Punjab News - Quami Ekta Punjabi Newspaper (ਕੌਮੀ ਏਕਤਾ) » ਖੇਡਾਂ

ਕ੍ਰਿਕਟ : ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ
ਮੋਹਾਲੀ : ਇਥੇ ਖੇਡੇ ਗਏ ਚੌਥੇ ਇਕ ਰੋਜ਼ਾ ਮੈਚ ਦੌਰਾਨ ਆਸਟ੍ਰੇਲੀਆ ਦੀ ਟੀਮ ਨੇ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਹਰਾ ਦਿਤਾ। ਇਸਦੇ ਨਾਲ ਹੀ 5 ਮੈਚਾਂ ਦੀ ਇਹ ਸੀਰੀਜ਼ 2-2 ਨਾਲ ਬਰਾਬਰ ਹੋ ਗਈ ਹੈ।

ਭਾਰਤੀ ਟੀਮ ਨੇ ਸਿ਼ਖਰ ਧਵਨ ਦੀਆਂ 143 ਦੌੜਾਂ ਸਦਕੇ 358 ਦੌੜਾਂ ਬਣਾਈਆਂ ਲੇਕਨ ਆਸਟ੍ਰੇਲੀਆਈ ਟੀਮ ਨੇ ਇਸ ਸਕੋਰ ਨੂੰ 13 ਗੇਂਦਾਂ ਰਹਿੰਦਿਆਂ ਹਾਸਲ ਕਰ ਲਿਆ। ਆਸਟ੍ਰੇਲੀਆ ਦੀ ਟੀਮ ਵਲੋਂ ਹੈਂਡਸਕਾਂਬ ਨੇ 117 ਦੌੜਾਂ ਅਤੇ ਏਸ਼ਟਨ ਟਰਨਰ ਨੇ 43 ਗੇਂਦਾਂ ‘ਤੇ ਸ਼ਾਨਦਾਰ 84 ਦੌੜਾਂ ਬਣਾਈਆਂ।

ਇਸਤੋਂ ਪਹਿਲਾਂ ਭਾਰਤੀ ਟੀਮ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਉਪਰਾਂ ਦੀ ਜੋੜੀ ਸਿ਼ਖਰ ਧਵਨ ਨੇ 143 ਦੌੜਾਂ ਅਤੇ ਰੋਹਿਤ ਸ਼ਰਮਾ ਨੇ 95 ਦੌੜਾਂ ਦੀ ਪਾਰੀ ਖੇਡਦਿਆਂ ਹੋਇਆਂ ਭਾਰਤੀ ਟੀਮ ਨੂੰ ਸੋਹਣੀ ਸ਼ੁਰੂਆਤ ਦਿੱਤੀ ਅਤੇ ਭਾਰਤੀ ਟੀਮ ਨੂੰ ਇਕ ਵੱਡਾ ਸਕੋਰ ਬਨਾਉਣ ਵਿਚ ਮਦਦ ਕੀਤੀ। ਇਸਤੋਂ ਬਾਅਦਵਿਰਾਟ ਕੋਹਲੀ ਨੇ 7 ਦੌੜਾਂ, ਜਾਘਵ ਨੇ 10, ਰਾਹੁਲ ਨੇ 26, ਪੰਤ ਨੇ 36 ਦੌੜਾਂ ਬਣਾਈਆਂ ਅਤੇ 50 ਓਵਰਾਂ ਵਿਚ ਭਾਰਤੀ ਟੀਮ ਦਾ ਸਕੋਰ 358 ਦੌੜਾਂ ਤੱਕ ਪਹੁੰਚਾ ਦਿੱਤਾ। ਲੇਕਨ ਆਸਟ੍ਰੇਲੀਆਈ ਟੀਮ ਨੇ ਇਸ ਟੀਚੇ ਨੂੰ 13 ਗੇਂਦਾਂ ਰਹਿੰਦਿਆਂ ਹਾਸਲ ਕਰਕੇ ਭਾਰਤੀ ਟੀਮ ਨੂੰ ਹਰਾ ਦਿੱਤਾ।

ਦੁਬਈ ਕੱਪ ਗੁਰਦਾਸਪੁਰ ਲਾਇਨਜ ਨੇ ਸਪਰਿੰਗਡੇਲ ਸੋਲਜਰਜ ਨੂੰ ਹਰਾ ਕੇ ਜਿੱਤਿਆ
ਦੁਬਈ,(ਪਰਮਜੀਤ ਸਿੰਘ ਬਾਗੜੀਆ) – ਦੁਬਈ ਦੇ ਪ੍ਰਸਿੱਧ ਕਾਰੋਬਾਰੀ ਕੁਲਵਿੰਦਰ ਬਾਸੀ ਵਲੋਂ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਾਲੀ ਨਾਰਥ ਇੰਡੀਆ ਸਰਕਲ ਸਟਾਇਲ ਕਬੱਡੀ ਫੈਡਰੇਸ਼ਨ ਨਾਲ ਮਿਲ ਕੇ ਪਹਿਲਾ ‘ਕਾਰ ਫੇਅਰ ਦੁਬਈ ਕਬੱਡੀ ਕੱਪ’ ਸਥਾਨਕ ਪੁਲਿਸ ਆਫੀਸਰਜ਼ ਸਟੇਡੀਅਮ ਵਿਖੇ ਕਰਵਾਇਆ ਗਿਆ ਜਿਸ ਵਿਚ 6 ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਪਹਿਲੇ ਹੀ ਮੁਕਾਬਲੇ ਵਿਚ ਗੁਰਦੇਵ ਦੇਬੀ ਵਲੋਂ ਬਣਾਈ ਸ਼ੇਰੇ ਪੰਜਾਬ ਕਬੱਡੀ ਕਲੱਬ ਨੇ ਤਰਲੋਚਨ ਸਿੰਘ ਵਲੋਂ ਤਿਆਰ ਗਿੱਲ ਲਾਇਨਜ ਨੂੰ ਇਕਪਾਸੜ ਮੁਕਾਬਲੇ ਵਿਚ ਹਰਾਇਆ। ਸ਼ੇਰੇ ਪੰਜਾਬ ਵਲੋਂ ਸੁਲਤਾਨ ਤੇ ਲੱਡੂ ਦੁਗਾਲ ਨੇ ਸ਼ਾਨਦਾਰ ਕਬੱਡੀਆਂ ਪਾਈਆਂ ਤੇ ਜਾਫੀ ਸੰਦੀਪ ਨੰਗਲ, ਖੁਸ਼ੀ ਦਿੜਬਾ ਤੇ ਜੱਗਾ ਚਿੱਟੀ ਦੇ 2-2 ਅਤੇ ਹੈਪੀ ਸੀਂਧੜਾ ਦੇ 3 ਜੱਫੇ ਰਹੇ। ਦੂਜੇ ਮੁਕਾਬਲੇ ਵਿਚ ਅਲ ਕੁਬੇਨ ਕਲੱਬ ਨੇ ਨਸਰਾਲਾ ਟਾਈਗਰਜ ਨੂੰ 38-ਸਾਢੇ 52 ਅੰਕਾਂ ਨਾਲ ਹਰਾਇਆ। ਮੈਚ ਵਿਚ ਕੁਬੈਨ ਕਲੱਬ ਦੇ ਧਾਵੀਆਂ ਜੋਤਾ ਮਹਿਮਦਵਾਲ, ਮੱਖਣ ਮੱਖੀ ਤੇ ਬੰਟੀ ਟਿੱਬਾ ਨੇ ਬੇਰੋਕ ਕਬੱਡੀਆਂ ਪਾਈਆਂ ਜਦਕਿ ਯਾਦਾ 2 ਤੇ ਜੋਧਾ ਸੁਰਖਪੁਰ 3 ਜੱਫੇ ਲਾਉਣ ਵਿਚ ਸਫਲ ਰਿਹਾ। ਤੀਜੇ ਮੁਕਾਬਲੇ ਵਿਚ ਸ਼ੇਰੇ ਪੰਜਾਬ ਨੇ ਗੁਰਵਿੰਦਰ ਭੋਲਾ ਵਲੋਂ ਬਣਾਈ ਟੀਮ ਸਪੋਰੰਗ ਡੇਲ ਸੋਲਜਰਜ ਨੂੰ 38-ਸਾਢੇ 48 ਅੰਕਾਂ ਨਾਲ ਮਾਤ ਦਿੱਤੀ। ਮੈਚ ਵਿਚ ਖੁਸ਼ੀ ਦਿੜਬਾ, ਜੱਗਾ ਚਿੱਟੀ ਤੇ ਅਮ੍ਰਿਤ ਔਲਖ ਦੇ 3-3 ਜੱਫੇ ਰਹੇ। ਚੌਥੇ ਮੈਚ ਵਿਚ ਗੁਰਦਾਸਪੁਰ ਲਾਇਨਜ ਨੇ ਨਸਰਾਲਾ ਟਾਈਗਰਜ ਨੂੰ ਸਾਢੇ 33 -49 ਅੰਕਾਂ ਨਾਲ ਹਰਾਇਆ। ਧਾਵੀ ਨਿਰਮਲ ਲੋਪੋਕੇ ਤੇ ਅਮਿਤ ਗੁੱਜਰ ਨੇ ਸ਼ਾਨਦਾਰ ਕਬੱਡੀਆਂ ਪਾਈਆਂ ਜਾਫੀ ਇੰਦਰਜੀਤ ਕਲਸੀਆਂ 5 ਜੱਫੇ ਲਾ ਕੇ ਮੇਲਾ ਲੁੱਟ ਗਿਆ, ਪਲਾ ਜਲਾਲ ਤੇ ਸਨੀ ਆਦਮਵਾਲ ਦੇ ਵੀ 3-3 ਜੱਫੇ ਰਹੇ। ਪੰਜਵੇ ਮੈਚ ਵਿਚ ਸਪਰਿੰਗ ਡੇਲ ਟੀਮ ਬੁੱਗਾ ਮਨਾਣਾ ਦੀਆਂ 11, ਦੱਲੀ ਕਕਰਾਲੀ ਦੀਆਂ 10 ਤੇ ਜੱਗਾ ਕੋਟ ਦੀਆਂ 9 ਬੇਰੋਕ ਕਬੱਡਆਂਿ ਅਤੇ ਜਾਫੀ ਬਿੱਲਾ ਗਗੜਾ ਕਾਜੂ ਰਣੀਕੇ ਦੇ 4-4 ਜੱਫਿੳਾਂ ਸਦਕਾ ਗਿੱਲ ਲਾਇਨਜ ਨੂੰ 34 ਸਾਢੇ 56 ਅੰਕਾਂ ਨਾਲ ਹਰਾਇਆ।

ਪੰਜਾਬ ਤੋਂ ਚੋਟੀ ਦੇ ਖਿਡਾਰਾੀਆਂ ਨਾਲ ਸਜੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਵੀ ਹੋਏ ਅਤੇ ਸਟਾਰ ਖਿਡਾਰੀਆਂ ਵਾਲੀਆਂ ਟੀਮਾਂ ਦੇ ਸੈਮੀਫਾਈਨਲ ਵਿਚ ਆਸ ਤੋਂ ਉਲਟ ਹਾਰ ਜਾਣ ਕਰਕੇ ਵੱਡੇ ਉਲਟਫੇਰ ਵੀ ਹੋਏ ਜਿਸ ਦਾ ਹਜਾਰਾਂ ਦੀ ਗਿਣਤੀ ਵਿਚ ਪੂਰੇ ਯੂ.ਏ.ਈ ਤੋਂ ਪਹੁੰਚੇ ਦਰਸ਼ਕਾਂ ਨੇ ਭਰਭੂਰ ਅਨੰਦ ਲਿਆ। ਪਹਿਲਾ ਫਸਵਾਂ ਮੁਕਾਬਲਾ ਗੁਰਦਾਸਪੁਰ ਲਾਇਨਜ ਅਤੇ ਅਲ ਕੁਬੈਨ ਕਬੱਡੀ ਕਲੱਬ ਵਿਚਕਾਰ ਕੱਪ ਦਾ ਛੇਵਾਂ ਮੈਚ ਸੀ ਜੋ 45 ਦੇ ਮੁਕਾਬਲੇ ਸਾਢੇ 45 ਅੰਕਾਂ ਨਾਲ ਗੁਰਦਾਸਪੁਰ ਲਾਇਨਜ ਦੇ ਹੱਕ ਵਿਚ ਨਿਬੜਿਆ। ਕੁਬੈਨ ਕਲੱਬ ਵਲੋਂ ਧਾਵੀ ਰਵੀ ਦਿਉਰਾ ਨੇ 11 ਬੇਰੋਕ ਕਬੱਡੀਆਂ ਪਾਈਆਂ ਤੇ ਜੋਧਾ ਸੁਰਖਪੁਰ 5 ਜੱਫੇ ਲਾਉਣ ਵਿਚ ਸਫਲ ਰਿਹਾ ਦੂਜੇ ਪਾਸੇ ਗੁਰਦਾਸਪੁਰ ਲਾਇਨਜ ਵਲੋਂ ਗੱਗੀ ਖੀਰਾਂਵਾਲੀ ਨੇ 12 ਵਿਚੋਂ 11 ਬੇਰੋਕ ਕਬੱਡੀਆਂ ਪਾਈਆਂ ਅਤੇ ਜਾਫੀ ਇੰਦਰਜੀਤ ਕਲਸੀਆਂ 4 ਜੱਫੇ ਲਾਉਣ ਵਿਚ ਸਫਲ ਰਿਹਾ। ਪਹਿਲੇ ਸੈਮੀਫਾਈਲ ਵਿਚ ਗੁਰਦਾਸਪੁਰ ਲਾਇਨਜ ਨੇ ਸ਼ੇਰੇ ਪੰਜਾਬ ਕਲੱਬ ਨੂੰ ਸਾਢੇ 44 ਮੁਕਾਬਲੇ 50 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਮੈਚ ਵਿਚ ਵੀ ਗੁਰਦਾਸਪੁਰ ਲਾਇਨਜ ਦੇ ਧਾਵੀ ਗੱਗੀ ਖੀਰਾਂਵਾਲੀ  ਨੇ 12 ਨਾਨਸਟਾਪ ਕਬੱਡੀਆਂ ਪਾਈਆਂ ਅਤੇ ਜਾਫੀ ਇੰਦਰਜੀਤ ਕਲਸੀਆਂ ਸ਼ੇਰੇ ਪੰਜਾਬ ਦੀਆਂ ਵੱਡੀਆਂ ਰੇਡਾਂ ਕਮਲ ਨਵਾਂ ਪਿੰਡ ਨੂੰ 1 ਅਤੇ ਸੁਲਤਾਨ ਤੇ ਵਿਨੇ ਖੱਤਰੀ ਨੂੰ 2-2 ਜੱਫੇ ਲਾ ਕੇ ਮੇਲਾ ਲੁੱਟ ਗਿਆ, ਦੂਜੇ ਪਾਸੇ ਸ਼ੇਰੇ ਪੰਜਾਬ ਦੇ ਜਾਫੀ ਜੱਗਾ ਚਿੱਟੀ ਨੇ ਵੀ ਵਿਰੋਧੀ ਧਾਵੀ ਨਿਰਮਲ ਲੋਪੋਕੇ, ਰਾਜੂ ਕੋਟਲਾ ਭੜੀ ਅਤੇ ਰਿੰਕੂ ਖਰੈਟੀ ਨੂੰ 1-1 ਜੱਫਾ ਲਾ ਕੇ ਵਾਹ ਵਾਹ ਕਰਵਾਈ। ਦੂਜੇ ਸੈਮੀਫਾਈਨਲ ਵਿਚ ਸਪਰਿੰਗਡੇਲ ਸੋਲਜਰਜ ਨੇ ਅਲ ਕੇਬੇਨ ਦੀ ਟੀਮ ਨੂੰ ਸਾਢੇ 47 ਮੁਕਾਬਲੇ 49 ਅੰਕਾਂ ਨਾਲ ਹਰਾ ਕੇ ਉਲਟਫੇਰ ਵਾਲੀ ਗੱਲ ਕਰ ਵਿਖਾਈ। ਸਪਰਿੰਗਡੇਲ ਦੇ ਜਾਫੀ ਕਾਜੂ ਰਣੀਕੇ ਨੇ ਕੁਬੇਨ ਦੇ ਧਾਵੀ ਜੋਤਾ ਮਹਿਮਦਵਾਲ, ਮੱਖਣ ਮੱਖੀ ਤੇ ਅਮਨ ਟਿੱਬਾ ਨੂੰ 1-1 ਅਤੇ ਲੱਖਾ ਢੰਡੋਲੀ ਨੇ ਜੋਤਾ ਮਹਿਮਦਵਾਲ , ਕਾਲਾ ਧਨੌਲਾ ਤੇ ਰਵੀ ਦਿਓਰਾ ਨੂੰ 1-1 ਜੱਫਾ ਠੋਕਿਆ। ਬਿੱਲਾ ਗਗੜਾ ਤੇ ਬੱਬੂ ਝਨੇੜੀ ਵੀ ਕ੍ਰਮਵਾਰ ਜੋਤਾ ਤੇ ਕਾਲਾ ਧਨੌਲਾ ਅਤੇ  ਜੋਤਾ ਤੇ ਰਵੀ ਦਿਉਰਾ ਨੂੰ 1-1 ਜੱਫਾ ਲਾ ਗਏ। ਟੀਮ ਦੇ ਧਾਵੀ ਪਿੰਕਾ ਜਰਗ ਨੇ 10 ਵਿਚੋਂ 9, ਜੱਗਾ ਕੋਟਾ ਨੇ 11 ਵਿਚੋਂ 9 ਅਤੇ ਗਗਨ ਢੰਡੋਲੀ ਨੇ 12 ਵਿਚੋਂ 11 ਸਫਲ ਕਬੱਡੀਆਂ ਪਾਈਆਂ, ਹਾਰੀ ਟੀਮ ਕੁਬੇਨ ਦੇ ਜਾਫੀ ਸ਼ਰਨਾ ਡੱਗੋ ਰਮਾਣਾ ਨੇ  ਧਾਵੀ ਜੱਗਾ ਕੋਟਾਂ, ਗਗਨ ਢੰਡੋਲੀ, ਦਲਵੀਰ ਮਨਾਣਾ ਤੇ ਬੁੱਗਾ ਮਨਾਣਾ ਨੂੰ 1-1 ਜੱਫਾ ਲਾ ਕੇ ਚਰਚਾ ਕਰਵਾਈ। ਸਟਾਰ ਜਾਫੀ ਯਾਦਾ ਸੁਰਖਪੁਰ ਦਾ ਮੈਚ ਡਾਵਾਂਡੋਲ ਹੋਏ ਤੋਂ  ਬਾਦ ਜਾਫ ਲਾਈਨ ਵਿਚ ਆਉਣਾ ਮਹਿੰਗਾ ਪਿਆ।

ਫਾਈਨਲ ਵਿਚ ਗੁਰਦਾਸਪੁਰ ਲਾਇਨਜ ਦੇ ਧਾਵੀ ਗੱਗੀ ਖੀਰਾਂਵਾਲੀ ਦਾ ਬੈਸਟ ਰੇਡਰ ਵਜੋਂ ਸਪਰਿੰਗਡੇਲ ਦੇ ਧਾਵੀ ਪਿੰਕਾ ਜਰਗ ਨਾਲ ਮੁਕਾਬਲਾ ਅੰਤਲੇ ਪਲਾਂ ਤੱਕ ਚੱਲਿਆ ਦੋਵਾਂ ਨੂੰ 2-2 ਜੱਫੇ ਲੱਗੇ, ਪਿੰਕਾ ਨੇ 19 ਕਬੱਡੀਆਂ ਵਿਚੋਂ 17 ਅੰਕ ਲਏ ਪਰ ਗੱਗੀ ਖੀਰਾਂਵਾਲੀ 20 ਕਬੱਡੀਆਂ ਵਿਚ 18 ਅੰਕ ਲੈਣ ਕਰਕੇ ਬੈਸਟ ਰਹਿ ਕੇ ਆਈ ਫੋਨ-10 ਦਾ ਹੱਕਦਾਰ ਬਣਿਆ ਇਸੇ ਟੀਮ ਦੇ ਜਾਫੀ ਪਾਲਾ ਜਲਾਲ ਨੇ ਸਪਰਿੰਗਡੇਲ ਦੇ ਰੇਡਰਾਂ ਪਿੰਕਾ ਜਰਗ, ਦੱਲੀ ਕਕਰਾਲੀ ਤੇ ਬੁੱਗਾ ਮਨਾਣਾ ਨੂੰ 1-1 ਅਤੇ ਜੱਗਾ ਕੋਟਾ ਤੇ ਗਗਨ ਢੰਡੋਲੀ ਨੂੰ ਲਗਾਤਾਰ 2-2 ਜੱਫੇ ਕੁਲ 7 ਜੱਫੇ ਲਾ ਕੇ ਬੈਸਟ ਜਾਫੀ ਬਣ ਆਈ ਫੋਨ-10 ‘ਤੇ ਕਬਜਾ ਕਰ ਲਿਆ। ਜਾਫੀ ਸਨੀ ਆਦਮਵਾਲ ਵੀ ਜੱਗਾ ਕੋਟਾਂ, ਪਿੰਕਾ ਜਰਗ ਤੇ ਗਗਨ ਢੰਡੋਲੀ ਨੂੰ 1-1 ਜੱਫਾ ਲਾ ਕੇ ਆਪਣੀ ਚਰਚਾ ਕਰਵਾ ਗਿਆ। ਗੁਰਦਾਸਪੁਰ ਲਾਇਨਜ ਨੇ ਇਹ ਮੁਕਾਬਲਾ 44 –ਸਾਢੇ 50 ਅੰਕਾਂ ਨਾਲ ਜਿੱਤ ਕੇ ਦੁਬਈ ਕੱਪ ‘ਤੇ ਕਬਜਾ ਕਰ ਲਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਮੇਂ ਮੁੱ਼ਖ ਪ੍ਰਬੰਧਕ ਕੁਲਵਿੰਦਰ ਬਾਸੀ, ਸ. ਬੂਟਾ ਸਿੰਘ ਅਲਰੱਖ਼ਾ ਤੇ ਸੁਰਜੀਤ ਸਿੰਘ, ਸੁਰਜਨ ਚੱਠਾ ਸਮੇਤ ਸਥਾਨਕ ਮਹਿਮਾਨਾਂ ਨੇ ਕੀਤੀ। ਦੁਬਈ ਕੱਪ ਬੇਮਿਸਾਲ ਪ੍ਰਬੰਧ ,ਸਖਤ ਮੁਕਾਬਲੇ ਵਾਲੈ ਮੈਚਾਂ, ਹਜਾਰਾਂ ਦੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਅਤੇ ਵੱਡੇ ਮਾਣ ਸਨਮਾਨਾਂ ਕਰਕੇ ਯਾਦਗਾਰੀ ਪੈੜਾਂ ਪਾ ਗਿਆ।

ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ ਸਰੀ ਕੱਪ ਚੁਕਿਆ
ਸਰੀ/ਵੈਨਕੂਵਰ,(ਪਰਮਜੀਤ ਸਿੰਘ ਬਾਗੜੀਆ) – ਯੂਥ ਕਬੱਡੀ ਕਲੱਬ ਸਰੀ ਦੇ ਸਮੂਹ ਅਹੁਦੇਦਾਰਾਂ ਹਰਵਿੰਦਰ ਸਿੰਘ ਲੱਡੂ ਜਹਾਂਗੀਰ, ਗੋਲਡੀ ਖਟੜਾ, ਕੁਲਬੀਰ ਸਿੰਘ ਦੁਲੇਅ ਮਹਿਸਮਪੁਰ, ਗੁਲਵੰਤ ਸਿੰਘ ਗਿੱਲ ਵਜੀਦਕੇ ਕਲਾਂ, ਬਿੱਕਰ ਸਿੰਘ ਸਰਾਏ ਨਿਉਯਾਰਕ ਪੇਂਟਿੰਗ ਵਾਲੇ, ਸੁਰਜੀਤ ਸਿੰਘ ਦੁਆਬੀਆ, ਸਿਕੰਦਰ ਸਿੰਘ ਗਰੇਵਾਲ, ਸੋਢੀ ਕੰਧੋਲਾ, ਨੀਟੂ ਕੰਗ, ਇੰਦਰਜੀਤ ਰੂਮੀ, ਬਿੱਟੂ ਜੋਹਲ, ਜੋਨਾ ਬੋਲੀਨਾ ਵਲੋਂ ਅਤੇ ਪ੍ਰਸਿੱਧ ਕਬੱਡੀ ਖਿਡਾਰੀ ਮੱਖਣ ਧਾਲੀਵਾਲ ਅਤੇ ਕਬੱਡੀ ਪ੍ਰਮੋਰਟਰ ਬੰਤ ਨਿੱਝਰ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਕੱਪ ਵਿਚ 6 ਚੋਟੀ ਦਆਿ ਟੀਮਾਂ ਦੇ ਭੇੜ ਹੋਏ।

ਨੈਸ਼ਨਲ ਕਬੱਡੀ ਐਸ਼ੋਸੀਏਸ਼ਨ ਆਫ ਕੈਨੇਡਾ ਵਲੋਂ ਪ੍ਰਧਾਨ ਲਾਲੀ ਢੇਸੀ ਅਤੇ ਸਾਥੀਆਂ ਨੀਟੂ ਕੰਗ,  ਬਿੱਟਾ ਸੋਹੀ ਇੰਦਰਜੀਤ ਰੂਮੀ, ਗੁਰਜੰਟ ਸਿੰਘ, ਜੋਨਾ ਬੋਲੀਨਾ ,ਚਰਨਜੀਤ ਬਰਾੜ, ਲਾਲੀ ਪੂਨੀਆ,ਬਿੱਟੂ ਜੋਹਲ,ਬਿੰਦਰ ਬਾਸੀ, ਕੀਪੀ ਸਿੱਧੂ, ਜਸ ਸੋਹਲ, ਰਿੱਕੀ ਟੁੱਟ ਤੇ ਜਸ ਪੁਰੇਵਾਲ ਵਲੋਂ ਯੂਥ ਪੀ.ਜੀ. ਸ਼ਾਨੇ ਪੰਜਾਬ -ਯੰਗ ਕਬੱਡੀ ਕੱਪ ਸਰੀ ਬੈਲ ਸੈਂਟਰ ਵਿਖੇ ਕਰਵਾਇਆ ਗਿਆ। ਸਵ. ਅਮਰਜੀਤ ਬਾਊ ਵਿਰਕ ਅਤੇ ਕਬੱਡੀ ਖਿਡਾਰੀ ਜਸ ਗਗੜਾ ਦੀ ਯਾਦ ਨੁੰ ਸਮਰਪਿਤ ਇਸ ਕਬੱਡੀ ਕੱਪ ਵਿਚ ਕਬੱਡੀ ਦੇ ਸਟਾਰ ਖਿਡਾਰੀਆਂ ਨਾਲ ਸਜੀਆਂ 6 ਟੀਮਾਂ ਦੇ ਮੁਕਾਬਲੇ ਬੜੇ ਦਿਲਚਸਪ ਰਹੇ। ਅੰਡਰ 21 ਵਰਗ ਦੇ ਕਬੱਡੀ ਖਿਡਾਰੀਆਂ ਦੇ ਮੈਚ ਉਪਰੰਤ ਪਹਿਲਾ ਮੁਕਾਬਲਾ ਕਾਮਾਗਾਟਾ ਮਾਰੂ ਕਬੱਡੀ ਕਲੱਬ ਅਤੇ ਯੰਗ ਕਬੱਡੀ ਕਲੱਬ ਵਿਚਕਾਰ ਬੜਾ ਫਸਵਾਂ ਰਿਹਾ। ਯੰਗ ਕਲੱਬ ਨੇ ਧਾਵੀ ਮੱਖਣ ਮੱਖੀ ਦੀਆਂ 10 ਵਿਚੋਂ 9 ਸਫਲ ਕਬੱਡੀਆਂ ਅਤੇ ਜਾਫੀ ਅਰਸ਼ ਚੋਹਲਾ ਦੇ 6 ਜੱਫਿਆਂ ਸਦਕਾ ਇਹ ਮੈਚ 30 ਦੇ ਮੁਕਾਬਲੇ ਸਾਢੇ 32 ਅੰਕਾਂ ਨਾਲ ਜਿੱਤਿਆ। ਦੂਜੇ ਮੈਚ ਵਿਚ ਮੇਜਰ ਬਰਾੜ ਦੀ ਅਗਵਾਈ ਵਿਚ ਆਈ ਟੀਮ ਫ੍ਰੈਂਡਜ ਕਬੱਡੀ ਕਲੱਬ ਕੈਲਗਰੀ ਨੇ ਯੂਥ ਕਲੱਬ ਨੂੰ 24 ਦੇ ਮੁਕਾਬਲੇ 36 ਅੰਕਾਂ ਨਾਲ ਹਰਾਇਆ। ਕੈਲਗਰੀ ਵਲੋਂ ਧਾਵੀ ਕਾਲਾ ਧਲੌਨਾ ਅਤੇ ਜੋਧਾ ਘਾਸ ਨੇ 8-8- ਬੇਰੋਕ ਕਬੱਡੀਆਂ ਪਾਈਆਂ ਜਦਕਿ ਇਸ ਟੀਮ ਦਾ ਜਾਫੀ ਸ਼ਰਨਾ ਡੱਗੋਰਮਾਣਾ  ਨੇ 3 ਜੱਫੇ ਲਾਏ। ਤੀਜੇ ਮੈਚ ਵਿਚ ਪੰਜਾਬ ਸਪੋਰਟਸ ਕਲੱਬ ਨੇ ਕਾਮਾਗਾਟਾਮਾਰੂ ਕਲੱਬ ਨੂੰ ਸਾਢੇ 32 ਦੇ ਮੁਕਾਬਲੇ 34 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਜੇਤੁ ਟੀਮ ਵਲੋਂ ਧਾਵੀ ਮੇਸ਼ੀ ਹਰਖੋਵਾਲ ਨੇ 11 ਵਿਚੋਂ 10 ਅਤੇ ਧਾਵੀ ਜੋਤਾ ਮਹਿਮਦਵਾਲ ਨੇ 13 ਵਿਚੋਂ 11 ਸਫਲ ਕਬੱਡੀਆਂ ਪਾ ਕੇ ਅਤੇ ਜਾਫੀ ਕੁਲਵੀਰ ਛਪਾਰ ਨੇ 4 ਜੱਫੇ ਜੜ ਕੇ ਟੀਮ ਨੂੰ 7 ਦੇ ਮੁਕਾਬਲੇ 8 ਜੱਫਆਂ ਨਾਲ ਜਿੱਤ ਦੁਆਈ। ਚੌਥੇ ਮੇਚ ਵਿਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਬਸਫੋਰਡ ਦਾ ਯੂਥ ਕਬੱਡੀ ਕਲੱਬ ਨਾਲ ਮੁਕਾਬਲਾ ਇਕਪਾਸੜ ਰਿਹਾ। ਐਬਸਫੋਰਡ ਨੇ ਇਹ ਮੈਚ ਧਾਵੀ ਸੰਦੀਪ ਮਹਿਮਦਵਾਲ ਦੀਆਂ 11 ਅਤੇ ਮਨਜੋਤ ਮਾਛੀਵਾੜਾ ਦੀਆਂ 10 ਬੇਰੋਕ ਕਬੱਡੀਆਂ ਅਤੇ ਜੋਤ ਰਾਮਗੜ੍ਹ ਸਰਦਾਰਾਂ ਦੇ 2 ਅਤੇ ਏਕਮ ਹਠੂਰ ਦੇ 3 ਜੱਫਿਆਂ ਬਦੌਲਤ 33 ਦੇ ਮੁਕਾਬਲੇ ਸਾਢੇ 41 ਅੰਕਾਂ ਨਾਲ ਜਿੱਤਿਆ।

ਕਬੱਡੀ ਕੱਪ ਦੇ ਪਹਿਲੇ ਸੈਮਮੀਫਾਈਨਲ ਮੁਕਾਬਲੇ ਵਿਚ ਯੰਗ ਕਬੱਡੀ ਕਲੱਬ ਨੇ ਫ੍ਰੈਂਡਸ ਕਬੱਡੀ ਕਲੱਬ ਨੂੰ 40 ਦੇ ਮੁਕਾਬਲੇ 46 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਮੈਚ ਵਿਚ ਯੰਗ ਕਲੱਬ ਦੇ ਧਾਵੀ ਮੱਖਣ ਮੱਖੀ ਨੇ 20 ਨਾਨ ਸਟਾਪ ਕਬੱਡੀਆਂ ਪਾ ਕੇ ਅਤੇ ਜਾਫੀ ਸੱਤੂ ਖਡੂਰ ਨੇ 7 ਜੱਫੇ ਲਾ ਕੇ ਸ਼ਾਨਦਾਰ ਪ੍ਰਦਰਸਨ਼ ਕੀਤਾ। ਦੂਜੇ ਸੈਮੀਫਾਈਨਲ ਵਿਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ ਪੰਜਾਬ ਸਪੋਰਟਸ ਕਲੱਬ ਨੂੰ 27 ਦੇ ਮੁਕਾਬਲੇ 41 ਅੰਕਾ ਨਾਲ ਮਾਤ ਦਿੱਤੀ। ਜੇਤੂ ਟੀਮ  ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਦੇ ਧਾਵੀ ਸੰਦੀਪ ਮਹਿਮਦਵਾਲ ਨੇ 11 ਵਿਚੋਂ 10 ਅਤੇ ਧਾਵੀ ਰਾਜੂ ਕੋਟਲਾ ਭੜੀ ਨੇ 10 ਵਿਚੋਂ 10 ਸਫਲ ਕਬੱਡੀਆਂ ਪਾ ਕੇ ਅਤੇ ਜਾਫੀ ਏਕਮ ਹਠੂਰ, ਲਵਲੀ ਸਹੇੜੀ ਅਤੇ ਮਨਿੰਦਰ ਚੱਕੀ ਨੇ 3-3 ਜੱਫੇ ਲਾ ਕੇ ਮੈਚ ਨੂੰ ਸ਼ਾਨਦਾਰ ਜਿੱਤ ਵੱਲ ਤੋਰਿਆ।

ਫਾਈਨਲ ਮੁਕਾਬਲੇ ਲਈ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਅਤੇ ਯੰਗ ਕਬੱਡੀ ਕਲੱਬ ਦਾ ਭੇੜ ਹੋਇਆ।  ਜਿਸ ਵਿਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੰਗ ਕਬੱਡੀ ਕਲੱਬ ਨੂੰ 34 ਦੇ ਮੁਕਾਬਲੇ 48 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਯੂਥ ਪੀ.ਜੀ. ਸ਼ਾਨੇ ਪੰਜਾਬ ਕਬੱਡੀ ਕੱਪ ਸਰੀ ‘ਤੇ ਕਬਜਾ ਕਰ ਲਿਆ। ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਵਲੋਂ ਧਾਵੀ ਰਾਜੂ ਕੋਟਲਾ ਭੜੀ ਅਤੇ ਮਨਜੋਤ ਨੇ ਸ਼ਾਨਦਾਰ 14-14  ਬੇਰੋਕ ਕਬੱਡੀਆਂ ਪਾਈਆਂ। ਧਾਵੀ ਸੰਦੀਪ ਮਹਿਮਦਵਾਲ ਨੂੰ  ਸਿਰਫ ਇਕ ਜੱਫਾ ਅਰਸ਼ ਚੋਹਲਾ ਦਾ ਰਿਹਾ। ਪਰ ਵਿਰੋਧੀ ਟੀਮ ਦੇ ਧਾਵੀ ਮੱਖਣ ਮੱਖੀ ਨੇ ਸ਼ਾਨਦਾਰ 21 ਕਬੱਡੀਆਂ ਵਿਚੋਂ 20 ਸਫਲ ਕਬੱਡੀਆਂ ਪਾ ਕੇ ਬੈਸਟ ਧਾਵੀ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਟੀਮ ਦੇ ਜਾਫੀ ਜੋਤ ਰਾਮਗੜ੍ਹ ਸਰਦਾਰਾਂ ਅਤੇ ਏਕਮ ਹਠੂਰ 3-3 ਜੱਫੇ ਲਾਉਣ ਕਰਕੇ ਸਾਂਝੇ ਤੌਰ ‘ਤੇ ਬੈਸਟ ਜਾਫੀ ਬਣੇ।

ਕਬੱਡੀ ਕੱਪ ਵਿਚ ਹਰਵਿੰਦਰ ਲੱਡੂ ਅਤੇ ਸਾਥੀਆਂ ਵਲੋਂ ਉਚੇਚੇ ਤੌਰ ‘ਤੇ ਪਹੁੰਚੇ ਮਹਿਮਾਨਾਂ ਸਾਬਕਾ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਐਮ.ਪੀ. ਰਣਦੀਪ ਸਰਾਏੇ, ਡੈਲਟਾ ਤੋਂ ਕੌਂਸਲ ਚੋਣਾਂ ਲਈ ਉਮੀਦਵਾਰ ਸਿਮਰਨ ਵਾਲੀਆ, ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ, ਪੰਜਾਬ ਤੋਂ ਵਿਧਾਇਕ ਪ੍ਰਗਟ ਸਿੰਘ, ਪੰਜਾਬ ਕਬੱਡੀ ਐਸ਼ੋਸੀਏਸ਼ਨ ਦੇ ਚੇਅਰਮੈਨ ਮੱਖਣ ਧਾਲੀਵਾਲ ਅਮਰੀਕਾ ਤੋਂ ਦਰਸ਼ਨ ਸਿੰਘ ਬੱਬੀ ਸਿਆਟਲ, ਕੁਲਵੰਤ ਸ਼ਾਹ ਅਤੇ ਖਹਿਰਾ ਨੂੰ ਸਨਮਾਨਿਤ ਕੀਤਾ ਗਿਆ। ਕੱਪ ਵਿਚ ਪੁਰਾਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਕਾਲਾ ਗਾਜੀਆਣਾ,ਫੌਜੀ ਕੁਰੜ ਛਾਪਿਆਂ ਵਾਲਾ, ਸੋਨੂੰ ਇਬਰਾਹੀਮਵਾਲ ਅਤੇ ਪ੍ਰਮੋਰਟਰ ਰਾਜ ਬੱਧਨੀ ਅਤੇ ਛਿੰਦਾ ਅੱਚਰਵਾਲ ਆਦਿ ਵੀ ਸ਼ਾਮਿਲ ਸਨ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ਤੋਂ ਵੀ ਕਬੱਡੀ ਪ੍ਰਮੋਰਟਰ ਪੁੱਜੇ ਹੋਏ ਸਨ। ਮੈਚਾਂ ਦੀ ਕੁਮੈਂਟਰੀ ਮੱਖਣ ਹਕੀਮਪੁਰ, ਮੱਖਣ ਅਲੀ, ਕਾਲਾ ਰਛੀਨ, ਪ੍ਰਿਤਾ ਚੀਮਾ, ਇਕਬਾਲ ਗਾਲਿਬ ਅਤੇ ਲੱਖਾ ਸਿੱਧਵਾਂ ਨੇ ਕੀਤੀ।

ਯੁੱਧ ਇੰਤਰਨੈਸ਼ਨਲ ਗਤਕਾ ਟੂਰਨਾਮੈਂਟ – 2018 ਸਫਲ ਅਤੇ ਯਾਦਗਾਰੀ ਹੋ ਨਿਬੜਿਆ
ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗਤਕਾ ਮੁਕਾਬਲਿਆਂ ਤੋਂ ਬਾਅਦ 16 ਮੁਕਾਬਲੇ ਕਰਵਾਉਣ ਦਾ ਮਾਣ ਅਮਰੀਕਾ – ਨਿਊਯਾਰਕ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਹੋਇਆ। 16 ਅੰਤਰਰਾਸ਼ਟਰੀ ਗਤਕਾ ਯੁੱਧ-ਮੁਕਾਬਲੇ 2018 ਨੇ ਗੁਰਦੁਆਰਾ ਸਾਹਿਬ ਨੂੰ ਸਿੰਘ -ਸਿੰਘਣੀਆਂ ਦੀ ਛਾਉਣੀ ਵਿਚ ਬਦਲ ਦਿਤਾ। ਜਿੱਥੇ ਕੈਨੇਡਾ-ਅਮਰੀਕਾ ਤੇ ਪੰਜਾਬ-ਭਾਰਤ ਤੋਂ ਪਹੁੰਚੇ ਸਿੰਘ-ਸਿੰਘਣੀਆਂ ਦੇ ਰੰਗ ਬਰੰਗੇ ਬਾਣਿਆਂ ਅਤੇ ਖੇਡੇ ਗਤਕੇ ਨੇ ਸਿੱਖ ਯੁੱਧ ਕਲਾ ਦੇ ਵਿਲੱਖਣ ਦਰਿਸ਼ ਪੈਦਾ ਕੀਤੇ। ਇਸ ਮੁਕਾਬਲੇ ਵਿਚ ਟੋਰਾਂਟੋ, ਕੈਲੇਫ਼ੋਰਨੀਆ, ਮੈਰੀਲੈਂਡ, ਯੂਰੋਪ, ਵੈਨਕੂਵਰ, ਫਰੈਂਸ, ੲਟਲੀ, ਨਿਊਯਾਰਕ, ਮਿਸ਼ਿਗਨ ਅਤੇ ਨਿਊਜਰਸੀ ਦੇ ਹਾਈ ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਵਿਚ ਪੜਦੇ ਨੌਜਵਾਨ ਸਿੱਖ ਬੱਚੇ-ਬੱਚੀਆਂ ਨੇ ਹਿਸਾ ਲਿਆ ਸਿੱਖ ਜੰਗਾਂ ਨੂੰ ਜਦੋਂ ਸਿੰਘ ਸਿੰਘਣੀਆਂ ਨੇ ਸਿੱਖ-ਸੰਗਤਾਂ ਦੇ ਸਾਹਮਣੇ ਸਜੀਵ ਕਰਕੇ ਵਿਖਾਇਆ ਤਾਂ ਸੰਗਤਾਂ ਵਿਚ ਬੇਹੱਦ ਉਤਸ਼ਾਹ ਪੈਦਾ ਹੋਇਆ ਜਿਸ ਨਾਲ ਬੋਲੇ ਸੋ ਨਿਹਾਲ ਦੇ ਜੈਕਾਰੇ, ਰਾਜ ਕਰੇਗਾ ਖ਼ਾਲਸਾ ਦੇ ਉਚੇ ਨਾਹਰਿਆਂ ਨੇ ਆਕਾਸ਼ ਗੂੰਜਣ ਲਾ ਦਿਤਾ।

ਜੇਤੂਆਂ ਨੂੰ $10,000 ਡਾਲਰ ਦੇ ਇਨਾਮ ਵੰਡੇ ਗਏ।

ਇਸ ਵਾਰ ਦੇ ਗਤਕਾ ਜੇਤੂਆਂ ਦੀ ਸੂਚੀ ਇਸ ਤਰਾਂ ਹੈ :

ੳ : ਸਿੰਘਾਂ ਲਈ ਸੋਟੀ ਖੁੱਲੇ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਜੇਤੂ ਰਹੇ। ਦੂਜੇ ਨੰਬਰ ਤੇ ਨਿਊਜਰਸੀ ਦੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜੇ।  ਤੀਜੇ ਨੰਬਰ ਵਿਚ ਮਿਸਲ ਮਾਂਟਰੀਆਲ ਗਤਕਾ ਦਲ ਰਹੇ।

ਅ : : 17 ਸਾਲ ਤੋਂ ਘੱਟ ਉਮਰ ਦੇ ਸੋਟੀ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਵਿਦਿਆਰਥੀ ਜੇਤੂ ਰਹੇ। ਦੂਜੇ ਸਥਾਨ ਮੇਰੀਲੈਂਡ ਗਤਕਾ ਦਲ ਦੇ ਵਿਦਿਆਰਥੀ ਜੇਤੂ ਰਹੇ।

ਸਿੰਘਣੀਆਂ ਲਈ ਸੋਟੀ ਖੁੱਲੇ ਮੁਕਾਬਲੇ ਵਿਚ ਮੇਰੀਲੈਂਡ ਗਤਕਾ ਦਲ ਜੇਤੂ ਰਹੇ। ਦੂਜੇ ਨੰਬਰ ਵਿਚ ਮੇਰੀਲੈਂਡ ਗਤਕਾ ਦਲ ਆਏ।

ੲ : 17 ਸਾਲ ਤੋਂ ਘੱਟ ਉਮਰ ਦੇ ਚਕਰ ਦੇ ਖੁੱਲੇ ਮੁਕਾਬਲਿਆਂ ਵਿਚ ਨਿਊਯਾਰਕ ਦੇ ਵਿਦਿਆਰਥੀ ਅਤੇ ਮਿਸਲ ਮਾਂਟਰੀਆਲ ਗਤਕਾ ਦਲ ਜੇਤੂ ਰਹੇ।

ਸ : 18 ਸਾਲ ਉਮਰ ਦੇ ਕਿਰਪਾਨ ਮੁਕਾਬਲੇ ਵਿਚ ਟਰੌਂਟੋ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਗਤਕਾ ਦਲ ਜੇਤੂ ਰਹੇ। ਦੂਜੇ ਸਥਾਨ ਤੇ ਮਿਸਲ ਮਾਂਟਰੀਆਲ ਗਤਕਾ ਆਏ।

ਰੈਫ਼ਰੀ ਅਤੇ ਜੱਜ ਬਣਨ ਦੀ ਸੇਵਾ ਭਾਈ ਦਿਦਾਰ ਸਿੰਘ ਕੈਲੇਫ਼ੋਰਨੀਆ, ਭਾਈ ਦਿਲਬੀਰ ਸਿੰਘ ਗਰੀਨਵੁਡ ਤੇ ਭਾਈ ਜਗਮੀਤ ਸਿੰਘ ਫਰੈਜਨੋ ਨੇ ਨਿਭਾਈ

ਅਤੇ ਜੱਜ ਦੀਆਂ ਸੇਵਾਵਾਂ ਭਾਈ ਮਨਰੂਪ ਸਿੰਘ ਟਰੌਂਟੋ, ਭਾਈ ਹਰਜੋਤ ਸਿੰਘ ਮੈਰੀਲੈਂਡ ਅਤੇ ਭਾਈ ਦੀਪ ਸਿੰਘ ਨਿਊਯਾਰਕ ਨੇ ਨਿਭਾਈ।

ਜਿੱਥੇ ਗੁਰੂ ਸਾਹਿਬਾਨਾਂ ਦੀ ਬਖਸ਼ੀ ਸ਼ਸ਼ਤਰ ਵਿੱਦਿਆ ਖਾਲਸੇ ਦੀ ਰਹਿਣੀ ਦਾ ਅਤੁੱਟ ਹਿੱਸਾ ਹੈ, ਉੱਥੇ ਇਹ ਸਮੇਂ ਅਤੇ ਜੰਗਾਂ ਦੀ ਅਜਮਾਈ ਵਿੱਦਿਆ ਹਰ ਪ੍ਰਾਣੀ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਅਤੀ ਮਹੱਤਵਪੂਰਨ ਹੈ।ਇਸ ਮੌਕੇ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਭਾਈ ਜਸਦੇਵ ਸਿੰਘ ਅਤੇ ਟੂਰਨਾਮੈਂਟ ਦੇ ਮੁੱਖ ਬੋਲਾਰਾ ਭਾਈ ਰਨਜੀਤ ਸਿੰਘ ਕੈਲੇਫ਼ੋਰਨੀਆ ਦਾ ਕਹਿਣਾ ਸੀ ਕਿ ਯੁੱਧ ਗੱਤਕਾ ਟੂਰਨਾਮੈਂਟ ਦਾ ਮੁੱਖ ਮਕਸੱਦ ਪੰਜਾਬੀ ਭਾਈਚਾਰੇ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਾਉਣਾ ਅਤੇ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਖਣਾ ਹੈ।ਉਹਨਾਂ ਕਿਹਾ ਕਿ ਆਮ ਦਿੱਸਣ ਵਿੱਚ ਆਉਂਦਾ ਹੈ ਕਿ ਗੱਤਕਾ ਖਿਡਾਰੀ ਆਪਣੇ ਇਤਿਹਾਸ ਅਤੇ ਧਰਮ ਨਾਲ ਵਧੇਰੇ ਜਾਣੂ ਹੁੰਦੇ ਹਨ, ਅਤੇ ਨਸ਼ਿਆ ਅਤੇ ਭੈੜੀ ਸੰਗਤ ਤੋਂ ਵੀ ਬੱਚਦੇ ਹਨ। ਟੂਰਨਾਮੈਂਟ ਵਿੱਚ ਸੰਗਤਾਂ ਦੀ ਸਾਰਾ ਦਿਨ ਰੌਣਕ ਰਹੀ।

ਵਿਸ਼ੇਸ਼ ਧੰਨਵਾਦ ਗੁਰਦੁਆਰਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਪਰਬੰਧਕ ਮੈਂਬਰ ਅਤੇ ਸਾਰੇ ਨਿਊਯਾਰਕ ਸਿੰਘ –ਸਿੰਘਣੀਆਂ ਦਾ ਜਿਹਨਾਂ ਨੇ ਟੂਰਨਾਮੈਂਟ ਨੂੰ ਮਾਇਆ ਅਤੇ ਪਿਆਰ ਦੇ ਰੂਪ ਵਿੱਚ ਪੂਰਾ ਸਹਿਯੋਗ ਦਿੱਤਾ।

ਵਰਲਡ ਕੱਪ ਫੁਟਬਾਲ ਦੇ ਫਾਈਨਲ ਮੁਕਾਬਲੇ ‘ਚ ਫ਼ਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ
ਮਾਸਕੋ – ਰੂਸ ਵਿਚ ਖੇਡੇ ਗਏ ਵਰਲਡ ਕੱਪ ਫੁਟਬਾਲ ਦੇ ਫਾਈਨਲ ਮੁਕਾਬਲੇ ਵਿੱਚ ਫ਼ਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਉਸਨੇ ਇਹ ਕਾਰਨਾਮਾ 20 ਸਾਲ ਬਾਅਦ ਕੀਤਾ। ਇਸਤੋਂ ਪਹਿਲਾਂ ਫਰਾਂਸ ਨੇ ਇਹ ਮੁਕਾਬਲਾ 1998 ਵਿੱਚ ਜਿੱਤਿਆ ਸੀ।

ਕ੍ਰੋਏਸ਼ੀਆ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਪਰੰਤੂ ਗੇਂਦ ਨੂੰ ਗੋਲ ਲਾਈਨ ਤੋਂ ਪਾਰ ਲੰਘਾਉਣ ਵਿਚ ਉਨ੍ਹਾਂ ਨੂੰ ਕਾਮਯਾਬੀ ਸਿਰਫ਼ ਦੋ ਵਾਰ ਹੀ ਮਿਲੀ। ਮੈਚ ਦਾ ਪਹਿਲਾ ਗੋਲ ਕ੍ਰੋਏਸ਼ੀਆ ਦੇ ਖਿਡਾਰੀ ਮਾਰੀਓ ਮੇਂਡਜੁਕਿਚ ਨੇ 18ਵੇਂ ਮਿੰਟ ਵਿਚ ਕੀਤਾ।

ਇਸ ਤੋਂ ਬਾਅਦ ਫਰਾਂਸ ਦੇ ਖਿਡਾਰੀ ਪੇਰੇਸਿਚ ਨੇ 28ਵੇਂ ਮਿੰਟ ਵਿੱਚ ਗੋਲ ਕਰਕੇ ਖੇਡ ਨੂੰ 1-1 ਦੇ ਮੁਕਾਬਲੇ ਵਿਚ ਲਿਆਂਦਾ। 38ਵੇਂ ਮਿੰਟ ਵਿੱਚ ਵੀਏਆਰ ਦੀ ਮਦਦ ਨਾਲ ਫਰਾਂਸ ਦੀ ਟੀਮ ਨੂੰ ਪੈਨਲਟੀ ਮਿਲੀ ਜਿਸ ‘ਤੇ ਗ੍ਰੀਜ਼ਮੈਨ ਨੇ ਗੋਲ ਕਰਕੇ ਟੀਮ ਨੂੰ 2-1 ਨਾਲ ਲੀਡ ਦਿਵਾਈ। ਮੁਕਾਬਲੇ ਦੇ 59ਵੇਂ ਮਿੰਟ ਵਿੱਚ ਫਰਾਂਸ ਦੇ ਖਿਡਾਰੀ ਪਾਲ ਪੋਗਬਾ ਨੇ ਗੋਲ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਲਿਆ ਖੜਾ ਕੀਤਾ। ਇਸਤੋਂ ਬਾਅਦ 65ਵੇਂ ਮਿੰਟ ਵਿਚ ਗੋਲ ਲੈਲੀਏਨ ਐਮਬਾਪੇ ਨੇ ਚੌਥਾ ਗੋਲ ਕਰਕੇ ਟੀਮ ਨੂੰ 4-1 ਦੇ ਫਰਕ ਨਾਲ ਮਜ਼ਬੂਤ ਸਥਿਤੀ ਵਿਚ ਲੈ ਆਂਦਾ ਅਤੇ ਕ੍ਰੋਏਸ਼ੀਆ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ।

69ਵੇਂ ਮਿੰਟ ਵਿਚ ਕ੍ਰੋਏਸ਼ੀਆ ਦੇ ਖਿਡਾਰੀ ਮਾਰੀਓ ਮੇਂਡਜੁਕਿਚ ਨੇ ਦੂਜਾ ਗੋਲ ਕਰਕੇ ਫਰਕ ਨੂੰ 4-2 ਲਿਆਂਦਾ ਅਤੇ ਆਪਣਾ ਸੰਘਰਸ਼ ਜਾਰੀ ਰੱਖਿਆ ਪਰ ਇਸਤੋਂ ਬਾਅਦ ਦੋਵੇਂ ਟੀਮਾਂ ਚੋਂ ਕੋਈ ਵੀ ਟੀਮ ਗੋਲ ਨਾ ਕਰ ਸਕੀ ਅਤੇ ਫਰਾਂਸ ਨੇ 4-2 ਦੇ ਮੁਕਾਬਲੇ ਨਾਲ ਕ੍ਰਏਸ਼ੀਆ ਨੂੰ ਹਰਾਕੇ ਫ਼ੀਫਾ ਦੀ ਚੈਂਪੀਅਨਸਿ਼ਪ ਆਪਣੇ ਨਾਮ ਕਰ ਲਈ।

ਦੱਖਣੀ ਅਫ਼ਰੀਕਾ ਦੌਰੇ ਦੀ ਟੀਮ ‘ਚ ਕੋਈ ਤਬਦੀਲੀ ਨਹੀਂ-ਸ਼ਾਸਤਰੀ
ਨਵੀਂ ਦਿੱਲੀ: ਅਗਲੇ ਮਹੀਨੇ ਦੱਖਣੀ ਅਫ਼ਰੀਕਾ ਜਾਣ ਵਾਲੀ ਕ੍ਰਿਕਟ ਟੀਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਇਹ ਵਿਚਾਰ ਪ੍ਰਗਟਾਉਂਦਿਆਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਅਸੀਂ ਵਿਰੋਧੀ ਟੀਮ ਦਾ ਸਨਮਾਨ ਕਰਦੇ ਹਾਂ ਅਤੇ ਸਾਡਾ ਹਰੇਕ ਮੈਚ ਘਰੇਲੂ ਮੈਚ ਹੁੰਦਾ ਹੈ।

ਸ਼ਾਸਤਰੀ ਨੇ ਕਿਹਾ ਅਗਲਾ ਦੌਰਾ ਦੱਖਣੀ ਅਫ਼ਰੀਕਾ ਦਾ ਹੈ, ਜਿਥੇ ਅਸੀਂ ਇਕ ਵੀ ਸੀਰੀਜ਼ ਨਹੀਂ ਜਿੱਤੀ। ਸਾਡੀ ਇਸ ਟੀਮ ਕੋਲ ਕੁਝ ਵਖਰਾ ਕਰਨ ਦਾ ਵਿਸ਼ਵਾਸ ਹੈ। ਧੋਨੀ ਦੀ ਖੇਡ ਸਬੰਧੀ ਟੀਕਾ ਟਿਪਣੀ ਕਰਨ ਵਾਲਿਆਂ ਨੂੰ ਵੀ ਸ਼ਾਸਤਰੀ ਨੇ ਦੋਹੀਂ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਧੋਨੀ ਦੀ ਉਮਰ ਭਾਵੇਂ 36 ਸਾਲ ਦੀ ਹੋ ਗਈ ਹੈ ਪਰ ਉਹ ਹੁਣ ਵੀ ਆਪਣੀ ਉਮਰ ਤੋਂ 10 ਸਾਲ ਛੋਟੇ ਖਿਡਾਰੀਆਂ ਨੂੰ ਟੱਕਰ ਦੇ ਸਕਦਾ ਹੈ। ਅਸੀਂ ਜਾਣਦੇ ਹਾਂ ਮਹਿੰਦਰ ਸਿੰਘ ਧੋਨੀ ਇਸ ਉਮਰ ਵਿਚ ਵੀ 26 ਸਾਲ ਦੀ ਉਮਰ ਦੇ ਖਿਡਾਰੀਆਂ ਤੋਂ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।

ਕ੍ਰਿਕਟ : ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
ਪੁਣੇ – ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਕੇ ਤਿੰਨ ਇਕ ਰੋਜ਼ਾ ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਇਹ 100ਵਾਂ ਇਕਰੋਜ਼ਾ ਮੈਚ ਸੀ ਅਤੇ ਭਾਰਤ ਦੀ ਨਿਊਜ਼ੀਲੈਂਡ ਦੇ ਖਿਲਾਫ਼ ਇਹ 50ਵੀਂ ਜਿੱਤ ਸੀ।

ਭਾਰਤ ਨੇ 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਧਵਨ ਦੀਆਂ 68 ਦੌੜਾਂ ਅਤੇ ਕਾਰਤਿਕ ਦੀਆਂ ਬਿਨਾਂ ਆਊਟ ਹੋਏ ਦੌੜਾਂ ਦੀ ਬਦੌਲਤ 24 ਗੇਂਦਾਂ ਬਾਕੀ ਰਹਿੰਦੇ ਹੋਏ ਇਸ ਟੀਚੇ ਨੂੰ 232 ਦੌੜਾਂ ਬਣਾਕੇ ਹਾਸਲ ਕਰ ਲਿਆ। ਇਨ੍ਹਾਂ ਤੋਂ ਇਲਾਵਾ ਹਾਰਦਿਕ ਪਾਂਡਿਆ ਨੇ 30, ਕਪਤਾਨ ਵਿਰਾਟ ਕੋਹਲੀ ਨੇ 29 ਦੌੜਾਂ ਅਤੇ ਧੋਨੀ ਨੇ ਬਿਨਾਂ ਆਊਟ ਹੋਏ 18 ਦੌੜਾਂ ਬਣਾਈਆਂ।

ਇਸਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਸੱਤਵੇਂ ਓਵਰ ਤੱਕ ਭੁਵਨੇਸ਼ਵਰ ਅਤੇ ਬੁਮਰਾਹ ਦੀ ਵਧੀਆ ਗੇਂਦਬਾਜ਼ੀ ਸਦਕਾ ਉਹ ਸਿਰਫ 27 ਦੌੜਾਂ ਦੇ ਸਕੋਰ ‘ਤੇ ਹੀ ਆਪਣੀਆਂ ਤਿੰਨ ਵਿਕਟਾਂ ਗੁਆ ਬੈਠੇ। ਇਸ ਮੈਚ ਨਿਊਜ਼ੀਲੈਂਡ ਦੀ ਟੀਮ ਵਲੋਂ ਸਿਰਫ਼ ਹੇਨਰੀ ਨਿਕੋਲਸ ਹੀ 42 ਦੌੜਾਂ ਬਨਾਉਣ ਵਿਚ ਕਾਮਯਾਬ ਰਹੇ।

ਭਾਰਤੀ ਗੇਂਦਬਾਜ਼ਾਂ ਵਲੋਂ ਭੁਵਨੇਸ਼ਵਰ ਨੇ 10 ਓਵਰਾਂ ਵਿਚ 45 ਦੌੜਾਂ ਦੇਕੇ 3 ਵਿਕਟਾਂ ਲਈਆਂ ਅਤੇ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ਵਿਚ 38 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਉਤਰੀ ਭਾਰਤ ਅੰਤਰ ਵਰਸਿਟੀ ਦੇ ਹੈਂਡਬਾਲ ਦੇ ਕੁਆਰਟਰ ਫਾਈਨਲ ਦੇ ਨਤੀਜੇ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 22 ਤੋਂ 26 ਅਕਤੂਬਰ 2017 ਤੱਕ ਚੱਲਣ ਵਾਲੇ ਅੰਤਰ ਵਰਸਿਟੀ ਉਤਰੀ ਜ਼ੋਨ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਅੱਜ ਕੁਆਰਟਰ ਫਾਈਨਲ ਦੇ ਮੈਚ ਹੋਏ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੁਰੂਕਸ਼ੇਤਰਾ ਯੂਨੀਵਰਸਿਟੀ, ਕੁਰੂਕਸ਼ੇਤਰਾਂ ਨੂੰ 39-33 ਦੇ ਸਕੋਰ ਤੇ ਹਰਾਇਆ । ਇਸ ਮੁਕਾਬਲੇ ਵਿੱਚ ਮਨਦੀਪ ਸਿੰਘ ਨੇ 12 ਅਤੇ ਤੁਸ਼ਾਰ ਨੇ 7 ਗੋਲ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ ਨੂੰ ਜਿੱਤ ਦਿਵਾਈ । ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਦਿੱਲੀ ਯੂਨੀਵਰਸਿਟੀ, ਦਿੱਲੀ ਨੂੰ 45-36 ਦੇ ਸਕੋਰ ਤੇ ਹਰਾਇਆ । ਤਰਨਜੀਤ ਸਿੰਘ ਅਤੇ ਮਨਦੀਪ ਸਿੰਘ ਦੋਵਾਂ ਨੇ 12-12 ਗੋਲ ਕਰਕੇ ਗੁਰੂ ਨਾਨਕ ਦੇਵ ਯੂਨਵਿਰਸਿਟੀ, ਅੰਮ੍ਰਿਤਸਰ ਨੂੰ ਜਿੱਤ ਦੇ ਰਾਹ ਪਾਇਆ । ਇਸੇ ਮੈਚ ਵਿੱਚ ਮਨਜੀਤ ਸਿੰਘ ਨੇ ਅੰਮ੍ਰਿਤਸਰ ਯੂਨੀਵਰਸਿਟੀ ਲਈ 7 ਗੋਲ ਕੀਤੇ। ਇਸੇ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਲਵਲੀ ਯੂਨੀਵਰਸਿਟੀ ਫਗਵਾੜਾ ਨੂੰ 26-16 ਦੇ ਸਕੋਰ ਤੇ ਹਰਾਇਆ । ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਅਰਸ਼ਦੀਪ ਸਿੰਘ ਨੇ 10 ਗੋਲ, ਰਾਮ ਸਿੰਘ ਨੇ 5 ਗੋਲ, ਅਮਨਦੀਪ ਸਿੰਘ ਨੇ 3 ਗੋਲ ਅਤੇ ਅੰਕੁਸ਼ ਨੇ 3 ਗੋਲ ਪੀਏਯੂ ਲਈ ਕੀਤੇ । ਚੌਥਾ ਕੁਆਰਟਰ ਫਾਈਨਲ ਮੈਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਐਮ ਡੀ ਯੂ ਰੋਹਤਕ ਵਿਚਕਾਰ ਸੀ ਜਿਸ ਵਿ¤ਚ 22-14 ਦੇ ਸਕੋਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇਤੂ ਰਹੇ । ਇਸ ਮੈਚ ਵਿੱਚ ਗੁਰਪ੍ਰੀਤ ਸਿੰਘ ਨੇ 5, ਬਲਕਰਨ ਸਿੰਘ ਨੇ 3 ਅਤੇ ਨਵਦੀਪ ਸਿੰਘ 3 ਗੋਲ ਕਰਕੇ ਪੰਜਾਬੀ ਯੂਨੀਵਰਸਿਟੀ ਨੂੰ ਜਿੱਤ ਦਿਵਾਉਣ ਵਿੱਚ ਆਪਣਾ ਯੋਗਦਾਨ ਪਾਇਆ। ਇਹਨਾਂ ਮੈਚਾਂ ਦੇ ਜੇਤੂ ਟੀਮਾਂ ਦੇ ਅਗਲੇ ਮੈਚ ਕੱਲ੍ਹ ਸਵੇਰੇ 9 ਵਜੇ ਤੋਂ ਹੋਣਗੇ ।

ਬੈਲਜੀਅਮ ਨੂੰ ਹਰਾ ਕੇ 15 ਸਾਲ ਬਾਅਦ ਭਾਰਤ ਬਣਿਆ ਵਰਲਡ ਚੈਂਪੀਅਨ
ਲਖਨਊ – ਭਾਰਤ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਨੂੰ 2-1 ਨਾਲ ਹਰਾ ਕੇ 15 ਸਾਲ ਦੇ ਲੰਬੇ ਸਮੇਂ ਬਾਅਦ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ ਬਣਨ ਦਾ ਗੌਰਵ ਹਾਸਿਲ ਕੀਤਾ। ਭਾਂਵੇ ਦੋਵਾਂ ਟੀਮਾਂ ਵਿੱਚ ਹਾਰ ਜਿੱਤ ਦਾ ਅੰਤਰ ਮਾਮੂ਼ਲੀ ਹੀ ਰਿਹਾ ਪਰ ਫਿਰ ਵੀ ਇਸ ਮੈਚ ਵਿੱਚ ਭਾਰਤ ਦਾ ਪੱਲੜਾ ਭਾਰੀ ਰਿਹਾ।ਇਸ ਤੋਂ ਪਹਿਲਾਂ 2001 ਵਿੱਚ ਅਰਜਨਟਾਈਨਾ ਨੂੰ ਹਰਾ ਕੇ ਇਹ ਖਿਤਾਬ ਹਾਸਿਲ ਕੀਤਾ ਸੀ।

ਭਾਰਤੀ ਟੀਮ ਨੂੰ ਜੇਤੂ ਬਣਾਉਣ ਵਿੱਚ ਗੁਰਜੰਤ ਸਿੰਘ ਅਤੇ ਸਿਮਰਨਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਗੁਰਜੰਟ ਨੇ ਅਠਵੇਂ ਅਤੇ ਸਿਮਰਨਜੀਤ ਨੇ 22ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤ ਨੂੰ 2-0 ਦੀ ਬੜਤ ਦਿਵਾਈ। ਇਸ ਨਾਲ ਭਾਰਤੀ ਖਿਡਾਰੀਆਂ ਦੇ ਹੌਂਸਲੇ ਵੱਧ ਗਏ ਅਤੇ ਟੀਮ ਮਜ਼ਬੂਤ ਸਥਿਤੀ ਵਿੱਚ ਆ ਗਈ। ਜਰਮਨੀ ਦੀ ਟੀੰ ਨੂੰ ਤੀਸਰਾ ਅਤੇ ਅਰਜਨਟਾਈਨਾ ਨੂੰ ਪੰਜਵਾਂ ਸਥਾਨ ਮਿਲਿਆ। ਨੀਦਰਲੈਂਡ ਇਸ ਖੇਡ ਵਿੱਚ ਸਤਵੇਂ ਸਥਾਨ ਤੇ ਰਿਹਾ।

ਈਰਾਨ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਕਬੱਡੀ ਵਰਲਡ ਕੱਪ-2016
ਅਹਿਮਦਾਬਾਦ – ਭਾਰਤ ਨੇ ਕਬੱਡੀ ਵਰਲਡ ਕੱਪ – 2016 ਦੇ ਖਿਤਾਬੀ ਮੁਕਾਬਲੇ ਵਿੱਚ ਈਰਾਨ ਨੂੰ ਹਰਾ ਕੇ ਅਠਵੀਂ ਵਾਰ ਵਿਸ਼ਵ ਕੱਪ ਟਰਾਫੀ ਜਿੱਤ ਲਈ ਹੈ। ਭਾਰਤ ਨੇ 38- 29 ਦੇ ਫਰਕ ਨਾਲ ਈਰਾਨ ਨੂੰ ਹਰਾਇਆ। ਅਜੇ ਠਾਕੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਨੂੰ ਜਿੱਤ ਦਿਵਾਈ।

ਭਾਰਤੀ ਟੀਮ ਖੇਡ ਦੇ ਪਹਿਲੇ ਹਾਫ਼ ਵਿੱਚ ਪਿੱਛੇ ਚੱਲ ਰਹੀ ਸੀ ਪਰ ਦੂਸਰੇ ਹਾਫ਼ ਵਿੱਚ ਖਿਡਾਰੀਆਂ ਨੇ ਗਜ਼ਬ ਦਾ ਉਤਸ਼ਾਹ ਵਿਖਾ ਕੇ ਟੀਮ ਨੂੰ ਜਿੱਤ ਵੱਲ ਮੋੜ ਲਿਆ। ਈਰਾਨੀ ਖਿਡਾਰੀ ਅੰਤਿਮ ਪਲਾਂ ਵਿੱਚ ਕੁਝ ਵੀ ਨਹੀਂ ਕਰ ਸਕੇ ਤੇ ਭਾਰਤੀ ਖਿਡਾਰੀ ਉਨ੍ਹਾਂ ਤੇ ਭਾਰੀ ਰਹੇ। ਟੀਮ ਨੇ ਦਮਦਾਰ ਵਾਪਸੀ ਕਰਦੇ ਹੋਏ ਈਰਾਨ ਨੂੰ ਆਲ ਆਊਟ ਕਰ ਦਿੱਤਾ। ਇਸ ਜਿੱਤ ਦਾ ਸਿਹਰਾ ਰੇਡਰ ਅਜੇ ਠਾਕੁਰ ਦੇ ਸਿਰ ਰਿਹਾ, ਜਿਸ ਨੇ ਪੂਰੇ ਵਰਲਡ ਕੱਪ ਦੌਰਾਨ ਸੱਭ ਤੋਂ ਵੱਧ 12 ਰੇਡ ਪੁਆਂਇੰਟਸ ਹਾਸਿਲ ਕੀਤੇ। ਇਸ ਤੋਂ ਪਹਿਲਾਂ ਵੀ ਭਾਰਤ ਦੋ ਵਾਰ ਈਰਾਨ ਨੂੰ ਫਾਈਨਲ ਵਿੱਚ ਹਰਾ ਚੁੱਕਿਆ ਹੈ।