Punjab News - Quami Ekta Punjabi Newspaper (ਕੌਮੀ ਏਕਤਾ) » ਫ਼ਿਲਮਾਂ

ਫਿਲਮ ਧੁਰੰਦਰ 2 ਵਿਚ ਦਸਤਾਰਧਾਰੀ ਸਿੱਖ ਪਾਤਰ ਦੇ ਨਸ਼ੇ ਵਾਲੇ ਦ੍ਰਿਸ਼ ਬਦਲੇ ਜਾਣ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਅਤੇ ਵਿਰੋਧ ਪ੍ਰਦਰਸ਼ਨ: ਗੁਰਮੀਤ ਸਿੰਘ ਸ਼ੰਟੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਇੱਕ ਦਸਤਾਰਧਾਰੀ ਸਿੱਖ ਪਾਤਰ ਨੂੰ ਸਿਗਰਟ ਪੀਂਦੇ ਜਾਂ ਹੱਥ ਵਿੱਚ ਫੜੇ ਹੋਏ ਦਿਖਾਉਣਾ ਸਿੱਖ ਧਰਮ ਦੀਆਂ ਮਰਿਯਾਦਾਵਾਂ ਅਤੇ ਸਿਧਾਂਤਾਂ ਦੇ ਪੂਰੀ ਤਰ੍ਹਾਂ ਉਲਟ ਹੈ। ਸਿੱਖ ਰਹਿਤ ਮਰਿਯਾਦਾ ਵਿੱਚ ਤੰਬਾਕੂ (ਜਗਤ ਜੂਠ) ਦਾ ਸੇਵਨ “ਬੱਜਰ ਕੁਰਹਿਤਾਂ” ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੈਸ਼ਨਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਰਾਸ਼ਟਰੀ ਬੁਲਾਰੇ ਅਤੇ ਸਾਬਕਾ ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਕਿਹਾ ਕਿ ਫਿਲਮ ਧੁਰੰਦਰ 2 ਵਿਚ ਦਿਖਾਏ ਜਾ ਰਹੇ ਸਿੱਖ ਕਿਰਦਾਰ ਦੇ ਦ੍ਰਿਸ਼ਾ ਰਾਹੀਂ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜੋ ਕਿ ਨਾਬਰਦਾਸ਼ਤ ਯੋਗ ਹੈ। ਉਨ੍ਹਾਂ ਕਿਹਾ ਸਿੱਖ ਧਰਮ ਵਿੱਚ ਕੇਸ ਅਤੇ ਦਸਤਾਰ ਗੁਰੂ ਦੀ ਬਖਸ਼ਿਸ਼ ਅਤੇ ਪਵਿੱਤਰਤਾ ਦਾ ਪ੍ਰਤੀਕ ਹਨ। ਦਸਤਾਰਧਾਰੀ ਵਿਅਕਤੀ ਦਾ ਸਿਗਰਟ ਪੀਣਾ ਸਿੱਖੀ ਦੀਆਂ ਮੂਲ ਕਦਰਾਂ- ਕੀਮਤਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। ਇਸ ਲਈ ਅਜਿਹੇ ਦ੍ਰਿਸ਼ ਸਿੱਖ ਭਾਈਚਾਰੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾ ਸਕਦਾ ਹੈ ਅਤੇ ਇਸ ਨੂੰ ਧਰਮ ਦੀ ਬੇਅਦਬੀ ਵਜੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਜੇਕਰ ਫਿਲਮ ਅੰਦਰ ਕਹਾਣੀ ਦੀ ਮੰਗ ਅਨੁਸਾਰ ਕਿਸੇ ਪਾਤਰ ਦੀਆਂ ਬੁਰਾਈਆਂ ਦਿਖਾਉਣੀਆਂ ਹੋਣ, ਤਾਂ ਆਮ ਤੌਰ ‘ਤੇ ਉਸ ਨੂੰ ਦਸਤਾਰਧਾਰੀ ਜਾਂ ਅੰਮ੍ਰਿਤਧਾਰੀ ਰੂਪ ਵਿੱਚ ਨਹੀਂ ਦਿਖਾਇਆ ਜਾਂਦਾ, ਕਿਉਂਕਿ ਦਸਤਾਰ ਇੱਕ ਉੱਚੇ ਇਖ਼ਲਾਕੀ ਜੀਵਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਇਸ ਲਈ ਅਸੀਂ ਸੇੰਸਰ ਬੋਰਡ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਫਿਲਮ ਉਪਰ ਤੁਰੰਤ ਕਾਰਵਾਈ ਕਰਦਿਆਂ ਸਿੱਖ ਪਾਤਰ ਦੇ ਹੱਥਾਂ ਵਿਚ ਦਿਖਾਈ ਜਾ ਰਹੀ ਨਸ਼ੇ ਦੀ ਸਮਗਰੀ ਵਾਲੇ ਦ੍ਰਿਸ਼ ਹਟਵਾਏ ਜਾਣ ਜ਼ੇਕਰ ਫਿਲਮ ਨਿਰਮਾਤਾ ਨਹੀਂ ਮੰਨਦਾ ਤਾਂ ਫਿਲਮ ਨੂੰ ਬੈਨ ਕੀਤਾ ਜਾਏ। ਉਨ੍ਹਾਂ ਲਿਖਿਆ ਜ਼ੇਕਰ ਤੁਸੀਂ ਇਸ ਵਿਚ ਅਸਫਲ ਹੁੰਦੇ ਹੋ ਤਾਂ ਫਿਲਮ ਵਿਰੁੱਧ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਸਕਦੇ ਹਨ ਜਿਸ ਕਰਕੇ ਇਸਨੂੰ ਸਿਨੇਮਾ ਹਾਲ ਵਾਲੇ ਪ੍ਰਦਰਸ਼ਿਤ ਹੋਣ ਤੇ ਰੋਕ ਸਕਦੇ ਹਨ । ਇਸਦੇ ਨਾਲ ਹੀ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਫਿਲਮ ਨਿਰਮਾਤਾ ਵਿਰੁੱਧ ਸਿੱਖ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਣ ਕਰਕੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਅਤੇ ਅਕਾਲ ਤਖਤ ਸਾਹਿਬ ਤੇ ਵੀ ਇਸ ਬਾਰੇ ਸ਼ਿਕਾਇਤ ਕੀਤੀ ਜਾਏਗੀ। ਉਨ੍ਹਾਂ ਦਸਿਆ ਇਸ ਪੱਤਰ ਦੀ ਕਾਪੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਐਸਜੀਪੀਸੀ ਪ੍ਰਧਾਨ, ਅਤੇ ਦਿੱਲੀ ਪੁਲਿਸ ਦੇ ਅਪਰਾਧ ਸ਼ਾਖਾ ਦੇ ਜੋਇੰਟ ਕਮਿਸ਼ਨਰ ਨੂੰ ਬਣਦੀ ਕਾਰਵਾਈ ਲਈ ਭੇਜੀ ਜਾਏਗੀ । ਅੰਤ ਵਿਚ ਉਨ੍ਹਾਂ ਕਿਹਾ ਇਸ ਕੰਮ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਅਤੇ ਧਰਮ ਪ੍ਰਚਾਰ ਵਿੰਗ ਦੇ ਮੁੱਖੀ ਨੂੰ ਇਸ ਮਾਮਲੇ ਵਿਚ ਤੁਰੰਤ ਅੱਗੇ ਆਣਾ ਚਾਹੀਦਾ ਸੀ ਪਰ ਉਨ੍ਹਾਂ ਦੀ ਹਰ ਖੇਤਰ ਵਿਚ ਕਾਰਗੁਜਾਰੀ ਜੀਰੋ ਹੋਣ ਕਰਕੇ ਇਸ ਮਾਮਲੇ ਵਿਚ ਚੁੱਪ ਰਹਿਣਾ ਨਮੋਸ਼ੀਜਨਕ ਹੈ ।

ਫਿਲਮ “ਬੇਬੇ ਮੈਂ ਬਦਮਾਸ਼ ਬਣੂੰਗਾ” ਨੇ ਰਿਲੀਜ ਹੋਣ ਤੋਂ ਪਹਿਲਾਂ ਹੀ ਮਾਹੌਲ ਰੰਗੀਨ ਕੀਤਾ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ/ ਪੰਜ ਦਰਿਆ ਬਿਊਰੋ) ਪੰਜਾਬੀ ਸਿਨੇਮਾ ਡਾਂਵਾਡੋਲ ਵਾਲੀ ਸਥਿਤੀ ‘ਚੋਂ ਬਾਹਰ ਨਹੀਂ ਨਿੱਕਲ ਰਿਹਾ ਸੀ। ਸਿਰਫ ਤੇ ਸਿਰਫ ਵਿਆਹ ਦਾ ਮਾਹੌਲ, ਫੁੱਫੜਾਂ ਪਰਾਹੁਣਿਆਂ ਦੀ ਫੂਹੜ ਜਿਹੀ ਕਾਮੇਡੀ ਨੇ ਦਰਸ਼ਕ ਨੂੰ ਨਿਰਾਸ਼ ਕੀਤਾ ਹੋਇਆ ਹੈ। ਅਜਿਹੇ ਦੌਰ ਵਿੱਚ ਸਾਲ 2026 ਦੀ ਪਹਿਲੀ ਫਿਲਮ “ਬੇਬੇ ਮੈਂ ਬਦਮਾਸ਼ ਬਣੂੰਗਾ” ਬੇਸ਼ੱਕ ਫਰਵਰੀ ਦੇ ਪਹਿਲੇ ਹਫਤੇ ਰਿਲੀਜ ਹੋਣੀ ਹੈ ਪਰ ਉਸਤੋਂ ਪਹਿਲਾਂ ਰਿਲੀਜ ਹੋਏ ਟ੍ਰੇਲਰ ਨੇ ਹੀ ਖੜ੍ਹੇ ਪਾਣੀਆਂ ਵਿੱਚ ਘੜੀ ਦੀ ਡੀਕਰੀ ਦੀ ਤਾਰੀ ਵਾਂਗ ਖੂਬਸੂਰਤ ਜਿਹੀ ਹਿੱਲਜੁੱਲ ਕੀਤੀ ਹੈ। ਟ੍ਰੇਲਰ ਵਿੱਚ ਫਿਲਮ ਦੇ ਡਾਇਰੈਕਟਰ ਸੁਖਮਿੰਦਰ ਧੰਜਲ ਦੀ ਮਿਹਨਤ ਮੂੰਹੋਂ ਬੋਲਦੀ ਹੈ। ਪਾਤਰਾਂ ਮੂੰਹੋਂ ਬੁਲਵਾਏ ਸੰਵਾਦ ਤੇ ਸਿਰਜੇ ਹੋਏ ਦ੍ਰਿਸ਼ ਟ੍ਰੇਲਰ ਦੇਖਣ ਵਾਲੇ ਨੂੰ ਫਿਲਮ ਦੇਖਣ ਲਈ ਉਕਸਾਉਂਦੇ ਹਨ। ਭੋਲੇ ਦੇ ਕਿਰਦਾਰ ਨਾਲ ਪੰਜਾਬੀ ਫਿਲਮ ਜਗਤ ਵਿੱਚ ਤਰਥੱਲੀ ਮਚਾਉਣ ਵਾਲੇ ਜਗਜੀਤ ਸੰਧੂ ਦਾ ਬਦਮਾਸ਼ ਬਣਨਾ ਵੀ ਦਰਸ਼ਕ ਖੂਬ ਸਰਾਹ ਰਹੇ ਹਨ। ਜਗਜੀਤ ਸੰਧੂ ਦੇ ਮੂੰਹੋਂ ਇੱਕ ਇੱਕ ਬੋਲ ਨੂੰ ਜਿਸ ਸੰਜੀਦਗੀ ਤੇ ਖੂਬਸੂਰਤੀ ਨਾਲ ਬੁਲਵਾਇਆ ਗਿਆ ਹੈ, ਓਹ ਕੰਮ ਸੁਖਮਿੰਦਰ ਧੰਜਲ ਵਰਗਾ ਪ੍ਰਬੀਨ ਨਿਰਦੇਸ਼ਕ ਹੀ ਕਰ ਸਕਦਾ ਹੈ। ਇਹ ਵੀ ਜਿਕਰਯੋਗ ਹੈ ਫਿਲਮ ਦੀ ਕਹਾਣੀ ਵੀ ਸੁਖਮਿੰਦਰ ਧੰਜਲ ਨੇ ਲਿਖੀ ਹੈ। ਪ੍ਰੋਡਿਊਸਰ ਰੁਪਾਲੀ ਤੇ ਜਗਜੀਤ ਸੰਧੂ ਖੁਦ ਹਨ। ਫਿਲਮ ਵਿੱਚ ਜੌਹਰ ਦਿਖਾਉਣ ਵਾਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਜਗਜੀਤ ਸੰਧੂ ਦੇ ਨਾਲ ਹੀਰੋਇਨ ਵਜੋਂ ਅਵੀਰਾ ਸਿੰਘ ਮਸੌਣ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਦਿੱਗਜ ਕਲਾਕਾਰ ਅਸੀਸ਼ ਦੁੱਗਲ, ਸੰਜੇ ਸੋਲੰਕੀ, ਪਰਮਵੀਰ ਸਿੰਘ, ਸਤਵੰਤ ਕੌਰ, ਰਾਹੁਲ ਜੰਗਰਾਲ, ਇਕੱਤਰ ਸਿੰਘ, ਜੱਸੀ ਲੌਂਗੋਵਾਲੀਆ, ਗੁਰੀ ਤੂਰ, ਬੇਅੰਤ ਸਿੰਘ ਵੀ ਨਜ਼ਰੀਂ ਪੈਣਗੇ। ਪੰਜ ਦਰਿਆ ਯੂਕੇ ਨਾਲ ਗੱਲਬਾਤ ਦੌਰਾਨ ਡਾਇਰੈਕਟਰ ਸੁਖਮਿੰਦਰ ਧੰਜਲ ਨੇ ਕਿਹਾ ਕਿ “ਅਣਥੱਕ ਮਿਹਨਤ ਦਾ ਫਲ ਉਮੀਦ ਤੋਂ ਵੀ ਵਧੇਰੇ ਮਿੱਠਾ ਹੁੰਦਾ ਹੈ। ਸਾਡੀ ਕੋਸ਼ਿਸ਼ ਹੀ ਇਹ ਐ ਕਿ ਪੰਜਾਬੀ ਫਿਲਮਾਂ ਦੇ ਨਾਂ ‘ਤੇ ਦਰਸ਼ਕ ਨੂੰ ਹਾਸੇ ਦੀ ਆੜ ‘ਚ ਰੋਣ-ਹਾਕਾ ਨਾ ਕੀਤਾ ਜਾਵੇ। ਦਰਸ਼ਕ ਫਿਲਮ ਦੇਖ ਕੇ ਘਰ ਨੂੰ ਜਾਣ ਵੇਲੇ ਫਿਲਮ ਟੀਮ ਲਈ ਭੱਦੀ ਸ਼ਬਦਾਵਲੀ ਵਰਤ ਕੇ ਟਿਕਟ ‘ਤੇ ਪੈਸਿਆਂ ਦੀ ਬਰਬਾਦੀ ਦਾ ਰੋਣਾ ਨਾ ਰੋਵੇ। ਸਾਡੀ ਮਿਹਨਤ ਦਾ ਜਸ ਦਰਸ਼ਕ ਖੁਦ ਗਾਉਣਗੇ, ਜਦੋਂ ਦੇਖਣਗੇ ਕਿ ਜਗਜੀਤ ਸੰਧੂ ਬਦਮਾਸ਼ ਬਣਨਾ ਕਿਉਂ ਚਾਹੁੰਦਾ ਹੈ?”

ਸੁਖਮਿੰਦਰ ਧੰਜਲ ਨੇ ਕਿਹਾ ਪੰਜਾਬੀ ਫਿਲਮ ਜਗਤ ਤੋਂ ਉਮੀਦਾਂ ਲਾਈ ਬੈਠੇ ਦਰਸ਼ਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹਲਕੇ ਪੱਧਰ ਦੀ ਕਾਮੇਡੀ ‘ਚੋਂ ਬਾਹਰ ਨਿਕਲਣ ਦੀ ਲੋੜ ਸੀ, ਅਸੀਂ ਓਸੇ ਕੋਸ਼ਿਸ਼ ਨੂੰ ਅਮਲੀ ਜਾਮਾ ਪਹਿਨਾਇਆ ਹੈ।

ਫਿਲਮ “ਬੇਬੇ ਮੈਂ ਬਦਮਾਸ਼ ਬਣੂੰਗਾ” ਦਾ ਟ੍ਰੇਲਰ ਦੇਖਦਿਆਂ ਮਹਿਸੂਸ ਹੁੰਦਾ ਹੈ ਕਿ ਸੁਖਮਿੰਦਰ ਧੰਜਲ ਇਸ ਫ਼ਿਲਮ ਰਾਹੀਂ ਕੁਝ ਨਿਵੇਕਲਾ ਕਰਨ ਜਾ ਰਹੇ ਹਨ। ਪੰਜਾਬੀ ਫਿਲਮ ਜਗਤ ਦੀ ਚੜ੍ਹਦੀ ਕਲਾ ਲਈ ਉਮੀਦਵਾਨ ਹੁੰਦਿਆਂ ਦੁਆ ਕਰਦੇ ਹਾਂ ਕਿ ਇਸ ਵਰ੍ਹੇ ਦੀ ਪਹਿਲੀ ਫਿਲਮ ਦਰਸ਼ਕਾਂ ਨੂੰ ਪਸੰਦ ਆਵੇ ਤੇ ਪੰਜਾਬੀ ਸਿਨੇਮਾ ਦੇ ਵੀ ਭਲੇ ਦਿਨ ਪਰਤਣ।

ਘਰ ਤੋਂ ਦੂਰ ਰਹਿਣ ਵਾਲੇ ਹਰ ਪੰਜਾਬੀ ਲਈ—‘ਛੱਲਾ ਮੁੜ ਕੇ ਨਹੀਂ ਆਇਆ’ ਹੁਣ ਚੌਪਾਲ ‘ਤੇ
ਪੰਜਾਬ ਦਾ ਦਰਦ, ਉਸਦੇ ਨੌਜਵਾਨਾਂ ਦਾ ਵਿਛੋੜਾ ਅਤੇ ਮਾਂ-ਪਿਉ ਦੀਆਂ ਬੇਚੈਨ ਰਾਤਾਂ—ਇਹ ਸਭ ਕੁਝ ਇੱਕ ਵਾਰ ਫਿਰ ਜੀਵੰਤ ਹੋ ਗਿਆ ਹੈ। ਅਮਰਿੰਦਰ ਗਿੱਲ ਦੀ ਬੇਹੱਦ ਉਡੀਕ ਕੀਤੀ ਗਈ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਪਹਿਲੀ ਵਾਰ ਕਿਸੇ ਵੀ OTT ਪਲੇਟਫਾਰਮ ‘ਤੇ ਰਿਲੀਜ਼ ਹੋ ਚੁੱਕੀ ਹੈ, ਅਤੇ ਇਹ ਮਾਣ ਚੌਪਾਲ ਨੂੰ ਪ੍ਰਾਪਤ ਹੋਇਆ ਹੈ—ਪੰਜਾਬ ਦਾ ਇੱਕਲੌਤਾ OTT ਪਲੇਟਫਾਰਮ ਜੋ ਆਪਣੇ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਡੂੰਘਾਈ ਨਾਲ ਜੋੜ ਕੇ ਰੱਖਦਾ ਹੈ।

ਇਹ ਫ਼ਿਲਮ ਕੋਈ ਸਧਾਰਣ ਸਿਨੇਮਾਈ ਅਨੁਭਵ ਨਹੀਂ।

ਇਹ ਉਹ ਹਕੀਕਤ ਹੈ ਜੋ ਅਨੇਕਾਂ ਪੰਜਾਬੀ ਪਰਿਵਾਰ ਹਰ ਰੋਜ਼ ਜੀਉਂਦੇ ਹਨ—ਜਦੋਂ ਬੱਚੇ ਮਜਬੂਰੀਆਂ, ਉਮੀਦਾਂ ਅਤੇ ਅਣਗਿਣਤ ਸਵਾਲਾਂ ਨਾਲ ਬੱਸਾਂ, ਟ੍ਰੇਨਾਂ ਜਾਂ ਜਹਾਜ਼ਾਂ ‘ਚ ਸਵਾਰ ਹੋ ਕੇ ਪਰਦੇਸ ਵੱਲ ਰੁਖ ਕਰਦੇ ਹਨ। ਦਰਵਾਜ਼ੇ ‘ਤੇ ਖੜ੍ਹੀ ਮਾਂ ਦੇ ਕੰਬਦੇ ਹੱਥ, ਪਿਉ ਦੀ ਚੁੱਪ ਤਕਲੀਫ਼, ਅਤੇ ਭੈਣ-ਭਰਾਵਾਂ ਦੀਆਂ ਭਰੀਆਂ ਅੱਖਾਂ—‘ਛੱਲਾ ਮੁੜ ਕੇ ਨਹੀਂ ਆਇਆ’ ਇਹ ਸਾਰੀਆਂ ਭਾਵਨਾਵਾਂ ਇੰਨੀ ਸੱਚਾਈ ਨਾਲ ਪੇਸ਼ ਕਰਦੀ ਹੈ ਕਿ ਦਰਸ਼ਕ ਦੇ ਦਿਲ ਤੋਂ ਆਪ ਹੀ ਨਿਕਲ ਪੈਂਦਾ ਹੈ:

“ਇਹ ਤਾਂ ਸਾਡੀ ਆਪਣੀ ਕਹਾਣੀ ਹੈ।”

ਅਮਰਿੰਦਰ ਗਿੱਲ ਦਾ ਛੱਲਾ ਹਰ ਉਹ ਪੰਜਾਬੀ ਨੌਜਵਾਨ ਹੈ ਜੋ ਘਰ ਦੀਆਂ ਉਮੀਦਾਂ ਨੂੰ ਦਿਲ ਵਿੱਚ ਸੰਭਾਲ ਕੇ, ਆਪਣੀ ਮਿੱਟੀ ਤੋਂ ਦੂਰ ਹੋਣ ਦਾ ਦਰਦ ਹਰ ਰੋਜ਼ ਸਹਿੰਦਾ ਹੈ। ਵਿਦੇਸ਼ੀ ਧਰਤੀ ‘ਤੇ ਤਨਹਾਈ, ਸੰਘਰਸ਼, ਅਣਪਛਾਣ ਅਤੇ ਘਰ ਲਈ ਕਦੇ ਨਾ ਮੁੱਕਣ ਵਾਲੀ ਤੜਪ—ਫ਼ਿਲਮ ਇਨ੍ਹਾਂ ਸੱਚਾਈਆਂ ਨੂੰ ਇੰਨੀ ਖ਼ਰਾਸ਼ ਨਾਲ ਦਰਸਾਉਂਦੀ ਹੈ ਕਿ ਹਰ ਫ਼ਰੇਮ ਰੂਹ ਤੱਕ ਉਤਰ ਜਾਂਦਾ ਹੈ। ਸਰਗੁਣ ਮਹੇਤਾ, ਬਿੰਨੂ ਢਿੱਲੋਂ ਅਤੇ ਹੋਰ ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਕਹਾਣੀ ਵਿੱਚ ਉਹ ਜਾਨ ਪਾ ਦਿੱਤੀ ਹੈ ਜਿਸ ਨਾਲ ਫ਼ਿਲਮ ਸਿਰਫ਼ ਵੇਖੀ ਨਹੀਂ ਜਾਂਦੀ—ਜੀਅਤੀ ਜਾਂਦੀ ਹੈ।

ਚੌਪਾਲ, ਜੋ ਪੰਜਾਬੀ ਦਰਸ਼ਕਾਂ ਲਈ ਸਮਰਪਿਤ ਇੱਕਲੌਤਾ OTT ਪਲੇਟਫਾਰਮ ਹੈ, ਹਮੇਸ਼ਾਂ ਪੰਜਾਬ ਦੀ ਮਿੱਟੀ ਦੀ ਮਹਿਕ, ਬੋਲੀ ਦੀ ਮਿੱਠਾਸ ਅਤੇ ਕਹਾਣੀਆਂ ਦੀ ਰੂਹ ਨੂੰ ਸੰਭਾਲਦਾ ਆਇਆ ਹੈ। ‘ਛੱਲਾ ਮੁੜ ਕੇ ਨਹੀਂ ਆਇਆ’ ਦੇ ਪਹਿਲੇ ੌਠਠ ਪ੍ਰੀਮੀਅਰ ਨਾਲ ਚੌਪਾਲ ਇੱਕ ਵਾਰ ਫਿਰ ਇਹ ਸਾਬਤ ਕਰਦਾ ਹੈ ਕਿ ਉਹ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ—ਸਗੋਂ ਪੰਜਾਬ ਦੇ ਦਿਲਾਂ ਨੂੰ ਆਪਸ ਵਿੱਚ ਜੋੜਨ ਵਾਲਾ ਇੱਕ ਮਜ਼ਬੂਤ ਪੁੱਲ ਹੈ।

ਜਦੋਂ ਇਹ ਫ਼ਿਲਮ ਚੌਪਾਲ ‘ਤੇ ਚੱਲ ਰਹੀ ਹੈ, ਤਦੋਂ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਕਨੇਡਾ, ਯੂਕੇ, ਆਸਟ੍ਰੇਲੀਆ ਅਤੇ ਯੂਰਪ ਦੀਆਂ ਗਲੀਆਂ ਤੱਕ ਹਰ ਥਾਂ ਇੱਕੋ ਜਿਹੀ ਤੜਪ ਮਹਿਸੂਸ ਕੀਤੀ ਜਾ ਰਹੀ ਹੈ।

ਕਿਉਂਕਿ ਛੱਲਾ ਸਿਰਫ਼ ਇੱਕ ਕਿਰਦਾਰ ਨਹੀਂ—

ਉਹ ਹਰ ਉਹ ਪੰਜਾਬੀ ਹੈ ਜੋ ਵਿਦੇਸ਼ ਵਿੱਚ ਰਹਿੰਦਾ ਹੋਇਆ ਵੀ ਹਰ ਰਾਤ ਆਪਣੇ ਘਰ ਦੀਆਂ ਬੱਤੀਆਂ, ਆਪਣੇ ਮਾਂ-ਪਿਉ ਦੇ ਚਿਹਰੇ ਅਤੇ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਯਾਦ ਕਰਦਾ ਹੈ।

ਚੌਪਾਲ ‘ਤੇ ਇਸ ਫ਼ਿਲਮ ਦੀ OTT ਰਿਲੀਜ਼ ਸਿਰਫ਼ ਇੱਕ ਡਿਜ਼ੀਟਲ ਪ੍ਰੀਮੀਅਰ ਨਹੀਂ—

ਇਹ ਉਹ ਪਲ ਹੈ ਜਿੱਥੇ ਸਿਨੇਮਾ, ਸੱਭਿਆਚਾਰ ਅਤੇ ਭਾਵਨਾਵਾਂ ਇਕੱਠੀਆਂ ਹੋ ਕੇ ਪੰਜਾਬ ਦੇ ਹਰ ਦਿਲ ਨੂੰ ਮੁੜ ਆਪਣੇ ਵਤਨ ਨਾਲ ਜੋੜ ਦਿੰਦੀਆਂ ਹਨ।

ਬਾਲੀਵੁੱਡ ਦੇ ਸੱਭ ਤੋਂ ਚਹੇਤੇ ਅਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਅਭਿਨੇਤਾ ਧਰਮਿੰਦਰ ਨਹੀਂ ਰਹੇ
ਮੁੰਬਈ – ਬਾਲੀਵੁੱਡ ਦੇ ਹੀ-ਮੈਨ ਨਾਲ ਜਾਣੇ ਜਾਂਦੇ ਹਰਮਨ ਪਿਆਰੇ ਅਭਿਨੇਤਾ ਧਰਮਿੰਦਰ ਦਾ ਅੱਜ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸੋਮਵਾਰ ਸਵੇਰੇ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਜੁਹੂ ਸਥਿਤ ਬੰਗਲੇ ਵਿੱਚ ਆਪਣੇ ਆਖਿਰੀ ਸਾਹ ਪੂਰੇ ਕੀਤੇ।ਉਨ੍ਹਾਂ ਦਾ ਅੰਤਿਮ ਸਸਕਾਰ ਵਿਲੇ ਪਾਰਲੇ ਸਥਿਤ ਪਵਨ ਹੰਸ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਹੈ। ਇਸ ਨਾਲ ਪੂਰੀ ਫਿ਼ਲਮ ਇੰਡਸਟਰੀ ਸਦਮੇ ਵਿੱਚ ਹੈ।

ਉਨ੍ਹਾਂ ਨੂੰ ਪਿੱਛਲੇ ਕੁਝ ਦਿਨਾਂ ਤੋਂ ਸਾਹ ਲੈਣ ਵਿੱਚ ਦਿਕਤ ਆ ਰਹੀ ਸੀ।ਜਿਸ ਕਰਕੇ ਉਨ੍ਹਾਂ ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਉਥੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ। ਇਸ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਵੀ ਰੱਖਿਆ ਗਿਆ।ਪਿੱਛ਼ੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਚੱਲ ਰਹੀ ਸੀ।  ਉਨ੍ਹਾਂ ਨੂੰ 12 ਨਵੰਬਰ ਨੂੰ ਬਰੀਚ ਕੈਂਡੀ ਹਸਪਤਾਲ ਤੋਂ ਡਿਸਚਾਰਜ ਕਰਵਾ ਕੇ ਘਰ ਵਿੱਚ ਹੀ ਇਲਾਜ ਕਰਵਾਇਆ ਜਾ ਰਿਹਾ ਸੀ। ਉਹ ਅਗਲੇ ਮਹੀਨੇ 8 ਦਸੰਬਰ ਨੂੰ 90 ਸਾਲ ਦੇ ਹੋਣ ਵਾਲੇ ਸਨ।

ਧਰਮਿੰਦਰ ਨੇ 1960 ਵਿੱਚ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਮ ‘ਫੂਲ ਔਰ ਪੱਥਰ’ ਧਰਮਿੰਦਰ ਦੇ ਕੈਰੀਅਰ ਦਾ ਟਰਨਿੰਗ ਪੁਆਇੰਟ ਸਾਬਿਤ ਹੋਈ ਅਤੇ ਰਾਤੋਰਾਤ ਪ੍ਰਸਿੱਧੀ ਮਿਲੀ। 2012 ਵਿੱਚ ਭਾਰਤ ਸਰਕਾਰ ਨੇ ਦੇਸ਼ ਦੇ ਤੀਸਰੇ ਸਰਵਉਚ ਨਾਗਰਿਕ ਅਵਾਰਡ ਪਦਮ-ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਸਿਨਮੇ ਦੇ ਸਵਰਣ-ਯੁਗ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।

ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਨੂੰ ਰੀਲੀਜ਼ ਨਾ ਕੀਤਾ ਜਾਵੇ: ਸ.ਮੰਨਣ
ਅੰਮ੍ਰਿਤਸਰ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣੀ ਐਨੀਮੇਸ਼ਨ ਫਿਲਮ ‘ਹਿੰਦ ਦੀ ਚਾਦਰ’ ਜਾਰੀ ਕਰਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੂੰ ਕਿਹਾ ਹੈ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਇਸ ਨੂੰ ਜਾਰੀ ਨਾ ਕੀਤਾ ਜਾਵੇ। ਸ. ਮੰਨਣ ਨੇ ਕਿਹਾ ਕਿ ਬਵੇਜਾ ਮੂਵੀ ਪ੍ਰਾਈਵੇਟ ਲਿਮਿ: ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣਾਈ ਗਈ ਇਸ ਫਿਲਮ ਵਿਚ ਸਿੱਖ ਸਿਧਾਂਤ, ਇਤਿਹਾਸ ਅਤੇ ਫਿਲਮਾਂਕਣ ਦੇ ਪੱਖ ਤੋਂ ਬਹੁਤ ਸਾਰੀਆਂ ਕਮੀਆਂ ਹਨ, ਜਿਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ’ਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੱਤਰ ਭੇਜ ਕੇ 21 ਨਵੰਬਰ 2025 ਨੂੰ ਇਸ ਫਿਲਮ ਨੂੰ ਰੀਲੀਜ਼ ਨਾ ਕਰਨ ਦਾ ਆਦੇਸ਼ ਕੀਤਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਰੌਸ਼ਨੀ ਵਿਚ ਫਿਲਮ ਚਲਾਉਣ ਦਾ ਫੈਸਲਾ ਵਾਪਿਸ ਲਿਆ ਜਾਵੇ।

ਉਨ੍ਹਾਂ ਕਿਹਾ ਕਿ ਫਿਲਮ ਘੋਖ ਕਮੇਟੀ ਵੱਲੋਂ ਇਸ ਫਿਲਮ ਨੂੰ ਵੇਖਣ ਬਾਅਦ ਰੀਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ ਸੀ, ਜਿਸ ’ਤੇ  ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰੋਕ ਸਬੰਧੀ ਪੱਤਰ ਭੇਜਿਆ ਹੈ।

ਸ. ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਗੁਰੂ ਸਾਹਿਬਾਨ ਨੂੰ ਕਿਸੇ ਵੀ ਤਰ੍ਹਾਂ ਕਲਪਨਾ ਜਾਂ ਐਨੀਮੇਸ਼ਨ ਰਾਹੀਂ ਦਰਸਾਉਣ ਦੀ ਮਨਾਹੀ ਹੈ ਅਤੇ ਅਜਿਹਾ ਕਰਨਾ ਸਿੱਖ ਸਿਧਾਂਤਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਰੀ ਹੁਕਮਨਾਨਿਆਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਤ ਕਿਰਦਾਰ ਨਿਭਾਉਣ ’ਤੇ ਰੋਕ ਹੈ, ਤਾਂ ਫਿਰ ਅਜਿਹੀਆਂ ਫਿਲਮਾਂ ਬਣਾਉਣ ਤੋਂ ਪਹਿਲਾਂ ਹੀ ਸੰਕੋਚ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਵਿਵਾਦ ਵੀ ਪੈਦਾ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਜਦੋਂ ਸਿੱਖ ਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਹੈ ਤਾਂ ਉਸ ਵੇਲੇ ਸਿੱਖ ਸਿਧਾਂਤਾਂ ਤੋਂ ਪਾਸੇ ਜਾ ਕੇ ਗੁਰੂ ਸਾਹਿਬ ਨਾਲ ਸਬੰਧਤ ਐਨੀਮੇਸ਼ਨ ਫਿਲਮ ਨੂੰ ਜਾਰੀ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।

ਸਟੋਰੀਟੈੱਲਰ: ਕਲਾ ਅਤੇ ਬਾਜ਼ਾਰ ਵਿਚਕਾਰ ਟਕਰਾਅ : ਕਲਪਨਾ ਪਾਂਡੇ
ਸਤਿਆਜੀਤ ਰੇ ਦੀ “ਗੋਲਪੋ ਬੋਲਿਏ ਤਾਰਿਨੀ ਖੁਰੂ” ਕਹਾਣੀ ’ਤੇ ਆਧਾਰਿਤ, ਅਨੰਤ ਮਹਾਦੇਵਨ ਦੀ ਫਿਲਮ ਦਿ ਸਟੋਰੀਟੈੱਲਰ (2025) ਅਸਲ ਮਿਹਨਤ ਅਤੇ ਪੈਸੇ ਵਿਚਕਾਰ ਦੇ ਟਕਰਾਅ ਨੂੰ ਕੇਂਦਰ ਵਿੱਚ ਰੱਖਦੀ ਹੈ। ਇਹ ਫਿਲਮ ਦੋ ਬਹੁਤ ਹੀ ਵੱਖਰੇ ਕਿਰਦਾਰਾਂ ਦੀ ਕਹਾਣੀ ਦਰਸਾਉਂਦੀ ਹੈ: ਇੱਕ ਪਾਸੇ, ਬੰਗਾਲੀ ਕਹਾਣੀਕਾਰ ਤਾਰਿਨੀ ਬੰਦਿਓਪਾਧਿਆਏ (ਪਰੇਸ਼ ਰਾਵਲ), ਜੋ ਕਿ ਇੱਕ ਬੁਜ਼ੁਰਗ ਅਤੇ ਕਮਿਊਨਿਸਟ ਸਿਧਾਂਤਾਂ ਵਾਲਾ ਹੈ; ਅਤੇ ਦੂਜੇ ਪਾਸੇ, ਗੁਜਰਾਤੀ ਅਮੀਰ ਵਪਾਰੀ ਰਤਨ ਗਰੋਡੀਆ (ਅਦਿਲ ਹੁਸੈਨ), ਜੋ ਕਈ ਸਾਲਾਂ ਤੋਂ ਨੀਂਦ ਨਹੀਂ ਆਉਂਦਾ। ਇਨ੍ਹਾਂ ਦੋਹਾਂ ਦੀਆਂ ਵੱਖਰੀਆਂ ਦੁਨੀਆਂ ਇਹ ਦਰਸਾਉਂਦੀਆਂ ਹਨ ਕਿ ਨਫ਼ਾ-ਚਲਿਤ ਪ੍ਰਣਾਲੀਆਂ ਅਕਸਰ ਰਚਨਾਤਮਕ ਕੰਮ ਦਾ ਸ਼ੋਸ਼ਣ ਕਰਦੀਆਂ ਹਨ। ਇਹ ਫਿਲਮ ਸਿਰਫ ਮਨੋਰੰਜਕ ਨਹੀਂ ਹੈ, ਬਲਕਿ ਇਹ ਵੀ ਜਾਂਚਦੀ ਹੈ ਕਿ ਕਹਾਣੀਆਂ ਹਕੀਕਤ ਵਿੱਚ ਕਿਸ ਦੀਆਂ ਹਨ, ਉਨ੍ਹਾਂ ਦਾ ਸਨਮਾਨ ਕਿਸ ਨੂੰ ਮਿਲਦਾ ਹੈ ਅਤੇ ਰਚਿਆਕਾਰ ਇਸ ਸ਼ੋਸ਼ਣ ਦਾ ਖਿਲਾਫ ਕਿਵੇਂ ਲੜਦਾ ਹੈ।

ਫਿਲਮ ‘ਦਿ ਸਟੋਰੀਟੈੱਲਰ’ ਵਿੱਚ ਅਸੀਂ ਵੇਖਦੇ ਹਾਂ ਕਿ ਹਕੀਕਤੀ ਜੀਵਨ ਵਿੱਚ ਕਲਾ ਦਾ ਕਿਵੇਂ ਗਲਤ ਇਸਤੇਮਾਲ ਹੁੰਦਾ ਹੈ। ਬੰਗਾਲ ਦੀ ਧਨੀ ਸਾਹਿਤਕ ਪਰੰਪਰਾ ਵਿੱਚ ਪਾਲਿਆ-ਵਧਾਇਆ ਗਿਆ, ਕਹਾਣੀਆਂ ਸੁਣਾਉਣ ਦਾ ਡੂੰਘਾ ਜੋਸ਼ ਰੱਖਣ ਵਾਲਾ ਤਾਰਿਨੀ, ਅਹਿਮਦਾਬਾਦ ਦੇ ਇੱਕ ਅਮੀਰ ਕਪੜਾ ਵਪਾਰੀ, ਰਤਨ ਗਰੋਡੀਆ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ, ਜੋ ਕਈ ਸਾਲਾਂ ਤੋਂ ਨੀਂਦ ਨਹੀਂ ਆਉਂਦਾ। ਸ਼ੁਰੂ ਵਿੱਚ ਇਹ ਬੰਦੋਬਸਤ ਸਾਦਾ ਲੱਗਦਾ ਹੈ, ਪਰ ਜਲਦੀ ਹੀ ਰਤਨ ਦਾ ਅਸਲ ਚਿਹਰਾ ਸਾਹਮਣੇ ਆ ਜਾਂਦਾ ਹੈ। ਆਪਣੀ ਦੌਲਤ ਦੇ ਬਾਵਜੂਦ, ਰਤਨ ਸਾਬਕਾ ਪ੍ਰੇਮੀ ਸਰਸਵਤੀ (ਰੇਵਥੀ) ਨੂੰ ਪੈਸਿਆਂ ਨਾਲ ਪ੍ਰਭਾਵਿਤ ਕਰਨ ਵਿੱਚ ਨਾਕਾਮ ਰਹਿ ਜਾਂਦਾ ਹੈ। ਇਸਦੀ ਬਜਾਏ, ਉਹ ਤਾਰਿਨੀ ਦੀਆਂ ਤਾਜ਼ੀਆਂ ਮੌਖਿਕ ਕਹਾਣੀਆਂ ਦਾ ਸ਼ੋਸ਼ਣ ਕਰਕੇ ਉਹਨਾਂ ਨੂੰ ਆਪਣਾ ਦਿਖਾ ਕੇ, ਸਰਸਵਤੀ ’ਤੇ ਆਪਣਾ ਨਿਸ਼ਾਨ ਛੱਡਣ ਦੀ ਕੋਸ਼ਿਸ਼ ਕਰਦਾ ਹੈ। ਇਹ ਵਿਚਾਰਾਂ ਦੀ ਚੋਰੀ ਦਾ ਕਰਤਬ ਬਲਵੰਤ ਢੰਗ ਨਾਲ ਦਰਸਾਉਂਦਾ ਹੈ ਕਿ ਕੈਪੀਟਲਿਸਟ ਪ੍ਰਣਾਲੀਆਂ ਕਿਵੇਂ ਆਮ ਲੋਕਾਂ — ਜਿਵੇਂ ਕਿ ਘੋਸਟ ਰਾਈਟਰ, ਕਲਾਕਾਰ ਅਤੇ ਵਰਕਿੰਗ ਕਲਾਸ ਦੇ ਰਚਨਾਤਮਕ — ਦੀ ਮਿਹਨਤ ਅਤੇ ਰਚਨਾਤਮਕਤਾ ਦਾ ਸ਼ੋਸ਼ਣ ਕਰਦੀਆਂ ਹਨ।

ਤਾਰਿਨੀ ਆਪਣੇ ਕਹਾਣੀਆਂ ਲਿਖਣ ਅਤੇ ਪ੍ਰਕਾਸ਼ਿਤ ਕਰਨ ਤੋਂ ਡਰਦਾ ਹੈ, ਕਿਉਂਕਿ ਉਸਨੂੰ ਆਲੋਚਨਾ, ਨਾਕਾਮੀ ਅਤੇ ਠੀਕ ਤਰ੍ਹਾਂ ਵਿਕਰੀ ਨਾ ਹੋਣ ਦਾ ਡਰ ਹੈ। ਦੂਜੇ ਪਾਸੇ, ਇੱਕ ਸੱਚਾ ਵਪਾਰੀ ਅਤੇ ਕੈਪੀਟਲਿਸਟ ਅਵਸਰਵਾਦ ਦਾ ਪ੍ਰਤੀਕ, ਰਤਨ, ਤਾਰਿਨੀ ਦੀਆਂ ਤੁਰੰਤ ਬਣਦੀਆਂ ਕਹਾਣੀਆਂ ਦਾ ਫਾਇਦਾ ਚੁੱਕਦਾ ਹੈ ਅਤੇ ਉਹਨਾਂ ਨੂੰ ਆਪਣੇ ਨਾਮ ‘ਤੇ ਪ੍ਰਕਾਸ਼ਿਤ ਕਰਦਾ ਹੈ। ਇਹ ਕਰਤਬ ਸਿਰਫ ਕਥਾ ਦਾ ਇੱਕ ਮੋੜ ਨਹੀਂ ਹੈ, ਸਗੋਂ ਇਹ ਸਾਫ਼ ਸਾਫ਼ ਦਰਸਾਉਂਦਾ ਹੈ ਕਿ ਕੈਪੀਟਲਿਸਟ ਪ੍ਰਣਾਲੀ ਰੋਜ਼ਾਨਾ ਵਰਕਿੰਗ ਕਲਾਸ ਦੀਆਂ ਕਠਿਨ ਮਿਹਨਤਾਂ ਅਤੇ ਰਚਨਾਤਮਕਤਾ ਦਾ ਸ਼ੋਸ਼ਣ ਕਰਦੀ ਹੈ। ਉਹ ਅਮੀਰ ਵਪਾਰੀ ਜੋ ਤਾਰਿਨੀ ਦੀਆਂ ਕਹਾਣੀਆਂ ਚੋਰੀ ਕਰਦਾ ਹੈ, ਉਸਨੂੰ ਕੋਈ ਨੈਤਿਕ ਦੋਸ਼ ਮਹਿਸੂਸ ਨਹੀਂ ਹੁੰਦਾ; ਉਹ ਸ਼ਾਂਤੀ ਨਾਲ ਮੁਸਕਰਾਉਂਦਾ ਹੈ ਅਤੇ ਕਹਾਣੀਕਾਰ ਦੇ ਕੰਮ ਨੂੰ ਆਪਣੇ ਮਨਚਾਹੇ ਲਕੜੇ ਹਾਸਲ ਕਰਨ ਲਈ ਵਰਤਦਾ ਹੈ, ਬਹੁਤ ਕਦੇ ਹੀ ਉਸਨੂੰ ਕੁਝ ਗਲਤ ਮਹਿਸੂਸ ਹੁੰਦਾ ਹੈ। ਇਹ ਸਤਿਆਜੀਤ ਰੇ ਦੀ ਕਹਾਣੀ ਦਾ ਕੇਂਦਰੀ ਸੂਤਰ ਹੈ: ਕਿਵੇਂ ਕੈਪੀਟਲਿਸਟ ਪ੍ਰਣਾਲੀ ਆਮ ਲੋਕਾਂ ਦੀ ਕਠਿਨ ਮਿਹਨਤ ਅਤੇ ਰਚਨਾਤਮਕਤਾ ਦਾ ਸ਼ੋਸ਼ਣ ਕਰਦੀ ਹੈ।

ਇਸ ਫਿਲਮ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਤਾਕਤਵਰ ਸੰਸਕ੍ਰਿਤੀਆਂ ਛੋਟੀਆਂ, ਸਥਾਨਕ ਸੰਸਕ੍ਰਿਤੀਆਂ ’ਤੇ ਕਿਵੇਂ ਹਾਵੀ ਹੋ ਜਾਂਦੀਆਂ ਹਨ। ਫਿਲਮ ਦੋ ਬਿਲਕੁਲ ਵੱਖਰੀਆਂ ਦੁਨੀਆਂ ਦੀ ਤੁਲਨਾ ਕਰਦੀ ਹੈ: ਕੋਲਕਾਤਾ ਦੀ ਬੰਗਾਲੀ ਸੰਸਕ੍ਰਿਤੀ ਅਤੇ ਅਹਿਮਦਾਬਾਦ ਦੀ ਗੁਜਰਾਤੀ ਸੰਸਕ੍ਰਿਤੀ। ਕੋਲਕਾਤਾ ਵਿੱਚ, ਜਿੱਥੇ ਤਾਰਿਨੀ ਵੱਸਦਾ ਹੈ, ਸ਼ਹਿਰ ਜੀਵੰਤ ਅਤੇ ਪਰੰਪਰਾ ਨਾਲ ਭਰਪੂਰ ਮਹਿਸੂਸ ਹੁੰਦਾ ਹੈ — ਰੌਲੜਦੇ ਮੱਛੀ ਬਾਜ਼ਾਰ, ਇਤਿਹਾਸਕ ਪੁਰਾਣੀਆਂ ਇਮਾਰਤਾਂ ਅਤੇ ਪੀੜੀਆਂ-ਦੀ-ਪੀੜੀਆਂ ਚੱਲਦੀਆਂ ਕਹਾਣੀਆਂ। ਇੱਥੇ ਕਹਾਣੀ ਸੁਣਾਉਣਾ ਕਿਸੇ ਵਿਚਾਰ ਦੀ ਮਾਲਕੀ ਬਾਰੇ ਨਹੀਂ ਹੁੰਦਾ; ਇਹ ਇਕ ਸਮੁਦਾਇਕ ਖਜ਼ਾਨੇ ਵਾਂਗ ਹੁੰਦਾ ਹੈ ਜੋ ਸਾਰੇ ਮਿਲ ਕੇ ਸਾਂਝਾ ਕਰਦੇ ਹਨ। ਉਲਟੇ ਪਾਸੇ, ਅਹਿਮਦਾਬਾਦ ਵਿੱਚ ਰਤਨ ਗਰੋਡੀਆ ਦਾ ਮੈਂਸ਼ਨ ਕੈਪੀਟਲਿਸਟ ਪ੍ਰਣਾਲੀ ਦੇ ਠੰਢੇ ਅਤੇ ਬੇਹਿਸਾਸ ਪੱਖ ਨੂੰ ਦਰਸਾਉਂਦਾ ਹੈ। ਉਸਦੇ ਘਰ ਵਿੱਚ ਮਹਿੰਗਾ ਫਰਨੀਚਰ, ਕੀਮਤੀ ਪੁਸਤਕਾਂ ਜੋ ਕਦੇ ਨਹੀਂ ਪੜ੍ਹੀਆਂ ਜਾਂਦੀਆਂ ਅਤੇ ਪਿਕਾਸੋ ਦੇ ਪ੍ਰਿੰਟ ਵਰਗੀਆਂ ਮਹਿੰਗੀਆਂ ਕਲਾ ਰਚਨਾਵਾਂ ਹੁੰਦੀਆਂ ਹਨ, ਜੋ ਸਿਰਫ ਉਸਦੀ ਦੌਲਤ ਅਤੇ ਦਰਜੇ ਨੂੰ ਪ੍ਰਗਟ ਕਰਨ ਲਈ ਹੁੰਦੀਆਂ ਹਨ। ਐਸਾ ਮਹੌਲ ਕਲਾ ਅਤੇ ਕਹਾਣੀਆਂ ਦੀ ਆਤਮਾ ਨੂੰ ਖੋ ਬੈਠਦਾ ਹੈ ਅਤੇ ਸਿਰਫ ਵਿਕਰੀ ਲਈ ਪੈਕੇਜ ਕੀਤਾ ਜਾਂਦਾ ਹੈ, ਜਿਸ ਨਾਲ ਖੇਤਰੀ ਪਰੰਪਰਾਵਾਂ ਦੀ ਵਿਲੱਖਣਤਾ ਮਿਟ ਜਾਂਦੀ ਹੈ। ਕੈਪੀਟਲਿਸਮ ਵੱਖ-ਵੱਖ ਸੰਸਕ੍ਰਿਤੀਆਂ ਨੂੰ ਇਕਸਾਰ, ਬਾਜ਼ਾਰ-ਮਿੱਤਰ ਰੂਪ ਵਿੱਚ ਬਦਲ ਦਿੰਦਾ ਹੈ, ਜਿਸ ਨਾਲ ਉਹਨਾਂ ਦੀ ਵਿਲੱਖਣਤਾ ਅਤੇ ਖੂਬਸੂਰਤੀ ਖੋ ਜਾਂਦੀ ਹੈ। ਕੋਲਕਾਤਾ ਦੀ ਸਮੂਹਕ ਖੁਸ਼ੀ ਅਤੇ ਅਹਿਮਦਾਬਾਦ ਦੇ ਮੈਂਸ਼ਨ ਦੀ ਖਾਲੀਪਣ ਇਸ ਸੰਘਰਸ਼ ਦੀ ਪੇਚਾਨ ਹਨ।

ਫਿਲਮ ਦਾ ਸੁਨੇਹਾ ਇਹ ਹੈ ਕਿ ਰਚਨਾਤਮਕ ਸਚਾਈ ਕਿਵੇਂ ਕੈਪੀਟਲਿਸਟ ਦਬਾਅ ਤੋਂ ਬਚਾਉਂਦੀ ਹੈ ਅਤੇ ਉਸਦੇ ਖਿਲਾਫ ਮੁਕਾਬਲਾ ਕਰਨ ਦੀ ਤਾਕਤ ਦਿੰਦੀ ਹੈ। ਆਖ਼ਰ ਵਿੱਚ, ਤਾਰਿਨੀ ਅਤੇ ਰਤਨ ਇਕ-ਦੂਜੇ ਦੀਆਂ ਕਹਾਣੀਆਂ ਲਿਖਣ ਲੱਗ ਪੈਂਦੇ ਹਨ। ਤਾਰਿਨੀ ਆਪਣੀਆਂ ਕਹਾਣੀਆਂ ਲਿਖਣ ਦੀ ਸ਼ੁਰੂਆਤ ਕਰਦਾ ਹੈ ਤਾਂ ਜੋ ਆਪਣੀ ਬੁੱਧੀਕ ਜਾਇਦਾਦ ਦੀ ਰੱਖਿਆ ਕਰ ਸਕੇ ਅਤੇ ਆਪਣੀ ਪਛਾਣ ਮੁੜ ਪ੍ਰਾਪਤ ਕਰ ਸਕੇ, ਜਦਕਿ ਰਤਨ ਵੀ ਲਿਖਣਾ ਸ਼ੁਰੂ ਕਰ ਦਿੰਦਾ ਹੈ। ਦੋਹਾਂ ਕਿਰਦਾਰਾਂ ਵਿੱਚ ਬਦਲਾਅ ਆ ਜਾਂਦਾ ਹੈ, ਹਾਲਾਂਕਿ ਅੰਤ ਬਹੁਤ ਆਦਰਸ਼ਵਾਦੀ ਮਹਿਸੂਸ ਹੁੰਦਾ ਹੈ। ਜਦ ਰਤਨ, ਜੋ ਪੂਰੀ ਤਰ੍ਹਾਂ ਸਬਜ਼ੀਹਾਰੀ ਹੈ ਅਤੇ ਆਪਣੇ ਵਿਰੋਧੀ ਵਿਹਾਰ ਲਈ ਜਾਣਿਆ ਜਾਂਦਾ ਹੈ, ਆਪਣੇ ਨੌਕਰ ਤੋਂ ਪੁੱਛਦਾ ਹੈ ਕਿ ਕੀ ਉਸ ਨੇ ਮੱਛੀ ਨੂੰ ਖਵਾਇਆ ਅਤੇ ਮੱਛੀ ਨੂੰ ਚਾਰਾ ਦਿੱਤਾ, ਅਤੇ ਤਾਰਿਨੀ ਨੂੰ “ਮੱਛੀ ਦਾ ਚਾਰਾ” ਕਹਿ ਕੇ ਸੰਬੋਧਦਾ ਹੈ, ਤਾਂ ਇਸ ਨਾਲ ਉਸਦੇ ਕਰਮਾਂ ਦੀ ਸੱਚੀ ਕੀਮਤ ਬੇਨਕਾਬ ਹੋ ਜਾਂਦੀ ਹੈ।

ਇਸ ਫਿਲਮ ਵਿੱਚ, ਇੱਕ ਬਿੱਲੀ — ਜੋ ਕੁਦਰਤੀ ਤੌਰ ‘ਤੇ ਮੱਛੀ ਦੀ ਤਰਸ ਰੱਖਦੀ ਹੈ — ਨੂੰ ਸਬਜ਼ੀਹਾਰੀ ਖੁਰਾਕ ਖਾਣ ਲਈ ਮਜਬੂਰ ਕੀਤਾ ਜਾਂਦਾ ਹੈ। ਆਖ਼ਰਕਾਰ, ਉਹ ਆਪਣੇ ਮਾਲਕ ਦੇ ਟੈਂਕ ਵਿੱਚੋਂ ਮੱਛੀ ਚੋਰੀ ਕਰਕੇ ਬਗਾਵਤ ਕਰ ਜਾਂਦੀ ਹੈ। ਬਿੱਲੀ ਦੀ ਆਪਣੇ ਅੰਦਰਲੀ ਮੱਛੀ ਦੀ ਲਾਲਚ ਅਤੇ ਉਸ ‘ਤੇ ਥਾਪੀ ਗਈ ਸਬਜ਼ੀਹਾਰੀ ਖੁਰਾਕ ਵਿਚਕਾਰ ਦੀ ਲੜਾਈ, ਮੁਢਲੇ ਜਜ਼ਬਾਤਾਂ ਅਤੇ ਸਮਾਜਿਕ ਪਾਬੰਦੀਆਂ ਵਿਚਕਾਰ ਦੇ ਤਣਾਅ ਦਾ ਇੱਕ ਰੂਪਕ ਹੈ। ਆਪਣੇ ਜੀਵ ਵਿਗਿਆਨਕ ਲੋੜਾਂ ਨੂੰ ਦਬਾਉਣ ਲਈ ਮਜਬੂਰ ਹੋ ਕੇ, ਇਹ ਚੋਰੀ ਕ੍ਰਿਤ੍ਰਿਮ ਨਿਯੰਤਰਣ ਦੇ ਖਿਲਾਫ ਬਗਾਵਤ ਦਾ ਪ੍ਰਤੀਕ ਬਣ ਜਾਂਦੀ ਹੈ, ਜਿਸ ਨਾਲ ਸਵੈ-ਸੰਪ੍ਰਭੂਤਾ ਅਤੇ ਕੁਦਰਤੀ ਜਜ਼ਬਾਤਾਂ ਨੂੰ ਅਣਦੇਖਾ ਕਰਨ ਦੀ ਬੇਕਾਰਤਾ ਨੂੰ ਰੌਸ਼ਨ ਕੀਤਾ ਜਾਂਦਾ ਹੈ। ਸਬਜ਼ੀਹਾਰੀ ਖੁਰਾਕ, ਦਬਾਉਣ ਵਾਲੇ ਨਿਯਮਾਂ ਜਾਂ ਗਲਤ ਆਦਰਸ਼ਾਂ ਦਾ ਪ੍ਰਤੀਕ ਹੈ, ਜਦਕਿ ਚੋਰੀ ਕੀਤੀ ਗਈ ਮੱਛੀ ਖਰੇਪਣ ਅਤੇ ਸਵੈ-ਪੂਰਨਤਾ ਦਾ ਪ੍ਰਤੀਨਿਧਿਤਵ ਕਰਦੀ ਹੈ। ਨੈਤਿਕ ਰੂਪ ਵਿੱਚ, ਇਹ ਕਰਤਬ ਇਸ ਗੱਲ ‘ਤੇ ਸਵਾਲ ਉਠਾਉਂਦਾ ਹੈ ਕਿ ਬਚਣ ਅਤੇ ਅਨੁਕੂਲਤਾ ਵਿਚੋਂ ਕਿਹੜਾ ਵੱਧ ਨੈਤਿਕ ਮਹੱਤਵ ਰੱਖਦਾ ਹੈ, ਅਤੇ ਉਹ ਪ੍ਰਣਾਲੀਆਂ ਦੀ ਆਲੋਚਨਾ ਕਰਦਾ ਹੈ ਜੋ ਵਿਅਕਤੀਆਂ ਨੂੰ ਕੁਦਰਤੀ ਤੌਰ ‘ਤੇ ਗੈਰ-ਸਹਜ ਭੂਮਿਕਾਵਾਂ ਵਿੱਚ ਰੱਖਣ ਲਈ ਮਜਬੂਰ ਕਰਦੀਆਂ ਹਨ। ਚਾਹੇ ਇਸਨੂੰ ਇੱਕ ਜਿੱਤਿਆ ਹੋਇਆ ਬਗਾਵਤ ਵਜੋਂ ਦੇਖਿਆ ਜਾਵੇ ਜਾਂ ਇੱਕ ਚੇਤਾਵਨੀ ਕਹਾਣੀ ਵਜੋਂ, ਇਹ ਕਹਾਣੀ ਵਿਆਪਕ ਸੰਘਰਸ਼ਾਂ — ਸਮਾਜਿਕ ਉਮੀਦਾਂ ਦਾ ਵਿਰੋਧ ਕਰਨ ਜਾਂ ਆਪਣੀ ਪਛਾਣ ਮੁੜ ਪ੍ਰਾਪਤ ਕਰਨ — ਦਾ ਪ੍ਰਤੀਬਿੰਬ ਹੈ, ਜੋ ਕੁਦਰਤ ਅਤੇ ਪਰਵਿਰਾਸ਼, ਆਜ਼ਾਦੀ ਅਤੇ ਨਿਯੰਤਰਣ ਵਿਚਕਾਰ ਦੇ ਸਾਰਵਭੌਮ ਟਕਰਾਅ ਨੂੰ ਉਜਾਗਰ ਕਰਦੀ ਹੈ। ਤਾਰਿਨੀ, ਜੋ ਬਿੱਲੀ ਦੀ ਅਸਲ ਕੁਦਰਤ ਨੂੰ ਸਮਝਦਾ ਹੈ, ਉਸ ਨੂੰ ਮੱਛੀ ਖਵਾਉਂਦਾ ਹੈ। ਜਦ ਤਾਰਿਨੀ ਅਹਿਮਦਾਬਾਦ ਛੱਡ ਕੇ ਕੋਲਕਾਤਾ ਚੱਲ ਜਾਂਦਾ ਹੈ, ਉਹ ਬਿੱਲੀ ਨੂੰ ਵੀ ਆਪਣੇ ਨਾਲ ਲੈ ਜਾਂਦਾ ਹੈ ਅਤੇ ਕੋਲਕਾਤਾ ਵਿੱਚ ਉਸ ਨੂੰ ਲਗਾਤਾਰ ਮੱਛੀ ਖਵਾਉਂਦਾ ਹੈ।

ਫਿਲਮ ਦੀਆਂ ਮੁੱਖ ਮਹਿਲਾ ਕਿਰਦਾਰਾਂ ਨੂੰ ਸਵੈ-ਨਿਰਭਰ ਅਤੇ ਮਜ਼ਬੂਤ ਦਰਸਾਇਆ ਗਿਆ ਹੈ। ਵਿਧਵਾ ਸਰਸਵਤੀ (ਰੇਵਥੀ) ਬਹੁਤ ਸਿਆਣੀ ਹੈ ਅਤੇ ਉਹ ਆਪਣੇ ਸਿਧਾਂਤਾਂ ਦੀ ਕਦਰ ਕਰਦੀ ਹੈ। ਉਹ ਰਤਨ ਨੂੰ ਕਹਿੰਦੀ ਹੈ, “ਮੈਂ ਇੱਕ ਵਪਾਰੀ ਦੇ ਸਿਧਾਂਤਾਂ ਨਾਲ ਨਿਭਾ ਸਕਦੀ ਸੀ, ਪਰ ਇੱਕ ਚੋਰ ਨਾਲ ਨਹੀਂ,” ਅਤੇ ਉਸ ਨੂੰ ਆਪਣੀਆਂ ਸਾਰੀਆਂ ਸ਼ੁਭਕਾਮਨਾਵਾਂ ਦੇ ਕੇ ਛੱਡ ਦਿੰਦੀ ਹੈ। ਇਸਦੇ ਮੁਕਾਬਲੇ ਵਿੱਚ, ਰਤਨ ਬੇਸਹਾਰਾ ਅਤੇ ਕਮਜ਼ੋਰ ਦਿੱਖਦਾ ਹੈ। ਸਰਸਵਤੀ ਪਦਾਰਥਕ ਦੌਲਤ ਦੀ ਬਜਾਏ ਗਿਆਨ ਅਤੇ ਬੁੱਧੀ ਦੀ ਕਦਰ ਕਰਦੀ ਹੈ, ਜੋ ਦਰਸਾਉਂਦਾ ਹੈ ਕਿ ਅਸਲ ਤਾਕਤ ਅੰਦਰੋਂ ਹੀ ਆਉਂਦੀ ਹੈ। ਲਾਇਬ੍ਰੇਰੀਅਨ ਸੁਜ਼ੀ (ਤਨਿਸ਼ਥਾ ਚਾਟਰਜੀ) ਨੂੰ ਵੀ ਵਿਸ਼ਵਾਸਪੂਰਕ ਅਤੇ ਆਪਣੀ ਵਿਲੱਖਣ ਰਾਏ ਪੇਸ਼ ਕਰਦਿਆਂ ਦਰਸਾਇਆ ਗਿਆ ਹੈ। ਤਾਰਿਨੀ ਦੀ ਮਰੀ ਹੋਈ ਪਤਨੀ ਦੀ ਯਾਦ, ਜਿਸਨੇ ਉਸ ਨੂੰ ਲਿਖਣ ਲਈ ਇੱਕ ਪੈਨ ਤੋਹਫ਼ੇ ਵਜੋਂ ਦਿੱਤਾ ਸੀ, ਲੰਮੇ ਸਮੇਂ ਤੱਕ ਪ੍ਰੇਰਣਾ ਦਾ ਸਰੋਤ ਬਣ ਜਾਂਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਕਲਾ ’ਤੇ ਮਹਿਲਾਵਾਂ ਦਾ ਕਿੰਨਾ ਪ੍ਰਭਾਵਸ਼ਾਲੀ ਅਸਰ ਹੁੰਦਾ ਹੈ। ਇਹ ਮਹਿਲਾ ਪੁਰਾਣੀ ਸਾਹਿਤ ਦੀ ਦਇਆ ਭਰੀਆਂ ਚਿੱਤਰਾਂ ਨਹੀਂ ਹਨ, ਬਲਕਿ ਸਤਿਆਜੀਤ ਰੇ ਦੀ ਤਰੱਕੀਸ਼ੀਲ ਦ੍ਰਿਸ਼ਟੀ ਨਾਲ ਬਣੇ ਮਜ਼ਬੂਤ ਕਿਰਦਾਰ ਹਨ, ਜੋ ਇਸ ਕਹਾਣੀ ਨੂੰ ਇੱਕ ਧਨਵੰਤ ਅਤੇ ਸਕਾਰਾਤਮਕ ਪਰਿਭਾਸ਼ਾ ਦੇਂਦੇ ਹਨ।

ਆਧੁਨਿਕ ਫਿਲਮਾਂ ਦੀ ਤੇਜ਼ ਰਫ਼ਤਾਰ ਤੋਂ ਇਲਾਵਾ, ਦਿ ਸਟੋਰੀਟੈੱਲਰ ਦਰਸ਼ਕਾਂ ਨੂੰ ਹੌਲੀ-ਹੌਲੀ ਜੀਵਨ ਦੇ ਵਿਸਥਾਰਾਂ ਦਾ ਆਨੰਦ ਮਾਣਣ ਲਈ ਬੁਲਾਉਂਦੀ ਹੈ। ਮਹਾਦੇਵਨ ਇੱਕ ਆਹਿਸਤਾ ਅਤੇ ਵਿਚਾਰਸ਼ੀਲ ਰਫ਼ਤਾਰ ਵਰਤਦੇ ਹਨ, ਜਦਕਿ ਐਲਫਾਂਸ ਰੋਇ ਦੀ ਸੁੰਦਰ ਸਿਨੇਮਾਟੋਗ੍ਰਾਫੀ ਕੋਲਕਾਤਾ ਵਿੱਚ ਹੱਥ ਨਾਲ ਖਿੱਚੀਆਂ ਰਿਕਸ਼ਾ ਅਤੇ ਅਹਿਮਦਾਬਾਦ ਦੀਆਂ ਭਵਿਆ ਮਾਰਬਲ ਇਮਾਰਤਾਂ ਵਰਗੇ ਨੋਸਟੈਲਜਿਕ ਦ੍ਰਿਸ਼ਾਂ ਨੂੰ ਕੈਦ ਕਰਦੀ ਹੈ। ਇਹ ਸ਼ਾਂਤ, ਲਗਭਗ ਧਿਆਨਮਗਨ ਅੰਦਾਜ਼, ਅੱਜ ਦੇ ਤੇਜ਼ ਕੱਟਾਂ ਅਤੇ ਚਮਕਦਾਰ ਐਡੀਟਿੰਗ ਤੋਂ ਬਿਲਕੁਲ ਵੱਖਰਾ ਹੈ ਅਤੇ ਦਰਸ਼ਕਾਂ ਨੂੰ ਇਹ ਸਿਖਾਉਂਦਾ ਹੈ ਕਿ ਅਸਲ ਕਲਾ ਨੂੰ ਬਣਨ ਲਈ ਸਮਾਂ ਲੱਗਦਾ ਹੈ—ਇਹ ਇੱਕ ਐਸਾ ਪ੍ਰਕਿਰਿਆ ਹੈ ਜਿਸਨੂੰ ਜਲਦੀ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਲਈ ਧੀਰਜ, ਬਲੀਦਾਨ ਅਤੇ ਹਿੰਮਤ ਦੀ ਲੋੜ ਹੁੰਦੀ ਹੈ। ਜੀਵਨ ਅਤੇ ਇੱਕ ਕਹਾਣੀ ਦੇ ਅਸਲ ਸਾਰ ਨੂੰ ਸਮਝਣ ਲਈ, ਠਹਿਰ ਕੇ ਸੋਚਣਾ ਅਤੇ ਵਿਚਾਰ ਕਰਨਾ ਹੀ ਅਸਲ ਕਲਾ ਦੀ ਤਾਕਤ ਹੈ।

ਫਿਲਮ ਦਾ ਪ੍ਰਭਾਵ ਇਸ ਦੇ ਮੁੱਖ ਅਦਾਕਾਰਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਹੋਰ ਵੀ ਵੱਧ ਜਾਂਦਾ ਹੈ। ਪਰੇਸ਼ ਰਾਵਲ ਨੇ ਤਾਰਿਨੀ ਦੇ ਕਿਰਦਾਰ ਨੂੰ ਬਹੁਤ ਹੀ ਉੱਤਮ ਢੰਗ ਨਾਲ ਨਿਭਾਇਆ ਹੈ। ਜਦ ਤਾਰਿਨੀ ਨੂੰ ਰਤਨ ਦੀ ਧੋਖਾਧੜੀ ਦਾ ਅਹਿਸਾਸ ਹੁੰਦਾ ਹੈ, ਉਹ ਸੋਚ-ਵਿਚਾਰ ਕਰਕੇ ਅਤੇ ਸ਼ਾਂਤੀ ਨਾਲ ਉਸਦਾ ਸਾਹਮਣਾ ਕਰਦਾ ਹੈ ਅਤੇ ਤਿੰਨ ਤੋਂ ਚਾਰ ਮਹੀਨੇ ਤੱਕ ਉਸਦੇ ਘਰ ਵਿੱਚ ਰਹਿ ਕੇ ਆਪਣਾ ਮੱਤ ਰੱਖਦਾ ਹੈ। ਉਹ ਆਪਣੇ ਆਪ ਨੂੰ ਵਸਤੂ ਵਜੋਂ ਪੇਸ਼ ਕੀਤੇ ਜਾਣ ਤੋਂ ਇਨਕਾਰ ਕਰਦਾ ਹੈ ਅਤੇ ਇੱਕ ਆਮ ਆਦਮੀ ਹੋਣ ਦੇ ਬਾਵਜੂਦ, ਦੋਸਤ, ਪਰਿਵਾਰਕ ਮੈਂਬਰ ਅਤੇ ਸਹਾਇਕ ਵਜੋਂ ਆਪਣੀ ਪਛਾਣ ਸਾਬਤ ਕਰਦਾ ਹੈ। ਦੂਜੇ ਪਾਸੇ, ਰਤਨ ਇੱਕ ਇਕੱਲਾ ਅਤੇ ਅਮੀਰ ਵਿਅਕਤੀ ਵਜੋਂ ਦਰਸਾਇਆ ਜਾਂਦਾ ਹੈ; ਅਦਿਲ ਹੁਸੈਨ ਨੇ ਰਤਨ ਗਰੋਡੀਆ ਦੇ ਕਿਰਦਾਰ ਨੂੰ ਬੜੀ ਸੰਯਮ ਅਤੇ ਨਿਯੰਤਰਣ ਨਾਲ ਨਿਭਾਇਆ ਹੈ, ਜਿਸ ਨਾਲ ਇਹ ਦਰਸਾਉਂਦਾ ਹੈ ਕਿ ਕੈਪੀਟਲਿਸਟ ਪ੍ਰਣਾਲੀ ਵਿੱਚ ਉਸਦੀ ਆਪਣੀ ਅਸੁਰੱਖਿਆ ਵੀ ਵੱਧ ਜਾਂਦੀ ਹੈ।

ਦਿ ਸਟੋਰੀਟੈੱਲਰ ਸਤਿਆਜੀਤ ਰੇ ਦੀ ਕਲਾਸਿਕ ਕਹਾਣੀ ਦਾ ਸਿਰਫ ਦੁਬਾਰਾ ਕਹਿਣਾ ਨਹੀਂ ਹੈ, ਬਲਕਿ ਇਹ ਸਾਨੂੰ ਲਾਭ-ਚਲਿਤ ਸਮਾਜ ਵਿੱਚ ਕਲਾ ਦੀ ਭੂਮਿਕਾ ਅਤੇ ਉਸਦੀ ਕੀਮਤ ਬਾਰੇ ਮੁੜ ਸੋਚਣ ਲਈ ਮਜਬੂਰ ਕਰਦੀ ਹੈ। ਫਿਲਮ ਇਹ ਦਰਸਾਉਂਦੀ ਹੈ ਕਿ ਕੈਪੀਟਲਿਸਟ ਪ੍ਰਣਾਲੀ ਕਿਵੇਂ ਰਚਨਾਤਮਕ ਕੰਮ ਦਾ ਸ਼ੋਸ਼ਣ ਕਰਦੀ ਹੈ ਅਤੇ ਉਸਦੀ ਕੀਮਤ ਨੂੰ ਘਟਾ ਦਿੰਦੀ ਹੈ। ਜਦ ਤਾਰਿਨੀ ਆਖ਼ਿਰਕਾਰ ਆਪਣੀ ਪਛਾਣ ਸਥਾਪਤ ਕਰਨ ਲਈ ਆਪਣੀਆਂ ਕਹਾਣੀਆਂ ਲਿਖਣ ਲੱਗਦਾ ਹੈ, ਉਹ ਆਪਣੀ ਰਚਨਾਤਮਕਤਾ ‘ਤੇ ਨਿਯੰਤਰਣ ਮੁੜ ਪ੍ਰਾਪਤ ਕਰਨ ਲਈ ਕਦਮ ਚੁੱਕਦਾ ਹੈ। ਇਹ ਫਿਲਮ ਪੂਰੀ ਤਰ੍ਹਾਂ ਇਸ ਸੰਗਰਸ਼ ਬਾਰੇ ਹੈ। ਜਦ ਤਾਰਿਨੀ ਹਾਸੇ-ਹਾਸੇ ਕਹਿੰਦਾ ਹੈ, “ਨਕਲ ਕਰਨ ਲਈ ਵੀ ਦਿਮਾਗ਼ ਚਾਹੀਦਾ ਹੈ,” ਉਹ ਉਸ ਦੁਨੀਆਂ ਦਾ ਮਜ਼ਾਕ ਉਡਾਉਂਦਾ ਹੈ, ਜਿੱਥੇ ਵਿਚਾਰਾਂ ਦੀ ਚੋਰੀ ਕਰਨਾ ਬਣਾਉਣ ਤੋਂ ਵੱਧ ਆਸਾਨ ਹੈ। ਦਿ ਸਟੋਰੀਟੈੱਲਰ ਉਹ ਕਹਾਣੀ ਹੈ ਜੋ ਬਾਜ਼ਾਰ ਤੋਂ ਰਚਨਾਤਮਕਤਾ ਨੂੰ ਮੁੜ ਪ੍ਰਾਪਤ ਕਰਨ ਅਤੇ ਉਹਨਾਂ ਲੋਕਾਂ ਨੂੰ ਨਿਆਂ ਦੇਣ ਬਾਰੇ ਹੈ, ਜੋ ਤੇਜ਼ੀ ਨਾਲ ਮਿਹਨਤ ਕਰਕੇ ਕਲਾ ਰਚਦੇ ਹਨ।

ਸ਼੍ਰੋਮਣੀ ਕਮੇਟੀ ਨੇ ਪੰਜਾਬ ’ਚ ਨਹੀਂ ਚੱਲਣ ਦਿੱਤੀ ਕੰਗਨਾ ਰਣੌਤ ਦੀ ਐਮਰਜੈਂਸੀ ਫ਼ਿਲਮ
ਅੰਮ੍ਰਿਤਸਰ – ਕੰਗਨਾ ਰਣੌਤ ਵੱਲੋਂ ਬਣਾਈ ਗਈ ‘ਐਮਰਜੈਂਸੀ’ ਫ਼ਿਲਮ ਦੀ ਰਲੀਜ਼ ਨੂੰ ਰੋਕਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਭਰ ਅੰਦਰ ਸਿਨੇਮਾ ਘਰਾਂ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਰੋਸ ਨੂੰ ਦੇਖਦਿਆਂ ਸਿਨੇਮਾ ਪ੍ਰਬੰਧਕਾਂ ਨੇ ਫਿਲਮ ਐਮਰਜੈਂਸੀ ਨੂੰ ਨਾ ਚਲਾਉਣ ਦਾ ਫੈਸਲਾ ਕੀਤਾ, ਜਿਸ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਦਰਸ਼ਨ ਸਮਾਪਤ ਕੀਤੇ ਗਏ। ਅੰਮ੍ਰਿਤਸਰ ਵਿਖੇ ਫਿਲਮ ਦੇ ਵਿਰੋਧ ਵਿੱਚ ਪੀਵੀਆਰ ਸਿਨੇਮਾ (ਸੂਰਜ ਚੰਦਾ ਤਾਰਾ), ਟਰੀਲੀਅਮ ਮਾਲ ਅਤੇ ਅਲਫਾ ਵਨ ਮਾਲ ਵਿਖੇ ਪ੍ਰਦਰਸ਼ਨ ਕੀਤੇ ਗਏ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ[ ਕੁਲਵੰਤ ਸਿੰਘ ਮੰਨਣ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ ਅਤੇ ਸਕੱਤਰ ਸ[ ਪ੍ਰਤਾਪ ਸਿੰਘ ਨੇ ਕੀਤੀ।

ਇਸ ਮੌਕੇ ਗਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ[ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਬਣਾਈ ਗਈ ‘ਐਮਰਜੈਂਸੀ ਫ਼ਿਲਮ ਵਿਚ ਸਿੱਖ ਕਿਰਦਾਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਇਤਰਾਜ਼ ਦਰਜ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਵੀ ਹੁਣ ਤੀਕ ਫ਼ਿਲਮ ਦੀ ਰੋਕ ਲਈ ਕੋਈ ਕਦਮ ਨਹੀਂ ਉਠਾਇਆ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਰੋਸ ਮਗਰੋਂ ਸਿਨੇਮਾ ਪ੍ਰਬੰਧਕਾਂ ਵੱਲੋਂ ਫਿਲਮ ਨਾ ਚਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਸ[ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਫਿਲਮ ਨੂੰ ਪੰਜਾਬ ਅੰਦਰ ਕਿਸੇ ਵੀ ਕੀਮਤ ’ਤੇ ਨਹੀਂ ਚੱਲਣ ਦੇਵੇਗੀ। ਜੇਕਰ ਕਿਸੇ ਨੇ ਫਿਲਮ ਚਲਾਉਣ ਦੀ ਕੋਸ਼ਿਸ ਕੀਤੀ ਤਾਂ ਸ਼੍ਰੋਮਣੀ ਕਮੇਟੀ ਮੁੜ ਪ੍ਰਦਰਸ਼ਨ ਕਰੇਗੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਭਾਈ ਅਜਾਇਬ ਸਿੰਘ ਅਭਿਆਸੀ ਨੇ ਕਿਹਾ ਕਿ ਕੋਈ ਵੀ ਸਿੱਖ ਵਿਰੋਧੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰਾਂ ਦੀ ਵੀ ਜ਼ੁੰਮੇਵਾਰੀ ਬਣਦੀ ਹੈ ਕਿ ਹਰ ਧਰਮ ਦੇ ਹਿੱਤਾਂ ਅਤੇ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ।

ਸਕੱਤਰ ਸ[ ਪ੍ਰਤਾਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਅੰਦਰ ਇਸ ਫ਼ਿਲਮ ’ਤੇ ਰੋਕ ਲਗਾਉਣ ਲਈ ਕਿਹਾ ਸੀ, ਪਰ ਤਰਾਸਦੀ ਇਹ ਹੈ ਕਿ ਪੰਜਾਬ ਦੀ ਆਪ ਸਰਕਾਰ ਸਿੱਖ ਮਸਲਿਆਂ ਨੂੰ ਜਾਣਬੁਝ ਕੇ ਅਣਗੌਲਿਆਂ ਕਰ ਰਹੀ ਹੈ। ਇਹ ਸੂਬੇ ਦੇ ਹਿੱਤ ਵਿਚ ਨਹੀਂ ਹੈ।

ਸੈਫ਼ ਅਲੀ ਖਾਨ ਤੇ ਜਾਨਲੇਵਾ ਹਮਲਾ, ਅਪਰੇਸ਼ਨ ਦੇ ਬਾਅਦ ਉਹ ਖਤਰੇ ਤੋਂ ਬਾਹਰ
ਮੁੰਬਈ – ਬਾਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ਦੇ ਬਾਂਦਰਾ ਵਾਲੇ ਘਰ ਵਿੱਚ ਅੱਧੀ ਰਾਤ ਦੇ ਕਰੀਬ ਉਨ੍ਹਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਉਹ ਇਸ ਹਮਲੇ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ। ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਅਗਿਆਤ ਵਿਅਕਤੀ ਨੇ ਉਨ੍ਹਾਂ ਦੇ ਘਰ ਵਿੱਚ ਵੜ ਕੇ ਚਾਕੂ ਨਾਲ ਕਈ ਵਾਰ ਕੀਤੇ। ਸੈਫ਼ ਦੀ ਬਾਡੀ ਤੇ ਛੇ ਡੂੰਘੇ ਜਖ਼ਮ ਹਨ।

ਹਸਪਤਾਲ ਪ੍ਰਸ਼ਾਸਨ ਅਨੁਸਾਰ ਉਨ੍ਹਾਂ ਦਾ ਅਪਰੇਸ਼ਨ ਸਫਲਤਾ ਪੂਰਵਕ ਹੋ ਗਿਆ ਹੈ ਅਤੇ ਉਹ ਹੁਣ ਸਹੀ ਸਲਾਮਤ ਹਨ। ਇਸ ਹਮਲੇ ਦੀ ਜਾਂਚ ਲਈ ਪੁਲਿਸ ਦੁਆਰਾ 7 ਟੀਮਾਂ ਬਣਾਈਆਂ ਗਈਆਂ ਹਨ। ਮੁੰਬਈ ਕਰਾਈਮ ਬਰਾਂਚ ਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੈਫ਼ ਦੇ ਘਰ ਤੋਂ ਮੁੰਬਈ ਪੁਲਿਸ ਤਿੰਨ ਵਿਅਕਤੀਆਂ ਨੂੰ ਪੁੱਛਗਿੱਛ ਦੇ ਲਈ ਪੁਲਿਸ ਸਟੇਸ਼ਨ ਲੈ ਗਈ ਹੈ। ਹਾਈ ਸਕਿਊਰਟੀ ਸੁਸਾਇਟੀ ਵਾਲੇ ਇਲਾਕੇ ਵਿੱਚ ਹਮਲਾਵਰ ਕਿਸ ਤਰ੍ਹਾਂ ਘਰ ਵਿੱਚ ਦਾਖਿਲ ਹੋਇਆ ਅਤੇ ਫਿਰ ਹਮਲਾ ਕਰਕੇ ਭੱਜਣ ਵਿੱਚ ਵੀ ਕਾਮਯਾਬ ਹੋ ਗਿਆ।

ਸੈਫ਼ ਆਪਣੀ ਪਤਨੀ ਕਰੀਨਾ ਅਤੇ ਦੋਵਾਂ ਬੱਚਿਆਂ ਸਮੇਤ ਮੁੰਬਈ ਦੇ ਬਾਂਦਰਾ ਸਥਿਤ ਸਤਿਗੁਰੂ ਸ਼ਰਣ ਅਪਾਰਟਮੈਂਟ ਵਿੱਚ ਰਹਿੰਦੇ ਹਨ। ਹਮਲਾਵਰ ਉਨ੍ਹਾਂ ਦੇ ਬੱਚਿਆਂ ਦੇ ਕਮਰੇ ਤੱਕ ਪਹੁੰਚ ਗਿਆ ਸੀ।

ਕੰਗਨਾ ਰਣੌਤ ਨੂੰ ਕਿਸਾਨਾਂ ਵਿਰੁੱਧ ਕੀਤੀ ਅਸ਼ਲੀਲ ਟਿੱਪਣੀ ਤੇ ਆਗਰਾ ਕੋਰਟ ਵਲੋਂ 12 ਦਸੰਬਰ ਨੂੰ ਪੇਸ਼ ਹੋਣ ਲਈ ਦੁਬਾਰਾ ਨੋਟਿਸ ਜਾਰੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਆਗਰਾ ਦੀ ਐਮਪੀ ਐਮਐਲਏ ਵਿਸ਼ੇਸ਼ ਅਦਾਲਤ ਦੇ ਜੱਜ ਅਨੁਜ ਕੁਮਾਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਖੇਤਰ ਤੋਂ ਭਾਜਪਾ ਸੰਸਦ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੂੰ ਕਿਸਾਨਾਂ ਵਿਰੁੱਧ ਕੀਤੀ ਅਸ਼ਲੀਲ ਟਿੱਪਣੀ ਤੇ ਆਪਣਾ ਪੱਖ ਪੇਸ਼ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਕੰਗਨਾ ਦੇ ਦੋਵਾਂ ਪਤਿਆਂ ‘ਤੇ ਨੋਟਿਸ ਭੇਜ ਕੇ 12 ਦਸੰਬਰ ਨੂੰ ਅਦਾਲਤ ਅੰਦਰ ਹਾਜਿਰ ਹੋਣ ਲਈ ਕਿਹਾ ਹੈ । ਅਦਾਲਤ ਨੇ ਨੋਟਿਸ ਵਿੱਚ ਕਿਹਾ ਹੈ ਕਿ ਇਹ ਪਟੀਸ਼ਨ ਮੁਦਈ ਰਮਾਸ਼ੰਕਰ ਸ਼ਰਮਾ ਐਡਵੋਕੇਟ ਵੱਲੋਂ ਦਾਇਰ ਕੀਤੀ ਗਈ ਹੈ। ਇਸ ਮਾਮਲੇ ‘ਚ ਕੰਗਨਾ ਦਾ ਬਿਆਨ ਜਰੂਰੀ ਹੈ। ਕੰਗਨਾ ਨੂੰ ਪਹਿਲਾਂ ਵੀ ਨੋਟਿਸ ਭੇਜਿਆ ਜਾ ਚੁੱਕਾ ਹੈ ਜਿਸ ਅੰਦਰ 28 ਨਵੰਬਰ ਨੂੰ ਕੰਗਨਾ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਅਦਾਲਤ ਵਿੱਚ ਵਿਅਕਤੀਗਤ ਰੂਪ ਵਿੱਚ ਜਾਂ ਕਿਸੇ ਵਕੀਲ ਰਾਹੀਂ ਆਪਣਾ ਪੱਖ ਪੇਸ਼ ਕਰੇ ਪਰ ਕੰਗਨਾ ਅਦਾਲਤ ‘ਚ ਪੇਸ਼ ਨਹੀਂ ਹੋਈ ਅਤੇ ਉਸ ਦਾ ਵਕੀਲ ਵੀ ਅਦਾਲਤ ਵਿੱਚ ਨਹੀਂ ਆਇਆ। ਇਸ ਤੋਂ ਬਾਅਦ ਅਦਾਲਤ ਨੇ ਮੁੜ ਨੋਟਿਸ ਭੇਜਿਆ ਹੈ। ਕੰਗਨਾ ਨੂੰ 12 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਹ ਨਿਰਧਾਰਤ ਸਮੇਂ ਅਤੇ ਤਰੀਕ ‘ਤੇ ਅਦਾਲਤ ‘ਚ ਪੇਸ਼ ਨਹੀਂ ਹੁੰਦੀ ਹੈ ਜਾਂ ਆਪਣਾ ਪੱਖ ਪੇਸ਼ ਨਹੀਂ ਕਰਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਜਿਕਰਯੋਗ ਹੈ ਕਿ 11 ਸਤੰਬਰ, 2024 ਨੂੰ ਅਨੁਜ ਕੁਮਾਰ ਸਿੰਘ ਦੀ ਅਦਾਲਤ ਵਿੱਚ ਇਹ ਕੇਸ ਪੇਸ਼ ਕੀਤਾ ਗਿਆ ਸੀ ਕਿ ਕੰਗਣਾ ਨੇ ਅਗਸਤ 2020 ਤੋਂ ਦਸੰਬਰ 2021 ਤੱਕ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਿਰੁੱਧ ਅਸ਼ਲੀਲ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਥੇ ਕਤਲ ਅਤੇ ਬਲਾਤਕਾਰ ਹੋ ਰਹੇ ਹਨ। ਜੇਕਰ ਉਸ ਸਮੇਂ ਦੇਸ਼ ਦੀ ਲੀਡਰਸ਼ਿਪ ਮਜ਼ਬੂਤ ​​ਨਾ ਹੁੰਦੀ ਤਾਂ ਦੇਸ਼ ਵਿੱਚ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਹੋ ਜਾਣੀ ਸੀ। ਇਸ ਦੇ ਨਾਲ ਹੀ ਸ਼ਰਮਾ ਨੇ ਆਪਣੇ ਮਾਮਲੇ ‘ਚ ਕੰਗਨਾ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਲੈ ਕੇ ਕੀਤੀ ਉਸ ਟਿੱਪਣੀ ਦਾ ਵੀ ਜ਼ਿਕਰ ਕੀਤਾ, ਜਿਸ ‘ਚ ਕੰਗਨਾ ਨੇ ਕਿਹਾ ਸੀ ਕਿ ਗੱਲ ‘ਤੇ ਚਪੇੜ ਮਾਰਨ ਨਾਲ ਭਿਖਾਰੀ ਮਿਲਦੀ ਹੈ, ਆਜ਼ਾਦੀ ਨਹੀਂ। ਕੰਗਨਾ ਨੇ ਕਿਹਾ ਸੀ ਕਿ ਅਸਲ ਆਜ਼ਾਦੀ 2014 ‘ਚ ਮਿਲੀ ਸੀ ਜਦੋਂ ਨਰਿੰਦਰ ਮੋਦੀ ਸਰਕਾਰ ਸੱਤਾ ‘ਚ ਆਈ ਸੀ। ਇਸ ਤਰ੍ਹਾਂ ਰਮਾਸ਼ੰਕਰ ਸ਼ਰਮਾ ਨੇ ਆਪਣੇ ਮੁਕੱਦਮੇ ‘ਚ ਕੰਗਨਾ ‘ਤੇ ਦੇਸ਼ਧ੍ਰੋਹ ਅਤੇ ਅਪਮਾਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ।

ਪੰਜਾਬੀ ਵੈਬ ਸੀਰੀਜ “ ਚੌਂਕੀਦਾਰ “ ਲੈ ਕੇ ਹਾਜਰ ਹਨ ਫਿਲਮਕਾਰ ਇਕਬਾਲ ਗੱਜਣ
ਰਮਾ ਕੋਮਲ,ਇਕਬਾਲ ਗੱਜਣ ਤੇ ਸੰਗੀਤਕਾਰ ਪੰਜਾਬੀ ਵੈਬ ਸੀਰੀਜ “ ਚੌਂਕੀਦਾਰ

ਨਵੀਂ ਦਿੱਲੀ – ਸਾਰਥਿਕ ਪੰਜਾਬੀ ਰੰਗਮੰਚ ਦੀ ਸਿਰਮੌਰ ਸ਼ਖਸੀਅਤ ਅਤੇ ਪੰਜਾਬੀ ਫੀਚਰ ਫਿਲਮ ‘ ਪਗੜੀ ਸੰਭਾਲ ਜੱਟਾ’ ਦੇ ਹੀਰੋ ਇਕਬਾਲ ਗੱਜਣ ਲੰਮੇ ਸਮੇ ਬਾਅਦ ਆਪਣਾ ਨਵਾਂ ਪਰੋਜੈਕਟ ਪੰਜਾਬੀ ਵੈਬ ਸੀਰੀਜ “ ਚੌਂਕੀਦਾਰ “ ਲੈ ਕੇ ਹਾਜਰ ਹੋਏ ਹਨ।ਫਿਲਮ ਨਗਰੀ ਮੂੰਬਈ ਚ ਕਾਫੀ ਸਰਗਰਮ ਰਹੇ ਫਿਲਮਕਾਰ ਇਕਬਾਲ ਗੱਜਣ ਸਮਾਜਵਾਦੀ ਅਤੇ ਮਾਨਵਵਾਦੀ ਵਿਚਾਰਧਾਰਾ ਦੇ ਇਕ ਅਜਿਹੇ ਕ੍ਰਾਂਤੀਕਾਰੀ ਤੇ ਉਘੇ ਰੰਗਕਰਮੀ ਹਨ ,,ਜਿਨ੍ਹਾਂ ਦੀ ਹਮੇਸ਼ਾਂ ਇੱਛਾ ਰਹੀ ਹੈ,ਕਿ ਜਿਵੇ ਕਿਵੇਂ ਵੀ ਹੋ ਸਕੇ ,ਕਲਾ ਦਾ ਮੁਖ ਪ੍ਰਯੋਜਨ ਸਮਾਜਕ ਭਲਾਈ ਹੋਣਾ ਚਾਹੀਦਾ ਹੈ।ਵੈਬ ਸੀਰੀਜ “ ਚੌਂਕੀਦਾਰ “ਰਾਹੀਂ ਗੱਜਣ ਨੇ ਅਜੋਕੇ ਪੰਜਾਬ ਦੇ ਸਮਾਜਕ ਹਾਲਾਤਾਂ ਉਪਰ ਚਾਨਣਾ ਪਾਉਂਦੇ ਹੋਏਏ, ਸਮਾਜ ਦੇ ਪੱਛੜੇ ਲੋਕਾਂ ਦਾ ਦੁੱਖ ਦਰਦ ਬਿਆਨ ਕੀਤਾ ਅਤੇ ਮੌਜੂਦਾ ਭ੍ਰਿਸ਼ਟ ਸਿਸਟਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪੰਜਾਬੀ ਰੰਗਮੰਚ ਦੀਆਂ ਸਿਰਮੌਰ ਸ਼ਖਸੀਅਤਾਂ ਗੁਰਸ਼ਰਨ ਭਾਅ ਜੀ ਅਤੇ ਹਰਪਾਲ ਟਿਵਾਣਾ ਜੀ ਨਾਲ ਲੰਮਾ ਸਮਾ ਕੰਮ ਕਰ ਚੁੱਕੇ ਇਕਬਾਲ ਗੱਜਣ ਜੀ ਆਪਣੇ ਗਰੁੱਪ ਆਜਾਦ ਕਲਾ ਮੰਚ ਰਾਹੀਂ ਜਗ੍ਹਾਂ ਜਗ੍ਹਾਂ ਨਾਟਕਾਂ ਦਾ ਆਯੋਜਨ ਕਰਕੇ ” ਮਾਨਵਤਾ ਦੇ ਕੌਮਾਤਰੀ ਫਲਸਫੇ “ ਇਨਸ਼ਾਨੀਅਤ ਜ਼ਿੰਦਾਬਾਦ – ਸੈਤਾਨੀਅਤ ਮੁਰਦਾਬਾਦ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਹਨ। ਗੱਜਣ ਜੀ ਦਾ ਕਹਿਣਾ ਹੈ,ਕਿ ਪਰੰਪਰਿਕ ਕਲਾ ” ਨਾਟਕ” : ਇਕ ਅਜਿਹੀ ਕਲਾ ਹੈ, ਜਿਸ ਦਾ ਪ੍ਰਭਾਵ ਚਿਰ ਸਥਾਈ ਅਤੇ ਸੰਦੇਸ਼ ਬੜਾ ਹੀ ਉਤੇਜਕ ਹੁੰਦਾ ਹੈ। ਇਸੇ ਕਰਕੇ ਗੁਰਸ਼ਰਨ ਭਾਅ ਜੀ ਵਲੋਂ ਪਿੰਡਾਂ ਵਿੱਚ ਆਰੰਭ ਕੀਤੀ ਨਾਟਕ ਲਹਿਰ, ਲੋਕ ਲਹਿਰ ਦਾ ਰੂਪ ਧਾਰਨ ਕਰ ਗਈ ਸੀ। ,ਉਂਨ੍ਹਾਂ ਕਿਹਾ ਕਿ ਪਿਛਲੇ ਸਮੇ ਆਈ ਕਰੋਨਾ ਮਹਾਂਮਾਰੀ ਨੇ,ਪੰਜਾਬੀ ਰੰਗਮੰਚ ਨਾਟਕ ਕਲਾ ਨੂੰ ਆਪਣੀ ਸੁਭਾਵਿਕ ਚਾਲ ਤੋਂ ਬਹੁਤ ਪਛਾੜ ਕੇ ਰੱਖ ਦਿੱਤਾ। ਜਦਕਿ ਸਦੀਵੀ ਵਿਛੋੜਾ ਦੇ ਚੁੱਕੇ ਭਾਈ ਮੰਨਾ,,,,ਆਦਰਨੀਯ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੇ ਸਮੇ ਇਸ ਕਲਾ ਵੱਲ ਆਮ ਲੋਕਾਂ ਦਾ ਆਕਰਸ਼ਣ ਬਹੁਤ ਵਧਿਆ ਸੀ।ਦਰਅਸਲ ਇਹ ਕਲਾ ਆਰੰਭ ਤੋਂ ਹੀ ਮਨੋਰੰਜਨ ਦੇ ਨਾਲ ਨਾਲ ਪੰਜਾਬੀਆਂ ਦੇ ਮਨਾਂ ‘ਚ ਕਰਾਂਤੀ ਦੀ ਜੋਤ ਵੀ ਜਗਾਓਂਦੀ ਆ ਰਹੀ ਹੈ। ਪਿੰਡਾਂ ਚ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਫਿਲਮਕਾਰ ਗੱਜਣ ਨੇ ਕਿਹਾ,,,ਕਿ ਇਸ ਪਾਸੇ ਪੰਚਾਇਤਾਂ ਨੂੰ ਜ਼ਰਾ ਧਿਆਨ ਦੇਣਾ ਚਾਹੀਦਾ ਹੈ ! ਪਿੰਡਾਂ ਚ ਵੱਧ ਤੋਂ ਵੱਧ ਚੰਗੇ ਨਾਟਕਾਂ ਦਾ ਅਯੋਜਨ ਕਰਕੇ ਜਿਥੇ ,ਗਲੀ ਗਲੀ ਇਨਕਲਾਬੀ ਚੇਤਨਾਂ ਅਤੇ ਲੋਕਾਂ ਨੂੰ ਓਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ ,ਉੱਥੇ ਨਵੀਂ ਪੀੜੀ ਨੌਜਵਾਨਾਂ ਨੂੰ ਵੀ ਗੈਂਗਸਟਰ ਕਲਚਰ,ਨਸ਼ਿਆਂ ਦੀ ਦਲਦਲ,ਆਯਾਸੀ, ਵਿਭਚਾਰ ਤੇ ਹੋਰ ਸਮਾਜਾਕ ਬੁਰਾਈਆਂ ਤੋਂ ਬਚਾਇਆ ਜਾ ਸਕਦਾ ਹੈ ।ਵਰਨਣਯੋਗ ਹੇ ਕਿ ਵੈਬ ਸੀਰੀਜ “ ਚੌਂਕੀਦਾਰ “ ਵਿਚ ਇਕਬਾਲ ਗੱਜਣ ਜੀ ਤੋਂ ਇਲਾਵਾ ਰਮਾ ਕੋਮਲ,ਕਰਮਜੀਤ ਕੌਰ,ਮਦਨ ਮੱਦੀ,ਖੁਸ਼ੀ ਗੱਜਣ,ਗੌਰਵ,ਸਾਗਰ ਬਿੰਦਰਾ,ਮਨਦੀਪ ਸ਼ਿੰਘ ਸਿੱਧੂ,ਕਿਰਨਪ੍ਰੀਤ ਕੌਰ,ਅਤੇ ਗਗਨਦੀਪ ਸਿੰਘ ਗੁਰਾਇਆ ਵਲੋਂ ਵੀ ਬਾਖੂਬੀ ਵੱਖ ਵੱਖ ਕਿਰਦਾਰ ਨਿਭਾਏ ਗਏ ਹਨ ਅਤੇ ਗੀਤ ਸੰਗੀਤ ਰਵਿੰਦਰ ਕੌਰ ਰਵੀ,ਜਗਮੇਲ ਭਾਠੂਆਂ,ਡੀ ਗਿਲ ਸਾਹਿਲ ਸਟਾਰ,ਹਰਮੀਤ ਜੱਸੀ ,ਸਾਹਬੀ ਸੰਘਾ,ਲਖਖਵਿੰਦਰ ਲਾਭ ਵਲੋਂ ਤਿਆਰ ਕੀਤਾ ਗਿਆ ਹੈ ।