ਯੁੱਧ ਇੰਤਰਨੈਸ਼ਨਲ ਗਤਕਾ ਟੂਰਨਾਮੈਂਟ – 2018 ਸਫਲ ਅਤੇ ਯਾਦਗਾਰੀ ਹੋ ਨਿਬੜਿਆ

ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗਤਕਾ ਮੁਕਾਬਲਿਆਂ ਤੋਂ ਬਾਅਦ 16 ਮੁਕਾਬਲੇ ਕਰਵਾਉਣ ਦਾ ਮਾਣ ਅਮਰੀਕਾ – ਨਿਊਯਾਰਕ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਹੋਇਆ। 16 ਅੰਤਰਰਾਸ਼ਟਰੀ ਗਤਕਾ ਯੁੱਧ-ਮੁਕਾਬਲੇ 2018 ਨੇ ਗੁਰਦੁਆਰਾ ਸਾਹਿਬ ਨੂੰ ਸਿੰਘ -ਸਿੰਘਣੀਆਂ ਦੀ ਛਾਉਣੀ ਵਿਚ ਬਦਲ ਦਿਤਾ। ਜਿੱਥੇ ਕੈਨੇਡਾ-ਅਮਰੀਕਾ ਤੇ ਪੰਜਾਬ-ਭਾਰਤ ਤੋਂ ਪਹੁੰਚੇ ਸਿੰਘ-ਸਿੰਘਣੀਆਂ ਦੇ ਰੰਗ ਬਰੰਗੇ ਬਾਣਿਆਂ ਅਤੇ ਖੇਡੇ ਗਤਕੇ ਨੇ ਸਿੱਖ ਯੁੱਧ ਕਲਾ ਦੇ ਵਿਲੱਖਣ ਦਰਿਸ਼ ਪੈਦਾ ਕੀਤੇ। ਇਸ ਮੁਕਾਬਲੇ ਵਿਚ ਟੋਰਾਂਟੋ, ਕੈਲੇਫ਼ੋਰਨੀਆ, ਮੈਰੀਲੈਂਡ, ਯੂਰੋਪ, ਵੈਨਕੂਵਰ, ਫਰੈਂਸ, ੲਟਲੀ, ਨਿਊਯਾਰਕ, ਮਿਸ਼ਿਗਨ ਅਤੇ ਨਿਊਜਰਸੀ ਦੇ ਹਾਈ ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਵਿਚ ਪੜਦੇ ਨੌਜਵਾਨ ਸਿੱਖ ਬੱਚੇ-ਬੱਚੀਆਂ ਨੇ ਹਿਸਾ ਲਿਆ ਸਿੱਖ ਜੰਗਾਂ ਨੂੰ ਜਦੋਂ ਸਿੰਘ ਸਿੰਘਣੀਆਂ ਨੇ ਸਿੱਖ-ਸੰਗਤਾਂ ਦੇ ਸਾਹਮਣੇ ਸਜੀਵ ਕਰਕੇ ਵਿਖਾਇਆ ਤਾਂ ਸੰਗਤਾਂ ਵਿਚ ਬੇਹੱਦ ਉਤਸ਼ਾਹ ਪੈਦਾ ਹੋਇਆ ਜਿਸ ਨਾਲ ਬੋਲੇ ਸੋ ਨਿਹਾਲ ਦੇ ਜੈਕਾਰੇ, ਰਾਜ ਕਰੇਗਾ ਖ਼ਾਲਸਾ ਦੇ ਉਚੇ ਨਾਹਰਿਆਂ ਨੇ ਆਕਾਸ਼ ਗੂੰਜਣ ਲਾ ਦਿਤਾ।

ਜੇਤੂਆਂ ਨੂੰ $10,000 ਡਾਲਰ ਦੇ ਇਨਾਮ ਵੰਡੇ ਗਏ।

ਇਸ ਵਾਰ ਦੇ ਗਤਕਾ ਜੇਤੂਆਂ ਦੀ ਸੂਚੀ ਇਸ ਤਰਾਂ ਹੈ :

ੳ : ਸਿੰਘਾਂ ਲਈ ਸੋਟੀ ਖੁੱਲੇ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਜੇਤੂ ਰਹੇ। ਦੂਜੇ ਨੰਬਰ ਤੇ ਨਿਊਜਰਸੀ ਦੇ ਸ਼ਹੀਦ ਬਾਬਾ ਅਜੀਤ ਸਿੰਘ ਗਤਕਾ ਅਖਾੜੇ।  ਤੀਜੇ ਨੰਬਰ ਵਿਚ ਮਿਸਲ ਮਾਂਟਰੀਆਲ ਗਤਕਾ ਦਲ ਰਹੇ।

ਅ : : 17 ਸਾਲ ਤੋਂ ਘੱਟ ਉਮਰ ਦੇ ਸੋਟੀ ਮੁਕਾਬਲੇ ਵਿਚ ਕੈਲੇਫ਼ੋਰਨੀਆ ਗਤਕਾ ਦਲ ਦੇ ਵਿਦਿਆਰਥੀ ਜੇਤੂ ਰਹੇ। ਦੂਜੇ ਸਥਾਨ ਮੇਰੀਲੈਂਡ ਗਤਕਾ ਦਲ ਦੇ ਵਿਦਿਆਰਥੀ ਜੇਤੂ ਰਹੇ।

ਸਿੰਘਣੀਆਂ ਲਈ ਸੋਟੀ ਖੁੱਲੇ ਮੁਕਾਬਲੇ ਵਿਚ ਮੇਰੀਲੈਂਡ ਗਤਕਾ ਦਲ ਜੇਤੂ ਰਹੇ। ਦੂਜੇ ਨੰਬਰ ਵਿਚ ਮੇਰੀਲੈਂਡ ਗਤਕਾ ਦਲ ਆਏ।

ੲ : 17 ਸਾਲ ਤੋਂ ਘੱਟ ਉਮਰ ਦੇ ਚਕਰ ਦੇ ਖੁੱਲੇ ਮੁਕਾਬਲਿਆਂ ਵਿਚ ਨਿਊਯਾਰਕ ਦੇ ਵਿਦਿਆਰਥੀ ਅਤੇ ਮਿਸਲ ਮਾਂਟਰੀਆਲ ਗਤਕਾ ਦਲ ਜੇਤੂ ਰਹੇ।

ਸ : 18 ਸਾਲ ਉਮਰ ਦੇ ਕਿਰਪਾਨ ਮੁਕਾਬਲੇ ਵਿਚ ਟਰੌਂਟੋ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਗਤਕਾ ਦਲ ਜੇਤੂ ਰਹੇ। ਦੂਜੇ ਸਥਾਨ ਤੇ ਮਿਸਲ ਮਾਂਟਰੀਆਲ ਗਤਕਾ ਆਏ।

ਰੈਫ਼ਰੀ ਅਤੇ ਜੱਜ ਬਣਨ ਦੀ ਸੇਵਾ ਭਾਈ ਦਿਦਾਰ ਸਿੰਘ ਕੈਲੇਫ਼ੋਰਨੀਆ, ਭਾਈ ਦਿਲਬੀਰ ਸਿੰਘ ਗਰੀਨਵੁਡ ਤੇ ਭਾਈ ਜਗਮੀਤ ਸਿੰਘ ਫਰੈਜਨੋ ਨੇ ਨਿਭਾਈ

ਅਤੇ ਜੱਜ ਦੀਆਂ ਸੇਵਾਵਾਂ ਭਾਈ ਮਨਰੂਪ ਸਿੰਘ ਟਰੌਂਟੋ, ਭਾਈ ਹਰਜੋਤ ਸਿੰਘ ਮੈਰੀਲੈਂਡ ਅਤੇ ਭਾਈ ਦੀਪ ਸਿੰਘ ਨਿਊਯਾਰਕ ਨੇ ਨਿਭਾਈ।

ਜਿੱਥੇ ਗੁਰੂ ਸਾਹਿਬਾਨਾਂ ਦੀ ਬਖਸ਼ੀ ਸ਼ਸ਼ਤਰ ਵਿੱਦਿਆ ਖਾਲਸੇ ਦੀ ਰਹਿਣੀ ਦਾ ਅਤੁੱਟ ਹਿੱਸਾ ਹੈ, ਉੱਥੇ ਇਹ ਸਮੇਂ ਅਤੇ ਜੰਗਾਂ ਦੀ ਅਜਮਾਈ ਵਿੱਦਿਆ ਹਰ ਪ੍ਰਾਣੀ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਅਤੀ ਮਹੱਤਵਪੂਰਨ ਹੈ।ਇਸ ਮੌਕੇ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਭਾਈ ਜਸਦੇਵ ਸਿੰਘ ਅਤੇ ਟੂਰਨਾਮੈਂਟ ਦੇ ਮੁੱਖ ਬੋਲਾਰਾ ਭਾਈ ਰਨਜੀਤ ਸਿੰਘ ਕੈਲੇਫ਼ੋਰਨੀਆ ਦਾ ਕਹਿਣਾ ਸੀ ਕਿ ਯੁੱਧ ਗੱਤਕਾ ਟੂਰਨਾਮੈਂਟ ਦਾ ਮੁੱਖ ਮਕਸੱਦ ਪੰਜਾਬੀ ਭਾਈਚਾਰੇ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਾਉਣਾ ਅਤੇ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਖਣਾ ਹੈ।ਉਹਨਾਂ ਕਿਹਾ ਕਿ ਆਮ ਦਿੱਸਣ ਵਿੱਚ ਆਉਂਦਾ ਹੈ ਕਿ ਗੱਤਕਾ ਖਿਡਾਰੀ ਆਪਣੇ ਇਤਿਹਾਸ ਅਤੇ ਧਰਮ ਨਾਲ ਵਧੇਰੇ ਜਾਣੂ ਹੁੰਦੇ ਹਨ, ਅਤੇ ਨਸ਼ਿਆ ਅਤੇ ਭੈੜੀ ਸੰਗਤ ਤੋਂ ਵੀ ਬੱਚਦੇ ਹਨ। ਟੂਰਨਾਮੈਂਟ ਵਿੱਚ ਸੰਗਤਾਂ ਦੀ ਸਾਰਾ ਦਿਨ ਰੌਣਕ ਰਹੀ।

ਵਿਸ਼ੇਸ਼ ਧੰਨਵਾਦ ਗੁਰਦੁਆਰਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਪਰਬੰਧਕ ਮੈਂਬਰ ਅਤੇ ਸਾਰੇ ਨਿਊਯਾਰਕ ਸਿੰਘ –ਸਿੰਘਣੀਆਂ ਦਾ ਜਿਹਨਾਂ ਨੇ ਟੂਰਨਾਮੈਂਟ ਨੂੰ ਮਾਇਆ ਅਤੇ ਪਿਆਰ ਦੇ ਰੂਪ ਵਿੱਚ ਪੂਰਾ ਸਹਿਯੋਗ ਦਿੱਤਾ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>