Punjab News - Quami Ekta Punjabi Newspaper (ਕੌਮੀ ਏਕਤਾ) » ਮੁਹੰਮਦ ਬਸ਼ੀਰ

ਔਰਤ ਦਿਵਸ ਤੇ ਵਿਸ਼ੇਸ਼
ਰਾਜਿਆਂ, ਮਹਾਂ-ਰਾਜਿਆਂ , ਬਾਦਸ਼ਾਹਾਂ, ਗੁਰੂਆਂ, ਪੀਰਾਂ, ਫਕੀਰਾਂ ਨੂੰ ਜਨਮ ਦੇਣ ਵਾਲੀ ਤਿਆਗ ਦੀ ਮੂਰਤ ਔਰਤ (ਜੱਗ ਜਨਨੀ) ਨੂੰ ਰੱਬ ਨੇ ਕੁਝ ਵਿਸ਼ੇਸ਼ ਗੁਣ ਦੇ ਕੇ ਪੈਦਾ ਕੀਤਾ ਹੈ। ਰੱਬ ਦੁਆਰਾ ਪੈਦਾ ਕੀਤੇ ਇਸ ਜੀਵ (ਜਿਸ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ) ਦੇ ਗੁਣਾਂ ਦੀ ਮਹਿਮਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਜੇਕਰ ਅਸੰਭਵ ਨਹੀਂ ਤਾਂ ਔਖਾ ਜਰੂਰ ਹੈ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਤੋਂ ਮਨੁੱਖ ਜਾਤੀ ਦਾ ਜਨਮ ਹੋਇਆ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਤੋ ਸਾਨੂੰ ਇਤਿਹਾਸਿਕ ਘਟਨਾਵਾਂ ਦੇ ਲਿਖਤੀ ਸਬੂਤ ਮਿਲਦੇ ਹਨ ਉਦੋਂ ਤੋਂ ਹੀ ਦੇਖਣ ਵਿੱਚ ਆਉਂਦਾ ਹੈ ਕਿ ਔਰਤ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਲਤਾੜਿਆ-ਫਿਟਕਾਰਿਆ ਜਾਂਦਾ ਰਿਹਾ ਹੈ। ਜਿਵੇਂ ਕਿ ਪ੍ਰਾਚੀਨ ਹਿੰਦੂ  ਸਮਾਜ ਵਿਚ ਤਿਆਗ ਦੀ ਮੂਰਤ ਨੂੰ ਆਪਣੇ ਪਤੀ ਦੇ ਮਰਨ ਉਪਰੰਤ ਉਸਦੀ ਚਿਤਾ ਵਿਚ ਸਤੀ ਦੇ ਰੂਪ ਵਿਚ ਸੜ੍ਹਨ ਲਈ ਮਜਬੂਰ ਕਰਕੇ ਉਸਦੀ  ਪਵਿੱਤਰਤਾ ਦੀ ਰੱਖਿਆ ਕਰਨ ਦਾ ਢੋਂਗ ਰਚਿਆ ਜਾਂਦਾ ਸੀ ਤੇ ਕਦੇ ਬਾਲ ਵਿਆਹ ਕਰਕੇ ਕੁਦਰਤ ਦੇ ਸਿਧਾਂਤਾ ਦੇ ਵਿਰੁੱਧ ਉਸਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ। ਭਾਵੇਂ ਕਿ ਇਸਲਾਮ ਧਰਮ ਵਿਚ ਔਰਤ ਨੂੰ ਮਾਂ ਦੇ ਰੂਪ ਵਿਚ ਬਹੁਤ ਸਨਮਾਣ ਦਿੱਤਾ ਗਿਆ ਹੈ ਕਿਹਾ ਜਾਂਦਾ ਹੈ ਕਿ ਮਾਂ ਦੇ ਪੈਰਾਂ ਹੇਠ ਜੰਨਤ (ਸਵਰਗ) ਹੈ। ਭਾਵ ਮਾਂ ਦੀ ਸੇਵਾ ਅਤੇ ਸਤਿਕਾਰ ਕੀਤੇ ਬਿਨ੍ਹਾਂ ਜੰਨਤ ਵਿਚ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ ਪਰ ਮੁਸਲਿਮ ਭਾਇਚਾਰੇ ਦੇ ਵਿੱਚ ਵੀ ਅਸਲ ਸਥਿਤੀ ਇਸਦੇ ਬਿਲਕੁਲ ਉਲਟ ਹੈ ਭਾਰਤੀ ਇਤਿਹਾਸ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਮੁਸਲਿਮ ਧਰਮ ਦੇ ਲੋਕ ਵੀ ਔਰਤ ਨੂੰ ਦਿਲ ਪਰਚਾਵੇ ਦਾ ਸਾਧਨ ਮਾਤਰ ਹੀ ਮੰਨਦੇ ਸਨ। ਤਰ੍ਹਾਂ ਤਰ੍ਹਾਂ ਦੇ ਨਾਲ ਔਰਤ ਦਾ ਸੋਸ਼ਣ ਕੀਤਾ ਜਾਂਦਾ ਸੀ। ਔਰਤ ਦੀ ਅਜਿਹੀ ਸਥਿਤੀ ਨੂੰ ਦੇਖ ਕੇ ਹੀ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ” ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਇਸ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਔਰਤ ਦੀ ਸਥਿਤੀ ਦੂਜੇ ਦਰਜੇ ਵਾਲੀ ਹੀ ਹੈ।ਗੱਲ ਕੀ ਭਾਵੇਂ ਕੋਈ ਵੀ ਧਰਮ ਹੋਵੇ ਜਾਂ ਕੋਈ ਵੀ ਸਮਾਜ ਸਿਧਾਤਾਂ ਵਿੱਚ ਤਾਂ ਔਰਤ ਨੂੰ ਉੱਚਾ ਦਰਜਾ ਦਿੰਦਾਂ ਹੈ ਪਰ ਅਸਲ ਵਿਚ ਕੁੱਖ ਤੋਂ ਲੈ ਕੇ ਕਬਰ/ਮੌਤ ਤੱਕ ਉਸ ਨੂੰ ਜਲੀਲ ਕਰਨ , ਨਿੱਚਾ ਦਿਖਾਉਣ, ਉਸਦਾ ਸੋਸ਼ਣ ਕਰਨ ਦਾ ਕੋਈ ਵੀ ਮੌਕਾ ਮਰਦ ਪ੍ਰਧਾਨ ਸਮਾਜ ਦੁਆਰਾ ਜਾਇਆ  ਨਹੀਂ ਕੀਤਾ ਜਾਂਦਾ। ਜਦੋਂ ਕਿ ਇਤਿਹਾਸ ਗਵਾਹ ਹੈ ਕਿ ਔਰਤਾਂ ਨੇ ਆਪਣੀ ਕਾਬਲੀਅਤ, ਪ੍ਰਤਿਭਾ, ਦਲੇਰੀ, ਸਮਰਪਣ ਆਦਿ ਦੇ ਨਾਲ ਯੁੱਗ ਪਲਟਾਊ ਘਟਨਵਾਂ ਨੂੰ ਅੰਜਾਮ ਦਿੱਤਾ ਹੈ। ਜਿਵੇਂ ਕਿ ਝਾਂਸੀ ਦੀ ਰਾਣੀ ਲਕਛਮੀ ਬਾਈ, ਸ਼੍ਰੀਮਤੀ ਐਂਨੀ ਬੇਸੈਂਟ, ਸਰੋਜਨੀ ਨਾਇਡੂ, ਮਦਰ ਟਰੇਸਾ, ਤਈਬਾ ਬੇਗਮ, ਭੀਕਾ ਜੀ ਕਾਮਾ, ਕਲਪਣਾ ਚਾਵਲਾ ਆਦਿ ਦੁਆਰਾ ਕੀਤੇ ਕਾਰਨਾਮਿਆਂ ਨੂੰ ਅਗਰ ਇਤਿਹਾਸ ਵਿਚੋ ਹਟਾ ਦੇਈਏ ਤਾਂ ਇਤਿਹਾਸ ਅਧੂਰਾ ਰਹਿ ਜਾਵੇਗਾ।

ਭਾਵੇਂ ਕਿ ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵੱਧ ਰਹੀ ਹੈ। ਮਰਦ ਪ੍ਰਧਾਨ ਸਮਾਜ ਦੇ ਦੁਆਰਾ ਪ੍ਰਚਾਰ ਵੀ ਇਹ ਕੀਤਾ ਜਾ ਰਿਹਾ ਹੈ ਕਿ ਅੱਜ ਦੀ ਔਰਤ ਹਰ ਪੱਖ ਤੋਂ ਸੁਤੰਤਰ ਹੈ, ਮਰਦ ਦੇ ਬਰਾਬਰ ਹੈ। ਭਾਰਤੀ ਸੰਵਿਧਾਨ ਅਨੁਸਾਰ ਵੀ ਔਰਤ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਭਾਵ ਲਿੰਗ ਦੇ ਆਧਾਰ ਤੇ ਕਿਸੇ ਨਾਲ  ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਔਰਤ ਤੇ ਹੋ ਰਹੇ ਅਤਿੱਆਚਾਰ ਘਟਣ ਦਾ ਨਾਮ ਨਹੀਂ ਲੈ ਰਹੇ। ਕਦੇ ਔਰਤ ਦੇ ਭਰੂਣ ਦਾ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ, ਕਦੇ  ਦਹੇਜ ਦੇ ਕਾਰਨ ਅਬਲਾ ਨਾਰੀ ਨੂੰ ਜਲਾਇਆ ਜਾਂਦਾ ਹੈ ਅਤੇ ਕਦੇ ਜਬਰ ਜਿਨਾਹ ਦਾ ਸ਼ਿਕਾਰ ਬਣਾ ਕਿ ਔਰਤ ਨੂੰ ਜਿੰਦਾ ਲਾਸ਼ ਦਾ ਰੂਪ ਦੇ ਕੇ ਨਿਰਦਈ ਸਮਾਜ ਵਿਚ ਧੱਕੇ ਖਾਣ ਅਤੇ ਤਾਨੇ-ਮਿਹਨੇ ਸੁਨਣ ਲਈ ਛੱਡ ਦਿੱਤਾ ਜਾਂਦਾ ਹੈ ਕਈ ਬਾਰ ਤਾਂ ਹਬਸ ਦੇ ਦਰਿੰਦਿਆਂ ਦੁਆਰਾ ਸਾਲ-ਛੇ ਮਹੀਨਿਆਂ ਦੀਆਂ ਮਾਸੂਮ ਬੱਚੀਆਂ ਅਤੇ 70-80 ਸਾਲਾਂ ਦੀਆਂ ਬਜ਼ੁਰਗ ਔਰਤਾਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ। ਆਪਣੀ ਹਬਸ ਦੀ ਭੁੱਖ ਮਿਟਾਉਣ ਲਈ ਔਰਤ ਜਾਤੀ ਦੇ ਹੋ ਰਹੇ ਘੋਰ ਅਪਮਾਣ ਨੂੰ ਕਿਸੇ ਵੀ ਤਰ੍ਹਾਂ ਉਚਿੱਤ ਨਹੀਂ ਠਹਿਰਾਇਆ ਜਾ ਸਕਦਾ। ਇਸ ਦੇ ਖਿਲਾਫ ਸਾਰੇ ਮੱਤ-ਭੇਦ ਭੁਲਾ ਕੇ ਸਮੁੱਚੇ ਸਮਾਜ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ। ਭਾਵੇਂ ਕਿ ਔਰਤਾਂ ਤੇ ਹੋ ਰਹੇ ਅਤਿੱਆਚਾਰ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਨੇ ਕਈ ਕਾਨੂੰਨ ਜਿਵੇਂ ਕਿ ਬਾਲ ਵਿਆਹ ਰੋਕੂ ਕਾਨੂੰਨ, ਸਤੀ ਪ੍ਰਥਾ ਦੇ ਵਿਰੁੱਧ ਕਾਨੂੰਨ, ਜਬਰ ਜਿਨਾਹ ਵਿਰੁੱਧ ਕਾਨੂੰਨ, ਦਹੇਜ ਵਿਰੋਧੀ ਕਾਨੂੰਨ ਅਦਿ ਬਣਾਏ ਹੋਏ ਹਨ ਫਿਰ ਵੀ ਇਹ ਸਮੱਸਿਆ ਜਿਵੇਂ ਦੀ ਤਿਵੇਂ ਹੀ ਖੜ੍ਹੀ ਹੈ। ਅਸਲ ਵਿੱਚ ਇਹ ਸਮੱਸਿਆ ਬਹੁਤ ਗੰਭੀਰ ਹੈ। ਸਦੀਆਂ ਤੋਂ ਮਨੁੱਖ ਦੀ ਮਾਨਸਿਕਤਾ ਵਿੱਚ ਜੰਮੀ ਬੈਠੀ ਹੈ। ਇਸ ਮਾਨਸਿਕਤਾ ਨੂੰ ਬਦਲਣ ਲਈ ਮਰਦ ਪ੍ਰਧਾਨ ਸਮਾਜ ਨੂੰ ਕਾਨੂੰਨਾਂ ਦੇ ਨਾਲ-ਨਾਲ ਮਾਨਸਿਕ ਰੂਪ ਵਿੱਚ ਵੀ ਤਿਆਰ ਕਰਨ ਦੀ  ਲੋੜ ਹੈ। ਉਸਨੂੰ ਔਰਤ ਦੀ ਮਹੱਤਤਾ, ਉਸਦੇ ਤਿਆਗ, ਬਲੀਦਾਨ, ਸਮਰਪਣ ਆਦਿ ਤੋਂ ਜਾਣੂ ਕਰਵਾਉਣਾ ਪਵੇਗਾ। ਇੱਥੇ ਮੈ ਇਹ ਜਰੂਰ ਕਹਿਣਾ ਚਹੁੰਦਾਂ ਹਾਂ ਕਿ ਔਰਤ ਨੂੰ ਪਵਿੱਤਰਤਾ ਦੀ ਮੂਰਤ ਮੰਨਿਆ ਜਾਂਦਾ ਹੈ ਇਸ ਕਰਕੇ ਉਸਨੂੰ ਆਪਣੀ ਪਵਿੱਤਰਤਾ ਅਤੇ ਸਤਿਕਾਰ ਨੂੰ ਬਹਾਲ ਕਰਨ ਲਈ ਆਪਣੇ ਸਰੀਰ ਨੂੰ ਇਕ ਵਸਤੂ ਦੇ ਰੂਪ ਵਿਚ ਫੈਸ਼ਨ ਸ਼ੋਆਂ, ਵੱਖ-ਵੱਖ ਵਸਤੂਆਂ ਦੇ ਇਸ਼ਤਿਹਾਰਾਂ ਆਦਿ ਵਿੱਚ ਆਪਣੇ ਜਿਸਮ ਦੀ ਨੁਮਾਇਸ਼ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਅਸ਼ਲੀਲ, ਭੜਕਾਊ, ਮਰਦਾਂ ਦਾ ਧਿਆਨ ਖਿੱਚਣ ਵਾਲਾ ਪਹਿਰਾਵਾ ਪਹਿਨਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕੱਪੜੇ ਤਨ ਦਾ ਸ਼ਿੰਗਾਰ ਹੁੰਦੇ ਹਨ ਨਾ ਕਿ ਅੰਗ ਪ੍ਰਦਰਸ਼ਨ ਦਾ ਸਾਧਨ। ਸੋ ਸਮਾਜ ਅਤੇ ਦੇਸ਼ ਦੇ ਵਡੇਰੇ ਹਿੱਤਾਂ ਲਈ ਔਰਤ ਨੂੰ ਆਪਣੀ ਪਵਿੱਤਰਤਾ ਬਣਾਈ ਰੱਖਣ ਲਈ ਸੰਜ਼ਮ ਤੋਂ ਕੰਮ ਲੈਣਾ ਚਾਹੀਦਾ ਹੈ ਇਸਦੇ ਨਾਲ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਔਰਤ ਨੂੰ ਦਿੱਤੇ ਉੱਚੇ ਅਤੇ ਸਤਿਕਾਰ ਵਾਲੇ  ਸਥਾਨ ਨੂੰ ਕੇਵਲ ਧਾਰਮਿਕ ਗ੍ਰੰਥਾਂ ਦਾ ਸਿੰਗਾਰ ਨਾ ਬਣਾ ਕੇ ਰੱਖਿਆ ਜਾਵੇ ਸਗੋਂ ਇਸਨੂੰ ਅਮਲੀ ਰੂਪ ਦੇ ਕੇ ਸਮਾਜ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ ਕੀਤੀ ਜਾਵੇ।

ਨਿੱਜੀ ਸਕੂਲਾਂ ਦੀ ਲੁੱਟ ਤੋਂ ਬਚਣ ਲਈ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਓ
ਸਿੱਖਿਆ ਨੂੰ ਕਿਸੇ ਵੀ ਦੇਸ਼, ਸੂਬੇ ਅਤੇ ਸਮਾਜ ਦੇ ਵਿਕਾਸ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ। ਇਸ ਕਰਕੇ ਦੇਸ਼ ਦੇ ਸਾਰੇ ਲੋਕਾਂ ਦਾ ਸਿੱਖਿਅਤ ਹੋਣਾ ਜਰੂਰੀ ਹੈ। ਦੇਸ਼ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਜਰੂਰੀ ਹੈ ਕਿ ਸਿੱਖਿਆ ਸਾਰੇ ਲੋਕਾਂ ਦੀ ਪਹੁੰਚ ਵਿੱਚ ਹੋਵੇ ਕਿਉਂਕਿ ਸਿੱਖਿਆ ਦੇ ਨਾਲ ਹੀ ਅਜਿਹੇ ਨਾਗਰਿਕ ਤਿਆਰ ਹੋਣਗੇ ਜੋ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾ ਕੇ ਆਪਣੇ ਦੇਸ਼ ਅਤੇ ਸੂਬੇ ਦੀ ਤਰੱਕੀ ਲਈ ਵਸੀਲਾ ਬਨਣਗੇ। ਪੁਰਾਤਣ ਸਮੇਂ ਵਿੱਚ ਵਿੱਦਿਆ ਦੇਣਾ ਇੱਕ ਸਰਵ-ਉੱਤਮ ਦਾਨ ਮੰਨਿਆ ਜਾਂਦਾ ਸੀ ਪਰ ਅੱਜ ਵਿੱਦਿਆ ਦਾਨ ਨਾ ਹੋ ਕੇ, ਇੱਕ ਵਪਾਰ ਬਣ ਕੇ ਰਹਿ ਗਈ ਹੈ। ਅੱਜ ਜਿੱਥੇ ਸਰਕਾਰੀ ਵਿਦਿਅਕ ਸੰਸਥਾਵਾਂ ਸਰਕਾਰ ਦੀ ਦੇਖ-ਰੇਖ ਹੇਠ ਮਿਹਨਤੀ ਅਧਿਆਪਕਾਂ ਦੇ ਉਦੱਮ ਸਦਕਾ ਦਿਨ-ਬ-ਦਿਨ ਤਰੱਕੀ ਕਰਕੇ ਸਫਲਤਾ ਦੀਆਂ ਬੁਲੰਦੀਆਂ ਤੱਕ ਪੁਹੰਚ ਰਹੀਆਂ ਹਨ। ਸਿੱਖਿਆ ਵਿਭਾਗ ਦੀ ਹੱਲਾਂ-ਸ਼ੇਰੀ ਨਾਲ ਅਧਿਆਪਕਾਂ ਨੇ ਦਿਨ-ਰਾਤ ਮਿਹਨਤ ਕਰਕੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਇਸ ਕਦਰ ਸਜ਼ਾਇਆ ਹੈ ਕਿ ਆਮ ਵਿਅਕਤੀ ਇਨ੍ਹਾਂ ਨੂੰ ਹੁਣ ਢਾਬਿਆਂ ਦੇ ਸਥਾਨ ਤੇ ਫਾਇਵ ਸਟਾਰ ਹੋਟਲ ਸਮਝਣ ਲੱਗ ਪਿਆ ਹੈ ਜਿੱਥੇ ਬੱਚੇ ਮੁਫਤ ਵਿੱਚ ਅੰਗਰੇਜੀ ਮਾਧਿਅਮ ਵਿੱਚ ਸਿੱਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਸਰਕਾਰ ਦੀਆਂ ਹੋਰ ਵਿਦਿਆਰਥੀ ਪੱਖੀ ਸਕੀਮਾਂ ਦਾ ਵੀ ਲਾਭ ਪ੍ਰਾਪਤ ਕਰ ਰਹੇ ਹਨ ਜਿਵੇਂ ਕਿ ਮੁਫਤ ਕਿਤਾਬਾਂ, ਸਲਾਨਾ ਅਤੇ ਮਹੀਨਾਵਾਰ ਕੋਈ ਫੀਸ ਨਹੀਂ, ਬੱਚਿਆਂ ਦੇ ਫੁਟਕਲ ਖਰਚਿਆਂ ਲਈ ਵਜੀਫਿਆਂ ਦਾ ਪ੍ਰਬੰਧ, ਵਿਭਾਗ ਵੱਲੋਂ ਸਮੇਂ-ਸਮੇਂ ਤੇ ਲਗਵਾਏ ਜਾਂਦੇ ਮੁਫਤ ਵਿਦਿਅਕ ਟੂਰ ਆਦਿ ਸਹੂਲਤਾਂ ਦਾ ਲਾਭ ਇਨ੍ਹਾਂ ਸਕੂਲਾਂ ‘ਚ ਪੜ੍ਹਣ ਵਾਲੇ ਬੱਚੇ ਸਹਿਜੇ ਹੀ ਉੱਠਾ ਰਹਿ ਹਨ ਨਾਲ ਹੀ ਬੱਚਿਆਂ ਨੂੰ ਆਧੁਨਿਕ ਤਕਨੀਕਾਂ ਜਿਵੇਂ ਐਜੂਸੈਟ, ਕੰਪਿਊਟਰ, ਈ ਕੋਨਟੈਂਟ ਆਦਿ ਰਾਹੀ ਆਸਾਨ ਢੰਗਾਂ ਨਾਲ ਪੜ੍ਹਾਇਆ ਜਾਂਦਾ ਹੈ। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮ ਨੂੰ ਧਿਆਨ ‘ਚ ਰੱਖਦੇ ਹੋਏ ਮਾਰਚ 2020 ਤੋਂ ਸਰਕਾਰੀ ਅਤੇ ਨਿੱਜੀ ਸਕੂਲ ਸਰਕਾਰੀ ਹੁਕਮਾਂ ਨਾਲ ਬੰਦ ਕੀਤੇ ਹੋਏ ਹਨ। ਇਸ ਕਰਕੇ ਸੈਸ਼ਨ 2020/21 ਦੀ ਪੜ੍ਹਾਈ ਸਰਕਾਰੀ ਅਤੇ ਨਿੱਜੀ ਸਕੂਲਾਂ ਵੱਲੋਂ ਵੱਖ-ਵੱਖ ਸਾਧਨਾਂ ਨਾਲ ਆਨ-ਲਾਇਨ ਕਰਵਾਈ ਜਾ ਰਹੀ ਹੈ। ਆਨ ਲਾਇਨ ਪੜ੍ਹਾਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਦੀਆਂ ਆਰਥਿਕ ਅਤੇ ਹੋਰ ਸਮੱਸਿਆਵਾਂ ਦੇ ਬਾਵਜੂਦ ਬਹੁਤ ਸੁੱਚਜੇ ਤਰੀਕੇ ਨਾਲ ਮੁਫਤ ਕਰਵਾਈ ਜਾ ਰਹੀ ਹੈ ਪਰ ਨਿੱਜੀ ਸਕੂਲਾਂ ਵੱਲੋਂ ਕਰਵਾਈ ਜਾ ਰਹੀ ਆਨ ਲਾਈਨ ਪੜ੍ਹਾਈ ਦੇ ਬਦਲ ਵਿੱਚ ਨਿੱਜੀ ਸਕੂਲਾਂ ਦੇ ਮਾਲਕ ਬੱਚਿਆਂ ਨੂੰ ਬਹੁਤ ਮਹਿੰਗੀਆਂ ਕਿਤਾਬਾਂ ਦੇ ਕੇ ਪਹਿਲਾਂ ਹੀ ਮੋਟੀਆਂ ਕਮਾਈਆਂ ਕਰ ਚੁੱਕੇ ਹਨ ਤੇ ਹੁਣ ਬੱਚਿਆਂ ਦੇ ਮਾਪਿਆਂ ਤੋਂ  ਪੂਰੀਆਂ ਫੀਸਾਂ ਵਸੂਲਣ ਲਈ ਨਾਦਰਸ਼ਾਹੀ ਫਰਮਾਨ ਜਾਰੀ ਕਰ ਰਹਿ ਹਨ ਜਿਸ ਨੂੰ ਜ਼ਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਿਨ੍ਹਾਂ ਬੱਚਿਆਂ ਦੇ ਸਹਾਰੇ ਨਿੱਜੀ ਸਕੂਲਾਂ ਦੇ ਮਾਲਕਾਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜ੍ਹੀਆਂ ਕਿਤੀਆਂ ਹਨ ਤੇ ਹਰ ਤਰ੍ਹਾਂ ਦੀਆਂ ਪਦਾਰਥਕ ਸੁੱਖ ਸਹੂਲਤਾਂ ਦਾ ਆਨੰਦ ਮਾਨ ਰਹੇ ਹਨ ਜੇਕਰ ਕਰਫਿਊ/ਤਾਲਾਬੰਦੀ ਦੀ ਸਥਿਤੀ ਕਾਰਨ ਉਪਜੀ ਬੇਰੁਜਗਾਰੀ ਅਤੇ ਲੋਕਾਂ ਦੀ ਬਿਗੜੀ ਆਰਥਿਕ ਸਥਿਤੀ ਦੇ ਦੌਰਾਨ ਇੱਕ ਸਾਲ ਬੱਚਿਆਂ ਤੋਂ ਫੀਸ ਨਹੀਂ ਲੈਣਗੇ ਜਾਂ ਨਾ-ਮਾਤਰ ਲੈ ਕੇ ਇੱਕ ਸਾਲ ਲਾਭ ਨਹੀਂ ਕਮਾਉਣਗੇ ਤਾਂ ਇਸ ਨਾਲ ਉਨ੍ਹਾਂ ਨੂੰ ਕੋਈ ਬਹੁਤ ਫਰਕ ਨਹੀਂ ਪਵੇਗਾ। ਕਈ ਨਿੱਜੀ ਸਕੂਲਾਂ ਵੱਲੋਂ ਫੀਸ ਨਾ ਲੈਣ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ ਜਿਸ ਨੂੰ ਸਮਾਜ ਅਤੇ ਦੇਸ਼ ਲਈ ਇੱਕ ਚੰਗਾ ਫੈਸਲਾ ਕਿਹਾ ਜਾ ਸਕਦਾ ਹੈ। ਪਰ ਕਈ ਸਕੂਲਾਂ ਵੱਲੋਂ ਦੇਸ਼ ਅਤੇ ਵਿਸ਼ਵ ਪੱਧਰ ਤੇ ਉੱਪਜੀ ਜਬਰਦਸਤ ਆਰਥਿਕ ਮੰਦੀ ਦੇ ਵਿੱਚ ਵੀ ਬੱਚਿਆਂ ਦੇ ਮਾਪਿਆਂ ਨੂੰ ਫੀਸ਼ਾਂ ਲਈ ਬਹੁਤ ਤੰਗ ਪਰੇਸ਼ਨ ਕੀਤਾ ਜਾ ਰਿਹਾ ਹੈ। ਇੱਥੇ ਮੈ ਨਿੱਜੀ ਸਕੂਲਾਂ ਵਿੱਚ ਪੜ੍ਹਾ ਰਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਹ ਸਲਾਹ ਜਰੂਰ ਦੇਣਾ ਚਹੁੰਗਾਂ ਕਿ ਝੂਠੇ ਸਟੇਟਸ ਸਿੰਬਲ ਦੇ ਵਹਿਮ ਚੋਂ ਨਿਕਲ ਕੇ ਆਪਣੇ ਬੱਚਿਆਂ ਨੂੰ ਹਰ ਪੱਖ ਤੋਂ ਅਧੁਨਿਕ ਸਹੂਲਤਾਂ ਨਾਲ ਲੈਸ ਅੰਗਰੇਜ਼ੀ ਮੀਡੀਅਮ ਵਾਲੇ ਸਾਰਕਾਰੀ ਸਕੂਲਾਂ ‘ਚ ਦਾਖਲ ਕਰਵਾਓ। ਇਸ ਨਾਲ ਤੁਸੀਂ ਇਸ ਔਖੀ ਘੜੀ ‘ਚ ਆਪਣੇ ਬੱਚੇ ਦੇ ਉਜਵਲ ਭਵਿੱਖ ਦਾ ਧਿਆਨ ਵੀ ਰੱਖ ਪਾਓਗੇ ਤੇ ਤੁਹਾਡੇ ਤੇ ਕੋਈ ਆਰਥਿਕ ਬੋਝ ਵੀ ਨਹੀਂ ਪਵੇਗਾ ਸਗੋਂ ਸਰਕਾਰੀ ਸਹੂਲਤਾਂ ਦਾ ਲਾਭ ਵੀ ਉਠਾ ਪਾਉਂਗੇ।

