Punjab News - Quami Ekta Punjabi Newspaper (ਕੌਮੀ ਏਕਤਾ) » ਪ੍ਰੋ. ਸਰਚਾਂਦ ਸਿੰਘ

‘ਦਮਦਮੀ ਟਕਸਾਲ’ : ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਰੋਸਾਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ
ਖ਼ਾਲਸੇ ਦੀ ਸਿਰਜਣਾ ਭਾਰਤ ਦੇ ਮੱਧਕਾਲੀਨ ਇਤਿਹਾਸ ਦੀ ਇਕ ਅਜਿਹੀ ਅਦੁੱਤੀ ਘਟਨਾ ਹੈ, ਜਿਸ ਨੇ ਵਿਲੱਖਣ ਜੀਵਨ ਜੁਗਤ ਅਤੇ ਮਾਨਵ ਹਿਤਕਾਰੀ ਸਮਾਜ ਉਸਾਰੀ ਨੂੰ ਰੂਪਮਾਨ ਕੀਤਾ। ਮੁਗ਼ਲ ਹਕੂਮਤ ਦੇ ਜ਼ੁਲਮਾਂ ਤੋਂ ਹਿੰਦ ਨੂੰ ਨਿਜਾਤ ਦਿਵਾਉਣ ਲਈ ਜਦੋਂ 1699 ਦੀ ਵਿਸਾਖੀ ’ਤੇ ਅੰਮ੍ਰਿਤ ਸੰਚਾਰ ਰਾਹੀਂ ਖ਼ਾਲਸੇ ਦੀ ਸਿਰਜਣਾ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਰਪਾਨ ਸੂਤਦਿਆਂ ਸਿੱਖਾਂ ਨੂੰ ਸੀਸ ਅਰਪਣ ਕਰਨ ਲਈ ਅੱਗੇ ਆਉਣ ਲਈ ਲਲਕਾਰਿਆ ਤਾਂ ਸੀਸ ਭੇਂਟ ਕਰਨ ਲਈ ਤਤਪਰ ਇਕ ਇਕ ਕਰਕੇ ਗੁਰੂ ਸਾਹਿਬ ਦੇ ਸਨਮੁੱਖ ਆਉਣ ਵਾਲੇ ਪੰਜ ਪਿਆਰੇ ਭਾਰਤ ਦੇ ਕੋਨੇ ਕੋਨੇ ਤੋਂ ਅਤੇ ਭਿੰਨ ਭਿੰਨ ਜਾਤ- ਬਰਾਦਰੀਆਂ ਨਾਲ ਸੰਬੰਧਿਤ ਸਨ। ਇਹੀ ਖ਼ਾਲਸੇ ਦੀ ਖ਼ੂਬਸੂਰਤੀ ਸੀ, ਹੈ ਅਤੇ ਰਹੇਗੀ।

ਦਸ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਖ਼ਾਲਸੇ ਨੇ ਮਜ਼ਲੂਮ ਤੇ ਗ਼ਰੀਬ ਦੀ ਰੱਖਿਆ ਅਤੇ ਅਨਿਆਂਈਂ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਪਰੰਪਰਾ ਉੱਪਰ ਹਮੇਸ਼ਾਂ ਪਹਿਰਾ ਦਿੱਤਾ। ਅਠਾਰ੍ਹਵੀਂ ਸਦੀ ’ਚ ਅਫ਼ਗ਼ਾਨਿਸਤਾਨ ਦੇ ਧਾੜਵੀ ਅਹਿਮਦ ਸ਼ਾਹ ਅਬਦਾਲੀ ਦੀ ਸ਼ਕਤੀਸ਼ਾਲੀ ਫ਼ੌਜ ਨਾਲ ਖ਼ਾਲਸੇ ਨੇ ਜ਼ਬਰਦਸਤ ਟੱਕਰ ਲਈ, ਉਸ ਤੋਂ ਭਾਰਤ ਦਾ ਲੁੱਟਿਆ ਮਾਲ ਅਸਬਾਬ ਹੀ ਵਾਪਸ ਨਹੀਂ ਖੋਹ ਲਿਆ ਜਾਂਦਾ ਰਿਹਾ ਸਗੋਂ ਭਾਰਤ ਦੀਆਂ ਧੀਆਂ ਨੂੰ ਵੀ ਉਨ੍ਹਾਂ ਤੋਂ ਛਡਵਾ ਕੇ ਘਰ ਘਰ ਭੇਜਣਾ ਕੀਤਾ। ਮੁਗ਼ਲਾਂ ਅਤੇ ਅਫਗਾਨੀਆਂ ਖ਼ਿਲਾਫ਼ ਲੜੀਆਂ ਗਈਆਂ ਉਨ੍ਹਾਂ ਜੰਗਾਂ ’ਚ ਦਮਦਮੀ ਟਕਸਾਲ ਦੀ ਅਹਿਮ ਭੂਮਿਕਾ ਰਹੀ ਹੈ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਰੋਸਾਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ‘ਦਮਦਮੀ ਟਕਸਾਲ’ ਦੀ ਧਾਰਮਿਕ ਅਤੇ ਰਾਜਸੀ ਖੇਤਰ ਵਿੱਚ ਆਪਣੀ ਇੱਕ ਅਹਿਮ ਅਤੇ ਵਿਲੱਖਣ ਪਛਾਣ ਹੈ ਅਤੇ ਅੱਜ ਵੀ ਸਿੱਖ ਮਾਨਸਿਕਤਾ ਨਾਲ ਅਟੁੱਟ ਤੇ ਅਕੱਟ ਰਿਸ਼ਤੇ ਨਾਲ ਬੱਝੀ ਹੋਈ ਹੈ।

ਦਮਦਮੀ ਟਕਸਾਲ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ 7 ਅਗਸਤ 1706 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ ਅਤੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਗਿਆ। 1704 ਈ. ਵਿਚ ਮੁਕਤਸਰ ਦੀ ਜੰਗ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ । ਜਿੱਥੇ ਦਸਮੇਸ਼ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘਾਂ ਨਾਲ ਗੁਰਬਾਣੀ ਦੇ ਅਰਥ ਪੜ੍ਹਾਉਣ ਦੇ ਕੀਤੇ ਵਾਅਦੇ ਨੂੰ ਪੂਰਿਆਂ ਕਰਨਾ ਸੀ। ਜਦੋਂ ਦਸਵੇਂ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਨਿਵਾਸ ਕਰਦੇ ਸਨ, ਉਸ ਵਕਤ ਇਕ ਦਿਨ ਇਕ ਪ੍ਰੇਮੀ ਸਿੰਘ ਪੰਜ ਗ੍ਰੰਥੀ ਦਾ ਨਿੱਤਨੇਮ ਬੜੀ ਸ਼ਰਧਾ ਨਾਲ ਜ਼ੁਬਾਨੀ ਕਰ ਰਿਹਾ ਸੀ। ਜੋ ਗੁਰੂ ਸਾਹਿਬ ਨੂੰ ਸੁਣਾਈ ਦੇ ਰਿਹਾ ਸੀ। ’ਦੱਖਣੀ ਓਅੰਕਾਰ’ ਦੀ ਬਾਣੀ ਪੜ੍ਹਦਿਆਂ ਜਦੋਂ ਪੰਗਤੀ ’ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ।। ਨੂੰ  ਸਿੰਘ ਨੇ ’’ਕੈ’’ ਦੀ ਥਾਂ ’’ਕੇ’’ ਪੜ੍ਹ ਗਿਆ। ਗੁਰੂ ਸਾਹਿਬ ਨੇ ਇਹ ਸੁਣ ਕੇ ਦੋ ਵਾਰੀ ਸਿੰਘ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਲਈ ਕਿਹਾ। ਸਿੰਘ ਬਾਣੀ ਪੜ੍ਹਨ ਵਿਚ ਮਗਨ ਸੀ, ਅਵਾਜ਼ ਨਾ ਸੁਣੀ, ਸੋਧ ਨਾ ਕੀਤੀ ਅਤੇ ਅੱਗੇ ਪੜ੍ਹੀ ਗਿਆ। ਤਾਂ ਹਜ਼ੂਰ ਨੇ ਇਕ ਸਿੰਘ ਭੇਜ ਕੇ ਤਾੜਨਾ ਕਰਵਾਈ ਤੇ ਚਾਟਾਂ ਮਰਵਾਈਆਂ। ਉਸੇ ਦਿਨ ਹੀ ਸਿੰਘ ਦੀਵਾਨ ’ਚ ਆ ਕੇ ਬੇਨਤੀ ਕੀਤੀ ਕਿ ਕਿ ਸਤਿਗੁਰੂ ਜੀ ਜੇਕਰ ਗੁਰਬਾਣੀ ਪੜ੍ਹਦਿਆਂ ਤਮਾਚੇ ਵੀ ਵੱਜਦੇ ਹਨ ਤਾਂ ਸਾਡੀ ਕਲਿਆਣ ਕਿਵੇਂ ਹੋਵੇਗੀ? ਇਹ ਸੁਣ ਸਤਿਗੁਰੂ ਜੀ ਨੇ ਕਿਹਾ, ’’ਸਿੰਘਾ, ਗੁਰਬਾਣੀ ਸਾਡੇ ਅੰਗ ਹਨ। ਤੂੰ ਗੁਰਬਾਣੀ ਗ਼ਲਤ ਪੜ੍ਹਦਾ ਸੀ, ਸਾਨੂੰ ਜੋ ਖੇਦ ਗੁਰਬਾਣੀ ਗ਼ਲਤ ਪੜ੍ਹਨ ਤੋਂ ਹੋਇਆ ਹੈ, ਤੈਨੂੰ ਚਪੇੜਾਂ ਨਾਲ ਨਹੀਂ ਹੋਇਆ।’’ ਇਹ ਸੁਣ ਸਿੰਘ ਦੀ ਨਰਾਜ਼ਗੀ ਘਟੀ ਅਤੇ ਨਿਮਰਤਾ ਨਾਲ ਪੁੱਛਿਆ, ਸਤਿਗੁਰੂ ਜੀ ਕ੍ਰਿਪਾ ਕਰਕੇ ਦੱਸੋ ਕਿਥੋਂ ਗ਼ਲਤ ਪੜ੍ਹਦਾ ਸੀ, ਸੋ ਸੋਧ ਲਵਾਂ। ਮਹਾਰਾਜ ਨੇ ਕਿਹਾ ਦੱਖਣੀ ਓਅੰਕਾਰ ਦੀ ’ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ।। ਨੂੰ ’’ਕੈ’’ ਦੀ ਥਾਂ ’’ਕੇ’’ ਪੜ੍ਹਿਆ। ਜਿਸ ਕਰਕੇ ਅਰਥ ਦਾ ਉਲਟਾ ਅਨਰਥ ਹੋ ਗਿਆ। ਕਿਉਂਕਿ ‘ਕਰਤੇ’ ਵਾਹਿਗੁਰੂ ਦੀ ਮਰਿਆਦਾ ਨੂੰ ਕਰਤਾ ਆਪ, ਜਾਣਦਾ ਹੈ (ਕੈ) ਅਥਵਾ ਗੁਰੂ ਸੂਰਮੇ ਜਾਣਦੇ ਹਨ। ਪਰ (ਕੇ) ਦਾ ਅਰਥ ਹੈ ’ਕੀ’ ਸਤਿਗੁਰੂ ਸੂਰਮੇ (ਕੇ) ਕੀ ਜਾਣਦੇ ਹਨ ? ਭਾਵ ਨਹੀਂ ਜਾਣਦੇ। ਜੇ ਸਤਿਗੁਰੂ ਸੂਰਮੇ ਹੀ ਮਰਿਆਦਾ ਨੂੰ ਨਹੀਂ ਜਾਣਦੇ ਤਾਂ ਹੋਰ ਕੌਣ ਜਾਣਨਗੇ ? ਸੋ ਹੇ ਖ਼ਾਲਸਾ ਜੀ ! ਸਭ ਸਿੰਘ ਗੁਰਬਾਣੀ ਨੂੰ ਸੋਧ ਕੇ, ਵਿਚਾਰ ਕੇ ਤੇ ਚਿੱਤ ਟਿਕਾ ਕੇ ਪੜ੍ਹਿਆ ਕਰੇ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਆਦਿ, ਮੁਖੀ ਸਿੰਘਾਂ ਨੇ ਬੇਨਤੀ ਕੀਤੀ, ‘ਹੇ ਗ਼ਰੀਬ ਨਿਵਾਜ ਜੀ’, ਆਪ ਕ੍ਰਿਪਾ ਕਰਕੇ ਗੁਰਬਾਣੀ ਦੇ ਅਰਥ ਪੜ੍ਹਾਓ ਜੀ। ਅਰਥਾਂ ਬਿਨਾਂ ਗੁਰਬਾਣੀ ਦੀ ਸ਼ੁੱਧੀ ਅਸ਼ੁੱਧੀ ਦਾ ਪਤਾ ਨਹੀਂ ਲੱਗਦਾ। ਤਾਂ ਹਜ਼ੂਰ ਨੇ ਫ਼ਰਮਾਇਆ ਸਿੰਘੋ ! ਸਾਡਾ ਇਕਰਾਰ ਰਿਹਾ, ਹੁਣ ਤਾਂ ਧਰਮ ਯੁੱਧ ਦਾ ਸਮਾਂ ਹੈ, ਜੰਗ ਤੋਂ ਵਿਹਲੇ ਹੋ ਕੇ ਅਰਥ ਪੜ੍ਹਾਵਾਂਗੇ।

ਜਦੋਂ ਕਲਗ਼ੀਧਰ ਪਿਤਾ ਜੀ, ਸਰਬੰਸ ਵਾਰ ਕੇ ਮੁਕਤਸਰ ਸਾਹਿਬ ਟੁੱਟੀ ਗੰਢ ਕੇ, ਸਾਬੋ ਕੀ ਤਲਵੰਡੀ ਆਏ ਤਾਂ ਸਿੰਘਾਂ ਨੇ ਬੇਨਤੀ ਕੀਤੀ, ਹਜ਼ੂਰ ਜੋ ਆਪ ਜੀ ਨੇ ਗੁਰਬਾਣੀ ਦੇ ਅਰਥ ਪੜ੍ਹਾਉਣ ਦਾ ਇਕਰਾਰ ਕੀਤਾ ਸੀ, ਸੋ ਕ੍ਰਿਪਾ ਕਰਕੇ ਪੂਰਾ ਕਰੋ ਜੀ। ਤਾਂ ਮਹਾਰਾਜ ਜੀ ਨੇ ਕਿਹਾ, “ਤੁਸੀਂ ਧੀਰ ਮੱਲ ਦੇ ਪਾਸ ਕਰਤਾਰਪੁਰ ਸਾਹਿਬ ਜਾਓ, ਪੰਜਵੇਂ ਪਾਤਿਸ਼ਾਹ ਜੀ ਨੇ ਜੋ ਗੁਰਬਾਣੀ ਦੀ ਬੀੜ ਰਚੀ ਹੈ, ਉਹ ਸਰੂਪ ਲੈ ਆਵੋ, ਨਾਲੇ ਉਸ ਵਿਚ ਨੌਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਚੜ੍ਹਾ ਦੇਈਏ।” ਸਤਿਗੁਰਾਂ ਦਾ ਹੁਕਮ ਮੰਨ ਕੇ ਮੁਖੀ ਸਿੰਘ ਧੀਰ ਮੱਲ ਕੋਲ ਗਏ ਤਾਂ ਧੀਰ ਮੱਲ ਨੇ ਉਤਰ ਦਿੱਤਾ, “ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਸਰੂਪ ਵਿਚ ਤਿਆਰ ਕੀਤੀ ਹੈ, ਆਪ ਵੀ ਸਤਿਗੁਰੂ ਜੀ ਉਨ੍ਹਾਂ ਦੇ ਸਰੂਪ ਹੀ ਹਨ, ਆਪ ਕੰਠੋਂ ਕਿਉਂ ਨਹੀਂ ਰਚ ਲੈਂਦੇ।” ਇਹ ਸੁਣ ਕੇ ਸਿੰਘਾਂ ਨੇ ਵਾਪਸ ਆ ਕੇ ਹਜ਼ੂਰ ਦੇ ਸਨਮੁੱਖ ਬੇਨਤੀ ਕੀਤੀ, ਮਹਾਰਾਜ ਜੀ ਧੀਰ ਮੱਲ ਤਾਂ ਇਸ ਪ੍ਰਕਾਰ ਕਹਿੰਦਾ ਹੈ। ਧੀਰ ਮੱਲ ਦਾ ਜਵਾਬ ਸੁਣ ਕੇ ਹਜ਼ੂਰ ਆਪ, ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਕਲਮਾਂ, ਸਿਆਹੀ ਤੇ ਕਾਗ਼ਜ਼ ਦਾ ਪ੍ਰਬੰਧ ਕਰਨ ਦੀ ਸੇਵਾ ਲਾਈ ਅਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਆਪਣੀ ਪਵਿੱਤਰ ਰਸਣਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠੋਂ ਉਚਾਰਨ ਲੱਗੇ। ਐਸੀ ਅਗੰਮੀ ਕਲਮ ਚਲੀ, ਕਿ ‘ਜਪੁਜੀ ਸਾਹਿਬ, ਰਹਿਰਾਸ ਸਾਹਿਬ, ਤੇ ਕੀਰਤਨ ਸੋਹਿਲਾ’ ਤਕ ਗੁਰਬਾਣੀ ਪਹਿਲੇ ਦਿਨ ਹੀ ਲਿਖੀ ਗਈ ਅਤੇ ਸ਼ਾਮ ਨੂੰ ਸਾਰੀ ਬਾਣੀ ਦੇ ਅਰਥ ਸੰਗਤਾਂ ਨੂੰ ਸੁਣਾਏ। ਇਸ ਤਰ੍ਹਾਂ ਗੁਰਬਾਣੀ ਦੀ ਲਿਖਾਈ, ਪੜ੍ਹਾਈ ਅਤੇ ਅਰਥ ਸ਼ੁਰੂ ਹੋਏ। ਹਜ਼ੂਰ ਅੰਮ੍ਰਿਤ ਵੇਲੇ ਜਿੰਨੀ ਗੁਰਬਾਣੀ ਲਿਖਵਾਇਆ ਕਰਦੇ, ਪਿਛਲੇ ਪਹਿਰ ਉਤਨੀ ਦੇ ਹੀ 48 ਸਿੰਘਾਂ ਅਤੇ ਬੇਅੰਤ ਸੰਗਤਾਂ ਨੂੰ ਅਰਥ ਪੜ੍ਹਾਇਆ ਕਰਦੇ। ਇਸ ਪ੍ਰਕਾਰ  ਸੰਮਤ 1762 ਕੱਤਕ ਸੁਦੀ ਪੂਰਨਮਾਸ਼ੀ ਤੋਂ ਅਰੰਭ ਕਰ ਕੇ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿਚ 1763 ਬਿਕਰਮੀ 23 ਸਾਵਣ ( ਸੰਨ 1706ਈ ) ’ਚ ‘ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸਮੇਤ, “ੴ   ਤੋਂ ਲੈ ਕੇ ਅਠਾਰਹ ਦਸ ਬੀਸ’ ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੰਪੂਰਨ ਹੋਇਆ।

ਇਸੇ ਵਕਤ ਹੀ ਅਰਥਾਂ ਦੀ ਟਕਸਾਲ ਆਰੰਭ ਹੋਈ। ਇੱਥੇ ਹੀ ਸਤਿਗੁਰਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ ।

ਅਫਗਾਨੀ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਦੇ ਹਮਲਿਆਂ ਦੌਰਾਨ ਸਿੱਖਾਂ ਦੇ ਜ਼ਬਰਦਸਤ ਟੱਕਰ ਕਾਰਨ ਅਬਦਾਲੀ ਸਿੱਖਾਂ ਦਾ ਸਖ਼ਤ ਵਿਰੋਧੀ ਬਣ ਗਿਆ ਅਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁੱਲ ਗਿਆ। ਅਬਦਾਲੀ ਨੇ 1757 ਈ: ਦੇ ਵਿਚ ਦਿੱਲੀ ਜਾਂਦਾ ਹੋਇਆ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨਿਵਾਸ ਕਰ ਰਹੇ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹ ਕਰੋਧ ਵਿਚ ਆਗਿਆ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ ਅਤੇ ਸਿੰਘਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤਾ। ਸਿੰਘਾਂ ਦੀ ਚੜ੍ਹਾਈ ਬਾਰੇ ਅਫ਼ਗ਼ਾਨੀਆਂ ਨੂੰ ਖ਼ਬਰ ਮਿਲ ਚੁੱਕੀ ਸੀ। ਉਸ ਵਕਤ ਅੰਮ੍ਰਿਤਸਰ ਸ਼ਹਿਰ ਤੋਂ ਕੁਝ ਦੂਰ ਗੋਹਲਵੜ ਪਿੰਡ ਕੋਲ ਜਥੇ ਦੇ ਸਿੰਘਾਂ ਦਾ ਦੁਸ਼ਮਣ ਫ਼ੌਜ ਟਾਕਰਾ ਹੋਇਆ। ਅਫਗਾਨੀ ਸਿੰਘਾਂ ਦੇ ਕਰਤਬ ਦੇਖ ਅਸ਼ ਅਸ਼ ਕਰ ਉੱਠੇ। ਅਫ਼ਗ਼ਾਨ ਕਮਾਂਡਰ ਜਹਾਨ ਖ਼ਾਨ ਨੇ ਵੀ ਬਾਬਾ ਦੀਪ ਸਿੰਘ ਨਾਲ ਦਵੰਦ ਯੁੱਧ ਦੀ ਇੱਛਾ ਜਤਾਈ। ਬਾਬਾ ਦੀਪ ਸਿੰਘ ਨੇ ਉਸ ਨਾਲ  ਪਿੰਡ ਚਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਮੈਦਾਨ ਏ ਜੰਗ ਵਿਚ ਦਵੰਦ ਯੁੱਧ ਕੀਤਾ। ਜਿੱਥੇ ਦੋਹਾਂ ਦੇ ਘੋੜੇ ਮਾਰੇ ਗਏ ਅਤੇ ਸੰਜੋਅ ਵੀ ਟੁੱਟ ਗਈਆਂ। ਅਖੀਰ ਦੋਹਾਂ ਦੇ ਆਪਸ ਵਿਚੀਂ ਸਾਂਝੇ ਵਾਰ ਨਾਲ ਦੋਹਾਂ ਦੇ ਸੀਸ ਲੱਥ ਗਏ। ( ਜਿਥੇ ਅੱਜ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਸੁਭਾਈਮਾਨ ਹੈ ਅਤੇ ਸੰਤ ਬਾਬਾ ਦਰਸ਼ਨ ਸਿੰਘ ਸੇਵਾ ਕਰਵਾ ਰਹੇ ਹਨ )

’ਚਲੀ ਤੇਗ ਅਤਿ ਬੇਗ ਸੈਂ, ਦੁਹੂੰ ਕੇਰ ਬਲ-ਵਾਰ।।

ਉਤਰ ਗਏ ਸਿਰ ਦੁਹੂੰ ਕੇ, ਪਰਸ-ਪਰੈਂ ਇਕ ਸਾਰ।।’’ (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)

ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਜਾਣ ਸਦਕਾ ਸਰੀਰ ਜ਼ਮੀਨ ’ਤੇ ਡਿਗ ਪਿਆ। ਇਹ ਕੌਤਕ ਦੇਖ ਇਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਕਿ ਬਾਬਾ ਜੀ ਤੁਸਾਂ ਅਰਦਾਸ ਕੀਤੀ ਸੀ ਸੀਸ ਸੁਧਾਸਰ ਜਾ ਕੇ ਗੁਰੂ ਦੇ ਚਰਨਾਂ ‘ਚ ਭੇਟ ਕਰਨਾ ਹੈ। ਇਹ ਹੁਣ ਕੀ ਭਾਣਾ ਵਰਤਾਇਆ ਜੇ? ਸੁਧਾਸਰ ਇਥੋ ਦੋ ਕੋਹ ਦੂਰ ਹੈ।

ਢਿਗ ਤੈ ਏਕ ਸਿੰਘ ਪਿਖਿ ਕਹਯੋ। ਪਰਣ ਤੁਮਾਰਾ ਦੀਪ ਸਿੰਘ ਰਹਯੋ।

ਗੁਰਪੁਰਿ ਜਾਇ ਸੀਸ ਮੈਂ ਦੈਹੋਂ। ਸੋ ਤੇ ਦੋਇ ਕੋਸ ਇਸ ਠੈਹੋਂ।। (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)

ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆਇਆ ਅਤੇ ਉਨ੍ਹਾਂ ਆਪਣਾ ਪਾਵਨ ਸੀਸ ਖੱਬੇ ਹੱਥ ’ਤੇ ਧਰ ਕੇ ਸਜੇ ਹੱਥ ਨਾਲ ਤਿੱਖਾ ਖੰਡਾ ਵਾਹੁੰਦੇ ਹੋਏ ਲੜਦੇ ਚਲੇ ਗਏ। ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ ਤਾਂ ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ, ਬਾਬਾ ਜੀ ਨੇ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ।

ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਬਾਅਦ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ, ਜਿਨ੍ਹਾਂ ਨੇ ਅਬਦਾਲੀ ਦੀਆਂ ਫ਼ੌਜਾਂ ਨਾਲ ਲੜਦਿਆਂ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਆਪਾ ਵਾਰਿਆ, ਜਿਨ੍ਹਾਂ ਦਾ ਸ਼ਹੀਦੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਗਰ ਹੈ। ਆਪ ਜੀ ਤੋਂ ਬਾਅਦ ਭਾਈ ਸੂਰਤ ਸਿੰਘ ਜੀ, ਭਾਈ ਗੁਰਦਾਸ ਸਿੰਘ ਜੀ, ਭਾਈ ਸੰਤ ਸਿੰਘ ਜੀ, ਸੰਤ ਦਯਾ ਸਿੰਘ ਜੀ, ਸੰਤ ਗਿਆਨੀ ਭਗਵਾਨ ਸਿੰਘ ਜੀ, ਸੰਤ ਹਰਨਾਮ ਸਿੰਘ ਬੇਦੀ ਜੀ, ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਅਤੇ ਉਨ੍ਹਾਂ ਤੋਂ ਬਾਅਦ ਸੰਤ ਬਾਬਾ ਸੁੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਗਿਆਰ੍ਹਵੇਂ ਮੁਖੀ ਹੋਏ ਹਨ, ਜਿਨ੍ਹਾਂ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਹਿੰਦੁਸਤਾਨ ਦੀ ਆਜ਼ਾਦੀ ਲਈ ਵੀ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਤੋ ਬਾਅਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਲਗਭਗ 48 ਸਾਲ ਮੁਖੀ ਰਹੇ। ਉਨ੍ਹਾਂ ਵੀ ਜਥੇਬੰਦੀ ‘ਚ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਸੰਥਿਆ, ਕਥਾ ਕੀਰਤਨ ਦੀ ਵੱਡੀ ਸਿਖਲਾਈ ਦਿੱਤੀ, ਫਲਸਰੂਪ ਉਨ੍ਹਾਂ ਦੇ ਸਮੇਂ ਅਤੇ ਉਨ੍ਹਾਂ ਤੋਂ ਬਾਅਦ ਵੀ ਜਥੇ ਤੋਂ ਸਿੱਖਿਆ ਪ੍ਰਾਪਤ ਸਿੰਘ ਤਖ਼ਤਾਂ ਦੇ ਜਥੇਦਾਰ, ਸਿੰਘ ਸਾਹਿਬਾਨ ਅਤੇ ਗੁਰੂ ਘਰਾਂ ਦੇ ਗ੍ਰੰਥੀ ਤੇ ਪ੍ਰਚਾਰਕ ਵਜੋਂ ਸੇਵਾ ਨਿਭਾਉਂਦੇ ਰਹੇ। ਸੰਤ ਬਾਬਾ ਕਰਤਾਰ ਸਿੰਘ ਜੀ ਖ਼ਾਲਸਾ ਦਮਦਮੀ ਟਕਸਾਲ ਦੇ ਤੇਹਰਵੇ ਮੁਖੀ ਸਨ, ਨੇ 8 ਸਾਲਾਂ ਦੇ ਸਮੇਂ ਦੌਰਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਸਿੱਖੀ ਦੇ ਵਿਰੁੱਧ ‘ਚ ਕੰਮ ਕਰ ਰਹੇ ਦੇਹਧਾਰੀ ਗੁਰੂਡੰਮ ਦੇ ਖ਼ਿਲਾਫ਼ ਬਹੁਤ ਵੱਡੀ ਲਹਿਰ ਚਲਾਈ। ਦੇਸ਼ ਭਰ ਵਿੱਚ ਵੱਡੇ ਵੱਡੇ ਨਗਰ ਕੀਰਤਨ ਆਯੋਜਿਤ ਕਰ ਹਕੂਮਤ ਵੱਲੋਂ ਲਗਾਈ ਗਈ ਐਮਰਜੈਂਸੀ ਵਿਰੁੱਧ ਅੱਗੇ ਹੋ ਕੇ ਪ੍ਰਚਾਰ ਕੀਤਾ। ਉਨ੍ਹਾਂ ਤੋਂ ਪਿੱਛੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਬਣੇ। ਬਾਬਾ ਠਾਕੁਰ ਸਿੰਘ ਦੇ ਮਗਰੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਹਨ। ਜੋ ਦਮਦਮੀ ਟਕਸਾਲ ਨੂੰ ਸਥਾਪਿਤ ਕਰਨ ਦਾ ਮਕਸਦ ਤਹਿਤ ਸਿੱਖ ਸੰਗਤ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ, ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੇ ਅਰਥ, ਗੁਰ ਇਤਿਹਾਸ ਅਤੇ ਰਹਿਤ ਮਰਿਆਦਾ ਦੇ ਸੰਪੂਰਨ ਨਿਯਮਾਂ ’ਤੇ ਪਹਿਰਾ ਦੇਣ, ਸੰਗਤ ਨੂੰ ਅੰਮ੍ਰਿਤ ਛਕਾਉਣ ਅਤੇ ਗੁਰ ਸਿੱਖੀ ਦੇ ਲੜ ਲਾਉਣ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਇਹ ਕਹਿਣ ‘ਚ ਕੋਈ ਅੱਤਕਥਨੀ ਨਹੀਂ ਹੋਵੇਗੀ ਕਿ ਦਮਦਮੀ ਟਕਸਾਲ ਨੇ ਜਿੰਨੇ ਪਾਠੀ, ਗਿਆਨੀ, ਰਾਗੀ, ਪ੍ਰਚਾਰਕ ਤੇ ਕਥਾਵਾਚਕ ਪੈਦਾ ਕੀਤੇ ਹਨ, ਸ਼ਾਇਦ ਹੀ ਕੋਈ ਹੋਰ ਸੰਸਥਾ ਇਸ ਕਾਰਜ ਨੂੰ ਇਨ੍ਹੀਂ ਸਫਲਤਾ ਪੂਰਵਕ ਕਰ ਸਕੀ ਹੋਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਦੇ 319 ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 7 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਕਰਾਇਆ ਜਾ ਰਿਹਾ ਹੈ।

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ
(21ਵੀਂ ਬਰਸੀ ’ਤੇ ਵਿਸ਼ੇਸ਼)

21 ਵਰ੍ਹੇ ਪਹਿਲਾਂ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅੰਤਿਮ ਸੰਸਕਾਰ ਦਾ ਉਹ ਮੰਜ਼ਰ ਮੈਂ ਆਪਣੇ ਅੱਖੀਂ ਡਿੱਠਾ, ਟੌਹੜਾ ਪਿੰਡ ਜਿੱਥੇ ਹਜ਼ਾਰਾਂ ਨਹੀਂ ਲੱਖਾਂ ਹੀ ਲੋਕਾਂ ਦੀਆਂ ਅੱਖਾਂ ਨਮ ਸਨ, ਜੋ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਏ ਹੋਏ ਸਨ।

ਰਾਜਸੀ ਖੇਤਰ ਵਿਚ ਸ਼ਾਇਦ ਹੀ ਕੋਈ ਹੋਰ ਹੋਵੇਗਾ ਜਿਸ ਦੇ ਹਿੱਸੇ ਜਥੇਦਾਰ ਟੌਹੜਾ ਜਿੰਨੀ ਆਲੋਚਨਾ ਅਤੇ ਪ੍ਰਸੰਸਾ ਆਇਆ ਹੋਵੇ। ਉਨ੍ਹਾਂ ਦੀ ਸ਼ਖ਼ਸੀਅਤ ਧਰਮ ਅਤੇ ਰਾਜਨੀਤੀ ਦਾ ਇਕ ਵਧੀਆ ਸੁਮੇਲ ਸੀ। ਕਈ ਉਤਰਾਅ ਚੜ੍ਹਾਅ ਦੇ ਬਾਵਜੂਦ ਜਥੇਦਾਰ ਟੌਹੜਾ ਸਿੱਖ ਪਹਿਚਾਣ ਅਤੇ ਸਰੋਕਾਰਾਂ ਪ੍ਰਤੀ ਹਮੇਸ਼ਾਂ ਸੁਚੇਤ ਰਹੇ। ਸਮੇਂ ਦੀ ਨਜ਼ਾਕਤ ਨੂੰ ਬਾਖ਼ੂਬੀ ਸਮਝਦੇ ਸਨ ਅਤੇ ਕਦੇ ਵੀ ਧਾਰਮਿਕ ਅਕੀਦੇ ਉੱਤੇ ਰਾਜਨੀਤੀ ਨੂੰ ਭਾਰੂ ਨਹੀਂ ਹੋਣ ਦਿੰਦੇ ਸਨ। ਸਿੱਖ ਸਿਆਸਤ ਤੇ ਸੰਦਰਭ ਵਿੱਚ, ਉਨ੍ਹਾਂ ਨੇ ਧਰਮ ਅਤੇ ਸਿਆਸਤ ਵਿੱਚ ਸੰਤੁਲਨ ਬਣਾਈ ਰੱਖਣ ਨੂੰ ਹਮੇਸ਼ਾਂ ਯਕੀਨੀ ਬਣਾਇਆ, ਬੇਸ਼ੱਕ ਰਾਜ ਅਤੇ ਰਾਜੇ ਉੱਤੇ ਧਰਮ ਦਾ ਕੁੰਡਾ ਬਣਾਈ ਰੱਖਿਆ। ਉਨ੍ਹਾਂ ਦੇ ਸਦੀਵੀ ਵਿਛੋੜੇ ਦੇ ਵਕਤ ਸਿਆਸੀ ਚਿੰਤਕਾਂ ਨੇ ਇਸ ਗੱਲ ਦਾ ਅਭਾਸ ਕਰ ਲਿਆ ਸੀ ਕਿ ਉਨ੍ਹਾਂ ਜਿਹੇ ਦੂਰ ਅੰਦੇਸ਼ ਲੀਡਰ ਦੀ ਅਣਹੋਂਦ ਕੌਮ ਅਤੇ ਅਕਾਲੀ ਦਲ ਲਈ ਇੱਕ ਮੋੜ ਸਾਬਤ ਹੋਵੇਗੀ, ਅੱਜ ਇਹ ਤੌਖਲਾ ਸੱਚ ਸਾਬਤ ਹੋਇਆ, ਉਹਨਾਂ ਦੇ ਤੁਰ ਜਾਣ ਪਿੱਛੋਂ ਸਮੁੱਚੀ ਸਿੱਖ ਸਿਆਸਤ ਵਿੱਚ ਬਹੁਤ ਕੁਝ ਬਦਲ ਗਿਆ। ਅੱਜ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਿਸ਼ਾ ਹੀਣ ਹਨ। ਅੱਜ ਵੀ ਪੰਜਾਬ ਦੀ ਸਿਆਸਤ ਅਤੇ ਅਕਾਲੀ ਦਲ ਦੇ ਭਵਿੱਖ ਬਾਰੇ ਗੱਲ ਹੁੰਦੀ ਹੈ, ਤਾਂ ਸੂਝਵਾਨ ਤੇ ਸੁਹਿਰਦ ਲੋਕ ਟੌਹੜਾ ਸਾਹਿਬ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਜੇ ਇਸ ਸਮੇਂ ਪ੍ਰਧਾਨ ਸਾਹਿਬ ਹੁੰਦੇ ਤਾਂ ਅਕਾਲੀ ਦਲ ਦੀ ਹਾਲਾਤ ਇਸ ਤਰਾਂ ਨਾ ਹੁੰਦੀ।

ਜਥੇਦਾਰ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਸਰਦਾਰ ਦਲੀਪ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਸੰਤ ਕੌਰ ਜੀ ਦੇ ਕੁੱਖੋਂ ਹੋਇਆ ਅਤੇ ਬੀਬੀ ਜੋਗਿੰਦਰ ਕੌਰ ਜੀ ਨਾਲ ਉਹਨਾਂ ਦਾ ਵਿਆਹ ਹੋਇਆ। ਉਹ ਪੰਜਾਬੀ ਯੂਨੀਵਰਸਿਟੀ ਲਾਹੌਰ ਤੋਂ ਪੰਜਾਬੀ ਸਾਹਿਤ ਵਿੱਚ ਗ੍ਰੈਜੂਏਸ਼ਨ ਸਨ। ਨਿੱਤਨੇਮ ਤੇ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਰੁਚੀਆਂ ਰੱਖਦਾ ਸੀ। ਰਾਜਨੀਤਿਕ ਮੁੱਦਿਆਂ ਉੱਤੇ ਉਨ੍ਹਾਂ ਦੀ ਬਹੁਤ ਪਕੜ ਸੀ, ਨੀਤੀ ਘੜਨ ਵਿੱਚ ਮੁਹਾਰਤ ਸਨ। 1938 ਵਿੱਚ 14 ਸਾਲ ਦੀ ਉਮਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੇ ਧਾਰਮਿਕ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ। 1944 ਵਿਚ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋ ਕੇ ਜੇਲ੍ਹ ਯਾਤਰਾ ਕੀਤੀ, ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਪੰਜਾਬੀ ਸੂਬਾ ਮੋਰਚਾ, ਧਰਮ ਯੁੱਧ ਮੋਰਚਾ ਤੋਂ ਇਲਾਵਾ 1975ਦੀ ਐਮਰਜੈਂਸੀ ਸਮੇਂ 19 ਮਹੀਨੇ ਉਹਨਾਂ ਜੇਲ੍ਹ ਕੱਟੀ। ਸਮੁੱਚਾ ਜੀਵਨ ਗੁਰੂ ਘਰ ਦੀ ਸੇਵਾ ਅਤੇ ਪੰਥ ਦੇ ਲੇਖੇ ਲਾਉਣ ਵਾਲੇ ਜਥੇਦਾਰ ਟੌਹੜਾ 1960 ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਅਤੇ 1973 ਵਿੱਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਤੇ ਇਸ ਅਹੁਦੇ ਉੱਤੇ 27 ਸਾਲ ਤੱਕ ਕਾਇਮ ਰਹੇ । 6 ਵਾਰ ਰਾਜ ਸਭਾ ਦੇ ਮੈਂਬਰ ਅਤੇ 1 ਵਾਰ ਲੋਕ ਸਭਾ ਲਈ ਵੀ ਚੁਣੇ ਗਏ। ਅਕਾਲੀ ਦਲ ਅਤੇ ਬਹੁਤ ਸਾਰੀਆਂ ਸਭਾ ਸੁਸਾਇਟੀਆਂ, ਵਿੱਦਿਅਕ ਤੇ ਪੰਥਕ ਸੰਸਥਾਵਾਂ ਦੇ ਮੈਂਬਰ ਤੇ ਆਗੂ ਰਹੇ।

ਜਥੇਦਾਰ ਟੌਹੜਾ ਦੀ ਲਿਆਕਤ ਤੇ ਪੰਥ ਪ੍ਰਸਤੀ ਨੇ ਉਨ੍ਹਾਂ ਨੂੰ 20ਵੀਂ ਸਦੀ ਦੇ ਸਿੱਖ ਇਤਿਹਾਸ ਵਿੱਚ ਆਪਣਾ ਨਿਵੇਕਲਾ ਸਥਾਨ ਦਿਵਾਇਆ। ਉਹ ਬੇਤਾਜ ਪਾਤਸ਼ਾਹ ਵਾਂਗ ਵਿਚਰਿਆ, ਸਿੱਖ ਸਿਆਸਤ ਦਾ ਧੁਰਾ ਰਿਹਾ, ਅਕਾਲੀ ਦਲ ਦਾ ਰੂਹੇ ਰਵਾਂ ਰਹੇ। ਜਿੰਦਗੀ ਸੰਘਰਸ਼ਾਂ ਵਾਲੀ ਸੀ ਪਰ ਕਥਨੀ ਤੇ ਕਰਨੀ ਦਾ ਉਨ੍ਹਾਂ ਲੋਹਾ ਮਨਵਾਇਆ। ਇਸ ਸਧਾਰਨ ਜੱਟ ਦੇ ਪੁੱਤਰ ਨੇ ਸਾਰੀ ਉਮਰ ਇਮਾਨਦਾਰੀ ਅਤੇ ਸਾਦਗੀ ਦਾ ਪੱਲਾ ਨਹੀਂ ਛੱਡਿਆ, ਚਿੱਟੀ ਚਾਦਰ ਨੂੰ ਦਾਗ਼ ਨਹੀਂ ਲੱਗਣ ਦਿੱਤਾ । ਸਿਆਸੀ ਕੁਨਬਾਪਰਵਰੀ ਤੋਂ ਉਹ ਹਮੇਸ਼ਾ ਦੂਰ ਰਹੇ। ਭ੍ਰਿਸ਼ਟਾਚਾਰ ਨਾਲ ਉਤਪੋਤ ਇਸ ਨਿਜ਼ਾਮ ਵਿੱਚ ਆਪਣੀ ਨਿਜ ਦੀ ਖ਼ਾਤਰ ਅਜਿਹਾ ਕੋਈ ਕੰਮ ਨਾ ਕਰਕੇ ਹਰ ਤਰਾਂ ਦੇ ਦੋਸ਼ ਤੋਂ ਆਪਣੇ ਆਪ ਨੂੰ ਹਮੇਸ਼ਾ ਬਰੀ ਰੱਖਿਆ, ਬੇਸ਼ੱਕ ਆਪਣੀ ਸਰਦਾਰੀ ਨੂੰ ਪੱਕੀ ਬਣਾਈ ਰੱਖਣ ਲਈ ਪ੍ਰਬੰਧਕੀ ਖੇਤਰ ’ਚ ਕਈ ਕੁਝ ਨੂੰ ਦਰ ਗੁਜ਼ਰ ਕੀਤਾ ਹੋਵੇ। ਉਹਨਾਂ ਦੀ  ਪਿਤਾ ਪੁਰਖੀ 10 ਏਕੜ ਜ਼ਮੀਨ 11 ਏਕੜ ਨਹੀਂ ਹੋਈ, ਭਾਵੇਂ ਉਹ ਰਾਜਨੀਤਿਕ ਤੌਰ ਤੇ ਬਹੁਤ ਉੱਚੇ ਮੁਕਾਮ ’ਤੇ ਪਹੁੰਚ ਗਏ ਸਨ। ਉਹੀ ਪਿੰਡ ਵਿੱਚ ਜੱਦੀ ਘਰ ਜਿੱਥੇ ਸਾਰੀ ਜ਼ਿੰਦਗੀ ਬਸਰ ਕੀਤੀ ਅਤੇ ਹਮੇਸ਼ਾ ਰਾਤ ਨੂੰ ਘਰ ਆ ਕੇ ਰਹਿਣ ਨੂੰ ਤਰਜੀਹ ਦਿੱਤੀ।

ਇੱਕ ਚੁੰਬਕੀ ਸ਼ਖ਼ਸੀਅਤ ਵਜੋਂ ਉਨ੍ਹਾਂ ਹਰ ਉਸ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਜੋ ਉਨ੍ਹਾਂ ਦੇ ਸੰਪਰਕ ’ਚ ਆਇਆ ।ਜਿਹੜਾ ਵੀ ਆਪ ਨੂੰ ਇਕ ਵਾਰ ਮਿਲ ਲੈਂਦਾ ਸੀ ਉਹ ਆਪ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿ ਸਕਿਆ ਸੀ। ਸਾਰਿਆਂ ਦਾ ਮਨ ’ਚ ਸਤਿਕਾਰ ਸੀ । ਕਰਮਯੋਗੀ, ਚਰਿੱਤਰਵਾਨ ਅਤੇ ਜ਼ਮੀਨ ਨਾਲ ਜੁੜੇ ਹੋਏ ਨੇਤਾ ਹੋਣ ਕਾਰਨ ਆਮ ਲੋਕਾਂ ਲਈ ਉਨ੍ਹਾਂ ਤਕ ਪਹੁੰਚ ਬਣਾਉਣਾ ਜਾਂ ਮਿਲਾਪ ਕਰਨਾ ਬੜਾ ਆਸਾਨ ਸੀ। ਉਹ ਵੀ ਬਹੁਤਾ ਸਮਾਂ ਆਪਣੇ ਹੀ ਲੋਕਾਂ ਵਿੱਚ ਬਿਤਾਉਣ ’ਚ ਖ਼ੁਸ਼ੀ ਮਹਿਸੂਸ ਕਰਦੇ ਸਨ। ਹਰੇਕ ਨੂੰ ਨਾਮ ਤੋਂ ਬੁਲਾਉਂਦਿਆਂ ਉਨ੍ਹਾਂ ਦੇ ਦਿਲਾਂ ਵਿੱਚ ਘਰ ਕਰਨ ਦਾ ਹੁਨਰ ਟੌਹੜਾ ਸਾਹਿਬ ਚੰਗੀ ਤਰਾਂ ਆਉਂਦਾ ਸੀ।  ਹੇਠੋਂ ਉੱਠ ਕੇ ਮਿਹਨਤ ਨਾਲ ਮੁਕਾਮ ’ਤੇ ਪਹੁੰਚਣ ਕਰਕੇ ਉਹ ਜੜ੍ਹਾਂ ਨਾਲੋਂ ਕਦੀ ਨਹੀਂ ਟੁੱਟਿਆ, ਜਿਸ ਕਰਕੇ ਤਾਕਤ ਦੇ ਵਿੱਚ ਹੋਵੇ ਜਾਂ ਬਾਹਰ ਉਨ੍ਹਾਂ ਦੀ ਸਰਦਾਰੀ ਹਮੇਸ਼ਾ ਸਥਾਪਤ ਰਹੀ ਸੀ। ਉਨ੍ਹਾਂ ਦਾ ਸੱਚਾ ਸੁੱਚਾ ਜੀਵਨ ਅੱਜ ਵੀ ਨੌਜਵਾਨੀ ਲਈ ਰੋਲ ਮਾਡਲ ਹਨ।

ਜਥੇਦਾਰ ਟੌਹੜਾ ਬਹੁਤ ਹੀ ਸੂਝਵਾਨ, ਬਹੁਪੱਖੀ, ਬਹੁ-ਪਸਾਰੀ ਤੇ ਬੇਦਾਗ਼ ਸ਼ਖ਼ਸੀਅਤ ਦੇ ਮਾਲਕ ਅਤੇ ਹਰ ਚੁਨੌਤੀ ਸਮੇਂ ਅਡੋਲ ਰਹਿਣ ਵਾਲੇ ਇਕ ਧੜੱਲੇਦਾਰ ਲੀਡਰ ਸਨ। ਜਥੇਦਾਰ ਟੌਹੜਾ ਇੱਕ ਅਜਿਹੀ ਸ਼ਖ਼ਸੀਅਤ ਜਿਨ੍ਹਾਂ ਨੂੰ ਪੰਥ ਦਰਦੀ, ਪੰਥ ਪ੍ਰਸਤ, ਇਕ ਨਿਰਸਵਾਰਥ ਪੰਥ ਸੇਵਕ, ਬਾਬਾ ਬੋਹੜ, ਲੋਹ ਪੁਰਸ਼, ਗ਼ਰੀਬਾਂ ਦਾ ਮਸੀਹਾ, ਕੌਮ ਦਾ ਹੀਰਾ, ਪੰਥ ਦੇ ਨਿਧੜਕ ਜਰਨੈਲ, ਪ੍ਰਧਾਨ ਸਾਹਿਬ, ਸਿੱਖੀ ਸਿਦਕ ਦਾ ਮੁਜੱਸਮਾ, ਸਿੱਖ ਸਿਆਸਤ ਦਾ ਚਾਣਕਿਆ, ਸਿੱਖ ਪੰਥ ਦਾ ਰੌਸ਼ਨ ਦਿਮਾਗ਼ ਆਦਿ ਵਿਸ਼ਲੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ। ਪੰਥ ਨੂੰ ਸਮਰਪਿਤ, ਸਿੱਖੀ ਸਿਧਾਂਤਾਂ ਦੇ ਨਿਧੜਕ ਪਹਿਰੇਦਾਰ, ਜੋ ਕਦੀ ਝੁਕੇ ਨਹੀਂ, ਡਟ ਕੇ ਪਹਿਰਾ ਦਿੱਤਾ। ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕਰਿਆ ਕਰਦੇ ਸਨ।  ਜਥੇਦਾਰ ਸਾਹਿਬ ਦੇ ਦਿੱਖ ਧਾਰਮਿਕ ਸੀ ਪਰੰਤੂ ਰਾਜਸੀ ਤੌਰ ਤੇ ਇੰਨੇ ਚੇਤਨ ਸਨ ਕਿ ਵੱਡੇ ਵੱਡੇ ਰਾਜਸੀ ਨੇਤਾ ਵੀ ਉਨ੍ਹਾਂ ਦੇ ਵਿਚਾਰਾਂ ਤੋਂ ਕੀਲੇ ਜਾਂਦੇ ਸਨ। ਫਿਰ ਵੀ ਉਹ ਪੰਥ ਤੇ ਪੰਜਾਬ ਦੇ ਰਾਜਨੀਤਿਕ ਮੁੱਦਿਆਂ ਲਈ ਬੁੱਧੀਜੀਵੀਆਂ ਨਾਲ ਜ਼ਰੂਰੀ ਸਲਾਹ ਮਸ਼ਵਰਾ ਕਰਨ ਨੂੰ ਪਹਿਲ ਦੇਆ ਕਰਦੇ ਸਨ। ਕੌਮੀ ਕਾਰਜ ਲਈ ਉਨ੍ਹਾਂ ਹਰੇਕ ਕੋਲ ਜਾਣ ਤੋਂ ਗੁਰੇਜ਼ ਨਹੀਂ ਕੀਤਾ। ਹਰੇਕ ਰਾਜਸੀ ਆਗੂ ਨਾਲ ਉਹਨਾਂ ਨੇ ਦੋਸਤੀ ਰੱਖੀ। ਭਾਰਤ ਅਤੇ ਭਾਰਤ ਤੋਂ ਬਾਹਰ ਵਾਸਤੇ ਸਿੱਖਾਂ ਨਾਲ ਸੰਪਰਕ ਬਣਾਈ ਰੱਖਿਆ। ਉਹ ਆਲ ਇੰਡੀਆ ਗੁਰਦੁਆਰਾ ਐਕਟ ਦੇ ਵੀ ਹਾਮੀ ਸਨ।

ਇਹ ਉਨ੍ਹਾਂ ਦੀ ਸਮਰੱਥਾ ਸੀ ਕਿ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਅਕਾਲ ਪੁਰਖ ਦੀ ਓਟ ਆਸਰੇ ਨਾਲ, ਨੰਗੇ ਪੈਰੀਂ ਵੱਡੇ ਸਰਮਾਏਦਾਰਾਂ ਦਾ ਟਾਕਰਾ ਕਰਦੇ ਹੋਏ ਉੱਚੀ ਮੁਕਾਮ ’ਤੇ ਪਹੁੰਚ ਕੇ ਸਿੱਖ ਕੌਮ ਦੇ ਮਹਾਨ ਆਗੂ ਵਜੋਂ ਪ੍ਰਵਾਨ ਚੜ੍ਹੇ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਇਤਿਹਾਸ ਵਿੱਚ 40 ਸਾਲ ਅਹਿਮ ਭੂਮਿਕਾ ਨਿਭਾਈ ਅਤੇ ਸਿਹਤ ਮੰਦ ਰਵਾਇਤਾਂ ਦੀ ਸਿਰਜਣਾ ਕੀਤੀ।  ਉਹ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਦੀ ਸੂਚੀ ਵਿੱਚ ਸ਼ੁਮਾਰ ਸਨ। ਸਮਾਜਕ ਅਤੇ ਰਾਜਸੀ ਜੀਵਨ ਅੰਦਰ ਸਿਆਸੀ ਸੂਝ ਸਹਿਜਤਾ ਹਲੀਮੀ ਅਤੇ ਨਿੱਘ ਤੇ ਮਿਲਾਪੜੇ ਸੁਭਾਅ ਦੀ ਸ਼ਖ਼ਸੀਅਤ ਨੇ ਉਹਨਾਂ ਨੂੰ ਹਰਮਨ ਪਿਆਰੇ ਆਗੂ ਵਜੋਂ ਸਥਾਪਿਤ ਕੀਤਾ ਅਜਿਹੇ ਸੁਭਾਅ ਦੇ ਮਾਲਕ ਸਨ ਕਿ ਵਿਰੋਧੀ ਵੀ ਉਹਨਾਂ ਤੋਂ ਕੀਲੇ ਜਾਂਦੇ ਸਨ।

ਕੂਟਨੀਤੀ ਰਾਹੀਂ ਕੌਮ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਾਉਣ ਦੇ ਸਮਰੱਥ ਸਨ ਤੇ ਔਖੇ ਸਮੇਂ ਤੀਖਣ ਬੁੱਧੀ ਨਾਲ ਕੌਮ ਦੀ ਅਗਵਾਈ ਕੀਤੀ। ਸਿੱਖ ਜਗਤ ਦੀਆਂ ਜਜ਼ਬਾਤਾਂ ਨੂੰ ਸਮਝਣ ਵਾਲਾ, ਪੰਥ ਦੀ ਚੜ੍ਹਦੀ ਕਲਾ ਲਈ ਸਦਾ ਲੋਚਾ ਰੱਖਦੇ ਸਨ। ਸ਼੍ਰੋਮਣੀ ਕਮੇਟੀ ਆਪ ਦੀ ਪ੍ਰਧਾਨਗੀ ਹੇਠ ਇਕ ਗੌਰਵਮਈ ਤੇ ਸਰਵੋਤਮ ਸੰਸਥਾ ਬਣਿਆ ਅਤੇ ਸਿੱਖਾਂ ਦੀ ਪਾਰਲੀਮੈਂਟ ਹੋਣ ਦਾ ਦਰਜਾ ਕਮਾਇਆ।  ਉਹਨਾਂ ਸ਼੍ਰੋਮਣੀ ਕਮੇਟੀ ਰਾਹੀਂ ਸਿੱਖਿਆ ਖੇਤਰ ਵਿੱਚ ਵੱਡੀਆਂ ਮਲਾਂ ਮਾਰੀਆਂ ਸਕੂਲ ਕਾਲਜ ਹੀ ਨਹੀਂ ਇੰਜੀਨੀਅਰ ਅਤੇ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਆਦਿ ਦੀ ਵੀ ਸਥਾਪਨਾ ਕੀਤੀ। ਗ਼ਰੀਬਾਂ, ਲੋੜਵੰਦਾਂ, ਸਾਹਿਤਕਾਰਾਂ ਦੀ ਮਾਲੀ ਮਦਦ ਲਈ ਸ਼੍ਰੋਮਣੀ ਕਮੇਟੀ ਰਾਹੀਂ ਉਹਨਾਂ ਕਈ ਨਵੀਂਆਂ ਪਿਰਤਾਂ ਪਾਈਆਂ।

ਮਾਨਵਵਾਦੀ ਸੁਭਾਅ ਦੇ ਮਾਲਕ ਹੋਣਾ ਉਹਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪਹਿਲੂਆਂ ਵਿੱਚੋਂ ਇੱਕ ਸੀ। ਟੌਹੜਾ ਸਾਹਿਬ ਹਿੰਦੂ ਸਿੱਖ ਏਕਤਾ ਸਦਭਾਵਨਾ ਅਤੇ ਪੁਰ ਅਮਨ ਸੰਘਰਸ਼ ਦਾ ਹਾਮੀ ਸਨ। ਉਹ ਹਿੰਦੂ -ਸਿੱਖਾਂ ਵਿੱਚ ਕਾਂਗਰਸ ਦੁਆਰਾ ਪੈਦਾ ਕੀਤੇ ਗਏ ਕੁੜੱਤਣ ਨੂੰ ਖ਼ਤਮ ਕਰਨ ਦੇ ਹਮੇਸ਼ਾ ਹੱਕ ਵਿੱਚ ਸਨ। ਪੰਥ ਹਿਤੈਸ਼ੀ ਤੇ ਪੰਜਾਬ ਹਿਤੈਸ਼ੀ ਵੱਲੋਂ ਪੰਥਕ ਜ਼ਿੰਮੇਵਾਰੀਆਂ ਸਫਲਤਾ ਪੂਰਵਕ ਨਿਭਾਉਣ ਤੋਂ ਇਲਾਵਾ ਪੰਜਾਬ ਵਿੱਚ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਅਤੇ ਸ਼ਾਂਤੀ ਸਥਾਪਤ ਕਰਨ ਲਈ ਉਹ ਹਰ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਸਨ। ਇਸ ਮਕਸਦ ਲਈ ਅਜਿਹੇ ਅਨੇਕਾਂ ਕਦਮ ਚੁੱਕੇ, ਬੇਸ਼ੱਕ ਉਨ੍ਹਾਂ ਨੂੰ ਆਲੋਚਨਾ ਦਾ ਹੀ ਕਿਉਂ ਨਾ ਸਾਹਮਣਾ ਕਰਨਾ ਪਿਆ ।

ਭਾਵੇਂ ਕਿ ਆਪ ਦਾ ਪਹਿਲਾ ਨਿਸ਼ਾਨਾ ਸੱਤਾ ਨਾ ਹੋਕੇ ਸਿੱਖ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਤੇ ਪਸਾਰ, ਗੁਰਦਵਾਰਿਆਂ ਦਾ ਸਵੱਛ ਪ੍ਰਬੰਧ ਕਰਨਾ ਸੀ। ਦੇਸ਼ ਅੰਦਰ ਖ਼ਾਲਸੇ ਦੀ ਵਿਲੱਖਣ ਪਛਾਣ ਤੇ ਹੋਂਦ ਹਸਤੀ ਨੂੰ ਬਰਕਰਾਰ ਰੱਖਣਾ ਸੀ। ਪੰਥਕ ਸ਼ਕਤੀ ਵਿਚ ਕਈ ਵਾਰ ਟੁੱਟ ਭੱਜ ਆਈ ਪਰ ਆਪ ਪੰਥਕ ਏਕਤਾ ਦੇ ਸਦਾ ਮੁੱਦਈ ਰਹੇ । ਕੌਮ ਦੀ ਖ਼ਾਤਰ ਕੋਈ ਵੀ ਵੱਡਾ ਫ਼ੈਸਲਾ ਕਰਨ ਸਮੇਂ ਥਿੜਕਦੇ ਨਹੀਂ ਸਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਖੱਟੇ ਮਿੱਠੇ ਰਾਜਸੀ ਰਿਸ਼ਤਿਆਂ ’ਤੇ ਚੱਲਦਿਆਂ ਵੀ ਪੰਥ ਸਾਹਮਣੇ ਜਦੋਂ ਰਾਜਨੀਤਿਕ ਪ੍ਰਸਥਿਤੀਆਂ ਵੱਲੋਂ ਖੜੀਆਂ ਕੀਤੀਆਂ ਗਈਆਂ ਵੰਗਾਰਾਂ ਦੇ ਸਨਮੁਖ ਪੰਥ ਅਤੇ ਅਕਾਲੀ ਦਲ ਪ੍ਰਤੀ ਨਵੇਂ ਸਿਰਿਓਂ ਵਿਉਂਤਬੰਦੀ ਦੀ ਲੋੜ ਪਈ, ਉਹਨਾਂ ਸ. ਬਾਦਲ ਨਾਲ ਏਕਤਾ ਕਰਨ ਸਮੇਂ ਆਪਣੇ ਨਾਲ ਹੋਈਆਂ ਦੁਸ਼ਵਾਰੀਆਂ ਨੂੰ ਭੁਲਾ ਕੇ ਉਨ੍ਹਾਂ ਨੂੰ ਆਪਣਾ ਆਗੂ ਮੰਨਿਆ, ਅਜਿਹੇ ਫ਼ੈਸਲੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਉੱਚੇ ਮੁਕਾਮ ’ਤੇ ਲਿਜਾਂਦਾ ਸੀ।

ਜਥੇਦਾਰ ਟੌਹੜਾ ਹਕੂਮਤ ਨਾਲ ਟਕਰਾਅ ਦੀ ਸਥਿਤੀ ਨਹੀਂ ਸਨ ਚਾਹੁੰਦੇ। ਉਹ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦਾ ਦਿਲੋਂ ਸਤਿਕਾਰ ਕਰਿਆ ਕਰਦੇ ਸਨ। ਟੌਹੜਾ ਸਾਹਿਬ ਨੂੰ ਉਮੀਦ ਨਹੀਂ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰ ਦੇਵੇਗੀ। ’84 ਦੇ ਹਮਲੇ ਵੇਲੇ ਟੌਹੜਾ ਸਾਹਿਬ ਨੇ ਅਨੇਕਾਂ ਸਿੰਘਾਂ ਨੂੰ ਫ਼ੌਜ ਦੀ ਕਰੋਪੀ ਤੋਂ ਬਚਾਇਆ। ਜਦੋਂ ਉਹ ਤੇ ਬਾਦਲ ਸਾਹਿਬ ਤਿਹਾੜ ਜੇਲ੍ਹ ਵਿੱਚ ਬੰਦ ਸਨ ਤਾਂ ਸ੍ਰੀਮਤੀ ਇੰਦਰਾ ਗਾਂਧੀ ਨੇ ਸੁਲਾਹ ਸਫ਼ਾਈ ਦੀ ਪੇਸ਼ਕਸ਼ ਕੀਤੀ ਪਰ ਦੋਹਾਂ ਨੇ ਹੀ ਇਨਕਾਰ ਕਰ ਦਿੱਤਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਬਚੀ ਸੀ। ਹਕੂਮਤ ਟੌਹੜਾ ਸਾਹਿਬ ਦੀ ਸਮਰੱਥਾ ਤੋਂ ਜਾਣੂ ਸੀ। ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਰਾਜੀਵ ਗਾਂਧੀ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸਮਝੌਤਾ ਕੀਤਾ ਜੋ ਨੇਪਰੇ ਨਹੀਂ ਚੜ੍ਹ ਸਕਿਆ ਸਗੋਂ ਸੰਤ ਲੌਂਗੋਵਾਲ ਦੀ ਸ਼ਹਾਦਤ ਦਾ ਕਾਰਨ ਬਣਿਆ।

ਜਥੇਦਾਰ ਟੌਹੜਾ ਤੀਖਣ ਬੁੱਧੀ ਅਤੇ ਦੂਰ-ਅੰਦੇਸ਼ੀ ਨੀਤੀਵਾਨ ਹੋਣ ਦਾ ਪ੍ਰਮਾਣ ਇਸ ਗਲ ਤੋਂ ਮਿਲਦਾ ਹੈ ਕਿ ਉਨ੍ਹਾਂ ਨੇ ਬਤੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਫ਼ੌਜੀ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਵਿੱਤੀ ਹਰਜਾਨੇ ਦਾ ਕੇਸ ਦਾਇਰ ਕੀਤਾ। ਜਿਸ ਦਾ ਮਕਸਦ ਹਮਲੇ ਪ੍ਰਤੀ ਸਮੁੱਚੇ ਨੁਕਸਾਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ’ਤੇ ਪਾਉਂਦਿਆਂ ਉਸ ਤੋਂ ਇਹ ਸਵੀਕਾਰ ਕਰਾਉਣਾ ਸੀ ਕਿ ਗੁਰ ਅਸਥਾਨਾਂ ’ਤੇ ਕੀਤੇ ਗਏ ਫ਼ੌਜੀ ਹਮਲੇ ਪੂਰੀ ਤੌਰ ’ਤੇ ਨਜਾਇਜ਼ ਸੀ। ਸਮੁੱਚੇ ਵਿਸ਼ਵ ਨੂੰ ਇਹ ਦੱਸਣ ਲਈ ਕਿ ਕਾਂਗਰਸ ਦੀ ਹਕੂਮਤ ਦੀ ਵੱਡੀ ਗ਼ਲਤੀ ਕਾਰਨ ਹੀ ਤੀਸਰਾ ਘੱਲੂਘਾਰਾ ਵਾਪਰਿਆ। ਦਿਲੀ ਹਾਈ ਕੋਰਟ ਨੇ ਉਕਤ ਕੇਸ ਸੰਬੰਧੀ ਪਿਛਲੇ ਵਰ੍ਹੇ ਦੌਰਾਨ ਦੋਹਾਂ ਧਿਰਾਂ ਸ਼੍ਰੋਮਣੀ ਕਮੇਟੀ ਅਤੇ ਕੇਂਦਰ ਸਰਕਾਰ ਨੂੰ ਚਾਹੁਣ ’ਤੇ ਅਦਾਲਤ ਤੋਂ ਬਾਹਰ ਆਪਸ ਵਿਚ ਬੈਠ ਕੇ ਇਸ ਮਸਲੇ ਦਾ ਹੱਲ ਕਰ ਲੈਣ ਦੀ ਰਾਏ ਦਿੱਤੀ। ਪਰ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਨਾ ਮੰਨਣ ਲਈ ਸਿੱਖ ਜਗਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਜਥੇਦਾਰ ਟੌਹੜਾ ਸਾਹਿਬ ਦੇ ਉਸ ਮਕਸਦ ਨੂੰ ਹਾਸਲ ਕੀਤਾ ਜਾ ਸਕੇ। ਜਿਸ ’ਚ ਸਿੱਖ ਪੰਥ ਜਾਣਨਾ ਚਾਹੁੰਦੀ ਹੈ ਕਿ ਆਪਣੇ ਆਪ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਣ ਦਾ ਦਾਅਵਾ ਕਰਨ ਵਾਲੀ ਭਾਰਤ ਸਰਕਾਰ ਦੱਸੇ ਕਿ ਸਾਡੇ ਸਤਿਕਾਰ ਯੋਗ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ ਟੈਂਕਾ ਨਾਲ ਹਮਲਾ ਕਿਉਂ ਕੀਤਾ?

ਟੌਹੜਾ ਸਾਹਿਬ ਨੂੰ ਇਸ ਸੰਸਾਰ ਤੋਂ ਕੂਚ ਕੀਤਿਆਂ 21 ਵਰ੍ਹੇ ਹੋ ਗਏ ਹਨ, ਪਰ  ਜਥੇਦਾਰ ਟੌਹੜਾ ਵਰਗੀ ਸ਼ਖ਼ਸੀਅਤ ਅਤੇ ਸੋਚ ਹੀ ਸਿੱਖ ਜਗਤ ਨੂੰ ਸੁਚੱਜੀ ਅਗਵਾਈ ਦੇ ਕੇ ਸਹੀ ਰਸਤਾ ਅਤੇ ਦਿਸ਼ਾ ਦਿਖਾ ਸਕਦੀ ਹੈ। ਅੱਜ ਜਥੇਦਾਰ ਟੌਹੜਾ ਵਰਗੇ ਪੰਥ ਤੇ ਪੰਜਾਬ ਹਿਤੈਸ਼ੀ ਸਿਦਕਵਾਨ ਸਿੱਖ ਨੇਤਾ ਦੀ ਕਮੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ।

ਹਜ਼ਾਰੋਂ ਸਾਲ ਨਰਗਸ ਅਪਨੀ ਬੇਨੂਰੀ ਪੇ ਰੋਤੀ ਹੈ

ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ।।

ਮਹਾਂਨਾਇਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ
ਅਠਾਰ੍ਹਵੀਂ ਸਦੀ ਦੇ ਮੱਧ, 1757 ਈ. ਦੌਰਾਨ ਜੰਗ ਦੇ ਮੈਦਾਨ ਦਾ ਇਕ ਅਜਿਹਾ ਅਦਭੁਤ ਦ੍ਰਿਸ਼ ਦੁਨੀਆ ਨੇ ਨਾ ਪਹਿਲਾਂ ਅਤੇ ਨਾ ਹੀ ਬਾਅਦ ’ਚ ਕਦੇ ਦੇਖਿਆ ਸੁਣਿਆ ਹੋਵੇਗਾ। ਪੰਜਾਬ ’ਚ ਵਿਸ਼ਵ ਪ੍ਰਸਿੱਧ ਗੁਰੂ ਨਗਰੀ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਲੇ ਪਾਸੇ ਪਿੰਡ ਚੱਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਰਣ ਤੱਤੇ ਮੈਦਾਨ ’ਚ ਰਣ ਸਿੰਗਾਂ ਅਤੇ ਨਗਾਰਿਆਂ ਦੀ ਗੂੰਜ ਵਿਚ ਗੁਰੂ ਕੇ ਖ਼ਾਲਸਾ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਅਫ਼ਗਾਨੀ ਸੂਰਬੀਰ ਇਕ ਦੂਜੇ ਨੂੰ ਲਲਕਾਰ ਕੇ ਟੁੱਟ ਕੇ ਪੈ ਰਹੇ ਹਨ। ਬੇਖ਼ੌਫ ਵੀਰਤਾ ਨਾਲ ਭਰਪੂਰ ਕੋਈ ਵੀ ਆਪਣਾ ਪੈਰ ਪਿਛਾਂਹ ਖਿੱਚ ਨਹੀਂ ਰਹੇ ਹਨ। ਮੈਦਾਨ-ਏ -ਜੰਗ ਵਿਚ ਸਰੀਰ ਲਹੂ ਲੁਹਾਨ ਹੈ, ਕੱਪੜੇ ਖ਼ੂਨ ਨਾਲ ਰੰਗੇ ਹੋਏ, ਜਿਵੇਂ ਹੋਲੀ ਖੇਡ ਰਹੇ ਹੋਣ, ਪਰ ਮੈਦਾਨ ਛੱਡਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੀ ਨਹੀਂ ਸੀ। ਗੋਲੀਆਂ, ਤਲਵਾਰਾਂ ਦੀ ਖਣਕ ਅਤੇ ਜੈਕਾਰਿਆਂ ਦੀ ਗੂੰਜ ’ਚ ਵੇਖੋ ਕਈ ਬਿਨਾ ਸੀਸ ਅਤੇ ਉਨ੍ਹਾਂ ਵਿਚੋਂ ਇਕ ਤਾਂ ਧਰ ਨਾਲੋਂ ਜੁਦਾ ਹੋਏ ਆਪਣੇ ਸੀਸ ਨੂੰ ਖੱਬੇ ਹੱਥ ਦੀ ਹਥੇਲੀ ’ਤੇ ਰੱਖ ਕੇ ਦੁਸ਼ਮਣ ਦੇ ਆਹੂ ਲਾਹ ਕੇ ਉਨ੍ਹਾਂ ਨੂੰ ਜਮਪੁਰੀ ਪਹੁੰਚਾ ਰਿਹਾ ਹੈ। ਉਨ੍ਹਾਂ ਦੇ ਪਿੱਛੇ ਗੁਰੂ ਕੇ ਸਿੰਘ ਰਣ ਸਿੰਗਾ ਵਜਾਉਂਦੇ ਹੋਏ ਅਤੇ ਪੂਰੇ ਜੌਹਰ ਨਾਲ ਲੜ ਰਹੇ ਹਨ। ਸਿੰਘਾਂ ਦੇ ਧੜ ਸਿਰਾਂ ਤੋਂ ਬਿਨਾ ਲੜਨ ਦੀ ਇਸ ਅਸਚਰਜਤਾ ਅਤੇ ਅਲੌਕਿਕ ਦ੍ਰਿਸ਼ ਨੂੰ ਦੇਖ ਕੇ ਅਫ਼ਗਾਨੀ ਫ਼ੌਜ ਹੈਰਾਨ – ਪ੍ਰੇਸ਼ਾਨ ਹੀ ਨਹੀਂ, ਹੁਣ ਭੈ-ਭੀਤ ਹੋ ਰਹੇ ਹਨ, ਕਈਆਂ ਨੇ ਹੁਣ ਨੱਠਣਾ ਸ਼ੁਰੂ ਕਰ ਦਿੱਤਾ ਹੈ। ਉਕਤ ਯੁੱਧ ਦੇ ਮੈਦਾਨ ’ਚ ਪਾਵਨ ਸੀਸ ਤਲੀ ’ਤੇ ਧਰ ਕੇ ਖੰਡਾ ਵਾਹੁਣ ਵਾਲਾ ਹੋਰ ਕੋਈ ਨਹੀਂ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ, ਸ਼ਸਤਰ ਤੇ ਸ਼ਾਸਤਰ ਦਾ ਸੁਮੇਲ, 75 ਸਾਲਾਂ ਦੇ ਬੁੱਢਾ ਜਰਨੈਲ ਮਹਾਂਬਲੀ ਯੋਧਾ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਸਨ।

ਸਿੱਖ ਇਤਿਹਾਸ ਵਿੱਚ ਬੜੀ ਸ਼ਰਧਾ ਨਾਲ ਯਾਦ ਕੀਤੇ ਜਾਂਦੇ ਬਹੁਤ ਸਾਰੇ ਮਹਾਨਾਇਕਾਂ ਵਿਚੋਂ ਸਿਰਮੌਰ, ਸਿੱਖ ਅਤੇ ਗੈਰ ਸਿੱਖਾਂ ਦੁਆਰਾ ਧਰਮਾਂ ਦੀ ਵੰਡ ਤੋਂ ਉਪਰ ਉੱਠ ਕੇ ਸਤਿਕਾਰੇ ਜਾਂਦੇ ਅਤੇ ਸਦੀਆਂ ਤੋਂ ਜਿਨ੍ਹਾਂ ਦੀ ਵਿਅਕਤੀਤਵ ਵਿਚ ਕੁਲ-ਦੇਵਤਾ ਵਰਗੀ ਖਿੱਚ ਰੱਖਣ ਤੋਂ ਇਲਾਵਾ ਅਨੋਖੀ ਸ਼ਹਾਦਤ ਦੇ ਕੇ ਗੁਰੂ ਘਰ ਨਾਲ ਪ੍ਰੇਮ ਨਿਭਾਉਣ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਆਗਮਨ ਕਲਗ਼ੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਨਾਲ ਪਿਤਾ ਭਾਈ ਭਗਤਾ ਸਿੰਘ ਜੀ ਅਤੇ ਮਾਤਾ ਜਿਊਣੀ ਜੀ ਦੇ ਗ੍ਰਹਿ ਵਿਖੇ 14 ਮਾਘ 1739 ਬਿਕਰਮੀ ਨੂੰ ਪਿੰਡ ਪਹੂਵਿੰਡ (ਹੁਣ ਜ਼ਿਲ੍ਹਾ ਤਰਨ ਤਾਰਨ) ’ਚ ਹੋਇਆ । ਬਚਪਨ ’ਚ ਹੀ ਆਪ ਜੀ ਮਾਤਾ ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਗਏ। ਜਿੱਥੇ ਉਨ੍ਹਾਂ ਧੰਨ ਦਸਮੇਸ਼ ਪਿਤਾ ਹੱਥੋਂ ਅੰਮ੍ਰਿਤਪਾਨ ਕੀਤਾ। ਜਦੋਂ ਵੀ ਸਮਾਂ ਮਿਲਦਾ ਆਪ ਜੀ ਘੋੜ ਸਵਾਰੀ, ਨੇਜ਼ੇਬਾਜ਼ੀ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ। ਗੁਰਬਾਣੀ ਨਾਲ ਲਗਨ ਅਤੇ ਭਜਨ ਬੰਦਗੀ ਵਿਚ ਲੀਨ ਰਹਿਣ ਕਾਰਨ ਆਪ ਜੀ ਗੁਰੂ ਸਾਹਿਬ ਦੀਆਂ ਨਜ਼ਰਾਂ ’ਚ ਪਰਵਾਨ ਚੜੇ। ਮਾਤਾ ਪਿਤਾ ਜੀ ਵੱਲੋਂ ਆਪ ਜੀ ਨੂੰ ਪਿੰਡ ਲਿਜਾਣ ਦੀ ਗੁਰੂ ਸਾਹਿਬ ਤੋਂ ਆਗਿਆ ਲਈ, ਮਗਰੋਂ ਸ੍ਰੀ ਅਨੰਦਪੁਰ ਸਾਹਿਬ ’ਤੇ ਪਹਾੜੀ ਰਾਜਿਆਂ ਅਤੇ ਮੁਗ਼ਲ ਹਕੂਮਤ ਵੱਲੋਂ ਹਮਲਾ ਕਰ ਦਿੱਤਾ ਗਿਆ। ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ। ਖ਼ਰਾਦਣੇ ਦੀ ਦਾਬ ’ਮੁਕਤਸਰ’ ਦੀ ਜੰਗ ਵਿਚ ਭਾਈ ਮਹਾਂ ਸਿੰਘ ਦੀ ਬੇਨਤੀ ’ਤੇ 40 ਸਿੰਘਾਂ ਦੀ ਟੁੱਟੀ ਗੰਢਣ ਤੋਂ ਉਪਰੰਤ ਸ੍ਰੀ ਦਸਮੇਸ਼ ਪਿਤਾ ਜੀ ਸੰਨ 1705 ਵਿਚ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਗੁਰੂ ਸਾਹਿਬ ਜੀ ਦੇ ਬੁਲਾਵੇ ’ਤੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਵਿੱਚ ਸੇਵਾ ਕੀਤੀ। ਇਸ ਮਹਾਨ ਕਾਰਜ ਦੀ ਸੰਪੂਰਨਤਾ ਉਪਰੰਤ ਸਤਿਗੁਰਾਂ ਵੱਲੋਂ ਬਾਬਾ ਜੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਅਤੇ ਦਮਦਮੀ ਟਕਸਾਲ ਦੇ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ। ਇਸ ਤੋਂ ਇਲਾਵਾ ਬਾਬਾ ਜੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸਨ, ਜਿਨ੍ਹਾਂ ਨੂੰ ਸੰਨ 1748 ਵਿਚ ਅੰਮ੍ਰਿਤਸਰ ਵਿਖੇ ਸਰਬੱਤ ਖ਼ਾਲਸਾ ਵਿਚ ਸ਼ਹੀਦੀ ਮਿਸਲ ਦਾ ਮੁਖੀ ਥਾਪਿਆ ਗਿਆ।

ਬਾਬਾ ਦੀਪ ਸਿੰਘ ਜੀ ਉਨ੍ਹਾਂ ਪੰਜਾਂ ਪਿਆਰਿਆਂ ’ਚ ਸ਼ਾਮਿਲ ਸਨ ਜਦੋਂ ਗੁਰੂ ਦਸਮੇਸ਼ ਪਿਤਾ ਜੀ ਨੇ ਦੱਖਣ ਦੀ ਧਰਤੀ ’ਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ‘ਤੇ ਸੁਸ਼ੋਭਿਤ ਕਰਦਿਆਂ ਅਰਦਾਸਾ ਸੋਧਣਾ ਕੀਤਾ।

ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ’ਚ ਸੰਨ 1708 ਤੋਂ 1715 ਤਕ ਦੀਆਂ ਯੁੱਧਾਂ ਅਤੇ ਮੁਹਿੰਮਾਂ ਵਿਚ ਬਹੁਤ ਸਹਾਇਤਾ ਕੀਤੀ। ਸਰਹੰਦ ਨੂੰ ਫ਼ਤਿਹ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਜੀ ਨਾਲ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਬਾਬਾ ਜੀ ਦੀ ਰਸਣਾ ਤੋਂ ਤਿੰਨ ਮਹੀਨੇ ਤਕ ਗੁਰਬਾਣੀ ਕਥਾ ਸਰਵਣ ਕੀਤਾ। ਇਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਪੰਥ ਨੇ ਚੱਪੜਚਿੜੀ ਦੇ ਮੈਦਾਨ ਵਿਚ ਬਾਬਾ ਦੀਪ ਸਿੰਘ ਜੀ ਵਲੋਂ ਦਿਖਾਏ ਜੰਗੀ ਜੌਹਰ ਨੂੰ ਲੈ ਕੇ ਉਨਾਂ ਨੂੰ ’ਸ਼ਹੀਦ’ ਦਾ ਮਹਾਨ ਖ਼ਿਤਾਬ ਬਖ਼ਸ਼ਿਸ਼ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਦ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸੇ ਦਾ ਝਗੜਾ ਬਹੁਤ ਵਧ ਗਿਆ ਤਾਂ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਹੀ ਦੋਹਾਂ ਧਿਰਾਂ ਦਾ ਝਗੜਾ ਨਿਬੇੜਿਆ।

ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਡੇਰਾ ਰੱਖਿਆ ਅਤੇ ਪੰਥ ਦੀ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ। ਆਪ ਖ਼ੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਸਨ। ਇਸ ਸਮੇਂ ਦੌਰਾਨ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਅਤੇ ਤਖ਼ਤ ਸਾਹਿਬਾਨਾਂ ‘ਤੇ ਸੁਸ਼ੋਭਿਤ ਕਰਾਏ। ਆਪ ਜੀ ਅਰਬੀ ਫ਼ਾਰਸੀ ਦੇ ਵੀ ਵਿਦਵਾਨ ਸਨ, ਸੋ ਆਪ ਜੀ ਨੇ ਅਰਬੀ ਭਾਸ਼ਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਤਾਰਾ ਕਰ ਕੇ ਅਰਬ ਦੇਸ਼ ‘ਚ ਸਿੱਖਾਂ ਨੂੰ ਭਿਜਵਾਇਆ। ਅਰਬ ਦੇਸ਼ ਦੇ ਲੋਕ ਉਸ ਬੀੜ ਦਾ ਬਹੁਤ ਸਤਿਕਾਰ ਕਰਿਆ ਕਰਦੇ ਹਨ।

ਜਦ 1733 ’ਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਵੱਲੋਂ ਦਿਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੀ ਮਨਜ਼ੂਰੀ ਨਾਲ ਸਿੰਘਾਂ ਨਾਲ ਸੁਲਾਹ ਕਰਨ ਲਈ ਭਾਈ ਸੁਬੇਗ ਸਿੰਘ ਰਾਹੀਂ ਨਵਾਬੀ ਦੀ ਖਿੱਲਤ ( ਪੁਸ਼ਾਕ) ਦੇ ਕੇ ਅੰਮ੍ਰਿਤਸਰ ਭੇਜਿਆ ਗਿਆ, ਤਾਂ ਪੰਥ ਨੇ ਫ਼ੈਸਲਾ ਲੈ ਕੇ ਉਸ ਵਕਤ ਸੰਗਤਾਂ ਨੂੰ ਪੱਖਾ ਝੱਲ ਰਹੇ ਅਤੇ ਖ਼ਾਲਸੇ ਦੇ ਘੋੜਿਆਂ ਸੇਵਾ ਕਰਨ ਵਾਲੇ ਪੰਥ ਦੇ ਮਹਾਨ ਸੇਵਾਦਾਰ ਕਪੂਰ ਸਿੰਘ ਫੈਜਲਪੁਰੀਆ ਨੂੰ ਨਵਾਬੀ ਦੇਣ ਦਾ ਫ਼ੈਸਲਾ ਕੀਤਾ। ਉਸ ਵਕਤ ਉਨ੍ਹਾਂ ਵੀ ਉਸ ਖਿੱਲਤ ਨੂੰ ਪੰਜ ਪਿਆਰਿਆਂ ਦੇ ਚਰਨਾਂ ਨਾਲ ਛੁਹਾਉਣ ਦੀ ਸ਼ਰਤ ਰੱਖੀ। ਉਸ ਨਵਾਬੀ ਭੇਟਾ ਨੂੰ ਜਿਨ੍ਹਾਂ ਪੰਜ ਪਿਆਰਿਆਂ ਦੇ ਚਰਨਾਂ ਨਾਲ ਛੁਹਾਇਆ ਗਿਆ ਉਨ੍ਹਾਂ ‘ਚ ਬਾਬਾ ਦੀਪ ਸਿੰਘ ਜੀ ਵੀ ਇਕ ਸਨ। ਇਹ ਸਮਝੌਤਾ 1735 ’ਚ ਟੱਟਿਆ ਅਤੇ ਸਿੰਘਾਂ ਨੂੰ ਅੰਮ੍ਰਿਤਸਰ ਛੱਡਣਾ ਪਿਆ। ਇਸੇ ਦੌਰਾਨ ਭਾਈ ਮਨੀ ਸਿੰਘ ਦੀ ਸ਼ਹਾਦਤ ਉਪਰੰਤ ਪੰਥ ਦੀ ਜ਼ਿੰਮੇਵਾਰੀ ਸੰਭਾਲਣ ’ਚ ਬਾਬਾ ਦੀਪ ਸਿੰਘ ਜੀ ਦੀ ਅਹਿਮ ਭੂਮਿਕਾ ਰਹੀ।

ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ 1734 ਈ: ’ਚ ਸਮੇਂ ਦੀ ਲੋੜ ਮੁਤਾਬਿਕ ਤਰਨਾ ਦਲ ਅਤੇ ਬੁੱਢਾ ਦਲ ਦੇ ਰੂਪ ‘ਚ ਸਿੱਖ ਜਥੇ ਬਣਾਏ ਗਏ। ਤਰਨਾ ਦਲ ਪੰਚ ਹਿੱਸਿਆਂ ‘ਚ ਵੰਡਿਆ ਗਿਆ। ਇਕ ਜਥੇ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ ਗਿਆ ਜਿਸ ਦੇ ਜਥੇ ’ਚ 2 ਹਜ਼ਾਰ ਘੋੜ ਸਵਾਰ ਹਰ ਸਮੇਂ ਤਿਆਰ ਭਰ ਤਿਆਰ ਰਹਿੰਦੇ ਸਨ। ਜਦ 1740 ’ਚ ਮਸੇ ਰੰਘੜ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਤਾਂ ਬਾਬਾ ਜੀ ਦੇ ਜਥੇ ਦੇ ਜਥੇਦਾਰ ਬਾਬਾ ਬੁੱਢਾ ਸਿੰਘ ਦੇ ਜਥੇ ਦੇ ਸਿੰਘ ਭਾਈ ਸੁਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਹੀ ਮਸੇ ਦਾ ਸਿਰ ਵੱਢ ਕੇ ਬਾਬਾ ਜੀ ਅੱਗੇ ਲਿਆ ਕੇ ਪੇਸ਼ ਕੀਤਾ। 1748 ’ਚ ਸਿੱਖਾਂ ਦੇ ਵੱਖ ਵੱਖ 65 ਵੱਡੇ ਛੋਟੇ ਜਥਿਆਂ ਨੂੰ 12 ਵੱਡੇ ਜਥਿਆਂ ਨੂੰ ਮਿਸਲਾਂ ਵਿਚ ਸੰਗਠਿਤ ਕਰ ਦਿੱਤਾ ਗਿਆ  ਤੇ ਰਾਖੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ। ਜਿਸ ਤਹਿਤ ਸਿੰਘਾਂ ਦੇ ਜਥੇ ਰਾਖੀ ਵਾਲੇ ਪਿੰਡਾਂ ਦੀ ਜਾਨ ਮਾਲ ਦੀ ਰਾਖੀ ਕਰਿਆ ਕਰਦੇ ਸਨ।

ਖ਼ਾਲਸੇ ਨੇ ਮਜ਼ਲੂਮ ਤੇ ਗ਼ਰੀਬ ਦੀ ਰੱਖਿਆ ਅਤੇ ਅਨਿਆਂਈਂ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਸਿੱਖ ਪਰੰਪਰਾ ਉੱਪਰ ਹਮੇਸ਼ਾਂ ਪਹਿਰਾ ਦਿੱਤਾ। 1757 ਈ. ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ, ਆਗਰਾ, ਮਥੁਰਾ ਤੋਂ ਲੁੱਟ-ਮਾਰ ਦੀ ਧੰਨ ਦੌਲਤ ਅਤੇ ਬੇਕਸੂਰ ਨੌਜਵਾਨ ਲੜਕੀਆਂ ਨੂੰ ਬੰਦੀ ਬਣਾ ਕੇ ਆਪਣੇ ਮੁਲਕ ਅਫ਼ਗ਼ਾਨਿਸਤਾਨ ਲੈ ਜਾ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਜੀ ਦੇ ਜਥੇ ਨੇ ਹਮਲਾ ਬੋਲ ਕੇ ਲੁੱਟਿਆ ਹੋਇਆ ਖ਼ਜ਼ਾਨਾ ਅਤੇ ਲੜਕੀਆਂ ਨੂੰ ਛਡਾ ਕੇ ਉਨਾਂ ਨੂੰ ਘਰੋ ਘਰੀਂ ਭੇਜਣਾ ਕੀਤਾ। ਇਸ ਕਾਰਨ ਅਬਦਾਲੀ ਗ਼ੁੱਸੇ ਵਿਚ ਆ ਗਿਆ ਅਤੇ ਲਾਹੌਰ ਜਾ ਕੇ ਆਪਣੇ ਪੁੱਤਰ ਸ਼ਹਿਜ਼ਾਦੇ ਤੈਮੂਰ ਸ਼ਾਹ ਨੂੰ ਪੰਜਾਬ ਦੀ ਸੂਬੇਦਾਰੀ ਸੌਂਪਦਿਆਂ ਉਸ ਦੀ ਮਦਦ ਲਈ ਜਨਰਲ ਜਾਹਾਨ ਖ਼ਾਨ ਅਧੀਨ 10000 ਫ਼ੌਜ ਛੱਡ ਕੇ ਖ਼ੁਦ ਵਾਪਸ ਕਾਬਲ ਚਲਾ ਗਿਆ । ਜਾਂਦਾ ਹੋਇਆ ਅੰਮ੍ਰਿਤਸਰ ਸ਼ਹਿਰ ਅਤੇ ਦਰਬਾਰ ਸਾਹਿਬ ਨੂੰ ਤਹਿਸ-ਨਹਿਸ ਕਰਨ ਦਾ ਫ਼ਰਮਾਨ ਜਾਰੀ ਕਰ ਗਿਆ। ਹੁਕਮ ਦੀ ਤਾਮੀਲ ਹੁੰਦਿਆਂ ਹੀ ਹਰਿਮੰਦਰ ਸਾਹਿਬ ਦੀ ਬੇਅਦਬੀ ਸ਼ੁਰੂ ਹੋ ਗਈ । ਉਸ ਵਕਤ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਹੀ ਸਨ ਅਤੇ ਇਹ ਖ਼ਬਰ ਮਿਲਦਿਆਂ ਸਾਰ ਹੀ ਬਾਬਾ ਜੀ ਗ਼ੁੱਸੇ ਅਤੇ ਰੋਹ ਵਿਚ ਆ ਗਏ, ਉਨ੍ਹਾਂ ਆਪਣਾ ਖੰਡਾ ਧੂਹਿਆ ਅਤੇ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ। ਆਸ-ਪਾਸ ਦੇ ਨਗਰਾਂ ਅਤੇ ਸਿੰਘਾਂ ਦੇ ਟਿਕਾਣਿਆਂ ‘ਤੇ ਇਤਲਾਹ ਦਿੱਤੀ ਗਈ। ਸਿੱਖ ਸੰਗਤ ਨੂੰ ਅੰਮ੍ਰਿਤਸਰ ਵਹੀਰਾਂ ਘੱਤਣ ਲਈ ਵੰਗਾਰਿਆ ਅਤੇ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਨੂੰ ਮੁਕਤ ਕਰਾਉਣ ਦੀ ਪ੍ਰਤਿੱਗਿਆ ਕਰਕੇ ਤਕਰੀਬਨ ਪੰਜ ਸੌ ਸਿੰਘਾਂ ਦੇ ਜਥੇ ਨਾਲ ਬਾਬਾ ਜੀ ਨੇ ਅੰਮ੍ਰਿਤਸਰ ਨੂੰ ਵਹੀਰਾਂ ਘੱਤ ਦਿੱਤੀਆਂ।

ਮਾਰਚ 1757 ਈ. ਨੂੰ ਹਰੀਕੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜਥਾ ਮਾਝੇ ਦੇ ਇਲਾਕੇ ਵਿਚ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ’ਤੇ ਪਹੁੰਚ ਕੇ ਸਿੰਘਾਂ ਅਤੇ ਬਾਬਾ ਦੀਪ ਸਿੰਘ ਜੀ ਨੇ ਸਣੇ ਕੇਸੀਂ ਇਸ਼ਨਾਨ ਕੀਤਾ। ਘੋੜਿਆਂ ਨੂੰ ਵੀ ਖੁਰਕ ਦਿੱਤੀ ਗਈ। ਕੜਾਹ ਪ੍ਰਸਾਦਿ ਲੈ ਕੇ ਸੇਵਕਾਂ ਦੀ ਭੇਟਾ ਗੁਰੂ ਚਰਨਾਂ ’ਚ ਪਰਵਾਨ ਹੋਣ ਦੀ ਅਰਦਾਸ ਕੀਤੀ ਗਈ, ਕਿ ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਅਜ਼ਾਦ ਨਹੀਂ ਕਰਵਾ ਲੈ ਦੇ ਸ਼ਹੀਦੀ ਨਹੀਂ ਪਾਵਾਂਗਾ। ’’ਮੁਹਿ ਮਰਨੇ ਕਾ ਚਾਉ ਹੈ, ਮਰਉ ਤ ਹਰਿ ਕੈ ਦੁਆਰ।’’ ਬਾਬਾ ਦੀਪ ਸਿੰਘ ਜੀ ਨੇ ਕੇਸਰੀ ਰੰਗ ਦਾ ਪੁਸ਼ਾਕ ਪਹਿਨਿਆ। ਸਾਰੇ ਸ਼ਸਤਰ ਸਰੀਰ ’ਤੇ ਸਜਾ ਲਏ। ਦੋ ਧਾਰਾ ਖੰਡਾ ਹੱਥ ’ਚ ਪਕੜਿਆ। ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਯੋਧਿਆਂ ਦੀ ਪਰਖ ਕਰਨ ਲਈ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਗੁਰੂ ਮਹਾਰਾਜ ਦੇ ਸਤਿਕਾਰ ਖ਼ਾਤਰ ਲੜ ਕੇ ਸ਼ਹੀਦੀ ਪਾਉਣ ਲਈ ਜਿਹੜਾ ਵੀ ਸਿੰਘ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜੋ ਕੋਈ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚੱਲਿਆ ਜਾਵੇ। ਸਾਰੇ ਸਿੰਘ ਜੈਕਾਰੇ ਛੱਡਦੇ ਹੋਏ ਨਗਾਰਿਆਂ ’ਤੇ ਚੋਟਾਂ ਲਾਉਂਦੇ ਹੋਏ ਲਕੀਰ ਪਾਰ ਕਰ ਗਏ । ਇਥੇ ਗੁਰਦੁਆਰਾ ਲਕੀਰ ਸਾਹਿਬ ਸੁਸ਼ੋਭਿਤ ਹੈ । ਇਸ ਵਕਤ ਬਾਬਾ ਜੀ ਨਾਲ ਅਨੇਕਾਂ ਮਝੈਲ ਵੀ ਆਣ ਮਿਲੇ, ਹੁਣ ਤੱਕ ਜਥੇ ਦੀ ਗਿਣਤੀ ਤਕਰੀਬਨ 5000 ਤੱਕ ਹੋ ਚੁੱਕੀ ਸੀ । ਸਿੰਘਾਂ ਦੇ ਪਹੁੰਚਣ ਦੀ ਖ਼ਬਰ ਜਹਾਨ ਜਾਨ ਨੂੰ ਵੀ ਲੱਗ ਚੁੱਕੀ ਸੀ ਅਤੇ ਉਹ ਵੀ ਤਕਰੀਬਨ 35000 ਦਾ ਲਸ਼ਕਰ ਲੈ ਕੇ ਸਿੰਘਾਂ ਦਾ ਮੁਕਾਬਲਾ ਕਰਨ ਲਈ ਨਿਕਲ ਪਿਆ ਅਤੇ ਦੋਵਾਂ ਫ਼ੌਜਾਂ ਦਾ ਟਾਕਰਾ ਪਿੰਡ ਗੋਹਲਵੜ ਦੇ ਲਾਗੇ ਹੋਇਆ । ਘਮਸਾਣ ਦਾ ਯੁੱਧ ਸ਼ੁਰੂ ਹੋਇਆ ਅਤੇ ਸਿੰਘ ਦੁਸ਼ਮਣ ਨੂੰ ਪਛਾੜਦੇ ਹੋਏ ਅੱਗੇ ਵਧਦੇ ਗਏ । ਇਤਨੇ ਨੂੰ ਜਹਾਨ ਖ਼ਾਨ ਦਾ ਸਹਾਇਕ ਅਤਾਈ ਖ਼ਾਨ ਆਪਣੀ ਭਾਰੀ ਫ਼ੌਜ ਲੈ ਕੇ ਆ ਗਿਆ, ਜਿਸ ਨਾਲ ਮੈਦਾਨ-ਏ-ਜੰਗ ਦਾ ਰੂਪ ਬਦਲ ਗਿਆ। ਇਸ ਘਮਸਾਣ ਦੀ ਜੰਗ ਅੰਦਰ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਜੰਗ ਦਾ ਮੈਦਾਨ ਤਿੰਨ ਕੋਹਾਂ ਵਿਚ ਫੈਲ ਚੁੱਕਿਆ ਸੀ। ਸਾਰਾ ਮੈਦਾਨ ਖ਼ੂਨ ਨਾਲ ਲੱਥ ਪਥ ਹੋ ਚੁਕਾ ਸੀ । ਪੰਜ ਹਜ਼ਾਰੀ ਫ਼ੌਜ ਦਾ ਮਾਲਕ ਅਮੀਰ ਜਾਨ ਖਾਨ ਹਾਥੀ ਉੱਤੋਂ ਆਪਣੀ ਫ਼ੌਜ ਨੂੰ ਕਮਾਂਡ ਦੇ ਰਿਹਾ ਸੀ। ਉਸ ਵਕਤ ਪੰਜ ਸੌ ਸਿੰਘਾਂ ਦੇ ਜਥੇ ਨਾਲ ਆਪਣਾ ਜੰਗੀ ਜੌਹਰ ਦਿਖਾ ਰਹੇ ਭਾਈ ਦਿਆਲ ਸਿੰਘ ਨੇ ਘੋੜੇ ਦਾ ਪੌੜ ਜਾਨ ਖਾਨ ਦੇ ਹਾਥੀ ਦੇ ਮੱਥੇ ’ਤੇ ਰਖਾ ਕੇ ਤਲਵਾਰ ਦੇ ਵਾਰ ਨਾਲ ਅਮੀਰ ਜਾਨ ਖਾਨ ਦਾ ਸਿਰ ਲਾਹ ਦਿੱਤਾ। ਅਯੂਬ ਖਾਂ ਤੇ ਅਫ਼ਗਾਨੀ ਦਿਆਲ ਸਿੰਘ ਅਤੇ ਸਿੰਘਾਂ ਦੀ ਫੁਰਤੀ, ਬਹਾਦਰੀ ਅਤੇ ਕਰਤਬ ਦੇਖ ਅਸ਼ ਅਸ਼ ਕਰ ਉੱਠੇ। ਇੰਨੇ ਨੂੰ ਹੋਰ ਅਫ਼ਗਾਨੀ ਜਰਨੈਲ ਵੀ ਲਾਹੌਰ ਤੋਂ ਮੈਦਾਨ ਏ ਜੰਗ ਵਿਚ ਅੱਪੜ ਗਏ। ਸਿੰਘ ਪਠਾਣਾਂ ਦੇ ਹੰਕਾਰ ਦੂਰ ਕਰ ਰਹੇ ਸਨ। ਸਿੰਘਾਂ ਨੂੰ ਅੱਗੇ ਵਧਦਾ ਦੇਖ ਅਬਦਾਲੀਆਂ ਨੇ ਗਊਆਂ ਲਿਆ ਖੜੀਆਂ ਕੀਤੀਆਂ। ਬਾਬਾ ਦੀਪ ਸਿੰਘ ਜੀ ਦੇ ਆਦੇਸ਼ ’ਤੇ ਸਿੰਘਾਂ ਨੇ ਤੀਰ ਅਤੇ ਬੰਦੂਕਾਂ ਛੱਡ ਕੇ ਤਲਵਾਰਾਂ ਸੂਤ ਲਈਆਂ। ਉਸ ਵਕਤ ਯਕੂਬ ਖਾਂ ਨੇ ਬਾਬਾ ਦੀਪ ਸਿੰਘ ਨੂੰ ਯੁੱਧ ਲਈ ਵੰਗਾਰਿਆ। ਦੋਹਾਂ ’ਚ ਜ਼ਬਰਦਸਤ ਜੰਗ ਹੋਈ, ਹੱਥੋਂ ਪਾਈ ਹੋ ਕੇ ਲੜੇ, ਬਾਬਾ ਦੀਪ ਸਿੰਘ ਜੀ ਨੇ ਗੁਰਜ ਦਾ ਵਾਰ ਕਰਦਿਆਂ ਯਕੂਬ ਖਾਂ ਦਾ ਸਿਰ ਸਣੇ ਫ਼ੌਲਾਦੀ ਟੋਪ ਚੂਰ- ਚੂਰ ਕਰ ਦਿੱਤਾ। ਪਿੰਡ ਚੱਬਾ ਤੇ ਪਿੰਡ ਗੁਰੂ ਵਾਲੀ ਦੇ ਵਿਚਕਾਰ ਜੰਗ ਏ ਮੈਦਾਨ ’ਚ ਅਫ਼ਗ਼ਾਨ ਕਮਾਂਡਰ ਜਹਾਨ ਖ਼ਾਨ ਨੇ ਵੀ ਬਾਬਾ ਦੀਪ ਸਿੰਘ ਨਾਲ ਦਵੰਦ ਯੁੱਧ ਦੀ ਇੱਛਾ ਜਤਾਈ ਤਾਂ ਬਾਬਾ ਦੀਪ ਸਿੰਘ ਨੇ ਉਸ ਨਾਲ ਦਵੰਦ ਯੁੱਧ ਕੀਤਾ। ਆਹਮੋ ਸਾਹਮਣੇ ਘਮਸਾਣ ਦਾ ਮੁਕਾਬਲਾ ਹੋਇਆ, ਦੋਹਾਂ ਦੇ ਘੋੜੇ ਮਾਰੇ ਗਏ ਅਤੇ ਸੰਜੋਅ ਵੀ ਟੁੱਟ ਗਈਆਂ। ਅਖੀਰ ਦੋਹਾਂ ਦੇ ਆਪਸ ਵਿਚੀਂ ਸਾਂਝੇ ਵਾਰ ਨਾਲ ਦੋਹਾਂ ਯੋਧਿਆਂ ਦੇ ਸਿਰ ਧੜਾਂ ਨਾਲੋਂ ਅਲੱਗ ਹੋ ਗਏ । ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਜਾਣ ਸਦਕਾ ਸਰੀਰ ਜ਼ਮੀਨ ’ਤੇ ਡਿੱਗ ਪਿਆ।

’ਚਲੀ ਤੇਗ ਅਤਿ ਬੇਗ ਸੈਂ, ਦੁਹੂੰ ਕੇਰ ਬਲ-ਵਾਰ।।

ਉਤਰ ਗਏ ਸਿਰ ਦੁਹੂੰ ਕੇ, ਪਰਸ-ਪਰੈਂ ਇਕ ਸਾਰ।।’’ (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)

ਇਹ ਕੌਤਕ ਦੇਖ ਕੇ ਇਕ ਨੌਜਵਾਨ ਸਿੰਘ ਨੇ ਬਾਬਾ ਜੀ ਨੂੰ ਅੰਮ੍ਰਿਤਸਰ ਪਹੁੰਚਣ ਦੀ ਪ੍ਰਤਿੱਗਿਆ ਚੇਤੇ ਕਰਵਾਈ ।

ਢਿਗ ਤੈ ਏਕ ਸਿੰਘ ਪਿਖਿ ਕਹਯੋ। ਪਰਣ ਤੁਮਾਰਾ ਦੀਪ ਸਿੰਘ ਰਹਯੋ।

ਗੁਰਪੁਰਿ ਜਾਇ ਸੀਸ ਮੈਂ ਦੈਹੋਂ। ਸੋ ਤੇ ਦੋਇ ਕੋਸ ਇਸ ਠੈਹੋਂ।। (ਸ੍ਰੀ ਗੁਰੁ ਪੰਥ ਪ੍ਰਕਾਸ਼)

ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆਇਆ ਅਤੇ ਉਨ੍ਹਾਂ ਆਪਣਾ ਪਾਵਨ ਸੀਸ ਖੱਬੇ ਹੱਥ ’ਤੇ ਧਰ ਕੇ ਸਜੇ ਹੱਥ ਨਾਲ ਤਿੱਖਾ ਖੰਡਾ ਵਾਹੁੰਦੇ ਹੋਏ ਲੜਦੇ ਗਏ। ਪਿੱਛੇ ਪਿੱਛੇ ਸਿੰਘ ਰਣ ਸਿੰਗਾ ਵਜਾਉਂਦੇ ਹੋਏ ਜੌਹਰ ਨਾਲ ਲੜ ਰਹੇ ਸਨ। ਉਸ ਵਕਤ ਸਰਾਇ ਗੋਤ ਦਾ ਜੱਟ ਮਹਿਤ ਸਿੰਘ ਵੀ ਬਿਨ ਸੀਸ ਚਾਟੀਵਿੰਡ ਤਕ ਲੜਿਆ। ’’ਜੱਟ ਸਰਾਇ ਮਹਿਤ ਸਿੰਘ ਤਯੋਂ ਹੀ … ਲਰਯੋ ਕਬੰਧ ਤਾਂਹਿ ਕਾ ਭਾਰਾ’’।  ਜਥੇਦਾਰ ਰਾਮ ਸਿੰਘ ਵੀ ਬਿਨਾ ਸੀਸ ਲੜਿਆ। ’’ਲਰਯੋ ਕਬੰਧ ਰਾਮ ਸਿੰਘ ਕੇਰਾ’’ । ਪਿੰਡ ਚੱਬੇ ਕੋਲ ਬਾਬੇ ਨੌਧ ਸਿੰਘ ਗਿੱਲ ਨੇ ਮੀਰ ਜਾਨ ਖਾਂ ਦੇ ਵੰਗਾਰ ਨੂੰ ਕਬੂਲ ਕਰਦਿਆਂ ਉਸ ਨਾਲ ਦਵੰਦ ਯੁਧ ਕੀਤਾ। ਬਾਬਾ ਨੌਧ ਸਿੰਘ ਜੀ ਨੇ ਜਿੱਥੇ ਸ਼ਹੀਦੀ ਪਾਈ ਉਸ ਥਾਂ ਅੱਜ ਯਾਦਗਾਰੀ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਬੀਸ ਹਜ਼ਾਰੀ ਜ਼ਬਰਦਸਤ ਖਾਂ ਨਾਲ ਭਾਈ ਬਲਵੰਤ ਸਿੰਘ ਨੇ ਅਤੇ ਇਸੇ ਤਰਾਂ ਕਈ ਹੋਰਨਾਂ ਨੇ ਵੀ ਦਵੰਦ ਯੁੱਧ ਕੀਤੇ। ਇਸ ਘਮਸਾਣ ਦੀ ਜੰਗ ਅੰਦਰ ਅਫ਼ਗ਼ਾਨ ਜਰਨੈਲਾਂ ਦੇ ਮਾਰੇ ਜਾਣ ਤੇ ਬਾਬਾ ਜੀ ਵੱਲੋਂ ਕਈ ਪਠਾਣ ਤੇ ਅਫ਼ਗ਼ਾਨੀਆਂ ਨੂੰ ਮਾਰ ਮੁਕਾਏ ਜਾਣ ਨਾਲ ਅਫ਼ਗਾਨੀ ਸੈਨਿਕਾਂ ਦੇ ਹੌਸਲੇ ਟੁੱਟ ਗਏ। ਬਾਬਾ ਦੀਪ ਸਿੰਘ ਜੀ ਲੜਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ। ਜਿਥੇ ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ, ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ। ਇਸ ਤਰ੍ਹਾਂ ਇਹ ਸਾਰਾ ਕੌਤਕ ਅਕਾਲ ਪੁਰਖ ਜੀ ਨੇ ਬਾਬਾ ਦੀਪ ਸਿੰਘ ਜੀ ਰਾਹੀਂ ਗੁਰਬਾਣੀ ਦੇ ਮਹਾਂਵਾਕ, ’’ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ। ਇਤੁ ਮਾਰਿਗ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ।’’ (ਸਲੋਕ ਮ: 1) , ਨੂੰ ਅਮਲੀ ਰੂਪ ’ਚ ਸਿੱਧ ਕੀਤਾ।

ਧਰਮ ਤੋਂ ਪ੍ਰੇਰਿਤ ਸਾਡੇ ਬਜ਼ੁਰਗਾਂ ਵੱਲੋਂ ਕੀਤੇ ਗਏ ਕਾਰਨਾਮੇ ਕੌਮਾਂ ਦੀ ਸਮੁੱਚੀ ਚੇਤਨਤਾ – ਸਿਮ‌੍ਰਿਤੀਆਂ ਦਾ ਹਿੱਸਾ ਹੋ ਕੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਹੋ ਨਿੱਬੜਦੀਆਂ ਹਨ। ਜਿਸ ਮੈਦਾਨ ਏ ਜੰਗ ਵਿਚ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਜੁਦਾ ਹੋਇਆ, ਉੱਥੇ ਹੁਣ ਸ਼ਾਨਦਾਰ ਅਤੇ ਅਤਿ ਸੁੰਦਰ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਸੁਭਾਇਮਾਨ ਹੈ। ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮੱਥਾ ਟੇਕਣ ਅਤੇ ਸੇਵਾ ਕਰਕੇ ਮੁਰਾਦਾਂ ਪਾਉਣ ਆਉਂਦੀਆਂ ਹਨ। ਐਤਵਾਰ ਨੂੰ ਚੌਪਹਿਰਾ ਗੁਰਮਤਿ ਸਮਾਗਮ ’ਚ ਅਣਗਿਣਤ ਸੰਗਤਾਂ ਦੀ ਆਮਦ ਨਾਲ ਗੁਰਦੁਆਰਾ ਟਾਹਲਾ ਸਾਹਿਬ ਅੱਜ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣ ਚੁੱਕਿਆ ਹੈ। ਲੰਗਰ ਹਾਲ ਦੀ ਨਵੀਂ ਤੇ ਵਿਸ਼ਾਲ ਇਮਾਰਤ ਦੀ ਕਾਰਸੇਵਾ ਜਾਰੀ ਹੈ। ਜਿੱਥੇ 10 ਫਰਵਰੀ ਨੂੰ ਮਹਾਨ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

ਚੌਪਹਿਰਾ ਸਮਾਗਮਾਂ ’ਚ ਭਾਰੀ ਹਾਜ਼ਰੀ ਸੰਗਤ ਦੀ ਗੁਰੂਘਰ ਪ੍ਰਤੀ ਆਸਥਾ ਦਾ ਪ੍ਰਮਾਣ।
ਇਹ ਇਕ ਸੁੱਖਦ ਵਰਤਾਰਾ ਹੈ ਕਿ ਅੱਜ ਦੇਹਧਾਰੀ ਗੁਰੂ ਡੰਮ੍ਹ, ਪਖੰਡੀ ਡੇਰੇਦਾਰ ਅਤੇ ਝੂਠੇ ਸਾਧਾਂ ਤੋਂ ਤੇਜ਼ੀ ਨਾਲ ਮੋਹ ਭੰਗ ਹੋ ਕੇ ਸਿੱਖ ਸਮਾਜ ਦਾ ਵੱਡਾ ਹਿੱਸਾ ਸੰਗਤੀ ਰੂਪ ’ਚ ਗੁਰੂਘਰ ਪ੍ਰਤੀ ਸ਼ਰਧਾ, ਪ੍ਰੇਮ ਅਤੇ ਭਰੋਸੇ ਦਾ ਵੱਧ ਚੜ੍ਹ ਕੇ ਪ੍ਰਗਟਾਵਾ ਕਰ ਰਹੀਆਂ ਹਨ। ਕੌਮਾਂਤਰੀ ਪ੍ਰਸਿੱਧੀ ਹਾਸਲ ਅਤੇ ਸਿੱਖ ਕੌਮ ਦਾ ਹੀ ਨਹੀਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀ ਆਸਥਾ ਦਾ ਮਹਾਨ ਧਾਰਮਿਕ ਤੇ ਰੂਹਾਨੀਅਤ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਜਿਸ ਦੇ ਦਰਸ਼ਨ ਇਸ਼ਨਾਨ ਲਈ ਹਰੇਕ ਧਾਰਮਿਕ ਜਿਗਿਆਸੂ ਮਨ ਵਿਚ ਲੋਚਾ ਰੱਖਦਾ ਹੈ, ’ਤੇ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਹੀ ਭਾਰੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਸ਼ਨੀ- ਐਤਵਾਰ ਅਤੇ ਗੁਰਪੁਰਬ ਤੋਂ ਇਲਾਵਾ ਵਿਸ਼ੇਸ਼ ਦਿਨ ਤਿਉਹਾਰ ਵਾਲੇ ਦਿਹਾੜਿਆਂ ’ਚ ਸ੍ਰੀ ਦਰਬਾਰ ਸਾਹਿਬ ਵਿਚ ਪੈਰ ਰੱਖਣ ਲਈ ਵੀ ਜਗਾ ਨਹੀਂ ਹੁੰਦੀ ਅਤੇ ਦਰਸ਼ਨਾਂ ਲਈ ਲੰਮੀ ਲਾਈਨ ਹੁੰਦੀ ਹੈ।

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨਾਂ ’ਤੇ ਚੌਪਹਿਰਾ ਸਾਹਿਬ ਸਮਾਗਮਾਂ ਦੀ ਅੱਜ ਕਲ ਵਿਸ਼ੇਸ਼ ਚਰਚਾ ਹੋ ਰਹੀ ਹੈ। ਜਿੱਥੇ ਹਰ ਐਤਵਾਰ ਲੱਖਾਂ ਸੰਗਤਾਂ ਚੌਪਹਿਰਿਆਂ ’ਚ ਹਾਜ਼ਰੀ ਲਵਾ ਰਹੀਆਂ ਹਨ। ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਜਨਮ ਦਿਹਾੜਾ ਆਪਾਂ 27 ਜਨਵਰੀ ਨੂੰ ਮਨਾਇਆ ਅਤੇ 10 ਫਰਵਰੀ ਨੂੰ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ, ਨੇ ਦਮਦਮਾ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪੂਰਨਤਾ ਸਮੇਂ ਵਿਸ਼ੇਸ਼ ਸੇਵਾ ਨਿਭਾਈ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੱਥੀਂ ਉਤਾਰਾ ਕਰਨ ਦੀ ਸੇਵਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮਿਸਲਾਂ ਨਾਲ ਸਹਿਯੋਗ ਕਰਦਿਆਂ ਔਖੇ ਸਮੇਂ ਸਿੱਖ ਪੰਥ ਦੀ ਅਗਵਾਈ ਕੀਤੀ। ਅਠਾਰਵੀਂ ਸਦੀ ਦੇ ਅੱਧ ਭਾਵ 1757 ਈਸਵੀ ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤੀ ਗਈ ਸ੍ਰੀ ਹਰਿਮੰਦਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਬੇਅਦਬੀ ਕਰਨ ਦੀ ਖ਼ਬਰ ਮਿਲੀ ਤਾਂ ਇਸ ਪਾਵਨ ਅਸਥਾਨ ਨੂੰ ਅਜ਼ਾਦ ਕਰਾਉਣ ਲਈ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਰਦਾਸ ਕਰਨ ਉਪਰੰਤ ਜਥੇ ਦੇ ਸਿੰਘਾਂ ਸਮੇਤ ਨਗਾਰਿਆਂ ’ਤੇ ਚੋਟਾਂ ਲਾਉਂਦਿਆਂ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤਾ ਸੀ। ਸ੍ਰੀ ਅੰਮ੍ਰਿਤਸਰ ਤੋਂ ਕੁਝ ਦੂਰ ਤਰਨ ਤਾਰਨ ਵਲ ਪਿੰਡ ਗੋਹਲਵੜ ਅਤੇ ਚੱਬਾ ਕੋਲ ਅਫ਼ਗਾਨੀ ਫ਼ੌਜਾਂ ਨਾਲ ਸਿੰਘਾਂ ਦਾ ਆਹਮੋ ਸਾਹਮਣੇ ਭਾਰੀ ਘਮਸਾਣ ਦਾ ਜੰਗ ਹੋਇਆ, ਜਿੱਥੇ ਹੁਣ ਗੁਰਦੁਆਰਾ ਟਾਹਲਾ ਸਾਹਿਬ ਸੁਸ਼ੋਭਿਤ ਹੈ ਉਸ ਅਸਥਾਨ ’ਤੇ ਬਾਬਾ ਦੀਪ ਸਿੰਘ ਜੀ ਅਤੇ ਅਫ਼ਗਾਨੀ ਕਮਾਂਡਰ ਦੇ ਸੀਸ ਸਾਂਝੇ ਵਾਰ ਨਾਲ ਲੱਥ ਗਏ।  ਬਾਬਾ ਜੀ ਦਾ ਸੀਸ ਅਲੱਗ ਹੋ ਜਾਣ ਸਦਕਾ ਧੜ ਜ਼ਮੀਨ ਤੇ ਡਿੱਗ ਪਿਆ ਤਾਂ ਇਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਵੱਲ ਬੇਨਤੀ ਕੀਤੀ ਕਿ ਬਾਬਾ ਜੀ ਤੁਸਾਂ ਅਰਦਾਸ ਕੀਤੀ ਸੀ, ਸੀਸ ਸੁਧਾਸਰ ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ‘ਚ ਭੇਟ ਕਰਨਾ ਹੈ, ਇਹ ਹੁਣ ਕੀ ਭਾਣਾ ਵਰਤਾਇਆ ਜੇ? ਸੁਧਾ ਸਰ ਦੋ ਕੋਹ ਦੂਰ ਹੈ।

‘ ਆਗੇ ਏਕ ਧਰਮ ਸਿੰਘ ਕਹਯੋ, ਬਚਨ ਤੁਮਾਰਾ ਦੀਪ ਸਿੰਘ ਰਹਯੋ ‘

ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆ ਗਿਆ ਤੇ ਉਹਨਾਂ ਆਪਣਾ ਪਾਵਨ ਸ਼ੀਸ਼ ਖੱਬੇ ਹੱਥ ਤੇ ਧਰ ਕੇ ਆਪਣਾ ਅਠਾਰ੍ਹਾਂ ਸੇਰ ਦਾ ਖੰਡਾ ਸੱਜੇ ਹੱਥ ’ਚ ਲੈ ਕੇ ਵਾਹੁੰਦੇ ਹੋਏ ਲੜਨ ਲੱਗੇ। ਇਹ ਦੇਖ ਅਫ਼ਗਾਨੀ ਸੈਨਾ ਨੂੰ ਭਾਜੜਾਂ ਪੈ ਗਈਆਂ। ਬਾਬਾ ਜੀ ਦੁਸ਼ਮਣ ਦੇ ਆਹੂ ਲਾ ਰਹੇ ਸਨ। ਪਿੱਛੇ ਪਿੱਛੇ ਸਿੰਘ ਰਣ ਸਿੰਗਾ ਵਜਾਉਂਦੇ ਹੋਏ ਜੌਹਰ ਨਾਲ ਲੜ ਰਹੇ ਸਨ। ਬਾਬਾ ਦੀਪ ਸਿੰਘ ਜੀ ਲੜਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ। ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ ਤਾਂ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ’ਚ ਜਿੱਥੇ ਗੁਰਦੁਆਰਾ ਸ਼ਹੀਦ ਬੁੰਗਾ ਹੈ, ਪਹੁੰਚ ਕੇ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ।

ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਯਾਦ ਵਿਚ ਅੰਮ੍ਰਿਤਸਰ ਚਾਟੀਵਿੰਡ ਕੋਲ ਗੁਰਦੁਆਰਾ ਸ਼ਹੀਦ ਗੰਜ ਸੁਭਾਏਮਾਨ ਹੈ। ਇਹ ਪਵਿੱਤਰ ਅਸਥਾਨ ਪਿਛਲੀ ਢਾਈ ਸਦੀ ਤੋਂ ਸਿੱਖ ਪੰਥ ਲਈ ਸ਼ਰਧਾ, ਦ੍ਰਿੜ੍ਹਤਾ, ਸੇਵਾ ਸਿਮਰਨ ਅਤੇ ਕੁਰਬਾਨੀ ਦੀ ਪ੍ਰੇਰਨਾ ਸ਼ਕਤੀ ਦਾ ਪ੍ਰਮੁੱਖ ਸਰੋਤ ਰਿਹਾ ਹੈ। ਜਿੱਥੇ ਰੋਜ਼ਾਨਾ ਅਣਗਿਣਤ ਸੰਗਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਸਿੱਜਦਾ ਕਰਨ ਆਉਂਦੇ ਹਨ।

ਅੰਮ੍ਰਿਤਸਰ ਵਿਚ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਜਿਸ ਨੂੰ ਗੁਰਦੁਆਰਾ ਸ਼ਹੀਦਾਂ ਸਾਹਿਬ ਅਤੇ ਸ਼ਹੀਦੀ ਅਸਥਾਨ ਗੁਰਦੁਆਰਾ ਟਾਹਲਾ ਸਾਹਿਬ, ਚੱਬਾ (ਤਰਨ ਤਾਰਨ ਰੋਡ) ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਲੁਧਿਆਣਾ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਗਾਨਗਰ ਰਾਜਸਥਾਨ ਅੱਜ ਚੌਪਹਿਰਾ ਸਮਾਗਮ ਦੇ ਕੇਂਦਰ ਬਣੇ ਹੋਏ ਹਨ। ਇਨ੍ਹਾਂ ਅਸਥਾਨਾਂ ’ਤੇ ਹਰ ਐਤਵਾਰ ਚੌਪਹਿਰਾ ਸਮਾਗਮ ਸੰਗਤ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਲੱਖਾਂ ਸੰਗਤਾਂ ਚੌਪਹਿਰਾ ਕੱਟਣ ਆਉਂਦੀਆਂ ਹਨ। ਚੌਪਹਿਰਾ ਗੁਰੂ ਸਾਹਿਬਾਨ ਜਾਂ ਬਾਬਾ ਦੀਪ ਸਿੰਘ ਜੀ ਵੱਲੋਂ ਸਥਾਪਿਤ ਪੁਰਾਤਨ ਮਰਯਾਦਾ ਜਾਂ ਵਿਧੀ ਨਹੀਂ ਹੈ। ਪਰ ਇਹ ਅਜੋਕੇ ਪਦਾਰਥਵਾਦੀ ਯੁੱਗ ਸਮੇਂ ਐਤਵਾਰ ਵਰਗੇ ਛੁੱਟੀ ਵਾਲੇ ਦਿਨ  ਰੁਝੇਵਿਆਂ ਅਤੇ ਕੰਮਕਾਜ ਤੋਂ ਸਮਾਂ ਕੱਢ ਕੇ ਗੁਰੂਘਰ ਨਾਲ ਜੁੜ ਕੇ ਸਤਸੰਗ ਕਰਨ ਦੀ ਇਕ ਵਿਵਸਥਾ ਜ਼ਰੂਰ ਹੈ। ਜਿਸ ਨੂੰ ਕੁਝ ਗੁਰਸਿੱਖ ਸਿੱਖ ਸੰਗਤਾਂ ਵੱਲੋਂ ਸ਼ੁਰੂ ਕੀਤਾ ਗਿਆ। ਜਿੱਥੇ ਹਰੇਕ ਐਤਵਾਰ ਨੂੰ ਚੌਥੇ ਪਹਿਰ ਭਾਵ ਦੁਪਹਿਰੇ 12 ਵਜੇ ਤੋਂ ਸ਼ਾਮ ਦੇ 4 ਵਜੇ ਤਕ ਚੌਪਹਿਰਾ ਕੱਟੇ ਜਾਂਦੇ ਹਨ। ਇਹ ਸਮਾਗਮ ਮੂਲ ਮੰਤਰ ਨਾਲ ਆਰੰਭ ਹੁੰਦਾ ਹੈ ਅਤੇ ਜਪੁਜੀ ਸਾਹਿਬ ਦੇ ਪੰਚ ਪਾਠ, ਚੌਪਈ ਸਾਹਿਬ ਦੇ ਦੋ ਪਾਠ, ਸ੍ਰੀ ਸੁਖਮਨੀ ਸਾਹਿਬ ਸਾਹਿਬ ਦਾ ਪਾਠ ਅਤੇ 6 ਪੌੜੀਆਂ ਅਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਅਤੇ ਹੁਕਮਨਾਮਾ – ਮੁਖਵਾਕ ਲਿਆ ਜਾਂਦਾ ਹੈ, ਇਸ ਤੋਂ ਬਾਅਦ ਕੜਾਹ ਪ੍ਰਸਾਦਿ ਦੀ ਦੇਗ ਵਰਤਾਏ ਜਾਣ ਨਾਲ ਸਮਾਪਤੀ ਹੁੰਦੀ ਹੈ।

ਚੌਪਹਿਰਾ ਜਪ- ਤਪ ਅਤੇ ਸਿਮਰਨ ਸਮਾਗਮ ਹੈ। ਜਿੱਥੇ ਕੱਚੀ ਬਾਣੀ ਦੀ ਕੋਈ ਭੂਮਿਕਾ ਨਹੀਂ ਹੁੰਦੀ। ਲੱਖਾਂ ਸੰਗਤਾਂ ਦੀ ਆਮਦ ਨਾਲ ਗੁਰਦੁਆਰਿਆਂ ’ਚ ਪ੍ਰਬੰਧ ਛੋਟੇ ਅਤੇ ਫਿੱਕੇ ਪੈਂਦੇ ਹਨ। ਜਿੱਥੇ ਦੂਰ ਨੇੜੇ, ਦਿਲੀ, ਕਲਕੱਤਾ ਅਤੇ ਮੁੰਬਈ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੰਗਤਾਂ ਹਾਜ਼ਰੀ ਲਵਾਉਂਦੀਆਂ ਹਨ। ਆਪਣੀ ਹਾਜ਼ਰੀ ਲਵਾਉਣ ਲਈ ਕਈ ਤਾਂ ਸਵੇਰ ਤੋਂ ਹੀ ਨਹੀਂ ਸਗੋਂ ਇਕ ਦਿਨ ਪਹਿਲਾਂ ਜਗਾ ਮੱਲ ਕੇ ਬੈਠ ਜਾਂਦੇ ਹਨ। ਬਚੇ ਬੁੱਢੇ ਅਤੇ ਔਰਤਾਂ ਮੂੰਹ ਮੰਗੀਆਂ ਮੁਰਾਦਾਂ ਪਾਉਣ ਅਤੇ ਸ਼ਰਧਾ ਵੱਸ ਗੁਰਦੁਆਰਿਆਂ ਤੋਂ ਬਾਹਰ ਲੰਗਰ ਹਾਲ, ਕਾਰ ਪਾਰਕਿੰਗ ਅਤੇ ਇੱਥੋਂ ਤਕ ਕਿ ਸੜਕ ’ਤੇ ਬੈਠਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ ਹਨ। ਨਾ ਉਹਨਾਂ ਨੂੰ ਧੁੱਪ ਦੀ ਪਰਵਾਹ ਹੈ ਨਾ ਮੀਂਹ ਹਨੇਰੀ ਜਾਂ ਠੰਡ ਦੀ। ਸੜਕ ’ਤੇ ਗੱਡੀਆਂ ਕਾਰਾਂ ਲਈ ਤਾਂ ਕੀ ਸਾਈਕਲ ਮੋਟਰਸਾਈਕਲ ਲਈ ਵੀ ਦੂਰ ਦੂਰ ਤਕ ਥਾਂ ਨਹੀਂ ਹੁੰਦੀ। ਸੁਭਾਵਕ ਜਾਮ ਲਗਦੇ ਹਨ। ਚੌਪਹਿਰਾ ਕੱਟਣ ਲਈ ਸੰਗਤਾਂ ਦਾ ਠਾਠਾਂ ਮਾਰਦਾ ਹੜ੍ਹ ਵਰਗਾ ਇਕੱਠ ਹਰ ਵਾਰ ਅਲੌਕਿਕ ਨਜ਼ਾਰਾ ਪੇਸ਼ ਕਰਦਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਪ੍ਰਸੰਨਤਾ ਲੈਣ ’ਚ ਹਰ ਕੋਈ ਆਪਣੇ ਆਪ ਨੂੰ ਭਾਗਾਂ ਵਾਲਾ ਅਤੇ ਖ਼ੁਸ਼ਨਸੀਬ ਸਮਝ ਦਾ ਹੈ।

ਗੁਰਬਾਣੀ ਪੜ੍ਹਨ ਸਿਮਰਨ ਕਰਨ ਦੀ ਇੱਛਾ ਚਾਹੇ ਕਿਸੇ ਦੁਨਿਆਵੀ ਪਦਾਰਥ ਨੂੰ ਮੁੱਖ ਰੱਖ ਕੇ ਹੀ ਜਾਗੇ ਪਰ ਜੇਕਰ ਇੱਕ ਵਾਰ ਕੋਈ ਇਸ ਰਾਹੇ ਪੈ ਗਿਆ ਹਿਰਦੇ ’ਤੇ ਗੁਰਬਾਣੀ ਨੇ ਅਸਰ ਕਰ ਹੀ ਜਾਣਾ ਹੁੰਦਾ। ਜਦੋਂ ਤੱਕ ਹਿਰਦੇ ’ਚ ਵੈਰਾਗ ਨਹੀਂ ਉਪਜਦਾ ਉਦੋਂ ਤੱਕ ਗੁਰੂਘਰ ਜਾਣ ਦਾ, ਸੇਵਾ ਕਰਨ ਦਾ, ਨਿੱਤਨੇਮ ਕਰਨ ਜਾਂ ਸਿਮਰਨ ਕਰਨ ਦਾ ਹੰਕਾਰ ਉਪਜਣਾ ਸੁਭਾਵਕ ਹੈ । ਪਰ ਜਦੋਂ ਗੁਰੂ ਕਿਰਪਾ ਨਾਲ ਸਾਧਕ ਦੇ ਹਿਰਦੇ ਚ ਵੈਰਾਗ ਉਪਜਣਾ ਸ਼ੁਰੂ ਹੋ ਜਾਂਦਾ ਹੈ ਫਿਰ ਹੰਕਾਰ ਉਸ ਨੂੰ ਤੰਗ ਨਹੀਂ ਕਰ ਸਕਦਾ। ਗੁਰੂ ਕਿਰਪਾ ਤੋਂ ਬਿਨਾ ਹੰਕਾਰ ਰੂਪੀ ਅੜਿੱਕਾ ਪਾਰ ਕਰਨਾ ਅਸੰਭਵ ਹੈ । ਸੋ ਗੁਰੂ ਸਾਹਿਬ ਜੀ ਦੇ ਚਰਨਾਂ ਚ ਬਾਰ ਬਾਰ ਨਿਮਾਣੇ ਹੋ ਅਰਦਾਸ ਬੇਨਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਚੌਪਹਿਰੇ ’ਚ ਸੰਗਤਾਂ ਦੀ ਭਾਰੀ ਆਮਦ ਦੇਖ ਕੁਝ ਲੋਕਾਂ ਅਤੇ ਅਖੌਤੀ ਪ੍ਰਚਾਰਕਾਂ ’ਚ ਇਸ ਪ੍ਰਤੀ ਵਿਰੋਧੀ ਭਾਵਨਾਵਾਂ ਹੀ ਨਹੀਂ, ਸਗੋਂ ਗੁਰੂਘਰ ਦੇ ਦੋਖੀ ਤੇ ਨਿੰਦਕਾਂ ਦੀਆਂ ਤਕਲੀਫ਼ ਨਾਲ ’ਚੀਕਾਂ’ ਵੀ ਨਿਕਲ ਦੀਆਂ ਹਨ। ਕਈ ਅਖੌਤੀ ਪ੍ਰਚਾਰਕ ਤਾਂ ਸੰਗਤ ਵਿਚ ਦੁਬਿਧਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਦੇ ਦੇਖੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੌਪਹਿਰੇ ਦੀ ਗੁਰਮਤਿ ’ਚ ਕੋਈ ਵਿਧੀ ਵਿਧਾਨ ਜਾਂ ਮਰਯਾਦਾ ਨਹੀਂ, ਇਸ ਲਈ ਇਹ ਮਨਮਤ ਹੈ, ਵਹਿਮ ਹੈ। ਪਰ ਅਸਲੀਅਤ ਤਾਂ ਇਹ ਹੈ ਕਿ ਗੁਰੂਘਰ ਅਤੇ ਬਾਣੀ ਪ੍ਰਤੀ ਸੰਗਤ ਦੀ ਅਥਾਹ ਸ਼ਰਧਾ ਦੇਖ ਕੇ ਸ਼ਾਹਿਦ ਇਹਨਾਂ ਅਖੌਤੀ ਪ੍ਰਚਾਰਕਾਂ ਨੂੰ ਆਪਣੀਆਂ ਦੁਕਾਨਦਾਰੀਆਂ ਬੰਦ ਹੋਣ ਦਾ ਡਰ ਸਤਾ ਰਹੇ ਹਨ। ਵਰਨਾ, ਅਕਾਲ ਪੁਰਖ ਦੀ ਉਸਤਤ ਕਰਨ, ਗੁਰੂ ਦਾ ਓਟ ਆਰਾ ਲੈਣ ਅਤੇ ਗੁਰੂ ਚਰਨਾਂ ’ਚ ਮਿਲ ਬੈਠ ਕੇ ਸੰਗਤੀ ਰੂਪ ਵਿਚ ਬਾਣੀ ਪੜ੍ਹਨ ਅਤੇ ਇਕ ਮਨ ਇਕ ਚਿੱਤ ਲਾ ਕੇ ਸਿਮਰਨ ਕਰਨ ’ਚ ਮਨਮਤ ਦਾ ਸਵਾਲ ਹੀ ਕਿਥੋਂ ਪੈਦਾ ਹੁੰਦਾ ਹੈ? ਨੌਜਵਾਨ ਕੁਰਾਹੇ ਪੈਣ ਦੀ ਥਾਂ ਹੁੰਮ੍ਹ ਹੁੰਮਾ ਕੇ ਗੁਰੂਘਰ ’ਚ ਜਾ ਕੇ ਪ੍ਰੇਮ ਨਾਲ ਭਿੱਜ ਕੇ ਬਾਣੀ ਪੜ੍ਹ ਦੇ ਹਨ ਤਾਂ ਇਸ ’ਚ ਮਾੜਾ ਕੀ ਹੈ? ਇਸ ਨਾਲ ਸੰਥਿਆ ਵੀ ਹੋ ਜਾਂਦੀ ਹੈ। ਇਨ੍ਹਾਂ ਆਲੋਚਕਾਂ ਨੂੰ ਬੰਦਾ ਪੁੱਛੇ, ਸਿੱਖ ਗੁਰੂ ’ਤੇ ਭਰੋਸਾ ਨਾ ਰੱਖੇ ਤਾਂ ਕਿਸ ’ਤੇ ਰੱਖੇ?

“ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥’’

ਸੰਗਤਾਂ ਦਾ ਵਿਸ਼ਵਾਸ ਹੈ ਕਿ ਚੌਪਹਿਰੇ ਸਮਾਗਮਾਂ ’ਹਾਜ਼ਰੀ ਲਵਾਉਣ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਭਾਈ ਜੀ ਮਨੋਕਾਮਨਾਵਾਂ ਪੂਰੀਆਂ ਕਿਉਂ ਨਾ ਹੋਣ? ਦਿਲ ਤੇ ਰੂਹ ਨੂੰ ਸਕੂਨ ਕਿਉਂ ਨਾ ਮਿਲੇ? ਇਥੇ ਕੋਈ ਪਖੰਡ ਨਹੀਂ, ਕਿਸੇ ਵਿਅਕਤੀ ਵਿਸ਼ੇਸ਼ ਦੀ ਪੂਜਾ ਨਹੀਂ, ਸੰਗਤਾਂ ਗੁਰੂ ਦੇ ਲੜ੍ਹ ਲੱਗੀਆਂ ਹੋਈਆਂ ਹਨ।  ਬਾਣੀ ਪੜ੍ਹ ਕੇ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਚਰਨਾਂ ’ਚ ਅਰਦਾਸ ਬੇਨਤੀਆਂ ਹੁੰਦੀਆਂ ਹਨ। ਗੁਰੂ ਸਾਹਿਬ ਦੀ ਰਹਿਮਤ ਹੋ ਰਹੀ ਹੁੰਦੀ ਹੈ। ਜ਼ਿੰਦਗੀ ’ਚ ਹਾਰਾਂ ਦੀ ਇਹ ਦਵਾ ਹੈ। ਵੈਸੇ ਤਾਂ ਗੁਰਸਿੱਖ ਦਾ ਪ੍ਰਥਮ ਆਸਰਾ ਹੀ ਗੁਰਬਾਣੀ ਤੇ ਗੁਰੂ ਚਰਨ ਹੀ ਹਨ ਪਰ ਫੇਰ ਵੀ ਜੇ ਕੋਈ ਭੁੱਲ ਭੁਲੇਖੇ ਵਿੱਚ ਸਿਧਾਂਤ ਤੋਂ ਥਿੜਕ ਜਾਵੇ ਤਾਂ ਉਸ ਦਾ ਭਲਾ ਇੱਥੇ ਗੁਰੂ ਚਰਨਾਂ ਵਿੱਚ ਝੋਲੀ ਅੱਡ ਕੇ ਹੀ ਹੋਵੇਗਾ। ਸਤਿਗੁਰੂ ਅੱਗੇ ਸਦਾ ਹੀ ਅਰਦਾਸ ਕਰੀਏ ਕਿ ਗ਼ਰੀਬ ਨਿਵਾਜ ਜੀ ਕਿਰਪਾ ਕਰਨ ਜਿੱਥੇ ਸਾਨੂੰ ਤਨ ਦੀ ਹਾਜ਼ਰੀ ਨਸੀਬ ਹੋਵੇ ਉੱਥੇ ਨਾਲ ਨਾਲ ਮਨ ਕਰਕੇ, ਸੁਰਤ ਕਰਕੇ ਵੀ ਸਦਾ ਸਤਿਗੁਰੂ ਦੇ ਚਰਨ ਕਮਲਾਂ ਦਾ ਪਿਆਰ ਪ੍ਰਾਪਤ ਹੁੰਦਾ ਰਹੇ। ਸੱਚ ਤਾਂ ਇਹੀ ਹੈ ਕਿ ਚੌਪਹਿਰਿਆਂ ’ਚ ਸੰਗਤਾਂ ਬੜੀ ਵੱਡੀ ਤਾਦਾਦ ਵਿੱਚ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਗੁਰਬਾਣੀ ਨਾਲ ਜੁੜ ਰਹੀਆਂ ਹਨ ਅਤੇ ਗੁਰੂ ਪਿਆਰ ਵਿਚ ਭਿੱਜੀਆਂ ਸੰਗਤਾਂ ਹਰ ਪਲ ਦਾ ਲਾਹਾ ਲੈ ਰਹੀਆਂ ਹਨ। ਗੁਰੂ ਸਾਹਿਬ ਸੰਗਤਾਂ ਨੂੰ ਆਪਣੀਆਂ ਰਹਿਮਤਾਂ ਨਾਲ ਨਿਵਾਜ ਦੇ ਰਹਿਣ !

ਭਾਰਤ ’ਚ ਸਿੱਖ ਭਾਈਚਾਰਾ ਵਿਸ਼ੇਸ਼ ਸਲੂਕ ਦਾ ਹੱਕਦਾਰ
ਸਿੱਖ ਇਤਿਹਾਸ ਘਟਨਾਵਾਂ ਭਰਪੂਰ ਹੀ ਨਹੀਂ ਇਹ ਸਿਦਕ ਅਤੇ ਕੁਰਬਾਨੀਆਂ ਵਾਲਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੀ ਸਿੱਖ ਲਹਿਰ ਨੇ ਉੱਤਰੀ ਭਾਰਤ ’ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਬਦਲਾਅ ਲਿਆਂਦਾ। ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨੇ ਹਿੰਦੂ ਧਰਮ ਦੀ ਹੋਂਦ ਨੂੰ ਬਣਾਈ ਰੱਖਣ ’ਚ ਅਹਿਮ ਭੂਮਿਕਾ ਨਿਭਾਈ। ਵਰਨਾ ਹਿੰਦੁਸਤਾਨ ’ਚ ਤਲਵਾਰ ਦੇ ਜ਼ੋਰ ਨਾਲ ਦਾਰ-ਉਲ-ਇਸਲਾਮ ਸਥਾਪਿਤ ਕਰਨ ਪ੍ਰਤੀ ਖ਼ਾਹਿਸ਼ਮੰਦ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਤਾਂ ਹਿੰਦੂਆਂ ‘ਤੇ ਜਜ਼ੀਆ ਹੀ ਨਹੀਂ ਲਾਇਆ ਸੀ ਸਗੋਂ ਉਨ੍ਹਾਂ ’ਤੇ ਘੋੜੇ ’ਤੇ ਚੜ੍ਹਨ ਅਤੇ ਹਿੰਦੂ ਤਿਉਹਾਰਾਂ ਨੂੰ ਮਨਾਉਣ ਦੀ ਵੀ ਮਨਾਹੀ ਕੀਤੀ ਹੋਈ ਸੀ। ਗੁਰੂ ਕਾਲ ਤੋਂ ਬਾਅਦ ਮਿਸਲ ਕਾਲ ਦਾ ਇਤਿਹਾਸ ਬੇਹੱਦ ਸੰਘਰਸ਼ਮਈ ਅਤੇ ਸ਼ਹੀਦੀਆਂ ਵਾਲਾ ਰਿਹਾ । ਉਸ ਸਮੇਂ ਮੁਗ਼ਲ ਹਕੂਮਤ ਅਤੇ ਫਿਰ ਅਫ਼ਗ਼ਾਨੀਆਂ ਸਾਹਮਣੇ ਸਿੱਖ ਚੱਟਾਨ ਵਾਂਗ ਹੀ ਖੜ੍ਹੇ ਨਹੀਂ ਰਹੇ ਸਗੋਂ ਆਪਣੀ ਹਕੂਮਤ ਵੀ ਸਥਾਪਿਤ ਕੀਤੀ। ਜਦੋਂ ਦੇਸ਼ ਬਰਤਾਨੀਆ ਦੀ ਕੰਪਨੀ ਸਰਕਾਰ ਹੇਠ ਸਿਸਕ ਰਿਹਾ ਸੀ ਤਾਂ ਉਸ ਵਕਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਹੇਠ ਸਿੱਖਾਂ ਨੇ ਕਸ਼ਮੀਰ ਨੂੰ ਫ਼ਤਿਹ ਕਰਨ ਤੋਂ ਇਲਾਵਾ ਤਿੱਬਤ ਅਤੇ ਅਫ਼ਗ਼ਾਨਿਸਤਾਨ ਤਕ ਮਾਰ ਕਰਦਿਆਂ ਅਖੰਡ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਭੂਮਿਕਾ ਨਿਭਾ ਰਹੇ ਸਨ। ਇਸੇ ਹੀ ਦੋ ਫ਼ੀਸਦੀ ਆਬਾਦੀ ਵਾਲੇ ਸਿੱਖਾਂ ਨੇ ਅਜ਼ਾਦੀ ਲਈ 80-90 ਫ਼ੀਸਦੀ ਦਾ ਬੇ ਮਿਸਾਲ ਯੋਗਦਾਨ ਪਾਇਆ। ਸਿੱਖ ਲੀਡਰਸ਼ਿਪ ਨੇ ਪੂਰਬੀ ਪੰਜਾਬ ਨੂੰ ਭਾਰਤ ਦੇ ਹਿੱਸੇ ਪਵਾਇਆ।  ਹਜ਼ਾਰਾਂ ਜ਼ਿੰਦਗੀਆਂ ਦੇਸ਼ ਦੇ ਵੰਡ ਦੀ ਬਲੀ ਚੜ੍ਹ ਗਈਆਂ, ਲੱਖਾਂ ਲੋਕ ਉੱਜੜ ਕੇ ਬੇਘਰ ਹੋ ਗਏ। ਦੇਸ਼ ਦੀ ਵੰਡ ਦਾ ਸਭ ਤੋਂ ਵੱਧ ਦਰਦ ਸਿੱਖਾਂ ਨੂੰ ਸਹਿਣਾ ਪਿਆ। ਇਹ ਸਿੱਖ ਕਿਸਾਨੀ ਹੀ ਸੀ ਜਿਸ ਨੇ ਆਪਣਾ ਖ਼ੂਨ ਪਸੀਨਾ ਇਕ ਕਰਦਿਆਂ ਦੇਸ਼ ਨੂੰ ਅੰਨ ਭੰਡਾਰ ਪੱਖੋਂ ਆਤਮ ਨਿਰਭਰ ਬਣਾਇਆ। ਸਿੱਖਾਂ ਫ਼ੌਜੀਆਂ ਨੇ 1962, 1965, 1971 ਅਤੇ 1999 ਦੌਰਾਨ ਅਤੇ ਸਰਹੱਦਾਂ ’ਤੇ ਮਿਲ ਰਹੀਆਂ ਚੁਨੌਤੀਆਂ ਦਾ ਡਟ ਕੇ ਸਾਹਮਣਾ ਕਰਦਿਆਂ ਵਤਨਪ੍ਰਸਤੀ ਦਾ ਸਬੂਤ ਦਿੱਤਾ। ਦੇਸ਼ ਪ੍ਰਤੀ ਵੱਡੇ ਯੋਗਦਾਨ ਦੇ ਬਾਵਜੂਦ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਸਿੱਖ ਭਾਈਚਾਰੇ ਨਾਲ ਅਨੇਕਾਂ ਸਿਆਸੀ ਵਿਤਕਰੇ ਕੀਤੇ ਗਏ। ਹੱਦ ਤਾਂ ਉਦੋਂ ਹੋਈ ਜਦੋਂ ਮਾਨਵ ਕਲਿਆਣ ਅਤੇ ਸਾਂਝੀਵਾਲਤਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਤੋਪਾਂ ਟੈਂਕਾਂ ਦੇ ਨਾਲ ਫ਼ੌਜੀ ਹਮਲਾ ਕਰਦਿਆਂ ਅਨੇਕਾਂ ਹੀ ਸਿੱਖ ਸ਼ਰਧਾਲੂਆਂ ਦਾ ਘਾਣ ਕਰ ਦਿੱਤਾ ਗਿਆ। ਜਿਸ ਪ੍ਰਤੀ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੇ ਦਰਦ ਨੂੰ ਮਹਿਸੂਸ ਕੀਤਾ ਅਤੇ 10 ਅਗਸਤ 2023 ਨੂੰ ਸੰਸਦ ਵਿਚ ਘਟ ਗਿਣਤੀਆਂ ਨੂੰ ਚੋਟ ਪਹੁੰਚਾਉਣ ਦੀ ਕਾਂਗਰਸ ਦੀਆਂ ਨੀਤੀਆਂ ਨੂੰ ਉਜਾਗਰ ਕਰਦਿਆਂ ਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਕੀਤੇ ਗਏ ਹਮਲੇ ਨੂੰ ’ਹਮਲਾ’ ਅਤੇ ’ਪਾਪ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ  1980 ਦੇ ਦਹਾਕੇ ’ਚ ਸ੍ਰੀ ਅਕਾਲ ਤਖ਼ਤ ਉੱਤੇ ਫ਼ੌਜੀ ਹਮਲਾ ਕੀਤਾ ਗਿਆ, ਇਹ ਸਾਡੇ ਦੇਸ਼ ਵਿਚ ਹੁੰਦਾ ਹੈ ਅਤੇ ਜੋ ਅੱਜ ਵੀ ਸਾਡੀਆਂ ਸਿਮ੍ਰਿਤੀਆਂ ’ਚ ਹੈ। ਫ਼ੌਜੀ ਹਮਲੇ ਦੇ ਪ੍ਰਤੀਕਰਮ ਵਜੋਂ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ  ਹੋਈ, ਤਾਂ ਕਾਂਗਰਸ ਲੀਡਰਾਂ ਦੀ ਅਗਵਾਈ  ਆਜ਼ਾਦੀ ਲਈ ਆਪਣਾ ਖ਼ੂਨ ਵਹਾਉਣ ਵਾਲੇ ਸਿੱਖ ਭਾਈਚਾਰੇ ਦਾ ਦਿਲੀ ਸਮੇਤ ਸੌ ਦੇ ਕਰੀਬ ਸ਼ਹਿਰਾਂ ਵਿਚ ਕੋਹ ਕੋਹ ਕੇ ਕਤਲੇਆਮ ਕੀਤਾ ਗਿਆ। ਹਜ਼ਾਰਾਂ ਸਿੱਖਾਂ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਨ੍ਹਾਂ ਨੇ ਪਗੜੀ ਬੰਨ੍ਹੀ ਹੋਈ ਸੀ ਜਾਂ ਲੰਮੇ ਕੇਸ ਰੱਖੇ ਹੋਏ ਸਨ। ਇਹ ਸਿੱਖਾਂ ਪ੍ਰਤੀ ਦੇਸ਼ ਦੀ ਨਵੀਂ ਅਤੇ ਉਸਾਰੂ ਪਹੁੰਚ ਦਾ ਲਖਾਇਕ ਸੀ, ਜਦੋਂ 10 ਮਈ 2019 ਨੂੰ ਹੁਸ਼ਿਆਰਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ ’84 ਦੇ ਇਸ ਸਿੱਖ ਕਤਲੇਆਮ ਨੂੰ ’ਭਿਆਨਕ ਨਰਸੰਹਾਰ’ ਕਰਾਰ ਦਿੱਤਾ। ਇਸ ਤੋਂ ਪਹਿਲਾਂ ਇਕ ਟੀਵੀ ਇੰਟਰਵਿਊ ’ਚ ਉਨ੍ਹਾਂ ਨੇ ਸਿੱਖਾਂ ਨੂੰ ਜਿੰਦਾ ਜਲਾਉਣ ਦੀ ਵਹਿਸ਼ੀ ਕਾਰੇ ਨੂੰ ’ਆਤੰਕਵਾਦ’ ਕਿਹਾ ਸੀ।  ਸਿੱਖ ਕੌਮ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ 2014 ਵਿਚ ਸਤਾ ਸੰਭਾਲਦਿਆਂ ਹੀ ਸਿੱਟ ਬਣਾ ਕੇ ਸਜਣ ਕੁਮਾਰ ਵਰਗੇ ਕਾਂਗਰਸੀ ਆਗੂਆਂ ਨੂੰ ਕਤਲੇਆਮ ਲਈ ਸਲਾਖ਼ਾਂ ਪਿੱਛੇ ਭੇਜਣ ਦੇ ਵੱਡਾ ਕਾਰਜ ਲਈ ਹਮੇਸ਼ਾਂ ਧੰਨਵਾਦ ਕੀਤਾ।

ਸ੍ਰੀ ਦਰਬਾਰ ਸਾਹਿਬ ’ਤੇ ’ਹਮਲਾ’ ਅਤੇ ਸਿੱਖਾਂ ਦਾ ’ਭਿਆਨਕ ਨਰਸੰਹਾਰ’ ਇਹ ਦੋ ਵੱਡੀਆਂ ਘਟਨਾਵਾਂ ਸਨ, ਜਿਨ੍ਹਾਂ ਨੇ ਪੰਜਾਬ ਵਿਚ ’ਅਤਿਵਾਦ’ ਨੂੰ ਪੈਦਾ ਕੀਤਾ। ਕਾਂਗਰਸ ਦੀ ਹਕੂਮਤ ਦੌਰਾਨ ਉਸ ਦੌਰ ’ਚ ਜਿੱਥੇ ਅਕਾਲ ਤਖ਼ਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਮਨੁੱਖੀ ਅਧਿਕਾਰ ਕਾਰਕੁਨ ਸ. ਜਸਵੰਤ ਸਿੰਘ ਖਾਲੜਾ ਨਹੀਂ ਬਚ ਪਾਏ ਉੱਥੇ ਅਨੇਕਾਂ ਬੇਦੋਸ਼ੇ ਸਿੱਖ ਨੌਜਵਾਨਾਂ ਦੇ ਮਾਰੇ ਜਾਣ ਦੀ ਸਾਰ ਕਿਸ ਨੇ ਲੈਣੀ ਸੀ। ਕਾਂਗਰਸ ਸਰਕਾਰਾਂ ਵੱਲੋਂ ਪੈਦਾ ਕੀਤੇ ਗਏ ਹਾਲਾਤਾਂ ਅਤੇ ਵਿਤਕਰਿਆਂ ਦੇ ਵਿਰੁੱਧ ਸਿੱਖਾਂ ਦੀ ਰਾਜਨੀਤਿਕ ਲਹਿਰ ਨੇ ਹਿੰਸਕ ਰੂਪ ਅਖ਼ਤਿਆਰ ਕੀਤਾ। ਹਿੰਸਕ ਰਾਹ ’ਤੇ ਤੁਰੇ ਅਨੇਕਾਂ ਨੌਜਵਾਨ ਜੇਲ੍ਹ ਦੀਆਂ ਕਾਲ ਕੋਠੜੀਆਂ ’ਚ ਕੈਦ ਹੋਏ। ਵਰਨਾ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘ ਕੋਈ ਜਰਾਇਮ ਪੇਸ਼ਾ ਨਹੀਂ ਹਨ।

ਇਸ ਸੰਦਰਭ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿਚ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਕਟੌਤੀ ਮਾਮਲੇ ’ਚ ਦਿੱਤੇ ਗਏ ਦੋ ਟੁੱਕ ਜਵਾਬ ਨੇ ਸਿੱਖ ਹਿਰਦਿਆਂ ਅਤੇ ਮਾਨਵ ਹਿਤਕਾਰੀ ਸੋਚ ਰੱਖਣ ਵਾਲਿਆਂ ਨੂੰ ਅਚੰਭਿਤ ਕੀਤਾ ਹੈ। 28 ਸਾਲਾਂ ਤੋਂ ਜੇਲ੍ਹ ਹੰਢਾਅ ਰਹੇ ਰਾਜੋਆਣਾ ਪਿਛਲੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਹੈ। ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਚੰਡੀਗੜ੍ਹ ’ਚ ਸਿਵਲ ਸਕੱਤਰੇਤ ਦੇ ਪ੍ਰਵੇਸ਼ ਦੁਆਰ ‘ਤੇ ਇਕ ਆਤਮਘਾਤੀ ਧਮਾਕੇ ਵਿਚ ਹੱਤਿਆ ਕਰ ਦਿੱਤੀ ਗਈ ਸੀ, ਜਿਸ ਵਿਚ 17 ਹੋਰ ਲੋਕ ਵੀ ਮਾਰੇ ਗਏ ਸਨ। ਇਸ ਕੇਸ ’ਚ ਮੁਲਜ਼ਮ ਬਲਵੰਤ ਸਿੰਘ ਰਾਜੋਆਣਾ ਨੂੰ 1 ਅਗਸਤ 2007 ਨੂੰ ਸੀ ਬੀ ਆਈ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 13 ਮਾਰਚ 2012 ਨੂੰ ਚੰਡੀਗੜ੍ਹ ਦੀ ਸੈਸ਼ਨ ਕੋਰਟ ਨੇ ਡੈੱਥ ਵਾਰੰਟ ਜਾਰੀ ਕਰਕੇ ਉਨ੍ਹਾਂ ਨੂੰ 31 ਮਾਰਚ 2012 ਨੂੰ ਫਾਂਸੀ ‘ਤੇ ਲਟਕਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਸਿੱਖ ਭਾਈਚਾਰੇ ’ਚ ਵਿਆਪਕ ਰੋਸ ਪੈਦਾ ਹੋਇਆ। ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਅਤੇ ਰਾਜੋਆਣਾ ਵੱਲੋਂ ਅੱਗੇ ਕੋਈ ਵੀ ਅਪੀਲ ਕਰਨ ਤੋਂ ਇਨਕਾਰ ਕੀਤੇ ਜਾਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਸ੍ਰੀਮਤੀ ਪ‌੍ਰਤਿਭਾ ਦੇਵੀ ਸਿੰਘ ਤੋਂ ਰਹਿਮ ਦੀ ਅਪੀਲ ਕੀਤੀ ਗਈ। ਇਸ ਕੇਸ ਨੂੰ ਅਗਲੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤੇ ਜਾਣ ’ਤੇ ਗ੍ਰਹਿ ਮੰਤਰਾਲੇ ਨੇ 28 ਮਾਰਚ 2012 ਨੂੰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ। ਸ਼੍ਰੋਮਣੀ ਕਮੇਟੀ ਵੱਲੋਂ 11 ਸਾਲਾਂ ਤੋਂ ਪਾਈ ਗਈ ਇਸ ਅਪੀਲ ’ਤੇ ਕੇਂਦਰ ਸਰਕਾਰ ਵੱਲੋਂ  ਹੁਣ ਤਕ ਫ਼ੈਸਲਾ ਨਾ ਲਏ ਜਾਣ ’ਤੇ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਵਾਪਸ ਲੈਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅਪੀਲ ਦੇ 7 ਸਾਲਾਂ ਬਾਅਦ ਭਾਰਤ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ 2019 ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੇ ਫ਼ੈਸਲੇ ਬਾਰੇ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ । ਜਿਸ ’ਤੇ 4 ਸਾਲਾਂ ਬਾਅਦ ਕੇਂਦਰ ਸਰਕਾਰ ਵੱਲੋਂ ਅਮਲ ਕਰਨ ਵਿੱਚ ਕੀਤੀ ਗਈ ਦੇਰੀ ਦੇ ਕਾਰਨ ਪਾਈ ਗਈ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਈ ਵੀ ਫ਼ੈਸਲਾ ਲੈਣ ਦਾ ਹੱਕ ਦੇ ਦਿੱਤਾ ਹੈ। ਰਾਜੋਆਣਾ ਦੀ ਅਪੀਲ ਤੀਜੀ ਧਿਰ ਵੱਲੋਂ ਹੋਣ ਦੀ ਦਲੀਲ ਤਾਂ ਚਰਚਾ ਅਨੁਸਾਰ ਰਾਜੋਆਣਾ ਦਾ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਹੈ ਜੋ ਅਪੀਲ ਪਾ ਸਕੇ। ਸ਼੍ਰੋਮਣੀ ਕਮੇਟੀ ਨੂੰ ਤੀਜੀ ਧਿਰ ਕਹਿਣਾ ਤਕਨੀਕੀ ਤੌਰ ’ਤੇ ਸਹੀ ਹੋਵੇ ਪਰ ਕਿਉਂਕਿ ਇਹ ਸੰਸਥਾ ਸੰਵਿਧਾਨ ਦੇ ਅੰਦਰ ਚੁਣੀ ਹੋਈ ਸਿੱਖ ਭਾਈਚਾਰੇ ਦੀ ਪ੍ਰਤੀਨਿਧ ਸੰਸਥਾ ਹੈ ਅਤੇ ਸਿੱਖ ਮਾਮਲਿਆਂ ਲਈ ਅਦਾਲਤਾਂ ਵਿਚ ਪੈਰਵਾਈ ਕਰਨ ਦੀ ਕਾਨੂੰਨੀ ਮਾਨਤਾ ਮਿਲੀ ਹੋਈ ਹੈ। ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਪਟੀਸ਼ਨ ਅਸਵੀਕਾਰ ਯੋਗ ਸੀ ਤਾਂ 2012 ’ਚ ਰਾਸ਼ਟਰਪਤੀ ਨੇ ਕਿਵੇਂ ਸਵੀਕਾਰ ਕਰ ਲਿਆ? ਅਤੇ ਗ੍ਰਹਿ ਮੰਤਰਾਲੇ ਨੇ ਫਾਂਸੀ ’ਤੇ ਰੋਕ ਕਿਵੇਂ ਲਗਾ ਦਿੱਤੀ?  ਫਿਰ ਸਵਾਲ ਪੈਦਾ ਹੁੰਦਾ ਹੈ ਕਿ ਭਾਰਤ ਸਰਕਾਰ ਨੇ ਨਵੰਬਰ 2019 ਨੂੰ ਰਾਜੋਆਣਾ ਦੀ ਸਜ਼ਾ ਕਟੌਤੀ ਬਾਰੇ ਨੋਟੀਫ਼ਿਕੇਸ਼ਨ ਕਿਉਂ ਜਾਰੀ ਕੀਤਾ? ਇਸ ਨੋਟੀਫ਼ਿਕੇਸ਼ਨ ਦੇ ਹਵਾਲੇ ਨਾਲ ਭਾਰਤ ਸਰਕਾਰ ਦੇ ਡਿਪਟੀ ਸਕੱਤਰ ਅਰੁਣ ਸੋਬਤੀ ਵੱਲੋਂ ਪ੍ਰਸ਼ਾਸਕ ਸਲਾਹਕਾਰ, ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਤੀ 11 ਅਕਤੂਬਰ 2019 ਨੂੰ ਲਿਖੀ ਗਈ ਚਿੱਠੀ ਵਿਚ ਸਾਫ਼ ਦੱਸਿਆ ਗਿਆ ਹੈ ਕਿ ਸਰਕਾਰ ਨੇ ਸੰਵਿਧਾਨ ਦੀ ਧਾਰਾ 72 ਅਤੇ ਧਾਰਾ 161 ਤਹਿਤ ਕ੍ਰਮਵਾਰ ਰਾਸ਼ਟਰਪਤੀ ਅਤੇ ਸੂਬਾਈ ਰਾਜਪਾਲ ਨੂੰ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਇਕ ਸਿੱਖ ਕੈਦੀ ਦੀ ਮੌਤ ਦੀ ਸਜਾ ਨੂੰ ਉਮਰ-ਕੈਦ ਵਿਚ ਬਦਲਣ ਅਤੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ ਹੈ।  ਭਾਰਤ ਦੇ ਕਾਨੂੰਨ ਵਿਚ ਅਜਿਹਾ ਪ੍ਰਬੰਧ ਹੈ ਕਿ ਸੂਬਾ ਸਰਕਾਰਾਂ ਫ਼ੌਜਦਾਰੀ ਜ਼ਾਬਤੇ (ਕ੍ਰਿਮਿਨਲ ਪ੍ਰੋਸੀਜਰ ਕੋਡ) ਦੀਆਂ ਧਾਰਾਵਾਂ 432/433 ਤਹਿਤ ਕਿਸੇ ਉਮਰ ਕੈਦੀ ਦੀ ਪੱਕੀ ਰਿਹਾਈ ਕਰ ਸਕਦੀਆਂ ਹਨ। ਇਸੇ ਤਰ੍ਹਾਂ ਸੂਬਿਆਂ ਦੇ ਗਵਰਨਰ ਤੇ ਇੰਡੀਆ ਦਾ ਰਾਸ਼ਟਰਪਤੀ ਕ੍ਰਮਵਾਰ ਇੰਡੀਆ ਦੇ ਸੰਵਿਧਾਨ ਦੀ ਧਾਰਾ 161 ਅਤੇ 72 ਅਧੀਨ ਕਿਸੇ ਵੀ ਕੈਦੀ ਦੀ ਸਜ਼ਾ ਰੱਦ, ਘੱਟ ਜਾਂ ਮਾਫ਼ ਕਰ ਸਕਦੇ ਹਨ।

ਅਜੋਕਾ ਵਿਸ਼ਵ ਫਾਂਸੀ ਦੀ ਸਜਾ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੈ ਅਤੇ ਭਾਰਤ ਇਸ ਦੀ ਵਕਾਲਤ ਕਰ ਰਿਹਾ ਹੈ। ਫਿਰ ਭਾਰਤ ’ਚ ਅਜਿਹੀ ਸਜ਼ਾ ਦੇ ਕੀ ਅਰਥ ਹਨ? ਵੱਖ-ਵੱਖ ਪ੍ਰਾਂਤਾਂ ’ਚ ਉਮਰ ਕੈਦ 10, 12, 14, 16, ਜਾਂ 20 ਸਾਲ ਹੈ। ਜੇ ਉਮਰ ਕੈਦ ਦਾ ਮਤਲਬ ਤਾ ਉਮਰ ਕੈਦ ਹੈ ਤਾਂ ਹੁਣ ਤਕ ਉਮਰ ਕੈਦ ਹੋਏ ਸਾਰੇ ਉਮਰ ਕੈਦੀ ਕੀ ਅਜੇ ਤੱਕ ਉਮਰ ਭਰ ਦੀ ਕੈਦ ਭੁਗਤ ਰਹੇ ਹਨ? ਜਿਸ ਵਿਅਕਤੀ ਨੇ ਕੀਤੇ ਦੀ 28 ਸਾਲ ਸਜ਼ਾ ਕੱਟ ਲਈ ਹੋਵੇ, ਉਸ ਬਾਰੇ ਹਮਦਰਦੀ ਨਾਲ ਵਿਚਾਰਨ ਦੀ ਲੋੜ ਹੈ। ਸਿੱਖ ਇਤਿਹਾਸ ਤੋਂ ਵਾਕਫ਼ ਲੋਕ ਜਾਣਦੇ ਹਨ ਕਿ ਮੁਆਫ਼ੀ ਦੀ ਦਰਖਾਸਤ ਨਾ ਕਰਕੇ ਰਾਜੋਆਣਾ ਇਸ ਮਾਮਲੇ ’ਚ ਸਿੱਖ ਇਖ਼ਲਾਕ ਦੀ ਤਰਜਮਾਨੀ ਕਰ ਰਿਹਾ ਹੈ। ਜਿੱਥੋਂ ਤਕ ਆਤੰਕੀ ਕਾਰਵਾਈ ਨਾਲ ਸੰਬੰਧਿਤ ਮਾਮਲੇ ਨੂੰ ਮੁਆਫ਼ੀ ਦੀ ਅਸਵੀਕ੍ਰਿਤੀ ਦੀ ਗਲ ਹੈ ਤਾਂ, ਕਾਨੂੰਨੀ ਪੱਖ ਤੋਂ ਬੇਸ਼ੱਕ ਉਹ ਦਰੁਸਤ ਹੋਣ ਪਰ ਸਾਨੂੰ ਉਨ੍ਹਾਂ ਪਰਿਸਥਿਤੀਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ, ਜਿਨ੍ਹਾਂ ਕਾਰਨ ਰਾਜੋਆਣਾ ਜਾਂ ਉਨ੍ਹਾਂ ਵਰਗਿਆਂ ਨੂੰ ਇਹ ਕਦਮ ਚੁੱਕਣਾ ਪਿਆ। ਰਾਜੋਆਣਾ ਨੇ ਹੁਣ ਤਕ ਆਪਣੀ ਉਮਰ ਦਾ ਵੱਡਾ ਹਿੱਸਾ ਜੇਲ੍ਹ ਵਿਚ ਬਤੀਤ ਕਰ ਲਿਆ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ ’ਚ ਦੇਖੀ ਗਈ ਸਦੀਵੀ ਸਮੱਸਿਆਵਾਂ ਨਾਲ ਨਜਿੱਠਣ ਦੀ ਘਾਟ ਨੂੰ ਤਿਲਾਂਜਲੀ ਦੇ ਕੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਅਨੇਕਾਂ ਅਜਿਹੇ ਫ਼ੈਸਲੇ ਲੈਦਿਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਨਿਰਨਾਇਕ ਪਹੁੰਚ ਅਪਣਾਈ ਹੈ । ਪੰਜਾਬ ਦੀਆਂ ਪਰਿਸਥਿਤੀਆਂ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਅਲੱਗ ਹਨ, ਇਤਿਹਾਸਕ ਪਰਿਪੇਖ ਤਹਿਤ ਵਿਚਾਰਿਆ ਜਾਵੇ ਤਾਂ ਸਿੱਖ ਭਾਈਚਾਰਾ ਵਿਸ਼ੇਸ਼ ਸਲੂਕ ਦਾ ਹੱਕਦਾਰ ਹੈ।  ਰਾਜੋਆਣਾ ਦੇ ਕੇਸ ਨੂੰ ਮਾਨਵੀ ਅਤੇ ਹਮਦਰਦੀ ਨਾਲ ਵਿਚਾਰ ਦਿਆਂ ਸਿੱਖ ਭਾਈਚਾਰੇ ਨੂੰ ਇਹ ਅਹਿਸਾਸ ਕਰਾਇਆਂ ਜਾਵੇ ਕਿ ਭਾਜਪਾ ਦੀ ਕੇਂਦਰ ’ਚ ਇਕ ਅਜਿਹੀ ਸਰਕਾਰ ਹੈ ਜੋ ਉਨ੍ਹਾਂ ਦੀ ਭਲਾਈ ਅਤੇ ਅਕਾਂਖਿਆਵਾਂ ਦੀ ਪੂਰਤੀ ਲੋਚਦੀ ਹੈ।

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ
’’ ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲਿਯੇ। ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।’’

ਸਿੱਖ ਇਤਿਹਾਸ ਦੀ ਸ਼ਹੀਦੀ ਪਰੰਪਰਾ ਲਾਸਾਨੀ ਹੈ। ਸੰਮਤ 1761 ’ਚ 8 ਪੋਹ ਅਤੇ 13 ਪੋਹ ਦੀਆਂ ਘਟਨਾਵਾਂ, ਜਿਨ੍ਹਾਂ ’ਚ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀਆਂ ਚਮਕੌਰ ’ਚ ਸ਼ਹਾਦਤਾਂ ਅਤੇ ਸਰਹੰਦ ’ਚ ਨਿੱਕੀਆਂ ਜ਼ਿੰਦਾਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀਆਂ ਅਡੋਲ ਪੂਰੇ ਸਿਦਕ ਨਾਲ ਦਿੱਤੀਆਂ ਮਹਾਨ ਸ਼ਹਾਦਤਾਂ ਨਿਸ਼ਚੇ ਹੀ “ਬਾਬੇਕਿਆਂ ਅਤੇ ਬਾਬਰਕਿਆਂ” ਵਿਚਕਾਰ ਖ਼ੂਨੀ ਸੰਘਰਸ਼ ਦਾ ਸਿਖਰ ਸੀ। ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਵੱਲੋਂ ਐਮਨਾਬਾਦ ’ਚ ਬਾਬਰ ਨੂੰ ਜਾਬਰ ਕਹਿਣ ਅਤੇ “ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥’’ ਨਾਲ ਹੋ ਗਈ ਸੀ। ਗੁਰੂ ਨਾਨਕ ਸਾਹਿਬ ਅਤੇ ਭਗਤੀ ਲਹਿਰ ਦੇ ਸੰਤ ਮਹਾਂਪੁਰਸ਼ ਭਾਰਤ ਨੂੰ ਵਿਦੇਸ਼ੀਆਂ ਦੀ 7 ਸਦੀਆਂ ਤੋਂ ਜਾਰੀ ਗ਼ੁਲਾਮੀ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਸਨ। ਭਗਤ ਕਬੀਰ ਜੀ ਦੇ ’’ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥’’ ਦੇ ਸੰਕਲਪ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੂਰਾ ਕਰ ਕੇ ਦਿਖਾਇਆ। ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਕੇਵਲ ਦੀਵਾਨ ਚੰਦੂ ਦੀ ਧੀ ਦਾ ਰਿਸ਼ਤਾ ਬਾਲ (ਗੁਰੂ) ਹਰਗੋਬਿੰਦ ਸਾਹਿਬ ਲਈ ਇਨਕਾਰ ਕਰਨ ਦਾ ਹੀ ਨਹੀਂ ਸੀ। ਲੇਕਿਨ ਅਸਲ ਕਾਰਨ ਜੋ ਜਹਾਂਗੀਰ ਨੇ ਆਪਣੀ ਡਾਇਰੀ ਵਿਚ ਲਿਖਿਆ ਉਸ ਮੁਤਾਬਿਕ ਸਿੱਖੀ ਦੀ ਦੁਕਾਨ ਜੋ ਗੁਰੂ ਅਮਰਦਾਸ ਜੀ ਦੇ ਸਮੇਂ ਸ੍ਰੀ ਗੋਇੰਦਵਾਲ ਤੋਂ ਬੜੀ ਚਲਦੀ ਆ ਰਹੀ ਸੀ ਉਸ ਨੂੰ ਬੰਦ ਕਰਨ ਲਈ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਜਹਾਂਗੀਰ ਚਾਹੁੰਦਾ ਸੀ ਕਿ ਗੁਰੂ ਸਾਹਿਬ ਵੱਲੋਂ ਸੰਪਾਦਿਤ ਗੁਰੂ ਗ੍ਰੰਥ ਸਾਹਿਬ ਵਿਚ ਉਸ ਅਤੇ ਇਸਲਾਮ ਨੂੰ ਅਪਣਾਉਣ ਬਾਰੇ ਲਿਖਿਆ ਜਾਵੇ। ਪਰ ਗੁਰਮਤਿ ਦਾ ਅਸੂਲ ਕਿ ’’ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ’’ ਸੀ । ਇਸੇ ਵਰਤਾਰੇ ’ਚ ਸਤਿਗੁਰੂ ਜੀ  ’’ ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥’’ ਦੀ ਗੁਰਬਾਣੀ ’ਚ ਅੰਕਿਤ ਬ੍ਰਹਮ ਗਿਆਨੀਆਂ ਦੇ ਲਛਣ ਨੂੰ ਵੀ ਪ੍ਰਤੱਖ ਕਰ ਕੇ ਦਿਖਾਉਂਦੇ ਹਨ।

