Punjab News - Quami Ekta Punjabi Newspaper (ਕੌਮੀ ਏਕਤਾ) » ਹਰਪ੍ਰੀਤ ਸਿੰਘ ਬਰਾੜ

ਮੈਂ ਲੱਭ ਰਿਹਾ ਹਾਂ
ਮੈਂ ਲੱਭ ਰਿਹਾ ਹਾਂ ਉਸ ਆਪਣੇ ਨੂੰ

ਜੋ ਮੇਰੇ ਸਾਹਮਣੇ ਰਹਿੰਦਾ ਹੈ

ਮੇਰੇ ਕੋਲ ਹੋਕੇ ਵੀ

ਜੋ ਕੋਹਾਂ ਦੂਰ ਰਹਿੰਦਾ ਹੈ।

ਕਿਊਂ ੳਹੋ ਆਪਣਪਨ

ਉਹ ਅਹਿਸਾਸ ਨਹੀਂ ਦਿਖਾਉਂਦਾ ਹੈ

ਜਿਸ ਨੂੰ ਵੇਖਣ ਦਾ ਸਪੁਨਾ

ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ।

ਮੈਂ ਲੱਭ ਰਿਹਾ ਹਾਂ ਉਸ ਸੁਕੂਨ ਨੂੰ

ਜਹੋ ਮੇਰੇ ਦਿਲ ਵਿੱਚ ਰਹਿੰਦਾ ਹੈ

ਇੱਕ ਨਜਰ ਉਸਨੂੰ ਅੱਜ ਦੇਖਿਆ

ਪਰ ਉਹ ਪਰਾਇਆ ਜਿਹਾ ਲੱਗਦਾ ਹੈ।

ਕਿਊਂ ਉਹ ਪਹਿਲਾਂ ਜਿਹਾ

ਮੋਹ ਨਹੀਂ ਦਿੱਸਦਾ ਹੈ

ਜਿਸਨੂੰ ਵੇਖਣ ਦਾ ਖੁਆਬ

ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ।

ਮੈਂ ਲੱਭ ਰਿਹਾ ਹਾਂ ਉਸ ਖੁਆਬ ਨੂੰ

ਜੋ ਮੇਰੀ ਸੋਚ *ਚ ਰਹਿੰਦਾ ਹੈ

ਜਿਸ ਦੇ ਨਾਲ ਕਦਮ ਮਿਲਾ ਕੇ

ਮੈਨੂੰ ਇਕ ਲਗਾਅ ਜਿਹਾ ਲੱਗਦਾ ਹੈ।

ਸੋਸ਼ਲ ਮੀਡੀਆ ਦੀ ਅਭਾਸੀ ਦੁਨੀਆਂ ‘ਚ ਗੁਵਾਚਦਾ ਬਚਪਨ
ਸੋਸ਼ਲ ਮੀਡੀਆ ਵੱਲ ਬੇਹਿਸਾਬ ਖਿੱਚ ਨੇ ਆਧੁਨਿਕ ਜ਼ਿੰਦਗੀ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਸਾਡੇ ਸਮਾਜ ਦੇ ਹਰ ਵਰਗ, ਖਾਸ ਕਰਕੇ ਨਵੀਂ ਪੀੜ੍ਹੀ, ਇਸ ਦੀ ਚਮਕ-ਧਮਕ ਅਤੇ ਆਕਰਸ਼ਣ ਦਾ ਸ਼ਿਕਾਰ ਹੋ ਰਹੀ ਹੈ। ਬਚਪਨ, ਜੋ ਕਿ ਖੇਡਕੁੱਦ, ਸਿਖਲਾਈ ਅਤੇ ਸੁਨੈਹਰੀ ਯਾਦਾਂ ਬਣਾਉਣ ਦਾ ਸਮਾਂ ਹੁੰਦਾ ਹੈ, ਉਹ ਅੱਜ ਦੇ ਸੋਸ਼ਲ ਮੀਡੀਆ ਦੀ ਅਭਾਸੀ ਦੁਨੀਆ ਵਿੱਚ ਗੁੰਮ ਹੁੰਦਾ ਜਾ ਰਿਹਾ ਹੈ। ਬੱਚੇ  ਅੱਜ ਆਪਣੇ ਕਮਰੇ ਦੇ ਇੱਕ ਕੋਨੇ ਵਿੱਚ ਬੈਠੇ ਮੋਬਾਈਲ ਫੋਨ ਜਾਂ ਟੈਬਲੇਟ ਦੀ ਸਕਰੀਨ ‘ਤੇ ਕੈਦ ਹੋ ਗਏ ਹਨ।

ਸੋਸ਼ਲ ਮੀਡੀਆ ਆਪਣੀ ਲੁਭਾਵਣੀ ਅਤੇ ਰੰਗੀਨ ਦੁਨੀਆਂ ਨਾਲ ਬੱਚਿਆਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਵਰਗੇ ਪਲੇਟਫਾਰਮਾਂ ਨੇ ਬੱਚਿਆਂ ਨੂੰ ਇੱਕ ਅਜਿਹੇ ਜਗਤ ਨਾਲ ਜੁੜਨ ਲਈ ਉਤਸੁਕ ਕੀਤਾ ਹੈ ਜਿੱਥੇ ਉਹ ਅਸਲੀਅਤ ਤੋਂ ਦੂਰ ਅਭਾਸੀ ਜ਼ਿੰਦਗੀ ਨੂੰ ਜੀ ਰਹੇ ਹਨ। ਭਾਂਤ ਭਾਂਤ ਦੀਆਂ ਫੋਟੋਆਂ, ਵੀਡੀਓਜ਼ ਅਤੇ ਹੋਰ ਸਮੱਗਰੀ ਦੇ ਚਲਨ ਨੇ ਬੱਚਿਆਂ ਦੇ ਮਨ ਵਿੱਚ ਆਪਣੇ ਆਪ ਦੀ ਤੁਲਨਾ ਕਰਨ ਦੀ ਆਦਤ ਪੈਦਾ ਕਰ ਦਿੱਤੀ ਹੈ। ਇਹ ਤੁਲਨਾ ਬਹੁਤ ਵਾਰ ਹੌਂਸਲੇ ਨੂੰ ਘੱਟ ਕਰਦੀ ਹੈ ਅਤੇ ਮਾਨਸਿਕ ਦਬਾਅ ਦਾ ਕਾਰਨ ਬਣਦੀ ਹੈ।

ਸੋਸ਼ਲ ਮੀਡੀਆ ਦੇ ਵਧੇਰੇ ਪ੍ਰਭਾਵ ਕਾਰਨ ਬੱਚੇ ਖੇਡਾਂ ਵਿੱਚ ਭਾਗ ਨਹੀਂ ਲੈਂਦੇ। ਪੁਰਾਣੇ ਸਮਿਆਂ ਦੀਆਂ ਖੇਡਾਂ ਜਿਵੇਂ ਕਿ ਗੁੱਲੀ-ਡੰਡਾ, ਪਿੱਠੂ, ਅਤੇ ਲੁਕ-ਛਿਪਾਈ, ਜਿਹੜੀਆਂ ਸਿਰਫ਼ ਸ਼ਰੀਰਕ ਸਿਹਤ ਨੂੰ ਨਹੀਂ ਸਗੋਂ ਬੱਚਿਆਂ ਦੀ ਸਮਾਜਿਕ, ਬੌਧਿਕ ਅਤੇ ਭਾਵਨਾਤਮਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੀਆਂ ਸਨ, ਹੁਣ ਇਹ ਇੱਕ ਤਰ੍ਹਾਂ  ਨਾਲ ਬਿਲਕੁਲ ਗੁੰਮ ਹੋ ਚੁੱਕੀਆਂ ਹਨ। ਇਸ ਨਾਲ ਬੱਚਿਆਂ ਦੀ ਸਰੀਰਕ ਸਰਗਰਮੀ ਘਟ ਰਹੀ ਹੈ, ਜੋ ਮੋਟਾਪੇ ਅਤੇ ਹੋਰ ਬਿਮਾਰੀਆਂ ਨੂੰ ਜਨਮ ਦੇ ਰਹੀ ਹੈ।

ਸੋਸ਼ਲ ਮੀਡੀਆ ਬੱਚਿਆਂ ਦੀ ਮਾਨਸਿਕ ਤੰਦਰੁਸਤੀ ‘ਤੇ ਵੀ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ। ਅਸਲੀ ਅਤੇ ਅਭਾਸੀ ਦੁਨੀਆ ਦੇ ਵਿਚਕਾਰ ਦੀ ਦੂਰੀ ਬੱਚਿਆਂ ਨੂੰ ਮਨੋਵਿਗਿਆਨਕ ਪੱਧਰ ‘ਤੇ ਅਸਥਿਰ ਕਰ ਰਹੀ ਹੈ। ਉਹ ਅਕਸਰ ਆਪਣੇ ਆਪ ਨੂੰ ਹੋਰ ਲੋਕਾਂ ਦੇ ਜੀਵਨ ਦੇ ਨਾਲ ਤੁਲਨਾ ਕਰਦੇ ਹਨ, ਜਿਸ ਨਾਲ ਹੀਨ ਭਾਵਨਾ ਅਤੇ ਡਿਪ੍ਰੈਸ਼ਨ ਪੈਦਾ ਹੁੰਦਾ ਹੈ।