ਇਸ ਨਾਲ ਨਿਰੋਲ ਰੂਪ ਵਿੱਚ ਇੱਕ ਦੁਕਾਨਦਾਰੀ ਦੇ ਰੂਪ ‘ਚ ਚਲਾਏ ਜਾ ਰਹੇ ਪ੍ਰਾਈਵੇਟ ਸਕੂਲ ਦੇ ਮਾਲਕਾਂ ਨੂੰ ਵੀ ਸਬਕ ਮਿਲੇਗਾ। ਸਿਰਫ ਇੱਕ ਸਾਲ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਤਾਂ ਕਰਵਾਕੇ ਦੇਖੋ ਫਿਰ ਤੁਸੀਂ ਖੁਦ ਇਨ੍ਹਾਂ ਨਿੱਜੀ ਸਕੂਲਾਂ ਵੱਲ ਕਦੇ ਮੂੰਹ ਨਹੀ ਕਰੋਗੇ ਤੇ ਇਹ ਨਿੱਜੀ ਸਕੂਲ ਤੁਹਾਡੇ ਪਿੱਛੇ-ਪਿੱਛੇ ਘੁੰਮਣਗੇ।

ਇਸ ਗੱਲ ਨੂੰ ਵੀ ਤੁਸੀਂ ਸਾਰੇ ਭਲੀ-ਭਾਂਤੀ ਜਾਣਦੇ ਹੋ ਕਿ ਕਿਸ ਤਰ੍ਹਾਂ ਨਿੱਜੀ ਸਕੂਲੀ ਸੰਸਥਾਵਾਂ ਵੱਲੋਂ ਨਿੱਜੀ ਪ੍ਰਕਾਸ਼ਕਾਂ ਨਾਲ ਮਿਲੀ ਭੁਗਤ ਕਰਕੇ ਅੰਦਰੋਂ ਖਾਤੇ ਪੁਸਤਕਾਂ ਦੀਆਂ ਕੀਮਤਾਂ ’ਚ ਉਤਾਰ-ਚੜਾਓ ਕਰਦਿਆਂ ਮੋਟੇ ਕਮੀਸ਼ਨ ਵਸੂਲਣਾ, ਵਿਦਿਆਰਥੀਆਂ ਦੀ ਟਰਾਂਸਪੋਰਟੇਸ਼ਨ ਫੀਸ ’ਚ ਵਾਧਾ ਕਰਨਾ,  ਵਿੱਦਿਅਕ ਟੂਰ ਦੇ ਨਾਮ ਤੇ ਰੂਪਏ ਵਸੂਲਣ ਤੋਂ ਇਲਾਵਾ ਵੱਖ-ਵੱਖ ਢੰਗਵੰਝਾਂ ਰਾਹੀਂ ਸਹੂਲਤਾਂ ਦੇਣ ਦੀ ਡਰਾਮੇਬਾਜ਼ੀ ਕਰਦਿਆਂ ਰੂਪਏ ਵਸੂਲਣਾ ਅਤੇ ਸਟੇਸ਼ਨਰੀ ਦਾ ਸਮਾਨ ਸਕੂਲਾਂ ਵਿੱਚ ਹੀ ਜਾ ਕਿਸੇ ਖਾਸ ਵਿਕਰੇਤਾ ਰਾਹੀ ਵੇਚ ਕੇ ਰੂਪਏ ਇੱਕਠੇ ਕਰਦਿਆਂ ਮਾਪਿਆਂ ਦੀਆਂ ਜੇਬਾਂ ਤੇ ਦਿਨ-ਦਿਹਾੜੇ ਡਾਕਾ ਮਾਰੇ ਜਾਂਦੇ ਹਨ। ਇੱਥੋਂ ਤੱਕ ਕਿ ਕਈ ਸਕੂਲਾਂ ’ਚ ਵਿਦਿਆਰਥੀ ਨੂੰ ਪੜ੍ਹਾਈ ’ਚ ਕਮਜ਼ੋਰ ਦੱਸਦਿਆਂ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਨੂੰ ਪੜ੍ਹਾਈ ’ਚ ਹੁਸ਼ਿਆਰ ਬਨਾਉਣ ਲਈ ਵਾਧੂ ਕਲਾਸਾਂ ਲਾਉਣ ਦੇ ਬਹਾਨੇ ਉਹਨਾਂ ਤੋਂ ਮੋਟੇ ਰੂਪਏ ਬਟੋਰੇ ਜਾਂਦੇ ਹਨ। ਜਿਸ ਤੋਂ ਸਹਿਜ ਹੀ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ ਅਜਿਹੇ ਸਕੂਲਾਂ ’ਚ ਅਧਿਆਪਕ ਬੱਚਿਆਂ ਪ੍ਰਤੀ ਸੰਜੀਦਾ ਨਜ਼ਰ ਨਹੀਂ ਆਉਂਦੇ। ਹੋਰ ਤਾਂ ਹੋਰ ਨਿੱਜੀ ਸੰਸਥਾਵਾਂ ਵੱਲੋਂ ਮਾਪਿਆਂ ਤੋਂ ਵਸੂਲੇ ਜਾਂਦੇ ਬਿਲਡਿੰਗ ਫੰਡ ਅਤੇ ਡਿਵੈਲਪਮੈਂਟ ਫੰਡ ਤੋਂ ਇਲਾਵਾ ਸਾਲਾਨਾ ਫੰਡ ਵਿੱਚ ਸਕੂਲੀ ਸੰਸਥਾਵਾਂ ਵੱਲੋਂ ਕੁਝ ਵੀ ਨਹੀਂ ਦਰਸਾਇਆ ਜਾਂਦਾ ਕਿ ਮਾਪਿਆਂ ਤੋਂ ਵਸੂਲੀ ਜਾਂਦੀ ਸਾਲਾਨਾ ਮੋਟੀ ਰਕਮ ’ਚ ਬੱਚਿਆਂ ਨੂੰ ਕਿਹੜੀ ਸਹੂਲਤ ਦਿੱਤੀ ਜਾਵੇਗੀ। ਬੱਚਿਆਂ ਦੇ ਦਾਖਲਿਆਂ ਮੌਕੇ ਅਜਿਹੇ ਨਵੇਕਲੇ ਫੰਡਾਂ ਦੇ ਰੂਪ ’ਚ ਲਈਆਂ ਜਾਂਦੀਆਂ ਮੋਟੀਆਂ ਰਕਮਾ ਨਾਲ ਨਿੱਜੀ ਸਕੂਲਾਂ ਦੇ ਮਾਲਕਾਂ ਵੱਲੋਂ  ਸਤਿਕਾਰਤ ‘ਵਿੱਦਿਆ ਦੇ ਮੰਦਰਾਂ’ ਨੂੰ ਵੱਡੀਆਂ-ਵੱਡੀਆਂ ਇਮਾਰਤਾਂ ’ਚ ਤਬਦੀਲ ਕਰਕੇ ਸਰੇਆਮ ਵਿੱਦਿਆ ਦੀ ਆੜ ਵਿੱਚ ਵਿੱਦਿਆ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ।

‘‘ ਯੇ ਕੈਸਾ ਦੌਰ ਹੈ ਆਜ ਕੇ ਵਿਕਾਸਵਾਦੀ ਜਮਾਨੇ ਕਾ

ਇਨਸਾਨ ਵੀ ਪੱਥਰ ਹੋ ਗਿਆ, ਪੱਥਰ ਕੀ ਆਲੀਸ਼ਾਨ ਇਮਾਰਤੇਂ ਬਣਾਤੇ-ਬਣਾਤੇ।”

ਜੇਕਰ ਅਜਿਹੀ ਹੁੰਦੀ ਆ ਰਹੀ ਲੁੱਟ-ਖਸੁੱਟ ਨੂੰ ਅੱਖੋਂ ਪਰੋਖੇ ਕਰਕੇ ਵਿੱਦਿਆ ਦੇ ਮਿਆਰ ਨੂੰ ਵੀ ਦੇਖਦੇ ਹਾਂ ਤਾਂ ਉਹ ਵੀ ਬਹੁਤਾ ਤਸੱਲੀ ਬਖਸ਼ ਨਹੀਂ ਹੈ। ਅੱਜ ਅਜਿਹੇ ਅਦਾਰੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵਾਲੀਆਂ ਸੰਸਥਾਵਾਂ ਘੱਟ ਸਗੋਂ ਵਪਾਰ ਕਰਨ ਦੇ ਅੱਡੇ ਵੱਧ ਜਾਪਦੇ ਹਨ। ਇਹਨਾਂ ਸਕੂਲਾਂ ਵਿੱਚ ਬੱਚਿਆਂ ਦੀ ਸਮਝਣ ਸ਼ਕਤੀ ਵਿਕਸਤ ਕਰਨ ਦੀ ਬਜਾਏ ਰੱਟਾ ਜਾਂ ਘੋਟਾ ਲਗਵਾਉਣ ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਸਿਰਫ ਇੱਕ ਹੀ ਭਾਸ਼ਾ (ਇੰਗਲਿਸ਼) ਦੀ ਸ਼ੋਸ਼ੇਬਾਜ਼ੀ ਤੋਂ ਬਿਨ੍ਹਾ ਬਾਕੀ ਵਿੱਦਿਅਕ ਢਾਂਚਾ ਬਹੁਤਾ ਚੰਗਾ ਨਹੀਂ ਹੈ। ਜੇ ਅਸੀਂ ਸਰਕਾਰੀ ਅਹੁਦਿਆਂ ਤੇ ਲੱਗੇ ਲੋਕਾਂ ਦਾ ਅਧਿਐਨ ਕਰੀਏ ਤਾਂ ਉਹ ਵੀ ਬਹੁਤੇ ਸਰਕਾਰੀ ਸਕੂਲਾਂ ਦੀ ਹੀ ਦੇਣ ਹਨ। ਇਸ ਵਾਰ ਤਾਂ 10ਵੀਂ ਜਮਾਤ ਦਾ ਨਤੀਜਾ ਕਰੋਨਾ ਮਹਾਂਮਾਰੀ ਕਾਰਨ ਗਰੇਡ ਪ੍ਰਣਾਲੀ ਰਾਹੀ ਘੋਸ਼ਿਤ ਕੀਤਾ ਗਿਆ ਹੈ ਪਰ ਮਈ 2019 ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਦੇ ਨਤੀਜੇ ‘ਚ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪਾਸ ਪ੍ਰਤਿਸ਼ਤਤਾ 88.21% ਰਹੀ ਸੀ ਜੋ ਕਿ ਭੌਤਿਕ ਸਹੂਲਤਾਂ ਨਾਲ ਲਬਰੇਜ ਨਿੱਜੀ ਸਕੂਲਾਂ ਦੇ ਨਾਲੋਂ 8.7 % ਵੱਧ ਸੀ ਇਸੀ ਤਰ੍ਹਾਂ ਬਾਰਵੀਂ ਜਮਾਤ ਦਾ ਨਤੀਜਾ ਪ੍ਰਾਇਵੇਟ ਸਕੂਲਾਂ ਨਾਲੋਂ ਲਗਭਗ 5% ਵੱਧ ਸੀ। ਸੋਚਣ ਵਾਲੀ ਗੱਲ ਹੈ ਕਿ ਬਿਨ੍ਹਾਂ ਸਹੂਲਤਾਂ ਦੇ ਸਰਕਾਰੀ ਸਕੂਲਾਂ ਦਾ ਕੇਵਲ ਅਧਿਆਪਕਾਂ (ਜਿਨ੍ਹਾਂ ਨੂੰ ਸਰਕਾਰ ਦੇ ਪ੍ਰਤੀਨਿਧੀ ਅਤੇ ਉੱਚ ਅਹੁਦਿਆਂ ਤੇ ਬੈਠੇ ਅਫਸਰ ਅਕਸਰ ਵਿਹਲੇ ਕਹਿੰਦੇ ਹਨ) ਦੀ ਮਿਹਨਤ ਨਾਲ ਜੇਕਰ ਇੰਨ੍ਹਾਂ ਵਧੀਆ ਨਤੀਜਾ ਆ ਸਕਦਾ ਹੈ ਤਾਂ ਜੇਕਰ ਸਰਕਾਰ  ਦੀ ਥੋੜੀ ਹੋਰ ਸਵੱਲੀ ਨਜ਼ਰ ਇਨ੍ਹਾਂ ਸਕੂਲਾਂ ਤੇ ਪੈ ਜਾਵੇ ਤਾਂ ਕੀ ਹੋਵੇਗਾ। ਸੋ ਇਸ ਕਰਕੇ ਮੇਰੀ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਬੇਨਤੀ ਹੈ ਕਿ ਨਕਲੀ ਚਮਕ-ਦਮਕ ‘ਚੋਂ ਨਿਕਲੋਂ, ਆਪਣੀ ਹੋ ਰਹੀ ਲੁੱਟ-ਖਸੁੱਟ ਤੋਂ ਬਚੋਂ ਤੇ ਆਪਣੇ ਬੱਚਿਆਂ ਨੂੰ ਮੇਰੇ ਪੂਰੇ ਲੇਖ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਰਕਾਰੀ ਸਕੂਲਾਂ ‘ਚ ਦਾਖਲ ਕਰਕੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਵਿੱਦਿਆ ਦੀ ਸਹੂਲਤ ਦਾ ਲਾਭ ਪ੍ਰਾਪਤ ਕਰਕੇ ਆਪਣੇ ਬੱਚਿਆਂ ਦਾ ਸੁਨਹਿਰਾ ਭਵਿੱਖ ਬਣਾਓ।

ਨਫਸ ਦੇ ਖਿਲਾਫ ਜਿਹਾਦ ਦਾ ਦੂਜਾ ਨਾਮ ਰੋਜ਼ਾ ਹੈ
ਇਸਲਾਮ ਧਰਮ ਪੰਜ ਥੰਮਾਂ ਜਾਂ ਸਿਧਾਤਾਂ ਤੇ ਖੜ੍ਹਾ ਹੈ। ਜਿਸ ਵਿੱਚ  ਸਭ ਤੋਂ ਪਹਿਲਾਂ ਥੰਮ ਹੈ ਇੱਕ ਰੱਬ ਤੇ ਵਿਸ਼ਵਾਸ਼ ਕਰਨਾ ਤੇ ਕੇਵਲ ਉਸ ਦੀ ਹੀ ਪੂਜਾ/ਬੰਦਗੀ ਕਰਨਾ ਅਤੇ ਮੁਹੰਮਦ (ਸਲ.) ਨੂੰ ਪੈਗੰਬਰ ਮੰਨ ਕੇ ਉਹਨਾਂ ਦੁਆਰਾ ਆਪਣੇ ਜੀਵਨ ਵਿੱਚ ਅਪਣਾਏ ਸਿਧਾਤਾਂ ਨੂੰ ਅਪਣਾਉਣਾ ਹੈ। ਦੂਜਾ ਹੈ ਦਿਨ ‘ਚ ਪੰਜ ਵਾਰ ਨਮਾਜ਼ ਪੜ੍ਹਨਾ ਭਾਵ ਆਪਣੇ ਰੱਬ ਦੀ ਪੂਜਾ ਕਰਨਾ ਹੈ। ਤੀਜਾ ਥੰਮ ਹੈ ਜ਼ਕਾਤ ਭਾਵ ਆਪਣੀ ਨੇਕ ਕਮਾਈ ਦਾ 40ਵਾਂ ਹਿੱਸਾ (ਢਾਈ ਪ੍ਰਤੀਸ਼ਤ) ਗਰੀਬਾਂ, ਯਤੀਮਾਂ, ਲੋੜਵੰਦਾਂ ਨੂੰ ਰੱਬ ਦੀ ਰਜ਼ਾ ਲਈ ਦਾਨ ਦੇਣਾ ਹੈ। ਚੋਥਾ ਹੈ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਇੱਕ ਮਹੀਨੇ ਦੇ ਰੋਜ਼ੇ/ਵਰਤ ਰੱਖਣਾ ਹੈ। ਪੰਜਵਾਂ ਥੰਮ ਹੈ ਹੱਜ ਕਰਨਾ। ਭਾਵ ਆਪਣੀ ਜਿੰਦਗੀ ਵਿੱਚ ਇੱਕ ਵਾਰ ਮੱਕੇ (ਜੋ ਕਿ ਸਾਊਦੀ ਅਰਬ ਦਾ ਇੱਕ ਸ਼ਹਿਰ ਹੈ ਅਤੇ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ) ਦੀ ਯਾਤਰਾ ਕਰਨੀ।

ਰਮਜ਼ਾਨ ਦਾ ਪਵਿੱਤਰ ਮਹੀਨਾ ਅਰਬੀ ਸੰਨ ਹਿਜ਼ਰੀ (ਜੋ ਕਿ ਚੰਦਰਮਾ ਅਨੁਸਾਰ ਹਨ)  ਦਾ ਨੌਵਾਂ ਮਹੀਨਾ ਹੈ। ਸ਼ਾਬਾਨ ਅੱਠਵਾਂ ਮਹੀਨਾ ਹੈ। ਖੁਦਾ ਦੇ ਨੇਕ ਬੰਦੇ ਸ਼ਾਬਾਨ ਮਹੀਨਾ ਸ਼ੁਰੂ ਹੁੰਦੇ ਹੀ ਰਮਜ਼ਾਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ।ਇਸਲਾਮ ਧਰਮ ਦੇ ਬਹੁਤ ਸਾਰੇ ਹੁਕਮਾਂ ਵਾਂਗ ਰੋਜ਼ਾ ਵੀ ਸਹਿਜੇ-ਸਹਿਜੇ ਫਰਜ਼ ਕੀਤਾ ਗਿਆ। ਹਜ਼ਰਤ ਮੁਹੰਮਦ (ਸ.) ਨੇ ਸ਼ੁਰੂ ਵਿੱਚ ਮੁਸਲਮਾਨਾਂ ਨੂੰ ਹਰ ਮਹੀਨੇ ਕੇਵਲ ਤਿੰਨ ਦਿਨਾਂ ਦੇ ਰੋਜ਼ੇ ਰੱਖਣ ਦੀ ਹਦਾਇਤ ਕੀਤੀ ਸੀ। ਪਰ ਇਹ ਰੋਜ਼ੇ ਫਰਜ਼ ਨਹੀਂ ਸਨ। ਫਿਰ ਸੰਨ 2 ਹਿਜ਼ਰੀ ਵਿੱਚ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਦਾ ਹੁਕਮ ਕੁਰਆਨ ਵਿੱਚ ਨਾਜ਼ਲ ਹੋਇਆ। ਕਿਹਾ ਗਿਆ “ਹੇ ਈਮਾਨ ਲਿਆਉਣ ਵਾਲਿਓ ਰੱਬ ਦੇ ਹੁਕਮ ਨਾਲ ਤੁਹਾਡੇ ਉੱਪਰ ਰੋਜ਼ੇ ਫਰਜ਼ ਕਰ ਦਿੱਤੇ ਗਏ ਹਨ।ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲੀਆਂ ਉਮਤਾਂ ਤੇ ਫਰਜ਼ ਕੀਤੇ ਗਏ ਸਨ ਤਾਂ ਕਿ ਤੁਹਾਡੇ ਵਿੱਚ ਪਰਹੇਜ਼ਗਾਰੀ ਦਾ ਗੁਣ ਪੈਦਾ ਹੋ ਜਾਵੇ। ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਬਿਮਾਰਾਂ, ਮੁਸਾਫਰਾਂ, ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਇਸਤਰੀਆਂ ਲਈ ਭਾਵ ਜਿਹਨਾਂ ਵਿੱਚ ਰੋਜ਼ਾ ਰੱਖਣ ਦੀ ਤਾਕਤ ਨਾ ਹੋਵੇ ਉਨ੍ਹਾਂ ਨੂੰ ਰੋਜੇ ਰੱਖਣ ਤੋਂ ਛੋਟ ਦਿੱਤੀ ਗਈ ਹੈ। ਪਰਹੇਜ਼ਗਾਰੀ ਤੋਂ ਭਾਵ ਆਪਣੇ ਨਫ਼ਸ ਤੇ ਕਾਬੂ ਰੱਖਣਾ ਹੈ।ਇਸ ਮਹੀਨੇ ਵਿੱਚ ਇਸਲਾਮ ਧਰਮ ਦੀ ਪਵਿੱਤਰ ਕਿਤਾਬ ਕੁਰਆਨ ਸ਼ਰੀਫ਼ ਨਾਜ਼ਲ ਹੋਈ।ਇਸ ਕਰਕੇ ਇਸ ਨੂੰ ਕੁਰਆਨ ਦੀ ਸਾਲ ਗਿਰਾਹ ਦਾ ਮਹੀਨਾ ਵੀ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਰਮਜ਼ਾਨ ਦਾ ਮਹੀਨਾ ਜਿਸ ਨੂੰ ਪਵਿੱਤਰ ਅਤੇ ਬਰਕਤਾਂ ਵਾਲਾ ਮਹੀਨਾ ਕਿਹਾ ਜਾਂਦਾ ਹੈ ਇਸਲਾਮ ਜਗਤ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਸ ਮਹੀਨੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਭਾਵ ਮੁਸਲਮਾਨ ਪੂਰੇ ਮਹੀਨੇ ਦੇ ਰੋਜ਼ੇ (ਵਰਤ) ਰੱਖਦੇ ਹਨ। ਇਸ ਵਿੱਚ ਰੱਬ ਵੱਲੋਂ ਆਪਣੀ ਇਬਾਦਤ (ਪੂਜਾ) ਕਰਨ ਦਾ ਬਦਲ 70 ਗੁਣਾ ਤੱਕ ਵਧਾ ਦਿੱਤਾ ਜਾਂਦਾ ਹੈ। ਇਸ ਦੀ ਮਹੱਤਤਾ ਨੂੰ ਦੱਸਦੇ ਹੋਏ ਇਸਲਾਮ ਧਰਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ (ਸਲ.) ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ “ਐ ਲੋਕੋ ਤੁਹਾਡੇ ਸਾਹਮਣੇ ਇੱਕ ਬਹੁਤ ਮੁਬਾਰਕ ਅਤੇ ਬਰਕਤਾਂ ਵਾਲਾ ਮਹੀਨਾ ਆਉਣ ਵਾਲਾ ਹੈ। ਇਸ ਵਿੱਚ ਇੱਕ ਰਾਤ ਅਜਿਹੀ ਵੀ ਹੈ ਜਿਸ ਵਿੱਚ ਕੀਤੀ ਇਬਾਦਤ ਹਜ਼ਾਰ ਮਹੀਨਿਆਂ ਵਿੱਚ ਕੀਤੀ ਇਬਾਦਤ ਤੋਂ ਚੰਗੀ ਹੈ। ਇਸ ਦੇ ਰੋਜ਼ਿਆਂ ਨੂੰ ਰੱਬ ਨੇ ਤੁਹਾਡੇ ਤੇ ਫ਼ਰਜ਼ ਕੀਤਾ ਹੈ ਅਤੇ ਰਾਤ ਦੇ ਕਿਆਮ ਭਾਵ ਤਰਾਬੀ ਦੀ ਨਮਾਜ਼ ਨੂੰ ਤੁਹਾਡੇ ਲਈ ਸਵਾਬ (ਪੁੰਨ) ਦੀ ਚੀਜ਼ ਬਣਾਇਆ ਹੈ। ਕੋਈ ਵੀ ਮਨੁੱਖ ਜੋ ਇਸ ਮਹੀਨੇ ਵਿੱਚ ਚੰਗਾ ਕੰਮ ਕਰੇਗਾ ਉਸ ਨੂੰ ਫਰਜ਼ ਅਦਾ ਕਰਨ ਦੇ ਬਰਾਬਰ ਸਵਾਬ ਦਿੱਤਾ ਜਾਵੇਗਾ ਤੇ ਜੋ ਫ਼ਰਜ਼ ਅਦਾ ਕਰੇਗਾ ਉਸ ਨੂੰ 70 ਫ਼ਰਜ਼ ਅਦਾ ਕਰਨ ਦੇ ਬਰਾਬਰ ਸਵਾਬ ਦਿੱਤਾ ਜਾਵੇਗਾ”। ਇਹ ਸਬਰ ਦਾ ਮਹੀਨਾ ਹੈ ਤੇ ਮੁਹੰਮਦ (ਸਲ.) ਦੇ ਅਨੁਸਾਰ ਸਬਰ ਦਾ ਬਦਲਾ ਜੰਨਤ (ਸਵਰਗ) ਹੈ। ਇਹ ਗਰੀਬਾਂ, ਯਤੀਮਾਂ, ਵਿਧਵਾਵਾਂ ਆਦਿ ਨਾਲ ਭਲਾਈ ਅਤੇ ਹਮਦਰਦੀ ਕਰਨ ਦਾ ਮਹੀਨਾ ਹੈ।ਇਸ ਮਹੀਨੇ ਵਿੱਚ ਜਿਸ ਵਿਅਕਤੀ ਉਪੱਰ ਜ਼ਕਾਤ ਫਰਜ਼ ਹੈ ਉਸ ਨੂੰ ਆਪਣੀ ਆਮਦਨ/ਮਾਲ ਵਿੱਚਂੋ 40 ਵਾਂ ਹਿੱਸਾ  (2.5%) ਲੋੜਵੰਦਾਂ, ਗਰੀਬਾਂ, ਯਤੀਮਾਂ, ਵਿਧਵਾਵਾਂ ਆਦਿ ਨੂੰ ਦਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਮਹੀਨੇ ਦੇ ਪਹਿਲੇ ਹਿੱਸੇ ਨੂੰ ਰਹਿਮਤ ਦਾ, ਦੂਜੇ ਹਿੱਸੇ ਨੂੰ ਮਗਫ਼ਿਰਤ ਦਾ ਅਤੇ ਤੀਸਰੇ ਹਿੱਸੇ ਨੂੰ ਜਹੰਨਮ/ਨਰਕ ਤੋਂ ਛੁਟਕਾਰੇ ਦਾ ਕਿਹਾ ਗਿਆ ਹੈ। ਇਸ ਮਹੀਨੇ ਵਿੱਚ ਨੌਕਰਾਂ ਦੇ ਕੰਮ ਨੂੰ ਘੱਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਮੁਹੰਮਦ (ਸਲ.) ਨੇ ਕਿਹਾ “ਜੋ ਵਿਅਕਤੀ ਆਪਣੇ ਰੱਬ ਨੂੰ ਖੁਸ਼ ਕਰਨ ਲਈ ਕਿਸੇ ਰੋਜ਼ੇਦਾਰ ਦਾ ਰੋਜ਼ਾ ਇਫਤਾਰ ਕਰਵਾਏਗਾ ਅੱਲ੍ਹਾ ਉਸ ਨੂੰ ਵੀ ਰੋਜ਼ਾ ਰੱਖਣ ਵਾਲੇ ਦੇ ਬਰਾਬਰ ਦਾ ਸਵਾਬ ਦੇਣਗੇ ਜਦੋਂ ਕਿ ਰੋਜ਼ਾ ਰੱਖਣ ਵਾਲੇ ਦੇ ਸਵਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਕੀਤੀ ਜਾਵੇਗੀ”। ਇਸ ਗੱਲ ਨੂੰ ਲੈ ਕਿ ਅਕਸਰ ਰਮਜ਼ਾਨ ਦੇ ਮਹੀਨੇ ਵਿੱਚ ਵੱਡੇ-ਵੱਡੇ ਨੇਤਾਵਾਂ ਅਤੇ ਅਸਰ ਰਸੂਖ ਰੱਖਣ ਵਾਲੇ ਵਿਅਕਤੀਆਂ ਦੁਆਰਾ ਇਫਤਾਰ ਪਾਰਟੀਆਂ ਦਾ  ਪ੍ਰਬੰਧ ਕੀਤਾ ਜਾਂਦਾ ਹੈ। ਇਹਨਾਂ ਇਫਤਾਰ ਪਾਰਟੀਆਂ ਨੂੰ ਦੇਖਣ ਤੋਂ ਤਾਂ ਇਹ ਲੱਗਦਾ ਹੈ ਕਿ ਇਹ ਇਫਤਾਰ ਪਾਰਟੀਆਂ ਰੱਬ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਰੱਖੀਆਂ ਜਾਂਦੀਆਂ ਹਨ।ਇਹਨਾਂ ਇਫਤਾਰ ਪਾਰਟੀਆਂ ਤੋਂ ਲੋੜਵੰਦਾਂ, ਗਰੀਬਾਂ, ਯਤੀਮਾਂ, ਵਿਧਵਾਵਾਂ  ਆਦਿ ਨੂੰ ਦੂਰ ਹੀ ਰੱਖਿਆ ਜਾਂਦਾ ਹੈ ਕੇਵਲ ਉਹਨਾਂ ਲੋਕਾਂ ਨੂੰ ਹੀ ਬੁਲਾਇਆ ਜਾਂਦਾ ਹੈ ਜਿਹਨਾਂ ਤੋਂ ਕਿਸੇ ਪ੍ਰਕਾਰ ਦੇ ਹਿੱਤਾਂ ਦੀ ਪੂਰਤੀ ਕਰਨੀ ਹੋਵੇ। ਫਿਰ ਭਾਵੇਂ ਇਫਤਾਰ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਦਾ ਰੋਜ਼ਾ ਹੋਵੇ ਜਾ ਨਾ ਹੋਵੇ। ਇਸ ਤਰ੍ਹਾਂ ਦੀਆਂ ਇਫਤਾਰ ਪਾਰਟੀਆਂ ਇਸਲਾਮ ਦੇ ਸਿਧਾਤਾਂ ਨਾਲ ਮੇਲ ਨਹੀਂ ਖਾਂਦੀਆ।

