Punjab News - Quami Ekta Punjabi Newspaper (ਕੌਮੀ ਏਕਤਾ) » ਜਸਵਿੰਦਰ ਤਨੇਜਾ
ਮੌਤ ਨਾਲ ਮੁਲਾਕਾਤ
ਰਾਹ ਜਾਂਦਿਆਂ ਇਕ ਦਿਨ ਮੌਤ ਨਾਲ ਮੇਲ ਹੋਇਆ।
ਵੇਖ ਉਸਨੂੰ ਮਨ ਬੜਾ ਖੁਸ਼ ਹੋਇਆ।
ਜਿਵੇਂ ਲੰਬੇ ਅਰਸੇ ਬਾਦ ਕੋਈ ਆਪਣਾ ਮਿਲਦੈ
ਖਿੜਦੇ ਫੁਲਾਂ ਨੂੰ ਵੇਖ ਜਿਵੇਂ ਭੰਵਰੇ ਦਾ ਪਿਆਰ ਡੁਲਦੈ
ਮੌਤ ਨੇ ਜਦ ਤਕਿਆ ਮੈਨੂੰ ਵੇਖਦੀ ਹੀ ਰਹਿ ਗਈ।
ਵੇਖ ਸੇਜਲ ਅਖਾਂ  ਮੇਰੀਆਂ ਮੌਤ ਵੀ ਸੋਚੀਂ ਪੈ ਗਈ।
ਹੌਲੀ ਹੌਲੀ ਮੇਰੇ ਨੇੜੇ ਆਈ,ਮੇਰੇ ਹੰਝੂ ਪੂੰਝ ਮੁਸਕਰਾਈ
ਕੀ ਗੱਲ ਮਿੱਤਰਾ ਮੈਨੂੰ ਵੇਖ ਅਖਾਂ ‘ਚ ਨਮੀ ਕਿਉਂ ਆਈ?
ਮੈਂ ਤਾਂ ਇਥੋਂ ਲੰਘਦੀ ਸਾਂ, ਤੈਨੂੰ ਲੈਣ ਤਾਂ ਨਾ ਆਈ
ਨਾਂ ਘਬਰਾ  ਤੇਰਾ ਅਜੇ ਸਮਾਂ ਨਾ ਆਇਆ
ਜ਼ਿੰਦਗੀ ਦੀਆਂ ਮੌਜਾਂ ਲੈ ਤੇਰੇ ਸਵਾਸਾਂ ਦੀ ਪੂੰਜੀ ਹੈ ਅਜੇ ਬਕਾਇਆ
ਮੌਤ ਦੀ ਗਲ ਸੁਣ ਮੈਂ ਜਵਾਬ  ਦਿੱਤਾ
ਮੈਂ ਤੈਨੂੰ ਵੇਖ ਮਾਯੁਸ ਨਾ ਹੂੰਦਾ, ਨਾਂ ਘਬਰਾਂਵਾ ਤੇਰੇ ਨਾਲ ਜਾਣ ਨੂੰ
ਮੈ ਤਾਂ ਤੇਰਾ ਰਾਹ ਉਡੀਕਾਂ, ਛੱਡ ਜਾਣਾ ਇਸ ਮਿਥਯਾ ਸੰਸਾਰ ਨੂੰ
ਵੇਖ ਸੰਸਾਰ ਦੇ ਝੂਠੇ ਮੇਲੇ,  ਮਨ ਨਾ ਕਰਦਾ ਹੁਣ ਜੀਣ ਨੂੰ ਮੇਰਾ
ਬਾਕੀ ਸਵਾਸਾਂ ਦੀ ਲੋੜ ਨਾ ਮੈਨੂੰ, ਜੀ ਨਾ ਲਗਦਾ ਹੁਣ ਇੱਥੇ ਮੇਰਾ
ਵਰ੍ਹਿਆਂ ਬਾਅਦ ਤੂੰ ਨਜ਼ਰ ਹੈਂ ਆਈ ਤੇਰੇ ਨਾਲ ਜਾਣ ਨੂੰ ਚਿੱਤ ਕਰਦਾ ਮੇਰਾ
ਲੈ ਚਲ ਨੀਂ ਹੁਣ ਨਾਲ ਤੂੰ ਮੈਨੂੰ,  ਅਗਲੀ ਜੂੰਨ ਵਿਚ ਲਾਣਾ ਫੇਰਾ
ਪਿਛਲੇ ਜਨਮਾਂ ਵੀ ਕੀਤਾ ਕੱਖ ਨਾ, ਏਹ ਜਨਮ ਵੀ ਰੁੱਲ ਜਾਂਦਾ ਮੇਰਾ
ਮੌਤ ਖਿੜਖਿੜਾ ਕੇ ਹੱਸੀ ਆਖਣ ਲਗੀ ਨਾਂ ਛੱਡ ਤੂੰ ਆਸ ਵੇ ਮਿਤਰਾ
ਵੇ ਅੜਿਆ ਦਿਲ ਨਾ ਢਾਹ,  ਨਾ ਤੂੰ ਜੀਵਨ ਤੋਂ ਹੋ ਉਦਾਸ ਵੇ ਮਿਤਰਾ
ਕਰਮਾਂ ਲੇਖੇ ਮਨੁੱਖਾ ਦੇਹੀ ਹੈ ਮਿਲਦੀ, ਨਾ ਕਰ ਇਸਨੂੰ ਉਜਾੜ ਵੇ ਮਿਤਰਾ
ਮਨ ਆਪਣੇ ਨੂੰ ਵਸ ਵਿਚ ਕਰ ਲੈ, ਦੁਨੀਆਂ ਦੇ ਛੱਡ ਜੰਜਾਲ ਵੇ ਮਿਤਰਾ
ਜਿਵੇਂ ਚਿੱਕੜ ਵਿਚ ਕਮਲ ਹੈ ਖਿੜਦਾ, ਤਿਵੇਂ ਜੀਵਨ ਵਿਚ ਖੇੜੇ ਲਿਆ ਵੇ ਮਿਤਰਾ
ਬੀਤੇ ਸਵਾਸਾਂ ਦੀ ਗ਼ਲਤੀਆਂ ਬਖ਼ਸ਼ਾ ਲੈ, ਬਚੇ ਸਵਾਸਾਂ ਨੂੰ ਸੰਵਾਂਰ  ਵੇ ਮਿਤਰਾ
ਇਕ ਧੀ ਕਰੇ ਅਰਜ਼ੋਈ
ਮਾਏ ਨੀ ਮਾਏ ਮੇਰੀਏ,
ਮੈਂ ਕਰਾਂ ਤੇਰੇ ਅਗੇ ਅਰਜ਼ੋਈ ਨੀਂ।
ਮੈਂ ਸੀ ਕੇਹੜਾ ਪਾਪ ਕਮਾਇਆ,
ਤੂੰ ਮੇਰੇ ਜਨਮ ਤੋਂ ਮੁਨਕਰ ਹੋਈ ਨੀਂ।
ਨਾਂ ਤੂੰ ਜਨਮ ਲੈਣ ਦਿਤਾ ਮੈਨੂੰ,
ਨਾ ਮੇਰੇ ਮਰਣੇ ਤੇ ਰੋਈ ਨੀਂ।
ਘਰ ਵਿਚ ਕਿਲਕਾਰੀ ਗੂੰਜਣ ਖ਼ਾਤਰ,
ਰੱਬ ਅਗੇ ਲੀਕਾਂ ਸੀ ਕਢਦੀ।
ਜਦ ਮੈਂ ਤੇਰੀ ਕੁੱਖ ਵਿਚ ਆਈ,
ਤੂੰ ਸੁਪਨੇ ਵੇਖ ਮੁੰਡੇ ਦੇ ਖੁਸ਼ ਹੋਈ ਨੀਂ।
ਡਾਕਟਰ ਮੇਰਾ ਆਣਾ ਦਸਿਆ,
ਤੂੰ ਬਾਪੂ ਦੇ ਮੋਢੇ ਸਿਰ ਰੱਖ ਰੋਈ ਨੀਂ।
ਬਾਪੂ ਦਾ ਦਿਲ ਪੱਥਰ ਸੀ ਹੋਇਆ,
ਤੂੰ ਕਿਉਂ ਮੋਮ ਨਾ ਹੋਈ ਨੀਂ?
ਆਪਣੀ ਕੁਖੋਂ ਕੱਢਾ ਲਹੂਲੁਹਾਨ ਤੂੰ ਮੈਨੂੰ
ਵਗਦੇ ਦਰਿਆ ਵਿਚ ਸੁੱਟਿਆ ਨੀਂ।
ਨਾਂ ਦਿਲ ਤੇਰਾ ਸੀ ਕੰਬਿਆ
ਨਾਂ ਹੀ ਬਾਪੂ ਨੇ ਅਫਸੋਸ ਸੀ ਕੀਤਾ।
ਵਗਦੇ ਦਰਿਆ ਵਿਚ ਸੋਚੀ ਜਾਂਵਾ
ਕੇਹੜੇ ਕਰਮੀਂ ਮੇਰੀ ਏਹ ਗੱਤ ਹੋਈ ਨੀਂ।
ਮਾਏ ਨੀ ਮਾਏ ਮੇਰੀਏ
ਮੈਂ ਕਰਾਂ ਤੇਰੇ ਅਗੇ ਅਰਜ਼ੋਈ ਨੀਂ।
ਮੇਰਾ ਵੀ ਤਾਂ ਚਿੱਤ ਸੀ ਕਰਦਾ
ਵੀਰੇ ਨੂੰ ਰੱਖੜੀ ਬਨ੍ਹਣ ਨੂੰ।
ਵੀਰੇ ਦੀ ਘੋੜੀ ਦੀਆਂ ਵਾਗਾਂ ਗੁੰਦਾਂ,
ਉਹਦਾ ਸੇਹਰਾ ਬਨ੍ਹ ਨੱਚਣ ਟੱਪਣ ਨੂੰ।
ਨਾ ਸੁਪਨਾ ਮੇਰਾ ਪੂਰਾ ਹੋਇਆ
ਨਾ ਬਾਪੂ ਨੂੰ ਤੋਤਲੀ ਬੋਲੀ ਸੁਣਾਈ।
ਨਾ ਤੇਰੀ ਗੋਦੀ ਮੈਂ ਖੇਡੀ
ਨਾ ਤੈਨੂੰ ਮੈਂ ਗਲਵੱਕੜੀ ਪਾਈ।
ਤੂੰ ਵੀ ਤਾਂ ਸੀ ਮਾਏਂ ਧੀ ਕਿਸੇ ਦੀ
ਤੇਰੇ ਮਾਂ ਪਿਓ ਲਾਡ ਲਡਾਇਆ ਸੀ।
ਜਨਮ ਦੇ ਤੈਨੂੰ ਦੁਨੀਆਂ ਵਿਚ ਲਿਆਂਦਾ
ਤੇਰਾ ਜੀਵਨ ਸੁਖੀ ਬਣਾਇਆ ਸੀ।
ਕੀ ਮਜਬੂਰੀ ਸੀ ਮਾਏਂ ਤੇਰੀ,
ਤੂੰ ਏਹ ਪਾਪ ਕਮਾਇਆ ।
ਮੈਨੂੰ ਦੁਨੀਆਂ ਤੋਂ ਕਰ ਵਾਂਝਾ,
ਕੀ ਤੂੰ ਖਟਿਆ ਕੀ ਕਮਾਇਆ।
ਲਿਆਉਂਦੀ ਦੁਨੀਆਂ ਵਿੱਚ ਜੇ ਤੂੰ ਮੈਨੂੰ
ਤੇਰੇ ਸੁਪਨੇ ਸਜਾ ਦੇਂਦੀ।
ਵਡੀ ਹੋ ਤੇਰੀ ਸੇਵਾ ਕਰਦੀ
ਬਾਪੂ ਦਾ ਨਾਂਅ ਚਮਕਾ ਦੇਂਦੀ।
ਦੋ ਕੁੱਲਾਂ ਦਾ ਨਾਂ ਰੋਸ਼ਨ ਕਰਦੀ,
ਤੂੰ ਕਦਰ ਨਾਂ ਕੀਤੀ ਕੋਈ ਨੀਂ
ਮਾਏ ਨੀ ਮਾਏ ਮੇਰੀਏ
ਮੈਂ ਕਰਾਂ ਤੇਰੇ ਅਗੇ ਅਰਜ਼ੋਈ ਨੀਂ।
ਅੱਜ ਸਾਰੀ ਦੁਨੀਆ ਅਵਾਜ਼ਾਂ ਮਾਰੇ
ਧੀ ਪੁੱਤਰ ਵਿਚ ਫ਼ਰਕ ਨਾ ਕੋਈ।
ਦੋਵੇਂ ਇਕ ਬਰਾਬਰ ਹੁੰਦੇ
ਨਾ ਪੁੱਤ ਵਡਾ ਨਾ ਧੀ ਛੋਟੀ ਹੋਈ।
ਸੁਣ ਦਰਦਭਰੀ ਚਿਤਕਾਰ ਧੀ ਦੀ
ਮਾਂ ਦੀ ਆਤਮਾ ਕੰਬੀ ।
ਅੱਖਾਂ ਚੋਂ ਹੰਝੂਆਂ ਦਾ ਹੜ੍ਹ ਵਗਿਆ
ਇਕ ਪੀੜ ਕਲੇਜੇ ਵਿਚ ਉੱਠੀ।
ਮਾਂ ਨੇ ਅਗੋਂ ਜਵਾਬ ਸੀ ਦਿੱਤਾ
ਨਾ ਕਰ ਧੀਏ ਅਰਜ਼ੋਈ ਨੀਂ।
ਵਿਛੋੜਣ ਨੂੰ ਤੈਨੂੰ ਦਿਲ ਨਹੀਂ ਸੀ ਕਰਦਾ
ਇਉਂ ਮੈਂ ਬੇਮੁਖ ਹੋਈ ਨੀਂ।
ਜਨਮ ਤਾਂ ਮੈਂ ਦੇ ਦੇਂਦੀ ਤੈਨੂੰ
ਲਾਡ ਵੀ ਪੂਰੇ ਲਡਾਂਦੀ ਨੀਂ।
ਛਾਤੀ ਲਾ ਕੇ ਪਾਲਦੀ ਤੈਨੂੰ
ਪਿਆਰ ਆਪਣਾ ਲੁਟਾਂਦੀ ਨੀਂ।
ਪਰ ਇਕ ਹੂਕ ਸੀ ਮਨ ਵਿਚ ਉਠਦੀ
ਮੈਂ ਕਿਵੇਂ ਤੈਨੂੰ ਸਮਝਾਵਾਂ ਨੀਂ।
ਅੱਜ ਰੀਤ ਦੁਨੀਆਂ ਦੀ ਜੀਣ ਨ ਦੇਵੇ
ਧੀਆਂ ਨੂੰ ਭਾਰ ਬਣਾਇਆ ਨੀਂ।
ਦਾਜ ਦਾ ਦਾਨਵ ਮੂੰਹ ਹੈ ਪਾੜੇ
ਰੱਜ ਨਾ ਕੋਈ ਜੀਵੇ ਨੀਂ।
ਕਿਥੋਂ ਲਿਆਂਦੀ ਦਾਜ ਮੈਂ ਤੇਰਾ
ਘੁਟ ਘੁਟ ਲਹੂ ਦੇ ਹੰਝੂ ਪੀਵਾਂ ਨੀਂ।
ਏਹੀ ਸੋਚ ਦਿਲ ਘਬਰਾਵੇ ਮੇਰਾ
ਤਾਂ ਮੈਂ ਏਹ ਪਾਪ ਕਮਾਇਆ ਨੀਂ।
ਕੁਖੋਂ ਕਢਾ ਫੁੱਲ ਵਰਗੀ ਜਿੰਦ ਨੂੰ
ਮੱਥੇ ਕਲ਼ੰਕ ਲਗਾਇਆ ਨੀਂ।
ਜੇਕਰ ਧੀਆਂ ਪੁੱਤਰ ਇਕ ਬਰਾਬਰ
ਫ਼ਰਕ ਨਾ ਕੋਈ ਹੋਵੇ ਨੀਂ।
ਕਿਉਂ ਪੁਤਰਾਂ ਵਾਲੇ ਸਦਾ ਰਹਿਣ ਉਚੇ
ਧੀਆਂ ਵਾਲੇ ਕਿਉਂ ਨੀਵੇਂ ਹੋਵਣ ਨੀਂ।
ਲੋੜ ਹੈ ਰੀਤ ਏਹ ਬਦਲਣ ਦੀ
ਦੋਵੇਂ ਹੋਣ ਬਰਾਬਰ ਨੀਂ।
ਰਾਵਣ ਦਾ ਪੁਤਲਾ ਸਾੜਨ ਦੀ ਥਾਂ
ਦਾਜ ਦਾ ਦਾਨਵ ਸਾੜੋ ਜੀ।
ਧੀਆਂ ਨੂੰ ਇਕ ਭਾਰ ਨ ਸਮਝੋ
ਘਰ ਦਾ ਸ਼ਿੰਗਾਰ ਬਣਾਵੋ ਜੀ।
ਰਹਿੰਦੀ ਦੁਨੀਆਂ ਧੀਆਂ ਖਾਤਰ
ਮਾਂ ਨਾ ਕੋਈ ਰੋਵੇ ਜੀ।
ਨਾ ਕੁੱਖ ਆਪਣੀ ਨੂੰ ਕਲੰਕ ਲਗਾਵੇ
ਨਾ ਕੋਈ ਧੀ ਕਰੇ ਅਰਜ਼ੋਈ ਜੀ।
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥
ਝੂਠੀ ਦੁਨੀਆ ਲਗਿ ਨ ਆਪੁ ਵਞਾਈਐ॥
ਏਹ ਤੁੱਕਾਂ ਬਾਬਾ ਫਰੀਦ ਜੀ ਦੀਆਂ ਹਨ, ਜਿਨ੍ਹਾਂ ਰਾਹੀਂ ਬਾਬਾ ਜੀ ਉਪਦੇਸ਼ ਕਰਦੇ ਹਨ ਕਿ ਜੇਕਰ ਅਸੀਂ ਏਹ
ਜਾਣਦੇ ਹਾਂ ਕੀ ਜਨਮ ਲੈਣ ਤੋਂ ਉਪਰੰਤ ਮਰਨਾ ਨਿਸ਼ਚਿਤ ਹੈ ਤਾਂ ਫਿਰ ਇਸ ਝੂਠੀ ਦੁਨੀਆਂ ਨਾਲ ਜੁੜ ਕੇ
ਆਪਣੇ ਆਪ ਨੂੰ ਖੱਜਲ ਨਹੀਂ ਕਰਨਾ ਚਾਹੀਦਾ।
ਇਕ ਗੱਲ ਤਾਂ ਨਿਸਚਿਤ ਹੈ ਕਿ ਜਿਸ ਵੀ ਜੀਵ ਨੇ ਇਸ ਦੁਨੀਆਂ ਵਿਚ ਜਨਮ ਲਿਆ ਹੈ, ਉਸਦੀ ਮਿਰਤੂ ਵੀ ਜ਼ਰੂਰ ਹੈ, ਲੇਕਨ ਵਿਚਾਰਨ ਦੀ ਗਲ ਏਹ ਹੈ ਕਿ ਬਾਬਾ ਫਰੀਦ ਜੀ ਨੇ ਇਸ ਦੁਨੀਆਂ ਨੂੰ ਝੂਠੀ ਕਿਉਂ ਆਖਿਆ ਹੈ? ਕੀ ਏਹ ਦੁਨੀਆਂ ਇਤਨੀ ਮਾੜੀ ਹੈ ਕਿ ਇਸ ਵਿਚ ਜੀਵਨ ਜੀਣਾ ਬੜਾ ਔਖਾ ਹੈ? ਕੀ ਇੰਨਸਾਨ ਇਸ ਦੁਨੀਆਂ ਵਿਚ ਸਿਰਫ ਜਨਮ ਲੈਣ ਅਤੇ ਮਰਨ ਵਾਸਤੇ ਹੀ ਆਇਆ ਹੈ? ਯਾ ਉਸਦਾ ਇਸ ਦੁਨਿਆਂ ਵਿਚ ਜੀਣ ਦਾ ਕੋਈ ਹੋਰ ਵੀ ਮਨੋਰਥ ਹੈ? ਆਪਣੇ ਆਪ ਨੂੰ ਇਸ ਦੁਨੀਆਂ ਵਿਚ ਖਜੱਲ ਕਰਨ ਤੋਂ ਕੀ ਭਾਵ ਹੈ?
ਪਰਮਾਤਮਾ ਨੇ ਏਹ ਦੁਨੀਆਂ ਬਣਾਈ, ਧਰਤੀ ਸਾਜੀ, ਧਰਤੀ ‘ਤੇ ਜੀਵ ਜੰਤ ਪੈਦਾ ਕੀਤੇ ਅਤੇ ਸਾਰੇ ਜੀਵ ਜੰਤਾਂ ਵਿਚ ਮਨੁੱਖ ਨੂੰ ਸਿਰਮੋਰ ਬਣਾਇਆ ਕਿਉਂਕਿ ਮਨੁੱਖ ਨੂੰ ਮਨ ਦੇ ਤਲ ਤੇ ਜੀਵਨ ਜੀਣ ਦਾ ਬੱਲ ਬਖਸ਼ਿਆ ਅਤੇ ਮਨੁੱਖ ਨੂੰ ਸੱਚਾਈ ਦੇ ਪਧਰ ‘ਤੇ ਜੀਵਨ ਜੀਣ ਦੀ ਪ੍ਰੇਰਨਾ ਕੀਤੀ, ਫਿਰ ਵੀ ਮਨੁੱਖ ਮਾਇਆ ਵਿਚ ਫਸਦਾ ਹੋਇਆ ਝੂਠ ਦੇ ਪਸਾਰੇ ਵਲ ਵੱਧ ਰਿਹਾ ਹੈ ਇਸਦਾ ਕੀ ਕਾਰਨ ਹੈ?
ਇਸ ਧਰਤੀ ਤੇ ਵਡੇ ਵਡੇ ਪੀਰ ਪੈਗੰਬਰ ਆਏ, ਭਗਤਾਂ ਨੇ ਇਸ ਧਰਤੀ ਤੇ ਜਨਮ ਲਿਆ, ਬ੍ਰਹਮ ਗਿਆਨੀ ਬਣੇ, ਆਪ ਸੱਚਾਈ ਦੇ ਰਾਹ ਚਲਦਿਆਂ ਸਭਨਾਂ ਨੇ ਇਸ ਦੁਨੀਆਂ ਨੂੰ ਸਚਾਈ ਦੇ ਰਾਹ ‘ਤੇ ਚਲਣ ਦੇ ਉਪਦੇਸ਼ ਦਿੱਤੇ, ਮਨੁਖਤਾ ਦੇ ਭਲੇ ਵਾਸਤੇ ਅਨੰਤ ਕਾਰਜ ਕੀਤੇ ਅਤੇ ਖੁੱਦ ਤਸੀਹੇ ਝੱਲ ਕੇ ਆਮ ਮਨੁਖ਼ਤਾ ਨੂੰ ਸੱਚਾਈ ਦਾ ਰਾਹ ਦਿਖਾਇਆ ਪਰ ਇਨ੍ਹਾਂ ਮਹਾਂਪੁਰਖਾਂ ਦੇ ਦਰਸਾਏ ਰਾਹ ਤੇ ਮਨੁਖ ਘੱਟ ਤੁਰਦੇ ਹਨ ਦੁਨਿਆਦਾਰੀ ਵਲ ਜ਼ਿਆਦਾ ਭਜਦੇ ਹਨ।
ਜਿਸ ਵੇਲੇ ਇਕ ਬੱਚਾ ਮਾਤਾ ਦੇ ਗਰਭ ਵਿਚ ਆਂਦਾ ਹੈ ਉਸਦੇ ਸੁਆਸਾਂ ਦੀ ਗਿਣਤੀ ਵੀ ਪਰਮਾਤਮਾ ਵਲੋਂ ਕਰਮਾਂ ਅਨੁਸਾਰ ਨਾਲ ਹੀ ਲਿਖੀ ਜਾਂਦੀ ਹੈ। ਜਨਮ ਤੋਂ ਲੈਕੇ ਮਿਰਤੂ ਤੱਕ ਹਰ ਇਨਸਾਨ ਨੂੰ ਤਕਰੀਬਨ ਦੱਸ ਪੜਾਵ ਪਾਰ ਕਰਨੇ ਪੈਂਦੇ ਹਨ, ਲੇਕਨ ਜ਼ਰੂਰੀ ਨਹੀਂ ਕੀ ਹਰ ਮਨੁੱਖ ਆਖਰੀ ਪੜਾਵ ਤਕ ਪਹੁੰਚ ਹੀ ਜਾਵੇਗਾ।
ਕਰਮਾਂ ਅਨੁਸਾਰ ਜੀਵਨ ਦੇ ਕਿਸੇ ਵੀ ਪੜਾਵ ਤੇ ਸਵਾਸਾਂ ਦਾ ਅੰਤ ਹੋ ਸਕਦਾ ਹੈ।
ਪਹਿਲੈ ਪਿਆਰਿ ਲਗਾ ਥਣ ਦੁਧਿ ॥
ਦੂਜੈ  ਮਾਇ ਬਾਪ ਕੀ ਸੁਧਿ ॥
ਤੀਜੈ ਭਯਾ ਭਾਭੀ ਬੇਬ ॥
ਚਉਥੈ ਪਿਆਰਿ ਉਪੰਨੀ ਖੇਡ ॥
ਪੰਜਵੈ ਖਾਣ ਪੀਅਣ ਕੀ ਧਾਤੁ ॥
ਛਿਵੈ ਕਾਮੁ ਨ ਪੁਛੈ ਜਾਤਿ ॥
ਸਤਵੈ ਸੰਜਿ ਕੀਆ ਘਰ ਵਾਸੁ ॥
ਅਠਵੈ ਕ੍ਰੋਧੁ ਹੋਆ ਤਨ ਨਾਸੁ ॥
ਨਾਵੈ  ਧਉਲੇ ਉਭੇ ਸਾਹ ॥
ਦਸਵੈ ਦਧਾ ਹੋਆ ਸੁਆਹ ॥
ਗਏ ਸਿਗੀਤ ਪੁਕਾਰੀ ਧਾਹ ॥
ਉਡਿਆ ਹੰਸੁ ਦਸਾਏ ਰਾਹ ॥
ਆਇਆ ਗਇਆ ਮੁਇਆ ਨਾਉ ॥
ਪਿਛੈ ਪਤਲਿ ਸਦਿਹੁ ਕਾਵ ॥
ਨਾਨਕ ਮਨਮੁਖਿ ਅੰਧੁ ਪਿਆਰੁ ॥
ਬਾਝੁ ਗੁਰੂ ਡੁਬਾ ਸੰਸਾਰੁ ॥2॥
ਪਹਿਲੇ ਪੜਾਵ ਤੋਂ ਚੌਥੇ ਪੜਾਵ ਤਕ ਤਾਂ ਮੱਨੁਖ ਆਪਣੇ ਬਾਲਪਨ ਅਤੇ ਆਪਣੇ ਦੁਨਿਆਵੀ ਰਿਸ਼ਤਿਆਂ ਤਕ ਹੀ
ਸੀਮਤ ਰਹਿੰਦਾ ਹੈ।ਪੰਜਵੇਂ ਪੜਾਵ ਤੇ ਆਪਣੇ ਆਪ ਨੂੰ ਸਮਝਣ ਅਤੇ ਸੰਭਾਲਣ ਜੋਗਾ ਹੋ ਜਾਂਦਾ ਹੈ ਅਤੇ ਖਾਣ ਪੀਣ, ਜੀਵਨ ਦੀਆਂ ਮੌਜ ਮਸਤੀਆਂ ਵਿਚ ਹੀ ਮਸਤ ਰਹਿੰਦਾ ਹੈ। ਛੇਵੇਂ ਅਤੇ ਸਤਵੇਂ ਪੜਾਵ ਤੇ ਪਹੁੰਚ ਕੇ ਬਾਲਿਗ ਹੋ ਜਾਂਦਾ ਹੈ ਅਤੇ ਆਪਣੇ ਘਰ ਪਰਿਵਾਰ ਵਿਚ ਮਸਤ ਹੋ ਜਾਂਦਾ ਹੈ, ਅਠਵੇਂ ਪੜਾਵ ਤਕ ਪਹੁੰਚਦਿਆਂ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਨਿਭਾਉਂਦਿਆਂ ਆਪਣੇ ਸ਼ਰੀਰ ਵਲ ਵੀ ਧਿਆਨ ਨਹੀਂ  ਦੇ ਪਾਂਦਾ ਅਤੇ ਨਿਕੀਆਂ ਨਿੱਕੀਆਂ ਗਲਾਂ ‘ਤੇ ਕ੍ਰੋਧ ਕਰਨਾ ਸ਼ੁਰੂ ਕਰ ਦੇਂਦਾ ਹੈ।ਨੌਵੇਂ ਪੜਾਵ ਤਕ ਪਹੁੰਚ ਕੇ ਸ਼ਰੀਰ ਬਿਰਧ ਹੋ ਜਾਂਦਾ ਹੈ ਅਤੇ ਅਨੇਕ ਰੋਗ ਲਗ ਜਾਂਦੇ ਹਨ, ਦਸਵੇਂ ਪੜਾਵ ਤਕ ਆਂਦੇ ਸ਼ਰੀਰ ਸਵਾਸ ਛੱਡ ਦੇਂਦਾ ਹੈ ਅਤੇ ਜਿਨ੍ਹਾਂ ਰਿਸ਼ਤੇਦਾਰਾਂ, ਸਾਕ ਸਬੰਧੀਆਂ, ਧਨ ਦੌਲਤ ਅਤੇ ਜ਼ਮੀਨ ਜਾਇਦਾਦ ਪਿਛੇ ਭਜਦਾ ਰਿਹਾ ਹੁੰਦਾ ਹੈ,  ਸਾਰੇ ਸਾਥ ਛੱਡ ਜਾਂਦੇ ਹਨ।
ਏਹ ਤਾਂ ਹੈ ਇਕ ਆਮ ਸੋਚ ਰਖਣ ਵਾਲੇ ਮਨੁਖਾਂ ਦੀ ਗਲ, ਜਿਨਾਂ ਦਾ ਜੀਵਨ ਵਿਚ ਏਹੀ ਮਕਸਦ ਹੁੰਦਾ ਹੈ, ਧਨ ਕਮਾਣਾ , ਖਾਣਾ ਪੀਣਾ, ਮੌਜ ਮਸਤੀ ਕਰਨੀ। ਜੇਕਰ ਇਨ੍ਹਾਂ ਨੂੰ ਜੀਵਨ ਦੇ ਮਨੋਰਥ ਬਾਰੇ ਸਵਾਲ ਕਰੋ ਤਾਂ ਇਕੋ ਜਵਾਵ ਦੇਂਦੇ ਹਨ, ਇਕ ਦਿਨ ਤਾਂ ਮਰ ਹੀ ਜਾਣਾ ਹੈ ਫਿਰ ਕਾਹਦੀ ਫਿਕਰ ਚਿੰਤਾ ਕਰਨੀ ਖਾਓ ਪੀਓ ਮੌਜ ਕਰੋ। ਇਨ੍ਹਾਂ ਵਿਚਾਰਾਂ ਨਾਲ ਹੀ ਸਾਰੀ ਜ਼ਿੰਦਗੀ ਖੱਜਲ ਖਵਾਰ ਕਰ ਲੈਂਦੇ ਹਨ।
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥
ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥1॥
ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ, ਕੀ ਏਹ ਦੁਨੀਆਂ ਇਸ ਕਾਰਨ ਝੂਠੀ ਹੈ ਕਿਉਂਕਿ ਮਨੁੱਖ ਸੱਚਾਈ ਦੇ ਰਸਤੇ ਦੇ ਉਲਟ, ਮਾੜੇ ਪਾਸੇ ਵਲ ਵੱਧ ਰਿਹਾ ਹੈ।ਅਜੋਕੇ ਸਮੇਂ ਸਹੀ ਰਸਤਾ ਦੱਸਣ ਵਾਲੇ ਮਿਤੱਰ ਸੰਬੰਧੀ ਘਟ ਹਨ ਅਤੇ ਮਾੜੀਆਂ ਸਲਾਹਾਂ ਦੇਣ ਵਾਲੇ ਜ਼ਿਆਦਾ ਹਨ।ਮਨੁੱਖ ਵੀ ਇਨ੍ਹਾਂ ਮਿਤਰਾਂ, ਸਕੇ ਸੰਬੰਧੀਆਂ ਅਤੇ ਮਾਇਆ ਦੇ ਮੋਹ ਵਿਚ ਫਸ ਕੇ ਆਪਣਾ ਜੀਵਨ ਖੱਜਲ ਕਰ ਬੈਠਦਾ ਹੈ।
ਨਾਨਕ ਦੁਨੀਆ ਕੈਸੀ ਹੋਈ ॥
ਸਾਲਕੁ ਮਿਤੁ ਨ ਰਹਿਓ ਕੋਈ ॥
ਭਾਈ ਬੰਧੀ ਹੇਤੁ ਚੁਕਾਇਆ ॥
ਦੁਨੀਆ ਕਾਰਣਿ ਦੀਨੁ ਗਵਾਇਆ॥
ਪਰਮਾਤਮਾ ਨੇ ਹਰ ਮਨੁੱਖ ਨੂੰ ਇਕ ਮਨ ਦਿੱਤਾ ਹੈ ਅਤੇ ਸਮਝਣ ਦੀ ਸ਼ਕਤੀ ਵੀ ਦਿੱਤੀ ਹੈ ਕਿ ਇਸਨੂੰ ਕਿਵੇਂ ਇਸਤੇਮਾਲ ਕਰਨਾ ਹੈ। ਇਸ ਮਨ ਨੂੰ ਮਾੜੇ ਪਾਸੇ ਲਾ ਕੇ ਆਪਣੇ ਜੀਵਨ ਨੂੰ ਖੱਜਲ ਕਰਨਾ ਹੈ ਯਾ ਇਸ ਮਨ ਨੂੰ ਚੰਗੇ ਪਾਸੇ ਲਾ ਕੇ ਇਸ ਦੁਨੀਆਂ ਵਿਚ ਰਹਿੰਦਿਆਂ ਆਪਣਾ ਜੀਵਨ ਕਿਵੇਂ ਸੁਖਦਾਈ ਬਨਾਉਣਾ ਹੈ।ਜਿਸ ਮਨੋਰਥ ਵਾਸਤੇ ਏਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਉਸ ਮਨੋਰਥ ਨੂੰ ਕਿਵੇਂ ਪ੍ਰਾਪਤ ਕਰਨਾ ਹੈ?
ਜੇਕਰ ਕੋਈ ਮਨੁੱਖ ਇਕ ਗਲ ਵਿਚਾਰ ਲਵੇ ਕਿ ਜਨਮ ਤੋਂ ਲੈ ਕੇ ਮਰਨ ਤਕ ਜਿੰਨੇ ਵੀ ਕਰਮ, ਭਾਵੇਂ ਮਾੜੇ ਹਨ ਜਾਂ ਚੰਗੇ ਹਨ ਸਭਨਾ ਦਾ ਲੇਖਾ ਜੋਖਾ ਅੰਤ ਸਮੇਂ ਹੋਣਾ ਹੈ ਅਤੇ ਕੀਤੇ ਗਏ ਕਰਮਾਂ ਅਨੁਸਾਰ ਲੇਖਾ ਵੀ ਪ੍ਰਾਪਤ ਹੋਣਾ ਹੈ ਤਾਂ ਏਹੋ ਜਿਹੇ ਮਨੁੱਖ ਆਪਣੇ ਮਨ ਨੂੰ ਖੱਜਲ ਨਾ ਕਰਕੇ ਪਰਮਾਤਮਾ ਨਾਲ ਜੁੜ ਜਾਂਦੇ ਹਨ।
ਏ ਮਨ ਮੇਰਿਆ ਆਵਾਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥
ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥
ਸਵਾਲ ਏਹ ਹੈ ਕੀ ਸਾਰੇ ਮਨੁਖਾਂ ਵਾਸਤੇ ਇਹ ਦੁਨੀਆ ਝੂਠੀ ਹੈ ਜਾਂ ਕੋਈ ਮਨੁੱਖ ਇਸ ਝੂਠ ਦੇ ਪਸਾਰੇ ਤੋਂ ਆਪਣੇ ਆਪ ਨੂੰ ਪਾਰ ਵੀ ਲੰਘਾ ਸਕਦਾ ਹੈ?
ਇਸ ਦੁਨੀਆਂ ਵਿਚ ਕੇਵਲ ਉਹੀ ਮਨੁੱਖ ਆਪਣੇ ਆਪ ਨੂੰ ਪਾਰ ਲੰਘਾ ਸਕਦੇ ਹਨ ਜਿਹੜੇ ਪਰਮਾਤਮਾ ਦੇ ਬਣਾਏ ਨਿਯਮਾਂ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਹਨ ਅਤੇ ਹਮੇਸ਼ਾ ਪਰਮਾਤਮਾ ਦੇ ਸ਼ੁਕਰਾਨੇ ਵਿਚ ਰਹਿੰਦੇ ਹਨ।
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥
ਜਿਸ ਤਰ੍ਹਾਂ ਦੁਨੀਆਂ ਵਿਚ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਧੰਨ ਕਮਾਣਾ ਜ਼ਰੂਰੀ ਹੈ, ਲੇਕਿਨ ਧੰਨ ਕਮਾਉਣ ਦੇ ਤਰੀਕੇ ‘ਤੇ ਧਿਆਨ ਦੇਣਾ ਜ਼ਰੂਰੀ ਹੈ।ਜੀਵਨ ਵਿਚ ਧੰਨ, ਕਪੜਾ, ਜ਼ਮੀਨ-ਜਾਇਦਾਦ, ਮੋਟਰਾਂ ਹੋਰ ਅਨੇਕਾਂ ਤਰ੍ਹਾਂ ਦੇ ਸੁਖ ਸਾਧਨ ਦੇ ਸਾਮਾਨ ਦੀ ਲੋੜ ਪੈਂਦੀ ਹੈ ਲੇਕਿਨ ਮਨੁੱਖ ਨੂੰ ਇਨ੍ਹਾਂ ਦੇ ਮੋਹ ਵਿਚ ਨਹੀਂ ਫਸਣਾ ਚਾਹੀਦਾ। ਜੀਵਨ ਵਿਚ ਮਨੁੱਖ ਨੂੰ ਆਪਣੀਆਂ ਦੁਨਿਆਵੀ ਰਿਸ਼ਤੇਦਾਰੀਆਂ ਨਿਭਾਉਂਦਿਆਂ ਵੀ ਇਨ੍ਹਾਂ ਤੋਂ ਉਪਰ ਉਠਕੇ ਪਰਮਾਤਮਾ ਨਾਲ ਜੁੜਨ ਦੇ ਵੀ ਉਪਰਾਲੇ ਕਰਨੇ ਚਾਹੀਦੇ ਹਨ ਤਾਂਕਿ ਜਿਤਨੇ ਸਵਾਸ ਪਰਮਾਤਮਾ ਨੇ ਬਖਸ਼ੇ ਹਨ ਸਫਲੇ ਕਰ ਸਕੇ।
ਜਿਨ੍‍ੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥
ਧੰਨ ਗੁਰੂ ਨਾਨਕ ਦੇਵ ਜੀ ਇਸ ਪਰਥਾਏ ਫੁਰਮਾਨ ਕਰਦੇ ਹਨ ਕਿ ਜੇਕਰ ਇਸ ਦੁਨੀਆਂ ਵਿਚ ਜੀਵਨ ਸਫਲਾ ਕਰਨਾ ਹੈ ਤਾਂ ਜੀਵਨ ਵਿਚ ਕਿਸੇ ਦੀ ਵੀ ਖੁਸ਼ਾਮਦ ਨਾਂ ਕਰ ਅਤੇ ਨਾਂ ਹੀ ਲੋਕਾਂ ਦੇ ਮਗਰ ਭੱਜ ਕਿਉਂਕਿ ਇਸ ਨਾਸ਼ਵਾਨ ਦੁਨੀਆਂ ਵਿਚ ਪਰਮਾਤਮਾ ਤੋਂ ਇਲਾਵਾ ਕੋਈ ਵੀ ਸਥਿਰ ਨਹੀਂ ਹੈ।
ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥
ਇਸ ਨਾਸ਼ਵਾਨ ਝੂਠੀ ਦੁਨੀਆਂ ਵਿਚ ਕੇਵਲ ਉਹੀ ਮਨੁੱਖ ਆਪਣਾ ਜੀਵਨ ਸਫਲਾ ਕਰ ਸਕਦੇ ਹਨ ਜਿਹੜੇ ਆਪਣੇ ਮਨ ਦੇ ਪਿੱਛੇ ਨਾ ਤੁਰ ਕੇ, ਮਨ ਨੂੰ ਆਪਣੇ ਮਗਰ ਲਾ ਲੈਂਦੇ ਹਨ ਅਤੇ ਇਹ ਸਮਝ ਲੈਂਦੇ ਹਨ ਕਿ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਫਲ ਮਿਲਣਾ ਹੈ ।ਏਹੋ ਜਿਹੇ ਮਨੁੱਖ ਚੰਗੇ ਕਰਮ ਕਰਦਿਆਂ ਇਸ ਝੂਠੀ ਦੁਨੀਆਂ ਵਿਚ ਆਪਣਾ ਜੀਵਨ ਸਫਲਾ ਕਰ ਜਾਂਦੇ ਹਨ।
ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ
ਇਹ ਪੰਕਤੀ ਪੰਚਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਹੀਂ ਰਾਗ ਗੂਜਰੀ ਵਿਚ (ਗੂਜਰੀ ਕੀ ਵਾਰ) ਸਿਰਲੇਖ ਹੇਠ ਦਰਜ ਕੀਤੀ ਗਈ ਹੈ।ਪੂਰਾ ਸਲੋਕ ਹੈ:
ਸਲੋਕੁ ਮਃ 5 ॥
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥
ਅਰਥ :-ਹੇ ਨਾਨਕ! (ਪ੍ਰਭੂ ਦੀ ਭਗਤੀ ਦਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, (ਇਹ ਨਾਮ ਦੀ) ਕਮਾਈ ਕੀਤਿਆਂ ਸੁਖ ਮਾਣੀਦਾ ਹੈ, ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ ॥1॥
(ਗੁਰੁ ਗ੍ਰੰਥ ਦਰਪਨ,ਪ੍ਰੋ. ਸਾਹਿਬ ਸਿੰਘ ਜੀ )
‘ਉੱਦਮ’ ਅਤੇ ‘ਕਮਾਈ’ ਏਹ ਦੋ ਲਫਜ਼ ਐਸੇ ਹਨ ਜਿਨ੍ਹਾਂ ਦਾ ਜਿਤਨੀ ਡੁੰਘਾਈ ਨਾਲ ਵਿਚਾਰ ਕਰੀਏ, ਵਿਚਾਰਧਾਰਾ ਉਤਨੀ ਹੀ ਡੂੰਘਾਈ ਵੱਲ ਚਲੀ ਜਾਂਦੀ ਹੈ। ਜੀਵਨ ਅੰਦਰ ਅਸੀਂ ਕਈ ਤਰ੍ਹਾਂ ਦੀ ਕਮਾਈ ਕਰਦੇ ਹਾਂ ਲੇਕਿਨ ਇਕ ਗੱਲ ਸਮਝਣ ਯੋਗ ਹੈ ਕੀ ਕੋਈ ਵੀ ਕਮਾਈ ਬਿਨਾਂ ਕਿਸੇ ਉਦਮ ਕੀਤਿਆਂ ਨਹੀਂ ਕੀਤੀ ਜਾ ਸਕਦੀ। ਭਾਵੇਂ ਏਹ ਉਦਮ ਦੁਨੀਆਵੀ ਜ਼ਰੂਰਤਾਂ ਪੁਰੀਆਂ ਕਰਨ ਵਾਸਤੇ ਕੀਤਾ ਜਾਵੇ ਭਾਵੇਂ ਅਧਿਆਤਮਿਕ ਕਮਾਈ ਕਰਨ ਵਾਸਤੇ।
ਸਿਰਲੇਖ ਦਾ ਪਹਿਲਾ ਭਾਗ ਹੈ ‘ਉਦਮੁ ਕਰੇਦਿਆ ਜੀਉ ਤੂੰ ’
ਇਕ ਗੱਲ ਤਾਂ ਸਪਸ਼ਟ ਹੈ ਕੀ ਪਰਮਾਤਮਾ ਨੇ ਸ੍ਰਿਸ਼ਟੀ ਅੰਦਰ ਜਿੰਨੀਆਂ ਵੀ ਜੂਨਾਂ, ਜੀਵ ਜੰਤ ਬਣਾਏ ਹਨ ਭਾਵੇਂ ਮਨੁਖ ਹੋਵੇ, ਪਸ਼ੂ ਹੋਵੇ, ਪੰਖੇਰੂ ਹੋਵੇ ਜਾਂ ਜਲ ਵਿਚ ਰਹਿਣ ਵਾਲੇ ਜੀਵ ਜੰਤੂ ਹਨ, ਸਭਨਾਂ ਨੂੰ ਪੂਰਾ ਜੀਵਨ ਆਪਣੀ ਹੋਂਦ ਬਣਾਏ ਰੱਖਣ ਵਾਸਤੇ ਉਦਮ ਕਰਨਾ ਪੈਂਦਾ ਹੈ।ਬਿਨਾਂ ਉਦਮ ਕੀਤਿਆਂ ਕੋਈ ਵੀ ਜੂਨੀ ਦਾ ਸਰੀਰ ਆਪਣੇ ਅੰਤ ਤੱਕ ਨਹੀਂ ਅੱਪੜ ਸਕਦਾ। ਇਨ੍ਹਾਂ ਸਾਰੀਆਂ ਜੂਨਾਂ ਵਿਚੋਂ ਇਕ ਇਨਸਾਨੀ ਜੂਨ (ਮਨੁਖ) ਹੀ ਇਕ ਸ਼੍ਰੋਮਣੀ ਜੂਨ ਹੈ, ਜੋ ਉਦਮ ਕਰਕੇ ਆਪਣੇ ਜੀਵਨ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੋਇਆ ਪਰਮਾਤਮਾ ਦੀ ਭਗਤੀ ਅਤੇ ਸਿਮਰਨ ਕਰਦਿਆਂ ਪਰਮਾਤਮਾ ਨਾਲ ਵੀ ਜੁੜ ਸਕਦਾ ਹੈ। ਬਾਕੀ ਜਿਤਨੀ ਵੀ ਜੂਨੀਆਂ ਹਨ, ਸਾਰੀਆਂ ਜਨਮ ਤੋਂ ਮਰਣ ਤੱਕ ਆਪਣਾ ਪੇਟ ਭਰਣ ਅਤੇ ਸਿਰਫ ਆਪਣੇ ਕਰਮ ਭੋਗਣ ਜੋਗੀਆਂ ਹੀ ਹਨ, ਨਾ ਤੇ ਇਹ ਪ੍ਰਭੂ ਦੇ ਗੁਣ ਗਾ ਸਕਦੀਆਂ ਹਨ ਅਤੇ ਨਾ ਹੀ ਉਦਮ ਕਰਕੇ ਪਰਮਾਤਮਾ ਨਾਲ ਜੁੜ ਸਕਦੀਆਂ ਹਨ।
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥
ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ  ॥1॥
ਪਹਿਲਾਂ ਇਕ ਗੱਲ ਵਿਚਾਰਨੀ ਹੈ ਕਿ ‘ਉਦਮ ਕਰਨਾ ਕੀ ਹੈ ਅਤੇ ਉਦਮ ਕਰਨਾ ਕਿਉਂ ਜ਼ਰੂਰੀ ਹੈ’?
ਅਸੀਂ ਸਿਰਫ ਧਨ ਕਮਾਣ ਅਤੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਦੇ ਕੀਤੇ ਜਾਣ ਵਾਲੇ ਕਾਰਜਾਂ ਨੂੰ ਹੀ ਉਦਮ ਕਰਨਾ ਮਨ ਲਿਆ ਹੈ। ਕਿਉਂਕਿ ਅੱਜ ਜੀਵਨ ਦੀਆਂ ਲੋੜਾਂ ਇਤਨੀਆਂ ਵੱਧ ਗਈਆਂ ਹਨ ਕੀ ਜੀਵਨ ਵਿਚ ਆਪਣੀਆਂ ਜ਼ਰੂਰਤਾਂ ਤੋਂ ਇਲਾਵਾ ਕੁੱਝ ਨਜ਼ਰ ਹੀ ਨਹੀਂ ਆਂਵਦਾਂ। ਵਿਚਾਰਨ ਦੀ ਗੱਲ ਏਹ ਹੈ ਕਿ ਜੀਵਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਇਲਾਵਾ ਵੀ ਕਈ ਉਦਮ ਕਰਨੇ ਪੈਂਦੇ ਹਨ, ਉਹ ਹੈ ਆਪਣੇ ਮਨ ਦੀ ਸ਼ਾਂਤੀ ਅਤੇ ਵਾਹਿਰੁਰੂ ਦਾ ਸਿਮਰਨ ਕਰਨ ਵਾਸਤੇ ਅਨੇਕ ਤਰ੍ਹਾਂ ਦੇ ਉਪਰਾਲੇ ਕਰਨਾ। ਪਰਮਾਤਮਾ ਨੇ ਸਾਨੂੰ ਜੀਵਨ ਇਸੇ ਕਰਕੇ ਬਖਸ਼ਿਆ ਹੈ ਕਿ ਅਸੀਂ ਆਪਣੇ ਜੀਵਨ ਵਿਚ ਆਪਣੀਆਂ ਜ਼ਿਮੇਵਾਰੀਆਂ ਨਿਭਾਂਦਿਆਂ, ਦਸਾਂ ਨੂੰਆਂ ਦੀ ਕਿਰਤ ਕਰਦੇ ਹੋਏ ਪਰਮਾਤਮਾ ਨਾਲ ਜੁੜਨ ਵਾਸਤੇ ਵੀ ਉਦਮ ਕਰਨਾ ਹੈ।  ਬਹੁਤੇ ਮਨੁਖ ਅੱਜ ਵੀ ਜਾਨਵਰਾਂ ਦੀ ਤਰ੍ਹਾਂ ਹੀ ਉਦਮ ਕਰਕੇ ਜੀਵਨ ਜੀ ਰਹੇ ਹਨ, ਨਾਂ ਤਾਂ ਮਨ ਦੀ ਸ਼ਾਂਤੀ ਦੇ ਉਪਰਾਲੇ ਕਰਦੇ ਹਨ ਅਤੇ ਨਾਂ ਹੀ ਸਿਮਰਨ ਦੇ ਉਪਰਾਲੇ ਕਰਦੇ ਹਨ, ਸਾਰਾ ਜੀਵਨ ਧਨ ਕਮਾਉਣ ਅਤੇ ਐਸ਼ਪ੍ਰਸਤੀ ਕਰਨ ਦੇ ਉਦਮ ਹੀ ਕਰਦੇ ਰਹਿੰਦੇ ਹਨ। ਜਿਸ ਵੇਲੇ ਪਰਮਾਤਮਾ ਦੇ ਸੁਰਖਰੂ ਹੋਣ ਦਾ ਸਮਾਂ ਬਣਦਾ ਹੈ, ਸਰੀਰ ਰੋਗੀ ਹੋ ਜਾਂਦਾ ਹੈ ਉਸ ਵੇਲੇ ਪਛਤਾਵਾ ਹੁੰਦਾ ਹੈ ਕਿ ਸਾਰੀ ਜ਼ਿਦੰਗੀ ਐਵੇਂ ਹੀ ਗਾਲ ਦਿੱਤੀ। ਜੇਕਰ ਜ਼ਿਦੰਗੀ ਵਿਚ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜਨ ਦੇ ਉਦਮ ਕੀਤੇ ਹੁੰਦੇ, ਜੇਕਰ ਨੇਕ ਕਮਾਈ ਕੀਤੀ ਹੁੰਦੀ ਤਾਂ ਪਰਮਾਤਮਾ ਅਗੇ ਸ਼ਰਮਿੰਦਗੀ  ਨਾਂ ਹੁੰਦੀ।
ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥
ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥
ਉਦਮ ਕਰਨਾ ਜ਼ਰੂਰੀ ਵੀ ਇਸੇ ਕਰਕੇ ਹੈ ਕਿ ਸਾਡੇ ਮਨ ਨੂੰ ਜੋ ਜਨਮ ਜਨਮਾਂਤਰਾਂ ਦੀ ਮੈਲ ਲਗੀ ਹੋਈ ਹੈ ਉਸ ਨੂੰ ਵੀ ਉਦਮ ਕਰਕੇ ਹੀ ਦੂਰ ਕੀਤਾ ਜਾ ਸਕਦਾ ਹੈ।
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ
ਮਨ ਦੀ ਮੈਲ ਦੂਰ ਕਰਨ ਵਾਸਤੇ, ਮਨ ਨੂੰ ਨਿਰਮਲ ਕਰਨ ਵਾਸਤੇ ਅਤੇ ਮਨ ਦੇ ਸਾਰੇ ਰੋਗ ਦੂਰ ਕਰਨ ਵਾਸਤੇ ਅਸਾਨੂੰ ਪਰਮਾਤਮਾ ਦੇ ਦਰਸਾਏ ਰਸਤੇ ਤੇ ਚਲਣ ਦਾ ਉਦਮ ਕਰਨਾ ਪਵੇਗਾ ਅਤੇ ਸੰਗਤ ਵਿਚ ਬੈਠ ਕੇ ਨਾਮ ਬਾਣੀ ਨਾਲ ਜੁੜਨਾ ਪਵੇਗਾ ਤਾਂਕਿ ਅਸੀਂ ਆਪਣੇ ਜੀਵਨ ਦੇ ਸਾਰੇ ਭਰਮ ਮਿਟਾ ਸਕੀਏ।
ਉਦਮੁ ਕਰਤ ਮਨੁ ਨਿਰਮਲੁ ਹੋਆ ॥
ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥2॥
ਧਨ ਕਮਾਉਣ ਵਾਸਤੇ ਅਤੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਅਸੀਂ ਫਿਰ ਵੀ ਕੁੱਝ ਘੰਟੇ ਹੀ ਉਦਮ ਕਰਦੇ ਹਾਂ ਲੇਕੀਨ ਆਪਣੇ ਮਨ ਨੂੰ ਚਿੰਤਾ ਰਹਿਤ ਕਰਨ ਵਾਸਤੇ ਲਗਾਤਾਰ ਉਦਮ ਕਰਨਾ ਪਵੇਗਾ।
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥
ਸਿਰਲੇਖ ਦਾ ਦੁਸਰਾ ਭਾਗ ਹੈ ‘ਕਮਾਵਦਿਆ ਸੁਖ ਭੁੰਚੁ’
ਏਹ ਗੱਲ ਜ਼ਰੂਰੀ ਨਹੀਂ ਹੈ ਕੀ ਜੀਵਨ ਵਿਚ ਕੋਈ ਵੀ ਕਮਾਈ ਕੀਤੀ ਜਾਵੇ ਤਾਂ ਉਸਦੇ ਨਾਲ ਸੁੱਖ ਮਿਲੇਗਾ ਹੀ। ਅਸੀਂ ਜਿਸ ਤਰ੍ਹਾਂ ਦਾ ਉਦਮ ਜਾਂ ਘਾਲਣਾ ਕਰਾਂਗੇ ਸਾਨੂੰ ਉਸੇ ਤਰ੍ਹਾਂ ਦੀ ਹੀ ਕਮਾਈ ਮਿਲੇਗੀ।
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
ਜੇਕਰ ਅਸੀਂ ਸਿਰਫ ਧਨ ਕਮਾਣ ਦੇ ਉਦਮ ਕਰਦਿਆਂ ਹੀ ਆਪਣਾ ਸਾਰਾ ਜੀਵਨ ਉਸ ਵਿਚ ਹੀ ਮਸਤ ਰਹਾਂਗੇ, ਪੰਜ ਵਿਕਾਰਾਂ ਦੇ ਵੱਸ ਪੈ ਕੇ ਮਾੜੇ ਉਪਰਾਲੇ ਹੀ ਕਰਦੇ ਰਹਾਂਗੇ, ਜੀਵਨ ਦਾ ਜ਼ਿਆਦਾ ਸਮਾਂ ਆਪਣੇ ਸਰੀਰ ਨੂੰ ਸਵਾਰਨ ਦਾ ਹੀ ਉਦਮ ਕਰਦੇ ਰਹਾਂਗੇ ਤਾਂ ਇਨ੍ਹਾਂ ਕਾਰਜਾਂ ਨਾਲ ਕੀਤੀ ਗਈ ਕਮਾਈ ਜ਼ਰੂਰੀ ਨਹੀਂ ਸਾਡੇ ਜੀਵਨ ਨੂੰ ਸਫਲ ਬਣਾ ਹੀ ਦੇਵੇਗੀ। ਜੀਵਨ ਵਿਚ ਕਮਾਈ ਕਰਦਿਆਂ ਅਚਨਚੇਤ ਅਸੀਂ ਇਸ ਤਰ੍ਹਾਂ ਦੀ ਕਮਾਈ ਵੀ ਕਰਦੇ ਹਾਂ ਕਿ ਅਸੀਂ ਗੁਣ ਇਕੱਠੇ ਕਰਨ ਦੀ ਬਜਾਏ ਅਵਗੁਣ ਕਮਾਂਦੇ ਚਲੇ ਜਾਂਦੇ ਹਾਂ। ਜਿਸ ਵੇਲੇ ਪਰਮਾਤਮਾ ਸਨਮੁਖ ਲੇਖਾ-ਜੋਖਾ ਹੁੰਦਾ ਹੈ ਉਸ ਵੇਲੇ ਚੰਗੀ ਕਮਾਈ ਨਾ ਹੋਣ ਕਰਕੇ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਬਾਬਾ ਫਰੀਦ ਜੀ ਇਸ ਬਾਰੇ ਉਪਦੇਸ਼ ਕਰਦੇ ਹਨ।
ਫਰੀਦਾ ਜਿਨ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥
ਪਰਮਾਤਮਾ ਨੇ ਅਸਾਨੂੰ ਜੀਵਨ ਵਿਚ ਐਸੀ ਕਮਾਈ ਕਰਨ ਵਾਸਤੇ ਪ੍ਰੇਰਨਾ ਕੀਤੀ ਹੈ ਕੀ ਅਸੀਂ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਦਿਆਂ ਆਪਣਾ ਮੁਖੁ ਉਜਲਾ ਕਰ ਸਕੀਏ।
ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
ਆਪਣਾ ਮੁਖ ਉਜਲਾ ਕਰਦਿਆਂ ਅਸੀਂ ਜੀਵਨ ਵਿਚ ਉਦਮ ਕਰਦੇ ਹੋਏ ਐਸਾ ਧਨ ਕਮਾਈਏ ਕਿ ਸਤਸੰਗਤ ਵਿਚ ਬੈਠ ਕੇ ਮਨ ਦੀ ਮੈਲ ਸਾਫ ਕਰਕੇ ਮਨ ਭਾਂਵਦੇ ਸੁਖ ਭੁੰਚੀਏ।
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥1॥
ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥
ਜੇਕਰ ਅਸੀਂ ਆਪਣੇ ਜੀਵਨ ਵਿਚ ਕੀਤੇ ਹੋਏ ਐਸੇ ਉਦਮ, ਜਿਨ੍ਹਾਂ ਕਰਕੇ ਅਸੀਂ ਚੰਗੀ ਕਮਾਈ ਨਹੀਂ ਕਰ ਸਕੇ ਉਨ੍ਹਾਂ ਦੀ ਖਿਮਾ ਯਾਚਨਾ ਕਰਦਿਆਂ ਪਰਮਾਤਮਾ ਅਗੇ ਅਰਦਾਸ ਕਰੀਏ ਕੀ ਅਸੀਂ ਜੀਵਨ ਵਿਚ ਚੰਗੇ ਉਦਮ ਕਰ ਸਕੀਏ ਤਾਂਕਿ ਐਸੀ ਉਸਦੀ ਕਮਾਈ ਕਰਦਿਆਂ ਆਪਣੇ ਜੀਵਨ ਵਿਚ ਸੁਖ ਮਾਣ ਸਕੀਏ ਤਾਂ ਅਸੀਂ ਆਪਣਾ ਜੀਵਨ ਸਾਰਥਕ ਕਰ ਸਕਦੇ ਹਾਂ।
