ਉਤਰੀ ਭਾਰਤ ਅੰਤਰ ਵਰਸਿਟੀ ਦੇ ਹੈਂਡਬਾਲ ਦੇ ਕੁਆਰਟਰ ਫਾਈਨਲ ਦੇ ਨਤੀਜੇ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 22 ਤੋਂ 26 ਅਕਤੂਬਰ 2017 ਤੱਕ ਚੱਲਣ ਵਾਲੇ ਅੰਤਰ ਵਰਸਿਟੀ ਉਤਰੀ ਜ਼ੋਨ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਅੱਜ ਕੁਆਰਟਰ ਫਾਈਨਲ ਦੇ ਮੈਚ ਹੋਏ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੁਰੂਕਸ਼ੇਤਰਾ ਯੂਨੀਵਰਸਿਟੀ, ਕੁਰੂਕਸ਼ੇਤਰਾਂ ਨੂੰ 39-33 ਦੇ ਸਕੋਰ ਤੇ ਹਰਾਇਆ । ਇਸ ਮੁਕਾਬਲੇ ਵਿੱਚ ਮਨਦੀਪ ਸਿੰਘ ਨੇ 12 ਅਤੇ ਤੁਸ਼ਾਰ ਨੇ 7 ਗੋਲ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ ਨੂੰ ਜਿੱਤ ਦਿਵਾਈ । ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਦਿੱਲੀ ਯੂਨੀਵਰਸਿਟੀ, ਦਿੱਲੀ ਨੂੰ 45-36 ਦੇ ਸਕੋਰ ਤੇ ਹਰਾਇਆ । ਤਰਨਜੀਤ ਸਿੰਘ ਅਤੇ ਮਨਦੀਪ ਸਿੰਘ ਦੋਵਾਂ ਨੇ 12-12 ਗੋਲ ਕਰਕੇ ਗੁਰੂ ਨਾਨਕ ਦੇਵ ਯੂਨਵਿਰਸਿਟੀ, ਅੰਮ੍ਰਿਤਸਰ ਨੂੰ ਜਿੱਤ ਦੇ ਰਾਹ ਪਾਇਆ । ਇਸੇ ਮੈਚ ਵਿੱਚ ਮਨਜੀਤ ਸਿੰਘ ਨੇ ਅੰਮ੍ਰਿਤਸਰ ਯੂਨੀਵਰਸਿਟੀ ਲਈ 7 ਗੋਲ ਕੀਤੇ। ਇਸੇ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਲਵਲੀ ਯੂਨੀਵਰਸਿਟੀ ਫਗਵਾੜਾ ਨੂੰ 26-16 ਦੇ ਸਕੋਰ ਤੇ ਹਰਾਇਆ । ਜ਼ਿਕਰਯੋਗ ਹੈ ਕਿ ਇਸ ਮੈਚ ਵਿੱਚ ਅਰਸ਼ਦੀਪ ਸਿੰਘ ਨੇ 10 ਗੋਲ, ਰਾਮ ਸਿੰਘ ਨੇ 5 ਗੋਲ, ਅਮਨਦੀਪ ਸਿੰਘ ਨੇ 3 ਗੋਲ ਅਤੇ ਅੰਕੁਸ਼ ਨੇ 3 ਗੋਲ ਪੀਏਯੂ ਲਈ ਕੀਤੇ । ਚੌਥਾ ਕੁਆਰਟਰ ਫਾਈਨਲ ਮੈਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਐਮ ਡੀ ਯੂ ਰੋਹਤਕ ਵਿਚਕਾਰ ਸੀ ਜਿਸ ਵਿ¤ਚ 22-14 ਦੇ ਸਕੋਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇਤੂ ਰਹੇ । ਇਸ ਮੈਚ ਵਿੱਚ ਗੁਰਪ੍ਰੀਤ ਸਿੰਘ ਨੇ 5, ਬਲਕਰਨ ਸਿੰਘ ਨੇ 3 ਅਤੇ ਨਵਦੀਪ ਸਿੰਘ 3 ਗੋਲ ਕਰਕੇ ਪੰਜਾਬੀ ਯੂਨੀਵਰਸਿਟੀ ਨੂੰ ਜਿੱਤ ਦਿਵਾਉਣ ਵਿੱਚ ਆਪਣਾ ਯੋਗਦਾਨ ਪਾਇਆ। ਇਹਨਾਂ ਮੈਚਾਂ ਦੇ ਜੇਤੂ ਟੀਮਾਂ ਦੇ ਅਗਲੇ ਮੈਚ ਕੱਲ੍ਹ ਸਵੇਰੇ 9 ਵਜੇ ਤੋਂ ਹੋਣਗੇ ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>