ਨੌਵੇਂ ਪਾਤਿਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਧਾਰਮਿਕ ਅਜ਼ਾਦੀ ਦੇ ਸਰੋਕਾਰਾਂ ਨੂੰ ਪੂਰੀ ਤਰਾਂ ਪ੍ਰਣਾਈ ਹੋਈ ਸੀ। ਜਦੋਂ ਇੱਕ ਜ਼ਾਲਮ ਕੱਟੜਪੰਥੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਤਲਵਾਰ ਦੀ ਤਾਕਤ ਨਾਲ ਭਾਰਤ ਵਿੱਚ ਦਾਰ-ਉਲ-ਇਸਲਾਮ ਦੀ ਸਥਾਪਤੀ ਲਈ ਹਿੰਦੂਆਂ ਉੱਤੇ ਅਨੇਕਾਂ ਜ਼ੁਲਮ ਕਰਕੇ ਉਨ੍ਹਾਂ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਦੀ ਚੋਣ ਕਰਨ ਲਈ ਮਜਬੂਰ ਕੀਤਾ, ਹਿੰਦੂਆਂ ‘ਤੇ ਜਜ਼ੀਆ ਹੀ ਨਹੀਂ ਲਗਾਇਆ ਸਗੋਂ ਘੋੜੇ ’ਤੇ ਚੜ੍ਹਨ ਅਤੇ ਹਿੰਦੂ ਤਿਉਹਾਰਾਂ ਨੂੰ ਮਨਾਉਣ ਦੀ ਵੀ ਮਨਾਹੀ ਕੀਤੀ। ਇਹਨਾਂ ਅੱਤਿਆਚਾਰਾਂ ਦਾ ਵਿਰੋਧ ਮਤਲਬ ਇੱਜ਼ਤ ਅਤੇ ਜਾਨ ਗਵਾਉਣੀ ਸੀ। ਅਜਿਹੀ ਸਥਿਤੀ ’ਚ ਕਸ਼ਮੀਰੀ ਪੰਡਿਤਾਂ ਦੀ ਅਰਜੋਈ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅੱਗੇ ਆਏ।  ’ਤਿਲਕ ਜੰਝੂ ਰਾਖਾ ਪ੍ਰਭ ਤਾਕਾ ।। ਕੀਨੋ ਬਡੋ ਕਲੂ ਮਹਿ ਸਾਕਾ ।।’’ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਹਿੰਦੂ ਧਰਮ ਨੂੰ ਬਚਾਉਣ ਲਈ 11 ਨਵੰਬਰ 1675 ਨੂੰ ਦਿਲੀ ਦੀ ਚਾਂਦਨੀ ਚੌਕ ’ਚ ਸਿਰ ਕਲਮ ਕਰਵਾ ਕੇ ਸ਼ਹਾਦਤ ਦਿੱਤੀ। ਇਸ ਤੋਂ ਪਹਿਲਾਂ, ਉਨ੍ਹਾਂ ਦੇ ਅਨੁਆਈ ਸਿੱਖਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਇਸਲਾਮ ਕਬੂਲ ਨਾ ਕਰਨ ’ਤੇ ਵਾਰੋ ਵਾਰੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤੇ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਸੰਭਾਲਦਿਆਂ ਹਕੂਮਤ ਦੇ ਜ਼ੁਲਮ ਖ਼ਿਲਾਫ਼ ਲੋਕਾਂ ਵਿਚ ਜਾਗ੍ਰਿਤੀ ਪੈਦਾ ਕੀਤੀ। ਸ਼ਾਸਤਰ ਦੇ ਨਾਲ ਸ਼ਸਤਰ ਵਿੱਦਿਆ ਵਲ ਵਿਸ਼ੇਸ਼ ਧਿਆਨ ਦਿੱਤਾ। 1699 ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਵਿਖੇ ਗੁਰੂ ਨਾਨਕ ਵੱਲੋਂ ਚਿਤਵੇਂ ਸਚਿਆਰ ਮਨੁੱਖ ਨੂੰ ਅਮਲੀ ਰੂਪ ’ਚ ਖ਼ਾਲਸੇ ਦੀ ਸਿਰਜਣਾ ਕੀਤੀ। ਊਚ ਨੀਚ, ਛੂਤ ਛਾਤ ਅਤੇ ਰਾਜ ਅਭਿਮਾਨ ਵਿਚ ਗ੍ਰਸੇ ਪਹਾੜੀ ਰਾਜੇ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗੇ। ਯੁੱਧ ਕਰ ਕੇ ਜਿੱਤ ਨਸੀਬ ਨਹੀਂ ਹੋਈ ਤਾਂ ਅੰਤ ਉਨ੍ਹਾਂ ਬਾਦਸ਼ਾਹ ਔਰੰਗਜ਼ੇਬ ਨੂੰ ਚਿੱਠੀਆਂ ਲਿਖੀਆਂ ਕਿ ਗੁਰੂ ਗੋਬਿੰਦ ਸਿੰਘ ਇਸਲਾਮ ਦਾ ਵੈਰੀ ਹੈ। ਬਾਦਸ਼ਾਹੀ ਤਖ਼ਤ ਲਈ ਵੀ ਖ਼ਤਰਾ ਹੈ। ਬਾਦਸ਼ਾਹ ਅਨੰਦਪੁਰ ’ਚ ਤੇਰੀ ਹਕੂਮਤ ਨਹੀਂ ਚਲਦੀ, ਉਹ ਤੇਰੇ ਤੋਂ ਵੀ ਉੱਚਾ ਤਖ਼ਤ ਲਾ ਕੇ ਬੈਠਾ ਹੈ, ਰਣਜੀਤ ਨਗਾਰਾ ਰੱਖਿਆ ਹੈ, ਅਰਬੀ ਘੋੜੇ ਰੱਖਦਾ ਹੈ, ਲੋਕ ਇਨਾਇਤਾਂ ਲੈ ਕੇ ਆਉਂਦੇ ਹਨ ਉਹ ਨਿਆਂ ਦਿਵਾਉਂਦਾ ਹੈ। ਨਤੀਜੇ ਵਜੋਂ 1761 ਸੰਮਤ, ਸੰਨ 1704 ਨੂੰ ਮੁਗ਼ਲ ਅਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵੱਲੋਂ ਰਲ਼ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ। ਇਕ ਪਾਸੇ ਲੱਖਾਂ ਫ਼ੌਜਾਂ ਦੂਜੇ ਪਾਸੇ ਫ਼ਕੀਰ ਅਤੇ ਮੁੱਠੀ ਭਰ ਸਿੰਘ। ਘੇਰਾ ਲੰਮਾ ਹੋ ਗਿਆ ਤਾਂ ਗੁਰੂ ਜੀ ਨਾਲ ਅਨੰਦਪੁਰ ਸਾਹਿਬ ਛੱਡਣ ਲਈ ਝੂਠੇ ਵਾਅਦੇ ਕੀਤੇ ਗਏ। ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਜੀ ਕਿਲ੍ਹਾ ਛੱਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਗੁਰੂ ਸਾਹਿਬ ਨੇ ਸਿੰਘਾਂ ਨੂੰ ਧੀਰਜ ਰੱਖਣ ਲਈ ਕਿਹਾ ਪਰ ਕੁਝ ਸਿੰਘ ਬੇਦਾਵਾ ਲਿਖ ਕੇ ਦੇ ਗਏ। ਜੋ ਬਾਅਦ ’ਚ ਜਾਨ ਦੇ ਕੇ ਬੇਦਾਵਾ ਪੜਵਾ ਵੀ ਗਏ। ਕਿਲ੍ਹਾ ਛੱਡਣ ਲਈ ਪਹਾੜੀ ਰਾਜਿਆਂ ਨੇ ਸੌਹਾਂ ਖਾਧੀਆਂ ਅਤੇ ਬਾਦਸਾਹ ਵੱਲੋਂ ਗੁਰੂ ਜੀ ਨੂੰ ਲਿਖਤੀ ਕਸਮਾਂ ਵੀ ਭੇਜੀਆਂ ਗਈਆਂ। ਗੁਰੂ ਜੀ ‘ਜ਼ਫ਼ਰਨਾਮੇ’ ਵਿਚ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈਂ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ। ਸੰਮਤ 1761 ਬਿਕਰਮੀ 6 ਪੋਹ ਦੀ ਰਾਤ ਨੂੰ ਗੁਰੂ ਜੀ ਦੇ ਕਿਲ੍ਹਾ ਛੱਡ ਦਿੱਤਾ। ਫਿਰ ਕੀ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ-ਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ।

7 ਪੋਹ ਦੀ ਸਵੇਰ ਅੰਮ੍ਰਿਤ ਵੇਲਾ ਹੋ ਗਿਆ ਤਾਂ ਸਰਸਾ ਨਦੀ ਦੇ ਕੋਲ ਗੁਰੂ ਸਾਹਿਬ ਨੇ ਆਸਾ ਦੀ ਵਾਰ ਅਤੇ ਨਿੱਤਨੇਮ ਸ਼ੁਰੂ ਕਰਨ ਦੀ ਆਗਿਆ ਕੀਤੀ । ਦੂਜੇ ਪਾਸੇ ਚੜ੍ਹ ਕੇ ਆਏ ਦੁਸ਼ਮਣ ਨਾਲ ਗਹਿਗੱਚ ਲੜਾਈ ਹੋਈ । ਸਰਸਾ ਨਦੀ ਵਿਚ ਭਾਰੀ ਹੜ੍ਹ ਦੌਰਾਨ ਯੁੱਧ ਵਿਚ ਸੈਂਕੜੇ ਹੀ ਮਰਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕੀਤੇ ਗਏ। ਸਰਸਾ ਨਦੀ ਪਾਰ ਕਰਦੇ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ ਤੇ ਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ।(ਇਸ ਸਥਾਨ ਤੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਮੌਜੂਦ ਹੈ) । ਗੁਰੂ ਜੀ ਦੇ ਕਾਫ਼ਲੇ ਨਾਲੋਂ ਵਿੱਛੜ ਕੇ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਪਿੰਡ ਚੱਕ ਢੇਰਾ ਦੇ ਕੁਮਾ ਮਾਸ਼ਕੀ ( ਕਰਮੂ ਤੋਂ ਕਰੀਮ ਬਖਸ਼) ਦੀ ਛੰਨ ’ਚ ਠਹਿਰੇ। ਸਰਸਾ ਕਿਨਾਰੇ ਵਿੱਛੜ ਕੇ ਗੁਰੂ ਗੋਬਿੰਦ ਸਿੰਘ ਜੀ ਖ਼ੁਦ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਅਤੇ ਕੁਝ ਸਿੰਘ ਰੋਪੜ ਵੱਲ ਚਲੇ ਗਏ। ਜਿੱਥੇ ਉਹ ਬੁੱਧੀ ਚੰਦ ਦੀ ਹਵੇਲੀ ਕੱਚੀ ਗੜੀ, ਚਮਕੌਰ ਸਾਹਿਬ ਪਹੁੰਚੇ। ਉਨ੍ਹਾਂ ਪਿੱਛੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ, ਉੱਥੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ ਸਨ।  ਮੁਗ਼ਲ ਸੈਨਾ ਨੇ ਕੱਚੀ ਗੜੀ ਦੇ ਚੁਫੇਰੇ ਘੇਰਾ ਪਾ ਲਿਆ। ਇਸ ਜੰਗ ਵਿੱਚ ਲੱਖਾਂ ਦੀ ਗਿਣਤੀ ਦੀ ਮੁਗ਼ਲ ਸੈਨਾ ਨਾਹਰ ਖਾਂ, ਵਜ਼ੀਰ ਖ਼ਾਨ , ਹੈਬਤ ਖਾਂ, ਇਸਮਾਈਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖ਼ਵਾਜਾ ਖ਼ਿਜ਼ਰ ਖਾਂ, ਦਿਲਾਵਰ ਖਾਂ, ਸੈਦ ਖਾਂ, ਜ਼ਬਰਦਸਤ ਖਾਂ, ਗੁਲਬੇਗ ਖਾਂ ਆਦਿ ਦੀ ਨਿਗਰਾਨੀ ਵਿੱਚ ਚਮਕੌਰ ਚੜ੍ਹ ਕੇ ਆਈਆਂ ਸਨ। ਨਾਹਰ ਖਾਂ ਜੋ ਕਿ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਦਾ ਭਰਾ ਸੀ, ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ। ਨਾਹਰ ਖਾਂ ਨੂੰ ਜ਼ਖ਼ਮੀ ਦੇਖ ਗੁਲਸ਼ੇਰ ਖਾਂ, ਖ਼ਿਜ਼ਰ ਖਾਂ ਅੱਗੇ ਨੂੰ ਵੱਧੇ ਪਰ ਗੁਰੂ ਜੀ ਦੇ ਤੀਰਾਂ ਦੀ ਮਾਰ ਨਾ ਝੱਲ ਸਕੇ, ਇੱਧਰ ਸਿੰਘ ਗੁਰੂ ਸਾਹਿਬਾਂ ਦੇ ਹੁਕਮਾਂ ਅਨੁਸਾਰ 5- 5 ਸਿੰਘਾਂ ਦੇ ਜਥੇ ਬਣਾ ਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਅਖੀਰਲੇ ਸਾਹਾਂ ਤੱਕ ਮੁਗ਼ਲਾਂ ਨਾਲ ਲੋਹਾ ਲੈਂਦੇ ਰਹੇ। ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖ਼ੂਨ ਨਾਲ ਰੱਤੀ ਗਈ। ਗੜੀ ਵਿੱਚ ਗੁਰੂ ਜੀ ਨਾਲ ਖੜੇ ਸਿੰਘਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇਸ ਥਾਂ ਤੋਂ ਨਿਕਲ ਜਾਣ ਤਾਂ ਕਿ ਹੋਰ ਸਿੰਘਾਂ ਨੂੰ ਹਥਿਆਰਬੰਦ ਕਰਕੇ ਮੁਗ਼ਲ ਫ਼ੌਜਾਂ ਨਾਲ ਟਾਕਰਾ ਲੈਣ, ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਪਾਤਸ਼ਾਹ ਕੋਲ ਕੀਤਾ ਪਰ ਪਾਤਸ਼ਾਹ ਨੇ ਖ਼ਾਲਸੇ ਨੂੰ ਮੁਖ਼ਾਤਬ ਹੁੰਦਿਆਂ ਕਿਹਾ ’’ਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। ਗੁਰੂ ਨਾਨਕ ਦੇ ਘਰ ਦੀ ਰੱਖਿਆ ਲਈ ਸਾਰਾ ਪਰਿਵਾਰ ਵਾਰਿਆ ਜਾ ਰਿਹਾ ਹੈ। ਜਿੱਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉੱਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ।’’ ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀਂ ਜਾ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਗੜੀ ਵਿੱਚੋਂ ਸਿੰਘਾਂ ਨੂੰ ਸੂਰਮਿਆਂ ਵਾਂਗ ਲੜਦੇ ਹੋਏ ਵੇਖ ਰਹੇ ਸਨ ਅਤੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਖੜੇ ਸਨ। ਆਪਣੇ ਵੀਰਾਂ ਨੂੰ ਧਰਮ ਤੇ ਅਣਖ ਦੀ ਖ਼ਾਤਰ ਜਾਨਾਂ ਹੂਲ ਕੇ ਜੰਗ ਲੜਦੇ ਹੋਏ ਸ਼ਹੀਦੀਆਂ ਪਾਉਂਦੇ ਵੇਖ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਮੈਦਾਨੇ ਜੰਗ ਵਿੱਚ ਜਦੋਂ ਵੱਡੇ ਫ਼ਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨਾਲ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅਖੀਰ ਜਦੋਂ ਜੰਗ ਦੇ ਮੈਦਾਨ ਵਿੱਚ ਆਖ਼ਰੀ ਦਮ ਤੱਕ ਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀ ਗਏ।  ਆਪਣੇ ਵੱਡੇ ਭਰਾਤਾ ਬਾਬਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਲੜਦੇ ਹੋਏ ਦੇਖ ਸਾਹਿਬਜ਼ਾਦਾ ਜੁਝਾਰ ਸਿੰਘ ਇਕਦਮ ਗੁਰੂ ਸਾਹਿਬ ਦੇ ਸਾਹਮਣੇ ਆਏ ਅਤੇ ਬੇਨਤੀ ਕੀਤੀ ਕਿ ਉਸ ਨੂੰ ਵੀ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਆਹੂ ਲਾਹੁਣ ਲਈ ਭੇਜਿਆ ਜਾਵੇ। ਇਤਿਹਾਸਕਾਰਾਂ ਮੁਤਾਬਿਕ ਗੁਰੂ ਜੀ ਨੇ ਆਪਣੇ ਲਖ਼ਤੇ ਜਿਗਰ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਅਜੀਤ ਸਿੰਘ ਵਾਂਗ ਤਿਆਰ ਬਰ ਤਿਆਰ ਕਰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ। ਕਿੰਨਾ ਫ਼ਰਕ ਹੈ, ਇਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਇਕ ਪਿਤਾ ਹਜ਼ਰਤ ਇਬਰਾਹੀਮ ਦੇ ’ਚ, ਧੰਨ ਹਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜੋ ਧਰਮ ਲਈ ਆਪਣੇ ਪੁੱਤਰਾਂ ਨੂੰ ਆਪ ਜੰਗ ਵਿਚ ਸ਼ਹੀਦ ਹੋਣ ਲਈ ਹੱਥੀਂ ਤੋਰ ਰਹੇ ਹਨ। ਉੱਥੇ ਹੀ ’’ਇਕ ਵਾਰ ਅੱਲਾਹ ਨੇ ਹਜ਼ਰਤ ਇਬਰਾਹੀਮ ਤੋਂ ਕੁਰਬਾਨੀ ਵਿਚ ਉਨ੍ਹਾਂ ਦੀ ਕੋਈ ਪਸੰਦੀਦਾ ਚੀਜ਼ ਮੰਗ ਲਈ ਸੀ। ਹਜ਼ਰਤ ਸਾਹਿਬ ਦਾ ਇੱਕੋ ਇਕ ਪੁੱਤਰ ਇਸਮਾਈਲ ਸੀ। ਜੋ ਕਿ ਬੁਢਾਪੇ ਵਿਚ ਪੈਦਾ ਹੋਇਆ ਸੀ। ਕੁਰਬਾਨੀ ਦੇਣੀ ਪੈਣੀ ਸੀ। ਭਾਵਨਾਵਾਂ ਕਿਸੇ ਤਰਾਂ ਵੀ ਰੁਕਾਵਟ ਨਾ ਪਾਉਣ ਇਸ ਲਈ ਉਨ੍ਹਾਂ ਅੱਖਾਂ ’ਤੇ ਪੱਟੀ ਬੰਨ੍ਹ ਲਈ ਸੀ।’’ ਗੜੀ ਦਾ ਦਰਵਾਜ਼ਾ ਖੁੱਲ੍ਹਿਆ ਸਾਹਿਬਜ਼ਾਦਾ ਜੁਝਾਰ ਸਿੰਘ ਘੋੜੇ ਨੂੰ ਅੱਡੀ ਲਾਕੇ ਹਵਾ ਵਿੱਚ ਗੱਲਾਂ ਕਰਦਾ ਰਣ-ਤੱਤੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾਹੁੰਦਾ ਹੋਇਆ ਅੱਗੇ ਵੱਧ ਰਿਹਾ ਸੀ। ਇਤਨੇ ਨੂੰ ਮੁਗ਼ਲ ਸਿਪਾਹਸਲਾਰ ਨੇ ਆਵਾਜ਼ ਲਗਾਈ ਕਿ ‘ਇਹ ਗੋਬਿੰਦ ਦਾ ਦੂਜਾ ਪੁੱਤਰ ਹੈ ਇਸ ਨੂੰ ਅਜਾਈਂ ਨਾ ਜਾਣ ਦੇਣਾ ਮਿਲ ਕੇ ਹਮਲਾ ਕਰੋ ਤੇ ਚਾਰੇ ਪਾਸਿਆਂ ਤੋਂ ਘੇਰ ਲਵੋ, ਇਹ ਵਾਪਸ ਜਿੰਦਾ ਹਵੇਲੀ ਵਿੱਚ ਨਹੀਂ ਜਾਣਾ ਚਾਹੀਦਾ’। ਸਾਹਿਬਜ਼ਾਦਾ ਜੁਝਾਰ ਸਿੰਘ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ੍ਹ ਗਏ। ਸ਼ਾਮ ਦਾ ਹਨੇਰਾ ਪੈ ਗਿਆ, ਲੜਾਈ ਬੰਦ ਹੋ ਗਈ। ਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਅੱਲਾ ਯਾਰ ਖਾਂ ਜੋਗੀ ਇੰਝ ਸ਼ਰਧਾਂਜਲੀ ਦਿੰਦਾ ਹੈ  ’’ ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲਿਯੇ। ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।’’ ਸਵੇਰੇ ਜੰਗ ਦੇ ਮੈਦਾਨ ਵਿੱਚ ਆਪ ਜੀ ਲੜਨ ਲਈ ਤਿਆਰੀ ਕਰਦੇ ਹਨ ਪਰ ਨਾਲ ਖੜੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਤੇ ਬਾਕੀ ਸਿੰਘ ਗੁਰੂ ਸਾਹਿਬ ਜੀ ਨਾਲ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਦੀ ਸਲਾਹ ਕਰਦੇ ਹਨ, ਕਿ ਬੇਵਕਤ ਸਮੇਂ ਦੀ ਕੁਰਬਾਨੀ ਪੰਥ ਨੂੰ ਨੁਕਸਾਨ ਪਹੁੰਚਾਏਗੀ, ਗੁਰੂ ਸਾਹਿਬ ਜੀ ਜੇਕਰ ਰਣਨੀਤੀ ਦੇ ਤਹਿਤ ਇੱਥੋਂ ਨਿਕਲ ਜਾਂਦੇ ਹਾਂ ਤਾਂ ਬਿਖੜੇ ਸਮੇਂ ਵਿੱਚ ਪੰਥ ਨੂੰ ਮੁੜ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਜਾ ਸਕਦਾ ਹੈ ਅਤੇ ਫਿਰ ਦੁਸ਼ਮਣਾਂ ਨਾਲ ਸੂਰਮਗਤੀ ਨਾਲ ਲੜਦੇ ਸ਼ਹਾਦਤਾਂ ਪਾਵਾਂਗੇ। ਪੰਜ ਪਿਆਰਿਆਂ ਦੇ ਹੁਕਮ ’ਤੇ ਗੁਰੂ ਸਾਹਿਬ ਇਸ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਦੀ ਵਿਉਂਤਬੰਦੀ ਕਰਦੇ ਹਨ। ਭਾਈ ਸੰਗਤ ਸਿੰਘ ਨੇ ਆਪ ਗੜੀ ਵਿਚ ਰੁਕ ਕੇ ਦੁਸ਼ਮਣ ਨੂੰ ਝਾਂਸਾ ਦੇਣ ਪ੍ਰਤੀ ਬੇਨਤੀ ਕੀਤੀ। ਗੁਰੂ ਜੀ ਨੇ ਭਾਈ ਸੰਗਤ ਸਿੰਘ ਨੂੰ ਆਪਣੀ ਕਲਗ਼ੀ ਸਜਾਈ। ਰਾਤ ਦੇ ਹਨੇਰੇ ਵਿੱਚ ਗੁਰੂ ਸਾਹਿਬ ਗੜੀ ਵਿਚੋਂ ਨਿਕਲ ਕੇ ਤਾੜੀ ਮਾਰਦਿਆਂ ਸ਼ਾਹੀ ਲਸ਼ਕਰ ਨੂੰ ਚੀਰਦਿਆਂ ਨਿਕਲ ਜਾਂਦੇ ਹਨ। ਗੁਰੂ ਜੀ ’ਮਾਛੀਵਾੜੇ’ ਜਾ ਪਹੁੰਚੇ। ਜਿੱਥੇ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਆਣ ਮਿਲਦੇ ਹਨ। ਉੱਧਰ ਗੜੀ ਵਿੱਚ ਬੱਚੇ ਬਾਕੀ ਸਿੰਘਾਂ ਨੇ ਮੁਗ਼ਲ ਫ਼ੌਜਾਂ ਨਾਲ ਜ਼ਬਰਦਸਤ ਟੱਕਰ ਲਈ, ਇੱਕ-ਇੱਕ ਸਿੰਘ ਗੜੀ ਵਿੱਚੋਂ ਨਿਕਲ ਕੇ ਆਪਣੇ ਅੰਤਲੇ ਸਮੇਂ ਤੱਕ ਕਈ ਦੁਸ਼ਮਣਾਂ ਦਾ ਘਾਣ ਕਰਦੇ । ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਸਮੇਤ ਕਈ ਸ਼ਹੀਦੀ ਪ੍ਰਾਪਤ ਕਰਦੇ। ਚਮਕੌਰ ਦਾ ਕਿੱਸਾ ਇਥੇ ਹੀ ਖ਼ਤਮ ਨਹੀਂ ਹੁੰਦਾ। ਜੰਗ ਵਿੱਚ ਸ਼ਹੀਦ ਹੋਏ ਸਾਹਿਬਜ਼ਾਦੇ, ਗੁਰੂ ਕੇ ਪਿਆਰਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੇ ਪਵਿੱਤਰ ਦੇਹਾਂ ਦੀ ਬੇਅਦਬੀ ਨਾ ਹੋਵੇ, ਉਨ੍ਹਾਂ ਨੂੰ ਪਛਾਣ ਕੇ ਸਤਿਕਾਰ ਸਹਿਤ ਸਸਕਾਰ ਕਰਨ ਵਾਲੀ ਦਲੇਰ ਸਿੰਘਣੀ ਬੀਬੀ ਸ਼ਰਨ ਕੌਰ ਨੂੰ ਉੱਥੇ ਮੌਜੂਦ ਵੈਰੀਆਂ ਨੇ ਚੁੱਕ ਜਿਊਂਦੀ ਨੂੰ ਅੱਗ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ । ਬੀਬੀ ਸ਼ਰਨ ਕੌਰ ਆਪਣੇ ਪੰਥਕ ਭਰਾਵਾਂ ਪ੍ਰਤੀ ਅੰਤਿਮ ਸੇਵਾ ਕਰ ਕੇ ਇਹ ਦਸ ਗਈ ਕਿ ਦਸਮੇਸ਼ ਪਿਤਾ ਦੀਆਂ ਪੁੱਤਰੀਆਂ ਪੰਥਕ ਆਨ ਤੇ ਸ਼ਾਨ ਲਈ ਕੁਰਬਾਨ ਹੋਣ ਵਿੱਚ ਮਰਦਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹਨ। ਆਓ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਕਰੀਏ।

ਪੰਜਾਬ ਤੇਰਾ ਕੌਣ ਬੇਲੀ ?
ਦੇਸ਼ ਦੇ ਹਰ ਨਾਗਰਿਕ ਦੇ ਮਨ ’ਚ ਸੁਪਰੀਮ ਕੋਰਟ ਪ੍ਰਤੀ ਸਤਿਕਾਰ ਹੈ ਅਤੇ ਇਸ ਦੇ ਜੱਜਾਂ ਦੀ ਕਾਬਲੀਅਤ ’ਤੇ ’ਸ਼ੱਕ’ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਹਾਲ ਹੀ ਵਿਚ ਇਸ ਵੱਲੋਂ ਸਤਲੁਜ ਜਮਨਾ ਲਿੰਕ (ਐੱਸ ਵਾਈ ਐਲ) ਨਹਿਰ ਮਾਮਲੇ ‘ਚ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਮਾਮਲੇ ‘ਤੇ ਸਿਆਸਤ ਨਾ ਕਰਨ ਲਈ ਕੀਤੀ ਗਈ ਹਦਾਇਤ ਨੇ ਨਾ ਕੇਵਲ ਪੰਜਾਬ ਸਗੋਂ ਇਸ ਮਾਮਲੇ ’ਚ ਥੋੜ੍ਹੀ ਬਹੁਤ ਜਾਣਕਾਰੀ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਵੀ ਸੋਚਣ ਲਈ ਮਜਬੂਰ ਕੀਤਾ ਹੈ। ਸਵਾਲ ਇਹ ਉਠਦਾ ਹੈ ਕਿ, ਕੀ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸਿਆਸਤ ਨਹੀਂ ਕੀਤੀ ਗਈ? ਜੇ ਇਸ ਦਾ ਜਵਾਬ ਹਾਂ ਵਿਚ ਹੈ ਤਾਂ ਫਿਰ ਪੰਜਾਬ ਨੂੰ ਇਸ ਮੁੱਦੇ ’ਤੇ ਸਿਆਸਤ ਕਰਨ ਤੋਂ ਕਿਉਂ ਵਰਜਿਆ ਜਾ ਰਿਹਾ ਹੈ? ਇੱਥੇ ਹੀ ਇਸ ਪੇਚੀਦਾ ਅਤੇ ਸੰਵੇਦਨਸ਼ੀਲ ਮਾਮਲੇ ਵਿਚ ਆਪਣੇ ਆਪ ਨੂੰ ਪੰਜਾਬ ਦਾ ਸਭ ਤੋਂ ਵੱਡਾ ਹਿਤੈਸ਼ੀ ਸਿੱਧ ਕਰਨ ਦੀ ਬਚਕਾਨਾ ਕੋਸ਼ਿਸ਼ ਕਰਦਿਆਂ ਸਿਆਸੀ ਫ਼ਾਇਦਾ ਲੈਣ ਦੀ ਹੋੜ ’ਚ ਸਿਆਸੀ ਧਿਰਾਂ ਦੁਆਰਾ ’ਇਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ’ ਵਾਲਾ ਸਿਰਜਿਆ ਗਿਆ ਨੈਰੇਟਿਵ ਸਰਬੱਤ ਦਾ ਭਲਾ ਲੋਚਦੇ ਪੰਜਾਬੀਆਂ ਦੇ ਸੁਭਾਅ ਦੇ ਪ੍ਰਤੀਕੂਲ ਹੀ ਕਿਹਾ ਜਾਵੇਗਾ। ਇਹ ਸਾਡੀ ਲੀਡਰਸ਼ਿਪ ਦੀ ਸਿਆਸੀ ਲਿਆਕਤ ’ਤੇ ਪ੍ਰਸ਼ਨ ਚਿੰਨ੍ਹ ਹੈ ਕਿ ਅਸੀਂ ਅੱਜ ਤਕ ਵੀ ਦੇਸ਼ ਨੂੰ ਇਹ ਦੱਸਣ ’ਚ ਕਾਮਯਾਬ ਨਹੀਂ ਹੋਏ ਹਾਂ ਕਿ ਪੰਜਾਬ ਦਾ 70 ਫ਼ੀਸਦੀ ਪਾਣੀ ਹੁਣ ਵੀ ਮੁਫ਼ਤ ਵਿਚ ਬਾਹਰ ( ਰਾਜਸਥਾਨ, ਹਰਿਆਣਾ ਅਤੇ ਦਿਲੀ) ਨੂੰ ਜਾ ਰਿਹਾ ਹੈ। ਦੇਸ਼ ਦਾ ਉਹ ਕਿਹੜਾ ਸੂਬਾ ਹੈ ਜਿਸ ਦੇ ਕੁਦਰਤੀ ਸੋਰਸ ਦੂਜੇ ਰਾਜਾਂ ਨੂੰ ਮੁਫ਼ਤ ਵਿਚ ਜਾ ਰਿਹਾ ਹੋਵੇ? ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਜਿਸ ਦੀ 70 ਫ਼ੀਸਦੀ ਅਬਾਦੀ ਖੇਤੀਬਾੜੀ ’ਤੇ ਨਿਰਭਰ ਹੈ। ਜਿਸ ਦੀ ਕੇਵਲ 28 ਫ਼ੀਸਦੀ ਜ਼ਮੀਨ ਨੂੰ ਹੀ ਨਹਿਰੀ ਪਾਣੀ ਨਸੀਬ ਹੈ ਅਤੇ ਬਾਕੀ ਦੇ ਵਾਹੀਯੋਗ ਜ਼ਮੀਨ ਨੂੰ ਅਸੀਂ ਬਿਜਲੀ ਅਤੇ ਡੀਜ਼ਲ ਇੰਜਣ ਦੇ ਜਰੀਏ ਕਰੀਬ 14 ਲੱਖ ਟਿਊਬਵੈੱਲ ਰਾਹੀਂ ਮਹਿੰਗੇ ਭਾਅ ਸਿੰਚਾਈ ਕਰ ਰਹੇ ਹਾਂ। ਜਿਸ ਕਾਰਨ ਸੌ ਤੋਂ ਵਧ ਬਲਾਕ ਧਰਤੀ ਹੇਠਲੇ ਪਾਣੀ ਦੀ ਕਮੀ ਨਾਲ ਡਾਰਕ ਜ਼ੋਨ ਵਿਚ ਜਾ ਚੁੱਕੇ ਹਨ ਅਤੇ ਪੰਜਾਬ ਦੀ ਜ਼ਮੀਨ ਹੇਠਲਾ ਪਾਣੀ ਜ਼ਿਆਦਾ ਦੇਰ ਤਕ ਉਪਲਬਧ ਨਹੀਂ ਰਹੇਗਾ। ਸੁਪਰੀਮ ਕੋਰਟ ਹਰਿਆਣਾ ਨੂੰ ਉਸ ਦਾ ’ਹੱਕ’ ਦੇਣ ਅਤੇ ਨਹਿਰ ਦੇ ਨਿਰਮਾਣ ਲਈ ਤਾਂ ਗੰਭੀਰ ਨਜ਼ਰ ਆ ਰਹੀ ਹੈ ਪਰ ਕੀ ਪੰਜਾਬ ਕੋਲ ਵਾਧੂ ਪਾਣੀ ਹੈ ਵੀ ਕਿ ਨਹੀਂ ਇਸ ਬਾਰੇ ਕਦੀ ਪਤਾ ਕੀਤਾ ਵੀ? ਅਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਮਾਲਕੀ ਪੰਜਾਬ ਕੋਲ ਸੀ ਫਿਰ ਅਜ਼ਾਦੀ ਤੋਂ ਬਾਅਦ ਇਹ ਮਾਲਕੀ ਕਿਵੇਂ ਖੋਹ ਲਈ ਗਈ? ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਸੰਬੰਧਿਤ ਧਿਰਾਂ ਨੂੰ ਦੇਣਾ ਹੋਵੇਗਾ। ਇਸ ਨੁਕਤੇ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇਹ ਪੰਜਾਬੀਆਂ ਦੇ ਹੱਕ ਅਤੇ ਭਾਵਨਾਵਾਂ ਨਾਲ ਜੁੜਿਆ ਹੋਇਆ ਮਾਮਲਾ ਹੈ, ਜਿਸ ਨੇ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ’ਚ ਪੰਜਾਬ ਨੂੰ ਕਾਲੇ ਦੌਰ ਵਿਚੋਂ ਲੰਘਣ ਲਈ ਮਜਬੂਰ ਕੀਤਾ। ਦੇਸ਼ ਦੀ ਨਿਆਂਪਾਲਿਕਾ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਨੂੰ ਬੇਲੋੜਾ ਗਰਦਾਨ ਚੁੱਕੀ ਹੈ। ਪਰ ਇਸ ਦੌਰਾਨ ਲਏ ਗਏ ਫ਼ੈਸਲਿਆਂ ’ਚੋਂ ਇਕ 24 ਮਾਰਚ 1976 ਨੂੰ ਇੰਦਰਾ ਗਾਂਧੀ ਸਰਕਾਰ ਦੁਆਰਾ ਕੀਤੇ ਗਏ ਐਵਾਰਡ ਜਿਸ ਵਿਚ  ਐੱਸ ਵਾਈ ਐਲ ਦਾ ਮਾਮਲਾ ਸ਼ਾਮਲ ਹੈ ਦੀ ਅੱਜ ਤਕ ਸਮੀਖਿਆ ਕਿਉਂ ਨਹੀਂ ਕੀਤੀ ਗਈ? 1955 ਤੋਂ ਲੈ ਕੇ 1987 ਤਕ ਪਾਣੀਆਂ ਦੀ ਪੱਖਪਾਤੀ ਵੰਡ ਲਈ ਕਾਂਗਰਸ ਦੀਆਂ ਸਰਕਾਰਾਂ ਜ਼ਿੰਮੇਵਾਰ ਸਨ ਤਾਂ ਅਕਾਲੀ ਦਲ ਨੂੰ ਵੀ ਇਸ ਮੁੱਦੇ ’ਤੇ ਫ਼ਾਰਗ ਨਹੀਂ ਕੀਤਾ ਜਾ ਸਕਦਾ।  ਕਿਉਂਕਿ ਮਰਹੂਮ ਸ: ਪ੍ਰਕਾਸ਼ ਸਿੰਘ ਬਾਦਲ ਨੇ ਹੀ 31 ਮਾਰਚ 1979 ਨੂੰ ਹਰਿਆਣੇ ਦੀ ਚੌਧਰੀ ਦੇਵੀ ਲਾਲ ਸਰਕਾਰ ਤੋਂ ਇਕ ਕਰੋੜ ਰੁਪਏ ਵਸੂਲ ਕੇ ਐੱਸ ਵਾਈ ਐਲ  ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਜਾਰੀ ਸੀ ਅਤੇ ਸਤੰਬਰ 1985 ਵਿਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿਚ ਅਕਾਲੀ ਸਰਕਾਰ ਬਣਨ ਦੇ ਇਕ ਸਾਲ ਦੇ ਅੰਦਰ ਐੱਸ ਵਾਈ ਐਲ ਲਈ 1595 ਏਕੜ ਜ਼ਮੀਨ ਐਕਵਾਇਰ ਕਰ ਲਈ ਗਈ ਸੀ, ਕੀ ਉਸ ਵਕਤ ਅਕਾਲੀਆਂ ਨੂੰ ਰਾਏਪੇਰੀਅਨ ਸਿਧਾਂਤ ਦਾ ਖ਼ਿਆਲ ਨਹੀਂ ਆਇਆ? ਪੰਜਾਬ ਦੇ ਪਾਣੀਆਂ ਦੇ ਮਾਮਲੇ ‘ਤੇ ਸੰਵਿਧਾਨਿਕ ਵਿਵਸਥਾ ਨਾਲੋਂ ਹਮੇਸ਼ਾਂ ਰਾਜਨੀਤੀ ਭਾਰੂ ਰਹੀ। ਅੱਜ ਐੱਸ ਵਾਈ ਐੱਲ, ਹਾਂਸੀ ਬੁਟਾਨਾ ਅਤੇ ਰਾਜਸਥਾਨ ਨੂੰ ਮੰਗ ਅਨੁਸਾਰ ਪਾਣੀ ਦਿੱਤਾ ਜਾਵੇ ਤਾਂ ਪੰਜਾਬ ਕੋਲ 15 % ਖੇਤੀ ਤਕ ਪਾਣੀ ਸੀਮਤ ਹੋ ਜਾਵੇਗਾ। ਜੇਕਰ ਐੱਸ ਵਾਈ ਐਲ ਪੁਟ ਕੇ ਹਰਿਆਣਾ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਉਸ ਕੋਲ ਜਮਨਾ ਅਤੇ ਹੋਰ ਸਰੋਤਾਂ ਤੋਂ ਕੁਲ ਪਾਣੀ 14. 38 ਐਮ ਏ ਐਫ ਹੋ ਜਾਵੇਗਾ। ਜਦ ਕਿ ਉਸ ਦੀ ਸਿੰਚਾਈ ਯੋਗ ਭੂਮੀ 45 ਲੱਖ ਏਕੜ ਹੈ। ਦੂਜੇ ਪਾਸੇ ਪੰਜਾਬ ਕੋਲ ਸਿੰਚਾਈ ਯੋਗ ਰਕਬਾ 84 ਲੱਖ ਏਕੜ ਹੈ ਤੇ ਪਾਣੀ 10. 5 ਐਮ ਏ ਐਫ ਹੀ ਰਹਿ ਜਾਵੇਗਾ। ਪੰਜਾਬ ਦੇ ਪਾਣੀਆਂ ਸਬੰਧੀ ਪੰਜਾਬ ਕਾਂਗਰਸ ਦੀ ਭੂਮਿਕਾ ਨਕਾਰਾਤਮਿਕ ਰਹੀ। ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਕਾਂਗਰਸੀ ਆਗੂ ਹਾਈ ਕਮਾਨ ਦੀ ਇੱਕ ਘੁਰਕੀ ਨਾਲ ਝੱਗ ਵਾਂਗ ਬੈਠ ਜਾਂਦੇ ਰਹੇ। ਅਜਿਹੇ ਮੌਕਾਪ੍ਰਸਤ ਲੀਡਰਸ਼ਿਪ ਦੀ ਨੀਤੀ ਦਿੱਲੀ ਦਰਬਾਰ ਨੂੰ ਖ਼ੁਸ਼ ਰੱਖਣ ’ਤੇ ਹੀ ਰਹੀ, ਬੇਸ਼ੱਕ ਪੰਜਾਬ ਤਬਾਹ ਕਿਉਂ ਨਾ ਹੋ ਜਾਵੇ।

