Punjab News - Quami Ekta Punjabi Newspaper (ਕੌਮੀ ਏਕਤਾ) » ਸਰਗਰਮੀਆਂ
*ਸਰਬ ਸਾਂਝਾ ਗਿਆਨ ਦਾ ਨੂਰ ਬਾਣੀ*
ਕੈਲਗਰੀ – ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਇੰਟਰਨੈਸ਼ਨਲ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪੰਥਕ ਕਵੀਆਂ ਨੇ ਹਿੱਸਾ ਲਿਆ। ਇਹ ਸੋਸਾਇਟੀ ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਪਰੰਪਰਾ ਨੂੰ ਸੁਰਜੀਤ ਰੱਖਣ ਲਈ ਨਿਰੰਤਰ ਯਤਨਸ਼ੀਲ ਹੈ। ਸੋਸਾਇਟੀ ਵਿੱਚ ਕਵੀ ਦਰਬਾਰ ਆਰੰਭ ਕਰਨ ਲਈ, ਬਾਨੀ ਡਾਕਟਰ ਸੁਰਜੀਤ ਸਿੰਘ ਭੱਟੀ ਜੀ ਨੂੰ ਵੀ ਯਾਦ ਕੀਤਾ ਗਿਆ।
ਸੰਸਥਾਪਕ ਜਗਬੀਰ ਸਿੰਘ ਨੇ ਕਵੀਆਂ ਨੂੰ ਜੀ ਆਇਆਂ ਕਿਹਾ ਅਤੇ ਡਾਕਟਰ ਬਲਰਾਜ ਸਿੰਘ ਨੇ, ਵਿਸ਼ੇ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸ਼ਬਦ ਗਾਇਨ ਕਰਨ ਦੀ ਬੇਨਤੀ ਕੀਤੀ। ਅਮਿਤੋਜ ਕੌਰ, ਅਨੁਰੀਤ ਕੌਰ ਟੋਰੰਟੋ, ਅਤੇ ਬ੍ਰਿਜਮਿੰਦਰ ਕੌਰ ਜੈਪੁਰ ਨੇ ਵਾਰੀ ਵਾਰੀ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦੀ ਆਰੰਭਤਾ ਕੀਤੀ।
ਕਵੀ ਦਰਬਾਰ ਦਾ ਆਗਾਜ਼, ਪਰਨੀਤ ਕੌਰ, ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਟੋਰੰਟੋ ਨੇ, ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਹੋਇਆ ਗੀਤ, ‘ਬਾਣੀ ਜਨਮ ਸਵਾਰੇ’ ਸਾਜ਼ਾਂ ਨਾਲ ਗਾ ਕੇ, ਸੁਰਮਈ ਮਾਹੌਲ ਸਿਰਜ ਕੇ ਕੀਤਾ। ਸ਼੍ਰੋਮਣੀ ਕਵੀ ਕਰਮਜੀਤ ਸਿੰਘ ਨੂਰ ਜਲੰਧਰ ਨੇ ‘ਮੈਂ ਤਾਂ ਕਹਿੰਨਾ ਇਹ ਗੁਰੂ ਦੀ ਆਤਮਾ ਹੈ’ ਭਾਵਪੂਰਤ ਕਵਿਤਾ ਸੁਣਾ ਕੇ, ਵਾਹ ਵਾਹ ਖੱਟੀ। ਮਹਾਨ ਪੰਥਕ ਸ਼ਾਇਰ ਹਰੀ ਸਿੰਘ ਜਾਚਕ ਲੁਧਿਆਣਾ ਨੇ, ਆਪਣੇ ਅੰਦਾਜ਼ ਵਿੱਚ, ਬੈਂਤ ਛੰਦ ਵਿੱਚ ਕਵਿਤਾ ਸੁਣਾ ਕੇ, ਪੰਚਮਪਾਤਸ਼ਾਹ ਦੇ ਮਹਾਨ ਕਾਰਜ ਨੂੰ ਸਿਜਦਾ ਕੀਤਾ। ਪੰਥਕ ਕਵੀ ਨਿਰਵੈਰ ਸਿੰਘ ਅਰਸ਼ੀ ਆਨੰਦਪੁਰ ਨੇ ਆਪਣੀ ਕਵਿਤਾ ਵਿੱਚ ਅੰਮ੍ਰਿਤਮਈ ਬਾਣੀ ਦੀ ਮਹਿਮਾ ਦਾ ਵਰਨਣ ਕੀਤਾ। ਉੱਤਰਾਖੰਡ ਤੋਂ ਆਈ ਸਰਬਜੀਤ ਕੌਰ ਸਰਬ ਨੇ ‘ਸਰਬ ਸਾਂਝਾ ਗਿਆਨ ਦਾ ਨੂਰ ਬਾਣੀ’ ਤਰਹ ਮਿਸਰਾ ਤੇ ਬੈਂਤ ਛੰਦ ਵਿੱਚ ਲਿਖੀ ਹੋਈ ਕਵਿਤਾ ਦੀ ਸੰਗਤ ਨਾਲ ਸਾਂਝ ਪਾਈ। ਸ਼ਾਇਰਾ ਸੁੰਦਰਪਾਲ ਕੌਰ ਰਾਜਾਸਾਂਸੀ ਟੋਰੰਟੋ ਨੇ ਆਪਣੀ ਕੋਰੜਾ ਛੰਦ ਵਿੱਚ ਲਿਖੀ ਹੋਈ ਰਚਨਾ ਤਰੰਨਮ ਵਿੱਚ ਸੁਣਾਈ। ਬਲਕਾਰ ਸਿੰਘ ਬੱਲ ਇਟਲੀ ਨੇ ‘ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ’ ਗੀਤ ਬੁਲੰਦ ਆਵਾਜ਼ ਵਿੱਚ ਗਾਇਆ। ਮੌਂਟ੍ਰੀਆਲ ਤੋਂ ਆਏ ਪ੍ਰਸਿੱਧ ਪੇਂਟਰ ਅਤੇ ਸ਼ਾਇਰ ਮਨਜੀਤ ਸਿੰਘ ਚਾਤ੍ਰਿਕ ਨੇ ‘ਲਾਲ ਜਵੇਹਰ ਮਾਣਕ ਮੋਤੀ, ਹਰ ਅੱਖਰ ਵਿੱਚ ਪਾਏ ਰਾਮ’, ਆਪਣੇ ਨਿਵੇਕਲੇ ਅੰਦਾਜ਼ ਵਿੱਚ ਸਾਂਝੀ ਕੀਤੀ। ਗੁਰਚਰਨ ਸਿੰਘ ਹੇਹਰ ਕੈਲਗਰੀ ਨੇ ‘ਸ਼ਬਦ ਵਿਛੋੜਾ ਅਸੀਂ ਪਲ ਨਾ ਸਹਾਰਦੇ’ ਗੀਤ ਤਰੰਨਮ ਵਿੱਚ ਗਾ ਕੇ, ਸ਼ਬਦ ਗੁਰੂ ਨਾਲ ਪਿਆਰ ਦਾ ਇਜ਼ਹਾਰ ਕੀਤਾ। ਸੁਖਮੰਦਰ ਸਿੰਘ ਗਿੱਲ ਕੈਲਗਰੀ ਨੇ ਆਪਣਾ ਲਿਖਿਆ ਗੀਤ, ‘ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹੈ ਮਹਾਨ ਹੈ’ ਹਾਰਮੋਨੀਅਮ ਤੇ ਗਾ ਕੇ ਵਾਤਾਵਰਣ ਸਿਰਜ ਦਿੱਤਾ। ਸੰਗਤ ਦੀ ਮੰਗ ਤੇ, ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਕਵਿਤਾ ‘ਗੁਰੂ ਮਾਨਿਓ ਗ੍ਰੰਥ’ ਕਬਿੱਤ ਛੰਦ ਵਿੱਚ ਸੁਣਾਈ। ਅੰਤ ਵਿੱਚ ਸੁਜਾਨ ਸਿੰਘ ਸੁਜਾਨ ਟੋਰੰਟੋ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਲਿਖੀ ਆਪਣੀ ਵਿਲੱਖਣ ਰਚਨਾ ਰਾਹੀਂ, ਇਸ ਵਿੱਚ ਆਏ ਰਾਗਾਂ ਅਤੇ ਬਾਣੀਕਾਰਾਂ ਦੇ ਸ਼ਬਦਾਂ ਦੀ ਪੂਰੀ ਗਿਣਤੀ ਪ੍ਰੋ ਕੇ, 1430 ਪੰਨਿਆਂ ਦੇ ਦਰਸ਼ਨ ਕਰਵਾ ਦਿੱਤੇ। ਜਦ ਕਿ ਪਲਵਿੰਦਰ ਸਿੰਘ ਰੰਧਾਵਾ ਸਰੀ ਬੀ ਸੀ, ਨੈੱਟ ਦੀ ਸਮੱਸਿਆ ਕਾਰਨ ਜੁਆਇਨ ਨਹੀਂ ਕਰ ਸਕੇ। ਸੰਗਤ ਨੇ ਜੈਕਾਰਿਆਂ ਨਾਲ ਕਵੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਮੰਚ ਸੰਚਾਲਨ ਦੀ ਸੇਵਾ ਸੁਜਾਨ ਸਿੰਘ ਸੁਜਾਨ ਟੋਰੰਟੋ ਅਤੇ ਗੁਰਦੀਸ਼ ਕੌਰ ਗਰੇਵਾਲ ਨੇ ਸਾਂਝੇ ਤੌਰ ਤੇ ਨਿਭਾਈ। ਅੰਤ ਤੇ ਸੁਸਾਇਟੀ ਵੱਲੋਂ ਚਲਦੇ ਮਾਸਕ ਮੈਗਜੀਨ, ‘ਸਾਂਝੀ ਵਿਰਾਸਤ’ ਦੇ ਸੰਪਾਦਕ ਡਾਕਟਰ ਕਾਬਲ ਸਿੰਘ ਨੇ ਸੰਗਤ ਵੱਲੋਂ ਸਮੂਹ ਕਵੀਆਂ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਕਵਿਤਾਵਾਂ ਲਿਖਤੀ ਰੂਪ ਵਿੱਚ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਵੀ ਕੀਤੀ।
ਸੋਸਾਇਟੀ ਦੀ ਮਰਿਆਦਾ ਅਨੁਸਾਰ, ਆਨੰਦ ਸਾਹਿਬ ਅਤੇ ਅਰਦਾਸ ਨਾਲ ਸਮਾਗਮ ਦੀ ਸਮਾਪਤੀ ਹੋਈ। ਢਾਈ ਘੰਟੇ ਚੱਲੇ ਇਸ ਸਮਾਗਮ ਦਾ, ਸਰੋਤਿਆਂ ਨੇ ਖੂਬ ਆਨੰਦ ਮਾਣਿਆ।
ਵਧੇਰੇ ਜਾਣਕਾਰੀ ਲਈ ਗੁਰਦੀਸ਼ ਕੌਰ ਗਰੇਵਾਲ ਨਾਲ +1 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਡਾ. ਦਰਸ਼ਨ ਸਿੰਘ ‘ਆਸ਼ਟ’ ਦੀ ਪੁਸਤਕ ‘ਕੁਇਜ਼ ਮੁਕਾਬਲਾ ਦੇ ਚੌਥੇ ਸੰਸਕਰਣ ਦਾ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਲੋਕ—ਅਰਪਣ
ਪਟਿਆਲਾ: ਬੀਤੀ ਸ਼ਾਮ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਪ੍ਰਕਾਸ਼ਿਤ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ‘ਆਸ਼ਟ’ ਰਚਿਤ ਪੁਸਤਕ ‘ਕੁਇਜ਼ ਮੁਕਾਬਲਾ’ ਦੇ ਚੌਥੇ ਸੰਸਕਰਣ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਲੋਕ—ਅਰਪਣ ਕੀਤਾ ਗਿਆ। ਇਹ ਸਮਾਗਮ ਯੂਨੀਵਰਸਿਟੀ ਦੇ ਵਿਮੈਨ ਕਲੱਬ ਵੱਲੋਂ ਉਪ ਕੁਲਪਤੀ ਡਾ. ਜਗਦੀਪ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਡਾ. ਸੁਖਜੀਤ ਕੌਰ ਨੂੰ ਦਿਤੇ ਗਏ ਪ੍ਰੀਤੀ ਭੋਜਨ ਦੇ ਮਾਣ ਤਹਿਤ ਰੱਖਿਆ ਗਿਆ ਸੀ।ਇਸ ਸਮਾਗਮ ਵਿਚ ਡਾ. ਸੁਖਜੀਤ ਕੌਰ ਨੇ ਕਿਹਾ ਕਿ ਵਿਮੈਨ ਕਲੱਬ ਦੇ ਵਿਕਾਸ ਲਈ ਹੋਰ ਉਸਾਰੂ ਯੋਜਨਾਵਾਂ ਅਤੇ ਕਾਰਜ ਉਲੀਕੇ ਜਾਣਗੇ ਜਿਸ ਨਾਲ ਯੂਨੀਵਰਸਿਟੀ ਵਿਚ ਉਸਾਰੂ ਅਤੇ ਪਰਿਵਾਰਕ ਮਾਹੌਲ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦੀ ਆਪਣੇ ਸੰਬੰਧਤ ਅਦਾਰੇ ਪ੍ਰਤੀ ਵਿਸ਼ੇਸ਼ ਦੇਣ ਹੁੰਦੀ ਹੈ।ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਮੈਨ ਕਲੱਬ ਵੱਲੋਂ ਆਯੋਜਿਤ ਕੀਤਾ ਗਿਆ ਇਹ ਉਪਰਾਲਾ ਨਾ ਕੇਵਲ ਯੂਨੀਵਰਸਿਟੀ ਦੀਆਂ ਅਕਾਦਮਿਕ,ਸਾਹਿਤਕ,ਸਭਿਆਚਾਰਕ ਅਤੇ ਸੰਗੀਤਕ ਵਾਤਾਵਰਣ ਨੂੰ ਹੋਰ ਮਹਿਕਾਉਂਦਾ ਹੈ ਸਗੋਂ ਇਹ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਣਾ ਵੀ ਦਿੰਦਾ ਹੈ। ਵਿਮੈਨ ਕਲੱਬ ਦੇ ਅਹਿਮ ਕਾਰਜਕਰਤਾ ਡਾ. ਰਿਤੂ ਲਹਿਲ ਨੇ ਆਪਣੀ ਸੁੰਦਰ ਵਿਉਂਬੰਦੀ ਅਤੇ ਪ੍ਰਬੰਧਕੀ ਸ਼ੈਲੀ ਨਾਲ ਇਸ ਸਮਾਗਮ ਨੂੰ ਚਾਰ ਚੰਦ ਲਗਾ ਦਿੱਤੇ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਵਿਮੈਨ ਕਲੱਬ ਦੇ ਇਤਿਹਾਸਕ ਵਿਕਾਸ ਦੀ ਯਾਤਰਾ ਉਪਰ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਮੌਕੇ ਡਾ. ਜਗਦੀਪ ਸਿੰਘ ਅਤੇ ਡਾ. ਸੁਖਜੀਤ ਕੌਰ ਨੇ ਡਾ. ਆਸ਼ਟ ਨੂੰ ਉਨ੍ਹਾਂ ਦੀ ਪੁਸਤਕ ਦੇ ਲੋਕ ਅਰਪਣ ਤੇ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਿਚ ਅਜਿਹੀਆਂ ਪੁਸਤਕਾਂ ਵਿਦਿਅਕ,ਸਾਹਿਤਕ,ਸਭਿਆਚਾਰਕ,ਭੂਗੋਲਿਕ ਅਤੇ ਭਾਸ਼ਾਈ ਗਿਆਨ ਵਧਾਉਣ ਦਾ ਸੁਚੱਜਾ ਉਪਰਾਲਾ ਹੁੰਦੀਆਂ ਹਨ। ਆਪਣੀ ਮਾਤ ਭਾਸ਼ਾ ਅਤੇ ਸਭਿਆਚਾਰ ਨਾਲੋਂ ਟੁੱਟ ਰਹੀ ਨਵੀਂ ਪੀੜ੍ਹੀ ਨੂੰ ਇਹ ਪੁਸਤਕ ਆਪਣੀ ਵਿਰਾਸਤ ਨਾਲ ਜੋੜਦੀ ਹੈ। ਜ਼ਿਕਰਯੋਗ ਹੈ ਕਿ ਇਹ ਪੁਸਤਕ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿਚ ਰਾਜ ਪੱਧਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਭਾਗ ਲੈਣ ਲਈ ਉਤਸਾਹ ਪੈਦਾ ਕਰਦੀ ਹੈ ਜਿਸ ਨੂੰ ਭਾਸ਼ਾ ਵਿਭਾਗ ਵੱਲੋਂ ਪਹਿਲਾਂ ਤਿੰਨ ਵਾਰ ਛਾਪਿਆ ਜਾ ਚੁੱਕਾ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਅਜੀਤਾ, ਵਿੱਤ ਅਫ਼ਸਰ ਡਾ. ਬੀ.ਬੀ. ਸਿੰਗਲਾ, ਕੰਟਰੋਲਰ ਪ੍ਰੀਖਿਆਵਾਂ ਡਾ. ਹਿਮੇਂਦਰ ਭਾਰਤੀ, ਡਾ. ਜਗਪ੍ਰੀਤ ਕੌਰ, ਡਾ. ਰਾਜਵਿੰਦਰ ਸਿੰਘ, ਡਾ. ਉਂਕਾਰ ਸਿੰਘ ਬੜੈਚ,ਡਾ. ਰਵੀਦਰਸ਼ਦੀਪ ਕੌਰ, ਡਾ. ਜਸਬੀਰ ਕੌਰ, ਡਾ.ਜਯੋਤੀ ਸ਼ਰਮਾ ਡਾ. ਜਗਪ੍ਰੀਤ ਕੌਰ, ਲਾਭ ਕੌਰ,ਡਾ. ਪਰਮਿੰਦਰਜੀਤ ਕੌਰ, ਡਾ. ਨੀਤੂ ਕੌਸ਼ਲ, ਡਾ ਸੁਖਵਿੰਦਰ ਕੌਰ, ਡਾ. ਰਜਨੀ,ਰਣਜੀਤ ਕੌਰ,ਹਰਪ੍ਰੀਤ ਕੌਰ ਆਦਿ ਅਧਿਆਪਕ,ਪਰਿਵਾਰਕ ਮੈਂਬਰ ਆਦਿ ਸ਼ਾਮਿਲ ਸਨ ਜਿਨ੍ਹਾਂ ਦੀਆਂ ਵੰਨ—ਸੁਵੰਨੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਦੇ ਦਿਲ ਜਿੱਤ ਲਏ। ਇਨ੍ਹਾਂ ਸੰਗੀਮਈ ਗਤੀਵਿਧੀਆਂ ਦਾ ਸੰਚਾਲਨ ਡਾ. ਰਿਤੂ ਲਹਿਲ ਨੇ ਬਾਖ਼ੂਬੀ ਨਿਭਾਇਆ। ਅੰਤ ਵਿਚ ਡਾ. ਸੁਖਜੀਤ ਕੌਰ ਹੋਰਾਂ ਵੱਲੋਂ ਦਿੱਤੇ ਗਏ ਆਦਰ—ਮਾਣ ਲਈ ਵਿਮੈਨ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਪੰਜਾਬੀ ਦੀ ਲੋਕ ਆਵਾਜ਼ ਦਾ ਚਿਰਾਗ : ਉਸਤਾਦ ਦਾਮਨ
ਸਾਹਿਤ ਦੇ ਵਿਹੜੇ ਵਿੱਚ ਕੁੱਝ ਅਜਿਹੇ ਕਵੀ ਹੋਏ ਹਨ, ਜਿਨ੍ਹਾਂ ਨੇ ਸਿਰਫ ਕਵਿਤਾ ਹੀ ਨਹੀਂ ਲਿਖੀ, ਸਗੋਂ ਆਪਣੇ ਸਮੇਂ ਦੀ ਹਰ ਧੜਕਣ ਨੂੰ ਸ਼ਬਦ ਦਿੱਤੇ ਹਨ। ਉਸਤਾਦ ਦਾਮਨ ਉਨ੍ਹਾਂ ਵਿੱਚੋਂ ਇੱਕ ਅਜਿਹਾ ਕਵੀ ਸੀ, ਜਿਸਦੀ ਕਲਮ ਆਮ ਲੋਕਾਂ ਦੇ ਦੁੱਖਾਂ, ਸੁਪਨਿਆਂਂ, ਹੱਕਾਂ ਅਤੇ ਹਾਕਮਾਂ ਦੀਆਂ ਵਧੀਕੀਆਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਆਵਾਜ਼ ਦਿੱਤੀ ਸੀ। ਇਸ ਸਾਧਾਰਣ ਕਵੀ ਅੰਦਰ ਸ਼ਬਦਾਂ ਦੀ ਅਜਿਹੀ ਦੁਨੀਆਂ ਵਸਦੀ ਸੀ, ਜਿਸਨੇ ਉਸਨੂੰ ਲੋਕ ਕਵੀ ਬਣਾ ਦਿੱਤਾ। ਉਸਤਾਦ ਦਾਮਨ ਨੇ ਆਪਣੀ ਕਵਿਤਾ ਵਿੱਚ ਆਮ ਆਦਮੀ ਦੀ ਬੋਲੀ ਅਤੇ ਉਸਦੇ ਜੀਵਨ ਦੀਆਂ ਹਕੀਕਤਾਂ ਨੂੰ ਕਵਿਤਾ ਦੇ ਰੂਪ ਵਿੱਚ ਪ੍ਰਗਟਾ ਦਿੱਤਾ ਸੀ। ਉਸਦੀ ਕਵਿਤਾ ਦਾ ਸਭ ਤੋਂ ਵੱਡਾ ਗੁਣ ਉਸਦੀ ਸਿੱਧੀ ਸਾਦੀ ਸਪੱਸ਼ਟ ਅਤੇ ਲੋਕ ਮੁਖੀ ਭਾਸ਼ਾ ਸੀ। ਉਹ ਔਖੇ ਸ਼ਬਦਾਂ ਅਤੇ ਬਨਾਵਟੀ ਅਲੰਕਾਰਾਂ ਦੀ ਵਰਤੋਂ ਨਹੀਂ ਕਰਦਾ ਸੀ। ਉਹ ਉਹੀ ਗੱਲ ਲਿਖਦਾ ਸੀ, ਜਿਹੜੀ ਲੋਕਾਂ ਦੇ ਦਿਲ ਵਿੱਚ ਹੁੰਦੀ ਸੀ। ਉਹ ਪੰਜਾਬੀ ਨੂੰ ਸਿਰਫ ਬੋਲੀ ਹੀ ਨਹੀਂ ਸਗੋਂ ਪੰਜਾਬ ਦੀ ਪਛਾਣ ਅਤੇ ਲੋਕ ਜੀਵਨ ਦੀ ਰੂਹ ਸਮਝਦੇ ਸਨ। ਦਾਮਨ ਦੀ ਸ਼ਾਇਰੀ ਵਿੱਚ ਵਿਅੰਗ, ਲੋਕਾਂ ਦਾ ਦਰਦ, ਮੁਹੱਬਤ ਅਤੇ ਬਗ਼ਾਬਤ ਵੀ ਹੈ।
ਉਹ ਬੇਬਾਕ ਸ਼ਾਇਰ ਸੀ। ਇਸ ਕਰਕੇ ਹੀ ਉਸਦੀਆਂ ਕਵਿਤਾਵਾਂ ਜਲਸਿਆਂ, ਜਲੂਸਾਂ ਅਤੇ ਅੰਦੋਲਨਾ ਵਿੱਚ ਪ੍ਰਭਾਵਸ਼ਾਲੀ ਅਸਰ ਪਾ ਜਾਂਦੀਆਂ ਸਨ। ਉਸਨੇ ਆਪਣੀ ਕਲਮ ਦਾ ਕੇਂਦਰ ਬਿੰਦੂ ਗ਼ਰੀਬਾਂ, ਮਜ਼ਦੂਰਾਂ ਅਤੇ ਦੱਬੇ ਕੁੱਚਲੇ ਲੋਕਾਂ ਨੂੰ ਬਣਾਇਆ। 1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬ ਭਾਵੇਂ ਵੰਡਿਆ ਗਿਆ, ਪ੍ਰੰਤੂ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਵਿੱਚ ਬੋਲਬਾਲਾ ਬਰਕਰਾਰ ਰਿਹਾ ਹੈ। ਕੁੱਝ ਪੰਜਾਬੀ ਵਿਦਵਾਨ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਉਹ ਬੋਲੀ ਕਦੀਂ ਵੀ ਖ਼ਤਮ ਨਹੀਂ ਹੋ ਸਕਦੀ, ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੋਵੇ। ਪੰਜਾਬੀ ਬੋਲੀ ਜਿਸ ਦਾ ਸੰਬੰਧ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨਾਲ ਸੰਬੰਧ ਜੁੜਿਆ ਹੋਇਆ ਹੈ। ਪੰਜਾਬੀ ਤਾਂ ਸੰਸਾਰ ਵਿੱਚ ਫ਼ੈਲੇ ਹੋਏ ਹਨ, ਪਾਕਿਸਤਾਨ ਵਿੱਚ ਵੀ ਅੱਜ ਕਲ੍ਹ ਪੰਜਾਬੀ ਦੇ ਅਲੰਬਰਦਾਰ ਉਥੇ ਦੇ ਵਸਿੰਦਿਆਂ ਨੂੰ ਪੰਜਾਬੀ ਬੋਲਣ ਤੇ ਪੰਜਾਬੀ ਪਹਿਰਾਵਾ ਪਾਉਣ ਦੀ ਮੁਹਿੰਮ ਚਲਾ ਰਹੇ ਹਨ।
ਦੇਸ਼ ਦੀ ਅਜਿਹੀ ਅਜ਼ਾਦੀ ਨੂੰ ਇਨਸਾਨੀਅਤ ਦੀ ਬਰਬਾਦੀ ਕਿਹਾ ਜਾ ਸਕਦਾ ਹੈ ਕਿਉਂਕਿ ਅਣਗਿਣਤ ਬੇਕਸੂਰ ਇਨਸਾਨਾਂ ਦੇ ਕਤਲਾਂ ਨੇ ਆਜ਼ਾਦੀ ਨੂੰ ਦਾਗ਼ਦਾਰ ਕਰ ਦਿੱਤਾ ਸੀ। ਨਹੁੰ ਮਾਸ ਦੇ ਰਿਸ਼ਤੇ ਖੇਰੂੰ ਖੇਰੂੰ ਹੋ ਗਏ ਸਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਸਾਹਿਤਕਾਰਾਂ ਨੇ ਖ਼ੂਨੀ ਬ੍ਰਿਤਾਂਤ ਲਿਖਿਆ ਸੀ। ਪਾਕਿਸਤਾਨ ਜਾ ਕੇ ਵਸੇ ਲੋਕ ਕਵੀ ਉਸਤਾਦ ਦਾਮਨ ਨੇ ਮਨੁੱਖਤਾ ਦੇ ਕਤਲਾਂ ਨੂੰ ਇਨਸਾਨੀਅਤ ਦਾ ਘਾਣ ਦੱਸਦਿਆਂ ਆਪਣੀਆਂ ਭਾਵਪੂਰਤ ਕਵਿਤਾਵਾਂ ਵਿੱਚ ਸਰਲ ਤੇ ਸਾਦੀ ਬੋਲੀ ਵਿੱਚ ਲਿਖਿਆ ਸੀ। ਉਸਤਾਦ ਦਾਮਨ, ਜਿਨ੍ਹਾਂ ਦਾ ਨਾਮ ਚਿਰਾਗ ਦੀਨ ਸੀ, ਉਨ੍ਹਾਂ ਨੇ ਆਪਣੇ ਨਾਮ
ਨੂੰ ਪੰਜਾਬੀ ਦਾ ਝੰਡਾਬਰਦਾਰ ਬਣਨ ਦਾ ਮਾਣ ਦਿੱਤਾ। ਚਿਰਾਗ ਰੌਸ਼ਨੀ ਦੇਣ ਵਾਲੇ ਦੀਵੇ ਦਾ ਪਵਿਤਰ ਨਾਮ ਗਿਣਿਆਂ ਜਾਂਦਾ ਹੈ। ਉਸਤਾਦ ਦਾਮਨ ਨੂੰ ਪੰਜਾਬੀ ਬੋਲੀ ਦੇ ਨਾਲ ਅਥਾਹ ਪਿਆਰ ਅਤੇ ਸਤਿਕਾਰ ਸੀ। ਪੰਜਾਬੀ ਭਾਵੇਂ ਦੋ ਖਿਤਿਆਂ ਵਿਚ ਵੰਡੇ ਜਾ ਚੁੱਕੇ ਸਨ, ਪ੍ਰੰਤੂ ਉਨ੍ਹਾਂ ਦੀਆਂ ਭਾਵਨਾਵਾਂ ਆਪਣੀ ਮਾਤਭੂਮੀ ਲਈ ਭੱਟਕ ਰਹੀਆਂ ਸਨ। ਉਹ ਮਾਨਸਿਕ ਅਤੇ ਆਤਮਿਕ ਤੌਰ ਤੇ ਮਾਖਿਓਂ ਮਿੱਠੀ ਪੰਜਾਬੀ ਭਾਸ਼ਾ ਨਾਲ ਓਤਪੋਤ ਸਨ। ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿਚੋਂ ਚਿਰਾਗ ਦੀਨ ਦਾਮਨ ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣਦਾ ਰਿਹਾ। ਦੇਸ਼ ਦੀ ਵੰਡ ਸੰਬੰਧੀ ਉਸ ਨੇ ਬੜੀਆਂ ਹੀ ਦਿਲ ਨੂੰ ਕੁਰੇਦਣ ਤੇ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ, ਜਿਹੜੀਆਂ ਰਹਿੰਦੀ ਦੁਨੀਆਂ ਤੱਕ ਤਰੋ ਤਾਜਾ ਰਹਿਣਗੀਆਂ। ਗੂੜ੍ਹੀ ਸ਼ਬਦਾਵਲੀ ਦੀ ਥਾਂ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਸੌਖਿਆਂ ਹੀ ਲੋਕਾਂ ਦੇ ਪੱਲੇ ਪੈ ਜਾਵੇ ਅਤੇ ਉਸਦੀ ਸਾਰਥਿਕਤਾ ਦਾ ਪਤਾ ਲੱਗੇ।
ਪੰਜਾਬੀ ਦਾ ਉਹ ਨਿਧੜਕ ਜਰਨੈਲ ਲੋਕ ਕਵੀ ਸੀ, ਜਿਸਨੇ ਤਾਹਨੇ ਮਿਹਣੇ ਸਹਿੰਦਿਆਂ ਪੰਜਾਬੀ ਵਿਚ ਕਵਿਤਾ ਲਿਖਣੋਂ ਗੁਰੇਜ ਨਹੀਂ ਕੀਤਾ। ਹਾਲਾਂਕਿ ਉਸ ਨੂੰ ਪਤਾ ਸੀ ਕਿ ਕਿਸੇ ਵੀ ਸਮੇਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਜਦੋਂ ਵਾਰ-ਵਾਰ ਉਸ ਉਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿਚ ਰਹਿਣ ਕਰਕੇ ਉਸ ਨੂੰ ਪੰਜਾਬੀ ਦੀ ਥਾਂ ਉਰਦੂ ਵਿਚ ਆਪਣੀਆਂ ਨਜ਼ਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸ ਨੇ ਕਵਿਤਾ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ:
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਾਹੀਂ ਅੰਗਰੇਜ਼ੀ ਦਾ,
ਪੁਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ।
ਮੈਨੂੰ ਕਈਆਂ ਨੇ ਆਖਿਆ ਕਈ ਵਾਰ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।
ਗੋਦੀ ਜਿਹਦੀ ਵਿਚ ਪਲਕੇ ਜਵਾਨ ਹੋਇਆਂ, ਉਹ ਮਾਂ ਛੱਡਦੇ ਤੇ ਗਰਾਂ ਛੱਡਦੇ।
ਜੇ ਪੰਜਾਬੀ ਪੰਜਾਬੀ ਈ ਕੂਕਣਾ ਏ, ਜਿਥੇ ਖਲੋਤਾ ਏਂ ਥਾਂ ਛੱਡਦੇ।
ਮੈਨੂੰ ਇੰਜ ਲੱਗਦੈ ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡਦੇ।
ਜਦੋਂ ਫਿਰਕਾਪ੍ਰਸਤਾਂ ਨੇ ਉਸਨੂੰ ਵਾਰ-ਵਾਰ ਪੰਜਾਬੀ ਵਿਚ ਕਵਿਤਾ ਲਿਖਣ ਤੋਂ ਵਰਜਿਆ ਗਿਆ ਤਾਂ ਉਹ ਡਰਿਆ ਨਹੀਂ ਸਗੋਂ ਉਸਨੇ ਲਿਖਿਆ ਕਿ—-
ਇਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ, ਉਰਦੂ ਵਿਚ ਕਿਤਾਬਾਂ ਦੇ ਠੱਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ ਪਏ ਹੋਣ ਪੈਦਾ, ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਤੇ ਪੰਜਾਬੀ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਇਨਕਲਾਬੀ ਕਵਿਤਾ ਸਮਾਜਿਕ ਬੁਰਾਈਆਂ ਅਤੇ ਆਮ ਜਨਤਾ ਉਪਰ ਸਰਕਾਰ ਵਲੋਂ ਕੀਤੇ ਜਾਂਦੇ ਜ਼ੋਰ ਜ਼ਬਰਦਸਤੀ ਦੀਆਂ ਕਾਰਵਾਈਆਂ ਵਿਰੁਧ ਲਿਖਣ ਕਰਕੇ ਉਸ ਉਪਰ ਕਈ ਕੇਸ ਦਰਜ ਕਰਕੇ ਜੇਲ੍ਹ ਵਿਚ ਬੰਦ ਰੱਖਿਆ ਗਿਆ, ਪ੍ਰੰਤੂ ਉਸ ਨੇ ਸਰਕਾਰਾਂ ਨਾਲ ਆਡ੍ਹਾ ਲਾਈ ਰੱਖਿਆ। ਫ਼ੌੌਜੀ ਰਾਜ ਤੋਂ ਵੀ ਉਹ ਡਰਿਆ ਨਹੀਂ ਸਗੋਂ ਉਸਨੇ ਫ਼ੌਜੀ ਰਾਜ ਤੇ ਟਕੋਰ ਕਰਦਿਆਂ ਅਰਥ ਭਰਪੂਰ ਕਵਿਤਾ ਲਿਖੀ-
ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ, ਜਿਧਰ ਦੇਖੋ ਫ਼ੌਜਾਂ ਹੀ ਫ਼ੌਜਾਂ।
ਇਹ ਕੀ ਕਰੀ ਜਾਨਾ, ਕਦੀ ਚੀਨ ਜਾਨਾ ਕਦੀ ਰੂਸ ਜਾਨਾ।
ਕਦੀ ਸਿਮਲੇ ਜਾਨਾ ਕਦੀ ਮਰੀ ਜਾਨਾ, ਜਿਧਰ ਜਾਨਾ ਬਣਕੇ ਜਲੂਸ ਜਾਨਾ।
ਲਈ ਖੇਸ ਜਾਨਾ ਖਿੱਚੀ ਦਰੀ ਜਾਨਾ, ਇਹ ਕੀ ਕਰੀ ਜਾਨਾ।
ਉਸਤਾਦ ਦਾਮਨ ਜਿਓਂਦੇ ਜੀਅ ਗ਼ਰੀਬੀ ਕਰਕੇ ਆਪਣੀਆਂ ਕਵਿਤਾਵਾਂ ਦੀ ਕੋਈ ਵੀ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਉਸਤਾਦ ਦਾਮਨ ਦੀ ਮੌਤ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਹਿ ‘ਦਾਮਨ ਦੇ ਮੋਤੀ’ ਪਾਕਿਸਤਾਨ ਦੇ ਲੋਕਾਂ ਨੇ ਗੁਰਮੁਖੀ ਵਿਚ ਪ੍ਰਕਾਸ਼ਤ ਨਹੀਂ ਕੀਤੀ, ਸਗੋਂ ਉਰਦੂ ਵਿਚ ਪ੍ਰਕਾਸ਼ਤ ਕਰਕੇ ਉਸਨੂੰ ਉਰਦੂ ਦਾ ਸ਼ਾਇਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਉਸਤਾਦ ਦਾਮਨ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਆਪਣੀਆਂ ਇਨਕਲਾਬੀ ਕਵਿਤਾਵਾਂ ਕਰਕੇ ਜੇਲ੍ਹ ਵਿਚ ਹੀ ਰਿਹਾ ਹੈ। ਜੇਲ੍ਹ ਵਿਚ ਰਹਿਣ ਸੰਬੰਧੀ ਉਹ ਲਿਖਦਾ ਹੈ ਕਿ-
ਸਟੇਜਾਂ ਤੇ ਆਈਏ ਸਿਕੰਦਰ ਹੋਈਦਾ ਏ, ਸਟੇਜੋਂ ਉਤਰਕੇ ਕਲੰਦਰ ਹੋਈਦਾ ਏ।
ਉਲਝੇ ਜੋ ਦਾਮਨ ਹਕੂਮਤ ਕਿਸੇ ਨਾਲ, ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ।
ਦਾਮਨ ਦੀਆਂ ਕਤਿਾਵਾਂ ਕਰਾਂਤੀਕਾਰੀ ਅਤੇ ਧਾਰਮਿਕ ਜਨੂੰਨੀਆਂ ਦੇ ਵਿਰੁੱਧ ਹੋਣ ਕਰਕੇ ਉਸਦੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਤਾਂ ਉਸਨੇ ਇੱਕ ਕਵਿਤਾ ਵਿੱਚ ਲਿਖਿਆ:
ਕਿਸੇ ਤੀਲ੍ਹੀ ਐਸੀ ਲਗਾਈ ਏ, ਥਾਂ ਥਾਂ ਤੇ ਅੱਗ ਮਚਾਈ ਏ।
ਪਈ ਸੜਦੀ ਲੋਕਾਈ ਏ, ਤੇ ਪੈਂਦੀ ਹਾਲ ਦੁਹਾਈ ਏ।
ਆਜ਼ਾਦੀ ਤੋਂ ਬਾਅਦ ਇੱਕ ਵਾਰ ਉਸਤਾਦ ਦਾਮਨ ਨੇ ਲਾਲ ਕਿਲ੍ਹੇ ਦਿੱਲੀ ਵਿਚ ਹੋਏ ਇੱਕ ਕਵੀ ਦਰਬਾਰ ਵਿਚ ਆਪਣੀ ਕਵਿਤਾ ਪੜ੍ਹਕੇ ਉਥੇ ਹਾਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਰੁਆ ਦਿੱਤਾ ਸੀ। ਉਸ ਦੀ ਕਵਿਤਾ ਦੇ ਬੋਲ ਹਨ-
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ, ਤੁਸੀਂ ਵੀ ਓ ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ, ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ।
ਜਿਓਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।
ਜਾਗਣੇ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।
ਪੰਡਤ ਜਵਾਹਰ ਲਾਲ ਨਹਿਰੂ ਨੇ ਉਸਤਾਦ ਦਾਮਨ ਨੂੰ ਉਠ ਕੇ ਕਲਾਵੇ ਵਿਚ ਲੈ ਲਿਆ ਅਤੇ ਉਸ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ, ਪ੍ਰੰਤੂ ਉਸਤਾਦ ਦਾਮਨ ਨੇ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ ਭਾਵੇਂ ਜੇਲ੍ਹ ਵਿਚ ਹੀ ਰਹਿਣਾ ਪਵੇ। ਉਸਤਾਦ ਦਾਮਨ ਅੱਜ ਭਾਵੇਂ ਸਾਡੇ ਵਿਚਕਾਰ ਸਰੀਰਕ ਰੂਪ ਵਿੱਚ ਨਹੀਂ ਹਨ, ਪ੍ਰੰਤੂ ਉਨ੍ਹਾਂ ਦੀ ਕਲਮ ਦੀ ਕਰਾਮਾਤ ਅਜੇ ਵੀ ਜਿਉਂਦੀ ਹੈ। ਉਨ੍ਹਾਂ ਦਾ ਚਿਰਾਗ ਬੁੱਝਿਆ ਨਹੀਂ, ਉਹ ਪੰਜਾਬੀ ਲੋਕ ਚੇਤਨਾ ਵਿੱਚ ਰੌਸ਼ਨੀ ਫੈਲਾ ਰਿਹਾ ਹੈ। 3 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਯਾਦ ਕਰਨਾ ਕੇਵਲ ਇੱਕ ਮਹਾਨ ਕਵੀ ਨੂੰ ਸ਼ਰਧਾਂਜ਼ਲੀ ਦੇਣਾ ਨਹੀਂ, ਸਗੋਂ ਪੰਜਾਬੀ ਬੋਲੀ, ਹੱਕ ਸੱਚ, ਇਨਸਾਫ਼ ਅਤੇ ਲੋਕ ਹਿੱਤਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਤਾਜ਼ਾ ਕਰਨਾ ਹੈ। ਉਸਤਾਦ ਦਾਮਨ ਦੀ ਵਿਰਾਸਤ ਪੰਜਾਬੀਆਂ ਨੂੰ ਇਹ ਹੀ ਸੁਨੇਹਾ ਦਿੰਦੀ ਹੈ ਕਿ ਕਲਮ ਜੇ ਸੱਚ ‘ਤੇ ਪਹਿਰਾ ਦੇਵੇ ਤਾਂ ਉਹ ਇਨਸਾਨੀਅਤ ਦੀ ਸਭ ਤੋਂ ਵੱਡੀ ਪਹਿਰੇਦਾਰ ਬਣ ਸਕਦੀ ਹੈ।
ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਦੀਆਂ ਕਹਾਣੀਆਂ ਯੁੱਧਵੀਰ (ਲਾਲ ਸਿੰਘ ) : ਡਾ. ਭੁਪਿੰਦਰ ਕੌਰ
ਡਾ. ਸੁਰਿੰਦਰ ਵਾਰਲਿੰਗੇ ਦਾ ਕਹਿਣਾ ਹੈ ਕਿ “ਯਥਾਰਥਵਾਦ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੋਇਆ ਹੈ: ਯਥਾ+ਅਰਥ। ਇਹ ਹੀ ਯਥਾ ਦਾ ਅਰਥ ਹੈ ਜਿਹਾ ਕਿ ਹੋਰ ਅਰਥ ਦਾ ਮੰਤਵ ‘ਵਸਤੂ’ ਮੰਨਿਆ ਗਿਆ ਹੈ। ਇਸ ਲਈ ਯਥਾਰਥ ਨੂੰ ਵਸਤੂ ਦੇ ਰੂਪ ਦੇ ਵਿੱਚ ਸਵੀਕਾਰਿਆ ਗਿਆ ਹੈ” । ਬਾਅਦ ਵਿੱਚ ਯਥਾਰਥਵਾਦ ਨੂੰ ਇਕ ਸਿਧਾਂਤ ਮੰਨ ਲਿਆ ਗਿਆ। 19ਵੀਂ ਸਦੀ ਵਿੱਚ ਫਰਾਂਸ ਵਿੱਚ ਚੱਲੇ ਅੰਦੋਲਨਾਂ ਦੌਰਾਨ ਇਸ ਯਥਾਰਥਵਾਦ ਤੇ ਬੜਾ ਜ਼ੋਰ ਦਿੱਤਾ ਗਿਆ। ਲੇਖਕ ਜੀਵਨ ਨੂੰ ਉਸ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਸਨ ਜਿਸ ਰੂਪ ਵਿੱਚ ਨਜ਼ਰ ਆ ਰਿਹਾ ਹੁੰਦਾ ਹੈ। ਸ਼ਿਪਲੇ ਨੇ ਯਥਾਰਥ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਕਿ “ਜਿਹੜਾ ਵਸਤੂਗਤ ਫੋਟੋਗ੍ਰਾਫਰ ਕਲਾਹੀਨ ਚਿੱਤਰਣ ਕਰਦਾ ਅਤੇ ਰਚਨਾ ਵਿੱਚ ਆਪਣੀ ਭਾਵਨਾਵਾਂ ਤੇ ਵਿਚਾਰਾਂ ਨੂੰ ਨਹੀਂ ਆਉਣ ਦਿੰਦਾ ਉਹ ਯਥਾਰਥਵਾਦੀ ਹੈ” । ਇਸ ਤਰ੍ਹਾਂ ਦੇ ਕਈ ਭੁਲੇਖੇ ਉਸ ਸਮੇਂ ਪੈਦਾ ਹੋਏ ਜਦੋਂ ਪ੍ਰਕ੍ਰਿਤੀਵਾਦੀਆਂ ਨੇ ਸਮਾਜ ਦੇ ਗੰਦ ਤੇ ਕੋਹਜ ਦੇ ਚਿਤਰਣ ਨੂੰ ਸਮਾਜਿਕ ਯਥਾਰਥ ਦਾ ਨਾਂ ਦਿੱਤਾ। ਇਨਸਾਈਕਲੋਪੀਡੀਆ ਬ੍ਰਿਟੇਨਿਕਾ ਵਿੱਚ ਲਿਖਿਆ ਗਿਆ ਹੈ ਕਿ “ਯਥਾਰਥਵਾਦੀ ਲਿਖਾਰੀ ਸੁੰਦਰ ਵਸਤੂਆਂ ਬਾਰੇ ਲਿਖਣਾ ਚੰਗਾ ਨਹੀਂ ਸਮਝਦੇ ਤੇ ਗੰਦੀਆਂ ਘਿਰਣਾਯੋਗ ਚੀਜ਼ਾਂ ਬਾਰੇ ਲਿਖਣਾ ਜ਼ਰੂਰੀ ਸਮਝਦੇ ਹਨ।” ਇਹਨਾਂ ਸਾਰੀਆਂ ਗਲਤੀਆਂ ਦੀ ਸ਼ੁਧੀ ਮਾਰਕਸੀ ਦ੍ਰਿਸ਼ਟੀ ਨਾਲ ਇਸ ਸਮੱਸਿਆ ਤੇ ਵਿਚਾਰ ਕਰਨ ਮਗਰੋਂ ਹੋ ਜਾਂਦੀ ਹੈ। “ਮਾਰਕਸਵਾਦ ਦੇ ਘੇਰੇ ਵਿੱਚ ਵਰਗੀ ਪਾਤਰਾਂ ਦੀ ਸਹਾਇਤਾ ਨਾਲ ਠੋਸ ਹਾਲਾਤ ਉੱਤੇ ਆਧਾਰ ਰੱਖਣ ਵਾਲੇ ਜਿਹੜੇ ਵਸਤੂਨਿਸ਼ਠ ਦ੍ਰਿਸ਼ਟੀਕੋਣ ਦਾ ਵਿਕਾਸ ਹੁੰਦਾ ਹੈ ਉਹ ਸਮਾਜਵਾਦੀ ਯਥਾਰਥ ਦਾ ਆਧਾਰ ਹੁੰਦਾ ਹੈ” । ਲੇਨਿਨ ਅਨੁਸਾਰ “ਯਥਾਰਥਵਾਦ ਉਹ ਪ੍ਰਣਾਲੀ ਹੈ ਜਿਹੜੀ ਸਾਹਿਤ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਉਸ ਅਨੁਸਾਰ ਸਮਾਜ ਦੀ ਯਥਾਰਥਕ ਦਸ਼ਾ ਤੋਂ ਜਾਣੂ ਹੋਣ ਪਿੱਛੋਂ ਅਸੀਂ ਇਹ ਸਮਝਣਯੋਗ ਹੋ ਜਾਂਦੇ ਹਾਂ ਕਿ ਕਿਹੜੇ-ਕਿਹੜੇ ਤੱਤ ਸਾਡੇ ਸਮਾਜ ਨੂੰ ਤਰੱਕੀ ਵੱਲ ਲਿਜਾ ਰਹੇ ਹਨ ਜਿਨ੍ਹਾਂ ਨੂੰ ਹੋਰ ਉਤਸ਼ਾਹ ਦੇਣ ਦੀ ਲੋੜ ਹੈ” । ਰੁਮਾਂਸਵਾਦ ਨੂੰ ਸਮਾਜਿਕ ਯਥਾਰਥ ਵਿੱਚ ਕੋਈ ਥਾਂ ਪ੍ਰਾਪਤ ਨਹੀਂ ਹੈ ਪਰ ਜੇਕਰ ਦੇਖਿਆ ਜਾਏ ਤਾਂ ਰੁਮਾਂਸ ਵੀ ਤਾਂ ਯਥਾਰਥ ਦਾ ਹੀ ਇਕ ਰੰਗ ਹੈ ਇਸ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ। ਗੋਰਕੀ ਕਹਿੰਦਾ ਹੈ ਕਿ “ਸਮਾਜਵਾਦੀ ਚਿਤਰਣ ਦੀ ਸੁਤੰਤਰਤਾ ਨੂੰ ਉਹਨਾਂ ਵਿਸ਼ੇਸ਼ਤਾਵਾਂ ਨਾਲ ਵਿਰੋਧ ਨਹੀਂ ਜਿਹੜੀਆਂ ਵਿਅਕਤੀਆਂ ਉਸ ਇੱਛਾ ਲਈ ਸ਼ਕਤੀ ਤੇ ਬਲ ਬਖਸ਼ਦੀਆਂ ਹਨ ਜਿਹੜੀਆਂ ਆਪਣੇ ਘੇਰੇ ਦੀਆਂ ਬੇੜੀਆਂ ਨੂੰ ਤੋੜਨ ਲਈ ਆਪਣੇ ਮਨ ਵਿੱਚ ਇਕੱਤਰ ਕਰਦੀਆਂ ਹਨ” । ਇਸੇ ਤਰ੍ਹਾਂ ਜੇ ਹਿੰਦੀ ਦੇ ਵਿਦਵਾਨਾਂ ਦੀ ਗੱਲ ਕਰੀਏ ਤਾਂ ਡਾ. ਮਹਿੰਦਰ ਸਿੰਘ ਢੀਂਗੜਾ ਅਨੁਸਾਰ “ਨਵੀਂ ਕਹਾਣੀ ਹੱਠ ਧਰਮਾਂ ਦੀ ਕਹਾਣੀ ਨਹੀਂ ਹੈ, ਪ੍ਰਵਿਰਤੀਆਂ ਦੀ ਹੋ ਸਕਦੀ ਹੈ ਅਤੇ ਉਸਦਾ ਮੁੱਢਲਾ ਸੋਮਾ ਯਥਾਰਥ ਬੋਧ।…………… ਯਥਾਰਥਵਾਦੀ ਸਾਹਿਤਕਾਰ ਦੀ ਨਜ਼ਰ ਸਮਾਜ ਵਿੱਚ ਆਈਆਂ ਕਮਜ਼ੋਰੀਆਂ ਵੱਲ ਸੁੱਤੇ ਸਿੱਧ ਪਹੁੰਚ ਜਾਂਦੀ ਹੈ” ।
ਕੋਈ ਵੀ ਸਾਹਿਤਕਾਰ ਸਾਹਿਤ ਰਚਨਾ ਕਰਦੇ ਸਮੇਂ ਯਥਾਰਥ ਨੂੰ ਅੱਖੋਂ ਉਹਲੇ ਨਹੀਂ ਕਰ ਸਕਦਾ ਬਲਕਿ ਉਸਦੀ ਲੇਖਣੀ ਦਾ ਆਧਾਰ ਹੀ ਉਸ ਸਮੇਂ ਦਾ ਸੱਚ ਹੁੰਦਾ ਹੈ। ਅਸੀਂ ਲਾਲ ਸਿੰਘ ਦੀਆਂ ਕਹਾਣੀਆਂ ਬਾਰੇ ਵੀ ਐਸਾ ਕਹਿ ਸਕਦੇ ਹਾਂ ਉਸਦੀਆਂ ਕਹਾਣੀਆਂ ਸਮੇਂ ਦੇ ਸੱਚ ਦੀ ਸਾਖੀ ਭਰਦੀਆਂ ਹਨ ਭਾਵੇਂ ਅਸੀਂ ਗੱਲ ਕਰੀਏ ਮਾਰਖੋਰੇ, ਬਲੌਰ, ਧੁੱਪ ਛਾਂ, ਕਾਲੀ ਮਿੱਟੀ, ਅੱਧੇ ਅਧੂਰੇ,ਗੜ੍ਹੀ ਬਖ਼ਸ਼ਾ ਸਿੰਘ,ਸੰਸਾਰ ਦੀ ਤੇ ਭਾਵੇ ਕਰੀਏ ਸਵੈਜੀਵਨੀਨੁਮਾ ਕਹਾਣੀਆਂ ਬੇਸਮਝੀਆਂ ਦੀ। ਜਿੱਥੇ ਉਸ ਦੀ ਕਹਾਣੀ ਮੁੱਖ ਸੁਰ ਨਾਲ ਇੱਕ ਸੁਰ ਹੁੰਦੀ ਹੈ ਉਥੇ ਉਸਦੀ ਕਹਾਣੀ ਕਲਾ ਦਾ ਵਿਕਾਸ ਵੀ ਦੇਖਣ ਨੂੰ ਮਿਲਦਾ ਹੈ।ਲਾਲ ਸਿੰਘ ਦੀਆਂ ਕਹਾਣੀਆਂ ਵਿੱਚਲਾ ਯਥਾਰਥ ਕਈ ਰੂਪਾਂ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਜੇ ਅਸੀਂ ਉਸਦੇ ਕਹਾਣੀ ਸੰਗ੍ਰਹਿ ‘ਯੁੱਧਵੀਰ’ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਸਮੇਂ ਦੇ ਸਮਾਜ ਦੇ ਯਥਾਰਥ ਦੀ ਪੇਸ਼ਕਾਰੀ ਬਾਖੂਬੀ ਹੋਈ ਹੈ।
ਕਹਾਣੀ ‘ਮਹਾਂਮਾਰੀ’ ਮੰਦਰ ਵਿੱਚ ਨਵਾਂ ਪਾਂਧਾ ਰੱਖਣ ਦੇ ਮਸਲੇ ਦੀ ਕਹਾਣੀ ਹੈ। ਜਿਸ ਵਿੱਚ ਪਿੰਡ ਵਾਲਿਆਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਤੇ ਆਪਸੀ ਦਵੰਦ ਦੀ ਪੇਸ਼ਕਾਰੀ ਕੀਤੀ ਗਈ ਹੈ ਇਹ ਮਸਲਾ ਸਾਰੇ ਪਿੰਡ ਵਿੱਚ ਵਿਚਾਰਾਂ ਦੀ ਹਲਚਲ ਪੈਦਾ ਕਰ ਦਿੰਦਾ ਹੈ ਤੇ ਇੱਕ ਦੂਜੇ ਦੇ ਮਨਾਂ ਵਿੱਚ ਵਿਰੋਧ ਦੀ ਭਾਵਨਾ ਪੈਦਾ ਹੁੰਦੀ ਹੈ। ਕਹਾਣੀ ਵਿੱਚ ਕਰਮਵੀਰ ਹੀ ਐਸਾ ਪਾਤਰ ਹੈ ਜੋ ਸਹੀ ਫੈਸਲਾ ਲੈਣ ਦੀ ਹਿੰਮਤ ਕਰਦਾ ਹੈ। ਸਮਾਜ ਦਾ ਯਥਾਰਥ ਇਹ ਹੈ ਕਿ ਸਹੀ ਫੈਸਲਾ ਲੈਣ ਦੀ ਹਿੰਮਤ ਘੱਟ ਹੀ ਲੋਕਾਂ ਵਿੱਚ ਹੁੰਦੀ ਹੈ ਕਿਉਂਕਿ ਸਭ ਦੀ ਆਪਣੀ-ਆਪਣੀ ਸਮਝ ਹੈ। ਸੋ ਕਰਮਵੀਰ ਵਰਗੇ ਪੜੇ-ਲਿਖੇ ਪਾਤਰ ਹੀ ਹਨ ਜੋ ਦੇਸ਼ ਭਗਤਾਂ ਦੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਹਨ।ਇਹੀ ਉਹ ਪਾਤਰ ਹਨ ਜੋ ਸਮਾਜ ਵਿੱਚ ਹਰ ਬਦਲਾਵ ਲਿਆ ਸਕਦੇ ਹਨ। ਕਰਮਾ ਇਕ ਥਾਂ ਜਗੀਰੇ ਸਰਪੰਚ ਨੂੰ ਕਹਿੰਦਾ ਹੈ, “ਸੱਤਾ ਦਾ ਕਾਲਾ ਚਸ਼ਮਾ ਸਰਪੰਚ ਸਾਹਿਬ ਹਰ ਤਰ੍ਹਾਂ ਦੀਆਂ ਸਰਕਾਰਾਂ ਦੀਆਂ ਅੱਖਾਂ ‘ਚ ਹਨੇਰਾ ਤਾਂ ਉਤਾਰਦਾ ਹੀ ਉਤਾਰਦਾ,ਇਹਨਾਂ ਦੇ ਤਾਂ ਕੰਨਾਂ ਨੂੰ ਵੀ ਜਿਵੇਂ ਸੁਣਨਾ ਬੰਦ ਹੋ ਜਾਂਦਾ। ਨਾ ਇਹਨਾਂ ਨੂੰ ਗਰੀਬ-ਗੁਰਬਿਆਂ ਦੀਆਂ ਚੀਕਾਂ-ਆਵਾਜ਼ਾਂ ਸੁਣਦੀਆਂ, ਨਾ ਕਿਰਤੀਆਂ, ਕਾਮਿਆਂ ਤੇ ਵਿਦਿਆਰਥੀਆਂ ਦੇ ਹਉਕੇ-ਹਾਵੇ।………ਇਹ ਦੇਖ ਲਓ ਮੇਰੀ ਬਾਂਹ ਦਾ ਹਾਲ।”
ਪਿੰਡ ਵਿੱਚ ਫਿਰਕਾ ਪ੍ਰਸਤੀ ਮਹਾਂਮਾਰੀ ਦੀ ਤਰ੍ਹਾਂ ਫੈਲ ਜਾਂਦੀ ਹੈ ਤੇ ਜਿਸ ਨੂੰ ਕਰਮਵੀਰ ਵਰਗੇ ਪਾਤਰ ਹੀ ਸਿਆਣਪ ਨਾਲ ਠੱਲ ਸਕਦੇ ਹਨ। ਇਕ ਐਸੀ ਮਹਾਂਮਾਰੀ ਜਿਸ ਵਿੱਚ ਸਰਕਾਰਾਂ ਦੀ ਜੀ ਹਜੂਰੀ ਕਰਦਿਆਂ ਜਾਤਾਂ-ਗੋਤਾਂ ਧਰਮਾਂ ਦੀ ਆੜ ਵਿੱਚ ਵੋਟਾਂ ਲਈ ਕੁਝ ਵੀ ਕੀਤਾ ਜਾ ਸਕਦਾ ਹੈ ਪਰ ਕਰਮਦੀਨ ਵਰਗੇ ਜਾਗਰੂਕ ਪਾਤਰ ਨੂੰ ਬਾਬੇ ਜੀਵਨ ਸਿੰਘ ਤੇ ਦਾਦੇ ਬੱਬਰ ਹੀਰਾ ਸਿੰਘ ਦੀਆਂ ਸਿੱਖਿਆਵਾਂ ਪਿੱਠ ਤੇ ਚੂੰਢੀ ਵਢਦੀਆਂ ਹਨ ਤੇ ਉਹ ਇਸ ਮਹਾਂਮਾਰੀ ਤੋਂ ਪਿੰਡ ਈਸਾ ਨੂੰ ਬਚਾ ਲੈਂਦਾ ਹੈ ਇਹੀ ਸਮਾਜ ਦਾ ਯਥਾਰਥ ਹੈ ਕਿ ਡੋਬਣ ਵਾਲੇ ਕਈ ਹੁੰਦੇ ਹਨ ਲੇਕਿਨ ਬਚਾਉਣ ਵਾਲੇ ਬਹੁਤ ਘੱਟ ਹੁੰਦੇ ਹਨ। ਕਹਾਣੀ ‘ਯੁਧਵੀਰ’ ਮਨੁੱਖ ਦੇ ਅੰਦਰ ਚੱਲ ਰਹੇ ਸੰਘਰਸ਼ ਦੀ ਕਹਾਣੀ ਹੈ। ਅੰਦਰੂਨੀ ਸੰਘਰਸ਼ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਯੁੱਧਵੀਰ ਬਣਨ ਦੀ ਪ੍ਰੇਰਨਾ ਦਿੰਦਾ ਹੈ। ਐਸੀ ਘੜੀ ਆਉਣ ਤੇ ਹੀ ਮਨੁੱਖ ਦੀ ਪਰਖ ਹੁੰਦੀ ਹੈ। ਕਹਾਣੀ ਵਿੱਚ ਘਰ ਦੇ ਹਾਲਾਤਾਂ ਤੋਂ ਦੁਖੀ ਹੋ ਕੇ ਮਾਂ ਆਤਮਘਾਤ ਕਰ ਲੈਂਦੀ ਹੈ ਤੇ ਬੱਚੇ ਵਿਚਾਰੇ ਪਿਓ ਦੀ ਜਿੰਮੇਵਾਰੀ ਬਣ ਜਾਂਦੇ ਹਨ। ਪਹਿਲਾਂ ਤਾਂ ਬੱਚਿਆਂ ਨੂੰ ਦੱਸਿਆ ਹੀ ਨਹੀਂ ਜਾਂਦਾ ਪਰ ਪਤਾ ਲੱਗਣ ਤੇ ਬੱਚਿਆਂ ਦਾ ਵਿਰਲਾਪ ਰੋਣ-ਧੋਣ ਸਭ ਨੂੰ ਸੁੰਨ ਕਰ ਦਿੰਦਾ ਹੈ। ਇਹੀ ਬੱਚੇ ਯੁੱਧ ਵੀਰਾਂ ਦੀ ਤਰ੍ਹਾਂ ਅਗਲਾ ਮੋਰਚਾ ਸਾਂਭਣ ਦੇ ਲਈ ਤੁਰ ਪੈਂਦੇ ਹਨ। ਕਿਸੇ ਦੀਆਂ ਪਲਕਾਂ ਨਮ ਸਨ ਤੇ ਕਿਸੇ ਦੀਆਂ ਅੱਖਾਂ ‘ਚ ਭਰਵੇਂ ਅਥਰੂ। ਇਹ ਅਥਰੂ ਗ੍ਰਹਿ ਜੰਗ ਵਿਚ ਹੋਈ ਪਹਿਲੀ ਹਾਰ ਦੀ ਨਮੋਸ਼ੀ ਸਨ ਤੇ ਜਾਂ ਬੱਚਿਆਂ ਦੇ ਯੁੱਧਵੀਰਾਂ ਦੀ ਤਰ੍ਹਾਂ ਅਗਲਾ ਮੋਰਚਾ ਸਾਂਭਣ ਲਈ ਤੁਰਨ ਦੀ ਪਹਿਲ ਕਦਮੀ। ਕਹਾਣੀ ‘ਕਾਲੀ ਕਿਤਾਬ’ ਇੱਕ ਪ੍ਰਤੀਕਾਤਮਕ ਕਹਾਣੀ ਹੈ। ਜੋ ਸਮਾਜ ਦੇ ਐਸੇ ਯਥਾਰਥ ਦੀ ਪੇਸ਼ਕਾਰੀ ਕਰਦੀ ਹੈ ਜਿਸ ਵਿੱਚ ਸੱਚਾਈ ਨੂੰ ਸਮਾਜ ਤੋਂ ਲੁਕਾਇਆ ਜਾਂਦਾ ਹੈ ਇੱਕ ਐਸੀ ਕਿਤਾਬ ਜੋ ਸੱਤਾ ਦੇ ਹਨੇਰੇ ਪੱਖ ਨੂੰ ਉਜਾਗਰ ਕਰਦੀ ਹੈ ਜਿਸ ਵਿੱਚ ਭੋਲੇ ਭਾਲੇ ਸੱਚੇ ਲੋਕ ਨੂੰ ਸਮਾਜ ਵੱਲੋਂ ਪ੍ਰਤਾੜਿਤ ਕੀਤਾ ਜਾਂਦਾ ਹੈ। ਐਸੇ ਲੋਕਾਂ ਦੀਆਂ ਵਧੀਕੀਆਂ ਨੂਰੀ ਵਰਗੇ ਪਾਤਰਾਂ ਦੀ ਮਾਨਸਿਕ ਹਾਲਤ ਖਰਾਬ ਹੋਣ ਲਈ ਜਿੰਮੇਵਾਰ ਬਣਦੀਆਂ ਹਨ। ਇੱਕ ਇਮਾਨਦਾਰ ਬੰਦਾ ਦਫਤਰਾਂ ਦੀ ਕਾਰਗੁਜ਼ਾਰੀ ਭ੍ਰਿਸ਼ਟ ਨੀਤੀਆਂ ਕਾਰਨ ਆਤਮਘਾਤ ਕਰਨ ਤੱਕ ਦਾ ਹੌਸਲਾ ਕਰਦਾ ਹੈ। ਉਸਦੀ ਹਸਤੀ ਵਸਦੀ ਜ਼ਿੰਦਗੀ ਕਾਲੀ ਕਿਤਾਬ ਬਣ ਕੇ ਰਹਿ ਜਾਂਦੀ ਹੈ।ਮਾਨਸਿਕ ਸੰਤੁਲਨ ਗੁਆ ਬੈਠੀ ਬੇਟੀ ਨੂਰੀ ਦੇ ਠੀਕ ਹੋਣ ਦੀ ਆਸ ਨਹੀਂ ਰਹਿੰਦੀ।ਇਹ ਸਮਾਜ ਦਾ ਕਰੂਰ ਯਥਾਰਥ ਹੀ ਹੈ ਜਿਸ ਵਿੱਚ ਵੱਸਦੇ ਅਣਖੀਲੇ ਬੰਦੇ ਅਣਖ ਦੀ ਖਾਤਰ ਆਤਮਘਾਤ ਕਰ ਲੈਂਦੇ ਹਨ। ਇਸੇ ਤਰ੍ਹਾਂ ਦੀ ਇਕ ਕਹਾਣੀ ਅਜੀਤ ਕੌਰ ਦੀ ‘ਮੌਤ ਲਈ ਬਾਬੇ ਦੀ’ ਸੀ ਜਿਸ ਵਿੱਚ ਰਾਮਲਾਲ ਵਰਗਾ ਪਾਤਰ ਆਪਣੇ ਆਲੇ ਦੁਆਲੇ ਦੇ ਭ੍ਰਿਸ਼ਟ ਮਾਹੌਲ ਨੂੰ ਠੀਕ ਤਾਂ ਨਹੀਂ ਕਰ ਸਕਿਆ ਲੇਕਿਨ ਉਸ ਨੇ ਆਪਣਾ ਅੰਤ ਕਰ ਦਿੱਤਾ। ਪੁਰਾਣੇ ਵੇਲੇ ਦੇ ਅਲੀ ਬਾਬੇ ਨੇ ਚਾਲੀ ਚੋਰ ਫੜਵਾ ਦਿਤੇ ਸਨ ਪਰ ਇਸ ਵੇਲੇ ਦਾ ਰਾਮਲਾਲ ਵਰਗਾ ਅਲੀ ਬਾਬਾ ਚੋਰਾਂ ਨੂੰ ਤਾਂ ਨਹੀਂ ਫੜਵਾ ਸਕਿਆ ਪਰ ਆਪ ਅਣਖ ਦੀ ਖਾਤਰ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ।ਇਹ ਕਹਾਣੀ ਉਸ ਨਾਲ ਮੇਲ ਖਾਂਦੀ ਹੋਈ ਪ੍ਰਤੀਤ ਹੁੰਦੀ ਹੈ। ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ1’ ਕਹਾਣੀ ਵਿੱਚ ਪਿੰਡਾਂ ਦੀ ਬਦਲਦੀ ਨੁਹਾਰ, ਬਦਲਦੇ ਪਿੰਡਾਂ ਦੀ ਸਥਿਤੀ ਵਿਕਾਸ ਦੇ ਨਾਂ ਤੇ ਪਿੰਡਾਂ ਦੀ ਮਰਦੀ ਹੋਈ ਰੂਹ ਬਾਰੇ ਦੱਸਿਆ ਗਿਆ ਹੈ। ਕਹਾਣੀ ਵਿੱਚ ਇਸੇ ਯਥਾਰਥ ਨੂੰ ਫੋਕਸ ਕੀਤਾ ਗਿਆ ਹੈ।ਸੰਵਾਦ ਰਾਹੀਂ ਕਹਾਣੀ ਵਿੱਚ ਬਿਰਤਾਂਤਕਾਰ ਤੇ ਅਰਜਣ ਵਰਗੇ ਚੇਤੰਨ ਪਾਤਰ ਸਿਰਜੇ ਹਨ। ਅਰਜਨ ਪੜ ਲਿਖ ਕੇ ਮਿਹਨਤ ਕਰਨ ਕਾਰਨ ਜੀਵਨ ਪ੍ਰਤੀ ਚੇਤੰਨਤਾ ਦਾ ਸਬੂਤ ਦਿੰਦਾ ਹੈ। ਜਦੋਂ ਇਹੀ ਪਾਤਰ ਹੋਰਾਂ ਨਾਲ ਵੱਖ ਵੱਖ ਵਿਸ਼ਿਆਂ ਤੇ ਚਰਚਾ ਕਰਦਾ ਹੈ ਤਾਂ ਚਰਚਾ ਹੀ ਮਨੁੱਖ ਦੀ ਚੇਤੰਨਤਾ ਨੂੰ ਉਜਾਗਰ ਕਰਦੀ ਪ੍ਰਤੀਤ ਹੁੰਦੀ ਹੈ। ਅਰਜਨ ਦੀਆਂ ਗੱਲ੍ਹਾਂ ਨੇ ਬਿਰਤਾਂਤਕਾਰ ਦੀ ਸੋਚ ਨੂੰ ਹਲੂਣ ਕੇ ਰੱਖ ਦਿਤਾ ਉਹ ਆਪਣੇ ਆਪ ਨੂੰ ਕਹਿੰਦਾ ਲਗਿਆ, “ਤੂੰ ਕਿਹੜੇ ਹੇਰਵੇ ‘ਚ ਡੁੱਬ ਗਿਆਂ। ਤਕੜਾ ਹੋ ਤਕੜਾ। ਖਰੀ ਤਰ੍ਹਾਂ ਵਾਚ। ਆਕਾਰ ਹੀ ਬਦਲਿਆ ਹੈ ਪਿੰਡ ਨੇ, ਢਹਿ-ਢੇਰੀ ਤਾਂ ਨਈ ਹੋਇਆ। ਨਕਸ਼ ਈ ਸੁੰਗੜੇ ਐ ਜਾਂ ਖਿੱਲਰੇ-ਫੈਲੇ ਐ, ਰੂਹ-ਜਾਨ ਤਾਂ ਕਿਧਰੇ ਨਈ ਗਈ। ਇਹ ਪ੍ਰਕਿਰਿਆ ਤਾਂ ਮੇਰੇ ਪਿੰਡ ਸਮੇਤ ਧਰਤੀ ਦੀ ਹਰ ਥਾਂ, ਹਰ ਸ਼ੈਅ-ਵਸਤ ਤੇ ਵੀ ਲਾਗੂ ਐ। ਜੀਵਾਂ-ਜੰਤੂਆਂ, ਫੁੱਲਾਂ-ਬੂਟਿਆਂ ਸਮੇਤ ਮਨੁੱਖੀ ਨਸਲ ਦੇ ਹਰ ਵਰਤਾਰੇ, ਹਰ ਖੇਤਰ ‘ਚ ਚਿਰਾਂ ਤੋਂ ਕਾਰਜਸ਼ੀਲ ਰਹੀ ਐ। ਫਿਰ…. ਫਿਰ….!” ਵਾਪਸ ਆਉਂਦਿਆਂ ਬਿਰਤਾਂਤਕਾਰ ਦਾ ਆਪਾ ਹੀ ਉਸ ਨੂੰ ਹੁੱਝਾਂ ਮਾਰਦਾ ਰਿਹਾ ਕਿ ਉਹ ਨਸੀਬ ਚਾਚੇ ਦਾ ਘਰ ਪੁੱਛਣ ਗਿਆ ਸੀ ਜਾਂ ਗੁੰਮੇ ਗੁਆਚੇ ਨਿਹਾਲਪੁਰ ਨੂੰ ਲੱਭਣ ਗਿਆ ਸੀ। ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2’ ਵਿੱਚ ਪਿੰਡਾਂ ਵਿੱਚ ਆਏ ਬਦਲਾਵ ਨੂੰ ਪੇਸ਼ ਕੀਤਾ ਗਿਆ ਹੈ। ਲੋਕਾਂ ਦੀ ਬਦਲਦੀ ਸੋਚ ਤੇ ਇਸ ਬਦਲਦੀ ਸੋਚ ਕਾਰਨ ਵਿਕਾਸ ਦੇ ਨਾਂ ਤੇ ਕੁਦਰਤੀ ਨਿਆਮਤਾਂ ਦਾ ਘਾਣ, ਸੋਚਣ ਤੇ ਮਜ਼ਬੂਰ ਕਰਦਾ ਹੈ ਕਿ ਮਨੁੱਖ ਕਿੱਥੇ ਸੀ ਤੇ ਕਿੱਥੇ ਪਹੁੰਚ ਗਿਆ। ਪੁਰਾਣਾ ਵੇਲਾ ਚੰਗਾ ਸੀ ਜਦੋਂ ਆਸ਼ਰਮ ਨੌਜਵਾਨਾਂ ਨੂੰ ਯੁੱਧ ਵਿੱਦਿਆ ਦੀ ਸਿਖਲਾਈ ਤੇ ਬਿਰਧ ਉਮਰ ਵਿੱਚ ਸੰਨਿਆਸ ਵਰਗੇ ਕੇਂਦਰ ਮਨ ਨੂੰ ਸ਼ਾਂਤ ਕਰਦੇ ਸਨ ਪਰ ਅੱਜ ਡੇਰਾਵਾਦ ਨੇ ਮਨੁੱਖ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਅੱਜ ਵਿਦਿਆ ਵਪਾਰ ਬਣ ਕੇ ਰਹਿ ਗਈ ਹੈ।ਹਰ ਪਾਸੇ ਕਾਰਪੋਰੇਟ ਜਗਤ ਨੇ ਨੈਤਿਕ ਕਦਰਾਂ-ਕੀਮਤਾਂ ਤੇ ਮਾਨਵੀ ਮੁੱਲਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਮਨੁੱਖ ਮਨੁੱਖ ਨਾ ਹੋ ਕੇ ਇਕ ਵਸਤੂ ਹੀ ਬਣ ਕੇ ਰਹਿ ਗਿਆ ਹੈ।ਪਰ ਕਹਾਣੀ ਦੇ ਅੰਤ ਵਿੱਚ ਤਾਰੀ ਨੂੰ ਸਕੂਨ ਦੀ ਨੀਂਦ ਇਕ ਆਸ ਉਪਜਾਉਂਦੀ ਹੈ, “ਉਹਦੇ ਜੋਟੀਦਾਰਾਂ ਦਾ ਕੱਦ-ਕਾਠ ਹੋਰ ਵੱਡਾ ਹੋ ਕੇ ਅਮਰੂ ਵਰਗੇ ਵਾਹੀਕਾਰਾਂ ਦੇ ਬਚਦੇ ਖੇਤ ਬੰਨਿਆਂ ਦੇ ਉਜਾੜੇ ਤੋਂ ਬਚਾਅ ਵੀ ਕਰੇਗਾ ਤੇ…. ਤੇ ਪਿੰਡਾਂ ਦੇ ਪਿੰਡ ਨਿਗਲ ਕੇ ਪੈਰ-ਦਰ-ਪੈਰ ਖਿਲਰਦੇ ਸ਼ਹਿਰੀ-ਤੰਤਰ ਤੋਂ ਖੇਤੀ ਹੁਨਰ ਬਚਦਾ ਕਰਕੇ ਸਭ ਦੇ ਗੁਆਚੇ ਪਿੰਡਾਂ ਵਰਗਾ ਉਸ ਦਾ ਪਿੰਡ ਨਿਹਾਲਪੁਰ ਵੀ ਜ਼ਰੂਰ ਲੱਭਦਾ ਹੋ ਜਾਵੇਗਾ, ਉਹਨੂੰ–ਇੱਕ ਨਾ ਇੱਕ ਦਿਨ” । ਕਹਾਣੀ ‘ਰੂਬਰੂ’ ਆਪਣੇ ਆਪ ਨਾਲ ਰੂਬਰੂ ਹੋਣ ਦੀ ਕਹਾਣੀ, ਆਤਮ ਚਿੰਤਨ, ਰਿਸ਼ਤਿਆਂ ਦੀ ਗੁੰਝਲ ਤੇ ਸੱਚ ਦਾ ਟਾਕਰਾ ਕਰਨ ਦੀ ਕਹਾਣੀ ਹੈ।ਸਮਾਜ ਦੇ ਯਥਾਰਥ ਨੂੰ ਚਿੱਤਰਦੀ ਇਹ ਕਹਾਣੀ ਕਈ ਸੱਚਾਈਆਂ ਨੂੰ ਸਾਡੇ ਸਾਹਮਣੇ ਕਰਦੀ ਹੈ ਇੱਕ ਥਾਂ ਕਹਾਣੀਕਾਰ ਦੱਸਦਾ ਹੈ “ਅਜੋਕੇ ਸਮੇਂ ਧੜਾਧੜ ਛੱਪ ਰਹੀਆਂ, ਐਵੇਂ ਕਿਵੇਂ ਦੀ ਪੱਧਰ ਦੀਆਂ ਪੁਸਤਕਾਂ ਨੂੰ ਸਿਫਾਰਸ਼ੀ ਗੋਸ਼ਟੀਆਂ ਸਮੇਂ, ਅਸੀਂ ਨਾਮ-ਨਿਹਾਦ ਵਿਦਵਾਨ ਵਿਚਾਰ-ਅਧੀਨ ਕਿਸੇ ਵੀ ਪੁਸਤਕ ਨੂੰ ਵਿਸ਼ਵ ਪੱਧਰ ਦੀ ਲਿਖਤ ਗਰਦਾਨ ਕੇ ਸੰਬੰਧਤ ਲੇਖਕ ਦਾ ਨੁਕਸਾਨ ਤੇ ਆਪਣੀ ਵਿਦਵਤਾ ਦਾ ਜਲੂਸ ਕੱਢਦੇ ਹਾਂ। ਸਾਹਿਤ ਨਾਲ ਇਹ ਸਰਾਸਰ ਬੇਇਨਸਾਫੀ ਹੈ। ਅਸਲ ਵਿੱਚ ਸਾਡਾ ਵਿਚਾਰ-ਅਧੀਨ ਪੁਸਤਕ ਦੇ ਗੁਣ ਔਗੁਣ ਦੱਸ ਕੇ ਉਸ ਦੇ ਲੇਖਕ ਨੂੰ ਬਣਦੇ ਸੁਝਾਅ ਦੇਣ ਵੱਲ ਘੱਟ ਹੁੰਦਾ ਹੈ। ਅੱਵਲ ਤਾਂ ਹੁੰਦਾ ਹੀ ਨਹੀਂ। ਸਾਡੀ ਸੁਰਤੀ-ਬਿਰਤੀ ਤਾਂ ਗੋਸ਼ਟੀ ਉਪਰੰਤ ਚਲਣ ਵਾਲੇ ਗਲਾਸੀ-ਦੌਰ ਤੇ ਲੇਬਰ-ਟੈਗ ‘ਤੇ ਟਿਕੀ ਹੁੰਦੀ ਹੈ।” ਕਹਾਣੀਕਾਰ ਸਾਡੇ ਆਲੇ ਦੁਆਲੇ ਹੋ ਰਹੀਆਂ ਵਿਚਾਰ ਗੋਸ਼ਟੀਆਂ ਦੀ ਸੱਚਾਈ ਨੂੰ ਵੀ ਇਸ ਕਹਾਣੀ ਰਾਹੀਂ ਸਾਹਮਣੇ ਰੱਖਦਾ ਹੈ ।ਜਦੋਂ ਵੀ ਕੋਈ ਸਾਹਿਤਕ ਪ੍ਰੋਗਰਾਮ ਹੁੰਦਾ ਹੈ ਵਿਚਾਰ ਚਰਚਾ ਨਾਲੋਂ ਇਧਰ-ਉਧਰ ਦੀਆਂ ਗੱਲਾਂ-ਗੜਪਾਂ ਜ਼ਿਆਦਾ ਮਾਰੀਆਂ ਜਾਂਦੀਆਂ ਹਨ। ਧੜਾਧੜ ਛਪ ਰਹੀ ਆਂ ਕੱਚੀਆਂ-ਪੱਕੀਆਂ ਪੁਸਤਕਾਂ ਨੂੰ ਸੰਸਾਰ ਪੱਧਰ ਦੀਆਂ ਕਿਰਤਾਂ ਨਾਲ ਗੰਢ ਦਿਤਾ ਜਾਂਦਾ ਹੈ। ਇਉ ਅਨਾੜੀ ਲੇਖਕ ਵੀ ਆਪਣੇ ਆਪ ਨੂੰ ਉੱਚਤਮ ਦਰਜੇ ਦਾ ਲੇਖਕ ਸਮਝਣ ਲੱਗ ਪੈਂਦਾ ਹੈ। ਪਾਠਕ ਵਰਗ ਅੰਦਰ ਪੜਨ ਲਿਖਣ ਰੁਚੀ ਘੱਟਦੀ ਜਾ ਰਹੀ ਹੈ।ਇਸ ਕਿਸਮ ਦਾ ਸਮਾਜਿਕ ਯਥਾਰਥ ਹੀ ਕਹਾਣੀ ਦਾ ਫੋਕਸ ਹੈ। ਅਖੀਰਲੀ ਕਹਾਣੀ ‘ਸੱਥ’ ਵਿਚਲਾ ਪਾਤਰ ਰਾਜਦੀਪ ਇੱਕ ਐਸਾ ਸੁਚੇਤ ਪਾਤਰ ਹੈ ਜੋ ਹਾਲਾਤ ਦਾ ਮਾਰਿਆ ਹੋਇਆ ਹੈ। ਉਸ ਦੇ ਅੰਦਰ ਹਰਜਿੰਦਰ ਦੇ ਅਫ਼ਸੋਸ ਲਈ ਆਏ ਸਾਥੀਆਂ ਦੀਆਂ ਗੱਲਾਂ ਕਈ ਸਵਾਲ ਖੜੇ ਕਰ ਦਿੰਦੀਆਂ ਹਨ। ਹਰਜਿੰਦਰ ਕੌਰ ਦੀ ਮੌਤ ਲਈ ਅਫਸੋਸ ਤੇ ਆਏ ਹੋਏ ਅਧਿਆਪਕਾਂ ਦਾ ਸੰਵਾਦ ਸਮਾਜ ਦੇ ਕਰੂਰ ਯਥਾਰਥ ਨੂੰ ਪੇਸ਼ ਕਰਦਾ ਹੈ। ਜਿੱਥੇ ਉਹ ਹਸਪਤਾਲਾਂ ਦੇ ਡਾਕਟਰੀ ਇਲਾਜ ਦੀ ਸੱਚਾਈ ਨੂੰ ਸਾਹਮਣੇ ਰੱਖਦਾ ਹੈ ਉਥੇ ਮਨੁੱਖ ਦੇ ਮਧੋਲੇ ਜਾ ਰਹੇ ਅਰਮਾਨਾਂ ਤੇ ਜਜ਼ਬਿਆਂ ਬਾਰੇ ਵੀ ਗੱਲ ਕਰਦਾ ਹੈ। ਅਫ਼ਸੋਸ ਲਈ ਆਇਆ ਹਰ ਇੱਕ ਪਾਤਰ ਆਪਣੇ ਮਨ ਦੀ ਭੜਾਸ ਕੱਢਦਾ ਹੈ ਤੇ ਸਮਾਜ ਦੇ ਯਥਾਰਥ ਨੂੰ ਪੇਸ਼ ਕਰਦਾ ਹੈ। ਇਕ ਥਾਂ ਬਿਕਰ ਸਿੰਘ ਕਹਿੰਦਾ ਹੈ, “ਸਾਥੀਓ! ਤੁਹਾਡੇ ਸਭਨਾਂ ਅੰਦਰਲੇ ਤੌਖ਼ਲੇ ਐਵੇਂ-ਕਿਵੇਂ ਦੇ ਉਪਰੇ-ਉਪਰੇ ਕਾਰਨਾਂ ਦਾ ਸਿੱਟਾ ਨਹੀਂ ਹਨ। ਇਹਨਾਂ ਦੀ ਪਿੱਠਭੂਮੀ ‘ਚ ਵਿਸ਼ਵੀਕਰਨ ਦੇ ਸਰਮਾਏ ਦਾ ਸਾਮਰਾਜ ਕਾਰਜਸ਼ੀਲ ਐ। ਇਸ ਦੀਆਂ ਕਈ ਸਾਰੀਆਂ ਅਲਾਮਤਾਂ ਵਿੱਚੋਂ ਦੋ ਬਹੁਤੀਆਂ ਮਹੱਤਵਪੂਰਨ ਹਨ- ਇੱਕ-ਇੱਕ ਨੇ ਮਨੁੱਖ ਦੀ ਪੂਰੀ ਦੀ ਪੂਰੀ ਕਿਰਤ ਸ਼ਕਤੀ ਆਪਣੇ ਮੁਨਾਫੇ਼ ਲਈ ਗਿਰਵੀ ਰੱਖ ਰੱਖੀ ਐ ਤੇ ਦੁਜੀ ਇਸ ਨੇ ਦੁਨੀਆ ਭਰ ਦੀ ਮਨੁੱਖਤਾ ਕੋ ਲਈ ਐ। ਇਸ ਨੇ ਮਨੁੱਖ ਨੂੰ ਧੁਰ ਅੰਦਰ ਤੱਕ ਤੋੜ ਦਿੱਤਾ ਏ। ਹੁਣ ਇਸ ਲਈ ਘਰ-ਪਰਿਵਾਰ ਵਰਗੇ ਗੁਣ ਕੋਈ ਅਰਥ ਨਹੀਂ ਰੱਖਦੇ। ਆਪਣੇ ਗਿਣ ਹੁੰਦੇ ਆਪਣਿਆਂ ਦੇ ਕਤਲ ਨੂੰ ਸਭ ਇਸੇ ਦੀ ਜ਼ਰੂਰਤਾਂ ਦੀ ਬਦੌਲਤ ਐ ਮਿੱਤਰੋ।” ਇਸ ਤਰ੍ਹਾਂ ਦੇ ਹੋਰ ਵੀ ਕਈ ਵਿਚਾਰ ਇਸ ਕਹਾਣੀ ਵਿੱਚੋਂ ਪਾਠਕਾਂ ਨੂੰ ਦੀ ਸੋਚ ਨੂੰ ਹਲੂਣਾ ਦਿੰਦੇ ਹਨ। ਕਹਾਣੀ ਦੇ ਅੰਤ ਵਿੱਚ ਰਾਜਦੀਪ ਸੋਚਦਾ ਹੈ ਕਿ ਇਹ ਅਧਿਆਪਕ ਜਿੰਦਰ ਲਈ ਵਿੱਛੇ ਸੱਥਰ ਤੇ ਬੈਠਣ ਲਈ ਹੀ ਆਏ ਸਨ ਜਾਂ ਸਮੁੱਚੀ ਮਾਨਵਤਾ ਦੀ ਹੋਂਦ ਲਈ ਲਗਾਤਾਰ ਵਧਦੀ ਘੁਟਣ ਦੀ ਵੰਗਾਰ ਲਈ ਵਿਉਂਤਬੰਦੀ ਕਰਨ ਦੇ ਉਪਰਾਲੇ ਵਜੋਂ ਉਹਨੂੰ ਆਪਣੇ ਨਾਲ-ਨਾਲ ਤੁਰਦਾ ਰੱਖਣ ਲਈ। ਅਸਲ ਵਿੱਚ ਉਹ ਸਾਰੇ ਇਸ ਬੈਠਕ ਨੂੰ ਇੱਕ ਸੱਥ ਵਿੱਚ ਬਦਲਣ ਲਈ ਆਏ ਪ੍ਰਤੀਤ ਹੁੰਦੇ ਸਨ।
ਅਸਲ ਵਿੱਚ ਲਾਲ ਸਿੰਘ ਦੀਆਂ ਕਹਾਣੀਆਂ ਸ਼ੁਰੂ ਤੋਂ ਹੀ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਦੀਆਂ ਰਹੀਆਂ ਹਨ ਕਦੀ ਇਹ ਯਥਾਰਥ ਦਲਿਤ ਵਰਗ ਦਾ ਸੀ,ਕਦੀ ਖੁਰਦੀ ਕਿਰਸਾਨੀ ਦਾ ਤੇ ਕਦੀ ਮੱਧਵਰਗੀ ਧੜੇ ਦਾ ਜਾਂ ਨਕਸਲਬਾੜੀ ਲਹਿਰ ਦਾ ਤੇ ਕਦੀ ਅੱਤਵਾਦੀ ਲਹਿਰ ਦਾ ਤੇ ਸਮੇਂ ਦੇ ਨਾਲ-ਨਾਲ ਹੋਰ ਵੀ ਕ ਕਿਸਮ ਦੀਆਂ ਕਰੂਰ ਸੱਚਾਈਆਂ ਨੂੰ ਲਾਲ ਸਿੰਘ ਨੇ ਆਪਣੀ ਕਹਾਣੀ ਦਾ ਵਿਸ਼ਾ ਬਣਾਇਆ ਹੈ ।ਯੁਧਵੀਰ ਦੀਆਂ ਸਾਰੀਆਂ ਹੀ ਕਹਾਣੀਆਂ ਸਮੇਂ ਦੇ ਯਥਾਰਥ ਨੂੰ ਸਿਰਜਦੀਆਂ ਹਨ। ਲਾਲ ਸਿੰਘ ਨੂੰ ਯਥਾਰਥ ਨੂੰ ਯਥਾਰਥ ਦੀ ਤਰ੍ਹਾਂ ਹੀ ਪੇਸ਼ ਕਰਦਾ ਰਿਹਾ ਹੈ ਉਸਨੇ ਕਦੀ ਵੀ ਇਸ ਨੂੰ ਰੋਚਕ ਬਣਾ ਕੇ ਪੇਸ਼ ਕਰਨਾ ਚੰਗਾ ਨਹੀਂ ਸੀ ਸਮਝਿਆ ਕਿਉਂਕਿ ਯਥਾਰਥ ਕੋੜਾ ਹੁੰਦਾ ਹੈ ਰੋਚਕ ਨਹੀਂ ਹੁੰਦਾ ਡਾ ਕਰਮਜੀਤ ਲਾਲ ਸਿੰਘ ਦੀਆਂ ਯਥਾਰਥਕ ਰਚਨਾਵਾਂ ਤੇ ਉਨ੍ਹਾਂ ਦੀ ਸੋਚ ਬਾਰੇ ਲਿਖਦੇ ਹਨ, “ਭਾਵਨਾਵਾਂ ਪੇਸ਼ ਕਰਕੇ ਵਾਹ ਵਾਹ ਖੱਟ ਕੇ ਸਵੈ ਧੋਖੇ ਵਿੱਚ ਰਹਿਣਾ ਲਾਲ ਸਿੰਘ ਨੂੰ ਮਨਜ਼ੂਰ ਨਹੀਂ ਇਸ ਲਈ ਉਹ ਸਵੈ ਸੂਝ ਜਾਂ ਯਥਾਰਥ ਸੂਝ ਪ੍ਰਾਪਤ ਕਰਨ ਦੇ ਰਾਹੇ ਪੈਂਦਾ ਹੈ।”
ਅੰਤ ਵਿੱਚ ਮੈਂ ਇਹ ਕਹਾਂਗੀ ਕਿ ਲਾਲ ਸਿੰਘ ਆਪਣੇ ਅੰਤ ਸਮੇਂ ਤੱਕ ਸਮੇਂ ਦੇ ਕੌੜੇ ਯਥਾਰਥ ਨੂੰ ਆਪਣੀ ਕਹਾਣੀਆਂ ਰਾਹੀਂ ਪਾਠਕਾਂ ਦੇ ਰੁਬਰੂ ਕਰ ਕੇ ਸਮਾਜ ਦੇ ਕੋਹੜ ਨੂੰ ਦੂਰ ਕਰਨ ਲਈ ਤਰਲੋ ਮੱਛੀ ਹੁੰਦਾ ਰਿਹਾ ਤੇ ਅੰਤ ਉਹ ਸਾਡੇ ਤੋਂ ਇੰਨ੍ਹੀ ਦੂਰ ਚਲਾ ਗਿਆ ਜਿਥੋਂ ਕਦੇ ਵਾਪਸ ਨਹੀਂ ਆਇਆ ਜਾ ਸਕਦਾ।ਉਸ ਦੀਆਂ ਕਹਾਣੀਆਂ ਹਮੇਸ਼ਾ ਪੰਜਾਬੀ ਸਾਹਿਤ ਵਿੱਚ ਯਾਦ ਕੀਤੀਆਂ ਜਾਂਦੀਆਂ ਰਹਿਣਗੀਆਂ।।
ਹਵਾਲੇ ਤੇ ਟਿੱਪਣੀਆਂ
1. ਡਾ. ਸੁਰਿੰਦਰ ਵਾਰਲਿੰਗੇ ਸਮਾਲੋਚਕ (ਯਥਾਰਥਵਾਦ ਅੰਕ) ਪੰਨਾ 03
4. ਡਾ ਮੱਖਣ ਲਾਲ ਸ਼ਰਮਾ ‘ਮਾਰਕਸਵਾਦੀ ਕਾਵਿਸਾਗਰ’ ਪੰਨਾ-128
5.  ਲੇਨਿਨ ਤੋਲਸਟਾਏ ਸਬੰਧੀ ਲੇਖ ਪੰਨਾ-9
6.  Gorkey on Litrature page: 32-33 : 32-33
7. ਡਾ. ਮਹਿੰਦਰ ਧੀਂਗੜਾ ‘ਪੰਜਾਬੀ ਹਿੰਦੀ ਕਹਾਣੀ ਤੁਲਨਾਤਮਕ ਅਧਿਐਨ’ ਪੰਨਾ- 89
8. ਮਹਾਂਮਾਰੀ, ਪੰਨਾ-19
9. ਐਥੇ ਕੋਈ ਪਿੰਡ ਹੁੰਦਾ ਸੀ ਨਿਹਾਲਪੁਰ-1 ਪੰਨਾ-69-70
10. ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2 ਪੰਨਾ-104
11. ਰੂਬਰੂ, ਪੰਨਾ-118
12. ਉਹੀ, ਪੰਨਾ-146
13. ‘ਕਾਲੀ ਮਿੱਟੀ’ ਉਪਰ ਗੋਸ਼ਟੀ ਸਮੇ ਪੜਿਆ ਗਿਆ ਪੇਪਰ 26-10-96 ਡਾ. ਕਰਮਜੀਤ ਸਿੰਘ
ਡਾ. ਭੁਪਿੰਦਰ ਕੌਰ
ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਹਿੰਦੂ ਕੰਨਿਆ ਕਾਲਜ ਕਪੂਰਥਲਾ
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਵੱਲੋਂ ਪ੍ਰੇਰੀਵਿੰਡ ਪਾਰਕ ਵਿਖੇ ਤੀਆਂ ਦੀਆਂ ਧਮਾਲਾਂ*
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਨੇ ਪ੍ਰੇਰੀਵਿੰਡ ਪਾਰਕ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਤੇ 15 ਅਗਸਤ 1947 ਨੂੰ ਪੰਜਾਬ ਦੇ ਹੋਏ ਦੋ ਟੋਟਿਆਂ ਬਾਰੇ ਗੱਲ ਕੀਤੀ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਮੀਟਿੰਗ ਦਾ ਆਗਾਜ਼ ਕਰਦਿਆਂ ਭੈਣਾਂ ਨੂੰ ਜੀ ਆਇਆਂ ਆਖਿਆ। ਇਸ ਤੋਂ ਬਾਅਦ ਦੋ ਵਿਛੜੀਆਂ ਰੂਹਾਂ,(ਸਭਾ ਦੇ ਪ੍ਰਧਾਨ ਮੈਡਮ ਬਲਵਿੰਦਰ ਕੌਰ ਜੀ ਦੇ ਛੋਟੇ ਭੈਣ ਜੀ ਅਤੇ ਸਭਾ ਦੇ ਮੈਂਬਰ ਹਰਬੰਸ ਕੌਰ ਪੇਲੀਆ ਜੀ ਦੇ ਹਮਸਫ਼ਰ) ਨੂੰ ਸ਼ਰਧਾਂਜਲੀ ਭੇਂਟ ਕੀਤੀ। ਗੁਰਨਾਮ ਕੌਰ ਨੇ 15 ਅਗਸਤ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਲਈ ਭਾਵੇਂ ਅਜ਼ਾਦੀ ਸੀ ਪਰ ਪੰਜਾਬ ਲਈ ਬਰਬਾਦੀ ਸੀ। ਪੰਜਾਬੀਆਂ ਦੇ ਲਹੂ ਸਿੰਮਦੇ ਜ਼ਖ਼ਮ ਅਜੇ ਵੀ ਅੱਲੇ ਹਨ।
ਇਸ ਤੋਂ ਬਾਅਦ ਤੀਆਂ ਦੇ ਗੀਤ, ਸੰਗੀਤ ਦਾ ਦੌਰ ਸ਼ੁਰੂ ਹੋ ਗਿਆ । ਗੁਰਦੀਸ਼ ਕੌਰ ਗਰੇਵਾਲ ਜੀ ਨੇ “ਮੈਨੂੰ ਲੈਣ ਆਇਆ ਮੇਰਾ ਨੀ ਭਰਾ ਕੁੜੀਓ” ਤਰੰਨਮ ਨਾਲ ਗਾਇਆ। ਇਸ ਤੋਂ ਬਾਅਦ ਪ੍ਰਿੰਸੀਪਲ ਚਰਨਦੀਪ ਕੌਰ ਜੀ ਨੇ ਅਜ਼ਾਦੀ ਦਾ ਗੀਤ ‘ ਮਿੱਤਰੋ ਘੋਲ ਅਜ਼ਾਦੀ ਵਾਲਾ, ਮੁੜ ਕੇ ਲੜਨਾ ਪੈਣਾ ਏ ‘ ਸੁਣਾ ਕੇ ਫਿਜ਼ਾ ਵਿਚ ਜੋਸ਼ ਭਰ ਦਿੱਤਾ। ਸੁਰਿੰਦਰ ਕੌਰ ਸੰਧੂ, ਜਸਮਿੰਦਰ ਕੌਰ ਬਰਾੜ, ਅਮਰਜੀਤ ਕੌਰ ਮਾਮੀ ਅਤੇ ਸਾਥਣਾਂ ਨੇ ਲੰਮੀ ਹੇਕ ਦੇ ਗੀਤ ਗਾਏ। ਸਰਬਜੀਤ ਕੌਰ ਨੇ ‘ ਕੱਚਿਆਂ ਤੇ ਇਤਬਾਰ ਨਾ ਕਰਿਓ’ ਗੀਤ ਸੁਣਾਇਆ।
ਨਿਊ ਹੋਰਾਇਜਨਸ ਦੇ ਸੰਸਥਾਪਕ ਅਵਨੀਤ ਗਰੇਵਾਲ, ਬਲਬੀਰ ਗਰੇਵਾਲ ਅਤੇ ਸੁਰਿੰਦਰ ਕੈਂਥ ਨੇ ਵੀ ਲੋਕ ਗੀਤਾਂ ਨਾਲ ਹਾਜ਼ਰੀ ਲਗਵਾਈ। ਸੀਨੀਅਰ ਭੈਣਾਂ ਨੇ ਗਿੱਧੇ ਦੇ ਪਿੜ ਵਿੱਚ ਖੂਬ ਧੂੜਾਂ ਪੱਟੀਆਂ।
ਖੀਰ ਪੂੜਿਆਂ ਦਾ ਆਨੰਦ ਮਾਣਦੀਆਂ ਭੈਣਾਂ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸਾਂਝ ਪਾਉਂਦੀਆਂ ਗਮਾਂ ਤੋਂ ਕਿਧਰੇ ਦੂਰ ਹੋ ਗਈਆਂ ਜਾਪਦੀਆਂ ਸਨ। ਨਿਊ ਹੋਰਾਇਜਨਸ ਤੋਂ ਅਲਵੀਨ ਗਰੇਵਾਲ ਜੀ ਨੇ ਭੈਣਾਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਬਜ਼ੁਰਗਾਂ ਦੀ ਮਦਦ ਲਈ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਦਾ ਲਾਭ ਉਠਾਉਣ ਦੀ ਪ੍ਰੇਰਿਤ ਕੀਤਾ। ਅੰਤ ਵਿੱਚ ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਆਈਆਂ ਭੈਣਾਂ ਦਾ ਧੰਨਵਾਦ ਕਰਦਿਆਂ ‘ ਚਰਖਾ ਚੰਨਣ ਦਾ ‘ ਗੀਤ ਗਾਇਆ । ਅੰਤ ਵਿੱਚ ” ਸਾਉਣ ਵੀਰ ਕਠੀਆਂ ਕਰੇ , ਭਾਦੋਂ ਚੰਦਰੀ ਵਿਛੋੜੇ ਪਾਵੇ’ ਗੀਤ ਗਾਉਂਦੀਆਂ ਭੈਣਾਂ ਨੇ ਵਿਦਾਇਗੀ ਲਈ।
ਬਲਵਿੰਦਰ ਕੌਰ ਬਰਾੜ ਪ੍ਰਧਾਨ 403 590 9629 ਗੁਰਚਰਨ ਕੌਰ ਥਿੰਦ, ਕੋਆਰਡੀਨੇਟਰ 403-402-9635
ਮਨੋਰਥਮੁਖੀ ਰਚਨਾਕਾਰੀ ਦਾ ਪੁਖ਼ਤਾ ਪ੍ਰਵਚਨ ‘ਯੁੱਧਵੀਰ’ : ਡਾ. ਪ੍ਰਿਤਪਾਲ ਸਿੰਘ ਮਹਿਰੋਕ
ਕਹਾਣੀਕਾਰ ਲਾਲ ਸਿੰਘ ਦਸੂਹਾ ਸਮਕਾਲ ਦੇ ਪ੍ਰਮੁੱਖ ਕਹਾਣੀਕਾਰਾਂ ਵਿੱਚ ਗਿਣਿਆ ਜਾਣ ਵਾਲਾ ਮਾਣਮੱਤਾ ਹਸਤਾਖਰ ਹੈ।ਉਸਨੇ ਪੰਜਾਬੀ ਸਾਹਿਤ ਨੂੰ 9 ਮੁੱਲਵਾਨ ਤੇ ਮਿਆਰੀ ਕਹਾਣੀ ਸੰਗ੍ਰਹਿ ਭੇਂਟ ਕੀਤੇ ਹਨ ਜਿਨ੍ਹਾਂ ਵਿੱਚ ‘ਮਾਰਖੋਰੇ’,'ਬਲੌਰ’, ‘ਧੁੱਪ ਛਾਂ’,'ਕਾਲੀ ਮਿੱਟੀ’,'ਅੱਧੇ ਅਧੂਰੇ’,'ਗੜ੍ਹੀ ਬਖ਼ਸ਼ਾ ਸਿੰਘ’,'ਸੰਸਾਰ’,'ਯੁੱਧਵੀਰ’ ਅਤੇ ‘ਬੇਸਮਝੀਆਂ’ (ਸਵੈ ਜੀਵਨਕ ਕਹਾਣੀਆਂ)ਸ਼ਾਮਲ ਹਨ। ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਇਨ੍ਹਾਂ ਉੱਚ-ਪੱਧਰੀ ਕਹਾਣੀ ਸੰਗ੍ਰਹਿਆਂ ਦੀ ਵਡਮੁੱਲੀ ਦੇਣ ਨਾਲ ਪੰਜਾਬੀ ਕਹਾਣੀ ਸਾਹਿਤ ਨੂੰ ਅਮੀਰ ਵੀ ਬਣਾਇਆ ਹੈ ਤੇ ਸਾਹਿਤ ਦੇ ਇਸ ਰੂਪ ਨੂੰ ਮਾਣ ਮਹਿਸੂਸ ਕਰਨ ਵਾਲੇ ਮੁਕਾਮ ਤੱਕ ਵੀ ਪਹੁੰਚਾਇਆ ਹੈ। ਲਾਲ ਸਿੰਘ ਇਕ ਚੇਤੰਨ ਤੇ ਯੁੱਗਾਨਕੂਲ ਕਹਾਣੀਕਾਰ ਹੈ।ਪੇਂਡੂ ਸਮਾਜਚਾਰੇ ਤੇ ਅਰਥਚਾਰੇ ਨਾਲ ਜੁੜਦੀਆਂ ਬਹੁ-ਪਰਤੀ ਸਮੱਸਿਆਵਾਂ ਦੇ ਧਰਾਤਲ ‘ਤੇ ਉਸਰਦੀਆਂ ਉਸਦੀਆਂ ਕਹਾਣੀਆਂ ਵਿੱਚ ਮਾਨਵੀ ਪੱਖ ਪ੍ਰਮੁੱਖ ਸੁਰ ਵਿੱਚ ਉਘੜਦਾ ਹੈ ਤੇ ਉਹ ਭਾਵੀ ਮਨੁੱਖ ਦੇ ਜੀਵਨ ਨੂੰ ਸੁਹਣੇਰਾ ਬਣਾਉਣ ਦੀਆਂ ਜ਼ਾਮਨ ਹੋਣ ਦਾ ਦਮ ਭਰਦੀਆਂ ਹਨ। ਉਹ ਮਾਨਵਤਾ ਦੇ ਨਿਰੰਤਰ ਵਿਕਾਸ ਤੇ ਮਨੁੱਖ ਲਈ ਬਿਹਤਰ ਜੀਵਨ ਹਾਲਤਾਂ ਵਾਲੇ ਜੀਵਨ ਵਿੱਚ ਵਿਸ਼ਵਾਸ ਰੱਖਦਾ ਹੈ।
‘ਯੁੱਧਵੀਰ’ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਮਹਾਂਮਾਰੀ’ ਸਾਧਾਰਨ ਲੋਕਾਂ ਦੀ ਧਾਰਮਿਕ ਆਸਥਾ ਦਾ ਫਾਇਦਾ ਉਠਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਕੇ, ਉਨ੍ਹਾਂ ਨੂੰ ਮੌਕਾ ਪ੍ਰਸਤ ਰਾਜਨੀਤੀ ਦੀ ਗੰਦਲੀ ਖੇਡ ਵਿੱਚ ਧਕੇਲਣ ਦੀਆਂ ਕੋਝੀਆਂ ਕੁਚਾਲਾਂ ਨਾਲ ਜਾ ਜੁੜਦੀ ਹੈ। ਇਹ ਕਹਾਣੀ ਪੇਂਡੂ ਸਮਾਜਚਾਰੇ ਨੂੰ ਸੁਚੇਤ ਕਰਦੀ ਹੈ ਕਿ ਜੇ ਸਮਾਂ ਰਹਿੰਦਿਆਂ ਰਾਜਸੀ ਸ਼ਤਰੰਜ ਦੀਆਂ ਚਾਲਾਂ ਖੇਡਣ ਵਾਲਿਆਂ ਨੂੰ ਪਛਾਣਿਆ ਨਾ ਗਿਆ ਤੇ ਉਨ੍ਹਾਂ ਨੂੰ ਕੋਰਾ ਜਵਾਬ ਨਾ ਦਿੱਤਾ ਗਿਆ ਤਾਂ ਖੇਡ ਵਿਗੜ ਜਾਵੇਗੀ ਤੇ ਲੋਕ ਕਿਸੇ ਅਣਕਿਆਸੀ ਅਣਹੋਣੀ ਦੀ ਭੇਂਟ ਚੜ੍ਹ ਜਾਣਗੇ।ਰਾਜਸੀ ਲੋਕਾਂ ਵੱਲੋਂ ਸਮੇਂ ਸਮੇਂ, ਮੌਕੇ ਮੁਤਾਬਕ ਲੋਕਾਂ ਨੂੰ ਵਰਤਣ ਦੀਆਂ ਕੋਝੀਆਂ ਕੁਚਾਲਾਂ ਨੇ ਇਸ ਦੇਸ਼ ਦੇ ਰਾਜਸੀ ਚਰਿੱਤਰ ਨੂੰ ਬਹੁਤ ਹੱਦ ਤੱਕ ਬੇਨਕਾਬ ਤਾਂ ਕੀਤਾ ਹੈ ਪਰ ਉਨ੍ਹਾਂ ਦੀ ਢੀਠਤਾਈ ਵੀ ਸਿਰ ਚੜ੍ਹ ਬੋਲਦੀ ਹੈ।ਵੇਖਣ ਵਿੱਚ ਆਉਂਦਾ ਹੈ ਕਿ ਸਿਆਸਤ ਵਿੱਚ ਧਰਮ ਦੀ ਦਖ਼ਲਅੰਦਾਜ਼ੀ ਦਾ ਚਲਨ ਵਧਦਾ ਜਾ ਰਿਹਾ ਹੈ।ਧਰਮ ਦੇ ਨਾਮ ਉਪਰ ਸਿਆਸਤ ਕੀਤੀ ਜਾਂਦੀ ਹੈ। ਕੁਝ ਅਗਾਂਹਵਧੂ ਲੋਕ ਵੀ ਹਨ ਜੋ ਜਾਤ/ਧਰਮ ਤੋਂ ਉਪਰ ਉੱਠ ਕੇ ਰਾਜਨੀਤੀ ਵਿੱਚ ਕੁੱਦਦੇ ਹਨ, ਲੋਕਾਂ ਵਾਸਤੇ ਮਿਸਾਲ ਬਣਦੇ ਹਨ ਤੇ ਆਪਣੀ ਜ਼ਿੰਮੇਵਾਰੀ ਵੀ ਨਿਭਾਉਂਦੇ ਹਨ।ਬਹੁਤੀਆਂ ਹਾਲਤਾਂ ਵਿੱਚ ਸਾਧਾਰਨ ਮਨੁੱਖ ਬੇਵੱਸ ਹੈ।ਸਮਾਜਿਕ/ ਸੱਭਿਆਚਾਰਕ ਇਕਸੁਰਤਾ, ਭਾਈਚਾਰਕ ਸਾਂਝ ਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਦੀ ਲੋੜ ‘ਤੇ ਬਲ ਦਿੰਦੀ ਇਹ ਕਹਾਣੀ ਸਮਾਜਿਕ ਜਾਗਰੂਕਤਾ ਲਿਆਉਣ ਦਾ ਮਹੱਤਵਪੂਰਨ ਸੁਨੇਹਾ ਦਿੰਦੀ ਹੈ।ਲਾਲ ਸਿੰਘ ਦਸੂਹਾ ਦੀਆਂ ਕਹਾਣੀਆਂ ਲੁੱਟੇ-ਥੁੜ੍ਹੇ ਲੋਕਾਂ ਦੇ ਹੱਕ ਵਿੱਚ ਭੁਗਤਣ ਤੇ ਉਨ੍ਹਾਂ ਦੀ ਤਰਫ਼ਦਾਰੀ ਕਰਨ ਦੇ ਸੂਤਰ ਨਾਲ ਜੁੜਦੀਆਂ ਹਨ। ਉਸਦੀਆਂ ਕਹਾਣੀਆਂ ਵਿਚਲਾ ਸੰਘਰਸ਼ਸ਼ੀਲ ਵਿਅਕਤੀ ਬਹੁਤੀਆਂ ਹਾਲਤਾਂ ਵਿੱਚ ਜੇਤੂ ਬਣ ਕੇ ਨਿਕਲਦਾ ਹੈ।
‘ਯੁੱਧਵੀਰ’ ਕਹਾਣੀ ਪ੍ਰਾਰੰਭ ਹੁੰਦੀ ਹੈ ਤਾਂ ਨੀਂਦ ਦੀ ਝਪਕੀ ਲੈਂਦਾ,ਸੋਚਾਂ ਦੀ ਧਾਰਾ ਵਿੱਚ ਵਹਿ ਰਿਹਾ ਗੁਰਮੀਤ ਅੱਬੜਵਾਹੇ ਉੱਠਦਿਆਂ ਜਾਗੋ-ਮੀਟੀ ਵਿੱਚ ਹੀ ਸੋਚਾਂ ਦੀ ਲੜੀ ਜੋੜਦਿਆਂ ਆਪਣੀ ਪਤਨੀ ਰਤਨੀ ਵੱਲੋਂ ਲਿਖੇ ਤੇ ਪਹਿਲਾਂ ਪੜ੍ਹੇ ਖ਼ੁਦਕੁਸ਼ੀ ਨੋਟ ਨੂੰ ਮੁੜ ਦੁਹਰਾਅ ਰਿਹਾ ਹੈ। ਗੁਰਮੀਤ ਦੇ ਬਾਪ ਦੇ ਅਵੈੜੇ,ਅੜੀਅਲ ਤੇ ਹੈਂਕੜ ਵਾਲੇ ਸੁਭਾਅ ਕਾਰਨ ਘਰ ਵਿੱਚ ਤਣਾਓ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਘਰ ਅਤੇ ਵੈਲਡਿੰਗ ਵਾਲੀ ਦੁਕਾਨ ‘ਤੇ ਉਹ ਕਾਮਿਆਂ ਦੀ ਤੇ ਹਰ ਕਿਸੇ ਦੀ ਝਾੜ-ਝੰਭ ਕਰਦਾ ਰਹਿੰਦਾ ਹੈ।ਗੁਰਮੀਤ ਦਾ ਬਾਪ ਉਸਨੂੰ ਅੱਠਵੀਂ ਜਮਾਤ ਪਾਸ ਕਰਨ ਪਿੱਛੋਂ ਨੌਂਵੀਂ ਜਮਾਤ ਵਿੱਚੋਂ ਹੀ ਪੜ੍ਹਨੋਂ ਹਟਾ ਲੈਂਦਾ ਹੈ ਤੇ ਆਪਣੇ ਨਾਲ ਵੈਲਡਿੰਗ ਦੇ ਕੰਮ ਵਿੱਚ ਲਗਾ ਲੈਂਦਾ ਹੈ।ਕੁਝ ਸਮੇਂ ਬਾਅਦ ਉਹ ਉਸਦਾ ਵਿਆਹ ਕਰ ਦਿੰਦਾ ਹੈ।ਘਰ ਵਿੱਚ ਝੰਜਟ-ਝਮੇਲਾ ਹੋਰ ਵਧਦਾ ਜਾਂਦਾ ਹੈ।ਘਰ ਦੇ ਅਸਹਿਜ ਮਾਹੌਲ ਕਾਰਨ ਹੀ ਗੁਰਮੀਤ ਨੂੰ ਡੁਬੱਈ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ।ਘਰ ਵਿਚਲੇ ਕਲਾ-ਕਲੇਸ਼ ਕਾਰਨ ਹੀ ਗੁਰਮੀਤ ਦੀ ਪਤਨੀ ਰਤਨੀ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੁੰਦੀ ਹੈ।ਪਿਤਾ ਤੇ ਪੁੱਤਰ ਦਾ ਅਤੇ ਨੂੰਹ ਤੇ ਸਹੁਰੇ ਦਾ ਦਵੰਦਾਤਮਕ ਰਿਸ਼ਤਾ, ਘਰੇਲੂ ਕਲੇਸ਼ ਅਤੇ ਘਰ ਦਾ ਸਾਹ-ਘੁੱਟਵਾਂ ਮਾਹੌਲ ਰਤਨੀ ਦੀ ਮੌਤ ਦਾ ਕਾਰਨ ਬਣਨ ਵਾਲੇ ਪਹਿਲੂ ਹਨ।ਗੁਰਮੀਤ ਦੇ ਸਹੁਰੇ ਪਿੰਡੋਂ ਆਏ ਕੁਝ ਮੋਹਤਬਰ ਬੰਦਿਆਂ ਵਿੱਚੋਂ ਇਕ ‘ਰਸਦੇ ਵਸਦੇ ਘਰਾਂ ਨੂੰ ਉਜਾੜਨ ਵਾਲੇ ਲੋਕਾਂ’ ਖ਼ਿਲਾਫ਼ ‘ਕੁਝ ਕਰਨ’ ਲਈ ਕਹਿੰਦਾ ਹੈ ਤਾਂ ਉਹ ਅਵਾਕ ਰਹਿ ਜਾਂਦਾ ਹੈ। ਰੋ ਰਹੇ ਬਾਲਾਂ (ਯੁੱਧਵੀਰਾਂ) ਦੀਆਂ ਅੱਖਾਂ ਵਿੱਚੋਂ ਡਿੱਗਦੇ ਅੱਥਰੂਆਂ ਵਿਚਲੀ ਰੋਸ ਦੀ ਨਮੀ ਵੀ ਬਹੁਤ ਕੁਝ ਕਹਿ ਰਹੀ ਹੈ।ਸਮਾਜ ਦੇ ਨਿਮਨ ਵਰਗ ਨੂੰ ਜਾਗਰੂਕ ਕਰਦੀ ਇਹ ਕਹਾਣੀ ਬਹੁਤ ਕੁਝ ਕਹਿੰਦੀ ਹੈ,ਕਈ ਪ੍ਰਸ਼ਨ ਉਠਾਉਂਦੀ ਹੈ।ਆਪਣੀ ਹੋਂਦ-ਹਸਤੀ ਨੂੰ ਬਚਾਈ ਰੱਖਣ ਦਾ ਸਵਾਲ ਸਭ ਤੋਂ ਵੱਧ ਕਠਿਨ ਵੀ ਹੈ ਤੇ ਮਹੱਤਵਪੂਰਨ ਵੀ! ਮਨੁੱਖ ਨੂੰ ਉਸਦੀ ਜੀਵਨ ਦੀਆਂ ਵਿਸੰਗਤੀਆਂ ਚੈਨ ਨਹੀਂ ਲੈਣ ਦਿੰਦੀਆਂ।ਮਨੁੱਖੀ ਜੀਵਨ ਦੇ ਹੋ ਰਹੇ ਵਿਗਠਨ ਦਾ ਸੰਕਟ ਉਸਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ।ਇਹ ਕਹਾਣੀ ਮਨੁੱਖ ਨੂੰ ਆਤਮ ਚਿੰਤਨ ਕਰਨ ਲਈ ਪ੍ਰੇਰਦੀ ਹੈ। ਕਹਾਣੀਕਾਰ ਲਾਲ ਸਿੰਘ ਨੇ ਮਨੁੱਖ ਦੀ ਮਾਨਸਿਕਤਾ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ,ਸਗੋਂ ਸਮਕਾਲੀ ਸਮਾਜ ਵਿੱਚ ਵਿਆਪਕ ਮਾਨਸਿਕਤਾ ਦੀਆਂ ਤਹਿਆਂ ਨੂੰ ਫਰੋਲਣ ਤੇ ਉਨ੍ਹਾਂ ਨੂੰ ਪੇਸ਼ ਕਰਨ ਦਾ ਯਤਨ ਵੀ ਕੀਤਾ ਹੈ।
‘ਕਾਲੀ-ਕਿਤਾਬ’ ਕਹਾਣੀ ਦੇਸ਼ ਦੇ ਭ੍ਰਿਸ਼ਟ ਪ੍ਰਬੰਧਕੀ ਢਾਂਚੇ ਅਤੇ ਉਸਤੋਂ ਵੀ ਬਦਤਰ ਸਿਸਟਮ ‘ਤੇ ਪ੍ਰਸ਼ਨ ਉਠਾਉਂਦੀ ਹੈ।ਇਮਾਨਦਾਰ ਤੇ ਸੂਖਮਭਾਵੀ ਵਿਅਕਤੀ ਇਸ ਵਿਵਸਥਾ ਤੰਤਰ/ਭ੍ਰਿਸ਼ਟ ਤੰਤਰ ਸਾਹਵੇਂ ਲਾਚਾਰ ਹੋ ਜਾਂਦਾ ਹੈ। ਉਸਦੀ ਕੋਈ ਪੇਸ਼ ਨਹੀਂ ਚੱਲਦੀ।ਫਿਰ ਵੀ ਉਹ ਲੜਾਈ ਲੜ ਰਿਹਾ ਹੈ।’ਡਾਹਢੇ ਦਾ ਸੱਤੀਂ ਵੀਹੀਂ ਸੌ’ ਅਨੁਸਾਰ ਜ਼ੋਰਾਵਰ ਲੋਕ ਸਾਧਾਰਨ ਲੋਕਾਂ ਦੇ ਕੰਮ ਦੀ ਕੋਈ ਕਦਰ ਨਹੀਂ ਕਰਦੇ,ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਘਾਣ ਕਰਦੇ ਹਨ।ਕਈ ਵਾਰ ਬੇਕਦਰੀ ਵਾਲਾ ਦਫਤਰੀ ਮਾਹੌਲ ਤੇ ਨਿਰਮੋਹਿਆ ਸਮਾਜਿਕ ਮਾਹੌਲ ਮਨੁੱਖ ਨੂੰ ਕੱਖੋਂ ਹੌਲ਼ਿਆਂ ਕਰ ਦਿੰਦੇ ਹਨ।ਇਥੇ ਵੀ ਜਦੋਂ ਮਨੁੱਖ ਦੀ ਦੂਜਿਆਂ ਦੇ ਕੰਮ ਆਉਣ ਦੀ ਭਾਵਨਾ ਅਸਰਅੰੰਦਾਜ਼ ਹੁੰਦੀ ਹੈ ਤਾਂ ਜ਼ਿੰਦਗੀ ਦਾ ਸੁਖਾਵਾਂ ਪਹਿਲੂ ਉਜਾਗਰ ਹੁੰਦਾ ਹੈ।
‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-1(ਮੈਂ)’ ਕਹਾਣੀ ਪੂੰਜੀਵਾਦ ਦੇ ਪਾਸਾਰੇ ਨਾਲ ਮਨੁੱਖੀ ਵਿਵਹਾਰ ਵਿੱਚ ਵਾਪਰਦੇ ਅਣਕਿਆਸੇ ਪਰਿਵਰਤਨ ਦੀ ਚੀਸ ਵਿੱਚੋਂ ਉਪਜਦੀ ਹੈ।ਸਮੇਂ ਦੇ ਫੇਰ-ਬਦਲ ਨਾਲ ਪਰਿਵਰਤਨ ਵਾਪਰਨਾ ਹੀ ਹੁੰਦਾ ਹੈ। ਸਮੇਂ ਨਾਲ ਰਿਸ਼ਤੇ ਬਦਲ ਜਾਂਦੇ ਹਨ।ਮਨੁੱਖ ਵਿਯੋਗਿਆ ਜਾਂਦਾ ਹੈ।ਮਨੁੱਖ ਲਈ ਆਪਣੇ ਅੰਦਰਲੇ ਮਨੁੱਖ ਨੂੰ ਜੀਵਤ ਰੱਖ ਸਕਣਾ ਵੀ ਇਕ ਚੁਣੌਤੀ ਬਣ ਜਾਂਦੀ ਹੈ।ਵਿਸ਼ਵੀਕਰਨ ਦੇ ਇਸ ਦੌਰ ਵਿੱਚ ਲੇਖਕ ਜੇ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਰਚਨਾ ਕਰਦਾ ਹੈ ਤਾਂ ਉਹ ਆਪਣਾ ਅਸਲ ਫ਼ਰਜ਼ ਨਿਭਾ ਰਿਹਾ ਹੋਵੇਗਾ।ਵਿਕਾਊ ਤੇ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਲੇਖਕ ਕਹਾਣੀਕਾਰ ਲਾਲ ਸਿੰਘ ਦੀ ਰਚਨਾ ਦ੍ਰਿਸ਼ਟੀ ਦੇ ਚੌਖਟੇ ਵਿੱਚ ਫਿਟ ਨਹੀਂ ਬੈਠਦੇ।ਹਾਲਤਾਂ ਅਕਸਰ ਮਨੁੱਖ ਦਾ ਮੋਹ ਭੰਗ ਕਰ ਦਿੰਦੀਆਂ ਹਨ।ਪੁਰਾਣਾ ਪੇਂਡੂ ਸੱਭਿਆਚਾਰ ਮਾਣ ਮਹਿਸੂਸ ਕਰਨ ਵਾਲੀਆਂ ਸਮਾਜਿਕ/ਸਦਾਚਾਰਕ ਕੀਮਤਾਂ ਅਤੇ ਆਪਣੇਪਨ ਦੀਆਂ ਭਾਵਨਾਵਾਂ ਨਾਲ ਜੁੜਿਆ ਰਿਹਾ ਹੈ,ਜਦ ਕਿ ਹੁਣਵਾਂ ਮਨੁੱਖ ਬੇਗਾਨਗੀ,ਇਕੱਲਤਾ ਤੇ ਕੋਰੇ-ਕਰਾਰੇਪਨ ਜਿਹੀਆਂ ਅਲਾਮਤਾਂ ਦਾ ਸ਼ਿਕਾਰ ਹੋ ਰਿਹਾ ਹੈ। ਭਾਈਚਾਰਕ ਸਾਂਝਾਂ ਟੁੱਟ ਰਹੀਆਂ ਹਨ।ਕਹਾਣੀ ਦੇ ਦੂਜੇ ਭਾਗ ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2(ਤਾਰੀ)’ ਵਿੱਚ ਤਾਰੀ ਅਠਾਰਾਂ ਸਾਲਾਂ ਬਾਅਦ ਆਪਣੇ ਪਿੰਡ ਪਰਤਦਾ ਹੈ।ਤਾਰੀ ਜਿਨ੍ਹਾਂ ਚੁਣੌਤੀਆਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਦਾ ਹੈ,ਕਹਾਣੀਕਾਰ ਉਨ੍ਹਾਂ ਦਾ ਬਿਰਤਾਂਤ ਸਿਰਜਦਾ ਹੈ।ਕਹਾਣੀ ਦੇ ਪਹਿਲੇ ਭਾਗ ਵਿੱਚ ਉਸਦਾ ਦੋਸਤ ਅਰਜਨ ਉਸਨੂੰ ਉਸਦੇ ਮਨੋ-ਸੰਕਟ ਵਿੱਚੋਂ ਕੱਢਣ ਦਾ ਯਤਨ ਕਰਦਾ ਹੈ ਤਾਂ ਇਥੇ ਪੂੰਜੀ ਆਧਾਰਿਤ ਤਰੱਕੀ ਮਾਡਲ ਦਾ ਹਿੱਸਾ ਬਣ ਚੁੱਕਿਆ ਉਸਦਾ ਜਮਾਤੀ ਪੰਡਤ ਰਾਮ ਰਤਨ ਉਸਨੂੰ, ਉਸ ਵਾਂਗ,ਉਸ ਵੱਲੋਂ ਅਪਣਾਏ ਮਾਡਲ ਦਾ ਹਿੱਸਾ ਬਣਨ ਲਈ ਕਹਿੰਦਾ ਹੈ ਪਰ ਉਹ ਸ਼ਹਿਰ ਜਾ ਕੇ ਕਿਸੇ ਕਾਰਖਾਨੇ ਵਿੱਚ ਨੌਕਰੀ ਕਰਨ ਦੇ ਆਪਣੇ ਇਰਾਦੇ ਨੂੰ ਤਰਜੀਹ ਦਿੰਦਾ ਹੈ। ਕਹਾਣੀਕਾਰ ਨੌਜਵਾਨ ਵਰਗ ਨੂੰ ਸੱਦਾ ਦਿੰਦਾ ਹੈ ਕਿ ਉਹ ਨਿਹਾਲਪੁਰ ਵਰਗੇ ਸਿਹਤਮੰਦ ਮਾਨਵੀ ਕਦਰਾਂ ਕੀਮਤਾਂ ਨੂੰ ਪ੍ਰਣਾਏ ਪਿੰਡ ਦੀਆਂ ਰਵਾਇਤਾਂ ਤੇ ਭਾਈਚਾਰਕ ਸਾਂਝ ਨੂੰ ਜੀਉਂਦਿਆਂ ਰੱਖਣ ! ਮਨੁੱਖੀ ਕਿਰਦਾਰ ਤੇ ਵਿਵਹਾਰ ਵਿੱਚ ਵਾਪਰਦਾ ਪਰਿਵਰਤਨ ਬਹੁਤੀ ਵਾਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ,ਜਿਸਨੂੰ ਚੇਤੰਨ ਤੇ ਸਮੇਂ ਦੀ ਨਬਜ਼ ਪਛਾਣਨ ਵਾਲਾ ਕਹਾਣੀਕਾਰ ਲਾਲ ਸਿੰਘ ਬੜੀ ਸ਼ਿੱਦਤ ਨਾਲ ਪੇਸ਼ ਕਰਦਾ ਹੈ।
‘ਰੂ-ਬ-ਰੂ’ ਕਹਾਣੀ ਖਰਾ ਸੱਚ ਕਹਿਣ ਦੀ ਜੁਰਅਤ ਕਰਦੀ ਹੈ।ਇਕ ਰੂ-ਬਰੂ ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਕਹਾਣੀਕਾਰ ਲੇਖਕਾਂ ਨੂੰ ਲੱਚਰਤਾ ਤੋਂ ਬਚਣ ਲਈ ਕਹਿੰਦਾ ਹੈ।ਸਸਤੀ ਪ੍ਰਸਿੱਧੀ ਤੇ ਸ਼ੁਹਰਤ ਹਾਸਲ ਕਰਨ ਲਈ ਇਸਨੂੰ ‘ਸ਼ੌਰਟ ਕੱਟ ਰਸਤਾ’ ਨਹੀਂ ਬਣਾਇਆ ਜਾਣਾ ਚਾਹੀਦਾ। ਲੇਖਕ ਲੋਕ ਹਿਤੂ ਹੋਣਾ ਚਾਹੀਦਾ ਹੈ।ਸਰਕਾਰੀ ਸਰਪ੍ਰਸਤੀ ਹਾਸਲ ਕਰਕੇ ਵਕਤੀ ‘ਵਾਹ ਵਾਹ’ ਤਾਂ ਖੱਟੀ ਜਾ ਸਕਦੀ ਹੈ ਪਰ ਲੋਕ ਮਕਬੂਲੀਅਤ ਪ੍ਰਾਪਤ ਲੇਖਕ ਨਹੀਂ ਬਣਿਆ ਜਾ ਸਕਦਾ। ਲੇਖਕ ਦੀ ਪ੍ਰਤੀਬੱਧਤਾ ਸਮਾਜ ਪ੍ਰਤੀ ਹੋਣੀ ਚਾਹੀਦੀ ਹੈ ਨਾ ਕਿ ਸੱਤਾ ਪ੍ਰਤੀ !
‘ਸੱਥ’ ਕਹਾਣੀ ਵੀ ਇਕ ਤੀਬਰ ਸਮਾਜਿਕ ਸਮੱਸਿਆ ਵਿੱਚੋਂ ਪ੍ਰਗਟ ਹੁੰਦੀ ਚਿੰਤਾ ਵਿੱਚੋਂ ਉਪਜਦੀ ਹੈ। ਗ਼ੈਰ-ਮਨੁੱੱਖੀ ਸਮਾਜਿਕ ਚਲਨ ਜਿੰਦਰ ਵਰਗੀਆਂ ਔਰਤਾਂ ਦੀ ਜਾਨ ਲੈਣ ਦਾ ਕਾਰਨ ਬਣਦਾ ਹੈ।ਕਿਸੇ ਵੀ ਸਮਾਜ ਵਾਸਤੇ ਇਹ ਚਿੰਤਾ ਦਾ ਵਿਸ਼ਾ ਤਾਂ ਹੈ ਹੀ,ਚਿੰਤਨ ਕਰਨ ਦਾ ਵਿਸ਼ਾ ਵੀ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਅਜਿਹੀਆਂ ਅਣਹੋਣੀਆਂ ਦੇ ਕਾਰਨ,ਉਪਾਅ ਅਤੇ ਹੱਲ ਲੱਭਣ ਉਪਰ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਵਾਪਰਨੋ ਘਟ ਸਕਣ।ਸਾਧਾਰਨ ਸੋਚ ਵਾਲੇ ਵਿਅਕਤੀ ਨੂੰ ਵੀ ਇਹ ਕਹਾਣੀ ਹੋਰ ਗਹਿਰਾਈ ਨਾਲ ਕੁਝ ਸੋਚਣ ਲਈ ਪ੍ਰੇਰਿਤ ਵੀ ਕਰਦੀ ਹੈ ਤੇ ਸੇਧ ਵੀ ਪ੍ਰਦਾਨ ਕਰਦੀ ਹੈ।
ਇਹ ਲਾਲ ਸਿੰਘ ਦਸੂਹਾ ਦੀ ਕਹਾਣੀ ਕਲਾ ਦਾ ਕਮਾਲ ਹੈ ਕਿ ਉਹ ਜ਼ਿੰਦਗੀ ਦੇ ਸੱਚ ਤੋਂ ਗਲਪ ਦਾ ਸੱਚ ਬਣ ਕੇ ਪ੍ਰਗਟ ਹੁੰਦੀਆਂ ਆਪਣੀਆਂ ਕਹਾਣੀਆਂ ਦੀ ਤਸਵੀਰਕਸ਼ੀ ਕਰਦਿਆਂ ਕਿਸੇ ਉਚੇਚ ਤੋਂ ਕੰਮ ਨਹੀਂ ਲੈਂਦਾ।ਉਸਦੀਆਂ ਕਹਾਣੀਆਂ ਜਦੋਂ ਜੀਵਨ ਦੇ ਸੱਚ ਤੋਂ ਗਲਪ ਦਾ ਸੱਚ ਬਣਦੀਆਂ ਹਨ ਤਾਂ ਉਸਦੀ ਯਥਾਰਥ ਨੂੰ ਚਿਤਰਣ ਦੀ ਦ੍ਰਿਸ਼ਟੀ ਤੇ ਸਮਰੱਥਾ ਦਾ ਹੁਨਰ ਵੇਖਣ ਵਾਲਾ ਹੁੰਦਾ ਹੈ। ਦੁਨਿਆਵੀ ਸੱਚ ਨੂੰ ਗਲਪ ਦੇ ਵਿੱਚ ਉਹ ਬੜੀ ਸਫਲਤਾ ਨਾਲ ਢਾਲ ਸਕਿਆ ਹੈ।ਆਪਣੀਆਂ ਕਹਾਣੀਆਂ ਵਿੱਚ ਉਹ ਇਸ ਦਿਸਦੀ ਦੁਨੀਆ ਦੇ ਸਮਾਨਾਂਤਰ ਇਕ ਵੱਖਰਾ ਕਹਾਣੀ ਜਗਤ ਵਸਾ ਲੈਂਦਾ ਹੈ।ਇਹ ਉਸਦੀ ਕਹਾਣੀ ਕਲਾ ਦਾ ਵਿਸ਼ੇਸ਼ ਤੇ ਵਿਲੱਖਣ ਪਹਿਲੂ ਹੋ ਨਿਬੜਦਾ ਹੈ। ਕਹਾਣੀਕਾਰ ਲਾਲ ਸਿੰਘ ਪੰਜਾਬ ਦੇ ਲੋਕ ਜੀਵਨ ਦਾ ਨਿਕਟ ਅਨੁਭਵ ਰੱਖਦਾ ਹੈ।ਉਹ ਸਮਝਦਾ ਹੈ ਕਿ ਉੱਤਮ ਸਮਾਜ ਦੀ ਸਿਰਜਣਾ ਮਨੁੱਖ ਦੇ ਸਿਧਾਂਤਾਂ ਉਪਰ ਟਿਕੇ ਹੋਣ,ਇਮਾਨਦਾਰੀ ਉਪਰ ਪਹਿਰਾ ਦੇਣ,ਮਿਹਨਤ/ਸੰਘਰਸ਼ ਕਰਨ ਅਤੇ ਆਪਣੇ ਕਾਰਜ ਪ੍ਰਤੀ ਪ੍ਰਤੀਬੱਧ ਹੋਣ ਉਪਰ ਨਿਰਭਰ ਕਰਦੀ ਹੈ। ਆਪਣੇ ਵਿਚਾਰਾਂ ਦੀ ਅਭਿਵਿਅਕਤੀ ਲਈ ਲੇਖਕ ਆਪਣੇ ਪਾਤਰਾਂ ਨੂੰ ਮਾਧਿਅਮ ਬਣਾਉਂਦਾ ਹੈ।ਅਜਿਹੇ ਮੌਕਿਆਂ ‘ਤੇ ਵੀ ਲੇਖਕ ਆਪਣੀ ਸਿਰਜਣਾਤਮਿਕ ਸਮਰੱਥਾ ਤੇ ਗਲਪ ਕਲਾ ਦਾ ਲੋਹਾ ਮੰਨਵਾਉਂਦਾ ਨਜ਼ਰ ਆਉਂਦਾ ਹੈ। ਸਮਾਜਿਕ ਸਿਸਟਮ ਦੀ ਮਿਸ਼ਰਤ ਅਰਥ ਵਿਵਸਥਾ ਦੇ ਸੰਦਰਭ ਵਿੱਚ ਸਮਾਜ ਵਿੱਚ ਔਰਤ ਦੀ ਸਥਿਤੀ,ਘਰੇਲੂ ਕਲੇਸ਼, ਨੌਕਰੀ ਪੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਤੇ ਸੀਮਾਵਾਂ,ਜੀਵਨ ਦੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ,ਘਰਾਂ ਦੀ ਆਰਥਕ ਮੰਦਹਾਲੀ, ਸ਼ੋਸ਼ਣ, ਮਾਨਵੀ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਉਨ੍ਹਾਂ ਦੇ ਰੂਪਾਂਤਰਣ ਆਦਿ ਨੂੰ ਕਹਾਣੀਕਾਰ ਲਾਲ ਸਿੰਘ ਬੜੀ ਸ਼ਿੱਦਤ ਨਾਲ ਪੇਸ਼ ਕਰਦਾ ਹੈ। ਉਹ(ਅਤੇ ਉਸਦੇ ਪਾਤਰ ਵੀ) ਕਠੋਰ ਅਤੇ ਗ਼ੈਰ-ਮੁਆਫ਼ਿਕ ਹਾਲਤਾਂ ਵਿੱਚ ਵੀ ਜ਼ਿੰਦਗੀ ਜਿਉਣ ਅਤੇ ਮਾਣਨ ਵਿੱਚ ਵਿਸ਼ਵਾਸ ਰੱਖਦਾ ਹੈ(ਰੱਖਦੇ ਹਨ)। ਕਹਾਣੀਕਾਰ ਭ੍ਰਿਸ਼ਟ ਸਮਾਜਿਕ/ਆਰਥਿਕ ਵਿਵਸਥਾ ਦਾ ਗਹਿਰਾ ਵਿਸ਼ਲੇਸ਼ਣ ਕਰਕੇ ਉਸਦੇ ਦੂਰ ਰਸ ਭਵਿੱਖੀ ਪ੍ਰਭਾਵਾਂ ਵੱਲ ਵੀ ਸੰਕੇਤ ਕਰਦਾ ਹੈ।ਜ਼ਿੰਦਗੀ ਪ੍ਰਤੀ ਗਹਿਰੀ ਅਤੇ ਵਿਆਪਕ ਸੂਝ ਦੇ ਝਲਕਾਰੇ ਉਸਦੀਆਂ ਕਹਾਣੀਆਂ ਵਿੱਚੋਂ ਸਹਿਜੇ ਹੀ ਮਿਲ ਜਾਂਦੇ ਹਨ। ਲਾਲ ਸਿੰਘ ਜਜ਼ਬਾਤੀ ਘਟਨਾਵਾਂ ਨੂੰ ਜੋੜ ਕੇ ਕਹਾਣੀ ਨਹੀਂ ਘੜਦਾ,ਸਗੋਂ ਬੁੱਧੀ ਤੇ ਵਿਵੇਕ ਨੂੰ ਟੁੰਬਣ ਵਾਲੀਆਂ ਘਟਨਾਵਾਂ,ਵਿਚਾਰਾਂ ਨੂੰ ਕਹਾਣੀ ਦੀ ਸਮੱਗਰੀ ਬਣਾਉਂਦਾ ਹੈ ਤੇ ਉਨ੍ਹਾਂ ਨੂੰ ਕਹਾਣੀ ਦੇ ਕਰਾਫ਼ਟ ਵਿੱਚ ਢਾਲਦਾ ਹੈ। ਉਹ ਪੁਰਾਣੇ ਪੇਂਡੂ ਭਾਈਚਾਰੇ ਵਿਚਲੇ ਮਾਨਵੀ ਨਿੱਘ ਅਤੇ ਪਿਆਰ ਨੂੰ ਅਤੇ ਪਦਾਰਥਕ ਹਾਲਤਾਂ ਵਿੱਚ ਬਦਲ ਰਹੇ ਪੇਂਡੂ ਭਾਈਚਾਰੇ ਦੀ ਤਸਵੀਰ ਨੂੰ ਵੀ ਬਾਖੂਬੀ ਉਲੀਕਦਾ ਹੈ।ਕਹਾਣੀਕਾਰ ਲਾਲ ਸਿੰਘ ਘਟਨਾਵਾਂ ਦੀ ਚੋਣ ਆਪਣੇ ਅਨੁਭਵ ਵਿੱਚੋਂ ਕਰਦਾ ਹੈ ਜਾਂ ਆਪਣੀ ਚਿੰਤਨ ਸਮਰੱਥਾ ਦੁਆਰਾ ਅਜਿਹੀਆਂ ਘਟਨਾਵਾਂ ਦੀ ਸਿਰਜਣਾ ਕਰ ਲੈਂਦਾ ਹੈ,ਜਿਹੜੀਆਂ ਉਸਦੇ ਗਲਪ ਤੱਥ ਨੂੰ ਉਜਾਗਰ ਕਰਨ ਵਾਲੀਆਂ ਹੁੰਦੀਆਂ ਹਨ।ਇੰਜ, ਉਹ ਕਹਾਣੀ ਦੇ ਤੀਬਰ, ਪ੍ਰਭਾਵਸ਼ਾਲੀ ਤੇ ਤੀਖਣ ਪ੍ਰਭਾਵ ਦੀ ਸਿਰਜਣਾ ਕਰਨ ਵਿੱਚ ਕਾਮਯਾਬ ਹੁੰਦਾ ਹੈ। ਲਾਲ ਸਿੰਘ ਦਸੂਹਾ ਸਾਹਿਤ ਤੇ ਸਮਾਜ ਪ੍ਰਤੀ ਆਪਣੀ ਸੁਹਿਰਦ ਜ਼ਿੰਮੇਵਾਰੀ ਨੂੰ ਸਮਝਦਾ ਹੈ।ਮਕਸਦ ਨੂੰ ਮੁੱਖ ਰੱਖ ਕੇ ਮਨੋਰਥਮੁਖੀ ਕਹਾਣੀ ਦੀ ਰਚਨਾ ਕਰਨ ਵਜੋਂ ਜਾਣੇ ਜਾਂਦੇ ਕਹਾਣੀਕਾਰ ਲਾਲ ਸਿੰਘ ਦਾ ਸਮਾਜ ਦੀਆਂ ਸਿਰਜਣਾਤਮਿਕ ਸ਼ਕਤੀਆਂ ਉਪਰ ਦਿੜ੍ਹ ਵਿਸ਼ਵਾਸ ਹੈ।ਉਸਦੀਆਂ ਕਹਾਣੀਆਂ ਲੋਕ-ਹਿਤੂ ਕੀਮਤਾਂ ਨੂੰ ਉਸਾਰਨ ਲਈ ਉਤਸ਼ਾਹ, ਹੱਲਾਸ਼ੇਰੀ,ਪ੍ਰੇਰਨਾ ਤੇ ਸਾਹਿਸ ਪ੍ਰਦਾਨ ਕਰਦੀਆਂ ਹਨ। ਇਹ ਕਹਾਣੀਆਂ ਪਾਠਕ ਦੇ ਮਨ ਨੂੰ ਛੂੰਹਦੀਆਂ ਹਨ ਤੇ ਸੋਚ ਨੂੰ ਜਗਾਉਂਦੀਆਂ ਹਨ।ਇਸੇ ਲਈ ‘ਯੁੱਧਵੀਰ’ ਪੁਸਤਕ ਨੂੰ ਮੈਂ ਮਨੋਰਥਮੁਖੀ ਰਚਨਾਕਾਰੀ ਦਾ ਪੁਖ਼ਤਾ ਪ੍ਰਵਚਨ ਕਹਿੰਦਾ ਹਾਂ।ਇਨ੍ਹਾਂ ਕਹਾਣੀਆਂ ਦਾ ਇਹ ਹਾਂਦਰੂ ਪੱਖ ਵੀ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਉਹ ਜ਼ਿੰਦਗੀ ਦੇ ਰਹੱਸ ਨੂੰ ਸਮਝਣ ਅਤੇ ਇਸਦੇ ਡੂੰਘੇ ਅਰਥਾਂ ਦਾ ਬੋਧ ਕਰਾਉਣ ਵਿੱਚ ਸਹਾਈ ਹੁੰਦੀਆਂ ਹਨ।
ਕਹਾਣੀਕਾਰ ਲਾਲ ਸਿੰਘ ਦਸੂਹਾ ਬਿਨਾਂ ਕਿਸੇ ਪ੍ਰਚਾਰ ਦੇ ਮੱਧਮ ਸੁਰ ਵਾਲੀ ਸਰਲ ਤੇ ਲੋਕ ਭਾਸ਼ਾ ਦੀ ਵਰਤੋਂ ਕਰਕੇ ਪਾਠਕ ਨਾਲ ਸਿੱਧਾ ਰਾਫ਼ਤਾ ਸਥਾਪਤ ਕਰ ਲੈਂਦਾ ਹੈ।ਸਹਿਜ,ਸਰਲ ਤੇ ਸੂਤਰਕ ਸ਼ੈਲੀ ਦੀ ਵਰਤੋਂ ਰਾਹੀਂ ਲੇਖਕ ਸਹਿਜ-ਸੁਭਾਵਿਕ ਲਹਿਜੇ ਰਾਹੀਂ ਆਪਣੀ ਗੱਲ ਕਹਿ ਜਾਂਦਾ ਹੈ।ਸੰਕੁਚਿਤ ਸ਼ੈਲੀ,ਤੀਬਰ ਚਰਿੱਤਰ ਵਿਕਾਸ,ਅਰਥ ਭਰਪੂਰ ਤੇ ਪ੍ਰਭਾਵਸ਼ਾਲੀ ਸੰਵਾਦ ਅਤੇ ਢੁੱਕਵੇਂ ਪ੍ਰਤੀਕ ਇਨ੍ਹਾਂ ਕਹਾਣੀਆਂ ਦੇ ਸਾਹਿਤਕ ਮੁੱਲ ਵਿੱਚ ਵਾਧਾ ਕਰਦੇ ਹਨ। ਇਨ੍ਹਾਂ ਕਹਾਣੀਆਂ ਵਿੱਚ ਪ੍ਰਸਤੁਤ ਵਸਤੂ ਅਨੁਭਵ ਪ੍ਰਬੁੱਧ ਸਿਰਜਕ ਲਾਲ ਸਿੰਘ ਦਸੂਹਾ ਦੀ ਰਚਨਾਤਮਿਕ ਸਮਰੱਥਾ ਦਾ ਪ੍ਰਮਾਣ ਬਣਦਾ ਹੈ।
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ* ਦਾ ਲੋਕ-ਅਰਪਣ
ਗੁਰਬਾਜ਼ ਸਿੰਘ ਦੀ ਵਾਰਤਕ ਪੁਸਤਕ ‘ਹੁਣ ਉਹ ਕਿੱਥੇ ਗੱਲਾਂ* ਦਾ ਲੋਕ ਅਰਪਣ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ*,ਪ੍ਰੋ. ਯੋਗ ਰਾਜ, ਡਾ. ਹਰਜਿੰਦਰ ਪਾਲ ਸਿੰਘ ਵਾਲੀਆ, ਡਾ. ਮਦਨ ਲਾਲ ਹਸੀਜਾ, ਗੁਰਪ੍ਰੀਤ ਕੌਰ,ਦਵਿੰਦਰ ਪਟਿਆਲਵੀ,ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਆਦਿ।
ਪਟਿਆਲਾ – ਅੱਜ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਉਘੇ ਪੰਜਾਬੀ ਲੇਖਕ ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ* ਦਾ ਲੋਕ ਅਰਪਣ ਭਾਸ਼ਾ ਵਿਭਾਗ,ਪੰਜਾਬ, ਸ਼ੇਰਾਂ ਵਾਲਾ ਗੇਟ,ਪਟਿਆਲਾ ਦੇ ਲੈਕਚਰ ਹਾਲ ਵਿਖੇ ਕੀਤਾ ਗਿਆ। ਇਸ ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ 1957 ਵਿਚ ਹੋਂਦ ਵਿਚ ਆਈ ਪੰਜਾਬੀ ਸਾਹਿਤ ਸਭਾ ਪਟਿਆਲਾ ਲਗਭਗ ਇਕ ਸਦੀ ਦੀ ਆਪਣੀ ਮੁੱਲਵਾਨ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੀ ਹੋਈ ਮਾਤ—ਭਾਸ਼ਾ ਦੇ ਖ਼ਜਾਨੇ ਨੂੰ ਅਨਮੋਲ ਸਾਹਿਤਕ ਹੀਰਿਆਂ ਨਾਲ ਅਮੀਰ ਬਣਾ ਰਹੀ ਹੈ। ਦੇਸ—ਵਿਦੇਸ ਵਿਚ ਇਸ ਸਭਾ ਦੀ ਇਤਿਹਾਸਕ ਦੇਣ ਦੀ ਚਰਚਾ ਹੁੰਦੇ ਰਹਿਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਜਿਸ ਉਪਰ ਇਸ ਦੇ ਸਮੂਹ ਮੈਂਬਰਾਂ ਨੂੰ ਫ਼ਖ਼ਰ ਹੈ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ *ਤੇ ਪੁੱਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਅਤੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਉਪ ਚੇਅਰਮੈਨ ਡਾ. ਯੋਗ ਰਾਜ ਨੇ ਗੁਰਬਾਜ਼ ਸਿੰਘ ਦੀ ਪੁਸਤਕ ਦੇ ਹਵਾਲੇ ਨਾਲ ਵਰਤਮਾਨ ਪੰਜਾਬੀ ਕਵਿਤਾ ਅਤੇ ਸਾਹਿਤ ਦੇ ਪ੍ਰਯੋਜਨ ਤੇ ਤਨਕੀਦੀ ਪੱਖਾਂ ਤੋਂ ਗੰਭੀਰ ਚਰਚਾ ਨੂੰ ਛੋਹਿਆ ਤੇ ਕਿਹਾ ਕਿ ਲੇਖਕ ਦਾ ਸਮਾਜ ਪ੍ਰਤੀ ਉਸਾਰੂ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਸਾਹਿਤਕ ਪੱਤਰਕਾਰ ਅਤੇ ਪ੍ਰੋਫ਼ੈਸਰ ਆਫ਼ ਜਰਨਲਿਜ਼ਮ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਕਿਹਾ ਕਿ ਪੁਸਤਕ ਬਾਰੇ ਡੂੰਘੀ ਚਰਚਾ ਕਰਦਿਆਂ ਕਿਹਾ ਕਿ ਅਜੋਕੇ ਪਦਾਰਥਵਾਦੀ ਅਤੇ ਧਨ ਕਮਾਉਣ ਦੀ ਲਾਲਸਾ ਨੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਹੈ ਅਤੇ ਅਜੋਕਾ ਮਨੁੱਖ ਆਪਣੀ ਪਿਛਲੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਤਰਸ ਰਿਹਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ,ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਗੁਰਬਾਜ਼ ਸਿੰਘ ਦੀ ਅਜਿਹੀ ਪੁਸਤਕ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਸਾਂਝੀ ਰਵਾਇਤ ਅਤੇ ਵਿਰਾਸਤ ਬਾਰੇ ਸਮਾਜ ਅੱਗੇ ਗੰਭੀਰ ਸੁਆਲ ਛੱਡਦੀ ਹੈ।ਪ੍ਰਸਿੱਧ ਕਹਾਣੀਕਾਰ ਮੁਖਤਿਆਰ ਸਿੰਘ (ਖੰਨਾ) ਦੀ ਧਾਰਣਾ ਸੀ ਕਿ ਸਾਹਿਤ ਅਤੇ ਸਮਾਜ ਇਕ ਦੂਜੇ ਦੇ ਪੂਰਕ ਹਨ ਜਦੋਂ ਕਿਕ ਸ਼ੁਭ ਕਰਮਨ ਫਾਊਂਂਡੇਸ਼ਨ, ਪਟਿਆਲਾ ਦੇ ਪ੍ਰਧਾਨ ਅਤੇ ਅਧਿਆਪਕਾ ਗੁਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਅਜਿਹੇ ਸਾਰਥਿਕ ਸਮਾਗਮ ਨਵੀਂ ਪੀੜ੍ਹੀ ਦੇ ਮਨ ਵਿਚ ਮਾਂ ਬੋਲੀ ਅਤੇ ਸਾਹਿਤਕ ਰੁਚੀਆਂ ਪ੍ਰਤੀ ਚੇਤਨਾ ਜਗਾਉਂਦੇ ਹਨ। ਇਸ ਪੜਾਅ ਦੌਰਾਨ ਲੇਖਕ ਗੁਰਬਾਜ਼ ਸਿੰਘ ਨੇ ਆਪਣੀ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਰੌਸ਼ਨੀ ਪਾਈ ਅਤੇ ਇਸ ਦੇ ਲਿਖੇ ਜਾਣ ਦੇ ਕਾਰਨਾਂ ਬਾਰੇ ਦਿਲਚਸਪ ਢੰਗ ਨਾਲ ਚਰਚਾ ਕੀਤੀ।ਪੁਸਤਕ ਬਾਰੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਤੋਂ ਇਲਾਵਾ ਸੀਨੀਅਰ ਲੇਖਕ ਡਾ. ਜੀ.ਐਸ.ਆਨੰਦ,ਬਲਬੀਰ ਸਿੰਘ ਦਿਲਦਾਰ, ਨਵਦੀਪ ਸਿੰਘ ਮੁੰਡੀ,ਸਮਰਜੀਤ ਸਿੰਘ ਮਾਨ (ਸਿਰਸਾ) ਅਤੇ ਗੁਰਪ੍ਰੀਤ ਸਿੰਘ ਸਿੱਧੂ (ਸਿਰਸਾ) ਨੇ ਪੁਸਤਕ—ਚਰਚਾ ਵਿਚ ਭਾਗ ਲਿਆ।
ਸਮਾਗਮ ਦੇ ਦੂਜੇ ਹਿੱਸੇ ਵਿਚ ਸੰਗਰੂਰ ਤੋਂ ਉਚੇਚੇ ਤੌਰ ਤੇ ਪੁੱਜੇ ਪ੍ਰਸਿੱਧ ਸ਼ਾਇਰਾਂ ਕਰਮ ਸਿੰਘ ਜ਼ਖ਼ਮੀ, ਰਾਜਿੰਦਰ ਸਿੰਘ ਰਾਜਨ, ਬਹਾਦਰ ਸਿੰਘ ਧੌਲਾ ਅਤੇ ਸੁਰਜੀਤ ਸਿੰਘ ਮੌਜੀ ਤੋਂ ਇਲਾਵਾ, ਖ਼ੁਸ਼ਵੀਰ ਸਿੰਘ ਤੂਰ, ਡਾ. ਅਸ਼ੋਕ ਕੁਮਾਰ ਖੁਰਾਣਾ, ਜਰਨੈਲ ਸਿੰਘ, ਜੋਗਾ ਸਿੰਘ ਧਨੌਲਾ,ਮਨਸੀਰਤ ਕੌਰ, ਸਾਗਰ ਸੂਦ ਸੰਜੇ,ਵਰਿੰਦਰ ਸਿੰਘ, ਹਰਦੀਪ ਸੱਭਰਵਾਲ,ਤ੍ਰਿਲੋਕ ਸਿੰਘ ਢਿੱਲੋਂ, ਨਾਇਬ ਸਿੰਘ ਬਦੇਸ਼ਾ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,ਅਮਰ ਗਰਗ ਕਲਮਦਾਨ (ਧੂਰੀ), ਗੁਰਪ੍ਰੀਤ ਸਿੰਘ,ਜਸਪਾਲ,ਤ੍ਰਿਲੋਕ ਢਿੱਲੋਂ,ਸੁਰਿੰਦਰ ਕੌਰ ਬਾੜਾ,ਸਤੀਸ਼ ਵਿਦਰੋਹੀ, ਬਚਨ ਸਿੰਘ ਗੁਰਮ,ਗੁਰਦੀਪ ਮਹੌਣ,ਪਰਮਜੀਤ ਸੱਭਰਵਾਲ,ਕ੍ਰਿਪਾਲ ਸਿੰਘ ਮੂਣਕ,ਵਿਜੇ ਕੁਮਾਰ,ਪਵਨ ਕੁਮਾਰ ਹੋਸ਼ੀ,ਗੁਰਪ੍ਰੀਤ ਸਿੰਘ ਢਿੱਲੋਂ,ਰਾਜੇਸ਼ਵਰ ਕੁਮਾਰ,ਹਰਵਿੰਦਰ ਸਿੰਘ ,ਜਗਸੀਰ ਸਿਘ ਕਲਾਲਾ ਆਦਿ ਨੇ ਵੀ ਬਹੁਭਾਂਤੀ ਲਿਖਤਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਉਪਰ ਚਰਚਾ ਵੀ ਹੁੰਦੀ ਰਹੀ।
ਇਸ ਸਮਾਗਮ ਵਿਚ ਪ੍ਰਸਿੱਧ ਕਵੀਆਂ,ਵਿਦਵਾਨਾਂ ਵਿਚੋਂ ਪ੍ਰੋ. ਜੇ.ਕੇ.ਮਿਗਲਾਨੀ, ਡਾ. ਹਰਨੇਕ ਸਿੰਘ ਢੋਟ,ਸਾਬਕਾ ਡੀ.ਡੀ.ਪੀ.ਓ. ਸੁਖਪਾਲ ਸਿੰਘ, ਕੁਲਵਿੰਦਰ ਸਿੰਘ ਮਾਨੂੰਪੁਰੀ,ਗੁਰਮੁਖ ਸਿੰਘ ਜਾਗੀ,ਜਸਬੀਰ ਸਿੰਘ, ਕੁਲਦੀਪ ਪਟਿਆਲਵੀ, ਐਸ.ਐਨ. ਚੌਧਰੀ, ਜੱਗਾ ਰੰਗੂਵਾਲ, ਰਾਜੇਸ਼ ਕੋਟੀਆ,ਮੁਕੇਸ਼ ਅਤੇ ਓਮ ਆਦਿ ਵੀ ਸ਼ਾਮਿਲ ਸਨ।
ਅੰਤ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਨੇ ਬਾਖ਼ੂਬੀ ਨਿਭਾਈ।ਇਸ ਦੌਰਾਨ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਕੁਲਦੀਪ ਕੌਰ ਧੰਜੂ ਦਾ ਕਾਵਿ-ਸੰਗ੍ਰਹਿ ‘ਇਜ਼ਹਾਰ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ : ਉਜਾਗਰ ਸਿੰਘ
ਕੁਲਦੀਪ ਕੌਰ ਸੰਧੂ ਲੋਕ ਹਿਤਾਂ ‘ਤੇ ਪਹਿਰਾ ਦੇਣ ਵਾਲੀਆਂ ਕਵਿਤਾਵਾਂ ਲਿਖਣ ਵਾਲੀ ਸ਼ਾਇਰਾ ਹੈ। ਉਹ ਬਹੁਤ ਹੀ ਸੰਵੇਦਨਸ਼ੀਲ ਕਵਿਤਰੀ ਹੈ। ਕਵਿਤਰੀ ਨੇ ਵੱਡੀ ਉਮਰ ਵਿੱਚ ਜਾ ਕੇ ਲਿਖਣਾ ਸ਼ੁਰੂ ਕੀਤਾ ਹੈ, ਇਸ ਲਈ ਉਸਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ। ਇਸ ਤਜ਼ਰਬੇ ਦੇ ਆਧਾਰ ‘ਤੇ ਜੋ ਉਸਨੇ ਸੰਸਾਰ ਵਿੱਚ ਆਪਣੇ ਆਲੇ ਦੁਆਲੇ ਵਾਪਰਦਾ ਵੇਖਿਆ ਹੈ, ਉਸਨੂੰ ਆਪਣੀਆਂ ਕਵਿਤਾਵਾਂ ਵਿੱਚ ਦ੍ਰਿਸ਼ਟਾਂਤਿਕ ਢੰਗ ਨਾਲ ਲਿਖਿਆ ਹੈ। ਭਾਵ ਉਸਦੇ ਨਿੱਜੀ ਤਜ਼ਰਬੇ ਨੇ ਕਵਿਤਾਵਾਂ ਵਿੱਚ ਇਨਸਾਨੀ ਜ਼ਿੰਦਗੀ ਦਾ ਪ੍ਰਤੀਬਿੰਬ ਦੇ ਤੌਰ ‘ਤੇ ਲਿਖ ਦਿੱਤਾ ਹੈ। ਇਸ ਕਰਕੇ ਹੀ ਉਸਦੀਆਂ ਕਵਿਤਾਵਾਂ ਸਚਾਈ ਦੇ ਨੇੜੇ ਅਤੇ ਸਮਾਜਿਕ ਸਰੋਕਾਰਾਂ ਨਾਲ ਗੜੁਚ ਹਨ। ਆਮ ਤੌਰ ‘ਤੇ ਕਵਿਤਰੀਆਂ ਰੁਮਾਂਸਵਾਦੀ ਕਵਿਤਾਵਾਂ ਲਿਖਦੀਆਂ ਹੋਈਆਂ ਔਰਤਾਂ ਦੇ ਦਰਦਾਂ ਦੀ ਦਾਸਤਾਂ ਕਹਿੰਦੀਆਂ ਹਨ, ਪ੍ਰੰਤੂ ਕੁਲਦੀਪ ਕੌਰ ਸੰਧੂ ਦੇ ਪਲੇਠੇ ਕਾਵਿ-ਸੰਗ੍ਰਹਿ ‘ਇਜ਼ਹਾਰ’ ਵਿਚਲੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ। ਇਸ ਤੋਂ ਪਹਿਲਾਂ ਕਵਿਤਰੀ ਦੀਆਂ ਕਵਿਤਾਵਾਂ 6 ਪੰਜਾਬੀ ਅਤੇ 6 ਹਿੰਦੀ ਦੇ ਕਾਵਿ-ਸੰਗ੍ਰਹਿਾਂ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ, ਪ੍ਰੰਤੂ ਨਿਰੋਲ ਉਸਦੀਆਂ ਆਪਣੀਆਂ ਕਵਿਤਾਵਾਂ ਵਾਲਾ ਇਹ ਪਹਿਲਾ ਕਾਵਿ-ਸੰਗ੍ਰਹਿ ਹੈ। ਉਸਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਫ਼ੈਲੀਆਂ ਸਮਾਜਿਕ ਕੁਰੀਤੀਆਂ ਦੀ ਗੱਲ ਕਰਦੇ ਹਨ। ਇਸ ਕਾਵਿ-ਸੰਗ੍ਰਹਿ ਵਿੱਚ 62 ਕਵਿਤਾਵਾਂ ਹਨ, ਜਿਹੜੀਆਂ ਸਾਰੀਆਂ ਹੀ ਲੋਕਾਈ ਦੇ ਦਰਦ ਦਾ ਪ੍ਰਗਟਾਵਾ ਕਰਦੀਆਂ ਹਨ। ਉਨ੍ਹਾਂ ਵਿੱਚੋਂ ਪਹਿਲੀ ਹੀ ਕਵਿਤਾ ‘ਅਰਦਾਸ’ ਵਿੱਚ ਕਵਿਤਰੀ ਨੇ ਕਈ ਵਿਸ਼ੇ ਛੋਹੇ ਹਨ, ਜਿਨ੍ਹਾਂ ਵਿੱਚ ਗ਼ਰੀਬਾਂ ਮਜ਼ਲੂਮਾਂ ਤੇ ਜ਼ੁਲਮ, ਬੇਰੋਜ਼ਗਾਰੀ, ਨਸ਼ਿਆਂ, ਅਮਨ ਕਾਨੂੰਨ ਦੀ ਮਾੜੀ ਸਥਿਤੀ ਕਰਕੇ ਸਮਾਜ ਵਿੱਚ ਡਰ ਦਾ ਮਾਹੌਲ ਬਣਿਆਂ ਹੋਇਆ ਹੈ, ਸ਼ਾਮਲ ਹਨ। ਲੋਕਾਂ ‘ਤੇ ਜ਼ੁਲਮ ਹੋ ਰਹੇ ਹਨ, ਲੋਕ ਬੇਬਸ ਹੋਏ ਪਏ ਹਨ, ਲੁੱਟਾਂ ਖੋਹਾਂ ਹੋ ਰਹੀਆਂ ਹਨ, ਸਾਧੂਆਂ ਦੇ ਭੇਸ ਵਿੱਚ ਮਲਕ ਭਾਗੋ ਫਿਰ ਰਹੇ ਹਨ। ਕਾਵਿ-ਸੰਗ੍ਰਹਿ ਵਿੱਚ ਔਰਤਾਂ ਸੰਬੰਧੀ 18 ਕਵਿਤਾਵਾਂ ਹਨ, ਜਿਨ੍ਹਾਂ ਵਿੱਚ ‘ਜੀਵਨ ਦਾ ਚੱਪੂ’, ‘ਅਣਜੰਮੀ ਧੀ ਦੀ ਅਰਜੋਈ’, ‘ਔਰਤ ਇੱਕ ਅਜ਼ੀਮ ਸ਼ਕਤੀ’, ‘ਅਧੂਰੀ ਖ਼ੁਸ਼ੀ’, ‘ਕਵਿੱਤਰੀ’, ‘ਤ੍ਰਿਸ਼ਨਾ’, ‘ਨਾਰੀ ਦੀ ਵੇਦਨਾ’, ‘ਸਮਝੌਤੇ’, ‘ਰਿਸ਼ਤੇ’, ‘ਇਹਸਾਸ’, ਜ਼ਿੰਦਗੀ’, ‘ਕੀ ਮੇਰਾ ਹੈ ਕਸੂਰ’, ‘ਬੇਪਨਾਹ ਪਿਆਰ’, ‘ਉਹ ਮਜ਼ਬੂਰ ਯਾਦਾਂ’, ‘ਔਰਤ’, ‘ਖੁਦ ਦੀ ਤਲਾਸ਼’, ‘ਅਕਸ’ ਅਤੇ ‘ਮੈਂ ਅਜੇ ਥੱਕੀ ਨਹੀਂ’ ਕਵਿਤਾਵਾਂ ਹਨ, ਜਿਹੜੀਆਂ ਔਰਤ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਬਾਤ ਤਾਂ ਪਾ ਰਹੀਆਂ ਹਨ, ਪ੍ਰੰਤੂ ਇਨ੍ਹਾਂ ਕਵਿਤਾਵਾਂ ਵਿੱਚ ਇਸਤਰੀਆਂ ਨਾਲ ਹੋ ਰਹੀਆਂ ਜ਼ੋਰ ਜ਼ਬਰਦਸਤੀਆਂ ਦੇ ਸੰਤਾਪ ਦਾ ਵਿਵਰਣ ਦਿੰਦੀ ਹੋਈ ਕਵਿਤਰੀ ਇਸਤਰੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੀ ਹੈ, ਭਾਵ ਔਰਤਾਂ ਦੇ ਮਨ ਦੀ ਵੇਦਨਾ ਨੂੰ ਕਵਿਤਾਵਾਂ ਵਿੱਚ ਦਰਸਾਇਆ ਗਿਆ ਹੈ। ਇਹ ਕਵਿਤਾਵਾਂ ਔਰਤਾਂ ਨੂੰ ਕਮਜ਼ੋਰ ਸਾਬਤ ਨਹੀਂ ਕਰਦੀਆਂ, ਸਗੋਂ ਔਰਤਾਂ ਨੂੰ ਸਮਾਜ ਵਿੱਚ ਬਰਾਬਰ ਦੇ ਰੁਤਬੇ ਅਤੇ ਹੱਕਾਂ ਦੀ ਵਕਾਲਤ ਕਰ ਰਹੀਆਂ ਹਨ। ਔਰਤਾਂ ‘ਤੇ ਜ਼ੁਲਮ ਹੋ ਰਹੇ ਹਨ। ਉਸ ਦੀਆਂ ਕਵਿਤਾਵਾਂ ਅਨੁਸਾਰ ਔਰਤਾਂ ਇਨ੍ਹਾਂ ਜ਼ੰਜ਼ੀਰਾਂ ਨੂੰ ਤੋੜ ਸੁੱਟਣਗੀਆਂ। ਕਵਿਤਰੀ ‘ਪੰਛੀ’ ਸਿਰਲੇਖ ਵਾਲੀ ਕਵਿਤਾ ਵਿੱਚ ਪਰਵਾਸ ਦੀ ਸਮੱਸਿਆ ਦਾ ਜ਼ਿਕਰ ਕਰਦੀ ਲਿਖਦੀ ਹੈ ਕਿ ਪਰਵਾਸ ਵਿੱਚ ਰੋਜ਼ੀ ਰੋਟੀ ਲਈ ਜਾਣਾ ਕੋਈ ਗ਼ਲਤ ਨਹੀਂ ਕਿਹਾ ਜਾ ਸਕਦਾ ਹੈ, ਪ੍ਰੰਤੂ ਪਰਵਾਸ
ਵਿੱਚ ਜਾ ਕੇ ਉਥੇ ਜੋਗੇ ਹੀ ਹੋ ਜਾਣਾ ਬਹੁਤ ਵੱਡਾ ਸੰਤਾਪ ਹੈ। ਪੰਜਾਬੀਆਂ ਦਾ ਉਥੇ ਜਾ ਕੇ ਵਸ ਜਾਣਾ ਜ਼ਾਇਜ ਨਹੀਂ। ਪੰਛੀ ਵੀ ਸਾਰੀ ਦਿਹਾੜੀ ਚੋਗਾ ਚੁਗਣ ਤੋਂ ਬਾਅਦ ਸ਼ਾਮ ਨੂੰ ਆਪਣੇ ਆਲ੍ਹਣੇ ਵਿੱਚ ਆ ਜਾਂਦੇ ਹਨ, ਪ੍ਰੰਤੂ ਸਾਡੇ ਪਰਵਾਸੀ ਵਾਪਸ ਆਉਣ ਨੂੰ ਤਿਆਰ ਹੀ ਨਹੀਂ। ਮਾਪੇ ਪਿਛੇ ਤੜਪਦੇ ਸਵਾਸ ਤਿਆਗ ਜਾਂਦੇ ਹਨ। ਕਵਿਤਰੀ ਸਮਾਜਿਕ ਤਾਣੇ-ਬਾਣੇ ‘ਤੇ ਕਿੰਤੂ-ਪ੍ਰੰਤੂ ਕਰਦੀ ਕਹਿੰਦੀ ਹੈ ਕਿ ਖ਼ੁਦਗਰਜ਼ ਲੋਕ ਸਮਾਜ ‘ਤੇ ਕਲੰਕ ਹਨ, ਜਿਨ੍ਹਾਂ ਦੇ ਕਿਰਦਾਰ ਸਮਾਜਕ ਭਾਈਚਾਰੇ ਦਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਸਮਾਜਿਕ ਵਿਸੰਗਤੀਆਂ ਲਈ ਸਾਡੀ ਪ੍ਰਸ਼ਾਸ਼ਨਿਕ ਪ੍ਰਣਾਲੀ ਨੂੰ ਬਰਾਬਰ ਜ਼ਿੰਮੇਵਾਰ ਠਹਿਰਾਉਂਦੀ ਹੈ। ਸਿਆਸਤਦਾਨ ਮਨਮਰਜ਼ੀਆਂ ਕਰ ਰਹੇ ਹਨ, ਚੋਰ ਤੇ ਕੁੱਤੀ ਰਲੇ ਹੋਏ ਹਨ, ਸਿਆਸਤਦਾਨ ਜ਼ਾਲਮ ਬਣ ਗਏ ਹਨ, ਉਨ੍ਹਾਂ ਵੱਲੋਂ ਨਫ਼ਰਤਾਂ ਦੇ ਬੀਜ ਬੀਜੇ ਜਾ ਰਹੇ ਹਨ, ਰਿਸ਼ਵਤਾਂ ਦਾ ਬੋਲਬਾਲਾ ਹੈ। ਮਨੁੱਖਤਾ ਲਾਲਚ ਵਿੱਚ ਗ੍ਰਸਤ ਹੋ ਗਈ ਹੈ, ਸਾਂਝੇ ਪਰਿਵਾਰ ਖ਼ਤਮ ਹੋ ਗਏ, ਬਜ਼ੁਰਗ ਬ੍ਰਿਧ ਆਸ਼ਰਮਾ ਵਿੱਚ ਰੁਲ ਰਹੇ ਹਨ, ਬੱਚੇ ਪਰਵਾਸ ਵਿੱਚ ਮੌਜ ਮਸਤੀਆਂ ਕਰ ਰਹੇ ਹਨ, ਵਿਖਾਵੇ ਦਾ ਜ਼ਮਾਨਾ ਹੈ। ‘ਵੇਖ ਲਓ’ ਸਿਰਲੇਖ ਵਾਲੀ ਕਵਿਤਾ ਵਿੱਚ ਕਵਿਤਰੀ ਲੋਕਾਈ ਨੂੰ ਗ਼ਰੀਬਾਂ ਦਾ ਸਹਾਰਾ ਬਣਨ ਦੀ ਗੱਲ ਕਰਦੀ ਲਿਖਦੀ ਹੈ:
ਉਮਰ ਭਰ ਦੇਣਗੇ ਦੁਆਵਾਂ, ਉਹ ਗ਼ਰੀਬ ਤੇ ਮਜ਼ਬੂਰ।
ਉਹਨਾਂ ਦੀਆਂ ਮਜ਼ਬੂਰੀਆਂ ਕੁਝ, ਵੰਡ-ਵੰਡਾ ਕੇ ਵੇਖ ਲਓ।
ਕੁਲਦੀਪ ਕੌਰ ਧੰਜੂ ਸਮਾਜ ਨੂੰ ਇਸਤਰੀਆਂ ਦਾ ਪੱਖ ਪੂਰਨ ਦੀ ਤਾਕੀਦ ਕਰਦੀ ਹੈ। ਔਰਤ ਤੇ ਮਰਦ ਇੱਕ ਦੂਜੇ ਦੇ ਪੂਰਕ ਹਨ, ਔਰਤ ਸਮਾਜ ਦੀ ਸਿਰਜਣਾ ਕਰਦੀ ਹੈ, ਇਸ ਲਈ ਇਸਦਾ ਸਤਿਕਾਰ ਤੇ ਸਨਮਾਨ ਜ਼ਰੂਰੀ ਹੈ। ਰਿਸ਼ਤਿਆਂ ਵਿੱਚ ਆਈ ਗਿਰਾਵਟ ਕਰਕੇ ਬਜ਼ੁਰਗਾਂ ਦੀ ਬੇਕਦਰੀ ਹੋ ਰਹੀ ਹੈ। ਨੌਜਵਾਨ ਆਪ ਤਾਂ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦੇ ਹਨ, ਪ੍ਰੰਤੂ ਮਾਪਿਆਂ ਨੂੰ ਅਣਡਿਠ ਕਰਦੇ ਹਨ। ਕਵਿਤਰੀ ‘ਮਜ਼ਬੂਰਨ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:
ਰਿਸ਼ਤਿਆਂ ਦੇ ਬੋਝ ਨੂੰ ਝਟਕ ਕੇ, ਸਾਂਝੇ ਫ਼ਿਕਰਾਂ ਤੋਂ ਥੋੜ੍ਹਾ ਪਾਸੇ ਸਰਕ ਕੇ।
ਛੱਡ ਕੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ‘ਚ, ਕਰਨਾ ਚਾਹੁੰਦੇ ਨੇ ਬਸ ਮੌਜਾਂ ਰੱਜ ਰੱਜ ਕੇ।
ਕੁਲਦੀਪ ਕੌਰ ਧੰਜੂ ਆਸ਼ਾਵਾਦੀ ਹੋਣ ਕਰਕੇ ਹਿੰਮਤ ਨਾਲ ਬੁਲੰਦੀਆਂ ‘ਤੇ ਪਹੁੰਚਣ ਦੀ ਤਾਕੀਦ ਕਰਦੀ ਹੋਈ ਲਿਖਦੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ, ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਕਵਿਤਰੀ ਦੀਆਂ 6 ਕਵਿਤਾਵਾਂ ਵਿੱਚੋਂ ਆਸ਼ਾਵਾਦੀ ਹੋਣ ਦੀ ਝਲਕ ਆਉਂਦੀ ਹੈ। ਮਿਹਨਤ ਕਰਦੇ ਰਹੋ ਇੱਕ ਨਾ ਇੱਕ ਦਿਨ ਜ਼ਰੂਰ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ। ‘ਜਿੱਤ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:
ਬਾਮਸ਼ੱਕਤ ਮਿਹਨਤ ਤੇਰੀ ਇੱਕ ਦਿਨ ਰੰਗ ਲਿਆਏਗੀ,
ਕੇਵਲ ਤੇਰੀ ਮਿਹਨਤ ਹੀ ਤੈਨੂੰ ਤੇਰੀ ਮੰਜ਼ਲ ਤੱਕ ਪਹੁੰਚਾਏਗੀ।
ਲੋਕਾਈ ਵੱਲੋਂ ਪਾਣੀ, ਹਵਾ ਤੇ ਧਰਤੀ ਨੂੰ ਪਲੀਤ ਕਰਕੇ ਵਾਤਾਵਰਨ ਨੂੰ ਦੂਸ਼ਤ ਕਰਨ ‘ਤੇ ਕਵਿਤਰੀ ਚਿੰਤਾ ਪ੍ਰਗਟ ਕਰਦੀ ਹੋਈ ਕਹਿੰਦੀ ਹੈ ਕਿ ਰਹਿੰਦੀ ਖੂੰਹਦੀ ਕਸਰ ਰੁੱਖਾਂ ਨੂੰ ਕੱਟਕੇ ਲੋਕਾਈ ਆਪਣੇ ਪੈਰੀਂ ਆਪ ਕੁਹਾੜੀ ਮਾਰ ਰਹੀ ਹੈ। ਪਾਣੀ ਤਾਂ ਵਿਕਣ ਲੱਗ ਗਿਆ ਹੈ, ਪ੍ਰੰਤੂ ਜਿਹੋ ਜਹੇ ਹਾਲਾਤ ਬਣ ਰਹੇ ਹਨ, ਕਿਤੇ ਹਵਾ ਵੀ ਮੁੱਲ ਵਿਕਣ ਲੱਗ ਸਕਦੀ ਹੈ। ‘ਦੁਚਿੱਤੀ ਦਾ ਮਾਹੌਲ’ ਕਵਿਤਾ ਵਿੱਚ ਕੁਲਦੀਪ ਕੌਰ ਧੰਜੂ ਲਿਖਦੀ ਹੈ:
ਪਾਣੀ ਤਾਂ ਧਰਤੀ ਉੱਤੇ ਪਹਿਲਾਂ ਹੀ ਵਿਕਦਾ ਸੀ, ਡਰ ਹੈ ਕਿਤੇ ਹਵਾ ਵੀ ਨਾ ਵਿਕ ਜਾਵੇ।
ਜ਼ਮੀਨ ਤਾਂ ਪਹਿਲਾਂ ਹੀ ਵਿਕਦੀ ਸੀ, ਡਰ ਹੈ ਕਿਤੇ ਅਸਮਾਨ ਵੀ ਨਾ ਵਿਕ ਜਾਵੇ।
ਕੁਲਦੀਪ ਕੌਰ ਧੰਜੂ ਜ਼ਿੰਦਗੀ ਦੇ ਵਿੱਚ ਇਸ਼ਕ, ਮੁਹੱਬਤ ਅਤੇ ਪਿਆਰ ਦਾ ਸਥਾਨ ਵੀ ਮਹੱਤਵਪੂਰਨ ਸਮਝਦੀ ਹੈ। ਮੁਹੱਬਤ ਨਾਲ ਜੀਵਨ ਸੁਹਾਵਣਾ ਹੋ ਜਾਂਦਾ ਹੈ, ਪ੍ਰੰਤੂ ਮੁਹੱਬਤ ਦੀ ਪਾਕੀਜਗੀ ਜ਼ਰੂਰੀ ਹੈ। ਉਹ ਇਹ ਵੀ ਕਹਿੰਦੀ ਹੈ ਕਿ ਪਿਆਰ ਕਰਨ ਵਾਲਿਆਂ ਲਈ ਮੁਹੱਬਤ ਤੋਂ ਵੱਡੀ ਕੋਈ ਸ਼ਾਹੂਕਾਰੀ ਨਹੀਂ। ਉਸਨੇ ਕੁਝ ਕਵਿਤਾਵਾਂ ਰੁਮਾਂਟਿਕ ਵੀ ਲਿਖੀਆਂ ਹਨ, ਜਿਨ੍ਹਾਂ ਵਿੱਚ ‘ਬੇਪਨਾਹ ਪਿਆਰ’, ‘ਉਹ ਮਜ਼ਬੂਰ ਯਾਦਾਂ’, ‘ਪਿਆਰ ਨਾ ਮੰਗੋ’, ‘ਤਾਂ ਹੀ ਪਿਆਰ ਕਰਨ’, ‘ਮੁਲਾਕਾਤ’, ‘ਪੱਥਰ ਦਿਲ’ ਅਤੇ ‘ਇਸ਼ਕ’ ਸ਼ਾਮਲ ਹਨ। ‘ਪੱਥਰ ਦਿਲ’ ਕਵਿਤਾ ਵਿੱਚ ਕਵਿਤਰੀ ਲਿਖਦੀ ਹੈ:
ਜ਼ਾਲਮ ਨੇ ਸੱਟ ਬੇਵਫ਼ਾਈ ਦੀ ਬੜੀ ਹੀ ਮਾਰੀ ਗੁੱਝੀ,
ਆਪਣੇ ਹੱਥੀਂ ਹੀ ਲਕੀਰ ਕਿਸਮਤ ਦੀ ਮਿਟਾ ਬੈਠੇ।
ਭਵਿਖ ਵਿੱਚ ਕੁਲਦੀਪ ਕੌਰ ਧੰਜੂ ਤੋਂ ਹੋਰ ਬਿਹਤਰੀਨ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
123 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਜ਼ੋਹਰਾ ਪਬਲੀਕੇਸ਼ਨ, ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਕੁਲਦੀਪ ਕੌਰ ਧੰਜੂ : 9463369202
ਹਰਪ੍ਰੀਤ ਕੌਰ ਸੰਧੂ ਦਾ ਮਿੰਨੀ-ਕਹਾਣੀ ਸੰਗ੍ਰਹਿ ‘ਨਾਨੀ ਦੀਆਂ ਬਾਤਾਂ’ ਗੁਣਾਂ ਦੀ ਗੁੱਥਲੀ : ਉਜਾਗਰ ਸਿੰਘ
ਹਰਪ੍ਰੀਤ ਕੌਰ ਸੰਧੂ ਕਵਿਤਾ ਅਤੇ ਵਾਰਤਕ ਲਿਖਦੀ ਹੈ। ਉਸਦੀਆਂ ਹੁਣ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਾਵਿ-ਸੰਗ੍ਰਹਿ ਅਤੇ ਇੱਕ ਨਿਬੰਧ-ਸੰਗ੍ਰਹਿ ਸ਼ਾਮਲ ਹਨ। ਪੜਚੋਲ ਅਧੀਨ ‘ਨਾਨੀ ਦੀਆਂ ਬਾਤਾਂ’ ਮਿੰਨੀ-ਕਹਾਣੀ ਸੰਗ੍ਰਹਿ ਚੌਥੀ ਪੁਸਤਕ ਹੈ। ਉਸਦੀ ਵਾਰਤਕ ਬਹੁਤ ਹੀ ਸੰਵੇਦਨਸ਼ੀਲ ਤੇ ਕਵਿਤਰੀ ਹੋਣ ਕਰਕੇ ਕਾਵਿਮਈ ਹੁੰਦੀ ਹੈ। ਇਸ ਪੁਸਤਕ ਵਿੱਚ ਉਸਦੀਆਂ 31 ਮਿੰਨੀ ਕਹਾਣੀਆਂ ਹਨ, ਜੋ ਬਹੁਤ ਹੀ ਪ੍ਰੇਰਨਾਦਾਇਕ ਹਨ ਅਤੇ ਦਿਲਚਸਪ ਹਨ। ਪਾਠ ਇੱਕ ਬੈਠਕ ਵਿੱਚ ਹੀ ਸਾਰੀਆਂ ਮਿੰਨੀ ਕਹਾਣੀਆਂ ਪੜ੍ਹਕੇ ਛੱਡਦਾ ਹੈ, ਕਿਉਂਕਿ ਵਿਚਾਕਾਰ ਛੱਡੀ ਹੀ ਨਹੀਂ ਜਾ ਸਕਦੀ। ਭਾਵੇਂ ਕਹਾਣੀਆਂ ਨਿੱਕੀਆਂ-ਨਿੱਕੀਆਂ ਹਨ, ਪ੍ਰੰਤੂ ਉਨ੍ਹਾਂ ਦੀਆਂ ਗੱਲਾਂ ਵੱਡੇ ਸੰਦੇਸ਼ ਦਿੰਦੀਆਂ ਹੋਈਆਂ ਜ਼ਿੰਦਗੀ ਜਿਉਣ ਲਈ ਸਾਰਥਿਕ ਨੁਕਤੇ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਵਰਤਮਾਨ ਅਧੁਨਿਕਤਾ ਅਤੇ ਨੈਟ ਦੇ ਜ਼ਮਾਨੇ ਵਿੱਚ ਸਾਂਝੇ ਪਰਿਵਾਰਾਂ ਦਾ ਸੰਕਲਪ ਖ਼ਤਮ ਹੋ ਗਿਆ ਹੈ। ਇਸ ਸਮੇਂ ਬੱਚੇ ਵੈਸੇ ਤਾਂ ਨਾਨਕੇ ਤੇ ਦਾਦਕੇ ਜਾਂਦੇ ਹੀ ਨਹੀਂ। ਨਾਨੀ ਦੀਆਂ ਬਾਤਾਂ ਤਾਂ ਇੱਕ ਸਪਨਾ ਹੋ ਗਿਆ ਹੈ, ਬੱਚੇ ਤਾਂ ਮਾਂ ਬਾਪ ਕੋਲ ਨਹੀਂ ਬੈਠਦੇ। ਬੱਚੇ ਤਾਂ ਪੜ੍ਹਾਈ ਦੇ ਬੋਝ ਥੱਲੇ ਦੱਬੇ ਰਹਿੰਦੇ ਹਨ। ਬਾਕੀ ਰਹਿੰਦਾ ਸਮਾਂ ਮੋਬਾਈਲਾਂ ਨੇ ਖਾ ਲਿਆ ਹੈ। ਜੇਕਰ ਇਹ ਪੁਸਤਕ ਪਾਠਕਰਮ ਵਿੱਚ ਸ਼ਾਮਲ ਕਰਕੇ ਬੱਚਿਆਂ ਨੂੰ ਪੜ੍ਹਾਈ ਜਾਵੇ ਤਾਂ ਹੋ ਸਕਦਾ ਪਰਿਵਰਾਂ ਵਿੱਚ ਆਪਸੀ ਪਿਆਰ ਅਤੇ ਮਿਲਵਰਤਨ ਦੁਬਾਰਾ ਕਾਇਮ ਹੋ ਸਕੇ। ਇਹ ਨਿੱਕੀਆਂ ਕਹਾਣੀਆਂ ਭਾਵੇਂ ਸਾਰੀਆਂ ਕਾਲਪਨਿਕ ਹੁੰਦੀਆਂ ਹਨ, ਪ੍ਰੰਤੂ ਇਨ੍ਹਾਂ ਨੂੰ ਸੁਣਨ ਤੇ ਸੁਣਾਉਣ ਨਾਲ ਪਰਿਵਾਰਾਂ ਦੇ ਮੁੜ ਜੁੜਨ ਦੀ ਸੰਭਾਵਨਾ ਹੋ ਸਕਦੀ ਹੈ। ਇਨ੍ਹਾਂ ਮਿੰਨੀ ਕਹਾਣੀਆਂ ਨੂੰ ਪੜ੍ਹਕੇ ਜਿਹੜੇ ਨੁਕਤੇ ਗ੍ਰਹਿਣ ਕਰਨ ਦੇ ਯੋਗ ਹਨ, ਉਹ ਇਸ ਪ੍ਰਕਾਰ ਹਨ : ਸਫ਼ਲ ਵਿਆਹੁਤਾ ਜੀਵਨ ਲਈ ਪਤੀ ਪਤਨੀ ਨੂੰ ਇੱਕਮਤ ਹੋ ਕੇ ਰਹਿਣਾ, ਸੁਣਕੇ ਗੱਲ ਨੂੰ ਹਜ਼ਮ ਕਰਨਾ ਜ਼ਰੂਰੀ, ਰਿਸ਼ਤਿਆਂ ਵਿੱਚ ਇਮਾਨਦਾਰੀ ਰੱਖਣੀ ਚਾਹੀਦੀ ਹੈ, ਆਪਣੀ ਕਮਾਈ ਤੋਂ ਬਾਅਦ ਕਮਾਈ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ, ਬਜ਼ੁਰਗਾਂ ਦੀ ਕਮਾਈ ਨੂੰ ਉਜਾੜੋ ਨਾ, ਭਵਿਖ ਦੀ ਥਾਂ ਵਰਤਮਾਨ ਬਾਰੇ ਸੋਚੋ, ਜ਼ੁਬਾਨ ਦਾ ਰਸ ਕੀਮਤੀ ਹੁੰਦਾ, ਪਰਵਰਿਸ਼ ਨਾਲ ਜਨਮ ਜਾਤ ਗੁਣ ਸੁਧਾਰੇ ਜਾ ਸਕਦੇ ਹਨ, ਪ੍ਰੰਤੂ ਬਦਲੇ ਨਹੀਂ ਜਾ ਸਕਦੇ, ਸੁਹੱਪਣ ਅੰਦਰ ਹੁੰਦੈ ਬਾਹਰੀ ਨਹੀਂ, ਦੋਸਤ ਉਹੀ ਜੋ ਮੁਸੀਬਤ ਵਿੱਚ ਕੰਮ ਆਵੇ, ਸੁਚੇਤ ਹੋ ਕੇ ਕੀਤਾ ਕੰਮ ਪਰਮਾਤਮਾ ਦੀ ਭਗਤੀ ਦੇ ਬਰਾਬਰ ਹੁੰਦੈ, ਲੋੜ ਕਿੱਤੇ ਮੁਤਾਬਕ ਹੁੰਦੀ ਹੈ, ਕਿਸੇ ਨਾਲ ਈਰਖਾ ਨਾ ਕਰੋ, ਇੱਕ ਮੰਜ਼ਿਲ ਨਿਸਚਤ ਕਰਕੇ ਮਿਹਨਤ ਕਰੋ, ਬਹੁਤੇ ਪਾਸੇ ਹੱਥ ਨਾ ਮਾਰੋ, ਕੁਦਰਤ ‘ਤੇ ਭਰੋਸਾ ਕਰੋ, ਹਰ ਇੱਕ ਦੀ ਇੱਜ਼ਤ ਕਰੋ, ਵਿਰਾਸਤ ਵਿੱਚ ਮਿਲਿਆ ਸੁਭਾਅ ਬਦਲਣਾ ਅਸੰਭਵ, ਜੋ ਕਰੋਗੇ ਉਹੀ ਭਰੋਗੇ, ਭਾਵ ਕਰਮਾ ਦਾ ਫਲ ਭੁਗਤਣਾ ਪੈਂਦਾ, ਆਪਣੀ ਹੀ ਚੀਜ਼ ਖਾਣੀ ਹੋਵੇ ਪਰਦੇ ਵਿੱਚ ਖਾਓ, ਕਿਸੇ ਦੀ ਉਮੀਦ ਨਹੀਂ ਤੋੜਨੀ ਚਾਹੀਦੀ, ਮਾਪਿਆਂ ਦਾ ਸਤਿਕਾਰ ਕਰੋ, ਕਿਸੇ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ, ਮੁਸੀਬਤ ਦਾ ਸਾਹਮਣਾ ਸਿਆਣਪ ਨਾਲ ਕੀਤਾ ਜਾ ਸਕਦਾ, ਮਿਹਨਤ ਨਾਲ ਕਿਸਮਤ ਚਮਕਾਈ ਜਾ ਸਕਦੀ ਹੈ, ਉਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ, ਇਹ ਜ਼ਿੰਦਗੀ ਦਾ ਮੰਤਰ ਹੋਣਾ ਚਾਹੀਦਾ ਹੈ, ਰਾਜ ਰਾਜ ਹੀ ਰਹਿਣਾ ਚਾਹੀਦਾ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਾ ਚਾਹਦਾ, ਰੁੱਤਬੇ ਤਾਂ ਆਉਂਦੇ ਜਾਂਦੇ ਰਹਿੰਦੇ ਹਨ, ਸਬਰ ਸੰਤੋਖ਼ ਗਹਿਣਾ ਹੈ, ਕੋਈ ਚੀਜ਼ ਚੰਗੀ ਜਾਂ ਮਾੜੀ ਕਦੀਂ ਵੀ ਕੰਮ ਆ ਸਕਦੀ ਹੈ, ਮਿਹਨਤ ਸਚਾਈ ਤੇ ਤਨਦੇਹੀ ਨਾਲ ਕਰੋ, ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖੋ ਅਤੇ ਸੂਝ ਬੂਝ ਨਾਲ ਹਰ ਮੁਸੀਬਤ ਦਾ ਹੱਲ ਨਿਕਲ ਆੳਂਦਾ ਹੈ।
79 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਮਿੰਨੀ ਕਹਾਣੀ ਸੰਗ੍ਰਹਿ ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਦੇਸ਼ ਭਗਤਾਂ ਦੀ ਯੂਨੀਵਰਸਿਟੀ ਸਨ, ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ : ਉਜਾਗਰ ਸਿੰਘ
ਸੰਸਾਰ ਵਿੱਚ ਰੰਗ ਬਿਰੰਗੇ ਲੋਕ ਰਹਿੰਦੇ ਹਨ। ਉਹ ਅਨੇਕ ਧਰਮਾ, ਜਾਤਾਂ, ਵਰਗਾਂ ਅਤੇ ਫਿਰਕਿਆਂ ਨੂੰ ਸਮਰਪਤ ਹੁੰਦੇ ਹਨ। ਸਾਰੇ ਲੋਕਾਂ ਦੇ ਸੁਭਾਅ ਅਤੇ ਸੋਚ ਵੱਖੋ-ਵੱਖਰੇ ਹੁੰਦੇ ਹਨ। ਆਮ ਤੌਰ ‘ਤੇ ਦੋ ਤਰ੍ਹਾਂ ਦੇ ਲੋਕਾਂ ਦੀ ਭਰਮਾਰ ਹੁੰਦੀ ਹੈ। ਬਹੁਤੇ  ਲੋਕ ਤਾਂ ਸੰਸਾਰ ਵਿੱਚ ਆਉਂਦੇ ਹਨ ਅਤੇ ਰੋਜ ਮਰਰ੍ਹਾ ਦਾ ਜੀਵਨ ਬਤੀਤ ਕਰਕੇ,  ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਦੂਜੀ ਕਿਸਮ ਦੇ ਲੋਕ ਵਿਲੱਖਣ ਤੇ ਵੱਖਰੀ ਕਿਸਮ ਦੇ ਹੁੰਦੇ ਹਨ, ਉਹ ਦੁਨੀਆਂ ਵਿੱਚ ਅਜਿਹੇ ਕੰਮ ਕਰਦੇ ਹਨ, ਜਿਹੜੇ ਇਤਿਹਾਸ ਦਾ ਹਿੱਸਾ ਬਣਦੇ ਹੋਏ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਕ ਬਣਦੇ ਹਨ। ਉਨ੍ਹਾਂ ਵਿੱਚ ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਦਾ ਨਾਮ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਉਨ੍ਹਾਂ ਦੂਜੀ ਕਿਸਮ ਦੇ ਲੋਕਾਂ ਵਿੱਚੋਂ ਸਨ, ਜਿਨ੍ਹਾਂ ਨੇ ਭਾਰਤ ਦੀਆਂ ਆਜ਼ਾਦੀ ਦੀਆਂ ਲਹਿਰਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ ਭਗਤਾਂ ਦੀ ਜ਼ਿੰਦਗੀ ਦੀ ਜਦੋਜਹਿਦ ਕਰਦੇ ਹੋਏ ਦਿੱਤੀਆਂ ਕੁਰਬਾਨੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਦਸਤਾਵੇਜਾਂ ਦੇ ਰੂਪ ਵਿੱਚ ਪੇਸ਼ ਕੀਤਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਅਗਵਾਈ ਲੈ ਸਕਣ। ਇਸ ਕਰਕੇ ਉਨ੍ਹਾਂ ਨੂੰ ਦੇਸ਼ ਭਗਤ ਲਹਿਰਾਂ ਦੇ ਇਤਿਹਾਸਕਾਰ ਦਾ ਦਰਜਾ ਦਿੱਤਾ ਗਿਆ ਹੈ। ਉਹ ਨਿਮਰ ਸੁਭਾਆ ਦੇ  ਹਓਮੈ ਤੋਂ ਕੋਹਾਂ ਦੂਰ  ਰਹਿਣ ਵਾਲੇ  ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ। ਕੁਝ ਦੇਸ਼ ਭਗਤ ਲਹਿਰਾਂ ਖਾਸ ਕਰਕੇ ਗ਼ਦਰੀਆਂ ਨੂੰ ਭਾਰਤ ਸਰਕਾਰ ਨੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਸੀ, ਸਗੋਂ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ ਸੀ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਨੇ ਉਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਾਰੇ ਇੰਜਿਨੀਰਿੰਗ ਕਾਲਜ  ਲੁਧਿਆਣਾ ਵਿੱਚ ਪ੍ਰੋਫੈਸਰ ਦੇ ਅਹੁਦੇ ‘ਤੇ ਹੁੰਦੇ ਹੋਇਆ ਸਾਈਕਲ ‘ਤੇ ਪਿੰਡ, ਪਿੰਡ, ਲਾਇਬਰੇਰੀਆਂ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਰਾਤੱਤਵ ਵਿਭਾਗਾਂ ਦੇ ਦਫ਼ਤਰਾਂ ਵਿੱਚ ਜਾ ਕੇ ਉਨ੍ਹਾਂ ਦੇ ਦਸਤਾਵੇਜ ਇਕੱਤਰ ਕੀਤੇ ਅਤੇ ਮਗਰੋਂ ਉਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਲੈਣ ਵਾਲੇ ਦੇਸ਼ ਭਗਤਾਂ ਖਾਸ ਤੌਰ ‘ਤੇ ਗ਼ਦਰੀਆਂ ਨੂੰ ਅੰਗਰੇਜ਼ਾਂ ਨੇ ਕਮਾਗਾਟਾ ਮਾਰੂ (ਗੁਰੂ ਨਾਨਕ ਜਹਾਜ)ਦੇ ਵਿੱਚ ਵਿਦੇਸ਼ ਤੋਂ ਵਾਪਸ ਭੇਜੇ ਅਤੇ ਫਾਂਸੀ ਤੇ ਚੜ੍ਹਾਏ ਗਏ ਦੇਸ਼ ਭਗਤਾਂ ਦੇ ਦਸਤਾਵੇਜ ਲੱਭ ਕੇ ਉਨ੍ਹਾਂ ਨੂੰ ਕੋਰਟ ਕਚਹਿਰੀ ਰਾਹੀਂ ਆਜ਼ਾਦੀ ਘੁਲਾਟੀਆਂ ਦੀ ਸੂਚੀ ਵਿੱਚ ਦਰਜ ਕਰਵਾਇਆ। ਦੇਸ ਭਗਤਾਂ ਦੀ ਜਾਣਕਾਰੀ ਅਤੇ ਦਸਤਾਵੇਜ ਇਕੱਤਰ ਕਰਨ ਲਈ ਉਹ ਦੂਰ ਦੁਰਾਡੇ ਇਲਾਕਿਆਂ ਵਿੱਚ ਜਿਨ੍ਹਾਂ ਵਿਅਕਤੀਆਂ ਕੋਲੋਂ ਕੋਈ ਵੀ ਜਾਣਕਾਰੀ ਮਿਲ ਸਕਦੀ ਸੀ, ਲੈਣ ਲਈ ਚਲੇ ਜਾਂਦੇ ਸਨ। ਉਹ ਖੱਬੇ ਪੱਖੀ ਸੋਚ ਨੂੰ ਪ੍ਰਣਾਏ ਹੋਏ ਸਨ। ਆਪਣੇ ਮੰਤਵ ਦੀ ਪੂਰਤੀ ਲਈ ਉਹ ਹਰ ਦੇਸ਼ ਭਗਤ ਦਾ ਖੁਰਾ ਖੋਜ ਲੱਭ ਲੈਂਦੇ ਸਨ, ਭਾਵੇਂ ਉਨ੍ਹਾਂ ਨੂੰ ਕਈ ਵਾਰ ਵਿਰੋਧ ਦਾ  ਸ਼ਿਕਾਰ  ਹੋਣਾ ਪਿਆ ਸੀ।
ਪ੍ਰੋ ਸਾਹਿਬ ਮਲਵਿੰਦਰ ਜੀਤ ਸਿੰਘ ਸ਼ਹੀਦ ਭਗਤ ਸਿੰਘ ਦੀ ਮਾਤਾ ਸ੍ਰੀਮਤੀ ਵਿਦਿਆ ਵਤੀ ਜੀ ਦੇ ਨਾਲ ਬੈਠੇ ਹਨ।
ਉਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦੇ ਗੋਲੀ ਕਾਂਡ ਵਿੱਚ ਅੰਗਰੇਜ਼ਾਂ ਵੱਲੋਂ ਸ਼ਹੀਦ ਕੀਤੇ ਗਏ ਆਜ਼ਾਦੀ ਸੰਗਰਾਮੀਆਂ ਅਤੇ ਕੂਕਾ ਲਹਿਰ ਨੂੰ ਵੀ ਕਾਨੂੰਨੀ ਲੜਾਈ ਲੜਕੇ ਮਾਣਤਾ ਦਿਵਾਈ ਸੀ। ਇਸ ਲਈ ਪੰਜਾਬ ਦੇ ਇਤਿਹਾਸ ਖਾਸ ਕਰਕੇ ਗ਼ਦਰ ਪਾਰਟੀ ਅਤੇ ਗ਼ਦਰੀ ਬਾਬਿਆਂ ਦੇ ਸੰਘਰਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਮਹੱਤਵਪੂਰਨ ਇਤਿਹਾਸਕਾਰ ਅਤੇ ਲੇਖਕ ਵਜੋਂ ਜਾਣੇ ਜਾਂਦੇ ਹਨ। ਕਾਨੂੰਨੀ ਲੜਾਈ ਲੜਨ ਲਈ ਉਨ੍ਹਾਂ ਨੇ ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਵਡੇਰੀ ਉਮਰ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਤਾਂ ਜੋ ਗ਼ਦਰੀਆਂ ਦੇ ਕੇਸ ਸੁਚੱਜੇ ਢੰਗ ਨਾਲ ਲੜੇ ਜਾ ਸਕਣ ਅਤੇ ਕਾਨੂੰਨੀ ਕੇਸਾਂ ਦੀ ਪੈਰਵਾਈ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਾ ਰਹਿ ਸਕੇ। ਉਨ੍ਹਾਂ ਪੰਜਾਬੀਆਂ ਨੂੰ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਕਰਾਂਤੀਕਾਰੀ ਲਹਿਰ ਅਤੇ ਗ਼ਦਰ ਅੰਦੋਲਨ ਬਾਰੇ ਡੂੰਘੀ ਖੋਜ ਕਰਕੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਗ਼ਦਰੀ ਬਾਬਿਆਂ ਦੇ ਜੀਵਨ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਦੇਸ ਪ੍ਰੇਮ ਨੂੰ ਲਿਖਤੀ ਰੂਪ ਵਿੱਚ ਸੰਭਾਲਣ ਦਾ ਵਿਲੱਖਣ ਕਾਰਜ ਕੀਤਾ। ਉਨ੍ਹਾਂ ਨੇ ਲੇਖਾਂ, ਭਾਸਣਾਂ ਅਤੇ ਪੁਸਤਕਾਂ ਰਾਹੀਂ ਨਵੀਂ ਪੀੜ੍ਹੀ ਨੂੰ ਦੱਸਣ ਦੀ ਕੋਸਿਸ਼ ਕੀਤੀ ਕਿ ਕਿਵੇ ਵਿਦੇਸਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਭਾਰਤ ਦੀ ਆਜ਼ਾਦੀ ਦੀ ਜੰਗ ਲੜੀ ਸੀ। ਉਨ੍ਹਾਂ ਨੇ ਕਈ ਅਜਿਹੇ ਭੁੱਲੇ ਵਿਸਰੇ ਗ਼ਦਰੀ ਸੂਰਮਿਆਂ ਤੇ  ਨਾਇਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ, ਜਿਨ੍ਹਾਂ ਦਾ ਨਾਮ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ,  ਹਾਲਾਂ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਕਿਸੇ ਨਾਲੋਂ ਘੱਟ ਨਹੀਂ ਸਨ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਆਪਣੇ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲ ਗਿਆ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਦੀ ਖਾਸ ਗੱਲ ਇਹ ਸੀ ਕਿ ਉਸਨੇ ਪੰਜਾਬੀ ਭਾਸ਼ਾ ਵਿੱਚ ਦੇਸ ਭਗਤੀ ਦੀਆਂ ਲਹਿਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਹੈ। ਇਸ ਨਾਲ ਗ਼ਦਰ ਲਹਿਰ ਸਿਰਫ ਵਿਦਵਾਨਾ ਤੱਕ ਸੀਮਤ ਨਹੀਂ ਰਹੀ,  ਸਗੋਂ ਪਿੰਡਾਂ ਦੇ ਆਮ ਲੋਕਾਂ ਅਤੇ ਨੌਜਵਾਨਾ ਦੀ ਪਹੁੰਚ ਵਿੱਚ ਹੋ ਗਈ। ਉਹ ਸੈਮੀਨਾਰਾਂ, ਯਾਦਗਾਰੀ ਸਮਾਗਮਾਂ ਅਤੇ ਵਿਦਿਅਕ ਮੰਚਾਂ ‘ਤੇ ਗ਼ਦਰ ਅੰਦੋਲਨ ਬਾਰੇ ਵਿਖਿਆਨ ਦਿੰਦੇ ਰਹੇ ਹਨ।  ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਦਾ ਯਤਨ ਰਿਹਾ ਹੈ ਕਿ ਗ਼ਦਰੀ ਬਾਬਿਆਂ ਦੀ ਸੋਚ ਆਜ਼ਾਦੀ, ਬਰਾਬਰੀ ਅਤੇ ਕੌਮੀ ਏਕਤਾ ਵਰਗੀਆਂ ਪ੍ਰਵਿਰਤੀਆਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਦਾ ਮਕਸਦ ਗ਼ਦਰ ਲਹਿਰ ਅਤੇ ਦੇਸ ਭਗਤੀ ਲਹਿਰਾਂ ਦੀ ਵਿਰਾਸਤ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਸੀ, ਜਿਸ ਵਿੱਚ ਉਹ ਸਫਲ ਹੋਏ ਸਨ।
ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਦੀ ਲਗਨ, ਪ੍ਰਤੀਬੱਧਤਾ, ਬਚਨਵੱਧਤਾ, ਦਿ੍ਰੜ੍ਹਤਾ ਅਤੇ ਸਿਰੜ੍ਹ ਨੂੰ ਸਲਾਮ ਕਰਨਾ ਬਣਦਾ ਹੈ, ਜਿਨ੍ਹਾਂ ਨੇ ਅਜਿਹਾ ਕੰਮ ਕੀਤਾ, ਜਿਹੜਾ ਕੋਈ ਸਰਕਾਰ ਤੇ ਸੰਸਥਾ ਵੀ ਨਹੀਂ ਕਰਵਾ ਸਕੀ। ਉਹ ਭਾਵੇਂ ਇਤਿਹਾਸਕਾਰ ਨਹੀਂ ਸਨ, ਪ੍ਰੰਤੂ ਉਨ੍ਹਾਂ ਨੇ ਜਿਹੜਾ ਕਾਰਜ ਕੀਤਾ ਉਹ ਕਿਸੇ ਇਤਿਹਾਸਕਾਰ ਨੇ ਕਰਨ ਦੀ  ਕੋਸਿਸ਼ ਹੀ ਨਹੀਂ ਕੀਤੀ।  ਕਈ ਇਤਿਹਾਸਕਾਰ ਵੀ ਮਲਵਿੰਦਰ ਜੀਤ ਸਿੰਘ ਵੜੈਚ ਤੋਂ ਅਗਵਾਈ ਲੈਂਦੇ ਰਹੇ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਨੇ 62 ਪੁਸਤਕਾਂ ਖੋਜ, ਅਨੁਵਾਦ ਅਤੇ ਸੰਪਾਦਿਤ ਕਰਕੇ ਪ੍ਰਕਾਸ਼ਤ ਕਰਵਾਈਆਂ ਸਨ। ਉਨ੍ਹਾਂ ਹਿਊਮੈਨਟੀਜ ਦੇ ਪ੍ਰੋਫੈਸਰ ਹੁੰਦੇ ਹੋਏ ਇਤਿਹਾਸ ਦੇ ਖੇਤਰ ਵਿੱਚ ਅਜਿਹੇ ਮਾਹਰਕੇ ਮਾਰੇ, ਜਿਨ੍ਹਾਂ ਕਰਕੇ ਅੱਜ ਸਮੁੱਚਾ ਪੰਜਾਬੀ ਜਗਤ ਉਨ੍ਹਾਂ ਨੂੰ ਨਿਵੇਕਲੇ ਅੰਦਾਜ਼ ਵਿੱਚ ਯਾਦ ਕਰ ਰਿਹਾ ਹੈ। ਉਨ੍ਹਾਂ ਇਤਿਹਾਸਕ ਕਾਰਜ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪ੍ਰੋ ਮਲਵਿੰਦਰ ਜੀਤ ਸਿੰਘ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਸਮਾਜ ਵਿਗਿਆਨ ਅਤੇ ਅੰਗਰੇਜ਼ੀ ਸਮੇਤ ਪੰਜ ਵਿਸ਼ਿਆਂ ਵਿੱਚ ਐਮ ਏ ਸਨ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਇਤਨੇ ਮਹੱਤਵਪੂਰਨ ਵਿਸ਼ਿਆਂ ਦੇ  ਮਾਹਿਰ ਹੁੰਦੇ ਹੋਏ ਇਤਿਹਾਸ ਦੇ ਖੇਤਰ ਵਿੱਚ ਏਨਾ ਕੰਮ ਕਿਵੇਂ ਕਰ ਗਏ, ਜਿਸ ਕਾਰਨ ਸਮਾਜ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਰਹੇਗਾ। ਆਜ਼ਾਦੀ ਸੰਗਰਾਮੀਆਂ ਅਤੇ ਖਾਸ ਤੌਰ ‘ਤੇ ਗ਼ਦਰੀ ਬਾਬਿਆਂ ਦੀ ਜਦੋਜਹਿਦ ਅਤੇ ਕੁਰਬਾਨੀਆਂ ਬਾਰੇ ਸੁਚੇਤ ਤੌਰ ‘ਤੇ ਜਾਣਕਾਰੀ ਰੱਖਣਾ ਅੱਗੇ ਭਵਿਖ  ਪੀੜ੍ਹੀਆਂ ਨੂੰ ਸੌਂਪਣਾ ਮਹਾਨ ਸੇਵਾ ਹੈ।
ਪ੍ਰੋ. ਮਲਵਿੰਦਰਜੀਤ ਸਿੰਘ ਵਰਗੇ ਸੁਘੜ ਸਿਆਣੇ ਤੇ ਉਸਾਰੂ ਸੋਚ ਵਾਲੇ ਸਿਰੜ੍ਹੀ ਇਨਸਾਨ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ, ਜਿਹੜੇ ਇਤਨੀ ਜ਼ਿੰਮੇਵਾਰੀ, ਤਨਦੇਹੀ ਅਤੇ ਦਿਆਨਤਦਾਰੀ ਨਾਲ ਲਾਮਿਸਾਲ ਕੰਮ ਕਰਦੇ ਹੋਣ। ਆਧੁਨਿਕ ਪੀੜ੍ਹੀ ਦੇ ਨੌਜਵਾਨ ਇਤਿਹਾਸਕਾਰਾਂ ਅਤੇ ਹਰ ਵਰਗ ਦੇ ਵਿਦਿਆਰਥੀਆਂ ਲਈ ਉਹ ਮਾਰਗ ਦਰਸ਼ਕ ਬਣੇ ਰਹਿਣਗੇ। ਉਨ੍ਹਾਂ ਦੀ ਯਾਦ ਵਿੱਚ ਸਮਾਗਮ 23 ਮਈ 2026 ਦਿਨ ਸਨਿਚਰਵਾਰ ਨੂੰ 3-30 ਵਜੇ ਪੀਪਲ ਕਨਵੈਨਸ਼ਨ ਹਾਲ 36 ਸੈਕਟਰ ਚੰਡੀਗੜ ਵਿੱਚ ਹੋਵੇਗਾ।