Punjab News - Quami Ekta Punjabi Newspaper (ਕੌਮੀ ਏਕਤਾ) » ਖੇਤੀਬਾੜੀ

ਕਿਸਾਨਾਂ ਉੱਤੇ ਕੀਤੇ ਜਾ ਰਹੇ ਜੋਰ-ਜ਼ੁਲਮ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਪੂਰਨ ਹਿਮਾਇਤ: ਅਖੰਡ ਕੀਰਤਨੀ ਜਥਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਜੀਵਨ ਜਾਚ ”ਘਾਲਿ ਖਾਇ ਕਿਛੁ ਹਥਹੁ ਦੇਇ॥” ਉੱਤੇ ਅਮਲ ਕਰਦਿਆਂ ਆਪਣੇ ਹੱਥੀਂ ਆਪਣੀਆਂ ਜ਼ਮੀਨਾਂ ਉੱਤੇ ਕਿਰਤ ਕਰਦੇ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਉੱਤੇ ਪੈ ਰਹੇ ਡਾਕੇ ਨੂੰ ਰੋਕਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਅਖੰਡ ਕੀਰਤਨੀ ਜਥਾ ਪੂਰਨ ਹਿਮਾਇਤ ਕਰਦਾ ਹੈ ਅਤੇ ਨਿਜ-ਸਵਾਰਥੀ ਅਤੇ ਰਾਜ-ਹਠ ਵਿੱਚ ਅੰਨ੍ਹੀ ਹੋਈ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤੇ ਜਾ ਰਹੇ ਜੋਰ-ਜ਼ੁਲਮ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ।

ਅਖੰਡ ਕੀਰਤਨੀ ਜਥਾ 31 ਮੈਂਬਰੀ ਕਮੇਟੀ ਵਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ 2021 ਵਿੱਚ ਕਿਸਾਨ-ਮਾਰੂ ਕਾਲੇ ਕਾਨੂੰਨ ਲਾਗੂ ਕੀਤੇ ਸਨ ਜਿਸਨੂੰ ਕਿਸਾਨਾਂ ਨੇ ਇੱਕ ਸਾਲ ਦੀ ਜਦੋਜਹਿਦ ਤੋਂ ਬਾਅਦ ਵਾਪਸ ਕਰਵਾਇਆ ਸੀ । ਉਸ ਸਮੇਂ ਕਾਨੂੰਨ ਵਾਪਸ ਲੈਂਦਿਆਂ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਹਨਾਂ ਵਿੱਚ ਕਿਸਾਨਾਂ ਦੀ ਜਿਣਸ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣਾ, ਕਿਸਾਨਾਂ ਦੇ ਕਰਜ਼ਿਆਂ ਦੀ ਮਾਫੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੈਨਸ਼ਨ ਦੇਣਾ ਆਦਿ ਸ਼ਾਮਲ ਸਨ, ਉਹ ਪੂਰੇ ਨਹੀਂ ਕੀਤੇ ਗਏ । ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ  ਮੰਨਵਾਉਣ ਲਈ ਮੁੜ ਪੰਜਾਬ ਦੇ ਕਿਸਾਨਾਂ ਵੱਲੋਂ ਜੋ ਅੰਦੋਲਨ ਵਿੱਢਿਆ ਗਿਆ ਹੈ ਨਾ ਸਿਰਫ ਅਜਿਹਾ ਕਰਨਾ ਉਹਨਾਂ ਦਾ ਮਨੁੱਖੀ ਹੱਕ ਹੈ ਬਲਕਿ ਇਹ ਅੰਦੋਲਨ ਨਿੱਜੀ ਸਵਾਰਥਾਂ ਲਈ ਨਹੀਂ ਹੈ ਬਲਕਿ ਅਨਿਆਂ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਹੈ ਅਤੇ ਪਰਉਪਕਾਰੀ ਵੀ ਹੈ ।

ਕਿਸੇ ਵੀ ਨਿਆਂਕਾਰੀ ਸਮਾਜ ਵਿੱਚ ਰਾਜ ਕਰ ਰਹੀ ਧਿਰ ਦਾ ਇਹ ਫਰਜ਼ ਹੈ ਕਿ ਉਹ ਜਨਤਾ ਦੀ ਖੁਸ਼ਹਾਲੀ ਲਈ ਹਰ ਕਦਮ ਚੁੱਕੇ, ਜਨਤਾ ਨੂੰ ਸੁਰੱਖਿਆ ਪ੍ਰਦਾਨ ਕਰੇ ਅਤੇ ਸਾਰੀ ਲੋਕਾਈ ਦੇ ਸਮਾਨ ਅਧਿਕਾਰਾਂ ਨੂੰ ਯਕੀਨੀ ਬਣਾਵੇ । ਆਪਣੀ ਹੱਥੀਂ ਕਿਰਤ ਕਰ ਰਹੇ ਲੋਕਾਂ ਦਾ ਸ਼ੋਸ਼ਣ ਨਾ ਕਰੇ ਤੇ ਨਾ ਹੋਣ ਦੇਵੇ ਅਤੇ ਗਰੀਬ ਗੁਰਬੇ ਦੇ ਹਿਤਾਂ ਦੀ ਰੱਖਿਆ ਕਰੇ ਅਤੇ ਹਰ ਇੱਕ ਲਈ ਨਿਆਂ ਪ੍ਰਾਪਤੀ ਦੇ ਬਰਾਬਰ ਅਧਿਕਾਰ ਹੋਣ । ਪਰ ਅੱਜ ਭਾਰਤ ਉੱਤੇ ਰਾਜ ਕਰ ਰਹੀ ਧਿਰ ਨਾਂ ਸਿਰਫ ਅਨਿਆਂਕਾਰੀ ਹੈ ਬਲਕਿ ਭ੍ਰਿਸ਼ਟਾਚਾਰ ਵਿੱਚ ਫਸੀ ਹੋਈ ਅਤੇ ਅੱਤਿਆਚਾਰੀ ਵੀ ਹੈ ਜਿਸ ਦੀ ਮਿਸਾਲ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨਾਂ ਉੱਤੇ ਅਤਿਆਚਾਰ ਕਰਕੇ ਹਰਿਆਣਾ ਦੀ ਸਰਕਾਰ ਨੇ ਦਿੱਤੀ ਹੈ ਜਿਸ ਵਿੱਚ ਆਪਣੀਆਂ ਹੱਕੀ ਮੰਗਾਂ ਮੰਨ ਰਹੇ ਪੰਜਾਬ ਦੇ ਨੌਜਵਾਨ ਕਿਸਾਨ ਉੱਤੇ ਗੋਲੀ ਚਲਾ ਕੇ ਕਤਲ ਕਰਨਾ ਸ਼ਾਮਲ ਹੈ । ਅਜੇ ਵੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਜਾਇਜ਼ ਹੱਕ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ।

ਅੱਜ ਭਾਰਤ ਅੰਦਰ ਵਾਪਰ ਰਿਹਾ ਵਰਤਾਰਾ ਭਾਈ ਗੁਰਦਾਸ ਜੀ ਦੇ ਕਥਨਾਂ ‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ’ ਨੂੰ ਸੱਚ ਕਰ ਰਿਹਾ ਹੈ । ਰਾਜ-ਹਠ ਵਿੱਚ ਆਈਆਂ ਅਣਮਨੁੱਖੀ ਵਰਤਾਰੇ ਕਰ ਰਹੀਆਂ ਖੂਨ ਪੀਣੀਆਂ ਸਰਕਾਰਾਂ ਨੂੰ ਠੱਲ੍ਹ ਪਾਉਣਾ ਨਾ ਸਿਰਫ ਧਰਮ ਕਰਮ ਹੈ ਬਲਕਿ ਹਰ ਸਭਿਅਕ ਮਨੁੱਖ ਦਾ ਕਰਤਵ ਵੀ ਹੈ । ਪੰਜਾਬ ਵਾਸੀਆਂ ਵੱਲੋਂ ਆਰਥਿਕ ਗੁਲਾਮੀ, ਸਰਕਾਰ ਦੇ ਅਨਿਆਂ ਅਤੇ ਜ਼ੁਲਮਾਂ ਖਿਲਾਫ ਅਵਾਜ਼ ਉਠਾ ਕੇ ਸਾਬਤ ਕਰ ਦਿੱਤਾ ਹੈ ਕਿ ਗੁਰੂ ਸਾਹਿਬਾਨ ਦੁਆਰਾ ਜਬਰ, ਜ਼ੁਲਮ, ਅਨਿਆਂ ਵਿਰੁੱਧ ਹੱਕ, ਸੱਚ ਤੇ ਨਿਆਂ ਲਈ ਲੜਦਿਆਂ ਹਰ ਕੁਰਬਾਨੀ ਕਰਨ ਵਾਲੀ ਸਿਖਾਈ ਜੀਵਨ-ਜਾਚ ਨੂੰ ਗੁਰੂ ਦੇ ਸਿੱਖ ਭੁੱਲੇ ਨਹੀਂ ਹਨ। ਅੱਜ ਸਾਨੂੰ ਨਾਮ ਬਾਣੀ ਦੇ ਰਸੀਏ, ਪੰਥਕ ਵਿਦਵਾਨ, ਸੰਤ ਸਿਪਾਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਬਚਨਾਂ ‘ਅਸੀਂ ਅਨਿਆਈ ਰਾਜ ਦੀ ਰਾਜ ਭਗਤੀ ਨਹੀਂ ਕਰਨੀ ਤੇ ਨਿਆਂਕਾਰੀ ਰਾਜ ਵਿੱਚ ਰਾਜ ਗਰਦੀ ਨਹੀਂ ਕਰਨੀ । ਪ੍ਰੰਤੂ ਜਿਸ ਰਾਜ ਵਿੱਚ ਸਾਡੇ ਧਰਮ ਕਰਮਾਂ ਨੂੰ ਅਸਾਡੇ ਧਰਮ ਅਨੁਸਾਰ ਰਾਜ ਮਦ ਦੇ ਧੱਕੇ ਅਤੇ ਧਿੰਗੋਜ਼ੋਰੀ ਨਾਲ ਅਨਿਆਈ ਹੱਥ ਪਾਉਂਦੇ ਹੋਣ ਉਸ ਰਾਜ ਦੀ ਅਸੀਂ ਗੁਰੂ ਅਕਾਲ ਪੁਰਖ ਦੇ ਆਸਰੇ ਜੜ੍ਹ ਉਖੇੜ ਦੇਣੀ ਹੈ ।’ ਉਤੇ ਅਮਲ ਕਰਦਿਆਂ ਇਕਮੁੱਠ ਹੋ ਕੇ ਭਾਰਤ ਦੀ ਅਨਿਆਂਈ ਸਰਕਾਰ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਹਰ ਸਿੱਖ ਨੂੰ ਸੰਘਰਸ਼ਮਈ ਕਿਸਾਨਾਂ ਦੀ ਤਨ, ਮਨ ਤੇ ਧਨ ਨਾਲ ਮਦਦ ਕਰਨੀ ਚਾਹੀਦੀ ਹੈ । ਅਤੇ ਨਾਲ ਹੀ ਸਮੂਹ ਕਿਸਾਨ ਜਥੇਬੰਦੀਆਂ ਨੂੰ ਆਪਣੀਆਂ ਮੰਗਾ ਲਈ ਇੱਕੋ ਮੰਚ ਤੇ ਇਕੱਠੇ ਹੋਣ ਲਈ ਅਪੀਲ ਕਰਦੇ ਹਾਂ ।

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੇਂ ਉਪ-ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਨਿਯੁਕਤੀ ਅਤੇ ਕਿਸਾਨ ਗੋਸ਼ਟੀ ਦਾ ਆਯੋਜਨ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੇਂ ਉਪ-ਕੁਲਕਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਨਿਯੁਕਤੀ ਸਮਾਗਮ ਅਤੇ ਕਿਸਾਨ ਗੋਸ਼ਟੀ ਦਾ ਆਯੋਜਨ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਸ. ਗੁਰਲਾਭ ਸਿੰਘ ਸਿੱਧੂ (ਚੇਅਰਮੈਨ, ਗੁਰੂ ਕਾਸ਼ੀ ਯੂਨੀਵਰਸਿਟੀ) ਨੇ  ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਸ. ਸੁਖਰਾਜ ਸਿੰਘ ਸਿੱਧੂ (ਐਮ. ਡੀ), ਡਾ. ਨਰਿੰਦਰ ਸਿੰਘ (ਡਾਇਰੈਕਟਰ), ਡਾ. ਗੁਰਭਿੰਦਰ ਸਿੰਘ ਬਰਾੜ (ਡੀਨ ਅਕਾਦਮਿੱਕ) ਅਤੇ ਡਾ.ਅਮਿੱਤ ਟੁਟੇਜਾ(ਡਿਪਟੀ ਰਜਿਸਟਰਾਰ) ਅਤੇ ਡਾ. ਅਸ਼ਵਨੀ ਸੇਠੀ (ਡਾਇਰੈਕਟਰ ਪੀ ਐਂਡ ਡੀ) ਨੇ ਵੀ ਉਚੇਚੇ ਤੌਰ ਤੇ ਸ਼ਾਮਲ ਹੋ ਕੇ ਸਮਾਗਮ ਦੀ ਸ਼ੋਭਾ ਵਧਾਈ।ਸਮਾਗਮ ਦੀ ਸ਼ੁਰੂਆਤ ਵਿੱਚ ਡਾ. ਜੀ.ਐਸ. ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ  ‘ਜੀ ਆਇਆਂ’ ਆਖਿਆ ਅਤੇ ਨਵੇਂ ਉਪ-ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਜੀਵਨ ਅਤੇ ਅਕਾਦਮਿੱਕ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ।

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ. ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਡਾ. ਜਸਵਿੰਦਰ ਸਿੰਘ ਢਿੱਲੋਂ ਉੱਘੇ ਵਿਦਵਾਨ ਹੋਣ ਦੇ ਨਾਲ-ਨਾਲ ਸੂਝਵਾਨ ਅਤੇ ਨੇਕ ਸੁਭਾ ਦੇ ਵਿਕਅਤੀ ਹਨ।ਇਸ ਮੌਕੇ ਸ. ਸਿੱਧੂ ਨੇ ਕਿਸਾਨਾਂ ਨੂੰ ਅਜੋਕੇ ਸਮੇਂ ਦੀ ਖੇਤੀਬਾੜੀ ਦੀਆਂ ਦਰਪੇਸ਼ ਚੁਨੌਤੀਆਂ ਅਤੇ ਉਹਨਾਂ ਦੇ ਉਪਾਅ ਸੰਬੰਧੀ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਚੱਲਣ ਲਈ ਕਿਹਾ। ਕਿਸਾਨਾਂ ਨੇ ਮਹਿਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਸਵਾਲ ਵੀ ਪੁੱਛੇ ਜਿੰਨ੍ਹਾਂ ਦਾ ਮਹਿਰਾਂ ਨੇ ਵਿਸਥਾਰ ਪੂਰਵਕ ਜਵਾਬ ਦਿੰਦੇ ਹੋਏ ਹੱਲ ਦੱਸੇ।ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੱਲੋਂ ਨੌਜਵਾਨਾਂ ਨੂੰ ਕਨੇਡਾ ਵਿੱਚ ਉਚੇਰੀ ਪੜਾਈ ਸਿੱਖਿਆ ਪ੍ਰਾਪਤ ਕਰਨ ਦੇ ਲਈ ਦਿੱਤੇ ਜਾ ਰਹੇ ਸੁਨਹਿਰੀ ਮੌਕੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦੇ ਵਿਦੇਸ਼ ਜਾਣ ਲਈ ਯੂਨੀਵਰਸਿਟੀ  ਵੱਲੋਂ ਵੀ ਕਨੇਡਾ ਜਾਣ ਸੰਬੰਧੀ ਹਰ ਤਰੂਾਂ ਦੀ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ।ਜਿਵੇਂ ਕਿ ਵੀਜ਼ਾ, ਕੰਮ ਅਤੇ ਪੱਕੇ ਹੋਣ ਬਾਰੇ ਦੱਸਿਆ ਗਿਆ।

ਇਸ ਬਾਅਦ ਯੂਨੀਵਰਸਿਟੀ ਦੇ ੳੁੱਘੇ ਵਿਗਿਆਨੀ ਡਾ. ਦਲਜੀਤ ਸਿੰਘ ਵੱਲੋਂ ਆਏ ਹੋਏ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਸੰਬੰਧੀ ਲਾਹੇਬੰਦ ਤਰੀਕਿਆਂ ਤੇ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਕਿਵੇਂ ਛੋਟੇ ਪੱਧਰ ਦੇ ਕਿਸਾਨ ਭਰਾ ਵੱਖ-ਵੱਖ  ਫਸਲਾਂ ਅਤੇ ਸਬਜੀਆਂ ਸਮੇਂ ਸਿਰ ਬੀਜ ਕੇ ਚੰਗਾ ਮੁਨਾਫਾ ਕਮਾ ਸਕਦੇ ਹਨ।ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਯੂਨਵਿਰਸਿਟੀ ਵੱਲੋਂ ਸਬਜੀਆਂ ਅਤੇ ਫਲਾਂ ਦੇ ਬੀਜਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ।ਜੋ ਕਿ ਕਿਸਾਨ ਭਰਾਵਾਂ ਦੇ ਖਿੱਚ ਦਾ ਕੇਂਦਰ ਬਣੀਆ ਰਹੀਆਂ। ਸਮਾਗਮ ਦੇ ਅਖੀਰ ਵਿੱਚ ਯੁਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਡਾ. ਅਮਿੱਤ ਟੁਟੇਜਾ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿੱਲੋਂ ਧੰਨਵਾਦ ਵੀ ਕੀਤਾ ਗਿਆ।ਇਸ ਸਾਰੇ ਸਮਾਗਮ ਦਾ ਸਟੇਜ ਸੰਚਾਲਣ ਪ੍ਰੋ. ਜਸਪਾਲ ਸਿੰਘ ਨੇ ਕੀਤਾ।

ਪ੍ਰਸਿੱਧ ਭੂਮੀ ਵਿਗਿਆਨੀ ਡਾ. ਡੀ ਆਰ ਭੁੰਬਲਾ ਦਾ ਸਨਮਾਨ
ਲੁਧਿਆਣਾ – ਭਾਰਤੀ ਭੂਮੀ ਵਿਗਿਆਨ ਸੰਸਥਾ (ਆਈਐਸਐਸਐਸ) ਦੀ ਲੁਧਿਆਣਾ ਇਕਾਈ ਨੇ ਭੂਮੀ ਵਿਗਿਆਨ ਦੇ ਸਭ ਤੋਂ ਵੱਡੇ ਮਾਹਿਰਾਂ ਵਿੱਚੋਂ ਇੱਕ ਡਾ. ਦੇਵ ਰਾਜ ਭੁੰਬਲਾ ਨੂੰ ਸਨਮਾਨਿਤ ਕੀਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਡਾ. ਭੁੰਬਲਾ ਦੇ ਖੇਤੀ ਅਤੇ ਵਿਸ਼ੇਸ਼ ਤੌਰ ਤੇ ਭੂਮੀ ਵਿਗਿਆਨ ਦੇ ਖੇਤਰ ਵਿੱਚ ਕੀਤੇ ਕਾਰਜਾਂ ਨੂੰ ਸਨਮਾਨ ਦਿੰਦਿਆਂ ਬੱਲੋਵਾਲ ਸੌਂਖੜੀ ਵਿੱਚ ਕੰਢੀ ਖੇਤਰ ਦੇ ਖੇਤਰੀ ਖੋਜ ਕੇਂਦਰ ਦਾ ਨਾਂ ‘ਡਾ. ਡੀ ਆਰ ਭੁੰਬਲਾ ਰਿਜ਼ਨਲ ਰਿਸਰਚ ਸਟੇਸ਼ਨ ਫਾਰ ਕੰਢੀ ਏਰੀਆ, ਬੱਲੋਵਾਲ ਸੌਂਖੜੀ’ ਰੱਖਿਆ ਹੈ। ਇਸ ਸਮਾਗਮ ਵਿੱਚ ਭੂਮੀ ਵਿਗਿਆਨ ਦੇ ਬਹੁਤ ਵੱਡੇ ਮਾਹਿਰ ਵਿਗਿਆਨੀ ਸ਼ਾਮਿਲ ਹੋਏ ਜਿਨ੍ਹਾਂ ਵਿੱਚੋਂ ਆਈਐਸਐਸਐਸ ਦੇ ਸਾਬਕਾ ਪ੍ਰਧਾਨ ਡਾ. ਜੀ ਦੇਵ, ਪੀਏਯੂ ਦੇ ਸਾਬਕਾ ਨਿਰਦੇਸ਼ਕ ਖੋਜ ਡਾ. ਐਮ ਐਸ ਬਾਜਵਾ ਬੱਲੋਵਾਲ ਸੌਂਖੜੀ ਖੇਤਰੀ ਖੋਜ ਕੇਂਦਰ ਦੇ ਸਾਬਕਾ ਨਿਰਦੇਸ਼ਕ ਡਾ. ਐਚ ਐਸ ਸੁਰ, ਭੂਮੀ ਵਿਗਿਆ ਵਿਭਾਗ ਦੇ ਸਾਬਕਾ ਮੁਖੀ ਡਾ. ਜੀ ਐਸ ਹੀਰਾ, ਡਾ. ਐਮ ਐਸ ਪਸਰੀਚਾ, ਡਾ. ਵਿਰਾਜ ਬੇਰੀ, ਡਾ. ਯਾਦਵਿੰਦਰ ਸਿੰਘ, ਡਾ. ਯੂ ਐਸ ਸਿਡਾਨਾ ਅਤੇ ਐਚ ਐਸ ਥਿੰਦ ਪ੍ਰਮੁੱਖ ਸਨ।

