Punjab News - Quami Ekta Punjabi Newspaper (ਕੌਮੀ ਏਕਤਾ) » ਸੁਖਵਿੰਦਰ ਕੌਰ ‘ਹਰਿਆਓ’

ਮਿੱਟੀ ਦੇ ਦੀਵੇ
ਰਤਨੋ ਨੇ ਭਾਂਡੇ ਮਾਂਜ ਕੇ ਤੂਤ ਦੀਆਂ ਛਿਟੀਆਂ ਦੀ ਬਣੀ ਇੱਕ ਟੋਕਰੀ ‘ਚ ਰੱਖਿਆਂ ਸੋਚਿਆ, ‘ਕੀ ਦਾਲ-ਭਾਜੀ ਬਣਾਵਾਂ…!’ ਇੰਨੇ ਨੂੰ ਉਸਦੀ ਨਿਗ੍ਹਾ ਹਾਰੇ ਕੋਲ ਬੋਹੀਏ ਰੱਖੇ ਚਿੱਬੜ ਤੇ ਮਿਰਚਾਂ ਵੱਲ ਪਈ। ‘ਚਲ…ਚਿਬੜਾਂ ਤੇ ਮਿਰਚਾਂ ਦੀ ਚੱਟਣੀ ਹੀ ਕੁੱਟ ਲੈਨੀਂ ਆਂ’। ਚੁੱਲ੍ਹੇ ਕੋਲੋਂ ਕੂੰਡਾ-ਸੋਟ ਚੁੱਕ ਰਤਨੋ ਨੇ ਚੱਟਣੀ ਕੁੱਟ ਕੇ ਬਾਟੀ ‘ਚ ਕੱਢੀ ‘ਤੇ ਚੁੱਲ੍ਹੇ ਤੇ ਰੋਟੀ ਲਾਹੁਣ ਲੱਗੀ। ‘ਇਹ ਗਿੱਲੇ ਗੋਹੇ ਵੀ ਮਨਾਂ ਸਾਡੇ……ਗਰੀਬਾਂ…ਦੇ ਨਸੀਬਾਂ ਵਾਂਗੂ ਧੁੱਖਦੇ ਈ ਰਹਿੰਦੇ ਐ, ‘ਫੂਕਣੀ ਚੁੱਕ ਕੇ ਰਤਨੋ ਬੁੜ-ਬੁੜਾਉਂਦੀ ਚੁੱਲ੍ਹੇ ‘ਚ ਫੂਕਾਂ ਮਰਨ ਲੱਗੀ। ਇੰਨੇ ਨੂੰ ਬਾਹਰ ਗਲੀ ਵਿੱਚ ਰੌਲਾ ਜਿਹਾ ਸੁਣਿਆ। ਰਤਨੋ ਬੂਹੇ ਵੱਲ ਨੂੰ ਹੋ ਤੁਰੀ। ਦੀਵਾਲੀ ਦੇ ਤਿਉਹਾਰ ਖਾਤਰ ਲਾਈਟਾਂ ਵਾਲੇ ਲਾਟੂ ਵੇਚਣ ਵਾਲਾ ਆਇਆ ਹੋਇਆ ਸੀ। ਸਾਰੇ ਲੋਕ ਉਸ ਦੇ ਆਲੇ-ਦੁਆਲੇ ਇੱਕਠੇ ਹੋ-ਹੋ ਖੜ ਰਹੇ ਸੀ।

“ਨੀਂ ਰਤਨੋ ਆਜਾ…ਤੂੰ ਵੀ ਖ਼ਰੀਦ ਲੈ ਲਾਈਟਾਂ ਵਾਲੀਆਂ ਲੜੀਆਂ”, ਗੁਆਂਢਣ ਨੇ ਕਿਹਾ।

“ਨਾ ਭਾਈ…ਤੁਸੀਂ ਖਰੀਦੋ, ਆਪਾਂ ਨੂੰ ਤਾਂ ਦਿਖਾਏ ਨਹੀਂ, ਮਿੱਟੀ ਦੇ ਦੀਵੇ ਹੀ ਸੁਖਾਂਦੇ। ਇਨ੍ਹਾਂ ਲੜੀਆਂ ਦੇ ਚਾਨਣ ਵਿੱਚ ਉਹ ਨਿੱਘ ਕਿੱਥੇ…ਜੋ ਮਿੱਟੀ ਦੇ ਦੀਵੇ ਵਿੱਚ ਤੇਲ ਪਾ ਕੇ, ਬੱਤੀ ਡੁਬੋ ਕੇ… ਦੀਵੇ ਬਾਲ ਕੇ ਕੰਧਾਂ-ਬਨੇਰਿਆਂ ‘ਤੇ ਪਾਲ਼ੋ-ਪਾਲ਼ ਧਰਨਾ ‘ਤੇ ਫਿਰ ਚਾਨਣ ਨੂੰ ਨਿਹਾਰਦੇ ਰਹਿਣਾ। ਨਾਲੇ ਮੇਹਨਤ ਨਾਲ ਕਰੇ ਚਾਨਣ ਵਿੱਚ ਜੋ ਸਕੂਨ ਹੁੰਦਾ…ਉਹ ਇਹਨਾਂ ਰੰਗ-ਬਰੰਗੀਆਂ ਲਾਈਟਾਂ ਦੀ ਸੁੱਚ ਦੱਬਣ ‘ਚ ਕਿੱਥੇ…”, ਕਹਿ ਕੇ ਰਤਨੋ ਘਰ ਅੰਦਰ ਆ ਕੇ ਮਿੱਟੀ ਦੇ ਦੀਵਿਆਂ ਨੂੰ ਦੇਖ ਕੇ ਇਵੇਂ ਖੁਸ਼ ਹੋਈ ਜਿਵੇਂ ਕਿ ਪੂਰੀ ਦੁਨੀਆਂ ਦੀ ਅਮੀਰੀ ਉਸਦੇ ਕੱਚੇ ਜਿਹੇ ਵਿਹੜੇ ‘ਚ ਆ ਢੁੱਕੀ ਹੋਵੇ।

ਤੱਪਦੀਆਂ ਰੁੱਤਾਂ ਦੇ ਜਾਏ
“ਨੀ ਸਿਆਮੋ ਕੀ ਕਰਦੀ ਐਂ…ਅੱਜ ਬੱਲੀਆਂ ਚੁਗਣ ਨਹੀਂ ਜਾਣਾ। ਮਖਾਂ ‘ਰਾਮ ਨਾਲ ਬੈਠੀ ਐਂ”, ਰਤਨੋ ਨੇ ਵਿੰਗ ਤੜਿੰਗੇ ਫੱਟਿਆਂ ਵਾਲਾ ਬੂਹਾ ਖੋਲ ਕੇ ਅੰਦਰ ਵੜਦਿਆਂ ਕਿਹਾ। “ਨੀ ਜਾਣੈ ਕਿੱਥੇ ‘ਰਾਮ ਨਾਲ ਬੈਠੀ ਆਂ…ਹਾਰੇ ‘ਚ ਗੋਹੇ ਸੱਟੇ ਨੇ ਧੁਖ ਜਾਣ ਕੇਰਾਂ, ਫਿਰ ਆਪੇ ਹੀ ਦਾਲ ਰਿੱਝਦੀ ਰਹੂ”, ਸਿਆਮੋ ਨੇ ਥਾਲ ‘ਚ ਮੂੰਗੀ ਪਾ ਕੇ ਲਿਫ਼ਾਫਾ ਹਾਰੇ ਦੇ ਗੋਹਿਆਂ ‘ਤੇ ਸੁੱਦਿਆਂ ਕਿਹਾ। “ਨੀ ਆ ਨਾਲੇ ਕਹਿੰਦੇ ਨਵੀਂ ਸਰਕਾਰ … ਇਨਕਲਾਬ ਲੈ ਕੇ ਆਈ, ਜੂਨ ਬਦਲੂ ਲੋਕਾਂ ਦੀ”, ਰਤਨੋ ਨੇ ਪੀੜੀ ‘ਤੇ ਬੈਠਦਿਆਂ ਕਿਹਾ।

