ਪੈਰਿਸ, (ਸੁਖਵੀਰ ਸਿੰਘ ਸੰਧੂ - ਅੱਜ ਦੇ ਜਮਾਨੇ ਵਿੱਚ ਜਿਥੇ ਰਿਸ਼ਤੇ ਕੱਚ ਸਮਾਨ ਹਨ।ਉਥੇ ਭਾਈ ਹਰਜਿੰਦਰ ਸਿੰਘ ਜੀ ਅਤੇ ਸ਼੍ਰੀ ਮਤੀ ਕਮਲਜੀਤ ਕੌਰ ਜੀ ਨੇ ਪੈਰਿਸ ਸ਼ਹਿਰ ਦੇ ਨੇੜੇ ਇੱਕ ਹਾਲ ਵਿੱਚ ਵਿਆਹ ਦੀ 50ਵੀ ਗੋਲਡ ਜੁਬਲੀ ਵਰ੍ਹੇ ਗੰਢ ਪਰਿਵਾਰ,ਰਿਸ਼ਤੇਦਾਰ ਅਤੇ ਦੋਸਤਾਂ ਮਿਤਰਾਂ ਨਾਲ ਮਨ੍ਹਾਈ ਹੈ।ਜਿਹਨਾਂ ਨੇ ਆਪਣੀ ਸਫਲ ਗ੍ਰਹਿਸਤੀ ਜੀਵਨ ਦੀ ਇੱਕ ਮਿਸਾਲ ਕਾਇਮ ਕੀਤੀ ਹੈ।ਭਾਈ ਹਰਜਿੰਦਰ ਸਿੰਘ ਜੀ ਦੇ ਦੱਸਣ ਮੁਤਾਬਕ ਨਿਰਾਜ਼ਗੀ ਤੇ ਚੁੱਪ ਰਹਿਣਾ ਹੀ ਇਸ ਦਾ ਰਾਜ਼ ਹੈ।ਉਹਨਾਂ ਇਹ ਵੀ ਦੱਸਿਆ ਉਹ ਕਦੇ ਇੱਕ ਦੂਸਰੇ ਨਾਲ ਗੁੱਸੇ ਵੀ ਨਹੀ ਹੁੰਦੇ। ਸਖਤ ਮਿਹਨਤ ਕਰਨ ਵਾਲੇ ਦੋਵਾਂ ਦੇ ਚਿਹਰਿਆਂ ਉਪਰ ਪ੍ਰਵਾਰ ਸਮੇਤ ਖੁਸ਼ੀ ਦੀ ਝਲਕ ਸਾਫ ਦਿਖਾਈ ਦੇ ਰਹੀ ਸੀ।ਇਥੇ ਇਹ ਵੀ ਦੱਸਣ ਯੋਗ ਹੈ ਕਿ ਉਹ ਪੈਰਿਸ ਵਿੱਚ ਪਹਿਲੇ ਗਿਣਤੀ ਦੇ ਭਾਈਚਾਰੇ ਵਿੱਚੋਂ ਹਨ। ਜਿਹਨਾਂ ਨੇ ਭਾਰੀ ਮੁਸ਼ਕਲਾਂ ਦੇ ਬਾਵਯੂਦ ਵੀ ਸਿਰ ਵਾਲੀ ਪਗ਼ੜੀ ਨੂੰ ਨਹੀ ਤਿਆਗਿਆ ਸੀ
ਪੈਰਿਸ ‘ਚ ਰਹਿ ਰਹੇ ਪੰਜਾਬੀ ਪ੍ਰਵਾਰ ਨੇ ਵਿਆਹ ਦੀ 50ਵੀ ਗੋਲਡ ਜੁਬਲੀ ਵਰ੍ਹੇ ਗੰਢ ਮਨਾਈ
This entry was posted in ਫੋਟੋ.