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
ਕਹੁ ਨਾਨਕ ਹਮ ਨੀਚ ਕਰੰਮਾ ॥
ਸਰਣਿ ਪਰੇ ਕੀ ਰਾਖਹੁ ਸਰਮਾ॥
ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਵਿਚ ਚੰਗੇ ਉਦਮ ਅਤੇ ਚੰਗੀ ਕਮਾਈ ਕਰਕੇ ਸਲੋਕ ਦੀ ਦੂਸਰੀ ਤੁਕ ਅੰਦਰ ਦਰਸਾਈ ਕਮਾਈ ਦਾ ਫੱਲ ਪ੍ਰਾਪਤ ਕਰ ਸਕਦੇ ਹਾਂ।
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਡਾਡੀਆਂ ਪੀੜਾਂ ਝੱਲਦੇ ਦੀ ਕੋਈ ਪੀੜ ਮਿਟਾਵੋ ਨੀਂ।
ਅੰਗਰੇਜ਼ਾਂ ਵੰਡਿਆ ਪਹਿਲਾਂ ਇਸਨੂੰ,
ਫਿਰ ਟੋਟੇ ਕੀਤੇ ਆਪਣਿਆਂ।
ਇਸ ਟੋਟੇ ਹੋਏ ਪੰਜਾਬ ਨੂੰ ਕੋਈ ਮੱਰਹਮ ਲਾਵੋ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਦਸਾਂ ਗੁਰੂਆਂ ਨੇ ਇਸ ਨੂੰ ਭਾਗ ਹੈ ਲਾਇਆ,
ਏਥੇ ਹੀ ਉਨ੍ਹਾਂ ਬਾਣੀ ਦਾ ਪ੍ਰਵਾਹ ਚਲਾਇਆ।
ਪੰਜਾਬ ਦੀ ਇਸੇ ਧਰਤੀ ਨੇ ਭਗਤ ਬਣਾਏ,
ਇਸੇ ਧਰਤੀ ‘ਤੇ ਬ੍ਰਹਮ ਗਿਆਨੀ ਆਏ,
ਗੁਰੂ ਗ੍ਰੰਥ ਦਾ ਚਾਨਣ ਹੋਇਆ ,
ਇੱਕਤੀ ਰਾਗਾਂ ਵਿੱਚ ਹਾਰ ਪਿਰੋਇਆ।
ਪੰਜਾਬ ਦੀ ਆਬੋ ਹਵਾ ਸੀ ਬਦਲੀ,
ਮੰਝਿਆਂ ਸਾਜ਼ ਪ੍ਰਚਾਰ ਕਰਾਇਆ।
ਅੱਜ ਪੰਜਾਬ ਦੇ ਅੰਦਰ ਵੱਧਦੇ ਡੇਰੇ,
ਲੋਕਾਂ ਨੂੰ ਭਰਮਾਂਦੇ ਨੀਂ।
ਸਿੱਖ ਧਰਮ ਨੂੰ ਢਾਹ ਲਾ ਕੇ,
ਸੱਚਾਈ ਦੇ ਰਾਹ ਤੋਂ ਭਟਕਾਂਦੇ ਨੀਂ।
ਵੇਖ ਇਨ੍ਹਾਂ ਨੂੰ ਪੰਜਾਬ ਹੈ ਰੋਂਦਾ,
ਹੋ ਦੁਖੀ ਦੁਹਾਈਆਂ ਪਾਵੇ ਨੀਂ।
ਮੈਨੂੰ ਇਨ੍ਹਾਂ ਅਖੌਤੀ ਡੇਰਿਆਂ ਤੋਂ ਮੁਕਤ ਕਰਾਵੋ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਬਾਬੇ ਨਾਨਕ ਸਿੱਖੀ ਦਾ ਰਾਹ ਚਲਾਇਆ,
ਬਾਬੇ ਰਾਮਦਾਸ ਸਿਫਤੀ ਦਾ ਘਰ ਬਣਾਇਆ।
ਗੁਰੂ ਅਰਜਨ ਬੈਠੇ ਤੱਤੀ ਤਵੀ ‘ਤੇ,
ਛੇਵੇਂ ਪਿਤਾ ਅਕਾਲ ਤਖਤ ਸਜਾਇਆ।
ਦਸਮ ਪਿਤਾ ਅੰਮ੍ਰਿਤ ਛਕਾ
ਪੰਜ ਕਕਾਰਾਂ ਦਾ ਧਾਰਣੀ ਬਣਾਇਆ।
ਪੰਜ ਕਕਾਰ ਬਖ਼ਸ਼ ਕੇ ਸਾਨੂੰ
ਸਤਿਨਾਮ ਵਾਹਿਗੁਰੂ ਜਪਾਇਆ।
ਅੱਜ ਬੱਚੇ ਸਾਡੇ ਸਿੱਖੀ ਤੋਂ ਦੂਰ ਨੇ ਭੱਜਦੇ,
ਅਮ੍ਰਿੰਤ ਛੱਡ ਨਸ਼ਿਆਂ ਵੱਲ ਜਾਂਦੇ ਵਧੱਦੇ,
ਦਸਤਾਰੇ ਛੱਡ ਕੇ ਟੋਪੀਆਂ ਪਾਵਣ,
ਕੇਸ ਦਾੜੇ ਪਏ ਕਤਲ ਕਰਾਵਣ।
ਪੰਜ ਕਕਾਰਾਂ ਤੋਂ ਮੁਨਕਰ ਹੋਇਆਂ ਨੂੰ
ਅੱਜ ਕੋਈ ਮੋੜ ਲਿਆਵੋ ਨੀਂ।
ਅਮ੍ਰਿੰਤ ਵਗਦੀ ਧਾਰਾ ਨੂੰ ਕੋਈ ਨਜ਼ਰ ਨਾ ਲਾਵੋ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਪੰਜਾਬ ਵਿਚ ਪੰਜ ਦਰਿਆ ਨੇ ਵੱਗਦੇ,
ਭੰਗੜੇ ਤੇ ਗਿੱਧੇ ਸਨ ਸੱਜਦੇ।
ਬਸੰਤ ਰੁੱਤ ਫ਼ਿਜ਼ਾ ਮਹਕਾਂਦੀ,
ਫਸਲਾਂ ਵੇਖ ਕਿਸਾਨ ਦੀ ਖੁਸ਼ੀ ਨਾ ਜਾਂਦੀ।
ਗਬਰੂ ਪੰਜਾਬ ਦੇ ਲੰਮੇ ਉਚੇ,
ਸੋਹਣਾ ਸੁਲਖਣਾ ਰੂਪ ਉਨ੍ਹਾਂ ਦਾ।
ਛਾਤੀਆਂ ਚੌੜੀਆਂ ਵੇਖ ਉਨ੍ਹਾਂ ਦੀਆਂ,
ਦੁਸ਼ਮਨ ਵੀ ਘਬਰਾਵੇ ਨੀਂ।
ਮੰਡੀਆਂ ਵਿਚ ਰੁਲਦੀਆਂ ਫ਼ਸਲਾਂ ਵੇਖ,
ਜਵਾਨੀ ਪਰਦੇਸਾਂ ਵੱਲ ਭੱਜਦੀ ਜਾਂਦੀ।
ਨਸ਼ੇ ਦਾ ਵੱਗਦਾ ਦਰਿਆ ਹੈ ਛੇਵਾਂ,
ਪਤਿੱਤ ਪੁਣੇ ਵਲ ਪਨੀਰੀ ਵੱਧਦੀ ਜਾਂਦੀ ।
ਵੇਖ ਹਾਲਤ ਪੰਜਾਬ ਹੈ ਰੋਂਦਾ ,
ਪਾਵੇ ਕੀਰਣੇ ਦਿਲ ਘਬਰਾਵੇ ਨੀਂ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਬਾਬੇ ਬੁੱਢੇ ਬੀੜ ਚਲਾਈ,
ਚਾਰ ਸ਼ਾਹਿਬਜ਼ਾਦਿਆਂ ਸ਼ਹੀਦੀ ਪਾਈ।
ਬਾਬਾ ਦੀਪ ਸਿੰਘ ਧਰ ਸੀਸ ਤਲੀ ‘ਤੇ,
ਮੁਗਲਾਂ ਦੇ ਛੱਕੇ ਛੁੜਵਾਏ।
ਅਨਗਿਣਤ ਸ਼ਹੀਦਾਂ ਲਹੂ ਡੋਲ੍ਹਕੇ,
ਨਨਕਾਣਾ ਆਜ਼ਾਦ ਕਰਾਇਆ।
ਅਨਗਿਣਤ ਭੁਜੰਗੀਆਂ ਸ਼ਹੀਦੀ ਪਾਈ,
ਸਿੰਘਣੀਆਂ ਨੇ ਤਲਵਾਰ ਚਲਾਈ।
ਅੱਜ ਪੰਜਾਬ ਦੇ ਬਦਲਦੇ ਹਾਲਾਤ,
ਰਾਜਨੀਤੀ ਲਾਉਂਦੀ ਹੈ ਘਾਤ।
ਪੰਥ ਵਿਰੋਧੀ ਸ਼ਕਤੀ ਹਮਲੇ ਕਰਕੇ,
ਪੰਜਾਬ ਨੂੰ ਕਮਜ਼ੋਰ ਬਣਾਵੇ ਨੀਂ।
ਹਰ ਕੋਈ ਆਪਣਾ ਲਾਹਾ ਲਭਦਾ,
ਆਪਣੇ ਸਵਾਰਥ ਦੀ ਪੂਰਤੀ ਕਰਦਾ।
ਪਰਜਾ ਦੀ ਛਾਤੀ ਨੂੰ ਵਿੰਨ੍ਹ ਕੇ,
ਆਪਣਾ ਰਾਹ ਬਣਾਵੇ ਨੀਂ।
ਇਸ ਲਹੂ ਨਾਲ ਸਿੰਚੀ ਧਰਤੀ ‘ਤੇ
ਮੁੜ ਖੇੜੇ ਲਿਆਵੋ ਨੀਂ।
ਸ਼ਹੀਦਾਂ ਦੀ ਇਸ ਧਰਤੀ ਨੂੰ ਕੋਈ ਦਾਗ ਨਾ ਲਾਵੋ ਨੀ।
ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ
ਏਹ ਤੁਕ ਆਸਾ ਦੀ ਵਾਰ ਬਾਣੀ ਵਿਚ 21ਵੀਂ ਅਸਟਪਦੀਆਂ ਦੀ ਪਉੜੀ ਵਿਚ ਦਰਜ ਹੈ। ਇਸ ਦਾ ਸ਼ਾਬਦਿਕ ਅਰਥ ਹੈ ਕੀ ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ) ।
ਕਿੰਤੁ ਅਸੀਂ ਇਕ ਸੰਸਾਰਿਕ ਜੀਵ ਹਾਂ ਅਤੇ ਤਕਰੀਬਨ ਆਪਣੀ ਮੱਤ ਦਾ ਹੀ ਇਸਤੇਮਾਲ ਕਰਦੇ ਹਾਂ, ਇਸ ਕਰਕੇ ਹਮੇਸ਼ਾਂ ਦੁਖ ਭੋਗਣੇ ਪੈਂਦੇ ਹਨ। ਮਾੜੀ ਕਮਾਈ ਤੋਂ ਭਾਵ ਇਹ ਨਹੀਂ ਕੀ ਸਿਰਫ ਧੰਨ ਕਮਾਉਣ ਵਾਸਤੇ ਕੋਈ ਗਲਤ ਕੰਮ ਕਰਨਾ ਯਾ ਸਿਰਫ ਝੂਠ ਬੋਲ ਕੇ ਪੈਸਾ ਕਮਾਉਣਾ, ਅਰਥਾਤ ਅਸੀਂ ਕਮਾਈ ਕਰਨ ਨੂੰ ਸਿਰਫ ਵਪਾਰ ਕਰਨਾ ਯਾ ਧੰਨ ਕਮਾਉਣ ਨਾਲ ਨਹੀਂ ਜੋੜ ਸਕਦੇ।
ਕਮਾਈ ਕਰਨ ਵਿਚ ਹੋਰ ਅਨੇਕ ਤਰ੍ਹਾਂ ਦੇ ਮਾੜੇ ਜਾਂ ਚੰਗੇ ਕਰਮ ਹੋ ਸਕਦੇ ਹਨ। ਮਾੜੇ ਕਰਮ ਕਰਨ ਨਾਲ ਦੁੱਖ ਮਿਲਦੇ ਹਨ ਚੰਗੇ ਕਰਮ ਕਰਨ ਨਾਲ ਸੁੱਖ ਮਿਲਦੇ ਹਨ। ਮਾੜੇ ਕਰਮਾਂ ਵਿਚ ਝੂਠ ਬੋਲਣਾ, ਧੋਖਾ ਦੇਣਾ, ਨਿੰਦਾ ਕਰਨੀ, ਲੋਕਾਂ ਦੇ ਗ੍ਰਹਿ ਵਿਖੇ ਕਲੇਸ਼ ਪਾਉਣੇ, ਇਰਖਾ ਕਰਨੀ ਅਤੇ ਆਪਣਾ ਜੀਵਨ ਨਾਸ਼ੁਕਰੇ ਜਾਂ ਅਕਿਰਤਘਣ ਹੋ ਕੇ ਗੁਜ਼ਾਰਨਾ ਹੁੰਦਾ ਹੈ।
ਚੰਗੇ ਕਰਮਾਂ ਵਿਚ ਸਚ ਬੋਲਣਾ ਅਤੇ ਸਚ ਦਾ ਵਾਪਾਰ ਕਰਨਾ, ਸਭਨਾਂ ਨਾਲ ਜੀਵਨ ਵਿਚ ਪ੍ਰੇਮ ਭਾਵਨਾ ਬਣਾ ਕੇ ਰਖਣੀ, ਸਰਬਤ ਦਾ ਭਲਾ ਮੰਗਣਾ ਅਤੇ ਹਮੇਸ਼ਾ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਹੁੰਦਾ ਹੈ। ਵਿਚਾਰਨ ਦੀ ਗੱਲ ਤਾਂ ਇਹ ਹੈ ਕੀ ਜਦ ਅਸੀ ਇਸ ਗੱਲ ਨੂੰ ਸਮਝਦੇ ਹਾਂ ਕੀ ਅੱਗ ਵਿਚ ਹੱਥ ਪਾਉਣ ਨਾਲ ਹੱਥ ਸੜੇਗਾ ਜਾਂ ਖਾਣ ਪੀਣ ਵਿਚ ਅਣਗਹਿਲੀ ਕਰਨ ਨਾਲ ਸਰੀਰ ਨੂੰ ਰੋਗ ਲਗ ਸਕਦੇ ਹਨ, ਟੋਏ ਵਿਚ ਛਾਲ ਮਾਰਨ ਨਾਲ ਸੱਟ ਵਜੇਗੀ ਯਾ ਕਿਸੇ ਵੀ ਤਰ੍ਹਾਂ ਦੀ ਗਲਤੀ ਕਰਨ ਨਾਲ ਉਸਦਾ ਫਲ ਗਲਤ ਭੁਗਤਨਾ ਪਵੇਗਾ ਫਿਰ ਅਸੀਂ ਏਹੋ ਜਿਹੀ ਗਲਤੀ ਕਰਦੇ ਹੀ ਕਿੳਂ ਹਾਂ?
ਛੋਟਾ ਜਿਹਾ ਉਦਾਹਰਨ ਹੈ ਕੀ ਜੇਕਰ ਕਿਸਾਨ ਜ਼ਮੀਨ ਅੰਦਰ ਕਣਕ ਬੀਜਦਾ ਹੈ, ਕੋਈ ਦਾਲ ਬੀਜਦਾ ਹੈ ਜਾਂ ਕੋਈ ਵੀ ਸਬਜ਼ੀ ਉਗਾਉਂਦਾ ਹੈ ਤਾਂ ਉਸਨੂੰ ਉਹੀ ਫਸਲ ਪ੍ਰਾਪਤ ਹੋਵੇਗੀ ਜੋ ਉਸਨੇ ਬੀਜ ਬੀਜਿਆ ਹੈ।
ਇਸੇ ਤਰ੍ਹਾਂ ਅਸੀ ਜਿਸ ਤਰ੍ਹਾਂ ਦਾ ਕਰਮ ਕਰਾਂਗੇ ਉਹੋ ਜਿਹਾ ਫਲ ਸਾਨੂੰ ਪ੍ਰਾਪਤ ਹੋਵੇਗਾ। ਜੇਕਰ ਅਸੀਂ ਝੂਠ ਬੋਲਕੇ, ਕਿਸੇ ਨੂੰ ਧੋਖਾ ਦੇ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਮਾੜਾ ਕਰਮ ਕਰਕੇ ਵਪਾਰ ਕਰਦੇ ਹਾਂ ਤਾਂ ਅਸੀਂ ਆਸ ਨਹੀਂ ਕਰ ਸਕਦੇ ਕਿ ਇਸ ਤਰ੍ਹਾਂ ਦਾ ਕਮਾਇਆ ਧੰਨ ਅਸਾਨੂੰ ਜੀਵਨ ਵਿਚ ਸੁਖ ਹੀ ਦੇਵੇਗਾ।
ਦੂਜੇ ਅਗਰ ਅਸੀਂ ਆਪਣੇ ਜੀਵਨ ਵਿਚ ਨਿੰਦਾ ਬੀਜਦੇ ਹਾਂ ਤੇ ਜਿਸ ਦੀ ਨਿੰਦਾ ਕੀਤੀ ਗਈ ਹੈ ਉਸਦੇ ਜੀਵਨ ਵਿਚ ਤਾਂ ਕੋਈ ਫਰਕ ਨਹੀਂ ਪਵੇਗਾ ਉਲਟਾ ਸਾਡੇ ਮਨ ਅਤੇ ਜੀਵਨ ਵਿਚ ਮਲੀਨਤਾ ਜ਼ਰੂਰ ਆਵੇਗੀ
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥
ਪਰ ਨਿੰਦਾ ਬਹੁ ਕੂੜੁ ਕਮਾਵੈ ॥
ਇਥੇ ਸਵਾਲ ਉਠਦਾ ਹੈ ਕਿ ਅਸੀ ਕਿਸੇ ਦੂਸਰੇ ਦੀ ਨਿੰਦਾ ਕਰਦੇ ਹੀ ਕਿਉਂ ਹਾਂ? ਇਸ ਦਾ ਤਾਂ ਏਹੀ ਕਾਰਨ ਹੋ ਸਕਦਾ ਹੈ ਕੀ ਜਿਸ ਦੀ ਨਿੰਦਾ ਕੀਤੀ ਜਾ ਰਹੀ ਹੈ, ਅਸੀਂ ਉਸ ਮਨੁੱਖ ਨਾਲ ਕਿਸੇ ਵੀ ਕਾਰਨ ਕਰਕੇ ਇਰਖਾ ਕਰਦੇ ਹਾਂ ਜਾਂ ਉਸ ਮਨੁੱਖ ਦੀ ਕਾਮਯਾਬੀ ਸਾਡੇ ਤੋਂ ਜ਼ਿਆਦਾ ਹੈ। ਪਰਾਈ ਨਿੰਦਾ ਕਰ ਕੇ ਸਾਨੁੰ ਸਿਵਾਏ ਚਿੰਤਾ ਅਤੇ ਦੁਖ ਦੇ ਕੁਝ ਪ੍ਰਾਪਤ ਨਹੀਂ ਹੁੰਦਾ।
ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥
ਜੇਕਰ ਅਸੀਂ ਇਸ ਗੱਲ ਨੂੰ ਸਮਝਕੇ ਆਪਣੇ ਅੰਦਰ ਵਿਚਾਰ ਲਈਏ  ਕਿ ਪਰ ਨਿੰਦਾ ਕਰਨ ਨਾਲ ਆਪਣੇ ਜੀਵਨ ਵਿਚ ਸਿਵਾਏ ਚਿੰਤਾ ਦੁਖ ਅਤੇ ਮਲੀਨਤਾ ਦੇ ਕੁਝ ਪ੍ਰਾਪਤ ਨਹੀ ਹੋਣਾ ਤਾਂ ਸਾਨੂੰ ਆਪਣੇ ਆਪ ਨੂੰ ਇਸ ਤੋਂ ਦੂਰ ਕਰ ਲੈਣਾ ਚਾਹੀਦਾ ਹੈ।
ਛੋਡਹੁ ਨਿੰਦਾ ਤਾਤਿ ਪਰਾਈ ॥
ਤੀਜਾ ਮਾੜਾ ਕਰਮ ਜਾਂ ਕਮਾਈ ਜਿਸ ਦਾ ਮਾੜਾ ਫਲ ਸਾਨੂੰ ਬੁਰਾ ਭੋਗਣਾ ਪੈ ਸਕਦਾ ਹੈ ਉਹ ਹੈ ਕਿਸੇ ਨਾਲ ਕਪਟ ਕਰਨਾ ਜਾਂ ਕਿਸੇ ਦੇ ਗ੍ਰਹਿ ਵਿਖੇ ਕਲੇਸ਼ ਪਾਉਣਾ। ਦੂਜੇ ਦੇ ਗ੍ਰਹਿ ਵਿਖੇ ਕਲੇਸ਼ ਪਾਉਣ ਤੋਂ ਭਾਵ ਹੈ ਕਿ ਘਰ ਦੇ ਹਰ ਪ੍ਰਾਣੀ ਨੂੰ ਆਪਸ ਵਿਚ ਪਾੜ ਕੇ ਰਖਣਾ। ਇਕ ਨੂੰ ਕੁਝ ਹੋਰ ਕਹਿਣਾ ਦੂਜੇ ਨੂੰ ਕੁਝ ਹੋਰ ਅਰਥਾਤ ਕਿਸੇ ਦੂਜੇ ਦੇ ਘਰ ਆਪਣੀ ਇਰਖਾ ਕਰਕੇ ਅਸ਼ਾਂਤੀ ਫੈਲਾ ਕੇ ਰਖਣੀ।
ਜਿਸ ਵੇਲੇ ਕੋਈ ਇਨਸਾਨ ਏਹੋ ਜਿਹਾ ਕਰਮ ਕਰਦਾ ਹੈ, ਉਸ ਵੇਲੇ ਤਾਂ ਉਸਨੂੰ ਬੜਾ ਆਨੰਦ ਮਿਲਦਾ ਹੈ ਲੇਕਨ ਬਾਦ ਵਿਚ ਉਸਨੂੰ ਇਸਦਾ ਬੜਾ ਮਾੜਾ ਫਲ ਭੁਗਤਨਾ ਪੈ ਸਕਦਾ ਹੈ। ਹੋ ਸਕਦਾ ਹੈ ਉਸ ਨੂੰ ਪਰਮਾਤਮਾ ਅਜਿਹੀ ਸਜ਼ਾ ਦੇਵੇ ਕੀ ਆਉਣ ਵਾਲੇ ਸਮੇਂ ਵਿਚ ਕਈ ਸਾਲ ਤਕ ਘਰ ਰਹਿ ਕੇ ਬਿਮਾਰੀ ਭੋਗਣੀ ਪਵੇ, ਨਾ ਕਿਤੇ ਜਾ ਸਕੇ, ਨਾ ਕਿਤੇ ਆ ਸਕੇ ਨਾ ਕਿਸੇ ਨੂੰ ਸ਼ਕਲ ਵਿਖਾਉਣ ਜੋਗਾ ਹੋਵੇ ਹਰ ਕੋਈ ਉਸ ਤੋਂ ਦੂਰ ਰਹਣਾ ਪਸੰਦ ਕਰੇ। ਉਸ ਵੇਲੇ ਮਨ ਵਿਚ ਏਹ ਵਿਚਾਰ ਉਠਦੇ ਹਨ ਕੀ ਕਾਸ਼ ਮੈਂ ਇਹੋ ਜਿਹੇ ਕਰਮ ਨਾ ਕੀਤੇ ਹੁੰਦੇ ਤਾਂ ਇਹ ਦੁਖ ਨਾ ਭੋਗਣੇ ਪੈਂਦੇ ਲੇਕਨ ਉਦੋਂ ਤਕ ਬਹੁਤ ਦੇਰ ਹੋ ਚੁਕੀ ਹੁੰਦੀ ਹੈ।
ਮਨ ਮੇਰੇ ਭੂਲੇ ਕਪਟੁ ਨ ਕੀਜੈ ॥
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥
ਇਕ ਹੋਰ ਕਮਾਈ ਜਿਸ ਕਰਕੇ ਮਾੜਾ ਫਲ ਭੋਗਣਾ ਪੈ ਸਕਦਾ ਹੈ ਉਹ ਹੈ ਅਕਿਰਤਘਣ ਹੋ ਕੇ ਜੀਵਣਾ।
ਪਹਿਲਾਂ ਤਾਂ ਇਹ ਜਾਣੀਏ ਕਿ ਅਕਿਰਤਘਣ ਕੋਣ ਹੈ?
ਜਿਹੜਾ ਵਿਅਕਤੀ ਕਿਸੇ ਦੂਸਰੇ ਵੱਲੋਂ ਕੀਤੇ ਅਹਿਸਾਨ ਨੂੰ ਭੁੱਲ ਜਾਂਦਾ ਹੈ ਉਸ ਨੂੰ ਅਕਿਰਤਘਣ ਆਖਦੇ ਹਨ। ਅਸੀਂ ਇਸ ਬਾਰੇ ਇਕ ਛੋਟਾ ਅਤੇ ਸਾਧਾਰਨ ਜਿਹਾ ਉਦਾਹਰਨ ਇਸ ਤਰ੍ਹਾਂ ਵੀ ਦੇ ਸਕਦੇ ਹਾਂ ਕਿ ਇਕ ਵਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਪੜ੍ਹਾਇਆ ਲਿਖਾਇਆ, ਕੰਮ ਕਾਜ ‘ਤੇ ਲਗਵਾਇਆ, ਸ਼ਾਦੀ ਕਰਵਾਈ, ਘਰ ਬਣਾ ਕੇ ਦਿੱਤਾ ਫਿਰ ਉਹੀ ਛੋਟਾ ਭਰਾ ਧੋਖਾ ਦੇਵੇ ਤਾਂ ਉਸ ਛੋਟੇ ਭਰਾ ਨੂੰ ਅਕਿਰਤਘਣ ਆਖ ਸਕਦੇ ਹਾਂ।
ਇਕ ਦੋਸਤ ਨੇ ਦੂਜੇ ਦੋਸਤ ਨੂੰ ਧੋਖਾ ਦਿਤਾ ਹੋਵੇ ਜਾਂ ਇਕ ਨੌਕਰ ਨੇ ਆਪਣੇ ਮਾਲਕ ਨੂੰ ਧੋਖਾ ਦਿਤਾ ਹੋਵੇ ਤਾਂ ਉਸ ਨੂੰ ਅਕਿਰਤਘਣ ਕਿਹਾ ਜਾ ਸਕਦਾ ਹੈ। ਇਹ ਤਾਂ ਸਿਰਫ ਇਕ ਸੰਸਾਰਕ ਉਦਾਹਰਣ ਹੀ ਹੈ, ਅੱਜ ਤਾਂ ਅਸੀਂ ਪਰਮਾਤਮਾ ਦੇ ਅਗੇ ਵੀ ਅਕਿਰਤਘਣ ਵਾਲਾ ਜੀਵਨ ਜੀ ਰਹੇ ਹਾਂ।
ਪਰਮਾਤਮਾ ਨੇ ਸਾਨੂੰ ਨੂੰ ਸੋਹਣਾ ਸਰੀਰ ਦਿੱਤਾ, ਖਾਣ ਵਾਸਤੇ ਸੋਹਣੇ ਪਦਾਰਥ ਦਿੱਤੇ, ਪਹਿਨਣ ਵਾਸਤੇ ਸੋਹਣੇ ਕਪੜੇ ਦਿੱਤੇ ਰਹਿਣ ਵਾਸਤੇ ਮਕਾਨ ਦਿੱਤੇ ਹਨ। ਇਤਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਉਸ ਪਰਮਾਤਮਾ ਦੇ ਪ੍ਰਤੀ ਨਾਸ਼ੁਕਰੇ ਹੀ ਰਹਿੰਦੇ ਹਾਂ ਕਿਉਂ?
ਜੇਕਰ ਸਾਨੂੰ ਜੀਵਨ ਵਿਚ ਕੋਈ ਦੁਖ ਆ ਵੀ ਜਾਂਦਾ ਹੈ ਤਾਂ ਅਸੀਂ ਉਸ ਵਿਚ ਆਪਣੀ ਗਲਤੀ ਨਾ ਵੇਖ ਕੇ ਸਿੱਧੇ ਪਰਮਾਤਮਾ ਤੇ ਦੋਸ਼ ਲਾ ਦੇਂਦੇ ਹਾਂ ਕੀ ਰੱਬ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਜੇਕਰ ਅਸੀਂ ਪਰਮਾਤਮਾ ‘ਤੇ ਦੋਸ਼ ਲਾਉਣ ਦੀ ਬਜਾਏ ਆਪਣੇ ਕਰਮਾਂ ਵੱਲ ਝਾਤੀ ਮਾਰੀਏ, ਕਿ ਜੋ ਦੁਖ ਜਾਂ ਤਕਲੀਫ ਸਾਡੇ ਤੇ ਬਣੀ ਹੈ ਉਸ ਵਿਚ ਸਾਡਾ ਆਪਣਾ ਤੇ ਕੋਈ ਦੋਸ਼ ਨਹੀਂ?
ਪਰਮਾਤਮਾ ਨੇ ਇਨਸਾਨ ਦਾ ਪੰਚਭੂਤਕ ਸਰੀਰ ਬਣਾਇਆ ਅਤੇ ਉਸ ਸਰੀਰ ਵਿਚ ਆਪਣਾ ਪ੍ਰਕਾਸ਼ ਕੀਤਾ ਅਤੇ ਮਾਤਾ ਦੇ ਗਰਭ ਰਾਹੀਂ ਇਸ ਸੰਸਾਰ ਵਿਚ ਜਨਮ ਦਿਤਾ।
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥
ਸਵਾਲ ਇਹ ਹੈ ਕਿ ਜਿਹੜੇ ਕਰਮ ਕਰਨ ਵਾਸਤੇ ਇਸ ਸੰਸਾਰ ਵਿਚ ਜਨਮ ਮਿਲਿਆ ਸੀ ਉਹ ਕਰਮ ਕੀਤੇ ਨਹੀਂ ਅਤੇ ਦੁਖ ਭੋਗਣੇ ਪੈ ਗਏ।
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
ਸਾਨੂੰ ਇਸ ਸਰੀਰ ਵਿਚ ਇਕ ਰਸਨਾ ਮਿਲੀ ਜਿਸ ਕਰਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕੇ। ਲ਼ੇਕਨ ਇਸ ਰਸਨਾ ਦਾ ਇਸਤੇਮਾਲ ਪਰਮਾਤਮਾ ਦਾ ਨਾਮ ਘਟ ਅਤੇ ਸੰਸਾਰਿਕ ਰਸ ਮਾਨਣ ਅਤੇ ਫਿੱਕਾ ਬੋਲਣ ਵਿਚ ਜ਼ਿਆਦਾ ਕੀਤਾ ਜਾਂਦਾ ਹੈ ਜਿਸ ਕਰਕੇ ਮਾੜੇ ਕਰਮ ਭੁਗਤਨੇ ਪੈਂਦੇ ਹਨ।
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥
ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
ਇਸ ਸਰੀਰ ਵਿਚ ਉਸ ਪਰਮਾਤਮਾ ਨੇ ਦੋ ਕੰਨ ਬਖਸ਼ੇ ਤਾਂਕਿ ਇਨ੍ਹਾਂ ਕੰਨਾਂ ਰਾਹੀਂ ਉਸ ਪਰਮਾਤਮਾ ਦਾ ਨਾਮ ਸੁਣ ਸਕੀਏ। ਲੇਕਨ ਸਾਨੂੰ ਪਰਮਾਤਮਾ ਦਾ ਨਾਮ ਸੁਣਨ ਦੀ ਬਜਾਏ ਨਿੰਦਿਆ ਸੁਣਨ ਵਿਚ ਬੜਾ ਆਨੰਦ ਮਿਲਦਾ ਹੈ।
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਨੇਤ੍ਰ ਬਖਸ਼ੇ ਪਰਮਾਤਮਾ ਦੇ ਦਰਸ਼ਨ ਵਾਸਤੇ, ਦੋ ਹੱਥ ਬਖਸ਼ੇ ਸੇਵਾ ਕਰਨ ਵਾਸਤੇ ਅਤੇ ਦੋ ਪੈਰ ਬਖਸ਼ੇ ਚੰਗੇ ਮਾਰਗ ਤੇ ਚੱਲਣ ਵਾਸਤੇ ਲੇਕਿਨ ਅਗਰ ਅਸੀਂ ਇਨ੍ਹਾਂ ਨੇਮਤਾਂ ਦਾ ਚੰਗਾ ਇਸਤੇਮਾਲ ਕਰਨ ਦੀ ਬਜ਼ਾਏ ਗਲਤ ਇਸਤੇਮਾਲ ਕਰਦੇ ਹਾਂ ਤਾਂ ਸਾਨੂੰ ਮਾੜਾ ਫਲ ਭੋਗਣਾ ਪੈ ਸਕਦਾ ਹੈ।
ਪਰਮਾਤਮਾ ਨੇ ਸਾਨੂੰ ਇਤਨਾ ਕੁਝ ਦਿੱਤਾ ਅਤੇ ਸਾਡੇ ਕੋਲੋਂ ਇਸਦੇ ਬਦਲੇ ਕੁਝ ਨਹੀਂ ਮੰਗਦਾ ਫਿਰ ਵੀ ਅਸੀਂ ਉਸਦਾ ਸ਼ੁਕਰ ਨਾ ਕਰਕੇ ਆਪਣੀ ਮੱਤ ਦਾ ਇਸਤੇਮਾਲ ਕਰਦੇ ਹਾਂ ਤਾਂ ਅਸੀਂ ਪਰਮਾਤਮਾ ਦੇ ਪ੍ਰਤੀ ਅਕਿਰਤਘਨ ਵਾਲਾ ਜੀਵਨ ਹੀ ਜੀ ਰਹੇ ਹਾਂ। ਜੇਕਰ ਅਸੀਂ ਜਿਤਨੇ ਵੀ ਅਵਗੁਣ ਹਨ ਇਹ ਸਮਝ ਲਈਏ ਕੀ ਇਹ ਅਵਗੁਣ ਸਾਡੇ ਅੰਦਰ ਹਨ।
ਮੈ ਜੇਹਾ ਨ ਅਕਿਰਤਿਘਣੁ ਹੈ ਭਿ ਨ ਹੋਆ ਹੋਵਣਿਹਾਰਾ॥
ਮੈ ਜੇਹਾ ਨ ਹਰਾਮਖੋਰੁ ਹੋਰੁ ਨ ਕੋਈ ਅਵਗੁਣਿਆਰਾ॥
ਮੈ ਜੇਹਾ ਨਿੰਦਕੁ ਨ ਕੋਇ ਗੁਰੁ ਨਿੰਦਾ ਸਿਰਿ ਬਜਰੁ ਭਾਰਾ॥
ਮੈ ਜੇਹਾ ਬੇਮੁਖੁ ਨ ਕੋਇ ਸਤਿਗੁਰ ਤੇ ਬੇਮੁਖ ਹਤਿਆਰਾ॥
ਮੈ ਜੇਹਾ ਕੋ ਦੁਸਟ ਨਾਹਿ ਨਿਰਵੈਰੈ ਸਿਉ ਵੈਰ ਵਿਕਾਰਾ॥
ਮੈ ਜੇਹਾ ਨ ਵਿਸਾਹੁ ਧ੍ਰੋਹੁ ਸਗਲ ਸਮਾਧੀ ਮੀਨ ਅਹਾਰਾ॥
ਬਜਰੁ ਲੇਪੁ ਨ ਉਤਰੈ ਪਿੰਡੁ ਅਪਰਚੇ ਅਉਚਰਿ ਚਾਰਾ॥
ਮੈ ਜੇਹਾ ਨ ਦੁਬਾਜਰਾ ਤਜਿ ਗੁਰਮਤਿ ਦੁਰਮਤਿ ਹਿਤਕਾਰਾ॥
ਨਾਉ ਮੁਰੀਦ ਨ ਸਬਦਿ ਵੀਚਾਰਾ ॥29॥
ਇਨ੍ਹਾਂ ਅਵਗੁਣਾਂ ਦੀ ਹੋਂਦ ਨੂੰ ਆਪਣੇ ਅੰਦਰ ਮੰਨਦਿਆਂ ਜੇਕਰ ਅਸੀਂ ਪਰਮਾਤਮਾ ਅਗੇ ਇਨ੍ਹਾਂ ਤੋਂ ਛੁਟਕਾਰੇ ਦੀ ਅਰਦਾਸ ਕਰਦਿਆਂ ਜੋ ਵਿਚਾਰ ਅਸੀਂ ਆਰੰਭ ਤੋਂ ਲੈ ਕੇ ਚੱਲੇ ਸਾਂ ਕਿ ਆਪਣੇ ਕਰਮਾਂ ਦਾ ਫਲ ਅਸੀਂ ਆਪ ਹੀ ਭੋਗਣਾ ਹੈ। ਇਨ੍ਹਾਂ ਮਾੜੇ ਕਰਮਾਂ ਨੂੰ ਤਿਆਗ ਕੇ ਪਰਮਾਤਮਾ ਨਾਲ ਜੁੜ ਕੇ ਜੀਵਨ ਵਿਚ ਸੁਖ ਪਰਾਪਤ ਕਰੀਏ ਅਤੇ ਆਪਣੇ ਜੀਵਨ ਵਿਚ ਲਾਭ ਪਰਾਪਤ ਕਰੀਏ।
ਪਉੜੀ ॥
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍‍ਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥21॥
‘ਮੈਂ’ ਤੇ ਮੇਰਾ ‘ਮਨ’
ਕਈ ਵਾਰ ਇਕ ਵਿਚਾਰ ਦਿਮਾਗ ਵਿਚ ਉਠਦਾ ਹੈ, ਕਿ ਬੰਦੇ ਦੀ ‘ਮੈਂ’ ਤੇ ‘ਮਨ’ ਦਾ ਆਪਸ ਵਿਚ ਕੀ ਸੰਬੰਧ ਹੈ? ਇਨ੍ਹਾਂ ਦਾ ਆਪਸ ਵਿਚ  ਤਾਲਮੇਲ ਹੋਣਾ ਕਿਉਂ ਜ਼ਰੂਰੀ ਹੈ? ਜੇਕਰ ਦੋਹਾਂ ਦਾ ਆਪਸ ਵਿਚ ਤਾਲਮੇਲ ਨਾ ਹੋਵੇ ਤਾਂ ਬੰਦੇ ਦੇ ਜੀਵਨ ਤੇ ਕੀ ਫ਼ਰਕ ਪੈਂਦਾ ਹੈ?
ਵਿਚਾਰਨ  ਦੀ  ਗੱਲ ਤਾਂ ਇਹ ਹੈ ਕੀ, ਬੰਦੇ ਦੀ ‘ਮੈਂ’ ਯਾ ‘ਮਨ’ ਬੰਦੇ ਦੇ ਦਿਲ, ਦਿਮਾਗ਼, ਕਿਡਨੀ ਯਾ ਗੁਰਦੇ ਦੀ ਤਰ੍ਹਾਂ ਕੋਈ  ਸਥੁਲ ਅੰਗ ਤਾਂ ਹੈ ਨਹੀਂ ਕਿ ਇਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਫਿਰ ਹਰ ਕੋਈ ਮਨ ਕਰਕੇ ਕਿਉਂ ਪਰੇਸ਼ਾਨ ਰਹਿੰਦਾ ਹੈ?
ਆਪਣੀ ਇਸ ਸ਼ੰਕਾ ਦਾ ਨਿਵਾਰਨ ਕਰਨ ਵਾਸਤੇ ਦਾਸ ਨੇ ਇਕ ਸੁਝਵਾਨ ਵੀਰ ਜੀ ਨਾਲ ਸਤਿਸੰਗ ਕੀਤਾ।  ਉਨ੍ਹਾਂ ਨੇ ਬੜੇ ਪਿਆਰ ਨਾਲ ਆਪਣੇ ਪਾਸ ਬਿਠਾਇਆ ਤੇ ਸਮਝਾਣ ਲਗੇ।
ਪਹਿਲਾਂ ਤਾਂ ਅਸੀ  ‘ਮੈਂ’ ਬਾਰੇ ਗਲ ਕਰਦੇ ਹਾਂ, ਇਨਸਾਨ  ਅੰਦਰ ਇਕ ‘ਆਕੜ’ ਯਾ ‘ਹਉਮੈ’ ਹੁੰਦੀ ਹੈ।   ਜਿਸ ਕਰਕੇ ਉਸਦਾ ‘ਮਨ’ ਹਉਮੈ ਅਤੇ ਅਹੰਕਾਰ ਵਿਚ ਆ ਜਾਂਦਾ ਹੈ ਕਿ ਇਹ ਕੰਮ ਮੈਂ ਕੀਤਾ। ਜੇਕਰ ਮੈਂ ਉਥੇ ਹੁੰਦਾ ਤਾਂ ਗੱਲ ਕੁਝ ਹੋਰ ਹੀ ਹੋਣੀ ਸੀ, ਜੇਕਰ ਮੈਂ ਨਾ ਹੁੰਦਾ ਤਾਂ ਇਹ ਕੰਮ ਨਹੀਂ ਸੀ ਹੋਣਾ। ਅਜ ਦਾ ਜੋ ਸਮਾਂ ਚਲ ਰਿਹਾ ਹੈ ਇਸ ਵਿਚ ‘ਮੈਂ’ ਪਰਧਾਨ ਹੈ ।
ਹਰ ਬੰਦਾ ਭਾਵੇਂ ਕੋਈ ਛੋਟੀ ਪੱਧਰ ਦਾ ਹੋਵੇ ਭਾਵੇਂ ਉਚ ਪੱਧਰ ਦਾ, ਹਰ ਕੋਈ ‘ਮੈਂ’ ਵਿਚ ਗ੍ਰਸਿਆ ਰਹਿੰਦਾ ਹੈ ਕੋਈ ਵਿਰਲੇ ਹੀ ਹਨ ਜੋ ਇਸਤੋਂ ਬਚੇ ਰਹਿੰਦੇ ਹਨ।
ਕੀ ਬਂੰਦਾ ਆਪਣੀ ‘ਮੈਂ’ ਤੇ ਕਾਬੂ ਪਾ ਸਕਦਾ ਹੈ?  ਅਗਰ ਹਾਂ ਤਾਂ ਕਿਵੇਂ? ਹਰ ਬੰਦੇ ਵਿਚ ਪੰਜ ਵਿਕਾਰ ਹੁੰਦੇ ਹਨ (ਕਾਮ, ਕਰੋਧ, ਲੋਭ, ਮੋਹ, ਅਹੰਕਾਰ)।  ਕੀ ਅਸੀਂ ਇਨ੍ਹਾਂ  ਪੰਜ ਵਿਕਾਰਾਂ ਤੇ  ਕਾਬੂ ਪਾ ਕੇ ਆਪਣੀ  ‘ਮੈਂ’ ਤੇ ਕਾਬੂ ਪਾ ਸਕਦੇ ਹਾਂ ਯਾ ਫਿਰ ਸਾਨੂੰ ਆਪਣੇ ਮਨ ਨਾਲ ਤਾਲਮੇਲ ਕਰਨਾ ਪਵੇਗਾ।
ਬੰਦਾ ਆਪਣੀ  ‘ਮੈਂ’ ਉਪਰ ਸਿਰਫ ਇਕ ਤਰੀਕੇ ਨਾਲ ਕਾਬੂ ਪਾ ਸਕਦਾ ਹੈ, ਅਗਰ ਉਹ ਆਪਣੇ ਆਪ ਨੂੰ  ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਗਏ ਨਿਯਮਾਂ ਅਨੁਸਾਰ ਪਰਮਾਤਮਾ ਦੇ ਅਧੀਨ ਕਰ ਲਵੇ ਅਤੇ ਉਸ ਪਰਮਾਤਮਾ ਨੂੰ ਆਪਣਾ ਕਰਤਾ ਧਰਤਾ ਸਮਝੇ।
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥1॥ ਰਹਾਉ ॥(ਪੰਨਾ-727)
ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥
ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥1॥(ਪੰਨਾ-1128)
ਮੈ ਨਿਰਗੁਨ ਗੁਣੁ ਨਾਹੀ ਕੋਇ ॥
ਕਰਨ ਕਰਾਵਨਹਾਰ ਪ੍ਰਭ ਸੋਇ ॥1॥ ਰਹਾਉ ॥(ਪੰਨਾ-387)
ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ ॥
ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥1॥ ਰਹਾਉ ॥ (ਪੰਨਾ-166)
ਹੁਣ  ਅਸੀਂ ਦੂਜੇ ਵਿਸ਼ੇ ਵਲ ਵੇਖਦੇ ਹਾਂ ਉਹ ਹੈ ‘ਮਨ’।  ਸਵਾਲ ਇਹ ਹੈ ਕਿ  ‘ਮਨ’ ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ  ਅਤੇ  ਇਹ ਕਿਉਂ ਜ਼ਰੂਰੀ ਹੈ? ‘ਮਨ’ ਨੂੰ  ‘ਮੈਂ’ ਨਾਲ  ਕਿਵੇਂ ਜੋੜ ਕੇ ਰਖਿਆ ਜਾ ਸਕਦਾ ਹੈ? ‘ਮਨ’  ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ ਅਤੇ ‘ਮਨ’ ਨੂੰ ਸਮਝਾਣ ਦੀ ਲੋੜ ਕਿਉਂ ਹੈ?
ਧੰਨ ਧੰਨ ਸਾਹਿਬ  ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ‘ਮਨ’ ਨੂੰ  ਕਈ ਤਰ੍ਹਾਂ ਦੇ ਨਾਮ  (ਮਿਤ੍ਰ, ਬਾਵਰੇ, ਪਰਦੇਸੀ, ਕਰਹਲਾ, ਚੰਚਲ) ਲੈ ਕੇ ਸਮਝਾਇਆ ਗਿਆ ਹੈ।
ਸਵਾਲ ਇਹ ਹੈ ਕਿ  ‘ਮਨ’ ਨੂੰ  ਇਤਨਾ ਸਮਝਾਣ  ਦੀ ਲੋੜ ਕਿਉਂ ਹੈ ਅਤੇ ਸਾਡਾ ‘ਮਨ’ ਵਾਰ ਵਾਰ ਕਿਉਂ ਭਟਕ ਜਾਂਦਾ ਹੈ? ‘ਮਨ’ ਆਪਣੇ ਆਪ ਕਿਉਂ ਵੱਸ ਵਿਚ ਨਹੀਂ ਆਉਂਦਾ?
ਇਹ ਮਨੁ ਚੰਚਲ ਵਸਿ ਨ ਆਵੈ ॥
ਦੁਬਿਦਾ ਲਾਗੈ ਦਹ ਦਿਸਿ ਧਾਵੈ ॥ (ਪੰਨਾ-127)
ਐਸੀ ਕਿਹੜੀ ਦੁਬਿਧਾ ਹੈ ਜਿਹੜੀ ਮਨ ਨੂੰ ਟਿਕਣ ਨਹੀਂ ਦੇਂਦੀ? ਕੀ ਇਹ ਪੰਚ ਵਿਕਾਰ ਹਨ? ਯਾ ਬੰਦੇ ਦੀ ‘ਮੈਂ’ ਹੈ? ਯਾ ਇਸ ‘ਮਨ’ ਤੇ ਪਿਛਲੇ ਜਨਮਾ ਦਾ ਕੋਈ ਲੇਖਾ ਹੈ?
ਜਨਮ ਜਨਮ ਕੀ ਇਸ ਮਨ ਕੳ ਮਲੁ ਲਾਗੀ ਕਾਲਾ ਹੋਆ ਸਿਆਹ ॥ (ਪੰਨਾ-651)
ਇਸ ਮਨ ਦੇ ਵਿਕਾਰ ਦੂਰ ਕਰਨ ਵਾਸਤੇ, ਇਸ ਮਨ ਦੀ ਮੈਲ  ਸਾਫ਼ ਕਰਨ ਵਾਸਤੇ ਅਤੇ  ਇਸ ਮਨ ਨੂੰ ਟਿਕਾਣ ਵਾਸਤੇ ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਕਈ ਤਰ੍ਹਾਂ ਸਮਝਾਇਆ ਗਿਆ ਹੈ। ਜਿਵੇਂ,
ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ॥ (ਪੰਨਾ-298)
ਮਨ ਰੇ ਥਿਰ ਰਹੁ ਮਤੁ ਕਤ ਜਾਹੀ ਜੀਉ ॥(ਪੰਨਾ-598)
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ (ਪੰਨਾ-451)
ਏ ਮਨ ਮੇਰਿਆ ਤੂ ਥਿਰ ਰਹੁ ਚੋਟ ਨ ਖਾਵਹੀ ਰਾਮ ॥(ਪੰਨਾ-1113)
ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣ ॥(ਪੰਨਾ-441)
ਏ ਮਨ  ਮੇਰਿਆ ਤੂ  ਸਮਝੁ ਅਚੇਤ ਇਆਣਿਆ ਰਾਮ ॥
ਏ ਮਨ ਮੇਰਿਆ ਛਡਿ ਅਵਗਣ  ਗੁਣੀ ਸਮਾਣਿਆ ਰਾਮ ॥(ਪੰਨਾ-1112)
ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਸਾਹਿਬ ਸ਼੍ਰੀ ਗੁਰੁ ਤੇਗ ਬਹਾਦੁਰ ਮਹਾਰਾਜ ਜੀ ਦੁਆਰਾ ਉਚਾਰੇ 57 ਸਲੋਕਾਂ ਵਿਚ ਵੀ ਮਨ ਨੂੰ ਜੀਵਨ ਬਾਰੇ ਕਈ ਉਦਾਹਰਨਾਂ ਦੇ ਕੇ ਸਮਝਾਇਆ ਗਿਆ ਹੈ, ਕਿ ਮਨ ਕਿਸੇ ਤਰ੍ਹਾਂ ਸਥਿਰ ਹੋ ਸਕੇ।
ਇਤਨੀਆ ਵਿਚਾਰਾਂ ਸਾਂਝੀਆਂ ਹੋਣ ਤੋਂ  ਬਾਅਦ  ਵੀਰ ਜੀ  ਸਮਝਾਣ ਲਗੇ , ਹੁਣ ਸਵਾਲ ਇਹ ਉਠਦਾ ਹੈ ਕਿ ਬੰਦੇ ਦੀ ‘ਮੈਂ’ ਅਤੇ ‘ਮਨ’ ਦਾ ਤਾਲਮੇਲ ਕਿਵੇਂ ਹੋਵੇ? ਉਸਦਾ ਪਹਿਲਾ ਹੱਲ ਇਹ ਹੈ ਕਿ ਬੰਦਾ ਆਪਣੇ ਆਪ ਨੂੰ ਨਿਮਾਣਾ ਸਮਝੇ ਅਤੇ ਆਪਣੇ ਮਨ ਨੂੰ ਟਿਕਾਣ ਵਾਸਤੇ ਸਤਿਗੁਰ ਅਗੇ ਅਰਦਾਸ ਕਰੇ।
ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥
ਦੇਖਿ ਤੁਮ੍‍ਾਰਾ ਦਰਸਨੋ ਮੇਰਾ ਮਨੁ ਧੀਰੇ ॥1॥ ਰਹਾਉ ॥ (ਪੰਨਾ-398)
ਦੂਸਰਾ ਹੱਲ ਹੈ ਕੀ ਬੰਦਾ ਆਪਣੇ  ‘ਮਨ’  ਨੂੰ ਹਮੇਸ਼ਾਂ ਆਪਣੇ ਆਪ ਨਾਲ ਜੋੜ ਕੇ ਰਖੇ, ਆਪਣੇ ‘ਮਨ’ ਨੂੰ ਸਮਝਾਵੇ ਅਤੇ ਆਪਣੇ ਆਪ ਤੇ ਆਪਣੇ  ‘ਮਨ’ ਦੇ ਵਿਚ ਤਾਲਮੇਲ ਬਿਠਾਵੇ ਜਿਵੇਂ,
ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥
ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥1॥ ਰਹਾਉ ॥
ਮੇਰੇ ਮਨ ਏਕਸ ਸਿਉ ਚਿਤੁ ਲਾਇ ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥1॥ ਰਹਾਉ ॥
ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥1॥ ਰਹਾਉ ॥
ਮੇਰੇ ਮਨ ਸੁਖਦਾਤਾ ਹਰਿ ਸੋਇ ॥
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥1॥ ਰਹਾਉ ॥
ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥1॥ ਰਹਾਉ ॥
ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥
ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥1॥ ਰਹਾਉ ॥
ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥1॥ ਰਹਾਉ ॥
ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥1॥ ਰਹਾਉ ॥
ਇਤਨਿਆ ਕੁ ਵਿਚਾਰਾਂ ਸਾਂਝੀਆਂ ਕਰਨ ਤੋ ਬਾਅਦ ਵੀਰ ਜੀ ਆਖਣ ਲਗੇ ਕਿ ਭਾਈ ਜਿੰਨੀ ਕੁ ਮੇਰੀ ਸਮਝ ਕੰਮ ਕਰਦੀ ਹੈ ਉਤਨੇ ਵਿਚਾਰ ਆਪਜੀ ਨਾਲ ਸਾਂਝੇ ਕੀਤੇ ਹਨ ਅਗੇ ਵਾਹਿਗੁਰੂ ਰਾਖਾ ਹੈ।
ਦਾਸ ਨੇ ਵੀ ਵੀਰ ਜੀ ਨੂੰ ਫਤਿਹ ਬੁਲਾਈ ਤੇ ਇਹ ਸੋਚਦਾ ਹੋਇਆ ਤੁਰ ਪਿਆ ਕਿ  ਹੁਣ ਮੈਂ ਆਪਣੀ  ‘ਮੈਂ’ ਅਤੇ ‘ਮਨ’  ਉਪਰ ਕਿਵੇਂ ਕਾਬੂ ਪਾ ਕੇ ਆਪਣਾ ਜੀਵਨ ਸੁਖਾਲਾ ਕਰ ਸਕਦਾ ਹਾਂ?