Punjab News - Quami Ekta Punjabi Newspaper (ਕੌਮੀ ਏਕਤਾ) » ਹਰਜੀਤ ਸਿੰਘ ਸੰਧੂ

ਜੀਅ ਕਰਦਾ (ਦਾਦਾ ਜੀ ਦੀ ਯਾਦ ‘ਚ)
ਜੀਅ ਕਰਦਾ ਮੇਰਾ

ਮੈਂ ਫਿਰ ਬੱਚਾ ਬਣ ਜਾਵਾਂ।

ਫੱੜ ਉਂਗਲ ਬਾਪੂ ਆਪਣੇ ਦੀ

ਪਿੰਡ ਦੀਆਂ ਗਲੀਆਂ ਗਾਹਵਾਂ।

ਚੜ੍ਹ ਜਾਮੁਨੂੰ ਦੇ ਦਰਖਤ ਉਤੇ

ਬਾਪੂ ਜਾਮਨੂੰ ਮੇਰੇ ਲਈ ਤੋੜੇ।

ਐਨਕ ਲਾਕੇ ਬਾਪੂ ਮੇਰੇ

ਸਾਰੇ ਟੁੱਟੇ ਖਿਡੌਣੇ ਜੋੜੇ।

ਨਵੇਂ ਨਿਕੋਰ ਸੋਹਣੇ ਕਪੜੇ ਪਾਕੇ

ਬਾਪੂ ਮੈਨੂੰ ਮੇਲੇ ਲੈ ਕੇ ਜਾਵੇ।

ਕੱਢ ਪੈਸੇ ਖੀਸੇ ਚੋਂ ਆਪਣੇ

ਮੇਰੇ ਲਈ ਜਲੇਬੀ ਪਕੌੜੇ ਲਿਆਵੇ।

ਮੋਢੇ ਚੜ੍ਹ ਬਾਪੂ ਦੇ ਆਪਣੇ

ਪਿੰਡ ਦੇ ਗੇੜੇ ਲਾਵਾਂ ਮੈ।

ਨਾ ਕਰ ਪਰਵਾਹ ਗਰਮੀ ਸਰਦੀ ਦੀ

ਪਿੰਡ ਦੀਆਂ ਗਲੀਆਂ ਗਾਹਵਾਂ ਮੈ।

ਸੋਚਾਂ ਦੀ ਦਲਦਲ ਵਿੱਚ ਫਸਿਆ

ਕਿਉਂ ਦਿਲ ਮੇਰਾ ਇਹ ਭੁੱਲ ਜਾਵੇ।

ਵਕਤ ਦੇ ਹੱਥੋਂ ਵਿਛੜਿਆਂ ਨੂੰ

ਕੋਈ ਨਾ ਮੋੜ ਲਿਆਵੇ।

ਕਰੋਨਾ ਵਾਇਰਸ ਅਤੇ ਤਾੜੀਆਂ ਥਾਲੀਆਂ
ਦੁਨੀਆਂ ਇਸ ਸਮੇਂ  ਮਹਾਮਾਰੀ ਵਾਂਗ ਫ਼ੈਲ ਰਹੀ ਬਿਮਾਰੀ ਕਰੋਨਾ ਵਾਇਰਸ ਦੇ ਦਹਿਸ਼ਤ ਦੀ ਮਾਰ ਹੇਠ ਆਈ ਹੋਈ ਹੈ। ਜਿਸ ‘ਤੇ ਕਾਬੂ  ਪਾਊਣ ਲਈ ਸਾਰੀ ਦੁਨੀਆਂ ਹਰ ਮੁਮਕਿਨ ਉਪਰਾਲੇ ਕਰ ਰਹੀ ਹੈ। ਦੁਨੀਆਂ ਦੇ ਸਾਇੰਸਦਾਨ, ਡਾਕਟਰ ਅਤੇ ਬਿਮਾਰੀਆਂ ਦੇ ਮਾਹਿਰ ਆਪਣੀਆਂ ਪੂਰੀਆਂ ਕੋਸਿ਼ਸ਼ਾਂ ਕਰ ਰਹੇ ਹਨ ਕਿ ਇਸ ਜਾਨਲੇਵਾ ਬਿਮਾਰੀ ‘ਤੇ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ। ਦੁਨੀਆਂ ਭਰ ਦੇ ਦੇਸ਼ਾਂ ਵਲੋਂ ਆਪਣੇ ਨਾਗਰਿਕਾਂ ਹਰ ਪ੍ਰਕਾਰ ਦੀਆਂ ਨੂੰ ਸਿਹਤ ਸਬੰਧੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸਦੇ ਤਹਿਤ ਉਨ੍ਹਾਂ ਦਾ ਡਾਕਟਰੀ ਮੁਆਇਨਾਂ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਮਰੀਜ਼ ਦੇ ਪਾਜੇਟਿਵ ਆਉਣ ਦੀ ਸੂਰਤ ਵਿਚ ਉਨ੍ਹਾਂ ਨੂੰ 14 ਦਿਨਾਂ ਲਈ ਸਿਹਤਮੰਦ ਲੋਕਾਂ ਤੋਂ ਪਾਸੇ ਰੱਖਿਆ ਜਾ ਰਿਹਾ ਹੈ ਤਾਂ ਜੋ ਇਹ ਮਾਰੂ ਬਿਮਾਰੀ ਹੋਰਨਾਂ ਸਿਹਤਮੰਦ ਲੋਕਾਂ ਨੂੰ ਆਪਣੀ ਗਰਿਫ਼ਤ ਵਿਚ ਨਾ ਲੈ ਸਕੇ।

ਇਸ ਬਿਮਾਰੀ ਦੇ ਸਭ ਤੋਂ ਭਿਆਨਕ ਨਤੀਜੇ ਅਜੇ ਤੱਕ ਚੀਨ, ਇਟਲੀ, ਸਪੇਨ ਅਤੇ ਇਰਾਨ ਜਿਹੇ ਦੇਸ਼ਾਂ ਵਿਚ ਵੇਖਣ ਨੂੰ ਮਿਲੇ ਹਨ। ਇਸ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਆਏ ਮਰੀਜ਼ਾਂ ਦੀ ਗਿਣਤੀ ਇਸ ਵੇਲੇ 372,698 ਤੋਂ ਵੱਧ ਪਹੁੰਚ ਚੁੱਕੀ ਹੈ, ਜਿਨ੍ਹਾਂ ਚੋਂ 101,383 ਕੇਸ ਠੀਕ ਕੀਤੇ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਇਸ ਵੇਲੇ ਲਗਭੱਗ  16,314 ਤੋਂ ਵੱਧ ਪਹੁੰਚ ਚੁੱਕੀ ਹੈ। ਮੌਜੂਦਾ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਇਸ ਬਿਮਾਰੀ ਦੀ ਗਰਿਫਤ ਵਿਚ ਆਉਣ ਵਾਲਿਆਂ ਦੀ ਗਿਣਤੀ 42,076, ਰਿਕਵਰ ਹੋਇਆਂ ਦੀ ਗਿਣਤੀ 178 ਅਤੇ ਮਰਨ ਵਾਲਿਆਂ ਦੀ ਗਿਣਤੀ 570 ਹੈ। ਚੀਨ ਵਿੱਚ ਸਾਹਮਣੇ ਆਏ ਮਾਮਲੇ 81,093 ਹਨ, ਰਿਕਵਰ ਹੋਏ 72703 ਅਤੇ ਮਰਨ ਵਾਲੇ 3,270 ਹਨ। ਇਟਲੀ ਵਿਚ ਇਸ ਮਹਾਮਾਰੀ ਦੀ ਦਹਿਸ਼ਤ ਅਤੇ ਵੀ ਕਾਇਮ ਹੈ। ਮੌਜੂਦਾ ਸਮੇਂ ਉਥੇ 63,928 ਕੇਸ ਸਾਹਮਣੇ ਆਏ ਹਨ, 7,432 ਰਿਕਵਰ ਹੋਏ ਹਨ ਅਤੇ 6,078 ਮਰੇ ਹਨ। ਸਪੇਨ ਵਿਚ ਸਾਹਮਣੇ ਆਏ ਮਾਮਲੇ 66,089, ਰਿਕਵਰ ਮਾਮਲੇ 3,355 ਅਤੇ ਮਰਨ ਵਾਲੇ 2,206 ਲੋਕ ਹਨ। ਇਰਾਨ ਵਿਚ ਵੀ 23,049 ਮਾਮਲੇ ਕਨਫਰਮ ਹੋ ਚੁੱਕੇ ਹਨ।

ਚੀਨ ਵਲੋਂ ਇਸ ਬਿਮਾਰੀ ‘ਤੇ ਕਾਬੂ ਪਾਊਣ ਲਈ ਆਪਣੇ ਸਾਰੇ ਸ਼ਹਿਰਾਂ, ਕਸਬਿਆਂ ਆਦਿ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਕੋਈ ਵੀ ਸ਼ਖ਼ਸ ਭਾਵੇਂ ਉਹ ਬਿਮਾਰ ਹੋਵੇ ਜਾਂ ਤੰਦਰੁਸਤ ਘਰੋਂ ਬਾਹਰ ਨਹੀਂ ਸੀ ਨਿਕਲ ਸਕਦਾ। ਸਾਰੀਆਂ ਸੜਕਾਂ ਸੁੰਨ ਮਸੁੰਨ ਪਈਆਂ ਸਨ, ਬਜ਼ਾਰਾਂ ਵਿਚ ਕੋਈ ਵੀ ਦਿਖਾਈ ਨਹੀਂ ਸੀ ਦੇ ਰਿਹਾ। ਇਹੀ ਹਾਲਾਤ ਹੋਰ ਦੁਨੀਆਂ ਦੇ ਦੇਸ਼ਾਂ ਵਿਚ ਵੀ ਪੈਦਾ ਹੋ ਚੁੱਕੇ ਹਨ। ਕਈ ਦੇਸ਼ਾਂ ਵਲੋਂ ਚੀਨ, ਇਟਲੀ, ਇਰਾਨ ਅਤੇ ਹੋਰਨਾਂ ਦੇਸ਼ਾਂ ਚੋਂ ਆਉਣ ਵਾਲਿਆਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸਾਰੇ ਦੀ ਦੇਸ਼ਾਂ ਦੇ ਮੁੱਖੀਆਂ ਵਲੋਂ ਆਪਣੇ ਨਾਗਰਿਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਉਹ ਕਿਵੇਂ ਇਸ ਭਿਆਨਕ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਨ। ਇਹ ਹੀ ਨਹੀਂ ਕਈ ਦੇਸ਼ਾਂ ਵਲੋਂ ਆਪਣੀ ਦੂਰਦ੍ਰਿਸ਼ਟੀ ਵਿਖਾਉਂਦਿਆਂ ਹੋਇਆਂ ਆਪਣੇ ਨਾਗਰਿਕਾਂ ਨੂੰ ਖਾਣ-ਪੀਣ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ, ਕਈਆਂ ਦੇਸ਼ਾਂ ਵਲੋਂ ਮਾਇਕ ਸਹਾਇਤਾ ਲਈ ਪੈਕੇਜ਼ ਦਿੱਤੇ ਜਾ ਰਹੇ ਹਨ।

ਇਸ ਸਭ ਦੇ ਉਲਟ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਾੜੀਆਂ ਅਤੇ ਥਾਲੀਆਂ ਵਜਾਕੇ ਇਸ ‘ਤੇ ਕਾਬੂ ਪਾਉਣ ਦਾ ਨਵਾਂ ਮੰਤਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਮਨੋਬਲ ਵਧਾਉਣ ਲਈ ਤਾੜੀਆਂ ਜਾਂ ਥਾਲੀਆਂ ਵਜਾਕੇ ਬਿਮਾਰੀ ‘ਤੇ ਕਾਬੂ ਪਾਉਣ ਦਾ ਇਹ ਨਿਰਾਲਾ ਤਰੀਕਾ ਸਮਝ ਵਿਚ ਨਹੀਂ ਆ ਰਿਹਾ। ਇਸ ਦੌਰਾਨ ਇਕ ਦੂਜੇ ਨੂੰ ਸੰਪਰਕ ਵਿਚ ਆਉਣ ਤੋਂ ਬਚਾਉਣ ਲਈ ਹਿਦਾਇਤਾਂ ਜਾਰੀ ਕਰਨੀਆਂ ਵਧੇਰੇ ਜ਼ਰੂਰੀ ਹਨ ਨਾ ਕਿ ਤਾੜੀਆਂ ਅਤੇ ਥਾਲੀਆਂ ਹੱਥਾਂ ਵਿਚ ਫੜਕੇ ਮੀਡੀਆ ਭਾਵ ਟੀਵੀ ਅਤੇ ਅਖ਼ਬਾਰਾਂ ਵਿੱਚ ਫੋਟੋ ਖਿਚਵਾਉਣ ਲਈ ਤਮਾਸ਼ੇ ਕਰਨਾ ਵਧੇਰੇ ਜ਼ਰੂਰੀ ਹੈ। ਇਸਦਾ ਇਕ ਨਮੂਨਾ ਇਹ ਹੈ ਕਿ ਪੰਜਾਬ ਦੇ ਪਟਿਆਲਾ ਜਿ਼ਲੇ ਵਿੱਚ 30 ਤੋਂ ਵਧੇਰੇ ਲੋਕਾਂ ਵਲੋਂ ਇੱਕਠਿਆਂ ਹੋਕੇ ਤਾੜੀਆਂ ਅਤੇ ਥਾਲੀਆਂ ਵਜਾਈਆਂ ਗਈਆਂ ਸਨ। ਇਹ ਕਿੱਸਾ ਉਥੋਂ ਦੇ ਧਰਮਪੁਰਾ ਇਲਾਕੇ ਦਾ ਹੈ।

ਇਸਦੇ ਉਲਟ ਸ੍ਰੀਮਾਨ ਮੋਦੀ ਨੂੰ ਆਪਣੇ ਸਹਾਇਤਾ ਫੰਡ ਦੇ ਮੂੰਹ ਖੋਲ੍ਹਦਿਆਂ ਹੋਇਆਂ ਇਹ ਕਹਿਣਾ ਚਾਹੀਦਾ ਸੀ ਕਿ ਇਸ ਬਿਪਤਾ ਦੀ ਘੜੀ ਵਿੱਚ ਸਰਕਾਰੀ ਮਦਦ ਵਜੋਂ ਜਦੋਂ ਮੈਂ ਤੁਹਾਡੀਆਂ ਥਾਲੀਆਂ ਵਿੱਚ ਖਜ਼ਾਨਿਆਂ ਦੇ ਅੰਬਾਰ ਲਾ ਦਿਆਂਗਾ, ਉਦੋਂ ਤੁਸੀਂ ਤਾੜੀਆਂ ਵਜਾਇਉ। ਕਿਉਂਕਿ ਇਸ ਸਮੇਂ ਬੇਰੁਜ਼ਗਾਰ ਹੋਏ ਭੁੱਖੇ ਢਿੱਡਾਂ ਨੂੰ ਥਾਲੀਆਂ ਵਜਾਉਣ ਨਹੀਂ ਸਗੋਂ ਖਾਲੀ ਥਾਲੀਆਂ ਵਿੱਚ ਭੋਜਨ ਦੀ ਲੋੜ ਹੈ।

ਇਸਦੇ ਉਲਟ ਅਮਰੀਕਾ, ਕੈਨੇਡਾ, ਬ੍ਰਿਟੇਨ, ਫਰਾਂਸ ਅਤੇ ਹੋਰਨਾਂ ਦੇਸ਼ਾਂ ਵਲੋਂ ਆਪਣੇ ਨਾਗਰਿਕਾਂ ਨੂੰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਇੱਕਠਿਆਂ ਹੋ ਕੇ ਨਾ ਰਹਿਣ। ਇਕ ਦੂਜੇ ਨਾਲ ਗੱਲਬਾਤ ਕਰਦਿਆਂ 6 ਫੁੱਟ ਤੋਂ ਵੱਧ ਦਾ ਫ਼ਾਸਲਾ ਰੱਖਣ, ਮੂੰਹ ਮਾਸਕ ਨਾ ਢੱਕ ਕੇ ਰੱਖਣ। ਛਿੱਕ ਆਉਣ ਦੀ ਹਾਲਤ ਵਿਚ ਮੂੰਹ ਕਿੱਸੇ ਪੇਪਰ ਟਾਵਲ ਜਾਂ ਨੈਪਕਿਨ ਨਾਲ ਢੱਕ ਲੈਣ ਜੇਕਰ ਪੇਪਰ ਟਾਵਲ ਆਦਿ ਨਾ ਹੋਵੇ ਤਾਂ ਆਪਣੀ ਬਾਂਹ ਮੂੰਹ ਅੱਗੇ ਕਰ ਲੈਣ। ਕਿਸੇ ਨਾਲ ਹੱਥ ਨਾ ਮਿਲਾਉਣ ਜਾਂ ਜੱਫ਼ੀ ਨਾ ਪਾਉਣ। ਇਥੇ ਇਹ ਵੀ ਵਰਣਨਯੋਗ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਜੱਫੀਆਂ ਪਾਉਣ ਦਾ ਬੜਾ ਸ਼ੌਕ ਹੈ ਇਥੋਂ ਤੱਕ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਆਏ ਤਾਂ ਸ੍ਰੀਮਾਨ ਮੋਦੀ ਵਲੋਂ ਉਨ੍ਹਾਂ ਨੂੰ ਜੱਫੀਆਂ ਪਾਈਆਂ ਗਈਆਂ। ਆਪਣੇ ਹੱਥ ਵੱਧ ਤੋਂ ਵੱਧ ਵਾਰ ਸਾਬਣ ਨਾਲ ਧੋਣ ਅਤੇ ਅੰਦਾਜ਼ਨ ਵੀਹ ਸੈਕੰਡ ਤੱਕ ਆਪਣੇ ਹੱਥ ਧੋਂਦੇ ਰਹਿਣ।

ਇਥੇ ਮੈਂ ਇਹ ਕਹਿਣਾ ਚਾਹਾਂਗਾ ਲੋਕਾਂ ਨੂੰ ਵੱਧ ਤੋਂ ਵੱਧ ਪਰਹੇਜ਼ ਵਰਤਣ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ ਨਾਕਿ ਉਨ੍ਹਾਂ ਨੂੰ ਬਜ਼ਾਰਾਂ ਵਿੱਚ ਅਤੇ ਘਰਾਂ ਦੀ ਖਿੜਕੀਆਂ ਸਾਹਮਣੇ ਖੜਿਆਂ ਹੋਕੇ ਤਾੜੀਆਂ ਅਤੇ ਥਾਲੀਆਂ ਲਈ ਹਿਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਮੌਜੂਦਾ ਸਮੇਂ ਜੇਕਰ ਕੋਈ ਗਲੀ ਵਿਚ ਆਪਣੇ ਘਰ ਦੀ ਖਿੜਕੀ ਵਿਚ ਖੜਿਆਂ ਹੋਕੇ ਤਾੜੀਆਂ ਵਜਾਉਂਦਾ ਹੈ ਤਾਂ ਹੋ ਸਕਦਾ ਹੈ ਉਹ ਖੁਲ੍ਹੀ ਖਿੜਕੀ ਰਾਹੀਂ ਇਸ ਬਿਮਾਰੀ ਕਰੋਨਾ ਦੇ ਵਾਇਰਸਾਂ ਨੂੰ ਸੱਦਾ ਦੇ ਰਿਹਾ ਹੋਵੇ, ਸਗੋਂ ਉਨ੍ਹਾਂ ਨੂੰ ਇਹ ਪ੍ਰੇਰਣਾ ਦਿੱਤੀ ਜਾਣੀ ਚਾਹੀਦੀ ਹੈ ਕਿ ਰਾਹ ਚਲਦੇ ਰਾਹਗੀਰਾਂ ਵਿੱਚ ਸੰਪਰਕ ਵਿਚ ਆਉਣ ਤੋਂ ਸੰਕੋਚ ਕੀਤਾ ਜਾਵੇ। ਹੋ ਸਕਦਾ ਜਿਹੜੀ ਥਾਲੀ ਤੁਸੀਂ ਵਜਾ ਰਹੇ ਹੋ ਉਸੇ ਤਾੜੀ ‘ਤੇ ਕਿਸੇ ਕਰੋਨਾ ਵਾਇਰਸ ਪੀੜਤ ਵਲੋਂ ਤੁਹਾਡੀ ਥਾਲੀ ‘ਤੇ ਹੱਥ ਮਾਰਕੇ ਇਸ ਵਾਇਰਸ ਦਾ ਤੋਹਫਾ ਤੁਹਾਨੂੰ ਭੇਂਟ ਕਰ ਦਿੱਤਾ ਜਾਵੇ। ਇਹ ਮੌਕਾ ਇਹੋ ਜਿਹਾ ਹੈ ਕਿ ਜੇਕਰ ਤੁਸੀਂ ਆਪਣੇ ਕਿਸੇ ਪਿਆਰੇ ਬੱਚੇ, ਰਿਸ਼ਤੇਦਾਰ ਜਾਂ ਮਿੱਤਰ ਲਈ ਆਪਣੀਆਂ ਸ਼ੁਭਕਾਮਨਾਵਾਂ ਰੱਖਦੇ ਹੋ ਤਾਂ ਉਨ੍ਹਾਂ ਤੋਂ ਥੋੜ੍ਹੀ ਦੂਰੀ ਬਣਾਈ ਰੱਖੋ ਕਿਉਂਕਿ ਇਸ ਵਾਇਰਸ ਦਾ ਅਸਰ 14 ਦਿਨਾਂ ਬਾਅਦ ਵੀ ਕਿਸੇ ਵਿਅਕਤੀ ‘ਤੇ  ਹੋ ਸਕਦਾ ਹੈ। ਹੋ ਸਕਦਾ ਹੈ ਮੌਜੂਦਾ ਸਮੇਂ ਕੋਈ ਵਿਕਅਤੀ ਇਸ ਵੇਲੇ ਸਿਹਤਮੰਦ ਦਿਖਾਈ ਦੇ ਰਿਹਾ ਹੋਵੇ ਪਰੰਤੂ ਇਹ ਵੀ ਚੇਤੇ ਰੱਖੋ ਕਿ ਇਸਦਾ ਅਸਰ 14 ਦਿਨਾਂ ਵਿਚ ਕਿਸੇ ਵੇਲੇ ਵੀ ਦਿਖਾਈ ਦੇ ਸਕਦਾ ਹੈ। ਕਿਸੇ ਦੀ ਹੌਸਲਾ ਅਫ਼ਜ਼ਾਈ ਕਰਨੀ ਹੈ ਤਾਂ ਇਨ੍ਹਾਂ ਪਰਹੇਜ਼ਾਂ ਨੂੰ ਅਪਨਾਉਣ ਵਾਲਿਆਂ ਦੀ ਕਰੋ ਅਤੇ ਕਹੋ ਕਿ ਤੂੰ ਮੈਥੋਂ ਦੂਰ ਰਹਿਕੇ ਗੱਲ ਕਰ ਰਿਹਾ ਏਂ ਤੂੰ ਮੇਰਾ ਸਭ ਤੋਂ ਵੱਡਾ ਦੋਸਤ ਏਂ, ਜੇਕਰ ਤੂੰ ਇਨ੍ਹਾਂ ਪਰਹੇਜ਼ਾਂ ਨੂੰ ਨਾ ਮੰਨਕੇ ਮੈਨੂੰ ਜੱਫੀਆਂ ਪਾ ਰਿਹਾ ਏਂ ਤਾਂ ਤੂੰ ਮੇਰਾ ਸਭ ਤੋਂ ਵੱਡਾ ਦੁਸ਼ਮਣ ਏਂ।

ਮੌਜੂਦਾ ਸਮਾਂ ਅਜੇਹਾ ਚਲ ਰਿਹਾ ਹੈ ਕਿ ਜਿੰਨਾ ਅਸੀਂ ਕਿਸੇ ਨਾਲ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰਾਂਗੇ ਉਨਾਂ ਹੀ ਉਹ ਸਾਡੇ, ਸਾਡੇ ਪ੍ਰਵਾਰ, ਸਾਡੇ ਦੋਸਤਾਂ ਮਿੱਤਰਾਂ, ਸਾਡੇ ਜਿ਼ਲੇ, ਸੂਬੇ, ਦੇਸ਼ ਭਾਵ ਸਮੁੱਚੀਆਂ ਦੁਨੀਆਂ ਲਈ ਬੇਹਤਰ ਹੈ। ਇਸ ਤੋਂ ਡਰਨ ਦੀ ਲੋੜ ਨਹੀਂ ਸਗੋਂ ਮੁਕਾਬਲਾ ਕਰਨ ਦੀ ਲੋੜ ਹੈ। ਇਹ ਮੁਕਾਬਲਾ ਅਸੀਂ ਡਾਕਟਰਾਂ ਵਲੋਂ ਦਿੱਤੀਆਂ ਹਿਦਾਇਤਾਂ ਮੰਨਕੇ ਹੀ ਪੂਰੀਆਂ ਕਰ ਸਕਦੇ ਹਾਂ। ਮੇਰੇ ਵੀਰੋ! ਭੈਣੋ! ਦੋਸਤੋ! ਸਾਰਿਆਂ ਦੀ ਇੱਛਾ ਹੁੰਦੀ ਹੈ ਕਿ ਉਹ ਖੂਬ ਪਾਰਟੀਆਂ ਕਰੇ, ਮੇਲਿਆਂ ਵਿਚ ਜਾਵੇ। ਮੌਜੂਦਾ ਸਮੇਂ ਜੇਕਰ ਅਸੀਂ ਆਪਣੇ ਮਨਾਂ ਨੂੰ ਮਾਰਕੇ ਕੁਝ ਦਿਨ ਘਰ ਬੈਠ ਜਾਵਾਂਗੇ ਤਾਂ ਅਗਾਂਹ ਅਨੇਕਾਂ ਸਮਾਗਮਾਂ, ਪਾਰਟੀਆਂ ਵਿਚ ਸ਼ਾਮਲ ਹੋ ਸਕਣ ਦੇ ਮੌਕੇ ਮਿਲਦੇ ਰਹਿਣਗੇ। ਇਸ ਸਮੇਂ ਤੁਹਾਡੇ ਭਾਈਚਾਰੇ, ਸਮਾਜ ਅਤੇ ਦੇਸ਼ ਦੀ ਰਾਖੀ ਇਸੇ ਵਿਚ ਹੈ ਕਿ ਕੁਝ ਸਮਾਂ ਇਨ੍ਹਾਂ ਤੋਂ ਦੂਰ ਰਿਹਾ ਜਾਵੇ। ਮੈਂ ਤਾਂ ਬਸ ਇਹੀ ਅਪੀਲ ਕਰ ਸਕਦਾ ਹਾਂ ਬਾਕੀ ਵਾਹਿਗੁਰੂ ਰਾਖਾ।

ਝੂਠ ਬੋਲਣਾ ਇਕ ਕਲਾ‭
ਰੱਬ ਨੇ ਜਦ ਇਸ ਸ੍ਰਿਸਟੀ ਦੀ ਰਚਨਾ ਕੀਤੀ ਤਾਂ ਉਸਨੇ ਇਸ ਦੁਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ।‭ ‬ਪਹਿਲਾ ਹਿੱਸਾ ਜੋ ਕਿਸੇ ਚੀਜ਼ ਦੇ ਚੰਗੇ ਪੱਖ ਨੂੰ ਚਿਤਰਦਾ ਹੈ ਤੇ ਦੂਜਾ ਹਿੱਸਾ ਉਸਦੇ ਬੁਰੇ ਹਿੱਸੇ ਨੂੰ।‭ ‬ਦੁਨੀਆਂ ਦੀ ਕਿਸੇ ਵੀ ਚੀਜ਼ ਨੂੰ ਵੇਖ ਲਓ ਤੁਹਾਨੂੰ ਉਸਦੇ ਸਾਹਮਣੇ ਖੜੀ ਦੂਜੀ ਚੀਜ਼ ਆਪਣੇ ਆਪ ਹੀ ਦਿਖਾਈ ਦੇ ਜਾਵੇਗੀ।‭ ‬ਜਿਵੇ ਦਿਨ-ਰਾਤ,‭ ‬ਕਾਲਾ-ਗੋਰਾ,‭ ‬ਖੁਸ਼ਬੂ-ਬਦਬੂ,‭ ‬ਚੰਗਾ-ਮੰਦਾ,‭ ‬ਮਰਦ-ਔਰਤ,‭ ‬ਸੱਚ-ਝੂਠ,‭ ‬ਛੋਟਾ-ਵੱਡਾ,‭ ‬ਮੋਟਾ-ਪਤਲਾ।‭ ‬ਇਸ ਕਲਯੁੱਗ ਦੇ ਜ਼ਮਾਨੇ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹੁਣ ਉਹ ਭਾਵੇਂ ਮੇਕ-ਅੱਪ ਨਾਲ ਹੀ ਸਹੀ ਕਾਲੇ ਨੂੰ ਗੋਰਾ ਜਾਂ ਗੋਰੇ ਨੂੰ ਕਾਲਾ ਬਣਾ ਸਕਦੀ ਹੈ।‭ ‬ਰਾਤ ਨੂੰ ਹਜ਼ਾਰਾਂ ਵਾਟ ਦੇ ਬਲਬ ਜਗਾਕੇ ਦਿਨ ਕਰ ਸਕਦੀ ਹੈ।‭ ‬ਇਥੋਂ ਤੱਕ ਕਿ ਪੱਛਮੀ ਦੇਸ਼ਾਂ ਵਿੱਚ ਭਾਵੇਂ ਮਰਦ ਔਰਤਾਂ ਵਾਂਗ ਬੱਚੇ ਤਾਂ ਨਹੀਂ ਜਨਮ ਸਕਦੇ ਲੇਕਨ ਉਨ੍ਹਾਂ ਨੇ‭  ‬ਮਰਦ-ਔਰਤ ਦੇ ਸੈਕਸ ਬਦਲਣ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ।‭ ‬ਇੰਜ ਹੀ ਇਨਸਾਨੀ ਫਿਤਰਤ ਦੇ ਮੁਤਾਬਕ ਉਸਨੇ ਵੀ ਕਈ ਮੱਲਾਂ ਮਾਰੀਆਂ ਹਨ।‭ ‬ਜਿਵੇਂ ਕਿ ਅੱਜ ਦੇ ਇਨਸਾਨ ਵਿੱਚ ਇੰਨੀ ਮਹਾਰਤ ਪੈਦਾ ਹੋ ਗਈ ਹੈ ਕਿ ਉਹ ਸੱਚ ਨੂੰ ਝੂਠ ਦਾ ਜਾਮਾ ਇੰਜ ਪਹਿਨਾ ਜਾਂਦਾ ਹੈ ਕਿ ਵੇਖਣ ਵਾਲੇ ਨੂੰ ਅਹਿਸਾਸ ਵੀ ਨਹੀਂ ਹੁੰਦਾ।‭  ‬ਦੁਨੀਆਂ ਦੇ ਸਾਰੇ ਦੇਸ਼ਾਂ ਦੇ ਲੋਕਾਂ ਨੇ ਇਸ ਮੈਦਾਨ ਵਿੱਚ ਕਾਫੀ ਮਲਾਂ ਮਾਰੀਆਂ ਹਨ,‭ ‬ਲੇਕਨ ਏਸ਼ੀਆਈ ਦੇਸ਼ਾਂ ਖਾਸ ਕਰਕੇ ਭਾਰਤ,‭ ‬ਪਾਕਿਸਤਾਨ,‭ ‬ਬੰਗਲਾ ਦੇਸ਼,‭ ‬ਸ੍ਰੀ ਲੰਕਾ ਅਤੇ ਮੱਧ ਪੂਰਬ ਏਸ਼ੀਆ ਦੇ ਕਈ ਦੇਸ਼ਾਂ ਦੇ ਲੋਕਾਂ ਨੇ ਤਾਂ ਸਾਰੇ ਰਿਕਾਰਡ ਹੀ ਮਾਤ ਪਾ ਦਿਤੇ ਹਨ।‭ ‬ਮੈਨੂੰ ਪੱਕੀ ਉਮੀਦ ਹੈ ਜੇਕਰ ਦੁਨੀਆਂ ਦੇ ਦੇਸ਼ਾਂ ਦੇ ਵਿਚ ਝੂਠ ਬੋਲਣ ਦਾ ਮੁਕਾਬਲਾ ਹੁੰਦਾ ਹੋਵੇ ਤਾਂ ਸਾਡੇ ਸਿਆਸੀ ਲੀਡਰ ਪਹਿਲੇ ਨੰਬਰ‭ ‘‬ਤੇ ਆਉਣਗੇ।‭ ‬ਸਾਡੇ ਇਨ੍ਹਾਂ ਚਹੇਤੇ ਲੀਡਰਾਂ ਵਿੱਚ ਇੰਨੀ ਸਮਰਥਾ ਹੈ ਕਿ ਉਹ ਬਿਨਾਂ ਵੱਡੇ ਵੱਡੇ ਬਲਬਾਂ ਦੀ ਰੋਸ਼ਨੀ ਦੇ ਹੀ ਕਾਲੀ ਰਾਤ ਨੂੰ ਦਿਨ ਵਿੱਚ ਤਬਦੀਲ ਕਰ ਸਕਦੇ ਹਨ ਅਤੇ ਜੇਠ ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਨੂੰ ਕਾਲੇ ਘੁੱਪ ਹਨ੍ਹੇਰੇ ਵਿੱਚ ਤਬਦੀਲ ਕਰ ਸਕਦੇ ਹਨ।

ਲੀਡਰਾਂ ਤੋਂ ਬਾਅਦ ਦੂਜੇ ਨੰਬਰ‭ ‘‬ਤੇ ਆਉਂਦੇ ਹਨ ਵਪਾਰੀ ਤਬਕਾ।‭ ‬ਉਹ ਜਦ ਵੀ ਵਪਾਰ ਦੀ ਗੱਲ ਕਰ ਰਹੇ ਹੁੰਦੇ ਹਨ ਤਾਂ ਧੰਦੇ ਦੀ ਸਹੁੰ ਇੰਜ ਖਾ ਜਾਂਦੇ ਹਨ ਜਿਵੇਂ ਕਿਸੇ ਨੂੰ ਸੰਜੀਵਨੀ ਬੂਟੀ ਮਿਲ ਗਈ ਹੋਵੇ ਅਤੇ ਉਹ ਕਿਸੇ ਹੋਰ ਨੂੰ ਦੇਣਾ ਪਸੰਦ ਨਹੀਂ ਕਰਦੇ।‭ ‬ਦਿਨ‭  ‬ਵਿੱਚ ਭਾਵੇਂ ਉਨ੍ਹਾਂ ਨੇ ਲੱਖਾਂ ਰੁਪਏ ਦਾ ਬਿਜ਼ਨੈਸ ਕੀਤਾ ਹੋਵੇ ਲੇਕਨ ਦਿਨ ਢਲਣ ਤੋਂ ਬਾਅਦ ਜਦੋਂ ਵੀ ਉਨ੍ਹਾਂ ਨਾਲ ਗੱਲ ਹੋਵੇ ਤਾਂ ਕਹਿਣਗੇ ਕਿ ਅੱਜ ਤਾਂ ਕਿਰਾਇਆ ਵੀ ਨਹੀਂ ਨਿਕਲਿਆ।‭ ‬ਇਨ੍ਹਾਂ ਝੂਠਿਆਂ ਵਿਚੋਂ ਇਕ ਬਿਰਾਦਰੀ ਹੈ ਵਕੀਲਾਂ ਦੀ ਉਹ ਜੇ ਚਾਹੁਣ ਤਾਂ ਮਰੇ ਹੋਏ ਬੰਦੇ ਨੂੰ ਵੀ ਅਦਾਲਤ ਵਿੱਚ ਪੇਸ਼ ਕਰ ਸਕਦੇ ਹਨ ਅਤੇ ਜੇ ਚਾਹੁਣ ਤਾਂ ਕੁਰਸੀ ਦੇ ਬੈਠੇ ਜੱਜ ਕੋਲੋਂ ਵੀ ਆਪਣੀਆਂ ਦਲੀਲਾਂ ਰਾਹੀਂ ਇਹ ਗਵਾਹੀ ਦਿਵਾ ਸਕਦੇ ਹਨ ਕਿ ਸਾਹਮਣੇ ਖੜਾ ਮੁਜਰਿਮ ਜਿਸਦੀ ਉਮਰ ਭਾਵੇਂ‭ ‬40‭ ‬ਕੁ ਸਾਲਾਂ ਦੀ ਕਰੀਬ ਹੈ,‭ ‬ਅਜੇ ਤੱਕ ਪੈਦਾ ਹੀ ਨਹੀਂ ਹੋਇਆ।‭ ‬ਫਿਰ ਉਸ ਆਦਮੀ ਨੇ‭ ‬2‭ ‬ਕੁ ਸਾਲ ਪਹਿਲਾਂ ਕਿਸੇ ਦਾ ਕਤਲ ਕਿਵੇਂ ਕੀਤਾ ਹੋਵੇਗਾ,‭ ‬ਜਾਂ ਬਿਨਾਂ ਪੈਦਾ ਹੋਏ ਇਸ ਆਦਮੀ ਨੇ ਕਿਸੇ ਅਬਲਾ ਦੀ ਇਜੱ਼ਤ ਕਿਵੇਂ ਲੁੱਟੀ ਹੋਵੇਗੀ।‭ ‬ਵਕੀਲ ਦੀਆਂ ਦਲੀਲਾਂ ਨੂੰ ਸੱਚ ਮੰਨਦੇ ਹੋਏ ਜੱਜ ਦੀ ਕੁਰਸੀ‭ ‘‬ਤੇ ਬੈਠੇ ਭੱਦਰ ਪੁਰਖ ਨੂੰ ਯਕੀਨ ਹੋ ਜਾਂਦਾ ਹੈ ਕਿ ਇਕ ਬੰਦਾ ਜਿਹੜਾ ਪੈਦਾ ਹੀ ਨਹੀਂ ਹੋਇਆ ਉਸਨੇ ਕੋਈ ਗੁਨਾਹ ਕਿਵੇਂ ਕੀਤਾ ਹੋਵੇਗਾ।

ਇਹ ਝੂਠ ਬੋਲਣਾ ਵੀ ਇਕ ਕਲਾ ਹੈ।‭ ‬ਕੋਈ ਸੱਚ ਬੋਲਣ ਵਾਲਾ ਬੰਦਾ ਜਿੰਨੀਆਂ ਮਰਜ਼ੀ ਕੋਸਿ਼ਸ਼ਾਂ ਕਰ ਲਵੇ ਉਹ ਝੂਠ ਨਹੀਂ ਬੋਲ ਸਕਦਾ।‭ ‬ਜੇ ਕਿਤੇ ਉਹ ਝੂਠ ਬੋਲ ਵੀ ਜਾਂਦਾ ਹੈ ਤਾਂ ਉਸਦੀ ਸ਼ਕਲ ਤੋਂ ਪਤਾ ਚਲ ਜਾਵੇਗਾ।‭ ‬ਇਸਦੇ ਉਲਟ ਕੋਈ ਬੰਦਾ ਜਿਸਨੇ ਝੂਠ ਬੋਲਣ ਵਿੱਚ ਪੀ.ਐੱਚ.ਡੀ. ਕੀਤੀ ਹੋਵੇ ਉਹ ਜਦ ਵੀ ਝੂਠ ਬੋਲੇਗਾ ਇੰਨੀ ਸਫਾਈ ਨਾਲ ਬੋਲੇਗਾ ਕਿ ਸਾਹਮਣੇ ਖੜੇ ਬੰਦੇ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ ਕਿ ਪੂਰੀ ਦੁਨੀਆਂ ਵਿੱਚ ਇਸ ਬੰਦੇ ਤੋਂ ਸੱਚਾ ਕੋਈ ਹੋਰ ਬੰਦਾ ਹੀ ਨਹੀਂ ਹੈ।‭ ‬ਸਾਡੇ ਮਹਾਨ ਭਾਰਤ ਦੇ ਮਹਾਨ ਲੀਡਰ ਟੀ ਵੀ,‭ ‬ਰੇਡੀਓ ਜਾਂ ਅਖ਼ਬਾਰਾਂ ਦੇ ਸਾਹਮਣੇ ਇਕ ਦਿਨ ਪਹਿਲਾਂ ਜਿਹੜਾ ਬਿਆਨ ਦੇ ਚੁੱਕੇ ਹਨ ਅਗਲੇ ਦਿਨ ਉਨ੍ਹਾਂ ਨੂੰ ਕਹਿ ਰਹੇ ਹੁੰਦੇ ਹਨ ਕਿ ਉਨ੍ਹਾਂ ਨੇ ਤਾਂ ਇਹ ਬਿਆਨ ਕਦੀ ਦਿੱਤਾ ਹੀ ਨਹੀਂ।‭ ‬ਜੇ ਕਰ ਕੋਈ ਟੀ ਵੀ ਵਾਲਾ ਪਿਛਲੇ ਦਿਨ ਦੀ ਵੀਡੀਓ ਟੇਪ ਸੀਡੀ ਜਾਂ ਡੀਵੀਡੀ ਵਿਖਾਉਣ ਦੀ ਗੱਲ ਕਹਿੰਦਾ ਹੈ ਤਾਂ ਉਹ ਉਸੇ ਵੇਲੇ ਕਹਿ ਦਿੰਦੇ ਹਨ ਕਿ ਇਸ ਟੇਪ ਦੇ ਨਾਲ ਜ਼ਰੂਰ ਕੰਪਿਊਟਰ ਰਾਹੀਂ ਕੋਈ ਛੇੜਖਾਨੀ ਕੀਤੀ ਗਈ ਹੋਣੀ ਹੈ,‭ ‬ਮੈਂ ਤਾਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ।‭ ‬ਉਸ ਲੀਡਰ ਸਾਹਿਬ ਨੇ ਮਿੰਟਾਂ ਵਿੱਚ ਹੀ ਇਹ ਬਿਆਨ ਦੇ ਕੇ ਸਾਰਿਆਂ ਨੂੰ ਝੂਠਿਆਂ ਕਰ ਦਿੱਤਾ ਅਤੇ ਆਪ ਚਿੱਟੇ ਬਗਲੇ ਵਾਂਗ ਸਾਫ ਸੁਥਰੇ ਬਾਹਰ ਨਿਕਲ ਗਏ।‭ ‬ਤੁਸੀਂ ਦੱਸੋ ਇਸਤੋਂ ਵੱਧ ਝੂਠ ਬੋਲਣ ਦੀ ਹੱਦ ਹੋਰ ਕੀ ਹੋ ਸਕਦੀ ਹੈ।‭ ‬ਦੂਰ ਕੀ ਜਾਣੈ ਸਾਡੇ ਮਹਾਨ ਭਾਰਤ ਦੇ ਮਹਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਜਿਹੇ ਹੀ ਭੱਦਰ ਪੁਰਖਾਂ ਵਿਚੋਂ ਸਨ।‭ ਦੂਜੇ ਨਰਿੰਦਰ ਮੋਦੀ ਨੂੰ ਵੇਖ ਲਵੋ ਚੋਣਾਂ ਸਮੇਂ ਜਿਹੜੇ ਵਾਅਦੇ ਕੀਤੇ ਸਨ ਉਹ ਤਾਂ ਭੁੱਲ ਹੀ ਗਏ। ਭਾਰਤ ਜਿਥੇ ਇਕ ਗਰੀਬ ਕੋਲ ਰੋਟੀ ਜੋਗੇ ਵੀ ਪੈਸੇ ਨਹੀਂ ਉਨ੍ਹਾਂ ਗਰੀਬਾਂ ਦੇ ਰੁਪਏ ਨੂੰ ਵਿਦੇਸ਼ਾਂ ਦੀ ਸੈਰ ਕਰਕੇ ਬਰਬਾਦ ਕਰੀ ਜਾ ਰਹੇ ਹਨ। ਇਹ ਹਿਸਾਬ ਇਨ੍ਹਾਂ ਦੀ ਬਿਆਨਬਾਜ਼ੀ ਦਾ ਹੈ। ਇਨ੍ਹਾਂ ਨੇ ‬ਇਕ ਵਾਰ ਨਹੀਂ ਅਨੇਕਾਂ ਹੀ ਵਾਰ ਉਨ੍ਹਾਂ ਨੇ ਅਜਿਹੇ ਬਿਆਨ ਦਿੱਤੇ ਅਤੇ ਅਗਲੇ ਹੀ ਦਿਨ ਉਨ੍ਹਾਂ ਦਾ ਖੰਡਨ ਕਰ ਦਿੱਤਾ।‭ ‬ਤੁਸੀਂ ਆਪ ਹੈ ਫੈ਼ਸਲਾ ਕਰ ਲਵੋ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਝੂਠ ਬੋਲਣ ਵਿੱਚ ਇੰਨਾ ਚੰਗਾ ਹੋਵੇ ਫਿਰ ਉਸ ਦੇਸ਼ ਦਾ ਕੀ ਬਣੇਗਾ।‭ ‬ਇਥੇ ਇਕ ਗੱਲ ਹੋਰ ਸਾਫ਼ ਕਰਨ ਵਾਲੀ ਹੈ ਕਿ ਸਾਨੂੰ ਸਾਰਿਆਂ ਨੂੰ ਰਲਕੇ ਇਥੇ ਇਸ ਗੱਲ ਦਾ ਵੀ ਫ਼ੈਸਲਾ ਕਰਨਾ ਪਵੇਗਾ ਕਿ ਜੇ ਪ੍ਰਧਾਨ ਮੰਤਰੀ ਜਾਂ ਉਸਦੇ ਕਿਸੇ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਫਿਰ ਪੂਰੇ ਭਾਰਤ ਵਿੱਚ ਛੱਪ ਰਹੀਆਂ ਅਖ਼ਬਾਰਾਂ,‭ ‬ਟੀ ਵੀ,‭ ‬ਰੇਡੀਓ ਦੇ ਲੋਕ ਝੂਠੇ ਹੋਏ ਜਿਨ੍ਹਾਂ ਨੇ ਉਸ ਸੱਚੇ ਸੁੱਚੇ ਪ੍ਰਧਾਨ ਮੰਤਰੀ ਜਾਂ ਉਸਦੇ ਮੰਤਰੀਆਂ ਦੀ ਖ਼ਬਰ ਛਾਪ ਦਿੱਤੀ।‭ ‬ਇਥੇ ਹੁਣ ਦੋ ਗੱਲਾਂ ਸਾਹਮਣੇ ਹਨ ਜੇ ਇਨ੍ਹਾਂ ਲੀਡਰਾਂ ਨੇ ਝੂਠ ਬੋਲਿਆ ਤਾਂ ਇਹ ਵੀ ਗਲਤ ,‭ ‬ਇਸਦੇ ਉਲਟ ਜੇ ਮੀਡੀਆ ਨੇ ਝੂਠ ਬੋਲਿਆ ਤਾਂ ਉਹ ਵੀ ਗ਼ਲਤ ਕਿਉਂਕਿ ਦੇਸ਼ ਦੇ ਹਜ਼ਾਰਾਂ ਪੱਤਰਕਾਰ ਝੂਠ ਬੋਲ ਗਏ।

ਇਹੀ ਹਾਲ ਇਸ ਦੇਸ਼ ਦੇ ਹੋਰਨਾਂ ਲੀਡਰਾਂ ਦਾ ਹੈ।‭ ‬ਉਨ੍ਹਾਂ ਦੇ ਪ੍ਰਵਾਰ ਦੇ ਵਿਗੜੇ ਹੋਏ ਬੱਚਿਆਂ ਦੇ ਬੈੱਡ ਦੇਸ਼ ਦੇ ਸਾਰੇ ਹੀ ਹਸਪਤਾਲਾਂ ਵਿੱਚ ਬੁੱਕ ਰਹਿੰਦੇ ਹਨ।‭ ‬ਇਸਦਾ ਕਾਰਨ ਇਹ ਹੈ ਕਿ ਜੇਕਰ ਉਸ ਲੀਡਰ ਦਾ ਮੁੰਡਾ ਦਿੱਲੀ ਵਿੱਚ ਕੋਈ ਬਲਾਤਕਾਰ ਕਰਕੇ ਫਰਾਰ ਹੋ ਜਾਂਦਾ ਹੈ ਤਾਂ ਕੋਰਟ ਵਿੱਚ ਡਾਕਟਰਾਂ ਨੇ ਇਹ ਸਿੱਧ ਕਰਨਾ ਹੁੰਦਾ ਹੈ ਕਿ ਉਸ ਵੇਲੇ ਤਾਂ ਉਹ ਮੁੰਡਾ ਦਿੱਲੀ ਵਿੱਚ ਹੈ ਹੀ ਨਹੀਂ ਸੀ ਉਹ ਤਾਂ ਚੰਡੀਗੜ੍ਹ ਦੇ ਹਸਪਤਾਲ ਵਿੱਚ ਆਪਣੀ ਨਾਮਰਦੀ ਦਾ ਇਲਾਜ ਕਰਾ ਰਿਹਾ।‭ ‬ਇਥੇ ਉਨ੍ਹਾਂ ਦੋ ਗੱਲਾਂ ਇਕੋ ਵੇਲੇ ਹੀ ਸਿੱਧ ਕਰ ਦਿੱਤਾ ਕਿ ਪਹਿਲੀ ਗੱਲ ਤਾਂ ਉਹ ਸ਼ਖਸ ਉਥੇ ਹੈ ਹੀ ਨਹੀਂ ਸੀ ਦੂਜਾ ਇਹ ਕਿ ਨਪੁੰਸਕ ਬੰਦਾ ਕਿਸੇ ਔਰਤ ਦੀ ਇੱਜ਼ਤ ਕਿਵੇਂ ਲੁੱਟ ਸਕਦਾ ਹੈ।‭ ‬ਇਹ ਹੀ ਨਹੀਂ ਡਾਕਟਰ ਅਤੇ ਵਕੀਲ ਦੋਵੇਂ ਮਿਲਕੇ ਅਜਿਹੇ ਸਬੂਤ ਦਿੰਦੇ ਹਨ ਕਿ ਜੱਜ ਨੂੰ ਉਸ ਮੁਜ਼ਰਿਮ ਨੂੰ ਬਾ-ਇਜੱ਼ਤ ਬਰੀ ਕਰਨਾ ਪੈਂਦਾ ਹੈ।‭ ‬ਇਸਤੋਂ ਵੱਧ ਝੂਠ ਦੀ ਹੱਦ ਕੀ ਹੋ ਸਕਦੀ ਹੈ।

ਵਪਾਰਕ ਅਦਾਰਿਆਂ ਚੋਂ ਨਿਕਲੀਏ ਤਾਂ ਇਕ ਤੱਬਕਾ ਹੋਰ ਸਾਹਮਣੇ ਆਉਂਦਾ ਹੈ ਅਤੇ ਉਹ ਵਿਚੋਲਿਆਂ ਦਾ।‭ ‬ਵਿਚੋਲੇ ਵੀ ਲੜਕੀ ਅਤੇ ਲੜਕੇ ਵਾਲਿਆਂ ਦੇ ਸਾਹਮਣੇ ਅਜਿਹੀਆਂ ਗੱਲਾਂ ਕਰਦੇ ਹਨ,‭ ‬ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਦੋਵੇਂ ਧਿਰਾਂ ਲਾਲ੍ਹਾਂ ਸੁਟਣੀਆਂ ਸ਼ੁਰੂ ਕਰ ਦਿੰਦੀਆਂ ਹਨ ਕਿ ਜਲਦੀ ਤੋਂ ਜਲਦੀ ਵਿਆਹ ਹੋ ਜਾਵੇ ਤਾਂ ਚੰਗਾ ਹੈ।‭ ‬ਵਿਚੋਲੇ ਵਿੱਚ ਇੰਨੀ ਮਹਾਰਤ ਹੁੰਦੀ ਹੈ ਕਿ ਉਹ ਕਿਸੇ ਡਿਸਪੇਂਸਰੀ ਵਿੱਚ ਕੰਪਾਊਂਡਰ ਗਲੇ ਲੜਕੇ ਨੂੰ ਮਿੰਟਾਂ ਵਿੱਚ ਹੀ ਡਾਕਟਰ ਬਣਾਕੇ ਲੜਕੀ ਵਾਲਿਆਂ ਸਾਹਮਣੇ ਪੇਸ਼ ਕਰ ਦਿੰਦੇ ਹਨ।‭ ‬ਘਰੇ ਬੈਠਕੇ ਭੱਠੀ‭ ‘‬ਤੇ ਸ਼ਰਾਬ ਵੇਚਣ ਵਾਲੇ ਬਾਰੇ ਅਜਿਹੀਆਂ ਗੱਲਾਂ ਦੱਸਦੇ ਹਨ ਜਿਨ੍ਹਾਂ ਨਾਲ ਸਾਹਮਣੇ ਵਾਲੇ ਨੂੰ ਯਕੀਨ ਹੋ ਜਾਂਦਾ ਹੈ ਕਿ ਇਸ ਲੜਕੇ ਦੇ ਠੇਕੇ ਚਲਦੇ ਹਨ।‭ ‬ਇਸੇ ਤਰ੍ਹਾਂ ਜਦ ਵਿਚੋਲੇ ਲੜਕੀ ਦੀਆਂ ਸਿਫਤਾਂ ਕਰਦੇ ਹਨ ਤਾਂ ਘਰੋਂ ਗੁਆਂਢੀਆਂ ਦੇ ਲੜਕੇ ਨਾਲ ਭੱਜ ਚੁੱਕੀ ਲੜਕੀ ਨੂੰ ਕਾਲਜ ਸਮੇਂ ਵਧੀਆ ਦੌੜਾਕ ਹੋਣ ਦਾ ਖਿਤਾਬ ਬਖ਼ਸ਼ ਦਿੰਦੇ ਹਨ।‭ ‬ਪਿੰਡਾਂ ਵਿੱਚ ਮੱਝਾਂ ਗਾਵਾਂ ਦੇ ਸੰਗਲ ਚੋਰੀ ਕਰਨ ਦੇ ਮਾਮਲੇ ਵਿੱਚ ਜੇਲ੍ਹ ਕੱਟ ਚੁਕੇ ਮੁੰਡੇ ਦੀਆਂ ਸਿਫਤਾਂ ਕਰਦੇ ਹੋਏ ਕਹਿੰਦੇ ਹਨ ਕਿ ਇਹਦੀ ਥਾਣੇ ਵਿੱਚ ਬਹੁਤ ਚਲਦੀ ਹੈ।‭ ‬ਕਿਉਂਕਿ ਥਾਣੇ‭ ‘‬ਚ ਤਾਂ ਇਸਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ।‭ ‬ਇਕ ਵਾਰ ਦੀ ਗੱਲ ਹੈ ਕਿ ਇਕ ਮੁੰਡੇ ਦਾ ਪਿਤਾ ਕਹਿਣ ਲੱਗਾ ਕਿ ਸੱਚ ਬੋਲਣਾ ਬੜੀ ਹੀ ਚੰਗੀ ਗੱਲ ਹੈ।‭ ‬ਪਿਤਾ ਦੀ ਇਹ ਗੱਲ ਸੁਣਕੇ ਉਸਦਾ ਬੇਟਾ ਕਹਿਣ ਲੱਗਾ ਪਿਤਾ ਜੀ ਕਿਉਂ ਝੂਠ ਬੋਲਦੇ ਜੇ।‭ ‬ਕੱਲ੍ਹ ਜਦੋਂ ਮੈਂ ਘਰ ਆਕੇ ਤੁਹਾਨੂੰ ਸੱਚੋ ਸੱਚ ਦੱਸ ਦਿੱਤਾ ਸੀ ਕਿ ਤੁਹਾਡੀ ਜੇਬ ਚੋਂ ਪੈਸੇ ਮੈਂ ਕੱਢੇ ਨੇ ਤਾਂ ਤੁਸੀਂ ਮੈਨੂੰ ਕਿੰਨਾ ਕੁਟਿਆ ਸੀ।‭ ‬ਇਸਦੇ ਉਲਟ ਜੇ ਮੈਂ ਝੂਠ ਬੋਲ ਦਿੰਦਾ ਕਿ ਮੈਂ ਪੈਸੇ ਨਹੀਂ ਕੱਢੇ ਤਾਂ ਮੈਂ ਕੁੱਟ ਤੋਂ ਬੱਚ ਜਾਣਾ ਸੀ।

ਗੱਲ ਚੱਲ ਰਹੀ ਸੀ ਕਿ ਝੂਠ ਬੋਲਣਾ ਇਕ ਕਲਾ ਹੈ।‭ ‬ਇਸ ਕਲਾ ਦਾ ਸਭ ਤੋਂ ਪਹਿਲਾ ਰੂਲ ਤਾਂ ਇਹੀ ਹੀ ਕਿ ਸਾਹਮਣੇ ਵਾਲੇ ਨੂੰ ਜ਼ਰਾ ਜਿੰਨਾ ਵੀ ਸੱ਼ਕ ਨਹੀਂ ਹੋਣਾ ਚਾਹੀਦਾ ਕਿ ਤੁਹਾਡੀ ਗੱਲ ਮਨਖੜਤ ਹੈ ਜਾਂ ਤੁਸੀਂ ਉਸ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਕੀਤੀ ਹੈ।‭ ‬ਇਸ ਲਈ ਗੱਲ ਦਾ ਜਿ਼ਕਰ ਕਰਦੇ ਸਮੇਂ ਤੁਹਾਡੇ ਵਲੋਂ ਵਿੱਚ-ਵਿੱਚ ਹੈਰਾਨੀ ਜਾਂ ਖੁ਼ਸ਼ੀ ਦਾ ਪ੍ਰਗਟਾਵਾ ਕਰਦੇ ਰਹਿਣਾ ਅਤਿ ਜ਼ਰੂਰੀ ਹੈ।‭ ‬ਜੇ ਗੱਲ ਦੱਸਦੇ ਹੋਏ ਤੁਹਾਨੂੰ ਸੌਂਹ ਤੇਰੀ,‭ ‬ਸੌਂਹ ਰੱਬ ਦੀ,‭ ‬ਸਹੁੰ ਬਾਬੇ ਦੀ ਆਦਿ ਗੱਲਾਂ ਦੁਹਰਾਉਣ ਦੀ ਆਦਤ ਹੋਵੇ ਤਾਂ ਲੋਕਾਂ ਨੂੰ ਤੁਹਾਡੀਆਂ ਗੱਲਾਂ ਦਾ ਜਲਦੀ ਯਕੀਨ ਆ ਜਾਂਦਾ ਹੈ।‭ ‬ਕਈ ਵਾਰ ਗੱਲ ਕਰਦੇ ਕਰਦੇ ਸਾਹਮਣੇ ਵਾਲੇ ਕਿਸੇ ਸ਼ਖ਼ਸ ਦਾ ਜਿ਼ਕਰ ਕਰਦੇ ਰਹਿਣਾ ਵੀ ਝੂਠ ਦੀ ਸੱਚਾਈ ਨੂੰ,‭ ‬ਭਾਵ ਤੁਹਾਡੇ ਵਲੋਂ ਬਿਆਨੇ ਜਾ ਰਹੇ ਝੂਠ ਨੂੰ ਸੱਚਾਈ ਵਿੱਚ ਤਬਦੀਲ ਕਰਨ ਵਿੱਚ ਬਹੁਤ ਹੀ ਸਹਾਈ ਹੁੰਦਾ ਹੈ।‭ ‬ਜਿਵੇਂ ਯਾਰ ਜਦੋਂ ਮੈਂ ਘਰੋਂ ਨਿਕਲਿਆ ਹੀ ਤਾਂ ਆਪਣਾ ਪੱਪੂ ਵੀ ਮੈਨੂੰ ਮਿਲ ਗਿਆ,‭ ‬ਜਦ ਅਸੀਂ ਦੋਵੇਂ ਉਸ ਜਗ੍ਹਾ‭ ‘‬ਤੇ ਪਹੁੰਚੇ ਤਾਂ ਉਹ ਸੜਕ ਦੇ ਵਿਚਕਾਰ ਨੰਗਾ ਹੀ ਭੱਜਿਆ ਜਾਵੇ,‭ ‬ਤੇਰੀ ਸਹੁੰ ਜਦ ਮੈਂ ਉਸਨੂੰ ਕਿਹਾ ਕਿ ਉਵੇਂ ਇੰਨਾ ਵੱਡਾ ਹੋ ਗਿਐਂ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਉਹ ਘਰ ਗਿਆ ਅਤੇ ਕਪੜੇ ਪਾ ਕੇ ਵਾਪਸ ਆਇਆ।‭ ‬ਜਦ ਕੁਝ ਦਿਨਾਂ ਬਾਅਦ ਪੱਪੂ ਨਾਲ ਗੱਲ ਹੋਈ ਤਾਂ ਪਤਾ ਚਲਿਆ ਕਿ ਯਾਰ ਉਹ ਵਿਚਾਰਾ ਕੋਈ ਬੰਦਾ ਨਹੀਂ ਸੀ ਉਹ ਤਾਂ ਗੁਆਂਢੀਆਂ ਦਾ ਕੁੱਤਾ ਸੀ।‭ ‬ਪਰ ਪੱਪੂ ਇਹ ਕਪੜੇ ਪਾ ਕੇ ਵਾਪਸ ਆਉਣ ਵਾਲੀ ਕੀ ਗੱਲ ਹੋਈ।‭ ‬ਯਾਰ ਇੰਨਾ ਕੁ ਝੂਠ ਤਾਂ ਚਲਦਾ ਹੀ ਏ।

ਇਸ ਲਈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਸੌ ਗੱਲਾਂ ਦੀ ਇਕੋ ਗੱਲ ਜੇ ਸਾਹਮਣੇ ਵਾਲਾ ਤੁਹਾਡੀ ਝੂਠੀ ਗੱਲ ਦਾ ਸਹਿਜ ਭਾਵ ਹੀ ਯਕੀਨ ਕਰ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਤੁਹਾਡੇ ਵਲੋਂ ਬੋਲੇ ਗਏ ਝੂਠ ਦੀ ਕਹਾਣੀ ਕਿਸੇ ਹੋਰ ਤੱਕ ਵੀ ਪਹੁੰਚ ਜਾਂਦੀ ਹੈ ਤਾਂ ਸਮਝੋ ਕਿ ਤੁਸੀਂ ਇਸ ਕਲਾ ਵਿੱਚ ਮਾਹਿਰ ਹੋ,‭ ‬ਜੇ ਯਕੀਨ ਨਾ ਆਵੇ ਤਾਂ ਇਸ ਬਾਰੇ ਤਜਰਬਾ ਕਰਕੇ ਵੇਖਣ ਵਿੱਚ ਕੀ ਹਰਜ਼ ਹੈ।‭ ‬ਪਰ ਇਕ ਗੱਲ ਧਿਆਨ ਵਿੱਚ ਰਖਿਓ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਆਸਿ਼ਕ ਸਾਬਤ ਕਰਨ ਦੀਆਂ ਕਹਾਣੀਆਂ ਆਪਣੀ ਘਰਵਾਲੀ ਨੂੰ ਹੀ ਦਸਣੀਆਂ ਸ਼ੁਰੂ ਕਰ ਦੇਵੋ ਅਤੇ ਤੁਹਾਡਾ ਇਹ ਝੂਠ ਕਿਸੇ ਬਿਪਤਾ ਦਾ ਕਾਰਨ ਬਣ ਜਾਵੇ ਜਦ ਵਿਆਹ ਤੋਂ ਪਹਿਲਾਂ ਹੀ ਤੁਸੀਂ ਆਪਣੀ ਗਰਲਫਰੈਂਡ ਨੂੰ ਇਹ ਦਸਣਾ ਸੁ਼ਰੂ ਕਰ ਦੇਵੋ ਕਿ ਤੁਹਾਡੇ ਤਾਂ ਦੋ ਤਿੰਨ ਬੱਚੇ ਵੀ ਨੇ।‭ ‬ਜਦ ਵੀ ਝੂਠ ਬੋਲਣ ਲੱਗੋ ਤਾਂ ਇਨ੍ਹਾਂ ਚੀਜ਼ਾਂ ਤੋਂ ਬਚਕੇ ਬੋਲਿਓ।‭ ‬ਇਸੇ ਲਈ ਮੈਂ ਸੁ਼ਰੂ ਵਿੱਚ ਹੀ ਕਹਿ ਦਿੱਤਾ ਹੈ ਕਿ ਝੂਠ ਬੋਲਣਾ ਇਕ ਕਲਾ ਹੈ।

ਤਨਖਾਹ ਲਾਉਣੀ ਸਜ਼ਾ ਜਾਂ ਮਜ਼ਾਕ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਵਲੋਂ ਅਨੇਕਾਂ ਹੀ ਲੋਕਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਹੁਕਮਨਾਮੇ ਸੁਣਾਏ ਗਏ। ਜਿਸਨੂੰ ਸਿੱਖ ਪੰਥ ਵਲੋਂ ਹਮੇਸ਼ਾਂ ਹੀ ਬੜੇ ਸਨਮਾਨ ਨਾਲ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ।  ਇਨ੍ਹਾਂ ਵਿਚੋਂ ਕਈ ਅਜਿਹੇ ਫ਼ੈਸਲੇ ਸਨ ਜੋ ਪੰਥ ਦਰਦੀਆਂ ਵਲੋਂ ਪ੍ਰਵਾਨ ਕੀਤੇ ਗਏ ਅਤੇ ਕੁਝ ਅਜਿਹੇ ਸਨ ਜਿਹੜੇ ਰਾਜਨੀਤਕ ਆਗੂਆਂ ਦੀਆਂ ਨਿਜੀ ਰੰਜਿ਼ਸ਼ਾਂ ਤੋਂ ਪੂਰਨ ਤੌਰ ‘ਤੇ ਪ੍ਰੇਰਿਤ ਸਨ। ਅੱਜ ਮੇਰਾ ਇਹ ਵਿਸ਼ਾ ਇਹ ਨਹੀਂ ਹੈ ਕਿ ਇਨ੍ਹਾਂ ‘ਚੋਂ ਕਿਹੜੇ ਠੀਕ ਸਨ ਅਤੇ ਕਿਹੜੇ ਰਾਜਨੀਤਕ ਖ਼ਾਸ ਕਰਕੇ ਅਕਾਲੀ ਲੀਡਰਾਂ ਦੀ ਜ਼ਾਤੀ ਰੰਜਿ਼ਸ਼ ਕਰਕੇ ਲਏ ਗਏ। ਨਾ ਹੀ ਮੈਂ ਇਥੇ ਕਿਸੇ ਸ਼ਖ਼ਸ ਦਾ ਨਾਮ ਲੈਣਾ ਚਾਹਾਂਗਾ ਜਿਨ੍ਹਾਂ ਨੂੰ ਸਿੱਖ ਧਰਮ ਖਿ਼ਲਾਫ਼ ਪ੍ਰਚਾਰ ਕਰਨ, ਗਲਤ ਬਿਆਨਬਾਜ਼ੀ ਕਰਨ ਜਾਂ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਢਾਹ ਲਾਉਣ ਕਰਕੇ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਸਜ਼ਾ ਲਾਈ ਗਈ।

ਇਥੇ ਕੁਝ ਰਾਜਨੀਤਕ ਲੀਡਰ ਅਜਿਹੇ ਵੀ ਹੋਏ ਹਨ ਜਿਨ੍ਹਾਂ ਨੂੰ ਪੰਥ ‘ਚੋਂ ਛੇਕੇ ਜਾਣ ਦੀ ਸਜ਼ਾ ਵੀ ਸੁਣਾਈ ਗਈ ਅਤੇ ਸਾਡੇ ਧਾਰਮਕ ਅਤੇ ਰਾਜਨੀਤਕ ਆਗੂ ਰਾਤ ਦੇ ਹਨੇਰਿਆਂ ਵਿਚ ਉਨ੍ਹਾਂ ਦੀਆਂ ਕੋਠੀਆਂ ‘ਤੇ ਜਾਂਦੇ ਆਮ ਵੇਖੇ ਗਏ। ਇਨ੍ਹਾਂ ਵਿਚ ਕੁਝ ਅਜਿਹੇ ਰਾਜਨੀਤਕ ਅਤੇ ਧਾਰਮਕ ਆਗੂ ਅਜਿਹੇ ਸਨ ਜਿਨ੍ਹਾਂ ਨੂੰ ਪੰਜਾਬ ਦੀ ਪ੍ਰਮੁੱਖ ਸਿਆਸੀ ਪਾਰਟੀ ਸ੍ਰੋ਼ਮਣੀ ਅਕਾਲੀ ਦਲ ਦੀ ਹਿਮਾਇਤ ਹਾਸਲ ਸੀ। ਭਾਵ ਉਹ ਲੋਕ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ ਧਰਤਾ ਸਨ।

ਮੇਰਾ ਇਹ ਲੇਖ ਇਸ ਵਿਸ਼ੇ ਤੋਂ ਥੋੜ੍ਹਾ ਜਿਹਾ ਹਟਕੇ ਹੈ। ਇਸ ਲੇਖ ਦਾ ਅਸਲ ਵਿਸ਼ਾ ਇਹ ਹੈ ਕਿ ਜਿਸਨੂੰ ਸਾਡੇ ਪੰਥਕ ਆਗੂ ਖ਼ਾਸ ਕਰਕੇ ਪੰਜ ਸਿੰਘ ਸਾਹਿਬਾਨ ਹੁਕਮਨਾਮਾ ਸੁਣਾਉਣ ਤੋਂ ਉਪਰੰਤ ਤਨਖਾਹ ਜਾਂ ਸਜ਼ਾ ਦਾ ਨਾਮ ਦਿੰਦੇ ਹਨ ਕੀ ਉਹ ਅਸਲ ਵਿਚ ਸਜ਼ਾ ਹੈ ਜਾਂ ਸੇਵਾ? ਸਿੱਖ ਧਰਮ ਜਾਂ ਸਿੱਖ ਗੁਰੂ ਸਾਹਿਬਾਨ ਦੇ ਵਿਰੁੱਧ ਬਿਆਨਬਾਜ਼ੀਆਂ ਕਰਕੇ ਜ਼ਹਿਰ ਉਗਲਣ ਵਾਲੇ ਇਨ੍ਹਾਂ ਲੋਕਾਂ ਨੂੰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਤਲਬ ਕੀਤਾ ਜਾਂਦਾ ਹੈ ਤਾਂ ਸਿੰਘ ਸਾਹਿਬਾਨ ਦਾ ਰਵਈਆ ਕਾਫ਼ੀ ਸਖ਼ਤ ਹੁੰਦਾ ਹੈ। ਸਿੰਘ ਸਾਹਿਬਾਨ ਵਲੋਂ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਢਾਹ ਲਾਉਣ ਵਾਲੇ ਸ਼ਖ਼ਸ ਪਾਸੋਂ ਸਪਸ਼ਟੀਕਰਣ ਮੰਗਿਆ ਜਾਂਦਾ ਹੈ ਅਤੇ ਉਸਤੋਂ ਸੰਤੁਸ਼ਟ ਨਾ ਹੋਣ ਦੀ ਸੂਰਤ ਵਿਚ ਦੋਸ਼ੀ ਕਰਾਰ ਦਿੱਤੇ ਗਏ ਸ਼ਖ਼ਸ ਨੂੰ ਤਨਖਾਹ ਲਾਈ ਜਾਂਦੀ ਹੈ ਅਤੇ ਸਜ਼ਾ ਸੁਣਾਈ ਜਾਂਦੀ ਹੈ।

ਇਸਤੋਂ ਪਹਿਲਾਂ ਮੈਂ ਇਹ ਜਿ਼ਕਰ ਕਰ ਦਿਆਂ ਕਿ ਇਹ ਸਜ਼ਾ ਜਾਂ ਤਨਖਾਹ ਸਿੱਖ ਰਾਜ ਸਮੇਂ ਪੰਜਾਬ ਦੇ ਹਾਕਮ ਮਹਾਰਾਜਾ ਰਣਜੀਤ ਸਿੰਘ ਨੂੰ ਲਾਈ ਗਈ ਕੋੜਿਆਂ ਦੀ ਸਜ਼ਾ ਤੋਂ ਬਿਲਕੁਲ ਉਲਟ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਜੇਕਰ ਉਨ੍ਹਾਂ ਦੀ ਗਲਤੀ ਕਰਕੇ ਸਜ਼ਾ ਸੁਣਾਈ ਗਈ ਤਾਂ ਉਨ੍ਹਾਂ ਨੇ ਇਸ ਸਜ਼ਾ ਨੂੰ ਸਿਰ ਝੁਕਾਕੇ ਕਬੂਲ ਵੀ ਕਰ ਲਿਆ। ਮੌਜੂਦਾ ਹਾਲਾਤ ਵਿਚ ਲਾਈ ਜਾਂਦੀ ਸਜ਼ਾ ਨੂੰ ਵੇਖਕੇ ਇੰਜ ਲਗਦਾ ਹੈ ਕਿ ਸਾਡੇ ਸਿੰਘ ਸਾਹਿਬਾਨ ਦੋਸ਼ੀ ਨੂੰ ਸਜ਼ਾ ਜਾਂ ਤਨਖਾਹ ਨਹੀਂ ਲਾ ਰਹੇ ਸਗੋਂ ਸਿੱਖਾਂ ਨਾਲ ਇਕ ਕਿਸਮ ਦਾ ਮਜ਼ਾਕ ਕਰ ਰਹੇ ਹਨ।

ਅਕਾਲ ਤਖ਼ਤ ਦੇ ਪੰਜ ਸਿੰਘ ਸਾਹਿਬਾਨ ਵਲੋਂ ਲਾਈ ਜਾਂਦੀ ਇਹ ਤਨਖਾਹ ਜਾਂ ਸਜ਼ਾ ਇਹ ਹੁੰਦੀ ਹੈ ਕਿ ਦੋਸ਼ੀ 501 ਰੁਪਏ ਦਾ ਪ੍ਰਸਾਦਿ ਗੁਰੂ ਘਰ ਵਿਖੇ ਚੜ੍ਹਾਵੇਗਾ, ਕੁਝ ਦਿਨ ਜੋੜੇ ਝਾੜੇਗਾ ਅਤੇ ਗੁਰੂ ਕੇ ਲੰਗਰ ਵਿਖੇ ਭਾਡੇ ਮਾਂਜੇਗਾ। ਇਸ ਫ਼ੈਸਲੇ ਬਾਰੇ ਮੇਰੇ ਮਨ ਵਿਚ ਜਦੋਂ ਵੀ ਖਿ਼ਆਲ ਆਉਂਦਾ ਹੈ ਤਾਂ ਮਨ ਵਲੂੰਧਰਿਆ ਜਾਂਦਾ ਹੈ। ਇਕ ਕਰੋੜਪਤੀ ਲੀਡਰ ਦੇ ਲਈ 501 ਰੁਪਏ ਦਾ ਪ੍ਰਸ਼ਾਦਿ ਚੜ੍ਹਾਉਣਾ ਕਿਵੇਂ ਸਜ਼ਾ ਹੋ ਗਿਆ ਇਸਤੋਂ ਵੱਧ ਰੁਪਏ ਤਾਂ ਟ੍ਰੈਫਿਕ ਦੇ ਨਿਅਮਾਂ ਨੂੰ ਤੋੜਣ ਵਾਲਾ ਸ਼ਖ਼ਸ ਜ਼ੁਰਮਾਨੇ ਵਜੋਂ ਭਰ ਦਿੰਦਾ ਹੈ। ਕੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਵਾਲੇ ਜਾਂ ਸੱਟ ਮਾਰਨ ਵਾਲੇ ਵਿਅਕਤੀ ਵਲੋਂ 501 ਰੁਪਏ ਦਾ ਪ੍ਰਸ਼ਾਦਿ ਚੜ੍ਹਾਕੇ ਛੁੱਟ ਜਾਣਾ ਸਜ਼ਾ ਹੈ?

ਉਸਤੋਂ ਅਗਲਾ ਹੁਕਮ ਤਾਂ ਇਸਤੋਂ ਵੀ ਵੱਧ ਹਾਸੋ ਹੀਣਾ ਲਗਦਾ ਹੈ। ਪੰਜਾਂ ਸਿੰਘ ਸਾਹਿਬਾਨ ਵਲੋਂ ਫੁਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਦੋਸ਼ੀ ਗੁਰੂ ਘਰ ਵਿਖੇ ਜੋੜੇ ਝਾੜੇਗਾ ਅਤੇ ਗੁਰੂ ਕੇ ਲੰਗਰ ਵਿਖੇ ਭਾਂਡੇ ਮਾਂਜੇਗਾ। ਗੁਰੂਘਰ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂ ਜੋੜਿਆਂ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਰਹੇ ਹੁੰਦੇ ਹਨ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਉਹ ਸੇਵਾ ਕਰ ਰਹੇ ਹਨ ਜਾਂ ਕਿਸੇ ਕਿਸਮ ਦੀ ਸਜ਼ਾ ਭੁਗਤ ਰਹੇ ਹਨ? ਇਹ ਤਾਂ ਸਿੱਧੇ ਤੌਰ ‘ਤੇ ਇਨ੍ਹਾਂ ਸ਼ਰਧਾਲੂਆਂ ਦੀਆਂ ਸ਼ਰਧਾ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਗੱਲ ਹੋਈ। ਇਥੇ ਇਸ ਗੱਲ ਤੋਂ ਵੀ ਮੈਨੂੰ ਕੋਈ ਸੰਕੋਚ ਨਹੀਂ ਹੈ ਕਿ ਦੋਸ਼ੀਆਂ ਨੂੰ ਸਜ਼ਾ ਦੇ ਤੌਰ ‘ਤੇ ਹੁਕਮ ਦੇਣ ਵਾਲੇ ਇਨ੍ਹਾਂ ਸਿੰਘ ਸਾਹਿਬਾਨ ਨੇ ਕਦੇ ਆਪ ਵੀ ਜੋੜਿਆਂ ਦੀ ਸੇਵਾ ਨਹੀਂ ਕੀਤੀ ਹੋਣੀ ਇਸ ਕਰਕੇ ਇਨ੍ਹਾਂ ਸੇਵਾ ਅਤੇ ਸਜ਼ਾ ਵਿੱਚ ਫ਼ਕਰ ਪਤਾ ਨਹੀਂ ਲੱਗਿਆ। ਦੂਜੀ ਗੱਲ ਸੀ ਗੁਰੂ ਕੇ ਲੰਗਰ ਵਿਖੇ ਭਾਂਡੇ ਮਾਂਜਣ ਦੀ ਸੋ ਇਥੇ ਵੀ ਉਹੀ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਕੇ ਲੰਗਰ ਵਿਖੇ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਹਨ ਉਨ੍ਹਾਂ ਨੂੰ ਕੋਈ ਸਜ਼ਾ ਲੱਗੀ ਹੋਈ ਹੈ ਜਾਂ ਉਹ ਸੇਵਾ ਕਰ ਰਹੇ ਹਨ?

ਇਸ ਤਨਖਾਹ ਜਾਂ ਸਜ਼ਾ ਦੀ ਗੱਲ ਇਥੇ ਹੀ ਖ਼ਤਮ ਨਹੀਂ ਹੁੰਦੀ ਜਦੋਂ ਦੋਸ਼ੀ ਸ਼ਖ਼ਸ ਜੋੜੇ ਝਾੜਣ ਦੀ ਸਜ਼ਾ (ਸਾਡੇ ਧਾਰਮਕ ਆਗੂਆਂ ਅਨੁਸਾਰ) ਭੁਗਣਤ ਲਈ ਆਉਂਦਾ ਹੈ ਤਾਂ ਉਸਦੇ ਚਾਰੇ ਪਾਸੇ ਉਸਦੇ ਸਿਆਸੀ ਚਮਚਿਆਂ ਅਤੇ ਪ੍ਰੈਸ ਜਾਂ ਮੀਡੀਆ ਦਾ ਮਜ੍ਹਮਾ ਲੱਗਿਆ ਹੁੰਦਾ ਹੈ। ਉਸ ਤਨਖਾਹੀਏ ਦੇ ਆਉਂਦਿਆਂ ਹੀ ਸ਼ਰਧਾ ਵਜੋਂ ਸੇਵਾ ਕਰਨ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੇ ਮੁਲਾਜ਼ਮਾਂ ਅਤੇ ਸੇਵਾਦਾਰਾਂ ਵਲੋਂ ਉਥੋਂ ਪਾਸੇ ਕਰ ਦਿੱਤਾ। ਫਿਰ ਉਥੇ ਤਨਖਾਹੀਏ, ਉਸਦੇ ਝੋਲੀ ਚੁਕਾਂ, ਚਮਚਿਆਂ ਅਤੇ ਮੀਡੀਆ ਵਲੋਂ ਇਕ ਡਰਾਮਾ ਖੇਡਿਆ ਜਾਂਦਾ ਹੈ। ਦੋਸ਼ੀ ਨੂੰ ਇਕ ਹੀਰੋ ਬਣਾਕੇ ਉਸਦੀਆਂ ਤਸਵੀਰਾਂ ਖਿੱਚਣ ਅਤੇ ਵੀਡੀਓ ਬਨਾਉਣ ਦਾ ਦੌਰ ਦੌਰਾ ਸ਼ੁਰੂ ਹੁੰਦਾ ਹੈ। ਦੋਸ਼ੀ ਸ਼ਖ਼ਸ ਵੀ ਚੇਹਰੇ ‘ਤੇ ਵੱਡੀ ਸਾਰੀ ਮੁਸਕਾਨ ਖਿਲਾਰਕੇ ਅਤੇ ਆਪਣੀ ਫੋਟੋ ਅਖ਼ਬਾਰ ਵਾਲਿਆਂ ਲਈ ਖਿਚਵਾ ਰਿਹਾ ਹੁੰਦਾ ਹੈ। ਇਹੀ ਹਾਲ ਉਦੋਂ ਹੁੰਦਾ ਹੈ ਜਦੋਂ ਦੋਸ਼ੀ ਤਨਖਾਹੀਆ ਲੰਗਰ ਹਾਲ ਵਿਚ ਦਾਖ਼ਲ ਹੁੰਦਾ ਹੈ। ਪਿਛਲੇ ਅਨੇਕਾਂ ਸਾਲਾਂ ਤੋਂ ਸ਼ਰਧਾ ਭਾਵਨਾ ਨਾਲ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਪਾਸੇ ਕਰਕੇ ਇਕ ਦੋਸ਼ੀ ਨੂੰ ਭਾਂਡੇ ਮਾਂਜਦਿਆਂ ਫੋਟੋ ਖਿੱਚਣ ਵਾਲਿਆਂ ਦਾ ਕਾਫ਼ਲਾ ਹਰਕਤ ਵਿਚ ਆ ਜਾਂਦਾ ਹੈ।

ਇਥੇ ਮੈਂ ਇੰਨਾ ਹੀ ਕਹਾਂਗਾ ਇਸ ਅਮੁੱਲੀ ਸੇਵਾ ਨੂੰ ਸਜ਼ਾ ਜਾਂ ਤਨਖਾਹ ਦਾ ਨਾਮ ਦੇਕੇ ਸਿੱਖ ਭਾਵਨਾ ਨਾਲ ਖੇਡਣ ਵਾਲੇ ਸਿੰਘ ਸਾਹਿਬਾਨ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਭਾਵੇਂ ਇਸ ਪਿਛਲੇ ਕੋਈ ਧਾਰਮਕ ਮੰਤਵ ਹੋਵੇ ਜਾਂ ਸਿਆਸੀ ਖੇਡ। ਇਥੇ ਮੈਂ ਸਿਆਸੀ ਖੇਡ ਦਾ ਸ਼ਬਦ ਵਰਤਿਆ ਹੈ ਕਿਉਂਕਿ ਕਈ ਵਾਰ ਸਿੰਘ ਸਾਹਿਬਾਨ ਵਲੋਂ ਕਿਸੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਪਿਛੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਲੀਡਰਾਂ ਵਲੋਂ ਦਬਾਅ ਪਾਏ ਜਾਣ ਦੇ ਇਲਜ਼ਾਮ ਲਗਦੇ ਰਹੇ ਹਨ। ਮੇਰੀ ਜਾਚੇ ਜੇਕਰ ਸਿੰਘ ਸਾਹਿਬਾਨ ਦੋਸ਼ੀਆਂ ਨੂੰ ਕੋੜੇ ਮਾਰਨ ਦੀ ਸਜ਼ਾ ਨਹੀਂ ਦੇ ਸਕਦੇ ਤਾਂ ਇਨ੍ਹਾਂ ਨੂੰ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਇਕ ਕੱਚ ਦਾ ਕੈਬਨ ਬਣਾ ਦੇਣ ਜਿਸ ਵਿਚ ਤਨਖਾਹੀਏ ਨੂੰ ਭਾਵੇਂ ਗਰਮੀਆਂ ਵਿਚ ਏਅਰ ਕੰਡੀਸ਼ਨ ਅਤੇ ਸਰਦੀਆਂ ਵਿਚ ਹੀਟਰ ਤੱਕ ਦੀ ਸੁਵਿਧਾ ਦੇ ਦੇਣ। ਸਜ਼ਾ ਇਹ ਹੋਵੇ ਦੋਸ਼ੀ ਪੁਰਖ ਨੂੰ ਸਾਰਾ ਦਿਨ ਗਲ ਵਿਚ ਇਕ ਤਖਤੀ ਲਟਕਾ ਉਸ ਕੱਚ ਦੇ ਕੈਬਿਨ ਵਿਚ ਬੈਠਣਾ ਪਵੇਗਾ ਜਿਸ ‘ਤੇ ਇਹ ਲਿਖਿਆ ਹੋਏ ਕਿ ਉਸ ਨੇ ਆਹ ਗਲਤੀ ਕੀਤੀ ਹੈ ਅਤੇ ਉਸਦੀ ਸਜ਼ਾ ਵਜੋਂ ਉਹ ਅੱਜ ਇਥੇ ਬੈਠਾ ਹੈ। ਪਰੰਤੂ ਸਿੰਘ ਸਾਹਿਬਾਨ ਨੂੰ ਤਨਖਾਹ ਜਾਂ ਸਜ਼ਾ ਦਾ ਨਾਮ ਦੇਕੇ ਗੁਰੂ ਘਰ ਵਿਖੇ ਆਪਣਾ ਜਨਮ ਸਫ਼ਲਾ ਕਰਨ ਲਈ ਸੇਵਾ ਕਰ ਰਹੀਆਂ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਜੇਕਰ ਉਹ  ਇੰਜ ਨਹੀਂ ਕਰ ਸਕਦੇ ਤਾਂ ਫਿਰ ਲੋਕ ਵਿਖਾਵੇ ਲਈ ਤਨਖਾਹੀਆ ਕਰਾਰ ਦੇਣ ਜਾਂ ਸਜ਼ਾ ਦੇਣ ਦੇ ਹੁਕਮਨਾਮਿਆਂ ਨੂੰ ਜਾਰੀ ਕਰਨ ਵਿਚ ਸੰਜਮ ਵਰਤਣਾ ਚਾਹੀਦਾ ਹੈ।

ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦੋਸ਼ੀ ਨੂੰ ਕਿਸੇ ਬਿਲਡਿੰਗ ਵਿਖੇ ਮਜਦੂਰੀ ਕਰਕੇ ਆਪਣੀ ਉਸ ਦਿਨ ਦੀ ਮਜਦੂਰੀ ਦੀ ਕਮਾਈ ਗੁਰੂ ਕੀ ਗੋਲਕ ਵਿਚ ਪਾਉਣ ਦੀ ਸਜ਼ਾ ਲਾ ਦੇਣ। ਘਟੋ ਘਟ ਇਕ ਦਿਨ ਮਜਦੂਰੀ ਕਰਕੇ ਆਪਣੀ ਦੇਹ ਨੂੰ ਸਜ਼ਾ ਦੇਣ ਦਾ ਦਰਦ ਤਾਂ ਉਹ ਭੁਗਤ ਸਕਣ। ਜੇਕਰ ਘੰਟਾ ਘਰ ਦੇ ਨਜ਼ਦੀਕ ਕੱਚ ਦਾ ਕੈਬਨ ਬਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਫੰਡ ਨਹੀਂ ਹਨ ਤਾਂ ਉਹ ਦੋਸ਼ੀ ਨੂੰ ਸ੍ਰੀ ਅਕਾਲ ਤਖ਼ਤ ਸਾਹਮਣੇ ਹੱਥ ਵਿਚ ਤਖ਼ਤੀ ਫੜ੍ਹਕੇ ਸਾਰਾ ਦਿਨ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਬੈਠਣ ਦਾ ਹੁਕਮ ਦੇ ਦੇਣ। ਇਥੇ ਮੈਂ ਕੱਚ ਦੇ ਕੈਬਨ ਦਾ ਜਿ਼ਕਰ ਇਸ ਲਈ ਕੀਤਾ ਹੈ ਕਿ ਆਉਂਦੀਆਂ ਜਾਂਦੀਆਂ ਸੰਗਤਾਂ ਉਸ ਦੋਸ਼ੀ ਨੂੰ ਵੇਖ ਸਕਣ ਅਤੇ ਆਪਣੇ ਫੋਨ ਦੇ ਕੈਮਰਿਆਂ ਵਿਚ ਉਸਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਵਿਚ ਸ਼ੇਅਰ ਕਰ ਸਕਣ। ਮੈਂ ਤਾਂ ਇਕ ਨਿਮਾਣਾ ਜਿਹਾ ਸ਼ਖ਼ਸ ਹਾਂ ਜੋ ਮਨ ਵਿਚ ਆਇਆ ਲਿਖ ਦਿੱਤਾ ਬਾਕੀ ਅੱਗੇ ਸਿੰਘ ਸਾਹਿਬਾਨ ਦੀ ਸੋਚ ਉਪਰ ਨਿਰਭਰ ਕਰਦਾ ਹੈ ਕਿ ਉਹ ਭਾਂਡੇ ਮਾਂਜਣ ਜਾਂ ਜੋੜੇ ਝਾੜਣ ਨੂੰ ਸੇਵਾ ਸਮਝਦੇ ਹਨ ਜਾਂ ਸਜ਼ਾ?

ਖਬਰਾਂ ਦੀ ਭੰਨਤੋੜ (6/18/15)
ਸੁਸ਼ਮਾ ਨੂੰ ਤਕੜਾ ਝਟਕਾ: ਪਤੀ ਨੇ ਮੰਨਿਆ, 22 ਸਾਲ ਤੱਕ ਰਹੇ ਮੋਦੀ ਦੇ ਵਕੀਲ

-ਇਹ ਤਾਂ ਲਗਦਾ ਹੈ ਸੁਸ਼ਮਾ-ਮੋਦੀ ਵਿਚ ਕੋਈ ਤਕੜੀ ਹੋਈ ਹੈ ਡੀਲ

ਭਾਜਪਾ ਦੇ ਕੱਟੜ ਸਿੱਖ ਅਤੇ ਮੁਸਲਿਮ ਵਿਰੋਧੀ ਆਗੂਆਂ ਦਾ ਅਨੰਦਪੁਰ ਸਾਹਿਬ ਪਹੁੰਚਣ ‘ਤੇ ਸਿੱਖ ਕੌਮ ਸਮੂਹਿਕ ਤੌਰ ‘ਤੇ ਵਿਰੋਧ ਕਰੇ:ਮਾਨ

-ਮਾਨ ਸਾਹਿਬ, ਇਸ ਵਿਰੋਧ ਦਾ ਮਤਲਬ ਹੈ ? ਮੁੱਖ ਮੰਤਰੀ ਸ: ਬਾਦਲ ਵਾਲਾ ਅੰਦਾਜ਼ਨ 4 ਦਹਾਕੇ ਪਹਿਲਾਂ ਵਾਪਰਿਆ ਵਿਸਾਖੀ ਵਾਲਾ ਨਿਰੰਕਾਰੀ ਕਾਂਡ

ਹਿਲਰੀ ਨੇ ਨਿਊਯਾਰਕ ਤੋਂ ਕੀਤੀ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ

-ਜਿਸ ਰਾਹੀਂ ਹਿਲਰੀ ਕਰ ਰਹੀ ਹੈ ਵਿਰੋਧੀਆਂ ਨੂੰ ਮਾਤ ਪਾਉਣ ਦੀ ਬਾਤ

ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵਲੋਂ ਐਗਰੀਕਲਚਰਲ ਯੂਨੀਵਰਸਿਟੀ ਵਿਖੈ ਫੂਡ ਇੰਡਸਟਰੀ ਸੈਂਟਰ ਦਾ ਉਦਘਾਟਨ

-ਕਿਤੇ ਇਸ ਫੂਡ ਇੰਡਸਟਰੀ ਸੈਂਟਰ ਦਾ ਫੂਡ ਮੈਗੀ ਵਰਗਾ ਤਾਂ ਨਹੀਂ ਹੋਵੇਗਾ?

ਅਪਰਾਧੀਆਂ ਅਤੇ ਮੁਜਰਿਮਾਂ ਦੀ ਮਦਦ ਕਰਨ ਵਾਲੀ ਸੁਸ਼ਮਾ ਅਤੇ ਭਾਜਪਾ ਦੇ ਕਰੂਪ ਦਾਗ਼ੀ ਚਿਹਰੇ ਖੁਦ ਬ ਖੁਦ ਸਾਹਮਣੇ ਆਉਣ ਲੱਗੇ-ਮਾਨ

-ਜੇ ਕਰੂਪ ਚੇਹਰੇ ਵਾਲਾ ਸ਼ੀਸ਼ਾ ਤੋੜਕੇ ਕਹਿੰਦਾ ਰਹੇ ਕਿ ਮੈਂ ਸੁੰਦਰ ਹਾਂ ਫਿਰ ਕੋਈ ਕੀ ਕਰ ਲਵੇਗਾ?

ਭਾਰਤ ਸਾਨੂੰ ਮਿਆਂਮਾਰ ਸਮਝਣ ਦੀ ਭੁੱਲ ਨਾ ਕਰੇ : ਪਾਕਿਸਤਾਨ

-ਇਹ ਸਿਰਫ਼ ਗਿਦੜ ਭਬਕੀਆਂ ਹੀ ਲਗਦੀਆਂ ਨੇ

ਚੀਨ ਨੇ ਅਮਰੀਕਾ ਦੇ ਲੱਖਾਂ ਕੰਪਿਊਟਰ ਹੈਕ ਕੀਤੇ

-ਫਿਰ ਉਨ੍ਹਾਂ ਰਾਹੀਂ ਅਸ਼ਲੀਲ ਫਿਲਮਾਂ ਦੇ ਸੈਂਪਲ ਚੈਕ ਕੀਤੇ

ਸੰਪਰਦਾਇਕਤਾ ਦੇ ਸੱਪ ਨੂੰ ਕੁਚਲਣ ਲਈ ਜ਼ਹਿਰ ਪੀਣ ਲਈ ਵੀ ਤਿਆਰ ਹਾਂ : ਲਾਲੂ

-ਸ਼ਰਤ ਇਹ ਹੈ ਕਿ ਜ਼ਹਿਰ ਕਿਸੇ ਭਾਰਤੀ ਕੰਪਨੀ ਵਲੋਂ ਤਿਆਰ ਕੀਤਾ ਨਕਲੀ ਜ਼ਹਿਰ ਹੋਵੇ

ਸਰਕਾਰੀ ਸਕੂਲਾਂ ‘ਚ ਗੀਤਾ ਪੜ੍ਹਾਇਆ ਜਾਣਾ ਸੰਵਿਧਾਨ ਦੀ ਉਲੰਘਣਾ

-ਹੋਰ ਪਾਓ ਭਾਜਪਾ ਨੂੰ ਵੋਟਾਂ

ਨਿਜੀ ਮੁਫ਼ਾਦਾਂ ਲਈ ਸਰਨਾ ਨੇ ਕੇਜਰੀਵਾਲ ਨੂੰ ਗੁੰਮਰਾਹ ਕੀਤਾ

-ਭਾਈ ਸਾਹਿਬ! ਸਾਰੇ ਹੀ ਨਿਜੀ ਮੁਫ਼ਾਦਾਂ ਲਈ ਮਾਰੋ ਮਾਰ ਕਰਦੇ ਫਿਰਦੇ ਨੇ। ਕਿਸੇ ਹੋਰ ਬਾਰੇ ਸੋਚਣ ਦੀ ਫੁਰਸਤ ਕਿਸਨੂੰ ਹੈ?

ਅਪਰਾਧਾਂ ਦੀ ਅਣਦੇਖੀ ਕਰਦੀ ਪੰਜਾਬ ਸਰਕਾਰ
ਪੰਜਾਬ ਵਿੱਚ ਵਧਦੇ ਅਪਰਾਧਾਂ ਕਰਕੇ ਸਾਰੇ ਲੋਕ ਪਰੇਸ਼ਾਨ ਹਨ, ਪਰੰਤੂ ਪੰਜਾਬ ਸਰਕਾਰ ‘ਤੇ ਇਸਦਾ ਕੋਈ ਅਸਰ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਰਿਸ਼ਤੇਦਾਰਾਂ ਨੂੰ ਬਿਨਾਂ ਕਿਸੇ ਘੋਖ ਵਿਚਾਰ ਦੇ ਹੀ ਕਲੀਨ ਚਿੱਟ ਦੇ ਦਿੰਦੇ ਹਨ। ਮੇਰਾ ਕਹਿਣ ਤੋਂ ਭਾਵ ਸਭ ਨੂੰ ਹੀ ਪਤਾ ਹੈ। ਪਿਛਲੇ ਕੁਝ ਮਹੀਨੇ ਪਹਿਲਾਂ ਜਦੋਂ ਸੁਖਬੀਰ ਬਾਦਲ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ ‘ਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਚਰਚੇ ਹੋਏ ਤਾਂ ਬਾਦਲ ਸਾਹਿਬ ਨੇ ਇਹ ਮਾਮਲਾ ਕਿਸੇ ਜਾਂਚ ਏਜੰਸੀ ਨੂੰ ਦੇਣ  ਜਾਂ ਇਸਦੀ ਮੈਜਿਸਟ੍ਰੇਟ ਰਾਹੀਂ ਜਾਂਚ ਕਰਵਾਉਣ ਦੀ ਬਜਾਏ ਆਪਣੇ ਇਸ ਰਿਸ਼ਤੇਦਾਰ ਨੂੰ ਕਲੀਨ ਚਿੱਟ ਦੇ ਦਿੱਤੀ। ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ਪੰਜਾਬ ਦੇ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਨਸਿ਼ਆਂ ਦੀ ਆਦੀ ਹੋਈ ਪਈ ਹੈ। ਨਸ਼ੇ ਕਰਨ ਵਾਲੇ ਇਨ੍ਹਾਂ ਨੌਜਾਵਾਨ ਲੜਕੇ ਲੜਕੀਆਂ ਨੂੰ ਜਦੋਂ ਪੈਸੇ ਨਹੀਂ ਮਿਲਦੇ ਤਾਂ ਉਹ ਕਈ ਪ੍ਰਕਾਰ ਦੇ ਅਪਰਾਧਿਕ ਮਾਮਲਿਆਂ ਵਿਚ ਫੱਸ ਜਾਂਦੇ ਹਨ।

ਇਨ੍ਹਾਂ ਵਿੱਚ ਲੁੱਟਾਂ ਖੋਹਾਂ ਕਰਨੀਆਂ, ਚੋਰੀਆਂ ਕਰਨੀਆਂ ਆਦਿ ਆਮ ਗੱਲ ਹੈ। ਇਹ ਹੀ ਨਹੀਂ ਜਦੋਂ ਲੜਕੇ ਜਾਂ ਲੜਕੀਆਂ ਨੂੰ ਵਧੇਰੇ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਅਸ਼ਲੀਲ ਫਿ਼ਲਮਾਂ ਆਦਿ ਬਨਾਉਣ ਦੀਆਂ ਹੱਦਾਂ ਵੀ ਪਾਰ ਕਰ ਜਾਂਦੇ ਹਨ। ਲੜਕੀਆਂ ਜਿਸਮ ਵੇਚਕੇ ਇਨ੍ਹਾਂ ਨਸਿ਼ਆਂ ਦੀ ਆਪਣੀ ਭੈੜੀ ਆਦਤ ਨੂੰ ਪੂਰਿਆਂ ਕਰਨ ਵਿਚ ਵੀ ਗੁਰੇਜ਼ ਨਹੀਂ ਕਰਦੀਆਂ।

ਕੁਝ ਸਾਲ ਹੋਏ ਦਿੱਲੀ ਵਿਚ ਇਕ ਲੜਕੀ ਦੀ ਕੁਝ ਲੋਕਾਂ ਨੇ ਚਲਦੀ ਬੱਸ ‘ਚ ਇੱਜ਼ਤ ਲੁੱਟੀ ਅਤੇ ਇਸਤੋਂ ਬਾਅਦ ਉਸ ਲੜਕੀ ਦੀ ਮੌਤ ਹੋ ਗਈ। ਇਸਦੇ ਖਿਲਾਫ ਦਿੱਲੀ ਹੀ ਨਹੀਂ ਪੂਰੇ ਭਾਰਤ ਵਿਚ ਦਿਖਾਵੇ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਦਿਖਾਵਿਆਂ ਵਿਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਝੋਲੀ ਚੁੱਕਾਂ ਵਲੋਂ ਵੀ ਮੁਜਾਹਰੇ ਕੀਤੇ ਗਏ। ਇਸਦੇ ਉਲਟ ਪਿਛਲੇ ਦਿਨੀਂ ਇਕ ਮਾਸੂਮ ਲੜਕੀ ਅਤੇ ਉਸਦੀ ਮਾਂ ਨੂੰ ਆਪਣੀ ਇੱਜ਼ਤ ਬਚਾਉਣ ਲਈ ਚਲਦੀ ਬਸ ਚੋਂ ਛਾਲਾਂ ਮਾਰਨੀਆਂ ਪਈਆਂ ਜਾਂ ਸ਼ਰਾਰਤੀ ਲੋਕਾਂ ਵਲੋਂ ਉਨ੍ਹਾਂ ਨੂੰ ਚਲਦੀ ਬੱਸ ਚੋਂ ਹੇਠਾਂ ਸੁੱਟ ਦਿੱਤਾ ਗਿਆ। ਕਿਉਂਕਿ ਕੁਝ ਅਖਬਾਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਛਾਲ ਮਾਰ ਦਿੱਤੀ ਅਤੇ ਕੁਝ ਵਲੋਂ ਕਿਹਾ ਜਾ ਰਿਹਾ ਹੈ ਕਿ ਇੱਜ਼ਤ ‘ਤੇ ਹੱਥ ਪਾਉਣ ਵਾਲਿਆਂ ਵਲੋਂ ਉਨ੍ਹਾਂ ਨੂੰ ਹੇਠਾਂ ਸੁੱਟਿਆ ਗਿਆ। ਇਹ ਬੱਸ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਵਾਰ ਦੀ ਦੇਖ ਰੇਖ ਵਿਚ ਚਲਾਈ ਜਾ ਰਹੀ ਓਰਬਟ ਕੰਪਨੀ ਦੀ ਸੀ। ਇਸ ਦੌਰਾਨ ਲੜਕੀ ਦੀ ਮੌਤ ਹੋ ਗਈ ਅਤੇ ਉਸਦੀ ਮਾਂ ਦਾ ਹਸਪਤਾਲ ਵਿਚ ਇਲਾਜ਼ ਚਲ ਰਿਹਾ ਹੈ। ਇਹ ਹੀ ਨਹੀਂ ਪੰਜਾਬ ਵਿਚ ਇੱਜ਼ਤ ਲੁੱਟਣ ਦੀਆਂ ਅਨੇਕਾਂ ਖਬਰਾਂ ਛਪਦੀਆਂ ਰਹਿੰਦੀਆਂ ਹਨ। ਇਸ ਸਭ ਕੁਝ ਦੇ ਬਾਵਜੂਦ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ।

ਪੁਰਾਣੇ ਵੇਲਿਆਂ ਵਿਚ ਇਕ ਕਹਾਵਤ ਮਸ਼ਹੂਰ ਸੀ ਕਿ ਚੋਰ ਨੂੰ ਨਾ ਮਾਰੋ ਉਸਦੀ ਮਾਂ ਨੂੰ ਮਾਰੋ। ਇਨ੍ਹਾਂ ਹਾਲਾਤ ਵਿਚ ਮੇਰੀ ਰਾਏ ਵੀ ਇਸ ਕਹਾਵਤ ਦੀ ਹਾਮੀ ਭਰਦੀ ਹੈ। ਜੇਕਰ ਸਾਨੂੰ ਨਸਿ਼ਆਂ ਦੇ ਹਾਲਾਤ ਨੂੰ ਕਾਬੂ ਵਿਚ ਕਰਨਾ ਹੈ ਤਾਂ ਨਸ਼ੇ ਕਰਨ ਵਾਲੇ ਵਕਤ ਦੇ ਮਾਰੇ ਨੌਜਵਾਨਾਂ ਨੂੰ ਫੜਣ ਦੀ ਬਜਾਏ ਨਸਿ਼ਆਂ ਨੂੰ ਵੇਚਣ ਵਾਲਿਆਂ ਨੂੰ ਫੜਣ ਦੀ ਲੋੜ ਹੈ। ਪੰਜਾਬ ਵਿਚ ਵੱਧ ਰਹੀ ਨਸਿ਼ਆਂ ਦੀ ਵਰਤੋਂ ਕਰਕੇ ਵੀ ਅਪਰਾਧਾਂ ਵਿਚ ਹੱਦੋਂ ਵੱਧ ਵਾਧਾ ਹੋਇਆ ਹੈ। ਇਨ੍ਹਾਂ ਹਾਲਾਤ ਵਿਚ ਜੇਕਰ ਪੁਲਿਸ ਜਾਂ ਸਰਕਾਰ ਚਾਹੇ ਤਾਂ ਨਸਿ਼ਆਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਨੂੰ ਫੜਕੇ ਉਨ੍ਹਾਂ ਪਾਸੋਂ ਇਹ ਪੁੱਛੇ ਕਿ ਤੁਹਾਨੂੰ ਇਹ ਨਸ਼ੇ ਵੇਚਦਾ ਕੌਣ ਹੈ ਅਤੇ ਫਿਰ ਨਸ਼ੇ ਵੇਚਣ ਵਾਲਿਆਂ ਨੂੰ ਫੜੇ ਤਾਂ ਨਸ਼ੇ ਪੰਜਾਬ ਚੋਂ ਜਲਦ ਹੀ ਬੰਦ ਹੋ ਸਕਦੇ ਹਨ।

ਹੁਣ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਬਿੱਲੀ ਦੇ ਗੱਲ ਟੱਲੀ ਕੌਣ ਬੰਨ੍ਹੇ ਅਖਬਾਰਾਂ ਦੀਆਂ ਸੁਰਖੀਆਂ ਵਿਚ ਇਹ ਆਉਂਦਾ ਹੈ ਕਿ ਸਿਆਸੀ ਲੀਡਰਾਂ ਵਲੋਂ ਇਹ ਕਾਰੋਬਾਰ ਪੂਰੇ ਜ਼ੋਰ ਨਾਲ ਚਲਾਏ ਜਾ ਰਹੇ ਹਨ। ਇਸਤੋਂ ਬਾਅਦ ਗੱਲ ਆਉਂਦੀ ਹੈ ਪੁਲਿਸ ਦੀ ਉਹ ਕਿਵੇਂ ਨਸ਼ੇ ਵੇਚਣ ਵਾਲਿਆਂ ਨੂੰ ਫੜਣਗੇ ਜਿਨ੍ਹਾਂ ਦਾ ਗੁਜ਼ਾਰਾ ਇਨ੍ਹਾਂ ਲੋਕਾਂ ਦੇ ਸਿਰ ‘ਤੇ ਹੀ ਚਲ ਰਿਹਾ ਹੈ। ਪੰਜਾਬ ਜਿਸਨੂੰ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਉਹ ਧਰਤੀ ਅੱਜ ਕੱਲ ਨਸਿ਼ਆਂ ਦੀ ਵਰਤੋਂ ਕਰਨ ਵਾਲਿਆਂ ਦੀ ਧਰਤੀ ਬਣ ਗਈ ਹੈ। ਲੇਕਨ ਸਾਡੀਆਂ ਸਰਕਾਰਾਂ ਇਨ੍ਹਾਂ ਸਭ ਤੋਂ ਜਾਣੂੰ ਹੁੰਦੀਆਂ ਹੋਈਆਂ ਵੀ ਅਨਜਾਣ ਬਣੀਆਂ ਬੈਠੀਆਂ ਹਨ। ਇਥੇ ਸਰਕਾਰਾਂ ਮੈਂ ਇਸ ਲਈ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਇਹ ਹੋਂਦ ਵਿਚ ਹੀ ਉਦੋਂ ਆਉਂਦੀਆਂ ਹਨ ਜਦੋਂ ਇਨ੍ਹਾਂ ਨੂੰ ਆਪਣਾ ਚੋਣ ਪ੍ਰਚਾਰ ਕਰਨ ਲਈ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ, ਜਮ੍ਹਾਂ ਖੋਰਾਂ, ਟੈਕਸਾਂ ਦੀ ਚੋਰੀ ਕਰਨ ਵਾਲੇ ਵਪਾਰੀਆਂ ਆਦਿ ਪਾਸੋਂ ਜਮ੍ਹਾਂ ਕੀਤਾ ਗਿਆ ਕਾਲਾ ਧੰਨ ਮਿਲਦਾ ਹੈ। ਨਹੀਂ ਤਾਂ ਇਨ੍ਹਾਂ ਸਿਆਸੀ ਲੀਡਰਾਂ ਨੂੰ ਪੁੱਛੋ ਕਿ ਇਹ ਕਰੋੜਾਂ ਰੁਪਇਆ ਦਾ ਇੰਤਜ਼ਾਮ ਚੋਣ ਪ੍ਰਚਾਰ ਲਈ ਕਿਥੋਂ ਕਰਦੇ ਹਨ?

ਮੌਜੂਦਾ ਸਮੇਂ ਸਿਆਸਤ ਦੇਸ਼ ਸੇਵਾ ਦਾ ਨਾਮ ਨਹੀਂ ਸਗੋਂ ਇਹ ਇਕ ਬਿਜ਼ਨੈਸ ਬਣ ਗਈ ਹੈ। ਤੁਸੀਂ ਇਸ ਕਾਰੋਬਾਰ ਵਿਚ ਕੁਝ ਲੱਖ ਰੁਪਏ ਇਨਵੈਸਟ ਕਰੋ ਅਤੇ ਜਦੋਂ ਤੁਹਾਡੀ ਸਰਕਾਰ ਹੋਂਦ ਵਿਚ ਆ ਜਾਵੇ ਜਾਂ ਤੁਸੀਂ ਐਮਐਲਏ, ਐਮਪੀ, ਜਾਂ ਨਗਰ ਨਿਗਮ ਦੇ ਮੈਂਬਰ ਬਣ ਜਾਓ ਤਾਂ ਫਿਰ ਆਪਣੀ ਖਰਚੀ ਹੋਈ ਪੂੰਜੀ ਨੂੰ ਵਿਆਜ ਸਹਿਤ ਵਾਪਸ ਨਾ ਲਵੋ ਸਗੋਂ ਇਕ ਜੋਕ ਵਾਂਗ ਜਨਤਾ ਦਾ ਖੂਨ ਪੂਰੀ ਤਰ੍ਹਾਂ ਨਿਚੋੜ ਲਵੋ। ਇਕ ਵਾਰ ਮੌਕਾ ਮਿਲਿਆ ਹੈ ਅਗਲੀ ਵਾਰ ਪਤਾ ਨਹੀਂ ਮਿਲਣਾ ਕਿ ਨਹੀਂ ਇਸ ਲਈ ਅਗਲੀਆਂ ਪਿਛਲੀਆਂ ਕਸਰਾਂ ਹੁਣੇ ਹੀ ਪੂਰੀਆਂ ਕਰ ਲਵੋ। ਫਿਰ ਜਦੋਂ ਤੁਸੀਂ ਜਦੋਂ ਜਿੱਤ ਗਏ ਤਾਂ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਸੀ ਉਨ੍ਹਾਂ ਦੀਆਂ ਜਾਇਜ਼ ਘੱਟ ਤੇ ਨਾਜਾਇਜ਼ ਵੱਧ ਸਾਰੇ ਹੀ ਧੰਦਿਆਂ ਦਾ ਬਚਾਅ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੈ। ਇਹ ਤਾਂ ਇਕ ਹੱਥ ਲੈ ਤੇ ਦੂਜੇ ਹੱਥ ਦੇ ਵਾਲਾ ਕਾਰੋਬਾਰ ਹੈ। ਫਿਰ ਅਸੀਂ ਕਿਵੇਂ ਆਸ ਰੱਖ ਸਕਦੇ ਹਾਂ ਕਿ ਕੋਈ ਵੀ ਸਰਕਾਰ ਸਾਡਾ ਭਲਾ ਜਾਂ ਬਚਾਅ ਕਰੇਗੀ?

ਖਬਰਾਂ ਦੀ ਭੰਨਤੋੜ (4/30/15)-
ਇੱਜ਼ਤ ਬਚਾਉਣ ਲਈ ਨਾਬਾਲਿਗ ਬੱਚੀ ਦੀ ਬਸ ‘ਚੋਂ ਛਾਲ ਮਾਰਨ ਨਾਲ ਮੌਤ

-ਬਾਦਲ ਸਰਕਾਰ ‘ਤੇ ਇਸਦਾ ਕੋਈ ਅਸਰ ਨਹੀਂ, ਕਿਉਂਕਿ ਬੱਸ ਬਾਦਲ ਪ੍ਰਵਾਰ ਦੀ ਸੀ

ਸੈਨਿਟ ਨੇ ਈਰਾਨ ‘ਤੇ ਲੱਗੀਆਂ ਪਾਬੰਦੀਆਂ ‘ਚ ਢਿੱਲ ਦੇਣ ਸਬੰਧੀ ਓਬਾਮਾ ਦਾ ਪ੍ਰਸਤਾਵ ਠੁਕਰਾਇਆ

-ਇਸਤੋਂ ਬਾਅਦ ਓਬਾਮਾ ਨੂੰ ਬੜਾ ਗੁੱਸਾ ਆਇਆ

ਅੰਤਰਰਾਸ਼ਟਰੀ ਧਾਰਮਿਕ ਕਮਿਸ਼ਨ ਨੇ ਬੀਜੇਪੀ ਸਰਕਾਰ ਦੀ ਕੀਤੀ ਸਖ਼ਤ ਆਲੋਚਨਾ

ਸ਼ਰਮ ਮਗਰ ਹਮਕੋ ਆਤੀ ਨਹੀਂ : ਬੀਜੇਪੀ

ਵਿਦਿਆਰਥਣ ਦੇ ਪਾਈ ਹੋਈ ਲੰਬੀ ਕਾਲੀ ਸਕਰਟ ਨੂੰ ਜਦੋਂ ਸਕੂਲ ਵਾਲੇ ਧਾਰਮਿਕ ਚਿੰਨ੍ਹ ਸਮਝਣਗੇ

-ਉਦੋਂ ਭਾਰਤ ‘ਚ ਪੂਰੀ ਤਰ੍ਹਾਂ ਪਾਖੰਡੀ ਸਾਧਾਂ ਸੰਤਾਂ ਦਾ ਰਾਜ ਹੋਵੇਗਾ।

ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਅਗੇਤੀ ਰਿਹਾਈ ਦੇ ਰਾਹ ਵਿਚ ਵੱਡਾ ਰੋੜਾ

-ਹੈ ਤਾਂ ਇਹ ਪੂਰੀ ਤਰ੍ਹਾਂ ਸੱਚ, ਪਰ ਬਾਦਲ ਨੂੰ ਲਗਣਾ ਹੈ ਇਹ ਬੜਾ ਕੌੜਾ

ਹਿੰਦੁਸਤਾਨੀ ਫੌਜ ਦੇ ਜਰਨੈਲ, ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਅੱਗੇ ਆਉਣ : ਮਾਨ

-ਮਾਨ ਸਾਹਿਬ! ਇਹ ਬਿਆਨ ਤਾਂ ਦਿਨ ‘ਚ ਸੁਪਨੇ ਵੇਖਣ ਵਰਗਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਤੁਰੰਤ ਕਾਰਵਾਈ ਕਰਨ ਦੀ ਕੀਤੀ ਅਪੀਲ

-ਜੇ ਪੰਜਾਬ ਦੀਆਂ ਧੀਆਂ ਬਾਦਲ ਸਰਕਾਰ ਦੇ ਰਾਜ ‘ਚ ਬੱਸਾਂ ਤੋਂ ਛਾਲਾਂ ਮਾਰਕੇ ਮਰ ਰਹੀਆਂ ਨੇ ਤਾਂ ਹਰਿਆਣਾ ਸਰਕਾਰ ਨੂੰ ਅਪੀਲ ਕਰਨੀ ਹਾਸੋਹੀਣੀ ਜਿਹੀ ਲਗਦੀ ਐ।

ਧਾਰਮਿਕ ਚਿੰਨ੍ਹਾਂ ਨੂੰ ਸਕਰਟ ‘ਤੇ ਛਾਪਣ ਵਾਲੇ ਨੇ ਮੰਗੀ ਮੁਆਫ਼ੀ

-ਤੁਹਾਨੂੰ ਤਾਂ ਮੰਨਈਏਂ ਜੇ ਬੀਬੀਆਂ ਦੀਆਂ ਇੱਜ਼ਤਾਂ ਨਾਲ ਖੇਡਣ ਵਾਲੇ ਬਾਬਿਆਂ ਤੋਂ ਮੁਆਫ਼ੀ ਮੰਗਵਾਓ

ਮਾਰਿਆ ਗਿਆ ਆਈਐਸ ਮੁੱਖੀ ਬਗ਼ਦਾਦੀ: ਈਰਾਨੀ ਰੇਡੀਓ

-ਜੇ ਉਨ੍ਹਾਂ ਨੂੰ ਹਥਿਆਰ ਇੰਝ ਹੀ ਮਿਲਦੇ ਰਹੇ ਤਾਂ ਕੋਈ ਹੋਰ ਉਠ ਖੜਾ ਹੋਊ।

ਸੂਟ-ਬੂਟ ਵਾਲੀ ਨਹੀਂ ਸੂਝ ਬੂਝ ਵਾਲੀ ਸਰਕਾਰ: ਜੇਟਲੀ

-ਇਸਨੂੰ ਕਹਿੰਦੇ ਨੇ ਆਪਣੇ ਮੂੰਹ ਮੀਆਂ ਮਿੱਠੂ ਬਣਨਾ

ਮੇਕ ਇਨ ਇੰਡੀਆ਼ : ਕਿੰਨੀ ਹਕੀਕਤ, ਕਿੰਨਾ ਫਸਾਨਾ

-ਇੰਜ ਕਹਿਕੇ ਮੋਦੀ ਨੇ ਲੋਕਾਂ ਨੂੰ ਗੱਲੀਂ ਬਾਤੀਂ ਹੈ ਟਰਕਾਣਾ

ਬਾਦਲ ਦਲ ਅਤੇ ਬੀਜੇਪੀ ਦੇ ਰਿਸ਼ਤਿਆਂ ‘ਚ ਵੱਧ ਰਹੀ ਹੈ ਕੁੜਤੱਣ

-ਚੋਣਾਂ ਵੇਲੇ ਦੋਵਾਂ ਨੇ ਫਿਰ ਤੋਂ ਘਿਓ ਖਿਚੜੀ ਹੋ ਜਾਣੈ

ਖ਼ਬਰਾਂ ਦੀ ਭੰਨਤੋੜ
‘ਨਾਨਕ ਸ਼ਾਹ ਫ਼ਕੀਰ’ ਤੇ ਪਾਬੰਦੀ ਲਗਾਉਣ ਲਈ ਪ੍ਰਧਾਨ ਮੰਤਰੀ, ਸੂਚਨਾ ਅਤੇ ਪ੍ਰਸਾਰਨ ਮੰਤਰੀ ਨੂੰ ਪੱਤਰ ਲਿਖੇ

-ਸ਼ੁਕਰ ਹੈ ਇੰਨੇ ਦਿਨਾਂ ਬਾਅਦ ਗੁਰਦੁਆਰਾ ਕਮੇਟੀ ਨੂੰ ਵੀ ਰੋਕ ਲਾਉਣ ਬਾਰੇ ਚੇਤਾ ਆ ਗਿਆ

ਬਹਿਸ ਤੋਂ ਭੱਜਣ ਦੇ ਬਹਾਨੇ ਲੱਭ ਰਹੇ ਹਨ ਸਰਨਾ ਭਰਾ-ਸਿਰਸਾ

-ਸੋਚਦੇ ਹੋਣੇ ਨੇ, ਕਿਹੜਾ ਬਹਿਸ ਕੀਤਿਆਂ ਫਿਰ ਪ੍ਰਧਾਨਗੀ ਮਿਲ ਜਾਣੀ ਏ?

ਮੋਦੀ ਦੇ ਕੋਲ ਤਾਂ ਦਿਮਾਗ਼ ਹੀ ਨਹੀਂ-ਮਮਤਾ

-ਜੇ ਜਨਤਾ ਪਹਿਲਾਂ ਸੋਚ ਲੈਂਦੀ ਤਾਂ ਇਹ ਕਹਿਣ ਦੀ ਨੌਬਤ ਨਾ ਆਉਂਦੀ

ਜੰਤਰ ਮੰਤਰ ‘ਤੇ ਦਿੱਲੀ ਕਮੇਟੀ ਵਲੋਂ ਰੋਜ਼ਾਨਾ ਪੱਧਰੀ ਲੰਗਰ ਸੇਵਾ ਦੀ ਸ਼ੁਰੂਆਤ

-ਜਿਹੜੇ ਭੁੱਖ ਹੜਤਾਲ ਕਰਦੇ ਨੇ ਕੀ ਉਹ ਵੀ ਤੁਹਾਡਾ ਲੰਗਰ ਛੱਕਣਗੇ?

ਕੋਰਟ ਨੇ ਮੁਹੰਮਦ ਸਦੀਕ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ

-ਹੁਣ ਇਹ ਨਾ ਪੁਛਿਓ ਕਿ ਸਦੀਕ ਦੇ ਮਨ ‘ਤੇ ਕੀ ਬੀਤੀ

ਫਰਾਂਸ ਨੇ ਬੇਹੱਦ ਪਤਲੀਆਂ ਮਾਡਲਾਂ ‘ਤੇ ਰੋਕ ਲਗਾਈ

-ਇਸ ਤੋਂ ਬਾਅਦ ਮੋਟੀਆਂ ਮਾਡਲਾਂ ਨੂੰ ‘ਕੈਟ ਵਾਕ’ ਦੀ ਪ੍ਰੈਕਟਿਸ ਕਰਾਈ

ਹੁਣ ਪੰਜ ਸਾਲ ‘ਚ ਹੋਵੇਗਾ ਕੇਸਾਂ ਦਾ ਨਿਪਟਾਰਾ: ਮੁੱਖ ਜੱਜ ਦਤੂ

- ਇਹ ਸੱਚ ਨਹੀਂ ਇਹ ਹੈ ਜਾਂ ਫਿਰ ਇਕ ਲਾਰਾ

ਅਡਵਾਨੀ ਨੂੰ ਬੀਜੇਪੀ ਦੇ ਸਥਾਪਨਾ ਦਿਵਸ ਸਮਾਗਮ ‘ਚ ਬੁਲਾਇਆ ਹੀ ਨਹੀਂ ਗਿਆ

- ਚਲੇ ਹੋਏ ਕਾਰਤੂਸ ਨੂੰ ਨਾ ਸੱਦਕੇ, ਬੀਜੇਪੀ ਨੂੰ ਕੋਈ ਫ਼ਰਕ ਨਹੀਂ ਪਿਆ

ਧੂਰੀ ਦੀਆਂ ਜਿ਼ਮਨੀ ਚੋਣਾਂ 2017 ਲਈ ਜ਼ਮੀਨ ਤਿਆਨ ਕਰਨਗੀਆਂ: ਕੈਪਟਨ

-ਹਵਾਈ ਫਾਇਰ ਨਾ ਕਰੀ ਜਾਓ, ਕੋਈ ਮਜ਼ਬੂਤ ਜ਼ਮੀਨ ਤਿਆਰ ਕਰਕੇ ਸਾਹਮਣੇ ਆਓ।

ਡੀ ਡੀ ਏ ਦੀ ਕਾਰਵਾਈ ਦੌਰਾਨ ਸਿੱਖ ਪਰਿਵਾਰਾਂ ਨਾਲ ਹੋਏ ਧੱਕੇ ਦੇ ਖਿਲਾਫ਼ ਦਿੱਲੀ ਕਮੇਟੀ ਹੋਈ ਸਰਗਰਮ

-ਇਹ ਸੱਚ ਹੈ ਜਾਂ ਫਿਰ ਸਾਡਾ ਹੈ ਕੋਰਾ ਭਰਮ

ਬਾਦਲ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦੇ ਮਾਮਲੇ ‘ਤੇ ਸਥਿਤੀ ਸਪੱਸ਼ਟ ਕਰਨ

-ਕਿਥੇ ਫਿਰਦੇ ਹੋ ਕਪੂਰੀ ਦੇ ਮੋਰਚੇ ਤੋਂ ਲੈਕੇ ਹੁਣ ਤੱਕ ਤੁਹਾਨੂੰ ਹੀ ਸਥਿਤੀ ਸਪੱਸ਼ਟ ਨਹੀਂ ਹੋਈ?

ਮੁਲਾਇਤ ਯਾਦਵ ਹੋਣਗੇ ਸਾਡੇ ਸਭ ਦੇ ਨੇਤਾ-ਲਾਲੂ

ਲਾਲੂ ਜੀ,ਇਹ ਭਾਈਵਾਲੀ ਕਦੋਂ ਤੱਕ ਨਿਭੇਗੀ

ਅਸੀਂ ਜੁਮਲੇ ਨਹੀਂ ਕਹਿੰਦੇ-ਵਾਅਦੇ ਪੂਰੇ ਕਰਦੇ ਹਾਂ-ਕੇਜਰੀਵਾਲ

-ਨਾ ਹੀ ਅਸੀਂ 0 ਸੀਟਾਂ ਵਾਲੀ ਕਾਂਗਰਸ ਅਤੇ 3 ਸੀਟਾਂ ਵਾਲੀ ਭਾਜਪਾ ਤੋਂ ਡਰਦੇ ਹਾਂ।

ਦੀਦਾਰ ਸਿੰਘ ਬੈਂਸ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ

-ਇਹ ਤਾਂ ਕਈ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ। ਚਲੋ! ਦੇਰ ਆਏ ਦਰੁਸਤ ਆਏ।

ਭਾਰਤੀ ਟੀਮ ਦੇ ਹਾਰਨ ‘ਤੇ ਇੰਨਾ ਰੌਲਾ ਕਿਉਂ?
ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਵਿਚ ਜਾਂਦੇ ਹਾਂ ਤਾਂ ਇਹ ਗੱਲ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੁੰਦੀ ਹੈ ਕਿ ਕਿਸੇ ਇਕ ਨੇ ਹੀ ਮੁਕਾਬਲਾ ਜਿੱਤਣਾ ਹੈ। ਭਾਵੇਂ ਉਹ ਕੋਈ ਪੜ੍ਹਾਈ ਸਬੰਧੀ ਮੁਕਾਬਲਾ ਹੋਵੇ, ਸੁੰਦਰਤਾ ਮੁਕਾਬਲਾ, ਸਿਆਸੀ ਮੁਕਾਬਲਾ, ਖੇਡ ਮੁਕਾਬਲਾ ਜਾਂ ਕਿਸੇ ਹੋਰ ਪ੍ਰਕਾਰ ਦਾ ਮੁਕਾਬਲਾ। ਫਿਰ ਆਸਟ੍ਰੇਲੀਆ ਵਰਗੀ ਟੀਮ ਹੱਥੋਂ ਮਿਲੀ ਹਾਰ ‘ਤੇ ਇੰਨਾ ਹੋ ਹੱਲਾ ਕਿਉਂ? ਕੋਈ ਖਿਡਾਰੀਆਂ ਨੂੰ ਕਸੂਰਵਾਰ ਠਹਿਰਾ ਰਿਹਾ ਹੈ, ਕੋਈ ਸਲੈਕਸ਼ਨ ਕਮੇਟੀ ਨੂੰ ਅਤੇ ਕਈ ਅਜਿਹੇ ਵੀ ਸੌੜੀ ਸੋਚ ਦੇ ਮਾਲਕ ਹਨ ਜਿਹੜੇ ਵਿਰਾਟ ਕੋਹਲੀ ਦੀ ਸਹੇਲੀ ਅਨੁਸ਼ਕਾ ਸ਼ਰਮਾ ਨੂੰ ਹੀ ਕਸੂਰਵਾਰ ਠਹਿਰਾ ਰਹੇ ਹਨ। ਕਸੂਰਵਾਰ ਠਹਿਰਾਉਣ ਵਾਲੇ ਅਜਿਹੇ ਲੋਕਾਂ ‘ਚੋਂ ਕਈ ਅਜਿਹੇ ਭਲੇ ਮਾਨਸ ਵੀ ਹੋਣੇ ਹਨ ਜਿਨ੍ਹਾਂ ਨੂੰ ਕਦੀ ਆਪਣੇ ਸਕੂਲ ਦੀ ਟੀਮ ਵਲੋਂ ਵੀ ਕ੍ਰਿਕਟ ਖੇਡਣ ਦਾ ਮੌਕਾ ਨਹੀਂ ਮਿਲਿਆ ਹੋਣਾ।

ਅਜਿਹਾ ਹੀ ਹਾਲ ਪ੍ਰੈਸ ਦਾ ਹੋਇਆ ਪਿਆ ਹੈ ਉਨ੍ਹਾਂ ਨੂੰ ਭਾਵੇਂ ਇਹ ਪਤਾ ਨਾ ਹੋਵੇ ਵਿਕਟਾਂ ਦੇ ਵਿਚਕਾਰ ਬਣੀ ਪਿੱਚ ਕਿੰਨੇ ਗੱਜ਼ ਜਾਂ ਮੀਟਰ ਦੀ ਹੁੰਦੀ ਹੈ? ਪਰ ਉਹ ਸੁਣੀਆਂ ਸੁਣਾਈਆਂ ਗੱਲਾਂ ਜਾਂ ਟਰਾਂਸਲੇਸ਼ਨ ਕੀਤੀਆਂ ਖ਼ਬਰਾਂ ਰਾਹੀਂ ਲਿਖ ਦਿੰਦੇ ਹਨ ਕਿ ਇਨ੍ਹਾਂ ਪੰਜ ਕਾਰਨਾਂ ਕਰਕੇ ਭਾਰਤੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਕਿਸੇ ਵੀ ਟੀਮ ਦੀ ਨਾਕਾਮਯਾਬੀ ਪਿੱਛੇ ਇਕ ਜਾਂ ਦੋ ਕਾਰਨ ਨਹੀਂ ਹੁੰਦੇ ਜਿੰਨੇ ਖਿਡਾਰੀ ਹੁੰਦੇ ਹਨ ਉਨ੍ਹਾਂ ਵਲੋਂ ਵਿਖਾਈ ਗਈ ਖੇਡ ਦੇ ਨਤੀਜੇ ਹੀ ਸਭ ਤੋਂ ਵੱਡਾ ਕਾਰਨ ਹੁੰਦੇ ਹਨ। ਇਨ੍ਹਾਂ ਨੂੰ ਇਹ ਪਤਾ ਨਹੀਂ ਕਿ ਭਾਰਤੀ ਟੀਮ ਦੇ ਸੁਪਰਸਟਾਰ ਖਿਡਾਰੀ ਭਾਵੇਂ ਉਹ ਸਚਿਨ, ਗਵਾਸਕਰ ਜਾਂ ਫਿਰ ਯੁਵਰਾਜ ਹੋਵੇ ਇਹ ਵੀ ਅਨੇਕਾਂ ਵਾਰ ਘੱਟ ਸਕੋਰ ਬਣਾਕੇ ਆਊਟ ਹੋਏ ਹਨ। ਇਹ ਸਾਰੇ ਹੀ ਲੋਕ ਜਿਹੜੇ ਭਾਰਤੀ ਟੀਮ ਦੀ ਹਾਰ ਨੂੰ ਕਿਸੇ ਨਾ ਕਿਸੇ ਕਾਰਨ ਨਾਲ ਜੋੜ ਰਹੇ ਹਨ ਇਹ ਸਾਰੇ ਹੀ ਖੇਡ ਭਾਵਨਾ ਤੋਂ ਨਾਵਾਕਿਫ਼ ਹਨ। ਭਾਰਤ ਵਿਚ ਖੇਡਾਂ ਦੇ ਸ਼ੌਕੀਨ ਹੋਰ ਖੇਡਾਂ ਵਿਚ ਭਾਵੇਂ ਪਹਿਲੇ ਹੀ ਰਾਊਂਡ ਵਿਚ ਹੀ ਆਊਟ ਹੋ ਜਾਣ ਪਰ ਜਿਥੇ ਕ੍ਰਿਕਟ ਦੀ ਗੱਲ ਆ ਜਾਂਦੀ ਹੈ ਇਹ ਖੇਡ ਨੂੰ ਇਕ ਜੰਗ ਵਾਂਗ ਵੇਖਦੇ ਹਨ।

ਕੁਝ ਮਨਚਲੇ ਤਾਂ ਅਜਿਹੇ ਵੀ ਹਨ ਜਿਹੜੇ ਅਖ਼ਬਾਰਾਂ ਦੀਆਂ ਸੁਰਖੀਆਂ, ਟੈਲੀਵਿਜ਼ਨ ਜਾਂ ਫਿਰ ਯੂ-ਟਿਊਬ ‘ਤੇ ਆਪਣੀਆਂ ਸ਼ਕਲਾਂ ਵਿਖਾਉਣ ਖਾਤਰ ਟੀ ਵੀ ਤੋੜਣ ਜਾਂ ਵਿਖਾਵਾ ਕਰਨ ਜਿਹੀਆਂ ਹੋਛੀਆਂ ਹਰਕਤਾਂ ਕਰਨ ‘ਤੇ ਉਤਾਰੂ ਹੋ ਜਾਂਦੇ ਹਨ। ਕੁਝ ਮਨਚਲੇ ਤਾਂ ਅਨੁਸ਼ਕਾ ਸ਼ਰਮਾ ਦੇ ਘਰ ਸਾਹਮਣੇ ਭੰਨ ਤੋੜ ਜਾਂ ਵਿਖਾਵਾ ਕਰਨ ਦੀਆਂ ਹੀਣਤਾ ਭਰਪੂਰ ਗੱਲਾਂ ‘ਤੇ ਵੀ ਉਤਾਰੂ ਹੋ ਗਏ। ਉਨ੍ਹਾਂ ਛੋਟੀ ਸੋਚ ਦੇ ਲੋਕਾਂ ਨੂੰ ਮੈਂ ਪੁੱਛਦਾ ਹਾਂ ਕਿ ਜੇਕਰ ਉਹ ਕ੍ਰਿਕਟ ਬਾਰੇ ਆਪਣੀ ਦਿਲਚਸਪੀ ਰੱਖਦੇ ਹਨ ਤਾਂ ਅਨੁਸ਼ਕਾ ਕਿਉਂ ਮੈਚ ਵੇਖਣ ਨਹੀਂ ਜਾ ਸਕਦੀ? ਅਨੁਸ਼ਕਾ ਭਾਰਤੀ ਟੀਮ ਦਾ ਹਿੱਸਾ ਨਹੀਂ ਸੀ ਫਿਰ ਉਸਨੂੰ ਕਸੂਰਵਾਰ ਠਹਿਰਾਉਣਾ ਕਿੰਨਾ ਕੁ ਜਾਇਜ਼ ਹੈ? ਬਾਕੀ ਦੇਸ਼ਾਂ ਦੇ ਖਿਡਾਰੀ ਵੀ ਆਪਣੀਆਂ ਪਤਨੀਆਂ, ਮਾਪਿਆਂ, ਬੱਚਿਆਂ ਅਤੇ ਪ੍ਰੇਮਿਕਾਵਾਂ, ਦੋਸਤਾਂ ਜਾਂ ਹੋਰ ਰਿਸ਼ਤੇਦਾਰਾਂ ਨੂੰ ਖੇਡ ਵੇਖਣ ਲਈ ਲਿਜਾਂਦੇ ਹਨ, ਜੇ ਅਨੁਸ਼ਕਾ ਵਿਰਾਟ ਦੀ ਖੇਡ ਵੇਖਣ ਲਈ ਚਲੀ ਗਈ ਤਾਂ ਇਸ ਵਿਚ ਕੀ ਅਪਰਾਧ ਹੋ ਗਿਆ? ਜਿਹੜੇ ਲੋਕ ਭਾਰਤੀ ਟੀਮ ਵਲੋਂ ਆਪਣੇ ਗਰੁੱਪ ਦੀਆਂ ਸਾਰੀਆਂ ਟੀਮਾਂ ਨੂੰ ਹਰਾਕੇ ਸੈਮੀਫਾਈਨਲ ਵਿਚ ਦਾਖ਼ਲ ਹੋਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਭਾਰਤੀ ਟੀਮ ਦੇ ਗਰੁੱਪ ਵਿਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਨਹੀਂ ਸਨ। ਜੇ ਉਨ੍ਹਾਂ ‘ਚੋਂ ਇਕ ਟੀਮ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ ਹਰਾ ਦਿੱਤਾ ਤਾਂ ਕੀ ਹਨ੍ਹੇਰ ਆ ਗਿਆ? ਭਾਰਤੀ ਦਰਸ਼ਕਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੀ ਵਾਰ ਆਸਟ੍ਰੇਲੀਆ ਦੇ ਦੌਰੇ ‘ਤੇ ਜਾਣ ਵਾਲੀ ਟੀਮ ਦੇ ਵਧੇਰੇ ਮੈਂਬਰ ਹੀ ਇਹ ਵਰਲਡ ਕੱਪ ਟੀਮ ਦਾ ਹਿੱਸਾ ਸਨ। ਜੇਕਰ ਉਹ ਆਸਟ੍ਰੇਲੀਆ ਵਿਚ ਕੋਈ ਕਾਰਨਾਮਾ ਨਹੀਂ ਕਰ ਸਕੇ ਤਾਂ ਹੁਣ ਆਸਟ੍ਰੇਲੀਆ ਦੀ ਫਾਸਟ ਬਾਲਿੰਗ ਲਈ ਮਸ਼ਹੂਰ ਪਿੱਚ ‘ਤੇ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਉਨ੍ਹਾਂ ਪਾਸੋਂ ਕਿਸੇ ਪ੍ਰਕਾਰ ਦੀ ਆਸ ਰੱਖਣਾ ਹਾਸੋਹੀਣੀ ਜਿਹੀ ਗੱਲ ਲੱਗਦੀ ਹੈ।

ਖੇਡ ਵਿੱਚ ਕੀਤੀ ਗਈ ਇਕ ਗ਼ਲਤੀ ਹੀ ਕਈ ਵਾਰ ਪੂਰੀ ਟੀਮ ਦੇ ਹਾਰਨ ਦਾ ਕਾਰਨ ਬਣ ਜਾਂਦੀ ਹੈ। ਕਈ ਵਾਰ ਖਿਡਾਰੀਆਂ ਵਲੋਂ ਲਿਆ ਗਿਆ ਇਕ ਸੋਹਣਾ ਕਦਮ ਹੀ ਪੂਰੀ ਟੀਮ ਨੂੰ ਜਿੱਤ ਦੀਆਂ ਪੌੜੀਆਂ ਤੱਕ ਲਿਜਾ ਖੜਾ ਕਰਦਾ ਹੈ। ਚੰਗੀਆਂ ਟੀਮਾਂ ਦਾ ਕੋਚਿੰਗ ਸਟਾਫ਼ ਖੇਡ ਦੌਰਾਨ ਹੋਈਆਂ ਗ਼ਲਤੀਆਂ ਵਿਚ ਸੁਧਾਰ ਕਰਕੇ ਆਉਂਦੇ ਮੁਕਾਬਲਿਆਂ ਵਿਚ ਆਪਣੀ ਟੀਮ ਨੂੰ ਚੰਗੀ ਟ੍ਰੇਨਿੰਗ ਵੱਲ ਧਿਆਨ ਦੇਣਾ ਜਿ਼ਆਦਾ ਚੰਗਾ ਸਮਝਦਾ ਹੈ। ਇਹੀ ਹਾਲ ਦਰਸ਼ਕਾਂ ਦਾ ਹੁੰਦਾ ਹੈ ਉਨ੍ਹਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੀ ਘਰੇਲੂ ਗਰਾਊਂਡ ‘ਤੇ ਘਰੇਲੂ ਦਰਸ਼ਕਾਂ ਸਾਹਮਣੇ ਖੇਡਣਾ ਹੋਰ ਗੱਲ ਹੁੰਦੀ ਹੈ। ਪਰ ਬਿਗਾਨੀ ਧਰਤੀ ‘ਤੇ ਉਸ ਦੇਸ਼ ਦੇ ਦਰਸ਼ਕਾਂ ਸਾਹਮਣੇ ਖੇਡਣਾ ਹੋਰ ਗੱਲ। ਅਸੀਂ ਭਾਰਤੀ ਪਿੱਚਾਂ ਨੂੰ ਭਾਰਤੀ ਖਿਡਾਰੀਆਂ ਦੀ ਮਰਜ਼ੀ ਮੁਤਾਬਕ ਬਣਾ ਸਕਦੇ ਹਾਂ, ਫਿਰ ਆਸਟ੍ਰੇਲੀਆਈ ਪਿੱਚਾਂ ਆਸਟ੍ਰੇਲੀਆਈ ਖਿਡਾਰੀਆਂ ਮੁਤਾਬਕ ਕਿਉਂ ਨਹੀਂ ਬਣ ਸਕਦੀਆਂ? ਜੇ ਮੈਂ ਗ਼ਲਤ ਨਹੀਂ ਹਾਂ ਤਾਂ ਸਿਡਨੀ ਭਾਰਤ ਦੇ ਕਿਸੇ ਸ਼ਹਿਰ ਦਾ ਨਾਮ ਨਹੀਂ ਜਿਥੇ ਉਹ ਪਿੱਚ ਆਪਣੇ ਖਿਡਾਰੀਆਂ ਦੀ ਖੇਡ ਮੁਤਾਬਕ ਬਣਵਾ ਸਕਦੇ ਸਨ, ਇਹ ਆਸਟ੍ਰੇਲੀਆ ਦਾ ਹੀ ਕੋਈ ਸ਼ਹਿਰ ਲੱਗਦਾ ਹੈ। ਫਿਰ ਭਾਰਤੀ ਟੀਮ ਨੂੰ ਆਸਟ੍ਰੇਲੀਆਈ ਟੀਮ ਪਾਸੋਂ ਮਿਲੀ ਹਾਰ ‘ਤੇ ਇੰਨੀ ਖ਼ਫ਼ਗ਼ੀ ਕਿਉਂ? ਨਾਲੇ ਭਾਰਤੀ ਦਰਸ਼ਕਾਂ ਨੂੰ ਇਸ ਗੱਲ ਦਾ ਵੀ ਭਲੀ ਭਾਂਤ ਗਿਆਨ ਹੋਣਾ ਚਾਹੀਦਾ ਹੈ ਕਿ ਭਾਰਤੀ ਟੀਮ ਨੇ ਹਰ ਵਾਰ ਵਰਲਡ ਕੱਪ ਜਿੱਤਣ ਦਾ ਠੇਕਾ ਨਹੀਂ ਲਿਆ ਹੋਰ ਦੇਸ਼ਾਂ ਦੀਆਂ ਟੀਮਾਂ ਨੂੰ ਵੀ ਵਰਲਡ ਕੱਪ ਜਿੱਤਣ ਦਾ ਪੂਰਾ ਪੂਰਾ ਹੱਕ ਹੈ। ਇਨ੍ਹਾਂ ਦਰਸ਼ਕਾਂ ਨੂੰ ਇਹ ਗੱਲ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਇਸਤੋਂ ਪਹਿਲਾਂ ਭਾਰਤੀ ਟੀਮ ਵਲੋਂ ਕੁੱਲ ਕਿੰਨੇ ਵਰਲਡ ਕੱਪ ਜਿੱਤੇ ਗਏ ਹਨ?

ਅੰਕੜੇ ਸਾਫ਼ ਦੱਸਦੇ ਹਨ ਕਿ ਭਾਰਤੀ ਟੀਮ ਵਲੋਂ ਅਜੇ ਤੱਕ ਸਿਰਫ਼ 2 ਵਾਰ ਵਰਲਡ ਕੱਪ ਮੁਕਾਬਲੇ ਜਿੱਤੇ ਗਏ ਹਨ ਅਤੇ ਆਸਟ੍ਰੇਲੀਆ ਦੀ ਟੀਮ ਵਲੋਂ ਇਸ ਵਰਲਡ ਕੱਪ ‘ਤੇ 4 ਵਾਰ ਕਬਜ਼ਾ ਕੀਤਾ ਗਿਆ। ਭਾਰਤੀ ਦਰਸ਼ਕਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਸੈਮੀਫਾਈਨਲ ਵਿਚ ਮਿਲੀ ਹਾਰ ਨੂੰ ਭੁੱਲਕੇ ਇਹ ਵੇਖਣ ਕਿ ਕਿਹੜੀ ਟੀਮ ਵਰਲਡ ਕੱਪ ਜਿੱਤਦੀ ਹੈ? ਆਪਣੀ ਵਧੀਆ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੈਚ ਦਾ ਆਨੰਦ ਮਾਣਨ। ਜੇਕਰ ਉਨ੍ਹਾਂ ਦਾ ਹਾਜ਼ਮਾ ਵਧੇਰੇ ਖ਼ਰਾਬ ਹੈ ਤਾਂ ਆਪਣੇ ਕੰਮਾਂ ਕਾਰਾਂ ਵੱਲ ਧਿਆਨ ਦੇਣ । ਵੈਸੇ ਭਾਰਤੀ ਦਰਸ਼ਕਾਂ ਦੀ ਇਕ ਭੈੜੀ ਆਦਤ ਇਹ ਵੀ ਰਹੀ ਹੈ ਕਿ ਜਦੋਂ ਉਨ੍ਹਾਂ ਦੀ ਟੀਮ ਜੇਤੂ ਹੋਕੇ ਪਰਤਦੀ ਹੈ ਤਾਂ ਉਹ ਫੁੱਲਾਂ ਦੇ ਹਾਰ ਲੈ ਕੇ ਏਅਰ ਪੋਰਟ ‘ਤੇ ਪਹੁੰਚ ਜਾਂਦੇ ਹਨ। ਜਦੋਂ ਟੀਮ ਹਾਰ ਜਾਂਦੀ ਹੈ ਤਾਂ ਖਿਡਾਰੀਆਂ ਨੂੰ ਕਿਸੇ ਅਨਜਾਣ ਦੇਸ਼ ਦੀ ਧਰਤੀ ‘ਤੇ ਉਤਰਨ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੂੰ ਇਹ ਲੱਗਦਾ ਹੈ ਜਿਵੇਂ ਉਨ੍ਹਾਂ ਦਾ ਜਹਾਜ਼ ਕਿਸੇ ਭਾਰਤੀ ਏਅਰਪੋਰਟ ‘ਤੇ ਲੈਂਡ ਨਹੀਂ ਕੀਤਾ ਸਗੋਂ ਕਿਸੇ ਪਰਾਏ ਦੇਸ਼ ਦੀ ਧਰਤੀ ‘ਤੇ ਲੈਂਡ ਕੀਤਾ ਹੈ।

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਲੋਂ ਸਾਂਝੇ ਤੌਰ ‘ਤੇ ਇਸ ਵਾਰ ਕ੍ਰਿਕਟ ਵਰਲਡ ਕੱਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੁਝ ਮੈਚ ਨਿਊਜ਼ੀਲੈਂਡ ਵਿਖੇ ਖੇਡੇ ਗਏ ਅਤੇ ਕੁਝ ਆਸਟ੍ਰੇਲੀਆ ਵਿਖੇ। ਸੱਬਬ ਨਾਲ ਦੋਵੇਂ ਹੀ ਦੇਸ਼ਾਂ ਦੀਆਂ ਟੀਮਾਂ ਦੌਰਾਨ ਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ। ਹੁਣ ਵੇਖਣਾ ਇਹ ਹੈ ਕਿ ਇਸ ਵਾਰ ਵਰਲਡ ਕੱਪ ਕਿਸੇ ਦੇਸ਼ ਦੀ ਝੋਲੀ ਪੈਂਦਾ ਹੈ?

ਇਕ ਹੋਰ ਸਾਲ ਬੀਤ ਗਿਆ
ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,

ਇਕ ਹੋਰ ਸਾਲ ਬੀਤ ਗਿਆ।

ਕੁਝ ਲਈ ਕਰ ਗਿਆ ਬੰਦ ਰਾਹਾਂ,

ਕੁਝ ਲਈ ਨਵੀਆਂ ਉਲੀਕ ਗਿਆ।

ਗਲਤੀਆਂ ਕੀਤੀਆਂ ਕੁਝ ਅਸੀਂ,

ਕੁਝ ਸਿਆਣਪਾਂ ਵੀ ਕੀਤੀਆਂ ਹੋਣੀਆਂ ਨੇ।

ਦਿਲ ਦੁਖਾਕੇ ਆਪਣਿਆਂ ਪਰਾਇਆਂ ਦਾ,

ਫਿਰ ਬੋਤਲਾਂ ਵੀ ਪੀਤੀਆਂ ਹੋਣੀਆਂ ਨੇ।

ਕਿਸੇ ਮਨਾਈਆਂ ਹੋਣੀਆਂ ਨੇ ਖੁਸ਼ੀਆਂ,

ਕਿਸੇ ਦਾ ਹੋਣਾ ਵਿਛੜ ਮੀਤ ਗਿਆ।

ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,

ਇਕ ਹੋਰ ਸਾਲ…।

ਫਿਰ ਵੀ ਸੋਚ ਸੋਚ ਬੀਤੇ ਬਾਰੇ,

ਸਾਥੀਓ! ਕੁਝ ਫਾਇਦਾ ਨਹੀਂ ਜੇ ਹੋਣਾ।

ਰਾਹਾਂ ਉਲੀਕੀਏ ਨਵੀਆਂ ਨਵੇਂ ਸਾਲ ‘ਚ,

ਰੋਂਦਿਆਂ ਦੇ ਅਥਰੂ ਪੂੰਝਣ ਕਿਸੇ ਨਾ ਆਉਣਾ।

ਠੰਡ ਮੰਗਦੇ ਸਾਂ ਜਦ ਲਗਦੀ ਸੀ ਗਰਮੀ,

ਮੰਗਦਿਆਂ ਗਰਮੀ ਅੱਧਾ ਪਾਲਾ ਬੀਤ ਗਿਆ।

ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,

ਇਕ ਹੋਰ ਸਾਲ…।

ਕੁਝ ਕਰੀਏ ਵਾਅਦੇ ਨਾਲ ਆਪਣੇ,

ਕਿਸੇ ਨਾਲ ਮਿੱਤਰ ਮਾਰ ਨਾ ਕਰਾਂਗੇ।

ਹੋਵੇ ਭਾਵੇਂ ਕੋਈ ਵੀ ਸ਼ਖ਼ਸ ਯਾਰੋ!

ਉਹਦੀ ਝੂਠੀ ਹਾਮੀ ਨਾ ਭਰਾਂਗੇ।

ਕੀ ਹੋਵੇਗਾ ਜੇਕਰ ਦਗਾਬਾਜ਼ ਕੋਈ,

ਤੋੜ ਸਾਥੋਂ ਆਪਣੀ ਹੈ ਪ੍ਰੀਤ ਗਿਆ।

ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,

ਇਕ ਹੋਰ ਸਾਲ …।

ਨਵੇਂ ਸਾਲ ਅੰਦਰ ਸੋਚੀਏ ਰਲ ਸਾਰੇ

ਸਮਾਜ ਕਿੰਝ ਬਣਾ ਸਕਦੇ ਹਾਂ ਖੁਸ਼ਹਾਲ।

ਕਿਤੇ ਦੁਸ਼ਮਣੀਆਂ ਪਾਲਦਿਆਂ ਹੀ ਨਾ,

ਪਿਛਲੇ ਵਾਂਗੂੰ ਨਿਕਲ ਜਾਵੇ ਇਹ ਸਾਲ।

ਫਿਰ ਸੋਚਦੇ ਰਹਾਂਗੇ ਪੱਤੇ ਭਾਰੇ ਸਨ ਕੋਲ ਮੇਰੇ,

ਕਿਵੇਂ ਦੁੱਕੀ ਨਾਲ ਹੀ ਲਾ ਉਹ ਸੀਪ ਗਿਆ?

ਦੋਸਤੋ! ਮਿੱਤਰੋ! ਭਰਾਵੋ! ਜ਼ਿੰਦਗ਼ੀ ਦਾ,

ਇਕ ਹੋਰ ਸਾਲ …।

ਮਰ ਰਹੀਆਂ ਨੇ ਕੁੱਖ ‘ਚ ਧੀਆਂ ਕੁਝ,

ਮੇਰੇ ਦੇਸ਼ ਭਾਰਤ ਮਹਾਨ ਦੀਆਂ।

ਇੱਜ਼ਤਾਂ ਲੁਟਵਾ  ਕੁਝ ਰੋਂਦੀਆਂ,

ਸ਼ਿਕਾਰ ਹੋ ਰਹੀਆਂ ਨੇ ਸ਼ੈਤਾਨ ਦੀਆਂ।

ਸੁੱਤਿਆਂ ਕਦੀ ਕ੍ਰਾਂਤੀਆਂ ਨਹੀਂ ਆਈਆਂ,

ਆਈਆਂ ਨੇ ਜਦ ਸੂਰਮਾ ਲਿਖ ਤਾਰੀਖ ਗਿਆ।

ਦੋਸਤੋ! ਮਿੱਤਰੋ! ਭਰਾਵੋ!ਜ਼ਿੰਦਗ਼ੀ ਦਾ,

ਇਕ ਹੋਰ ਸਾਲ …।

ਲੀਡਰਾਂ ਨੇ ਕਰ ਵਾਅਦੇ ਗਰੀਬਾਂ ਨੂੰ,

ਸਦਾ ਕੁਰਸੀਆਂ ਹੀ ਮੰਗੀਆਂ ਨੇ।

ਭਰ ਲਏ ਘਰ ਆਪਣੇ ਲੋਟੂਆਂ,

ਗਰੀਬ ਦੀਆਂ ਨਾ ਹੋਈਆਂ ਦੂਰ ਤੰਗੀਆਂ ਨੇ।

ਛੇ ਦਹਾਕਿਆਂ ਤੋਂ ਸੀ ਪੱਕੇ ਘਰ ਦੀ ਆਸ,

ਹੁਣ ਫਿਰ ਝੋਂਪੜੀ ‘ਚੋਂ ਪਾਣੀ ਕਰ ਲੀਕ ਗਿਆ।

ਦੋਸਤੋ! ਮਿੱਤਰੋ! ਭਰਾਵੋ!  ਜ਼ਿੰਦਗ਼ੀ ਦਾ,

ਇਕ ਹੋਰ ਸਾਲ ਬੀਤ ਗਿਆ।

ਇਕ ਹੋਰ ਸਾਲ ਬੀਤ ਗਿਆ।