Punjab News - Quami Ekta Punjabi Newspaper (ਕੌਮੀ ਏਕਤਾ) » ਜਸਵੰਤ ਸਿੰਘ ਅਜੀਤ

ਦਿੱਲੀ ਗੁਰਦੁਅਰਾ ਚੋਣਾਂ ਦਾ ਇਹ ਦੌਰ ‘ਨਿਖਿਧ’ ਮੰਨਿਆ ਜਾਇਗਾ?
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਆਮ ਚੋਣਾਂ, 25 ਅਪ੍ਰੈਲ ਨੂੰ ਹੋਣ ਜਾ ਰਹੀਆਂ ਸਨ, ਉਹ ਸਮੁਚੇ ਦੇਸ਼ ਦੇ ਨਾਲ ਦਿੱਲੀ ਪੁਰ ਟੁੱਟੇ ਕੋਰੋਨਾ ਦੇ ਕਹਿਰ ਕਾਰਣ ਅਗਲੇ ਆਦੇਸ਼ ਤਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਦੇ ਬੀਤੇ ਦੌਰ ਦੇ ਦੌਰਾਨ ਮਤਦਾਤਾਵਾਂ ਨੂੰ ਲੁਭਾ, ਆਪਣੇ ਪਾਲੇ ਵਿੱਚ ਲਿਆਉਣ ਦੇ ਉਦੇਸ਼ ਨਾਲ ਚੋਣ ਪ੍ਰਚਾਰ ਕਰਦਿਆਂ ਜਿਸਤਰ੍ਹਾਂ ਗੁਰਦੁਅਰਾ ਪ੍ਰਬੰਧ ਨਾਲ ਸੰਬੰਧਤ ਮੁੱਖ ਏਜੰਡੇ ਨੂੰ ਦਰਕਿਨਾਰ ਕਰ, ਇੱਕ-ਦੂਜੇ ਦੀ ਛੱਬੀ ਖਰਾਬ ਕਰਨ ਲਈ ਘਟੀਆ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਰਹੀ, ਉਸ ਪੁਰ ਟਿੱਪਣੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਚੋਣਾਂ ਦਾ ਇਹ ਦੌਰ ਹੁਣ ਤਕ ਹੋਈਆਂ ਸਾਰੀਆਂ ਗੁਰਦੁਆਰਾ ਚੋਣਾਂ ਦੇ ਦੌਰ ਵਿਚੋਂ ਸਭ ਤੋਂ ‘ਨਿਖਿਧ’ ਮੰਨਿਆ ਜਾਇਗਾ। ਉਨ੍ਹਾਂ ਕਿਹਾ ਕਿ ਹੁਣ ਤਕ ਜਿਤਨੀਆਂ ਵੀ ਗੁਰਦੁਆਰਾ ਚੋਣਾਂ ਹੁੰਦੀਆਂ ਆਈਆਂ ਹਨ, ਉਨ੍ਹਾਂ ਵਿੱਚ ਹਿੱਸਾ ਲੈਣ ਵਾਲੀ ਕਿਸੇ ਵੀ ਪਾਰਟੀ ਨੇ ਕਦੀ ਵੀ ਇੱਕ-ਦੂਜੇ ਪੁਰ ਅਜਿਹੀ ਘਟੀਆ ਛੀਂਟਾਕਸ਼ੀ ਨਹੀਂ ਸੀ ਕੀਤੀ, ਜਿਹੋ-ਜਿਹੀ ਇਸ ਵਾਰ ਕੀਤੀ ਜਾਂਦੀ ਰਹੀ। ਇਸੇ ਤਰ੍ਹਾਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਨੂੰ ਲੈ ਕੇ ਹੈਰਾਨੀ ਹੋਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਧਾਰਮਕ ਸਿੱਖ ਜਥੇਬੰਦੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖਾਂ ਦੀ ਧਾਰਮਕ ਪ੍ਰਤੀਨਿਧਤਾ ਕਰਨ ਦੇ ਦਾਅਵੇ-ਦਾਰਾਂ ਵਲੋਂ, ਆਪਣੇ ਚੋਣ ਪ੍ਰਚਾਰ ਦੌਰਾਨ ਨਾ ਤਾਂ ਧਾਰਮਕ ਜਥੇਬੰਦੀ ਦੇ ਮਾਣ-ਸਨਮਾਨ ਦਾ ਖਿਆਲ ਰਖਿਆ ਗਿਆ ਅਤੇ ਨਾ ਹੀ ਸਿੱਖ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਹੀ ਪਾਲਣ ਕੀਤਾ ਗਿਆ।

ਗੱਲ ਗੁਰਦੁਆਰਾ ਚੋਣਾਂ ਦੀ : ਇਨ੍ਹਾਂ ਚੋਣਾਂ, ਜੋ ਹੁਣ ਸਰਕਾਰ ਦੇ ਨਵੇਂ ਆਦੇਸ਼ ਦੇ ਤਹਿਤ ਆਉਣ ਵਾਲੇ ਕਿਸੇ ਵੀ ਸਮੇਂ ਹੋਣਗੀਆਂ, ਵਿੱਚ ਮੁੱਖ ਰੂਪ ਵਿੱਚ ਤਿੰਨ ਜੱਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ ਜਾਗੋ : ਜਗ ਆਸਰਾ ਗੁਰੂ ਓਟ (ਜੀਕੇ) ਤੋਂ ਬਿਨਾਂ ਤਿੰਨ ਹੋਰ ਛੋਟੀਆਂ ਜੱਥੇਬੰਦੀਆਂ ਦੇ ਨਾਲ ਇੱਕ ਸੌ ਤੋਂ ਵੱਧ ਅਜ਼ਾਦ ਉਮੀਦਵਾਰ ਆਪੋ-ਆਪਣੀ ਕਿਸਮਤ ਅਜ਼ਮਾਣ ਲਈ ਚੋਣ ਮੈਦਾਨ ਵਿੱਚ ਉਤਰੇ ਹਨ। ਹਾਲਾਂਕਿ ਲਗਭਗ ਸਾਰੀਆਂ ਹੀ ਪਾਰਟੀਆਂ ਨੇ ਆਪੋ-ਆਪਣੇ ਚੋਣ ਮਨੋਰਥ ਪਤ੍ਰ, ਜਿਨ੍ਹਾਂ ਵਿੱਚ ਵੱਡੇ-ਵੱਡੇ ਦਿਲ-ਲੁਭਾਊ ਵਾਇਦੇ ਕਰ ਮਤਦਾਤਾਵਾਂ ਨੂੰ ਆਪਣੇ ਪਾਲੇ ਵਿੱਚ ਆਉਣ ਦਾ ਸਦਾ ਦਿੱਤਾ ਗਿਆ ਹੈ, ਜਾਰੀ ਕੀਤੇ ਗਏ ਹਨ, ਫਿਰ ਵੀ ਸਾਰੀਆਂ ਹੀ ਪਾਰਟੀਆਂ ਦੇ ਮੁਖੀਆਂ ਦੀ ਕੌਸ਼ਿਸ਼ ਇਹੀ ਹੈ ਕਿ ਉਹ ਵਿਰੋਧੀ ਦੀ ਛੱਬੀ ਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕਰ, ਮਤਦਾਤਾ ਨੂੰ ਉਸਤੋਂ ਦੂਰ ਕਰ ਆਪਣੇ ਪਾਲੇ ਵਿੱਚ ਆਉਣ ਲਈ ਪ੍ਰੇਰਤ ਕਰਨ ਵਿੱਚ ਸਫਲ ਹੋ ਜਾਣ।

ਬਾਦਲ ਅਕਾਲੀ ਦਲ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ‘ਦੋ ਵਰ੍ਹੇ ਬੇਮਿਸਾਲ’ ਦੇ ਨਾਂ ਨਾਲ ਦੋ-ਪੰਨਿਆਂ ਦਾ ਦਾਅਵਾ-ਨਾਮਾ ਪ੍ਰਕਾਸ਼ਿਤ ਕਰ, ਮਤਦਾਤਾਵਾਂ ਨੂੰ ਇਹ ਦਸਣ ਦੀ ਕੌਸ਼ਿਸ਼ ਕੀਤੀ ਹੈ, ਕਿ ਉਸਦੇ ਮੁਖੀਆਂ ਨੇ ਬੀਤੇ ਦੋ ਵਰਿ੍ਹਆਂ ਵਿੱਚ ਕੀ ਤੇ ਕਿਤਨੀਆਂ ‘ਮਲਾਂ’ ਮਾਰੀਆਂ ਹਨ। ਉਨ੍ਹਾਂ ਦੇ ਇਸ ਦਾਅਵੇ ਵਿੱਚ ਕਿਤਨੀ ਸੱਚਾਈ ਹੈ? ਇਹ ਫੈਸਲਾ ਤਾਂ ਦਿੱਲੀ ਦੇ ਮਤਦਾਤਾਵਾਂ ਵਲੋਂ ਕੀਤਾ ਜਾਣਾ ਹੈ। ਅਸੀਂ ਤਾਂ ਕੇਵਲ ਇਹੀ ਪੁਛਣਾ ਚਾਹੁੰਦੇ ਹਾਂ ਕਿ ਸ. ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਪ੍ਰਾਪਤੀਆਂ ਵਿੱਚ ਉਨ੍ਹਾਂ 6 ਵਰਿ੍ਹਆਂ ਦੀਆਂ ‘ਪ੍ਰਾਪਤੀਆਂ’ ਦਾ ਕੋਈ ਜ਼ਿਕਰ ਕਿਉਂ ਨਹੀਂ ਕੀਤਾ, ਜਿਸ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਪੁਰ ਬਾਦਲ ਅਕਾਲੀ ਦਲ ਦੀ ਹੀ ਸੱਤਾ ਕਾਇਮ ਸੀ ਤੇ ਜਨਰਲ ਸਕਤੱਰ ਦੇ ਅਹੁਦੇ ਪੁਰ ਹੁੰਦਿਆਂ ਹੋਇਆਂ ਉਹ ਕਮੇਟੀ ਦੇ ਨਿਯਮਾਂ ਅਨੁਸਾਰ ਉਸਦੇ ਹਰ ਕੰਮ ਦੇ ਲਈ ਜਵਾਬਦੇਹ ਸਨ।

ਜਾਗੋ : ਜਗ ਆਸਰਾ ਗੁਰੂ ਓਟ (ਜੀਕੇ) ਵਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਉਨ੍ਹਾਂ 6 ਵਰਿ੍ਹਆਂ ਦੀਆਂ ਪ੍ਰਾਪਤੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੌਰਾਨ ਮਨਜੀਤ ਸਿੰਘ ਜੀਕੇ ਕਮੇਟੀ ਦੇ ਪ੍ਰਧਾਨ ਰਹੇ ਸਨ। ਇਸਦੀ ਬਜਾਏ ਉਨ੍ਹਾਂ ਵਲੋਂ ਜੀਕੇ ਦੇ ਪਿਤਾ ਜ. ਸੰਤੋਖ ਸਿੰਘ ਦੀਆਂ ਉਨ੍ਹਾਂ ਪ੍ਰਾਪਤੀਆਂ ਦੇ ਪ੍ਰਚਾਰ ਨੂੰ ਪਹਿਲ ਦਿੱਤੀ। ਜੋ ਉਨ੍ਹਾਂ ਨੇ ਆਪਣੇ ਸੱਤਾਕਾਲ ਦੌਰਾਨ ਪ੍ਰਾਪਤ ਕੀਤੀਆਂ ਸਨ। ਸ਼ਾਇਦ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜ. ਸੰਤੋਖ ਸਿੰਘ ਵਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਲਈ ਜੋ ਰਿਕਾਰਡ ਪ੍ਰਾਪਤੀਆਂ ਕੀਤੀਆਂ ਗਈਆਂ, ਉਨ੍ਹਾਂ ਦਾ ਲਾਭ ਜੀਕੇ ਦੀ ਅਗਵਾਈ ਵਾਲੀ ‘ਜਾਗੋ’ ਦੇ ਉਮੀਦਵਾਰਾਂ ਨੂੰ ਮਿਲ ਸਕੇਗਾ।

ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) : ਇਨ੍ਹਾਂ ਦੋਹਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ), ਜੋ ਬੀਤੇ ਅੱਠ ਵਰਿ੍ਹਆਂ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਚਲਿਆ ਆ ਰਿਹਾ ਹੈ, ਕੋਲ ਇਨ੍ਹਾਂ ਅੱਠ ਵਰਿ੍ਹਆਂ ਦੀ ਕੋਈ ਪ੍ਰਾਪਤੀ ਨਹੀਂ: ਹਾਂ, ਉਨ੍ਹਾਂ ਪਾਸ ਉਸਤੋਂ ਪਹਿਲਾਂ ਦੇ ਦਸ ਵਰਿ੍ਹਆਂ ਦੀਆਂ ਪ੍ਰਾਪਤੀਆਂ ਜ਼ਰੂਰ ਹਨ, ਜਿਨ੍ਹਾਂ ਦਿਨੀਂ ਸ. ਸਰਨਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਸਨ। ਪ੍ਰੰਤੂ ਉਹ ਉਨ੍ਹਾਂ ਦਾ ਪ੍ਰਚਾਰ ਕਰਨ ਨਾਲੋਂ ਬਹੁਤਾ ਜ਼ੋਰ ਆਪਣੇ ਭਵਿੱਖ ਦੇ ਏਜੰਡੇ ਦੇ ਪ੍ਰਚਾਰ ਪੁਰ ਦੇ ਰਹੇ ਹਨ। ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਬਿਨਾਂ ਜੋ ਛੋਟੀਆਂ-ਛੋਟੀਆਂ ਪਾਰਟੀਆਂ ਚੋਣ ਮੈਦਾਨ ਵਿੱਚ ਹਨ, ਉਨ੍ਹਾਂ ਵਲੋਂ ਵੀ ਆਪੋ-ਆਪਣੇ ਪੱਧਰ ’ਤੇ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆ ਉਸਨੂੰ ਪਾਰਦਰਸ਼ੀ ਬਨਾਉਣ ਦੇ ਵਾਇਦੇ ਕੀਤੇ ਗਏ।

ਹੁਣ ਗੇਂਦ ਮਤਦਾਤਾਵਾਂ ਦੇ ਪਾਲੇ ਵਿੱਚ : ਧਾਰਮਕ ਸਿੱਖ ਬੁਧੀਜੀਵੀਆਂ ਨੇ ਸਿੱਖ ਮਤਦਾਤਾਵਾਂ ਨੂੰ ਅਪੀਲ ਕੀਤੀ ਕਿ ਇੱਕ ਤਾਂ ਉਨ੍ਹਾਂ ਨੂੰ ਗੁਰਦੁਆਰਾ ਚੋਣਾਂ ਵਿੱਚ ਵੱੱਧ-ਚੜ੍ਹ ਕੇ ਮਤਦਾਨ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਚੰਗੇ ਬੰਦੇ ਚੁਣੇ ਜਾ ਕੇ ਗੁਰਦੁਆਰਾ ਪ੍ਰਬੰਧ ਵਿੱਚ ਭਾਈਵਾਲ ਬਣ ਸਕਣ, ਦੂਸਰਾ ਉਨ੍ਹਾਂ ਨੂੰ ਨਿਜੀ ਸੰਬੰਧਾਂ ਅਤੇ ਜਾਤ-ਬਰਾਦਰੀ ਦੀ ਸੋਚ ਤੋਂ ਉਪਰ ਉਠ ਅਤੇ ਇਹ ਸੋਚ ਕੇ ਮਤਦਾਨ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਰਾਜਸੀ ਵਿਅਕਤੀ ਦੀ ਚੋਣ ਕਰਨ ਨਹੀਂ ਜਾ ਰਹੇ, ਸਗੋਂ ਆਪਣੇ ਧਰਮ ਅਸਥਾਨਾਂ ਦਾ ਪ੍ਰਬੰਧ ਅਜਿਹੇ ਹੱਥਾਂ ਵਿੱਚ ਸੌਂਪਣ ਜਾ ਰਹੇ ਹਨ, ਜੋ ਸਥਾਪਤ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਅਤੇ ਉਨ੍ਹਾਂ ਦਾ ਪਾਲਣ ਕਰਨ ਦੇ ਨਾਲ ਹੀ ਧਾਰਮਕ ਅਸਥਾਨਾਂ ਦੀ ਪਵਿਤ੍ਰਤਾ ਕਾਇਮ ਰਖਣ ਪ੍ਰਤੀ ਵਚਨਬੱਧ ਰਹਿਣ।

ਬਾਦਲ ਪਰਿਵਾਰ ਗਾਇਬ : ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸਦੀ ਪ੍ਰਚਾਰ ਸਮਿਗ੍ਰੀ ਵਿਚੋਂ ਦਲ ਦੀ ਕੌਮੀ ਲੀਡਰਸ਼ਿਪ, ਸ. ਪ੍ਰਕਾਸ਼ ਸਿੰਘ ਬਾਦਲ (ਸਰਪ੍ਰਸਤ) ਅਤੇ ਸ. ਸੁਖਬੀਰ ਸਿੰਘ ਬਾਦਲ (ਪ੍ਰਧਾਨ) ਦੇ ਫੋਟੋਆਂ ਹੀ ਨਹੀਂ, ਸਗੋਂ ਉਨ੍ਹਾਂ ਦੇ ਨਾਂ ਤਕ ਵੀ ਗਾਇਬ ਹੋਣ ਪੁਰ ਉਨ੍ਹਾਂ ਦੇ ਆਪਣੇ ਸਮਰਥਕਾਂ ਵਲੋਂ ਹੀ ਸਵਾਲ ਚੁਕਿਆ ਗਿਆ। ਇਧਰ ਦਲ ਦੇ ਪ੍ਰਦੇਸ਼ ਮੁੱਖੀਆਂ ਦੇ ਨਿਕਟ ਸੂਤ੍ਰਾਂ ਦੀ ਗਲ ਮਨੀਏ ਤਾਂ ਇਸਦਾ ਕਾਰਣ ਇਹ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਸ. ਸੁਖਬੀਰ ਸਿੰਘ ਬਾਦਲ ਉਪ-ਮੁੱਖ-ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ-ਕਾਲ ਦੌਰਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਹੋਈਆਂ ਘਟਨਾਵਾਂ, ਉਨ੍ਹਾਂ ਲਈ ਦੋਸ਼ੀਆਂ ਦੇ ਪੁਲਿਸ ਦੀ ਪਹੁੰਚ ਤੋਂ ਬਾਹਰ ਰਹਿਣ ਅਤੇ ਸ਼ਾਂਤਮਈ ਸਿੱਖਾਂ ਪੁਰ ਗੋਲੀ ਚਲਵਾਏ ਜਾਣ ਦਾ ਜੋ ਕਥਤ ਕਲੰਕ ਉਨ੍ਹਾਂ ਪੁਰ ਲਗਾ ਹੋਇਆ ਹੈ, ਉਸਦੇ ਪ੍ਰਛਾਵੇਂ ਤੋਂ ਬਚੇ ਰਹਿਣ ਲਈ ਹੀ ਦਲ ਦੇ ਸਥਾਨਕ ਮੁੱਖੀਆਂ ਨੇ ਉਨ੍ਹਾਂ ਦੇ ਫੋਟੋਆਂ ਅਤੇ ਨਾਂ ਦੀ ਵਰਤੋਂ ਨਾ ਕੀਤੇ ਜਾਣ ਦਾ ਫੈਸਲਾ ਕੀਤਾ। ਤਾਂ ਜੋ ਦਿੱਲੀ ਦੇ ਸਿੱਖ ਮਤਦਾਤਾਵਾਂ ਵਿੱਚ ਇਹ ਸੰਦੇਸ਼ ਜਾ ਸਕੇ ਕਿ ਇਨਾਂ ਗੁਰਦੁਆਰਾ ਚੋਣਾਂ ਦਾ ਪੰਜਾਬ ਦੀ ਉਸ ਅਕਾਲੀ ਲੀਡਰਸ਼ਿਪ ਦਾ ਕੋਈ ਲੈਣਾ-ਦੇਣਾ ਨਹੀਂ, ਜਿਸ ਪੁਰ ੳੋਪਰੋਕਤ ਘਟਨਾਵਾਂ ਦਾ ਕਲੰਕ ਲਗਾ ਹੋਇਆ ਹੈ। ਜਦਕਿ ਰਾਜਧਾਨੀ ਦੇ ਰਾਜਨੀਤਕਾਂ ਧਾ ਮੰਨਣਾ ਹੈ ਕਿ ਸਥਾਨਕ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੀ ਇਹ ਸੋਚ ਉਨ੍ਹਾਂ ਦਾ ਮਾਤ੍ਰ ਭਰਮ ਹੈ, ਕਿਉਂਕਿ 2017 ਦੀਆਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਜੀਕੇ ਨੇ ਵੀ ਇਹੀ ਦਾਅ ਖੇਡਿਆ ਸੀ, ਪ੍ਰੰਤੂ ਜਦੋਂ ਉਨ੍ਹਾਂ ਉਸ ਜਿੱਤ ਨੂੰ ਸੁਖਬੀਰ ਦੀ ਝੋਲੀ ਵਿੱਚ ਜਾ ਪਾਇਆ ਤਾਂ ਦਿੱਲੀ ਦੇ ਸਿੱਖ-ਮਤਦਾਤਾ ਆਪਣੇ-ਆਪਨੂੰ ਠਗਿਆ-ਠਗਿਆ ਮਹਿਸੂਸ ਕਰਨ ਲਗੇ ਸਨ। ਇਸਲਈ ਜਾਪਦਾ ਨਹੀਂ ਕਿ ਇਸ ਵਾਰ ਉਹ ਫਿਰ ਆਪਣੇ-ਆਪਨੂੰ ਠਗਾਣ ਦੇ ਲਈ ਤਿਆਰ ਹੋ ਜਾਣ?

…ਅਤੇ ਅੰਤ ਵਿੱਚ : ਇਸ ਵਾਰ ਦਿੱਲੀ ਗੁਰਦੁਆਰਾ ਚੋਣਾਂ ਨੂੰ ਲੈ ਕੇ ਇੱਕ ਦਿਲਚਸਪ ਗੱਲ ਇਹ ਵੇਖਣ ਨੂੰ ਮਿਲ ਰਹੀ ਹੈ, ਕਿ ਚੋਣ-ਮੈਦਾਨ ਵਿੱਚ ਉਤਰੇ ਲਗਭਗ ਸਾਰੇ ਉਮੀਦਵਾਰਾਂ ਵਲੋਂ ਸੋਸ਼ਲ ਮੀਡੀਆ ਪੁਰ ਆਪਣਾ ਚੋਣ ਪ੍ਰਚਾਰ ਕਰਨ ਦੇ ਉਦੇਸ਼ ਨਾਲ ਜੋ ਪੋਸਟਾਂ ਪਾਈਆਂ ਗਈਆਂ, ਲਗਭਗ ਉਨ੍ਹਾਂ ਸਾਰੀਆਂ ਵਿੱਚ ਇਹ ਦਾਅਵਾ ਕੀਤਾ ਗਿਆ, ਕਿ ਉਹ ਇਹ ਗੁਰਦੁਆਰਾ ਚੋਣ ਕਿਸੇ ‘ਚੌਧਰ’ ਲਈ ਨਹੀਂ, ਸਗੋਂ ‘ਸੇਵਾ’ ਕਰਨ ਲਈ ਲੜ ਰਹੇ ਹਨ। ਇੱਕ ਦਲ ਅਤੇ ਉਸਦੇ ਉਮੀਦਵਾਰਾਂ ਵਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ ‘ਸੇਵਾ ਕੀਤੀ ਹੈ, ਸੇਵਾ ਕਰਾਂਗੇ’। ਇਹ ਸਾਰੇ ਦਾਅਵੇ ਇਉਂ ਕੀਤੇ ਗਏ ਜਾਪਦੇ ਹਨ, ਜਿਵੇਂ ਸਿੱਖ ਧਰਮ ਵਿੱਚ ‘ਸੇਵਾ’ ਕੇਵਲ ਗੁਰਦੁਆਰਾ ਕਮੇਟੀ ਦਾ ਮੈਂਬਰ ਜਾਂ ਅਹੁਦੇਦਾਰ ਬਣਕੇ ਹੀ ਕੀਤੀ ਜਾ ਸਕਦੀ! ਇਸਤੋਂ ਬਿਨਾਂ ਸੇਵਾ ਕਰ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ।

ਇਤਿਹਾਸ ਦੀ ਅਦੁੱਤੀ ਘਟਨਾ : ਸੰਤ ਸਿਪਾਹੀ ਦੀ ਸਿਰਜਨਾ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਲਈ ਜਿਸ ਫੌਲਾਦ ਦੀ ਵਰਤੋਂ ਕੀਤੀ, ਉਸਨੂੰ ਸੀ੍ਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਉਸਨੂੰ ਤਪਾਇਆ, ਜਿਸਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਤ-ਸਿਪਾਹੀ ਦੇ ਨਕਸ਼ਾਂ ਦੀ ਘਾੜਤ ਅਰੰਭ ਦਿੱਤੀ। ਸ੍ਰੀ ਗੁਰੂ ਹਰਿਰਾਏ ਸਾਹਿਬ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸਨੂੰ ਸੁਆਰਨ ਵਿਚ ਆਪਣਾ ਯੋਗਦਾਨ ਪਾਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਉਸਦਾ ਰੂਪ ਨਿਖਾਰ ਦਿੱਤਾ। ਇਸਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਅੰਤਿਮ ਛੋਹਾਂ ਦੇ, ਪੂਰਣ ਸੰਤ-ਸਿਪਾਹੀ ਦੇ ਰੂਪ ਵਿਚ ਢਾਲ ਉਸਦੇ ਸਿਰਜਨ ਦੀ ਤਿਆਰੀ ਅਰੰਭ ਦਿੱਤੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਵਿਚਕਾਰੋਂ ਹਟਾ, ਸਿੱਖ ਅਤੇ ਗੁਰੂ ਵਿਚਕਾਰ ਸਿੱਧਾ ਸਬੰਧ ਕਾਇਮ ਕਰ ਦਿੱਤਾ। ਜਿਨ੍ਹਾਂ ਮਸੰਦਾਂ ਵਿਰੁੱਧ ਭਿਸ਼ਟਾਚਾਰ ਦੇ ਦੋਸ਼ਾਂ ਦੀ ਸ਼ਿਕਾਇਤ ਆਈ, ਗੁਰੂ ਜੀ ਵਲੋਂ ਉਨ੍ਹਾਂ ਦੀ ਪੜਤਾਲ ਕਰਵਾਈ ਗਈ ਅਤੇ ਜੋ ਦੋਸ਼ੀ ਸਾਬਤ ਹੋਏ, ਉਨ੍ਹਾਂ ਨੂੰ ਕਰੜੀ ਸਜ਼ਾ ਦਿੱਤੀ ਗਈ। ਇਸਦੇ ਨਾਲ ਹੀ ਸਿੱਖਾਂ ਨੂੰ ਵਹਿਮਾਂ-ਭਰਮਾਂ ਵਿਚੋਂ ਉਭਾਰਨ ਲਈ ਵੀ ਗੁਰੂ ਸਾਹਿਬ ਨੇ ਕਈ ਕੌਤਕ ਰਚੇ ਅਤੇ ਕਈ ਘਟਨਾਵਾਂ ਦੇ ਪ੍ਰਮਾਣ ਦੇ ਕੇ ਦ੍ਰਿੜ ਕਰਵਾਇਆ ਕਿ ਅਕਾਲ ਪੁਰਖ ਪੁਰ ਅਟੁੱਟ ਵਿਸ਼ਵਾਸ਼ ਰੱਖਣ ਵਾਲਿਆਂ ਅਤੇ ਉਸ ਦੇ ਭਾਣੇ ਵਿਚ ਚੱਲਣ ਵਾਲਿਆਂ ਨੂੰ ਵਹਿਮਾਂ-ਭਰਮਾਂ ਵਿਚ ਪੈਣਾ ਸ਼ੋਭਾ ਨਹੀਂ ਦਿੰਦਾ।

ਹਾਲਾਤ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਦੀ ਵਿਸਾਖੀ ਦੇ ਮੌਕੇ ਤੇ ਇਕ ਵਿਸ਼ਾਲ ਇੱਕਠ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਸਦੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਗਏ ਕਿ ਇਕ ਵਿਸ਼ੇਸ਼ ਤੇ ਨਵਾਂ ਪ੍ਰੋਗਰਾਮ ਲੈਣ ਲਈ ਸਾਰੇ ਸਿੱਖ ਹੁਮ-ਹੁਮਾ ਕੇ ਵਿਸਾਖੀ ਵਾਲੇ ਦਿਨ 30 ਮਾਰਚ, 1699 ਈ. ਨੂੰ ਅਨੰਦਪੁਰ ਸਾਹਿਬ ਵਿਖੇ ਪੁੱਜਣ।

ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਸੰਗਤਾਂ ਪਾਸ ਪੁੱਜੇ ਤਾਂ ਉਨ੍ਹਾਂ ਨੇ ਪਹਿਲਾਂ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਚੁੰਮਿਆ, ਫਿਰ ਮੱਥੇ ਨਾਲ ਛੁਹਾ, ਖੋਲ੍ਹ ਕੇ ਪੜ੍ਹਿਆ। ਸੰਗਤਾਂ ਇਹ ਜਾਣ ਕੇ ਫੁੱਲੀਆਂ ਨਾ ਸਮਾਈਆਂ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਦਰਸ਼ਨਾਂ ਅਤੇ ਨਵਾਂ ਪ੍ਰੋਗਰਾਮ ਦੇਣ ਲਈ ਸੱਦਿਆ ਹੈ। ਸ੍ਰੀ ਅਨੰਦਪੁਰ ਸਾਹਿਬ ਜਾਣ ਲਈ ਵੱਡੀ ਗਿਣਤੀ ਵਿਚ ਸਿੱਖ ਤਿਆਰੀ ਕਰਨ ਵਿਚ ਰੁੱਝ ਗਏ। ਹਰ ਸਿੱਖ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਸਤਗੁਰਾਂ ਦੇ ਚਰਨਾਂ ਵਿਚ ਅਰਪਨ ਕਰਨ ਲਈ ਭੇਟਾ ਤਿਆਰ ਕਰਨ ਲੱਗ ਪਿਆ।

