Punjab News - Quami Ekta Punjabi Newspaper (ਕੌਮੀ ਏਕਤਾ) » ਸਨੀ ਕੁੱਸਾ

“ਧੁਖਦੇ ਮਾਪੇ”
ਕਈ ਵੇਰਾਂ ਗੱਲ ਜੀ ਕੰਨੀਂ ਪਈ , ਇਹ ਤਾਂ ਨਿਕਲੂ ਲੱਥ ਥੋੜ੍ਹਾ ,

ਸਾਨੂੰ ਨਿੱਕੇ ਹੁੰਦੇ ਲੱਗਦਾ ਸੀ , ਇਹਦਾ ਗਲਤ ਕੰਮਾਂ ਵੱਲ ਹੱਥ ਥੋੜ੍ਹਾ,

ਹੋਰ ਕਰਾ ਲਈਂ ਐਸ਼ ਥੋੜ੍ਹੀ, ਮਾਂ ਕੰਨੀਂ ਕੱਢਤੀ ਬਾਪੂ ਦੇ ਹੋ ਨੁੱਕਰ ਜੀ ,

ਕੱਲ੍ਹ ਘਰ ਦੇ ਗੇਟ ਤੇ ਲਿਖਿਆ ਪੜ੍ਹਿਆ , ਹੁਣ ਸਾਡਾ ਕੋਈ ਪੁੱਤਰ ਨ੍ਹੀ!

ਇੱਜਤਾਂ ਦੇ ਪਾਠ ਪੜ੍ਹਾਏ , ਕਈ ਵੇਰਾਂ ਇਸਦੇ ਦਾਦੇ ਨੇ ,

ਅਣਖਾਂ ਦੇ ਦੀਪ ਜਲਾਏ , ਕਿੱਸੇ ਸੁਣਾਉਂਦਾ ਰਿਹਾ ਭਗਤ-ਸਰਾਭੇ ਦੇ ,

ਜਦ ਪੁੱਛੀਏ ਨਸ਼ਿਆਂ ਵਾਰੇ , ਦਿੰਦਾ ਕੋਈ ਉੱਤਰ ਨ੍ਹੀ,

ਕੱਲ੍ਹ ਘਰ ਦੇ ਗੇਟ ਤੇ ਲਿਖਿਆ ਪੜ੍ਹਿਆ, ਹੁਣ ਸਾਡਾ ਕੋਈ ਪੁੱਤਰ ਨ੍ਹੀ!

ਨਵੀਂ ਪੀੜ੍ਹੀ ਦੇ ਬੇਅਕਲਾਂ ਨੇ, ਪਏ ਮਾਪੇ ਸੂਲ਼ੀ ਟੰਗੇ,

ਜਾਨਵਰ ਵੱਧ ਸਿਆਣੇ ਅੱਜ-ਕੱਲ੍ਹ, ਬੇਈਮਾਨ ਨੇ ਬੰਦੇ ,

ਤਹਿਰੀਕ ਦੇ ਫੇਰੇ ਕੱਢਣੇ ਪੈਂਦੇ, ਗੱਲ ਇੰਜ ਨ੍ਹੀ ਆਉਂਦੀ ਸੂਤਰ ਜੀ,

ਕੱਲ੍ਹ ਘਰ ਦੇ ਗੇਟ ਤੇ ਲਿਖਿਆ ਪੜ੍ਹਿਆ, ਹੁਣ ਸਾਡਾ ਕੋਈ ਪੁੱਤਰ ਨ੍ਹੀ!

ਅੰਤਰ ਝਾਤ
ਕੀ ਹੋਇਆ ਮਜਬੂਰ ਏ ਯਾਰਾ, ਦੁੱਖ ਤਾਂ ਆਉਂਦੇ ਰਹਿਣ ਹਜ਼ਾਰਾਂ,

ਕੀ ਹੋਊ ਜੇ ਕੋਸ਼ਿਸ਼ ਕਰਲੇਂ, ਪਰ ਏਦਾਂ ਨ੍ਹੀ ਮਨਜ਼ੂਰ ਏ ਹਾਰਾਂ,

ਅੰਤਰ ਝਾਤ ਜ਼ਰੂਰੀ ਸੱਜਣਾ, ਕਿਉਂ ਲੋਕੀ ਭੰਡ ਰਿਹਾਂ,

ਦੱਸ ਖਾਂ ਕਾਹਤੋਂ ਲੋਕਾਂ ਦੇ ਹਾੜ੍ਹੇ ਜੇ ਕੱਢ ਰਿਹਾਂ,,

ਜੇ ਪੱਲੇ ਤੇਰੇ ਸਭ ਆ ਕਿਉਂ ਹਿੰਮਤ ਜੀ ਛੱਡ ਰਿਹਾਂ …!

ਬਿਨ ਮੰਗਿਆ ਹੀ ਦੇ ਜਾਣਾ ਏ, ਉਹ ਨਾ ਕਰੇ ਮਸ਼ਹੂਰੀ,

ਪੜ੍ਹਨੇ ਜੁੱਸੇ ਅਤੇ ਦਲੇਰੀ ਵਾਲ਼ੇ ਕਿੱਸੇ ਬੜ੍ਹੇ ਜ਼ਰੂਰੀ,

ਤਾਹੀਂ ਤਾਂ ਭਗਤ-ਸਰਾਭਾ ਮਾਰ ਅਵਾਜ਼ਾਂ ਸੱਦ ਰਿਹਾ,

ਦੱਸ ਖਾਂ ਕਾਹਤੋਂ ਲੋਕਾਂ ਦੇ ਹਾੜ੍ਹੇ ਜੇ ਕੱਢ ਰਿਹਾਂ,,

ਜੇ ਪੱਲੇ ਤੇਰੇ ਸਭ ਆ ਕਿਉਂ ਹਿੰਮਤ ਜੀ ਛੱਡ ਰਿਹਾਂ …!

ਗੁਰੂ ਨਾਨਕ ਦੀ ਬਾਣੀ ਵਿੱਚੋਂ ਮਿਲਦਾ ਸਬਰ ਬਥੇਰਾ,

ਜਿਨ੍ਹਾਂ ਮਿਲਿਆ ਮਸਤ ਰਿਹਾ ਕਰ,ਕੁੱਝ ਨ੍ਹੀ ਇੱਥੇ ਤੇਰਾ,

ਮੈਂ ਵੀ ਤਾਂਹੀ ਟੁੱਟੀਆਂ ਚੱਪਲਾਂ ਨੂੰ ਹੀ ਗੰਢ ਰਿਹਾਂ,

ਦੱਸ ਖਾਂ ਕਾਹਤੋਂ ਲੋਕਾਂ ਦੇ ਹਾੜ੍ਹੇ ਜੇ ਕੱਢ ਰਿਹਾਂ,,

ਜੇ ਪੱਲੇ ਤੇਰੇ ਸਭ ਆ ਕਿਉਂ ਹਿੰਮਤ ਜੀ ਛੱਡ ਰਿਹਾਂ …!

“ਅੱਛੇ ਦਿਨ”
ਮੇਰੇ ਅੱਖੀਂ ਪੁੱਛਦੇ ਹੋ ਹਾਲਾਂ ਨੂੰ

ਤਾਂ ਕਰਾਂ ਬਿਆਨ ਸਾਰੇ ਦਿਲ ਖੋਲ੍ਹ ਲੋਕੋ,

ਅੱਜ ਉੱਜੜੇ ਲੱਗਣ ਗਰਾਂ ਮੈਨੂੰ

ਕੰਨੀਂ ਰੜਕਣ ਮਾੜੇ ਬੋਲ ਲੋਕੋ,

ਰੀਝਾਂ ਉੱਡੀਆਂ ਸੱਤ ਅਸਮਾਨ ਤਾਈਂ ‘ਤੇ ਸਾਡੇ ਮੁੱਕ ਚੱਲੇ ਘਰ ਦਾਣੇ ਜੀ,,

ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ ਰੁਲਦੇ, ਅੱਛੇ ਦਿਨ ਭਾਲਣ ਨੂੰ ਘਰਾਣੇ ਜੀ …!

ਮੁਲਕ ਆਜ਼ਾਦ ਪਰ ਬੋਲਣਾ ਬੰਦ ਕੀਤਾ

ਪੈਂਦੀ ਸੱਚ ਤੇ ਭਾਰੂ ਬੁਰਾਈ,

ਅੱਜ ਸੱਤ ਕੁ ਸਾਲਾ ਬਾਲ ਆਖੇ

ਬਾਈ ਪਹੁੰਚੀ ਨਾ ਬਾਪ ਤਾਈਂ ,

ਅਣਖ ਜਗਾਉਂਦੇ ਅੱਗਿਉਂ ਅਚੰਭ ਕਰਦੇ, ਮੇਰੇ ਦੇਸ਼ ਦੇ ਬਾਲ ਨਿਆਣੇ ਜੀ,,

ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ ਰੁਲਦੇ, ਅੱਛੇ ਦਿਨ ਭਾਲਣ ਨੂੰ ਘਰਾਣੇ ਜੀ …!

ਮੈਂ ਆਪੇ ਮਮਤਾ ਵਿਸਾਰ ਦਿੱਤੀ

ਮਾਪੇ ਛੱਡ ਆਇਆ ਕਿੰਨੇ ਕੋਹ ਪਿੱਛੇ,

ਮੇਰੀ ਵਹੁਟੀ ਦੀ ਇੱਜ਼ਤ ਰੱਖ ਲਈ ਮੈਂ

ਉਨ੍ਹਾਂ ਤਬਾਹ ਕੀਤੀ ਇਹਦੇ ਮੋਹ ਪਿੱਛੇ ,

ਮੇਰੀ ਝੋਲੀ ਸੱਖਣੀ ਰਹਿ ਗਈ ‘ਤੇ ਉਹਨਾਂ ਭਰ ਲਈ ਜਿਨ੍ਹਾਂ ਪਛਾਣੇ ਜੀ,,

ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ ਰੁਲਦੇ, ਅੱਛੇ ਦਿਨ ਭਾਲਣ ਨੂੰ ਘਰਾਣੇ ਜੀ …!

ਅਜੋਕਾ ਪਰਿਵਾਰ
ਸੰਗਤ ਬੁਰੀ ਦਾ ਨਤੀਜਾ,

ਲੈ’ਕੇ ਬਹਿ ਗਿਆ ਭਰਿਆ ਗੀਝਾ,

ਮੁੱਕੀਆਂ ਵਿੱਚ ਸੰਦੂਕੇ ਚੀਜ਼ਾਂ,

ਵੇਚ ਕੇ ਨਸ਼ਾ ਲਿਆ ਛੱਡਿਆ,,

ਪੁੱਤ ਸੋਹਣੀ ਸੂਰਤ ਵਾਲੇ ਦਾ ਅੱਜ ਸਿਵਾ ਜਲ਼ਾ

ਛੱਡਿਆ ..!

ਲੁੱਟੇ ਬੜ੍ਹੇ ਆਦਮੀ ਜਾਂਦੇ,

ਪੈਂਦੇ ਵਿੱਚ ਕਚਹਿਰੀ ਤਗਮੇ,

ਪੈਸੇ ਆਉਂਦੇ ਸੀ ਗਹਿ-ਗੱਡਮੇਂ,

ਗੱਲਾਂ ਕਰਨ ਸਿਆਣੇ ਜੀ,

ਗਲ਼ ਅੰਗੂਠਾ ਦੇ ਕਮਾਉਣ ਵਾਲਾ, ਛੱਡ ਤੁਰ ਗਿਆ ਰੱਬ ਦੇ ਭਾਣੇ ਜੀ..!

ਮਾਂ ਗੱਲਾਂ ਕਰਦੀਆਂ ਸੀ ਵਿੱਚ ਬੁੜੀਆਂ,

ਇੱਕ ਸੀ ਮੁੰਡਾ ਦੋ ਨੇ ਕੁੜੀਆਂ,

ਧੀਆਂ ਸਹੁਰਿਆਂ ਵੱਲ ਨੂੰ ਤੁਰੀਆਂ,

ਫੁੱਲ ਪਾ’ਕੇ ਭਾਈ ਦੇ,,

ਹੁਣ ਕੌਣ ਸਹਾਰਾ ਬਣੂ, ਸੋਚ ਹੰਝੂ ਕਿਰਦੇ ਮਾਈ ਦੇ..!

ਮੋਹਤਬਰ
ਬਹੁਤੇ ਚੰਗੇ ਲੋਕ ਨਹੀਂ, ਗੱਲ ਕੀ ਕਰਾਂ ਨਿਆਣਿਆਂ ਦੀ,

ਗੱਲ ਨ੍ਹੀ ਸੁਣਨਾ ਚਾਹੁੰਦਾ, ਅੱਜ ਕੱਲ੍ਹ ਘਰੇ ਸਿਆਣਿਆਂ ਦੀ,

ਨਵੇਂ ਰਿਵਾਜ ਦੇ ਪੱਟੇ ਹੋਉ ਕੋਈ ਰਾਹ ਜਾਂਦੀ,

ਹੁਣ ਪਿੰਡ ਵਿੱਚ ਲੋਕਾਂ ਨਾਲ਼ ਬੇਬੇ ਬਹੁਤੀ ਨਹੀਂ ਬਣਦੀ ..।

ਅੰਤ ਆ ਗਿਆ ਨੇੜ, ਜੜ੍ਹਾਂ ਹੁਣ ਪੁੱਟਣ ਲੱਗ ਗਏ ਨੇ,

ਇੱਜ਼ਤਾਂ ਨੂੰ ਦੇ ਤਸੀਹੇ, ਉਹਨਾਂ ਨੂੰ ਲੁੱਟਣ ਲੱਗ ਗਏ ਨੇ,

ਨਕਸ਼ੇ ਕਦਮਾਂ ‘ਤੇ ਚੱਲਣਾ ਕੀ, ਉਲਟੀ ਖੇਹ ਖਾਂਦੀ,

ਹੁਣ ਪਿੰਡ ਵਿੱਚ ਲੋਕਾਂ ਨਾਲ਼ ਬੇਬੇ ਬਹੁਤੀ ਨਹੀਂ ਬਣਦੀ ..।

ਮੇਰੇ ਲਫ਼ਜ਼ ਦਾ ਹੋ ਰਿਹਾ ਸ਼ੋਸ਼ਣ, ਨਹੁੰਦਰ ਮਾਰ ਉਖੇੜ ਰਹੇ ਹਨ,

ਪਿੰਡ ਦੇ ਮੋਹਤਬਰ ਵੀ ਅੰਮੀਂਏ, ਹੁਣ ਨਾਟ ਕਲਾ ਜੀ ਖੇਡ ਰਹੇ ਹਨ,

ਪੱਗ ਰੁਲ਼ਦੀ ਤਾਂ ਰੁਲ਼ਨ ਦਿਉ ਹਿੱਕ ਨਹੀ ਤਣਦੀ,

ਹੁਣ ਪਿੰਡ ਵਿੱਚ ਲੋਕਾਂ ਨਾਲ਼ ਬੇਬੇ ਬਹੁਤੀ ਨਹੀਂ ਬਣਦੀ ..।

ਨਸੀਹਤਾਂ
ਘਰੋਂ ਪਲਾਂਘ ਜੀ ਪੱਟਦਾ ਆਖਣ ਚੱਲਿਆ ਦੱਸ ਕਿੱਧਰ ਨੂੰ,

ਵੱਢੂੰ-ਖਾਉਂ ਜੇ ਕਰਦੇ ਸਾਰੇ ਤੁਰਦਾ ਹਾਂ ਜਿਧਰ ਨੂੰ,

ਦੂਰੋਂ ਮੁਖੜਾ ਵੱਟ ਜਾਂਦੇ, ਜੇ ਕੇਰਾਂ ਇੱਜ਼ਤ ਗਈ ਗਵਾਈ,

ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ ,

ਬਾਪੂ ਡਰਦਾ ਲੱਥ ਨਾ ਹੋ’ਜੇ, ਅਜੇ ਲਾਡਲਾ ਆਖੇ ਮਾਈ ..!

ਹਰ ਦਰਵਾਜ਼ਾ ਖੁੱਲ੍ਹਾ ਦਿਖਦਾ ਕਿਸੇ ਵੀ ਦਰ ‘ਤੇ ਜਾ ਖਲੋਜਾ,

ਕੋਈ ਛਲਾਰੂ ਮਿਲ ਹੀ ਜਾਂਦਾ ਇਕ ਵਾਰੀ ਜੇ ਭਰਲੇਂ ਬੋਝਾ,

ਛੇਤੀ ਹੀ ਖੰਭ ਲੱਗ ਜਾਣੇ ਜਦ ਨਸ਼ਿਆਂ ਦੀ ਤੈਂ ਵੀ ਨਿਸ਼ਾ ਕਰਾਈ,

ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ ,,

ਬਾਪੂ ਡਰਦਾ ਲੱਥ ਨਾ ਹੋ’ਜੇ, ਅਜੇ ਲਾਡਲਾ ਆਖੇ ਮਾਈ ..!

ਮੂਰਤ ਤਰਾਸ਼ ਲਈਂ ਇੱਕ ਵਾਰੀ, ਕਦਮ ਪੁਟਣੇ ਤਾਂ ਸੌਖੇ ਨੇ,

ਧਾਲੀਵਾਲਾ ਮੰਗ ਰੱਬ ਕੋਲ੍ਹੋਂ ਇੱਥੇ ਥੋੜ੍ਹੇ ਹੀ ਮਿਲਦੇ ਮੌਕੇ ਨੇ,

ਹੁਣ ਪੂਰੇ ਤਾਂ ਕਰਨੇ ਪੈਣੇ ਮਾਈ ਖ਼੍ਵਾਬ ਜੇ ਬੰਨ੍ਹ ਲੈ ਆਈ,

ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ ,

ਬਾਪੂ ਡਰਦਾ ਲੱਥ ਨਾ ਹੋ’ਜੇ, ਅਜੇ ਲਾਡਲਾ ਆਖੇ ਮਾਈ ..!

ਅਲਵਿਦਾ ਮਾਂ
ਜੇ ਤੂੰ ਨ੍ਹੀ ਜੰਮਦੀ ਖੌਰ੍ਹੇ ਕਿੱਥੇ, ਕਿਹੜੀ ਜੂਨੇ ਜਨਮ ਲੈਂਦਾ,

ਜੋ ਰੱਬ ਨੇ ਵੱਡੀ ਦਾਤ ਹੈ ਬਖਸ਼ੀ, ਉਹ ਮਾਂ ਸ਼ਬਦ ਕਿਸ ਨੂੰ ਕਹਿੰਦਾ,,

ਸੀ ਸੁਪਨੇ ਵੱਡੇ ਤੇਰੇ, ਰੱਬ ਨੇ ਖਬਰੇ ਕਿਉਂ ਸਭ ਰੋਲ ਦਿੱਤਾ,,

ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!

ਵਿਹੜੇ ਵਿਚਲੀ ਨਿੰਮ ਨਾਲ ਖਹਿੰਦਾ ਰਹਿੰਦਾ ਬੂਟਾ ਅਨਾਰਾਂ ਦਾ,

ਓਵੇਂ ਹੀ ਤੈਂ ਕਦੇ-ਕਦੇ ਲੜਨਾ, ਬਾਪੂ ਦਿਆਂ ਵਿਚਾਰਾਂ ਨਾਲ,

ਹੁਣ ਉਹ ਵੀ ਝਗੜੇ ਮੁੱਕ ਗਏ, ਦੱਸ ਕਿਹੜੇ ਜਾ ਨਜਿੱਠਾਂ?

ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!

ਤੈਨੂੰ ਸੋਹਣੀ ਨੂੰਹ ਲਿਆ ਕੇ ਤੇ ਤੇਰੀ ਟਹਿਲ ਟਕੋਰ ਕਰਾਉਂਦਾ ਮੈਂ,

ਦੁੱਖਾਂ ਦੀ ਗਾਗਰ ਡੋਲ੍ਹ ਕੇ ਤੇ ਖੁਸ਼ੀਆਂ ਦੀ ਭਰ-ਭਰ ਲਿਆਉਂਦਾ ਮੈਂ,

ਹੁਣ ਮੱਥਾ ਡਾਹੁਣਾ ਪੈਂਦਾ ਏ, ਆਸਾਨ ਨ੍ਹੀ ਮਿਲਦੀਆਂ ਜਿੱਤਾਂ,,

ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!

ਚੱਲ ਰੂਹ ਖੁਸ਼ ਰੱਖੀਂ ਜਿੱਥੇ ਵੀ ਐਂ, ਮੈਂ ਵੀ ਦਿਨ ਜੇ ਕੱਢ ਲੈਣੇ,

ਜਦ ਲੋੜ ਪਊ ਕੋਈ ਮੈਨੂੰ ਤੇ ਉਸ ਅੱਗੇ ਹੱਥ ਜੇ ਅੱਡ ਲੈਣੇ,

ਬੱਸ ਗਠੜੀ ਬੰਨ੍ਹ ਕੇ ਭੇਜਦੀ ਰਹੀਂ, ਦੁਆਵਾਂ ਅਤੇ ਪ੍ਰੀਤਾਂ,

ਮੇਰੀ ਰੱਬ ਦੀ ਮੂਰਤ ਮਾਤਾ ਨੂੰ ਮੈਂ ਅੱਜ ਹੱਥੀਂ ਆਪਣੇ ਤੋਰ ਦਿੱਤਾ .!

“ਤੀਆਂ”
ਕੱਚਿਆਂ ਘਰਾਂ ਦੀਆਂ ਸੱਚੀਆਂ ਗੱਲਾਂ,

ਸਾਉਣ ਚੜੇਂਦਾ ਉੱਠ ਦੀਆਂ ਛੱਲਾਂ,

ਲੰਮੇ ਪੈਂਡੇ ਚੀਰ ਕੇ ਕੁੜੀਆਂ, ਵਿੱਚ ਵੱਸੀਆਂ ਆ ਕੇ ਜੀਆਂ ਦੇ ,,

ਪੇਕਿਆਂ ਨੂੰ ਛੁੱਟੀ ਲੈ’ਕੇ,

ਪਿਪਲੀ ਪੀਂਘਾਂ ਕੋਲ਼ ਬਹਿ ਕੇ ,

ਦਿਨ ਚੇਤੇ ਕਰਦੀਆਂ ਤੀਆਂ ਦੇ !

ਨਿਆਣਪੁਣਾ, ਫਿਕਰਾਂ ਤੋਂ ਬਾਂਝੇ,

ਆਪੇ ਹੀਰਾਂ, ਹੁਲਾਰੇ ਰਾਂਝੇ,

ਕਿੰਨੇ ਦਿਨ ਨ੍ਹੀ ਹੋਣੇ ਸੀ ਉਹਨਾਂ ਦਰਸ਼ਨ ਆਪਣਿਆਂ ਮੀਆਂ ਦੇ,,

ਪੇਕਿਆਂ ਨੂੰ ਛੁੱਟੀ ਲੈ’ਕੇ,

ਪਿਪਲੀ ਪੀਂਘਾਂ ਕੋਲ਼ ਬਹਿ ਕੇ ,

ਦਿਨ ਚੇਤੇ ਕਰਦੀਆਂ ਤੀਆਂ ਦੇ !

ਨਿਰੰਤਰ ਜੀਵਨ ਚੱਲ ਰਿਹਾ ਹੈ,

ਦੇਖ ਖਾਂ ਸੂਰਜ ਢਲ਼ ਰਿਹਾ ਹੈ,

ਏਸ ਰੁੱਤੇ ਵਣਜਾਰੇ ਢੁਕਦੇ, ਪੈਲ ਸੀ ਵੇਹਦੇਂ ਮੋਰਨੀਆਂ ਦੇ ,,

ਪੇਕਿਆਂ ਨੂੰ ਛੁੱਟੀ ਲੈ’ਕੇ,

ਪਿਪਲੀ ਪੀਂਘਾਂ ਕੋਲ਼ ਬਹਿ ਕੇ ,

ਦਿਨ ਚੇਤੇ ਕਰਦੀਆਂ ਤੀਆਂ ਦੇ !

ਸਦਾ ਮੋਹ ਦੇ ਦੀਪ ਜਗਾਏ ਬਾਬਲਾ,

ਤੈਂ ਚੰਗੇ ਪਾਠ ਪੜ੍ਹਾਏ ਬਾਬਲਾ,

ਖੁਸ਼ੀਆਂ ਤਾਂ ਆਪੇ ਉੱਗਣ, ਨਹੀਂ ਮਿਲੀਆਂ ਵੱਸ ਪੈ ਕੇ ਸ਼ਨੀਆਂ ਦੇ,,

ਪੇਕਿਆਂ ਨੂੰ ਛੁੱਟੀ ਲੈ’ਕੇ,

ਪਿਪਲੀ ਪੀਂਘਾਂ ਕੋਲ਼ ਬਹਿ ਕੇ ,

ਦਿਨ ਚੇਤੇ ਕਰਦੀਆਂ ਤੀਆਂ ਦੇ !

ਆਪ ਮੁਹਾਰੇ ਖਿਡ਼ੇ ਜੇ ਰਹਿਣਾ,

ਬੋਲੀਆਂ ਦਾ ਬੋਲੀਆਂ ਨਾਲ ਖਹਿਣਾ,

ਕਿੱਕਲੀਆਂ ਦੇ ਜ਼ੋਰ ਦੇ ਮੂਹਰੇ , ਰੁਤਬੇ ਛੋਟੇ ਲੱਗਦੇ ਕਣੀਆਂ ਦੇ,,

ਪੇਕਿਆਂ ਨੂੰ ਛੁੱਟੀ ਲੈ’ਕੇ ,

ਪਿਪਲੀ ਪੀਂਘਾਂ ਕੋਲ਼ ਬਹਿ ਕੇ ,

ਦਿਨ ਚੇਤੇ ਕਰਦੀਆਂ ਤੀਆਂ ਦੇ !

ਮੁੜ ਆਵਣ ਦਿਨ ਵਾਪਸ ਵੇਹੜੇ ,

ਬਸ ਖੁਸ਼ੀਆਂ ਹੋਵਣ ਚਾਰ ਚੁਫ਼ੇਰੇ ,

ਇੱਕੋ ਅਰਜ਼ ਹੀ ਕਰਦੀ ਸਤਿਗੁਰ, ਘਰ ਵਸਦੇ ਰੱਖੀਂ ਧੀਆਂ ਦੇ,,

ਪੇਕਿਆਂ ਨੂੰ ਛੁੱਟੀ ਲੈ’ਕੇ,

ਪਿਪਲੀ ਪੀਂਘਾਂ ਕੋਲ਼ ਬਹਿ ਕੇ ,

ਦਿਨ ਚੇਤੇ ਕਰਦੀਆਂ ਤੀਆਂ ਦੇ !

“ਚਿੱਟਾ”
ਲਿਖਤ ਬਣਾਈ ਬਹਿ ਕੇ ਸੋਚ ਕੇ ਤੈਨੂੰ ਮਾਏ ਨੀ ,

ਧਾਹਾਂ ਮਾਰ ਕਿਉਂ ਰੋਂਦੀ ਰਹੀ, ਜਦ ਚਿੱਟੇ ਲਾਏ ਸੀ !

ਸੁਣਿਆ ਸੀ ਇਹ ਚਿੱਟਾ ਲਾਉਣਾ ਸੌਂਕ ਅਮੀਰਾਂ ਦਾ ,

ਫੇਰ ਮੈਂ ਵੀ ਹੀਰਾ ਬਣਕੇ ਬਹਿਗਿਆ ਗੰਦੀਆਂ ਭੀੜਾਂ ਦਾ ,

ਨਿਗ੍ਹਾ ਸਵੱਲੀ ਮਾਰਨ ‘ਤੇ ਸੀ ਇਕੱਠ ਸਜਾ ਲਿਆ,

ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।

ਬੜਾ ਸੀ ਪੜ੍ਹਾਇਆ ਪਰ ਪੜ੍ਹ ਨਾ ਹੋਇਆ ਨੀ,

ਬਿਨਾਂ ਨਸ਼ਿਉਂ ਪੁੱਤ ਤੇਰੇ ਤੋਂ ,ਲੜ ਨਾ ਹੋਇਆ ਨੀ,

ਪਹਿਲੀ ਵਾਰ ਤੋਂ ਹੁਣ ਤੱਕ ,ਕਿੰਨੇ ਨੋਟ ਮੈਂ ਖਾ ਗਿਆ ,

ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।

ਯਾਰਾਂ ਸੰਗ ਸਜਾਈ ਮਹਿਫ਼ਲ ਵਿੱਚ ਜਿਕਰ ਜਿਹਾ ਜਦ ਹੋਇਆ ,

ਕਿਤੇ ਉਹ ਨਾ ਧੋਖਾ ਕਰ ਜੇ ਮੈਨੂੰ ਫਿਕਰ ਜਿਹਾ ਵੱਧ ਹੋਇਆ ,

ਗਮ ਉਹਦੇ ਨੂੰ ਸਿਜਦੀ ਜਿੰਦਗੀ ਦਾਅ ‘ਤੇ ਲਾ ਗਿਆ,

ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।

ਘਰ-ਦਿਆਂ ਦਾ ਤੂੰ ਖਿਆਲ ਜਾ ਰੱਖੀ ਮਾਏ ਮੇਰੀਏ ਨੀ ,

ਭੈਣੇ ਮੇਰਾ ਵੀ ਦਿਲ ਕਰਦਾ ,ਥੋੜ੍ਹਾ ਹੋਰ ਠਹਿਰੀਏ ਨੀ,

ਧਾਲੀਵਾਲਾ ਬਾਪੂ ਰੋਂਦਾ ਚਿਖਾ ਜਲਾ ਗਿਆ,

ਗਰੀਬੀ ਨਹੀਂ ਸੀ ਦੇਖੀ ਤਾਂ ਹੀ ਚਿੱਟਾ ਲਾ ਲਿਆ ।

“ਖੂਹਾਂ ਦੀ ਰੌਣਕ “
ਕੁੱਝ ਸੁਣਿਉ ਬੋਲ ਮੇਰੇ, ਬਹਿ ਗੱਲ ਸੁਣਾਵਾਂ।

ਜਾ ਉੱਡਜਾ ਦੂਰ ਕਿਤੇ, ਤੂੰ ਕਾਲਿਆ ਕਾਵਾਂ।

ਪਿੰਡ ਮੇਰੇ ਤੋਂ ਦੀ, ਜਾ ਕੱਢਿਆ ਗੇੜਾ।

ਹਾਲ ਸੁਣਾਵਾਂ ਥੋਨੂੰ ਕੀ, ਦਿਲ ਕਹਿੰਦਾ ਮੇਰਾ।

ਸਖੀਓ ਵੰਨ੍ਹ-ਸੁਵੰਨੇ ਆਉਣ, ਖਿਆਲ ਕਿੰਜ ਰਾਹੇ ਪਾਵਾਂ ..।

“ਮੈਂ ਸੁਪਨੇ ਕਈ ਬੁਣਲੇ , ਕਿੰਜ ਪੂਰ ਚੜਾਵਾਂ “।

ਮਾਂ ਮੇਰੀ ਦੀਆਂ ਕੱਢੀਆਂ ਚਾਦਰਾਂ, ਹੋਰ ਵੀ ਗੂੜ੍ਹੀਆਂ ਹੋ ਚੱਲੀਆਂ।

ਬਹਿ ਬਾਬੁਲ ਜੋ ਸਮਝਾਈਆਂ ਗੱਲਾਂ, ਦਿਲ ਮੇਰੇ ਨੂੰ ਛੂਹ ਚੱਲੀਆਂ।

ਆਪਣੀ ਇੱਜ਼ਤ ਹੱਥ ਤੁਹਾਡੇ, ਵੀਰ ਮੇਰੇ ਸਮਝਾਇਆ ਏ।

ਮੈਂ ਤਿੰਨੋ ਜਾਇਆ ਦੀ ਹਾਂ ਲਾਡੋ ,ਬਣਦਾ ਹੱਕ ਜਤਾਇਆ ਏ।

ਕਦੀ ਲੱਗਦਾ ਏ ਵਾਧੂ ਮਿਲਿਆ ਕੁੱਝ ਹੋਰ ਨਾ ਚਾਵਾਂ ..

“ਮੈਂ ਸੁਪਨੇ ਕਈ ਬੁਣਲੇ , ਕਿੰਜ ਪੂਰ ਚੜਾਵਾਂ “।

ਅੱਖੀਂ ਡਿੱਠੇ ਹਾਲ ਨੇ ਦੇਖੇ ।

ਖੜ੍ਹ ਦਰਵਾਜੇ ਨਾਲ ਨੇ ਦੇਖੇ।

ਮਾਂ ਮੇਰੀ ਜੋ ਦੁੱਖ ਹੰਢਾਏ।

ਬਣੇ ਹੱਥ ਬਾਪੂ ਦੇ ਢਾਲ ਨੇ ਦੇਖੇ।

ਇਹ ਸਿਰ ਦਾ ਤਾਜ ਨਾ ਰੋਲਿਉ।

ਸੁਖੀ ਵਸੋ, ਦਿਉ ਪਿਆਰ ਮੁਹੱਬਤ, ਦਿਲ ਤੋਂ ਕਰਾਂ ਦੁਆਵਾਂ ..।

“ਮੈਂ ਸੁਪਨੇ ਕਈ ਬੁਣਲੇ , ਕਿੰਜ ਪੂਰ ਚੜਾਵਾਂ “।