“ਨੀ ਕਿਹੜੀਆਂ ਆਪਣੀਆਂ ਜੂਨਾਂ ਬਦਲਣਿਆਂ ਨੇ, ਮੈਂ ਦਾਦੇ ਪੜਦਾਦੇ ਵਾਲਿਆਂ ਤੋਂ ਇਹੀ ਹਾਲ ਹੀਲੇ ਦੇਖਦੀ-ਸੁਣਦੀ ਆਈਂ ਆਂ। ਜੋ ਕਬੀਲਦਾਰੀ ਦੇ ਹੂਲੇ ੳਹ ਫੱਕਦੇ ਰਹੇ……ਆਪਾਂ ਫੱਕੀ ਜਾਨੇਂ ਆਂ। ਦੱਸ ਕੀ ਇਨਕਲਾਬ…ਨੋਟ ਅਸਮਾਨੋ ਸਿੱਟੂ ਜਾਂ……ਭੜੋਲੇ ਭਰੇ ਜਾਣੇ ਬੈਠੇ-ਬੈਠਇਆਂ ਦੇ। ਅੇਵੈਂ ਨਾ ਇਹਨਾਂ ਲੀਡਰਾਂ ਦੀਆਂ ਫੂਕਾਂ ‘ਚ ਆ ਕੇ ਭੁੱਖੇ ਮਰਜਿਓ। ਆਪਾਂ ਤਾਂ ਤੱਪਦੀਆਂ ਰੁੱਤਾਂ ਦੇ ਜਾਏ ਆਂ…ਆਪਣੇ ਨਸੀਬੀ ਸੁੱਖਾਂ ਦੀਆਂ ਹਵਾਵਾਂ ਕਿੱਥੇ। ਕੀ ਬਦਲ ਗਿਆ, ਦੁਕਾਨ ਤੇ ਸੌਦਾ ਪੱਤਾ ਲੈਣ ਜਾਹ…ਰੁਪਈਆ ਧੇਲੀ ਮਖਾਂ ਮਹਿੰਗੀ ਭਵਾਂ ਹੋ ਜੇ। ਦੁਕਾਨਦਾਰ ਅੱਧ ਮੁੱਲ ਦੇਵੇ ਤਾਂ ਇਨਕਲਾਬ ਆਪਣੇ ਭੜੋਲੇ ਪਿਆ ਜਾਣੀ। ਜੇਕਰ ਦਿਹਾੜੀ ਦੀ ਅੱਧ ਤੋਂ ਵੱਧ ਕਮਾਈ ਬਚੇ…ਰੱਜ ਕੇ ਖਾ, ਹੰਢਾ ਵੀ ਲਈਏ ਤਾਂ ਇਨਕਲਾਬ ਜਾਣੀਏ। ਧੀਆਂ ‘ਕੱਲੀਆਂ ਪੜ੍ਹਨ ਤੋਰ, ਮਾਪੇ ਬੇਫਿਕਰ ਹੋਣ ਤਾਂ ਇਨਕਲਾਬ ਹੋਊਗਾ। ਆਪਾਂ ਨੂੰ ਲੱਪ ਦਾਣਿਆਂ ਖਾਤਿਰ ਬੱਲੀਆਂ ਚੁੱਗਦੀਆਂ ਨੂੰ ਉਹੀ ਵੱਟਾਂ ਤੋਂ ਹੋਕਰੇ ਵੱਜਣੇ, ਉਹੀ ਆਪਣੇ ਕੌਲ਼ੇ ਤਾਂ…ਜੱਟਾਂ ਦੀਆਂ ਖੁਰਲੀਆਂ ਤੇ ਹੀ ਟਿਕਾਣੇ। ਕਾਹਦਾ ਇਨਕਲਾਬ, ਜ਼ਮੀਨਾਂ ਵੇਚ ਲੋਕ ਬਾਹਰ ਫਿਰਦੇ ਗੋਰਿਆਂ ਦਾ ਗੋਲਾ ਧੰਦਾ ਕਰਦੇ। ਕਿੱਥੇ ਐ ਇਨਕਲਾਬ…ਕਿਤੇ ਦੀਂਹਦਾ ਤਾਂ ਹੈਨੀ। ਚਾਰੇ ਪਾਸੇ ਉਹੀ ਕਬੀਲਦਾਰੀਆਂ ‘ਚ ਜੂਲਦੇ, ਭੁੱਖ ਨੰਗ ਨਾਲ ਘੁਲਦੇ ਲੋਕ। ਬੇਬਸੀ ‘ਤੇ ਮਜ਼ਬੂਰੀਆਂ ਦਿਸਦੀਆਂ……ਆ ਸਟੇਜ਼ਾਂ ਤੇ ਢਿੱਡਾਂ ਖਾਤਿਰ ਅਧ-ਨੰਗੀਆਂ ਹੁੰਦੀਆਂ ਧੀਆਂ , ਨਸ਼ੇ ‘ਚ ਰੁਲਦੇ ਪੁੱਤ ਨੂੰ ਤੜਫਦੀਆਂ ਮਾਵਾਂ ਦਿਸਦੀਆਂ…ਦਿਸਦਾ ਕਿਉਂ ਨਹੀਂ ਇਨਕਲਾਬ। ਆ ਮੇਰਾ ਪੁੱਤ ਸੀਰਾ, ਬਥੇਰਾ ਲਾਈਕ ਤੀ, ਬਥੇਰਾ ਪੜ੍ਹਿਆ…ਚੰਦਰੀ ਨੌਕਰੀ ਨ੍ਹੀਂ ਮਿਲੀ। ਹਾਰ ਕੇ ਦਿਹਾੜੀ ਜਾਂਦਾ। ਹੁਣ ਐਨੀ ਖੁਰਾਕ ਘਰੇ ਨ੍ਹੀਂ, ਦੁੱਧ-ਘਿਓ ਤਾਕਤ ਬਿਨਾਂ ਹੱਢ ਭੰਨਵੀਂ ਦਿਹਾੜੀ ਵੀ ਨਹੀਂ ਹੁੰਦੀ। ਦੋ ਚਮਚੇ ਭੁੱਕੀ ਖਾਣ ਲੱਗ ਗਿਆ, ਹੁਣ ਨਸ਼ਾ ਵਧਦਾ ਜਾਂਦਾ। ਦਿਹਾੜੀ ਦੇ ਪੈਸਿਆਂ ਨਾਲ ਨਸ਼ਾ ਖਰੀਦੇ ਜਾਂ……ਘਰ ਤੋਰੇ। ਮਾਵਾਂ ਦੇ ਹੀਰੇ ਪੁੱਤ  ਮਿੱਟੀ ‘ਚ ਰੋਲਤੇ ਮਜ਼ਬੂਰੀਆਂ ਨੇ”, ਸਿਆਮੋ ਦਾ ਬੋਲਦਿਆਂ ਦਾ ਗਲਾ ਭਰ ਆਇਆ।

ਰਤਨੋ ਨੇ ਸਿਆਮੋ ਦੇ ਮੋਢੇ ‘ਤੇ ਧਰਵਾਸ ਦਾ ਹੱਥ ਰੱਖਿਆ ਤੇ ਅੱਖਾਂ ਭਰ ਲਈਆਂ। ਸਿਆਮੋ ਜਿਵੇਂ ਨੀਂਦ ‘ਚੋਂ ਜਾਗੀ, “ਮੈਂ ਵੀ ਰੋਣੇ-ਧੋਣੇ ਲੈ ਕੇ ਬਹਿਗੀ…ਚਲ ਮੂੰਗੀ ਆਪੀਂ ਰਿੱਝੀ ਜਾਊ, ਕੇਰਾਂ ਧਰੀ……ਚਲ.ਲ.ਲ. ਬੱਲੀਆਂ ਨੂੰ ਚੱਲੀਏ”, ਸਿਆਮੋ ਨੇ ਪਤੀਲਾ ਹਾਰੇ ‘ਤੇ ਧਰ ਕੇ ਖਾਲੀ ਗੱਟਾ ਚੁੱਕਦਿਆਂ ਕਿਹਾ।

ਵੰਡ
“ਲੈ ਦੱਸੋ ਜੀ…ਇਹਦਾ ਕੀ ਹੱਕ ਐ ਬੁੜੇ-ਬੁੜੀ ਦੀ ਜ਼ਮੀਨ ‘ਤੇ, ਰੋਟੀ ਤਾਂ ਇਨ੍ਹਾਂ ਨੂੰ ਮੈਂ ਦਿੰਨਾ”, ਪੰਚਾਇਤ ਵਿਚ ਖੜ੍ਹਾ ਸ਼ੇਰਾ ਲੋਹਾ ਲਾਖਾ ਹੋ ਰਿਹਾ ਸੀ। ਉਸਦੇ ਵੱਡੇ ਭਾਈ ਨਾਲ ਜ਼ਮੀਨ ਦੇ ਰੌਲੇ ਨੂੰ ਲੈ ਕੇ ਮਸਲਾ ਚੱਲ ਰਿਹਾ ਸੀ।

“ਨਾ ਸਰਪੰਚ ਜੀ…ਰੋਟੀ ਨਾਲੇ ਜ਼ਮੀਨ ਵੰਡ ਲੈਨੇ ਐਂ, ਇਹ ਕੀ ਰੌਲਾ……ਦੇ ਕੇ ਬੁੜੇ-ਬੁੜੀ ਨੂੰ ਦੋ ਮੰਨੀਆਂ ਚਾਰ ਵਿੱਘੇ ਜ਼ਮੀਨ ਦੱਬੀ ਬੈਠਾ ਐ। ਸਾਰੀ ਕਮਾਈ ਖਾਂਦਾ। ਨਾ ਮੈਂ ਕੀ ਇਨ੍ਹਾਂ ਦਾ ਪੁੱਤਰ ਨ੍ਹੀਂ, ਇਹ ‘ਜਦਾ ਆ ਕੋਈ ਵੱਡਾ”, ਵੱਡੇ ਭਾਈ ਰਾਜੇ ਨੇ ਕਿਹਾ ਅਤੇ ਸ਼ੇਰਾ ਗਰਜ਼ਿਆ, “ਨਾ ਪੰਚਾਇਤੇ, ਬੁੜੇ-ਬੁੜੀ ਨੂੰ ਮੈਂ ਸਾਂਭਦਾ, ਦਵਾਈ ਮੇਰੇ ਪੱਲਿਓ। ਜਾ ਤਾਂ ਇਹ ਜਮ੍ਹਾ ਹੀ ਆਬਦੇ ਨਾਲ ਰਲਾਵੇ ਸਾਲ-ਸਾਲ ਭਰ ਲਈ”।

“ਕਿੱਥੋਂ ਇਹ ਜੁੱਲੀ ਬਿਸਤਰਾ ਰਾਹਾਂ ‘ਚ ਚੱਕੀ ਫਿਰਨਗੇ”, ਵੱਡੇ ਭਾਈ ਰਾਜੇ ਨੇ ਆਪਣਾ ਰੱਖਿਆਂ ਕਿਹਾ। “ਬੱਲੇ ਓਏ ਤੇਰੇ…ਬਾਹਲੇ ਸਿਆਣੇ ਐ, ਦੇਖ ਖ੍ਹਾਂ ਖਾ ਕੇ ਬੁੜੇ-ਬੁੜੀ ਦੇ ਹੱਡ ਹੁਣ ਮੰਜੇ ਤੇ ਪਿਆਂ ਨੂੰ ਮੇਰੇ ਕੰਨੀਂ ਧੱਕ ਦਿੰਦੇ……ਹਿੱਸਾ ਵੰਡ ਕੇ ਦੇਹ, ਦਵਾਈ ‘ਚ ਅੱਧ ਦੇ ਪੈਸੇ ਦਿਆ ਕਰੂੰ”, ਸ਼ੇਰੇ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ।

ਇਸ ਤੋਂ ਪਹਿਲਾਂ ਸਰਪੰਚ ਕੁੱਝ ਬੋਲਦਾ ਸ਼ੇਰੇ ਤੇ ਰਾਜੇ ਦੀ ਮਾਂ ਅੱਗੇ ਹੋ ਬੋਲ ਪਈ, ” ਵੇ ਬਸ ਕਰੋ ਵੱਡਿਓ ਸਪੂਤੋ, ਘੰਟਾ ਹੋ ਗਿਆ ਰੋਟੀ-ਰੋਟੀ ਲਾਈਐ। ਵੇ ਫੁੱਲਾਂ ਵਾਂਗੂੰ ਪਾਲ਼ੇ ਸੀ, ਤੁਸੀਂ ‘ਕੱਲੀ ਰੋਟੀ……ਕੀ ਸੋਨੂੰ ਤਲੀਏ ਚੋਗ ਚੁਗਾਇਆ ਵੇ। ਜਿੰਨਾ ਚਿਰ ਥੋਡੇ ਮੂੰਹ ‘ਚ ਬੁਰਕੀਅ ਨਾ ਪਾਉਂਦੀ ਮੈਨੂੰ ਰੋਟੀ ਚੰਗੀ ਨਾ ਲੱਗਦੀ। ਜੋ ਵੀ ਤੁਸੀਂ ਮੰਗਦੇ, ਕੀ ਖਾਣ-ਪੀਣ, ਕੱਪੜਾ-ਲੀੜਾ, ਪੜ੍ਹਾਈ-ਲਿਖਾਈ ਹਰ ਚੀਜ਼ ਹਾਜ਼ਰ ਕਰਦੇ ਤੀ। ਮੈਂ ਤੇ ਤੁਹਾਡਾ ਬਾਪੂ ਸਾਰਾ ਦਿਨ ਇਹ ਸੋਚਦੇ ਕਿ ਸਾਡੇ ਜਾਵਾਕਾਂ ਕੋਲ ਦੁਨੀਆਂ ਦਰ ਚੀਜ਼ ਹੋਵੇ। ਥੋਡਾ ਸਿਰ ਵੀ ਦੁਖਦਾ ਮੇਰੀ ਰਾਤਾਂ ਦੀ ਨੀਂਦ ਉਡ ਜਾਂਦੀ। ਵੇ ਅਸੀਂ ਕਿਤੇ ਅੱਖ ‘ਚ ਦਵਾਈ ਦੇ ਦੋ ਤੁਪਕੇ ਪਾਉਣ ਨੂੰ ਕਹਿ ਦੇਈਏ ਸਾਰਾ ਟੱਬਰ ਨੱਕ ਬੁੱਲ੍ਹ ਕੱਢਦਾ ਰਹਿੰਦਾ। ਵੇ ਮਾਂ ਬਾਪ ਦਾ ਕੀ ਦੇਣਾ ਦੇਵੋਗੇ ਤੁਸੀਂ, ਇਹ ਦੋ ਮੰਨੀਆਂ ਤੇ ਵੀ ਪੰਚਾਇਤ ‘ਚ ਲਿਆ ਕੇ ਖੜ ‘ਗੇ। ਸ਼ਰਮ ਆਉਂਦੀ ਐ ਇਹ ਨਿਕੰਮੀ ‘ਲਾਦ ਮੈਂ ਜੰਮੀ ਐ। ਵੇ ਹੱਡ ਗਾਲ਼ੇ…ਦੇਹੋਂ ਖੇਹ ਕਰਲੀ ਥੋਡੀ ਖਾਤਰ, ਵੇ ਅਸੀਂ ਤਾਂ ਐਨਾ ਕਰਕੇ ਵੀ ਕਦੇ ਕਿਸੇ ਨੂੰ ਕਹਿ ਕੇ ਨਾ ਸੁਣਾਇਆ ਵੀ। ਅਸੀਂ ਆਬਾਦੀ ‘ਲਾਦ ਖਾਤਰ ਇਹ ਕਰਿਆ। ਵੇ ਤੁਸੀਂ ਦੋ ਮੰਨੀਆਂ ਦੇ ਕੇ ਸਾਰੇ ਜਹਾਨ ‘ਚ ਡੰਡ ਪਾਉਂਦੇ ਫਿਰਦੇ ਹੋ, ਅਸੀਂ ਰੋਟੀ ਦਿੰਦੇ, ਰੋਟੀ ਦਿੰਦੇ ਐਂ। ਜੇ ਐਡਾ ਕਰਜ਼ਾ ਉਤਾਰਨਾ ਸਾਡਾ, ਐਡੇ ਸਪੁੱਤਰ ਕਹਾਉਣਾ ਤਾਂ ਉਵੇਂ ਸੰਭਾਲੋ ਜਿਵੇਂ ਅਸੀਂ ਦਿੱਤਾ ਉਵੇਂ ਸਾਡੀ ਫ਼ਿਕਰ ਸਾਡਾ ਮੋਹ ਕਰੋ। ਮੂੰਹ ‘ਚ ਬੁਰਕੀਆਂ ਕਿੱਥੇ ਪਾ ਦੇਵੋਗੇ, ਕਦੇ ਦੋ ਵੇਲੇ ਪੁੱਛਿਆ ਕਿ ਬੇਬੇ-ਬਾਪੂ ਰੋਟੀ ਖਾ ਲਈ ਜਾਂ ਨਹੀਂ। ਸਾਰੇ ਟੱਬਰ ਦੇ ਬੋਲ ਕੁਬੋਲ ਤਾਂ ਬੁੜੇ-ਬੁੜੀ ਦੀ ਭੁੱਖ ਉਈਂ ਮਾਰੀ ਰੱਖਦੇ ਐ। ਵੇ ਕਿਹੜੀਆਂ ਰੋਟੀਆਂ ਦਾ ਗੁਮਾਨ ਚੱਕੀ ਫਿਰਦੇ ਤੁਸੀਂ, ਵੇ ਜ਼ਮੀਨਾਂ ਨਾਲ ਰੋਟੀ ਦੀ ਗੱਲ ਕਰਦੇ। ਕਿਹੜੀਆਂ ਦੌਲਤਾਂ ਨਾਲ ਲੈ ਕੇ ਜੰਮੇ ਤੀ। ਜਿਹੜੀਆਂ ਮੈਂ ਹੱਥੀਂ ਰਾੜ ਰਾੜ ਖਵਾਈਆਂ, ਮੈਂ ਤਾਂ ਕਦੇ ਕਿਹਾ ਨਾ ਕਿ ਪੈਸੇ ਜ਼ਮੀਨ ਦੇਵੋ ਪਹਿਲਾਂ, ਫਿਰ ਰੋਟੀ ਦਵਾਈ ਦੇਵਾਵਾਂਗੀ। ਅਸੀਂ ਤਾਂ ਕਿਹਾ ਵੀ ਨ੍ਹੀਂ ਅਸੀਂ ਥੋਡੀ ਖਾਤਰ ਅਰਦਾਸਾਂ ਲਈ ਮੱਥੇ ਟੇਕ ਟੇਕ ਮੱਥੇ ਘਸਾਏ, ਥੋਡੀ ਸਲਾਮਤੀ ਲਈ ਨਹੀਂ ਕਰਿਆ ਵੇ ਅਸੀਂ। ਵੇ ਤੁਸੀਂ ਮੂੰਹ ਕਦੀ ਮੋਹ ਦੇ ਬੋਲ ਨਾ ਬੋਲੇ………ਚਲ ਉੱਠ ਸ਼ੇਰੇ ਦੇ ਬਾਪੂ ਜਿਹੜੇ ਰੱਬ ਨੇ ਸਾਜੇ ਉਹੀ ਹੀਲਾ ਕਰੂ, ਜਦ ਏਨ੍ਹਾਂ ਦਾ ਐਨਾ ਕਰ ਸਕਦੇ ਹਾਂ, ਫਿਰ ਆਪ ਦੋ ਵਕਤ ਜੋਗਾ ਵੀ ਨਾ ਕਮਾ ਸਕਾਂਗੇ, ਚਲ ਆਪ ਕਮਾ ਕੇ ਖਾਵਾਂਗੇ…ਚਾਹੇ ਦੋ ਰੋਟੀਆਂ ‘ਤੇ ਦਿਹਾੜੀ ਕਰ ਲਈਏ, ਰੋਟੀ ਵੀ ਸਾਂਭੋ ਪੁੱਤ……ਜ਼ਮੀਨਾਂ ਵੀ…”, ਕਹਿ ਕੇ ਬੇਬੇ ਬਾਪੂ ਪੰਚਾਇਤੀ ਘਰ ਦੇ ਗੇਟੋਂ ਬਾਹਰ ਹੋ ਗਏ।

ਕੁੜੀਓ
ਉਹ ਗੁਲਾਬਾਂ ਦੇ ਸੁਪਨੇ ਇਹ ਕੰਡਿਆਲੇ ਰਾਹ,

ਨਸੀਬੀ ਥੋਡੇ ਕੁੜੀਓ ਲਿਖਤ ਕੌਣ ਕਰ ਗਿਆ।

ਖੱਦਰ ਕੱਤ ਤੂੰਬ ਕੇ ਧਾਗਾ-ਧਾਗਾ ਪਰੋਇਆ,

ਮਰਜ਼ੀ ਦੇ ਰੰਗ ਫੁੱਲਕਾਰੀ ‘ਤੇ ਕੌਣ ਧਰ ਗਿਆ।

ਤੁਸੀਂ ਰੰਗ ਚੁਣਦੀਆਂ ਰਹੀਆਂ ਛਣਕਾ ਕੇ,

ਨੀ ਇਹ ਵੰਗਾਂ ਦੇ ਟੋਟੇ-ਟੋਟੇ ਕੌਣ ਕਰ ਗਿਆ।

ਪੱਟੀਆਂ ਸੀ ਚਾਅ ਨਾਲ ਗੁੰਦੀਆਂ ਸੂਈਆਂ ਸਜਾ,

ਪਰਾਂਦਿਆਂ ਨੂੰ ਕਿੱਲੀ ਦੇ ਰਾਹ ਕੌਣ ਦੱਸ ਗਿਆ।

ਨੀ ਖਿੜੀਆਂ ‘ਕਲੀਆਂ ਤੁਸੀਂ ਬਾਬਲੇ ਦੇ ਬਾਗੀਂ,

ਦੇਸ਼ ਵਸਦੀਆਂ ਨੂੰ ਪਰਦੇਸਣਾ ਕੌਣ ਕਰ ਗਿਆ।

ਧੀਆਂ ਨੂੰ ਬਿਗਾਨੀ ਜੂਹ ਤੋਰ ਬਾਬਲ ਫ਼ਿਕਰੀਂ,

ਨੀ ਇਹਨਾਂ ਜਿੱਤਾਂ ਨੂੰ ਹਾਰਾਂ ਕੌਣ ਕਰ ਗਿਆ।

ਨੀ ਕੌਣ ਚੁਰਾ ਕੇ ਤੁਰ ਗਿਆ ਬੇਫ਼ਿਕਰੀ,

ਹਾਸੇ ਖੋਹ ਤਲੀ ਉਦਾਸੀ ਕੌਣ ਧਰ ਗਿਆ।

ਰਾਜਾਨੁ ਜੰਮਣ ਵਾਲੀ ਨੂੰ ਮੰਦਾ ਨਾ ਆਖਿਆ ਨਾਨਕ,

ਖੋਹ ਕੇ ਸ਼ਿੰਗਾਰ ਫ਼ਕੀਰਾਂ ਦੇ ਹਾਲ ਕੌਣ ਕਰ ਗਿਆ।

ਜਗ ਦਾ ਚਾਨਣ ਨੀ ਤੁਸੀਂ ਸੂਰਜ ਦੀਆਂ ਜਾਈਆਂ,

ਤੁਹਾਡੇ ਲੇਖਾਂ ਵਿੱਚ ਹਨੇਰੇ ਨੀ ਕੌਣ ਭਰ ਗਿਆ।

ਨੀ ਤੁਸੀਂ ਬੋਲੋ ਦੁੱਖੜੇ ਪੀੜਾਂ ਨੂੰ ਫਰੋਲੋ,

ਭਰੇ ਨੈਣੀਂ ਦਿਲਾਂ ‘ਚ ਖ਼ੌਫ ਕੌਣ ਭਰ ਗਿਆ।

ਦੋ ਥਾਵਾਂ ਦੇ ਦੇਸ਼ ਵਸਾ ਕੇ ਕਿਉਂ ਰਹੀਆਂ ਕੁਦੇਸਣਾ,

ਥੋਡੇ ਹਿੱਸੇ ਦੀ ਧਰਤੀ ਅੰਬਰ ਤੇ ਕੌਣ ਦਾਅਵੇ ਕਰ ਗਿਆ।

ਬੇਗਾਨੇ ਬੋਹਲ਼
“ਕਿਵੇਂ ਐ ਲਾਣੇਦਾਰਾ…ਆਈ ਨ੍ਹੀਂ ਬੋਲੀ ਤੇਰੇ ਬੋਹਲ਼ ਦੀ!”, ਕੈਲੇ ਨੇ ਝੋਨੇ ਦੇ ਢੇਰ ਲਾਗੇ ਮੰਜੇ ਤੇ ਬੈਠੇ ਗੱਜਣ ਸਿਓ ਨੂੰ ਕਿਹਾ।

“ਬੱਸ ਬਾਈ ਬੋਲੀ ਤਾਂ ਆ ਗਈ ਐ, ਦੁਪਹਿਰ ਤੱਕ ਤੋਲ ਲੱਗ ਜਾਊ। ਆ ਆੜਤੀਏ ਨੂੰ ਡੀਕਦਾ ਤੀ……ਆਇਆ ਨ੍ਹੀਂ ਅਜੇ”, ਗੱਜਣ ਸਿਓ ਨੇ ਫ਼ਿਕਰ ਭਰੀ ਆਵਾਜ਼ ਨਾਲ ਕਿਹਾ।

“ਕੋਈ ਨਾ ਤੁਲ ਜੂਗੀ, ਕਿਉਂ ਚਿਤ ਢਿੱਲਾ ਕਰਦੈ। ਉਨ੍ਹਾਂ ਚਿਰ ਬੈਠ ਬੋਹਲ਼ ਤੇ ਰਾਜਾ ਬਣਕੇ। ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਪਾਲ਼ੀ ਐ ਫ਼ਸਲ…ਜਿੱਥੇ ਛੇ ਮਹੀਨੇ ਲਾ ਕੇ ਮਿੱਟੀ ਤੋਂ ਸੋਨਾ ਬਣਾਇਆ, ਘੰਟਾ ਹੋ ਬਹਿ ਜਾਹ…ਕਿਉਂ ਝੁਰਦਾ ਐ…ਕੀ ਵੇਚਦੇ ਐ”, ਕੈਲੇ ਨੇ ਮੁੱਠੀ ਝੋਨੇ ਦੀ ਭਰੀ ਤੇ ਤਲ਼ੀ ਤੇ ਰੱਖ ਮਲਦਿਆਂ ਕਿਹਾ।

“ਕਾਹਦਾ ਸਿਉਨਾ ਕੈਲਿਆ, ਕਾਹਦੇ ਰਾਜੇ…ਮੰਗਤਿਆਂ ਵਾਗੂੰ ਬੈਠ ਕੇ ਆਪਣਾ ਸਿਉਨਾ ਵੀ ਤਰਲੈ ਕਰਕੇ ਵੇਚਦੇ ਐਂ।

ਕਿਸਾਨਾਂ ਦੇ ਹੱਥਾਂ ਵਿੱਚ ਕੱਖ ਦੀ ਚੀਜ਼ ਬਿਗਾਨੇ ਸਟੋਰਾਂ ਵਿਚ ਜਾ ਕੇ ਲੱਖ ਦੀ ਬ ਜਾਂਦੀ ਐ। ਇਹ ਬਾਣੀਏ ਦੇਖ ਕੋਠੀਆਂ ਕਾਰਾਂ ਵਾਲੇ ਬਣਗੇ ਆਪਣੇ ਸਿਰ ਤੇ। ਆਪਣੀ ਓਹੀ ਕਦੀ ਬੱਤਿਓ ਤੇਤੀ ਨ੍ਹੀਂ ਹੋਈ। ਵੇਚਣ ਵੀ ਕਿ ਆਏ ਐਂ…ਬੱਸ ਆੜਤੀਏ ਤੋਂ ਫੜੇ ਵੀ ਪੈਸੇ ਪੂਰੇ ਨਹੀਂ ਹੋਣੇ। ਆਪਾਂ ਤਾਂ ਬਸ ਰਾਖੀ ਹੀ ਕਰਦੇ ਹਾਂ। ਬੋਹਲ਼ ਤਾਂ ਬੋਹਲ਼…ਖੇਤ ਖੜੀ ਫ਼ਸਲ ਵੀ ਬਾਣੀਏ ਸੀ ਹੁੰਦੀ ਐ। ਬਸ ਆਪ ਪਾਲ਼ ਪੋਸ ਛੱਡਦੇ ਹਾਂ, ਰਾਜੇ ਨਹੀਂ……ਆਪਾਂ ਤਾਂ ਚੌਂਕੀਦਾਰ ਵਾਂਗੂੰ ਰਾਖੇ ਹਾਂ……ਬਿਗਾਨੇ ਬੋਹਲਾਂ ਦੇ”, ਇੰਨਾ ਕਹਿ ਕੇ ਗੱਜਣ ਸਿਓ ਮੰਡੀ ਆਏ ਆੜਤੀਏ ਦੀ ਗੱਡੀ ਵੱਲ ਹੋ ਤੁਰਿਆ।

ਹੰਝੂ ਬਣੇ ਸੁਪਨੇ
ਰਾਣੋ ਤੋਂ ਮਕਾਨ ਮਾਲਕਣ ਨੇ ਘਰ ਦੀ ਸਫ਼ਾਈ ਕਰਵਾਈ। ਜਾਣ ਲੱਗਿਆਂ ਦੀਵਾਲੀ ਮਨਾਉਣ ਖ਼ਾਤਿਰ ਪੰਜ ਸੌ ਰੁਪਏ ਰਾਣੋ ਨੂੰ ਦੇ ਦਿੱਤੇ। ਰਾਣੋ ਸਾਰੇ ਰਾਹ ਹੱਥ ‘ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ। ਉਹ ਇਕੱਲੀ ਹੀ ਮੁਸਕਰਾਉਂਦੀ ਹੋਈ ਸੋਚ ਰਹੀ ਸੀ, ‘ਚਲੋ ਬੀਬੀ ਧੀ ਦਾ ਸੋਹਣਾ ਜਿਹਾ ਸੂਟ ਆ ਜਊ, ਰਾਜੂ ਦੀਆਂ ਚੱਪਲਾਂ ਵੀ ਟੁੱਟੀਆਂ ਪਈਆਂ ਨੇ, ਨਵੀਆਂ ਚੱਪਲਾਂ ਪਾ ਕੇ ਖੁਸ਼ ਹੋ ਜਊ। ਰਹਿੰਦੇ ਪੈਸਿਆਂ ਦੇ ਦੀਵਾਲੀ ਵਾਲੇ ਦਿਨ ਲੱਡੂ ਲਿਆ ਦੇਵਾਂਗੀ। ਕੋਈ ਵਧੀਆ ਜਿਹੀ ਸਬਜੀ ਵੀ ਲੈ ਆਵਾਂਗੀ, ਬਾਲ ਵਿਚਾਰੇ ਰੋਜ਼ ਚੱਟਣੀ ਤੇ ਅਚਾਰ ਨਾਲ ਖਾਂਦੇ ਆ’। ਸੋਚਾਂ ਸੋਚਦਿਆਂ ਰਾਣੋ ਘਰ ਪਹੁੰਚ ਗਈ।

ਰਾਜੂ ਤੇ ਦੀਪੀ ਮਾਂ ਨੂੰ ਵੇਖ ਕੇ ਖੁਸ਼ ਹੋ ਗਏ। ਉਸ ਨੇ ਆਪਣੇ ਬੱਚਿਆਂ ਨੂੰ ਪੰਜ ਸੌ ਦਾ ਨੋਟ ਖੁਸ਼ੀ-ਖੁਸ਼ੀ ਵਿਖਾਇਆ। ਇੰਨੇ ਨੂੰ ਉਸ ਦਾ ਘਰਵਾਲਾ ਉਠਿਆ ਤੇ ਰਾਣੋ ਦੇ ਹੱਥਾਂ ‘ਚੋਂ ਪੰਜ ਸੌ ਦਾ ਨੋਟ ਖੋਹ ਕੇ ਬਾਹਰ ਵੱਲ ਤੁਰ ਗਿਆ। ਰਣੋ ਰੌਂਦੀ ਕਲਪਦੀ ਦਰਵਾਜੇ ਤੱਕ ਪੈਸੇ ਫੜਨ ਲਈ ਭੱਜੀ, ਪਰ ਉਹ ਰਾਣੋ ਨੂੰ ਧੱਕਾ ਦੇ ਕੇ ਸੁਟ ਗਿਆ। ਦਸ ਕੁ ਮਿੰਟਾਂ ਬਾਅਦ ਮਹਿੰਗੀ ਸ਼ਰਾਬ ਲੈ ਕੇ ਘਰ ਮੁੜਿਆ। ਮੇਜ਼ ‘ਤੇ ਧਰਕੇ ਗ਼ਲਾਸ ‘ਚ ਸ਼ਰਾਬ ਪਾ ਕੇ ਪੀਣ ਲੱਗਾ। ਰਾਣੋ ਬੱਚਿਆਂ ਨੂੰ ਕਲਾਵੇ ‘ਚ ਲੈ ਕੇ ਇਹ ਸਭ ਵੇਖਦੀ ਰਹੀ। ਉਸਨੂੰ ਲੱਗਿਆ ਜਿਵੇਂ ਉਸਦਾ ਪਤੀ ਰਾਣੋ ਤੇ ਬੱਚਿਆਂ ਦੀਆਂ ਰੀਝਾਂ ਨੂੰ ਗਟਾ-ਗਟ ਪੀ ਰਿਹਾ ਹੋਵੇ। ਰਾਣੋ ਦੇ ਸੁਪਨੇ ਉਸ ਦੀਆਂ ਅੱਖਾਂ ‘ਚੋਂ ਹੰਝੂ ਬਣ ਵਹਿ ਤੁਰੇ…।

ਹੱਕ ਦੇ ਨਿਬੇੜੇ
ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ। ਤੁਰਨਾ ਫਿਰਨਾ ਲਈ ਉਸ ਲਈ ਔਖਾ ਸੀ। ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ। “ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐ। ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, ਤੁੰ ਘਰ ਰਹਿ ਕੇ ਖੇਤਾਂ ਵੱਲ ਧਿਆਨ ਰੱਖੀਂ। ਇੱਕ ਬੰਦਾ ਘਰ ਵੀ ਜਰੂਰੀ ਐ। ਓਏ ਨਾਜ਼ਰਾ ਦੱਸ ਖਾਂ ਦਿੱਲੀ ਦੀ ਕੋਈ ਖਬਰਸਾਰ ਕੀ ਐ। ਹੁਣ ਤਾਂ ਆ ਫੋਨਾਂ ‘ਚ ਤਾਂ ਬਿੰਦ-ਬਿੰਦ ਖਬਰਾਂ ਆਉਂਦੀਆਂ ਨੇ, ਜਵਾਕ ਦੱਸਦੇ ਸੀ”, ਜੰਗੀਰ ਸਿੰਓ ਨੇ ਖੂੰਡਾ ਥੱੜ੍ਹੇ ਤੇ ਰੱਖ ਕੇ ਬੈਠਦਿਆਂ ਹੋਇਆਂ ਕਿਹਾ।

“ਕੀ ਦੱਸਾਂ ਤਾਇਆ ਲੋਕ ਤਾਂ ਰੋਲ ਕੇ ਰੱਖ ਦਿੱਤੇ ਐ। ਇੱਕ ਤਾਂ ਪੋਹ-ਮਾਘ ਦੀ ਠੰਡ ਤੇ ਮੀਂਹ…… ਬੜਾ ਔਖਾ ਹੋਇਆ ਪਿਆ। ਪਰ ਕਿਸਾਨ ਵੀਰ ਅਜੇ ਵੀ ਹਿੰਮਤ ਬੰਨ੍ਹੀ ਬੈਠੇ ਐ। ਰੋਜ਼ ਪੰਜਾਬ ਦੇ ਪੁੱਤ ਸ਼ਹੀਦ ਹੋ ਰਹੇ ਨੇ, ਪਰ ਐ ਮੋਦੀ ਦੇ ਭਗਤ ਕਹਿੰਦੇ ਕਿਸਾਨ ਤਾਂ ਸੈਰ-ਸਪਾਟੇ ਕਰਨ ਆਏ ਨੇ……ਲੰਗਰ ਛੱਕਣ ਆਏ ਐ”, ਨਾਜ਼ਰ ਨੇ ਉਦਾਸੀ ਨਾਲ ਜਵਾਬ ਦਿੱਤਾ।

“ਓਏ ਇਨ੍ਹਾਂ ਕੰਜਰਾਂ ਨੂੰ ਕੋਈ ਪੁੱਛੇ ਲੰਗਰ ਤਾਂ ਅਸੀਂ ਛੱਕਾ ਕੇ ਤਾਂ ਹਜ਼ਾਰਾਂ ਭੁੱਖੇ ਢਿੱਡ ਭਰਦੇ ਐਂ। ਅੰਨਦਾਤੇ ਹਾਂ ਇਸ ਦੇਸ਼ ਦੇ…। ਘਰਾਂ ਦੇ ਘਰ ਉਜੜ ਰਹੇ ਐ। ਹੁਣ ਤਾਂ ਇਹ ਕੋਈ ਆਮ ਧਰਨਾ ਨਹੀਂ ਰਿਹਾ। ਇਹ ਵੱਕਤ ਕਿਸੇ ਸੰਤਾਪ ਜਾਂ ਹੱiਲ਼ਆਂ ਤੋਂ ਘੱਟ ਨਹੀਂ ਐ। ਨਾਜ਼ਰਾ ਇਹ ਪੈਸੇ ਦੇ ਭੁੱਖੇ ਕੀ ਜਾਨਣ ਪੰਜਾਬ ਦੇ ਦਰਦ ਨੂੰ…। ਐਵੇਂ ਤਾਂ ਨਹੀਂ ਕਹਿੰਦੇ ਆਪਣੀ ਲੱਗੀ ਤਾਂ ਆਪ ਹੀ ਜਾਣੇ। ਦੁੱਖ ਤਾਂ ਬੜਾ ਹੁੰਦਾ ਐ ਪਰ ਵੱਕਤ ਸਦਾ ਮਾੜਾ ਨਹੀਂ ਰਹਿੰਦਾ, ਆਪਣਾ ਵੀ ਵੱਕਤ ਆਵੇਗਾ। ਫਿਰ ਵੇਖਾਂਗੇ ਇਹ ਕੁਰਬਾਨੀਆਂ ਐਵੇਂ ਨਹੀਂ ਜਾਣ ਦੇਵਾਂਗੇ। ਹੱਕ ਦੇ ਨਿਬੇੜੇ ਹੁਣ ਹੋਣ ਜਾਂ ਫਿਰ ਕੱਲ੍ਹ……”, ਜੰਗੀਰ ਸਿੰਓ ਦੇ ਚਿਹਰੇ ਤੇ ਰੋਹ, ਦਰਦ ਤੇ ਉਮੀਦ-ਹੌਂਸਲੇ ਦੇ ਸੱਤ ਰੰਗ ਇੱਕਠੇ ਉਭਰ ਕੇ ਇੱਕ ਵੰਗੱਰ ਬਣ ਰਹੇ ਸੀ।

ਪਨਾਹ
ਧਰਮ ਦੇ ਝਗੜੇ ਨੇ ਦੇਸ਼ ਦੇ ਦੋ ਟੋਟੇ ਕਰ ਦਿੱਤੇ ਸਨ। ਲੋਕਾਂ ‘ਚ ਹਾਂਅ…ਹਾਂਅਕਾਰ ‘ਤੇ ਦਹਿਸ਼ਤ ਦਾ ਮਾਹੌਲ ਸੀ। ਜਮਾਲੂ ਨੇ ਇੱਕ ਦੋ ਦਿਨ ਦੇਖਿਆ ਕਿ ਜੰਮਣ ਭੌਇ ਛੱਡਣਾ ਸੌਖਾ ਨਹੀਂ ਸੀ। ਜਦ ਗੱਲ ਸਿਰੋਂ ਲੰਘੀ ਤਾਂ ਬੋਰੀਆ-ਬਿਸਤਰ ਸਮੇਟ, ਬਸ ਕੁਝ ਕੀਮਤੀ ਤੇ ਜਰੂਰਤ ਦਾ ਸਮਾਨ ਇੱਕਠਾ ਕੀਤਾ ‘ਤੇ ਦਿਨ ਢਲੇ ਜਾਣ ਦਾ ਸੋਚਿਆ। ਪਰ ਅਚਾਨਕ ਖ਼ਬਰ ਆਈ ਕਿ ਅੱਜ ਰਾਤ ਘਰਾਂ ਤੇ ਲੁੱਟ ਮਾਰ ਹੋਵੇਗੀ। ਹਨੇਰੇ ਦਾ ਫਾਇਦਾ ਉਠਾ ਕੇ ਰਾਹ ਵਿਚ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਮਾਲੂ ਤੇ ਸ਼ੱਬੋ ਨੂੰ ਮੁਟਿਆਰ ਧੀ ਜਾਰੀਨਾ ਦਾ ਫ਼ਿਕਰ ਸਤਾ ਰਿਹਾ ਸੀ। ਉਠਦਿਆਂ ਸਵੇਰੇ ਹੀ ਚਲੇ ਜਾਵਾਂਗੇ।

‘ਪਰ ਰਾਤ ਕਿਵੇਂ ਗੁਜ਼ਰੇਗੀ’, ਅਚਾਨਕ ਖਿਆਲ ਆਇਆ। ਜਾਰੀਨਾ ਨੂੰ ਨਾਲ ਲੈ ਜਮਾਲੂ ਸਰਦਾਰ ਸ਼ੇਰ ਸਿੰਘ ਦੇ ਘਰ ਵੱਲ ਲੈ ਤੁਰਿਆ।

“ਸਰਦਾਰ ਜੀ ਬਸ ਅੱਜ ਦੀ ਰਾਤ ਦੀ ਗੱਲ ਹੈ। ਸਾਡੀਆਂ ਪੀੜ੍ਹੀਆਂ ਨੇ ਮਾਲਕ ਤੁਹਾਡੀ ਚਾਕਰੀ ਕੀਤੀ ਹੈ। ਮੇਰੀ ਧੀ ਨੂੰ ਅੱਜ ਰਾਤ ਲਈ ਪਹਾਨ ਦੇਵੋ, ਸਵੇਰੇ ਅਸੀਂ ਮੁਲਕ ਛੱਡ ਜਾਵਾਂਗੇ”, ਜਮਾਲੂ ਨੇ ਹੱਥ ਬੰਨਦਿਆਂ ਕਿਹਾ।

“ਨਾ…ਨਾ… ਜਮਾਲੂ, ਸਾਨੂੰ ਸਾਡੇ ਭਾਈਚਾਰੇ ਨੇ ਨਹੀਂ ਬਖ਼ਸ਼ਣਾ, ਬਈ ਤੁਸੀਂ ਮੁਸਲੇ ਕਿਉਂ ਬਚਾਏ। ਨਾ ਭਰਾਵਾ ਕਿਤੇ ਹੋਰ ਜਾ”, ਸ਼ੇਰ ਸਿੰਘ ਨੇ ਇੱਕਟੁਕ ਜਵਾਬ ਦਿੱਤਾ।

“ਚਲ ਕੋਈ ਨਾ ਬਾਪੂ, ਕੁਝ ਨਹੀਂ ਹੁੰਦਾ…ਇਕ ਰਾਤ ਦੀ ਤਾਂ ਗੱਲ ਐ। ਕਿਸੇ ਨੂੰ ਕੀ ਖ਼ਬਰ ਲੱਗੂ ਕਿ ਸਾਡੇ ਘਰੇ ਕੌਣ ਆ”, ਸਰਦਾਰ ਦੇ ਮੁੰਡੇ ਮੋਹਣ ਨੇ ਜਾਰੀਨਾ ਨੂੰ ਸਿਰ ਤੋਂ ਪੈਰਾਂ ਤੱਕ ਅਜੀਬ ਜਿਹੀ ਨਜ਼ਰ ਨਾਲ ਦੇਖਦਿਆਂ ਕਿਹਾ।

ਦੂਜੇ ਦਿਨ ਸਵੇਰੇ ਜਮਾਲੂ ਜਾਰੀਨਾ ਨੂੰ ਲੈਣ ਸ਼ੇਰ ਸਿੰਘ ਦੇ ਘਰ ਆਇਆ। ਜਾਰੀਨਾ ਰੌਂਦੀ ਕਰਲਾਉਂਦੀ ਪਾਟੇ ਕੱਪੜਿਆਂ ‘ਚ ਬੇਹਾਲ ਆ ਕੇ ਜਮਾਲੂ ਦੇ ਗਲ਼ ਲੱਗ ਰੌਣ ਲੱਗੀ। ਧੀ ਦਾ ਹਾਲ ਦੇਖ ਜਮਾਲੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। “ਸਰਦਾਰ ਐਡਾ ਧੋਖਾ ਕੀਤਾ ਤੂੰ ਸਾਡੇ ਗਰੀਬਾਂ ਨਾਲ। ਮੈਨੂੰ ਲੱਗਿਆ ਕਿ ਵਰਿ੍ਹਆਂ ਤੋਂ ਇਕੋ ਪਿੰਡ ਦੇ ਬਸ਼ਿੰਦੇ ਹਾਂ, ਧੀਆਂ-ਭੈਣਾਂ ਸਾਂਝੀਆਂ ਨੇ ਆਪਣੀਆਂ। ਇੱਕਠੇ ਪਲੇ-ਖੇਡੇ ਰਹਿੰਦੇ ਆਏ ਹਾਂ ਆਪਾਂ, ਧਰਤੀ ਤੇ ਧੀ ਦੀ ਕੁਝ ਤਾਂ ਸਾਂਝ ਰੱਖਦਾ। ਪਨਾਹ ਦੇ ਕੇ ਖੰਜਰ ਖੌਬ ਦਿੱਤਾ ਸਾਡੇ ਤੁਸੀਂ”, ਜਮਾਲੂ ਰੋ-ਰੋ ਤਰਲੇ ਪਾਉਣ ਲੱਗਾ।

“ਓਏ ਤੁਰ ਜਾ ਇੱਥੋਂ……ਜੇ ਅਜੇ ਵੀ ਖੈਰ ਭਾਲਦਾ, ਜਾਨ ਬਚਾ ਨਹੀਂ ਤਾਂ ਇਹ ਵੀ ਨਹੀਂ ਬਚਨੀ। ਚੱਕ ਕੇ ਨਹੀਂ ਲਿਆਏ ਤੇਰੀ ਧੀ ਨੂੰ, ਤੂੰ ਆਪ ਛੱਡ ਕੇ ਗਿਆ”, ਮੋਹਣ ਪਿਓ ਦੇ ਬਰਾਬਰ ਖੜ ਕੇ ਕਿਹਾ।

“ਸਰਦਾਰੋ ਹੁਣ ਮੇਰੀ ਧੀ ਨੂੰ ਕੌਣ ਆਪਣੀ ਹਯਾਤੀ ਪਨਾਹ ਦੇਵੇਗਾ। ਕਿਉਂ ਐਡਾ ਜ਼ੁਲਮ ਕੀਤਾ?”, ਜਮਾਲੂ ਨੇ ਕਿਹਾ। “ਨਹੀਂ…ਨਹੀਂ ਅੱਬਾ ਮੈਨੂੰ ਆਪਣੇ ਹੱਥੀਂ ਮੌਤ ਦੇ ਕੇ ਜਹੁੰਮਨ ਵਿੱਚ ਛੱਡ ਆ। ਪਰ ਮੈਨੂੰ ਕਿਤੇ ਵੀ ਪਨਾਹ ਨਹੀਂ ਚਾਹੀਦੀ…ਪਨਾਹ ਨਹੀਂ ਚਾਹੀਦੀ”, ਜਾਰੀਨਾ ਧਾਹਾਂ ਮਾਰੀਦੀ ਤੁਰ ਪਈ। ਉਸ ਲਈ ਪਨਾਹ ਦੇ ਅਰਥ ਬਹੁਤ ਦਰਦ ਭਰੇ ‘ਤੇ ਖਤਰਨਾਕ ਹੋ ਗਏ ਸਨ।

ਬਾਬੇ ਭਾਨੇ ਦਾ ਮੋਬਾਇਲ
“ਆ ਬਈ ਭਾਨਿਆ ਬੜਾ ਕੁਵੇਲਾ ਕਰ ‘ਤਾ ਅੱਜ, ਤੇਰੇ ਬਿਨਾਂ ਵੇਖ ਲੈ ਇੱਕ ਵੀ ਸਰ ਨਹੀਂ ਬਣੀ”, ਸ਼ਿੰਦਰ ਨੇ ਭਾਨੇ ਨੂੰ ਪਿੱਪਲ ਵਾਲੇ ਥੜੇ ਦੇ ਕੋਲ ਆਉਂਦਾ ਵੇਖ ਕੇ ਕਿਹਾ।

“ਓਏ ਸ਼ਿੰਦਰਾ ਕਿੱਥੇ…ਘਰੇ ਤਾਂ ਡੰਗਰ-ਪਸ਼ੂ ਤਾਂ ਮੇਰੇ ਗਲ਼ ਪਿਆ ਐ। ਜੀਤੋ ਤਾਂ ਕੁੜੀ ਕੋਲ ਗਈ ਐ। ਚਾਰ-ਪੰਜ ਦਿਨ ਲਾ ਕੇ ਆਊਗੀ। ਪਹਿਲਾਂ ਤਾਂ ਸਾਰੇ ਰਲ ਮਿਲ ਕੇ ਕੰਮ ਕਰ ਲੈਂਦੇ ਸੀ। ਹੁਣ ਮੈਂ ‘ਕੱਲੀ ਜਾਨ…ਕਿਸੇ ਡੰਗਰ ਨੂੰ ਮੌਕ ਲੱਗ ਗਈ, ਕਿਸੇ ਨੂੰ ਕਬਜੀ, ਧਾਰਾਂ ਕੱਢਣਾ, ਸੰਨ੍ਹੀ ਕਰਨਾ, ਨਹਾਉਣਾ ਮਖਾਂ ਡੰਗਰ ਤਾਂ ਬੰਦੇ ਨੂੰ ਵੀ ਡੰਗਰ ਬਣਾ ਲੈਂਦੇ ਐ”, ਭਾਨੇ ਨੇ ਥੜ੍ਹੇ ਤੇ ਭੈਠਦਿਆਂ ਕਿਹਾ।

“ਓ ਚਲ ਕੋਈ ਨਾ ਮਾਸੀ ਨੂੰ ਵੀ ਚਾਰ ਦਿਨ ਦਮ ਲੈ ਆਉਣਦੇ। ਘਰ ਜਵਾਕਾਂ ਨੂੰ ਨਾਲ ਲਾ ਲਿਆ ਕਰ”, ਸ਼ਿੰਦਰ ਨੇ ਕਿਹਾ।

“ਲੈ ਮਖਾਂ ਜਵਾਕ ਤਾਂ ਭੜੀਮਾਂ ਨਾ ਪਾ ਦੇਣ। ਕੰਜਰਾਂ ਦਾ ਕੋਈ ਵੀ ਡੰਗਰਾਂ ਦੇ ਲਵੇ ਨਹੀਂ ਲੱਗਦਾ। ਨੂੰਹਾਂ ਤੋਂ ਚੁੱਲ੍ਹੇ ਦਾ ਕੰਮ ਤੇ ਜਵਾਕ ਨਹੀਂ ਲੋਟ ਆਉਂਦੇ ‘ਤੇ ਇੱਕ ਮੁੰਡਾ ਖੇਤ ਦਾ ਕੰਮ ਕਰਦਾ ਐ ਤੇ ਇੱਕ ਦਾ ਉਤਲਾ ਤੋਰਾ ਫੇਰਾ, ਉਨ੍ਹਾਂ ਦਾ ਤਾਂ ਉਈਂ ਪੈਰ ਘਰੇ ਨਹੀਂ ਟਿੱਕਦਾ”, ਭਾਨੇ ਨੇ ਕਿਹਾ।

“ਬਾਬਾ ਘਰੇ ਆ ਜਾ ਕੰਮ ਐ”, ਪਰਾਂ ਤੋਂ ਆ ਕੇ ਦੋ ਨਿਆਣਿਆਂ ਨੇ ਕਿਹਾ।

“ਓਏ ਕੰਜਰੋ ਮੇਰੀਆਂ ਲੱਤਾਂ ਨਾਲ ਵੀ ਵੈਰ ਐ, ਅੱਡੀ ਨਹੀਂ ਕਿਤੇ ਲੱਗਣ ਦਿੰਦੇ। ਮਗਰੀ ਹੀ ਫੌਜ ਦੇ ਫੁਕਰੇ, ਹੁਣੇ ਤਾਂ ਘਰੋਂ ਆਇਆ ਸੀ। ਵੇਖ ਲੋ ਗੋਡੇ ਦਿੱਲੀ ਤੋਂ ਬਦਲਦੇ ਐ, ਲੈ ਕੇ ਤਾਂ ਕੋਈ ਚੀਮਿਆਂ ਤੱਕ ਨਹੀਂ ਜਾਂਦਾ”, ਭਾਨੇ ਨੇ ਰੁਖੇ ਜਿਹੇ ਮਤੇ ਨਾਲ ਕਿਹਾ ਤੇ ਔਖਾ ਜਿਹਾ ਹੋ ਕੇ ਥੜੇ ਤੋਂ ਉਤਰ ਗਿਆ।

“ਲੈ ਤੇਰੇ ਉਦੋਂ ਹੀ ਮਗਰੋਂ ਸੱਦੇ ਦੇ ਸੱਦੇ ਆ ਜਾਂਦੇ ਐ, ਦੱਸ ਕੇ ਨਾ ਆਇਆ ਕਰ ਕਿੱਥੇ ਜਾਨਾ”, ਸ਼ਿੰਦਰ ਨੇ ਕਿਹਾ।

“ਕਿੱਥੇ ਲੁਕਾਂ…ਮਖਾਂ ਜਵਾਕ ‘ਜੇ ਤਾਂ ਪਤਲਾ ‘ਚੋਂ ਵੀ ਭਾਲ ਲੈਂਦੇ ਐ। ਤੂੰ ਨਹੀਂ ਜਾਣਦਾ ਇਹਨਾਂ ਨੂੰ, ਸਾਈ ਤੇ ਦਿਮਾਗ ਬਣੇ ਐ, ਸੀ ਡੀ ਆਈ ਵਾਂਗੂ ਮੇਰੇ ਸਾਰੇ ਟਿਕਾਣਿਆਂ ਦੀ ਖਬਰ ਰੱਖਦੇ ਐ। ਚਲੋ-ਚਲੋ ਦੱਸੋ ਬਾਬੇ ਤੋਂ ਕਿਹੜੀ ਮੂੰਗੀ ਦਲਾਉਣੀ ਐ”, ਕਹਿ ਕੇ ਭਾਨਾ ਜਵਾਕਾਂ ਦੇ ਅੱਗੇ ਹੋ ਤੁਰਿਆ।

ਘਰ ਪਹੁੰਚਿਆ ਤਾਂ। “ਬਾਪੂ ਕਿੱਥੇ ਸੀ ਆ ਵੇਖ ਵੱਡੀ ਸਿੰਗਲ ਨੇ ਖੁੱਲ੍ਹ ਕੇ ਸਾਰਾ ਵਿਹੜਾ ਪੱਟ ‘ਤਾ”, ਵੱਡੀ ਨੂੰਹ ਨੇ ਕਿਹਾ।

“ਲੈ ਬਈ ਬਾਪੂ ਕਿ ਨਾਲ ਤੋਪਾਂ ਚੁੱਕੀ ਫਿਰਦਾ ਐ, ਮੱਝ ਖੁੱਲ੍ਹ ਗਈ ਤਾਂ ਬੰਨ੍ਹ ਦਿਓ”, ਭਾਨੇ ਨੇ ਖੁੱਲ੍ਹੀ ਮੱਝ ਦਾ ਸੰਗਲ ਫੜਦਿਆਂ ਕਿਹਾ।

“ਬਾਪੂ ਮਾਰ ਖੰਡਾਈ ਐ, ਮਰਨਾ ਤਾਂ ਨਹੀਂ। ਟੱਕਰ ਮਾਰ ਕੇ ਕੰਧ ‘ਤ ਦੇ ਲਊ”, ਕਹਿ ਕੇ ਨੂੰਹ ਪਰਾਂ ਨੂੰ ਤੁਰ ਗਈ।

“ਬਾਪੂ ਕਿੱਥੇ ਰਹਿੰਦੇ ਐ ਗਿਆਰ੍ਹਾਂ ਵੱਜ ਗਏ, ਖੇਤ ਨਹੀਂ ਆਇਆ। ਮੈਂ ਪਾਣੀ ਛੱਡਿਆ ਹੋਇਆ ਸੀ ਵਹਾਨ ਨੂੰ। ਮਖਾਂ ਤੂੰ ਮੋਟਰ ਤੇ ਆ ਜਾਏਂਗਾ ਮੈਂ ਘਰ ਰੋਟੀ ਖਾ ਲਊ ਪਰ ਤੂੰ……ਅਜੇ ਤੱਕ ਇੱਥੇ ਹੀ ਫਿਰਦਾ ਐ, ਮੈਂ ਭੁੱਖਾ ਮਰ ਗਿਆ। ਹੁਣ ਗੁਆਂਢਿਆਂ ਦੇ ਸੀਰੀ ਨੂੰ ਖੇਤ ਖੜਾ ਕਰਕੇ ਆਇਆਂ”, ਵੱਡੇ ਮੁੰਡੇ ਨੇ ਸਾਇਕਲ ਕੰਧ ਨਾਲ ਲਾਉਂਦਿਆ ਕਿਹਾ।

“ਲੋ ਸਹੁਰੀ ਦਿਓ ਬਾਪੂ ਅਗਾਂਹ ਰੇਲ ਐ, ਹੱਡ ਤਾਂ ਊ ਮਸਾਂ ਤੁਰਦੇ ਐ। ਮੈਂ ਕੀ ਕਰਾਂ…’ਕੱਲਾ ਜਣਾ ਕਦੇ ਡੰਗਰਾਂ ਦਾ ਕਰਦਾਂ। ਮੈਂ ਕੀ ਕੁਰਸੀ ਤੇ ਬੈਠਾ ਸੀ”, ਬਾਬੇ ਭਾਨੇ ਨੇ ਰਤਾ ਹਰਖ ਨਾਲ ਕਿਹਾ।

“ਐਂ ਕਰਦੇ ਆਂ ਬਾਪੂ ਤੈਨੂੰ ਮੋਬਾਇਲ ਲੈ ਦਿੰਨੇ ਆਂ”, ਛੋਟੇ ਮੁੰਡੇ ਨੇ ਪਰਾਂ ਤੋਂ ਆਉਂਦਿਆਂ ਕਿਹਾ।

“ਹਾਂ ਜੀ ਆ ਗੱਲ ਠੀਕ ਐ। ਇੱਥੇ ਕਿਹੜਾ ਜਵਾਕ ਛੇਤੀ ਤੁਰਦੇ ਨੇ ਬਲਾਉਣ ਨੂੰ, ਪਹਿਲਾਂ ਕਰਾਇਆ ਭਾਲਦੇ ਨੇ ਕਹਿੰਦੇ ਦਸ ਰੁਪਏ ਦਿਓ ਚੀਜੀ ਖਾਣ ਨੂੰ”, ਛੋਟੀ ਨੂੰਹ ਨੇ ਆਪਣੇ ਘਰਵਾਲੇ ਦੀ ਹਾਂ ‘ਚ ਹਾਂ ਮਿਲਾਉਂਦਿਆਂ ਕਿਹਾ।

“ਓਏ ਬਸ ਕਰੋ ਆ ਲੈਟ ਆਲੇ ਛਿੱਤਰ ਜਿਹੇ ਆਬਦੇ ਕੋਲ ਹੀ ਰੱਖੋ। ਮੈਨੂੰ ਨਹੀਂ ਲੋੜ ਫੋਨ ਕਰਕੇ ਬਲਾਉਣ ਦੀ, ਬਾਪੂ ਤਾਂ ਤੁਹਾਡਾ ਹੋਕਰੇ ਤੇ ਲੱਗਿਆ ਜਦੋਂ ਦਾ ਜੰਮਿਆ”, ਭਾਨੇ ਨੇ ਕਿਹਾ। ਆਖਿਰ ਨਾ-ਨੁਕਰ ਤੋਂ ਬਾਅਦ ਬਾਪੂ ਨੂੰ ਮੋਬਾਇਲ ਲੈ ਕੇ ਦੇਣ ਦਾ ਫ਼ੈਸਲਾ ਲਿਆ ਗਿਆ। ਨੋਕੀਆ ਦਾ ਫੋਨ ਅਤੇ ਅੇਇਰਟੈਲ ਦਾ ਸਿੰਮ ਕਾਰਡ ਲਿਆਂਦਾ ਗਿਆ।

“ਓਏ ਮੁੰਡੇਓ ਆ ਖੇਡ ਜਿਹੀ ਦੇ ਮੂੰਹ ਸਿਰ ਦਾ ਮੈਨੂੰ ਤਾਂ ਨਹੀਂ ਲੱਗਦਾ ਕੋਈ”, ਭਾਨੇ ਨੇ ਛੋਟੇ ਮੁੰਡੇ ਨੂੰ ਫੋਨ ਦਿਖਾ ਕੇ ਕਿਹਾ।

“ਦੇਖ ਬਾਪੂ ਜਦੋਂ ਫੋਨ ਦੀ ਘੰਟੀ ਖੜਕੂ ਤਾਂ ਆ ਹਰਾ ਬਟਨ ਦੱਬ ਦੇਈਂ”, ਮੁੰਡੇ ਨੇ ਫੋਨ ਭਾਨੇ ਦੇ ਅੱਗੇ ਕਰਦਿਆਂ ਕਿਹਾ।

“ਫੇਰ ਤਾਂ ਖੇਤ ਆਲੇ ਮੋਟਰ ਸਟਾਟਰ ਦੇ ਵਰਗਾ ਸਾਬ-ਕਤਾਬ ਐ ਇਹਦਾ। ਉਹਦੀ ਵੀ ਹਰੀ ਜਿਹੀ ਸੁਚ ਦੱਬਦੇ ਆਂ”, ਭਾਨੇ ਨੇ ਸਿਰ ਹਲਾਉਂਦਿਆਂ ਕਿਹਾ। ਜੀਤੋ ਵੀ ਖੁਸ਼ ਹੋ ਗਈ।

“ਚਲ ਪਾਲੋ ਦੇ ਬਾਪੂ ਹੁਣ ਤਾਂ ਮੌਜ ਬਣ ਗਈ, ਕੁੜੀਆਂ ਨਾਲ ਦੁੱਖ-ਸੁੱਖ ਫੋਨ ਤੇ ਹੀ ਕਰ ਲਿਆ ਕਰੂ। ਅੱਗੇ ਮੁੰਡੇ ਕਿਹੜਾ ਛੇਤੀ ਫੋਨ ਹੱਥ ‘ਚ ਦਿੰਦੇ ਐ। ਉਹਨਾਂ ਦੇ ਆਬਦੇ ਰਾੜੇ-ਬੀੜੇ ਲੋਟ ਨਹੀਂ ਆਉਂਦੇ। ਸਾਰਾ ਦਿਨ ਆਪ ਹੀ ਕੰਨ ‘ਤੇ ਲਾਈਂ ਰੱਖਦੇ ਨੂੰ”।

“ਹੋਰ-ਹੋਰ ਘਰ ਦੀ ਚੀਜ ਆ ਫਾਇਦਾ ਹੀ ਹੋਊਗਾ”, ਭਾਨੇ ਨੇ ਕਿਹਾ। ਓ ਜੀ ਭਾਨਾ ਕਿਤੇ ਰਾਹ ‘ਚ ਹੋਇਆ ਝੱਟ ਫੋਨ ਖੜਕਿਆ ਕਰੇ, ਭਾਨਾ ਘਰ। ਖੇਤੋਂ ਮੁੰਡੇ ਨੇ ਫੋਨ ਕਰਿਆ, ਝੱਟ ਭਾਨਾ ਖੇਤ ਹੋਵੇ।

“ਇੱਕ ਤਾਂ ਸ਼ਿੰਦਰਾ ਮਖਾਂ ਆ ਫੋਨ ਦਾ ਪੰਗਾ ਈ ਐ। ਮੇਰੇ ਗਲ਼ ਤਾਂ ਮਰਿਆ ਸੱਪ ਪੈ ਗਿਆ। ਓ ਬਿੰਦ ਝੱਟ ਜਵਾਕ ਜਿਹੇ ਤਾਂ ਹਾਕ ਮਾਰਨ ਨੂੰ ਟੈਮ ਲਾ ਦਿੰਦੇ ਸੀ, ਹੁਣ ਮਖਾਂ ਮਿੰਟੇ-ਮਿੰਟੇ ਬਿਲ ਮਾਰ ਛੱਡਦੇ ਐ। ਕੱਲ੍ਹ ਵੇਖ ਜੀਤੋ ਨੇ ਕੁੜੀ ਨੂੰ ਫੋਨ ਲਾ ਲਿਆ ਸੀ ਅਜੇ ਲਾਣੇ-ਬਾਣੇ ਤੇ ਡੰਗਰ-ਪਸ਼ੂਆਂ ਦੀ ਖੈਰ ਹੀ ਪੁੱਛੀ ਸੀ ਕਿ ‘ਵਾਜ਼ ਆਉਣੋਂ ਹਟ ਗਈ ਕੁੜੀ ਦੀ। ਜੀਤੋ ਨੇ ਤਾਂ ਰੌਣ ਪਿੱਟਣ ਪਾ ਲਿਆ। ਆਖੇ ਚੰਗੀ ਭਲੀ ਬੋਲਦੀ ਕੁੜੀ ਨੂੰ ਕੀ ਹੋ ਗਿਆ, ਉਹਨੂੰ ਤਾਂ ਦੰਦਲਾਂ ਪੈ ਗਈਆਂ, ਮਸਾਂ ਜਾ ਕੇ ਮੂੰਹ ‘ਚ ਚਮਚੇ ਾ ਕੇ ਦੰਦਲ ਖੋਲ੍ਹੀ”।

“ਹੂੰ……”, ਸ਼ਿੰਦਰ ਨੇ ਹੁੰਗਾਰਾ ਭਰਿਆ।

“ਹੂੰ ਕਿ ਫੇਰ ਬਈ ਮੁੰਡੇ ਨੇ ਫੋਨ ਵੇਖਿਆ ਕਹਿੰਦਾ ਬਾਪੂ ਇਹਦੇ ‘ਚ ਤਾਂ ਪੈਸੇ ਮੁੱਕ ਗਏ, ਹੁਣ ਬੋਲੇ ਕਿੱਥੋਂ ਕੋਈ। ਸਾਰੇ ਹੱਸ-ਹੱਸ ਦੂਹਰੇ ਹੋ ਗਏ। ਜੀਤੋ ਤਾਂ ਦੂਜੇ ਦਿਨ ਗੁਰੁ ਘਰ ਦੇਗ ਕਰਵਾ ਕੇ ਆਈਬਈ ਮੇਰੀ ਕੁੜੀ ਠੀਕ ਰਹਿ ਗਈ, ਮੇਰਾ ਤਾਂ ਕਾਲਜੀ ਬੈਠ ਗਿਆ ਸੀ ਬੋਲਦੀ ਦੀ ਜੁਬਾਨ ਠਾਕੀ ਗਈ। ਆ ਤਾਂ ਛਿੱਤਰ ਨੇ ਸਿਆਪਾ ਪਾਇਆ ਈ। ਪਹਿਲਾਂ ਰਿਸ਼ਤੇਦਾਰ ਆਉਂਦੇ ਮੂੰਹ ਮੱਥੇ ਲੱਗਦੇ ਸੀ, ਅੰਗ-ਸਾਕਾਂ ਨਾਲ ਮੋਹ ਪਿਆਰ ਵੱਧਾ ਸੀ। ਰਿਸ਼ਤੇਦਾਰੀ ‘ਚ ਰਾਤ ਰਹਿੰਦੇ ਮੋਰ-ਘੂੰਗੀਆਂ ਆਲੇ ਨਵੇਂ ਵਿਛਾਣੇ ਤੇ ਪਾਸੇ ਮਾਰ-ਮਾਰ ਪੈਂਣਾ। ਹੁਣ ਵੇਖ ਲੋ ਫੋਨ ਤੇ ਹੀ ਮਾੜੀ ਜਿਹੀ ਸੁੱਖ ਸਾਂਦ ਪੁੱਛਦੇ ਐ, ਚਾਹੇ ਬੰਦਾ ਮਰ ਕੇ ਬੈਠਿਆ ਹੋਵੇ। ਮੁੱਲ ਦੀ ਗੱਲ ਕਰਦੇ ਅੇ ਆਖੇ ਪੈਸੇ ਲੱਗਦੇ ਐ। ਹੁਣ ਤਾਂ ਇਹ ਵੀ ਉਮੀਦ ਨਹੀਂ ਹੁੰਦੀ ਕਿ ਬਈ ਕੋਈ ਮਰੇ ਤੇ ਆਊਗਾ ਜਾਂ ਨਹੀਂ…ਕੀ ਪਤਾ ਫੋਨ ਤੇ ਹੀ ਲੋਕ ਮਸੋਸ ਕਰਕੇ ਸਾਰ ਦੇਣ”, ਭਾਨੇ ਨੇ ਕਿਹਾ।

“ਹਾਂ ਭਾਨਿਆ ਗੱਲ ਤਾਂ ਤੇਰੀ ਠੀਕ ਐ, ਵਿੱਚ-ਵਿੱਚ ਤਾਂ ਲੋਕ ਫੋਨ ਚੁੱਕ ਦੇ ਹੀ ਨਹੀਂ, ਨੰਬਰ ਵੇਖ ਕੇ ਪਰਾਂ ਧਰ ਦਿੰਦੇ ਐ। ਅੱਗੇ ਤਾਂ ਜਦੋਂ ਰਿਸ਼ਤੇਦਾਰੀ ‘ਚ ਸਾਰਾ ਟੱਬਰ ਮਿਲਦਾ ਸੀ। ਹੁਣ ਕਿਤੇ ਜੇ ਕਿਸੇ ਬਮਾਰ-ਠਮਾਰ ਦਾ ਪਤਾ ਲੈਣ ਵੱਗ ਜਾਈਏ ਤਾਂ ਮੂਹਰੋਂ ਅਗਲਾ ਪਤੰਦਰ ਕਹਿ ਛੱਡਦਾ ਬਈ ਆਉਣ ਦੀ ਖੇਚਲ ਕਾਹਨੂੰ ਕਰਨੀ ਸੀ ਆ ਫੋਨ ‘ਤੇ ਪਤਾ ਲੈ ਲੈਂਦੇ। ਇੱਕੋ ਹੀ ਗੱਲ ਸੀ। ਜਾਣ ਆਲੇ ਬੰਦੇ ਦੀ ਸਮਝ ਨਹੀਂ ਆਉਂਦਾ ਬਈ ਬੰਦਾ ਖੜੇ ਜਾਂ ਤਿੱਤਰ ਹੋਵੇ”, ਸ਼ਿੰਦਰ ਨੇ ਕਿਹਾ। ਇੰਨੇ ਨੂੰ ਭਾਨੇ ਦੇ ਫੋਨ ਦੀ ਬੈੱਲ ਵੱਜੀ।

“ਲੈ ਆ ਗਿਆ ਸੁਨੇਹਾ, ਹਾਕ ਮਾਰਤੀ ਫੋਨ ਨੇ”, ਕਹਿ ਕੇ ਭਾਨਾ ਫੋਨ ਸੁਣੇ ਬਿਨਾਂ ਹੀ ਤੁਰ ਪਿਆ। ਘਰੇ ਆਇਆ ਆਖਦਾ, “ਹਾਂ ਬਈ ਤੁਸੀਂ ਬੁਲਾਇਆ ਕੋਈ ਕੰਮ ਸੀ”, ਨੂੰਹ ਨੂੰ ਪੁੱਛਿਆ।

“ਨਾ ਬਾਪੂ ਜੀ ਘਰੇ ਤਾਂ ਬੁਲਾਇਆ ਨਹੀਂ”, ਨੂੰਹ ਨੇ ਕਿਹਾ। ਫਿਰ ਭਾਨੇ ਨੇ ਸੋਚਿਆ ਖੇਤੋਂ ਮੁੰਡੇ ਨੇ ਕਰਿਆ ਹੋਣਾ। ਭਾਨੇ ਨੇ ਸਾਇਕਲ ਚੁੱਕਿਆ ਵਾਹੋਂ ਵਾਹੀ ਖੇਤ ਵੱਲ ਹੋ ਤੁਰਿਆ। ਖੇਤ ਜਾ ਕੇ ਸਾਹ ਲਿਆ।

“ਮੁੰਡੇਓ ਹਾਂ ਦੱਸੋ ਕੀ ਗੱਲ ਹੋ ਗਈ, ਬੁਲਾਇਆ”, ਭਾਨੇ ਨੇ ਸਾਇਕਲ ਥਾਏਂ ਹੀ ਖੜ੍ਹਾ ਕਰਦਿਆਂ ਚੜ੍ਹੇ ਸਾਹੀਂ ਆਖਿਆ।

“ਨਾਂਹ ਬਾਪੂ ਅਸੀਂ ਤਾਂ ਬੁਲਾਇਆ ਨਹੀਂ”, ਵੱਡੇ ਮੁੰਡੇ ਨੇ ਹੈਰਾਨੀ ਨਾਲ ਕਿਹਾ।

“ਅੱਛਾ ਹੱਦ ਹੋ ਗਈ ਐ, ਵੇਖੋ ਫੋਨ ਖੜਕਿਆ ਸੀ”, ਭਾਨੇ ਨੇ ਗੀਜੇ ‘ਚੋਂ ਫੋਨ ਕੱਢ ਕੇ ਮੁੰਡੇ ਨੂੰ ਫੜਾਉਂਦਿਆਂ ਕਿਹਾ

“ਬਾਪੂ…ਐ ਤਾਂ ਕੰਪਨੀ ਆਲਿਆਂ ਦਾ ਨੰਬਰ ਐ”, ਮੁੰਡੇ ਨੇ ਹੱਸ ਕੇ ਕਿਹਾ।

“ਹੁਣ ਇਹ ਕਿਹੜੇ ਆ ਗਏ ਹੌਕਰਿਆਂ ਆਲੇ, ਇਹ ਕਿੱਥੇ ਬੁਲਾਉਂਦੇ ਐ ਮੈਨੂੰ। ਹੋਰ ਨਾ ਕੰਜਰੋਂ ਪਿੰਡ ਛੱਡਣਾ ਪੈ ਜੇ। ਮੈਂ ਨਹੀਂ ਕਿਤੇ ਜਾਂਦਾ। ਮੈਂ ਤਾਂ ਨਿਆਣਾ ਹੁੰਦਾ ਕਦੇ ਮਾਂ ਨਾਲ ਨਾਨਕੀ ਨਹੀਂ ਗਿਆ ਸੀ। ਮੇਰਾ ਤਾਂ ਉਈਂ ਨਹੀਂ ਪਿੰਡ ਬਿਨਾਂ ਜੀਅ ਲੱਗਦਾ ਕਿਤੇ”।

“ਨਹੀਂ ਬਾਪੂ ਇਹ ਤਾਂ ਉਈਂ ਹੀ ਕਰਦੇ ਹੁੰਦੇ ਐਂ, ਕੰਨ ‘ਤੇ ਲਾ ਕੇ ਵੇਖ ਲੈਂਦਾ”, ਮੁੰਡੇ ਨੇ ਕਿਹਾ।

“ਮਖਾਂ ਤੁਸੀਂ ਕਹਿ ਦੇਨੇ ਓ ਪੈਸੇ ਲੱਗਦੇ ਆ ਬੋਲਣ ਦੇ, ਮਖਾਂ ਕਾਹਨੂੰ ਖਰਚ ਕਰਨਾ”, ਭਾਨੇ ਨੇ ਮੰਜੇ ਤੇ ਪੈਂਦਿਆਂ ਕਿਹਾ।

“ਚਲ ਬਾਪੂ ਘਰੇ ਚਲੀਏ”, ਮੁੰਡੇ ਨੇ ਕਿਹਾ।

“ਬਾਪੂ ਘਸੀੜ-ਘਸੀੜ ਮਾਰਨਾ, ਮੇਰਾ ਸਾਹ ਨਾਲ ਸਾਹ ਨਹੀਂ ਰਲਿਆ ਆਉਂਦੇ ਦਾ। ਮੈਂ ਤਾਂ ਆਥਣੇ ਘਰੇ ਆਊਂਗਾ, ਬਿੰਦ ਝੱਟ ‘ਰਾਮ ਕਰਦਾ”, ਭਾਨੇ ਨੇ ਮੰਜੇ ਤੇ ਪਏ-ਪਏ ਨੇ ਕਿਹਾ। ਆਥਣੇ ਭਾਨਾ ਘਰ ਆਇਆ।

“ਬਾਪੂ ਤੇਰਾ ਫੋਨ ਦੇਈਂ ਮੇਰੇ ਆਲੇ ‘ਚ ਪੈਸੇ ਮੁੱਕ ਗਏ ਐ, ਕਿਤੇ ਕਰਨਾ”, ਵੱਡੇ ਮੁੰਡੇ ਨੇ ਕਿਹਾ।

“ਲੈ ਸ਼ੇਰਾ ਚੱਕ”, ਭਾਨੇ ਨੇ ਗੀਜੇ ‘ਚੋਂ ਫੋਨ ਕੱਢ ਕੇ ਫੜਾਉੁਂਦਿਆ ਕਿਹਾ।

“ਬਾਪੂ ਇਹ ਤਾਂ ਬੰਦ ਪਿਆ, ਚਲਦਾ ਹੀ ਨਹੀਂ ਕੀ ਹੋਇਆ ਇਹਨੂੰ, ਕਿਤੇ ਡਿੱਗਿਆ ਤਾਂ ਨਹੀਂ”, ਫੋਨ ਨੂੰ ਮੁੰਡੇ ਨੇ ਉਲਟਾਉਂਦਿਆ ਕਿਹਾ।

“ਹਾਂ ਸ਼ੇਰਾ ਪਹੀ ਤੇ ਰੇਤੇ ‘ਚ ਡਿੱਗ ਪਿਆ ਸੀ। ਊ ਤਾਂ ਰੇਤਾ ਸਾਰਾ ਹੀ ਮੋਟਰ ਦੀ ਧਾਰ ਥੱਲੇ ਲਾਹ ‘ਤਾ ਸੀ”, ਭਾਨੇ ਨੇ ਸੁਤੇ ਸੁਭਾਅ ਕਿਹਾ।

“ਓਏ ਬਾਪੂ ਤੈਨੂੰ ਕਿਹਨੇ ਕਹਿ ‘ਤਾ ਫੋਨ ਨਹਾਈਦੇ, ਪਾ ‘ਤਾ ਪਾਣੀ ਦੋ ਹਜ਼ਾਰ ‘ਚ ਬਿਨਾਂ ਗੱਲੋਂ”, ਵੱਡੇ ਮੁੰਡੇ ਨੇ ਜਰਾ ਹਰਖ ਕੇ ਕਿਹਾ।

“ਲੈ ਨਹਾਇਆ ਹੀ ਐ, ਸਿਆਣੇ ਕਹਿੰਦੇ ਐ ਬਈ ਬੰਦਾ ਖਾ ਕੇ ਪਛਤਾਏ ਨਹਾ ਕੇ ਨਾ ਪਛਤਾਏ। ਰੱਖੋ-ਰੱਖੋ ਇਹਨੂੰ ਆਬਦੇ ਕੋਲ, ਮੈਨੂੰ ਹੋਕਰੇ ਹੀ ਚੰਗੇ ਐ। ਇਹ ਕੋਈ ਚੀਜ ਆ ਜਿਹੜੀ ਧੋ ਸਵਾਰ ਕੇ ਖਰਾਬ ਹੁੰਦੀ ਐ। ਵੱਡਾ ਬਾਪੂ ਤਾਂ ਨਹੀਂ ਜਿਹਨੂੰ ਨਵ੍ਹਾ ਕੇ ਨਮੂਨਿਆ ਹੋ ਜਾਊ”, ਕਹਿ ਕੇ ਭਾਨੇ ਨੇ ਕੰਧ ਨਾਲ ਪਿਆ ਮੰਜਾ ਚੁੱਕ ਕੇ ਕੋਠੇ ਤੇ ਲਿਜਾ ਕੇ ਪੈ ਗਿਆ ‘ਤੇ ਮੁੰਡਾ ਕੇ ਫੋਨ ਨੂੰ, ਕਦੇ ਬਾਪੂ ਨੂੰ ਵੇਖਦਾ ਅੰਦਰ ਤੁਰ ਗਿਆ।

….ਸ਼ਹੀਦ….
ਅਸੀਂ ਆਜ਼ਾਦੀ ਖਾਤਿਰ

ਮਿਟਣ ਵਾਲੇ

ਸ਼ਹੀਦ ਹਾਂ,

ਸਾਨੂੰ ਦਿੱਤੀ ਸੀ

ਬਦ-ਦੁਆ

ਰਾਜਨੀਤੀ ਨੇ,

ਤੁਸੀਂ ਜਲੋਂਗੇ

ਜਲਦੇ ਰਹੋਂਗੇ,

ਹਾਂ, ਅਸੀਂ ਜਲੇ ਜਰੂਰ

ਹਰ ਸਮੇਂ

ਹਾਕਮਾਂ ਦੀ ਹਿੱਕ ‘ਤੇ

ਦੀਵਾ ਬਣ ਕੇ ਜਲੇ।