ਵਿਭਾਗ ਦੇ ਕਈ ਹੋਰ ਸੇਵਾ ਮੁਕਤ ਮੈਂਬਰ ਇਸ ਸਮਾਗਮ ਵਿੱਚ ਸ਼ਾਮਿਲ ਹੋਏ । ਲੁਧਿਆਣਾ ਇਕਾਈ ਦੇ ਸਕੱਤਰ ਡਾ. ਧਰਮਿੰਦਰ ਸਿੰਘ ਨੇ ਲੁਧਿਆਣਾ ਇਕਾਈ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿੱਚ ਚਰਚਾ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਭੂਮੀ ਵਿਗਿਆਨ ਵਿਭਾਗ ਦੇ ਕਾਰਜਾਂ ਬਾਰੇ ਵੀ ਗੱਲ ਕੀਤੀ। ਭਾਰਤੀ ਭੂਮੀ ਵਿਗਿਆਨ ਸੰਸਥਾ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਡਾ. ਓ ਪੀ ਚੌਧਰੀ ਨੇ ਡਾ. ਡੀ ਆਰ ਭੁੰਬਲਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਡਾ. ਦੇਵ ਅਤੇ ਡਾ. ਬਾਜਵਾ ਸਮੇਤ ਲੁਧਿਆਣਾ ਇਕਾਈ ਦੇ ਸਾਰੇ ਕਾਰਜਕਾਰੀ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਡਾ. ਭੁੰਬਲਾ ਦੇ ਸਨਮਾਨ ਵਿੱਚ ਇਕ ਸੋਵੀਨਰ ਜਾਰੀ ਕੀਤਾ ।

ਡਾ. ਭੁੰਬਲਾ ਨੇ ਆਪਣੇ ਅਕਾਦਮਿਕ ਸਫ਼ਰ ਬਾਰੇ ਗੱਲ ਕਰਦਿਆਂ ਆਪਣੀ ਗੰਭੀਰਤਾ ਅਤੇ ਸਮਰਪਣ ਦੀਆਂ ਕੁਝ ਗੱਲਾਂ ਕੀਤੀਆਂ। ਉਹਨਾਂ ਨੇ ਭੂਮੀ ਵਿਗਿਆਨ ਵਿਭਾਗ ਅਤੇ ਪੀਏਯੂ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਅਤੇ ਭਾਰਤੀ ਭੂਮੀ ਵਿਗਿਆਨ ਸੰਸਥਾਂ ਦੇ ਬਹੁਤੇ ਵਿਗਿਆਨੀਆਂ ਨਾਲ ਆਪਣੇ ਸੰਬੰਧਾਂ ਨੂੰ ਯਾਦ ਕੀਤਾ ।

ਇਸ ਮੌਕੇ ਡਾ. ਐਸ ਐਸ ਕੁੱਕਲ ਨੂੰ ਡੀਨ ਕਾਲਜ ਆਫ਼ ਐਗਰੀਕਲਚਰ ਅਤੇ ਡਾ. ਡੀ ਐਸ ਭੱਟੀ ਨੂੰ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਦੇ ਅਹੁਦਿਆਂ ਦਾ ਮਾਣ ਵਧਾਉਣ ਲਈ ਸਨਮਾਨਿਤ ਕੀਤਾ। ਅੰਤ ਤੇ ਲੁਧਿਆਣਾ ਇਕਾਈ ਦੇ ਜਨਰਲ ਸਕੱਤਰ ਡਾ. ਬੀ ਐਸ ਸੇਖੋਂ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ-ਰੋਜ਼ਾ ਵਰਕਸ਼ਾਪ ਆਰੰਭ ਹੋਈ
ਲੁਧਿਆਣਾ – ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿ¤ਚ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਆਰੰਭ ਹੋਈ । ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਬਜ਼ੀਆਂ, ਫੁੱਲਾਂ ਦੀ ਕਾਸ਼ਤ ਅਤੇ ਰੇਸ਼ਮ ਦੇ ਕੀੜਿਆਂ ਦੇ ਵਿਕਾਸ ਦੇ ਨਾਲ-ਨਾਲ ਵਾਢੀ ਤੋਂ ਬਾਅਦ ਫ਼ਸਲ ਦੇ ਪ੍ਰਬੰਧਨ, ਫਾਰਮ ਪਾਵਰ ਅਤੇ ਮਸ਼ੀਨਰੀ, ਭੋਜਨ-ਤਕਨਾਲੋਜੀ ਅਤੇ ਖੇਤੀ-ਆਰਥਿਕਤਾ ਦੇ ਸੰਬੰਧ ਵਿੱਚ ਨਵੀਆਂ ਤਕਨੀਕਾਂ ਦੀ ਜਾਣਕਾਰੀ ਸੰਬੰਧੀ ਵਿਚਾਰ ਕਰਨਾ ਸੀ । ਪੰਜਾਬ ਬਾਗਬਾਨੀ ਵਿਭਾਗ ਦੇ ਡਿਪਟੀ ਨਿਰਦੇਸ਼ਕਾਂ ਤੋਂ ਇਲਾਵਾ ਜ਼ਿਲ੍ਹਾ ਬਾਗਬਾਨੀ ਵਿਭਾਗ ਅਫ਼ਸਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਜ਼ਿਲ੍ਹਾ ਪਸਾਰ ਮਾਹਿਰ, ਯੂਨੀਵਰਸਿਟੀ ਦੇ ਡੀਨਜ਼ ਅਤੇ ਹੋਰ ਫੈਕਲਟੀ ਇਸ ਵਰਕਸ਼ਾਪ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ । ਸਭ ਤੋਂ ਪਹਿਲਾਂ ਐਗਰੀਕਲਚਰ ਕਾਲਜ  ਦੇ ਡੀਨ ਡਾ. ਐਸ.ਐਸ. ਕੁੱਕਲ ਨੇ ਆਏ ਹੋਏ ਮਹਿਮਾਨਾਂ ਅਤੇ ਮਾਹਿਰਾਂ ਦਾ ਸਵਾਗਤ ਕੀਤਾ ।

ਮੁੱਖ ਭਾਸ਼ਣ ਵਿੱਚ ਡਾ. ਬਲਦੇਵ ਸਿੰਘ ਢਿੱਲੋਂ ਉਪ ਕੁਲਪਤੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਨਿਜੀ ਖੇਤਰ ਵੱਲੋਂ ਕੀਤੇ ਜਾ ਰਹੇ ਤਿੱਖੇ ਪ੍ਰਚਾਰ ਦੇ ਮੁਕਾਬਲੇ ਲਈ ਬੀਜ ਉਤਪਾਦਨ ਵਿਧੀ ਦੇ ਵਿਕਾਸ ਉਪਰ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਸੰਬੰਧ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਅਤੇ ਪੂਰੇ ਪੰਜਾਬ ਵਿੱਚ ਪ੍ਰਵਾਨਿਤ ਹੋਈ ਪੂਸਾ-44 ਕਿਸਮ ਬਾਰੇ ਗੱਲ ਕਰਦਿਆਂ ਇਸ ਕਿਸਮ ਦੇ ਉਤਪਾਦਨ, ਆਮਦਨੀ ਅਤੇ ਲਾਭ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਖੇਤੀਬਾੜੀ ਪਰਿਵਾਰਾਂ ਦੀ ਆਮਦਨ ਹਰਿਆਣੇ ਨਾਲੋਂ 50% ਜ਼ਿਆਦਾ ਹੈ ਪਰ ਮਿੱਟੀ ਦੀ ਸਿਹਤ, ਕੀੜੇਮਾਰ ਦਵਾਈਆਂ ਦੀ ਵਰਤੋਂ ਅਤੇ ਵਾਢੀ ਤੋਂ ਬਾਅਦ ਦੇ ਨੁਕਸਾਨ, ਭੰਡਾਰਨ ਅਤੇ ਮਾਰਕੀਟਿੰਗ ਪੰਜਾਬ ਦੀ ਖੇਤੀ ਦੇ ਬਹੁਤ ਗੰਭੀਰ ਮੁੱਦੇ ਹਨ । ਡਾ. ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਸ਼ਹਿਰੀ ਖੇਤਰਾਂ ਵਿੱਚ ਬਾਗਬਾਨੀ ਦੇ ਤਰੀਕਿਆਂ, ਮਿੱਟੀ ਰਹਿਤ ਬਿਜਾਈ, ਕੀਟਨਾਸ਼ਕਾਂ ਦੀ ਸਹੀ ਵਰਤੋਂ, ਆਲੂ ਦੇ ਵਧੀਆ ਬੀਜਾਂ ਦਾ ਉਤਪਾਦਨ ਅਤੇ ਟਮਾਟਰਾਂ ਦੀ ਸਾਂਭ-ਸੰਭਾਲ ਬਾਰੇ ਬਹੁਤ ਸਾਰੇ ਕੀਮਤੀ ਨੁਕਤੇ ਪੇਸ਼ ਕੀਤੇ ।

