Punjab News - Quami Ekta Punjabi Newspaper (ਕੌਮੀ ਏਕਤਾ) » ਰਵੀ ਸਚਦੇਵਾ

ਖੂਹ ਦੇ ਡੱਡੂ….
ਤਰਕਾਲੇ ਦਾ ਠਰਿਆ ਸੂਰਜ ਲਾਲੀ ਬਿਖੇਰਦਾ ਕੰਡਿਆਲੀਆਂ ਕਿੱਕਰਾਂ,ਨਿੰਮਾਂ ‘ਤੇ ਸਫੇਦੀਆਂ ਵਿੱਚੋ ਦੀ ਛੁੱਪਦਾ ਜਾ ਰਿਹਾ ਹੈ। ਬੀਛਨੇ  ਨੇ ਵੀ ਦਿਹਾੜੀ ਪੂਰੀ ਕਰ ਲਈ ਹੈ। ਤਹਸੀਲਦਾਰ ਦੀ ਕੋਠੀ ਦਾ ਲੇਟਰ ਪੈਣ ਕਾਰਨ ਅੱਜ ਉਨ੍ਹੇ ਓਵਰਟਾਈਮ ਕਰਕੇ ਵੀਹ ਉੱਪਰੋਂ ਦੀ ਬਣਾ ਲਏ ਨੇ। ਚਾਰ-ਪੰਜ ਦਿਨ ਵਿਹਲੇ ਰਹਿੰਣ ਪਿੱਛੋਂ ਅੱਜ ਉਹਨੂੰ ਜਾਣ-ਪਹਿਚਾਣ ਦੇ ਇੱਕ ਮਿਸਤਰੀ ਨੇ ਘਰ ਬੁਲਾਵਾ ਭੇਜ ਕੇ ਬੁਲਾਇਆ ਸੀ। ਸਾਈਕਲ ਤੇ ਰੋਟੀਆਂ ਵਾਲਾ ਖਾਲੀ ਡੱਬਾ ਲਮਕਾਈ, ਦਿਨ ਭਰ ਦਾ ਥੱਕਿਆ-ਹਾਰਿਆ ਵਿੰਗ-ਵਾਉਲੇ ਖਾਦਾ ਉਹ,ਪਿੰਡ ਵਾਲੀ ਸੜਕ ਵੱਲ ਮੁੜਿਆ ਹੀ ਸੀ ਕਿ ਅਚਾਨਕ……

-”ਰੁੱਕ ਓਏ ਬੀਛਨੀਆ” ਇੱਕ ਪੁਲਸੀਏ ਨੇ ਪਿੱਛੋਂ ਦੀ ਚੰਗਿਆੜੀ ਹਾਕ ਮਾਰੀ।

-”ਜੀ ਦੱਸੋ! ਤੁਸੀਂ ਮੈਂਨੂੰ ਹੀ ਬੁਲਾਇਆ” ਬੀਛਨਾ ਪੁਲਸੀਏ ਕੋਲ ਆਉਂਦਾ ਹੀ ਬੋਲਿਆ।

-”ਹੋਰ ਕੰਜਰਾਂ ਮੈਂ ਹਵਾਂ ਨਾਲ ਗੱਲਾਂ ਕਰਦਾ, ਤੇਰੇ ਵਾਰੰਟ ਜਾਰੀ ਹੋਏ ਨੇ ਥਾਣਿਓ, ਵੱਡੇ ਸਾਹਬ ਨੇ ਖ਼ੁਦ ਬੁਲਾਇਆ ਏ ਤੈਂਨੂੰ”

-”ਜਨਾਬ ਕੋਈ ਗੁਨਾਹ ਹੋ ਗਿਆ ਮੈਥੋਂ”

-”ਇਹ ਤਾ ਤੂੰ ਥਾਣੇ ਜਾਕੇ ਹੀ ਪੁੱਛੀ, ਸਾਹਬ ਖ਼ੁਦ ਦੱਸਣਗੇ ਤੈਂਨੂੰ ਤੂੰ ਕੀ ਚੰਦ ਚੜ੍ਹਾਇਆ ਏ”

ਬੀਛਨਾ ਕੰਬ ਉਠੀਆਂ। ਠਠੰਬਰਿਆ ਉਹ ਪੁਲਸੀਏ ਦੇ ਪਸਿੱਤੇ-ਪਸਿੱਤੇ ਤੁਰਦਾ ਥਾਣੇ ਪਹੁੰਚ ਗਿਆ। ਟੇਢੀ ਪੱਗ, ਮੂੱਛਾਂ ਨੂੰ ਵੱਟ ‘ਤੇ ਟੇਬਲ ਤੇ ਲੱਤਾਂ ਟਿਕਾਈ, ਠਾਣੇਦਾਰ ਜੁਆਈ ਬਣਿਆ, ਹੱਥ ‘ਚ ਫੜ੍ਹੇ ਡੰਡੇ ਦੇ ਗੇੜੇ ਤੇ ਗੇੜੇ ਲਵਾਈ ਜਾਂਦਾ ਸੀ। ਘੁੰਮਦਾ ਡੰਡਾ ਵੇਖ, ਬੀਛਨੇ ਦੇ ਸਾਹ ਉੱਤੇ ਨੂੰ ਹੋ ਗਏ।

-”ਸਸਰੀਕਾਲ ਜੀ!” ਬੀਛਨੇ ਨੇ ਦੋਨੋਂ ਹੱਥ ਜੋੜ ਕੇ ਕਿਹਾ।

-”ਸਸਰੀਕਾਲ ਬਾਈ ਸਸਰੀਕਾਲ! ਦੱਸੋ ਕਿਵੇਂ ਆਉਂਣਾ ਹੋਇਆਂ?”

-”ਹਜ਼ੂਰ ਤੁਸੀਂ ਖ਼ੁਦ ਤਾ ਸੱਦਾ ਭੇਜ ਕੇ ਬੁਲਾਇਆ ਸੀ!”

-”ਅੱਛਾ..ਅੱਛਾ…. ਤੂੰ ਏ ਬੀਛਨਾ?”

-”ਜੀ ਹਜ਼ੂਰ!

-”ਓਏ ਵੇਖਦੇ ਕੀ ਓ, ਲਪੇਟ ਲੋ ਸਾਲੇ ਲਾਹਣਤੀ ਨੂੰ। ਹਰਾਮਖੋਰ ਨਿਆਣਿਆਂ ਦੀ ਬਲੈਂਕ ਕਰੀ ਬੈਠੇ।”

ਹਰਾਮਖੋਰਾਂ ਏਹ ਹਰਾਮਖੋਰੀ ਕਰਨ ਲੱਗੀਆਂ ਤੈਂਨੂੰ ਭੋਰਾ ਮੋਹ ਨਹੀਂ ਆਇਆ ਆਪਣੀ ਆਂਦਰ ਤੇ? ਆਖ਼ਰ ਕਿਉਂ ਵੇਚ ਤਾਂ ਤੂੰ  ਚੰਦ ਦਿਨਾਂ ਦਾ ਆਪਣਾ ਜਾਇਆ, ਉਹ ਵੀ ਕਿਸੇ ਬੇਗਾਨੇ ਨੂੰ?

-”ਜੀ ਹਲਾਤ ਹੱਥੋਂ ਮਜਬੂਰ ਸੀ”

-”ਓਏ ਫਿੱਡਿਆ ਜਿਹਾ ਅਜਿਹਾ ਕੇਹੜਾ ਤੇਰਾ ਨਸ਼ਾ ਟੁੱਟਦਾ ਸੀ?”

-”ਮਾਫ਼ ਕਰਨਾ ਹਜ਼ੂਰ! ਬਸ ਮੁਕੱਦਰ ਦਾ ਹੀ ਮਾਰਿਆਂ ਹਾ। ਵੈਸੇ ਤਾਂ ਡੱਕੇ ਦਾ ਵੈਲ ਨਹੀਂ ਜੀ ਮੈਂਨੂੰ”

ਸਿਰਜਣਹਾਰ ਨੇ ਸਾਡੇ ਹਿੱਸੇ ਦੀ ਔਲਾਦ ਤਾ ਸਿਰਜ ਦਿੱਤੀ,ਪਰ ਉਹਨੂੰ ਪਾਲਣ ਵਾਲੀ ਤਕਦੀਰ ਸਾਡੇ ਹੱਥੋਂ ਹੀ ਕੱਟ ਦਿੱਤੀ। ਪਾਲਣਹਾਰ ਬਣਕੇ ਉਨ੍ਹੇ ਆਪਣਾ ਫ਼ਰਜ਼ ਤਾ ਨਿਭਾਉਣਾ ਹੀ ਸੀ ਨਾ, ਸੋ ਸਾਡਾ ਜਿਗਰ ਦਾ ਟੋਟਾ ਚੰਗੇ ਟੱਬਰ ‘ਚ ਭੇਜ ਦਿੱਤਾ।  ਤੰਗੀ ‘ਚੋ ਨਿਕਲ ਕੇ ਉਹ ਸ਼ੈਹਜ਼ਾਦਾ ਬਣ ਗਿਆ। ਉਹਦੇ ਚੰਗੇ ਸੰਜੋਗ ਉਹਨੂੰ ਉੱਥੇਂ ਲੈ ਗਏ ਜਨਾਬ।

-”ਓਏ ਗਿੱਦੜਕੁੱਟੀਆਂ! ਜੇ ਤੂੰ ਉਹਦੀ ਪਰਵਰਿਸ਼ ਹੀ ਨਹੀਂ ਸਕਦਾ ਸੀ ਤੇ ਫਿਰ ਉਹਨੂੰ ਜੰਮਿਆਂ ਹੀ ਕਿਉਂ?

-”ਹਜ਼ੂਰ! ਜਦ ਘਰ ਮੇਰੇ ਉਹਦੀਆਂ ਕਿਲਕਾਰੀਆਂ ਗੂੰਜੀਆਂ ਤਾ ਘਰੋਂ ਮੇਰੀ ਬਿਸਤਰ ਤੇ ਹੋ ਗਈ। ਡਾਕਟਰ ਨੇ ਅਪ੍ਰੇਸ਼ਨ ਦੱਸਿਆ ਸੀ। ਦਵਾ-ਦਾਰੂ ਜੋਗੇ ਪੈਸੇ ਕੋਲ ਹੈ ਨਹੀਂ ਸੀ,ਫਿਰ ਹਸਪਤਾਲ ਦੇ ਨਿੱਤ ਦੇ ਖਰਚੇ ਕਿਵੇਂ ਪੂਰੇ ਕਰਦਾ। ਮੈਂ ਪੈਸਿਆਂ ਲਈ ਬਥੇਰੇ ਤਰਲੇ ਮਾਰੇ। ਸ਼ਾਹੂਕਾਰਾ ਅੱਗੇ ਬਹੁਤੇਰੇ ਵਾਰੀ ਨੱਕ ਰਗੜੇ। ਕੋਈ ਸੰਗੀ-ਸਾਥੀ ਨਹੀਂ ਛੱਡਿਆ। ਨਿੱਤ ਦੀ ਸੱਜਰੀ ਦਿਹਾੜੀ ਦੀ ਖਾਣ ਵਾਲੇ ਇੱਕ ਆਮ ਗਰੀਬੜੇ ਤੇ ਏਨ੍ਹੀ ਛੇਤੀ ਇਤਬਾਰ ਕੌਣ ਕਰਦੈ? ਫੋਰ ਸਟੈਪ ਡਲੀਵਰੀ ਨੇ ਉਹਨੂੰ ਪਹਿਲਾਂ ਹੀ ਕਮਜੋਰ ਕਰ ਦਿੱਤਾ ਸੀ। ਲਹੂ ਹੱਦੋਂ ਵੱਧ ਵਹਿ ਗਿਆ ਸੀ। ਇਨਫੈਕਸ਼ਨ ਦੀ ਵਜ੍ਹਾ ਨਾਲ ਜ਼ਖਮਾਂ ‘ਚ ਪਈ ਪੱਸ ਟਸ-ਟਸ ਕਰਨ ਲੱਗੀ ਸੀ। ਉੱਤੋਂ ਨਿੱਤ ਦੇ ਗਰਮ ਤੇ ਮਹਿੰਗੇ-ਮਹਿੰਗੇ ਕੈਪਸੂਲਾਂ ਤੇ ਟੀਕਿਆਂ ਨੇ ਉਹਦਾ ਮੂੰਹ ਵੀ ਚਿਪਕਾ ਦਿੱਤਾ ਸੀ। ਇਨਫੈਕਸ਼ਨ ਮੁਕਾਉਣ ਲਈ ਅਪ੍ਰੇਸ਼ਨ ਆਖਰੀ ਉਮੀਦ ਸੀ।

ਹਸਪਤਾਲ ‘ਚ ਹੀ ਕਿਸੇ ਰੋਗੀ ਨੂੰ ਮਿਲਣ ਆਏ ਇੱਕ ਅਜਨਬੀ ਨੇ ਮੇਰੀ ਬੇਬਸੀ ਭਾਪ ਕੇ ਮੈਂਨੂੰ ਕਿਸੇ ਬੇ-ਔਲਾਦ ਜੋੜੇ ਨੂੰ ਬੱਚਾ ਵੇਚਣ ਦੀ ਆਫਰ ਦਿੱਤੀ। ਬਹੁਤ ਸੋਚਣ ਤੇ ਵਿਚਾਰਨ ਤੋਂ ਬਾਅਦ ਮੈਂ ਦਿਲ ਤੇ ਪੱਥਰ ਰੱਖ ਕੇ ਹਾ ਕਰ ਦਿੱਤੀ। ਦਵਾ-ਦਾਰੂ,ਲੈਬੋਰਟਰੀ ਦੇ ਟੈਸਟਾਂ ‘ਤੇ ਅਪ੍ਰੇਸ਼ਨ ਤੱਕ ਦਾ ਸਾਰਾ ਅੱਗਲਾ-ਪਿੱਛਲਾ ਹਿਸਾਬ-ਕਿਤਾਬ ਨੱਕੀ ਕਰਨ ਤੋਂ ਬਾਅਦ ਉਨ੍ਹਾਂ ਨੇ ਪੰਜ ਹਜ਼ਾਰ ਮੈਂਨੂੰ ਉੱਤੋਂ ਦੀ ਫਲ-ਫਰੂਟ ਖਵਾਉਣ ਲਈ ਦੇ ਗਏ। ‘ਤੇ ਜਾਂਦੇ ਮੇਰਾ ਜਿਗਰ ਦਾ ਟੋਟਾ ਮੈਂਥੋਂ ਲੈ ਗਏ। ਸੋਚਿਆਂ ਸੀ ਕਿ ਘਰੋਂ ਤੰਦਰੁਸਤ ਘਰ ਵਾਪਸ ਮੁੜ ਆਈ ਤਾ ਬੱਚਾ ਫਿਰ ਕਰ ਲਵਾਗੇ। ਪਰ ਖੁਰਾਕ ਤਾ ਪੁਰਾਣੀ ਖਾਂਦੀ ਹੀ ਕੰਮ ਆਉਂਣੀ ਸੀ, ਵੰਨਸੁਵੰਨੇ ਫਲ-ਫਰੂਟਾਂ ਦੀ ਇਸ ਸੱਜਰੀ ਖੁਰਾਕ ਨੇ ਕੀ ਕਰਨਾ ਸੀ। ਉਹ ਤਾ ਮੇਰੇ ਅੱਧ-ਪਣਪੇ ਅਰਮਾਨਾਂ ਦਾ ਦਮ ਘੁੱਟਦੀ, ਅੰਬਰਾਂ ਵੱਲ ਲਮੇਰੀ ਉਡਾਰੀ ਭਰ ਗਈ, ਮੇਰੀ ਰਹਿੰਦੀ ਤਕਦੀਰ ਪਰਵਾਜ਼ ਕਰਕੇ।

-”ਓਏ ਵੇਖਦੇ ਕੀ ਓ,ਸਿੱਟੋ ਕੰਜਰ ਨੂੰ ਅੰਦਰ, ਮੁੱਕਿਆਂ ਮਾਰ-ਮਾਰ ਹਿੱਲਾ ਦੋ ਤਣ-ਪੱਤਣ ਏਹਦਾ। ਬਿਨਾਂ ਕਾਨੂੰਨੀ ਲਿਖਤ-ਪੜ੍ਹਤ ਤੋਂ ਬੱਚਾ ਤੋਰ ਤਾ,ਉਹ ਵੀ ਕਿਸੇ ਬੇਗਾਨੇ ਨਾਲ?” ਪਰਚਾ ਤਾ ਬਣਦੈ ਹੀ ਬਣਦੈ। ਤੇਰੇ ਤੇ ਵੀ ‘ਤੇ ਬਿਨ-ਪ੍ਰਵਾਨਗੀ ਬੱਚਾ ਗੋਦ ਲੈ ਜਾਣ ਵਾਲੇ ਉਨ੍ਹਾਂ ਬਹਿਵਤੀਆਂ ਤੇ ਵੀ। ਆਖਰ ਸਿਸਟਮ ਵੀ ਕੋਈ ਚੀਜ਼ ਏ ਸਾਲੀ।

-”ਮਾਫ਼ ਕਰਨਾ ਹਜ਼ੂਰ, ਕਾਨੂੰਨ ਪਤਾ ਨਹੀਂ ਸੀ। ਮੈਂ ਤਾ ਪਹਿਲਾ ਤੋਂ ਈ ਡਾਢਾ ਦੁੱਖੀ ਆ ਜੀ।

ਝੁੰਜਲਾਹਟ ਲਬਰੇਜ਼ ਭੈਅ ਦੇ ਸ਼ਿਕੰਜੇ ‘ਚ ਫਸਿਆਂ ਬੀਛਨਾ ਗਿੜਗਿੜਾਇਆ

-”ਜਨਾਬ ਜੇ ਏਹਦੇ ਕੋਲ ਕੁਝ ਹੈ ਤਾ ਲਵੋਂ ਐਥੋਂ, ਤੇ ਜਾਣ ਦਿਉਂ ਏਹਨੂੰ। ਤਕਦੀਰ ਦੇ ਮਾਰੇ ਨੂੰ ਹੋਰ ਕੀ ਮਾਰਨਾ। ਆਪਣਾ ਕੀ ਏ ਕੱਲ ਦਿਨ ਚੜ੍ਹੇ ਕੋਈ ਹੋਰ ਖੂਹ ‘ਚੋ ਡੱਡੂ ਲੱਭ ਲਵਾਗੇ।” ਨਾਲ ਖੜ੍ਹੇ ਇੱਕ ਹਵਲਦਾਰ ਨੇ ਥਾਣੇਦਾਰ ਦੇ ਕੰਨ ‘ਚ ਫੁੱਕ ਮਾਰੀ।

-”ਹਾ ਛੋਟੇ! ਗੱਲ ਤਾ ਤੇਰੀ ਸੋਲਾ-ਆਨੇ ਆ। ਸਿਸਟਮੀ ਦੁਰਮਟ ਨਾਲ ਹੋਰ ਕੀ ਕੁਚਲਣਾ,ਲੇਖਾਂ ਦੇ ਕੁਚਲੇ ਹੋਏ ਨੂੰ। ਜੋ ਹੈ ਲੈ ਦੇ ਕੇ ਨਿਬੇੜਾ ਨਿਬੇੜ ਦਿੰਦੇ ਆ ਸਾਰਾ। ਵਿਚਾਰਾਂ ਐਵੇਂ ਹੀ ਸਿਸਟਮੀ ਗੁੰਝਲਾਂ ਵਿੱਚ ਕੀ ਉਲਝਦਾ ਫਿਰੂ। ਫਰੋਲੋ ਏਹਦਾ ਖੀਸੇ ਤੇ ਕੱਢੋ ਕੁਝ, ਜੋ ਵੀ ਇਹ ਲੁਕਾਈ ਬੈਠੇ।”

ਦੋਵੇਂ ਹਵਲਦਾਰ ਬੀਛਨੇ ਦੀਆਂ ਜੇਬਾਂ ਨੂੰ ਪੈ ਗਏ। ਸੱਜਰੀ ਦਿਹਾੜੀ ਦੇ ਇੱਕ ਸੋ ਵੀਹਾ ‘ਚੋ, ਸੋ ਥਾਣੇਦਾਰ ਨੇ ਫੜ੍ਹ ਕੇ ਆਪਣੀ ਜੇਬ ‘ਚ ਪਾ ਲਏ ‘ਤੇ ਓਵਰਟਾਈਮ ਦੇ ਉਪਰਲੇ ਵੀਹ ਦੋਹਾਂ ਹਵਲਦਾਰਾਂ ਨੇ ਵੰਡ ਲਏ।

-”ਚੱਲ ਓਏ ਬਹਿਵਤੀਆਂ ਦਫ਼ਾ ਹੋ ਜਾਂ ਹੁਣ ਐਥੋਂ, ਜਦ ਜ਼ਰੂਰਤ ਪਈ ਤਾ ਘਰੋਂ ਗ੍ਰਿਫਤਾਰ ਕਰਕੇ ਲਿਆਵਾਗੇ ਤੈਂਨੂੰ।”

ਧੱਕਾ ਦੇ ਕੇ ਇੱਕ ਨੇ ਉਹਨੂੰ ਥਾਣੇ ‘ਚੋ ਤੋਰ ਦਿੱਤਾ। ਸੁੰਨ ਹੋਏ ਬੀਸਨੈ ਦੀਆਂ ਅੱਖਾਂ ‘ਚੋ ਹੰਝੂ ਟਪਕੇ, ਸਾਹ ਘੁਟੀ ਉਹ ਪਿੰਡ ਵੱਲ ਨੂੰ ਹੋ ਗਿਆ।

ਓਵਰਲੋਡ….
ਹਰ ਰੋਜ ਦੀ ਤਰ੍ਹਾਂ ਅੱਜ ਵੀ ਉਨ੍ਹੇ ਘੁੱਪ ਹਨੇਰੇ ਹੀ ਮੰਡੀ ‘ਚੋ ਦੁਸਹਿਰੀ ਅੰਬਾਂ ਨਾਲ ਰੇੜ੍ਹੀ ਫੁਲ ਕੀਤੀ ਤੇ ਬਜ਼ਾਰ ਵੱਲ ਵਧਿਆ। ਚੌਂਕ ਤੇ ਪਹੁੰਚਿਆਂ ਹੀ ਸੀ ਕੀ ਅਚਾਨਕ ਇੱਕ ਪੁਲਸੀਏ ਨੇ ਪਿੱਛੋਂ ਆਵਾਜ਼ ਮਾਰ ਦਿੱਤੀ।

-”ਉਏ ਇੱਥੇ ਹੀ ਠੱਲ੍ਹ ਲੈ ਤੂੰ ਏਨੂੰ…  ‘ਤੇ ਆ ਜਾ ਤੂੰ ਉਰ੍ਹੇ।  ਬਿਨ੍ਹਾਂ ਪੁੱਛੇ ਤੜ੍ਹਕੇ-ਤੜ੍ਹਕੇ ਗੱਡੀ ਓਵਰਲੋਡ ਕਰੀ ਤੂੰ ਚੱਲਿਆ ਕਿੱਧਰ ਏ ਕਾਣਿਆਂ ਜਿਹਾ?”

-”ਜੀ ਕਾਹਨੂੰ…, ਕੋਈ ਗਲਤੀ ਤਾਂ ਨਹੀਂ ਹੋ ਗਈ ਮੈਥੋਂ?”

-”ਉਏ ਮੈਂ ਤੇਰੇ ਟਕੂਆ ਮਾਰਦਾ ਸਾਲਿਆ ਨਲੀਚੋਚਲਾ।  ਅੱਖਾਂ ਕਿਸਨੂੰ ਪਾੜ-ਪਾੜ ਕੇ ਵਿਖਾਉਂਦੇ , ਭੰਨਾਂ ਟੋਟਣ ਤੇਰੀ। ”

-”ਜੀ…ਜੀ….?”

- “ਮੈਂ ਤੈਂਨੂੰ ਖਾਂਦਾ ਤਾਂ ਨ੍ਹੀ ਸਾਲਿਆ ਸੀਂਢਲਾ ਜਿਹਾ?” ਆ ਜਾ ਉਰ੍ਹੇ ਛੇਤੀ ਨਾਲ,  ਨਾਲੇ ਆਉਂਦਾ ਇੱਕ ਅੰਬ ਚੁੱਕੀ ਲਿਆਈ, ਅੱਜ ਸੈਂਪਲ ਭਰਨਾ ਏ ਤੇਰੇ ਏਨ੍ਹਾਂ ਅੰਬਾਂ ਦਾ।

-”ਆ ਲੋ ਜੀ ਅੰਬ ‘ਤੇ ਜਾਣ ਦਿਉ ਮੈਂਨੂੰ! ਕੰਮ ਤੋਂ ਪਹਿਲਾ ਹੀ ਕਵੇਲ਼ਾ ਹੋ ਗਿਆ ਏ ਮੈਂਨੂੰ।”

-”ਉਏ ਖੜ੍ਹ ਜਾ… ਖੜ੍ਹ ਜਾਂ…. ਪਹਿਲਾ ਖਾ ਕੇ ਤਾ ਵੇਖਣ ਦੇ  ਤੇਰਾ ਇਹ ਅੰਬ?”

ਪੁਲਸੀਏ ਨੇ ਅੰਬ ਨੂੰ ਦੰਦੀ ਮਾਰੀ ਤੇ ਫਿਰ ਅਸਮਾਨੀ ਬਿਜਲੀ ਵਾਂਗ ਗਰਜਿਆ…..-”ਉਏ ਤੇਰੇ ਅੰਬ ਦਾ ਤਾ ਗੁੱਦਾ ਖੱਟਾ ਏ,

ਗੁੱਦਾ ਘੱਟ ਤੇ ਗੁਠਲੀ  ਵੀ ਕੁਝ ਜਿਆਦਾ ਹੀ ਵੱਡੀ ਏ।” ਹੁਣ ਸੈਂਪਲ ਭਰਨਾ…..ਤਾ ਬਣਦੈ ਹੀ ਬਣਦੈ।

-”ਜੀ…ਜੀ… ਦਇਆ ਕਰੋ ਇਸ ਗਰੀਬ ਤੇ!”

-”ਸਾਲਿਆ ਤੈਂਨੂੰ ਕਾਨੂੰਨ ਨਹੀਂ ਪਤਾਂ?” ਚੱਲ ਤੋਲ ਫਿਰ ਦੋ ਕਿੱਲੋ ਮਿੱਠੇ-ਮਿੱਠੇ ਰਸੇਦਾਰ ਅੰਬ ਨਹੀਂ ਤਾਂ ਚੱਲ ਥਾਣੇ, ਤੌਣੀ ਲਗਾਈਏ ਤੇਰੇ, ਮੋਰ ਬਣਾਈਏ ਤੈਂਨੂੰ ਵੀ।

-”ਜੀ…ਜੀ…ਹਾਲੇ ਤਾਂ ਬੋਹਣੀ ਵੀ…!”

-”ਉਏ ਅੱਖਾਂ ਕੀਹਨੂੰ ਵਿਖਾਉਂਦੇ, ਮਾਰਾ ਤੇਰੇ ਮੌਰਾਂ ‘ਚ ਰੱਖ ਕੇ ਘੋਟਣੇ ਫੇਰ ਤੱਕਲੇ ਵਾਂਗੂ ਸਿੱਧੇ ਹੋ ਜਾਣਾ ਤੂੰ ਮਿੰਟਾ-ਸੰਕਿਟਾ ‘ਚ। ਪੁਲਸੀਏ ਅੱਗੇ ਜਬਾਨ ਚਲਾਉਂਦੇ ਕੱਢ ਜੈਲਿਆ ਫਾਈਲ ਆਪਣੀ, ਸੈਂਪਲ ਭਰੀਏ ਏਦਾ।”

-”ਮਾਫ਼ ਕਰਨਾ ਸਾਹਬ ਛੋਟੇ-ਛੋਟੇ ਬੱਚੇ ਨੇ ਮੇਰੇ, ਅੰਬ ਲੈ ਲਵੋ ‘ਤੇ ਜਾਣ ਦਿਉ ਮੈਂਨੂੰ!”

ਕੜਿਕੀ ‘ਚ ਫਸੇ ਰੇੜ੍ਹੀ ਵਾਲੇ ਦੀ ਜਬਾਨ ਲੜਖੜਾਈ  ਉਨ੍ਹੇ ਛੇਤੀ ਨਾਲ ਬਿਨ੍ਹਾਂ ਤੋਲੇ ਅੰਬ ਪਲਾਸਟਿਕ ਦੇ ਲਿਫਾਫੇ ‘ਚ ਪਾਕੇ ਪੁਲਸੀਏ ਨੂੰ ਫੜਾਏ। ਰੇੜ੍ਹੀ ਦਾ ਰੁਖ ਦੂਜੇ ਪਾਸੀ ਕੀਤਾ ਤੇ ਤੇਜ ਕਦਮੀ ਦੂਰ ਨਿਕਲ ਗਿਆ।

ਸ਼ੈਤਾਨੀ ਹਾਸੀ ਹੱਸਦਾ ਪੁਲਸੀਆ ਚੌਂਕ ਦੇ ਵਿਚਕਾਰ ਖੜ੍ਹਾ ਦੂਜਾ ਮੁਰਗਾ ਲੱਭਣ ਲੱਗਾ ਸੀ।

ਦੂਹਰਾ ਝਾੜੂ…. (ਮਿੰਨੀ ਕਹਾਣੀ)
-”ਜੂਪੇ ਤੂੰ ਲੰਗਰ ਪਾੜ-ਪਾੜ ਭੁੱਜੇ ਕਿਉਂ ਸੁੱਟੀ ਜਾਣੈ….?, ਝੁਲਸਦਾ ਕਿਉਂ ਨਹੀਂ ਓਏ ਏਨੂੰ….?

-”ਬਾਈ ਭੁੱਖ ਈ ਮਰਗੀ….!!

-”ਕਿਉਂ ਓਏ…? “ਪਹਿਲੇ  ਤਾ ਕੀਰਤਨ ਸੁਣਨ ਨਹੀਂ ਦਿੱਤਾ ਤੂੰ, ਆਖੇ ਭੁੱਖ ਬੜ੍ਹੀ ਲੱਗੀ ਏ। ਹੁਣ  ਤੇਰੇ ਢਿੱਡ ‘ਚ ਕਹਿੜਾ ਪੀਜ਼ਾ  ਪੈ ਗਿਆ ਓਏ ਸਾਲਿਆ ਚੱਪਣਾਂ ਜਿਆ ?

-”ਕਾਹਨੂੰ ਬਾਈ ਮਖ਼ੌਲ ਕਰਦੈ” ਸੇਵਾਦਾਰ ਬੀਬੀਆਂ ਨੇ ਅੱਜ ਕੱਚਾ ਈ ਲਾ ਤਾਂ ਲੱਗਦੈ….!!

-”ਚੁੱਪ ਕਰ ਜਾਂ ਓਏ ਕਾਣਿਆਂ ਜਿਹਾ। ਗੁਰੂ ਘਰ ਦਾ ਲੰਗਰ ਪ੍ਰਸ਼ਾਦ ਹੁੰਦੈ। ਇੰਝ ਅਪਮਾਨ ਨਹੀਂ ਕਰੀਦਾ। ਪ੍ਰਬੰਧਕ ਬੜ੍ਹੇ ਝਗੜਾਲੂ  ਤੇ ਵਿਵਾਦਗ੍ਰਸਤ ਨੇ  ਏਥੋਂ ਦੇ।  ਵੇਖੀ ਕਿਤੇ ਚੂਹੇ ਵਾਂਗ ਧੋਈ ਨਾ ਫਿਰਨ। ਐਵੇਂ  ਨਵਾਂ ਵਿਵਾਦ ਖੜ੍ਹਾ  ਕਰਵਾ ਕੇ ਨਾ ਰੱਖ ਦੀ।

-”ਚੱਲ ਬਾਈ…….. ਅੱਜ ਬਾਹਰੋ ਈ ਕੁਝ ਖਾਂਣੇ ਆ” ਨਾਲੇ ਬਾਈ ਤੇਰੇ ਸਿਰ ਕਾਕਾ ਹੋਏ ਦੀ ਪਾਲਟੀ ਵੀ ਬਣਦੈ।

-”ਫ੍ਹਿੱਟ ਭੈਣ ਦੇ ਮੁੰਡਿਆਂ ਈ ਯਾਵਾ….”  ਮਾਰਾ ਤੇਰੇ ਚੂਕਣੇ ‘ਚ ਰੱਖ ਕੇ।  ਕਾਕਾ ਮੇਰੀ ਘਰਦੀ ਦੇ ਹੋਇਆ ਏ ਮੇਰੇ ਨਹੀਂ।

-”ਕੁਲ ਤਾ ਤੁਹਾਡਾ ਹੀ ਅੱਗੇ ਵਧੀਆ ਏ ਬਾਈ,  ਪਾਲਟੀ ਤਾ ਬਣਦੀ ਹੀ ਬਣਦੀ ਆ।  ਚਾਹੇ ਬਹਾਣੇ ਜਿੰਨੇ ਮਰਜੀ ਕੱਢ ਲਾ ਅੱਜ ਮੂਹੋਂ  ਬਾਈ।

-”ਆਹੋ…. ਆਹੋ…..ਗੱਲ ਤਾ ਤੇਰੀ ਠੀਕ ਏ ਜੂਪਿਆਂ” ਚੱਲ ਅੱਜ ਫਿਰ ਬਾਹਰੋ ਈ ਮੂੰਹ ਮਾਰਦੇ ਆ।

ਦੋਨੋ ਗੁਰਦੁਆਰੇ ‘ਚੋ ਬਾਹਰ ਆ ਗਏ, ‘ਤੇ ਸਾਹਮਣੇ ਚੌਂਕ ਦੇ ਇੱਕ ਕੋਨੇ ਤੇ ਖੜ੍ਹੀ ਰੇਹੜੀ ਕੋਲ ਆਂ ਕੇ ਖੜ੍ਹ ਗਏ। ਰੇਹੜੀ ਦੀ ਅਗਲੀ ਸਾਈਡ ਤੇ ਰੰਗਦਾਰ ਫਲੈਕਸ ਬੋਰਡ ਤੇ ਲਿਖਿਆਂ ਸੀ।

-”ਇੱਕ ਫੁੱਲ ਦੋ ਮਾਲੀ, ਸਵੇਰੇ ਫੁਲ ਤੇ ਸ਼ਾਮ ਨੂੰ ਖਾਲੀ”

ਰੇਹੜੀ ਵਾਲੇ ਸਰਦਾਰ ਜੀ ਖ਼ੁਸ਼ਬੂਦਾਰ ਭਾਤ-ਭਾਤ ਦੇ ਮਸਾਲੇ ਦਾ ਤੜਕਾ ਲਗਾ ਕੇ ਆਉਂਦੇ ਜਾਂਦੇ ਨੂੰ ਰੇਹੜੀ ਵੱਲ ਆਕਰਸ਼ਿਤ ਕਰ ਰਹੇ ਸਨ। ਰੇਹੜੀ ਦੇ ਇੱਕ ਕੋਨੇ ਤੇ ਵੱਡੀ ਸਾਰੀ  ਛਾਬੜੀ  ‘ਚ ਠੰਢ ਨਾਲ ਸੁੰਗੜੇ ਚਿਕਨ ਫਰਾਈ ਹੋਣ ਦੇ ਡਰ ਨਾਲ ਗੁੱਛ-ਮੁੱਛ ਹੋਏ ਬੈਠੇ ਸਨ।

-”ਬਾਈ ਅੱਜ ਤਾਂ ਕੀਮਾ ਕਲੇਜੀ ਹੀ ਖਾਣੀ ਆ, ਬਥੇਰਾ ਚਿੱਤ ਕਰਦੈ ਖਾਣ ਨੂੰ”

-”ਚੱਲ ਓਏ ….., ਐਵੇ ਇੱਲ੍ਹ ਵਾਂਗ ਤਵੀ ਤੇ ਸ਼ਿਸ਼ਤ ਬੰਨ੍ਹੀ ਬੈਠੇ” ਅੱਜ ਤਾਂ ਤਵਾ ਚਿਕਨ ਫਰਾਈ ਹੀ ਚਲੂ।

-”ਬਾਈ ਬਟਰ ਚਿਕਨ ਜਾਂ ਫਿਰ ਕਰੰਚੀ ਚਿਕਨ ਹੀ ਕਹਿ ਦਿਓ, ਚਿਕਨ ਫਰਾਈ ਖਾਣ ਨੂੰ ਉਕਾ ਹੀ ਮਨ ਨਹੀਂ ਕਰਦਾ”

-”ਚੱਲ ਠੀਕ ਏ ਜੂਪਿਆਂ……” ਅੱਜ ਤੇਰਾ ਮਨ ਭਾਉਂਦਾ ਹੀ ਖਾਣੇ ਆ।

ਕੁਝ ਮਿੰਟਾਂ ‘ਚ ਹੀ ਦੋ ਪਲੇਟਾ ਗਰਮ-ਗਰਮ ਗੋਸ਼ਤ ਦੀਆਂ ਉਨ੍ਹਾਂ  ਅੱਗੇ ਆ ਗਈਆਂ।  ਦੋਹੇ ਬੜੇ ਸੰਵਾਦ ਨਾਲ ਚਟਕਾਰੇ ਮਾਰਣ ਲੱਗੇ।  ਸਾਹਮਣੇ ਜੋੜੇ ਘਰ ਦੀ ਪੱਕੀ ਸੇਵਾ ਵਾਲੇ ਬਾਬਾ ਬੱਚਿਤਰ ਸਿੰਘ ਜੀ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਦੋਹੇਂ  ਘਬਰਾ ਗਏ। ਪਰਿਵਾਰਕ ਸਾਂਝ ਹੋਣ ਕਾਰਨ ਦੋਨੋ ਬਾਬਾ ਬੱਚਿਤਰ ਤੋਂ ਡਰਦੇ ਵੀ ਸਨ ‘ਤੇ ਉਨ੍ਹਾਂ ਦਾ ਸਤਿਕਾਰ ਵੀ ਕਰਦੇ ਸਨ।

ਬੱਚਿਤਰ ਸਿੰਘ ਨੇ ਉਨ੍ਹਾਂ  ਨੂੰ ਦੂਰੋ ਹੀ ਵੇਖ ਲਿਆਂ ਸੀ। ਪਰ ਬਿਨਾ ਕੁਝ ਬੋਲੇ ਰੇਹੜੀ ਕੋਲ ਦੀ ਲੰਘ ਗਏ। ਅੱਗਲੇ ਦਿਨ ਉਹ ਦੋਨੋ ਗੁਰਦੁਆਰੇ ਫੇਰੀ ਪਾਉਂਣ ਆਏ ਤਾਂ ਬਾਬੇ ਨੇ ਬਾਹਰੋ ਹੀ ਘੇਰਾਬੰਦੀ ਕਰ ਲਈ। ‘ਤੇ  ਦੋਹਾਂ ਨੂੰ ਜੋੜਾ ਘਰ ਵੱਲ ਖਿੱਚ ਕੇ ਲੈ ਗਿਆ। ਦੋਨੇ ਵਾਣ ਦੇ ਮੰਜੇ ਦੀ ਢਿਲੀ ਦੌਣ ਤੇ ਗਰਦਨ ਸੁੱਟ ਕੇ ਬੈਠ ਗਏ। ਝਾੜੂ ਨਾਲ ਜੋੜਾ ਘਰ ਦੇ ਕਮਰੇ ਦੀਆਂ ਨੁੱਕਰਾ ਜੋ ਮਿੱਟੀ ਕੱਢਦਾ ਬਾਬਾ ਬੱਚਿਤਰ ਸਿੰਘ ਬੋਲਣ ਲੱਗਾ

-”ਪੁੱਤਰੋ…..,”ਜੈਸਾ ਅੰਨ ਵੈਸਾ ਹੀ ਮਨ”  ਮਾਸ  ਤੇ ਸ਼ਰਾਬ ਦੋਨੋ ਹੀ ਸਾਡੇ ਅੰਦਰ ਰਜੋ ਤੇ ਤਮੋ ਦੇ ਗੁਣ ਪੈਦਾ ਕਰਦੇ ਨੇ।  ਜੋ ਸਾਡੇ ਵਿਚਾਰ ਤੇ ਵਿਉਹਾਰ ਨੂੰ ਮਲੀਨ ਕਰ ਦਿੰਦੇ ਨੇ। ਜਦ ਤੱਕ ਬੁਰੇ ਵਿਚਾਰਾਂ ਤੇ ਵਿਉਹਾਰਾਂ ਤੋ ਸਾਡਾ ਦਿਲ ਪਾਕ-ਸਾਫ਼ ਨਹੀਂ ਹੁੰਦਾ ‘ਤੇ ਮਨ ਅੰਦਰ ਦੀਨਤਾ, ਦਯਿਆ, ਸੁੱਚ ਤੇ ਕੋਮਲਤਾ ਨਹੀਂ ਆਉਂਦੀ ਉਦੋ ਤੱਕ ਅਸੀ ਗੁਰੂ ਲੜ ਨਹੀਂ ਲੱਗ ਸਕਦੇ।

-”ਪਰ ਬਜ਼ੁਰਗੋ… ਗ੍ਰੰਥੀ ਜਸਵਿੰਦਰ ਸਿੰਘ ਜੀ ਦਾ ਕਹਿੰਦੇ ਸਨ ਕੀ ਮਾਸ ਖਾਣ ਜਾਂ ਨਾ ਖਾਣ ਦਾ ਸਿੱਖ ਧਰਮ ਨਾਲ ਕੋਈ ਸਬੰਧ ਹੀ ਨਹੀਂ ਏ। ਮਾਸ ਦਾ ਛੱਕਣਾ, ਜਾਂ ਨਾ ਛੱਕਣਾ ਇੱਛਾ, ਲੋੜ, ਜਾਂ ਸੁਭਾਅ ਤੇ ਨਿਰਭਰ ਕਰਦੈ।  ਗੁਰਬਾਣੀ ਵਿੱਚ ਮਾਸ ਛੱਕਣ ਦਾ ਨਹੀਂ ਬਲਕਿ ਹਲਾਲ ਵਾਲੇ ਮੁਸਲਮਾਨੀ ਢੰਗ ਦਾ ਵਿਰੋਧ ਏ। ਝੱਟਕੇ ਵਾਲਾ ਮਾਸ ਸਿੱਖ ਖਾ ਸਕਦੇ ਨੇ। ਸ਼ਾਕਾਹਾਰੀ ਵਰਤਾਰਾ ਸਿੱਖਾਂ ਵਿੱਚ ਨਿਰਮਲੇ ਸੰਤਾਂ ‘ਤੇ ਹਰਿਦੁਆਰ ਦੇ ਹਿੰਦੂ  ਉਦਾਸੀ ਮਹੰਤਾਂ ਦੇ ਅਹਿੰਸਾਵਾਦੀ ਪ੍ਰਚਾਰ ਸਦਕਾ ਸ਼ੁਰੂ ਹੋਇਆ ਏ।

-”ਨਾ….ਪੁੱਤਰੋ….ਨਾ…., ਹਲਾਲ ਹੋਵੇ ਜਾਂ ਝੱਟਕਾ ਦੋਹਾ ਹਾਲਤਾਂ ‘ਚ ਕਿਸੇ ਮਾਸੂਮ  ਦਾ ਲਹੂ ਤਾ ਵਹਿਣਾ ਹੀ ਹੈ ਨਾ।  ਗੁਰਬਾਣੀ ਕਹਿੰਦੀ ਏ.. – ਧਰਮ ਦਯਿਆ ਦਾ ਪੁੱਤਰ ਹੈ। ਭਾਵ ਦਯਿਆ ਧਰਮ ਦੀ ਮਾਂ ਏ। ਦਯਿਆ ਤੋ ਹੀ ਧਰਮ ਪੈਦਾ ਹੁੰਦੈ। ਜੇ ਮਾਂ ਹੀ ਨਹੀਂ ਤਾ ਪੁੱਤ ਕਿੱਥੋ ਪੈਂਦਾ ਹੋ ਸਕਦੈ….??  ਧਰਮ ਦਯਿਆ ਦਾ ਹੀ ਦੂਜਾ ਨਾਮ ਏ। ਸਮੁੱਚੀ ਮਨੁੱਖਤਾ ਦੀ ਆਪਸ ਵਿੱਚ ‘ਤੇ ਹਰ ਜੀਵ ਦਾ ਦੂਜੇ ਜੀਵ ਪ੍ਰਤੀ ਦਯਿਆ ਹਮਦਰਦੀ ਹੋਣੀ ਜ਼ਰੂਰੀ ਏ। ਜੇ ਨਹੀਂ ਹੈ ਤਾਂ  ਅਸੀਂ ਧਰਮੀ ਹੀ ਨਹੀਂ।

ਜੇ ਸਾਡੇ ਗੁਰੂ ਸਹਿਬਾਣ ਕੇਸਾ ਦੇ ਕੱਟਣ ਨੂੰ ਕੇਸ ਕਤਲ ਕਰਨਾ ਆਖ ਸਕਦੇ ਨੇ ਤਾ ਕੀ ਬੇਜ਼ੁਬਾਨ, ਨਿਰਦੋਸ਼ਾ ਦਾ ਲਹੂ ਵਹਾ ਕੇ ਖਾਣਾ ਕੀ “ਜੀਵ ਹੱਤਿਆਂ” ਨਹੀਂ..,  ਥੋੜ੍ਹਾ ਸੋਚੋ ਪੁੱਤਰੋ…..??

ਸਾਡੇ ਕੱਪੜੇ ਤੇ ਜੇ ਲਹੂ ਦਾ ਛਿੱਟਾ ਲੱਗ ਜਾਵੇ, ਜਾਹੇ ਉਹ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ, ਅਸੀਂ ਉਸ ਕੱਪੜੇ ਨੂੰ ਪਲੀਤ ਹੋ ਗਿਆ ਸਮਝਦੇ ਆ। ਉਹਨੂੰ  ਮੁੜ ਪਹਿਨਣ ਤੋ ਵੀ ਇਨਕਾਰੀ ਹੁੰਦੇ ਆ। ਫਿਰ ਅਸੀ ਅੱਜ…..  ਮਸੂਮ ਬੇਗੁਨਾਹਾ ਦਾ ਲਹੂ ਕਿਉਂ ਪੀ ਰਹੇ ਆ? ਉਨ੍ਹਾਂ ਦਾ ਮਾਸ ਕਿਉਂ ਖਾ ਰਹੇ ਆ? ਚਮ ਦੇ ਏਹ ਲੋਥੜੇ ਡਕਾਰ ਕੇ ਭਲਾ ਸਾਡਾ ਮਨ ਪਵਿੱਤਰ ਕਿਵੇਂ ਰਹੇ ਸਕਦੈ?

ਧਰਮ ਮਰਿਯਾਦਾ ਦੀ ਹੁਕਮ-ਅਦੂਲੀ ‘ਤੇ ਬੇਅਦਬੀ ਕਰਨ ਵਾਲਿਆਂ, ਲੋਟੂ ਜੁੰਡਲੀਆਂ ਹੀ ਅਕਸਰ ਆਪਣੇ ਨਿੱਜੀ ਮੁਫਾਦਾਂ ਨੂੰ ਲਾਂਭੇ ਰੱਖ ਕੇ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੇ ਵਰਤਦੀਆਂ ਨੇ।  ਏਨ੍ਹਾਂ ਤੋਂ ਜਿੰਨਾਂ ਹੋ ਸਕੇ ਦੂ੍ਰ ਰਹੋ ਪੁੱਤਰੋ….!!

ਗੁਰਦਵਾਰਿਆਂ ਦੇ ਫੰਡ ਜ਼ਾਤੀ ‘ਤੇ ਰਾਜਸੀ ਲਾਭਾਂ ਲਈ ਵਰਤਨ ਵਾਲੇ ਸਿੱਖੀ ਭੇਸ਼ ਵਿੱਚ ਚਮ ਖਾਣੇ, ਪਿਆਲੇ ਪੀਣੇ ‘ਤੇ ਆਪਸ ਵਿੱਚ ਭਿੜਨੇ ਅੰਧ-ਵਿਸ਼ਵਾਸੀ,ਕਰਮ-ਕਾਂਢੀ ਲੋਟੂ ਟੋਲੀਆਂ ਨੂੰ ਵੇਖ ਕੇ ਤੁਸੀ ਮਨਮੁਖਿ ਨਾ ਬਣੋ।

ਆਪਣੇ ਮਨ ਤੇ ਕਾਬਜ਼ ਅੜਕਾਉਣੀਆਂ ਨੂੰ ਸੁਲਝਾ ਕੇ ਗੁਰਮੁਖਿ ਬਣੋ ਪੁੱਤਰੋ। ਦਿਆਵਾਨ ਬਣੋ। ਪਰਉਪਕਾਰੀ ਬਣੋ। ਏਹ ਗੁਣ ਹੀ ਤੁਹਾਨੂੰ…..??

-”ਬੱਸ ਬਜ਼ੁਰਗੋ…ਬੱਸ…., ਅਸੀ ਸਮਝ ਗਏ ਏਹ ਗੁਣ ਹੀ ਸਾਨੂੰ ਗੁਰੂ ਲੜ ਲੋਣਗੇ। ਤੁਹਾਡੇ ਏਸ ਝਾੜੂ ਨੇ ਅੱਜ ਦੂਹਰਾ ਕੰਮ ਕੀਤਾ ਏ। ਕਮਰਾ ਤਾ ਸਾਫ਼ ਕੀਤਾ ਹੀ ਕੀਤਾ, ਨਾਲ ਸਾਡੇ ਜ਼ਮੀਰ ਤੇ ਜੰਮਿਆਂ ਘੱਟਾ ਵੀ ਸਾਫ਼ ਕਰ ਦਿੱਤਾ। ਬਹੁਤ-ਬਹੁਤ ਧੰਨਵਾਦ ਤੁਹਾਡਾ ਦੂਹਰਾ ਝਾੜੂ ਫੇਰਨ ਲਈ….!!

ਅਸੀਂ ਸਮਝ ਗਏ ਹੁਣ ਮੂਲ ਮੰਤਰ ਸਿੱਖੀ ਦੇ ਫ਼ਲਸਫੇ ਦਾ। ਖਾਣ ਵਾਲਾ ਉਨ੍ਹਾਂ ਈ ਪਾਪੀ ਜਿਨ੍ਹਾਂ ਕੀ ਛੁਰੀ ਚਲਾਉਣ ਵਾਲਾ। ਕੱਟਣ ‘ਤੇ ਖਾਣ ਵਾਲਾ ਦੋਨੋ ਹੀ ਮਨਮੁਖਿ ਨੇ। ਸਿੱਖੀ ਦੇ ਸਿਧਾਤਾਂ ਤੋਂ ਬਾਹਰ। ਹੁਣ ਅਸੀਂ ਲੋਟੂ ਟੋਲੀਆਂ ਦੀ ਸੰਗਧ ਤੋਂ ਦੂਰ, ਅਟੁੱਟ ਸ਼ਰਧਾ, ਸਾਫ਼ ਮਨ ਤੇ ਪਵਿੱਤਰ ਭਾਵਨਾ ਨਾਲ ਗੁਰੂ ਘਰ ਆਵਾਗੇ… ਦਿਲੋ ਗੁਰਮੁਖਿ ਬਣ ਕੇ……..!!

ਮਹਿਰਮ ਦਿਲ ਦਾ ਮਾਹੀ…
ਤੜ੍ਹਕੇ ਤੋਂ ਲਹਿੰਦਾ ਮੋਹਲੇਧਾਰ ਮੀਂਹ ਕਿਣਮਿਣ ਵਿੱਚ ਬਦਲ ਗਿਆ ਸੀ। ਵਰ੍ਹਦੇ ਮੰਡਰਾਉਂਦੇ ਸੰਘਣੇ ਕਾਲੇ ਬੱਦਲ ਹੋਲੀ-ਹੋਲੀ ਕਿਤੇ ਨੱਠਦੇ ਜਾ ਰਹੇ ਸਨ। ਸਰਘੀ ਨੇ ਆਪਣੇ ਡੋਲੂ ਦੇ ਢੱਕਣ ਵਰਗੀ ਅਧੀ ਮੂੰਡੀ ਅੰਬਰ ਦੀ ਹਿੱਕ ‘ਚੋਂ ਬਾਹਰ ਕੱਢ ਲਈ ਸੀ। ਹਨੇਰਾ ਚੀਰਦੀ ਸੂਰਜ ਦੀ ਮੱਧਮ-ਮੱਧਮ ਚਾਂਦਨੀ, ਘਰ ਦੇ ਰੁੱਖਾਂ ‘ਚੋਂ ਛਣ-ਛਣ ਕੇ ਆਉਂਣ ਲੱਗੀ ਸੀ। ਤੇਜ਼ ਸਰਦ ਪਵਣ ਹੱਲੇ ਵੀ ਆਪਣੇ ਜੋਬਨ ‘ਤੇ ਸੀ। ਖਿੜਕੀਆਂ ਦੇ ਸ਼ੀਸ਼ਿਆਂ ਤੇ ਜਮਿਆ ਕੋਰਾ ਬੂੰਦਾ ਬਣ-ਬਣ ਕੇ ਹੇਠਾ ਟੱਪਕ ਰਿਹਾ ਸੀ। ਬਾਹਰ ਦੇਖਣ ਤੇ ਵੀ ਕਾਬਾ ਛਿੜਦਾ ਸੀ। ਕਿਰਤ ਦਾ ਵੇਲਾ ਸਾਝਰੇ ਹੋਣ ਕਾਰਨ, ਮੇਰੀ ਵਹੁਟੀ ਸੁਨੈਨਾ ਘੁੱਪ ਨੇਰ੍ਹੇ ਹੀ ਘਰੋਂ ਨਿਕਲ ਗਈ ਸੀ। ‘ਤੇ ਮੈਂ ਹਲੇ ਵੀ ਬੈਂਡ ਤੇ ਪਿਆ, ਰਜਾਈ ਨਾਲ ਆਪਣੇ ਆਪ ਨੂੰ ਗਰਮ ਕਰਨ ਦਾ ਯਤਨ ਕਰ ਰਿਹਾ ਸਾਂ।

-“ਅਚਾਨਕ……??”

-“ਟਰਨ… ਟਰਨ……” ਫ਼ੋਨ ਦੀ ਘੰਟੀ ਵੱਜੀ।

-“ਹੈਲੋ…ਕੌਣ…?” “ਮੈਂ ਅਵਾਸੀ ਲੈਦੇ, ਰਸੀਵਰ ਕੰਨ ਨਾਲ ਲਗਾਉਂਦੇ ਕਿਹਾ,।

-“ਟੁਮਾਰਾ……” “ਝਰਨਾਹਟ ਭਰੀ ਇੱਕ ਥਰਥਰਾਉਂਦੀ ਜੇਹੀ ਅਵਾਜ਼ ਆਈ।

-“ਟੁ…ਮਾ…ਰਾ… ਤੂੰ……? ਝੱਲਿਏ ਤੂੰ ਤਾਂ ਪੂਰ੍ਹੇ ਦੀ ਵ੍ਹਾ ਬਣਕੇ ਇੰਜ  ਵਿਸਰੀ ਮੈਥੋਂ, ਮੈਂ ਤਾਂ ਭਰਮ ਹੀ ਪਾਲ ਬੈਠਾ ਕਿ ਹੁਣ ਤੂੰ ਨੀ ਲੱਭਦੀ। ਪਰ ਅੱਜ ਇੰਦਰਧਨੁਸ਼ ਵਾਂਗ ਤੂੰ ਅਚਨਚੇਤ ਕਿਦਾ ਕਿਹੜੇ ਬੱਦਲਾ ‘ਚੋਂ ਨਿਕਲ ਆਈ ਏ, ਮੇਰੇ ਲਈ ਕੁਦਰਤ ਦੀ ਇੱਕ ਨਾਯਾਬ ਸੌਗਾਤ ਬਣਕੇ……?

-“ਓਫ…ਓ…ਉੱਲੂਬਾਟੇ……, “ਆਪਣੇ ਦੁਆਰ ਦਾ ਜਿੰਦਾ ਤਾਂ ਖੋਲ ਪਹਿਲਾ। ਤੇਰੇ ਬੁੰਗੇ ਦੇ ਪ੍ਰਵੇਸ਼ ਦੁਆਰ ਤੇ ਖੜ੍ਹੀ-ਖੜ੍ਹੀ ਦੀ ਕੁਲਫ਼ੀ ਨਾ ਜੰਮ ਜੇ ਕਿਤੇ ਮੇਰੀ।

-“ਇੱਕ ਵਾਰ ਫਿਰ ਬੋਲ, ਕਿੱਥੇ ਆਂ ਤੂੰ…?” “ਸ਼ਾਇਦ.. ਤੇਰੇ ਆਉਂਣ ਦਾ ਆਭਾਸ ਇੱਦਾਂ ਹੀ ਮੇਰੇ ਕੰਨਾਂ ਨੂੰ ਹੋਇਆ ਲਗਦੈ।

-“ਤੇਰੇ ਘਰ ਦੇ ਬਾਹਰ….!”

-“ਸੱਚੀ…!”

-“ਮੁਚੀ…!”

-“ਏਹ ਹੋਈ ਨਾ ਗੱਲ। ਮੈਂ ਹੁਣੇ ਆਇਆ।

ਮੈਂ ਦਰਵਾਜ਼ਾ ਖੋਲ੍ਹਿਆਂ। ਉਹ ਪੂਰੀ ਤਰਾਂ ਭਿੱਜੀ ਹੋਈ ਸੀ। ਕੰਬਦੀ ਹੋਈ ਅੰਦਰ ਆਣ ਵੜ੍ਹੀ। ਠੰਡ ਨਾਲ ਓਦੀਆਂ ਨੰਗਿਆਂ ਬਾਹਾਂ ਤੇ ਲੂਹ ਕੰਡੇ ਖੜ੍ਹ ਚੁੱਕੇ ਸਨ।

-“ਟੁਮਾਰਾ…, “ਤੈਂਨੂੰ ਮੈਂ ਸੁਨੈਨਾ ਦੇ ਕੁੱਝ ਲੀੜੇ ਕੱਡ ਕੇ ਦੇਦਾ ਆ,ਛੋਟੇ-ਵੱਡੇ ਅਜਸਟ ਕਰ ਕੇ ਪਾ ਲੀ। ਠੰਡ ਤੋਂ ਤਾਂ ਬਚ ਜਾਵੇਂਗੀ। ਜਾਂਦੀ ਆਉਂਦੀ ਸਰਦ ਰੁੱਤ ਹੀ ਚੜ੍ਹਾਉਂਦੀ ਏ ਚੰਦ। ਵੇਖੀ ਕਿਤੇ ਤੇਰੇ ਨੱਕ ‘ਚੋ ਚਿਪਚਿਪੀ ਲੇਸ ਜੇਹੀ ਹੀ ਨਾ ਟਪਕਣ ਲੱਗੇ।

ਕਾਤਲ ਅਦਾ ‘ਚ ਮੁਸਕਰਾਉਂਦੇ ‘ਤੇ “ਹਾਂ” ਵਿੱਚ ਸਿਰ ਹਿਲਾਉਂਦੇ, ਉਹ ਹਿਟਰ ਤੇ ਆਪਣੇ ਸੁਨੇ ਹੱਥ ਸੇਕਣ ਲੱਗੀ। ‘ਤੇ ਮੈਂ ਓਨੂੰ ਕੱਪੜੇ ਦੇ ਕੇ ਕਿਚਨ ਵਿੱਚ ਚਾਹ ਬਣਾਉਂਣ ਚਲਾ ਗਿਆ।

ਟੁਮਾਰਾ ਰੂਮ ਦਾ ਬੂਹਾ ਅੱਧਾ ਓਢ ਕੇ ਕੱਪੜੇ ਬਦਲਣ ਲੱਗੀ। ਕਮਰੇ ਵਿੱਚ ਲੱਗੇ ਅਠਾਰਾ ਵਾਟ ਦੇ ਬੱਲਬ ਦੀ ਰੋਸ਼ਨੀ, ਮੋਮਬੱਤੀ ਦੀ ਮੋਮ ਵਰਗੇ ਓਦੇ ਨਰਮ ‘ਤੇ ਕੂਲੇ-ਕੂਲੇ ਅੰਗਾਂ ਤੇ ਪੈਦੀ ਹੋਈ ਕੱਦ ਤੇ ਆਪਣਾ ਅਕਸ਼ ਬਣਾ ਰਹੀ ਸੀ। ਕਿਸੇ ਸੁਨਿਆਰੇ ਦੁਆਰਾ ਖੁਰਚ-ਖੁਰਚ ਕੇ ਤਰਾਸੇ ਗਹਿਣੇ ਵਾਂਗ ਲੋਹੜੇ ਮਾਰਦਾ ਉਸ ਛੀਟਕੀ ਦਾ ਜਵਾਨ ਹੁਸਨ, ਕੱਦ ਦੇ ਪਰਛਾਵੇਂ ਵਿੱਚ ਵੀ ਲੱਟ-ਲੱਟ ਬਲ ਰਿਹਾ ਸੀ। ‘ਤੇ ਨਾਲ ਹੀ ਉਬਲਦੀ ਚਾਹ ਦੇ ਨਾਲ-ਨਾਲ ਮੇਰਾ ਪੂਰਾ ਵਜੂਦ ਵੀ।

ਮੈਂ ਚਾਹ ਲੈਕੇ ਕਮਰੇ ‘ਚ ਆ ਵੜ੍ਹਿਆਂ। ਉਹ ਅੱਖਾਂ ਮੁੰਦੀ ਖੜ੍ਹੀ ਸੀ। ਸ਼ਰਮ ਪਤਾ ਨਹੀਂ ਓਨੂੰ ਕਾਦੀ ਆ ਰਹੀ ਸੀ। ਸੁਨੈਨਾ ਦੇ ਲੀੜਿਆਂ ‘ਚ ਜਲ-ਜਲ, ਬਲ-ਬਲ ਕਰਦੇ ਓਦੇ ਜੋਬਨਵੰਤੀ ਅੰਗ, ਬਲਾਉਂਰੀ ਅੱਖਾਂ ਵਿੱਚ ਭਰੀ ਇੱਕ ਅਜ਼ੀਬ ਜੇਹੀ ਮਦਹੋਸ਼ੀ ‘ਤੇ ਕੇਸੂ ਬੁੱਲੀਆਂ ਵਿੱਚ ਵਾਰ-ਵਾਰ ਹੁੰਦੀ ਫਰਕਣ, ਜਿਵੇਂ ਮੈਂਨੂੰ ਆਖ ਰਹੀ ਹੋਵੇ………

-“ਵੇ ਵੈਰੀਆਂ……ਆ ਜਾਅ ਉਰ੍ਹੇ……!” “ਘੁਟ ਲਾ ਹਿੱਕ ਨਾਲ ਮੈਂਨੂੰ.. ਸਮਾ ਲੈ ਬਾਹਾਂ ਵਿੱਚ ‘ਤੇ ਕਰ ਲੈ ਸੰਤੁਸ਼ਟੀ। ਤ੍ਰਿਪਤੀ ਸੰਪੂਰਨ ਕਰਕੇ, ਅੱਜ ਕਰ ਲੈ ਤੂੰ ਤਰਸ਼ੇਵਾਂ ਦੂਰ। ਏਸ ਦਿਨ ਨੂੰ ਤਾਂ ਤੂੰ ਅਜ਼ਲਾ ਤੋਂ ਤਰਸ ਰਿਹਾ ਸੀ। ‘ਤੇ ਅੱਜ ਦੂਰ-ਦੂਰ ਖੜ੍ਹਾ ਕੀ ਕਰਦੈ…?

-“ਲਓ ਜੀ……, ਚਾਹ ਪੀ ਲਵਾ। ਠੰਡੀ ਨਾ ਹੋ ਜੇ। ਮੈਂ ਕੱਪ ਟੇਬਲ ਤੇ ਰੱਖਦੇ ਕਿਹਾ।

ਉਹ ਅੱਖਾਂ ‘ਚ ਅੱਖਾਂ ਪਾਈ, ਅਦਭੁਤ ਤੱਕਣੀ ਨਾਲ ਤੱਕਦੀ, ਹੋਲੀ-ਹੋਲੀ ਕਦਮ ਪੁਟਦੀ, ਮੇਰੇ ਨਾਲ ਜੁੜ ਕੇ ਖੜ੍ਹ ਗਈ। ਓਦੇ ਗਦਰਾਏ ਚੀਕਣੇ ਅੰਗਾਂ ਦੇ ਸਪਰਸ਼ ਨਾਲ ਮੇਰਾ ਤਨ ਬਦਨ ਤੱਤੀ ਰੇਤ ਦੀ ਤਪਸ਼ ‘ਤੇ ਸਪਰਸ਼ ਨਾਲ ਭੁਜਦੇ ਮੱਕੀ ਦੇ ਦਾਣਿਆਂ ਵਾਂਗ ਭੁੜਕ-ਭੁੜਕ ਕੇ ਭੁਜਣ ਦੀ ਅਨੁਭੂਤੀ ਦੇਣ ਦਾ ਲੱਗਾ ਸੀ।

ਅਚਾਨਕ………?? ਭੱਠੀ ਦੀ ਅੱਗ ਠੰਡੀ ਪੈ ਗਈ। ਟੁਮਾਰਾ ਨੂੰ ਖੰਗ ਛਿੜ੍ਹ ਪਈ ਸੀ। ਸਿਰ ਤਾਂ ਓਦਾ ਪਹਿਲਾ ਹੀ ਦੁੱਖ ਰਿਹਾ ਸੀ। ਬਿਸਤਰ ਵਿੱਚ ਲੇਟਦੇ ਹੀ ਓਨੇ ਅੱਖਾਂ ਬੰਦ ਕਰ ਲਈਆਂ ‘ਤੇ ਡੂੰਘੇ-ਡੂੰਘੇ, ਸਾਹ ਲੈਣ ਲੱਗੀ। ਉਹ ਆਪਣੇ ਏਸ ਰੋਗ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ। ਓਨੇ ਸਿੱਖ ਲਿਆ ਸੀ ਕਿ ਸਿਰਦਰਦ, ਜਕੜਨ, ਨਬਜ਼ ਦੇ ਤੇਜ਼ ਹੋਣ, ਚੱਕਰ ‘ਤੇ ਬੇਹੋਸ਼ੀ ਦੇ ਦੌਰੇ ਨੂੰ ਕਿਵੇ ਟਾਲਿਆ ਜਾਂ ਸਕਦੈ। ਮੈਂ ਕੁਝ ਵਕਤ ਓਦੇ ਲਾਗੇ ਬੈਠਾਂ ‘ਤੇ ਫਿਰ ਬਰਸ਼ ਕਰਨ ਲਈ ਬਾਥਰੂਮ ਵਿੱਚ ਆ ਗਿਆ। ਜਦ ਵਾਪਸ ਕਮਰੇ ‘ਚ ਗਿਆ ਤਾਂ ਉਹ ਗੁੜ੍ਹੀ ਨੀਂਦ ਸੁੱਤੀ ਪਈ ਸੀ। ਮੈਂ ਓਦੇ ਹੱਥਾਂ ‘ਚ ਹੱਥ ਪਾਕੇ, ਸਰ੍ਹਾਣੇ ਹੀ ਬੈਠ ਗਿਆ। ‘ਤੇ ਯਾਦ ਕਰਨ ਲੱਗਾ ਆਪਣੇ ਏਸ ਬਣਦੇ ਵਿਗੜਦੇ ਰਿਸ਼ਤੇ ਦੀ ਪ੍ਰੇਮ ਗਾਥਾ ਦੇ ਕੁਝ ਸੁਨਹਿਰੀ ਪੱਲ…………

ਟੁਮਾਰਾ ਯੂਰਪੀਅਨ ਕਲੱਚਰ ‘ਚ ਵੱਡੀ ਹੋਈ ਇੱਕ ਔਜੀ ਗੋਰੀ ਸੀ। ਬੜੇ ਕਮਾਲ ਦਾ ਸਵੈਮਾਣ ਸੀ ਉਸਦਾ। ਲੋਹੜੇ ਦਾ ਹੁਸਨ, ਰੱਜ ਕੇ ਸੁੱਣਖੀ। ਲੰਮ-ਸਲੰਮੀ ਹੂਰ। ਡੂੰਘੀਆਂ ਨਸ਼ੀਲਿਆਂ ਸ਼ਾਤ ਝੀਲ ਵਰਗੀਆਂ ਅੱਖਾਂ, ਜੀਦੇ ‘ਚ ਡੁਬਨ ਨੂੰ ਹਮੇਸ਼ਾ ਦਿਲ ਕਰਦੈ। ਥੋੜੀ ਭਾਵੁਕ ਸੀ। ਪਰ ਆਮ ਆਸਟ੍ਰੇਲੀਅਨ ਗੋਰੀਆਂ ਤੋਂ ਸ਼ਾਤ। ਸ਼ਾਇਦ ਐਹੀ ਸਭ ਤੋਂ ਵੱਡਾ ਮੰਤਰ ਸੀ ਉਸ ਕੋਲ, ਜਿਦੇ ਨਾਲ ਮੈਂ ਓਦੇ ਵੱਲ ਖਿਚਦਾ ਹੀ ਗਿਆ।

ਟੁਮਾਰਾ ‘ਤੇ ਸੁਨੈਨਾ ਦੋਨੋਂ  ਮੈਲਬੌਰਨ ਇੰਨਟਰਨੈਸ਼ਨਲ ਏਅਰਪੋਟ ਤੇ ਕੰਮ ਕਰਦੀਆਂ ਸਨ। ਟੁਮਾਰਾ ਦਾ ਕਵਾਂਟਸ ਏਅਰਵੇਜ ਏਅਰਲਾਈਜ਼ ਕੰਪਨੀ ਵਿੱਚ ਡਿਪਾਰਚਰ ਡਿਪਾਟਮੈਂਟ ਵਿੱਚ ਕਸ਼ਟਮਰ ਕੇਅਰ ਕਾਉਟਰ ਤੇ ਜਵਾਬਦੇਹੀ ਦਾ ਜੁੰਮਾ ਸੀ। ‘ਤੇ ਸੁਨੈਨਾ ਦਾ ਲੈਡਿਂਗ ਡਿਪਾਟਮੈਟ ‘ਚ ਵਿਲਸਨ ਪਰੋਟੈਕਸ਼ਨ ਨਾ ਦੀ ਇੱਕ ਕੰਪਨੀ ‘ਚ ਸਕਿਉਂਰਟੀ ਚੈਕ ‘ਤੇ ਸਪੁਰਦਗੀ ਦਾ ਜੁੰਮਾ ਸੀ। ਕੰਪਨੀ ‘ਤੇ ਡਿਪਾਟਮੈਂਟ ਭਲਾ ਹੀ ਵੱਖੋ-ਵੱਖਰੇ ਸਨ। ਪਰ ਇੱਕੋ ਪਲੇਟਫਾਰਮ ਤੇ ਲੰਬੇ ਸਮੇਂ ਤੋਂ ਇੱਕਠੇ ਕੰਮ ਕਰਦਿਆਂ ਉਨ੍ਹਾਂ ਦੀ ਦੋਸਤੀ ਗਹਿਰੀ ਹੋ ਗਈ ਸੀ।

ਟੁਮਾਰਾ ਨਾਲ ਮੇਰਾ ਮਿਲਾਪ, ਪਹਿਲੀ ਵਾਰ ਏਅਰਪੋਟ ਤੇ ਹੀ ਹੋਇਆ ਸੀ। ਉਸ ਰਾਤ ਬਹੁਤ ਮੀਂਹ ਪੈ ਰਿਹਾ ਸੀ। ‘ਤੇ ਠੰਡ ਵੀ ਕਾਫੀ ਸੀ। ਮੈਂ ਸੁਨੈਨਾ ਨੂੰ ਏਅਰਪੋਟ ਤੋਂ ਪਿੱਕ ਕਰਨ ਆਇਆਂ ਸਾਂ। ਰਾਤ ਦੇ ਸਵਾ ਬਾਰ੍ਹਾ ਦਾ ਵਕਤ ਸੀ। ਮੇਰੇ ਪਹੁੰਚਣ ਤੋਂ ਪਹਿਲਾ ਹੀ ਦੋਹਾ ਨੇ ਸ਼ਿਫਟ ਮੁਕੰਮਲ ਕਰ ਲਈ ਸੀ। ਦੋਵੇ ਕਿਸੇ ਖਾਸ ਮੁੱਦੇ ਤੇ ਵਾਰਤਾਲਾਪ ਕਰ ਰਹੀਆਂ ਸਨ। ਮੈਂ ਟਰਮੀਨਲ ਟੀ-ਥਰੀ  ਦੇ ਮੇਨ ਗੇਟ ਕੋਲ ਖੜ੍ਹਾ ਸਾਂ। ਟੁਮਾਰਾ ਨਿੰਮੋਝਾਣੀ ਜੇਹੀ ਹੋਈ ਹੁਬਕ-ਹੁਬਕ ਕੇ ਡੁਸਕ ਰਹੀ ਸੀ। ਏਅਰਪੋਟ ਦੀ ਚਕਾਚੌਦ ਰੋਸ਼ਨੀ ‘ਚ ਉਦਾਸੀ ਭਰੇ ਓਦੇ ਨੈਣਾਂ ‘ਚੋਂ ਭੁੱਜੇ ਕਿਰਦਾ, ਇੱਕ-ਇੱਕ ਹੰਜੂ, ਮੋਤੀਆਂ ਵਾਂਗ ਟਪਕਦਾ, ਦੂਰੋ ਹੀ ਦਿਖਦਾ ਸੀ। ਮੈਂਨੂੰ ਵੇਖਦੇ ਹੀ ਸੁਨੈਨਾ ਨੇ ਟੁਮਾਰਾ ਤੋਂ ਵਿਦਾ ਲੀਤੀ ‘ਤੇ ਬਾਏ ਕਹਿ ਕੇ ਮੇਰੇ ਕੋਲ ਆ ਗਈ।

ਕੁੱਲ ਆਲਮ ਦੀ ਉਦਾਸੀ ਭਰੀ, ਅਥਰੂ ਵਹਾਉਣ ਵਾਲੀ ਓ ਗੋਰੀ ਕੋਣ ਸੀ..? ਮੈਂ ਕਾਰ ਪਾਰਕਿੰਗ ਜ਼ੋਨ ‘ਚੋਂ ਬਾਹਰ ਕੱਡਦੇ ਹੀ ਸੁਨੈਨਾ ਤੋਂ ਪੁੱਛਿਆ।

-“ਟੁਮਾਰਾ ਵੈਲਾ” ਨਾ ਹੈ ਓਦਾ। ਸੇਜਲ ਮਨ ਨਾਲ ਡੁੰਘੇਰੀ ਪੀੜ ਝੱਲਦੀ, ਜਿੰਦੜੀ ਦੇ ਕਠਿਨ ‘ਤੇ ਕੁਵੱਲੇ ਮਜ਼ਰ ਤੋਂ ਗੁਜਰਦੇ ਹੋਏ ਵੀ ਖੁਸ਼ ਰਹਿੰਣ ਦੀ ਕੋਸ਼ਿਸ਼ ਕਰਨ ਵਾਲੀ ਸਵੈ-ਹਿਤਕਾਰੀ, ‘ਤੇ ਭਾਵਾਤਮਕ ਓਜੀ ਗੋਰੀ ਏ ਉਹ। ਜ਼ਿੰਦਗੀ ਦੇ ਹਿਸਾਬ ਵਿੱਚ ਫ਼ਰਕ ਰੱਖ ਕੇ, ਪਾਲਣਹਾਰ ਨੇ ਵੀ ਪਤਾ ਨਹੀਂ ਕਹਿੜੇ ਗੁਨਾਹ ਦੀ ਸਜ਼ਾ ਦਿੰਦੀ ਏ ਉਸਨੂੰ। ਦਿਮਾਗ ਵਿੱਚ ਕਿਸੇ ਅੰਦਰੂਨੀ ਹਿੱਸੇ ‘ਚ ਕੈਂਸਰ ਹੋਣ ਕਰਕੇ ਓਨੂੰ ਆਪਣੇ ਚੱਲਦੇ ਸਾਹਾਂ ਦਾ ਵੀ ਕੋਈ ਭਰੋਸਾ ਨਹੀਂ। ਨੰਨ੍ਹੀ ਜੇਹੀ ਫਰਹਤ ਵੀ ਓਦੇ ਵਹਿੜੇ ਦਸਤਕ ਦੇਕੇ, ਹਵਾ ਦੇ ਬੁੱਲੇ ਵਾਂਗ ਕਰਵਟ ਬਦਲ ਲੈਦੀ ਏ। ਪਤਾ ਨਹੀਂ ਕਿਉਂ…? ਆਪਣੇ ਜੀਵਨ ਦੇ ਬਚੇ ਪਲ-ਪਲ ਨੂੰ, ਜੀ ਭਰ-ਭਰ ਕੇ ਜੀਣਾ ਚਾਹੁੰਦੀ ਏ ਉਹ…..!

ਪਰ ਅੱਜ ਫਿਰ…??

ਟੁਮਾਰਾ ਤੇ ਓਦੇ ਬੁਆਏ-ਫਰੈਂਡ “ਬਰੈਨ” ਦਰਮਿਆਨ ਕੁਝ ਦਿਨਾ ਤੋਂ ਚੱਲਦੀ ਆ ਰਹੀ ਖਟਪਟ ਨੇ ਅੱਜ ਵੱਡੀ ਅਣਬਣ ਦਾ ਰੂਪ ਧਾਰ ਲਿਆ। ਜਿਸਦੀ ਵਜ੍ਹਾ, ਅੱਜ ਉਨ੍ਹਾਂ ਦਾ ਫਾਈਨਲ ਬ੍ਰੇਕ-ਅੱਪ ਹੋ ਗਿਆ।

ਮਹੀਨਾ ਕੁ ਪਹਿਲਾ ਹੀ ਓਦਾ ਏਹ ਹਾਣੀ ਮੈਲਬੌਰਨ ਤੋਂ ਸਿਡਨੀ ਮੂਵ ਹੋਈਆ ਸੀ। ਸਿਡਨੀ ਏਅਰਪੋਟ ‘ਤੇ ਉਸਨੂੰ ਕੈਥੇ ਪੈਸਫਿਕ ਏਅਰਵੇਜ਼ ‘ਚ ਕੋਈ ਸੀਨੀਅਰ ਪੋਸਟ ਮਿਲ ਗਈ ਸੀ। ਟੁਮਾਰਾ ਬਰੈਨ ਦੀ ਤਰੱਕੀ ਤੋਂ ਬੇਹੱਦ ਖ਼ੁਸ਼ ਸੀ। ਉਹ ਆਵਦੇ ਮਾਪਿਆਂ ਨਾਲ ਹੀ, ਜ਼ਿੰਦਗੀ ਦਾ ਅੰਤਮ ਪੜਾਅ ਪਾਰ ਕਰਦੇ, ਏਸ ਜਹਾ ਤੋਂ ਵਿਦਾਇਗੀ ਲੈਣਾ ਚਾਹੁੰਦੀ ਸੀ। ਤਾਹੀਓਂ ਓਨੇ ਬਰੈਨ ਦੀ ਅਲਹਿਦਗੀ ਦਾ ਸੰਤਾਪ ਹੱਸ ਕੇ ਜਰ ਲਿਆ।

ਦੋਨੋ ਇੱਕ ਦੂਜੇ ਤੋਂ ਦੂਰ ਹੋ ਗਏ। ਪਹਿਲਾਂ-ਪਹਿਲ ਤਾ ਫੋਨ ਤੇ ਦੋਹਾ ਦੀ ਗੁਫ਼ਤਗੂ ਅਕਸਰ ਹੁੰਦੀ ਰਹਿੰਦੀ ਸੀ। ਪਰ ਕੁਝ ਦਿਨਾਂ ਤੋਂ ਬਰੈਨ ਫ਼ੋਨ ਘੱਟ ਹੀ ਰਸੀਵ ਕਰਨ ਲੱਗਾ ਸੀ। ਆਪਣੇ ਪ੍ਰਤੀ ਬਰੈਨ ਦਾ ਲਗਾਉ ਦਿਨ-ਬ-ਦਿਨ ਘੱਟਦਾ ਵੇਖ, ਟੁਮਾਰਾ ਨੇ ਥੋੜ੍ਹੀ ਪੜਚੋਲ ਕੀਤੀ। ਪਤਾ ਲੱਗਾ ਕੀ ਬਰੈਨ ਨੇ “ਮੁਕਾਇਲਾ” ਨਾ ਦੀ ਇੱਕ ਜਰਮਨ ਗੋਰੀ ਨਾਲ ਡੂੰਘੀ ਪ੍ਰੀਤ ਲਗਾ ਰੱਖੀ ਹੈ। ਮੁਕਾਇਲਾ ਬਰੈਨ ਨਾਲ ਹੀ ਮੈਲਬੌਰਨ ਤੋਂ ਸਿਡਨੀ ਸਿਫ਼ਟ ਹੋਈ ਸੀ। ‘ਤੇ ਹੁਣ ਦੋਨੋ ਇੱਕ ਰੂਮ ਦੇ ਆਵਾਸ ਵਿੱਚ ਇੱਕਠੇ ਹੀ ਰਹਿੰਦੇ ਨੇ।

ਸੰਗੀ ਦੇ ਸੰਯੋਗ ‘ਚ ਸਝੋਏ ਸੁਪਨਿਆਂ ‘ਤੇ ਉਮੰਗਾਂ ਦਾ ਅਚਾਨਕ ਖਿੰਡ ਜਾਣਾ ਟੁਮਾਰਾ ਲਈ ਅਸਹਿ ‘ਤੇ ਅਕਹਿ ਸਦਮਾ ਬਣ ਗਿਆ। ਜਿਨੂੰ ਭੋਗਣ ਲਈ ਮਜ਼ਬੂਰ ਅੱਜ ਉਹ ਤਿਲਮਿਲਾ ਰਹੀ ਸੀ।

ਦਗਾਬਾਜ਼ ਸੰਗੀ ਤੇ ਖੋਟੇ ਨਸੀਬ ਨੂੰ ਫਿਟਕਾਰਦੀ, ਉਸ ਗਮਗੀਨ ਗੋਰੀ ਦਾ ਮੁਖ ਪਤਾ ਨਹੀਂ ਕਿਉਂ ਮੇਰੇ ਦਿਲ ਵਿੱਚ ਰੁਸ਼ਨਾਈ ਭਰ ਕੇ ਆਪਣਾ ਪ੍ਰਤਿਬਿੰਬ ਬਣਾ ਗਿਆ ਸੀ। ਸ਼ਾਇਦ ਓਦੇ ਨਿਰੰਤਰ ਵਹਿਦੇ ਅਸ਼ਕ ਦੇ ਨੀਰ ਦੀਆਂ ਚੰਦ ਬੂੰਦਾ ਮੇਰੇ ਦਿਲ ਦੇ ਆਂਗਣ ‘ਚ ਵਰ੍ਹ ਗਈਆ ਸਨ। ਤਾਹੀਓਂ ਉਹ ਚੰਦਰੀ, ਰਾਤ ਦਿਨ ਅੱਖਾਂ ਮੂਰੇ ਭਲਵਾਨੀ ਗੇੜਾ ਮਾਰਨ ਲੱਗੀ ਸੀ।

ਸੁਨੈਨਾ ਨੂੰ ਪਿੱਕ ਕਰਨ ਮੈਂ ਹੁਣ, ਹਰ ਰੋਜ਼ ਏਅਰਪੋਟ ਜਾਣ ਲੱਗਾ ਸਾਂ। ਦੂਰੋ ਖੜ੍ਹਾ ਮੈਂ ਟੁਮਾਰਾ ਨੂੰ ਨਿੱਤ ਵੇਖਦਾ। ਪਰ ਉਹ ਹਮੇਸ਼ਾ ਹੀ ਕੰਮ ‘ਚ ਰੁੱਝੀ ਮਿਲਦੀ। ਮੈਂ ਓਦੇ ਨਾਲ ਜਾਣ-ਪਛਾਣ ਵੱਧਾ ਕੇ ਨਿਕਟਦਾ ਬਣਾਉਂਣਾ ਚਾਹੁੰਦਾ ਸਾਂ। ਏਸ ਲਕਸ਼ ਨੂੰ ਪੂਰਾ ਕਰਨ ਦੀ ਖ਼ਾਹਸ਼ ਦਿਲ ‘ਚ ਲੈ ਕੇ, ਮੈਂ ਰੋਜ਼  ਅੱਧਾ-ਪੋਣਾ ਘੰਟਾ ਪਹਿਲਾ ਹੀ ਏਅਰਪੋਟ ਆਉਂਣ ਲੱਗਾ ਸਾਂ।

ਚੰਦ ਦਿਨਾ ‘ਚ ਹੀ ਮੈਂ ਉਸ ਨਾਲ ਨੇੜਤਾ ਵਧਾਉਂਣ ਲਈ, ਗੱਲ ਤੋਰਨ ਦਾ ਸਹੀ ਅਵਸਰ ਵੀ ਲੱਭ ਹੀ ਲਿਆ। ਉਹ ਸਵਾ ਗਿਆਰਾ ਜਾਂ ਸਾਡੇ ਗਿਆਰਾ ਦੇ ਆਸ-ਪਾਸ, ਪੰਜ-ਸੱਤ ਮਿੰਟਾ ਦੀ ਸਮੋਕਿੰਗ ਬਰੇਕ ਲਈ ਟਰਮੀਨਲ ਦੇ ਮੇਨ ਗੇਟ ਤੋਂ ਟੈਕਸੀ ਰੈਕ ਦੇ ਕੋਲ ਸਮੋਕਿੰਗ ਜ਼ੋਨ ‘ਚ ਨਿੱਤ ਜਾਂਦੀ ਸੀ।

ਇੱਕ ਦਿਨ ਮੈਂ ਹਿੰਮਤ ਕਰਕੇ ਓਦੇ ਕੋਲ ਗਿਆ। ਪਹਿਲੇ ਦਿਨ ਸਾਡੀ ਹਾਏ ਹੈਲੋ ਹੋਈ। ਥੋੜੀ ਜਾਣ-ਪਛਾਣ ਅੱਗੇ ਵਧੀ। ਇਧਰ-ਉਧਰ ਦੀਆਂ ਗੱਲਾਂ ਕਰਦੇ-ਕਰਦੇ ਸੱਤ ਅੱਠ ਦਿਨਾਂ ‘ਚ ਹੀ ਸਾਡੀ ਦੋਸਤੀ ਗੂੜ੍ਹੀ ਹੋ ਗਈ। ਦੋ-ਤਿੰਨ ਹਫਤੇ ਅਸੀਂ ਇੰਜ ਹੀ ਸਮੋਕਿੰਗ ਜ਼ੋਨ ‘ਚ ਗੁਫ਼ਤਗੂ ਕਰਦੇ ਰਹੇ। ਜਦ ਮੈਂਨੂੰ ਲੱਗਾ ਕੀ ਲੋਹਾ ਪੂਰਾ ਤੱਤਾ ਏ। ਮੈਂ ਤੱਤੇ ਤੇ ਸੱਟ ਮਾਰਨ ਦਾ ਸੋਚੀ ‘ਤੇ ਓਨੂੰ ਕਿਹਾ -

-“ਟੁਮਾਰਾ…..,“ਅੱਜ ਕੋਈ ਖ਼ਾਸ ਗੱਲ ਕਰਨੀ ਆ ਤੇਰੇ ਨਾਲ…?”

-“ਬੋਲ……”

-“ਪਹਿਲਾ ਪ੍ਰੋਮਿਸ ਕਰ…ਤੂੰ ਗੁੱਸਾ ਨੀ ਹੋਵੇਗੀ……?

-“ਪ੍ਰੋਮਿਸ…”

-“ਟੁਮਾਰਾ…, “ਮੈਂ ਜਦ ਵੀ ਤੈਂਨੂੰ ਵੇਖਦਾ ਆ, ਇੱਕ ਅਜੀਬ ਜੇਹੀ ਫੀਲੀਂਗ ਆਉਂਣ ਲੱਗਦੀ ਏ। ਤੇਰੀ ਮੌਜੂਦਗੀ ਰੂਹ ਨੂੰ ਅਜਬ ਜੇਹਾ ਸਕੂਨ ਦਿੰਦੀ ਏ। ‘ਤੇ ਅਲਹਿਦਗੀ ਉਸ ਤੋਂ ਵੀ ਵੱਧ ਕੇ ਬੇਚੈਨੀ। ਪਤਾ ਨਹੀਂ ਕਿਉਂ……? ਤੈਂਨੂੰ ਵੇਖ, ਰੱਜ਼ ਨਹੀਂ ਹੁੰਦਾ। ਇਹ ਚਾਹਤ ਏ ਜਾਂ ਮੇਰੀ ਹਵਸ, ਮੈਂ ਖ਼ੁਦ ਨਹੀਂ ਜਾਣਦਾ..?  ਤੂੰ ਹੀ ਦੱਸ, ਹੁਣ ਕੀਦਾ ਨਜਿੱਠਾ ਆਪਣੇ ਚੰਚਲ, ਖੁਦਗਰਜ਼ ‘ਤੇ ਉਤਾਉਲੇ ਮਨ ਨਾਲ…?

-“ਆਪਣੇ ਦਿਲ ਤੋਂ ਈ ਪੁੱਛ…?” “ਮੁਖ ਦਾ ਰੁਖ ਦੂਜੇ ਬੰਨੀ ਕਰਦੀ ਉਹ ਅਦਭੁਤ ਅਦਾ ‘ਚ ਮੁਸਕਰਾਉਂਦੀ ਹੋਈ ਬੋਲੀ?

ਬਸ ਉਸ ਦਿਨ ਤੋਂ ਸਾਡੀ ਦੋਸਤੀ ਦਾ ਪੰਧ ਨਵੇਂ ਰਾਹ ਪੈ ਗਿਆ। ਪਰ ਇਹ ਨਵਾਂ ਰਾਹ, ਮੰਜ਼ਿਲ ਤੱਕ ਨਾ ਪਹੁੰਚਾ ਸਕਿਆਂ। ਸਹਿਜੇ-ਸਹਿਜੇ ਬਣੇ ਅਰਮਾਨਾ ਤੇ ਜਜ਼ਬਾਤਾ ਦੇ ਨਾਤੇ ਦੀ ਇਹ ਸਾਂਝ, ਪੂਰਨ ਹੋਣ ਤੋਂ ਪਹਿਲਾ ਹੀ ਸੰਪੂਰਨ ਹੋ ਗਈ। ਘਰ-ਗ੍ਰਹਿਸਤੀ  ਤੋਂ ਡਰਦਾ ਮੈਂ ਓਨੂੰ ਇੱਕ ਦਿਨ ਕਹਿ ਬੈਠਾ……

-“ਟੁਮਾਰਾ ਸ਼ਾਇਦ ਮੈਂ… ਤੇਰੇ ਨਾਲ ਲੋਂਗ ਟਰਮ ਰਿਲੇਸ਼ਨ ਨਿਭਾ ਨਾ ਪਾਵਾ। ਪਰ……?

-“ਪਰ ਕੀ……?

-“ਟੁਮਾਰਾ…,“ਤੂੰ ਜਾਣਦੀ ਏ ਮੈਂ ਕੱਲਾ ਨੀ,ਵਿਆਹੁਤਾ ਕਦੇ ਪੂਰਨ ਖੁਦਮੁਖਤਿਆਰ ਨਹੀਂ ਹੁੰਦੇ। ਤੈਨੂੰ ਵਾਰ-ਵਾਰ ਮਿਲਣਾ ‘ਤੇ ਹਰ ਵਾਰ ਝੂਠ ਬੋਲਣਾ ਮੇਰੇ ਲਈ ਔਖਾ ਏ।

-“ਫਿਰ ਤੂੰ ਮੇਰੇ ਤੋਂ ਕੀ ਚਾਹੁੰਨੈਂ……?” “ਅੱਗ ਤੋਂ ਡਰਦੈ ਵੀ ‘ਤੇ ਓਦੇ ‘ਚ ਪੈਰ ਵੀ ਧਰਦੈ”।

-“ਟੁਮਾਰਾ…,“ਮੈਂਨੂੰ ਪਵਨ ਦੇ ਇੱਕ ਅਜਿਹੇ ਬੁੱਲੇ ਦੀ ਲੋੜ ਏ ਜੋ ਮੇਰੀਆਂ ਕੰਵਾਰੀਆਂ ਸਧਰਾਂ ਦੇ ਗਰਾਂ ‘ਚ ਫੇਰੀ ਪਾਕੇ, ਮੇਰੇ ਅਹਿਸਾਸਾ ਨੂੰ ਪੂਰਨ ਕਰ ਸਕੇ”।  ਭਵੇ ਏਹ ਸਧਰਾਂ ਚੰਦ ਮਿੰਟਾ, ਚੰਦ ਘੰਟਿਆਂ ਲਈ ਹੀ ਪੂਰਨ ਹੋਣ। ਮੈਂ ਏਨ੍ਹਾਂ ਚੰਦ ਛਿਣਾ ‘ਚ ਹੀ ਆਪਣੇ ਸਾਰੇ ਅਰਮਾਨ ਪੂਰੇ ਕਰ ਲਵਾਗਾ। ਤੇਰੇ ਨਾਲ ਗੁਜ਼ਾਰੇ ਏਨ੍ਹਾਂ ਯਾਦਗਾਰੀ ਪਲਾ ਦਾ ਖ਼ੁਬਸੂਰਤ ਅਹਿਸਾਸ, ਇੱਕ ਸਦੀਵੀ ਖ਼ੁਸਬੂ ਬਣਕੇ ਆਖ਼ਰੀ ਸਾਹ ਤੱਕ ਮਹਿਕਦਾ ਰਹੇਗਾ ਮੇਰੇ ਹਰ ਰੋਮ-ਰੋਮ ਵਿੱਚ। ਜੇ ਤੂੰ ਇਸ ਸੰਗ ਦੀ ਹਾਮੀ ਭਰਦੇ ਤਾ…??

-“ਅੱਛਾ-ਅੱਛਾ…, ਮੈਂ ਹੁਣ ਸਮਝੀ ਤੂੰ ਕਿੱਧਰ ਨੂੰ ਜਾਂ ਰਿਹਾ ਏ। ਤੂੰ ਡਰਦਾ ਏ ਆਪਣੀ ਘਰਗ੍ਰਸਤੀ ਤੋ। ਪਰ ਮੈਂ ਤਾ ਪੂਰਨ ਅਜ਼ਾਦ ਆ। ਫਿਰ ਮੈਂ ਭਲਾ, ਤੇਰੇ ਨਾਲ ਅਜਿਹਾ ਰਿਲੈਛਨ ਕਿਉਂ ਬਣਾਵਾ। ਬੰਧਨਾ ‘ਚ ਰਹਿੰਣਾ ਮੈਂਨੂੰ ਪਸੰਦ ਨਹੀਂ। ਇੱਕ ਬੁਆਏ ਫਰੇਡ ਛੱਡ ਕੇ ਗਿਆ ਏ, ਮੁੰਡੇ ਥੋੜ੍ਹਾ ਖ਼ਤਮ ਹੋ ਗਏ। ਅੱਜ ਨਹੀਂ ਤਾ ਕੱਲ ਹੋਰ ਬਣ ਜੂ। ਜਦ ਮਨ ਚਾਹੇ ਵਗਾਰ ਲਵੇ, ਮੈਂ ਕੋਈ ਬਜ਼ਾਰੂ ਗਸਤੀ ਨਹੀਂ, ਜੋ ਤੇਰੇ ਅਹਿਸਾਸਾ ਨੂੰ ਮਹਿਕਾਉਂਦੀ, ਪਵਨ ਦਾ ਬੁੱਲ੍ਹਾ ਬਣੀ ਫਿਰਾ। ਪਤਨੀ ਨੂੰ ਪਿਆਰ ਕਰਦੈ ਤਾਂ ਓਦਾ ਈ ਹੋਕੇ ਰਹੇ। ਬਾਹਰ ਮੂੰਹ ਮਾਰਨ ਲਈ ਇਧਰ-ਉਧਰ ਕਿਉਂ ਤੱਕਦਾ ਫਿਰਦੈ। ਸੁਣਿਆਂ ਸੀ ਅੱਜ ਅੱਖੀ ਪਰਖ਼ ਲਿਆ, ਇੰਡੀਅਨ ਮੁੰਡਿਆਂ ਨੂੰ ਵਾਕਿਆ ਹੀ ਗੋਰੀ ਚਮੜੀ ਨਾਲ ਈ ਮਤਲਬ ਹੁੰਦੈ। ਦਿਲਾ ਦੀ ਖੇਡ ਖੇਡਣਾ ਸ਼ਾਇਦ ਉਹ ਜਾਣਦੇ ਹੀ ਨਹੀਂ। ਮੇਰੇ ਬਾਰੇ ਤੈਨੂੰ ਹੁਣ ਹੋਰ ਸੋਚਣ ਦੀ ਲੋੜ ਨਹੀਂ। ਭੁੱਲ ਜਾਂ ਮੈਂਨੂੰ।

ਬਸ ਉਸ ਦਿਨ ਤੋਂ ਸਾਡਾ ਨਿਰੰਤਰ ਜਾਰੀ ਸਫ਼ਰ ਇੱਕ ਦਮ ਥੰਮ੍ਹ ਗਿਆ।

ਪਰ ਤਦ ਤੱਕ ਓਦੇ ਹੁਸਣ ਦੇ ਜਾਦੂ ਨੇ ਮੈਂਨੂੰ ਪੂਰੀ ਤਰ੍ਹਾਂ ਮਾਨਸਿਕ ਰੋਗੀ ਬਣਾ ਦਿੱਤਾ ਸੀ। ਦੋਸਤੀ ਸਲਾਮਤ ਰਹਿੰਦੀ ਤਾ ਸ਼ਾਇਦ ਮਿਲਾਪ ਤਾ ਹੁੰਦਾ। ਪਲ ਦੋ ਪਲ ਦੇ ਸਾਥ ਦਾ ਹੋਸਲਾ ਹੀ ਬਥੇਰਾ ਸੀ। ਮੈਂ ਓਦੇ ਤੋਂ ਮਾਫੀ ਮੰਗਣਾ ਚਾਹੁੰਦਾ ਸਾ। ਪਰ… ਹਿੰਮਤ ਨਹੀਂ ਸੀ ਨਜ਼ਰ ਵੀ ਮਿਲੋਣ ਦੀ। ਮੈਂ ਕਹਿੰਣਾ ਚਾਹੁੰਦਾ ਸਾਂ ਓਨੂੰ….. ਮਾਫ਼ ਕਰੀ ਮੈਂ ਦਿਲ ਪੱਖੋ ਮਜ਼ਬੂਰ ਇੱਕ ਸਵਾਰਥੀ ਟੱਟੂ ਬਣ ਬੈਠਾ ਸਾਂ। ਜਿੰਦਾ ਮੈਂਨੂੰ ਬੇਹੱਦ ਅਫ਼ਸੋਸ ਏ। ਮਨ ‘ਚ ਖੋਟ ਸੀ। ਪਰ… ਦੋਸ਼ ਪੂਰਾ ਮੇਰਾ ਵੀ ਨਹੀਂ। ਭਾਰਤੀ ‘ਤੇ ਪੱਛਮੀ ਕਲਚਰ ਦੇ ਵੱਡੇ ਅੰਤਰ ਦਾ ਹੈ। ਆਸਟ੍ਰੇਲੀਆ ਆਉਂਣ ਤੋਂ ਬਾਅਦ ਹੀ ਮੈਂਨੂੰ ਅਹਿਸਾਸ ਹੋਇਆਂ ਕਿ ਮੈਂ ਹੁਣ ਤੱਕ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਥੱਕਾ ਲਗਾਕੇ ਹੀ ਅੱਗੇ ਥੱਕਦਾ ਰਿਹਾ ਹਾਂ। ਸਾਰੀ ਉਮਰ ਬਹੁਤੇਰੀ ਸੁੱਖ-ਸੰਵਿਧਾ, ਐਸ਼ੋ-ਅਰਾਮ ਭਰੀ ਜ਼ਿੰਦਗੀ ਦੀ ਭਾਲ ਵਿੱਚ ਮਿਹਨਤ ਕਰਦੇ ਗੁਜ਼ਾਰ ਦਿੱਤੀ। ਸਿਰਫ ਕਮਾਉਣਾ, ਖਾਣਾ-ਪੀਣਾ ਤੇ ਪੈਣਾ। ਏਥੇ ਵੀ ਦਿਨ ਰਾਤ ਓਈ ਕੁਝ। ਮਸ਼ੀਨ ਬਣੇ ਫਿਰਦੈ ਆ। ਜ਼ਿੰਦਗੀ ‘ਚ ਕੋਈ ਰੋਮਾਚ ਨਹੀਂ। ਰੋਮਾਚ ਘਰ ਬੈਠੇ ਵੀ ਤਾ ਨਹੀਂ ਮਿਲਦਾ। ਇਸ ਲਈ  ਥੋੜੀ-ਬਹੁਤੀ ਭੱਜਦੌੜ ਕਰਨੀ ਹੀ ਪੈਦੀ ਏ। ਇਹ ਸਭ ਮੈਂ ਤੁਹਾਡੀ ਜਨਰੈਸ਼ਨ ਤੋਂ ਈ ਸਿੱਖਿਆ ਏ। ਮੈਂ ਤੁਹਾਡੇ ਵਰਗਾ ਹੀ ਬਣਨਾ ਚਾਹੁੰਦਾ ਸਾਂ ਜਿਦਾ ਦਿਨ ਚੜੇ ਇੱਕ ਨਵੇਂ ਰੋਮਾਚ ਨਾਲ, ਇੱਕ ਨਵੇਂ ਅਹਿਸਾਸ ਨਾਲ, ਇੱਕ ਨਵੇਂ ਅਨੁਭਵ ਨਾਲ। ਸ਼ਾਇਦ ਏਹ ਮੇਰੀ ਸਭ ਤੋਂ ਵੱਡੀ ਭੁਲ ਸੀ। ਪਰ ਯਕੀਨ ਮਨੀ ਮੈਂ ਅਜਿਹਾ ਭਵਰਾ ਨੀਂ ਜੋ ਰਾਹ ‘ਚ ਮਿਲੀ ਹਰ ਨਾਜੁਕ ਕਲੀ ਦਾ ਰਸਪਾਣ ਕਰਦਾ ਫਿਰਾ। ਜ਼ਿੰਦਗੀ ਭਰ ਮੈਂ ਇੱਕ ਹੀ ਫੁੱਲ ਦਾ ਰਸਪਾਣ ਕੀਤਾ ਏ। ‘ਤੇ ਉਹ ਫੁੱਲ ਹੈ ਮੇਰੀ ਹਮਸਫ਼ਰ ਸੁਨੈਨਾ। ਦਿਲਾਂ ਦੀ ਸਾਜ ਗੂੜ੍ਹੀ ਕਰਦੇ-ਕਰਦੇ ਤੂੰ ਕਦ ਮੇਰੀ ਆਦਤ ਬਣ ਗਈ, ਮੈਂ ਨਹੀਂ ਜਾਣਦਾ। ਬਸ ਦਿਲ ਨੇ ਧਾਰ ਲਿਆ ਕੀ ਤੂੰ ਹੀ ਮੇਰੀਆਂ ਸੋਕਲ ਸਧਰਾਂ ਨੂੰ ਨਮ ਕਰਕੇ ਮਹਿਕਾਵੇਗੀ। ਬਸ… ਹੋਲੀ-ਹੋਲੀ ਏਹ ਧਾਰਨਾ ਇੱਕ ਸੁਪਨਾ ਬਣ ਗਈ। ਪਰ ਜ਼ਰੂਰੀ ਤਾ ਨਹੀਂ ਕੀ ਹਰ ਉਹ ਸੁਪਨੇ ਪੂਰੇ ਹੋਣ ਜੋ ਅਸੀ ਖੁੱਲ੍ਹੀਆ ਅੱਖਾਂ ਨਾਲ ਅਕਸਰ ਵੇਖਦੇ ਆ। ਮੈਂ ਤੇਰੀ ਦੋਸਤੀ ਦੇ ਲਾਇਕ ਵੀ ਨਹੀਂ। ਕੋਸ਼ਿਸ਼ ਕਰਾਗਾ ਤੈਨੂੰ ਨਜ਼ਰੀ ਨਾ ਆਵਾ। ਬਸ ਏਹੀ ਜ਼ਰੀਆ ਨਜ਼ਰ ਆਉਂਦੈ, ਆਪਣੀਆਂ ਭਾਵਨਾਵਾ ਨੂੰ ਵੱਸ ਰੱਖਣ ਦਾ। ਜੇ ਹੋ ਸਕੇ ਤਾ ਮਾਫ਼ ਕਰੀ, ਮੇਰੀ ਇਸ ਖ਼ੁਦਗਰਜੀ ਲਈ।

ਕਹਿੰਣ ਨੂੰ ਤਾ ਹੋਰ ਬਹੁਤ ਕੁਝ ਸੀ। ਪਰ ਉਸ ਨਾਲ ਸੰਪਰਕ ਕਰਨ ਦਾ ਕੋਈ ਜ਼ਰੀਆ ਨਜ਼ਰ ਨਹੀਂ ਸੀ ਆਉਂਦੈ। ਫ਼ੋਨ ਉਹ ਚੁੱਕਦੀ ਨਹੀਂ ਸੀ। ਫੇਸਬੁੱਕ ਤੇ ਵੀ ਓਨੇ ਮੇਰੀ ਪ੍ਰੋਫਾਇਲ ਬਲੌਕ ਕਰ ਦਿੱਤੀ ਸੀ। ਦਿਲ ਦੀਆਂ ਦਿਲ ਵਿੱਚ ਰਹੇ ਗਈਆ।

ਤਿੰਨ ਹਫਤੇ ਮੁੱਕ ਗਏ। ਚੜ੍ਹਦੇ ਚੌਥੇ ਦੇ ਪਹਿਲੇ ਦਿਨ ਹੀ ਉਹ ਅਚਨਚੇਤ ਮੇਰੀ ਘਰ ਆ ਗਈ। ਪਤਾ ਨ੍ਹੀ ਉਹ ਕੀ ਮਨ ‘ਚ ਲੈਕੇ ਅਚਾਨਕ ਮੇਰੇ ਘਰ ਆਈ ਸੀ…? ਮੈਂ ਖ਼ੁਦ ਹੱਕਾ-ਬੱਕਾ ਸਾਂ।

ਸਵਾ ਘੰਟੇ ਬਾਅਦ ਓਨੇ ਅੱਖਾਂ ਖੋਲੀਆ। ਉਥਲ-ਪੁਥਲ ਮਚਾਉਂਦੇ ਕਈ ਸਵਾਲ, ਪ੍ਰਸ਼ਨ ਚ੍ਹਿਨ ਬਣਕੇ, ਮੇਰੇ ਭੇਜੇ ‘ਚ ਉਤਸੁਕ ਤਰੰਗਾਂ ਦਾ ਸਰਕਟ ਪੈਦਾ ਕਰ ਰਹੇ ਸਨ। ਇਨ੍ਹਾਂ ਉਤਾਉਲੀਆਂ ਤਰੰਗਾਂ ਦੀ ਉਤਸੁਕਤਾ ਸਿਰਫ਼ ਟੁਮਾਰਾ ਹੀ ਸ਼ਾਤ ਕਰ ਸਕਦੀ ਸੀ। ਮੈਂ ਉਸਦੀਆ ਅੱਖਾਂ ਵੱਲ ਸਵਾਲੀਆਂ ਨਜ਼ਰਾਂ ਨਾਲ ਨੇੜਿਉ ਤੱਕੀਆਂ। ਬਿੰਨਾ ਕੁਝ ਬੋਲੇ, ਉਸਨੇ ਬਾਹਾ ਪਸਾਰ ਲਈਆ ‘ਤੇ ਮੈਂਨੂੰ ਨ੍ਰਿਮਤਰ ਦਿੱਤਾ। ਮੈਂ ਕਦ ਓਦੇ ਨਾਲ ਚੁੰਬੜ ਗਿਆ ਮੈਂ ਖ਼ੁਦ ਨ੍ਹੀ ਜਾਣਦਾ। ਉਸਦੀਆ ਅੱਖਾਂ ‘ਚ ਖੁਮਾਰੀ ਸੀ। ਇੱਕ ਅਜ਼ੀਬ ਮਦਹੋਸ਼ੀ, ਮੁਖੜੇ ਤੇ ਚਮਕ, ਬੁੱਲੀਆਂ ਤੇ ਲਹਿਰਾ ਪਾਉਂਦੀ ਰਸ ਭਰੀ ਮਦਮਸਤ ਲਾਲੀ। ਉਸਦੀਆ ਸ਼ਰਾਰਤੀ ਅੱਖਾਂ ਨੇ ਮੈਂਨੂੰ ਇੱਕ ਬੇਜਾਨ ਪੱਥਰ ਬਣਾ ਦਿੰਦਾ ਸੀ। ਬਿਲਕੁੱਲ ਸ਼ਾਤ… ‘ਤੇ ਬਿਲਕੁੱਲ ਬੇਵਸ….!!

ਕਮਰੇ ‘ਚ ਇੱਕ ਅੱਡ ਜੇਹੀ ਚੁਪੀ ਸੀ। ਸਿਰਫ਼ ਪਿਆਰ ਦੀਆ ਤਰੰਗਾਂ ਵਹਿਣ ਦਾ ਸ਼ਾਹਾ ਜਿਨਾ ਸ਼ੋਰ ਹੀ ਸੀ।

ਚੁਪੀ ਨੂੰ ਤੋੜਦੀ ਉਹ ਬੋਲੀ…

-”ਲੱਕੀ…,”ਕੁਝ ਹਫਤੇ ਤੈਂਥੋ ਦੂਰ ਸੀ। ਇੱਕ ਅਜ਼ੀਬ ਜੇਹੀ ਬੇਚੈਨੀ ਨੇ ਪਿੱਛਾ ਨਹੀਂ ਛੱਡਿਆ,ਲੰਬੇਰੇ ਜਾਪਦੇ ਦਿਨ ਤੇ ਸੁਲਗਦੀਆਂ ਰਾਤਾਂ ‘ਚ ਇਹ ਬੇਚੈਨੀ ਹੌਲੀ-ਹੌਲੀ ਜਿਲ੍ਹਬ ਬਣਦੀ ਗਈ। ‘ਤੇ ਹੁਣ ਏਹ ਜਿਲ੍ਹਬ, ਅੱਗ ਦੀ ਲਾਟ ਵਾਂਗ ਮੱਚਣ ਲੱਗੀ ਏ। ਕਾਮ ਭੰਵਰ ਦੇ ਇਸ ਵਹਾ ਨੂੰ ਵਹਾ ਕੇ ਨਿਰਤਰ, ਕਰਦੇ ਠੰਢਾ ਇਸ ਸਾੜ ਪਾਉਂਦੀ ਅੱਗ ਦੀ ਲਾਟ ਨੂੰ। ਬਣ ਜਾ ਤੂੰ ਸਾਹਾਂ ਦਾ ਮਹਿਰਮ ਦਿਲ ਦਾ ਮਾਹੀ । ਕਰ ਲੈ ਅੱਜ ਇੱਕਠੇ ਤੂੰ ਉਹ ਸਾਰੇ ਪੱਲ, ਜਿਦ੍ਹੇ ਨਾਲ ਜ਼ਿੰਦਗੀ ਭਰ ਤੇਰੇ ਤਨ-ਬਦਨ ‘ਚ ਮੇਰੇ ਹੋਣ ਦਾ ਅਹਿਸਾਸ ਮਹਿਕਦਾ ਰਹੇ। ਮੈਂ ਇਸ ਜਗ ‘ਚ ਰਹਾ ਜਾ ਨਾ। ਅੱਜ ਮੈਂ ਤੇਰਾ ਅਧੂਰਾ ਸੁਪਨਾ ਹੀ ਤਾ ਪੂਰਾ ਕਰਨ ਆਈ ਆ।

ਸੁੱਕਿਆ ਅਰਮਾਨਾ ਦੀਆ ਟਹਿਣਿਆ ‘ਤੇ ਫਿਰ ਤੋਂ ਅਹਿਸਾਸ ਰੂਪੀ ਕਰੂੰਬਲਾ ਫੁੱਟ ਆਇਆ ਸਨ। ਪਰ ਪਤਾਂ ਨ੍ਹੀ ਉਹ ਕਹਿੜੀ ਸ਼ਕਤੀ ਸੀ ਜੋ ਏਨ੍ਹਾਂ ਕਰੂੰਬਲਾ ਨੂੰ ਵੱਧਣ ਤੋ ਰੋਕ ਰਹੀ ਸੀ। ਅੱਖਾਂ ਅੱਗੇ ਵਾਰ-ਵਾਰ  ਸੁਨੈਨਾ ਦਾ ਹੀ ਚੇਹਰਾ ਆ ਰਿਹਾ ਸੀ। ਓਦੇ ਨਾਲ ਕੀਤੇ ਉਹ ਸਾਰੇ ਵਾਅਦੇ, ਉਹ ਸਾਰੇ ਕੋਲ ਕਰਾਰ ਯਾਦ ਆ ਰਹੇ ਸਨ। ਜਿੰਨੂੰ ਮੈਂ ਅੱਜ ਇੱਕ ਅਹਿਸਾਸ ਦੇ ਚੰਦ ਪੱਲਾ ਲਈ……??  ਸੁਨੈਨਾ ਦਾ ਚੇਹਰਾ ਮੇਰੇ ਅੰਦਰ ਉਠਦੀਆਂ ਕਾਮੂਕ ਲਹਿਰਾਂ ਅੱਗੇ ਢਾਲ ਬਣਕੇ ਖੜ੍ਹ ਗਿਆ ਸੀ।

ਟੁਮਾਰਾ ਨੇ ਟੋਪ ਉਤਾਰ ਕੇ ਬੈਂਡ ਦੇ ਦੂਜੇ ਪਨੀ ਚਲਾ ਮਾਰਿਆ ‘ਤੇ ਜੀਨ ਦਾ ਬਟਨ ਖੋਲਣ ਲੱਗੀ। ਮੈਂ ਓਦਾ ਹੱਥ ਫੜ੍ਹਦੇ ਹੀ ਕਿਹਾ…

-”ਟੁਮਾਰਾ…ਪਲੀਜ਼…ਰੁਕ ਜਾ ਹੋਰ ਬੇਵਸ ਨਾ ਕਰ”। ਜਰਾ ਸੋਚਣ ਦੇ। ਪਤਾਂ ਨਹੀਂ ਕਿਉਂ ਮੈਂਨੂੰ ਇਹ ਸਭ ਠੀਕ ਜਿਹਾ ਨ੍ਹੀ ਲੱਗਦੈ। ਅੱਜ ਮੈਂ ਦੋ ਰਾਹਾ ਵਿੱਚ ਖੜ੍ਹਾ ਹਾ। ਇੱਕ ਪਾਸੀ ਜਿੱਤ ਹੈ ‘ਤੇ ਦੂਜੇ ਪਾਸੀ ਹਾਰ। ਜੇ ਅੱਜ ਮੈਂ ਜਿੱਤ ਕੇ ਹਾਰ ਗਿਆ ਤਾਂ ਸੁਨੈਨਾ ਦਾ ਦੋਸ਼ੀ ਹੋਵਾਗਾ। ਸਾਡੇ ਵਿਚਕਾਰ ਵਿਸ਼ਵਾਸ ਦੇ ਮਣਕਿਆਂ ਦੀ ਜੋ ਮਾਲਾ ਹੈ, ਉਹ ਟੁਟ ਕੇ ਖਿਡ ਜਾਵੇਗੀ। ਏਨ੍ਹਾਂ ਮਣਕਿਆਂ ਨੂੰ ਇੱਕਠਾ ਕਰਕੇ ਫਿਰ ਤੋਂ ਪਰੋਣਾ ਬੜ੍ਹਾ ਮੁਸ਼ਕਿਲ ਹੋਵੇਗਾ। ਸ਼ਾਇਦ ਅੱਧੀ ਜ਼ਿੰਦਗੀ ਲੱਗ ਜਾਵੇ ਜਾਂ ਫਿਰ ਪੂਰੀ। ਰਿਸ਼ਤੇ ਕੱਚੇ ਮਕਾਨ ਵਾਂਗ ਹੁੰਦੇ ਨੇ, ਅਨੇਕਾ ਵਾਰ ਲਿੱਪਣੇ ਪੈਦੇ ਨੇ। ਜਦ ਲਿਪਣਾ ਛੱਡ ਕੇ, ਨਵੇਂ ਵੱਲ ਰੁਖ ਕਰ ਲਇਏ ਤਾਂ ਪੁਰਾਣੇ ਮਿੱਟੀ ਬਣ-ਬਣ ਢੇਰੀ ਹੋ ਜਾਂਦੇ ਨੇ। ‘ਤੇ ਨਵੇਂ ਪਿੱਛੇ ਪੁਰਾਣੇ ਰਿਸ਼ਤੇ ਨੂੰ ਢੇਰੀ ਹੁੰਦੇ ਮੈਂ ਨਹੀਂ ਵੇਖ ਸਕਦਾ। ਟੁਮਾਰਾ ਮੈਂ ਸੁਨੈਨਾ ਦੇ ਵਿਸ਼ਵਾਸ ਦੀ ਇਹ ਡੋਰ ਕੱਚੀ ਨਹੀਂ ਹੋਣ ਦੇਣਾ ਚਾਹੁੰਦਾ। ਪਲੀਜ਼ ਮੈਂਨੂੰ ਸਮਝਣ ਦੀ ਕੋਸ਼ਿਸ਼ ਕਰ। ਮਨ ਦੇ ਕਾਲ ਨਾਲ ਮੈਂ ਕੱਲਾ ਨ੍ਹੀ ਲੜ੍ਹ ਸਕਦਾ, ਤੇਰੇ ਸਾਥ ਦੀ ਵੀ ਮੈਂਨੂੰ ਲੋੜ ਏ।

ਅਜਿਹਾ ਬਦਲ ਨਹੀਂ ਮੈਂ, ਜੋ ਹਰ ਚੜ੍ਹਦੇ ਸੂਰਜ ਨੂੰ ਸਲਾਮ ਕਰਦਾ ਫਿਰਾ। ‘ਤੇ ਨਾ ਹੀ ਮੈਂ ਤਰਕਾਲੇ ਦੀ ਉਹ ਸ਼ਾਮ ਆ, ਜੋ ਹਰ ਡੁਬਦੇ ਸੂਰਜ ਨੂੰ ਆਪਣੇ ਵਿੱਚ ਸਮਾਵਣ ਲਈ ਬੇਚੈਨ ਹੋਵਾ। ਮੈਂ ਉਹ ਬਦਲ ਆ, ਜੋ ਇੱਕ ਹੀ ਸੂਰਜ ਦੇ ਇਰਧ-ਗਿਰਧ ਘੁੰਮਦਾ ਏ, ‘ਤੇ ਉਹ ਸੂਰਜ ਹੈ, ਉਮਰ ਭਰ ਦੀ ਸਰੋਕਾਰ, ਮੇਰੀ ਸਾਥਣ.. ਸੁਨੈਨਾ!

-”ਸੋਚ ਲੈ ਫਿਰ ਤੋਂ……?? ਉਡਾਰੀ ਮਾਰਨ ਵਾਲੀ ਬੁਲਬੁਲ ਵਾਰ-ਵਾਰ ਬੇਗਾਨੇ ਆਲ੍ਹਣੇ ਤੇ ਨ੍ਹੀ ਆਉਂਦੀ। ਟੋਪ ਪਾਉਦੇ, ਨੇੜੇ ਹੁੰਦੇ, ਉਸਨੇ ਮੇਰੇ ਕੰਨ ‘ਚ ਬੁਲਬੁਲ ਵਾਂਗ ਮਿਠਾਸ ਭਰੀ ਕੂਕ ਮਾਰੀ।

-”ਸੋਚ ਲਿਆ…., “ਕਿਸਮਤ ਦੇ ਵਹਾਅ ਦਾ ਕੋਈ ਪਤਾਂ ਨਹੀਂ ਟੁਮਾਰਾ, ਮੌਜ ਮਸਤੀ ਦਾ ਸਿਰਨਾਵਾ ਲੱਭਦੇ-ਲੱਭਦੇ ਜੇ ਮੈਂ ਸੱਚਮੁਚ ਬੇਗੈਰਤ, ਠਰਕਭੋਰ ਲਫੈਡ ਆਸਕ ਬਣ ਗਿਆ ਤਾਂ ਜ਼ਿੰਦਗੀ ਦੀਆ ਅਗਲੀਆ ਪਿੱਛਲੀਆ ਗੁੰਝਲਾ ਖੋਲ੍ਹਣ ਦੇ ਲਾਇਕ ਵੀ ਨਹੀਂ ਰਹਿੰਣਾ। ਪਲੀਜ਼ ਟੁਮਾਰਾ ਮੈਂਨੂੰ ਸਮਝਣ ਦੀ ਕੋਸ਼ਿਸ਼ ਕਰ….?

-”ਓ.ਕੇ….., ਫਿਰ ਏਨ੍ਹਾਂ ਹੱਕ ਤਾਂ ਹੈ ਹੀ ਮੇਰਾ, ਉਸਨੇ ਮੇਰੇ ਬੁੱਲਾ ਨੂੰ ਆਪਣੇ ਬੁੱਲਾ ਨਾਲ ਜ਼ਕੜ ਲਿਆ ‘ਤੇ ਇੱਕ ਲੰਬਾ ਚੁੰਬਨ ਲੈਕੇ, ਉਹ ਬਾਹਰ ਵੱਲ ਨੂੰ ਤੁਰਦੀ ਬੋਲੀ…., -”ਬਾਏ…..ਆਪਾ ਫਿਰ ਕਦੇ ਮਿਲਦੇ ਆ, ਏਨ੍ਹੀ ਅਸਾਨੀ ਨਾਲ ਮੈਂ ਤੇਰਾ ਪਿੱਛਾ ਨ੍ਹੀ ਛੱਡਦੀ ਹੁਣ। ਅਜਿਹਾ ਦੋਸਤ ਇੰਜ ਨਹੀਂ ਲੱਭਦਾ….. ਆਏ ਐਮ ਪ੍ਰਾਉਡ ਟੁ ਬੀ ਯੁਅਰ ਮਾਈ ਬੇਸਟ ਫਰੈਡ ਫੋਰਐਵਰ।

ਪਿਪਲਾਮਿਟ ਦੀ ਸੁੰਗਧੀ ਭਰੇ ਓਦੇ ਗਰਮ-ਗਰਮ ਸ਼ਾਹਾਂ ਦੇ ਝੱਖੜ ਨਾਲ ਝੰਬੀਆ ਮੈਂ ਹਲੇ ਵੀ ਆਪਣੇ ਮਨ ਨਾਲ ਭੀੜ ਰਿਹਾ ਸਾਂ। ਉਹ ਜਾਂ ਚੁੱਕੀ ਸੀ।

ਸਮਾਂ ਰਿੜਦਾ ਗਿਆ……!!

ਅਸੀ ਹੁਣ ਫੈਮਲੀ ਫਰੈਡ ਬਣ ਗਏ ਸਾਂ। ਇੱਕ ਦੂਜੇ ਦੇ ਘਰ ਆਉਂਣਾ ਜਾਣਾ ਆਮ ਹੋ ਗਿਆ ਸੀ। ਸੁਨੈਨਾ ਵੀ ਖੁਸ਼ ਸੀ ‘ਤੇ ਟੁਮਾਰਾ ਦੇ ਘਰ ਦੇ ਵੀ। ਟੁਮਾਰਾ ਕਈ ਵਾਰ ਗੱਲਾ-ਗੱਲਾ ‘ਚ ਸੁਨੈਨਾ ਦੇ ਸਾਹਮਣੇ ਹੀ ਮੇਰਾ ਮੂੰਹ ਚੁੰਮ ਲੈਦੀ, ਜੱਫ਼ੀ ਪਾ ਕੇ ਝੁੱਲਣ ਲੱਗਦੀ। ਜਾਂ ਫਿਰ ਨੱਕ ਨਾਲ ਨੱਕ ਰਗੜਨ ਲੱਗਦੀ। ਅਜਿਹੀਆਂ ਹਰਕਤਾ ਉਹ ਆਮ ਹੀ ਕਰਦੀ ਰਹਿੰਦੀ ਸੀ। ਪਰ ਸੁਨੈਨਾ ਨੇ ਕਦੇ ਗੁੱਸਾ ਨਹੀਂ ਕੀਤਾ ਸੀ। ਸੁਨੈਨਾ ਜਿਨਾ ਮੇਰੇ ਤੇ ਵਿਸ਼ਵਾਸ ਕਰਦੀ ਸੀ ‘ਤੇ ਉਨ੍ਹੀ ਹੀ ਟੁਮਾਰਾ ਨਾਲ ਹਮਦਰਦੀ ਵੀ। ਦੋਸਤੀ ਦੇ ਚੱਲਦੇ, ਮਹੀਨੇ ਦੇ ਮਹੀਨੇ ਬਦਲਣ ਵਾਲੇ ਕਲੈਡਰ ਦੇ ਕੁਝ ਵਰਕੇ ਹੀ ਪੱਲਟੇ। ਟੁਮਾਰਾ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ। ਅੱਖਾਂ ਅੱਗੇ ਕਾਲੇ ਘੇਰੇ ਆ ਗਏ ਸਨ। ਭਾਰ ਦਿਨ-ਬ-ਦਿਨ ਘੱਟਣਾ ਸ਼ੁਰੂ ਹੋ ਗਿਆ। ਭੂਖ ਵੀ ਲੱਗਣੋ ਬੰਦ ਹੋ ਗਈ। ਹੌਲੀ-ਹੌਲੀ ਓਦਾ ਉਠਣਾ ਬੈਠਣਾ ਵੀ ਬੰਦ ਹੋ ਗਿਆ।

ਆਓਤ ਵਿੱਚ ਕੋਮਾਂ ਆਉਂਣ ਕਾਰਨ ਉਹ ਬੇਸੁਰਤ ਹੋ ਗਈ ਸੀ। ਤਿੰਨ-ਚਾਰ ਦਿਨਾਂ ਦੀ ਲੰਬੀ ਡੂੰਘੀ ਬੇਹੋਸ਼ੀ ਤੋਂ ਬਾਅਦ ਉਹ ਆਪਣੇ ਆਖਰੀ ਸਾਹ ਵੀ ਪੂਰੇ ਕਰ ਗਈ। ਬਣ ਬੱਦਲੀ ਉਹ ਤਾ ਦੂਰ ਨੱਠ ਗਈ। ਬਸ ਰਹੇ ਗਈ ਸਿਰਫ਼ ‘ਤੇ ਸਿਰਫ਼ ਮੇਰੇ ਸੁਰਖ ਖਿਆਲਾਂ ‘ਚ। ਬੇਚੈਨ ਹੋ ਕੇ ਮੈਂ ਅਕਸਰ ਹੁਣ, ਓਦਾਂ ਰਾਹ ਤੱਕਦਾ ਹਾ। ਦੂਰ-ਦੂਰ ਤੱਕ ਨਜ਼ਰ ਵੀ ਮਾਰਦਾ ਹਾ। ਪਰ ਉਹ ਚੰਦਰੀ ਹੁਣ ਨਹੀਂ ਦਸਤਕ ਦਿੰਦੀ, ਮੇਰੇ ਘਰ ਦੇ ਬੂਹੇ। ਬੱਦਲੀ ਬਣ, ਪਤਾਂ ਨਹੀਂ ਉਹ ਕਿਸ ਪਾਸੇ ਨੂੰ, ਵਾ ਦੇ ਬੁੱਲੇ ਸੰਗ  ਕਿਦਰੇ ਦੂਰ ਨਿਕਲ ਗਈ।  ਦੂਰ…. ਬਹੁਤ ਹੀ ਦੂਰ…..??   ਸ਼ਾਇਦ…. ਜਿੱਥੇ ਧਰਤੀ ਤੇ ਅਕਾਸ਼ ਮਿਲਦੈ, ਜਾਂ ਫਿਰ ਸਮੁੰਦਰ ਤੇ ਪਤਾਲ….??

ਪੜ੍ਹਾਕੂ ਭਰਾ
-‘‘ਨੀ ਕੁੜੀਏ…!! ਕੁਝ ਪੜ੍ਹ ਲਿਆ ਕਰ। ਕੰਮ ਆਊ….!! ਸਾਰਾ ਦਿਨ ਕੱਪੜੇ ਲੱਤਿਆਂ ਦੀਆਂ ਗੱਲਾਂ ਕਰਦੀ ਰਹਿਨੀ ਏਂ ਲ ਵੱਡੀ ਫੈਸ਼ਨ ਪੱਟੀ ਲ ਪੜ੍ਹਾਕੂ ਭਰਾ ਨੇ ਭੈਣ ਨੂੰ ਤਾਅਨਾ ਮਾਰਿਆ, ‘ਤੇ ਉਸ ਵੱਲ ਕੌੜ ਮੱਝ ਵਾਂਗ, ਕੌੜ-ਕੌੜ  ਝਾਕ ਮਾਰੀ। ਭਰਾ ਦੇ ਦਬਕਣ  ‘ਤੇ ਭੈਣ ਧੰਦਕ ਗਈ।

-‘‘ਟਰਨ….. ਟਰਨ…..’’ ਫੋਨ ਦੀ ਘੰਟੀ ਵੱਜੀ।

-‘‘ਹੈਲੋ, ਕੌਣ…..??’’

-‘‘ਪਿੰਕੀ…..।’’ ਫੋਨ ਤੇ ਓਦੀ ਮਸ਼ੂਕਾ ਸੀ।

ਪਿੰਕੀ ਸੀ ਬੜੀ ਸੋਹਣੀ, ਗੰਨੇ ਦੀ ਇੱਕ ਪੋਰੀ, ਜੀਂਦੇ ਗੋਰੇ ਮੁਖ ‘ਚੋਂ ਰਸ ਲੱਪ-ਲੱਪ ਟਪਕਦਾ ਸੀ। ਬੇਹੱਦ ਚੁਸਤ ਤੇ ਫੁਰਤੀਲੀ। ਜਿੰਨੇ ਪੜ੍ਹਾਕੂ ਭਰਾ ਤੇ ਪੜ੍ਹਾਈ ਦਾ ਜਨੂੰਨ  ਸ਼ੂ-ਮੰਤਰ ਕਰ ਤਾ। ਬਸ ਉਹ ਪਿੰਕੀ ਦੀ ਹੀ ਮਾਲਾ ਫੇਰਦਾ, ਓਦੇ ਇਰਧ-ਗਿਰਧ ਲਿਫ਼ਿਆਂ, ਸਾਹਾ ‘ਚ ਸਾਹ ਜਿਹੇ ਵਰੋਲਦਾ ਰਹਿੰਦਾ। ਪਿੰਕੀ ਨੇ ਸਿਰਫ ਲਿਤਾ ਹੀ ਸੀ। ਦਿੱਤਾ ਓਨੂੰ ਕੱਖ ਵੀ ਨਹੀਂ ਸੀ। ਸੀ ਜੋ ਉਹ ਸ਼ੋਕੀਨ ਸਿਰੇ ਦੀ ਸੂਮ ਮਜ੍ਹਬਣ ਮੋਗੇ ਦੀ।“………..”

-‘‘ਪਿੰਕੀ….., “ਤੂੰ ਬੋਲਦੀ ਕਿੱਥੋਂ ਏਂ…. ? ’’

-‘‘ ਗੁਫ਼ਾਰ ਮਾਰਕੀਟ ਵਾਲੇ ਥਿਏਟਰ, ਪਹੁੰਚਣ ਹੀ ਵਾਲੀ ਆ। ਟਿਕਟ ਖਿੜਕੀ ਦੇ ਲਾਂਗੇ ਵੇਟ ਕਰੂਗੀ ਤੇਰਾ। ਅੱਜ ਦੇਖਣੀ ਏਂ ਥ੍ਰੀ ਡੀ ਚਲਚਿਤਰ ਛਵੀ ਵਾਲੀ ਉਹ ਨਵੀਂ ਮੂਵੀ। ਜਲਦੀ ਆਈਂ ਜੇ ਨੰਬਰੀ ਵੀ ਟੱਪਗੀ ਤਾ ਸੰਵਾਦ ਅੱਧਾ ਰੇ ਜੂ। ਮੈਂ ਬੜੀ ਮੁਸ਼ਕਿਲ ਨਾਲ ਅੱਜ ਹੋਸਟਲ ਤੋਂ ਬਾਹਰ ਆਈ ਆ, ਟੀਚਰ ਨੂੰ ਨਵਾਂ ਸੂਟ ਖਰੀਦਣ ਦਾ ਬਹਾਨਾ ਲਾਕੇ।’’

-“ ਆਇਆਂ… ਮੈਂ ਹੁਣੇ ਆਇਆਂ…ਡੀਅਰ….ਬਸ ਤੂੰ ਇੰਜ ਦੱਸ, ਅੱਜ ਤੂੰ ਮੇਰਾ ਪਸੰਦੀਦਾ ਫੈਸ਼ਨੇਬਲ ਸਟ੍ਰੇਟ ਸਲਵਾਰ ਸੂਟ ਪਾਇਆਂ ਏਂ ਨਾਂ ਜੋ ਮੈਂ ਤੈਂਨੂੰ ਪਿੱਛਲੇ ਐਤਵਾਰ ਗਿਫ਼ਟ ਦਿੱਤਾ ਸੀ।

- “ਆਹੋ….ਆਹੋ…. ਜੀ…, ਪਾ ਤਾ ਮੈਂ ਆਈ ਆ। ਪਰ ਸਿਰਫ… ਤੇਰੀ ਖੁਸ਼ੀ ਲਈ….!!

- “ਕਿਉਂ  ਡੀਅਰ…., ਪਾਤਾ ਨਾ ਸੁਕਣੇ…, ਗਿਲੇ ਕਪੜੇ ਆਂਗੂੰ।

- “ਨਹੀਂ.. ਨਹੀਂ…, “ਐਵੇਂ ਚਿੱਤ ਖ਼ਰਾਬ ਨਾ ਕਰੀ…, ਬਸ  ਇੰਜ ਸਮਝ ਲੈ, ਏਹ ਮੇਰੇ ਤੇ ਫਬਿਆ ਨੀਂ।

- “ਫਿਕਰ ਨੋਟ….ਫਿਕਰ ਨੋਟ… ਡੀਅਰ,। “ਕੀ ਹੋਇਆ ਜੇ ਤੈਂਨੂੰ ਏਹ ਭਾਇਆ ਨੀਂ….!! ਅੱਗਲੇ ਹਫਤੇ ਹੋਰ ਆ ਜੂ……,

ਕਹਿੰਦੇ ਹੋਏ ਉਸਦੀ  ਆਵਾਜ਼ ਥਰਥਰਾਈ। ‘‘ਉਫ…,”ਕਿਤੇ ਉਹ ਗੋਂਗਲੂਆਂ ਤੋਂ ਮਿੱਟੀ ਤਾ ਨੀਂ ਝਾੜ ਰਹੀ,। ਅੰਦਰੋਂ ਇੱਕ ਚਿੰਤਾਵਲੀ ਹੂਕ ਉੱਠੀ ‘ਤੇ ਮਨ ‘ਚ ਇੱਕ ਸਵਾਲ, ਪ੍ਰਸ਼ਨ-ਚਿੰਨ੍ਹ ਬਣ ਉਠਿਆ। ਕੁਝ ਪੋਣ ਦੇ ਬਹਾਨੇ, ਲਾਰੇ, ਝੂਠ, ਵਾਅਦੇ ਕਰਕੇ ਮੁਕਰਣਾ, ਬੜਾ ਕੁਝ  ਹੋਰ ਵੀ ਉਲਝਣ ਲਈ। ਪਿੰਕੀ ਦੇ ਸੰਧੂਰੀ ਹੁਸਨ,ਤਰੇਲ ਭਿੱਜੇ ਫੁੱਲਾ ਵਰਗੇ ਹੋਠਾਂ ਵੱਲ ਵੇਖ, ਉਹ ਲਾਵਾਂਲੋਟ ਜਿਹਾ ਹੋਇਆ, ਮਨ ‘ਚ ਉਲਝਿਆਂ ਸਵਾਲਾ ਦੀਆ ਏਨ੍ਹਾ ਤੰਦਾ ਦੀ ਉਧੇੜ ਬੁਣ  ਨੂੰ ਉਹ ਅੱਖਾਂ ਮੀਚ ਕੇ, ਆਪਣੇ ਮਨ ਦੇ ਮੈਟਰ ਡਿਟੈਕਟਰ ਨਾਲ, ਉਹ ਸਾਰੀ ਪਰਖ ਪੜਤਾਲ ਕਰ ਲੈਦਾ। ਯਕੀਨ ਦੇ ਹਰਫ਼ ਪੈਦਾ ਕਰਕੇ ਗੁੱਛੀ ਸੁਲਝਾ ਹੀ ਲੈਦਾ। ਕਹਿੰਦੇ ਆ ਨਾ “ਦਿਲ ਦਰਿਆ ਸਮੁੰਦਰੋ ਡੂੰਘੇ” ਕੌਣ ਦਿਲਾਂ ਦੀਆਂ ਜਾਣੇ, ਦਿਲ ਦੇ ਰੋਗੀ ਕਦੇ ਨਾ ਬੱਚਦੇ ਐਵੇਂ ਨੀਂ ਕਹਿ ਗਏ ਲੋਕ ਸਿਆਣੇ। ਦੂਜੇ ਪਾਸੇ ਪਿੰਕੀ ਮੁਸਕੜੀਆਂ ‘ਚ ਹੱਸ ਰਹੀ ਸੀ। ਅੱਜ ਫਿਰ ਚੁਗਲ ‘ਚ ਫਸੇ ਪ੍ਰੇਮੀ ਦੀ ਮੁੱਹਬਤ,ਵਿਸ਼ਵਾਸ ‘ਤੇ ਅਰਮਾਨਾ ਨੂੰ ਤੋੜੀ ਭਰ, ਰਿੰਨ੍ਹਿਆ ਗਿਆ ਸੀ। ਬਸ ਰਿੰਨੇ ਨੂੰ ਮੱਖਣ ਦੀ ਲੋੜ ਸੀ।  ਓਨੇ ਅੱਗੋ ਗੱਲ ਤੋਰ ਕੇ ਉਹ ਕਮੀ ਵੀ ਪੂਰੀ ਕਰਤੀ। – “ਤੁਹਾਨੂੰ ਪਤੈਂ…? “ਕੋਰਸ ਪੂਰਾਂ ਹੁੰਦੇ ਈ ਮੈਂ ਹਰ ਰੋਜ ਪਾਇਆਂ ਕਰਾਂਗੀ ਏ-ਲਾਈਨ, ਅੰਬ੍ਰੇਲਾ ਕੱਟ “ਪਟਿਆਲਾ ਸਲਵਾਰ ਸੂਟ”। ਪੰਜਾਬੀ ਏਅਰ ਲਾਈਨ ਵਿੱਚ ਪਟਿਆਲਾ ਸਲਵਾਰ ਸੂਟ ‘ਚ ਹੀ ਨਜ਼ਰ  ਆਉਂਗੀ ਤੇਰੀ ਇਹ “ਏਅਰ ਹੋਸਟੈਸ “….!!

- “ਵਾਹ… ਡੀਅਰ….ਵਾਹ…, ਏਹ ਹੋਈ ਨਾ ਗੱਲ…..  ਰੂਹ ਖ਼ੁਸ਼ ਕਰਤੀ ਅੱਜ ਤੂੰ ….ਲ

ਮੇਰੀ ਨਖਰੋ ਜੱਟੀ…ਲ ਮੈਂ ਹੁਣੇ ਆਇਆਂ…ਲ  ਆਪਣੀ ਏਸ ਮੋਰਨੀ ਨੂੰ ਵੇਖਣ….!!

ਬਾਈਕ ਚੁੱਕ ਕੇ ਪੜ੍ਹਾਕੂ ਭਰਾ ਘਰੋਂ ਤੁਰ ਪਿਆ। ਕਰੋਲ ਬਾਗ ਮੈਟਰੋ ਸਟੇਸ਼ਨ ਦੇ ਲਾਗੇ ਲੱਗੇ ਟ੍ਰੈਫਿਕ ਜਾਮ ਨੇ ਧੂੜ੍ਹਾ ਪੁੱਟਦੀ ਓਦੀ ਐਕਸਪੋ ਬਾਈਕ ਨੂੰ ਕੁਝ ਮਿੰਟਾ ਲਈ  ਰੋਕ ਲਿਆ। ਮੌਕੇ ਦਾ ਫ਼ਾਇਦਾ ਉਠਾਉਦੀ ਇੱਕ ਅੱਠ-ਦੱਸ  ਸਾਲ ਦੀ ਕੁੜੀ ਕੁੱਛੜ ਬੱਚਾ ਚੁੱਕੀ, ਉਸ ਕੋਲ ਆ ਕੇ  ਦੁਹਾਈਆਂ ਪਾਉਂਣ ਲੱਗੀ।

- “ਬਾਊ ਜੀ…. ਬਾਊ ਜੀ…..” ਵੀਰ ਬਣਕੇ…..ਢਿੱਡ ਭਰਨ ਲਈ ਹੀ ਕੁਝ ਲੈ ਦੇ। ਸੀਨੇ ‘ਚ ਮੱਚੀ ਭੁੱਖ ਦੀ ਅੱਗ ਜਰ ਨੀ ਹੁੰਦੀ। ਮੇਰਾ ਏਹ ਛੇਆਂ ਮਹੀਨਿਆਂ ਦਾ ਬਾਲ ਵੀਰ ਵੀ ਭੁੱਖ ਨਾਲ ਰੋਂਦਾ-ਵਿਲਕਦਾ ਅੱਖਾਂ ਮੀਚ ਗਿਆ ਏ। ਜਦ ਉੱਠ ਗਿਆ ਤਾਂ ਫਿਰ ਤੋਂ ਚੀਕ-ਚਿਹਾੜਾ ਮਚਾਏਗਾ। ਚੀਕਾਂ ਦੀ ਏਹ ਅਸਹਿਣ ਦਿਲ ਵਿੰਨ੍ਹਦੀ ਗੂੰਜ ਮੈਂਥੋ ਬਰਦਾਸ਼ ਨੀ ਹੋਣੀ। ਕੋਈ ਛੋਟੇ ਤੋਂ ਛੋਟਾ ਨੋਟ, ਮਰੋੜ ਕੇ ਦੇ ਦੇ, ਜੀਦੇ ਨਾਲ ਸਾਡੇ ਦੋਹਾ ਦੇ ਢਿੱਡ ‘ਚ ਸੁਲਗ ਰਹੀਆਂ ਭੁੱਖ ਦੇ ਭਾਂਬੜ ਦੀਆਂ ਚੰਗਿਆੜੀਆਂ ਦੇ ਏਸ ਤਰਥੱਲ ਦੀ ਅਸਹਿਣ ਗੂੰਜ ਦਾ ਵਾਵੇਲਾ ਠੰਢਾ ਪੈ ਸਕੇ। ਉਤਰਦੀ ਸਰਦ ਰੁੱਤ ‘ਤੇ ਥੱਲੇ ਡਿੱਗਦੇ ਤਾਪਮਾਨ ਦਾ ਫ਼ਿਕਰ ਵਡ-ਵਡ ਖਾ ਰਿਹਾ ਏ। ਜੇ ਵੀਰ…. ਤੁਹਾਡੀ ਮਾਂ ਭੈਣ ਦੇ ਪਾਟੇ-ਪੁਰਾਣੇ ਗਰਮ ਕੱਪੜੇ ਮਿਲ ਜਾਣ ਤਾ ਉਠੱ ਤੋਂ ਛਾਨਣੀ ਹੀ ਲਹਿ ਜਾਵੇ। ਮੈਂ ਹਰ ਰੋਜ਼ ਏਸ ਚੌਕ ਦੇ ਹੀ ਹੁੰਦੀ ਆ। ਕਿਤੇ ਆਉਂਦਾ ਜਾਂਦਾ ਲਈ ਆਵੀ। ਰੱਬ ਤੇਰਾ ਭੱਲਾ ਕਰੇ…..!!

- “ਚੱਲ ਪਾਸੇ ਹੱਟ…., ਕਰੂੰਬਲਾਂ ਫੁੱਟੀਆ ਨ੍ਹੀ, ਆ ਗਈ ਮੰਗਣ…! ਆਵਦੀ ਟਿੰਡ ਫੌਹੜੀ ਚੱਕ ਤੇ ਦਫ਼ਾ ਹੋ ਜਾ ਏਥੋਂ….! ਐਵੇਂ ਮੂੜ ਖਰਾਬ ਕਰ ਦਾ ਘਸਮੈਲ਼ੀ ਜੇਹੀ ਨੇ…..! ਕਹਿੰਦੇ ਹੀ ਉਸਨੇ ਬਾਈਕ ਨੂੰ ਰੇਸ  ਦੇ ਦਿੱਤੀ। ਹੁਣ ਪੜ੍ਹਾਕੂ ਭਰਾ ਦੀ ਬਾਈਕ ਧੂੜ੍ਹਾ ਪੁੱਟਦੀ, ਆਪਣਾ ਰੁਖ ਗੁਫ਼ਾਰ ਮਾਰਕੀਟ ਵਾਲੇ ਥਿਏਟਰ ਵੱਲ ਕਰ ਗਈ ਸੀ।

ਬਿਜੜਿਆਂ ਦੇ ਆਲ੍ਹਣੇ
ਅੰਤਾ ਦੀ ਗਰਮੀ ਸੀ। ਧੁੱਪ ਨਾਲ ਤਪਦੀਆਂ ਸ਼ਾਤ ਪਿੰਡ ਦੀਆਂ ਗਲੀਆਂ,ਸੱਪ ਵਾਂਗ ਛੂਕ ਰਹਿਆ ਸਨ। ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੂਲਾ ਪੂਰੇ ਜਿਸ਼ਮ ਨੂੰ ਵਲੂੰਧੜ ਕੇ ਰੱਖ ਦਿੰਦਾ ਸੀ। ਇੱਕ ਅਜੀਬ ਜੇਹੀ ਚੁਪੀ ਸੀ। ਗੁਰਦੁਆਰੇ ਵਾਲਾ ਤਖਤਪੋਸ਼ ਵੀ ਅੱਜ ਖਾਲੀ ਸੀ। ਪਿੰਡ ਦੀ ਸੱਧ ਵਿੱਚ ਪੱਸਰਿਆਂ ਸ਼ਨਾਟਾ ਇੱਕ ਵੱਡੀ ਚਿੰਤਾ ਦਾ ਵਿਸ਼ਾਂ ਬਣਿਆਂ ਹੋਇਆਂ ਸੀ। ਇੱਕ ਦੌ ਘਰਾਂ ‘ਚ ਪੈਂਦਾ ਵੈਣ ਪਿੰਡ ਦੀ ਚੁਪੀ ਨੂੰ ਤੋੜਣ ਦੀ ਕੋਸ਼ਿਸ ਕਰ ਰਿਹਾ ਸੀ। ਸਕੂਲਾ ਵਿੱਚ ਛੁੱਟੀਆਂ ਕਰ ਦਿੱਤੀਆ ਗਇਆ ਸਨ। ਪਿੰਡ ਵਿੱਚ ਰੋਲਾ ਪੈਂ ਗਿਆ ਸੀ ਕਿ ਪਿੰਡ ਵਾਸੀਆਂ ‘ਤੇ ਛੂਤ ਦਾ ਕਹਿਰ ਹੈ। ਜੋ ਭੂਰੇ ਕਣਕਵੰਨੇ ਰੰਗ ਦੇ ਫਕੋਸਾਇਨੀ ਜਾਤੀ ਦੇ ਛੋਟੇ ਜਿਹੇ ਪੰਛੀ ਬਿਜੜਿਆਂ ਦੇ ਮਰਨ ਕਾਰਨ ਪੈਂਦਾ ਹੋਇਆਂ ਹੈ। ਪਤਾਂ ਨ੍ਹੀਂ ਕਿਉਂ…?  ਪਿੱਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਬਿਜੜੇ ਅਚਾਨਕ ਮਰ ਰਹੇ ਸਨ। ਪੜ੍ਹੇ ਲਿਖੇ ਤਬਕੇ ਦੇ ਕੁਝ ਸਿਆਣੇ ਲੋਕ, ਪਿੰਡ ਦੀ ਫ਼ਿਰਨੀ  ਤੇ, ਸ਼ਹਿਰ ਜਾਂਦੀ ਸੜਕ ਵਾਲੇ ਪਾਸੇ, ਬਾਹਰ-ਬਾਹਰ ਲੱਗੇ ਕਾਰਖਾਨੇ ਦੀ ਚਿਮਨੀ ‘ਚੋਂ ਨਿਕਲਦੇ ਧੂੰਏ ਨੂੰ ਇਸਦਾ ਕਾਰਨ ਮਨ ਰਹੇ ਸਨ। ‘ਤੇ ਕੁਝ ਕਾਰਖਾਨੇ ਕਾਰਨ ਛੱਪੜ,ਨਦੀ ਦੇ ਲਗਾਤਾਰ ਦੂਸ਼ਿਤ ਹੁੰਦੇ ਪਾਣੀ ਨੂੰ ਮਣ ਰਹੇ ਸਨ। ਪਰ…ਇੱਕ ਡਰ ਕਾਰਨ ਚੁਪ ਸਨ। ਕਿਉਂਕਿ ਕਾਰਖਾਨਾ ਪਿੰਡ ਦੇ ਬਹੁਤੇ ਲੋਕਾਂ ਦਾ ਦਾਲ-ਫੁਲਕਾ ਤੋਰਕੇ, ਉਨ੍ਹਾਂ ਦਾ ਪੇਂਟ ਭਰਦਾ ਸੀ। ਚਿਮਨੀ ‘ਚੋਂ ਨਿਕਲਦਾ ਇਹ ਧੂੰਆਂ ਪਾਪੀ ਪੇਂਟ ਦੀ ਹਸਤ ਰੇਖਾ ਹੈ। ਇਸਦੇ ਬੁਝਣ ਨਾਲ ਬਹੁਤੇ ਘਰਾਂ ਦੇ ਚੁੱਲੇ ਠੰਡੇ ਪੇ ਜਾਣੇ ਸਨ। ਕੁਝ ਵੇਹਲੜ,ਅਧ-ਪੜ੍ਹ ਜਿਹੀ ਖੋਪੜੀ ਵਾਲੇ ਨੌਜਵਾਨਾਂ ਦੀ ਟੋਲੀ ਨੇ ਇਸ ਕਹਿਰ ਤੋਂ ਬਚਨ ਲਈ ਪੰਛੀਆਂ ਦੀ ਠਾਹਰ ਬਣੀ ਛੱਪੜ ਨੁਮਾ ਜਗਾਂ ਦੁਆਲੇ ਉੱਗੇ ਸੰਘਾੜੇ ,ਨਾੜ ‘ਤੇ ਦੱਬ ਦਾ ਸਫਾਇਆਂ ਕਰਨ ਲਈ ਨਾੜ ਸਰਕੰਡੇ ਨੂੰ ਅੱਗ ਲਾ ਕੇ ਸਾੜ-ਫ਼ੂਕ ਦਿੱਤਾ। ਖੇਤਾਂ ਦੇ ਆਲੇ-ਦੁਆਲੇ ਦੇ ਸਾਰੇ ਰੁੱਖਾਂ ਤੋਂ ਬਿਜੜਿਆਂ ਦੇ ਆਲ੍ਹਣੇ ਧੂਹ-ਧੂਹਕੇ ਉਤਾਰੇ ਗਏ। ਬੇਜੁਬਾਨ, ਬੇਕਸੂਰ ਭੋਲੇ-ਭਾਲੇ ਬਿਜੜਿਆਂ ਦੇ ਤੀਲਾ-ਤੀਲਾ ਕਰਕੇ ਜੋੜੇ ਕੱਖਾਂ ਦੇ ਆਲ੍ਹਣੇ, ਤੀਲ੍ਹੋ-ਤੀਲ੍ਹ ਹੋ ਕੇ ਵੇਹਲੜ ਫਿਰੀ ਖੋਪੜੀ ਵਾਲਿਆਂ ਦੀ ਮੂਰਖਤਾਂ ਦੀ ਭੇਂਟ ਚੜ੍ਹ ਗਏ ਸਨ। ਪਰ ਇਸ ਛੂਤ ਰੋਗ ਦਾ ਹੱਲ ਫਿਰ ਵੀ ਨਾ ਹੋਇਆਂ । ਛੂਤ ਦਾ ਕਹਿਰ ਹੋਰ ਤੇਜ਼ੀ ਨਾਲ ਫੈਲ ਰਿਹਾ ਸੀ। ਪਿੰਡ ਵਿੱਚ ਦਸ ਬਾਰ੍ਹਾ ਮੋਤਾਂ ਵੀ ਹੋ ਚੁੱਕੀਆਂ ਸਨ। ਪਿੰਡ ਦੇ ਬਾਹਰ-ਬਾਹਰ ਸਰਕਾਰੀ ਹਸਪਤਾਲ ਵਿੱਚ ਲੰਬੀਆਂ-ਲੰਬੀਆਂ ਕਤਾਰਾ ਲੱਗੀਆਂ ਹੋਇਆਂ ਸਨ। ਡਾਕਟਰ ਨੂੰ ਸਿਰ ਖੁਰਕਣ ਦੀ ਵੀ ਵੇਲ ਨਹੀਂ ਸੀ। ਸ਼ਹਿਰੋ ਆਇਆਂ ਇੱਕ ਮੈਡੀਸਨ ਪ੍ਰਤੀਨਿਧ ਸਵੇਰ ਦਾ ਬੈਠਾ-ਬੈਠਾ ਅੱਕ ਚੁੱਕਾ ਸੀ। ਡਾਕਟਰ ਭੀਮ ਸਿੰਘ ਸੇਖੋਂ ਵਾਰ ਵਾਰ ਟੇਬਲ ਘੰਟੀ ਮਾਰ ਰਹੇ ਸਨ। ਪਰ ਹਸਪਤਾਲ ਦੇ ਚਪੜਾਸੀ, ਕਾਸ਼ੀ ਰਾਮ ਦਾ ਕੋਈ ਪਤਾਂ ਨਹੀਂ ਸੀ। ਦਰਵਾਜੇ ਕੋਲ ਖੜ੍ਹਕੇ ਸੇਖੋਂ ਸਾਹਬ ਨੇ ਪਰਚੀ ਕੱਟਣ ਵਾਲੇ ਛਿੰਦੇ ਨੂੰ ਅਵਾਜ਼ ਮਾਰੀ ‘ਤੇ ਕਿਹਾ, “ਕਾਕਾ ਛਿੰਦਰ, “ਪੁੱਤ ਬਣਕੇ ਇੱਕ ਮਿੰਟ ਇੱਥੇ ਆਈ,। ਛਿੰਦਾ ਡਾਕਟਰ ਕੋਲ ਆਕੇ ਅੱਖਾਂ ਮਲਣ ਲੱਗਾ। ਪੁੱਤ ਛਿੰਦੇ.., ਕੰਨਟੀਨ ਵਾਲੇ ਨੂੰ ਚਾਹ ਦੀ ਹਾਕ ਤਾਂ ਮਾਰੀ.. ਮਲਾਈ ਮਾਰਕੇ ਮਿੱਠਾ ਪੱਤੀ ਠੋਕ ਕੇ, ਸਵੇਰ ਦੀ ਸਾਲੀ ਖੋਪੜੀ ਫਟੀ ਜਾਂਦੈ।

-”ਜੀ ਡਾਕਟਰ ਸਾਹਬ….,

ਛਿੰਦਾ ਕੰਨਟੀਨ ਵਾਲੇ ਨੂੰ ਕਹਿੰਣ ਲਈ ਹਸਪਤਾਲ ਦੇ ਗੇਟ ‘ਚੋਂ ਬਾਹਰ ਨਿਕਲ ਗਿਆ। ਕਤਾਰ ਵਿੱਚ ਲੱਗੇ ਲੋਕ ਬਾਹਰ ਜਾਂਦੇ ਛਿਦਰ ਨੂੰ ਘੂਰੀ ਵੱਟ ਰਹੇ ਸਨ। ਸੱਤ ਅੱਠ ਮਿੰਟਾ ਬਾਦ ਗਦੇਲੇ ਘਸਮੈਲੇ ਨਿਕੜ ਜਿਹੇ ਕੱਪ ‘ਚ ਮੂਤ ਵਰਗੀ ਕਾਲੀ ਚਾਹ, ਸਿਰ ਖੁਰਕਦੇ ਕੰਨਟੀਨ ਵਾਲੇ ਮੁੰਡੇ ਨੇ ਟੇਬਲ ਤੇ ਪਟੱਕ ਦੇਣੇਂ ਮਾਰੀ। ਸਵੇਰ ਦਾ ਵਿਚਾਰਾ ਉਹ ਵੀ ਅੱਕਿਆ ਸੜਿਆ ਪਿਆ ਸੀ।

- ਕਾਕਾ ਇਹ ਚਾਹ ਏਂ ਜਾਂ ਕਾਲਾ ਬੱਤਾ।

- ਡਾਕਟਰ ਸਾਹਬ.. ਅੱਜ ਹੱਟੀ ‘ਤੇ ਕੰਮ ਬਥੇਰਾ ਏਂ। ਬਾਈ ਜੀ ਚਾਹ ਬਣਾ-ਬਣਾ ਧਰੀ ਜਾਂਦੇ ਨੇ, ‘ਤੇ ਮੈਂ ਦਵਾ ਦਵ ਵਰਤਾਈ ਜਾਂਦਾ ਹਾਂ। ਨਾਲੇ… ਡਾਕਟਰ ਸਾਹਬ  ਦੁੱਧ ਤਾਂ ਅੱਜ ਸਵੇਰ ਦਾ ਹੈ ਨੀ। ਬਾਈ ਜੀ ਸੁੱਕੇ ਪਾਉਡਰ ਨਾਲ ਹੀ ਡੰਗ ਟਪਾਉ ਕਰਦੇ, ਚਾਹ ਨੂੰ ਟੀ ਬਣਾਈ ਜਾਂਦੈ। ਹੁਣ ਅੰਗਰੇਜ਼ੀ ਸਮਝ ਕੇ, ਬਿਨਾ ਫੂਕਾਂ ਮਾਰੇ ਟੀ ਦੀਆਂ ਚੁਸਕੀਆਂ ਭਰ ਲਵੋ ਜਨਾਬ…! ਆਥਣੇ ਦੇਸੀ ਬਣਾ ਕੇ, ਉਬਲਦੀ ਪਤੀਲੇ ਤੋਂ ਲਾ ਦੇਆਗੇ।

- “ਚਲ ਕਾਕਾ… ਛੱਡ ਇਨ੍ਹਾਂ ਗੱਲਾ ਨੂੰ…,। “ਤੂੰ ਇਹ ਦੱਸ.. ਅੱਜ ਕਾਸ਼ੀ ਰਾਮ ਕਿੱਥੇ ਮਰਿਆਂ ਏ….! ਕਦ ਦਾ ਘੰਟੀ ਤੇ ਘੰਟੀ ਮਾਰੀ ਜਾਂਦਾ ਹਾਂ।

- ਡਾਕਟਰ ਸਾਹਬ.. ਉਹ ਤਾਂ ਅੱਜ ਛੁੱਟੀ ‘ਤੇ ਆ।

- “ਕਿਉਂ ਬਾਈ… ਉਸਨੂੰ ਵੀ..ਕੇ..,?  ਇਹ ਰੋਗ ਤਾਂ ਨੀ ਹੋ ਗਿਆ।

- ਨਹੀਂ ਸਾਹਬ.. ਉਸਦੀ ਬਹੂ ਨੂੰ ਹੋਇਆਂ ਏ।

- ‘ਤੇ ਫਿਰ.. ਉਹ ਉਸਨੂੰ ਹਸਪਤਾਲ ਕਿਉਂ ਨਹੀਂ ਲੈਕੇ ਆਇਆਂ।

- ਜੀ…. ਉਹ.. ਬਹੂ ਨੂੰ ਸ਼ਹਿਰ ਲੈ ਗਿਆ। ਪ੍ਰਾਈਵੇਟ ਹਸਪਤਾਲ ‘ਚ।

- “ਕਿਉਂ ਬਾਈ…?, “ਸਰਕਾਰੀ ਮੁਲਾਜ਼ਮ ਹੋ ਕੇ ਉਹ ਆਪਣੀ ਬਹੂ ਨੂੰ ਪ੍ਰਾਈਵੇਟ  ਡਾਕਟਰਾਂ ਕੋਲ ਕਿਉਂ ਦਿਖਾਉਂਦਾ ਫਿਰਦੈ।

- “ਡਾਕਟਰ ਸਾਹਬ.., “ਮਾਫ਼ ਕਰਨਾ ਛੋਟਾ ਮੂੰਹ ਵੱਡੀ ਗੱਲ, ਕੱਲ ਮੈਂ ‘ਤੇ ਬਾਈ ਰਾਤ ਨੂੰ ਉਨ੍ਹਾਂ ਦੇ ਘਰ ਗਏ ਸਾਂ ਉਸਦੀ ਬਹੂ ਦਾ ਪਤਾਂ ਲੈਣ। ਉਹ ਕਹਿ ਰਿਹਾ ਸੀ…? ਤੜਕੇ ਪਹਿਲੀ ਬੱਸ ‘ਤੇ ਸ਼ਹਿਰ ਜਾਣ ਲਈ। ਬਾਈ ਨੇ ਉਨ੍ਹਾਂ ਨੂੰ ਬਥੇਰਾ ਆਖਿਆਂ ਸੀ ਇੱਥੇ ਚੈਕਅੱਪ ਕਰਵਾ ਲਵੋ। ਪਰ..”ਕਾਂਵਾਂ ਦੇ ਆਖਿਆਂ ਵੀ ਕਦੇ ਢੱਗੇ ਮਰੇ ਨੇ !” ਉਸਨੇ ਬਾਈ ਦੀ ਇੱਕ ਨੀ ਸੁਣੀ..। “ਡਾਕਟਰ ਸਾਹਬ.., ਉਹ ਕਹਿ..ਰਿ..ਹਾ…ਸੀ….ਕਿ…  ?

-”ਕੀ ਕਹਿ ਰਿਹਾ ਸੀ.. ਕਾਸ਼ੀ ਰਾਮ… ?

- ਜੀ.. ਉਹ ਕਹਿ ਰਿਹਾ ਸੀ ਕਿ ਉਸਨੂੰ ਸਭ ਪਤੈ.. ਸ਼ਹਿਰੀ ਕੋਟ ਪੇਟ ਵਾਲੇ ਜਿੰਨਾ ਦੇ ਹੱਥ ‘ਚ ਬੈਗ ਹੁੰਦੈ, ਉਹ ਤੁਹਾਨੂੰ ਭਿੰਨ ਭਿੰਨ ਪ੍ਰਕਾਰ ਦੀ ਦਵਾ-ਦਾਰੂ ਦੇ ਮੁਫ਼ਤ ਨਾਮੁਨੇ ‘ਤੇ ਨਾਲ ਬਹੁਤ ਕੁਝ ਹੋਰ ਵੀ ਦੇ ਕੇ ਜਾਂਦੇ ਨੇ।

- “ਹੋਰ ਵੀ ਬਹੁਤ ਕੁਝ”..? ਮੈਂ ਕੁਝ ਸਮਝਿਆਂ ਨੀ..? ਨਾਲੇ ਕਾਕਾ..ਤੂੰ ਕਿਸ ਕੋਟ ਪੇਟ ਵਾਲਿਆਂ ਦੀ ਗੱਲ ਕਰਦੈ..?

-”ਜੀ…, ਅੱਜ ਵੀ.. ਬਾਹਰ ਬੈਠਾ ਇੱਕ ਕੋਟ ਪੇਟ ਵਾਲਾ ਪੁੱਛ-ਗਿੱਛ ਕੇਦਰ ਵਾਲੀ ਕੁੜੀ ਨਾਲ ਸਵੇਰ ਦਾ ਆਸ਼ਕੀ ਭੋਰਦਾ ਹੋਇਆਂ, ਤੁਹਾਡੇ ਬੁਲਾਵੇ ਦੀ ਉਡੀਕ ‘ਚ, ਤਿੰਨ ਵਾਰ ਚਾਹ ਪੀ ਚੁੱਕੈ।

- ” ਠੀਕ ਏ.. ਠੀਕ ਏ.. ਕਾਕਾ ਮੈਂ ਸਮਝੀਆਂ ਤੂੰ ਐਮ.ਆਰ ਦੀ ਗੱਲ ਕਰਦੈ। ਕੀ ਕਹਿੰਦਾ ਸੀ ਕਾਸ਼ੀ ਰਾਮ ਉਨ੍ਹਾਂ ਬਾਰੇ..?

- “ਜਨਾਬ…, “ਉਹ ਕਹਿੰਦਾ ਸੀ, ਉਸ ਤੋਂ ਕੁਝ ਨੀਂ ਲੁਕਿਆ। ਤੁਹਾਡੇ ਕੋਲ ਨਿੱਤ ਨਵੀਆਂ-ਨਵੀਆਂ ਕੰਪਨੀਆਂ ਦੇ ਬੰਦੇ ਆਉਂਦੇ ਜਾਂਦੇ ਆ। ਜਿਹੜਾ ਤੁਹਾਡੀ ਜੇਬ ਗਰਮ ਕਰ ਜਾਂਦੈ, ਤੁਸੀਂ ਓਦੀ ਦਾਰੂ-ਬੂਟੀ ਲਿਖਣ ਲਗਦੇ ਓ। ਚੰਗੀ ਕੰਪਨੀ ਦੀ ਦਵਾ-ਦਾਰੂ ਤੁਸੀ ਕਦੇ ਲਿਖੀ ਨੀਂ।  ਨੋਟਾਂ ਦੇ ਖੁੱਲ੍ਹੇ ਗੱਫੇ ਮਾਰਦੇ ਤੁਸੀ ਗਰੀਬਾ ਨੂੰ ਭੁੱਲ ਗਏ ਓ। ਭੋਲੀ ਗਰੀਬੜੀ ਆਦਮ ਜ਼ਾਤ ਨੂੰ ਕੀ ਪਤੈਂ…? ਜਿੱਥੇ ਉਨ੍ਹਾਂ ਦਾ ਸੌ ਨਾਲ ਸਰਦੈ, ਉੱਥੇ ਉਨ੍ਹਾਂ ਦਾ ਪੰਜ ਸੌ ਲੱਗ ਜੂ।

“ਡਾਕਟਰ ਸਾਹਬ.. ਗੁੱਸਾ ਨਾ ਕਰੀਓ, ਕਾਸ਼ੀ ਰਾਮ ਸੱਚ ਕਹਿੰਦੈ.. ਚੱਲਦੇ ਘਰਾਂ ਦਾ ਤਾਂ ਚਲੋ ਸਰਦੈ। ਪਰ ਇੱਟਾਂ ‘ਚ ਖੂਨ ਪਸੀਨਾ ਤਾਂ ਗਰੀਬਾਂ ਦਾ ਹੀ ਹੁੰਦੈ। ਵਿਚਾਰੇ ਗਰੀਬੜੇ ਰੋਗੀ.. ਇਹ ਨਜਾਇਜ ਬਿੱਲ ਕਿੱਥੋਂ ਭਰਨ..?ਪਿੰਡ ਵਾਲੇ ਵਾਕਿਆ ਹੀ ਬਿਜੜਿਆਂ ਦੀ ਤਰ੍ਹਾਂ ਭੋ..ਲੇ.. ਆ.. .. ਬੇ..ਕ..ਸੂ..ਰ… .. ਆ… ..!

- “ਬਸ.. ਕਰ.. ਬਸ.. ਕਰ.. ਕਾਕਾ.., ਹੋਰ ਕੁਝ ਨਾ ਬੋਲ।  ਡਾਕਟਰ ਭੀਮ ਸਿੰਘ ਸੇਖੋਂ ਨੇ ਪਾਸਾ ਵੱਟ ਲਿਆ ‘ਤੇ ਠੰਡੀ ਚਾਹ, ਇੱਕ ਘੁਟ ‘ਚ ਹੀ ਪੀ ਗਿਆ।

ਚਪੜਾਸੀ ਦੀਆਂ ਖਰੀਆਂ ‘ਤੇ ਸੱਚੀਆਂ ਗੱਲਾਂ, ਕੰਨਟੀਨ ਵਾਲੇ ਮੁੰਡੇ ਦੇ ਮੂੰਹ ‘ਚੋਂ ਸੁਣ ਕੇ, ਖੁਦਗਰਜ਼ ਡਾਕਟਰ ਦੇ ਮੂੰਹ ਤੇ ਤਰੇਲੀ ਆ ਗਈ। ਇਸ ਪੇਚੀਦਾ ਵਿਅੰਗ ਦਾ ਉਸ ਕੋਲ ਕੋਈ ਸੰਭਾਵਿਤ ਉੱਤਰ ਨਹੀਂ ਸੀ। ਨਿਰ- ਉੱਤਰ ਹੋਏ ਡਾਕਟਰ ਨੂੰ ਕੁਝ ਕੁ ਪਲ ਲਈ ਇਜ ਲੱਗਾ ਜਿਵੇਂ  ਉਸਦੀ ਮੁੱਠੀ ‘ਚ ਰੱਖੀ ਹੋਈ, ਕੋਈ ਬਹੁ-ਮੁੱਲੀ ਚੀਜ਼ ਰੇਤ ਦੇ ਕਿਰਨ ਵਾਗ ਕਿਰ ਗਈ ਹੋਵੇ। ਤੜਕੇ ਤੋਂ ਹਸਪਤਾਲ ਦੇ ਵਿਹੜੇ ‘ਚ ਬੈਠੇ ਮੈਡੀਸਨ ਪ੍ਰਤੀਨਿਧ ਨੂੰ ਭੁੱਲ ਕੇ, ਹੁਣ ਉਹ ਅਗਲੇ ਮਰੀਜ਼ਾਂ ਨੂੰ ਵੇਖਣ ਵਿੱਚ ਰੁੱਝ ਗਿਆ। ਸ਼ਾਇਦ…ਆਪਣੇ ਵਿਗੜੇ ਅਕਸ ‘ਤੇ ਡਾਵਾਡੋਲ ਸਥਿਤੀ ਨੂੰ ਬਹਾਲ ਕਰਨ ਦੇ ਲਈ….?

ਲੀਰਾਂ ਵਾਲੀ ਖਿੱਦੋ
ਕੰਡਿਆਂ ਵਾਲੀਆਂ ਤਾਰਾ ਦੇ ਲਾਗੇ, ਮੈਲੇ ਕੁਚੇਲੇ ਕੱਪੜਿਆਂ ‘ਚ, ਲੀਰੋ ਲੀਰ ਹੋਈ ਚੁੰਨੀ ਨਾਲ, ਆਪਣਾ ਮੂੰਹ  ਲਕਾਉਣ ਦੀ ਕੋਸ਼ਿਸ਼ ਕਰਦੀ ਲਾਜੋ, ਪੱਬਾ ਦੇ ਭਾਰ ਬੈਠੀ, ਹਵਾਈ ਅੱਡੇ ‘ਚੋˆ ਉਡਦੇ ਲਹਿੰਦੇ ਜਹਾਜ਼ਾ ਵੱਲ ਤੱਕ ਰਹੀ ਸੀ।  ਆਪਣੀ ਲੁਟ ਚੁੱਕੀ ਪਤ ‘ਤੇ ਸਦਾ ਲਈ ਵਿਛੋੜਾ ਦੇ ਗਈ ਰੱਬ ਵਰਗੀ ਮਾਂ ਦੇ ਵਿਯੋਗ ਵਿੱਚ। ਸਰਹੱਦ ਦੇ ਦੂਜੇ ਪਾਸੇ, ਨਵੇਂ ਰਾਹਾ ਦੀ ਭਾਲ ਵਿੱਚ ਨਿਕਲ ਚੁੱਕੇ ਆਪਣੇ ਸਾਥੀ ਦੇ ਵਿਯੋਗ ਵਿੱਚ। ਲਾਜੋ ਦਾ ਸਾਥੀ ਉੱਚਾ-ਲੰਮਾ,ਗੋਰਾ ਨਿਸ਼ੋਹ ਅਤੇ ਸੋਹਣਾ ਸੁਨੱਖਾ, ਮੁੱਛ ਫੁੱਟ ਗੱਬਰੂ, ਨੱਥੂ ਬਾਣੀਏ ਦਾ ਮੁੰਡਾ ਦਲੀਪਾ ਸੀ। ਜੋ ਪਿੰਡ ਦੀ ਸੱਥ ‘ਚ ਸੌਦੇ ਦੀ ਦੁਕਾਨ ਕਰਦਾ ਸੀ। ਭੋਲਾ ਸੀ। ਲਾਜੋ ਦੇ ਪਿਆਰ ‘ਚ ਉਸਨੇ ਦੁਕਾਨ ਅੱਧੀ ਕਰ ਲਈ ਸੀ। ਅਸਲ ਵਿੱਚ ਉਸਦੇ ਬਾਹਰ ਜਾਣ ਦੀ ਵਜਾ ਹੀ ਲਾਜੋ ਸੀ। ਜਦ ਲਾਜੋ  ਗੁੱਡੇ-ਗੁੱਡੀਆਂ ਦੀ ਖੇਡ ‘ਚੋਂ ਬਾਹਰ ਨਿਕਲੀ ਤਾਂ ਉਸਨੂੰ ਹੋਸ਼ ਆਇਆ। ਬਹੁਤ ਵਿਲਕੀ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਅਸਲ ਵਿੱਚ,ਕਾਲਜ ਦੇ ਦਿਨਾ ‘ਚ ਲਾਜੋ ਦਾ ਕੱਚਾ ਹੁਸਨ ਫੁੱਲਾ ਦੇ ਨਾਲ ਲੱਟਕਦੀ ਕਲੀ ਦੀ ਡੋਡੀ ਵਰਗਾ ਸੀ। ਜੋ ਖੁੱਲ ਕੇ ਖਿਲਣਾ ਚਾਹੁੰਦੀ ਸੀ। ਜਵਾਨੀ ਦੇ ਜੋਸ਼ ਕਾਰਨ  ਲਾਜੋ ਨੂੰ ਆਪਾ ਪਾਣੀ ਦੇ ਉਛਾਲ ਵਾਂਗ ਕੰਢਿਆਂ ਤੋਂ ਬਾਹਰ ਹੁੰਦਾ ਪ੍ਰਤੀਤ ਹੁੰਦਾ ਸੀ। ਉਸਦੀ ਉਪਜਾਊ ਦੇਹੀ ਤੇ ਕਈ ਜਵਾਲਾਮੁੱਖੀ ਫੱਟਦੇ ਸਨ।  ਜਵਾਲਾਮੁਖੀ ਦੀ ਤਪਨ ਨੂੰ ਠੰਡਾ ਕਰਨ ਦੇ ਲਈ ਉਸ ਨੂੰ  ਡੂੰਘੀ ਸਾਂਝ ਦੀ ਲੋੜ ਸੀ। ਇੱਕ ਦਿਨ ਨਾਲ ਪੜ੍ਹਦੇ ਦਲੀਪੇ ਨੇ ਲਾਜੋ ਨੂੰ ਆਪਣੇ  ਪਿਆਰ ਦਾ ਇਜ਼ਹਾਰ ਕਰਦੇ ਹੋਏ, ਉਸਨੂੰ ਜੀਵਨ ਸਾਥੀ ਬਣਨ ਦਾ ਨਿਮੰਤ੍ਰਣ ਦਿੱਤਾ।  ਲਾਜੋ ਨੇ ਇਸ ਨਿਮੰਤ੍ਰਣ ਨੂੰ ਖੁਸ਼ੀ ਨਾਲ ਕਬੂਲਿਆ। ਦਲੀਪੇ ਦਾ ਪਿਆਰ ਸੱਚਾ ਸੀ। ਪਰ ਲਾਜੋ ਨੂੰ ਤਾਂ ਉਸਦੇ ਝਾਂਸੇ ‘ਚ ਖੁਦਬਖੁਦ ਫਸੇ ਮੁਰਗੇ ਤੋਂ ਸੋਨੇ ਦੇ ਆਂਡੇ ਘਰ ਆਉਂਦੇ ਨਜ਼ਰ ਆਉਣ ਲੱਗੇ ਸਨ।  ਸਮਾਂ ਆਪਣੀ ਰਫ਼ਤਾਰ ਚੱਲਦਾ ਗਿਆ। ਪਰ ਸਮੇਂ ਦੇ ਇਸ ਗੇੜ ਨਾਲ ਲਾਜੋ ਦੀ ਲਾਲਚ ਤੇ ਭੁੱਖ ਹੋਰ  ਚਮਕਦੀ ਗਈ। ਪਲ-ਪਲ ਲਾਜੋ ਦੇ ਬਦਲਦੇ ਨਜ਼ਰੀਏ ਨੇ, ਦਲੀਪੇ ਨੂੰ ਸ਼ਰਾਬੀ ਬਣਾ ਦਿੱਤਾ ਸੀ। ਉਹ ਅੰਦਰੋਂ-ਅੰਦਰੀ ਟੁਟ ਚੁੱਕਾ ਸੀ। ਘਰ ਵਾਲਿਆਂ ਨੇ ਉਸਨੂੰ, ਲਾਜੋ ਦੇ ਚੱਕਰ ‘ਚੋਂ ਕੱਢਣ ਲਈ, ਬਾਹਰ ਜਾਣ ਲਈ ਮਨਾ ਲਿਆ। ‘ਤੇ ਉਹ ਖੁੱਲ੍ਹੇ ਅੰਬਰਾਂ ‘ਚ, ਬੇਗਾਨੇ ਵਤਨ ਵੱਲ ਉਡਾਰੀਆ ਮਾਰ ਗਿਆ। ਹਵਾਈ ਅੱਡੇ ਦੀ ਹੱਦ ‘ਤੇ ਪਾਰਕਿੰਗ ਵਾਲੇ ਲੁੱਕਵੇ ਜਿਹੇ ਕੋਨੇ ਤੇ, ਕੰਡਿਆਂ ਵਾਲੀਆਂ ਤਾਰਾਂ ਦੇ ਲਾਗੇ ਬੈਠੀ ਲਾਜੋ, ਹਾਲੇ ਵੀ ਹੰਝੂਆਂ ਲੱਦੀ ਬਿਰਹਾ ਮਾਰੀ ਸੰਤਾਪ ਦੇ ਹੋਕੇ ਲੈ ਰਹੀ ਸੀ। ਰਾਖੀ ਕਰਦੇ ਪੁਲਸੀਏ ਲਾਜੋ ਨੂੰ ਪਾਗਲ ਸਮਝ ਕੇ, ਸ਼ਰਾਬ ਦੇ ਨਸ਼ੇ ਵਿਚ ਟੁੰਨ ਆਪਣੀ ਪੁਲਸੀਆ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ, ਉਸਨੂੰ  ਜੋ  ਮੂੰਹ ‘ਚ ਆਇਆ ਭਾਂਤ- ਭਾਂਤ ਬੋਲ ਕੁਬੋਲ ਬੋਲਦੇ ਰਹੇ। ਦਿਨ ਤੋਂ ਰਾਤ ਹੋ ਗਈ। ਠੰਢ ਕਾਰਣ ਉਸਦਾ ਸ਼ਰੀਰ ਆਕੜ ਗਿਆ ਸੀ। ਪਰ ਲਾਜੋ ਟੱਸ ਤੋ ਮੱਸ  ਨਾ ਹੋਈ। ਲਾਜੋ ਨੂੰ ਭਜਾਉਣ ਲਈ ਇੱਕ ਪੁਲਸੀਏ ਨੇ ਬਾਂਸ ਵਾਲਾ ਡੰਡਾ ਉਸ ਵੱਲ ਘੁਮਾਇਆ। ਲਾਜੋ ਡਰ ਗਈ ‘ਤੇ ਇੱਕ ਦਮ ਪਿੱਛੇ ਨੂੰ ਪਲਟੀ। ਡੰਡਾ ਉਸਦੇ ਸਿਰ ਤੇ ਜਾ ਲੱਗਾ। ਅੱਧ ਬੇਸੁਰਤ ਹੋਈ, ਉਹ ਬੋਲਣ ਲੱਗੀ, “ਮਾਂ…….ਮਾਂ……ਮੈਨੂੰ ਮਾਫ ਕਰ ਦੇ…. ਮੇਰੀ ਪਿਆਰੀ ਮਾਂ……, ਕਾਸ਼ ਮੈਂ ਤੇਰਾ ਕਹਿਣਾ ਮੰਨ ਲੈਂਦੀ…. ਮਾਂ….. ਮੈਨੂੰ ਮਾਫ ਕਰ ਦੇ……..ਮੇਰੀ ਪਿਆਰੀ ਮਾਂ…… ਮੈਨੂੰ ਆਪਣੀ ਗਲਤੀ ਸੁਧਾਰਨ ਦਾ ਇੱਕ ਮੌਕਾ ਤਾਂ ਦਿੰਦੀ…. ਮਾਂ……ਮੇਰੀ ਪਿਆਰੀ ਮਾਂ…..” ਬੋਲਦੀ-ਬੋਲਦੀ ਲਾਜੋ ਚੁੱਪ  ਕਰ ਗਈ। ‘ਤੇ ਸੋਚਾਂ ‘ਚ ਖੁਬੀ ਉਹ, ਉਸ ਮੰਦਭਾਗੀ ਸ਼ਾਮ ਨੂੰ ਯਾਦ ਕਰਨ ਲੱਗੀ,  ਜਦ ਉਹ ਦਲੀਪੇ  ਨਾਲ  ਮੋਟਰਸਾਈਕਲ ਦੇ ਪਿੱਛੇ ਗਲਵੱਕੜੀ ਪਾਕੇ ਬੈਠੀ, ਆਪਣੇ ਘਰ ਆਈ ਸੀ। ਤਰਕਾਲਾਂ ਦੇ ਸੁਰਮਈ ਹਨੇਰੇ  ਭਰੀ ਉਹ ਮੰਦਭਾਗੀ ਸ਼ਾਮ, ਜਦ ਕਾਲੀ ਜੇਹੀ ਚਾਦਰ ਤਾਨੇ  ਹੋਏ ਪਿੰਡ ਦੀਆਂ ਗਲੀਆਂ ‘ਚ  ਸਨਾਟਾ ਛਾਇਆ ਹੋਇਆ ਸੀ। ਸਰਦੀਆਂ ਦੇ ਦਿਨ ਸਨ।  ਡੁੱਬਦੇ ਸੂਰਜ ਦੀ ਮੱਧਮ-ਮੱਧਮ ਚਾਨਣੀ ਵਿੱਚ, ਧੁੰਦ ਨੂੰ ਚੀਰਦੀ ਹੋਈ ਮੋਟਰਸਾਈਕਲ ਦੀ ਤੇਜ ਰੌਸ਼ਨੀ ਘਰ ਦੇ ਦਰਵਾਜੇ ਕੋਲ ਆਕੇ ਬੰਦ ਹੋਈ ਸੀ। ਮਾਂ ਸਾਨੂੰ  ਛੱਤ ਤੇ ਖੜ੍ਹੀ ਵੇਖ ਰਹੀ ਸੀ।  ਮੇਰੇ ਅੰਦਰ ਵੜਦਿਆ ਹੀ ਮਾਂ ਨੇ ਬਾਹਰਲੇ ਵਿਹੜੇ ਦੀ ਬੱਤੀ ਜਗ੍ਹਾ ਦਿੱਤੀ ਸੀ। ਕੋਲੇ ਆਉਂਦਿਆ ਹੀ ਗੁੱਸੇ ਵਿੱਚ ਲਾਲ ਸੁਰਖ ਹੁੰਦੀ, ਉਹ ਬੋਲੀ….., -“ਧੀਏ ਕੁੜੀਆਂ ਲੀਰਾਂ ਦੀ ਖਿੱਦੋ ਵਾਗ ਹੁੰਦੀਆ ਨੇ।  ਜਦ ਤੱਕ ਇਹ ਖਿੱਦੋ ਪੂਰੀ ਐ, ਘਰ ਦੀ ਇੱਜ਼ਤ ਘਰ ਵਿੱਚ ਐ। ਪਰ ਜੇ ਇਹ ਖਿੱਦੋ ਉਧੜ ਜਾਵੇ, ਤਾਂ ਆਬਰੂ ਖਿੱਦੋ ਦੀ ਤਰ੍ਹਾਂ ਲੀਰੋ-ਲੀਰ ਹੋ  ਜਾਂਦੀ ਐ।  ਬਸ.. ਬਚਦੀ ਹੈ ਤਾ ਸਿਰਫ ‘ਤੇ ਸਿਰਫ …ਸ਼ਰਮਿੰਦਗੀ। ਕਿਤੇ ਇੰਝ ਨਾ ਹੋ ਜੇ  ਧੀਏ…?  ਕੋਈ  ਬੇਗਾਨਾ ਇਸ ਖਿੱਦੋ ਨੂੰ ਨਾ ਉਧੇੜਦੈ। ਲੜਕੀ ਦੀ ਇਜ਼ਤ ਸ਼ੀਸ਼ੇ ਦੀ ਤਰ੍ਹਾਂ ਹੁੰਦੈ। ਜੇ ਗਲਤੀ ਨਾਲ ਵੀ ਇਸ ‘ਤੇ ਝਰੀਟ ਆ ਜਾਵੇ ਤਾਂ ਕੋਈ ਇਸ ਦਾਗੀ ਸ਼ੀਸ਼ੇ ਨੂੰ ਪਸੰਦ ਨਹੀਂ ਕਰਦੈ।

‘‘ਧੀਏ ਕਿਉਂ ਜਿੰਦ ਰੋਲ ਰਹੀ ਐ ? ਸਿਆਣੀ ਬਣ..,  ਭੁੱਲ  ਜਾ ……ਉਸਨੂੰ……।‘‘

-‘‘ਮਾਂ ਤੂੰ ਗਲਤ ਸੋਚ ਰਹੀ ਐ । ਉਹ ਮੈਨੂੰ ਚਾਹੁੰਦੈ.., ਪਰ ਮੈਂ ਨ੍ਹੀ …….

-‘‘ਫਿਰ ਤੂੰ…….ਉਸ ਨਾਲ…..ਇੰਝ…… ‘‘

-‘‘ਮਾਂ, ਅੱਜ ਕੱਲ ਦਾ ਫੈਸ਼ਨ ਐ, ਜਮਾਨਾ ਮਾਡਲ ਬਣ ਚੁੱਕਾ ਐ।  ‘ਤੇ ਤੁਸੀ ਪਿੱਛੇ ਰਹਿਣ ਦੀਆਂ ਗੱਲਾਂ ਕਰਦੇ ਓ। ਅੰਬ ਖਾਣ ਵਾਲੇ, ਗਿੱਟਕਾਂ ਦੀ ਗਿਣਤੀ ਕਦੇ  ਨ੍ਹੀ ਕਰਦੇ। ਤੈਨੂੰ ਵੰਨ-ਸੁਵੰਨੇ ਤੋਹਫੇ ਘਰ ਆਉਦੇ ਚੰਗੇ ਨੀ ਲੱਗਦੇ ? ‘‘ “ ਭੋਲੀਏ ਮਾਂਵੇ, ਤੁਸੀ ਇਸ ਖਿੱਦੋ ਦੇ ਅਨਜ਼ਾਮ ਤੋਂ ਸੁਰਖਰੂ ਹੋ ਜਾਓ।  ਹੁਣ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਐ।  ਵਿਗਿਆਨਿਕ ਸੋਚ ਦਾ ਯੁਗ ਹੈ। ਲੀਰਾਂ ਦੀ ਖਿੱਦੋ ਹੁਣ ਇੰਝ ਨਹੀਂ ਉਧੜਦੀ।

ਬਦਲਦੇ ਹਾਲਾਤਾਂ ਵੱਲ ਵੇਖ, ਮਾਂ ਧੁਰ ਅੰਦਰੋਂ ਕੰਬ ਉੱਠੀ ਸੀ। ਦਿਲ ਚੀਰਵੇਂ  ਭਾਂਤ-ਸੁਭਾ ਤੇ ਖਿਆਲ ਖੌਫ਼ ਬਣਕੇ ਮਾਂ ਦੇ ਤੜਫਦੇ ਹਿਰਦੇ ‘ਚ ਵਾਰ-ਵਾਰ ਉਡਾਰੀਆਂ ਲਗਾਉਣ ਲੱਗੇ ਸਨ। ਭਰੀ ਪੀਤੀ ਉਹ ਅੰਦਰੋ-ਅੰਦਰੀ ਕੁੜ੍ਹਣ ਲੱਗੀ ਸੀ। ਰੂਹ ਅੰਦਰੋ- ਅੰਦਰੀ ਬਿਲਕ ਰਹੀ ਸੀ। ਸਿਸਕੀਆਂ ਭਰਦੀ ਮਾਂ ਭੁੰਜੇ ਹੀ ਬੈਠ ਗਈ ਸੀ।

ਮੈਂ ਪਤਾ ਨਹੀਂ ਕਿਉਂ ਮਾਂ ਦੇ ਬੋਲਾ ਤੋਂ ਲਾਚੜ ਗਈ। ਕਮਰੇ ‘ਚ ਵੜ੍ਹਦੇ ਹੀ ਗੁੱਸੇ ‘ਚ ਦਰਵਾਜਾ ਪਟਕ ਦੇਣੇ ਬੰਦ ਕਰ ਲਿਆ। ‘ਤੇ ਟੈਲੀਵੀਜ਼ਨ ਔਨ ਕਰ  ਕੇ ਗੀਤ ਸੁਣਨ ਲੱਗੀ।  ਚੱਲ ਰਹੇ ਗੀਤ ਦੇ ਬੋਲ ਸਨ – “ਤੇਰਾ ਯਾਰ ਕੁੜੇ ਚੌਰਾਹੇ ‘ਚ ਖੜ੍ਹਾ ਉਡੀਕਦਾ, ਨੀ ਅਣਭੋਲ ਅੱਲੜ੍ਹ ਕੁਵਾਰੀਏ।”

ਮਾਂ ਨੂੰ ਗੀਤ ਦੇ ਇਹ ਬੋਲ, ਅਸ਼ਲੀਲ ਲੱਗ ਰਹੇ ਸਨ। ਪਤਾ ਨਹੀਂ ਕਿਉਂ….? ਸੂਲਾ ਵਾਲੀਆਂ ਤਾਰਾ ਵਾਂਗ ਚੁਭ ਰਹੇ ਸਨ। ਉਸਦੀ ਲਹੂ-ਲੁਹਾਣ ਹੁੰਦੀ ਕਾਇਆ ਪੀੜ ਨਾਲ ਬਿਲਕ ਰਹੀ ਸੀ। ਸੰਤਾਪ ਵਿੱਚ ਛੱਲਣੀ- ਛੱਲਣੀ ਹੋਇਆ ਵਜੂਦ ਤੜਫ ਰਿਹਾ ਸੀ। ਵਾਰ-ਵਾਰ ਉਹ ਮੈਨੂੰ ਟੈਲੀਵੀਜ਼ਨ ਬੰਦ ਕਰਨ ਲਈ ਕਹੇ ਰਹੀ ਸੀ। ਪਰ ਮੈਂ ਮੂਰਖ ਨੇ ਗੁੱਸੇ ‘ਚ ਉਸਦੀ ਇਕ ਨਾ ਸੁਣੀ। ਮਾਂ ਦੀ ਅਵਾਜ਼ ਵਿੱਚ ਇੱਕ ਦਰਦ ਸੀ। ਉਹ ਪੂਰਾ ਤਾਣ ਲਗਾ ਕੇ ਬੋਲ ਰਹੀ ਸੀ – ਸ਼ਰਮ ਕਰੋ ਅੱਣਖਾ ਵਾਲਿਓ……, ਸ਼ਰਮ ਕਰੋ ਇੱਜ਼ਤਾਂ ਵਾਲਿਓ….., ਲਿਖਾਰੀ ‘ਤੇ ਗਵਾਇਓ….., ਤੁਸੀ ਘਰ-ਘਰ ਦੀ ਇੱਜ਼ਤ ਬੋਲੀ ਤੇ ਲੱਗਾ ਦਿੱਤੀ ਐ। ਜੇ ਇੰਝ ਈ ਚਲਦਾ ਰਿਹਾ ਤਾਂ ਬਹੁਤ ਜਲਦ  ਹਰ ਘਰ ਦੀ ਇੱਜ਼ਤ ਮੇਰੇ ਘਰ ਦੀ ਇੱਜ਼ਤ ਵਾਗ ਨਿਲਾਮ ਹੋਵੇਗੀ। ਬਚਦੇ ਅੱਣਖਾ ਵਾਲਿਓ ਤੁਸੀ ਵੀ ਨ੍ਹੀ। ਅਚਾਨਕ  ਮਾਂ ਦੇ ਦਿਲ ਵਿੱਚ ਤੇਜ਼ ਪੀੜ ਉਠੀ। ਇੰਝ ਲੱਗਦਾ ਸੀ ਜਿਵੇਂ ਉਸਦੇ ਦਿਲ ਤੇ ਕੋਈ ਪੂਰਾ ਤਾਣ ਲਗਾਕੇ ਦੁਰਮਟ ਨਾਲ ਵਾਰ ਕਰ ਰਿਹਾ ਹੋਵੇ। ਪੀੜ ਨਾਲ ਵੇਲਦੀ-ਵੇਲਦੀ ਮਾਂ ਭੁੰਜੇ ਹੀ ਲੇਟ ਗਈ। ਵਿਹੜੇ ‘ਚ ਲੇਟੀ ਮਾਂ ਦੇ ਦਿਲ ਦੀ ਧੜਕਣ ਦੀ ਅਵਾਜ਼ ਘੱਟ ਹੁੰਦੀ-ਹੁੰਦੀ ਰੁਕ ਚੁੱਕੀ ਸੀ। ਮਰਨ ਤੋਂ ਪਹਿਲਾਂ ਮਾਂ ਬਹੁਤ ਵਿਲਕੀ, ਟੁੱਟਦੇ ਹਫ਼ਦੇ ਸਾਹਾਂ ਦੇ ਅਖੀਰ ਤਕ।

ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!
ਦੋਸਤੋ…! ਲੇਖ ਦਾ ਸਿਰਲੇਖ ਪੜ੍ਹਕੇ ਦਿਲ ਨੂੰ ਮਿਲਦੀ ਹੈ ਨਾ ਠੰਡਕ। ਪਰ ਅਸਲ ਵਿੱਚ ਸ਼ਾਤੀ ‘ਤੇ ਪਿਆਰ, ਕੱਟੜਪੂਣੇ ਦੀ ਭੇਟ ਚੜ੍ਹ ਚੁੱਕਾ ਹੈ। ਤੇ ਬਚੀ ਉਨੱਤੀ, ਉਹ ਇੱਕ ਬੁਝਾਰਤ ਬਣ ਕੇ ਰਹੇ ਗਈ ਹੈ। ਸਭ ਸਾਧਨ ‘ਤੇ ਦਿਮਾਗ ਹੁੰਦੇ ਹੋਏ ਵੀ ਅਸੀ ਪੂਰੀ ਤਰ੍ਹਾਂ ਵਿਦੇਸ਼ਾਂ ਤੇ ਮੁਹਤਾਜ ਬਣ ਚੁੱਕੇ ਹਾਂ। ਅਸਲ ਵਿੱਚ ਅਸੀ ਆਪਣੇ ਦੇਸ਼ ਦੀ ਨਿਹਾਰ ਬਦਲਣਾ ਹੀ ਨਹੀ ਚਾਹੁੰਦੇ। ਜਿੰਨਾ ਹੈ, ਜਿਸ ਤਰ੍ਹਾਂ ਦਾ ਹੈ, ਇਸ ਵਿੱਚ ਹੀ ਸੰਤੁਸ਼ਟ ਹਾਂ। ਕਿੰਨੀ ਸ਼ਰਮ ਦੀ ਗੱਲ ਹੈ। ਪਤਾ ਨਹੀਂ ਕਿਉਂ ਬਾਹਰਲੇ ਮੁਲਕਾਂ ਵੱਲ ਵੇਖ ਕੇ ਸਾਨੂੰ ਭੋਰਾ ਰੀਸ ਨਹੀਂ ਆੳਂੁਦੀ। ਇਸ ਧਰਤੀ ‘ਤੇ ਹਰ ਜੀਵ ਨੇ ਜੀਣਾ ਸਿੱਖਿਆਂ ਹੈ। ਆਪਣੀ ਇੱਕ ਵੱਖਰੀ ਹੋਂਦ ਕਾਇਮ ਕੀਤੀ ਏ। ਪਰ ਸਿਰਫ ਮਨੁੱਖ ਜੂਨੀ ਹੀ ਪੂਰਨ, ਸਰਵਸ਼੍ਰੇਸਟ, ਸ਼ਕਤੀਮਾਨ,‘ਤੇ ਬੁੱਧੀਮਾਨ ਹੈ। ਜਾਂ ਇੰਜ ਕਹਿ ਲਵੋ ਕੀ ਦੂਜੇ ਜੀਵਾਂ ਦੇ ਮੁਕਾਬਲੇ ਮਨੁੱਖ ਹੀ ਇੱਕ ਅਜਿਹਾ ਪ੍ਰਾਣੀ ਹੈ। ਜਿਸ ਕੋਲ ਮਾਇਡ ਬਲੋਈਗ ਦਿਮਾਗ ਹੈ। ਸੋਚਨ ਸਮਝਣ ਦੀ ਜ਼ਬਰਦਸਤ ਸ਼ਕਤੀ ਹੈ। ਇੱਕ ਸਮਾਂ ਸੀ ਜਦ ਮਨੁੱਖ ਆਪਣੇ ਅਨੁਸਾਰ, ਆਪਣਾ ਆਲਾ-ਦੁਆਲਾ ਬਦਲ ਲੈਂਦਾ ਸੀ। ਪਰ ਪਤਾ ਨਹੀਂ ਕਿਉ..? ਹੁਣ ਅਜਿਹਾ ਨਹੀਂ। ਅਜੋਕਾ ਸਮਾਂ ਬਿੱਲਕੁਲ ਉਲੱਟ ਹੁੰਦਾ ਜਾ ਰਿਹਾ ਹੈ। ਹੁਣ ਮਨੁੱਖ ਆਲੇ-ਦੁਆਲੇ ਅਨੁਸਾਰ, ਆਪਣੇ ਆਪ ਨੂੰ ਢਾਲ ਰਿਹਾ ਹੈ। ਇਹ ਕਿੱਥੋਂ ਤੱਕ ਸਹੀ ਹੈ। ਇਸਦਾ ਫੈਂਸਲਾ ਕੌਣ ਕਰੁ…? ਸਾਡੇ ਦੇਸ਼ ਦੀ ਅਵਾਮ ਜਾਂ ਫਿਰ ਸਾਡੇ ਸੁੱਤੇ ਹੋਏ ਆਗੂ। ਸੋਚਣ ਵਾਲੀ ਗੱਲ ਇਹ ਹੈ ਕੀ ਜੀਂਦੇ ਤਾਂ ਪਸ਼ੂ ਵੀ ਨੇ। ਫਿਰ ਮਨੁੱਖ ‘ਤੇ ਜਾਨਵਰਾ ‘ਚ ਫਰਕ ਕੀ…? ਆਦਮੀ ਨਿੱਜੀ ਸਵਾਰਥ,ਘਰ ਪਰਿਵਾਰ ਲਈ ਸਾਰੀ ਉਮਰ ਸੰਘਰਸ਼ ਕਰਦਾ ਰਹਿੰਦੈਂ। ਬਾਲ ਪਰਿਵਾਰ,ਘਰ ਜ਼ਮੀਨ,ਵੱਧਦਾ ਪੈਂਸਾ ਕਿਸਨੂੰ ਚੰਗਾ ਨਹੀਂ ਲੱਗਦਾ। ਪਰ ਇਸ ਚੱਕਰਵਿਉ ‘ਚੋ ਬਾਹਰ ਨਿੱਕਲ ਕੇ ਸਾਨੂੰ ਆਪਸ ਵਿੱਚ ਜੋੜਨ ਵਾਲੀ, ਇੱਕ ਦਾਇਰੇ ‘ਚ ਬੰਨਣ ਵਾਲੀ ਮਾਤ ਭੂਮੀ ਲਈ ਸੋਚਣ ਸਮਝਣ ਦੀ ਵਿਹਲ ਕੱਦ ਮਿਲੇਗੀ। ਆਪਣੇ ਦੇਸ਼,ਸ਼ਹਿਰ,ਪਿੰਡ ਦੀ ਲਗਾਤਾਰ ਵੱਧ ਰਹੀ ਮੰਦਾਹਾਲ ਦੁਰਗਤੀ ਦਾ ਜਾਇਜਾ ਅਸੀ ਕੱਦ ਲਵਾਗੇ। ਸਮਾਂ ਤਾਂ ਹਰ ਚੀਜ ਲਈ ਕੱਢਣਾ ਹੀ ਪੈਦੇਂ। ਅਸੀ ਹੁਣ ਕਿੰਨਾ ਹੇਠਾਂ ਡਿੱਗ ਚੁੱਕੇ ਹਾਂ। ਕਿੱਥੇ ਗਿਆ ਉਹ ਭਾਈਚਾਰਾ। ਦੂਜੀਆਂ ਲਈ ‘ਤੇ ਆਪਣੀ ਜਨਮ ਭੂਮੀ ਲਈ ਮਿਲਕੇ ਕੁਝ ਕਰਣ ਦਾ ਜਨੂੰਨ। ਅਸੀ ਆਪਣੇ ਦੇਸ਼ ਨੂੰ ਕੁਦਰਤ ਦੇ ਹਵਾਲੇ ਕਰਕੇ ਖੁਦ ਨਰਕ ਦੀ ਜਿੰਦਗੀ ਕਿਉ ਜੀ ਰਹੇ ਹਾ।

ਆਸਟੇਲਿਆ ਜਿਹੇ ਵਿਕਸਤ ਦੇਸ਼ਾਂ ‘ਚ ਲੋਕ ਆਪਣੇ ਨਾਲੋ ਹਜ਼ਾਰਾ ਗੁਣਾ ਵਧੀਆ ਜਿੰਦਗੀ ਗੁਜਰ-ਬਸਰ ਕਰ ਰਹੇ ਨੇ। ਕਿੰਨੀ ਸ਼ਰਮ ਦੀ ਗੱਲ ਹੈ। ਸੋਚਣ-ਸਮਝਣ ਦੀ ਸਮੱਰਥਾ ਸਾਰੀਆਂ ਦੀ ਇੱਕ ਬਰਾਬਰ ਹੈ। ਫਿਰ ਇੰਨ੍ਹੀ ਭਿੰਨਤਾ ਕਿਉ..? ਕਾਰਨ ਸਿਰਫ ਇਹ ਨਹੀਂ ਕੀ ਦੇਸ਼ ਆਰਥਿਕ ਤੰਗੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਆਪਣਾ ਮੁਲਕ ਵੀ ਕਿਸੇ ਨਾਲੋ ਘੱਟ ਨਹੀ। ਆਤਮਨਿਰਭਰ ਹੈ। ਬਸ ਫਰਕ ਇਨ੍ਹਾਂ ਹੈ ਕੀ ਵਿਦੇਸ਼ੀ ਲੋਕਾਂ ਵਿੱਚ ਏਕਤਾ ਹੈ। ਇਮਾਨਦਾਰੀ ਹੈ। ਇਹ ਲੋਕ ਨਿਯਮ ਦੇ ਪੱਕੇ ਹਨ। ਆਪਣੇ ਫਰਜ ਤੇ ਜਿੰਮੇਦਾਰੀ ਨੂੰ ਚੰਗੀ ਤਰ੍ਹਾ ਸਮਝਦੇ ਨੇ। ਇੱਥੋ ਦੇ ਬੱਚੇ-ਬੱਚੇ ਨੂੰ ਪਤਾਂ ਹੈ ਕੀ ਕੇਡੀ, ਚਾਕਲੇਟ ਦੇ ਪੰਨੇ ਹੇਠਾਂ ਨਹੀਂ ਬਲਕੀ ਬੀਨ ਵਿੱਚ ਸੁੱਟਣੇ ਨੇ। ਕਿਸੇ ਡਰੱਗੀ ਦੁਆਰਾ ਸਿੱਟੀ ਬੀਅਰ ਦੀ ਬੋਤਲ ਜਾਂ ਸਿਗਰੇਟ ਨੂੰ ਰਾਹ ਜਾਦਾ ਮੁਸਾਫੀਰ ਚੁੱਕ ਕੇ ਬੀਨ ‘ਚ ਸੁੱਟ ਦਿੰਦਾ ਹੈ। ਜਨਤਕ ਥਾਵਾ ਤੇ ਜਾਂ ਫਿਰ ਸਟੇਸ਼ਨਾ ਤੇ ਕੋਈ ਕਸਟਮਰ ਸੇਵਾ ਵਾਲਾ ਮੁਲਾਜ਼ਮ ਮਿਲੇ ਨਾ ਮਿਲੇ ਪਰ ਸਫਾਈ ਕਾਮੇ ਜ਼ਰੂਰ ਮਿਲ ਜਾਣਗੇ। ਜਨਤਕ ਵਾਹਨਾ ‘ਚ ਚੜ੍ਹਨ ਸਮੇਂ ਪਹਿਲਾ ਆਇਆਂ ਸਵਾਰੀਆਂ ਨੂੰ ਉਤਰਨ ਦੀ ਥਾਂ ਦੇਣੀ ਹੈ।‘ਤੇ ਫਿਰ ਬਜੁਰਗਾਂ ਤੇ ਔਰਤਾਂ ਨੂੰ ਬੈਠਣ ਦੀ ਪਹਿਲ ਦੇਣੀ ਹੈ। ਖੁਦ ਨੂੰ ਭਾਂਵੇਂ ਖੜ੍ਹਕੇ ਕਿਉਂ ਨਾ ਸਫਰ ਕਰਨਾ ਪਵੇ। ਆਪਣਾ ਦੇਸ਼ ਇਸਦੇ ਉਲਟ ਕੰਮਚੋਰ,ਜਮ੍ਹਾਖੋਰ,ਰਿਸ਼ਵਤ ਖੋਰ’ਤੇ ਭ੍ਰਿਸ਼ਟ ਲੋਕਾ ਨਾਲ ਭਰੀਆ ਪਿਆ ਹੈ। ਫਿਰ ਇਨ੍ਹਾਂ ਤੋਂ ਆਪਸੀ ਪਿਆਰ ਦੀ ਆਸ ਕਿੱਦਾ ਕੀਤੀ ਜਾਂ ਸਕਦੀ ਹੈ। ਹਰ ਕੋਈ ਕਹਿੰਦਾ ਹੈ ਕਿ ਭਾਰਤ ਇੱਕ ਗਰੀਬ ਮੁਲਕ ਹੈ। ਪਰ ਇੱਥੇ ਦੁਨੀਆਂ ਦੇ ਸਭ ਤੋਂ ਅਮੀਰ ਲੋਕ ਵੱਸਦੇ ਨੇ। ਕਾਫੀ ਬੇਨਤੀਆਂ ਤੋਂ ਬਾਅਦ ਸਵਿਸ ਬੈਂਕ ਐਸੋਮੀਏਸ਼ਨ ਨੇ ਖੁਲਾਸਾ ਕੀਤਾ ਹੈ ਕਿ 2010 ਦੇ ਅੰਕੜਿਆ ਅਨੁਸਾਰ ਉਸ ਦੇ ਬੈਂਕਾ ਵਿੱਚ ਭਾਰਤ ਦਾ 65256 ਅਰਬ ਰੁਪਏ ਜਮ੍ਹਾਂ ਨੇ। ਇਸ ਅੰਕੜਿਆ ਅਨੁਸਾਰ ਕਾਲਾ ਧੰਨ  ਜਮ੍ਹਾਂਖੋਰੀ ਦੇ ਕੰਮ ਵਿੱਚ ਭਾਰਤ ਨੇ ਬਾਝੀ ਮਾਰੀ ਹੈ। ਦੇਸ਼ ਦੇ ਤਮਾਮ ਭ੍ਰਿਸ਼ਟ ਨੇਤਾ,ਅਧਿਕਾਰੀ,ਉਦਯੋਗਪਤੀ, ਬਿਜਨਸਮੈਨ ‘ਤੇ  ਵਪਾਰੀ ਸੱਪ ਪੋੜੀ ਦੀ ਖੇਡ ਹਰ ਕੋਈ ਖੇਡਦੈਂ। ਜਿਹੜਾ ਤਰੱਕੀ ਦੀਆਂ ਪੋੜੀਆ ਕੁਝ ਜਿਆਦਾ ਚੜ੍ਹ ਜਾਦੈਂ ਉਹ ਵਿੱਤੀ ਕਾਨੂੰਨਾਂ ਤੋਂ ਬਚਣ ਲਈ ਸਵਿਟਜ਼ਰਲੈਂਡ ਜਾਂ ਸਵਿਸ ਬੈਂਕਾ ‘ਚ  ਖਾਤੇ ਖੋਲ ਲੈਦੇਂ। ਜਮ੍ਹਾਂਖੋਰ, ਕਾਲਾ ਬਾਜਾਰੀਏ ‘ਤੇ ਹੋਰ ਗੈਰ ਕਾਨੂੰਨੀ ਕੰਮਾਂ ਵਿੱਚ ਲੱਗੇ ਲੋਕ, ਰਾਜਨੇਤਾਵਾਂ ‘ਤੇ ਸਿਆਸੀ ਪਾਰਟੀਆਂ ਨੂੰ ਵੱਡੇ-ਵੱਡੇ ਫੰਡ ਦੇ ਕੇ ਇਨ੍ਹਾਂ ਦੇ ਮੂੰਹ ਬੰਦ ਕਰ ਦਿੰਦੇ ਨੇ। ਜਿਸ ਕਾਰਨ ਸਰਕਾਰ ਚਲਾ ਰਹੀ ਕੋਈ ਵੀ ਪਾਰਟੀ ਇਨ੍ਹਾਂ ਲੋਕਾ ਦੇ ਹਿੱਤਾਂ ਦੇ ਵਿਰੁੱਧ ਖੜ੍ਹੀ ਨਹੀ ਹੁੰਦੀ। ਗੋਰਿਆ ਨੇ 250 ਸਾਲ ਦੇ ਰਾਜ ਵਿੱਚ ਭਾਰਤ ਦਾ ਲੱਗਭਗ ਇੱਕ ਲੱਖ ਕਰੌੜ ਰੁਪਏ ਦਾ ਧੰਨ ਲੁੱਟਕੇ ਆਪਣੀਆਂ ਤਜੋਰੀਆਂ ਭਰੀਆ। ਪਰ

ਸਾਡੇ ਭ੍ਰਿਸ਼ਟ ਰਾਜਸੀ ਆਗੂਆਂ ਨੇ ਤਾਂ ਹੱਦ ਹੀ ਕਰ ਦਿੱਤੀ, 62 ਸਾਲਾ ਵਿੱਚ  ਹੀ  ਭਾਰਤ ਨੂੰ ਲਗਾਇਆ ਬਹਤਰ ਲੱਖ ਕਰੌੜ ਰੁਪਏ ਦਾ ਚੂਨਾ। ਇਹ ਸਾਰਾ  ਧੰਨ ਸਾਡਾ ਹੈ। ਸਾਡੇ ਖੂਨ ਪਸੀਨੇ ਦੀ ਕਮਾਈ। ਇਹ ਧੰਨ ਉਨ੍ਹਾਂ ਮਜਦੂਰਾਂ ਦਾ ਹੈ ਜੋ ਦਿਨ ਵਿੱਚ ਅੱਠ ਤੋਂ ਜਿਆਦਾ ਘੰਟੇ ਕੰਮ ਕਰਦੇ ਨੇ, ਪਰ ਉਨ੍ਹਾਂ ਨੂੰ ਪੇਟ ਭਰਨ ਲਈ ਪੂਰੀ ਰੋਟੀ ਨਹੀ ਮਿਲਦੀ। ਜੇ ਇਹ ਕਾਲਾ ਧੰਨ ਵਾਪਸ ਆ ਜਾਵੇ ਤਾਂ ਭਾਰਤ ਕਿਸੇ ਮਜਬੂਤ ਦੇਸ਼ ਨਾਲੋ ਘੱਟ ਨਹੀਂ ਹੋਵੇਗਾ। ਵਿਦੇਸ਼ਾਂ ਵਾਗ ਹਰ ਸੁੱਖ-ਸੁਵਿਧਾ ਹੋਵੇਗੀ। ਕੰਮ ਦੀ ਕੀਮਤ ਪੂਰੀ ਮਿਲੇਗੀ। ਸਾਨੂੰ ਪੈਸੇ ਲਈ ਵਿਦੇਸ਼ਾਂ ‘ਚ ਧੱਕੇ ਖਾਣ ਦੀ ਲੋੜ ਨਹੀਂ ਪਵੇਗੀ। ਦੇਸ਼ ਉਨੱਤੀ ਦੇ ਸਿਖਰ ਤੇ ਹੋਵੇਗਾ। ਪਰ ਅਫਸੋਸ ਭ੍ਰਿਸ਼ਟਾਚਾਰੀ ਦੀ ਸਿਉਕ ਦਾ ਕੀੜਾ ਦੇਸ਼ ਨੂੰ ਚਲਾਉਣ ਵਾਲੇ ਮੁਡਾ (ਲੀਡਰਾਂ) ਨੂੰ ਪੂਰੀ ਤਰ੍ਹਾਂ ਲੱਗ ਚੁੱਕਾ ਹੈ। ਜੇ ਸਾਡੇ ਦੇਸ਼ ਦੀ ਜਨਤਾ ਇੰਝ ਹੀ ਸੁੱਤੀ ਰਹੀ ਤਾਂ ਬਹੁਤ ਛੇਤੀ ਇਹ ਕੀੜਾ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ। ਕੱਲੇ ਛਿਲੜ ਹੀ ਲੋਕਾਂ ਦੇ ਪੱਲੇ ਰਹਿੰਣਗੇ। ਛੋਟੀ ਕੁਰਸੀ ਤੇ ਬੈਠਾ ਹੋਵੇ ਜਾਂ ਵੱਡੀ ਤੇ। ਹਰ ਅਫਸਰ ਜਾਂ ਲੀਡਰ ਪਹਿਲਾਂ ਆਪਣੀ ਜੇਬ ਗਰਮ ਕਰਦੇ ਨੇ ‘ਤੇ ਫਿਰ ਮਿੱਥੇ ਕੰਮ ਨੂੰ ਅੱਗੇ ਤੋਰਦੇ ਨੇ। ਬੱਚੀ ਰਕਮ ਦਾ ਇੱਕ ਵੱਡਾ ਹਿੱਸਾ ਠੇਕੇਦਾਰ ਰਗੜ ਜਾਦੇਂ ਨੇ। ਇੰਝ ਸਮਝ ਲਵੋ ਕੀ ਇੱਕ ਰੁਪਏ ਦਾ ਪੰਚੀ ਪ੍ਰਤੀਸ਼ਤ ਹੀ ਜਨਤਾ ਤੱਕ ਪਹੁੰਚਦਾ ਹੈ। ਜਿਹੜੇ ਦੇਸ਼ ਦੇ ਭ੍ਰਿਸ਼ਟ ਆਗੂ ਵੱਡੀਆਂ-ਵੱਡੀਆਂ ਇਮਾਰਤਾ, ਪੁਲ,ਸੜਕਾ ਹਜ਼ਮ ਕਰ ਜਾਦੇ ਨੇ। ਉਨ੍ਹਾਂ ਤੋਂ ਦੇਸ਼ ਦੀ ਅੰਦਰੂਨੀ ਸਾਫ-ਸਫਾਈ ਦਾ ਭਰੋਸਾ ਕਿੱਦਾ ਕੀਤਾ ਜਾਂ ਸਕਦਾ ਹੈ। ਸਫਾਈ ਕਾਮੀਆਂ ਦੀਆਂ ਤਨਖਾਵਾ ਨਾਲ ਸਰਕਾਰੀ ਬੱਜਟ ਜੋ ਹਿਲ ਜਾਦਾ ਹੈ ‘ਤੇ ਨਾਲ ਹੀ ਸ਼ੁਰੂ ਹੋ ਜਾਦਾ ਹੈ ਆਰਥੀਕ ਤੰਗੀ ਦਾ ਡਰਾਮਾਂ। ਜਦ ਕਿਸੇ ਮੰਤਰੀ ਨੇ ਸ਼ਹਿਰ ‘ਚ ਚਰਨ ਪਾਉਣਾ ਹੁੰਦੈਂ। ਕੁਝ ਸਮੇਂ ਲਈ ਸਾਡੇ ਆਗੂ ਜਾਗਦੇ ਨੇ ਨੀਦ ਤੋਂ। ਨਗਰ ਕੌਂਸਲ ਦੀਆਂ ਟਰਾਲੀਆ ਭਰੀਆ ਆਉਦੀਆ ਨੇ ਪਾਣੀ  ਨਾਲ ਤੇ ਧੜਾ-ਧੜ ਸੜਕਾਂ ਧੋਤੀਆਂ ਜਾਦੀਆ ਨੇ। ਕੂੜਾ-ਕਬਾੜਾ ਚੁੱਕ ਕੇ ਸੜਕਾ ਤੇ ਤੁਰਣ ਲਈ ਰਸਤਾ ਬਣਾਇਆ ਜਾਦਾ ਹੈ। ਮੰਤਰੀ ਦੀ ਫੇਰੀ ਵਾਲੇ ਰਸਤੇ ਦੀਆ ਕੰਧਾ ‘ਤੇ ਵੀ ਕੂਚਾ-ਕੂਚੀ ਕੀਤੀ ਜਾਦੀ ਹੈ। ਤੇ ਮੰਤਰੀ ਦੇ ਵਾਪਸ ਜਾਦੀਆਂ ਹੀ ਫਿਰ ਤੋਂ ਲੰਬੀ ਨੀਦ ‘ਚ ਸੋ ਜਾਦੇ ਨੇ ਆਗੂ।  ਤੇ ਸਾਡੇ ਦੇਸ਼ ਦੀ ਅਵਾਮ ਦੀਵਾਲੀ ਸਮੇਂ ਜਾਗਦੀ ਹੈ। ਦੀਵਾਲੀ ਦਾ ਸਵਾਗਤ ਕਰਣ ਲਈ ਹਰ ਕੋਈ ਆਪਣੇ ਘਰਾਂ,ਦੁਕਾਨਾਂ ‘ਤੇ ਦਫਤਰਾਂ ਦੀ ਸਫਾਈ ਕਰਦੈਂ। ਪਰ ਸ਼ਫਾਈ ਆਪਣੀ ਮਲਕੀਅਤ ਤੱਕ ਹੀ ਸੀਮਿਤ ਰਹਿੰਦੀ ਹੈ। ਪਤਾਂ ਨਹੀਂ ਕਿਉਂ….? ਕਿਸੇ ਨੂੰ ਆਪਣੇ ਗਲੀ,ਮਹੁੱਲੇ ਪਿੰਡ ਜਾਂ ਸ਼ਹਿਰ ਦੀ ਯਾਦ ਨਹੀਂ ਆਉਂਦੀ। ਥਾਂ-ਥਾਂ ਤੇ ਖੱਡੇ ‘ਤੇ ਗੰਦ ਦੇ ਪਏ ਢੇਰ ਹੀ ਢੇਰ ਨਜ਼ਰ ਨਹੀਂ ਆਉਂਦੇ। ਗੰਦੇ ਪਾਣੀ ਨਾਲ ਭਰੇ ਨਾਲੇ’ਤੇ ਛੱਪੜ ਨਜ਼ਰ ਨਹੀਂ ਆਉਂਦੇ। ਕੂੜੇ-ਕਬਾੜੇ ਦੀਆਂ

ਲਗਾਤਾਰ ਵੱਧਦੀਆਂ-ਫੁਲਦੀਆਂ ਰੁੜੀਆ ਨਜ਼ਰ ਨਹੀਂ ਆਉਂਦੀਆਂ।  ਰੇਲ ਸਟੈਂਸ਼ਨ, ਬੱਸ ਅੱਡਿਆ ਵਰਗੀਆਂ ਜਨਤਕ ਥਾਵਾਂ ‘ਤੇ ਚਿੱਪਕੀ ਮਨ-ਮਨ ਪੱਕੀ ਧੂੜ ਮਿੱਟੀ ਪਤਾਂ ਨਹੀਂ ਕਿਉਂ ਸਾਡੀਆਂ ਅੱਖਾ ‘ਚ ਰੜਕਦੀ ਹੀ ਨ੍ਹੀ। ਆਖਿਰ ਕਿਉਂ…? ਬਜ਼ਾਰ ਸ਼ਹਿਰ ਦਾ ਦਿਲ ਹੁੰਦਾ ਹੈ। ਪਰ ਉੱਥੇ ਵੀ ਚਾਰੇ ਪਾਸੇ ਗੰਦ ਹੀ ਗੰਦ। ਸਵੇਰੇ ਦੁਕਾਨਾ, ਦਫਤਰ ਖੋਲਣ ਤੋਂ ਬਾਅਦ ਅਸੀ ਝਾੜੂ-ਪੋਚਾ ਕਰਦੇ ਹਾ। ਪਰ ਆਪਣੇ ਦਾਇਰੇ ਅੰਦਰ, ਬਾਹਰ ਸੜਕ ਤੇ ਜੇ ਝਾੜੂ ਮਾਰਨਾ ਪੈ ਜਾਵੇ ਤਾਂ ਬਸ ਆਪਣੀ ਦੁਕਾਨ ਜਾਂ ਦਫਤਰ ਦੇ ਥੜੇ ਤੱਕ। ਇੱਕਠਾ ਹੋਈਆਂ ਕੂੜਾ-ਕਰਕਟ ਬੀਨ ਵਿੱਚ ਨਹੀਂ ਬਲਕਿ ਗਵਾਂਢੀਆ ਦੀ ਪ੍ਰਾਪਰਟੀ ਦੇ ਕੋਨੇ ਤੇ ਰੱਖ ਦੇਣਾ ਹੈ। ਜੇ ਕੋਈ ਸਫਾਈ ਕਾਮਾ ਚੱਕ ਕੇ ਲੈ ਗਿਆ ਤਾਂ ਠੀਕ ਹੈ ਜੇ ਨਾ ਵੀ ਲੈ ਗਿਆ ਤਾਂ ਆਪਾ ਨੂੰ ਕੀ…? ਆਪੇ ਅੱਗਲੇ ਦਿਨ ਚੁੱਕ ਕੇ ਲੈ ਜਾਵੇਗਾ। ਅੱਗਲੇ ਦਿਨ ਗੁਆਂਢੀ ਪਹਿਲਾਂ ਆ ਕੇ ਇੰਝ ਹੀ ਕਰਦੈਂ। ਇਸ ਤਰ੍ਹਾਂ ਹਰ ਰੋਜ ਦੀ ਜੰਗ ਲੱਗ ਜਾਦੀ ਹੈ। ਕਈ ਬਾਹਲੇ ਹੀ ਸਿਆਣੇ ਮੇਰੇ ਵੀਰ ਗੰਦ ਨੂੰ ਧੱਕ-ਧੱਕ ਕੇ ਰੋੜ ਦੇ ਵਿੱਚਕਾਰ ਇੱਕਠਾ ਕਰ ਦਿੰਦੇ ਨੇ। ਤਾਂ ਜੋ ਆਉਦੇ ਜਾਦੇ ਤੇ ਪਾਊਡਰ ਲੱਗਦਾ ਰਹੇ। ਰਹਿੰਦੀ ਕਸਰ ਨਗਰ ਕੌਂਸਲ ਦੇ ਸਫਾਈ ਕਾਮੇ ਪੂਰੀ ਕਰ ਦਿੰਦੇ ਨੇ ਜੋ ਕਈ-ਕਈ ਦਿਨ ਸਿਵਰੇਜ ਦਾ ਕੱਡੀਆ ਮਲਵਾ ਚੁੱਕਣ ਹੀ ਨਹੀਂ ਆਉਂਦੇ। ਲੋਕ ਜੇ ਏਕਾ ਕਰ ਲੈਣ ਤਾਂ ਆਪਣੇ ਗਲੀ, ਮਹੁੱਲੇ ਪਿੰਡ, ਸ਼ਹਿਰ ਦੀ ਸਾਫ-ਸਫਾਈ ਖੁਦ ਚੰਗੀ ਤਰ੍ਹਾਂ ਰੱਖ ਸਕਦੇ ਹਨ ਜਾਂ ਕਰਵਾ ਸਕਦੇ ਨੇ। ਬਸ ਲੋੜ ਹੈ ਥੋੜੀ ਮਿਹਨਤ ‘ਤੇ ਸਮਝਦਾਰੀ ਦੀ। ਇਸ ਗੱਲ ਦੀ ਖੁਸ਼ੀ ਹੈ ਕੀ ਆਪਣੇ ਦੇਸ਼ ਵਿੱਚ ਬਹੁਤ ਸਾਰੇ ਧਾਰਮਿਕ ਮੱਤ ਦੇ ਲੋਕ ਆਪਣੀ ਨੇਕ ਕਮਾਈ ‘ਚੋਂ ਦਸਵਾਂ ਹਿੱਸਾ ਦੀਨ-ਦੁਖੀਆਂ, ਅਸਹਾਏ ਲੋੜਵੰਦਾ,ਮਜ਼ਲੂਮਾ ‘ਤੇ ਮਜਬੂਰਾਂ ਦੀ ਮੱਦਦ ਲਈ ਕੱਢ ਰਹੇ ਨੇ। ਬਹੁਤ ਚੰਗੀ ਗੱਲ ਹੈ। ਪਰ ਅਜੋਕੇ ਸਮੇਂ ‘ਚ ਲੋੜ ਹੈ ਇੱਕ ਰੁਪਈਆ ਰੋਜ ਦਾ ਹੋਰ ਕੱਢਣ ਦੀ। ਮਹੀਨੇ ਦੇ ਤੀਹ ਹਰ ਘਰ ਅਸਾਨੀ ਨਾਲ ਕੱਡਕੇ, ਸਫਾਈ ਕਾਮੇ ਨੂੰ ਸੇਵਾ ਦਾ ਮੁੱਲ ਦੇ ਸਕਦੈਂ। ਇਸ ਨਾਲ ਸਾਡਾ ਖਜ਼ਾਨਾ ਖਾਲੀ ਨਹੀਂ ਹੋਣ ਲੱਗਾ। ਸੰਗੋ ਸ਼ਹਿਰ ਪਿੰਡ ਦੀਆਂ ਗਲੀਆਂ ਨਾਲੇ ਸਾਫ-ਸੁਥਰੇ ਹੋਣ ਨਾਲ ਬੀਮਾਰੀਆਂ ਮੱਛਰਾਂ ਤੋਂ ਛੁੱਟਕਾਰਾ ਮਿਲੇਗਾ। ਜੇ ਹੁਣ ਵੀ ਨੀਂਦ ਤੋਂ ਨਾ ਜਾਗਾਗੇ ਤਾਂ ਕੱਦ ਵੀਰੋ ਸਾਡਾ ਸਵੇਰਾ ਹੋਵੇਗਾ। ਕਿਤੇ ਇੰਝ ਨਾ ਹੋਵੇ ਮੇਰੇ ਵੀਰੋ ਜਦ ਅੱਖਾ ਖੁੱਲਣ ਤਾਂ ਸਾਡਾ ਭਵਿੱਖ ਪ੍ਰਦੂਸ਼ਨ ‘ਤੇ ਗੰਦਗੀ ਦੇ ਢੇਰ ਹੇਠਾ ਦੱਬ ਚੁੱਕਾ ਹੋਵੇ। ਕਿਤੇ ਸਾਹ ਲੈਣਾ ਵੀ ਦੁਬਰ ਨਾ ਹੋ ਜਾਵੇ। ਅਜੋਕੇ ਸਮੇਂ ਦੀ ਮੰਗ ਹੈ,ਮਿਲਕੇ ਦੇਸ਼ ਲਈ ਕੁਝ ਕਰਿਏ। ਏਕਾ ਕਰਕੇ ਸਰਕਾਰ ‘ਤੇ ਦਬਾਵ ਪਾਇਏ । ਤਾਂ ਜੋ ਜਮ੍ਹਾਂਖੋਰਾ ਨੂੰ ਸ਼ਜਾ ਮਿਲ ਸਕੇ। ਤਾਂ ਜੋ ਦੇਸ਼ ਦਾ ਪੈਸਾ ਦੇਸ਼ ਦੀ ਉੱਨਤੀ ਤੇ ਹੀ ਖਰਚ ਹੋਵੇ। ਆਉ ਵੀਰੋ…

ਸ਼ਰਮ ਕਿਸ ਗੱਲ ਦੀ, ਮਿਲਕੇ ਅਸੀ ਆਪਣੇ ਪਿੰਡ, ਸ਼ਹਿਰ ਦੀਆਂ ਸੜਕਾਂ ‘ਤੇ ਉਤਰ ਆਈਏ ‘ਤੇ ਮਿਲਕੇ ਇੱਕ ਨਵਾਂ ਇਤਿਹਾਸ ਰਚੀਏ।  ਜੈ ਹਿੰਦ………!!