Punjab News - Quami Ekta Punjabi Newspaper (ਕੌਮੀ ਏਕਤਾ) » ਵਿਕਰਮਜੀਤ ਸਿੰਘ ਤਿਹਾੜਾ

ਕੁਦਰਤ ਅਤੇ ਮਨੁਖ ਦਾ ਰਿਸ਼ਤਾ : ਭੂਤ ਅਤੇ ਵਰਤਮਾਨ
ਮਨੁਖ ਦੀ ਹੋਂਦ ਅਤੇ ਆਰੰਭ ਨੂੰ ਕੁਦਰਤ ਤੋਂ ਵਖ ਨਹੀਂ ਕੀਤਾ ਜਾ ਸਕਦਾ ਹੈ। ਆਦਿ ਮਨੁਖ ਕੁਦਰਤੀ ਵਾਤਾਵਰਨ ਵਿਚ ਜੀਵਿਆ ਅਤੇ ਹੌਲੀ ਹੌਲੀ ਸੂਝ-ਸਮਝ ਦੀ ਸ਼ਕਤੀ ਨਾਲ ਅਜੋਕੇ ਸਥਾਨ ’ਤੇ ਪਹੁੰਚਿਆ। ਮਨੁਖ ਦਾ ਕੁਦਰਤ ਨਾਲ ਰਿਸ਼ਤਾ ਬਹੁਤ ਸਹਿਜ ਅਤੇ ਨੇੜੇ ਦਾ ਰਿਹਾ ਹੈ। ਹਰ ਮਨੁਖੀ ਜਰੂਰਤ ਨੂੰ ਕੁਦਰਤ ਨੇ ਪੂਰਾ ਕੀਤਾ ਹੈ। ਜੰਗਲਾਂ-ਬੇਲਿਆਂ ਵਿਚ ਰਹਿੰਦਾ ਹੋਇਆ ਵੀ ਮਨੁਖ ਅਗੇ ਵਧਿਆ। ਪਸ਼ੂ-ਪੰਛੀ ਅਤੇ ਜੰਗਲੀ ਜਾਨਵਰ ਉਸ ਦੇ ਮਿਤਰ ਬਣੇ। ਰੁੱਖਾਂ ਨੇ ਉਸ ਨੂੰ ਆਵਾਸ ਅਤੇ ਭੋਜਨ ਦਿਤਾ। ਹਰ ਵਸਤੂ ਜੋ ਮਨੁਖ ਲਈ ਜਰੂਰੀ ਸੀ, ਉਸ ਨੂੰ ਕੁਦਰਤ ਤੋਂ ਮਿਲੀ। ਕੁਦਰਤ ਨੇ ਮਨੁਖ ਨੂੰ ਅਪਣਤ ਦਾ ਅਹਿਸਾਸ ਦਿਤਾ। ਇਸ ਤਰ੍ਹਾਂ ਇਹ ਰਿਸ਼ਤਾ ਹੀ ਮਨੁਖੀ ਹੋਂਦ ਅਤੇ ਭਵਿਖ ਦਾ ਆਧਾਰ ਵੀ ਹੈ।

ਆਦਿ ਮਨੁਖ ਦਾ ਵਿਸ਼ਵਾਸ਼ ਕੁਦਰਤ ਨਾਲ ਸਾਂਝ ਭਰਪੂਰ ਸੀ, ਜਿਸ ਵਿਚ ਉਹ ਕੁਦਰਤੀ ਰੁੱਖਾਂ, ਜਾਨਵਰਾਂ ਅਤੇ ਵਰਤਾਰਿਆਂ ਦੀ ਉਪਾਸਨਾ ਕਰਦਾ ਸੀ। ਇਹੀ ਪ੍ਰਾਚੀਨ ਮਨੁਖ ਦਾ ਧਰਮ ਸੀ, ਜਿਸ ਨੂੰ ਧਰਮ ਅਧਿਐਨ ਵਿਚ ਆਤਮਵਾਦ, ਮਾਨਾ, ਟੋਟਮ ਫਟਿਸ਼ ਆਦਿ ਦੇ ਨਾਂ ਨਾਲ ਸਮਝਿਆ ਜਾਂਦਾ ਹੈ। ਪ੍ਰਕਿਰਤੀਵਾਦ ਸਮੁਚੀ ਕੁਦਰਤ ਨੂੰ ਪਰਾਭੌਤਿਕਤਾ ਤਕ ਲੈ ਜਾਂਦਾ ਹੈ, ਜਿਸ ਵਿਚ ਕੁਦਰਤ ਦੇ ਦਿਸਦੇ ਪਸਾਰ ਤੋਂ ਅਗੇ ਇਸ ਦੀ ਅੰਦਰੂਨੀ ਸ਼ਕਤੀ ਨੂੰ ਵੀ ਮਹਿਸੂਸ ਕੀਤਾ ਜਾਂਦਾ ਹੈ। ਵਖ ਵਖ ਧਰਮ ਪਰੰਪਰਾਵਾਂ ਵਿਚ ਕੁਦਰਤ ਨਾਲ ਇਕ ਪਵਿੱਤਰਤਾ ਅਤੇ ਦਿਵਯਤਾ ਦਾ ਅਹਿਸਾਸ ਜੁੜਿਆ ਹੋਣਾ ਇਹ ਸਪਸ਼ਟ ਕਰਦਾ ਹੈ ਕਿ ਮਨੁਖ ਲਈ ਹਮੇਸ਼ਾਂ ਹੀ ਕੁਦਰਤ ਬਹੁਤ ਅਹਿਮ ਰਹੀ ਹੈ। ਵਖ ਵਖ ਸਭਿਅਤਾਵਾਂ ਵਿਚ ਕੁਦਰਤ ਨਾਲ ਸਾਂਝ ਅਤੇ ਮਿੱਥਾਂ ਅਜ ਵੀ ਪ੍ਰਾਪਤ ਹੁੰਦੀਆਂ ਹਨ। ਉਪਰੋਕਤ ਸਥਿਤੀ ਦੀ ਜੇਕਰ ਵਰਤਮਾਨ ਸਮੇਂ ਨਾਲ ਤੁਲਨਾ ਕਰਨੀ ਹੋਵੇ ਤਾਂ ਬਹੁਤ ਵਡਾ ਫਰਕ ਦੇਖਣ ਨੂੰ ਮਿਲਦਾ ਹੈ। ਇਹ ਫਰਕ ਵਿਸ਼ਵਾਸ਼ ਤੋਂ ਲੈ ਕੇ ਮਨੁਖੀ ਅੰਤਰਮਨ ਦੀ ਹਰ ਤਹਿ ਤਕ ਫੈਲਿਆ ਹੋਇਆ ਹੈ, ਜਿਸ ਵਿਚ ਮਨੁਖ ਆਪਣੇ ਕੁਦਰਤ ਨਾਲ ਸੰਬੰਧ ਨੂੰ ਮੁੜ ਪਰਿਭਾਸ਼ਤ ਕਰਦਾ ਹੈ।

ਵਰਤਮਾਨ ਸਥਿਤੀ ਇਹ ਹੈ ਮਨੁਖ ਲਈ ਕੁਦਰਤ ਅਤੇ ਇਸ ਨਾਲ ਸੰਬੰਧਿਤ ਹਰ ਵਸਤੂ ਮਹਿਜ਼ ਸਰੋਤ ਬਣ ਕੇ ਰਹਿ ਗਈ ਹੈ। ਇਸ ਸਰੋਤ ਦੀ ਖੁਲ੍ਹੇਆਮ ਮਨੁਖੀ ਲਾਲਚ, ਸੁਆਰਥ ਅਤੇ ਹਿਤ ਲਈ ਲੁਟ ਕੀਤੀ ਜਾ ਰਹੀ ਹੈ। ਮੁਲਕ ਇਕ ਦੂਜੇ ਨਾਲ ਕੁਦਰਤੀ ਸਰੋਤਾਂ ’ਤੇ ਕਬਜ਼ਿਆਂ ਦੀ ਦੌੜ ਵਿਚ ਜੰਗਾਂ ਲੜ ਰਹੇ ਹਾਂ। ਇਸ ਨਾਲ ਘਾਣ ਕੁਦਰਤ ਦਾ ਹੀ ਕੀਤਾ ਜਾ ਰਿਹਾ ਹੈ। ਇਥੇ ਅਹਿਮ ਨੁਕਤਾ ਇਹੀ ਹੈ ਕਿ ਕੁਦਰਤੀ ਸਰੋਤਾਂ ਦੀ ਲੋੜ ਤਾਂ ਸਭ ਨੂੰ ਹੈ ਪਰ ਇਸ ਨੂੰ ਸੰਭਾਲਣ ਦਾ ਅਹਿਸਾਸ ਨਹੀਂ ਹੈ। ਕੁਦਰਤੀ ਵਾਤਾਵਰਨ ਦੀ ਹਰ ਵਿਅਕਤੀ ਨੂੰ ਲੋੜ ਹੈ, ਖਾਹਿਸ਼ ਹੈ ਕਿ ਉਹ ਸਾਫ ਹਵਾ ਵਿਚ ਸਾਹ ਲਵੇ ਅਤੇ ਕੁਦਰਤੀ ਭੋਜਨ ਦੀ ਪ੍ਰਾਪਤੀ ਹੋਵੇ ਪਰ ਇਸ ਲਈ ਕੁਦਰਤ ਨਾਲ ਆਪਣਾ ਰਿਸ਼ਤਾ ਸੁਧਾਰਨ ਦਾ ਜਤਨ ਨਹੀਂ ਕੀਤਾ ਜਾ ਰਿਹਾ ਹੈ। ਇਹ ਇਸੇ ਪ੍ਰਕਾਰ ਹੀ ਵਾਪਰ ਰਿਹਾ ਹੈ ਕਿ ਪਾਲਤੂ ਜਾਨਵਰ ਸਾਨੂੰ ਆਪਣੇ ਘਰਾਂ ਵਿਚ ਰਖਣ ਦਾ ਸ਼ੌਕ ਹੈ, ਪਰ ਉਨ੍ਹਾਂ ਦੇ ਕੁਦਰਤੀ ਠਕਾਣਿਆਂ ਦੀ ਹੁੰਦੀ ਤਬਾਹੀ ਨੂੰ ਰੋਕਣ ਵਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ। ਮਨੁਖੀ ਦੌੜ ਵਿਚ ਜੰਗਲਾਂ-ਬੇਲਿਆਂ ਅਤੇ ਕੁਦਰਤੀ ਸਥਾਨਾਂ ਦਾ ਹੋ ਰਿਹਾ ਘਾਣ ਮਨੁਖ ਦੁਆਰਾ ਕੀਤਾ ਜਾ ਰਿਹਾ ਨਜ਼ਾਇਜ ਕਬਜ਼ਾ ਹੀ ਹੈ। ਇਸ ਵਿਚ ਪਸ਼ੂ-ਪੰਛੀਆਂ ਅਤੇ ਜਾਨਵਰਾਂ ਦਾ ਇਸ ਧਰਤੀ ’ਤੇ ਜੋ ਹੱਕ ਹੈ, ਉਸ ਨੂੰ ਮਨੁਖ ਦੁਆਰਾ ਮਾਰਿਆ ਜਾ ਰਿਹਾ ਹੈ। ਮਨੁਖ ਆਪਣੇ ਮਨ ਦੀ ਸ਼ਾਂਤੀ ਲਈ ਪਹਾੜਾਂ ਅਤੇ ਜੰਗਲਾਂ ਵਿਚ ਜਾਂਦਾ ਹੈ, ਜਿਥੇ ਉਹ ਸਕੂਨ ਮਹਿਸੂਸ ਕਰਦਾ ਹੈ ਪਰ ਇਸ ਦੇ ਉਲਟ ਆਪਣੇ ਪੱਥਰਾਂ ਦੇ ਘਰਾਂ ਵਿਚ ਬੈਠ ਕੇ ਤਬਾਹੀ ਜੰਗਲਾਂ ਅਤੇ ਕੁਦਰਤ ਦੀ ਕਰਦਾ ਹੈ। ਕੁਦਰਤ ਨਾਲ ਉਸ ਦਾ ਪਿਆਰ ਜਾਂ ਨੇੜਤਾ ਹੁਣ ਮਹਿਜ਼ ਕੇਵਲ ਮਤਲਬ ਦੀ ਰਹਿ ਗਈ ਹੈ। ਇਸ ਵਿਚ ਕੋਈ ਪਵਿਤਰਤਾ ਜਾਂ ਪਿਆਰ ਦਾ ਅਹਿਸਾਸ ਨਹੀਂ ਹੈ। ਪ੍ਰਾਚੀਨ ਮਨੁਖ ਕੁਦਰਤ ਨਾਲ ਮੁਹਬਤ ਕਰਦਾ ਸੀ, ਸਤਿਕਾਰ, ਵਿਸ਼ਵਾਸ਼ ਅਤੇ ਪੂਜਾ ਕਰਦਾ ਸੀ। ਇਹ ਸਭ ਕੁਦਰਤ ਦੁਆਰਾ ਮਨੁਖ ਦੀ ਕੀਤੀ ਜਾਂਦੀ ਸੇਵਾ ਦੇ ਇਵਜ਼ ਵਜੋਂ ਹੁੰਦਾ ਹੈ। ਕੁਦਰਤ ਮਨੁਖ ਦੀ ਜ਼ਰੂਰਤ ਨੂੰ ਸਦਾ ਪੂਰਾ ਕਰਦੀ ਆਈ ਹੈ ਅਤੇ ਕਰਦੀ ਰਹੇਗੀ ਪਰ ਮਨੁਖੀ ਲਾਲਚ ਇਸ ਪ੍ਰਕਿਰਿਆ ਨੂੰ ਤਬਾਹ ਕਰ ਦੇਵੇਗਾ। ਅਜੋਕੇ ਮਨੁਖ ਦੀ ਪ੍ਰਵਿਰਤੀ ਆਪਣੇ ਆਲੇ ਦੁਆਲੇ ਪ੍ਰਤੀ ਨਫੇ-ਨੁਕਸਾਨ ਦੇ ਮਾਪਦੰਡ ‘ਤੇ ਟਿਕਦੀ ਹੈ। ਉਹ ਆਪਣੇ ਸਮਾਜਿਕ, ਪਰਿਵਾਰਕ ਅਤੇ ਕੁਦਰਤੀ ਨਾਲ ਰਿਸ਼ਤਿਆਂ ਨੂੰ ਅਜਿਹੇ ਫੋਕਟ ਪੈਮਾਨਿਆਂ ਰਾਹੀਂ ਪਰਖਦਾ ਅਤੇ ਨਿਭਾਂਉਂਦਾ ਹੈ, ਇਹੀ ਕਾਰਨ ਹੈ ਕਿ ਅਜ ਮਨੁਖ ਲਈ ਨੈਤਿਕ, ਸਮਾਜਕ ਅਤੇ ਕੁਦਰਤੀ ਕੀਮਤਾਂ ਕੋਈ ਥਾਂ ਨਹੀਂ ਰਖਦੀਆਂ। ਇਹ ਮਨੁਖ ਦਾ ਹੋਛਾਪਣ ਹੀ ਹੈ, ਉਹ ਭਾਵਨਾ, ਪਿਆਰ ਅਤੇ ਜਿੰਮੇਵਾਰੀ ਨੂੰ ਵੀ ਵਸਤੂ ਦੀ ਤਰ੍ਹਾਂ ਹੀ ਮਾਪਦਾ ਹੈ। ਵਿਸ਼ਵ ਵਿਚ ਕੁਦਰਤ ਦੀ ਸੰਭਾਲ ਅਤੇ ਪੈਦਾ ਹੁੰਦੇ ਖਤਰਿਆਂ ਸੰਬੰਧੀ ਸੰਮੇਲਨਾਂ ਵਿਚ ਵਖ ਵਖ ਮੁਲਕ ਕੁਦਰਤੀ ਪ੍ਰਤੀ ਆਪਣੇ ਜਿੰਮੇਵਾਰੀ ਤਹਿ ਕਰਨ ਪਿਛੇ ਹੀ ਲੜੀ ਜਾ ਰਹੇ ਹਨ। ਇਸ ਸੰਬੰਧੀ ਉਹ ਕੇਵਲ ਮਨੁਖੀ ਹੋਂਦ ਦੇ ਖਾਤਮੇ ਦੇ ਡਰ ਕਾਰਨ ਜੁੜ ਤਾਂ ਬੈਠੇ ਹਨ, ਪਰ ਉਨ੍ਹਾਂ ਦੀ ਪ੍ਰਵਿਰਤੀ ਜਾਂ ਸੁਭਾਅ ਵਿਚ ਕੋਈ ਪਰਿਵਰਤਨ ਨਹੀ ਹੈ। ਸੋ ਇਸ ਲਈ ਅਹਿਮ ਲੋੜ ਹੈ ਅਸੀਂ ਕੁਦਰਤ ਨਾਲੋਂ ਟੁਟੀ ਹੋਈ ਮੁਹਬਤ ਦੀ ਤੰਦ ਨੂੰ ਮੁੜ ਜੋੜੀਏ। ਆਪਸੀ ਪਿਆਰ ਨੂੰ ਮੁੜ ਸੁਰਜੀਤ ਕਰੀਏ…। ਇਹ ਕਿਸੇ ਡਰ ਕਾਰਨ ਨਹੀਂ…ਸਗੋਂ ਜਿੰਮੇਵਾਰੀ ਨਾਲ ਤੇ ਜਿੰਮੇਵਾਰੀ ਤੋਂ ਵੀ ਅਗੇ ਪਿਆਰ ਜਾਂ ਅਹਿਸਾਸ ਨਾਲ ਹੋਵੇ ਤੇ ਕੁਦਰਤ ਵਲ ਪਰਤੀਏ। ਕੁਦਰਤ ਦੀਆਂ ਬਾਹਾਂ ਸਾਨੂੰ ਸਦਾ ਫੈਲੀਆਂ ਹੋਈਆਂ ਮਿਲਣਗੀਆਂ। ਇਹ ਯਕੀਨੀ ਹੈ ਮਨੁਖ ਦਾ ਮਨੁਖਤਵ ਜੋ ਉਸ ਪਾਸੋਂ ਗੁਆਚ ਚੁਕਾ ਹੈ, ਉਹ ਵੀ ਪਰਤ ਆਵੇਗਾ।

ਗੁਰਮੁਖੀ ਦੀ ਗਾਥਾ…
ਗੁਰੂ ਸਾਹਿਬਾਨ ਤੋਂ ਵਰੋਸਾਈ ਗੁਰਮੁਖੀ ਲਿਪੀ ਦਾ ਅਜੋਕੇ ਸਥਾਨ ਤਕ ਪਹੁੰਚਣ ਦਾ ਸਫਰ ਆਸਾਨ ਨਹੀਂ ਹੈ। ਇਸ ਦਾ ਇਤਿਹਾਸ ਵੀ ਸਿਖ ਇਤਿਹਾਸ ਦੀ ਤਰ੍ਹਾਂ ਸਾਹਸ ਭਰਿਆ ਹੈ। ਗੁਰੂ ਸਾਹਿਬਾਨ ਨੇ ਗੁਰਮੁਖੀ ਨੂੰ ਪਿਆਰਿਆ ਅਤੇ ਆਪ ਆਪਣੇ ਗੁਰਸਿਖਾਂ ਨੂੰ ਇਹ ਬਖਸ਼ੀ। ਬਿਪਰ ਪ੍ਰਧਾਨ ਪ੍ਰਬੰਧ ਜੋ ਸਦੀਆਂ ਤੋਂ ਲੋਕ ਜ਼ਿਹਨ ਅਤੇ ਜੀਵਨ ‘ਤੇ ਗਲਬਾ ਪਾਈ ਬੈਠਾ ਸੀ, ਉਸ ਨੂੰ ਕਿਵੇਂ ਵੀ ਇਹ ਮਨਜ਼ੂਰ ਨਹੀਂ ਸੀ। ਗੁਰਮੁਖੀ ਗੁਰਾਂ ਤੋਂ ਥਾਪੜਾ ਹਾਸਿਲ ਹੋਣ ਕਰਕੇ ਜੂਝਦੀ ਰਹੀ ਅਤੇ ਸਧਾਰਨ ਲੋਕਵਰਗ ਤਕ ਬਹੁਤ ਤੇਜ਼ੀ ਨਾਲ ਅਪੜਦੀ ਹੈ। ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਗੁਰਮੁਖੀ ਵੀ ਲੋਕ ਹਿਰਦਿਆਂ ਵਿਚ ਸਥਾਨ ਗ੍ਰਹਿਣ ਕਰਦੀ ਹੈ। ਗੁਰਬਾਣੀ ਜਿਹੀ ਇਲਾਹੀ ਦਾਤ ਅਤੇ ਬਖਸ਼ਿਸ਼ ਆਖਰ ਪ੍ਰਾਪਤ ਤਾਂ ਇਸੇ ਲਿਪੀ ਵਿਚ ਹੋਈ। ਸਦੀਆਂ ਬਾਅਦ ਸਧਾਰਨ ਲੋਕਾਂ ਨੇ ਕੁਝ ਅਹਿਸਾਸ ਕੀਤਾ ਸੀ, ਜਿਥੇ ਉਨ੍ਹਾਂ ਰੂਹਾਨੀਅਤ ਦੀਆਂ ਨਿੱਘੀਆਂ-ਕੋਮਲ ਰਮਜ਼ਾਂ ਨੂੰ ਜਾਣਿਆ, ਉਥੇ ਉਨ੍ਹਾਂ ਜੀਵਨ ਦੇ ਅਰਥਾਂ ਨੂੰ ਵੀ ਸਮਝਿਆ।

ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੇਂਦਰਾਂ -ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ ਆਦਿ ਵਿਖੇ ਜਿਥੇ ਸਿੱਖ ਧਰਮ ਨੂੰ ਸਥਾਪਿਤ ਕਰਨ ਲਈ ਹੋਰ ਬਹੁਤ ਅਹਿਮ ਕਾਰਜ ਕੀਤੇ ਗਏ, ਉਥੇ ਹੀ ਗੁਰਮੁਖੀ ਲਈ ਵਿਸ਼ੇਸ਼ ਉਪਰਾਲੇ ਵੀ ਹੋਏ। ਇਨ੍ਹਾਂ ਸਥਾਨਾਂ ‘ਤੇ ਪਹੁੰਚਣ ਵਾਲਾ ਜਗਿਆਸੂ ਗੁਰਮੁਖੀ ਦੀ ਦਾਤ ਵੀ ਹਾਸਿਲ ਕਰਦਾ। ਜਲਦੀ ਹੀ ਬਹੁਤ ਸਾਰੇ ਗੁਰਮੁਖੀ ਦੇ ਲਿਖਾਰੀ ਪੈਦਾ ਹੋ ਗਏ। ਗੁਰੂ ਸਾਹਿਬਾਨ ਦੁਆਰਾ ਸਥਾਪਿਤ ਸੰਸਥਾਵਾਂ ਜਿਵੇਂ ਮੰਜੀ ਅਤੇ ਮਸੰਦਾਂ ਦੀ ਸੰਸਥਾ ਦੁਆਰਾ ਗੁਰਮੁਖੀ ਨੂੰ ਦੂਰ ਦੁਰੇਡੇ ਤਕ ਪਹੁੰਚਾਇਆ ਗਿਆ। ਗੁਰਮੁਖੀ ਅਗੇ ਵਧਦੀ ਗਈ। ਬਿਪਰ ਦੀ ਕੈਦ ਤੋਂ ਮੁਕਤ ਹੋਣ ਲਈ ਹਰ ਮਨੁਖ ਚਾਅ ਨਾਲ ਗੁਰਮੁਖੀ ਨੂੰ ਸਿਖਦਾ ਹੈ ਅਤੇ ਗੁਰਾਂ ਦੀ ਇਲਾਹੀ ਬਾਣੀ ਨਾਲ ਜੁੜਦਾ।

ਗੁਰਮੁਖੀ ਉਨ੍ਹਾਂ ਲੋਕਾਂ ਲਈ ਜੀਣ-ਥੀਣ ਦਾ ਸਵਾਲ ਸੀ ਅਤੇ ਅਜ ਵੀ ਹੈ। ਗੁਰਾਂ ਦੇ ਨਾਂ ‘ਤੇ ਜਿਉਂਦੇ ਪੰਜਾਬ ਦੀ ਗਾਥਾ ਗੁਰਮੁਖੀ ਲਿਪੀ ਨੇ ਸਿਰਜੀ। ਗੁਰਮੁਖੀ ਜਿਸ ਰਾਹੀਂ ਬਾਣੀ ਘਰ ਘਰ ਤਕ ਪਹੁੰਚ ਰਹੀ ਸੀ ਅਤੇ ਅਜਿਹਾ ਮਹਾਨ ਇਤਿਹਾਸ ਸਿਰਜਿਆ ਗਿਆ ਕਿ ਗੁਰੂ ਕੇ ਸਿੱਖਾਂ ਦੀਆਂ ਬਾਤਾਂ ਘਰ-ਘਰ ਹੋਣ ਲਗੀਆਂ। ਇਸ ਧਰਤੀ ਦੇ ਜਾਇਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਬਖਸ਼ਿਸ਼ ‘ਪਾਤਿਸ਼ਾਹੀ’ ਦੇ ਦਾਅਵੇ ਨਾਲ ਇਸ ਧਰਤੀ ‘ਤੇ ਮਿਸਲਾਂ ਕਾਇਮ ਕੀਤੀਆਂ। ਗੁਰੂ ਦਾ ਖਾਲਸਾ ਜੰਗਲਾਂ, ਬੇਲਿਆਂ ਵਿਚ ਗੁਜ਼ਾਰੇ ਕਰਦਾ ਵੀ ਚੜ੍ਹਦੀਕਲਾ ਵਿਚ ਰਿਹਾ। ਗੁਰੂ ਸਾਹਿਬ ਦਾ ਅਸ਼ੀਰਵਾਰ ‘ਗੁਰਮੁਖੀ’ ਸਿੱਖਾਂ ਦੇ ਅੰਗ-ਸੰਗ ਸੀ। ਘੋੜ੍ਹਿਆਂ ਕਾਠੀਆਂ ‘ਤੇ ਰਹਿੰਦੇ ਹੋਏ ਖਾਲਸੇ ਨੇ ‘ਚੜ੍ਹਦੀਕਲਾ’ ਵਾਲੇ ਖਾਲਸਾਈ ਬੋਲਿਆਂ ਨੂੰ ਸਿਰਜਿਆ। ਗੁਰਮੁਖੀ ਲਈ ਹਰ ਸਿਖ ਨੇ ਕੁਝ ਨਾ ਕੁਝ ਕੀਤਾ। ਜੰਗ ਵਿਚ ਜੂਝਨ ਵਾਲਾ ਸਿਖ ਭਾਵੇਂ ਕਿਸੇ ਵੀ ਉਦੇਸ਼ ਨਾਲ ਲੜ ਰਿਹਾ ਹੋਵੇ ਪਰ ਜਦੋਂ ਉਹ ਪੰਜਾਬ ਅਤੇ ਇਸ ਧਰਤੀ ਦੀ ਹੋਂਦ, ਪਹਿਚਾਣ ਲਈ ਲੜ੍ਹ ਰਿਹਾ ਸੀ ਤਾਂ ਗੁਰਮੁਖੀ ਲਈ ਵੀ ਲੜ੍ਹ ਰਿਹਾ ਸੀ।

ਸਿਖ ਸੰਪਰਦਾਵਾਂ ਨਾਲ ਸੰਬੰਧਿਤ ਸਾਧੂਆਂ ਨੇ ਗੁਰਮੁਖੀ ਨੂੰ ਹਿੰਦੋਸਤਾਨ ਦੇ ਕੋਨੇ ਕੋਨੇ ਤਕ ਪਹੁੰਚ ਦਿਤਾ। ਆਮ ਲੋਕਾਂ ਦੇ ਘਰਾਂ ਤਕ ਪਹੁੰਚ ਕੇ ‘ਵਾਹਿਗੁਰੂ’ ਦਾ ਆਵਾਜ਼ਾ ਦਿੰਦੇ ਹੋਏ ਗੁਰਮੁਖੀ ਦਾ ਬੀਜ ਅਗਲੇ ਦੀ ਝੋਲੀ ਵਿਚ ਪਾ ਆਉਂਦੇ। ਗੁਰਮੁਖੀ ਦੇ ਬੂਟੇ ਥਾਂ ਥਾਂ ਲਗਦੇ ਗਏ ਅਤੇ ਇਨ੍ਹਾਂ ਦੀ ਛਾਂ ਹੇਠ ਪਲਣ ਵਾਲੇ ਜ਼ਾਲਮ ਹਕੂਮਤਾਂ ਨਾਲ ਹਿਕ ਡਾਹ ਕੇ ਜੂਝਦੇ ਰਹੇ। ਖਾਲਸਾ ਰਾਜ (1849 ਈ.) ਦੀ ਸਮਾਪਤੀ ਤੋਂ ਬਾਅਦ ਵਡੀ ਗਿਣਤੀ ਵਿਚ ਪੰਜਾਬੀਆਂ ਨੂੰ ਦੁਨੀਆਂ ਦੇ ਵਖ ਵਖ ਖਿਤਿਆਂ ਵਿਚ ਜਾਣਾ ਪਿਆ। ਸਮੁੰਦਰਾਂ ਪਾਰ ਜਾਂਦੇ ਮੁਸਾਫਰ ਬਣੇ ਪੰਜਾਬੀਆਂ ਨਾਲ ਗੁਰਮੁਖੀ ਨੇ ਵੀ ਨਵੀਂਆਂ ਧਰਤੀਆਂ ‘ਤੇ ਪੈਰ ਪਸਾਰਿਆ। ਜਿਥੇ ਜਿਥੇ ਵੀ ਪੰਜਾਬ ਦੇ ਜਾਏ ਗਏ, ਗੁਰਮੁਖੀ ਵੀ ਉਥੇ ਉਥੇ ਉਨ੍ਹਾਂ ਨਾਲ ਹੀ ਜਾਂਦੀ ਗਈ। ਮੁਢਲੇ ਸਮਿਆਂ ਵਿਚ ਚਾਹੇਂ ਉਨ੍ਹਾਂ ਨੂੰ ਆਪਣੀ ਹੋਂਦ, ਪਹਿਚਾਣ, ਧਰਮ ਆਦਿ ਲਈ ਬਹੁਤ ਸੰਘਰਸ਼ ਕਰਨਾ ਪਿਆ, ਫਿਰ ਵੀ ਮੁਖ ਗੁਰੂ ਵਲ ਹੀ ਰਹੇ। ਪੰਜਾਬ ਦੇ ਜਾਏ ਨਿਤ ਦੀਆਂ ਮੁਹਿੰਮਾਂ ਦੇ ਆਦੀ ਸਨ ਅਤੇ ਜੂਝਦੇ ਰਹੇ। ਗੁਰਮੁਖੀ ਪ੍ਰਤੀ ਉਨ੍ਹਾਂ ਦਾ ਪਿਆਰ, ਜ਼ਜ਼ਬਾਤ ਅਤੇ ਭਾਵਨਾ ਉਨ੍ਹਾਂ ਦੁਆਰਾ ਵਤਨੀ ਪਾਈਆਂ ਚਿੱਠੀਆਂ ਵਿਚੋਂ ਪ੍ਰਗਟ ਹੋ ਜਾਂਦੀ ਹੈ। ਆਜ਼ਾਦੀ ਦੀ ਲਹਿਰ ਚੱਲੀ ਤਾਂ ਗੁਰਮੁਖੀ ਅਖਰਾਂ ਵਿਚ ਪਰਚੇ ਨਿਕਲਣ ਲਗੇ। ਇਨ੍ਹਾਂ ਪਰਚਿਆਂ ਦੀ ਗੂੰਜ ਅੰਗਰੇਜ਼ਾਂ ਹਕੂਮਤ ਨੂੰ ਕੰਬਣੀ ਛੇੜ ਦਿੰਦੀ ਹੈ। ਗੁਰਮੁਖੀ ਦੇ ਜਾਏ ਅਗੇ ਅਗੇ ਹੋ ਕੇ ਜੂਝੇ ਅਤੇ ਸ਼ਹਾਦਤਾਂ ਦਿੰਦੇ ਹਨ।

