Punjab News - Quami Ekta Punjabi Newspaper (ਕੌਮੀ ਏਕਤਾ) » ਗੁਰਬਾਜ ਸਿੰਘ

ਚਾਨਣ
ਜਮਾਤ ਵਿੱਚ ਵੜਦਿਆਂ ਹੀ,  (ਉੱਚੀ ਅਵਾਜ ਗੂੰਜੀ) ” ਕਲਾਸ ਸਟੈਂਡ..ਜੈ ਹਿੰਦ। ” ਬੈਠੋ-ਬੈਠੋ ਬੱਚਿਓ, ਸਭ ਬੈਠ ਜਾਂਦੇ ਹਨ। ਹਾਂਜੀ, ਬੱਚਿਓ ਕੀ ਹਾਲ ਐ ਤੁਹਾਡਾ ਸਭ ਦਾ ?  ਆਸ ਕਰਦਾ ਹਾਂ ਕਿ ਸਾਰੇ ਰਾਜੀ-ਖੁਸ਼ੀ ਹੋਵੋਗੇ। (ਬੱਚੇ ਉੱਚੀ ਅਵਾਜ ਵਿੱਚ) ” ਹਾਂਜੀ ਮਾਹਟਰ ਜੀ, ਅਸੀਂ ਸਭ ਟੀਕ ਆਂ ਜੀ। ”

ਇਹ ਮੇਰੇ ਨੇੜਲੇ ਪਿੰਡ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੀ ਪਹਿਲੀ ਜਮਾਤ ਦਾ ਕਮਰਾ ਹੈ ਜੋ ਸਕੂਲ ਵੜਦਿਆਂ ਹੀ ਪਹਿਲਾਂ ਆਉਂਦਾ ਸੀ। ਉਸਤੋਂ ਬਾਦ ਅੱਗੇ ਵੱਡੀਆਂ ਜਮਾਤਾਂ ਦੇ ਕਮਰੇ ਆਉਣੇ ਸ਼ੁਰੂ ਹੁੰਦੇ ਨੇ..ਦੂਜੀ, ਤੀਜੀ,ਚੌਥੀ ਤੇ ਪੰਜਵੀਂ। ਸਾਰੇ ਕਮਰੇ ਬਾਹਰੀ ਚਾਰਦਵਾਰੀ ਦੇ ਨਾਲ ਕੁਝ ਵਿੱਥ ਤੇ ਬਣੇ ਅੱਗੇ ਦਰ ਅੱਗੇ ਵੱਧਦੇ ਜਾਂਦੇ ਨੇ। ਜਿਨਾਂ ਦੀਆਂ ਬਾਰੀਆਂ ਬਾਹਰ ਵੱਲ ਨੂੰ ਖੁੱਲ਼ਦੀਆਂ ਨੇ ਜਿਨਾਂ ਰਾਹੀਂ ਬਾਹਰਲੀ ਫਿਰਨੀ ਤੋਂ ਪਰੇ ਦੂਰ ਪਿੰਡ ਦੇ ਘਰ ਤੇ ਕੁਝ ਝੋਪੜੀ-ਢਾਰਿਆਂ ਵਾਲੇ ਨਜਰੀਂ ਪੈਂਦੇ ਸਨ।

ਬੱਚਿਓ…ਅੱਜ, ਜੋ ਪਾਠ ਤੁਹਾਨੂੰ ਪੜਾਇਆ ਜਾਵੇਗਾ ਉਹ ਹੈ- ” ਵਿੱਦਿਆ ਦੀ ਸਾਡੇ ਜੀਵਨ ਵਿੱਚ ਮਹੱਤਤਾ। ”

ਬੱਚਿਓ,  ” ਵਿੱਦਿਆ ਸਾਡੇ ਜੀਵਨ ਵਿੱਚ ਬਹੁਤ ਖਾਸ ਮਹੱਤਵ ਰੱਖਦੀ ਹੈ, ਵਿੱਦਿਆ ਚਾਨਣ ਹੈ ਤੇ ਇਸ ਚਾਨਣ ਤੋਂ ਬਿਨਾਂ ਸਾਡਾ ਜੀਵਨ ਹਨੇਰੇ ਨਾਲ ਭਰ ਜਾਂਦਾ ਹੈ, ਸਾਡੇ ਜੀਵਨ ਦਾ ਐਸਾ ਕੋਈ ਖੇਤਰ ਨਹੀਂ ਜਿੱਥੇ ਵਿੱਦਿਆ ਕੰਮ ਨਹੀਂ ਆਉਂਦੀ, ਵਿੱਦਿਆ ਹੀ ਸਾਨੂੰ ਲਿਖਣਾ-ਪੜਨਾ ਸਿਖਾਉਂਦੀ ਹੈ। ਵਿਦਿਆ ਤੋਂ ਬਿਨਾਂ ਮਨੁੱਖੀ ਜੀਵਨ ਅੰਨੇ,ਬੋਲੇ ਤੇ ਗੂੰਗੇ ਹੋਣ ਸਮਾਨ ਹੈ।

ਸਾਰੇ ਬੱਚੇ ਟਾਟਾਂ ਤੇ ਬੈਠੇ ਬੜੀ ਨੀਝ ਨਾਲ ਮੇਰੇ ਬੋਲਾਂ ਨੂੰ ਸੁਣ ਰਹੇ ਸਨ। ਬੋਲਦੇ-ਬੋਲਦੇ ਅਚਾਨਕ ਜਿਵੇਂ ਹੀ ਮੈਂ ਕਲਾਸ ਵਿਚਾਲਿਓਂ ਲੰਘਦੇ ਪਿਛਲੇ ਬੱਚਿਆਂ ਤੱਕ ਗਿਆ ਤਾਂ ਮੈਂ ਨੋਟ ਕੀਤਾ, ਪਿਛਲੀ ਬਾਰੀ ਤੋਂ ਬਾਹਰਲੀ ਕੰਧ ਤੋਂ ਦੋਹਾਂ ਹੱਥਾਂ ਤੇ ਵਿਚਾਕਰ ਚੇਹਰਾ ਕੰਧ ਤੇ ਟਿਕਾ ਕੋਈ ਦੇਖ ਰਿਹਾ ਸੀ ਜੋ ਅਚਾਨਕ ਹੀ ਮੇਰਾ ਧਿਆਨ ਪੈਣ ਤੇ ਹੇਠਾਂ ਹੋ ਗਿਆ ਸੀ। ਮੈਂ ਜਗਿਆਸਾ ਵੱਸ ਥੋੜਾ ਹੋਰ ਅੱਗੇ ਹੋ ਕੇ ਬਾਰੀ ਲਾਗੋਂ ਬਾਹਰਵਾਰ ਵੇਖਿਆ ਤਾਂ ਇੱਕ ਛੋਟਾ ਜਿਹਾ ਲੜਕਾ ਜੋ ਮਸਾਂ ਛੇ-ਸੱਤ ਸਾਲ ਦਾ ਹੋਵੇਗਾ, ਗੰਧਲੇ ਜਿਹੇ ਧੂੜ-ਮਿੱਟੀ ਤੇ ਕਾਲਖ ਨਾਲ ਭਰੇ ਪਾਟੇ ਪੁਰਾਣੇ ਕੱਪੜੇ ਪਾਈ ਮੋਢੇ ਤੇ ਪਲਾਸਟਿਕ ਦੀਆਂ ਖਾਲੀ ਬੋਤਲਾਂ, ਲਿਫਾਫੇ ਤੇ ਪਲਾਸਟਿਕ ਦੇ ਟੁੱਟੇ-ਭੱਜੇ ਸਮਾਨ ਨਾਲ ਭਰਿਆ ਭਾਰੀ ਤੋੜਾ ਚੁੱਕੀ ਕੰਧ ਤੋਂ ਦੂਰ ਤੁਰਿਆ ਜਾ ਰਿਹਾ ਸੀ ਜੋ ਉਸ ਦੇ ਕੱਦ ਤੋਂ ਸ਼ਾਇਦ ਥੋੜਾ ਵੱਡਾ ਹੀ ਹੋਵੇਗਾ। ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਸ ਨੂੰ ਵੇਖ ਲਿਆ ਸੀ ਤੇ ਭਾਵੇਂ ਹੁਣ ਵੀ ਮੈਂ ਉਸ ਨੂੰ ਵੇਖ ਰਿਹਾਂ ਸੀ ਪਰ ਉਸ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਵੇਖਿਆ ਸ਼ਾਇਦ ਬਿਨਾਂ ਕਿਸੇ ਦਿਲਚਸਪੀ ਤੇ ਬੇਆਸੇ ਜਿਹੇ ਮਨ ਨਾਲ ਤੁਰਿਆ ਜਾ ਰਿਹਾ ਸੀ। ਮੈਂ ਵੀ ਕਲਾਸ ਅੰਦਰੋਂ ਬਾਰੀ ਵਿੱਚੋਂ ਦੀ ਉਸ ਨੂੰ ਅਵਾਜ ਮਾਰਨਾ ਵਾਜਬ ਨਾ ਸਮਝਿਆ। ਏਨੀ ਛੋਟੀ ਉਮਰੇ ਬਾਲ ਮਜਦੂਰੀ ਕਰਦੇ ਉਸ ਛੋਟੇ ਲੜਕੇ ਬਾਰੇ ਸੋਚਦਾ ਡੂੰਘੀਆਂ ਸੋਚਾਂ ਚ’ ਡੁੱਬਾ ਮੈਂ ਫੇਰ ਬੱਚਿਆਂ ਨੂੰ ਪੜਾਉਣ ਵਿੱਚ ਰੁੱਝ ਗਿਆ।

ਅਗਲੇ ਦਿਨ…

ਬੱਚਿਓ, ” ਤੁਸੀਂ, ਪਿਛਲੇ ਹਫਤੇ ਤੁਸੀਂ ਪੈਂਤੀ ਤੇ ਮੁਹਾਰਨੀ ਪਹਿਲਾਂ ਹੀ ਪੜ ਚੁੱਕੇ ਹੋ। ਅੱਜ ਮੈਂ ਤੁਹਾਨੂੰ ਸਾਡੇ ਜੀਵਨ ਵਿੱਚ ਸਦਾਚਾਰਕ ਗੁਣਾਂ ਦੇ ਮਹੱਤਵ ਬਾਰੇ ਦੱਸਾਂਗਾ। ” ਸਭ ਤੋਂ ਵੱਡਾ ਸਦਾਚਾਰਕ ਗੁਣ ਹੈ- ” ਆਗਿਆਕਾਰ ਬਣਨਾ।”

ਆਗਿਆਕਾਰੀ ਬਨਣ ਦਾ ਅਰਥ ਹੈ -ਆਗਿਆ ਦਾ ਪਾਲਣ ਕਰਨਾ, ਚਾਹੇ ਉਹ ਤੁਹਾਡੇ ਮਾਤਾ-ਪਿਤਾ, ਅਧਿਆਪਕ, ਵੱਡੇ ਭੈਣ-ਭਰਾ ਜਾਂ ਰਿਸ਼ਤੇਦਾਰ ਹੋਵੇ, ਕੋਈ ਵੀ ਜੋ ਤੁਹਾਡੇ ਤੋਂ ਉਮਰ ਵਿੱਚ ਵੱਡਾ ਹੈ ਉਸ ਦਾ ਕਹਿਣਾ ਮੰਨਣਾ, ਉਸ ਨੂੰ ਆਗਿਆਕਾਰੀ ਬਨਣਾ ਕਹਿੰਦੇ ਹਨ। ਪੜਾਅ ਤਾਂ ਮੈਂ ਆਪਣੀ ਜਮਾਤ ਨੂੰ ਰਿਹਾ ਸੀ ਪਰ ਮੈਂ ਕੱਲ ਵਾਲੇ ਉਸ ਛੋਟੇ ਲੜਕੇ ਬਾਰੇ ਸੋਚ ਰਿਹਾ ਸੀ ਤੇ ਵਾਰ-ਵਾਰ ਬਾਰੀ ਤੋਂ ਬਾਹਰ ਵਾਲੀ ਕੰਧ ਵੱਲ ਵੀ ਤੱਕ ਰਿਹਾ ਸੀ ਤੇ ਆਪਣੇ ਆਪ ਨੂੰ ਸਵਾਲ ਕਰ ਰਿਹਾ ਸੀ ਕਿ ਉਹ ਛੋਟਾ ਲੜਕਾ ਅੱਜ ਕਿਉਂ ਨਹੀ ਆਇਆ? ਸ਼ਾਇਦ ਮੇਰੇ ਵੇਖ ਲਏ ਜਾਣ ਤੇ ਉਹ ਡਰ ਗਿਆ ਹੋਵੇਗਾ।

ਪਰ ਉਹ ਰੋਜ ਆਉਂਦਾ ਸੀ। ਬਾਹਰੀ ਚਾਰਦਿਵਾਰੀ ਦੀ ਕੰਧ ਉਸ ਦੇ ਕੱਦ ਤੋਂ ਵੀ ਛੋਟੀ ਹੋਣ ਕਾਰਨ, ਮੈਂ ਜੋ ਕੁਝ ਪੜਾਉਂਦਾ ਜਾਂ ਬਲੈਕਬੋਰਡ ਤੇ ਲਿਖਦਾ ਸੀ ਉਹ ਸਭ ਕੁਝ ਆਪਣੀ ਠੋਡੀ ਨੂੰ ਦੋਹਾਂ ਹੱਥਾਂ ਦੇ ਉੱਪਰ ਟਿਕਾ ਕੇ ਬੜੀ ਨੀਝ ਨਾਲ ਕੰਧ ਤੇ ਮੂੰਹ ਰੱਕ ਸਭ ਕੁਝ ਸੁਣਦਾ ਤੇ ਸਭ ਵਰਤਾਰਾ ਰੀਝ ਨਾਲ ਦੇਖਦਾ ਰਹਿੰਦਾ ਸੀ।

ਦੁਪਹਿਰ ਬੀਤ ਗਈ, ਛੁੱਟੀ ਦਾ ਸਮਾਂ ਵੀ ਹੋ ਗਿਆ ਪਰ ਉਹ ਛੋਟਾ ਲੜਕਾ ਨਾ ਆਇਆ।

ਆਖਰਕਾਰ ਛੁੱਟੀ ਦੀ ਘੰਟੀ ਵੱਜੀ, ਮੈਂ ਸਕੂਟਰ ਸਟਾਰਟ ਕੀਤਾ ਤੇ ਸਕੂਲ ਤੋਂ ਬਾਹਰਲੇ ਗੇਟ ਤੋਂ ਜਾਣ ਲੱਗੇ ਨੇ ਬੇਆਸੇ ਮਨ ਨਾਲ ਪਿੱਛੇ ਨੂੰ ਮੁੜ ਕੇ ਦੇਖਿਆ ਕਿ ਓਹੀ ਛੋਟਾ ਲੜਕਾ ਚਾਰਦਿਵਾਰੀ ਤੋਂ ਥੋੜਾ ਦੂਰ ਪਲਾਸਟਿਕ ਦੀਆਂ ਟੁੱਟੀਆਂ-ਭੱਜੀਆਂ ਖਾਲੀ ਬੋਤਲਾਂ ਚੁੱਕਦਾ ਦਿਖਾਈ ਦਿੱਤਾ। ਮੈਂ ਪਿਛਾਂਹ ਉਸ ਵੱਲ ਨੂੰ ਸਕੂਟਰ ਤੋਰ ਲਿਆ। ਮੈਂਨੂੰ ਆਉਂਦਾ ਵੇਖ ਉਹ ਤੇਜ-ਤੇਜ ਤੁਰਨ ਲੱਗਾ ਜਿਵੇ ਮੇਰੇ ਤੋਂ ਖਹਿੜਾ ਛੁਡਾਉਣਾ ਹੋਵੇ। ਮੇਰੇ ਨੇੜੇ ਪਹੁੰਚਣ ਤੇ ਉਹ ਡੁੱਸਕਣ ਲੱਗਾ। ਸ਼ਾਇਦ ਡਰ ਗਿਆ ਸੀ ਕਿ ਕਿਤੇ ਮੈਂ ਉਸ ਨੂੰ ਸਕੂਲ ਦੀ ਕੰਧ ਥਾਣੀ ਝਾਕਣ ਤੋਂ ਮਾਰਾਂਗਾ। ਉਹ ਭੱਜਣ ਹੀ ਲੱਗਾ ਸੀ ਕਿ ਮੈਂ ਉਸ ਦੀ ਬਾਂਹ ਫੜ ਲਈ। ਉਸ ਨੇ ਘਬਰਾ ਕੇ ਛੁਡਾਉਣ ਦੀ ਬਥੇਰੀ ਕੋਸ਼ਿਸ਼ ਕੀਤੀ। ਡਰ ਗਿਆ, ” ਮੈਂ ਕੁਝ ਨਹੀ ਕੀਤਾ, ਮੈਂ ਕੁਝ ਨੀਂ ਕੀਤਾ ਜੀ। “  ਫੇਰ ਮੈਂ ਉਸ ਦੇ ਮੋਢੇ ਤੇ ਬੜੇ ਪਿਆਰ ਨਾਲ ਹੱਥ ਕੇ ਸ਼ਾਂਤ ਕੀਤਾ, ” ਬੇਟਾ ਡਰ ਨਾ, ਬੇਟਾ ਡਰ ਨਾ, ਤੂੰ ਕੁਝ ਨਹੀ ਕੀਤਾ, ਮੈਂਨੂੰ ਪਤਾ ਵਾ। “  ਉਹ ਕਿਸੇ ਦੋਸ਼ੀ ਵਾਂਗ ਅੱਖਾਂ ਵਿੱਚ ਵਿੱਚ ਘਸੁੰਨ ਦੇ ਕੇ ਮਲੀ ਜਾ ਰਿਹਾ ਸੀ। ਮੈਂ ਉਸ ਦੇ ਹੱਥ ਪਰੇ ਕਰ ਪੋਲੇ ਜਿਹੇ ਪੁੱਛਿਆ। ਬੇਟਾ, ” ਤੂੰ, ਏਥੇ ਰੋਜ ਆਉਂਣਾ ਵਾ। ” ਉਸ ਨੇ ਦੋਸ਼ੀਆਂ ਵਾਂਗ ਗਲੇਡੂ ਅੱਖਾਂ ਵਿੱਚ ਭਰ, ਹਾਂ ਵਿੱਚ ਸਿਰ ਹਿਲਾਇਆ। ਮੈਂ ਫੇਰ ਪੁਛਿਆ, ” ਤੈਨੂੰ ਏਥੇ ਆਉਣਾ ਚੰਗਾ ਲੱਗਦੈ ” ਉਸਨੇ ਫੇਰ ਹਾਂ ਵਿੱਚ ਸਿਰ ਹਿਲਾਇਆ। ਮੈਂ ਫੇਰ ਪੁੱਛਿਆ, ” ਤੂੰ ਪੜਨਾ ਚਾਹੁੰਨਾ ਵਾਂ।” ਏਸ ਵਾਰ ਉਸ ਨੇ ਨਾਂਹ ਵਿੱਚ ਸਿਰ ਹਿਲਾਇਆ। ਮੈਂ ਹੈਰਾਨੀ ਵਿੱਚ ਪੁਛਿਆ, ” ਕਿਉਂ ਬੇਟਾ ? “.. “ਤੈਨੂੰ ਪੜਨਾ ਚੰਗਾ ਨਹੀ ਲੱਗਦਾ।” ਉਸ ਨੇ ਪੋਲੇ ਜਿਹੇ ਕਿਹਾ, ” ਬਾਪੂ ਕੈਂਦਾ ਤੂੰ ਕਬਾਰ (ਕਬਾੜ) ਕੱਠੀ ਕਰਨੀ ਵਾ, ਆਪਾਂ ਨੀ ਪਰਨਾ (ਪੜਨਾ), ਘਰ ਰੋਟੀ ਕਿਵੇਂ ਬਣੂੰਗੀ, ਤੂੰ ਆਪਣੇ ਵੱਡੇ ਭਰਾ ਨਾਲ ਮੇਰੇ ਨਾਲ ਕੰਮ ਕਰਾਇਆ ਕਰ।” ਮੈਂ ਉਸ ਨੂੰ ਫੇਰ ਪੁੱਛਿਆ, “ਤੂੰ ਬੇਟਾ ਰਹਿਣੈਂ ਕਿੱਥੇ ਵਾਂ ?” ਉਸ ਬਾਂਹ ਵਧਾ ਕੇ ਪਿੰਡ ਦੇ ਦੂਜੇ ਪਾਸੇ ਵੱਲ ਵੱਸੀ ਝੌਂਪੜਪੱਟੀ ਤੇ ਢਾਰਿਆਂ ਵਾਲੇ ਘਰਾਂ ਵੱਲ ਇਸ਼ਾਰਾ ਕਰ ਦਿੱਤਾ। ਮੈਨੂੰ ਹੁਣ ਸਭ ਕੁਝ ਸਾਫ ਸਮਝ ਪੈ ਰਿਹਾ ਸੀ। ਉਸ ਦਾ ਬਾਪ ਕਬਾੜ ਇਕੱਠੀ ਕਰਨ ਦਾ ਕੰਮ ਕਰਦਾ ਸੀ ਤੇ ਉਸਦਾ ਵੱਡਾ ਭਰਾ ਵੀ ਪੜਿਆ ਨਹੀ ਸੀ, ਗਰੀਬੀ ਕਾਰਨ ਉਸ ਨੂੰ ਕਬਾੜ ਇਕੱਠੀ ਕਰਨ ਲਈ ਉਸ ਦੇ ਬਾਪ ਨੇ ਲਾ ਰੱਖਿਆ ਸੀ। ਗੁਰਬਤ ਤੇ ਬੇਵਸੀ ਕਾਰਨ ਉਹ ਬਾਲ ਮਜਦੂਰੀ ਕਰਨ ਲਈ ਮਜਬੂਰ ਸੀ ਜੋ ਕਿ ਉਸ ਲਈ ਨਾ ਤਾਂ ਉਮਰ ਪੱਖੋਂ ਨਾ ਹੀ ਸਰੀਰ ਪੱਖੋਂ ਕਰਨ ਵਾਲਾ ਕੰਮ ਸੀ। ਮੈਂ ਦੇਖ ਰਿਹਾ ਸੀ ਉਹ ਬੱਚਾ ਆਪਣੇ ਆਉਣ ਵਾਲੇ ਭਵਿੱਖੀ ਸੁਪਨਿਆਂ ਤੇ ਗੁਰਬਤ ਦੇ ਦੋ ਪੁੜਾਂ ਵਿੱਚ ਬੁਰੀ ਤਰਾਂ ਫਸਿਆ ਪਿਆ ਸੀ ਜਿਸਦਾ ਕਿ ਉਸਨੂੰ ਇਸ ਦਾ ਜਰਾ ਵੀ ਇਲਮ ਨਹੀ ਸੀ। ਮਨ ਬਹੁਤ ਉਦਾਸ ਹੋਇਆ। ਮੈਂ ਮਨ ਹੀ ਮਨ ਉਸ ਦੀ ਮੱਦਦ ਕਰਨ ਲਈ ਬਿਹਬਲ ਹੋ ਰਿਹਾ ਸੀ। ਪਰ ਸਮਝ ਨਹੀ ਆ ਰਹੀ ਸੀ ਕਿ ਉਸ ਦੀ ਮੱਦਦ ਕਿਵੇਂ ਕੀਤੀ ਜਾਵੇ। ਮੈਂ ਆਪਣੇ ਆਪ ਨੂੰ ਕਿੰਨੇ ਹੀ ਸਵਾਲਾਂ ਦੀ ਘੁੰਮਣਘੇਰੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਸੀ ਜਿਸ ਦਾ ਕੋਈ ਹੱਲ ਮੈਨੂੰ ਅਜੇ ਸੁੱਝ ਨਹੀ ਰਿਹਾ ਸੀ।

ਅਜੇ ਮੈਂ ਸੋਚਾਂ-ਫਿਕਰਾਂ ਵਿੱਚ ਗੁਆਚਾ ਉਸ ਵੱਲੋਂ ਪਾਸਾ ਵੱਟ ਘਰ ਨੂੰ ਮੁੜਨ ਹੀ ਲੱਗਾ ਸੀ ਕਿ ਇੱਕ ਨਿੱਕੇ ਜਿਹੇ ਹੱਥ ਨੇ ਪੋਲੇ ਜਿਹੇ ਮੇਰੀ ਉਂਗਲ ਫੜੀ ਜੋ ਧੂੜ-ਮਿੱਟੀ ਤੇ ਕਾਲਖ ਨਾਲ ਭਰਿਆ ਸੀ ਪਰ ਉਸਦੀ ਕੋਮਲ ਛੋਹ ਨੇ ਮੇਰੇ ਮਨ ਨੂੰ ਬੜੀ ਅਜੀਬ ਜਿਹੀ ਖੁਸ਼ੀ ਦਿੱਤੀ ਮੈਨੂੰ ਲੱਗਾ ਜਿਵੇਂ ਮੇਰੇ ਬੇਟੇ ਅੰਬਰ ਨੇ ਮੇਰੀ ਉਂਗਲ ਫੜੀ ਹੋਵੇ ਜੋ ਰੋਜ ਬਾਹਰ ਲਿਜਾਣ ਲਈ ਜਿੱਦ ਕਰ ਬੈਹਿੰਦਾ ਹੈ। ਮੈਂ ਤੇਜੀ ਨਾਲ ਮੁੜ ਕੇ ਪਿੱਛੇ ਵੇਖਿਆ ਉਹੀ ਛੋਟਾ ਲੜਕਾ ਮੇਰੀ ਉਂਗਲ ਫੜੀ ਖਲੋਤਾ ਸੀ ਜੋ ਕੁਝ ਕਹਿਣਾ ਚਾਹੁੰਦਾ ਸੀ।

ਓਹ ਪੋਲੇ ਜਿਹੇ ਬੋਲਿਆ, ” ਮੈਨੂੰ ਵੀ ਚਾਨਣ ਚਾਈਦਾ। “  ਅਚਾਨਕ ਮੇਰੇ ਮਨ ਵਿੱਚ ਉੱਤਰ ਦੌੜਿਆ ਕਿ ਝੌਂਪੜਪੱਟੀ ਤੇ ਢਾਰਿਆਂ ਵਾਲੇ ਘਰਾਂ ਜਿੱਥੇ ਇਹ ਲੜਕਾ ਰਹਿੰਦਾ ਸੀ ਉੱਥੇ ਰਹਿਣ ਵਾਲਿਆਂ ਨੂੰ ਅਕਸਰ ਪਾਣੀ, ਬਿਜਲੀ ਦੀ ਸਪਲਾਈ ਨਹੀਂ ਮਿਲਦੀ, ਸ਼ਾਇਦ ਏਹ ਬਿਜਲੀ ਦੇ ਬੱਲਬ ਜਾਂ ਟਿਊਬ ਲਾਈਟ ਦੀ ਗੱਲ ਕਰਦਾ ਹੋਣਾਂ।

ਪਰ ਉਹ ਫੇਰ ਬੋਲਿਆ, ” ਤੁਸੀਂ ਕੱਲ ਜੋ ਪਰਾਇਆ (ਪੜਾਇਆ) ਮੈਂ ਸ਼ਭ ਸੁਣਿਆ ਸ਼ੀ.. ਮੈਨੂੰ ਵੀ ਚਾਨਣ ਚਾਈਦਾ ਵਾ “… ” ਵਿੱਦਿਆ ਵਾਲਾ ਚਾਨਣ, ਤੁਸ਼ੀਂ ਦਓਗੇ ਮੈਨੂੰ ਵੀ ਚਾਨਣ।” ਮੈਂ ਇੱਕ ਟੱਕ ਉਸ ਦੇ ਚੇਹਰੇ ਵੱਲ ਵੇਖਣ ਲੱਗਾ, ਉਸਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਦੋ ਚਿਰਾਗਾਂ ਵਾਂਗ ਖੁਸ਼ੀ ਤੇ ਆਤਮ ਵਿਸ਼ਵਾਸ਼ ਨਾਲ ਭਰੀਆਂ ਚਮਕ ਰਹੀਆਂ ਸਨ ਤੇ ਉਸਦਾ ਧੂੜ-ਮਿੱਟੀ ਤੇ ਕਾਲਖ ਨਾਲ ਭਰਿਆ ਚੇਹਰਾ ਇਵੇਂ ਲੱਗ ਰਿਹਾ ਸੀ ਜਿਵੇਂ ਕੋਈ ਸੂਰਜ ਧੂੜ-ਗੁਬਾਰੀ ਕਾਲੇ ਬੱਦਲਾਂ ਦੋ ਉਹਲਿਓਂ ਚਮਕਾਂ ਮਾਰਨ ਨੂੰ ਬੇਸਬਰਾ ਹੋਵੇ, ਜਿਵੇਂ ਉਸਦੀ ਰੀਝ ਦੇ ਅਨੇਕਾਂ ਚਾਨਣ ਬਿਖਰਨ ਨੂੰ ਡਲਕ ਰਹੇ ਹੋਣ। ਉਸ ਦਾ ਖੁਸ਼ੀਂ ਨਾਲ ਭਰਿਆ ਚੇਹਰਾ ਤਾਜੇ ਖਿੜੇ ਫੁੱਲ਼ ਦੀ ਭਾਂਤੀ ਪਰਤੀਤ ਹੋਇਆ, ਮੇਰੀਆਂ ਅੱਖਾਂ ਉਸਦੀ ਪੜਨ ਦੀ ਤੀਬਰ ਲਾਲਸਾ ਦੇਖ ਕੇ ਭਰ ਆਈਆਂ।

ਉਸਦੀਆਂ ਅੱਖਾਂ ਵਿੱਚਲਾ ਡਲਕਦਾ ਆਤਮ ਵਿਸ਼ਵਾਸ਼, ਚੇਹਰੇ ਦੀ ਚਮਕ ਤੇ ਪੜਨ ਦੀ ਤੀਬਰ ਇੱਛਾ ਦੇਖ ਮੈਥੋਂ ਰਿਹਾ ਨਾ ਗਿਆ ਤੇ ਮੈਂ ਉਸਨੂੰ ਸਕੂਲ ਵਿੱਚ ਦਾਖਲ ਕਰਾਉਣ ਦਾ ਤਹੱਈਆ ਕਰ, ਉਸਨੂੰ ਮਗਰ ਬਿਠਾ ਸਕੂਟਰ ਉਸਦੇ ਘਰ ਵੱਲ ਨੂੰ ਤੋਰ ਲਿਆ।

ਪੰਜਾਬ ਤੇ ਹੜ੍ਹਾਂ ਦੀ ਮਾਰ
ਪੰਜਾਬ ਸਦਾ ਹੀ ਮੁਸ਼ਕਲਾਂ, ਮੁਸੀਬਤਾਂ, ਹਮਲਿਆਂ, ਧੜਵਾਈਆਂ ਦਾ ਰਾਹ-ਅਖਾੜਾ ਰਿਹਾ ਹੈ ਤੇ ਆਪਣੀ ਹੋਣੀ ਤੇ ਕਦੇ ਵੀ ਰੁਸਵਾ ਜਾਂ ਹਾਰਿਆ ਨਹੀਂ ਹੈ ਤੇ ਸਦਾ ਚੜਦੀ ਕਲਾ ਵਿੱਚ ਰਿਹਾ ਹੈ ਤੇ ਰਹੇਗਾ ਕਿਉਂਕਿ — “ਪੰਜਾਬ ਸਦਾ ਵਸਦਾ ਗੁਰਾਂ ਦੇ ਨਾਮ ਤੇ” ਹੈ। ਕੁਝ ਦਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਹੜਾਂ ਦੀ ਡਾਹਢੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਤਲੁਜ, ਬਿਆਸ, ਰਾਵੀ ਤੇ ਘੱਗਰ ਦਰਿਆਵਾਂ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਹਰ ਸਾਲ ਹੜ ਦੇ ਖਤਰੇ ਦਾ ਡਰ ਰਹਿੰਦਾ ਹੈ। ਪਰ ਇਸ ਵਾਰ ਤੋਂ ਕੁਦਰਤ ਨੇ ਹੱਦ ਕਰ ਦਿੱਤੀ ਹੈ। ਇਸ ਪਹਿਲਾਂ ਪੰਜਾਬ ਵਿੱਚ ਜੋਰਦਾਰ ਹੜਾਂ ਦਾ ਕਹਿਰ ਸਾਲ 1988 ਵਿੱਚ ਹੋਇਆ ਸੀ। ਉਸ ਤੋਂ ਬਾਦ ਸਾਲ 2023 ਹੜ ਆਏ ਪਰ ਨੁਕਸਾਨ ਜਿਆਦਾ ਨਹੀਂ ਹੋਏ ਸਨ ਪਰ ਇਸ ਵਾਰ ਸਾਲ 2025 ਨੂੰ ਸਭ ਤੋਂ ਵੱਧ ਹੜਾਂ ਦੀ ਮਾਰ ਵਾਲਾ ਸਾਲ ਯਾਦ ਰੱਖਿਆ ਜਾਵੇਗਾ। ਪੰਜਾਬ ਵਿੱਚ ਆਏ ਹੜਾਂ ਨੇ ਬਹੁਤ ਵੱਡੀ ਮਾਤਰਾ ਵਿੱਚ ਆਪਣੇ ਪਾਣੀ ਨਾਲ ਫਸਲਾਂ ਨੂੰ ਰੋੜ ਕੇ ਨਾਲ ਲਿਜਾਇਆ ਹੈ, ਕੀ ਬੰਦੇ, ਪਸ਼ੂ, ਲੋਕਾਂ ਦੇ ਜੀਵਨ ਦਾ ਨਿੱਤ ਵਰਤੋਂ ਦਾ ਸਮਾਨ ਸੋਫੇ, ਬਿਸਤਰੇ, ਫਸਲਾਂ, ਤੂੜੀ, ਚਾਰਾ ਆਦਿ ਪੂਰੀ ਤਰਾਂ ਨਸ਼ਟ ਹੋ ਗਿਆ ਹੈ। ਹਜਾਰਾਂ ਏਕੜ ਵਿੱਚ ਪਾਣੀ ਦੇ ਨਾਲ ਆਏ ਮਿੱਟੀ ਗਾਰ ਲੋਕਾਂ ਦੇ ਘਰਾਂ ਵਿੱਚ ਫੈਲ ਗਈ ਹੈ। ਹੜਾਂ ਦੇ ਪਾਣੀ ਨਾਲ ਆਈ ਰੇਤ ਤੇ ਗਾਰ ਨੇ ਫਸਲਾਂ ਨੂੰ ਤੇ ਘਰਾਂ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ ਹੈ ਤੇ ਉਪਜਾਊਂ ਖੇਤਾਂ ਵਿੱਚ ਪੱਕੀ ਤਰਾਂ ਏਹ ਵਹਿ ਕੇ ਆਈ ਰੇਤ ਪੂਰੀ ਤਰਾਂ ਵਿਛ ਚੁੱਕੀ ਹੈ। ਤਰਨ ਤਾਰਨ ਜਿਲੇ ਦੇ ਕਾਫੀ ਪਿੰਡ ਹੜਾਂ ਨਾਲ ਪ੍ਰਭਾਵਿਤ ਹੋਏ ਹਨ। ਹਿਮਾਚਲ ਦੇ ਨਾਲ ਪੰਜਾਬ ਦੇ ਫਿਰੋਜਪੁਰ, ਹੁਸ਼ਿਆਰਪੁਰ, ਜਲੰਧਰ, ਤਰਨ ਤਰਨ ਤਾਰਨ ਤੇ ਅੰਮ੍ਰਿਤਸਰ ਦੇ ਜਿਲੇ ਹੜਾਂ ਤੋਂ ਕਾਫੀ ਪ੍ਰਭਾਵਿਤ ਹੋਏ ਹਨ, ਕੁੱਲ ਮਿਲਾ ਕੇ ਅੰਦਾਜਨ ਕੋਈ ਬਾਰਾਂ ਜਿਲੇ ਹੜਾਂ ਤੋ ਪ੍ਰਭਾਵਿਤ ਹੋਏ। ਤਰਨ ਤਾਰਨ ਦੇ ਪਿੰਡ ਭੈਲ ਢਾਏ ਵਾਲਾ, ਸਭਰਾ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਮੁੰਡਾ ਪਿੰਡ, ਹਰੀਕੇ ਆਦਿ ਤੇ ਇਸਦੇ ਨਾਲ ਲੱਗਦੇ ਜਿਲੇ ਅੰਮ੍ਰਿਤਸਰ ਦੇ ਅਜਨਾਲਾ ਤੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਤਾਂ ਸੱਤ ਤੋਂ ਨੌਂ ਫੁੱਟ ਤੱਕ ਪਾਣੀ ਦੀ ਮਾਰ ਨੇ ਲੋਕਾਂ ਦਾ ਜੀਵਨ ਵੱਡੀ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਕਈਆਂ ਦੀਆਂ ਮਿਹਨਤਾਂ ਨਾਲ ਕੀਤੀਆਂ ਕਮਾਈਆਂ ਨਾਲ ਬਣਾਈਆਂ ਕੋਠੀਆਂ ਤੇ ਘਰਾਂ ਨੂੰ ਪੂਰੀ ਤਰਾਂ ਪਾਣੀ ਦੀ ਮਾਰ ਨੇ ਤਬਾਹ ਕਰ ਦਿੱਤਾ ਹੈ ਕਈ ਪੱਕੇ ਘਰਾਂ ਦੀਆਂ ਛੱਤਾਂ ਤੱਕ ਡਿੱਗ ਪਈਆਂ ਹਨ ਤੇ ਕਈਆਂ ਦਿਆਂ ਘਰਾਂ ਵਿੱਚ, ਕੰਧਾਂ ਵਿੱਚ ਤਰੇੜਾਂ ਪੈ ਗਈਆਂ ਹਨ ਜੋ ਲੱਗਦਾ ਛੇਤੀ ਨਹੀਂ ਭਰਨਗੀਆਂ। ਹੜਾਂ ਦੀ ਮਾਰ ਨਾਲ ਪੰਜਾਬ ਵਿੱਚ ਲਗਭਗ ਚਾਲੀ ਤੋਂ ਉਪਰ ਲੋਕਾਂ ਦੀਂਆਂ ਜਾਨਾਂ ਵੀ ਜਾ ਚੁੱਕੀਆਂ ਹਨ। ਕੱਲੇ ਚੜਦੇ ਪੰਜਾਬ ਨੂੰ ਹੀ ਹੜਾਂ ਦੀ ਮਾਰ ਨਹੀਂ ਝੱਲਣੀ ਪਈ ਬਲਕਿ ਲਹਿੰਦੇ ਪੰਜਾਬ ਨੂੰ ਵੀ ਰਾਵੀਂ ਦੀ ਮਾਰ ਤੇ ਹੜਾਂ ਦਾ ਪਾਣੀ ਲਹਿੰਦੇ ਪੰਜਾਬ ਨੂੰ ਜਾਣ ਕਰਕੇ ਚੜਦੇ ਪੰਜਾਬ ਵਾਲੇ ਹੀ ਹਾਲਾਤ ਲਹਿੰਦੇ ਪੰਜਾਬ ਵਿੱਚ ਬਣੇ ਹਨ। ਪਾਣੀ ਹੁੰਦਾ ਤਾਂ ਸ਼ਾਂਤ ਹੈ ਪਰ ਇਸਦੀ ਸ਼ਾਂਤੀ ਵਿੱਚ ਕਹਿਰ ਦਾ ਨੁਕਸਾਨ ਹੁੰਦਾ ਹੈ। ਕਿੰਨੀਆਂ ਹੀ ਘਰਾਂ ਦੀਆਂ ਕਾਰਾਂ ਗੱਡੀਆਂ ਜੋ ਲੱਖਾਂ ਕਰੋੜਾਂ ਦੀ ਲਾਗਤ ਦੀਆਂ ਸਨ ਹੜਾਂ ਵਿੱਚ ਲੱਕੜੀ ਦੀ ਤਰਾਂ ਤੈਰਦੀਆਂ ਦਿਸੀਆਂ। ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਹੜਾਂ ਦਾ ਮੰਜਰ ਲੱਗਭਗ ਇਕੋ ਜਿਹਾ ਰਿਹਾ ਹੈ। ਚੜਦੇ ਪੰਜਾਬ ਦੇ ਮਵੇਸ਼ੀਂ-ਪਸ਼ੂ ਹੜਾਂ ਵਿੱਚ ਤੈਰਦੇ ਲਹਿੰਦੇ ਪੰਜਾਬ ਨੂੰ ਚਲੇ ਗਏ ਤੇ ਲਹਿੰਦੇ ਪੰਜਾਬ ਦੇ ਚੜਦੇ ਪੰਜਾਬ ਨੂੰ ਆ ਗਏ। ਹੜਾਂ ਦੋ ਦੌਰਾਨ ਜੋ ਨੁਕਸਾਨ ਹੋਏ ਹਨ ਉਨਾਂ ਤੋ ਉੱਪਰ ਉੱਠਣ ਤੇ ਦੁਬਾਰਾ ਪੈਰਾਂ ਸਿਰ ਹੋਣ ਲਈ ਲੋਕਾਂ ਨੂੰ ਕਾਫੀ ਸਮੇਂ ਤੱਕ ਸੰਘਰਸ਼ ਕਰਨਾ ਪਵੇਗਾ ਜੋ ਕਿ ਅਜੇ ਸਮਾਂ ਆਉਣ ਵਾਲਾ ਹੈ।

ਕਾਫੀ ਗੱਲਾਂ ਵਿਚਾਰਨ ਵਾਲੀਆਂ ਹਨ ਜਿਨਾਂ ਦਾ ਧਿਆਨ ਰੱਖਣ ਵਾਲਾ ਤੇ ਰੱਖਿਆ ਜਾਣਾ ਚਾਹੀਦਾ ਹੈ। ਜਦੋਂ ਸਾਨੂੰ ਪਤਾ ਹੈ ਕਿ ਹਰ ਸਾਲ ਵੀ ਆਉਣਾ ਹੈ ਤੇ ਬਰਸਾਤ ਦਾ ਮੌਸਮ ਵੀ। ਤਾਂ ਸਰਕਾਰ ਨੂੰ ਚਾਹੀਦਾ ਹੈ, ਜਿਲਿਆਂ ਦੇ ਪ੍ਰਸ਼ਾਸ਼ਨਾਂ ਨੂੰ ਚਾਹੀਦਾ ਹੈ ਕਿ ਆਪਦੇ ਜਿਲਿਆਂ ਵਿੱਚ ਪੈਂਦੇ ਦਰਿਆਵਾਂ ਦੇ ਬੰਨ ਪੱਕੇ ਕਰਨੇ ਚਾਹੀਦੇ ਹਨ, ਨਾਜਕ ਤੇ ਖਤਰੇ ਵਾਲੇ ਏਰੀਏ ਦਾ ਜਿਆਦਾ ਧਿਆਨ ਦੇਣਾ ਚਾਹੀਦਾ ਹੈ, ਲੋਕਾਂ ਨੂੰ ਸੇਫ ਜਗਾਵਾਂ ਤੇ ਭੇਜਣਾ ਚਾਹੀਦਾ ਹੈ, ਪਹਿਲਾ ਤੋਂ ਹੀ ਰੀਲੀਫ ਸੈਂਟਰਾਂ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ, ਵੱਧ ਤੋਂ ਵੱਧ ਕਿਸ਼ਤੀਆਂ, ਬੋਟਾਂ, ਲਾਇਫ ਜੈਕਟਾਂ ਦਾ ਪ੍ਰਬੰਧ ਰੱਖਣਾ ਚਾਹੀਦਾ ਹੈ, ਲੋਕਾਂ ਨੂੰ ਆਉਣ ਵਾਲੇ ਖਤਰੇ ਤੋਂ ਜਾਗਰੂਕ ਕਰਨ ਲਈ ਸੈਮੀਨਾਰ, ਟਰੇਨਿੰਗਾਂ ਤੇ ਪ੍ਰਭਾਵਸ਼ਾਲੀ ਜਾਣਕਾਰੀਆਂ ਦਾ ਸੰਚਾਰ ਕਰਨਾ ਚਾਹੀਦਾ ਹੈ। ਮੌਕੇ ਤੇ ਐਮਰਜੈਂਸੀ ਦੇ ਸਮੇਂ ਦੌਰਾਨ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਪ੍ਰਭਾਵਸ਼ਾਲੀ ਕੰਮ ਜਰੂਰ ਕਰਦਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਹੱਦ ਤੱਕ ਸੁੱਖ-ਸਹੂਲਤ ਮਿਲਣ ਵਿੱਚ ਫਿਰ ਵੀ ਕਮੀ ਰਹਿ ਜਾਂਦੀ ਹੈ।

ਹੜਾਂ ਤੋਂ ਪ੍ਰਭਾਵਿਤ ਜਿਲਿਆਂ, ਪਿੰਡਾਂ ਵਿੱਚ ਸਰਕਾਰ ਦੇ ਨੁਮਾਇੰਦਿਆਂ-ਨੇਤਾਵਾਂ, ਕਲਾਕਾਰਾਂ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ, ਜਿਲਾ ਪ੍ਰਸ਼ਾਸ਼ਨ ਵੱਲੋਂ ਕਾਫੀ ਹੱਦ ਤੱਕ ਮੱਦਦ ਕੀਤੀ ਗਈ ਜੋ ਕਿ ਜੋ ਕਿ ਪੰਜਾਬ ਲਈ ਸੁੱਖ ਤੇ ਖੁਸ਼ੀ ਦਾ ਸੁਨੇਹਾ ਹੈ। ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ, ਮੈਡਮ ਸ਼ਾਕਸ਼ੀ ਸਾਹਨੀ, ਆਈ.ਏ.ਐਸ ਨੂੰ ਲੋਕਾਂ ਵਿੱਚ ਹੜਾਂ ਵਿੱਚ ਖੁਦ ਸਾਰਾ ਸਾਰਾ ਦਿਨ ਵਿਚਰਦੇ, ਗਰੀਬ ਮਜਲੂਮਾਂ ਨੂੰ ਗਲ ਲਾਉਂਦੇ ਦੇਖਿਆ ਗਿਆ ਹੈ। ਮਾਣ ਹੈ ਅਜਿਹੇ ਅਫਸਰਾਂ ਤੇ ਹਰ ਜਿਲੇ ਵਿੱਚ ਅਜਿਹੇ ਅਫਸਰ ਹੋਣੇ ਚਾਹੀਦੇ ਹਨ। ਪਰ ਇਸ ਦੇ ਨਾਲ ਹੀ ਤਸਵੀਰ ਦਾ ਦੂਜਾ ਪਾਸਾ ਵੀ ਹੈ ਕਿ ਸ਼ੋਸ਼ਲ ਮੀਡਿਆ ਦੇ ਜਰੀਏ ਪਤਾ ਲੱਗਦਾ ਰਿਹਾ ਹੈ ਕਿ ਹੜਾਂ ਤੋਂ ਪ੍ਰਭਾਵਿਤ ਗਰੀਬ ਲੋਕਾਂ ਤੱਕ ਸੇਵਾ ਜਰੀਏ ਪਹੁੰਚਣ ਵਾਲੀਆਂ ਵਸਤਾਂ, ਖਾਣਾ, ਪਾਣੀ, ਦਵਾਈਆਂ ਤੇ ਅਨਾਜ ਦੀ ਜਮਾਂਖੋਰੀ ਵੀ ਬਹੁਤ ਕੀਤੀ ਗਈ ਜਿਸ ਨਾਲ ਲੋੜਵੰਦਾਂ ਤੱਕ ਪਹੁੰਚਣ ਵਾਲੀਆਂ ਚੀਜਾਂ ਦੀ ਪਹੁੰਚ ਨਾ ਬਣ ਪਾਈ ਤੇ ਰੱਜੇ ਲੋਕ ਹੀ ਹੋਰ ਰੱਜਣ ਵਿੱਚ ਮਸਰੂਫ ਰਹੇ। ਪਾਣੀ ਦਾ ਪੱਧਰ ਜਿਆਦਾ ਹੋਣ ਤੇ ਘਰਾਂ ਵਿੱਚੋਂ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਨੇ ਵੀ ਮਨੁੱਖੀ ਮਨ ਦੇ ਮਾੜੇ ਪੱਖ ਨੂੰ ਉਜਾਗਰ ਕੀਤਾ ਜੋ ਕਿ ਸ਼ਰਮਨਾਕ ਹੈ। ਕਈਆਂ ਵੱਲੋਂ ਆਪਣੇ ਘਰਾਂ ਤੇ ਸਮਾਨ-ਗਹਿਣੇ ਦੀ ਰਾਖੀ ਤੇ ਭਾਵਨਾਮਤਮਕਤਾ ਸਾਂਝ ਜਰੀਏ ਨਾ ਛੱਡਣ ਤੇ ਰੋਣ ਕੁਰਲਾਉਣ ਨਾਲ ਪੂਰੀ ਮਾਨਵਤਾ ਦਾ ਦਿਲ ਵਲੂੰਧਿਰਆਂ ਤੇ ਵਿੰਨਿਆ ਗਿਆ।

ਹੜਾਂ ਦੀ ਮਾਰ ਨੂੰ ਕਿਸੇ ਕਵੀ ਨੇ ਬੜਾ ਸਹੀ ਬਿਆਨਿਆ ਹੈ -

ਸਤਲੁਜ, ਬਿਆਸ ਤੇ ਰਾਵੀ ਦਿਆ ਪਾਣੀਆਂ ਵੇ,

ਤੂੰ ਕਾਹਤੋਂ ਸਾਡੇ ਦਿਲਾਂ ਦੀਆਂ ਨਾ ਜਾਣੀਆਂ ਵੇ।

ਰੁੜ ਗਏ ਮਕਾਨ, ਪਸ਼ੂ, ਰੁੜ ਗਏ ਗਏ ਨੇ ਟੱਬਰ ਵੇ,

ਮਾਤਮ, ਉਦਾਸੀ ਦੀਆਂ ਪਿੱਛੇ ਰਹਿ ਗਈਆਂ ਕਹਾਣੀਆਂ ਵੇ।

ਹੱਥ ਨਾ ਫੜਾਇਆ ਕਿਸੇ, ਕੋਈ ਅੱਗੇ ਨਹੀਂਓ ਆਇਆ ਵੇ,

ਨਿਜਾਮ ਤੇ ਗਵਾਂਢੀ ਉਂਝ ਗੱਲਾਂ ਕਰਦੇ ਸਿਆਣੀਆਂ ਵੇ।

ਹੜਾਂ ਦੀ ਵਿਕਰਾਲਤਾ ਨੇ ਹਰ ਇੱਕ ਸ਼ਖਸ਼-ਪਰਿਵਾਰ ਨੂੰ ਵੱਖਰੇ ਤਰਾਂ ਪ੍ਰਭਾਵਿਤ ਕੀਤਾ। ਕੁਝ ਆਪਣੇ ਪਰਿਵਾਰਕ ਮੈਂਬਰ ਦੇ ਜਾਣ ਦੇ ਦੁੱਖ ਕਾਰਨ, ਕੋਈ ਮਾਲ-ਡੰਗਰ ਦੇ ਖੁੱਸਣ-ਡੁੱਬਣ ਕਾਰਨ ਤੇ ਕੋਈ ਮਹਿੰਗੇ-ਮਹੱਲ ਵਰਗੇ ਘਰ ਦੇ ਢਹਿ ਢੇਰੀ ਹੋਣ ਕਾਰਨ ਰੋਂਦਾ ਵੇਖਿਆ ਗਿਆ ਪਰ ਇੱਕ ਗੱਲ ਜਰੂਰ ਹੈ ਇੰਨਾ ਨੁਕਸਾਨ ਤੇ ਦੁਖ ਦੇ ਬਾਵਜੂਦ ਵੀ ਚੜਦੀ ਕਲਾ ਚ ਰਹਿਣਾ ਪੰਜਾਬ ਜਾਣਦਾ ਹੈ। ਪੰਜਾਬ ਦੀ ਧਰਤੀ ਨੂੰ ਛੇ ਸਿੱਖ ਗੁਰੂਆਂ ਦੀ ਚਰਨ ਛੋਹ ਧਰਤੀ ਹੋਣ ਦਾ ਮਾਣ ਤੇ ਪਵਿੱਤਰਤਾ ਹਾਸਲ ਹੈ। ਇੱਥੋਂ ਦੇ ਲੋਕਾਂ  ਦੀ ਤਰਬੀਅਤ ਹੀ ਕੁਝ ਇਸ ਤਰਾਂ ਦੀ ਹੈ ਕਿ ਇਨਾਂ ਨੂੰ ਆਪਣੇ ਇਤਿਹਾਸ ਤੇ ਮਾਣ ਹੈ, ਇਨਾਂ ਨੂੰ ਆਪਣੇ ਤੇ ਆਉਣ ਵਾਲੀ ਹਰ ਮੁਸ਼ਕਿਲ, ਔਖੀ ਘੜੀ ਵਿੱਚ ਨਾ ਡੋਲਣ ਦੀ ਗੁੜਤੀ ਹੈ। ਇਨਾਂ ਨੂੰ ਮਹਾਨ ਸਿੱਖ ਯੋਧਿਆਂ ਤੇ ਸੂਰਬੀਰਾਂ ਦੀ ਧਾਪਣਾ ਹੈ। ਇਹ ਸਦਾ ਚੜਦੀ ਕਲਾ ਵਿੱਚ ਵਿੱਚ ਰਹਿਣਾ, ਹੱਸਣਾ ਤੇ ਬਾਣੀ ਉਚਾਰਨਾ ਜਾਣਦੇ ਨੇ। ਇਹ ਸਦਾ ਚੜਦੀ ਕਲਾ ਤੇ ਆਪਸੀ ਏਕਤਾ-ਭਾਈਚਾਰੇ ਦੇ ਧਾਰਨੀ ਨੇ। ਇਹ ਲੋਕ ਔਖੀ ਘੜੀ ਵਿੱਚ ਵਿੱਚ ਲੰਗਰਾਂ ਤੇ ਦਾਨ ਦੀ ਭਾਵਨਾ ਨਾਲ ਓਤਪੋਤ ਨੇ। ਟਰੈਕਟਰਾਂ-ਟਰਾਲੀਆਂ ਭਰੀਆਂ ਅਨਾਜ ਤੇ ਸਮਾਨ ਦੀਆਂ ਦੇਖੀਆਂ ਗਈਆਂ ਲੋਕਾਂ ਦੀ ਸੇਵਾ ਵਿੱਚ। ਪੰਜਾਬ ਦਾ ਹਰ ਇੱਕ ਬਸ਼ਿੰਦਾ, ਹਰ ਇੱਕ ਕਿਸਾਨ ਨਾ ਕਦੇ ਡੋਲਿਆ ਸੀ, ਨਾ ਕਦੇ ਹਾਰਿਆ ਸੀ ਤੇ ਨਾ ਕਦੇ ਖਤਮ ਹੋਵੇਗਾ ਤੇ ਫਿਰ ਤੋਂ ਖੁਸ਼ਹਾਲ ਹੋਵੇਗਾ ਤੇ ਹੱਸੇਗਾ ਗਾਵੇਗਾ- ਕਿਉਂਕਿ ਪੰਜਾਬ ਸਦਾ ਜਿਉਂਦਾ ਗੁਰਾਂ ਦੇ ਨਾਮ ਤੇ ਹੈ।– ਸ਼ਾਲਾ, ਖੈਰ ਰਹੇ ਪੰਜਾਬ ਤੇਰੀ, ਵਸਦਾ ਰਹੇ ਪੰਜਾਬ ਮੇਰਾ।

ਜੰਗ
ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੇ ਮਾਹੌਲ ਦੀਆਂ ਖਬਰਾਂ ਗਲੀਆਂ, ਪਿੰਡਾਂ, ਬਜਾਰ ਤੇ ਸ਼ਹਿਰ ਵਿੱਚ ਪੂਰੀ ਤਰਾਂ ਫੈਲੀਆਂ ਸਨ। ਰਾਤ ਨੂੰ ਰੋਜ ਹੀ ਮੌਕ ਡਰਿਲ ਹੁੰਦੀ ਸੀ ਤੇ ਰਾਤ ਨੂੰ ਦੋ ਦੋ ਘੰਟੇ ਲਾਇਟਾਂ ਬੰਦ ਹੋ ਜਾਂਦੀਆਂ ਸਨ। ਸੱਤ ਵਜੇ ਤੋਂ ਬਾਦ ਕੋਈ ਵੀ ਗਲੀ ਬਜਾਰ ਵਿੱਚ ਨਹੀ ਦਿਸਦਾ ਸੀ। ਪਿੰਡਾਂ ਦਾ ਹਾਲ ਤਾਂ ਇਸ ਤੋਂ ਵੀ ਮਾੜਾ ਸੀ ਛੇ ਵਜੇ ਤੋਂ ਬਾਦ ਹੀ ਜੰਗ ਦੇ ਮਾਹੌਲ ਵਰਗੀ ਮੁਰਦੀਹਾਨੀ ਸਾਰੇ ਪਿੰਡਾਂ ਵਿੱਚ ਛਾ ਜਾਂਦੀ ਸੀ। ਸਾਰੇ ਦਾ ਸਾਰਾ ਪਿੰਡ ਹੀ ਸੁਸਰੀ ਵਾਂਗ ਸੌਂ ਜਾਂਦਾ ਸੀ।

ਬਾਰੂ ਅੱਧਖੜ ਉਮਰ ਦਾ ਮਜਦੂਰ ਸੀ ਜੋ ਮਿਸਤਰੀਆਂ ਮਗਰ ਕੰਮ ਤੇ ਜਾਂਦਾ ਸੀ। ਦੋ ਨਿਆਣੇ ਕੁੜੀ ਮੁੰਡਾ ਅਠਵੀਂ ਤੇ ਛੇਵੀ ਚ ਪੜਦੇ ਸਨ। ਘਰ ਵਾਲੀ ਪੰਮੀ ਲੋਕਾਂ ਦਾ ਘਰ ਸਫਾਈ ਤੇ ਕੱਪੜੇ ਧੋਣ ਦਾ ਕੰਮ ਕਰਦੀ ਸੀ। ਉਸਦਾ ਪਿੰਡ ਚੱਕ ਬਾਰਡਰ ਤੇ ਭਿੱਖੀਵਿੰਡ ਸ਼ਹਿਰ ਦੇ ਵਿਚਾਲੇ ਸੀ। ਨਿੱਤ ਖਬਰਾਂ ਆ ਰਹੀਆਂ ਸਨ ਕਿ ਫਲਾਣੇ ਡਰੋਨ ਡਿੱਗਾ ਕਦੇ ਢਿਮਕਾਣੇ ਥਾਂ ਡਰੋਨ ਡਿੱਗਾ। ਹਰ ਰੋਜ ਦਾ ਮਾਹੌਲ ਲੱਗਦਾ ਸੀ ਜੰਗ ਅੱਜ ਵੀ ਲੱਗੀ ਤੇ ਬਸ ਕੱਲ ਵੀ ਲੱਗੀ। ਲੋਕਾਂ ਨੇ ਸਟੋਰਾਂ ਦੁਕਾਨਾਂ ਤੋਂ ਸੌਦੇ ਦਾਲਾ, ਚੌਲਾਂ ਨਾਲ ਘਰ ਭਰ ਲਏ ਸਨ। ਸਬਜੀਆਂ-ਸੌਦਿਆਂ ਦੇ ਰੇਟ ਅਸਮਾਨਾਂ ਨੂੰ ਛੂੰਹਣ ਲੱਗੇ ਸਨ।

ਅੱਜ ਸ਼ਹਿਰ ਵਿੱਚ ਕਰਫਿਊ ਲੱਗਾ ਸੀ। ਸਰਕਾਰ ਦੇ ਮਨਾ ਕਰਨ ਦੇ ਬਾਵਜੂਦ ਵੀ ਘਰਾਂ ਤੋਂ ਇੱਕਾ ਦੁੱਕਾ ਹੀ ਲੋਕ ਸੜਕੀ ਅਵਾਜਾਈ ਕਰਦੇ ਦੇਖੇ। ਬਾਰੂ ਨੂੰ ਪਤਾ ਸੀ ਕਿ ਉਸਦੇ ਘਰ ਰਾਤ ਨੂੰ ਪਕਾਉਣ ਲਈ ਆਟਾ ਨਹੀਂ ਹੈ। ਇਸ ਲਈ ਉਸ ਨਾ ਚਾਹੁੰਦੇ ਵੀ ਦਿਹਾੜੀ ਲੱਭਣ ਸ਼ਹਿਰ ਜਾਣ ਦਾ ਮਨ ਬਣਾਇਆ। ਘਰੋਂ ਚਾਹ ਦਾ ਕੱਪ ਪੀ ਬਾਰੂ ਨੇ ਸਾਇਕਲ ਦਾ ਪੈਡਲ ਮਾਰਿਆ ਤੇ ਤੁਰ ਪਿਆ।

ਪਿੰਡ ਦੀ ਸੁਨ ਮਸਾਨ ਗਲੀਆਂ ਚੋ ਲੰਘਦੇ ਉਹ ਸ਼ਹਿਰ ਦੇ ਚੌਂਕ ਵਿੱਚ ਜਾ ਅੱਪੜਿਆ। ਸ਼ਹਿਰ ਦੇ ਚੌਕ ਵਿੱਚ ਪੁਲਿਸ ਤੇ ਫੌਜੀ ਦਸਤਿਆਂ ਦੀ ਭੀੜ ਸੀ। ਹਰ ਲੰਘਣ ਵਾਲੇ ਨੂੰ ਉਹ ਚੈੱਕ ਕਰਦੇ ਤੇ ਹਦਾਇਤਾਂ ਕਰਦੇ ਤੋਰ ਰਹੇ ਸਨ। ਉਹ ਡਰਦਾ ਡਰਦਾ ਉਸ ਜਗਾ ਜਾ ਖਲੋਤਾ ਜਿਥੋ ਅਕਸਰ ਲੋਕ ਮਜਦੂਰਾਂ ਨੂੰ ਕੰਮ ਲਈ ਲਿਜਾਂਦੇ ਸਨ। ਇੱਕ ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਕੋਈ ਦਿਹਾੜੀ ਲਿਜਾਣ ਵਾਲਾ ਨਾ ਮਿਲਿਆ।

ਇੱਕ ਫੌਜੀ ਉਸ ਵੱਲ ਆਇਆ ਤੇ ਬੋਲਿਆ, “ ਹਾਂਜੀ, ਬਾਈ ਸਾਬ, ਆਪ ਕਿਆ ਕਰ ਹੋ ਜਹਾਂ, ਆਪ ਕੋ ਪਤਾ ਨਹੀਂ ਜੰਗ ਲਗਣੇ ਵਾਲੀ, ਘਰ ਜਾਓ, ਆਪਣੇ ਪਰਿਵਾਰ ਕੇ ਪਾਸ। ”

ਬਾਰੂ ਸੋਚੀਂ ਪੈ ਗਿਆ, ਉਹ ਡਰਦਾ ਬੋਲਿਆ, “  ਜੀ, ਜੰਗ ਲੱਗਣ ਵਾਲੀ ਹੈ, ਮੈਂ ਤਾਂ ਜੀ ਦਿਆੜੀ……..। ”

ਫੌਜੀ ਫੇਰ ਬੋਲਿਆ, “ ਹਾਂਜੀ, ਹਾਂਜੀ ਜੰਗ ਕੇ ਅਸਾਰ ਹੈ, ਕੁਝ ਪਤਾ ਨਹੀਂ ਕਬ ਜੰਗ ਸ਼ੁਰੂ ਹੋ ਜਾਏ, ਘਰ ਜਾਓ, ਜਹਾਂ ਨਹੀਂ ਰੁਕਣਾ। ”

ਦਿਨ ਦੇ ਗਿਆਰਾਂ ਵੱਜ ਰਹੇ ਸਨ, ਅੱਧਾ ਦਿਨ ਲਗਭਗ ਚਲਾ ਗਿਆ ਸੀ। ਸਵੇਰੇ ਤੜਕੇ ਦਾ ਤੁਰਿਆ ਸੀ, ਬਾਰੂ ਨੂੰ ਭੁੱਖ ਸਤਾਉਣ ਲੱਗੀ। ਮੋਢੇ ਦੇ ਪਰਨੇ ਨੂੰ ਟੋਹਿਆ ਤੇ ਕੁਝ ਨਾ ਮਿਲਿਆ। ਭੁੱਖਾ ਭਾਣਾ ਤੇ ਜੰਗ ਬਾਰੇ ਸੋਚਦਾ ਕਿ ਅੱਜ ਉਸ ਵਰਗੇ ਕਿੰਨੇ ਭੁੱਖੇ ਭਾਣੇ ਤੇ ਕੰਮਾਂ-ਦਿਆੜੀਆਂ ਤੋਂ ਵਾਂਝੇ ਜੰਗ ਦੇ ਮਾਹੌਲ ਵਿੱਚ ਭੁੱਖ ਨਾਲ ਜੰਗ ਕਰਦੇ ਹਾਰ ਰਹੇ ਹੋਣਗੇ।

ਫੇਰ ਉਸ ਨੇ ਅਧਮੋਏ ਜਿਹੇ ਪੈਰਾਂ ਨਾਲ ਪੈਡਲ ਮਾਰਿਆ ਤੇ ਮੁੜ ਪਿੰਡ ਨੂੰ ਹੋ ਤੁਰਿਆ। ਰਸਤੇ ਵਿੱਚ ਸੜਕ ਕਿਨਾਰਿਓ ਨਲਕੇ ਤੋਂ ਪਾਣੀ ਪੀ ਕੇ ਉਹ ਰਹਿੰਦੇ ਸਫਰ ਲਈ ਫਿਰ ਤੁਰ ਪਿਆ। ਰਸਤੇ ਵਿੱਚ ਉਹ ਨਹਿਰ ਕਿਨਾਰੇ ਰੁੱਖਾਂ ਦੀ ਛਾਵੇਂ ਘੜੀ ਪਲ ਸਾਹ ਲੈਣ ਲਈ ਰੁਕਿਆ ਫੇਰ ਨੇੜੇ ਚਲਦੀ ਬੰਬੀ ਤੋਂ ਪਾਣੀ ਸਿਰ ਵਿੱਚ ਪਾ ਕੇ ਠੰਡਕ ਮਹਿਸੂਸ ਕੀਤੀ ਤੇ ਫੇਰ ਗੁਰਦੁਆਰੇ ਸਾਹਿਬ ਵੱਲ ਹੋ ਤੁਰਿਆ ਮਤੇ ਗੁਰਦੁਆਰੇ ਦੇ ਭਾਈ ਕੋਲੋਂ ਹੀ ਕੋਈ ਚਾਹ-ਪਾਣੀ ਜਾਂ ਲੰਗਰ ਦਾ ਜੁਗਾੜ ਹੋਜੇ। ਮਾੜੀ ਕਿਸਮਤ ਨੂੰ ਗੁਰਦੁਆਰਾ ਸਾਹਿਬ ਵੀ ਬੰਦ ਮਿਲਿਆ। ਉਹ ਸੋਚ ਰਿਹਾ ਸੀ ਕਿ ਗਰੀਬ ਨੂੰ ਵੀ ਰੱਬ ਜਦ ਮੁਸ਼ਕਲਾਂ ਦਿੰਦੈ, ਤਾਂ ਪੰਡ ਭਰ ਕੇ ਹੀ ਦਿੰਦਾ ਹੈ। ਅੱਜ ਤਾਂ ਹੱਦ ਹੀ ਹੋ ਗਈ ਹੈ, ਨਾ ਕੰਮ ਮਿਲਿਆ ਤੇ ਨਾ ਹੀ ਰੋਟੀ ਟੁਕ ਦਾ ਕੋਈ ਜੁਗਾੜ ਹੋ ਸਕਿਆ। ਉਤੋਂ ਇਹ ਜੰਗ ਦਾ ਮਾਹੌਲ ਤੇ ਕਰਫਿਊ ਵਾਲੀ ਬਲਾ।

ਪਿੰਡ ਦੇ ਨੇੜੇ ਆ ਕੇ ਵੇਖਿਆ ਕਿ ਸ਼ਾਇਦ ਪਿੰਡ ਦੇ ਅੱਡੇ ਤੋਂ ਹੀ ਘਰ ਵਾਸਤੇ ਉਧਾਰ ਆਟਾ ਲੈ ਚੱਲੇ। ਪਰ ਸਾਰਾ ਅੱਡਾ, ਸਾਰੀਆਂ ਦੁਕਾਨਾਂ ਬੰਦ ਸਨ। ਉਸ ਨੂੰ ਭੁੱਖ ਨਾਲ ਚੱਕਰ ਆ ਰਹੇ ਸਨ। ਉਹ ਮਸਾਂ ਆਪਣੇ ਆਪ ਨੂੰ ਸੰਭਾਲਦਾ ਘਰ ਪੁੱਜਾ ਤੇ ਜਾਂਦਿਆਂ ਹੀ ਮੰਜੀ ਤੇ ਡਿੱਗ ਪਿਆ। ਘਰਵਾਲੀ ਸ਼ਾਂਤੀ ਨੇ ਕੰਮ ਦਾ ਪੁੱਛਿਆ ਤਾਂ ਉਸ ਨੇ ਨਾਂਹ ਵਿੱਚ ਸਿਰ ਸੁੱਟ ਲਿਆ। ਘਰ ਵਿੱਚ ਮੁੱਕੇ ਸੌਦੇ ਦਾ ਦੱਸਿਆ ਤਾਂ ਬਾਰੂ ਮੁਰਦੇਹਾਣੀ ਭਰੇ ਚੇਹਰੇ ਨਾਲ ਮੱਥਾ ਫੜ ਕੇ ਘੁੱਟਦਾ ਚੁੱਪ ਧਾਰ ਗਿਆ।

ਮੈਂ ਚਾਹ ਲਿਆਉਣੀ ਹਾਂ, ਥੋੜਾ ਦੁੱਧ ਬੱਚਿਆ ਸੀ, ਸ਼ਾਂਤੀ ਬੋਲੀ।

ਉਸ ਪੁੱਛਿਆ, ਬੱਚਿਆਂ ਨੇ ਰੋਟੀ ਖਾਧੀ।

ਹਾਂਜੀ, ਥੋੜੇ ਚੌਲ ਗਆਢਣ ਪੰਮੀ ਤੋ ਕੌਲੀ ਉਧਾਰੀ ਮੰਗੀ ਸੀ ਉਹ ਬਣਾਏ ਸਨ। ਬੱਚਿਆਂ ਨੇ ਖਾਧੇ, ਥੋੜੇ ਬਚੇ ਨੇ ਮੈਂ ਤੁਹਾਡੇ ਲਈ ਰੱਖੇ ਨੇ। ਲਾਲੇ ਦੀ ਦੁਕਾਨ ਬੰਦ ਸੀ। ਪੰਮੀ ਵੀ ਮਸਾਂ ਚੌਲ ਉਧਾਰ ਦਿੱਤੇ, ਕਹਿੰਦੀ ਸੀ ਤੁਹਾਡਾ ਤਾਂ ਰੋਜ ਦਾ ਕੰਮ ਹੈ। ਮਸਾਂ ਹੀ ਮੰਨੀ ਸੀ।

ਨਹੀਂ, ਨਹੀਂ, ਮੇਰੇ ਲਈ ਨਾ ਰੱਖ, ਸਵੇਰ ਦਾ ਪਤਾ ਨਹੀਂ, ਤੂੰ ਰਾਤ ਲਈ ਬੱਚਿਆਂ ਤੇ ਆਪਣੇ ਲਈ ਰੱਖ ਲੈ, ਮੈਂ ਗੁਰਦੁਆਰੇ ਚੋਂ ਪ੍ਰਸ਼ਾਦਾ ਛੱਕ ਆਇਆ ਹਾਂ, ਮੈਨੂੰ ਭੁੱਖ ਨਹੀ ਹੈ। ਬਾਰੂ ਨੇ ਬੜੀ ਸਫਾਈ ਨਾਲ ਝੂਠ ਬੋਲਿਆ। ਬਾਰੂ ਨੂੰ ਹੁਣ ਕੱਲ ਤੋਂ ਕੰਮ ਬੰਦ ਹੋਣ ਦਾ ਤੇ ਘਰ ਦੇ ਸੌਦੇ ਦਾ ਖਿਆਲ ਖਾਣ ਲੱਗ ਪਿਆ। ਉਹ ਗਰਮੀ ਵਿੱਚ ਗਰਮ ਚਾਹ ਝੁਲਸ ਕੇ ਭੁੱਖ ਭੁਲਾ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਨੀਂਦ ਕਿੱਥੇ ਆਉਂਦੀ ਸੀ। ਸ਼ਾਮ ਤੋਂ ਬਾਦ ਹਨੇਰਾ ਪਸਰਨ ਲੱਗਾ।

ਬਾਰੂ ਅੰਦਰਲੇ ਹਨੇਰੇ ਕਮਰੇ ਵਿੱਚ ਇਕੱਲਤਾ ਤੇ ਸ਼ਾਂਤੀ ਦੀ ਗੋਦ ਵਿੱਚ ਕੰਧ ਦੀ ਖਿੜਕੀ ਕੋਲ ਡਾਹੀ ਮੰਜੀ ਤੇ ਲੰਮੇ ਪੈ ਗਿਆ। ਬੱਚੇ ਤੇ ਘਰਵਾਲੀ ਦੂਜੇ ਕਮਰੇ ਵਿੱਚ ਸੌਂ ਗਏ। ਖਿੜਕੀ ਕੋਲ ਅਕਸਰ ਉਹ ਆ ਲੰਮੇ ਪੈਂਦਾ ਸੀ, ਬਾਹਰੋਂ ਠੰਡੀ ਹਵਾ ਤੇ ਥੋੜੀ ਰੌਸ਼ਨੀ ਆਉਂਦੀ ਉਸ ਨੂੰ ਸ਼ਾਇਦ ਚੰਗੀ ਲੱਗਦੀ ਸੀ।

ਅੱਧੀ ਰਾਤ ਨੂੰ ਕੋਈ ਦਸ-ਗਿਆਰਾਂ ਵਜੇ ਸਨ। ਬਾਰੂ ਦੀ ਅੱਖ ਖੁੱਲੀ, ਅੱਖ ਲੱਗੀ ਵੀ ਕਿੱਥੇ ਸੀ ਉਸਲਵੱਟ ਜਿਹੇ ਭੰਨਦੇ ਉਹ ਭੁੱਖ ਨਾਲ ਢਿੱਡ ਦੀ ਪੀੜ ਦਾ ਮਾਰਿਆ ਰਸੋਈ ਵੱਲ ਗਿਆ। ਉਸ ਨੇ ਆਪਣੀ ਘਰਵਾਲੀ ਨੂੰ ਉਠਾਉਣਾ ਠੀਕ ਨਾ ਸਮਝਿਆ।

ਰਸੋਈ ਵਿੱਚ ਆਟੇ ਵਾਲੀ ਪੀਪੀ ਵੇਖੀ, ਉਹ ਵੀ ਖਾਲੀ ਸੀ। ਰੋਟੀ ਵਾਲੀ ਚੰਗੇਰ ਤੇ ਚੌਲਾਂ ਵਾਲਾ ਪਤੀਲਾ ਵੀ ਖਾਲੀ ਸੀ। ਉਹ ਉਦਾਸ ਤੇ ਭਰੇ ਮਨ ਨਾਲ ਵਾਪਿਸ ਮੰਜੇ ਤੇ ਆਣ ਪਿਆ। ਸਾਰੇ ਪਿੰਡ ਵਿੱਚ ਕਰਫਿਊ ਤੇ ਜੰਗ ਦੇ ਮਾਹੌਲ ਕਾਰਨ ਬਿਜਲੀ ਵੀ ਅਕਸਰ ਬੰਦ ਰਹਿੰਦੀ ਸੀ ਜਿਸ ਨਾਲ ਅੱਧੀ ਵੀ ਪੂਰੀ ਸੰਘਣੀ ਰਾਤ ਹੀ ਲੱਗਦੀ ਸੀ। ਮੰਜੇ ਤੇ ਪੈਣ ਤੇ ਹੀ ਬਾਰੂ ਨੂੰ ਖੋਹ ਪੈਣਾ ਤੇਜ ਹੋਣ ਲੱਗੀ। ਉਸ ਨੇ ਬਥੇਰਾ ਭੁੱਖ ਨੂੰ ਮਾਰਨ ਲਈ ਪਾਣੀ ਪੀਣ ਦਾ ਯਤਨ ਕੀਤਾ ਪਰ ਕਦੋਂ ਤੱਕ ਯਤਨ ਕਰਦਾ। ਥੋੜੀ ਦੇਰ ਸ਼ਾਂਤ ਭੁੱਖ ਨੇ ਅਸਰ ਦਿਖਾਇਆ, ਆਖਰ ਉਸਦੇ ਢਿੱਡ ਦੀ ਪੀੜ ਤੇ ਖੋਹ ਹੋਰ ਤੇਜ ਹੋਣ ਲੱਗੀ। ਬੁਰਾ ਹਾਲ ਹੋਣ ਲੱਗਾ ਉਸ ਨੇ ਸ਼ਾਂਤੀ ਨੂੰ ਅਵਾਜ ਵੀ ਮਾਰੀ ਪਰ ਘਰਵਾਲੀ ਦੀ ਗੂੜੀ ਨੀਂਦ ਤੇ ਹਨੇਰੇ ਨੇ ਬੂਹੇ ਤੋਂ ਬਾਹਰ ਉਸਦੀ ਅਵਾਜ ਨਾ ਜਾਣ ਦਿੱਤੀ। ਭੁੱਖ ਤੇ ਢਿੱਡ ਪੀੜ ਨਾਲ ਉਸਦਾ ਸਰੀਰ ਜੂੜਿਆ ਜਾਣ ਲੱਗਾ। ਅਚਾਨਕ ਉਸ ਦੀ ਵੱਖੀ ਵਿੱਚੋਂ ਤਿੱਖੀ ਪੀੜ ਉੱਠੀ ਜੋ ਉਸ ਤੋਂ ਝੱਲੀ ਨਾ ਗਈ। ਉਸ ਪਾਸਾ ਵੀ ਨਾ ਪਰਤਿਆ, ਉਹ ਅਹਿੱਲ ਸੀ ਤੇ ਉਸਦੀਆਂ ਅੱਖਾਂ ਖੁੱਲੀਆਂ ਲਗਾਤਾਰ ਖਿੜਕੀ ਵੱਲ ਤੱਕ ਰਹੀਆਂ ਸਨ।

ਰਾਤ ਗੂੜੀ ਹੋ ਗਈ ਸੀ, ਖਿੜਕੀ ਤੋਂ ਬਾਹਰ ਗਲੀ ਵਿੱਚ ਚਹਿਲਕਦਮੀ ਸ਼ੁਰੂ ਹੋਈ, ਗੁਆਂਢ ਤੋਂ ਲੋਕ ਇਕੱਠੇ ਹੋਣ ਲੱਗੇ, ਘੁਸਰ-ਮੁਸਰ ਹੋਣ ਲੱਗੀ , “ ਭਾਰਤ ਜੰਗ ਜਿੱਤ ਗਿਆ, ਅਸੀਂ ਜੰਗ ਜਿੱਤ ਗਏ ਆਂ, ਅਸੀਂ ਜਿੱਤ ਗਏ। ”

ਤੇ ਬਾਰੂ ਭੁੱਖ ਤੇ ਲਾਚਾਰੀ ਤੋਂ ਕਦੋਂ ਦਾ ਹਾਰ ਚੁੱਕਾ ਸੀ।

ਓਹ ਕੁੜੀ..।
ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ,

ਬੇਪਰਵਾਹ-ਅਜ਼ਾਦ ਕੋਈ ਬੱਦਲ਼ੀ ਜਿਹੀ,

ਪਹਾੜੀਂ ਵਰਨੇ ਨੂੰ ਜਿਵੇਂ ਬੇਕਰਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਮੇਰੀ ਗਲਤੀਆਂ ਨੂੰ ਆਪਨੇ ਸਿਰ ਲੈ ਲੈਂਦੀ ਹੈ,

ਦਿਲ ਚ ਨਾ ਰੱਖੇ ਹਰ ਗੱਲ ਮੂੰਹ ਤੇ ਕਹਿ ਦੇਂਦੀ ਹੈ,

ਤਾਂ ਹੀ ਤਾਂ ਕੋਈ ਗੂੜਾ ਜਿਹਾ ਪਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਜਿੱਦ ਦੀ ਤਾਂ ਯਾਰੋ ਬਾਹਲੀ ਓ ਪੱਕੀ ਏ,

ਰੱਬ ਨੇ ਬਚਾ ਸ਼ਾਇਦ ਮੇਰੇ ਲਈ ਹੀ ਰੱਖੀ ਏ,

ਗਮਾਂ ਵਿੱਚ ਓ ਹਿੰਮਤ ਬੇਸ਼ੁਮਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਛੋਟੀ-ਛੋਟੀ ਗਲਤੀ ਤੇ ਬੱਚੇ ਵਾਂਗ ਡਾਂਟਦੀ ਏ,

ਦੁਬਾਰਾ ਨਾ ਕਰੀਂ ਹੁਣ ਪਿੱਛੋਂ ਮੈਨੂੰ ਆਖਦੀ ਏ,

ਕਦੇ ਕਦੇ ਮਿੱਠਾ ਅੱਤਿਆਚਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਦਕਸ਼, ਸੂਰੀਆ, ਗੁੰਜਨ ਓਹਦੇ ਛੋਟੇ-ਛੋਟੇ ਸਾਥੀ ਨੇ,

ਇੱਕ ਵੱਡਾ ਪਰਿਵਾਰ ਜੋ ਐਨ.ਜੀ.ਓ ਵਿੱਚ ਬਾਕੀ ਨੇ,

ਛੋਟਿਆਂ ਦੇ ਸਿਰ ਵੱਡਾ ਓਹ ਪਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਓਹਦਾ ਚੇਹਰਾ ਰਹੇ ਹੱਸਦਾ ਰੱਬੀ ਨੂਰ ਜਿਹੀ ਲੱਗਦੀ ਏ,

ਬਾਲਾਂ ਨੂੰ ਪੜਾਵੇ ਕਲਾਵੇ ਮੋਹ ਵਾਲੇ ਭਰਦੀ ਏ,

ਇੱਕ ਵੱਖਰੀ ਉਹ ਦੁਨੀਆਂ-ਸੰਸਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਗ਼ੁੱਸਾ ਕਦੇ ਓਹਦੇ ਮੈਂ ਮੱਥੇ ਨਾ ਜੇ ਤੱਕਿਆ,

ਚੇਹਰੇ ਦੀ ਚਮਕ ਤਾਰਾ ਅੰਬਰੀਂ ਕੋਈ ਹੱਸਿਆ,

ਉਹਦੇ ਕਦਮਾਂ ਚ ਬਰਕਤ ਬਲਿਹਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਰੱਬੀ ਪਰਛਾਈਂ ਜਿਹੀ ਓ ਦੀਮਾਪੁਰ ਵੱਸਦੀ ਏ,

ਮੁਹੱਬਤਾਂ ਦੀ ਗੱਲ ਮੈਨੂੰ ਅੱਖਾਂ ਨਾਲ ਦੱਸਦੀ ਏ,

ਕੋਅ-ਕਾਫ ਦੀ ਕੋਈ ਹੂਰ-ਮੁਟਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਬੜੇ ਲਾਡ, ਸ਼ਰਾਰਤਾਂ ਤੇ ਮਜ਼ਾਕ ਕਰੇ ਮੇਰੇ ਨਾਲ,

ਕਿੰਨੇ ਸੁਪਨੇ ਤੇ ਕੌਲ ਸਜਾਏ ਉਹਨੇ ਮੇਰੇ ਨਾਲ,

ਮੇਰਾ ਬਹਿਸ਼ਤੀ ਓ ਮੈਨੂੰ ਸੰਸਾਰ ਲੱਗਦੀ ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਸੱਟ ਲੱਗੀ ਮੇਰੇ, ਓ ਪਲ-ਪਲ ਮਰੀ ਸੀ,

ਰੋਜ਼ ਗੱਲ ਕਰਦੀ ਸਿਆਲੀਂ ਛੱਤ ਉੱਤੇ ਠਰੀ ਸੀ,

ਮੈਨੂੰ ਰੱਬ ਤੋਂ ਵੀ ਵੱਧ ਐਤਬਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਮੰਦੇ ਰਾਹਾਂ ਤੇ ਚੱਲਣੋਂ ਸਦਾ ਮੈਨੂੰ ਰੋਕਦੀ ਏ,

ਗ਼ੁੱਸੇ ਵਿੱਚ ਜੇ ਬੋਲਾਂ ਝੱਟ-ਪੱਟ ਮੈਨੂੰ ਟੋਕਦੀ ਏ,

ਨਾਤਾ ਰੂਹ ਸੰਗ ਕੋਈ ਬਰਕਰਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਉਹ ਮੈਨੂੰ ਮੇਰੇ ਨਾਲ਼ੋਂ ਯਾਰੋ ਵੱਧ ਜਾਣਦੀ ਏ,

ਮੇਰੇ ਦਿਲਾਂ ਦੀਆਂ ਜਾਣੇ ਸੱਚੀ ਰੱਬ ਜਿਹੀ ਜਾਪਦੀ ਏ,

ਉਹ ਮੈਥੋਂ ਮੇਰੇ ਉੁਤੇ ਵੱਧ ਅਖਤਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਜ਼ੁਲਫ਼ਾਂ ਕਾਲੀਆਂ ਗੂੜੀਆਂ ਰਾਤਾਂ ਵਾਂਗ ਲੱਗਦੀਆਂ,

ਮੋਟੀਆਂ ਅੱਖਾਂ ਦਿਲ ਦੀਆਂ ਗੱਲਾਂ ਦੱਸਦੀਆਂ,

ਮਿੱਠੀ ਬੋਲੀ ਓਹਦੀ ਦਿਲ ਤੇ ਅਸਰਦਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਪਾ ਕੇ ਗੁਲਾਬੀ ਸੂਟ ਨਿਰਾ ਗੁਲਾਬ ਜਿਹੀ ਲੱਗਦੀ ਏ,

ਜਿੱਧਰੋ ਦੀ ਲੰਘੇ ਰਾਹ ਦੁਲਹਨ ਵਾਂਗ ਸੱਜਦੀ ਏ,

ਓ ਖ਼ਾਬਾਂ ਦੀ ਕੋਈ ਖਿੜੀ ਗੁਲਜ਼ਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਉਨੂੰ ਚੁੱਲੇ ਚੌਕੇ ਦਾ ਕੋਈ ਕੰਮ ਕਰਨਾ ਨੀ ਆਉਂਦਾ,

ਝੂਠਾ ਕੋਈ ਦਮ ਉਹਨੂੰ ਭਰਨਾ ਨੀ ਆਉਂਦਾ,

ਸੱਚੀ ਸੋਚ ਦੀ ਉਹ ਬੜੀ ਜ਼ੁੰਮੇਵਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਬਰਗਰ-ਪੀਜੇ ਦੀ ਬੜੀ ਹੈ ਸ਼ੌਕੀਨ ਯਾਰੋ,

ਬੋਲੀ ਉਹਦੀ ਮਿੱਠੀ, ਗ਼ੁੱਸਾ ਲੱਗੇ ਨਮਕੀਨ ਯਾਰੋ,

ਖੁਸ਼ੀ ਮਾਪਿਆਂ ਦੇ ਜੀਵਨ ਚ ਅਪਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਮੇਰੀ ਹਰ ਹਾਰ ਨੂੰ ਜਿੱਤ ਵਿੱਚ ਬਦਲ ਦੇਵੇ ਓ,

ਮੇਰੀ ਹਰ ਨਜ਼ਮ ਨੂੰ ਅੰਤਾਂ ਦੀ ਕਦਰ ਦੇਵੇ ਓ,

ਅਨੇਕ ਜ਼ਿੰਦਗੀ ਚ’ ਰਹਿਮਤਾਂ ਖਿਲਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਕਦੇ ਨੀਲੇ ਅਸਮਾਨਾਂ ਦੀ ਉਚਾਈ ਜਿਹੀ ਲੱਗੇ,

ਕਦੇ ਸਾਗਰਾਂ ਦੀ ਬੇਅੰਤ ਗਹਿਰਾਈ ਜਿਹੀ ਲੱਗੇ,

ਓ ਹਰ ਜਨਮ ਮੈਨੂੰ ਮਿਲਣ ਦਾ ਕਰਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਬਿਨਾਂ ਬੋਲਿਆਂ ਹੀ ਮੇਰੇ ਦਿਲ ਦੀਆਂ ਜਾਣਦੀ ਏ,

ਧੰਨ ਹੈ ਇਹ ਜਿੰਦ ਜੋ ਨਿੱਤ ਸਾਥ ਉਹਦਾ ਮਾਣਦੀ ਏ,

ਹਰ ਸਕੂਨ ਭਰਿਆ ਪਲ ਓਹ ਗੁਜ਼ਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਜਦ ਸੋਹਣੀ ਜਿਹੀ ਬਣ ਮੇਰੇ ਸਾਹਮਣੇ ਓ ਆਉਂਦੀ ਏ,

ਕਿਤੇ ਨਜ਼ਰ ਲੱਗ ਜਾਵੇ ਨਾ, ਨਜ਼ਰ ਮੇਰੀ ਕਹਿੰਦੀ ਏ,

ਓਹ ਬਹਾਰਾਂ ਦਾ ਦਰਸ਼ਨੀ ਸ਼ਿੰਗਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਮੇਰੀਆਂ ਨਦਾਨੀਆਂ ਤੇ ਖਿੜ ਖਿੜ ਹੱਸਦੀ ਏ,

ਫੁੱਲਾਂ ਦੀ ਖੁਸ਼ਬੋਈ ਉਹਦੇ ਹਾਸਿਆਂ ਚ ਵੱਸਦੀ ਏ,

ਓਹ ਬੱਚਿਆਂ ਦੀ ਪਿਆਰੀ ਕਿਲਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਲਿਖਣਾ ਵੀ ਕਲਮ ਮੇਰੀ ਉਸ ਕੋਲੋਂ ਸਿੱਖਦੀ ਏ,

ਤੋਲ-ਤੁਕਾਂਤ, ਖ਼ੂਬ ਸ਼ਥਦਾਂ ਨੂੰ ਮਿੱਥਦੀ ਏ,

ਮੈਨੂੰ ਕਦੇ-ਕਦੇ ਓਹ ਸ਼ਬਦ-ਭੰਡਾਰ ਲੱਗਦੀ ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਨੈਣ ਵਿਸ਼ਵਾਸ ਭਰੇ ਉੁਚੇ ਨੇ ਸਤੰਭ ਜਿਵੇਂ,

ਸਫਰ ਪਿਆਰ ਵਾਲੇ ਕੀਤੇ ਨੇ ਆਰੰਭ ਜਿਵੇਂ,

ਖੰਭ ਮਹੱਬਤਾਂ ਦੇ ਅਸਮਾਨਾਂ ਚ ਖਿਲਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਤੂੰ ਆ ਨਹੀਂ ਕਰਨਾ ਤੂੰ ਔਹ ਨਹੀਂ ਕਰਨਾ ਏ,

ਜਿੱਥੇ ਮੈਂ ਕਹਾਂ ਤੂੰ ਉੱਥੇ ਜਾ ਖੜਨਾ ਏ,

ਹਦਾਇਤਾਂ ਦਾ ਨਿਰਾ ਹੈ ਅੰਬਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਪੰਜਾਬੀ ਬੋਲੀ ਸਿੱਖ ਮੇਰਾ ਮਾਣ ਵਧਾਇਆ ਓਨੇ,

ਕੀਤੇ ਮੇਰੇ ਭਰੋਸੇ ਦਾ ਇਨਾਮ ਦਿਵਾਇਆ ਓਨੇ,

ਮੇਰੇ ਫਿਕਰਾਂ ਚ ਡੁੱਬੇ ਦਾ ਉਧਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਰੱਬਾ ਵੇਖ ਆਪਣੀ ਕਿਸਮਤ ਤੇ ਹੈਰਾਨੀ ਆਵੇ ਮੈਨੂੰ,

ਉਨੂੰ ਭੇਜ ਮੇਰੀ ਜ਼ਿੰਦਗੀ ਚ ਤੂੰ ਗੁਲਾਮ ਕੀਤਾ ਮੈਨੂੰ,

ਮੇਰਾ ਹਰ ਖ਼ਾਬ ਪੂਰਾ ਕਰਨੇ ਨੂੰ ਤਿਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ।

ਛੋਟੀ ਜਿਹੀ ਖਰੋਚ ਦੇਖ ਵੱਡੇ-ਵੱਡੇ ਹੰਝੂ ਕੇਰੇ ਓ,

ਦਿਲ ਬਾਹਲਾ ਕੋਮਲ ਪਰ ਪੱਕੇ ਰੱਖੇ ਜੇਰੇ ਓ,

ਉਹ ਸੁੱਖਾਂ ਅਤੇ ਖੁਸ਼ੀਆਂ ਦੀ ਲਿਖਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਬਿਜਲੀ ਚਲੀ ਜਾਵੇ ਤਾਂ ਹਨੇਰਿਆਂ ਤੋਂ ਡਰਦੀ ਏ,

ਮਾਪਿਆਂ ਦੇ ਸੰਸਕਾਰ ਹਮੇਸ਼ਾਂ ਪੱਲੇ ਬੰਨ ਰੱਖਦੀ ਏ,

ਓਦੇ ਬਿਨਾ ਏਹ ਜ਼ਿੰਦਗੀ ਬੇਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਪਿਆਰ ਮੇਰੇ ਗੀਤਾਂ ਨੂੰ ਬਾਹਲਾ ਓ ਕਰਦੀ ਹੈ,

ਹਰ ਇਕ ਹਰਫ ਵਿੱਚ ਮੋਹ ਬਣ ਵੱਸਦੀ ਹੈ,

ਮੇਰੀ ਕਹਾਣੀ ਦਾ ਕੋਈ ਸੱਚਾ ਕਿਰਦਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ।

ਝੂਠ ਬੋਲਣੇ ਤੇ ਸੁਨਣੇ ਨੂੰ ਨਫ਼ਰਤ ਬੜਾ ਕਰਦੀ ਹੈ,

ਓ ਸ਼ਰਮਾਂ ਦੀ ਭਰੀ ਅੱਖ ਨੀਵੀਂ ਰੱਖ ਚੱਲਦੀ ਹੈ,

ਬਜ਼ੁਰਗਾਂ ਦੀਆਂ ਅਸੀਸਾਂ ਦਾ ਸਤਿਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਓਹਦੇ ਗੁਣਾਂ ਮੂਹਰੇ ਮੇਰੇ ਸਭ ਸ਼ਬਦ ਥੁੜ ਜਾਣੇ ਨੇ,

ਬੰਦਗੀ ਦੇ ਸਭੇ ਰਾਹ ਓਹਦੇ ਦਰ ਵੱਲ ਮੁੜ ਜਾਣੇ ਨੇ,

ਓਹ ਰੱਬੀ ਹੋਂਦ ਦੀ ਕੋਈ ਮੂਰਤ ਸਾਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਛੋਟਿਆਂ ਨੂੰ ਪਿਆਰ ਤੇ ਵੱਡਿਆ ਦਾ ਅਦਬ ਕਰੇ,

ਗੁਰੂ ਘਰ ਜਾਵੇ ਤੇ ਸੇਵਾ ਨਿੱਤ ਦਿਲੋਂ ਕਰੇ,

ਸਿਰ ਮੈਂ ਝੁਕਾਵਾਂ ਓਹ ਰੱਬੀ ਦੁਆਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਮਾਸੂਮ ਜਿਹਾ ਚੇਹਰਾ ਓਹ ਸਾਦਗੀ ਦੀ ਮੂਰਤ ਏ,

ਰਿਸ਼ਤਾ ਏ ਸਾਡਾ ਜਿਉਂ ਜ਼ਿੰਦਗੀ ਨੂੰ ਸਾਹਾਂ ਦੀ ਜ਼ਰੂਰਤ ਏ,

ਹਰ ਧੜਕਨ ਕਰੇ ਇਹੋ ਇਜ਼ਹਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਪਰੀਆਂ ਤੋਂ ਘੱਟ ਨਾ ਮੈਂ ਤਾਹੀਂ ਇੰਨਾ ਕੁਝ ਕਹਿ ਗਿਆ,

ਮੈਨੂੰ ਲਫ਼ਜ਼ ਨਹੀਂ ਥਿਆਏ, ਅਜੇ ਬੜਾ ਕੁਝ ਰਹਿ ਗਿਆ,

ਮੇਰੀ ਦੁਨੀਆ ਚ ਹੋਇਆ ਚਮਤਕਾਰ ਲੱਗਦੀ,

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਓਹ ਕੁੜੀ ਮੈਨੂੰ ਨਿਰੀ ਹੈ ਬਹਾਰ ਲੱਗਦੀ ।

ਨਿਰੰਕਾਰ..।
ਇਲਾਹੀ ਸਰੂਰ ਹੈ

ਮਿਹਨਤਾਂ ਨੂੰ ਬੂਰ ਹੈ,

ਵਿਸ਼ਵਾਸਾਂ ਚ ਭਰਪੂਰ ਹੈ,

ਮੇਰਾ ਹਜ਼ੂਰ ਹੈ,

ਤੇਰਾ ਵੀ ਤਾਂ ਜ਼ਰੂਰ ਹੈ,

ਹਨੇਰਿਆਂ ਤੋਂ ਦੂਰ ਹੈ,

ਨਿਰੰਕਾਰ ਓ ਨਿਰੰਕਾਰ।

ਹਵਾਵਾਂ ਚ ਵਸਦਾ ਹੈ,

ਕੁਦਰਤ ਚ ਰਚਦਾ ਹੈ,

ਫੁੱਲਾਂ ਚ ਹੱਸਦਾ ਹੈ,

ਹਰ ਪਲ ਦੱਸਦਾ ਹੈ,

ਖੁਸ਼ੀਆਂ ਚ ਨੱਚਦਾ ਹੈ,

ਕੋਈ ਤਾਂ ਜ਼ਰੂਰ ਹੈ,

ਨਿਰੰਕਾਰ ਓ ਨਿਰੰਕਾਰ।

ਆਦਿ ਹੈ ਅਕਾਲ ਹੈ,

ਸਰਬੱਤ ਹੈ ਸਮਾਲ ਹੈ,

ਅਪਹੁੰਚ ਹੈ ਅਗਾਧ ਹੈ,

ਇੱਕ ਹੈ ਨਿਰਾਕਾਰ ਹੈ,

ਸਮਿਆਂ ਤੋਂ ਪਾਰ ਹੈ,

ਦਸਵਾਂ ਦੁਆਰ ਹੈ,

ਨਿਰੰਕਾਰ ਓ ਨਿਰੰਕਾਰ।

ਬਹਾਰ ਹੈ ਬਸੰਤ ਹੈ,

ਬਾਲ ਹੈ ਸੰਤ ਹੈ,

ਗੋਪੀ ਹੈ ਕੰਤ ਹੈ,

ਬਿਰਖ ਹੈ ਜੰਤ ਹੈ,

ਰਾਮ ਹੈ ਭਗਵੰਤ ਹੈ,

ਜਲ ਹੈ ਜਲੰਤ ਹੈ,

ਨਿਰੰਕਾਰ ਓ ਨਿਰੰਕਾਰ।

ਗਨੀਮਤ ਹੈ ਗਰੀਬ ਹੈ,

ਦਇਆ ਹੈ ਸਲੀਬ ਹੈ,

ਅਪਹੁੰਚ ਹੈ ਕਰੀਬ ਹੈ,

ਸਖਾ ਹੈ ਰਕੀਬ ਹੈ,

ਰੋਗ ਹੈ ਅਦੀਬ ਹੈ,

ਹਰ ਦਿਲ ਅਜੀਜ ਹੈ,

ਨਿਰੰਕਾਰ ਓ ਨਿਰੰਕਾਰ।

ਹਾਜੀ ਹੈ ਖੁਦਾ ਹੈ,

ਝੋਲ ਹੈ ਦੁਆ ਹੈ,

ਰੋਗ ਹੈ ਦਵਾ ਹੈ,

ਬਖ਼ਸ਼ਿਸ਼ ਹੈ ਸਜ਼ਾ ਹੈ,

ਪਰਬਤ ਹੈ ਜ੍ਹਰਾ ਹੈ,

ਨਿਰੰਕਾਰ ਓ ਨਿਰੰਕਾਰ।

ਅਦਿੱਖ ਹੈ ਨਿਗਾਹ ਹੈ,

ਮੌਜੂਦ ਹਰ ਜਗਾਹ ਹੈ,

ਬੂੰਦ ਹੈ ਅਸਗਾਹ ਹੈ,

ਪਲ-ਪਲ ਗਵਾਹ ਹੈ,

ਖ਼ੈਰ ਹੈ ਖਵਾਹ ਹੈ,

ਕੌਲ ਹੈ ਵਫਾ ਹੈ ।

ਨਿਰੰਕਾਰ ਓ ਨਿਰੰਕਾਰ।

ਆਪੇ ਜਨਮੇ ਆਪ ਖਿਡਾਵੇ,

ਆਪੇ ਖਾਵੇ ਆਪ ਰਜਾਵੇ,

ਆਪੇ ਬੋਲੇ ਆਪ ਕਹਾਵੇ,

ਆਪੇ ਨੱਚੇ ਆਪ ਨਚਾਵੇ,

ਆਪੇ ਹੱਸੇ ਆਪ ਰਵਾਵੇ,

ਮੰਗਤਾ ਕਦੇ ਰਾਜਨ ਬਣ ਜਾਵੇ,

ਕਣ ਕਣ ਦੇ ਵਿੱਚ ਜੋਤ ਜਗਾਵੇ,

ਨਿਰੰਕਾਰ ਓ ਨਿਰੰਕਾਰ।

ਬਹਾਰਾਂ ਚ’ ਸੁਹੱਪਣ ਭਰਦਾ,

ਰੂਹਾਂ ਨੂੰ ਰੌ਼ਸ਼ਨ ਕਰਦਾ,

ਪੱਥਰਾਂ ਚ’ ਜੀਵਨ ਕਰਦਾ,

ਧੜਕਣਾਂ ਚ’ ਵਾਸਾ ਕਰਦਾ,

ਹਨੇਰਆਂ ਨੂੰ ਚਾਨਣ ਕਰਦਾ,

ਨਿਰੰਕਾਰ ਓ ਨਿਰੰਕਾਰ।

ਨਿਰੰਕਾਰ ਓ ਨਿਰੰਕਾਰ।

-ਗੁਰਬਾਜ ਸਿੰਘ

ਖੇਤਾਂ ਦਾ ਪੁੱਤ
ਮੈਂ ਖੇਤਾਂ ਦਾ ਪੁੱਤ ਹਾਂਣੀਓ,

ਖੇਤਾਂ ਦਾ ਮੈਂ ਜਾਇਆ ।

ਜਦ ਖੇਤਾਂ ਨੂੰ ਗੇੜਾ ਮਾਰਾਂ,

ਵੇਖ ਹਰਿਆਲੀ, ਮੋਤੀ ਪਾਣੀ,

ਮੈਂ ਹੋਜਾਂ ਦੂਣ ਸਵਾਇਆ ।

ਮੈਂ ਖੇਤਾਂ ਦਾ ਪੁੱਤ ਹਾਂਣੀਓ,

ਖੇਤਾਂ ਨੂੰ ਮੈਂ ਜਾਇਆ।

ਹਲ, ਸੁਹਾਗਾ ਫੇਰ ਕਲਮ ਨੇ ਬਣਦੇ,

ਵਾਅਣ ਬਣ ਸਫ਼ਾ ਨੇ ਮੂਹਰੇ ਤਨਦੇ,

ਰੂਹ ਮੇਰੀ ਫਿਰ ਹੀਰਾਂ ਗਾਵੇ,

ਜਦ ਖਾਲਾਂ ਦਾ ਕੋਈ ਅੱਖਰ ਵਾਇਆ।

ਮੈਂ ਖੇਤਾਂ ਦਾ ਪੁੱਤ ਹਾਂਣੀਓ,

ਖੇਤਾਂ ਨੂੰ ਮੈਂ ਜਾਇਆ ।

ਬਲਦ ਨੇ ਦੋ ਮੇਰੇ ਪੱਕੇ ਆੜੀ,

ਬੀਜਣ ਵੱਡਣ ਸਾਉਣ ਤੇ ਹਾੜੀ,

ਗਲ ਓਨਾਂ ਦੇ ਵਿੱਚ ਟੱਲੀਆਂ ਖੜਕਣ,

ਕੁਦਰਤ ਨੇ ਕੋਈ ਨਗਮਾ ਗਾਇਆ,

ਮੈਂ ਖੇਤਾਂ ਦਾ ਪੁੱਤ ਹਾਂਣੀਓ,

ਖੇਤਾਂ ਨੂੰ ਮੈਂ ਜਾਇਆ ।

ਆਲੂ, ਸਰ੍ਹੋਂ,ਮਟਰ ਤੇ ਸਾਗ,

ਮੱਕੀ, ਕਪਾਹ, ਅਮਰੂਦ ਦੇ ਬਾਗ਼,

ਖੇਤ ਮੇਰਾ ਫਿਰ ਹੀਰ ਜਿਓੰ ਸੱਜੇ,

ਫ਼ਸਲਾਂ ਦਾ ਗਲ ਗਹਿਣਾ ਪਾਇਆ।

ਮੈਂ ਖੇਤਾਂ ਦਾ ਪੁੱਤ ਹਾਂਣੀਓ,

ਖੇਤਾਂ ਨੂੰ ਮੈਂ ਜਾਇਆ ।

ਜਦ ਥਕ ਕੇ ਮੈਂ ਸੌਣਾ ਚਾਹਵਾਂ,

ਨਾਲ ਹਵਾ ਦੇ ਗਾਉਣਾ ਚਾਹਵਾਂ,

ਝੱਲ ਪੱਤਿਆਂ ਦੀ ਪੱਖੀ ਮੈਨੂੰ,

ਫੇਰ ਪਿੱਪਲ ਗੋਦ ਸਵਾਇਆ।

ਮੈਂ ਖੇਤਾਂ ਦਾ ਪੁੱਤ ਹਾਂਣੀਓ,

ਖੇਤਾਂ ਨੂੰ ਮੈਂ ਜਾਇਆ ।

ਖੇਤੋਂ ਚੋਗਾ ਚੁੱਗਣ ਪੰਖੇਰੂ ਆਉਂਦੇ,

ਬੱਚੇ ਵਿਚ ਚੁਬੱਚੇ ਨ੍ਹਾਵਣ,

ਮੇਲੇ ਵਾਂਗਰ ਖੇਤ ਹੈ ਲਗਦਾ,

ਫਿਰ ਮੈਂ ਵੱਟਾਂ ਤੇ ਢੋਲਾ ਗਾਇਆ।

ਮੈਂ ਖੇਤਾਂ ਦਾ ਪੁੱਤ ਹਾਂਣੀਓ,

ਖੇਤਾਂ ਨੂੰ ਮੈਂ ਜਾਇਆ ।

ਸ਼ਾਮੀਂ ਜਦ ਮੈਂ ਮੁੜਨਾ ਚਾਹਵਾਂ,

ਮਨ ਭਰਦਾ ਫਿਰ ਹੌਕੇ ਹਾਵਾਂ,

ਕਰਕੇ ਵਾਦਾ ਫੇਰ ਸਵੇਰ ਦਾ,

ਜੰਨਤ ਨੂੰ ਫਿਰ ਛੱਡ ਮੈਂ ਆਇਆ,

ਮੈਂ ਖੇਤਾਂ ਦਾ ਪੁੱਤ ਹਾਂਣੀਓ,

ਖੇਤਾਂ ਨੂੰ ਮੈਂ ਜਾਇਆ।

ਏਥੇ ਕੀਹਨੇ ਰਹਿਣੈ ਹੈ..ਜੀ?
ਅੱਜ ਦਫਤਰੋਂ ਬੱਸ ਫੜਕੇ ਘਰ ਜਾਣਾ ਪੈਣਾ ਸੀ, ਬਰਾਂਚ ਦੇ ਸੇਵਾਦਾਰ ਨੂੰ ਕਿਹਾ ਕਿ ਮੈਨੂੰ ਬੱਸ ਸਟੈਂਡ ਤੱਕ ਛੱਡ ਆਵੀਂ। ਬੱਸ ਸਟੈਂਡ ਆਇਆ ਤਾਂ ਵੇਖ ਹੈਰਾਨੀ ਹੋਈ ਕਿ ਸਭ ਘਰਾਂ ਵਿੱਚ ਆਵਾਜਾਈ ਦੇ ਬਥੇਰੇ ਸਾਧਨ ਹੋਣ ਦੇ ਬਾਵਜੂਦ ਵੀ ਕਾਫੀ ਲੋਕ ਬੱਸ ਦੀ ਉਡੀਕ ਵਿੱਚ ਸਨ ਸ਼ਾਇਦ ਔਰਤਾਂ ਦੇ ਅਧਾਰ ਕਾਰਡ ਤੇ ਮੁਫਤ ਸਫਰ ਵਾਲੀ ਸਕੀਮ ਵਾਲੀਆਂ ਸਵਾਰੀਆਂ ਜਿਆਦਾ ਗਿਣਤੀ ਵਿੱਚ ਹੋਣ ਕਾਰਨ ਭੀੜ ਵੱਧ ਲੱਗੀ। ਚਲੋ ਬੱਸ ਆਈ ਧੱਕਾ ਮੁੱਕੀ ਹੋਣੀ ਲਾਜਮੀ ਸੀ, ਔਖੇ ਸੌਖੇ ਇਕ ਨੁੱਕਰੀ ਸੀਟ ਮਿਲ ਹੀ ਗਈ। ਗਰਮੀਂ ਪਸੀਨੇ ਤੇ ਹੁੰਮਸ ਦੇ ਕਾਰਨ ਬੱਸ ਬੱਦ ਹਵਾਸੀ ਤੇ ਪਰੇਸ਼ਾਨੀ ਦੇ ਆਲਮ ਵਾਲੀ ਹਾਲਤ ਸੀ।  ਹੈਰਾਨਗੀ ਤੇ ਤਰਸ ਵੀ ਆ ਰਿਹਾ ਸੀ ਕਿ ਅਜੇ ਵੀ ਸਾਡੇ ਸਿਸਟਮ ਵਿੱਚ ਸੁਧਾਰ ਦੀ ਲੋੜ ਸੀ ਜੋ ਕਿ ਵਿੰਗਾ-ਟੇਡਾ ਜਿਹਾ ਸੁਪਨਾ ਹੈ। ਚਲੋ ਇੱਕ ਬੇਸੁਰੇ ਤੇ ਬੇਮੌਕੇ-ਮੇਲ ਜਿਹਾ, ਸਿਰ ਖਾਣ ਵਾਲਾ ਗਾਣਾ ਵੀ ਸ਼ੁਰੂ ਹੋ ਗਿਆ ਸੀ। ਲੋਕ ਹਰ ਅੱਡੇ ਤੇ ਖਾਲੀ ਹੋਣ ਵਾਲੀ ਸੀਟ ਨੂੰ ਬੜੀ ਸ਼ਿੱਦਤ ਨਾਲ ਤੱਕ ਰਹੇ ਤੇ ਕਾਹਲੀ ਕਾਹਲੀ ਮੱਲ ਰਹੇ ਸਨ।

ਛੋਟੇ ਅੱਡਿਆਂ ਤੋ ਬਾਦ ਬੱਸ ਸ਼ਹਿਰ ਦੇ ਬਾਹਰ ਵਾਲੀ ਸੜਕ ਰਾਹੀਂ ਆਈਲਟਸ ਸੈਂਟਰਾਂ ਮੂਹਰਿਓ ਗੁਜਰੀ ਤਾਂ ਅਨੇਕਾਂ ਨੌਜਵਾਨ ਮੁੰਡੇ ਕੁੜੀਆਂ ਦਿਖੇ ਜੋ ਕੁਝ ਤਾਂ ਅੰਦਰ ਲੰਘ ਆਏ ਤੇ ਬਹੁਤੇ ਬੱਸ ਦੀਆਂ ਬਾਰੀਆਂ ਰਾਹੀਂ ਬਾਹਰ ਹੀ ਲਮਕ ਗਏ ਸਨ। ਦੋ ਲੜਕੇ ਮੇਰੀ ਸੀਟ ਦੇ ਨਜਦੀਕ ਆ ਖੜ ਗਏ। ਮੈਂ ਪੁੱਛਿਆ, ” ਕਾਕੇ, ਕਿਹੜੀ ਕਲਾਸ ਵਿੱਚ ਪੜਦੇ ਹੋ ?”

” ਸਰ, ਅਸੀ ਪਲਸ ਟੂ ਕਰੀ ਹੈ ਜੀ, ਹੁਣ ਆਈਲੈਟਸ ਕਰ ਰਹੇ ਹਾਂ। “  ” ਅੱਛਾ, ਬਾਹਰ ਜਾਣੈ ਫਿਰ ਤੁਸੀਂ ? ”

” ਹਾਂਜੀ ਸਰ, ਬਾਹਰ ਜਾਣੈ ਐ ਜੀ, ਏਥੇ ਰੱਖਿਆ ਵੀ ਕੀ ਹੈ ? ਏਥੇ ਕੀਹਨੇ ਰਹਿਣੈ ਹੈ..ਜੀ ?”

ਮੈਂ ਉਸ ਲੜਕੇ ਦਾ ਜੁਆਬ ਸੁਣ ਕੇ ਬੜਾ ਹੈਰਾਨ ਹੋ ਰਿਹਾ ਸੀ ਭਾਵੇਂ ਕਿ ਇਹ ਮਸਲਾ ਤੇ ਵਿਚਾਰ ਹੈਰਾਨਗੀ ਵਾਲਾ ਬਹੁਤਾ ਹੈ ਨਹੀਂ ਸੀ, ਸ਼ਾਇਦ ਉਹ ਲੜਕੇ ਉਨਾਂ ਦੀ ਸੋਚ ਮੁਤਾਬਕ ਕਾਫੀ ਹੱਦ ਤੱਕ ਠੀਕ ਸਨ। ਪਰ ਫੇਰ ਵੀ ਇੰਨੀ ਜਿਆਦਾ ਲਾਲਸਾ ਤੇ ਪਲਾਇਨਵਾਦੀ ਰੁਚੀ ਤੇ ਆਪਣੀ ਜੰਮਣ ਭੌਂ ਨਾਲ ਏਨੀ ਬੇਰੁਖੀ ਕਿਉਂ ਸੀ। ਫੇਰ ਵੀ ਮੈਂ ਉਹਨਾ ਨੂੰ ਹੋਰ ਟੋਹਣ ਲਈ ਪੁੱਛਣਾ ਚਾਹਿਆ, ” ਪਰ, ਕਾਕਾ ਏਥੇ ਕਿਸ ਚੀਜ ਦੀ ਕਮੀ ਹੈ, ਸਭ ਕੁਝ ਤਾਂ ਹੈ ਏਥੇ। ”

ਦੂਜਾ ਮੁੰਡਾ ਬੋਲਿਆ, ” ਕਿੱਥੇ ਸਰ, ਕੀ ਕਹਿਣੈ ਪਏ ਓ ਤੁਸੀਂ, ਏਥੇ ਕੰਮ ਹੈਨੀ ਜੀ, ਨੌਕਰੀਆਂ ਕਿੱਥੇ ਨੇ, ਪ੍ਰਾਈਵੇਟ ਪੰਜ-ਛੇ ਹਜਾਰ ਤੋਂ ਵੱਧ ਕੋਈ ਪੈਸਾ ਨਹੀਂ ਭਰਦਾ, ਏਨਾ ਪੜ ਕੇ ਏਥੇ ਰੁਲਣ ਦਾ ਕੀ ਫਾਇਦਾ, ਵਾਤਾਵਰਨ ਏਥੇ ਖਰਾਬ, ਬਿਮਾਰੀਆਂ, ਮਿਲਾਵਟਾਂ ਏਥੇ, ਸਰਕਾਰੇ ਦਰਬਾਰੇ ਕਿਸੇ ਦੇ ਕੋਈ ਕੰਮ ਨਹੀਂ ਹੁੰਦੇ, ਕਿਸੇ ਵੀ ਦਫਤਰ ਚਲੇ ਜਾਓ, ਗੇੜੇ ਤੇ ਗੇੜੇ ਲਵਾਉਂਦੇ ਨੇ, ਰਿਸ਼ਵਤ ਭਾਵੇਂ ਬੰਦ ਹੋ ਗਈ ਹੈ ਪਰ ਕੰਮ ਅਜੇ ਵੀ ਕਿਸੇ ਦੇ ਨਹੀਂ ਹੁੰਦੇ, ਮਹਿੰਗਾਈ ਏਥੇ ਵਧਦੀ ਜਾ ਰਹੀ ਹੈ, ਪਾਣੀ ਧਰਤੀ ਦੇ ਮੁੱਕ ਰਹੇ, ਖੇਤੀ ਵੀ ਘਾਟੇ ਦੀ ਹੋ ਗਈ ਹੈ, ਹਰ ਥਾਂ ਧਰਨੇ, ਹਰ ਥਾਂ ਲੁੱਟ ਖੋਹ ਤੇ ਕਤਲੇਆਮ ਹੋ ਰਹੇ ਨੇ। ”

ਮੈਂ ਫੇਰ ਕਿਹਾ, ” ਕਾਕਾ, ਪਰ ਤੁਹਾਡੇ ਮਾਂ ਪਿਓ ਕੌਣ ਸਾਂਭੂ ਤੇ ਖੇਤ ਕੌਣ ਦੇਖੂਗਾ। ”

“ਸਰ ਜੀ, ਖੇਤਾਂ ਚ ਕੌਣ ਸਿਰ ਮਾਰੇ, ਹੁਣ ਨੀ ਹੁੰਦੀ ਖੇਤੀ, ਖੇਤੀ ਤਾਂ ਅਜਕਲ ਠੇਕੇ ਤੇ ਦੇ ਦਈਦੀ ਹੈ ਤੇ ਸਾਡੇ ਵਿੱਚ ਇਕ ਭਰਾ ਮਾਂ ਪਿਓ ਕੋਲ ਰਹੂੰਗਾ ਤੇ ਇੱਕ ਕਮਾਈ ਲਈ ਬਾਹਰ ਜਾਊਗਾ ਤੇ ਜਦ ਪੱਕੇ ਹੋ ਗਏ, ਸੈਟ ਹੋ ਗਏ ਤਾਂ ਮਾਂ ਪਿਓ ਨੂੰ ਵੀ ਨਾਲ ਲੈ ਜਾਵਾਂਗੇ। ਸਾਡੇ ਲਗਭਗ ਸਾਰੇ ਰਿਸ਼ਤੇਦਾਰ ਬਾਹਰ ਹੀ ਨੇ, ਰਹਿਣ ਦਾ ਜੁਗਾੜ ਹੋ ਹੀ ਜਾਣਾ ਤੇ ਕੰਮ ਦਾ ਵੀ ਤੇ ਨਾਲੇ ਸਰ ਦੋ ਸਾਲ ਟਿਕ ਕੇ ਲਾ ਲਊ ਏਥੇ ਦੇ ਦਸ ਸਾਲ ਜਿੰਨੀ ਕਮਾਈ ਕਰ ਲਈਦੀ ਹੈ। ਤੁਹਾਨੂੰ ਪਤੈ ਸਾਡੇ ਨਾਲਦੇ ਦੋ ਮੁੰਡੇ ਪਿਛਲੇ ਦੋ ਸਾਲ ਪਹਿਲਾਂ ਸਟੱਡੀ ਤੇ ਗਏ ਨੇ, ਕਨੇਡਾ ਤੋਂ ਅਮਰੀਕਾ ਟਰਾਲਾ ਚਲਾਉਂਦੇ ਨੇ ਬਾਹਲੇ ਨਹੀਂ ਤਾਂ ਤਿੰਨ ਚਾਰ ਲੱਖ ਮਹੀਨੇ ਦਾ ਅਰਾਮ ਨਾਲ ਕਮਾ ਲੈਂਦੇ ਨੇ, ਹੁਣ ਤਾਂ ਉਨਾਂ ਨੇ ਬੀ.ਐਮ.ਡਬਲਯੂ ਵੀ ਲੈ ਲਈ ਹੈ। ਤੁਸੀਂ ਦੱਸੋ ਹੁਣ ਭਵਿੱਖ ਏਥੇ ਵਧੀਆ ਹੈ ਜਾਂ ਬਾਹਰ, ਏਥੇ ਤਾਂ ਬੰਦਾ ਸਿਰਫ ਸੁਪਨੇ ਹੀ ਲੈ ਸਕਦਾ, ਪੂਰੇ ਕਰਨੇ ਨੂੰ ਜਿੰਦਗੀ ਲੰਘ ਜਾਣੀ ਹੈ। ”

ਲੜਕੇ ਵਲੋਂ ਗਿਣਾਏ ਸਾਰੇ ਕਾਰਨ ਲਗਭਗ ਸਹੀ ਲੱਗ ਰਹੇ ਸਨ। ਮੈਂ ਫੇਰ ਪੁੱਛਿਆ ਬਈ, ਕਾਕੇ, ” ਜੋ ਕੰਮ ਤੁਸੀਂ ਉੱਥੇ ਕਰਨੈ ਨੇ, ਉਹ ਏਥੇ ਵੀ ਤਾਂ ਹੋ ਸਕਦੇ ਨੇ, ਸਾਡੇ ਸਾਰੇ ਕੰਮ ਪਰਵਾਸੀ ਮਜਦੂਰ ਪੰਜਾਬ ਆ ਕੇ ਕੰਮ ਕਰਕੇ ਹਜਾਰਾਂ-ਲੱਖਾਂ ਕਮਾ ਰਹੇ ਨੇ, ਕਿਤੇ ਨਾ ਕਿਤਿਓਂ ਤਾਂ ਸੁਰੂਆਤ ਕਰਨੀ ਹੀ ਪਊਗੀ। ”

ਉਹ ਫੇਰ ਬੋਲਿਆ, ” ਸਰ, ਕਿਹੜੇ ਕੰਮ ਜੀ? ਬਈਏ.. ਜੋ ਰੇੜੀਆਂ ਤੇ ਕਰਦੇ ਨੇ, ਝੋਨਾ ਲਾਉਂਦੇ ਨੇ, ਕਣਕਾਂ ਵੱਢਦੇ ਨੇ, ਲੇਬਰ ਕਰਦੇ ਨੇ, ਅਸੀਂ ਏਨਾ ਪੜਕੇ, ਡਿਗਰੀਆਂ ਤੇ ਲੱਖਾਂ ਹਜਾਰਾਂ ਖਰਚ ਕੇ ਪੰਜ ਸੌ, ਚਾਰ ਸੌ ਦੀ ਦਿਹਾੜੀ ਕਰੀਏ, ਲੋਕ ਕੀ ਕਹਿਣਗੇ ਬਈ ਜਿੰਮੀਦਾਰਾਂ ਦੇ ਮੁੰਡੇ ਏਨਾ ਪੜ ਕੇ ਦਿਹਾੜੀਆਂ ਕਰਦੇ ਫਿਰਦੇ ਨੇ, ਨਾਲੇ ਬਈਆਂ ਦਾ ਗੁਜਾਰਾ ਹੋ ਜਾਂਦੈ ਏਨੇ ਕੁ ਵਿੱਚ, ਸਾਡਾ ਨੀ ਹੋਣਾ ਜੀ। ਪੰਜਾਬ ਵਿੱਚ ਪ੍ਰਾਈਵੇਟ ਸੈਕਟਰ ਅਵਲ ਤਾਂ ਹੈ ਨੀ, ਜੇ ਪ੍ਰਾਈਵੇਟ ਸੈਕਟਰ ਨੂੰ ਜਾਵਾਂਗੇ ਤਾਂ ਪੰਜ ਦਸ ਹਜਾਰ ਤੋਂ ਵੱਧ ਕਿਤੇ ਕੋਈ ਸੈਲਰੀ ਨਹੀ ਹੈ। ਸਰ, ਸਰਕਾਰ ਨੂੰ ਵੱਧ ਤੋਂ ਵੱਧ ਨੌਕਰੀਆਂ ਕੱਢਨੀਆਂ ਚਾਹੀਦੀਆਂ ਨੇ ਉਹ ਵੀ ਪੱਕੀਆਂ, ਪੈਨਸ਼ਨ ਸਰਕਾਰੀ ਨੌਕਰੀਆਂ ਚਂ ਵੈਸੇ ਵੀ ਨਹੀ ਹੈਗੀ, ਤਿੰਨ-ਤਿੰਨ ਸਾਲ ਦਾ ਪਰੋਬੇਸ਼ਨ ਕਾਲ ਦਾ ਵਧਾ ਦਿੱਤਾ, ਬੇਸਿਕ ਸੈਲਰੀ ਤੇ ਕੋਈ ਭੱਤਾ ਨਹੀਂ, ਗੁਜਾਰੇ ਬੱਚਿਆਂ ਤੇ ਬੁੱਢੇ ਮਾਂ-ਪਿਓਆਂ ਦੇ ਕਿਵੇਂ ਕਰਨਗੇ, ਰਹਿੰਦੀ-ਖੂੰਹਦੀ ਕਸਰ ਤਾਂ ਪਿੰਡਾਂ ਦੇ ਜਵਾਨਾਂ ਦੀ ਅਗਨੀਵੀਰ ਨਾਂ ਦੀ ਸਕੀਮ ਨੇ ਕੱਢ ਲਈ ਹੈ। ਸਾਰੀ ਉਮਰ ਭਰ ਦੀ ਰੋਟੀ ਖੋਹ ਲਈ ਅਗਨੀਵੀਰ ਬਣਾ ਕੇ ਫੌਜੀਆਂ ਨੂੰ, ਦੱਸੋ ਕੌਣ ਕਰੂੰ ਹੁਣ, ਚਾਰ ਸਾਲ ਫੌਜ ਦੀ ਨੌਕਰੀ ਹੁਣ।”

ਮੈਂ ਉਨਾਂ ਨੂੰ ਫੇਰ ਹਲੂੰਨਣਾ ਚਾਹਿਆ, ” ਕਾਕੇ, ਸਰਕਾਰ ਐਨੀ ਵੀ ਮਾੜੀ ਨੀ, ਲੋਕਾਂ ਦੀ ਸਹੂਲਤ ਲਈ ਕਈ ਕੰਮ ਕਰ ਹੀ ਰਹੀ ਹੈ ਨਾ। ”

ਉਹ ਬੋਲਿਆ, ” ਸਰ, ਛੱਡੋ ਪਰੇ, ਕਿਹੜੇ ਕੰਮ,, ਤੁਸੀ ਆਪ ਸਿਆਣੇ ਓ, ਛੋਟੀ ਜਿਹੀ ਉਦਾਹਰਨ ਹੈ,,ਕਿਸੇ ਵੀ ਦਫਤਰ ਚਲੇ ਜਾਓ, ਗੇੜਿਆਂ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਜੀ, ਥਾਣੇ ਚਲੇ ਜਾਓ, ਕੰਮ ਤਾਂ ਦੂਰ ਪਹਿਲੀ ਤਾਂ ਗੱਲ ਤੁਹਾਨੂੰ ਕੋਈ ਬੈਠਣ ਲਈ ਹੀ ਨੀ ਕਹੇਗਾ, ਫੇਰ ਤੁਹਾਡਾ ਐ ਕਾਗਜ ਘੱਟ ਹੈ ਔਹ ਕਾਗਜ ਨਹੀ ਹੈਗਾ। ਛੇਤੀ ਤਾਂ ਸ਼ਿਕਾਇਤ, ਕੇਸ ਹੀ ਦਰਜ ਨਹੀ ਕਰਦੇ। ਰਿਸ਼ਵਤ ਦਿਓਗੇ ਤਾਂ ਫੇਰ ਹੀ ਤੁਹਾਡੀ ਗੱਲ ਨੂੰ ਕੋਈ ਕੰਨ ਕਰੂਗਾ ਜੀ। ”

ਦੂਜਾ ਮੁੰਡਾ ਬੋਲਿਆ, ” ਮੇਰੇ ਇੱਕ ਦੋਸਤ ਦੀ ਮਾਤਾ ਨੂੰ ਸਿਵਲ ਹਸਤਪਤਾਲ ਦਾਖਲ ਕਰਵਾਉਣਾ ਪਿਆ ਉਹ ਘਰੋਂ ਥੋੜਾ ਹੌਲਾ ਸੀ, ਮੈਂ ਦੇਖਿਆ ਜੀ, ਸਿਵਲ ਹਸਪਤਾਲ ਬਾਥਰੂਮਾਂ ਵਿੱਚ ਨੱਕ ਨਹੀ ਦੇ ਸਕਦੇ ਤੁਸੀਂ, ਬੈੱਡ ਗੰਦੇ, ਕੁਰਸੀਆਂ ਹੈਨੀ, ਪਰਿਵਾਰਾਂ ਦੇ ਮੈਂਬਰ ਭੂੰਜੇ ਹੀ ਲੰਮੇ ਪਏ ਦੇਖੇ ਮੈਂ, ਨਾ ਫਰਸ਼ ਸਾਫ ਨਾ ਉੱਥੋਂ ਦੇ ਛੋਟੇ ਮੁਲਾਜਮਾਂ ਦਾ ਲਹਿਜਾ ਸਾਫ ਹੈ, ਜਨਰਲ ਵਾਰਡ ਵਿੱਚ ਜਗਾ ਥੋੜੀ ਹੈ ਮਰੀਜ ਜਿਆਦਾ ਭਰਤੀ ਕੀਤੇ ਪਏ ਨੇ, ਮਸ਼ੀਨਾਂ ਦੀ, ਦਵਾਈਆਂ ਦੀ ਘਾਟ ਹੈ, ਟੈਸਟ ਬਾਹਰੋਂ ਕਰਵਾਉਣੇਂ ਪੈਂਦੇ ਨੇ।”

ਸਰ, ਤੁਸੀਂ ਜਾਣਦੇ ਹੋ, ਅੱਜ ਪੰਜਾਬ ਨੂੰ ਸਭ ਤੋਂ ਵੱਧ ਖੋਖਲਾ ਨਸ਼ਾ ਕਰ ਰਿਹਾ ਹੈ। ਇੱਥੇ ਨਸ਼ਾਂ ਪੰਜਾਬ ਦੀ ਨਸ-ਨਸ ਵਿੱਚ ਵੜ ਚੁੱਕਾ ਹੈ। ਨੌਜਵਾਨ ਪੀੜੀ ਬੇਰੁਜਗਾਰੀ ਕਾਰਨ ਤਨਾਓ ਦਾ ਸ਼ਿਕਾਰ ਹੋ ਕੇ ਨਸ਼ਾ ਕਰਦੀ ਹੈ, ਤੇ ਨਸ਼ੇ ਦੀ ਘਾਟ ਪੂਰੀ ਕਰਨ ਲਈ ਉਤੋਂ ਲੁੱਟਾਂ ਖੋਹਾਂ ਤੇ ਉਤਾਰੂ ਹੋ ਜਾਂਦੀ ਹੈ। ਇਸ ਤੋਂ ਵੱਧ ਅੱਜ ਗੈਂਗਸਟਰਾਂ ਨੇ ਵੀ ਪੰਜਾਬ ਦੀ ਆਬੋ-ਹਵਾ ਖਰਾਬ ਹੋ ਚੁੱਕੀ ਹੈ। ਅਖਬਾਰਾਂ ਵੀ ਲੁੱਟਾਂ-ਖੋਹਾਂ ਤੇ ਮਾਰ ਕੱਟ ਨਾਲ ਭਰੀਆਂ ਮਿਲਦੀਆਂ ਨੇ ਰੋਜ। ਜਿਸ ਕੋਲ ਚਾਰ ਪੈਸੇ ਹੁੰਦੇ ਹਨ, ਉਸਨੂੰ ਧਮਕੀਆਂ ਮਿਲਣੀਆਂ ਸੁਰੂ ਹੋ ਜਾਂਦੀਆਂ ਨੇ ਜੀ। ਸਰ ਜੀ, ਮੁੱਕਦੀ ਗੱਲ਼, ਏਥੇ ਨਾ ਕੋਈ ਰੱਜ ਕੇ ਕਮਾ ਸਕਦਾ, ਨਾ ਹੰਢਾ ਸਕਦਾ ਤੇ ਨਾ ਹੀ ਕਮਾਈ ਲੁਕਾ ਕੇ ਰੱਖ ਸਕਦਾ।”

ਹੋਰ ਸੁਣੋ, ਕੱਲ਼ ਮੇਰੇ ਮਾਮੇ ਦੇ ਮੁੰਡੇ ਨੇ ਫੋਨ ਕੀਤਾ ਤੇ ਦੱਸਿਆ ਕਿ ਉਨੇ ਕਨੇਡਾ ਵਿੱਚ ਆਪਣੇ ਮੰਮੀ ਡੈਡੀ ਨੂੰ ਸੂਪਰ ਵੀਜੇ ਤੇ ਬੁਲਾਇਆ ਸੀ ਉਹ ਪੱਕੇ ਹੋ ਗਏ ਤੇ ਹੁਣ ਦੋਵਾਂ ਦੀ ਪੈਂਤੀ ਸੌ ਡਾਲਰ ਮਹੀਨਾ ਪੈਨਸ਼ਨ ਲੱਗ ਗਈ ਹੈ, ਇਧਰ ਦੇ ਲਗਭਗ ਦੋ-ਸਵਾ ਦੋ ਲੱਖ ਰੁਪਏ ਤਾਂ ਬੁਢਾਪਾ ਪੈਨਸ਼ਨ ਲੱਗੀ ਆ, ਇੱਧਰ ਵੇਖੋ ਪਹਿਲਾਂ ਤਾਂ ਬੁਢਾਪਾ ਪੈਨਸ਼ਨ ਦਾ ਫਾਰਮ ਹੀ ਛੇਤੀ ਕੰਪਲੀਟ ਨਹੀਂ ਹੁੰਦਾ, ਪਤਾ ਨੀ ਕਿੰਨੀਆਂ ਰਿਪੋਟਾਂ ਲੱਗਦੀਆਂ ਨੇ, ਨੰਬਰਦਾਰ, ਸਰਪੰਚ, ਪਟਵਾਰੀ, ਕਾਨੂੰਗੋ, ਤਸੀਲਦਾਰ, ਫੇਰ ਜੇ ਫਾਰਮ ਭਰ ਵੀ ਲਈਏ ਤਾਂ ਸੇਵਾ ਕੇਂਦਰਾਂ ਦੀਆਂ ਲੰਮੀਆਂ ਲੰਮੀਆਂ ਲਾਇਨਾਂ ਤੇ ਉੱਤੋਂ ਫੇਰ ਨੁਕਸ ਨਿਕਲ ਆਵੇ, ਕੋਈ ਕਾਗਜ ਘੱਟ ਵੱਧ ਹੋਜੇ ਤਾਂ ਫੇਰ ਦਫਤਰਾਂ ਦੇ ਚੱਕਰ, ਚਲੋ ਜੇ ਰਿੜ-ਪੁੜ ਕੇ ਬੁਢਾਪਾ ਪੈਨਸ਼ਨ ਲੱਗ ਹੀ ਗਈ ਤਾਂ ਫੇਰ ਪਿੰਡ ਦੀ ਪਾਰਟੀਬਾਜੀ ਨਾਲ ਮੱਥਾ ਲੱਗ ਜਾਂਦੈ,,ਜੇ ਤਾਂ ਸਰਪੰਚ ਤੁਹਾਡੀ ਪਾਰਟੀ ਦਾ ਹੈ ਤਾਂ ਪੈਨਸ਼ਨ ਚੱਲਦੀ ਰਹੂ,. ਪਰ ਜੇ ਵਿਰੋਧੀ ਪਾਰਟੀ ਦਾ ਹੈ ਤਾਂ ਜਦੋਂ ਉਹ ਪਾਵਰ ਵਿੱਚ ਆਉਂਦੇ ਨੇ, ਪੈਨਸ਼ਨ ਹੀ ਕੱਟੀ ਜਾਂਦੀ ਐ,,ਜੇ ਏਸ ਮੁਸ਼ਕਲ ਤੋਂ ਬਚ ਗਏ ਤਾਂ ਸਰਕਾਰ ਦਾ ਬਜਟ-ਫੰਡ ਘੱਟ ਜਾਂਦੈ ਜਾਂ ਲੇਟ ਪਹੁੰਚਦਾ ਦਫਤਰਾਂ ਕੋਲ ਤਿੰਨ-ਤਿੰਨ ਮਹੀਨੇ ਪੈਨਸ਼ਨ ਰੁਕੀ ਰਹਿੰਦੀਹੈ। ਦੱਸੋ ਏਹੋ ਬਜੁਰਗਾਂ ਦਾ ਸਹਾਰਾ ਹੁੰਦੈ ਜੇ ਉਹ ਵੀ ਨਾ ਸਮੇਂ ਸਿਰ ਬਹੁੜੇ ਤਾਂ ਡਾਹਢੀ ਮੁਸ਼ਕਲ ਆਉਂਦੀ ਹੈ। ਸਿਵਲ ਹਸਪਤਾਲ ”

ਮੈਨੂੰ ਲੱਗਾ ਜਿਵੇਂ ਉਹ ਮੁੰਡੇ ਬਿਲਕੁਲ ਠੀਕ ਹੀ ਕਹਿ ਰਹੇ ਸਨ। । ਉਮਰ ਪੱਖੋਂ ਭਾਵੇਂ ਅਲੂੰਏ ਜਿਹੇ ਸਨ, ਪਰ ਉਨਾਂ ਦੀ ਸੋਚ, ਵਿਚਾਰ ਤੇ ਤਜਰਬੇ ਗਹਿਰੇ ਸਨ।

ਫੇਰ ਕੁਝ ਮਹੀਨੇ ਪਹਿਲਾਂ ਇੱਕ ਅਖਬਾਰ ਦੀ ਹੈੱਡਲਾਇਨ ਮੇਰੇ ਜਿਹਨ ਵਿੱਚ ਘੁੰਮਣ ਲੱਗੀ ਜਿਸ ਵਿੱਚ ਕਿਹਾ ਗਿਆ ਸੀ ਵਈ, ਭਾਰਤ ਵਿੱਚ ਪਹਿਲੇ ਸੱਤ ਸੂਬਿਆਂ ਵਿੱਚ ਪੰਜਾਬ ਦਾ ਵੀ ਨਾਮ ਆਉਂਦਾ ਹੈ ਜਿੱਥੇ ਸਾਲ 2023 ਦੌਰਾਨ ਸਭ ਤੋਂ ਜਿਆਦਾ ਪਾਸਪੋਰਟ ਬਣੇ ਹਨ। ਸਭ ਤੋਂ ਪਹਿਲੇ ਨੰਬਰ ਤੇ ਕੇਰਲਾ ਦਾ ਨਾਮ ਆਉਂਦਾ ਹੈ। ਪੰਜਾਬ ਦੇ ਹਰ ਪਰਿਵਾਰ ਵਿੱਚ ਹਰ ਬੱਚੇ ਦਾ ਪਾਸਪੋਰਟ ਬਨਣਾ ਅੱਜਕਲ ਲਾਜਮੀ ਹੋ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਬਾਹਰ ਜਾਣ ਤੇ ਵੱਸਣ ਦਾ ਰੁਝਾਨ ਕਿੰਨਾ ਵੱਧ ਗਿਆ ਹੈ। ਇਕ ਵਿਦੇਸ਼ੀ ਨਿਊਜ ਏਜੰਸੀ ਹੀਨਲੇ ਅਤੇ ਪਾਰਟਨਰਜ ਮੁਤਾਬਕ ਲਗਭਗ 5100 ਭਾਰਤੀ ਕਰੋੜਪਤੀ ਸਾਲ 2023 ਵਿੱਚ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਲਈ ਪਾਲਇਨ ਕਰ ਚੁੱਕੇ ਹਨ ਲਗਭਗ 4300 ਕਰੋੜਪਤੀ ਲੋਕ ਹੋਰ ਇਸ ਸਾਲ ਜਾ ਸਕਦੇ ਅਜਿਹਾ ਅਨੁਮਾਨਿਤ ਹੈ। ਇਨਾਂ ਲੋਕਾਂ ਦੇ ਪਲਾਇਨ ਕਰਨ ਦਾ ਮੁੱਖ ਉਦੇਸ਼, ਵਧੀਆਂ ਭਵਿੱਖ ਤੇ ਖੁਸ਼ਹਾਲ ਜੀਵਨ, ਸਾਫ ਸੁੱਥਰੇ ਵਾਤਾਵਰਨ ਤੇ ਸਿਹਤ ਸੇਵਾਵਾਂ, ਬੱਚਿਆਂ ਦੀ ਵਧੀਆ ਪੜਾਈ ਆਦਿ ਮੁੱਖ ਹਨ। ਇਨਾਂ ਲੋਕਾਂ ਦੀ ਮੁੱਖ ਤਰਜੀਹ ਵਿੱਚ ਪਹਿਲੇ ਨੰਬਰ ਤੇ ਦੁਬਈ ਨੂੰ ਮੁੱਖ ਰੂਪ ਵਿੱਚ ਤੇ ਅਮਰੀਕਾ, ਆਸਟਰੇਲਿਆ ਤੇ ਕਨੇਡਾ ਆਦਿ ਦੂਜੇ ਨੰਬਰ ਤੇ ਆਉਂਦੇ ਹਨ।

ਹੁਣ, ਅੱਗੇ ਮੇਰੇ ਪਿੰਡ ਦਾ ਬਸ ਅੱਡਾ ਆ ਰਿਹਾ ਸੀ।

ਮੈਂ ਬਾਹਰ ਤਾਕੀ ਵਿੱਚੋਂ ਵੇਖਿਆ, ਬੱਸ ਦੇ ਤੇਜ ਭੱਜਣ ਨਾਲ ਬਾਹਰਲੇ ਦਿਸਦੇ ਹਰਿਆਲੀ ਭਰਪੂਰ ਖੇਤ, ਰੁੱਖ-ਝਾੜੀਆਂ ਪਿੱਛੇ ਲੰਘਦੇ ਏਵੇਂ ਲੱਗ ਰਹੇ ਸਨ ਜਿਵੇਂ ਪੰਜਾਬ ਦੀ ਨਵੀਂ ਪੀੜੀ ਦੇ ਨੌਜੁਆਨ, ਪੁਰਾਣੀ ਨੂੰ ਲਿਤਾੜ ਤੇ ਪੰਜਾਬ ਦੇ ਸਭਿਆਚਾਰ, ਪਿਆਰ ਸਭ ਨੂੰ ਰੌਂਦਦੇ ਦੌੜੇ ਜਾ ਰਹੇ ਸਨ ਪਤਾ ਨੀ ਕਿਹੜੇ ਅਣਦਿਸਹੱਦਿਆਂ ਦੀ ਦੌੜ ਦੌੜਦੇ। ਸ਼ਾਇਦ ਇਹ ਨੌਜਵਾਨ ਪੀੜੀ ਵੀ ਠੀਕ ਦਿਸ਼ਾ ਵੱਲ ਨੂੰ  ਦੌੜ ਰਹੀ ਸੀ।

ਪਿੰਡ ਦਾ ਬੱਸ ਅੱਡਾ ਆਇਆ, ਮੈਂ ਉੱਤਰਿਆ ਤੇ ਉਹ ਦੋਵੇਂ ਮੁੰਡੇ ਬਸ ਅੰਦਰੋਂ ਮੈਨੂੰ ਦੇਖ ਰਹੇ ਸਨ, ਸ਼ਾਇਦ ਉਨਾਂ ਨੂੰ ਵੀ ਅੱਜ ਆਪਣੇ ਅੰਦਰਲੇ ਆਪੇ ਨੂੰ ਬਿਆਨ ਕਰਨ ਦਾ ਪੂਰਾ ਮੌਕਾ ਮਿਲ ਗਿਆ ਸੀ ਤੇ ਉਨਾਂ ਦੇ ਆਪਣੇ ਭਵਿੱਖ ਨੂੰ ਲੈ ਕੇ ਇਰਾਦੇ-ਨਿਸ਼ਾਨੇ ਬਿਲਕੁਲ ਸਹੀ ਸਨ, ਏਹ ਉਨਾਂ ਦੇ ਆਤਮ ਵਿਸ਼ਵਾਸ਼ ਨਾਲ ਭਰੇ ਚੇਹਰੇ ਤੇ ਅੱਖਾਂ ਸਾਫ ਦੱਸ ਰਹੀਆਂ ਸਨ।

ਉਨਾਂ ਮੁੰਡਿਆਂ ਨੇ ਮੇਰੇ ਨਾਲ ਹਲਕੀ ਜਿਹੀ ਮੁਸਕਰਾਹਟ ਦੀ ਸਾਂਝ ਪਾਈ ਤੇ ਨਾਲ ਹੀ ਬਸ ਚੱਲ ਪਈ।

ਮੈਂ ਅਜੇ ਵੀ ਉੱਥੇ ਹੀ ਖਲੋਤਾ ਸੀ, ਹੌਲੀ-ਹੌਲੀ ਬੱਸ ਨਜਰੋਂ ਉਹਲੇ ਹੋ ਗਈ। ਹੁਣ ਮੇਰੇ ਤੇ ਉਨਾਂ ਬਸ ਵਾਲੇ ਮੁੰਡਿਆਂ ਵਿਚਾਲੇ ਦੂਰੀ ਬਹੁਤ ਵੱਧ ਗਈ ਸੀ ਜਿਵੇਂ ਪੰਜਾਬ ਤੇ ਉਸਦੀ ਅਜੋਕੀ ਨੋਜਵਾਨ ਪੀੜੀ ਵਿਚਾਲੇ।

ਕਵਿਤਾ ਮੇਰੀ ਰੂਹ ਵਿਚ ਰੰਮੀ
ਕਵਿਤਾ ਮੇਰੀ ਰੂਹ ਵਿਚ ਰੰਮੀ,

ਕਵਿਤਾ ਮੇਰੇ ਨਾਲ ਹੈ ਜੰਮੀ।

ਕਵਿਤਾ ਮੇਰੇ ਪੋਤੜਿਆਂ ਦੀ ਸਾਥਣ,

ਕਵਿਤਾ ਸੰਗ ਮੇਰੇ ਸਵੇਰ ਤੋਂ ਆਥਣ।

ਕਵਿਤਾ ਨਿਰੀ ਹੈ ਮਿੱਟੀ ਵਰਗੀ,

ਰੂਹ ਨੂੰ ਲਿਖੀ ਕੋਈ ਚਿੱਠੀ ਵਰਗੀ।

ਕਵਿਤਾ ਹਰਫਾਂ ਦੇ ਘਰ ਜਾਈ,

ਕਵਿਤਾ ਧੁਰੋਂ ਅਗਮੀ ਆਈ।

ਕਵਿਤਾ ਮੇਰੇ ਦਿਲ ਦੀ ਗੱਲ,

ਕਵਿਤਾ ਸੰਗ ਹਰ ਮਸਲਾ ਹੱਲ।

ਕਵਿਤਾ ਧਰਤ ਅਸਮਾਨੀ ਛੋਹਾਂ,

ਕਵਿਤਾ ਕੋਲ, ਭਾਵੇਂ ਦੂਰੀਆਂ ਕੋਹਾਂ।

ਕਵਿਤਾ ਹਰ ਇੱਕ ਰੰਗ ਵਿਚ ਬੋਲੇ,

ਕਵਿਤਾ ਗੁੱਜੇ ਭੇਤ ਵੀ ਖੋਲ੍ਹੇ।

ਕਵਿਤਾ ਮੇਰੀ ਭੁੱਖ ਪਿਆਸ,

ਕਵਿਤਾ ਮੇਰੀ ਹਰ ਇੱਕ ਆਸ।

ਕਵਿਤਾ ਮੇਰੇ ਲਹੂ ਦਾ ਰੰਗ,

ਕਵਿਤਾ ਮੇਰੇ ਜਿਓਣ ਦਾ ਢੰਗ।

ਕਵਿਤਾ ਮੇਰੇ ਹਰਫ਼ਾਂ ਦੀ ਰੂਹ,

ਕਵਿਤਾ ਮੇਰੇ ਜਜਬਾਤਾਂ ਦੀ ਜੂਹ।

ਕਵਿਤਾ, ਛੱਪੜ, ਖਾਲਾਂ, ਨਹਿਰਾਂ,

ਕਵਿਤਾ ਛੰਦ, ਅਲੰਕਾਰ, ਬਹਿਰਾਂ।

ਕਵਿਤਾ ਚੁੱਪ, ਕਵਿਤਾ ਸ਼ੋਰ,

ਕਵਿਤਾ ਅਜਬੀ ਰੱਬੀ ਲੋਰ।

ਕਵਿਤਾ ਮੇਰਾ ਪਿੰਡ ਪ੍ਹੀੜ,

ਕਵਿਤਾ ਮੇਰੇ ਦਿਲ ਦੀ ਪੀੜ।

ਕਵਿਤਾ ਮੇਰੇ ਰਿਸ਼ਤੇ ਨਾਤੇ,

ਕਵਿਤਾ ਮੇਰੇ ਭਰਾ ਤੇ ਮਾਪੇ।

ਕਵਿਤਾ ਬਚਪਨ, ਬਾਲ ਵਰੇਸ,

ਕਵਿਤਾ ਬੁਢਾਪਾ, ਕਬਰੀਂ ਵੇਸ।

ਕਵਿਤਾ ਜੋਸ਼ਾਂ ਦੀ ਹੈ ਗ਼ਰਮੀ,

ਕਵਿਤਾ ਰੀਝਾਂ ਦੀ ਹੈ ਨਰਮੀ।

ਕਵਿਤਾ ਇਸ਼ਕ, ਯਾਰ, ਖੁਦਾ,

ਕਵਿਤਾ ਭਗਤੀ, ਝੱਲ, ਸ਼ੁਦਾ।

ਕਵਿਤਾ ਬੁੱਲਾ,ਫਰੀਦ,ਕਬੀਰ,

ਕਵਿਤਾ ਗੋਬਿੰਦ,ਨਾਨਕ,ਪੀਰ।

ਕਵਿਤਾ ਅੰਮ੍ਰਿਤਾ, ਸ਼ਿਵ ਦੀ ਪੀੜ,

ਕਵਿਤਾ ਪੀਲੂ, ਵਾਰਿਸ ਦੀ ਹੀਰ।

ਕਵਿਤਾ ਖੰਡ, ਬ੍ਰਾਹਮੰਡ ਵਾਸੀ,

ਕਵਿਤਾ ਕਵੀਆਂ, ਪੁੰਨ ਦੀ ਦਾਸੀ।

ਆਪਣੇ – ਪਰਾਏ
ਮੁਖਤਾਰ ਸਿੰਘ ਦਾ ਮੁੰਡਾ ਜਗਜੀਤ ਸਿੰਘ ਤੇ ਨੂੰਹ, ਸਿਮਰਨ ਕੌਰ ਪਿਛਲੇ ਦਸ ਸਾਲ ਤੋਂ ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਸਨ। ਉਹਨਾਂ ਦਾ ਇਕ ਜੁਆਕ ਸੀ ਛੇ ਕੁ ਸਾਲ ਦਾ, ਪ੍ਰਿੰਸ। ਮੁਖਤਾਰ ਸਿੰਘ ਆਪ ਭਾਵੇਂ ਆਪਣੇ ਜਮਾਨੇ ਦੀਆਂ ਦਸ ਜਮਾਤਾਂ ਹੀ ਪਾਸ ਸੀ ਪਰ ਅਜੋਕੀ ਲਿਆਕਤ ਤੇ ਡੂੰਘੀ ਸੂਝ-ਬੂਝ ਦਾ ਵੀ ਹਾਣੀ ਸੀ। ਉਸ ਦੀ ਪਤਨੀ ਸੁਖਜੀਤ ਕੌਰ ਪੰਜ ਕੁ ਸਾਲ ਪਹਿਲਾਂ ਗੁਜਰ ਚੁੱਕੀ ਸੀ। ਉਸ ਕੋਲ ਦਸ ਘੁਮਾਂ ਜਮੀਨ ਸੀ ਤੇ ਖੇਤਾਂ ਵਿਚਲੀ ਮਿੱਟੀ ਨਾਲ ਮਿੱਟੀ ਹੋ, ਪੈਸੇ ਜੋੜ-ਜੱਬ ਕੇ ਉਸਨੇ ਆਪਣੇ ਪੁੱਤਰ ਨੂੰ ਪੜਨ ਲਈ ਵਿਦੇਸ਼ ਭੇਜਿਆ ਸੀ। ਉਸ ਦੇ ਪੁੱਤਰ-ਨੂੰਹ ਉਸ ਨੂੰ ਮਿਲਣ ਲਈ ਵਰਿਆਂ ਬਾਦ ਪੰਜਾਬ ਆਉਂਦੇ ਸਨ ਪਰ ਇਸ ਵਾਰ ਪੁੱਤ ਦੇ ਕਹਿਣ ਤੇ ਜੋਰ ਦੇਣ ਕਾਰਨ ਉਹ ਕਨੇਡਾ ਆਉਣ ਲਈ ਰਾਜੀ ਹੋ ਗਿਆ ਸੀ। ਉਹ ਬੜੇ ਚਾਵਾਂ ਨਾਲ ਵਿਦੇਸ਼ ਆਪਣੇ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਲਈ ਪਹਿਲੀ ਵਾਰ ਆਇਆ ਸੀ। ਉਸ ਦੇ ਪੁੱਤਰ ਨੇ ਕਨੇਡਾ ਦਾ ਵੀਜਾ ਤੇ ਟਿਕਟ ਭੇਜ ਕੇ ਉਸ ਨੂੰ ਬੁਲਾਇਆ ਸੀ ਆਪਣੇ ਕੋਲ ਕੁਝ ਦਿਨ ਰਹਿਣ ਲਈ।

ਮੁਖਤਾਰ ਸਿੰਘ ਦਿੱਲੀ ਏਅਰਪੋਟ ਤੋਂ ਜਹਾਜ ਵਿਚ ਬਹਿਣ ਤੋਂ ਹੀ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਦੇ ਚਾਅ ਤੇ ਕਨੇਡਾ ਵਰਗੇ ਖੂਬਸੂਰਤ ਦੇਸ਼ ਘੁੰਮਣ ਨੂੰ ਲੈ ਕੇ ਮਨ ਵਿਚ ਵੰਨ-ਸੁਵੰਨੇ ਚਾਅ ਤੇ ਖੂਬਸੂਰਤੀ ਨਾਲ ਭਰੇ ਕਲਪਨਾਮਈ ਦ੍ਰਿਸ਼ਾਂ ਨਾਲ ਮਨ ਹੀ ਮਨ ਖੁਸ਼ੀ ਨਾਲ ਗਲ ਤੱਕ ਭਰਿਆ ਪਿਆ ਸੀ। ਕਾਫੀ ਘੰਟਿਆਂ ਦੇ ਲੰਮੇ ਸਫਰ ਅਤੇ ਨੂੰਹ-ਪੁੱਤ ਤੇ ਪੋਤਰੇ ਨੂੰ ਮਿਲਣ ਦੇ ਚਾਅ ਨਾਲ ਗੜੁੱਚ ਹੋਇਆ ਅੰਤ ਨੂੰ ਉਹ ਕਨੇਡਾ ਦੇ ਏਅਰਪੋਰਟ ਤੇ ਪਹੁੰਚ ਗਿਆ। ਏਅਰਪੋਰਟ ਤੋਂ ਬਾਹਰ ਆਇਆ ਤਾਂ ਪੁੱਤਰ- ਨੂੰਹ ਨੂੰ ਏਅਰਪੋਰਟ ਤੇ ਲੈਣ ਆਏ ਦੇਖ ਕੇ ਮਨ ਖੁਸ਼ੀ ਨਾਲ ਭਰ ਗਿਆ। ਦੋਹਾਂ ਨੂੰ ਧਾਹ ਗਲਵਕੜੀ ਪਾਈ। ਗਲੇ ਮਿਲ ਕੇ ਉਸ ਨੂੰ ਅੰਤਾਂ ਦਾ ਸਕੂਨ ਮਿਲਿਆ। ਏਅਰਪੋਰਟ ਤੋਂ ਨਾਲ ਲੈ ਕੇ ਉਸ ਦਾ ਪੁੱਤ ਘਰ ਨੂੰ ਤੁਰ ਪਿਆ। ਘਰ ਨੂੰ ਜਾਂਦਿਆਂ ਸੜਕੀ ਮਾਰਗ ਤੇ ਤੇਜ ਤਰਾਰ ਚੱਲਦੀਆਂ ਗੱਡੀਆਂ, ਹਰਿਆਲੀ ਨਾਲ ਭਰੇ ਪਾਰਕ, ਖੂਬਸੂਰਤ ਲੋਕ, ਉੱਚੀਆਂ ਗਗਨਚੁੰਬੀ ਇਮਾਰਤਾਂ ਤੇ ਰੰਗੀਨ ਦੁਨੀਆਂ ਉਸਦੇ ਦਿਲੋ ਦਿਮਾਗ ਵਿੱਚ ਇਕ ਵੱਖਰਾ ਹੀ ਸੰਸਾਰ ਸਿਰਜ ਰਹੇ ਸਨ। ਉਸ ਕੋਲੋ ਰਿਹਾ ਨਾ ਗਿਆ ਤੇ ਉਹ ਬੋਲ ਉੱਠਿਆ, “ਪੁੱਤਰਾ, ਆਨੰਦ ਆ ਗਿਆ, ਬੱਲੇ, ਬੱਲੇ ਏਨੀਆਂ ਉੱਚੀਆਂ ਅਸਮਾਨੀ ਸਿਰ ਲਾਉਂਦੀਆਂ ਬਿਲਡਿੰਗਾਂ, ਹਰੇ-ਹਰੇ ਰੁੱਖ ਤੇ ਘਾਹ ਦੇ ਮੈਦਾਨ, ਵਈ.. ਏਹ ਤਾਂ ਸੁਰਗ ਹੈ ਸੁਰਗ।” ਉਸ ਦਾ ਪੁੱਤਰ ਹੱਸਿਆ, ” ਹਾਹਾ.. ਹਾਂਜੀ ਡੈਡੀ ਜੀ, ਤੁਸੀਂ ਵੇਖਿਓ ਕਿਤੇ ਏਥੇ ਹੀ ਸੜਕ ਨੇੜੇ ਹੀ ਡੰਗਰ ਨਾ ਚਰਾਉਣ ਬੈਠ ਜਾਇਓ… ਹਾ..ਹਾ..ਸਾਰੇ ਖੂਬ ਹੱਸਦੇ ਨੇ।” ਚਲੋ ਖੈਰ, ਘਰ ਪਹੁੰਚਦੇ ਨੇ, ਆਪਣੇ ਪੁੱਤ ਦਾ ਘਰ ਵੇਖ ਉਸਨੂੰ ਬਹੁਤ ਖੁਸ਼ੀ ਤੇ ਸਕੂਨ ਮਿਲਿਆ। ਆਲੀਸ਼ਾਨ ਘਰ ਦੇ ਗੇਟ ਦੇ ਸਾਮਣੇ ਪਹੁੰਚ ਉਸ ਸਭ ਤੋਂ ਪਹਿਲਾ ਸਵਾਲ ਕੀਤਾ, “ ਜੱਗੇ ਪੁੱਤ, ਇਹ ਘਰ ਤੇਰਾ ਆਪਣਾ ਹੈ ਨਾ? “  “ਹਾਂਜੀ..ਹਾਂਜੀ ਡੈਡੀ ਜੀ, ਮੇਰਾ ਹੀ ਹੈ ਜੀ..ਤੁਹਾਡੇ ਪੁੱਤ ਦਾ।” ਉਸ ਦਾ ਪੁੱਤ ਬੋਲਿਆ। ਇਹ ਸੁਣ ਉਸ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ।

ਹਵਾਈ ਸਫਰ ਤੋਂ ਥੱਕੇ ਆ, ਓਸ ਪੁੱਤ ਘਰ ਆ ਚਾਹ-ਪਾਣੀ ਪੀਤਾ। ਛੇਤੀ ਹੀ ਵੰਨ-ਸਵੰਨੇ ਖਾਣੇ ਤੇ ਮਹਿੰਗੀ ਸ਼ਰਾਬ ਮੇਜ ਉਪਰ ਸੱਜ ਗਏ। ਨੂੰਹ-ਪੁੱਤ ਨੇ ਖੂਬ ਸੇਵਾ ਕੀਤੀ। ਉਸ ਨੂੰ ਬੜਾ ਵਧਿਆ ਲੱਗਿਆ। ਪੋਤਰਾ ਉਸ ਕੋਲੋ ਸੰਗਣ ਕਾਰਨ ਅਜੇ ਭੇਤੀ ਨਹੀ ਹੋ ਰਿਹਾ ਸੀ। ਪਹਿਲੇ ਹੀ ਦਿਨ ਉਸ ਦੇ ਪੁੱਤ ਨੇ ਉਸ ਨੂੰ ਰਾਤ ਨੂੰ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਘੁਮਾਇਆ ਤੇ ਫੇਰ ਐਤਵਾਰ ਨੂੰ ਘੁਮਾਉਣ ਲਈ ਮਿੱਥ ਲਿਆ। ਉਸ ਨੇ ਆਪਣੇ ਨੂੰਹ-ਪੁੱਤ ਦੇ ਇਕ ਦੂਜੇ ਨੂੰ ਸੰਬੋਧਨ ਕਰਦੇ ਨਾਵਾਂ ਤੋਂ ਭਾਂਪ ਲਿਆ ਸੀ ਕਿ ਵਿਦੇਸ਼ੀ ਧਰਤੀ ਤੇ ਇੱਥੋਂ ਦੇ ਸਭਿਆਚਾਰ ਵਿੱਚ ਉਸਦਾ ਪੁੱਤ ਹੁਣ ਜਗਜੀਤ ਸਿੰਘ ਤੋਂ ਜੈਗ, ਤੇ ਨੂੰਹ ਸਿਮਰਨ ਕੌਰ ਤੋਂ ਸਿੰਮ ਬਣਰ ਗਏ ਸਨ। ਉਸ ਦਾ ਪੁੱਤ ਇਕ ਪਰਾਈਵੇਟ ਕੰਪਨੀ ਵਿੱਚ ਡਿਸਪੈਚਰ ਦਾ ਕੰਮ ਕਰਦਾ ਸੀ ਤੇ ਨੂੰਹ ਸਿਮਰਨ ਕਿਸੇ ਫੈਕਟਰੀ ਵਿੱਚ ਸੁਪਰਵਾਇਜਰ ਲੱਗੀ ਸੀ ਜਿਸਦਾ ਉਪਰਾ ਜਿਹਾ ਅੰਗਰੇਜੀ ਵਿੱਚ ਨਾਮ ਸੀ ਕੋਈ।

ਨੂੰਹ-ਪੱਤ ਕੋਲ ਰਹਿੰਦੇ ਉਸਦਾ ਦਿਲ ਤੇ ਦਿਮਾਗ ਸ਼ਾਇਦ ਵਿਦੇਸ਼ੀ ਧਰਤ ਨੂੰ ਸਵੀਕਾਰ ਜਿਹਾ ਨਹੀ ਕਰ ਰਿਹਾ ਸੀ। ਉਸ ਨੂੰ ਇਕ ਹਫਤਾ ਹੋਣ ਜਾ ਰਿਹਾ ਸੀ,  ਦੋਵੇਂ ਪਤੀ ਪਤਨੀ ਸਵੇਰੇ ਜਲਦੀ ਜਾਗਦੇ ਤੇ ਆਪੋ-ਆਪਣੇ ਕੰਮਾਂ ਤੇ ਚਲੇ ਜਾਂਦੇ। ਮੁਖਤਾਰ ਸਿੰਘ ਉਡੀਕਦਾ ਹੀ ਰਹਿ ਜਾਂਦਾ ਸੀ ਕਿ ਸ਼ਾਇਦ ਅੱਜ ਉਸਦਾ ਪੱਤਰ ਨੂੰਹ ਉਸਨੂੰ ਫਤਿਹ ਬੁਲਾਉਣ ਲਈ ਸ਼ਾਇਦ ਉਸਦੇ ਕਮਰੇ ਵਿੱਚ ਵੀ ਆਉਣਗੇ। ਕਈ ਵਾਰ ਤਾਂ ਉਹ ਠਾਣ ਕੇ ਬਥੇਰਾ ਸਵੇਰੇ ਉੱਠਣ ਦੀ ਕੋਸ਼ਿਸ਼ ਵਿਚ ਰਹਿੰਦਾ ਪਰ ਸ਼ਿਫਟਾਂ ਦੀ ਨੌਕਰੀ ਹੋਣ ਕਾਰਨ ਉਸਦਾ ਪੁੱਤ ਨੂੰਹ ਜਲਦੀ ਰਵਾਨਾ ਹੋ ਜਾਂਦੇ। ਉਸਦੀ ਨੂੰਹ ਦੀ ਸ਼ਿਫਟ ਦੁਪਹਿਰ ਤੋਂ ਬਾਦ ਖਤਮ ਹੋ ਜਾਂਦੀ ਸੀ। ਜਿਸ ਤੋਂ ਬਾਦ ਉਹ ਰਸਤੇ ਦੇ ਸਕੂਲ ਤੋਂ ਪੋਤਰੇ ਪ੍ਰਿੰਸ ਨੂੰ ਨਾਲ ਘਰੇ ਲੈ ਆਉਂਦੀ ਸੀ।

ਪੁੱਤਰ ਨੂੰਹ ਦੇ ਆਪਣੇ ਕੰਮ ਤੇ ਜਾਣ ਉਪਰੰਤ ਮੁਖਤਾਰ ਸਿੰਘ ਦੇ ਚੇਹਰੇ ਦੇ ਭਾਵ ਤੇ ਮਨ ਚ ’ ਉੱਠਦੇ ਸਵਾਲ ਜਿਉਂ ਦੇ ਤਿਉਂ ਧਰੇ ਧਰਾਏ ਰਹਿ ਜਾਂਦੇ ਸਨ। ਉਹ ਬਥੇਰਾ ਆਪਣੇ ਪੋਤਰੇ ਪ੍ਰਿੰਸ ਨਾਲ ਤੇ ਵਿਦੇਸ਼ੀ ਧਰਤ ਦੀ ਖੂਬਸੂਰਤੀ, ਆਬੋ-ਹਵਾ ਨਾਲ ਘੁਲਣ-ਮਿਲਣ ਤੇ ਗਲੇ ਲਾਉਣ ਦੀ ਕੋਂਸ਼ਿਸ਼ ਕਰ ਰਿਹਾ ਸੀ। ਪਰ ਉਸ ਨੂੰ ਪਤਾ ਨਹੀ ਕਿਹੜੀ ਖਿੱਚ -ਚਿੰਤਾ ਅੰਦਰੋਂ ਹੀ ਅੰਦਰ ਪਰੇਸ਼ਾਨ ਕਰ ਰਹੀ ਸੀ ਜਿਸਦੀ ਉਸ ਨੂੰ ਖੁਦ ਨੂੰ ਕੋਈ ਖਬਰ ਨਹੀ ਸੀ।

ਮੁਖਤਾਰ ਸਿੰਘ ਨੇ ਅੱਜ ਦਿਲ ਵੱਡਾ ਕਰਕੇ ਦਫਤਰ ਜਾਣ ਲੱਗੇ ਆਪਣੇ ਪੁੱਤ ਨੂੰ ਕਹਿ ਹੀ ਦਿੱਤਾ ਸੀ, “ ਜੱਗੇ, ਪੁੱਤ ਮੇਰਾ ਦਿਲ ਨਹੀ ਲੱਗ ਰਿਹਾ। ” ਜਗਜੀਤ ਸਿੰਘ ਦਾ ਚੇਹਰੇ ਦਾ ਰੰਗ ਫੱਕ ਹੋ ਗਿਆ, ”ਕਿਊਂ..?? ਕੀ ਹੋਇਆ ਡੈਡੀ ਜੀ, ਦਿਲ ਨਹੀ ਲੱਗ ਰਿਹਾ। ਕੀ ਹੋ ਗਿਆ ? ਸਿਮ ਨੇ ਕੁਝ ਕਿਹਾ ਜਾਂ ਪ੍ਰਿੰਸ ਨੇ ਸਤਾਇਆ ! ”  ” ਨਹੀ, ਨਹੀ ਕਿਸੇ ਨੇ ਕੁਝ ਨਹੀ ਕਿਹਾ, ਬਸ..। ” ਅਜੇ ਕੁਝ ਦੇਰ ਚੁੱਪ ਰਹਿ ਕੇ ਮੁਖਤਾਰ ਸਿੰਘ ਕੁਝ ਹੋਰ ਬੋਲਣ ਹੀ ਲੱਗਾ ਸੀ ਕਿ ਜਗਜੀਤ ਸਿੰਘ ਨੇ ਕਿਹਾ, “ ਪਿਤਾ ਜੀ ਬਾਕੀ ਗੱਲ ਸ਼ਾਮ ਨੂੰ ਕਰਦੇ ਹਾਂ, ਮੈਂ ਲੇਟ ਹੋ ਰਿਹਾ ਹਾਂ।“  ਇਹ ਕਹਿ ਕੇ ਉਹ ਗੱਡੀ ਲੈ ਕੇ ਦਫਤਰ ਨੂੰ ਹਨੇਰੀ ਹੋ ਗਿਆ। ਇੰਨੇ ਨੂੰ ਨੂੰਹ ਸਿਮਰਨ ਆਈ ਤੇ ਬੋਲੀ, “ਡੈਡੀ ਜੀ, ਮੈਂ ਦਫਤਰ ਲਈ ਨਿਕਲ ਰਹੀ ਹਾਂ, ਪ੍ਰਿੰਸ ਦੇ ਖਿਆਲ ਰੱਖਣ ਲਈ ਅੱਜ ਨੈਨੀ ਨਹੀਂ ਆਏਗੀ, ਕੁਝ ਦਿਨ ਛੁੱਟੀ ਤੇ ਹੈ ਆਪਣੇ ਪਰਿਵਾਰ ਕੋਲ ਜਾ ਰਹੀ ਹੈ। ਉਸ ਦੇ ਪਿਤਾ ਜੀ ਠੀਕ ਨਹੀ। ਸੋ ਡੈਡੀ ਜੀ ਹੁਣ ਤੁਸੀਂ ਖਿਆਲ ਰੱਖਣਾ ਪ੍ਰਿੰਸ ਦਾ ਤੇ ਖਾਣਾ ਫਰਿਜ ਵਿਚ ਰੱਖ ਦਿੱਤਾ ਹੈ, ਗਰਮ ਕਰਕੇ ਖਾ ਲੈਣਾ। “ਇੰਨਾ ਕੁਝ ਕਹਿਣ ਉਪਰੰਤ ਉਸਦੀ ਨੂੰਹ ਵੀ ਆਪਣੀ ਗੱਡੀ ਲੈ ਆਪਣੀ ਰੋਜਾਨਾ ਡਿਊਟੀ ਲਈ ਫੈਕਟਰੀ ਨੂੰ ਨਿਕਲ ਗਈ। ਹੁਣ ਸਿਰਫ ਘਰ, ਪ੍ਰਿੰਸ ਤੇ ਮੁਖਤਾਰ ਸਿੰਘ ਇਕੱਲੇ ਰਹਿ ਗਏ ਸਨ। ਕਹਿਣ ਨੂੰ ਤਾਂ ਉਹ ਤਿੰਨ ਸਨ ਪਰ ਮੁਖਤਾਰ ਨੂੰ ਆਪਣਾ ਆਪ ਕੱਲਮ ਕੱਲੀ ਕੋਈ ਪੱਥਰ ਦੀ ਮੂਰਤੀ ਜਿਹਾ ਲੱਗ ਰਿਹਾ ਸੀ, ਜੋ ਨਾ ਤਾਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਕਹਿ ਸਕਦੀ ਸੀ ਤੇ ਨਾ ਹੀ ਚੁੱਪ ਰਹਿ ਸਕਦੀ ਸੀ, ਬਸ ਵੇਖੀ ਜਾ ਰਹੀ ਸੀ। ਉਹ ਉਦਾਸ ਸੋਚ ਰਿਹਾ ਸੀ ਕਿ ਨੈਨੀ ਦਾ ਪਿਤਾ ਠੀਕ ਨਹੀਂ ਉਹ ਉਸ ਦਾ ਪਤਾ ਲੈਣ ਜਾ ਰਹੀ ਹੈ ਆਪਣੇ ਪਿਤਾ ਕੋਲ…ਪਰ ਮੇਰੇ ਪੁੱਤ- ਨੂੰਹ ਕੋਲ ਤਾਂ ਮੇਰੇ ਕੋਲ ਬੈਠਣ ਦਾ ਸਮਾਂ ਹੀ ਨਹੀਂ, ਦੁੱਖ ਸੁੱਖ ਦੀ ਗੱਲ ਸਾਂਝੀ ਕਰਨੀ ਤਾਂ ਦੂਰ ਸੀ। ਉੱਤੋਂ ਨਾ ਤਾਂ ਇੱਥੇ ਕੋਈ ਪਿੰਡੋਂ ਉਸਦਾ ਹਮ-ਉਮਰੀ ਆੜੀ ਹੀ ਸੀ… ਪਿੰਡ ਆਲਾ ਜੀਤਾ ਦੋਧੀ, ਮਹਿੰਦਰ ਨੰਬਰਦਾਰ, ਗੁਆਂਢੀ ਕਸ਼ਮੀਰਾ ਤੇ ਸ਼ਿੰਦਾ ਦਫਤਰ ਦਾ ਸਾਥੀ, ਜਿਨਾਂ ਨਾਲ ਆਪਣੇ ਪਿੰਡ ਉਹ ਆਪਣੇ ਸਾਥੀਆਂ ਨਾਲ ਘੜੀ ਹੱਸ ਲੈਂਦਾ ਜਾਂ ਗੱਪ-ਸ਼ੱਪ ਮਾਰਦਾ ਸੀ। ਏਥੇ ਉਹ ਨਾ ਤਾਂ ਘਰ ਰੁੱਕ ਸਕਦਾ ਸੀ ਨਾ ਤਾਂ ਬਾਹਰ ਘੁੰਮ ਸਕਦਾ ਸੀ। ਨਾਂ ਤਾਂ ਇੱਥੇ ਸੱਥਾਂ ਤੇ ਨਾ ਸੱਥਾਂ ਦੀ ਖੁੰਢ-ਚਰਚਾ ਲੱਭਦੀ ਸੀ, ਨਾ ਉਸਨੂੰ ਖੂਹ-ਬੰਬੀਆਂ, ਖਾਲਾਂ ਜਾਂ ਵਾਹਣ, ਸਰੋਂ-ਚਰੀ ਦੇ ਲਹਿਰਾਉਂਦੇ, ਹਵਾ ਨਾਲ ਗੱਲਾਂ ਕਰਦੇ ਖੇਤ, ਨਾ ਉੱਚੇ ਕੱਦ ਦੇ ਕਮਾਦ ਨਜਰੀ ਪੈਂਦੇ ਸਨ। ਇੰਨਾਂ ਸਭ ਚੀਜਾਂ ਨੂੰ ਉਹ ਬਹੁਤ ਯਾਦ ਕਰਦਾ ਸੀ। ਇੰਨਾਂ ਤੋਂ ਬਿਨਾਂ ਉਹ ਲੱਗਦਾ ਸੀ ਜਿਵੇਂ ਦਿਨੋਂ-ਦਿਨੀਂ ਬੁੱਢਾ ਜਾਂ ਬਿਮਾਰ ਹੋ ਰਿਹਾ ਸੀ। ਘਰ ਤੋਂ ਬਾਹਰ ਜਾਂਦਾ ਸੀ ਤਾਂ ਬਾਹਰ ਉਪਰੀ ਦੁਨੀਆਂ ਸੀ, ਉਪਰੇ ਦੇਸ਼ ਦੇ ਉਪਰੇ ਕਾਨੂੰਨ, ਅਸੂਲ ਸਨ। ਏਥੇ ਤਾਂ ਹਰ ਕੋਈ ਬਿਜੀ ਸੀ ਆਪਣੇ ਹੀ ਕੰਮ-ਕਾਰ ਵਿੱਚ ਜਿਵੇਂ ਕੋਈ ਅਨੋਖੀ ਭੱਜ-ਦੌੜ ਲੱਗੀ ਹੋਵੇ ਤੇ ਕਾਰਨ ਵੀ ਪਤਾ ਨਾ ਹੋਵੇ ਕਿਉਂ ਲੋਕ ਭੱਜੇ ਜਾ ਰਹੇ ਹੋਣ, ਕੋਈ ਕਿਸੇ ਲਈ ਨਹੀ ਰੁੱਕਦਾ ਸੀ। ਸਿਰਫ ਪੈਦਲ ਹੀ ਨਹੀਂ ਸਗੋਂ ਗੱਡੀਆਂ ਵਾਲੇ ਵੀ ਨਹੀ ਰੁੱਕਦੇ ਸਨ। ਸਭ ਇੱਕ ਦੂਜੇ ਤੋਂ ਅਨਜਾਣ ਬਿਲਕੁਲ ਬੇਪਛਾਨੇ ਚਿਹਰੇ ਸਨ। ਉਸ ਦਾ ਆਪਣਾ ਆਪ ਉਸ ਨੂੰ ਕਿਸੇ ਛੱਪੜ ਦੇ ਪਾਣੀ ਦੀ ਤਰਾਂ ਬੇਹਾ ਤੋ ਦਿਨੋਂ ਦਿਨ  ਬੋ-ਮਾਰਦਾ ਹੁੰਦਾ ਭਾਸ ਰਿਹਾ ਸੀ। ਉਸ ਦਾ ਮਨ ਉੱਪਰ ਤੱਕ ਭਰਿਆ ਪਿਆ ਸੀ। ਉਸ ਦੀ ਰੂਹ ਕਿਸੇ ਨਾਲ ਗੱਲਾਂ ਸਾਂਝੀਆਂ ਕਰਨ ਨੂੰ ਤਰਸ ਰਹੀ ਸੀ। ਘਰ ਦਾ ਸੰਨਾਟਾ, ਉਪਰੀ ਹਵਾ ਤੇ ਸਭਿਆਚਾਰ ਉਸ ਨੂੰ ਕਿਸੇ ਮੋਟੇ ਰੱਸੇ ਵਿਚ ਬੰਨ ਕੇ ਨੂੜ ਰਹੇ ਪ੍ਰਤੀਤ ਹੋ ਰਹੇ ਸਨ। ਜੇ ਸੌਣਾ ਚਾਹੁੰਦਾ ਸੀ ਤਾਂ ਨੀਂਦ ਨਹੀ ਆਉਂਦੀ ਸੀ ਜੇ ਜਾਗਿਆ ਫਿਰਦਾ ਤਾਂ ਮਨ ਨਹੀ ਲੱਗ ਰਿਹਾ ਸੀ। ਟੀ.ਵੀ ਅੱਗੇ ਬੈਠਦੇ ਨੂੰ ਪੋਤਰੇ ਨਾਲ ਜਬਰੀ ਕਾਰਟੂਨ ਦੇਖਣੇ ਪੈਂਦੇ ਸਨ, ਪੋਤਰਾ ਹੱਸਦਾ ਸੀ ਤੇ ਉਸ ਨਾਲ ਸਾਥ ਦੇਣ ਲਈ ਨਕਲੀ ਹਾਸਾ ਉਸ ਨੂੰ ਆਉਂਦਾ ਨਹੀ ਸੀ। ਦੁਪਹਿਰ ਨੂੰ ਭੁੱਖ ਲੱਗਦੀ ਤਾਂ ਉਹ ਠੰਡਾ ਖਾਣਾ ਹੀ ਖਾ ਲੈਂਦਾ ਸੀ। ਗਰਮ ਕਰਨ ਦੀ ਉਸਦੀ ਇੱਛਾ ਹੀ ਖਤਮ ਹੋ ਗਈ ਸੀ ਉਪਰੋਂ ਏਧਰ ਦੀਆਂ ਖਾਣਾ ਗਰਮ, ਪਾਣੀ ਗਰਮ, ਏਸੀ, ਕੂਲਰ ਤੇ ਗੀਜਰ ਜਿਹੀਆਂ ਆਧੁਨਿਕ ਮਸ਼ੀਨਾਂ ਨੂੰ ਚਲਾਉਣ ਤੋਂ ਉਸ ਨੂੰ ਡਰ ਜਿਹਾ ਲੱਗਦਾ ਸੀ ਕਿ ਕਿਤੇ ਕੋਈ ਚੀਜ ਖਰਾਬ ਨਾ ਹੋ ਜਾਵੇ। ਉਸ ਨੂੰ ਤਾਂ ਪਿੰਡ ਹੀ ਚੰਗਾ ਲੱਗਦਾ ਸੀ ਜੋ ਉਸ ਨੂੰ ਆਪਣਾ ਲੱਗਦਾ ਸੀ ਹਰ ਕੋਈ ਸਕਿਆਂ ਵਰਗਾ। ਹਰ ਚੀਜ ਬੰਬੀ ਦੀ ਤਰਾਂ ਖੁੱਲਮ-ਖੁੱਲ਼ੀ ਸੀ ਏਥੋਂ ਤੱਕ ਕਿ ਹਵਾ ਤੇ ਚੱਲਣ ਵਾਲੇ ਸਾਹ ਤੇ  ਲੋਕਾਂ ਦੇ ਹਾਸੇ-ਦੋਸਤੀਆਂ। ਸ਼ਾਮ ਨੂੰ ਨੂੰਹ-ਪੁੱਤਰ ਆਉਂਦੇ ਤਾਂ ਉਹ ਕੰਮ ਤੋਂ ਥੱਕੇ ਆਉਂਦੇ ਤੇ ਖਾਣਾ ਖਾ ਕੇ ਸੌਂ ਜਾਂਦੇ, ਉਸ ਦਾ ਵੀ ਉਨਾਂ ਨੂੰ ਪਰੇਸ਼ਾਨ ਕਰਨ ਨੂੰ ਦਿਲ ਨਹੀ ਕਰਦਾ ਸੀ। ਉਹ ਉਨਾਂ ਦਾ ਬੂਹਾ ਖੜਕਾਉਣ ਤੋਂ ਬਿਨਾਂ ਹੀ ਮੁੜ ਆਪਣੇ ਕਮਰੇ ਵਿਚ ਆ ਕੇ ਲੰਮੇ ਪੈ ਜਾਂਦਾ ਸੀ। ਨੂੰਹ ਦੁਪਹਿਰ ਨੂੰ ਆ ਕੇ ਆਪਣੇ ਕਮਰੇ ਵਿੱਚ ਪ੍ਰਿੰਸ ਨੂੰ ਲੈ ਕੇ ਚਲੇ ਜਾਂਦੀ ਸੀ। ਜੇ ਕੁਝ ਦੇਂਦੀ ਤਾਂ ਖਾ ਲੈਂਦਾ ਸੀ। ਔਰਤ ਹੋਣ ਕਰਕੇ ਤੇ ਉਪਰੋਂ ਵਿਦੇਸ਼ੀ ਸਭਿਆਚਾਰ ਦੀ ਹੋਣ ਕਾਰਨ ਉਸਦਾ ਨੂੰਹ ਨਾਲ ਜਿਆਂਦਾ ਖੁੱਲਣ ਨੂੰ ਵੀ ਦਿਲ ਨਹੀ ਸੀ ਕਰਦਾ। ਪੁੱਤ ਲੇਟ ਰਾਤ ਨੂੰ ਘਰ ਆਉਂਦਾ ਸੀ ਖਰਚੇ ਪੁਗਾਉਣ ਲਈ ਡਬਲ ਸ਼ਿਫਟਾਂ ਵਿੱਚ ਵੀ ਕੰਮ ਕਰਦਾ ਸੀ। ਉਹ ਦੋਵੇਂ ਤਾਂ ਕਦੇ ਕਦਾਈ ਸਵੇਰੇ ਫਤਹਿ ਬੁਲਾਉਣ ਲਈ ਹੀ ਇਕੱਠੇ ਹੁੰਦੇ ਸਨ। ਘਰ ਆ ਕੇ ਪੁੱਤ-ਨੂੰਹ ਪਾਸ ਉਸ ਕੋਲ ਬੈਠਣ ਦੀ ਵੇਹਲ ਨਹੀ ਹੁੰਦੀ ਸੀ ਤੇ ਸਵੇਰੇ ਉਹਨਾਂ ਨੂੰ ਕੰਮ ਤੇ ਭੱਜਣ ਦੀ ਕਾਹਲੀ ਹੁੰਦੀ ਸੀ। ਉਹ ਘਰ ਵਿਚ ਪਏ ਕਿਸੇ ਵਾਧੂ ਸਮਾਨ ਵਾਂਗਰ ਮਹਿਸੂਸ ਕਰ ਰਿਹਾ ਸੀ। ਜਿਸ ਦੀ ਕਿਸੇ ਨੂੰ ਕੋਈ ਜਰੂਰਤ ਜਾਂ ਚਾਹਤ ਨਹੀ ਸੀ। ਪੰਜਾਬ ਤੋਂ ਆਉਣ ਤੋਂ ਪਹਿਲਾਂ ਉਸ ਦੇ ਮਨ ਵਿੱਚ ਜੋ ਚਾਅ-ਮਲਾਰ ਸਨ ਉਹ ਸਭ ਦਿਲ ਦੇ ਕਿਸੇ ਪੁਰਾਣੇ ਸੰਦੂਕ ਨੁਮਾ ਕੋਨੇ ਵਿੱਚ ਦੱਬ ਕੇ ਰਹਿ ਗਏ ਸਨ।

ਅੱਜ ਐਤਵਾਰ ਦਾ ਦਿਨ ਸੀ ਨੂੰਹ-ਪੁੱਤ ਨੂੰ ਕੰਮ ਤੋਂ ਛੁੱਟੀ ਸੀ, ਉਹ ਸਵੇਰੇ ਕਾਫੀ ਦੇਰ ਤੱਕ ਉਨਾਂ ਦੀ ਉੱਠਣ ਦੀ ਉਡੀਕ ਕਰਦਾ ਰਿਹਾ ਕਿ ਸ਼ਾਇਦ ਉਹ ਆਉਣਗੇ ਪਰ ਦਿਨ ਕਾਫੀ ਚੜ ਚੁੱਕਾ ਸੀ ਤੇ ਉਹ ਆਪ ਹੀ ਉਹਨਾਂ ਦੇ ਕਮਰੇ ਵੱਲ਼ ਨੂੰ ਗਿਆ ਪਰ ਫੇਰ ਉਸਦੇ ਪੈਰ ਭੌਉਂਦੇ ਮੁੜ ਆਏ..ਉਸ ਸੋਚਿਆ ਕਿ ਛੱਡ ਮਨਾਂ ਕੰਮ ਤੋਂ ਵਿਚਾਰੇ ਕਾਫੀ ਥੱਕੇ ਹੋਣਗੇ, ਏਸ ਵੇਲੇ ਉਠਾਉਣਾ ਠੀਕ ਹੈ। ਕਾਫੀ ਦੇਰ ਉਡੀਕ ਤੋਂ ਬਾਅਦ ਉਹ ਘਰ ਤੋਂ ਸੈਰ ਕਰਨ ਨੂੰ ਨਿਕਲ ਪਿਆ ਤੇ ਨਾਲ ਬਿਸਕੁਟ ਦਾ ਪੈਕਟ ਤੇ ਪਾਣੀ ਦੀ ਬੋਤਲ ਲੈ ਤੁਰ ਪਿਆ। ਤੁਰਦਾ-ਤੁਰਦਾ ਕਾਫੀ ਅੱਗੇ ਆ ਗਿਆ। ਅੱਗੇ ਇੱਕ ਪਾਰਕ ਉਸਦੇ ਨਜਰੀਂ ਪਿਆ। ਪਾਰਕ ਵਿੱਚ ਕਾਫੀ ਚਹਿਲ-ਪਹਿਲ ਤੇ ਰੌਣਕ ਭਰਿਆ ਮਾਹੌਲ ਸੀ। ਉਸ ਦਾ ਉਦਾਸਿਆ ਤੇ ਕੁਮਲਾਇਆ ਚੇਹਰਾ ਅਚਾਨਕ ਖੁਸ਼ੀ ਨਾਲ ਭਰ ਗਿਆ। ਕਾਈ ਪਰਿਵਾਰ ਵੱਖ-ਵੱਖ ਗਰੁੱਪਾਂ ਵਿੱਚ ਬੈਠੇ ਸਨ। ਕਾਹਲੇ ਕਾਹਲੇ ਕਦਮਾਂ ਨਾਲ ਪਾਰਕ ਵਿਚ ਵੜ ਗਿਆ। ਅੱਜ ਐਤਵਾਰ ਦੀ ਛੁੱਟੀ ਹੋਣ ਕਾਰਨ ਪਾਰਕ ਵਿਚ ਬਹੁਤ ਸਾਰੇ ਗੋਰੇ ਲੋਕ, ਮਰਦ-ਤੀਵੀਆਂ, ਬਜੁਰਗ ਮਰਦ-ਔਰਤਾਂ, ਬੱਚੇ ਆਏ ਸਨ। ਪਰ ਪੰਜਾਬੀ ਨਾ-ਮਾਤਰ ਹੀ ਸਨ ਜੋ ਆਪਣੇ ਪਰਿਵਾਰਾਂ ਦੇ ਕੋਲ ਬੈਠੇ ਸਨ, ਇਹ ਦੇਖ ਕੇ ਉਹ ਫਿਰ ਉਦਾਸ ਹੋ ਗਿਆ। ਉਸ ਵਾਂਗ ਕੋਈ ਕੱਲਾ-ਕਾਰਾ ਨਹੀਂ ਸੀ ਸਿਰਫ ਉਹੀ ਸੀ ਇਸ ਚਹਿਲ-ਪਹਿਲ ਭਰੇ ਮਾਹੌਲ ਵਿੱਚ ਓਹ ਫੇਰ ਉਦਾਸ ਹੋ ਗਿਆ। ਫੇਰ ਉਹ ਪਾਰਕ ਦੇ ਦੂਜੇ ਪਾਸੇ ਇੱਕ ਖਾਲੀ ਪਏ ਬੈਂਚ ਤੇ ਜਾ ਬੈਠ ਗਿਆ ਤੇ ਨਾਲ ਲਿਆਂਦੇ ਸਲਿੰਗ-ਬੈਗ ਵਿਚ ਰੱਖੇ ਬਿਸਕੁਟ ਤੇ ਪਾਣੀ ਦੀ ਬੋਤਲ ਬਾਹਰ ਕੱਢ ਕੇ ਰੱਖ ਲਈ ਤੇ ਇੱਧਰ-ਉੱਧਰ ਧਿਆਨ ਮਾਰਿਆ ਕਿ ਸ਼ਾਇਦ ਕੋਈ ਉਸ ਨੂੰ ਕੋਈ ਆਪਣੇ ਮੁਲਕ ਦਾ ਪੰਜਾਬੀ ਬਾਸ਼ਿੰਦਾ ਮਿਲ ਜਾਵੇ ਜਿਸ ਕੋਲ ਉਹ ਘੜੀ ਪਲ ਬੈਠ ਸਕੇ ਤੇ ਦਿਲ ਦਿਆਂ ਸਾਂਝੀਆਂ ਕਰ ਸਕੇ।

ਅਚਾਨਕ ਥੋੜੀ ਦੂਰ ਲੋਕਾਂ ਦੇ ਇਕੱਠ ਦੇ ਓਹਲੇ ਪਾਰਕ ਦੀ ਦੂਜੀ ਹਟਵੀਂ ਜਿਹੀ ਨੁੱਕਰ ਵਿੱਚ ਘਾਹ ਤੇ ਬੈਠੀ ਇੱਕ ਔਰਤ ਦਿਸੀ ਜਿਸ ਦੇ ਕੋਲ ਇੱਕ ਛੋਟੀ ਜਿਹੀ ਬੱਚੀ ਖੇਡ ਰਹੀ ਸੀ ਜੋ ਉਸਦੀ ਹਮ-ਉਮਰ ਹੀ ਸੀ। ਭਾਵੇਂ ਥੋੜੇ ਪੱਛਮੀ ਪਹਿਰਾਵੇ ਕਾਰਨ ਉਹ ਔਰਤ ਆਪਣੀ ਉਮਰ ਤੋਂ ਥੋੜੀ ਜਵਾਨ ਲੱਗਦੀ ਸੀ। ਉਹ ਹੌਲੀ-ਹੌਲੀ ਥੋੜੀ ਆਸ ਨਾਲ ਉਸ ਔਰਤ ਦੇ ਨਜਦੀਕ ਕਦੋਂ ਪਹੁੰਚ ਗਿਆ ਪਤਾ ਹੀ ਨਾ ਲੱਗਾ। ਉਹ ਪਹਿਲਾਂ ਤਾਂ ਝੱਕਿਆ ਕਿ ਉਹ ਉਸ ਨਾਲ ਕੀ ਗੱਲ ਕਰੇਗਾ ? ਅੱਗੋਂ ਉਹ ਕੀ ਸੋਚੇਗੀ ? ਅਜੇ ਉਹ ਏਸੇ ਸਵਾਲਾਂ ਜਵਾਬਾਂ ਦੇ ਘੇਰੇ ਵਿਚ ਗੋਤੇ ਖਾ ਹੀ ਰਿਹਾ ਸੀ ਕਿ ਉਹ ਔਰਤ ਖੁਦ ਬੋਲ ਪਈ “ਸਤਿ ਸ੍ਰੀ ਅਕਾਲ ਜੀ।” ਉਸਦਾ ਚੇਹਰਾ ਖਿੜ ਉੱਠਿਆ। ਉਹ ਖੁਸ਼ੀ-ਖੁਸ਼ੀ ਬੋਲਿਆ, “ਸਾ..ਸਾ.. ਸਾਸਰੀ ਕਾਲ ਜੀ, ਸਾਸਰੀ ਕਾਲ ਜੀ”। ਅੰਦਰੋਂ-ਅੰਦਰੀਂ ਉਸ ਦਾ ਮਨ ਖੁਸ਼ ਹੋ ਰਿਹਾ ਸੀ ਕਿ ਚਲੋ ਕੋਈ ਤਾਂ ਪੰਜਾਬੀ ਬੋਲਦਾ ਮਿਲਿਆ-ਸੁਣਿਆ ਏਸ ਅਣਜਾਣੇ ਮੁਲਕ ਵਿੱਚ। ਉਸ ਨੂੰ ਕਾਫੀ ਸਕੂਨ ਮਿਲਿਆ। ਫੇਰ ਹੋਰ ਹੌਸਲਾ ਜਿਹਾ ਕਰਦਿਆਂ ਉਹ ਬੇਝਿਜਕ ਬੋਲਿਆ, “ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਇਥੇ ਬੈਠ ਜਾਵਾਂ ਜੀ?, ਮੈਂ ਪਾਰਕ ਵਿਚ ਬੜੀ ਦੇਰ ਤੋਂ ਇਧਰ-ਉਧਰ ਦੇਖ ਰਿਹਾ ਸੀ ਪਰ ਮੈਨੂੰ ਆਪਣਾ ਕੋਈ ਦਿਸ ਨਹੀ ਰਿਹਾ ਸੀ, ਸੋ ਮੈਂ ਤੁਹਾਡੇ ਕੋਲ ਆ ਗਿਆ।” ਉਹ ਬੋਲੀ, “ਹਾਂਜੀ ਹਾਂਜੀ..ਬੈਠੋ..ਬੈਠੋ ਜੀ।” ਉਹ ਬੜਾ ਖੁਸ਼ ਹੋਇਆ ਤੇ ਬੈਠਦਿਆਂ-ਬੈਠਦਿਆਂ ਹੀ ਕਿੰਨੇ ਸਵਾਲ ਕੱਢ ਮਾਰੇ, “ਏਹ ਬੱਚੀ ਬੜੀ ਪਿਆਰੀ ਹੈ, ਪੋਤੀ ਹੈ ਤੁਹਾਡੀ?, ਤੁਸੀ ਕਿੱਥੋਂ ਹੋ ? ਕੀ ਪੰਜਾਬੋਂ ਤੋਂ ਹੋ?,” ਉਸਨੇ ਉਤਰ ਦਿੱਤਾ, “ਏਹ ਮੇਰੀ ਦੋਹਤੀ ਹੈ, ਰਾਬੀਆ, ਮੈਨੂੰ ਮਸਾਂ ਪੰਜ ਦਿਨ ਹੀ ਹੋਏ ਨੇ ਏਥੇ ਆਇਆਂ ਨੂੰ, ਅਸੀਂ ਜਲੰਧਰ ਤੋਂ ਹਾਂ।” ਕੁਝ ਦੇਰ ਚੁੱਪ ਰਹਿਣ ਤੋਂ ਬਾਦ ਉਹ ਫੇਰ ਧੀਮੀ ਜਿਹੀ ਆਵਾਜ ਵਿੱਚ ਬੋਲੀ , “ਬੇਟਾ ਮੇਰਾ ਪੰਜ ਸਾਲ ਪਹਿਲਾਂ ਏਧਰ ਸਟੱਡੀ ਬੇਸ ਤੇ ਆਇਆ ਸੀ, ਫੇਰ ਏਧਰ ਹੀ ਉਸ ਨੇ ਵਿਆਹ ਕਰ ਲਿਆ ਤੇ ਏਧਰ ਦਾ ਹੀ ਹੋ ਕੇ ਰਹਿ ਗਿਆ। “ਉਸ ਹੋਰ ਅੱਗੇ ਪੁੱਛਣਾ ਸ਼ੁਰੂ ਕੀਤਾ, “ਫੇਰ ਕਿਵੇਂ ਦਾ ਲੱਗਿਆ ਏਧਰ ਆ ਕੇ, ਪੁੱਤ-ਨੂੰਹ ਕੋਲ?” ਉਹ ਥੋੜੀ ਉਦਾਸ ਜਿਹੇ ਲਹਿਜੇ ਵਿੱਚ ਬੋਲੀ, “ਲੱਗਣਾ ਕਾਹਦਾ, ਨੂੰਹ-ਪੁੱਤ ਨੂੰ ਦੋਹਤੀ ਨੂੰ ਮਿਲ ਕੇ ਖੁਸ਼ ਹੋ ਜਾਣੀ ਹਾਂ, ਪਰ ਜਦੋਂ ਉਹ ਕੰਮ-ਧੰਦੇ ਨੂੰ ਚਲੇ ਜਾਂਦੇ ਨੇ, ਫੇਰ ਮੈਂ ਇਕੱਲੀ ਰਹਿ ਜਾਣੀ ਹਾਂ ਤੇ ਬੋਰ ਹੋਣ ਲੱਗ ਜਾਂਦੀ ਹਾਂ ਤੇ ਕੁਝ ਦਿਨ ਤੋਂ ਪਾਰਕ ਵਿੱਚ ਆ ਰਹੀ ਹਾਂ ਪਰ ਇੱਥੇ ਵੀ ਕੋਈ ਆਪਣਾ ਦਿਸਦਾ ਨਹੀਂ ਸੋ ਇੱਥੇ ਵੀ ਉਹੋ ਬੋਰੀਅਤ ਤੇ ਕੱਲਾਪਣ ਸਤਾਉਣ ਲੱਗ ਜਾਂਦਾ ਹੈ, ਏਥੋਂ ਨਾਲੋਂ ਤਾਂ ਆਪਣਾ ਪਿੰਡ ਹੀ ਸਹੀ ਸੀ, ਪਤੀ ਦੇ ਸਵਰਗਵਾਸ ਤੋਂ ਬਾਦ ਤਾਂ ਬਸ ਪੁੱਤ ਹੀ ਕੋਲ ਸੀ, ਸਭ ਖੁਸ਼ੀਆਂ ਕੋਲ ਸਨ, ਹੁਣ ਤਾਂ ਪੁੱਤ ਵੀ ਕੋਲ ਨਹੀ ਤੇ ਖੁਸ਼ੀ ਵੀ ਨਹੀ, ਨੂੰਹ-ਪੱਤ ਕੰਮਾਂ-ਧੰਦਿਆਂ ਵਿੱਚ ਬਿਜੀ ਰਹਿੰਦੇ ਨੇ ਤੇ ਮੈਂ ਦੋਹਤੀ ਨੂੰ ਸੰਭਾਲਦੀਂ ਰਹਿੰਦੀ ਹਾਂ, ਮਨ ਪਿੱਛੇ ਪਿੰਡ ਵੱਲੇ ਭੱਜਿਆ ਰਹਿੰਦੈਂ ।” ਮੁਖਤਾਰ ਸਿੰਘ ਹੱਸ ਪਿਆ…(ਹਾ..ਹਾਹਾ)..। ਉਹ ਵੀ ਮੁਸਕਰਾਈ ਤੇ ਬੋਲੀ , “ਤੁਸੀਂ ਹੱਸੇ ਕਿਉਂ ?” ਮੁਖਤਾਰ ਸਿੰਘ ਬੋਲਿਆ, “ਹੱਸਿਆ, ਮੈਂ ਏਸ ਕਰਕੇ ਹਾਂ ਕਿ ਤੁਹਾਡਾ ਵੀ ਹਾਲ ਮੇਰੇ ਵਾਲਾ ਹੀ ਐ….ਮੈਂ ਵੀ ਏਹੋ ਜਿਏ ਹਾਲਾਤਾਂ ਵਿੱਚੋਂ ਲੰਘ ਰਿਹਾ ਹਾਂ।” ਹੁਣ ਦੋਵੇਂ ਉੱਚੀ-ਉੱਚੀ ਹੱਸਦੇ ਨੇ..” ..ਹਾਹਾ..।” ਉਸ ਔਰਤ ਨੇ ਘਰੋਂ ਲਿਆਂਦੀ ਚਾਹ ਦੀ ਥਰਮੋਸ ਅੱਗੇ ਵਧਾਈ ਤੇ ਮੁਖਤਾਰ ਸਿੰਘ ਨੇ ਬਿਸਕੁਟਾਂ ਦਾ ਪੈਕਟ ਅੱਗੇ ਵਧਾਇਆ। ਦੋਵੇਂ ਰਲ ਚਾਈਂ-ਚਾਈ ਚਾਹ ਪੀਤੀ ਤੇ ਬਿਸਕੁਟ ਖਾਦੇ। ਲੰਮਾ ਸਮਾਂ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਨੇ। ਦੋਵਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸ਼ਾਮ ਤੋਂ ਬਾਦ ਹਨੇਰਾ ਪਸਰਨਾ ਸ਼ੁਰੂ ਹੋ ਗਿਆ। ਦੋਵਾਂ ਨੂੰ ਇੱਕ ਦੂਜੇ ਦਾ ਸਾਥ ਬੜਾ ਚੰਗਾ ਲੱਗਾ। ਅਗਲੇ ਦਿਨ ਫੇਰ ਸ਼ਾਮ ਨੂੰ ਮਿਲਣ ਦਾ ਤੈਅ ਕਰਕੇ ਉਹ ਚਲੇ ਜਾਂਦੇ ਨੇ।

ਮੁਖਤਾਰ ਸਿੰਘ ਅੱਜ ਬੜਾ ਖੁਸ਼ ਸੀ ਜਿਵੇਂ ਸਿਰੋਂ ਕੋਈ ਵੱਡਾ ਭਾਰ ਲੱਥ ਗਿਆ ਹੋਵੇ। ਇਨਸਾਨੀ ਹਮਦਰਦੀ ਦੀ ਸਾਂਝ ਕਿੰਨਾ ਸਕੂਨ ਤੇ ਸ਼ਾਂਤੀ ਦਿੰਦੀ ਹੈ ਇਹ ਉਸਦੇ ਚੇਹਰੇ ਦੀ ਖੁਸ਼ੀ ਤੋਂ ਸਾਫ ਝਲਕ ਰਹੀ ਸੀ। ਉਹ ਖੁਸ਼ੀ-ਖੁਸ਼ੀ ਕਦਮ ਪੁੱਟਦਾ ਵਾਪਸ ਘਰ ਨੂੰ ਤੁਰ ਪੈਂਦਾ ਹੈ। ਘਰ ਨੂੰ ਵਾਪਸ ਜਾਂਦਿਆਂ ਉਸ ਨੂੰ ਲੰਮਾ ਪੈਂਡਾ ਵੀ ਬੜਾ ਛੋਟਾ ਲੱਗਾ। ਘਰ ਆ ਕੇ ਕੀ ਵੇਖਦਾ ਹੈ ਕਿ ਉਸਦੇ ਨੂੰਹ-ਪੁੱਤ ਬੜੀ ਹੈਰਾਨੀ ਤੇ ਪਰੇਸ਼ਾਨੀ ਭਰੇ ਭਾਵਾਂ ਨਾਲ ਘਰ ਦੇ ਗੇਟ ਤੇ ਖੜੇ ਉਡੀਕ ਰਹੇ ਸਨ।” ਡੈਡੀ ਜੀ, ਤੁਸੀਂ ਕਿੱਥੇ ਚਲੇ ਗਏ ਸੀ ? ਤੁਹਾਨੂੰ ਪਤਾ ਹੈ ਅਸੀਂ ਕਿੰਨੇ ਪਰੇਸ਼ਾਨ ਸੀ ? ਤੁਹਾਨੂੰ ਘਰ ਵਿੱਚ ਨਾ ਲੱਭ ਕੇ।” ਉਸ ਨੇ ਕੋਲ ਖੜੇ ਪੋਤੇ ਨੂੰ ਚੁੱਕਿਆ, ਘੁੱਟ ਕੇ ਗਲੇ ਲਾ ਕੇ ਬੜੇ ਆਤਮ ਵਿਸ਼ਵਾਸ਼ ਨਾਲ ਬੋਲਿਆ, “ਮੈਨੂੰ ਕੋਈ ਆਪਣਾ ਮਿਲ ਗਿਆ ਸੀ।” ਉਹ ਪੋਤੇ ਨਾਲ ਲਾਡ ਲਡਾਉਂਦਾ ਸਿੱਧਾ ਘਰ ਦੇ ਅੰਦਰ ਚਲਾ ਗਿਆ ਤੇ ਉਸਦੇ ਨੂੰਹ-ਪੁੱਤ ਪਰਾਇਆਂ ਵਾਂਗ ਬੁੱਤ-ਬਣੀ ਖੜੇ ਕਦੇ ਇੱਕ-ਦੂਜੇ ਵੱਲ ਤੇ ਕਦੇ ਮੁਖਤਾਰ ਸਿੰਘ ਨੂੰ ਜਾਂਦਿਆਂ ਵੇਖੀ ਜਾ ਰਹੇ ਸਨ।

ਪੈਸੇ ਦੀ ਉਚਾਈ
ਸਭ ਪੈਸੇ ਦੀ ਉਚਾਈ ਨਾਲ ਨਾਪਦੇ ਨੇ ਕੱਦਾਂ ਨੂੰ,

ਕੋਈ ਮੋਹ-ਪਿਆਰਾਂ ਵਾਲੀ ਨਾ ਡੂੰਘਾਈ ਨਾਪੇ ਅੱਜ।

ਕੋਈ ਚਿਹਰਿਆਂ ਤੋਂ ਪੜੇ ਨਾ ਦਿਲ ਵਾਲੀ ਗੱਲ,

ਹਰ ਚੇਹਰਾ ਇੱਕ ਰੰਗਲਾ ਮਖੌਟਾ ਜਾਪੇ ਅੱਜ।

ਸਮਾਂ ਕੋਈ ਵੀ ਨਾ ਕੱਢੇ ਕਿਸੇ ਕੋਲ ਬੈਠਣੇ ਦਾ,

ਹਰ ਕੋਈ ਇੱਕ-ਦੂਜੇ ਨੂੰ ਲਗਾਈ ਜਾਵੇ ਪੱਜ ।

ਸਭ ਦੂਜੇ ਹੀ ਦੀ ਕੌਲੀ ਵਿੱਚ ਰੱਖਦੇ ਧਿਆਨ,

ਅੱਖਾਂ ਰੱਜਦੀਆਂ ਨਾ ਢਿੱਡ ਭਾਵੇਂ ਕਿੰਨਾ ਜਾਵੇ ਰੱਜ ।

ਤੂੰ ਸਦਾ ਨਾ ਪ੍ਰਹੁਣਾ ਬਣ ਬੈਠਣਾ ਹਮੇਸ਼ ਏਥੇ,

ਖੌਰੇ ਕਿਹੜੇ ਵੇਲੇ ਜਿੰਦ ਨੂੰ ਕਸੂਤਾ ਪੈਜੇ ਜੱਬ ।

ਕੋਈ ਨਾ ਭਰੋਸਾ ਏਥੇ ਜ਼ਿੰਦਗੀ ਤੇ ਬੰਦੇ ਦਾ ,

ਦੋਵੇਂ ਚੀਜ਼ਾਂ ਹਰ ਵੇਲੇ ਭਾਲਦੀਆਂ ਲੱਭ ।

ਏਥੇ ਚੋਰ ਵੀ ਹੈ ਓਹੋ, ਜੋ ਸਾਧ ਬਣ ਬਹਿੰਦਾ,

ਪਤਾ ਨਹੀਂ ਕਿੱਥੇ ਲੁਕ ਬਹਿ ਗਿਆ ਏ ਰੱਬ ।

ਅੱਜ…

ਪਤਾ ਨਹੀਂ ਕਿੱਥੇ ਲੁੱਕ ਬਹਿ ਗਿਆ ਏ ਰੱਬ ।