ਮੁੰਬਈ – ਬਾਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ਦੇ ਬਾਂਦਰਾ ਵਾਲੇ ਘਰ ਵਿੱਚ ਅੱਧੀ ਰਾਤ ਦੇ ਕਰੀਬ ਉਨ੍ਹਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਉਹ ਇਸ ਹਮਲੇ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ। ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਅਗਿਆਤ ਵਿਅਕਤੀ ਨੇ ਉਨ੍ਹਾਂ ਦੇ ਘਰ ਵਿੱਚ ਵੜ ਕੇ ਚਾਕੂ ਨਾਲ ਕਈ ਵਾਰ ਕੀਤੇ। ਸੈਫ਼ ਦੀ ਬਾਡੀ ਤੇ ਛੇ ਡੂੰਘੇ ਜਖ਼ਮ ਹਨ।
ਹਸਪਤਾਲ ਪ੍ਰਸ਼ਾਸਨ ਅਨੁਸਾਰ ਉਨ੍ਹਾਂ ਦਾ ਅਪਰੇਸ਼ਨ ਸਫਲਤਾ ਪੂਰਵਕ ਹੋ ਗਿਆ ਹੈ ਅਤੇ ਉਹ ਹੁਣ ਸਹੀ ਸਲਾਮਤ ਹਨ। ਇਸ ਹਮਲੇ ਦੀ ਜਾਂਚ ਲਈ ਪੁਲਿਸ ਦੁਆਰਾ 7 ਟੀਮਾਂ ਬਣਾਈਆਂ ਗਈਆਂ ਹਨ। ਮੁੰਬਈ ਕਰਾਈਮ ਬਰਾਂਚ ਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੈਫ਼ ਦੇ ਘਰ ਤੋਂ ਮੁੰਬਈ ਪੁਲਿਸ ਤਿੰਨ ਵਿਅਕਤੀਆਂ ਨੂੰ ਪੁੱਛਗਿੱਛ ਦੇ ਲਈ ਪੁਲਿਸ ਸਟੇਸ਼ਨ ਲੈ ਗਈ ਹੈ। ਹਾਈ ਸਕਿਊਰਟੀ ਸੁਸਾਇਟੀ ਵਾਲੇ ਇਲਾਕੇ ਵਿੱਚ ਹਮਲਾਵਰ ਕਿਸ ਤਰ੍ਹਾਂ ਘਰ ਵਿੱਚ ਦਾਖਿਲ ਹੋਇਆ ਅਤੇ ਫਿਰ ਹਮਲਾ ਕਰਕੇ ਭੱਜਣ ਵਿੱਚ ਵੀ ਕਾਮਯਾਬ ਹੋ ਗਿਆ।
ਸੈਫ਼ ਆਪਣੀ ਪਤਨੀ ਕਰੀਨਾ ਅਤੇ ਦੋਵਾਂ ਬੱਚਿਆਂ ਸਮੇਤ ਮੁੰਬਈ ਦੇ ਬਾਂਦਰਾ ਸਥਿਤ ਸਤਿਗੁਰੂ ਸ਼ਰਣ ਅਪਾਰਟਮੈਂਟ ਵਿੱਚ ਰਹਿੰਦੇ ਹਨ। ਹਮਲਾਵਰ ਉਨ੍ਹਾਂ ਦੇ ਬੱਚਿਆਂ ਦੇ ਕਮਰੇ ਤੱਕ ਪਹੁੰਚ ਗਿਆ ਸੀ।