“ਧੁਖਦੇ ਮਾਪੇ”

ਕਈ ਵੇਰਾਂ ਗੱਲ ਜੀ ਕੰਨੀਂ ਪਈ , ਇਹ ਤਾਂ ਨਿਕਲੂ ਲੱਥ ਥੋੜ੍ਹਾ ,

ਸਾਨੂੰ ਨਿੱਕੇ ਹੁੰਦੇ ਲੱਗਦਾ ਸੀ , ਇਹਦਾ ਗਲਤ ਕੰਮਾਂ ਵੱਲ ਹੱਥ ਥੋੜ੍ਹਾ,

ਹੋਰ ਕਰਾ ਲਈਂ ਐਸ਼ ਥੋੜ੍ਹੀ, ਮਾਂ ਕੰਨੀਂ ਕੱਢਤੀ ਬਾਪੂ ਦੇ ਹੋ ਨੁੱਕਰ ਜੀ ,

ਕੱਲ੍ਹ ਘਰ ਦੇ ਗੇਟ ਤੇ ਲਿਖਿਆ ਪੜ੍ਹਿਆ , ਹੁਣ ਸਾਡਾ ਕੋਈ ਪੁੱਤਰ ਨ੍ਹੀ!

 

ਇੱਜਤਾਂ ਦੇ ਪਾਠ ਪੜ੍ਹਾਏ , ਕਈ ਵੇਰਾਂ ਇਸਦੇ ਦਾਦੇ ਨੇ ,

ਅਣਖਾਂ ਦੇ ਦੀਪ ਜਲਾਏ , ਕਿੱਸੇ ਸੁਣਾਉਂਦਾ ਰਿਹਾ ਭਗਤ-ਸਰਾਭੇ ਦੇ ,

ਜਦ ਪੁੱਛੀਏ ਨਸ਼ਿਆਂ ਵਾਰੇ , ਦਿੰਦਾ ਕੋਈ ਉੱਤਰ ਨ੍ਹੀ,

ਕੱਲ੍ਹ ਘਰ ਦੇ ਗੇਟ ਤੇ ਲਿਖਿਆ ਪੜ੍ਹਿਆ, ਹੁਣ ਸਾਡਾ ਕੋਈ ਪੁੱਤਰ ਨ੍ਹੀ!

 

ਨਵੀਂ ਪੀੜ੍ਹੀ ਦੇ ਬੇਅਕਲਾਂ ਨੇ, ਪਏ ਮਾਪੇ ਸੂਲ਼ੀ ਟੰਗੇ,

ਜਾਨਵਰ ਵੱਧ ਸਿਆਣੇ ਅੱਜ-ਕੱਲ੍ਹ, ਬੇਈਮਾਨ ਨੇ ਬੰਦੇ ,

ਤਹਿਰੀਕ ਦੇ ਫੇਰੇ ਕੱਢਣੇ ਪੈਂਦੇ, ਗੱਲ ਇੰਜ ਨ੍ਹੀ ਆਉਂਦੀ ਸੂਤਰ ਜੀ,

ਕੱਲ੍ਹ ਘਰ ਦੇ ਗੇਟ ਤੇ ਲਿਖਿਆ ਪੜ੍ਹਿਆ, ਹੁਣ ਸਾਡਾ ਕੋਈ ਪੁੱਤਰ ਨ੍ਹੀ!

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>