ਦੂਸਰੀ ਜੋ ਸਭ ਤੋਂ ਵੱਡੀ ਕਮੀ ਅੱਜ ਕੱਲ ਦੇ ਰੋਜ਼ਾ ਰੱਖਣ ਵਾਲਿਆ ‘ਚ ਦੇਖਣ ਨੂੰ ਮਿਲਦੀ ਹੈ। ਉਹ ਇਹ ਹੈ ਸਵੇਰ ਤੋਂ ਸ਼ਾਮ ਤੱਕ ਭੁੱਖੇ ਤਾਂ ਰਹਿ ਲੈਂਦੇ ਹਨ ਪਰ ਜਿਹਨਾਂ ਚੀਜਾਂ ਤੋਂ ਰੋਜ਼ਾ ਰੱਖ ਕੇ ਬਚਣ ਲਈ ਕਿਹਾ ਗਿਆ ਹੈ ਉਨ੍ਹਾਂ ਤੋਂ ਨਹੀਂ ਬਚਦੇ। ਮੁਹੰਮਦ (ਸਲ.) ਨੇ ਕਿਹਾ ਸੀ ਕਿ “ਰੋਜ਼ਾ ਕੇਵਲ ਭੁੱਖੇ ਰਹਿਣ ਦਾ ਨਾਮ ਨਹੀਂ ਸਗੋ ਹਰ ਤਰਾਂ ਦੇ ਬੁਰੇ ਕੰਮਾਂ ਤੋਂ ਬਚ ਕੇ ਚੰਗੇ ਕੰਮ ਕਰਨ ਦਾ ਨਾਮ ਹੈ। ਸ਼ਰੀਰ ਦੇ ਹਰੇਕ ਅੰਗ ਭਾਵ ਹੱਥ, ਕੰਨ, ਨੱਕ, ਅੱਖ, ਜ਼ੁਬਾਨ ਆਦਿ ਦਾ ਵੀ ਰੋਜ਼ਾ ਹੁੰਦਾ ਹੈ।ਇਹਨਾਂ ਦੀ ਹਰ ਬੁਰੇ ਕੰਮ ਤੋਂ ਹਿਫਾਜ਼ਤ ਕਰਨੀ ਬਹੁਤ ਜਰੂਰੀ ਹੈ”। ਅਸਲ ਵਿੱਚ ਰਮਜ਼ਾਨ ਦਾ ਮਹੀਨਾ ਹਰ ਤਰ੍ਹਾਂ ਦੇ ਬੁਰੇ ਕੰਮਾਂ ਨੂੰ ਛੱਡ ਕੇ ਚੰਗੇ ਕੰਮ ਕਰਨ ਦਾ ਅਭਿਆਸ ਹੈ ਤਾਂ ਕਿ ਇਸ ਅਭਿਆਸ ਦੇ ਨਾਲ ਮਨੁੱਖ ਸਾਰਾ ਸਾਲ ਬੁਰਾਈਆਂ ਤੋਂ ਬਚ ਕੇ ਮਨੁੱਖਤਾ ਦੀ ਸੇਵਾ ਕਰਨ ਵਾਲਾ ਬਣੇ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਨਫਸ ਦੇ ਖਿਲਾਫ ਜਿਹਾਦ ਦਾ ਦੂਜਾ ਨਾਮ ਰੋਜ਼ਾ ਹੈ।

ਮੁਹੰਮਦ (ਸਲ.) ਦੇ ਵਿਚਾਰਾਂ ਨੂੰ ਜਾਨਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਰੋਜ਼ਾ ਕੇਵਲ ਭੁੱਖੇ ਪਿਆਸੇ ਰਹਿਣ ਦਾ ਨਾਮ ਨਹੀਂ ਸਗੋਂ ਬੁਰਾਈ ਨੂੰ ਛੱਡ ਕੇ ਅੱਛਾਈ ਨੂੰ ਅਪਣਾਉਣ ਦਾ ਨਾਮ ਹੈ।ਇਸ ਲਈ ਰੋਜ਼ਾ ਰੱਖਣ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ਰੋਜ਼ੇ ਦੀ ਅਸਲ ਰੂਹ ਨੂੰ ਪ੍ਰਾਪਤ ਕਰਨ ਦਾ ਯਤਨ ਕਰਨ। ਝੂਠ, ਨਿੰਦਾ-ਚੁਗਲੀ, ਲੜਾਈ-ਝਗੜੇ, ਦੰਗੇ ਫਸਾਦ, ਕਿਸੇ ਨੂੰ ਧੋਖਾ ਦੇਣਾ ਆਦਿ ਬੁਰੇ ਅਤੇ ਮਨੁੱਖਤਾ ਵਿਰੋਧੀ ਕੰਮਾਂ ਨੂੰ ਛੱਡ ਕੇ ਮਨੁੱਖਤਾ ਦੇ ਭਲੇ ਅਤੇ ਸੇਵਾ ਲਈ ਸਮਰਪਿਤ ਹੋ ਕੇ ਸਾਂਤ ਮਈ ਸਮਾਜ ਦੀ ਸਿਰਜਨਾ ਵੱਲ ਧਿਆਨ ਦੇਣ। ਇਸ ਤਰ੍ਹਾਂ ਹੀ ਰਮਜ਼ਾਨ ਮਹੀਨੇ ਦੇ ਅਸਲ ਮਕਸਦ ਨੂੰ ਪੂਰਾ ਕੀਤਾ ਜਾ ਸਕਦਾ ਹੈ। ਦੁਨੀਆਂ ਤੇ ਆiਖ਼ਰਤ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ”
8 ਮਾਰਚ ਨੂੰ ਔਰਤ ਦਿਵਸ ਤੇ ਵਿਸ਼ੇਸ਼/ਔਰਤ ਨੂੰ ਸਮਾਨ ਸਮਝਣ ਲਈ ਮਰਦ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਰਾਜਿਆਂ, ਮਹਾਂ-ਰਾਜਿਆਂ , ਬਾਦਸ਼ਾਹਾਂ, ਗੁਰੂਆਂ, ਪੀਰਾਂ, ਫਕੀਰਾਂ ਨੂੰ ਜਨਮ ਦੇਣ ਵਾਲੀ ਤਿਆਗ ਦੀ ਮੂਰਤ ਔਰਤ (ਜੱਗ ਜਨਨੀ) ਨੂੰ ਰੱਬ ਨੇ ਕੁਝ ਵਿਸ਼ੇਸ਼ ਗੁਣ ਦੇ ਕੇ ਪੈਦਾ ਕੀਤਾ ਹੈ। ਰੱਬ ਦੁਆਰਾ ਪੈਦਾ ਕੀਤੇ ਇਸ ਜੀਵ (ਜਿਸ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ) ਦੇ ਗੁਣਾਂ ਦੀ ਮਹਿਮਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਜੇਕਰ ਅਸੰਭਵ ਨਹੀਂ ਤਾਂ ਔਖਾ ਜਰੂਰ ਹੈ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਤੋਂ ਮਨੁੱਖ ਜਾਤੀ ਦਾ ਜਨਮ ਹੋਇਆ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਤੋ ਸਾਨੂੰ ਇਤਿਹਾਸਿਕ ਘਟਨਾਵਾਂ ਦੇ ਲਿਖਤੀ ਸਬੂਤ ਮਿਲਦੇ ਹਨ ਉਦੋਂ ਤੋਂ ਹੀ ਦੇਖਣ ਵਿੱਚ ਆਉਂਦਾ ਹੈ ਕਿ ਔਰਤ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਲਤਾੜਿਆ-ਫਿਟਕਾਰਿਆ ਜਾਂਦਾ ਰਿਹਾ ਹੈ। ਜਿਵੇਂ ਕਿ ਪ੍ਰਾਚੀਨ ਹਿੰਦੂ  ਸਮਾਜ ਵਿਚ ਤਿਆਗ ਦੀ ਮੂਰਤ ਨੂੰ ਆਪਣੇ ਪਤੀ ਦੇ ਮਰਨ ਉਪਰੰਤ ਉਸਦੀ ਚਿਤਾ ਵਿਚ ਸਤੀ ਦੇ ਰੂਪ ਵਿਚ ਸੜ੍ਹਨ ਲਈ ਮਜਬੂਰ ਕਰਕੇ ਉਸਦੀ  ਪਵਿੱਤਰਤਾ ਦੀ ਰੱਖਿਆ ਕਰਨ ਦਾ ਢੋਂਗ ਰਚਿਆ ਜਾਂਦਾ ਸੀ ਤੇ ਕਦੇ ਬਾਲ ਵਿਆਹ ਕਰਕੇ ਕੁਦਰਤ ਦੇ ਸਿਧਾਂਤਾ ਦੇ ਵਿਰੁੱਧ ਉਸਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ। ਭਾਵੇਂ ਕਿ ਇਸਲਾਮ ਧਰਮ ਵਿਚ ਔਰਤ ਨੂੰ ਮਾਂ ਦੇ ਰੂਪ ਵਿਚ ਬਹੁਤ ਸਨਮਾਣ ਦਿੱਤਾ ਗਿਆ ਹੈ ਕਿਹਾ ਜਾਂਦਾ ਹੈ ਕਿ ਮਾਂ ਦੇ ਪੈਰਾਂ ਹੇਠ ਜੰਨਤ (ਸਵਰਗ) ਹੈ। ਭਾਵ ਮਾਂ ਦੀ ਸੇਵਾ ਅਤੇ ਸਤਿਕਾਰ ਕੀਤੇ ਬਿਨ੍ਹਾਂ ਜੰਨਤ ਵਿਚ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ ਪਰ ਮੁਸਲਿਮ ਭਾਇਚਾਰੇ ਦੇ ਵਿੱਚ ਵੀ ਅਸਲ ਸਥਿਤੀ ਇਸਦੇ ਬਿਲਕੁਲ ਉਲਟ ਹੈ ਭਾਰਤੀ ਇਤਿਹਾਸ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਮੁਸਲਿਮ ਧਰਮ ਦੇ ਲੋਕ ਵੀ ਔਰਤ ਨੂੰ ਦਿਲ ਪਰਚਾਵੇ ਦਾ ਸਾਧਨ ਮਾਤਰ ਹੀ ਮੰਨਦੇ ਸਨ। ਤਰ੍ਹਾਂ ਤਰ੍ਹਾਂ ਦੇ ਨਾਲ ਔਰਤ ਦਾ ਸੋਸ਼ਣ ਕੀਤਾ ਜਾਂਦਾ ਸੀ। ਔਰਤ ਦੀ ਅਜਿਹੀ ਸਥਿਤੀ ਨੂੰ ਦੇਖ ਕੇ ਹੀ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ” ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਇਸ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਔਰਤ ਦੀ ਸਥਿਤੀ ਦੂਜੇ ਦਰਜੇ ਵਾਲੀ ਹੀ ਹੈ।ਗੱਲ ਕੀ ਭਾਵੇਂ ਕੋਈ ਵੀ ਧਰਮ ਹੋਵੇ ਜਾਂ ਕੋਈ ਵੀ ਸਮਾਜ ਸਿਧਾਤਾਂ ਵਿੱਚ ਤਾਂ ਔਰਤ ਨੂੰ ਉੱਚਾ ਦਰਜਾ ਦਿੰਦਾਂ ਹੈ ਪਰ ਅਸਲ ਵਿਚ ਕੁੱਖ ਤੋਂ ਲੈ ਕੇ ਕਬਰ/ਮੌਤ ਤੱਕ ਉਸ ਨੂੰ ਜਲੀਲ ਕਰਨ , ਨਿੱਚਾ ਦਿਖਾਉਣ, ਉਸਦਾ ਸੋਸ਼ਣ ਕਰਨ ਦਾ ਕੋਈ ਵੀ ਮੌਕਾ ਮਰਦ ਪ੍ਰਧਾਨ ਸਮਾਜ ਦੁਆਰਾ ਜਾਇਆ  ਨਹੀਂ ਕੀਤਾ ਜਾਂਦਾ। ਜਦੋਂ ਕਿ ਇਤਿਹਾਸ ਗਵਾਹ ਹੈ ਕਿ ਔਰਤਾਂ ਨੇ ਆਪਣੀ ਕਾਬਲੀਅਤ, ਪ੍ਰਤਿਭਾ, ਦਲੇਰੀ, ਸਮਰਪਣ ਆਦਿ ਦੇ ਨਾਲ ਯੁੱਗ ਪਲਟਾਊ ਘਟਨਵਾਂ ਨੂੰ ਅੰਜਾਮ ਦਿੱਤਾ ਹੈ। ਜਿਵੇਂ ਕਿ ਝਾਂਸੀ ਦੀ ਰਾਣੀ ਲਕਛਮੀ ਬਾਈ, ਸ਼੍ਰੀਮਤੀ ਐਂਨੀ ਬੇਸੈਂਟ, ਸਰੋਜਨੀ ਨਾਇਡੂ, ਮਦਰ ਟਰੇਸਾ, ਤਈਬਾ ਬੇਗਮ, ਭੀਕਾ ਜੀ ਕਾਮਾ, ਕਲਪਣਾ ਚਾਵਲਾ ਆਦਿ ਦੁਆਰਾ ਕੀਤੇ ਕਾਰਨਾਮਿਆਂ ਨੂੰ ਅਗਰ ਇਤਿਹਾਸ ਵਿਚੋ ਹਟਾ ਦੇਈਏ ਤਾਂ ਇਤਿਹਾਸ ਅਧੂਰਾ ਰਹਿ ਜਾਵੇਗਾ। ਅੱਜ ਵੀ ਭਾਰਤੀ ਔਰਤ ਦੇਸ਼ ਸਮਾਜ ਅਤੇ ਸੰਵਿਧਾਨ ਵਿਰੋਧੀ ਐਨ. ਆਰ. ਸੀ. ਵਰਗੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਮਰਦਾਂ ਨਾਲੋਂ ਵੀ ਅੱਗੇ ਹੋ ਕੇ ਲੋਕਤੰਤਰ ਵਿਰੋਧੀ ਸ਼ਕਤੀਆਂ ਦੇ ਦੰਦ ਘੱਟੇ ਕਰਨ ਲਈ ਡਟੀਆਂ ਹੋਈਆਂ ਹਨ। ਮੇਰੀ ਕਲਮ ਵੱਲੋਂ ਉਨ੍ਹਾਂ ਦੇ ਜਜਬੇ ਨੂੰ ਸਲਾਮ ਹੈ।

ਭਾਵੇਂ ਕਿ ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵੱਧ ਰਹੀ ਹੈ। ਮਰਦ ਪ੍ਰਧਾਨ ਸਮਾਜ ਦੇ ਦੁਆਰਾ ਪ੍ਰਚਾਰ ਵੀ ਇਹ ਕੀਤਾ ਜਾ ਰਿਹਾ ਹੈ ਕਿ ਅੱਜ ਦੀ ਔਰਤ ਹਰ ਪੱਖ ਤੋਂ ਸੁਤੰਤਰ ਹੈ, ਮਰਦ ਦੇ ਬਰਾਬਰ ਹੈ। ਭਾਰਤੀ ਸੰਵਿਧਾਨ ਅਨੁਸਾਰ ਵੀ ਔਰਤ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਭਾਵ ਲਿੰਗ ਦੇ ਆਧਾਰ ਤੇ ਕਿਸੇ ਨਾਲ  ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਔਰਤ ਤੇ ਹੋ ਰਹੇ ਅਤਿੱਆਚਾਰ ਘਟਣ ਦਾ ਨਾਮ ਨਹੀਂ ਲੈ ਰਹੇ। ਕਦੇ ਔਰਤ ਦੇ ਭਰੂਣ ਦਾ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ, ਕਦੇ ਵਿਚਾਰੀ ਅੋਰਤ ਨੂੰ ਸਤੀ ਹੋਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਕਦੇ  ਦਹੇਜ ਦੇ ਕਾਰਨ ਅਬਲਾ ਨਾਰੀ ਨੂੰ ਜਲਾਇਆ ਜਾਂਦਾ ਹੈ ਅਤੇ ਕਦੇ ਜਬਰ ਜਿਨਾਹ ਦਾ ਸ਼ਿਕਾਰ ਬਣਾ ਕਿ ਔਰਤ ਨੂੰ ਜਿੰਦਾ ਲਾਸ਼ ਦਾ ਰੂਪ ਦੇ ਕੇ ਨਿਰਦਈ ਸਮਾਜ ਵਿਚ ਧੱਕੇ ਖਾਣ ਅਤੇ ਤਾਨੇ-ਮਿਹਨੇ ਸੁਨਣ ਲਈ ਛੱਡ ਦਿੱਤਾ ਜਾਂਦਾ ਹੈ ਕਈ ਵਾਰ ਤਾਂ ਹਵਸ ਦੇ ਦਰਿੰਦਿਆਂ ਦੁਆਰਾ ਸਾਲ-ਛੇ ਮਹੀਨਿਆਂ ਦੀਆਂ ਮਾਸੂਮ ਬੱਚੀਆਂ ਅਤੇ 70-80 ਸਾਲਾਂ ਦੀਆਂ ਬਜ਼ੁਰਗ ਔਰਤਾਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ। ਆਪਣੀ ਹਵਸ ਦੀ ਭੁੱਖ ਮਿਟਾਉਣ ਲਈ ਔਰਤ ਜਾਤੀ ਦੇ ਹੋ ਰਹੇ ਘੋਰ ਅਪਮਾਨ ਨੂੰ ਕਿਸੇ ਵੀ ਤਰ੍ਹਾਂ ਉਚਿੱਤ ਨਹੀਂ ਠਹਿਰਾਇਆ ਜਾ ਸਕਦਾ। ਇਸ ਦੇ ਖਿਲਾਫ ਸਾਰੇ ਮੱਤ-ਭੇਦ ਭੁਲਾ ਕੇ ਸਮੁੱਚੇ ਸਮਾਜ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ। ਭਾਵੇਂ ਕਿ ਔਰਤਾਂ ਤੇ ਹੋ ਰਹੇ ਅਤਿੱਆਚਾਰ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਨੇ ਕਈ ਕਾਨੂੰਨ ਜਿਵੇਂ ਕਿ ਬਾਲ ਵਿਆਹ ਰੋਕੂ ਕਾਨੂੰਨ, ਸਤੀ ਪ੍ਰਥਾ ਦੇ ਵਿਰੁੱਧ ਕਾਨੂੰਨ, ਜਬਰ ਜਿਨਾਹ ਵਿਰੁੱਧ ਕਾਨੂੰਨ, ਦਹੇਜ ਵਿਰੋਧੀ ਕਾਨੂੰਨ ਅਦਿ ਬਣਾਏ ਹੋਏ ਹਨ ਫਿਰ ਵੀ ਇਹ ਸਮੱਸਿਆ ਜਿਵੇਂ ਦੀ ਤਿਵੇਂ ਹੀ ਖੜ੍ਹੀ ਹੈ। ਅਸਲ ਵਿੱਚ ਇਹ ਸਮੱਸਿਆ ਬਹੁਤ ਗੰਭੀਰ ਹੈ। ਸਦੀਆਂ ਤੋਂ ਮਨੁੱਖ ਦੀ ਮਾਨਸਿਕਤਾ ਵਿੱਚ ਜੰਮੀ ਬੈਠੀ ਹੈ। ਇਸ ਮਾਨਸਿਕਤਾ ਨੂੰ ਬਦਲਣ ਲਈ ਮਰਦ ਪ੍ਰਧਾਨ ਸਮਾਜ ਨੂੰ ਕਾਨੂੰਨਾਂ ਦੇ ਨਾਲ-ਨਾਲ ਮਾਨਸਿਕ ਰੂਪ ਵਿੱਚ ਵੀ ਤਿਆਰ ਕਰਨ ਦੀ  ਲੋੜ ਹੈ। ਉਸਨੂੰ ਔਰਤ ਦੀ ਮਹੱਤਤਾ, ਉਸਦੇ ਤਿਆਗ, ਬਲੀਦਾਨ, ਸਮਰਪਣ ਆਦਿ ਤੋਂ ਜਾਣੂ ਕਰਵਾਉਣਾ ਪਵੇਗਾ। ਇੱਥੇ ਮੈ ਇਹ ਜਰੂਰ ਕਹਿਣਾ ਚਹੁੰਦਾਂ ਹਾਂ ਕਿ ਔਰਤ ਨੂੰ ਪਵਿੱਤਰਤਾ ਦੀ ਮੂਰਤ ਮੰਨਿਆ ਜਾਂਦਾ ਹੈ ਇਸ ਕਰਕੇ ਉਸਨੂੰ ਆਪਣੀ ਪਵਿੱਤਰਤਾ ਅਤੇ ਸਤਿਕਾਰ ਨੂੰ ਬਹਾਲ ਕਰਨ ਲਈ ਆਪਣੇ ਸਰੀਰ ਨੂੰ ਇਕ ਵਸਤੂ ਦੇ ਰੂਪ ਵਿਚ ਫੈਸ਼ਨ ਸ਼ੋਆਂ, ਵੱਖ-ਵੱਖ ਵਸਤੂਆਂ ਦੇ ਇਸ਼ਤਿਹਾਰਾਂ ਆਦਿ ਵਿੱਚ ਆਪਣੇ ਜਿਸਮ ਦੀ ਨੁਮਾਇਸ਼ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਅਸ਼ਲੀਲ, ਭੜਕਾਊ, ਮਰਦਾਂ ਦਾ ਧਿਆਨ ਖਿੱਚਣ ਵਾਲਾ ਪਹਿਰਾਵਾ ਪਹਿਨਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕੱਪੜੇ ਤਨ ਦਾ ਸ਼ਿੰਗਾਰ ਹੁੰਦੇ ਹਨ ਨਾ ਕਿ ਅੰਗ ਪ੍ਰਦਰਸ਼ਨ ਦਾ ਸਾਧਨ। ਸੋ ਸਮਾਜ ਅਤੇ ਦੇਸ਼ ਦੇ ਵਡੇਰੇ ਹਿੱਤਾਂ ਲਈ ਔਰਤ ਨੂੰ ਆਪਣੀ ਪਵਿੱਤਰਤਾ ਬਣਾਈ ਰੱਖਣ ਲਈ ਸੰਜ਼ਮ ਤੋਂ ਕੰਮ ਲੈਣਾ ਚਾਹੀਦਾ ਹੈ ਇਸਦੇ ਨਾਲ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਔਰਤ ਨੂੰ ਦਿੱਤੇ ਉੱਚੇ ਅਤੇ ਸਤਿਕਾਰ ਵਾਲੇ  ਸਥਾਨ ਨੂੰ ਕੇਵਲ ਧਾਰਮਿਕ ਗ੍ਰੰਥਾਂ ਦਾ ਸਿੰਗਾਰ ਨਾ ਬਣਾ ਕੇ ਰੱਖਿਆ ਜਾਵੇ ਸਗੋਂ ਇਸਨੂੰ ਅਮਲੀ ਰੂਪ ਦੇ ਕੇ ਸਮਾਜ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ ਕੀਤੀ ਜਾਵੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੀਆਂ ਉਨ੍ਹਾਂ ਮਹਾਨ ਸਖਸ਼ੀਅਤਾਂ ‘ਚੋਂ ਇੱਕ ਹਨ ਜਿਨ੍ਹਾਂ ਦੀ ਫਿਲਾਸਫੀ/ਵਿਚਾਰਾਂ ਸਦਕਾ ਸਮਾਜ ‘ਚ ਯੁੱਗ ਪਲਟਾਉ ਪਰਿਵਰਤਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ 1469 ਈ. ‘ਚ ਪਿਤਾ ਕਲਿਆਣ ਦਾਸ ਜੀ (ਮਹਿਤਾ ਕਾਲੂ) ਦੇ ਘਰ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁਖੋਂ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ ਜੋ ਕੇ ਅੱਜ ਪਾਕਿਸਤਾਨ ਵਿੱਚ ਸਥਿਤ ਹੈ) ‘ਚ ਜਨਮ ਲਿਆ ਤਾਂ ਉਸ ਸਮੇਂ ਹਾਕਮਾਂ ਵੱਲੋਂ ਲੋਕਾਂ ਤੇ ਘੋਰ ਅੱਤਿਆਚਾਰ ਕੀਤੇ ਜਾ ਰਹੇ ਸਨ। ਸਮਾਜ ਚਾਰ ਵਰਨਾਂ ਵਿੱਚ ਵੰਡਿਆ ਹੋਇਆ ਸੀ। ਚਾਰੋਂ ਪਾਸੇ ਪਾਪ, ਅਨਿ੍ਹਆ ਦਾ ਬੋਲਬਾਲਾ ਸੀ। ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਇਨ੍ਹਾਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਬੁਰਾਈਆਂ ਵਿਰੁੱਧ ਸੰਘਰਸ਼ ਕਰਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਵਰਨ ਵਿਵਸਥਾ ਦੇ ਕਾਰਨ ਉਸ ਸਮੇਂ ਦੇ ਸਮਾਜ ‘ਚ ਸਮਾਨਤਾ, ਸੁਤੰਤਰਤਾ ਆਦਿ ਲੋਕਤੰਤਰੀ ਸਿਧਾਤਾਂ ਦੀ ਕੋਈ ਹੋਂਦ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਵਰਨ ਵਿਵਸਥਾ ਦਾ ਵਿਰੋਧ ਕਰਦੇ ਹੋਏ ਧਰਤੀ ਤੇ ਜਨਮੇ ਹਰੇਕ ਮਨੁੱਖ ਦੇ ਬਰਾਬਰਤਾ ਦੀ ਗੱਲ ਤੇ ਜੋਰ ਦਿੱਤਾ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਰਤ ਵਿੱਚ ਲੋਕਤੰਤਰੀ ਸਿਧਾਤਾਂ ਦਾ ਜਨਮ ਦਾਤਾ ਕਿਹਾ ਜਾ ਸਕਦਾ ਹੈ। ਇਸੀ ਤਰ੍ਹਾ ਉਸ ਸਮੇਂ ਇਸਤਰੀ ਜਾਤੀ ਦੀ ਹੋ ਰਹੀ ਦੂਰਦਸ਼ਾ ਦੇ ਕਾਰਨ ਆਪ ਜੀ ਨੇ ਕਿਹਾ, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ” ।

ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਤੀਖਣ ਬੁੱਧੀ ਦੇ ਮਾਲਕ ਸਨ ਉਹਨਾਂ ਨੇ ਛੋਟੀ ਉਮਰੇ ਹੀ ਉਸ ਸਮੇਂ ਦੇ ਪ੍ਰਚਲਤ ਖੋਖਲੇ ਸਮਾਜਿਕ ਰੀਤੀ ਰਿਵਾਜਾਂ ਅਤੇ ਕਦਰਾਂ ਕੀਮਤਾਂ ਦੀ ਚੀਰ-ਫਾੜ ਕੀਤੀ ਅਤੇ ਸਮਾਜ ਵਿੱਚ ਪ੍ਰਚਲਤ ਸਮਾਜਿਕ, ਧਾਰਮਿਕ ਕੁਰੀਤੀਆਂ ਨੂੰ ਖਤਮ ਕਰਕੇ ਨਵੇਂ ਆਯਾਮ ਸਥਾਪਤ ਕਰਨ ਦੀ ਠਾਣੀ। ਉਹਨਾਂ ਹਰ ਮਾਮਲੇ ‘ਚ ਵਿਵੇਕ ਬੁੱਧੀ ਦੀ ਵਰਤੋਂ ਕਰਦੇ ਹੋਏ ਦਲੀਲ ਨਾਲ ਸੱਚ ਅਤੇ ਝੂਠ ਦਾ ਨਿਰਣਾ ਕੀਤਾ। ਉਹਨਾਂ ਹਿੰਦੂ ਸਮਾਜ ਵਿੱਚ ਆ ਚੁੱਕੀਆਂ ਸਮਾਜਿਕ ਬੁਰਾਈਆਂ ਅਤੇ ਅੰਧ ਵਿਸ਼ਵਾਸਾਂ ਦਾ ਪੂਰੀ ਦਿੜ੍ਰਤਾ ਨਾਲ ਵਿਰੋਧ ਕੀਤਾ। 30 ਸਾਲ ਦੀ ਉਮਰ ‘ਚ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਕਈ ਪ੍ਰਸਿਧ ਸਥਾਨਾਂ ਸਮੇਤ ਅਫਗਾਨਿਸਤਾਨ, ਸ਼੍ਰੀ ਲੰਕਾਂ, ਚੀਨ, ਬਰਮਾ, ਮਿਸਰ, ਅਰਬ, ਤੁਰਕੀ, ਈਰਾਨ ਆਦਿ ਦੇਸ਼ਾਂ ਵਿਦੇਸ਼ਾਂ ਦੀ ਪੈਦਲ ਯਾਤਰਾ ਕਰਦੇ ਹੋਏ ਸਾਰੇ ਮੱਤਾਂ/ਧਰਮਾਂ ਦਾ ਬਹੁਤ ਹੀ ਡੂੰਘਾਈ ਨਾਲ ਅਧਿਐਨ ਕੀਤਾ। ਸਮੇਂ ਦੇ ਨਾਲ ਇਨ੍ਹਾਂ ਮੱਤਾਂ ਨੂੰ ਮੰਨਣ ਵਾਲਿਆਂ ਵਿੱਚ ਆ ਚੁੱਕੀਆਂ ਬੁਰਾਈਆਂ ਨੂੰ ਸਿਰੇ ਤੋਂ ਨਕਾਰਦੇ ਹੋਏ ਇੱਕ ਵੱਖਰੇ ਮੱਤ ਦੀ ਸਥਾਪਨਾ ਕੀਤੀ। ਜਿਸ ਮੱਤ ਚ ਸਾਰੇ ਮੱਤਾਂ ਦੇ ਸਰਬੋਤਮ ਸਿਧਾਤਾਂ ਨੂੰ ਲਿਆ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੇ ਮੱਤ ਨੂੰ ਸਿੱਖ ਧਰਮ ਅਤੇ ਇਸ ਧਰਮ ਦੇ ਮੰਨਣ ਵਾਲਿਆਂ ਨੂੰ ਸਿੱਖ ਕਿਹਾ ਜਾਂਦਾ ਹੈ। ਉਹਨਾਂ ਨੇ ਕਿਸੇ ਵੀ ਵਿਅਕਤੀ, ਸੰਗਠਨ, ਸਮਾਜ ਜਾਂ ਕੌਮ ਦੀ ਬਰਬਾਦੀ ਦਾ ਕਾਰਨ ਉਸ ਵਿਅਕਤੀ, ਸੰਗਠਨ, ਸਮਾਜ ਜਾਂ ਕੌਮ ਵਿੱਚ ਚੰਗੇ ਗੁਣਾਂ ਦਾ ਖਾਤਮਾ ਹੋਣ ਨੂੰ ਮੰਨਿਆ ਹੈ। ਉਨ੍ਹਾਂ ਅਨੁਸਾਰ ਇੱਕ ਆਦਰਸ਼ ਮੱਤ ਜਾਂ ਵਿਚਾਰਧਾਰਾ ਦਾ ਨਿਸ਼ਾਨਾ ਆਦਰਸ਼ ਸਮਾਜਿਕ ਜੀਵਨ ਦੀ ਸਥਾਪਨਾ ਹੁੰਦਾ ਹੈ। ਜਿਸ ਨਾਲ ਇੱਕ ਸੱਭਿਆਚਾਰਕ ਜਾਂ ਕਲਿਆਣਕਾਰੀ ਸਮਾਜ ਜਾਂ ਰਾਜ ਦੀ ਸਥਾਪਨਾ ਕੀਤੀ ਜਾ ਸਕੇ। ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਸਰਬਪੱਖੀ ਸਖਸ਼ੀਅਤ ਦੇ ਮਾਲਕ ਸਨ। ਉਹ ਇਕ ਉੱਚ ਕੋਟੀ ਦੇ ਮਨੋ-ਵਿਗਿਆਨੀ, ਮਹਾਨ ਸਮਾਜ ਸੁਧਾਰਕ, ਲੋਕਾਂ ਤੇ ਅੱਤਿਆਚਾਰਾਂ ਦਾ ਵਿਰੋਧ ਕਰਨ ਵਾਲੇ, ਲੋਕਤੰਤਰੀ ਸਿਧਾਤਾਂ ਦੇ ਜਨਮ ਦਾਤਾ, ਧਾਰਮਿਕ ਨੇਤਾ, ਉੱਘੇ ਵਿਦਵਾਨ, ਇੱਕ ਕ੍ਰਾਂਤੀਕਾਰੀ ਨੇਤਾ, ਵਾਤਾਵਰਨ ਪ੍ਰੇਮੀ ਅਤੇ ਵਿਸ਼ਵਭਾਈਚਾਰੇ ਦੇ ਸਿਧਾਂਤ ਨੂੰ ਮੰਨਣ ਵਾਲੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਈਆਂ ਗਈਆਂ ਜਾਣਕਾਰੀਆਂ ਵੱਖ-ਵੱਖ ਖੇਤਰਾਂ ਦੇ ਖੋਜਕਾਰਾਂ ਲਈ ਅੱਜ ਵੀ ਮਾਰਗਦਰਸ਼ਕ ਬਣੀਆਂ ਹੋਈਆਂ ਹਨ।ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” । ਇਹ ਤੁੱਕ ਦੇ ਅਧਿਐਨ ਤੋਂ ਬਾਅਦ ਕਈ ਵਿਗਿਆਨੀ ਅਨੇਕਾਂ ਪਤਾਲਾਂ ਅਤੇ ਅਸਮਾਨਾਂ ਦੀ ਖੋਜ ‘ਚ ਲੱਗੇ ਹੋਏ ਹਨ। ਇਸੀ ਤਰ੍ਹਾਂ ਉਹਨਾਂ ਨੇ ਕਿਹਾ,“ਕਿਵ ਸਚਿਆਰਾ ਹੋਈਐ” ਭਾਵ ਸੱਚ ਕੀ ਹੈ ਇਸਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਸਚਿਆਰਾ ਭਾਵ ਆਦਰਸ਼ਕ ਮਨੁੱਖ ਕਿਵੇਂ ਬਣਾਇਆ ਜਾ ਸਕਦਾ ਹੈ। ਉਹ ਸਮੁੱਚੇ ਸਮਾਜ ਦੇ ਦਰਦ ਨੂੰ ਅਪਣਾ ਦਰਦ ਮਹਿਸੂਸ ਕਰਦੇ ਸਨ। ਦੀਨ ਦੁਖੀਆਂ ਦੇ ਦਰਦਾਂ ਨੂੰ ਮਹਿਸੂਸ ਕਰਦੇ ਹੋਏ ਹੀ ਉਹ ਥਾਂ ਥਾਂ ਘੁੰਮਦੇ ਰਹੇ। ਉਨ੍ਹਾਂ ਦਾ ਮੁੱਢਲਾ ਧਰਮ ਨਾ ਹਿੰਦੂ ਸੀ ਤੇ ਨਾ ਹੀ ਮੁਸਲਮਾਨ ਸਗੋਂ ਮਨੁੱਖਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਬਹੁਤ ਹੀ ਪ੍ਰਭਾਵਸ਼ਾਲੀ ਨਾਅਰਾ ਦਿੱਤਾ।ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਫਲਸਫੇ ਨੂੰ ਕਦੇ ਵੀ ਕਿਸੇ ਇੱਕ ਧਰਮ ਨਾਲ ਜੋੜਣ ਦਾ ਭਾਵ ਉਨ੍ਹਾਂ ਦੇ ਵਿਚਾਰਾਂ ਦੇ ਘੇਰੇ ਨੂੰ ਸੰਕੀਰਨ ਕਰਨ  ਸਮਾਨ ਹੋਵੇਗਾ ਕਿਉਂਕਿ ਮੂਲ ਰੂਪ ‘ਚ ਉਨ੍ਹਾਂ ਦੇ ਵਿਚਾਰ ਕਿਸੇ ਮੱਤ ਲਈ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਹਨ ਤਾਂ ਕੇ ਸਮੁੱਚੀ ਮਨੁੱਖਤਾ ਦਾ ਕਲਿਆਣ ਹੋ ਸਕੇ। ਗੁਰੂ ਜੀ ਰਾਇ ਬੁਲਾਰ (ਇੱਕ ਭੱਟੀ ਰਾਜਪੂਤ ਮੁਸਲਮਾਨ ਜਿਸ ਦੀ ਸਰਦਾਰੀ ‘ਚ ਤਲਵੰਡੀ ਦਾ ਸਾਰਾ ਇਲਾਕਾ ਸੀ) ਨੂੰ ਆਪਣੇ ਪਿਤਾ ਸਮਾਨ ਸਮਝਦੇ ਸਨ। ਉਨ੍ਹਾਂ ਨੇ ਹੀ ਨਨਕਾਣਾ ਸਾਹਿਬ ਦੀ 750 ਮੁਰੱਬੇ ਜਮੀਨ ਗੁਰੂ ਜੀ ਨੂੰ ਭੇਟ ਕਰ ਦਿੱਤੀ ਸੀ। ਗੁਰੂ ਜੀ ਨੇ ਆਪਣੇ ਸਮੁੱਚੇ ਜੀਵਨ ‘ਚ ਕਦੇ ਵੀ ਪੂਰਨ ਰੂਪ ‘ਚ ਕਿਸੇ ਵੀ ਮੱਤ ਦੀ ਵਿਰੋਧਤਾ ਨਹੀਂ ਕੀਤੀ ਸਗੋਂ ਵੱਖ-ਵੱਖ ਮੱਤਾਂ ‘ਚ ਸਮੇਂ ਦੇ ਨਾਲ ਪ੍ਰਵੇਸ਼ ਕੀਤੇ ਕਰਮ-ਕਾਂਡਾ ਅਤੇ ਅੰਧ ਵਿਸ਼ਵਾਸ਼ਾਂ ਦੀ ਵਿਰੋਧਤਾ ਕੀਤੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ‘ਚ ਕਿਸੇ ਵੀ ਸਥਾਨ ਤੇ ਆਸਤਕ ਨਾਸਤਕ ਦਾ ਬਖੇੜਾ ਖੜ੍ਹਾ ਕਰਨ ਦਾ ਯਤਨ ਨਹੀਂ ਕੀਤਾ ਸਗੋਂ ਕਰਮਾਂ ਦੇ ਆਧਾਰ ਤੇ ਮਨਮੁੱਖ ਅਤੇ ਗੁਰਮੁੱਖ ਮਨੁੱਖ ਦਾ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਸਮਾਜ ‘ਚ ਫੈਲੀ ਧਾਰਮਕ ਕੱਟੜਤਾ, ਵਰਨ ਵੰਡ, ਜਾਤ-ਪਾਤ, ਊਚ-ਨੀਚ, ਮੂਰਤੀ ਪੂਜਾ, ਅੰਧਵਿਸ਼ਵਾਸ਼ਾਂ ਦਾ ਖਾਤਮਾ ਕਰਨ ਲਈ ਇੱਕ ਨਵਾਂ ਨਰੋਆ ਸਰਵ ਸਾਂਝਾ ਹਰ ਪੱਖ ਤੋਂ ਸਮਾਨਤਾ ਦੇ ਸਿਧਾਂਤ ਤੇ ਅਧਾਰਤ, ਭਾਈਚਾਰਕ ਸਾਂਝ, ਪ੍ਰੇਮ ਅਤੇ ਸਦਭਾਵਨਾ ਨਾਲ ਲਬਰੇਜ਼ ਆਦਰਸ਼ ਸਮਾਜ ਸਿਰਜਨ ਦੇ ਨਜਰੀਏ ਨਾਲ ਪੂਰੀ ਦੁਨੀਆਂ ਦਾ ਦੌਰਾ ਕੀਤਾ ਅਤੇ ਥਾਂ-ਥਾਂ ਜਾ ਕੇ ਆਪਣੇ ਮਨੋਰਥ ਨੂੰ ਲੋਕਾਂ ਸਾਹਮਣੇ ਰੱਖਿਆ। ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾਂ ਮਿਲਿਆ। ਆਮ ਲੋਕਾਂ ਤੋਂ ਇਲਾਵਾ ਕੁਝ ਲੁਟੇਰੀ ਜਮਾਤ ਦੇ ਲੋਕ ਵੀ ਗੁਰੂ ਜੀ ਦੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਕੇ ਗੁਰੂ ਜੀ ਦੇ ਸਿੱਖ ਬਣ ਗਏ। ਕੁਝ ਨਾ ਸਮਝ ਲੋਕਾਂ ਨੇ ਗੁਰੂ ਜੀ ਦੀ ਸੋਚ ਦੇ ਸੂਰਜ ਨੂੰ ਹਨੇਰੇ ਨਾਲ ਢੱਕਣ ਲਈ ਪੂਰੀ ਵਾਹ ਲਾਈ ਪਰ ਉਨ੍ਹਾਂ ਦੀ ਸੱਚੀ-ਸੁੱਚੀ ਸੋਚ ਦਾ ਸੂਰਜ ਹਨੇਰੇ ਅਤੇ ਧੁੰਦਾਂ ਨੂੰ ਪਾੜਦਾ ਹੋਇਆ ਆਪਣਾ ਚਾਨਣ ਬਖੇਰਦਾ ਰਿਹਾ। ਗੁਰੂ ਜੀ ਇੱਕ ਮਹਾਨ ਸੂਰਬੀਰ ਅਤੇ ਇਨਕਲਾਬੀ ਸਖਸ਼ੀਅਤ ਵੀ ਸਨ। ਉਨ੍ਹਾਂ ਨੇ ਆਪਣੀ ਕਲਮ ਰੂਪੀ ਤਲਵਾਰ ਨਾਲ ਬਾਬਰ ਦੇ ਜੁਲਮਾਂ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਰਾਜਿਆਂ ਨੂੰ ਖੂੰ-ਖਾਰ ਸ਼ੇਰ ਅਤੇ ਵਜ਼ੀਰਾਂ ਆਦਿ ਨੂੰ ਬਹੁਤ ਹੀ ਦਲੇਰੀ ਨਾਲ ਕੁੱਤੇ ਕਹਿ ਕੇ ਸੰਬੋਧਨ ਕੀਤਾ। ਆਪ ਨੇ ਅਨੇਕਾਂ ਅਹੰਕਾਰੀ ਬ੍ਰਹਾਮਣਾਂ, ਮੌਲਵੀਆਂ, ਅਖੌਤੀ ਸਾਧੂਆਂ ਦਾ ਪਰਦਾ ਫਾਸ ਕੀਤਾ।ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਅਹਿੰਸਾਂ ਦੇ ਪੱਖ ‘ਚ ਰਹੇ ਸਨ ਤੇ ਹਿੰਸਾ ਦਾ ਵਿਰੋਧ ‘ਚ ਖੜਦੇ ਸਨ ਪਰ ਉਨ੍ਹਾਂ ਦਾ ਵਿਚਾਰ ਸੀ ਕਿ ਅਹਿੰਸਾਂ ਦੀ ਰਾਖੀ ਲਈ ਹਿੰਸਾਂ ਦੀ ਵਰਤੋਂ ਕਰਨਾ ਪਾਪ ਨਹੀਂ ਹੁੰਦਾ। ਅੰਤ ਇਹ ਮਹਾਨ ਰੂਹ 1539 ਈਂ ‘ਚ ਦੁਨੀਆਂ ਤੋਂ ਰੁਖਸਤ ਹੋ ਗਈ। ਇਸ ਮਹਾਨ ਰੂਹ ਦੇ ਵਿਛੜਣ ਤੋਂ ਬਾਅਦ ਅੱਜ ਫਿਰ ਮਨੁੱਖਤਾ ਦੇ ਕਰਮ ਬਹੁਤ ਹੇਠਲੇ ਦਰਜੇ ਤੇ ਆ ਗਏ ਹਨ। ਇਸ ਕਾਰਨ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਦਾ ਭਾਰਤੀ ਸਮਾਜ, ਅਜੋਕੇ ਭਾਰਤੀ ਸਮਾਜ ਨਾਲੋਂ ਕੋਈ ਬਹੁਤਾ ਵੱਖਰਾ ਨਜ਼ਰ ਨਹੀਂ ਆ ਰਿਹਾ। ਅੱਜ ਦਾ ਸਮਾਜ ਵੀ ਉਸ ਸਮੇਂ ਦੇ ਸਮਾਜ ਦੀ ਤਰ੍ਹਾਂ ਧਰਮਾਂ, ਜਾਤਾਂ, ਗੋਤਾਂ ਆਦਿ ਵਿੱਚ ਵੰਡਿਆਂ ਹੋਇਆ ਸਪੱਸ਼ਟ ਰੂਪ ‘ਚ ਦਿਖਾਈ ਦੇ ਰਿਹਾ ਹੈ। ਅੱਜ ਵੀ ਉਸ ਸਮੇਂ ਦੇ ਬਾਦਸ਼ਾਹਾਂ ਦੀ ਤਰ੍ਹਾਂ ਹੀ ਘੱਟ ਗਿਣਤੀਆਂ ਅਤੇ ਮਜ਼ਲੂਮਾਂ ਲਚਾਰਾ ਤੇ ਰਾਜਨੀਤਿਕ ਸ਼ਕਤੀ ਪ੍ਰਾਪਤ ਲੋਕਾਂ ਦੁਆਰਾ ਸੱਤਾ ਦੇ ਨਸ਼ੇ ‘ਚ ਜੁਲਮ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦੀ ਅਵਸਥਾ ਦੇਖ ਕੇ ਹੀ ਗੁਰੂ ਜੀ ਨੇ ਰੱਬ ਨਾਲ ਗਿਲ੍ਹਾ ਕਰਦੇ ਹੋਏ ਕਿਹਾ ਸੀ, “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ”। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਨੂੰ ਸਿਰੇ ਤੋਂ ਨਕਾਰਿਆ ਸੀ ਪਰ ਅਫਸੋਸ ਅੱਜ ਸਿੱਖ ਧਰਮ ਨੂੰ ਮੰਨਣ ਵਾਲੇ ਭਾਵ ਗੁਰੂ ਦੇ ਸਿੱਖਾਂ ਦੀ ਬਹੁ-ਗਿਣਤੀ ਜਾਣੇ-ਅਨਜਾਣੇ ‘ਚ ਹੌਲੀ ਹੌਲੀ ਮੂਰਤੀ ਪੂਜਾ ਅਤੇ ਹੋਰ ਕਰਮ ਕਾਂਡਾ ਵੱਲ ਅੱਗੇ ਵੱਧ ਰਹੀ ਹੈ। ਜੋ ਕਿ ਸਿੱਖੀ ਪਰੰਪਰਵਾਂ ਦੇ ਬਿਲਕੁੱਲ ਉਲਟ ਹੈ।

ਭਾਵੇਂ ਕਿ ਅੱਜ ਪੂਰੇ ਵਿਸ਼ਵ ‘ਚ ਵਸਦੇ ਸਿੱਖਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ 550 ਸਾਲ ਪੂਰੇ ਹੋਣ ਤੇ 550 ਸਾਲਾਂ ਮਨਾਉਣ ਦੀਆਂ ਤਿਆਰੀਆਂ ਪੂਰੇ ਜੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਪਰ ਅਫਸੋਸ ਜਿਸ ਸਮਾਜ ਦੀ ਸਿਰਜਨਾ ਕਰਨ ‘ਚ ਉਨ੍ਹਾਂ ਆਪਣੀ ਸਮੁੱਚੀ ਜਿੰਦਗੀ ਮਨੁੱਖਤਾ ਲਈ ਅਰਪਣ ਕਰ ਦਿੱਤੀ ਸੀ। ਉਸ ਸਮਾਜ ਤੋਂ ਅਜੋਕਾ ਸਿੱਖ ਕੋਹਾ ਦੂਰ ਜਾਂਦਾ ਜਾਪ ਰਿਹਾ। ਜਿਸ ਨੂੰ ਚੰਗਾਂ ਸੰਕੇਤ ਨਹੀਂ ਮੰਨਿਆ ਜਾ ਸਕਦਾ। ਸੋ ਲੋੜ ਅੱਜ ਇਸ ਗੱਲ ਦੀ ਹੈ ਕਿ ਸੰਸਾਰ ਦੇ ਕਿਸੇ ਵੀ ਕੋਨੇ ‘ਚ ਵਸਦਾ ਕੋਈ ਵੀ ਲੋਕ ਪੱਖੀ ਵਿਅਕਤੀ, ਸਮੂਹ ਜਾਂ ਸੰਗਠਨ, ਸਮਾਜ ਜਾਂ ਦੇਸ਼ ਇਸ ਮਹਾਨ ਮਾਨਵਤਾਵਾਦੀ, ਇਨਕਲਾਬੀ  ਮਹਾਂ-ਪੁਰਸ਼ ਪ੍ਰਤੀ ਸੱਚੇ ਮਨੋਂ ਆਪਣੀ ਸ਼ਰਧਾ ਜਾਂ ਸਤਿਕਾਰ ਦਾ ਇਜ਼ਹਾਰ ਕਰਨਾ ਚਾਹੁੰਦਾ ਹੈ ਤਾਂ ਜਰੂਰੀ ਹੈ ਕਿ ਉਨ੍ਹਾਂ ਵੱਲੋਂ ਦਰਸਾਏ ਰਾਹ ਦਾ ਪਾਂਧੀ ਬਣੇ। ਭ੍ਰਿਸ਼ਟਾਚਾਰੀ ਹਾਕਮਾਂ ਅਤੇ ਧਾਰਮਿਕ ਅਦਾਰਿਆਂ ‘ਚ ਭੋਲੀ-ਭਾਲੀ ਜਨਤਾ ਨੂੰ ਅੰਧ ਵਿਸ਼ਵਾਸ਼ਾਂ ਵਿੱਚ ਫਸਾ ਕੇ ਉਨ੍ਹਾਂ ਦੀ ਕਿਰਤ ਕਮਾਈ ਨੂੰ ਠੱਗਣ ਵਾਲੇ ਲੋਕਾਂ ਦਾ ਵਿਰੋਧ ਕੀਤਾ ਜਾਵੇ।ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਮਨਾਉਣਾ ਤਾਂ ਹੀ ਸਾਰਥਕ ਹੋਵੇਗਾ ਜੇ ਅਸੀਂ ਭਾਈ ਲਾਲੋ ਵਰਗੇ ਲੋਕਾਂ ਦਾ ਸਾਥ ਦੇਵਾਗੇ ਅਤੇ ਮਲਿਕ ਭਾਗੋ ਵਰਗੇ ਲੋਕਾਂ ਦੇ ਨਿਜ਼ਾਮ ਨੂੰ ਜੜ੍ਹ ਤੋਂ ਉਖਾੜਣ ਲਈ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧਾਗੇ। ਇੱਥੇ ਮੈ ਇਹ ਗੱਲ ਜਰੂਰ ਕਹਾਂਗਾ ਕਿ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਭ ਨੂੰ ਜਾਤ, ਧਰਮ, ਰਾਜਨੀਤਿਕ ਅਤੇ ਨਿੱਜੀ ਹਿੱਤਾਂ, ਵੋਟ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਂਝੇ ਰੂਪ ‘ਚ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਗੁਰੂ ਜੀ ਦੀ ਵਿਚਾਰਧਾਰਾ ਨੂੰ ਸਮੁੱਚੀ ਦੁਨੀਆਂ ਤੱਕ ਪਹੁੰਚਾਇਆ ਜਾ ਸਕੇ।

ਪੈਗੰਬਰ ਮੁਹੰਮਦ ਸਾਹਿਬ
ਨਵੰਬਰ 2019 ਦੇ ਮਹੀਨੇ ‘ਚ ਵਿਸ਼ਵ ਦੀਆਂ ਦੋ ਮਹਾਨ ਸਖਸੀਅਤਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਤਤਕਾਲੀ ਸਮਾਜ ਵਿੱਚ ਪ੍ਰਚਲਿਤ ਖੋਖਲੇ  ਰੀਤੀ ਰਿਵਾਜਾਂ, ਅੰਧ ਵਿਸਵਾਸ਼ਾਂ, ਮੂਰਤੀ ਪੂਜਾ, ਲੋਕਾਂ ਤੇ ਹੋ ਰਹੇ ਅੱਤਿਆਚਾਰਾਂ ਦਾ ਨਾ ਸਿਰਫ ਡਟ ਕੇ ਵਿਰੋਧ ਕੀਤਾ ਸਗੋਂ ਸਾਂਝੀਵਾਲਤਾ, ਸਮਾਨਤਾ ਤੇ ਆਧਾਰਤ ਸਮਾਜ ਦੀ ਸਿਰਜਨਾ ਕਰਕੇ ਵਿਸ਼ਵ ਸਾਹਮਣੇ ਇੱਕ ਆਦਰਸ਼ ਪੇਸ਼ ਕੀਤਾ। ਇਹ ਦੋ ਸਖਸ਼ੀਅਤਾਂ ਹਨ ਸਿੱਖ ਧਰਮ ਦੇ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ 550ਵਾਂ ਜਨਮ ਦਿਵਸ ਪੂਰੇ ਵਿਸ਼ਵ ‘ਚ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ (ਸਲ.) ਹਨ। ਇੱਥੇ ਇਹ ਗੱਲ ਵਿਸ਼ੇਸ਼ ਰੂਪ ‘ਚ ਧਿਆਨ ਦੇਣ ਵਾਲੀ ਹੈ ਕਿ ਇਨ੍ਹਾਂ ਸਖਸ਼ੀਅਤਾਂ ਦੇ ਜਨਮ ਦਿਹਾੜੇ ਮਨਾਉਣ ਦਾ ਲਾਭ ਤਾਂ ਹੀ ਹੋ ਸਕਦਾ ਹੈ ਜੇਕਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾ ਕੇ ਉਹਨਾਂ ਵੱਲੋਂ ਦਰਸਾਏ ਗਏ ਰਾਹ ਤੇ ਚੱਲ ਕੇ, ਉਨ੍ਹਾਂ ਦੇ ਸਿਰਜੇ ਆਦਰਸ਼ ਸਮਾਜ ਦੀ ਸਥਾਪਨਾ ਕਰਨ ਲਈ ਹਰ ਤਰ੍ਹਾਂ ਦੇ ਵੈਰ ਵਿਰੋਧ ਭੁਲਾ ਕੇ ਨੇਕ ਨਿਯਤ ਨਾਲ ਸੁਹਿਰਦ ਹੋ ਕੇ ਯਤਨ ਕੀਤੇ ਜਾਣ।