ਭਾਰਤ ਆਜ਼ਾਦ ਹੋਇਆ ਪਰ ਪੰਜਾਬ ਵੰਡਿਆ ਗਿਆ। 1947 ਦੀ ਵੰਡ ਤੋਂ ਬਾਅਦ ਵੀ ਵਾਰ ਵਾਰ ਵੰਡਿਆ ਗਿਆ। ਇਸ ਵੰਡ ਦਾ ਸੰਤਾਪ ਜਿਥੇ ਲੱਖਾਂ ਲੋਕਾਂ ਨੇ ਭੁਗਤਿਆ, ਉਥੇ ਗੁਰਮੁਖੀ ਨੇ ਵੀ ਭੁਗਤਿਆ। ਘਰ-ਬਾਰ ਛਡ, ਜਾਨਾਂ ਗਵਾਉਂਦੇ, ਲੁਟਾਉਂਦੇ ਹੋਏ ਪੰਜਾਬੀਆਂ ਕੋਲ ਇਕੋ ਸਵਾਲ ਸੀ ਕਿ ਪੰਜਾਬ ਉਨ੍ਹਾਂ ਲਈ ਪਰਾਇਆ ਕਿਵੇਂ ਹੋ ਸਕਦਾ ਹੈ। ਪੰਜ ਆਬਾਂ ਦੀ ਧਰਤੀ ਦੇ ਪਾਣੀ ਕਿਵੇਂ ਵੰਡੇ ਜਾ ਸਕਦੇ ਹਨ ਅਤੇ ਕਿਵੇਂ ਰੂਹ ਸਰੀਰ ਤੋਂ ਵਿਛੜ ਸਕਦੀ ਹੈ। ਬਹੁਤ ਸਾਰਿਆਂ ਲੋਕਾਂ ਨੇ ਆਪਣੀ ਧਰਤੀ ਨੂੰ ਚੁਣਿਆ ਅਤੇ ਆਪਣੀ ਮਿੱਟੀ ਵਿਚ ਸਮਾ ਗਏ। ਪੰਜਾਬ ਸਿਆਸਤ ਦੀ ਭੇਟ ਚੜ੍ਹ ਗਿਆ। ਵੰਡ ਤੋਂ ਬਾਅਦ ਲਹਿੰਦੇ ਪੰਜਾਬ ਤੋਂ ਗੁਰਮੁਖੀ ਜਿਵੇਂ ਜ਼ੁਦਾ ਹੋ ਗਈ ਹੋਵੇ ਇਸ ਤਰ੍ਹਾਂ ਦਾ ਹਾਲ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਲਈ ਗੁਰਮੁਖੀ ਪਰਾਈ ਕਿਵੇਂ ਹੋ ਸਕਦੀ ਹੈ, ਇਹ ਹਮੇਸ਼ਾ ਸਵਾਲ ਰਹੇਗਾ। ਚੜ੍ਹਦੇ ਪੰਜਾਬ ਵਿਚ ਵੀ ਗੁਰਮੁਖੀ ਦਾ ਹਾਲ ਕੋਈ ਬਿਹਤਰ ਨਾ ਰਿਹਾ। ਅਜੇ ਵੰਡ ਦੇ ਜ਼ਖਮਾਂ ‘ਤੇ ਖਰੀਂਡ ਵੀ ਨਹੀਂ ਆਇਆ ਸੀ ਕਿ ਪੰਜਾਬੀ ਸੂਬੇ ਲਈ ਮੋਰਚਾ ਲਗ ਗਿਆ। ਚੜ੍ਹਦਾ ਪੰਜਾਬ ਫਿਰ ਵੰਡਿਆ ਗਿਆ। ਗੁਰਮੁਖੀ ਤੋਂ ਬਹੁਤ ਸਾਰੇ ਉਸ ਦੇ ਆਪਣੇ ਹੀ ਮੁਖ ਫੇਰ ਗਏ। ਭੈੜ੍ਹੀ ਸਿਆਸਤ ਦੀ ਗਿਰਫ ਵਿਚ ਆਏ ਲੋਕ ਇਕ ਦੂਜੇ ਲਈ ਬਗਾਨੇ ਹੋ ਗਏ। ਗੁਰਮੁਖੀ ਦੇ ਪਿਆਰ ਭਰੇ ਰਿਸ਼ਤੇ ਨੂੰ ਦਫਨਾ ਦਿਤਾ। ਸਮੇਂ ਦਾ ਅਜਿਹਾ ਗੇੜ੍ਹ ਚਲਿਆ ਕਿ ਲੋਕ ਆਪਣੀ ਜ਼ੁਬਾਨ ਤੋਂ ਬੇ-ਮੁਖ ਹੋਣ ਲਗੇ। ਇਹ ਬੇ-ਮੁਖਤਾਈ ਆਪਣੇ ਗੁਰੂ ਤੋਂ ਸੀ। ਗੁਰਮੁਖੀ ਤੋਂ ਬੇ-ਮੁਖ ਹੋ ਅੰਗਰੇਜ਼ੀ-ਹਿੰਦੀ ਅਤੇ ਹੋਰ ਭਾਸ਼ਾਵਾਂ ਸਿਖਣ ਦੀ ਦੌੜ ਚਲ ਪਈ।

ਨੌਕਰੀਆਂ, ਸਟੇਟਸਾਂ ਅਤੇ ਆਪਣੇ ਆਪ ਨੂੰ ਅਗਾਹ-ਵਧੂ ਸਾਬਤ ਕਰਨ ਦੀ ਦੌੜ ਨੇ ਗੁਰਮੁਖੀ ਲਈ ਘਰਾਂ ਵਿਚ ਰਹਿਣਾ ਵੀ ਔਖਾ ਕਰ ਦਿਤਾ ਹੋਇਆ ਹੈ। ਦਫਤਰਾਂ ਵਿਚ ਤਾਂ ਸ਼ਹਿਰੀ ਬਾਬੂਆਂ ਅਤੇ ਪ੍ਰਵਾਸੀਆਂ ਦੇ ਪ੍ਰਭਾਵ ਨੇ ਪਹਿਲਾਂ ਹੀ ਕਾਰਾ ਕਰ ਦਿਤਾ ਸੀ। ਸਕੂਲਾਂ ਵਿਚ ਪੜ੍ਹਦੇ ਬਚਿਆਂ ਨੂੰ ਜਦੋਂ ਪੰਜਾਬੀ ਬੋਲਣ ‘ਤੇ ਜੁਰਮਾਨਾ ਲਗਿਆ ਅਤੇ ਗੁਰਮੁਖੀ ਦਾ ਕਾਇਦਾ ਜਦੋਂ ਘਰਾਂ-ਬੈਗਾਂ ਵਿਚ ਨਾ ਰਹਿ ਸਕਿਆ ਤਾਂ ਗੁਰਮੁਖੀ ਦੇ ਵਾਰਿਸਾਂ ਦੇ ਭਵਿਖ ਬਾਰੇ ਜ਼ਰੂਰ ਤੌਖਲਾ ਲਗਦਾ ਹੈ। ਗੁਰਮੁਖੀ ਦੇ ਜਾਏ ਗੁਰਮਖੀ ਬਿਨ੍ਹਾਂ ਕਿਵੇਂ ਜੀਅ ਸਕਣਗੇ? ਇਹ ਤਾਂ ਭਵਿਖ ਦਾ ਸਵਾਲ ਹੈ ਪਰ ਇਸ ਦਾ ਜਵਾਬ ਨਿਸ਼ਚਿਤ ਇਹੀ ਹੈ ਕਿ ਏਹੀ ਅੰਤ ਹੋਵੇਗਾ।

ਗੁਰਾਂ ਦੇ ਨਾਂ ‘ਤੇ ਜੀਣ ਵਾਲਾਂ ਪੰਜਾਬ ਗੁਰਮੁਖੀ ਦੀ ਲੋਰੀ ਨਾਲ ਵੱਡਾ ਹੁੰਦਾ ਅਤੇ ਗੁਰਾਂ ਦੀ ਬਾਣੀ ਦੀ ਗੁੜਤੀ ਨਾਲ ਹੀ ਪਲਦਾ ਹੈ। ਮਹਾਨ ਇਤਿਹਾਸ ਅਤੇ ਵਿਰਸੇ ਦੇ ਮਾਲਕ ਗੁਰਮੁਖੀ ਬਾਝੋਂ ਕੱਖਾਂ ਤੋਂ ਵੀ ਹੌਲੇ ਹਨ। ਇਸ ਲਈ ਲੋੜ ਹੈ ਗੁਰਮੁਖੀ ਦੀ ਗੋਂਦ ਵਿਚ ਖੇਡੀਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰਮੁਖੀ ਅਖਰਾਂ ਦਾ ਗਹਿਣਾ ਪਹਿਣਾਈਏ…ਇਹ ਉਨ੍ਹਾਂ ਦਾ ਸ਼ਿੰਗਾਰ ਅਤੇ ਵਜੂਦ ਹੋਵੇਗਾ। ਫਿਰ ਭਾਵੇਂ ਤਤੀਆਂ ਹਵਾਵਾਂ ਵੀ ਕਿਉਂ ਨਾ ਵਗਣ…ਗੁਰਮੁਖੀ ਦੇ ਬੂਟੇ ਦੀ ਹਰਿਆਵਲ ਸਦਾ ਬਰਿਕਰਾਰ ਰਹੇਗੀ।

ਵਿਦਿਆਰਥੀ ਜੀਵਨ ਵਿਚ ਮਾਨਸਿਕ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ
ਵਿਦਿਆਰਥੀ ਜੀਵਨ ਜਿਥੇ ਅਨੇਕਾਂ ਸੰਭਾਵਨਾਵਾਂ ਭਰਪੂਰ ਹੁੰਦਾ ਹੈ, ਉਥੇ ਨਾਲ ਹੀ ਇਸ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਮੌਜੂਦ ਰਹਿੰਦੀਆਂ ਹਨ।  ਸਮਸਿਆਵਾਂ ਨਾਲ ਜੂਝਨਾ ਮਨੁੱਖੀ ਤਬੀਅਤ ਦਾ ਹਿੱਸਾ ਹੈ। ਇਸ ਨਾਲ ਮਨੁੱਖ ਮਜ਼ਬੂਤ ਬਣਦਾ ਹੈ। ਵਿਦਿਆਰਥੀ ਜੀਵਨ ਵਿਚ ਜਿਥੇ ਇਕ ਵਿਦਿਆਰਥੀ ਨੂੰ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਨਾਲ ਹੀ ਕਈਆਂ ਤਰ੍ਹਾਂ ਦੇ ਮਾਨਸਿਕ ਦਬਾਅ, ਰੋਕਾਂ, ਦੁਬਿਧਾਵਾਂ, ਤਣਾਅ, ਉਲਝਣਾ ਅਤੇ ਸਮੱਸਿਆਵਾਂ ਉਸ ਨੂੰ ਘੇਰੀ ਰਖਦੀਆਂ ਹਨ। ਇਸ ਦਾ ਸਪਸ਼ਟ ਪ੍ਰਭਾਵ ਉਸ ਦੇ ਸੁਭਾਅ, ਵਿਵਹਾਰ ਅਤੇ ਚਿਹਰੇ ਦੇ ਪ੍ਰਭਾਵਾਂ ਤੋਂ ਦੇਖਿਆ ਜਾ ਸਕਦਾ ਹੈ, ਜੋ ਸਥਿਰ ਨਹੀਂ ਰਹਿ ਪਾਉਂਦੇ ਅਤੇ ਉਹਨਾਂ ਵਿਚ ਬਹੁਤ ਜਲਦ ਬਦਲਾਅ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਵਿਦਿਆਰਥੀ ਦੂਹਰੀ-ਤੀਹਰੀ ਜ਼ਿੰਦਗੀ ਜੀਅਣ ਲਗਦੇ ਹਨ। ਉਹਨਾਂ ਵਿਚ ਫੈਂਸਲਾ ਕਰਨ ਦੀ ਸਮਰਥਾ ਜਾਂਦੀ ਰਹਿੰਦੀ ਹੈ। ਅੰਦਰਲਾ ਸ਼ੋਰ ਏਨ੍ਹਾ ਵਧ ਜਾਂਦਾ ਹੈ ਕਿ ਉਹ ਸ਼ੋਰ ਸ਼ਰਾਬੇ ਵਾਲੀਆਂ ਥਾਵਾਂ ਅਤੇ ਸ਼ੋਰ-ਸ਼ਰਾਬੇ ਵਾਲੇ ਸੰਗੀਤ ਨੂੰ ਤਰਜ਼ੀਹ ਦਿੰਦੇ ਹਨ ਤਾਂ ਜੋ ਅੰਦਰਲੇ ਸ਼ੋਰ ਨੂੰ ਦਬਾਇਆ ਜਾ ਸਕੇ ਜਾਂ ਨਜ਼ਰ ਅੰਦਾਜ਼ ਕੀਤਾ ਜਾ ਸਕੇ। ਇਸ ਲਈ ਉਹ ਆਪਣੇ ਧਿਆਨ ਨੂੰ ਭਟਕਾਉਣ ਲਈ ਖੁਦ ਹੀ ਕੋਸ਼ਿਸ਼ ਕਰਨ ਲਗਦੇ ਹਨ।  ਅਸਲ ਵਿਚ ਉਹ ਆਪਣੇ ਅੰਦਰ ਤੋਂ ਡਰਨ ਲਗਦੇ ਹਨ। ਵਿਦਿਆਰਥੀ ਜੀਵਨ ਵਿਚ ਕਈ ਵਾਰ ਜਾਣੇ-ਅਣਜਾਣੇ ਗਲਤੀਆਂ ਹੋ ਜਾਂਦੀਆਂ ਹਨ। ਜਿੰਨ੍ਹਾਂ ਨੂੰ ਕਬੂਲ ਕਰਨਾ ਸੌਖਾ ਨਹੀਂ ਹੁੰਦਾ ਅਤੇ ਕਬੂਲ ਕਰਨ ਤੋਂ ਬਾਅਦ ਉਹਨਾਂ ਦੀ ਗ੍ਰਿਫਤ ਵਿਚੋਂ ਨਿਕਲਣਾ ਵੀ ਚੁਣੌਤੀ ਹੁੰਦਾ ਹੈ। ਇਸ ਲਈ ਚੰਗੇ ਵਾਤਾਵਰਨ ਅਤੇ ਚੰਗੀ ਸੰਗਤ ਦੀ ਲੋੜ ਹੁੰਦੀ ਹੈ। ਅਜਿਹੀਆਂ ਗਲਤੀਆਂ ਹੀ ਫਿਰ ਡਰ, ਤਣਾਅ, ਚਿੰਤਾ ਅਤੇ ਦਬਾਅ ਦਾ ਕਾਰਨ ਬਣਦੀਆਂ ਹਨ। ਅਜਿਹੇ ਵਿਚ ਹੀ ਸਮਾਜਿਕ ਕਾਇਦੇ ਦਾ ਫਿਕਰ ਵੀ ਸਦਾ ਬਣਿਆ ਰਹਿੰਦਾ ਹੈ ਅਤੇ ਪਰਿਵਾਰਿਕ ਇੱਛਾਵਾਂ ਅਤੇ ਉਮੀਦਾਂ ‘ਤੇ ਵੀ ਖਰੇ ਉਤਰਨਾ ਹੁੰਦਾ ਹੈ। ਇਸ ਤਰ੍ਹਾਂ ਕੁਲ ਮਿਲਾ ਕੇ ਵਿਦਿਆਰਥੀ ਇਕ ਗੁੰਝਲਦਾਰ ਜ਼ਿੰਦਗੀ ਦਾ ਹਿੱਸੇਦਾਰ ਹੋ ਜਾਂਦਾ ਹੈ। ਜਿਥੇ ਉਸ ਨੂੰ ਆਪਣਾ ਅੰਦਰ ਖਿੰਡਿਆ ਹੋਇਆ ਲਗਦਾ ਹੈ। ਟੁਟਿਆ ਹੋਇਆ ਜਿਸ ਦੇ ਜੁੜਨ ਦੀ ਕੋਈ ਆਸ ਨਹੀਂ। ਅਜਿਹੀ ਸਥਿਤੀ ਵਿਚੋਂ ਗ਼ੁਜ਼ਰਦਿਆਂ ਹੋਇਆ ਰਹਿੰਦੀ ਕਸਰ ਸ਼ੋਸ਼ਲ ਮੀਡੀਆ ਪੂਰੀ ਕਰਦਾ ਹੈ। ਜਿਸ ਦੀ ਕੈਦ ਵਿਚ ਵਿਦਿਆਰਥੀ ਫਸ ਕੇ ਰਹਿ ਜਾਂਦੇ ਹਨ। ਉਹਨਾਂ ਕੋਲ ਆਪਣੇ ਆਪ ਲਈ ਹੀ ਸਮਾਂ ਨਹੀਂ ਬਚਦਾ। ਉਹ ਇਕੋ ਸਮੇਂ ਕਈ ਜ਼ਿੰਦਗੀਆਂ ਜੀਣ ਲਗਦੇ ਹਨ। ਬੇ-ਲੋੜੀਆਂ ਜਾਣਕਾਰੀਆਂ, ਗੱਲਾਂ ਅਤੇ ਸੰਬੰਧ ਉਹਨਾਂ ਨੂੰ ਹੋਰ ਉਲਝਾ ਦਿੰਦੇ ਹਨ। ਰਾਤ ਨੂੰ ਸੌਣ ਲੱਗਿਆ ਮੋਬਾਇਲ ਤਾਂ ਪਰ੍ਹੇ ਰੱਖਿਆ ਜਾਂਦਾ ਹੈ ਪਰ ਉਹਨਾਂ ਦਾ ਮਨ ਉਸ ਤੋਂ ਮੁਕਤ ਨਹੀਂ ਹੋ ਪਾਉਂਦਾ। ਪੂਰੀ ਤਰ੍ਹਾਂ ਆਰਾਮ ਵੀ ਨਹੀਂ ਮਿਲਦਾ। ਜਿਸ ਨਾਲ ਨੀਂਦ ਨਾ ਆਉਣ ਦੀ ਨਵੀਂ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਜੀਵਨ ਵਿਚ ਵਿਦਿਆਰਥੀ ਆਪਣੇ ਘਰ ਦੇ ਪ੍ਰਬੰਧ ਤੋਂ ਬਾਹਰ ਨਵੇਂ ਸੰਬੰਧਾਂ ਬੱਝਦੇ ਹਨ। ਨਵੇਂ ਦੋਸਤ ਬਣਦੇ ਹਨ। ਉਹਨਾਂ ਨਾਲ ਨੇੜਤਾ ਕਾਇਮ ਹੁੰਦੀ ਹੈ। ਇਹਨਾਂ ਨਵੇਂ ਰਿਸ਼ਤਿਆਂ ਨਾਲ ਜਿਥੇ ਸਹਾਰਾ ਮਿਲਦਾ ਹੈ, ਉਥੇ ਨਾਲ ਹੀ ਗਲਤ ਸੰਗਤ ਜਾਂ ਵਿਗੜੇ ਸਾਥੀ ਦੀ ਚੋਣ ਨਾਲ ਜ਼ਿੰਦਗੀ ਬਰਬਾਦ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਜਿਸ ਨਾਲ ਇਹਨਾਂ ਨਵੇਂ ਰਿਸ਼ਤਿਆਂ ਦੀ ਨਵੀਂ ਦੁਨੀਆਂ ਅਤੇ ਨਵੀਂਆਂ ਚੁਣੌਤੀਆਂ ਵਿਦਿਆਰਥੀਆਂ ਦੇ ਸਨਮੁਖ ਹੁੰਦੀਆਂ ਹਨ। ਬਹੁਤਾਤ ਵਿਚ ਵਿਦਿਆਰਥੀ ਇਹਨਾਂ ਬਾਰੇ ਕੋਈ ਜਾਣਕਾਰੀ ਆਪਣੇ ਘਰ ਵਿਚ ਸਾਂਝੀ ਨਹੀਂ ਕਰਦੇ ਜਾਂ ਸੀਮਿਤ ਮਾਤਰਾ ਵਿਚ ਹੀ ਕਰਦੇ ਹਨ ਤਾਂ ਇਹਨਾਂ ਰਿਸ਼ਤਿਆਂ ਵਿਚਲੇ ਤਣਾਵਾਂ ਅਤੇ ਮੁਸ਼ਕਿਲਾਂ ਨਾਲ ਵੀ ਉਹ ਇਕਲੇ ਹੀ ਜੂਝਦੇ ਹਨ। ਜਿਸ ਦੇ ਫਲਸਰੂਪ ਕਈ ਵਾਰ ਉਹ ਆਪਣੇ ਆਪੇ ਤੋਂ ਘਬਰਾਉਣ ਲਗਦੇ ਹਨ। ਆਪਣੇ ਆਪ ਪ੍ਰਤੀ ਹੀ ਹੀਣ ਭਾਵਨਾ ਪੈਦਾ ਹੋ ਜਾਂਦੀ ਹੈ। ਉਹਨਾਂ ਨੂੰ ਲਗਦਾ ਹੈ ਕਿ ਉਹ ਅਪਰਾਧੀ ਹੋ ਚੁਕੇ ਹਨ ਅਤੇ ਉਹਨਾਂ ਨੂੰ ਹੁਣ ਆਪਣੇ ਆਪੇ ਨੂੰ ਲੁਕਾਉਣਾ ਹੀ ਪਵੇਗਾ। ਇਸ ਬਾਰੇ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਅਤੇ ਕਿ ਹਰ ਕੋਈ ਉਹਨਾਂ ਨੂੰ ਹੀ ਗਲਤ ਕਹੇਗਾ। ਇਸ ਨਾਲ ਉਹ ਅਜਿਹੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਵੀ ਹੋ ਜਾਂਦੇ ਹਨ। ਸੋ ਉਪਰੋਕਤ ਕੁਝ ਪ੍ਰਮੁਖ ਸਧਾਰਣ ਕਾਰਨ ਅਤੇ ਸਮੱਸਿਆਵਾਂ ਹਨ ਜਿੰਨ੍ਹਾਂ ਦੇ ਸਨਮੁਖ ਵਿਦਿਆਰਥੀ ਜੀਵਨ ਹੁੰਦਾ ਹੈ। ਵਿਦਿਆਰਥੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦਾ ਕੋਈ ਵੀ ਹੋ ਸਕਦਾ ਹੈ। ਹਰ ਕਿਸੇ ਦੀ ਜ਼ਿੰਦਗੀ ਵਿਚ ਅਜਿਹੀਆਂ ਕੁਝ ਘਟ ਜਾਂ ਵਧ ਸਮੱਸਿਆਵਾਂ ਹੁੰਦੀਆਂ ਹੀ ਹਨ। ਉਹ ਇਹਨਾਂ ਦੇ ਸਨਮੁਖ ਹੁੰਦਾ ਹੀ ਹੈ।

ਸੋ ਜਿਥੇ ਵਿਦਿਆਰਥੀ ਜੀਵਨ ਅਨੇਕਾਂ ਚੁਣੌਤੀਆਂ ਨਾਲ ਭਰਪੂਰ ਹੈ, ਉਥੇ ਹੀ ਵਿਦਿਆਰਥੀ ਜੀਵਨ ਤਾਕਤ, ਸੰਭਾਵਨਾਵਾਂ ਅਤੇ ਮਜ਼ਬੂਤ ਇਰਾਦਿਆਂ ਨਾਲ ਵੀ ਭਰਿਆ ਹੁੰਦਾ ਹੈ। ਉਹਨਾਂ ਵਿਚ ਕੁਝ ਨਵਾਂ ਕਰਨ ਅਤੇ ਆਪਣੇ ਭਵਿਖ ਪ੍ਰਤੀ ਚੇਤਨਾ ਹੁੰਦੀ ਹੈ। ਉਪਰੋਕਤ ਸਮਸਿਆਵਾਂ ਬਹੁਤ ਸਧਾਰਣ ਹਨ। ਵਿਦਿਆਰਥੀਆਂ ਦਾ ਅੰਤਰਮਨ ਹੀ ਇਹਨਾਂ ਨੂੰ ਵੱਡਾ ਬਣਾ ਲੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਆਪਣੇ ਘਰ ਵਿਚ ਦੋਸਤਾਂ ਵਰਗੇ ਸੰਬੰਧ ਬਣਾਉਣ। ਉਹ ਆਪਣੇ ਘਰ ਦੇ ਕਿਸੇ ਮੈਂਬਰ ਨਾਲ ਆਪਣੀ ਨਿਤ ਦੀ ਜ਼ਿੰਦਗੀ ਦੀ ਸਾਂਝ ਪਾਉਂਦੇ ਰਹਿਣ। ਇਸ ਨਾਲ ਉਹਨਾਂ ਨੂੰ ਜਿਥੇ ਚੰਗੀ ਸੇਧ ਮਿਲਦੀ ਰਹੇਗੀ, ਉਥੇ ਗਲ-ਬਾਤ ਨਾਲ ਅੰਦਰ ਵੀ ਹਲਕਾ ਰਹੇਗਾ। ਘਰ ਦੇ ਸਾਥ ਨਾਲ ਬਹੁਤ ਸਾਰੇ ਡਰ ਆਪੇ ਹੀ ਦੂਰ ਹੋ ਜਾਣਗੇ। ਜਿਸ ਨਾਲ ਚਿੰਤਾਵਾਂ ਤੋਂ ਵਿਦਿਆਰਥੀ ਮੁਕਤ ਹੋ ਸਕਦੇ ਹਨ। ਇਸ ਦੇ ਨਾਲ ਹੀ ਗਲਤੀਆਂ ਤੋਂ ਸਿੱਖਣ ਦੀ ਲੋੜ ਹੁੰਦੀ ਹੈ, ਉਹਨਾਂ ਨਾਲ ਸਦਾ ਜੁੜੇ ਰਹਿ ਕੇ ਜ਼ਿੰਦਗੀ ਤਬਾਹ ਨਹੀਂ ਕਰਨੀ ਹੁੰਦੀ। ਇਸ ਲਈ ਉਹਨਾਂ ਤੋਂ ਆਪਣੇ ਅੰਦਰ ਨੂੰ ਮੁਕਤ ਕਰ ਕੇ ਅੱਗੇ ਵਧਣਾ ਚਾਹੀਦਾ ਹੈ। ਆਪਣੇ ਅੰਦਰ ਜੋ ਵੀ ਡਰ, ਗ਼ਿਲੇ, ਸ਼ਿਕਵੇ ਜਾਂ ਸ਼ੰਕੇ ਪੈਦਾ ਹੋਣ ਉਹਨਾਂ ਬਾਰੇ ਚਰਚਾ ਕਰਦੇ ਰਹੇ ਤਾਂ ਜੋ ਉਹ ਭਵਿਖ ਵਿਚ ਮਾਨਸਿਕਤਾ ਦਾ ਪੱਕਾ ਹਿੱਸਾ ਨਾ ਬਣ ਜਾਣ।  ਹਰ ਮਸਲੇ ‘ਤੇ ਜਿੰਨ੍ਹਾਂ ਜਲਦੀ ਹੋ ਸਕੇ, ਸਪਸ਼ਟ ਰਹਿਣਾ ਚਾਹੀਦਾ ਹੈ। ਦੁਬਿਧਾਂ ਤੋਂ ਬਚਦੇ ਹੋਈ ਬਿਬੇਕ ਨਾਲ ਫੈਂਸਲੇ ਲੈਂਦੇ ਰਹਿਣਾ ਚਾਹੀਦਾ ਹੈ। ਆਪਣੇ ਭਵਿਖ ਦੇ ਨਿਸ਼ਾਨਿਆਂ ਨਾਲ ਕਦੇਂ ਵੀ ਸਮਝੌਤਾ ਨਾ ਕਰੋ, ਨਹੀਂ ਤਾਂ ਉਹਨਾਂ ਦੀ ਅਪ੍ਰਾਪਤੀ ਦਾ ਗ਼ਮ ਜਾਂ ਪ੍ਰਾਪਤੀ ਲਈ ਯਤਨ ਨਾ ਕਰਨ ਦਾ ਦੁੱਖ ਜ਼ਿੰਦਗੀ ਭਰ ਨਾਲ ਰਹੇਗਾ। ਇਸ ਲਈ ਆਪਣੀ ਮੰਜ਼ਿਲ ਵੱਲ ਸਦਾ ਹੀ ਵਧਦੇ ਰਹੋ। ਫੈਂਸਲਾ ਕਰਨ ਤੋਂ ਡਰਨਾ ਕਾਇਰਤਾ ਹੈ ਅਤੇ ਫੈਂਸਲੇ ਕਰਦੇ ਕਰਦੇ ਹੀ ਆਤਮ-ਵਿਸ਼ਵਾਸ਼ ਬਣਦਾ ਹੈ। ਫਜ਼ੂਲ ਸ਼ੋਰ-ਸ਼ਰਾਬਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਜ਼ਿੰਦਗੀ ਨੂੰ ਜਿੰਨ੍ਹਾਂ ਹੋ ਸਕੇ ਸਧਾਰਣ ਹੋ ਕੇ ਜੀਵਿਆ ਜਾਵੇ। ਸ਼ੋਸ਼ਲ ਮੀਡੀਆ ਦੀ ਖਿੰਡਰੀ ਦੁਨੀਆਂ ਤੋਂ ਜਿੰਨ੍ਹਾਂ ਦੂਰ ਰਿਹਾ ਜਾਵੇ ਚੰਗਾ ਹੈ। ਉਸ ਨੂੰ ਸੀਮਾ ਵਿਚ ਵਰਤਿਆ ਜਾਵੇ ਤਾਂ ਜੋ ਉਹ ਸਾਡੀ ਜ਼ਿੰਦਗੀ ‘ਤੇ ਹਾਵੀ ਨਾ ਹੋਵੇ।  ਵਿਦਿਆਰਥੀ ਜੀਵਨ ਦੀ ਮਹਤਵਪੂਰਨ ਲੋੜ ਅਨੁਸ਼ਾਸ਼ਨ ਹੁੰਦਾ ਹੈ। ਇਸ ਲਈ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਨਿਸ਼ਚਿਤ ਸਮਾਂ ਸਾਰਣੀ ਵਿਚ ਵਿਉਂਤਿਆ ਜਾਵੇ। ਜਿਸ ਵਿਚ ਸਵੇਰੇ ਉਠਣ ਤੋਂ ਲੈ ਕੇ ਆਪਣੇ ਰੋਜ਼ਾਨਾ ਕੰਮਾਂ ਕਾਰਾਂ ਨਾਲੀ ਸਮੇਂ ਦੀ ਵੰਡ ਕੀਤੀ ਹੋਵੇ। ਇਕ ਸੰਤੁਲਨ ਵਿਚ ਜ਼ਿੰਦਗੀ ਜਿਉਣ ਨਾਲ ਸੁਖੈਨ ਅਤੇ ਪ੍ਰਬੰਧ ਵਿਚ ਆ ਜਾਂਦੀ ਹੈ। ਬੇ-ਤਰਤੀਬੀ ਜ਼ਿੰਦਗੀ ਵਿਚ ਸਮਾਂ ਨਹੀਂ ਲੱਭਦਾ ਅਤੇ ਸਾਡੇ ਕੋਲ ਆਪਣੇ ਆਪ ਲਈ ਅਤੇ ਆਪਣੇ ਪਰਿਵਾਰ ਲਈ ਸਮਾਂ ਨਹੀਂ ਰਹਿੰਦਾ। ਜ਼ਿੰਦਗੀ ਵਿਚ ਇਕ ਨਿਸ਼ਚਿਤ ਸਪੇਸ ਹੈ, ਜਿਸ ਦੀ ਸਹੀ ਵੰਡ ਨਾਲ ਹੀ ਜ਼ਿੰਦਗੀ ਨੂੰ ਸਹੀ ਜੀਵਿਆ ਜਾ ਸਕਦਾ ਹੈ।  ਇਸ ਤਰ੍ਹਾਂ ਅਸੀਂ ਅੰਤ ਵਿਚ ਕਹਿ ਸਕਦੇ ਹਾਂ ਵਿਦਿਆਰਥੀ ਜੀਵਨ  ਮਨੁੱਖੀ ਜ਼ਿੰਦਗੀ ਦਾ ਸਿਰਜਕ ਅਤੇ ਅਧਾਰ ਸਮਾਂ ਹੁੰਦਾ ਹੈ। ਜਿਸ ‘ਤੇ ਮਨੁਖ ਦਾ ਭਵਿਖ ਅਤੇ ਸਮਾਜ ਦਾ ਮਿਆਰ ਟਿਕਿਆ ਹੁੰਦਾ ਹੈ। ਇਸ ਲਈ ਵਿਦਿਆਰਥੀ ਜੀਵਨ ਦੇ ਹਰ ਪਹਿਲੂ ਪ੍ਰਤੀ ਸੁਚੇਤ ਹੋ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੀਦਾ ਹੈ।

ਵਿਆਖਿਆ ਅਤੇ ਵਿਆਖਿਆਕਾਰੀ ਦੇ ਯੁਗ ਵਿਚ ਵਿਚਰਦਿਆਂ….
ਅਸੀਂ ਜਿਸ ਯੁਗ ਵਿਚ ਰਹਿ ਰਹੇ ਹਾਂ, ਇਸ ਨੂੰ ਵਿਆਖਿਆ ਅਤੇ ਵਿਆਖਿਆਕਾਰੀ ਦਾ ਯੁਗ ਕਿਹਾ ਜਾ ਸਕਦਾ ਹੈ। ਅਸੀਂ ਆਪਣੀ ਜ਼ਿੰਦਗੀ ਦੇ ਛੋਟੇ ਤੋਂ ਛੋਟੇ ਪਹਿਲੂ ਪ੍ਰਤੀ ਸਹਿਜ ਨਹੀਂ ਹਾਂ। ਸਾਡੀ ਦ੍ਰਿਸ਼ਟੀ ਅਤੇ ਪਹੁੰਚ ਵਿਚ ਆਉਣ ਵਾਲੀ ਹਰ ਵਸਤ, ਵਿਅਕਤੀ, ਘਟਨਾ, ਵਿਸ਼ਾ, ਚਰਚਾ ਆਦਿ ਸਾਡੀ ਵਿਆਖਿਆ ਦਾ ਵਿਸ਼ਾ ਵਸਤੂ ਜ਼ਰੂਰ ਬਣਦੀ ਹੈ। ਇਸ ਵਿਚ ਅਸੀਂ ਆਪਣਾ ਇਕ ਵਿਚਾਰ ਜਾਂ ਵਿਆਖਿਆ ਸਿਰਜਦੇ ਹਾਂ। ਇਸ ਤਰ੍ਹਾਂ ਅਨੇਕ ਵਿਚਾਰ ਅਤੇ ਵਿਆਖਿਆਵਾਂ ਹੋਂਦ ਵਿਚ ਆਉਂਦੀਆਂ ਹਨ। ਹੌਲੀ ਹੌਲੀ ਵਿਆਖਿਆਵਾਂ ਦਾ ਜਾਲ ਏਨਾਂ ਸੰਘਣਾ ਹੋ ਜਾਂਦਾ ਹੈ, ਜਿਸ ਵਿਚੋਂ ਮੂਲ ਘਟਨਾ/ਵਿਚਾਰ/ਮੁੱਦਾ ਮਨਫੀ ਹੋ ਜਾਂਦਾ ਹੈ। ਸਾਡੀ ਜ਼ਿਆਦਾਤਰ ਸ਼ਕਤੀ ਅਤੇ ਸਮਾਂ ਪ੍ਰਸੰਗ ਉਸਾਰਨ ਵਿਚ ਹੀ ਲਗਦਾ ਹੈ। ਇਸ ਤਰ੍ਹਾਂ ਅਸੀਂ ਵਿਆਖਿਆਵਾਂ ਦੇ ਯੁਗ ਵਿਚ ਰਹਿਣੇ ਹਾਂ। ਹਰ ਦੂਜੇ ਵਿਅਕਤੀ ਜਿਸ ਨਾਲ ਸਾਡਾ ਲੰਮਾਂ ਜਾਂ ਥੋੜ੍ਹ-ਚਿਰਾ ਸੰਬੰਧ ਹੋਵੇ, ਉਸ ਪ੍ਰਤੀ ਸਾਡਾ ਇਕ ਵਿਚਾਰ ਜਾਂ ਰਾਇ ਕਾਇਮ ਹੋ ਜਾਂਦੀ ਹੈ, ਜਿਸ ਅਧਾਰ ‘ਤੇ ਹੀ ਅਸੀਂ ਉਸ ਬਾਰੇ ਦਸਦੇ ਜਾਂ ਵਿਆਖਿਆ ਕਰਦੇ ਹਾਂ। ਸਾਡੀ ਜ਼ਿੰਦਗੀ ਦਾ ਛੋਟੇ ਤੋਂ ਛੋਟਾ ਹਿਸਾ ਇਸ ਤੋਂ ਮੁਕਤ ਨਹੀਂ ਹੈ। ਇਹਨਾਂ ਵਿਆਖਿਆਵਾਂ ਨੂੰ ਕੋਈ ਨਾ ਕੋਈ ਸ਼ਕਤੀ ਜਾਂ ਤੰਤਰ ਜ਼ਰੂਰ ਪ੍ਰਭਾਵਿਤ ਕਰਦੀ ਹੈ। ਸਾਡੀ ਆਪਣੀ ਤਬੀਅਤ ਜਾਂ ਸੁਭਾਅ ਵੀ ਇਸ ਵਿਚ ਮਹਤਵਪੂਰਨ ਰੋਲ ਅਦਾ ਕਰਦਾ ਹੈ। ਹਾਲਾਤ, ਸਥਾਨ, ਸਮਾਂ ਆਦਿ ਸਾਡੀ ਗੱਲਬਾਤ ਦਾ ਰੁਖ, ਲਹਿਜਾ, ਕਿਸੇ ਪ੍ਰਤੀ ਦ੍ਰਿਸ਼ਟੀਕੋਣ ਜਾਂ ਵਿਆਖਿਆ ਆਦਿ ਨੂੰ ਪ੍ਰਭਾਵਿਤ ਕਰਦਾ ਹੈ। ਆਪਣੀ ਲੋੜ ਜਾਂ ਸਥਿਤੀ ਅਨੁਸਾਰ ਸਾਡਾ ਵਿਚਾਰ/ਵਿਆਖਿਆ ਤਬਦੀਲ ਹੁੰਦੀ ਰਹਿੰਦੀ ਹੈ। ਆਪਣੀ ਵਿਆਖਿਆ ਲਈ ਅਸੀਂ ਤੱਥਾਂ ਦੀ ਭਾਲ/ਪੜਤਾਲ/ਘੋਖ ਨਹੀਂ ਕਰਦੇ ਜਾਂ ਬਹੁਤ ਘਟ ਕਰਦੇ ਹਾਂ, ਸਗੋਂ ਦੂਜੇ ਵਿਅਕਤੀ/ਸਾਧਨ/ਮੀਡੀਆ/ਵਹਾਅ ਆਦਿ ਤੋਂ ਪ੍ਰਭਾਵਿਤ ਹੋ ਕੇ ਆਪਣੀ ਰਾਇ ਬਣਾ ਲੈਂਦੇ ਹਾਂ।

ਇਹ ਯੁਗ ਉਸ ਦਾ ਹੈ, ਜੋ ਜਲਦੀ ਅਤੇ ਮਜ਼ਬੂਤ ਪ੍ਰਸੰਗ ਦੀ ਉਸਾਰੀ ਕਰਦਾ ਹੈ। ਵਡੀਆਂ ਤਾਕਤਾਂ ਇਸ ਯਤਨ ਵਿਚ ਹੀ ਲਗੀਆਂ ਰਹਿੰਦੀਆਂ ਹਨ। ਇਹਨਾਂ ਸਿਰਜਿਤ ਪ੍ਰਸੰਗਾਂ ਨੂੰ ਹੀ ਲੋਕ ਗ੍ਰਹਿਣ ਕਰਦੇ ਹਨ ਅਤੇ ਆਪਣੀ ਰਾਇ ਘੜਦੇ ਜਾਂ ਉਸਾਰਦੇ ਹਨ। ਇਸ ਤਰ੍ਹਾਂ ਲੋਕ ਰਾਇ ਨੂੰ ਸਿਧੇ ਰੂਪ ਵਿਚ ਮੌਲਿਕ ਨਹੀਂ ਕਿਹਾ ਜਾ ਸਕਦਾ। ਲੋਕ ਰਾਇ ਵਿਆਖਿਆ ਦੇ ਯੁਗ ਵਿਚ ਸਿਰਜੀ ਅਤੇ ਘੜੀ ਜਾਂਦੀ ਹੈ। ਇਸ ਨੂੰ ਵਰਤਿਆ ਅਤੇ ਬਦਲਿਆ ਵੀ ਜਾਂਦਾ ਹੈ। ਕੋਈ ਵੀ ਵਾਪਰੀ ਘਟਨਾ ਬਾਰੇ ਬਿਨ੍ਹਾਂ ਠੋਸ ਜਾਣਕਾਰੀ ਦੇ ਅਸੀਂ ਵੀ ਭੋਲੇ-ਭਾਅ ਆਪਣੀ ਰਾਇ ਬਣਾ ਲੈਂਦੇ ਹਾਂ। ਜਲਦੀ ਹੀ ਵਿਆਖਿਆਵਾਂ ਦਾ ਦੌਰ ਆਰੰਭ ਹੋ ਜਾਂਦਾ ਹੈ। ਕਿਸੇ ਘਟਨਾ/ਵਿਚਾਰ ਨੂੰ ਗਲਤ ਜਾਂ ਸਹੀ ਸਿਧ ਕਰਨਾ ਵਿਆਖਿਆ ਦੀ ਖੇਡ ਹੁੰਦਾ ਹੈ। ਵਿਆਖਿਆ ਦੇ ਕਲਾਕਾਰ ਪ੍ਰਸੰਗ ਉਸਾਰਦੇ ਹਾਂ। ਇਸ ਲਈ ਕਈ ਸੰਦਾਂ (Instruments) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਮੀਡੀਆ ਮੁਖ ਰੋਲ ਨਿਭਾਉਂਦਾ ਹੈ, ਜਿਸ ਦੁਆਰਾ ਆਪਣੀ ਸੰਪੂਰਨ ਸ਼ਕਤੀ ਨਾਲ ਚਰਚਾ ਆਰੰਭ ਕਰ ਦਿਤੀ ਜਾਂਦੀ ਹੈ। ਸਭ ਕੁਝ ਬਣਾਵਟੀ ਢੰਗ ਨਾਲ ਸਿਰਜ ਕੇ ਸਾਡੇ ਅਗੇ ਪਰੋਸਿਆ ਜਾਂਦਾ ਹੈ। ਘਟਨਾ ਪ੍ਰਤੀ ਇਕ ਵਿਚਾਰ ਸਿਰਜ ਦਿਤਾ ਜਾਂਦਾ ਹੈ ਅਤੇ ਇਕ ਵਹਾਅ ਚਲ ਪੈਂਦਾ ਹੈ, ਜਿਸ ਵਿਚ ਸਭ ਡੁਬਕੀ ਲਗਾਉਂਦੇ ਹਨ।

ਅਜਿਹੇ ਮੌਕੇ ਬਹੁਤ ਸਾਰੇ ਮੌਕਾਪ੍ਰਸਤ ਵਿਅਕਤੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ, ਜਿੰਨ੍ਹਾਂ ਦੁਆਰਾ ਘਟਨਾ/ਵਿਚਾਰ ਆਦਿ ਨੂੰ ਹੋਰ ਪਾਸਿਆਂ ਵਲ ਲਿਜਾਇਆ ਜਾਂਦਾ ਹੈ। ਉਹ ਪਖ ਜਿੰਨ੍ਹਾਂ ਦਾ ਘਟਨਾ ਦਾ ਭਾਵਾਂ ਸੰਬੰਧ ਨਾ ਹੀ ਹੋਵੇ ਪਰ ਉਹਨਾਂ ਨੂੰ ਵਿਆਖਿਆ ਵਿਚ ਲਿਆ ਕੇ ਘਟਨਾ/ਵਿਚਾਰ ਆਦਿ ਨਾਲ ਜੋੜ ਦਿਤਾ ਜਾਂਦਾ ਹੈ। ਅਜਿਹੇ ਵਹਾਅ ਵਿਚ ਬਹੁਤ ਸਾਰੇ ਲੋਕ ਆਪਣੀ ਹਾਜ਼ਰੀ ਲਗਵਾਉਣਾ ਜ਼ਰੂਰੀ ਸਮਝਦੇ ਹਨ ਅਤੇ ਬਿਆਨ ਦੇਣਾ ਸ਼ੁਰੂ ਕਰ ਦਿੰਦੇ ਹਨ। ਸਟੇਟ ਦੁਆਰਾ ਆਪਣੀ ਪੂਰੀ ਸ਼ਕਤੀ ਇਸ ਦਿਸ਼ਾ ਵਿਚ ਹੀ ਲਗਾਈ ਜਾਂਦੀ ਹੈ, ਜਿਸ ਨਾਲ ਆਮ ਜਨ-ਸਧਾਰਨ ਰਾਇ ਨੂੰ ਕਾਬੂ ਵਿਚ ਰਖਿਆ ਜਾ ਸਕੇ। ਇਸ ਲਈ ਸਟੇਟ ਦੀਆਂ ਏਜੰਸੀਆਂ ਕਾਰਜ਼ਸ਼ੀਲ ਰਹਿੰਦੀਆਂ ਹਨ। ਜਦੋਂ ਵੀ ਕੋਈ ਵਿਚਾਰ, ਰਾਇ, ਵਿਅਕਤੀ ਜਾਂ ਸਮੂਹ ਸਟੇਟ ਦੇ ਵਿਰੁਧ ਭੁਗਤਦਾ ਜਾਂ ਆਪਣਾ ਆਧਾਰ ਤਿਆਰ ਕਰਦਾ ਹੈ ਤਾਂ ਉਸ ਦਾ ਦਮਨ ਸਟੇਟ ਦੁਆਰਾ ਹਰ ਹੀਲਾ ਵਰਤ ਕੇ ਕੀਤਾ ਜਾਂਦਾ ਹੈ। ਲੋਕਾਂ ਦੇ ਆਮ ਮਸਲੇ ਅਤੇ ਸੰਘਰਸ਼ ਇਸ ਤਰ੍ਹਾਂ ਵਿਆਖਿਆ ਦੀ ਹਨ੍ਹੇਰ ਗਰਦੀ ਵਿਚ ਗੁਆਚ ਜਾਂਦੇ ਹਨ। ਜਦੋਂ ਲੋਕ ਆਪਣੇ ਹਕੀਕੀ ਮਸਲਿਆਂ ਲਈ ਇਕੱਠੇ ਹੁੰਦੇ ਹਨ ਜਾਂ ਜਥੇਬੰਦਕ ਹੋ ਕੇ ਆਪਣਾ ਬਿਰਤਾਂਤ ਉਸਾਰਦੇ ਹਨ ਤਾਂ ਸਟੇਟ ਦੁਆਰਾ ਨਵੇਂ ਮਸਲਿਆਂ ਨੂੰ ਉਭਾਰ ਕੇ, ਉਹਨਾਂ ਦੇ ਬਿਰਤਾਂਤ ਨੂੰ ਹੌਲਾ ਕਰ ਦਿਤਾ ਜਾਂਦਾ ਹੈ। ਲੋਕ ਸਮੂਹ ਨੂੰ ਨਵੇਂ ਮਸਲੇ ਦੇ ਦਿਤੇ ਜਾਂਦੇ ਹਨ ਅਤੇ ਜਿਸ ਨਾਲ ਉਹਨਾਂ ਦਾ ਸੰਗਠਿਤ ਬਿਰਤਾਂਤ ਖਿੰਡਰ ਜਾਂਦਾ ਹੈ। ਇਸ ਤਰ੍ਹਾਂ ਲੋਕ ਤਾਕਤ ਦਾ ਵਹਾਅ ਵਿਆਖਿਆ ਅਤੇ ਬਿਰਤਾਂਤ ਦੀ ਸਿਰਜ ਕੇ ਮੋੜਿਆ, ਬਦਲਿਆ, ਵਰਤਿਆ ਜਾਂ ਖਤਮ ਕੀਤਾ ਜਾਂਦਾ ਹੈ।

ਇਸ ਪ੍ਰਕਾਰ ਅਸੀਂ ਵਿਆਖਿਆਕਾਰੀ ਦੇ ਯੁਗ ਵਿਚ ਜੀਅ ਰਹੇ ਹਾਂ, ਇਸ ਲਈ ਸਾਡਾ ਸੁਚੇਤ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੁਚੇਤ ਵਿਅਕਤੀ ਹੀ ਅਜਿਹੇ ਯੁਗ ਵਿਚ ਆਪਣੀ ਮੌਲਿਕਤਾ ਨੂੰ ਕਾਇਮ ਰਖ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸੁਚੇਤ ਹੋ ਕੇ ਆਪਣੀ ਮਜ਼ਬੂਤ ਵਿਆਖਿਆ ਸਿਰਜਕੇ ਆਪਣਾ ਬਿਰਤਾਂਤ ਕਾਇਮ ਰਖ ਸਕੀਏ….

ਵਿਦਿਆਰਥੀ ਜੀਵਨ ਵਿਚ ਮਾਨਸਿਕ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ
ਵਿਦਿਆਰਥੀ ਜੀਵਨ ਜਿਥੇ ਅਨੇਕਾਂ ਸੰਭਾਵਨਾਵਾਂ ਭਰਪੂਰ ਹੁੰਦਾ ਹੈ, ਉਥੇ ਨਾਲ ਹੀ ਇਸ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਮੌਜੂਦ ਰਹਿੰਦੀਆਂ ਹਨ। ਸਮਸਿਆਵਾਂ ਨਾਲ ਜੂਝਨਾ ਮਨੁੱਖੀ ਤਬੀਅਤ ਦਾ ਹਿੱਸਾ ਹੈ। ਇਸ ਨਾਲ ਮਨੁੱਖ ਮਜ਼ਬੂਤ ਬਣਦਾ ਹੈ। ਵਿਦਿਆਰਥੀ ਜੀਵਨ ਵਿਚ ਜਿਥੇ ਇਕ ਵਿਦਿਆਰਥੀ ਨੂੰ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਨਾਲ ਹੀ ਕਈਆਂ ਤਰ੍ਹਾਂ ਦੇ ਮਾਨਸਿਕ ਦਬਾਅ, ਰੋਕਾਂ, ਦੁਬਿਧਾਵਾਂ, ਤਣਾਅ, ਉਲਝਣਾ ਅਤੇ ਸਮੱਸਿਆਵਾਂ ਉਸ ਨੂੰ ਘੇਰੀ ਰਖਦੀਆਂ ਹਨ। ਇਸ ਦਾ ਸਪਸ਼ਟ ਪ੍ਰਭਾਵ ਉਸ ਦੇ ਸੁਭਾਅ, ਵਿਵਹਾਰ ਅਤੇ ਚਿਹਰੇ ਦੇ ਪ੍ਰਭਾਵਾਂ ਤੋਂ ਦੇਖਿਆ ਜਾ ਸਕਦਾ ਹੈ, ਜੋ ਸਥਿਰ ਨਹੀਂ ਰਹਿ ਪਾਉਂਦੇ ਅਤੇ ਉਹਨਾਂ ਵਿਚ ਬਹੁਤ ਜਲਦ ਬਦਲਾਅ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਵਿਦਿਆਰਥੀ ਦੂਹਰੀ-ਤੀਹਰੀ ਜ਼ਿੰਦਗੀ ਜੀਅਣ ਲਗਦੇ ਹਨ। ਉਹਨਾਂ ਵਿਚ ਫੈਂਸਲਾ ਕਰਨ ਦੀ ਸਮਰਥਾ ਜਾਂਦੀ ਰਹਿੰਦੀ ਹੈ। ਅੰਦਰਲਾ ਸ਼ੋਰ ਏਨ੍ਹਾ ਵਧ ਜਾਂਦਾ ਹੈ ਕਿ ਉਹ ਸ਼ੋਰ ਸ਼ਰਾਬੇ ਵਾਲੀਆਂ ਥਾਵਾਂ ਅਤੇ ਸ਼ੋਰ-ਸ਼ਰਾਬੇ ਵਾਲੇ ਸੰਗੀਤ ਨੂੰ ਤਰਜ਼ੀਹ ਦਿੰਦੇ ਹਨ ਤਾਂ ਜੋ ਅੰਦਰਲੇ ਸ਼ੋਰ ਨੂੰ ਦਬਾਇਆ ਜਾ ਸਕੇ ਜਾਂ ਨਜ਼ਰ ਅੰਦਾਜ਼ ਕੀਤਾ ਜਾ ਸਕੇ। ਇਸ ਲਈ ਉਹ ਆਪਣੇ ਧਿਆਨ ਨੂੰ ਭਟਕਾਉਣ ਲਈ ਖੁਦ ਹੀ ਕੋਸ਼ਿਸ਼ ਕਰਨ ਲਗਦੇ ਹਨ। ਅਸਲ ਵਿਚ ਉਹ ਆਪਣੇ ਅੰਦਰ ਤੋਂ ਡਰਨ ਲਗਦੇ ਹਨ। ਵਿਦਿਆਰਥੀ ਜੀਵਨ ਵਿਚ ਕਈ ਵਾਰ ਜਾਣੇ-ਅਣਜਾਣੇ ਗਲਤੀਆਂ ਹੋ ਜਾਂਦੀਆਂ ਹਨ। ਜਿੰਨ੍ਹਾਂ ਨੂੰ ਕਬੂਲ ਕਰਨਾ ਸੌਖਾ ਨਹੀਂ ਹੁੰਦਾ ਅਤੇ ਕਬੂਲ ਕਰਨ ਤੋਂ ਬਾਅਦ ਉਹਨਾਂ ਦੀ ਗ੍ਰਿਫਤ ਵਿਚੋਂ ਨਿਕਲਣਾ ਵੀ ਚੁਣੌਤੀ ਹੁੰਦਾ ਹੈ। ਇਸ ਲਈ ਚੰਗੇ ਵਾਤਾਵਰਨ ਅਤੇ ਚੰਗੀ ਸੰਗਤ ਦੀ ਲੋੜ ਹੁੰਦੀ ਹੈ।

ਅਜਿਹੀਆਂ ਗਲਤੀਆਂ ਹੀ ਫਿਰ ਡਰ, ਤਣਾਅ, ਚਿੰਤਾ ਅਤੇ ਦਬਾਅ ਦਾ ਕਾਰਨ ਬਣਦੀਆਂ ਹਨ। ਅਜਿਹੇ ਵਿਚ ਹੀ ਸਮਾਜਿਕ ਕਾਇਦੇ ਦਾ ਫਿਕਰ ਵੀ ਸਦਾ ਬਣਿਆ ਰਹਿੰਦਾ ਹੈ ਅਤੇ ਪਰਿਵਾਰਿਕ ਇੱਛਾਵਾਂ ਅਤੇ ਉਮੀਦਾਂ ‘ਤੇ ਵੀ ਖਰੇ ਉਤਰਨਾ ਹੁੰਦਾ ਹੈ। ਇਸ ਤਰ੍ਹਾਂ ਕੁਲ ਮਿਲਾ ਕੇ ਵਿਦਿਆਰਥੀ ਇਕ ਗੁੰਝਲਦਾਰ ਜ਼ਿੰਦਗੀ ਦਾ ਹਿੱਸੇਦਾਰ ਹੋ ਜਾਂਦਾ ਹੈ। ਜਿਥੇ ਉਸ ਨੂੰ ਆਪਣਾ ਅੰਦਰ ਖਿੰਡਿਆ ਹੋਇਆ ਲਗਦਾ ਹੈ। ਟੁਟਿਆ ਹੋਇਆ ਜਿਸ ਦੇ ਜੁੜਨ ਦੀ ਕੋਈ ਆਸ ਨਹੀਂ। ਅਜਿਹੀ ਸਥਿਤੀ ਵਿਚੋਂ ਗ਼ੁਜ਼ਰਦਿਆਂ ਹੋਇਆ ਰਹਿੰਦੀ ਕਸਰ ਸ਼ੋਸ਼ਲ ਮੀਡੀਆ ਪੂਰੀ ਕਰਦਾ ਹੈ। ਜਿਸ ਦੀ ਕੈਦ ਵਿਚ ਵਿਦਿਆਰਥੀ ਫਸ ਕੇ ਰਹਿ ਜਾਂਦੇ ਹਨ। ਉਹਨਾਂ ਕੋਲ ਆਪਣੇ ਆਪ ਲਈ ਹੀ ਸਮਾਂ ਨਹੀਂ ਬਚਦਾ। ਉਹ ਇਕੋ ਸਮੇਂ ਕਈ ਜ਼ਿੰਦਗੀਆਂ ਜੀਣ ਲਗਦੇ ਹਨ। ਬੇ-ਲੋੜੀਆਂ ਜਾਣਕਾਰੀਆਂ, ਗੱਲਾਂ ਅਤੇ ਸੰਬੰਧ ਉਹਨਾਂ ਨੂੰ ਹੋਰ ਉਲਝਾ ਦਿੰਦੇ ਹਨ। ਰਾਤ ਨੂੰ ਸੌਣ ਲੱਗਿਆ ਮੋਬਾਇਲ ਤਾਂ ਪਰ੍ਹੇ ਰੱਖਿਆ ਜਾਂਦਾ ਹੈ ਪਰ ਉਹਨਾਂ ਦਾ ਮਨ ਉਸ ਤੋਂ ਮੁਕਤ ਨਹੀਂ ਹੋ ਪਾਉਂਦਾ। ਪੂਰੀ ਤਰ੍ਹਾਂ ਆਰਾਮ ਵੀ ਨਹੀਂ ਮਿਲਦਾ। ਜਿਸ ਨਾਲ ਨੀਂਦ ਨਾ ਆਉਣ ਦੀ ਨਵੀਂ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਜੀਵਨ ਵਿਚ ਵਿਦਿਆਰਥੀ ਆਪਣੇ ਘਰ ਦੇ ਪ੍ਰਬੰਧ ਤੋਂ ਬਾਹਰ ਨਵੇਂ ਸੰਬੰਧਾਂ ਬੱਝਦੇ ਹਨ। ਨਵੇਂ ਦੋਸਤ ਬਣਦੇ ਹਨ। ਉਹਨਾਂ ਨਾਲ ਨੇੜਤਾ ਕਾਇਮ ਹੁੰਦੀ ਹੈ। ਇਹਨਾਂ ਨਵੇਂ ਰਿਸ਼ਤਿਆਂ ਨਾਲ ਜਿਥੇ ਸਹਾਰਾ ਮਿਲਦਾ ਹੈ, ਉਥੇ ਨਾਲ ਹੀ ਗਲਤ ਸੰਗਤ ਜਾਂ ਵਿਗੜੇ ਸਾਥੀ ਦੀ ਚੋਣ ਨਾਲ ਜ਼ਿੰਦਗੀ ਬਰਬਾਦ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਜਿਸ ਨਾਲ ਇਹਨਾਂ ਨਵੇਂ ਰਿਸ਼ਤਿਆਂ ਦੀ ਨਵੀਂ ਦੁਨੀਆਂ ਅਤੇ ਨਵੀਂਆਂ ਚੁਣੌਤੀਆਂ ਵਿਦਿਆਰਥੀਆਂ ਦੇ ਸਨਮੁਖ ਹੁੰਦੀਆਂ ਹਨ। ਬਹੁਤਾਤ ਵਿਚ ਵਿਦਿਆਰਥੀ ਇਹਨਾਂ ਬਾਰੇ ਕੋਈ ਜਾਣਕਾਰੀ ਆਪਣੇ ਘਰ ਵਿਚ ਸਾਂਝੀ ਨਹੀਂ ਕਰਦੇ ਜਾਂ ਸੀਮਿਤ ਮਾਤਰਾ ਵਿਚ ਹੀ ਕਰਦੇ ਹਨ ਤਾਂ ਇਹਨਾਂ ਰਿਸ਼ਤਿਆਂ ਵਿਚਲੇ ਤਣਾਵਾਂ ਅਤੇ ਮੁਸ਼ਕਿਲਾਂ ਨਾਲ ਵੀ ਉਹ ਇਕਲੇ ਹੀ ਜੂਝਦੇ ਹਨ। ਜਿਸ ਦੇ ਫਲਸਰੂਪ ਕਈ ਵਾਰ ਉਹ ਆਪਣੇ ਆਪੇ ਤੋਂ ਘਬਰਾਉਣ ਲਗਦੇ ਹਨ। ਆਪਣੇ ਆਪ ਪ੍ਰਤੀ ਹੀ ਹੀਣ ਭਾਵਨਾ ਪੈਦਾ ਹੋ ਜਾਂਦੀ ਹੈ। ਉਹਨਾਂ ਨੂੰ ਲਗਦਾ ਹੈ ਕਿ ਉਹ ਅਪਰਾਧੀ ਹੋ ਚੁਕੇ ਹਨ ਅਤੇ ਉਹਨਾਂ ਨੂੰ ਹੁਣ ਆਪਣੇ ਆਪੇ ਨੂੰ ਲੁਕਾਉਣਾ ਹੀ ਪਵੇਗਾ। ਇਸ ਬਾਰੇ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਅਤੇ ਕਿ ਹਰ ਕੋਈ ਉਹਨਾਂ ਨੂੰ ਹੀ ਗਲਤ ਕਹੇਗਾ। ਇਸ ਨਾਲ ਉਹ ਅਜਿਹੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਵੀ ਹੋ ਜਾਂਦੇ ਹਨ। ਸੋ ਉਪਰੋਕਤ ਕੁਝ ਪ੍ਰਮੁਖ ਸਧਾਰਣ ਕਾਰਨ ਅਤੇ ਸਮੱਸਿਆਵਾਂ ਹਨ ਜਿੰਨ੍ਹਾਂ ਦੇ ਸਨਮੁਖ ਵਿਦਿਆਰਥੀ ਜੀਵਨ ਹੁੰਦਾ ਹੈ। ਵਿਦਿਆਰਥੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦਾ ਕੋਈ ਵੀ ਹੋ ਸਕਦਾ ਹੈ। ਹਰ ਕਿਸੇ ਦੀ ਜ਼ਿੰਦਗੀ ਵਿਚ ਅਜਿਹੀਆਂ ਕੁਝ ਘਟ ਜਾਂ ਵਧ ਸਮੱਸਿਆਵਾਂ ਹੁੰਦੀਆਂ ਹੀ ਹਨ। ਉਹ ਇਹਨਾਂ ਦੇ ਸਨਮੁਖ ਹੁੰਦਾ ਹੀ ਹੈ

ਸੋ ਜਿਥੇ ਵਿਦਿਆਰਥੀ ਜੀਵਨ ਅਨੇਕਾਂ ਚੁਣੌਤੀਆਂ ਨਾਲ ਭਰਪੂਰ ਹੈ, ਉਥੇ ਹੀ ਵਿਦਿਆਰਥੀ ਜੀਵਨ ਤਾਕਤ, ਸੰਭਾਵਨਾਵਾਂ ਅਤੇ ਮਜ਼ਬੂਤ ਇਰਾਦਿਆਂ ਨਾਲ ਵੀ ਭਰਿਆ ਹੁੰਦਾ ਹੈ। ਉਹਨਾਂ ਵਿਚ ਕੁਝ ਨਵਾਂ ਕਰਨ ਅਤੇ ਆਪਣੇ ਭਵਿਖ ਪ੍ਰਤੀ ਚੇਤਨਾ ਹੁੰਦੀ ਹੈ। ਉਪਰੋਕਤ ਸਮਸਿਆਵਾਂ ਬਹੁਤ ਸਧਾਰਣ ਹਨ। ਵਿਦਿਆਰਥੀਆਂ ਦਾ ਅੰਤਰਮਨ ਹੀ ਇਹਨਾਂ ਨੂੰ ਵੱਡਾ ਬਣਾ ਲੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਆਪਣੇ ਘਰ ਵਿਚ ਦੋਸਤਾਂ ਵਰਗੇ ਸੰਬੰਧ ਬਣਾਉਣ। ਉਹ ਆਪਣੇ ਘਰ ਦੇ ਕਿਸੇ ਮੈਂਬਰ ਨਾਲ ਆਪਣੀ ਨਿਤ ਦੀ ਜ਼ਿੰਦਗੀ ਦੀ ਸਾਂਝ ਪਾਉਂਦੇ ਰਹਿਣ। ਇਸ ਨਾਲ ਉਹਨਾਂ ਨੂੰ ਜਿਥੇ ਚੰਗੀ ਸੇਧ ਮਿਲਦੀ ਰਹੇਗੀ, ਉਥੇ ਗਲ-ਬਾਤ ਨਾਲ ਅੰਦਰ ਵੀ ਹਲਕਾ ਰਹੇਗਾ। ਘਰ ਦੇ ਸਾਥ ਨਾਲ ਬਹੁਤ ਸਾਰੇ ਡਰ ਆਪੇ ਹੀ ਦੂਰ ਹੋ ਜਾਣਗੇ। ਜਿਸ ਨਾਲ ਚਿੰਤਾਵਾਂ ਤੋਂ ਵਿਦਿਆਰਥੀ ਮੁਕਤ ਹੋ ਸਕਦੇ ਹਨ। ਇਸ ਦੇ ਨਾਲ ਹੀ ਗਲਤੀਆਂ ਤੋਂ ਸਿੱਖਣ ਦੀ ਲੋੜ ਹੁੰਦੀ ਹੈ, ਉਹਨਾਂ ਨਾਲ ਸਦਾ ਜੁੜੇ ਰਹਿ ਕੇ ਜ਼ਿੰਦਗੀ ਤਬਾਹ ਨਹੀਂ ਕਰਨੀ ਹੁੰਦੀ। ਇਸ ਲਈ ਉਹਨਾਂ ਤੋਂ ਆਪਣੇ ਅੰਦਰ ਨੂੰ ਮੁਕਤ ਕਰ ਕੇ ਅੱਗੇ ਵਧਣਾ ਚਾਹੀਦਾ ਹੈ। ਆਪਣੇ ਅੰਦਰ ਜੋ ਵੀ ਡਰ, ਗ਼ਿਲੇ, ਸ਼ਿਕਵੇ ਜਾਂ ਸ਼ੰਕੇ ਪੈਦਾ ਹੋਣ ਉਹਨਾਂ ਬਾਰੇ ਚਰਚਾ ਕਰਦੇ ਰਹੇ ਤਾਂ ਜੋ ਉਹ ਭਵਿਖ ਵਿਚ ਮਾਨਸਿਕਤਾ ਦਾ ਪੱਕਾ ਹਿੱਸਾ ਨਾ ਬਣ ਜਾਣ। ਹਰ ਮਸਲੇ ‘ਤੇ ਜਿੰਨ੍ਹਾਂ ਜਲਦੀ ਹੋ ਸਕੇ, ਸਪਸ਼ਟ ਰਹਿਣਾ ਚਾਹੀਦਾ ਹੈ। ਦੁਬਿਧਾਂ ਤੋਂ ਬਚਦੇ ਹੋਈ ਬਿਬੇਕ ਨਾਲ ਫੈਂਸਲੇ ਲੈਂਦੇ ਰਹਿਣਾ ਚਾਹੀਦਾ ਹੈ। ਆਪਣੇ ਭਵਿਖ ਦੇ ਨਿਸ਼ਾਨਿਆਂ ਨਾਲ ਕਦੇਂ ਵੀ ਸਮਝੌਤਾ ਨਾ ਕਰੋ, ਨਹੀਂ ਤਾਂ ਉਹਨਾਂ ਦੀ ਅਪ੍ਰਾਪਤੀ ਦਾ ਗ਼ਮ ਜਾਂ ਪ੍ਰਾਪਤੀ ਲਈ ਯਤਨ ਨਾ ਕਰਨ ਦਾ ਦੁੱਖ ਜ਼ਿੰਦਗੀ ਭਰ ਨਾਲ ਰਹੇਗਾ। ਇਸ ਲਈ ਆਪਣੀ ਮੰਜ਼ਿਲ ਵੱਲ ਸਦਾ ਹੀ ਵਧਦੇ ਰਹੋ। ਫੈਂਸਲਾ ਕਰਨ ਤੋਂ ਡਰਨਾ ਕਾਇਰਤਾ ਹੈ ਅਤੇ ਫੈਂਸਲੇ ਕਰਦੇ ਕਰਦੇ ਹੀ ਆਤਮ-ਵਿਸ਼ਵਾਸ਼ ਬਣਦਾ ਹੈ। ਫਜ਼ੂਲ ਸ਼ੋਰ-ਸ਼ਰਾਬਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਜ਼ਿੰਦਗੀ ਨੂੰ ਜਿੰਨ੍ਹਾਂ ਹੋ ਸਕੇ ਸਧਾਰਣ ਹੋ ਕੇ ਜੀਵਿਆ ਜਾਵੇ। ਸ਼ੋਸ਼ਲ ਮੀਡੀਆ ਦੀ ਖਿੰਡਰੀ ਦੁਨੀਆਂ ਤੋਂ ਜਿੰਨ੍ਹਾਂ ਦੂਰ ਰਿਹਾ ਜਾਵੇ ਚੰਗਾ ਹੈ। ਉਸ ਨੂੰ ਸੀਮਾ ਵਿਚ ਵਰਤਿਆ ਜਾਵੇ ਤਾਂ ਜੋ ਉਹ ਸਾਡੀ ਜ਼ਿੰਦਗੀ ‘ਤੇ ਹਾਵੀ ਨਾ ਹੋਵੇ। ਵਿਦਿਆਰਥੀ ਜੀਵਨ ਦੀ ਮਹਤਵਪੂਰਨ ਲੋੜ ਅਨੁਸ਼ਾਸ਼ਨ ਹੁੰਦਾ ਹੈ। ਇਸ ਲਈ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਨਿਸ਼ਚਿਤ ਸਮਾਂ ਸਾਰਣੀ ਵਿਚ ਵਿਉਂਤਿਆ ਜਾਵੇ। ਜਿਸ ਵਿਚ ਸਵੇਰੇ ਉਠਣ ਤੋਂ ਲੈ ਕੇ ਆਪਣੇ ਰੋਜ਼ਾਨਾ ਕੰਮਾਂ ਕਾਰਾਂ ਨਾਲੀ ਸਮੇਂ ਦੀ ਵੰਡ ਕੀਤੀ ਹੋਵੇ। ਇਕ ਸੰਤੁਲਨ ਵਿਚ ਜ਼ਿੰਦਗੀ ਜਿਉਣ ਨਾਲ ਸੁਖੈਨ ਅਤੇ ਪ੍ਰਬੰਧ ਵਿਚ ਆ ਜਾਂਦੀ ਹੈ। ਬੇ-ਤਰਤੀਬੀ ਜ਼ਿੰਦਗੀ ਵਿਚ ਸਮਾਂ ਨਹੀਂ ਲੱਭਦਾ ਅਤੇ ਸਾਡੇ ਕੋਲ ਆਪਣੇ ਆਪ ਲਈ ਅਤੇ ਆਪਣੇ ਪਰਿਵਾਰ ਲਈ ਸਮਾਂ ਨਹੀਂ ਰਹਿੰਦਾ। ਜ਼ਿੰਦਗੀ ਵਿਚ ਇਕ ਨਿਸ਼ਚਿਤ ਸਪੇਸ ਹੈ, ਜਿਸ ਦੀ ਸਹੀ ਵੰਡ ਨਾਲ ਹੀ ਜ਼ਿੰਦਗੀ ਨੂੰ ਸਹੀ ਜੀਵਿਆ ਜਾ ਸਕਦਾ ਹੈ। ਇਸ ਤਰ੍ਹਾਂ ਅਸੀਂ ਅੰਤ ਵਿਚ ਕਹਿ ਸਕਦੇ ਹਾਂ ਵਿਦਿਆਰਥੀ ਜੀਵਨ ਮਨੁੱਖੀ ਜ਼ਿੰਦਗੀ ਦਾ ਸਿਰਜਕ ਅਤੇ ਅਧਾਰ ਸਮਾਂ ਹੁੰਦਾ ਹੈ। ਜਿਸ ‘ਤੇ ਮਨੁਖ ਦਾ ਭਵਿਖ ਅਤੇ ਸਮਾਜ ਦਾ ਮਿਆਰ ਟਿਕਿਆ ਹੁੰਦਾ ਹੈ। ਇਸ ਲਈ ਵਿਦਿਆਰਥੀ ਜੀਵਨ ਦੇ ਹਰ ਪਹਿਲੂ ਪ੍ਰਤੀ ਸੁਚੇਤ ਹੋ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੀਦਾ ਹੈ।

ਸਾਖੀ ਪੰਜਾਬ ਦੀ
ਮਨੁੱਖ ਦੀ ਸਿਖਲਾਈ ਉਸ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ। ਜਿਸ ਵਿਚ ਉਹ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਆਲੇ ਦੁਆਲੇ ਤੋਂ ਸਿੱਖਣਾ ਆਰੰਭ ਕਰ ਦਿੰਦਾ ਹੈ। ਇਸ ਤਰ੍ਹਾਂ ਬੋਲ-ਚਾਲ ਦਾ ਹੁਨਰ, ਤਹਿਜ਼ੀਬ ਅਤੇ ਜ਼ਿੰਦਗੀ ਨੂੰ ਜੀਣ ਤੇ ਸਮਝਣ ਦੇ ਢੰਗ ਅਤੇ ਵਿਧੀਆਂ ਉਹ ਸਹਿਜ ਭਾਵੀ ਸਿੱਖਦਾ ਰਹਿੰਦਾ ਹੈ। ਇਹ ਸਿਖਲਾਈ ਹੀ ਉਸ ਦੀ ਬੁਨਿਆਦ ਬਣਦੀ ਹੈ। ਜਿਸ ਨਾਲ ਉਸ ਦੀ ਤਬੀਅਤ, ਆਚਰਨ, ਸੁਭਾਅ, ਵਿਵਹਾਰ ਅਤੇ ਆਦਤਾਂ ਸਥਾਪਿਤ ਹੁੰਦੀਆਂ ਹਨ। ਅਜਿਹੇ ਵਿਚ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਬਚਪਨ ਸਮੇਂ ਅਤੇ ਪਰਵਰਿਸ਼ ਵੱਲ ਵਿਸ਼ੇਸ਼ ਧਿਆਨ ਦਈਏ। ਇਸ ਲਈ ਮਾਤਾ-ਪਿਤਾ ਨੂੰ ਵਿਸ਼ੇਸ਼ ਸਿਖਲਾਈ ਦੀ ਲੋੜ ਹੁੰਦੀ ਹੈ। ਮਾਤਾ-ਪਿਤਾ ਦਾ ਇਹ ਮੁੱਢਲਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਬੱਚੇ ਦੀ ਪਰਵਰਿਸ਼ ਵੱਲ ਧਿਆਨ ਦਿੰਦੇ ਹੋਏ, ਉਸ ਦੇ ਬਹੁ-ਪੱਖੀ ਵਿਕਾਸ ਵੱਲ ਧਿਆਨ ਦਿੰਦੇ ਰਹਿਣ। ਇਸ ਸੰਬੰਧੀ ਬਹੁਤ ਸਾਰੀਆਂ ਵਿਧੀਆਂ ਹਨ ਜਿਵੇਂ ਬੱਚਿਆਂ ਨਾਲ ਗੱਲ-ਬਾਤ ਦੁਆਰਾ, ਉਹਨਾਂ ਨਾਲ ਸਮਾਂ ਬਿਤਾ ਕੇ, ਕੁਝ ਖੇਡ ਖੇਡਣ ਨਾਲ, ਉਹਨਾਂ ਨੂੰ ਨਾਲ ਲੈ ਕੇ ਕੁਝ ਕੰਮ-ਕਾਜ ਕਰਨ ਨਾਲ, ਘਰ ਤੋਂ ਬਾਹਰ ਕਿਸੇ ਸਮਾਜਿਕ ਸਥਾਨ ‘ਤੇ ਨਾਲ ਲੈ ਕੇ ਜਾਣਾ, ਸਮਾਜ ਦੇ ਵਿਧਾਨ ਨੂੰ ਦਿਖਾਉਣਾ ਅਤੇ ਕਥਾ-ਕਹਾਣੀਆਂ, ਇਤਿਹਾਸ ਅਤੇ ਸਾਖੀਆਂ ਸੁਣਾਉਣੀਆਂ ਆਦਿ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵਿਧੀਆਂ ਅਤੇ ਢੰਗ ਹੋ ਸਕਦੇ ਹਨ। ਇਹਨਾਂ ਵਿੱਚ ਸਾਖੀ ਪਰੰਪਰਾ ਦਾ ਮਨੁੱਖੀ ਸੱਭਿਅਤਾ ਅਤੇ ਵਿਕਾਸ ਵਿਚ ਅਹਿਮ ਸਥਾਨ ਹੈ।

ਸਾਖੀ ਪਰੰਪਰਾ ਦੁਨੀਆਂ ਦੇ ਹਰ ਖਿੱਤੇ, ਸੱਭਿਆਚਾਰ ਅਤੇ ਲੋਕ ਸਮੂਹ ਦਾ ਅਹਿਮ ਅੰਗ ਰਹੀ ਹੈ। ਜਿਸ ਨੇ ਦੁਨੀਆਂ ਦੇ ਇਤਿਹਾਸ, ਧਰਮ, ਸੱਭਿਆਚਾਰ ਅਤੇ ਕੀਮਤਾਂ ਆਦਿ ਨੂੰ ਆਪਣੇ ਵਿਚ ਸਮੋਈ ਰੱਖਿਆ ਅਤੇ ਇਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਾਇਆ। ਮਨੁੱਖ ਦੀ ਅਗਲੀ ਪੀੜੀ ਸਾਖੀਆਂ ਤੋਂ ਬਹੁਤ ਕੁਝ ਗ੍ਰਹਿਣ ਕਰਦੀ ਹੈ। ਕੁਦਰਤੀ ਵਰਤਾਰਿਆਂ ਬਾਰੇ ਜਾਣਨ ਦੀ ਭਾਵਨਾ ਵਿਚੋਂ ਵੀ ਕਹਾਣੀਆਂ ਸਿਰਜੀਆਂ ਗਈਆਂ। ਇਹਨਾਂ ਕਹਾਣੀਆਂ ਰਾਹੀਂ ਬਹੁਤ ਕੁਝ ਸਹਿਜੇ ਹੀ ਕਹਿ ਲਿਆ ਜਾਂਦਾ। ਅਫਰੀਕਾ ਦੇ ਪ੍ਰਾਚੀਨ ਕਬੀਲਿਆਂ ਵਿਚ ਇਹ ਪਰੰਪਰਾ ਰਹੀ ਹੈ ਕਿ ਬੱਚਿਆਂ ਦੀ ਸਿਖਲਾਈ ਸਾਖੀ ਪਰੰਪਰਾ ਦੁਆਰਾ ਕੀਤੀ ਜਾਂਦੀ। ਇਹਨਾਂ ਸਾਖੀਆਂ ਤੋਂ ਹੀ ਬੱਚੇ ਆਪਣੇ ਧਰਮ, ਸੱਭਿਆਚਾਰ, ਭਾਸ਼ਾ ਅਤੇ ਸਮਾਜਿਕ ਵਿਧਾਨ ਬਾਰੇ ਜਾਣਦੇ। ਜਦ ਉਹ ਆਪਣੇ ਪੁਰਖਿਆਂ ਦੀਆਂ ਸਾਖੀਆਂ ਸੁਣਦੇ ਤਾਂ ਇਹ ਸਾਖੀਆਂ ਉਹਨਾਂ ਨੂੰ ਬਹਾਦਰ ਬਣਾ ਦਿੰਦੀਆਂ। ਉਹਨਾਂ ਨੂੰ ਜ਼ਿੰਦਗੀ ਵਿੱਚ ਜੂਝਨ ਅਤੇ ਸੰਘਰਸ਼ ਕਰਨ ਦਾ ਹੁਨਰ ਦਿੰਦੀਆਂ।

ਕਥਾ-ਕਹਾਣੀਆਂ ਅਤੇ ਸਾਖੀ ਦਾ ਸਰੋਤ ਇਤਿਹਾਸ, ਮਿਥਿਹਾਸ ਜਾਂ ਗਲਪ ਜੋ ਕੁਝ ਵੀ ਹੋ ਸਕਦਾ ਹੈ। ਲੋਕ ਕਥਾਵਾਂ ਅਤੇ ਗਪਲ ਕਲਪਨਾ ਨੂੰ ਸਿਖਰ ‘ਤੇ ਲੈ ਜਾਂਦੀਆਂ ਅਤੇ ਇਤਿਹਾਸ ਜ਼ਮੀਨੀ ਹਕੀਕਤ ਅਤੇ ਵਰਤਾਰਿਆਂ ਦੀ ਸੱਚਾਈ ਸਹਿਜੇ ਹੀ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸਾਖੀ ਪਰੰਪਰਾ ਦਾ ਅਹਿਮ ਭੂਮਿਕਾ ਹੁੰਦੀ ਹੈ। ਪੰਜਾਬ ਦੇ ਸੱਭਿਆਚਾਰ ਵਿੱਚ ਸਾਖੀ ਪਰੰਪਰਾ ਦਾ ਮੱਹਤਵਪੂਰਨ ਰੋਲ ਰਿਹਾ ਹੈ। ਮਾਂ ਤੋਂ ਕਹਾਣੀਆਂ ਸੁਣਨ ਦਾ ਚਾਅ, ਦਾਦੀ-ਦਾਦੇ ਤੋਂ ਇਤਿਹਾਸ ਦੀਆਂ ਸਾਖੀਆਂ ਸੁਣਨ ਦਾ ਉਤਸ਼ਾਹ ਹੀ ਪੰਜਾਬ ਦੀ ਨਵੀਂ ਪੀੜੀ ਨੂੰ ਜ਼ਰਖੇਜ਼, ਬਹਾਦਰ ਅਤੇ ਸੱਭਿਅਕ ਬਣਾਉਂਦਾ ਰਿਹਾ ਹੈ। ਹਰ ਪੰਜਾਬੀ ਇਸ ਨਾਲ ਬਚਪਨ ਵਿਚ ਕਦਰਾਂ-ਕੀਮਤਾਂ ਨੂੰ ਧਾਰਨ ਕਰ ਜਾਂਦਾ ਹੈ। ਅਬਦਾਲੀ ਦੀ ਕਥਾ ਸੁਣ ਬਚਪਨ ਵਿੱਚ ਹੀ ਹਰ ਪੰਜਾਬੀ ਦਾ ਅੰਦਰ ਤਿਆਰ ਹੋ ਜਾਂਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਹੀ ਮੁਹਿੰਮਾਂ ਹੁੰਦੀਆਂ ਨੇ। ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ, ਖ਼ਾਲਸਿਆਂ ਦੇ ਜੂਝਾਰੂ ਕਾਰਨਾਮੇ, ਸਾਹਿਬਜਾਂਦਿਆਂ ਦੇ ਸਾਕੇ ਅਤੇ ਖ਼ਾਲਸਾ ਰਾਜ ਦੇ ਹਾਲ ਨੂੰ ਸੁਣ ਕੇ ਹਰ ਪੰਜਾਬੀ ਪ੍ਰਭੂਸੱਤਾ, ਜੀਵਨ-ਦਰਸ਼ਨ ਦੇ ਅਮਲਾਂ ਅਤੇ ਵਰਤਾਰਿਆਂ ਨੂੰ ਸਹਿਜੇ ਹੀ ਸਮਝ ਜਾਂਦਾ ਹੈ। ਇਸ ਦੇ ਨਾਲ ਹੀ ਗੁਰਾਂ ਦਾ ਪੰਜਾਬ ਮੌਲਦਾ ਰਹਿੰਦਾ ਹੈ। ਅਨੇਕਾਂ ਝਖੜਾਂ ਦੇ ਝੁਲਣ ਅਤੇ ਹਨੇ੍ਹਰੀਆਂ ਦੇ ਵਗਣ ਦੇ ਬਾਵਜੂਦ ਵੀ ਪੰਜਾਬ ਦੀ ਜੋਤਿ ਜਮਗਾਉਂਦੀ ਰਹੀ ਹੈ। ਪੰਜਾਬੀਆਂ ਦੇ ਦਿਲ ਦਰਿਆ ਬਣੇ ਰਹੇ। ਸਰਬੱਤ ਦੇ ਭਲੇ ਦਾ ਅਵਾਜ਼ਾਂ ਹਰ ਰੂਹ ਵਿਚੋਂ ਆਉਂਦਾ ਰਿਹਾ। ਇਹ ਕਰਾਮਾਤ ਸਾਖੀਆਂ ਦੀ ਹੀ ਸੀ। ਜਿੰਨ੍ਹਾਂ ਨੂੰ ਬਚਪਨ ‘ਚ ਸੁਣਿਆ ਸੀ ਅਤੇ ਬਾਅਦ ਵਿਚ ਜ਼ਿੰਦਗੀ ਵਿਚੋਂ ਬੋਲਦੀਆਂ ਰਹੀਆਂ। ਕਿਰਦਾਰ, ਵਿਵਹਾਰ ਅਤੇ ਪੰਜਾਬੀ ਸੱਭਿਆਚਾਰ ਵਿਚੋਂ ਸਾਖੀਆਂ ਹੀ ਬੋਲਦੀਆਂ ਹਨ।

ਇਸ ਤੋਂ ਸਪਸ਼ਟ ਹੋ ਜਾਂਦਾ  ਹੈ ਕਿ ਸਾਖੀ ਪਰੰਪਰਾ ਦੀ ਮਹਾਨਤਾ ਕੀ ਹੈ। ਇਸ ਲਈ ਮਾਪਿਆਂ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦੇਣ। ਅਜੋਕੇ ਯੁੱਗ ਦਾ ਦੁਖਾਂਤ ਇਹੀ ਹੈ ਕਿ ਕਿਹਾ ਤਾਂ ਇਹ ਜਾਂਦਾ ਹੈ ਕਿ ਵਿਸ਼ਵੀਕਰਨ ਨਾਲ ਦੁਨੀਆਂ ਸੁੰਗੜ ਕੇ ਛੋਟੀ ਹੋ ਗਈ ਹੈ ਪਰ ਮਨੁੱਖੀ ਦੂਰੀਆਂ ਹੋਰ ਵੱਧ ਗਈਆਂ ਹਨ। ਅਜੋਕੇ ਵਰਤਾਰਿਆਂ ਵਿਚ ਅਸੀਂ ਇਹਨਾਂ ਉਲਝ ਚੁੱਕੇ ਹਾਂ ਕਿ ਸਾਡੇ ਕੋਲ ਆਪਣੇ ਅਤੇ ਆਪਣੇ ਬੱਚਿਆਂ ਲਈ ਸਮਾਂ ਨਹੀਂ ਹੈ। ਸਾਡੇ ਜ਼ਿਹਨ ਵਿਚ ਸਾਖੀਆਂ ਦੀ ਥਾਂ ਚਿੰਤਾ, ਡਰ ਅਤੇ ਸਹਿਮ ਨੇ ਲੈ ਲਈ ਹੈ। ਹਰ ਆਉਣ ਵਾਲੇ ਕੱਲ੍ਹ ਲਈ ਅਸੀਂ ਡਰ ਨਾਲ ਭਰੇ ਹੋਏ ਹਾਂ। ਅਜਿਹੇ ਵਿਚ ਅਸੀਂ ਏਨਾ ਉਲਝੇ ਪਏ ਹਾਂ ਕਿ ਅਸੀਂ ਆਪਣੇ ਬੱਚਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ। ਜੇ ਘੜੀ ਪਲ ਬੈਠਣ ਦਾ ਸਮਾਂ ਮਿਲਦਾ ਵੀ ਹੈ ਤਾਂ ਸਾਡੇ ਕੋਲ ਕਹਿਣ ਲਈ ਕੁਝ ਨਹੀਂ। ਫਿਰ ਟੀ.ਵੀ. ਜਾਂ ਮੋਬਾਇਲ ਸਾਡਾ ਸਹਾਰਾ ਬਣ ਜਾਂਦਾ ਹੈ। ਬੱਚਿਆਂ ਨੂੰ ਮੋਬਾਇਲ ਜਾਂ ਟੀ.ਵੀ. ‘ਤੇ ਕੁਝ ਦਿਖਾ ਕੇ ਜਾਂ ਬਣਾਵਟੀ ਖੇਡਾਂ ਖਿਡਾ ਕੇ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬਹੁਤ ਵੱਡੀਆਂ ਸਮੱਸਿਆ ਹੈ। ਅਸੀਂ ਮਸ਼ੀਨਾਂ ਦਾ ਨਿਰਮਾਣ ਕਰ ਰਹੇ ਹਾਂ। ਜਿੰਨ੍ਹਾਂ ਨੇ ਵੱਡੀ ਮਸ਼ੀਨਰੀ ਵਿੱਚ ਫਿਟ ਹੋ ਕੇ ਬਸ ਜਿੰਦਗੀ ਕੱਟਣੀ ਹੈ ਜਾਂ ਕਹਿ ਲਉ ਜੂਨ ਭੋਗਣੀ ਹੈ। ਜ਼ਿੰਦਗੀ ਦੇ ਅਰਥ ਉਹਨਾਂ ਨੂੰ ਸੁੱਖ-ਸਹੂਲਤ ਨੂੰ ਹਾਸਿਲ ਕਰਨਾ ਤੱਕ ਹੀ ਉਹ ਸਮਝ ਆਉਂਦੇ ਹਨ। ਇਸੇ ਲਈ ਹੀ ਰਿਸ਼ਤੇ-ਨਾਤਿਆਂ, ਪਿਆਰ-ਮੁਹੱਬਤ ਅਤੇ ਭਰੋਸ਼ੇ-ਵਿਸ਼ਵਾਸ਼ ਦੇ ਅਰਥ ਗੁਆਚ ਜਾਂਦੇ ਹਨ। ਫਿਰ ਅਸੀਂ ਪੁਰਾਣੇ ਸੱਭਿਆਚਾਰ ਦੀ ਪੱਵਿਤਰਤਾ ਅਤੇ ਨਿਰੋਲਤਾ ਦੀਆਂ ਗੱਲਾਂ ਕਰਨ ਜੋਗੇ ਹੀ ਰਹਿ ਜਾਂਦੇ ਹਾਂ। ਪੰਜਾਬ ਦੀ ਹਕੀਕਤ ਅਤੇ ਤਬੀਬਤ ਸਿਰਫ ਬਾਤਾਂ ਵਿਚ ਹੀ ਰਹਿ ਜਾਂਦੀ ਹੈ। ਇਸ ਦਾ ਇਕੋ ਇਕ ਕਾਰਨ ਹੈ ਕਿ ਪੰਜਾਬ ਦੀਆਂ ਗੱਲਾਂ ਨਹੀਂ ਕਰ ਨਾ ਸਕੇ। ਸਾਡੇ ਕੋਲ ਪੰਜਾਬ ਦੀ ਸਾਖੀ ਛੇੜਨ ਜੋਗਾ ਸਮਾਂ ਨਹੀਂ ਸੀ। ਅਸੀਂ ਪੰਜਾਬ ਨੂੰ ਮਨੋ ਵਿਸਾਰ ਦਿੱਤਾ। ਇਸੇ ਲਈ ਅਸੀਂ ਛੇਕੇ ਗਏ। ਅਸੀਂ ਖਾਲੀ ਅਤੇ ਸਹਿਮ ਭਰੀ ਜ਼ਿੰਦਗੀ ਜਿਉਂ ਰਹੇ ਹਾਂ।

ਸਾਨੂੰ  ਆਪਣੇ ਆਪ ਨੁੰ ਬਦਲਣ ਦੀ ਲੋੜ ਹੈ। ਲੋੜ ਹੈ ਕਿ ਪੰਜਾਬ ਦੀਆਂ ਬਾਤਾਂ ਪਾਈਆਂ ਜਾਣ। ਹਰ ਘਰ ਵਿੱਚ ਗੁਰੂ ਕੀਆਂ ਸਾਖੀਆਂ ਦੀ ਆਵਾਜ਼ ਆਏ। ਸਾਡੇ ਅਗਲੀ ਪੀੜ੍ਹੀ ਪੰਜਾਬੀਅਤ ਦੇ ਕਿਰਦਾਰ ਤੋਂ ਜਾਣੂ ਹੋਵੇ। ਅਸੀਂ ਗੱਲਾਂ ਕਰੀਏ… ਗੱਲਾਂ ਵਿੱਚ ਸਾਡੇ ਪੁਰਖੇ ਹਾਜ਼ਰ ਹੋਣ। ਉਹਨਾਂ ਦੀ ਅਗਵਾਈ ਵਿਚ ਹੀ ਅਸੀਂ ਪੰਜਾਬ ਦੀ ਮਹਾਨ ਸੱਭਿਅਤਾ ਤੋਂ ਜਾਣੂ ਹੋ ਸਕਦੇ ਹਾਂ। ਉਹਨਾਂ ਦੀ ਗੱਲਾਂ ਕਰਦੇ ਹੋਏ, ਸਾਨੂੰ ਪੰਜਾਬੀਅਤ ਦਾ ਨੂਰਾਨੀ ਨੂਰ ਹਾਸਿਲ ਹੋਵੇਗਾ। ਸਾਡੇ ਮੁਰਝਾਏ ਹੋਏ ਚਿਹਰੇ ਫਿਰ ਤੋਂ ਰੋਸ਼ਨ ਹੋ ਜਾਣਗੇ। ਸਾਡੀਆਂ ਅਗਲੀਆਂ ਪੀੜ੍ਹੀਆਂ ਫਿਰ ਇਤਿਹਾਸ ਸਿਰਜਕ ਹੋ ਨਿਬੜਗੀਆਂ।

ਪੰਜਾਬ ਦੀ ਮਹਿਕ ਪੂਰੇ ਵਿਸ਼ਵ ਨੂੰ ਸੁਗੰਧਤ ਕਰ ਦੇਵੇਗੀ। ਇਹ ਗੁਰਾਂ ਦੇ ਪੰਜਾਬ ਦੀ ਵਡਿਆਈ ਹੈ। ਇਹ ਹੀ ਪ੍ਰੋ. ਪੂਰਨ ਸਿੰਘ ਦਾ ਪੰਜਾਬ ਹੋਵੇਗਾ। ਜਿਸ ਵਿਚ ਆਤਮ ਹੱਤਿਆ, ਧੋਖੇ ਅਤੇ ਵਿਸ਼ਵਾਸ਼ਘਾਤ ਲਈ ਕੋਈ ਥਾਂ ਨਹੀਂ ਹੋਵੇਗੀ। ਉਸ ਪੰਜਾਬ ਦੇ ਪਾਂਧੀ ਬਣੀਏ…ਕੋਈ ਇੰਤਜ਼ਾਰ ਕਰਨ ਦੀ ਲੋੜ ਨਹੀਂੰ ਕਿ ਕੋਈ ਨਾਇਕ ਆਵੇਗਾ ਤੇ ਫਿਰ ਤੁਰਾਂਗੇ। ਆਪਣਾ ਸਫਰ ਆਰੰਭ ਕਰੀਏ… ਸਾਡੇ ਪੁਰਖੇ ਸਾਡੇ ਅਗਵਾਈ ਕਰਨਗੇ…ਉਹ ਸਾਡੇ ਹਰ ਕਦਮ ਦੇ ਨਾਲ ਹਨ…ਉਹਨਾਂ ਦੀ ਸਾਖੀ ਕਹਿੰਦੇ-ਸੁਣਦੇ ਹੋਏ ਚੱਲਦੇ ਚੱਲੀਏ….।