ਬੱਚਿਆਂ ਦੇ ਵਧਦੇ ਸੋਸ਼ਲ ਮੀਡੀਆ ਦੇ ਇਸਤੇਮਾਲ ਨੇ ਪਰਿਵਾਰਕ ਅਤੇ ਸਮਾਜਕ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਰਿਵਾਰਕ ਗੱਲਬਾਤਾਂ ਅਤੇ ਸਮਾਂ ਬਿਤਾਉਣ ਦੀ ਥਾਂ, ਬੱਚੇ ਸਕ੍ਰੀਨਾਂ ਦੇ ਸਾਹਮਣੇ ਵੱਧ ਸਮਾਂ ਬਿਤਾਉਣ ਲੱਗੇ ਹਨ। ਇਸ ਨਾਲ ਉਹ ਆਪਣੇ ਮਾਤਾ-ਪਿਤਾ ਅਤੇ ਸਹਿਯੋਗੀਆਂ ਨਾਲ ਭਾਵਨਾਤਮਕ ਸਬੰਧ ਨਹੀਂ ਬਣਾਉਂਦੇ।

ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਕਾਰਨ ਬੱਚਿਆਂ ਦਾ ਪੜ੍ਹਾਈ ‘ਤੇ ਧਿਆਨ ਵੀ ਘੱਟਦਾ ਜਾ ਰਿਹਾ ਹੈ। ਅਭਿਆਸ ਦੇ ਸਮੇਂ ਨੂੰ ਛੱਡਕੇ, ਉਹ ਸਕ੍ਰੀਨਾਂ ਤੇ ਸਮਾਂ ਬਰਬਾਦ ਕਰਦੇ ਹਨ, ਜਿਸ ਨਾਲ ਉਹਨਾਂ ਦੀ ਅਕਾਦਮਿਕ ਕਾਰਗੁਜ਼ਾਰੀ ਵੀ ਖਰਾਬ ਹੁੰਦੀ ਹੈ। ਨਵੇਂ ਟ੍ਰੈਂਡ ਅਤੇ ਚੈਲੈਂਜਾਂ ਨੂੰ ਪੂਰਾ ਕਰਨ ਦੀ ਦੌੜ ਵਿੱਚ ਬੱਚੇ ਪੜ੍ਹਾਈ ਅਤੇ ਸਿਖਲਾਈ ਦੇ ਅਹਿਮੀਅਤ ਨੂੰ ਭੁੱਲ ਰਹੇ ਹਨ।

ਇਸ ਸਮੱਸਿਆ ਨੂੰ ਹੱਲ ਕਰਨ ਲਈ ਮਾਤਾ-ਪਿਤਾ, ਅਧਿਆਪਕ ਅਤੇ ਸਮਾਜ ਦੇ ਹਰ ਪੱਖ ਨੂੰ ਸੰਜਮ ਦੇ ਨਾਲ ਜ਼ਿੰਮੇਵਾਰੀ  ਨਿਭਾਉਣੀ ਚਾਹੀਦੀ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸਕ੍ਰੀਨ ਸਮੇਂ ਨੂੰ ਸੀਮਤ ਕਰਨ ਦੇ ਨਾਲ-ਨਾਲ ਉਹਨਾਂ ਨੂੰ ਬਾਹਰਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਉਤਸਾਹਿਤ ਕਰਨ। ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਸਿੱਖਿਆ ਦਿੰਦਿਆਂ ਬੱਚਿਆਂ ਨੂੰ ਆਪਣੇ ਚੰਗੇ – ਮਾੜੇ  ਦੀ ਪਛਾਣ ਕਰਨਾ ਸਿਖਾਉਣ।

ਬਚਪਨ ਨੂੰ ਬਚਾਉਣ ਲਈ, ਬੱਚਿਆਂ ਨੂੰ ਟੈਕਨਾਲੋਜੀ ਦੀ ਸਹੀ ਵਰਤੋਂ ਸਿਖਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਓਹਨਾਂ ਦੀ ਅਸਲ ਜ਼ਿੰਦਗੀ ਨਾ ਹੋਕੇ ਸਿਰਫ਼ ਸੂਚਨਾ ਅਤੇ ਮਨੋਰੰਜਨ ਦਾ ਸਾਧਨ ਹੈ। ਟੈਕਨਾਲੋਜੀ ਨੂੰ ਇੱਕ ਮਿਤਵਾਨ ਪੱਖ ਤੋਂ ਵਰਤਣ ਦੀ ਲੋੜ ਹੈ, ਜਿਸ ਨਾਲ ਬੱਚੇ ਆਪਣੀ ਪੜਾਈ ਅਤੇ ਸ਼ਰੀਰਕ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਸਕਣ।

ਸੋਸ਼ਲ ਮੀਡੀਆ ਦੀ ਅਭਾਸੀ ਦੁਨੀਆ ਨੇ ਬਚਪਨ ਨੂੰ ਇੱਕ ਜੰਜੀਰ ਵਿੱਚ ਜਕੜ ਦਿੱਤਾ ਹੈ, ਪਰ ਇਸਨੂੰ ਸੁਰੱਖਿਅਤ ਕਰਨਾ ਸਾਡੇ ਹੱਥ ਵਿੱਚ ਹੈ। ਮਾਤਾ-ਪਿਤਾ, ਅਧਿਆਪਕ ਅਤੇ ਸਮਾਜ ਦੇ ਪ੍ਰਤਿਨਿਧੀਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਬੱਚਿਆਂ ਦਾ ਬਚਪਨ ਸੋਸ਼ਲ ਮੀਡੀਆ ਦੀ ਗੁਲਾਮੀ ਤੋਂ ਬਚ ਸਕੇ। ਇਹ ਸਿਰਫ਼ ਸਾਡੇ ਹੁਨਰ ਅਤੇ ਸੰਜਮ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਸੁਨਹਿਰਾ ਭਵਿੱਖ ਦੇ ਸਕਦੇ ਹਾਂ।

ਮੈਂ ਲੱਭ ਰਿਹਾ ਹਾਂ
ਮੈਂ ਲੱਭ ਰਿਹਾ ਹਾਂ ਉਸ ਆਪਣੇ ਨੂੰ

ਜੋ ਮੇਰੇ ਸਾਹਮਣੇ ਰਹਿੰਦਾ ਹੈ

ਮੇਰੇ ਕੋਲ ਹੋਕੇ ਵੀ

ਜੋ ਕੋਹਾਂ ਦੂਰ ਰਹਿੰਦਾ ਹੈ।

ਕਿਊਂ ੳਹੋ ਆਪਣਪਨ

ਉਹ ਅਹਿਸਾਸ ਨਹੀਂ ਦਿਖਾਉਂਦਾ ਹੈ

ਜਿਸ ਨੂੰ ਵੇਖਣ ਦਾ ਸਪੁਨਾ

ਮੇਰੀਆਂ ਅੱਖਾਂ ‘ਚ ਰੋਜ਼ ਪਲਦਾ ਹੈ।

ਮੈਂ ਲੱਭ ਰਿਹਾ ਹਾਂ ਉਸ ਸੁਕੂਨ ਨੂੰ

ਜਹੋ ਮੇਰੇ ਦਿਲ ਵਿੱਚ ਰਹਿੰਦਾ ਹੈ

ਇੱਕ ਨਜਰ ਉਸਨੂੰ ਅੱਜ ਦੇਖਿਆ

ਪਰ ਉਹ ਪਰਾਇਆ ਜਿਹਾ ਲੱਗਦਾ ਹੈ।

ਕਿਊਂ ਉਹ ਪਹਿਲਾਂ ਜਿਹਾ

ਮੋਹ ਨਹੀਂ ਦਿੱਸਦਾ ਹੈ

ਜਿਸਨੂੰ ਵੇਖਣ ਦਾ ਖੁਆਬ

ਮੇਰੀਆਂ ਅੱਖਾਂ ‘ਚ ਰੋਜ਼ ਪਲਦਾ ਹੈ।

ਮੈਂ ਲੱਭ ਰਿਹਾ ਹਾਂ ਉਸ ਖੁਆਬ ਨੂੰ

ਜੋ ਮੇਰੀ ਸੋਚ ‘ਚ ਰਹਿੰਦਾ ਹੈ

ਜਿਸ ਦੇ ਨਾਲ ਕਦਮ ਮਿਲਾ ਕੇ

ਮੈਨੂੰ ਇਕ ਲਗਾਅ ਜਿਹਾ ਲੱਗਦਾ ਹੈ।

ਮੈਂ ਲੱਭ ਰਿਹਾ ਹਾਂ
ਮੈਂ ਲੱਭ ਰਿਹਾ ਹਾਂ ਉਸ ਆਪਣੇ ਨੂੰ

ਜੋ ਮੇਰੇ ਸਾਹਮਣੇ ਰਹਿੰਦਾ ਹੈ

ਮੇਰੇ ਕੋਲ ਹੋਕੇ ਵੀ

ਜੋ ਕੋਹਾਂ ਦੂਰ ਰਹਿੰਦਾ ਹੈ।

ਕਿਊਂ ੳਹੋ ਆਪਣਪਨ

ਉਹ ਅਹਿਸਾਸ ਨਹੀਂ ਦਿਖਾਉਂਦਾ ਹੈ

ਜਿਸ ਨੂੰ ਵੇਖਣ ਦਾ ਸਪੁਨਾ

ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ।

ਮੈਂ ਲੱਭ ਰਿਹਾ ਹਾਂ ਉਸ ਸੁਕੂਨ ਨੂੰ

ਜਹੋ ਮੇਰੇ ਦਿਲ ਵਿੱਚ ਰਹਿੰਦਾ ਹੈ

ਇੱਕ ਨਜਰ ਉਸਨੂੰ ਅੱਜ ਦੇਖਿਆ

ਪਰ ਉਹ ਪਰਾਇਆ ਜਿਹਾ ਲੱਗਦਾ ਹੈ।

ਕਿਊਂ ਉਹ ਪਹਿਲਾਂ ਜਿਹਾ

ਮੋਹ ਨਹੀਂ ਦਿੱਸਦਾ ਹੈ

ਜਿਸਨੂੰ ਵੇਖਣ ਦਾ ਖੁਆਬ

ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ।

ਮੈਂ ਲੱਭ ਰਿਹਾ ਹਾਂ ਉਸ ਖੁਆਬ ਨੂੰ

ਜੋ ਮੇਰੀ ਸੋਚ *ਚ ਰਹਿੰਦਾ ਹੈ

ਜਿਸ ਦੇ ਨਾਲ ਕਦਮ ਮਿਲਾ ਕੇ

ਮੈਨੂੰ ਇਕ ਲਗਾਅ ਜਿਹਾ ਲੱਗਦਾ ਹੈ।

ਸਿਹਤ ਸੇਵਾਵਾਂ ‘ਤੇ ਹਸਪਤਾਲ ਪ੍ਰਸ਼ਾਸਨ
ਸਮਾਜ ਦੇ ਕਲਿਆਣ, ਆਮ ਲੋਕਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲ ਜਿ਼ੰਦਗੀ ਦੇ ਮਕਸਦ ਨੂੰ ਪੂਰਾ ਕਰਨ ਦੇ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੇ ਸਿਹਤ ਖੇਤਰ ‘ਚ ਬਹੁਤ ਕਦਮ ਚੁੱਕੇ ਹਨ ਤਾਂ ਜੋ ਕੋਈ ਵੀ ਵਿਅਕਤੀ ਇਲਾਜ ਬਿਨਾਂ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਨਾ ਹੋਵੇ। ਜਿਲ੍ਹਾ ਪੱਧਰ ‘ਤੇ ਲਗਪਗ ਹਰੇਕ ਪਿੰਡ ਅਤੇ ਕਸਬਿਆਂ ‘ਚ ਕਿਸੇ ਨਾ ਕਿਸੇ ਰੂਪ *ਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਈ ਸਕੀਮਾਂ ਦੇ ਤਹਿਤ ਨਾ ਸਿਰਫ ਸਿਹਤ ਸਹੂਲਤਾਂ ,ਸਗੋਂ ਸਿਹਤ ਬੀਮੇ ਕਰਨ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ। ਇਸ ਦੇ ਨਾਲ—ਨਾਲ ਨਿੱਜੀ ਹਸਪਤਾਲਾਂ ਨੂੰ ਵੀ ਮਾਨਤਾ ਦੇ ਕੇ ਉਨ੍ਹਾਂ ਨੂੰ ਮਰੀਜ਼ਾਂ ਦਾ ਚੰਗੇ ਤੋਂ ਚੰਗਾ ਇਲਾਜ ਕਰਨ ਦੇ ਸਮਰੱਥ ਬਣਾਇਆ ਗਿਆ ਹੈ।

ਭਾਰਤ ਸਰਕਾਰ ਨੇ ਕਈ ਸਕੀਮਾਂ ਜਿਵੇਂ ਪ੍ਰਧਾਨਮੰਤਰੀ ਸਰੁੱਖਿਆ ਬੀਮਾ ਯੋਜਨਾ, ਆਯੂਸ਼ਮਾਨ ਭਾਰਤ ਸਕੀਮ ਅਤੇ ਆਮ ਆਦਮੀ ਬੀਮਾ ਯੋਜਨਾ ਆਦਿ ਚਲਾਈਆਂ ਹਨ ਅਤੇ ਮਰੀਜ਼ਾਂ ਦੇ ਇਲਾਜ ਲਈ ਲੱਖਾਂ—ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਨ੍ਹਾਂ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਅੱਜ ਸਰਕਾਰੀ ਅਤੇ ਨਿੱਜੀ ਦੋਹੇਂ ਤਰ੍ਹਾਂ ਦੇ ਹਸਪਤਾਲਾ  ਵਿਚ ਭ੍ਰਿਸ਼ਟਾਚਾਰ ਦੇ ਕਈ ਤਰ੍ਹਾਂ ਦੇ ਕਿੱਸੇ ਸੁਣਨ ਨੂੰ ਮਿਲਦੇ ਰਹਿੰਦੇ ਹਨ,ਜਿੰਨ੍ਹਾਂ ਨੂੰ ਸੁਣਕੇ ਸਾਨੂੰ ਅਕਸਰ ਸ਼ਰਮਸਾਰ ਹੋਣਾ ਪੈਂਦਾ ਹੈ। ਭ੍ਰਿਸ਼ਟਾਚਾਰ ਦੇ ਪ੍ਰੇਤ ਨੇ ਸਿੱਖਿਆ ਅਤੇ ਸਿਹਤ ਖੇਤਰ ਨੂੰ ਵੀ ਨਹੀਂ ਬਖ਼ਸਿਆ । ਕਰੋਨਾ —ਕਾਲ ਦੀ ਮੁਸ਼ਕਿਲ ਘੜੀ *ਚ ਵੀ ਕਈ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵੱਲੋਂ ਦਵਾਈਆਂ ਅਤੇ ਸਿਹਤ ਉਪਕਰਣਾਂ ਦੀ ਖਰੀਦ ‘ਚ ਘਪਲਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਕਈ ਫਾਰਮਾ ਕੰਪਨੀਆਂ ਡਾਕਟਰਾਂ ਨਾਲ ਮਿਲੀਭੁਗਤ ਕਰਕੇ ਘਟੀਆ ਅਤੇ ਮਹਿੰਗੀਆਂ ਦਵਾਈਆਂ ਬਣਾ ਕੇ ਮਰੀਜਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੀਆਂ ਰਹੀਆਂ ਹਨ।ਡਾਕਟਰਾਂ ਦੇ ਆਲੇ—ਦੁਆਲੇ ਇਨ੍ਹਾਂ ਕੰਪਨੀਆਂ ਦੇ ਨੁੰਮਾਇੰਦੇ ਭਰਿੰਡਾਂ ਵਾਗੂ ਮੰਡਰਾਉਂਦੇ  ਆਮ ਦੇਖੇ ਜਾ ਸਕਦੇ ਹਨ।ਇਹ ਮੈਡੀਕਲ ਨੁੰਮਾਇੰਦੇ ਉਨ੍ਹਾਂ ਦੀ ਮੁੱਠੀ ਗਰਮ ਕਰਦੇ ਹਨ ਅਤੇ ਇਸ ਦਾ ਨੁਕਸਾਨ ਵੀ ਮਰੀਜਾਂ ਨੂੰ ਹੀ ਭੁਗਤਨਾ ਪੈਂਦਾ ਹੈ। ਸਰਕਾਰ ਨੇ ਕੁਝ ਜੈਨੇਰਿਕ ਦਵਾਈਆਂ ਜ਼ਰੂਰ ਬਣਾਈਆਂ ਹਨ ਪਰ ਡਾਕਟਰ ਮਰੀਜ਼ਾਂ ਨੂੰ ਇਹ ਦਵਾਈਆਂ ਖਰੀਦਣ ਦੇ ਲਈ ਪ੍ਰੇਰਿਤ ਹੀ ਨਹੀਂ ਕਰਦੇ ਹਨ ਅਤੇ ਜਿਸ ਕੰਪਨੀ ਦੇ ਨਾਲ ਉਨ੍ਹਾਂ ਦੀ ਗਿੱਟਮਿੱਟ ਹੁੰਦੀ ਹੈ, ਉਸੇ ਕੰਪਨੀ ਦੀ ਦਵਾਈ ਮਰੀਜ਼ਾਂ ‘ਤੇ ਥੋਪ ਦਿੱਤੀ ਜਾਂਦੀ ਹੈ।

ਕਈ ਡਾਕਟਰ ਤਾਂ ਇਨ੍ਹਾਂ ਦਵਾਈਆਂ ਨੂੰ ਖਰੀਦਣ ਲਈ ਮਰੀਜ਼ਾਂ ਨੂੰ ਐਨਾ ਕੁ ਮਜ਼ਬੂਰ ਕਰ ਦਿੰਦੇ ਹਨ ਕਿ ਉਹ ਖ਼ਰੀਦੀ ਹੋਈ ਦਵਾਈ ਨੂੰ ਉਨ੍ਹਾਂ ਨੂੰ ਇਕ ਵਾਰ ਦਿਖਾ ਕੇ ਜਾਣ ਦੇ ਲਈ ਮਜ਼ਬੂਰ ਕਰਦੇ ਰfੰਹੰਦੇ ਹਨ।ਅੱਜ ਜਿਆਦਾਤਰ ਸਰਕਾਰੀ ਹਸਪਤਾਲਾਂ ‘ਚ ਹਲਾਤ ਐਨੇ ਕੁ ਮਾੜੇ ਹਨ ਕਿ ਉਥੇ ਸਪੈਸ਼ਲਿਸਟ ਡਾਕਟਰਾਂ ਦੀ ਤਾਇਨਾਤੀ ਤਾਂ ਜ਼ਰੂਰ ਕਰ ਦਿੱਤੀ ਗਈ ਹੈ, ਪਰ ਉਨ੍ਹਾਂ ਕੋਲ ਛੋਟੇ —ਮੋਟੇ ਆਮ ਟੈਸਟ ਕਰਨ ਦੀ ਸਹੂਲਤ ਵੀ ਮੌਜ਼ੂਦ ਨਹੀਂ ਹੈ। ਨਤੀਜ਼ਨ ਮਰੀਜਾਂ ਨੂੰ ਬਾਹਰਲੇ ਨਿੱਜੀ ਹਸਪਤਾਲਾਂ ਵੱਲ ਰੈਫਰ ਕਰ ਦਿੱਤਾ ਜਾਂਦਾ ਹੈ ਅਤੇ ਕਈ ਮਰੀਜਾਂ ਤਾਂ ਆਖ਼ਰ ਦਮ ਤੋੜ ਜਾਂਦੇ ਹਨ।ਅਜਿਹੇ ਭਿਆਨਕ ਹਲਾਤਾਂ ਨੂੰ ਕੀ ਕਿਹਾ ਜਾਵੇ?ਕੀ ਇਹ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਜਾਂ ਫਿਰ ਸਬੰਧਤ ਵਿਭਾਗ ਦੇ ਅਫਸਰਾਂ ਅਤੇ ਕੁਝ ਲੀਡਰਾਂ ਦੀ ਆਪਸੀ ਗੰਡ—ਤੁੱਪ ਦਾ ਕੋਈ ਰੂਪ ਹੈ।

ਬਹੁਤ ਸਾਰੇ ਨਿੱਜੀ ਹਸਪਤਾਲਾਂ ਦੇ ਤਾਂ ਵਾਅਰੇ—ਨਿਆਰੇ ਹਨ। ਇਨ੍ਹਾਂ ਦੇ ਮਾਲਕਾਂ ਅਤੇ ਡਾਕਟਰਾਂ ਨੂੰ ਪਤਾ ਹੈ ਕਿ ਕੋਈ ਵੀ ਮਰੀਜ ਉਨ੍ਹਾਂ ਦੇ ਕੋਲ ਕਿਸੇ ਮਜ਼ਬੂਰੀ ਵੱਸ ਹੀ ਆਉਂਦਾ ਹੈ ਅਤੇ ਉਹ ਮਰੀਜ਼ਾਂ ਦੇ ਨਾਲ ਨਾ ਸਿਰਫ ਤਾਨਾਸ਼ਾਹੀ ਵਤੀਰੇ ਨਾਲ ਪੇਸ਼ ਆਉਂਦੇ ਹਨ ਸਗੋਂ ਉਨ੍ਹਾਂ ਨੂੰ ਬਿਮਾਰੀ ਦੀ ਅਜਿਹੀ ਪਰਿਭਾਸ਼ਾ ਦੱਸ ਦਿੱਤੀ ਜਾਂਦੀ ਹੈ ,ਜਿਸਦਾ ਇਲਾਜ ਸਰਜ਼ਰੀ ਜਾਂ ਫਿਰ ਬਹੁਤ ਮਹਿੰਗੀਆਂ ਦਵਾਈਆਂ ਨਾਲ ਹੋਣਾ ਹੀ ਦੱਸਿਆ ਜਾਂਦਾ ਹੈ। ਮਰੀਜ਼ ਨੂੰ ਪਰਚੀ ਬਣਵਾਉਣ ਦੇ ਲਈ 200 ਤੋਂ 1000 ਰੁਪਏ ਤੱਕ ਦੇਣੇ ਪੈਂਦੇ ਹਨ ਅਤੇ ਉਸ ਤੋਂ ਬਾਅਦ ਵੀ ਡਾਕਟਰ ਦੀ ਮਰਜ਼ੀ  ਹੈ ਕਿ ਮਰੀਜ਼ ਨੂੰ ਕਦੋਂ ਅਤੇ ਕਿੰਨੀ ਵਾਰ ਆਉਣ ਦੇ ਲਈ ਮਜ਼ਬੂਰ ਕਰਨਾ ਹੈ।

ਕੁਝ ਹੀ ਸਾਲ ਪਹਿਲਾਂ ਕਈ ਨਿੱਜੀ ਹਸਪਤਾਲਾਂ ਦੀਆਂ ਅਜਿਹੀਆਂ ਕਰਤੂਤਾਂ ਸਾਹਮਣੇ ਆਈਆਂ ਸਨ,ਜਦੋਂ ਇਨ੍ਹਾਂ ਨੇ ਕੁਝ ਗਰੀਬ ਮਰੀਜਾਂ ਦੇ ਇਲਾਜ ਲਈ ਹਸਪਤਾਲ ਦੇ ਬਿੱਲ ਵਜੋਂ ਬਹੁਤ ਜਿਆਦਾ ਪੈਸੇ ਵਸੂਲ ਕੀਤੇ ਸਨ, ਜਿਸ ‘ਚ ਇਹ ਸਾਹਮਣੇ ਆਇਆ ਸੀ ਕਿ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਇਕੋ ਦਿਨ ਕਈ —ਕਈ ਟੈਸਟ ਕਰਵਾ ਕੇ ਮਨਮਾਨੀ ਨਾਲ ਪੈਸੇ ਵਸੂਲ ਕੀਤੇ ਗਏ। ਹਸਪਤਾਲਾਂ ਵਿੱਚ ਇਕ ਸਾਂਝੀ ਥਾਂ ‘ਤੇ ਸ਼ਿਕਾਇਤ ਬਕਸਾ ਲੱਗਣਾ ਚਾਹੀਦਾ ਹੈ ਜਿਸ ਵਿਚ ਕੋਈ ਵੀ ਹਸਪਤਾਲ *ਚ ਮਿਲ ਰਹੀਆਂ ਸਹੂਲਤਾਂ ਅਤੇ ਡਾਕਟਰ ਤੇ ਸਟਾਫ ਦੇ ਮਰੀਜ਼ਾਂ ਪ੍ਰਤੀ ਰਵੱਈਏ ਨਾਲ ਸਬੰਧਤ ਸ਼ਿਕਾਇਤ ਬਕਸੇ ਵਿਚ ਪਾ ਸਕੇ। ਜੇਕਰ ਕੋਈ ਹਸਪਤਾਲ ਕਿਸੇ ਕਾਇਦੇ—ਕਾਨੂੰਨ ਦੀ ਨਾਫ਼ਰਮਾਨੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਪ੍ਰਬੰਧਕਾਂ ਨੂੰ ਇਕ ਜਾਂ ਦੋ ਵਾਰ ਤਾੜਨਾ ਕਰਕੇ ਉਸ ਤੋਂ ਬਾਅਦ ਹਸਪਤਾਲ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀਹੈ। ਡਾਕਟਰਾਂ, ਮੈਡੀਕਲ ਕੰਪਨੀਆਂ ਅਤੇ ਸਟੋਰ ਮਾਲਕਾਂ ਦੀ ਆਪਸੀ ਮਿਲੀਭੁਗਤ ਦੀ ਸਮੇਂ—ਸਮੇਂ ‘ਤੇ ਤਫ਼ਤੀਸ਼ ਹੋਣੀ ਚਾਹੀਦੀ ਹੈ। ਸਰਕਾਰੀ ਡਾਕਟਰਾਂ ਵੱਲੋਂ ਆਪਣੇ ਘਰਾਂ ‘ਚ ਨਿੱਜੀ ਕਲੀਨਕ ਖੋਲ੍ਹ ਕੇ ਮਰੀਜ਼ ਦੇਖਣ ‘ਤੇ ਸਖਤ ਪਾਬੰਦੀ ਹੋਣ ਦੇ ਨਾਲ ਨਾਲ  ੳਨ੍ਹਾਂ ਦਾ ਐਨਪੀਏ ਵੀ ਬੰਦ ਹੋਣਾ ਚਾਹੀਦਾ ਹੈ। ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਦਵਾਈਆਂ  ਦੇ ਮਨਮਾਨੇ ਰੇਟ ਤੈਅ ਕਰਨ ‘ਤੇ ਵੀ ਲਗਾਮ ਲੱਗਣੀ ਚਾਹੀਦੀ ਹੈ ਅਤੇ ਉਨ੍ਹਾਂ ਵੱਲੋਂ ਤੈਅ ਕੀਤੀ ਗਈ ਐਮਆਰਪੀ ਦੀ ਸਮੀਖਿਆ ਕਰਨੀ ਚਾਹੀਦੀ ਹੈ ਤਾਂ ਜੋ ਮਰੀਜ਼ ਨੂੰ 10 ਰਪਏ ‘ਚ ਮਿਲਣ ਵਾਲੀ ਦਵਾਈ ਦੇ ਲਈ 50 ਤੋਂ 80 ਰੁਪਏ ਦੀ ਕੀਮਤ ਅਦਾ ਨਾ ਕਰਨੀ ਪਵੇ।