Punjab News - Quami Ekta Punjabi Newspaper (ਕੌਮੀ ਏਕਤਾ) » Uncategorized

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਉਲੀਕੇ ਗਏ 15 ਅਗਸਤ ਵਾਲੇ ਪ੍ਰੋਗਰਾਮ ਵਿੱਚ ਹੋਵਾਂਗੇ ਸ਼ਾਮਲ- ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ-:  ਅੱਜ ਸ਼ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਆਪਣੀ ਪਹਿਲੀ ਵਰ੍ਹੇਗੰਢ ਨੂੰ ਅਰਦਾਸ ਦਿਵਸ ਵਜੋਂ ਮਨਾਇਆ ਗਿਆ। ਸਮੁਚੀ ਲੀਡਰਸ਼ਿਪ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਥ, ਪੰਜਾਬ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਮੀਰੀ ਪੀਰੀ ਦੇ ਮਾਲਕ ਬੰਦੀਛੋੜ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਕੀਤੀ ਗਈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ ਦੀ ਖੇਤਰੀ ਪਾਰਟੀ ਵਜੋਂ 1920 ਨੂੰ ਹੋਂਦ ਵਿੱਚ ਆਇਆ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਪਿਛਲੇ ਸਾਲ 11 ਅਗਸਤ ਨੂੰ ਪੁਨਰ ਸੁਰਜੀਤ ਕੀਤਾ ਗਿਆ ਸੀ, ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਪੰਥਕ ਭਾਵਨਾ ਮੁਤਾਬਕ ਕੰਮ ਕਰ ਰਿਹਾ ਹੈ। ਇਸਦੀ ਪਹਿਲੀ ਵਰ੍ਹੇਗੰਢ ਮੌਕੇ ਕੀਤੀ ਗਈ ਅਰਦਾਸ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਕੀਤੀ ਗਈ ਹੈ। ਕਿਉਂ ਕਿ ਬੰਦੀ ਸਿੰਘ ਆਪਣੀ ਕੈਦ ਨਾਲੋਂ ਦੁਗਣੀ ਸਜਾ ਭੁਗਤ ਕੇ ਵੀ ਜੇਲਾਂ ਵਿੱਚ ਬੈਠੇ ਹਨ। ਭਾਈ ਬਲਵੰਤ ਸਿੰਘ ਰਾਜੋਆਣਾ ਪਿਛਲੇ 31 ਸਾਲ ਤੋਂ ਜੇਲ੍ਹ ਵਿੱਚ ਹਨ ਅਤੇ 2007 ਵਿੱਚ ਉਹਨਾਂ ਨੂੰ ਸੁਣਾਈ ਗਈ ਫਾਂਸੀ ਦੀ ਸਜਾ ਤੋਂ ਲੈਕੇ ਹੁਣ ਤੱਕ ਫਾਂਸੀ ਚੱਕੀ ਵਿੱਚ ਬੰਦ ਹਨ। ਇਸਤੋਂ ਇਲਾਵਾ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਆਪਣੀ ਉਮਰ ਦੇ ਆਖਰੀ ਪੜਾਅ ਵਿਚ ਹਨ ਪਰ ਉਹਨਾਂ ਨੂੰ ਮਿਲਣ ਵਾਸਤੇ ਭਾਈ ਹਵਾਰਾ ਨੂੰ ਪੈਰੋਲ ਤੱਕ ਨਹੀ ਦਿੱਤੀ ਜਾ ਰਹੀ। ਇਸ ਲਈ ਜਦੋਂ ਸਰਕਾਰਾਂ ਨੇ ਸਾਡੀ ਗੱਲ ਸੁਣਨੀ ਬੰਦ ਕਰ ਦਿੱਤੀ ਹੈ ਤਾਂ ਅਸੀਂ ਬੰਦੀਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਅਰਦਾਸ ਕੀਤੀ ਹੈ ਕਿ ਸਾਡੇ ਸਿੰਘਾਂ ਦੀ ਬੰਦ ਖਲਾਸੀ ਕਰੋ ਕਿ ਉਹ ਪੰਥ ਵਿੱਚ ਖੁਲ੍ਹੇਆਮ ਵਿਚਰ ਸਕਣ। ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਨੂੰ ਉਲੀਕੇ ਗਏ ਰਾਜਪਾਲ ਦੇ ਘਿਰਾਓ ਵਾਲੇ ਪ੍ਰੋਗਰਾਮ ਵਿੱਚ ਸਾਡੀ ਜਥੇਬੰਦੀ ਵੱਧ ਚੜ੍ਹ ਕੇ ਭਾਗ ਲਵੇਗੀ। ਇਸਤੋਂ ਬਾਦ ਪਾਰਟੀ ਦਫਤਰ ਵਿੱਚ ਸਾਰੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਾਲ ਤੋਂ ਪਾਰਟੀ ਸੰਗਠਨ ਦੀ ਮਜਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੰਥ ਦੀ ਇਸ ਖੇਤਰੀ ਪਾਰਟੀ ਲਈ ਹੋਰ ਵੀ ਚੰਗੀ ਤਰਾਂ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨਾਲ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਪਹਿਲਾਂ ਵਾਂਗ ਲੋਕਾਂ ਦੀ ਹਰਮਨ ਪਿਆਰੀ ਜਥੇਬੰਦੀ ਬਣਿਆ ਰਹੇ। ਮੀਟਿੰਗ ਵਿੱਚ 20 ਅਗਸਤ ਨੂੰ ਆ ਰਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨੂੰ ਵਿਸ਼ਾਲ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆ। ਜਿਸ ਲਈ ਪਰਮਿੰਦਰ ਸਿੰਘ ਢੀਂਡਸਾ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਰੇ ਜਿਲਾ ਸੰਗਰੂਰ ਦੇ ਆਗੂ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਵਰਕਰਾਂ ਨੂੰ ਦਿਨ ਰਾਤ ਮਿਹਨਤ ਕਰਨ ਲਈ ਕਿਹਾ ਗਿਆ।

ਅੱਜ ਦੀ ਇਸ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਬੀਬੀ ਜਗੀਰ ਕੌਰ, ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਸੁੱਚਾਸਿੰਘ ਛੋਟੇਪੁਰ, ਸ ਪਰਮਿੰਦਰ ਸਿੰਘ ਢੀਂਡਸਾ, ਭਾਈ ਮਨਜੀਤ ਸਿੰਘ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਗੁਰਜੀਤ ਸਿੰਘ ਤਲਵੰਡੀ, ਸ ਅਜੈਪਾਲ ਸਿੰਘ ਮੀਰਾਂਕੋਟ, ਸ ਕਰਨੈਲ ਸਿੰਘ ਪੀਰਮੁਹੰਮਦ, ਸ ਭੁਪਿੰਦਰ ਸਿੰਘ ਸ਼ੇਖੂਪੁਰ, ਸ ਜਸਵੰਤ ਸਿੰਘ ਪੁੜੈਣ, ਸ ਰਾਮਪਾਲ ਸਿੰਘ ਬਹਿਣੀਵਾਲ, ਸ ਭਜਨ ਸਿੰਘ ਸ਼ੇਰਗਿੱਲ, ਸ ਦਵਿੰਦਰ ਸਿੰਘ ਸੋਢੀ, ਸ ਚਰਨਜੀਤ ਸਿੰਘ ਮਾਵੀ, ਸ ਤਾਰਾ ਸਿੰਘ ਘੁੜਿਆਣੀ, ਸ ਅਰਵਿੰਦਰ ਸਿੰਘ ਪੈਂਟਾ, ਸ ਦਰਸ਼ਨ ਸਿੰਘ ਕੰਸਾਲਾ, ਸ ਹਰਜਿੰਦਰ ਸਿੰਘ ਰਾਮਗੜ੍ਹ ਸੰਧਵਾਂ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੀਤ ਕੌਰ ਸਿੱਧੂ, ਬੀਬੀ ਮਨਿੰਦਰ ਕੌਰ ਮੋਨਾ ਮੋਹਾਲੀ, ਸ ਸਰਬਜੀਤ ਸਿੰਘ ਕਾਦੀਮਾਜਰਾ, ਸ ਗੁਰਲਾਲ ਸਿੰਘ ਫਾਜ਼ਿਲਕਾ, ਐਡਵੋਕੇਟ ਰਾਵਿੰਦਰ ਸਿੰਘ ਸ਼ਾਹਪੁਰ, ਸ ਜਸਪਾਲ ਸਿੰਘ ਫ਼ਿਰੋਜ਼ਪੁਰ, ਸ ਮਧੁਪਾਲ ਸਿੰਘ ਗੋਗਾ, ਸ ਜਗਤਾਰ ਸਿੰਘ, ਸ ਸਵਿੰਦਰ ਸਿੰਘ ਦੋਬਲੀਆਂ, ਸ ਜਗਜੀਤ ਸਿੰਘ ਮੋਹਾਲੀ, ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ, ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ, ਸ ਦਲਜਿੰਦਰਬੀਰ ਸਿੰਘ ਵਿਰਕ, ਸ ਮਨਿੰਦਰ ਸਿੰਘ ਧੁੰਨਾ, ਸ ਹਰਜਿੰਦਰ ਸਿੰਘ ਵਿਰਕ, ਸ ਗੁਰਜਿੰਦਰ ਸਿੰਘ ਭੂੱਲਰ, ਸ ਅਮਨਦੀਪ ਸਿੰਘ, ਸ ਬਲਦੇਵ ਸਿੰਘ ਬਟਾਲਾ, ਸ ਮਨਜੀਤ ਸਿੰਘ ਦਸੂਹਾ, ਸ ਸੁਖਵੰਤ ਸਿੰਘ ਰੌਲੀ, ਸ ਅਮਰਜੀਤ ਸਿੰਘ ਕਿਸ਼ਨਪੁਰਾ, ਸ ਗੁਰਮੀਤ ਸਿੰਘ ਮਕੜੌਨਾ, ਸ ਮਨਦੀਪ ਸਿੰਘ ਤਰਖਾਣਮਾਜਰਾ, ਸ ਰਣਧੀਰ ਸਿੰਘ ਰੱਖੜਾ, ਸ ਰਵਿੰਦਰ ਸਿੰਘ ਬਿੰਦਾ, ਸ ਰਾਮਪਾਲ ਸਿੰਘ ਬਹਿਣੀਵਾਲ, ਸ ਰਿਪੁਦਮਨ ਸਿੰਘ ਢਿੱਲੋਂ, ਸ ਤਰਨਜੀਤ ਸਿੰਘ ਦੁੱਗਲ, ਸ ਰਵਿੰਦਰ ਸਿੰਘ ਰੰਮੀ ਢਿੱਲੋਂ, ਸ ਮਨਜੀਤ ਸਿੰਘ ਬੱਪੀਆਣਾ, ਸ ਸੁਖਮਨਦੀਪ ਸਿੰਘ ਢਿੱਲੋਂ, ਸ ਭੋਲਾ ਸਿੰਘ ਗਿੱਲਪੱਤੀ, ਸ ਰਾਜਿੰਦਰ ਸਿੰਘ ਰਾਜਾ, ਸ ਗੁਰਜਿੰਦਰ ਸਿੰਘ ਟਾਹਲੀਵਾਲਾ, ਸ ਰਣਜੀਤ ਸਿੰਘ ਔਲਖ, ਡਾ.ਮੁਖਤਿਆਰ ਸਿੰਘ, ਸ ਅਮਰਿੰਦਰ ਸਿੰਘ ਮੰਡੀਆਂ, ਸ ਪ੍ਰੀਤਮ ਸਿੰਘ ਕੁੱਸਾ, ਸ ਸੁਰਿੰਦਰ ਸਿੰਘ ਬੱਸੀ, ਸ ਜੋਰਾ ਸਿੰਘ ਭੁੱਲਰ (ਚੱਪੜਚਿੜੀ) ਆਦਿ ਆਗੂ ਹਾਜਿਰ ਸਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।ਜਸਪ੍ਰੀਤ ਸਿੰਘ (ਹਰਮੀਤਪਾਲ ਸਿੰਘ ਘੁੰਮਣ ਅੰਮ੍ਰਿਤਪਾਲ ਸਿੰਘ (ਭੁਪਿੰਦਰ ਸਿੰਘ ਘੁੰਮਣ (ਚਰਨਜੀਤ ਸਿੰਘ ਮਾਵੀ ਗੁਰਸੇਵਕ ਸਿੰਘ ਮਨਿਆਣਾ ਐਡ. ਰਵਿੰਦਰ ਸਿੰਘ ਸ਼ਾਹਪੁਰ ਮਲਕੀਤ ਸਿੰਘ ਹੁੰਦਲ ਦਵਿੰਦਰ ਸਿੰਘ ਸੰਤ ਸਿਪਾਹੀ ਆਦਿ ਹਜਾਰ ਸਨ

ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੁਲਿਸ ਵੱਲੋਂ ਸਿੱਖ ਸ਼ਸਤਰ ਜ਼ਬਤ ਕਰਦਿਆਂ ਪਰਚੇ ਦਰਜ਼ ਕਰਨੇ ਬੇਹੱਦ ਮੰਦਭਾਗਾ- ਐਡਵੋਕੇਟ ਧਾਮੀ
ਅੰਮ੍ਰਿਤਸਰ – ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਿੱਖ ਸ਼ਰਧਾਲੂਆਂ, ਸ਼ਸਤਰ ਵੇਚਣ ਵਾਲੇ ਦੁਕਾਨਦਾਰਾਂ ਅਤੇ ਧਾਰਮਿਕ ਪ੍ਰੰਪਰਾਵਾਂ ਨਾਲ ਜੁੜੇ ਵਿਅਕਤੀਆਂ ਖਿਲਾਫ਼ ਦਰਜ ਕੀਤੇ ਗਏ ਪਰਚਿਆਂ ਅਤੇ ਵੱਡੀ ਗਿਣਤੀ ਵਿਚ ਕਿਰਪਾਨਾਂ ਤੇ ਸ਼ਸਤਰਾਂ ਨੂੰ ਜਬਤ ਕੀਤੇ ਜਾਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਹੱਦ ਮੰਦਭਾਗਾ ਅਤੇ ਸਿੱਖ ਮਨਾਂ ਨੂੰ ਸੱਟ ਮਾਰਨ ਵਾਲੀ ਕਾਰਵਾਈ ਆਖਿਆ ਹੈ। ਜਾਰੀ ਪ੍ਰੈੱਸ ਬਿਆਨ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਅੰਦਰ ਸ਼ਸਤਰਾਂ ਦੀ ਅਹਿਮ ਮਹੱਤਤਾ ਹੈ ਅਤੇ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਸ਼ਸ਼ਤਰਧਾਰੀ ਹੋਣ ਦਾ ਆਦੇਸ਼ ਕੀਤਾ ਹੈ, ਇਸ ਲਈ ਸ਼ਸਤਰ ਸਿੱਖ ਰਹਿਣੀ ਦਾ ਅਹਿਮ ਅੰਗ ਹਨ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਉਹ ਪਾਵਨ ਅਸਥਾਨ ਹੈ, ਜਿਥੇ ਸ਼ਸ਼ਤਰਾਂ ਦੀ ਸੇਵਾ ਅਤੇ ਸਤਿਕਾਰ ਸਦੀਆਂ ਤੋਂ ਸਿੱਖ ਪ੍ਰੰਪਰਾਵਾਂ ਦਾ ਅਟੁੱਟ ਹਿੱਸਾ ਰਿਹਾ ਹੈ। ਅਜਿਹੇ ਵਿਚ ਸਿੱਖਾਂ ਦੀ ਆਸਥਾ ਨਾਲ ਜੁੜੇ ਅਸਥਾਨ ’ਤੇ ਪ੍ਰਸ਼ਾਸਨ ਵੱਲੋਂ ਸਿੱਖ ਪ੍ਰੰਪਰਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕੀਤੀ ਗਈ ਕਾਰਵਾਈ ਨੇ ਸਿੱਖ ਕੌਮ ਅੰਦਰ ਵੱਡਾ ਰੋਸ ਪੈਦਾ ਕੀਤਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ, ਪ੍ਰੰਤੂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਿੱਖ ਧਰਮ ਦੀਆਂ ਧਾਰਮਿਕ ਭਾਵਨਾਵਾਂ, ਮਰਯਾਦਾ ਅਤੇ ਇਤਿਹਾਸਕ ਪ੍ਰੰਪਰਾਵਾਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕੋਈ ਵੀ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ, ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਹੋਵੇ। ਐਡਵੋਕੇਟ ਧਾਮੀ ਨੇ ਮਹਾਰਾਸ਼ਟਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਦਰਜ ਕੀਤੇ ਅਜਿਹੇ ਪਰਚੇ ਤੁਰੰਤ ਰੱਦ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਿੱਖ ਆਪਣੇ ਧਾਰਮਿਕ ਚਿੰਨ੍ਹਾਂ, ਸ਼ਸ਼ਤਰ ਪ੍ਰੰਪਰਾ ਅਤੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਵਿਲੱਖਣ ਪਛਾਣ ’ਤੇ ਹਮੇਸ਼ਾ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਹਨ ਅਤੇ ਸਰਕਾਰਾਂ ਨੂੰ ਵੀ ਸਿੱਖ ਪ੍ਰੰਪਰਾਵਾਂ ਦੀ ਮਾਣ-ਮਰਯਾਦਾ ਦਾ ਧਿਆਨ ਰੱਖਣਾ ਚਾਹੀਦਾ ਹੈ।

ਦਿੱਲੀ ਰਾਜਪੁਰਾ ਟਰੈਕ ਉਤੇ ਹੋਇਆ ਬੰਬ ਧਮਾਕਾ ਖੁਫੀਆ ਏਜੰਸੀਆਂ ਦੀ ਵੱਡੀ ਅਸਫਲਤਾ-ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ -: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸ਼ੰਭੂ ਨੇੜੇ ਦਿੱਲੀ-ਰਾਜਪੁਰਾ ਰੇਲਵੇ ਟ੍ਰੈਕ ‘ਤੇ ਕੱਲ੍ਹ ਰਾਤ ਹੋਏ ਬੰਬ ਧਮਾਕੇ ਦੀ ਘਟਨਾ ਗੰਭੀਰ ਖੁਫ਼ੀਆ ਅਸਫਲਤਾ ਨੂੰ ਦਰਸਾਉਂਦੀ ਹੈ। ਜਿਸ ਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਇਹ ਸਪੱਸ਼ਟ ਹੈ ਕਿ ਪਹਿਲਾਂ ਮਿਲੀਆਂ ਧਮਕੀਆਂ ਦੇ ਬਾਵਜੂਦ ਜੇਕਰ ਕੋਈ ਪ੍ਰਭਾਵਸ਼ਾਲੀ ਰੋਕਥਾਮ ਦੀ ਕਾਰਵਾਈ ਕੀਤੀ ਗਈ ਹੁੰਦੀ, ਤਾਂ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਪਰ ਇਸ ਤਰਾਂ ਦੀਆਂ ਘਟਨਾਵਾਂ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਹੋਏ ਮੌੜ ਮੰਡੀ ਬੰਬ ਧਮਾਕੇ ਵਿੱਚ ਸਾਜ਼ਿਸ਼ ਅਤੇ ਸਬੂਤਾਂ ਤੱਕ ਪਹੁੰਚਣ ਦੇ ਬਾਵਜੂਦ ਜਦੋਂ ਸਖ਼ਤ ਕਾਰਵਾਈ ਨਹੀਂ ਹੋਈ, ਤਾਂ ਅਜਿਹੀਆਂ ਤਾਕਤਾਂ ਦੇ ਹੌਂਸਲੇ ਵਧਣੇ ਸੁਭਾਵਿਕ ਹਨ। ਇਹ ਲਾਪਰਵਾਹੀ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਖ਼ਤਰੇ ਪੈਦਾ ਕਰ ਸਕਦੀ ਹੈ। ਕੇਂਦਰੀ ਏਜੰਸੀਆਂ ਅਤੇ ਪੰਜਾਬ ਸਰਕਾਰ, ਦੋਹਾਂ ਨੂੰ ਇਸ ਤਾਜ਼ਾ ਬੰਬ ਧਮਾਕੇ ਅਤੇ ਮੌੜ ਮੰਡੀ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਪੂਰੀ ਪਾਰਦਰਸ਼ਤਾ ਨਾਲ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਖੂਨੀ ਤਜਰਬੇ ਕਰਨ ਵਾਲੀਆਂ ਤਾਕਤਾਂ ਦੀ ਅਸਲ ਮੰਸ਼ਾ ਅਤੇ ਪਿੱਛੇ ਦੇ ਤੱਤਾਂ ਨੂੰ ਬੇਨਕਾਬ ਕਰਨਾ ਲਾਜ਼ਮੀ ਹੈ, ਤਾਂ ਜੋ ਲੋਕਾਂ ਵਿੱਚ ਸਰਕਾਰ ਦਾ ਭਰੋਸਾ ਬਣਿਆ ਰਹੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

ਖਾਲਸਾ ਸਾਜਣਾ ਦਿਵਸ ਦੀ ਸਮੂੰਹ ਜਗਤ ਨੂੰ ਅਦਾਰਾ ਕੌਮੀ ਏਕਤਾ ਵੱਲੋਂ ਲੱਖ-ਲੱਖ ਵਧਾਈ ਹੋਵੇ

ਇਸ਼ਾਨ ਸ਼ਰਮਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ

ਅਦਾਰਾ ਕੌਮੀ ਏਕਤਾ ਵੱਲੋਂ ਸਮੂੰਹ ਜਗਤ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ

ਗੜ੍ਹੀ ਚਮਕੌਰ ਦੀ…(ਗੀਤ)
ਕੱਚੀ ਗੜ੍ਹੀ ਚਮਕੌਰ ਦੀ ਮੈਂ, ਉਦੋਂ ਬੋਲ ਨਾ ਸਕੀ।

ਗੋਬਿੰਦ ਸਿੰਘ ਮੈਂਨੂੰ ਕਰ ਗਿਆ, ਕੱਚੀ ਤੋਂ ਪੱਕੀ।

ਸਿੰਘ ਮਸਾਂ ਹੀ ਚਾਲੀ ਸਨ, ਤੇ ਫੌਜ ਸੀ ਲੱਖਾਂ।

ਢੇਰ ਲਾਸ਼ਾਂ ਦੇ ਲੱਗ ਗਏ, ਮੈਂ ਰੁਲ਼ ਕਈ ਕੱਖਾਂ।

ਯੁੱਧ ਅਸਾਵਾਂ ਦੇਖਦੀ, ਰਹੀ ਹੱਕੀ ਬੱਕੀ।

ਕੱਚੀ…..

ਮੇਰੀ ਛਾਤੀ ਉੱਤੇ ਸਿਰ ਧਰ, ਸਿੰਘ ਸੂਰਮੇ ਸੁੱਤੇ।

ਅਜੀਤ ਤੇ ਜੁਝਾਰ ਦੋ, ਸਨ ਜੋਬਨ ਰੁੱਤੇ।

ਸਾਂਭਦੀ ਮਰਜੀਵੜੇ, ਮੈਂ ਅਜੇ ਨਾ ਥੱਕੀ।

ਕੱਚੀ……

‘ਕੱਲੇ ‘ਕੱਲੇ ਸਿੰਘ ਨੇ, ਰਣ ਭਾਜੜ ਪਾਈ।

ਗੋਬਿੰਦ ਦੇ ਜੈਕਾਰਿਆਂ, ਮੇਰੀ ਧਰਤ ਗੂੰਜਾਈ।

ਰੂਹ ਮੇਰੀ ਧੰਨ ਧੰਨ ਕਰੇ, ਸਿੰਘਾਂ ਨੂੰ ਤੱਕੀ।

ਕੱਚੀ……

ਕਿਸੇ ਨਾ ਲੋਥਾਂ ਚੁੱਕੀਆਂ, ਮੈਂ ਦਬ ਕੇ ਰਹਿ ਗਈ।

ਧੰਨ ਹੈ ਬੀਬੀ ਸ਼ਰਨ ਕੌਰ, ਜੋ ਸੇਵਾ ਲੈ ਗਈ।

ਚੁੱਕਦੀ ਹੋਈ ਸ਼ਹੀਦਾਂ ਨੂੰ ਰਾਤੀਂ ਨਾ ਥੱਕੀ।

ਕੱਚੀ……..

ਸੁਣੋ ਸ਼ਹੀਦਾਂ ਦੇ ਵਾਰਸੋ, ਸੰਦੇਸ਼ ਸੁਣਾਵਾਂ।

ਕਿਦਰੇ ਭੁੱਲ ਨਾ ਜਾਵਣਾ, ਮੇਰਾ ਸਿਰਨਾਵਾਂ।

‘ਦੀਸ਼’ ਬੈਠੀ ਇਤਿਹਾਸ, ਨੂੰ ਮੈਂ ਸੀਨੇ ਡੱਕੀ।

ਕੱਚੀ…..

ਵਿਆਹ ਦੀ 15ਵੀਂ ਵਰ੍ਹੇ-ਗੰਢ ਦੀ ਬਹੁਤ-ਬਹੁਤ ਵਧਾਈ : ਸੰਦੀਪ ਅਤੇ ਸਿਮਰਨ

ਅਦਾਰਾ ਕੌਮੀ ਏਕਤਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂੰਹ ਸਿੱਖ ਜਗਤ ਨੂੰ ਲੱਖ-ਲੱਖ ਵਧਾਈ ਹੋਵੇ

ਹੜ੍ਹ ਤੋਂ ਪ੍ਰਭਾਵਿਤ ਗਰੀਬਾਂ, ਕਿਸਾਨਾਂ ਤੇ ਦਿਹਾੜੀਦਾਰਾਂ ਦੀ ਸੰਜ਼ੀਦਗੀ ਨਾਲ ਦੇਖਭਾਲ ਕਰਦੇ ਹੋਏ 75 ਹਜਾਰ ਪ੍ਰਤੀਏਕੜ ਮੁਆਵਜਾ ਦਿੱਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਜੋ ਪੰਜਾਬ ਵਿਚ ਬੀਤੇ 15-20 ਦਿਨਾਂ ਤੋਂ ਬਹੁਤ ਭਾਰੀ ਹੜ੍ਹ ਆਏ ਹਨ ਅਤੇ ਜਿਸ ਨਾਲ ਪੰਜਾਬੀਆਂ ਦਾ ਵੱਡਾ ਮਾਲੀ, ਫਸਲੀ, ਇਮਾਰਤੀ, ਜਾਨੀ ਵੱਡਾ ਨੁਕਸਾਨ ਹੋਇਆ ਹੈ, ਉਸਦੀ ਤੁਰੰਤ ਪੂਰਤੀ ਲਈ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸਾਂਝੇ ਤੌਰ ਤੇ ਇਨ੍ਹਾਂ ਪੀੜ੍ਹਤ ਪਰਿਵਾਰਾਂ ਦੀ ਸਾਰ ਲੈਦੇ ਹੋਏ ਗਰੀਬਾਂ, ਦਿਹਾੜੀਦਾਰਾਂ, ਕਿਸਾਨਾਂ ਨੂੰ ਬਣਦੀ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਆਪਣੀ ਮੁੜ ਜਿੰਦਗੀ ਸੁਰੂ ਕਰਨ ਵਿਚ ਯੋਗਦਾਨ ਪਾਇਆ ਜਾਵੇ । ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਹੜ੍ਹਾਂ ਕਾਰਨ ਤਬਾਹ ਹੋ ਚੁੱਕੀਆ ਹਨ ਜਾਂ ਉਨ੍ਹਾਂ ਦਾ ਡੰਗਰ-ਵੱਛਾ ਪਾਣੀ ਵਿਚ ਰੁੜਕੇ ਮਰ ਗਏ ਹਨ, ਉਨ੍ਹਾਂ ਨੂੰ 75 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਜਿਨ੍ਹਾਂ ਦੇ ਡੰਗਰ-ਵੱਛੇ ਮਰੇ ਹਨ ਉਨ੍ਹਾਂ ਨੂੰ 1 ਲੱਖ ਰੁਪਏ ਦੀ ਸਹਾਇਤਾ ਦੇ ਕੇ ਉਨ੍ਹਾਂ ਦੀ ਮੁੜ ਤੋ ਜਿੰਦਗੀ ਸੁਰੂ ਕਰਨ ਵਿਚ ਮਦਦ ਕੀਤੀ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੜ੍ਹਾਂ ਤੋ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਮਜਦੂਰਾਂ, ਕਿਸਾਨਾਂ, ਆਮ ਲੋਕਾਂ ਨੂੰ ਪੇਸ ਆ ਰਹੀਆ ਮੁਸਕਿਲਾਂ ਦਾ ਪਹਿਲ ਦੇ ਆਧਾਰ ਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਧਿਆਨ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਮਨਰੇਗਾ ਦੇ ਅਧੀਨ ਮਿਹਨਤ ਮੁਸੱਕਤ ਕਰਦੇ ਹਨ ਉਨ੍ਹਾਂ ਨੂੰ ਕੇਵਲ ਰੋਜਾਨਾ ਵੇਤਨ ਤੇ ਦਿੱਤੀ ਜਾਣ ਵਾਲੀ ਰਕਮ ਬਹੁਤ ਘੱਟ ਹੈ ਜਿਸ ਨਾਲ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸਣ ਸਹੀ ਤਰੀਕੇ ਨਹੀ ਕਰ ਸਕਦੇ ਉਨ੍ਹਾਂ ਦੀਆਂ ਉਜਰਤਾ ਤਨਖਾਹਾਂ ਮਹਿੰਗਾਈ ਦੇ ਮੁਤਾਬਿਕ ਜਿਥੇ ਵਧਾਈਆ ਜਾਣ ਉਥੇ ਉਨ੍ਹਾਂ ਨੂੰ ਜੋ ਕੇਵਲ ਸਾਲ ਵਿਚ 100 ਦਿਨ ਕੰਮ ਕਰਨ ਲਈ ਦਿੱਤੇ ਜਾਂਦੇ ਹਨ ਉਹ ਵਧਾਕੇ 200 ਦਿਨ ਕੀਤੇ ਜਾਣ । ਤਾਂ ਕਿ ਸਹੀ ਤਰੀਕੇ ਨਾਲ ਇਹ ਵਰਗ ਆਪਣੀ ਜਿੰਦਗੀ ਬਤੀਤ ਕਰ ਸਕੇ । ਉਨ੍ਹਾਂ ਕਿਹਾ ਕਿ ਹੜ੍ਹਾ ਨਾਲ ਬਹੁਤ ਭਿਆਨਕ ਬਿਮਾਰੀਆ ਫੈਲ ਰਹੀਆ ਹਨ ਜਿਥੇ ਵੀ ਅਸੀ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦੌਰਾ ਕਰਨ ਗਏ ਹਾਂ ਉਥੇ ਨਾ ਤਾਂ ਕੋਈ ਡਾਕਟਰ ਹੈ, ਨਾ ਦਵਾਈਆ, ਨਾ ਸਰਕਾਰੀ ਸਹਾਇਤਾ, ਡੇਗੂ, ਮਲੇਰੀਆ ਆਦਿ ਫੈਲ ਰਹੀਆ ਹਨ । ਪ੍ਰਾਈਵੇਟ ਤੌਰ ਤੇ ਹੀ ਲੋਕ ਮਦਦ ਕਰਦੇ ਹਨ । ਸਰਕਾਰ ਤੇ ਪ੍ਰਸਾਸਨ ਕਿਤੇ ਨਜਰ ਨਹੀ ਆ ਰਿਹਾ । ਕੇਵਲ ਮਨਰੇਗਾ ਵਾਲੇ ਮਜਦੂਰ ਹੀ ਇਨ੍ਹਾਂ ਹੜ੍ਹ ਪੀੜ੍ਹਤਾਂ ਦੀ ਮਦਦ ਵਿਚ ਲੱਗੇ ਹੋਏ ਹਨ । ਜਿਨ੍ਹਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਉਦਮ ਹੋਣੇ ਚਾਹੀਦੇ ਹਨ ।

ਉਨ੍ਹਾਂ ਕਿਹਾ ਕਿ ਸੈਂਟਰ ਦੇ ਹੁਕਮਰਾਨਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੋ ਹਾਈਡ੍ਰੋਲੋਜੀਕਲ ਪਾਣੀਆ ਨੂੰ ਹਥਿਆਰ ਵੱਜੋ ਵਰਤਕੇ ਹੁਕਮਰਾਨ ਲੋਕਾਂ ਦਾ ਨੁਕਸਾਨ ਕਰ ਰਹੇ ਹਨ, ਇਸ ਪੰਜਾਬ ਮਾਰੂ ਨੀਤੀ ਤੋ ਤੋਬਾ ਕਰਕੇ ਅੱਗੋ ਲਈ ਮਨੁੱਖਤਾ ਪੱਖੀ ਉਦਮ ਹੋਣੇ ਚਾਹੀਦੇ ਹਨ ਅਤੇ ਇਸ ਸੋਚ ਨੂੰ ਦਫਨਾ ਦੇਣਾ ਚਾਹੀਦਾ ਹੈ । ਉਨ੍ਹਾਂ ਸੈਂਟਰ ਤੋ ਮੰਗ ਕੀਤੀ ਕਿ ਜੋ ਰੂਸ ਤੋ ਤੇਲ ਤੇ ਡੀਜਲ ਸਸਤੇ ਭਾਅ ਤੇ ਆ ਰਹੇ ਹਨ, ਉਨ੍ਹਾਂ ਤੇ ਕੋਈ ਟੈਕਸ ਨਾ ਲਗਾਕੇ ਪੰਜਾਬ ਵਾਸੀਆ ਨੂੰ ਉਸੇ ਸਸਤੇ ਰੂਪ ਵਿਚ ਇਹ ਤੇਲ ਜਾਰੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਤੇਲ ਰਾਹੀ ਹੀ ਇਸ ਅਸਤ-ਵਿਅਸਤ ਹੋਈ ਪੰਜਾਬ ਦੀ ਸਥਿਤੀ ਨੂੰ ਫਿਰ ਤੋ ਲਾਇਨ ਤੇ ਲਿਆਉਣ ਲਈ ਤੇਲ ਤੇ ਡੀਜਲ ਦੀ ਵੱਡੀ ਵਰਤੋ ਹੋ ਰਹੀ ਹੈ । ਇਨ੍ਹਾਂ ਦੁਆਰਾ ਹੀ ਟਰੈਕਟਰਾਂ ਵਿਚ ਤੇਲ ਪਵਾਕੇ ਵੱਡੇ-ਵੱਡੇ ਬੰਨ੍ਹ ਬੰਨੇ ਜਾ ਰਹੇ ਹਨ, ਪਾਣੀ ਕੱਢਿਆ ਜਾ ਰਿਹਾ ਹੈ ਅਤੇ ਮਿੱਟੀ ਢੋਈ ਜਾ ਰਹੀ ਹੈ । ਜਦੋ ਵੀ ਸ੍ਰੀ ਮੋਦੀ ਪੰਜਾਬ ਆਉਣ ਤਾਂ ਸਭ ਤੋ ਪਹਿਲੇ ਸਸਤੇ ਤੇਲ ਡੀਜਲ ਜਾਰੀ ਕਰਨ ਦਾ ਐਲਾਨ ਕਰਨ ।

ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹਾਂ ਦੇ ਆਉਣ ਦੇ ਪਿੱਛੇ ਬੇਸੱਕ ਹੁਕਮਰਾਨਾਂ ਦੀ ਮੰਦਭਾਵਨਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਪਰ ਦੂਜੇ ਪਾਸੇ ਜੋ ਮਾਲ ਵਿਭਾਗ ਦੇ ਬਰਸਾਤਾਂ ਤੋ ਪਹਿਲੇ ਨਦੀਆ, ਨਾਲਿਆ ਦੀ ਦੇਖਭਾਲ ਕਰਨ, ਮੁਰੰਮਤ ਕਰਵਾਉਣ, ਸਫਾਈ ਕਰਨ ਦੇ ਨਿਯਮ ਇਸ ਮੈਨੂਅਲ (ਅਸੂਲਾਂ ਦੀ ਕਿਤਾਬ) ਵਿਚ ਦਰਜ ਹਨ । ਜਿਨ੍ਹਾਂ ਨੂੰ ਡਿਪਟੀ ਕਮਿਸਨਰ, ਐਸ.ਡੀ.ਐਮ ਅਤੇ ਨਿਜਾਮ ਨੇ ਬਰਸਾਤਾਂ ਤੋ ਪਹਿਲਾ ਲਾਗੂ ਕਰਕੇ ਨਦੀਆ, ਨਹਿਰਾਂ, ਕੱਸੀਆ, ਨਾਲਿਆ, ਚੋਇਆ ਆਦਿ ਨੂੰ ਸਾਫ ਕਰਵਾਉਣਾ ਹੁੰਦਾ ਹੈ ਜਿਥੇ ਬੰਨ ਕੱਚੇ ਹੁੰਦੇ ਹਨ ਪੱਕੇ ਕਰਵਾਉਣੇ ਹੁੰਦੇ ਹਨ ਉਹ ਜਿੰਮੇਵਾਰੀ ਸਰਕਾਰ ਤੇ ਅਫਸਰਸਾਹੀ ਨੇ ਨਹੀ ਨਿਭਾਈ । ਜਿਸਦੀ ਬਦੌਲਤ ਵੱਡਾ ਨੁਕਸਾਨ ਹੋਇਆ ਹੈ । ਇਸਦੀ ਵਜਹ ਇਹ ਵੀ ਹੈ ਕਿ ਮੌਜੂਦਾ ਆਈ.ਏ.ਐਸ ਅਫਸਰਸਾਹੀ ਆਲਸੀ ਅਤੇ ਕੰਮਜੋਰ ਹੋ ਚੁੱਕੀ ਹੈ ਜੋ ਸਮੁੱਚੇ ਪੰਜਾਬ ਲਈ ਵੱਡੇ ਖਤਰੇ ਦੀ ਘੰਟੀ ਹੈ । ਜਦੋਕਿ ਅਫਸਰਸਾਹੀ ਅੱਛੇ ਪ੍ਰਬੰਧ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ । ਇਸ ਲਈ ਅਫਸਰਸਾਹੀ ਨੂੰ ਜਿੰਮੇਵਾਰੀ ਨਾਲ ਚਾਹੀਦਾ ਹੈ ਕਿ ਉਹ ਅਜਿਹੇ ਸਮਿਆ ਤੇ ਮਾਲ ਵਿਭਾਗ ਦੇ ਨਿਯਮਾਂ ਅਨੁਸਾਰ ਸਹੀ ਸਮੇ ਅਮਲ ਕਰਕੇ ਅਜਿਹੀਆ ਹੋਣ ਵਾਲੀਆ ਅਣਗਹਿਲੀਆ ਦੀ ਰੋਕਥਾਮ ਕਰਨ ਅਤੇ ਆਪਣੇ ਸੂਬੇ ਦੇ ਨਿਵਾਸੀਆ ਦੇ ਜਾਨ-ਮਾਲ, ਫਸਲਾਂ, ਇਮਾਰਤਾਂ ਆਦਿ ਦੀ ਸਹੀ ਢੰਗ ਨਾਲ ਰਾਖੀ ਕਰਨ ਦੀ ਜਿੰਮੇਵਾਰੀ ਨਿਭਾਉਣ ।