ਬਾਗਬਾਨੀ ਨਿਰਦੇਸ਼ਕ ਪੰਜਾਬ ਡਾ. ਪੀ.ਐਸ. ਔਲਖ ਨੇ ਕਿਹਾ ਕਿ ਪੰਜਾਬ ਸਰਕਾਰ ਬਾਗਬਾਨੀ ਹੇਠਲੇ ਰਕਬੇ ਨੂੰ 4 ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਤੱਕ ਵਧਾਉਣ ਲਈ ਵਚਨਬੱਧ ਹੈ । ਵਿਦੇਸ਼ੀ ਸਬਜ਼ੀਆਂ ਜਿਵੇਂ ਬਰੌਕਲੀ, ਪਰਪਲ ਗੋਭੀ, ਚੈਰੀ ਟਮਾਟਰ ਅਤੇ ਸਵੀਟ ਕੌਰਨ ਦੀ ਬਿਜਾਈ ਖੇਤੀ-ਵਿਭਿੰਨਤਾ ਦੇ ਖੇਤਰ ਵਿੱਚ ਬਹੁਤ ਅਹਿਮ ਹਿ¤ਸਾ ਪਾ ਸਕਦੀ ਹੈ । ਡਾ. ਔਲਖ ਨੇ ਸਾਂਝੇ ਕੀਟ-ਪ੍ਰਬੰਧਨ (ਆਈ ਪੀ ਐਮ) ਉਪਰ ਜ਼ੋਰ ਦਿੰਦਿਆਂ ਆਲੂ ਉਤਪਾਦਨ ਦੀ ਤਕਨੀਕ ਅਤੇ ਮਸ਼ੀਨਰੀ ਦੇ ਨਾਲ ਭੰਡਾਰਨ ਦੇ ਵਿਕਾਸ,  ਪਿਆਜ਼ ਦੀ ਸਾਂਭ-ਸੰਭਾਲ, ਕੱਦੂ ਜਾਤੀ ਦੀਆਂ ਕਿਸਮਾਂ ਲਈ ਫਰੂਟ ਫਲਾਈ ਟਰੈਪ ਦੀ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੱਤੀ ਜਿਸ ਨਾਲ ਪੈਕਿੰਗ ਦੀ ਗੁਣਵੱਤਾ ਨੂੰ ਸੁਧਾਰਿਆ ਜਾ ਸਕੇਗਾ । ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਅਤੇ ਰੂਪ ਨਗਰ ਦੇ ਬੇਜ਼ਮੀਨੇ ਲੋਕ ਰੇਸ਼ਮ ਦੇ ਕੀੜੇ ਪਾਲਣ ਦੇ ਧੰਦੇ ਨਾਲ ਜੁੜ ਕੇ ਮੁਨਾਫ਼ਾ ਕਮਾ ਸਕਦੇ ਹਨ ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਐਨ. ਐਸ. ਬੈਂਸ ਨੇ ਖੋਜ ਪ੍ਰੋਗਰਾਮ ਦੀ ਰੂਪ-ਰੇਖਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਅੱਠ ਨਵੀਆਂ ਕਿਸਮਾਂ ਈਜਾਦ ਕੀਤੀਆਂ ਹਨ ਜਿਨ੍ਹਾਂ ਦੇ ਨਾਂ ’ਪੰਜਾਬ ਖੀਰਾ-1’, ’ਪੰਜਾਬ ਸਵਰਨ’ ਟਮਾਟਰ, ’ਪੰਜਾਬ ਟੀਂਡਾ-1’, ’ਪੀਏਯੂ ਮਗਜ਼ ਕੱਦੂ-1’, ’ਪੰਜਾਬ ਨਿਧੀ’ ਬੈਂਗਣ, ’ਕੁਫ਼ਰੀ ਗੰਗਾ’ ਆਲੂ ’ਪੰਜਾਬ ਮੋਹਨੀ’ ਅਤੇ ’ਪੰਜਾਬ ਸ਼ਿੰਗਾਰ’ ਗੁਲਦਾਊਦੀ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਕਿਸਮਾਂ ਰਾਜ ਦੀ ਖੇਤੀ ਵਿਭਿੰਨਤਾ ਨੂੰ ਪ੍ਰਵਾਨਗੀ ਕਮੇਟੀ ਕੋਲ ਪ੍ਰਵਾਨਗੀ ਲਈ ਭੇਜੀਆਂ ਗਈਆਂ ਹਨ । ਡਾ. ਬੈਂਸ ਨੇ ਇਸ ਤੋਂ ਬਿਨਾਂ ਫ਼ਸਲ ਦੀ ਵਢਾਈ ਤੋਂ ਬਾਅਦ ਦੇ ਪ੍ਰਬੰਧਨ, ਭੰਡਾਰਨ ਤਕਨੀਕ ਦੇ ਨਾਲ-ਨਾਲ ਉਤਪਾਦਨ ਅਤੇ ਸਾਂਭ-ਸੰਭਾਲ ਦੀਆਂ ਨਵੀਆਂ ਤਜਵੀਜ਼ਾਂ ਉਪਰ ਵੀ ਰੌਸ਼ਨੀ ਪਾਈ ।

ਨਿਰਦੇਸ਼ਕ ਪਸਾਰ ਸਿਖਿਆ ਡਾ. ਜੇ.ਐਸ. ਮਾਹਲ ਨੇ ਸਭ ਦਾ ਧੰਨਵਾਦ ਕੀਤਾ । ਪਸਾਰ ਸਿੱਖਿਆ ਦੇ ਪ੍ਰੋਫੈਸਰ ਡਾ. ਟੀ.ਐਸ. ਰਿਆੜ ਨੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੀਤਾ ।

ਇਸ ਮੌਕੇ ਮੁੱਖ ਮਹਿਮਾਨ ਡਾ. ਢਿੱਲੋਂ ਨੇ ‘‘ਕਰੀਸੈਂਥੇਮਮ’ ’ਨਾਂ ਹੇਠ ਡਾ. ਮਧੂ ਬਾਲਾ ਅਤੇ ਡਾ. ਐਚ.ਐਸ. ਗਰੇਵਾਲ ਅਤੇ  ‘ਲੈਂਡਸਕੇਪ ਯੂਜ ਆਫ ਔਰਨਾਮੈਂਟਲ ਪਲਾਂਟਸ’ ਲੇਖਕ ਆਰ.ਕੇ. ਦੂਬੇ ਅਤੇ ਐਚ.ਐਸ. ਗਰੇਵਾਲ ਦੀਆਂ ਕਿਤਾਬਾਂ ਨੂੰ ਰਿਲੀਜ਼ ਕੀਤਾ । ਪੀਏਯੂ ਦੇ ਵਿਭਿੰਨ ਵਿਭਾਗਾਂ ਵੱਲੋਂ ਵੱਖ-ਵੱਖ ਫ਼ਸਲੀ ਕਿਸਮਾਂ ਅਤੇ ਤਕਨੀਕਾਂ ਦੀ ਇੱਕ ਨੁਮਾਇਸ਼ ਇਸ ਮੌਕੇ ਵਿਸ਼ੇਸ਼ ਤੌਰ ਤੇ ਲਗਾਈ ਗਈ ਸੀ ।

ਜੀ.ਕੇ.ਯੂ ਦੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਦਾ ਅਯੋਜਨ
ਤਲਵੰਡੀ ਸਾਬੋ -  ਆਸਟ੍ਰੇਲੀਆ ਵਿੱਚ ਖੇਤੀਬਾੜੀ ਵਿਭਾਗ ਨਾਲ ਸੰਬੰਧਤ ਗ੍ਰੈਜੂਏਟ ਵਿਦਿਆਰਥੀਆਂ ਲਈ ਮੌਕੇ ਅਤੇ ਮੰਤਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ 9 ਅਪ੍ਰੈਲ, 2018 ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਆਇਰਨਵੁੱਡ ਇੰਸਟੀਚਿਊਟ, ਐਡੀਲੇਡ (ਆਸਟ੍ਰੇਲੀਆ) ਦੇ ਵਿਗਿਆਨੀਆਂ ਦੀ ਇਕ ਟੀਮ ਨੇ ਭਾਰਤੀ ਯੂਨੀਵਰਸਿਟੀਆਂ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਹੁਨਰ ਵਿਕਾਸ ਲਈ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ।ਡਾ. ਮਨਪ੍ਰੀਤ ਸਿੰਘ ਗਿੱਲ, ਇੰਟਰਨੈਸ਼ਨਲ ਸਟੂਡੈਂਟਸ ਅਡਵਾਈਜ਼ਰ, ਆਇਰਨਵੁੱਡ ਇੰਸਟੀਚਿਊਟ, ਨੇ ਖੇਤੀਬਾੜੀ ਖੇਤਰ ਵਿੱਚ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਦ੍ਰਿਸ਼ ਨੂੰ ਸਮਝਣ ਅਤੇ ਸਮੇਂ ਦੀ ਤੋਰ ਪਛਾਨਣ ਲਈ ਵਿਦਿਆਰਥੀਆਂ ਨੂੰ ਜਾਗਰਿਤ ਕੀਤਾ।ਉਨ੍ਹਾਂ ਨੇ ਸਿੱਖਿਆ ਨੂੰ ਪੇਸ਼ੇ ਵਿਚ ਬਦਲਣ ਲਈ ਪ੍ਰੇਰਨਾ ਦੇਣ ਤੋਂ ਇਲਾਵਾ ਆਸਟਰੇਲਿਆਈ ਆਰਥਿਕਤਾ ਵਿੱਚ ਖੁਰਾਕ ਉਤਪਾਦਨ ਅਤੇ ਖੇਤੀਬਾੜੀ ਦੇ ਮੁੱਖ ਮੁੱਦਿਆਂ ਨਾਲ ਜੁੜੇ ਮੁੱਦਿਆਂ ਬਾਰੇ ਸੁਝਾਅ ਦਿੱਤੇ।ਉਨ੍ਹਾਂ ਨੇ ਵਿਸ਼ਵ ਮੰਡੀ ਵਿੱਚ ਖੁਰਾਕ ਉਦਯੋਗ ਵਿੱਚ ਆਪਣਾ ਮੁਕਾਮ ਹਾਸਲ ਕਰਨ ਲਈ ਆਸਟ੍ਰੇਲੀਆ ਦੇ ਸਾਫ ਅਤੇ ਸੁਰੱਖਿਅਤ ਵਾਤਾਵਰਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਇਸ ਤੋਂ ਬਿਨਾਂ ਵਿਦਿਆਰਥੀਆਂ ਨੂੰ ਐਡੀਲੇਡ ਵਿੱਚ ਜੀਵਨ ਅਤੇ ਪੜ੍ਹਾਈ ਬਾਰੇ ਵਿਸਥਾਰ ਸਹਿਤ ਦਿੱਤਾ ਗਿਆ।ਵਰਕਸ਼ਾਪ ਦੌਰਾਨ ਵਿਚਾਰ ਵਟਾਂਦਰੇ ਨੂੰ ਸੁਣਨ ਵਿੱਚ ਡੂੰਘੀ ਦਿਲਚਸਪੀ ਦਿਖਾਉਣ ਲਈ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਜੋਰਾ ਸਿੰਘ ਬਰਾੜ ਨੇ ਆਇਰਨਵੁੱਡ ਸੰਸਥਾ, ਫੈਕਲਟੀ ਅਤੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਵਰਕਸ਼ਾਪ ਦੇ ਅੰਤ ਤੇ ਯੂਨੀਵਰਸਿਟੀ ਆਫ ਐਗਰੀਕਲਚਰ ਦੇ ਡੀਨ ਡਾ. ਬੀ.ਐਸ. ਚਹਿਲ ਨੇ ਡਾ. ਗਿੱਲ ਅਤੇ ਉਹਨਾਂ ਦੀ ਟੀਮ ਦਾ ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿੱਚ ਖੇਤੀਬਾੜੀ ਦੇ ਗ੍ਰੈਜੂਏਟਾਂ ਦੇ ਖੇਤਰਾਂ ਤੇ ਉਹਨਾਂ ਦੇ ਦ੍ਰਿਸ਼ਟੀਕੋਣ ਅਤੇ ਪ੍ਰਭਾਵਸ਼ਾਲੀ ਭਾਸ਼ਣਾਂ ਦਾ ਧੰਨਵਾਦ ਕੀਤਾ।ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨਾਲ ਕੀਤੇ ਗਏ ਸਵਾਲ ਜਵਾਬ ਇਸ ਵਰਕਸ਼ਾਪ ਦਾ ਮੁੱਖ ਕੇਂਦਰ ਰਹੇ।ਡਾ. ਚਾਹਲ ਨੇ ਇਸ ਵਰਕਸ਼ਾਪ ਵਿੱਚ ਦਿਲਚਸਪੀ ਦਿਖਾਉਣ ਲਈ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਵਰਕਸ਼ਾਪ ਦੌਰਾਨ ਦੀ ਮੌਜੂਦਗੀ ਨੂੰ ਮਾਨਤਾ ਦਿੱਤੀ।

ਪੀਏਯੂ ਵਿਖੇ ਕਣਕ ਦੇ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਦੇ ਤਜ਼ਰਬਾ ਖੇਤਰ ਵਿਖੇ ਕਣਕ ਦੀ ਫ਼ਸਲ ਦੇ 5000 ਸਾਲ ਪੁਰਾਣੇ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ । ਇਸ ਪ੍ਰਦਰਸ਼ਨੀ ਬਾਰੇ ਡਾ। ਕੇ ਐਸ ਥਿੰਦ ਮੁਖੀ ਪਲਾਂਟ ਬਰੀਡਿੰਗ ਵਿਭਾਗ ਨੇ ਕਿਹਾ ਕਿ ਕਣਕ ਦੀਆਂ ਪੁਰਾਣੀਆਂ ਅਤੇ ਮੌਜੂਦਾ ਕਿਸਮਾਂ ਨੂੰ ਦੇਖਣ ਨਾਲ ਵਿਦਿਆਰਥੀਆਂ ਨੂੰ ਹਰੇਕ ਕਿਸਮ ਵੱਲੋਂ ਦੇਸ਼ ਦੇ ਅੰਨ-ਭੰਡਾਰ ਨੂੰ ਭਰਪੂਰ ਕਰਕੇ ਇਸ ਨੂੰ ਸੁਰੱਖਿਅਤ ਕਰਨ ਵਿੱਚ ਪਾਏ ਯੋਗਦਾਨ ਬਾਰੇ ਪਤਾ ਚੱਲ ਸਕੇਗਾ । ਇਸ ਮੌਕੇ ਜਾਣਕਾਰੀ ਦਿੰਦਿਆਂ ਡਾ। ਅਚਲਾ ਸ਼ਰਮਾ ਕਣਕ ਬਰੀਡਰ ਨੇ ਦੱਸਿਆ ਕਿ ਕਣਕ ਦੀਆਂ ਪੁਰਾਣੀਆਂ ਕਿਸਮਾਂ ਕੱਦ ਪੱਖੋਂ ਲੰਮੀਆਂ ਹੋਣ ਕਰਕੇ ਇਹਨਾਂ ਦੇ ਢਹਿ ਜਾਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਸੀ ਜਿਸ ਕਰਕੇ ਡਾ। ਨਾਰਮਨ ਬਾਰਲੋਗ ਨੇ 10 ਬੌਣੀਆਂ ਕਿਸਮਾਂ ਵਿਕਸਿਤ ਕੀਤੀਆਂ । ਉਹਨਾਂ ਦੱਸਿਆ ਕਿ ਕਣਕ ਦੀ ਪੀ ਬੀ ਡਬਲਯੂ 343 ਕਿਸਮ ਦੇਸ਼ ਦੇ 97% ਭੂਗੋਲਿਕ ਖਿੱਤੇ ਵਿੱਚ 12 ਸਾਲ ਤੋਂ ਵੱਧ ਸਮਾਂ ਬੀਜੀ ਜਾਂਦੀ ਰਹੀ ਪਰ ਸਾਲ 2004 ਵਿੱਚ ਪੀਲੀ ਕੁੰਗੀ ਦੇ ਲੱਗਣ ਉਪਰੰਤ ਸਾਲ 2013 ਵਿੱਚ ਜਾਰੀ ਕੀਤੀ ਉਨਤ ਪੀ ਬੀ ਡਬਲਯੂ 343 ਦੇਸ਼ ਭਰ ਦੀ ਪਹਿਲੀ ਅਜਿਹੀ ਕਿਸਮ ਹੈ ਜੋ ਮਾਰਕਰ ਅਸਿਸਟਿਡ ਚੋਣ ਵਿਧੀ ਰਾਹੀਂ ਵਿਕਸਿਤ ਕੀਤੀ ਗਈ ਹੈ ।

ਅਮਰੀਕਾ ਤੋਂ ਪਹੁੰਚੇ ਪੀਏਯੂ ਦੇ ਪੁਰਾਣੇ ਵਿਦਿਆਰਥੀਆਂ ਦੀ ਚਿੰਨਨ ਫਾਊਂਡੇਸ਼ਨ ਨੇ ਪੀਏਯੂ ਨੂੰ ਦਿੱਤੇ 10,000 ਡਾਲਰ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੇਡ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਡਾ. ਮਨਜੀਤ ਚਿੰਨਨ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਲਤਾ ਮਹਾਜਨ ਚਿੰਨਨ ਨੇ ਅੱਜ ਇੱਥੇ 10,000 ਡਾਲਰ ਦਾ ਇੱਕ ਚੈਕ ਯੂਨੀਵਰਸਿਟੀ ਨੂੰ ਭੇਂਟ ਕੀਤਾ । ਜ਼ਿਕਰਯੋਗ ਹੈ ਕਿ ਡਾ. ਮਨਜੀਤ ਚਿੰਨਨ ਅਮਰੀਕਾ ਦੀ ਜਾਰਜੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰਾਈਟਸ ਹਨ ਅਤੇ ਸ੍ਰੀਮਤੀ ਲਤਾ ਮਹਾਜਨ ਚਿੰਨਨ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਹਨ ਅਤੇ ਦੋਵੇਂ ਪੀਏਯੂ ਦੇ ਪੁਰਾਣੇ ਵਿਦਿਆਰਥੀ ਰਹੇ ਹਨ । ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆ ਡਾ. ਚਿੰਨਨ ਨੇ ਕਿਹਾ ਕਿ ਅਸੀਂ ਪੀਏਯੂ ਨੂੰ 1 ਲੱਖ ਡਾਲਰ ਦੇਣਾ ਧਾਰਿਆ ਹੋਇਆ ਹੈ । ਬਾਕੀ ਵੀ ਆਉਂਦੇ ਸਮਿਆਂ ਵਿੱਚ ਸਮੇਂ-ਸਮੇਂ ਦਿੰਦੇ ਰਹਾਂਗੇ । ਆਪਣੇ ਪਰਿਵਾਰ ਨਾਲ ਆਏ ਡਾ. ਚਿੰਨਨ ਨੇ ਪੀਏਯੂ ਮਿਲੇ ਮਾਣ-ਸਨਮਾਨ ਦਾ ਧੰਨਵਾਦ ਕੀਤਾ । ਸ੍ਰੀਮਤੀ ਲਤਾ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਗੁਜ਼ਾਰੇ ਹੋਏ ਦਿਨਾਂ ਦੀ ਖੁਸ਼ਬੂ ਹਮੇਸ਼ਾਂ ਸਾਡੇ ਨਾਲ ਰਹੀ ਹੈ ਅਤੇ ਆਉਂਦੇ ਸਮਿਆਂ ਵਿੱਚ ਵੀ ਰਹੇਗੀ । ਉਹਨਾਂ ਕਿਹਾ ਕਿ ਚਿੰਨਨ ਫਾਊਂਡੇਸ਼ਨ ਵਿਸ਼ੇਸ਼ ਰੂਪ ਵਿੱਚ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦਾ ਸ਼ੁਕਰਗੁਜ਼ਾਰ ਹੈ ਜਿਨ•ਾਂ ਵੱਲੋਂ ਹਰ ਸਮੇਂ ਮਿਲਵਰਤਨ ਮਿਲਦਾ ਰਿਹਾ । ਅਮਰੀਕਾ ਦੇ ਇਸ ਵਫ਼ਦ ਨਾਲ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਡਾ. ਢਿਲੋਂ ਨੇ ਕਿਹਾ ਕਿ ਉਹਨਾਂ ਵੱਲੋਂ ਦਿੱਤੀ ਇਹ ਮਦਦ ਵਿਦਿਆਰਥੀਆਂ ਦੇ ਖੇਡ ਅਤੇ ਅਕਾਦਮਿਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਵਿੱਚ ਲੰਮੇ ਸਮੇਂ ਤੱਕ ਯੋਗਦਾਨ ਪਾਉਂਦੀ ਰਹੇਗੀ । ਉਹਨਾਂ ਨੇ ਚਿੰਨਨ ਜੋੜੀ ਨੂੰ ਸਨਮਾਨ ਚਿੰਨ ਅਤੇ ਰਵਾਇਤੀ ਫੁਲਕਾਰੀ ਦੇ ਕੇ ਸਨਮਾਨਿਆ ।

ਪੌਦਾ ਰੋਗ ਵਿਗਿਆਨ, ਭੋਜਨ ਵਿਗਿਆਨ ਅਤੇ ਤਕਨਾਲੋਜੀ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮਾਹਿਰਾਂ ਨੇ ਭੋਜਨ ਪ੍ਰੋਸੈਸਿੰਗ, ਗੁਣਵੱਤਾ ਵਾਧੇ, ਜੈਵਿਕ ਖਾਦਾਂ, ਭੋਜਨ ਸੁਰੱਖਿਆ, ਪਾਣੀ ਪਰਖ ਅਤੇ ਰੋਗ ਪ੍ਰਬੰਧਨ ਵਿੱਚ ਕੀਤੇ ਕਾਰਜਾਂ ਬਾਰੇ ਜਾਣੂੰ ਕਰਾਇਆ । ਇਸ ਵਫ਼ਦ ਦਾ ਸਵਾਗਤ ਕਰਦਿਆਂ ਪੀਏਯੂ ਦੇ ਰਜਿਸਟਰਾਰ ਡਾ ਰਾਜਿੰਦਰ ਸਿੰਘ ਸਿੱਧੂ ਨੇ ਚਿੰਨਨ ਫਾਊਂਡੇਸ਼ਨ ਦੀਆਂ ਪ੍ਰਮੁੱਖ ਗਤੀਵਿਧੀਆਂ ਤੇ ਚਾਨਣਾ ਪਾਇਆ ।

ਪੀਏਯੂ ਦੇ ਖੇਤੀਬਾੜੀ ਕਾਲਜ ਦੇ ਡੀਨ ਡਾ. ਐਸ ਐਸ ਕੁੱਕਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਚਿੰਨਨ ਫਾਊਂਡੇਸ਼ਨ ਪੀਏਯੂ ਲਈ ਪ੍ਰੇਰਨਾ ਦਾ ਸਰੋਤ ਹੈ ।

ਇਸ ਮੌਕੇ ਚਿੰਨਨ ਫਾਊਂਡੇਸ਼ਨ ਤੋਂ ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਪੀਏਯੂ ਦੇ ਉਚ ਅਧਿਕਾਰੀ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡੀਨ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਡਾ. ਗੁਰਿੰਦਰ ਕੌਰ ਸਾਂਘਾ, ਡੀਨ ਹੋਮ ਸਾਇੰਸ ਕਾਲਜ ਡਾ. ਜਤਿੰਦਰ ਕੌਰ ਗੁਲਾਟੀ ਅਤੇ ਨਿਰਦੇਸ਼ਕ ਵਿਦਿਆਰਥੀਅ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਵੀ ਇਸ ਮੌਕੇ ਹਾਜ਼ਰ ਸਨ ।

ਵੱਧ ਝਾੜ ਲੈਣ ਲਈ ਆਲੂ 10-15 ਦਿਨ ਲੇਟ ਪੁੱਟੋ : ਪੀਏਯੂ ਮਾਹਿਰ
ਲੁਧਿਆਣਾ – ਆਲੂ ਪੰਜਾਬ ਵਿਚ ਕਾਸ਼ਤ ਕੀਤੇ ਜਾਣ ਵਾਲੀ ਸਬਜ੍ਰੀ ਦੀ ਪ੍ਰਮੁੱਖ  ਫ਼ਸਲ ਹੈ। ਇਹ ਸਲਾਨਾ ਲਗਭਗ 97 ਹਜ਼ਾਰ  ਹੈਕਟੇਅਰ ਰਕਬੇ ਵਿੱਚ ਲਗਾਈ ਜਾਂਦੀ ਹੈ। ਜਿਸ ਵਿੱਚੋਂ 25.2 ਲੱਖ ਟਨ ਦੀ ਪੈਦਾਵਾਰ ਹੁੰਦੀ ਹੈ। ਭੁਗੋਲਿਕ ਸਥਿਤੀ ਦੇ ਹਿਸਾਬ ਨਾਲ ਪੰਜਾਬ, ਖਾਸ ਤੌਰ ਤੇ ਦੁਆਬੇ ਦਾ ਇਲਾਕਾ ਆਲੂ ਦਾ ਬੀਜ ਪੈਦਾ ਕਰਨ ਲਈ ਬਹੁਤ ਅਨੁਕੂਲ ਮੰਨਿਆਂ ਜਾਂਦਾ ਹੈ। ਇਸ ਤੋਂ ਇਲਾਵਾ ਸਬਜ੍ਰੀ ਦੇ ਤੌਰ ਤੇ ਵਰਤੋਂ ਵਾਸਤੇ ਸਾਰੇ ਸੂਬੇ ਵਿਚ ਆਲੂ ਲਗਾਇਆ ਜਾਂਦਾ ਹੈ। ਕੁਝ ਕਿਸਾਨ ਅਗੇਤੇ ਮੰਡੀਕਰਣ ਦਾ ਫਾਇਦਾ ਲੈਣ ਵਾਸਤੇ ਛੇਤੀ ਤਿਆਰ ਹੋਣ ਵਾਲੀਆਂ ਕਿਸਮਾਂ ਜਿਵੇਂ ਕਿ  ‘ਕੁਫਰੀ ਪੁਖਰਾਜ’ ਵਗੈਰਾ ਨੂੰ ਅਗੇਤਾ  ਲਗਾਉਣ ਦੇ ਨਾਲ-2 ਕੱਚੀ ਪੁਟਾਈ ਵੀ ਕਰ ਲੈਂਦੇ ਹਨ। ਇਸ  ਨਾਲ ਝਾੜ ਤਾਂ ਘੱਟ ਆਉਦਾ ਹੀ ਹੈ, ਪਰ ਮੰਡੀ ਵਿੱਚ ਮੁੱਲ ਚੰਗਾ ਮਿਲ ਜਾਂਦਾ ਹੈ। ਇਹ ਬਿਜਾਈ ਜ਼ਿਆਦਾ ਤੌਰ ਤੇ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਤੱਕ ਕੀਤੀ ਜਾਂਦੀ ਹੈ। ਸਾਧਾਰਣ ਹਾਲਤਾਂ ਵਿੱਚ ਬਿਜਾਈ ਉਪਰੰਤ ਆਲੂ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਸਤੇ 5-6 ਹਫਤਿਆਂ ਦਾ ਸਮਾਂ ਚਾਹੀਦਾ ਹੈ। ਇਸ ਤੋਂ ਇਲਾਵਾ ਦਿਨ ਦਾ ਤਾਪਮਾਨ 30 ਡਿਗਰੀ ਸੈਂਟੀਗਰੇਡ ਅਤੇ ਰਾਤ ਦਾ ਔਸਤਨ ਤਾਪਮਾਨ  20 ਡਿਗਰੀ ਸੈਂਟੀਗਰੇਡ ਤੋਂ ਘੱਟ, ਆਲੂ ਦੇ ਬਣਨ ਲਈ ਬਹੁਤ ਅਨੁਕੂਲ  ਹੁੰਦਾ ਹੈ। ਇਸ ਸਾਲ ਅਕਤੂਬਰ ਦੇ ਦੂਜੇ  ਪੰਦਰਵਾੜੇ ਵਿੱਚ ਦਿਨ ਦਾ ਔਸਤਨ ਤਾਪਮਾਨ 35 ਡਿਗਰੀ ਸੈਂਟੀਗਰੇਡ ਅਤੇ ਰਾਤ ਦਾ  17.5 ਡਿਗਰੀ ਸੈਂਟੀਗਰੇਡ  ਦੇ ਲਗਭਗ ਰਿਹਾ।  ਧੁੰਦ ਅਤੇ ਧੁੰਏ ਦੇ ਬੱਦਲਾਂ ਕਾਰਨ ਅਧ ਅਕਤੂਬਰ ਤੋਂ ਅੱਧ ਨਵੰਬਰ ਦੌਰਾਨ ਲਗਭਗ 14 ਦਿਨ ਸੂਰਜ ਦੀ ਰੌਸ੍ਰਨੀ ਵੀ ਨਾ-ਮਾਤਰ ਰਹੀ।  ਇਸ ਨਾਲ ਆਲੂ ਦੀ ਪ੍ਰਫੁਲਿਤ ਹੋਣ ਦੀ ਪ੍ਰਕਿਰਿਆ ਉ`ਪਰ  ਮਾੜਾ ਅਸਰ ਪਿਆ ਅਤੇ ਅਗੇਤੇ ਪੁੱਟੇ ਜਾਣ ਵਾਲੇ ਆਲੂਆਂ ਦਾ ਘੱਟ ਝਾੜ ਦਰਜ ਕੀਤਾ ਜਾ ਰਿਹਾ ਹੈ। ਜੇਕਰ ਇਹ ਪੁਟਾਈ 10-15 ਦਿਨ ਲੇਟ ਕਰ ਦਿੱਤੀ ਜਾਵੇ ਤਾਂ ਝਾੜ ਵਿੱਚ ਵਾਧਾ ਹੋ ਸਕਦਾ ਹੈ।

ਪਿਛਲੇ 10 ਦਿਨਾਂ ਵਿਚ ਖੇਤਰ ਦਾ ਤਾਪਮਾਨ ਬਹੁਤ ਘੱਟ ਅਤੇ  ਨਮੀ ਬਹੁਤ ਵੱਧ ਰਿਕਾਰਡ ਕੀਤੀ ਗਈ ਹੈ। ਇਹ ਹਾਲਾਤ ਪਿਛੇਤੇ ਝੁਲਸ ਰੋਗ ਵਾਸਤੇ ਬਹੁਤ ਅਨੁਕੂਲ ਹਨ। ਇਸ ਦੇ  ਬਚਾਅ  ਵਾਸਤੇ  ਆਲੂ ਦੀ ਫ਼ਸਲ ਉਪਰ ਇੰਡੋਫਿਲ ਐਮ-45  ਜਾਂ  ਮਾਰਕਜੇਬ ਜਾਂ  ਕਵਚ ਦਵਾਈ 500-700 ਗਰਾਮ  ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਸਰਦੀਆਂ ਵਿੱਚ ਦਿਲ ਦਾ ਖਿਆਲ ਰੱਖੋ : ਡਾ. ਬੇਦੀ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿੱਚ ਕੱਲ ਇੱਥੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਨਰਿੰਦਰ ਸਿੰਘ ਬੇਦੀ ਨੇ ਦਿਲ ਦੀ ਤੰਦਰੁਸਤੀ ਲਈ ਇੱਕ ਵਿਸ਼ੇਸ਼ ਭਾਸ਼ਣ ਦਿੱਤਾ। ਦਿਲ ਨੂੰ ਸਿਹਤਮੰਦ ਰੱਖਣ ਲਈ ਨੁਕਤੇ ਦੱਸਦਿਆ ਡਾ. ਬੇਦੀ ਨੇ ਕਿਹਾ ਕਿ ਪੰਜਾਬ ਵਿੱਚ 1000 ਵਿੱਚੋਂ 61 ਲੋਕ ਇਸਦੇ ਮਰੀਜ਼ ਹਨ ਅਤੇ ਸਭ ਤੋਂ ਫਿਕਰ ਵਾਲੀ ਗੱਲ ਇਹ ਹੈ ਕਿ 30 ਤੋਂ 40 ਸਾਲ ਦੇ ਲੋਕਾਂ ਵਿੱਚ ਇਹ ਬਿਮਾਰੀ ਵੱਧ ਰਹੀ ਹੈ। ਅਨੇਕਾਂ ਉਦਾਹਰਣਾਂ, ਨੁਕਤਿਆਂ ਅਤੇ ਸਲਾਇਡਾਂ ਰਾਹੀਂ ਆਪਣੀ ਗੱਲ ਨੂੰ ਸਪੱਸ਼ਟ ਕਰਦਿਆਂ ਡਾ. ਬੇਦੀ ਨੇ ਹਾਜ਼ਰ ਫੈਕਲਟੀ ਨੂੰ ਤਣਾਅ, ਉਦਾਸ ਜੀਵਨ-ਸ਼ੈਲੀ ਅਤੇ ਮਾੜੀ ਖੁਰਾਕ ਨੂੰ ਇਸ ਮਰਜ਼ ਦਾ ਮੁੱਖ ਕਾਰਨ ਦੱਸਿਆ। ਉਹਨਾਂ ਕਿਹਾ ਕਿ ਦਿਲ ਨੂੰ ਆਪਣੇ ਆਪ ਵਿੱਚ ਕਦੇ ਦੌਰਾ ਨਹੀਂ ਪੈਂਦਾ ਕਿ ਸਾਡੀ ਮਾੜੀ ਜੀਵਨਸ਼ੈਲੀ ਇਸ ਦੌਰੇ ਦਾ ਕਾਰਨ ਬਣਦੀ ਹੈ । ਸਰਦੀਆਂ ਵਿੱਚ ਦਿਲ ਦੀ ਸੰਭਾਲ ਬਾਰੇ ਗੱਲ ਕਰਦਿਆਂ ਡਾ.ਬੇਦੀ ਨੇ ਦੱਸਿਆ ਕਿ ਇਸ ਮੌਸਮ ਵਿੱਚ ਦਿਲ ਦੇ ਦੌਰੇ ਦਾ ਖਤਰਾ ਦੁੱਗਣਾ ਹੁੰਦਾ ਹੈ। ਕਈ ਕਾਰਨਾਂ ਕਰਕੇ ਸਰਦੀ ਦਿਲ ਦੇ ਮਰੀਜ਼ਾਂ ਲਈ ਜ਼ਿਆਦਾ ਮਾੜੀ ਹੁੰਦੀ ਹੈ। ਜਦੋਂ ਬੰਦਾ ਸਿੱਧਾ ਠੰਡੇ ਮੌਸਮ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸਦੇ ਸਰੀਰ ਦੀਆਂ ਪ੍ਰਤੀਕਰਮ ਵਜੋਂ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਤਾਂ ਜੋ ਸਰੀਰ ਦੀ ਗਰਮੀ ਬਣੇ ਰਹੇ। ਇਹਨਾਂ ਸੁੰਗੜੀਆਂ ਨਾੜਾ ਕਰਕੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਜਿਸਦਾ ਅਸਰ ਦਿਲ ਤੇ ਪੈਂਦਾ ਹੈ। ਦਿਲ ਨੂੰ ਵੱਧ ਕੰਮ ਕਰਨਾ ਪੈਂਦਾ ਹੈ। ਸੁੰਗੜੀਆਂ ਖੂਨ ਦੀਆਂ ਨਾੜਾਂ ਸਦਕਾ ਖੂਨ ਦੀ ਸਪਲਾਈ ਘਟ ਜਾਂਦੀ ਹੈ। ਆਮ ਹਾਲਤਾਂ ਵਿੱਚ ਦਿਲ ਇਸ ਸਥਿਤੀ ਨੂੰ ਸਹਿਣ ਕਰ ਲੈਂਦਾ ਹੈ ਪਰ ਜੇ ਦਿਲ ਬਿਮਾਰ ਹੈ ਤਾਂ ਦਿਲ ਦੇ ਦੌਰੇ ਦੇ ਆਸਾਰ ਵਧ ਜਾਂਦੇ ਹਨ। ਸਰਦੀਆਂ ਵਿੱਚ ਕੌਲੈਸਟ੍ਰੋਲ ਦਾ ਲੈਵਲ ਵੀ ਵਧ ਜਾਂਦਾ ਹੈ। ਲੋਕ ਸਰਦੀਆਂ ਵਿੱਚ ਸ਼ੌਂਕ ਨਾਲ ਖਾਂਦੇ-ਪੀਂਦੇ ਹਨ ਜਿਸ ਸਦਕਾ ਮਨੁੱਖ ਦਾ ਭਾਰ ਵੀ ਵੱਧਦਾ ਹੈ । ਇਹਨਾਂ ਸਭ ਕੁੱਝ ਦਾ ਮਨੁੱਖੀ ਦਿਲ ਉਪਰ ਮਾੜਾ ਅਸਰ ਪੈਂਦਾ ਹੈ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਫੈਕਲਟੀ ਨੂੰ ਸੰਬੋਧਿਤ ਹੁੰਦਿਆਂ ਡਾ. ਬੇਦੀ ਨੇ ਦਿਲ ਦਾ ਖਾਸ ਧਿਆਨ ਰੱਖਣ ਲਈ ਕਿਹਾ । ਦਵਾਈ ਲੈਣੀ ਕਦੇ ਵੀ ਭੁੱਲਣੀ ਨਹੀਂ ਚਾਹੀਦੀ ਅਤੇ ਨਾ ਹੀ ਉਹਨਾਂ ਨਿਸ਼ਾਨੀਆਂ ਨੂੰ ਅਣਦੇਖਿਆ ਕਰਨਾ ਚਾਹੀਦਾ ਹੈ ਜੋ ਦਿਲ ਦੀ ਬਿਮਾਰੀ ਦੀ ਸ਼ੰਕਾ ਪਾਉਂਦੀਆਂ ਹਨ। ਸਹੀ ਸਲਾਹ ਲਈ ਚੰਗੇ ਡਾਕਟਰ ਕੋਲ ਜਾਣਾ ਚਾਹੀਦਾ ਹੈ । ਤੰਬਾਕੂ, ਕੌਫੀ, ਚਾਹ, ਅਲਕੋਹਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਮਗਰੋਂ ਇਹਨਾਂ ਕਾਰਨ ਦਿਲ ਤੇ ਦਬਾਅ ਵੱਧਦਾ ਹੈ। ਧੁੱਪ ਵਿੱਚ ਬੈਠਣ ਨਾਲ ਮਨੁੱਖੀ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ ਜਿਹੜਾ ਮਨੁੱਖੀ ਸਿਹਤ ਲਈ ਅਤਿ ਲਾਹੇਵੰਦ ਹੈ। ਰੋਜ਼ਾਨਾ ਕਸਰਤ ਸਰਦੀਆਂ ਵਿੱਚ ਲਾਜ਼ਮੀ ਹੈ ਪਰ ਇਹਨਾਂ ਦਿਨਾਂ ਵਿੱਚ ਸੈਰ ਸੂਰਜ ਚੜ੍ਹੇ ਤੋਂ ਹੀ ਕਰਨੀ ਚਾਹੀਦੀ ਹੈ। ਇਕਦਮ ਤੇਜ਼ ਕਸਰਤ ਦਿਲ ਦੇ ਮਰੀਜ਼ਾਂ ਨੂੰ ਨਹੀਂ ਕਰਨੀ ਚਾਹੀਦੀ। ਕਿਸੇ ਮਾਹਿਰ ਦੀ ਨਿਗਰਾਨੀ ਵਿੱਚ ਹੀ ਕਸਰਤ ਕਰਨ ਦਾ ਫਾਇਦਾ ਹੋ ਸਕਦਾ ਹੈ ।

ਮੌਕੇ ਤੇ ਹਾਜ਼ਰ ਫੈਕਲਟੀ ਵੱਲੋਂ ਦਿਲ ਸੰਬੰਧੀ ਇਸ ਗੱਲਬਾਤ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਗਈ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਵੱਲੋਂ ਆਯੋਜਿਤ ਕੀਤੇ ਇਸ ਪ੍ਰੋਗਰਾਮ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਲੁਧਿਆਣਾ ਮੈਡੀਵੇਜ਼ ਹਸਪਤਾਲ ਦੇ ਚੇਅਰਮੈਨ ਡਾ. ਹਰਿੰਦਰ ਸਿੰਘ ਬੇਦੀ ਅਤੇ ਪੀਏਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸ. ਸ. ਗੋਸਲ ਦਾ ਸਵਾਗਤ ਕੀਤਾ। ਡਾ. ਬੇਦੀ ਨੂੰ ਯਾਦਗਾਰੀ ਚਿੰਨ ਦੇ ਕੇ ਨਿਵਾਜ਼ਿਆ ਗਿਆ। ਖੇਤੀਬਾੜੀ ਕਾਲਜ ਦੇ ਡੀਨ ਡਾ. ਸ. ਸ. ਕੁੱਕਲ ਨੇ ਇਸ ਜਾਣਕਾਰੀ ਭਰਪੂਰ ਗੱਲਬਾਤ ਲਈ ਡਾ. ਬੇਦੀ ਦਾ ਧੰਨਵਾਦ ਕੀਤਾ।

ਡਾ. ਢਿੱਲੋਂ ਨੇ ਕੀਤਾ ਤਿੰਨ ਦਿਨਾਂ ਗੁਲਦਾਉਦੀ ਸ਼ੋਅ ਦਾ ਉਦਘਾਟਨ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਿਰਸਿਟੀ ਦੇ ਕਿਸਾਨ ਮੇਲਾ ਗਰਾਊਂਡ ਦੇ ਓਪਨ ਏਅਰ ਥੀਏਟਰ ਵਿੱਚ ਅੱਜ 22ਵਾਂ ਗੁਲਦਾਉਦੀ ਸ਼ੋਅ ਦਾ ਉਦਘਾਟਨ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ। ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਗੁਲਦਾਉਦੀ ਦੀਆਂ 100 ਕਿਸਮਾਂ ਦੇ 2000 ਤੋਂ ਵੱਧ ਗਮਲਿਆਂ ਨਾਲ ਭਰੇ ਫੁੱਲਾਂ ਦੇ ਇਸ ਸ਼ੋਅ ਬਾਰੇ ਗੱਲ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਅਜਿਹੇ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਯੂਨੀਵਰਸਿਟੀ ਦੀ ਅਮੀਰ ਪ੍ਰੰਪਰਾ ਹੈ ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕ ਫੁੱਲਾਂ ਦੀ ਖੇਤੀ ਨਾਲ ਜੁੜਦੇ ਹਨ। ਘਰਾਂ ਵਿੱਚ ਸੁਹਜ ਵੱਧਦਾ ਹੈ। ਕੁਦਰਤ ਪ੍ਰੇਮੀ ਫੁੱਲਾਂ ਦੀ ਸਾਂਭ-ਸੰਭਾਲ ਬਾਰੇ ਹੋਰ ਜਾਣੂੰ ਹੁੰਦੇ ਹਨ। ਡਾ. ਢਿੱਲੋਂ ਨੇ ਕਿਹਾ ਕਿ ਇਹ ਫੁੱਲ ਕੇਵਲ ਮਨੁੱਖ ਦੇ ਆਲੇ-ਦੁਆਲੇ ਨੂੰ ਹੀ ਖੂਬਸੂਰਤ ਨਹੀਂ ਬਣਾਉਂਦੇ ਬਲਕਿ ਅੰਦਰ ਦੀ ਖੂਬਸੂਰਤੀ ਅਤੇ ਮਨ ਦੀ ਸ਼ਾਂਤੀ ਵਿੱਚ ਵੀ ਵਾਧਾ ਕਰਦੇ ਹਨ। ਉਹਨਾਂ ਨੇ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਦਿਆਂ ਇਸਦੀ ਵਪਾਰਕ ਖੇਤੀ ਵੱਲ ਪ੍ਰੇਰਿਤ ਕੀਤਾ ਹੈ। ਇਸ ਸਮਾਗਮ ਦੇ ਮਾਣਮੱਤੇ ਮਹਿਮਾਨ ਡਾ. ਜੌਹਲ ਨੇ ਵਿਸ਼ੇਸ਼ ਰੂਪ ਵਿੱਚ ਕਿਹਾ ਕਿ ਫੁੱਲ ਮਨੁੱਖ ਲਈ ਕੁਦਰਤੀ ਵਰਦਾਨ ਹਨ। ਇਹਨਾਂ ਫੁੱਲਾਂ ਦੀਆਂ ਕਿਸਮਾਂ ਦੀ ਵਿਭਿੰਨਤਾ ਜਿੱਥੇ ਮਨੁੱਖ ਆਲੇ-ਦੁਆਲੇ ਵਿੱਚ ਰੰਗ ਬਿਖੇਰਦੀ ਹੈ ਉਥੇ ਵਾਤਾਵਰਨ ਲਈ ਵੀ ਲਾਹੇਵੰਦ ਹੁੰਦੀ ਹੈ ।

ਫਲੋਰੀਕਲਚਰ ਅਤੇ ਲੈਂਡਸਕੇਪਿੰਗ ਦੇ ਮੁਖੀ ਡਾ. ਐਚ ਐਸ ਗਰੇਵਾਲ ਨੇ ਕਿਹਾ ਕਿ ਪੀਏਯੂ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਮੋਹਰੀ ਸੰਸਥਾ ਹੈ ਜੋ ਫੁੱਲ ਉਤਪਾਦਨ ਦੇ ਖੇਤਰ ਵਿੱਚ ਮੋਹਰੀ ਯੋਗਦਾਨ ਪਾ ਰਹੀ ਹੈ। ਇਸ ਦਾ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਹੁਣ ਤੱਕ ਗੁਲਦਾਉਦੀ ਦੀਆਂ 17 ਕਿਸਮਾਂ ਜਾਰੀ ਕਰ ਚੁੱਕਿਆ ਹੈ। ਇਸ ਗੁਲਦਾਉਦੀ ਸ਼ੋਅ ਵਿੱਚ ਬਾਹਰੋਂ ਵਿੱਦਿਅਕ ਅਤੇ ਹੋਰ ਸੰਸਥਾਵਾਂ ਅਤੇ ਵਿਅਕਤੀਗਤ ਪੱਧਰ ਤੇ 200 ਤੋਂ ਵੱਧ ਮੁਕਾਬਲੇ ਲਈ ਭਾਗ ਲੈਣ ਵਾਲੇ ਆਏ । ਫਲੋਰੀਕਲਚਰ ਵਿਭਾਗ ਦੇ ਮਾਹਰ ਡਾ. ਕੇ ਕੇ ਢੱਟ, ਡਾ. ਪ੍ਰੇਮਜੀਤ ਸਿੰਘ, ਡਾ. ਮਧੂਬਾਲਾ, ਡਾ. ਪਰਮਿੰਦਰ ਸਿੰਘ ਅਤੇ ਡਾ. ਸ਼ਾਲਿਨੀ ਝਾਂਜੀ ਨੇ ਆਏ ਦਰਸ਼ਕਾਂ ਨੂੰ ਫੁੱਲਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਦਾ ਮੁੱਖ ਮੰਤਵ ਗੁਲਦਾਉਦੀ ਦੀ ਵਪਾਰਕ ਖੇਤੀ ਅਤੇ ਘਰਾਂ ਵਿੱਚ ਸਾਜ-ਸੱਜਾ ਲਈ ਉਤਸ਼ਾਹਿਤ ਕਰਨਾ ਹੈ। ਡਾ. ਆਰ ਕੇ ਦੂਬੇ ਨੇ ਦੱਸਿਆ ਕਿ 9 ਦਸੰਬਰ ਤੱਕ ਇੱਥੋਂ ਦਰਸ਼ਕ ਗੁਲਦਾਉਦੀ ਦੇ ਗਮਲੇ ਖਰੀਦ ਵੀ ਸਕਦੇ ਹਨ। ਜੇ ਉਹ 9 ਤੋਂ ਮਗਰੋਂ ਖਰੀਦਣਾ ਚਾਹੁਣ ਤਾਂ ਰਿਸਰਚ ਫਾਰਮ ਅਤੇ ਪੀਏਯੂ ਨਰਸਰੀ ਤੋਂ ਇਹਨਾਂ ਫੁੱਲਾਂ ਨੂੰ ਖਰੀਦ ਸਕਦੇ ਹਨ। ਜ਼ਿਕਰਯੋਗ ਹੈ ਕਿ ਗੁਲਦਾਉਦੀ ਦੇ ਇਸ ਮੇਲੇ ਵਿੱਚ ਅਲਫਰੈਡ ਵਿਲਸਨ, ਵੇਲਇਨਟ, ਥਾਈ ਚਿੰਗ ਕੁਈਨ, ਬੋਰਿਸ ਵਿਲਸਨ, ਕਾਸਾ ਗਰਾਂਦਾ, ਓਬਸੈਸ਼ਨ, ਗਾਰਡਨ ਬਿਊਟੀ, ਮਦਰ ਟਰੇਸਾ, ਯੈਲੋ ਚਾਰਮ, ਕੈਲਵਿਨ ਮੈਂਡਰਿਨ ਆਦਿ ਗੁਲਦਾਉਦੀ ਦੀਆਂ ਕਿਸਮਾਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ ।