ਸਮੇਂ ਦੀ ਕਾਣੀ ਵੰਡ

ਜਿੰਦਗੀ ਦੇ ਚਲਦੇ ਸਫ਼ਰ ਦੌਰਾਨ ਜਿਉ-ਜਿਉ ਸਮਾਂ ਲੰਘਦਾ ਜਾਂਦਾ ਹੈ ਉਸੇ ਤਰ੍ਹਾਂ ਜਿੰਦਗੀ ਨੂੰ ਜਿਉਣ ਦੇ ਢੰਗ ਤਰੀਕੇ ਅਤੇ ਆਪਸੀ ਰਿਸ਼ਤੇ ਪਿਆਰ ਮੁਹੱਬਤ ਦਿਲਾਂ ਦੀ ਆਪਸੀ ਸਾਂਝ ਘੱਟਦੀ ਜਾਂਦੀ ਹੈ ਪਿੱਛਲਾ ਸਮਾਂ ਕੁਝ ਹੋਰ ਸੀ ਜਦੋ ਇੱਕ ਛੱਤ ਹੇਠਾਂ ਦਸ- ਪੰਦਰਾਂ ਜੀਅ ਬੜੇ ਖੁਸੀ-ਖੁਸੀ ਜੀਵਨ ਬਤੀਤ ਕਰਦੇ ਸਨ। ਇਸ ਦੇ ਨਾਲ ਹੀ ਸਾਰਾ ਟੱਬਰ ਮਿਲ ਜੁਲਕੇ ਘਰ ਦੇ ਸਾਰੇ ਕੰਮ ਵੰਡਕੇ ਕਰਦੇ ਸੀ ਭਰਾਵਾਂ ਦਾ ਆਪਸੀ ਮਿਲਵਰਤਨ ਅਤੇ ਇੱਕ ਜੁੱਟਤਾ ਦੀ ਮਿਸਾਲ ਪੂਰੇ ਪਿੰਡ ਵਿੱਚ ਸਰਾਹੀ ਜਾਂਦੀ ਸੀ। ਅਜੌਕਾ ਸਮਾਂ ਕੁੱਝ ਹੋਰ ਹੀ ਤਸਵੀਰ ਪੇਸ਼ ਕਰਦਾ ਹੈ ਜਿਸ ਵਿੱਚ ਹਰ ਪਾਸੇ ਪੈਸੇ ਨੂੰ ਪ੍ਰਾਪਤ ਕਰਨ ਦੀ ਅੰਨ੍ਹੀ ਦੌੜ ਵਿੱਚ ਸਭ ਰਿਸ਼ਤੇ ਉਹ ਭਾਵੇ ਸਕੇ ਭੈਣ-ਭਰਾ ਹੀ ਕਿਉ ਨਾ ਹੋਣ ਸਭ ਫਿੱਕੇ ਜਾਪਦੇ ਹਨ ਇੱਕ ਦੂਜੇ ਤੋ ਅੱਗੇ ਨਿਕਲਣ ਦੀ ਦੋੜ ਨੇ ਖੂਨ ਦੇ ਰਿਸ਼ਤਿਆ ਨੂੰ ਵੀ ਪਾਣੀ ਕਰ ਛੱਡਿਆ ਇਸ ਤ੍ਰਾਸਦੀ ਨੂੰ ਪੇਸ਼ ਕਰਦੀ ਇਹ ਕਹਾਣੀ ਹੂਬ-ਹੂ ਅਜੌਕੇ ਸਮੇਂ ਦੇ ਰਿਸ਼ਤਿਆ ਉੱਪਰ ਕਟਾਂਖਸ ਵਿਅੰਗ ਕਰਦੀ ਨਜ਼ਰ ਆਉਂਦੀ ਹੈ।

ਜਿੰਦਗੀ ਦੇ ਦੌਰ ਵਿੱਚ ਯਾਰੋ ਸਮਾਂ ਇੱਕ ਐਸਾ ਸੀ ਕਿ ਭਰਾ ਨਾਲ ਭਰਾ ਦਾ ਰਿਸਤਾ ਅਨੋਖਾ ਸੀ ਇੱਕ ਹੀ ਮੰਜੇ ਉੱਤੇ ਇੱਕਠੇ ਭਰਾ ਰਲ ਮਿਲਕੇ ਪੈਂਦੇ ਸੀ ਅਤੇ ਆਪਸੀ ਕਬੀਲਦਾਰੀ ਦੀਆਂ ਖੁੱਲਕੇ ਗੱਲਾਂ ਕਰਦੇ ਸੀ। ਸਵੇਰ ਹੁੰਦਿਆ ਹੀ ਤਿੰਨੇ ਭਰਾ ਇੱਕਠੇ ਤਿਆਰ ਹੋਕੇ ਤੁਰਕੇ ਸਕੂਲ ਜਾਂਦੇ ਸੀ ਅਤੇ ਉਹਨਾਂ ਦਾ ਆਪਸੀ ਪਿਆਰ ਇੰਨ੍ਹਾ ਗੂੜਾ ਸੀ ਕਿ ਪੂਰੇ ਪਿੰਡ ਵਿੱਚ ਉਹਨਾਂ ਭਰਾਵਾਂ  ਦੀ ਮਿਸਾਲ ਦਿੱਤੀ ਜਾਂਦੀ ਸੀ ਤਿੰਨ ਭਰਾਵਾਂ ਵਿਚੋ ਵਿੱਚਕਾਰ ਵਾਲਾ ਜੋ ਕਿ ਖੇਤੀਬਾੜੀ ਦੇ ਕੰਮ ਵਿੱਚ ਵਧੇਰੇ ਦਿਲਚਸਪੀ ਰੱਖਦਾ ਸੀ ਪਰੰਤੂ ਇਹ ਵੀ ਨਹੀ ਸੀ ਕਿ ਉਹ ਪੜ੍ਹਨ ਵਿੱਚ ਨਲੈਂਕ ਸੀ ਸਮਾਂ ਬੀਤਦਾ ਗਿਆ ਜਦੋ ਤਿੰਨੇ ਭਰਾ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚੋ ਪਾਸ ਹੋ ਗਏ ਅਤੇ ਵੱਡੇ ਅਤੇ ਛੋਟੇ ਭਰਾ ਦੇ ਜਲਦੀ ਹੀ ਨਵੀ ਜਮਾਤ ਵਿੱਚ ਦਾਖਲਾਂ ਕਰਵਾ ਦਿੱਤਾ ਮਾਤਾ ਪਿਤਾ ਦੇ ਬਿਰਧ ਹੋ ਜਾਣ ਕਾਰਨ ਹੁਣ ਖੇਤੀ ਕਰਨੀ ਮੁਸ਼ਕਿਲ ਹੋ ਗਈ ਸੀ ਅਤੇ ਜਿਸ ਕਾਰਨ ਵਿੱਚਕਾਰ ਵਾਲੇ ਭਰਾ ਨੂੰ ਇਹ ਕਹਿਕੇ ਪੜ੍ਹਨੋ ਹਟਾ ਲਿਆ ਗਿਆ ਕਿ ਜੇਕਰ ਤੁਸੀ ਤਿੰਨੇ ਪੜ੍ਹਣ ਲਿਖਣ ਵਿੱਚ ਲੱਗ ਗਏ ਤਾਂ ਬਾਅਦ ਵਿੱਚ ਖੇਤੀ ਦੀ ਸਾਂਭ ਸੰਭਾਲ ਅਤੇ ਡੰਗਰਾਂ ਦੀ ਦੇਖਭਾਲ ਕੌਣ ਕਰੂਗਾ ਜਿਸ ਵਜ੍ਹਾ ਕਾਰਨ ਵਿੱਚਕਾਰ ਵਾਲਾ ਭਰਾ ਪੜਨੋ ਹਟਾ ਲਿਆ ਗਿਆ ਅਤੇ ਸਭ ਤੋ ਵੱਡਾ ਭਰਾ ਅਤੇ ਛੋਟਾ ਪੜ੍ਹ ਲਿਖਕੇ ਵੱਡੇ ਸ਼ਹਿਰ ਵਿੱਚ ਅਫ਼ਸਰ ਲੱਗ ਜਾਂਦੇ ਹਨ ਅਤੇ ਉੱਥੇ ਹੀ ਨਾਲ ਨੌਕਰੀ ਕਰਦੀਆਂ ਬਰਾਬਰ ਦੀਆਂ ਲੜਕੀਆ ਨਾਲ ਵਿਆਹ ਕਰਵਾ ਲੈਂਦੇ ਹਨ ਅਤੇ ਨੌਕਰੀ ਕਰਦੇ ਹੋਏ ਜੋ ਵੀ ਜਮੀਨ ਵਿਚੋ ਹਾੜੀ ਸਾਉਣੀ ਫ਼ਸਲ ਹੁੰਦੀ ਆਪਣੇ ਹਿਸਾਬ ਨਾਲ ਬਾਹਰੋ-ਬਾਹਰੀ ਆੜਤੀਏ ਤੋਂ ਫੜ ਲੈਂਦੇ ਅਤੇ ਆਪਣੀਆਂ ਕੋਠੀਆ ਮਹਿਲ ਮੁਨਾਰੇ ਛੱਤ ਲਏ ਹੁਣ ਉਹਨਾਂ ਦਾ ਆਪਸੀ ਭਾਈਚਾਰਾ ਘਟਦਾ ਨਜਰ ਆਉਦਾ ਹੈ ਉਹ ਹੁਣ ਸ਼ਹਿਰ ਵਿੱਚ ਰਹਿਕੇ ਆਪਣੇ-ਆਪ ਉੱਤੇ ਮਾਣ ਮਹਿਸੂਸ ਕਰਦੇ ਨਜਰ ਆਉਂਦੇ ਹਨ। ਹੁਣ ਉਹਨਾਂ ਨੂੰ ਪਿੰਡ ਵਿੱਚ ਰਹਿਣਾ ਜਾ ਭਰਾ ਨੂੰ ਕਿਸੇ ਤਿਥ-ਤਿਉਹਾਰ ਤੇ ਮਿਲਣ ਆਉਣਾ ਵੀ ਬੇਇਜਤੀ ਲਗਦੀ ਹੈ। ਇੱਕ ਸਮਾਂ ਐਸਾ ਆਉਂਦਾ ਹੈ ਕਿ ਉਹ ਪੜ੍ਹੀਆ-ਲਿਖਿਆ ਘਰਵਾਲੀਆਂ ਦੇ ਪਿੱਛੇ ਲੱਗ ਪਿੰਡ ਤੋਂ ਹਿੱਸੇ ਆਈ ਜਮੀਨ ਸਭ ਵੇਂਚ ਵੱਟਕੇ ਤੁਰ ਜਾਂਦੇ ਹਨ ਅਤੇ ਆਪਣੇ ਭਰਾ ਨੂੰ ਨਜਾਇਜ ਤੰਗ ਕਰਕੇ ਹਰ ਇੱਕ ਖੇਤੀਬਾੜੀ ਛੰਦਾ ਨੂੰ ਵੇਚਕੇ ਆਪਣੇ ਹਿੱਸੇ ਤੋ ਵੱਧਕੇ ਲੈ ਜਾਂਦੇ ਹਨ। ਉਸ ਸਮੇਂ ਉਹ ਇਹ ਸਭ ਕੁੱਝ ਭੁੱਲ ਜਾਂਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੇ ਭਰਾਂ ਨੇ ਆਪਣੀ ਪੜਾਈ ਵਿੱਚਕਾਰ ਛੱਡਕੇ ਖੇਤੀਬਾੜੀ ਸਾਂਭੀ ਅਤੇ ਜੋ ਵੀ ਹਾੜੀ ਸਾਉਣੀ ਫਸਲ ਦੀ ਬੱਚਤ ਹੋਈ ਸਭ ਸ਼ਹਿਰ ਕੋਠੀਆ ਉੱਪਰ ਲਗਾਂ ਦਿਤੀ ਪਰ ਜਦੋ ਵੰਡ ਦੀ ਵਾਰੀ ਆਈ ਤਾਂ ਦੋਵਾਂ ਪੜ੍ਹੇ-ਲਿਖੇ ਭਰਾਵਾਂ ਨੇ ਕਾਣੀ ਵੰਡ ਕਰਕੇ ਆਪਣੇ ਰੱਬ ਵਰਗੇ ਭਰਾ ਨਾਲ ਸਰੇਆਮ ਧੋਖਾ ਕੀਤਾ। ਜਿਨ੍ਹਾਂ ਦੀ ਬਾਦੋਲਤ ਅੱਜ ਉਹ ਚਾਅਵਾਂ ਨਾਲ ਕੋਠੀਆ ਵਿੱਚ ਰਹਿੰਦੇ ਸੀ ਤੇ ਇਨ੍ਹਾਂ ਕੁਝ ਲੁੱਟਣ-ਖਸੁਟੱਣ ਦੇ ਬਾਵਜੂਦ ਵੀ ਪਿੰਡ ਵਾਲੇ ਭਰਾ ਨੇ ਕਦੇ ਵੀ ਮੂਹੋ ਮੰਗ ਕੇ ਕੋਈ ਚੀਜ ਨਹੀ ਲਈ, ਜੋ ਭਰਾਵਾਂ ਨੇ ਦੇ ਦਿੱਤਾ ਜਾਂ ਸੱਚ ਕਹੀਏ ਕਿ ਜੋ ਬਚਿਆ-ਖੁਚਿਆ ਰਹਿ ਗਿਆ, ਉਸਦੇ ਵਿੱਚ ਹੀ ਉਹ ਬਹੁਤ ਖੁਸ ਸੀ ਕਿਉਕਿ ਉਹ ਮਿਹਨਤ ਮਜਦੂਰੀ ਕਰਕੇ ਖਾਣ ਵਿੱਚ ਵਿਸਵਾਸ ਰੱਖਦਾ ਸੀ ਭਾਵੇਂ ਕਿ ਉਸਦੇ ਨਾਲ ਹਰ ਪਾਸੇ ਧੱਕਾ ਹੀ ਹੋਇਆ। ਬਚਪਨ ਵਿੱਚ ਛੋਟੇ ਹੁੰਦਿਆ ਭਾਵੇ ਉਹ ਇੱਕ ਦੂਜੇ ਤੋਂ ਮਰ ਮਿੱਟ ਜਾਂਦੇ ਸੀ ਪਰ ਹੁਣ ਉਹ ਪਿੰਡ ਵਾਲੇ ਭਰਾ ਨੂੰ ਇੱਕ ਅਨਪੜ੍ਹ ਗਵਾਰ ਪੇਂਡੂ ਅਤੇ ਦੇਸੀ ਬੰਦਾ ਕਹਿਕੇ ਉਸਦੀ ਹਰ ਸਮੇਂ ਬੇਇਜਤੀ ਕਰਦੇ ਜਦੋ ਵੀ ਉਹ ਸ਼ਹਿਰ ਆਪਣੇ ਭਰਾਵਾਂ ਨੂੰ ਮਿਲਣ ਜਾਂਦਾ ਉਹਨਾ ਵਲੋ ਉਹਨਾਂ ਦੀਆਂ ਘਰਵਾਲੀਆਂ ਉਸਨੂੰ ਬਾਹਰੋਂ ਗੇਟ ਤੋਂ ਹੀ ਜਵਾਬ ਦੇ ਦਿੰਦੀਆ ਹਨ ਕਿ ਅੱਜ ਘਰ ਕੋਈ ਨਹੀ ਅਤੇ ਨਾਲ ਹੀ ਉਸਨੂੰ ਗਲਤ ਬੋਲ-ਕਬੋਲ ਬੋਲਦੀਆਂ ਕਿ ਜੇਕਰ ਸ਼ਹਿਰ ਭਰਾਵਾਂ ਕੋਲ ਆਉਣਾ ਹੁੰਦਾ ਤਾਂ ਢੰਗ ਦੇ ਕੱਪੜੇ ਲੀੜੇ ਪਾਕੇ ਆਇਆ ਕਰ ਤੈਨੂੰ ਖਾਣ-ਪੀਣ ਤੇ ਪਾਉਣ ਦਾ ਹੀ ਪਤੀ ਨਹੀਂ—ਸਾਡੇ ਲਈ ਕਿ ਕੀਤਾ ਤੂੰ, ਅਨਪੜ੍ਹ ਗਵਾਰ, ਤੂੰ ਪਿੰਡ ਦਾ, ਗਰਮੀ ਵਿੱਚ ਗੇਟ ਅੱਗੇ ਬਾਹਰ ਧੁੱਪ ਵਿੱਚ ਬੈਠਾ ਭਰਾ ਘੰਟੇ ਭਰ ਆਪਣੇ ਭਰਾਵਾਂ ਦਾ ਇੰਤਜਾਰ ਕਰਦਾ ਹੈ ਪਰੰਤੂ ਉਹਨੂੰ ਉੱਥੋ ਪਾਣੀ ਦੀ ਇੱਕ ਬੂੰਦ ਤੱਕ ਨਸੀਬ ਨਹੀ ਹੁੰਦੀ ਜਿਸਨੇ ਕਦੇ ਆਪਣੇ ਭਰਾਵਾਂ ਨੂੰ ਤੱਤੀ ਵਾਹ ਤੱਕ ਨਹੀ  ਲੱਗਣ ਦਿੱਤੀ,  ਬੇਇਜਤੀ ਕਰਵਾਕੇ ਉਹ ਅੰਤ ਪਿੰਡ ਮੁੜ ਆਉਂਦਾ ਹੈ ਜਦੋ ਸਕੇ ਭਰਾਵਾਂ ਦੇ ਹੁੰਦਿਆ ਸਕਾ ਭਰਾ ਇੰਨੀ ਧੁੱਪ ਵਿੱਚ ਇੱਕ ਪਾਣੀ ਦੀ ਬੂੰਦ ਲਈ ਸ਼ਹਿਰ ਤੋ ਪਿਆਸਾ ਮੁੜ ਆਵੇ ਅਤੇ ਕੀਤੇ ਅਹਿਸਾਨ ਜਦੋ ਆਪਣੀਆ ਦੇ ਕੋਈ ਆਪਣਾ ਭੁੱਲ ਜਾਵੇ ਉਸ ਸਮੇਂ ਜਾਪਦਾ ਹੈ ਕਿ ਪੈਰ੍ਹਾ ਹੇਠੋਂ ਜਮੀਨ ਖਿੱਸਕ ਗਈ ਹੋਵੇ ਅਤੇ ਬੀਤਿਆ ਸਮਾਂ ਅੱਖਾ ਅੱਗੇ ਘੁੱਮਣ ਲੱਗ ਜਾਂਦਾ ਹੈ ਕਿ ਕਿਸ ਤਰ੍ਹਾ ਆਪ ਖੁਦ ਮਿੱਟੀ ਨਾਲ ਮਿੱਟੀ ਹੋਕੇ ਕਮਾਇਆ ਕਰ-ਕਰ ਆਪ ਮਹਿਲ-ਮੁਨਾਰੇ ਛੱਤ ਦਿੱਤੇ ਅੱਜ ਉਹ ਆਪ ਖੁੱਦ ਉਸੇ ਪੁਰਾਣੇ ਪਿੰਡ ਵਾਲੇ ਘਰ ਵਿੱਚ ਮੀਂਹ ਸਮੇਂ ਟਿੱਪ-ਟਿੱਪ ਚੋਂਦੀ ਛੱਤ ਹੇਠ ਕਿਵੇਂ ਆਪਣਾ ਸਮਾਂ ਬਤੀਤ ਕਰ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਜਿਉਣ ਦੀ ਜਾਂਚ ਆਈ ਅੱਜ ਉਹੀ ਉਸਨੂੰ ਕੱਪੜੇ ਪਾਉਣ ਅਤੇ ਖਾਣ ਪੀਣ ਦਾ ਢੰਗ ਸਲੀਕਾ ਦੱਸਦੇ ਹਨ। ਦੁੱਖ ਵਿੱਚ ਖੜਨ੍ਹਾ ਤਾਂ ਦੂਰ ਦੀ ਗੱਲ ਸੁੱਖ ਵਿੱਚ ਵੀ ਮਿਲਣਾ ਆਪਣੀ ਸਾਨ ਦੇ ਖਿਲਾਫ ਮੰਨਦੇ ਹਨ, “ਹਾਲ-ਚਾਲ ਤਾਂ ਪੁੱਛਣਾ ਦੂਰ ਦੀ ਗੱਲ ਹੋ ਗਈ ਜੇਕਰ ਪਿੰਡੋ ਫੋਨ ਵੀ ਆਵੇ ਤਾਂ ਉਹ ਝੱਟ ਕੱਟ ਦਿੰਦੇ ਕਿ ਕੋਈ ਲੋੜ ਹੋਣੀ ਜਾਂ ਫਿਰ ਕੋਈ ਬਿਮਾਰ ਹੋਣਾ”। ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਪਿੰਡ ਵਾਲਾ ਭਰ੍ਹਾ ਹਮੇਸਾ ਉਹਨਾਂ ਦੀ ਸੁੱਖ ਲੋਚਦਾ ਹੈ ਅਤੇ ਕਾਣੀ ਵੰਡ ਲੈਕੇ ਵੀ ਉਹ ਪਿੰਡ ਵਿੱਚ ਖੁਸੀ-ਖੁਸੀ ਰਹਿੰਦਾ ਹੈ।

ਸਮਾਂ ਬੀਤਦਾ ਹੈ ਅਤੇ ਸੱਚ, ਹੱਕ ਇਮਾਨਦਾਰੀ ਦਾ ਐਸਾ ਚੱਕਰ ਘੁਮਦਾ ਹੈ ਕਿ ਕਿਸੇ ਸਿਆਣੇ ਨੇ ਖੂਬ ਕਿਹਾ ਹੈ ਕਿ ਰੱਬ ਘਰ ਦੇਰ ਹੈ ਅੰਧੇਰ ਨਹੀ ਜਿਸ ਦੌਰਾਨ ਸ਼ਹਿਰ ਰਹਿੰਦੇ ਦੋਵੇ ਭਰਾ ਅਚਾਨਕ ਘਾਟੇ ਵਿੱਚ ਆ ਜਾਂਦੇ ਹਨ ਅਤੇ ਉਹਨਾਂ ਵੱਲੇ ਚਲਾਇਆ ਗਿਆ ਕੰਮ ਫੇਲ੍ਹ ਹੋ ਜਾਂਦਾ ਹੈ ਅਤੇ ਉਹਨਾਂ ਦਾ ਵਾਲ-ਵਾਲ ਕਰਜੇ ਵਿੱਚ ਡੁੱਬ ਜਾਂਦਾ ਹੈ ਅਤੇ ਉਹਨਾਂ ਦੀ ਹਾਲਤ ਪਿੰਡ ਵਾਲੇ ਭਰਾ ਤੋ ਵੀ ਮਾੜੀ ਹੋ ਜਾਂਦੀ ਹੈ ਸਮਾਂ ਜੋ ਤਕਦੀਰ ਦਾ ਕੁਝ ਐਸਾ ਰੰਗ ਵਿਖਾਉਦਾ ਹੈ ਜਿਹਨਾ ਨੇ ਸਭ ਤੋ ਵੱਧ ਸਕੇ ਭਰਾ ਨੂੰ ਲੁੱਟਿਆ ਅੱਜ ਉਹ ਆਪ ਹੀ ਦੇ ਡੰਗ ਦੀ ਰੋਟੀ ਤੋ ਮੁਹਤਾਜ ਹੋ ਗਏ ਇਸ ਪ੍ਰਕਾਰ  ਜਿੰਦਗੀ ਦੇ ਦੋਰ ਵਿੱਚ ਸੱਚੇ ਬੰਦੇ ਨੂੰ ਕੋਈ ਕਿੰਨ੍ਹਾ ਵੀ ਤੰਗ ਪ੍ਰੇਸਾਨ ਕਰੇ ਜਾ ਰਵਾਏ ਪਰ ਪ੍ਰਮਾਤਮਾ ਉਸ ਉੱਪਰ ਕਦੇ ਵੀ ਮਾੜਾ ਸਮਾਂ ਨਹੀ ਵਿਖਾਉਦਾ ਅਤੇ ਅੰਤ ਸਭ ਇਕ ਬਰਾਬਰ ਕਰ ਦਿੰਦਾ ਹੈ ਕੋਈ ਕਿੰਨਾ ਵੀ ਚਲਾਕ ਬਣਕੇ ਭੋਲੇ-ਭਾਲੇ ਭਰਾਵਾ ਨਾਲ ਠੱਗੀਆ ਮਾਰੇ ਜਾ ਉਸਦੀ ਅਨਪੜਤਾ ਦਾ ਫਾਇਦਾ ਉਠਾਵੇ ਪਰ ਸੱਚ ਅਤੇ ਹੱਕ ਦੀ ਕਮਾਈ ਕਦੇ ਵੀ ਅਜਾਈ ਨਹੀ ਜਾਂਦੀ ਅੱਜ ਤੱਕ ਜਿਸ ਕਿਸੇ ਵੀ ਵਿਅਕਤੀ ਨੇ ਆਪਣੇ ਸਕੇ ਭਰਾਵਾਂ ਜਾ ਘਰ ਪਰਿਵਾਰ ਵਿੱਚ ਧੱਕਾ ਕੀਤਾ ਜਾ ਲੁੱਟ-ਖਸੁੱਟ ਕੀਤੀ ਉਸਦਾ ਅੰਤ ਬਹੁਤ ਮਾੜਾ ਹੀ ਹੋਇਆ ਹੈ।

ਇਸ ਪ੍ਰਕਾਰ ਇਹ ਕਹਾਣੀ ਅੱਜ ਦੇ ਇਸ ਕੱਲਯੁਗੀ ਲੋਕਾ ਨੇ ਵਿਅੰਗ ਕੱਸਦੀ ਨਜਰ ਆਉਂਦੀ ਹੈ ਜਿਹੜੇ ਕਿ ਆਪਣੇ ਘਰ ਵਿੱਚ ਹੀ ਆਪਣੇ ਸਕੇ ਭੈਣ-ਭਰਾਵਾ ਨਾਲ ਧੋਖਾ ਕਰਦੇ ਹਨ ਅਤੇ ਉਹਨਾ ਦੇ ਹਿੱਸੇ ਵੀ ਆਪ ਦੱਬ ਜਾਂਦੇ ਹਨ ਅਤੇ ਉਹਨਾਂ ਦੁਆਰਾ ਕੀਤੇ ਅਹਿਸਾਨਾਂ ਨੂੰ ਭੁੱਲ ਜਾਂਦੇ ਹਨ ਅਤੇ ਉਹਨਾ ਦੇ ਦੁੱਖ-ਸੁੱਖ ਦੇ ਸਾਂਝੀਵਾਲ ਨਹੀ ਬਣਦੇ ਅੰਤ ਸਭ ਕੁੱਝ ਗਵਾਂ ਲੈਦੇ ਹਨ ਜਿੰਦਗੀ ਵਿੱਚ ਜਮੀਨ, ਜਾਇਦਾਦ, ਪੈਸਾ ਸਭ ਕੁੱਝ ਕਮਾਇਆ ਜਾ ਸਕਦਾ ਹੈ ਜਰੂਰੀ ਹੀ ਨਹੀ ਕਿ ਲੁੱਟ-ਖਸੁੱਟ ਧੋਖੇ ਕਰਕੇ ਹੀ ਕਮਾਇਆ ਜਾਵੇ “ਇੱਕ ਦਿਨ ਵਿਅਕਤੀ ਇਹ ਮੋਹ-ਮਾਇਆ ਵਿੱਚ ਫਸਕੇ ਆਪਣੇ ਸਕੇ ਭੈਣ-ਭਰਾਵਾਂ ਤੋ ਟੁੱਟ ਇੱਕਲਾ ਰਹਿ ਜਾਂਦਾ ਹੈ ਜਦੋ ਉਸਨੂੰ ਇਹ ਸਭ ਕੁਝ ਦਾ ਗਿਆਨ ਹੋ ਜਾਂਦਾ ਹੈ ਕਿ ਮੈ ਅੱਜ ਤੱਕ ਜੋ ਕੱਝ ਕੀਤਾ ਸਭ ਵਿਅਰਥ ਹੀ ਗਵਾਇਆ ਆਪਣੇ ਸਕੇ ਭਰਾ ਸਕੇ ਹੀ ਹੁੰਦੇ ਹਨ ਹਮੇਸ਼ਾ ਇੱਕ ਜੁਟ ਹੋਕੇ ਪਿਆਰ ਮੁਹੱਬਤ ਨਾਲ ਆਪਸੀ ਪਰਿਵਾਰਕ ਸਾਂਝ ਬਣਾਕੇ ਰੱਖਣੀ ਚਾਹੀਦੀ ਹੈ। ਅਤੇ ਪਰਿਵਾਰ ਵਿੱਚ ਸਭ ਨੂੰ ਬਰਾਬਰ ਰੱਖਣਾ ਚਾਹੀਦਾ ਹੈ ਜਿਸ ਨਾਲ ਹੀ ਪਰਿਵਾਰ ਅਤੇ ਪਰਿਵਾਰ ਦੇ ਜੀਆਂ ਵਿੱਚ ਇੰਤਫਾਕ ਬਣਿਆ ਰਹਿੰਦਾ ਹੈ ਵਿਅਕਤੀ ਇਸ ਸੰਸਾਰ ਵਿੱਚ ਖਾਲੀ ਹੱਥ ਆਉਦਾ ਹੈ ਅਤੇ ਖਾਲੀ ਹੱਥ ਹੀ ਜਾਣਾ ਪੈਣਾ ਹੈ ਫਿਰ ਗੁਮਾਨ ਕਿਸ ਗੱਲ ਦਾ ਹੈ “ਲੱਖਾ ਕਰੋੜਾ ਰੁਪਏ ਜਮੀਨ ਜਾਇਦਾਦ ਬਣਾਉਣ ਵਾਲਾ ਵਿਅਕਤੀ ਸਭ ਕੁਝ ਇਥੇ ਹੀ  ਛੱਡ, ਖਾਲੀ ਹੱਥ ਤੁਰ ਜਾਂਦਾ ਹੈ ਨਾਲ ਲੈ ਜਾਂਦਾ ਹੈ ਸਿਰਫ ਉਸ ਦੁਆਰਾ ਕੀਤੇ ਚੰਗੇ ਕਰਮ”, ਜੋ ਕਿ ਉਸਦੇ ਮਰਨ ਤੋਂ ਬਾਅਦ ਤੱਕ ਉਸਨੂੰ ਸੰਸਾਰ ਵਿੱਚ ਜਿਉਂਦਾ ਰੱਖਦੇ ਹਨ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>