Punjab News - Quami Ekta Punjabi Newspaper (ਕੌਮੀ ਏਕਤਾ) » ਜਗਮੀਤ ਸਿੰਘ ਬਰੜਵਾਲ

“ਮਹਾਨ ਸਖਸੀਅਤ ਡਾ. ਬੀ. ਆਰ. ਅੰਬੇਦਕਰ ਸਹਿਬ ਨੂੰ ਜਨਮ ਦਿਵਸ ਤੇ ਕੋਟਿਨ-ਕੋਟ ਪ੍ਰਣਾਮ”
ਸੰਵਿਧਾਨ ਨਿਰਮਾਤਾ ਗਰੀਬਾ ਦੇ ਮਸ਼ੀਹਾ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਹਰ ਸਾਲ 14 ਅਪ੍ਰੈਲ

ਨੂੰ ਬੜੀ ਧੂਮ-ਧਾਮ ਨਾਮ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇੱਕ ਸੌ ਤੇਤੀਵਾਂ ਜਨਮ ਦਿਹਾੜਾ ਬੜੀ ਸਾਨੋ-ਸੌਕਤ

ਨਾਲ ਉਹਨਾ ਦੀ ਵਿਚਾਰਧਾਰਾ ਦਾ ਗੁਣਗਾਨ ਕਰਕੇ ਅਤੇ ਜਾਗੋ ਦੇ ਰੂਪ ਵਿੱਚ ਚੇਤਨਾਂ ਮਾਰਚ ਕੱਢੀਆ ਗਿਆ।

ਜਿਸ ਵਿੱਚ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਅਤੇ ਉਹਨਾਂ ਦੇ ਆਦਰਸ਼ਾਂ ਉਪਰ ਚੱਲਣ ਵਾਲੇ ਗਿਆਵਾਨ

ਅਤੇ ਪੜ੍ਹੇ ਲਿਖੇ ਨੌਜਵਾਨਾਂ ਦੁਆਰਾ ਉਹਨਾ ਦੁਆਰਾ ਬਣਾਏ ਗਏ ਰਸਤੇ ਉੱਪਰ ਚੱਲਣ ਅਤੇ ਉਹਨਾ ਦੁਆਰਾ

ਵਿਖਾਏ ਰਾਹ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਵਿਸ਼ੇਸ ਪ੍ਰਕਾਰ ਅਤੇ ਉਹਨਾ ਦੀ ਵਿਚਾਰ-ਧਾਰਾ ਦਾ

ਗੁਣ-ਗਾਣ ਕਰਕੇ ਗੀਤ ਦੇ ਰੂਪ ਵਿੱਚ ਹਰ ਵੱਡੇ-ਛੋਟੇ ਵਿਅਕਤੀ ਨੂੰ ਉਹਨਾ ਦੀ ਸੋਚ ਨੂੰ ਅਪਣਾਉਣ ਅਤੇ ਉਸ

ਰਾਹ ਤੇ ਚੱਲਣ ਦੀ ਤਰਜੀਹ ਸਿਖਾਈ ਕਿ ਕਿਵੇਂ ਬਾਬਾ ਸਾਹਿਬ ਜੀ ਨੇ ਉੱਚ-ਨੀਚ, ਜਾਤ-ਪਾਤ ਵਰਗੀਆ ਭੈੜੀਆ

ਛੂਆ-ਛਾਤ ਵਰਗੀਆ ਬਿਮਾਰੀਆਂ ਨੂੰ ਸਮਾਜ ਵਿੱਚੋ ਪੁੱਟਕੇ ਬਾਹਰ ਸੁੱਟ ਦਿੱਤਾ। ਜਿਸ ਦੇ ਨਾਲ ਹਰ ਵਰਗ ਨੂੰ ਇੱਕ

ਸਮਾਨ ਰਹਿਣ, ਖਾਣ-ਪੀਣ ਅਤੇ ਅਪਣੀ ਭਾਈਚਾਰੇ ਦੀ ਸਾਂਝ ਨੂੰ ਸਥਾਪਤ ਕੀਤਾ।

ਜਨਮ ਤੇ ਪਰਿਵਾਰ- ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ 1891 ਈ ਨੂੰ ਬੜੌਦਾ ਰਿਆਸਤ

ਛਾਉਣੀ ਮਹੂ (ਮੱਧ ਪ੍ਰਦੇਸ) ਵਿੱਚ ਸੂਬੇਦਾਰ ਰਾਮ ਜੀ ਦਾਸ ਦੇ ਘਰ ਮਾਤਾ ਭੀਮਾ ਬਾਈ ਜੀ ਦੀ ਕੁੱਖੋ

ਹੋਇਆ।ਬਾਬਾ ਸਾਹਿਬ ਜੀ ਅਜੇ ਤਿੰਨ ਸਾਲ ਦੇ ਸਨ ,ਜਦੋ ਉਹਨਾ ਦੇ ਪਿਤਾ ਫੌਜ ਦੀ ਨੌਕਰੀ ਵਿਚੋਂ ਰਿਟਾਇਰ ਹੋਕੇ

ਕਸਬਾ ਸਤਾਰਾ ਵਿੱਚ ਰਹਿਣ ਲੱਗੇ ਇਥੇ ਹੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ ਛੋਟੀ ਉਮਰ ਵਿੱਚ ਹੀ ਬਾਬਾ ਸਾਹਿਬ

ਜੀ ਦੇ ਮਾਤਾ ਦਾ ਦਿਹਾਂਤ ਹੋ ਗਿਆ ਉਸਤੋ ਬਾਅਦ ਡਾ. ਅੰਬਦੇਕਰ ਸਾਹਿਬ ਉਦਾਸ ਰਹਿਣ ਲੱਗੇ ਪੜਾਈ ਵਿੱਚ

ਵੀ ਮਨ ਨਾ ਲੱਗਦਾ ਵੱਡੇ ਭਰਾ ਅਨੰਦ ਰਾਓ ਦੁਆਰਾ ਭੀਮ ਰਾਓ ਜੀ ਨੂੰ ਦੱਸਿਆ ਗਿਆ ਕਿ ਮਾਤਾ ਜੀ ਆਪ ਨੂੰ

ਇਕ ਵੱਡਾ ਅਫਸਰ ਬਣਾਉਣਾ ਚਾਹੁੰਦੇ ਸਨ। ਉਸ ਦਿਨ ਤੋ ਬਾਬਾ ਸਾਹਿਬ ਪੂਰੀ ਮਿਹਨਤ ਅਤੇ ਲਗਨ ਨਾਲ

ਪੜ੍ਹਨਾ ਸੁਰੂ ਕਰ ਦਿੱਤਾ। ਸਤਾਰਾਂ ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਰਮਾ ਬਾਈ ਨਾਲ ਹੋਇਆ ਆਪ

ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਂ ਜਸਵੰਤ ਰਾਓ ਰੱਖਿਆ ਗਿਆ।

ਭੇਦ-ਭਾਵ ਦਾ ਸ਼ਿਕਾਰ- ਜਿਸ ਸਮੇਂ ਡਾ. ਅੰਬਦੇਕਰ ਸਾਹਿਬ 1907 ਈ. ਵਿੱਚ ਦਸਵੀ ਜਮਾਤ ਪਾਸ ਕੀਤੀ

ਉਹਨਾ ਦਿਨਾ ਵਿਚ ਮਹਾਰਸ਼ਟਰ ਵਿੱਚ ਛੂਤ-ਛਾਤ ਦਾ ਬੜਾ ਬੋਲ-ਬਾਲਾ ਸੀ। ਸਕੂਲ ਵਿੱਚ ਗਰੀਬ ਅਤੇ ਦਲਿਤ

ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨਾਲ ਨਫ਼ਰਤ ਕੀਤੀ ਜਾਂਦੀ ਸੀ ਉਹਨਾਂ ਨੂੰ ਉੱਚ ਸ੍ਰੈਣੀ ਦੇ

ਵਿਦਿਆਰਥੀਆ ਨਾਲ ਬੈਠਣ ਦੀ ਆਗਿਆਂ ਨਹੀਂ ਸੀ। ਇਕ ਵਾਰ ਅਧਿਆਪਕ ਨੂੰ ਬਾਬਾ ਸਾਹਿਬ ਨੂੰ ਬਲੈਕ

ਬੋਰਡ ਉੱਤੇ ਸਵਾਲ ਹੱਲ ਕਰਨ ਲਈ ਕਿਹਾ ਤਾਂ ਜਮਾਤ ਦੇ ਬਾਕੀ ਵਿਦਾਆਰਥੀਆਂ ਨੇ ਰੌਲਾ ਪਾ ਲਿਆ ਕਿ ਸਾਨੂੰ

ਪਹਿਲਾ ਉੱਥੋ ਆਪਣੇ ਰੋਟੀ ਵਾਲੇ ਡੱਬੇ ਚੁੱਕ ਲੈਣ ਦਿਓ ਇਸ ਘਟਨਾ ਨੇ ਭੀਮ ਰਾਉ ਦੇ ਬਾਲ ਮਨ ਉਪਰ ਬੜਾ

ਡੂੰਘਾਂ ਪ੍ਰਭਾਵ ਪਿਆਂ ਅਤੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਇਸ ਵਿਤਕਰੇ ਤੋ ਬਾਅਦ ਬਾਬਾ ਸਾਹਿਬ ਦੁਆਰਾ ਛੂਤ-

ਛਾਤ ਪ੍ਰਤਿ ਵਿਦਰੋਹ ਦੀ ਭਾਵਨਾ ਆਪ ਨੇ ਮਨ ਵਿੱਚ ਹੋਰ ਵੀ ਪ੍ਰਬਲ ਹੋ ਗਈ। ਇਸਦੇ ਨਾਲ ਹੀ ਡਾ. ਸਾਹਿਬ ਨੂੰ

ਇਸ ਗੱਲ ਦਾ ਪੂਰਨ ਗਿਆਨ ਹੋ ਗਿਆ ਕਿ ਇਸ ਪ੍ਰਕਾਰ ਦੇ ਵਿਤਕਰੇ ਨੂੰ ਵਿਦਿਆ ਦੇ ਚਾਨਣ ਨਾਲ ਹੀ ਦੂਰ

ਕੀਤਾ ਜਾ ਸਕਦਾ ਹੈ। ਸਮਾਜ ਵਿਚ ਫੈਲੀ ਜਾਤ-ਪਾਤ ਛੂਤ-ਛਾਤ ਵਰਗੀਆ ਭੈੜੀਆਂ ਬਿਮਾਰੀਆਂ ਨੂੰ ਦੂਰ ਕਰਨ

ਲਈ ਸਿਖਿਆ ਦਾ ਪ੍ਰਸਾਰ ਨੂੰ ਸਮਾਜ ਵਿੱਚ ਵਿਦਿਆ ਚਾਨਣ ਫੈਲਾਉਣ ਲਈ ‘ਪੀਪਲਜ ਐਜੂਕੇਸ਼ਨਲ ਸੁਸਾਇਟੀ’

ਬਣਾਈ ਜਿਸ ਦੁਆਰਾ ਗਰੀਬ ਬੱਚਿਆਂ ਨੂੰ ਪੜਾਉਣ ਅਤੇ ਉਹਨਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਆਪ

ਦੁਆਰਾ ‘ਮੂਕ ਨਾਇਕ’ ਅਤੇ ਬਹਿਸ਼ਕ੍ਰਤ ਭਾਰਤ ਨਾਂ ਦੇ ਹਫਤਾਵਾਰੀ ਅਖਬਾਰ ਛਪਾਏ ਗਏ। ਜਿਸ ਦੇ ਪ੍ਰਭਾਵ

ਤਹਿਤ ਲੋਕਾਂ ਵਿੱਚ ਇੱਕ ਨਵੀ ਸੇਧ ਅਤੇ ਸਿੱਖਿਆ ਪ੍ਰਤਿ ਉਤਸ਼ਾਹ ਵੇਖਣ ਨੂੰ ਮਿਲਿਆ।

ਸੰਵਿਧਾਨ ਨਿਰਮਾਤਾ ਦੇ ਰੂਪ ਵਿੱਚ- ਡਾ. ਭੀਮ ਰਾਓ ਅੰਬੇਦਕਰ ਜੀ ਬਚਪਨ ਤੋ ਹੀ ਆਪਣੇ ਲੋਕਾ ਲਈ ਕੁਝ

ਅਜਿਹਾ ਕਰਨਾ ਚਾਹੁੰਦੇ ਸਨ ਜਿਸ ਨਾਲ ਉਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣ ਅਤੇ ਇੱਕ ਸਮਾਨ ਸਤਿਕਾਰ

ਦਿਵਾਇਆ ਜਾਵੇ ਜਿਸ ਨਾਲ ਉਹ ਚੰਗੀ ਵਿੱਦਿਆਂ ਹਾਸਿਲ ਕਰਕੇ ਆਪਣੇ ਜੀਵਨ ਨੂੰ ਇੱਕ ਚੰਗੇ ਢੰਗ ਨਾਲ

ਜੀਵਨ ਬਤੀਤ ਕਰ ਸਕਣ ।ਜਿਸ ਕਾਰਨ ਆਪ ਜੀ ਨੇ ਜਲਦੀ ਹੀ ਉੱਚ ਸਿੱਖਿਆ ਅਧਿਕਾਰ ਦਿਵਾਉਣ ਲਈ

ਅਜਾਦੀ ਤੋ ਬਾਅਦ ਆਪ ਜੀ ਆਜਾਦ ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਬਣੇ

ਆਪ ਜੀ ਨੇ ਬੜੀ ਮਹਿਨਤ ਅਤੇ ਲਗਨ ਨਾਲ ਇਸ ਕੰਮ ਨੂੰ ਨਿਭਾਇਆ ਅਤੇ ਜਿਸਦੇ ਫਲਸਰੂਪ ਆਪ ਜੀ ਨੇ ਦੋ

ਸਾਲ ਗਿਆਰ੍ਹਾ ਮਹੀਨੇ ਅਠ੍ਹਾਰਾਂ ਦਿਨ ਵਿੱਚ ਹੀ ਇਹ ਖਰੜਾ 29 ਨਵੰਬਰ 1949 ਈ. ਨੂੰ ਪਾਸ ਹੋ ਗਿਆ ਅਤੇ

26 ਜਨਵਰੀ 1950 ਈ. ਨੂੰ ਇਸ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ। ਬਾਬਾ ਸਾਹਿਬ ਜੀ ਦੀ ਨਿਗਰਾਨੀ ਹੇਠ

ਤਿਆਰ ਕੀਤਾ ਗਿਆ ਸੰਵਿਧਾਨ ਜੋ ਕਿ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਅਤੇ ਉਹਨਾ ਨੂੰ ਇੱਕ ਸਮਾਨ

ਅਧਿਕਾਰ ਅਤੇ ਉਹਨਾਂ ਦੇ ਹੱਕਾ ਦਾ ਸਮਰਥਨ ਕਰਦਾ ਹੈ ਜੋ ਕਿ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਂ ਵਿੱਚ

ਲਿਖਿਆ ਗਿਆ ਹੈ ਕਿ “ਅਸੀ ਭਾਰਤ ਦੇ ਲੋਕ ਭਾਰਤ ਨੂੰ ਇੱਕ ਧਰਮ-ਨਿਰਪੇਖ ਲੋਕੰਤਰੀ ਗਣਰਾਜ ਐਲਾਨ

ਕਰਦੇ ਹਾਂ।” ਡਾ. ਸਾਹਿਬ ਜੀ ਦੀ ਨਿਗਰਾਨੀ ਹੇਠ ਤਿਆਰ ਕੀਤਾ ਸੰਵਿਧਾਨ ਪੂਰਨ ਰੂਪ ਵਿੱਚ ਲੋਕ ਤੰਤਰਿਕ ਅਤੇ

ਧਰਮ ਨਿਰਪੱਖ ਹੈ।

ਪੜ੍ਹੋ ਜੁੜੋ ਤੇ ਸੰਘਰਸ਼ ਕਰੋ- ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਨੇ ਨੇ ਸਿੱਖਿਆ ਨੂੰ ਸ਼ੇਰਨੀ

ਦਾ ਦੁੱਧ ਕਿਹਾ ‘ਜੋ ਜਿੰਨਾ ਪੀਵੇਗਾ ਉਹ ਉਨ੍ਹਾਂ ਦਹਾੜੇਗਾਂ’ ਭਾਵ ਸਭ ਤੋਂ ਉਪਰ ਅਤੇ ਵਿਸ਼ੇਸ਼ ਸਿੱਖਿਆ ਨੂੰ ਪਹਿਲ ਦੇ

ਰੂਪ ਵਿੱਚ ਅਪਣਾਉਣ ਲਈ ਕਿਹਾ ਜਿਸ ਨਾਲ ਸਮਾਜ ਵਿੱਚ ਫੈਲੀ ਉਚ-ਨੀਚ ਜਾਤੀ ਵਿਤਕਰਾ ਅਤੇ ਛੂਆ-ਛਾਤ

ਵਰਗੀਆਂ ਭੈੜੀਆਂ ਬਿਮਾਰੀਆਂ ਨੂੰ ਜੜੋ ਪੁੱਟ ਕੇ ਬਾਹਰ ਸੁੱਟਿਆ ਜਾ ਸਕਦਾ ਹੈ ਸਿੱਖਿਆ ਹੀ ਇੱਕ ਅਜਿਹਾ

ਹਥਿਆਰ ਹੈ ਜਿਸ ਦੁਆਰਾ ਸਭ ਨੂੰ ਇੱਕ ਬਰਾਬਰ ਸਮਾਨ ਅਧਿਕਾਰ ਅਤੇ ਉਹਨਾਂ ਦੇ ਹੱਕਾ ਦੀ ਰੱਖਿਆਂ ਕੀਤੀ ਜਾ

ਸਕਦੀ ਹੈ ਅਤੇ ਨਾਲ ਹੀ ਕਿਹਾ ਕਿ ਸਿੱਖਿਆ ਇੱਕ ਅਜਿਹਾ ਧਨ ਹੈ ਜਿਸਨੂੰ ਕੋਵੀ ਵੀ ਚੋਰੀ ਜਾਂ ਖੋਂਹ ਨਹੀ ਸਕਦਾ।

ਜੋ ਕਿ ਪੂਰੀ ਜਿੰਦਗੀ ਨੂੰ ਖੁਸ਼ਹਾਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਦੀ ਹੈ।ਬਾਬਾ ਸਾਹਿਬ ਜੀ ਨੇ ਕਿਹਾ

ਸੰਵਿਧਾਨ ਚਾਹੇ ਕਿੰਨਾ ਵੀ ਚੰਗਾ ਹੋਵੇ, ਜੇ ਇਸ ਨੂੰ ਲਾਗੂ ਕਰਨ ਵਾਲੇ ਚੰਗੇ ਨਹੀ ਹਨ ਤਾਂ ਸੰਵਿਧਾਨ ਨਿਸ਼ਚਿਤ ਹੀ

ਬੁਰਾ ਸਾਬਤ ਹੋਵੇਗਾ । ਸੰਵਿਧਾਨ ਕਿੰਨ੍ਹਾ ਵੀ ਬੁਰਾ ਕਿਉਂ ਨਾਂ ਹੋਵੇ, ਜੇ ਇਸਨੂੰ ਲਾਗੂ ਕਰਨ ਵਾਲੇ ਚੰਗੇ ਲੋਕ ਹਨ ਤਾਂ

ਸੰਵਿਧਾਨ ਚੰਗਾ ਹੀ ਸਾਬਤ ਹੋਵੇਗਾ।

ਡਾ. ਅੰਬੇਦਕਰ ਜੀ ਦਲਿਤ, ਭਾਈਚਾਰੇ, ਅਤੇ ਸਮਾਜ ਵਿਚ ਛੂਆ-ਛਾਤ ਦਾ ਸ਼ਿਕਾਰ ਹੋਏ ਲੋਕਾ ਦੇ ਸੱਚੇ ਹਮਦਰਦ

ਸਨ ਉਹਨਾ ਨੇ ਆਪਣਾ ਸੰਪੂਰਨ ਜੀਵਨ ਗਰੀਬ ਲੋਕਾ ਨੂੰ ਉੱਚਾ ਚੁੱਕਣ ਅਤੇ ਉਹਨਾਂ ਦੇ ਅਧਿਕਾਰ ਨੂੰ ਦਵਾਉਣ

ਵਿੱਚ ਆਪਣਾ ਸਭ ਕੁਝ ਲੇਖੇ ਲਾ ਦਿੱਤਾ। ਉਹਨਾ ਦੇ ਜੀਵਨ ਵਿੱਚ ਇੱਕ ਰੋਸ਼ਨੀ ਦੀ ਕਿਰਨ ਬਣਕੇ ਆਏ ਜਿਸ

ਕਾਰਨ ਉਹਨਾ ਨੂੰ ਗਰੀਬਾਂ ਦਾ ਮਸੀਹਾਂ ਕਿਹਾ ਗਿਆ। ਆਪ ਜੀ ਕਾਫੀ ਲੰਬੇ ਸਮੇਂ ਤੱਕ ਰਾਜ-ਸਭਾ ਦੇ ਮੈੰਬਰ ਰਹੇ

ਆਪਣੇ ਜੀਵਨ ਵਿੱਚ ਆਪਜੀ ਨੇ ਬੁੱਧ ਧਰਮ ਦੀ ਵਿਚਾਰ ਧਾਰਾ ਨੂੰ ਅਪਣਾਇਆ ਸੌ ਅੱਜ ਲੋੜ ਹੈ ਸਾਨੂੰ ਸਮਝਣ

ਦੀ ਉਹਨਾਂ ਦੁਆਰਾਂ ਵਿਖਾਏ ਗਏ ਰਾਹ ਉੱਪਰ ਚੱਲਣ ਦੀ ਜਿਸ ਦੁਆਰਾ ਅਸੀ ਆਪਣੇ ਸਮਾਜ ਨੂੰ ਹੋਰ ਅੱਗੇ

ਲਿਜਾ ਸਕਦੇ ਹਾਂ ਅਤੇ ਸਮਾਜ ਵਿਚ ਇੱਕ ਵਿਲਖੱਣ ਸਥਾਨ ਪ੍ਰਾਪਤ ਕਰ ਸਕਦੇ ਹਾਂ ਕਿਉਕਿ ਬਾਬਾ ਸਾਹਿਬ ਜੀ ਨੇ

ਸਾਨੂੰ ਉਹ ਸਭ ਹੱਕ ਦਿਵਾਏ ਜੋ ਕਦੇ ਅਸੀ ਸੁਪਨੇ ਵਿੱਚ ਵੀ ਨਹੀ ਸੀ ਸੋਚ ਸਕਦੇ ਉਸ ਸਮੇਂ ਮੰਦਰ ਵਿੱਚ ਅੰਦਰ

ਆਉਣਾ ਸ਼ਖਤ ਮਨ੍ਹਾਂ ਸੀ ਸਭ ਲਈ ਮੰਦਰ ਦੇ ਦਰਵਾਜੇ ਖੋਲ ਦਿੱਤੇ । ਪਾਣੀ ਤੱਕ ਨਹੀ ਦਿੱਤਾ ਜਾਂਦਾ ਸੀ, ਪਾਣੀ

ਦੇ ਤਲਾਬ ਬਣਾਵਾ ਦਿੱਤੇ, ਇਥੋ ਤੱਕ ਕਿ ਬਾਬਾ ਸਾਹਿਬ ਜੀ ਲਈ ਰਹਿਣ ਲਈ ਵੀ ਜਗ੍ਹਾ ਨਹੀ ਦਿੱਤੀ ਜਾਂਦੀ ਸੀ

ਅੱਜ ਹਰ ਇੱਕ ਸਰਕਾਰੀ ਦਫਤਰ ਵਿੱਚ ਫੋਟੋ ਲਗਦੀ ਹੈ ਇਸ ਪ੍ਰਕਾਰ ਸਾਡੇ ਸਮਾਜ ਨੂੰ ਉਹਨਾਂ ਦੀ ਵਿਚਾਰਧਾਰਾ

ਨੂੰ ਅਪਣਾਉਣ ਨੂੰ ਅਪਣਾਉਣਾ ਚਾਹੀਦਾ ਹੈ। ਅਤੇ ਵੱਧ ਚੜ੍ਹਕੇ ਰਾਜਨੀਤੀ ਵਿੱਚ ਆਪਣਾ ਯੋਗਦਾਨ ਨਹੀਂ ਪਾਵਾਂਗੇ

ਤਾਂ ਸਾਡੇ ਉੱਪਰ ਅਯੋਗ ਘੱਟ ਪੜ੍ਹੇ ਲਿਖੇ ਵਿਅਕਤੀ ਸ਼ਾਸਨ ਕਰਨ ਲੱਗਣਗੇ ਅਤੇ ਅਸੀ ਉਸ ਮੰਜਿਲ ਤੱਕ ਨਹੀ

ਪਹੁੰਚ ਸਕਾਂਗੇ ਜੋ ਬਾਬਾ ਸਾਹਿਬ ਜੀ ਨੇ ਸਾਨੂੰ ਸੇਧ ਦਿੱਤੀ ਸੀ। ਬਾਬਾ ਸਾਹਿਬ ਦੀਆਂ ਸਮਾਜਿਕ, ਰਾਜਨੀਤਿਕ ਅਤੇ

ਆਰਥਿਕ ਸੁਧਾਰ ਦੀਆਂ ਨੀਤੀਆਂ ਅੱਜ ਵੀ ਸਾਡੇ ਦੇਸ਼ ਅਤੇ ਸਮਾਜ ਲਈ ਮਹੱਤਵਪੂਰਨ ਹਨ। ਬਾਬਾ ਸਾਹਿਬ ਜੀ

ਦਾ ਦਿਹਾਂਤ 6 ਦਸੰਬਰ 1956 ਨੂੰ ਦਿੱਲੀ ਵਿਖੇ ਹੋਇਆ। ਅਸੀ ਭਾਰਤ ਦੇ ਲੋਕ ਬਾਬਾ ਸਾਹਿਬ ਜੀ ਦੇ ਇਸ

ਯੋਗਦਾਨ ਲਈ ਹਮੇਸਾਂ ਉਹਨਾਂ ਦੇ ਰਿਣੀ ਰਹਾਂਗੇ। “ਜੈ ਭੀਮ ਜੈ ਭਾਰਤ”

ਸਮੇਂ ਦੀ ਕਾਣੀ ਵੰਡ
ਜਿੰਦਗੀ ਦੇ ਚਲਦੇ ਸਫ਼ਰ ਦੌਰਾਨ ਜਿਉ-ਜਿਉ ਸਮਾਂ ਲੰਘਦਾ ਜਾਂਦਾ ਹੈ ਉਸੇ ਤਰ੍ਹਾਂ ਜਿੰਦਗੀ ਨੂੰ ਜਿਉਣ ਦੇ ਢੰਗ ਤਰੀਕੇ ਅਤੇ ਆਪਸੀ ਰਿਸ਼ਤੇ ਪਿਆਰ ਮੁਹੱਬਤ ਦਿਲਾਂ ਦੀ ਆਪਸੀ ਸਾਂਝ ਘੱਟਦੀ ਜਾਂਦੀ ਹੈ ਪਿੱਛਲਾ ਸਮਾਂ ਕੁਝ ਹੋਰ ਸੀ ਜਦੋ ਇੱਕ ਛੱਤ ਹੇਠਾਂ ਦਸ- ਪੰਦਰਾਂ ਜੀਅ ਬੜੇ ਖੁਸੀ-ਖੁਸੀ ਜੀਵਨ ਬਤੀਤ ਕਰਦੇ ਸਨ। ਇਸ ਦੇ ਨਾਲ ਹੀ ਸਾਰਾ ਟੱਬਰ ਮਿਲ ਜੁਲਕੇ ਘਰ ਦੇ ਸਾਰੇ ਕੰਮ ਵੰਡਕੇ ਕਰਦੇ ਸੀ ਭਰਾਵਾਂ ਦਾ ਆਪਸੀ ਮਿਲਵਰਤਨ ਅਤੇ ਇੱਕ ਜੁੱਟਤਾ ਦੀ ਮਿਸਾਲ ਪੂਰੇ ਪਿੰਡ ਵਿੱਚ ਸਰਾਹੀ ਜਾਂਦੀ ਸੀ। ਅਜੌਕਾ ਸਮਾਂ ਕੁੱਝ ਹੋਰ ਹੀ ਤਸਵੀਰ ਪੇਸ਼ ਕਰਦਾ ਹੈ ਜਿਸ ਵਿੱਚ ਹਰ ਪਾਸੇ ਪੈਸੇ ਨੂੰ ਪ੍ਰਾਪਤ ਕਰਨ ਦੀ ਅੰਨ੍ਹੀ ਦੌੜ ਵਿੱਚ ਸਭ ਰਿਸ਼ਤੇ ਉਹ ਭਾਵੇ ਸਕੇ ਭੈਣ-ਭਰਾ ਹੀ ਕਿਉ ਨਾ ਹੋਣ ਸਭ ਫਿੱਕੇ ਜਾਪਦੇ ਹਨ ਇੱਕ ਦੂਜੇ ਤੋ ਅੱਗੇ ਨਿਕਲਣ ਦੀ ਦੋੜ ਨੇ ਖੂਨ ਦੇ ਰਿਸ਼ਤਿਆ ਨੂੰ ਵੀ ਪਾਣੀ ਕਰ ਛੱਡਿਆ ਇਸ ਤ੍ਰਾਸਦੀ ਨੂੰ ਪੇਸ਼ ਕਰਦੀ ਇਹ ਕਹਾਣੀ ਹੂਬ-ਹੂ ਅਜੌਕੇ ਸਮੇਂ ਦੇ ਰਿਸ਼ਤਿਆ ਉੱਪਰ ਕਟਾਂਖਸ ਵਿਅੰਗ ਕਰਦੀ ਨਜ਼ਰ ਆਉਂਦੀ ਹੈ।

ਜਿੰਦਗੀ ਦੇ ਦੌਰ ਵਿੱਚ ਯਾਰੋ ਸਮਾਂ ਇੱਕ ਐਸਾ ਸੀ ਕਿ ਭਰਾ ਨਾਲ ਭਰਾ ਦਾ ਰਿਸਤਾ ਅਨੋਖਾ ਸੀ ਇੱਕ ਹੀ ਮੰਜੇ ਉੱਤੇ ਇੱਕਠੇ ਭਰਾ ਰਲ ਮਿਲਕੇ ਪੈਂਦੇ ਸੀ ਅਤੇ ਆਪਸੀ ਕਬੀਲਦਾਰੀ ਦੀਆਂ ਖੁੱਲਕੇ ਗੱਲਾਂ ਕਰਦੇ ਸੀ। ਸਵੇਰ ਹੁੰਦਿਆ ਹੀ ਤਿੰਨੇ ਭਰਾ ਇੱਕਠੇ ਤਿਆਰ ਹੋਕੇ ਤੁਰਕੇ ਸਕੂਲ ਜਾਂਦੇ ਸੀ ਅਤੇ ਉਹਨਾਂ ਦਾ ਆਪਸੀ ਪਿਆਰ ਇੰਨ੍ਹਾ ਗੂੜਾ ਸੀ ਕਿ ਪੂਰੇ ਪਿੰਡ ਵਿੱਚ ਉਹਨਾਂ ਭਰਾਵਾਂ  ਦੀ ਮਿਸਾਲ ਦਿੱਤੀ ਜਾਂਦੀ ਸੀ ਤਿੰਨ ਭਰਾਵਾਂ ਵਿਚੋ ਵਿੱਚਕਾਰ ਵਾਲਾ ਜੋ ਕਿ ਖੇਤੀਬਾੜੀ ਦੇ ਕੰਮ ਵਿੱਚ ਵਧੇਰੇ ਦਿਲਚਸਪੀ ਰੱਖਦਾ ਸੀ ਪਰੰਤੂ ਇਹ ਵੀ ਨਹੀ ਸੀ ਕਿ ਉਹ ਪੜ੍ਹਨ ਵਿੱਚ ਨਲੈਂਕ ਸੀ ਸਮਾਂ ਬੀਤਦਾ ਗਿਆ ਜਦੋ ਤਿੰਨੇ ਭਰਾ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚੋ ਪਾਸ ਹੋ ਗਏ ਅਤੇ ਵੱਡੇ ਅਤੇ ਛੋਟੇ ਭਰਾ ਦੇ ਜਲਦੀ ਹੀ ਨਵੀ ਜਮਾਤ ਵਿੱਚ ਦਾਖਲਾਂ ਕਰਵਾ ਦਿੱਤਾ ਮਾਤਾ ਪਿਤਾ ਦੇ ਬਿਰਧ ਹੋ ਜਾਣ ਕਾਰਨ ਹੁਣ ਖੇਤੀ ਕਰਨੀ ਮੁਸ਼ਕਿਲ ਹੋ ਗਈ ਸੀ ਅਤੇ ਜਿਸ ਕਾਰਨ ਵਿੱਚਕਾਰ ਵਾਲੇ ਭਰਾ ਨੂੰ ਇਹ ਕਹਿਕੇ ਪੜ੍ਹਨੋ ਹਟਾ ਲਿਆ ਗਿਆ ਕਿ ਜੇਕਰ ਤੁਸੀ ਤਿੰਨੇ ਪੜ੍ਹਣ ਲਿਖਣ ਵਿੱਚ ਲੱਗ ਗਏ ਤਾਂ ਬਾਅਦ ਵਿੱਚ ਖੇਤੀ ਦੀ ਸਾਂਭ ਸੰਭਾਲ ਅਤੇ ਡੰਗਰਾਂ ਦੀ ਦੇਖਭਾਲ ਕੌਣ ਕਰੂਗਾ ਜਿਸ ਵਜ੍ਹਾ ਕਾਰਨ ਵਿੱਚਕਾਰ ਵਾਲਾ ਭਰਾ ਪੜਨੋ ਹਟਾ ਲਿਆ ਗਿਆ ਅਤੇ ਸਭ ਤੋ ਵੱਡਾ ਭਰਾ ਅਤੇ ਛੋਟਾ ਪੜ੍ਹ ਲਿਖਕੇ ਵੱਡੇ ਸ਼ਹਿਰ ਵਿੱਚ ਅਫ਼ਸਰ ਲੱਗ ਜਾਂਦੇ ਹਨ ਅਤੇ ਉੱਥੇ ਹੀ ਨਾਲ ਨੌਕਰੀ ਕਰਦੀਆਂ ਬਰਾਬਰ ਦੀਆਂ ਲੜਕੀਆ ਨਾਲ ਵਿਆਹ ਕਰਵਾ ਲੈਂਦੇ ਹਨ ਅਤੇ ਨੌਕਰੀ ਕਰਦੇ ਹੋਏ ਜੋ ਵੀ ਜਮੀਨ ਵਿਚੋ ਹਾੜੀ ਸਾਉਣੀ ਫ਼ਸਲ ਹੁੰਦੀ ਆਪਣੇ ਹਿਸਾਬ ਨਾਲ ਬਾਹਰੋ-ਬਾਹਰੀ ਆੜਤੀਏ ਤੋਂ ਫੜ ਲੈਂਦੇ ਅਤੇ ਆਪਣੀਆਂ ਕੋਠੀਆ ਮਹਿਲ ਮੁਨਾਰੇ ਛੱਤ ਲਏ ਹੁਣ ਉਹਨਾਂ ਦਾ ਆਪਸੀ ਭਾਈਚਾਰਾ ਘਟਦਾ ਨਜਰ ਆਉਦਾ ਹੈ ਉਹ ਹੁਣ ਸ਼ਹਿਰ ਵਿੱਚ ਰਹਿਕੇ ਆਪਣੇ-ਆਪ ਉੱਤੇ ਮਾਣ ਮਹਿਸੂਸ ਕਰਦੇ ਨਜਰ ਆਉਂਦੇ ਹਨ। ਹੁਣ ਉਹਨਾਂ ਨੂੰ ਪਿੰਡ ਵਿੱਚ ਰਹਿਣਾ ਜਾ ਭਰਾ ਨੂੰ ਕਿਸੇ ਤਿਥ-ਤਿਉਹਾਰ ਤੇ ਮਿਲਣ ਆਉਣਾ ਵੀ ਬੇਇਜਤੀ ਲਗਦੀ ਹੈ। ਇੱਕ ਸਮਾਂ ਐਸਾ ਆਉਂਦਾ ਹੈ ਕਿ ਉਹ ਪੜ੍ਹੀਆ-ਲਿਖਿਆ ਘਰਵਾਲੀਆਂ ਦੇ ਪਿੱਛੇ ਲੱਗ ਪਿੰਡ ਤੋਂ ਹਿੱਸੇ ਆਈ ਜਮੀਨ ਸਭ ਵੇਂਚ ਵੱਟਕੇ ਤੁਰ ਜਾਂਦੇ ਹਨ ਅਤੇ ਆਪਣੇ ਭਰਾ ਨੂੰ ਨਜਾਇਜ ਤੰਗ ਕਰਕੇ ਹਰ ਇੱਕ ਖੇਤੀਬਾੜੀ ਛੰਦਾ ਨੂੰ ਵੇਚਕੇ ਆਪਣੇ ਹਿੱਸੇ ਤੋ ਵੱਧਕੇ ਲੈ ਜਾਂਦੇ ਹਨ। ਉਸ ਸਮੇਂ ਉਹ ਇਹ ਸਭ ਕੁੱਝ ਭੁੱਲ ਜਾਂਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੇ ਭਰਾਂ ਨੇ ਆਪਣੀ ਪੜਾਈ ਵਿੱਚਕਾਰ ਛੱਡਕੇ ਖੇਤੀਬਾੜੀ ਸਾਂਭੀ ਅਤੇ ਜੋ ਵੀ ਹਾੜੀ ਸਾਉਣੀ ਫਸਲ ਦੀ ਬੱਚਤ ਹੋਈ ਸਭ ਸ਼ਹਿਰ ਕੋਠੀਆ ਉੱਪਰ ਲਗਾਂ ਦਿਤੀ ਪਰ ਜਦੋ ਵੰਡ ਦੀ ਵਾਰੀ ਆਈ ਤਾਂ ਦੋਵਾਂ ਪੜ੍ਹੇ-ਲਿਖੇ ਭਰਾਵਾਂ ਨੇ ਕਾਣੀ ਵੰਡ ਕਰਕੇ ਆਪਣੇ ਰੱਬ ਵਰਗੇ ਭਰਾ ਨਾਲ ਸਰੇਆਮ ਧੋਖਾ ਕੀਤਾ। ਜਿਨ੍ਹਾਂ ਦੀ ਬਾਦੋਲਤ ਅੱਜ ਉਹ ਚਾਅਵਾਂ ਨਾਲ ਕੋਠੀਆ ਵਿੱਚ ਰਹਿੰਦੇ ਸੀ ਤੇ ਇਨ੍ਹਾਂ ਕੁਝ ਲੁੱਟਣ-ਖਸੁਟੱਣ ਦੇ ਬਾਵਜੂਦ ਵੀ ਪਿੰਡ ਵਾਲੇ ਭਰਾ ਨੇ ਕਦੇ ਵੀ ਮੂਹੋ ਮੰਗ ਕੇ ਕੋਈ ਚੀਜ ਨਹੀ ਲਈ, ਜੋ ਭਰਾਵਾਂ ਨੇ ਦੇ ਦਿੱਤਾ ਜਾਂ ਸੱਚ ਕਹੀਏ ਕਿ ਜੋ ਬਚਿਆ-ਖੁਚਿਆ ਰਹਿ ਗਿਆ, ਉਸਦੇ ਵਿੱਚ ਹੀ ਉਹ ਬਹੁਤ ਖੁਸ ਸੀ ਕਿਉਕਿ ਉਹ ਮਿਹਨਤ ਮਜਦੂਰੀ ਕਰਕੇ ਖਾਣ ਵਿੱਚ ਵਿਸਵਾਸ ਰੱਖਦਾ ਸੀ ਭਾਵੇਂ ਕਿ ਉਸਦੇ ਨਾਲ ਹਰ ਪਾਸੇ ਧੱਕਾ ਹੀ ਹੋਇਆ। ਬਚਪਨ ਵਿੱਚ ਛੋਟੇ ਹੁੰਦਿਆ ਭਾਵੇ ਉਹ ਇੱਕ ਦੂਜੇ ਤੋਂ ਮਰ ਮਿੱਟ ਜਾਂਦੇ ਸੀ ਪਰ ਹੁਣ ਉਹ ਪਿੰਡ ਵਾਲੇ ਭਰਾ ਨੂੰ ਇੱਕ ਅਨਪੜ੍ਹ ਗਵਾਰ ਪੇਂਡੂ ਅਤੇ ਦੇਸੀ ਬੰਦਾ ਕਹਿਕੇ ਉਸਦੀ ਹਰ ਸਮੇਂ ਬੇਇਜਤੀ ਕਰਦੇ ਜਦੋ ਵੀ ਉਹ ਸ਼ਹਿਰ ਆਪਣੇ ਭਰਾਵਾਂ ਨੂੰ ਮਿਲਣ ਜਾਂਦਾ ਉਹਨਾ ਵਲੋ ਉਹਨਾਂ ਦੀਆਂ ਘਰਵਾਲੀਆਂ ਉਸਨੂੰ ਬਾਹਰੋਂ ਗੇਟ ਤੋਂ ਹੀ ਜਵਾਬ ਦੇ ਦਿੰਦੀਆ ਹਨ ਕਿ ਅੱਜ ਘਰ ਕੋਈ ਨਹੀ ਅਤੇ ਨਾਲ ਹੀ ਉਸਨੂੰ ਗਲਤ ਬੋਲ-ਕਬੋਲ ਬੋਲਦੀਆਂ ਕਿ ਜੇਕਰ ਸ਼ਹਿਰ ਭਰਾਵਾਂ ਕੋਲ ਆਉਣਾ ਹੁੰਦਾ ਤਾਂ ਢੰਗ ਦੇ ਕੱਪੜੇ ਲੀੜੇ ਪਾਕੇ ਆਇਆ ਕਰ ਤੈਨੂੰ ਖਾਣ-ਪੀਣ ਤੇ ਪਾਉਣ ਦਾ ਹੀ ਪਤੀ ਨਹੀਂ—ਸਾਡੇ ਲਈ ਕਿ ਕੀਤਾ ਤੂੰ, ਅਨਪੜ੍ਹ ਗਵਾਰ, ਤੂੰ ਪਿੰਡ ਦਾ, ਗਰਮੀ ਵਿੱਚ ਗੇਟ ਅੱਗੇ ਬਾਹਰ ਧੁੱਪ ਵਿੱਚ ਬੈਠਾ ਭਰਾ ਘੰਟੇ ਭਰ ਆਪਣੇ ਭਰਾਵਾਂ ਦਾ ਇੰਤਜਾਰ ਕਰਦਾ ਹੈ ਪਰੰਤੂ ਉਹਨੂੰ ਉੱਥੋ ਪਾਣੀ ਦੀ ਇੱਕ ਬੂੰਦ ਤੱਕ ਨਸੀਬ ਨਹੀ ਹੁੰਦੀ ਜਿਸਨੇ ਕਦੇ ਆਪਣੇ ਭਰਾਵਾਂ ਨੂੰ ਤੱਤੀ ਵਾਹ ਤੱਕ ਨਹੀ  ਲੱਗਣ ਦਿੱਤੀ,  ਬੇਇਜਤੀ ਕਰਵਾਕੇ ਉਹ ਅੰਤ ਪਿੰਡ ਮੁੜ ਆਉਂਦਾ ਹੈ ਜਦੋ ਸਕੇ ਭਰਾਵਾਂ ਦੇ ਹੁੰਦਿਆ ਸਕਾ ਭਰਾ ਇੰਨੀ ਧੁੱਪ ਵਿੱਚ ਇੱਕ ਪਾਣੀ ਦੀ ਬੂੰਦ ਲਈ ਸ਼ਹਿਰ ਤੋ ਪਿਆਸਾ ਮੁੜ ਆਵੇ ਅਤੇ ਕੀਤੇ ਅਹਿਸਾਨ ਜਦੋ ਆਪਣੀਆ ਦੇ ਕੋਈ ਆਪਣਾ ਭੁੱਲ ਜਾਵੇ ਉਸ ਸਮੇਂ ਜਾਪਦਾ ਹੈ ਕਿ ਪੈਰ੍ਹਾ ਹੇਠੋਂ ਜਮੀਨ ਖਿੱਸਕ ਗਈ ਹੋਵੇ ਅਤੇ ਬੀਤਿਆ ਸਮਾਂ ਅੱਖਾ ਅੱਗੇ ਘੁੱਮਣ ਲੱਗ ਜਾਂਦਾ ਹੈ ਕਿ ਕਿਸ ਤਰ੍ਹਾ ਆਪ ਖੁਦ ਮਿੱਟੀ ਨਾਲ ਮਿੱਟੀ ਹੋਕੇ ਕਮਾਇਆ ਕਰ-ਕਰ ਆਪ ਮਹਿਲ-ਮੁਨਾਰੇ ਛੱਤ ਦਿੱਤੇ ਅੱਜ ਉਹ ਆਪ ਖੁੱਦ ਉਸੇ ਪੁਰਾਣੇ ਪਿੰਡ ਵਾਲੇ ਘਰ ਵਿੱਚ ਮੀਂਹ ਸਮੇਂ ਟਿੱਪ-ਟਿੱਪ ਚੋਂਦੀ ਛੱਤ ਹੇਠ ਕਿਵੇਂ ਆਪਣਾ ਸਮਾਂ ਬਤੀਤ ਕਰ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਜਿਉਣ ਦੀ ਜਾਂਚ ਆਈ ਅੱਜ ਉਹੀ ਉਸਨੂੰ ਕੱਪੜੇ ਪਾਉਣ ਅਤੇ ਖਾਣ ਪੀਣ ਦਾ ਢੰਗ ਸਲੀਕਾ ਦੱਸਦੇ ਹਨ। ਦੁੱਖ ਵਿੱਚ ਖੜਨ੍ਹਾ ਤਾਂ ਦੂਰ ਦੀ ਗੱਲ ਸੁੱਖ ਵਿੱਚ ਵੀ ਮਿਲਣਾ ਆਪਣੀ ਸਾਨ ਦੇ ਖਿਲਾਫ ਮੰਨਦੇ ਹਨ, “ਹਾਲ-ਚਾਲ ਤਾਂ ਪੁੱਛਣਾ ਦੂਰ ਦੀ ਗੱਲ ਹੋ ਗਈ ਜੇਕਰ ਪਿੰਡੋ ਫੋਨ ਵੀ ਆਵੇ ਤਾਂ ਉਹ ਝੱਟ ਕੱਟ ਦਿੰਦੇ ਕਿ ਕੋਈ ਲੋੜ ਹੋਣੀ ਜਾਂ ਫਿਰ ਕੋਈ ਬਿਮਾਰ ਹੋਣਾ”। ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਪਿੰਡ ਵਾਲਾ ਭਰ੍ਹਾ ਹਮੇਸਾ ਉਹਨਾਂ ਦੀ ਸੁੱਖ ਲੋਚਦਾ ਹੈ ਅਤੇ ਕਾਣੀ ਵੰਡ ਲੈਕੇ ਵੀ ਉਹ ਪਿੰਡ ਵਿੱਚ ਖੁਸੀ-ਖੁਸੀ ਰਹਿੰਦਾ ਹੈ।

ਸਮਾਂ ਬੀਤਦਾ ਹੈ ਅਤੇ ਸੱਚ, ਹੱਕ ਇਮਾਨਦਾਰੀ ਦਾ ਐਸਾ ਚੱਕਰ ਘੁਮਦਾ ਹੈ ਕਿ ਕਿਸੇ ਸਿਆਣੇ ਨੇ ਖੂਬ ਕਿਹਾ ਹੈ ਕਿ ਰੱਬ ਘਰ ਦੇਰ ਹੈ ਅੰਧੇਰ ਨਹੀ ਜਿਸ ਦੌਰਾਨ ਸ਼ਹਿਰ ਰਹਿੰਦੇ ਦੋਵੇ ਭਰਾ ਅਚਾਨਕ ਘਾਟੇ ਵਿੱਚ ਆ ਜਾਂਦੇ ਹਨ ਅਤੇ ਉਹਨਾਂ ਵੱਲੇ ਚਲਾਇਆ ਗਿਆ ਕੰਮ ਫੇਲ੍ਹ ਹੋ ਜਾਂਦਾ ਹੈ ਅਤੇ ਉਹਨਾਂ ਦਾ ਵਾਲ-ਵਾਲ ਕਰਜੇ ਵਿੱਚ ਡੁੱਬ ਜਾਂਦਾ ਹੈ ਅਤੇ ਉਹਨਾਂ ਦੀ ਹਾਲਤ ਪਿੰਡ ਵਾਲੇ ਭਰਾ ਤੋ ਵੀ ਮਾੜੀ ਹੋ ਜਾਂਦੀ ਹੈ ਸਮਾਂ ਜੋ ਤਕਦੀਰ ਦਾ ਕੁਝ ਐਸਾ ਰੰਗ ਵਿਖਾਉਦਾ ਹੈ ਜਿਹਨਾ ਨੇ ਸਭ ਤੋ ਵੱਧ ਸਕੇ ਭਰਾ ਨੂੰ ਲੁੱਟਿਆ ਅੱਜ ਉਹ ਆਪ ਹੀ ਦੇ ਡੰਗ ਦੀ ਰੋਟੀ ਤੋ ਮੁਹਤਾਜ ਹੋ ਗਏ ਇਸ ਪ੍ਰਕਾਰ  ਜਿੰਦਗੀ ਦੇ ਦੋਰ ਵਿੱਚ ਸੱਚੇ ਬੰਦੇ ਨੂੰ ਕੋਈ ਕਿੰਨ੍ਹਾ ਵੀ ਤੰਗ ਪ੍ਰੇਸਾਨ ਕਰੇ ਜਾ ਰਵਾਏ ਪਰ ਪ੍ਰਮਾਤਮਾ ਉਸ ਉੱਪਰ ਕਦੇ ਵੀ ਮਾੜਾ ਸਮਾਂ ਨਹੀ ਵਿਖਾਉਦਾ ਅਤੇ ਅੰਤ ਸਭ ਇਕ ਬਰਾਬਰ ਕਰ ਦਿੰਦਾ ਹੈ ਕੋਈ ਕਿੰਨਾ ਵੀ ਚਲਾਕ ਬਣਕੇ ਭੋਲੇ-ਭਾਲੇ ਭਰਾਵਾ ਨਾਲ ਠੱਗੀਆ ਮਾਰੇ ਜਾ ਉਸਦੀ ਅਨਪੜਤਾ ਦਾ ਫਾਇਦਾ ਉਠਾਵੇ ਪਰ ਸੱਚ ਅਤੇ ਹੱਕ ਦੀ ਕਮਾਈ ਕਦੇ ਵੀ ਅਜਾਈ ਨਹੀ ਜਾਂਦੀ ਅੱਜ ਤੱਕ ਜਿਸ ਕਿਸੇ ਵੀ ਵਿਅਕਤੀ ਨੇ ਆਪਣੇ ਸਕੇ ਭਰਾਵਾਂ ਜਾ ਘਰ ਪਰਿਵਾਰ ਵਿੱਚ ਧੱਕਾ ਕੀਤਾ ਜਾ ਲੁੱਟ-ਖਸੁੱਟ ਕੀਤੀ ਉਸਦਾ ਅੰਤ ਬਹੁਤ ਮਾੜਾ ਹੀ ਹੋਇਆ ਹੈ।

ਇਸ ਪ੍ਰਕਾਰ ਇਹ ਕਹਾਣੀ ਅੱਜ ਦੇ ਇਸ ਕੱਲਯੁਗੀ ਲੋਕਾ ਨੇ ਵਿਅੰਗ ਕੱਸਦੀ ਨਜਰ ਆਉਂਦੀ ਹੈ ਜਿਹੜੇ ਕਿ ਆਪਣੇ ਘਰ ਵਿੱਚ ਹੀ ਆਪਣੇ ਸਕੇ ਭੈਣ-ਭਰਾਵਾ ਨਾਲ ਧੋਖਾ ਕਰਦੇ ਹਨ ਅਤੇ ਉਹਨਾ ਦੇ ਹਿੱਸੇ ਵੀ ਆਪ ਦੱਬ ਜਾਂਦੇ ਹਨ ਅਤੇ ਉਹਨਾਂ ਦੁਆਰਾ ਕੀਤੇ ਅਹਿਸਾਨਾਂ ਨੂੰ ਭੁੱਲ ਜਾਂਦੇ ਹਨ ਅਤੇ ਉਹਨਾ ਦੇ ਦੁੱਖ-ਸੁੱਖ ਦੇ ਸਾਂਝੀਵਾਲ ਨਹੀ ਬਣਦੇ ਅੰਤ ਸਭ ਕੁੱਝ ਗਵਾਂ ਲੈਦੇ ਹਨ ਜਿੰਦਗੀ ਵਿੱਚ ਜਮੀਨ, ਜਾਇਦਾਦ, ਪੈਸਾ ਸਭ ਕੁੱਝ ਕਮਾਇਆ ਜਾ ਸਕਦਾ ਹੈ ਜਰੂਰੀ ਹੀ ਨਹੀ ਕਿ ਲੁੱਟ-ਖਸੁੱਟ ਧੋਖੇ ਕਰਕੇ ਹੀ ਕਮਾਇਆ ਜਾਵੇ “ਇੱਕ ਦਿਨ ਵਿਅਕਤੀ ਇਹ ਮੋਹ-ਮਾਇਆ ਵਿੱਚ ਫਸਕੇ ਆਪਣੇ ਸਕੇ ਭੈਣ-ਭਰਾਵਾਂ ਤੋ ਟੁੱਟ ਇੱਕਲਾ ਰਹਿ ਜਾਂਦਾ ਹੈ ਜਦੋ ਉਸਨੂੰ ਇਹ ਸਭ ਕੁਝ ਦਾ ਗਿਆਨ ਹੋ ਜਾਂਦਾ ਹੈ ਕਿ ਮੈ ਅੱਜ ਤੱਕ ਜੋ ਕੱਝ ਕੀਤਾ ਸਭ ਵਿਅਰਥ ਹੀ ਗਵਾਇਆ ਆਪਣੇ ਸਕੇ ਭਰਾ ਸਕੇ ਹੀ ਹੁੰਦੇ ਹਨ ਹਮੇਸ਼ਾ ਇੱਕ ਜੁਟ ਹੋਕੇ ਪਿਆਰ ਮੁਹੱਬਤ ਨਾਲ ਆਪਸੀ ਪਰਿਵਾਰਕ ਸਾਂਝ ਬਣਾਕੇ ਰੱਖਣੀ ਚਾਹੀਦੀ ਹੈ। ਅਤੇ ਪਰਿਵਾਰ ਵਿੱਚ ਸਭ ਨੂੰ ਬਰਾਬਰ ਰੱਖਣਾ ਚਾਹੀਦਾ ਹੈ ਜਿਸ ਨਾਲ ਹੀ ਪਰਿਵਾਰ ਅਤੇ ਪਰਿਵਾਰ ਦੇ ਜੀਆਂ ਵਿੱਚ ਇੰਤਫਾਕ ਬਣਿਆ ਰਹਿੰਦਾ ਹੈ ਵਿਅਕਤੀ ਇਸ ਸੰਸਾਰ ਵਿੱਚ ਖਾਲੀ ਹੱਥ ਆਉਦਾ ਹੈ ਅਤੇ ਖਾਲੀ ਹੱਥ ਹੀ ਜਾਣਾ ਪੈਣਾ ਹੈ ਫਿਰ ਗੁਮਾਨ ਕਿਸ ਗੱਲ ਦਾ ਹੈ “ਲੱਖਾ ਕਰੋੜਾ ਰੁਪਏ ਜਮੀਨ ਜਾਇਦਾਦ ਬਣਾਉਣ ਵਾਲਾ ਵਿਅਕਤੀ ਸਭ ਕੁਝ ਇਥੇ ਹੀ  ਛੱਡ, ਖਾਲੀ ਹੱਥ ਤੁਰ ਜਾਂਦਾ ਹੈ ਨਾਲ ਲੈ ਜਾਂਦਾ ਹੈ ਸਿਰਫ ਉਸ ਦੁਆਰਾ ਕੀਤੇ ਚੰਗੇ ਕਰਮ”, ਜੋ ਕਿ ਉਸਦੇ ਮਰਨ ਤੋਂ ਬਾਅਦ ਤੱਕ ਉਸਨੂੰ ਸੰਸਾਰ ਵਿੱਚ ਜਿਉਂਦਾ ਰੱਖਦੇ ਹਨ

ਜੇ ਪੁੱਤਰ ਮਿੱਠੜੇ ਮੇਵੇ, ਤਾਂ ਧੀਆਂ ਮਿਸਰੀ ਡਲੀਆਂ
ਅੱਜ ਦੇ ਇਸ ਆਧੁਨਿਕ ਯੁੱਗ ਦੌਰਾਨ ਸਾਡੇ ਸਮਾਜ ਨੇ ਸਿੱਖਿਆ ਅਤੇ ਵਿਗਿਆਨ ਦੇ ਖੇਤਰ ਵਿੱਚ ਭਾਵੇ ਵਧੇਰੇ ਤਰੱਕੀ ਕਰ ਲਈ ਹੈ ਅਤੇ ਧਰਤੀ ਤੋਂ ਚੰਨ ਤੱਕ ਦੀ ਦੂਰੀ ਕੁਝ ਪਲਾਂ ਵਿੱਚ ਹੀ ਤੈਅ ਕਰ ਲਈ ਹੋਵੇ। ਉੱਥੇ ਅੱਜ ਵੀ ਇੰਨਾ ਵਿਗਿਆਨਕ ਦ੍ਰਿਸ਼ਟੀਕੋਣ ਹੋਣ ਦੇ ਬਾਵਜੂਦ ਸਾਡੇ ਸਮਾਜ ਅੰਦਰ ਕੁਝ ਪੜ੍ਹੇ ਲਿਖੇ ਅਨਪੜ੍ਹ ਲੋਕ ਘਟੀਆ ਮਾਨਸਿਕਤਾ ਵਾਲੇ ਵਿਅਕਤੀ ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਲਿੰਗ ਅਧਾਰ ਉੱਪਰ ਵਿਤਕਰਾ ਕਰਦੇ ਹੋਏ ਆਮ ਵੇਖੇ ਜਾ ਸਕਦੇ ਹਨ। ਉਹ ਅੱਜ ਵੀ ਮੁੰਡੇ ਕੁੜੀਆਂ ਵਿੱਚ ਫ਼ਰਕ ਸਮਝਦੇ ਹਨ ਭਾਵੇਂ ਹਰ ਖੇਤਰ ਅਤੇ ਵਰਗ ਵਿੱਚ ਲੜਕੀਆਂ ਨੇ ਬਾਜੀ ਮਾਰੀ ਪਰੰਤੂ ਫਿਰ ਵੀ ਉਹ ਘਟੀਆ ਸੋਚ ਦੇ ਮਾਲਿਕ ਆਪਣੀ ਸੋਚ ਬਦਲਣ ਲਈ ਤਿਆਰ ਨਹੀਂ, ਜਿਸ ਕਾਰਨ ਬਿਨਾਂ ਕਿਸੇ ਵਜ੍ਹਾ ਤੋਂ ਕਿੰਨੀਆਂ ਹੀ ਧੀਆਂ ਜੋ ਕਿ ਇਸ ਲਿੰਗ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਆਪਣੀ ਧੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ ਕਰਦੀਆਂ ਹਨ। ਪਰੰਤੂ ਮੁੰਡੇ ਨੂੰ ਪਾਉਣ ਦੀ ਆੜ ਵਿੱਚ ਕਿੰਨ੍ਹੀਆਂ ਧੀਆਂ ਨੂੰ ਬਲੀ ਚੜ੍ਹਾ ਦਿੱਤਾ ਜਾਂਦਾ ਹੈ ਜੋ ਕਿ ਸਾਡੀ ਸਮਾਜ ਵਿੱਚ ਕੁਝ ਘਟੀਆ ਅਤੇ ਗਿਰੀ ਹੋਈ ਸੋਚ ਦੇ ਲੋਕਾਂ ਦੀ ਗੰਦੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ। ਉਹ ਭਾਵੇਂ ਅਨਪੜ੍ਹ ਹੋਣ ਜਾ ਪੜ੍ਹੇ ਲਿਖੇ, ਪਰ ਉਹ ਅਨਪੜ੍ਹ ਦੇ ਬਰਾਬਰ ਉਸ ਸਮੇਂ ਉਹਨਾਂ ਨੂੰ ਹੋਰ ਕੁਝ ਵਿਖਾਈ ਹੀ ਨਹੀ ਦਿੰਦਾ ਅਤੇ ਉਹਨਾ ਦੀਆਂ ਡਿਗਰੀਆਂ ਜੋ ਕਿ ਮਹਿਜ ਇੱਕ ਕਾਗਜ ਦਾ ਟੁੱਕੜਾ ਜਾਪਦੀਆਂ ਹਨ। ਆਪਣੀਆਂ ਰਚਨਾਵਾਂ ਅਤੇ ਆਪਣੀਆਂ ਹੱਥ ਲਿਖਤਾ ਵਿੱਚ ਧੀਆਂ ਦਾ ਸਤਿਕਾਰ ਕਰਨਾ ਫੋਕਟ ਦਾ ਵਿਖਾਵਾ ਜਾਪਦਾ ਹੈ। ਜਦੋਂ ਉਹਨਾਂ ਉੱਪਰ ਆਣ ਪੈਂਦੀ ਹੈ ਅਤੇ ਉਹ ਉਸ ਸਮੇਂ ਧੀਆਂ ਨੂੰ ਜਨਮ ਦੇਣ ਤੋਂ ਹੀ ਮੁਨੱਕਰ ਹੋ ਜਾਂਦੇ ਹਨ ਅਤੇ ਉਸ ਸਮੇਂ ਕੁੱਝ ਹੋਰ ਹੀ ਮਹੋਲ ਵੇਖਣ ਨੂੰ ਮਿਲਦਾ ਹੈ। ਧੀਆਂ ਦੀ ਸ਼ਾਨ ਵਿੱਚ ਉੱਚੀ-ਉੱਚੀ ਰੋਲਾ ਪਾਉਣ ਵਾਲੇ ਲੋਕ ਜਦੋਂ ਆਪਣੇ ਤੇ ਆਣ ਪੈਂਦੀ ਹੈ ਤਾਂ ਉਸ ਸਮੇਂ ਖੁਦ ਉਸਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਉਂਦੇ ਵਿਖਾਈ ਦਿੰਦੇ ਹਨ ਭਾਵ ਕਹਿਣੀ ਤੇ ਕਰਨੀ ਵਿੱਚ ਫ਼ਰਕ ਹੁੰਦਾ ਹੈ ਜਿਸਦਾ ਸਮਾਜ ਅਤੇ ਸਮਾਜ ਦੇ ਲੋਕਾਂ ਉੱਪਰ ਬਹੁਤ ਭੈੜਾ ਅਸਰ ਪੈਂਦਾ ਹੈ ਕਿਓਕਿ ਧੀ ਇੱਕ ਅਜਿਹੀ ਦਾਤ ਹੈ ਜੋ ਕਿ ਕਿਸਮਤ ਅਤੇ ਤਕਦੀਰ ਵਾਲੇ ਵਿਅਕਤੀ ਨੂੰ ਹੀ ਮਿਲਦੀ ਹੈ ਕਿਉਕਿ ਇਹ ਧੀ ਜੋ ਕਿ ਇੱਕ ਭੈਣ, ਪਤਨੀ, ਮਾਂ ਵਰਗੇ ਕਿੰਨ੍ਹੇ ਹੀ ਖੂਬਸੂਰਤ ਰਿਸ਼ਤੇ ਬਾਖੂਬੀ ਸੋਹਣੇ ਢੰਗ ਨਾਲ ਨਿਭਾਉਂਦੀਆਂ ਹਨ ਜਿਸ, ਕਰਕੇ ਰਿਸ਼ਤਿਆਂ ਦੀ ਸਾਂਝ ਬਣੀ ਰਹਿੰਦੀ ਹੈ ਅਤੇ ਇਹ ਧੀ ਹੀ ਹੁੰਦੀ ਹੈ। ਜਿਹੜੀ ਘਰ ਵਿੱਚ ਚਾਰ-ਚੰਨ ਲਗਾ ਦਿੰਦੀ ਹੈ ਅਤੇ ਘਰ ਦੇ ਹਰ ਕੋਨੇ ਮਹਿਕਣ ਲੱਗ ਪੈਂਦੇ ਹਨ ਅਤੇ ਸੁਹਾਗ ਘੋੜੀਆਂ ਗਾਏ ਜਾਂਦੇ ਹਨ ਅਤੇ ਘਰ ਨੂੰ ਇੱਕ ਅਸਲ ਮਾਇਨੇ ਵਿੱਚ ਘਰ ਬਨਾਉਣ ਵਿੱਚ ਇੱਕ ਧੀ ਹੀ ਹੁੰਦੀ ਹੈ ਜੋ ਕਿ ਸਾਰੇ ਪਰਿਵਾਰ ਦੇ ਜੀਆਂ ਨੂੰ ਜੋੜ ਕੇ ਰੱਖਦੀ ਹੈ। ਜਿਸ ਘਰ ਵਿੱਚ ਧੀ ਨਹੀਂ ਹੁੰਦੀ ਹੈ ਉਸ ਜਗ੍ਹਾ ਵਿੱਚ ਬਰਕਤ ਅਤੇ ਖੁਸੀਆਂ ਬਹੁਤੇ ਲੰਬੇ ਸਮੇਂ ਨਹੀਂ ਟਿਕਦੀਆਂ ਹਰ ਇੱਕ ਧੀ ਆਪਣੇ ਕਰਮ ਨਾਲ ਲਿਖਾ ਕੇ ਲਿਆਉਂਦੀ ਹੈ ਅਤੇ ਉਹ ਕਦੇ ਵੀ ਕਿਸੇ ਤਰ੍ਹਾਂ ਦਾ ਬੋਝ ਨਹੀਂ ਬਣਦੀ। ਸਾਰੀ ਉਮਰ ਆਪਣੇ ਮਾਂ-ਪਿਓ ਦਾ ਸੁੱਖ ਲੋਚਦੀ ਹੈ ਅਤੇ ਭਰਾਵਾਂ ਦੀ ਲੰਬੀ ਉਮਰ ਲਈ ਅਰਦਾਸ ਕਰਦੀ ਹੈ। ਹਰ ਸਮੇਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੀ ਸੇਵਾ ਵਿੱਚ ਦਿਨ-ਰਾਤ ਲੱਗੀ ਰਹਿੰਦੀ ਹੈ ਅਤੇ ਵੰਸ ਨੂੰ ਅੱਗੇ ਵਧਾਉਂਦੀ ਹੈ। ਇੰਨ੍ਹਾ ਕੁੱਝ ਕਰਨ ਦੇ ਬਾਵਜੂਦ ਵੀ ਧੀਆਂ ਨੂੰ ਹਮੇਸਾ ਦੁਰਕਾਰਿਆਂ ਜਾਂਦਾ ਹੈ ਜਦੋਂ ਕਿ ਪੁੱਤ ਮਾਂ-ਪਿਓ ਨੂੰ ਬਾਂਹ ਫ਼ੜਕੇ ਘਰੋ ਬਾਹਰ ਕਰ ਦਿੰਦੇ ਹਨ ਉਸ ਸਮੇਂ ਧੀਆਂ ਹੀ ਉਹਨਾਂ ਦਾ ਆਖਰੀ ਸਮੇਂ ਸਹਾਰਾ ਬਣਦੀਆਂ ਹਨ। ਧੀਆਂ ਕਦੇ ਵੀ ਮੂੰਹੋ ਕੁਝ ਵੀ ਨਹੀਂ ਮੰਗਦੀਆਂ ਹਮੇਸ਼ਾ ਸਭ ਦੀ ਸੁੱਖ ਮੰਗਦੀਆਂ ਹਨ। ਧੀ ਜੋ ਕਿ ਇੱਕ (ਜਨਣੀ) ਭਾਵ ਜਨਮ ਦੇਣ ਵਾਲੀ ਮਾਂ ਦੇ ਰੂਪ ਵਿੱਚ ਸੰਤਾ, ਮਹਾਂਪੁਰਸਾ ਨੂੰ ਜਨਮ ਦਿੰਦੀਆਂ ਆਈਆਂ ਹਨ ਪਰੰਤੂ ਫਿਰ ਵੀ ਕੁਝ ਨਾ-ਸੁਕਰੇ ਲੋਕ ਉਹਨਾਂ ਨੂੰ ਹਰ ਸਮੇਂ ਭੰਡਦੇ ਰਹਿੰਦੇ ਹਨ। ਉਹ ਭਾਵੇਂ ਉਸਦੇ ਪਤੀ ਦੇ ਰੂਪ ਵਿੱਚ ਹੋਣ ਜਾਂ ਫਿਰ ਕਈ ਹੋਰ ਰਿਸ਼ਤਿਆਂ ਦੇ ਰੂਪ ਵਿੱਚ ਹਮੇਸ਼ਾ ਧੀਆਂ ਨੂੰ ਨਿੰਦਦੇ ਰਹਿੰਦੇ ਹਨ ਅਤੇ ਇੱਕ ਧੀ ਦੀ ਮਾਂ ਹੋਣ ਕਾਰਨ ਹਰ ਸਮੇਂ ਉਸਦਾ ਸੋਸ਼ਣ ਕਰਦੇ ਰਹਿੰਦੇ ਹਨ ਜੋ ਕਿ ਉਹ ਉਸ ਸਮੇਂ ਆਪਣੀ ਜਨਮ ਦੇਣ ਵਾਲੀ ਮਾਂ ਦੀ ਕੁੱਖ ਨੂੰ ਕੁਲੰਕਿਤ ਕਰ ਰਹੇ ਹੁੰਦੇ ਹਨ ਕਿਉਂਕਿ ਉਸ ਸਮੇਂ ਉਹ ਭੁੱਲ ਜਾਂਦੇ ਹਨ ਕਿ ਉਹਨਾਂ ਨੂੰ ਵੀ ਇੱਕ ਔਰਤ ਜਾਂ ਇੱਕ ਧੀ ਨੇ ਹੀ ਜਨਮ ਦਿੱਤਾ ਸੀ। ਇਸ ਪ੍ਰਕਾਰ ਡਾ. ਜਗਤਾਰ ਸਿੰਘ ਧੀਆਂ ਦੇ ਸਬੰਧ ਵਿੱਚ ਬਹੁਤ ਸੋਹਣਾ ਲਿਖਦੇ ਹਨ :-

ਧੀਆਂ ਨੇ ਸਿੰਗਾਰ ਘਰਾਂ ਦਾ

ਸੱਚ ਪੁੱਛੋ ਸਤਿਕਾਰ ਘਰਾ ਦਾ

ਧੀਆਂ ਹੁੰਦੀਆਂ ਧਿਰ ਮਾਪਿਆਂ ਦੀ

ਧੀਆਂ ਨਾਲ ਸਰਦਾਰੀ

ਧੀਆਂ ਬਾਜ ਨਾ ਵਧੇ ਸਕੀਰੀ

ਹਰ ਘਰ ਦੀ ਰੀਝ ਰਹੇ ਅਧੂਰੀ

ਧੀ ਹੁੰਦੀ ਏ ਧਿਰ ਰਸਮਾਂ ਦੀ

ਧੀਆਂ ਬਿਨ ਹਰ ਰਸਮ ਅਧੂਰੀ

ਧੀਆਂ ਹੀ ਤਾਂ ਪਤਨੀਆਂ ਬਣਦੀਆਂ

ਅਤੇ ਧੀਆਂ ਹੀ ਬਣਦੀਆਂ ਮਾਂਵਾਂ

ਮਾਂਵਾਂ ਠੰਡੀਆਂ ਛਾਵਾਂ ਤੋਂ ਮੈਂ

ਲੱਖ ਵਾਰੀ ਬਲਿਹਾਰੇ ਜਾਵਾਂ

ਇੱਕਠੀਆਂ ਵਿੱਚ ਤ੍ਰਿੰਝਣਾ ਬਹਿ ਕੇ

ਚਰਖੇ ਕੀਨ੍ਹੇ ਘੁਮਾਉਣੇ ਸੀ

ਗੀਤ ਘੋੜੀਆਂ ਕਿੱਕਲੀਆਂ ਗਿੱਧੇ

ਵਿੱਚ ਸ਼ਗਨਾ ਦੇ ਕੀਨ੍ਹੇ ਪਾਉਣੇ ਸੀ

ਧੀ ਸਮਝਦੀ ਦੁੱਖ ਮਾਪਿਆਂ ਦਾ

ਪੁੱਤ ਨੇ ਰਾਹੀ ਪਾ ਦਿੰਦੇ

ਧੀ ਨਾ ਮੰਗੇ ਕੁਝ ਵੀ ਬੋਲ ਕੇ

ਪੁੱਤ ਨੇ ਘਰ ਵਿਕਵਾ ਦਿੰਦੇ

ਧੀ ਪੁੱਤ ਦੇ ਵਿੱਚ ਫ਼ਰਕ ਨਾ ਸਮਝੋ

ਇੱਕੋ ਮਾਂ ਦੀਆਂ ਕੁੱਖਾਂ ।

ਇਸ ਪ੍ਰਕਾਰ ਇਹਨਾਂ ਸਤਰਾਂ ਵਿੱਚ ਇੱਕ ਧੀ ਦੇ ਵਜੂਦ ਬਾਰੇ ਉਹ ਸਭ ਕੁੱਝ ਪੜ੍ਹਨ ਨੂੰ ਮਿਲਦਾ ਹੈ ਜੋ ਕਿ ਉਸ ਦੀ ਮੋਜੂਦਗੀ ਅਤੇ ਨਾ-ਮੋਜੂਦਗੀ ਬਾਰੇ ਵਿਸ਼ੇਸ ਚਾਨਣਾ ਪਾਉਦੀ ਹੈ ਕਿ ਕਿਸ ਤਰ੍ਹਾਂ ਧੀ ਤੋਂ ਬਿਨ੍ਹਾ ਹਰ ਘਰ ਤੂੜੀ ਵਾਲਾ ਕੋਠਾ ਹੀ ਹੁੰਦਾ ਹੈ ਜਿਸ ਵਿੱਚ ਕੋਈ ਵੀ ਚੀਜ ਤਰਤੀਬ ਅਨੁਸਾਰ ਨਹੀਂ ਰੱਖੀ ਜਾਂਦੀ ਨਾ ਹੀ ਉੱਥੇ ਉੱਠਣ ਬੈਠਣ ਅਤੇ ਪਹਿਨਣ ਦੀ ਜਾਂਚ ਆਉਂਦੀ ਹੈ। ਘਰਾਂ ਦੀਆਂ ਰੋਣਕਾਂ ਧੀਆਂ ਹੀ ਹੁੰਦੀਆਂ ਹਨ ਇਹਨਾਂ ਦੇ ਚਲੇ ਜਾਣ ਨਾਲ ਘਰਾਂ ਦੀਆਂ ਰੋਣਕਾਂ ਹੀ ਚਲੀਆਂ ਜਾਂਦੀਆਂ ਹਨ ਇਸ ਕਰਕੇ ਸਾਨੂੰ ਕਦੇ ਵੀ ਧੀਆਂ ਨੂੰ ਪੁੱਤਾਂ ਨਾਲੋਂ ਘੱਟੋ ਨਹੀਂ ਸਮਝਣਾ ਚਾਹੀਦਾ ਜੇ ਪੁੱਤ ਘਰ ਦੇ ਦੀਵੇ ਤਾਂ ਧੀਆਂ ਮੋਮਬੱਤੀਆਂ ਹਨ। ਧੀਆਂ ਨਾਲ ਘਰ ਸੋਹਣਾ ਹੀ ਨਹੀ ਮਰਯਾਦਾ ਚ ਵੀ ਰਹਿਣਾ ਸਿਖਾ ਦਿੰਦਾ ਹੈ। ਇਸ ਪ੍ਰਕਾਰ ਜੱਗ ਜਨਣੀ ਇੱਕ ਧੀ, ਮਾਂ ਦੇ ਰੂਪ ਵਿੱਚ ਹਮੇਸ਼ਾ ਹੀ ਇੰਨ੍ਹਾ ਦਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ। ਅੱਜ ਭਾਵੇਂ ਮੁੰਡੇ ਦੇ ਜਨਮ ਉੱਪਰ ਹੀ ਗੁੜ ਵੰਡਿਆ ਜਾਂਦਾ ਹੈ ਉੱਥੇ ਕਿੱਤੇ ਨਾ ਕਿੱਤੇ ਹੋਲੀ-ਹੋਲੀ ਲੜਕੀਆਂ ਨੂੰ ਵੀ ਬਰਾਬਰ ਸਨਮਾਨ ਦਿਵਾਉਣਾ ਵਧੇਰਾ ਜਰੂਰੀ ਹੈ ਤੇ ਲੋੜ ਹੈ। ਸਮਝਣ ਦੀ ਇਸ ਵਿਤਕਰੇ ਨੂੰ ਜੜ੍ਹੋ ਪੁੱਟਕੇ ਸੁੱਟਣ ਦੀ ਜਿਸ ਦੋਰਾਨ ਸੋਸ਼ਲ ਮੀਡੀਆ ਅਤੇ ਤਕਨੌਲਜੀ ਦੇ ਜਰੀਏ ਪਹਿਲਾ ਨਾਲੋ ਵਧੇਰੇ ਲੋਕ ਲੜਕੀਆਂ ਦੇ ਜਨਮ ਉੱਪਰ ਕੇਕ ਕੱਟਣ ਅਤੇ ਖੁਸ਼ੀ ਨੂੰ ਸਾਂਝਾ ਕਰਕੇ ਹੋਰਨਾ ਲੋਕਾਂ ਵਿੱਚ ਆਪਣੀ ਇੱਕ ਵੱਖਰੀ ਸੋਚ ਵੱਖਰੀ ਉਦਾਹਰਣ ਕਾਇਮ ਕਰਦੇ ਨਜਰ ਆਉਂਦੇ ਹਨ ਜਿਸ ਵਿੱਚ ਉਹ ਆਪਣੀ ਧੀ ਨੂੰ ਪੁੱਤ ਨਾਲੋਂ ਵਧਕੇ ਪਿਆਰ ਕਰਦੇ ਅਤੇ ਘਰ ਵਿੱਚ ਆਉਣ ਉੱਤੇ ਕੋਠੇ ਚੜ੍ਹਕੇ  ਢੋਲ ਵਜਾਇਆ ਜਾਂਦਾ ਹੈ ਕਿ ਸਾਡੇ ਘਰ ਲੱਛਮੀ ਦੇ ਰੂਪ ਵਿੱਚ ਤਕਦੀਰ ਨੇ ਜਨਮ ਲਿਆ ਅਤੇ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੋਲ ਵੇਖਣ ਨੂੰ ਮਿਲਦਾ ਹੈ।

ਇਸ ਪ੍ਰਕਾਰ ਲੋੜ ਹੈ ਸਮਝਣ ਦੀ ਕਿ ਧੀਆਂ-ਪੁੱਤਾਂ ਵਿੱਚ ਕੋਈ ਅੰਤਰ ਨਹੀਂ ਅਤੇ ਨਾ ਹੀ ਸਮਝਿਆ ਜਾਵੇ ਕਿਉਕਿ  ਜੇਕਰ ਕਰਮਾਂ ਵਿੱਚ ਸੁੱਖ ਨਹੀਂ ਤਾਂ ਭਾਵੇਂ ਕਿੰਨ੍ਹੇ ਵੀ ਪੁੱਤ ਪੋਤਰੇ ਹੋਣ ਸਭ ਵਿਅਰਥ ਹੈ ਅਤੇ ਜੇਕਰ ਪ੍ਰਮਾਤਮਾ ਦੀ ਮੇਹਰ ਹੋਵੇ ਤਾਂ ਇੱਕ ਧੀ ਹੀ ਸੌ ਪੁੱਤਾ ਦੇ ਫ਼ਰਜ ਇੱਕਲੀ ਹੀ ਨਿਭਾ ਸਕਦੀ ਹੈ ਅਤੇ ਹਰ ਦੁੱਖ-ਸੁੱਖ ਵਿੱਚ ਸਹਾਈ ਹੁੰਦੀ ਹੈ ਅਤੇ ਕਦੇ ਵੀ ਮਾਂ-ਪਿਉ ਨੂੰ ਬੁਢਾਪੇ ਵਿੱਚ ਬੇ-ਸਹਾਰਾ ਨਹੀਂ ਹੋਣ ਦਿੰਦੀਆਂ ਹਮੇਸਾ ਮਾਂ-ਪਿਉ ਅਤੇ ਭਰਾਵਾਂ ਦੀ ਸੁੱਖ ਲੋਚਦੀਆਂ ਹਨ।

“ਸੱਚੀ ਮਿੱਤਰਤਾ ਕਿਸੇ ਚੀਜ਼ ਦੀ ਮਹੁਤਾਜ ਨਹੀ”
ਅੱਜ ਦੇ ਇਸ ਤੇਜ਼ ਰਫ਼ਤਾਰ ਦੌਰ ਅੰਦਰ ਸਾਡੇ ਸਮਾਜ ਵਿਚਲੇ ਦੋਸਤੀ ਅਤੇ ਮਿੱਤਰਤਾ ਵਰਗੇ ਪਾਕ- ਪਵਿੱਤਰ ਰਿਸ਼ਤੇ ਅਜੌਕੇ ਸਮੇਂ ਦੌਰਾਨ ਫਿੱਕੇ ਜਾਪਦੇ ਹਨ। ਕਿਉਂਕਿ ਇਹ ਸਮਾਂ ਹੀ ਅਜਿਹਾ ਹੋ ਗਿਆ ਹੈ ਜਿਸ ਅੰਦਰ ਸਭ ਰਿਸ਼ਤਿਆਂ ਅੰਦਰਲਾ ਮੋਹ, ਪਿਆਰ ਅਤੇ ਸੁਨੇਹ ਘਟਦਾ ਜਾ ਰਿਹਾ ਹੈ। ਇੱਕ ਸਮਾਂ ਹੁੰਦਾ ਸੀ ਜਿਸ ਵਿੱਚ ਦੋਸਤ ਮਿੱਤਰ ਜੋ ਕਿ ਸਕੇ ਭਰਾ ਤੋਂ ਵੱਧ ਕੇ ਰਿਸ਼ਤਾ ਨਿਭਾਉਂਦੇ ਸਨ। ਉਸਦੀ ਹਰ ਇੱਕ ਦੁੱਖ-ਤਕਲੀਫ ਨੂੰ ਆਪਣਾ ਸਮਝਦੇ ਸੀ। ਇਹ ਦੋਸਤੀ ਜਾਂ ਮਿੱਤਰਤਾ ਜੋ ਕਿ ਬਿਨ੍ਹਾ ਕਿਸੇ ਲੋਭ, ਲਾਲਚ ਤੋਂ ਉੱਪਰ ਉੱਠ ਕੇ ਦੋ ਦਿਲਾਂ ਦੀ ਆਪਸੀ ਸਾਂਝ ਮੰਨੀ ਜਾਂਦੀ ਸੀ। ਜਿਸ ਅੰਦਰ ਹਰ ਕੋਈ ਵਿਅਕਤੀ ਦੋਸਤੀ ਕਰਨ ਸਮੇਂ ਸਾਹਮਣੇ ਵਾਲੀ ਦੀ ਜਾਤ-ਪਾਤ ਜਾਂ ਕੋਈ ਹੋਰ ਉੱਚ-ਨੀਚ, ਅਮੀਰੀ-ਗਰੀਬੀ ਨਹੀਂ ਸਨ ਵੇਖਦੇ। ਇਹ ਦੋਸਤੀ ਦਾ ਰਿਸ਼ਤਾ ਇਕ ਰੂਹ ਦਾ ਰਿਸ਼ਤਾ ਸਮਝਿਆ ਜਾਂਦਾ ਸੀ ਜੋ ਕਿ ਉਸ ਸਮੇਂ ਸਭ ਤੋਂ ਪਾਕ-ਪਵਿੱਤਰ ਰਿਸ਼ਤਾ ਹੁੰਦਾ ਸੀ। ਜਿਸ ਦੌਰਾਨ ਦੋ ਸੱਚੇ ਮਿੱਤਰ ਆਪਸ ਵਿੱਚ ਪੱਗ ਵਟਾ ਕੇ ਪੱਗਵਟ ਭਰਾ ਬਣਕੇ ਲੰਬਾ ਸਮਾਂ ਇਸ ਮਿੱਤਰਤਾ ਨੂੰ ਨਿਭਾਉਂਦੇ ਅਤੇ ਦੋਵੇਂ ਪਰਿਵਾਰਾਂ ਵਿੱਚ ਹਰ ਦੁੱਖ-ਸੁੱਖ ਵਿੱਚ ਹਰ ਸਮੇਂ ਮੌਜੂਦ ਰਹਿੰਦੇ ਅਤੇ ਇੱਕ ਸਕੇ ਭਰਾ ਤੋਂ ਵਧਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਦੇ ਸਨ। ਇੱਕ ਸਮਾਂ ਸੀ ਜਿਸ ਅੰਦਰ ਇਹ ਰਿਸ਼ਤਾ ਜੋ ਕਿ ਖੂਨ ਦੇ ਰਿਸ਼ਤੇ ਤੋ ਵੀ ਵਧਕੇ ਨਿਭਾਇਆ ਜਾਂਦਾ ਸੀ ਜਿਸ ਦੌਰਾਨ ਇਸ ਦੋਸਤੀ ਬਦਲੇ ਉਹ ਆਪਣੀ ਜਾਨ-ਕੁਰਬਾਨ ਕਰਨ ਦੀ ਪਰਵਾਹ ਨਹੀਂ ਸਨ ਕਰਦੇ ਅਤੇ ਹਰ ਸਮੇਂ ਆਪਣੀ ਦੋਸਤੀ ਮਿੱਤਰਤਾ ਨੂੰ ਨਿਭਾਉਣ ਲਈ ਤਿਆਰ ਰਹਿੰਦੇ ਸਨ। ਇਸਦੇ ਉਲਟ ਅੱਜ ਸਮਾਂ ਕੁੱਝ ਹੋਰ ਜਾਪਦਾ ਹੈ ਜਿਸ ਅੰਦਰ ਹਰ ਇੱਕ ਵਿਅਕਤੀ ਸਿਰਫ਼ ਤੇ ਸਿਰਫ਼ ਆਪਣੀ ਲੋੜ ਮੁਤਾਬਿਕ ਰਿਸ਼ਤੇ ਨਿਭਾਉਂਦਾ ਨਜ਼ਰ ਆਉਂਦਾ ਹੈ, ਜਿਸ ਵਿੱਚ ਉਹ ਆਪਣੀ ਲੋੜ ਅਤੇ ਜ਼ਰੂਰਤ ਮੁਤਾਬਿਕ ਰਿਸ਼ਤੇ ਅਤੇ ਦੋਸਤੀ ਜੋੜਦਾ ਹੈ ਜਦੋਂ ਤੱਕ ਲੋੜ ਅਤੇ ਜ਼ਰੂਰਤ ਹੁੰਦੀ ਹੈ ਓਦੋਂ ਤੱਕ ਹੀ ਉਹ ਸਾਂਝ ਅਤੇ ਰਿਸ਼ਤੇਦਾਰੀ ਕਾਇਮ ਰੱਖਦਾ ਹੈ ਜਦੋਂ ਉਸਦੀਆਂ ਸਭ ਜਰੂਰਤਾਂ ਅਤੇ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਉਹ ਸਭ ਰਿਸ਼ਤੇ-ਨਾਤੇ ਤੋੜ ਲੈਂਦਾ ਹੈ। ਇਸ ਪ੍ਰਕਾਰ ਅਜੋਕੇ ਸਮੇਂ ਦੋਰਾਨ ਦੋਸਤੀ ਅਤੇ ਮਿੱਤਰਤਾ ਵਰਗੇ ਰੂਹ ਦੇ ਰਿਸ਼ਤੇ ਵੀ ਇਸ ਕਲਯੁੱਗੀ ਦੁਨੀਆ ਵਿੱਚ ਇਹਨਾਂ ਵਿਚਲਾ ਪਿਆਰ, ਸੁਨੇਹ ਅਤੇ ਵਫਾਦਾਰੀ ਪਹਿਲੇ ਸਮੇਂ ਦੋਰਾਨ ਘੱਟਦੀ ਨਜ਼ਰ ਆਉਂਦੀ ਹੈ ਅੱਜ ਭਾਵੇਂ ਸੋਸਲ ਮੀਡੀਆ ਅਤੇ ਕਈ ਹੋਰ ਨੈੱਟਵਰਕ ਦੇ ਜਰੀਏ ਅਸੀਂ ਹਜਾਰਾਂ ਦੀ ਗਿਣਤੀ ਵਿੱਚ ਦੋਸਤ ਬਣਾ ਲਏ ਹਨ ਅਤੇ ਹਰ ਇੱਕ ਦਿਨ ਨਵਾਂ ਦੋਸਤ ਇਸ ਨੈੱਟਵਰਕ ਦੇ ਜਰੀਏ ਸਾਡੇ ਸੰਪਰਕ ਵਿੱਚ ਆਉਂਦਾ ਹੈ। ਇੰਨੇ ਦੋਸਤ ਇਕੱਠੇ ਕਰਨ ਦੇ ਬਾਵਜੂਦ ਵੀ ਅੱਜ ਹਰ ਵਿਅਕਤੀ ਆਪਣੇ ਆਪ ਨੂੰ ਇਹਨਾਂ ਵਿਚਾਲੇ ਆਪਣੇ ਆਪ ਨੂੰ ਇਕੱਲਾ ਸਮਝਦਾ ਹੈ ਅਤੇ ਉਸਦਾ ਇਹ ਇਕੱਲਾਪਣ ਉਸਨੂੰ ਵੱਢ-ਵੱਢ ਖਾਂਦਾ ਹੈ। ਜਿਸ ਕਾਰਨ ਉਹ ਮਨ ਹੀ ਮਨ ਅੰਦਰ ਮਹਿਸੂਸ ਕਰਦਾ ਹੈ ਕਿ ਉਹ ਸੱਚਮੁੱਚ ਹੀ ਕਿੰਨ੍ਹਾ ਇਕੱਲਾ ਰਹਿ ਗਿਆ ਹੋਵੇ ਅਤੇ ਇਹ ਨਿੱਤ-ਨਵੇਂ ਬਣਾਏ ਮਿੱਤਰ ਵੀ ਉਸ ਸਮੇਂ ਉਸਦੇ ਇਸ ਇਕੱਲੇਪਣ ਨੂੰ ਦੂਰ ਨਹੀਂ ਕਰ ਸਕਦੇ। ਸੋ ਲੋੜ ਹੈ ਸਮਝਣ ਦੀ ਕਿ ਦੋਸਤ ਭਾਵੇਂ ਘੱਟ ਹੋਣ ਪਰੰਤੂ ਜਿੰਨੇ ਵੀ ਹੋਣ ਉਹ ਦੁੱਖ ਤਕਲੀਫ਼ ਅਤੇ ਮਨ ਦੀਆਂ ਸਮਝਣ ਵਾਲੇ ਹੋਣ ਕਿਓਕਿ ਇੱਕ ਸੱਚਾ ਮਿੱਤਰ ਜੋ ਕਿ ਆਪਣੇ ਸੱਚੇ ਮਿੱਤਰ ਦਾ ਮੂਹ ਵੇਖਕੇ ਹੀ ਦੱਸ ਦਿੰਦਾ ਹੈ ਕਿ ਅੱਜ ਉਹ ਕਿਸੇ ਦੁੱਖ ਤਕਲੀਫ਼ ਵਿੱਚ ਹੈ। ਸੱਚਾ ਮਿੱਤਰ ਵੀ ਓਹੀ ਸਮਝਿਆ ਜਾਂਦਾ ਹੈ ਜੋ ਲੋੜ ਅਤੇ ਮਤਲਬ ਤੋਂ ਉੱਪਰ ਉੱਠਕੇ ਬੇਝਿੰਜਕ ਦੋਸਤੀ ਨਿਭਾਉਂਦਾ ਹੈ ਅਜਿਹੀ ਮਿੱਤਰਤਾ ਵਿੱਚ ਪੈਸਾ-ਰੁਪਇਆ ਜਾਂ ਕੋਈ ਹੋਰ ਸੰਸਾਧਨ ਮਾਇੰਨੇ ਨਹੀਂ ਰੱਖਦੇ। ਅੱਜ ਦੇ ਇਸ ਆਧੁਨਿਕ ਦੌਰ ਅੰਦਰ ਨਿੱਤ-ਨਵੇਂ ਦੋਸਤ ਮਿੰਟਾਂ-ਸਕਿੰਟਾ ਵਿੱਚ ਬਣਦੇ ਹਨ ਅਤੇ ਉਨ੍ਹੀ ਜਲਦੀ ਹੀ ਇਹ ਖਤਮ ਵੀ ਹੋ ਜਾਂਦੇ ਹਨ । ਦੋਸਤੀ ਦੇ ਇਸ ਦੌਰ ਅੰਦਰ ਤਰੱਕੀ ਕਰਨ ਦੀ ਦੌੜ ਵਿੱਚ ਵਿਅਕਤੀ ਮੋਹ, ਮਾਇਆ ਵਿੱਚ ਭਿੱਜਿਆ ਆਪਣੇ ਅਸਲ ਰਿਸ਼ਤਿਆਂ ਨੂੰ ਪਿੱਛੇ ਛੱਡਦਾ ਹੋਇਆ ਵਿਖਾਈ ਦਿੰਦਾ ਹੈ। ਪੈਸੇ ਅਤੇ ਤਰੱਕੀ ਦੀ ਅੰਨ੍ਹੀ ਦੋੜ ਅੰਦਰ ਉਹ ਅੱਜਕਲ ਦੋਸਤੀ-ਮਿੱਤਰਤਾ ਵਰਗੇ ਪਾਕ ਰਿਸ਼ਤੇ ਤਾਂ ਇੱਕ ਪਾਸੇ ਉਹ ਆਪਣੇ ਸਕੇ ਭਰਾਂ ਦਾ ਗਲ ਵੱਢਣ ਨੂੰ ਵੀ ਪ੍ਰਹੇਜ਼ ਨਹੀਂ ਕਰਦਾ। ਅੱਜ ਦੀ ਇਸ ਗੋਕੱਟ ਅਤੇ ਮਤਲਬੀ ਦੁਨੀਆ ਅੰਦਰ ਵਖਤ ਪਏ ਤੋਂ ਹੀ ਸਭ ਰਿਸ਼ਤਿਆਂ ਦਾ ਪਤਾ ਚਲਦਾ ਹੈ ਕਿਓਕੀ ਜਦੋਂ ਵਖਤ ਪੈਂਦਾ ਹੈ ਤਾਂ ਹਰ ਕੋਈ ਸੱਜਣ-ਬੇਲੀ ਸਭ ਪਾਸੇ ਵੱਟ ਜਾਂਦੇ ਹਨ। ਬੁਰਾ ਵਕਤ ਅਜਿਹਾ ਹੁੰਦਾ ਹੈ ਜਿਸ ਅੰਦਰ ਉਸ ਸਮੇਂ ਹਰ ਕੋਈ ਭੈਣ-ਭਰਾ ਸੱਜਣ-ਮਿੱਤਰ ਸਭ ਪਾਸੇ ਵੱਟ ਜਾਂਦੇ ਹਨ। ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ :-

ਜਦੋਂ ਵਖ਼ਤ ਇੰਨਸਾਨ ਤੇ ਆਣ ਪੈਂਦਾ

ਸੱਪ ਰੱਸੀਆਂ ਦੇ ਬਣ-ਬਣ ਕੱਟ ਜਾਂਦੇ

ਬੁਰੇ ਭਲੇ ਦੀ ਓਦੋਂ ਨਹੀਂ ਪਰਖ ਰਹਿੰਦੀ

ਤੇ ਮਿੱਤਰ-ਮਿੱਤਰਤਾ ਤੋਂ ਪਾਸਾ ਵੱਟ ਜਾਂਦੇ

ਇਸ ਤਰ੍ਹਾਂ ਅਜੋਕੇ ਸਮੇਂ ਦੋਰਾਨ ਜੇਕਰ ਕੋਈ ਵਿਅਕਤੀ ਸੱਚੀ ਮਿੱਤਰਤਾ ਨਿਭਾਉਣ ਦੀ ਕੋਸ਼ਿਸ ਵੀ ਕਰਦਾ ਹੈ ਤਾਂ ਵਿਚ-ਵਿਚਾਲੇ ਉਹਨਾਂ ਨੂੰ ਆਪਸ ਵਿੱਚ ਚੁੱਗਲੀ ਕਰਕੇ ਲੜਾ ਦਿੱਤਾ ਜਾਂਦਾ ਹੈ ਕਿਓਕਿ ਅਜਿਹੇ ਕਲਯੁੱਗੀ ਦੋਸਤ ਜੋ ਕਿ ਨਾਂ ਸਿਰਫ ਆਪ ਇਸ ਰਿਸਤੇ ਉੱਪਰ ਪੂਰ ਚੜਦੇ ਹਨ ਸਗੋਂ ਦੂਸਰੇ ਨੂੰ ਵੀ ਭੜਕਾ ਛੱਡਦੇ ਹਨ। ਬੇਇਮਾਨੀ ਦੇ ਇਸ ਵੱਧਦੇ ਦੌਰ ਅੰਦਰ ਦੋਸਤ-ਮਿੱਤਰ ਤਾਂ ਇੱਕ ਪਾਸੇ ਸਕੇ ਭੈਣ-ਭਰਾ ਵੀ ਇੱਕ ਦੂਜੇ ਤੋਂ ਖਾਰ ਖਾਂਦੇ ਨਜ਼ਰ ਆਉਂਦੇ ਹਨ ਪਰੰਤੂ ਪੰਜੇ ਉਂਗਲਾਂ ਇੱਕੋਸਾਰ ਵੀ ਨਹੀਂ ਹੁੰਦੀਆਂ ਦੇ ਸਿਧਾਂਤ ਅਨੁਸਾਰ ਕਾਫੀ ਜਗ੍ਹਾ ਅਜਿਹੇ ਭੈਣ-ਭਰਾ ਵੀ ਨਜ਼ਰ ਆਉਂਦੇ ਹਨ ਜੋ ਕਿ ਇੱਕ ਦੂਜੇ ਉੱਪਰ ਮਰ-ਮਿੱਟਦੇ ਹਨ ਪਰੰਤੂ ਇਹ ਫਿਰ ਹੀ ਸਿੱਧ ਹੁੰਦਾ ਹੈ ਜੇਕਰ ਉਹਨਾਂ ਵਿਚਕਾਰ ਕੋਈ ਤੀਸਰਾ ਵਿਅਕਤੀ ਅੱਗ ਲਗਾਉਣ ਵਾਲਾ ਨਾ ਹੋਵੇ ਕਿਓਕਿ ਅਜਿਹਾ ਵਿਅਕਤੀ ਜੋ ਕਿ ਅੰਦਰੋ ਕੁਝ ਹੋਰ ਅਤੇ ਬਾਹਰੋ ਕੁਝ ਹੋਰ ਹੁੰਦੇ ਹਨ। ਜਿਨ੍ਹਾਂ ਦੇ ਮਨ ਅਤੇ ਮੁੱਖ ਉੱਪਰ ਕੁਝ ਹੋਰ ਵਿਖਾਈ ਦਿੰਦਾ ਉਪਰੋ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ ਅਤੇ ਅੰਦਰੋ-ਅੰਦਰੀ ਖਾਰ ਖਾਂਦੇ ਹਨ ਅਜਿਹੇ ਵਿਅਕਤੀ ਜੋ ਕਿ ਕਿਸੇ ਪ੍ਰਕਾਰ ਦੀ ਦੋਸਤੀ ਅਤੇ ਰਿਸ਼ਤੇ ਦੇ ਲਾਇਕ ਨਹੀਂ ਹੁੰਦੇ। ਇਹ ਜਿੱਥੇ ਵੀ ਜਾਂਦੇ ਹਨ ਸਭ ਕੁੱਝ ਖਤਮ ਕਰ ਦਿੰਦੇ ਹਨ, ਇਹ ਸਿਰਫ਼ ਖਾਣ-ਪੀਣ ਕਰਕੇ ਹੀ ਇੱਕ-ਦੂਜੇ ਨਾਲ ਜੁੜੇ ਰਹਿੰਦੇ ਹਨ ਜਦੋਂ ਬੁਰਾ ਵਕਤ ਪੈਂਦਾ ਹੈ ਤਾਂ ਅਜਿਹੇ ਮਿੱਤਰ-ਬੇਲੀ ਭੱਜ ਨਿੱਕਲਦੇ ਹਨ ਜੋ ਆਪਣੇ ਮਤਲਬ ਸਮੇਂ ਕਹਿੰਦੇ ਰਹਿੰਦੇ ਹਨ ਕਿ ਜਦੋਂ ਵੀ ਮਾੜਾ ਸਮਾਂ ਆਵੇਗਾ ਤਾਂ ਉਹ ਮੋਢੇ ਨਾਲ ਮੋਢਾ ਲਗਾ ਕੇ ਖੜਨਗੇ ਪਰ ਮਿੰਟਾਂ ਵਿੱਚ ਹੀ ਅੱਖਾ ਫੇਰ ਜਾਂਦੇ ਹਨ। ਜਿਹੜੇ ਪੱਗ ਵਟਾਉਣ ਸਮੇਂ ਕਹਿੰਦੇ ਸਨ ਕਿ ਅਸੀਂ ਤੇਰੇ ਲਈ ਮਰ-ਮਿੱਟਾਂਗੇ ਪਰ ਲੋੜ ਪੈਣ ਤੇ ਇੱਕ ਮਿੰਟ ਦੀ ਪ੍ਰਵਾਹ ਕੀਤੇ ਬਿਨ੍ਹਾ ਆਪਣੇ ਸੱਜਣ-ਬੇਲੀ ਦੀ ਵਟਾਈ ਪੱਗ ਨਾਲ ਹੀ ਗਲਾ ਘੋਟ ਕੇ ਮਾਰ ਦਿੰਦੇ ਹਨ ਕਿਓਕਿ ਜਦੋਂ ਤੱਕ ਸੱਚਾ ਮਿੱਤਰ ਉਸਦੀਆਂ ਲੋੜਾਂ ਪੂਰਦਾ ਰਹਿੰਦਾ ਹੈ ਉਦੋਂ ਤੱਕ ਹੀ ਯਾਰੀ ਰੱਖਦੇ ਹਨ ਅਤੇ ਸਕੇ ਭੈਣ-ਭਰਾਵਾਂ ਵਿੱਚ ਖਾਰ ਪਾਉਣ ਲਈ ਜਿਨੀ ਵਾਹ ਪੁਗਦੀ ਹੈ ਪੁਗਾਉਂਦੇ ਹਨ। ਇਸ ਪ੍ਰਕਾਰ ਸਾਨੂੰ ਅਜਿਹੇ ਮਤਲਬੀ ਯਾਰਾਂ ਕੋਲੋਂ ਬਚ ਕੇ ਰਹਿਣਾ ਚਾਹੀਦਾ ਹੈ ਜੋ ਸਿਰਫ਼ ਸ਼ਰਾਬ ਦੇ ਇੱਕ ਪਿਆਲੇ ਤੱਕ ਹੀ ਸੀਮਿਤ ਹੁੰਦੇ ਹਨ ਅਜਿਹੇ ਦੋਸਤਾਂ ਨਾਲੋਂ ਵਿਅਕਤੀ ਇਕੱਲਾ ਚੰਗਾ। ਸੋ ਇਸ ਪ੍ਰਕਾਰ ਇਕ ਸਾਇਰ ਬੜਾ ਸੋਹਣਾ ਲਿਖਦਾ ਹੈ :-

ਮੈਨੂੰ ਤਾਂ ਮੇਰੇ ਦੋਸਤਾਂ ਇੱਕ ਗਮ ਨੇ ਮਾਰਿਆ

ਝੂਠੀ ਤੇਰੀ ਦੋਸਤੀ ਦੇ ਦਮ ਨੇ ਮਾਰਿਆ

ਸੋ ਲੋੜ ਹੈ ਸਮਝਣ ਦੀ ਕਿਓਕਿ ਅੱਜ ਦੇ ਇੱਸ ਅਜੌਕੇ ਸਮੇਂ ਵਿੱਚ ਸੱਚਾ ਮਿੱਤਰ ਮਿਲਣਾ ਇੱਕ ਰੱਬ ਦੇ ਮਿਲਣ ਦੇ ਬਰਾਬਰ ਹੈ। ਲੋੜ ਹੈ ਰਿਸ਼ਤੇ ਅੰਦਰ ਵਫਾਦਾਰੀ ਅਤੇ ਪਿਆਰ ਦੀ ਕਿਓਕੀ ਅਜਿਹੇ ਸੱਚੇ ਮਿੱਤਰ ਜੋ ਕਿ ਕਿਸੇ ਲੋਭ, ਲਾਲਚ, ਜਰੂਰਤ ਦੇ ਮੁਹਤਾਜ ਨਹੀਂ ਹੁੰਦੇ ਸਾਨੂੰ ਅਜਿਹੇ ਮਿੱਤਰ ਸਾਂਭ ਕੇ ਰੱਖਣ ਚਾਹੀਦੇ ਹਨ ਜੋ ਕਿ ਇਸ ਮਤਲਬੀ ਦੁਨੀਆ ਅੰਦਰ ਹਨੇਰੇ ਵਿੱਚ ਉਸ ਦੀਵੇ ਦੀ ਤੇਜ਼ ਰੋਸ਼ਨੀ ਵਾਂਗ ਚਾਨਣ ਫੈਲਾਉਂਦੇ ਹਨ ਜੋ ਕਿ ਸਾਡੀਆ ਹਰ ਦੁੱਖ ਤਕਲੀਫਾਂ ਨੂੰ ਆਪਣੇ ਪਿਆਰ, ਸੁਨੇਹ ਨਾਲ ਮਿੰਟਾਂ ਵਿੱਚ ਦੂਰ ਕਰ ਦਿੰਦੇ ਹਨ ਜ਼ਿੰਦਗੀ ਦੇ ਚਲਦੇ ਸਫ਼ਰ ਵਿੱਚ ਜੇਕਰ ਇੱਕ ਚੰਗਾ ਮਿੱਤਰ ਨਾਲ ਹੋਵੇ ਤਾਂ ਜਿੰਦਗੀ ਜਿਓਣ ਦਾ ਅਨੰਦ ਹੀ ਕੁਝ ਹੋਰ ਹੁੰਦਾ ਹੈ।

ਰਿਸ਼ਤਿਆਂ ਦੀ ਅਹਿਮੀਅਤ
ਜਿੰਦਗੀ ਦੀ ਭੱਜ ਦੋੜ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਅਤੇ ਉਹਨਾਂ ਵਿੱਚਲਾ ਪਿਆਰ ਅਜੌਕੇ ਸਮੇਂ ਦੌਰਾਨ ਫਿੱਕਾ ਜਾਪਦਾ ਹੈ ਰਿਸ਼ਤੇ ਜਿਸ ਵਿੱਚ ਪਿਆਰ, ਮੁੱਹਬਤ ਅਤੇ ਦਿਲਾਂ ਦੀ ਸਾਂਝ ਹੁੰਦੀ ਹੈ ਇਹ ਬਿਨ੍ਹਾਂ ਕਿਸੇ ਲੋੜ ਮਤਲਬ ਤੋ ਬੇਝਿੱਜਕ ਨਿਭਾਏ ਜਾਂਦੇ ਹਨ। ਰਿਸ਼ਤਿਆਂ ਵਿੱਚ ਕਿਸੇ ਪ੍ਰਕਾਰ ਦਾ ਲਾਲਚ ਜਾਂ ਮਤਲਬ ਕਿਸੇ ਵੀ ਰਿਸ਼ਤੇ ਦੀ ਲੰਬੀ ਨੀਂਹ ਨਹੀ ਰੱਖ ਸਕਦਾ, ਕਿਉਂਕਿ ਅਜਿਹਾ ਰਿਸ਼ਤਾਂ ਜੋੜਨਾਂ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਹੁੰਦਾ ਹੈ ਜਿਸਦੀ ਟੁੱਟਣ ਜਾਂ ਫੁੱਟਣ ਦੀ ਬਹੁਤੀ ਜਿਆਦਾ ਮਿਆਦ ਨਹੀ ਹੁੰਦੀ ਜਦੋਂ ਲੋੜ ਜਾਂ ਮਤਲਬ ਖਤਮ ਸਮਝੋ ਰਿਸ਼ਤਾਂ ਖਤਮ।

ਅੱਜ ਦੀ ਇਸ ਮੋਂਹ ਮਾਇਆ ਭਿੱਜੀ ਦੁਨੀਆਂ ਵਿੱਚ ਪਿਆਰ, ਰਿਸ਼ਤੇ-ਨਾਤੇ ਸਭ ਲੋੜ ਅਤੇ ਮਤਲਬ ਤੱਕ ਹੀ ਸੀਮਿਤ ਹੋ ਗਏ ਹਨ ਅੱਜ ਹਰ ਕੋਈ ਦੋਸਤ, ਮਿੱਤਰ ਜਾਂ ਫਿਰ ਆਪਣੇ ਸਕੇ ਭੈਣ- ਭਰਾਂ, ਧੀਆਂ-ਨੂੰਹਾਂ, ਪੁੱਤਰ ਸਭ ਪੈਸੇ ਤੱਕ ਹੀ ਨਿਰਭਰ ਹੋਕੇ ਰਿਸ਼ਤਿਆਂ ਨੂੰ ਲੋੜ ਮੁਤਾਬਿਕ ਨਿਭਾਉਦੇ ਹਨ। ਇਸ ਤਰ੍ਹਾਂ ਸਾਡੇ ਸਮਾਜ ਵਿੱਚ ਤਰੱਕੀ ਦੀ ਇਸ ਦੋੜ ਵਿੱਚ ਹਰ ਇੱਕ ਵਿਅਕਤੀ ਪੈਸੇ ਪਿੱਛੇ ਅੰਨ੍ਹਾ ਹੋਇਆ ਸਭ ਰਿਸ਼ਤਿਆਂ ਨੂੰ ਪਿੱਛੇ ਛੱਡ ਕੇ ਇਸ ਪੈਸੇ ਦੀ ਮੋਹ ਮਾਇਆ ਵਿੱਚ ਫਸ ਕੇ ਆਪਣੇ ਜਿੰਦਗੀ ਦੇ ਅਸਲੀ ਰਿਸ਼ਤਿਆ ਨੂੰ ਭੁੱਲਦਾ ਜਾ ਰਿਹਾ ਹੈ ਇੱਕ ਦਿਨ ਅਜਿਹਾਂ ਵੀ ਆਉਂਦਾ ਹੈ ਕਿ ਉਹ ਅੱਧ ਵਿਚਕਾਰ ਫਸਕੇ ਰਹਿ ਜਾਂਦਾ ਹੈ ਜਿਸ ਵਿੱਚ ਉਸਨੂੰ ਜਨਮ ਦੇਣ ਵਾਲੀ ਮਾਂ ਅਤੇ ਉਸਦੀ ਘਰਵਾਲੀ ਚੱਕੀ ਦੇ ਦੋ ਧੁੱੜ ਜਾਪਦੇ ਹਨ ਕਿ ਉਹ ਹਰ ਰੋਜ ਉਹਨਾਂ ਵਿਚਕਾਰ ਪਿਸ ਰਿਹਾ ਹੋਵੇ ਉਸ ਸਮੇਂ ਉਸਨੂੰ ਜਾਪਦਾ ਹੈ ਕਿ ਉਹ ਦੋ ਹਿੱਸਿਆ ਵਿੱਚ ਵੰਡਕੇ ਰਹਿ ਗਿਆ ਹੋਵੇ ਇਸ ਲਈ ਸਭ ਤੋਂ ਅਹਮ ਅਤੇ ਵਿਸ਼ੇਸ ਗੱਲ ਕੀ ਸਾਨੂੰ ਹਰ ਇੱਕ ਰਿਸ਼ਤੇ ਨੂੰ ਚੰਗੀ ਤਰ੍ਹਾਂ ਨਿਭਾਉਣਾ ਚਾਹੀਦਾ ਹੈ ਜਦੋਂ ਜਿਸ ਜਗ੍ਹਾਂ ਲੋੜ ਹੋਵੇ ਉੱਥੇ ਸਮੇਂ ਮੁਤਾਬਿਕ ਖੜ੍ਹਨਾਂ ਚਾਹੀਦਾ ਹੈ, ਉਹ ਭਾਵੇਂ ਮਾਂ ਹੋਵੇ ਜਾਂ ਘਰਵਾਲੀ ਅਤੇ ਸਮੇਂ ਮੁਤਾਬਿਕ ਆਪਣੇ ਨੂੰਹਾਂ-ਪੁੱਤਰਾਂ ਨੂੰ ਘਰ ਦੀਆਂ ਸਭ ਜਿੰਮੇਵਾਰੀਆਂ ਸਭਾਂ ਕੇ ਆਪ ਕਿਸੇ ਨਾ ਕਿਸੇ ਕੰਮ ਵਿੱਚ ਲੋੜ ਪੈਣ ਸਮੇਂ ਸਲਾਹ ਦਿੰਦੇ ਰਹਿਣਾ ਚਾਹੀਦਾ ਹੈ। ਕਈ ਵਾਰ ਅਜਿਹਾ ਨਹੀਂ ਹੁੰਦਾ, ਉਹ ਸਮਝਦੇ ਹਨ ਕਿ ਸਾਡੇ ਜਿਉਂਦੇ ਜੀਅ ਕੋਈ ਹੋਰ ਸਾਡੇ ਉੱਪਰ ਰੋਹਬ ਜਾ ਹੁਕਮ ਨਾ ਚਲਾਵੇ, ਸਗੋਂ ਉਹ ਆਪ ਉਹਨਾਂ ਉੱਤੇ ਰੋਹਬ ਰੱਖਦੇ ਹਨ। ਪਰ ਰੋਹਬ ਰਾਹ ਸਿਰ ਦਾ ਹੀ ਚੰਗਾ ਲੱਗਦਾ ਹੈ। ਜਿਸ ਕਾਰਨ ਘਰ ਪਰਿਵਾਰ ਵਿੱਚ ਰਿਸ਼ਤਿਆਂ ਵਿੱਚ ਖਟਾਸ ਵੱਧਣ ਲੱਗ ਜਾਂਦੀ ਹੈ। ਅਤੇ ਇਸ ਤਰ੍ਹਾਂ ਵਿਅਕਤੀ ਜਦੋਂ ਇਸ ਰਿਸ਼ਤਿਆਂ ਦਾ ਤਾਣਾ-ਬਾਣਾ ਉਲਝਾਂ ਲੈਂਦਾ ਹੈ ਅਤੇ ਉਹ ਆਪਣੇ ਆਖਰੀ ਸਮੇਂ ਜਾਂ ਬਿਰਧ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਅਤੇ ਬੁੱਢਾ ਹੋਇਆ ਵਿਅਕਤੀ ਫਿਰ ਰਿਸ਼ਤਿਆਂ ਦੀ ਇਸ ਦੋੜ ਵਿੱਚ ਪਿੱਛੇ ਰਹਿ ਜਾਂਦਾ ਹੈ ਜਿਸ ਸਮੇਂ ਉਹ ਹਰ ਇੱਕ ਕੰਮ ਵਿੱਚ ਜਿਵੇਂ ਨੂੰਹ-ਪੁੱਤ ਦੇ ਕੱਪੜੇ ਪਾਉਣ ਤੇ ਖਾਣ-ਪੀਣ ਵਿੱਚ ਖਾਹ-ਮਖਾਹ ਦਖਲ ਦਿੰਦਾ ਰਹਿੰਦਾ ਹੈ। ਜਿਸ ਕਾਰਣ ਉਸ ਲਈ ਨੂੰਹ ਦਾ ਵਰਤਾਰਾ ਜਾਂ ਖਿਆਲ ਕੁੱਝ ਚੰਗਾ ਨਹੀ ਹੁੰਦਾ। ਇਥੇ ਹੀ ਬਸ ਨਹੀ “ਸੱਸ ਨੂੰਹ ਦੀ ਲੜਾਈ ਵਿੱਚ ਬੁੱਢਾ ਅਤੇ ਉਸਦਾ ਪੁੱਤਰ ਦੋਵੇਂ ਆਪਣੇ ਆਪ ਨੂੰ ਫੱਸਿਆ ਹੋਇਆ” ਮਹਿਸੂਸ ਕਰਦੇ ਹਨ। ਇੱਥੋ ਤੱਕ ਕਿ ਆਪਣੇ ਢਿੱਡੋ ਜੰਮੇ ਪੁੱਤ ਨੂੰ ਵੀ ਮਾਂ ਆਖਦੀ ਹੈ ਕਿ ਉਹ ਹੁਣ ਆਪਣੀ ਤੀਂਵੀ ਦੇ ਪਿੱਛੇ ਲੱਗ ਮੈਨੂੰ ਭੁੱਲ ਗਿਆ ਹੈ। ਅਤੇ ਉਸ ਸਮੇਂ ਮਾਂ ਦੇ ਵਿਚਾਰ ਅਤੇ ਖਿਆਲ ਆਪਣੇ ਪੁੱਤ ਪ੍ਰਤਿ ਕੁੱਝ ਚੰਗਾ ਨਹੀਂ ਹੁੰਦਾ। ਜਦੋ ਦੋ ਜਣੀਆ ਇੱਕਠੀਆਂ ਹੋ ਕੇ ਬੁੱਢੀਆਂ ਗੱਲਾਂ ਕਰਦੀਆਂ ਹਨ, ਇੱਕ ਪੁੱਛਦੀ ਹੈ ਸੁਣਾ ਭੈਣੇ ਪੁੱਤ ਦਾ ਹਾਲ਼,,,? ਅੱਗੋ ਉੱਤਰ ਹੁੰਦਾ ਹੈ…….ਪੁੱਤ ਹੁਣ ਮੇਰਾ ਨਹੀਂ, ਹੁਣ ਪੁੱਤ ਬਹੂ ਦਾ ਹੈ ਇਸੇ ਤਰ੍ਹਾਂ ਕੁਝ ਡੋਲੀ ਉਤਰਦੀ ਨੂੰ ਪੜ੍ਹਾ ਦਿੰਦੀਆਂ ਹਨ:-

ਨਿਕਲ ਸੱਸੜੀਏ ਘਰ ਮੇਰਾ

ਤੇਰਾ ਰੂੜੀ ਉੱਤੇ ਡੇਰਾ

ਨੀ ਤੂੰ ਵਣਜ ਲਿਆ ਬਥੇਰਾ।

ਇਸ ਪ੍ਰਕਾਰ ਜੇਕਰ ਹਰ ਇੱਕ ਰਿਸ਼ਤੇ ਨੂੰ ਸਮੇਂ ਸਿਰ ਸਹੀ ਪਿਆਰ ਨਾਂ ਦਿੱਤਾ ਗਿਆ ਅਤੇ ਸਮੇਂ ਸਿਰ ਰਿਸ਼ਤਿਆਂ ਨੂੰ ਸਮਝਕੇ ਸੰਭਾਲਿਆਂ ਨਾ ਗਿਆਂ ਤਾਂ ਇਹਨਾਂ ਵਿੱਚ ਫਿੱਕਾਪਣ ਪੈਦਾ ਹੋ ਜਾਂਦਾ ਹੈ ਅਤੇ ਇਹ ਰਿਸ਼ਤੇ ਜੋ ਕਿ ਸਿਰਫ ਨਾਮ ਦੇ ਹੀ ਰਿਸ਼ਤੇ ਬਣ ਕੇ ਰਹਿ ਜਾਂਦੇ  ਹਨ ਜਿਸਦਾ ਹੋਣਾ ਜਾ ਨਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ।  ਅੱਜ ਦੀ ਇਸ ਮੋਹ ਮਾਇਆਂ ਭਰੀ ਦੁਨੀਆਂ ਵਿੱਚ ਹਰ ਕੋਈ  ਲੋੜ ਮੁਤਾਬਿਕ ਹੀ ਰਿਸ਼ਤੇ ਨਿਭਾਉਦਾ ਹੋਇਆ ਨਜ਼ਰ ਆਉਂਦਾ ਹੈ ।  ਜਦੋਂ ਲੋੜ ਖਤਮ ਸਮਝੋ ਰਿਸ਼ਤਾ ਖਤਮ ਹਰ ਰਿਸ਼ਤਾ ਜੋ ਕਿ ਇੱਕ ਵਾਰ ਹੀ ਜਿੰਦਗੀ ਵਿੱਚ ਜੁੜਦਾ ਹੈ, ਉਹ ਭਾਣੇ ਮਾਂ-ਪਿਉ ਦਾ ਰਿਸ਼ਤਾਂ ਹੋਵੇ ਜਾਂ ਫਿਰ ਭੈਣ-ਭਰਾਵਾਂ ਦਾ ਅਤੇ ਸਾਨੂੰ ਇਹ ਵੱਡਮੁਲਾ ਜੀਵਨ ਵੀ ਇੱਕ ਵਾਰ ਹੀ ਮਿਲਦਾ ਹੈ ਪੁਰਾਣੇ ਸਮਿਆਂ ਦੇ ਮੁਕਾਬਲੇ ਅੱਜ-ਕੱਲ ਰਿਸ਼ਤੇ ਜੋ ਕਿ ਇੱਕ ਡੰਗ ਟਪਾਉ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ ਇਕ ਸਮਾਂ ਹੁੰਦਾ ਸੀ ਜਦੋਂ ਚਾਚੇ-ਤਾਏ ਸਕੇ ਪਿਊ  ਵਾਂਗ ਆਪਣੇ ਰਿਸ਼ਤੇ ਨਿਭਾਉਦੇ ਨਜ਼ਰ ਆਉਂਦੇ ਸੀ ਅਤੇ ਕਦੇ ਵੀ ਕਿਸੇ ਨੂੰ ਪਿਊ ਦੀ ਘਾਟ ਮਹਿਸੂਸ ਨਹੀ ਸੀ ਹੋਣ ਦਿੰਦੇ, ਪਰ ਅੱਜ ਕੱਲ੍ਹ ਜਮ੍ਹਾਨਾਂ ਕੁੱਝ ਹੋਰ ਹੈ ਜਿਥੇ ਕਿ ਅੱਜ “ਸਰੀਕ” ਸ਼ਬਦ ਆਮ ਲੜਾਈ ਝਗੜੇ ਵਿੱਚ ਆਪਣੇ ਦੁਸ਼ਮਣਾਂ ਲਈ ਵਰਤਿਆਂ ਜਾਣ ਲੱਗ ਪਿਆ ਜਦੋਂ ਕਿ ਇਹ ਕੋਈ ਹੋਰ ਨਹੀ ਸਕੇ ਚਾਚੇ-ਤਾਏ ਹੀ ਹੁੰਦੇ ਹਨ ਜਿਸ ਕਾਰਨ ਪੈਸੇ ਦੀ ਇਸ ਭੱਜ ਦੌੜ ਵਿੱਚ ਸਭ ਰਿਸ਼ਤੇ ਉੱਲਝਕੇ ਬਿਖਰ ਗਏ ਹਨ। ਇਸੇ ਲਈ ਅੱਜ ਰਿਸ਼ਤਿਆਂ ਦੀ ਇਸ ਭੱਜ-ਦੋੜ ਵਿੱਚ ਹਰ ਦੂਜਾ-ਤੀਜਾ ਵਿਅਕਤੀ ਕਹਿੰਦਾ ਜਾਪਦਾ ਹੈ।

“ਸਰਵਣ ਪੁੱਤ ਨਾ ਕਿਸੇ ਨੇ ਬਣ ਜਾਣਾ, ਘਰ-ਘਰ ਪੁੱਤ ਜੰਮਦੇ” ਸੋ ਇਸ ਤਰਾਂ ਅੱਜ ਸਮੇਂ ਦੀ ਲੋੜ ਹੈ ਕਿ ਜੇਕਰ ਅਸੀ ਆਪਣੇ ਹਸਦੇ-ਵਸਦੇ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਨੂੰ ਕਾਇਮ ਰੱਖਣਾ ਹੈ ਤਾਂ ਸਾਨੂੰ ਸਾਡੇ ਸਮਾਜ ਵਿੱਚ ਸਾਡੇ ਆਪਣੇ ਇਹਨਾਂ ਰਿਸ਼ਤਿਆਂ ਵਿੱਚ ਮਿਠਾਸ ਭਰਨੀ ਹੋਵੇਗੀ ਅਤੇ ਹਰ ਇੱਕ ਰਿਸ਼ਤੇ ਦੀ ਸਮੇਂ ਅਤੇ ਲੋੜ ਤੋਂ ਵੱਧਕੇ ਸਤਿਕਾਰ ਕਰਨਾ ਹੋਵੇਗਾ ਫਿਰ ਹੀ ਇੱਕ ਚੰਗੇ ਪਰਿਵਾਰ ਅਤੇ ਖੁਸ਼ਹਾਲ ਜੀਵਨ ਦੀ ਸਿਰਜਣਾ ਕਰ ਸਕਦੇ ਹਾਂ ਕਿਉਂਕਿ ਜੇਕਰ ਰਿਸ਼ਤਿਆਂ ਵਿੱਚ ਹੀ ਖਟਾਸ ਮੌਜੂਦ ਰਹੀ ਤਾਂ ਕਦੇ ਵੀ ਇੱਕ ਚੰਗੇ ਸਮਾਜ ਅਤੇ ਇੱਕ ਖੁਸ਼ਹਾਲ ਜੀਵਨ ਦੀ ਸਿਰਜਣਾ ਨਹੀਂ ਹੋ ਸਕਦੀ। ਇਸ ਲਈ ਸਾਨੂੰ ਹਰ ਇੱਕ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਸ ਸਮੇਂ ਸਾਡੇ ਮਨ ਵਿੱਚ ਕਿਸੇ ਪ੍ਰਕਾਰ ਦਾ ਲੋਭ, ਲਾਲਚ, ਅਮੀਰੀ-ਗਰੀਬੀ ਵਰਗੇ ਭੈੜੇ ਵਿਚਾਰ ਤਿਆਗ ਕੇ ਇੰਨਸਾਨੀਅਤ ਨੂੰ ਅੱਗੇ ਰੱਖਕੇ ਪਿਆਰ ਦਾ ਸੁਨੇਹਾ ਦੇਣਾ ਚਾਹੀਦਾ ਹੈ ਕਿਓਕਿ ਜੇਕਰ ਅਸੀਂ ਪਿਆਰ ਵੰਡਾਂਗੇ ਤਾਂ ਪਿਆਰ ਹੀ ਮਿਲੇਗਾ ਅਤੇ ਸੱਚੇ ਰਿਸ਼ਤੇ ਕਿਸੇ ਲੋਭ-ਲਾਲਚ, ਮਤਲਬ ਅਤੇ ਪੈਸੇ ਦੇ ਮੁਹਤਾਜ ਨਹੀਂ ਹੁੰਦੇ।