ਪਿਛਲੇ ਤੇਰ੍ਹਾਂ ਵਰਿ੍ਹਆਂ ਵਿਚ ਪਹਾੜੀ ਰਾਜਿਆਂ ਅਤੇ ਦਿੱਲੀ ਦੀ ਮੁਗਲ ਸਰਕਾਰ ਨਾਲ ਹੋਈਆਂ ਗੁਰੂ ਸ਼ਾਹਿਬ ਦੀਆਂ ਛੇ ਲੜਾਈਆਂ ਅਤੇ ਉਨ੍ਹਾਂ ਵਿਚ ਹੋਈ ਪਹਾੜੀ ਰਾਜਿਆਂ ਤੇ ਮੁਗ਼ਲਾਂ ਦੀ ਹਾਰ ਦਾ ਕਿਸੇ ਦੇ ਦਿਲ ਉਤੇ ਕੋਈ ਡਰ ਜਾਂ ਭੈਅ ਨਹੀਂ ਸੀ। ਕਿਸੇ ਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਸੀ ਕਿ ਗੁਰੂ ਸਾਹਿਬ ਪ੍ਰਤੀ ਉਸਦੀ ਸ਼ਰਧਾ, ਪਿਆਰ ਅਤੇ ਗੁਰੂ ਚਰਨਾਂ ਵਿਚ ਭਰੀ ਜਾਣ ਵਾਲੀ ਉਸ ਦੀ ਹਾਜ਼ਰੀ ਦਾ, ਸਮੇਂ ਦੀ ਹਕੂਮਤ ਬੁਰਾ ਮਨਾ ਗਈ ਤਾਂ ਵਾਪਸੀ ਤੇ ਉਸ ਦਾ ਕੀ ਹਾਲ ਹੋਵੇਗਾ? ਹਰ ਕੋਈ ਜੇ ਗੜੂੰਦ ਸੀ ਤਾਂ ਗੁਰੂ ਪਿਆਰ ਵਿਚ, ਜੇ ਕਿਸੇ ਦੇ ਦਿਲ ਵਿਚ ਕੋਈ ਚਿੰਤਾ ਸੀ ਤਾਂ ਕੇਵਲ ਇਹ ਕਿ ਕਿਧਰੇ ਉਸ ਦੀ ਭੇਟਾ ਦੂਜੇ ਨਾਲੋਂ ਨਿਗੂਣੀ ਨਾ ਰਹਿ ਜਾਏ, ਜੇ ਕੋਈ ਉਮਾਹ ਸੀ ਤਾਂ ਕੇਵਲ ਇਹ ਕਿ ਛੇਤੀ ਤੋਂ ਛੇਤੀ ਉਹ ਗੁਰੂ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਅਤੇ ਗੁਰੂ ਚਰਨਾਂ ਦੀ ਧੂੜ ਆਪਣੇ ਮਸਤਕ ਨਾਲ ਲਾ ਆਪਣਾ ਜੀਵਨ ਸਫਲਾ ਕਰ ਲਏ।

30 ਮਾਰਚ ਵਿਸਾਖੀ ਤੋਂ ਪਹਿਲਾਂ ਹੀ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ। ਸੰਗਤਾਂ ਦੇ ਨਿਵਾਸ ਅਤੇ ਅਰਾਮ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੋਏ ਸਨ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹਰ ਸਿੱਖ ਨਿਹਾਲ ਹੋ ਰਿਹਾ ਸੀ। ਉਸਦੇ ਚਿਹਰੇ ਦੀ ਚਮਕ, ਉਸਦੀ ਖੁਸ਼ੀ ਨੂੰ ਛੁੱਪਣ ਨਹੀਂ ਸੀ ਦੇ ਰਹੀ।

ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਦੀਵਾਨ ਸਜਿਆ। ਕੀਰਤਨ ਅਰੰਭ ਹੋ ਗਿਆ। ਸੰਗਤਾਂ ਇਸ਼ਨਾਨ-ਪਾਣੀ ਕਰ ਦੀਵਾਨ ਵਿਚ ਪੁੱਜਣ ਲੱਗ ਪਈਆਂ। ਥੋੜੇ ਸਮੇਂ ਵਿਚ ਹੀ ਵਿਸ਼ਾਲ ਪੰਡਾਲ ਭਰਿਆ ਗਿਆ। ਸਾਰੀਆਂ ਸੰਗਤਾਂ ਇਕ ਚਿਤ ਇਕ ਮਨ ਹੋ ਕੀਰਤਨ ਸਰਵਣ ਕਰ ਰਹੀਆਂ ਸਨ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਸਾਹਿਬ ਸਿੱਖਾਂ ਨੂੰ ਸੰਬੋਧਨ ਕਰਨ ਲਈ ਸਿੰਘਾਸਣ ਤੋਂ ਉੱਠੇ। ਸਿੱਖ ਸੰਗਤਾਂ, ਜੋ ਨਵਾਂ ਪ੍ਰੋਗਰਾਮ ਲੈਣ ਲਈ ਉਥੇ ਪੁੱਜੀਆਂ ਸਨ, ਇਕ ਟੱਕ ਗੁਰੂ ਸਾਹਿਬ ਦੇ ਚਿਹਰੇ ਵੱਲ ਵੇਖਣ ਲੱਗ ਪਈਆਂ ਅਤੇ ਆਪਣੇ ਆਪਨੂੰ ਉਨ੍ਹਾਂ ਗੁਰੂ ਸਾਹਿਬ ਦੀ ਅਵਾਜ਼ ਸੁਣਨ ਲਈ ਕੇਂਦਰਤ ਕਰ ਲਿਆ। ਕੋਈ ਵੀ ਇਹ ਨਹੀਂ ਸੀ ਚਾਹੁੰਦਾ ਕਿ ਗੁਰੂ ਸਾਹਿਬ ਦਾ ਕਿਹਾ ਕੋਈ ਵੀ ਸ਼ਬਦ ਉਹ ਸੁਣਨੋਂ ਖੁੰਝ ਜਾਏ ਤੇ ਉਸਨੂੰ ਕਿਸੇ ਦੂਜੇ ਤੋਂ ਪੁੱਛਣਾ ਪਏ ਕਿ ਗੁਰੂ ਸਾਹਿਬ ਨੇ ਕੀ ਕਿਹਾ ਸੀ?

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਠਰ੍ਹਮੇ ਨਾਲ, ਪ੍ਰੰਤੂ ਦ੍ਰਿੜਤਾ ਭਰੇ ਸ਼ਬਦਾਂ ਨਾਲ ਆਪਣੀ ਗੱਲ ਕਹਿਣੀ ਅਰੰਭ ਕੀਤੀ।  ਉਨ੍ਹਾਂ ਨੇ ਉਹਨਾਂ ਹਾਲਾਤ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਪੁਰ ਅਵਤਾਰ ਧਾਰਿਆ ਸੀ। ਫਿਰ ਸੀ੍ਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤਕ ਦੇ ਹਾਲਾਤ, ਉਨ੍ਹਾਂ ਸਿੱਖਾਂ ਨੂੰ ਵਿਸਥਾਰ ਸਹਿਤ ਸੁਣਾਏ।

ਜਿਉਂ-ਜਿਉਂ ਗੁਰੂ ਸਾਹਿਬ ਇਨ੍ਹਾਂ ਹਾਲਾਤ ਦਾ ਜ਼ਿਕਰ ਕਰਦੇ ਗਏ, ਤਿਉਂ-ਤਿਉਂ ਉਨ੍ਹਾਂ ਦੇ ਚਿਹਰੇ ਦੀ ਚਮਕ ਅਤੇ ਉਸ ਵਿਚ ਸ਼ਾਮਲ ਹੋ ਰਹੀ ਲਾਲੀ ਵਧਦੀ ਗਈ। ਇਸ ਗੱਲ ਨੂੰ ਹਰ ਸਿੱਖ ਬੜੀ ਤੀਬਰਤਾ ਨਾਲ ਮਹਿਸੂਸ ਕਰ ਰਿਹਾ ਸੀ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਪਹਾੜੀ ਰਾਜਿਆਂ ਅਤੇ ਦਿੱਲੀ ਦੀ ਮੁਗ਼ਲ ਹਕੂਮਤ ਵਲੋਂ ਗੁਰੂ ਘਰ ਤੇ ਕੀਤੇ ਗਏ ਛੇ ਹਮਲਿਆਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਤੇ ਦਸਿਆ ਕਿ ਗੁਰੂ ਘਰ ਕੋਈ ਹਕੂਮਤ ਕਾਇਮ ਨਹੀਂ ਕਰ ਰਿਹਾ, ਕਿਸੇ ਦੀ ਜ਼ਮੀਨ ਜਾਂ ਕਿਸੇ ਦੇ ਇਲਾਕੇ ਪੁਰ ਕਬਜ਼ਾ ਕਰਨ ਦਾ ਵੀ ਉਸਦਾ ਕੋਈ ਉਦੇਸ਼ ਨਹੀਂ, ਫਿਰ ਵੀ ਗੁਰੂ ਘਰ ਤੇ ਹਮਲੇ ਕੀਤੇ ਜਾਣੇ, ਸਿੱਖ ਸੰਗਤਾਂ ਲਈ ਇਕ ਚੁਣੌਤੀ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅਜ ਹਾਲਤ ਇਹ ਹੋ ਗਈ ਹੈ ਕਿ ਇਸ ਸੰਸਾਰ ਵਿਚ ਉਹੀ ਵਿਅਕਤੀ ਇੱਜ਼ਤ, ਮਾਣ ਅਤੇ ਸਨਮਾਨ ਨਾਲ ਜੀਅ ਸਕਦਾ ਹੈ, ਜਿਸਨੇ ਆਪਣਾ ਸਿਰ ਤਲੀ ਤੇ ਰੱਖਿਆ ਹੋਵੇ ਅਤੇ ਮੌਤ ਨਾਲ ਮਖੌਲ ਕਰਨ ਦਾ ਉਸ ਵਿਚ ਜਿਗਰਾ ਰੱਖਣ ਦਾ ਉਸ ਵਿਚ ਹੀਆ ਹੋਵੇ। ਇਸ ਲਈ ਲੋੜ ਹੈ ਕਿ ਅਜ ਅਜਿਹੇ ਇੱਕ ਵਿਅਕਤੀ ਦੀ, ਜੋ ਕੌਮ ਲਈ ਮਰ ਮਿਟਣ ਦੀ ਭਾਵਨਾ ਪੈਦਾ ਕਰਨ ਲਈ ਆਪਾ ਕੁਰਬਾਨ ਕਰ ਸਕੇ।

ਇਹ ਆਖਦਿਆਂ ਗੁਰੂ ਸਾਹਿਬ ਨੇ ਸੱਜੇ ਹੱਥ ਨਾਲ ਮਿਆਨ ਵਿਚੋਂ ਤਲਵਾਰ ਬਾਹਰ ਖਿੱਚ ਲਈ। ਗੁਰੂ ਸਾਹਿਬ ਦਾ ਇਹ ਰੂਪ ਦੇਖਦਿਆਂ ਹੀ ਸਾਰੇ ਦਰਬਾਰ ਵਿਚ ਸੰਨਾਟਾ ਛਾ ਗਿਆ। ਹਰ ਸਿੱਖ ਦੂਜੇ ਦਾ ਮੂੰਹ ਵੇਖਣ ਲੱਗ ਪਿਆ। ਹਰ ਇਕ ਦੀਆਂ ਅੱਖਾਂ ਵਿਚ ਸੁਆਲ ਸੀ ਕਿ ਗੁਰੂ ਸਾਹਿਬ ਕੀ ਆਖ ਰਹੇ ਹਨ? ਗੁਰੂ ਸਾਹਿਬ ਕੀ ਚਾਹੁੰਦੇ ਹਨ?

ਦੀਵਾਨ ਵਿਚ ਚੁੱਪ ਛਾ ਗਈ।  ਗੁਰੂ ਸਾਹਿਬ ਨੇ ਤਿੰਨ ਵਾਰ ਆਪਣੀ ਮੰਗ ਦੁਹਰਾਈ : ‘ਲੋੜ ਹੈ ਇੱਕ ਅਜਿਹੇ ਵਿਅਕਤੀ ਦੀ, ਜੋ ਕੌਮ ਵਿਚ ਮਰ ਮਿਟਣ ਦੀ ਭਾਵਨਾ ਪੈਦਾ ਕਰਨ ਲਈ ਆਪਾ ਕੁਰਬਾਨ ਕਰ ਸਕੇ’। ਥੋੜੀ ਦੇਰ ਜੱਕੋ-ਤੱਕੀ ਰਹੀ। ਫਿਰ ਲਾਹੌਰ ਦਾ ਇਕ ਖੱਤਰੀ ਦਯਾ ਰਾਮ ਉੱਠਿਆ ਤੇ ਅੱਗੇ ਵਧ, ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣਾ ਸਿਰ ਝੁਕਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸਨੂੰ ਅੰਦਰ ਲੈ ਗਏ। ਥੋੜੀ ਦੇਰ ਬਾਅਦ ਲਹੂ ਨਾਲ ਲਿਬੜੀ ਤਲਵਾਰ ਲੈ ਆਪ ਮੁੜ ਬਾਹਰ ਆ ਗਏ। ਉਨ੍ਹਾਂ ਫਿਰ ਮੰਗ ਕੀਤੀ ਕਿ ਇਕ ਹੋਰ ਸਿਰ ਚਾਹੀਦਾ ਹੈ? ਇਸਤਰ੍ਹਾਂ ਉਨ੍ਹਾਂ ਪੰਜ ਵਾਰ ਸਿਰਾਂ ਦੀ ਮੰਗ ਕੀਤੀ। ਦਯਾ ਰਾਮ ਤੋਂ ਬਾਅਦ ਦਿੱਲੀ ਦਾ ਇਕ ਜੱਟ ਧਰਮ ਦਾਸ, ਉਸ ਪਿਛੋਂ ਦੁਆਰਕਾ ਦਾ ਧੋਬੀ ਮੋਹਕਮ ਚੰਦ, ਫਿਰ ਜਗਨਨਾਥ ਦਾ ਰਸੋਈਆ ਭਾਈ ਹਿੰਮਤ ਅਤੇ ਅੰਤ ਵਿਚ ਬਿਦਰ ਦਾ ਨਾਈ ਸਾਹਿਬ ਚੰਦ ਵਾਰੋ-ਵਾਰੀ ਅੱਗੇ ਵਧੇ।

ਇਕ ਤੋਂ ਬਾਅਦ ਇਕ ਨੂੰ ਗੁਰੂ ਸਾਹਿਬ ਤੰਬੂ ਦੇ ਅੰਦਰ ਲਿਜਾਂਦੇ ਅਤੇ ਉਸ ਪਿਛੋਂ ਲਹੂ-ਲਿਬੜੀ ਤਲਵਾਰ ਲੈ ਬਾਹਰ ਆਉਂਦੇ ਰਹੇ। ਹਰ ਵਾਰ ਗੁਰੂ ਸਾਹਿਬ ਦਾ ਚਿਹਰਾ ਪਹਿਲਾਂ ਨਾਲੋਂ ਵਧੇਰੇ ਲਾਲ ਹੁੰਦਾ ਸੀ ਤੇ ਉਸਦੀ ਵਧ ਰਹੀ ਚਮਕ ਵੇਖ ਕੇ ਉਸ ਪੁਰ ਕਿਸੇ ਦੀਆਂ ਨਜ਼ਰਾਂ ਨਹੀ ਸਨ ਟਿਕ ਰਹੀਆਂ। ਜਦੋਂ ਸਾਹਿਬ ਚੰਦ ਨੂੰ ਅੰਦਰ ਲਿਜਾਣ ਤੋਂ ਬਾਅਦ ਗੁਰੂ ਸਾਹਿਬ ਬਾਹਰ ਆਏ ਤਾਂ ਉਨਾਂ ਦੇ ਚਿਹਰੇ ਤੋਂ ਸੰਤੁਸ਼ਟਤਾ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਉਨ੍ਹਾਂ ਤਲਵਾਰ ਸਾਫ ਕੀਤੀ ਤੇ ਮਿਆਨ ਵਿਚ ਪਾ ਲਈ। ਸਿੰਘਾਸਣ ਤੇ ਬਿਰਾਜਮਾਨ ਹੋ, ਜਦੋਂ ਉਨ੍ਹਾਂ ਦੀਵਾਨ ਵਲ ਨਜ਼ਰ ਮਾਰੀ ਤਾਂ ਉਨ੍ਹਾਂ ਵੇਖਿਆ ਬਹੁਤ ਸਾਰੇ ਸਿੱਖ ਖਿਸਕ ਗਏ ਹੋਏ ਹਨ। ਦੀਵਾਨ ਵਿਚ ਹਾਜ਼ਰੀ ਬਹੁਤ ਘੱਟ ਰਹਿ ਗਈ ਹੈ।

ਥੋੜੀ ਦੇਰ ਵਿਚ ਹੀ ਜਦੋਂ ਪੰਜੇ ਸਿੱਖ ਨਵੇਂ ਬਸਤਰ ਪਹਿਨੀਂ ਤੰਬੂੰ ਵਿਚੋਂ ਬਾਹਰ ਆਏ ਤਾਂ ਸਭ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਹਰ ਕੋਈ ਇਕ-ਦੂਜੇ ਦਾ ਮੂੰਹ ਵੇਖ, ਅੱਖਾਂ ਹੀ ਅੱਖਾਂ ਵਿੱਚ ਅਤੇ ਹੱਥਾਂ ਦੇ ਇਸ਼ਾਰਿਆਂ ਨਾਲ ਪੁੱਛ ਰਿਹਾ ਸੀ ਕਿ ਇਹ ਸਭ ਕਿਵੇਂ ਹੋ ਗਿਆ? ਗੁਰੂ ਸਾਹਿਬ ਦਾ ਇਹ ਕੀ ਕੌਤਕ ਹੈ? ਇਹ ਕੀ ਕਰਾਮਾਤ ਹੈ?

ਦੀਵਾਨ ਵਿਚ ਬੈਠੀਆਂ ਸੰਗਤਾਂ ਨੇ ਜਦੋਂ ਪੰਜਾਂ ਹੀ ਸਿੱਖਾਂ, ਜਿਨ੍ਹਾਂ ਵਾਰੋ-ਵਾਰੀ ਆਪਣੇ ਸਿਰ ਗੁਰੂ ਚਰਨਾਂ ਵਿਚ ਅਰਪਨ ਕੀਤੇ ਸਨ, ਨੂੰ ਨਵੇਂ ਰੂਪ ਵਿਚ ਅਤੇ ਮੁਸਕਰਾਉਂਦਿਆਂ ਹੋਇਆਂ ਆਪਣੇ ਸਾਮ੍ਹਣੇ ਵੇਖਿਆ ਤਾਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਉਹ ਕਦੀ ਉਨ੍ਹਾਂ ਸਿੱਖਾਂ ਵੱਲ ਦੇਖਣ, ਕਦੀ ਸਿੰਘਾਸਣ ਤੇ ਬਿਰਾਜਮਾਨ ਗੁਰੂ ਸਾਹਿਬ ਵੱਲ ਅਤੇ ਕਦੀ ਇਕ ਦੂਜੇ ਵੱਲ। ਇਉਂ ਜਾਪਦਾ ਸੀ, ਜਿਵੇਂ ਉਨ੍ਹਾਂ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਗੁਰੂ ਸ਼ਾਹਿਬ ਨੇ ਇਹ ਕੀ ਕੌਤਕ ਰਚਾਇਆ ਹੈ? ਪਲ ਦੀ ਪਲ ਵਿਚ ਇਹ ਹੈਰਾਨੀ ਭਰੀ ਖਬਰ ਸਾਰੇ ਅਨੰਦਪੁਰ ਸਾਹਿਬ ਵਿਖੇ ਫੈਲ ਗਈ। ਉਹ ਸਾਰੇ ਸਿੱਖ ਗੁਰੂ ਸਾਹਿਬ ਦੇ ਚਰਨਾਂ ਪੁਰ ਮੱਥਾ ਟੇਕ ਅਤੇ ਸ਼ਰਮ ਨਾਲ ਭਰੀਆਂ ਅੱਖਾਂ ਨੀਵੀਆਂ ਕਰ, ਫਿਰ ਦੀਵਾਨ ਵਿਚ ਸਜਣ ਲੱਗ ਪਏ, ਜੋ ਕੁਝ ਸਮਾਂ ਪਹਿਲਾਂ ਹੀ ਡਰਦੇ ਦੀਵਾਨ ਵਿਚੋਂ ਉੱਠ ਕੇ ਚਲੇ ਗਏ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਹੈਰਾਨੀ ਭਰੀ ਸ਼ਰਮ ਅਤੇ ਪਸ਼ਚਾਤਾਪ ਸੀ, ਜਿਸ ਕਾਰਣ ਉਹ ਅੱਖਾਂ ਉੱਚੀਆਂ ਕਰਕੇ ਗੁਰੂ ਸਾਹਿਬ ਵੱਲ ਵੇਖਣ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਹੇ।

ਸੰਤ-ਸਿਪਾਹੀ ਦੀ ਸਿਰਜਨਾ: ਜਦੋਂ ਪੰਜੇ ਸਿੰਘ ਨਵੇਂ ਬਸਤਰ ਪਹਿਨ, ਕਮਰ-ਕੱਸਾ ਕਰ, ਦੀਵਾਨ ਵਿਚ ਆ ਹਾਜ਼ਰ ਹੋਏ ਤਾਂ ਗੁਰੂ ਸਾਹਿਬ ਨੇ ਬੀਰ ਆਸਨ ਹੋ ਕੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਜਿਸ ਵਿਚ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾ ਮਿਠਾਸ ਭਰੀ। ਗੁਰੂ ਸਾਹਿਬ ਨੇ ਪਹਿਲਾਂ ਉਨ੍ਹਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਉਨ੍ਹਾਂ ਨੂੰ ਸੰਤ-ਸਿਪਾਹੀ ਦਾ ਰੂਪ ਬਖਸ਼ਿਆ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਨ੍ਹਾਂ ਕੋਲੋਂ ਅੰਮ੍ਰਿਤ ਛਕਿਆ ਅਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਕ ਨਵਾਂ ਨੀਂਹ ਪੱਥਰ ਰੱਖਿਆ। ਇਸ ਸਥਿਤੀ ਦਾ ਵਰਨਣ ਦੂਜੇ ਭਾਈ ਗੁਰਦਾਸ ਜੀ ਨੇ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ:- ‘ਵਾਹੁ ਵਾਹੁ (ਗੁਰੂ) ਗੋਬਿੰਦ ਸਿੰਘ ਆਪੇ ਗੁਰ ਚੇਲਾ’।

ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਿੰਘ ਬਣਾ ਦਿੱਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਪਦੇਸ਼ ਦਿਤਾ :- ‘ਜਾਗਤ ਜੋਤਿ ਜਪੈ ਨਿਸਬਾਸਰ। ਏਕ, ਬਿਨਾ ਮਨ ਨੇਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬੁਤ। ਗੌੜ ਮੜੀ ਮਟ ਭੂਲ ਨਾ ਮਾਨੈ। ਤੀਰਥ ਦਾਨ ਦਯਾ ਤਪ ਸੰਜਮ। ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤਿ ਜਗੈ ਘਟਿ ਮੈ ਤਬ। ਖਾਲਸ ਤਾਹਿ ਨਖਾਲਸ ਜਾਨੈ’।

ਮੈਕਾਲਿਫ ਅਨੁਸਾਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਗਿਆਨ ਅਤੇ ਭਗਤੀ ਦਾ ਰਸਤਾ ਤਿਆਗ ਦਿੱਤਾ ਤਾਂ ਵੱਡੀ ਤੋਂ ਵੱਡੀ ਰਾਜਨੀਤਿਕ ਅਤੇ ਫੌਜੀ ਸ਼ਕਤੀ ਵੀ ਉਨ੍ਹਾਂ ਦੀ ਰੱਖਿਆ ਨਹੀਂ ਕਰ ਸਕੇਗੀ

ਸਿੱਖੀ ਵਿੱਚ ਨਿਘਾਰ ਅਤੇ ਸਿੱਖਾਂ ਵਿਚ ਢਹਿੰਦੀ-ਕਲਾ ਕਿਉਂ?
ਇਕ ਦਿਨ ਅਚਾਨਕ ਹੀ ਗ਼ੈਰ-ਰਾਜਨੀਤਕ ਸਿੱਖਾਂ ਦੀ ਇਕ ਅਜਿਹੀ ਬੈਠਕ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿਚ ‘ਸਿੱਖੀ ਵਿਚ ਆ ਰਹੇ ਨਿਘਾਰ ਅਤੇ ਸਿੱਖਾਂ ਵਿਚ ਆ ਰਹੀ ਢਹਿੰਦੀ ਕਲਾ’ ਵਿਸ਼ੇ ਪੁਰ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿਚ ਜੋ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ, ਉਹ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਪ੍ਰਭਾਵਸ਼ਾਲੀ ਵਿਚਾਰ, ਉਨ੍ਹਾਂ ਸਜਣਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਸਨ, ਜਿਨ੍ਹਾਂ ਦਾ ਨਾਂ, ਨਾ ਤਾਂ ਕਦੀ ਕਿਸੇ ਚਰਚਾ ਵਿਚ ਸੁਣਿਆ ਗਿਆ ਸੀ ਅਤੇ ਨਾ ਹੀ ਮੀਡੀਆ ਵਿਚ ਵੇਖਣ ਜਾਂ ਪੜ੍ਹਨ ਨੂੰ ਮਿਲਿਆ ਸੀ।

ਇਕ ਸਜਣ ਕਹਿ ਰਿਹਾ ਸੀ ਕਿ ਅਜ ਸਿੱਖੀ ਵਿੱਚ ਜੋ ਨਿਘਾਰ ਅਤੇ ਸਿੱਖਾਂ ਵਿੱਚ ਢਹਿੰਦੀ ਕਲਾ ਦੀ ਦਸ਼ਾ ਵੇਖਣ ਨੂੰ ਮਿਲ ਰਹੀ ਹੈ, ਉਹ ਕੁਝ ਦਿਨਾਂ, ਹਫ਼ਤਿਆਂ, ਮਹੀਨਿਆਂ ਜਾਂ ਵਰਿ੍ਹਆਂ ਵਿਚ ਹੀ ਨਹੀਂ ਆਈ, ਸਗੋਂ ਇਹ ਬਹੁਤ ਹੀ ਲੰਮਾਂ ਪੈਂਡਾ ਤਹਿ ਕਰ ਕੇ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ਼ਕਤੀ ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਚਲਿਆ ਆਉਂਦਾ ਰਿਹਾ, ਓਦੋਂ ਤਕ ਤਾਂ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸ ਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੇ ਅਧੀਨ ਕਰਕੇ, ਉਸਦੀ ਵਰਤੋਂ ਸੱਤਾ ਹਾਸਲ ਕਰਨ ਲਈ ਕੀਤੀ ਜਾਣ ਲਗੀ, ਓਦੋਂ ਤੋਂ ਹੀ ਸਥਿਤੀ ਬਦਲਣੀ ਸ਼ੁਰੂ ਹੋ ਗਈ।

ਉਨ੍ਹਾਂ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਦਾ ਜ਼ਿਕਰ ਕਰਦਿਆਂ ਇਕ ਥਾਂ ਲਿਖਿਆ ਹੈ ਕਿ ‘ਹਰਿਮੰਦਿਰ ਦੀਆਂ ਨੀਹਾਂ ਪ੍ਰੇਮ, ਸ਼ਰਧਾ ਅਤੇ ਸੰਤੋਖ ’ਤੇ ਰਖੀਆਂ ਗਈਆਂ ਸਨ। ਗਵਾਹੀ ਹੈ ਕਿ ‘ਸੰਤੋਖਸਰ’ ਦੀ ਗ਼ਾਰ, ਹਰਿਮੰਦਿਰ ਸਾਹਿਬ ਦੀਆਂ ਨੀਹਾਂ ਹੇਠ ਪਾਈ ਗਈ ਸੀ। ਹਰਿਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਹਨ, ਜੋ ਪ੍ਰਤੀਕ ਹਨ ਮਨੁੱਖੀ  ਏਕਤਾ ਦੇ, ਚਾਰ ਵਰਨਾਂ ਦੇ, ਹਰ ਪ੍ਰਕਾਰ ਦੇ ਰੰਗ ਦੇ, ਚਾਰ ਚਕਾਂ ਦੇ, ਚਾਰ ਮੁਕਤੀਆਂ ਦੇ ਅਤੇ ਚਾਰ ਆਸ਼ਰਮਾਂ ਦੇ। ਇਹ ਦਰਵਾਜ਼ੇ ਕਿਸੇ ਖਾਸ ਕੂੰਟ ਵਿਚ ਨਹੀਂ ਹਨ। ਦੋ-ਦੋ (ਪੂਰਬ-ਦੱਖਣ, ਦੱਖਣ-ਪੱਛਮ, ਪੱਛਮ-ਉੱਤਰ ਅਤੇ ਉੱਤਰ-ਪੂਰਬ) ਕੂੰਟਾਂ ਵਿਚਕਾਰ ਇੱਕ-ਇੱਕ ਦਰਵਾਜ਼ਾ ਹੈ। ਇਸ ਤਰ੍ਹਾਂ ਦਿਸ਼ਾਵਾਂ ਦਾ ਵਿਵਾਦ ਵੀ ਸ੍ਰੀ ਹਰਿਮੰਦਿਰ ਸਾਹਿਬ ਨੇ ਮੁਕਾ ਦਿੱਤਾ। ਹਰਿਮੰਦਿਰ ਸਾਹਿਬ ਨੂੰ ਨੀਵੀਂ ਥਾਂ ਤੇ ਸਥਾਪਤ ਕੀਤਾ ਗਿਆ ਅਤੇ ਉਸਦੇ ਗ਼ੁੰਬਦ ਨੂੰ ਬੈਠਵਾਂ ਰੱਖਿਆ ਗਿਆ, ਜੋ ਨਿਮਰਤਾ ਦੇ ਪ੍ਰਤੀਕ ਹਨ। ਇਸੇਤਰ੍ਹਾਂ ਅੰਮ੍ਰਿਤ ਸਰੋਵਰ ਵਿੱਚ ਕਮਲ ਫੁਲ ਵਾਂਗ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਕਰਕੇ, ਉਸ ਵਿੱਚ ਆਦਿ ਪ੍ਰੰਤੂ ਗ੍ਰੰਥ (ਸ੍ਰੀ ਗੁਰੂ ਪ੍ਰੰਤੂ ਗ੍ਰੰਥ ਸਾਹਿਬ) ਦਾ ਪ੍ਰਕਾਸ਼ ਕੀਤਾ ਗਿਆ।