ਤਿੰਨ ਦਰਿਆ ਸਤਲੁਜ, ਰਾਵੀ ਅਤੇ ਬਿਆਸ ਪੰਜਾਬ ਦੀ ਧਰਤੀ ਤੋਂ ਲੰਘਦੇ ਹਨ, ਸਵਾਲ ਉਠਦਾ ਹੈ ਕਿ ਕੀ ਉਕਤ ਦਰਿਆ ਭੂਗੋਲਿਕ ਪੱਖੋਂ ਕਿਸੇ ਹੋਰ ਰਾਜ ਦੇ ਵੰਡ ਖੇਤਰ ਜਾਂ ਹੱਦਾਂ ਅੰਦਰ ਆਉਂਦੇ ਹਨ? ਜੇ ਨਹੀਂ ਤਾਂ ਇਹਨਾਂ ਨੂੰ ਅੰਤਰਰਾਜੀ ਦਰਿਆਵਾਂ ਦੀ ਸੰਗਿਆ ਕਿਵੇਂ ਦਿੱਤੀ ਜਾ ਸਕਦੀ ਹੈ? ਪੰਜਾਬ ਤੋਂ ਬਿਨਾ ਦੂਜੇ ਰਾਜ ਗੈਰ ਰਾਏਪੇਰੀਅਨ ਰਾਜ ਹਨ। ਫਿਰ ਕਿਉਂ ਅਤੇ ਕਿਸ ਅਧਾਰ ‘ਤੇ ਗੈਰ ਰਾਏਪੇਰੀਅਨ ਰਾਜਾਂ ਨੂੰ ਪੰਜਾਬ ਦਾ ਪਾਣੀ ਦਿੱਤਾ ਜਾ ਰਿਹਾ ਹੈ? ਇਨ੍ਹਾਂ ਹੀ ਨਹੀਂ ਰਾਏਪੇਰੀਅਨ ਰਾਜ ਹੋਣ ਦੇ ਬਾਵਜੂਦ ਪੰਜਾਬ ਨੂੰ ਗੈਰ ਰਾਏਪੇਰੀਅਨ ਰਾਜਾਂ ਨਾਲੋਂ ਘੱਟ ਪਾਣੀ ਦਿੱਤਾ ਜਾ ਰਿਹਾ ਹੈ । ਵਿਸ਼ਵ ਵਿੱਚ ਕਿਤੇ ਵੀ ਪਾਣੀਆਂ ਸਬੰਧੀ ਝਗੜਾ ਪੈਦਾ ਹੁੰਦਾ ਹੈ ਤਾਂ ਇਸ ਦਾ ਹੱਲ ਰਾਏਪੇਰੀਅਨ ਕਾਨੂੰਨ ਨਾਲ ਕੀਤਾ ਜਾਂਦਾ ਹੇ, ਜਿਸ ਦਾ ਭਾਵ ਹੈ ਕਿ ਦਰਿਆਵਾਂ ਨਦੀਆਂ ਕੰਢੇ ਵਸੇ ਜਾਂ ਜਿਸ ਖੇਤਰ ਵਿੱਚ ਇਹ ਲੰਘਣ ਉਸ ਰਾਜ ਜਾਂ ਦੇਸ਼ ਦਾ ਉਸ ਪਾਣੀ ‘ਤੇ ਅਧਿਕਾਰ ਹੁੰਦਾ ਹੈ। ਹੇਲਸਿੰਕੀ ਰੂਲਜ਼, 1966, ਜੋ ਕਿ ਇੰਟਰਨੈਸ਼ਨਲ ਲਾਅ ਐਸੋਸੀਏਸ਼ਨ ਦੁਆਰਾ ਪ੍ਰਮਾਣਿਤ ਹੈ ਵੀ ਇਸ ਦੀ ਪੁਸ਼ਟੀ ਕਰਦਾ ਹੈ ਕਿ ਦਰਿਆਈ ਪਾਣੀ ’ਤੇ ਉਸੇ ਰਾਜ ਦਾ ਹੱਕ ਹੈ ਜਿਸ ਰਾਜ ਵਿਚੋਂ ਨਦੀ ਲੰਘਦੀ ਹੋਵੇ। ਭਾਰਤੀ ਸੰਵਿਧਾਨ ਦੇ ਅਨੁਛੇਦ 262 ਅਧੀਨ ਲਾਗੂ ਅੰਤਰਰਾਜੀ ਨਦੀ ਜਲ ਵਿਵਾਦ ਐਕਟ, 1956 (IRWD ਐਕਟ) ਦੀ ਧਾਰਾ- 14 ,  ਵੀ ਉਪਰੋਕਤ ਸਿਧਾਂਤਾਂ ਦੀ ਪੁਸ਼ਟੀ ਅਤੇ ਤਰਜਮਾਨੀ ਕਰਦੀ ਹੈ। ਭਾਰਤੀ ਸੰਵਿਧਾਨ ਦੀ ਅਨੁਸੂਚੀ 7 ਦੇ ਰਾਜ ਸੂਚੀ ਦੀ ਐਂਟਰੀ 17, ਅਨੁਸਾਰ ਦਰਿਆਈ ਪਾਣੀਆਂ ਦੀ ਵਰਤੋਂ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਹੈ। ਹਾਲਾਂਕਿ, ਕੇਂਦਰ ਸਰਕਾਰ ਅੰਤਰ-ਰਾਜੀ ਦਰਿਆਵਾਂ ਅਤੇ ਨਦੀਆਂ ਦੀਆਂ ਘਾਟੀਆਂ ਦੇ ਨਿਯਮ ਅਤੇ ਵਿਕਾਸ ਬਾਰੇ ਕਾਨੂੰਨ ਬਣਾ ਸਕਦੀ ਹੈ ਜਦੋਂ ਲੋਕ ਹਿੱਤ ਵਿੱਚ ਮੁਨਾਸਬ ਹੋਵੇ । ਰਾਸ਼ਟਰਪਤੀ ਭਾਰਤ ਦੇ ਰਾਜਾਂ ਵਿਚਕਾਰ ਪੈਦਾ ਹੋਏ ਵਿਵਾਦ ਦੀ ਜਾਂਚ ਅਤੇ ਸਿਫਾਰਸ਼ ਕਰਨ ਲਈ ਧਾਰਾ 263 ਦੇ ਅਨੁਸਾਰ ਇੱਕ ਅੰਤਰਰਾਜੀ ਕੌਂਸਲ ਵੀ ਸਥਾਪਤ ਕਰ ਸਕਦਾ ਹੈ। IRWD ਐਕਟ (ਸੈਕਸ਼ਨ 2C2) ਕਿਸੇ ਅੰਤਰਰਾਜੀ ਨਦੀ/ਨਦੀ ਘਾਟੀ ਦੇ ਪਾਣੀ ਦੀ ਵਰਤੋਂ ਕਰਨ ਲਈ ਬੇਸਿਨ ਰਾਜਾਂ ਵਿਚਕਾਰ ਪਿਛਲੇ ਸਮਝੌਤਿਆਂ (ਜੇ ਕੋਈ ਹੈ) ਨੂੰ ਪ੍ਰਮਾਣਿਤ ਕਰਦਾ ਹੈ। ਸੰਵਿਧਾਨ ਦੀ ਧਾਰਾ 246 ਕਲਾਜ (3) ਦੀਆਂ ਧਾਰਾਵਾਂ (1) ਅਤੇ (2) ਦੇ ਅਧੀਨ ਕਿਸੇ ਵੀ ਰਾਜ ਦੀ ਵਿਧਾਨ ਸਭਾ ਕੋਲ ਅਜਿਹੇ ਰਾਜ ਜਾਂ ਇਸ ਦੇ ਕਿਸੇ ਹਿੱਸੇ ਲਈ ਸੂਚੀ ਵਿੱਚ ਦਰਜ ਕਿਸੇ ਵੀ ਮਾਮਲੇ ਦੇ ਸਬੰਧ ਵਿੱਚ ਕਾਨੂੰਨ ਬਣਾਉਣ ਦੀ ਵਿਸ਼ੇਸ਼ ਸ਼ਕਤੀ ਹੈ। ਸੱਤਵੀਂ ਅਨੁਸੂਚੀ ਜੋ  ਸੰਵਿਧਾਨ ਵਿੱਚ “ਰਾਜ ਸੂਚੀ” ਵਜੋਂ ਜਾਣਿਆ ਜਾਂਦਾ ਹੈ। ਰਾਜ ਸੂਚੀ ਦੀ 17ਵੀਂ ਐਂਟਰੀ ਪਾਣੀ ਨਾਲ ਸਬੰਧਿਤ ਹੈ, ਜਿਸ ਦਾ ਅਰਥ ਹੈ, ਦਰਿਆਈ ਪਾਣੀ/ਨਹਿਰ ਦਾ ਪਾਣੀ, ਉਪਰੋਕਤ ਸੂਚੀ ਵਿੱਚ ਦਿੱਤੇ ਗਏ ਵਰਣਨ ਤੋਂ ਇਲਾਵਾ। ਉਕਤ ਐਕਟ ਅਨੁਸਾਰ ਗੁਆਂਢੀ ਰਾਜ ਹਰਿਆਣਾ, ਰਾਜਸਥਾਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਚੰਡੀਗੜ੍ਹ ਉਕਤ ਦਰਿਆਵਾਂ ‘ਤੇ ਨਾ ਸੰਵਿਧਾਨਕ ਹੱਕ ਬਣ ਦਾ ਹੈ ਨਾ ਹੀ ਰਾਏਪੇਰੀਅਨ ਤੇ ਨਾ ਹੀ ਭੂਗੋਲਿਕ। ਕਿਸੇ ਵੀ ਰਾਏਪੇਰੀਅਨ ਰਾਜ ਦੇ ਰਾਏਪੇਰੀਅਨ ਅਧਿਕਾਰਾਂ ਨੂੰ ਭੂਗੋਲਿਕ ਜਾਂ ਸੰਵਿਧਾਨਿਕ ਪੱਖੋਂ ਕਿਸੇ ਵੀ ਅਧਾਰ ‘ਤੇ ਚੁਨੌਤੀ ਨਹੀਂ ਦਿੱਤੀ ਜਾ ਸਕਦੀ।  ਸਾਰੇ ਦੇਸ਼ ਵਿੱਚ ਧਾਰਾ 246 ਲਾਗੂ ਹੁੰਦੀ ਹੈ ਪਰ ਪੰਜਾਬ ‘ਤੇ ਕਿਊ ਨਹੀਂ? ਕਾਰਨ ਹੈ, ਪੰਜਾਬ ਪੁਨਰ ਗਠਨ ਐਕਟ 1966, ਜਿਸ ਵਿੱਚ ਗੈਰ ਸੰਵਿਧਾਨਕ ਮੱਦਾਂ 78, 79 ਅਤੇ 80 ਜੋੜ ਕੇ ਕੇਂਦਰ ਸਰਕਾਰ ਨੇ ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਦਰਿਆਈ ਪਾਣੀ, ਡੈਮ, ਹਾਈਡਲ ਪਾਵਰ, ਆਦਿ ਦੀ ਵੰਡ ਵੰਡਾਈ, ਰੱਖ ਰਖਾਅ ਅਤੇ ਇਹਨਾਂ ਦੇ ਵਿਕਾਸ ਦੇ ਕੰਮ ਆਦਿ ਆਪਣੇ ਅਧੀਨ ਕਰ ਲਏ ਸਨ। ਇਹਨਾਂ ਮੱਦਾਂ ਅਨੁਸਾਰ ਪੰਜਾਬ ਤੇ ਹਰਿਆਣਾ ਰਾਜਾਂ ਵਿੱਚ ਦਰਿਆਈ ਪਾਣੀਆਂ ਬਾਰੇ ਕੋਈ ਝਗੜਾ ਨਾ ਨਿੱਬੜਦਾ ਹੋਵੇ ਤਾਂ ਨਿਪਟਾਰੇ ਦਾ ਅਧਿਕਾਰ ਕੇਂਦਰ ਕੋਲ ਹੋਵੇਗਾ।

ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੈ ਕੇ ਗੈਰ ਕਾਨੂੰਨੀ ਵੰਡ, ਧੱਕੇਸ਼ਾਹੀਆਂ ਅਤੇ ਦਰਿਆਈ ਪਾਣੀਆਂ ਦੇ ਹੱਕ ਜਾਂ ਮਾਲਕੀ ਨੂੰ ਖੋਹਣ ਦੀ ਸਾਜ਼ਿਸ਼ ਅਤੇ ਸਿਲਸਿਲਾ ਕਾਂਗਰਸੀ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੀ ਅਗਵਾਈ ‘ਚ ਦਿੱਲੀ ਦਰਬਾਰ ਨੇ 1950 ਦੇ ਦੌਰਾਨ ਹੀ ਸ਼ੁਰੂ ਕਰ ਲਿਆ ਸੀ। ਜਦੋਂ ਭਾਰਤ ਅਤੇ ਪਾਕਿਸਤਾਨ ਵਿੱਚ ਪਾਣੀ ਦੇ ਝਗੜੇ ਨੂੰ ਨਿਪਟਾਉਣ ਲਈ ਵਿਸ਼ਵ ਬੈਕ ਦੀ ਸਾਲਸੀ ਮੌਕੇ ਉਸ ਕੋਲ ਰਾਜਸਥਾਨ ਨੂੰ ਵੀ ਪੰਜਾਬ ਦੇ ਪਾਣੀ ਦੇ ਹਿੱਸੇਦਾਰ ਵੱਜੋ ਦਰਸਾਇਆ ਗਿਆ, ਭਾਵੇਂ ਕਿ ਕਹਿਣ ਅਨੁਸਾਰ ਇਹ ਭਾਰਤ ਦੇ ਪੱਖ ਨੂੰ ਮਜ਼ਬੂਤ ਕਰਨ ਲਈ ਸੀ।ਪਰ 1960 ਵਿੱਚ ਭਾਰਤ ਪਾਕਿਸਤਾਨ ਦੇ ਸਿੰਧ ਜਲ ਸਮਝੌਤੇ ਤੋਂ ਬਾਅਦ ਵੀ ਰਾਜਸਥਾਨ ਦੀ ਮਾਲਕੀ ਨੂੰ ਰੱਦ ਨਹੀਂ ਕੀਤਾ ਗਿਆ। 29 ਜਨਵਰੀ 1955 ਦੀ ਜਲ ਵੰਡ ਦੌਰਾਨ ਗੈਰ ਰਾਏਪੇਰੀਅਨ ਰਾਜ ਰਾਜਸਥਾਨ ਨੂੰ 8 ਐਮ ਏ ਐਫ ਅਤੇ ਪੰਜਾਬ ਨੂੰ ਇਸ ਤੋਂ ਘਟ 7.2 ਐਮ ਏ ਐਫ ਪਾਣੀ ਦਿੱਤਾ ਗਿਆ। 24 ਮਾਰਚ 1976 ’ਚ ਕਾਂਗਰਸੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਕਾਰਜ ਕਾਲ ਸਮੇਂ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦੀ ਆੜ ’ਚ  ਇੱਕ ਨੋਟੀਫ਼ਿਕੇਸ਼ਨ, ਰਾਹੀਂ ਪੰਜਾਬ ਅਤੇ ਹਰਿਆਣਾ ਨੂੰ 3.5 ਐਮ ਏ ਐਫ ਦੀ ਬਰਾਬਰ ਅਤੇ .2 ਐਮ ਏ ਐਫ ਦਿਲੀ ਨੂੰ ਪਾਣੀ ਦੇਣ ਦਾ ਅਣ ਉਚਿਤ ਵੰਡ ਬਾਰੇ ਫ਼ਰਮਾਨ ਜਾਰੀ ਕੀਤਾ, ਜਿਸ ਨਾਲ ਐੱਸ ਵਾਈ ਐਲ ਦੀ ਤਜਵੀਜ਼ ਸਾਹਮਣੇ ਆਈ। ਜਿਸ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ। ਇਸੇ ਦੌਰਾਨ 18 ਨਵੰਬਰ 1976 ਨੂੰ ਐੱਸ ਵਾਈ ਐਲ ਨਹਿਰ ਲਈ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਹਰਿਆਣਾ ਤੋਂ ਇੱਕ ਕਰੋੜ ਰੁਪੈ ਵਸੂਲਿਆ ਅਤੇ 14 ਜਨਵਰੀ 1977 ਨੂੰ ਨਹਿਰ ਬਣਾਉਣ ਲਈ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ ਗਈ। 30 ਅਪ੍ਰੈਲ 1979 ਨੂੰ ਹਰਿਆਣਾ ਨੇ ਫ਼ੈਸਲੇ ਨੂੰ ਲਾਗੂ ਕਰਾਉਣ ਲਈ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਤਾਂ ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ’ਤੇ 11 ਜੁਲਾਈ 1979 ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ”ਪੰਜਾਬ ਪੁਨਰ ਗਠਨ ਐਕਟ” ਦੇ ਮਦ 78,79 ਅਤੇ 80 ਦੀ ਕਾਨੂੰਨੀ ਮਾਨਤਾ ਨੂੰ ਚੈਲੰਜ ਕਰਦਿਆਂ ਸੁਪਰੀਮ ਕੋਰਟ ਵਿੱਚ ਕੇਸ ਦਾਖਲ ਕੀਤਾ, 17 ਫਰਵਰੀ 1980 ‘ਚ ਇੰਦਰਾ ਵੱਲੋਂ ਬਾਦਲ ਸਰਕਾਰ ਬਰਖ਼ਾਸਤ ਕਰ ਦਿੱਤੀ ਗਈ।  31 ਦਸੰਬਰ 1981 ਨੂੰ ਇੰਦਰਾ ਗਾਂਧੀ ਨੇ ਪੰਜਾਬ ਦਾ ਹਰਿਆਣਾ ਅਤੇ ਰਾਜਸਥਾਨ ਨਾਲ ਸਮਝੌਤਾ ਕਰਾਇਆ ਅਤੇ ਬਾਦਲ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਪਾਏ ਗਏ ਕੇਸ ਨੂੰ ਮੁੱਖ ਮੰਤਰੀ ਦਰਬਾਰਾ ਸਿੰਘ ‘ਤੇ ਦਬਾਅ ਪਾ ਕੇ ਵਾਪਸ ਵੀ ਕਰਾਇਆ। ਇਸੇ ਉਪਰੰਤ ਸ੍ਰੀਮਤੀ ਇੰਦਰਾ ਗਾਂਧੀ ਨੇ 8 ਅਪ੍ਰੈਲ 1982 ਨੂੰ ਹਰਿਆਣਾ ਨੂੰ ਹੋਰ ਪਾਣੀ ਦੇਣ ਲਈ ਪਟਿਆਲਾ ਦੇ ਪਿੰਡ ਕਪੂਰੀ ਵਿਖੇ ਐੱਸ ਵਾਈ ਐਲ ਨਹਿਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਅਕਾਲੀ ਦਲ ਅਤੇ ਸੀ ਪੀ ਐੱਮ ਨੇ ਮੋਰਚਾ ਸ਼ੁਰੂ ਕੀਤਾ। ਜੋ ਕਿ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੁੰਦਿਆਂ ਸਾਕਾ ਨੀਲਾ ਤਾਰਾ, ਇੰਦਰਾ ਗਾਂਧੀ ਦਾ ਕਤਲ ਅਤੇ ਦਿੱਲੀ ਸਮੇਤ ਹੋਰ ਸ਼ਹਿਰਾਂ ’ਚ ਸਿੱਖਾਂ ਦੇ ਕਤਲੇਆਮ ਹੋਏ । ਉਪਰੰਤ 24 ਜੁਲਾਈ 1985 ਨੂੰ ਰਾਜੀਵ ਲੌਂਗੋਵਾਲ ਸਮਝੌਤੇ ਤਹਿਤ 30 ਜਨਵਰੀ 1987 ਦੌਰਾਨ ਬਾਲਾ ਕ੍ਰਿਸ਼ਨ ਇਰਾਡੀ ਦੀ ਅਗਵਾਈ ਇਰਾਡੀ ਟ੍ਰਿਬਿਊਨਲ ਹੋਂਦ ਵਿਚ ਆਇਆ। ਇਸ ਦਾ ਮਕਸਦ ਲਿੰਕ ਨਹਿਰ ਨੂੰ ਜਲਦ ਪੂਰਾ ਕਰਨਾ ਸੀ।ਬਦਲੇ ਵਿਚ ਸ:ਸੁਰਜੀਤ ਸਿੰਘ ਬਰਨਾਲੇ ਨੂੰ ਪੰਜਾਬ ਦੀ 19 ਮਹੀਨਿਆਂ ਦੀ ਸਤਾ ਮਿਲੀ। ਇਰਾਡੀ ਕਮਿਸ਼ਨ ਦਾ ਕਾਰਜ ਵਾਧੂ ਪਾਣੀਆਂ ਬਾਰੇ ਸੀ, ਜਿਸ ਵੱਲੋਂ ਵੰਡ ਲਈ 17 ਸਾਲ ਪੁਰਾਣੇ ਜਲ ਅੰਕੜਿਆਂ ਨੂੰ ਅਧਾਰ ਬਣਾ ਕੇ ਪੰਜਾਬ ਨਾਲ ਧ੍ਰੋਹ ਕਮਾਉਂਦਿਆਂ ਪੰਜਾਬ ‘ਚ ਉਪਲਬਧ 70 ਲੱਖ ਏਕੜ ਫੁੱਟ ਦੀ ਜਗਾ 88 ਲੱਖ ਏਕੜ ਫੁੱਟ ਆਂਕ ਲਈ ਗਈ। ਪੰਜਾਬ ਨੂੰ ਲੋੜੀਂਦਾ 73 ਲੱਖ ਏਕੜ ਫੁੱਟ ਦੀ ਥਾਂ ਕੇਂਦਰੀ ਏਜੰਸੀ ਅਤੇ ਪ੍ਰਾਜੈਕਟ ਪ੍ਰਬੰਧ ਬਿਆਸ ਮੈਨੇਜਮੈਂਟ ਬੋਰਡ ਦੇ ਪੰਜਾਬ ਲਈ ਵਰਤੋਂ 41 ਲੱਖ ਏਕੜ ਫੁੱਟ ਦੱਸਣ ਦੇ ਬਾਵਜੂਦ ਪੰਜਾਬ ਲਈ 31 ਲੱਖ ਏਕੜ ਫੁੱਟ ਮੰਨੀ ਗਈ। ਦੂਜੇ ਪਾਸੇ ਹਰਿਆਣਾ ਦੇ 10 .36 ਲੱਖ ਏਕੜ ਫੁੱਟ ਲੋੜ ਦੱਸਣ ਦੇ ਬਾਵਜੂਦ ਅਤੇ ਭਾਖੜਾ ਬਿਆਸ ਬੋਰਡ ਦੇ 11.44 ਲੱਖ ਏਕੜ ਦੀ ਥਾਂ ਉਸ ਲਈ 16.2 ਲੱਖ ਏਕੜ ਫੁੱਟ ਤਹਿ ਕੀਤੀ। ਇਹ ਇਰਾਡੀ ਦਾ ਪੰਜਾਬ ਨਾਲ ਕਿੱਡਾ ਵੱਡਾ ਮਜ਼ਾਕ ਸੀ ਕਿ ਇਰਾਡੀ ਟ੍ਰਿਬਿਊਨਲ ਨੇ ਪੰਜਾਬ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਗੈਰ ਰਾਏਪੇਰੀਅਨ  ਰਾਜਸਥਾਨ ਦਾ ਰਾਵੀ-ਬਿਆਸ ਦੇ ਪਾਣੀਆਂ ‘ਤੇ ਕੋਈ ਹੱਕ ਨਹੀਂ ਹੈ। ਉਸ ਅਨੁਸਾਰ “ਭਾਰਤ ਵਰਗੇ ਦੇਸ਼ ਵਿੱਚ ਰਾਏਪੇਰੀਅਨ ਸਿਧਾਂਤ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਰਾਜ ਦੀਆਂ ਹੱਦਾਂ ਦੀ ਕੋਈ ਸਥਿਰਤਾ ਨਹੀਂ ਹੈ। ਸਾਡੇ ਸੰਵਿਧਾਨ ਦੇ ਤਹਿਤ ਰਾਜ ਦੀਆਂ ਹੱਦਾਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਇੱਕ ਰਾਜ ਨੂੰ ਖ਼ਤਮ ਵੀ ਕੀਤਾ ਜਾ ਸਕਦਾ ਹੈ। ਇਸ ਲਈ ਕੋਈ ਵੀ ਰਾਜ ਪਾਣੀਆਂ ਦੀ ਮਾਲਕੀ ਦਾ ਦਾਅਵਾ ਨਹੀਂ ਕਰ ਸਕਦਾ।” ਇਸ ਦੇ ਵਿਪਰੀਤ  ਕੇਂਦਰੀ ਵਾਟਰ ਐਡ ਪਾਵਰ ਕਮਿਸ਼ਨ (1955) ਦੇ ਚੇਅਰਮੈਨ ਰਾਏ ਬਹਾਦਰ ਕੰਵਰ ਸੈਨ ਦੀ ਇਹ ਦਲੀਲ ਜੋ ਉਸ ਨੇ 9 ਫਰਵਰੀ 1983 ਨੂੰ ਅਖ਼ਬਾਰਾਂ ਨੂੰ ਦਿੱਤੀ ਅਤੇ ਅਗਲੇ ਦਿਨ ਛਪਿਆ ਵੀ, 10 ਫਰਵਰੀ, 1983 ਇੰਡੀਅਨ ਐਕਸਪ੍ਰੈੱਸ ਅਨੁਸਾਰ ’’ਅਕਾਲੀ ਦਲ ਦਾ ਦਰਿਆਈ ਪਾਣੀਆਂ ਦੇ ਵਿਵਾਦ ਨੂੰ ਮੁੜ ਵਿਚਾਰਨਾ ਤਰਕਸੰਗਤ ਹੈ ਕਿਉਂਕਿ ਪੰਜਾਬ ਨੂੰ ਪਾਣੀਆਂ ਦਾ ਬਣ ਦਾ ਹਿੱਸਾ ਤੇ ਹੱਕ ਨਹੀਂ ਸੀ ਮਿਲਿਆ। 1976 ਦਾ ਨੋਟੀਫ਼ਿਕੇਸ਼ਨ ਗ਼ਲਤ ਸੀ। ਜਦ 1955 ‘ਚ ਪੰਜਾਬ, ਪੈਪਸੂ ਅਤੇ ਰਾਜਸਥਾਨ ਦਾ ਕਲੇਮ ਪੇਸ਼ ਕੀਤਾ ਗਿਆ ਤਾਂ ਉਸ ਵਕਤ ਅਜੋਕਾ ਹਰਿਆਣਾ ਦੇ ਖੇਤਰ ਨੂੰ ਵਿਚਾਰਿਆ ਨਹੀਂ ਗਿਆ ਕਿਉਂਕਿ ਇਹ ਲਿਫ਼ਟ ਏਰੀਆ ਕਰ ਕੇ ਜਾਣੇ ਜਾਂਦੇ ਸਨ। ਇਹ ਵੀ ਕਿੰਨੀ ਹਾਸੋ ਹੀਣੀ ਅਤੇ ਗੈਰ ਤਰਕਸੰਗਤ ਸੀ ਕਿ ਪੰਜਾਬ ਪੁਨਰ ਗਠਨ 1966 ਦੇ ਵਕਤ ਜ਼ਮੀਨ 60: 40 ਦੇ ਅਨੁਪਾਤ ਵਿੱਚ ਵੰਡੀ ਗਈ, ਪਰ ਪਾਣੀ ਨੂੰ ਇਸ ਅਨੁਪਾਤ ‘ਚ ਨਹੀਂ ਵੰਡਿਆ ਗਿਆ, ਬੇਸ਼ੱਕ ਪਾਣੀਆਂ ਬਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਮੌਜੂਦਗੀ ’ਚ ਹਰਿਆਣੇ ਦਾ ਕੋਈ ਹੱਕ ਨਹੀਂ ਵੀ ਬਣਦਾ। ਦੂਜੇ ਪਾਸੇ ਹਰਿਆਣਾ ਜਮਨਾ ਦੇ ਪਾਣੀ ‘ਤੇ ਪੰਜਾਬ ਦਾ ਹੱਕ ਨਹੀਂ ਮੰਨਦਾ ਹੈ। ਵੰਡ ਤੋਂ ਪਹਿਲਾਂ ਦੇ ਪੰਜਾਬ ਵਿੱਚ ਪੈਂਦੇ ਜਮਨਾ ਦੇ ਪਾਣੀ ਦਾ ਅਧਿਕਾਰ ਕੇਂਦਰ ਨੇ ਹਰਿਆਣੇ ਨੂੰ ਦੇ ਦਿੱਤਾ। ਜੇ ਕੇਂਦਰ ਨਿਆਂ ਸੰਗਤ ਹੁੰਦੀ ਤਾਂ ਜਮਨਾ ‘ਤੇ ਆਪਣਾ ਅਧਿਕਾਰ ਰੱਖਦਾ। ਜਿਵੇਂ ਪੰਜਾਬ ਦੇ ਪਾਣੀਆਂ ‘ਤੇ ਰੱਖਿਆ ਸੀ।

ਸੰਵਿਧਾਨਿਕ ਵਿਵਸਥਾ ਅਨੁਸਾਰ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਵੰਡਣ ਦਾ ਅਧਿਕਾਰ ਨਾ ਕਿਸੇ ਪਾਰਲੀਮੈਂਟ ਨੂੰ, ਨਾ ਕਾਰਜ ਪਾਲਿਕਾ, ਵਿਸ਼ੇਸ਼ ਵਿਅਕਤੀ ਜਾਂ ਸਿਆਸਤਦਾਨ ਨੂੰ ਭਾਵੇਂ ਉਹ ਕਿਸੇ ਵੀ ਵੱਡੇ ਅਹੁਦੇ ‘ਤੇ ਬੈਠਾ ਹੀ ਕਿਉਂ ਨਾ ਹੋਵੇ। ਫਿਰ ਸੰਵਿਧਾਨ ਦੀ ਅਣਦੇਖੀ ਕਿਉਂ ? 1985 ‘ਚ ਰਾਜੀਵ ਗਾਂਧੀ ਅਤੇ ਸੰਤ ਲੌਂਗੋਵਾਲ ਨੂੰ ਕਿਸ ਨੇ ਅਧਿਕਾਰ ਦਿੱਤੇ ਹਨ ਕਿ ਉਹ ਪਾਣੀਆਂ ਬਾਰੇ ਸਮਝੌਤਾ ਕਰੇ?

ਇਹ ਨਹੀਂ ਕਿ ਪੰਜਾਬ ਦੀ ਲੀਡਰਸ਼ਿਪ ਨੇ ਸਾਰਥਿਕ ਕੰਮ ਨਹੀਂ ਕੀਤੇ ਕੇਂਦਰ ਦੀ ਕਾਂਗਰਸ ਸਰਕਾਰ ਨੇ 2004 ‘ਚ ਸੁਪਰੀਮ ਕੋਰਟ ਦੇ ਹੁਕਮ ‘ਤੇ ਇੱਕ ਮਹੀਨੇ ਦੇ ਅੰਦਰ ਨਹਿਰ ਮੁਕੰਮਲ ਕਰਨ ਲਈ ਕੇਂਦਰੀ ਏਜੰਸੀ ਦੀ ਸਥਾਪਨਾ ਕਰਨ ਵਿੱਚ ਸਰਗਰਮੀ ਦਿਖਾਈ ਤਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 31 ਦਸੰਬਰ 1981 ਸਮੇਤ ਤਮਾਮ ਪਿਛਲੇ ਸਮਝੌਤੇ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ 2004 ਰਾਹੀਂ ਰੱਦ ਕਰ ਦਿੱਤਾ ਸੀ। ਬੇਸ਼ੱਕ ਇਸ ਐਕਟ ਸੰਬੰਧੀ ਰਾਸ਼ਟਰਪਤੀ ਅਬਦੁਲ ਕਲਾਮ ਨੇ 22 ਜੁਲਾਈ 2004 ਨੂੰ ਸੁਪਰੀਮ ਕੋਰਟ ਤੋਂ ਸਲਾਹ ਮੰਗੀ ਅਤੇ ਸੁਪਰੀਮ ਕੋਰਟ ਨੇ 10 ਨਵੰਬਰ 2016 ਨੂੰ ਉਕਤ ਐਕਟ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ।

ਇਸੇ ਤਰਾਂ ਅਕਾਲੀ ਭਾਜਪਾ ਸਰਕਾਰ ਸਮੇਂ 14 ਮਾਰਚ 2016 ਨੂੰ  ਪੰਜਾਬ ਐਸਵਾਈਐਲ ਨਹਿਰੀ ਜ਼ਮੀਨ (ਮਾਲਕੀਅਤ ਅਧਿਕਾਰਾਂ ਦਾ ਤਬਾਦਲਾ) ਬਿੱਲ, 2016 ਰਾਹੀਂ ਐਸਵਾਈਐਲ ਦੇ ਨਿਰਮਾਣ ਲਈ ਐਕੁਆਇਰ ਕੀਤੀ ਜ਼ਮੀਨ ਨੂੰ ਡੀ-ਨੋਟੀਫਾਈ ਕਰਨ ਦਾ ਇਤਿਹਾਸਕ ਫ਼ੈਸਲਾ ਕੀਤਾ ਗਿਆ। ਇਸ ਉਪਰੰਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਂਦਿਆਂ 16 ਨਵੰਬਰ, 2016 ਨੂੰ ਐੱਸ.ਵਾਈ.ਐਲ. ਨਹਿਰ ਪ੍ਰਾਜੈਕਟ ਲਈ ਐਕਵਾਇਰ ਕੀਤੀ ਜ਼ਮੀਨ ਤੁਰੰਤ ਪ੍ਰਭਾਵ ਨਾਲ ਡੀ-ਨੋਟੀਫਾਈ ਕਰ ਦਿੱਤੀ ਗਈ ਹੈ ਅਤੇ ਤੁਰੰਤ ਲਾਗੂ ਕਰਦਿਆਂ ਰੋਪੜ, ਫ਼ਤਿਹਗੜ੍ਹ, ਮੋਹਾਲੀ ਅਤੇ ਪਟਿਆਲਾ ਅਧੀਨ ਆਉਂਦੇ 202 ਪਿੰਡਾਂ ਦੀ 4261 ਏਕੜ ਜ਼ਮੀਨ ਇਸ ਦੇ 21511 ਅਸਲ ਮਾਲਕਾਂ ਨੂੰ ਮੁਫ਼ਤ ਵਿਚ ਵਾਪਸ ਕੀਤੀ ਗਈ। ਇਸ ਦੇ ਨਾਲ ਹੀ ਦਰਿਆਈ ਪਾਣੀਆਂ ਦੀ ਰਾਇਲਟੀ ਗੈਰ ਰਾਏਪੇਰੀਅਨ ਰਾਜ ਰਾਜਸਥਾਨ, ਹਰਿਆਣਾ ਅਤੇ ਦਿਲੀ ਤੋਂ ਮੰਗੀ ਗਈ। ਤੱਥ ਬੋਲਦੇ ਹਨ ਕਿ ਅੰਗਰੇਜ਼ ਰਾਜ ਸਮੇਂ ਵੀ ਪੰਜਾਬ ਦੇ ਦਰਿਆਵਾਂ ਦੀ ਮਾਲਕੀ ਪੰਜਾਬ ਦੀ ਮੰਨੀ ਜਾਂਦੀ ਸੀ ਅਤੇ ਪੰਜਾਬ ਨੂੰ ਰਾਇਲਟੀ ਮਿਲਦੀ ਸੀ। ਬਰਤਾਨੀਆ ਸਰਕਾਰ ਵੱਲੋਂ 16 ਦਸੰਬਰ 1868 ਦੇ ਐਲਾਨੇ ਗਏ ਫ਼ੈਸਲੇ ਵਿੱਚ ਕਿਹਾ ਗਿਆ ਕਿ ਬਰਤਾਨਵੀ ਖੇਤਰ ਦੇ ਜਿਸ ਰਾਜ ਦੇ ਦਰਿਆ ਵਿੱਚੋਂ ਨਹਿਰ ਕੱਢੀ ਜਾਵੇਗੀ ਉਸ ਦੇ ਪਾਣੀਆਂ ਦਾ ਲਾਭ ਅਤੇ ਪਾਣੀਆਂ ‘ਤੇ ਉਸ ਰਾਜ ਦਾ ਹੱਕ ਹੋਵੇਗਾ। ਉਸ ਵਕਤ ਕਿਹਾ ਗਿਆ ਕਿ ਪਟਿਆਲਾ ਰਿਆਸਤ ਨੂੰ ਪਾਣੀ ਦਿੱਤਾ ਜਾ ਸਕਦਾ ਹੈ ਪਰ ਇਹ ਉਸ ਦੇ ਹੱਕ ਵਜੋਂ ਨਹੀਂ ਸਗੋਂ ਮਾਨਵੀ ਅਧਾਰ ‘ਤੇ ਹੋਵੇਗਾ, ਜਿਸ ਲਈ ਉਸ ਨੂੰ ਪੰਜਾਬ ਨੂੰ ਅਦਾਇਗੀ ਕਰਨੀ ਪਵੇਗੀ। ਇਸੇ ਯੋਜਨਾ ਤਹਿਤ ਸਰਹੰਦ ਨਹਿਰ ਕੱਢੀ ਗਈ ਸੀ।1920 ’ਚ ਬੀਕਾਨੇਰ ਦੇ ਰਾਜੇ ਗੰਗਾ ਸਿੰਘ ਨੇ ਜਦ ਸਤਲੁਜ ਦਰਿਆ ‘ਚ ਨਹਿਰ ਕੱਢ ਕੇ ਪਾਣੀ ਲਿਜਾਣਾ ਚਾਹਿਆ ਤਾਂ ਅੰਗਰੇਜ਼ ਸਰਕਾਰ ਨੇ ਉਸ ਨੂੰ ਪੰਜਾਬ ਤੋਂ ਮਨਜ਼ੂਰੀ ਲੈਣ ਲਈ ਕਿਹਾ । ਉਸ ਸਮੇਂ ਗੰਗ ਕੈਨਾਲ ਨਾਮ ਨਾਲ ਜਾਣੀ ਜਾਂਦੀ ਨਹਿਰ ਕੱਢੀ ਗਈ ਤੇ 1947 ਤਕ 11 ਲੱਖ ਏਕੜ ਫੁੱਟ ਪਾਣੀ ‘ਤੇ 4 ਆਨੇ ਏਕੜ ਦੇ ਹਿਸਾਬ ਨਾਲ ਪੰਜਾਬ ਨੂੰ ਰਾਇਲਟੀ ਮਿਲਦੀ ਰਹੀ। ਮਾਹਿਰਾਂ ਦੇ ਅਨੁਮਾਨ ਮੁਤਾਬਿਕ ਹੁਣ ਤੱਕ ਰਾਜਸਥਾਨ ‘ਤੇ 15 ਲੱਖ ਕਰੋੜ ਅਤੇ ਹਰਿਆਣਾ ‘ਤੇ 80 ਹਜ਼ਾਰ ਕਰੋੜ ਦੀ ਰਾਇਲਟੀ ਬਣਦੀ ਹੈ।

ਪੰਜਾਬ ਵਾਸੀਆਂ ਨੂੰ ਆਪਣੇ ਸੰਵਿਧਾਨਿਕ ਹੱਕਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਪੰਜਾਬ ਦੀ ਵਧ ਰਹੀ ਵਸੋਂ, ਖੇਤੀ, ਨਾਗਰਿਕ, ਸਨਅਤੀ ਅਤੇ  ਭਵਿੱਖ ਦੀਆਂ ਪਾਣੀ ਸੰਬੰਧੀ ਲੋੜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਾਣੀਆਂ ਦੇ ਮਾਮਲੇ ’ਚ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ।

‘ਦਮਦਮੀ ਟਕਸਾਲ’ : ਸਿੱਖ ਪੰਥ ਦੀ ਸਿਰਮੌਰ ਜਥੇਬੰਦੀ
ਖ਼ਾਲਸੇ ਦੀ ਸਿਰਜਣਾ ਭਾਰਤ ਦੇ ਮੱਧਕਾਲੀਨ ਇਤਿਹਾਸ ਦੀ ਇਕ ਅਜਿਹੀ ਅਦੁੱਤੀ ਘਟਨਾ ਹੈ, ਜਿਸ ਨੇ ਵਿਲੱਖਣ ਜੀਵਨ ਜੁਗਤ ਅਤੇ ਮਾਨਵ ਹਿਤਕਾਰੀ ਸਮਾਜ ਉਸਾਰੀ ਨੂੰ ਰੂਪਮਾਨ ਕੀਤਾ। ਮੁਗ਼ਲ ਹਕੂਮਤ ਦੇ ਜ਼ੁਲਮਾਂ ਤੋਂ ਹਿੰਦ ਨੂੰ ਨਿਜਾਤ ਦਿਵਾਉਣ ਲਈ ਜਦੋਂ 1699 ਦੀ ਵਿਸਾਖੀ ’ਤੇ ਅੰਮ੍ਰਿਤ ਸੰਚਾਰ ਰਾਹੀਂ ਖ਼ਾਲਸੇ ਦੀ ਸਿਰਜਣਾ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਰਪਾਨ ਸੂਤਦਿਆਂ ਸੀਸ ਅਰਪਣ ਕਰਨ ਵਾਲੇ ਸਿੱਖਾਂ ਨੂੰ ਅੱਗੇ ਆਉਣ ਲਈ ਲਲਕਾਰਿਆ ਤਾਂ ਸੀਸ ਭੇਂਟ ਕਰਨ ਲਈ ਤਤਪਰ ਇਕ ਇਕ ਕਰਕੇ ਗੁਰੂ ਸਾਹਿਬ ਦੇ ਸਨਮੁੱਖ ਆਉਣ ਵਾਲੇ ਪੰਜ ਪਿਆਰੇ ਭਾਰਤ ਦੇ ਕੋਨੇ ਕੋਨੇ ਤੋਂ ਅਤੇ ਭਿੰਨ ਭਿੰਨ ਜਾਤ- ਬਰਾਦਰੀਆਂ ਨਾਲ ਸੰਬੰਧਿਤ ਸਨ। ਇਹੀ ਖ਼ਾਲਸੇ ਦੀ ਖ਼ੂਬਸੂਰਤੀ ਸੀ ਅਤੇ ਹੈ।

ਦਸ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਖ਼ਾਲਸੇ ਨੇ ਮਜ਼ਲੂਮ ਤੇ ਗ਼ਰੀਬ ਦੀ ਰੱਖਿਆ ਅਤੇ ਅਨਿਆਂਏ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਪਰੰਪਰਾ ਉੱਪਰ ਹਮੇਸ਼ਾਂ ਪਹਿਰਾ ਦਿੱਤਾ। ਅਠਾਰ੍ਹਵੀਂ ਸਦੀ ’ਚ ਅਫ਼ਗ਼ਾਨਿਸਤਾਨ ਦੇ ਧਾੜਵੀ ਅਹਿਮਦ ਸ਼ਾਹ ਅਬਦਾਲੀ ਦੀ ਸ਼ਕਤੀ ਸ਼ਾਲੀ ਫ਼ੌਜ ਨਾਲ ਖ਼ਾਲਸੇ ਨੇ ਜ਼ਬਰਦਸਤ ਟੱਕਰ ਲਈ, ਉਸ ਤੋਂ ਭਾਰਤ ਦਾ ਲੁੱਟਿਆ ਮਾਲ ਅਸਬਾਬ ਹੀ ਵਾਪਸ ਨਹੀਂ ਖੋਹ ਲਿਆ ਜਾਂਦਾ ਰਿਹਾ ਸਗੋਂ ਭਾਰਤ ਦੀਆਂ ਧੀਆਂ ਨੂੰ ਵੀ ਉਨ੍ਹਾਂ ਤੋਂ ਛਡਵਾ ਕੇ ਘਰ ਘਰ ਭੇਜਣਾ ਕੀਤਾ। ਮੁਗ਼ਲਾਂ ਅਤੇ ਅਫਗਾਨੀਆਂ ਖ਼ਿਲਾਫ਼ ਲੜੀਆਂ ਗਈਆਂ ਉਨ੍ਹਾਂ ਜੰਗਾਂ ’ਚ ਦਮਦਮੀ ਟਕਸਾਲ ਦੀ ਅਹਿਮ ਭੂਮਿਕਾ ਰਹੀ ਹੈ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਰੋਸਾਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ‘ਦਮਦਮੀ ਟਕਸਾਲ’ ਦੀ ਧਾਰਮਿਕ ਅਤੇ ਰਾਜਸੀ ਖੇਤਰ ਵਿੱਚ ਆਪਣੀ ਇੱਕ ਅਹਿਮ ਅਤੇ ਵਿਲੱਖਣ ਪਛਾਣ ਹੈ ਅਤੇ ਅੱਜ ਵੀ ਸਿੱਖ ਮਾਨਸਿਕਤਾ ਨਾਲ ਅਟੁੱਟ ਤੇ ਅਕੱਟ ਰਿਸ਼ਤੇ ਨਾਲ ਬੱਝੀ ਹੋਈ ਹੈ।

ਦਮਦਮੀ ਟਕਸਾਲ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ 7 ਅਗਸਤ 1706 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ ਅਤੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਗਿਆ। 1704 ਈ. ਵਿਚ ਮੁਕਤਸਰ ਦੀ ਜੰਗ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ । ਜਿੱਥੇ ਦਸਮੇਸ਼ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘਾਂ ਨਾਲ ਗੁਰਬਾਣੀ ਦੇ ਅਰਥ ਪੜ੍ਹਾਉਣ ਦੇ ਕੀਤੇ ਵਾਅਦੇ ਨੂੰ ਪੂਰਿਆਂ ਕਰਨਾ ਸੀ। ਜਦੋਂ ਦਸਵੇਂ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਨਿਵਾਸ ਕਰਦੇ ਸਨ, ਉਸ ਵਕਤ ਇਕ ਦਿਨ ਇਕ ਪ੍ਰੇਮੀ ਸਿੰਘ ਪੰਜ ਗ੍ਰੰਥੀ ਦਾ ਨਿੱਤਨੇਮ ਬੜੀ ਸ਼ਰਧਾ ਨਾਲ ਜ਼ੁਬਾਨੀ ਕਰ ਰਿਹਾ ਸੀ। ਜੋ ਗੁਰੂ ਸਾਹਿਬ ਨੂੰ ਸੁਣਾਈ ਦੇ ਰਿਹਾ ਸੀ। ’ਦੱਖਣੀ ਓਅੰਕਾਰ’ ਦੀ ਬਾਣੀ ਪੜ੍ਹਦਿਆਂ ਜਦੋਂ ਪੰਗਤੀ ’ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ।। ਨੂੰ  ਸਿੰਘ ਨੇ ’’ਕੈ’’ ਦੀ ਥਾਂ ’’ਕੇ’’ ਪੜ੍ਹ ਗਿਆ। ਗੁਰੂ ਸਾਹਿਬ ਨੇ ਇਹ ਸੁਣ ਕੇ ਦੋ ਵਾਰੀ ਸਿੰਘ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਲਈ ਕਿਹਾ। ਸਿੰਘ ਬਾਣੀ ਪੜ੍ਹਨ ਵਿਚ ਮਗਨ ਸੀ, ਅਵਾਜ਼ ਨਾ ਸੁਣੀ, ਸੋਧ ਨਾ ਕੀਤੀ ਅਤੇ ਅੱਗੇ ਪੜ੍ਹੀ ਗਿਆ। ਤਾਂ ਹਜ਼ੂਰ ਨੇ ਇਕ ਸਿੰਘ ਭੇਜ ਕੇ ਤਾੜਨਾ ਕਰਵਾਈ ਤੇ ਚਾਟਾਂ ਮਰਵਾਈਆਂ। ਉਸੇ ਦਿਨ ਹੀ ਸਿੰਘ ਦੀਵਾਨ ’ਚ ਆ ਕੇ ਬੇਨਤੀ ਕੀਤੀ ਕਿ ਕਿ ਸਤਿਗੁਰੂ ਜੀ ਜੇਕਰ ਗੁਰਬਾਣੀ ਪੜ੍ਹਦਿਆਂ ਤਮਾਚੇ ਵੀ ਵੱਜਦੇ ਹਨ ਤਾਂ ਸਾਡੀ ਕਲਿਆਣ ਕਿਵੇਂ ਹੋਵੇਗੀ? ਇਹ ਸੁਣ ਸਤਿਗੁਰੂ ਜੀ ਨੇ ਕਿਹਾ, ’’ਸਿੰਘਾ, ਗੁਰਬਾਣੀ ਸਾਡੇ ਅੰਗ ਹਨ। ਤੂੰ ਗੁਰਬਾਣੀ ਗ਼ਲਤ ਪੜ੍ਹਦਾ ਸੀ, ਸਾਨੂੰ ਜੋ ਖੇਦ ਗੁਰਬਾਣੀ ਗ਼ਲਤ ਪੜ੍ਹਨ ਤੋਂ ਹੋਇਆ ਹੈ, ਤੈਨੂੰ ਚਪੇੜਾਂ ਨਾਲ ਨਹੀਂ ਹੋਇਆ।’’ ਇਹ ਸੁਣ ਸਿੰਘ ਦੀ ਨਰਾਜ਼ਗੀ ਘਟੀ ਅਤੇ ਨਿਮਰਤਾ ਨਾਲ ਪੁੱਛਿਆ, ਸਤਿਗੁਰੂ ਜੀ ਕ੍ਰਿਪਾ ਕਰਕੇ ਦੱਸੋ ਕਿਥੋਂ ਗ਼ਲਤ ਪੜ੍ਹਦਾ ਸੀ, ਸੋ ਸੋਧ ਲਵਾਂ। ਮਹਾਰਾਜ ਨੇ ਕਿਹਾ ਦੱਖਣੀ ਓਅੰਕਾਰ ਦੀ ’ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ।। ਨੂੰ ’’ਕੈ’’ ਦੀ ਥਾਂ ’’ਕੇ’’ ਪੜ੍ਹਿਆ। ਜਿਸ ਕਰਕੇ ਅਰਥ ਦਾ ਉਲਟਾ ਅਨਰਥ ਹੋ ਗਿਆ। ਕਿਉਂਕਿ ‘ਕਰਤੇ’ ਵਾਹਿਗੁਰੂ ਦੀ ਮਰਿਆਦਾ ਨੂੰ ਕਰਤਾ ਆਪ, ਜਾਣਦਾ ਹੈ (ਕੈ) ਅਥਵਾ ਗੁਰੂ ਸੂਰਮੇ ਜਾਣਦੇ ਹਨ। ਪਰ (ਕੇ) ਦਾ ਅਰਥ ਹੈ ’ਕੀ’ ਸਤਿਗੁਰੂ ਸੂਰਮੇ (ਕੇ) ਕੀ ਜਾਣਦੇ ਹਨ ? ਭਾਵ ਨਹੀਂ ਜਾਣਦੇ। ਜੇ ਸਤਿਗੁਰੂ ਸੂਰਮੇ ਹੀ ਮਰਿਆਦਾ ਨੂੰ ਨਹੀਂ ਜਾਣਦੇ ਤਾਂ ਹੋਰ ਕੌਣ ਜਾਣਨਗੇ ? ਸੋ ਹੇ ਖ਼ਾਲਸਾ ਜੀ ! ਸਭ ਸਿੰਘ ਗੁਰਬਾਣੀ ਨੂੰ ਸੋਧ ਕੇ, ਵਿਚਾਰ ਕੇ ਤੇ ਚਿੱਤ ਟਿਕਾ ਕੇ ਪੜ੍ਹਿਆ ਕਰੇ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਆਦਿ, ਮੁਖੀ ਸਿੰਘਾਂ ਨੇ ਬੇਨਤੀ ਕੀਤੀ, ‘ਹੇ ਗ਼ਰੀਬ ਨਿਵਾਜ ਜੀ’, ਆਪ ਕ੍ਰਿਪਾ ਕਰਕੇ ਗੁਰਬਾਣੀ ਦੇ ਅਰਥ ਪੜ੍ਹਾਓ ਜੀ। ਅਰਥਾਂ ਬਿਨਾਂ ਗੁਰਬਾਣੀ ਦੀ ਸ਼ੁੱਧੀ ਅਸ਼ੁੱਧੀ ਦਾ ਪਤਾ ਨਹੀਂ ਲੱਗਦਾ। ਤਾਂ ਹਜ਼ੂਰ ਨੇ ਫ਼ਰਮਾਇਆ ਸਿੰਘੋ ! ਸਾਡਾ ਇਕਰਾਰ ਰਿਹਾ, ਹੁਣ ਤਾਂ ਧਰਮ ਯੁੱਧ ਦਾ ਸਮਾਂ ਹੈ, ਜੰਗ ਤੋਂ ਵਿਹਲੇ ਹੋ ਕੇ ਅਰਥ ਪੜ੍ਹਾਵਾਂਗੇ।

ਜਦੋਂ ਕਲਗ਼ੀਧਰ ਪਿਤਾ ਜੀ, ਸਰਬੰਸ ਵਾਰ ਕੇ ਮੁਕਤਸਰ ਸਾਹਿਬ ਟੁੱਟੀ ਗੰਢ ਕੇ, ਸਾਬੋ ਕੀ ਤਲਵੰਡੀ ਆਏ ਤਾਂ ਸਿੰਘਾਂ ਨੇ ਬੇਨਤੀ ਕੀਤੀ, ਹਜ਼ੂਰ ਜੋ ਆਪ ਜੀ ਨੇ ਗੁਰਬਾਣੀ ਦੇ ਅਰਥ ਪੜ੍ਹਾਉਣ ਦਾ ਇਕਰਾਰ ਕੀਤਾ ਸੀ, ਸੋ ਕ੍ਰਿਪਾ ਕਰਕੇ ਪੂਰਾ ਕਰੋ ਜੀ। ਤਾਂ ਮਹਾਰਾਜ ਜੀ ਨੇ ਕਿਹਾ, “ਤੁਸੀਂ ਧੀਰ ਮੱਲ ਦੇ ਪਾਸ ਕਰਤਾਰਪੁਰ ਸਾਹਿਬ ਜਾਓ, ਪੰਜਵੇਂ ਪਾਤਿਸ਼ਾਹ ਜੀ ਨੇ ਜੋ ਗੁਰਬਾਣੀ ਦੀ ਬੀੜ ਰਚੀ ਹੈ, ਉਹ ਸਰੂਪ ਲੈ ਆਵੋ, ਨਾਲੇ ਉਸ ਵਿਚ ਨੌਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਚੜ੍ਹਾ ਦੇਈਏ।” ਸਤਿਗੁਰਾਂ ਦਾ ਹੁਕਮ ਮੰਨ ਕੇ ਮੁਖੀ ਸਿੰਘ ਧੀਰ ਮੱਲ ਕੋਲ ਗਏ ਤਾਂ ਧੀਰ ਮੱਲ ਨੇ ਉਤਰ ਦਿੱਤਾ, “ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਸਰੂਪ ਵਿਚ ਤਿਆਰ ਕੀਤੀ ਹੈ, ਆਪ ਵੀ ਸਤਿਗੁਰੂ ਜੀ ਉਨ੍ਹਾਂ ਦੇ ਸਰੂਪ ਹੀ ਹਨ, ਆਪ ਕੰਠੋਂ ਕਿਉਂ ਨਹੀਂ ਰਚ ਲੈਂਦੇ।” ਇਹ ਸੁਣ ਕੇ ਸਿੰਘਾਂ ਨੇ ਵਾਪਸ ਆ ਕੇ ਹਜ਼ੂਰ ਦੇ ਸਨਮੁੱਖ ਬੇਨਤੀ ਕੀਤੀ, ਮਹਾਰਾਜ ਜੀ ਧੀਰ ਮੱਲ ਤਾਂ ਇਸ ਪ੍ਰਕਾਰ ਕਹਿੰਦਾ ਹੈ। ਧੀਰ ਮੱਲ ਦਾ ਜਵਾਬ ਸੁਣ ਕੇ ਹਜ਼ੂਰ ਆਪ, ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਕਲਮਾਂ, ਸਿਆਹੀ ਤੇ ਕਾਗ਼ਜ਼ ਦਾ ਪ੍ਰਬੰਧ ਕਰਨ ਦੀ ਸੇਵਾ ਲਾਈ ਅਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਆਪਣੀ ਪਵਿੱਤਰ ਰਸਣਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠੋਂ ਉਚਾਰਨ ਲੱਗੇ। ਐਸੀ ਅਗੰਮੀ ਕਲਮ ਚਲੀ, ਕਿ ‘ਜਪੁਜੀ ਸਾਹਿਬ, ਰਹਿਰਾਸ ਸਾਹਿਬ, ਤੇ ਕੀਰਤਨ ਸੋਹਿਲਾ’ ਤਕ ਗੁਰਬਾਣੀ ਪਹਿਲੇ ਦਿਨ ਹੀ ਲਿਖੀ ਗਈ ਅਤੇ ਸ਼ਾਮ ਨੂੰ ਸਾਰੀ ਬਾਣੀ ਦੇ ਅਰਥ ਸੰਗਤਾਂ ਨੂੰ ਸੁਣਾਏ। ਇਸ ਤਰ੍ਹਾਂ ਗੁਰਬਾਣੀ ਦੀ ਲਿਖਾਈ, ਪੜ੍ਹਾਈ ਅਤੇ ਅਰਥ ਸ਼ੁਰੂ ਹੋਏ। ਹਜ਼ੂਰ ਅੰਮ੍ਰਿਤ ਵੇਲੇ ਜਿੰਨੀ ਗੁਰਬਾਣੀ ਲਿਖਵਾਇਆ ਕਰਦੇ, ਪਿਛਲੇ ਪਹਿਰ ਉਤਨੀ ਦੇ ਹੀ 48 ਸਿੰਘਾਂ ਅਤੇ ਬੇਅੰਤ ਸੰਗਤਾਂ ਨੂੰ ਅਰਥ ਪੜ੍ਹਾਇਆ ਕਰਦੇ। ਇਸ ਪ੍ਰਕਾਰ  ਸੰਮਤ 1762 ਕੱਤਕ ਸੁਦੀ ਪੂਰਨਮਾਸ਼ੀ ਤੋਂ ਅਰੰਭ ਕਰ ਕੇ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿਚ 1763 ਬਿਕਰਮੀ 23 ਸਾਵਣ ( ਸੰਨ 1706ਈ ) ’ਚ ‘ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸਮੇਤ, “ੴਤੋਂ ਲੈ ਕੇ ਅਠਾਰਹ ਦਸ ਬੀਸ’ ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੰਪੂਰਨ ਹੋਇਆ।  ਇਸੇ ਵਕਤ ਹੀ ਅਰਥਾਂ ਦੀ ਟਕਸਾਲ ਆਰੰਭ ਹੋਈ। ਇੱਥੇ ਹੀ ਸਤਿਗੁਰਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ ।

ਅਫਗਾਨੀ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਦੇ ਹਮਲਿਆਂ ਦੌਰਾਨ ਸਿੱਖਾਂ ਦੇ ਜ਼ਬਰਦਸਤ ਟੱਕਰ ਕਾਰਨ ਅਬਦਾਲੀ ਸਿੱਖਾਂ ਦਾ ਸਖ਼ਤ ਵਿਰੋਧੀ ਬਣ ਗਿਆ ਅਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁੱਲ ਗਿਆ। ਅਬਦਾਲੀ ਨੇ 1757 ਈ: ਦੇ ਵਿਚ ਦਿੱਲੀ ਜਾਂਦਾ ਹੋਇਆ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨਿਵਾਸ ਕਰ ਰਹੇ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹ ਕਰੋਧ ਵਿਚ ਆਗਿਆ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ ਅਤੇ ਸਿੰਘਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤਾ। ਸਿੰਘਾਂ ਦੀ ਚੜ੍ਹਾਈ ਬਾਰੇ ਅਫ਼ਗ਼ਾਨੀਆਂ ਨੂੰ ਖ਼ਬਰ ਮਿਲ ਚੁੱਕੀ ਸੀ। ਉਸ ਵਕਤ ਅੰਮ੍ਰਿਤਸਰ ਸ਼ਹਿਰ ਤੋਂ ਕੁਝ ਦੂਰ ਗੋਹਲਵੜ ਪਿੰਡ ਕੋਲ ਜਥੇ ਦੇ ਸਿੰਘਾਂ ਦਾ ਦੁਸ਼ਮਣ ਫ਼ੌਜ ਟਾਕਰਾ ਹੋਇਆ। ਅਫਗਾਨੀ ਸਿੰਘਾਂ ਦੇ ਕਰਤਬ ਦੇਖ ਅਸ਼ ਅਸ਼ ਕਰ ਉੱਠੇ। ਅਫ਼ਗ਼ਾਨ ਕਮਾਂਡਰ ਜਹਾਨ ਖ਼ਾਨ ਨੇ ਵੀ ਬਾਬਾ ਦੀਪ ਸਿੰਘ ਨਾਲ ਦਵੰਦ ਯੁੱਧ ਦੀ ਇੱਛਾ ਜਤਾਈ। ਬਾਬਾ ਦੀਪ ਸਿੰਘ ਨੇ ਉਸ ਨਾਲ  ਪਿੰਡ ਚਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਮੈਦਾਨ ਏ ਜੰਗ ਵਿਚ ਦਵੰਦ ਯੁੱਧ ਕੀਤਾ। ਜਿੱਥੇ ਦੋਹਾਂ ਦੇ ਘੋੜੇ ਮਾਰੇ ਗਏ ਅਤੇ ਸੰਜੋਅ ਵੀ ਟੁੱਟ ਗਈਆਂ। ਅਖੀਰ ਦੋਹਾਂ ਦੇ ਆਪਸ ਵਿਚੀਂ ਸਾਂਝੇ ਵਾਰ ਨਾਲ ਦੋਹਾਂ ਦੇ ਸੀਸ ਲੱਥ ਗਏ। ( ਜਿਥੇ ਅੱਜ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਸੁਭਾਈਮਾਨ ਹੈ ਅਤੇ ਸੰਤ ਬਾਬਾ ਦਰਸ਼ਨ ਸਿੰਘ ਸੇਵਾ ਕਰਵਾ ਰਹੇ ਹਨ )

’ਚਲੀ ਤੇਗ ਅਤਿ ਬੇਗ ਸੈਂ, ਦੁਹੂੰ ਕੇਰ ਬਲ-ਵਾਰ।।

ਉਤਰ ਗਏ ਸਿਰ ਦੁਹੂੰ ਕੇ, ਪਰਸ-ਪਰੈਂ ਇਕ ਸਾਰ।।’’ (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)

ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਜਾਣ ਸਦਕਾ ਸਰੀਰ ਜ਼ਮੀਨ ’ਤੇ ਡਿਗ ਪਿਆ। ਇਹ ਕੌਤਕ ਦੇਖ ਇਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਕਿ ਬਾਬਾ ਜੀ ਤੁਸਾਂ ਅਰਦਾਸ ਕੀਤੀ ਸੀ ਸੀਸ ਸੁਧਾਸਰ ਜਾ ਕੇ ਗੁਰੂ ਦੇ ਚਰਨਾਂ ‘ਚ ਭੇਟ ਕਰਨਾ ਹੈ। ਇਹ ਹੁਣ ਕੀ ਭਾਣਾ ਵਰਤਾਇਆ ਜੇ? ਸੁਧਾਸਰ ਇਥੋ ਦੋ ਕੋਹ ਦੂਰ ਹੈ।

ਢਿਗ ਤੈ ਏਕ ਸਿੰਘ ਪਿਖਿ ਕਹਯੋ। ਪਰਣ ਤੁਮਾਰਾ ਦੀਪ ਸਿੰਘ ਰਹਯੋ।

ਗੁਰਪੁਰਿ ਜਾਇ ਸੀਸ ਮੈਂ ਦੈਹੋਂ। ਸੋ ਤੇ ਦੋਇ ਕੋਸ ਇਸ ਠੈਹੋਂ।। (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)

ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆਇਆ ਅਤੇ ਉਨ੍ਹਾਂ ਆਪਣਾ ਪਾਵਨ ਸੀਸ ਖੱਬੇ ਹੱਥ ’ਤੇ ਧਰ ਕੇ ਸਜੇ ਹੱਥ ਨਾਲ ਆਪਣਾ ਸਵਾ ਮਣ ਦਾ ਤਿੱਖਾ ਖੰਡਾ ਵਾਹੁੰਦੇ ਹੋਏ ਲੜਦੇ ਚਲੇ ਗਏ। ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ ਤਾਂ ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ, ਬਾਬਾ ਜੀ ਨੇ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ।

ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਬਾਅਦ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ, ਜਿਨ੍ਹਾਂ ਨੇ ਅਬਦਾਲੀ ਦੀਆਂ ਫ਼ੌਜਾਂ ਨਾਲ ਲੜਦਿਆਂ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਆਪਾ ਵਾਰਿਆ, ਜਿਨ੍ਹਾਂ ਦਾ ਸ਼ਹੀਦੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਗਰ ਹੈ। ਆਪ ਜੀ ਤੋਂ ਬਾਅਦ ਭਾਈ ਸੂਰਤ ਸਿੰਘ ਜੀ, ਭਾਈ ਗੁਰਦਾਸ ਸਿੰਘ ਜੀ, ਭਾਈ ਸੰਤ ਸਿੰਘ ਜੀ, ਸੰਤ ਦਯਾ ਸਿੰਘ ਜੀ, ਸੰਤ ਗਿਆਨੀ ਭਗਵਾਨ ਸਿੰਘ ਜੀ, ਸੰਤ ਹਰਨਾਮ ਸਿੰਘ ਬੇਦੀ ਜੀ, ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਅਤੇ ਉਨ੍ਹਾਂ ਤੋਂ ਬਾਅਦ ਸੰਤ ਬਾਬਾ ਸੁੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਗਿਆਰ੍ਹਵੇਂ ਮੁਖੀ ਹੋਏ ਹਨ, ਜਿਨ੍ਹਾਂ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਹਿੰਦੁਸਤਾਨ ਦੀ ਆਜ਼ਾਦੀ ਲਈ ਵੀ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਤੋ ਬਾਅਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਲਗਭਗ 48 ਸਾਲ ਮੁਖੀ ਰਹੇ। ਉਨ੍ਹਾਂ ਵੀ ਜਥੇਬੰਦੀ ‘ਚ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਸੰਥਿਆ, ਕਥਾ ਕੀਰਤਨ ਦੀ ਵੱਡੀ ਸਿਖਲਾਈ ਦਿੱਤੀ, ਫਲਸਰੂਪ ਉਨ੍ਹਾਂ ਦੇ ਸਮੇਂ ਅਤੇ ਉਨ੍ਹਾਂ ਤੋਂ ਬਾਅਦ ਵੀ ਜਥੇ ਤੋਂ ਸਿੱਖਿਆ ਪ੍ਰਾਪਤ ਸਿੰਘ ਤਖ਼ਤਾਂ ਦੇ ਜਥੇਦਾਰ, ਸਿੰਘ ਸਾਹਿਬਾਨ ਅਤੇ ਗੁਰੂ ਘਰਾਂ ਦੇ ਗ੍ਰੰਥੀ ਤੇ ਪ੍ਰਚਾਰਕ ਵਜੋਂ ਸੇਵਾ ਨਿਭਾਉਂਦੇ ਰਹੇ। ਸੰਤ ਬਾਬਾ ਕਰਤਾਰ ਸਿੰਘ ਜੀ ਖ਼ਾਲਸਾ ਦਮਦਮੀ ਟਕਸਾਲ ਦੇ ਤੇਹਰਵੇ ਮੁਖੀ ਸਨ, ਨੇ 8 ਸਾਲਾਂ ਦੇ ਸਮੇਂ ਦੌਰਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਸਿੱਖੀ ਦੇ ਵਿਰੁੱਧ ‘ਚ ਕੰਮ ਕਰ ਰਹੇ ਦੇਹਧਾਰੀ ਗੁਰੂਡੰਮ ਦੇ ਖ਼ਿਲਾਫ਼ ਬਹੁਤ ਵੱਡੀ ਲਹਿਰ ਚਲਾਈ। ਦੇਸ਼ ਭਰ ਵਿੱਚ ਵੱਡੇ ਵੱਡੇ ਨਗਰ ਕੀਰਤਨ ਆਯੋਜਿਤ ਕਰ ਹਕੂਮਤ ਵੱਲੋਂ ਲਗਾਈ ਗਈ ਐਮਰਜੈਂਸੀ ਵਿਰੁੱਧ ਅੱਗੇ ਹੋ ਕੇ ਪ੍ਰਚਾਰ ਕੀਤਾ। ਉਨ੍ਹਾਂ ਤੋਂ ਪਿੱਛੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਬਣੇ। ਬਾਬਾ ਠਾਕੁਰ ਸਿੰਘ ਦੇ ਮਗਰੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਹਨ। ਜੋ ਦਮਦਮੀ ਟਕਸਾਲ ਨੂੰ ਸਥਾਪਿਤ ਕਰਨ ਦਾ ਮਕਸਦ ਤਹਿਤ ਸਿੱਖ ਸੰਗਤ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ, ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੇ ਅਰਥ, ਗੁਰ ਇਤਿਹਾਸ ਅਤੇ ਰਹਿਤ ਮਰਿਆਦਾ ਦੇ ਸੰਪੂਰਨ ਨਿਯਮਾਂ ’ਤੇ ਪਹਿਰਾ ਦੇਣ, ਸੰਗਤ ਨੂੰ ਅੰਮ੍ਰਿਤ ਛਕਾਉਣ ਅਤੇ ਗੁਰ ਸਿੱਖੀ ਦੇ ਲੜ ਲਾਉਣ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਇਹ ਕਹਿਣ ‘ਚ ਕੋਈ ਅੱਤਕਥਨੀ ਨਹੀਂ ਹੋਵੇਗੀ ਕਿ ਦਮਦਮੀ ਟਕਸਾਲ ਨੇ ਜਿੰਨੇ ਪਾਠੀ, ਗਿਆਨੀ, ਰਾਗੀ, ਪ੍ਰਚਾਰਕ ਤੇ ਕਥਾਵਾਚਕ ਪੈਦਾ ਕੀਤੇ ਹਨ, ਸ਼ਾਇਦ ਹੀ ਕੋਈ ਹੋਰ ਸੰਸਥਾ ਇਸ ਕਾਰਜ ਨੂੰ ਇਨ੍ਹੀਂ ਸਫਲਤਾ ਪੂਰਵਕ ਕਰ ਸਕੀ ਹੋਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਦੇ 317 ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 7 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਕਰਾਇਆ ਜਾ ਰਿਹਾ ਹੈ।

ਗੁਰਦੁਆਰਾ ਟਾਹਲਾ ਸਾਹਿਬ : ਸ਼ਹੀਦੀ ਅਸਥਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
ਅਠਾਰ੍ਹਵੀਂ ਸਦੀ ਦੇ ਮੱਧ (1757 ਈ.) ਦੌਰਾਨ ਜੰਗ ਦੇ ਮੈਦਾਨ ਦਾ ਉਹ ਅਦਭੁਤ ਦ੍ਰਿਸ਼ ਸ਼ਾਇਦ ਹੀ ਦੁਨੀਆ ਨੇ ਪਹਿਲਾਂ ਕਦੇ ਦੇਖਿਆ ਜਾਂ ਸੁਣਿਆ ਹੋਵੇ। ਗੁਰੂ ਨਗਰੀ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਲੇ ਪਾਸੇ ਪਿੰਡ ਚੱਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਰਣ ਤੱਤੇ ’ਚ ਦੋਹਾਂ ਦਲਾਂ ਦੇ ਸੂਰਬੀਰ ਰਣ ਸਿੰਗਾਂ ਅਤੇ ਨਗਾਰਿਆਂ ਦੀ ਗੂੰਜ ਵਿਚ ਇਕ ਦੂਜੇ ਨੂੰ ਲਲਕਾਰ ਕੇ ਟੁੱਟ ਕੇ ਪੈ ਰਹੇ ਹਨ। ਬੇਖ਼ੌਫ ਵੀਰਤਾ ਨਾਲ ਭਰਪੂਰ ਕੋਈ ਵੀ ਇਕ ਵੀ ਪੈਰ ਪਿਛਾਂਹ ਖਿੱਚ ਨਹੀਂ ਰਹੇ ਹਨ। ਮੈਦਾਨ-ਏ -ਜੰਗ ਵਿਚ ਸਰੀਰ ਲਹੂ ਲੁਹਾਨ ਹੈ, ਕੱਪੜੇ ਖ਼ੂਨ ਨਾਲ ਰੰਗੇ ਹੋਏ, ਜਿਵੇਂ ਹੋਲੀ ਖੇਡ ਰਹੇ ਹਨ, ਪਰ ਮੈਦਾਨ ਛੱਡਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੀ ਨਹੀਂ ਸੀ। ਗੋਲੀਆਂ, ਤਲਵਾਰਾਂ ਦੀ ਖਣਕ ਅਤੇ ਜੈਕਾਰਿਆਂ ਦੀ ਗੂੰਜ ’ਚ ਵੇਖੋ ਕਈ ਬਿਨਾ ਸੀਸ ਅਤੇ ਉਨ੍ਹਾਂ ਵਿਚੋਂ ਇਕ ਤਾਂ ਖੱਬੇ ਹੱਥ ਦੀ ਹਥੇਲੀ ’ਤੇ ਸੀਸ ਟਿਕਾਈ ਦੁਸ਼ਮਣਾਂ ਦੀ ਆਹੂ ਲਾਹ ਕੇ ਜਮਪੁਰੀ ਪਹੁੰਚਾ ਰਿਹਾ ਹੈ। ਇੰਨਾ ਦੇ ਪਿੱਛੇ ਸਿੰਘ ਰਣ ਸਿੰਗਾ ਵਜਾਉਂਦੇ ਹੋਏ ਪੂਰੇ ਜੌਹਰ ਨਾਲ ਲੜ ਰਹੇ ਹਨ। ਇਸ ਅਸਚਰਜਤਾ ਨੂੰ ਦੇਖ, ਸਾਰੀ ਅਫਗਾਨੀ ਫ਼ੌਜ ਹੈਰਾਨ – ਪ੍ਰੇਸ਼ਾਨ ਅਤੇ ਭੈ-ਭੀਤ ਹੋ ਰਹੇ ਹਨ, ਕਈਆਂ ਨੇ ਹੁਣ ਨੱਠਣਾ ਸ਼ੁਰੂ ਕਰ ਦਿੱਤਾ ਹੈ। ਇਹ ਜੋ ਪਾਵਨ ਸੀਸ ਖੱਬੀ ਤਲੀ ’ਤੇ ਧਰ ਕੇ ਸਵਾ ਮਣ ਦਾ ਖੰਡਾ ਵਾਹੁੰਦਾ ਹੋਇਆ ਲੜ ਰਿਹਾ ਹੈ, ਇਹ ਹੋਰ ਕੋਈ ਨਹੀਂ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ, ਸ਼ਸਤਰ ਤੇ ਸ਼ਾਸਤਰ ਦਾ ਸੁਮੇਲ, 75 ਸਾਲਾਂ ਦੇ ਬੁੱਢਾ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਹਨ।

ਇਸ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੁਵਿੰਡ, ਜ਼ਿਲ੍ਹਾ ਤਰਨ ਤਾਰਨ ਵਿਖੇ ਪਿਤਾ ਬਾਬਾ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਕੁੱਖੋਂ 26 ਜਨਵਰੀ, 1682 ਈ: (14 ਮਾਘ) ਨੂੰ ਹੋਇਆ। ਛੋਟੀ ਉਮਰ ਵਿਚ ਹੀ ਆਪ ਜੀ ਨੂੰ ਗੁਰਬਾਣੀ ਪੜ੍ਹਨ, ਕੀਰਤਨ ਕਰਨ ਅਤੇ ਸਵੇਰੇ ਸ਼ਾਮ ਸਤਿਸੰਗ ਕਰਨ ਦਾ ਬੜਾ ਸ਼ੌਕ ਸੀ। ਜਦੋਂ ਵੀ ਸਮਾਂ ਮਿਲਦਾ ਆਪ ਜੀ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਿਆ ਕਰਦੇ ਸਨ। ਆਪ ਜੀ ਦਾ ਸੁਭਾਅ ਬੜਾ ਮਿੱਠਾ ਤੇ ਉੱਚਾ ਸੁੱਚਾ ਆਚਰਣ ਸੀ। ਬਚਪਨ ’ਚ ਹੀ ਆਪ ਜੀ ਸ੍ਰੀ ਅਨੰਦਪੁਰ ਸਾਹਿਬ ਚਲੇ ਗਏ। ਜਿੱਥੇ ਉਨ੍ਹਾਂ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਅੰਮ੍ਰਿਤਪਾਨ ਕੀਤਾ। ਗੁਰੂ ਸਾਹਿਬ ਦੇ ਨਜ਼ਦੀਕੀਆਂ ’ਚ ਗਿਣੇ ਜਾਂਦੇ ਅਤੇ ਗੁਰੂ ਸਾਹਿਬ ਵੱਲੋਂ ਲੜੀਆਂ ਗਈਆਂ ਜੰਗਾਂ ਯੁੱਧਾਂ ’ਚ ਵੀ ਆਪ ਜੀ ਦਾ ਭਾਰੀ ਯੋਗਦਾਨ ਰਿਹਾ।

ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਮੁਕਤਸਰ ਦੀ ਜੰਗ ਤੋਂ ਬਾਅਦ, 1704 ਈ: ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ । ਜਿੱਥੇ ਦਸਮੇਸ਼ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘਾਂ ਨਾਲ ਕੀਤੇ ਵਾਅਦੇ ਮੁਤਾਬਿਕ ਗੁਰਬਾਣੀ ਦੇ ਅਰਥ ਪੜ੍ਹਾਉਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਨ ਲਈ ਧੀਰਮੱਲੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦੇਣ ’ਤੇ ਗੁਰੂ ਸਾਹਿਬ ਜੀ ਨੇ ਆਪ ਗੁਰਬਾਣੀ ਉਚਾਰਨ ਕਰਦਿਆਂ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਕਲਮਾਂ, ਸਿਆਹੀ ਤੇ ਕਾਗ਼ਜ਼ ਦਾ ਪ੍ਰਬੰਧ ਕਰਨ ਦੀ ਸੇਵਾ ਲਾਈ ਗਈ। ਗੁਰੂ ਸਾਹਿਬ ਉਚਾਰੀ ਹੋਈ ਬਾਣੀ ਦੇ ਅਰਥ ਸ਼ਾਮ ਨੂੰ ਸਾਰੇ ਸਿੰਘਾਂ ਨੂੰ ਸੁਣਾਉਂਦੇ। ਇਸ ਪ੍ਰਕਾਰ 9 ਮਹੀਨੇ 9 ਦਿਨ 9ਘੜੀਆਂ 9 ਪਲਾਂ ਵਿਚ ਸੰਨ 1706ਈ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਸੰਪੂਰਨ ਹੋਇਆ। ਇਸੇ ਵਕਤ ਹੀ ਅਰਥਾਂ ਦੀ ਟਕਸਾਲ ਆਰੰਭ ਹੋਈ। ਇੱਥੇ ਹੀ ਸਤਿਗੁਰਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ । ਗੁਰੂ ਸਾਹਿਬ ਨੇ ਫ਼ਰਮਾਇਆ ਕਿ ਭਾਈ ਦੀਪ ਸਿੰਘ ਜੀ ਜੇ ਧਰਮ ਦੀ ਰੱਖਿਆ ਕਰਦਿਆਂ ਤੁਹਾਡਾ ਸੀਸ ਧਰ ਨਾਲੋਂ ਅਲਹਿਦਾ ਵੀ ਹੋ ਗਿਆ, ਤੁਹਾਡੇ ਅਨੰਦ ’ਚ ਫ਼ਰਕ ਨਹੀਂ ਪਵੇਗਾ। ਇੰਝ ਹੀ ਸਤਿਗੁਰੂ ਨੇ ਭਾਈ ਮਨੀ ਸਿੰਘ ਜੀ ਨੂੰ ਵੀ ਰਹਿਮਤਾਂ ਨਾਲ ਨਿਵਾਜਿਆ। ਬਾਬਾ ਦੀਪ ਸਿੰਘ ਜੀ ਸ਼ਹੀਦ, 1748 ਈਸਵੀ ਦੌਰਾਨ ਕਾਇਮ ਕੀਤੇ ਗਏ 12 ਮਿਸਲਾਂ ’ਚੋਂ ਮਿਸਲ ਸ਼ਹੀਦਾਂ ਦੇ ਵੀ ਪ੍ਰਥਮ ਮੁਖੀ ਸਨ।

ਦਸ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਖ਼ਾਲਸੇ ਨੇ ਮਜ਼ਲੂਮ ਤੇ ਗ਼ਰੀਬ ਦੀ ਰੱਖਿਆ ਅਤੇ ਅਨਿਆਂਈਂ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਪਰੰਪਰਾ ਉੱਪਰ ਹਮੇਸ਼ਾਂ ਪਹਿਰਾ ਦਿੱਤਾ। ਮੁਗ਼ਲ ਹੋਵੇ ਜਾਂ ਅਫ਼ਗ਼ਾਨ ਧਾੜਵੀ ਸਭ ਨਾਲ ਜ਼ਬਰਦਸਤ ਟੱਕਰ ਲਈ। 18ਵੀਂ ਸਦੀ ਦੌਰਾਨ ਅਫਗਾਨੀ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਨੇ ਭਾਰਤ ਦੀ ਖ਼ੂਬ ਲੁੱਟ ਕੀਤੀ। ਉਸ ਸਮੇਂ ਇਸ ਸਿੱਖ ਹੀ ਸਨ, ਜਿਨ੍ਹਾਂ ਨੇ ਲੁੱਟ ਦੇ ਇਸ ਵਰਤਾਰੇ ਨੂੰ ਰੋਕਿਆ। ਸਿੱਖ ਮਿਸਲਾਂ ਦੇ ਜਥੇਦਾਰਾਂ ਨੇ ਮਿਲ ਜੁੱਲ ਕੇ ਇਨ੍ਹਾਂ ਅਫ਼ਗ਼ਾਨ ਧਾੜਵੀਆਂ ਦਾ ਮੁਕਾਬਲਾ ਕੀਤਾ। ਉਨ੍ਹਾਂ ਤੋਂ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਹੀ ਵਾਪਸ ਨਹੀਂ ਖੋਹ ਲਿਆ ਜਾਂਦਾ ਰਿਹਾ, ਸਗੋਂ ਭਾਰਤ ਦੀਆਂ ਬਹੂ ਬੇਟੀਆਂ ਨੂੰ ਵੀ ਉਨ੍ਹਾਂ ਤੋਂ ਛੁਡਵਾ ਕੇ ਘਰੋ-ਘਰੀ ਭੇਜਿਆ ਗਿਆ। ਜਿਸ ਕਰਕੇ ਅਬਦਾਲੀ ਸਿੱਖਾਂ ਦਾ ਸਖ਼ਤ ਵਿਰੋਧੀ ਬਣ ਗਿਆ ਅਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁੱਲ ਗਿਆ। ਉਸ ਦਾ ਬੇਟਾ ਤੈਮੂਰ ਲਾਹੌਰ ਦਾ ਗਵਰਨਰ ਬਣਾ ਦਿੱਤਾ ਗਿਆ ਸੀ। ਅਬਦਾਲੀ ਨੇ 1757 ਈ: ਦੇ ਵਿਚ ਦਿੱਲੀ ਜਾਂਦਾ ਹੋਇਆ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ । ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨਿਵਾਸ ਕਰ ਰਹੇ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹ ਕਰੋਧ ਵਿਚ ਆਗਿਆ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ ਅਤੇ ਆਸ-ਪਾਸ ਦੇ ਨਗਰਾਂ ਅਤੇ ਸਿੰਘਾਂ ਦੇ ਟਿਕਾਣਿਆਂ ‘ਤੇ ਇਤਲਾਹ ਦਿੱਤੀ ਗਈ। ਜਿੱਥੋਂ ਅਨੇਕਾਂ ਸਿੰਘ ਬਾਬਾ ਜੀ ਦੀ ਅਗਵਾਈ ਵਿਚ ਧਰਮ ਹੇਤ ਸੀਸ ਦੇਣ ਲਈ ਹਾਜ਼ਰ ਹੋਏ। ਬਾਬਾ ਜੀ ਨੇ ਅਖੰਡ ਪਾਠ ਕਰਾਇਆ। ਅਤੇ ਨਗਾਰਿਆਂ ’ਤੇ ਚੋਟਾਂ ਲਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦੇਣ ਦਾ ਹੁਕਮ ਦਿੱਤਾ।