ਕੁਦਰਤ ਦਾ ਇਹ ਇੱਕ ਅਟੱਲ ਸਿਧਾਂਤ ਹੈ ਕਿ ਧਰਤੀ ਦੇ ਕਿਸੇ ਵੀ ਖੇਤਰ ਤੇ ਜਦੋਂ ਵੀ ਮਜ਼ਲੂਮਾਂ ਤੇ ਜੁਲਮ, ਜਿਆਦਤੀਆਂ, ਅੰਧ ਵਿਸ਼ਵਾਸ਼, ਅੱਤਿਆਚਾਰ, ਆਦਿ ਵੱਧ ਜਾਂਦੇ ਹਨ ਤਾਂ ਰੱਬ ਵੱਲੋਂ ਉਸ ਖੇਤਰ ਤੇ ਕਿਸੇ ਪੈਗੰਬਰ, ਅਵਤਾਰ ਆਦਿ ਨੂੰ ਭੇਜਿਆ ਜਾਂਦਾ ਹੈ ਤਾਂ ਕਿ ਧਰਤੀ ਤੋਂ ਜੁਲਮਾਂ ਦਾ ਖਾਤਮਾ ਕਰਕੇ ਲੋਕਾਂ ਤੇ ਹੁੰਦੇ ਅੱਤਿਆਚਾਰਾਂ ਨੂੰ ਖਤਮ ਕੀਤਾ ਜਾ ਸਕੇ। ਸੰਨ 571 ਈ. ਤੋਂ ਪਹਿਲਾਂ ਅਰਬ ਦੀ ਧਰਤੀ ਤੇ ਰਹਿਣ ਵਾਲੇ ਲੋਕ ਮਨੁੱਖੀ ਰੂਪ ਵਿੱਚ ਜਾਨਵਰ ਹੀ ਸਨ। ਛੋਟੀਆਂ-ਛੋਟੀਆਂ ਗੱਲਾਂ ਤੇ ਕਬੀਲਿਆਂ ਵਿਚਕਾਰ ਸ਼ੁਰੂ ਹੋਈ ਲੜਾਈ ਪੀੜ੍ਹੀ ਦਰ ਪੀੜ੍ਹੀ ਸਦੀਆਂ ਤੱਕ ਚਲਦੀ ਰੱਖਣ ਦੀ ਪਰੰਪਰਾ ਪ੍ਰਚਲਿਤ ਸੀ। ਉਹਨਾਂ ਵਿੱਚ ਸਮਾਜਿਕ ਬੁਰਾਈਆਂ ਜਿਵੇਂ ਕਿ ਜਬਰ ਜ਼ਿਨਾਹ, ਸੂਦਖੋਰੀ, ਕੁੜੀਆਂ ਨੂੰ ਜਨਮ ਸਮੇਂ ਹੀ ਮਾਰ ਦੇਣਾ ਆਦਿ ਆਮ ਪਾਈਆਂ ਜਾਂਦੀਆਂ ਸਨ। ਮਨੁੱਖ ਮਨੁੱਖੀ ਖੁੂਨ ਤੱਕ ਪੀਣ ਨੂੰ ਬੁਰਾਈ ਨਹੀਂ ਸਮਝਦਾ ਸੀ। ਇਹਨਾਂ ਕਾਰਨਾਂ ਕਰਕੇ ਅਰਬ ਦੇ ਕਬੀਲਿਆਂ/ਲੋਕਾਂ ਤੇ ਕੋਈ ਵੀ ਸਾਸ਼ਕ ਰਾਜ ਕਰਨ ਨੂੰ ਵੀ ਤਿਆਰ ਨਹੀਂ ਸੀ। ਇਸ ਸਥਿਤੀ ਦੇ ਸਨਮੁੱਖ ਰੱਬ ਨੇ ਮੱਕਾ ਸ਼ਹਿਰ ਨੂੰ ਆਬਾਦ ਕਰਨ ਵਾਲੇ ਪੈਗੰਬਰ ਹਜ਼ਰਤ ਇਸਮਾਇਲ (ਅਲੈ.) ਦੀ ਚੱਲੀ ਆ ਰਹੀ ਜੱਦ ਦੇ ਇੱਕ ਕਬੀਲੇ ‘ਬਨੀ ਹਾਸ਼ਿਮ’ ਵਿੱਚ 20 ਅਪ੍ਰੈਲ 571 ਈ. (ਅਰਬੀ ਕੈਲੰਡਰ ਦੇ ਤੀਜੇ ਮਹੀਨੇ ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ) ਨੂੰ ਸਵ. ਅਬਦੁੱਲਾ (ਇਨ੍ਹਾਂ ਤੇ ਪਿਤਾ ਅਬਦੁੱਲਾ ਦਾ ਦਿਹਾਂਤ ਉਦੋਂ ਹੋ ਗਿਆ ਸੀ ਜਦੋਂ ਉਹ ਆਪਣੀ ਮਾਂ ਦੀ ਕੁੱਖ ‘ਚ ਹੀ ਸਨ) ਦੀ ਸੁਪਤਨੀ ਬੀਬੀ ਆਮਨਾ ਦੀ ਕੁੱਖੋਂ ਇੱਕ ਬੱਚੇ ਨੂੰ ਪੈਦਾ ਕੀਤਾ। ਜਿਸ ਦਾ ਨਾਮ ਉਨ੍ਹਾਂ ਦੇ ਚਾਚਾ ਅਬੂ ਤਾਲਿਬ ਨੇ ‘ਮੁਹੰਮਦ’ ਰੱਖਿਆ। ਇਸ ਬਾਲਕ ਨੂੰ ਹੀ ਵੱਡਾ ਹੋ ਕਿ ਇਸਲਾਮ ਧਰਮ ਦੇ ਆਖਰੀ ਪੈਗੰਬਰ ਹੋਣ ਦਾ ਮਾਨ ਪ੍ਰਾਪਤ ਹੋਇਆ। ਆਪ 2 ਸਾਲ ਦੇ ਸਨ ਜਦੋਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ। ਤਦ ਆਪ ਦੀ ਪਰਵਰਿਸ਼ ਦਾ ਜਿੰਮਾ ਆਪ ਦੇ ਦਾਦਾ ਅਬਦੁਲ ਮੁਤਲਿਬ ਨੇ ਸੰਭਾਲਿਆ ਪਰ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਜਦੋਂ ਆਪ ਦੀ ਉਮਰ 6 ਸਾਲ ਦੀ ਹੋਈ ਤਾਂ ਆਪ ਦੇ ਦਾਦਾ ਜੀ ਵੀ ਰੱਬ ਨੂੰ ਪਿਆਰੇ ਹੋ ਗਏ। ਅੱਗੇ ਆਪ ਜੀ ਦੀ ਪਰਵਰਿਸ਼ ਚਾਚੇ ਅਬੂ ਤਾਲਿਬ ਨੇ ਕੀਤੀ। ਆਪ ਬਚਪਨ ਤੋਂ ਹੀ ਸੱਚ ਬੋਲਣ, ਬਜ਼ੁਰਗਾਂ/ਬੇਸਹਾਰਾ/ਅੰਗਹੀਣਾਂ ਆਦਿ ਦੀ ਸੇਵਾ ਕਰਨ, ਕਿਸੇ ਨੂੰ ਧੋਖਾ ਨਾ ਦੇਣ, ਅਮਾਨਤ ਵਿੱਚ ਖਿਆਨਤ ਨਾ ਕਰਨ ਆਦਿ ਗੁਣਾਂ ਦੇ ਧਾਰਨੀ ਸਨ। ਜਿਸ ਕਰਕੇ ਸਾਰੇ ਮੱਕਾ ਵਾਸੀ ਆਪ ਨੂੰ ਅਮੀਨ (ਅਮਾਨਤਦਾਰ) ਅਤੇ ਸਾਦਿਕ (ਸੱਚ ਬੋਲਣ ਵਾਲਾ) ਮੰਨਦੇ ਸਨ। 20 ਸਾਲ ਦੀ ਉਮਰ ਵਿੱਚ ਆਪ ਵਪਾਰ ਕਰਨ ਦੇ ਮਕਸਦ ਨਾਲ ਸ਼ਾਮ (ਸੀਰੀਆ), ਇਰਾਕ, ਯਮਨ ਆਦਿ ਦੇਸ਼ਾਂ ਵਿੱਚ ਗਏ। ਸੱਚਾਈ, ਇਮਾਨਦਾਰੀ, ਦਿਆਨਤਦਾਰੀ ਨਾਲ ਵਪਾਰ ਕਰਨ ਕਾਰਨ ਆਪ ਪੂਰੇ ਅਰਬ ਵਿੱਚ ਪ੍ਰਸਿਧ ਹੋ ਗਏ। 25 ਸਾਲ ਦੀ ਉਮਰ ਵਿੱਚ ਆਪ ਦਾ ਨਿਕਾਹ ਬੀਬੀ ਖਦੀਜਾ (ਜੋ ਕਿ ਇੱਕ ਵਿਧਵਾ ਔਰਤ ਸੀ) ਨਾਲ ਹੋਇਆ। ਉਸ ਸਮੇਂ ਬੀਬੀ ਖਦੀਜਾ ਦੀ ਉਮਰ 40 ਸਾਲ ਦੀ ਸੀ। ਹਜ਼ਰਤ ਮੁਹੰਮਦ (ਸਲ.) ਅਕਸਰ ਰੱਬ ਦੀ ਭਗਤੀ ਕਰਨ ਅਤੇ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਨੂੰ ਖਤਮ ਕਰਨ ਲਈ ਸੋਚ-ਵਿਚਾਰ ਕਰਨ ਲਈ ਮੱਕੇ ਤੋਂ 3 ਕਿ.ਮੀ. ਦੀ ਦੂਰੀ ਤੇ ਸਥਿਤ ਇੱਕ ਗੁਫਾ (ਜਿਸਦਾ ਨਾਮ ਹਿਰਾ ਹੈ) ਵਿੱਚ ਜਾ ਬੈਠਦੇ ਸਨ। ਇੱਥੇ ਹੀ 40 ਸਾਲ ਦੀ ਉਮਰ ਵਿੱਚ ਰੱਬ ਵੱਲੋਂ ਆਪਣੇ ਫਰਿਸ਼ਤੇ ਜ਼ਿਬਰਾਇਲ (ਅਲੈ.) ਰਾਹੀਂ ਆਪ ੳੁੱਪਰ  ਪਹਿਲੀ  ਬਹੀ (ਰੱਬੀ ਸੰਦੇਸ਼) ਨਾਜ਼ਿਲ (ਉਤਾਰੀ ਗਈ) ਕੀਤੀ ਗਈ ਤੇ ਆਪ ਨੂੰ ਪੈਗੰਬਰੇ ਇਸਲਾਮ ਹੋਣ ਦੀ ਖੁਸ਼ਖਬਰੀ ਦਿੱਤੀ ਗਈ। ਇਸ ਸੰਦੇਸ਼ ਦੇ ਪ੍ਰਾਪਤ ਹੋਣ ਤੋਂ ਬਾਅਦ ਆਪ ਜੀ ਨੇ ਨਿਰੰਤਰ 23 ਸਾਲ ਬਹੁਤ ਹੀ ਯੋਜਨਾਪੂਰਨ ਢੰਗ ਨਾਲ, ਅਰਬ ਦੇ ਲੋਕਾਂ ਦੁਆਰਾ ਦਿੱਤੀਆਂ ਪ੍ਰੇਸ਼ਾਨੀਆਂ ਨੂੰ ਸਹਾਰਦੇ  ਹੋਏ ਇਸਲਾਮ ਧਰਮ ਨੂੰ ਮੁਕੰਮਲ ਤੌਰ ਤੇ ਲੋਕਾਂ ਤੱਕ ਪਹੁੰਚਾਇਆ ਤੇ ਲੋਕਾਂ ਨੂੰ ਇੱਕ ਰੱਬ ਦੀ ਬੰਦਗੀ ਕਰਨ ਵੱਲ ਪ੍ਰੇਰਿਤ ਕੀਤਾ। ਆਪ ਜੀ ਦੀ ਮਿਹਨਤ ਅਤੇ ਉੱਚੇ ਚਰਿੱਤਰ ਸਦਕਾ ਲੋਕ ਧੜ੍ਹਾ-ਧੜ੍ਹ ਇਸਲਾਮ ਵਿੱਚ ਸ਼ਾਮਿਲ ਹੋਏ ਜਿਸ ਕਰਕੇ ਇਸਲਾਮ ਧਰਮ ਅੱਜ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ। ਆਪ ਜੀ ਦੇ ਪ੍ਰਚਾਰ ਸਦਕਾ ਪਹਿਲੇ ਹੀ ਦਿਨ ਆਪ ਦੇ ਦੋਸਤ ਅਬੂ-ਵਕਰ ਸਿਦੀਕ, ਆਪ ਦੀ ਪਤਨੀ ਬੀਬੀ ਖਦੀਜਾ ਅਤੇ ਉਹਨਾਂ ਦੇ ਚਚੇਰੇ ਭਰਾ ਅਲੀ ਨੂੰ ਇਸਲਾਮ ਵਿੱਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ।ਇਸ ਤੋਂ ਬਾਅਦ ਤੌਹੀਦ ਪ੍ਰਸਤਾਂ (ਰੱਬ ਨੂੰ ਇੱਕ ਮੰਨਣ ਵਾਲੇ) ਦੀ ਗਿਣਤੀ ਵੱਧਦੀ ਗਈ। ਜਿਸ ਕਾਰਨ ਮੱਕੇ ਦੇ ਪਰੰਪਰਿਕ ਧਰਮਾਂ ਨੂੰ ਮੰਨਣ ਵਾਲੇ ਲੋਕ ਆਪ ਜੀ ਦੇ ਅਤੇ ਆਪ ਜੀ ਦੇ ਸਾਥੀਆਂ ਦੇ ਦੁਸ਼ਮਣ ਬਣ ਗਏ। ਆਪ ਜੀ ਨੂੰ ਲਗਭਗ 13 ਸਾਲ ਤੱਕ ਹਰ ਹਰਬਿਆਂ ਰਾਹੀਂ ਤੰਗ-ਪ੍ਰੇਸ਼ਾਨ ਕੀਤਾ ਗਿਆ। ਇਥੋਂ ਤੱਕ ਕਿ ਇੱਕ ਦਿਨ ਆਪ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਗਈ।ਜਿਸ ਕਾਰਨ ਰੱਬ ਦੁਆਰਾ ਬਹੀ ਦੇ ਰਾਹੀਂ ਪ੍ਰਾਪਤ ਹੋਏ ਹੁਕਮ ਅਨੁਸਾਰ ਆਪ ਆਪਣੇ ਸਾਥੀਆਂ ਸਮੇਤ ਮੱਕੇ ਤੋਂ ਹਿਜ਼ਰਤ ਕਰਕੇ ਮਦੀਨੇ ਚਲੇ ਗਏ। ਇਸੀ ਸਾਲ ਤੋਂ ਹਿਜ਼ਰੀ ਸੰਨ ਦਾ ਆਰੰਭ ਹੋਇਆ। ਮਦੀਨੇ ਜਾ ਕੇ ਆਪ ਨੇ ਇਸਲਾਮ ਧਰਮ ਦਾ ਪ੍ਰਚਾਰ ਜੋਰ-ਸ਼ੋਰ ਨਾਲ ਆਰੰਭ ਕਰ ਦਿੱਤਾ। ਜਿਸ ਕਾਰਨ ਇਸਲਾਮ ਧਰਮ ਮਦੀਨੇ ਦੇ ਬਾਹਰਲੇ ਇਲਾਕਿਆਂ ਤੱਕ ਵੀ ਫੈਲਣਾ ਸ਼ੁਰੂ ਹੋ ਗਿਆ। ਜਿਸ ਤੋਂ ਖਫਾ ਹੋ ਕਿ ਮੱਕੇ ਦੇ ਲੋਕਾਂ ਨੇ ਇਸਲਾਮ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਮਦੀਨੇ ਤੇ ਹਮਲਾ ਕਰਨ ਦੀ ਯੋਜਨਾ ਬਣਾਈ। ਮੁਹੰਮਦ (ਸਲ.) ਨੇ ਵਿਰੋਧੀਆਂ ਨਾਲ ਸਮਝੌਤਾ ਕਰਨ ਅਤੇ ਮੇਲ-ਮਿਲਾਪ ਵਧਾਉਣ ਦਾ ਕਈ ਵਾਰ ਯਤਨ ਕੀਤਾ ਪਰ ਸਫਲ ਨਾ ਹੋਏ। ਅੰਤ ਵਿੱਚ ਆਤਮ ਰੱਖਿਆ ਲਈ ਆਪ ਜੀ ਨੂੰ ਕਈ ਵਾਰ ਯੁੱਧ ਦੇ ਮੈਦਾਨ ਵਿੱਚ ਉੱਤਰਨਾ ਪਿਆ। ਪੈਗੰਬਰੇ ਇਸਲਾਮ ਨੇ ਜੰਗ ਲਈ ਵੀ ਮਾਨਵਤਾ ਪੂਰਨ ਨਿਯਮ ਬਣਾਏ। ਅਸੱਭਿਅਤਾ ਦੇ ਯੁੱਗ ਵਿੱਚ ਵੀ ਮਨੁੱਖੀ ਕਦਰਾਂ-ਕੀਮਤਾਂ ਨੂੰ ਜੰਗ ਦੇ ਮੈਦਾਨ ਵਿੱਚ ਵੀ ਲਾਗੂ ਕਰ ਕੇ ਅਨੋਖੀ ਮਿਸਾਲ ਪੇਸ਼ ਕੀਤੀ। ਆਪ ਨੇ ਆਪਣੇ ਸਾਥੀਆਂ ਨੂੰ ਜੰਗ ਸਬੰਧੀ ਸਖਤ ਨਿਯਮ ਅਪਣਾਉਣ ਦੇ ਆਦੇਸ਼ ਦਿੱਤੇ। ਆਪ ਨੇ ਕਿਹਾ ਕਿ ਯੁੱਧ ਦੇ ਮੈਦਾਨ ਵਿੱਚ ਕਿਸੇ ਲਾਸ਼ ਦੇ ਅੰਗ ਨਾ ਕੱਟੇ ਜਾਣ, ਕਿਸੇ ਨੂੰ ਧੋਖੇ ਜਾਂ ਵਿਸ਼ਵਾਸ਼ਘਾਤ ਨਾਲ ਕਤਲ ਨਾ ਕੀਤਾ ਜਾਵੇ, ਬੱਚੇ/ਬੁੱਢੇ/ਔਰਤਾਂ ਆਦਿ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ, ਖਜ਼ੂਰਾਂ ਅਤੇ ਹੋਰ ਫਲਦਾਰ ਦਰਖਤਾਂ ਨੂੰ ਨਾ ਕੱਟਿਆ ਜਾਵੇ ਅਤੇ ਨਾ ਹੀ ਜਲਾਇਆ ਜਾਵੇ, ਸੰਸਾਰ ਤਿਆਗੀ ਪੀਰਾਂ, ਫਕੀਰਾਂ ਅਤੇ ਰੱਬ ਦੀ ਇਬਾਦਤ ਕਰਨ ਵਾਲੇ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ, ਕਿਸੇ ਵੀ ਧਰਮ ਦੇ ਪੂਜਾ ਸਥਾਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਆਦਿ। ਮੁਹੰਮਦ (ਸਲ.) ਨੇ ਹਮੇਸ਼ਾ ਹੀ ਸ਼ਰਨ ਵਿੱਚ ਆਏ ਕੱਟੜ ਤੋਂ ਕੱਟੜ ਦੁਸ਼ਮਣ ਨਾਲ ਵੀ ਚੰਗਾ ਵਿਵਹਾਰ ਕੀਤਾ ਜੋ ਕਿ ਅੱਜ ਦੇ ਸੱਭਿਅਕ ਸਮਾਜ ਵੱਲੋਂ ਵੀ ਦੁਸ਼ਮਣ ਨਾਲ ਨਹੀਂ ਕੀਤਾ ਜਾਂਦਾ। ਇਥੋਂ ਤੱਕ ਆਪਣੀ ਜਨਮ ਭੂਮੀ ਮੱਕਾ ਨੂੰ ਬਿਨ੍ਹਾਂ ਖੂਨ ਦਾ ਇੱਕ ਵੀ ਕਤਰਾ ਬਹਾਏ ਫਤਿਹ ਕੀਤਾ ਤੇ ਆਪ ਜੀ ਅਤੇ ਆਪ ਜੀ ਦੇ ਸਾਥੀਆਂ ੳੁੱਪਰ ਜ਼ੁਲਮ ਕਰਨ ਵਾਲੇ ਮੱਕਾ ਵਾਸੀਆਂ ਨੂੰ ਪੂਰਨ ਤੌਰ ਤੇ ਮਾਫ ਕਰ ਦਿੱਤਾ। ਆਪ ਨੇ ਐਲਾਨ ਕੀਤਾ ਕਿ ਐ ਮੱਕਾ ਵਾਸੀਓ “ ਅੱਜ ਤੁਹਾਡੇ ਉੱਪਰ ਕੋਈ ਦੋਸ਼ ਨਹੀਂ ਤੇ ਤੁਸੀਂ ਸਾਰੇ ਆਜ਼ਾਦ ਹੋ”।ਆਪ ਜੀ ਦੇ ਇਸ ਤਰ੍ਹਾਂ ਦੇ ਚਰਿੱਤਰ ਨੂੰ ਦੇਖ ਕੇ ਇਸਲਾਮ ਦੇ ਦੁਸ਼ਮਣ ਲਗਭਗ ਸਾਰੇ ਮੱਕਾ ਵਾਸੀ ਇਸਲਾਮ ਦੇ ਪੈਰੋਕਾਰ ਬਣ ਗਏ। ਜਿਹੜਾ ਕੰਮ ਤਲਵਾਰ ਨਾਲ ਨਹੀਂ ਕੀਤਾ ਜਾ ਸਕਦਾ ਉਸ ਨੂੰ ਸੱਚੇ-ਸੁੱਚੇ ਚਰਿੱਤਰ ਨਾਲ ਨੇਪਰੇ ਚੜ੍ਹਾਇਆ।

ਅਸਲ ਅਰਥਾਂ ਵਿੱਚ ਮੁਹੰਮਦ (ਸਲ.) ਨੂੰ ਅੰਤਰ-ਰਾਸ਼ਟਰੀ ਭਾਈਚਾਰਕ ਸਾਂਝ, ਮਨੁੱਖੀ ਸਮਾਨਤਾ, ਲੋਕਤੰਤਰੀ ਸਿਧਾਂਤਾ ਆਦਿ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਵਾਲਾ ਮੰਨਿਆ ਜਾ ਸਕਦਾ ਹੈ। ਇਹਨਾਂ ਸਿਧਾਂਤਾਂ ਨੂੰ ਪੱਛਮੀ ਦੇਸ਼ਾਂ ਨੇ ਬਹੁਤ ਬਾਅਦ ਵਿੱਚ ਅਪਣਾਇਆ ਹੈ। ਇਸਲਾਮ ਦੇ ਇਸੇ ਦ੍ਰਿਸ਼ਟੀਕੋਣ ਬਾਰੇ ਸੁਤੰਤਰ ਭਾਰਤ ਦੀ ਪਹਿਲੀ ਮਹਿਲਾ ਮਾਨਯੋਗ ਰਾਜਪਾਲ ਸਰੋਜਨੀ ਨਾਇਡੂ ਨੇ ਕਿਹਾ ਸੀ ਕਿ “ ਇਸਲਾਮ ਹੀ ਪਹਿਲਾ ਧਰਮ ਸੀ ਜਿਸਨੇ ਲੋਕਤੰਤਰ ਦੀ ਸਿੱਖਿਆ ਦਿੱਤੀ ਅਤੇ ਉਸਨੂੰ ਵਿਵਹਾਰਕ ਰੂਪ ਦਿੱਤਾ।ਉਹਨਾਂ ਕਿਹਾ ਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਦਿਨ ਵਿੱਚ 5 ਵਾਰ ਮਸਜਿਦ ‘ਚ ਨਮਾਜ਼ ਪੜ੍ਹਨ ਸਮੇਂ ਬਿਨ੍ਹਾ ਕਿਸੇ ਭੇਦ-ਭਾਵ ਅਮੀਰ-ਗਰੀਬ, ਗੋਰੇ-ਕਾਲੇ ਆਦਿ ਨੂੰ ਭੁਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਲਾਇਨ ਵਿੱਚ ਖੜ੍ਹੇ ਹੁੰਦੇ ਹਨ। ਮੈ ਇਸਲਾਮ ਦੀ ਇਸ ਨਾ ਵੰਡੀ ਜਾਣ ਵਾਲੀ ਏਕਤਾ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਈ ਹਾਂ”। ਇਸੀ ਤਰ੍ਹਾਂ ਇਸਲਾਮ ਨੂੰ ਮੰਨਣ ਵਾਲੇ ਹਰ ਸਾਲ ਹੱਜ ਮੌਕੇ ਰੰਗ, ਨਸਲ, ਗੋਰੇ-ਕਾਲੇ ਆਦਿ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਸਾਰੇ ਦੇਸ਼ਾਂ ਦੇ ਮੁਸਲਮਾਨ ਹੱਜ ਦੇ ਅਹਿਮ ਫਰਜ਼ ਨੂੰ ਪੂਰਾ ਕਰਦੇ ਹਨ ਜੋ ਕਿ ਅੰਤਰ-ਰਾਸ਼ਟਰੀ ਭਰਾਤਰੀ ਭਾਵ ਦਾ ਪ੍ਰਤੀਕ ਹੈ।ਇਸ ਕਰਕੇ ਹੀ ਪੋ. ਹਰਗਰੋਨਜ਼ ਨੇ ਕਿਹਾ ਸੀ ਕਿ “ ਪੈਗੰਬਰੇ ਇਸਲਾਮ ਦੁਆਰਾ ਸਥਾਪਤ ਰਾਸ਼ਟਰ ਸੰਘ  ਨੇ ਅੰਤਰ-ਰਾਸ਼ਟਰੀ  ਏਕਤਾ ਅਤੇ ਮਨੁੱਖੀ ਭਾਈਚਾਰੇ ਦੇ ਨਿਯਮਾਂ ਨੂੰ ਅਜਿਹੇ ਸਰਵਜਨਕ ਪੱਧਰ ਤੇ ਸਥਾਪਤ ਕੀਤਾ ਹੈ ਜੋ ਦੂਸਰੇ ਰਾਸ਼ਟਰਾਂ ਨੂੰ ਰਸਤਾ ਦਿਖਾਉਂਦੇ ਰਹਿਣਗੇ”।ਇਸ ਤਰ੍ਹਾਂ ਆਪ ਦੀ ਸਖਸ਼ੀਅਤ ਅਤੇ ਗੁਣਾਂ ਦੇ ਕਾਰਨ ਆਪ ਦਾ ਨਾਮ ਵਿਸ਼ਵ ਦੇ ਇਤਿਹਾਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਵਿਅਕਤੀਆਂ ਵਿੱਚ ਸ਼ਾਮਿਲ ਹੈ । ਅੱਜ ਵੀ ਉਹਨਾਂ ਵੱਲੋਂ ਬਿਤਾਇਆ ਸੱਚਾ-ਸੁੱਚਾ, ਸਾਦਗੀ ਭਰਪੂਰ, 10 ਲੱਖ ਮੀਲ ਤੋਂ ਵੀ ਵੱਧ ਖੇਤਰ ਦੇ ਰਾਜਨੀਤਿਕ ਅਤੇ ਧਾਰਮਿਕ ਆਗੂ ਹੋਣ ਦੇ ਬਾਵਜੂਦ ਹੱਥੀ ਕੀਰਤ ਕਰਕੇ ਖਾਣ ਵਾਲੇ, ਉੱਚ ਸੈਨਾ ਨਾਇਕ, ਸਮਾਜ ਸੁਧਾਰਕ, ਅਮਾਨਤਦਾਰੀ ਨਾਲ ਵਪਾਰ ਕਰਨ ਵਾਲੇ, ਅਸੱਭਿਅਕ ਲੋਕਾਂ ਨੂੰ ਸੱਭਿਅਕ ਬਣਾਉਣ ਵਾਲੇ, ਦੀਨ-ਦੁਖੀਆਂ ਦੀ ਸੇਵਾ ਕਰਨ ਵਾਲਾ ਆਦਰਸ਼ਕ ਜੀਵਨ ਲੋਕਾਂ ਲਈ ਰਾਹ ਦਰਸਾਉ ਹੈ। ਅੱਜ ਵਿਸ਼ਵ ਵਿੱਚ ਫੈਲੇ ਭ੍ਰਿਸ਼ਟਾਚਾਰ, ਨਸਲਕੁਸ਼ੀ, ਮਨੁੱਖੀ ਕਦਰਾਂ-ਕੀਮਤਾਂ ਵਿੱਚ ਗਿਰਾਵਟ, ਕਾਲੇ ਧਨ ਆਦਿ ਦੀ ਸਮੱਸਿਆ ਨੂੰ ਆਪ ਦੁਆਰਾ ਅਮਲੀ ਰੂਪ ਵਿੱਚ ਅਪਣਾਏ ਸਿਧਾਂਤਾ ਨਾਲ ਖਤਮ ਕੀਤਾ ਜਾ ਸਕਦਾ ਹੈ।

ਸੰਨ 10 ਹਿਜਰੀ ਨੂੰ ਆਪ ਨੇ ਆਪਣੇ 125000 ਸਹਾਬਾ (ਸਾਥੀਆਂ) ਨਾਲ ਆਪਣੀ ਜਿੰਦਗੀ ਦਾ ਆਖਰੀ ਹੱਜ ਕੀਤਾ। ਇਸ ਮੌਕੇ ਆਪ ਨੇ ਆਪਣੇ ਸਾਥੀਆਂ ਨੂੰ ਖੁਤਬੇ (ਭਾਸ਼ਣ) ਰਾਹੀਂ ਕੁਝ ਸੰਦੇਸ਼ ਦਿੱਤੇ ਜਿਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਸਨ;- “ਮੁਸਲਮਾਨੋਂ ਤੁਸੀਂ ਸਾਰੇ ਆਦਮ ਦੀ ਔਲਾਦ ਹੋ ਅਤੇ ਆਦਮ ਮਿੱਟੀ ਵਿੱਚੋਂ ਪੈਦਾ ਕੀਤਾ ਗਿਆ ਸੀ। ਤੁਹਾਡੇ ਲਈ ਇੱਕ ਦੂਜੇ ਦਾ ਖੁਨ ਵਹਾਉਣਾ, ਇੱਕ ਦੂਸਰੇ ਦਾ ਮਾਲ ਹੜੱਪਣਾ, ਇੱਕ ਦੂਸਰੇ ਦੀ ਇੱਜ਼ਤ ਨਾਲ ਖੇਡਣਾ ਹਰਾਮ ਹੈ”।

ਇਸ ਹੱਜ ਤੋਂ ਬਾਅਦ ਆਪ ਮਦੀਨੇ ਵਾਪਸ ਚਲੇ ਗਏ ਅਤੇ ਕੁਝ ਸਮੇਂ ਬਾਅਦ ਬੁਖਾਰ ਕਾਰਨ ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ ਨੂੰ ਆਪ ਇਸ ਦੁਨੀਆਂ ਤੋਂ 63 ਸਾਲ ਦੀ ਉਮਰ ਵਿੱਚ ਕਿਨਾਰਾ ਕਰ ਗਏ।ਇੱਥੇ ਇਹ ਗੱਲ ਵਿਸ਼ੇਸ਼ ਰੂਪ ਵਿਚ ਧਿਆਨ ਦੇਣ ਯੋਗ ਹੈ ਕਿ ਮੁਹੰਮਦ (ਸਲ.) ਦਾ ਜਨਮ ਅਤੇ ਵਫਾਤ ਭਾਵ ਮੌਤ ਦਾ ਦਿਨ ਮਹੀਨਾ ਇੱਕੋ ਹੀ ਹੈ।ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ ਨੂੰ ਹੀ ਜਨਮ ਤੇ ਇਸੀ ਦਿਨ ਅਤੇ ਮਹੀਨੇ ਵਿੱਚ ਵਫਾਤ ਭਾਵ ਮੌਤ ਦਾ ਦਿਨ ਹੈ।

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ
ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਦੇ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਹੋਈ ਨੌਜਵਾਨ ਪੀੜ੍ਹੀ ਦਾ ਹਰੇਕ ਫਰਦ ਆਪਣੇ ਆਪ ਨੂੰ ਵਿਸ਼ਵ ਦੇ ਸਾਹਮਣੇ ਇੱਕ ਆਦਰਸ਼ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ ਜਦੋਂ ਕਿ ਉਸਦੀਆਂ ਆਦਤਾਂ, ਉਸਦਾ ਰਹਿਣ ਸਹਿਣ, ਆਪਣੇ ਮਾਪਿਆਂ ਦੇ ਨਾਲ ਵਿਵਹਾਰ ਆਦਿ ਸਭ ਕੁਝ ਉਸ ਦੇ ਨੇੜੇ-ਤੇੜੇ ਵੀ ਨਹੀਂ ਹੈ। ਮਿਹਨਤ ਕਰਨ ਦੀ ਆਦਤ ਖਤਮ ਹੋਣ ਕਾਰਨ ਹਰੇਕ ਖੇਤਰ ਵਿੱਚ ਸਫਲ ਹੋਣ ਦੇ ਗਲਤ ਤਰੀਕੇ ਅਪਣਾਏ ਜਾ ਰਹੇ ਹਨ ਜਿਵਂੇ ਕਿ ਪੜ੍ਹਾਈ ਵਿੱਚ ਨਕਲ ਮਾਰ ਕੇ ਪਾਸ ਹੋਣਾ, ਖੇਤਾਂ ਵਿੱਚ ਖੁਦ ਕੰਮ ਕਰਨ ਦੇ ਸਥਾਨ ਤੇ ਕਾਮਿਆਂ ਤੋਂ ਕੰਮ ਕਰਵਾਉਣਾ ਆਦਿ। ਇਹ ਗੱਲ ਵਿਸ਼ੇਸ਼ ਰੂਪ ਵਿੱਚ ਧਿਆਨ ਦੇਣ ਵਾਲੀ ਹੈ ਕਿ ਜਦੋਂ ਤੋਂ ਕਿਸਾਨ ਦੇ ਪੁੱਤ ਨੇ ਮਿਹਨਤ ਕਰਨੀ ਛੱਡ ਦਿੱਤੀ ਹੈ ਉਦੋਂ ਤੋਂ ਹੀ ਉਹ ਖੁਦਕੁਸ਼ੀਆਂ ਦੇ ਰਾਹ ਤੇ ਪਿਆ ਹੋਇਆ ਹੈ। ਕਿਉਂਕਿ ਇੱਕ ਮਿਹਨਤੀ ਕਿਸਾਨ ਜਿਸ ਨੇ ਜਿੰਦਗੀ ਵਿੱਚ ਹੱਡ ਭੰਨਵੀਂ ਮਿਹਨਤ ਕੀਤੀ ਹੋਵੇ ਉਹ ਕਦੇ ਵੀ ਖੁਦਕੁਸ਼ੀਆਂ ਦੇ ਰਾਹ ਤੇ ਨਹੀਂ ਤੁਰ ਸਕਦਾ ਜੇ ਇਹ ਕਿਹਾ ਜਾਵੇ ਕਿ ਕਿਸਾਨ ਅਤੇ ਖੁਦਕੁਸ਼ੀ ਦੋਵੇਂ ਵਿਰੋਧੀ ਸ਼ਬਦ ਹਨ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਸਾਡੇ ਭਾਰਤੀ ਸੱਭਿਆਚਾਰ ਦੀ ਇਹ ਇੱਕ ਮਹੱਤਵਪੂਰਨ ਵਿਸੇਸ਼ਤਾ ਸੀ ਕਿ ਪਿੰਡ/ਮੁੱਹਲੇ ਦੀ ਕੁੜੀ ਭਾਵੇਂ ਉਹ ਕਿਸੇ ਵੀ ਜਾਤ, ਧਰਮ ਆਦਿ ਨਾਲ ਸਬੰਧ ਰੱਖਦੀ ਹੋਵੇ ਹਰ ਨੌਜਵਾਨ ਦੀ ਭੈਣ ਮੰਨੀ ਜਾਂਦੀ ਸੀ ਪਰ ਅੱਜ ਬੇ ਹਯਾਈ ਸਾਰੀਆਂ ਹੱਦਾਂ ਟੱਪ ਗਈ ਹੈ। ਅੱਜ ਗੁਆਂਢੀਆਂ ਅਤੇ ਨੇੜੇ ਦੇ ਰਿਸ਼ਤੇਦਾਰਾਂ ਵੱਲੋਂ ਹੀ ਛੋਟੀਆਂ ਛੋਟੀਆਂ ਮਾਸੂਮ ਬਾਲੜੀਆਂ ਨਾਲ ਅਣਮਨੁੱਖੀ ਕਾਰਾ ਜਬਰ ਜਿਨਾਹ ਕੀਤਾ ਜਾ ਰਿਹਾ ਹੈ। ਧੀ-ਭੈਣ ਦੇ ਪਹਿਰਾਵੇ ਨੂੰ ਦੇਖ ਕੇ  ਬਾਪ, ਭਰਾ ਆਦਿ ਨੂੰ ਅੱਖਾਂ ਨੀਵੀਆਂ ਕਰਨੀਆਂ ਪੈਦੀਆਂ ਹਨ। ਪੈਸਾ ਕਮਾਉਣ ਦੇ ਉਦੇਸ਼ ਨਾਲ ਸਾਡੇ ਅਮੀਰ ਸੱਭਿਆਚਾਰ ਅਤੇ ਨੈਤਿਕ ਸਿਧਾਤਾਂ ਨੂੰ ਸੂਲੀ ਚੜ੍ਹਾ ਕੇ ਟੀ.ਵੀ. ਚੈਨਲਾਂ ਰਾਹੀ ਅਸ਼ਲੀਲਤਾ ਅਤੇ ਨਿਰਲੱਜਤਾ ਨੂੰ ਖੁੱਲ੍ਹ ਕੇ ਭਾਰਤੀ ਨੌਜਵਾਨਾਂ (ਜੋ ਕਿ ਦੇਸ਼ ਦਾ ਭਵਿੱਖ ਹਨ) ਅੱਗੇ ਪਰੋਸਿਆ ਜਾ ਰਿਹਾ ਹੈ। ਗੀਤਾਂ ਅਤੇ ਫਿਲਮਾਂ ਰਾਹੀ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਲਗਾਈ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਹੋਈ ਫੌਜ ਦੀ ਭਰਤੀ ਵਿੱਚ 100 ਵਿੱਚੋਂ 5 ਨੌਜਵਾਨ ਵੀ ਸਰੀਰਕ ਯੋਗਤਾ ਟੈਸਟ ਪਾਸ ਨਹੀਂ ਕਰ ਸਕੇ ਸਨ। ਨਸ਼ਿਆਂ ਦੇ ਕਾਰਨ ਅੰਦਰੋਂ ਖੋਖਲੇ ਹੋਏ ਪੰਜਾਬ ਦੇ ਗੱਭਰੂ ਕਹੇ ਜਾਣ ਵਾਲੇ ਨੌਜਵਾਨ ਦੌੜਾਂ, ਛਾਲਾਂ ਆਦਿ ਵਿੱਚੋਂ ਹੀ ਬਾਹਰ ਹੋ ਗਏ ਸਨ। ਅੰਕੜੇ ਤਾਂ ਇਹ ਵੀ ਕਹਿ ਰਹੇ ਹਨ ਕਿ ਸੰਥੈਟਿਕ ਅਤੇ ਮੈਡੀਕਲ ਨਸ਼ਿਆਂ ਦੇ ਪ੍ਰਭਾਵ ਕਾਰਨ ਪੰਜਾਬੀ ਮੁੰਡੇ ਨਿਪੁੰਸਕਤਾ ਵੱਲ ਬਹੁਤ ਤੇਜੀ ਨਾਲ ਅੱਗੇ ਵਧ ਰਹੇ ਹਨ ਜੋ ਕਿ ਸਾਡੇ ਲਈ ਬਹੁਤ ਨਮੋਸ਼ੀ ਦੀ ਗੱਲ ਹੈ।

ਗੱਲ ਕੀ ਅੱਜ ਦੀ ਨੌਜਵਾਨ ਪੀੜ੍ਹੀ ਨਾ ਤਾਂ ਖੇਤਾਂ ਵਿੱਚ ਮਿਹਨਤ ਕਰਨ ਜੋਗੀ ਰਹੀ ਹੈ, ਨਾ ਹੀ ਸਰਹੱਦਾਂ ਦੀ ਰਾਖੀ ਕਰਨ ਵਾਲੀ। ਬਜੁਰਗਾਂ, ਮਾਪਿਆਂ ਅਤੇ ਵੱਡਿਆਂ ਦੇ ਸਤੀਕਾਰ ਦੀ ਭਾਵਨਾ ਤਾਂ ਕਿਤੇ ਵਿਰਲੀ ਹੀ ਦੇਖਣ ਨੂੰ ਮਿਲਦੀ ਹੈ। ਅਜੋਕੇ ਪਰਿਵਾਰਾਂ ‘ਚ ਇੱਕ ਦੋ ਬੱਚੇ ਹੋਣ ਕਾਰਨ ਹਰ ਗੱਲ ਖੁਦਕੁਸ਼ੀ ਦਾ ਡਰਾਵਾ ਦੇ ਕੇ ਮਾਪਿਆਂ ਤੋਂ ਮਨਵਾਉਣ ਨੂੰ ਬਿਲਕੁਲ ਵੀ ਬੁਰਾ ਨਹੀਂ ਸਮਝਿਆ ਜਾਂਦਾ। ਮਾਪੇ ਮਜਬੂਰ ਹੋ ਕੇ ਸਹੀ-ਗਲਤ ਗੱਲਾਂ ਨੂੰ ਭਰੇ ਮਨ ਨਾਲ ਮੰਨ ਵੀ ਰਹੇ ਹਨ ਜਿਸਦੇ ਅੱਗੇ ਚੱਲ ਕੇ ਬਹੁਤ ਘਾਤਕ ਨਤੀਜੇ ਨਿਕਲਦੇ ਹਨ। ਗੱਡੀਆਂ, ਮੋਟਰ ਸਾਈਕਲ, ਮਹਿੰਗੇ ਮੋਬਾਇਲ, ਬਰਾਂਡਡ ਕੱਪੜੇ, ਹਥਿਆਰ, ਚਮਕ-ਦਮਕ ਵਾਲੀਆਂ ਵਸਤੂਆਂ ਨੂੰ ਪ੍ਰਾਪਤ ਕਰਨਾ ਇਨ੍ਹਾਂ ਦਾ ਮੁੱਖ ਸ਼ੌਕ ਬਣ ਗਿਆ ਹੈ। ਬਜੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜਣਾ ਨੂੰ ਤਾਂ ਸ਼ੁਗਲ ਮਾਤਰ ਮੰਨਿਆ ਜਾਣ ਲੱਗਾ ਹੈ। ਸਾਡੇ ਗੁਰੂਆਂ, ਪੀਰਾਂ, ਫਕੀਰਾਂ ਆਦਿ ਨੇ ਤਾਂ ਮਨ ਨੀਵਾਂ ਮੱਤ ਉੱਚੀ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਕੱਲ ਇਸਦੇ ਉਲਟ ਦਿਖਾਵਾ ਕਰਨ ਨੂੰ ਸ਼ਾਨ ਸਮਝਿਆ ਜਾ ਰਿਹਾ ਹੈ। ਸਾਰਾ ਸਾਰਾ ਦਿਨ ਸੋਸ਼ਲ ਮੀਡੀਆ ਤੇ ਗੱਲਾਂ ਕਰਨਾ, ਨੈਟ ਚਲਾ ਕਿ ਕੰਪਿਊਟਰ ਆਦਿ ਸਾਹਮਣੇ ਬੈਠੇ ਰਹਿਣ ਨੂੰ ਤਾਂ ਫੈਸ਼ਣ ਸਮਝਿਆ ਜਾਣ ਲੱਗਾ ਹੈ। ਕੰਮ ਤੋਂ ਵਿਹੂਣੀ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੀ ਨੌਜਵਾਨ ਪੀੜ੍ਹੀ ਵੱਲੋਂ ਹੀ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਕਈ ਵਾਰ ਸਮਾਜ ਦੀ ਸ਼ਾਂਤੀ ਭੰਗ ਵੀ ਕੀਤੀ ਜਾਂਦੀ ਹੈ। ਮੈਂ ਸੋਸ਼ਲ ਮੀਡੀਆ,  ਨੈਟ, ਕੰਪਿਊਟਰ ਆਦਿ ਦੀ ਵਰਤੋਂ ਕਰਨ ਦੇ ਵਿਰੁੱਧ ਨਹੀ ਹਾਂ ਪਰ ਉਸਦੀ ਸਹੀ ਅਤੇ ਉੱਚਿਤ ਵਰਤੋਂ ਕਰਨ ਦੇ ਪੱਖ ਵਿੱਚ ਜਰੂਰ ਹਾਂ। ਅਸ਼ਲੀਲ ਗੀਤ, ਸੱਭਿਆਚਾਰ ਤੋਂ ਵਿਹੂਣੀਆਂ ਫਿਲਮਾਂ, ਸੋਸ਼ਲ ਮੀਡੀਆ, ਇੰਟਰਨੈਟ, ਕੁਝ ਅਸ਼ਲੀਲ ਅਖਬਾਰਾਂ, ਟੀ.ਵੀ. ਚੈਨਲ ਆਦਿ ਸਭ ਰਲ ਕੇ ਦੇਸ਼ ਦੇ ਭਵਿੱਖ ਨੂੰ ਕੁਰਾਹੇ ਪਾ ਕੇ ਤਬਾਹ ਕਰਨ ਤੇ ਲੱਗੇ ਹੋਏ ਹਨ।

ਜਿੱਥੇ ਸਮੁੱਚਾ ਤਾਣਾ-ਬਾਣਾ ਹੀ ਸਮਾਜ ਵਿਰੋਧੀ ਹਲਾਤਾਂ ਨਾਲ ਲਬਰੇਜ਼ ਹੋ ਚੁੱਕਾ ਹੋਵੇ ਉੱਥੇ ਕੀ ਕਰੇ ਵਿਚਾਰੀ ਨੌਜਵਾਨ ਪੀੜ੍ਹੀ? ਹੁਣ ਤੁਸੀਂ ਖੁਦ ਫੈਸਲਾ ਕਰੋ ਕਿ ਕੀ ਦੋਸ਼ੀ ਨੌਜਵਾਨ ਪੀੜ੍ਹੀ ਹੈ ਜਾਂ ਦੋਸ਼ੀ ਉਹ ਲੋਕ ਹਨ ਜੋ ਧੀਮਾ ਜ਼ਹਿਰ ਦੇ ਕੇ ਸਾਡੇ ਮੁੰਡਿਆਂ ਨੂੰ ਬਰਬਾਦ ਕਰ ਰਹੇ ਹਨ?

ਬਿਨ੍ਹਾਂ ਸ਼ੱਕ ਅੱਜ ਦੇ ਨੌਜਵਾਨਾਂ ਅੱਗੇ ਵੱਡੀਆਂ ਚੁਣੌਤੀਆਂ ਹਨ। ਉਹ ਕੀ ਕਰੇ? ਕਿਸ ਵਰਗਾ ਬਣੇ? ਕਿਸ ਨੂੰ ਆਪਣਾ ਰੌਲ ਮਾਡਲ ਮੰਨੇ? ਉਸਦੇ ਸਾਹਮਣੇ ਕੋਈ ਰੌਲ ਮਾਡਲ ਨਹੀਂ ਕਿਉਂਕਿ ਸਾਡੇ ਸਿਆਸਤਦਾਨ, ਧਾਰਮਿਕ ਰਹਿਨੁਮਾ, ਸਮਾਜ ਸੇਵਾ ਦਾ ਢੌਂਗ ਕਰਨ ਵਾਲੇ ਲੋਕ, ਵੱਡੇ ਅਫਸਰ, ਫਿਲਮੀ ਹੀਰੋ ਆਦਿ ਸਭ ਅਰਬਾਂ ਰੁਪਏ ਦੇ ਘੁਟਾਲਿਆਂ ਵਿੱਚ ਫਸੇ ਹੋਏ ਹਨ। ਕਈਆਂ ਤੇ ਜਬਰ ਜਿਨਾਹ ਅਤੇ ਹੋਰ ਸੰਗੀਨ ਅਪਰਾਧਾਂ ਦੇ ਕਾਰਨ ਮੁੱਕਦਮੇ ਚੱਲ ਰਹੇ ਹਨ। ਧਰਮ ਦਾ ਆਧਾਰ ਸਮਝੇ ਜਾਂਦੇ ਧਾਰਮਿਕ ਡੇਰਿਆਂ ਵਿੱਚ ਬਲਾਤਕਾਰ, ਵਿਰੋਧੀਆਂ ਦੇ ਕਤਲ ਅਤੇ ਹਰੇਕ ਤਰ੍ਹਾਂ ਦੇ ਅਨੈਤਿਕ ਕੰਮ ਹੋਣਾ ਤਾਂ ਆਮ ਵਰਤਾਰਾ ਬਣ ਗਿਆ ਹੈ। ਪੂੰਜੀਵਾਦ ਦੇ ਪ੍ਰਭਾਵ ਹੇਠ ਵਿੱਦਿਅਕ ਪ੍ਰਣਾਲੀ ਨੂੰ ਬਹੁਤ ਹੀ ਯੋਜਨਾ ਪੂਰਵਕ ਢੰਗ ਨਾਲ  ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਨਹੀਂ ਸਗੋਂ ਕਦਰਾਂ ਕੀਮਤਾਂ ਤੋਂ ਮੁਕਤ ਪੈਸਾ ਕਮਾਉਣ ਵਾਲੇ ਰੋਬਰਟ ਬਣਾਇਆ ਜਾ ਸਕੇ। ਪਦਾਰਥਵਾਦ ਦੇ ਪ੍ਰਭਾਵ ਕਾਰਨ ਅੱਜ ਦੋ ਭਰਾ ਇੱਕ ਘਰ ਵਿੱਚ ਇੱਕਠੇ ਰਹਿਣ ਨੂੰ ਤਿਆਰ ਨਹੀਂ ਤਾਂ ਅਸੀਂ ਪੂਰੇ ਸਮਾਜ ਨੂੰ ਇੱਕਠਾ ਰੱਖਣ ਦਾ ਸੁਪਣਾ ਕਿਵੇਂ ਸਿਰਜ ਲਿਆ ਹੈ। ਸੋ ਅੱਜ ਲੋੜ ਹੈ ਨੌਜਵਾਨ ਪੀੜ੍ਹੀ ਨੂੰ ਸਮਾਜ ਦੇ ਅੰਦਰਲਿਆਂ ਅਤੇ ਬਾਹਰਲਿਆਂ ਖਤਰਿਆਂ ਤੋਂ ਜਾਣੂ ਕਰਵਾ ਕੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੀ ਹੈ। ਇਸ ਤਰ੍ਹਾਂ ਕਰਕੇ ਹੀ ਅਸੀਂ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ।

ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ
ਅੱਜ ਲਗਭੱਗ ਸਮੁੱਚੇ ਵਿਸ਼ਵ ‘ਚ ਪੂੰਜੀਵਾਦੀ ਵਿਕਾਸ ਮਾਡਲ ਨੂੰ ਅਪਣਾਇਆ ਜਾ ਚੁੱਕਾ ਹੈ ਜਿਸ ਦਾ ਮੁੱਖ ਮੰਤਵ ਪੈਸਾ ਕਮਾਉਣਾ ਹੈ। ਇਸ ਪੈਸਾ ਕਮਾਉਣ ਦੀ ਲੱਗੀ ਹੋੜ ਦਾ ਮੁੱਲ ਸਮੁੱਚੀ ਮਨੁੱਖ ਜਾਤੀ ਅਤੇ ਵਾਤਾਵਰਨ ਨੂੰ ਚੁੱਕਾਉਣਾ ਪੈ ਰਿਹਾ ਹੈ। ਭਾਵੇਂ ਕਿ ਪੈਸਾ ਤਾਂ ਥੋੜੇ ਜਿਹੇ ਲੋਕਾਂ ਵੱਲੋਂ ਕਮਾਇਆ ਜਾ ਰਿਹਾ ਹੈ ਪਰ ਇਸ ਦਾ ਖਮਿਆਜ਼ਾ ਸਮੁੱਚੀ ਜੀਵ-ਜਾਤੀ ਨੂੰ ਭੁਗਤਨਾ ਪੈ ਰਿਹਾ ਹੈ। ਵਿਸ਼ਵ ਦੇ ਕੁਝ ਕੁ ਲੋਕਾਂ ਵੱਲੋਂ ਨਿੱਜੀ ਲਾਭ ਅਤੇ ਪੈਸੇ ਦੀ ਭੁੱਖ (ਹਵਸ) ਨੂੰ ਪੂਰਾ ਕਰਨ ਲਈ ਚਲਾਈਆਂ ਫੈਕਟਰੀਆਂ ਦੀ ਰਹਿੰਦ-ਖੂਹੰਦ ਅਤੇ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਅੱਜ ਸਾਡਾ ਸਮੁੱਚਾ ਵਾਤਾਵਰਨ ਮਨੁੱਖ ਦੇ ਰਹਿਣ ਲਈ ਅਯੋਗ ਹੁੰਦਾ ਜਾ ਰਿਹਾ ਹੈ। ਸਾਡੇ ਸੂਰਜੀ ਪਰਿਵਾਰ ਵਿੱਚ 8 ਗ੍ਰਹਿ ਅਤੇ 166 ਦੇ ਲਗਭਗ ਉਪ ਗ੍ਰਹਿ ਹਨ। ਹੁਣ ਨਵੀਆਂ ਖੋਜਾਂ ਦੇ ਅਨੁਸਾਰ ਲਗਭੱਗ 200 ਗ੍ਰਹਿਆਂ ਦੇ ਹੋਰ ਮਿਲਣ ਦੀ ਉਮੀਦ ਹੈ। ਪਰ ਇਨ੍ਹਾਂ ਸਾਰੇ ਗ੍ਰਹਿਆਂ ਤੇ ਉਪ ਗ੍ਰਹਿਆਂ ਵਿੱਚ ਕੇਵਲ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿਸ ਤੇ ਕੁਦਰਤੀ ਰੂਪ ਵਿੱਚ ਮਨੁੱਖੀ ਜੀਵਨ ਦੇ ਪਨਪਣ ਅਤੇ ਵਿਕਾਸ ਲਈ ਸਾਰੇ ਤੱਤ ਉੱਚਿਤ ਰੂਪ ਵਿੱਚ ਪਾਏ ਜਾਂਦੇ ਹਨ ਪਰ ਮਨੁੱਖ ਦੀਆਂ ਕੁਦਰਤ ਵਿਰੋਧੀ ਨੀਤੀਆਂ ਕਾਰਨ ਧਰਤੀ ਦਾ ਵਾਤਾਵਰਨ ਜਿਸ ਤੇਜੀ ਨਾਲ ਵਿਗੜ ਰਿਹਾ ਉਸ ਤੋਂ ਇਹ ਅੰਦਾਜ਼ਾ ਭਲੀ-ਭਾਂਤੀ ਲਗਾਇਆ ਜਾ ਸਕਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਤੇ ਵੀ ਮਨੁੱਖੀ ਜੀਵਨ ਨੂੰ ਬਚਾਉਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੋ ਜਾਵੇਗਾ। ਜੇ ਅੱਜ ਵੀ ਅਸੀਂ ਅੰਕੜਿਆਂ ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਸਮੁੱਚੇ ਵਿਸ਼ਵ ਵਿੱਚ ਹਰ ਰੋਜ਼ ਲਗਭੱਗ 25000 ਲੋਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਕਾਰਨ ਹੋਣ ਵਾਲੀਆਂ ਬੀਮਾਰੀਆਂ ਕਾਰਨ ਮਰਦੇ ਹਨ। ਦੁਨੀਆਂ ਦੇ ਸਾਰੇ ਵੱਡੇ ਸ਼ਹਿਰਾਂ ਦੀ ਹਵਾ ਇੰਨ੍ਹੀ ਗੰਦੀ ਹੋ ਚੁੱਕੀ ਹੈ ਕਿ ਉਸ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਜਾਪਦਾ ਹੈ। ਇਹ ਗੱਲ ਹੋਰ ਵੀ ਨਿਰਾਸ਼ ਕਰਨ ਵਾਲੀ ਹੈ ਕਿ ਇੱਕ ਤਾਜ਼ਾ ਸਰਵੇਖਣ ਅਨੁਸਾਰ ਸੰਸਾਰ ਦੇ ਸਭ ਤੋਂ ਵੱਧ ਗੰਦੀ ਹਵਾ ਵਾਲੇ 15 ਸ਼ਹਿਰਾਂ ਚੋਂ 14 ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਵ ਭਾਰਤ ਦੇ ਸ਼ਹਿਰ ਹਨ। ਇੰਝ ਲਗਦਾ ਹੈ ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ‘ਚ ਵੱਡੇ ਸ਼ਹਿਰਾਂ ਜਿਨ੍ਹਾਂ ਦੀ ਹਵਾ ਅੱਤ ਦਰਜੇ ਤੱਕ ਗੰਦੀ ਹੋ ਚੁੱਕੀ ਹੈ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਹ ਲੈਣ ਲਈ ਆਕਸੀਜਨ ਗੈਸ ਦੇ ਸਿਲੰਡਰ ਆਪਣੇ ਨਾਲ ਰੱਖਣੇ ਪਿਆ ਕਰਣਗੇ। ਪਾਣੀ ਤਾਂ ਪਹਿਲਾਂ ਹੀ ਮੁੱਲ ਵਿਕਣ ਲੱਗਾ ਹੈ। ਜਿਸ ਤੇਜੀ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਉਸ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਲਦੀ ਸ਼ੁੱਧ ਹਵਾ ਵੀ ਸਾਨੂੰ ਮੁੱਲ ਹੀ ਲੈਣੀ ਪਿਆ ਕਰੇਗੀ।

ਹਵਾ ਤੋਂ ਬਾਅਦ ਜੋ ਮਨੁੱਖੀ ਜੀਵਨ ਲਈ ਸਭ ਤੋਂ ਜਰੂਰੀ ਹੈ ਜਿਸਦੇ ਬਿਨ੍ਹਾਂ ਮਨੁੱਖੀ ਜੀਵਨ ਨੂੰ ਬਚਾਉਣਾ ਅਸੰਭਵ ਹੈ ਉਹ ਹੈ ਪਾਣੀ। ਜਿਸ ਤੇਜੀ ਨਾਲ ਪੰਜਾਬ ਦਾ ਪਾਣੀ ਝੋਨੇ ਆਦਿ ਲਈ ਵਰਤਣ ਕਾਰਨ ਕੁਦਰਤੀ ਰੂਪ ‘ਚ ਖਤਮ ਹੋ ਰਿਹਾ ਹੈ ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਰੇਗਿਸਤਾਨ ਬਨਣ ਲਈ ਅਸੀਂ ਬਹੁਤਾ ਸਮਾਂ ਨਹੀਂ ਲੱਗਣ ਦੇਵਾਂਗੇ। ਪੰਜਾਬ ਦੇ ਕਈ ਇਲਾਕੇ ਤਾਂ ਅੱਜ ਵੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕੇ ਹਨ। ਦੂਜੇ ਪਾਸੇ ਪਾਣੀ ਦਾ ਪ੍ਰਦੂਸ਼ਣ ਇਸ ਹੱਦ ਤੱਕ ਵੱਧ ਗਿਆ ਹੈ ਕਿ ਪੰਜਾਬ ਜਿਸ ਦਾ ਨਾਮ ਹੀ ਪੰਜ ਪਾਣੀਆਂ ਦੀ ਧਰਤੀ ਹੈ, ਜਿਸਦੇ ਪਾਣੀ ਨੂੰ ਸੰਸਾਰ ਦੇ ਸਰਵੋਤਮ ਪਾਣੀਆਂ ਵਿੱਚੋਂ ਇੱਕ ਮੰਨਿਆਂ ਜਾਂਦਾ ਸੀ, ਜਿਸ ਨੂੰ ਅਮ੍ਰਿਤ ਕਿਹਾ ਜਾਂਦਾ ਸੀ ਅੱਜ ਉਸੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਪੰਜਾਬ ਦੇ ਵਾਸੀ ਅਮ੍ਰਿਤ ਕਿਹਾ ਜਾਣ ਵਾਲਾ ਪਾਣੀ ਜੋ ਕਿ ਅੱਜ ਆਪਣੀ ਗੁਣਵਤਾ ਗਵਾ ਕੇ ਹੱਦ ਦਰਜੇ ਤੱਕ ਪ੍ਰਦੂਸ਼ਿਤ ਹੋ ਗਿਆ ਹੈ ਨੂੰ ਪੀਣ ਕਰਕੇ ਅਨੇਕਾਂ ਨਾ-ਮੁਰਾਦ ਬੀਮਾਰੀਆਂ ਜਿਵੇਂ ਕਿ ਕੈਂਸਰ, ਕਾਲਾ ਪੀਲੀਆ ਆਦਿ ਨਾਲ ਬੇ-ਵਕਤੀ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਅਮ੍ਰਿਤ ਨੂੰ ਜ਼ਹਿਰ ਬਣਾਉਣ ਵਾਲਾ ਵੀ ਮਨੁੱਖ ਹੀ ਹੈ। ਵੱਡੇ-ਵੱਡੇ ਪੈਸਾ ਕਮਾਉਣ ਦੀ ਲਾਲਸਾ ਰੱਖਣ ਵਾਲੇ ਮਗਰਮੱਛਾਂ ਨੇ ਸਰਕਾਰਾਂ ਵਿੱਚ ਬੈਠੇ ਕੁਝ ਮਨੁੱਖਤਾ ਵਿਰੋਧੀ ਤੱਤਾਂ ਦੀ ਸਹਾਇਤਾ ਨਾਲ ਰਸਾਇਣਾਂ ਅਧਾਰਤ ਖੇਤੀ ਦੀ ਪਿਰਤ ਜੋ ਪਾਈ ਹੈ ਉਹ ਅੱਜ ਅੱਤ ਦਰਜੇ ਤੱਕ ਵੱਧ ਚੁੱਕੀ ਹੈ ਜਿਸ ਕਾਰਨ ਸਾਡੀਆਂ ਜਮੀਨਾਂ (ਜਿਸ ਨੂੰ ਮਾਂ ਦਾ ਦਰਜਾ ਵੀ ਦਿੱਤਾ ਜਾਂਦਾ ਹੈ) ਦੀ ਕੁਦਰਤੀ ਉਪਜਾਊ  ਸ਼ਕਤੀ ਇਸ ਕਦਰ ਖਤਮ ਹੋ ਚੁੱਕੀ ਹੈ ਕਿ ਅੱਜ ਫਸਲ ਲੈਣ ਲਈ ਤਰ੍ਹਾਂ-ਤਰ੍ਹਾਂ ਦੀਆਂ ਜਹਿਰੀਲੀਆਂ ਖਾਦਾਂ ਅਤੇ ਸਪਰੇਆਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਸਾਡਾ ਪਾਣੀ ਅਤੇ ਸਮੁੱਚੀ ਭੋਜਨ ਲੜੀ (ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਹੀ) ਵਿੱਚ ਜ਼ਹਿਰ ਘੁਲ ਚੁੱਕਾ ਹੈ। ਇਹ ਧੀਮਾ ਜ਼ਹਿਰ ਮਨੁੱਖੀ ਸਰੀਰ ਦੀ ਰੋਗ ਟਾਕਰਾ ਪ੍ਰਣਾਲੀ ਨੂੰ ਖਤਮ ਕਰਕੇ ਅਨੇਕਾਂ ਲਾ-ਇਲਾਜ਼ ਰੋਗਾਂ ਦਾ ਕਾਰਨ ਬਣ ਰਿਹਾ ਹੈ, ਜਿਨ੍ਹਾਂ ਰੋਗਾਂ ਕਾਰਨ ਮਨੁੱਖਤਾ ਦਿਨ-ਬ-ਦਿਨ ਆਪਣੇ ਆਪ ਹੀ ਖਤਮ ਹੋਣ ਵੱਲ ਵੱਧ ਰਹੀ ਹੈ। ਮਨੁੱਖੀ ਗਲਤੀਆਂ ਦੇ ਕਾਰਨ ਆਏ ਵਾਤਾਵਰਨ ਵਿੱਚ ਵਿਗਾੜ ਕਰਕੇ 700-800 ਦੇ ਲਗਭਗ ਜੀਵ-ਜੰਤੂਆਂ ਅਤੇ ਸਵਾ ਸੌ ਦੇ ਕਰੀਬ ਬਨਸਪਤੀ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ। ਇਸ ਤੋਂ ਵੀ ਵੱਧ ਜੀਵਾਂ ਅਤੇ ਬਨਸਪਤੀ ਦੀਆਂ ਪ੍ਰਜਾਤੀਆਂ ਖਤਮ ਹੋਣ ਵੱਲ ਤੇਜੀ ਨਾਲ ਅੱਗੇ ਵੱਧ ਰਹੀਆਂ ਹਨ। ਜੇ ਧਰਤੀ ਤੋਂ ਮਨੁੱਖ, ਜੀਵ-ਜੰਤੂ ਅਤੇ ਬਨਸਪਤੀ ਹੀ ਖਤਮ ਹੋ ਗਈ ਤਾਂ ਧਨ ਇੱਕਠਾ ਕਰਨ ਦੀ ਹੋੜ ਵਿੱਚ ਲੱਗੇ ਹੋਏ ਮਨੁੱਖਤਾ ਦੇ ਦੁਸ਼ਮਣ ਵੀ ਨਾਲ ਹੀ ਖਤਮ ਹੋ ਜਾਣਗੇ। ਇਸ ਕਰਕੇ ਵਾਤਾਵਰਣ ਅਤੇ ਮਨੁੱਖਤਾ ਦੇ ਦੁਸ਼ਮਣਾਂ ਨੂੰ ਧਨ ਦੀ ਚਕਾਚੌਂਦ ਵਿੱਚੋਂ ਨਿਕਲ ਕੇ ਇਸ ਤੇ ਸੋਚਣਾ ਚਾਹੀਦਾ ਹੈ ਜੇ ਮਨੁੱਖਤਾ ਬਚੇਗੀ ਤਾਂ ਹੀ ਉਨ੍ਹਾਂ ਦਾ ਧਨ ਅਤੇ ਉਹ ਖੁਦ ਬਚਣਗੇ!

ਕਿੰਨੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਅੱਜ ਮਨੁੱਖ ਸਾਇੰਸ ਦੀਆਂ ਵੱਖ-ਵੱਖ ਖੋਜਾਂ ਦੀ ਸਹਾਇਤਾ ਨਾਲ ਅਰਬਾਂ ਡਾਲਰ ਖਰਚ ਕਰਕੇ ਦੂਜੇ ਗ੍ਰਹਿਆਂ ਤੇ ਜੀਵਨ ਦੇ ਅਵਸ਼ੇਸ਼ ਲੱਭਣ ਵਿੱਚ ਲੱਗਾ ਹੋਇਆ ਹੈ ਤੇ ਜੋ ਧਰਤੀ ਰੂਪੀ ਸਵਰਗ ਕੁਦਰਤ ਨੇ ਮਨੁੱਖ ਨੂੰ ਉਸਦੀਆਂ ਸਾਰੀਆਂ ਜਰੂਰਤਾਂ ਨਾਲ ਲਵਰੇਜ਼ ਕਰਕੇ ਤੌਹਫਾ ਦਿੱਤਾ ਹੈ, ਉਸ ਨੂੰ ਖਰਬਾਂ ਡਾਲਰ ਦਾ ਖਰਚ ਕਰਕੇ ਬਰਬਾਦ ਕਰਨ ਵਿੱਚ ਲੱਗਾ ਹੋਇਆ ਹੈ। ਰੁੱਖ ਜੋ ਕਿ ਧਰਤੀ ਦੇ ਵਾਤਾਵਰਨ ਦੇ ਸਤੁੰਲਨ ਨੂੰ ਬਣਾ ਕੇ ਰੱਖਣ ਲਈ ਅਤਿ ਜ਼ਰੂਰੀ ਹਨ ਨੂੰ (ਅੱਜ ਦੇ ਆਧੁਨਿਕ ਯੁੱਗ ਦਾ ਅਖੌਤੀ ਅਗਾਂਹ ਵਧੂ ਸੋਚ ਰੱਖਣ ਵਾਲਾ ਮਨੁੱਖ) ਅੰਨੇਵਾਹ ਕੱਟ ਕੇ ਵਾਤਾਵਰਨ ਦੇ ਕੁਦਰਤੀ ਸਤੁੰਲਨ ਨੂੰ ਵਿਗਾੜਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿਆ ਰਿਹਾ। ਇਸ ਕਰਕੇ ਸਮਝਦਾਰੀ ਇਸੀ ਗੱਲ ਵਿੱਚ ਹੈ ਕਿ ਪੈਸਾ ਦੂਜਿਆਂ ਗ੍ਰਹਿਆਂ ਤੇ ਬਰਬਾਦ ਕਰਨ ਦੇ ਨਾਲੋਂ ਜਿਸ ਧਰਤੀ ਨੂੰ ਕੁਦਰਤ ਦੇ ਨਿਯਮਾਂ ਨਾਲ ਛੇੜ-ਛਾੜ ਕਰਕੇ ਅਸੀਂ ਖੁਦ ਹੀ ਬਰਬਾਦ ਕੀਤਾ ਹੈ ਉਸ ਨੂੰ ਫਿਰ ਤੋਂ ਕੁਦਰਤੀ ਰੂਪ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਵਿੱਚ ਲਗਾੳੇੁਣਾ ਚਾਹੀਦਾ ਹੈ। ਸਾਡੀਆਂ ਸਰਕਾਰਾਂ ਨੂੰ ਵੀ ਅੱਜ ਦੇ ਵਿਕਾਸ ਮਾਡਲ (ਜੋ ਕਿ ਕੁਦਰਤੀ ਵਾਤਾਵਰਨ ਅਤੇ ਮਨੁੱਖੀ ਸੋਮਿਆਂ ਦੀ ਪਰਵਾਹ ਨਾ ਕਰਕੇ ਕੇਵਲ ਲਾਭ ਵੱਲ ਧਿਆਨ ਦਿੰਦਾ ਹੈ ਜਿਸ ਕਰਕੇ ਹੀ ਅੱਜ ਮਨੁੱਖਤਾ ਤੇਜ਼ੀ ਨਾਲ ਵਿਨਾਸ਼ ਵੱਲ ਵੱਧ ਰਹੀ ਹੈ ) ਦੇ ਵਿੱਚ ਸੁਧਾਰ ਕਰਕੇ ਕੁਦਰਤ ਅਤੇ ਸਮੁੱਚੀ ਮਨੁੱਖਤਾ ਦੇ ਲਾਭ ਲਈ ਇਸ ਨੂੰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਅੰਤ ਵਿੱਚ ਮੈ ਇਹੀ ਕਹਾਂਗਾ ਕਿ ਹਵਾ ਅਤੇ ਪਾਣੀ ਦੀ ਕੋਈ ਸਰਹੱਦ ਨਹੀਂ ਹੁੰਦੀ। ਇਸ ਕਰਕੇ ਧਰਮਾਂ, ਜਾਤਾਂ, ਭਾਸ਼ਾਵਾਂ, ਦੇਸ਼ਾਂ, ਨਸਲਾਂ, ਅਮੀਰੀ-ਗਰੀਬੀ ਆਦਿ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਸਵਰਗ ਰੂਪੀ ਧਰਤੀ ਨੂੰ ਬਚਾਉਣ ਲਈ ਸਮੁੱਚੇ ਵਿਸ਼ਵ ਦੇ ਲੋਕਾਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਹੈ ਤੇ ਇੱਕਜੁੱਟ ਹੋ ਕੇ ਇਮਾਨਦਾਰੀ ਨਾਲ ਯਤਨ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਮਨੁੱਖਤਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਵੱਧ ਕੇ ਖਤਮ ਹੋਣ ਦੇ ਕਗਾਰ ਤੇ ਖੜ੍ਹੀ ਸਮੁੱਚੀ ਜੀਵ ਜਾਤੀ ਅਤੇ ਬਨਸਪਤੀ ਨੂੰ ਬਚਾ ਸਕਦੇ ਹਾਂ। ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਲੋਕ ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ।। ਦੀ ਮਹਾਨਤਾ ਨੂੰ ਸਮਝਦੇ ਹੋਏ ਸਾਨੂੰ ਧਰਤੀ,ਹਵਾ,ਪਾਣੀ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।

ਸਾਦੇ ਭੋਗ ਸਮਾਗਮ ਅਜੋਕੇ ਸਮੇਂ ਦੀ ਜਰੂਰਤ
ਅੱਜ ਕੱਲਯੁਗ ਦੇ ਸਮੇਂ ’ਚ ਵੀ, ਸਮੇਂ ਦੀ ਮਸਰੂਫਿਅਤ ਦੇ ਬਾਵਜੂਦ ਜਿੱਥੇ ਅਨੇਕਾਂ ਖੇਤਰਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦਿਨ ਰਾਤ ਕੰਮ ਕਰ ਰਹੀਆਂ ਹਨ ਉੱਥੇ ਨਾ ਸਹਿਣਯੋਗ ਮਹਿੰਗਾਈ ਦੇ ਇਸ ਦੌਰ ਵਿੱਚ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਇੱਕ ਵੱਡਾ ਨੈਤਿਕ ਫਰਜ਼ ਇਹ ਵੀ ਬਣਦਾ ਹੈ ਕਿ ਸ਼ਾਦੀ-ਵਿਆਹ ਤੇ ਮੋਟੀਆਂ ਰਕਮਾਂ ਖਰਚ ਕਰਨ , ਭੋਗ ਆਦਿ ਦੀ ਰਸਮ ’ਤੇ ਪਹੁੰਚਣ ਵਾਲੇ ਰਿਸ਼ਤੇਦਾਰਾਂ ਤੋਂ ਇਲਾਵਾ ਅਫਸੋਸ ਕਰਨ ਆਏ ਹਰ ਆਮ-ਖਾਸ ਵਿਅਕਤੀ ਨੂੰ ਸਾਦਾ ਖਾਣਾ ਪਰੋਸਨ ਦੀ ਥਾਂ ਫਾਈਵ ਸਟਾਰ ਵਰਗੇ ਖਾਣੇ ਤੇ ਹੋਣ ਵਾਲੀਆਂ ਫਜੂਲ ਖਰਚੀਆਂ ਤੋਂ ਬਚਣ ਲਈ ਮੁੱਹਲਾ ਪੱਧਰ ਤੇ ਛੋਟੇ-ਛੋਟੇ ਸੈਮੀਨਾਰ ਆਦਿ ਕਰਾ ਕੇ ਫਜੂਲ ਖਰਚੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਭਾਵੇਂ ਕਿ ਕਈ ਸੰਸਥਾਵਾਂ ਵੱਲੋਂ ਅਜਿਹੀਆਂ ਫਜੂਲ ਖਰਚੀਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਜਿਵੇਂ ਕਿ ਨੁੱਕੜ ਮੀਟਿੰਗਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ, ਫਲੈਕਸ ਬੋਰਡ ਲਗਾਉਣੇ ਆਦਿ ਪਰ ਫਿਰ ਵੀ ਅਮਲ ਘੱਟ ਹੀ ਨਜ਼ਰ ਆਉਂਦਾ ਹੈ।

ਸਾਡੇ ਭਾਰਤੀ ਅਤੇ ਖਾਸ ਤੌਰ ਤੇ ਪੰਜਾਬੀ ਸੱਭਿਆਚਾਰ ‘ਚ ਮਿੱਠਾ ਜਾ ਮਠਿਆਈ ਖੁਸ਼ੀ ਸਮੇਂ ਸ਼ਗੁਨ ਦੇ ਰੂਪ ਵਿੱਚ ਖਿਲਾਈ ਜਾਂਦੀ ਹੈ ਪਰ ਕਿੰਨ੍ਹੀ ਗਿਰਾਵਟ ਵਾਲੀ ਗੱਲ ਜਾਪਦੀ ਹੈ ਕਿ ਅੱਜ-ਕੱਲ ਮੌਤ ਉਪਰੰਤ ਹੋਣ ਵਾਲੀਆਂ ਭੋਗ ਦੀਆਂ ਰਸਮਾਂ ਸਮੇ ਸਰਦੇ ਪੁੱਜਦੇ ਪਰਿਵਾਰਾਂ ਵੱਲੋਂ  ਮਿੱਠੇ ਦੇ ਕਈ ਕਈ ਤਰ੍ਹਾਂ ਦੇ ਅਤੇ ਆਮ ਪਰਿਵਾਰਾਂ ਵੱਲੋਂ ਇੱਕ ਦੋ ਕਿਸਮ ਦੇ ਪਕਵਾਨ ਜਰੂਰ ਹੀ ਬਣਾਏ ਜਾਂਦੇ ਹਨ। ਹਰ ਵਰਗ ‘ਚ ਵਿਅਕਤੀ  ਦੀ ਮੌਤ ਉਪਰੰਤ ਕੀਤੀਆਂ ਜਾਣ ਵਾਲੀਆਂ ਰਸਮਾਂ ਨੂੰ ਘੋਖ ਨਾਲ ਦੇਖਦਿਆਂ ਸਾਡੇ ਸਮਾਜ ਦਾ ਇੱਕ ਹੋਰ ਬਹੁਤ ਹੀ ਦੁਖਦਾਈ ਪਹਿਲੂ ਸਾਡੇ ਸਾਹਮਣੇ ਆਉਂਦਾ ਹੈ ਵਿਸ਼ੇਸ਼ ਕਰਕੇ ਕਿ ਹਿੰਦੂ ਅਤੇ ਸਿੱਖ ਸਮਾਜ ਦੇ ਲੋਕਾਂ ਵੱਲੋਂ ਰੱਖੇ ਜਾਂਦੇ ਭੋਗ ਸਮਾਗਮਾਂ ਉੱਪਰ ਦੇਖਣ ’ਚ ਆਉਂਦਾ ਹੈ ਕਿ ਅਫਸੋਸ ਕਰਨ ਵਾਲੇ ਪਰਿਵਾਰ ਨਾਲ ਹਮਦਰਦੀ ਜਤਾਉਣ ਆਏ ਵਿਅਕਤੀ ਅਕਸਰ ਭੋਗ ਖਤਮ ਹੋਣ ਤੋਂ 10/15 ਮਿੰਟ ਪਹਿਲਾਂ ਹੀ ਪਹੁੰਚਦੇ ਹਨ ਤਾਂ ਜੋ ਆਪਣਾ ਚਿਹਰਾ ਦਿਖਾ ਸਕਣ। ਇਹ ਵੀ ਦੇਖਣ ‘ਚ ਆਉਂਦਾ ਹੈ ਕਿ ਪੰਡਾਲ ਵਿੱਚ ਅਫਸੋਸ ਜਤਾਉਣ ਆਏ ਪਰਿਵਾਰਕ ਰਿਸ਼ਤੇਦਾਰ ਅਤੇ ਦੋਸਤ ਮਿੱਤਰ (ਔਰਤਾਂ/ਮਰਦ) ਕਥਾ ਸੁਨਣ ਦੀ ਬਜਾਏ ਗੱਲਾਂ ਵਿੱਚ ਮਸਰੂਫ ਦੇਖੇ ਜਾਂਦੇ ਹਨ। ਇਕ ਭੋਗ ’ਤੇ ਜਾਣ ਦਾ ਮੌਕਾ ਮਿਲਿਆ ਤਾਂ ਕਥਾ ਸੁਨਾਉਣ ਆਏ ਪੰਡਤ ਜੀ ਅਤੇ ਸ਼ਰਧਾਂਜਲੀ ਭੇਂਟ ਕਰਨ ਵਾਲੇ ਸੱਜਣਾਂ ਵੱਲੋਂ ਬੈਠੀ ਸੰਗਤ ਨੂੰ ਬਾਰ-ਬਾਰ ਗੱਲਾਂ ਨਾ ਕਰਨ ਦਾ ਕਹਿਣ ਦੇ ਬਾਵਜੂਦ ਪੰਡਾਲ ’ਚ ਬੈਠੇ ਔਰਤਾਂ ਅਤੇ ਮਰਦ ਚੁੱਪੀ ਨਾ ਧਾਰ ਸਕੇ। ਅਜਿਹਾ ਕੁਝ ਵਾਪਰਨ ਨਾਲ ਸਾਡਾ ਅਜੋਕਾ ਸਮਾਜ ਆਉਣ ਵਾਲੀਆਂ ਪੀੜੀਆਂ ਲਈ ਰਾਹ ਦਸੇਰਾ ਨਹੀਂ ਬਣ ਸਕੇਗਾ। ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ ਪਰਿਵਾਰ ਵਿੱਚ ਵਾਪਰੀ ਦੁਖਦਾਈ ਘਟਨਾ ’ਤੇ ਹਰ ਕੋਈ ਬਣਦੀ ਜੰਮੇਵਾਰੀ ਨਿਭਾਉਂਦਾ ਦੇਖਿਆ ਜਾਂਦਾ ਸੀ ਪਰ ਅੱਜ ਸਾਡਾ ਸਮਾਜ ’ਤੇ ਅਸੀਂ ਖੁਦ ਆਪਣੀਆਂ ਪ੍ਰੰਪਰਾਵਾਂ ਨੂੰ ਭੁੱਲ ਅਤੇ ਬਣਦੀਆਂ ਜਿੰਮੇਵਾਰੀਆਂ ਦਰਕਿਨਾਰ ਕਰ ਸਿਰਫ਼ ਆਪਣੀ ਪੈਂਠ ਬਨਾਉਣ ਦੀ ਖਾਤਿਰ ਲੋਕ ਦਿਖਾਵੇ ਦੀ ਭੀੜ ਵਿੱਚ ਰੁਲ ਕੇ ਰਹਿ ਗਏ ਹਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਸਮਾਜ ਦੀ ਨਵੀਂ ਪੌਦ ਲਈ ਚੰਗੇ ਸਿੱਟੇ ਨਿਕਲਣ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਉਂਝ ਤਾਂ ਅਸੀਂ ਆਪਣੇ ਸਮਾਜ ਦੇ ਗਰੀਬ ਵਰਗ ਦੇ ਪਰਿਵਾਰਾਂ ਦਾ ਸਿਰ ਢਕਣ ਲਈ ਮੱਦਦ ਕਰਨ ਵਿੱਚ ਆਪਣੀਆਂ ਮਜਬੂਰੀਆਂ ਜਾਹਿਰ ਕਰਦੇ ਹਾਂ ਪਰ ਫੋਕੀ ਸ਼ੌਹਰਤ ਹਾਸਲ ਕਰਨ ਲਈ ਅਨੇਕਾਂ ਰੂਪਏ ਫਜ਼ੂਲ ਖਰਚੀ ਤੇ ਲੁੱਟਾਉਣ ਵਿੱਚ ਜਰ੍ਹਾ ਵੀ ਗੁਰੇਜ ਨਹੀਂ ਕਰਦੇ। ਅਜਿਹੇ ਦਿਖਾਵੇ-ਸ਼ੋਹਰਤ ਅਤੇ ਆਪਣੀ ਨੱਕ ਬਚਾਉਣ ਲਈ ਜਨਮ ਮਰਨ ਆਦਿ ਲਈ ਨਿਸਚਿਤ ਕੀਤੀਆਂ ਧਾਰਮਿਕ ਰਸਮਾਂ ਤੇ ਕੀਤੇ ਖਰਚ ਕਿਸੇ ਵੀ ਸੂਰਤ ਵਿੱਚ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਅਕਸਰ ਕਿਸੇ ਵਿਅਕਤੀ ਵੱਲੋਂ ਗਰੀਬ ਲੋੜਵੰਦ ਦਾ ਸਿਰ ਢਕਣ ਲਈ ਬੰਦ ਮੁੱਠੀ ਕੀਤਾ ਦਾਨ ਪ੍ਰਮਾਤਮਾ ਦੀ ਹਾਜ਼ਰੀ ਵਿੱਚ ਆਪ ਮੁਹਾਰੇ ਹੋ ਕੇ ਬੋਲੇਗਾ ਪਰ ਅਸੀਂ ਮ੍ਰਿਤਕ ਦੇਹਿ ਤੇ ਪਾਉਣ ਵਾਲੀ ਚਾਦਰ ’ਚ ਵੀ ਆਪਣਾ ਨਾਮ ਬੋਲਣ ਦੀ ਉਮੀਦ ਕਰਦੇ ਹਾਂ।

