Punjab News - Quami Ekta Punjabi Newspaper (ਕੌਮੀ ਏਕਤਾ) » ਗਿ: ਸੰਤੋਖ ਸਿੰਘ

ਫਰਵਰੀ 11, 1956 ਵਾਲ਼ੀ ਅਕਾਲੀ ਕਾਨਫ਼੍ਰੰਸ
1955 ਦਾ ‘ਪੰਜਾਬੀ ਸੂਬਾ ਜਿੰਦਾਬਾਦ’ ਆਖਣ ਉਪਰ ਲੱਗੀ ਪਾਬੰਦੀ ਵਾਲਾ ਮੋਰਚਾ ਅਕਾਲੀਆਂ ਨੇ ਬੜੀ ਸ਼ਾਨ ਨਾਲ਼ ਜਿੱਤ ਲਿਆ। ਇਸ ਨਾਲ਼ ਸਿੱਖ ਜਨਤਾ ਵਿਚ ਆਮ ਕਰਕੇ ਅਤੇ ਅਕਾਲੀਆਂ ਵਿਚ ਖਾਸ ਕਰਕੇ, ਚੜ੍ਹਦੀਕਲਾ ਵਾਲ਼ਾ ਉਤਸ਼ਾਹਜਨਕ ਵਾਤਾਵਰਣ ਪ੍ਰਭਾਵੀ ਹੋ ਰਿਹਾ ਸੀ। ਅਜਿਹੇ ਵਾਤਾਵਰਣ ਦੌਰਾਨ ਹੀ ਅਗਲੇ ਸਾਲ ਦੇ ਸ਼ੁਰੂ ਵਿਚ ਅੰਮ੍ਰਿਤਸਰ ਵਿਖੇ ‘ਸਰਬ ਹਿੰਦ ਅਕਾਲੀ ਕਾਨਫ਼੍ਰੰਸ’ ਕਰਨ ਦਾ, ਅਕਾਲੀ ਲੀਡਰਸ਼ਿਪ ਨੇ ਫੈਸਲਾ ਕਰ ਲਿਆ। ਐਨ ਓਸੇ ਹੀ ਸਮੇ ਕਾਂਗਰਸ ਨੇ ਵੀ ਆਪਣੀ ‘ਆਲ ਇੰਡੀਆ ਕਾਨਫ਼੍ਰੰਸ’ ਤੇ ਜਨਸੰਘ ਨੇ ਵੀ ਆਪਣਾ ‘ਅਖਿਲ ਭਾਰਤੀ ਅਧਿਵੇਸ਼ਨ’ ਕਰਨ ਦਾ ਪ੍ਰੋਗਰਾਮ ਬਣਾ ਲਿਆ। ਪਹਿਲਾਂ ਕਿਸ ਨੇ ਪ੍ਰੋਗਰਾਮ ਬਣਾਇਆ ਤੇ ਬਾਅਦ ਵਿਚ ਰੀਸ ਕਿਸ ਨੇ ਕੀਤੀ, ਇਸ ਗੱਲ ਦਾ ਮੈਨੂੰ ਇਲਮ ਨਹੀ। ਅਸੀਂ ਓਹਨੀਂ ਦਿਨੀਂ ਤਰਨ ਤਾਰਨ ਵਿਖੇ ਰਹਿੰਦੇ ਸਾਂ। ਸਿੱਖਾਂ ਵਿਚ ਇਸ ਕਾਨਫ਼੍ਰੰਸ ਕਰਕੇ ਬੜਾ ਉਤਸ਼ਾਹ ਸੀ। ਮੈ ਵੀ ਰੌਣਕ ਮੇਲਾ ਵੇਖਣ ਲਈ ਤਰਨ ਤਾਰਨੋ ਬੱਸ ਤੇ ਬੈਠ ਕੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿਤੇ। ਰਸਤੇ ਵਿਚ ਥਾਂ ਥਾਂ ਉਤਸ਼ਾਹੀ ਸਿੱਖਾਂ ਵੱਲੋਂ, ਸਿੰਘਾਂ ਦੀਆਂ ਦਸਤਾਰਾਂ ਤੇ ਸਿੰਘਣੀਆਂ ਦੇ ਸਿਰ ਵਾਲ਼ੇ ਲੀੜੇ, ਨੀਲੇ ਰੰਗ ਵਿਚ ਰੰਗਣ ਲਈ ਭੱਠੀਆਂ ਚਾਹੜੀਆਂ ਹੋਈਆਂ ਸਨ। ਹਰੇਕ ਸਿੱਖ ਬੀਬੀ ਦਾ ਸਿਰ ਵਾਲ਼ਾ ਲੀੜਾ ਤੇ ਹਰੇਕ ਸਿੱਖ ਦੀ ਪੱਗ ਨੂੰ ਲੁਹਾ ਕੇ ਤਪ ਰਹੀ ਕੜਾਹੀ ਵਿਚ ਡੋਬ ਕੇ ਨੀਲੇ ਕੀਤੇ ਜਾ ਰਹੇ ਸਨ।

ਪਹਿਲਾਂ ਪਹਿਲਾਂ ਤਰਨ ਤਾਰਨੋ ਅੰਮ੍ਰਿਤਸਰ ਦੇ ਰਸਤੇ ਵਿਚ ਬਹੁਤੀਆਂ ਬੱਸਾਂ ਜਨਸੰਘੀਆਂ ਨਾਲ਼ ਭਰੀਆਂ ਹੋਈਆਂ ਹੀ ਜਾ ਰਹੀਆਂ ਦਿਸੀਆਂ ਸਨ ਜੋ ਕਿ ਖੱਟੀਆਂ ਟੋਪੀਆਂ ਪਾਈ, ਹੱਥਾਂ ਵਿਚ ਜਨਸੰਘੀ ਝੰਡੇ ਫੜੀ, ਅੰਮ੍ਰਿਤਸਰ ਵੱਲ ਨੂੰ ਧਾਈ ਕਰੀ ਜਾ ਰਹੇ ਸਨ। ਉਹਨਾਂ ਵੱਲੋਂ ਟਿਪੀਕਲ ਹਿੰਦੀ ਵਿਚ ਇਕ ਨਾਹਰਾ ਇਹ ਵੀ ਲਾਇਆ ਜਾ ਰਿਹਾ ਸੀ, “ਅੰਮ੍ਰਿਤਸਰ ਕੋ ਜਾਨੱਾ ਹੈ। ਮਹਾਂ ਪੰਜਾਬ ਬਨਾਨੱਾ ਹੈ।” ਯਾਦ ਰਹੇ ਕਿ ਜਿਥੇ ਅਕਾਲੀ ਉਸ ਸਮੇ ਦੇ ਪੰਜਾਬ ਵਿਚੋਂ ਹਿੰਦੀ ਬੋਲਣ ਵਾਲ਼ੇ ਇਲਾਕੇ ਛਾਂਗ ਕੇ, ਬਾਕੀ ਪੰਜਾਬ ਨੂੰ ਪੰਜਾਬੀ ਸੂਬੇ ਦੇ ਰੂਪ ਵਿਚ ਸਿਰਜਣਾ ਚਾਹੁੰਦੇ ਸਨ ਤਾਂ ਕਿ ਆਜ਼ਾਦੀ ਦੀ ਲੜਾਈ ਦੌਰਾਨ, ਕਾਂਗਰਸੀ ਲੀਡਰਾਂ ਵੱਲੋਂ ਸਿਖਾਂ ਨਾਲ਼ ਸਮੇ ਸਮੇ ਕੀਤੇ ਜਾਂਦੇ ਰਹੇ ਵਾਅਦਿਆਂ ਦੀ, ਕਿਸੇ ਹੱਦ ਤੱਕ ਪੂਰਤੀ ਹੋ ਸਕੇ ਤੇ ਦੇਸ ਵਿਚ ਰਾਜਸੀ ਤੌਰ ਤੇ ਸਿਖਾਂ ਦੀ ਆਵਾਜ਼ ਦਾ ਵੀ ਕੋਈ ਵਜਨ ਬਣਾਇਆ ਜਾ ਸਕੇ। ਦੂਜੇ ਪਾਸੇ ਕਾਂਗਰਸੀ ਤੇ ਜਨਸੰਘੀ ਫਿਰਕੂ ਦ੍ਰਿਸ਼ਟੀਕੋਣ ਵਾਲ਼ੇ ਸੱਜਣ ਸਿੱਖਾਂ ਦੀ ਨਿਗੂਣੀ ਤੋਂ ਨਿਗੂਣੀ ਰਾਜਸੀ ਬੇਹਤਰੀ ਤੋਂ ਵੀ ਚਿੜ੍ਹਦੇ ਸਨ ਤੇ ਉਸ ਸਮੇ ਦੇ ਪੰਜਾਬ ਵਿਚੋਂ ਹਿੰਦੀ ਭਾਸ਼ੀ ਇਲਾਕੇ ਕੱਢਣ ਦੇ ਉਲਟ, ਹਿਮਾਚਲ ਤੇ ਪੈਪਸੂ ਨੂੰ ਵੀ ਇਸ ਵਿਚ ਸ਼ਾਮਲ ਕਰਕੇ, ਤੇ ਪੰਜਾਬ ਨੂੰ ਮਹਾਂ ਪੰਜਾਬ ਬਣਾ ਕੇ, ਸਿੱਖਾਂ ਦੀ ਰਾਜਸੀ ਹਸਤੀ ਨੂੰ ਹੋਰ ਵੀ ਘਟਾਉਣਾ ਚਾਹੁੰਦੇ ਸਨ। ਅਜਿਹੇ ਫਿਰਕੂ ਮਾਹੌਲ ਵਿਚ ਓਹਨੀ ਦਿਨੀਂ ਇਹ ਤਿੰਨੇ ਕਾਨਫ਼੍ਰੰਸਾਂ ਇਕੋ ਸਮੇ ਤੇ ਇਕੋ ਸ਼ਹਿਰ, ਅੰਮ੍ਰਿਤਸਰ ਵਿਚ ਕੀਤੀਆਂ ਜਾ ਰਹੀਆਂ ਸਨ।

ਇਕੋ ਦਿਨ ਹੀ ਤਿੰਨਾਂ ਕਾਨਫ਼੍ਰੰਸਾਂ ਦੇ ਜਲੂਸ ਨਿਕਲ਼ੇ। ਦੂਜਿਆਂ ਦਾ ਤਾਂ ਪਤਾ ਨਹੀ ਕਿਥੋਂ, ਕਦੋਂ ਤੇ ਕਿਜੇਹੇ ਨਿਕਲ਼ੇ ਪਰ ਅਕਾਲੀਆਂ ਦਾ ਜਲੂਸ, ਗੁਰਦੁਆਰਾ ਬੁਰਜ ਬਾਬਾ ਫੂਲਾ ਸਿੰਘ ਜੀ ਤੋਂ ਸ਼ੁਰੂ ਹੋਇਆ। ਜਿਉਂ ਸਵੇਰ ਤੋਂ ਜਲੂਸ ਸ਼ੁਰੂ ਹੋਇਆ ਪਤਾ ਨਹੀ ਰਾਤ ਕਦੋਂ ਤੱਕ ਚੱਲਦਾ ਰਿਹਾ। ਪਹਿਲਾਂ ਯਾਰਾਂ ਯਾਰਾਂ ਦੀ ਕਤਾਰ ਤੇ ਫੇਰ ਹੋਰ ਵਧ ਤੇ ਅਖੀਰ ਵਿਚ ਫਿਰ ਖੁਲ੍ਹੇ ਹੀ ਛੱਡ ਦਿਤੇ ਗਏ; ਬਈ ਜਿਵੇਂ ਕਿਸੇ ਦਾ ਜੀ ਕਰਦਾ ਹੈ ਤੁਰ ਪਵੇ ਕਿਉਂਕਿ ਏਨੀ ਜਨਤਾ ਨੂੰ ਜਬਤ ਵਿਚ ਰੱਖਣਾ ਸੰਭਵ ਨਹੀ ਸੀ।

ਸਭ ਤੋਂ ਅੱਗੇ ਹਾਥੀ ਉਪਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਸ ਸਮੇ ਦੇ ਸਿੱਖ ਪੰਥ ਦੇ ਸਿਰਮੌਰ ਆਗੂ, ਸ਼੍ਰੀ ਮਾਨ ਮਾਸਟਰ ਤਾਰਾ ਸਿੰਘ ਜੀ, ਉਹਨਾਂ ਦੇ ਨਾਲ਼ ਸ. ਹੁਕਮ ਸਿੰਘ ਤੇ ਸ. ਹਰਬੰਸ ਸਿੰਘ ਮਜੀਠਾ, ਹਾਥੀ ਦੇ ਹੌਦੇ ਵਿਚ ਸਜੇ ਹੋਏ ਸਨ। ਮੈ ਇਸ ਜਲੂਸ ਵਿਚ ਹਾਲ ਗੇਟ ਤੋਂ ਬਾਹਰ ਉਚੇ ਪੁਲ਼ ਤੋਂ ਜਾ ਕੇ ਰਲ਼ਿਆ। ਬੜੇ ਜੋਸ਼ ਵਿਚ ਅਕਾਲੀ ਸਿੰਘ ਨਾਹਰੇ ਮਾਰਦੇ ਹੋਏ, ਪੰਡਾਲ਼ ਵੱਲ਼ ਵਧ ਰਹੇ ਸਨ ਜੋ ਕਿ ਸ਼ਹਿਰੋਂ ਬਹੁਤ ਹੀ ਦੂਰ, ਕਾਂਗਰਸ ਵੱਲੋਂ ਆਪਣੀ ਕਾਨਫ਼੍ਰੰਸ ਲਈ ਉਚੇਚੇ ਵਸਾਏ ਗਏ, ਸ਼ਹੀਦ ਨਗਰ, ਤੋਂ ਵੀ ਅੱਗੇ ਜਾ ਕੇ ਸਜਾਇਆ ਗਿਆ ਸੀ ਤੇ ਅਕਾਲੀਆਂ ਦਾ ਜਲੂਸ ਕਾਂਗਰਸ ਦੇ ਪੰਡਾਲ਼ ਦੇ ਅਗੋਂ ਦੀ ਲੰਘਦਾ ਸੀ। ਮੈ ਬਾਕੀ ਜਲੂਸ ਨਾਲ਼ੋਂ ਛੇਤੀ ਛੇਤੀ ਤੁਰ ਕੇ, ਦਿਨ ਹੁੰਦਿਆਂ ਹੀ ਪੰਡਾਲ਼ ਵਿਚ ਪੁੱਜ ਗਿਆ ਸਾਂ। ਵਿਸ਼ਾਲ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਤ ਹੋ ਰਿਹਾ ਸੀ। ਦੀਵਾਨ ਅਜੇ ਨਹੀ ਸੀ ਸਜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨੀਵੇ ਕਰਕੇ ਦੋਹੀਂ ਪਾਸੀਂ ਦੋ ਵੱਡੀਆਂ ਫੋਟੋ ਸਜਾਈਆਂ ਹੋਈਆਂ ਸਨ। ਇਕ ਫੋਟੋ, ਜੋ ਕਿ ਮਹਾਰਾਜ ਜੀ ਦੇ ਸੱਜੇ ਪਾਸੇ ਸੀ ਉਹ ਮਾਸਟਰ ਜੀ ਦੀ ਸੀ, ਤੇ ਉਸ ਉਪਰ ਲਿਖਿਆ ਹੋਇਆ ਸੀ: ਪੰਥ ਦੇ ਜਰਨੈਲ, ਸ੍ਰੀ ਮਾਨ ਮਾਸਟਰ ਤਾਰਾ ਸਿੰਘ ਜੀ। ਖੱਬੇ ਪਾਸੇ ਵਾਲ਼ੀ ਫੋਟੋ ਗਿਆਨੀ ਕਰਤਾਰ ਸਿੰਘ ਜੀ ਦੀ ਸੀ, ਜਿਸ ਉਪਰ ਲਿਖਿਆ ਹੋਇਆ ਸੀ: ਪੰਥ ਦੇ ਦਿਮਾਗ਼, ਗਿਆਨੀ ਕਰਤਾਰ ਸਿੰਘ ਜੀ।

ਮੈ ਤਾਂ ਛੇਤੀ ਹੀ ਪੰਡਾਲ਼ ਤੋਂ ਵਾਪਸੀ ਵਹੀਰਾਂ ਘੱਤ ਦਿਤੀਆਂ। ਕਾਰਨ ਸਨ: ਇਕ ਤਾਂ ਮੇਰਾ ਜਾਣਕਾਰ ਕੋਈ ਨਹੀ ਸੀ ਓਥੇ। ਦੂਜਾ, ਓਦੋਂ ਮੈਨੂੰ ਹੋਣ ਵਾਲ਼ੇ ਭਾਸ਼ਨਾਂ ਦੀ ਸਮਝ ਨਾ ਹੋਣ ਕਰਕੇ ਇਹਨਾਂ ਨੂੰ ਸੁਣਨ ਵਿਚ ਦਿਲਚਸਪੀ ਕੋਈ ਨਹੀ ਸੀ। ਤੀਜਾ, ਦਿਨੇ ਦਿਨੇ ਤਰਨ ਤਾਰਨ ਵਾਪਸ ਪੁੱਜਣਾ ਜਰੂਰੀ ਸੀ ਕਿਉਂਕਿ ਰਾਤ ਰਹਿਣ ਦੀ ਸਮੱਸਿਆ ਦੇ ਨਾਲ਼ ਨਾਲ਼ ਬੀਬੀ (ਮਾਂ) ਜੀ, ਜੋ ਕਿ ਵਾਹਵਾ ਹੀ ਕਰੜੇ ਸੁਭਾ ਦੇ ਸਨ, ਉਹਨਾਂ ਨੂੰ ਸਪੱਸ਼ਟੀਕਰਣ ਦੇਣਾ ਪੈਣਾ ਸੀ ਕਿ ਕਿਥੇ ਰਿਹਾ ਤੇ ਕਿਉਂ ਰਿਹਾ!

ਮੇਰੇ ਨਾਲ ਇਸ ਸਮੇ ਦੋ ਸਪੈਸ਼ਲ ਘਟਨਾਵਾਂ ਘਟੀਆਂ: ਇਕ ਤਾਂ ਜਦੋਂ ਮੈ ਵਾਪਸ ਮੁੜਦਿਆਂ ਉਚੇ ਪੁਲ਼ ਤੋਂ ਹੇਠਾਂ ਨੂੰ ਉਤਰ ਰਿਹਾ ਸੀ ਤਾਂ ਜੋਸ਼ ਵਿਚ ਜਾ ਰਹੇ ਸਿੰਘਾਂ ਵਿਚੋਂ ਇਕ ਦਾ ਘਸੁੰਨ ਮੇਰੇ ਕਲ਼ੇਜੇ ਵਿਚ ਪੂਰੇ ਜੋਰ ਨਾਲ਼ ਵੱਜਾ ਤੇ ਮੈ ਕੁਝ ਸਮਾ ਓਥੇ ਹੀ ਪੈਰਾਂ ਦੇ ਭਾਰ, ਬੈਠਾ ਰਿਹਾ ਤੇ ਮੈਨੂੰ ਦਿਨੇ ਹੀ ‘ਭੰਬਰ ਤਾਰੇ’ ਦਿਸਦੇ ਰਹੇ। ਕੁਝ ਚਿਰ ਪਿਛੋਂ ਸੰਭਲ਼ ਕੇ ਹੌਲ਼ੀ ਹੌਲ਼ੀ ਫੇਰ ਉਠ ਤੁਰਿਆ। ਫੇਰ ਤਰਨ ਤਾਰਨ ਪਹੁੰਚ ਕੇ ਪਤਾ ਲੱਗਾ ਕਿ ਮੇਰੇ ਮੋਢਿਆਂ ਤੋਂ ਗਰਮ ਲੋਈ ਵੀ ਉਸ ਰੌਣਕ ਵਿਚ ਕਿਧਰੇ ਉਡੰਤ ਹੋ ਗਈ ਸੀ। ਆਪਣੇ ਮੋਢੇ ਉਪਰੋਂ ਲੋਈ ਗਧੇ ਦੇ ਸਿਰੋਂ ਸਿਙਾਂ ਦੇ ਅਲੋਪ ਹੋਣ ਵਾਂਗ, ਗੁੰਮ ਹੋਈ ਜਾਣ ਕੇ, ਇਕ ਸਾਧ ਨਾਲ਼ ਵਾਪਰੀ ਘਟਨਾ ਚੇਤੇ ਆ ਗਈ: ਇਕ ਸੰਤ ਜੀ ਮੇਲਾ ਵੇਖਣ ਚਲੇ ਗਏ। ਉਸ ਮੇਲੇ ਵਿਚ ਉਹਨਾਂ ਦੀ ਭੂਰੀ ਗਵਾਚ ਗਈ। ਸੱਚੇ ਸੰਤ ਸਨ। ਭੂਰੀ, ਕਮੰਡਲ਼ ਤੇ ਲੰਗੋਟੀ ਤੋਂ ਬਿਨਾ ਉਹਨਾਂ ਦੇ ਕੋਲ਼ ਹੋਰ ਹੈ ਵੀ ਕੁਝ ਨਹੀ ਸੀ। ਉਹਨਾਂ ਨੂੰ ਭੂਰੀ ਦੇ ਗਵਾਚ ਜਾਣ ਤੇ ਕੁਝ ਖਿਝ ਜਿਹੀ ਵੀ ਆਈ ਹੋਈ ਸੀ। ਵਾਪਸੀ ਤੇ ਪਿੰਡ ਵਾਲ਼ੇ ਮੇਲੇ ਦਾ ਹਾਲ ਪੁੱਛਣ ਤੇ ਸੰਤ ਜੀ ਕੀ ਦੱਸਣ! ਅਖੀਰ ਖਿਝ ਕੇ ਆਪਣੇ ਮੁਖਾਰਬਿੰਦ ਤੋਂ ਕੁਝ ਇਸ ਤਰ੍ਹਾਂ ਉਚਰੇ: ਮੇਲਾ ਕਾਹਦਾ ਸੀ। ਸਾਰਾ ਇਕੱਠ ਸਾਧ ਦੀ ਭੂਰੀ ਚੁਰਾਉਣ ਵਾਸਤੇ ਹੀ ਕੀਤਾ ਹੋਇਆ ਸੀ। ਮੈ ਇਹ ਤਾਂ ਨਹੀ ਆਖ ਸਕਦਾ ਕਿ ਇਹ ਸਾਰੀ ‘ਕਾਨਾਫ਼ੂਸੀ’ ਮੇਰੀ ਲੋਈ ਲਾਹੁਣ ਵਾਸਤੇ ਹੀ ਕੀਤੀ ਗਈ ਸੀ ਪਰ ਉਹ ਉਸ ਹੱਲੇ ਗੁੱਲੇ ਵਿਚ ਗਵਾਚ ਜਰੂਰ ਗਈ ਸੀ।

ਫਿਰ ਖਾਸਾ ਸਮਾ ਲੋਕਾਂ ਕੋਲ਼ੋਂ ਇਸ ਕਾਨਫ਼੍ਰੰਸ ਦੀ ਸਫ਼ਲਤਾ ਦੀਆਂ ਗੱਲਾਂ ਸੁਣਦੇ ਰਹੇ। ਕੁਝ ਸਾਲਾਂ ਬਾਅਦ ਇਹ ਵੀ ਪਤਾ ਲੱਗਾ ਕਿ ਦੇਸ਼ ਵਿਦੇਸ਼ ਦੇ ਪ੍ਰੈਸ ਨੇ ਵੀ ਅਕਾਲੀਆਂ ਦੇ ਇਸ ਲਾ ਮਿਸਾਲ ਜਬਤ, ਜਲੂਸ, ਉਤਸ਼ਾਹ, ਇਕੱਠ ਆਦਿ ਦੀ ਹੈਰਾਨੀ ਨਾਲ਼ ਰੀਪੋਰਟਿੰਗ ਕੀਤੀ ਸੀ। ਇਹ ਵੀ ਸੁਣਿਆ ਕਿ ਕਾਂਗਰਸ ਦੇ ਪੰਡਾਲ ਦਾ ਖਾਣਾ ਮੁੱਕ ਜਾਣ ਤੇ ਉਹ ਅਕਾਲੀਆਂ ਦੇ ਲੰਗਰ ਵਿਚੋਂ ਪ੍ਰਸ਼ਾਦਾ ਛਕ ਕੇ ਜਾਂਦੇ ਰਹੇ। ਅਕਾਲੀਆਂ ਦਾ ਇਹ ਮਹਾਨ ਇਕੱਠ ਵੇਖ ਕੇ, ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਨਹਿਰੂ ਏਨੇ ਬੌਖ਼ਲਾ ਗਏ ਕਿ ਉਹਨਾਂ ਨੂੰ ਆਪਣੀ ਸਪੀਚ ਵਿਚ ਇਹ ਆਖਣ ਲਈ ਮਜਬੂਰ ਹੋਣਾ ਪਿਆ, “ਯਹ ਲੋਗ ਬੜੇ ਬੜੇ ਜਲੂਸ ਨਿਕਾਲ਼ ਕਰ ਹਮੇ ਡਰਾਨਾ ਚਾਹਤੇ ਹੈਂ! ਹਮ ਨਹੀ ਇਨ ਸੇ ਡਰਤੇ!” ਬੰਦਾ ਪੁੱਛੇ ਭਈ ਜੇ ਤੁਸੀਂ ਨਹੀ ਡਰਦੇ ਤਾਂ ਨਾ ਸਹੀ; ਇਹ ਆਖਣ ਦੀ ਕੀ ਲੋੜ ਪੈ ਗਈ! ਵੈਸੇ ਇਸ ਸਮੇ ਦੀ ਕਾਂਗਰਸ ਦੀ ਕਾਨਫ਼੍ਰੰਸ ਦੀ ਸਵਾਗਤੀ ਕਮੇਟੀ ਦੇ ਪ੍ਰਧਾਨ, ਪ੍ਰਸਿਧ ਸਿਖ ਵਿਦਵਾਨ, ਅਧਿਆਪਕ, ਪ੍ਰਚਾਰਕ, ਧਾਰਮਿਕ ਆਗੂ, ਸਾਹਿਤਕਾਰ, ਕਵੀ, ਆਜ਼ਾਦੀ ਘੁਲਾਟੀਏ, ਅਕਾਲ ਤਖ਼ਤ ਦੇ ਸਾਬਕ ਜਥੇਦਾਰ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਜੀ ਸਨ, ਜੋ ਕਿ ਬਹੁਤ ਪਿੱਛੋਂ ਪੰਜਾਬੀ ਸੂਬੇ ਦੇ ਪਹਿਲੇ ਮੁਖ ਮੰਤਰੀ ਬਣੇ ਪਰ ਸਿਰਫ ਚਾਰ ਮਹੀਨੇ ਤੇ ਅੱਠ ਦਿਨਾਂ ਵਾਸਤੇ ਹੀ। ਫਿਰ 1967 ਵਾਲ਼ੀ ਇਲੈਕਸ਼ਨ ਵਿਚ, ਅੰਮ੍ਰਿਤਸਰ ਦੇ ਪੱਛਮੀ ਹਲਕੇ ਤੋਂ ਆਪਣੀ ਸੀਟ ਵੀ ਹਾਰ ਗਏ। ਇਹ ਹਾਰ ਗਿਆਨੀ ਜੀ ਨੂੰ, ਸੱਜੇ ਕਮਿਊਨਿਸਟ ਕਾਮਰੇਡ ਸੱਤਪਾਲ ਡਾਂਗ ਦੇ ਹੱਥੋਂ ਹੋਈ। ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਉਸ ਸਮੇ ਸ੍ਰੀ ਯੂ. ਐਨ. ਧੇਬਰ ਸਨ।

ਇਸ ਕਾਨਫ਼੍ਰੰਸ ਦੇ ਜਲੂਸ ਸਮੇ ਹਾਥੀ ਉਪਰ ਸਵਾਰ ਹੋਏ ਮਾਸਟਰ ਤਾਰਾ ਸਿੰਘ ਜੀ ਦੀ ਫ਼ੋਟੋ ਬਹੁਤ ਪ੍ਰਸਿਧ ਹੋਈ ਤੇ ਦਹਾਕਿਆਂ ਤੱਕ ਪੰਥਕ ਸੋਚ ਵਾਲ਼ੇ ਸਿੱਖਾਂ ਦੇ ਘਰਾਂ ਦਾ ਸ਼ਿੰਗਾਰ ਬਣੀ ਰਹੀ; ਸਮੇਤ ਸਾਡੇ ਘਰ ਦੇ।

ਪੰਜ ਤੇ ਛੇ ਫਰਵਰੀ 1956 (ਸ. ਹਰਬੀਰ ਸਿੰਘ ਭੰਵਰ ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਇਹ ਕਾਨਫ਼ੰਸ 11 ਢਰਵਰੀ ਨੂੰ ਹੋਈ ਸੀ। ਮੇਰੇ ਪਾਸ ਪੰਜ ਤੇ ਛੇ ਫਰਵਰੀ ਨੂੰ ਹੋਣ ਦਾ ਕੋਈ ਸਬੂਤ ਨਹੀਂ, ਸਿਵਾਇ ਨਿਜੀ ਯਾਦ ਦੇ। ਅਸੀਂ ਤਿੰਨੇ ਉਸ ਕਾਨਫ਼੍ਰੰਸ ਵਿਚ ਸ਼ਾਮਲ ਸਾਂ। ਉਹ ਦੋਵੇਂ ਵਿਦਵਾਨ ਸੱਜਣ 11 ਫਰਵਰੀ ਆਖਦੇ ਹਨ ਤੇ ਉਹ ਠੀਕ ਹੀ ਹੋ ਸਕਦੇ ਹਨ।) ਦੀ ਇਹ ‘ਸਰਬ ਹਿੰਦ ਅਕਾਲੀ ਕਾਨਫ਼੍ਰੰਸ’ ਜਿਥੇ ਸਿੱਖ ਪੰਥ ਅੰਦਰ ਨਵੇ ਉਤਸ਼ਾਹ ਦਾ ਕਾਰਨ ਬਣੀ ਓਥੇ ਸੰਸਾਰ ਦੇ ਵਾਸੀਆਂ ਤੇ ਸੰਸਾਰ ਮੀਡੀਆ ਲਈ ਹੈਰਾਨੀ ਦਾ ਕਾਰਣ ਅਤੇ ਪੰਥ ਵਿਰੋਧੀਆਂ ਦੇ ਹਿਰਦਿਆਂ ਅੰਦਰ ਈਰਖਾ ਉਪਜਾਉਣ ਦਾ ਕਾਰਨ ਵੀ ਬਣ ਗਈ।

ਇਸ ਕਾਨਫ਼੍ਰੰਸ ਦੀ ਸਫ਼ਲਤਾ ਪਿੱਛੋਂ ਹੀ ਅਕਾਲੀ ਦਲ ਤੇ ਕਾਂਗਰਸ ਵਿਚਾਲ਼ੇ ਸਮਝੌਤਾ ਹੋਇਆ ਜਿਸ ਦਾ ਨਾਂ ਰੱਖਿਆ ਗਿਆ:

ਰੀਜਨਲ ਫਾਰਮੂਲਾ

ਇਸ ਕਾਨਫ਼੍ਰੰਸ ਵਿਚ ਦਸ ਲੱਖ ਸਿੱਖਾਂ ਦੇ ਇਕੱਤਰ ਹੋਣ ਦਾ ਅਨੁਮਾਨ ਸੀ। ਇਸ ਕਾਨਫ਼੍ਰੰਸ ਨੇ ਇਹ ਸਾਬਤ ਕਰ ਦਿਤਾ ਕਿ ਸਿੱਖ ਇਕ ਮੁੱਠ ਨੇ, ਇਹਨਾਂ ਦਾ ਆਗੂ ਮਾਸਟਰ ਤਾਰਾ ਸਿੰਘ ਹੈ ਤੇ ਪੰਜਾਬੀ ਸੂਬਾ ਇਹਨਾਂ ਦੀ ਮੰਗ ਹੈ। ਸਿੱਖ ਕੌੰਮ ਦਾ ਏਕਾ ਅਤੇ ਜੋਸ਼ ਵੇਖ ਕੇ, ਕਾਂਗਰਸੀ ਲੀਡਰਾਂ ਦੇ ਦਿਲ ਕੁਝ ਦਹਿਲੇ। ਉਹਨਾਂ ਨੇ ਅਕਾਲੀਆਂ ਨਾਲ਼ ਪੰਜਾਬੀ ਸੂਬੇ ਬਾਰੇ ਗੱਲ ਬਾਤ ਆਰੰਭੀ। ਅਕਾਲੀਆਂ ਵੱਲੋਂ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਵਿਚ, ਸ. ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ, ਸ. ਗਿਆਨ ਸਿੰਘ ਰਾੜੇਵਾਲਾ ਅਤੇ ਚੀਫ਼ ਖਾਲਸਾ ਦੀਵਾਨ ਦੇ ਨੁਮਾਇੰਦੇ ਭਾਈ ਜੋਧ ਸਿੰਘ ਜੀ ਸ਼ਾਮਲ ਹੋਏ। ਕਾਂਗਰਸ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ, ਮੌਲਾਨਾ ਅਬੁਲ ਕਲਾਮ ਆਜ਼ਾਦ ਅਤੇ ਪੰਡਤ ਗੋਵਿੰਦ ਵਲਭ ਸ਼ਾਮਲ ਹੁੰਦੇ ਰਹੇ।

ਅਕਾਲੀ ਨੁਮਾਇੰਦਿਆਂ ਨਾਲ ਸਰਕਾਰ ਦੀ ਗੱਲ ਬਾਤ 22 ਫਰਵਰੀ ਤੋਂ 24 ਫਰਵਰੀ 1956 ਤੱਕ ਹੋਈ ਇਸ ਦੌਰਾਨ ਮਾਸਟਰ ਜੀ ਨੂੰ ਛੱਡ ਕੇ ਬਾਕੀ ਚਾਰਾਂ ਉਪਰ ਸਰਕਾਰ ਦਾ ਅਸਰ ਪੈ ਚੁੱਕਾ ਸੀ। ਚਾਰਾਂ ਨੂੰ ਹੀ ਸਰਕਾਰ ਨੇ, ਰਾਜਸੀ ਸ਼ਕਤੀ ਵਿਚ ਕਿਸੇ ਨਾ ਕਿਸੇ ਰੂਪ ਵਿਚ ਭਾਈਵਾਲ ਬਣਾ ਲੈਣ ਦਾ ਚੋਗਾ ਪਾ ਕੇ, ਆਪਣੇ ਨਾਲ ਜੋੜ ਲਿਆ ਹੋਇਆ ਸੀ। ਇਸ ਲਈ ਪੰਜਾਬੀ ਸੂਬੇ ਦੇ ਬਦਲ ਵਜੋਂ ਰੀਜਨਲ ਫਾਰਮੂਲਾ ਅਕਾਲੀਆਂ ਨੂੰ ਪੇਸ਼ ਕੀਤਾ ਗਿਆ। ਅਕਾਲੀ ਦਲ ਨੇ ਮਾਸਟਰ ਜੀ ਦੀ ਵਿਰੋਧਤਾ ਦੇ ਬਾਵਜੂਦ ਇਸ ਨੂੰ ਪਰਵਾਨ ਕਰ ਲਿਆ। ਅਕਾਲੀ ਦਲ ਨੇ ਮਾਸਟਰ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਪੰਜਾਬੀ ਸੂਬੇ ਉਪਰ ਜੋਰ ਦੇਣ ਦੇ ਜਵਾਬ ਵਿਚ, ਗਿਅਨੀ ਕਰਤਾਰ ਸਿੰਘ ਜੀ ਨੇ ਦਲੀਲ ਦਿਤੀ ਕਿ ਇਹ ਫਾਰਮੂਲਾ ਵਿਆਹ ਤੋਂ ਪਹਿਲਾਂ ਛੁਹਾਰਾ ਹੈ। ਇਸ ਲਈ ਇਸ ਨੂੰ ਪਰਵਾਨ ਕਰਨਾ ਚਾਹੀਦਾ ਹੈ। ਛੁਹਾਰਾ ਪਵੇਗਾ ਤਾਂ ਹੀ ਵਿਆਹ ਹੋਵੇਗਾ! ਗਿਆਨੀ ਜੀ ਦੀ ਦਲੀਲ ਅੱਗੇ ਸਭ ਲਾਜਵਾਬ ਹੋ ਜਾਇਆ ਕਰਦੇ ਸਨ। ਪਿਛਲੀ ਉਮਰੇ ਉਹਨਾਂ ਦੇ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਸਮੇ, ਦਲ ਦੀ ਹਾਈ ਕਮਾਡ ਦੀਆਂ ਮੀਟਿੰਗਾਂ ਵਿਚ ਉਹਨਾਂ ਨੂੰ ਬੋਲਦਿਆਂ ਮੈ ਕਈ ਵਾਰੀ ਸੁਣਿਆ ਸੀ।

ਇਸ ਫਾਰਮੂਲੇ ਅਨੁਸਾਰ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰਕੇ, ਪੰਜਾਬ ਨੂੰ ਹਿੰਦੀ ਅਤੇ ਪੰਜਾਬੀ, ਦੋ ਜ਼ੋਨਾਂ ਵਿਚ ਵੰਡਣਾ ਸੀ। ਹਿਮਾਚਲ ਵੱਖਰਾ ਰਹਿਣਾ ਸੀ। ਦੋਹਾਂ ਜ਼ੋਨਾਂ ਦੀਆਂ ਵੱਖ ਵੱਖ ਕੌਂਸਲਾਂ ਹੋਣੀਆਂ ਸਨ ਜਿਨ੍ਹਾਂ ਪਾਸ, ਲਾ ਐਂਡ ਆਰਡਰ, ਟੈਕਸ ਅਤੇ ਫਾਈਨੈਂਸ ਨੂੰ ਛੱਡ ਕੇ, ਬਾਕੀ ਸਾਰੇ ਮਹਿਕਮੇ ਹੋਣੇ ਸਨ। ਇਹਨਾਂ ਕਮੇਟੀਆ ਵੱਲੋਂ ਕੀਤੇ ਗਏ ਫੈਸਲੇ ਵਜ਼ਾਰਤ ਉਪਰ ਵੀ ਲਾਗੂ ਹੋਣੇ ਸਨ। ਝਗੜਾ ਹੋਣ ਤੇ ਗਵਰਨਰ ਦਾ ਫੈਸਲਾ ਆਖਰੀ ਹੋਣਾ ਸੀ। ਪੰਜਾਬੀ ਜ਼ੋਨ ਦੀ ਬੋਲੀ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਅਤੇ ਹਿੰਦੀ ਜ਼ੋਨ ਦੀ ਹਿੰਦੀ ਹੋਣੀ ਸੀ। ਮਾਸਟਰ ਜੀ ਇਸ ਫਰਮੂਲੇ ਨੂੰ ਮੰਨਣ ਲਈ ਤਿਆਰ ਨਹੀ ਸਨ ਪਰ ਦਲ ਦੀ ਬਹੁਸੰਮਤੀ ਨੇ ਪ੍ਰਵਾਨ ਕਰ ਲਿਆ।

ਰੀਜਨਲ ਫਾਰਮੂਲਾ ਬਣ ਗਿਆ। ਪੈਪਸੂ ਪੰਜਾਬ ਵਿਚ ਸਾਮਲ ਹੋ ਕੇ ਦੋ ਜ਼ੋਨਾਂ, ਹਿੰਦੀ ਅਤੇ ਪੰਜਾਬੀ ਵਿਚ, ਵੰਡਿਆ ਗਿਆ। ਅਕਾਲੀ ਦਲ ਨੇ ਬਹੁਸੰਮਤੀ ਨਾਲ, ਰਾਜਸੀ ਤੌਰ ਤੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਵੀ ਕਰ ਲਿਆ ਤੇ ਮਾਸਟਰ ਜੀ ਜਾਂ ਹੋਰ ਇਕਾ ਦੁਕਾ ਨੂੰ ਛੱਡ ਕੇ ਸਾਰੇ ਹੀ ਮੁਖੀ ਅਕਾਲੀ ਕਾਂਗਰਸ ਵਿਚ ਸ਼ਾਮਲ ਹੋ ਗਏ। 1957 ਦੀਆਂ ਚੋਣਾਂ ਅਕਾਲੀਆਂ ਨੇ ਕਾਂਗਰਸ ਨਾਲ਼ ਰਲ ਕੇ, ਕਾਂਗਰਸ ਟਿਕਟ ਉਪਰ ਲੜੀਆਂ। ਦੋ ਕੁ ਦਰਜਨ ਅਕਾਲੀ, ਕਾਂਗਰਸ ਟਿਕਟ ਉਪਰ ਅਸੈਂਬਲੀ ਦੇ ਮੈਬਰ ਅਤੇ ਤਿੰਨ ਐਮ. ਪੀ. ਬਣ ਗਏ। ਗਿ. ਕਰਤਾਰ ਸਿੰਘ ਅਤੇ ਸ. ਗਿਆਨ ਸਿੰਘ ਰਾੜੇਵਾਲ਼ਾ ਨੂੰ ਪੰਜਾਬ ਵਿਚ ਵਜੀਰ ਬਣਾ ਦਿਤਾ ਗਿਆ ਅਤੇ ਸੈਂਟਰ ਵਿਚਲੀ, ਸ. ਹੁਕਮ ਸਿੰਘ ਦੀ ਡਿਪਟੀ ਸਪੀਕਰੀ ਵੀ ਕਾਇਮ ਰਹੀ ਜੋ ਕਿ ਇਹ ਸਮਝੌਤਾ ਕਰਵਾਉਣ ਦੇ ਬਦਲੇ ਵਿਚ ਪਹਿਲਾਂ ਹੀ ਪੰਡਤ ਨਹਿਰੂ ਨੇ ਦੇ ਦਿਤੀ ਸੀ। ਸਮਝੌਤਾ ਕਰਨ ਵਾਲ਼ੇ ਮਾਸਟਰ ਜੀ ਦੇ ਚਾਰ ਸਾਥੀਆਂ ਵਿਚੋਂ, ਬਾਕੀ ਇਕ ਬਚੇ, ਭਾਈ ਜੋਧ ਸਿੰਘ ਜੀ ਨੂੰ, ਫੌਰੀ ਤੌਰ ਤੇ ਮਿਲ਼ੇ ਇਨਾਮ ਦਾ ਤਾਂ ਪਤਾ ਨਹੀ ਪਰ ਉਹਨਾਂ ਨੂੰ ਬਾਅਦ ਵਿਚ ਬਣਨ ਵਾਲੀ ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣਾ ਦਿਤਾ ਗਿਆ।

ਇਸ ਤਰ੍ਹਾਂ ਚਾਰਾਂ ਨੂੰ ਹੀ ਸਰਕਾਰ ਵੱਲੋਂ ਉਹਨਾਂ ਦੀ ‘ਸੇਵਾ’ ਦਾ ਇਨਾਮ ਦੇ ਦਿਤਾ  ਗਿਆ।

ਇਸ ਸਮਝੌਤੇ ਉਪਰ ਅਮਲ ਸਰਕਾਰ ਵੱਲੋਂ ਓਵੇਂ ਹੀ ਕੀਤਾ ਗਿਆ ਜਿਵੇਂ ਸਿੱਖਾਂ ਨਾਲ ਦੂਜੇ ਸਮਝੌਤਿਆਂ ਬਾਰੇ ਹੁੰਦਾ ਰਿਹਾ ਸੀ ਤੇ ਹੁਣ ਵੀ ਹੁੰਦਾ ਹੈ।

ਓਹਨੀਂ ਦਿਨੀਂ ਪੰਡਤ ਨਹਿਰੂ ਦੇ ਹੱਥ ਸਰਦਾਰ ਕੈਰੋਂ ਰੂਪੀ ਕੁਹਾੜੇ ਦਾ ਦਸਤਾ ਆ ਚੁੱਕਾ ਸੀ ਤੇ ਉਸ ਨੇ ਪੰਜਾਬ ਸਾਰਾ ਕੈਰੋਂ ਦੇ ਹਵਾਲੇ ਹੀ ਕਰ ਦਿਤਾ ਸੀ। ਸਰਦਾਰ ਕੈਰੋਂ ਨੂੰ ਲਾਭ ਸਿੱਖ ਸਰਕਾਰ ਟੱਕਰ ਵਿਚ ਹੀ ਸੀ ਨਾ ਕਿ ਸਮਝੌਤੇ ਵਿਚ ਕਿਉਂਿਕ ਜੇ ਸਰਕਾਰ ਤੇ ਸਿਖਾਂ ਵਿਚ ਸੁਲਾਹ ਰਹੇ ਤਾਂ ਫਿਰ ਸਰਕਾਰ ਨੂੰ ਉਸ ਦੀ ਲੋੜ ਨਹੀ ਸੀ ਰਹਿੰਦੀ।

ਅਸਲ ਵਿਚ ਸਰਦਾਰ ਕੈਰੋਂ ਵੀ ਸਰਕਾਰ ਅਤੇ ਅਕਾਲੀਆਂ ਵਿਚਲੇ ਇਸ ਸਮਝੌਤੇ ਨੂੰ ਤਾਰਪੀਡੋ ਕਰਨਾ ਚਾਹੁੰਦਾ ਸੀ ਤੇ ਸਰਕਾਰ ਵੀ ਇਸ ਬਾਰੇ ਗੰਭੀਰ ਨਹੀ ਸੀ। ਅਕਾਲੀਆਂ ਦੇ ਆਗੂ ਮਾਸਟਰ ਜੀ ਪਹਿਲਾਂ ਹੀ ਇਸ ਬਾਰੇ ਸਹਿਮਤ ਨਹੀ ਸਨ। ਫੌਰੀ ਬਹਾਨਾ ਇਕ ਇਹ ਵੀ ਬਣ ਗਿਆ ਕਿ ਸਰਦਾਰ ਕੈਰੋਂ ਪੰਜਾਬੀ ਰੀਜਨਲ ਕਮੇਟੀ ਦਾ ਚੇਅਰਮੈਨ ਸ. ਦਰਬਾਰਾ ਸਿੰਘ ਨੂੰ ਬਣਾਉਣਾ ਚਾਹੁੰਦਾ ਸੀ ਪਰ ਅਕਾਲੀਆਂ ਨੇ ਸੇਠ ਰਾਮ ਨਾਥ ਜੈਤੋ ਵਾਲੇ ਨੂੰ ਬਣਾ ਦਿਤਾ। ਅਕਾਲੀਆਂ ਦਾ ਇਹ ਵਿਚਾਰ ਸੀ ਕਿ ਪੰਜਾਬ ਦੇ ਮੁਖੀ ਹਿੰਦੂਆਂ ਵਿਚੋਂ ਕੇਵਲ ਸੇਠ ਜੀ ਹੀ ਸਨ ਜਿਨ੍ਹਾਂ ਨੇ ਪੰਜਾਬੀ ਸੂਬੇ ਦੀ ਮੰਗ ਦੀ ਹਿਮਾਇਤ ਕੀਤੀ ਸੀ। ਇਸ ਕਰਕੇ ਉਹਨਾਂ ਨੂੰ ਮਾਣ ਦਿਤਾ ਜਾਣਾ ਚਾਹੀਦਾ ਹੈ। ਕੈਰੋਂ ਇਸ ਗੱਲੋਂ ਖਿਝ ਗਿਆ ਤੇ ਉਸ ਨੇ ਰੀਜਨਲ ਫਾਰਮੂਲੇ ਤੇ ਅਮਲ ਨਾ ਹੋਣ ਦੇਣ ਦਾ ਖੁਲ੍ਹਮ ਖੁਲ੍ਹਾ ਤਹੱਈਆ ਕਰ ਲਿਆ। ਏਥੋਂ ਤੱਕ ਕਿ ਉਸ ਨੇ ਅਸੈਂਬਲੀ ਕੰਪਲੈਕਸ ਵਿਚ, ਸੇਠ ਜੀ ਨੂੰ ਪੰਜਾਬੀ ਰੀਜਨ ਦੀ ਕਮੇਟੀ ਦਾ ਦਫ਼ਤਰ ਬਣਾਉਣ ਲਈ ਕਮਰਾ ਵੀ ਨਾ ਲੈਣ ਦਿਤਾ।

ਇਮਾਨਦਾਰੀ ਨਾਲ਼ ਇਸ ਫਾਰਮੂਲੇ ਉਪਰ ਅਮਲ ਨਾ ਹੋਇਆ ਤੇ ਜਨਵਰੀ 1959 ਵਿਚ ਦਲ ਨੇ ਇਸ ਸਮਝੌਤੇ ਨੂੰ ਰਸਮੀ ਤੌਰ ਤੇ ਵੀ ਤੋੜ ਦਿਤਾ। ਮਾਸਟਰ ਜੀ ਨੇ ਆਖ ਦਿਤਾ ਕਿ ਸਰਕਾਰ ਨਾਲ ਸਾਡਾ ਹੋਇਆ ਸਮਝੌਤਾ, ਸਰਕਾਰ ਦੀ ਬੇਈਮਾਨੀ ਕਰਕੇ ਟੁੱਟ ਚੁਕਾ ਹੈ। ਇਸ ਤਰ੍ਹਾਂ ਰੀਜਨਲ ਫਾਰਮੂਲੇ ਦਾ ਭੋਗ ਪੈ ਗਿਆ ਤੇ ਪੰਜਾਬੀ ਸੂਬੇ ਲਈ ਮੁੜ ਜਦੋ ਜਹਿਦ ਸੁਰੂ ਹੋ ਗਈ। ਸਰਕਾਰ ਨੇ ਗਿਆਨੀ ਕਰਤਾਰ ਸਿੰਘ ਨੂੰ ਅੱਗੇ ਲਾ ਕੇ, 1958 ਵਿਚ ਸ੍ਰੋਮਣੀ ਕਮੇਟੀ ਵੀ ਅਕਲੀਆਂ ਹੱਥੋਂ ਖੋਹ ਲਈ। ਅਕਾਲੀ ਦਲ ਨੇ ਅਕਾਲੀ ਐਮ. ਐਲ. ਏਜ਼. ਨੂੰ ਕਾਂਗਰਸ ਵਿਚੋਂ ਬਾਹਰ ਆ ਜਾਣ ਤੇ ਅਸੈਂਬਲੀ ਵਿਚ ਵੱਖਰਾ ਪੰਥਕ ਗਰੁਪ ਬਣਾ ਕੇ ਬੈਠਣ ਲਈ ਆਖ ਦਿਤਾ। ਸਾਰਿਆਂ ਵਿਚੋਂ ਸਿਰਫ ਅੱਠ ਹੀ ਬਾਹਰ ਆਏ ਸਨ। ਉਹ ਅੱਠ, ਸ. ਸਰੂਪ ਸਿੰਘ, ਸ. ਆਤਮਾ ਸਿੰਘ, ਸ. ਗੁਰਬਖਸ਼ ਸਿੰਘ ਸ. ਹਰਗੁਰਨਾਦ ਸਿੰਘ, ਸ. ਧੰਨਾ ਸਿੰਘ ਗੁਲਸ਼ਨ, ਕੰਵਰਾਣੀ ਜਗਦੀਸ਼ ਕੌਰ, ਮਾਸਟਰ ਪ੍ਰਤਾਪ ਸਿੰਘ ਅਤੇ ਸ. ਊਧਮ ਸਿੰਘ ਸਨ। ਉਹਨਾਂ ਵਿਚੋਂ ਵੀ ਉਹਨਾਂ ਦੇ ਲੀਡਰ, ਸ. ਸਰੂਪ ਸਿੰਘ ਨੂੰ ਸਰਦਾਰ ਕੈਰੋਂ ਨੇ ਵਾਪਸ ਖਿੱਚ ਲਿਆ।

1960 ਦੀ ਚੋਣ ਵਿਚ ਫਿਰ ਅਕਾਲੀਆਂ ਨੇ ਸ਼੍ਰੋਮਣੀ ਕਮੇਟੀ ਉਪਰ ਕਬਜਾ ਕਰਕੇ, ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਬਿਗਲ ਵਜਾ ਦਿਤਾ ਤੇ 57129 ਬੰਦੇ ਜੇਹਲਾਂ ਵਿਚ ਗਏ ਪਰ ਕੈਰੋਂ ਨੇ ਆਪਣੀ ‘ਸਿਆਸਤ’ ਨਾਲ ਇਹ ਸਾਰੀ ਜਦੋ ਜਹਿਦ ਨਾਕਾਮ ਕਰ ਦਿਤੀ।

ਪੂਰਾ ਵਿਸਥਾਰ ਜਾਨਣ ਲਈ, ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦੀ ਕਿਤਾਬ ‘ਮੁਕੰਮਲ ਸਿੱਖ ਤਵਾਰੀਖ’ ਅਤੇ ਸ. ਅਜੀਤ ਸਿੰਘ ਸਰਹੱਦੀ ਜੀ ਦੀ ਕਿਤਾਬ ‘ਪੰਜਾਬੀ ਸੂਬੇ ਦੀ ਗਾਥਾ’ ਪੜ੍ਹੋ।

ਅਨਪੜ੍ਹ ਸਿੰਘਾ
ਕਾਰ ਚਲਾਉਣੀ ਸਿਖ ਫੱਕਰਾਂ ਦੀ,

ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ।

ਉਪ੍ਰੋਕਤ ਲਾਈਨ ਪ੍ਰਿੰਸੀਪਲ ਤਖ਼ਤ ਸਿੰਘ ਦੀ ਇਕ ਲੰਮੀ ਗ਼ਜ਼ਲ ਵਿਚੋਂ ਹੈ ਜੋ ਕਿ ਉਸ ਨੇ 1968 ਵਿਚ ਲਿਖੀ ਸੀ। ਇਸ ਦਾ ਪਿਛੋਕੜ ਕਿਸ ਪ੍ਰਕਾਰ ਹੈ: ਪੰਜਾਬੀ ਸੂਬਾ ਬਣਨ ਪਿੱਛੋਂ 1967 ਦੀਆਂ ਪਹਿਲੀਆਂ ਚੋਣਾਂ ਸਨ। ਪੰਜਾਬੀ ਸੂਬੇ ਦੀ ਜਦੋ ਜਹਿਦ ਵਿਚ ਅਧੂਰੀ ਜਿਹੀ ਸਫ਼ਲਤਾ ਪ੍ਰਾਪਤ ਕਰ ਲੈਣ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ, ਮਾਸਟਰ ਤਾਰਾ ਸਿੰਘ ਜੀ ਦੇ ਹੱਥੋਂ ਨਿਕਲ਼ ਕੇ ਸੰਤ ਫ਼ਤਿਹ ਸਿੰਘ ਜੀ ਦੇ ਹੱਥ ਆ ਗਈ ਹੋਈ ਸੀ। ਇਹਨਾਂ ਚੋਣਾਂ ਤੋਂ ਪਹਿਲਾਂ ਮਾਸਟਰ ਜੀ ਤੇ ਸੰਤ ਜੀ ਦੇ ਧੜਿਆਂ ਵਿਚ ਕੁਝ ਪੰਥ ਦਰਦੀ ਸੱਜਣਾਂ ਨੇ ਸਮਝੌਤਾ ਕਰਵਾ ਕੇ, ਇਕੋ ਝੰਡੇ ਹੇਠ ਦੋਹਾਂ ਧੜਿਆਂ ਨੂੰ ਇਕ ਹੋ ਕੇ ਚੋਣਾਂ ਲੜਾਉਣ ਲਈ ਯਤਨ ਕੀਤੇ ਤਾਂ ਕਿ ਪੰਜਾਬੀ ਸੂਬੇ ਦੇ ਅਸਲੀ ਮਕਸਦ ਦੀ ਪ੍ਰਾਪਤੀ ਹੋ ਸਕੇ, ਅਰਥਾਤ ਸੂਬੇ ਵਿਚ ਕਾਂਗਰਸ ਦੀ ਥਾਂ ਤੇ ਅਕਾਲੀ ਸਰਕਾਰ ਬਣਾਈ ਜਾ ਸਕੇ। ਪਰ ਅਜਿਹੇ ਯਤਨ ਅਸਫ਼ਲ ਰਹੇ ਤੇ ਸਮਝੌਤਾ ਨਾ ਹੋ ਸਕਿਆ। ਦੋਹਾਂ ਧੜਿਆਂ ਨੇ ਵੱਖ ਵੱਖ ਹੀ ਉਮੀਦਵਾਰ ਖੜ੍ਹੇ ਕੀਤੇ ਜਿਸ ਨਾਲ਼ ਅਕਾਲੀਆਂ ਦੀਆਂ ਵੋਟਾਂ ਦੋ ਥਾਂਈਂ ਵੰਡੀਆਂ ਜਾਣ ਕਰਕੇ ਕਾਂਗਰਸ ਨੂੰ ਖਾਸਾ ਲਾਭ ਹੋਇਆ। ਇਸ ਸਮੇ ਬਠਿੰਡੇ ਦੇ ਰਿਜ਼ਰਵ ਹਲਕੇ ਤੋਂ ਟਕਸਾਲੀ ਅਕਾਲੀ ਸ. ਧੰਨਾ ਸਿੰਘ ਗੁਲਸ਼ਨ ਅਕਾਲੀ ਦਲ ਦੇ ਸਿਟਿੰਗ ਐਮ.ਪੀ. ਸਨ ਜੋ ਕਿ ਮਾਸਟਰ ਗਰੁਪ ਨਾਲ਼ ਸਨ। ਇਹ ਸਰਦਾਰ ਗੁਲਸ਼ਨ ਜੀ ਬਹੁਤ ਲੰਮਾ ਸਮਾ ਲੈਜਿਸਲੇਟਰ ਰਹੇ। 1952 ਵਿਚ ਪੈਪਸੂ ਵਿਚ ਐਮ.ਐਲ.ਏ. ਬਣੇ। ਫਿਰ 1957 ਵਿਚ ਪੰਜਾਬ ਵਿਚ ਐਮ. ਐਲ. ਏ. ਬਣੇ ਤੇ 1962 ਵਿਚ ਐਮ.ਪੀ. ਬਣੇ। ਫਿਰ 1972 ਵਿਚ ਵੀ ਐਮ.ਐਲ. ਏ.ਬਣੇ। ਐਮਰਜੈਂਸੀ ਦੇ ਖ਼ਿਲਾਫ਼ ਦਲ ਵੱਲੋਂ ਲਾਏ ਗਏ ਮੋਰਚੇ ਦੀ ਸਫ਼ਲਤਾ ਕਾਰਨ, 1977 ਵਿਚ ਹੋਈਆਂ ਚੋਣਾਂ ਵਿਚ, ਗੁਲਸ਼ਨ ਜੀ ਫਿਰ ਐਮ.ਪੀ. ਬਣੇ ਤੇ ਫਿਰ ਹਿੰਦੁਸਤਾਨ ਦੇ ਵਿਦਿਅਕ ਮਹਿਕਮੇ ਦੇ ਵਜ਼ੀਰ ਬਣਨ ਦਾ ਮਾਣ ਵੀ ਸ. ਧੰਨਾ ਸਿੰਘ ਗੁਲਸ਼ਨ ਜੀ ਨੂੰ ਪ੍ਰਾਪਤ ਹੋਇਆ। ਇਹ ਕਲਗੀਧਰ ਪਾਤਿਸ਼ਾਹ ਦਾ ਪੰਥ ਵੀ ਕੈਸਾ ਗ਼ਰੀਬ ਨਿਵਾਜ ਹੈ! ਮਹਾਂਰਾਜ ਨੇ ਫੁਰਮਾਇਆ ਸੀ ਨਾ:

ਇਨ ਗਰੀਬ ਸਿਖਨ ਕਉ ਦੇਊਂ ਪਾਤਿਸ਼ਾਹੀ॥

ਯਾਦ ਕਰੇਂ ਹਮਰੀ ਗੁਰਿਆਈ॥

ਫਿਰ ਹੋਰ ਵੀ ਵੇਖੋ ਪਾਤਿਸ਼ਾਹ ਕੀ ਫੁਰਮਾਉਂਦੇ ਹਨ:

ਜਿਨ ਕੀ ਜਾਤਿ ਔਰ ਕੁਲ ਮਾਹੀਂ॥

ਸਰਦਾਰੀ ਨਹਿ ਭਈ ਕਦਾਹੀਂ॥

ਇਨਹੀ ਕੋ ਸਰਦਾਰ ਬਨਾਊ॥

ਤਬੈ ਗੋਬਿੰਦ ਸਿੰਘ ਨਾਮ ਕਹਾਊਂ॥

ਬਠਿੰਡੇ ਦੇ ਟਿੱਬਿਆਂ ਵਿਚ ਕਵੀਸ਼ਰੀ ਕਰਨ ਵਾਲ਼ਾ ਇਕ ਨਿਮਾਣਾ ਦਲਿਤ ਸਿੱਖ, ਸ. ਧੰਨਾ ਸਿੰਘ ਗੁਲਸ਼ਨ, ਪੰਥ ਦੀ ਗਰੀਬ ਨਿਵਾਜਤਾ ਕਾਰਨ ਨਾ ਸਿਰਫ ਐਮ.ਪੀ. ਹੀ ਬਣਿਆ ਬਲਕਿ ਕੇਂਦਰੀ ਸਰਕਾਰ ਦਾ ਵਜ਼ੀਰ, ਤੇ ਉਹ ਵੀ ਵਿਦਿਅਕ ਮਹਿਕਮੇ ਦਾ; ਹੈ ਕਿ ਨਾ ਪੰਥਕ ਬਖ਼ਸ਼ਿਸ਼ਾਂ ਦਾ ਪ੍ਰਤੱਖ ਪਰਮਾਣ! ਇਸ ਪੰਥ ਨੇ ਤਾਂ ਘੋੜਿਆਂ ਦੀ ਲਿੱਦ ਸੁੱਟਣ ਵਾਲ਼ੇ ਭਾਈ ਕਪੂਰ ਸਿੰਘ ਜੀ ਨੂੰ ਨਵਾਬ ਤੇ ਯਤੀਮ ਭਾਈ ਜੱਸਾ ਸਿੰਘ ਨੂੰ ਸੁਲਤਾਨੁਲ ਕੌਮ ਬਣਾ ਦਿਤਾ ਸੀ!

ਸ. ਧੰਨਾ ਸਿੰਘ ਗੁਲਸ਼ਨ ਜੀ ਬਹੁਤ ਸੁਲਝੇ ਹੋਏ ਬੁਲਾਰੇ ਸਨ ਤੇ ਕਵੀਸ਼ਰੀ ਕਰਿਆ ਕਰਦੇ ਸਨ। ਆਪਣੀਆਂ ਕਵਿਤਾਵਾਂ ਵੀ ਲਿਖਦੇ ਸਨ। ਇਹਨਾਂ ਦੀ ਇਕ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਵੀ ਸਿੱਖ ਸਿਆਸਤ ਉਪਰ ਚੰਗਾ ਚਾਨਣ ਪਾਉਣ ਵਾਲ਼ੀ  ਹੈ। ਸਰਦਾਰ ਗੁਲਸ਼ਨ ਜੀ 1969 ਦੀ ਵੈਸਾਖੀ ਸਮੇ ਤਖ਼ਤ ਸ੍ਰੀ ਦਮਦਮਾ ਸਹਿਬ ਵਿਖੇ ਮੇਰਾ ਲੈਕਚਰ ਸੁਣ ਕੇ ਬੜੇ ਪ੍ਰਭਾਵਤ ਹੋਏ ਤੇ ਸ਼ਾਬਾਸ ਦਿੰਦਿਆਂ ਆਖਿਆ. “ਤੂੰ ਤਾਂ ਸੰਤੋਖ ਸਿਹਾਂ ਗਿਆਨੀ ਲਾਲ ਸਿੰਘ ਵਾਂਗ ਬੋਲਦਾਂ!” 1980 ਵਿਚ ਸਿਡਨੀ ਆਉਣ ਪਿੱਛੋਂ, ਮੈਨੂੰ ਪੰਥ ਪ੍ਰਸਿਧ ਢਾਡੀ ਅਤੇ ਚੋਟੀ ਦੇ ਬੁਲਾਰੇ, ਪਰਲੋਕਵਾਸੀ ਗਿ. ਭਗਤ ਸਿੰਘ ਲਲ੍ਹੀ ਜੀ ਹੋਰਾਂ ਨੇ, ਗੁਲਸ਼ਨ ਜੀ ਦੀ ਲਿਖੀ ਹੋਈ, ਪੰਜਾਬੀ ਸੂਬੇ ਬਾਰੇ ਇਕ ਕਵਿਤਾ ਜ਼ਬਾਨੀ ਸੁਣਾਈ ਸੀ ਜੋ ਕਿ ਗੁਲਸ਼ਨ ਜੀ ਦੀ ਕਾਵਿਕ ਯੋਗਤਾ ਦੀ ਮੂੰਹ ਬੋਲਦੀ ਤਸਵੀਰ ਸੀ। ਅੱਜ ਕਲ੍ਹ ਉਹਨਾਂ ਦੀ ਸਪੁੱਤਰੀ, ਪ੍ਰਿੰਸੀਪਲ ਪਰਮਜੀਤ ਕੌਰ ਗੁਲਸ਼ਨ ਜੀ, ਉਹਨਾਂ ਦੇ ਹਲਕੇ ਦੀ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਭਾਰਤ ਦੀ ਲੋਕ ਸਭਾ ਵਿਚ ਨੁਮਾਇੰਦਗੀ ਕਰਦੇ ਹਨ। ਮੁਕਦੀ ਗੱਲ 1967 ਸਮੇ ਇਹ ਵੀ ਮਾਸਟਰ ਦਲ ਵੱਲੋਂ ਏਥੋਂ ਹੀ ਉਮੀਦਵਾਰ ਬਣੇ। ਇਹ ਇਸ ਹਲਕੇ ਦੇ ਸਿਟਿੰਗ ਐਮ.ਪੀ. ਵੀ ਸਨ। ਕਾਂਗਰਸ ਨੇ ਵੀ ਇਕ ਹੋਰ ਐਮ.ਪੀ. ਪ੍ਰੋ. ਦਲਜੀਤ ਸਿੰਘ ਨੂੰ ਖੜ੍ਹਾ ਕੀਤਾ। ਮੁਕਾਬਲੇ ਤੇ ਸੰਤ ਫ਼ਤਿਹ ਸਿੰਘ ਜੀ ਨੇ, ਜ਼ਿਲੇ ਦੇ ਅਕਾਲੀ ਆਗੂਆਂ ਦੇ ਜੋਰ ਦੇਣ ਤੇ, ਆਪਣੇ ਡਰਾਈਵਰ. ਸ. ਕਿੱਕਰ ਸਿੰਘ ਜੀ ਨੂੰ, ਆਪਣੇ ਦਲ ਦਾ ਟਿਕਟ ਦੇ ਕੇ ਖੜ੍ਹਾ ਕਰ ਦਿਤਾ। ਇਹਨਾਂ ਚੋਣਾਂ ਦੌਰਾਨ ਚੋਣ ਜਲਸਿਆਂ ਵਿਚ ਵਿਰੋਧੀ ਬੜਾ ਰੌਲ਼ਾ ਪਾਉਣ ਕਿ ਸੰਤ ਜੀ ਨੇ ਇਕ ਅਨਪੜ੍ਹ ਬੰਦੇ ਨੂੰ ਟਿਕਟ ਦੇ ਦਿਤੀ ਹੈ। ਹੋਰ ਵੀ ਕਈ ਕੁਝ ਊਲ-ਜਲੂਲ ਇਸ ਮਸਲੇ ਤੇ ਕੁਫ਼ਰ ਤੋਲੇ ਗਏ ਜੋ ਕਿ ਚੋਣਾਂ ਸਮੇ ਆਮ ਹੀ ਵਰਤਾਰਾ ਹੁੰਦਾ ਹੈ। ਸਿਆਣੇ ਆਖਦੇ ਵੀ ਨੇ ਕਿ ਲੜਾਈ ਤੇ ਇਸ਼ਕ ਵਿਚ ਹਰ ਹਥਿਆਰ ਹੀ ਜਾਇਜ਼ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਅਖੀਰ ਨੂੰ ਸਚਾਈ ਸਾਹਮਣੇ ਆ ਹੀ ਜਾਂਦੀ ਹੈ ਪਰ ਫੌਰੀ ਕਾਮਯਾਬੀ ਤਾਂ ਪ੍ਰਾਪਤ ਆਮ ਤੌਰ ਤੇ ਹੋ ਹੀ ਜਾਂਦੀ ਹੈ। ਕਈ ਸੱਜਣ ਇਹ ਵੀ ਆਖਦੇ ਨੇ ਕਿ ਜਦੋਂ ਨੂੰ ਸਚਾਈ ਸਾਹਮਣੇ ਆਉਂਦੀ ਹੈ ਓਦੋਂ ਨੂੰ ‘ਟੂ ਲੇਟ’ ਹੋ ਚੁੱਕਾ ਹੁੰਦਾ ਹੈ। ਅਰਥਾਤ ਸੱਚੀ ਧਿਰ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਸੰਤ ਜੀ ਨੇ ਇਕ ਚੋਣ ਜਲਸੇ ਵਿਚ ਆਖਿਆ, ”ਕੁਝ ਪੜ੍ਹੇ ਲਿਖੇ ਭਲੇ ਮਾਣਸ ਸੱਜਣ ਮੇਰੇ ਤੇ ਇਲਜਾਮ ਲਾਉਂਦੇ ਨੇ ਕਿ ਮੈ ਅਨਪੜ੍ਹ ਕਿੱਕਰ ਸਿੰਘ ਨੂੰ ਟਿਕਟ ਦੇ ਦਿਤੀ ਹੈ। ਕਿੱਕਰ ਸਿੰਘ ਦਾ ਮੈ ਜੁੰਮੇਵਾਰ ਹਾਂ; ਉਸ ਨੂੰ ਮੈ ਪੜ੍ਹਾਇਆ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠੀ ਹੈ। ਕੀਰਤਨ ਕਰਦਾ ਹੈ। ਪੰਜਾਬੀ ਤੇ ਹਿੰਦੀ ਬੜੀ ਚੰਗੀ ਤਰ੍ਹਾਂ ਪੜ੍ਹ ਤੇ ਲ਼ਿਖ ਸਕਦਾ ਹੈ। ਗੁਲਸ਼ਨ ਜੀ ਦੱਸਣ ਕਿ ਉਹ ਕਿਥੋਂ ਪੜ੍ਹੇ ਹਨ! ਉਹਨਾਂ ਦਾ ਕੌਣ ਉਸਤਾਦ ਹੈ! ਫੇਰ ਕੁਝ ਸੱਜਣ ਇਹ ਵੀ ਆਖਦੇ ਨੇ ਕਿ ਜੀ ਗੁਲਸ਼ਨ ਕਵੀਸ਼ਰੀ ਕਰਦਾ ਹੈ। ਹਾਂ, ਇਹ ਗੱਲ ਉਹਨਾਂ ਦੀ ਠੀਕ ਹੈ। ਗੁਲਸ਼ਨ ਜੀ ਕਵੀਸ਼ਰੀ ਜ਼ਰੂਰ ਕਰਦੇ ਨੇ। ਉਹਨਾਂ ਦੀ ਕਵੀਸ਼ਰੀ ਦਾ ਨਮੂਨਾ ਇਕ ਤੁਸੀਂ ਵੀ ਭਰਾਓ ਸੁਣ ਲਵੋ:

ਸਾਡੇ ਪਿੰਡ ਮਰ ਗਈਆਂ ਤਿੰਨ ਕੱਟੀਆਂ।

ਅਸੀਂ ਜਾ ਕੇ ਉਹਨਾਂ ਦੀਆਂ ਪੂਛਾਂ ਪੱਟੀਆਂ।

ਛੱਪੜ ਕੰਢੇ ਬਹਿ ਕੇ ਅਸਾਂ ਡੱਡੂ ਮਾਰਿਆ।

ਧੰਨ ਬਾਬਾ ਧਿਆਨਾ ਜੀਹਨੇ ਕੰਮ ਸਾਰਿਆ।

ਕਵਿਤਾ ਦਾ ਇਹ ‘ਉਚ ਉਡਾਰੀ’ ਨਮੂਨਾ ਸੁਣ ਕੇ ਹਾਸਾ ਤਾਂ ਪੈਣਾ ਹੀ ਸੀ। ਸੰਤ ਜੀ ਹੌਲ਼ੀ ਹੌਲ਼ੀ ਤਹੱਮਲ ਜਿਹੇ ਨਾਲ਼ ਇਸ ਤਰ੍ਹਾਂ ਭਾਸ਼ਨ ਕਰਿਆ ਕਰਦੇ ਸਨ ਕਿ ਉਹਨਾਂ ਦਾ ਆਖਿਆ ਜਨ ਸਾਧਾਰਨ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਟੁੰਬ ਜਾਇਆ ਕਰਦਾ ਸੀ। ਫਿਰ ਇਕ ਹੋਰ ਗੱਲ ਵੀ ਸੀ, ਉਹਨਾਂ ਦੇ ਵਿਰੋਧੀ ਵੀ ਉਹਨਾਂ ਦਾ ਭਾਸ਼ਨ ਪੂਰਾ ਸੁਣਨ ਲਈ ਮਜਬੂਰ ਹੋ ਜਾਇਆ ਕਰਦੇ ਸਨ। ਅੱਗੇ ਹੋਰ ਵੀ ਖੁਲਾਸਾ ਕਰਦਿਆਂ ਸੰਤ ਜੀ ਨੇ ਫੁਰਮਾਇਆ, “ਬਾਕੀ ਰਹੀ ਗੱਲ ਕੁਰਸੀ ਨੂੰ ਸੇਕ ਦੇਣ ਦੀ; ਉਹ ਕਿੱਕਰ ਸਿੰਘ ਸ. ਧੰਨਾ ਸਿੰਘ ਗੁਲਸ਼ਨ ਨਾਲ਼ੋਂ ਵਧ ਦੇ ਲਊ।“

ਸ. ਕਿੱਕਰ ਸਿੰਘ ਜੀ, ਦੋ ਸਿਟਿੰਗ ਮੈਬਰਾਂ, ਕਾਂਗਰਸ ਦੇ ਪ੍ਰੋਫ਼ੈਸਰ ਦਲਜੀਤ ਸਿੰਘ ਤੇ ਮਾਸਟਰ ਅਕਾਲੀ ਦਲ ਦੇ ਸ. ਧੰਨਾ ਸਿੰਘ ਗੁਲਸ਼ਨ, ਨੂੰ ਸੱਬਰਕੱਤੀਆਂ ਵੋਟਾਂ ਨਾਲ਼ ਹਰਾ ਕੇ ਤੇ ਸੀਟ ਜਿੱਤ ਕੇ, ਭਾਰਤ ਦੀ ਪਾਰਲੀਮੈਟ ਵਿਚ ਪਹੁੰਚ ਗਏ। ਪਹਿਲੇ ਦਿਨ ਦੀਆਂ ਰੌਣਕਾਂ ਵਿਚ ਨਵੇ ਜਿੱਤੇ ਤੇ ਵਾਹਵਾ ਸਾਰੇ ਹਾਰੇ ਹੋਏ ਐਮ.ਪੀ. ਵੀ ਇਕੱਠੇ ਹੋਏ ਹੋਏ ਸਨ। ਇਸ ਗਹਿਮਾ ਗਹਿਮੀ ਵਿਚ ਰਾਜ ਸਭਾ ਦੇ ਸੋਸ਼ਲਿਸਟ ਮੈਬਰ, ਸ਼੍ਰੀ ਰਾਜ ਨਾਰਾਇਣ ਦੀ ਨਿਗਾਹ, ਇਕੱਠੇ ਤੁਰੇ ਆਉਂਦੇ, ਸ. ਕਿੱਕਰ ਸਿੰਘ ਤੇ ਸ. ਧੰਨਾ ਸਿੰਘ ਗੁਲਸ਼ਨ ਤੇ ਜਾ ਪਈ। ਆਪਣੇ ਮਖੌਲੀਆ ਅੰਦਾਜ਼ ਵਿਚ ਰਾਜ ਨਾਰਇਣ ਜੀ ਬੋਲ ਉਠੇ, ”ਵਾਹ, ਸਿੱਖੋਂ ਕੀ ਬ੍ਹੀ ਕਿਆ ਬਾਤ ਹੈ! ਯਿਹ ਗੁਲਸ਼ਨ ਉਖਾੜ ਕਰ ਕੀਕਰ ਉਗਾਤੇ ਹੈਂ!” ਠਹਾਕਾ ਪਿਆ ਉਹਨਾਂ ਹਾਜਰਾਂ ਵੱਲੋਂ ਜਿਨ੍ਹਾਂ ਨੂੰ ਇਸ ਗੁਝੀ ਟਿੱਚਰ ਦੀ ਸਮਝ ਆ ਗਈ।

ਪ੍ਰਿੰਸੀਪਲ ਤਖਤ ਸਿੰਘ ਦੀ ਪੂਰੀ ਕਵਿਤਾ ਇਉਂ ਹੈ:

ਗੜਬੜ ਸਿੰਘ ਨੂੰ ਸਾਡਾ ਉਪਦੇਸ਼

1

ਜੇ ਕੁਝ ਖੱਟਣੈ ਤਾਂ ਪੰਥ ਦਾ ਪੱਲਾ ਫੜ ਸਿੰਘਾ।

ਪੂਜਾ ਦੇ ਧਾਨ ਨਾਲ਼ ਇਲੈਕਸ਼ਨ ਲੜ ਸਿੰਘਾ।

ਵਿਕਣ ਜਮੀਰਾਂ ਥਾਂ ਥਾਂ ਜੇ ਪੈਸਾ ਏ ਕੋਲ਼,

ਰਾਜ ਸਭਾ ਵਿਚ ਪਿਛਲੇ ਬੂਹਿਉਂ ਵੜ ਸਿੰਘਾ।

ਰੱਬ ਰੁੱਸਦੈ ਤਾਂ ਰੁੱਸੇ, ਖੁੱਸੇ ਨਾ ਰਾਜ,

ਵਿਉਂਤ ਅਜਿਹੇ ਢੰਗ ਦੀ ਕੋਈ ਘੜ ਸਿੰਘਾ।

ਪੰਥ ਦਾ ਲੀਡਰ ਜੇਕਰ ਬਣਨਾ ਲੋਚੇਂ ਤੂੰ,

ਕਿਸੇ ਨਿਕੰਮੀ ਗੱਲ ਨੂੰ ਫੜ ਕੇ ਅੜ ਸਿੰਘਾ।

ਨਿਕਲ਼ ਗਿਆ ਪੰਜਾਬੀ ਸੂਬਾ ਤੈਥੋਂ ਦੂਰ,

ਹੁਣ ਹਰਿਆਣੇ ਬਹਿ ਕੇ ਹਿੰਦੀ ਪੜ੍ਹ ਸਿੰਘਾ।

ਸ਼ਾਮੀਂ ਪੀ ਕੇ ਨਾਲ਼ ਭਰਾਵਾਂ ਦੱਬ ਕੇ ਲੜ,

ਤੜਕੇ ਉਠਣ ਸਾਰ ਸੁਖਮਨੀ ਪੜ੍ਹ ਸਿੰਘਾ।

ਮੁਖ ਰੱਖ ਕੇ ਗਉਂ ਆਪਣੀ, ਰੱਜਵੇਂ ਪਾਪ ਕਮਾ,

ਦੋਸ਼ ਐਪਰ ਕਲਯੁਗ ਦੇ ਮੱਥੇ ਮੜ੍ਹ ਸਿੰਘਾ।

ਹੱਕ ਦੇ ਨਾਂ ਤੇ ਖੌਰੂ ਪਾ ਪਾ ਧਰਤੀ ਪੁੱਟ,

ਹੋਰ ਕਿਤੇ ਲੱਗ ਜਾਏ ਧਰਮ ਦੀ ਜੜ੍ਹ ਸਿੰਘਾ।

ਥਾਂ ਥਾਂ ਇਕ ਦਿਨ ਪੰਥ ਖ਼ਾਲਸਾ ਗੱਜੂਗਾ,

ਕੱਟ ਜਮਾਨਾ ਔਖ ਦਾ ਵੱਟ ਕੇ ਦੜ ਸਿੰਘਾ।

ਸੇਵ ਕਮਾ ਇਉਂ ਕੌਮ ਦੀ, ਜਿਧਰ ਪੁੱਟੇਂ ਪੈਰ,

ਚੰਨ ਨਵਾਂ ਓਧਰ ਹੀ ਜਾਵੇ ਚੜ੍ਹ ਸਿੰਘਾ।

ਵੇਹਲੜ ਸ਼ੇਰਾ ਓ ਮੱਖੀਆਂ ਹੀ ਮਾਰੀ ਚੱਲ,

ਯੋਧਾ ਏਂ ਤਾਂ ਮੱਖੀਆਂ ਨਾਲ਼ ਹੀ ਲੜ ਸਿੰਘਾ।

ਤਾਂਘ ਹੈ ਮੱਲਾ ਜੇ ਮਨਜ਼ਲ ਤੇ ਅਪੜਨ ਦੀ,

ਕਿਸੇ ਸੂਰਮਾ ਸਿੰਘ ਦੀ ਉਂਗਲ਼ੀ ਫੜ ਸਿੰਘਾ।

ਜਦ ਅਨਪੜ੍ਹ ਸੈਂ, ਦੀਨ ਹੇਤ ਕਿੰਜ ਲੜਦਾ ਸੈਂ,

ਪੜ੍ਹ ਕੇ ਅੱਖਰ ਚਾਰ ਕਿਉਂ ਗਿਉਂ ਹੜ੍ਹ ਸਿੰਘਾ।

ਇਕੋ ਧਿਰ ਦਾ ਹੱਥ ਠੋਕਾ ਬਣਨਾ ਕੀ ਆਖ,

ਜੀਂਦਾ ਏਂ ਤਾਂ ਇਕੋ ਥਾਂ ਨਾ ਖੜ੍ਹ ਸਿੰਘਾ।

ਮੇਹਰ ਕਰੂ ਆਪੇ ਹੀ ਦਾਤਾ, ਲੈ ਕੇ ਹਾਰ,

ਘੁੰਮ ਵਜ਼ੀਰਾਂ ਦੇ ਅਗੜ ਪਿਛੜ ਸਿੰਘਾ।

2

ਐਮ. ਐਲ. ਏ. ਦੀ ਅੜਦਲ਼ ਵਿਚ ਜਾ ਖੜ੍ਹ ਸਿੰਘਾ।

ਨਿਕਾ ਮੋਟਾ ਕੰਮ ਗਿਆ ਜੇ ਅੜ ਸਿੰਘਾ।

ਹੋਣ ਲਫੰਗੇ ਜਿਸ ਹਲਕੇ ਦੇ ਤੇਰੇ ਯਾਰ,

ਚੋਣ ਲਈ ਓਸੇ ਹਲਕੇ ‘ਚੋਂ ਲੜ ਸਿੰਘਾ।

ਕਾਰ ਚਲਾਉਣੀ ਸਿਖ ਫੱਕਰਾਂ ਦੀ,

ਚੇਤੇ ਰੱਖ,  ਲੋਕ  ਸਭਾ  ਦੀ  ਟਿਕਟ  ਮਿਲ਼ੂ  ਅਨਪੜ ੍ਹ ਸਿੰਘਾ।

ਤੇਗ ਚਲਾ ਇਉਂ ਫੁਰਤੀ ਨਾਲ਼ ਵਜ਼ਾਰਤ ਤੇ,

ਸਿਰ ਕਿਧਰੇ ਜਾ ਡਿੱਗੇ, ਕਿਧਰੇ ਧੜ ਸਿੰਘਾ।

ਦਾਹੜੀ ਉਹ ਰੱਖ ਚੋਣ ਸਮੇ ਜੋ ਖੁਲ੍ਹ ਜਾਵੇ,

ਪਰ ਚੋਣਾਂ ਦੇ ਮਗਰੋਂ ਜਾਵੇ ਚੜ੍ਹ ਸਿੰਘਾ।

ਗਊ ਸਮਝ ਕੇ ਲਖ ਤੈਨੂੰ ਪਸਮਾਵੇ ਪੰਥ,

ਹੋ ਜਾ ਕਿਧਰੇ ਤਿੱਤਰ ਮਾਰ ਕੇ ਛੜ ਸਿੰਘਾ।

ਝੂਣ ਵਿਰੋਧੀ ਧਿਰ ਨੂੰ ਬੇਰਾਂ ਵਾਂਗ,

ਫਿਰਵੇਂ ਚੁਲ੍ਹੇ ਆਪੇ ਜਾਣਗੇ ਝੜ ਸਿੰਘਾ।

ਮਤੇ ਕਿਸੇ ਨੂੰ ਭੁਲ ਕੇ ਫ਼ਤਿਹ ਗਜਾ ਬੈਠੇਂ,

ਕੌਣ ਕੌਣ ਹੈ ਵੋਟਰ ਲਿਸਟ ਤਾਂ ਪੜ੍ਹ ਸਿੰਘਾ।

ਖੜ੍ਹੀਆਂ ਕਰਕੇ ਗਿਠ ਗਿਠ ਮੁੱਛਾਂ ਸਿਮਕੋ ਨਾਲ਼,

ਵਾਰ ਸਪੀਕਰ ਤੇ ਚੰਡੀ ਦੀ ਪੜ੍ਹ ਸਿੰਘਾ।

ਵੇਖ ਕਿਵੇਂ ਅੰਨ੍ਹੀ ਸ਼ਰਧਾ ਦੇ ਮੁੜ੍ਹਕੇ ਨਾਲ਼,

ਲੱਗ ਜਾਂਦੀ ਗੁਰਦੁਆਰੀਂ ਤੇਰੀ ਜੜ੍ਹ ਸਿੰਘਾ।

ਭੰਗ ਇਕੱਲੀ ਹੀ ਭੁੱਜੇ ਕਿਉਂ ਤੇਰੇ ਘਰ,

ਨਾਲ ਇਹਦੇ ਵਿਚੇ ਆਪ ਵੀ ਸੜ ਸਿੰਘਾ।

ਪੁਲ਼ਸ ਫਿਰੂ ਖਿੱਚੀ ਐਵੇਂ ਠਾਣੇ ਵਿਚ,

ਕਿਸੇ ਮਨਿਸਟਰ ਨਾਲ਼ ਨਾ ਬੈਠੀਂ ਲੜ ਸਿੰਘਾ।

ਚੋਣਾਂ ਲੜ, ਦੇਹ ਭਾਸ਼ਨ ਤੇ ਪਾ ਭੜਥੂ,

ਇੰਜ, ਜਾ ਅਪੜੇਂਗਾ ਚੰਡੀਗੜ੍ਹ ਸਿੰਘਾ।

ਹੋਰ ਨਹੀ ਤਾਂ ਨੱਸ ਕੇ ਚੀਫ਼ ਮਨਿਸਟਰ ਦੀ,

ਭੱਜੀ ਜਾਂਦੀ ਕਾਰ ਦੀ ਛਾਂ ਹੀ ਫੜ ਸਿੰਘਾ।

ਸਿੰਘ ਦਾ ਕੰਮ ਨਹੀ ਬਹਿਣਾ ਵੱਟ ਕੇ ਚੁੱਪ,

ਬੜਬੜ ਪਾਈ ਰੱਖ ਇਵੇਂ ਗੜਬੜ ਸਿੰਘਾ।

ਦੋ ਅਕਾਲੀ ਵਿਦਵਾਨਾਂ ਦਾ ‘ਮਿਲਾਪ’
ਭਾਵੇਂ ਗੁਰਬਾਣੀ ਤਾਂ ਇਉਂ ਹੀ ਆਖਦੀ ਹੈ, “ਸੰਤ ਮਿਲੈ ਕਿਛੁ ਸੁਣੀਐ ਕਹੀਐ” ਤੇ ਇਕ ਲੋਕੋਕਤੀ ਵੀ ਇਉਂ ਹੈ, “ਗਿਆਨੀ ਕੋ ਗਿਆਨੀ ਮਿਲੈ ਕਰੈ ਗਿਆਨ ਕੀ ਬਾਤ” ਪਰ ਏਥੇ ਆਪਾਂ ਯਾਦ ਕਰਨੀ ਹੈ ਦੋ ਅਕਾਲੀ ਵਿਦਵਾਨਾਂ ਦੀ ਆਪਸੀ ਗੁਫ਼ਤਗੂ। ਸੁਣਿਆਂ ਹੈ ਕਿ 1947 ਤੋਂ ਪਹਿਲਾਂ ਅਕਾਲੀ ਸਿਆਸਤ ਵਿਚ, ਮਾਸਟਰ ਅਜੀਤ ਸਿੰਘ ਅੰਬਾਲਵੀ ਜੀ ਦੀ ਬੜੀ ਚੜ੍ਹਤ ਹੋ ਗਈ ਸੀ। ਮਾਸਟਰ ਤਾਰਾ ਸਿੰਘ ਜੀ ਤੋਂ ਬਾਅਦ, ਦੂਜੇ ਦਰਜੇ ਦੇ ਆਗੂਆਂ ਅੰਦਰ, ਮਾਸਟਰ ਅੰਬਾਲਵੀ ਜੀ ਦਾ ਕੁਝ ਬੋਲ ਬਾਲਾ ਜਿਹਾ ਜਾਪਣ ਲੱਗ ਪਿਆ ਸੀ। ਕਹਿੰਦੇ, “ਮੁੰਡਾ ਤਾਂ ਸਿਆਣਾ ਸੀ ਪਰ ਮਾਰ ਗਿਆ ਉਸ ਨੂੰ ਤੇੜ ਦਾ ਨੰਗ।” ਸੋ ਮਾਸਟਰ ਅੰਬਾਲਵੀ ਜੀ ਵੀ ਤੇੜੋਂ ਨੰਗੇ ਹੀ ਸਨ। ਅਰਥਾਤ ਨਾ ਤਾਂ ਘਰੋਂ ਖਾਨਦਾਨੀ ਅਮੀਰ ਸਨ ਤੇ ਨਾ ਹੀ ਉਹਨਾਂ ਨੂੰ ਸਿਆਸੀ ਹੱਥਕੰਡਿਆਂ ਰਾਹੀਂ ਧਨ ਬਟੋਰਨ ਦੀ ਜਾਚ ਸੀ । ਅੰਬਾਲਵੀ ਜੀ ਵਿਦਵਾਨ, ਈਮਾਨਦਾਰ ਤੇ ਸ਼ਰੀਫ਼ ਸੱਜਣ ਸਨ, ਪਰ ਸਨ ਪਰਵਾਰ ਵਾਲੇ ਗ੍ਰਿਹਸਤੀ ਗੁਰਸਿੱਖ; ਤੇ ਪਰਵਾਰ ਦਾ ਖ਼ਰਚ ਚਲਾਉਣ ਲਈ ਮਾਇਆ ਦੀ ਜ਼ਰੂਰਤ ਹੁੰਦੀ ਹੈ। ਨਾ ਹੀ ਆਪ ਜੀ ਗਿਆਨੀ ਕਰਤਾਰ ਸਿੰਘ ਵਾਂਗ ਫ਼ਕੀਰ ਸਿਆਸਤਦਾਨ ਸਨ ਕਿ ਜਿਥੇ ਭੁੱਖ ਲੱਗ ਗਈ ਓਥੇ ਖਾ ਲਿਆ ਤੇ ਜਿਥੇ ਰਾਤ ਪੈ ਗਈ ਓਥੇ ਸੌਂ ਗਏ। ਨਾ ਨੂੰਹ ਲਿਆਉਣ ਦਾ ਫਿਕਰ ਤੇ ਨਾ ਧੀ ਤੋਰਨ ਦਾ; ਪਰ ਅੰਬਾਲਵੀ ਜੀ, ਪਰਵਾਰ ਵਾਲੇ ਹੋਣ ਕਰਕੇ, ਇਸ ਤਰ੍ਹਾਂ ਦੀ ਫ਼ਕੀਰੀ ਨਹੀ ਸਨ ਨਿਭਾ ਸਕਦੇ।

ਮਾਸਟਰ ਜੀ ਨੇ ਉਹਨਾਂ ਤੋਂ ਸਿੱਖ ਸਿਆਸਤ ਦੇ ਮੈਦਾਨ ਵਿਚੋਂ ਸ਼ਾਇਦ ਖਹਿੜਾ ਛੁਡਾਉਣ ਲਈ, ਉਹਨਾਂ ਦੀ ਆਰਥਕ ਕਮਜ਼ੋਰੀ ਦਾ ਲਾਭ ਉਠਾਉਂਦਿਆਂ, ਅੰਬਾਲਵੀ ਜੀ ਨੂੰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਜਥੇਦਾਰ ਲਗਾ ਦਿਤਾ। ਮਾਸਟਰ ਜੀ ਦਾ ਇਸ ਬਣ ਰਹੇ ਸਿਆਸੀ ‘ਸ਼ਰੀਕ’ ਤੋਂ ਖਹਿੜਾ ਛੁੱਟ ਗਿਆ ਤੇ ਅੰਬਾਲਵੀ ਜੀ ਨੂੰ ਘਰ ਦਾ ਇਮਾਨਦਾਰੀ ਨਾਲ ਖ਼ਰਚ ਚਲਾਉਣ ਲਈ, ਜਥੇਦਾਰੀ ਦੀ ਸੇਵਾ ਦੇ ਇਵਜ਼ ਵਿਚ, ਤਖ਼ਤ ਸਾਹਿਬ ਦੇ ਖ਼ਜ਼ਾਨੇ ਵਿਚੋਂ ਗੁਜ਼ਾਰੇ ਜੋਗਾ ਅਲਾਉਂਸ ਮਿਲਣ ਲੱਗ ਪਿਆ।

ਇਕ ਵਾਰੀ ਦੀ ਗੱਲ ਹੈ ਕਿ ਅੰਬਾਲਵੀ ਜੀ ਕੁਝ ਸਰੀਰਕ ਪੱਖੋਂ ਢਿੱਲੇ ਜਿਹੇ ਹੋ ਗਏ। “ਦੁਖ ਸੁਖ ਸਦਾ ਸਰੀਰਾਂ ਦੇ ਨਾਲ ਹਨ।” ਬਲਕਿ ਗੁਰਬਾਣੀ ਦਾ ਫੁਰਮਾਣ ਹੈ, “ਦੁਖ ਸੁਖ ਦੁਇ ਦਰ ਕਪੜੇ ਪਹਿਰਹਿ ਜਾਇ ਮਨੁਖ॥” ਮਾਸਟਰ ਅਜੀਤ ਸਿੰਘ ਅੰਬਾਲਵੀ ਜੀ ਦੀ ਬਿਮਾਰੀ ਦੀ ਖ਼ਬਰ ਸੁਣ ਕੇ ਗਿਆਨੀ ਕੇਹਰ ਸਿੰਘ ਵੈਰਾਗੀ ਜੀ ਅੰਮ੍ਰਿਤਸਰੋਂ ਉਹਨਾਂ ਦੀ ਬੀਮਾਰ ਪੁਰਸੀ ਲਈ ਗਏ। ਦੋਵੇਂ ਪ੍ਰਸਿਧ ਸਿੱਖ ਵਿਦਵਾਨ ਤੇ ਫ਼ਿਲਾਸਫ਼ਰ ਪਿੰ੍ਰ. ਗੰਗਾ ਸਿੰਘ ਜੀ ਦੇ ਸ਼ਾਗਿਰਦ ਹੋਣ ਕਰਕੇ, ਗੁਰਭਾਈ ਵੀ ਸਨ ਤੇ ਯਾਰ ਵੀ। ਅੰਬਾਲਵੀ ਜੀ ਦੇ ਘਰ ਦਾ ਬਾਹਰਲਾ ਬੂਹਾ ਲੰਘ ਕੇ ਵੇਹੜੇ ਵਿਚ ਵੜਦਿਆਂ ਹੀ, ਵੈਰਾਗੀ ਜੀ ਆਪਣੇ ਪੇਂਡੂ ਪਿਛੋਕੜ ਵਾਲੇ ਮਝੈਲਪੁਣੇ ਦੇ ਸੁਭਾ ਅਨੁਸਾਰ, ਖੁਲ੍ਹੀ ਭਾਸ਼ਾ ਵਿਚ ਉਚਰੇ, “ਓਇ, ਥੋਹੜਾ ਖਾਣਾ ਸੀ ਗੁਰੂ ਦੀ ਗੋਲਕ ਨੂੰ! ਹੁਣ ਪਿਆ ਲੇਖਾ ਦਿੰਨਾ ਏਂ!!” “ਤੂੰ ਵੀ ਤਾਂ ਓਥੇ ਖਾਈ ਈ ਜਾਨਾ ਏਂ ਅੰਮ੍ਰਿਤਸਰ, ਗੁਰੂ ਦੀ ਨਗਰੀ ਵਿਚ! ਤੂੰ ਕੇਹੜਾ ਘੱਟ ਕਰਦਾ ਏਂ!!” ਹਾਸੇ ਭਰਿਆ ਉਤਰ ਸੀ ਮਾਸਟਰ ਅੰਬਾਲਵੀ ਜੀ ਦਾ ਗਿਆਨੀ ਵੈਰਾਗੀ ਜੀ ਨੂੰ; ਉਹਨਾਂ ਵੱਲੋਂ ਹਾਸੇ ਵਿਚ ਕੀਤੀ ਗਈ ਟਕੋਰ ਦਾ। ਵੈਰਾਗੀ ਜੀ ਨੇ ਇਸ ਦਾ ਜਵਾਬ ਇਉਂ ਦਿਤਾ, “ਓਇ, ਮੈ ਤਾਂ ਉਸ ਸ਼ਾਂਤਿ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਦਾ ਖਾਨਾਂ ਵਾਂ ਜੇਹੜਾ ਕਿਸੇ ਨੂੰ ਕੁਝ ਆਂਹਦਾ ਨਹੀ। ਓਇ ਤੂੰ ਤੇ ਉਸ ਗੁਰੂ ਦੀ ਗੋਲਕ ਨੂੰ ਹੱਥ ਪਾ ਲਿਆ ਜਿਸ ਨੇ ਤੇਲ ਪਾ ਕੇ ਮਸੰਦ ਸਾੜੇ ਸੀ!”

ਦੋਹਾਂ ਪੰਥਕ ਵਿਦਵਾਨਾਂ ਦੀ ਅਜਿਹੀ ਟਕੋਰਾਂ ਭਰੀ ਗੁਫ਼ਤਗੂ ਸੁਣ ਕੇ ਚਾਰ ਚੌਫੇਰੇ ਹਾਸਿਆਂ ਦੇ ਫੁਹਾਰੇ ਛੁੱਟ ਪਏ। ਇਸ ਗੁਫ਼ਤਗੂ ਨਾਲ ਚੱਲੇ ਹਾਸੇ ਦੇ ਦੌਰ ਵਿਚ ਦੋਵੇਂ ਵਿਦਵਾਨ ਸੱਜਣ ਇਕ ਦੂਜੇ ਦੇ ਗਲੇ ਮਿਲੇ ਤੇ ਸੁਖ ਸਾਂਦ ਦਾ ਵਟਾਂਦਰਾ ਕੀਤਾ ਦੋਹਾਂ ਪ੍ਰੌੜ੍ਹ ਪੰਥਕ ਵਿਦਵਾਨਾਂ ਨੇ।

ਭਾਵੇਂ ਕਿ ਦੋਹਾਂ ਸੱਜਣਾਂ ਦਾ ਪੰਜਾਬੀ ਪੇਂਡੂ ਪਿਛੋਕੜ ਤੇ ਕਾਰਜ ਖੇਤਰ ਵੀ ਪੰਥਕ ਸੀ ਪਰ ਇਲਾਕਾ ਭੇਦ ਹੋਣ ਕਰਕੇ, ਦੋਹਾਂ ਦੀ ਬੋਲ ਚਾਲ ਦੀ ਸ਼ਬਦਾਵਲੀ, ਲਹਿਜ਼ਾ, ਟੋਨ ਵੱਖਰੇ ਹੀ ਸਨ। ਜਿਥੇ ਮਾਸਟਰ ਜੀ ਦਾ ਪਿਛੋਕੜ ਪੁਆਧ ਦੇ ਪੇਂਡੂ ਇਲਾਕੇ ਦਾ ਹੋਣ ਕਰਕੇ ਉਹਨਾਂ ਦੀ ਗੁਫ਼ਤਗੂ ਵਿਚ ਠਰੰਮ੍ਹਾ, ਧੀਰਜ ਤੇ ਮਿਠਾਸ ਸੀ ਓਥੇ ਗਿਆਨੀ ਵੈਰਾਗੀ ਜੀ ਦਾ, ਮਾਝੇ ਦਾ ਪੇਂਡੂ ਪਿਛੋਕੜ ਹੋਣ ਕਰਕੇ, ਉਹਨਾਂ ਦੀ ਬੋਲ ਬਾਣੀ ਵਿਚ ਰੋਹਬ, ਅੱਖੜਪੁਣਾ ਤੇ ਬੇਬਾਕੀ ਦਾ ਅੰਸ਼ ਕੁਝ ਜ਼ਿਆਦਾ ਸੀ। ਪਰ ਦੋਹਾਂ ਦਾ ਮਕਸਦ ਦੂਜੇ ਦੀ ਹੱਤਕ ਕਰਨਾ ਜਾਂ ਦੂਜੇ ਨੂੰ ਆਪਣੇ ਤੋਂ ਨੀਵਾ ਵਿਖਾਉਣਾ ਕਦਾਚਿਤ ਨਹੀ ਸੀ; ਬਲਕਿ ਹਾਸੇ ਹਾਸੇ ਵਿਚ ਚੜ੍ਹਦੀਕਲਾ ਦਾ ਵਾਤਾਵਰਣ ਸਿਰਜਣਾ ਹੀ ਮਨੋਰਥ ਸੀ।

ਯਾਦ ਰਹੇ ਕਿ ਸਵੱਰਗਵਾਸੀ ਗਿਆਨੀ ਕੇਹਰ ਸਿੰਘ ਵੈਰਾਗੀ ਜੀ ਬੜੇ ਪ੍ਰਸਿਧ ਪੰਥਕ ਪ੍ਰਚਾਰਕ ਹੋਏ ਹਨ ਜੋ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਤੇ ਫੇਰ ਲੰਮਾ ਸਮਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਾਪੇਗੰਡਾ ਸਕੱਤਰ ਰਹੇ। ਸਾਡੇ ਸਮੇ ਉਹ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਧਾਰਮਿਕ ਬੋਰਡ ਦੇ ਮੈਬਰ ਵੀ ਸਨ। ਮੇਰਾ ਉਹਨਾਂ ਨਾਲ ਚੰਗਾ ਸਨੇਹ ਸੀ। ਸਵੱਰਗਵਾਸੀ ਮਾਸਟਰ ਅਜੀਤ ਸਿੰਘ ਅੰਬਾਲਵੀ ਜੀ, ਜ਼ਿਲਾ ਅੰਬਾਲਾ ਦੇ ਵਸਨੀਕ ਸਨ। ਪਹਿਲਾਂ ਆਪ ਅਕਾਲੀ ਆਗੂ ਰਹੇ ਤੇ ਫੇਰ ਉਹਨਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ ਨਿਭਾਈ। ਫੇਰ ਕੁਝ ਸਮਾ ਰੋਜ਼ਾਨਾ ‘ਅਜੀਤ’ ਅਖ਼ਬਾਰ ਦੇ ਐਡੀਟਰ ਤੇ ਉਪ੍ਰੰਤ ਸ਼੍ਰੋਮਣੀ ਅਕਾਲੀ ਦਲ ਦੀ ਰੋਜ਼ਾਨਾ ਅਖ਼ਬਾਰ ‘ਕੌਮੀ ਦਰਦ’ ਦੇ ਚੀਫ਼ ਐਡੀਟਰ ਬਣੇ। ਓਹਨੀਂ ਦਿਨੀਂ ਹੀ ਮੇਰਾ ਉਹਨਾਂ ਨਾਲ ਸੰਪਰਕ ਬਣਿਆ। ਅੰਤ ਵਿਚ, ਮਾਰਚ 1973 ਵਿਚ, ਮੇਰੇ ਅੰਮ੍ਰਿਤਸਰ ਛੱਡਣ ਸਮੇ, ਉਹ ਸ੍ਰੀ ਦਰਬਾਰ ਸਾਹਿਬ ਵਿਖੇ ਸਥਾਪਤ, ਸ਼੍ਰੋਮਣੀ ਗੁ. ਪ੍ਰ. ਕਮੇਟੀ ਦੀ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ’ ਦੇ ਇਨਚਾਰਜ ਸਨ ਜਿਸ ਨੂੰ 1984 ਵਿਚ ਭਾਰਤੀ ਫੌਜ ਨੇ ਚੁੱਕ ਖੜਿਆ ਤੇ ਇਸ ਬਾਰੇ ਅਜੇ ਤੱਕ ਨਾ ਸਰਕਾਰ ਵੱਲੋਂ ਤੇ ਨਾ ਹੀ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਾਹਮਣੇ ਪੂਰੀ ਸਚਾਈ ਰੱਖੀ ਗਈ ਹੈ ਕਿ ਕੀ ਸਾਰੀ ਲਾਇਬ੍ਰੇਰੀ ਵਾਪਸ ਕਰ ਦਿਤੀ ਹੈ ਸਰਕਾਰ ਨੇ; ਜਾਂ ਉਸ ਦਾ ਕੁਝ ਹਿੱਸਾ ਵਾਪਸ ਕੀਤਾ ਹੈ; ਜਾਂ ਕੁਝ ਵੀ ਨਹੀ ਵਾਪਸ ਕੀਤਾ। ਇਸ ਬਾਰੇ ਸ਼ੰਕਾ ਇਸ ਲਈ ਪੈਦਾ ਹੁੰਦੀ ਹੈ ਕਿ ਇਕ ਵਾਰ ਓਥੇ ਦੇ ਇਕ ਸਕਾਲਰ ਨੇ ਕੁਝ ਕਿਤਾਬਾਂ ਮੈਨੂੰ ਵਿਖਾ ਕੇ ਕਿਹਾ ਸੀ ਕਿ ਸਭ ਕੁਝ ਵਾਪਸ ਆ ਗਿਆ ਹੈ। ਦੂਸਰੀ ਵਾਰੀ ਜਾਣ ਤੇ ਓਸੇ ਹੀ ਵਿਦਵਾਨ ਦੇ ਵਿਚਾਰ ਬਦਲ ਗਏ ਸਨ ਤੇ ਉਸ ਨੇ ਦੱਸਿਆ ਕਿ ਕੁਝ ਕਿਤਾਬਾਂ ਵਾਪਸ ਆ ਗਈਆਂ ਹਨ ਪਰ ਸਾਰਾ ਕੁਝ ਨਹੀ ਵਾਪਸ ਆਇਆ।

ਅਖੀਰ 1978 ਵਿਚ ਮਾਸਟਰ ਅਜੀਤ ਸਿੰਘ ਜੀ ਦੇ ਦਰਸ਼ਨ ਵੈਨਕੂਵਰ ਵਿਖੇ ਹੋਏ। ਵੈਨਕੂਵਰ ਦੇ ਨਜ਼ਦੀਕ ਕਿਸੇ ਟਾਊਨ ਵਿਚ ਉਹ ਆਪਣੇ ਸਪੁੱਤਰ ਪਾਸ ਰਹਿ ਰਹੇ ਸਨ। ਓਥੇ ਉਹਨਾਂ ਨੇ ਪੰਥਕ ਵਰਕਰ ਜਾਣ ਕੇ, ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵੱਲੋਂ, ਮੇਰਾ ਮਾਣ ਸਨਮਾਨ ਕਰਵਾਇਆ।

ਕਾਸ਼! ਅਜਿਹਾ ਚੜ੍ਹਦੀਕਲਾ ਵਾਲ਼ਾ ਨਿਰਛਲ ਪਿਆਰ ਸਦਾ ਹੀ ਪੰਥਕ ਸੱਜਣਾਂ ਵਿਚ ਸੰਚਾਰਤ ਹੁੰਦਾ ਰਹੇ!

ਸਿੱਖ ਵੋਟਰ ਜਾਏ ਤਾਂ ਕਿਧਰ ਜਾਏ
ਹਿੰਦੁਸਤਾਨ ਦੀ ਪੰਦਰਵੀਂ ਲੋਕ ਸਭਾ ਦੀਆਂ ਚੋਣਾਂ ਦਾ ਬੁਖ਼ਾਰ ਆਪਣੀ ਚਰਮ ਸੀਮਾ ਤੇ ਹੈ। ਅਮਲੀ ਤੌਰ ਤੇ ਇਹ ਤਾਂ ਸਾਨੂੰ 61 ਸਾਲਾਂ ਵਿਚ ਸਮਝ ਆ ਹੀ ਜਾਣੀ ਚਾਹੀਦੀ ਹੈ ਕਿ ਇਹ ਦੇਸ਼ ਹਿੰਦੂਆਂ ਦਾ ਹੈ ਤੇ ਏਥੇ ਹਿੰਦੂਆਂ ਦੇ ਹਿਤਾਂ ਦਾ ਹੀ ਖਿਆਲ ਰੱਖਿਆ ਜਾਵੇਗਾ। ਅਸੀਂ ਵੀ ਤਾਂ ਚਾਹੁੰਦੇ ਹਾਂ ਕਿ ਭਾਵੇਂ ਪਤਲੀ ਜਿਹੀ ਬਹੁ ਸੰਮਤੀ ਵਾਲ਼ਾ ਹੀ ਪੰਜਾਬ ਹੈ ਪਰ ਏਥੇ ਸਿੱਖਾਂ ਦੇ ਹਿਤ ਸੁਰੱਖਿਅਤ ਰਹਿਣ; ਏਸੇ ਤਰ੍ਹਾਂ ਹਿੰਦੂ ਵੀ, ਉਹਨਾਂ ਦੀ ਭਰਵੀਂ ਬਹੁਸੰਮਤੀ ਵਾਲ਼ਾ ਦੇਸ਼ ਹੋਣ ਕਰਕੇ, ਇਹ ਸੋਚਦੇ ਹਨ ਕਿ ਇਸ ਦੇਸ਼ ਵਿਚ ਉਹਨਾਂ ਦੇ ਹਿਤਾਂ ਨੂੰ ਨੁਕਸਾਨ ਨਾ ਪਹੁੰਚੇ।

ਪੰਜ ਸੌ ਤਰਤਾਲ਼ੀ ਸੀਟਾਂ ਵਿਚੋਂ ਸ਼ਾਇਦ ਤੇਰਾਂ ਹੀ ਪੰਜਾਬ ਦੀਆਂ ਸੀਟਾਂ ਹਨ ਜਿਥੇ ਸਿੱਖ ਵੋਟਰ ਜਿੱਤ ਹਾਰ ਵਿਚ ਯੋਗਦਾਨ ਪਾ ਸਕਦਾ ਹੈ; ਜਾਂ ਫਿਰ ਕੋਈ ਇਕਾ ਦੁਕਾਂ ਪੰਜਾਬੋਂ ਬਾਹਰ ਵੀ ਹੋਣਗੀਆਂ ਜਿਥੇ ਉਹ ਅਸਰ ਅੰਦਾਜ਼ ਹੋ ਸਕਦਾ ਹੋਵੇ ਪਰ ਇਹ ਸੋਚਣਾ ਕਿ ਉਹ ਆਪਣੇ ਬਲ ਬੁਤੇ ਤੇ ਸਰਕਾਰ ਬਣਾ ਜਾਂ ਢਾਹ ਸਕਦਾ ਹੈ; ਇਹ ਝੋਟਿਆਂ ਵਾਲ਼ੇ ਘਰੋਂ ਲੱਸੀ ਭਾਲਣ ਵਰਗੀ ਹੀ ਹੁੜਕ ਹੈ। ਡੇਢ ਪੌਣੇ ਦੋ ਫ਼ੀ ਸਦੀ ਸਿੱਖਾਂ ਦੀ ਆਬਾਦੀ ਤਾਂ ਮੇਲੇ ਵਿਚ ਚੱਕੀਰਾਹ ਵਾਲ਼ੀ ਹੈਸੀਅਤ ਹੀ ਰੱਖਦੀ ਹੈ। “ਕਿਆ ਪਿੱਦੀ, ਔਰ ਕਿਆ ਪਿੱਦੀ ਕਾ ਸ਼ੋਰਬਾ!”

ਇਸ ਚੋਣ ਵਿਚ ਇਕ ਗਰੁਪ ਦੀ ਆਗੂ ਕਾਂਗਰਸ ਹੈ ਜਿਸ ਨੇ ਸਿੱਖਾਂ ਦਾ ਕਤਲਿਆਮ ਕੀਤਾ ਹੈ ਤੇ ਦੂਜੇ ਪਾਸੇ ਬੀ. ਜੇ. ਪੀ. ਹੈ ਜਿਸਨੇ ਉਂਗਲ਼ ਦੇ ਕੇ ਇਹ ਕਤਲਿਆਮ ਕਰਵਾਇਆ। ਸਿੱਖ ਕਿਸਨੂੰ ਆਪਣਾ ਮਿੱਤਰ ਸਮਝਣ! ਇਸ ਵੇਲ਼ੇ ਬਹੁਤ ਸਾਰੇ ਸਿੱਖ ਦੁਬਿਧਾ ਵਿਚ ਹਨ ਕਿ ਪਹਿਲੀ ਵਾਰ ਇਕ ਦਸਤਾਰਧਾਰੀ ਮਨੁਖ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ ਤੇ ਇਸਨੂੰ ਕਾਂਗਰਸ ਦੀ ਪ੍ਰਧਾਨ ਸ੍ਰੀ ਮਤੀ ਸੋਨੀਆ ਗਾਂਧੀ ਨੇ ਬਣਾਇਆ ਹੈ। ਇਸ ਲਈ ਸਿੱਖਾਂ ਨੂੰ, ਦੋਬਾਰਾ ਮਨਮੋਹਨ ਸਿੰਘ ਨੂੰ ਇਸ ਕੁਰਸੀ ਤੇ ਵੇਖਣ ਲਈ, ਕਾਂਗਰਸ ਨੂੰ ਵੋਟ ਪਾਉਣੀ ਚਾਹੀਦੀ ਹੈ। ਪਰਗਟ ਤੌਰ ਤੇ ਇਹ ਗੱਲ ਇਉਂ ਹੀ ਦਿਸਦੀ ਹੈ ਪਰ ਇਹ ਕੁਝ ਕਰਨ ਦੀ, ਸੋਨੀਆ ਗਾਂਧੀ ਦੀ ਮਜਬੂਰੀ ਸੀ। ਇਸ ਤੋਂ ਇਲਾਵਾ ਹੋਰ ਕੁਝ ਉਹ ਕਰਦੀ ਤਾਂ ਉਸਦੇ ਆਪਣੇ ਹਿਤ ਵਿਚ ਨਹੀ ਸੀ ਹੋਣਾ। ਜੇਕਰ ਉਹ ਆਪ ਬਣਦੀ ਤਾਂ ਕਈ ਕਾਰਨਾਂ ਕਰਕੇ ਉਸਦੀ ਸਰਕਾਰ ਚੱਲ ਨਹੀ ਸੀ ਸਕਣੀ। ਪੁੱਤਰ ਉਸਦਾ ਅਜੇ ਇਸ ਜ਼ਿਮੇਵਾਰੀ ਨੂੰ ਚੁੱਕਣ ਜੋਗਾ ਨਹੀ ਸੀ ਹੋਇਆ। ਜੇਕਰ ਉਹ ਕਿਸੇ ਟੋਪੀ ਵਾਲ਼ੇ ਨੂੰ ਇਸ ਗੱਦੀ ਉਪਰ ਬਹਾਉਂਦੀ ਤਾਂ ਕੁਝ ਹੀ ਦਿਨਾਂ ਵਿਚ ਉਸਨੇ ਇਸਨੂੰ ਅੱਖਾਂ ਵਿਖਾਉਣ ਲੱਗ ਜਾਣਾ ਸੀ। ਸ. ਮਨਮੋਹਨ ਸਿੰਘ ਤੋਂ ਇਹ ਖ਼ਤਰਾ ਨਹੀ ਹੋ ਸਕਦਾ ਕਿਉਂਕਿ ਬਾਵਜੂਦ ਹਰ ਪ੍ਰਕਾਰ ਦੀ ਯੋਗਤਾ ਦੇ ਮਾਲਕ ਹੋਣ ਤੇ ਵੀ, ਹਿੰਦੁਸਤਾਨੀ ਚੋਣ ਘੋਲ਼ ਵਿਚ ਉਹ ਆਪਣਾ ਸਥਾਨ ਨਹੀ ਬਣਾ ਸਕਦੇ। ਇਸ ਲਈ ਕਿਸੇ ਲਈ ਸਿਆਸੀ ਖ਼ਤਰਾ ਨਹੀ ਬਣ ਸਕਦੇ। ਫਿਰ ਸਿੱਖ ਹੋਣ ਕਰਕੇ ਵੀ ਉਹ ਕਦੀ ਰਾਜਸੀ ਖੇਤਰ ਵਿਚ ਕਿਸੇ ਨੂੰ ਅੱਖਾਂ ਵਿਖਾਲਣ ਦੀ ਸ਼ਕਤੀ ਦੇ ਮਾਲਕ ਨਹੀ ਹੋ ਸਕਦੇ। ਹਾਂ, ਉਹ ਸੰਸਾਰ ਦੇ ਮੰਨੇ ਹੋਏ ਅਰਥ ਸ਼ਾਸਤਰੀ ਹੋਣ ਦੇ ਨਾਲ਼ ਨਾਲ਼ ਇਕ ਬਹੁਤ ਹੀ ਕਾਬਲ ਤੇ ਸਾਊ ਪੁਰਸ਼ ਹਨ। ਇਹ ਗੱਲ ਵੀਹ ਦੇਸਾਂ ਦੇ ਆਗੂਆਂ ਦੀ ਇਕੱਤਰਤਾ ਵਿਚ ਵੀ ਉਹਨਾਂ ਨੂੰ ਸਰਬ ਸ੍ਰੇਸ਼ਟ ਪੁਰਸ਼ ਦੀ ਪਦਵੀ ਦਿਤੇ ਜਾਣ ਕਾਰਨ ਪਰਗਟ ਹੈ। ਅਜਿਹੇ ਬੇਦਾਗ, ਕਾਬਲ, ਖ਼ਤਰਾ-ਰਹਿਤ ਦਿੱਖ ਵਾਲ਼ੇ ਭਲੇ ਪੁਰਸ਼ ਨੂੰ ਗੱਦੀ ਉਪਰ ਬੈਠਾ ਕੇ, ਇਕ ਤਾਂ ਘੱਟ ਗਿਣਤੀਆਂ ਦਾ ਭਰੋਸਾ ਜਿੱਤਣ ਦਾ ਸੋਨੀਆ ਗਾਂਧੀ ਨੇ ਯਤਨ ਕੀਤਾ ਹੈ; ਦੂਜਾ ਉਸਨੇ ਕਈ ਦਲਾਂ ਦੀ ਦਲ ਦਲ ਬਣੇ ਹੋਏ ਚੂੰ ਚੂੰ ਦੇ ਮੁੱਰਬੇ ਦੀ ਸੰਭਾਲ਼ ਕਰਨ ਵਾਸਤੇ ਖ਼ੁਦ ਨੂੰ, ਰੁਟੀਨ ਦੇ ਸਰਕਾਰੀ ਕੰਮਾਂ ਤੋਂ ਖਾਲੀ ਰੱਖ ਲਿਆ। ਰੋਜਾਨਾ ਦਾ ਸਰਕਾਰੀ ਕਾਰਜ ਉਸਦੀਆਂ ਹਿਦਾਇਤਾਂ ਮੁਤਾਬਿਕ ਸਰਦਾਰ ਜੀ ਚਲਾਈ ਗਏ ਤੇ ਰਾਜਸੀ ਸਵਾਰਥੀ ਲੀਡਰਾਂ ਨਾਲ਼ ਉਹ ਨਜਿਠ ਲੈਂਦੀ ਰਹੀ। ਇਸ ਤਰ੍ਹਾਂ ‘ਤਿਆਗ ਮੂਰਤੀ’ ਦਾ ਖ਼ਿਤਾਬ ਵੀ ਹਾਸਲ ਕਰ ਲਿਆ ਤੇ ਅਮਲੀ ਤੌਰ ਤੇ ‘ਸੁਪਰ ਪ੍ਰਧਾਨ ਮੰਤਰੀ’ ਵੀ ਬਣੀ ਹੋਈ ਹੈ। ਸਰਦਾਰ ਜੀ ਦੀ ਸਖ਼ਸੀਅਤ ਤੇ ਸੋਨੀਆ ਗਾਂਧੀ ਦੀ ਆਪਣੀ ਪੋਲੀਟੀਕਲ ‘ਤਿਕੜਮਬਾਜੀ’ ਨਾਲ਼ ਇਹ ਸਰਕਾਰ ਆਪਣਾ ਪੂਰਾ ਸਮਾ ਕਢ ਗਈ ਜਿਸਦੀ ਕਿ ਆਸ ਨਹੀ ਸੀ। ਫਿਰ ਇਹ ਇਕ ਹੋਰ ਪਹਿਲੂ ਵੀ ਨਿਗੂਣਾ ਨਹੀ ਹੈ ਕਿ ਇਕ ਸਿੱਖ ਨੂੰ ਪ੍ਰਧਾਨ ਮੰਤਰੀ ਥਾਪ ਕੇ ਖ਼ੁਦ ਨੂੰ ਸਿਖਾਂ ਦੀ ਹਮਦਰਦ ਦਰਸਾਉਣ ਦਾ ਉਸਨੇ ਯਤਨ ਕੀਤਾ ਜਿਸ ਵਿਚ ਉਹ ਖਾਸੀ ਹੱਦ ਤੱਕ ਕਾਮਯਾਬ ਵੀ ਹੋਈ ਹੈ। ਇਸਦਾ ਪ੍ਰਤੱਖ ਸਬੂਤ ਇਸ ਸਮੇ ਸਿੱਖ ਵੋਟਰ ਦਾ ਦੁਬਿਧਾ ਵਿਚ ਹੋਣਾ ਹੈ।

ਇਕ ਪਾਸੇ ਦੀ ਦਿਲਚਸਪ ਗੱਲ਼: ਇਕ ਸਿੱਖ ਸਰੂਪ ਵਾਲ਼ਾ ਨਾਸਤਕ ਵਿਅਕਤੀ, ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ, ਆਪਣੇ 62 ਮੈਬਰਾਂ ਦਾ ਸਮੱਰਥਨ, ਇਕ ਯੂਰਪ ਵਿਚ ਪੈਦਾ ਹੋਈ ਇਸਾਇਣ ਨੂੰ ਪ੍ਰਧਾਨ ਮੰਤਰੀ ਬਣਨ ਲਈ ਦਿੰਦਾ ਹੈ ਜਿਸਦੀ ਸ਼ਕਤੀ ਨਾਲ਼ ਉਹ ਇਸਾਇਣ ਅੱਗੋਂ ਇਕ ਸਿੱਖ ਨੂੰ ਪ੍ਰਧਾਨ ਮੰਤਰੀ ਥਾਪਦੀ ਹੈ ਤੇ ਇਹ ਰਸਮ ਇਕ ਮੁਸਲਮਾਨ ਰਾਸ਼ਟਰਪਤੀ ਦੇ ਹੱਥੋਂ ਸਿਰੇ ਚੜ੍ਹਦੀ ਹੈ। ਇਹ ਮੌਕਾ ਮੇਲ ਤਾਂ ਸੋਹਣਾ ਹੈ ਹਿੰਦੁਸਤਾਨ ਨੂੰ ਧਰਮ ਨਿਰਪੱਖ ਦੇਸ਼ ਦਰਸਾਉਣ ਦਾ! ਰੱਬ ਕਰੇ ਕਿਤੇ ਸਹੀ ਅਰਥਾਂ ਵਿਚ ਵੀ ਇਉਂ ਹੋ ਸਕੇ!

ਮੌਜੂਦਾ ਸਿਆਸੀ ਹਾਲਾਤ ਬਾਰੇ ਭਾਵੇਂ ਕੋਈ ਕੁਝ ਵੀ ਕਹੀ ਜਾਵੇ ਪਰ ਹਾਲਾਤ ਕਾਂਗਰਸ ਦੇ ਹੱਕ ਵਿਚ ਹਨ। ਸਪੱਸਟ ਬਹੁਮਤ ਤਾਂ ਭਾਵੇਂ ਨਹੀ ਪਰ ਪਿਛਲੀ ਵਾਰੀ ਨਾਲ਼ੋਂ ਉਸਦੀਆਂ ਸੀਟਾਂ ਵਧ ਹੀ ਜਾਣੀਆਂ ਹਨ; ਭਾਵੇਂ 272 ਵਾਲ਼ੇ ਜਾਦੂਈ ਨੰਬਰ ਤੇ ਨਾ ਹੀ ਅੱਪੜਿਆ ਜਾ ਸਕੇ। ਪਿਛਲੀ ਵਾਰੀਂ ਇਸ ਦੀਆਂ 145 ਸੀਟਾਂ ਆਈਆਂ ਸਨ ਤੇ ਇਸ ਵੇਲ਼ੇ ਤੱਕ ਉਹ ਵਧ ਕੇ 153 ਹੋ ਚੁਕੀਆਂ ਹਨ। ਹੋ ਸਕਦਾ ਹੈ ਕਿ ਇਸ ਚੋਣ ਵਿਚ ਉਹ ਦੋ ਸੌ ਦੇ ਨੇੜੇ ਪੁੱਜ ਜਾਵੇ! ਹੁਣ ਉਸਦਾ ਪੁੱਤਰ ਵੀ ਤਿਆਰ ਹੈ ਪ੍ਰਧਾਨ ਮੰਤਰੀ ਬਣਨ ਲਈ। ਇਸ ਹਾਲਤ ਵਿਚ ਕੀ ਹੁਣ ਵੀ ਉਹ ਕਿਸੇ ਮਨਮੋਹਨ ਸਿੰਘ ਵਰਗੇ ਸਾਊ ਪੁਰਸ਼ ਨੂੰ ਇਹ ਗੱਦੀ ਸੌਂਪੇਗੀ ਜਾਂ ਕਿ ਆਪਣੇ ਪੁੱਤਰ ਨੂੰ ਇਸ ਉਪਰ ਬਿਠਾਏਗੀ! ਇਹ ਪ੍ਰਤੱਖ ਨੀਤੀ ਬਚਨ ਵੀ ਹੈ:

ਕੋਊ ਕਿਸੀ ਕਉ ਰਾਜ ਨ ਦੈ ਹੈ॥

ਜੋ ਲੈ ਹੈ ਨਿਜ ਬਲ ਸੇ ਲੈ ਹੈ॥

ਜਦੋਂ ਖੱਬੇ ਪੱਖੀਆਂ ਨੇ ਇਸਨੂੰ ਪ੍ਰਧਾਨ ਮੰਤਰੀ ਬਣਾਉਣ ਲਈ, ਕਾਮਰੇਡ ਸੁਰਜੀਤ ਦੀ ਅਗਵਾਈ ਵਿਚ, ਇਸਦੇ ਗੱਲ ਸੇਹਰਾ ਪਾ ਦਿਤਾ ਸੀ ਉਸ ਸਮੇ ਮੈ ਇਸਦੇ ਜਨਮ-ਦੇਸ ਇਟਲੀ ਵਿਚ ਹੀ ਸਾਂ। ਰਿਜੋਮਿਲੀਆ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਵਿਖਿਆਨ ਸਮੇ ਮੈ ਇਹ ਕਿਹਾ ਸੀ ਕਿ ਸਾਨੂੰ ਇਸਦੇ ਇਸਤਰੀ ਹੋਣ ਜਾਂ ਵਿਦੇਸ਼ ਵਿਚ ਜਨਮੀ ਹੋਣ ਕਰਕੇ ਇਸਦਾ ਕੋਈ ਵਿਰੋਧ ਨਹੀ। ਸਿੱਖ ਵਜੋਂ ਅਸੀਂ ਬੀਬੀਆਂ ਦਾ ਬੰਦਿਆਂ ਨਾਲ਼ੋਂ ਘੱਟ ਸਤਿਕਾਰ ਨਹੀ ਕਰਦੇ ਪਰ ਇਸ ਦਾ ਨਵੰਬਰ 1984 ਵਾਲ਼ਾ ਕਿਰਦਾਰ ਸਿੱਖਾਂ ਨੂੰ ਨਹੀ ਭੁੱਲਣਾ ਚਾਹੀਦਾ; ਜਦੋਂ ਇਸਦੇ ਨੱਕ ਹੇਠਾਂ ਦਿੱਲੀ ਵਿਚ ਇਸਦੀ ਪਾਰਟੀ ਦੇ ਚੌਧਰੀ ਬੇਦੋਸ਼ੀ ਜਨਤਾ ਦਾ ਸੰਘਾਰ ਕੇਵਲ ਇਸ ਕਰਕੇ ਹੀ ਕਰ ਰਹੇ ਸਨ ਕਿ ਉਹਨਾਂ ਦੀ ਸੂਰਤ ਸਿੱਖਾਂ ਵਰਗੀ ਹੈ ਤੇ ਇਹ ਸਾਰਾ ਕੁਝ ਇਸਦਾ ਖ਼ਸਮ ਕਰਾ ਰਿਹਾ ਸੀ। ਉਹ ਇਸ ਨਰ ਸੰਘਾਰ ਪਿੱਛੋਂ ਸ਼ਰਮ ਮੰਨਣ ਦੀ ਥਾਂ ਵੱਡਾ ਦਰੱਖ਼ਤ ਡਿਗਣ ਤੇ ਧਰਤੀ ਦੇ ਕੰਬਣ ਦੀ ਗੱਲ ਕਰਕੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕ ਰਿਹਾ ਸੀ। ਉਸ ਸਮੇ ਇਹ ਆਪਣੀ ਜ਼ਾਲਮ ਸੱਸ ਦੀ ਮੌਤ ਦੇ ਸੋਗ ਦਾ ਸਾਂਗ ਧਾਰ ਕੇ ਇਉਂ ਬੈਠੀ ਰਹੀ ਕਿ ਜਿਵੇਂ ਬੂਹੇ ਦੇ ਬਾਹਰ ਕੁਝ ਹੋ ਹੀ ਨਹੀ ਰਿਹਾ ਤੇ ਇਸਨੂੰ ਸੱਚੀਂ ਮੁਚੀਂ ਆਪਣੀ ਸੱਸ ਮਰੀ ਦਾ ਬੜਾ ਹੀ ਗ਼ਮ ਹੈ। ਇਸਨੇ ਇਸ ਅਕਹਿ ਜ਼ੁਲਮ ਨੂੰ ਰੋਕਣ ਲਈ ਉਂਗਲੀ ਤੱਕ ਨਹੀ ਹਿਲਾਈ। ਜੇਕਰ ਇਹ ਇਕ ਘੂੁਰੀ ਵੱਟ ਕੇ ਵੀ ਆਪਣੇ ਖ਼ਸਮ ਵੱਲ ਵੇਖ ਲੈਂਦੀ ਤਾਂ ਉਸਦੀ ਕੀ ਮਜਾਲ ਸੀ ਕਿ ਉਹ ਅਜਿਹਾ ਘਿਨਾਉਣਾ ਜ਼ੁਲਮ, ਬਹੱਤਰ ਘੰਟਿਆਂ ਤੱਕ ਜਾਰੀ ਰੱਖਦਾ! ਇਸਦੇ ਸਾਹਮਣੇ ਤਿੰਨ ਸਿਧੇ ਤੇ ਸੌਖੇ ਸਵਾਲ ਇਸ ਪ੍ਰਕਾਰ ਰੱਖੇ ਜਾ ਸਕਦੇ ਹਨ:

1. ਕੀ ਇਸਨੂੰ ਆਪਣੇ ਉਸ ਕੀਤੇ ਮਨੁਖਤਾ ਦੇ ਖ਼ਿਲਾਫ਼ ਘਿਨਾਉਣੇ ਜ਼ੁਲਮ ਤੋਂ ਅੱਖਾਂ ਮੀਟੀ ਰੱਖਣ ਦਾ ਪਛਤਾਵਾ ਹੈ?

2. ਕੀ ਇਹ ਆਪਣੇ ਰਾਜ ਵਿਚ ਅੱਗੇ ਤੋਂ ਅਜਿਹਾ ਅਨਰਥ ਹੋਣੋ ਰੋਕੇਗੀ?

3. ਕੀ ਇਹ ਸਾਬਤ ਹੋ ਚੁੱਕੇ ਦੋਸ਼ੀਆਂ ਨੂੰ, ਦੇਸ਼ ਦੇ ਕਾਨੂੰਨ ਅਨੁਸਾਰ, ਸਜ਼ਾ ਮਿਲ਼ਨ ਦੇ ਰਸਤੇ ਵਿਚ ਰੁਕਾਵਟ ਨਹੀ ਪਾਵੇਗੀ?

ਦੂਜੇ ਬੰਨੇ ਜੋ ਸੱਜਣ ਪੁਰਸ਼ ਪ੍ਰਧਾਨ ਮੰਤਰੀ ਦੀ ਕੁਰਸੀ ਉਪਰ ਬਿਰਾਜਮਾਨ ਹੋਣ ਲਈ ਲੋਹਾ ਲਾਖਾ ਹੋਈ ਫਿਰਦਾ ਹੈ; ਉਹ ਪੁਰਸ਼ ਹੈ ਲਾਲ ਕ੍ਰਿਸ਼ਨ ਅਡਵਾਨੀ; ਜਿਸਨੂੰ ਆਪਣੀ ਕਿਤਾਬ ਵਿਚ ਹੁਣ ਵੀ ਇਹ ਮੰਨਣ ਵਿਚ ਕੋਈ ਝਿਜਕ ਨਹੀ ਕਿ ਉਸਨੇ ਤੇ ਉਸਦੀ ਪਰਟੀ ਨੇ ਹੀ ਇੰਦਰਾ ਗਾਂਧੀ ਨੂੰ ਉਕਸਾ ਕੇ ਸਿੱਖ ਧਰਮ ਸਥਾਨਾਂ ਉਤੇ ਫੌਜਾਂ ਚੜ੍ਹਵਾਈਆਂ ਸਨ।

ਸਿੱਖਾਂ ਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਇਕ ਸਿੱਖ ਪ੍ਰਧਾਨ ਮੰਤਰੀ ਬਣ ਜਾਣ ਨਾਲ਼ ਉਹਨਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਜਾਵੇਗਾ। ਸਾਡੇ ਨਾਲ਼ ਇਤਿਹਾਸ ਵਿਚ ਸਭ ਤੋਂ ਵਧ ਭਿਆਨਕ ਕਾਰੇ ਤਾਂ, ਪ੍ਰਧਾਨ ਮੰਤਰੀ ਦੀ ਪਦਵੀ ਨਾਲ਼ੋਂ ਵੀ ਉਚੀ ਪਦਵੀ ਰਾਸ਼ਟਰਪਤੀ ਉਪਰ ਬੈਠੇ, ਗਿਆਨੀ ਤੇ ਖ਼ਾਲਸਾ ਅਖਵਾਉਣ ਵਾਲ਼ੇ ਸਿੱਖ ਦੇ ਸਮੇ ਹੋਏ ਸਨ ਤੇ ਉਹ ਇਹਨਾਂ ਭਿਆਨਕ ਕਾਰਿਆਂ ਨੂੰ ਰੋਕਣ ਲਈ ਕੁਝ ਵੀ ਕਰ ਸਕਣ ਤੋਂ ਬੇਵਸ ਸੀ; ਸਗੋਂ ਉਸਨੂੰ ਤਾਂ ਆਪਣੀ ਖ਼ੁਦ ਦੀ ਜਾਨ ਦੇ ਲਾਲੇ ਪਏ ਹੋਏ ਸਨ।

ਇਹ ਠੀਕ ਹੈ ਕਿ ਸਿੱਖਾਂ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਨੇ, ਜਿਸਦਾ ਸਿੱਖ ਧਰਮ ਸਥਾਨਾਂ ਉਪਰ ਵੀ ਕਬਜਾ ਹੈ, ਆਪਣਾ ਜੀਵਨ ਮਰਨ ਇਸ ਪਾਰਟੀ ਨਾਲ਼, 1967 ਤੋਂ ਹੀ ਜੋੜਿਆ ਹੋਇਆ ਹੈ ਤੇ ਇਹ ਨਿਰਵਿਘਨ ਚੱਲਦਾ ਵੀ ਆ ਰਿਹਾ ਹੈ। ਇਹ ਹੋ ਸਕਦਾ ਹੈ ਕਿ ਇਸ ਲਈ ਚੱਲਦਾ ਰਿਹਾ ਹੋਵੇ ਕਿ ਇਸਦੇ ਮੁਖੀ ਦੇ ਨਿਜੀ ਹਿਤਾਂ ਲਈ ਹੋਰ ਕੋਈ ਬਦਲ ਜਚਵਾਂ ਨਾ ਹੋਵੇ! ਇਸ ਲਈ ਆਮ ਸਿੱਖ ਵੋਟਰ ਦੁਬਿਧਾ ਵਿਚ ਹੈ ਕਿ ਉਹ ਕਿਸਨੂੰ ਆਪਣੀ ਵੋਟ ਪਾਵੇ! ਸਿੱਖਾਂ ਦੀ ਕਾਤਲ ਕਾਂਗਰਸ ਵੱਲ ਜਾਵੇ ਜਿਸ ਨੇ ਇਕ ਯੋਗ ਸਿੱਖ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ ਕਿ ਕਤਲ ਕਰਨ ਲਈ ਉਕਸਾਉਣ ਵਾਲ਼ੀ ਬੀ. ਜੇ. ਪੀ. ਵੱਲ ਜਾਵੇ ਜੋ ਅੱਜ ਵੀ ਮੰਨ ਰਹੀ ਹੈ ਕਿ ਇਹ ‘ਮਹਾਨ ਕਾਰਜ’ ਉਸਨੇ ਕਰਵਾਇਆ ਸੀ। ਇਸ ਲਈ ਸਾਧਾਰਣ ਸਿੱਖ ਇਸ ਦੁਬਿਧਾ ਵਿਚ ਹੀ ਹੈ ਕਿ:

ਜਾਏਂ ਤੋ ਜਾਏਂ ਕਹਾਂ?

ਸੋਨੇ ਦੀ ਪਾਲਕੀ
ਕਈ ਵਾਰ ਗੁਰੂ ਘਰਾਂ ਵਿਚ ਵੇਖੀਦਾ ਹੈ ਕਿ ਬਹੁਤ ਹੀ ਕੀਮਤੀ ਪਾਲਕੀਆਂ, ਸ਼ਰਧਾਵਾਨ ਸਿੱਖਾਂ ਵੱਲੋਂ ਚੜ੍ਹਾਈਆਂ ਜਾਂਦੀਆਂ ਹਨ। ਜਿਵੇਂ ਕਿ ਅਸੀਂ ਸੁਣਦੇ ਆ ਰਹੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਸਰੂਪ ਜਦੋਂ ਕਿਸੇ ਨਗਰ ਕੀਰਤਨ ਦੇ ਰੂਪ ਵਿਚ ਲਿਜਾਣਾ ਹੋਵੇ ਤਾਂ ਉਸ ਸਮੇ ਪਾਲਕੀ ਵਰਤੀ ਜਾਂਦੀ ਹੈ। ਪੁਰਾਣੇ ਸਮੇ ਵਿਚ ਰਾਜਿਆਂ ਤੇ ਹੋਰ ਵੱਡੇ ਲੋਕਾਂ ਦੀ ਸਵਾਰੀ ਪਾਲਕੀ ਵਿਚ ਨਿਕਲ਼ਿਆ ਕਰਦੀ ਸੀ ਤੇ ਉਹ ਵੀ ਗ਼ੁਲਾਮਾਂ ਤੇ ਨੌਕਰਾਂ ਦੇ ਮੋਢਿਆਂ ਉਪਰ। ਫਿਰ ਵਿਆਹ ਸਮੇ ਵੀ ਲਾੜੀ ਨੂੰ ਕਹਾਰਾਂ ਦੇ ਮੋਢਿਆਂ ਉਪਰ ਚੁੱਕ ਕੇ, ਜਿਸ ਵਸਤੂ ਵਿਚ ਚੁਕ, ਪੇਕਿਆਂ ਤੋਂ ਸਹੁਰਿਆਂ ਦੇ ਘਰ ਪਹਿਲੀ ਵਾਰ ਲਿਜਾਇਆ ਜਾਂਦਾ ਸੀ ਤਾਂ ਉਸਨੂੰ ਵੀ ਡੋਲ਼ੀ ਜਾਂ ਡੋਲ਼ਾ ਆਖਿਆ ਜਾਂਦਾ ਸੀ। ਉਸਨੂੰ ਮੋਢਿਆਂ ਉਪਰ ਚੁੱਕਣ ਵਾਲੇ ਨੂੰ ਕਹਾਰ ਕਹਿੰਦੇ ਸਨ। ਇਕ ਲੋਕ ਗੀਤ ਵਿਚ ਇਸ ਪ੍ਰਥਾਇ ਇਉਂ ਵਰਨਣ ਵੀ ਹੈ:

ਡੋਲ਼ੀ ਚੁੱਕ ਲਓ ਕਹਾਰੋ ਮੇਰੀ, ਤੇ ਰੋਂਦਿਆਂ ਨੂੰ ਰੋਣ ਦਿਓ।

ਕਿਉਂਕਿ ਗੁਰੂ ਸਾਹਿਬਾਨ ਨੂੰ ਗੁਰੂ ਕੇ ਸ਼ਰਧਾਲੂ ਸਿੱਖ ਸ਼ਹਿਨਸ਼ਾਹਾਂ ਵਾਂਗ ਸਤਿਕਾਰ ਦਿਆ ਕਰਦੇ ਸਨ ਤੇ ਦੁਨਿਆਵੀ ਬਾਦਸ਼ਾਹਾਂ ਦੇ ਮੁਕਾਬਲੇ ‘ਸੱਚਾ ਪਾਤਿਸ਼ਾਹ’ ਵੀ ਆਖਿਆ ਕਰਦੇ ਸਨ; ਇਸ ਲਈ ਉਹਨਾਂ ਨੂੰ ਪਾਲਕੀ ਵਿਚ ਬੈਠਾ ਕੇ ਸ਼ਾਨੋ/ਸੌਕਤ ਅਤੇ ਸਤਿਕਾਰ ਸਹਿਤ ਇਕ ਥਾਂ ਤੋਂ ਦੂਜੇ ਥਾਂ ਤੇ ਲਿਜਾਣ ਸਮੇ ਪਾਲਕੀ ਦਾ ਪ੍ਰਯੋਗ ਹੁੰਦਾ ਸੀ। ਮੌਜੂਦਾ ਸਮੇ ਵੀ ਨਗਰ ਕੀਰਤਨਾਂ ਸਮੇ, ਦਸਾਂ ਪਾਤਿਸ਼ਾਹੀਆਂ ਦੀ ਜੋਤਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਪਾਲਕੀ ਵਿਚ ਸਜਾਇਆ ਜਾਂਦਾ ਹੈ ਪਰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਆਦਿ ਪੁਰਾਤਨ ਇਤਿਹਾਸਕ ਤੇ ਮਹੱਤਵਪੂਰਣ ਗੁਰਦੁਆਰਾ ਸਾਹਿਬਾਨ ਵਿਖੇ ਰੋਜ਼ਾਨਾ ਪ੍ਰਕਾਸ਼ ਕਰਨ ਸਮੇ ਪਾਲਕੀ ਦਾ ਪ੍ਰਯੋਗ ਨਹੀ ਕੀਤਾ ਜਾਂਦਾ। ਹਾਂ ਅੰਮ੍ਰਿਤ ਵੇਲ਼ੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ, ਪ੍ਰਕਾਸ਼ ਕਰਨ ਹਿਤ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼ਾਨੋ ਸ਼ੌਕਤ ਨਾਲ਼ ਲਿਜਾਈ ਜਾਂਦੀ ਹੈ।

ਏਥੇ ਸਿਡਨੀ ਵਿਚਲੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਲਈਏ: ਗੁਰਦੁਆਰਾ ਸਿੱਖ ਸੈਂਟਰ ਪਾਰਕਲੀ/ਗਲੈਨਵੁੱਡ ਦੇ ਉਦਘਾਟਨ ਸਮੇ, ਏਥੋਂ ਦੇ ਇਕ ਸਫ਼ਲ ਕਾਰੋਬਾਰੀ ਅਤੇ ਸਰਧਾਲੂ ਸਿੱਖ, ਸ. ਮਹਿੰਦਰ ਸਿੰਘ ਮਿਨਹਾਸ ਜੀ, ਨੇ ਬਹੁਤ ਹੀ ਕੀਮਤੀ ਪਾਲਕੀ ਕਰਤਾਰਪੁਰ ਤੋਂ ਮੰਗਵਾ ਕੇ ਸੁਸ਼ੋਭਤ ਕੀਤੀ ਸੀ। ਪਿਛਲੇ ਸਾਲ ਦੇਸੋਂ ਨਵੀ ਰੋਸ਼ਨੀ ਵਾਲੇ ਆਏ ਰਾਗੀ ਸਿੰਘਾਂ ਨੇ ਉਹ ਪਾਲਕੀ ਚੁੱਕ ਕੇ ਇਕ ਕਮਰੇ ਅੰਦਰ ਰੱਖ ਦਿਤੀ। ਮੇਰੇ ਪੁਛਣ ਤੇ ਉਹਨਾਂ ਨੇ ਪ੍ਰਕਾਸ ਸਥਾਨ ਤੇ ਪਾਲਕੀ ਨਹੀ ਹੋਣੀ ਚਾਹੀਦੀ ਵਾਲ਼ੀ ਦਲੀਲ ਦਿਤੀ। ਮੈ ਉਹਨਾਂ ਨਾਲ਼ ਸਿਧਾਂਤਕ ਤੌਰ ਤੇ ਸਹਿਮਤ ਹੁੰਦਿਆਂ ਹੋਇਆਂ ਵੀ ਆਖਿਆ ਕਿ ਅਮਲੀ ਤੌਰ ਤੇ ਇਹ ਤੁਸੀਂ ਕਰ ਨਹੀ ਸੱਕਣਾ। ਜਿਸ ਪ੍ਰੇਮੀ ਨੇ ਸ਼ਰਧਾ ਵੱਸ ਏਨਾ ਖ਼ਰਚ ਤੇ ਖੇਚਲ਼ ਕਰਕੇ ਦੇਸੋਂ ਮੰਗਵਾ ਕੇ ਏਥੇ ਸੁਸ਼ੋਭਤ ਕੀਤੀ ਹੈ, ਜਦੋਂ ਉਸਨੂੰ ਪਤਾ ਲੱਗਾ ਤਾਂ ਉਸਨੇ ਇਹ ਬਰਦਾਸ਼ਤ ਨਹੀ ਕਰਨਾ ਤੇ ਤੁਹਾਨੂੰ ਇਹ ਪਾਲਕੀ ਮੁੜ ਓਥੇ ਹੀ ਸਜਾਉਣੀ ਪੈਣੀ ਹੈ; ਭਾਵੇਂ ਤੁਸੀਂ ਕਿੰਨੀਆਂ ਵੀ ਸਿਧਾਂਤਕ ਗਿਆਨ ਦੀਆਂ ਦਲੀਲਾਂ ਦਈ ਜਾਇਓ। ਸ਼ਾਇਦ ਇਹ ਗੱਲ ਉਹਨਾਂ ਨੂੰ ਜਚ ਗਈ ਤੇ ਉਹਨਾਂ ਨੇ ਉਹ ਪਾਲਕੀ ਫਿਰ ਸਹੀ ਥਾਂ ਤੇ ਸਜਾ ਦਿਤੀ। ਕਿਸੇ ਦੇ ਪੁੱਛਣ ਤੇ ਉਹਨਾਂ ਨੇ ‘ਡਿਪਲੋਮੇਟਿਕ’ ਜਵਾਬ ਵੀ ਦੇ ਦਿਤਾ ਕਿ ਉਸਦੀ ਮੁਰੰਮਤ ਕਰਨ ਦੀ ਲੋੜ ਸੀ ਤਾਂ ਆਰਜ਼ੀ ਤੌਰ ਤੇ ਹਟਾਈ ਗਈ ਸੀ; ਠੀਕ ਕਰਕੇ ਫਿਰ ਰੱਖ ਦਿਤੀ ਹੈ।

ਇਸ ਤੋਂ ਮੈਨੂੰ ਆਪਣੇ ਨਾਲ਼ ਵਾਪਰੀ ਪੈਂਤੀ ਕੁ ਸਾਲ ਪੁਰਾਣੀ, 1973 ਦੀ ਘਟਨਾ ਚੇਤੇ ਆ ਗਈ। ਅਫ਼੍ਰੀਕਾ ਮਹਾਂ ਦੀਪ ਦੇ ਛੋਟੇ ਜਿਹੇ ਮੁਲਕ ਮਲਾਵੀ ਦੇ ਗੁਰਦੁਆਰਾ ਸਾਹਿਬ ਵਿਖੇ, ਇਕ ਐਤਵਾਰ ਦੇ ਦੀਵਾਨ ਸਮੇ ਇਕ ਸਿੰਧੀ ਸ਼ਰਧਾਲੂ ਗੁਰੂ ਨਾਨਕ ਸਾਹਿਬ ਜੀ ਦਾ ਬੁੱਤ ਬਣਾ ਕੇ ਲੈ ਆਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਟਿਕਾ ਕੇ ਮੱਥਾ ਟੇਕ ਦਿਤਾ। ਕਿਸੇ ਨੇ ਉਸਨੂੰ ਨਾ ਟੋਕਿਆ; ਨਾ ਚੰਗਾ ਆਖਿਆ ਨਾ ਮਾੜਾ। ਮੈ ਸੋਚੀਂ ਪੈ ਗਿਆ ਕਿ ਸਾਡਾ ਤਾਂ ਪਹਿਲਾਂ ਹੀ ਗੁਰੂ ਸਾਹਿਬਾਨ ਦੇ ਨਾਂ ਨਾਲ਼ ਮੜ੍ਹ ਕੇ ਬਣਾਈਆਂ ਹੋਈਆਂ ਕਾਗਜ਼ੀ ਨਕਲੀ ਮੂਰਤਾਂ ਤੋਂ ਹੀ ਖਹਿੜਾ ਨਹੀ ਛੁੱਟ ਰਿਹਾ; ਇਹ ਮਨਮੱਤ ਵਿਚ ਹੋਰ ਵਾਧਾ ਹੋਣ ਲੱਗਾ! ਦੋ ਚਾਰ ਹਫ਼ਤੇ ਤਾਂ ਉਹ ਬੁੱਤ ਓਥੇ ਪਿਆ ਰਿਹਾ; ਫਿਰ ਮੈ ਚੁੱਕ ਕੇ ਉਸਨੂੰ ਰੁਮਾਲਿਆਂ ਵਾਲ਼ੀ ਅਲਮਾਰੀ ਦੇ ਉਪਰ ਰੱਖ ਦਿਤਾ। ਹੋਰ ਦੋ ਕੁ ਮਹੀਨਿਆਂ ਪਿਛੋਂ ਓਥੋਂ ਚੁੱਕ ਕੇ ਸਟੋਰ ਵਿਚ ਜਾ ਟਿਕਾਇਆ। ਕਿਸੇ ਨੇ ਕੁਝ ਨਾ ਆਖਿਆ/ਪੁਛਿਆ।

ਪਰ ਮੈ ਏਥੇ ਇਕ ਹੋਰ ਪਾਲਕੀ ਦੀ ਗੱਲ ਕਰਨੀ ਚਾਹੁੰਦਾ ਹਾਂ ਜਿਸ ਬਾਰੇ ਕੁਝ ਮਹੀਨੇ ਧੂਆਂ ਧਾਰ ਪ੍ਰਚਾਰ ਕੀਤਾ ਗਿਆ ਕਿ ਪੰਦਰਾਂ ਕਿਲੋ ਸੋਨੇ ਦੀ ਪਾਲਕੀ ਤਿਆਰ ਕਰਕੇ ਸ੍ਰੀ ਨਨਕਾਣਾ ਸਾਹਿਬ ਭੇਜੀ ਜਾ ਰਹੀ ਹੈ। ਪਾਠਕਾਂ ਨੂੰ ਯਾਦ ਹੀ ਹੋਵੇਗਾ ਕਿ ਪੰਜਾਬ ਵਿਚ ‘ਖ਼ਫ਼ਤਾਨੀ ਰਾਜ’ ਸਮੇ ਪ੍ਰੈਸ ਵਿਚ ਬੜਾ ਰੌਲ਼ਾ ਪੈਂਦਾ ਰਿਹਾ ਸੀ ਕਿ ਪੰਦਰਾਂ ਕਿਲੋ ਸੋਨੇ ਵਿਚ ਮੜ੍ਹ ਕੇ ਪਾਲਕੀ ਸ੍ਰੀ ਨਨਕਾਣਾ ਸਾਹਿਬ ਵਿਖੇ ਭੇਟਾ ਕਰਨ ਲਈ ਲਿਜਾਈ ਜਾ ਰਹੀ ਹੈ। ਬੜੇ ਧੂੰਮ ਧੜੱਕੇ ਵਿਚ ਇਹ ਪਾਲਕੀ ਦਿੱਲੀ ਤੋਂ, ਸਰਕਾਰੀ ਤੌਰ ਤੇ ਗਾਰਡ ਆਫ਼ ਆਨਰ ਦੇ ਕੇ ਰਵਾਨਾ ਕੀਤੀ ਗਈ ਸੀ। ਹਰਿਆਣੇ ਦੀ ਹੱਦ ਤੇ ਫਿਰ ਸਰਕਾਰੀ ਤੌਰ ਤੇ ਗਾਰਡ ਆਫ਼ ਆਨਰ ਦਿਤਾ ਗਿਆ। ਪੰਜਾਬ ਦੀ ਹੱਦ ਅੰਦਰ ਇਸ ਪਾਲਕੀ ਦੇ ਦਾਖਲ ਹੋਣ ਸਮੇ ਫਿਰ ਬੜਾ ਭਾਰੀ ਸਮਾਗਮ ਕਰਕੇ, ਇਸ ਪਾਲਕੀ ਦਾ ਸਤਿਕਾਰ ਕੀਤਾ। ਇਸ ਸਾਰੇ ਰਾਮ ਰੌਲ਼ੇ ਵਿਚ ਸਰਗਰਮੀ ਨਾਲ਼ ਹਿੱਸਾ ਨਾ ਲੈਣ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਨੂੰ ਪਾਣੀ ਪੀ ਪੀ ਪ੍ਰੈਸ ਵਿਚ ਕੋਸਿਆ ਗਿਆ ਕਿ ਇਹ ਸਾਰੇ ਇਸ ‘ਮੇਲੇ’ ਵਿਚ ਸਾਮਲ ਕਿਉਂ ਨਹੀ ਹੁੰਦੇ! ਮੈ ਕਿਸੇ ਅਖ਼ਬਾਰ ਵਿਚ ਕਿਸੇ ਬਾਦਲ ਵਿਰੋਧੀ ਲੀਡਰ ਦਾ ਇਹ ਬਿਆਨ ਵੀ ਪੜ੍ਹਿਆ ਸੀ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਦਲੀਆਂ ਨੇ ਇਸ ਸਾਰੇ ਕੁਝ ਦਾ ਬਾਈਕਾਟ ਕਰਕੇ ਆਪਣਾ ਮੂੰਹ ਕਾਲ਼ਾ ਕਰਵਾ ਲਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਵੱਲੋਂ ਬਿਆਨ ਆ ਗਿਆ ਕਿ ਆ ਰਹੀਆਂ ਸੰਗਤਾਂ ਵਾਸਤੇ ਗੁਰੂ ਕਾ ਲੰਗਰ, ਸਰਾਵਾਂ ਅਤੇ ਹੋਰ ਸਾਰੇ ਵਸੀਲੇ ਹਾਜਰ ਹਨ ਪਰ ਜੇਕਰ ਤੁਸੀਂ ਆਖੋ ਕਿ ਅਸੀਂ ਪੰਦਰਾਂ ਕਿਲੋ ਸੋਨੇ ਨੂੰ ਮੱਥਾ ਟੇਕਣ ਲਈ ਸੜਕਾਂ ਤੇ ਧੁੱਪੇ ਖਲੋ ਕੇ ਧੂੜ ਫੱਕੀਏ ਤੇ ਸਿਰਾਂ ਤੇ ਖੇਹ ਪਵਾਈਏ ਤਾਂ ਇਹ ਕੰਮ ਅਸੀਂ ਨਹੀ ਕਰ ਸਕਦੇ।

ਇਸ ਜਲੂਸ ਦੇ ਪ੍ਰਬੰਧਕਾਂ ਵੱਲੋਂ, ਸਿੱਖ ਸਾਈਕੀ ਦੀ ਜਾਣਕਾਰੀ ਹੋਣ ਕਰਕੇ, ਇਕ ਨੀਤੀ ਇਹ ਵੀ ਵਰਤ ਲਈ ਗਈ ਕਿ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਤ ਕਰ ਲਿਆ ਗਿਆ। ਇਸ ਨਾਲ਼ ਇਕ ਤਾਂ ਲੋਕਾਂ ਨੂੰ ਭੁਲੇਖਾ ਰਹੇ ਕਿ ਉਹ ਸੋਨੇ ਦੀ ਪਾਲਕੀ ਨੂੰ ਨਹੀ, ਮਹਾਂਰਾਜ ਜੀ ਨੂੰ ਮੱਥਾ ਟੇਕ ਰਹੇ ਹਨ ਤੇ ਦੂਜਾ ਇਸ ਬਹਾਨੇ ਮਾਇਆ ਦੇ ਵੀ ਗਹਿਰੇ ਗੱਫੇ ਇਕੱਠੇ ਹੋ ਜਾਣਗੇ; ਤੇ ਉਹ ਯਕੀਨਨ ਹੋਏ ਵੀ ਹੋਣਗੇ। ਇਹ ਤਾਂ ਪ੍ਰਬੰਧਕ ਹੀ ਦੱਸ ਸਕਦੇ ਹਨ ਕਿ ਕਿੰਨੇ ਹੋਏ ਤੇ ਉਹ ਕਿਸ ਸ਼ੁਭ ਕਾਰਜ ਵਾਸਤੇ ਖ਼ਰਚ ਕੀਤੇ ਗਏ! ਵੈਸੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਤਿਕਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਕੋਈ ਦੋ ਰਾਵਾਂ ਨਹੀ ਹੋ ਸਕਦੀਆਂ। ਹਰੇਕ ਸਿੱਖ ਦਾ ਇਹ ਧਾਰਮਿਕ ਫ਼ਰਜ਼ ਬਣਦਾ ਹੈ ਕਿ ਉਹ ਵਿਤ ਅਨੁਸਾਰ ਪੂਰੀ ਸ਼ਰਧਾ ਸਹਿਤ ਸਤਿਕਾਰ ਕਰੇ। ਜੇਕਰ ਸੋਨੇ ਦੀ ਪਾਲਕੀ ਵਿਚ ਸੁਸ਼ੋਭਤ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਏਨੇ ਵਡੇ ਪੈਮਾਨੇ ਤੇ ਕੀਤਾ ਜਾ ਸਕਦਾ ਹੈ ਤਾਂ ਫਿਰ ਇਹ ਵੀ ਪ੍ਰੈਸ ਵਿਚ ਲਿਖਿਆ ਪੜ੍ਹਨ ਨੂੰ ਮਿਲ਼ਿਆ ਸੀ ਕਿ ਏਹਨੀਂ ਦਿਨੀਂ ਹੀ ਪਾਕਿਸਤਾਨੋਂ ਗੁਰੂ ਜੀ ਦੇ ਸੱਤਰ ਬਿਰਧ ਸਰੂਪ ਵੀ ਓਸੇ ਸਮੇ ਆਏ ਸਨ; ਉਹਨਾਂ ਦੇ ਸਤਿਕਾਰ ਲਈ ਕੋਈ ਪ੍ਰਬੰਧ ਨਹੀ ਸੀ ਕੀਤਾ ਗਿਆ। ਇਸ ਸਾਰੇ ਕੁਝ ਤੋਂ ਫਿਰ ਏੇਹੀ ਅੰਦਾਜ਼ਾ ਲਾਉਣਾ ਪਵੇਗਾ ਇਹ ਸਾਰਾ ਵਿਖਾਵਾ ਤੇ ਆਡੰਬਰ ਕੇਵਲ ਤੇ ਕੇਵਲ ਸੋਨੇ ਦੀ ਪਾਲਕੀ ਕਰਕੇ ਹੀ ਸੀ; ਜਾਂ ਫਿਰ ਅਕਾਲੀ ਵਿਰੋਧੀਆਂ ਨੇ ਉਸ ਸਮੇ ਆ ਰਹੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਲਾਹਾ ਖੱਟਣ ਲਈ ਕੋਈ ਉਪ੍ਰਾਲਾ ਕੀਤਾ ਹੋਵੇ। ਸੀਟਾਂ ਤਾਂ ਭਾਵੇਂ ਇਸ ਚੋਣਾਾਂ ਸਮੇ ਉਹ ਅਕਾਲੀਆਂ ਦੇ ਰਵਾਇਤੀ ਗੜ੍ਹ ਮਾਲਵੇ ਵਿਚੋਂ, ਇਹਨਾਂ ਪਾਸੋਂ ਵਾਹਵਾ ਸਾਰੀਆਂ ਖੋਹਣ ਵਿਚ ਕਾਮਯਾਬ ਹੋ ਗਏ ਪਰ ਸਰਕਾਰ ਫਿਰ ਵੀ ਨਾ ਬਣਾ ਸਕੇ; ਜਿਸ ਵਾਸਤੇ ਇਹ ਸਾਰਾ ਵਿਖਾਵਾ ਤੇ ਆਡੰਬਰ ਰਚਿਆ ਗਿਆ ਸੀ। ਇਹ ਸਾਰੀ ਜਾਣਕਾਰੀ ਮੈਨੂੰ ਏਥੇ ਸਿਡਨੀ ਬੈਠੇ ਨੂੰ ਕੇਵਲ ਪ੍ਰੈਸ ਤੋਂ ਹੀ ਪ੍ਰਾਪਤ ਹੋਈ ਹੈ। ਇਸਨੂੰ ਮੈ ਸਿਰਫ਼ ਆਪਣੇ ਸ਼ਬਦਾਂ ਵਿਚ ਲਿਖ ਹੀ ਰਿਹਾ ਹਾਂ। ਮੇਰੀ ਪੂਰੀ ਕੋਸ਼ਿਸ਼ ਹੈ ਕਿ ਵਾਧੇ ਘਾਟੇ ਤੋਂ ਬਿਨਾ, ਕਿਸੇ ਦੀ ਵਡਿਆਈ ਜਾਂ ਛੁਟਿਆਈ ਵਾਲ਼ੇ ਵਿਚਾਰਾਂ ਤੋ ਉਪਰ ਉਠ ਕੇ, ਕੇਵਲ ਤੇ ਕੇਵਲ ਸਚਾਈ ਹੀ ਬਿਆਨੀ ਜਾਵੇ। ਜੇਕਰ ਕੋਈ ਵਧੇਰੇ ਜਾਣਕਾਰੀ ਰੱਖਣ ਵਾਲ਼ਾ ਸੱਜਣ ਮੇਰੀ ਇਸ ਅਧੂਰੀ ਜਾਣਕਾਰੀ ਨੂੰ ਪੂਰੀ ਕਰਨਾ ਚਾਹੇ ਜਾਂ ਇਸ ਵਿਚਲੀ ਅਧੂਰੀ ਸੱਚਾਈ ਨੂੰ ਸੋਧਣਾ ਚਾਹੇ ਤਾਂ ਮੈ ਉਸਦਾ ਧੰਨਵਾਦੀ ਹੋਵਾਂਗਾ।

ਇਸ ਸਾਰੇ ਵਾਵਰੋਲ਼ੇ ਦਾ ਘੱਟਾ ਕੁਝ ਬੈਠਾ ਹੀ ਸੀ ਕਿ ਪਾਕਿਸਤਾਨੋ ਹੋਰ ਤਰ੍ਹਾਂ ਦੀਆਂ ਖ਼ਬਰਾਂ ਆਉਣ ਲੱਗ ਪਈਆਂ। ਉਹ ਕੁਝ ਇਸ ਪ੍ਰਕਾਰ ਸਨ: ਨਾਨਕਾਣਾ ਸਾਹਿਬ ਦੇ ਸਿੱਖਾਂ ਨੇ ਇਸ ਪਾਲਕੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਸਥਾਪਤ ਕਰਨ ਤੋਂ ਇਨਕਾਰ ਕਰ ਦਿਤਾ ਹੈ। ਹੁਣ ਇਹ ਪਾਲਕੀ ਬਾਹਰ ਹੀ ਰੱਖੀ ਹੋਈ ਹੈ ਤੇ ਇਸ ਉਪਰ ਚੌਵੀ ਘੰਟੇ ਪੁਲਸ ਦਾ ਪਹਿਰਾ ਹੁੰਦਾ ਹੈ। ਓਥੋਂ ਦੇ ਸਿੱਖਾਂ ਦਾ ਕਹਿਣਾ ਹੈ ਕਿ ਅਸੀਂ ਪਹਿਲੀ ਇਤਿਹਾਸਕ ਪਾਲਕੀ ਨੂੰ ਕਿਉਂ ਭੰਨ ਕੇ ਬਾਹਰ ਸੁੱਟੀਏ! ਅੱਜ ਇਸਨੂੰ ਸੋਨੇ ਦੀ ਸਮਝ ਕੇ ਪਹਿਲੀ ਨੂੰ ਭੰਨ ਕੇ ਇਸ ਲਈ ਥਾਂ ਬਣਾਈਏ ਫਿਰ ਕੋਈ ਹੀਰੇ ਜਵਾਹਰਾਂ ਦੀ ਪਾਲਕੀ ਲਿਆ ਕੇ ਇਸਨੂੰ ਭੰਨਣ ਲਈ ਆਖੇਗਾ। ਪਹਿਲੀ ਪਾਲਕੀ ਦਾ ਕੀ ਵਿਗੜਿਆ ਹੈ ਕਿ ਉਸਨੂੰ ਬਾਹਰ ਸੁੱਟਿਆ ਜਾਵੇ! ਕੁਝ ਸਮੇ ਪਿਛੋਂ ਫਿਰ ਇਕ ਇਹ ਵੀ ਖ਼ਬਰ ਆਈ ਕਿ ਪਾਕਿਸਤਾਨੀ ਅਧਿਕਾਰੀ ਆਖਦੇ ਨੇ ਕਿ ਇਸ ਪਾਲਕੀ ਦੀ ਬਣਤਰ ਵਿਚ ਪੰਦਰਾਂ ਕਿਲੋ ਨਹੀ ਸਿਰਫ਼ ਡੇਢ ਕਿਲੋ ਸੋਨਾ ਹੀ ਲੱਗਿਆ ਹੈ। ਬਹੁਤ ਸਮਾ ਭਾਰਤ ਵਿਚਲੇ ਜ਼ਿਮੇਵਾਰ ਸੱਜਣ ਇਸ ਬਾਰੇ ਚੁੱਪ ਰਹੇ। ਫਿਰ ਇਕ ਜ਼ਿਮੇਵਾਰ ਸੱਜਣ ਨੇ ਮੂੰਹ ਖੋਹਲਿਆ ਤੇ ਦੱਸਿਆ ਕਿ ਫਲਾਣੇ ਸੰਤ ਨੇ ਇਹ ਪਾਲਕੀ ਬਣਵਾਈ ਸੀ ਤੇ ਓਸੇ ਨੂੰ ਪਤਾ ਹੋਵੇਗਾ ਕਿ ਇਸ ਉਪਰ ਕਿੰਨਾ ਸੋਨਾ ਲੱਗਿਆ ਹੈ! ਕੁਝ ਦਿਨਾਂ ਪਿਛੋਂ ਉਸ ਸੰਤ ਜੀ ਦਾ ਬਿਆਨ ਆ ਗਿਆ ਕਿ ਉਹਨਾਂ ਦਾ ਮੁਖੀ ਚੇਲਾ ਕੁਝ ਕਰੋੜ ਰੁਪਏ ਤੇ ਕੁਝ ਕਿਲੋ ਸੋਨਾ ਲੈ ਕੇ ਫਰਾਰ ਹੋ ਗਿਆ ਹੈ।

ਪਹਿਲਾਂ ਤਾਂ ਜਦੋਂ ਇਸ ਪਾਲਕੀ ਨੂੰ ਬਣਾਉਣ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਪੁਚਾਉਣ ਦੀਆ ਖ਼ਬਰਾਂ ਆਏ ਦਿਨ ਪੰਜਾਬੀ ਪ੍ਰੈਸ ਦਾ ਸ਼ਿੰਗਾਰ ਬਣ ਰਹੀਆਂ ਸਨ ਅਤੇ ਇਸ ਬਾਰੇ ਭਾਰੀ ਹੰਗਾਮੇ ਹੋ ਰਹੇ ਸਨ ਤਾਂ ਖਿਆਲ ਆਉਣਾ ਕਿ ਉਸ ਮੁਲਕ ਵਿਚ, ਜਿਥੇ ਸਾਡੇ ਗੁਰਦੁਆਰਿਆਂ ਦੀਆਂ ਇੱਟਾਂ ਤੇ ਫ਼ਰਸ਼ ਵੀ ਲੋਕੀਂ ਪੁੱਟ ਕੇ ਲੈ ਗਏ ਹੋਏ ਹਨ; ਸੈਂਕੜੇ ਇਤਿਹਾਸਕ ਤੇ ਹਜਾਰਾਂ ਬਾਕੀ ਦੇ ਗੁਰਦੁਆਰੇ ਅਲੋਪ ਹੋ ਚੁਕੱੇ ਹੋਏ ਹਨ ਓਥੇ ਪੰਦਰਾਂ ਕਿਲੋ ਸੋਨਾ ਭੇਜਣ ਦੀ ਕੀ ਲੋੜ ਹੈ! ਫਿਰ ਇਹ ਖਿਆਲ ਆਉਣ ਤੇ ਚੁੱਪ ਹੋ ਜਾਣਾ ਕਿ ਮੇਰੇ ਕੋਲ਼ੋਂ ਇਸ ਕਾਰਜ ਲਈ ਨਾ ਕਿਸੇ ਸਲਾਹ ਪੁੱਛੀ, ਨਾ ਕਿਸੇ ਉਗ੍ਰਾਹੀ ਮੰਗੀ ਤੇ ਨਾ ਹੀ ਮੈ ਇਸ ਸਾਰੇ ਕੁਝ ਵਿਚ ਦਵਾਨੀ ਹਿੱਸਾ ਹੀ ਪਾਇਆ। ਮੈ ਐਵੇਂ ਹੀ, “ਤੂੰ ਕੌਣ? ਮੈ ਖਾਹ ਮਖਾਹ!!” ਬਣਕੇ, “ਸੱਦੀ ਨਾ ਬੁਲਾਈ। ਮੈ ਲਾੜੇ ਦੀ ਤਾਈ।“ ਵਾਲ਼ਾ ਨਿਕੰਮਾ ਕੰਮ ਕਰਾਂ!

ਪਾਠਕ ਜਾਨਣਾ ਚਾਹੁਣਗੇ ਕਿ ਸਮੇ ਸਿਰ ਤਾਂ ਮੈ ਚੁੱਪ ਰਿਹਾ; ਫਿਰ ਹੁਣ ਇਸ ਬਹੀ ਕੜ੍ਹੀ ਵਿਚ ਉਬਾਲ਼ ਆਉਣ ਦਾ ਕੀ ਕਾਰਨ? ਇਹ ਇਸ ਲਈ ਯਾਦ ਆਇਆ ਕਿ ਜਦੋਂ ਮੈ ਇਸ ਵਰੀਂ, 11 ਨਵੰਬਰ ਨੂੰ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਜਾਣ ਲੱਗਿਆ ਤਾਂ ਮੇਰੇ ਹੱਥ ਵਿਚ ਕਿਤਾਬਾਂ ਵਾਲ਼ੀ ਗਠੜੀ ਵੇਖ ਕੇ ਪੁਲਸ ਵਾਲ਼ਿਆਂ ਨੇ ਅੰਦਰ ਜਾਣੋ, ਭਾਵੇਂ ਨਰਮੀ ਨਾਲ਼ ਹੀ ਪਰ ਦ੍ਰਿੜ੍ਹਤਾ ਸਹਿਤ ਰੋਕ ਦਿਤਾ। ਫਿਰ ਮੈ ਆਰਜ਼ੀ ਤੌਰ ਤੇ ਉਹ ਪੋਟਲੀ ਟਿਕਾਉਣ ਵਾਸਤੇ ਆਲ਼ੇ ਦੁਆਲ਼ੇ ਝਾਕਣ ਲੱਗਾ। ਇਕ ਲੰਗਰ ਵਾਲ਼ੇ ਥਾਂ ਗਿਆ ਤਾਂ ਓਥੇ ਟਕਸਾਲੀ ਦਿੱਖ ਵਾਲ਼ੇ ਨੌਜਵਾਨਾਂ ਨੇ ਕੁਝ ਪੁੱਛ ਪੁਛੱਈਏ ਪਿਛੋਂ, ਗਠੜੀ ਤਾਂ ਕੁਝ ਸਮੇ ਲਈ ਰੱਖਣੀ ਮੰਨ ਲਈ ਪਰ ਨਾਲ਼ ਹੀ ਬੜਾ ਹੁੱਬ ਕੇ ਦੱਸਿਆ ਕਿ ਸੋਨੇ ਦੀ ਪਾਲਕੀ ਵਿਚ ਸਾਡੇ ਵੱਲੋਂ, ਅਰਥਾਤ ਕੈਨੇਡਾ ਦੀ ਟਕਸਾਲੀ ਸੰਗਤ ਵੱਲੋਂ ਅਖੰਡਪਾਠ ਹੋ ਰਿਹਾ ਹੈ। ਜਨਮ ਸਥਾਨ ਵਾਲ਼ੇ ਦਰਬਾਰ ਦੇ ਅੰਦਰ ਮੱਥਾ ਟੇਕਣ ਉਪ੍ਰੰਤ ਮੈ ਉਚੇਚਾ ਉਸ ਸਥਾਨ ਵੱਲ ਵਧਿਆ ਜਿਥੇ ਇਸ ਪਾਲਕੀ ਵਿਚ ਅਖੰਡਪਾਠ ਚੱਲ ਰਿਹਾ ਸੀ। ਸ਼ੀਸ਼ੇ ਦੀਆਂ ਦੀਵਾਰਾਂ ਅੰਦਰ ਇਹ ਪਾਲਕੀ ਬਿਰਾਜ ਰਹੀ ਸੀ ਤੇ ਇਸ ਵਿਚ ਹੀ ਅਖੰਡਪਾਠ ਚੱਲ਼ ਰਿਹਾ ਸੀ। ਮੈ ਮੱਥਾ ਟੇਕ ਕੇ ਮੁੜ ਆਇਆ। ਬੱਲੇ ਬੱਲੇ ਜਾਈਏ ਸਿੱਖ ਸ਼ਰਧਾਲੂਆਂ ਦੇ! ਸਾਰੇ ਭਾਰਤ ਵਿਚ ਕਰੋੜਾਂ ਦੀ ਗਿਣਤੀ ਵਿਚ ਖਿੱਲਰੇ ਹੋਏ, ਵਣਜਾਰੇ, ਸਿਕਲੀਗਰ ਆਦਿ ਸ਼੍ਰੇਣੀਆਂ ਦੇ ਗਰੀਬ ਸਿਖਾਂ ਪਾਸ ਨਾ ਕੋਈ ਕਿਤਾਬ, ਨਾ ਘਰ, ਨਾ ਪਾਣੀ ਲਈ ਨਲ਼ਕਾ, ਨਾ ਸਿਰ ਤੇ ਛੱਤ, ਪਰ ਵਿਰੋਧੀ ਮੁਲਕ ਨੂੰ ਪੰਦਰਾਂ ਕਿਲੋ ਸੋਨਾ ਭੇਜਣ ਲਈ ਪਤਾ ਨਹੀ ਕਿੰਨੀਆਂ ਬੀਬੀਆਂ ਭੈਣਾਂ ਨੇ ਆਪਣੇ ਗਲ਼ੋਂ, ਕੰਨੋ, ਹੱਥੋਂ, ਸੋਨੇ ਦੇ ਗਹਿਣੇ ਉਤਾਰ ਕੇ ਭੇਟਾ ਕਰ ਦਿਤੇ ਹੋਣਗੇ!

“ਦਾਤਾ ਦਾਨ ਕਰੇ ਤੇ ਵੇਖਣ ਵਾਲ਼ੇ ਨੂੰ ਤਕਲੀਫ਼ ਹੋਵੇ।” ਵਾਲ਼ੀ ਗੱਲ ਹੀ ਸ਼ਾਇਦ ਮੇਰੇ ਉਪਰ ਢੁਕਦੀ ਹੋਵੇ! ਵਾਹਿਗੁਰੂ ਜੀ ਬਖ਼ਸ਼ਣ ਮੇਰੇ ਵਰਗੇ ਨਿੰਦਕ ਨੂੰ ਪਰ ਮੇਰੇ ਪਾਸੋਂ ਬੁੜ੍ਹੀ ਦੇ ਸੇਹਰੇ ਸਾੜਨ ਵਾਂਗ ਗੱਲ ਕਰਨ ਤੋਂ ਰਿਹਾ ਨਹੀ ਜਾਂਦਾ; ਭਾਵੇਂ ਕਿ ਇਸ ਕਾਰਨ ਕਈ ਵਾਰ ਨਤੀਜੇ ਬੜੇ ਸਖ਼ਤ ਭੁਗਤਣੇ ਪੈਂਦੇ ਹਨ; ਪਰ, “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ਼।” ਦੇ ਅਖਾਣ ਵਾਂਗ ਹੁਣ ਬੁਢੇ ਵਾਰੇ ਕੀ ਪੁਰਾਣੀ ਆਦਤ ਵਿਚ ਸੁਧਾਰ ਹੋ ਸਕਦਾ ਹੈ!

ਵਾਰਸ ਸ਼ਾਹ ਨੇ ਵੀ ਤਾਂ ਇਸ ਬਾਰੇ ਆਖ ਹੀ ਦਿਤਾ ਸੀ:

ਵਾਰਸ਼ ਸ਼ਾਹ ਨਾ ਵਾਦੀਆਂ ਜਾਂਦੀਆਂ ਨੇ

ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।

ਇਸ ਪ੍ਰਥਾਇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਫੁਰਮਾਣ ਵੀ ਹੈ:

ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਹਿ॥ (549)

ਸਾਨੂੰ ਇਹ ਵੀ ਨਹੀ ਭੁੱਲਣਾ ਚਾਹੀਦਾ ਕਿ ਗੁਰੂ ਨਾਨਕ ਪਾਤਿਸ਼ਾਹ ਦਾ ਫੁਰਮਾਨ ਇਉਂ ਵੀ ਹੈ:

ਅਕਲੀ ਸਾਹਿਬੁ ਸੇਵੀਐੈ ਅਕਲੀ ਪਾਈਐ ਮਾਨੁ॥

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ (ਪੰਨਾ 1245)