ਉਨ੍ਹਾਂ ਹੋਰ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਨਾਲ ਉਸਦੇ ਸਬੰਧਾਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਇਸ ਕਰਕੇ ਬਣਾਇਆ ਗਿਆ ਸੀ ਕਿ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਬੈਠਾ ਸਿੱਖ ਆਪਣੇ ਇਨਸਾਨੀ ਫ਼ਰਜ਼ਾਂ ਨੂੰ ਨਾ ਭੁਲਾ ਦੇਵੇ। ਸ਼ਕਤੀ (ਅੱਜ ਦੇ ਆਗੂਆਂ ਅਨੁਸਾਰ, ਰਾਜਨੀਤੀ), ਭਗਤੀ (ਧਰਮ) ਦੀ ਨਿਗ਼ਾਹਬਾਨ ਹੈ ਅਤੇ ਦੂਜੇ ਪਾਸੇ ਤਖ਼ਤ (ਸ੍ਰੀ ਅਕਾਲ ਤਖ਼ਤ) ਉਤੇ ਬੈਠਾ ਹੋਇਆ ਸਿੱਖ ਸ਼ਕਤੀ (ਸੱਤਾ-ਸ਼ਕਤੀ) ਹਾਸਲ ਕਰਕੇ ਉਸਦੇ ਨਸ਼ੇ ਵਿੱਚ ਭਗਤੀ (ਧਰਮ) ਨੂੰ ਨਾ ਭੁਲ ਜਾਏ। ਸ੍ਰੀ ਅਕਾਲ ਤਖ਼ਤ ਨੂੰ ਸ੍ਰੀ ਹਰਿਮੰਦਿਰ ਸਾਹਿਬ ਤੋਂ ਹਟਵਾਂ ਇਸ ਕਰਕੇ ਬਣਾਇਆ ਗਿਆ ਸੀ ਕਿ ਭਗਤੀ (ਧਰਮ) ਦਾ ਸਤਿਕਾਰ ਪਹਿਲਾਂ ਹੈ।

ਇਤਨਾ ਕੁਝ ਦਸ ਕੇ ਉਨ੍ਹਾਂ ਪੁਛਿਆ ਕਿ ਅੱਜ ਹੋ ਕੀ ਰਿਹਾ ਹੈ? ਉਨ੍ਹਾਂ ਆਪ ਹੀ ਆਪਣੇ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਤੀ (ਧਰਮ) ਨੂੰ ਰਾਜਸੀ ਸੱਤਾ ਪ੍ਰਾਪਤ ਕਰਨ ਲਈ ਪੌੜੀ ਵਜੋਂ ਵਰਤਿਆ ਜਾਣ ਲਗਾ ਹੈ। ਭਗਤੀ (ਧਰਮ) ਦੀ ਗਲ ਕੇਵਲ ਸੱਤਾ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਜਦੋਂ ਸੱਤਾ ਜਾਂ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਭਗਤੀ (ਧਰਮ) ਨੂੰ ਭੁਲਾ ਦਿਤਾ ਜਾਂਦਾ ਹੈ।ਉਨ੍ਹਾਂ ਦੀ ਗਲ ਨੂੰ ਅਗੇ ਵਧਾਂਦਿਆਂ ਦੂਸਰੇ ਸਜਣ ਨੇ ਕਿਹਾ ਕਿ ਧਰਮ, ਅਰਥਾਤ ਭਗਤੀ ਦਾ ਚਿੰਨ੍ਹ ‘‘ੴ’’ ਹੈ, ਜਿਸਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੋਇਆ ਹੈ। ਉਸ ਦੀ ਥਾਂ ’ਤੇ ਰਾਜਸੀ (ਖੰਡੇ, ਚੱਕਰ ਤੇ ਕਿਰਪਾਨਾਂ ਵਾਲਾ)’ ਚਿੰਨ੍ਹ ਅਪਨਾ ਲਿਆ ਗਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਜੋ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਂਦੇ, ਨਿਸ਼ਾਨ ਸਾਹਿਬ ਲਗੇ ਹੋਏ ਹਨ, ਉਨ੍ਹਾਂ ਵਿੱਚੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਸ਼ਕਤੀ ਦਾ ਪ੍ਰਤੀਕ , ਅਰਥਾਤ ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ ਚਿੰਨ੍ਹ, ਜਦਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਧਰਮ (ਭਗਤੀ) ਦਾ ਪ੍ਰਤੀਕ ‘ੴ’ ਚਿੰਨ੍ਹ ਹੋਇਆ ਕਰਦਾ ਸੀ। ਇਹ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ ਕੁਝ ਉਚਾ ਹੈ। ਜਿਸਦਾ ਭਾਵ ਇਹ ਹੈ ਕਿ ਸ਼ਕਤੀ, ਭਗਤੀ ਦੇ ਅਧੀਨ ਹੈ, ਅਰਥਾਤ ਸ਼ਕਤੀ, ਜਿਸਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੀ ਵਰਤੋਂ ਭਗਤੀ, ਜਿਸਨੂੰ ਧਰਮ ਕਿਹਾ ਜਾਂਦਾ ਹੈ, ਦੀਆਂ ਮਾਨਤਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਦੋਂ ਸ੍ਰੀ ਹਰਿਮੰਦਿਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ ‘ੴ’ ਹਟਾ ਕੇ, ਉਸ ਪੁਰ ਵੀ (ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ) ਚਿੰਨ੍ਹ ਸਥਾਪਤ ਕਰ ਦਿਤਾ ਗਿਆ ਹੈ। ਇਸਦਾ ਮਤਲਬ ਸਪਸ਼ਟ ਹੈ ਕਿ ਭਗਤੀ (ਧਰਮ) ਦਾ ਚਿੰਨ੍ਹ ਅਲੋਪ ਹੋ ਗਿਆ ਹੈ, ਅਰਥਾਤ ‘ਧਰਮ ਪੰਖਿ ਕਰ..’ ਉੱਡ ਗਿਆ ਹੈ ਅਤੇ ਸ਼ਕਤੀ (ਰਾਜਨੀਤੀ) ਹੀ ਸ਼ਕਤੀ (ਰਾਜਨੀਤੀ) ਰਹਿ ਗਈ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਅਜ ਸੰਸਾਰ ਭਰ ਵਿਚ ਹਜ਼ਾਰਾਂ ਇਤਿਹਾਸਕ ਅਤੇ ਗ਼ੈਰ-ਇਤਿਹਾਸਕ ਗੁਰਦੁਆਰੇ ਹਨ, ਉਨ੍ਹਾਂ ਵਿਚੋਂ ਸ਼ਾਇਦ ਹੀ ਕਿਸੇ ਉਤੇ ਭਗਤੀ (ਧਰਮ) ਦੇ ਪ੍ਰਤੀਕ ਚਿੰਨ੍ਹ ‘ੴ’ ਵਾਲਾ ਨਿਸ਼ਾਨ ਸਾਹਿਬ ਝੂਲਦਾ ਵਿਖਾਈ ਦਿੰਦਾ ਹੋਵੇ? ਇਸਦੇ ਨਾਲ ਹੀ ਉਨ੍ਹਾਂ ਪੁਛਿਆ ਕਿ ਜਦੋਂ ਚੜ੍ਹਦੀਕਲਾ ਦੇ ਆਧਾਰ ਭਗਤੀ (ਧਰਮ) ਦੇ ਚਿੰਨ੍ਹ ‘ੴ’ ਨੂੰ ਹੀ ਪੂਰੀ ਤਰ੍ਹਾਂ ਵਿਸਾਰ ਦਿਤਾ ਗਿਆ ਹੈ ਤਾਂ ਚੜ੍ਹਦੀਕਲਾ ਰਹਿ ਕਿਥੇ ਜਾਇਗੀ?

ਉੱਚ ਧਾਰਮਕ ਅਹੁਦਿਆਂ ਪੁਰ ਸ਼ਕੀ ਸ਼ਖਸੀਅਤਾਂ: ਬੀਤੇ ਕਾਫੀ ਸਮੇਂ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਉੱਚ ਧਾਰਮਕ ਅਸਥਾਨਾਂ ਦੇ ਉੱਚ ਅਹੁਦਿਆਂ ਪੁਰ ਅਜਿਹੇ ਵਿਅਕਤੀ ਥਾਪ ਕੇ ਉਨ੍ਹਾਂ ਦੀ ਸਰਪ੍ਰਸਤੀ ਕੀਤੀ ਜਾਣ ਲਗੀ ਹੈ, ਜਿਨ੍ਹਾਂ ਦੇ ਆਚਰਣ ਪੁਰ ਆਮ ਲੋਕਾਂ ਵਲੋਂ ਖੁਲ੍ਹੇ-ਆਮ ਉਂਗਲੀਆਂ ਉਠਾਈਆਂ ਜਾਂਦੀਆਂ ਰਹੀਆਂ ਹਨ। ਭਾਈ ਰਣਜੀਤ ਸਿੰਘ, ਜਿਨ੍ਹਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਿਆ ਗਿਆ, ਫਿਰ ਜਦੋਂ ਉਹ ਕਾਬੂ ਤੋਂ ਬਾਹਰ ਹੋਣ ਲਗੇ ਤਾਂ ਉਨ੍ਹਾਂ ਨੂੰ ਅਪਮਾਨਤ ਕਰ ਅਹੁਦੇ ਤੋਂ ਹਟਾ ਦਿੱਤਾ ਗਿਆ, ਪੁਰ ਖੁਲ੍ਹੇ-ਆਮ ਇਹ ਦੋਸ਼ ਲਗੇ ਕਿ ਉਨ੍ਹਾਂ ਅਕਾਲ ਤਖ਼ਤ ਨੂੰ ਪੁਲਿਸ ਚੌਕੀ ਬਣਾ ਕੇ ਰੱਖ ਦਿਤਾ ਹੈ। ਗਿਆਨੀ ਕੇਵਲ ਸਿੰਘ, ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ, ਪੁਰ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰਨ ਅਤੇ ਆਪਣੀ ਨੂੰਹ ਨੂੰ ਕਤਲ ਕਰਨ ਦੇ ਦੋਸ਼ ਲਗੇ, ਉਨ੍ਹਾਂ ਦੀ ਤਦ ਤਕ ਸਰਪ੍ਰਸਤੀ ਕੀਤੀ ਜਾਂਦੀ ਰਹੀ, ਜਦੋਂ ਤੱਕ ਉਨ੍ਹਾਂ ਵਿਰੁੱਧ ਗ਼ੈਰ-ਜ਼ਮਾਨਤੀ ਵਰੰਟ ਨਹੀਂ ਜਾਰੀ ਹੋਏ। ਪ੍ਰੋ. ਮਨਜੀਤ ਸਿੰਘ, ਜੋ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ, ਪੁਰ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰ ਦਾਨ ਵਿੱਚ ਹਾਸਲ ਕੀਤੀਆਂ ਜ਼ਮੀਨਾਂ ਵੇਚਣ ਅਤੇ ਪ੍ਰਾਪਰਟੀ ਡੀਲਰ ਬਣ ਜਾਣ ਦੇ ਦੋਸ਼ ਲਗੇ। ਬੀਬੀ ਜਗੀਰ ਕੌਰ, ਜਿਨ੍ਹਾਂ ਪੁਰ ਆਪਣੀ ਧੀ ਦਾ ਕਤਲ ਕਰਵਾਉਣ ਦਾ ਦੋਸ਼ ਲਗਾ, ਜਿਸਦਾ ਕੇਸ ਅਜੇ ਤਕ ਅਦਾਲਤ ਵਿੱਚ ਚਲਿਆ, ਨੂੰ ਤਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਪੁਰ ਬਣਾਈ ਰਖਿਆ ਗਿਆ, ਜਦੋਂ ਤਕ ਪਾਰਟੀ ਅੰਦਰੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਦਬਾਉ ਨਾ ਵਧਿਆ। ਹੁਣ ਫਿਰ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਸਨਮਾਨਤ ਕੀਤਾ ਗਿਆ ਹੋਇਆ ਹੈ।

ਇਹ ਉਨ੍ਹਾਂ ਵਿਚੋਂ ਕੁਝ-ਕੁ ਹੀ ‘ਸਨਮਾਨਤ ਤੇ ਮਹਾਨ’ ਸ਼ਖਸੀਅਤਾਂ ਹਨ, ਜੋ ਸਿੱਖੀ ਦੇ ਪਹਿਰੇਦਾਰ, ਉਸਦੇ ਪ੍ਰਚਾਰਕ ਹੋਣ ਦੇ ਨਾਲ ਹੀ ਉਸਦੀਆਂ ਮਰਿਆਦਾਵਾਂ ਤੇ ਪਰੰਪਰਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਦੀਆਂ ਹਨ।

ਸਿੱਖੀ ਪ੍ਰਚਾਰ ਲਈ ਢੰਗ ਬਦਲਣ ਦੀ ਲੋੜ : ਜਿਵੇਂ ਗੁਰੂ ਸਾਹਿਬ ਆਪਣੇ ਜੀਵਨ-ਕਾਲ ਦੌਰਾਨ ਵੱਖ-ਵੱਖ ਧਰਮਾਂ ਦੇ ਧਾਰਮਕ ਤਿਉਹਾਰਾਂ ਤੇ ਹੁੰਦੇ ਸਮਾਗਮਾਂ ਵਿਚ ਪੁਜ, ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ ਸਨ, ਕੀ ਅੱਜ ਦੇ ਸਿੱਖ ਆਗੂ, ਪ੍ਰਚਾਰਕ ਆਦਿ  ਅਜਿਹਾ ਨਹੀਂ ਕਰ ਸਕਦੇ? ਹੋਰ ਕੁਝ ਨਹੀਂ ਤਾਂ ਘਟੋ-ਘਟ ਭਾਈ ਘਨਈਆ ਦੇ ਆਦਰਸ਼ ਨੂੰ ਹੀ ਲੈ ਕੇ, ਉਨ੍ਹਾਂ ਦੇ ਸਮਾਗਮਾਂ ਤੇ ਮੈਡੀਕਲ ਸਹਾਇਤਾ ਕੈਂਪ ਲਾ ਮਨੁਖਤਾ ਦੀ ਸੇਵਾ ਦੇ ਆਦਰਸ਼ ਦਾ ਸੰਦੇਸ਼ ਤਾਂ ਉਨ੍ਹਾਂ ਤਕ ਪਹੁੰਚਾਇਆ ਹੀ ਜਾ ਸਕਦੈ?

ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਸਿੱਖਾਂ ਦੀਆਂ ਕਈ ਧਾਰਮਕ ਜਥੇਬੰਦੀਆਂ ਪਾਸ ਲੋੜ ਤੋਂ ਕਿਤੇ ਵਧ, ਸ਼ਰਧਾਲੂਆਂ ਵਲੋਂ ਭੇਂਟ ਕੀਤੀ ਜਾਂਦੀ ਰਾਸ਼ਨ ਦੀ ਸਮਿਗਰੀ, ਆਟਾ, ਦਾਲਾਂ, ਘਿਉ, ਲੂਣ ਆਦਿ ਵਸਤਾਂ ਦੇ ਰੂਪ ਵਿੱਚ ਆਉਂਦੀ ਰਹਿੰਦੀ ਹੈ, ਜਿਸਨੂੰ ਉਨ੍ਹਾਂ ਨੂੰ ਵੇਚਣ ਤੇ ਮਜਬੂਰ ਹੋਣਾ ਪੈਂਦਾ ਹੈ। ਕੀ ਇਹੀ ਸਮਿਗਰੀ ਉਨ੍ਹਾਂ ਗ਼ਰੀਬਾਂ ਦੀਆਂ ਝੌਪੜੀਆਂ ਤਕ ਨਹੀਂ ਪਹੁੰਚਾਈ ਜਾ ਸਕਦੀ, ਜਿਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਪਾਣਾ ਵੀ ਸੰਭਵ ਨਹੀਂ ਹੁੰਦਾ? ਗੁਰਪੁਰਬਾਂ ਦੇ ਮੌਕੇ ਤੇ ਕਈ ਜਥੇਬੰਦੀਆਂ ਦੇ ਮੁਖੀ ਆਪਣੀ ਹਉਮੈ ਨੂੰ ਪੱਠੇ ਪਾਣ ਲਈ, ਦੀਵਾਨ ਸਥਾਨ ਤੋਂ ਬਾਹਰ ਕੈਂਪ ਲਾ ਲੋਕਾਂ ਨੂੰ ਲਾਈਨ ਵਿਚ ਖੜਿਆਂ ਕਰ ‘ਲੰਗਰ’ ਦੇ ਨਾਂ ਤੇ ਬੇ-ਬਹਾ ਖਾਣ ਦਾ ਸਾਮਾਨ ਵੰਡਦੇ ਰਹਿੰਦੇ ਹਨ, ਜਿਸ ਵਿਚੋਂ ਕਾਫੀ ਸਾਮਾਨ ਪੈਰਾਂ ਵਿਚ ਰੁਲਦਾ ਵੇਖਿਆ ਜਾਂਦਾ ਹੈ। ਜੇ ਇਹੀ ਖਾਣ ਦਾ ਸਾਮਾਨ ਵੀ ਲੋੜਵੰਦਾਂ ਤਕ ਪਹੁੰਚਾਇਆ ਜਾ ਸਕੇ ਤਾਂ ਕੀ ਬਿਨਾਂ ਕੁਝ ਕਹੇ ਦੇ ਹੀ ਸਿੱਖੀ ਦਾ ਪ੍ਰਚਾਰ ਨਹੀਂ ਹੋ ਸਕਦਾ?

…ਅਤੇ ਅੰਤ ਵਿੱਚ : ਜਸਟਿਸ ਆਰ ਐਸ ਸੋਢੀ ਦਾ ਕਹਿਣਤ ਹੈ ਕਿ ਜੇ ਕਿਸੇ ਫਿਰਕੇ ਵਿਸ਼ੇਸ਼, ਜਿਵੇਂ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੀ ਦਾਅਵੇਦਾਰ ਪਾਰਟੀ ਦੇ ਮੁਖੀਆਂ ਨੇ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਅਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬਧ ਰਹਿਣਾ ਹੈ, ਤਾਂ ਉਨ੍ਹਾਂ ਨੂੰ ਰਾਜ-ਸੱਤਾ ਦੀ ਲਾਲਸਾ ਦਾ ਤਿਆਗ ਕਰਨਾ ਹੋਵੇਗਾ ਅਤੇ ਇਸਦੀ ਆਸ ਤੁਸੀਂ ਕਿਸੇ ਵੀ ਅਜਿਹੀ ਸਿੱਖ ਜਥੇਬੰਦੀ ਦੇ ਮੁਖੀਆਂ ਪਾਸੋਂ ਨਹੀਂ ਰਖ ਸਕਦੇ, ਜੋ ਸਿਧੇ ਜਾਂ ਟੇਢੇ ਢੰਗ ਨਾਲ ਸੱਤਾ ਦੇ ਗਲਿਆਰਿਆਂ ਤਕ ਪੁਜਣਾ ਚਾਹੁੰਦੇ ਹਨ।

ਰਾਜਸੀ ਸੁਆਰਥ ਬਨਾਮ ਸਿੱਖੀ ਦਾ ਘਾਣ
ਬਚਪਨ ਤੋਂ ਹੀ ਇਕ ਕਹਾਣੀ ਸੁਣਦੇ ਚਲੇ ਆ ਰਹੇ ਹਾਂ ਕਿ ਇਕ ਅਧਿਆਪਕ ਨੇ ਆਪਣੀ ਕਲਾਸ ਦੇ ਬਲੈਕ-ਬੋਰਡ ਤੇ ਇਕ ਲਕੀਰ ਖਿੱਚੀ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸਨੂੰ ਛੋਟੀ ਕਰ ਦੇਣ। ਇਕ ਵਿਦਿਆਰਥੀ ਉਠਿਆ, ਉਸਨੇ ਮੇਜ਼ ਤੋਂ ਡਸਟਰ ਚੁਕਿਆ ਤੇ ਲਕੀਰ ਨੂੰ ਥੋੜਾ ਜਿਹਾ ਮਿਟਾ ਦਿਤਾ ਤੇ ਕਿਹਾ ਕਿ ਦੇਖੋ, ਇਹ ਲਕੀਰ ਛੋਟੀ ਹੋ ਗਈ ਹੈ। ਇਸੇਤਰ੍ਹਾਂ ਕੁਝ ਹੋਰ ਵਿਦਿਆਰਥੀ ਉਠੇ ਅਤੇ ਉਨ੍ਹਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ।

ਅਧਿਆਪਕ ਨੇ ਪੁਛਿਆ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਲਕੀਰ ਛੋਟੀ ਹੋ ਗਈ ਹੈ?  ਵਿਦਿਆਰਥੀਆਂ ਇੱਕ ਅਵਾਜ਼ ਹੋ ਕਿਹਾ ਕਿ ਪਹਿਲਾਂ ਇਹ ਲਕੀਰ ਜਿਤਨੀ ‘ਵੱਡੀ’ ਸੀ, ਹੁਣ ਉਸ ਨਾਲੋਂ ‘ਛੋਟੀ’ ਹੋ ਗਈ ਹੈ।

ਅਧਿਆਪਕ ਨੇ ਕਿਹਾ ਕਿ ਇਹ ਤਾਂ ਕੋਈ ਗਲ ਨਹੀਂ ਬਣੀ। ਜਿਸਨੇ ਤੁਹਾਨੂੰ ਲਕੀਰ ਮਿਟਾਂਦਿਆਂ ਨਹੀਂ ਵੇਖਿਆ, ਉਹ ਕਿਵੇਂ ਮੰਨ ਲਏਗਾ ਕਿ ਇਹ ਲਕੀਰ ਪਹਿਲਾਂ ਵਡੀ ਸੀ ਤੇ ਹੁਣ ਛੋਟੀ ਹੋ ਗਈ ਹੈ?

ਵਿਦਿਆਰਥੀਆਂ ਕੋਲ ਇਸ ਸੁਆਲ ਦਾ ਕੋਈ ਜਵਾਬ ਨਹੀਂ ਸੀ। ਅਧਿਆਪਕ ਨੇ ਫਿਰ ਕਲਾਸ ਨੂੰ ਪੁਛਿਆ ਕਿ ਹੈ ਕੋਈ, ਜੋ ਇਸਨੂੰ ਇਸਤਰ੍ਹਾਂ ਛੋਟਿਆਂ ਕਰ ਸਕਦਾ ਹੋਵੇ, ਜਿਸ ਨਾਲ ਹਰ ਵੇਖਣ ਵਾਲਾ ਇਹ ਮੰਨ ਜਾਏ ਕਿ ਇਹ ਲਕੀਰ ਛੋਟੀ ਹੋ ਗਈ ਹੈ?

ਕਲਾਸ ਦੇ ਕਿਸੇ ਵਿਦਿਆਰਥੀ ਨੂੰ ਇਸ ਸੁਆਲ ਦਾ ਜਵਾਬ ਨਹੀਂ ਸੀ ਸੁਝ ਰਿਹਾ। ਅਚਾਨਕ ਇਕ ਵਿਦਿਆਰਥੀ, ਜੋ ਕਲਾਸ ਵਿਚ ਸਭ ਤੋਂ ਪਿਛੇ ਬੈਠਾ ਸੀ, ਆਪਣੀ ਸੀਟ ਤੋਂ ਉਠਿਆ ਤੇ ਬੜੇ ਵਿਸ਼ਵਾਸ ਨਾਲ ਬਲੈਕ-ਬੋਰਡ ਵਲ ਵਧਿਆ। ਉਸਨੇ ਦੂਸਰੇ ਵਿਦਿਆਰਥੀਆਂ ਵਾਂਗ ਮੇਜ਼ ਤੋਂ ‘ਡਸਟਰ’ ਚੁਕਣ ਦੀ ਬਜਾਏ, ‘ਚਾਕ’ ਚੁਕਿਆ ਤੇ ਅਧਿਆਪਕ ਵਲੋਂ ਖਿੱਚੀ ਹੋਈ ਲਕੀਰ ਦੇ ਨਾਲ, ਇਕ ਹੋਰ ਲਕੀਰ, ਉਸ ਨਾਲੋਂ ਕੁਝ ਵਡੀ ਖਿਚ ਦਿਤੀ ਤੇ ਕਿਹਾ ਕਿ ਲਓ ਜੀ, ਹੁਣ ਤੁਹਾਡੀ ਖਿਚੀ ਲਕੀਰ ਛੋਟੀ ਹੋ ਗਈ ਹੈ।

ਇਹ ਕਹਾਣੀ ਅੱਜ ਵੀ ਹਰ ਕੋਈ ਜਾਣਦਾ ਹੈ, ਫਿਰ ਵੀ ਉਹ ਇਸ ਗਲ ਨੂੰ ਅਪਨਾਣ ਲਈ ਤਿਆਰ ਨਹੀਂ। ਹਰ ਕਿਸੇ ਦੀ ਕੌਸ਼ਿਸ਼ ਇਹੀ ਰਹਿੰਦੀ ਹੈ ਕਿ ਉਹ ਦੂਜੇ ਦੀ ਖਿਚੀ ਲਕੀਰ ਨੂੰ ਹੀ ਮਿਟਾ ਕੇ, ਉਸਨੂੰ ਛੋਟਿਆਂ ਕਰੇ। ਬਿਲਕੁਲ ਇਹੀ ਸਥਿਤੀ ਅੱਜ ਦੇ ਸਿੱਖ ਮੁਖੀਆਂ ਦੀ ਹੀ ਨਹੀਂ, ਸਗੋਂ ਸਿੱਖੀ ਦੇ ਪ੍ਰਚਾਰਕਾਂ ਅਤੇ ਬੁਧੀਜੀਵੀਆਂ ਦੀ ਵੀ ਹੈ।

ਸਿੱਖ ਇਤਿਹਾਸ ਜਾਂ ਧਾਰਮਕ ਮਾਨਤਾਵਾਂ ਦੇ ਸੰਬੰਧ ਵਿੱਚ ਜਦੋਂ ਵੀ ਕੋਈ ਵਿਵਾਦ ਉਠਦਾ ਹੈ, ਤਾਂ ਉਹ ਉਸਦੇ ਸੰਬੰਧ ਵਿਚ ਆਪਾ-ਪੜਚੋਲਣ ਦੀ ਬਜਾਏ, ਦiੂਜਆਂ ਨੂੰ ਦੋਸ਼ੀ ਠਹਿਰਾ, ਆਪਣਾ ਪਲਾ ਝਾੜਨਾ ਸ਼ੁਰੂ ਕਰ ਦਿੰਦੇ ਹਨ। ਇਹੀ ਦੁਖਾਂਤ ਰਾਜਸੀ ਅਕਾਲੀ ਮੁਖੀਆਂ ਦਾ ਅਤੇ ਧਾਰਮਕ ਜਥੇਬੰਦੀਆਂ ਦੇ ਮੁਖੀਆਂ ਦਾ ਵੀ ਹੈ। ਅਜ ਸਿੱਖ ਸੰਸਥਾਵਾਂ ਅਤੇ ਮਾਨਤਾਵਾਂ ਦੇ ਹੋ ਰਹੇ ਘਾਣ ਲਈ ਸਿੱਖੀ-ਵਿਰੋਧੀ ਸ਼ਕਤੀਆਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜੋ ਇਸੇਤਰ੍ਹਾਂ ਹੈ,  ਜਿਵੇਂ ਲੜਕੇ ਅਧਿਆਪਕ ਦੀ ਖਿਚੀ ਲਕੀਰ ਨੂੰ ਮਿਟਾ, ਉਸਨੂੰ ਛੋਟਿਆਂ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਕਦੀ ਕਿਸੇ ਨੇ ਇਸ ਗਲ ਦੀ ਘੋਖ ਕਰਨ ਦੀ ਲੋੜ ਹੀ ਨਹੀਂ ਸਮਝੀ ਕਿ ਉਨ੍ਹਾਂ (ਸਿੱਖ ਜਥੇਬੰਦੀਆਂ) ਵਲੋਂ ਕੀਤੇ ਜਾ ਰਹੇ ਤਿਖੇ ਵਿਰੋਧ ਦੇ ਬਾਵਜੂਦ ਵੀ ਸਿੱਖੀ ਨੂੰ ਢਾਹ ਲਾਣ ਵਾਲੀਆਂ ਸ਼ਕਤੀਆਂ ਦਾ ਫੈਲਾਅ ਕਿਉਂ ਹੁੰਦਾ ਜਾ ਰਿਹਾ ਹੈ? ਅਤੇ ਕਿਉਂ ਉਹ ਲਗਾਤਾਰ ਵੱਧ-ਫੁਲ ਰਹੀਆਂ ਹਨ? ਜ਼ਰਾ ਸੋਚ ਕੇ ਵੇਖੋ, ਇਸਦਾ ਮੁਖ ਕਾਰਣ ਤੁਹਾਨੂੰ ਇਹੀ ਜਾਪੇਗਾ, ਕਿ ਸਿੱਖੀ-ਵਿਰੋਧੀ ਸ਼ਕਤੀਆਂ, ਉਨ੍ਹਾਂ (ਸਿੱਖ ਆਗੂਆਂ) ਦੇ ਵਿਰੋਧ ਦਾ ਕੋਈ ਜਵਾਬ ਦੇਣ ਵਿਚ ਆਪਣੀ ਸ਼ਕਤੀ ਬਰਬਾਦ ਕਰਨ ਦੀ ਬਜਾਏ, ਆਪਣੇ ਮਿਥੇ ਪ੍ਰੋਗਰਾਮ ਨੂੰ ਹੀ ਸਿਰੇ ਚੜ੍ਹਾਉਣ ਵਿਚ ਸ਼ਕਤੀ ਲਾ ਰਹੀਆਂ ਹਨ, ਜਦਕਿ ਰਾਜਸੀ ਸਿੱਖ ਆਗੂਆਂ ਅਤੇ ਧਾਰਮਕ ਸਿੱਖ ਸੰਸਥਾਵਾਂ ਦੇ ਮੁਖੀਆਂ ਵਲੋਂ ਆਪਣੀ ਲਕੀਰ ਖਿੱਚ, ਉਨ੍ਹਾਂ ਦੀ ਖਿੱਚੀ ਲਕੀਰ ਨੂੰ ਛੋਟਿਆਂ ਕਰਨ ਦੀ ਬਜਾਏ, ਉਨ੍ਹਾਂ ਦੀ ਖਿੱਚੀ ਲਕੀਰ ਨੂੰ ਹੀ ਮਿਟਾਣ ਵਿਚ ਆਪਣੀ ਸ਼ਕਤੀ ਬਰਬਾਦ ਕੀਤੀ ਜਾ ਰਹੀ ਹੈ। ਨਤੀਜਾ ਪ੍ਰਤਖ ਹੋ ਸਾਹਮਣੇ ਆ ਰਿਹਾ ਹੈ ਕਿ ਸਿੱਖੀ-ਵਿਰੋਧੀ ਸ਼ਕਤੀਆਂ ਪਨਪ ਰਹੀਆਂ ਹਨ ਅਤੇ ਸਿੱਖੀ ਨੂੰ ਢਾਹ ਲਗਦੀ ਜਾ ਰਹੀ ਹੈ। ਜੇ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇਦਾਰ, ਆਪਣੀ ਸ਼ਕਤੀ, ਵਿਰੋਧੀਆਂ ਨੂੰ ਭੰਡਣ ਵਿੱਚ ਲਾ, ਬਰਬਾਦ ਦੀ ਬਜਾਏ, ਸਿੱਖੀ ਦੇ ਪ੍ਰਚਾਰ ਵਿਚ ਲਾਉਣ ਤਾਂ ਆਪਣੇ-ਆਪ ਹੀ ਸਿੱਖੀ-ਵਿਰੋਧੀਆਂ ਦੀ ਲਕੀਰ ਛੋਟੀ ਹੋ ਜਾਇਗੀ।

ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰ ਸਿੱਖ ਆਗੂਆਂ, ਪ੍ਰਚਾਰਕਾਂ ਅਤੇ ਕਹਿੰਦੇ-ਕਹਾਉਂਦੇ ਬੁਧੀਜੀਵੀਆਂ ਵਲੋਂ ਕਦੀ ਵੀ ਇਸ ਗਲ ਤੇ ਨਿਰਪਖਤਾ ਨਾਲ ਵਿਚਾਰ ਨਹੀਂ ਕੀਤੀ ਗਈ ਕਿ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਦਾ ਰਾਜਨੀਤੀ-ਕਰਣ ਹੋ ਜਾਣ ਨਾਲ ਸਿੱਖੀ ਨੂੰ ਕਿਤਨੀ ਭਾਰੀ ਢਾਹ ਲਗ ਰਹੀ ਹੈ? ਉਨ੍ਹਾਂ ਕਦੀ ਇਹ ਵੀ ਨਹੀਂ ਸੋਚਿਆ ਕਿ ਜਿਸਤਰ੍ਹਾਂ ਸ੍ਰੀ ਅਕਾਲ ਤਖਤ, ਜੋ ਕਿ ਧਾਰਮਕ ਮਾਨਤਾਵਾਂ ਦੇ ਰਖਿਅਕ ਵਜੋਂ ਸਤਿਕਾਰਿਆ ਜਾਂਦਾ ਚਲਿਆ ਆ ਰਿਹਾ ਸੀ, ਦਾ ਵੀ ਅਜਿਹਾ ਰਾਜਨੀਤੀ-ਕਰਣ ਕਰ ਦਿਤਾ ਗਿਆ ਹੈ, ਕਿ ਉਸਦੀ ਨਿਰਪਖਤਾ, ਸਰਵੁਚਤਾ ਅਤੇ ਮਾਨਤਾਵਾਂ ਪੁਰ ਵੀ ਸੁਆਲੀਆ ਨਿਸ਼ਾਨ ਲਾਇਆ ਜਾਣ ਲਗਾ ਹੈ।

ਸਿੱਖ ਅਤੇ ਸਿੱਖੀ ਵਿਰੋਧੀ ਸ਼ਕਤੀਆਂ ਤਾਂ ਕੁਝ ਹੀ ਵਰਿ੍ਹਆਂ ਤੋਂ ਸਿੱਖਾਂ ਵਿਚ ਘੁਸ-ਪੈਠ ਕਰ, ਸਿੱਖੀ ਨੂੰ ਢਾਹ ਲਾਉਣ ਲਈ ਸਰਗਰਮ ਹੋਈਆਂ ਹਨ, ਜਦਕਿ ਸਿੱਖ ਨੌਜਵਾਨ ਕਈ ਵਰਿ੍ਹਆਂ ਤੋਂ ਲਗਾਤਾਰ ਸਿੱਖੀ ਵਿਰਸੇ ਨਾਲੋਂ ਟੁੱਟ, ਸਿੱਖੀ ਸਰੂਪ ਨੂੰ ਤਿਲਾਂਜਲੀ ਦਿੰਦੇ ਚਲੇ ਆ ਰਹੇ ਹਨ। ਜੇ ਇਹ ਕਿਹਾ ਜਾਏ ਕਿ ਸਾਰੀਆਂ ਹੀ ਸਿੱਖੀ-ਵਿਰੋਧੀ ਸ਼ਕਤੀਆਂ, ਸਿੱਖ ਆਗੂਆਂ, ਪ੍ਰਚਾਰਕਾਂ ’ਤੇ ਬੁਧੀਜੀਵੀਆਂ ਦੀਆਂ ਗ਼ਲਤੀਆਂ, ਅਣਗਹਿਲੀ ’ਤੇ ਸੁਆਰਥੀ ਸੋਚ ਦਾ ਲਾਭ ਉਠਾਣ ਲਈ ਹੀ ਸਰਗਰਮ ਹੋਈਆਂ ਹਨ, ਤਾਂ ਗਲਤ ਨਹੀਂ ਹੋਵੇਗਾ।

ਜੇ ਇਹ ਮੰਨ ਵੀ ਲਿਆ ਜਾਏ ਕਿ ਸਿੱਖੀ ਵਿਰੋਧੀ ਸ਼ਕਤੀਆਂ ਵਲੋਂ ਅਜਿਹਾ ਸਿੱਖੀ-ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸਦੇ ਫਲਸਰੂਪ ਸਿੱਖ ਨੌਜਵਾਨ ਸਿੱਖੀ-ਵਿਰਸੇ ਨਾਲੋਂ ਟੁਟ, ਪਤਿਤ ਹੁੰਦੇ ਜਾ ਰਹੇ ਹਨ, ਤਾਂ ਫਿਰ ਸੁਆਲ ਉਠਦਾ ਹੈ ਕਿ ਉਹ ਸਿੱਖ-ਸੰਸਥਾਵਾਂ ਕੀ ਕਰ ਰਹੀਆਂ ਹਨ, ਜੋ ਇਹ ਕਹਿੰਦਿਆਂ ਨਹੀਂ ਥਕਦੀਆਂ ਕਿ ਉਨ੍ਹਾਂ ਵਲੋਂ ਹਰ ਸਾਲ ਕਰੋੜਾਂ ਰੁਪਏ ਸਿੱੱਖੀ ਪ੍ਰਚਾਰ ਲਈ ਖਰਚ ਕੀਤੇ ਜਾ ਰਹੇ ਹਨ? ਕੀ ਇਸ ਤੋਂ ਇਹ ਨਹੀਂ ਜਾਪਦਾ ਕਿ ਸਿੱਖ ਸੰਸਥਾਵਾਂ ਵਲੋਂ ਸਿਖੀ ਦੇ ਪ੍ਰਚਾਰ ਦੇ ਨਾਂ ਤੇ ਖਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਬਿਨਾਂ ਕਿਸੇ ਸਾਰਥਕ ਉਦੇਸ਼ ਦੀ ਪ੍ਰਾਪਤੀ ਨੂੰ ਮੁਖ ਰਖ ਕੇ ਖਰਚ ਕਰ ਲੁਟਾਏ ਜਾ ਰਹੇ ਹਨ, ਜਦਕਿ ਸਿੱਖੀ-ਵਿਰੋਧੀ ਸ਼ਕਤੀਆਂ ਵਲੋਂ ਬੜੇ ਹੀ ਯੋਜਨਾਬਧ ਤਰੀਕੇ ਨਾਲ, ਉਨ੍ਹਾਂ ਨਾਲੋਂ ਕਿਤੇ ਬਹੁਤ ਹੀ ਘਟ ਖਰਚ ਕਰ, ਸਿੱਖੀ ਨੂੰ ਢਾਹ ਲਾਉਣ ਦੇ ਆਪਣੇ ਉਦੇਸ਼ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਰਹੀ ਹੈ।

ਕੋਈ ਸਮਾਂ ਸੀ, ਜਦੋਂ ਸਿੱਖ ਸਟੂਡੈਂਟਸ ਫੈਡਰੇਸਨ ਸਿੱਖੀ ਦੀ ਪਨੀਰੀ ਨੂੰ ਸੰਭਾਲਣ ਦੀ ਜ਼ਿਮੇਂਦਾਰੀ ਨਿਭਾ ਰਹੀ ਸੀ, ਪਰ ਅਕਾਲੀ ਲੀਡਰਾਂ ਨੇ ਨਿਜੀ ਰਾਜਸੀ ਸੁਆਰਥ ਅਧੀਨ ਉਸਦਾ ਵੀ ਅਜਿਹਾ ਰਾਜਨੀਤੀ-ਕਰਣ ਕਰ ਦਿਤਾ ਕਿ ਉਸ ਦੀਆਂ ਵੀ ਅਕਾਲੀ ਦਲਾਂ ਵਾਂਗ ਵਖ-ਵਖ ਨਾਵਾਂ ਦੇ ਨਾਲ ਕਈ ਪ੍ਰਾਈਵੇਟ ਲਿ. ਕੰਪਨੀਆਂ ਬਣ ਗਈਆਂ ਹਨ। ਅਜ ਉਹ ਵਿਅਕਤੀ ਇਨ੍ਹਾਂ ਫੈਡਰੇਸ਼ਨਾਂ ਦੇ ਮੁਖੀ ਬਣੇ ਹੋਏ ਹਨ, ਜਿਨ੍ਹਾਂ ਦਾ ਨਾ ਕੇਵਲ ਵਿਦਿਆਰਥੀ ਜੀਵਨ ਨਾਲੋਂ ਨਾਤਾ ਟੁਟਿਆਂ ਵਰ੍ਹੇ ਬੀਤ ਗਏ ਹਨ, ਸਗੋਂ ਜਿਨ੍ਹਾਂ ਦੀਆਂ ਦਾੜ੍ਹੀਆਂ ਵੀ ਬਗੀਆਂ ਹੋ ਗਈਆਂ ਹੋਈਆਂ ਹਨ। ਅਜ ਸਿੱਖ ਵਿਦਿਆਰਥੀ ਇਨ੍ਹਾਂ ਫੈਡਰੇਸ਼ਨਾਂ ਨਾਲ ਜੁੜਨ ਲਈ, ਉਸ ਤਰ੍ਹਾਂ ਉਤਸਾਹਿਤ ਨਹੀਂ ਹੁੰਦੇ, ਜਿਵੇਂ ਪਹਿਲਾਂ ਉਤਸਾਹਿਤ ਹੋਇਆ ਕਰਦੇ ਸਨ। ਉਸ ਸਮੇਂ ਬਚਿਆਂ ਦੇ ਮਾਪੇ ਵੀ ਆਪਣੇ ਬਚਿਆਂ ਨੂੰ ਸਿੱਖ ਸਟੂਡੈਂਟਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਫੈਡਰੇਸ਼ਨ ਨਾਲ ਜੁੜ, ਉਨ੍ਹਾਂ ਦਾ ਬੱਚਾ ਸਿੱਖ ਇਤਿਹਾਸ ਤੇ ਧਰਮ ਤੋਂ ਜਾਣੂ ਹੋ, ਸਿੱਖੀ ਵਿਰਸੇ ਨਾਲ ਅਜਿਹੀ ਦ੍ਰਿੜ੍ਹਤਾ ਨਾਲ ਜੁੜੇਗਾ ਕਿ ਕੋਈ ਵੀ ਸਿੱਖੀ-ਵਿਰੋਧੀ ਸ਼ਕਤੀ, ਉਸਨੂੰ ਭਟਕਾ, ਗੁਮਰਾਹ ਕਰਨ ਵਿੱਚ ਸਫਲ ਨਹੀਂ ਹੋ ਸਕੇਗਾ।

…ਅਤੇ ਅੰਤ ਵਿਚ: ਅਜ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਦਾ ਅਜਿਹਾ ਰਾਜਨੀਤੀ-ਕਰਣ ਕਰ ਦਿਤਾ ਗਿਆ ਹੋਇਆ ਹੈ ਕਿ ਉਨ੍ਹਾਂ ਸੰਸਥਾਵਾਂ ਦੇ ਮੁਖੀ ਸਿੱਖ ਇਤਿਹਾਸ, ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬਧਤਾ ਨਿਭਾਉਣ ਦੀ ਬਜਾਏ, ਉਨ੍ਹਾਂ ਰਾਜਸੀ ਪਾਰਟੀਆਂ ਪ੍ਰਤੀ ਆਪਣੀ ਵਫਾਦਾਰੀ ਨਿਭਾਣਾ ਮੁਖ ਫਰਜ਼ ਸਮਝਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਨਿਜੀ ਰਾਜਸੀ ਹਿਤ ਜੁੜੇ ਹੋਏ ਹਨ।000

26 ਜਨਵਰੀ ਨੂੰ ਕਿਸਾਨ-ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ?
26, ਜਨਵਰੀ, ਗਣਤੰਤਰ ਦਿਵਸ ਨੂੰ ਦਿੱਲੀ ਵਿੱਚ ਹੋਈ ਕਿਸਾਨ-ਟਰੈਕਟਰ ਰੈਲੀ ਦੌਰਾਨ ਜੋ ਹਿੰਸਕ ਘਟਨਾਵਾਂ ਵਾਪਰੀਆਂ ਉਸਨੂੰ ਲੈ ਕੇ, ਦੋਹਾਂ ਧਿਰਾਂ (ਸਰਕਾਰ, ਦਿੱਲੀ ਪੁਲਿਸ ਅਤੇ ਕਿਸਾਨ ਜੱਥੇਬੰਦੀਆਂ) ਵਲੋਂ ਇੱਕ-ਦੂਜੇ ਦੇ ਵਿਰੁਧ ਬਹੁਤ ਕੁਝ ਕਿਹਾ ਗਿਆ ਹੈ। ਇੱਕ ਪਾਸੇ ਤਾਂ ਦਿੱਲੀ ਪੁਲਿਸ ਵਲੋਂ ਇਸ ਹਿੰਸਾ ਲਈ ਕਿਸਾਨ ਜੱਥੇਬੰਦੀਆਂ ਨੂੰ ਜ਼ਿਮੇਂਦਾਰ ਠਹਿਰਾ, ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਇਸਦੇ ਨਾਲ ਹੀ ੳਨ੍ਹਾਂ ਦੇ ਦਿੱਲੀ ਬਾਰਡਰ ਸਥਿਤ ਧਰਨਾ-ਅਸਥਾਨਾਂ ਦੀ ਨਾਕਾ-ਬੰਦੀ ਨੂੰ ਇਤਨਾ ਮਜ਼ਬੂਤ ਕੀਤਾ ਜਾਣਾ ਸ਼ੁਰੂ ਕਰ ਦਿੱਤਾ, ਜਿਸਦੇ ਫਲਸਰੂਪ ਕਿਸਾਨ ਜੱਥੇਬੰਦੀਆਂ ਕਿਸੇ ਵੀ ਤਰ੍ਹਾਂ ਦਿੱਲੀ ਵਿੱਚ ਦਾਖਲ ਨਾ ਹੋ ਸਕਣ। ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਦੇ ਮੁੱਖੀਆਂ ਅਤੇ ਨਿਰਪੱਖ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਿੰਸਾ ਕਿਸਾਨਾਂ ਵਲੋਂ ਨਹੀਂ, ਸਗੋਂ ਉਨ੍ਹਾਂ ਦੀਆਂ ਵਰੋਧੀ-ਤਾਕਤਾਂ ਵਲੋਂ ਕੀਤੀ ਅਤੇ ਕਰਵਾਈ ਗਈ ਹੈ, ਜਿਸਦਾ ਉਦੇਸ਼ ਅੰਂਦੋਲਨ ਨੂੰ ਬਦਨਾਮ ਕਰ, ਕਮਜ਼ੋਰ ਕੀਤਾ ਜਾਣਾ ਸੀ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਕਿਸਾਨ-ਹਿਤਾਂ ਦੇ ਵਿਰੁੱਧ ਮੰਨ, ਉਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਵਲੋਂ ਸ਼ੁਰੂ ਕੀਤੇ ਗਏ ਹੋਏ ਅੰਂਦੋਲਨ ਨੂੰ ਚਾਰ ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਹੈ ਅਤੇ ਦਿੱਲੀ ਬਾਰਡਰ ਪੁਰ ਉਨ੍ਹਾਂ ਵਲੋਂ ਦਿੱਤੇ ਗਏ ਹੋਏ ਸ਼ਾਂਤੀਪੂਰਣ ਧਰਨੇ ਨੂੰ ਵੀ ਢਾਈ ਮਹੀਨੇ ਹੋਣ ਨੂੰ ਜਾ ਰਹੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਸਹਿਤ ਹੋਰ ਕੇਂਦਰੀ ਮੰਤ੍ਰੀਆਂ ਨਾਲ ਕਿਸਾਨ ਨੇਤਾਵਾਂ ਦੀਆਂ 12 ਬੈਠਕਾਂ ਹੋ ਚੁਕੀਆਂ ਹਨ, ਪ੍ਰੰਤੂ ਇਨ੍ਹਾਂ ਬੈਠਕਾਂ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆ ਸਕਿਆ। ਇਤਨਾ ਲੰਮਾਂ ਸਮਾਂ ਬੀਤ ਜਾਣ ਅਤੇ ਮਸਲੇ ਨੂੰ ਹਲ ਕਰਨ ਲਈ ਹੋਈਆਂ ਮੁਲਾਕਾਤਾਂ ਦਾ ਕੋਈ ਵੀ ਨਤੀਜਾ ਨਾ ਨਿਕਲ ਪਾਣ ਦੇ ਬਾਵਜੂਦ, ਧਰਨੇ ਪੁਰ ਬੈਠੇ ਲੱਖਾਂ ਕਿਸਾਨਾਂ ਵਲੋਂ ਭੜਕਾਹਟ ਪੈਦਾ ਕਰਨ ਵਾਲੀ, ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੇ ਜਾਣ ਅਤੇ ਦ੍ਰਿੜ੍ਹ ਸੰਜਮ ਤੋਂ ਕੰਮ ਲਏ ਜਾਣ ਦੇ ਚਲਦਿਆਂ, ਉਨ੍ਹਾਂ ਦੀ ਅਤੇ ਉਨ੍ਹਾਂ ਦੇ ਧਰਨੇ ਦੀ ਸੰਸਾਰ ਭਰ ਵਿੱਚ ਜੋ ਪ੍ਰਸ਼ੰਸਾ ਹੋਣ ਲਗੀ, ਉਸ ਨਾਲ ਕਿਸਾਨ-ਵਿਰੋਧੀਆਂ ਵਿੱਚ ਪ੍ਰੇਸ਼ਾਨੀ ਦਾ ਪੈਦਾ ਹੋਣਾ ਸੁਵਭਾਵਕ ਹੀ ਸੀ। ਉਨ੍ਹਾਂ ਨੂੰ ਇਉਂ ਜਾਪਣ ਲਗਾ ਕਿ ਜੇ ਕਿਸਾਨਾਂ ਨੇ ਭਵਿਖ ਵਿੱਚ ਇਸੇ ਤਰ੍ਹਾਂ ਦੇ ਸੰਜਮ ਤੋਂ ਕੰਮ ਲੈਣਾ ਜਾਰੀ ਰਖਿਆ ਤਾਂ  ਅੰਤਰ੍ਰਾਸ਼ਟਰੀ ਪੱਧਰ ’ਤੇ ਉਨ੍ਹਾਂ ਪ੍ਰਤੀ ਲਗਾਤਾਰ ਹਮਦਰਦੀ ਭਰਿਆ ਜੋ ਜਨਮਤ ਤਿਆਰ ਹੁੰਦਾ ਜਾਇਗਾ, ਉਸਦਾ ਸਾਹਮਣਾ ਕਰਨਾ ਉਨ੍ਹਾਂ (ਕਿਸਾਨ-ਵਿਰੋਧੀਆਂ) ਲਈ ਸੰਭਵ ਨਹੀਂ ਰਹਿ ਜਾਇਗਾ।

ਇਨ੍ਹਾਂ ਹੀ ਰਾਜਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਰਕਾਰ ਨੇ ਪਹਿਲੀਆਂ ਦੋ ਮੁਲਾਕਾਤਾਂ, ਜੋ ਅਕਤੂਬਰ ਅਤੇ ਨਵੰਬਰ ਵਿੱਚ ਹੋਈਆਂ ਸਨ, ਦੌਰਾਨ ਆਪਣੇ ਸਟੈਂਡ ਵਿੱਚ ਥੋੜਾ-ਬਹੁਤ ਵੀ ਲਚੀਲਾਪਨ ਵਿਖਾਇਆ ਹੁੰਦਾ, ਤਾਂ ਹੋ ਸਕਦਾ ਸੀ ਕਿ ਕਿਸਾਨ ਜੱਥੇਬੰਦੀਆਂ ਨਾਲ ਉਸਦਾ ਇਹ ਟਕਰਾਉ ਨਾ ਤਾਂ ਇਤਨਾ ਵਧਦਾ ਅਤੇ ਨਾ ਹੀ ਇਤਨਾ ਲੰਮਾਂ ਖਿੱਚ ਪਾਂਦਾ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜਿਉਂ-ਜਿਉਂ ਗਲ ਲਟਕਦੀ ਚਲੀ ਗਈ, ਤਿਉਂ-ਤਿਉਂ ਦੋਹਾਂ ਧਿਰਾਂ ਲਈ ਇਹ ਮੁੱਦਾ ‘ਨਕ’ ਦਾ ਸਵਾਲ ਬਣਦਾ ਚਲਿਆ ਗਿਆ। ਜਿਸਦਾ ਨਤੀਜਾ ਇਹ ਹੋਇਆ ਕਿ ਅੱਜ ਦੋਵੇਂ ਧਿਰਾਂ ਵਲੋਂ ਆਪੋ-ਆਪਣੇ ਸਟੈਂਡ ਤੋਂ ਪਿਛੇ ਹਟ ਪਾਣਾ ਸੰਭਵ ਨਹੀਂ ਰਹਿ ਗਿਆ ਹੋਇਆ। 26 ਜਨਵਰੀ ਦੀ ਹਿੰਸਾ ਨੇ ਤਾਂ ਇਸ ਮੁੱਦੇ ਨੂੰ ਹੋਰ ਭੀ ਉਲਝਾ ਕੇ ਰੱਖ ਦਿੱਤਾ ਹੈ।

ਮੰਨਿਆ ਜਾਂਦਾ ਹੈ ਕਿ ਹਾਲਾਂਕਿ ਇਸ ਅੰਦੋਲਨ ਦੀ ਅਰੰਭਤਾ ਪੰਜਾਬੀ ਕਿਸਾਨਾਂ ਵਲੋਂ ਕੀਤੀ ਗਈ। ਪ੍ਰੰਤੂ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਹਰਿਆਣਾ ਦੇ ਕਿਸਾਨਾਂ ਦਾ ਵੀ ਸਮਰਥਨ ਮਿਲ ਗਿਆ ਅਤੇ ਆਹਿਸਤਾ-ਆਹਿਸਤਾ ਦੇਸ਼ ਦੇ ਦੂਸਰੇ ਰਾਜਾਂ ਦੀਆਂ ਕਿਸਾਨ-ਜੱਥੇਬੰਦੀਆਂ ਵੀ ਉਨ੍ਹਾਂ ਦਾ ਸਾਥ ਦੇਣ ਦੇ ਲਈ ਅੱਗੇ ਆਉਣ ਲਗ ਪਈਆਂ। ਇਥੋਂ ਤਕ ਕਿ ਭਾਜਪਾ-ਸੱਤਾ ਵਾਲੇ ਰਾਜਾਂ ਦੀਆਂ ਸਰਕਾਰਾਂ ਵਲੋਂ ਰੁਕਾਵਟਾਂ ਪਾਏ ਜਾਣ ਦੇ ਬਾਵਜੂਦ ਵੀ, ਉਨ੍ਹਾਂ ਰਾਜਾਂ ਦੇ ਕਿਸਾਨ ਚੋਰੀ-ਛੁਪੇ ਧਰਨੇ ਵਿੱਚ ਪੁਜਣ ਲਗ ਪਏ। ਜਿਸਦਾ ਨਤੀਜਾ ਇਹ ਹੋਇਆ ਕਿ ਦੇਸ਼-ਵਿਦੇਸ਼ ਵਿੱਚ ਭਾਰਤੀ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਲੋਕ-ਆਵਾਜ਼ ਜ਼ੋਰ ਪਕੜਦੀ ਚਲੀ ਗਈ।

ਹਿੰਸਾ ਦੇ ਬਾਅਦ ਦੀ ਸਥਿਤੀ: ਰਾਜਸੀ ਹਲਕਿਆਂ ਦੀ ਮਾਨਤਾ ਹੈ ਕਿ 26 ਜਨਵਰੀ ਨੂੰ ਕਿਸਾਨ-ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਕਾਰਣ ਜੋ ਸਥਿਤੀ ਬਣ ਗਈ ਹੋਈ ਹੈ, ਉਸਦੇ ਚਲਦਿਆਂ ਜਿਥੇ ਇਕ ਪਾਸੇ ਇਉਂ ਲਗਦਾ ਹੈ, ਕਿ ਜਿਵੇਂ ਇਸ ਹਿੰਸਾ ਦਾ ਸਹਾਰਾ ਲੈ ਕੇ ਸਰਕਾਰ ਆਪਣੀ ਗਲ ਮੰਨਵਾਉਣ ਲਈ ਕਿਸਾਨ-ਜੱਥੇਬੰਦੀਆਂ ਪੁਰ ਦਬਾਉ ਬਨਾਣਾ ਸ਼ੁਰੂ ਕਰ ਦੇਵੇਗੀ, ਉਥੇ ਹੀ ਦੂਜੇ ਪਾਸੇ ਅਜਿਹੀ ਸੰਭਾਵਨਾ ਬਣ ਜਾਣ ਤੋਂ ਵੀ ਇਨਕਾਰ ਕਰ ਪਾਣਾ ਸੰਭਵ ਨਹੀਂ ਜਾਪਦਾ ਕਿ ਇਸ ਸਥਿਤੀ ਦੇ ਚਲਦਿਆ ਕਿਸਾਨ ਆਪਣੇ ਪੁਰ ਲਾਏ ਗਏ ਦੋਸ਼ਾਂ ਨੂੰ ਵਾਪਸ ਲੈਣ ਅਤੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਨੇ ਦੀ ਮੰਗ ਨੂੰ ਲੈ ਕੇ ਸਰਕਾਰ ਪੁਰ ਦਬਾਉ ਬਨਾਣ ਲਗਣ।

ਮੁਫਤ ਕਾਨੂੰਨੀ ਸਹਾਇਤਾ: ਕਿਸਾਨ ਅੰਂਦੋਲਨ ਨਾਲ ਸੰਬੰਧਤ ਚਲੇ ਆ ਰਹੇ ਕਿਸਨਾਂ ਪੁਰ ਬਣਾਏ ਗਏ ਮਾਮਲਿਆ ਦੀ ਮੁਫ ਪੈਰਵੀ ਕਰਨ ਦੀ ਪੇਸ਼ਕਸ਼ ਜਿਥੇ ਕਈ ਵਕੀਲ ਸੰਗਠਨਾਂ ਵਲੋਂ ਕੀਤੀ ਗਈ ਹੈ। ਉਥੇ ਇਸ ਮਾਮਲੇ ਵਿੱਚ ਸਿੱਖ ਜੱਥੇਬੰਦੀਆਂ ਵੀ ਅਗੇ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਉਨ੍ਹਾਂ ਦੇ ਅਕਾਲੀ ਦਲ ਵਲੋਂ ਪ੍ਰਮੁਖ ਵਕੀਲਾਂ ਪੁਰ ਆਧਾਰਤ ਇੱਕ ਕਾਨੂੰਨੀ ਸੈਲ ਦਾ ਗਠਨ ਕੀਤਾ ਗਿਆ ਹੈ, ਜੋ ਕਿਸਾਨ ਅੰਂਦੋਲਨ ਨਾਲ ਜੁੜੇ ਸਾਰੇ ਮਾਮਲਿਆਂ ਵਿੱੱਚ ਕਿਸਾਨਾਂ ਨੂੰ ਮੁਫਤ ਕਾਨੰਨੀ ਸਹਾਇਤਾ ਉਪਲਬੱਧ ਕਰਵਾਇਗਾ।

ਅੱਜਤਕ ਟੀਵੀ ਚੈਨਲ ਪੁਰ ਦੋਸ਼: ਖਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਅਤੇ ‘ਜਾਗੋ’ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਵਲੋਂ ਫਰਜ਼ੀੱ ਖਬਰਾਂ ਪ੍ਰਸਾਰਤ ਕਰ ਸਿੱਖਾਂ ਦੇ ਵਿਰੁੱਧ ਨਵੰਬਰ 84 ਵਰਗਾ ਮਾਹੌਲ ਬਨਾਣ ਦੀਆਂ ਕੌਸ਼ਿਸ਼ਾਂ ਕਰਨ ਦੇ ਕਥਤ ਦੋਸ਼ ਵਿੱਚ ‘ਆਜਤਕ’ ਟੀਵੀ ਚੈਨਲ ਵਿਰੁਧ ਦਿੱਲੀ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਜਿਸ ਪੁਰ ਸੁਣਵਾਈ ਕਰਦਿਆਂ ਵਿਦਵਾਨ ਜਸਟਿਸ ਡੀ ਐਨ ਪਟੇਲ ਦੀ ਬੈਂਚ ਨੇ ‘ਆਜਤਕ’, ‘ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ ਕੌਂਸਲ ਆਫ ਇੰਡੀਆ ਅਤੇ ਕੇਂਦ੍ਰੀ ਸੂਚਨਾ ਤੇ ਪ੍ਰਸਾਰਣ ਵਿਭਾਗ ਨੂੰ ਨੋਟਿਸ ਜਾਰੀ ਕਰ, ਉਨ੍ਹਾਂ ਪਾਸੋਂ ਇਸਦੇ ਸੰਬੰਧ ਵਿੱਚ ਸਪਸ਼ਟੀਕਰਣ ਦੇਣ ਦੀ ਮੰਗ ਕੀਤੀ ਹੈ। ਐਡਵੋਕੇਟ ਕੀਰਤੀ ਉੱਪਲ, ਇੰਦਰਬੀਰ ਸਿੰਘ ਅਲਗ, ਨਰਿੰਦਰ ਬੇਨੀਪਾਲ ਅਤੇ ਬਲਵਿੰਦਰ ਸਿੰਘ ਬੱਗਾ ਨੇ ਅਦਾਲਤ ਦੇ ਸਾਹਮਣੇ ਅਪੀਲ-ਕਰਤਾਵਾਂ ਵਲੋਂ ੳਨ੍ਹਾਂ ਦਾ ਪੱਖ ਰਖਿਆ।

ਸ਼ਰਾਰਤੀ ਤੱਤਾਂ ਵਿਰੁੱਧ ਸ਼ਿਕਾਇਤ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਦਲ ਦੇ ਇੱਕ ਪ੍ਰਤੀਨਿਧ ਮੰਡਲ ਨੇ ਦਿੱਲੀ ਦੇ ਪੁਲਸ ਕਮਿਸ਼ਨਰ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇੱਕ ਪੱਤ੍ਰ ਸੌਂਪ, ਉਨ੍ਹਾਂ ਦਾ ਧਿਆਨ ਉਨ੍ਹਾਂ ਸ਼ਰਾਰਤੀ ਅਨਸਰਾਂ ਵਲ ਖਿਚਿਆ ਜੋ ਦਿੱਲੀ ਦੇ ਸਦਭਾਵਨਾ ਪੂਰਣ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਪਣੇ ਪਤ੍ਰ ਵਿੱਚ ਉਨ੍ਹਾਂ ਅਨਸਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਬੀਤੇ ਦਿਨੀਂ ਗੁਰਦੁਆਰਾ ਸੀਸਗੰਜ ਸਹਿਬ ਪੁਰ ਪ੍ਰਦਸ਼ਰਨ ਕਰ, ਹੁਲੜਬਾਜæੀ ਕੀਤੀ ਸੀ। ਉਨ੍ਹਾਂ ਆਪਣੇ ਪਤ੍ਰ ਵਿੱਚ  ਹੋਰ ਲਿਖਿਆ ਕਿ ਇਹ ਲੋਕੀ ਦਿੱਲੀ ਵਿੱਚ ਸਿੱਖਾਂ ਵਿਰੁੱਧ 1984 ਵਾਲਾ ਮਾਹੌਲ ਬਨਾਣਾ ਚਾਹੁੰਦੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਦਿੱਲੀ ਦੇ ਮੁੱਖੀ ਹਰਪ੍ਰੀਤ ਸਿੰਘ ਜੌਲੀ (ਬਨੀ ਜੌਲੀ) ਨੇ ਵੀ ਇੱਕ ਬਿਆਨ ਜਾਰੀ ਕਰ ਅਜਿਹੇ ਅਨਸਰ ਦੇ ਵਿਰੁਧ ਸਖਤ ਕਰਵਾਈ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਗੁਰਦੁਆਰਾ ਸੀਸਗੰਜ ਪੁਰ ਹੁਲੜਬਾਜ਼ੀ ਕਰ, ਸਿੱਖਾਂ ਦੇ ਵਿਰੁੱਧ ਨਫਰਤ ਦਾ ਮਾਹੌਲ ਬਨਾਣ ਦੀ ਕੋਸ਼ਿਸ਼ ਕੀਤੀ।

ਪੰਜਾਬੀ ਹੈਲਪਲਾਈਨ: ਪੰਜਾਬੀ ਹੈਲਪਲਾਈਨ ਦੇ ਮੁੱਖੀ ਅਤੇ ਜੀਐਚਪੀਐਸ ਲੋਨੀ ਰੋਡ ਦਿੱਲੀ ਦੇ ਸੀਨੀਅਰ ਅਧਿਆਪਕ ਸ. ਪ੍ਰਕਾਸ਼ ਸਿੰਘ ਗਿਲ ਨੇ ਦਸਿਆ ਕਿ ਬੀਤੇ ਦਿਨੀਂ ਚੰਡੀਗੜ੍ਹ ਕੇਂਦ੍ਰ ਦੇ ਕਸਟਮ, ਨਾਰਕੋਟਿਕਸ ਅਤੇ ਜੀਐਸਟੀ ਦੇ ਅਧਿਕਾਰੀਆਂ ਨੇ ਨੈਸ਼ਨਲ ਓਪਨ ਸਕੂਲ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਰੂਪ ਵਿੱਚ ਵੈਬਐਕਸ ਐਪ ਤੇ ‘ਆਨਲਾਈਨ’ ਦੋ ਮਹੀਨਿਆਂ ਦੇ ਕੋਰਸ ਅਧੀਨ ਪੰਜਾਬੀ ਭਾਸ਼ਾ ਦੀ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਅਧਿਕਾਰੀਆਂ ਨੂੰ ਪੰਜਾਬੀ ਭਾਸ਼ਾ ਲਿਖਣ, ਪੜ੍ਹਨ ਅਤੇ ਬੋਲਣ ਦਾ ਗਿਆਨ ਦੇਣ ਵਿੱਚ ਉਨ੍ਹਾਂ ਨੇ (ਪੰਜਾਬੀ ਹੈਲਪਲਾਈਨ ਦਿੱਲੀ ਦੇ ਮੁੱਖੀ ਸ. ਪ੍ਰਕਾਸ਼ ਸਿੰਘ ਗਿਲ ਨੇ) ਵਿਸ਼ੇਸ਼ ਭੂਮਿਕਾ ਨਿਭਾਈ।

…ਅਤੇ ਅੰਤ ਵਿੱਚ: ਜਸਟਿਸ ਆਰ ਐਸ ਸੋਢੀ ਦਾ ਕਹਿਣਾ ਹੈ ਕਿ ਇੱਕ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਰਾਜਨੀਤਕ ਤੇ ਵਿਚਾਰਕ ਮਤਭੇਦ ਹੋਣਾ ਤਾਂ ਸੁਭਾਵਕ ਹੈ, ਪ੍ਰੰਤੂ ਇਨ੍ਹਾਂ ਮਤਭੇਦਾਂ ਦੇ ਚਲਦਿਆਂ ਇੱੱਕ-ਦੂਜੇ ਪ੍ਰਤੀ, ਅਜਿਹੀ ਭਾਸ਼ਾ ਦੀ ਵਰਤੋਂ ਕਰਨ ਤੋਂ ਸੰਕੋਚ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਜਦੋਂ ਕਦੀ ਆਪੋ ਵਿੱਚ ਇੱਕ-ਦੂਜੇ ਦਾ ਆਹਮੋ-ਸਾਹਮਣਾ ਹੋ ਜਾਏ ਜਾਂ ਆਪੋ ਵਿੱਚ ਮਿਲ-ਬੈਠਣ ਦਾ ਮੌਕਾ ਬਣੇ ਤਾਂ ਸ਼ਰਮਿੰਦਿਆਂ ਨਾ ਹੋਣਾ ਪਏ। ਪ੍ਰੰਤੂ ਅੱਜ ਜੋ ਹਾਲਾਤ ਸਾਹਮਣੇ ਹਨ, ਉਨ੍ਹਾਂ ਤੋਂ ਅਜਿਹਾ ਜਾਪਦਾ ਹੈ ਕਿ ਜਿਵੇਂ ਰਾਜਨੀਤੀ, ਵਿਸ਼ੇਸ਼ ਰੂਪ ਵਿੱਚ, ਵਰਤਮਾਨ ਅਕਾਲੀ ਰਾਜਨੀਤੀ ਦਾ ਸਰੂਪ, ਉਸਦੇ ਮੂਲ ਸਰੂਪ ਤੋਂ ਬਿਲਕੁਲ ਹੀ ਬਦਲ ਗਿਆ ਹੋਇਆ ਹੈ। ਅੱਜ ਦੀ ਅਕਾਲੀ ਰਾਜਨੀਤੀ ਵਿੱਚ ਇੱਕ-ਦੂਜੇ ਦਾ ਵਿਰੋਧ, ਰਾਜਨੀਤਕ ਅਤੇ ਵਿਚਾਰਕ ਮਤਭੇਦਾਂ ਦੇ ਅਧਾਰ ’ਤੇ ਨਹੀਂ ਕੀਤਾ ਜਾਂਦਾ, ਸਗੋਂ ਇਹ ਮੰਨ ਕੇ ਕੀਤਾ ਜਾਂਤਦਾ ਹੈ, ਕਿ ਵਿਰੋਧ ਕਰਨਾ ਹੈ ਤਾਂ ਬਸ ਕਰਨਾ ਹੀ ਹੈ। ਅੱਜਕਲ ਇਸ ਗਲ ਨੂੰ ਸੋਚਣ ਤੇ ਸਮਝਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ ਕਿ ਜਿਸਦੇ ਵਿਰੁੱਧ ਉਹ ਮੰਦ ਭਾਸ਼ਾ ਦਾ ਸਹਾਰਾ ਲੈ ਰਹੇ ਹਨ, ਜੇ ਕਲ ਨੂੰ ਕਦੀ ਭੁਲ-ਭੁਲੇਖੇ ਹੀ ਉਸ ਨਾਲ ਆਹਮੋ-ਸਾਹਮਣਾ ਹੋ ਗਿਆ ਤਾਂ ਉਹ ਉਸਨੂੰ ਕੀ ਮੂੰਹ ਵਿਖਾਣਗੇ?

ਗੁਰੂ ਸਾਹਿਬਾਂ ਵਲੋਂ ਖੂਨ ਨਾਲ ਸਿੰਜਿਆ ਬੂਟਾ ਸੁਕ ਕਿਉਂ ਰਿਹੈ?
ਜੇ ਸੱਚ ਨੂੰ ਸਵੀਕਾਰ ਕੀਤਾ ਜਾਏ ਤਾਂ ਸੱਚਾਈ ਇਹ ਹੀ ਹੈ ਕਿ ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸ ਜਾਮਿਆਂ ਵਿਚ ਵਿਚਰ, ਸਿੱਖੀ ਦਾ ਬੂਟਾ ਲਾਇਆ ਅਤੇ ਆਪਣੇ ਤੇ ਆਪਣੇ ਪਰਿਵਾਰ ਦੇ ਖੂਨ ਨਾਲ ਸਿੰਜ ਕੇ ਪਰਵਾਨ ਚੜ੍ਹਾਇਆ, ਵਿਚ ਵਸਦੇ ਸਿੱਖ ਨੌਜਵਾਨ ਅੱਜ ਆਪਣੇ ਵਿਰਸੇ ਨਾਲੋਂ ਟੁਟ, ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ। ਸੱਚਾਈ ਇਹ ਵੀ ਹੈ ਕਿ ਅਜਿਹਾ ਕੇਵਲ ਪੰਜਾਬ ਵਿਚ ਹੀ ਨਹੀਂ ਹੋ ਰਿਹਾ, ਸਗੋਂ ਸਮਾਂ ਬੀਤਣ ਦੇ ਨਾਲ ਹੀ ਇਹ ਵਬਾ, ਪੰਜਾਬ ਤੋਂ ਉਸਦੇ ਨਾਲ ਲਗਦੇ ਰਾਜਾਂ ਵਿਚੋਂ ਦੀ ਹੁੰਦੀ ਹੋਈ, ਦਿੱਲੀ ਤੇ ਉਸਤੋਂ ਅਗੇ ਵੀ ਫੈਲਦੀ ਚਲੀ ਜਾ ਰਹੀ ਹੈ। ਜੇ ਕੁਝ ਪਿਛੇ ਵਲ ਨੂੰ ਝਾਤ ਮਾਰੀ ਜਾਏ ਤਾਂ ਪਤਾ ਲਗਦਾ ਹੈ ਕਿ ਨਵੰਬਰ-84 ਦੇ ਦੁਖਦਾਈ ਕਾਂਡ ਦੌਰਾਨ ਕਈ ਸਿੱਖ-ਪਰਿਵਾਰਾਂ ਨੇ ਆਪਣੇ ਬਚਿਆਂ ਦੀਆਂ ਜਾਨਾਂ ਬਚਾਣ ਲਈ, ਆਪ ਹੀ ਉਨ੍ਹਾਂ ਦੇ ਕੇਸ ਕਤਲ ਕਰ ਜਾਂ ਕਰਵਾ ਦਿਤੇ ਸਨ। ਇਸਦੇ ਨਾਲ ਹੀ ਕੁਝ ਸਿੱਖ ਨੌਜਵਾਨਾਂ ਨੇ, ਇਸ ਮੌਕੇ ਨੂੰ ‘ਗ਼ਨੀਮਤ’ ਸਮਝ, ਆਪ ਹੀ, ਆਪਣੀਆਂ ‘ਜਾਨਾਂ ਬਚਾਣ’ ਦੇ ਨਾਂ ਤੇ ਕੇਸ ਕਤਲ ਕਰਵਾ ਲਏ। ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਨਿਤਰਿਆ ਹੋਵੇ, ਜਿਸਨੇ ਬੀਤੇ 35-36 ਵਰਿ੍ਹਆਂ ਵਿਚ ਕੇਸ ਕਤਲ ਕਰਵਾਉਣ ਦੇ ਕੀਤੇ ਗਏ ਗੁਨਾਹ ਲਈ, ਪਸ਼ਚਾਤਾਪ ਕਰ ਮੁੜ ਸਿੱਖੀ-ਸਰੂਪ ਧਾਰਣ ਕਰ, ਵਿਰਸੇ ਨਾਲ ਜੁੜਨ ਵਲ ਕਦਮ ਵਧਾਇਆ ਹੋਵੇ।

ਗਲ ਸਿੱਖੀ ਸਰੂਪ ਨੂੰ ਤਿਲਾਂਜਲੀ ਦਿਤੇ ਜਾਣ ਦੀ ਹੋ ਰਹੀ ਹੈ। ਗੱਡੀਆਂ ਅਤੇ ਬਸਾਂ ਵਿਚ ਸਫਰ ਕਰਦਿਆਂ ਕਈ ਅਜਿਹੇ ਬੱਚੇ, ਨੌਜਵਾਨ ਤੇ ਅਧਖੜ ‘ਸਿੱਖਾਂ’ ਦੇ ‘ਦਰਸ਼ਨ’ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੇ ਹਥਾਂ ਵਿਚ ਲੋਹੇ ਜਾਂ ਸਟੀਲ ਦੇ ਮੋਟੇ-ਮੋਟੇ ਕੜੇ ਪਾਏ ਹੁੰਦੇ ਹਨ, ਪਰ ਉਨ੍ਹਾਂ ਦਾ ਸਿੱਖੀ-ਸਰੂਪ ਨਦਾਰਦ ਹੁੰਦਾ ਹੈ। ਗਲਾਂ-ਗਲਾਂ ਵਿਚ ਉਹ ਬੜੇ ਹੀ ਮਾਣ ਨਾਲ ਦਸਦੇ ਹਨ, ਕਿ ਉਨ੍ਹਾਂ ਦੇ ਬਜ਼ੁਰਗ ਸਿੱਖ ਸਨ, ਕਾਫੀ ਸਮਾਂ ਉਹ ਆਪ ਵੀ ਸਿੱਖੀ-ਸਰੂਪ ਵਿਚ ਵਿਚਰਦੇ ਰਹੇ ਸਨ, ਪਰ ਕੋਈ ‘ਅਣ-ਕਿਆਸੀ ਮੁਸੀਬਤ’ ਆ ਪੈਣ ਕਾਰਣ ਉਨ੍ਹਾਂ ਨੂੰ ਸਿੱਖੀ ਸਰੂਪ ਤਿਆਗਣ ਤੇ ਮਜਬੂਰ ਹੋਣਾ ਪੈ ਗਿਆ। ਹੁਣ ਉਸ ‘ਮੁਸੀਬਤ’ ਨੂੰ ਟਲਿਆਂ ਤਾਂ ਕਈ ਵਰ੍ਹੇ ਬੀਤ ਗਏ ਹਨ, ਫਿਰ ਉਹ ਸਿੱਖੀ-ਸਰੂਪ ਵਿਚ ਵਾਪਸ ਕਿਉਂ ਨਹੀਂ ਆਏ? ਇਸ ਸੁਆਲ ਦਾ ਜੁਆਬ ਉਹ ਟਾਲ ਜਾਂਦੇ ਹਨ।

ਗਡੀਆਂ ਤੇ ਬਸਾਂ ਵਿਚ ਹੀ ਨਹੀਂ, ਸਗੋਂ ਇਤਿਹਾਸਕ ਅਤੇ ਗੈਰ-ਇਤਿਹਾਸਕ ਗੁਰਦੁਆਰਿਆਂ ਵਿਚ ਵੀ ਸਹਿਜਧਾਰੀਆਂ ਤੋਂ ਇਲਾਵਾ ਅਜਿਹੇ ਕਈ ਸਿੱਖ ਬੱਚੇ, ਜਵਾਨ ਅਤੇ ਅਧਖੜ ਦੇਖਣ ਨੂੰ ਮਿਲਦੇ ਹਨ, ਜੋ ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ, ਅਰਦਾਸ-ਬੇਨਤੀ ਕਰਦੇ ਅਤੇ ਉਥੇ ਹੋ ਰਹੀ ਸੇਵਾ ਵਿਚ ਹੱਥ ਵਟਾਂਦੇ ਅਤੇ ਆਪਣਾ ਹਿੱਸਾ ਪਾਂਦੇ ਹਨ, ਪਰ ਸਿੱਖੀ-ਸਰੂਪ ਤਿਆਗ ਚੁਕੇ ਹੋਏ ਹਨ। ਜਦੋਂ ਉਨ੍ਹਾਂ ਨੂੰ ਪੁਛਿਆ ਜਾਂਦਾ ਹੈ ਤਾਂ ਉਹ ਦਸਦੇ ਹਨ ਕਿ ‘ਕਦੀ ਉਹ ਸਿੱਖੀ-ਸਰੂਪ ਵਿਚ ਹੀ ਸਨ, ਪਰ…।  ਇਸ ਤੋਂ ਅਗੇ ਕੁਝ ਵੀ ਕਹਿਣ ਤੋਂ ਉਹ ਝਿਝਕ ਜਾਂਦੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਇਸ ਬਾਰੇ ਕਦੀ ਵੀ ਨਿਰਪਖਤਾ ਨਾਲ ਸੋਚਿਆ-ਸਮਝਿਆ ਨਹੀਂ ਗਿਆ। ਪੰਜਾਬੋਂ ਬਾਹਰ ਦੇ ਸਿੱਖ ਮੁੱਖੀਆਂ ਵਲੋਂ ਪੰਜਾਬ ਵਿਚ ਵਧ ਰਹੇ ਪਤਤ-ਪੁਣੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਵਲੋਂ ਦਿੱਲੀ ਅਤੇ ਹੋਰ ਰਾਜਾਂ ਵਿਚ ਫੈਲ ਰਹੇ ਪਤਤ-ਪੁਣੇ ਦੀ ਗਲ ਕਰਦਿਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿਮੇਂਦਾਰ ਠਹਿਰਾ ਕੇ, ਆਪਣਾ ਪੱਲਾ ਝਾੜ ਲਿਆ ਜਾਂਦਾ ਹੈ।

ਜੇ ਸਮੁਚੇ ਰੂਪ ਵਿਚ ਵੇਖਿਆ ਜਾਏ ਤਾਂ ਸਿੱਖਾਂ ਦੀਆਂ ਸਮੁਚੀਆਂ ਧਾਰਮਕ ਜਥੇਬੰਦੀਆਂ, ਹਰ ਸਾਲ ਕਰੋੜਾਂ ਰੁਪਏ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕਰਦੀਆਂ ਹਨ। ਪਰ ਕਦੀ ਵੀ ਉਨ੍ਹਾਂ ਦੇ ਮੁੱਖੀਆਂ ਨੇ ਨਿਠ ਕੇ, ਇਸ ਗਲ ਨੂੰ ਵਿਚਾਰਨ ’ਤੇ ਘੌਖਣ ਦੀ ਲੋੜ ਨਹੀਂ ਸਮਝੀ ਕਿ ਉਹ ਜੋ ਕਰੋੜਾਂ ਰੁਪਏ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕਰ ਰਹੇ ਹਨ, ਕੌਮ ਨੂੰ ਉਸਦਾ ਕੋਈ ਲਾਭ ਹੋ ਵੀ ਰਿਹਾ ਹੈ ਜਾਂ ਨਹੀਂ? ਸੱਚਾਈ ਤਾਂ ਇਹ ਹੈ ਕਿ ਕਰੋੜਾਂ ਰੁਪਏ ਖਰਚ ਕਰ ਕੇ ਵੀ ਪ੍ਰਾਪਤੀਆਂ ਦੇ ਨਾਂ ਤੇ ਕੁਝ ਵੀ ਹਾਸਲ ਨਹੀਂ ਹੋ ਰਿਹਾ।

ਸਿੱਖੀ ਨੂੰ ਢਾਹ ਲਗਣ ਦੇ ਕਾਰਣ ਲਭਣ ਲਈ ਏਅਰ-ਕੰਡੀਸ਼ੰਡ ਹਾਲਾਂ ਵਿਚ ਕਨਵੈਨਸ਼ਨਾਂ ਅਤੇ ਮੀਟਿੰਗਾਂ ਕਰਨ ਪੁਰ ਲੱਖਾਂ ਰੁਪਏ ਖਰਚ ਕਰ ਦਿਤੇ ਜਾਂਦੇ ਹਨ। ਫਿਰ ਵੀ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। …ਤੇ ਸਿਲਸਿਲਾ, ਉਹੀ ਕੀਰਤਨ ਦਰਬਾਰਾਂ, ਢਾਡੀ ਦਰਬਾਰਾਂ ਤੇ ਗੁਰਮਤਿ ਸਮਾਗਮਾਂ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਕੋਈ ਇਹ ਸਮਝਣ ਅਤੇ ਵਿਚਾਰਨ ਲਈ ਤਿਆਰ ਨਹੀਂ, ਕਿ ਜੋ ਵਿਅਕਤੀ ਸਿੱਖੀ ਵਿਰਸੇ ਨਾਲੋਂ ਟੁੱਟ ਗਿਆ ਹੋਇਆ ਹੈ, ਉਹ ਕਿਥੇ ਇਨ੍ਹਾਂ ਸਮਾਗਮਾਂ ਵਿਚ ਆਉਂਦਾ ਹੈ, ਜੇ ਕਿਧਰੇ ਭੁਲ-ਭੁਲੇਖੇ ਆ ਵੀ ਜਾਂਦਾ ਹੈ ਤਾਂ ਪੰਥ ਦੇ ਵਿਦਵਾਨ ਬੁਲਾਰਿਆਂ ਦੇ ‘ਵਿਦਵਤਾ-ਪੂਰਣ’ ਅਤੇ ‘ਲੱਛੇਦਾਰ’ ਭਾਸ਼ਣਾਂ ਵਿਚੋਂ ਉਸਦੇ ਪਲੇ ਕੁਝ ਪੈਂਦਾ ਵੀ ਹੈ ਜਾਂ ਨਹੀਂ? ਸਿੱਖੀ ਦੀ ਸੰਭਾਲ ਲਈ ਸਭ ਤੋਂ ਵਧ ਜ਼ਰੂਰੀ ਇਹ ਹੈ ਕਿ ਬਚਿਆਂ ਨੂੰ ਮੁਢਲੀਆਂ ਜਮਾਤਾਂ ਤੋਂ ਹੀ ਸਿੱਖ ਧਰਮ ਤੇ ਉਸਦੇ ਬਹੁਮੁਲੇ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਪ੍ਰਬੰਧ ਕੀਤਾ ਜਾਏ। ਇਨ੍ਹਾਂ ਜਮਾਤਾਂ ਵਿਚ ਪੜ੍ਹਨ ਵਾਲੇ ਬਚਿਆਂ ਨੂੰ ਬਾਣੀ ਦੇ ਅਰਥ-ਭਾਵ ਸਮਝ ਨਹੀਂ ਆਉਂਦੇ, ਇਸ ਲਈ ਸਿੱਖ ਇਤਿਹਾਸ ਨਾਲ ਸੰਬੰਧਤ ਛੋਟੀਆਂ-ਛੋਟੀਆਂ ਸਾਖੀਆਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਤਕ ਪਨੀਰੀ ਦੀ ਸੰਭਾਲ ਨਹੀਂ ਕੀਤੀ ਜਾਇਗੀ, ਤਦ ਤਕ ਸੰਘਣੇ ਦਰਖਤ ਦੀ ਛਾਂ ਪ੍ਰਾਪਤ ਨਹੀਂ ਹੋ ਸਕੇਗੀ।

ਕਮਜ਼ੋਰੀ ਸਵੀਕਾਰ ਪਰ, ਜ਼ਿਮੇਂਦਾਰੀ ਨਹੀਂ.: ਕੁਝ ਹੀ ਸਮਾਂ ਹੋਇਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜ਼ਿਮੇਂਦਾਰ ਮੁਖੀ ਨੇ ਨਿਜੀ ਗਲਬਾਤ ਵਿੱਚ ਸਵੀਕਾਰ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਪੁਰ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ, ਪੰਜਾਬ ਦੇ ਸਿੱਖ ਨੌਜਵਾਨਾਂ ਵਿੱਚ ਪਤੱਤ ਹੋਣ ਵਲ ਜੋ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ, ਉਸਨੂੰ ਠਲ੍ਹ ਨਹੀਂ ਪੈ ਰਹੀ, ਪਰ ਉਨ੍ਹਾਂ ਇਸਦੇ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿਮੇਂਦਾਰ ਸਵੀਕਾਰਨ ਤੋਂ ਸਾਫ ਇਨਕਾਰ ਕਰ ਦਿਤਾ।

ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹਜ਼ਾਰਾਂ ਸਿੰਘ ਸਭਾਵਾਂ ਅਤੇ ਛੋਟੀਆਂ-ਵੱਡੀਆਂ ਅਨੇਕਾਂ ਧਾਰਮਕ ਜਥੇਬੰਦੀਆਂ ਹਨ, ਜੋ ਆਪੋ-ਆਪਣੇ ਸਾਧਨਾਂ ਤੇ ਸਮਰਥਾ ਅਨੁਸਾਰ ਧਰਮ ਪ੍ਰਚਾਰ ਦੇ ਖੇਤ੍ਰ ਵਿੱਚ ਯੋਗਦਾਨ ਪਾ ਰਹੀਆਂ ਹਨ। ਪਰ ਇਸ ਗਲ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸਦੇ ਬਾਵਜੂਦ ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁੱਟ, ਪਤਤ ਹੋਣ ਦਾ ਜੋ ਰੁਝਾਨ ਬਣਿਆ ਹੋਇਆ ਹੈ, ਉਸਨੂੰ ਕਿਸੇ ਵੀ ਪੱਧਰ ਤੇ ਠਲ੍ਹ ਨਹੀਂ ਪੈ ਰਹੀ।

ਧਾਰਮਕ ਸਮਾਗਮਾਂ ਦੀ ਰਾਜਨੈਤਿਕ ਸੁਆਰਥ ਲਈ ਵਰਤੋਂ: ਪੰਜਾਬ ਵਿੱਚ ਲੰਮੇਂ ਸਮੇਂ ਤੋਂ ਇਹ ਪਰੰਪਰਾ ਜਿਹੀ ਚਲੀ ਆ ਰਹੀ ਹੈ ਕਿ ਜਦੋਂ ਵੀ ਕਿਸੇ ਮਹਤੱਵਪੁਰਣ ਇਤਿਹਾਸਕ ਸਥਾਨ ਤੇ, ਉਸ ਸਥਾਨ ਨਾਲ ਸਬੰਧਤ ਸਾਕੇ ਦੀ ਯਾਦ ਮੰਨਾਉਣ ਲਈ ਜਿਥੇ ਧਾਰਮਕ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ’ਤੇ ਇਸ ਮੌਕੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਜੁੜਨ ਦੀ ਸੰਭਾਵਨਾ ਵਿਖਾਈ ਦਿੰਦੀ ਹੈ, ਤਾਂ ਪੰਜਾਬ ਵਿਚਲੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ, ਜਿਨ੍ਹਾਂ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਸਿੱਖੀ ਦੀਆਂ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਰਖਿਅਕ ਹੋਣ ਦੇ ਦਾਅਵੇਦਾਰ, ਅਕਾਲੀ ਦਲ ਵੀ ਸ਼ਾਮਲ ਹੁੰਦੇ ਹਨ, ਉਥੇ ਆਪੋ-ਆਪਣੇ ਰਾਜਸੀ ਜਲਸੇ ਕਰਨ ਲਈ ਲਾਓ-ਲਸ਼ਕਰ ਲੈ ਕੇ ਪੁਜ ਜਾਂਦੀਆਂ ਹਨ, ਇਨ੍ਹਾਂ ਜਲਸਿਆਂ, ਜਿਨ੍ਹਾਂ ਨੂੰ ਇਨ੍ਹਾਂ ਦੇ ਆਯੋਜਕ ਕਾਨਫਰੰਸਾਂ ਦਾ ਨਾਂ ਦਿੰਦੇ ਹਨ, ਵਿੱਚ ਧਾਰਮਕ ਗਲਾਂ ਘਟ ਅਤੇ ਰਾਜਸੀ ਗਲਾਂ ਵਧੇਰੇ ਕੀਤੀਆਂ ਜਾਂਦੀਆਂ ਹਨ ਅਤੇ ਉਹ ਵੀ ਵਿਰੋਧੀ ਨੂੰ ਭੰਡਣ ਅਤੇ ਆਪਣਾ ਗੁਣ-ਗਾਨ ਕਰਨ ਲਈ।

ਇਹ ਗਲ ਸੋਚਣ ਤੇ ਸਮਝਣ ਵਾਲੀ ਹੈ ਕਿ ਇਨ੍ਹਾਂ ਮੌਕਿਆਂ ਤੇ ਜੋ ਲੋਕੀ ਸ਼ਹੀਦਾਂ ਪ੍ਰਤੀ ਆਪਣੀ ਅਕੀਦਤ ਪੇਸ਼ ਕਰਨ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਲਈ ਪਹੁੰਚਦੇ ਹਨ, ਉਹ ਇਨ੍ਹਾਂ ਭਾਸ਼ਣਾਂ ਤੋਂ ਕੀ ਸੰਦੇਸ਼ ਅਤੇ ਪ੍ਰੇਰਨਾ ਲੈ ਕੇ ਪਰਤਦੇ ਹੋਣਗੇ? ਸੋਚਣ ਅਤੇ ਵਿਚਾਰਨ ਵਾਲੀ ਗਲ ਹੈ ਕਿ ਇਨ੍ਹਾਂ ਸਿੱਖੀ ਦੇ ਠੇਕੇਦਾਰਾਂ ਵਲੋਂ ਜਿਸਤਰ੍ਹਾਂ ਇਕ-ਦੂਜੇ ਨੂੰ ਕੋਸਣ ਵਿੱਚ ਆਪਣੇ ਦਿਲ ਦਾ ਗੁਭਾਰ ਕਢਣ ਲਈ, ਧਾਰਮਕ ਮੌਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਕੀ ਉਸਤੋਂ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਪੁਜਣ ਵਾਲੇ ਸ਼ਰਧਾਲੂਆਂ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਗਿਣਤੀ ਕਿਸੇ ਵੀ ਤਰ੍ਹਾਂ ਘਟ ਨਹੀਂ ਹੁੰਦੀ, ਦੀ ਧਾਰਮਕ ਭਾਵਨਾ ਨੂੰ ਠੇਸ ਨਹੀਂ ਪੁਜਦੀ ਹੋਵੇਗੀ? ਅਤੇ ਉਨ੍ਹਾਂ ਦੇ ਦਿਲ ਵਿੱਚ ਇਹ ਵਿਚਾਰ ਪੈਦਾ ਨਹੀਂ ਹੁੰਦਾ ਹੋਵੇਗਾ ਕਿ ਕੀ ਸ਼ਹੀਦਾਂ ਨੇ ਅਜਿਹੇ ਹੀ ਸਿੱਖੀ ਦੇ ਠੇਕੇਦਾਰਾਂ ਦੀ ਸੁਆਰਥ-ਪੂਰਤੀ ਲਈ ਆਪਣੀਆਂ ਸ਼ਹਾਦਤਾਂ ਦਿਤੀਆਂ ਹਨ?

…ਅਤੇ ਅੰਤ ਵਿੱਚ: ਕੋਈ ਇਸ ਸੱਚਾਈ ਨੂੰ ਸਵੀਕਾਰ ਕਰੇ ਜਾਂ ਨਾਂਹ, ਪਰ ਸੱਚਾਈ ਇਹੀ ਹੈ ਕਿ ਸਿੱਖ ਨੌਜਵਾਨਾਂ ਵਿੱਚ ਸਿੱਖੀ ਪ੍ਰਤੀ ਜੋ ਉਦਾਸੀਨਤਾ ਵੇਖਣ ਨੂੰ ਮਿਲ ਰਹੀ ਹੈ, ਉਸਦਾ ਮੁੱਖ ਕਾਰਣ ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰਾਂ ਵਲੋਂ ਧਾਰਮਕ ਮੌਕਿਆਂ ਅਤੇ ਸਮਾਗਮਾਂ ਦੀ ਰਾਜਸੀ ਸੁਆਰਥ ਲਈ ਵਰਤੋਂ ਕੀਤਾ ਜਾਣਾ ਵੀ ਹੈ।0000

ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ
ਸਾਹਿਬ ਸ੍ਰੀ ਗੁਰੂ ਗੋਬਿੰੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੇਵਲ ਸਿੱਖ ਜਾਂ ਭਾਰਤ ਦੇ ਇਤਿਹਾਸ ਦੀ ਹੀ ਅਦੁੱਤੀ ਘਟਨਾ ਨਹੀਂ ਹੈ, ਸਗੋਂ ਸਮੁਚੇ ਸੰਸਾਰ ਦੇ ਇਤਿਹਾਸ ਦੀ ਵੀ ਇੱਕ ਅਦੁੱਤੀ ਘਟਨਾ ਹੈ। ਜਿਸਦੀ ਮਿਸਾਲ ਦੁਨੀਆਂ ਦੇ ਸਮੁਚੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਇੱਕ ਪਾਸੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਣ ਦੀ ਟਿੱਡੀ-ਦਲ ਫੌਜ ਨਾਲ ਘਿਰੀ ਚਮਕੋਰ ਦੀ ਗੜ੍ਹੀ ਵਿਚੋਂ ਇੱਕ-ਇੱਕ ਕਰ ਦੋਹਾਂ ਵੱਡੇ ਮੱਸ-ਫੁਟ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਆਪਣੇ ਹਥੀਂ ਸ਼ਸਤਰ ਸੱਜਾ ਅਤੇ ਆਸ਼ੀਰਵਾਦ ਦੇ, ਦੁਸ਼ਮਣ ਦੀ ਭਾਰੀ ਫੌਜ ਦਾ ਟਾਕਰਾ ਕਰਨ ਲਈ ਬਾਹਰ ਜੰਗ ਦੇ ਮੈਦਾਨ ਵਿੱਚ ਭੇਜਦੇ ਹਨ, ਜਦਕਿ ਉਹ ਜਾਣਦੇ ਹਨ ਕਿ ਗੜ੍ਹੀ ਵਿਚੋਂ ਬਾਹਰ ਨਿਕਲੇ ਸਾਹਿਬਜ਼ਾਦੇ ਮੁੜ ਜੀਂਦਿਆਂ-ਜੀਅ ਵਾਪਸ ਨਹੀਂ ਆਉਣਗੇ, ਦੁਸ਼ਮਣ ਦੀ ਟਿੱਡੀ ਦਲ ਫੌਜ ਦਾ ਸਾਹਮਣਾ ਕਰਦਿਆਂ ਸ਼ਹਾਦਤ ਪ੍ਰਾਪਤ ਕਰ ਜਾਣਗੇ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਵੀ ਆਪਣੇ ਪਿਤਾ-ਗੁਰੂ ਵਲੋਂ ਆਪਣੇ ਪੁਰ ਪ੍ਰਗਟਾਏ ਵਿਸ਼ਵਾਸ ਨੂੰ ਟੁਟਣ ਨਹੀਂ ਦਿੱਤਾ। ਉਹ ਵੀ ਜਾਣਦੇ ਸਨ ਕਿ ਜੋ ਜੰਗ ਲੜਨ ਲਈ ਉਹ ਜਾ ਰਹੇ ਹਨ, ਉਸ ਵਿਚੋਂ ਉਹ ਜੀਉਂਦੇ-ਜੀਅ ਵਾਪਸ ਆਉਣ ਵਾਲੇ ਨਹੀਂ। ਫਿਰ ਵੀ ਉਹ ਪਿਤਾ-ਗੁਰੂ ਪਾਸੋਂ ਦੁਸ਼ਮਣ ਨਾਲ ਜੂਝਣ ਲਈ ਜਾਣ ਦੀ ਆਗਿਆ ਮੰਗਦੇ ਹਨ। ਪਿਤਾ-ਗੁਰੂ ਉਨ੍ਹਾਂ ਨੂੰ ਆਗਿਆ ਹੀ ਨਹੀਂ ਦਿੰਦੇ, ਸਗੋਂ ਆਪਣੇ ਹਥੀਂ ਉਨ੍ਹਾਂ ਦੇ ਕਮਰ-ਕੱਸੇ ਅਤੇ ਸ਼ਸਤਾਰ ਸਜਾ, ਅਸਾਵੀਂ ਜੰਗ ਲੜਨ ਲਈ ਮੈਦਾਨ ਵਿੱਚ ਭੇਜਦੇ ਹਨ। ਪਿਤਾ-ਗੁਰੂ ਆਪਣੇ ਸਾਹਿਜ਼ਾਦਿਆਂ ਨੂੰ ਮੈਦਾਨੇ-ਜੰਗ ਵਿੱਚ ਸ਼ਹੀਦ ਹੋਣ ਲਈ ਭੇਜਦਿਆਂ ਕਿਸੇ ਵੀ ਤਰ੍ਹਾਂ ਦਾ ਪੁਤਰ-ਮੋਹ ਨਹੀਂ ਵਿਖਾਂਦੇ ਅਤੇ ਨਾ ਹੀ ਸਾਹਿਬਜ਼ਾਦੇ ਹੋਰ ਸਿੱਖਾਂ ਦੀ ਮੌਜੂਦਗੀ ਵਿੱਚ ਆਪਣੇ-ਆਪਨੂੰ ਲੜਨ ਤੇ ਸ਼ਹੀਦ ਹੋਣ ਲਈ ਭੇਜੇ ਜਾਣ ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਕਰਦੇ ਹਨ।

ਸਤਿਗੁਰੂ ਸਿੱਖਾਂ ਦੀ ਇਸ ਬੇਨਤੀ ਨੂੰ ਵੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਕਿ ਗੜ੍ਹੀ ਵਿੱਚ ਹੋਰ ਸਿੱਖਾਂ ਦੇ ਰਹਿੰਦਿਆਂ ਸਾਹਿਬਜ਼ਾਦਿਆਂ ਨੂੰ ਮੈਦਾਨ-ਏ-ਜੰਗ ਵਿੱਚ ਭੇਜਣ ਦੀ ਕੀ ਲੋੜ ਹੈ? ਉਹ ਸਾਹਿਜ਼ਾਦਿਆਂ ਨੂੰ ਨਾਲ ਲੈਕੇ ਰਾਤ ਦੇ ਹਨੇਰੇ ਵਿੱਚ ਗੜ੍ਹੀ ਵਿਚੋਂ ਨਿਕਲ ਜਾਣ। ਉਨ੍ਹਾਂ ਸਿੱਖਾਂ ਨੂੰ ਸਪਸ਼ਟ ਕਰ ਦਿੰਦੇ ਹਨ ਕਿ ਉਨ੍ਹਾਂ ਦੇ ਸਾਹਿਬਜ਼ਾਦੇ ਕੇਵਲ ਇਹ ਦੋ ਹੀ ਨਹੀਂ, ਸਗੋਂ ਸਾਰੇ ਸਿੱਖ ਹੀ ਉਨ੍ਹਾਂ ਦੇ ਸਾਹਿਬਜ਼ਾਦੇ ਹਨ। ਦੋਵੇਂ ਸਾਹਿਬਜ਼ਾਦੇ ਇੱਕ-ਇੱਕ ਕਰ ਕੇ ਮੈਦਾਨੇ-ਜੰਗ ਵਿੱਚ ਉਤਰਦੇ ਹਨ। ਮੈਦਾਨ-ਏ-ਜੰਗ ਵਿੱਚ ਉਤਰਦਿਆਂ ਹੀ ਉਹ ਆਪਣੀ ਸ਼ਹਾਦਤ ਨੂੰ ਸਾਹਮਣੇ ਵੇਖਦੇ ਹਨ, ਫਿਰ ਵੀ ਉਹ ਕਿਸੇ ਵੀ ਤਰ੍ਹਾਂ ਦਾ ਡਰ ਮਹਿਸੂਸ ਨਹੀਂ ਕਰਦੇ ਤੇ ਨਾ ਹੀ ਹਿਚਕਿਚਾਹਟ ਵਿਖਾਉਂਦੇ ਹਨ। ਉਹ ਪੂਰੀ ਦ੍ਰਿੜ੍ਹਤਾ ਨਾਲ ਮੈਦਾਨੇ-ਜੰਗ ਵਿੱਚ ਜੂਝਦੇ ਅਤੇ ਦੁਸ਼ਮਣ ਦੇ ਆਹੂ ਲਾਹੁੰਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ। ਗੜ੍ਹੀ ਵਿੱਚ ਬੈਠੇ ਸਤਿਗੁਰੂ ਆਪਣੀਆਂ ਅੱਖਾਂ ਨਾਲ ਇੱਕ ਤੋਂ ਬਾਅਦ ਇੱਕ, ਦੋਹਾਂ ਸਾਹਿਬਜ਼ਾਦਿਆਂ ਨੂੰ ਦੁਸ਼ਮਣ ਫੌਜ ਨਾਲ ਜੂਝਦਿਆਂ ਅਤੇ ਦੁਸ਼ਮਣਾਂ ਦੇ ਆਹੂ ਲਾਹੁੰਦਿਆਂ ਸ਼ਹੀਦ ਹੁੰਦਿਆਂ ਵੇਖਦੇ ਹਨ।

ਦੁਜੇ ਪਾਸੇ ਦਾਦੀ, ਮਾਤਾ ਗੁਜਰੀ ਜੀ ਆਪਣੇ ਸੱਤ ਅਤੇ ਨੌਂ ਸਾਲ ਦੇ ਪੋਤਰਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹ ਸਿੰਘ ਨੂੰ ਤਿਆਰ ਕਰ ਆਪਣੇ ਦਾਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਯਾਦ ਕਰਵਾ, ਆਪਣੇ ਧਾਰਮਕ ਵਿਸ਼ਵਾਸ ਪੁਰ ਅਟੱਲ ਰਹਿਣ ਦੀ ਸਿਖਿਆ ਦੇ, ਸ਼ਹਾਦਤ ਪ੍ਰਾਪਤ ਕਰਨ ਲਈ ਭੇਜਦੇ ਹਨ। ਦਾਦੀ ਮਾਂ ਦੀ ਸਿਖਿਆ ਪ੍ਰਾਪਤ ਕਰ, ਦਾਦਾ ਸਤਿਗੁਰ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਦਿਲ ਵਿੱਚ ਵਸਾਈ ਮਾਸੂਮ ਬੱਚੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ’ ਦਾ ਜੈਕਾਰਾ ਗਜਾਂਦੇ ਜ਼ਾਲਮ ਹਾਕਮਾਂ ਦੀ ਕਚਹਿਰੀ ਵਿੱਚ ਪੁਜਦੇ ਹਨ। ਜੈਕਾਰਾ ਸੁਣ ਤੜਪੇ ਜ਼ਾਲਮ ਹਾਕਮ ਆਪਣੇ ਗੁੱਸੇ ਪੁਰ ਕਾਬੂ ਪਾ ਮਾਸੂਮ ਬੱਚੱਆਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਇਸਲਾਮ ਕਬੂਲ ਕਰਨ ਦੀ ਪ੍ਰੇਰਨਾ ਕਰਦੇ ਹਨ। ਪਰ ਮਾਸੂਮ ਬੱਚੇ ਆਪਣੇ ਦਾਦਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਦਾਦੀ ਮਾਂ ਦੀ ਸਿਖਿਆ ਪੁਰ ਪਹਿਰਾ ਦਿੰਦਿਆਂ ਸਾਰੇ ਲਾਲਚਾਂ ਨੂੰ ਠੁਕਰਾ ਦਿੰਦੇ ਹਨ। ਜਦੋਂ ਜ਼ਾਲਮ ਹਾਕਮ, ਆਪਣੇ ਵਲੋਂ ਦਿੱਤੇ ਗਏ ਲਾਲਚਾਂ ਨਾਲ ਗਲ ਬਣਦੀ ਨਹੀਂ ਵੇਖਦੇ ਤਾਂ ਧਮਕੀਆਂ ਤੇ ਮੌਤ ਡਰਾਵੇ ਦੇ ਕੇ, ਗਲ ਬਣਾਉਣ ’ਤੇ ਉਤਰ ਆਉਂਦੇ ਹਨ। ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਕੜ ਪੋਤਰੇ ਕਿਵੇਂ ਦਾਦੀ ਮਾਂ ਦੀ ਸਿਖਿਆ ਨੂੰ ਵਿਸਾਰ ਡਰ ਜਾਂਦੇ? ਉਹ ਹਰ ਧਮਕੀ ਅਤੇ ਡਰਾਵੇ ਦੇ ਸਾਹਮਣੇ ਅਡੋਲ ਰਹੇ। ਆਖਰ ਹਾਰ-ਹੁਟ ਜ਼ਾਲਮਾਂ ਨੇ ਮਾਸੂਮ ਬੱਚਿਆਂ ਨੂੰ ਦੀਵਾਰ ਦੀਆਂ ਨੀਂਹਾਂ ਵਿੱਚ ਚਿਣ ਸ਼ਹੀਦ ਕਰ ਦੇਣ ਦਾ ਫਤਵਾ ਜਾਰੀ ਕਰ ਦਿੱਤਾ। ਮਾਸੂਮ ਬੱਚੇ ਦੀਵਾਰ ਦੀਆਂ ਨੀਂਹਾਂ ਵਿੱਚ ਚਿਣ ਸ਼ਹੀਦ ਕਰ ਦਿੱਤੇ ਗਏ ਅਤੇ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸਿੱਖੀ-ਸਿਦਕ ਪੁਰ ਅਡੋਲ ਰਹਿੰਦਿਆਂ ਸ਼ਹਾਦਤ ਦੇ ਗਏ।

ਜਦੋਂ ਇਹ ਖਬਰ ਮਾਸੂਮ ਬੱਚਿਆਂ ਦੀ ਦਾਦੀ ਮਾਂ ਪਾਸ ਪੁਜੀ ਤਾਂ ਉਨ੍ਹਾਂ ਕੋਈ ਦੁਖ ਜਾਂ ਅਫਸੋਸ ਪ੍ਰਗਟ ਨਹੀਂ ਕੀਤਾ, ਸਗੋਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਉਨ੍ਹਾਂ ਦੇ ਪੋਤਰੇ ਆਪਣੇ ਦਾਦਾ ਅਤੇ ਨਕੜ ਦਾਦਾ ਦੇ ਪਦ-ਚਿਨ੍ਹਾਂ ਪੁਰ ਚਲਦਿਆਂ  ਸ਼ਹਾਦਤ ਦਾ ਜਾਮ ਪੀ ਗਏ, ਪਰ ਆਪਣੇ ਸਿੱਖੀ-ਸਿਦਕ ਪੁਰ ਆਂਚ ਨਹੀਂ ਆਉਣ ਦਿੱਤੀ। ਉਨ੍ਹਾਂ ਅਕਾਲ ਪੁਰਖ ਦਾ ਧੰਨਵਾਦ ਕੀਤਾ, ਸਿਰ ਝੁਕਾਦਿਆਂ ਅਤੇ ਇਹ ਆਖਦਿਆਂ, ‘ਉਨ੍ਹਾਂ ਦਾ ਫਰਜ਼ ਪੂਰਾ ਹੋ ਗਿਐ’ ਪ੍ਰਾਣ ਤਿਆਗ ਦਿੱਤੇ।

ਜਦੋਂ ਛੋਟੇ ਸ਼ਾਹਿਜ਼ਾਦਿਆਂ ਦੇ ਸ਼ਹੀਦ ਹੋਣ ਦੀ ਵੀ ਖਬਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਪੁਜਦੀ ਹੈ ਤਾਂ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ਕਿ ਉਸਦੀ ਅਮਾਨਤ ਉਸਨੂੰ ਸੁਖੀ-ਸਾਂਦੀ ਪੁਜਦੀ ਹੋ ਗਈ ਹੈ।

ਸੋਚਣ ਤੇ ਵਿਚਾਰਨ ਵਾਲ਼ੀ ਗਲ ਹੈ ਕਿ ਉਨ੍ਹਾਂ ਦਾ ਇਹ ਕਥਨ ਕਿਤਨਾ ਮਹੱਤਵਪੂਰਣ ਹੈ, ਜਦੋਂ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਉਨ੍ਹਾਂ ਪਾਸੋਂ ਪੁਛ ਕੀਤੀ ਜਾਂਦੀ ਹੈ ਤਾਂ ਉਹ ਦੀਵਾਨ ਵਿੱਚ ਸਜੇ ਸਿੱਖਾਂ ਵਲ ਇਸ਼ਾਰਾ ਕਰ ਫੁਰਮਾਂਦੇ ਹਨ: ‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ’

ਦਿੱਲੀ ਗੁਰਦੁਆਰਾ ਚੋਣਾਂ ’ਚ ਬਾਦਲ-ਵਿਰੋਧੀ ਮੋਰਚਾ?
ਕਾਫੀ ਸਮੇਂ ਤੋਂ ਇਹ ਚਰਚਾ ਸੁਣਨ ਵਿੱਚ ਆ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਵਿਚੋਂ ਬਾਦਲ ਅਕਾਲੀ ਦਲ ਨੂੰ ਬਾਹਰ ਕਰਨ ਦੇ ਆਪਣੇ ਸੰਕਲਪ ਨੂੰ ਪੂਰਿਆਂ ਕਰਨ ਲਈ, ਅਗਲੇ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਦਿੱਲੀ ਗੁਰਦੁਆਰਾ ਚੋਣਾਂ ਹੋਣ ਦੀ ਸੰਭਾਵਨਾ ਨੂੰ ਵੇਖਦਿਆਂ, ਇਨ੍ਹਾਂ ਚੋਣਾਂ ਵਿੱਚ ‘ਜਾਗੋ – ਜਗ ਆਸਰਾ ਗੁਰੂ ਓਟ’ ਦੇ ਕੌਮੀ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਿਚਕਾਰ ਸਮਝੌਤਾ ਕਰਵਾਉਣ ਦੀਆਂ ਸਰਗਰਮੀਆਂ ਅਰੰਭ ਦਿੱਤੀਆਂ ਹਨ। ਇਸ ਸਬੰਧ ਵਿੱਚ ਇਹ ਵੀ ਖਬਰਾਂ ਆਈਆਂ ਕਿ ਇਸ ਉਦੇਸ਼ ਲਈ ਉਹ ਦੋਹਾਂ ਵਿਚਕਾਰ ਕੁਝ ਮੁਲਾਕਾਤਾਂ ਕਰਵਾ ਵੀ ਚੁਕੇ ਹਨ, ਜਿਨ੍ਹਾਂ ਵਿੱਚ ਪ੍ਰਗਤੀ ਹੋਣ ਦਾ ਦਾਅਵਾ ਵੀ ਕੀਤਾ ਗਿਆ। ਪ੍ਰੰਤੂ ਬੀਤੇ ਦਿਨੀਂ ਅਚਾਨਕ ਹੀ  ਇਹ ਖਬਰ ਆ ਗਈ ਕਿ ਸ. ਮਨਜੀਤ ਸਿੰਘ ਜੀਕੇ ਨੇ ਗੁਰਦੁਆਰਾ ਚੋਣਾਂ ਵਿੱਚ ਕਮੇਟੀ ਦੇ 46 ਦੇ 46 ਚੋਣ ਹਲਕਿਆਂ ਵਿਚੋਂ‘ਹੀ ਜਾਗੋ’ ਦੇ ਟਿਕਟ ਤੋ ਚੋਣ ਲੜਨ ਦੇ ਇੱਛੁਕਾਂ ਪਾਸੋਂ ਦਰਖਾਸਤਾਂ ਮੰਗ ਲਈਆਂ ਹਨ। ਜਿਸਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਕੀ ਜੀਕੇ ਇਨ੍ਹਾਂ ਚੋਣਾਂ ਵਿੱਚ ਸ. ਸਰਨਾ ਦੇ ਨਾਲ ਕੋਈ ਸਮਝੌਤਾਂ ਕਰਨਾ ਨਹੀਂ ਚਾਹੁੰਦੇ ਜਾਂ ਉਨ੍ਹਾਂ ਪੁਰ ਇਸ ਗਲ ਦਾ ਦਬਾਉ ਬਨਾਣਾ ਚਾਹੁੰਦੇ ਹਨ ਕਿ ਜੇ ਉਨ੍ਹਾਂ ਨਾਲ ਸ. ਸਰਨਾ ਨੇ ਬਾਦਲ-ਵਿਰੋਧੀ ਗਠਜੋੋੜ ਬਨਾਣਾ ਹੈ ਤਾਂ ਇਹ ਉਨ੍ਹਾਂ (ਜੀਕੇ) ਦੀਆਂ ਸ਼ਰਤਾਂ ਪੁਰ ਹੀ ਬਨਾਣਾ ਹੋਵੇਗਾ ਜਾਂ ਫਿਰ ਉਨ੍ਹਾਂ (ਜੀਕੇ) ਨੂੰ ਵਿਸ਼ਵਾਸ ਹੈ ਕਿ ਉਹ ਬਿਨਾਂ ਕੋਈ ਗਠਜੋੜ ਬਣਇਆਂ, ਇਕਲਿਆਂ ਹੀ ਇਸ ਚੋਣ ਵਿੱਚ ਵੀ ਉਸੇ ਤਰ੍ਹਾਂ ਦੀ ਰਿਕਾਰਡ ਜਿੱਤ ਹਾਸਲ ਕਰ ਸਕਦੇ ਹਨ, ਜਿਵੇਂ ਕਿ ੳਨ੍ਹਾਂ ਨੇ ਪਿਛਲੀ ਵਾਰ ਬਾਦਲ ਅਕਾਲੀ ਦਲ ਲਈ ਜਿੱਤ ਹਾਸਲ ਕੀਤੀ ਸੀ। ਇਸਦੇ ਵਿਰੁਧ ਜੀਕੇ ਨਾਲ ਚੋਣ ਗਠਜੋੜ ਬਨਾਣ ਜਾਂ ਨਾ ਬਣਾਏ ਜਾਣ ਦੇ ਸੰਬੰਧ ਵਿੱਚ ਸ. ਸਰਨਾ ਦੇ ਪੱਖ ਵਲੋਂ ਅਜੇ ਤਕ ਕੋਈ ਪ੍ਰਤੀਕ੍ਰਿਆ ਨਹੀਂ ਆਈ ਅਤੇ ਨਾ ਹੀ ਸ. ਢਿਂਡਸਾ ਦੀ ਧਿਰ ਵਲੋਂ ਹੀ ਕੋਈ ਪ੍ਰਤੀਕ੍ਰਿਆ ਆਈ ਹੈ।

ਉਧਰ ਇਸ ਗਲ ਦੀ ਚਰਚਾ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਬਾਦਲ ਅਕਾਲੀ ਦਲ ਦੀ ਕੇਂਦਰੀ ਲੀਡਰਸ਼ਿਪ ਵਲੋਂ ਅਜਿਹੀ ਰਣਨੀਤੀ ਬਣਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ, ਜਿਸਦੇ ਚਲਦਿਆਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸਰਨਾ ਤੇ ਜੀਕੇ ਵਿਚਕਾਰ ਕੋਈ ਗਠਜੋੜ ਨਾਹੋ ਸਕੇ। ਇਸ ਵਿਚ ਕਿਤਨੀ ਸਚਾਈ ਹੈ? ਇਸਦੀ ਪੁਸ਼ਟੀ ਅਜੇ ਤਕ ਨਹੀਂ ਹੋ ਸਕੀ।

ਇਹ ਹੈ ਪੰਜਾਬ ਸਰਕਾਰ, ਜੋ ਵਾਇਦੇ ਤਾਂ ਕਰਦੀ ਹੈ ਪਰ…: ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਦੀ ਸਥਾਪਨਾ ਦੀ 350 ਵਰ੍ਹੇਗੰਢ ਦੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦਾ ਵਿਕਾਸ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸਦੇ ਨਾਲ ਹੀ, ਉਸਦੇ ਲਈ ਵਿਕਾਸ ਕਾਰਜਾਂ ਦੀ ਵੀ ਅਰੰਭਤਾ ਕੀਤੀ ਗਈ, ਪਰ ਉਸ ਸਮੇਂ ਗਏ ਕਾਰਜ ਅਜੇ ਤਕ ਕਿਸੇ ਸਿਰੇ ਨਹੀਂ ਲਗ ਰਹੇ। ਉਨ੍ਹਾਂ ਕਿਹਾ ਕਿ ਇਸਦਾ ਕਾਰਣ ਉਸਦੀ ਲਾਰੇ ਲਾਣ ਦੀ ਨੀਤੀ ਹੈ। ਉਹ ਵਾਇਦੇ ਤਾਂ ਕਰਦੀ ਹੈ, ਪਰ ਉਨ੍ਹਾਂ ਨੂੰ ਪੂਰਿਆਂ ਕਰਨ ਵਲੋਂ ਅਵੇਸਲੀ ਹੋ ਬੈਠਦੀ ਹੈ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਸਰਕਾਰ ਵਲੋਂ ਸ਼ਹਿਰ ਦੇ ਗਰੀਬਾਂ ਨੂੰ ਨਵੇਂ ਨੰਵੇਂ ਪਕੇ ਮਕਾਨ ਬਣਾਉਣ ਲਈ 50-50 ਜਜ਼ਾਰ ਦੀਆਂ ਤਿੰਨ ਕਿਸ਼ਤਾਂ ਵਿੱਚ ਮਦਦ ਦੇਣ ਦਾ ਭਰੋਸਾ ਦੁਆਇਆ ਅਤੇ ਇਸਦੇ ਨਾਲ ਹੀ ਉਸਨੇ ਸ਼ਰਤ ਇਹ ਰਖ ਦਿੱਤੀ ਕਿ ਇਸਤੋਂ ਪਹਿਲਾਂ ਉਹ ਆਪਣੇ ਪਹਿਲੇ ਕਚੇ ਮਕਾਨ ਤੋੜ, ਉਨ੍ਹਾਂ ਦੀਆਂ ਨੀਂਹਾਂ ਭਰਵਾ ਲੈਣ। ਨੀਹਾਂ ਭਰਵਾਂਦਿਆਂ ਹੀ ਉਨ੍ਹਾਂ ਨੂੰ ਪਹਿਲੀ 50 ਹਜ਼ਾਰ ਰੁਪਏ ਦੀ ਕਿਸ਼ਤ ਮਿਲ ਜਾਇਗੀ। ਜਸਟਿਸ ਸੋਢੀ ਨੇ ਦਸਿਆ ਕਿ ਸਰਕਾਰ ਦੇ ਭਰੋਸੇ ਪੁਰ ਕਿਤਨੇ ਹੀ ਸਮੇਂ ਤੋਂ ਉਹ ਆਪਣੇ ਕਚੇ ਮਕਾਨ ਤੁੜਵਾ, ਉਨ੍ਹਾਂ ਦੀਆਂ ਨੀਂਹਾਂ ਭਰਵਾ, ਬੈਠੇ ਹੋਏ ਹਨ। ਪਰ ਕਾਫੀ ਸਮਾਂ ਬੀਤ ਜਾਣ ਤੇ ਵੀ ਅਜੇ ਤਕ ਉਨ੍ਹਾਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਨਹੀਂ। ਉਹਰ ਖੁਲ੍ਹੇ ਮੈਦਾਨ ਬੈਠੇ ਹਨ, ਉਤੋਂ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਉਹ ਗਰੀਬ ਪਛਤਾ ਰਹੇ ਹਨ ਕਿ ਬਿਨਾਂ ਸਹਾਇਤਾ ਦੀ ਕਿਸ਼ਤ ਲਿਆਂ ਉਨ੍ਹਾਂ ਨੇ ਆਪਣੇ ਘਰ ਕਿਉਂ ਤੁੜਵਾਏ? ਘਟੋ-ਘਟ ਸਿਰ ਛੁਪਾ ਕੇ ਤਾਂ ਬੈਠੇ ਸਨ।

ਅੱਜ ਸਿੱਖੀ ਦੀ ਇਹ ਦਸ਼ਾ ਕਿਉਂ? ਗੁਰੂ ਸਾਹਿਬਾਨ ਦੀ ਧਰਤੀ, ਪੰਜਾਬ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸ ਜਾਮਿਆਂ ਵਿਚ ਵਿਚਰ ਕੇ, ਸਿੱਖੀ ਦਾ ਬੂਟਾ ਲਾਇਆ ਅਤੇ ਆਪਣੇ ਤੇ ਆਪਣੇ ਪਰਿਵਾਰ ਦੇ ਖੂਨ ਨਾਲ ਸਿੰਜ ਕੇ ਉਸਨੂੰ ਪਰਵਾਨ ਚੜ੍ਹਾਇਆ, ਵਿਚ ਵਸਦੇ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁਟ ਕੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ ਤੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ।

ਅਜਿਹਾ ਕੇਵਲ ਪੰਜਾਬ ਵਿਚ ਹੀ ਨਹੀਂ ਹੁੰਦਾ ਨਜ਼ਰ ਆ ਰਿਹਾ, ਸਗੋਂ ਇਹ ਵਬਾ, ਪੰਜਾਬ ਤੋਂ ਉਸਦੇ ਨਾਲ ਲਗਦੇ ਰਾਜਾਂ ਵਿਚੋਂ ਦੀ ਹੁੰਦੀ ਹੋਈ, ਦਿੱਲੀ ਤੇ ਉਸਤੋਂ ਅਗੇ ਫੈਲਦੀ ਜਾ ਰਹੀ ਹੈ। ਜੇ ਕੁਝ ਪਿਛੇ ਵਲ ਨੂੰ ਝਾਤ ਮਾਰੀ ਜਾਏ ਤਾਂ ਪਤਾ ਲਗਦਾ ਹੈ ਕਿ ਨਵੰਬਰ-84 ਦੇ ਦੁਖਦਾਈ ਕਾਂਡ ਦੌਰਾਨ ਕਈ ਸਿੱਖ-ਪਰਿਵਾਰਾਂ ਨੇ ਆਪਣੇ ਬਚਿਆਂ ਦੀਆਂ ਜਾਨਾਂ ਬਚਾਣ ਲਈ, ਆਪ ਹੀ ਉਨ੍ਹਾਂ ਦੇ ਕੇਸ ਕਤਲ ਕਰ ਦਿਤੇ ਸਨ। ਇਸਦੇ ਨਾਲ ਹੀ ਕੁਝ ਸਿੱਖ ਨੌਜਵਾਨਾਂ ਨੇ, ਇਸ ਮੌਕੇ ਨੂੰ ‘ਗ਼ਨੀਮਤ’ ਸਮਝ ਆਪ ਹੀ, ਆਪਣੀਆਂ ‘ਜਾਨਾਂ ਬਚਾਣ’ ਦੇ ਨਾਂ ਤੇ ਕੇਸ ਕਤਲ ਕਰਵਾ ਲਏ। ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਨਿਤਰਿਆ ਹੋਵੇ, ਜਿਸਨੇ ਬੀਤੇ ਛੱਤੀ ਵਰਿ੍ਹਆਂ ਵਿਚ ਕੇਸ ਕਤਲ ਕਰਵਾਉਣ ਦੇ ਕੀਤੇ ਗੁਨਾਹ ਲਈ, ਪਸ਼ਚਾਤਾਪ ਕਰ ਮੁੜ ਸਿੱਖੀ-ਸਰੂਪ ਧਾਰਣ ਕਰ, ਵਿਰਸੇ ਨਾਲ ਜੁੜਨ ਵਲ ਕਦਮ ਵਧਾਇਆ ਹੋਵੇ।

ਨਵੰਬਰ-84 ਦੀ ਇਸ ਹਵਾ ਦੇ ਝੌਂਕੇ ਅਜ ਵੀ ਕਦੀ-ਕਦੀ ਉਸ ਸਮੇਂ ਮਹਿਸੂਸ ਕੀਤੇ ਜਾਂਦੇ ਹਨ, ਜਦੋਂ ਕੋਈ ਅਜਿਹੀ ਖਬਰ ਆਉਂਦੀ ਹੈ, ਜਿਸ ਵਿਚ ਇਹ ਦਸਿਆ ਗਿਆ ਹੁੰਦਾ ਹੈ ਕਿ ਕਿਸੇ ਸਿੱਖ ਨੌਜਵਾਨ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਹੈ, ਕਿ ਕੁਝ ਸ਼ਰਾਰਤੀ ਅਨਸਰ ਨੇ ਉਸਨੂੰ ਫੜਕੇ ਜ਼ਬਰਦਸਤੀ ਉਸਦੇ ਕੇਸ ਕਤਲ ਕਰ ਦਿਤੇ ਹਨ, ਤੇ ਜਦੋਂ ਪੁਲਿਸ ਵਲੋਂ ਉਸ ਸ਼ਿਕਾਇਤ ਦੀ ਜਾਂਚ ਕੀਤੇ ਜਾਣ ਤੇ ਇਹ ਗਲ ਖੁਲ੍ਹ ਕੇ ਸਾਹਮਣੇ ਆਉਂਦੀ ਹੈ ਕਿ ਉਸ ‘ਸਿੱਖ’ ਨੌਜਵਾਨ ਨੇ ਤਾਂ ਆਪ ਕੇਸ ਕਤਲ ਕਰਵਾਏ ਹਨ, ਕੇਵਲ ਤਾਹਨਿਆਂ ਤੇ ਮਿਹਣਿਆਂ ਤੋਂ ਬਚਣ ਲਈ ਉਸਨੇ ਜ਼ਬਰਦਸਤੀ ਕੇਸ ਕਤਲ ਕੀਤੇ ਜਾਣ ਦੀ ਕਹਾਣੀ ਘੜ ਲਈ ਹੈ। ਇਨ੍ਹਾਂ ਤੋਂ ਇਲਾਵਾ ਕੁਝ ਅਜਿਹੇ ‘ਦਲੇਰ’ ਸਿੱਖ ਨੌਜਵਾਨ ਵੀ ਹਨ, ਜੋ ਬਿਨਾਂ ਕਿਸੇ ਸ਼ਰਮ-ਹਯਾ ਦੇ ਖੁਲ੍ਹੇ-ਆਮ ਪਾਰਲਰਾਂ ਵਿਚ ਜਾ ਅਪਣੀਆਂ ਦਾੜ੍ਹੀਆਂ ਸੈੱਟ ਕਰਵਾਉਂਦੇ ਵੇਖੇ ਜਾਂਦੇ ਹਨ।

ਖੈਰ, ਇਹ ਤਾਂ ਆਪਣੀ ‘ਅੰਤਰ-ਆਤਮਾ’ ਦੀ ਗਲ ਹੈ। ਗਲ ਸਿੱਖੀ ਸਰੂਪ ਨੂੰ ਤਿਲਾਂਜਲੀ ਦਿਤੇ ਜਾਣ ਦੀ ਹੋ ਰਹੀ ਸੀ। ਗੱਡੀਆਂ ਤੇ ਬਸਾਂ ਵਿਚ ਸਫਰ ਕਰਦਿਆਂ ਕਈ ਅਜਿਹੇ ਬਚੇ, ਨੌਜਵਾਨ ਤੇ ਅਧਖੜ ‘ਸਿੱਖਾਂ’ ਦੇ ‘ਦਰਸ਼ਨ’ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੇ ਹਥਾਂ ਵਿਚ ਲੋਹੇ ਜਾਂ ਸਟੀਲ ਦੇ ਕੜੇ ਪਾਏ ਹੁੰਦੇ ਹਨ, ਪਰ ਉਨ੍ਹਾਂ ਦਾ ਸਿੱਖੀ-ਸਰੂਪ ਨਦਾਰਦ ਹੁੰਦਾ ਹੈ। ਗਲਾਂ-ਗਲਾਂ ਵਿਚ ਉਹ ਦਸਦੇ ਹਨ, ਕਿ ਉਨ੍ਹਾਂ ਦੇ ਬਜ਼ੁਰਗ ਸਿੱਖ ਸਨ, ਕਾਫੀ ਸਮਾਂ ਉਹ ਆਪ ਵੀ ਸਿੱਖੀ-ਸਰੂਪ ਵਿਚ ਵਿਚਰਦੇ ਰਹੇ, ਪਰ ‘ਕੋਈ ਅਣ-ਕਿਆਸੀ ਮੁਸੀਬਤ’ ਆ ਪੈਣ ਕਾਰਣ ਉਨ੍ਹਾਂ ਨੂੰ ਸਿੱਖੀ ਸਰੂਪ ਤਿਆਗਣ ਤੇ ਮਜਬੂਰ ਹੋਣਾ ਪੈ ਗਿਆ। ਹੁਣ ਉਸ ‘ਮੁਸੀਬਤ’ ਨੂੰ ਟਲਿਆਂ ਤਾਂ ਕਈ ਵਰ੍ਹੇ ਬੀਤ ਗਏ ਹਨ, ਫਿਰ ਉਹ ਸਿੱਖੀ-ਸਰੂਪ ਵਿਚ ਵਾਪਸ ਕਿਉਂ ਨਹੀਂ ਆਏ? ਇਸ ਸੁਆਲ ਦਾ  ਜੁਆਬ ਉਹ ਟਾਲ ਜਾਂਦੇ ਹਨ।

ਗਡੀਆਂ ਤੇ ਬਸਾਂ ਵਿਚ ਹੀ ਨਹੀਂ, ਸਗੋਂ ਗੁਰਦੁਆਰਿਆਂ ਵਿਚ ਵੀ ਸਹਿਜਧਾਰੀਆਂ ਤੋਂ ਇਲਾਵਾ ਅਜਿਹੇ ਕਈ ਸਿੱਖ ਬਚੇ, ਜਵਾਨ ਤੇ ਅਧਖੜ ਦੇਖਣ ਨੂੰ ਮਿਲਦੇ ਹਨ, ਜੋ ਬੜੀ ਸ਼ਰਧਾ ਨਾਲ ਮੱਥਾ ਟੇਕਦੇ, ਅਰਦਾਸ-ਬੇਨਤੀ ਕਰਦੇ ਅਤੇ ਸੇਵਾ ਵਿਚ ਆਪਣਾ ਹਿਸਾ ਪਾਂਦੇ ਵੇਖੇ ਜਾਂਦੇ ਹਨ, ਪਰ ਉਹ ਸਿੱਖੀ-ਸਰੂਪ ਤਿਆਗ ਚੁਕੇ ਹੋਏ ਹਨ। ਜਦੋਂ ਉਨ੍ਹਾਂ ਨੂੰ ਪੁਛਿਆ ਜਾਂਦਾ ਹੈ ਤਾਂ ਉਹ ਦਸਦੇ ਹਨ ਕਿ ‘ਕਦੀ ਉਹ ਸਿੱਖੀ-ਸਰੂਪ ਵਿਚ ਹੀ ਸਨ, ਪਰ…।  ਇਸ ਤੋਂ ਅਗੇ ਕੁਝ ਵੀ ਕਹਿਣ ਤੋਂ ਉਹ ਝਿਝਕ ਜਾਂਦੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਇਸ ਬਾਰੇ ਸ਼ਾਇਦ ਕਦੀ ਵੀ ਨਿਰਪਖਤਾ ਨਾਲ ਸੋਚਿਆ-ਸਮਝਿਆ ਨਹੀਂ ਗਿਆ।

ਗੱਲ ਅਖੰਡ ਪਾਠ ਅਤੇ ਸਿਰੋਪਾਉ ਦੀ ਮਰਿਆਦਾ ਦੀ?
ਬੀਤੇ ਲੰਬੇ ਸਮੇਂ ਦੌਰਾਨ ਰਾਜਸੀ ਸਿੱਖ ਆਗੂ ਵਲੋਂ, ਕੋਈ ਵੀ ਤਿਉਹਾਰ ਹੋਵੇ ਗਡੀਆਂ ਵਿੱਚ ਕਿਰਪਾਨਾਂ (ਤਲਵਾਰਾਂ ਕਹਿਣਾ ਜ਼ਿਆਦਾ ਮੁਨਾਸਬ ਹੋਵੇਗਾ) ਅਤੇ ਗੁਰੂ ਸਾਹਿਬਾਂ ਦੇ ਚਿਤਰਾਂ ਨਾਲ ‘ਸਿਰਪਾਉਆਂ’ ਦੇ ਬੰਡਲ ਚੁਕ, ਘਰ-ਘਰ ਵੰਡਣ ਤੁਰ ਪੈਣ, ਸਮੇਂ-ਸਮੇਂ ਇਤਿਹਾਸਕ ਗੁਰਦੁਆਰਿਆਂ ਤੋਂ ਲੈ ਕੇ ਆਮ ਸਿੰਘ ਸਭਾਵਾਂ ਦੇ ਗੁਰਦੁਆਰਾ ਸਾਹਿਬਾਨ ਵਿਖੇ ਸਮੇਂ-ਸਮੇਂ ਹੋਣ ਵਾਲੇ ਛੋਟੇ-ਵੱਡੇ ਸਮਾਗਮਾਂ ਦੌਰਾਨ ਆਏ ਮਹਿਮਾਨਾਂ ਨੂੰ ਕਿਰਪਾਨ ਸਹਿਤ ਸਿਰੋਪਾਉ ਦਿੱਤੇ ਜਾਣ ਚਲਦੀ ਆ ਰਹੀ ਕਥਤ ਪਰੰਪਰਾ ਅਤੇ ਵੱਡੇ-ਛੋਟੇ ਇਤਿਹਾਸਕ ਅਤੇ ਗੈਰ-ਇਤਿਹਾਸਕ ਗੁਰਦੁਆਰਿਆਂ ਵਿੱਚ ਲਗਾਤਾਰ ਚਲ ਰਹੀਆਂ ਅਖੰਡ ਪਾਠਾਂ ਦੀਆਂ ਲੜੀਆਂ ਆਦਿ ਦੀਆਂ ਪਰੰਪਰਾਵਾਂ ਦੇ ਸੰਬੰਧ ਵਿੱਚ ਪੜ੍ਹ-ਸੁਣ ਅਤੇ ਵੇਖ ਕੇ, ਦਿਲ ਵਿੱਚ ਬਾਰ-ਬਾਰ ਸੁਆਲ ਉਠਦਾ ਰਹਿੰਦਾ ਹੈ ਕਿ ਆਖਿਰ ਗੁਰਦੁਆਰਿਆਂ ਵਿੱਚ ਅਤੇ ਘਰ-ਘਰ ਜਾ ਸਿਰੋਪਾ ਆਦਿ ਵੰਡਣ ਅਤੇ ਅਖੰਡ ਪਾਠਾਂ ਦੀਆਂ ਲਗਾਤਾਰ ਲੜੀਆਂ ਜਾਰੀ ਰਖਣ ਦੀ ਪਿਰਤ ਕਦੋਂ ਤੋਂ ਅਰੰਭ ਹੋਈ? ਇਸ ਸੁਆਲ ਦਾ ਜਵਾਬ ਤਲਾਸ਼ਣ ਲਈ ਕਈ ਇਤਿਹਾਸਕ ਤੇ ਧਾਰਮਕ ਪੁਸਤਕਾਂ ਦੀ ਘੋਖ ਕੀਤੀ ਗਈ, ਪਰ ਇਸ ਸੁਆਲ ਦਾ ਜਵਾਬ ਨਾ ਤਾਂ ਕਿਸੇ ਇਤਿਹਾਸਕ ਪੁਸਤਕ ਵਿਚੋਂ ਮਿਲ ਸਕਿਆ ਅਤੇ ਨਾ ਹੀ ਕਿਸੇ ਧਾਰਮਕ ਪੁਸਤਕ ਵਿਚੋਂ।

ਅਖੰਡ ਪਾਠ ਦੀ ਪਰੰਪਰਾ: ਕਿਸੇ ਸਮੇਂ ਕੁਝ ਵਿਦਵਾਨਾਂ ਨੇ ਦਸਿਆ ਕਿ ਅਖੰਡ ਪਾਠ ਦੀ ਮਰਿਆਦਾ ਸ਼ਾਇਦ ਉਸ ਸਮੇਂ ਸ਼ੁਰੂ ਹੋਈ, ਜਦੋਂ ਸਿੱਖ ਆਪਣੀ ਹੋਂਦ ਕਾਇਮ ਰਖਣ, ਮਜ਼ਲੂਮਾਂ ਦੀ ਰਖਿਆ ਤੇ ਗਰੀਬਾਂ ਦੀ ਮਦਦ ਲਈ ਜੂਝਦੇ ਜੰਗਲਾਂ-ਬੇਲਿਆਂ ਵਿੱਚ ਵਿਚਰਣ ਤੇ ਮਜਬੂਰ ਹੋ ਰਹੇ ਸਨ। ਉਸ ਸਮੇਂ ਦੁਸ਼ਮਣ ਦਾ ਹਮਲਾ ਕਿਸ ਸਮੇਂ ਹੋ ਜਾਏ ਤੇ ਉਨ੍ਹਾਂ ਨੂੰ ਕਦੋਂ ਆਪਣੇ ਆਦਰਸ਼ ਦੀ ਪੂਰਤੀ ਲਈ ਉਨ੍ਹਾਂ ਨੂੰ ਦੁਸ਼ਮਣ ਤੇ ਹੱਲਾ ਬੋਲਣਾ ਪੈ ਜਾਏ, ਇਸ ਸੋਚ ਨੂੰ ਮੁੱਖ ਰਖਦਿਆਂ ਉਨ੍ਹਾਂ ਆਪੋ ਵਿੱਚ ਮਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ‘ਅਖੰਡ ਪਾਠ’ ਕਰਨਾ ਅਰੰਭ ਕਰ ਦਿੱਤਾ ਹੋਵੇਗਾ ਤਾਂ ਜੋ ਹਮਲਾ ਹੋਣ ਤੋਂ ਪਹਿਲਾਂ-ਪਹਿਲਾਂ ਪਾਠ ਦੀ ਸੰਪੂਰਨਤਾ ਹੋ ਜਾਇਆ ਕਰੇ। ਕੁਝ ਸਮੇਂ ਤਕ ਤਾਂ ਇਹ ਵਿਸ਼ਵਾਸ ਬਣਿਆ ਰਿਹਾ, ਫਿਰ ਅਚਾਨਕ ਇਹ ਸੁਆਲ ਉਭਰ ਸਾਹਮਣੇ ਆ ਗਿਆ ਕਿ ਸੰਘਰਸ਼ ਦੇ ਸਮੇਂ ਦੌਰਾਨ ਜਦਕਿ ਦੁਸ਼ਮਣ ਦਾ ਹਮਲਾ ਕਿਸੇ ਵੀ ਸਮੇਂ ਹੋ ਸਕਦਾ ਸੀ, ਕਿਵੇਂ ਸੰਭਵ ਹੋ ਸਕਦਾ ਸੀ ਕਿ ਇਹ ਮੰਨ ਲਿਆ ਜਾਂਦਾ ਕਿ ਬਿਨਾਂ ਖੰਡਤ ਹੋਇਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਸੰਪੂਰਨਤਾ ਹੋ ਜਾਇਗੀ? ਇਸ ਕਰਕੇ ਇਹ ਅਨੁਮਾਨ ਲਾਉਣਾ ਸਹਿਜ ਨਹੀਂ ਕਿ ਅਖੰਡ ਪਾਠ ਕਰਨ ਅਤੇ ਕਰਵਾਣ ਦੀ ਮਰਿਆਦਾ ਕਦੋਂ ਅਰੰਭ ਹੋਈ? ਇਸ ਕਾਰਣ ਇਹੀ ਮੰਨਿਆ ਜਾ ਸਕਦਾ ਹੈ ਕਿ ‘ਸਿੱਖ ਰਹਿਤ ਮਰਿਆਦਾ’ ਨਿਸ਼ਚਿਤ ਕਰਨ ਦੇ ਸਮੇਂ ਤੋਂ ਪਹਿਲਾਂ ਇਹ ਪਰੰਪਰਾ ਅਰੰਭ ਹੋ ਚੁਕੀ ਹੋਈ ਸੀ, ਇਸੇ ਕਾਰਣ ਇਸਨੂੰ ਮਰਿਆਦਾ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਅਤੇ ਇਸਨੂੰ ਰਹਿਤ ਮਰਿਆਦਾ ਵਿੱਚ ਇਨ੍ਹਾਂ ਸ਼ਬਦਾਂ ਨਾਲ ਸ਼ਾਮਲ ਕਰ ਲਿਆ ਗਿਆ:

‘ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਿਆਦਾ ਅਨੁਸਾਰ ਅਖੰਡ ਪਾਠ ਕਿਸੇ ਭੀੜਾ ਜਾਂ ਉਤਸਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਅਤੇ ਸ਼ੁਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ।…ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ। ਟੱਬਰ ਦੇ ਕਿਸੇ ਜੀਅ, ਸਾਕ-ਸਬੰਧੀ ਮਿਤ੍ਰ ਆਦਿ ਨਾਲ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਕੋਈ ਮੁਕਰੱਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਇਕਲਾ ਬੈਠ ਆਪੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਸੁਣਦਾ ਨਾ ਹੋਵੇ’।

ਇਹ ਮਰਿਆਦਾ ਤਾਂ ਨਿਸ਼ਚਿਤ ਕਰ ਲਈ ਗਈ ਲਈ ਗਈ, ਪ੍ਰੰਤੂ ਸੁਆਲ ਉਠਦਾ ਹੈ ਕਿ ਕੀ ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਦਰਬਾਰ ਸਾਹਿਬ ਸਹਿਤ ਕਿਸੇ ਵੀ ਇਤਿਹਾਸਕ ਜਾਂ ਆਮ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੀ ਇਸ ਨਿਸ਼ਚਿਤ ਮਰਿਆਦਾ ਦਾ ਪਾਲਣ ਕੀਤਾ ਜਾਂਦਾ ਹੈ? ਜਾਂ ਫਿਰ ਅਖੰਡ ਪਾਠਾਂ ਨੂੰ ਆਮਦਨ ਦਾ ਇਕ ਸਾਧਨ ਮਿਥ ਕੇ ਦਰਜਨਾਂ ਦੇ ਹਿਸਾਬ, ਇਨ੍ਹਾਂ ਦੀਆਂ ਲੜੀਆਂ ਚਲਦੀਆਂ ਰੱਖੀਆਂ ਜਾਂਦੀਆਂ ਹਨ। ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਤਾਂ ਅਖੰਡ ਪਾਠ ਰਖਵਾਣ ਲਈ ਵਰਿ੍ਹਆਂ ਬੱਧੀ ਇੰਤਜ਼ਾਰ ਕਰਨ ਲਈ ਵੀ ਕਿਹਾ ਜਾਂਦਾ ਹੈ। ਅਖੰਡ ਪਾਠਾਂ ਦੀ ਵਧਦੀ ਮੰਗ ਨੂੰ ਮੁੱਖ ਰਖ ਕੇ ਕਈ ਗੁਰ-ਅਸਥਾਨਾਂ ਵਿੱਚ ਪਾਠਾਂ ਲਈ ਕਮਰਿਆਂ ਅਤੇ ਕੇਬਿਨਾਂ ਦੀਆਂ ਨਵੀਆਂ ਤੋਂ ਨਵੀਆਂ ਉਸਾਰੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ ਅਤੇ ਕਈ ਗੁਰਦੁਆਰਿਆਂ ਵਿੱਚ ਤਾਂ ਇੱਕ ਕੇਬਿਨ ਵਿੱਚ ਇੱਕ ਤੋਂ ਵਧ ਵੀ ਅਖੰਡ ਪਾਠ ਰਖ ਲਏ ਜਾਂਦੇ ਹਨ, ਤਾਂ ਜੋ ਘਟ ਸਮੇਂ ਵਿੱਚ ਜਿਤਨੇ ਵਧੇਰੇ ਪਾਠ ਹੋ ਸਕਣਗੇ, ਉਤਨੀ ਹੀ ਵੱਧੇਰੇ ਆਮਦਨ ਹੋਵੇਗੀ। ਕੀ ਇਹ ਅਖੰਡ ਪਾਠ ਕਰਵਾਣ ਵਾਲੇ ਜਾਂ ਇਨ੍ਹਾਂ ਦੀਆਂ ਲੜੀਆਂ ਚਲਵਾਣ ਵਾਲੇ, ਪੂਰਾ ਸਮਾਂ ਤਾਂ ਦੂਰ ਰਿਹਾ, ਅਖੰਡ ਪਾਠ ਦੀ ਅਰੰਭਤਾ ਜਾਂ ਸਮਾਪਤੀ ਸਮੇਂ ਵੀ ਹਾਜ਼ਰੀ ਭਰਦੇ ਹਨ?

ਇਹੀ ਕਾਰਣ ਹੈ ਕਿ ਅਖੰਡ ਪਾਠਾਂ ਦੇ ਸਬੰਧ ਵਿੱਚ ਕਾਫੀ ਕੁਝ ਸੁਣਨ ਨੂੰ ਮਿਲਦਾ ਰਹਿੰਦਾ ਹੈ। ਕੋਈ ਕਹਿੰਦਾ ਹੈ ਕਿ ਪਾਠੀ ਮੌਕਾ ਵੇਖ ‘ਥੱਬਾ’ ਪਾਠ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਅਰਥਾਤ ਮੌਕਾ ਮਿਲਦਿਆਂ ਹੀ ਉਹ ਬਿਨਾਂ ਪਾਠ ਕੀਤੇ, ਮੁੱਠੀ ਭਰ ਪੰਨੇ ਪਰਤਾ ਦਿੰਦੇ ਹਨ। ਕੁਝ ਸਜਣ ਦਸਦੇ ਹਨ ਕਿ ਜਿਨ੍ਹਾਂ ਨੂੰ ਅਖੰਡ ਪਾਠ ਕਰਵਾਣ ਲਈ ਇੱਛਾ ਅਨੁਸਾਰ ਤਰੀਖ਼ ਨਹੀਂ ਮਿਲਦੀ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ‘ਕੀਤਾ ਕਰਾਇਆ’ ਪਾਠ ਲੈ ਲੈਣ। ਇਸਦਾ ਮਤਲਬ ਪੁਛਿਆ ਜਾਂਦਾ ਹੈ ਤਾਂ ਦਸਿਆ ਜਾਂਦਾ ਹੈ ਕਿ ਜਦੋਂ ਪਾਠੀਆਂ ਨੂੰ ਅਖੰਡ ਪਾਠ ਦੀ ਡਿਊਟੀ ਨਹੀਂ ਮਿਲਦੀ ਤਾਂ ਉਹ ਆਪਣੇ ਤੋਰ ਤੇ ਅਖੰਡ ਪਾਠ ਕਰ ‘ਰਿਜ਼ਰਵ’ ਰਖ ਲੈਂਦੇ ਹਨ ’ਤੇ ਜਿਨ੍ਹਾਂ ਨੂੰ ਇੱਛਾ ਅਨੁਸਾਰ ਪਾਠ ਕਰਾਣ ਦੀ ਤਾਰੀਖ਼ ਨਹੀਂ ਮਿਲਦੀ, ਉਹ ‘ਕੀਤਾ-ਕਰਾਇਆ’ ਪਾਠ ਉਨ੍ਹਾਂ ਨੂੰ ‘ਵੇਚ’ ਦਿੰਦੇ ਹਨ। ਦੂਰ-ਦੁਰਾਡੇ ਤੋਂ ਜਿਨ੍ਹਾਂ ਨੇ ਅਖੰਡ ਪਾਠ ਬੁਕ ਕਰਵਾਇਆ ਹੁੰਦਾ ਹੈ, ਉਨ੍ਹਾਂ ਨੂੰ ਪਾਠ ਦੀ ਅਰੰਭਤਾ ਅਤੇ ਸਮਾਪਤੀ ਸਮੇਂ ਦੇ ਹੁਕਮਨਾਮੇ ਭੇਜ ਦਿਤੇ ਜਾਂਦੇ ਹਨ ਅਤੇ ਉਹ ਉਨ੍ਹਾਂ ਨੂੰ ਸਿਰ-ਮੱਥੇ ਨਾਲ ਛੁਹਾ ਤੇ ਪੜ੍ਹ, ਸੰਤੁਸ਼ਟ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਮੰਨਤ ਪੂਰੀ ਹੋ ਗਈ ਹੈ। ਇਹ ਕੇਵਲ ਉਨ੍ਹਾਂ ਦਾ ਵਿਸ਼ਵਾਸ ਹੀ ਹੁੰਦਾ ਹੈ। ਸੱਚਾਈ ਤਾਂ ਕੇਵਲ ਪਾਠ ਕਰਨ ਵਾਲੇ ਹੀ ਜਾਣਦੇ ਹਨ।

ਇਤਨਾ ਹੀ ਨਹੀਂ ਇਹ ਵੀ ਦਸਿਆ ਜਾਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਇੱਕ ਹੁਕਮਨਾਮੇ ਅਨੁਸਾਰ ਇੱਕ ਅਸਥਾਨ ਪੁਰ ਇੱਕ ਸਮੇਂ ਕੇਵਲ ਇੱਕ ਅਖੰਡ ਪਾਠ ਹੀ ਰਖਿਆ ਜਾਣਾ ਚਾਹੀਦਾ ਹੈ, ਇੱਕ ਥਾਂ ਤੇ ਇਕੋ ਸਮੇਂ ਇੱਕ ਤੋਂ ਵਧ ਅਖੰਡ ਪਾਠ ਰਖੇ ਜਾਣ ਤੇ ਉਨ੍ਹਾਂ ਦੇ ਖੰਡਤ ਹੋਣ ਅਤੇ ਮਰਿਆਦਾ ਅਨੁਸਾਰ ਨਾ ਹੋ ਪਾਣ ਦੀ ਸੰਭਾਵਨਾ ਹੁੰਦੀ ਹੈ। ਪਰ ਕੀ ਇਸ ਆਦੇਸ਼ ਅਨੁਸਾਰ ਮਰਿਆਦਾ ਦਾ ਪਾਲਣ ਨਿਸ਼ਠਾ ਨਾਲ ਕੀਤਾ ਜਾਂਦਾ ਹੈ?

ਸਿਰੋਪਾਉ ਦੀ ਗਲ: ਇਸੇ ਤਰ੍ਹਾਂ ਸਿਰੋਪਾਉ ਦੀ ਪਰੰਪਰਾ ਦੇ ਅਰੰਭ ਹੋਣ ਦੇ ਸਮੇਂ ਦਾ ਵੀ ਅਨੁਮਾਨ ਲਾਇਆ ਜਾ ਸਕਣਾ ਸੰਭਵ ਨਹੀਂ। ਪ੍ਰੰਤੂ ਸਿੱਖ ਧਰਮ ਵਿੱਚ ਪ੍ਰਚਲਤ ਪਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ‘ਸਿੱਖ ਧਰਮ ਵਿੱਚ ਸਿਰੋਪਾਉ ਦੀ ਇਕ ਵਿਸ਼ੇਸ ਮਹਤੱਤਾ ਹੈ। ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਸਿੱਖ ਧਰਮ ਵਿੱਚ ਸਿਰੋਪਾਉ ਦਿੱਤਾ ਨਹੀਂ ਜਾਂਦਾ, ਸਗੋਂ ਸਤਿਗੁਰਾਂ ਦੇ ਨਾਂ ਤੇ ਇਸਦੀ ਬਖ਼ਸ਼ਸ਼ ਕੀਤੀ ਜਾਂਦੀ ਹੈ ਅਤੇ ਇਹ ਬਖ਼ਸ਼ਸ਼ ਕੇਵਲ ਉਸ ਸ਼ਖਸੀਅਤ ਪੁਰ ਹੀ ਹੋ ਸਕਦੀ ਹੈ, ਜਿਸਨੇ ਦੇਸ਼, ਕੌਮ ਜਾਂ ਪੰਥ ਲਈ ਕੋਈ ਅਦੁਤੀ ਤੇ ਪ੍ਰਸ਼ੰਸਾਯੋਗ ਕੰਮ ਕੀਤਾ ਹੋਵੇ ਜਾਂ ਸੇਵਾ ਕੀਤੀ ਹੋਵੇ। ਇਸੇ ਤਰ੍ਹਾਂ ਕਿਰਪਾਨ, ਜੋ ਕਿ ਸਿੱਖੀ ਵਿੱਚ ‘ਕਿਰਪਾ’ ਅਤੇ ‘ਆਨ’ ਦਾ ਸੰਗਮ ਮੰਨੀ ਜਾਂਦੀ ਹੈ, ਨੂੰ ਮਜ਼ਲੂਮ ਦੀ ਅਤੇ ਆਤਮ-ਰਖਿਆ ਲਈ ਹੀ ਵਰਤਿਆ ਜਾਂਦਾ ਹੈ। ਪ੍ਰਿੰ. ਸਤਿਬੀਰ ਸਿੰਘ ਦੇ ਕਥਨ ਅਨੁਸਾਰ ਇਹ (ਕਿਰਪਾਨ) ਆਤਮ-ਸਨਮਾਨ ਦੀ ਰਖਿਆ ਲਈ, ਸਤਿਗੁਰਾਂ ਨੇ ਬਖ਼ਸ਼ੀ ਹੈ, ਜੇ ਇਹ ਕਿਸੇ ਹੋਰ ਦੇ ਹਵਾਲੇ ਕੀਤੀ ਜਾਂਦੀ ਹੈ ਤਾਂ ਇਸਦਾ ਮਤਲਬ ਇਹ ਹੁੰਦਾ ਹੈ ਕਿ ਦੇਣ ਵਾਲੇ ਨੇ ਉਸਦੀ ਅਧੀਨਤਾ ਸਵੀਕਾਰ ਕਰ ਲਈ ਹੈ’।

ਅਜ ਸਿੱਖ-ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਦੀ ਰਖਿਆ ਕਰਨ ਦੇ ਕਹਿੰਦੇ-ਕਹਾਉਂਦੇ ਜ਼ਿਮੇਂਦਾਰ ਸਿੱਖ ਆਗੂ, ਸਿਰੋਪਾਉ, ਗੁਰੂ ਸਾਹਿਬਾਨ ਦੇ ਫੋਟੋ ਅਤੇ ਕਿਰਪਾਨ, (ਸ਼ਾਇਦ ਇਹ ਸਵੀਕਾਰ ਕਰ ਕਿ ਹੁਣ ਉਹ ਆਪ ਆਪਣੀ ਰਖਿਆ ਕਰਨ ਦੇ ਸਮਰਥ ਨਹੀਂ ਰਹਿ ਗਏ) ਲੈ, ਘਰ-ਘਰ ਵੰਡਣ ਤੁਰ ਪੈਂਦੇ ਹਨ। ਤਾਂ ਜੋ ਉਹ ਉਨ੍ਹਾਂ ਦੀ ਰਖਿਆ ਕਰਨ ਦੀ ਜ਼ਿਮੇਂਦਾਰੀ ਸੰਭਾਲ ਲੈਣ।

ਹੋਰ ਤਾਂ ਹੋਰ ਸਤਿਗੁਰਾਂ ਦੀ ਬਖ਼ਸ਼ਸ਼ ‘ਸਿਰੋਪਾਉ’, ਲਗਭਗ ਹਰ ਇਤਿਹਾਸਕ ਅਤੇ ਆਮ ਗੁਰਦੁਆਰੇ ਵਿੱਚ, ਵੇਚੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਨਜ਼ਰ ਆਉਣ ਲਗਾ ਹੈ। ਇਸ ਗਲ ਦਾ ਕੋਈ ਧਿਆਨ ਨਹੀਂ ਰਖਿਆ ਜਾਂਦਾ ਕਿ ਸੌ ਰੁਪਏ ਦੇ ਕੇ ਸਿਰੋਪਾਉ ਪ੍ਰਾਪਤ ਕਰ ਰਿਹਾ ਵਿਅਕਤੀ, ਇਸ ਬਖ਼ਸ਼ਸ਼ ਦਾ ਯੋਗ ਪਾਤਰ ਹੈ ਵੀ ਜਾਂ ਨਹੀਂ। ਸ੍ਰੀ ਦਰਬਾਰ ਸਾਹਿਬ ਤੋਂ ਸਿਰੋਪਾਉ ਵੇਚਣ ਦਾ ਸਿਲਸਿਲਾ ਸ਼ੁਰੂ (ਜੋ ਤਿੱਖਾ ਵਿਰੋਧ ਹੋਣ ਕਾਰਣ ਹੁਣ ਬੰਦ ਕਰ ਦਿੱਤਾ ਗਿਆ ਹੈ) ਕਰਵਾਉਣ ਵਾਲੀ ‘ਸ਼ਖਸੀਅਤ’ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਉਸ ਸਮੇਂ ਦੀ ਮਜਬੂਰੀ ਬਣ ਗਈ ਸੀ, ਜਦੋਂ ਨੀਲਾ ਤਾਰਾ ਸਾਕੇ ਤੋਂ ਬਾਅਦ ਗੁਰੂ ਘਰ ਦਾ ਖ਼ਜ਼ਾਨਾ ਖਾਲੀ ਹੋ ਗਿਆ ਸੀ ਅਤੇ ਆਮਦਨ ਘਟ ਗਈ ਸੀ।

…ਅਤੇ ਅੰਤ ਵਿੱਚ: ਹੈਰਾਨੀ ਦੀ ਗਲ ਤਾਂ ਇਹ ਹੈ ਕਿ ਇਹ ‘ਸੌਦਾਗਰੀ’ ਉਨ੍ਹਾਂ ਸਤਿਗੁਰਾਂ ਦੇ ਦਰਬਾਰ ਤੋਂ ਸ਼ੁਰੂ ਕੀਤੀ ਗਈ, ਜਿਨ੍ਹਾਂ ਦੇ ਸਮੇਂ ਦੀ ਮਰਿਆਦਾ-ਪਰੰਪਰਾ ਇਹ ਰਹੀ ਸੀ ਕਿ ਰਾਤ ਨੂੰ, ਇਸ ਵਿਸ਼ਵਾਸ ਨਾਲ ਲੰਗਰ ਦੇ ਭਾਂਡੇ ਮੂਧੇ ਮਾਰ ਦਿਤੇ ਜਾਂਦੇ ਸਨ ਕਿ ਸਵੇਰੇ ਅਕਾਲ ਪੁਰਖ ਆਪ ਇਨ੍ਹਾਂ ਨੂੰ ਭਰੇਗਾ। ਇਤਿਹਾਸ ਗੁਆਹ ਹੈ ਕਿ ਇਹ ਵਿਸ਼ਵਾਸ ਕਦੀ ਵੀ ਨਹੀਂ ਸੀ ਟੁੱਟਾ। ‘ਗੁਰੂ ਦੇ ਲੰਗਰ’ ਵਿੱਚ ਕਦੀ ਵੀ ਤੋਟ ਨਹੀਂ ਸੀ ਆਈ। ਸੋਚਣ ਵਾਲੀ ਗਲ ਇਹ ਹੈ ਕਿ ਕੀ ਇਹ ਸਭ ਕੁਝ ਸਿੱਖ ਮਰਿਆਦਾ, ਪਰੰਪਰਾ ਅਤੇ ਮਾਨਤਾ ਅਨੁਸਾਰ ਹੋ ਰਿਹਾ ਹੈ ਜਾਂ ਫਿਰ ਚਿੱਟੇ ਦਿਨ ਉਨ੍ਹਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ?

ਸਿੱਖੀ ਸਰੂਪ ਵਿਚ ਸਿੱਖੀ-ਵਿਰੋਧੀ ‘ਵਿਦਵਾਨ’?
ਬੀਤੇ ਕਾਫ਼ੀ ਸਮੇਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਸਿੱਖੀ-ਸਰੂਪ ਵਿੱਚ ਕੁਝ ਵਿਦਵਾਨ ਅਤੇ ਬੁਧੀਜੀਵੀ ਇਕ ਪਾਸੇ ਤਾਂ ਭਾਜਪਾ ਦੀ ‘ਸਰਪ੍ਰਸਤ’ ਜਥੇਬੰਦੀ ਆਰਐਸਐਸ ਪੁਰ ਇਹ ਦੋਸ਼ ਲਾਉਂਦੇ ਚਲੇ ਆ ਰਹੇ ਹਨ, ਕਿ ਉਹ ਸਿੱਖ ਇਤਿਹਾਸ ਅਤੇ ਸਿੱਖ ਮਾਨਤਾਵਾਂ ਤੇ ਮਰਿਆਦਾਵਾਂ ਨੂੰ ਵਿਗਾੜਨ ਦੇ ਨਾਲ ਹੀ ਸਿੱਖ-ਧਰਮ ਨੂੰ ਵਿਸ਼ਾਲ ਹਿੰਦੂ ਧਰਮ ਦਾ ਹੀ ਇਕ ਅੰਗ ਪ੍ਰਚਾਰ ਕੇ, ਉਸਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਪੁਰ ਸੁਆਲੀਆ ਨਿਸ਼ਾਨ ਲਾ ਰਹੇ ਹਨ ਅਤੇ ਦੂਜੇ ਪਾਸੇ ਉਹ ਆਪ ਹੀ ਪ੍ਰਮਾਣਤ ਸਿੱਖ ਇਤਿਹਾਸ ਅਤੇ ਸਥਾਪਤ ਮਰਿਅਦਾਵਾਂ, ਮਾਨਤਾਵਾਂ ਅਤੇ ਪਰੰਪਰਾਵਾਂ ਬਾਰੇ ਭਰਮ-ਭੁਲੇਖੇ ਪੈਦਾ ਕਰ, ਅਜਿਹੇ ਵਿਵਾਦ ਖੜੇ ਕਰਦੇ ਚਲੇ ਜਾ ਰਹੇ ਹਨ, ਜਿਨ੍ਹਾਂ ਕਾਰਣ ਆਮ ਸਿੱਖਾਂ, ਵਿਸ਼ੇਸ਼ ਕਰਕੇ ਸਿੱਖ-ਨੌਜਵਾਨਾਂ ਵਿਚ ਦੁਬਿੱਧਾ ਜਿਹੀ ਪੈਦਾ ਹੁੰਦੀ ਜਾ ਰਹੀ ਹੈ, ਜਿਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਉਹ ਇਸ ਦੁਬਿਧਾ ਵਿਚੋਂ ਉਭਰ ਨਾ ਸਕਣ ਕਾਰਣ, ਸਿੱਖੀ-ਵਿਰਸੇ ਨਾਲੋਂ ਟੁੱਟ ਕੇ ਭਟਕਦੇ ਅਤੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ। ਜਿਸਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਕਿਧਰੇ ਇਹ ਸਿੱਖੀ-ਸਰੂਪ ਵਿਚ ਸਿੱਖੀ ਦੇ ਦੁਸ਼ਮਣਾ ਦੇ ਘੁਸਪੈਠੀਏ-ਏਜੰਟ ਤਾਂ ਨਹੀਂ, ਜੋ ਇਕ ਪਾਸੇ ਤਾਂ ਭਾਜਪਾ ਅਤੇ ਆਰਐਸਐਸ ਪੁਰ ਸਿੱਖੀ ਅਤੇ ਸਿੱਖਾਂ ਦੀ ਸੁਤੰਤਰ ਹੋਂਦ ਖਤਮ ਕਰਨ ਦੀ ਸਾਜ਼ਸ਼ ਘੜਨ ਦਾ ਦੋਸ਼ ਲਾ, ਆਪਣੇ-ਆਪਨੂੰ ਸਿੱਖੀ ਅਤੇ ਸਿੱਖ ਇਤਿਹਾਸ, ਧਰਮ ਤੇ ਉਸਦੀਆਂ ਮਰਿਅਦਾਵਾਂ-ਮਾਨਤਾਵਾਂ ਅਤੇ ਪਰੰਪਰਾਵਾਂ ਦੇ ਸਭ ਤੋਂ ਵਧ ਜਾਣੂ ਅਤੇ ਰਾਖੇ ਹੋਣ ਦਾ ਪ੍ਰਭਾਵ ਦੇ, ਸਿੱਖਾਂ ਦਾ ਵਿਸ਼ਵਾਸ ਜਿਤਣ ਦੀ ਕੌਸ਼ਿਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਸਿੱਖ ਇਤਿਹਾਸ ਤੇ ਮਰਿਅਦਾਵਾਂ ਬਾਰੇ ਨਿਤ-ਨਵੇਂ ਭਰਮ-ਭੁਲੇਖੇ ਪੈਦਾ ਕਰ ਵਿਵਾਦ ਪੈਦਾ ਕਰ ਸਿੱਖਾਂ ਨੂੰ ਹੀ ਸਿੱਖੀ ਵਲੋਂ ਉਪਰਾਮ ਕਰ, ਅੰਦਰੋਂ ਹੀ ਸਿੱਖੀ ਨੂੰ ਲੀਹੋਂ ਲਾਹੁਣ ਲਈ, ਦੁਸ਼ਮਣਾ ਦੀ ਸਿੱਖ ਅਤੇ ਸਿੱਖੀ-ਵਿਰੋਧੀ ਸਾਜ਼ਸ਼ ਨੂੰ ਨੇਪਰੇ ਚਾੜ੍ਹਨ ਦੀ ਜ਼ਿਮੇਂਦਾਰੀ ਨਿਭਾ ਰਹੇ ਹਨ।

ਦਸਿਆ ਗਿਆ ਹੈ ਕਿ ਅਜਿਹੇ ਹੀ ਇਕ ‘ਵਿਦਵਾਨ-ਬੁੱਧੀਜੀਵੀ’ ਨੇ ਇੱਕ ਵਾਰ ਇਹ ਆਖ, ਇਕ ਨਵਾਂ ਵਿਵਾਦ ਖੜਾ ਕਰ ਦਿਤਾ ਕਿ ਸਿੱਖ ਇਤਿਹਾਸ ਵਿਚ ਇਸ ਗਲ ਦਾ ਕੋਈ ਸਬੂਤ ਨਹੀਂ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਬਖ਼ਸ਼ਸ਼ ਆਪ ਕੀਤੀ ਸੀ। ਇਹ ਸਜਣ, ਉਹ ਦਸੇ ਜਾਂਦੇ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸਿੱਖ-ਇਤਿਹਾਸ ਤੇ ਸਿੱਖੀ ਦੀਆਂ ਮਰਿਅਦਾਵਾਂ ਦੇ ਸਬੰਧ ਵਿਚ, ਸਭ ਤੋਂ ਵਧ ਗਿਆਨ ਅਤੇ ਡੂੰਘੀ ਜਾਣਕਾਰੀ ਰਖਦੇ ਹਨ। ਉਨ੍ਹਾਂ ਤੋਂ ਵਧ ਹੋਰ ਕੋਈ ਸਿੱਖੀ ਦਾ ਰਾਖਾ ਹੋ ਹੀ ਨਹੀਂ ਸਕਦਾ। ਪਰ ਉਨ੍ਹਾਂ ਨੇ ਆਪਣੀ ਇਸ ਨਵੀਂ ‘ਖੋਜ’ ਦਾ ਜੋ ਪ੍ਰਗਟਾਵਾ ਕੀਤਾ ਹੈ, ਉਸਤੋਂ ਤਾਂ ਇਉਂ ਜਾਪਦਾ ਹੈ, ਜਿਵੇਂ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਸਿੱਖ ਧਰਮ ਦੀ ਡੂੰਘੀ ਜਾਣਕਾਰੀ ਹੋਣਾ ਤਾਂ ਦੂਰ ਰਿਹਾ, ਉਸਦੀ ਬੁਨਿਆਦੀ ਜਾਣਕਾਰੀ ਵੀ ਨਹੀਂ। ਜੇ ਉਨ੍ਹਾਂ ਨੂੰ ਜਾਣਕਾਰੀ ਹੁੰਦੀ ਤਾਂ ਸਿੱਖ ਇਤਿਹਾਸ ਤੇ ਬਾਣੀ ਵਿਚ ਕਈ ਅਜਿਹੀ ਉਦਾਹਰਣਾਂ ਮਿਲਦੀਆਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਨਹੀਂ, ਸਗੋਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਗੁਰਗੱਦੀ ਦੇ ਵਾਰਿਸ, ਗੁਰੂ ਸਾਹਿਬਾਨ ਵੀ, ਗੁਰਗੱਦੀ ਦੇ ਵਾਰਿਸ ਦੀ ਚੋਣ ਆਪਣੇ ਜੀਵਨ-ਕਾਲ ਵਿਚ ਆਪ ਹੀ ਕਰਦੇ ਆਏ ਸਨ। ਪ੍ਰਮਾਣ ਵਜੋਂ ਪੇਸ਼ ਹਨ ਕੁਝ ਉਦਾਹਰਣਾ: ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ : ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ। ਜੋਤੀ ਜੋਤ ਮਿਲਾਇਕੇ ਸਤਿਗੁਰ ਨਾਨਕ ਰੂਪ ਵਟਾਇਆ। ਇਸੇ ਤਰ੍ਹਾਂ ਭਟ ਮਥਰਾ ਅਨੁਸਾਰ : ਜੋਤਿ ਰੂਪ ਹਰਿ ਆਪਿ ਗੁਰੂ ਨਾਨਕ ਕਹਾਯਉ। ਤਾਂ ਤੇ ਅੰਗਦ ਭਯਉ ਤਤ ਸਿਉ ਤਤ ਮਿਲਾਯਉ। ਭਾਈ ਮਨੀ ਸਿੰਘ ਅਨੁਸਾਰ:- ‘ਇਹ ਤਾਂ ਪ੍ਰਮੇਸੁਰ ਵਲੋਂ ਹੁੰਡੀ ਹੈ, ਜੋ ਸੇਵਕ ਨੂੰ ਤਾਰਨੀ ਹੈ ਅਤੇ ਸੇਵਕ ਮੈ ਡਿਠਾ ਭਾਈ ਲਹਿਣਾ’

ਅਜਿਹੀਆਂ ਅਨੇਕਾਂ ਉਦਾਹਰਣਾ ਸਿੱਖ ਇਤਿਹਾਸ ਅਤੇ ਬਾਣੀ ਵਿਚੋਂ ਮਿਲਦੀਆਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਵਾਰਿਸ ਦੀ ਚੋਣ, ਆਪਣੇ ਜੀਵਨ-ਕਾਲ ਵਿਚ ਆਪ ਹੀ ਕਰ, ਉਸਨੂੰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜ਼ਿਮੇਂਦਾਰੀ ਸੌਂਪਦੇ ਰਹੇ ਹਨ।

ਸਿੱਖ ਪੰਥ ਦੇ ਇਕ ਹੋਰ, ਆਪੇ ਬਣੇ ‘ਬੁਧੀਜੀਵੀ-ਵਿਦਵਾਨ-ਇਤਿਹਾਸਕਾਰ’ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਸਿੱਖ ਇਤਿਹਾਸ ਲਿਖਿਆ ਹੈ, ਲਗਭਗ ਉਨ੍ਹਾਂ ਸਾਰਿਆਂ ਨੇ ‘ਯਬਲੀਆਂ’ ਹੀ ਮਾਰੀਆਂ ਹਨ। ਕੇਵਲ ਉਨ੍ਹਾਂ ਨੇ ਹੀ ਕਈ ਦਸ਼ਾਬਦੀਆਂ ਦੀ ਮਿਹਨਤ ਨਾਲ ‘ਖੋਜ’ ਕਰਕੇ, ਸਹੀ ਤੇ ਪ੍ਰਮਾਣਤ ‘ਮੁਕੰਮਲ ਸਿੱਖ ਤਵਾਰੀਖ਼’ ਲਿਖੀ ਹੈ। ਉਨ੍ਹਾਂ ਨੇ ਆਪਣੀ ਇਸ ਪੁਸਤਕ ਵਿਚ ਇਕ ਸਜਣ ਦੇ ਨਾਂ ਤੇ ਜੋ ‘ਮੁਖ ਬੰਦ’ ਛਾਪਿਆ ਹੈ, ਉਹ ਸਚਮੁਚ ਹੀ ਸਾਰਿਆਂ ਦਾ ‘ਮੂੰਹ ਬੰਦ’ ਕਰ ਦੇਣ ਵਾਲਾ ਹੈ। ਕਿਉਂਕਿ ਇਸ ਵਿਚ ਉਨ੍ਹਾਂ ਨੇ ਆਪਣੀ ਪ੍ਰਸ਼ੰਸਾ ਵਿਚ ਜ਼ਮੀਨ-ਅਸਮਾਨ ਦੇ ਕੁਲਾਬੇ ਮਿਲਾਉਣ ਦੇ ਨਾਲ ਹੀ, ਦੂਜੇ ਸਿੱਖ ਇਤਿਹਾਸਕਾਰਾਂ ਦਾ ਜੋ ਮਜ਼ਾਕ ਉਡਾਇਆ ਹੈ, ਉਹ ਪੜ੍ਹ ਕੇ ਇਉਂ ਜਾਪਦਾ ਹੈ, ਜਿਵੇਂ ਕੇਵਲ ਇਹ ਸਜਣ ਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਜਤਕ ਦੇ ਸਮੇਂ ਦੇ ਸਿੱਖ ਇਤਿਹਾਸ ਦੇ ਚਸ਼ਮਦੀਦ ਗੁਆਹ ਚਲੇ ਆ ਰਹੇ ਹਨ, ਜਿਸ ਕਾਰਣ ਇਹੀ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਜਾਣਕਾਰ ਅਤੇ ਗਿਆਤਾ ਹਨ। ਉਨ੍ਹਾਂ ਤੋਂ ਬਿਨਾਂ ਜਿਨ੍ਹਾਂ ਇਤਿਹਾਸਕਾਰਾਂ ਨੇ ਵੀ ਸਿੱਖ ਇਤਿਹਾਸ ਲਿਖਿਆ ਹੈ, ਉਨ੍ਹਾਂ ਸਾਰਿਆਂ ਨੇ ਹੀ ‘ਯਬਲੀਆਂ’ ਹੀ ਮਾਰੀਆਂ ਹੋਣਗੀਆਂ?

ਇਨ੍ਹਾਂ ਆਪਣੀ ਖ਼ੋਜ ਦੇ ਆਧਾਰ ਤੇ ਆਪਣੇ ਇਤਿਹਾਸ ਵਿਚ ਜੋ ‘ਨਵੇਂ’ ਤੱਥ ਪੇਸ਼ ਕੀਤੇ ਉਨ੍ਹਾਂ ਵਿਚੋਂ ਦੋ-ਕੁ ਨਮੂਨੇ ਵਜੋਂ ਪੇਸ਼ ਹਨ: (ੳ) ‘ਗੁਰੂ ਸਾਹਿਬ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ (ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਣ ਤੋਂ ਪਹਿਲਾਂ) ਆਪਣੇ ਮੂੰਹ ਵਿਚ ਆਪ ਹੀ ਅੰਮ੍ਰਿਤ ਦੀਆਂ ਬੂੰਦਾਂ ਪਾਈਆਂ ਤੇ ਫਿਰ ਪੰਜਾਂ ਪਿਆਰਿਆਂ ਨੂੰ ਪਾਹੁਲ ਦਿਤੀ’ – ਇਨ੍ਹਾਂ ਅਨੁਸਾਰ, ‘ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦੇਣ, ਪਿਛੋਂ ਆਪ ਉਨ੍ਹਾਂ ਕੋਲੋਂ ਪਾਹੁਲ ਲੈਣ ਦੀ ਕਹਾਣੀ ਮਗਰੋਂ ਘੜੀ ਗਈ ਜਾਪਦੀ ਹੈ’। (ਅ) ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਣ ਦੀ ਇਤਿਹਾਸਕ ਮਾਨਤਾ ਪੁਰ ਸੁਆਲੀਆਂ ਨਿਸ਼ਾਨ ਲਾਉਂਦਿਆਂ, ਇਹ ‘ਵਿਦਵਾਨ’ ਇਤਿਹਾਸਕਾਰ ਪੁਛਦੇ ਹਨ ਕਿ ‘ਕੀ ਲੋਹੇ ਦੀ ਤੱਤੀ ਤਵੀ ਤੇ ਕੋਈ ਇਨਸਾਨ (ਗੁਰੂ ਸਾਹਿਬ ਨੂੰ ਸਾਧਾਰਣ ਇਨਸਾਨ ਨਾਲ ਮਿਲਾਉਂਦਿਆਂ ਕਹਿੰਦੇ ਹਨ) ਤਿੰਨ ਦਿਨ ਬੈਠ ਸਕਦਾ ਹੈ? ਕੀ ਉਹ ਇਕ ਦਿਨ ਵਿਚ ਸੜ ਨਹੀਂ ਜਾਇਗਾ? ਇਹ ਸਭ ਕਲਪਨਾ ਦੀਆਂ ਗਲਾਂ ਹਨ’।

ਇਹ ਤਾਂ ਕੇਵਲ ਦੋ ਹੀ ਉਦਾਹਰਣਾਂ ਹਨ, ਇਨ੍ਹਾਂ ਤੋਂ ਬਿਨਾਂ ਉਨ੍ਹਾਂ, ਸਿੱਖ ਇਤਿਹਾਸ ਵਿਚ ਅਨੇਕਾਂ ਅਜਿਹੀਆਂ ‘ਨਵੀਆਂ ਖੋਜਾਂ’ ਪੇਸ਼ ਕੀਤੀਆਂ ਹਨ, ਜਿਨ੍ਹਾਂ ਕਾਰਣ ਪ੍ਰਮਾਣਤ ਸਿੱਖ ਇਤਿਹਾਸ ਦੇ ਸੰਬੰਧ ਵਿਚ ਕਈ ਭਰਮ-ਭੁਲੇਖੇ ਹੀ ਪੈਦਾ ਨਹੀਂ ਹੋ ਰਹੇ, ਸਗੋਂ ਉਨ੍ਹਾਂ ਕਾਰਣ, ਅਜਿਹੇ ਕਈ ਨਵੇਂ ਵਿਵਾਦ ਵੀ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੋਈ ਹੈ, ਜੋ ਆਮ ਸਿੱਖਾਂ ਵਿਚ ਸਿੱਖ ਇਤਿਹਾਸ ਦੀ ਮਾਨਤਾ ਬਾਰੇ ਕਈ ਤਰ੍ਹਾਂ ਦੀਆਂ ਦੁਬਿਧਾਵਾਂ ਪੈਦਾ ਕਰਨ ਦਾ ਕਾਰਣ ਬਣਨਗੇ ਅਤੇ ਸਮਾਂ ਆਉਣ ਤੇ ਉਨ੍ਹਾਂ ਦੇ ਦਿਲਾਂ ਵਿਚ ਆਪਣੇ ਇਤਿਹਾਸ ਦੇ ਬਹੁਮੁਲੇ ਵਿਰਸੇ ਬਾਰੇ ਸ਼ੰਕਾਵਾਂ ਪੈਦਾ ਕਰਕੇ, ਸਿੱਖੀ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਨੂੰ ਅਵਿਸ਼ਵਾਸ ਵਿਚ ਬਦਲ ਸਕਦੇ ਹਨ। ਇਸਤਰ੍ਹਾਂ ਪੈਦਾ ਹੋਣ ਵਾਲੇ ਇਸ ਅਵਿਸ਼ਵਾਸ ਦਾ ਨਤੀਜਾ ਕੀ ਹੋਵੇਗਾ? ਇਸਦਾ ਅਨੁਮਾਨ ਲਾਉਣਾ ਮੁਸ਼ਕਿਲ ਨਹੀਂ ਹੈ।

…ਅਤੇ ਅੰਤ ਵਿਚ: ਦਿਲਚਸਪ ਗਲ ਇਹ ਹੈ ਕਿ ਅਜਿਹੇ ਅਖੌਤੀ ‘ਵਿਦਵਾਨ, ਖੋਜੀ ਅਤੇ ਇਤਿਹਾਸਕਾਰ’ ਸਿੱਖ-ਸੰਸਥਾਵਾਂ ਦੇ ਉਨ੍ਹਾਂ ਮੁਖੀਆਂ ਅਤੇ ਸਮਰਥਾਵਾਨ ਸਿੱਖਾਂ ਦਾ, ਆਪਣੀ ‘ਵਿਦਵਤਾ-ਪੂਰਣ ਖੋਜ’, ਸਿੱਖੀ ਪ੍ਰਤੀ ਦਰਦ ਹੋਣ ਦਾ ਭੁਲਾਵਾ ਦੇ, ਲਗਾਤਾਰ ਆਰਥਕ ਤੇ ਭਾਵਨਾਤਮਕ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ, ਜਿਨ੍ਹਾਂ ਦੇ ਦਿਲ ਵਿਚ ਸਿੱਖੀ ਵਿਚ ਆ ਰਹੇ ਨਿਘਾਰ ਕਾਰਣ ਉਪਜੀ ਅਥਾਹ ਪੀੜਾ ਅਤੇ ਉਸਨੂੰ ਬਚਾਣ ਦੀ ਤੀਬਰ ਭਾਵਨਾ ਹੈ।