ਇਸ ਤਰ੍ਹਾਂ ਦਲ ਖ਼ਾਲਸਾ ਦੀ ਗਿਣਤੀ ਕਾਫ਼ੀ ਹੋ ਗਈ ਸੀ। ਹਰੀਕੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜਥਾ ਮਾਝੇ ਦੇ ਇਲਾਕੇ ਵਿਚ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ’ਤੇ ਪਹੁੰਚ ਕੇ ਸਿੰਘਾਂ ਅਤੇ ਬਾਬਾ ਜੀ ਦੀਪ ਸਿੰਘ ਨੇ ਸਣੇ ਕੇਸੀਂ ਇਸ਼ਨਾਨ ਕੀਤਾ। ਘੋੜਿਆਂ ਨੂੰ ਵੀ ਖੁਰਕ ਦਿੱਤੀ ਗਈ। ਕੜਾਹ ਪ੍ਰਸਾਦਿ ਲੈ ਕੇ ਸੇਵਕਾਂ ਦੀ ਭੇਟਾ ਗੁਰੂ ਚਰਨਾਂ ’ਚ ਪਰਵਾਨ ਹੋਣ ਦੀ ਅਰਦਾਸ ਕੀਤੀ ਗਈ। ਕਿ, ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਅਜ਼ਾਦ ਨਹੀਂ ਕਰਵਾ ਲੈ ਦੇ ਸ਼ਹੀਦੀ ਨਹੀਂ ਪਾਵਾਂਗਾ। ’’ਮੁਹਿ ਮਰਨੇ ਕਾ ਚਾਉ ਹੈ , ਮਰਉ ਤ ਹਰਿ ਕੈ ਦੁਆਰ।’’ ਬਾਬਾ ਦੀਪ ਸਿੰਘ ਜੀ ਕੇਸਰੀ ਰੰਗ ਦਾ ਪੁਸ਼ਾਕ ਪਹਿਨਿਆ। ਸਾਰੇ ਸ਼ਸਤਰ ਸਰੀਰ ’ਤੇ ਸਜਾ ਲਏ। ਦੋ ਧਾਰਾ ਖੰਡਾ ਹੱਥ ’ਚ ਪਕੜਿਆ। ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਯੋਧਿਆਂ ਦੀ ਪਰਖ ਕਰਨ ਲਈ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਗੁਰੂ ਮਹਾਰਾਜ ਦੇ ਸਤਿਕਾਰ ਖ਼ਾਤਰ ਲੜ ਕੇ ਸ਼ਹੀਦੀ ਪਾਉਣ ਲਈ ਜਿਹੜਾ ਵੀ ਸਿੰਘ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜੋ ਕੋਈ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚੱਲਿਆ ਜਾਵੇ। ਇਸ ਵਕਤ ਬਾਬਾ ਜੀ ਨਾਲ ਅਨੇਕਾਂ ਮਝੈਲ ਵੀ ਆਣ ਮਿਲੇ ਸਨ, ਸਾਰੇ ਸਿੰਘ ਜੈਕਾਰੇ ਗਜਾਉਂਦੇ ਨਗਾਰਿਆਂ ’ਤੇ ਚੋਟਾਂ ਲਾਉਂਦੇ ਹੋਏ ਲਕੀਰ ਟੱਪ ਕੇ ਅੰਮ੍ਰਿਤਸਰ ਵੱਲ ਕੂਚ ਕਰਨਾ ਸ਼ੁਰੂ ਕੀਤਾ। ਸਿੰਘਾਂ ਦੀ ਚੜ੍ਹਾਈ ਬਾਰੇ ਅਫ਼ਗ਼ਾਨੀਆਂ ਨੂੰ ਖ਼ਬਰ ਮਿਲ ਚੁੱਕੀ ਸੀ। ਉਸ ਵਕਤ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਜਹਾਨ ਖ਼ਾਨ ਸਿੰਘਾਂ ਦਾ ਟਾਕਰਾ ਕਰਨ ਲਈ ਫ਼ੌਜ ਲੈ ਕੇ ਗੋਹਲਵੜ ਪਿੰਡ ਕੋਲ ਪਹੁੰਚਿਆ। ਬਾਬਾ ਜੀ ਨੇ ਜਥੇ ਦੇ ਸਿੰਘਾਂ ਨਾਲ ਦੁਸ਼ਮਣ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗ੍ਹਾ ’ਤੇ ਹੁਣ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਸਿੰਘਾਂ ਅਤੇ ਅਫ਼ਗ਼ਾਨਾਂ ਦੀ ਟੱਕਰ ’ਚ ਸਿੰਘ ਅਫ਼ਗ਼ਾਨਾਂ ਨੂੰ ਪਛਾੜ ਦੇ ਹੋਏ ਅੰਮ੍ਰਿਤਸਰ ਵਲ ਨੂੰ ਵਧ ਰਹੇ ਸਨ। ਇਤਨੇ ਨੂੰ ਜਹਾਨ ਖ਼ਾਨ ਦਾ ਸਹਾਇਕ ਅਤਾਈ ਖ਼ਾਨ ਆਪਣੀ ਭਾਰੀ ਫ਼ੌਜ ਲੈ ਕੇ ਆ ਗਿਆ, ਜਿਸ ਨਾਲ ਮੈਦਾਨ-ਏ-ਜੰਗ ਦਾ ਰੂਪ ਬਦਲ ਗਿਆ। ਇਸ ਘਮਸਾਣ ਦੀ ਜੰਗ ਅੰਦਰ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਇੰਨੇ ਨੂੰ ਅਮਾਨ ਖਾਂ, ਯਕੂਬ ਖਾਂ ਤੇ ਹੋਰ ਅਫਗਾਨੀ ਜਰਨੈਲ ਵੀ ਮੈਦਾਨ ਵਿਚ ਅੱਪੜ ਗਏ। ਜੰਗ ਦਾ ਮੈਦਾਨ ਤਿੰਨ ਕੋਹਾਂ ਵਿਚ ਫੈਲ ਚੁੱਕਿਆ ਸੀ। ਸਾਰਾ ਮੈਦਾਨ ਖ਼ੂਨ ਨਾਲ ਲੱਥ ਪਥ ਹੋ ਚੁਕਾ ਸੀ । ਬਾਬਾ ਜੀ ਅਤੇ ਸਿੰਘ ਵੀ ਤਬਾਹੀ ਮਚਾ ਰਹੇ ਸਨ। ਪੰਜ ਹਜ਼ਾਰੀ ਫ਼ੌਜ ਦਾ ਮਾਲਕ ਅਮੀਰ ਜਾਨ ਖਾਂ ਹਾਥੀ ਉੱਤੋਂ ਲੜਦਾ ਅਤੇ ਆਪਣੀ ਫ਼ੌਜ ਨੂੰ ਕਮਾਂਡ ਦੇ ਰਿਹਾ ਸੀ। ਉਸ ਵਕਤ ਆਪਣਾ ਜੰਗੀ ਜੌਹਰ ਦਿਖਾ ਰਹੇ ਭਾਈ ਦਿਆਲ ਸਿੰਘ ਨੇ ਘੋੜੇ ਦਾ ਪੌੜ ਜਾਨ ਖਾਂ ਦੇ ਹਾਥੀ ਦੇ ਮੱਥੇ ’ਤੇ ਰਖਾ ਕੇ ਤਲਵਾਰ ਦੇ ਵਾਰ ਨਾਲ ਅਮੀਰ ਜਾਨ ਖਾਂ ਦਾ ਸਿਰ ਲਾਹ ਦਿੱਤਾ। ਅਯੂਬ ਖਾਂ ਦਿਆਲ ਸਿੰਘ ਦੀ ਫੁਰਤੀ ਅਤੇ ਬਹਾਦਰੀ ਦੇਖ ਰਿਹਾ ਸੀ। ਸਿੰਘਾਂ ਨੂੰ ਅੱਗੇ ਵਧਦਾ ਦੇਖ ਅਬਦਾਲੀਆਂ ਨੇ ਗਊਆਂ ਲਿਆ ਖੜੀਆਂ ਕੀਤੀਆਂ। ਬਾਬਾ ਦੀਪ ਸਿੰਘ ਜੀ ਦੇ ਆਦੇਸ਼ ’ਤੇ ਸਿੰਘਾਂ ਨੇ ਤੀਰ ਅਤੇ ਬੰਦੂਕਾਂ ਛੱਡ ਕੇ ਤਲਵਾਰਾਂ ਸੂਤ ਲਈਆਂ। ਉਸ ਵਕਤ ਯਕੂਬ ਖਾਂ ਨੇ ਬਾਬਾ ਦੀਪ ਸਿੰਘ ਨੂੰ ਯੁੱਧ ਲਈ ਵੰਗਾਰਿਆ। ਦੋਹਾਂ ’ਚ ਜ਼ਬਰਦਸਤ ਜੰਗ ਹੋਈ। ਦੋਹਾਂ ਦੇ ਘੋੜੇ ਮਾਰੇ ਗਏ। ਫਿਰ ਹੱਥੋਂ ਪਾਈ ਹੋ ਕੇ ਲੜੇ, ਬਾਬਾ ਦੀਪ ਸਿੰਘ ਜੀ ਨੇ ਗੁਰਜ ਦਾ ਵਾਰ ਕਰਦਿਆਂ ਯਕੂਬ ਖਾਂ ਦਾ ਸਿਰ ਸਣੇ ਫ਼ੌਲਾਦੀ ਟੋਪ ਚੂਰ- ਚੂਰ ਕਰ ਦਿੱਤਾ। ਅਫਗਾਨੀ ਸਿੰਘਾਂ ਦੇ ਕਰਤਬ ਦੇਖ ਅਸ਼ ਅਸ਼ ਕਰ ਉੱਠੇ। ਅਫ਼ਗ਼ਾਨ ਕਮਾਂਡਰ ਜਹਾਨ ਖ਼ਾਨ ਨੇ ਵੀ ਬਾਬਾ ਦੀਪ ਸਿੰਘ ਨਾਲ ਦਵੰਦ ਯੁੱਧ ਦੀ ਇੱਛਾ ਜਤਾਈ। ਬਾਬਾ ਦੀਪ ਸਿੰਘ ਨੇ ਉਸ ਨਾਲ ਦਵੰਦ ਯੁੱਧ ਕੀਤਾ। ਜਿੱਥੇ ਦੋਹਾਂ ਦੇ ਘੋੜੇ ਮਾਰੇ ਗਏ ਅਤੇ ਸੰਜੋਅ ਵੀ ਟੁੱਟ ਗਈਆਂ। ਅਖੀਰ ਦੋਹਾਂ ਦੇ ਆਪਸ ਵਿਚੀਂ ਸਾਂਝੇ ਵਾਰ ਨਾਲ ਦੋਹਾਂ ਦੇ ਸੀਸ ਲੱਥ ਗਏ।

’ਚਲੀ ਤੇਗ ਅਤਿ ਬੇਗ ਸੈਂ, ਦੁਹੂੰ ਕੇਰ ਬਲ-ਵਾਰ।।

ਉਤਰ ਗਏ ਸਿਰ ਦੁਹੂੰ ਕੇ, ਪਰਸ-ਪਰੈਂ ਇਕ ਸਾਰ।।’’ (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)

ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਜਾਣ ਸਦਕਾ ਸਰੀਰ ਜ਼ਮੀਨ ’ਤੇ ਡਿਗ ਪਿਆ। ਇਹ ਕੌਤਕ ਦੇਖ ਇਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਕਿ ਬਾਬਾ ਜੀ ਤੁਸਾਂ ਅਰਦਾਸ ਕੀਤੀ ਸੀ ਸੀਸ ਸੁਧਾਸਰ ਜਾ ਕੇ ਗੁਰੂ ਦੇ ਚਰਨਾਂ ‘ਚ ਭੇਟ ਕਰਨਾ ਹੈ। ਇਹ ਹੁਣ ਕੀ ਭਾਣਾ ਵਰਤਾਇਆ ਜੇ? ਸੁਧਾਸਰ ਇਥੋ ਦੋ ਕੋਹ ਦੂਰ ਹੈ।

ਢਿਗ ਤੈ ਏਕ ਸਿੰਘ ਪਿਖਿ ਕਹਯੋ। ਪਰਣ ਤੁਮਾਰਾ ਦੀਪ ਸਿੰਘ ਰਹਯੋ।

ਗੁਰਪੁਰਿ ਜਾਇ ਸੀਸ ਮੈਂ ਦੈਹੋਂ। ਸੋ ਤੇ ਦੋਇ ਕੋਸ ਇਸ ਠੈਹੋਂ।। (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)

ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆਇਆ ਅਤੇ ਉਨ੍ਹਾਂ ਆਪਣਾ ਪਾਵਨ ਸੀਸ ਖੱਬੇ ਹੱਥ ’ਤੇ ਧਰ ਕੇ ਸਜੇ ਹੱਥ ਨਾਲ ਆਪਣਾ ਸਵਾ ਮਣ ਦਾ ਤਿੱਖਾ ਖੰਡਾ ਵਾਹੁੰਦੇ ਹੋਏ ਲੜਦੇ ਚਲੇ ਗਏ। ਇਸ ਤਰਾਂ ਸਰਾਇ ਗੋਤ ਦਾ ਜੱਟ ਮਹਿਤ ਸਿੰਘ ਵੀ ਬਿਨ ਸੀਸ ਚਾਟੀਵਿੰਡ ਤਕ ਲੜਿਆ। ’’ਜੱਟ ਸਰਾਇ ਮਹਿਤ ਸਿੰਘ ਤਯੋਂ ਹੀ … ਲਰਯੋ ਕਬੰਧ ਤਾਂਹਿ ਕਾ ਭਾਰਾ’’।  ਜਥੇਦਾਰ ਰਾਮ ਸਿੰਘ ਵੀ ਬਿਨਾ ਸੀਸ ਲੜਿਆ। ’’ਲਰਯੋ ਕਬੰਧ ਰਾਮ ਸਿੰਘ ਕੇਰਾ’’ ਸਾਰੀ ਤੁਰਕ ਫ਼ੌਜ ਹੈਰਾਨ ਹੋ ਰਹੀ ਸੀ, ਸਿੰਘਾਂ ਦੇ ਧੜ ਸਿਰਾਂ ਤੋਂ ਬਿਨਾ ਲੜਦੇ ਦੇਖ ਤੁਰਕਾਂ ਦੀ ਫ਼ੌਜ ਨੇ ਭੈ-ਭੀਤ ਹੋ ਕੇ ਨੱਠਣਾ ਸ਼ੁਰੂ ਕਰ ਦਿੱਤਾ।

ਇੰਨੇ ਨੂੰ ਪਿੰਡ ਚੱਬੇ ਕੋਲ ਜਾਨ ਖਾਂ ਨੇ ਬਾਬੇ ਨੌਧ ਸਿੰਘ ਗਿੱਲ ਨੂੰ ਵੰਗਾਰਿਆ ਤਾਂ ਬਾਬਾ ਨੌਧ ਸਿੰਘ ਘੋੜਾ ਲੈ ਕੇ ਜਹਾਨ ਖਾਂ ਦੇ ਮੂਹਰੇ ਹੋ ਗਿਆ। ਲੜਾਈ ’ਚ ਦੋਹਾਂ ਦੇ ਘੋੜੇ ਢਿਗ ਪਏ, ਫਿਰ ਤਲਵਾਰਾਂ ਵੀ ਟੁੱਟ ਗਈਆਂ, ਸੰਜੋਆਂ ਅਤੇ ਢਾਲਾਂ ਵੀ ਟੁੱਟ ਗਈਆਂ, ਅਖੀਰ ਦੋਹਾਂ ਨੇ ਕਟਾਰਾਂ ਪਕੜ ਲਈਆਂ ਅਤੇ ਦੋਹਾਂ ਨੇ ਇੱਕੋ ਵਾਰ ਹੀ ਕਟਾਰਾਂ ਨੂੰ ਇਕ ਦੂਜੇ ਦੇ ਪੇਟ ’ਚ ਧਸਾ ਦਿੱਤੀਆਂ। ਬੀਸ ਹਜ਼ਾਰੀ ਜ਼ਬਰਦਸਤ ਖਾਂ ਨਾਲ ਭਾਈ ਬਲਵੰਤ ਸਿੰਘ ਨੇ ਅਤੇ ਇਸੇ ਤਰਾਂ ਕਈ ਹੋਰਨਾਂ ਨੇ ਵੀ ਦਵੰਦ ਯੁੱਧ ਕੀਤੇ। ਇਸ ਘਮਸਾਣ ਦੀ ਜੰਗ ਅੰਦਰ ਅਫ਼ਗ਼ਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫ਼ੌਜ ਦੇ ਹੌਸਲੇ ਟੁੱਟ ਗਏ । ਬਾਬਾ ਦੀਪ ਸਿੰਘ ਜੀ ਲੜਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ। ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ, ਬਾਬਾ ਜੀ ਨੇ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ।

ਇਸੇ ਤਰਾਂ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ’ਚ ਬਾਬਾ ਦੀਪ ਸਿੰਘ ਜੀ ਦੇ ਨਾਮਵਰ ਸਾਥੀ ਸਿੰਘਾਂ ਜਥੇਦਾਰ ਰਾਮ ਸਿੰਘ, ਜਥੇਦਾਰ ਸਜਣ ਸਿੰਘ, ਜਥੇਦਾਰ ਬਹਾਦਰ ਸਿੰਘ, ਜਥੇਦਾਰ ਹੀਰਾ ਸਿੰਘ, ਭਾਈ ਨਿਹਾਲ ਸਿੰਘ, ਭਾਈ ਸੰਤ ਸਿੰਘ, ਭਾਈ ਕੌਰ ਸਿੰਘ, ਭਾਈ ਸੁੱਧਾ ਸਿੰਘ, ਭਾਈ ਬਸੰਤ ਸਿੰਘ, ਭਾਈ ਬੀਰ ਸਿੰਘ, ਭਾਈ ਮੰਨਾ ਸਿੰਘ, ਭਾਈ ਹੀਰਾ ਸਿੰਘ, ਭਾਈ ਗੰਡਾ ਸਿੰਘ, ਭਾਈ ਲਹਿਣਾ ਸਿੰਘ, ਭਾਈ ਗੁਪਾਲ ਸਿੰਘ, ਭਾਈ ਰਣ ਸਿੰਘ, ਭਾਈ ਭਾਗ ਸਿੰਘ, ਭਾਈ ਨੱਥਾ ਸਿੰਘ,ਭਾਈ ਬਾਲ ਸਿੰਘ,ਭਾਈ ਤਾਰਾ ਸਿੰਘ ਕੰਗ ਦੇ ਨਾਮ ਗਿਆਨੀ ਗਿਆਨ ਸਿੰਘ ਨੇ ਗਿਣਵਾਏ ਹਨ।  ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਧਰਮ ਤੋਂ ਪ੍ਰੇਰਿਤ ਸਾਡੇ ਬਜ਼ੁਰਗਾਂ ਵੱਲੋਂ ਕੀਤੇ ਗਏ ਕਾਰਨਾਮੇ ਕੌਮਾਂ ਦੀ ਸਮੁੱਚੀ ਚੇਤਨਤਾ – ਸਿਮ‌੍ਰਿਤੀਆਂ ਦਾ ਹਿੱਸਾ ਹੋ ਕੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਹੋ ਨਿੱਬੜਦੀਆਂ ਹਨ।

ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਵਿਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉੱਥੇ ਯਾਦਗਾਰੀ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਆਪ ਜੀ ਦਾ ਇਕ ਅਸਥਾਨ ਤਰਨ ਤਾਰਨ ਵਾਲੀ ਸੜਕ ’ਤੇ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ’ ਸੁਸ਼ੋਭਿਤ ਹੈ। ਪਿੰਡ ਚਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਮੈਦਾਨ ਏ ਜੰਗ ਵਿਚ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਜੁਦਾ ਹੋਇਆ, ਉੱਥੇ ਹੁਣ ਸ਼ਾਨਦਾਰ ਅਤੇ ਅਤਿ ਸੁੰਦਰ ਗੁਰਦੁਆਰਾ ਟਾਹਲਾ ਸਾਹਿਬ ਸੁਭਾਇਮਾਨ ਹੈ। ਜਿਸ ਦੀ ਕਾਰਸੇਵਾ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ ਕਰਵਾ ਰਹੇ ਹਨ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮੱਥਾ ਟੇਕਣ, ਸੇਵਾ ਅਤੇ ਮੁਰਾਦਾਂ ਪਾਉਣ ਆਉਂਦੀਆਂ ਹਨ। ਜਦ ਕਿ ਐਤਵਾਰ ਨੂੰ ਗੁਰਮਤਿ ਸਮਾਗਮ ’ਚ ਅਣਗਿਣਤ ਸੰਗਤਾਂ ਦੀ ਆਮਦ ਨਾਲ ਗੁਰਦੁਆਰਾ ਟਾਹਲਾ ਸਾਹਿਬ ਅੱਜ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣ ਚੁੱਕਿਆ ਹੈ।

ਘਿਰਣਾ ਬਨਾਮ ’ਮਸੀਹਾ’
ਅੱਜ ਤੋਂ 39 ਵਰ੍ਹੇ ਪਹਿਲਾਂ ਵਰਤਾਏ ਗਏ ਵੱਡੇ ਦੁਖਾਂਤ ਸਾਕਾ ਨੀਲਾ ਤਾਰਾ ਦੀ ਹਰ ਸਾਲ ਜਦੋਂ ਵੀ ਬਰਸੀ ਆਉਂਦੀ ਹੈ ਤਾਂ ਸਿੱਖ ਕੌਮ ਦੇ ਹਿਰਦੇ ’ਚ ਚੀਸਾਂ ਉੱਠ ਖੜ੍ਹਦੀਆਂ ਹਨ। ਸਰਕਾਰ ਦਾ ਓਪਰੇਸ਼ਨ ਬਲੂ ਸਟਾਰ, ਪਰ ਸਿੱਖ ਕੌਮ ਲਈ ਤੀਜਾ ਘੱਲੂਘਾਰਾ, ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਅਤੇ ਇਤਿਹਾਸਕ ਗਲਤੀ ਸਾਬਤ ਹੋਈ । ਜਿਸ ਕਾਰਨ ਉਹ ਸਿੱਖਾਂ ’ਚ ਹੀ ਨਹੀਂ ਸਗੋਂ ਰੱਬ ਨੂੰ ਮੰਨਣ ਵਾਲੇ ਤਮਾਮ ਧਾਰਮਿਕ ਬਿਰਤੀ ਵਾਲੇ ਲੋਕਾਂ ਲਈ ਘਿਰਣਾ ਦਾ ਪਾਤਰ ਬਣ ਗਈ ਸੀ, ਉਹ ਭਾਵੇਂ ਕਿਸੇ ਸਮੇਂ ਉਸ ਨੂੰ ਚਾਹੁਣ ਵਾਲਾ ਕੋਈ ਸੀ। ਇਹ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਕ ਵਿਲੱਖਣ ਘਟਨਾ ਸੀ, ਕਿਉਂਕਿ ਇਹ ਪਹਿਲੀ ਵਾਰ ਸੀ ਕਿ ਇੱਕ ਅਜਿਹੇ ਦੇਸ਼ ਵਿੱਚ ਇੱਕ ਮਹੱਤਵ ਪੂਰਨ ਧਾਰਮਿਕ ਅਸਥਾਨ ਇੱਕ ਫ਼ੌਜੀ ਕਾਰਵਾਈ ਦਾ ਕੇਂਦਰ ਬਣਿਆ, ਜਿੱਥੇ ਕਦੇ ਵੀ ਕਿਸੇ ਨਾਗਰਿਕ ਟੀਚੇ ਦੇ ਵਿਰੁੱਧ ਫ਼ੌਜੀ ਕਾਰਵਾਈ ਵਿੱਚ ਟੈਂਕਾਂ ਅਤੇ ਤੋਪਖਾਨੇ ਦੀ ਵਰਤੋਂ ਨਹੀਂ ਕੀਤੀ ਗਈ ਸੀ।

ਸਿੱਖ ਇਤਿਹਾਸ ਸਿਦਕ ਅਤੇ ਕੁਰਬਾਨੀਆਂ ਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੀ ਸਿੱਖ ਲਹਿਰ ਨੇ ਭਾਰਤ ਨੂੰ ਧਾਰਮਿਕ, ਰਾਜਨੀਤਿਕ ਅਤੇ ਸਮਾਜਕ ਪੱਖੋਂ ਬਦਲਣ ਵਿਚ ਵੱਡੀ ਭੂਮਿਕਾ ਨਿਭਾਈ। 18ਵੀਂ ਸਦੀ ਵਿਚ ਸਿੱਖ ਇਤਿਹਾਸ ਹੋਰ ਵੀ ਸੰਘਰਸ਼ਮਈ ਅਤੇ ਸ਼ਹੀਦੀਆਂ ਵਾਲਾ ਰਿਹਾ। ਆਪਣੇ ਸੀਮਤ ਸਾਧਨਾਂ ਅਤੇ ਅਨੇਕਾਂ ਦੁਸ਼ਵਾਰੀਆਂ ਝੱਲ ਕੇ ਵੀ ਸਿੱਖਾਂ ਨੇ ਮੁਗ਼ਲ ਹਕੂਮਤ ਅਤੇ ਫਿਰ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀਆਂ ਤੇ ਜਰਵਾਣਿਆਂ ਨਾਲ ਜ਼ਬਰਦਸਤ ਟੱਕਰ ਲਈ ਅਤੇ ਆਪਣਾ ਰਾਜ ਸਥਾਪਿਤ ਕੀਤਾ। ਬੇਸ਼ੱਕ ਇਸੇ ਸਮੇਂ ਵਾਪਰੇ ਦੋ ਘੱਲੂਘਾਰਿਆਂ ਵਿਚ ਹਜ਼ਾਰਾਂ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਜਿਨ੍ਹਾਂ ਦੀ ਯਾਦ ਲੋਕ-ਮਨਾਂ ਵਿਚ ਅੱਜ ਵੀ ਕਾਇਮ ਹੈ। ਸ਼ਹਾਦਤ ਦੀ ਇਸ ਮਹਾਨ ਪਰੰਪਰਾ ਨੂੰ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਸੰਘਰਸ਼ ਵਿਚ ਅਹਿਮ ਯੋਗਦਾਨ ਪਾ ਕੇ ਜਾਰੀ ਰੱਖਿਆ।

ਆਜ਼ਾਦੀ ਤੋਂ ਬਾਅਦ ਸਿੱਖ ਕੌਮ ਸਾਹਮਣੇ ਅਨੇਕਾਂ ਸਮੱਸਿਆਵਾਂ ਦਰਪੇਸ਼ ਰਹੀਆਂ। ਪਰ 1984 ਦੇ ਜੂਨ ਮਹੀਨੇ ਸਾਕਾ ਨੀਲਾ ਤਾਰਾ ਦੇ ਰੂਪ ਵਿਚ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤਾ ਗਿਆ ਫ਼ੌਜੀ ਹਮਲਾ ਅਤੇ ਇਸੇ ਸਾਲ ਨਵੰਬਰ ਵਿਚ ਉਨ੍ਹਾਂ ਦੀ ਹੱਤਿਆ ਪਿੱਛੋਂ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਕੀਤੇ ਗਏ ਨਿਰਦੋਸ਼ ਸਿੱਖਾਂ ਦਾ ਕਤਲੇਆਮ, 20ਵੀਂ ਸਦੀ ਦੇ ਇਤਿਹਾਸ ਦੀਆਂ ਦੋ ਅਜਿਹੀਆਂ ਅਹਿਮ ਘਟਨਾਵਾਂ ਸਾਬਤ ਹੋਈਆਂ, ਜਿਨ੍ਹਾਂ ਨੂੰ ਸਿੱਖ ਮਾਨਸਿਕਤਾ ਨੇ ਕਦੀ ਵੀ ਭੁੱਲਾ ਨਹੀਂ ਪਾਇਆ। ‘ਵਿਨਾਸ਼ਕਾਲੇ ਵਿਪਰੀਤ ਬੁੱਧੀ’, ਸ੍ਰੀ ਦਰਬਾਰ ਸਾਹਿਬ ‘ਤੇ ਟੈਂਕਾਂ ਅਤੇ ਤੋਪਾਂ ਨਾਲ 4 ਦਿਨਾ ਹਮਲਾ ਬੇਹੱਦ ਭਿਆਨਕ ਅਤੇ ਜ਼ਾਲਮਾਨਾ ਸੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਲੋਕ ਮਾਰੇ ਗਏ। ਇਸ ਦੁਖਾਂਤਕ ਵਰਤਾਰੇ ਨੂੰ ਹਰ ਇਕ ਨੇ ਆਪੋ-ਆਪਣੇ ਪੱਖ ਅਤੇ ਨਜ਼ਰੀਏ ਤੋਂ ਹੀ ਪੜਚੋਲਣ ਦਾ ਯਤਨ ਕੀਤਾ । ਖ਼ੈਰ ਇਸ ਕਾਰਵਾਈ ਨੇ 1975 ਨੂੰ ਲਗਾਈ ਗਈ ਐਮਰਜੈਂਸੀ ਨੂੰ ਪਿੱਛੇ ਛੱਡ ਦਿੱਤਾ, ਜਿੱਥੇ ਇਹ ਗੈਰ ਤਰਕ ਸੰਗਤ ਸੀ ਉੱਥੇ ਇਹ ਵੋਟਾਂ ਲਈ ਫ਼ਿਰਕੂ ਧਰੁਵੀਕਰਨ ਦੀ ਸਾਜ਼ਿਸ਼ ਦਾ ਹਿੱਸਾ ਵੀ ਸੀ।

ਕਿਸੇ ਵੀ ਸੰਵਿਧਾਨਕ ਸੰਸਥਾ ਤੋਂ ਕਿਸੇ ਵੀ ਸਰਕਾਰ ਵੱਲੋਂ ਖਾਸ ਕਰਕੇ ਘੱਟ ਗਿਣਤੀਆਂ ਦੇ ਵਿਰੁੱਧ ਚੁੱਕੇ ਗਏ ਕਿਸੇ ਵੀ ਕਦਮ ਨੂੰ ਖੁੱਲ੍ਹੇਆਮ ਰੱਦ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਪਰ ਜੂਨ ’84 ਦੇ ਇਸ ਹਮਲੇ ਦੌਰਾਨ ਗ੍ਰਿਫ਼ਤਾਰ ਕਰਕੇ 6 ਸਾਲ ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤੇ ਗਏ ਸਿੱਖਾਂ ਦੇ ਕੇਸ ਵਿਚ ਅਪ੍ਰੈਲ 2017 ਨੂੰ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵੱਲੋਂ ਨਜ਼ਰਬੰਦੀਆਂ ਨੂੰ ਮੁਆਵਜ਼ਾ ਦੇਣ ਸਬੰਧੀ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਜੁਲਾਈ 2018 ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤੇ ਗਏ ਅਮਲ ਨਾਲ ਇਹ ਸਪਸ਼ਟ ਹੋ ਗਿਆ ਕਿ ਮਾਨਯੋਗ ਅਦਾਲਤ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਨੇ ਵੀ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਨੂੰ ਬੇਲੋੜਾ ਅਤੇ ਗ਼ਲਤ ਹੋਣ ਬਾਰੇ ਆਪਣੀ ਮੋਹਰ ਲਗਾ ਦਿੱਤੀ, ਕਿ ਹਮਲਾ ਕਿਸੇ ਵੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ ਸੀ।

ਭਾਰਤੀ ਲੋਕਰਾਜ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਵਕਤ ਹੋਈ ਤਬਾਹੀ ਨੇ ਸਮੁੱਚੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਸੰਪਤੀ ਦੇ ਨੁਕਸਾਨ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਸੀ, ਜੋ ਲੰਬੇ ਸਮੇਂ ਤੱਕ ਚੱਲਣ ਵਾਲੇ ਪ੍ਰਭਾਵ ਛੱਡੇ। ਜਿਸ ਨੇ ਅੱਗੇ ਚੱਲ ਕੇ ਨਵੰਬਰ ’84 ’ਚ ਸਿੱਖ ਕਤਲੇਆਮ ਅਤੇ ਪੰਜਾਬ ਵਿੱਚ ਦੋ ਦਹਾਕਿਆਂ ਤਕ ਚੱਲਣ ਵਾਲੇ ਕਾਲੇ ਦੌਰ ਨੂੰ ਜਨਮ ਦਿੱਤਾ। ਜੇਕਰ ਕਾਂਗਰਸੀ ਆਗੂਆਂ ਸਮੇਤ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਮਿਲ ਜਾਂਦੀਆਂ ਤਾਂ ਸਿੱਖਾਂ ਦੇ ਹਿਰਦੇ ਸ਼ਾਂਤ ਹੋ ਸਕਦੇ ਸਨ। ਪਰ ਕਾਂਗਰਸ ਸਰਕਾਰਾਂ ਨੇ ਇਨ੍ਹਾਂ ਦੋਸ਼ੀਆਂ ਨੂੰ ਸਰਕਾਰੀ ਅਹੁਦਿਆਂ ਨਾਲ ਨਿਵਾਜ ਕੇ ਸਿੱਖਾਂ ਨੂੰ ਚਿੜਾਉਣ ਦਾ ਕੰਮ ਕੀਤਾ। ਇਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੀ ਹਨ, ਜਿਨ੍ਹਾਂ ਨੇ ਸਿੱਖਾਂ ਦੀ ਪੀੜਾ ਨੂੰ ਸਮਝਿਆ ਅਤੇ 2014 ਵਿਚ ਕੇਂਦਰੀ ਸਤਾ ’ਤੇ ਆਉਂਦਿਆਂ ਹੀ ਵਿਸ਼ੇਸ਼ ਜਾਂਚ ਟੀਮ ਬਣਾ ਕੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਭੇਜਣਾ ਕੀਤਾ। ਕਾਂਗਰਸੀ ਆਗੂ ਸਜਣ ਕੁਮਾਰ ਅਜੇ ਵੀ ਜੇਲ੍ਹ ਵਿਚ ਹੈ ਅਤੇ ਜਗਦੀਸ਼ ਟਾਈਟਲਰ ਖ਼ਿਲਾਫ਼ ਸੀ ਬੀ ਆਈ ਨੇ ਚਾਰਜਸ਼ੀਟ ਦੇ ਦਿੱਤੀ ਹੈ।

ਨਰਿੰਦਰ ਮੋਦੀ ਦੀ ਸਿੱਖਾਂ ਪ੍ਰਤੀ ਵਿਵਹਾਰਿਕ ਪਹੁੰਚ ਪਿਛਲੀਆਂ ਹਕੂਮਤਾਂ ਵੱਲੋਂ ਦੇਸ਼ ਭਰ ਵਿਚ ਸਿੱਖ ਘੱਟ-ਗਿਣਤੀ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਕਾਰਨ ਪੈਦਾ ਹੋਈ ਬੇਗਾਨਗੀ ਅਤੇ ਉਦਾਸੀਨਤਾ ਦੀਆਂ ਭਾਵਨਾਵਾਂ ਨੂੰ ਰੋਕਣ ਵਿਚ ਮਦਦਗਾਰ ਸਾਬਤ ਹੋਈ। ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਨਰਿੰਦਰ ਮੋਦੀ ਇਸ ਮਹਾਨ ਦੇਸ਼ ਵਿਚ ਸਿੱਖ ਭਾਈਚਾਰੇ ਦਾ ਪਹਿਲਾਂ ਵਾਲਾ ਰੁਤਬਾ ਬਹਾਲ ਕਰਨਾ ਚਾਹੁੰਦੇ ਹਨ। ਇਸ ਮਕਸਦ ਲਈ ਉਨ੍ਹਾਂ ਨੇ ਸਿੱਖਾਂ ਦੀ 70 ਸਾਲ ਪੁਰਾਣੀ ਮੰਗ ਪੂਰੀ ਕੀਤੀ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਇਤਿਹਾਸਕ ਕਾਰਜ ਕੀਤਾ। ਸਿੱਖ ਕਤਲੇਆਮ ਦੇ ਪੀੜਤਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਮਾਲੀ ਮਦਦ ਦਿੱਤੀ ਗਈ ਅਤੇ ਪੰਜਾਬ ਨੂੰ ਹਿਜਰਤ ਕਰਗਿਆਂ ਲਈ ਮੁੜ ਵਸੇਬਾ ਯੋਜਨਾ ਬਣਾਈ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਤਾਬਦੀਆਂ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦਿਲੀ ਦੇ ਲਾਲ ਕਿਲ੍ਹੇ ਵਿਖੇ ਵਿਸ਼ਾਲ ਪੱਧਰ ’ਤੇ ਮਨਾਇਆ ਗਿਆ।  ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਵਿਸ਼ਵ ਦੇ ਰੂਬਰੂ ਕਰਨ ਦੇ ਉਪਰਾਲੇ ਵਜੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ। 1163 ਕਰੋੜ ਲਾਗਤ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਲਈ ਵੰਦੇ ਭਾਰਤ ਰੇਲਗੱਡੀ ਨੂੰ ਰੁਕਣ ਦੀ ਵਿਵਸਥਾ ਕਰਦਿਆਂ ਸਿੱਖ ਕੌਮ ਨੂੰ ਹੋਰ ਤੋਹਫ਼ਾ ਦਿੱਤਾ ਗਿਆ। ਇਸੇ ਦੌਰਾਨ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ 8 ਸਿੱਖ ਸਿਆਸੀ ਕੈਦੀਆਂ ਵਿਚੋਂ ਹੁਣ ਤਕ 6 ਰਿਹਾਅ ਕੀਤੇ ਜਾ ਚੁੱਕੇ ਹਨ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਉਪਰੰਤ ਉਨ੍ਹਾਂ ਦੀਆਂ ਉਦਾਰਵਾਦੀ ਨੀਤੀਆਂ ਸਦਕਾ ਕਈ ਬੰਦੀ ਸਿੰਘਾਂ ਦੀ ਸਮੇਂ ਸਮੇਂ ਰਿਹਾਈ ਕੀਤੀ ਜਾਂਦੀ ਰਹੀ ਜਾਂ ਪਰੋਲ ਮਿਲਦੀ ਰਹੀ ਹੈ।  ਸਿੱਖਾਂ ਦੀ 35 ਸਾਲਾਂ ਤੋਂ ਜਾਰੀ 309 ਸਿਖਾਂ ਦੀ ਕਾਲੀ ਸੂਚੀ ਦਾ ਖ਼ਾਤਮਾ ਕਰਦਿਆਂ ਉਨਾਂ ਨੂੰ ਪੰਜਾਬ ਨਾਲ ਮੁੜ ਜੋੜਿਆ ਗਿਆ। ਵਿਦੇਸ਼ਾਂ ਵਿਚ ਸਿਆਸੀ ਸਰਪ੍ਰਸਤੀ ਲੈਣ ਵਾਲੇ ਸਿੱਖਾਂ ਨੂੰ ਆਸਾਨੀ ਨਾਲ ਭਾਰਤ ਆ ਜਾ ਸਕਣ ਲਈ ਪਾਸਪੋਰਟ ਬਣਾ ਕੇ ਦਿੱਤੇ ਗਏ । ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐਫਸੀਆਰਏ) ਰਜਿਸਟ੍ਰੇਸ਼ਨ ਮੁੜ ਸ਼ੁਰੂ ਕੀਤੀ ਗਈ। ਸ੍ਰੀ ਗੁਰੂ ਰਾਮਦਾਸ ਜੀ ਲੰਗਰ ਨੂੰ ਜੀਐਸਟੀ ਮੁਕਤ ਕਰਦਿਆਂ 325 ਕਰੋੜ ਸਾਲਾਨਾ ਖ਼ਰਚ ਅਦਾਇਗੀ ਦਾ ਪ੍ਰਬੰਧ ਕੀਤਾ। ਅੰਮ੍ਰਿਤਸਰ ਨੂੰ ਧਾਰਮਿਕ ਨਜ਼ਰੀਏ ਨਾਲ ਆਧੁਨਿਕ ਅਤੇ ਵਿਕਸਤ ਬਣਾਉਣ ਦੀ ਯੋਜਨਾ, ਗੁਜਰਾਤ ਦੇ ਕੱਛ ਇਲਾਕੇ ’ਚ ਲਖਪਤ ਗੁਰਦੁਆਰੇ ਦਾ ਨਿੱਜੀ ਦਿਲਚਸਪ ਨਾਲ ਮੁਰੰਮਤ ਕਰਾਈ ਗਈ, ਜੋ 2001 ਦੌਰਾਨ ਭੂਚਾਲ ਦੌਰਾਨ ਨੁਕਸਾਨਿਆ ਗਿਆ ਸੀ।

ਇਹ ਗੁਰਦੁਆਰਾ ਅੱਜ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਰੱਖਦਾ ਹੈ। ਜਾਮ ਨਗਰ ਗੁਜਰਾਤ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ 750 ਬਿਸਤਰਿਆਂ ਵਾਲੀ ਐਨੈਕਸੀ ਹਸਪਤਾਲ ਮਾਰਚ 2019 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਪੀਜੀ ਹੋਸਟਲ ਖੋਲ੍ਹਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਅਤੇ 529 ਹਿੰਦੂ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਤੋਂ ਸੁਰੱਖਿਅਤ ਭਾਰਤ ਲਿਆਂਦਾ ਗਿਆ। ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਹਿੰਦੂ ਤੇ ਸਿੱਖ ਸ਼ਰਨਾਰਥੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਤਹਿਤ ਭਾਰਤੀ ਨਾਗਰਿਕਤਾ ਦਿੱਤੀ ਗਈ।  ਸਿੱਖਾਂ ਨੂੰ ਘਰੇਲੂ ਹਵਾਈ ਸਫ਼ਰ ਦੌਰਾਨ 6 ਇੰਜ ਦੀ ਕਿਰਪਾਨ ਪਹਿਨਣ ਅਤੇ ਹਵਾਈ ਅੱਡਿਆਂ ’ਤੇ ਸਿੱਖ ਮੁਲਾਜ਼ਮਾਂ ਨੂੰ ‌ਕਿਰਪਾਨ ਪਹਿਨਣ ਦੀ ਖੁੱਲ ਦਿੱਤੀ। ਸ੍ਰੀ ਨਰਿੰਦਰ ਮੋਦੀ ਵੱਲੋਂ ਅਹਿਸਾਨ ਨਹੀਂ ਫਰਜ ਸਮਝਦਿਆਂ ਸਿੱਖ ਕੌਮ ਲਈ ਕੀਤੇ ਗਏ ਕਾਰਜਾਂ ਦੀ ਇਕ ਲੰਮੀ ਸੂਚੀ ਉਪਲਬਧ ਹੈ। ਉਨ੍ਹਾਂ ਨੇ ਗੁਰੂ ਸਾਹਿਬਾਨ ਅਤੇ ਸਿੱਖਾਂ ਦੀ ਦੇਸ਼ ਪ੍ਰਤੀ ਕੁਰਬਾਨੀਆਂ ਨੂੰ ਹਮੇਸ਼ਾਂ ਦਿਲੋਂ ਸਤਿਕਾਰ ਦਿੱਤਾ ਹੈ।  ਅੱਜ ਵੀ ਨਰਿੰਦਰ ਮੋਦੀ ਨੇ ਵਿਦੇਸ਼ੀ ਦੌਰਿਆਂ ਦੌਰਾਨ ਉੱਥੇ ਸਥਿਤ ਗੁਰਦੁਆਰਿਆਂ ’ਚ ਜਾਣ ਦੀ ਆਦਤ ਬਣਾਈ ਹੋਈ ਹੈ। ਉਹ ਕਿਸੇ ਵੀ ਗੁਰਪੁਰਬ ਦੇ ਅਵਸਰ ’ਤੇ ਆਪ ਚੱਲ ਕੇ ਗੁਰਦੁਆਰੇ ਜਾਂਦੇ ਹਨ ਜਦ ਕਿ ਇਸ ਤੋਂ ਪਹਿਲਾਂ ਹਾਕਮ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆਉਣ ਨੂੰ ਪਹਿਲ ਦਿੰਦੇ ਸਨ। ਅਹਿਮ ਮੌਕਿਆਂ ਤੋਂ ਇਲਾਵਾ ਲਾਲ ਕਿਲ੍ਹੇ ਤੋਂ ਭਾਸ਼ਣ ਦੇਣ ਮੌਕੇ ਹਰੇਕ ਵਾਰ ਗੁਰੂ ਸਾਹਿਬਾਨ ਨੂੰ ਸਿੱਜਦਾ ਕਰਨਾ ਨਹੀਂ ਭੁੱਲਿਆ। ਉਸ ਲਈ ਗੁਰੂ ਸਾਹਿਬ ਕੇਵਲ ਸਿੱਖਾਂ ਦੇ ਨਹੀਂ ਸਗੋਂ ’’ਹਮਾਰੇ ਗੁਰੂ’’ ਹਨ।

ਗੁਰੂ ਸਾਹਿਬ ਦੀ ਮਿਹਰ ਸਦਕਾ ਸਿੱਖ ਕੌਮ ਦੀਆਂ ਸੱਧਰਾਂ ਅਤੇ ਅਕਾਂਖਿਆਵਾਂ ਦੀ ਪੂਰਤੀ ਲਈ ਸਿਆਸੀ, ਪ੍ਰਸ਼ਾਸਨਿਕ ਅਤੇ ਕੂਟਨੀਤਕ ਦਲੇਰੀ ਦਾ ਮੁਜ਼ਾਹਰਾ ਕਰਨ ਵਾਲੇ ਸ੍ਰੀ ਨਰਿੰਦਰ ਮੋਦੀ ਨੂੰ ’’ ਕੌਮੀ ਸੇਵਾ ਅਵਾਰਡ’’ ਨਾਲ ਸਨਮਾਨਿਤ ਕਰਨ ਸਮੇਂ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਸਿੱਖ ਸੰਗਤਾਂ ਲਈ ਵੱਡੀ ਰੱਬੀ ਦਾਤ  ਅਤੇ ’ਮਸੀਹਾ’ ਕਹਿ ਕੇ ਵਡਿਆਈ ਕੀਤੀ। ਪਰ ਇੱਥੇ ਕੇਂਦਰ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਅਨੇਕਾਂ ਅਜਿਹੀਆਂ ਤਾਕਤਾਂ ਸਰਗਰਮ ਹਨ, ਜਿਨ੍ਹਾਂ ਦੇ ਭਾਰਤ ਪ੍ਰਤੀ ਆਪਣੇ ਮਨਸੂਬੇ ਹਨ ਅਤੇ ਸਿੱਖ ਕੌਮ ਨੂੰ ਵਾਰ-ਵਾਰ ਦੇਸ਼ ਨਾਲ ਟਕਰਾਉਣ ਲਈ ਉਕਸਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਲਈ ਇਹ ਹੋਰ ਵੀ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਕੇਂਦਰ ਸਰਕਾਰ ਅਤੇ ਦੇਸ਼ ਦੀਆਂ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਸਿੱਖ ਘੱਟ-ਗਿਣਤੀ ਪ੍ਰਤੀ ਆਪਣੇ ਵਤੀਰੇ ਵਿਚ ਹੋਰ ਸਤਿਕਾਰ ਦਿਖਾਉਣ, ਜਿਸ ਦਾ ਕਿ ਉਹ ਹੱਕਦਾਰ ਹੈ ਤਾਂ ਜੋ ਉਹ ਗਤੀਸ਼ੀਲਤਾ ਨਾਲ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਣ।