Punjab News - Quami Ekta Punjabi Newspaper (ਕੌਮੀ ਏਕਤਾ) » ਹਰਦੀਪ ਬਿਰਦੀ

ਗ਼ਜ਼ਲ “ਲਾਈ ਲੱਗ ਨਾ ਬਣ ਜਾਇਆ ਕਰ”
ਲਾਈ ਲੱਗ ਨਾ ਬਣ ਜਾਇਆ ਕਰ।

ਦਿਲ ਨੂੰ ਕੁਝ ਤਾਂ ਸਮਝਾਇਆ ਕਰ।

ਤੇਰਾ ਰੋਣਾ ਕਿਸ ਨੇ ਸੁਣਨਾ

ਗੀਤ ਖੁਸ਼ੀ ਦੇ ਤੂੰ ਗਾਇਆ ਕਰ।

ਜੇਕਰ ਤੈਥੋਂ ਮਿਲ ਨਹੀਂ ਹੁੰਦਾ

ਸੁਫ਼ਨੇ ਵਿੱਚ ਤਾਂ ਆ ਜਾਇਆ ਕਰ।

ਹੋਰਾਂ ਨੂੰ ਤੱਕ ਸੜਨਾ ਛੱਡ ਦੇ

ਤੂੰ ਵੀ ਚੋਪੜ ਕੇ ਖਾਇਆ ਕਰ।

ਦੁਨੀਆ ਦੇ ਇਸ ਜੰਗਲ ਵਿਚ ਤੂੰ

ਨਾ ਅਪਣਾ ਮਨ ਭਟਕਾਇਆ ਕਰ।

ਮੇਰੀ ਤਾਂ ਕੁੜਮਾਈ ਹੋ ਗਈ

ਮੈਨੂੰ ਤੂੰ ਨਾ ਭਰਮਾਇਆ ਕਰ।

ਕਮਲੇ ਏਸ ਜ਼ਮਾਨੇ ਨੂੰ ਤੂੰ

ਐਂਵੇਂ ਨਾ ਅਕਲ ਦਿਖਾਇਆ ਕਰ।

“ਸਾਰੀਆਂ ਮਾਰਾਂ ਸਹਿਣ ਪੰਜਾਬੀ”
ਸਾਰੀਆਂ ਮਾਰਾਂ ਸਹਿਣ ਪੰਜਾਬੀ

ਤਾਂ ਵੀ ਉਫ਼ ਨਾ ਕਹਿਣ ਪੰਜਾਬੀ।

ਦੁਨੀਆ ਜ਼ੋਰ ਲਗਾ ਕੇ ਥੱਕੀ

ਇਸ ਤੋਂ ਨਾ ਪਰ ਢਹਿਣ ਪੰਜਾਬੀ।

ਉਸ ਨੂੰ ਆਪਣਾ ਕਰ ਲੈਂਦੇ ਨੇ

ਜਿਸ ਦੇ ਨਾਲ਼ ਵੀ ਬਹਿਣ ਪੰਜਾਬੀ।

ਉਹ ਤਾਂ ਬਾਜ਼ੀ ਹਰ ਕੇ ਜਾਂਦਾ

ਜਿਸ ਨਾਲ਼ ਦਿਲ ਤੋਂ ਖਹਿਣ ਪੰਜਾਬੀ।

ਉਸ ਲਈ ਜਾਨ ਲੁਟਾ ਦਿੰਦੇ ਨੇ

ਜਿਸ ਨੂੰ ਆਪਣਾ ਕਹਿਣ ਪੰਜਾਬੀ।

ਚੰਗੇ ਦੇ ਲਈ ਠੰਢੀ ਛਾਂ ਨੇ

ਮਾੜੇ ਲਈ ਨੇ ਗ੍ਰਹਿਣ ਪੰਜਾਬੀ।

ਹਰ ਗੱਲ ਦੀ ਦੇ ਦਿੰਦੇ ਮੁਆਫ਼ੀ

ਜਦ ਜ਼ਜਬਾਤ ‘ਚ ਵਹਿਣ ਪੰਜਾਬੀ।

“ਲਾਈ ਲੱਗ ਨਾ ਬਣ ਜਾਇਆ ਕਰ ਭੇਜਣ”
ਲਾਈ ਲੱਗ ਨਾ ਬਣ ਜਾਇਆ ਕਰ।

ਦਿਲ ਨੂੰ ਕੁਝ ਤਾਂ ਸਮਝਾਇਆ ਕਰ।

ਤੇਰਾ ਰੋਣਾ ਕਿਸ ਨੇ ਸੁਣਨਾ

ਗੀਤ ਖੁਸ਼ੀ ਦੇ ਤੂੰ ਗਾਇਆ ਕਰ।

ਜੇਕਰ ਤੈਥੋਂ ਮਿਲ ਨਹੀਂ ਹੁੰਦਾ

ਸੁਫ਼ਨੇ ਵਿੱਚ ਤਾਂ ਆ ਜਾਇਆ ਕਰ।

ਹੋਰਾਂ ਨੂੰ ਤੱਕ ਸੜਨਾ ਛੱਡ ਦੇ

ਤੂੰ ਵੀ ਚੋਪੜ ਕੇ ਖਾਇਆ ਕਰ।

ਦੁਨੀਆ ਦੇ ਇਸ ਜੰਗਲ ਵਿਚ ਤੂੰ

ਨਾ ਅਪਣਾ ਮਨ ਭਟਕਾਇਆ ਕਰ।

ਮੇਰੀ ਤਾਂ ਕੁੜਮਾਈ ਹੋ ਗਈ

ਮੈਨੂੰ ਤੂੰ ਨਾ ਭਰਮਾਇਆ ਕਰ।

ਕਮਲੇ ਏਸ ਜ਼ਮਾਨੇ ਨੂੰ ਤੂੰ

ਐਂਵੇਂ ਨਾ ਅਕਲ ਦਿਖਾਇਆ ਕਰ।

ਸਿਹਤ ਲਈ ਹੈ ਨੀਂਦ ਜ਼ਰੂਰੀ

ਨੈਣੀਂ ਨੀਂਦ ਮੁਕਾਇਆ ਕਰ।

ਚੰਨ ਜੀ
ਨਾਲ ਸਮੇਂ ਦੇ ਆਇਓ ਚੰਨ ਜੀ,

ਬਹੁਤਾ ਨਾ ਤੜਪਾਇਓ ਚੰਨ ਜੀ।

ਰਾਜਾ ਜੀ ਦੀ ਕੋਈ ਰਾਣੀ,

ਹੋਣੀ ਬੈਠੀ ਭੁੱਖੀ ਭਾਣੀ।

ਤੜਕੇ ਦੀ ਉਹ ਉੱਠੀ ਹੋਣੀ,

ਪਿਆਸੀ ਹੋਣੀ ਭੁੱਖੀ ਹੋਣੀ।

ਅਪਣਾ ਪਿਆਰ ਜਤਾਵੇ ਏਦਾਂ,

ਕਰਵਾ ਚੌਥ ਮਨਾਵੇ ਏਦਾਂ।

ਦਾਣਾ ਅੰਨ ਨਾ ਮੂੰਹ ਤੇ ਧਰਿਆ,

ਫਿਰਦਾ ਮਾਹੀ ਅੰਦਰੋਂ ਡਰਿਆ।

ਉਸ ਦੀ ਕਰਨਾ ਮਾਣ ਵਧਾਈ,

ਦੇ ਜਾਣਾ ਜੀ ਆਪ ਦਿਖਾਈ।

ਬਾਹਲੀ ਨਾ ਜੀ ਦੇਰ ਲਗਾਇਓ,

ਮਰ ਜਾਣੀ ਦਾ ਵਰਤ ਖੁਲਾਇਓ।

ਦਾਤਾ ਜੋੜੀ ਹਸਦੀ ਰੱਖੀਂ

ਜੁਗ-ਜੁਗ ਤੀਕਰ ਵਸਦੀ ਰੱਖੀਂ।

ਗ਼ਜ਼ਲ “ਮੈਂ ਇਕੱਲਾ ਬੈਠ ਕਰਦਾ ਜਦ ਉਡੀਕਾਂ ਤੇਰੀਆਂ”
ਮੈਂ ਇਕੱਲਾ ਬੈਠ ਕਰਦਾ ਜਦ ਉਡੀਕਾਂ ਤੇਰੀਆਂ।

ਕੋਲ ਮੇਰੇ ਆਉਣ ਤਦ-ਤਦ ਫੇਰ ਯਾਦਾਂ ਤੇਰੀਆਂ।

ਲੋਕ ਸੋਚਣ ਇਹ ਇਕੱਲਾ ਕਿਹੜੀ ਗੱਲੋਂ ਹੱਸ ਰਿਹਾ

ਉਹ ਕੀ ਜਾਨਣ ਜ਼ਹਿਨ ਵਿੱਚ ਨੇ ਮੇਰੇ ਬਾਤਾਂ ਤੇਰੀਆਂ।

ਮਰ ਗਿਆ ਹੁੰਦਾ ਕਦੋਂ ਦਾ ਪਰ ਅਜੇ ਵੀ ਜਿਉਂ ਰਿਹਾ

ਬੱਸ ਬਚਾਈ ਫਿਰਦੀਆਂ ਮੈਨੂੰ ਦੁਆਵਾਂ ਤੇਰੀਆਂ।

ਕੁਝ ਨਾ ਰਹਿਣਾ ਏਸ ਜਗ ਤੇ ਇੱਕ ਮੁਹੱਬਤ ਦੇ ਸਿਵਾ

ਗੂੰਜ ਦੀਆਂ ਹੁਣ ਵੀ ਕੰਨਾਂ ਵਿੱਚ ਆਵਾਜ਼ਾਂ ਤੇਰੀਆਂ।

ਇਹ ਜੋ ਦਿੰਦੇ ਨੇ ਸਲਾਮੀ ਬਿਨ ਵਜ੍ਹਾ ਹੀ ਰਾਤ ਦਿਨ

ਬੱਸ ਬਹਾਨੇ ਨਾਲ ਤੱਕ ਦੇ ਇਹ ਨੇ ਅੱਖਾਂ ਤੇਰੀਆਂ।

ਤਾਰਿਆਂ ਨੂੰ ਗਿਣ ਕਦੇ ਜਾਂ ਅੰਬਰਾਂ ਨਾਲ਼ ਬਾਤ ਪਾ

ਕਿਸ ਤਰ੍ਹਾਂ ਹੁਣ ਲੰਘਦੀਆਂ ਨੇ ਦੱਸ ਤਾਂ ਰਾਤਾਂ ਤੇਰੀਆਂ।

ਹੋਲੀ
ਖੁਸ਼ੀਆਂ ਦੀ ਇਹ ਹੋਵੇ ਹੋਲੀ ।

ਸਭ ਦੀ ਭਰ ਕੇ ਜਾਵੇ ਝੋਲੀ ।

ਕੱਲੇ ਕਹਿਰੇ ਜਾਂਦੇ ਨੂੰ ਫੜ੍ਹ,

ਨਾਲ਼ ਸ਼ਰਾਰਤ ਰੰਗਦੀ ਟੋਲੀ ।

ਵਰਖਾ ਰੰਗਾਂ ਦੀ ਵਿੱਚ ਤੇਜ਼ੀ,

ਚੱਲੀ ਰੰਗਾਂ ਦੀ ਹੈ ਗੋਲੀ ।

ਨਾਲ ਪਿਆਰਾਂ ਰੰਗ ਲਗਾਇਓ,

ਮਿੱਠੀ ਰੱਖਿਓ ਅਪਣੀ ਬੋਲੀ ।

ਪਿਆਰ ਮੁਹੱਬਤ ਵਧ ‘ਗੀ ਜਾਪੇ,

ਖੇਡਣ ਜਦ ਵੀ ਸਭ ਹਮਜੋਲੀ ।

ਉਸ ਦਾ ਰੰਗ ਚੜ੍ਹੇਗਾ ਚੋਖਾ,

ਰੰਗ ਵਿੱਚ ਜਿਸ ਮੁਹੱਬਤ ਘੋਲੀ ।

ਰੰਗਾਂ ਵਾਲੀ ਤੱਕੜੀ ਉੱਤੇ,

ਸਭ ਨੇ ਅੱਜ ਮੁਹੱਬਤ ਤੋਲੀ ।

ਰੰਗ ਲਗਾਉਂਦੇ ਭੰਗੜੇ ਪਾਉਂਦੇ,

ਮੁੰਡੇ ਫਿਰਦੇ ਲੈ ਕੇ ਢੋਲੀ ।

“ਅੱਗ ਨੇ ਅੱਗ ਬੁਝਾਈ ਕਦ ਹੈ?”
ਅੱਗ ਨੇ ਅੱਗ ਬੁਝਾਈ ਕਦ ਹੈ?

ਜਾਂ ਫਿਰ ਠੰਢਕ ਪਾਈ ਕਦ ਹੈ?

ਤੇਰੀ ਝੂਠ ਅਦਾਲਤ ਅੰਦਰ

ਸੱਚ ਦੀ ਦੱਸ ਸੁਣਵਾਈ ਕਦ ਹੈ?

ਲੋਕਾ ਤੰਤਰ ਨਾਂ ਦਾ ਹੀ ਬਸ

ਲੋਕਾ ਮੱਤ ਪੁਗਾਈ ਕਦ ਹੈ?

ਮੂੰਹੋਂ ਤਾਂ ਸਭ ਮੰਨਿਆ ਆਖੇਂ

ਛੱਡੀ ਪਰ ਅੜਵਾਈ ਕਦ ਹੈ?

ਰਾਜ ਤੇਰੇ ਵਿਚ ਜਨਤਾ ਰੋਵੇ

ਮੈਨੂੰ ਦੱਸ ਮੁਸਕਾਈ ਕਦ ਹੈ?

ਜੁਮਲੇ ਜਿੰਨੇ ਮਰਜ਼ੀ ਸੁਣਲੋ

ਚੱਝ ਦੀ ਬਾਤ ਸੁਣਾਈ ਕਦ ਹੈ?

ਜੋ ਧਰਮਾਂ ਦੇ ਨਾਂ ਤੇ ਪੁੱਟੀ

ਭਰਨੀ ਦਸ ਦੇ ਖਾਈ ਕਦ ਹੈ?

ਜਿਸਨੂੰ ਪੜ੍ਹਕੇ ਸਭ ਖੁਸ਼ ਲੱਗਣ

ਤੂੰ ਉਹ ਚਿੱਠੀ ਪਾਈ ਕਦ ਹੈ?

“ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ”
ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ।

ਬੰਦਾ ਕਿਸਮਤ ਤੋਂ ਜਦ ਹਾਰੇ ਮੰਨਿਆ ਵੀ ਕਰ।

ਜਿੰਨਾ ਮਰਜ਼ੀ ਧੰਨ ਕਮਾ ਲਉ ਨਾਲ ਨਾ ਜਾਣਾ

ਖਾਲੀ ਹੱਥ ਹੀ ਜਾਂਦੇ ਸਾਰੇ ਮੰਨਿਆ ਵੀ ਕਰ।

ਮਿਹਨਤ ਕਰਿਆਂ ਤੈਨੂੰ ਜਦ ਹੈ ਸਭ ਕੁਝ ਮਿਲਦਾ

ਕਾਹਤੋਂ ਕਰਨੇ ਪੁੱਠੇ ਕਾਰੇ ਮੰਨਿਆ ਵੀ ਕਰ।

ਕੁਦਰਤ ਦੇ ਜੋ ਸਿਰਜੇ ਹੋਏ ਸੱਜਣਾ ਵਧੀਆ

ਅਪਣੀ ਥਾਂ ਤੇ ਮੌਸਮ ਚਾਰੇ ਮੰਨਿਆ ਵੀ ਕਰ।

ਪਰਦੇਸਾਂ ਤੋਂ ਵਾਪਿਸ ਆ ਕੇ ਸੀਨੇ ਲੱਗ ਕੇ

ਪੁੱਤ ਕਲੇਜਾ ਮਾਂ ਦਾ ਠਾਰੇ ਮੰਨਿਆ ਵੀ ਕਰ।

ਨੇਤਾਵਾਂ ਨੇ ਪੱਲੇ ਕੁਝ ਨਹੀਂ ਪਾਉਣਾ ਹੁੰਦਾ

ਇਹਨਾਂ ਪੱਲੇ ਕੇਵਲ ਲਾਰੇ ਮੰਨਿਆ ਵੀ ਕਰ।

ਗੱਲੀਂ ਬਾਤੀਂ ਆਸ਼ਕ ਤਾਰੇ ਤੋੜ ਲਿਆਉਂਦੇ

ਕਿਹੜਾ ਤੋੜਨ ਜਾਂਦਾ ਤਾਰੇ ਮੰਨਿਆ ਵੀ ਕਰ।

ਇਹ ਜੋ ਲੁੱਟਾਂ ਖੋਹਾਂ ਖੂਨ ਖਰਾਬਾ ਜਗ ਤੇ

ਦੌਲਤ ਸ਼ੋਹਰਤ ਦੇ ਸਭ ਕਾਰੇ ਮੰਨਿਆ ਵੀ ਕਰ।

ਰੋਟੀ ਤਾਂ ਮਿਲ ਸਕਦੀ ਸਭਨੂੰ ਥੋੜ੍ਹੇ ਨਾਲ਼ ਹੀ

ਦੌਲਤ ਸ਼ੋਹਰਤ ਪਿੱਛੇ ਸਾਰੇ ਮੰਨਿਆ ਵੀ ਕਰ।

“ਭਾਵੇਂ ਔਖਾ ਸਾਹ ਹੁੰਦਾ ਹੈ”
ਭਾਵੇਂ ਔਖਾ ਸਾਹ ਹੁੰਦਾ ਹੈ।

ਮੇਰਾ ਅਪਣਾ ਰਾਹ ਹੁੰਦਾ ਹੈ।

ਅੰਨ ਦਾਤੇ ਦਾ ਟੱਬਰ ਜਾਣੇ

ਕੀ ਸ਼ੈਅ ਆਤਮਦਾਹ ਹੁੰਦਾ ਹੈ।

ਜੇਕਰ ਰੱਜਦੈਂ ਤਾਂ ਲਾਹ ਲੈ ਫਿਰ

ਤੈਥੋਂ ਜੋ ਕੁਝ ਲਾਹ ਹੁੰਦਾ ਹੈ।

ਜ਼ੁਲਮੀ ਬਾਰੇ ਓਹੀ ਜਾਣੇ

ਜਿਸਦਾ ਪੈਂਦਾ ਵਾਹ ਹੁੰਦਾ ਹੈ।

ਉਸਨੂੰ ਇਹ ਸਭ ਸੋਂਹਦਾ ਨਹੀਓਂ

ਗੁੱਸੇ ਖ਼ਾਹਮ ਖਾਹ ਹੁੰਦਾ ਹੈ।

ਪਿਆਰ ਮੁਹੱਬਤ ਅਸਲੀ ਜੀਵਨ

ਬਾਕੀ ਤਾਂ ਸਭ ਗਾਹ ਹੁੰਦਾ ਹੈ।

ਗੱਲ ਘੁਮਾਕੇ ਨਹੀਓਂ ਹੁੰਦੀ

ਅਪਣਾ ਸੋਟਾ ਠਾਹ ਹੁੰਦਾ ਹੈ।

ਓਹੀ ਵ੍ਹਾ ਦੀ ਕੀਮਤ ਜਾਣੇ

ਜਿਸਦਾ ਰੁਕਦਾ ਸਾਹ ਹੁੰਦਾ ਹੈ।

ਆਖੇ ਕੱਚਾ ਘਰ ਤੂੰ ਢਾਹ ਦੇ

ਮੈਥੋਂ ਨਾ ਪਰ ਢਾਹ ਹੁੰਦਾ ਹੈ।

ਮਜ਼ਦੂਰ ਦਿਵਸ
ਸਦੀਆਂ ਤੋਂ ਮਜ਼ਬੂਰ ਰਿਹਾ ਹਾਂ।

ਕਿਸਮਤ ਦਾ ਮਜ਼ਦੂਰ ਰਿਹਾ ਹਾਂ।

ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ

ਇਸ ਦੇ ਵਿੱਚ ਹੀ ਚੂਰ ਰਿਹਾ ਹਾਂ।

ਮਿਹਨਤ ਮੇਰੀ ਮਹਿਬੂਬਾ ਹੈ

ਇਸਨੂੰ ਮੰਨਦਾ ਹੂਰ ਰਿਹਾ ਹਾਂ।

ਚਾਹੇ ਹੱਥਾਂ ਵਿੱਚ ਹੁਨਰ ਹੈ

ਫਿਰ ਵੀ ਕਦ ਮਗ਼ਰੂਰ ਰਿਹਾ ਹਾਂ।

ਦੁੱਖਾਂ ਦੇ ਨਾਲ ਯਾਰੀ ਪੱਕੀ

ਖੁਸ਼ੀਆਂ ਤੋਂ ਮੈਂ ਦੂਰ ਰਿਹਾ ਹਾਂ।

ਜਦ ਵੀ ਮਿਹਨਤ ਦਾ ਮੁੱਲ ਮੰਗਿਆ

ਲਗਦਾ ਤਦ ਨਾਸੂਰ ਰਿਹਾ ਹਾਂ।

ਜਿਉਂਦਾ ਦਿਲ ਤੋਂ ਰਾਜਾ ਬਣਕੇ

ਭਾਂਵੇਂ ਮੈਂ ਮਜ਼ਦੂਰ ਰਿਹਾ ਹਾਂ।

ਸ਼ੋਸ਼ਣ ਕਰਤਾ ਕਦ ਡਰਦਾ ਹੈ

ਵੱਟਦਾ ਭਾਂਵੇ ਘੂਰ ਰਿਹਾ ਹਾਂ।