ਮੇਰਾ ਮੰਨਣਾ ਹੈ ਕਿ ਅੱਜ ਸਾਡੇ ਸਮਾਜ ਵਿੱਚ ਧਨਾਢ ਲੋਕਾਂ ਵੱਲੋਂ ਲੋਕ ਦਿਖਾਵੇ ਦਾ ਜੋ ਰਿਵਾਜ ਅਪਣਾਇਆ ਜਾ ਰਿਹਾ ਹੈ ਉਸ ਨੂੰ ਖਤਮ ਕਰਨ ਲਈ ਨਾ ਸਹੀ ਪਰ ਘਟਾਉਣ ਦੇ ਮੰਤਵ ਨਾਲ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਹੇਠਲੇ ਅਤੇ ਮੱਧ ਵਰਗੀ ਪਰਿਵਾਰ ਵੀ ਸਮਾਜ ਵਿੱਚ ਆਪਣਾ ਰੁਤਬਾ ਬਰਕਰਾਰ  ਰੱਖ ਸਕਣ। ਜੇਕਰ ਅੱਜ ਅਸੀਂ ਸਮਾਜ ਦਾ ਹਿੱਤ ਚਾਹੁੰਦੇ ਹਾਂ ਤਾਂ ਆਓ ਆਪਾਂ ਸਾਰੇ ਮਿਲ ਕੇ ਆਪਣਾ ਨੈਤਿਕ ਫਰਜ਼ ਅਤੇ ਜਿੰਮੇਵਾਰੀ ਸਮਝਦਿਆਂ ਮ੍ਰਿਤਕ ਪਰਿਵਾਰਾਂ ਦੇ ਦੁੱਖ ’ਚ ਸ਼ਰੀਕ ਹੋ ਕੇ ਹਮਦਰਦੀ ਜਤਾਈਏ ਅਤੇ ਵਿਆਹ ਸ਼ਾਦੀਆਂ ਵਿੱਚ ਹੋਣ ਵਾਲੀ ਫਜ਼ੂਲ ਖਰਚੀ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਲਈ ਜਾਗਰੂਕ ਕਰੀਏ। ਮੌਤ ਸਮੇਂ ਸਾਨੂੰ ਮੁਸਲਿਮ ਸਮੁਦਾਏ ਤੋਂ ਸੇਧ ਲੈਣ ਦੀ ਲੋੜ ਹੈ। ਜਿਸ ਵਿੱਚ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਸਾਥ ਦੇਣ ਲਈ ਉਸ ਦੇ ਨੇੜੇ ਦੇ ਰਿਸ਼ਤੇਦਾਰਾਂ ਅਤੇ ਮੁੱਹਲੇਦਾਰਾਂ ਵੱਲੋ ਤਿੰਨ ਦਿਨ ਤੱਕ ਪਰਿਵਾਰ ਲਈ ਰੋਟੀ-ਪਾਣੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜੋ ਕਿ ਕਾਫੀ ਹੱਦ ਤੱਕ ਨੈਤਿਕ ਨਿਯਮਾਂ ਅਨੁਸਾਰ ਠੀਕ ਵੀ ਜਾਪਦਾ ਹੈ ਕਿਉਂਕਿ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਤਾਂ ਉਸ ਸਮੇ ਸਹਾਇਤਾ ਦੀ ਜਰੂਰਤ ਹੁੰਦੀ ਹੈ ਨਾ ਕਿ ਲੋਕਾਂ ਲਈ ਖਾਣੇ ਪਾਣੀ ਦਾ ਪ੍ਰਬੰਧ ਕਰਨ ਦੀ। ਉਝ ਵੀ ਇਹ ਕਿਸ ਤਰ੍ਹਾਂ ਦੀ ਪਰੰਪਰਾ ਹੈ ਕਿ ਇੱਕ ਤਾਂ ਪਰਿਵਾਰ ਦਾ ਜੀਅ ਚਲਾ ਗਿਆ ਤੇ ਦੂਜਾ ਉਸ ਦੀਆਂ ਰਸਮਾਂ ਨੂੰ ਪੂਰਾਂ ਕਰਨ ਲਈ ਕਰਜਾ ਤੱਕ ਲੈਣਾ ਪਵੇ ਤੇ ਫੋਕੀ ਸ਼ੋਹਰਤ ਲਈ ਇੱਕ ਹੋਰ ਵਿਅਕਤੀ ਕਰਜ਼ਈ ਹੋ ਕੇ ਖੁਦਕੁਸ਼ੀ ਵੱਲ ਅੱਗੇ ਵਧੇ। ਇਹ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ।

ਅਧਿਆਪਕ ਦਿਵਸ ਤੇ ਵਿਸ਼ੇਸ਼
ਸਿੱਖਿਆ ਸਾਸ਼ਤਰੀਆਂ ਦਾ ਕਹਿਣਾ ਹੈ ਕਿ ਅਧਿਆਪਕ ਦਾ ਕੰਮ ਇੱਕ ਮਾਲੀ ਦੀ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਬਾਗ ਦੇ ਫੁੱਲਾਂ ਦੀ ਦੇਖ-ਭਾਲ ਮਾਲੀ ਦੇ ਧਿਆਨ ਤੋਂ ਬਿਨ੍ਹਾ ਨਹੀਂ ਹੋ ਸਕਦੀ ਇਸ ਤਰ੍ਹਾਂ ਇੱਕ ਬੱਚੇ ਦੀ ਸਿੱਖਿਆ ਅਤੇ ਸਖਸ਼ੀਅਤ ਦੇ ਵਿੱਚ ਨਿਖਾਰ ਵੀ ਇੱਕ ਸੁੱਚਜੇ ਅਧਿਆਪਕ ਦੇ ਪੂਰੇ ਧਿਆਨ ਦਿੱਤੇ ਬਿਨ੍ਹਾਂ ਸੰਭਵ ਨਹੀਂ। ਇਸੀ ਕਾਰਨ ਅੱਜ ਵੀ ਵਿਕਸਤ ਰਾਸ਼ਟਰਾਂ ਵਿੱਚ ਗੁਰੂ ਜਾਂ ਅਧਿਆਪਕ ਦਾ ਕੇਂਦਰੀ ਰੁਤਬਾ ਹੈ। ਇੱਕ ਅਧਿਆਪਕ ਦਾ ਅਸਲ ਕੰਮ ਹਰ ਤਰ੍ਹਾਂ ਦੇ ਵਿਦਿਆਰਥੀ ਅਤੇ ਸਮੁੱਚੇ ਸਮਾਜ ਦੀ ਰਹਿਨੁਮਾਈ ਕਰਨਾ ਹੈ ਤਾਂ ਕਿ ਦੇਸ਼ ਲਈ ਆਦਰਸ਼ ਨਾਗਰਿਕਾਂ ਨੂੰ ਪੈਦਾ ਕੀਤਾ ਜਾ ਸਕੇ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਅਧਿਆਪਕ ਹੀ ਹੈ ਜੋ ਕੇ ਦੇਸ਼ ਨੂੰ ਵਿਕਸਤ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ।ਇੱਕ ਸਿਖਾਉਣ ਵਾਲੇ ਦਾ ਮੁਕਾਮ ਕੀ ਹੈ ਇਸ ਨੂੰ ਜਾਨਣ ਲਈ ਇਹ ਸਮਝ ਲੈਣਾ ਜਰੂਰੀ ਹੈ ਕਿ ਸਾਰੇ ਧਰਮਾਂ ਦੇ ਵਿੱਚ ਇਹ ਤੱਥ ਸਰਵ ਸਾਂਝਾ ਹੈ ਕਿ ਸਾਰੇ ਧਰਮਾਂ ਵਿੱਚ ਰੱਬ ਵੱਲੋਂ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਿੱਧਾ ਰਸਤਾ ਦਿਖਾਉਣ ਲਈ, ਉਹਨਾਂ ਨੂੰ ਸਿੱਖਿਅਤ ਕਰਨ ਲਈ ਧਰਤੀ ਤੇ ਆਪਣੇ ਨੇਕ ਬੰਦਿਆਂ ਨੂੰ ਭੇਜਿਆ। ਜਿਸ ਤਰ੍ਹਾਂ ਹਿੰਦੂ ਧਰਮ ਵਿੱਚ ਅਵਤਾਰ, ਸਿੱਖ ਧਰਮ ਵਿੱਚ ਗੁਰੂ, ਇਸਲਾਮ ਧਰਮ ਵਿੱਚ ਪੈਗੰਬਰ ਆਦਿ । ਇਹ ਸਭ ਅਸਲ ਵਿੱਚ ਅਧਿਆਪਕ ਹੀ ਸਨ। ਜਿਹਨਾਂ ਨੇ ਮਨੁੱਖਾਂ ਨੂੰ ਮਨੁੱਖਤਾ ਦਾ ਪਾਠ ਪੜ੍ਹਾਇਆ, ਸਮਾਜ ਅਤੇ ਰੱਬ ਨਾਲ ਜੁੜ੍ਹਣ ਦਾ ਰਾਸਤਾ ਦੱਸਿਆ। ਇਸ ਸਭ ਦੇ ਆਧਾਰ ਤੇ ਕਿਹਾ ਸਕਦਾ ਹੈ ਕਿ ਅਧਿਆਪਕ/ਗੁਰੂ ਦਾ ਦਰਜਾ ਸਮਾਜ ਵਿੱਚ ਬਹੁਤ ਉੱਚਾ ਹੈ। ਇਸ ਕਰਕੇ ਹੀ ਅਧਿਆਪਕ ਨੂੰ ਬੱਚੇ ਦੇ ਰੂਹਾਨੀ ਮਾਂ-ਬਾਪ ਹੋਣ ਦਾ ਮਾਣ ਵੀ ਪ੍ਰਾਪਤ ਹੈ। ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਅਧਿਆਪਕ ਤੋਂ ਬਿਨ੍ਹਾ ਕੇਵਲ ਕਿਤਾਬਾਂ ਤੋਂ ਸਿੱਖਿਆ ਪ੍ਰਾਪਤ ਕਰਦਾ ਹੈ ਉਸਦੀ ਸਿੱਖਿਆ ਅਧੂਰੀ ਰਹਿੰਦੀ ਹੈ। ਉਹ ਕਦੇ ਵੀ ਕਿਸੇ ਖੇਤਰ ਦੀ ਗਹਿਰਾਈ ਤੱਕ ਨਹੀਂ ਪੁੱਜ ਸਕਦਾ। ਸਿੱਖਿਅਕ ਢਾਂਚੇ ਵਿੱਚ ਅਧਿਆਪਕ ਨੂੰ ਪੂਰੇ ਢਾਂਚੇ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ। ਚੰਗੇ ਅਤੇ ਆਪਣੇ ਪੇਸ਼ੇ ਦੇ ਪ੍ਰਤੀ ਸਮਰਪਿਤ ਅਧਿਆਪਕਾਂ ਤੋਂ ਬਿਨ੍ਹਾ ਕਦੇ ਵੀ ਸਿੱਖਿਅਕ ਢਾਂਚਾ ਸਫਲਤਾ ਪੂਰਵਕ ਕੰਮ ਨਹੀਂ ਕਰ ਸਕਦਾ।

ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਦੇ ਨਾਲੋਂ ਚੰਗਾ, ਉੱਤਮ ਅਤੇ ਸਤੀਕਾਰ ਵਾਲਾ ਮੰਨਿਆ ਜਾਂਦਾ ਹੈ। ਇਸ ਕਰਕੇ ਪੈਸਾ ਕਮਾਉਣ ਜਾ ਰੋਜ਼ੀ-ਰੋਟੀ ਦਾ ਜੁਗਾੜ੍ਹ ਕਰਨ ਲਈ ਇਸ ਕਿੱਤੇ ਨੂੰ ਅਪਣਾਉਣ ਵਾਲੇ ਲੋਕਾਂ ਨੂੰ ਮਨੁੱਖਤਾ, ਦੇਸ਼, ਸਮਾਜ ਆਦਿ ਦੇ ਵਡੇਰੇ ਹਿੱਤਾਂ ਲਈ ਇਸ ਕਿੱਤੇ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਕਿੱਤੇ ਵਿੱਚ ਕੇਵਲ ਇਸ ਤਰ੍ਹਾਂ ਦੇ ਲੋਕਾਂ ਨੂੰ ਹੀ ਆਉਣਾ ਚਾਹੀਦਾ ਹੈ ਜੋ ਪੜ੍ਹਾਉਣ ਨੂੰ ਇੱਕ ਕੰਮ ਨਾ ਸਮਝ ਕੇ ਇੱਕ ਮਿਸ਼ਨ ਦੇ ਰੂਪ ਵਿੱਚ ਲੈਣ ਕਿਉਂਕਿ ਮਿਸ਼ਨ ਨੂੰ ਪੂਰਾ ਕਰਨ ਲਈ ਆਉਣ ਵਾਲੀਆਂ ਰਸਤੇ ਦੀਆਂ ਰੁਕਾਵਟਾਂ ਨੂੰ ਮਨੁੱਖ ਹੱਸਦੇ ਹੱਸਦੇ ਸਹਾਰਦਾ ਹੋਇਆ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਅੱਗੇ ਵੱਧਦਾ ਜਾਂਦਾ ਹੈ। ਇਸ ਕਰਕੇ ਪੈਸੇ ਦੀ ਭੁੱਖ ਰੱਖਣ ਵਾਲੇ ਲੋਕਾਂ ਦਾ ਇਸ ਪੇਸ਼ੇ ਵਿੱਚ ਕੋਈ ਸਥਾਨ ਨਹੀਂ।

ਅੰਤਰਰਾਸ਼ਟਰੀ ਪੱਧਰ ਤੇ ਅਧਿਆਪਕ ਦਿਵਸ 1994 ਤੋਂ ਹਰ ਸਾਲ 5 ਅਕਤੂਬਰ ਨੂੰ ਬਹੁਤ  ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਇਸ ਦਾ ਮੁੱਖ ਮੰਤਵ ਅਧਿਆਪਕ ਵਰਗ ਨੂੰ ਸਹਿਯੋਗ ਅਤੇ ਉੱਚਿਤ ਸਨਮਾਨ ਦੇਣਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਨਾਗਰਿਕ ਬਣਾਇਆ ਜਾ ਸਕੇ। ਭਾਵੇਂ ਕਿ ਯੁਨੈਸਕੋ ਨੇ ਅਧਿਆਪਕ ਦਿਵਸ ਲਈ 5 ਅਕਤੂਬਰ ਦਾ ਦਿਨ ਨਿਸਚਿਤ ਕੀਤਾ ਹੈ ਪਰ ਕਈ ਦੇਸ਼ਾ ਦੁਆਰਾ ਕਿਸੇ ਵਿਸ਼ੇਸ ਕਾਰਨ ਕਰਕੇ ਕਿਸੇ ਹੋਰ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸੀ ਕਾਰਨ ਭਾਰਤ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਭਾਵ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ (ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸਮਾਜ ਲਈ ਕੀਤੇ ਗਏ ਕੰਮਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਚਿੰਨ ਦੇ ਰੂਪ ‘ਚ) ਮਨਾਇਆ ਜਾਂਦਾ ਹੈ। ਡਾ. ਰਾਧਾ ਕ੍ਰਿਸ਼ਨਨ ਸਿੱਖਿਆ ਦੇ ਕੱਟੜ ਸਮਰਥੱਕ, ਉੱਚ ਕੋਟੀ ਦੇ ਵਿਦਵਾਨ, ਚੰਗੇ ਲੇਖਕ, ਇਮਾਨਦਾਰ ਰਾਜਸੀ ਨੇਤਾ, ਮਹਾਨ ਸੁਤੰਤਰਤਾ ਸੈਨਾਨੀ ਅਤੇ ਇੱਕ ਆਦਰਸ਼ ਅਧਿਆਪਕ ਸਨ। ਉਨ੍ਹਾਂ ਦੇ ਅਧਿਆਪਕ ਦੇ ਕਿੱਤੇ ਨਾਲ ਬੇਹੱਦ ਲਗਾਓ ਦੇ ਕਾਰਨ ਹੀ ਉਹਨਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂਸਰਿਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਆਪਣੇ ਤੋਂ ਉੱਚ ਅਹੁਦਿਆਂ ਤੇ ਪਹੁੰਚਦਾ ਦੇਖ ਕੇ ਖੁਸ਼ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਮਾਂ-ਬਾਪ ਮਿਲਕੇ ਬੱਚੇ ਨੂੰ ਅਰਸ਼ ਤੋਂ ਫਰਸ਼ ਤੱਕ ਲਿਆਉਣ ਦਾ ਸਫਰ ਤੈਅ ਕਰਵਾਉਂਦੇ ਹਨ ਤੇ ਇੱਕ ਅਧਿਆਪਕ ਆਪਣੀ ਯੋਗਤਾ, ਸਮਰੱਥਾ, ਮਿਹਨਤ ਅਤੇ ਸਮਰਪਣ ਦੇ ਨਾਲ ਬੱਚੇ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾੳਣ ਦੀ ਜਿੰਮੇਵਾਰੀ ਨਿਭਾਉਂਦਾ ਹੈ। ਅਧਿਆਪਕ ਹੀ ਹਰੇਕ ਵਿਦਿਆਰਥੀ ਦੀ ਯੋਗਤਾ ਨੂੰ ਸਮਝ ਕੇ ਉਸਦੀ ਯੋਗਤਾ ਅਤੇ ਸਮਰੱਥਾ ਦੇ ਅਨੁਸਾਰ ਉਸਦੇ ਹੁਨਰ ਨੂੰ ਸ਼ਿਲਪਕਾਰ ਦੀ ਮਨਮੋਹਣੀ ਮੂਰਤ ਅਤੇ ਘੁੰਮਹਾਰ ਦੇ ਭਾਂਡੇ ਦੀ ਤਰ੍ਹਾਂ ਤਰਾਸ਼ ਕੇ ਉਸ ਨੂੰ ਹੀਰਾ ਬਣਾ ਦਿੰਦਾ ਹੈ। ਇਸ ਕਰਕੇ ਹੀ ਕਿਹਾ ਜਾਂਦਾ ਹੈ  ਕਿ ਇੱਕ ਚੰਗਾ ਅਧਿਆਪਕ ਚੰਗੀ ਸਿੱਖਿਅਕ ਪ੍ਰਣਾਲੀ ਦੀ ਨੀਂਹ ਹੈ ਜਿਸ ਤੋਂ ਬਿਨ੍ਹਾਂ ਮਿਆਰੀ ਸਿੱਖਿਆ ਦੇਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਅੱਜ ਇਸ ਤਰ੍ਹਾਂ ਦੇ  ਚੰਗੇ ਅਧਿਆਪਕਾਂ ਦੀ ਦੇਸ਼ ਵਿੱਚ ਕਾਫੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਇੰਝ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਚੰਗੇ ਅਧਿਆਪਕ ਵੀ ਮਾੜੀ  ਰਾਜਨੀਤਿਕ ਅਤੇ ਸਿੱਖਿਆ ਪ੍ਰਣਾਲੀ ਦੀ ਭੇਂਟ ਚੜ੍ਹ ਗਏ ਜਾਪਦੇ ਹਨ। ਇਸੀ ਕਾਰਨ ਤਾਂ ਭਾਰਤ ਅਨੇਕਾਂ ਸਮੱਸਿਆਵਾਂ ਦਾ ਸ਼ਿਕਾਰ ਹੋ ਚੁੱਕਾ ਹੈ।

ਪ੍ਰਾਚੀਨ ਸਮੇਂ ਤੋਂ ਹੀ ਭਾਰਤ ‘ਚ ਗੁਰੂ ਜਾਂ ਅਧਿਆਪਕ  ਦਾ ਬਹੁਤ ਸਨਮਾਨ ਕੀਤਾ ਜਾਂਦਾ ਰਿਹਾ ਹੈ। ਇਸ ਕਾਰਨ ਹੀ ਕਿਹਾ ਜਾਂਦਾ ਸੀ ਕਿ “ਰਾਜਾ ਜਨਤਾ ਤੇ ਸ਼ਾਸਨ ਕਰਦਾ ਹੈ ਤੇ ਗੁਰੂ ਰਾਜੇ ਤੇ”। ਪ੍ਰਾਚੀਨ ਧਾਰਮਿਕ ਅਤੇ ਇਤਿਹਾਸਕ ਗ੍ਰੰਥਾਂ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਮਾਜ ਦਾ ਹਰੇਕ ਮਨੁੱਖ ਗੁਰੂ ਦਾ ਸਨਮਾਨ ਕਰਦਾ ਸੀ, ਇਥੋਂ ਤੱਕ ਕਿ ਰਾਜੇ ਮਹਾਰਾਜੇ ਵੀ ਗੁਰੂ ਦੇ ਸਨਮਾਨ ਵਿਚ ਆਪਣਾ ਸਿਰ ਝੁਕਾ ਦਿੰਦੇ ਸਨ ਪਰ ਜੇ ਅਸੀਂ ਅੱਜ ਦੇ ਭਾਰਤ ਦੀ ਗੱਲ ਕਰੀਏ ਤਾਂ ਅਧਿਆਪਕ ਨੂੰ ਦੇਸ਼ ਦੇ ਨਿਰਮਾਤਾ ਆਦਿ ਦੇ ਲਕਵ ਨਾਲ ਸਨਮਾਨਿਆ ਤਾਂ ਜਾਂਦਾ ਹੈ ਪਰ ਅਸਲ ਸਥਿਤੀ ਬਹੁਤ ਖਰਾਬ ਹੈ। ਦੇਸ਼ ਦਾ ਹਰੇਕ ਛੋਟਾ-ਵੱਡਾ ਜਨਤਕ ਪ੍ਰਤੀਨਿਧੀ, ਉੱਚ ਅਹੁਦਿਆਂ ਤੇ ਬੈਠੇ ਅਧਿਕਾਰੀ, ਸਮਾਜ ਦੇ ਅਖੌਤੀ ਘੜੰਮ ਚੋਧਰੀ ਅਧਿਆਪਕ ਤੇ ਵਿੱਰੁਧ ਬੋਲਣ ਨੂੰ ਅੱਜ ਕੱਲ ਆਪਣਾ ਸਟੇਟਸ ਸਿੰਬਲ ਸਮਝਦੇ ਹਨ। ਨਿੱਤ ਰੋਜ ਦੇਸ਼ ਦੇ ਨਿਰਮਾਤਾਵਾਂ ਉੱਪਰ ਦੇਸ਼ ਦੀਆਂ ਲੋਕਤੰਤਰੀ ਸਰਕਾਰਾਂ ਵੱਲੋਂ ਲਾਠੀ ਚਾਰਜ ਕੀਤਾ ਜਾ ਰਿਹਾ ਹੈ, ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ, ਪਾਣੀ ਦੀਆਂ ਬੁਛਾਰਾਂ ਮਾਰੀਆਂ ਜਾ ਰਹੀਆਂ ਹਨ। ਦੇਸ਼ ਦੇ ਨਿਰਮਾਤਾ ਨੂੰ ਇੱਕ ਵਾਧੂ ਜਿਹਾ ਇਨਸਾਨ ਸਮਝਿਆ ਜਾ ਰਿਹਾ ਹੈ। ਅੱਜ ਦੇਸ਼ ਦੇ ਨਿਰਮਾਤਾ ਨੂੰ ਠੇਕੇ ਤੇ ਨਿਗੂਣੀਆਂ ਤਨਖਾਹਾਂ ਤੇ ਭਰਤੀ ਕਰਨ ਦੇ ਕਾਰਨ ਉਹ ਖੁਦ ਹੀ ਆਰਥਿਕ ਜਰੂਰਤਾਂ ਨੂੰ ਪੂਰਾ ਕਰਨ ਦੀ ਘੁੰਮਨ-ਘੇਰੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਹੈ। ਜੇਕਰ ਅਸੀਂ ਅਧਿਆਪਕ ਨੂੰ ਦੇਸ਼ ਜਾਂ ਸਮਾਜ ਦਾ ਨਿਰਮਾਤਾ ਕਹਿ ਕੇ ਫੋਕਾ ਸਨਮਾਨ ਦੇਣ ਦੀ ਬਜਾਏ ਉਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਉਸ ਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਸਤੁੰਸ਼ਟ ਕਰਨ ਦੀ ਕੋਸ਼ਿਸ ਕਰੀਏ ਤਾਂ ਦੇਸ਼ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ ਕਿਉਂਕਿ ਇੱਕ ਸਤੁੰਸ਼ਟ ਵਿਅਕਤੀ ਆਪਣੇ ਕਿੱਤੇ ਦੇ ਪ੍ਰਤੀ ਸਮਰਪਿੱਤ ਹੋ ਸਕਦਾ ਹੈ ਅਤੇ ਸਤੁੰਸ਼ਟ ਨਾਗਰਿਕ ਪੈਦਾ ਕਰਕੇ, ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਲਈ ਸਕੂਲਾਂ ਵਿੱਚ ਭਰਤੀ ਦੀ ਠੇਕਾ ਪ੍ਰਣਾਲੀ ਨੂੰ ਖਤਮ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਅਧਿਆਪਕ–ਵਿਦਿਆਰਥੀ ਅਨੁਪਾਤ ਨੂੰ ਠੀਕ ਕੀਤਾ ਜਾਵੇ ਤਾਂ ਜੋ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਸਮਝ ਸਕੇ ਅਤੇ ਉਹਨਾਂ ਨਾਲ ਭਾਵਨਾਤਮਕ ਲਗਾਓ ਬਣਾ ਸਕੇ। ਅਧਿਆਪਕ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਆਪ ਨੂੰ ਡਾ. ਰਾਧਾ ਕ੍ਰਿਸ਼ਨਨ ਦੀ ਤਰ੍ਹਾਂ ਅਮਲੀ ਰੂਪ ਵਿੱਚ ਦੇਸ਼ ਦਾ ਨਿਰਮਾਤਾ ਬਣਾਉਣ ਲਈ ਹਰ ਤਰ੍ਹਾਂ ਦਾ ਬਲੀਦਾਨ ਦੇਣ ਲਈ ਹਰ ਸਮੇਂ ਤਿਆਰ ਰੱਖੇ। ਆਪਣੇ ਨਿੱਜੀ ਹਿੱਤਾਂ ਦਾ ਦੇਸ਼ ਦੇ ਹਿੱਤਾਂ ਲਈ ਤਿਆਗ ਕਰਨ। ਆਪਣੇ ਆਪ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੇ ਹੋਏ ਵਿਦਿਆਰਥੀਆਂ ਲਈ ਅਤੇ ਸਮਾਜ ਲਈ ਰੋਲ ਮਾਡਲ ਬਣ ਕੇ ਦਿਖਾਉਣ। ਜਿਸ ਤਰ੍ਹਾਂ ਮੋਮਬੱਤੀ ਖੁਦ ਜਲ ਕਿ ਦੂਜਿਆਂ ਨੂੰ ਰੌਸ਼ਨੀ ਦੇ ਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣਦੀ ਆ ਰਹੀ ਹੈ ਉਸੇ ਤਰ੍ਹਾਂ ਅਧਿਆਪਕ ਵਰਗ ਨੂੰ ਵੀ ਆਪਣੀਆਂ ਸੁੱਖ ਸੁਵੀਧਾਵਾਂ, ਆਪਣੀਆਂ ਇੱਛਾਵਾਂ, ਆਪਣੇ ਨਿੱਜੀ ਹਿੱਤਾਂ ਆਦਿ ਨੂੰ ਦੇਸ਼ ਅਤੇ ਸਮਾਜ ਦੇ ਵਡੇਰੇ ਹਿੱਤਾਂ ਲਈ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ, ਦੇਸ਼ ਵਿੱਚ ਅਮਨ-ਸ਼ਾਂਤੀ ਲਿਆਉਣ, ਫਿਰਕੂ ਸਦਭਾਵਨਾ ਬਣਾ ਕੇ ਰੱਖਣ , ਭਾਰਤੀ ਅਮੀਰ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਆਦਿ ਲਈ ਜਰੂਰੀ ਹੈ ਕਿ ਅਧਿਆਪਕ ਦੇ ਮਾਣ-ਸਨਮਾਨ ਨੂੰ ਬਹਾਲ ਕੀਤਾ ਜਾਵੇ। ਇਸਦੇ ਨਾਲ ਹੀ ਅਧਿਆਪਕ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕਿੱਤੇ ਦੀ ਪਵਿਤੱਰਤਾ ਨੂੰ ਸਮਝੇ, ਇਸ ਨੂੰ ਕੇਵਲ ਇੱਕ ਪੇਸ਼ੇ ਦੇ ਰੂਪ ਵਿੱਚ ਨਾ ਅਪਣਾ ਕੇ ਸਗੋਂ ਦੇਸ਼ ਨਿਰਮਾਣ ਦੇ ਲਈ ਇੱਕ ਨਵੀਂ ਸੋਚ ਬਣ ਕੇ ਇਸ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਅਪਣਾਏ।