ਘਰੋਂ ਪਲਾਂਘ ਜੀ ਪੱਟਦਾ ਆਖਣ ਚੱਲਿਆ ਦੱਸ ਕਿੱਧਰ ਨੂੰ,
ਵੱਢੂੰ-ਖਾਉਂ ਜੇ ਕਰਦੇ ਸਾਰੇ ਤੁਰਦਾ ਹਾਂ ਜਿਧਰ ਨੂੰ,
ਦੂਰੋਂ ਮੁਖੜਾ ਵੱਟ ਜਾਂਦੇ, ਜੇ ਕੇਰਾਂ ਇੱਜ਼ਤ ਗਈ ਗਵਾਈ,
ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ ,
ਬਾਪੂ ਡਰਦਾ ਲੱਥ ਨਾ ਹੋ’ਜੇ, ਅਜੇ ਲਾਡਲਾ ਆਖੇ ਮਾਈ ..!
ਹਰ ਦਰਵਾਜ਼ਾ ਖੁੱਲ੍ਹਾ ਦਿਖਦਾ ਕਿਸੇ ਵੀ ਦਰ ‘ਤੇ ਜਾ ਖਲੋਜਾ,
ਕੋਈ ਛਲਾਰੂ ਮਿਲ ਹੀ ਜਾਂਦਾ ਇਕ ਵਾਰੀ ਜੇ ਭਰਲੇਂ ਬੋਝਾ,
ਛੇਤੀ ਹੀ ਖੰਭ ਲੱਗ ਜਾਣੇ ਜਦ ਨਸ਼ਿਆਂ ਦੀ ਤੈਂ ਵੀ ਨਿਸ਼ਾ ਕਰਾਈ,
ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ ,,
ਬਾਪੂ ਡਰਦਾ ਲੱਥ ਨਾ ਹੋ’ਜੇ, ਅਜੇ ਲਾਡਲਾ ਆਖੇ ਮਾਈ ..!
ਮੂਰਤ ਤਰਾਸ਼ ਲਈਂ ਇੱਕ ਵਾਰੀ, ਕਦਮ ਪੁਟਣੇ ਤਾਂ ਸੌਖੇ ਨੇ,
ਧਾਲੀਵਾਲਾ ਮੰਗ ਰੱਬ ਕੋਲ੍ਹੋਂ ਇੱਥੇ ਥੋੜ੍ਹੇ ਹੀ ਮਿਲਦੇ ਮੌਕੇ ਨੇ,
ਹੁਣ ਪੂਰੇ ਤਾਂ ਕਰਨੇ ਪੈਣੇ ਮਾਈ ਖ਼੍ਵਾਬ ਜੇ ਬੰਨ੍ਹ ਲੈ ਆਈ,
ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ ,
ਬਾਪੂ ਡਰਦਾ ਲੱਥ ਨਾ ਹੋ’ਜੇ, ਅਜੇ ਲਾਡਲਾ ਆਖੇ ਮਾਈ ..!