Punjab News - Quami Ekta Punjabi Newspaper (ਕੌਮੀ ਏਕਤਾ) » ਬਲਰਾਜ ਸਿਧੂ

ਵੈਨਿਸ ਸ਼ਹਿਰ ਦਾ ਪਹਿਚਾਣ ਚਿੰਨ੍ਹ ਗੌਂਡਲਾ ਕਿਸ਼ਤੀਆਂ
ਗੌਂਡਲਾ (ਅਸਲ ਸ਼ਬਦ ਗੰਡੋਲਾ), ਇੱਕ ਪਰੰਪਰਾਗਤ, ਚਪਟੇ-ਤਲ ਵਾਲੀ ਵੈਨੀਸ਼ੀਅਨ ਲੱਕੜ ਦੀ ਚੱਪੂ ਕਿਸ਼ਤੀ ਹੈ, ਜੋ ਵੈਨੀਸ਼ੀਅਨ ਝੀਲ ਦੀਆਂ ਸਥਿਤੀਆਂ ਦੇ ਅਨੁਕੂਲ ਹੈ। ਵੈਨਿਸ ਵਿੱਚ ਸੜਕਾਂ ਦੀ ਅਣਹੋਂਦ ਕਾਰਨ ਸਥਾਨਕ ਨਿਵਾਸੀ ਘੋੜਿਆਂ ਦੀ ਵਰਤੋਂ ਨਹੀਂ ਕਰ ਸਕਦੇ ਸਨ। ਤੰਗ ਨਹਿਰਾਂ ਲਈ ਇੱਕ ਪਤਲੇ ਅਤੇ ਸਮਤਲ ਤਲੇ ਵਾਲੀ ਗਤੀਵਾਨ ਕਿਸ਼ਤੀ ਦੀ ਲੋੜ ਸੀ। ਵੈਨੀਸ਼ੀਅਨ ਗੌਂਡਲਾ ਨਿਸ਼ਚਤ ਤੌਰ ‘ਤੇ ਉਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਜਵਾਬ ਦਿੰਦਾ ਹੈ। ਵਰਣਨਯੋਗ ਹੈ ਕਿ ਅੱਜ ਵੀ ਵੈਨਿਸ ਦੀਆਂ ਭੀੜੀਆਂ ਗਲੀਆਂ ਵਿੱਚ ਕਾਰਾਂ ਜਾਂ ਮੋਟਰਸਾਇਕਲ ਨਹੀਂ ਚੱਲਦੇ ਹਨ, ਬਲਕਿ ਪੈਦਲ ਹੀ ਤਰਨਾ ਪੈਂਦਾ ਹੈ। ਐਂਮਬੂਲੈਂਸ, ਫਇਰਬ੍ਰਿਗੇਡ, ਪੁਲਿਸ, ਡਾਕ ਸੇਵਾ, ਸਫਾਈ ਸੇਵਾ ਆਦਿਕ ਸਭ ਕੰਮ ਕਿਸ਼ਤੀਆਂ ਰਾਹੀਂ ਹੀ ਹੁੰਦੇ ਹਨ। ਇੱਥੋਂ ਤੱਕ ਕਿ ਵੱਡੇ ਨੌਕਰੀ ਤੇ ਬੱਚੇ ਸਕੂਲ ਵੀ ਕਿਸ਼ਤੀ ਰਾਹੀਂ ਰੋਜ ਸਫਰ ਕਰਕੇ ਜਾਂਦੇ ਹਨ। ਵੈਨੀਸ਼ੀਅਨਾਂ ਦੇ ਵਿਆਹਾਂ ਅਤੇ ਮੌਤ ਸਮੇਂ ਵੀ ਗੌਂਡਲਾ ਹੀ ਵਰਤਿਆ ਜਾਂਦਾ ਹੈ। ਇੱਥੋਂ ਤੱਕ ਕਿ ਵੈਨੀਸ਼ਅਨ ਚੋਬਰ ਟਾਇਮ ਚੁੱਕਣ ਵੀ ਕਿਸ਼ਤੀਆਂ ’ਤੇ ਜਾਂਦੇ ਹਨ। ਗੌਂਡਲਾ ਵਿੱਚ ਇੱਕ ਸਮੇਂ ਵੱਧ-ਵੱਧ ਛੇ ਸਵਾਰੀਆਂ ਬੈਠ ਸਕਦੀਆਂ ਹਨ।

ਗੌਂਡਲਾ ਦੀ ਬਣਤਰ ਕੇਲੇ ਵਰਗੀ ਹੁੰਦੀ ਹੈ। ਇਸ ਪਾਸੇ ਤੋਂ ਦੇਖਣ ਨੂੰ ਇਸ ਕਿਸ਼ਤੀ ਦੇ ਦੋਨੋਂ ਕਿਨਾਰੇ ਇੰਝ ਲੱਗਦੇ ਹੁੰਦੇ ਹਨ ਜਿਵੇਂ ਕਿਸੇ ਸ਼ੌਕੀਨ ਨੇ ਮੁੱਛ-ਮਰੋੜ ਲਗਾਕੇ ਮੁੱਛਾਂ ਕੁੰਢੀਆਂ ਕੀਤੀਆਂ ਹੋਣ। ਗੌਂਡਲਾ, ਮਹਿਜ਼ ਕਿਸ਼ਤੀ ਨਾ ਹੋ ਕੇ ਵੈਨਿਸ ਦਾ ਪ੍ਰਤੀਕ ਹੈ। ਗੌਂਡਲਾ ਦੀ ਵਿਲੱਖਣਤਾ ਇਸਦੇ ਸੀਮਿਤ ਅਕਾਰ ਵਿੱਚ ਹੈ। ਵੈਨਿਸ ਦੀਆਂ ਤੰਗ ਨਹਿਰਾਂ ਅਤੇ ਕੱਸੀਆਂ ਵਿੱਚ ਜਦੋਂ ਗੌਂਡਲਾ ਕਿਸ਼ਤੀ ਸੱਪ ਵਾਂਗ ਮੇਲਦੀ ਜਾਂਦੀ ਹੈ ਤਾਂ ਇੱਕ ਵੱਖਰਾ ਹੀ ਨਜ਼ਾਰਾ ਸਿਰਜਦੀ ਹੈ। ਸਦੀਆਂ ਤੋਂ ਗੌਂਡਲਾ ਆਵਾਜਾਈ ਦਾ ਇੱਕ ਪ੍ਰਮੁੱਖ ਸਾਧਨ ਅਤੇ ਵੈਨਿਸ ਦੇ ਅੰਦਰ ਸਭ ਤੋਂ ਆਮ ਜਲ-ਸ਼ਿਲਪਕਾਰੀ ਰਿਹਾ ਹੈ। ਗੌਂਡਲਾ ਵੈਨੀਸ਼ੀਅਨਾਂ ਦੀ ਅਨਮੋਲ ਵਿਰਾਸਤ ਹੈ।

ਗੌਂਡਲਾ ਕਿਸ਼ਤੀਆਂ ਦੀ ਉਤਪਤੀ ਦਾ ਅਸਲ ਸਮਾਂ ਇਤਿਹਾਸਕਾਰਾਂ ਲਈ ਅਜੇ ਵੀ ਰਹੱਸ ਵਿੱਚ ਘਿਿਰਆ ਹੋਇਆ ਹੈ, ਹਾਲਾਂਕਿ ਵਿਦਵਾਨ ਸੁਝਾਅ ਦਿੰਦੇ ਹਨ ਕਿ ਇਸਦੀ ਪਹਿਲੀ ਵਾਰ ਵਰਤੋਂ ਛੇਵੀਂ ਸਦੀ ਤੋਂ ਆਰੰਭ ਹੋਈ ਸੀ। ਤੁਰਕੀ, ਗ੍ਰੀਸ ਅਤੇ ਮਾਲਟਾ ਆਦਿਕ ਬਹੁਤ ਦੇਸ਼ ਸਾਰੇ ਦਾਅਵਾ ਕਰਦੇ ਹਨ ਕਿ ਗੰਡੋਲਾ ਉਨ੍ਹਾਂ ਦੀ ਧਰਤੀ ਤੋਂ ਪੈਦਾ ਹੋਇਆ ਸੀ। ਲੇਕਿਨ ਵੈਨਿਸ ਦਾ ਤਾਂ ਗੌਂਡਲਾ ਪਹਿਚਾਣ ਚਿੰਨ੍ਹ ਹੈ। ਗੌਂਡਲਾ ਬਿਨਾ ਤਾਂ ਤੁਸੀਂ ਵੈਨਿਸ ਸ਼ਹਿਰ ਦਾ ਤਸੱਵਰ ਵੀ ਨਹੀਂ ਕਰ ਸਕਦੇ।

ਗੌਂਨ ਅਤੇ ਗੌਂਡ ਸ਼ਬਦ ਦਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਰਥ ਪ੍ਰਕ੍ਰਿਤੀ ਤੋਂ ਜਾਣੂ ਪਹਾੜਾਂ ਜਾਂ ਵਾਦੀਆਂ ਵਿੱਚ ਰਹਿਣ ਵਾਲਾ ਮਨੁੱਖ ਹੁੰਦਾ ਹੈ। ਭਾਰਤ ਵਿੱਚ ਡੋਲਾ ਅਤੇ ਡੋਲੀ ਸ਼ਬਦ ਫਾਰਸੀ ਭਾਸ਼ਾ ਵਿੱਚੋਂ ਆਏ ਹਨ। ਡੋਲਾ ਪਰਦੇ ਵਾਲਾ ਕਖਸ਼ ਜਾਂ ਕੈਬਿਨ ਹੁੰਦਾ ਹੈ। ਇਸ ਪ੍ਰਕਾਰ ਗੌਂਡਲਾ ਸ਼ਬਦ ਦਾ ਅਰਥ ਬਣਦਾ ਹੈ ਕਿ ਕਿਸੇ ਵਿਅਕਤੀ, ਜੀਵ ਜਾਂ ਵਸਤੂ ਨੂੰ ਅਰਾਮਦਾਇਕ ਸਥਿਤੀ ਵਿੱਚ ਇੱਕ ਥਾਂ ਤੋਂ ਦੂਜੀ ਜਗ੍ਹਾ ਲਿਜਾਣ ਵਾਲੀ ਸਵਾਰੀ ਜਾਂ ਸਾਧਨ।

ਇਹ ਮੰਨਿਆ ਜਾਂਦਾ ਹੈ ਕਿ 1094 ਈ: ਵਿੱਚ ਵੈਨਿਸ ਦੇ ਡੋਜ਼ੇ (ਸ਼ਾਸਕ) ਵਿਟਾਲੇ ਫਾਲੀਏਰੋ (ੜਟਿੳਲੲ ਢੳਲਇਰੋ) ਨੇ ਲੋਕਾਂ ਨੂੰ ਲਿਖੇ ਇੱਕ ਸੰਦੇਸ਼ ਪੱਤਰ ਵਿੱਚ ਇੱਕ ਗੌਂਡੋਲਮ ਦਾ ਜ਼ਿਕਰ ਕੀਤਾ ਸੀ, ਜਿੱਥੇ ਨਾਗਰਿਕਾਂ ਨੂੰ ਨਹਿਰਾਂ ਵਿੱਚ ਆਵਾਜਾਈ ਕਰਨ ਲਈ ਗੌਂਡਲਾ ਕਿਸ਼ਤੀਆਂ ਦਿੱਤੀਆਂ ਗਈਆਂ ਸਨ। ਸ਼ੁਰੂ ਵਿੱਚ ਇਹ ਗੌਂਡਲਾ ਸਿਰਫ ਕੁਲੀਨ ਅਤੇ ਉੱਚ-ਵਰਗ ਲੋਕਾਂ ਨੂੰ ਦਿੱਤੇ ਜਾਦੇ ਸਨ। ਗੌਂਡਲਾ ਅਮੀਰੀ ਅਤੇ ਰੁਤਬੇ ਦਾ ਚਿੰਨ੍ਹ ਮੰਨਿਆ  ਜਾਂਦਾ ਸੀ। ਗੌਂਡਲਾ ਦੀ ਸਵਾਰੀ ਦੀ ਤਲਨਾ ਤੁਸੀਂ ਲਿਮੋਜ਼ੀਨ ਨਾਲ ਕਰ ਸਕਦੇ ਹੋ ਤੇ ਵੈਨਿਸ ਵਿੱਚ ਅੱਜ ਵੀ ਨਿੱਜੀ ਕਿਸ਼ਤੀ ਰੱਖਣਾ ਪ੍ਰਾਇਵੇਟ ਜੈੱਟ ਰੱਖਣ ਸਮਾਨ ਹੈ। ਕਿਉਂਕਿ ਕਿਸ਼ਤੀ ਨੂੰ ਰਾਤ ਸਮੇਂ ਪਾਰਕ ਕਰਨ ਦੀ ਇੱਕ ਵੱਡੀ ਸਮੱਸਿਆ ਹੈ। ਵੈਸੇ ਕੁਝ ਅਮੀਰ ਲੋਕਾਂ ਨੇ ਆਪਣੇ ਘਰਾਂ ਵਿੱਚ ਗੈਰਾਜ ਬਣਾ ਕੇ ਨਿੱਜੀ ਕਿਸ਼ਤੀਆਂ ਰੱਖੀਆਂ ਵੀ ਹੋਈਆਂ ਹਨ।

ਆਧੁਨਿਕ ਸਮਿਆਂ ਵਿੱਚ, ਵੈਨਿਸ ਸ਼ਹਿਰ ਵਿੱਚ ਜਨਤਕ ਆਵਾਜਾਈ ਲਈ ਗੌਂਡਲਾ ਕਿਸ਼ਤੀਆਂ ਦੀ ਅਜੇ ਵੀ ਅਹਿਮ ਭੂਮਿਕਾ ਹੈ, ਜੋ ਕਿ ਸਮੁੰਦਰੀ ਜਹਾਜ਼ਾਂ ਦੁਆਰਾ ਸੰਚਾਲਿਤ ਗ੍ਰੈਂਡ ਕੈਨਾਲ (ਮੁੱਖ ਨਹਿਰ) ਉੱਤੇ ਟ੍ਰੈਗੇਟੀ (੍ਰੲਗੳਟਟੳਸ -ਛੋਟੀਆਂ ਕਿਸ਼ਤੀਆਂ) ਵਜੋਂ ਕੰਮ ਕਰਦੀਆਂ ਹਨ। ਹਾਲਾਂਕਿ, ਅੱਜ ਗੌਂਡਲਾ ਕਿਸ਼ਤੀਆਂ ਦਾ ਮੁੱਖ ਕਾਰਜ ਸੈਲਾਨੀਆਂ ਨੂੰ ਤੈਅ ਦਰਾਂ (ਇੱਕ ਸੌ ਦਸ ਯੂਰੋ ਪ੍ਰਤੀ ਘੰਟਾ) ‘ਤੇ ਨਹਿਰਾਂ ਰਾਹੀਂ ਵੈਨਿਸ ਦੀ ਸੈਰ ਕਰਵਾਉਣਾ ਹੈ। ਲੇਕਿਨ ਸਥਾਨਕ ਲੋਕ ਗੌਂਡਲਾ ਦੀ ਸਵਾਰੀ ਮਹਿੰਗੀ ਹੋਣ ਕਰਕੇ ਨਹੀਂ ਕਰਦੇ। ਉਹ ਪਾਣੀ ਵਾਲੀ ਬੱਸ ਵੈਪਰੇਟੋ (ਵੱਡੀ ਮੋਟਰ ਕਿਸ਼ਤੀ) ਦਾ ਇਸਤਮਾਲ ਕਰਦੇ ਹਨ ਜਾਂ ਪਾਣੀ ਵਾਲੀ ਟੈਕਸੀ (ਛੋਟੀ ਮੋਟਰ ਕਿਸ਼ਤੀ) ਵਰਤ ਲੈਂਦੇ ਹਨ। ਇਹ ਜਨਤਕ ਕਿਸ਼ਤੀਆਂ ਅਕਸਰ, ਤੇਜ਼ ਅਤੇ ਬਹੁਤ ਸਸਤੀਆਂ ਹੁੰਦੀਆਂ ਹਨ। ਆਮ ਤੌਰ ‘ਤੇ ਗੌਂਡਲਾ ਸਿਰਫ਼ ਸੈਲਾਨੀਆਂ ਦੇ ਸੌਂਕ ਪੂਰਾ ਕਰਨ  ਅਤੇ ਆਨੰਦਮਈ ਸੈਰ ਲਈ ਹੀ ਰਹਿ ਗਿਆ ਹੈ।

ਅਤੀਤ ਵਿੱਚ ਗੌਂਡਲਾ ਵੱਖੋ-ਵੱਖਰੇ ਅਕਾਰ, ਸ਼ਕਲ ਅਤੇ ਰੰਗਾਂ ਦੇ ਹੁੰਦੇ ਸਨ। ਸੋਲਵੀਂ ਸਦੀ ਤੱਕ, ਗੌਂਡਲਾ ਇੰਨੇ ਬੇਮਿਸਾਲ ਅਤੇ ਸਜਾਵਟੀ ਬਣ ਗਏ ਸਨ ਕਿ ਵੈਨਿਸ਼ੀਅਨ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੇ ਸਾਰੇ ਵਿਖਾਵੇ ‘ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ ਗੌਂਡਲਾ ਕਿਸ਼ਤੀਆਂ ਇਕਸਾਰ ਕਾਲੀਆਂ ਹਨ। ਹਾਲਾਂਕਿ, ਕੁਝ ਨੂੰ ਰਚਨਾਤਮਕ ਲਾਇਸੈਂਸ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਮਸਲਨ ਗੌਂਡਲਾ ਦੀ ਤਿਰਛੀ ਪੂਛ ਰੱਖਣੀ, ਸਮੁੰਦਰੀ ਘੋੜਿਆਂ ਦੀ ਜੋੜੀ ਨਾਲ ਸਜਾਉਣਾ ਜਾਂ ਵੰਨ-ਸੁਵੱਨੇ ਫੇਰੋ ਰੱਖਣਾ। ਲੇਕਿਨ ਇਸ ਲਈ ਅਗਾਉਂ ਸਲਾਨਾ ਜੁਰਮਾਨਾ ਭਰਨਾ ਪੈਂਦਾ ਹੈ। ਇਹ ਸਜਾਵਟੀ ਵਿਸ਼ੇਸ਼ਤਾਵਾਂ ਅੱਜ ਦੇਖੀਆਂ ਜਾਣ ਵਾਲੀਆਂ ਕਿਸ਼ਤੀਆਂ ਵਿੱਚ ਆਮ ਹਨ। ਕਿਉਂਕਿ ਫੋਟੋਆਂ ਅਤੇ ਵਿਡੀਉ ਬਣਾਉਣ ਦੇ ਸ਼ੌਂਕਨ ਸੁੰਦਰ ਦਿੱਖ ਵਾਲੇ ਗੌਂਡਲਾ ਦੀ ਚੋਣ ਕਰਦੇ ਹਨ। ਇਸੇ ਲਈ ਗੌਂਡੀਲੀਅਰ ਜੁਰਮਾਨਾ ਭਰਕੇ ਆਪਣੀਆਂ ਕਿਸ਼ਤੀਆਂ ਨੂੰ ਸੀਮਿਤ ਹੱਦ ਤੱਕ ਸਜਾਉਣਾ ਘਾਟੇ ਦਾ ਸੌਦਾ ਨਹੀਂ ਸਮਝਦੇ।

ਗੌਂਡਲਾ, ਸਤਾਰਵੀਂ ਅਤੇ ਅਠਾਰਵੀਂ ਸਦੀ ਤੱਕ ਤੇਜ਼ੀ ਨਾਲ ਮਕਬੂਲ ਹੋਈਆਂ ਸਨ ਅਤੇ ਵੈਨਿਸ ਵਿੱਚ ਲਗਭਗ ਦਸ ਹਜ਼ਾਰ ਗੌਂਡਲਾ ਵਰਤੇ ਜਾ ਰਹੇ ਸਨ। ਉਨੀਵੀਂ ਸਦੀ ਦੇ ਅੰਤ ਤੱਕ ਮੋਟਰ ਕਿਸ਼ਤੀਆਂ ਆਉਣ ਨਾਲ ਗੌਂਡਲਿਆਂ ਦਾ ਆਕਰਸ਼ਨ ਘੱਟਣ ਲੱਗ ਪਿਆ ਸੀ। ਹਾਲਾਂਕਿ ਬਹੁਤ ਸਾਰੇ ਗੌਂਡਲਾ ਗੁੰਝਲਦਾਰ ਢੰਗ ਨਾਲ ਸਜਾਏ ਗਏ ਸਨ ਅਤੇ ਦੇਖਣ ਲਈ ਸੁੰਦਰ ਸਨ, ਲੇਕਿਨ ਮੋਟਰ ਕਿਸ਼ਤੀਆਂ ਉਹਨਾਂ ਦਾ ਇੱਕ ਨਵਾਂ ਵਿਰੋਧੀ ਸੀ। ਭਾਫ਼ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਤੇਜ਼ ਸਨ ਅਤੇ ਜ਼ਿਆਦਾ ਲੋਕਾਂ ਨੂੰ ਲੈ ਜਾਂਦੇ ਸਨ। ਤਕਨਾਲੋਜੀ ਨੇ ਗੌਂਡਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਪੈਦਾ ਕਰਨੀ ਆਰੰਭ ਦਿੱਤੀ ਸੀ।

ਇਸ ਸਮੇਂ (ਮਾਰਚ 2024) ਵੈਨਿਸ ਵਿੱਚ ਲਗਭਗ 430 ਲਾਇਸੰਸਸ਼ੁਦਾ ਗੌਂਡਲੀਅਰ ਅਤੇ 400 ਗੌਂਡਲਾ ਕਿਸ਼ਤੀਆਂ ਹਨ। ਇੱਕ ਸਮੇਂ ਸਿਰਫ 100 ਗੌਂਡਲਾ ਹੀ ਵੈਨਿਸ ਦੀਆਂ ਨਹਿਰਾਂ ਵਿੱਚ ਠਿੱਲ ਸਕਦੀਆਂ ਹਨ। ਇਸ ਲਈ ਸਾਰੇ ਗੌਂਡਲੀਅਰਾਂ ਨੂੰ ਰੋਜਗਾਰ ਦਾ ਮੌਕਾ ਬਰਾਬਰ ਮੁਹੱਈਆਂ ਕਰਵਾਉਣ ਲਈ ਸਰਕਾਰ ਨੇ ਸੌ-ਸੌ ਦੇ ਟੋਲੇ ਬਣਾ ਕੇ ਉਨ੍ਹਾਂ ਦੇ ਸਮੇਂ ਵੰਡੇ ਹੋਏ ਹਨ। ਬਾਕੀ ਦੇ ਬੱਚਦੇ 30 ਗੌਂਡਲੀਅਰਾਂ ਨੂੰ ਕਿਸੇ ਦੇ ਬਿਮਾਰ ਜਾਂ ਛੁੱਟੀ ਲੈਣ ’ਤੇ ਮੌਕਾ ਦਿੱਤਾ ਜਾਂਦਾ ਹੈ।

ਗੌਂਡਲਾ ਦੀ ਬਣਤਰ ਵਿੱਚ ਸਾਇੰਸ ਦੇ ਸਿੰਧਾਤਾਂ ਦੀ ਵਰਤੋਂ ਕੀਤੀ ਗਈ ਹੈ ਤੇ ਉਹ ਇਕਪਾਸੜ ਹਨ। ਜੇ ਤੁਸੀਂ ਪਾਣੀ ਵਿੱਚ ਬਿਨਾ ਸਵਾਰੀਆਂ ਦੇ ਖੜੇ ਗੌਂਡਲਾ ਨੂੰ ਦੇਖਦੇ ਹੋ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਸ ਦਾ ਝੁਕਾਅ ਇੱਕ ਪਾਸੇ ਵੱਲ ਨੂੰ ਹੈ। ਇਹ ਜਾਣਬੁੱਝ ਕੇ ਕੀਤਾ ਗਿਆ ਹੈ। ਕਿਸ਼ਤੀ ਦਾ ਇੱਕ ਪਾਸੇ ਭਾਰ, ਗੌਂਡਲੀਅਰ ਦੇ ਭਾਰ ਨੂੰ ਸੰਤੁਲਿਤ ਕਰਨ ਵਿੱਚ ਕਾਊਂਟਰਵੇਟ ਵਜੋਂ ਮਦਦ ਕਰਦੀ ਹੈ, ਜੋ ਇੱਕ ਪਾਸੇ ਖੜ੍ਹੇ ਹੁੰਦੇ ਹਨ। ਇੱਥੇ ਹੀ ਬਸ ਨਹੀਂ ਗੌਂਡਲਾ ਦੀ ਚੁੰਝ (ਦੰਦਾਂ ਵਾਲਾ ਫੈਰੋ) ਵੀ ਗਹਿਰੇ ਅਰਥ ਸਿਰਜਦੀ ਹੈ। ਕਿਸ਼ਤੀ ਦੇ ਅਗਲੇ ਹਿੱਸੇ ‘ਤੇ ਗਹਿਣੇ ਨੂੰ ਫੈਰੋ (ਮਤਲਬ ਲੋਹਾ) ਕਿਹਾ ਜਾਂਦਾ ਹੈ ਅਤੇ ਇਹ ਪਿੱਤਲ, ਸਟੀਲ ਜਾਂ ਅਲਮੀਨੀਅਮ ਤੋਂ ਬਣਾਇਆ ਜਾ ਸਕਦਾ ਹੈ। ਇਹ ਸਜਾਵਟ ਦੇ ਤੌਰ ‘ਤੇ ਕੰਮ ਕਰਦਾ ਹੈ। ਚੁੰਝ ਦੀ ਸ਼ਕਲ ਗ੍ਰੈਂਡ ਕੈਨਾਲ “Ƨ” ਵਰਗੀ ਹੈ। ਚੁੰਝ ਦਾ ਉੱਪਰਲਾ ਹਿੱਸਾ ਵੈਨਿਸ ਦੇ ਸ਼ਾਸਕ ਦੇ ਮੁੱਕਟ ਦਾ ਸੂਚਕ ਹੈ, ਉਸ ਵਿੱਚਲਾ ਅਰਧ-ਚੱਕਰ ਰਿਆਲਟੋ ਪੁਲ ਦਾ ਪ੍ਰਤੀਕ ਹੈ, ਮੂਹਰਲੀਆਂ ਮੁੱਖ ਬਲੇਡ ਦੇ ਹੇਠਾਂ ਛੇ ਦੰਦਾਂ ਜਾਂ ਖੰਭਿਆਂ (“ਰੇਬੀ”) ਦੇ ਨਾਲ ਇੱਕ ਕਿਸਮ ਦੀ ਕੰਘੀ ਹੁੰਦੀ ਹੈ ਜੋ ਛੇ ਆਇਤਾਕਾਰ ਪੱਤੀਆਂ ਵੈਨਿਸ ਦੇ ਛੇ ਜਿਿਲ੍ਹਆਂ ਜਾਂ ਵੈਨਿਸ ਦੇ “ਸੇਸਟੇਰੀ” ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਹਨਾਂ ਛੇ ਪੱਤੀਆਂ ਵਿੱਚਲੇ ਡਿਜ਼ਾਇਨਦਾਰ ਕਿੱਲ ਤਿੰਨ ਵੈਨੀਸ਼ੀਅਨ ਸੁਤੰਤਰ ਟਾਪੂ ਮੂਰਾਨੋ, ਬੂਰਾਨਅਿਤੇ ਟ੍ਰੈਸੋਲੋ ਨੂੰ ਦਰਸਾਉਂਦੇ ਹਨ। ਇੱਕ ਕਿਸਮ ਦਾ ਦੰਦ ਗੰਡੋਲਾ ਦੇ ਕੇਂਦਰ ਵੱਲ ਪਿੱਛੇ ਵੱਲ ਨਿਕਲਦਾ ਹੈ, ਜੋ ਕਿ ਗਿਉਡੇਕਾ ਟਾਪੂ ਦਾ ਪ੍ਰਤੀਕ ਹੈ।

ਅਜੋਕਾ ਗੌਂਡਲਾ 350 ਕਿਲੋਗ੍ਰਾਮ ਦੇ ਪੁੰਜ ਦੇ ਨਾਲ, 11 ਮੀਟਰ ਲੰਬਾ ਅਤੇ 1.6 ਮੀਟਰ ਚੌੜਾ ਹੁੰਦਾ ਹੈ। ਉਹ ਅੱਠ ਕਿਸਮਾਂ ਦੀ ਲੱਕੜ (ਚੂਨਾ, ਓਕ, ਮਹੋਗਨੀ, ਅਖਰੋਟ, ਚੈਰੀ, ਫ਼ਰ, ਲਾਰਚ ਅਤੇ ਐਲਮ) ਦੀ ਵਰਤੋਂ ਕਰਕੇ 280 ਹੱਥਾਂ ਨਾਲ ਬਣੇ ਟੁੱਕੜਿਆਂ ਦੇ ਸਮੂਹ ਨੂੰ ਜੋੜ ਕੇ ਆਪਣੇ ਵਜੂਦ ਵਿੱਚ ਆਉਂਦਾ ਹੈ। ਇਸ ਪ੍ਰਕਿਿਰਆ ਨੂੰ ਘੱਟ ਤੋਂ ਘੱਟ ਲਗਭਗ ਦੋ ਮਹੀਨੇ ਲੱਗਦੇ ਹਨ ਤੇ ਰੂਹ ਨਾਲ ਬਣਾਉਣ ਲਈ ਛੇ ਮਹੀਨੇ ਅਤੇ ਸਾਲ ਤੱਕ ਦਾ ਸਮਾਂ ਵੀ ਕਈ ਮਿਸਤਰੀ ਲੱਗਾ ਦਿੰਦੇ ਹਨ। 2013 ਵਿੱਚ ਇੱਕ ਗੌਂਡਲਾ ਦੀ ਕੀਮਤ ਲਗਭਗ 38,000 ਯੂਰੋ ਸੀ ਤੇ ਅਜੋਕੇ ਸਮੇਂ 40,000 ਤੋਂ 50,000 ਹਜ਼ਾਰ ਯੂਰੋ ਵਿੱਚ ਮੁਕੰਮਲ ਤਿਆਰ ਹੁੰਦਾ ਹੈ।

ਗੌਂਡਲੇ ਦਾ ਨਿਰਮਾਣ ਕਰਨ ਵਾਲੀ ਵਿਸ਼ੇਸ਼ ਵਰਕਸ਼ਾਪ ਨੂੰ ਸਕੁਏਰੀ ਕਹਿੰਦੇ ਹਨ। ਗੌਂਡਲੀਅਰ ਆਪਣੀਆਂ ਕਿਸ਼ਤੀਆਂ ਦੇ ਮਾਲਕ ਹਨ ਅਤੇ ਉਹਨਾਂ ਦੀ ਸਾਂਭ-ਸੰਭਾਲ ਕਰਦੇ ਹਨ। ਹਰ ਗੌਂਡਲੀਅਰ ਨੂੰ ਆਪਣਾ ਗੌਂਡਲਾ ਪੁੱਤਾਂ ਵਾਂਗ ਪਿਆਰਾ ਹੁੰਦਾ ਹੈ। ਤਕਰੀਬਨ ਸਾਰੇ ਗੌਂਡਲੀਅਰਾਂ ਦਾ ਇਹ ਜੱਦੀ-ਪੁਸ਼ਤੀ ਕਿੱਤਾ ਹੈ। ਗੌਂਡਲਾ ਕਿਸ਼ਤੀਆਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਵਿਸ਼ੇਸ਼ ਰੇਗਾਟਾ (ਰੋਇੰਗ ਰੇਸ) ਵਿੱਚ ਵੀ ਵਰਤੀਆਂ ਜਾਂਦੀਆਂ ਹਨ ਜੋ ਹਰ ਸਾਲ ਗੌਂਡਲੀਅਰਾਂ ਵਿੱਚ ਹੁੰਦੀਆਂ ਹਨ।

ਵੀਹਵੀਂ ਸਦੀ ਦੇ ਅਰੰਭ ਤੱਕ, ਜਿਵੇਂ ਕਿ ਬਹੁਤ ਸਾਰੀਆਂ ਤਸਵੀਰਾਂ ਪ੍ਰਮਾਣਿਤ ਕਰਦੀਆਂ ਹਨ, ਗੌਂਡਲਾ ਉੱਤੇ ਅਕਸਰ ਇੱਕ “ਫੇਲਜ਼” (ਛੋਟੇ ਕੈਬਿਨ) ਫਿੱਟ ਕੀਤੇ ਜਾਂਦੇ ਸਨ, ਤਾਂ ਜੋ ਮੁਸਾਫਰਾਂ ਨੂੰ ਮੌਸਮ ਦੀ ਮਾਰ ਤੋਂ ਬਚਾਇਆ ਜਾ ਸਕੇ ਤੇ ਨਿੱਜਤਾ ਪ੍ਰਦਾਨ ਕੀਤੀ ਜਾ ਸਕੇ। ਇਸ ਦੀਆਂ ਖਿੜਕੀਆਂ ਨੂੰ ਲੂਵਰਡ ਸ਼ਟਰਾਂ (ਵੈਨੀਅਨ ਪਰਦੇ) ਨਾਲ ਬੰਦ ਕੀਤਾ ਜਾ ਸਕਦਾ ਸੀ। ਲੇਕਿਨ ਇਹਨਾਂ ਕਾਰਨ ਸੈਲਾਨੀਆਂ ਨੂੰ ਵੈਨਿਸ ਦੇ ਨਜ਼ਰੇ ਦੇਖਣ ਵਿੱਚ ਦਿੱਕਤ ਆਉਂਦੀ ਹੋਣ ਕਰਕੇ ਸਰਕਾਰ ਵੱਲੋਂ ਹਟਵਾ ਦਿੱਤੇ ਗਏ ਸਨ।

ਇਸ ਗੌਂਡਲਾ ਕਿਸ਼ਤੀ ਨੂੰ ਚਲਾਉਣ ਵਾਲੇ ਚਾਲਕ (ਮਲਾਹ) ਨੂੰ ਗੌਂਡਲੀਅਰ ਕਿਹਾ ਜਾਂਦਾ ਹੈ, ਜੋ ਇੱਕ ਚੱਪੂ ਦੀ ਵਰਤੋਂ ਕਰਦਾ ਹੈ। ਇਹ ਵਿਸ਼ੇਸ਼ ਕਿਸਮ ਦਾ ਚੱਪੂ, ਆਮ ਕਿਸ਼ਤੀਆਂ ਵਾਂਗ ਹੁੱਲ (ਫੋਰਕਲਾ) ਨਾਲ ਬੰਨ੍ਹਿਆ ਨਹੀਂ ਜਾਂਦਾ, ਬਲਕਿ ਇੱਕ ਸਿੱਖਿਅਤ ਤਰੀਕੇ ਨਾਲ ਪਤਵਾਰ ਵਜੋਂ ਵੀ ਕੰਮ ਕਰਦਾ ਹੈ। ਵਰਣਨਯੋਗ ਹੈ ਕਿ ਗੌਂਡਲੀਅਰ ਕੇਵਲ ਇੱਕ ਚੱਪੂ ਨਾਲ ਹੀ ਗੌਂਡਲੇ ਨੂੰ ਹਰ ਦਿਸ਼ਾ ਵਿੱਚ ਮੋੜਨ ਦੀ ਮੁਹਾਰਤ ਰੱਖਦਾ ਹੁੰਦਾ ਹੈ। ਓਅਰ ਜਾਂ ਰੇਮੋ ਨੂੰ ਇੱਕ ਓਰਲੌਕ ਵਿੱਚ ਰੱਖਿਆ ਜਾਂਦਾ ਹੈ ਜਿਸਨੂੰ ਫਰਕੋਲਾ ਕਿਹਾ ਜਾਂਦਾ ਹੈ। ਫੋਰਕੋਲਾ ਇੱਕ ਗੁੰਝਲਦਾਰ ਆਕਾਰ ਦਾ ਹੁੰਦਾ ਹੈ, ਜੋ ਹੌਲੀ ਫਾਰਵਰਡ ਰੋਇੰਗ, ਸ਼ਕਤੀਸ਼ਾਲੀ ਫਾਰਵਰਡ ਰੋਇੰਗ, ਮੋੜਨ, ਹੌਲੀ ਹੋਣ, ਪਿੱਛੇ ਵੱਲ ਰੋਇੰਗ ਅਤੇ ਰੁਕਣ ਲਈ ਓਰ ਦੀਆਂ ਕਈ ਸਥਿਤੀਆਂ ਦੀ ਆਗਿਆ ਦਿੰਦਾ ਹੈ। ਇਸ ਦੀ ਸ਼ਕਲ ਆਦਮੀ ਦੀ ਮੁੜੀ ਹੋਈ ਕੂਹਣੀ ਵਰਗੀ ਹੁੰਦੀ ਹੈ।

ਗੌਂਡਲਾ ਕਿਸ਼ਤੀ ਨੂੰ ਇੱਕ ਵਿਅਕਤੀ/ਮਲਾਹ (ਗੌਂਡਲੀਅਰ) ਦੁਆਰਾ ਚਲਾਇਆ ਜਾਂਦਾ ਹੈ। ਗੌਂਡਲੀਅਰ ਦਾ ਇਕੋ-ਇੱਕ ਹਥਿਆਰ ਊਰ(ਚੱਪੂ) ਇੱਕ ਵਿਸਤ੍ਰਿਤ ਰੂਪ ਵਿੱਚ ਉੱਕਰੀ ਹੋਈ ਲੱਕੜ ਦੇ ਹੱਥੇ (ਫੋਰਕੋਲਾ) ਵਿੱਚ ਟਿਿਕਆ ਹੋਇਆ ਹੁੰਦਾ ਹੈ, ਜਿਸਦਾ ਆਕਾਰ ਸ਼ਿਲਪਕਾਰ ਮੁੜੀ ਹੋਈ ਮਨੁੱਖੀ ਕੂਹਣੀ ਵਰਗਾ ਬਣਾਉਂਦੇ ਹਨ ਤਾਂ ਜੋ ਹਰ ਇੱਕ ਵਾਪਸੀ ਸਟ੍ਰੋਕ ਦੀ ਮਾਮੂਲੀ ਖਿੱਚ ਨਾਲ ਧਨੁਸ਼ ਨੂੰ ਇਸਦੇ ਅੱਗੇ ਵੱਲ ਵਾਪਸ ਖਿੱਚਿਆ ਜਾ ਸਕੇ। ਪਹਿਲਾਂ ਗੌਂਡਲਾ ਦੇ ਰੰਗ ਨਾਲ ਮੇਲ ਕਰਨ ਲਈ ਗੌਂਡੀਲੀਅਰਜ਼ ਜ਼ਿਆਦਾਤਰ ਕਾਲੇ ਕੱਪੜੇ ਪਹਿਨਦੇ ਸਨ ਜਾਂ ਕਈਆਂ ਨੇ ਸਾਰਾ ਚਿੱਟਾ ਲਿਬਾਸ ਪਹਿਿਨਆ ਹੁੰਦੀ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਧਾਰੀਆਂ ਵਾਲੀਆਂ ਟੀ ਸ਼ਰਟਾਂ ਗੌਂਡੀਲੀਅਰਾਂ ਦੀ ਵਰਦੀ ਦਾ ਹਿੱਸਾ ਬਣ ਗਈਆਂ ਸਨ। ਕੁਝ ਸਥਾਨਕ ਲੋਕ ਕਹਿੰਦੇ ਹਨ ਕਿ ਉਹ ਵਿਸ਼ਾਲ ਨਹਿਰ ‘ਤੇ ਸਥਿਤ ਪਲਾਜ਼ੋ (ਮਹਿਲ) ਦੇ ਸਾਹਮਣੇ ਧਾਰੀਦਾਰ ਖੰਭਿਆਂ ਨਾਲ ਮੇਲ ਕਰਨ ਲਈ ਸਨ। ਗ੍ਰੈਂਡ ਕਨਾਲ ਦੇ ਇੱਕ ਪਾਸੇ ਵਾਲੇ ਗੌਂਡਲੀਅਰ ਨੀਲੀਆਂ ਧਾਰੀਆਂ ਵਾਲੀਆਂ ਟੀਸ਼ਰਟਾਂ ਪਹਿਨਦੇ ਹਨ ਤੇ ਦੂਜੇ ਪਾਸੇ ਵਾਲੇ ਲਾਲ ਧਾਰੀਆਂ ਵਾਲੀਆਂ ਟੀਸ਼ਰਟਾਂ ਪਾਉਂਦੇ ਹਨ। ਪਹਿਲੇ ਪਹਿਲ ਗੌਂਡੀਲਰ ਟੋਪੀ ਨਹੀਂ ਸੀ ਪਹਿਨਦੇ। ਲੇਕਿਨ ਇੱਕ ਹਾਲੀਵੁੱਡ ਦੀ ਫਿਲਮ ਵਿੱਚ ਗੌਂਡੀਲੀਅਰ ਦੇ ਟੋਪੀ ਲਈ ਹੋਈ ਦੇਖ ਕੇ ਅਕਸਰ ਸੈਲਾਨੀ ਗੌਂਡੀਲੀਅਰਾਂ ਨੂੰ ਸਵਾਲ ਕਰਨ ਲੱਗ ਜਾਂਦੇ ਸਨ ਕਿ ਤੇਰੀ ਟੋਪੀ ਕਿੱਥੇ ਗਈ? ਉਸ ਤੋਂ ਬਾਅਦ ਛੱਤੇਦਾਰ ਟੋਪੀ ਗੌਂਡੀਲੀਅਰਾਂ ਦੀ ਵਰਦੀ ਦਾ ਹੀ ਇੱਕ ਹਿੱਸਾ ਬਣ ਗਈ ਸੀ। ਗੌਂਡਲੀਅਰ ਗੂੜੇ ਰੰਗ ਦੇ ਜੁੱਤੇ ਪਹਿਨਦੇ ਹਨ।

ਪਹਿਲੇ ਸਮਿਆਂ ਵਿੱਚ ਗੌਂਡਲੀਅਰ ਆਪਣੀਆਂ ਸਵਾਰੀਆਂ ਦਾ ਮੰਨੋਰੰਜਣ ਕਰਨ ਲਈ ਗੀਤ ਵੀ ਗਾਇਆ ਕਰਦੇ ਸਨ। ਲੇਕਿਨ ਹੁਣ ਅਜਿਹਾ ਨਹੀਂ ਹੁੰਦਾ। ਹੁਣ ਗੌਂਡਲੀਅਰ ਕੇਵਲ ਗਾਇਡ ਦਾ ਕੰਮ ਕਰਦੇ ਹਨ ਤੇ ਸਥਾਨਕ ਇਮਾਰਤਾਂ ਬਾਰੇ ਜਾਣਕਾਰੀ ਦਿੰਦੇ ਹਨ।

ਗੌਂਡਲੀਅਰ ਦਾ ਲਾਇਸੈਂਸ ਲੈਣ ਲਈ ਕਾਫੀ ਕਠਿਨ ਇਮਤਿਹਾਨ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸ ਵਿੱਚ 400 ਘੰਟਿਆਂ ਤੋਂ ਵੱਧ ਦੀ ਸਿਖਲਾਈ ਲੱਗ ਜਾਂਦੀ ਹੈ। ਲਾਇਫ-ਸੇਵਰ ਕੋਰਸ ਪਾਸ ਕਰਨਾ ਪੈਂਦਾ ਹੈ। ਵੈਨਿਸ ਬਾਰੇ ਭੰਗੋਲਿਕ ਅਤੇ ਇਤਿਹਾਸਕ ਜਾਣਕਰੀ ਸਾਬਿਤ ਕਰਨੀ ਪੈਂਦੀ ਹੈ ਤੇ ਇਟੈਲੀਅਨ ਤੋਂ ਬਿਨਾਂ ਘੱਟੋ-ਘੱਟ ਦੋ ਹੋਰ ਭਾਸ਼ਾਵਾ ਦਾ ਗਿਆਨ ਸਾਬਿਤ ਕਰਨਾ ਪੈਂਦਾ ਹੈ। ਮਹੱਤਵਪੂਰਨ ਸਿਖਲਾਈ ਨੂੰ ਪੂਰਾ ਕਰਨ ਤੋਂ ਬਾਅਦ ਗੋਂਡੋਲੀਅਰਾਂ ਨੂੰ ਲਿਖਤੀ ਪ੍ਰੀਖਿਆ ਪਾਸ ਕਰਨੀ ਚਾਹੀਦੀ ਹੈ। ਟੈਸਟ ਵਿੱਚ ਗੰਡੋਲਾ ਨੂੰ ਕਿਵੇਂ ਚਲਾਉਣਾ ਹੈ, ਵੈਨੀਸ਼ੀਅਨ ਭੂਮੀ ਚਿੰਨ੍ਹ ਅਤੇ ਇਤਿਹਾਸ ਅਤੇ ਭਾਸ਼ਾ ਦੇ ਹੁਨਰ ਨਾਲ ਸਬੰਧਤ ਸਵਾਲ ਸ਼ਾਮਲ ਹੁੰਦੇ ਹਨ। ਇਹ ਇੱਕ ਬਹੁਤ ਹੀ ਪ੍ਰਤੀਯੋਗੀ ਸਥਿਤੀ ਹੈ, ਹਰ ਸਾਲ ਸਿਰਫ ਤਿੰਨ ਜਾਂ ਚਾਰ ਨਵੇਂ ਲਾਇਸੈਂਸ ਦਿੱਤੇ ਜਾਂਦੇ ਹਨ।

ਵੈਨਿਸ ਵਿੱਚ ਵੱਧ ਤੋਂ ਵੱਧ 433 ਲਾਇਸੰਸਸ਼ੁਦਾ ਗੌਂਡਲੀਅਰ ਹਨ ਅਤੇ ਇਹ ਗਿਣਤੀ ਵਧਾਈ ਨਹੀਂ ਜਾ ਸਕਦੀ। ਲਾਇਸੈਂਸ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਪਰਿਵਾਰ ਦੇ ਇੱਕ ਮੈਂਬਰ ਦੁਆਰਾ ਹੁੰਦਾ ਹੈ ਅਤੇ ਇਹ ਆਮ ਤੌਰ ‘ਤੇ ਪਿਤਾ ਤੋਂ ਪਹਿਲੇ ਜਨਮੇ ਪੁੱਤਰ ਨੂੰ ਦਿੱਤਾ ਜਾਂਦਾ ਹੈ। ਜੇਕਰ ਕੋਈ ਪੁੱਤਰ ਪਾਸ ਨਹੀਂ ਹੁੰਦਾ ਤਾਂ ਇਸ ਨੂੰ ਧੀਆਂ ਸਮੇਤ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਸੌਂਪਿਆ ਜਾ ਸਕਦਾ ਹੈ। ਵੈਨਿਸ ਵਿੱਚ ਕੁਝ ਕੁ ਮਾਦਾ ਗੌਂਡਲੀਅਰ ਵੀ ਹਨ। ਪਹਿਲੀ ਮਹਿਲਾ ਗੌਂਡਲੀਅਰ ਨੂੰ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਤੋਂ ਬਾਅਦ 2010 ਵਿੱਚ ਲਾਇਸੈਂਸ ਦਿੱਤਾ ਗਿਆ ਸੀ। ਟੈਸਟ ਪਾਸ ਕਰਨ ਵਾਲੀਆਂ ਔਰਤਾਂ ਦੇ ਵਿਰੁੱਧ ਕੋਈ ਕਾਨੂੰਨ ਨਹੀਂ ਸੀ ਹਾਲਾਂਕਿ ਪਰੰਪਰਾ ਨੇ ਪਹਿਲਾਂ ਇਹ ਲਾਜ਼ਮੀ ਕੀਤਾ ਸੀ ਕਿ ਗੋਂਡੋਲੀਅਰ ਮਰਦ ਸਨ। ਜਿਵੇਂ ਬਾਣੀ ਹੱਟੀ ਤੇ ਜੱਟ ਆਪਣੇ ਪੁੱਤਾਂ ਨੂੰ ਜਮੀਨ ਛੱਡ ਕੇ ਜਾਂਦਾ ਹੈ, ਇੰਝ ਹੀ ਗੌਂਡਲੀਅਰ ਆਪਣੀ ਸੰਤਾਨ ਲਈ ਪਿੱਛੇ ਗੌਂਡਲਾ ਛੱਡ ਕੇ ਮਰਦਾ ਹੈ।

ਰੰਨ, ਘੋੜਾ ਤੇ ਤਲਵਾਰ
ਮਾਲਵੇ ਵਿਚ ਸਥਿਤ ਉੱਤਰੀ ਭਾਰਤ ਦੀ ਰਿਆਸਤ ਰਾਜਗੜ੍ਹ ਨੂੰ ਮਹਾਰਾਜਾ ਉਦੈਰਾਜ ਸਿੰਘ ਦੇ ਪੁਰਵਜ਼ ਮਹਾਰਾਜਾ ਰਾਜ ਸਿੰਘ ਨੇ ਵਸਾਇਆ ਸੀ। ਇਸ ਦੀ ਰਾਜਧਾਨੀ ਉਸ ਵੇਲੇ ਚਸ਼ਮਾ ਹੁੰਦੀ ਸੀ। ਪਰ ਮਹਾਰਾਜਾ ਊਦੈਰਾਜ ਸਿੰਘ ਦੇ ਪਿਤਾ ਮਹਾਰਾਜਾ ਰਣਰਾਜ ਸਿੰਘ ਨੇ ਆਪਣੇ ਸ਼ਾਸ਼ਨਕਾਲ ਸਮੇਂ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ। ਉਸ ਨੇ ਰਾਜਧਾਨੀ ਤੋਂ ਦਸ ਕਿਲੋਮੀਟਰ ਦੂਰੀ ’ਤੇ ‘ਰਾਜਗਾਹ’ ਨਾਮ ਦਾ ਆਪਣੇ ਰਹਿਣ ਲਈ ਇਕ ਆਲੀਸ਼ਾਨ ਮਹੱਲ ਵੀ ਤਾਮੀਰ ਕਰਵਾਇਆ।ਰਾਜਧਾਨੀ ਬਦਲਣ ਦਾ ਮੁੱਖ ਕਾਰਨ ਰਿਆਸਤ ਪਟਿਆਲਾ ਨਾਲ ਪੁਸ਼ਤਾਂ ਤੋਂ ਚਲਦੀ ਆ ਰਹੀ ਖਹਿਬਾਜ਼ੀ ਸੀ। ਵੈਸੇ ਤਾਂ ਰਿਆਸਤ ਪਟਿਆਲਾ ਦੇ ਸ਼ਾਸ਼ਕ ਅਤੇ ਮਹਾਰਾਜਾ ਊਦੇਰਾਜ ਸਿੰਘ ਦੀ ਕੁਲ, 1168 ਈ: ਵਿਚ ਜੈਸਲਮੇਰ ਨੂੰ ਵਸਾਉਣ ਵਾਲੇ ਯਾਦਵਵੰਸ਼ੀ ਰਾਵਲ ਜੈਸਲ ਭੱਟੀ ਦੀ ਸੱਤਵੀਂ ਪੀੜੀ ਵਿਚ 1314 ਈ: ਵਿਚ ਪੈਦਾ ਹੋਏ ਮਹਾਨ ਯੋਧੇ ਸਿੱਧੂ ਰਾਉ (ਜਿਸ ਤੋਂ ਸਿੱਧੂ-ਬਰਾੜਾਂ ਦਾ ਵੰਸ਼ ਚਲਿਆ) ਨਾਲ ਮਿਲਦੀ ਹੈ। ਰਿਆਸਤ ਪਟਿਆਲਾ ਅਤੇ ਰਿਆਸਤ ਰਾਜਗੜ੍ਹ ਦੇ ਸ਼ਾਸ਼ਕਾਂ ਦਾ ਵਡੇਰਾ ਭਾਵੇਂ ਇਕ ਹੀ ਸੀ, ਪਰ ਕੁਝ ਰਾਜਨੀਤਕ ਕਾਰਣਾਂ ਕਰਕੇ ਦੋਨਾਂ ਰਿਆਸਤਾਂ ਵਿਚ ਦੁਸ਼ਮਣੀ ਪੈ ਗਈ ਸੀ, ਜੋ ਲੰਮੇ ਸਮੇਂ ਤੱਕ ਪੀੜ੍ਹੀ ਦਰ ਪੀੜ੍ਹੀ ਚਲਦੀ ਗਈ।ਇਹ ਵੈਰ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਤੇ ਅਤੇ ਮਹਾਰਾਜਾ ਊਦੈਰਾਜ ਸਿੰਘ ਦੇ ਵਡੇਰੇ ਮਹਾਰਾਜਾ ਯੁਵਰਾਜ ਸਿੰਘ ਦੀ ਮਿੱਤਰਤਾ ਉਪਰੰਤ ਖਤਮ ਹੋਈ। ਦੋਨੇਂ ਰਿਆਸਤਾਂ ਦੇ ਸਿੱਧੂ ਸਰਦਾਰਾਂ ਨੇ ਇਕ ਦੂਜੇ ਦੀ ਰਿਆਸਤ ਵਿਚ ਦਖਲਅੰਦਾਜ਼ੀ ਨਾ ਦੇਣ ਲਈ ਵਿਸ਼ੇਸ਼ ਲਿਖਤੀ ਸੰਧੀ ਵੀ ਕੀਤੀ ਸੀ।ਮਹਾਰਾਜਾ ਯੁਵਰਾਜ ਸਿੰਘ ਨੇ ਬਾਬਾ ਆਲਾ ਸਿੰਘ ਨੂੰ ਬਰਨਾਲਾ ਰਿਆਸਤ ਦੇ ਨਾ ਕੇਵਲ ਤੀਹ ਪਿੰਡਾਂ ਅਤੇ ਚੁਰਾਸੀਏ ( ਚੁਰਾਸੀ ਪਿੰਡਾਂ ਵਾਲੀ ਰਿਆਸਤ ਮਜੂਦਾ ਸੰਗਰੂਰ) ’ਤੇ ਕਬਜ਼ਾ ਕਰਨ ਵਿਚ ਮਦਦ ਕੀਤੀ ਸੀ। ਬਲਕਿ 1731 ਈ: ਵਿਚ ਰਾਏਕੋਟ ਦੇ ਰਾਏ ਕਿਲ੍ਹਾ ਨਾਲ ਹੋਏ ਯੁੱਧ ਵਿਚ ਵੀ ਭਾਰੀ ਜੰਗੀ ਇਮਦਾਦ ਦਿੱਤੀ ਸੀ।

ਮਹਾਰਾਜਾ ਉਦੈਰਾਜ ਸਿੰਘ ਹੁਣ ਕਾਫੀ ਬਿਰਧ ਹੋ ਚੁੱਕਾ ਹੈ।ਰਾਜਭਾਗ ਦਾ ਬਹੁਤਾ ਕੰਮ ਮਹਾਂਮੰਤਰੀ ਅਸਲਮ ਬੇਗ ਹੀ ਸੰਭਾਲਦਾ ਹੈ।ਵੈਸੇ ਵੀ ਅੰਗਰੇਜ਼ ਹਕੂਮਤ ਆਉਣ ਕਰਕੇ ਰਾਜੇ ਮਹਾਰਾਜੇ ਕੇਵਲ ਨਾਮ ਦੇ ਹੀ ਰਹਿ ਗਏ ਹਨ। ਰਿਆਸਤਾਂ ਦਾ ਸਾਰਾ ਪ੍ਰਸ਼ਾਸ਼ਨਿਕ ਕਾਰਜ਼ ਪ੍ਰਧਾਨ ਮੰਤਰੀ ਹੀ ਕਰਦੇ ਹਨ, ਜੋ ਕਿ ਅੰਗਰੇਜ਼ ਸਰਕਾਰ ਦੇ ਵਿਸ਼ਵਾਸਪਾਤਰ ਅਤੇ ਪਿੱਠੂ ਹੁੰਦੇ ਹਨ।

ਹਾਂ, ਮਹਾਰਾਜਾ ਉਦੈਰਾਜ ਸਿੰਘ ਦਾ ਇਕਲੌਤਾ ਪੁੱਤਰ ਕੰਵਰ ਹਸਰਤਰਾਜ ਸਿੰਘ ਵੀ ਪ੍ਰਸ਼ਾਸਨਿਕ ਕੰਮਾਂ ਵਿਚ ਅਸਲਮ ਬੇਗ ਦਾ ਪੂਰਾ ਹੱਥ ਵਟਾਉਂਦਾ ਹੈ।ਕੰਵਰ ਹਸਰਤਰਾਜ ਸਿੰਘ ਆਪਣੇ ਪਿਤਾ ਵਾਂਗ ਹੈ ਤਾਂ ਦਰਮਿਆਨੇ ਕੱਦ ਤੇ ਕਣਕ ਵੰਨ੍ਹੇ ਰੰਗ ਦਾ। ਪਰ ਅੰਗਰੇਜ਼ ਮਾਂ ਦੇ ਪੇਟੋਂ ਜੰਮਿਆ ਹੋਣ ਕਰਕੇ ਨੈਣ-ਨਕਸ਼ਾਂ ਤੋਂ ਪੂਰਾ ਸੁਨੱਖਾ ਤੇ ਬਣਦਾ ਤਣਦਾ ਹੈ।ਰਾਜਕੁਮਾਰ ਹਸਰਤਰਾਜ ਸਿੰਘ ਯੁੱਧ ਕਲਾ ਵਿਚ ਨਿਪੁੰਨ ਤੇ ਤੀਖਣ ਬੁੱਧੀ ਦਾ ਮਾਲਕ ਹੈ।ਸ਼ਿਕਾਰ, ਸ਼ਰਾਬ ਅਤੇ ਸ਼ਬਾਬ ਦਾ ਸ਼ੌਂਕ ਉਸਨੂੰ ਜਨੂੰਨ ਦੀ ਹੱਦ ਤੱਕ ਹੈ। ਓਨੀਆਂ ਇਸਤਰੀਆਂ ਦਾ ਸੰਗ ਤਾਂ ਹਸਰਤਰਾਜ ਸਿੰਘ ਦੇ ਪਿਉ ਦਾਦੇ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਨਹੀਂ ਕੀਤਾ ਹੋਣਾ, ਜਿੰਨੀਆਂ ਦੇ ਹੁਸਨ ਨੰ ਹਸਰਤਰਾਜ ਹੁਣ ਤੱਕ ਦੀ ਆਪਣੀ ਤੇਈ ਚੌਵੀ ਵਰ੍ਹਿਆਂ ਦੀ ਆਯੂ ਵਿਚ ਮਾਣ ਚੁੱਕਾ ਹੈ।ਹਸਰਤਰਾਜ ਸਿੰਘ ਦੀਆਂ ਵਿਲਾਸੀ ਰੂਚੀਆਂ ਨੂੰ ਤਾੜਦਿਆਂ ਮਹਾਰਾਜਾ ਉਦੈਰਾਜ ਸਿੰਘ ਕਈ ਵਾਰ ਉਸਨੂੰ ਵਿਆਹ ਕਰਵਾਉਣ ਲਈ ਜ਼ੋਰ ਵੀ ਪਾ ਚੁੱਕਾ ਹੈ। ਗੁਆਂਢੀ ਰਿਆਸਤ ਪਟਿਆਲਾ ਤੋਂ ਤਾਂ ਉਸਨੂੰ ਰਿਸ਼ਤੇ ਦਾ ਪ੍ਰਸਤਾਵ ਵੀ ਆਇਆ ਸੀ।ਭਾਵੇਂ ਗੋਤ ਇਕ ਹੋਣ ਕਰਕੇ ਇਹ ਸਾਕ ਸੰਭਵ ਨਹੀਂ ਸੀ।ਵੈਸੇ ਵੀ ਹਸਰਤਰਾਜ ਸਿੰਘ ਜ਼ਿੱਦ ’ਤੇ ਅੜਿਆ ਹੋਇਆ ਹੈ ਕਿ ਜੇ ਉਹ ਵਿਆਹ ਕਰਵਾਏਗਾ ਤਾਂ ਕਪੂਰਥਲੇ ਦੀ ਸ਼ਹਿਜ਼ਾਦੀ ਗੋਬਿੰਦ ਕੌਰ ਨੂੰ ਭੋਗਣ ਬਾਅਦ ਹੀ ਕਰਵਾਵੇਗਾ।

ਸ਼ਹਿਜ਼ਾਦੀ ਗੋਬਿੰਦ ਕੌਰ ਦੁਆਬੇ ਦੀ ਸਭ ਤੋਂ ਸ਼ਕਤੀਸ਼ਾਲੀ ਤੇ ਫੌਜੀ ਨੁਕਤੇ ਤੋਂ ਅਹਿਮ ਮੰਨੀ ਜਾਂਦੀ ਰਿਆਸਤ ਕਪੂਰਥਲਾ ਦੇ ਮਹਾਰਾਜਾ ਨਿਹਾਲ ਸਿੰਘ ਦੀ ਪੁੱਤਰੀ ਹੈ।ਰਿਆਸਤ ਕਪੂਰਥਲਾ ਨੂੰ ਵੀ ਰਾਵਲ ਜੈਸਲ ਦੀ ਸੰਤਾਨ ਯਾਨੀ ਭੱਟੀ ਰਾਜਪੂਤ ਰਾਣਾ ਕਪੂਰ ਨੇ ਵਸਾਇਆ ਸੀ। ਪਰ ਇਸ ਰਿਆਸਤ ਦਾ ਮੌਜੂਦਾ ਰਾਜ ਘਰਾਣਾ ਸੁਲਤਾਨ-ਉੱਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਏ ਦੇ ਵੰਸ਼ ਵਿਚੋਂ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਮੈਦਾਨ-ਏ-ਜੰਗ ਵਿਚ ਦੋ ਹੱਥ ਕਰਕੇ ਮੁਗਲਾਂ ਦੇ ਪਤਨ ਵੇਲੇ ਇਹ ਰਿਆਸਤ ਅਬਦਾਲੀ ਤੋਂ ਜਿੱਤੀ ਸੀ।ਇਸ ਵੰਸ਼ ਦਾ ਵਡੇਰਾ ਸਾਧੂ ਸਿੰਘ (ਸੱਦਾ ਸਿੰਘ) ਸੀ।ਉਸਦੇ ਪੋਤੇ ਦੇਵਾ ਸਿੰਘ ਦੇ ਤਿੰਨ ਪੁੱਤਰ ਹੋਏ। ਗੁਰਬਖਸ਼ ਸਿੰਘ, ਸਦਰ ਸਿੰਘ ਤੇ ਬਦਰ ਸਿੰਘ।ਜੱਸਾ ਸਿੰਘ ਬਦਰ ਸਿੰਘ ਦਾ ਪੁੱਤਰ ਸੀ, ਜਿਸਨੇ ਆਹਲੂਵਾਲੀਆ ਮਿਸਲ ਤੋਰੀ। ਮਹਾਰਾਜਾ ਨਿਹਾਲ ਸਿੰਘ ਗੁਰਬਖਸ਼ ਸਿੰਘ ਦੇ ਨਕੜਪੋਤੇ ਫਤਿਹ ਸਿੰਘ ਦੀ ਔਲਾਦ ਹੈ।

ਸ਼ਹਿਜ਼ਾਦੀ ਗੋਬਿੰਦ ਕੌਰ ਨੂੰ ਉਸਦੇ ਮਾਪਿਆਂ ਨੇ ਬੜੇ ਲਾਡਾਂ ਅਤੇ ਚਾਵਾਂ ਨਾਲ ਪਾਲਿਆ ਹੈ।ਸੁਨੱਖੀ ਵੀ ਉਹ ਰੱਜ ਕੇ ਹੈ।ਸ਼ਹਿਜ਼ਾਦੀ ਦੇ ਹੁਸਨ ਦਾ ਡੰਕਾ ਪੂਰੇ ਭਾਰਤਵਰਸ਼ ਹੀ ਨਹੀਂ ਬਲਕਿ ਇੰਗਲਿਸਤਾਨ ਤੱਕ ਵੱਜਿਆ ਹੋਇਆ ਹੈ।

ਸ਼ਹਿਜ਼ਾਦੀ ਗੋਬਿੰਦ ਕੌਰ ਦੇ ਸਕੇ ਭਰਾ ਹਿਜ਼ ਹਾਇਨੈੱਸ ਫਰਜ਼ੰਦ-ਏ-ਦਿਲਬੰਦ ਰਸਿਕ-ਉੱਲ-ਇਤਕਾਦ-ਏ-ਇੰਗਲਿਸ਼ੀਆ ਰਾਜਾ-ਏ-ਰਾਜਗਾਨ ਰਣਧੀਰ ਸਿੰਘ ਵੱਲੋਂ ਆਯੋਜਿਤ ਇਕ ਸਮਾਗਮ ਵਿਚ ਸ਼ਿਰਕਤ ਕਰਨ ਗਿਆਂ ਹਸਰਤਰਾਜ ਸਿੰਘ ਨੇ ਪਹਿਲੀ ਵਾਰ ਸ਼ਹਿਜ਼ਾਦੀ ਨੂੰ ਦੇਖਿਆ ਸੀ।ਇਹ ਸਮਾਗਮ ਨਹੀਂ ਬਲਕਿ ਇਕ ਖੇਡ ਮੁਕਾਬਲਾ ਸੀ। ਇਸ ਵਿਚ ਕੰਵਰ ਹਸਰਤਰਾਜ ਸਿੰਘ ਨੇ ਮਹਾਰਾਜਾ ਰਣਧੀਰ ਸਿੰਘ ਦੀ ਟੀਮ ਨੂੰ ਪੋਲੋ ਦੇ ਮੈਚ ਵਿਚ ਕਰਾਰੀ ਹਾਰ ਦਿੱਤੀ ਸੀ।ਸਾਰੀ ਖੇਡ ਨੂੰ ਸ਼ਹਿਜ਼ਾਦੀ ਨੇ ਬਾਲਕੋਨੀ ਵਿਚ ਬੈਠ ਕੇ ਦੇਖਿਆ ਸੀ।ਖੇਡਦਿਆਂ ਕੰਵਰ ਹਸਰਤਰਾਜ ਸਿੰਘ ਦਾ ਫੁਰਤੀਲਾਪਨ ਦੇਖਕੇ ਸ਼ਹਿਜ਼ਾਦੀ ਵੀ ਉਸ ਉੱਤੇ ਮੋਹਿਤ ਹੋਣੋਂ ਨਹੀਂ ਸੀ ਰਹਿ ਸਕੀ।ਹਸਰਤਰਾਜ ਸਿੰਘ ਨੂੰ ਜਿੱਤ ਦੇ ਇਨਾਮ ਵਜੋਂ ਮਹਾਰਾਜਾ ਨਿਹਾਲ ਸਿੰਘ ਨੇ ਵਾਇਸਰਾਏ ਵੱਲੋਂ ਤੋਹਫੇ ਵਿਚ ਦਿੱਤੀ ਹੋਈ ਸੁਨਿਹਰੀ ਮੁੱਠੇ ਵਾਲੀ ਇੰਗਲਿਸਤਾਨੀ ਤਲਵਾਰ ਭੇਂਟ ਕਰਨੀ ਸੀ। ਸ਼ਹਿਜ਼ਾਦੀ ਨੇ ਆਪਣੇ ਪਿਤਾ ਨਾਲ ਇਸਰਾਰ ਕਰਕੇ ਖੁਦ ਆਪ ਇਨਾਮ ਹਸਰਤਰਾਜ ਸਿੰਘ ਨੂੰ ਆਪਣੇ ਹੱਥੀਂ ਦਿੱਤਾ ਸੀ।ਤਲਵਾਰ ਫੜ੍ਹਦਿਆਂ ਸਭਿਅਕੇ ਹੀ ਹਸਰਤਰਾਜ ਦੇ ਹੱਥਾਂ ਦਾ ਸ਼ਹਿਜ਼ਾਦੀ ਦੇ ਹੱਥਾਂ ਨਾਲ ਸਰਪਸ਼ ਹੋ ਗਿਆ ਸੀ। ਦੋਨਾਂ ਦੇ ਅੰਦਰ ਉਸੇ ਪਲ ਇਕ ਅਜ਼ੀਬ ਜਿਹੀ ਝਰਨਾਹਟ ਫਿਰ ਗਈ ਸੀ।

ਕਪੂਰਥਲੇ ਤੋਂ ਆ ਕੇ ਕਈ ਦਿਨ ਹਸਰਤਰਾਜ ਸਿੰਘ ਗੋਬਿੰਦ ਕੌਰ ਦੇ ਖਿਆਲਾਂ ਵਿਚ ਡੁੱਬਿਆ ਰਿਹਾ ਸੀ ਤੇ ਪੂਰੇ ਦਸ ਦਿਨ ਉਸਨੇ ਨਾ ਸ਼ਰਾਬ ਤੇ ਨਾ ਹੀ ਕਿਸੇ ਜਨਾਨੀ ਨੂੰ ਹੱਥ ਲਾਇਆ ਸੀ।ਯੁਵਰਾਜ ਸਿੰਘ ਨੇ ਗੋਬਿੰਦ ਕੌਰ ਨਾਲ ਵਿਆਹ ਕਰਵਾਉਣ ਦਾ ਪੂਰਨ ਨਿਸਚਾ ਕਰ ਲਿਆ ਸੀ।ਇਸ ਕਾਰਜ ਨੂੰ ਨੇਪਰੇ ਚਾੜ੍ਹਣ ਦੀ ਡਿਊਟੀ ਉਸਨੇ ਮਹਾਂਮੰਤਰੀ ਅਸਲਮ ਬੇਗ ਦੀ ਲਗਾਈ ਸੀ। ਅਸਲਮ ਬੇਗ ਦੀ ਕਪੂਰਥਲੇ ਦੇ ਪ੍ਰਧਾਨ ਮੰਤਰੀ ਗੁਲਾਮ ਗਿਲਾਨੀ ਨਾਲ ਕਾਫੀ ਉੱਠਣੀ-ਬੈਠਣੀ ਹੈ।ਗੁਲਾਮ ਗਿਲਾਨੀ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਨਵਾਬ ਸਰ ਲਿਆਕਤ ਖਾਨ ਦਾ ਕਰੀਬੀ ਰਿਸ਼ਤੇਦਾਰ ਤੇ ਨਵਾਬ ਸਰ ਸਿਕੰਦਰ ਹਯਾਤ ਖਾਨ (ਪੰਜਾਬ ਦਾ ਪ੍ਰਧਾਨ ਮੰਤਰੀ) ਦਾ ਭਰਾ ਹੈ।ਭਾਵੇਂ ਕਿ ਮੁਗਲਿਆ ਰਾਜ ਕਦੋਂ ਦਾ ਖਤਮ ਹੋ ਚੁੱਕਾ ਹੈ। ਪਰ ਉਸਦਾ ਪ੍ਰਭਾਵ ਅਜੇ ਵੀ ਹੈ। ਸਰਕਾਰੀ ਕੰਮਾਂ ਅਤੇ ਦਸਤਾਵੇਜ਼ਾਂ ਵਿਚ ਉਰਦੂ ਅਤੇ ਫਾਰਸੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਰਕੇ ਬਹੁਤੀਆਂ ਹਿੰਦੂ, ਰਾਜਪੂਤ ਅਤੇ ਸਿੱਖ ਰਿਆਸਤਾਂ ਦੇ ਅਹਿਲਕਾਰ ਵਧੇਰੇ ਕਰਕੇ ਮੁਸਲਮਾਨ ਹੀ ਹੁੰਦੇ ਹਨ।

ਗੁਲਾਮ ਗਿਲਾਨੀ ਤੋਂ ਸ਼ਹਿਜ਼ਾਦੀ ਦੇ ਚਰਿਤੱਰਹੀਣਤਾ ਦੇ ਕਿੱਸੇ ਸੁਣ ਕੇ ਅਸਲਮ ਬੇਗ ਨੇ ਮਸਾਲਾ ਲਾ ਕੇ ਜਦੋਂ ਹਸਰਤਰਾਜ ਸਿੰਘ ਨੂੰ ਸੁਣਾਏ ਸਨ ਤਾਂ ਇਕ ਵਾਰ ਤਾਂ ਉਸਦਾ ਦਿਲ ਹੀ ਟੁੱਟ ਗਿਆ ਸੀ। ਉਸਦੇ ਜ਼ਿਹਨ ਨੂੰ ਭੁਚਾਲੀ ਝਟਕਾ ਲੱਗਾ ਸੀ।ਹਸਰਤਰਾਜ ਸਿੰਘ ਨੂੰ ਯਕੀਨ ਹੀ ਨਹੀਂ ਸੀ ਆਇਆ ਤੇ ਉਸ ਨੇ ਆਪਣੇ ਕੁਝ ਵਿਸ਼ਵਾਸਪਾਤਰਾਂ ਤੋਂ ਇਸ ਦੀ ਪੜਤਾਲ ਵੀ ਕਰਵਾਈ ਸੀ। ਲੇਕਿਨ ਉਹਨਾਂ ਨੇ ਵੀ ਅਸਲਮ ਬੇਗ ਵੱਲੋਂ ਦਿੱਤੀ ਜਾਣਕਾਰੀ ਨੂੰ ਹੀ ਦਰੁਸਤ ਠਹਿਰਾਇਆ ਸੀ।

ਦਰਅਸਲ ਸ਼ਹਿਜ਼ਾਦੀ ਦੇ ਕਾਮੁਕ ਸੁਭਾਅ ਲਈ ਕੁਝ ਹੱਦ ਤੱਕ ਉਸਦਾ ਪਿਤਾ ਮਹਾਰਾਜਾ ਨਿਹਾਲ ਸਿੰਘ ਤੇ ਉਸਦਾ ਸਕਾ ਭਰਾ ਰਾਜਾ-ਏ-ਰਾਜਗਾਨ ਰਣਧੀਰ ਸਿੰਘ ਵੀ ਜ਼ਿੰਮੇਵਾਰ ਹਨ। ਉਹ ਆਏ ਦਿਨ ਰਾਸ-ਰੰਗ ਦੀਆਂ ਮਹਿਫਲਾਂ ਸਜਾਉਂਦੇ ਰਹਿੰਦੇ ਹਨ ਤੇ ਜਵਾਨ ਹੋ ਰਹੀ ਸ਼ਹਿਜ਼ਾਦੀ ਨੂੰ ਉਹਨਾਂ ਨੇ ਮੁੱਢ ਤੋਂ ਸਖਤ ਪਹਿਰੇ ਹੇਠ ਰੱਖਿਆ ਹੈ।ਜਨਾਨਖਾਨੇ ਵਿਚ ਮਹਾਰਾਜਾ ਨਿਹਾਲ ਸਿੰਘ ਦੀਆਂ ਰਖੇਲਾਂ ਤੇ ਦਾਸੀਆਂ ਨਾਲ ਸ਼ਹਿਜ਼ਾਦੀ ਦੀ ਅਕਸਰ ਮੁਲਾਕਾਤ ਤੇ ਗੁਫਤਗੂ ਹੁੰਦੀ ਰਹਿੰਦੀ ਹੈ।ਉਹ ਮਹਾਰਾਜੇ ਨਾਲ ਬਿਤਾਈਆਂ ਰਾਤਾਂ ਤੇ ਸੰਭੋਗ ਕ੍ਰਿਰਿਆਵਾਂ ਦੇ ਕਿੱਸੇ ਚਟਖਾਰੇ ਲੈ ਕੇ ਸ਼ਹਿਜ਼ਾਦੀ ਨੂੰ ਸੁਣਾਉਂਦੀਆਂ ਰਹਿੰਦੀਆਂ ਹਨ।ਸ਼ਹਿਜ਼ਾਦੀ ਸਭ ਗੱਲਾਂ ਸੁਆਦ ਨਾਲ ਸੁਣਦੀ ਹੋਣ ਕਰਕੇ ਉਸਦੀ ਆਪਣੀ ਕਾਮ ਚੇਸ਼ਟਾ ਵੀ ਭੜਕ ਪੈਂਦੀ ਹੈ।

ਸ਼ਹਿਜ਼ਾਦੀ ਦੇ ਮਹੱਲ ਦੇ ਦਰਵਾਜ਼ੇ ਉੱਤੇ ਆਮ ਤੌਰ ’ਤੇ ਬਜ਼ੁਰਗ ਪਹਿਰੇਦਾਰਾਂ ਨੂੰ ਹੀ ਲਗਾਇਆ ਜਾਂਦਾ ਹੈ।ਦਾਅ ਲੱਗਿਆਂ ਸ਼ਹਿਜ਼ਾਦੀ ਕਿਸੇ ਵੀ ਪਹਿਰੇਦਾਰ ਨੂੰ ਅੰਦਰ ਬੁਲਾ ਕੇ ਆਪਣੀ ਵਾਸਨਾ ਪੂਰਤੀ ਕਰ ਲਿਆ ਕਰਦੀ ਹੈ।ਅਗਰ ਪਹਿਰੇਦਾਰ ਬਜ਼ੁਰਗ ਉਸਨੂੰ ਮੂਲੋਂ ਹੀ ਸੰਤੁਸ਼ਟ ਕਰਨ ਵਿਚ ਨਾਕਾਮ ਹੋ ਜਾਵੇ ਤਾਂ ਉਹ ਚਮੜੇ ਦੇ ਬਣੇ ਹੰਟਰ ਨਾਲ ਕੁੱਟ-ਕੁੱਟ ਕੇ ਉਸਦੇ ਪਿੰਡੇ ’ਤੇ ਲਾਸ਼ਾਂ ਪਾ ਦਿਆ ਕਰਦੀ ਹੈ। ਸ਼ਹਿਜ਼ਾਦੀ ਅੱਗੇ ਕੋਈ ਵੀ ਸਾਹ ਕੱਢਣ ਦੀ ਜ਼ੁਰਅਤ ਨਹੀਂ ਕਰਦਾ।ਅਗਲੇ ਦਿਨ ਉਸ ਪਹਿਰੇਦਾਰ ਨੂੰ ਬਦਲ ਦਿੱਤਾ ਜਾਂਦਾ ਹੈ ਤੇ ਨਵੇਂ ਦੀ ਵਾਰੀ ਆ ਜਾਂਦੀ ਹੈ। ਜੇ ਕੋਈ ਪਹਿਰੇਦਾਰ ਹੱਥ ਨਾ ਆਵੇਂ ਤਾਂ ਸ਼ਹਿਜ਼ਾਦੀ ਖਾਣੇ ਵਿਚ ਨੁਕਸ ਕੱਢ ਕੇ ਸ਼ਾਹੀ ਬਾਵਰਚੀ ਨੂੰ ਆਪਣੇ ਮਹੱਲ ਵਿਚ ਬੁਲਾ ਲੈਂਦੀ ਹੈ।ਜੇ ਬਾਵਰਚੀ ਉਸਨੂੰ ਜੱਚ ਜਾਵੇ ਤਾਂ ਸ਼ਹਿਜ਼ਾਦੀ ਉਸਨੂੰ ਬਿਸਤਰੇ ’ਤੇ ਦਬੋਚਣ ਲੱਗੀ ਢਿੱਲ ਨਹੀਂ ਕਰਦੀ।ਜੇ ਬਾਵਰਚੀ ਨਾ ਚੰਗਾ ਲੱਗੇ ਤਾਂ ਖਾਣੇ ਦੇ ਭਰੇ ਥਾਲ ਬਾਵਰਚੀ ਦੇ ਮੂੰਹ ਉੱਤੇ ਆ ਵੱਜਦੇ ਹਨ।ਕਈ ਵਾਰ ਤਾਂ ਹਾਲਾਤ ਐਸੇ ਵੀ ਬਣ ਜਾਂਦੇ ਹਨ ਕਿ ਸ਼ਹਿਜ਼ਾਦੀ ਲਈ ਕਿਸੇ ਵੀ ਮਰਦ ਨੂੰ ਹੱਥ ਪਾਉਣਾ ਅਸੰਭਵ ਹੋ ਜਾਂਦਾ ਹੈ। ਉਸ ਸੂਰਤ-ਏ-ਹਾਲ ਵਿਚ ਸ਼ਹਿਜ਼ਾਦੀ ਆਪਣੀਆਂ ਚਹੇਤੀਆਂ ਤਿੰਨ ਚਾਰ ਦਾਸੀਆਂ ਨੂੰ ਬੁਲਾਉਂਦੀ ਹੈ ਤੇ ਕਪੜੇ ਉਤਾਰ ਕੇ ਆਪਣੇ ਨਾਲ ਲੇਟਣ ਦਾ ਹੁਕਮ ਦੇ ਦਿੰਦੀ ਹੈ। ਨਿਰਵਸਤਰ ਹੋ ਕੇ ਦਾਸੀਆਂ ਅਲਫ ਨਗਨ ਸ਼ਹਿਜ਼ਾਦੀ ਨਾਲ ਲੇਟ ਜਾਂਦੀਆਂ ਹਨ।ਕੋਈ ਉਸਦੇ ਪੱਟਾਂ ਨੂੰ ਸਹਿਲਾਉਂਦੀ ਹੈ। ਕੋਈ ਉਸਦੀ ਪਿੱਠ ਨੂੰ ਚੁੰਮਦੀ ਹੈ। ਕੋਈ ਉਸਦੇ ਬੁੱਲ੍ਹਾਂ ਵਿਚ ਬੁੱਲ੍ਹ ਪਾ ਕੇ ਚੁੰਮਣ ਲੱਗ ਜਾਂਦੀ ਹੈ। ਕੋਈ ਉਸਦੇ ਗੁਪਤ ਅੰਗਾਂ ਨਾਲ ਛੇੜ-ਛਾੜ ਕਰਕੇ ਉਸਦੀ ਲਿੰਗਕ ਭੁੱਖ ਨੂੰ ਆਪੋ ਆਪਣੇ ਅਤੇ ਗੈਰਕੁਦਰਤੀ ਢੰਗ ਨਾਲ ਮਾਰਨ ਦਾ ਯਤਨ ਕਰਦੀ ਹੈ। ਵਿਹਲੇ ਵੇਲੇ ਅਕਸਰ ਸ਼ਹਿਜ਼ਾਦੀ ਦਾਸੀਆਂ ਤੋਂ ਆਪਣੇ ਸਤਨਾਂ ਉੱਤੇ ਬਦਾਮਰੋਗਨ ਦੀ ਮਾਲਿਸ਼ ਕਰਵਾਉਂਦੀ ਰਹਿੰਦੀ ਹੈ।

ਇਕ ਦਿਨ ਇਕ ਦਾਸੀ ਨੇ ਸ਼ਹਿਜ਼ਾਦੀ ਨੂੰ ਪੁੱਛ ਲਿਆ, “ਰਾਜਕੁਮਾਰੀ ਜੀ, ਹਰ ਰੋਜ਼ ਛਾਤੀਆਂ ’ਤੇ ਮਾਲਿਸ਼ ਕਰਵਾਉਣ ਦੀ ਕੀ ਲੋੜ੍ਹ ਹੈ? ਤੁਹਾਡੀ ਹਿੱਕ ਤਾਂ ਸੁੱਖ ਨਾਲ ਪਹਿਲਾਂ ਬਹੁਤ ਉੱਭਰੀ ਹੋਈ ਹੈ।”

“ਮੇਰੇ ਅੰਦਰ ਇਕ ਲਾਵਾਂ ਖੌਲ ਰਿਹਾ ਹੈ, ਜਿਸ ਨੂੰ ਮੈਂ ਠੰਡਾ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਆਪਣੇ ਅੰਦਰਲੀ ਜਿਸਮਾਨੀ ਅੱਗ ਉੱਤੇ ਜਿੰਨਾ ਪਾਣੀ ਪਾਉਂਦੀ ਹਾਂ, ਇਹ ਓਨਾ ਹੀ ਜ਼ਿਆਦਾ ਭੜਕਦੀ ਹੈ। ਮੈਂ ਚਾਹੁੰਦੀ ਹਾਂ ਜਦੋਂ ਵੀ ਕੋਈ ਮਰਦ ਮੈਨੂੰ ਦੇਖੇ। ਬਸ ਮੇਰੇ ਨਾਲ ਸੌਣ ਲਈ ਤੜਫ ਜਾਵੇ। ਜਦ ਦੁਨੀਆ ਦਾ ਕੋਈ ਵੀ ਮਰਦ ਪਰਾਈ ਇਸਤਰੀ ਨੂੰ ਦੇਖਦਾ ਹੈ ਤਾਂ ਸਭ ਤੋਂ ਪਹਿਲਾਂ ਨਿਗਾਹ ਉਸਦੀ ਔਰਤ ਦੀ ਛਾਤੀ ’ਤੇ ਜਾਂਦੀ ਹੈ।ਚਿਹਰੇ ਨੂੰ ਤਾਂ ਬਾਅਦ ਵਿਚ ਦੇਖਦੇ ਨੇ। ਮਰਦ ਨੂੰ ਕਾਮ ਲਈ ਉਕਸਾਉਣ ਦਾ ਸਭ ਤੋਂ ਵੱਡਾ ਹਥਿਆਰ ਤੇ ਸਾਧਨ ਇਸਤਰੀ ਕੋਲ ਛਾਤੀ ਹੀ ਹੁੰਦਾ ਹੈ।ਇਹ ਉਹ ਅੰਗ ਹੈ ਜਿਸ ਨਾਲ ਦੁਨੀਆ ਵਿਚ ਆਉਣ ਵਾਲੇ ਹਰ ਮਰਦ ਦਾ ਕਿਸੇ ਔਰਤ ਨਾਲ ਪਹਿਲਾ ਸਪਰਸ਼ ਹੁੰਦਾ ਹੈ। ਭਾਵੇਂ ਕਿ ਦੁੱਧ ਚੁੰਘਾਉਣ ਵਾਲੀ ਉਹ ਔਰਤ ਉਸਦੀ ਮਾਂ ਹੀ ਹੁੰਦੀ ਹੈ। ਸੋ ਇਸ ਲਈ ਮੈਂ ਆਪਣੇ ਸਤਨਾਂ ਨੂੰ ਸੁਢੌਲ ਅਤੇ ਮਸ਼ਹੂਰ ਐਲਫਾਂਸੋ ਅੰਬਾਂ ਵਰਗੇ ਬਣੇ ਦੇਖਣ ਦੀ ਖਾਹਿਸ਼ਮੰਦ ਹਾਂ।” ਸ਼ਹਿਜ਼ਾਦੀ ਦੇ ਧੂਰ ਅੰਦਰੋਂ ਇਹ ਅਵਾਜ਼ ਨਿਕਲੀ।

ਇਸ ਪ੍ਰਕਾਰ ਰਾਜਕੁਮਾਰੀ ਆਰਜ਼ੀ ਤਰੀਕਿਆਂ ਨਾਲ ਆਪਣੀ ਕਾਮ ਵਾਸਨਾ ਨੂੰ ਠੱਲ ਪਾਉਣ ਦਾ ਯਤਨ ਤਾਂ ਕਰਦੀ। ਪਰ ਉਸਦੀ ਪੂਰਨ ਤ੍ਰਿਪਤੀ ਨਾ ਹੁੰਦੀ।ਉਸਨੂੰ ਕੋਈ ਪੱਕਾ ਮਰਦ ਚਾਹੀਦਾ ਹੈ, ਜੋ ਉਸਦੀ ਲਿੰਗਕ ਭੁੱਖ ਨੂੰ ਦਿਨ ਰਾਤ ਬਿਨਾ ਕਿਸੇ ਰੋਕ ਦੇ ਮਿਟਾ ਸਕੇ। ਇਸ ਲਈ ਜਦੋਂ ਸ਼ਾਹੀ ਪਰਿਵਾਰ ਨੇ ਸ਼ਹਿਜ਼ਾਦੀ ਨੂੰ ਵਿਆਹ ਕਰਵਾਉਣ ਦੀ ਤਜ਼ਵੀਜ ਰੱਖੀ ਤਾਂ ਸ਼ਹਿਜ਼ਾਦੀ ਨੇ ਫੌਰਨ ਹਾਂ ਕਰ ਦਿੱਤੀ।

ਨੌਕਰਾਂ ਨਾਲ ਸੰਬੰਧਾਂ ਦੀਆਂ ਅਫਵਾਹਾਂ ਕਾਰਨ ਸ਼ਹਿਜ਼ਾਦੀ ਕਾਫੀ ਬਦਨਾਮ ਹੋ ਚੁੱਕੀ ਹੈ।ਸ਼ਹਿਜ਼ਾਦੀ ਦੀ ਕਾਮ ਪੁਤਲੀ ਵਜੋਂ ਹੋਈ ਮਸ਼ਹੂਰੀ ਜਾਂ ਬਦਇਖਲਾਕੀ ਕਹਿ ਲਉ ਕਿ ਕਿਸੇ ਵੀ ਸ਼ਾਹੀ ਜਾਂ ਉੱਚ ਘਰਾਣੇ ਵਿਚ ਉਸਦਾ ਰਿਸਤਾ ਕਰਨਾ ਨਾਮੁਮਕਿਨ ਹੋ ਗਿਆ।ਬੜੀ ਜਦੋ-ਜਹਿਦ ਉਪਰੰਤ ਸਹਿਜ਼ਾਦੀ ਲਈ ਬੜਾ ਹੀ ਨੇਕ ਤੇ ਧਾਰਮਿਕ ਖਿਆਲਾਂ ਦਾ ਅਮੀਰ ਵਿਅਕਤੀ ਤਲਾਸ਼ ਲਿਆ ਗਿਆ।

ਕਪੂਰਥਲੇ ਰੰਗ ਮਹੱਲ ਵਿਚ ਮਾਣੀਆਂ ਰੰਗ-ਰਲੀਆਂ ਦੀ ਆਦਿ ਹੋ ਜਾਣ ਕਰਕੇ ਸ਼ਹਿਜ਼ਾਦੀ ਨੇ ਵਿਆਹ ਲਈ ਰਾਜੀ ਹੋਣ ਵੇਲੇ ਇਹ ਸ਼ਰਤ ਰੱਖ ਦਿੱਤੀ ਕਿ ਵਿਆਹ ਦੇ ਬਾਅਦ ਉਹ ਕਪੂਰਥਲੇ ਹੀ ਰਹੇਗੀ ਤੇ ਆਪਣੇ ਸਾਹੁਰੇ ਘਰ ਕਰਤਾਰਪੁਰ ਨਹੀਂ ਜਾਵੇਗੀ, ਜੋ ਕਿ ਕਪੂਰਥਲੇ ਤੋਂ ਦਸ ਮੀਲ ਦੂਰੀ ’ਤੇ ਹੈ। ਸ਼ਹਿਜ਼ਾਦੀ ਦੀ ਉਸਦੇ ਸਾਹੁਰੇ ਪਰਿਵਾਰ ਵੱਲੋਂ ਸ਼ਰਤ ਮੰਨ ਲਈ ਗਈ। ਮਹਾਰਾਜੇ ਨੇ ਧੀ ਜੁਆਈ ਨੂੰ ਗੋਲ-ਖਾਨਾ (ਸ਼ਾਹੀ ਮਹੱਲ) ਦੇ ਨੇੜੇ ਹੀ ਇਕ ਹੋਰ ਮਹੱਲ ਬਣਵਾ ਦਿੱਤਾ।ਮਹਾਰਾਜੇ ਨੇ ਸ਼ਹਿਜ਼ਾਦੀ ਦੀਆਂ ਵਾਸਨਾਵਾਂ ਨੂੰ ਨੱਥ ਪਾਈ ਰੱਖਣ ਲਈ ਇਸ ਛੇ ਮੰਜ਼ਿਲੇ ਮਹੱਲ ਦੇ ਅੰਦਰ ਜਾਣ ਤੇ ਆਉਣ ਲਈ ਕੇਵਲ ਇਕ ਹੀ ਦਰਵਾਜ਼ਾ ਲਗਵਾਇਆ।ਉਸ ਦਰਵਾਜ਼ੇ ਉੱਤੇ ਵੀ ਸਖਤ ਪਹਿਰਾ। ਇਸ ਮਹਿਲ ਦੀ ਪਹਿਲੀ ਮੰਜ਼ਿਲ ’ਤੇ ਸ਼ਾਹ-ਨਸ਼ੀਨ (ਬਾਲਕੋਨੀ) ਹੈ। ਜਿਸ ਦੇ ਚਾਰ-ਚੁਫੇਰੇ ਵਿਸ਼ੇਸ਼ ਪਰਦੇ ਲਗਵਾਏ ਗਏ, ਜਿਨ੍ਹਾਂ ਰਾਹੀਂ ਅੰਦਰੋਂ ਤਾਂ ਬਾਹਰ ਦੇਖਿਆ ਜਾ ਸਕਦਾ ਹੈ। ਪਰ ਬਾਹਰੋਂ ਅੰਦਰ ਕੁਝ ਵੀ ਨਜ਼ਰ ਨਹੀਂ ਆਉਂਦਾ।

ਸ਼ਹਿਜ਼ਾਦੀ ਅਕਸਰ ਦਿਨ ਭਰ ਇਸ ਸ਼ਾਹਨਸ਼ੀਨ ਵਿਚ ਬੈਠੀ ਆਉਂਦੇ ਜਾਂਦਿਆਂ ਨੂੰ ਦੇਖਦੀ ਰਹਿੰਦੀ ਹੈ।ਸ਼ਹਿਜ਼ਾਦੀ ਦਾ ਆਪਣੇ ਪਤੀ ਨਾਲ ਮਨ ਪਹਿਲੇ ਦਿਨ ਤੋਂ ਹੀ ਨਾ ਭਿੱਜਿਆ। ਦੋਨਾਂ ਦੇ ਖਿਆਲਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ਹਿਜਾਦੀ ਪੁੱਜ ਕੇ ਲੁੱਚੀ ਤੇ ਬੇਹਿਯਾ ਹੈ,  ਉਸਦਾ ਪਤੀ ਧਾਰਮਿਕ ਬਿਰਤੀ ਦਾ ਮਾਲਕ ’ਤੇ ਸੰਗਾਊ ਸੁਭਾਅ ਦਾ ਹੈ। ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਰਮਿਆਨ ਅਕਸਰ ਅਣਬਣ ਰਹਿਣ ਲੱਗਦੀ ਹੈ।ਸ਼ਹਿਜ਼ਾਦੀ ਦੇ ਮਹੱਲ ਵਿਚ ਉਸਦੇ ਪਤੀ ਤੋਂ ਬਿਨਾ ਕਿਸੇ ਹੋਰ ਮਰਦ ਨੂੰ ਜਾਣ ਦੀ ਆਗਿਆ ਨਹੀਂ ਹੈ।ਸ਼ਹਿਜ਼ਾਦੀ ਸਾਰਾ ਦਿਨ ਮਹੱਲ ਵਿਚ ਬਿਨਾਂ ਕੋਈ ਵਸਤਰ ਪਹਿਨਿਆਂ ਟਹਿਲਦੀ ਰਹਿੰਦੀ ਹੈ।ਇਕ ਦਿਨ ਸ਼ਹਿਜ਼ਾਦੀ ਦੇ ਪਤੀ ਨੇ ਉਸ ਨੂੰ ਖਿਝ ਕੇ ਆਖ ਹੀ ਦਿੱਤਾ, “ਇਕ ਕੀ ਬੇਹੁਦਾਂ ਹਰਕਤਾਂ ਨੇ? ਸਾਰਾ ਦਿਨ ਨੰਗੀ ਫਿਰਦੀ ਰਹਿੰਦੀ ਹੈਂ, ਕੱਪੜੇ ਤਾਂ ਪਾ ਲਿਆ ਕਰ।”

“ਕੱਪੜਿਆਂ ਦੇ ਅੰਦਰ ਵੀ ਤਾਂ ਆਪਾਂ ਨੰਗੇ ਹੀ ਹੁੰਦੇ ਹਾਂ? ਤੁਹਾਨੂੰ, ਮੈਨੂੰ ਇਸ ਤਰ੍ਹਾਂ ਦੇਖਣਾ ਚੰਗਾ ਨਹੀਂ ਲੱਗਦਾ ਤਾਂ ਇਥੇ ਨਾ ਆਇਆ ਕਰੋ।” ਸ਼ਹਿਜ਼ਾਦੀ ਗਰਜ਼ ਕੇ ਬੋਲੀ।

ਬਸ ਉਸ ਦਿਨ ਤੋਂ ਸ਼ਹਿਜ਼ਾਦੀ ਦੇ ਪਤੀ ਨੇ ਵੱਟ ਖਾਹ ਲਿਆ ਤੇ ਉਹਨਾਂ ਦੇ ਉਸੇ ਦਿਨ ਤੋਂ ਸ਼ਰੀਰਕ ਸੰਬੰਧ ਖਤਮ ਹੋ ਗਏ। ਉਸਦਾ ਪਤੀ ਸ਼ਹਿਜ਼ਾਦੀ ਦਾ ਮਹੱਲ ਛੱਡ ਕੇ ਬਾਰਾਂਦਰੀ ਮਹੱਲ ਵਿਚ ਰਹਿਣ ਲੱਗ ਪਿਆ।ਕਦੇ-ਕਦਾਈ ਉਹ ਸ਼ਹਿਜ਼ਾਦੀ ਨੂੰ ਮਿਲਣ ਦਿਖਾਵੇ ਵਜੋਂ ਜਾਂਦਾ। ਪਰ ਸ਼ਹਿਜ਼ਾਦੀ ਉਸ ਵੱਲ ਕੋਈ ਵਿਸ਼ੇਸ ਦਿਲਚਸਪੀ ਨਾ ਲੈਂਦੀ।ਆਹੀਸਤਾ-ਆਹੀਸਤਾ ਪਤੀ ਦਾ ਸ਼ਹਿਜ਼ਾਦੀ ਕੋਲ ਜਾਣਾ ਘਟਦਾ ਗਿਆ।ਸ਼ਹਿਜ਼ਾਦੀ ਦਾ ਪਤੀ ਤਾਂ ਆਪਣੇ ਹਾਲ ’ਤੇ ਸੰਤੁਸ਼ਟ ਹੈ। ਉਸਨੂੰ ਸ਼ਾਹੀ ਪਰਿਵਾਰ ਦਾ ਜੁਆਈ ਹੋਣ ਕਰਕੇ ਜੋ ਮਾਣ-ਸਨਮਾਨ ਮਿਲ ਰਿਹਾ ਹੈ, ਉਹ ਉਸੇ ਨਾਲ ਹੀ ਖੁਸ਼ ਹੈ।ਲੇਕਿਨ ਸ਼ਹਿਜ਼ਾਦੀ ਆਪਣੀ ਹੀ ਅੱਗ ਨਾਲ ਸੜ੍ਹਦੀ ਭੁੱਜਦੀ ਰਹਿੰਦੀ ਹੈ।

ਸ਼ਹਿਜ਼ਾਦੀ ਦੇ ਮਹੱਲ ਦੇ ਨੇੜੇ ਬਣੇ ਦੀਵਾਨਖਾਨੇ ਵਿਚ ਪ੍ਰਧਾਨ ਮੰਤਰੀ ਗੁਲਾਮ ਗਿਲਾਨੀ ਮੰਤਰੀ ਮੰਡਲ ਦੀਆਂ ਬੈਠਕਾਂ ਲਾਇਆ ਕਰਦਾ ਹੈ।ਗੁਲਾਮ ਗਿਲਾਨੀ ਅਰਬੀ ਮੂਲ ਦੇ ਮੁਸਲਮਾਨਾਂ ਦੀ ਅੰਸ਼ ਵਿਚੋਂ ਹੈ, ਜੋ ਹਿੰਦੁਸਤਾਨ ’ਤੇ ਹੋਏ ਹਮਲਿਆਂ ਵੇਲੇ ਭਾਰਤ ਵਿਚ ਵਸ ਗਏ ਸਨ।

ਮਹੱਲ ਦੀ ਛੱਤ ਉੱਤੇ ਵਾਲ ਸੁਕਾਉਂਦਿਆਂ ਇਕ ਦਿਨ ਹਿਜ਼ ਐਕਸੇਲੈਂਸੀ ਗੁਲਾਮ ਗਿਲਾਨੀ ਅਤੇ ਸ਼ਹਿਜ਼ਾਦੀ ਦੀਆਂ ਅੱਖਾਂ ਚਾਰ ਹੋ ਜਾਂਦੀਆਂ ਹਨ।ਸ਼ਹਿਜ਼ਾਦੀ ਉਸਨੂੰ ਦੇਖ ਕੇ ਮੁਸਕਰਾ ਪਈ।ਭਾਵੇਂ ਕਿ ਗੁਲਾਮ ਗਿਲਾਨੀ ਵਿਆਹਿਆ ਹੋਇਆ ਹੈ ਤੇ ਉਸ ਕੋਲ ਆਪਣੀਆਂ ਬੇਗਮਾਂ ਦਾ ਵੱਖਰਾ ਹਰਮ ਵੀ ਹੈ।ਪਰ ਸ਼ਹਿਜ਼ਾਦੀ ਦੀ ਸੁੰਦਰ ਦੇ ਡੰਗ ਤੋਂ ਉਹ ਵੀ ਨਾ ਬਚ ਸਕਿਆ।

ਗੁਲਾਮ ਗਿਲਾਨੀ ਉਸੇ ਦਿਨ ਤੋਂ ਸ਼ਹਿਜ਼ਾਦੀ ਨੂੰ ਮਿਲਣ ਦੀਆਂ ਵਿਉਂਤਾਂ ਘੜਨ ਲੱਗ ਪਿਆ।ਸ਼ਹਿਜ਼ਾਦੀ ਦੇ ਮਹੱਲ ਦੁਆਲੇ ਲੱਗੇ ਸਖਤ ਪਹਿਰੇ ਕਾਰਨ ਉਸਦੀ ਕੋਈ ਪੇਸ਼ ਨਾ ਜਾਂਦੀ।ਕਈ ਦਿਨ ਸ਼ਹਿਜ਼ਾਦੀ ਤੇ ਗੁਲਾਮ ਗਿਲਾਨੀ ਦੀ ਸੈਨਤਬਾਜ਼ੀ ਚਲਦੀ ਰਹੀ।ਗੁਲਾਮ ਗਿਲਾਨੀ ਸ਼ਹਿਜ਼ਾਦੀ ਦੇ ਸੁਹੱਪਣ ਅਤੇ ਦਿਲਕਸ਼ੀ ਵੱਲ ਵਧੇਰੇ ਖਿੱਚਿਆ ਜਾਣ ਲੱਗਾ।ਅਖੀਰ ਬੜੀ ਸੋਚ-ਵਿਚਾਰ ਬਾਅਦ ਗੁਲਾਮ ਗਿਲਾਨੀ ਨੇ ਦੀਵਾਨਖਾਨੇ ਕੋਲੋਂ ਸ਼ਹਿਜਾਦੀ ਦੇ ਮਹੱਲ ਨੂੰ ਜਾਂਦੀ ਇਕ ਸੁਰੰਗ ਪਟਵਾਉਂਣੀ ਸ਼ੁਰੂ ਕਰ ਦਿੱਤੀ।ਸੁਰੰਗ ਦਾ ਨਕਸ਼ਾ ਤਿਆਰ ਕਰਨ ਵਿਚ ਗੁਲਾਮ ਗਿਲਾਨੀ ਨੂੰ ਥੋੜ੍ਹਾ ਜਿਹਾ ਭੁਲੇਖਾ ਲੱਗ ਗਿਆ।ਸਰੁੰਗ ਮਹੱਲ ਦੇ ਉਸ ਕਮਰੇ ਵਿਚ ਨਿਕਲ ਗਈ, ਜੋ ਹਿਜ਼ ਹਾਈਨੈੱਸ ਰਣਧੀਰ ਸਿੰਘ ਦੀਆਂ ਦਾਸੀਆਂ ਦਾ ਹਰਮ ਹੈ। ਸੁਰੰਗ ਪੱਟਣ ਵਾਲੇ ਫੜ੍ਹੇ ਗਏ। ਪਰ ਗੁਲਮ ਗਿਲਾਨੀ ਦੇ ਡਰੋਂ ਉਨ੍ਹਾਂ ਨੇ ਉਸ ਨਾਮ ਤਾਂ ਨਾ ਦੱਸਿਆ ਤੇ ਖੁਦ ਸਜ਼ਾਵਾਂ ਭੁਗਤ ਲਈਆਂ।

ਇਸ ਘਟਨਾ ਬਾਅਦ ਗੁਲਮ ਗਿਲਾਨੀ ਸ਼ਹਿਜ਼ਾਦੀ ਨੂੰ ਮਿਲਣ ਲਈ ਹੋਰ ਵੀ ਤਤਪਰ ਹੋ ਗਿਆ।ਸੁਰੰਗ ਪੱਟੇ ਜਾਣ ਦੇ ਕਾਰਨਾਂ ਦੀ ਛਾਣਬੀਣ ਰਿਆਸਤ ਦੇ ਹੀ ਉੱਚ ਵਜ਼ੀਰ ਰਾਮਜਸ ਦਾਸ (‘ਮਹਾਰਾਜਾ’ ਪੁਸਤਕ ਦੇ ਰਚਿਤਾ ਦੀਵਾਨ ਜਰਮਨੀ ਦਾਸ ਦਾ ਪੜਦਾਦਾ ਤੇ ਦੀਵਾਨ ਮਥਰਾ ਦਾਸ ਦਾ ਪਿਉ) ਨੂੰ ਸੌਂਪੀ ਗਈ। ਸੁਰੰਗ ਕਿਉਂਕਿ ਦੀਵਾਨਖਾਨੇ ਕੋਲ ਦੀ ਨਿਕਲਦੀ ਸੀ, ਇਸ ਲਈ ਰਾਮਜਸ ਦਾਸ ਦੇ ਸ਼ੱਕ ਦੀ ਸੂਈ ਗੁਲਾਮ ਗਿਲਾਨੀ ’ਤੇ ਆ ਕੇ ਅੜ੍ਹ ਗਈ। ਉਸਨੇ ਗੁਲਾਮ ਗਿਲਾਨੀ ਦੀਆਂ ਗਤੀਵਿਧੀਆਂ ’ਤੇ ਪੂਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਸ਼ਹਿਜ਼ਾਦੀ ਦੀ ਨੌਕਰਾਣੀ ਮੂਲੋ ਦਾ ਸ਼ਾਹੀ ਖਾਨਸਾਮੇ ਅਮੰਤ ਖਾਨ ਨਾਲ ਇਸ਼ਕ ਚਲਦਾ ਹੈ।ਅਮੰਤ ਖਾਨ ਦੀ ਰਾਮਜਸ ਦਾਸ ਦੇ ਵਫਾਦਾਰ ਤੇ ਘਰੇਲੂ ਨੌਕਰ ਅਲੀ ਮੁਹੰਮਦ ਨਾਲ ਗਹਿਰੀ ਦੋਸਤੀ ਹੈ। ਅਮੰਤ ਖਾਨ ਰਾਹੀ ਰਾਮਜਸ ਦਾਸ ਨੇ ਮੂਲੋ ਦੀ ਸ਼ਹਿਜ਼ਾਦੀ ’ਤੇ ਤਾੜ ਰੱਖਣ ਦੀ ਜ਼ਿੰਮੇਵਾਰੀ ਲਗਾ ਦਿੱਤੀ।

ਦਿਨ ਸੁੱਖੀ ਸ਼ਾਂਦੀ ਲੰਘਣ ਲੱਗੇ…। ਸ਼ਹਿਜ਼ਾਦੀ ਨੂੰ ਮਿਲਣ ਲਈ ਗੁਲਾਮ ਗਿਲਾਨੀ ਤਾਂ ਤਰਲੋ-ਮੱਛੀ ਹੈ ਹੀ, ਉਧਰੋਂ ਸ਼ਹਿਜ਼ਾਦੀ ਵੀ ਮਰਦਾਨਾ ਛੋਹ ਲਈ ਤਰਸੀ ਪਈ ਹੈ। ਉਹ ਆਪਣੀ ਨੌਕਰਾਣੀ ਮੂਲੋ ਹੱਥ ਸੁਨੇਹੇ ਭੇਜ ਕੇ ਗੁਲਾਮ ਗਿਲਾਨੀ ਨੂੰ ਮਿਲਣ ਲਈ ਕੋਈ ਜੁਗਤ ਬਣਾਉਣ ਲਈ ਜ਼ੋਰ ਪਾਉਂਦੀ ਹੈ।

ਗੁਲਾਮ ਗਿਲਾਨੀ ਨੇ ਕਾਫੀ ਸੋਚ ਵਿਚਾਰ ਬਾਅਦ ਇਕ ਤਰਕੀਬ ਬਣਾ ਲਈ। ਉਸਨੇ ਮੂਲੋ ਹੱਥ ਸੁਨੇਹਾ ਭੇਜ ਕੇ ਆਪਣੀ ਸਾਰੀ ਜੁਗਤ ਸਹਿਜ਼ਾਦੀ ਤੱਕ ਪਹੁੰਚਾ ਦਿੱਤੀ। ਸ਼ਹਿਜ਼ਾਦੀ ਨੂੰ ਗੁਲਾਮ ਗਿਲਾਨੀ ਦਾ ਮਨਸੂਬਾ ਜਚ ਗਿਆ ਤੇ ਉਸਦਾ ਪਾਲਨ ਕਰਨ ਦੀ ਸ਼ਹਿਜ਼ਾਦੀ ਨੇ ਸਹਿਮਤੀ ਪ੍ਰਗਟਾ ਦਿੱਤੀ।ਮੂਲੋ ਨੇ ਗੁਲਾਮ ਗਿਲਾਨੀ ਤੇ ਸਹਿਜ਼ਾਦੀ ਦੀ ਮਿਲਣ ਲਈ ਘੜੀ ਘਾੜਤ ਅਮੰਤ ਖਾਨ ਰਾਹੀਂ ਵਜ਼ੀਰ ਰਾਮਜਸ ਦਾਸ ਤੱਕ ਵੀ ਪਹੁੰਚਾ ਦਿੱਤੀ।

ਮਿਥੀ ਯੋਜਨਾ ਅਨੁਸਾਰ ਗੁਲਾਮ ਗਿਲਾਨੀ ਦੀ ਦੋ ਘੋੜਿਆਂ ਨਾਲ ਖੀਚੀ ਜਾਣ ਵਾਲੀ ਬੱਘੀ ਸ਼ਹਿਜ਼ਾਦੀ ਦੇ ਮਹੱਲ ਕੋਲ ਜਾ ਖੜ੍ਹੀ। ਬੱਘੀ ਦੀ ਪਿਛਲੀ ਸੀਟ ਦੇ ਥੱਲੇ ਇਕ ਲੱਕੜ ਦਾ ਸੰਦੂਕਨੁਮਾ ਵੱਡਾ ਬਕਸਾ ਬਣਿਆ ਹੋਇਆ ਹੈ। ਇਸ ਵਿਚ ਘੋੜਿਆਂ ਲਈ ਚਾਰਾ ਰੱਖਿਆ ਜਾਂਦਾ ਹੋਣ ਕਰਕੇ ਇਸ ਨੂੰ ਚਾਰਾ-ਪੇਟੀ ਕਿਹਾ ਜਾਂਦਾ ਹੈ।ਸ਼ਹਿਜ਼ਾਦੀ ਨੇ ਨੌਕਰਾਣੀ ਮੂਲੋ ਨਾਲ ਆਪਣੇ ਕਪੜੇ ਬਦਲੇ ਤੇ ਨੌਕਰਾਣੀ ਦੇ ਭੇਸ ਵਿਚ ਮਹੱਲ ਤੋਂ ਬਾਹਰ ਨਿਕਲ ਆਈ। ਬਾਹਰ ਆ ਕੇ ਸ਼ਹਿਜ਼ਾਦੀ ਬੱਘੀ ਦੀ ਚਾਰਾਪੇਟੀ ਵਿਚ ਵੜ੍ਹ ਗਈ। ਪੇਟੀ ਦਾ ਢੱਕਣ ਬੰਦ ਕਰਕੇ ਬੱਘੀ ਉੱਥੋਂ ਤੁਰ ਪਈ।

ਜਦੋਂ ਬਿਨਾ ਕਿਸੇ ਰੋਕ ਟੋਕ ਦੇ ਬੱਘੀ ਸ਼ਾਹੀ ਮਹੱਲ ਦੀ ਸੀਮਾ ਤੋਂ ਬਾਹਰ ਆ ਗਈ ਤਾਂ ਗੁਲਾਮ ਗਿਲਾਨੀ ਦੇ ਚਿੱਤ ਵਿਚ ਲੂਰੀਆਂ ਉੱਠਣ ਲੱਗ ਪਈਆਂ।ਉਸਨੇ ਅਫੀਮ ਦੀ ਮੋਟੀ ਗੋਲੀ ਤੇ ਸੰਖੀਏ ਤੋਂ ਤਿਆਰ ਕੀਤੀਆਂ ਔਸ਼ਧੀਆਂ ਦੀ ਇਕ ਖੁਰਾਕ ਸ਼ਰਾਬ ਦੇ ਪਿਆਲੇ ਨਾਲ ਅੰਦਰ ਸਿੱਟ ਲਈ।ਬੱਘੀ ਸ਼ਹਿਰ ਤੋਂ ਬਾਹਰ ਨਿਕਲ ਕੇ ਜਲੰਧਰ ਵੱਲ ਜਾਂਦੇ ਮਾਰਗ ’ਤੇ ਪੈ ਗਈ। ਉਥੋਂ ਬਾਰਾਂ ਮੀਲ ਦੂਰ ਜਲੰਧਰ ਜਾਣ ਨੂੰ ਪੂਰੇ ਦੋ ਘੰਟੇ ਲੱਗਦੇ ਹਨ। ਗੁਲਾਮ ਗਿਲਾਨੀ ਨੇ ਇਸ ਯਾਤਰਾ ਨੂੰ ਤੇਜ਼ ਕਰਨ ਲਈ ਰਸਤੇ ਵਿਚ ਦੋ ਜਗ੍ਹਾ ਘੋੜੇ ਬਦਲਣ ਦਾ ਇੰਤਜ਼ਾਮ ਕੀਤਾ ਹੋਇਆ ਹੈ।

ਪਹਿਲੇ ਪੜਾਅ ’ਤੇ ਜਦੋਂ ਘੋੜੇ ਬਦਲੇ ਗਏ ਤਾਂ ਗੁਲਾਮ ਗਿਲਾਨੀ ਨੇ ਚਾਰਾਪੇਟੀ ਵਿਚੋਂ ਸ਼ਹਿਜ਼ਾਦੀ ਨੂੰ ਬਾਹਰ ਕੱਢ ਕੇ ਬੱਘੀ ਵਿਚ ਆਪਣੇ ਨਾਲ ਬਿਠਾ ਲਿਆ।ਬੱਘੀ ਦੇ ਚਲਦਿਆਂ ਹੀ ਸ਼ਹਿਜ਼ਾਦੀ ’ਤੇ ਰੋਹਬ ਪਾਉਣ ਲਈ ਗੁਲਾਮ ਗਿਲਾਨੀ ਨੇ ਸ਼ਹਿਜ਼ਾਦੀ ਨੂੰ ਆਪਣਾ ਨਿੱਗਰ ਸੋਨੇ ਦਾ ਬਣਿਆ ਹੁੱਕਾ ਪੇਸ਼ ਕੀਤਾ, ਜਿਸ ਵਿਚ ਲਖਨਊ ਤੋਂ ਮੰਗਵਾਇਆ ਵਿਸ਼ੇਸ਼ ਸੁਗੰਧਤ ਤਬਾਕੂ ਭਰਿਆ ਹੋਇਆ ਹੈ।ਸ਼ਹਿਜ਼ਾਦੀ ਨੇ ਹੁੱਕਾ ਪੀਣ ਤੋਂ ਕੋਰਾ ਜੁਆਬ ਦੇ ਦਿੱਤਾ ਤੇ ਕੋਲੇ ਪਈ ਸ਼ਰਾਬ ਦੇਖ ਕੇ ਸ਼ਰਾਬ ਪੀਣ ਦੀ ਇੱਛਾ ਜ਼ਾਹਿਰ ਕੀਤੀ।ਇਹ ਸੁਣ ਕੇ ਗੁਲਾਮ ਗਿਲਾਨੀ ਗਦਗਦ ਹੋ ਗਿਆ ਤੇ ਉਸ ਨੇ ਸ਼ਹਿਜ਼ਾਦੀ ਨੂੰ ਆਪਣੇ ਦੋਨਾਂ ਲਈ ਜ਼ਾਮ ਬਣਾਉਣ ਦੀ ਫਰਮਾਇਸ਼ ਕੀਤੀ।ਸ਼ਹਿਜ਼ਾਦੀ ਨੇ ਦੋ ਜ਼ਾਮ ਬਣਾਏ ਤੇ ਇਕ ਗੁਲਾਮ ਗਿਲਾਨੀ ਨੂੰ ਦੇ ਕੇ ਉਸ ਦੇ ਜ਼ਾਮ ਨਾਲ ਆਪਣਾ ਜ਼ਾਮ ਟਕਰਾ ਕੇ ਗਟਾਗਟ ਇਕੋ ਸਾਹ ਡੀਕ ਲਾ ਕੇ ਆਪਣਾ ਪੈਮਾਨ ਖਾਲੀ ਕਰਕੇ ਰੱਖ ਦਿੱਤਾ। ਇਹ ਦੇਖ ਕੇ ਗੁਲਾਮ ਗਿਲਾਨੀ ਨੇ ਵੀ ਫੁਰਤੀ ਨਾਲ ਆਪਣੀ ਸ਼ਰਾਬ ਪੀਤੀ ਤੇ ਬਾਹੋਂ ਫੜ੍ਹ ਕੇ ਸ਼ਹਿਜ਼ਾਦੀ ਨੂੰ ਆਪਣੀ ਬੁੱਕਲ ਵਿਚ ਬਿਠਾ ਲਿਆ।ਸ਼ਹਿਜ਼ਾਦੀ ਦੀਆਂ ਮੱਥੇ ’ਤੇ ਵਿਖਰੀਆਂ ਲਟਾਂ ਨੂੰ ਸੁਆਰਦਾ ਹੋਇਆ ਗੁਲਾਮ ਗਿਲਾਨੀ ਬੋਲਿਆ, “ਰਾਜਕੁਮਾਰੀ ਜੀ, ਜਿਸ ਵੀ ਪੀਰ ਮੁਰਸ਼ਦ ਨੂੰ ਧਿਆਉਣਾ ਹੈ, ਹੁਣੇ ਧਿਆ ਲਵੋ।”

“ਕਿਉਂ?”

“ਕਿਉਂਕਿ ਅੱਜ ਗੁਲਾਮ ਗਿਲਾਨੀ ਤੁਹਾਡੀਆਂ ਚੀਕਾਂ ਕੱਢਾ ਕੇ ਛੱਡੇਗਾ।”

ਇਹ ਸੁਣ ਕੇ ਸ਼ਹਿਜ਼ਾਦੀ ਖਿੜਖਿੜਾ ਕੇ ਹੱਸਦੀ ਹੋਈ ਕਹਿਣ ਲੱਗੀ, “ਇਹ ਤਾਂ ਵਕਤ ਹੀ ਦੱਸੇਗਾ ਮਹਾਂਮੰਤਰੀ ਸਾਹਿਬ। ਕਿਤੇ ਇਹ ਨਾ ਹੋਵੇ ਮੈਂ ਪਿਆਰ ਵਿਚ ਤੁਹਾਨੂੰ ਮਾਰ ਹੀ ਦੇਵਾਂ।ਤੁਸੀਂ ਤਮਾਮ ਜ਼ਿੰਦਗੀ ਕੁਸਕਣ ਯੋਗੇ ਨਾ ਰਹੋ।”

“ਅੱਛਾ? ਦੇਖਦੇ ਹਾਂ ਫੇਰ।” ਗੁਲਾਮ ਗਿਲਾਨੀ ਨੇ ਸ਼ਹਿਜ਼ਾਦੀ ਨੂੰ ਘੁੱਟ ਕੇ ਜੱਫੀ ਪਾਈ ਤੇ ਉਸਦੇ ਬੁੱਲ੍ਹ ਚੂਪਣ ਲੱਗ ਪਿਆ।

ਏਨੇ ਨੂੰ ਘੋੜੇ ਬਦਲਣ ਦਾ ਦੂਜਾ ਪੜਾਅ ਆ ਗਿਆ ਤੇ ਬੱਘੀ ਰੁੱਕ ਗਈ।ਘੋੜੇ ਫੁਰਤੀ ਨਾਲ ਬਦਲੇ ਗਏ। ਬੱਘੀ ਅਜੇ ਚੱਲਣ ਹੀ ਲੱਗਦੀ ਹੈ ਕਿ ਵਜ਼ੀਰ ਰਾਮਜਸ ਦਾਸ ਤੇ ਦਸ ਬਾਰਾਂ ਮਿਲਟਰੀ ਵਾਲੇ ਆ ਬੱਘੀ ਨੂੰ ਘੇਰਦੇ ਹਨ। ਗੁਲਾਮ ਗਿਲਾਨੀ ਬਾਹਰ ਨਿਕਲ ਕੇ ਵਜ਼ੀਰ ਰਾਮਜਸ ਦਾਸ ਨੂੰ ਮਿਲਦਾ ਹੈ। ਰਾਮਜਸ ਦਾਸ ਕੋਈ ਜ਼ਰੂਰ ਕੰਮ ਦੱਸ ਕੇ ਗੁਲਾਮ ਗਿਲਾਨੀ ਨੂੰ ਨਾਲ ਲੈ ਜਾਂਦਾ ਹੈ। ਗੁਲਾਮ ਗਿਲਾਨੀ ਆਪਣੇ ਤਾਬੇਦਾਰਾਂ ਨੂੰ ਬੱਘੀ ਪਹਿਲਾਂ ਮਿਥੀ ਹੋਈ ਮੰਜ਼ਿਲ ’ਤੇ ਲਿਜਾਣ ਲਈ ਆਖਦਾ ਹੈ।

ਬੱਘੀ ਸਹਿਜ਼ਾਦੀ ਨੂੰ ਲੈ ਕੇ ਜਲੰਧਰ ਨੂੰ ਆਪਣਾ ਸਫਰ ਸ਼ੁਰੂ ਕਰ ਦਿੰਦੀ ਹੈ। ਗੁਲਾਮ ਗਿਲਾਨੀ, ਵਜ਼ੀਰ ਰਾਮਜਸ ਦਾਸ ਅਤੇ ਮਿਲਟਰੀ ਵਾਲਿਆਂ ਨਾਲ ਚਲਾ ਜਾਂਦਾ ਹੈ।

ਬੱਘੀ ਵਿਚ ਇਕੱਲੀ ਬੈਠੀ ਸ਼ਹਿਜ਼ਾਦੀ ਹੁੱਕਾ ਤੇ ਸ਼ਰਾਬ ਪੀਂਦੀ ਜਲੰਧਰ ਉਸ ਬੰਗਲੇ ਵਿਚ ਪਹੁੰਚ ਜਾਂਦੀ ਹੈ, ਜੋ ਗੁਲਾਮ ਗਿਲਾਨੀ ਨੇ ਸ਼ਹਿਜ਼ਾਦੀ ਦਾ ਜੋਬਨ ਮਾਨਣ ਲਈ ਰਾਖਵਾ ਰੱਖਿਆ ਹੁੰਦਾ ਹੈ। ਉਧਰ ਵਜ਼ੀਰ ਰਾਮਜਸ ਦਾਸ ਬਿਨਾ ਮਤਲਬ ਗੁਲਾਮ ਗਿਲਾਨੀ ਦੇ ਤਿੰਨ ਚਾਰ ਘੰਟੇ ਖਰਾਬ ਕਰਵਾ ਕੇ ਉਸ ਨੂੰ ਤੋਰ ਦਿੰਦਾ ਹੈ। ਗੁਲਾਮ ਗਿਲਾਨੀ ਗੋਲੀ ਵਾਂਗੂ ਸਹਿਜ਼ਾਦੀ ਕੋਲ ਪੁਹੰਚਦਾ ਹੈ। ਸ਼ਹਿਜ਼ਾਦੀ ਤੇ ਗੁਲਾਮ ਗਿਲਾਨੀ ਬੇਸਬਰੇਪਨ ਨਾਲ ਕਪੜੇ ਉਤਾਰ ਕੇ ਅਜੇ ਇਕ ਦੂਜੇ ਨੂੰ ਲਿਪਟੇ ਹੀ ਹੁੰਦੇ ਹਨ ਕਿ ਰਾਜਾ-ਏ-ਰਾਜਗਾਨ ਰਣਧੀਰ ਸਿੰਘ, ਵਜ਼ੀਰ ਰਾਮਜਸ ਦਾਸ ਤੇ ਦਸ ਬਾਰਾਂ ਮਿਲਟਰੀ ਵਾਲੇ ਗੁਲਾਮ ਗਿਲਾਨੀ ਦਾ ਪਿਛਾ ਕਰਦੇ ਹੋਏ ਉੱਥੇ ਆ ਧਮਕਦੇ ਹਨ। ਸ਼ਹਿਜ਼ਾਦੀ ਤੇ ਗੁਲਾਮ ਗਿਲਾਨੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ।ਮਹਾਰਾਜਾ ਰਣਧੀਰ ਸਿੰਘ ਦੇ ਖੱਬੇ ਹੱਥ ਵਿਚ ਰਾਇਫਲ ਹੁੰਦੀ ਹੈ ਅਤੇ ਡੌਲੇ ਉੱਤੇ ਬੰਨ੍ਹੇ ਨਾਦਰ ਸ਼ਾਹ ਦੇ ਬਖਸ਼ੇ ਪੁਖਰਾਜ ਹੀਰੇ ਵਾਲੀ ਸੱਜੀ ਬਾਂਹ ਦੇ ਪੁੱਠੇ ਹੱਥ ਦੀ ਵੱਟ ਕੇ ਉਹ ਗੁਲਾਮ ਗਿਲਾਨੀ ਦੇ ਚਪੇੜ ਮਾਰਦਾ ਹੈ। ਗੁਲਾਮ ਗਿਲਾਨੀ ਦੀ ਹੀਰੇ ਮੋਤੀਆਂ ਨਾਲ ਜੜ੍ਹੀ ਸੁਨਿਹਰੀ ਬ੍ਰਤਾਨੀਆ ਦੇ ਤਾਜ ਵਰਗੀ ਟੋਪੀ ਬੁੜਕ ਕੇ ਪਰ੍ਹਾਂ ਜਾ ਡਿੱਗਦੀ ਹੈ।ਮਿਲਟਰੀ ਵਾਲੇ ਢਾਹ ਕੇ ਕੁੱਟਦੇ ਗੁਲਾਮ ਗਿਲਾਨੀ ਨੂੰ ਨਗੰਧਣ ਲਈ ਪਿੰਝੇ ਜੁਲਾਹਿਆ ਦੇ ਲੋਗੜ ਵਰਗਾ ਕਰ ਦਿੰਦੇ ਹਨ।ਗੁਲਾਮ ਗਿਲਾਨੀ ਨੂੰ ਜਲਾਵਤਨ ਕਰਨ ਦਾ ਹੁਕਮ ਦੇ ਕੇ ਹਿਜ਼ ਹਾਈਨੈੱਸ ਰਣਧੀਰ ਸਿੰਘ, ਸ਼ਹਿਜ਼ਾਦੀ ਨੂੰ ਕੁੱਟਦਾ ਹੋਇਆ ਘੜੀਸ ਕੇ ਕਪੂਰਥਲੇ ਲੈ ਆਉਂਦਾ ਹੈ।ਸ਼ਹਿਜ਼ਾਦੀ ਦੇ ਮਹੱਲੋਂ ਬਾਹਰ ਪੈਰ ਰੱਖਣ ’ਤੇ ਪਾਬੰਦ ਲੱਗ ਜਾਂਦੀ ਹੈ।ਕੁੱਟ-ਕੁੱਟ ਪੋਲੀ ਕੀਤੀ ਹੋਈ ਸ਼ਹਿਜ਼ਾਦੀ ਦੀਆਂ ਜਦੋਂ ਚੀਕਾਂ ਨਿਕਲਦੀਆਂ ਹਨ ਤਾਂ ਉਸਨੂੰ ਸ਼ਾਹੀ ਜੋਤਸ਼ੀ ਦਾ ਕਿਹਾ ਹੋਇਆ ਕਥਨ ਚੇਤੇ ਆਉਂਦਾ ਹੈ, “ਇਸ਼ਵਰ ਹਰ ਪ੍ਰਾਣੀ ਅੰਦਰ ਵਸਦਾ ਹੈ। ਚੌਵੀ ਘੰਟਿਆਂ ਵਿਚ ਇਕ ਅਜਿਹਾ ਪਲ ਆਉਂਦਾ ਹੈ, ਜਦੋਂ ਮਨੁੱਖ ਦੇ ਮੂੰਹੋਂ ਨਿਕਲੀ ਹੋਈ ਹਰ ਗੱਲ ਸੱਚ ਹੋ ਜਾਂਦੀ ਹੈ।”

ਇਹ ਗੱਲ ਯਾਦ ਕਰਦਿਆਂ ਸ਼ਹਿਜ਼ਾਦੀ ਨੂੰ ਬੱਘੀ ਵਿਚ ਗੁਲਾਮ ਗਿਲਾਨੀ ਨਾਲ ਹੋਈ ਵਾਰਤਾ ਵਾਲੇ ਬਚਨ ਚੇਤੇ ਆਉਂਦੇ ਹਨ, “…ਅੱਜ ਗੁਲਾਮ ਗਿਲਾਨੀ ਤੁਹਾਡੀਆਂ ਚੀਕਾਂ ਕੱਢਾ ਕੇ ਛੱਡੇਗਾ। …ਕਿਤੇ ਇਹ ਨਾ ਹੋਵੇ ਮੈਂ ਤੁਹਾਨੂੰ ਮਾਰ ਹੀ ਦੇਵਾਂ।…ਤੁਸੀਂ ਤਮਾਮ ਜ਼ਿੰਦਗੀ ਕੁਸਕਣ ਯੋਗੇ ਨਾ ਰਹੋ।…”

ਠੀਕ ਉਸੇ ਤਰ੍ਹਾਂ ਹੋਇਆ। ਸ਼ਹਿਜ਼ਾਦੀ ਦੀਆਂ ਚੀਕਾਂ ਵੀ ਨਿਕਲੀਆਂ ਤੇ ਗੁਲਾਮ ਗਿਲਾਨੀ ਕੁਸਕਣ ਯੋਗਾ ਵੀ ਨਾ ਰਿਹਾ।… ਕੁਝ ਦਿਨ ਸ਼ਹਿਜ਼ਾਦੀ ਨਾ ਕੁਝ ਖਾਂਦੀ ਹੈ ਤੇ ਨਾ ਹੀ ਕੁਝ ਪੀਂਦੀ ਹੈ। ਬਸ ਦਿਨ ਰਾਤ ਗੁਲਾਮ ਗਿਲਾਨੀ ਨੂੰ ਚੇਤੇ ਕਰਕੇ ਰੋਂਦੀ ਰਹਿੰਦੀ ਹੈ। ਫੇਰ ਆਪੇ ਹੀ ਉਹ ਗੁਲਾਮ ਗਿਲਾਨੀ ਨੂੰ ਭੁੱਲ ਭੁਲਾ ਜਾਂਦੀ ਹੈ ਕਿਉਂਕਿ ਗੁਲਾਮ ਗਿਲਾਨੀ ਨਾਲ ਉਸਦਾ ਪਿਆਰ ਨਹੀਂ ਹੁੰਦਾ ਕੇਵਲ ਜਿਸਮਾਨੀ ਖਿੱਚ ਹੀ ਹੁੰਦੀ ਹੈ।ਕੁਝ ਦਿਨਾਂ ਬਾਅਦ ਸਭ ਕੁਝ ਪਹਿਲਾਂ ਵਾਂਗ ਹੋ ਜਾਂਦਾ ਹੈ। ਸਹਿਜ਼ਾਦੀ ਆਪਣੀਆਂ ਦਾਸੀਆਂ ਨਾਲ ਆਪਣਾ ਚਿੱਤ ਪਰਚਾ ਕੇ ਹੀ ਸਬਰ ਕਰਨ ਲੱਗ ਪੈਂਦੀ ਹੈ।

ਕਰਨਲ ਵਰਿਆਮ ਸਿੰਘ ਰਿਆਸਤ ਦੀ ਸ਼ਾਹੀ ਫੌਜ ਦਾ ਉੱਚ ਅਧਿਕਾਰੀ ਹੈ। ਉਸਦੇ ਵੱਡੇ ਵਡੇਰਿਆਂ ਨੇ ਰਿਆਸਤ ਦੇ ਹਾਕਮਾਂ ਦੀ ਕਈ ਪੀੜ੍ਹੀਆਂ ਤੋਂ ਖਿਦਮਤ ਕੀਤੀ ਹੈ।ਸ਼ਾਹੀ ਮਹੱਲ ’ਤੇ ਤਾਇਨਾਤ ਮਿਲਟਰੀ ਦੀ ਸਾਰੀ ਜ਼ਿੰਮੇਵਾਰੀ ਤੇ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਾ ਸਾਰਾ ਪ੍ਰਬੰਧ ਉਸੇ ਦੇ ਹੱਥ ਹੈ।

ਸ਼ਹਿਜ਼ਾਦੀ ਹਿਜ਼ ਹਾਈਨੈੱਜ਼ ਦੀ ਆਗਿਆ ਨਾਲ ਕਿਸੇ ਜ਼ਰੂਰੀ ਕੰਮ ਲਈ ਬੱਘੀ ਵਿਚ ਬੈਠ ਕੇ ਜਾਣ ਲੱਗਦੀ ਹੈ ਤੇ ਉਸ ਦਾ ਘੋੜਾ ਬਿਗੜ ਜਾਂਦਾ ਹੈ। ਰਥਵਾਨ ਕੋਲੋਂ ਕਾਬੂ ਨਹੀਂ ਕਰ ਹੁੰਦਾ ਤੇ ਆਪ ਮੂਹਾਰੇ ਬੱਘੀ ਕਿਸੇ ਹੋਰ ਪਾਸੇ ਖਿੱਚ ਕੇ ਲੈ ਜਾਂਦਾ ਹੈ। ਰਥਵਾਨ ਅਤੇ ਸ਼ਹਿਜ਼ਾਦੀ ਰੌਲਾ ਪਾ ਦਿੰਦੇ ਹਨ। ਵਰਿਆਮ ਸਿੰਘ ਉਸ ਵਕਤ ਸ਼ਹਿਜ਼ਾਦੀ ਦੇ ਮਹੱਲ ’ਤੇ ਤਾਇਨਾਲ ਸਕਿਉਰਟੀ ਦਾ ਜ਼ਾਇਜਾ ਲੈਣ ਲਈ ਆਇਆ ਹੁੰਦਾ ਹੈ।ਉਹ ਫੌਰਨ ਬੱਘੀ ਦੇ ਪਿੱਛੇ ਘੋੜਾ ਦੌੜਾਉਂਦਾ ਹੈ ਤੇ ਸ਼ਹਿਜ਼ਾਦੀ ਨੂੰ ਬਚਾ ਲੈਂਦਾ ਹੈ।ਵਰਿਆਮ ਸਿੰਘ ਰਥਵਾਨ ਦੀ ਕਾਫੀ ਝਾੜ-ਝੰਭ ਵੀ ਕਰਦਾ ਹੈ।ਉਸ ਪਲ ਤੋਂ ਸ਼ਹਿਜ਼ਾਦੀ ਵਰਿਆਮ ਸਿੰਘ ਉੱਤੇ ਆਸ਼ਿਕ ਹੋ ਜਾਂਦੀ ਹੈ।

ਅਗਲੇ ਦਿਨ ਵਰਿਆਮ ਸਿੰਘ ਨੂੰ ਖੁਫੀਆ ਮਿਲਣੀ ਲਈ ਸ਼ਹਿਜ਼ਾਦੀ ਆਮੰਤ੍ਰਿਤ ਕਰਦੀ ਹੈ ਤਾਂ ਵਰਿਆਮ ਸਿੰਘ ਆਪਣੇ ਜਤ-ਸਤ ਨੂੰ ਕਾਬੂ ਰੱਖਣ ਤੋਂ ਲਾਚਾਰ ਹੋ ਜਾਂਦਾ ਹੈ। ਉਹ ਸ਼ਾਹੀ ਘਰਾਣੇ ਦਾ ਜੁਆਈ ਬਣਨ ਦੇ ਸੁਪਨੇ ਦੇਖਣ ਲੱਗ ਪੈਂਦਾ ਹੈ। ਕਈ ਦਿਨ ਦਾਸੀਆਂ ਰਾਹੀ ਵਰਿਆਮ ਸਿੰਘ ਅਤੇ ਸ਼ਹਿਜ਼ਾਦੀ ਵਿਚਕਾਰ ਪੱਤਰ-ਵਿਹਾਰ ਤੇ ਸੰਦੇਸ਼ਾਂ ਦੇ ਅਦਾਨ-ਪ੍ਰਦਾਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਪਰ ਮਿਲਣ ਦਾ ਕੋਈ ਹਿੱਲਾ ਨਹੀਂ ਹੁੰਦਾ। ਦਿਨ ਰਾਤ ਸ਼ਹਿਜ਼ਾਦੀ ਦੇ ਖਤ ਪੜ੍ਹ-ਪੜ੍ਹ ਕੇ ਵਰਿਆਮ ਸਿੰਘ ਮਚਲ ਉੱਠਦਾ ਹੈ।ਸ਼ਹਿਜ਼ਾਦੀ ਦੇ ਮਹੱਲ ਦੁਆਲੇ ਸਖਤ ਪਹਿਰਾ ਤੇ ਵਰਿਆਮ ਸਿੰਘ ਨੂੰ ਅੰਦਰ ਜਾਣ ਦੀ ਇਜ਼ਾਜਤ ਨਹੀਂ ਹੈ।ਗੁਲਾਮ ਗਿਲਾਨੀ ਵਾਲੇ ਕਿੱਸੇ ਮਗਰੋਂ ਸਹਿਜ਼ਾਦੀ ਦੇ ਬਾਹਰ ਜਾਣ ਆਉਂਣ ’ਤੇ ਵੀ ਸਖਤ ਪਾਬੰਦੀ ਲੱਗੀ ਹੋਈ ਹੈ।ਸ਼ਹਿਜ਼ਾਦੀ ਤੇ ਵਰਿਆਮ ਸਿੰਘ ਦੋਨੋਂ ਹੀ ਇਕ ਦੂਜੇ ਨੂੰ ਕਲਾਵੇ ਵਿਚ ਲੈਣ ਲਈ ਵਿਆਕੁਲ ਹੋਏ ਪਏ ਹਨ।

ਇਕ ਦਿਨ ਸ਼ਹਿਜ਼ਾਦੀ ਦੀ ਨੌਕਰਾਣੀ ਬਸੰਤੀ ਨੇ ਗੋਂਦ ਗੁੰਦ ਦਿੱਤੀ ਤੇ ਸਾਰਾ ਮਨਸੁਬਾ ਵਰਿਆਮ ਸਿੰਘ ਨੂੰ ਸਮਝਾ ਦਿੱਤਾ। ਸ਼ਹਿਜ਼ਾਦੀ ਦੇ ਮਹੱਲ ਦੇ ਪਿਛਵਾੜੇ ਇਕ ਖੂਹ ਹੈ, ਜੋ ਮੱਹਲ ਦੀ ਚਾਰ-ਦਿਵਾਰੀ ਨਾਲ ਲੱਗਦਾ ਹੈ। ਵਰਿਆਮ ਸਿੰਘ ਨੇ ਰਾਤ ਨੂੰ ਕੰਧ ਨੂੰ ਪਾੜ ਪਾ ਲਿਆ, ਜੋ ਖੂਹ ਵਿਚ ਜਾ ਕੇ ਨਿਕਲਦਾ ਹੈ। ਸ਼ਹਿਜ਼ਾਦੀ ਨੇ ਵਰਿਆਮ ਸਿੰਘ ਦੇ ਸੀਟੀ ਮਾਰਨ ’ਤੇ ਲੱਜ ਖੂਹ ਵਿਚ ਲਮਕਾ ਦਿੱਤੀ ਜਿਸ ਨੂੰ ਫੜ੍ਹ ਕੇ ਵਰਿਆਮ ਸਿੰਘ ਡੋਲ ਵਿਚ ਖੜ੍ਹਾ ਹੋ ਗਿਆ ਤੇ ਸ਼ਹਿਜ਼ਾਦੀ ਨੇ ਆਪਣੀਆਂ ਭਰੋਸੇਯੋਗ ਦਾਸੀਆਂ ਦੀ ਮਦਦ ਨਾਲ ਉਸ ਨੂੰ ਉੱਪਰ ਖਿੱਚ ਲਿਆ।

ਅਛੋਪਲੇ ਵਰਿਆਮ ਸਿੰਘ ਨੂੰ ਆਪਣੇ ਨਿੱਜੀ ਕਮਰੇ ਵਿਚ ਲਿਜਾ ਕੇ ਸ਼ਹਿਜ਼ਾਦੀ ਨੇ ਸਾਰੀ ਰਾਤ ਆਪਣੀ ਵਾਸਨਾਪੂਰਤੀ ਕੀਤੀ ਤੇ ਤੜਕਸਾਰ ਉਵੇਂ ਖੂਹ ਵਿਚ ਵਾਪਿਸ ਉਤਾਰ ਦਿੱਤਾ। ਵਰਿਆਮ ਸਿੰਘ ਨੇ ਪਾੜ੍ਹ ਦੀਆਂ ਇੱਟਾਂ ਮੁੜ ਉਵੇਂ ਚਿਣ ਕੇ ਬਾਹਰੀ ਕੰਧ ’ਤੇ ਗਿੱਲੀ ਮਿੱਟੀ ਪੋਚ ਦਿੱਤੀ। ਇਉਂ ਸ਼ਹਿਜ਼ਾਦੀ ਤੇ ਵਰਿਆਮ ਸਿੰਘ ਦੇ ਮਿਲਣ ਦਾ ਸਿਲਸਿਲਾ ਨੇਮ ਨਾਲ ਹਰ ਰਾਤ ਚੱਲਣ ਲੱਗ ਪਿਆ।

ਵਰਿਆਮ ਸਿੰਘ ਨਿੱਤ ਸੂਰਜ ਦੇ ਢਲਣ ਦਾ ਇੰਤਜ਼ਾਰ ਕਰਦਾ ਰਹਿੰਦਾ।ਰਾਤ ਸੰਘਣੀ ਹੁੰਦਿਆਂ ਹੀ ਉਹ ਸ਼ਹਿਜ਼ਾਦੀ ਦੇ ਕਮਰੇ ਵਿਚ ਜਾ ਹਾਜ਼ਰ ਹੁੰਦਾ। ਅੱਗੋਂ ਸ਼ਹਿਜ਼ਾਦੀ ਸਾਰੀ ਦਿਹਾੜੀ ਇਤਰ ਵਾਲੇ ਜਲਕੁੰਡ ਵਿਚ ਨਹਾਉਣ ਬਾਅਦ ਨਿਕਲਦੀ ਤੇ ਪਿੰਡਾ ਪੂੰਝ ਕੇ ਵਰਿਆਮ ਸਿੰਘ ਦੇ ਸੁਆਗਤ ਲਈ ਝਿਲਮਿਲਾਉਂਦੀ ਕਾਮਉਕਸਾਊ ਪਾਰਦਰਸ਼ੀ ਪੁਸ਼ਾਕ ਪਹਿਨੀ ਸਜੀ-ਧਜੀ ਬੈਠੀ ਹੁੰਦੀ। ਰਾਜ਼ਸਥਾਨੀ ਕਢਾਈ ਵਾਲੇ ਸਿਰਹਾਣੇ ’ਤੇ ਸਿਲਕੀ ਚਾਦਰਾਂ ਗੋਲ ਘੁੰਮਣ ਵਾਲੇ ਇਟੈਲੀਅਨ ਪਲੰਘ ’ਤੇ ਵਿਛੀਆਂ ਹੁੰਦੀਆਂ।ਖੁਸ਼ਬੂਦਾਰ ਫਰਾਂਸਿਸੀ ਅਗਰਬੱਤੀ ਮੱਚ ਰਹੀਆਂ ਹੁੰਦੀਆਂ।

ਵਰਿਆਮ ਸਿੰਘ ਦੇ ਹਾਜ਼ਰ ਹੁੰਦਿਆਂ ਹੀ ਦਾਸੀਆਂ ਵੱਲੋਂ ਰੂਹਕਿਉੜਾ ਛਿੜਕ ਕੇ ਗੁਲਾਬ ਅਤੇ ਚਮੇਲੀ ਦੇ ਫੁੱਲ ਸੇਜ਼-ਮਲ੍ਹਾਰ ’ਤੇ ਵਿਖੇਰ ਦਿੱਤੇ ਜਾਂਦੇ।ਸ਼ਹਿਜ਼ਾਦੀ ਵਰਿਆਮ ਸਿੰਘ ਦੇ ਇਕ ਇਕ ਕਰਕੇ ਕਪੜੇ ਉਤਾਰ ਦਿੰਦੀ। ਵਰਿਆਮ ਸਿੰਘ ਆਪਣੀਆਂ ਬਾਹਾਂ ’ਚ ਚੁੱਕ ਕੇ ਸ਼ਹਿਜ਼ਾਦੀ ਨੂੰ ਸੇਜ਼ ’ਤੇ ਲਿਟਾਉਂਦਾ ਅਤੇ ਚੁੰਮਣਾ-ਚੱਟਣਾਂ ਸ਼ੁਰੂ ਕਰ ਦਿੰਦਾ।ਵਰਿਆਮ ਸਿੰਘ ਨੂੰ ਖੁਦ ਆਪਣੇ ਕਪੜੇ ਉਤਾਰਨ ਦੀ ਮਨਾਹੀ ਹੁੰਦੀ।ਸ਼ਹਿਜ਼ਾਦੀ ਵੀ ਵਰਿਆਮ ਸਿੰਘ ਦਾ ਤਨ-ਬਦਨ ਦੰਦੀਆਂ ਵੱਢ-ਵੱਢ ਖਾਹ ਜਾਂਦੀ। ਇਹ ਕ੍ਰਿਆ ਉਦੋਂ ਤੱਕ ਜਾਰੀ ਰਹਿੰਦੀ ਜਦ ਤੱਕ ਸ਼ਹਿਜ਼ਾਦੀ ਆਪਣਾ ਜਾਬਤਾ ਕਾਇਮ ਰੱਖ ਸਕਦੀ ਹੁੰਦੀ।ਜਦ ਸ਼ਹਿਜ਼ਾਦੀ ਦੀ ਕਾਮ ਅਗਨ ਪੂਰੀ ਤਰ੍ਹਾਂ ਭੜਕ ਜਾਂਦੀ ਤੇ ਉਸ ਤੋਂ ਹੋਰ ਸਬਰ ਨਾਲ ਕਰ ਹੁੰਦਾ ਤਾਂ ਸ਼ਹਿਜ਼ਾਦੀ ਵਰਿਆਮ ਸਿੰਘ ਦੇ ਵਸਤਰ ਪਾੜ੍ਹ ਕੇ ਲੰਗਾਰ ਕਰ ਦਿੰਦੀ। ਵਹਿਸ਼ੀਆਨਾ ਢੰਗ ਨਾਲ ਉਹ ਵਰਿਆਮ ਸਿੰਘ ਨੂੰ ਹੇਠ ਲਿਟਾ ਕੇ ਪੂਰੀ ਰਾਤ ਭੋਗਦੀ।

ਪਹੁੰ ਫੁਟਦਿਆਂ ਸਾਰ ਦਾਸੀਆਂ ਵਰਿਆਮ ਸਿੰਘ ਨੂੰ ਮਹੱਲ ਚੋਂ ਕੱਢ ਦਿੰਦੀਆਂ। ਸ਼ਹਿਜ਼ਾਦੀ ਮਰਿਆਂ ਵਾਂਗੂ ਨਿਢਾਲ ਹੋਈ ਦੁਪਿਹਰ ਤੱਕ ਸੁੱਤੀ ਰਹਿੰਦੀ।ਪੂਰੇ ਦੋ ਵਰ੍ਹੇ ਇਹ ਸਿਲਸਿਲਾ ਚਲਦਾ ਰਿਹਾ।ਬਦਕਿਸਮਤੀ ਨਾਲ ਸਾਉਣ ਦੀ ਰੁੱਤੇ ਕਈ ਦਿਨ ਮੀਂਹ ਪੈਂਦਾ ਰਿਹਾ। ਪਹਿਰੇਦਾਰ ਪਾੜ੍ਹ ਵਿਚ ਚਿਣੀਆਂ ਇੱਟਾਂ ਉੱਤੇ ਨਿੱਤ ਮਿੱਟੀ ਪੋਚਿਆ ਕਰਨ ਤੇ ਮਿੱਟੀ ਰੋਜ਼ ਖੁਰ ਜਾਇਆ ਕਰੇ।ਕਪੂਰਥਲਾ ਸਰਕਾਰ ਦੇ ਗ੍ਰਹਿ ਮੰਤਰੀ ਸਰਦਾਰ ਦਾਨਿਸ਼ਮੰਦ ਨੇ ਪਾੜ ਦੇਖ ਲਿਆ ਤੇ ਉਸਨੂੰ ਸ਼ੱਕ ਪੈ ਗਈ। ਉਸ ਨੇ ਬਿੜਕ ਰੱਖੀ ਤੇ ਰਾਤ ਨੂੰ ਵਰਿਆਮ ਸਿੰਘ ਨੂੰ ਮਹੱਲ ਅੰਦਰ ਜਾਂਦੇ ਦੇਖ ਲਿਆ। ਵਰਿਆਮ ਸਿੰਘ ਨਾਲ ਉਸਦੀ ਪਹਿਲਾਂ ਹੀ ਲੱਗਦੀ ਹੈ। ਫੌਰਨ ਜਾ ਕੇ ਉਸ ਨੇ ਇਹ ਗੱਲ ਮਹਾਰਾਜਾ ਰਣਧੀਰ ਸਿੰਘ ਨੂੰ ਦੱਸ ਦਿੱਤੀ।ਆਪਣੀ ਭੈਣ ਦੀ ਬਦਚਲਨੀ ਦੇ ਕਿੱਸੇ ਸੁਣ-ਸੁਣ ਕੇ ਮਹਾਰਾਜਾ ਰਣਧੀਰ ਸਿੰਘ ਅੱਕ ਚੁੱਕਿਆ ਹੈ। ਕਿਥੇ ਉਹ ਹੈ ਜਿਸ ਨੇ ਅੰਗਰੇਜ਼ ਸਰਕਾਰ ਤੋਂ ਅਨੇਕਾਂ ਤਗਮੇ ਅਤੇ ਪਦਵੀਆਂ ਪ੍ਰਾਪਤ ਕਰਕੇ ਖਾਨਦਾਨ ਦਾ ਨਾਮ ਰੋਸ਼ਨ ਕੀਤਾ ਹੈ ਤੇ ਕਿਥੇ ਗੋਬਿੰਦ ਕੌਰ ਹੈ ਜਿਸ ਨੇ ਆਹਲੂਵਾਲੀਆਂ ਵੰਸ਼ ਦੇ ਸੁਨਿਹਰੀ ਇਤਿਹਾਸ ਨੂੰ ਮਿੱਟੀ ਵਿਚ ਪੁਲੀਤ ਕਰਨ ਦੀ ਧਾਰੀ ਹੋਈ ਹੈ।ਗੁੱਸੇ ਵਿਚ ਆ ਕੇ ਮਹਾਰਾਜਾ ਰਣਧੀਰ ਸਿੰਘ ਉਹ ਤਲਵਾਰ ਚੁੱਕਦਾ ਹੈ ਜੋ ਨਾਦਰਸ਼ਾਹ ਨੇ ਉਸਦੇ ਦਾਦਾ ਫਤਿਹ ਸਿੰਘ ਨੂੰ ਦੋਸਤੀ ਦੇ ਨਜ਼ਰਾਨੇ ਵਜੋਂ ਭੇਂਟ ਕੀਤੀ ਸੀ।ਸ਼ਹਿਜ਼ਾਦੀ ਅਤੇ ਵਰਿਆਮ ਸਿੰਘ ਨੂੰ ਰੰਗੇ-ਹੱਥੀਂ ਫੜ੍ਹਣ ਲਈ ਕੁਝ ਸਿਪਾਹੀਆਂ ਨਾਲ ਮਹਾਰਾਜਾ ਰਣਧੀਰ ਸਿੰਘ ਸ਼ਹਿਜ਼ਾਦੀ ਦੇ ਮਹੱਲ ਵੱਲ ਚੱਲ ਪਿਆ।ਸ਼ਹਿਜ਼ਾਦੀ ਦੀ ਦਾਸੀ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਤੇ ਉਸ ਨੇ ਇਕ ਗੁਪਤ ਜ਼ਮੀਨਦੋਜ਼ ਸੁਰੰਗ ਰਾਹੀਂ ਸ਼ਹਿਜ਼ਾਦੀ ਅਤੇ ਵਰਿਆਮ ਸਿੰਘ ਨੂੰ ਪਹਿਲਾਂ ਹੀ ਮਹੱਲ ਵਿਚੋਂ ਭਜਾ ਦਿੱਤਾ।

ਵਰਿਆਮ ਸਿੰਘ ਤੇ ਗੋਬਿੰਦ ਕੌਰ ਪੈਦਲ ਚੱਲਦੇ ਹੋਏ ਵੀਹ ਮੀਲ ਦਾ ਪੈਂਡਾ ਤੈਅ ਕਰਕੇ ਸੁਲਤਾਨਪੁਰ ਨਜ਼ਦੀਕ ਕਲਿਆਣ ਨਾਂ ਦੇ ਪਿੰਡ ਵਿਚ ਪਹੁੰਚ ਗਏ। ਇਹ ਪਿੰਡ ਅੰਗਰੇਜ਼ ਸਰਕਾਰ ਦੇ ਇਲਾਕੇ ਵਿਚ ਪੈਂਦਾ ਹੋਣ ਕਰਕੇ ਉਹਨਾਂ ਨੂੰ ਕਪੂਰਥਲਾ ਸਰਕਾਰ ਦੇ ਸਿਪਾਹੀਆਂ ਵੱਲੋਂ ਗ੍ਰਿਫਤਾਰੀ ਦਾ ਡਰ ਨਾ ਰਿਹਾ। ਇਥੇ ਇਕ ਘਰ ਵਿਚ ਸ਼ਰਨ ਲੈ ਕੇ ਵਰਿਆਮ ਸਿੰਘ ਨੇ ਆਪਣੇ ਘਰ ਵਾਲਿਆਂ ਨਾਲ ਸੰਪਰਕ ਕੀਤਾ। ਪਰ ਕਪੂਰਥਲਾ ਸਰਕਾਰ ਦੇ ਡਰ ਕਾਰਨ ਉਹਨਾਂ ਨੇ ਝੱਲਣ ਤੋਂ ਜੁਆਬ ਦੇ ਦਿੱਤਾ।ਉਧਰ ਕਪੂਰਥਲਾ ਸਰਕਾਰ ਵੱਲੋਂ ਸ਼ਹਿਜ਼ਾਦੀ ਨੂੰ ਬੇਦਖਲ ਕਰਕੇ ਪੈਸਿਆਂ, ਜ਼ੇਵਰਾਤਾਂ, ਅਲਾਊਂਸਾਂ ਅਤੇ ਸੁੱਖ-ਸਹੁਲਤਾਂ ਤੋਂ ਮਹਰੂਮ ਕਰ ਦਿੱਤਾ ਗਿਆ। ਹੁਣ ਉਹਨਾਂ ਕੋਲ ਗੁਜ਼ਰੇ ਲਈ ਕਾਣੀ ਕੌਢੀ ਵੀ ਨਹੀਂ ਹੈ।ਉਹ ਕਲਿਆਣ ਦੇ ਇਕ ਜੁਲਾਹੇ ਦੇ ਘਰ ਸ਼ਰਨ ਲੈ ਲੈਂਦੇ ਹਨ।

ਪਿੰਡ ਵਿਚ ਹੀਰਾਂ ਸਿੰਘ ਨਾਮ ਦੇ ਇਕ ਧਨਾਢ ਵਿਅਕਤੀ ਦਾ ਅਸਤਬਲ ਹੁੰਦਾ ਹੈ। ਵਰਿਆਮ ਸਿੰਘ, ਹੀਰਾ ਸਿੰਘ ਕੋਲ ਨੌਕਰੀ ਮੰਗਣ ਜਾਂਦਾ ਹੈ।ਇਤਫਾਕਵਸ ਹੀਰਾ ਸਿੰਘ ਨੇ ਮੈਸੂਰ ਤੋਂ ਇਕ ਚਿਤਰਾ ਘੋੜਾ ਖਰੀਦਿਆ ਹੁੰਦਾ ਹੈ। ਇਸ ਨਵੇਂ ਘੋੜੇ ’ਤੇ ਸਵਾਰੀ ਕਰਨੀ ਤਾਂ ਦੂਰ ਦੀ ਗੱਲ ਕੋਈ ਕਾਠੀ ਪਾਉਣ ਵਿਚ ਵੀ ਸਫਲ ਨਹੀਂ ਹੁੰਦਾ। ਹੀਰਾ ਸਿੰਘ ਤੋਂ ਪ੍ਰਵਾਨਗੀ ਲੈ ਕੇ ਵਰਿਆਮ ਸਿੰਘ ਘੋੜੇ ’ਤੇ ਕਾਠੀ ਪਾਉਣ ਦਾ ਯਤਨ ਕਰਦਾ ਹੈ।ਥੋੜ੍ਹੀ ਦੇਰ ਅੜ੍ਹੀ ਕਰਨ ਉਪਰੰਤ ਘੋੜਾ ਵਰਿਆਮ ਸਿੰਘ ਦੇ ਕਾਬੂ ਵਿਚ ਆ ਜਾਂਦਾ ਹੈ। ਵਰਿਆਮ ਸਿੰਘ ਘੋੜੇ ਨੂੰ ਕਾਠੀ ਕਰਕੇ ਪੂਰੇ ਦੋ ਘੰਟੇ ਉਸ ਦੇ ਸਵਾਰੀ ਕਰਦਾ ਹੈ ਤੇ ਘੋੜੇ ਨੂੰ ਥਕਾ ਦਿੰਦਾ ਹੈ।ਘੋੜਾ ਇਕਦਮ ਸੀਲ ਬਣ ਜਾਂਦਾ ਹੈ।ਇਹ ਦੇਖ ਕੇ ਹੀਰਾ ਸਿੰਘ ਖੁਸ਼ ਹੋ ਜਾਂਦਾ ਹੈ ਤੇ ਪ੍ਰਸੰਨ ਹੋ ਕੇ ਨਾ ਕੇਵਲ ਵਰਿਆਮ ਸਿੰਘ ਨੂੰ ਆਪਣੇ ਅਸਤਬਲ ਵਿਚ ਨੌਕਰੀ ਦਿੰਦਾ ਹੈ, ਬਲਕਿ ਉਹ ਚਿਤਰਾ ਘੋੜਾ ਵੀ ਇਨਾਮ ਵਜੋਂ ਵਰਿਆਮ ਸਿੰਘ ਨੂੰ ਇਹ ਆਖ ਕੇ ਦੇ ਦਿੰਦਾ ਹੈ, “ਬਰਖੁਰਦਾਰ ਜੀਅ ਜਾਨ ਲਾ ਕੇ ਸਾਡੀ ਸੇਵਾ ਕਰ।ਸਿਆਣੇ ਕਹਿੰਦੇ ਨੇ, ਰੰਨ, ਘੋੜਾ ਤੇ ਤਲਵਾਰ। ਜੀਹਦੇ ਕੋਲੇ ਉਹਦੇ ਈ ਯਾਰ। ਅਸੀਂ ਇਹ ਅੜੀਅਲ ਘੋੜਾ ਕੀ ਕਰਨਾ ਹੈ? ਲੈ ਜਾ ਤੈਨੂੰ ਬਖਸ਼ਿਆ।”

ਵਰਿਆਮ ਸਿੰਘ ਤੇ ਸ਼ਹਿਜ਼ਾਦੀ ਕਲਿਆਣ ਪਿੰਡ ਵਿਖੇ ਇਕ ਕੱਚੇ ਮਕਾਨ ਵਿਚ ਖੇਤੀ ਅਤੇ ਅਸਤਬਲ ਦੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਨ ਲੱਗਦੇ ਹਨ। ਸ਼ਹਿਜ਼ਾਦੀ ਨੂੰ ਮਹੱਲ ਦੇ ਸੁੱਖ ਅਰਾਮ ਖੁਸਣ ਦਾ ਕੋਈ ਬਹੁਤ ਫਰਕ ਨਾ ਪਿਆ।ਉਹਦੇ ਲਈ ਤਾਂ ਕੁੱਲੀ ਯਾਰ ਦੀ ਸੁਰਗ ਦਾ ਝੂਟਾ, ਅੱਗ ਲਾਵਾਂ ਮਹੱਲਾਂ ਨੂੰ ਵਾਲੀ ਗੱਲ ਹੈ।ਵਰਿਆਮ ਸਿੰਘ ਸ਼ਹਿਜ਼ਾਦੀ ਦੀ ਜਿਸਮਾਨੀ ਭੁੱਖ ਪੂਰੀ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡਦਾ।

ਇਕ ਦਿਨ ਵਰਿਆਮ ਸਿੰਘ ਲੁਧਿਆਣਾ ਰਿਆਸਤ ਵੱਲ ਪੈਂਦੇ ਜੰਗਲ ਵਿਚ ਹੀਰਾ ਸਿੰਘ ਨਾਲ ਸ਼ਿਕਾਰ ਖੇਡਣ ਜਾਂਦਾ ਹੈ ਤੇ ਜੰਗਲ ਵਿਚ ਉਸਨੂੰ ਬੇਹੋਸ਼ ਹੋਇਆ ਇਕ ਨੌਜਵਾਨ ਮਿਲਦਾ ਹੈ। ਵਰਿਆਮ ਸਿੰਘ ਨਬਜ਼ ਟੋਹ ਕੇ ਦੇਖਦਾ ਹੈ। ਸਾਹਰਗ ਚੱਲ ਰਹੀ ਹੁੰਦੀ ਹੈ।ਉਹ ਨੌਜਵਾਨ ਨੂੰ ਆਪਣੇ ਘਰ ਲੈ ਆਉਂਦਾ ਹੈ ਤੇ ਵੈਦ ਮੰਗਾ ਕੇ ਉਸਦਾ ਇਲਾਜ ਕਰਵਾਉਂਦਾ ਹੈ। ਨੌਜਵਾਨ ਦੇ ਲੱਕ ਨਾਲ ਬੰਨ੍ਹੀ ਇੰਗਲਿਸਤਾਨੀ ਤਲਵਾਰ ਦੇਖਦਿਆਂ ਗੋਬਿੰਦ ਕੌਰ ਪਹਿਚਾਣ ਜਾਂਦੀ ਹੈ ਕਿ ਇਹ ਰਿਆਸਤ ਰਾਜਗੜ੍ਹ ਦਾ ਵਾਰਿਸ ਰਾਜਕੁਮਾਰ ਹਸਰਤਰਾਜ ਸਿੰਘ ਹੈ।ਸ਼ਹਿਜ਼ਾਦੀ ਵੀ ਉਸਦੀ ਤੀਮਾਰਦਾਰੀ ਵਿਚ ਜੁੱਟ ਜਾਂਦੀ ਹੈ। ਅੱਧੀ ਰਾਤੋਂ ਸ਼ਹਿਜ਼ਾਦਾ ਹਸਰਤਰਾਜ ਸਿੰਘ ਨੂੰ ਹੋਸ਼ ਆ ਜਾਂਦੀ ਹੈ।

ਅਗਲੀ ਸਵੇਰ ਹੁੰਦੀ ਹੈ।ਵਰਿਆਮ ਸਿੰਘ ਦੀ ਲਾਸ਼ ਵਿਚ ਸੁਨਿਹਰੀ ਮੁੱਠੇ ਵਾਲੀ ਇੰਗਲਿਸਤਾਨੀ ਸ਼ਮਸ਼ੀਰ ਖੁੱਭੀ ਪਈ ਹੈ ਤੇ ਦੂਰ ਉੱਡਦੀ ਧੂੜ ਵਿਚ ਚਿਤਰੇ ਘੋੜੀ ਉੱਤੇ ਸਵਾਰ ਸ਼ਹਿਜ਼ਾਦੀ ਗੋਬਿੰਦ ਕੌਰ ਤੇ ਕੰਵਰ ਹਸਰਤਰਾਜ ਸਿੰਘ ਕਿਸੇ ਅਗਿਆਤ ਮੰਜ਼ਿਲ ਵੱਲ ਜਾ ਰਹੇ ਨਜ਼ਰ ਆਉਂਦੇ ਹਨ।

ਦਾਸਤਾਨ
ਆਖਰੀ ਭਾਗ

ਢਿੱਡ ਦੀ ਭੁੱਖ ਤਾਂ ਜਸਵਿੰਦਰ ਮਾਰ ਲੈਂਦਾ ਸੀ। ਪਰ ਚੰਚਲ ਮਨ ਉਸ ਤੋਂ ਕਾਬੂ ਨਹੀਂ ਹੁੰਦਾ ਸੀ। ਜਦੋਂ ਕਦੇ ਉਬਾਲ ਉੱਠਦੇ ਕੋਈ ਸ਼ਰੀਰਕ ਲੋੜ ਅੰਦਰੋਂ ਹੰਭਲਾ ਮਾਰਦੀ ਤਾਂ ਵੈਸਟ ਬ੍ਰਾਮਿਚ ਤੋਂ ਉਸ ਦੀ ਮੁਹਾਰ ਖੁਦ-ਬ-ਖੁਦ ਰੌਟਨ ਪਾਰਕ ਰੋਡ ਵੱਲ ਮੁੜ ਜਾਂਦੀ ਸੀ। ਉਥੇ ਉਹ ਪੰਜ ਦਸ ਪੌਂਡ ਖੋਟੇ ਕਰ ਕੇ ਟਿੱਕ ਜਾਂਦਾ ਹੁੰਦਾ ਸੀ।

ਇਸੇ ਤਰ੍ਹਾਂ ਵੇਸਵਾਗਮਨੀ ਦੇ ਅੱਡਿਆਂ ਦੀ ਖਾਕ ਛਾਣਦਿਆਂ ਹੀ ਜਸਵਿੰਦਰ ਦੀ ਤਵਾਇਫ ਜੈਨ ਨਾਲ ਮੁਲਾਕਾਤ ਹੋਈ ਸੀ। ਉਹ ਜੈਨ ਦਾ ਪੱਕਾ ਹੀ ਗਾਹਕ ਬਣ ਗਿਆ ਸੀ। ਸੜਕਾਂ ’ਤੇ ਜਣੀ-ਖਣੀ ਤੋਂ ਭਾਅ ਪੁੱਛਦੇ ਫਿਰਨ ਨਾਲੋਂ ਉਹ ਸਿੱਧਾ ਜੈਨ ਦੇ ਬੂਹੇ ਉੱਤੇ ਜਾ ਕੇ ਦਸਤਕ ਕਰ ਦਿੰਦਾ ਸੀ। ਜੈਨ ਸਾਰੀ ਰਾਤ ਰੱਖ ਕੇ ਜਸਵਿੰਦਰ ਨੂੰ ਸਵੇਰ ਨੂੰ ਠੰਡਾ ਸੀਲਾ ਕਰਕੇ ਤੋਰ ਦਿੰਦੀ ਸੀ। ਹੌਲੀ ਹੌਲੀ ਜੈਨ ਨਾਲ ਉਸ ਨੇ ਦੋਸਤਾਨਾ ਤਅੱਲਕਾਤ ਬਣਾ ਲਏ ਸਨ। ਜੈਨ ਨੂੰ ਵੀ ਉਹ ਦਿਲੋਂ ਭਾ ਗਿਆ ਸੀ। ਕੁੱਝ ਅਰਸੇ ਬਾਅਦ ਹੀ ਜੈਨ ਨੇ ਉਸ ਤੋਂ ਇਵਜ਼ਾਨਾ ਵਸੂਲਣਾ ਬੰਦ ਕਰ ਦਿੱਤਾ ਸੀ। ਖੁਸ਼ ਹੋ ਕੇ ਉਹ ਜੈਨ ਕੋਲ ਵਧੇਰੇ ਹਾਜ਼ਰੀਆਂ ਲਵਾਉਣ ਲੱਗ ਪਿਆ ਸੀ।

ਇਸ ਤਰ੍ਹਾਂ ਵਕਤ ਠੁਮਕ-ਠੁਮਕ ਪੱਬ ਧਰਦਾ ਗਿਆ ਸੀ। ਬ੍ਰਹਿਮੰਡ ਵਿੱਚ ਹੁੰਦਿਆਂ ਤਬਦੀਲੀਆਂ ਤੇ ਬਦਲਦੇ ਸਿਤਾਰਿਆਂ ਦੇ ਸੰਗ ਜਸਵਿੰਦਰ ਵੀ ਗਰਦਸ਼ ਕਰਦਾ ਰਿਹਾ ਸੀ। ਘਰ, ਫ਼ੈਕਟਰੀ ਅਤੇ ਜੈਨ, ਇਸ ਤਿਕੋਣ ਵਿੱਚ ਉਸ ਦੀ ਜ਼ਿੰਦਗੀ ਬੀਤਦੀ ਗਈ ਸੀ। ਜਦੋਂ ਤੱਕ ਉਸ ਨੂੰ ਵਿਆਹ ਦੀ ਅਵੱਸ਼ਕਤਾ ਤੇ ਸਾਰਥਕਤਾ ਦਾ ਅਹਿਸਾਸ ਹੋਣ ਲੱਗਾ ਸੀ। ਉਸ ਦੀ ਉਮਰ ਛੱਤੀ ਵਰ੍ਹਿਆਂ ਦੀ ਹੋ ਗਈ ਸੀ।

ਢੱਲਦੀ ਉਮਰ ਨੂੰ ਦੇਖ ਕੇ ਇੱਕ ਦਿਨ ਜਸਵਿੰਦਰ ਨੇ ਇੰਡੀਆ ਫੋਨ ਕਰਕੇ ਫੈਸਲਾ ਸੁਣਾ ਦਿੱਤਾ ਸੀ ਕਿ ਉਹ ਵਿਆਹ ਕਰਵਾਉਣ ਆ ਰਿਹਾ ਹੈ। ਘਰ ਵਾਲੇ ਵੀ ਸਮੇਂ ਦੀ ਨਜ਼ਾਕਤ ਸਮਝ ਗਏ ਸਨ ਬਈ ਹੁਣ ਹੋਰ ਟਾਲਿਆ ਨਹੀਂ ਸੀ ਜਾ ਸਕਦਾ। ਉਹਨਾਂ ਦੇ ਲਗਭਗ ਸਭ ਬਹਾਨੇ ਮੁੱਕ ਗਏ ਸਨ। ਇਸ ਲਈ ਉਹਨਾਂ ਡੱਕਾ ਅੜਾਉਣ ਦੀ ਬਜਾਏ, ਜਸਵਿੰਦਰ ਦਾ ਘਰ ਵਾਪਸ ਪਰਤੇ ਤੋਂ ਖਿੜੇ ਮੱਥੇ ਇਸਤਕਬਾਲ ਕੀਤਾ ਸੀ।

ਜਸਵਿੰਦਰ ਦੇ ਰਿਸ਼ਤੇ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਸਨ। ਰਿਸ਼ਤੇਦਾਰਾਂ ਤੋਂ ਪੁੱਛ-ਦੱਸ ਕੀਤੀ ਗਈ ਸੀ। ਅਖਬਾਰ ਵਿੱਚ ਮੈਟਰੀਮੋਨੀਅਲ ਤਿੰਨ ਚਾਰ ਹਫ਼ਤੇ ਕਢਵਾਉਣ ਮਗਰੋਂ ਵੀ ਪਹਿਲਾਂ ਵਾਂਗ ਰਿਸ਼ਤੇ ਲਈ ਲੋਕਾਂ ਦੀਆਂ ਪਾਲਾਂ ਨਹੀਂ ਸਨ ਲੱਗੀਆਂ। ਇਸ ਦਾ ਇੱਕ ਕਾਰਨ ਤਾਂ ਜਸਵਿੰਦਰ ਦੀ ਉਮਰ ਵੱਧ ਗਈ ਸੀ। ਦੂਜਾ ਉਸ ਦਾ ਪਹਿਲਾਂ ਤਲਾਕ ਹੋ ਚੁੱਕਿਆ ਸੀ। ਤੀਜੀ ਤੇ ਅਹਿਮ ਗੱਲ ਲੋਕ ਕਾਨੂੰਨਨ ਸਖ਼ਤੀ ਕਰਕੇ ਇੰਗਲੈਂਡ ਨਾਲੋਂ ਕੈਨੇਡਾ, ਅਮੈਰੀਕਾ ਨੂੰ ਤਰਜੀਹ ਦੇਣ ਲੱਗ ਪਏ ਸਨ। ਕਿਉਂਕਿ ਅਗਲਾ ਸੋਚਦਾ ਕੁੜੀ ਦੇ ਵਿਆਹ ਉੱਪਰ ਪੰਜ ਸੱਤ ਲੱਖ ਤਾਂ ਲਾਉਣਾ ਹੀ ਹੈ। ਇੰਗਲੈਂਡ ਤਾਂ ਸਿਰਫ਼ ਕੁੜੀ ਹੀ ਜਾ ਸਕਦੀ ਹੈ। ਕਿਸੇ ਹੋਰ ਪਰਿਵਾਰਕ ਸਦੱਸ ਨੂੰ ਨਹੀਂ ਮੰਗਵਾ ਸਕਦੀ। ਅਮਰੀਕਾ, ਕੈਨੇਡਾ ਤਾਂ ਸਾਰਾ ਟੱਬਰ ਹੀ ਮਗਰੇ ਵਹੀਰਾ ਘੱਤ ਕੇ ਪਹੁੰਚ ਜਾਊ।

ਪਰ ਫਿਰ ਵੀ ਦੂਜੇ ਚੌਥੇ ਦਿਨ ਕੋਈ ਇੱਕੀ ਦੁੱਕੀ ਜ਼ਰੂਰ ਆ ਹਾਜ਼ਰ ਹੁੰਦੀ ਸੀ। ਜਸਵਿੰਦਰ ਦਾ ਛੋਟਾ ਭਾਈ ਉਹਨਾਂ ਵਿੱਚੋਂ ਵੀ ਆਰਥਕ ਪੱਖੋਂ ਕਮਜ਼ੋਰ ਅਸਾਮੀ ਨੂੰ ਬੋਚ ਕੇ ਬਾਹਰੋਂ ਹੀ ਟਰਕਾ ਦਿੰਦਾ ਸੀ।

ਅਖ਼ੀਰ ਜਸਵਿੰਦਰ ਦਾ ਇੱਕ ਗਾਹਕ ਲੱਗ ਹੀ ਗਿਆ ਸੀ। ਉਸ ਦੇ ਮਾਪਿਆਂ ਲਈ ਵੀ ਫਿਰ ਜਾਂਦੇ ਚੋਰ ਦੀ ਲੰਗੋਟੀ ਹੀ ਲਾਹੇ ਦੀ ਸੀ। ਉਹਨਾਂ ਨੇ ਵੀ ਜਸਵਿੰਦਰ ਨੂੰ ਸੋਨੇ ਵਿੱਚ ਤੋਲ ਕੇ ਵੇਚਿਆ ਸੀ। ਇਹ ਦਹੇਜ ਹੀ ਉਹਨਾਂ ਲਈ ਜਸਵਿੰਦਰ ਜ਼ਰੀਏ ਲਈ ਜਾਣ ਵਾਲੀ ਆਖ਼ਰੀ  ਕਿਸ਼ਤ ਸੀ, ਜਿਸ ਨੂੰ ਵਸੂਲਣ ਵਿੱਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ। ਭਾਵੇਂ ਸਕੂਟਰ, ਟੀਵੀ, ਫ਼ਰਿੱਜ ਸਭ ਕੁੱਝ ਸੀ। ਫੇਰ ਵੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਲਾਲਚੀ ਬੰਦੇ ਤਾਂ ਮੁਫਤੀ ਜ਼ਹਿਰ ਮਿਲੇ ਉਹ ਵੀ ਨਹੀਂ ਛੱਡਦੇ। ਸੋਈ ਉਹਨਾਂ ਨੇ ਸੁੱਖ-ਅਰਾਮ ਵਾਲੀ ਹਰ ਚੀਜ਼ ਮੰਗ-ਮੰਗ ਕੇ ਘਰ ਭਰ ਲਿਆ ਸੀ।

ਅਨੰਦ ਕਾਰਜਾਂ ਦੀ ਸਮਾਪਤੀ ਤੱਕ ਜਸਵਿੰਦਰ ਨੂੰ ਯਕੀਨ ਨਹੀਂ ਸੀ ਆਇਆ ਕਿ ਉਸ ਦਾ ਸੱਚੀਂ ਵਿਆਹ ਹੋ ਰਿਹਾ ਸੀ। ਜੋ ਉਸ ਨੇ ਕਦੇ ਤਸੱਵਰ ਕਰਿਆ ਸੀ, ਉਹ ਸਾਖਿਆਤ ਪ੍ਰਾਪਤ ਕਰ ਲਿਆ ਸੀ। ਅੰਗਰੇਜ਼ੀ ਦੀ ਐਮ ਏ ਮੋਰ ਦੇ ਖੰਭ ਵਰਗੀ, ਸੋਹਣੀ ਸੁਨੱਖੀ, ਉਮਰ ਵਿੱਚ ਕਈ ਸਾਲ ਛੋਟੀ ਮੁਟਿਆਰ ਉਸ ਦੀ ਜੀਵਨਸਾਥਣ ਬਣ ਗਈ ਸੀ। ਜਸਵਿੰਦਰ ਦੇ ਚਾਵਾਂ ਦੀ ਕੋਈ ਸੀਮਾ ਨਹੀਂ ਸੀ ਰਹੀ। ਉਸ ਦੇ ਤਾਂ ਯਾਨੀ ਕੋਈ ਅਗਲੇ ਪਿਛਲੇ ਪੁੰਨ ਉੱਘੜ ਆਏ ਸਨ।  ਮੁਕਲਾਵੇ ਵਾਲੀ ਰਾਤ ਲਹੂ ਨਾਲ ਦਾਗਦਾਰ ਹੋਈ ਚਾਦਰ ਦੇਖ ਕੇ ਤਾਂ ਜਸਵਿੰਦਰ ਦੀ ਖੁਸ਼ੀ ਦੂਣ ਸਵਾਈ ਹੋ ਗਈ ਸੀ।

ਖੁਸ਼ਕਿਸਮਤੀ ਨਾਲ ਚਾਰ ਮਹੀਨਿਆਂ ਵਿੱਚ ਹੀ ਕਲਵੰਤ ਜਸਵਿੰਦਰ ਕੋਲ ਇੰਗਲੈਂਡ ਆ ਗਈ ਸੀ। ਜਸਵਿੰਦਰ ਨੂੰ ਛੜਿਆਂ ਦੀ ਬੁਰੀ ਜੂਨ ਹੰਢਾਉਣ ਮਗਰੋਂ ਗ੍ਰਹਿਸਤ ਜੀਵਨ ਅਤਿਅੰਤ ਸੁੱਖਦਾਈ ਜਾਪਦਾ ਸੀ। ਉਸ ਨੂੰ ਵਿੰਗੀਆਂ ਟੇਡੀਆਂ ਰੋਟੀਆਂ ਪਕਾਉਂਦਿਆਂ ਹੱਥ ਜਲਾਉਣ ਤੋਂ ਨਿਜਾਤ ਮਿਲ ਗਈ ਸੀ। ਉਦੋਂ ਤੱਕ ਉਹ ਕੱਚੀਆਂ ਪਿਲੀਆਂ ਮੰਨੀਆਂ ਛਕਦਾ ਅੱਕ ਚੁੱਕਿਆ ਸੀ। ਸਵੇਰੇ ਉੱਠਣ ਸਾਰ ਡਬਲ ਰੋਟੀ ਵਿੱਚ ਕਦੇ ਹਾਮ, ਕਦੇ ਸਲਾਦ, ਕਦੇ ਆਂਡਾ ਆਦਿ ਹਰ ਦਿਨ ਕੁੱਝ ਨਾ ਕੁੱਝ ਵੱਖਰਾ ਮਿਲਣ ਲੱਗ ਪਿਆ ਸੀ। ਕੰਮ ’ਤੇ ਜਾਂਦੇ ਨੂੰ ਪਹਿਨਣ ਲਈ ਧੋਤੇ, ਇਸਤਰੀ ਕੀਤੇ ਕੱਪੜੇ ਤੇ ਪਾਲਸ਼ ਕੀਤੇ ਬੂਟ ਕਲਵੰਤ ਆਪਣੇ ਹੱਥੀਂ ਉਸ ਨੂੰ ਦਿੰਦੀ ਸੀ। ਕਲਵੰਤ ਦੀ ਪਿਆਰ ਅਤੇ ਸੇਵਾ ਨਾਲ ਜਸਵਿੰਦਰ ਦੇ ਮੁਖੜੇ ਉੱਤੇ ਮੁਸਕਾਨਾਂ ਦਾ ਪਰਚਮ ਲਹਿਰਾਉਣ ਲੱਗ ਜਾਂਦਾ ਸੀ। ਸੇਫ਼ਟੀ-ਬੂਟਾਂ ਦੇ ਤਸਮੇ ਬੰਨ੍ਹਦਾ ਹੋਇਆ ਉਹ ਕਲਵੰਤ ਨੂੰ ਸ਼ੀਸ਼ੇ ਵਰਗੀ ਚਮਕਦੀ ਜੁੱਤੀ ਦੇਖ ਕੇ ਮਖੌਲ ਨਾਲ ਆਖ ਦਿੰਦਾ ਸੀ, “ਭਾਗਵਾਨੇ ਮੈਂ ਕਿਹੜਾ ਨੁਮਾਇਸ਼ ਤੇ ਚੱਲਿਆ ਹਾਂ। ਫਾਊਂਡਰੀ ਨੂੰ ਈ ਜਾਣਾ ਹੈ। ਐਵੇਂ ਨਾ ਬਹੁਤਾ ਕਰਿਆ ਕਰ।”

“ਲਉ ਜੀ ਫੇਰ ਵੀ ਕਿਤੇ ਲਿਬੜ ਕੇ ਥੋੜਾ ਜਾਈਦਾ ਹੈ। ਦੇਖਣ ਵਾਲਾ ਕੀ ਕਹੂ?” ਕਲਵੰਤ ਨਜ਼ਰਾਂ ਝੁਕਾ ਕੇ ਨਿਮਰਤਾ ਤੇ ਮੋਹ ਵਿੱਚ ਗੜੁੱਚ ਜੁਆਬ ਦਿਆ ਕਰਦੀ।

ਪੌੜੀਆਂ ਚੜ੍ਹਦੀ ਉਤਰਦੀ ਕਲਵੰਤ ਦੀਆਂ ਝਾਜਰਾਂ ਦਾ ਕਿਸੇ ਰਾਗ ਵਿੱਚ ਵਿਉਂਤਬੱਧ ਸੰਗੀਤ ਸੁਣ ਕੇ ਜਸਵਿੰਦਰ ਦੇ ਮਨ ਵਿੱਚ ਵੀ ਤਰੰਗਾਂ ਪੈਦਾ ਹੋ ਜਾਂਦੀਆਂ ਸਨ। ਰਾਤ ਨੂੰ ਮੰਜੇ ’ਤੇ ਪਏ ਦੀਆਂ ਉਹ ਲੱਤਾਂ ਘੁੱਟਦੀ ਤਾਂ ਵੰਗਾਂ ਦੇ ਛਣਕਾਟੇ ਦੀਆਂ ਲੋਰੀਆਂ ਜਸਵਿੰਦਰ ਨੂੰ ਗੂੜੀ ਤੇ ਸੁੱਖੀ ਨੀਂਦ ਸੁਆ ਦਿੰਦੀਆਂ ਸਨ। ਇਹ ਸਾਰਾ ਕੁੱਝ ਉਹਨੂੰ ਸਵਰਗ ਦਾ ਨਜ਼ਾਰਾ ਹੀ ਲੱਗਦਾ ਸੀ। ਉਸ ਨੂੰ ਜਾਪਦਾ ਸੀ ਜਿਵੇਂ ਸੂਲਾਂ ਦੀ ਸੇਜ ਤੋਂ ਉੱਠ ਕੇ ਉਹ ਹੁਣ ਫੁੱਲਾਂ ਦੇ ਵਿਛਾਉਣੇ ਉੱਪਰ ਆਣ ਪਿਆ ਸੀ। ਵਿਆਹ ਨੇ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਭਰ ਦਿੱਤੀਆਂ ਸਨ। ਕਲਵੰਤ ਨੂੰ ਭੈਣ ਕੋਲ ਪਾਲ ਦੀ ਫ਼ੈਕਟਰੀ ਕੰਮ ਉੱਤੇ ਵਿੱਚ ਲਗਵਾਉਣ ਨਾਲ ਉਹਦੀ ਆਮਦਨ ਵੀ ਵੱਧ ਗਈ ਸੀ। ਉਸ ਨੂੰ ਜੀਵਨ ਦੇ ਅਜਾਈਂ ਗਵਾਏ ਵਰ੍ਹਿਆਂ ਦਾ ਖ਼ਿਆਲ ਕਰਕੇ ਅਫ਼ਸੋਸ ਹੁੰਦਾ ਸੀ। ਗ੍ਰਹਿਸਥ-ਜੀਵਨ ਸਿੱਧ-ਪੱਧਰਾ ਚੱਲਦਾ ਹੋਣ ਕਰਕੇ ਛੇ ਮਹੀਨੇ ਅੱਖ ਦੇ ਫੋਰ ਵਿੱਚ ਹੀ ਲੰਘ ਗਏ ਸਨ।

ਅਚਾਨਕ ਸੱਤਵੇਂ ਮਹੀਨੇ ਤੋਂ ਆਏ ਜਵਾਰਭਾਟੇ ਕਾਰਨ ਉਹਨਾਂ ਦੀ ਵਿਵਾਹਤ ਜ਼ਿੰਦਗੀ ਡਗ-ਮਗਾ ਗਈ ਸੀ। ਬਲੈਂਕ ਫੋਨ ਕਾਲ ਆਉਣੇ ਸ਼ੁਰੂ ਹੋਣ ਨਾਲ ਉਹਨਾਂ ਦੀ ਸਥਿਰ ਹਿਯਾਤੀ ਵਿੱਚ ਉਥਲ-ਪੁੱਥਲ ਆ ਗਈ ਸੀ। ਫੋਨ ਆਉਣ ’ਤੇ ਘੰਟੀ ਖੜਕਦੀ, ਜਸਵਿੰਦਰ ਚੁੱਕ ਕੇ ਗੱਲ ਕਰਨ ਲੱਗਦਾ। ਅੱਗੋਂ ਕੋਈ ਆਵਾਜ਼ ਨਹੀਂ ਸੀ ਆਉਂਦੀ। ਕਈ ਵਾਰ ਇਸੇ ਤਰ੍ਹਾਂ ਹੁੰਦਾ ਰਹਿੰਦਾ ਸੀ। ਵਕਤ ਬੇਵਕਤ ਬਲੈਂਕ ਫੋਨ ਆਉਂਦੇ ਰਹਿੰਦੇ ਸਨ। ਜਸਵਿੰਦਰ ਹੈਲੋ ਹੈਲੋ ਚੀਖਦਾ ਰਹਿੰਦਾ ਸੀ। ਕਈ ਵਾਰੀ ਤਾਂ ਖਿਝ ਕੇ ਗਾਲਾਂ ਵੀ ਕੱਢਦਾ ਸੀ। ਐਨੇ ਨੂੰ ਅਗਲਾ ਫੋਨ ਰੱਖ ਦਿੰਦਾ ਹੁੰਦਾ ਸੀ। ਪਹਿਲੇ ਪਹਿਲ ਤਾਂ ਉਸ ਨੇ ਜ਼ਿਆਦਾ ਧਿਆਨ ਨਹੀਂ ਸੀ ਦਿੱਤਾ ਤੇ ਨੰਬਰ ਬਦਲਵਾ ਲਿਆ ਸੀ।  ਜਸਵਿੰਦਰ ਨੇ ਸਮਝਿਆ ਸੀ ਕਿ ਇਸ ਜਟਿਲ ਸਮੱਸਿਆ ਦਾ ਅਸਾਨੀ ਨਾਲ ਸਮਾਧਾਨ ਹੋ ਗਿਆ ਸੀ। ਮਸਾਂ ਤਿੰਨ ਦਿਨ ਵੀ ਸ਼ਾਤੀ ਨਾਲ ਨਹੀਂ ਸਨ ਗੁਜ਼ਰੇ ਕਿ ਫਿਰ ਉਹੋ ਹੀ ਸਿਲਸਿਲਾ ਸ਼ੁਰੂ ਹੋ ਗਿਆ ਸੀ।  ਬੋਗਸ ਟੈਲੀਫੂਨ ਕਾਲਾਂ ਨੇ ਉਹਨਾਂ ਦੀ ਸ਼ਾਤੀ ਭੰਗ ਕਰ ਦਿੱਤੀ ਸੀ। ਉਹ ਕਾਲ ਆਉਣ ਪਸਚਾਤ ਫੋਨ ’ਤੇ 1471 ਨੰਬਰ ਡਾਇਲ ਕਰਕੇ ਪੈੜ ਨੱਪਣ ਦੀ ਕੋਸ਼ਿਸ਼ ਕਰਦਾ ਸੀ। ਪਰ ਕੋਈ ਸਫਲਤਾ ਉਸ ਦੇ ਹੱਥ ਨਹੀਂ ਲੱਗਦੀ ਸੀ। ਇਸ ਤਰ੍ਹਾਂ ਉਹ ਹਰ ਵਾਰ ਕਾਲਰ ਦੇ ਨੰਬਰ ਦੀ ਸੂਹ ਕੱਢਣ ਵਿੱਚ ਨਾਕਾਮਯਾਬ ਰਿਹਾ ਸੀ। ਰਾਤ-ਬਰਾਤੇ ਜਦੋਂ ਵੀ ਘੰਟੀ ਵੱਜਦੀ ਉਹ ਖੌਫ਼ਜ਼ਦਾ ਹੋਇਆ ਕੁੱਝ ਦੇਰ ਫੋਨ ਵੱਲ ਦੇਖਦਾ ਰਹਿੰਦਾ ਸੀ। ਫਿਰ ਅੱਕ ਕੇ ਰਸੀਵਰ ਚੁੱਕ ਕੇ ਪਾਸੇ ਰੱਖ ਦਿੰਦਾ ਸੀ। ਸਵੇਰੇ ਜਦ ਮੁੜ ਰਸੀਵਰ ਬੇਸ ਯੂਨਿਟ ’ਤੇ ਰੱਖਦਾ ਤਾਂ ਫਿਰ ਘੰਟੀਆਂ ਵੱਜਣ ਲੱਗਦੀਆਂ ਤੇ ਸਾਰੇ ਘਰ ਦੇ ਵਾਤਾਵਰਨ ਨੂੰ ਡਰ ਤੇ ਸ਼ੱਕ ਦੇ ਪਸਾਰੇ ਨਾਲ ਦੂਸ਼ਿਤ ਕਰ ਦਿੰਦੀਆਂ ਸਨ। ਅਖ਼ੀਰ ਉਸ ਨੂੰ ਫੋਨ ਕਟਵਾ ਕੇ ਇਸ ਪੇਚੀਦਾ ਮਸਲੇ ਨੂੰ ਜੜ੍ਹੋਂ ਖ਼ਤਮ ਕਰਨਾ ਪਿਆ ਸੀ।

ਫੋਨ ਤੇ ਗੱਡੀ ਬਿਨਾਂ ਤਾਂ ਪੱਛਮੀ ਮੁਲਖਾਂ ਵਿੱਚ ਬੰਦਾ ਅੱਧਾ ਹੈ!  ਟੈਲੀਫੋਨ ਬਿਨਾਂ ਕਿੱਥੇ ਸਰਦਾ ਹੈ? ਜਸਵਿੰਦਰ ਨੂੰ ਔਖਾ ਹੋ ਕੇ ਦੂਰ-ਸੰਚਾਰ ਯੰਤਰ ਦੁਬਾਰਾ ਲਵਾਉਣਾ ਪਿਆ ਸੀ। ਤੇ ਫਿਰ, ਉਹੀ ਪਹਿਲਾਂ ਵਾਲਾ ਕਜੀਆ ਉਵੇਂ ਦਾ ਉਵੇਂ ਹੀ ਸੀ। ਜਸਵਿੰਦਰ ਨੇ ਪੁਲਿਸ ਅਤੇ ਆਪਣੀ ਟੈਲੀਫੋਨ ਕੰਪਨੀ ਨੂੰ ਵੀ ਕਈ ਜ਼ਬਾਨੀ ਤੇ ਲਿਖਤੀ ਸ਼ਿਕਾਇਤਾਂ ਕੀਤੀਆਂ ਸਨ। ਪਰ ਕੁੱਝ ਨਹੀਂ ਸੀ ਬਣਿਆ। ਉਸ ਦੀ ਫ਼ਰਿਆਦ ਸੁਣਨ ਵਾਲੇ ਸਾਰੇ ਅਵੇਸਲੇ ਹੋਏ ਬੈਠੇ ਸਨ। ਉਸ ਨੂੰ ਕਾਰਵਾਈ ਕਰਨ ਦਾ ਯਕੀਨ ਦੁਆ ਕੇ ਟਰਕਾ ਦਿਆ ਕਰਦੇ ਸਨ।

ਸੰਭਵ ਹੈ ਕਾਲਾਂ ਤੁਹਾਡੇ ਵਤਨ ਇੰਡੀਆ ਜਾਂ ਪਾਕਿਸਤਾਨ ਤੋਂ ਹੋਣ। ਕਿਉਂਕਿ ਅਕਸਰ ਏਸ਼ੀਅਨਾਂ ਦੀਆਂ ਦਰਖਾਸਤਾਂ ਦੀ ਪੜਤਾਲ ਕਰਨ ਪਿੱਛੋਂ ਇਹੀ ਪਤਾ ਲੱਗਦਾ ਹੈ ਕਿ ਫੋਨ ਉਹਨਾਂ ਦੇ ਸਕੇ ਸੰਬੰਧੀਆਂ ਨੇ ਹੀ ਕੀਤੇ ਹੁੰਦੇ ਹਨ ਤੇ ਲਾਈਨਾਂ ਦੀ ਖ਼ਰਾਬੀ ਜਾਂ ਕਿਸੇ ਹੋਰ ਵਜ੍ਹਾ ਕਾਰਨ ਗੱਲ ਨਹੀਂ ਹੋ ਸਕੀ ਹੁੰਦੀ । ਬ੍ਰਿਟਿਸ਼ ਟੈਲੀਕਮ ਦੀ ਨੁਮਾਇਦਾ ਕੁੜੀ ਨੇ ਜਸਵਿੰਦਰ ਦੀ ਸ਼ਿਕਾਇਤ ਸੁਣਨ ਉਪਰੰਤ ਮਸ਼ਵਰਾ ਦਿੱਤਾ ਸੀ।

ਪਰ ਫੇਰ ਨੰਬਰ ਟਰੇਸ ਤਾਂ ਹੋਣਾ ਚਾਹੀਦਾ ਹੈ। ਅੱਗੋਂ ਜਸਵਿੰਦਰ ਨੇ ਖਿੱਝ ਕੇ ਸੁਆਲ ਕਰਿਆ ਸੀ।

“ਨਹੀਂ ਸਰ, ਅੰਤਰਰਾਸ਼ਟਰੀ ਕਾਲਾਂ ਅਸੀਂ ਟਰੇਸ ਨਹੀਂ ਕਰ ਸਕਦੇ।” ਮੁਲਾਜ਼ਮ ਕੁੜੀ ਨੇ ਦ੍ਰਿੜਤਾ, ਤਸੱਲੀ ਅਤੇ ਵਿਸ਼ਵਾਸ ਨਾਲ ਜੁਆਬ ਹਾਜ਼ਰ ਕੀਤਾ ਸੀ।

ਉਸ ਦੀ ਦਲੀਲ ਜਸਵਿੰਦਰ ਦੇ ਦਿਲ ਨੂੰ ਲੱਗ ਗਈ ਸੀ। ਜਸਵਿੰਦਰ ਨੇ ਫ਼ੌਰਨ ਇੰਡੀਆ ਤੋਂ ਪੜਤਾਲ ਕੀਤੀ ਸੀ। ਨਾ ਉਸ ਦੇ ਸਾਹੁਰਿਆਂ ਨੇ ਤੇ ਨਾ ਹੀ ਉਸ ਦੇ ਆਪਣੇ ਪਰਿਵਾਰ ਨੇ ਉਹ ਫੋਨ ਕੀਤੇ ਸਨ।

“ਮੈਨੂੰ ਪਹਿਲਾਂ ਹੀ ਪਤਾ ਸੀ ਇੰਡੀਆ ਵਾਲੇ ਤਾਂ ਸੂਮ ਆ, ਚਿੱਠੀ ਨਹੀਂ ਪਾਉਂਦੇ ਬਈ ਪੈਸੇ ਨਾ ਖਰਚ  ਹੋ ਜਾਣ। ਉਹਨਾਂ ’ਚ ਟੈਲੀਫੂਨ ਕਰਨ ਦਾ ਹੀਆ ਕਿੱਥੋਂ ਪੈ ਜੂ?” ਜਸਵਿੰਦਰ ਦਾ ਮਨ ਪਹਿਲਾਂ ਨਾਲੋਂ ਵੀ ਵਧੇਰੇ ਦੁੱਖੀ ਹੋ ਗਿਆ ਸੀ। ਇੱਕ ਸ਼ੱਕ ਦੀ ਚਿੰਗਾਰੀ ਉਸ ਦੇ ਸੀਨੇ ਵਿੱਚ ਸੁਲਗਣੀ ਸ਼ੁਰੂ ਹੋ ਗਈ ਸੀ। ਕਾਲਾਂ ਦਾ ਉਸ ਨੇ ਕੰਮ ’ਤੇ ਆਪਣੇ ਸਹਾਇਕ ਕਾਮੇ ਕੋਲ ਜ਼ਿਕਰ ਕੀਤਾ ਸੀ,  ਜੋ ਉਸ ਦਾ ਗੁਆਂਢੀ ਵੀ ਸੀ। ਉਸ ਨੇ ਵੀ ਜਸਵਿੰਦਰ ਦੇ ਮਨ ਵਿਚਲੀ ਸ਼ੱਕ ਦੀ ਧੂਣੀ ਨੂੰ ਹਵਾ ਮਾਰ ਕੇ ਹੋਰ ਭਖਾ ਦਿੱਤਾ ਸੀ। ਕਿਧਰੇ ਕੋਈ ਭਰਜਾਈ ’ਤੇ ਟਰਾਈ ਤਾਂ ਨਹੀਂ ਮਾਰਦਾ।

ਇਹ ਗੱਲ ਪੱਕੇ ਤੌਰ ’ਤੇ ਜਸਵਿੰਦਰ ਦੇ ਦਿਮਾਗ ਵਿੱਚ ਘਰ ਕਰ ਗਈ ਸੀ। “ਹਾਂ ਕਿਤੇ ਕਲਵੰਤ ਦਾ ਕੋਈ ਆਸ਼ਕ ਤਾਂ ਨਹੀਂ? ਪਰ ਇੱਥੇ ਤਾਂ ਪਾਲ ਦੀ ਫ਼ੈਕਟਰੀ ਵਿੱਚ ਭੈਣ ਦੀ ਨਿਗਰਾਨੀ ਹੇਠ ਕੰਮ ਕਰਦੀ ਹੈ। ਭੈਣ ਜੀ ਆਪ ਹੀ ਨਾਲ ਲੈ ਕੇ ਜਾਂਦੀ ਹੈ ਤੇ ਉਹੀ ਛੱਡ ਕੇ ਜਾਂਦੀ ਹੈ। ਇਸ ਲਈ ਇੱਥੇ ਕਿਸੇ ਨਾਲ ਟਾਂਕਾ ਜੁੜਨ ਦੀ ਗੁੰਜਾਇਸ਼ ਨਹੀਂ ਹੋ ਸਕਦੀ। – ਹੋ ਸਕਦਾ ਹੈ ਇੰਡੀਆ ਹੋਵੇ। ਉਥੇ ਵੀ ਇੱਥੇ ਵਾਲਾ ਹਾਲ ਹੀ ਹੈ। ਪੜ੍ਹਨ ਕਿਹੜਾ ਜਾਂਦੈ? ਸਕੂਲਾਂ, ਕਾਲਜਾਂ ਵਿੱਚ ਸਭ ਆਸ਼ਕੀ ਕਰਨ ਈ ਜਾਂਦੇ ਆ। – ਹਾਂ ਇਹ ਹੀ ਗੱਲ ਹੋ ਸਕਦੀ ਆ। ਇਹਨੇ ਉਥੇ ਹੀ ਕਿਸੇ ਨਾਲ ਸਾਈਆਂ ਵਧਾਈਆਂ ਲਾਈਆਂ ਹੋਣੀਆਂ ਨੇ।”

ਉਸ ਤੋਂ ਮਗਰੋਂ ਜਦੋਂ ਵੀ ਫੋਨ ਆਉਂਦਾ ਉਹ ਕਲਵੰਤ ਨੂੰ ਚੁੱਕਣ ਲਈ ਆਖਦਾ ਤੇ ਨਾਲ ਹੀ ਆਪ ਵੀ ਦੂਜਾ ਐਕਸਟੈਨਸ਼ਨ ਰਸੀਵਰ ਗੱਲਬਾਤ ਸੁਣਨ ਲਈ ਚੁੱਕ ਲੈਂਦਾ ਸੀ। ਪਰ ਕਲਵੰਤ ਨੂੰ ਵੀ ਕੋਈ ਹੁੰਗਾਰਾ ਨਹੀਂ ਸੀ ਮਿਲਦਾ ਹੁੰਦਾ। ਜਸਵਿੰਦਰ ਦਾ ਫਿਰ ਵੀ ਪਾਰਾ ਚੜ੍ਹ ਜਾਂਦਾ ਸੀ। ਉਹ ਕਲਵੰਤ ਨੂੰ ਕੁੱਟਦਾ ਮਾਰਦਾ ਸੀ। ਉਸ ’ਤੇ ਦੋਸ਼-ਦੂਸ਼ਣ ਲਾਉਂਦਾ ਸੀ। ਅੱਗੋਂ ਕਲਵੰਤ ਉਸਦਿਆਂ ਇਲਜ਼ਾਮਾਂ ਦਾ ਖੰਡਨ ਕਰਦੀ ਹੋਈ, ਮਿੰਨਤਾ ਤਰਲੇ ਕਰਦੀ ਤੇ ਸਹੁੰਆਂ ਖਾਂਦੀ ਰਹਿੰਦੀ ਸੀ। ਪਰ ਉਹ ਕੁੱਝ ਨਹੀਂ ਸੀ ਸੁਣਦਾ ਹੁੰਦਾ। ਉਸ ਨੂੰ ਕੁੱਟ-ਕੁੱਟ ਨਿੱਸਲ ਕਰ ਦਿੰਦਾ ਸੀ ਤੇ ਆਪ ਵੀ ਥੱਕ ਕੇ ਹੱਟ ਜਾਂਦਾ ਸੀ। ਕਲਵੰਤ ਰੋ-ਰਾ ਕੇ ਚੁੱਪ ਕਰ ਜਾਂਦੀ ਸੀ।

ਫਿਰ ਇੱਕ ਦਿਨ ਜਸਵਿੰਦਰ ਨੇ ਉਸ ਨੂੰ ਕੰਮ ਤੋਂ ਹਟਾ ਕੇ ਚੌਵੀ ਘੰਟੇ ਘਰ ਦੀ ਚਾਰ ਦਿਵਾਰੀ ਅੰਦਰ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾ ਦਿੱਤੀ ਸੀ। ਉਸ ਨੇ ਕਲਵੰਤ ਨੂੰ ਫੋਨ ਨਾ ਚੁੱਕਣ ਦੀ ਤਾਕੀਦ ਵੀ ਕਰ ਦਿੱਤੀ ਸੀ, “ਹੱਥ ਵੱਢ ਦਿਊਂ ਜੇ ਫੋਨ ਨੂੰ ਹੱਥ ਲਾਇਆ ਤਾਂ।”

ਜਸਵਿੰਦਰ ਦੇ ਵਰਜਣ ਤੋਂ ਬਾਅਦ ਕਦੇ ਵੀ ਕਲਵੰਤ ਨੇ ਫੋਨ ਵੱਲ ਅੱਖ ਕਰਕੇ ਵੀ ਨਹੀਂ ਸੀ ਦੇਖਿਆ।  ਜਸਵਿੰਦਰ ਆਪਣੀ ਗੱਲ ਉੱਤੇ ਹੁੰਦੇ ਅਮਲ ਨੂੰ ਪੜਤਾਲਣ ਲਈ ਆਪ ਕੰਮ ਤੋਂ ਅਕਸਰ ਘਰੇ ਫੋਨ ਕਰਕੇ ਜਾਂਚਦਾ ਰਹਿੰਦਾ ਸੀ।  ਕਲਵੰਤ ਕਦੇ ਫੋਨ ਨਾ ਚੁੱਕਦੀ। ਘੰਟੀਆਂ ਵੱਜ-ਵੱਜ ਹੱਟ ਜਾਂਦੀਆਂ। ਤੇ ਇੰਝ ਜਸਵਿੰਦਰ ਨੂੰ ਤਸੱਲੀ ਹੋ ਜਾਂਦੀ ਸੀ।

ਭਰਿਆ ਪੀਤਾ ਹੋਇਆ ਜਸਵਿੰਦਰ ਕਿਸੇ ਕੋਲ ਦਿਲ ਫਰੋਲਣਾ ਚਾਹੁੰਦਾ ਸੀ। ਉਹ ਲੋਚਦਾ ਸੀ ਕਿ ਕੋਈ ਉਸ ਦਾ ਦੁੱਖ ਸੁੱਖ ਸੁਣੇ। ਮਨ ਹਲਕਾ ਕਰਨ ਲਈ ਇੱਕ ਦਿਨ ਉਸ ਨੇ ਆਪਣੇ ਨਾਲ ਕੰਮ ਕਰਦੇ ਉਸੇ ਹੀ ਸਾਥੀ ਨੂੰ ਆਪਣੀ ਦਰਦ ਕਹਾਣੀ ਦੱਸ ਕੇ ਉਸ ਦੀ ਸਲਾਹ ਮੰਗੀ ਸੀ। ਉਸ ਮਿੱਤਰ ਨੇ ਉਸ ਦੀ ਗੱਲ ਸੁਣ ਕੇ ਉਦੋਂ ਤਾਂ ਹਮਦਰਦੀ ਜਤਾਈ ਸੀ। ਪਰ ਬਾਅਦ ਵਿੱਚ ਸਾਰੀ ਫਾਊਂਡਰੀ ਵਿੱਚ ਢੰਡੋਰਾ ਪਿੱਟ ਕੇ ਜਸਵਿੰਦਰ ਨੂੰ ਕਾਫ਼ੀ ਰੁਸਵਾ ਕੀਤਾ ਸੀ। ਜਸਵਿੰਦਰ ਨੂੰ ਪਰੇਸ਼ਾਨ ਦੇਖ ਕੇ ਤਾਂ ਲੋਕਾਂ ਨੇ ਪਹਿਲਾਂ ਹੀ ਕਿਆਫ਼ੇ ਲਾਏ ਹੋਏ ਸਨ। ਹਰ ਕੋਈ ਉਸ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਲੱਗ ਪਿਆ ਸੀ। ਲੋਕਾਂ ਨੂੰ ਤਾਂ ਜਿਵੇਂ ਮੰਨੋਰੰਜਨ ਲਈ ਅਫ਼ਸਾਨਾ ਮਿਲ ਗਿਆ ਸੀ।  ਫਾਊਂਡਰੀ ਵਿੱਚ ਅਕਸਰ ਲੋਕ ਉਸ ਨੂੰ ਸਿੱਧੇ-ਅਸਿੱਧੇ ਤਰੀਕੇ ਤਾਨੇ-ਤਰਕਾਂ ਕਰਦੇ ਰਹਿੰਦੇ ਸਨ। ਉਹ ਬੇਸ਼ਰਮ ਹੋ ਕੇ ਸਭ ਜਰ ਜਾਂਦਾ ਸੀ।

ਇੱਕ ਦਿਨ ਤਾਂ ਹੱਦ ਹੀ ਹੋ ਗਈ ਸੀ। ਜਦੋਂ ਕਿਸੇ ਨੇ ਜਸਵਿੰਦਰ ਨੂੰ ਜਾਣ ਕੇ ਛੇੜਣ ਲਈ ਟਾਂਚ ਕਰੀ ਸੀ, “ਹੁਸਨ ਵਾਲੇ ਕਬੂਤਰ ਕੀ ਨਸਲ ਹੋਤੇ ਹੈਂ, ਕਭੀ ਇਸ ਕੀ ਬਗਲ ਕਭੀ ਉਸ ਕੀ ਬਗਲ ਹੋਤੇ ਹੈਂ।”

ਬਾਕੀ ਸਾਰੇ ਮਗਰੇ ਦੰਦੀਆਂ ਕੱਢਣ ਲੱਗ ਪਏ ਸਨ। ਇਹ ਸੁਣ ਕੇ ਜਸਵਿੰਦਰ ਨੂੰ ਗੁੱਸਾ ਆ ਗਿਆ ਸੀ। ਪਰ ਉਸ ਨੇ ਅਣਸੁਣਿਆ ਕਰਕੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਣ ਦਾ ਯਤਨ ਕੀਤਾ ਸੀ।

“ਬਈ ਕਹਿੰਦੇ ਆ ਸੋਹਣੀ ਖਸਮ ਨੂੰ ਸੁੱਤਾ ਪਿਆ ਛੱਡ ਕੇ ਮਹਿਵਾਲ ਦੀ ਬੁੱਕਲ ’ਚ ਜਾ ਬਹਿੰਦੀ ਸੀ।” ਇੱਕ ਹੋਰ ਬੰਦੇ ਨੇ ਘੁੰਮਾ ਫਿਰਾ ਕੇ ਗੱਲ ਕੀਤੀ ਸੀ।

ਜਸਵਿੰਦਰ ਫੇਰ ਵੀ ਖ਼ਾਮੋਸ਼ ਰਹਿ ਕੇ ਗੁੱਸੇ ਨੂੰ ਮਾਰ ਗਿਆ ਸੀ। ਉਹਨੇ ਸਮਝਿਆ ਸੀ ਸ਼ਾਇਦ ਉਹ ਕੋਈ ਹੋਰ ਗੱਲ ਕਰਦੇ ਹੋਣਗੇ।

ਉਹਨਾਂ ਕੋਲ ਹੀ ਖੜ੍ਹੇ ਇੱਕ ਗਾਉਣ ਦੇ ਸ਼ੌਕੀਨ ਮੁੰਡੇ ਨੇ ਸੁਰ ਕੱਢੀ ਸੀ, “ਮੱਕੀ ਦੀ ਰੋਟੀ ਉੱਤੇ ਅੰਬ ਦੀਆਂ ਫਾੜੀਆਂ। ਉਹਨੇ ਸਾਹੁਰੇ ਕੀ ਵਸਣਾ, ਜੀਹਨੇ ਪੇਕੇ ਲਾਈਆਂ ਯਾਰੀਆਂ।”

ਹੁਣ ਤਾਂ ਜਸਵਿੰਦਰ ਨੂੰ ਪੱਕਾ ਹੀ ਯਕੀਨ ਹੋ ਗਿਆ ਸੀ ਕਿ ਉਹ ਉਸ ਨੂੰ ਹੀ ਲਾ ਕੇ ਗੱਲ ਕਰ ਰਹੇ ਸਨ। ਕੁੱਝ ਦੂਰੀ ’ਤੇ ਖੜ੍ਹੇ ਇੱਕ ਹੋਰ ਬਜ਼ੁਰਗ ਨੇ ਗੱਲਬਾਤ ਵਿੱਚ ਸ਼ਿਰਕਤ ਕਰਨ ਲਈ ਕਿਹਾ ਸੀ, “ਮੁੰਡਿਓ ਹਾਣ ਨੂੰ ਹਾਣ ਪਿਆਰਾ ਈ ਹੁੰਦਾ ਐ, ਬਈ।”

ਜਸਵਿੰਦਰ ਰੋਣ ਹਾਕਾ ਹੋ ਗਿਆ ਸੀ। ਇੱਕ ਤਾਂ ਉਹ ਪਹਿਲਾਂ ਹੀ ਪਰੇਸ਼ਾਨ ਸੀ। ਉਤੋਂ ਲੋਕ ਉਸ ਨੂੰ ਚੋਟ-’ਤੇ-ਚੋਟ ਦੇਈ ਜਾ ਰਹੇ ਸਨ। ਸਭ ਸੁਆਦ ਲੈ ਲੈ ਗੱਲਾਂ ਕਰਦੇ ਰਹੇ ਸਨ। ਜਸਵਿੰਦਰ ਨੂੰ ਖ਼ਾਮੋਸ਼ ਦੇਖ ਕੇ ਕੋਈ ਨਾ ਕੋਈ ਸ਼ਿੰਗੜੀ ਛੇੜੀ ਰੱਖਦਾ। ਉਹ ਸਭਨਾਂ ਦੀਆਂ ਗੱਲਾਂ ਸਮਝਦਾ ਹੋਇਆ ਵੀ ਜਾਣ ਕੇ ਅਣਜਾਣ ਬਣਿਆ ਰਿਹਾ ਸੀ। ਉਸ ਦੇ ਨਾਲ ਦੇ ਕਰਿੰਦੇ ਇਹੀ ਸਮਝ ਰਹੇ ਸਨ ਕਿ ਪਰ੍ਹਾਂ ਖੜ੍ਹਾ ਹੋਣ ਕਰਕੇ ਜਸਵਿੰਦਰ ਨੂੰ ਕੁੱਝ ਸੁਣ ਨਹੀਂ ਰਿਹਾ ਸੀ। ਉਹਨਾਂ ਵਿੱਚੋਂ ਹੀ ਇੱਕ ਹੋਰ ਮੀਸਣੇ ਜਿਹੇ ਨੇ ਮਸ਼ਕਰੀ ਕੀਤੀ ਸੀ, “ਉਹਨੇ ਸਹੁਰੀ ਨੇ ਵਲਾਇਤ ਦੇਖ ਕੇ ਹੀ ਖੂਹ ਵਿੱਚ ਛਾਲ ਮਾਰੀ ਐ।”

ਪਾਣੀ ਸਿਰੋਂ ਉੱਚਾ ਚੜ੍ਹਦਾ ਦੇਖ ਕੇ ਜਸਵਿੰਦਰ ਤੋਂ ਬਰਦਾਸ਼ਤ ਨਹੀਂ ਸੀ ਹੋਇਆ ਉਹਨੇ ਉਸ ਬੰਦੇ ਦੇ ਗਲ ਜਾ ਸਾਫਾ ਪਾਇਆ ਸੀ।

“ਖੂਹ ਕਿਹਨੂੰ ਕਹਿੰਨੈਂ ਉਏ?” ਜਸਵਿੰਦਰ ਲੜਨ ’ਤੇ ਉਤਰ ਆਇਆ ਸੀ। ਜਸਵਿੰਦਰ ਨੇ ਉਸ ਸ਼ਖ਼ਸ ਦੇ ਕਈ ਹੂਰੇ ਮਾਰੇ ਸਨ। ਜਸਵਿੰਦਰ ਤੇ ਕਰਤਾਰ ਨੂੰ ਜੱਫੋ-ਜੱਫੀ ਹੋਇਆਂ ਨੂੰ ਜਿਹੜਾ ਛੁਡਾਉਣ ਆਉਂਦਾ ਸੀ, ਜਸਵਿੰਦਰ ਇੱਕ ਅੱਧਾ ਘਸੁੰਨ ਉਹਦੇ ਵੀ ਜੜ ਦਿੰਦਾ ਸੀ। ਕੁੱਝ ਸਮਝਦਾਰਾਂ ਨੇ ਵਿੱਚ ਪੈ ਕੇ ਉਹਨਾਂ ਨੂੰ ਲੜਨੋਂ ਹਟਾ ਦਿੱਤਾ ਸੀ।

“ਸਿਆਣੇ ਕਹਿੰਦੇ ਨੇ ਰਿਸ਼ਤੇ ਬਰਾਬਰ ਵਿੱਚ ਹੀ ਨਿਭਦੇ ਨੇ। ਕਿੱਥੇ ਉਹ ਤੇ ਕਿੱਥੇ ਤੂੰ? ਕੋਈ ਮੇਲ ਏ ਭਲਾਂ?” ਕਰਤਾਰ ਨੇ ਪੱਗ ਨੂੰ ਸੂਤ ਕਰਦਿਆਂ ਕਿਹਾ ਸੀ।

ਜਸਵਿੰਦਰ ਨੂੰ ਦੋ ਤਿੰਨ ਜਾਣਿਆਂ ਨੇ ਫੜਿਆ ਹੋਇਆ ਸੀ। ਗੁੱਸੇ ਕਾਰਨ ਜਸਵਿੰਦਰ ਦਾ ਚਿਹਰਾ ਭੱਖਿਆ ਪਿਆ ਸੀ।

“ਪਹਿਲਾਂ ਜਨਾਨੀ ਤਾਂ ਸਾਂਭ ਲੈ  ਵੱਡਾ ਵੈਲੀ ਬਣਿਆ ਫਿਰਦੈ।” ਕਰਤਾਰ ਨੇ ਫੱਟਿਆ ਝੱਗਾ ਦੇਖ ਕੇ ਆਪਣੀ ਭੜਾਸ ਕੱਢੀ ਸੀ।

ਜਲਦ ਹੀ ਸਾਰੇ ਮੁੜ ਕੇ ਆਪੋਂ ਆਪਣੇ ਕੰਮਾਂ ’ਤੇ ਜਾ ਲੱਗੇ ਸਨ। ਜਿੰਨੇ ਮੂੰਹ ਓਨੀਆਂ ਗੱਲਾਂ । ਜਸਵਿੰਦਰ ਕਿਸ ਕਿਸ ਦੀ ਜ਼ਬਾਨ ਨੂੰ ਫੜਦਾ। ਉਸ ਦੀ ਕਿਸੇ ਨਾਲ ਨਹੀਂ ਬਣਦੀ ਸੀ। ਤੰਗ ਆ ਕੇ ਉਹਨੇ ਘਰ ਦੇ ਨਜ਼ਦੀਕ ਹੀ ਕਿਸੇ ਹੋਰ ਕੱਪੜਿਆਂ ਦੀ ਫ਼ੈਕਟਰੀ ਵਿੱਚ ਕੰਮ ਲੱਭ ਲਿਆ ਸੀ। ਪਰ ਉਸ ਦੀ ਮਾਨਸਿਕ ਦਸ਼ਾ ਵਿੱਚ ਕੋਈ ਸੁਧਾਰ ਨਹੀਂ ਸੀ ਆਇਆ। ਸਗੋਂ ਉਹ ਅੰਦਰੋਂ ਅੰਦਰ ਹੀ ਖੁਰੀ ਜਾ ਰਿਹਾ ਸੀ ਤੇ ਮਰਨ ਦੀ ਯਾਚਨਾ ਕਰਨ ਲੱਗ ਪਿਆ ਸੀ। ਉਸ ਨੂੰ ਆਤਮ- ਗਿਲਾਨੀ,  ਕਲਵੰਤ ਨਾਲ ਘ੍ਰਿਣਾ ਤੇ ਜਮਾਨੇ ਨਾਲ ਨਫ਼ਰਤ ਹੋ ਗਈ ਸੀ। ਪਰੇਸ਼ਾਨੀਆਂ ਦੇ ਭੰਵਰ ਨੇ ਆਪਣੀ ਲਪੇਟ ਵਿੱਚ ਲੈ ਕੇ ਜਸਵਿੰਦਰ ਨੂੰ ਅਲਕੋਹਲ ਡਿਪੈਂਡਨਟ ਬਣਾ ਦਿੱਤਾ ਸੀ। ਉਹ ਬਿਨ ਨਾਗਾ ਸ਼ਰਾਬ, ਸਿਗਰਟਾਂ ਅਤੇ ਹੋਰ ਕਈ ਪ੍ਰਕਾਰ ਦੇ ਨਸ਼ਿਆਂ ਦਾ ਸੇਵਨ ਕਰਨ ਲੱਗ ਪਿਆ ਸੀ।

ਕਲਵੰਤ ਵੱਲ ਦੇਖ ਕੇ ਜਾਂ ਉਸ ਬਾਰੇ ਸੋਚਣ ’ਤੇ ਵੀ ਜਸਵਿੰਦਰ ਦਾ ਦਿਲ ਦੁੱਖੀ ਹੋ ਜਾਂਦਾ ਸੀ। ਜਿਸ ਦੀ ਵਜ੍ਹਾ ਕਰਕੇ ਉਹ ਡਿਪਰੈਸ਼ਨ (ਤਨਾਉ) ਦਾ ਰੋਗੀ ਹੋ ਗਿਆ ਸੀ। ਐਟੀਂਡਿਪਰੈਸਟ, ਟ੍ਰੈਂਕਵਿਲਾਇਜ਼ਰ, ਸਲੀਪਿੰਗ ਪਿੱਲਸ ਉਸ ਦੇ ਜੀਵਨ ਦਾ ਇੱਕ ਹਿੱਸਾ ਬਣ ਗਈਆਂ ਸਨ। ਜਸਵਿੰਦਰ ਦੇ ਮਨ ਵਿਚਲੀਆਂ ਜੀਣ ਦੀਆਂ ਸਭ ਹਸਰਤਾਂ ਦਮ ਤੋੜ ਗਈਆਂ ਸਨ। ਉਹ ਦਿਨਾਂ ਵਿੱਚ ਹੀ ਕੁੱਝ ਦਾ ਕੁੱਝ ਬਣ ਗਿਆ ਸੀ।

ਪੂਰੇ ਦੋ ਮਹੀਨੇ ਤੋਂ ਇਸ ਤਰ੍ਹਾਂ ਚੱਲ ਰਿਹਾ ਸੀ। ਉਹ ਦਿਨ ਰਾਤ ਨਸ਼ੇ ਵਿੱਚ ਧੁੱਤ ਰਹਿੰਦਾ ਸੀ। ਦੋ-ਚੌਂਹ ਦਿਨਾਂ ਦੇ ਵਕਫ਼ੇ ਪਿੱਛੋਂ ਕਲਵੰਤ ਨੂੰ ਛੁਲਕ ਸੁੱਟਦਾ ਸੀ। ਉਹ ਇੱਕ ਦੂਜੇ ਨੂੰ ਬੋਲ-ਬਾਣੀ ਪੱਖੋਂ ਸਦੀਵੀ ਛੇਕਣ ਦਾ ਪ੍ਰਣ ਵੀ ਕਰਦੇ ਸਨ। ਪਰ ਦੋ ਤਿੰਨਾਂ ਦਿਨਾਂ ਪਿੱਛੋਂ ਹੀ ਕੋਈ ਲੋੜ ਉਹਨਾਂ ਵਿੱਚ ਲਫ਼ਜ਼ੀ ਸੰਪਰਕ ਕਾਇਮ ਕਰਵਾ ਦਿੰਦੀ ਸੀ। ਕਲਵੰਤ ਅਜੇ ਬੀਤਿਆ ਭੁੱਲੀ ਵੀ ਨਹੀਂ ਸੀ ਹੁੰਦੀ ਕਿ ਫਿਰ ਇੱਕ ਅੱਧੇ ਦਿਨ ਮਗਰੋਂ ਉਹੀ ਵੱਢ-ਟੁੱਕ ਚਾਲੂ ਹੋ ਜਾਂਦੀ ਸੀ।

ਇਸ ਵਾਰ ਪਹਿਲੀ ਮਰਤਬਾ ਉਹਨਾਂ ਦੇ ਝਗੜੇ ਪਿੱਛੋਂ ਬੋਲਣ-ਚੱਲਣ ਵਿੱਚ ਇੱਕ ਹਫ਼ਤੇ ਦਾ ਅੰਤਰਾਲ ਪਿਆ ਸੀ। ਬਹੁਤੀ ਬਦਨਾਮੀ ਦੇ ਡਰੋਂ ਉਹ ਦੜ ਵੱਟੀ ਬੈਠਾ ਸੀ। ਨਹੀਂ ਤਾਂ ਕਦੋਂ ਦਾ ਗੁੱਤੋਂ ਫੜ ਕੇ ਕਲਵੰਤ ਨੂੰ ਦਰੋਂ ਬਾਹਰ ਕੱਢ ਦਿੰਦਾ। ਬਸ ਉਹ ਤਾਂ ਚੁੱਪਚਾਪ ਕਲਵੰਤ ਦੇ ਘਰ ਛੱਡ ਕੇ ਕਿਸੇ ਨਾਲ ਕਿਤੇ ਚਲੀ ਜਾਣ ਦੀ ਉਡੀਕ ਕਰ ਰਿਹਾ ਸੀ।

ਕਾਫ਼ੀ ਚਿਰ ਹੋ ਗਿਆ ਸੀ ਜਸਵਿੰਦਰ ਨੂੰ ਲੇਟਿਆਂ ਹੋਇਆਂ। ਪਰ ਨੀਂਦ ਉਸ ਦੇ ਨੈਣਾਂ ਦੇ ਕੋਲ ਵੀ ਨਹੀਂ ਸੀ ਭਟਕੀ। ਬੜੇ ਹੀ ਭਲੇ ਬੁਰੇ ਵਿਚਾਰ ਉਸ ਦੇ ਮਨ ਵਿੱਚ ਆ ਰਹੇ ਸਨ। ਉਹ ਜ਼ਿੰਦਗੀ ਤੋਂ ਐਨਾ ਉਕਤਾ ਗਿਆ ਸੀ ਤੇ ਸੋਚਦਾ ਸੀ ਸ਼ੀਸ਼ੀ ਵਿੱਚ ਪਈਆਂ ਗੋਲੀਆਂ ਦਾ ਇੱਕੋ ਫੱਕਾ ਮਾਰ ਕੇ ਜ਼ਿੰਦ ਖਲਾਸੀ ਕਰੇ।

ਜਸਵਿੰਦਰ ਨੂੰ ਪ੍ਰਤੀਤ ਹੋਇਆ ਜਿਵੇਂ ਉਹ ਅੰਦਰੋਂ ਖੋਖਲਾ ਹੋ ਕੇ ਰਹਿ ਗਿਆ ਹੋਵੇ। ਉਸ ਨੂੰ ਲੱਗਿਆ ਜਿਵੇਂ ਉਹ ਆਪਣੀ ਪਹਿਲਾਂ ਵਾਲੀ ਮਰਦਾਨਗੀ ਅਤੇ ਦਰਸ਼ਨੀ ਦਿੱਖ ਨੂੰ ਕਾਇਮ-ਦਾਇਮ ਨਹੀਂ ਸੀ ਰੱਖ ਸਕਿਆ। ਦਿਨ ਭਰ ਵਿੱਚ ਕੀਤੀ ਸਖ਼ਤ ਮੁਸ਼ੱਕਤ ਦੇ ਭੰਨ ਸੁੱਟਣ ਕਾਰਨ ਘਰੇ ਆ ਕੇ ਉਸ ਤੋਂ ਕੁੱਝ ਨਹੀਂ ਸੀ ਕਰ ਹੁੰਦਾ। ਮੰਜੇ ਉਤੇ ਡਿੱਗਦਿਆਂ ਹੀ ਨੀਂਦਰ ਆ ਜਾਂਦੀ ਸੀ। ਸ਼ਾਇਦ ਇਹੀ ਵਜ੍ਹਾ ਹੈ। ਕਲਵੰਤ ਦੇ ਪੁਰਾਣੇ ਇਸ਼ਕ ਦੇ ਦੁਬਾਰਾ ਪਲਪਣ ਦੀ। ਮੈਥੋਂ ਉਹਨੂੰ ਸੰਤੁਸ਼ਟ ਨਹੀਂ ਕਰ ਹੁੰਦਾ। ਇਹ ਸੋਚ ਕੇ ਜਸਵਿੰਦਰ ਦਾ ਮਨ ਐਨਾ ਕੌੜਾ ਹੋ ਗਿਆ, ਜਿਵੇਂ ਉਸ ਨੇ ਅੱਕ ਚੱਬ ਲਿਆ ਹੁੰਦਾ ਹੈ।

ਅਗਲੇ ਹੀ ਪਲ ਉਹਨੇ ਹਿਰਖ ਵਿੱਚ ਸੋਚਿਆ, ਆਤਮਹੱਤਿਆ ਕਰ ਲਵਾਂ ਜਾਂ ਇਹਨੂੰ ਬਦਕਾਰ ਰੰਨ ਨੂੰ ਹੀ ਕਤਲ ਕਰ ਦੇਵਾਂ।

ਕਲਵੰਤ ਵੀ ਬਿਨ ਜਲ ਦੇ ਮੱਛਲੀ ਵਾਂਗ ਤੜਫ਼ੀ ਜਾ ਰਹੀ ਸੀ। ਉਹ ਵੀ ਕਾਫ਼ੀ ਚਿਰ ਤੱਕ ਪਾਸੇ ਮਾਰਦੀ ਰਹੀ। ਚੁੱਪ ਦੀ ਇੱਕ ਮਜ਼ਬੂਤ ਕੰਧ ਉਹਨਾਂ ਨੇ ਆਪਣੇ ਦਰਮਿਆਨ ਉਸਾਰੀ ਹੋਈ ਸੀ। ਇੱਕ ਪਲੰਘ ’ਤੇ ਸਾਂਝੀ ਰਜਾਈ ਵਿੱਚ ਵੀ ਉਹ ਵੱਖੋ-ਵੱਖਰੇ ਹੋਏ ਪਏ ਸਨ।

ਜਸਵਿੰਦਰ ਨੇ ਆਪਣੇ ਅਤੀਤ ’ਤੇ ਉੱਡਦੀ ਨਜ਼ਰ ਮਾਰੀ, “ਇਹ ਦੁਨੀਆਂ ਹੀ ਮਤਲਬ ਦੀ ਹੈ। ਇੱਥੇ ਕੋਈ ਕਿਸੇ ਦਾ ਮਿੱਤ ਨਹੀਂ। ਸਭ ਸਾਲੇ ਗੌਂ ਦੇ ਈ ਯਾਰ ਆ।”

ਪਾਸਾ ਪਰਤ ਕੇ ਜਸਵਿੰਦਰ ਨੇ ਕਲਵੰਤ ਵੱਲ ਦੇਖਿਆ, ਸ਼ਾਇਦ ਉਹ ਸੌਂ ਗਈ ਸੀ। ਸਟਰੀਟ ਲਾਈਟ ਬੈਡਰੂਮ ਦੀ ਖਿੜਕੀ ਤੋਂ ਬਹੁਤੀ ਦੂਰ ਨਹੀਂ ਸੀ। ਭਾਵੇਂ ਪਰਦਿਆਂ ਨੇ ਅੰਦਰ ਆਉਂਦੀ ਰੋਸ਼ਨੀ ਨੂੰ ਮੱਧਮ ਕਰ ਦਿੱਤਾ ਸੀ। ਫਿਰ ਵੀ ਕਮਰਾ ਏਨਾ ਕੁ ਤਾਂ ਪ੍ਰਕਾਸ਼ਮਾਨ ਸੀ ਕਿ ਹਰ ਸ਼ੈਅ ਸਪਸ਼ਟ ਨਜ਼ਰ ਆਉਂਦੀ ਸੀ। ਜਸਵਿੰਦਰ ਕਲਵੰਤ ਦੀ ਤਰਫ਼ ਤੱਕਦਾ ਰਿਹਾ। ਉਹ ਉਸ ਵੱਲ ਪਿੱਠ ਕਰੀ ਪਈ ਸੀ। ਜਸਵਿੰਦਰ ਨੇ ਉਹਦੇ ਤੋਂ ਲਾਹ ਕੇ ਰਜਾਈ ਥੱਲੇ ਕਰ ਦਿੱਤੀ। ਕਲਵੰਤ ਦੇ ਡੂੰਘੇ ਗਲਵੇਂ ਵਾਲਾ ਕਾਮਚੋਲਨਾ ਸੂਟ ਪਹਿਨਿਆਂ ਹੋਇਆ ਸੀ। ਉਹ ਕਲਵੰਤ ਦੀ ਗਰਦਨ ਅਤੇ ਉਸ ਦੇ ਮੌਰਾਂ ਦਾ ਜੋ ਹਿੱਸਾ ਗਲਵੇਂ ਦੀ ਗੋਲ ਕਟਾਈ ਤੋਂ ਬਾਹਰ ਹੋਣ ਕਰਕੇ ਨੰਗਾ ਸੀ, ਉਸ ਨੂੰ ਨਿਗਾਹ ਟਿਕਾ ਕੇ ਦੇਖਣ ਲੱਗਾ। ਉਸ ਨੂੰ ਕਲਵੰਤ ਦੇ ਉਸ ਅਣਢੱਕੇ ਮਾਸ ਵੱਲ ਦੇਖਣਾ ਚੰਗਾ ਲੱਗਣ ਲੱਗਿਆ। ਉਹ ਹੋਰ ਨੀਝ ਨਾਲ ਤੱਕਦਾ ਰਿਹਾ। ਕਲਵੰਤ ਦੀ ਪਿੱਠ ਦਾ ਜੋ ਭਾਗ ਕੱਜਿਆ ਹੋਇਆ ਸੀ, ਉਹ  ਪਹਿਲਾਂ ਅਣਕੱਜਿਆ ਦੇਖਿਆ ਹੋਣ ਕਰਕੇ ਜਸਵਿੰਦਰ ਦੀ ਕਲਪਨਾ ਸ਼ਕਤੀ ਨੇ ਉੱਘਾੜ ਕੇ ਹੂ-ਬ-ਹੂ ਨਗਨ ਰੂਪ ਵਿੱਚ ਉਸ ਦੀਆਂ ਨਜ਼ਰਾਂ ਦੇ ਮੂਹਰੇ ਲੈ ਆਂਦਾ। ਐਨੇ ’ਚ ਹੀ ਜਸਵਿੰਦਰ ਦੇ ਅੰਗਾਂ ਨੇ ਅਵਸਥਾ ਬਦਲਨੀ ਸ਼ੁਰੂ ਕੀਤੀ।

“ਅਜੇ ਤਾਂ ਪੂਰੀ ਗਊ ਅਰਗੀ ਸੀਲ ਆ। ਕੱਲ੍ਹ ਨੂੰ ਜੇ ਛੜਾਂ ਮਾਰੂਗੀ ਤਾਂ ਦੇਖੀ ਜਾਊ। ਹਾਲੇ ਤਾਂ ਮਜ਼ਾ ਲੁੱਟਾਂ। ਹੁਸਨ ਦੀ ਗੰਗਾ ਵਿੱਚ ਗੋਤੇ ਲਾਵਾਂ।” ਜਸਵਿੰਦਰ ਦੇ ਦਿਮਾਗ ਵਿੱਚ ਵਾਸਨਾ ਦੇ ਜਾਗ ਨਾਲ ਮਤਲਬੀ ਸੋਚ ਦੇ ਫੁੱਟ ਜੰਮ ਗਏ। ਉਹ ਕਲਵੰਤ ਦੇ ਕੋਲ ਨੂੰ ਜ਼ਰਾ ਕੁ ਸਰਕਿਆਂ ਤੇ ਕੂਹਣੀ ਦੇ ਬਲ ਉੱਠਿਆ। ਉਹਦਾ ਕੰਬਦਾ ਹੱਥ ਕਲਵੰਤ ਦੀ ਢੂਹੀ ਨੂੰ ਸਹਿਲਾਉਣ ਲੱਗਿਆ। ਕਲਵੰਤ ਦਾ ਪਿੰਡਾ ਬੁਰੀ ਤਰ੍ਹਾਂ ਭੱਖ ਰਿਹਾ ਸੀ। ਇੰਝ ਸੇਕ ਮਾਰਦਾ ਸੀ ਜਿਵੇਂ ਉਸ ਨੂੰ ਸਖ਼ਤ ਤਾਪ ਚੜ੍ਹਿਆ ਹੋਵੇ।

ਕਲਵੰਤ ਨੇ ਊਂਘਦੀ ਹੋਈ ਨੇ ਕਰਵਟ ਬਦਲ ਕੇ ਜਸਵਿੰਦਰ ਵੱਲ ਤੱਕਿਆ। ਖ਼ੌਰੇ ਜਸਵਿੰਦਰ ਦੇ ਛੁਹਣ ਨਾਲ ਉਸ ਨੂੰ ਜਾਗ ਆ ਗਈ ਸੀ ਜਾਂ ਸ਼ਾਇਦ ਉਹ ਸੁੱਤੀ ਹੀ ਨਹੀਂ ਸੀ।

ਹੁਣ ਪਿੱਛੇ ਦੀ ਬਜਾਏ ਜਸਵਿੰਦਰ ਦੇ ਹੱਥ ਉਸ ਦੇ ਅੱਗੇ ’ਤੇ ਗਸ਼ਤ ਕਰਨ ਲੱਗ ਪਏ ਸਨ। ਰਸੀਦੀ ਟਿਕਟ ’ਤੇ ਕਰੇ ਹਸਤਾਖਰਾਂ ਵਾਂਗ ਉਹ ਸਾਰੇ ਦਾ ਸਾਰਾ ਸਿਰ ਤੋਂ ਪੈਰਾਂ ਤੱਕ ਕਲਵੰਤ ਦੇ ਉੱਪਰ ਪਿਆ ਸੀ।  ਕਲਵੰਤ ਜਸਵਿੰਦਰ ਦੇ ਭਾਰ  ਥੱਲੇ ਕੁਚਲੀ ਜਾਂਦੀ ਹੋਈ ਵੀ ਉਸ ਦੇ ਹੁਕਮਾਂ ਦੀ ਤਾਮੀਲ ਕਰੀ ਜਾ ਰਹੀ ਸੀ…।

ਕਾਫ਼ੀ ਦੇਰ ਉਹ ਆਪਣਾ ਜਿਸਮ ਨਿੱਘਾ ਕਰਦਾ ਰਿਹਾ ਤੇ ਕਲਵੰਤ ਸਿਸਕੀਆਂ ਭਰਦੀ ਰਹੀ। ਪਰ੍ਹ ਕੱਟੇ ਪੰਛੀ ਵਾਂਗ ਫੁੜਕਦੀ ਤੇ ਸਹਿਕਦੀ ਰਹੀ । ਅਹਿਲ ਤੇ ਅਬੋਲ ਪਈ ਸਿਗਰਟਾਂ ਤੇ ਸ਼ਰਾਬ ਦੀ ਹੁਬਾੜ ਨੂੰ ਝੱਲਦੀ ਰਹੀ। ਕਲਵੰਤ ਨੂੰ ਰੋਣਾ ਆਉਂਦਾ ਸੀ ਪਰ ਉਹ ਬੁੱਲ੍ਹ ਚਿੱਥ ਕੇ ਮਾਮੋਸ਼ੀ ਨਾਲ ਸਭ ਕੁੱਝ ਜਰਦੀ ਰਹੀ।

ਬਾਹਰ ਮੌਸਲੇਧਾਰ ਮੀਂਹ ਵਰੀ ਜਾ ਰਿਹਾ ਸੀ।… ਬੱਦਲ ਗਰਜੀ ਜਾ ਰਹੇ ਸਨ।… ਬਿਜਲੀ ਲਿਸ਼ਕੀ ਜਾ ਰਹੀ ਸੀ।…

ਹੰਬ-ਹੌਂਕ ਕੇ ਜਸਵਿੰਦਰ ਮੁੜ ਪਹਿਲਾਂ ਦੀ ਤਰ੍ਹਾਂ ਕਲਵੰਤ ਨਾਲੋਂ ਕੁੱਝ ਫ਼ਰਕ ਨਾਲ ਪੈ ਗਿਆ। ਥੱਕਿਆ ਟੁੱਟਿਆ ਹੋਣ ਕਾਰਨ ਉਹ ਛੇਤੀ ਹੀ ਨੀਂਦ ਨਾਲ ਲੁੜਕ ਗਿਆ।

ਗੜਿਆਂ ਦੀ ਮਾਰ ਹੇਠ ਆਉਂਣ ਨਾਲ ਧਰਤੀ ’ਤੇ ਡੱਗੀ ਫਸਲ ਵਾਂਗ ਕਲਵੰਤ ਉੱਥੇ ਬਿਸਤਰੇ ਵਿੱਚ ਭੰਨੀ-ਤੋੜੀ ਨਿਰਜ਼ਿੰਦ ਜਿਹੀ ਹੋ ਕੇ ਉਵੇਂ ਦੀ ਉਵੇਂ ਹੀ ਪਈ ਰਹੀ। ਉਸ ਵਿੱਚ ਉੱਠ ਕੇ ਦੁਬਾਰਾ ਕੱਪੜੇ ਪਹਿਨਣ ਦੀ ਵੀ ਹਿੰਮਤ ਨਹੀਂ ਸੀ। ਉਸ ਦਾ ਬੁਖਾਰ ਹੋਰ ਤੇਜ਼ ਹੁੰਦਾ ਜਾ ਰਿਹਾ ਸੀ।

ਪਹੁ ਫੁਟਾਲਾ ਹੋ ਚੁੱਕਿਆ ਸੀ। ਜਿਸ ਵਕਤ ਕਲਵੰਤ ਰੋਜ਼ ਉੱਠਦੀ ਹੁੰਦੀ ਸੀ। ਉਸੇ ਵੇਲੇ ਹੀ ਉੱਠਣ ਦਾ ਯਤਨ ਕਰਨ ਲੱਗੀ। ਦੇਹ ਕਲਵੰਤ ਦਾ ਸਾਥ ਨਹੀਂ ਸੀ ਦੇ ਰਹੀ। ਪਰ ਕਿਵੇਂ ਨਾ ਕਿਵੇਂ ਉਸ ਨੇ ਹਿੰਮਤ ਜੁਟਾਈ ਤੇ ਸਮੁੱਚੀ ਤਾਕਤ ਲਾ ਕੇ ਉੱਠੀ। ਥੱਲੇ ਰਸੋਈ ਵਿੱਚ ਜਾ ਕੇ ਉਹਨੇ ਜਸਵਿੰਦਰ ਲਈ ਚਾਹ ਅਤੇ ਖਾਣਾ ਤਿਆਰ ਕੀਤਾ।

ਜਸਵਿੰਦਰ ਪੌੜੀਆਂ ਉਤਰ ਰਿਹਾ ਸੀ ਤੇ ਕਲਵੰਤ ਵਾਪਸ ਚੜ੍ਹਨ ਲਈ ਜੱਦੋ-ਜਹਿਦ ਕਰ ਰਹੀ ਸੀ। ਕਲਵੰਤ ਵਿੱਚ ਬਿਲਕੁਲ ਵੀ ਸਤਿਆ ਨਹੀਂ ਸੀ ਰਹੀ। ਸੀੜੀਆਂ ਦੇ ਮੱਧ ਵਿੱਚ ਜਦੋਂ ਉਹ ਦੋਨੋਂ ਇੱਕੋ ਪੌੜੀ ’ਤੇ ਇਕੱਠੇ ਹੋਏ ਤਾਂ ਵਕਫ਼ੇ ਤੋਂ ਲੰਘਦਿਆਂ ਹੋਇਆਂ ਵੀ ਜਸਵਿੰਦਰ ਨੂੰ ਰਾਤ ਵਾਲਾ ਸੇਕ ਕਲਵੰਤ ਦੇ ਪਿੰਡੇ ਚੋਂ ਫਿਰ ਮਹਿਸੂਸ ਹੋਇਆ। ਉਹ ਜਾਣ ਚੁੱਕਿਆ ਸੀ ਕਿ ਕਲਵੰਤ ਨੂੰ ਬੁਖ਼ਾਰ ਚੜ੍ਹਿਆ ਹੋਇਆ ਹੈ। ਪਰ ਫੇਰ ਵੀ ਉਸ ਨੇ ਕੋਈ ਧਿਆਨ ਨਾ ਦਿੱਤਾ।

“ਮਰੇ ਖਪੇ, ਮੈਨੂੰ ਕੀ? ਸਾਲੀ ਨੇ ਉਈਂ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ। ਚੰਗਾ ਰਹਿੰਦਾ ਜੇ ਵਿਆਹ ਨਾ ਕਰਵਾਉਂਦਾ। ਜਿੱਥੇ ਐਨੀ ਬੀਤੀ ਸੀ, ਉੱਥੇ ਹੋਰ ਲੰਘ ਜਾਂਦੀ । ਆਹ ਸਿਆਪਾ ਤਾਂ ਨਾ ਪੈਂਦਾ।” ਇੰਝ ਬੁੜਬੁੜ ਕਰਦਾ ਹੋਇਆ ਕੁਨੈਣ ਖਾਧੀ ਵਾਲਿਆਂ ਵਰਗਾ ਮੂੰਹ ਬਣਾ ਕੇ ਜਸਵਿੰਦਰ ਆਪਣਾ ਰੋਟੀ ਵਾਲਾ ਝੋਲਾ ਚੁੱਕ ਕੇ ਦਰੋਂ ਨਿਕਲ ਗਿਆ।

ਬੂੰਦਾ-ਬੂੰਦੀ ਰਾਤ ਵਾਂਗ ਜਾਰੀ ਸੀ।

ਘਰ ਤੋਂ ਅਜੇ ਉਹ ਕੁੱਝ ਗਜ਼ਾ ਦੀ ਹੀ ਦੂਰੀ ’ਤੇ ਗਿਆ ਸੀ ਕਿ ਇੱਕ ਟੁੱਟੀ ਜਿਹੀ ਸਕੋਡਾ ਕਾਰ ਉਸ ਦੇ ਕੋਲ ਆ ਕੇ ਰੁੱਕੀ। ਉਸ ਨੇ ਕੋਈ ਗੌਰ ਨਾ ਕੀਤੀ ਤੇ ਆਪਣੇ ਧਿਆਨ ਤੁਰਦਾ ਗਿਆ। ਕਾਰ ਦਾ ਹਾਰਨ ਵੱਜਿਆ ਜਸਵਿੰਦਰ ਨੇ ਪਿੱਛੇ ਪਰਤ ਕੇ ਦੇਖਿਆ, ਕਾਰ ਵਿੱਚ ਜੈਨ ਸੀ।

ਜੈਨ ਦੇ ਕਾਰ ਦਾ ਦਰਵਾਜ਼ਾ ਖੋਲ੍ਹਦਿਆਂ ਹੀ ਉਹ ਬਿਨਾਂ ਕੁੱਝ ਪੁੱਛਿਆਂ ਵਿੱਚ ਬੈਠ ਗਿਆ। ਜੈਨ ਨੇ ਜਸਵਿੰਦਰ ਨੂੰ ਬਾਹਾਂ ਵਿੱਚ ਲੈ ਕੇ ਉਸ ਦੇ ਬੁੱਲ੍ਹਾਂ ਤੋਂ ਰਸਮੀ ਜਿਹਾ ਮਿਲਾਪ ਚੁੰਮਣ ਲਿਆ। ਉਹਨੂੰ ਜੈਨ ਦੇ ਅਜਿਹਾ ਕਰਨ ਵਿੱਚੋਂ ਅਪਣੱਤ ਤੇ ਪਿਆਰ ਦਾ ਝਲਕਾਰਾ ਪਿਆ। ਜਸਵਿੰਦਰ ਦਾ ਦਿਲ ਕਰਦਾ ਸੀ ਕਿ ਉਹ ਜੈਨ ਦੇ ਗਲ ਲੱਗ ਕੇ ਰੱਜ-ਰੱਜ ਰੋਵੇ ਤੇ ਨਾਲੇ ਉਸ ਨੂੰ ਆਪਣੇ ਸਾਰੇ ਦੁੱਖ ਦੱਸੇ। ਵਿਆਹ ਤੋਂ ਬਾਅਦ ਤਾਂ ਉਸ ਨੂੰ ਜੈਨ ਦਾ ਖ਼ਿਆਲ ਹੀ ਨਹੀਂ ਸੀ ਆਇਆ।

“ਅੱਜ ਬੜੇ ਚਿਰ ਬਾਅਦ ਮਿਲੇ ਆਂ ।” ਜਸਵਿੰਦਰ ਨੇ ਹੈਰਤ ਨਾਲ ਕਿਹਾ।

“ਮੈਂ ਤਾਂ ਤੈਨੂੰ ਦੋ ਮਹੀਨੇ ਹੋ ਗਏ ਮਿਲਣ ਦੀ ਕੋਸ਼ਿਸ਼ ਕਰਦੀ ਫਿਰਦੀ ਹਾਂ।” ਜੈਨ ਨੇ ਕਾਰ ਦੇ ਵਾਈਪਰ ਤੇਜ਼ ਕਰਦਿਆਂ ਆਪਣਾ ਪੱਖ ਪੇਸ਼ ਕਰਿਆ।

“ਚੱਲ ਝੂਠੀ।” ਜਸਵਿੰਦਰ ਨੂੰ ਯਕੀਨ ਨਾ ਆਇਆ।

“ਨਹੀਂ ਸੱਚੀਂ, ਰੱਬ ਦੀ ਸਹੁੰ। ਦਰਅਸਲ ਮੈਨੂੰ ਤੇਰੇ ਤੱਕ ਇੱਕ ਕੰਮ ਸੀ।” ਜੈਨ ਦੀ ਤੱਕਣੀ ਵਿੱਚ ਸੰਜ਼ੀਦਗੀ ਤੇ ਬੋਲਾਂ ਵਿੱਚ ਝਿਜਕ ਸੀ।

“ਕੰਮ?” ਹੈਰਾਨਕੁਨ ਜਸਵਿੰਦਰ ਉਸ ਵੱਲ ਦੇਖਦਾ ਰਿਹਾ।

ਜੈਨ ਨੇ ਆਪਣੀ ਅਰਜ਼ਦਾਸ਼ਤ ਦਾ ਆਰੰਭ ਕਰਿਆ, “ਹਾਂ ਮੈਨੂੰ ਹਜ਼ਾਰ ਪੌਂਡ ਉਧਾਰ ਚਾਹੀਦਾ ਹੈ। ਮੈਂ ਤੈਨੂੰ ਮੋੜ ਦੇਊਂਗੀ। ਮੇਰੇ ਘਰ ਦੀ ਕੁਰਕੀ ਹੋ ਜਾਣੀ ਨਹੀਂ ਤਾਂ  ਮੈਨੂੰ ਕਿਵੇਂ ਨਾ ਕਿਵੇਂ ਬੰਦੋਬਸਤ ਕਰ ਕੇ ਦੇ । ਮੈਂ ਤੇਰੀ ਪਾਈ-ਪਾਈ ਚੁੱਕਾ ਦੇਊਂਗੀ।” ਜੈਨ ਫਟਾਫਟ ਇੱਕੋ ਸਾਹ ਕਹੀ ਜਾ ਰਹੀ ਸੀ।

“ਅੱਠ ਵੀਕਾਂ ਹੋ ਗਈਆਂ ਮੈਂ ਤੈਨੂੰ ਫੋਨ ਕਰਨ ਦੀ ਟਰਾਈ ਕਰਦੀ ਆਂ। ਪਰ ਹਰ ਵਾਰ ਜਦੋਂ ਤੂੰ ਫੋਨ ਚੁੱਕਦਾ,  ਮੈਂ ਜਕ ਜਾਂਦੀ। ਮੈਨੂੰ ਸੰਸਾ ਹੁੰਦਾ ਕਿ ਤੂੰ  ਮੈਨੂੰ ਕਿਤੇ ਗਲਤ ਈ ਨਾ ਸਮਝੇ। ਮੇਰੇ ਵਿੱਚ ਗੱਲ ਕਰਨ ਦੀ ਹਿੰਮਤ ਨਾ ਪੈਂਦੀ। ਜਦੋਂ ਤੂੰ ਫੋਨ ਵਿੱਚ ਹੈਲੋ-ਹੈਲੋ ਕਰਦਾ ਤਾਂ ਤੇਰੀ ਆਵਾਜ਼ ਵਿਚਲਾ ਰੋਹ ਤੇ ਮੇਰੇ ਮਨ ਵਿੱਚਲਾ ਡਰ ਮੇਰੇ ਹੋਂਠ ਸੀਉਂ ਦਿੰਦਾ।” ਜੈਨ ਗੰਭੀਰ ਜਿਹੀ ਹੋ ਗਈ। ਜੈਨ ਦਾ ਖੱਬਾ ਹੱਥ ਜਸਵਿੰਦਰ ਦੀ ਗੀਚੀ ਵਿੱਚੋਂ ਵੱਧੇ ਹੋਏ ਵਾਲਾ ਨਾਲ ਖੇਲਦਾ ਰਿਹਾ।

“ਤਾਂ ਉਹ ਕਾਲਾਂ ਤੂੰ ਕੀਤੀਆਂ ਸਨ?” ਜਸਵਿੰਦਰ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਹਨੇਰੇ ਚੋਂ ਧੋਬੀ-ਪਟੜਾ ਮਾਰ ਕੇ ਚਾਨਣ ਵਿੱਚ ਪਟਕਾ ਕੇ ਸੁੱਟ ਦਿੱਤਾ ਹੋਵੇ।

“ਹਾਂ, ਤੂੰ ਕਿੰਨਾ ਚਿਰ ਹੋ ਗਿਆ ਮੈਨੂੰ ਮਿਲਿਆ ਵੀ ਨਹੀਂ ਸੀ। ਮੈਨੂੰ ਉਂਝ ਵੀ ਤੇਰੀ ਕਮੀ ਮਹਿਸੂਸ ਹੋ ਰਹੀ ਸੀ। ਫਿਰ ਤੇਰਾ ਨੰਬਰ ਬਦਲ ਗਿਆ ਸੀ। ਮੈਂ ਤੇਰੇ ਬਰੱਦਰ-ਇਨ-ਲਾ ਕੀ ਐ ਉਹਦਾ ਨਾਮ…?”

“ਪਾਲ?” ਜਸਵਿੰਦਰ ਨੇ ਹੁੰਗਾਰਾ ਭਰਿਆ।

“ਆਹੋ ਆਹੋ ਪੋਲ ਉਹਦੇ ਤੋਂ ਮਸਾਂ ਤੇਰਾ ਨਵਾਂ ਨੰਬਰ ਲਿਆ। ਉਹ ਤਾਂ ਦਿੰਦਾ ਹੀ ਨਹੀਂ ਸੀ। ਉਹਨੇ ਦੱਸਿਆ ਸੀ ਤੇਰਾ ਵਿਆਹ ਹੋ ਗਿਆ ਹੈ।” ਜੈਨ ਚੁੱਪ ਕਰ ਕੇ ਉਦਾਸ ਹੋ ਗਈ।

“ਜੈਨ ਪਰ ਤੂੰ ਗੱਲ ਕਰੇ ਬਿਨਾਂ ਫੋਨ ਕਿਉਂ ਰੱਖ ਦਿੰਦੀ ਸੀ?” ਜਸਵਿੰਦਰ ਨੂੰ ਸੁਆਲ ਅਹੁੜਿਆ।

“ਮੈਂ ਵੇਸਵਾ ਹਾਂ ਤੇ ਤੂੰ ਇੱਕ ਇਜ਼ਤਦਾਰ ਸ਼ਾਦੀ-ਸ਼ੁਦਾ ਮਰਦ । ਸਾਡੇ ਕੋਲ ਤਾਂ ਲੋਕ ਅੜੇ-ਥੁੜੇ ਨੂੰ ਹੀ ਆਉਂਦੇ ਨੇ। ਮੈਂ ਤਾਂ ਤੈਨੂੰ ਕਦੇ ਗਾਹਕ ਨਹੀਂ ਸੀ ਸਮਝਿਆ। ਤੂੰ ਵੀ ਤਾਂ ਮੈਨੂੰ ਭੁੱਲ ਹੀ ਗਿਆ ਸੀ । ਮੈਂ ਦੋ-ਚਿੱਤੀ ਵਿੱਚ ਸਾਂ, ਤੈਨੂੰ ਮਦਦ ਲਈ ਆਖਾਂ ਜਾਂ ਨਾ । ਦਿਲ ਦੇ ਹੱਥੋਂ ਮਜਬੂਰ ਹੋ ਕੇ ਤੇਰਾ ਨੰਬਰ ਘੁੰਮਾ ਲੈਂਦੀ ਸੀ ਫਿਰ ਦਿਮਾਗ ਵਿੱਚ ਆਉਂਦਾ ਸੀ ਤੂੰ ਇਤਰਾਜ਼ ਨਾ ਕਰ ਜਾਵੇ ਤੇ ਫੋਨ ਰੱਖ ਦਿੰਦੀ ਸੀ। ਮੇਰੇ ਵਿੱਚ ਹੁਣ ਪਹਿਲਾਂ ਵਾਲੀ ਕਸ਼ਿਸ਼ ਨ੍ਹੀਂ ਰਹੀ ਨਾ। ਇਸ ਲਈ ਹੁਣ ਕੋਈ ਮਾਲਦਾਰ ਗਾਹਕ ਹੱਥ ਨਹੀਂ ਲੱਗਦਾ। ਕਾਫ਼ੀ ਮੰਦਾ ਪੈ ਗਿਆ ਹੈ। ਹੁਣ ਤੂੰ ਹੀ ਮੇਰਾ ਸਹਾਰਾ ਹੈਂ। ਮੈਂ ਘਰ ਦੀਆਂ ਕਿਸ਼ਤਾਂ ਦੇਣੀਆਂ ਹਨ…।” ਜੈਨ ਨਿਰਅੰਤਰ ਬੋਲੀ ਜਾ ਰਹੀ ਸੀ।

“ਪਰ ਤੇਰਾ ਨੰਬਰ ਕਿਉਂ ਨ੍ਹੀਂ ਕਦੇ ਟਰੇਸ ਹੋਇਆ?”

“ਉਅ… ਉਹ ਤਾਂ ਮੈਂ ਫੋਨ-ਬੌਕਸ ਚੋਂ ਨੰਬਰ ਘੁੰਮਾਉਣ ਤੋਂ ਪਹਿਲਾਂ 141 ਨੰਬਰ ਨੱਪ ਲੈਂਦੀ ਹੁੰਦੀ ਸੀ ਨਾ।” ਜੈਨ ਨੇ ਇੰਕਾਸਾਫ ਕੀਤਾ।

“ਹੁਣ ਤਾਂ ਮੇਰੇ ਕੰਮ ਦਾ ਟੈਮ ਹੋ ਗਿਆ ਹੈ। ਮੈਂ ਤੈਨੂੰ ਸ਼ਾਮ ਨੂੰ ਤੇਰੇ ਘਰੇ ਹੀ ਮਿਲਾਂਗਾ।” ਜਸਵਿੰਦਰ ਨੇ ਸੀਟ ਬੈਲਟ ਖੋਲ੍ਹੀ।

“ਚੰਗਾ ਜ਼ਰੂਰ ਆਈਂ । ਮੈਂ ਤੈਨੂੰ ਉਡੀਕਾਂਗੀ।” ਜੈਨ ਨੇ ਕਾਰ ਸਟਾਰਟ ਕੀਤੀ।

“ਹਾਂ… ਹਾਂ ਅਵੱਸ਼।” ਜਸਵਿੰਦਰ ਨੇ ਯਕੀਨ ਦੁਆਇਆ।

ਜੈਨ ਨੇ ਗੱਡੀ ਚੋਂ ਉਤਰਨ ਲੱਗੇ ਜਸਵਿੰਦਰ ਦੀ ਬਾਂਹ ਫੜ ਕੇ ਤਿੰਨ ਸੌ ਪੈਂਹਠਾਂ ਦੇ ਭੱਥੇ ਵਿੱਚੋਂ ਇੱਕ ਤੀਰ ਛੱਡਿਆ। ਜੇਜ਼,(ਉਹ ਜਸ ਸ਼ਬਦ ਦੇ ਇਸੇ ਅੰਗਰੇਜ਼ੀ ਰੂਪ ਦੀ ਵਰਤੋਂ ਕਰਕੇ ਸੰਬੋਧਨ ਕਰਿਆ ਕਰਦੀ ਸੀ) ਮੈਂ ਤੈਨੂੰ ਇੰਤਹਾ ਪਿਆਰ ਕਰਦੀ ਹਾਂ! ਸੀ ਯਾਅ (ਫਿਰ ਮਿਲਾਂਗੇ)।”

“ਯੈਅ, ਸੀ ਯੂ।”

ਜੈਨ ਜਸਵਿੰਦਰ ਨੂੰ ਫ਼ੈਕਟਰੀ ਮੂਹਰੇ ਉਤਾਰ ਕੇ ਚਲੀ ਗਈ। ਜਸਵਿੰਦਰ ਨੇ ਕਾਰ ਦੀ ਹੁੰਮਸ ਵਿੱਚੋਂ ਨਿਕਲ ਕੇ ਤਾਜ਼ੀ ਹਵਾ ਵਿੱਚ ਇੱਕ ਡੂੰਘਾ ਸਾਹ ਲਿਆ।

“ਹੂੰ! ਝੂਠ ਬੋਲਦੀ ਐ। ਕਿਸ਼ਤਾਂ ਤਾਂ ਇਹਦੀਆਂ ਸੋਸ਼ਲ ਸਕਿਉਰਟੀ ਦਿੰਦੀ ਐ । ਮੈਨੂੰ ਚਾਰਦੀ ਐ । ਐਨੇ ਸਾਲ ਜਿਹੜਾ ਮੁਖਤੀ ਮੜ ਕੁਟਾਉਂਦੀ ਰਹੀ ਹੈ। ਉਹ ਪੈਸੇ ਨਿਚੋੜਨ ਨੂੰ ਫਿਰਦੀ ਐ। – ਜੈਨੀ,  ਹੁਣ ਨਾ ਮੈਂ ਤੇਰੇ ਹੱਥ ਆ ਗਿਆ।” ਜਸਵਿੰਦਰ ਜੈਨ ਦੀ ਕਾਰ ਦੇ ਅੱਖੋਂ ਓਝਲ ਹੋਣ ਤੱਕ ਉਸ ਨੂੰ ਖੜ੍ਹਾ ਦੇਖਦਾ ਰਿਹਾ ਤੇ ਸ਼ੈਤਾਨੀ ਹਾਸਾ ਹੱਸਦਾ ਰਿਹਾ।

ਮੀਂਹ ਥੰਮ ਚੁੱਕਿਆ ਸੀ। ਬਾਰਸ਼ ਪਿੱਛੋਂ ਨਿਖਰੇ ਨਿੰਬਲ ਆਸਮਾਨ ਵਾਂਗ ਜਸਵਿੰਦਰ ਦਾ ਜ਼ਿਹਨ ਵੀ ਸਾਫ਼-ਸ਼ਫਾਫ ਹੋ ਗਿਆ ਸੀ। ਯਕਦਮ ਉਸ ਨੂੰ ਕਲਵੰਤ ਦਾ ਖਿਆਲ ਆਇਆ।

“ਕਿੱਡਾ ਵੱਡਾ ਪਾਪ ਕੀਤਾ ਐ ਮੈਂ। ਐਵੇਂ ਵਿਚਾਰੀ ਉੱਤੇ ਅਤਿਆਚਾਰ ਕਰਦਾ ਰਿਹਾ । ਧੰਨ ਹੈ ਉਹ ਜਿਹੜੀ ਬਿਨਾਂ ਚੂੰ-ਚਾਂ ਕੀਤਿਆਂ ਜਰਦੀ ਰਹੀ।” ਜਸਵਿੰਦਰ ਨੂੰ ਕਲਵੰਤ ’ਤੇ ਤਰਸ ਆਇਆ।

ਉਹਨੇ ਘੜੀ ’ਤੇ ਸਮਾਂ ਦੇਖਿਆ, “ਅਜੇ ਅੱਠ ਵੱਜਣ ਵਿੱਚ ਇੱਕ ਮਿੰਟ ਰਹਿੰਦਾ ਸੀ। ਨੌ ਵਜੇ ਖੁੱਲ੍ਹੇਗੀ ਡਾਕਟਰ ਦੀ ਸਰਜਰੀ ਤਾਂ ਨਾਲ ਲੈ ਜਾ ਕੇ ਦਵਾਈ ਦਿਵਾਉਂ ਹਾਂ।”

ਫ਼ੈਕਟਰੀ ਜਾਣ ਦੀ ਬਜਾਏ ਉਹ ਘਰ ਵੱਲ ਮੁੜ ਪਿਆ।

“ਲੋਕਾਂ ਨੇ ਮੇਰੇ ਲਈ ਕੀ ਕੀਤਾ ਸੀ, ਜਿਹੜਾ ਮੈਂ ਉਹਨਾਂ ਦੇ ਮਗਰ ਲਗ ਗਿਆ। ਅਵਾਮ ਨੇ ਤਾਂ ਰਾਮਚੰਦਰ ਨੂੰ ਵੀ ਉਂਗਲ ਲਾ ਕੇ ਸੀਤਾ ਨੂੰ ਘਰੋਂ ਕੱਢਵਾ ਦਿੱਤਾ ਸੀ। ਮੈਨੂੰ ਪਤਾ ਸੀ ਕਿ ਮੇਰਾ ਸ਼ੱਕ ਬੇ-ਬੁਨਿਆਦ ਸੀ। ਗਲਤੀ ਮੇਰੀ ਹੀ ਹੈ ਕਿਉਂ ਮੈਂ ਦੁਨੀਆਂ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਕਰਨ ਲੱਗਿਆ ਸੀ। ਕਿਉਂ ਬੀਵੀ ਦੀ ਫ਼ਰਮਾਂਬਰਦਾਰੀ ’ਤੇ ਸ਼ੱਕ ਕੀਤਾ। ਲੱਭਦੀ ਏ ਅੱਜ ਦੇ ਜ਼ਮਾਨੇ ਵਿੱਚ ਇਹੋ ਜਿਹੀ ਭਲੀ ਮਾਣਸ ਜਨਾਨੀ? – ਡੁੱਲੇ ਬੇਰਾਂ ਦਾ ਅਜੇ ਵੀ ਕੁੱਝ ਨਹੀਂ ਵਿਗੜਿਆ। ਅਜੇ ਵੀ ਸਾਂਭੇ ਜਾ ਸਕਦੇ ਨੇ। ਚਲੋ ਦੇਰ ਆਇਦ ਦਰੁਸਤ ਆਇਦ। – ਹਰ ਕੋਈ ਗ਼ਰਜ਼ ਪੂਰੀ ਕਰਨ ਲਈ ਮੈਨੂੰ ਵਰਤ ਦਾ ਰਿਹਾ ਸੀ। ਇੱਕ ਇਹ ਹੀ ਹੈ ਜਿਹੜੀ ਨਿਸ਼ਕਾਮ ਸੇਵਾ ਕਰਦੀ ਹੈ। ਜੁੱਤੀਆਂ ਖਾਹ ਕੇ ਵੀ ਧਰਮ ਨਿਭਾਈ ਜਾ ਰਹੀ ਹੈ। ਪਤੀ ਪਰਮੇਸ਼ਰ ਸਮਝ ਕੇ ਮੈਨੂੰ ਪੂਜਦੀ ਹੈ।” ਜਸਵਿੰਦਰ ਨੂੰ ਆਪਣੇ ਮਨ ਨਾਲ ਗੱਲਾਂ ਕਰਕੇ ਇੱਕ ਰੂਹਾਨੀ ਸਕੂਨ ਹਾਸਲ ਹੋਇਆ। ਉਸ ਨੂੰ ਸਮਝ ਆ ਗਈ ਸੀ ਕਿ ਹੁਣ ਤੱਕ ਜਿੰਨੇ ਵੀ ਦੁੱਖ ਉਸ ਨੇ ਭੋਗੇ ਸਨ ਉਹ ਸਭ ਸਵੈ-ਸਿਰਜੇ ਹੋਏ ਹੀ ਸਨ। ਕਿੰਨਾ ਸਰਲ ਸੀ ਇਹਨਾਂ ਤੋਂ ਨਿਵਰਤ ਹੋਣਾ। ਪਰ ਉਹ ਤਾਂ ਮੱਕੜੀ ਵਾਂਗੂੰ ਖੁਦ ਹੀ ਆਪਣੇ ਬੁਣੇ ਜਾਲੇ ਵਿੱਚ ਫਸ ਗਿਆ ਸੀ। ਉਸ ਜਾਲੇ ਵਿੱਚ ਜੋ  ਕਿ ਉਸ ਨੇ ਆਪਣੀ ਸੁਰੱਖਿਆ ਲਈ ਬੁਣਿਆ ਹੁੰਦਾ ਹੈ।

ਹੁਣ ਉਸ ਦੇ ਮੁਖੜੇ ’ਤੇ ਇੱਕ ਵਖਰਾ ਹੀ ਨੂਰ ਝਲਕ ਰਿਹਾ ਸੀ, ਜਿਵੇਂ ਉਸ ਨੂੰ ਦੁਨੀਆਵੀ ਦੁੱਖਾਂ ਤੋਂ ਨਿਜਾਤ ਪਾਉਣ ਦਾ ਮੰਤਰ ਮਿਲ ਗਿਆ ਹੁੰਦਾ ਹੈ, “ਸੱਤੇ ਦਿਨ ਲੇਖੇ ਦੇਣੇ ਆ ਕਿਸੇ ਦੇ। ਐਵੇਂ ਡੰਗਰਾਂ ਆਂਗੂੰ ਟੁੱਟ ਟੁੱਟ ਮਰੀ ਜਾਣਾ। ਮਾਨਸ ਜਨਮ ਕਿਤੇ ਥਿਆਉਂਦੈ? ਐਂ ਕਰਦਾਂ ਅੱਜ ਤੋਂ ਉਵਰਟਾਈਮ ਬੰਦ। ਪਰਿਵਾਰ ਨੂੰ ਵੀ ਵਕਤ ਦੇਣਾ ਚਾਹੀਦਾ ਹੈ। ਦਿਮਾਗ ਅਤੇ ਸ਼ਰੀਰ ਵੀ ਅਰਾਮ ਦੀ ਮੰਗ ਕਰਦੇ ਹਨ। ਚੱਲ ਕੇ ਪਹਿਲਾਂ ਰਾਜ਼ੀਨਾਮਾ ਕਰਦਾਂ। ਮਾਫ਼ੀ ਮੰਗ ਕੇ ਭੁੱਲ ਬਖਸ਼ਾਉਂਦਾਂ। ਐਵੇਂ ਰਾਈ ਦਾ ਪਹਾੜ ਬਣਾ ਰੱਖਿਆ ਸੀ। – ਜਸਵਿੰਦਰ ਸਿਆਂ। ਔਰਤ ਕੁੱਟ ਮਾਰ ਘੂਰ ਕੇ ਕਾਬੂ ਨਹੀਂ ਰੱਖੀ ਜਾ ਸਕਦੀ। ਸਗੋਂ ਉਹਤੋਂ ਪਿਆਰ ਨਾਲ ਭਾਵੇਂ ਸਾਰੀ ਉਮਰ ਗੁਲਾਮੀ ਕਰਵਾ ਲਓ। ਡਰਾ, ਧਮਕਾ ਕੇ ਤਾਂ ਉਸ ਦੇ ਅੰਦਰ ਨਫ਼ਰਤ ਹੀ ਪੈਂਦਾ ਹੁੰਦੀ ਹੈ ਮੁਹੱਬਤ ਨਹੀਂ।” ਇੰਜ ਉਹ ਆਪਣੇ ਆਪ ਨੂੰ ਮੱਤਾਂ ਦਿੰਦਾ ਤੁਰਿਆ ਗਿਆ। ਉਹ ਉਸ ਵੇਲੇ ਨੂੰ ਕੋਸ ਰਿਹਾ ਸੀ, ਜਦੋਂ ਉਸ ਨੇ ਕਲਵੰਤ ਨੂੰ ਬੇਵਫ਼ਾ ਗਰਦਾਨਿਆ ਸੀ। ਹੁਣ ਜਿਵੇਂ ਜਸਵਿੰਦਰ ਦੇ ਮਨ ਤੋਂ ਮਣਾਂ-ਮੂੰਹੀਂ ਬੋਝ ਲਹਿ ਗਿਆ ਸੀ। ਰਸਤੇ ਵਿੱਚ ਇੱਕ ਜਗ੍ਹਾ ਰੁੱਕ ਕੇ ਉਹਨੇ ਜੇਬ ਵਿੱਚੋਂ ਕੱਢ ਕੇ ਲੱਸਟਰਾਲ ਦੀਆਂ ਗੋਲੀਆਂ ਦਾ ਪੱਤਾ, ਲਾਈਟਰ ਤੇ ਸਿਗਰਟਾਂ ਦੀ ਡੱਬੀ ਕੂੜੇਦਾਨ ਵਿੱਚ ਸੁੱਟ ਦਿੱਤੇ। ਹੁਣ ਉਹ ਚੌਦਾਂ ਵਰ੍ਹੇ ਪਹਿਲਾਂ ਵਾਂਗ ਜਵਾਨ, ਤੰਦਰੁਸਤ ਤੇ ਤਕੜਾ ਮਹਿਸੂਸ ਕਰ ਰਿਹਾ ਸੀ। ਉਸ ਵਿੱਚ ਜੀਵਨ ਨਾਲ ਦੁਬਾਰਾ ਸੰਘਰਸ਼ ਕਰਨ ਦਾ ਉਤਸ਼ਾਹ ਪੈਦਾ ਹੋ ਗਿਆ ਸੀ। ਜਿਉਂ ਜਿਉਂ ਉਹ ਘਰ ਦੇ ਨੇੜੇ ਆਉਂਦਾ ਜਾਂਦਾ ਤਿਉਂ ਤਿਉਂ ਉਹਦੇ ਕਦਮ ਹੋਰ ਗਤੀ ਫੜਦੇ ਜਾਂਦੇ।

ਅਸਮਾਨ ਤੇ ਤਿੱਖੀ ਧੁੱਪ ਵੰਡਦਾ ਸੂਰਜ ਚਮਕ ਰਿਹਾ ਸੀ।

ਦਾਸਤਾਨ
ਭਾਗ ਦੂਜਾ -

ਪੈਸੇ ਕਮਾਉਣ ਦੇ ਲਾਲਚ ਵਿੱਚ ਜਸਵਿੰਦਰ ਨੂੰ ਵਕਤ ਦੀ ਚਾਲ ਦਾ ਪਤਾ ਹੀ ਨਹੀਂ ਲੱਗਿਆ ਸੀ। ਉਸ ਨੂੰ ਸੈਰ ਲਈ ਮਿਲਿਆ ਛੇ ਮਹੀਨੇ ਦਾ ਅਰਸਾ ਪੂਰਾ ਹੋਣ ਵਾਲਾ ਹੋ ਗਿਆ ਸੀ। ਇੱਕਦਮ ਉਸ ਨੂੰ ਫ਼ਿਕਰਾਂ ਨੇ ਆ ਜਕੜਿਆ ਸੀ। ਉਹ ਅਮਰੀਕਾ ਜਾਣ ਲਈ ਕੋਈ ਵੀ ਸਬੀਲ ਨਹੀਂ ਜੁਟਾ ਸਕਿਆ ਸੀ ਤੇ ਕੁੱਝ ਦਿਨਾਂ ਵਿੱਚ ਹੀ ਉਸ ਨੂੰ ਇੰਗਲੈਂਡ ਰਹਿਣ ਦੀ ਮਨਜ਼ੂਰੀ ਦੀ ਮੁਨਿਆਦ ਵੀ ਸਮਾਪਤ ਹੋ ਜਾਣੀ ਸੀ। ਦਿਨ ਰਾਤ ਉਸ ਨੂੰ ਚਿੰਤਾ ਤੇ ਤੋੜ ਜਿਹੀ ਲੱਗੀ ਰਹਿੰਦੀ ਸੀ। ਅਗਾਂਹ ਜਾਣ ਦਾ ਉਸ ਕੋਲ ਸਾਧਨ ਨਹੀਂ ਸੀ ਤੇ ਪਿੱਛੇ ਉਹ ਮੁੜਨਾ ਨਹੀਂ ਸੀ ਚਾਹੁੰਦਾ। ਫਿਰ ਮਿਆਦ ਪੂਰੀ ਹੋਈ ਤੇ ਵਾਪਸ ਜਾਣ ਦੀ ਬਜਾਏ ਉਹ ਪਾਲ ਦੀ ਸਲਾਹ ਨਾਲ ਚੁੱਭੀ ਮਾਰ ਗਿਆ ਸੀ। ਕੁੱਝ ਚਿਰ ਮਗਰੋਂ ਹੀ ਉਸ ਦੀ ਚਾਹ ਨੂੰ ਰਾਹ ਵੀ ਨਿਕਲ ਆਈ ਸੀ।

ਲੈਸਟਰ ਸ਼ਹਿਰ ਬਰਤਾਨੀਆਂ ਵਿੱਚ ਕੱਪੜੇ ਦੇ ਵਪਾਰ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਦੂਰੋਂ ਦੂਰੋਂ  ਇਸ ਕਿੱਤੇ ਨਾਲ ਸੰਬੰਧਿਤ ਬੰਦੇ ਉਥੇ ਆਉਂਦੇ ਜਾਂਦੇ ਰਹਿੰਦੇ ਹਨ। ਪਾਲ ਵੀ ਅਕਸਰ ਲੈਸਟਰੋਂ ਸਸਤਾ ਕੱਪੜਾ ਲੈਣ ਲਈ ਚਲਿਆ ਜਾਂਦਾ ਹੁੰਦਾ ਸੀ। ਪਾਲ ਤੁਰਿਆ ਫਿਰਿਆ ਤੇ ਹੰਢਿਆ ਹੋਇਆ ਬੰਦਾ ਸੀ। ਪਾਲ ਨੇ ਆਪਣੀ ਪਹੁੰਚ ਸਦਕਾ ਲੈਸਟਰ ਦੇ ਕਿਸੇ ਵਪਾਰੀ ਦਾ ਪਾਸਪੋਰਟ ਜਸਵਿੰਦਰ ਲਈ ਖਰੀਦ ਕੇ ਲਿਆ ਦਿੱਤਾ ਸੀ। ਉਸ ਵਿਅਕਤੀ ਦਾ ਇੰਡੀਆ ਗਏ ਦਾ ਕਤਲ ਹੋ ਗਿਆ ਸੀ। ਜਸਵਿੰਦਰ ਨੇ ਕੱਝ ਹੋਰ ਰੋਕੜੇ ਖਰਚ ਕੇ ਪੀਟਰਬਰਾਅ ਤੋਂ ਉਸ ਪਾਸਪੋਰਟ ਪੁਰ ਹੇਰਾ-ਫੇਰੀ ਨਾਲ ਆਪਣੀ ਫੋਟੋ ਲਵਾ ਲਈ ਸੀ। ਜਸਵਿੰਦਰ ਦੀ ਸਾਰੀ ਸ਼ਨਾਖ਼ਤ ਬਦਲ ਗਈ ਸੀ। ਖੁਸ਼ਕਿਸਮਤੀ ਨਾਲ ਪਾਸਪੋਰਟ ਵਾਲੇ ਮਰੇ ਹੋਏ ਬੰਦੇ ਦਾ ਨਾਂ ਵੀ ਜਸਵਿੰਦਰ ਹੀ ਹੋਣ ਕਰਕੇ ਉਸ ਨੂੰ ਆਪਣਾ ਨਾਮ ਨਹੀਂ ਸੀ ਬਦਲਣਾ ਪਿਆ। ਇੰਝ ਜਸਵਿੰਦਰ ਹੀ ਪਾਸਪੋਰਟ ਦਾ ਅਸਲੀ ਮਾਲਕ ਬਣ ਗਿਆ ਸੀ। ਇਹ ਕੰਮ ਰਾਸ ਆ ਜਾਣ ਕਾਰਨ ਉਸ ਨੇ ਅਮਰੀਕਾ ਦਾ ਖ਼ਿਆਲ ਤਿਆਗ ਕੇ ਇੰਗਲੈਂਡ ਹੀ ਸੈਟਲ ਹੋਣ ਦਾ ਵਿਚਾਰ ਬਣਾ ਲਿਆ।

ਉਥੇ(ਅਮਰੀਕਾ) ਕਿਹੜਾ ਜਾ ਕੇ ਜੱਜ ਲੱਗ ਜਾਣਾ ਸੀ। ਫਰਿੱਜ਼ਨੋ ’ਚ ਸੌਗੀਆਂ ਹੀ ਤੋੜਨੀਆਂ ਸੀ। ਮਿੱਟੀ ਨਾਲ ਤਾਂ ਘੁਲਦੇ ਇੰਡੀਆ ਚੋਂ ਆਏ ਆਂ। ਇੱਥੇ ਹੀ ਵਧੀਆ ਹੈ,  ਨਾਲੇ ਇੱਥੇ ਮੁਫਤ ਡਾਕਟਰੀ ਇਲਾਜ਼, ਬੇਰੋਜਗਾਰੀ ਭੱਤੇ, ਫਰੀ ਤਾਲਿਮ, ਇੰਨਕਮ ਸਪੋਰਟ, ਫੈਮਿਲੀ ਕਰੈਡਟਤੇ ਹੋਰ ਕਿੰਨੀਆਂ ਸਹੂਲਤਾਂ ਨੇ। ਹਰ ਬਰਤਾਨਵੀ ਨਾਗਰਿਕ ਨੂੰ ਉਪਲਬਧ ਹੋਣ ਵਾਲੀਆਂ ਸੁਵਿਧਾਵਾਂ ਬਾਰੇ ਸੋਚ ਕੇ ਜਿੰਨ੍ਹਾ ਦਾ ਕਿ ਹੁਣ ਜਸਵਿੰਦਰ ਖੁਦ ਵੀ ਹੱਕਦਾਰ ਬਣ ਗਿਆ ਸੀ, ਉਸ ਦਾ ਦਿਮਾਗ ਉੱਤਲੀਆਂ ਹਵਾਵਾਂ ਵਿੱਚ ਹੋ ਜਾਂਦਾ ਸੀ।

ਪਾਲ ਦਾ ਮਾਣ-ਤਾਣ ਤਾਂ ਜਸਵਿੰਦਰ ਪਹਿਲਾਂ ਹੀ ਬਹੁਤ ਕਰਦਾ ਸੀ। ਪਰ ਜਦੋਂ ਦਾ ਪਾਲ ਨੇ ਪੌਂਡ ਖਰਚ ਕੇ ਜਸਵਿੰਦਰ ਨੂੰ ਪੱਕਾ ਕਰਵਾ ਦਿੱਤਾ ਸੀ। ਉਹ ਉਸ ਦਾ ਹੋਰ ਵੀ ਜ਼ਿਆਦਾ ਤਿਉ ਕਰਨ ਲੱਗ ਪਿਆ ਸੀ। ਬਲਕਿ ਉਸ ਤੋਂ ਜ਼ਿੰਦ ਵਾਰਨ ਲੱਗ ਪਿਆ ਸੀ।

ਆਦਮੀ ਨੂੰ ਸਦਾ ਉਮਰ ਹੀ ਤਾਂ ਛੋਟਾ ਵੱਡਾ ਨਹੀਂ ਬਣਾਉਂਦੀ। ਕਈ ਵਾਰੀ ਕਰਮ, ਪੈਸਾ, ਰੁਤਬਾ ਅਤੇ ਸ਼ੁਹਰਤ ਜਿਹੀਆਂ ਚੀਜ਼ਾਂ ਵੀ ਇਨਸਾਨ ਦੇ ਕੱਦ ਨੂੰ ਸੁੰਗਾੜ ਕੇ ਛੋਟਾ ਤੇ ਖਿੱਚ ਕੇ ਵੱਡਾ ਕਰਦਿਆ ਕਰਦੀਆਂ ਹਨ। ਭਾਵੇਂ ਪਾਲ ਜਸਵਿੰਦਰ ਨਾਲੋਂ ਸਾਲ ਛੋਟਾ ਹੀ ਸੀ। ਪਰ ਫੇਰ ਵੀ ਪਾਲ ਨੂੰ ਭਾਜੀ-ਭਾਜੀ ਕਰਦੇ ਦਾ ਉਸ ਦਾ ਮੂੰਹ ਨਹੀਂ ਸੀ ਥੱਕਦਾ ਹੁੰਦਾ। ਪਾਲ ਤੇ ਜਸਵਿੰਦਰ ਵਿੱਚ ਸਾਲੇ ਭਣੋਇਏ ਵਾਲੀ ਕੋਈ ਗੱਲ ਨਹੀਂ ਸੀ। ਉਹਨਾਂ ਵਿੱਚ ਤਾਂ ਯਾਰਾਂ ਵਾਲੀ ਮੁਹੱਬਤ ਤੇ ਭਾਈਆਂ ਵਾਲਾ ਪਿਆਰ ਸੀ।

ਉਂਝ ਤਾਂ ਜਸਵਿੰਦਰ ਪਹਿਲਾਂ ਵੀ ਸੁਬ੍ਹਾ-ਸ਼ਾਮ ਕੋਹਲੂ ਦਾ ਬਲਦ ਬਣਿਆ ਰਹਿੰਦਾ ਸੀ। ਪਰ ਹੁਣ ਸ਼ੁਕਰਾਨੇ ਵਜੋਂ ਹੋਰ ਵੀ ਜੀਅ ਜਾਨ ਨਾਲ ਜ਼ੋਰ ਲਾ ਕੇ ਕੰਮ ਕਰਨ ਲੱਗ ਪਿਆ ਸੀ। ਪਾਲ ਹੋਰਾਂ ਨੂੰ ਰੋਟੀ ਅਤੇ ਇੱਕ ਬੱਝੀ ਤਨਖ਼ਾਹ ’ਤੇ ਇਹ ਮਸ਼ੀਨੀ ਮਨੁੱਖ ਮਹਿੰਗਾ ਨਹੀਂ ਸੀ। ਉਹ ਵੀ ਜਸਵਿੰਦਰ ਨਾਮੀ ਇਸ ਰੋਬਟ ਨੂੰ ਚਮ੍ਹਲਾ ਕੇ ਉਸ ਦਾ ਰੱਜ ਕੇ ਚੰਮ ਲਾਉਂਦੇ ਰਹੇ ਸਨ।

ਫਿਰ ਸਾਲ ਦਾ ਉਹ ਵਕਤ ਆਇਆ ਸੀ ਜਦੋਂ ਕੇਵਲ ਯੂ ਕੇ ਦੇ ਹੀ ਨਹੀਂ ਤਕਰੀਬਨ ਸਾਰੇ ਯੂਰਪ ਦੇ ਕਾਰੋਬਾਰ ਮੱਠੇ ਪੈ ਜਾਂਦੇ ਹਨ। ਪਾਲ ਦਾ ਕੰਮ ਵੀ ਮੰਦਾ ਹੋ ਗਿਆ ਸੀ। ਫਿਰ ਨੰਵਬਰ ਦਸੰਬਰ ਵਿੱਚ ਮੁੜ ਸਰਗਰਮ ਹੋਣਾ ਸੀ। ਜਸਵਿੰਦਰ ਨੂੰ ਵੀ ਕੁੱਝ ਸਾਹ ਆਉਣ ਲੱਗਿਆ ਸੀ। ਉਸ ਨੇ ਆਪਣੇ ਬਾਰੇ ਕੁੱਝ ਸੋਚਣਾ ਸ਼ੁਰੂ ਕੀਤਾ ਸੀ। ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਆਪਣੇ ਪਾਸਪੋਰਟ ਦੇ ਦਰਸ਼ਨ ਕਰਨੇ ਨਹੀਂ ਸੀ ਭੁੱਲਦਾ। ਜਦੋਂ ਕਦੇ ਵਿਹਲ ਮਿਲਦਾ ਤਾਂ ਲਾਲ ਰੰਗ ਦੇ ਪਾਸਪੋਰਟ ਨੂੰ ਹੀ ਪਲੋਸੀ ਜਾਂਦਾ ਰਹਿੰਦਾ ਸੀ। ਪਾਸਪੋਰਟ ਜਾਣੀ ਉਸ ਲਈ ਬਹੁਤ ਵੱਡੀ ਪ੍ਰਾਪਤੀ ਸੀ। ਓਵਰ ਸਟੇਅ ਉਪਰੰਤ ਉਸ ਦਾ ਪੈਦਾ ਹੋਇਆ ਡਰ ਮੂਲੋਂ ਹੀ ਚੁੱਕਿਆ ਗਿਆ ਸੀ। ਹੁਣ ਉਹ ਕੁੱਝ ਰਾਹਤ ਤੇ ਬੇਫ਼ਿਕਰੀ ਮਹਿਸੂਸ ਕਰ ਰਿਹਾ ਸੀ। ਉਸ ਦੇ ਦਿਲ ਵਿੱਚ ਕੋਈ ਧੜਕਾ ਨਹੀਂ ਸੀ। ਉਸ ਨੇ ਸ਼ੁਕਰ ਕੀਤਾ ਸੀ ਕਿ ਉਹ ਪੱਕਾ ਹੋ ਗਿਆ। ਹੁਣ ਉਹ ਵਤਨੀ ਜਾ ਕੇ ਮਨਪਸੰਦ ਵਧੂ ਚੁਣਨ ਦੇ ਸਮਰੱਥ ਹੋ ਗਿਆ ਸੀ। ਕਿਉਂਕਿ ਵਲਾਇਤੀ ਖਾਂਦੇ ਪੀਂਦੇ ਘਰਾਂ ਦੀਆਂ ਕੁੜੀਆਂ ਕਿੱਥੇ ਇੰਡੀਆ ਦੇ ਮੁੰਡਿਆਂ ਨੂੰ ਨੱਕ ਦਿੰਦੀਆਂ ਹਨ। ਫਿਰ ਸਮਝਦਾਰ ਸਾਊ ਸ਼ਰੀਫ਼ ਮਾਪੇ ਵੀ ਇਲਲੀਗਲ ਮੁੰਡੇ ਨਾਲ ਆਪਣੀ ਕੁੜੀ ਦੇ ਰਿਸ਼ਤੇ ਦੀ ਗੱਲ ਤੁਰਨ ਤੋਂ ਪਹਿਲਾਂ ਹੀ ਕੋਰਾ ਜੁਆਬ ਦੇ ਦਿੰਦੇ ਹਨ। ਅਗਲਾ ਝੰਜਟਾਂ ਵਿੱਚ ਕਿਉਂ ਪਵੇ, ਇੰਗਲੈਂਡ ਵਿੱਚ ਕਿਹੜਾ ਮੁੰਡਿਆਂ ਦਾ ਕਾਲ ਪਿਆ ਹੈ।

ਹੁਣ ਉਹਨੂੰ ਦੇਖ ਕੇ ਮੱਖੀ ਵੀ ਨਹੀਂ ਸੀ ਨਿਗਲਣੀ ਪੈਣੀ। ਯਾਨੀ ਕਿਸੇ ਚਾਲੂ ਰੰਨ ਨਾਲ ਪੱਕੇ ਹੋਣ ਲਈ ਵਿਆਹ ਨਹੀਂ ਸੀ ਕਰਵਾਉਣਾ ਪੈਣਾ। ਨਾ ਕਿਸੇ ਗੋਰੀ ਨੂੰ ਥੱਬਾ ਪੌਂਡਾਂ ਦਾ  ਦੇ ਕੇ ਪਹਿਲਾਂ ਜਾਹਲੀ ਵਿਆਹ ਲਈ ਰਾਜ਼ੀ ਕਰਨਾ ਪੈਣਾ ਸੀ ਤੇ ਨਾ ਪਿੱਛੋਂ ਫੇਰ ਦੋ ਚਾਰ ਹਜ਼ਾਰ ਪੌਂਡ ਮੱਥੇ ਮਾਰ ਕੇ ਖਹਿੜਾ ਹੀ ਛੁਡਾਉਣਾ ਪੈਣਾ ਸੀ। ਕਈ ਬਲਾਵਾਂ ਨੂੰ ਤਾਂ ਪਤਾ ਹੁੰਦਾ ਹੈ ਬਈ ਏਸ਼ੀਅਨ ਪੱਕੇ ਹੋਣ ਲਈ ਕੁੱਝ ਵੀ ਕਰ ਸਕਦੇ ਨੇ, ਕੋਈ ਵੀ ਕੀਮਤ ਉਤਾਰ ਸਕਦੇ ਨੇ। ਤਾਂ ਹੀ ਤਾਂ ਫਿਰ ਬਾਅਦ ਵਿੱਚ ਉਹ ਮਗਰੋਂ ਲਹਿਣ ਦਾ ਨਾਂ ਵੀ ਨਹੀਂ ਲੈਂਦੀਆਂ। ਜੋਕਾਂ ਵਾਂਗੂੰ ਖੂਨ ਚੂਸਦੀਆਂ ਰਹਿੰਦੀਆਂ ਹਨ। ਬਲੈਕ ਮੇਲ ਕਰਨ ਲੱਗ ਜਾਂਦੀਆਂ ਹਨ। ਜਿੰਨਾ ਚਿਰ ਬੰਦਾ ਪੱਕਾ ਨਹੀਂ ਹੁੰਦਾ ਨੋਟਾਂ ਨੂੰ ਈ ਥੁੱਕ ਲਵਾਈ ਜਾਂਦੀਆਂ ਰਹਿੰਦੀਆਂ ਹਨ। ਜਸਵਿੰਦਰ ਨੂੰ ਇਸ ਤਰ੍ਹਾਂ ਦਾ ਨਾ ਹੀ ਕੋਈ ਹੋਰ ਹੁਲਾ ਫੱਕਣਾ ਪੈਣਾ ਸੀ। ਉਹ ਅਜਿਹੇ ਸਾਰੇ ਚੱਕਰਾਂ ਤੋਂ ਬਚ ਗਿਆ ਸੀ। ਹੁਣ ਉਹ ਵੀ ਫ਼ੌਰਨਰਾਂ ਵਾਂਗਰ ਛਾਂਟਵੀ ਕੁੜੀ ਨਾਲ ਵਿਆਹ ਕਰਵਾ ਸਕਦਾ ਸੀ। ਉਹ ਖ਼ਿਆਲਾਂ ਵਿੱਚ ਹਰ ਸਮੇਂ ਟੰਮਣੇ ਉੱਤੇ ਚੜ੍ਹਿਆ ਰਹਿੰਦਾ ਸੀ। ਕਲਪਨਾ ਦੇ ਖੰਭ ਲਾ ਕੇ ਸੁਪਨਿਆਂ ਦੇ ਸੁਨਿਹਰੀ ਅੰਬਰ ਵਿੱਚ ਗੁਆਚ ਜਾਂਦਾ ਸੀ।

ਬਸ ਆਹ ਕ੍ਰਿਸਮਿਸ ਦਾ ਸੀਜਨ ਲਾ ਕੇ ਇੰਡੀਆ ਵਿਆਹ ਕਰਵਾਉਣ ਜਾਊਂ। ਫੇਰ ਸੁੱਖ ਹੀ ਸੁੱਖ ਹੋਵੇਗਾ । ਧੰਦ ਨ੍ਹੀਂ ਪਿੱਟਣਾ ਪਊ। ਟੌਰ ਨਾਲ ਪੰਜ ਦਿਨ ਕੰਮ ਕਰਿਆ ਕਰਾਂਗੇ। ਸੰਡੇ ਦੋਨੋਂ ਜੀਅ ਗੁਰਦੁਆਰੇ ਜਾਇਆ ਕਰਾਂਗੇ ਸੈਚਰਡੇਅ ਸ਼ਾਪਿੰਗ ਕਰਿਆ ਕਰਾਂਗੇ। ਮੇਰੇ ਹੱਥਾਂ ਵਿੱਚ ਖਰੀਦੀਆਂ ਖਾਣ ਵਾਲੀਆਂ ਵਸਤਾਂ ਦੇ ਭਰੇ ਭਾਰੀ ਬੈਗ ਹੋਇਆ ਕਰਨਗੇ। ਮੈਨੂੰ ਭਾਰ ਨਾਲ ਔਖਾ ਹੁੰਦਾ ਦੇਖ ਕੇ ਸ੍ਰੀ ਮਤੀ ਮੇਰਾ ਹੱਥ ਵਟਾਉਣ ਲਈ ਕਿਹਾ ਕਰੇਗੀ, “ਮੈਂ ਕਿਹਾ ਲਿਆਉ ਜੀ, ਇੱਕ ਲਿਫ਼ਾਫ਼ਾ ਮੈਂ ਚੁੱਕ ਲੈਂਦੀ ਆਂ।”

ਮੈਂ ਸਗੋਂ ਅੱਗੋਂ ਉਸ ਨੂੰ ਘੂਰ ਕੇ ਜੁਆਬ ਦਿਆ ਕਰਾਂਗਾ, “ਮੈਂ ਚੁੱਕੇ ਤਾਂ ਹੋਏ ਨੇ। ਤੂੰ ਚੁੱਪ ਕਰਕੇ ਨਿਆਣੇ ਦੀ ਪਰਾਮ ਨੂੰ ਹੀ ਪੁਸ਼(ਧੱਕਣਾ) ਕਰੀ ਚੱਲ।”

ਫਿਰ ਪਰਾਮ ਵਿੱਚ ਪਿਆ ਮੁੰਡਾ ਸਾਡੀ ਵਾਰਤਾਲਾਪ ਨਾ ਸਮਝਦਾ ਹੋਇਆ ਵੀ ਖਿੜ ਜਾਇਆ ਕਰੇਗਾ। ਉਸ ਨੂੰ ਖੁਸ਼ੀ ਵਿੱਚ ਖੀਵਾ ਹੋਇਆ ਦੇਖ  ਸਾਡੇ ਆਦਮੀ ਤ੍ਰੀਮਤ ਦੇ ਚਿਹਰੇ ਵੀ ਪ੍ਰਸੰਨਤਾ ਦੀ ਭਾ ਮਾਰਨ ਲੱਗ ਜਾਇਆ ਕਰਨਗੇ।

ਇਸ ਤਰ੍ਹਾਂ ਸੋਚ ਕੇ ਜਸਵਿੰਦਰ ਦਾ ਤਨ ਮਨ ਵਿਸਮਾਦ ਵਿੱਚ ਸਮੋਇਆ ਜਾਂਦਾ ਸੀ। ਉਹ ਆਪਣੇ ਆਪ ਨੂੰ ਘਸਮੈਲੇ ਜਿਹੇ ਵਾਲਪੇਪਰ ਵਾਲੇ ਕਮਰੇ ਦੀ ਬਜਾਏ ਬੈਕੁੰਠ ਵਿੱਚ ਬੈਠਾ ਮਹਿਸੂਸ ਕਰਦਾ ਸੀ।

ਕ੍ਰਿਸਮਿਸ ਬੀਤ ਗਈ ਸੀ। ਨਵਾਂ ਸਾਲ ਵੀ ਚੜ੍ਹ ਗਿਆ ਸੀ। ਤੇ ਜਨਵਰੀ ਵੀ ਲੰਘ ਗਈ ਸੀ। ਮੱਧ ਫਰਵਰੀ ਆ ਗਈ ਸੀ। ਜਸਵਿੰਦਰ ਨੇ ਜਮ੍ਹਾਂ ਕੀਤੀ ਰਾਸ਼ੀ ਦਾ ਜੋੜ ਕੀਤਾ ਸੀ ਤਾਂ ਰਕਮ ਦੇ ਹਿੰਦਸੇ ਤੱਕ ਕੇ ਉਸ ਦਾ ਮਨ ਗੱਦ-ਗੱਦ ਹੋ ਉੱਠਿਆ ਸੀ। ਅਗਲੇ ਹੀ ਦਿਨ ਉਹ ਹੈਂਡਸਵਰਥ ਤੋਂ ਚਾਈਂ-ਚਾਈਂ ਇੰਡੀਆ ਜਾਣ ਲਈ ਹਵਾਈ ਟਿਕਟਾਂ ਦਾ ਪਤਾ ਕਰਨ ਚਲਿਆ ਗਿਆ ਸੀ। ਜਦੋਂ ਘਰ ਪਰਤ ਕੇ ਆਇਆ ਸੀ ਤਾਂ ਆਉਂਦੇ ਨੂੰ ਪਾਲ ਬੈਠਾ ਉਸ ਨੂੰ ਉਡੀਕ ਰਿਹਾ ਸੀ। ਇਸ ਤੋਂ ਪਹਿਲਾਂ ਕਿ ਜਸਵਿੰਦਰ ਪਾਲ ਨੂੰ ਆਪਣੀ ਯੋਜਨਾ ਤੋਂ ਜਾਣੂ ਕਰਵਾਉਂਦਾ। ਪਾਲ ਨੇ ਆਪਣਾ ਮਨਸੂਬਾ ਦੱਸ ਕੇ ਜਸਵਿੰਦਰ ਨੂੰ ਦੁਰਮਟ ਨਾਲ ਜ਼ਮੀਨ ’ਤੇ ਕੁੱਟੀਆਂ ਰੋੜੀਆਂ ਵਾਂਗ, ਜਿਸ ਕੁਰਸੀ ਉੱਪਰ ਉਹ ਬੈਠਾ ਸੀ ਉਸੇ ਵਿੱਚ ਧਸੋ ਦਿੱਤਾ ਸੀ।

ਜੋ ਇਨਸਾਨ ਸੋਚਦਾ ਹੈ, ਸਦਾ ਉਸੇ ਤਰ੍ਹਾਂ ਹੀ ਤਾਂ ਨਹੀਂ ਹੁੰਦਾ। ਪਾਲ ਨੇ ਨਵਾਂ ਹੀ ਟੰਟਾ ਖੜ੍ਹਾ ਕਰ ਦਿੱਤਾ ਸੀ। ਜਸਵਿੰਦਰ ਦੀਆਂ ਸਾਰੀਆਂ ਸੱਧਰਾਂ ਉੱਪਰ ਪਾਣੀ ਫਿਰ ਗਿਆ ਸੀ। ਉਸ ਦੇ ਸਿਆਹੀ ਨਾਲ ਲਿਖੇ ਹਰਫ਼ਾਂ ਵਰਗੇ ਅਰਮਾਨ ਮਜਬੂਰੀ ਦੇ ਪਾਣੀ ਵਿੱਚ ਭਿੱਜ ਕੇ ਅਲੋਪ ਹੋਣ ਲੱਗੇ ਸਨ। ਪਾਲ ਦੀ ਗੱਲ ਸੁਣ ਕੇ ਜਸਵਿੰਦਰ ਉਹਨੂੰ ਚੁੱਪ ਨਾਲੋਂ ਢੁਕਵਾਂ ਕੋਈ ਜੁਆਬ ਨਹੀਂ ਸੀ ਦੇ ਸਕਿਆ। ਪਾਲ ਨੇ ਮੰਗ ਹੀ ਅਜਿਹੀ ਰੱਖੀ ਸੀ ਕਿ ਕਾਗ਼ਜ਼ਾਂ ਵਿੱਚ ਵਿਆਹ ਕਰਵਾ ਕੇ ਉਹਦੀ ਭੈਣ ਨੂੰ ਇੰਗਲੈਂਡ ਵਾੜੇ। ਯਕਾਯਕ ਉਸ ਨੂੰ ਕੋਈ ਗੱਲ ਨਹੀਂ ਸੀ ਅਹੁੜੀ। ਫਿਰ ਉਸ ਨੇ ਮੂੰਹ ਖੋਲ੍ਹਿਆ ਸੀ ਤੇ ਇੱਕ ਵਾਕ ਆਪ ਮੁਹਾਰੇ ਉਸ ਦੇ ਮੁਖਾਰਬਿੰਦ ਤੋਂ ਉਚਾਰਿਆ ਗਿਆ ਸੀ, “ਪਰ ਇਹ ਕਿਵੇਂ ਮੁਮਕਿਨ ਹੋ ਸਕਦਾ ਭਾ ਜੀ? ਆਪਣਾ ਰਿਸ਼ਤਾ ਤਾਂ…।” ਕੁੱਝ ਦੇਰ ਸੋਚਣ ਮਗਰੋਂ ਜਸਵਿੰਦਰ  ਨੇ ਗਲੋਂ ਪੰਜ਼ਾਲੀ ਲਾਹੁਣ ਦਾ ਇਹ ਨਿਮਾਣਾ ਜਿਹਾ ਯਤਨ ਕਰਿਆ ਸੀ।

“ਆਪਾਂ ਕਿਹੜਾ ਸੱਚੀਂ-ਮੁੱਚੀਂ ਕੁੱਝ ਕਰਨੈ। ਐਵੇਂ ਡਰਾਮਾ ਜਿਹਾ ਕਰਨ ਲਈ ਬਸ ਫੋਟੋਆਂ ਖਿਚਵਾਉਣੀਆਂ ਨੇ ਤੇ ਮੂਵੀ ਬਣਾ ਲੈਣੀ ਹੈ। ਕਾਗ਼ਜ਼ੀ ਵਿਆਹ ਕਰਕੇ ਦਿੱਲੀ ਸੱਚ ਸਾਬਤ ਕਰ ਦੇਵਾਂਗੇ। ਕੁੜੀ ਦੇ ਇੱਥੇ ਆਈ ਤੋਂ ਤੂੰ ਅਜ਼ਾਦ ਹੈਂ।” ਪਾਲ ਨੇ ਆਪਣੇ ਤਜ਼ਰਬੇ ਦੇ ਅਧਾਰ ’ਤੇ ਤਿਆਰ ਕੀਤੀ ਸਕੀਮ ਉਹਦੇ ਅੱਗੇ ਸਪਸ਼ਟ ਰੂਪ ਵਿੱਚ ਮੂਰਤੀਮਾਨ ਕਰ ਦਿੱਤੀ ਸੀ।

ਜਸਵਿੰਦਰ ਨੇ ਦਿਮਾਗੀ ਕੈਲਕੁਲੇਟਰ ਵਿੱਚ ਜੋੜ-ਤੋੜ ਕਰ ਕੇ ਦੇਖਿਆ ਸੀ। ਛੇ ਮਹੀਨੇ ਕੁੜੀ ਨੂੰ ਇੰਡੀਆ ਤੋਂ ਆਉਣ ਨੂੰ ਲੱਗ ਜਾਣੇ ਨੇ। ਸਾਲ ਮਗਰੋਂ ਉਹ ਪੱਕੀ ਹੋਊਗੀ ਤੇ ਫੇਰ ਕਿਤੇ ਜਾ ਕੇ ਡਾਇਵੋਰਸ ਲਈ ਅਪਲਾਈ ਹੋਣਾ ਹੈ। ਸਾਲ ਛੇ ਮਹੀਨੇ ਕੇਸ ਲਟਕਣ ਮਗਰੋਂ ਕਿਤੇ ਡਿਕਰੀ ਐਪਸੂਲੂਟ ਮਿਲਣੀ ਹੈ।

ਜਸਵਿੰਦਰ ਕਸੂਤਾ ਫਸ ਗਿਆ ਸੀ। ਉਸ ਲਈ ਸੱਪ ਦੇ ਮੂੰਹ ਕੋਹੜ ਕਿਰਲੇ ਵਾਲੀ ਸਥਿਤੀ ਪੈਦਾ ਹੋ ਗਈ ਸੀ। ਜੇ ਜੁਆਬ ਦਿੰਦਾ ਸੀ ਤਾਂ ਅਹਿਸਾਨ ਫ਼ਰਾਮੋਸ਼ ਕਹਾਉਂਦਾ ਸੀ ਤੇ ਰਿਸ਼ਤੇਦਾਰਾਂ ਨਾਲੋਂ ਟੁੱਟਦਾ ਸੀ। ਜੇ ਹਾਂ ਕਰਦਾ ਸੀ ਤਾਂ ਆਪਣੀ ਜ਼ਿੰਦਗੀ ਖ਼ਰਾਬ ਕਰਦਾ ਸੀ। ਭਾਵੇਂ ਵਿਆਹ ਕਾਗ਼ਜ਼ਾਂ ਵਿੱਚ ਹੀ ਹੋਣਾ ਸੀ। ਇਸ ਤਰ੍ਹਾਂ ਵੀ ਉਹ ਦੋ ਸਾਲਾਂ ਲਈ ਬੰਨ੍ਹਿਆ ਜਾਂਦਾ ਸੀ। ਲੋਕਾਂ ਵਿੱਚ ਜਿਹੜੀ ਦੰਦ ਕਥਾ ਹੋਣੀ ਸੀ, ਉਹ ਵਾਧੂ ਦੀ। ਕੱਲ੍ਹ ਨੂੰ ਉਹਨੇ ਵੀ ਤਾਂ ਵਿਆਹ ਕਰਵਾਉਣਾ ਸੀ। ਅਗਲੇ ਨੇ ਤਾਂ ਉਹਨੂੰ ਦੁਹਾਜੂ ਹੀ ਮੰਨਣਾ ਸੀ।

“ਤੁਹਾਡੀ ਗੱਲ ਤਾਂ ਮੰਨ ਲੈਂਦਾ। ਪਰ ਭਾਜੀ ਮੈਂ ਤਾਂ ਆਪ ਇੰਡੀਆ ਜਾ ਕੇ ਵਿਆਹ ਕਰਵਾਉਣ ਦੀ ਤਿਆਰੀ ਕਰ ਰਿਹਾ ਸੀ।” ਜਸਵਿੰਦਰ ਨੇ ਗੱਡੇ ਨਾਲ ਕੱਟਾ ਬੰਨ੍ਹਿਆ ਸੀ।

“ਕੋਈ ਨ੍ਹੀਂ ਤੂੰ ਅੜਕ ਕੇ ਕਰਾ ਲੀਂ।”

“ਪਰ ਹੁਣ ਰਿਸ਼ਤਾ ਆਉਂਦਾ ਸੀ ਇੱਕ।” ਜਸਵਿੰਦਰ ਨੇ ਖਹਿੜਾ ਛੁਡਾਉਣ ਲਈ ਐਵੇਂ ਆਪਣੇ ਕੋਲੋਂ ਗੱਲ ਬਣਾ ਕੇ ਛੱਡ ਦਿੱਤੀ ਸੀ।

“ਤੇਰੇ ’ਚ ਕਿਹੜਾ ਕੋਈ ਬੱਜ-ਕੱਜ ਆ ਜਾਂ ਤੂੰ ਐਬੀ ਵੈਲੀ ਏ ਬਈ ਜੇ ਤੂੰ ਹੁਣ ਖੁੰਝ ਗਿਆ ਤਾਂ ਫੇਰ ਸਾਕ ਨ੍ਹੀਂ ਹੋਣਾ। ਕੋਈ ਨ੍ਹੀਂ ਕੀ ਫ਼ਰਕ ਪੈਂਦਾ ਹੈ। ਸਾਲ ਠਹਿਰ ਕੇ ਕਰਵਾ ਲੀਂ।” ਪਾਲ ਨੇ ਵਾਜਬ ਲਫ਼ਜ਼ਾਂ ਤੇ ਵਾਕਾਂ ਦੀ ਸ਼ੀਰੀ ਬੁਰਕੀ ਲਾ ਕੇ ਜਸਵਿੰਦਰ ਨੂੰ ਫਸਾਉਣ ਲਈ ਕੁੜਿੱਕੀ ਲਾ ਦਿੱਤੀ ਸੀ।

“ਤੁਹਾਨੂੰ ਪਤਾ ਹੀ ਹੈ ਇਕੱਲੇ ਬੰਦੇ ਦਾ ਕਿੱਥੇ ਸਰਦੈ?” ਜਸਵਿੰਦਰ ਨੇ ਢਿੱਲੇ ਜਿਹੇ ਮੂੰਹ ਨਾਲ ਆਪਣੀ ਖ਼ਸਤਾ ਕੈਫ਼ੀਅਤ ਅਤੇ ਅਸਮਰਥਤਾ ਦਾ ਪ੍ਰਦਰਸ਼ਨ ਕਰਿਆ ਸੀ।

“ਸਾਲ-ਖੰਡ ਦੀ ਤਾਂ ਗੱਲ ਐ ਸਾਰੀ। ਫੇਰ ਭਲਾ ਰੋਜ਼ ਵਿਆਹ ਕਰਵਾ ਲਿਆ ਕਰੀ। ਪਰ ਮਿੰਨਤ ਵਾਲੀ ਗੱਲ ਆ, ਮੇਰਾ ਵੀਰ  ਇਹ ਕੰਮ ਕਰ ਦੇ ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਦਾ।” ਪਾਲ ਜਸਵਿੰਦਰ ਦੇ ਪੈਰੀਂ ਹੱਥ ਲਾਉਣ ਤੱਕ ਗਿਆ ਸੀ।

ਜਸਵਿੰਦਰ ਨੇ ਪਾਲ ਦੀਆਂ ਆਪਣੇ ਕਦਮਾਂ ਵੱਲ ਵੱਧਦੀਆਂ ਬਾਹਵਾਂ ਫੜ ਕੇ ਰਸਤੇ ਵਿੱਚ ਹੀ ਰੋਕ ਲਈਆਂ ਸਨ, “ਇਹ ਕੀ ਕਰਦੇ ਹੋ ਭਾਜੀ? ਤੁਹਾਡੇ ਕਿਹੜਾ ਘੱਟ ਅਹਿਸਾਨ ਨੇ ਮੇਰੇ ਉੱਤੇ। ਇਸ ਮੁਲਖ ਵਿੱਚ ਤਾਂ ਸਕੇ ਅੱਖਾਂ ਫੇਰ ਜਾਂਦੇ ਨੇ। ਤੁਸੀਂ ਮੇਰਾ ਕਿੰਨਾ ਕੀਤਾ ਹੈ? ਤੁਹਾਡੇ ਬਿਨਾਂ ਮੇਰਾ ਕੌਣ ਸੀ ਇੱਥੇ?”

ਹੁਲਾਸ ਦੀ ਇੱਕ ਪੌਣ ਪਾਲ ਦੇ ਚਿਹਰੇ ਨੂੰ ਛੂਹ ਕੇ ਗੁਜ਼ਰੀ ਸੀ। ਪਾਲ ਨੂੰ ਪ੍ਰਤੀਤ ਹੋਇਆ ਸੀ ਜਿਵੇਂ ਉਹ ਅੜੀਅਲ ਘੋੜੇ ’ਤੇ ਕਾਠੀ ਪਾਉਣ ਵਿੱਚ ਕਾਮਯਾਬ ਹੋ ਗਿਆ ਸੀ ਤੇ ਜੇ ਕੋਈ ਦੇਰ ਸੀ ਤਾਂ ਸਿਰਫ਼ ਪਲਾਕੀ ਮਾਰ ਕੇ ਉਸ ਉੱਤੇ ਸਵਾਰ ਹੋਣ ਦੀ ਸੀ।

“ਚੰਗਾ ਭਾ ਜੀ ਹੁਣ ਖੜ੍ਹੇ ਪੈਰ ਤਾਂ ਮੈਂ ਕੁੱਝ ਨਹੀਂ ਦੱਸ ਸਕਦਾ। ਸਹਿਜ-ਮਤ ਨਾਲ ਸੋਚ ਕੇ ਦੱਸੂੰ।” ਜਸਵਿੰਦਰ ਨੇ ਕੋਈ ਹੱਲ ਢੁੰਡਣ ਦੇ ਮਕਸਦ ਨਾਲ ਕਿਹਾ ਸੀ।

“ਸੋਚਣਾ ਸੁਚਣਾ ਕੁੱਝ ਨ੍ਹੀਂ। ਇਹ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਹੈ। ਕੋਈ ਨ੍ਹੀਂ ਔਖਾ ਨਹੀਂ ਹੋਣ ਦਿੰਦੇ, ਤੇਰੇ ਡੰਗ ਟਪਾਉਣ ਦਾ ਇੰਤਜ਼ਾਮ ਵੀ ਕਰ ਦਿਆਂਗੇ।” ਪਾਲ ਨੇ ਫੈਸਲਾ ਸੁਣਾ ਦਿੱਤਾ ਸੀ।

ਜਸਵਿੰਦਰ ਨੇ ਬਥੇਰੇ ਹੱਥ ਪੈਰ ਮਾਰੇ ਸਨ। ਪਰ ਪਾਲ ਅੱਗੇ ਉਸ ਦੀ ਕੋਈ ਪੇਸ਼ ਨਹੀਂ ਗਈ ਸੀ। ਪਾਲ ਨੇ ਹਿੰਡ ਨਹੀਂ ਛੱਡੀ ਸੀ। ਜਸਵਿੰਦਰ ਨੇ ਜਦ ਦੇਖਿਆ ਸੀ ਕਿ ਹੁਣ ਪਾਲ ਦੀ ਗੱਲ ਮੰਨਣ ਬਿਨਾਂ ਕੋਈ ਹੋਰ ਚਾਰਾ ਨਹੀਂ ਸੀ ਤਾਂ ਉਸ ਨੇ ਫਸ ਗਈ ਤਾਂ ਫਟਕਣ ਕੀ? ਕਹਿ ਕੇ ਫੰਦਾ ਗਲ ਪੁਆ ਲਿਆ ਸੀ।  ਜਸਵਿੰਦਰ ਪਾਸੋਂ ਰਜ਼ਾਮੰਦੀ ਦੀ ਦੇਰੀ ਸੀ। ਪਾਲ ਨੇ ਸਭ ਬੰਦੋਬਸਤ ਪਹਿਲਾਂ ਹੀ ਕਰ ਰੱਖਿਆ ਸੀ। ਜਲਦ ਹੀ ਉਹ ਹਿੰਦੁਸਤਾਨ ਪਾਲ ਦੀ ਭੈਣ ਨਾਲ ਨਕਲੀ ਵਿਆਹ ਕਰਵਾਉਣ ਚਲਿਆ ਗਿਆ ਸੀ।

ਪਿੰਡ ਜਸਵਿੰਦਰ ਦੇ ਵਲਾਇਤੋਂ ਆਏ ਬਾਰੇ ਸੁਣ ਕੇ ਲੋਕਾਂ ਦੀਆਂ ਤਾਂ ਰਿਸ਼ਤਿਆਂ ਲਈ ਕਤਾਰਾਂ ਲੱਗ ਗਈਆਂ ਸਨ। ਉਸ ਨੂੰ ਇੱਕ ਤੋਂ ਇੱਕ ਵੱਧ ਕੇ ਰਿਸ਼ਤੇ ਆਉਣ ਲੱਗੇ ਸਨ। ਸਾਕਾਂ ਵਾਲੀ ਛਹਿਬਰ ਲੱਗੀ ਦੇਖ ਜਸਵਿੰਦਰ ਦਾ ਮਨ ਤਾਂ ਡੋਲਿਆ ਸੀ। ਪਰ ਉਹ ਅਕ੍ਰਿਤਘਣ ਨਹੀਂ ਸੀ। ਇਸ ਲਈ ਉਹ ਮਜਬੂਰਨ ਕਿਸੇ ਦਾ ਸਾਕ ਵੀ ਕਬੂਲ ਨਹੀਂ ਸੀ ਸਕਿਆ।

ਪਾਲ ਦੀ ਥਾਂ ਕੋਈ ਹੋਰ ਬੰਦਾਂ ਤੇ ਹੋਰ ਕੋਈ ਰਿਸ਼ਤੇਦਾਰੀ ਹੁੰਦੀ ਤਾਂ ਸ਼ਾਇਦ ਉਹ ਲੜ ਛੁਡਾ ਲੈਂਦਾ। ਪਰ ਪਾਲ ਲਈ ਤਾਂ ਉਸ ਦੇ ਦਿਲ ਵਿੱਚ ਭਗਵਾਨ ਵਾਂਗ ਪੂਜਣ ਯੋਗ ਦਰਜਾ ਸੀ। ਉਸ ਦੀ ਬਦੌਲਤ ਹੀ ਤਾਂ ਉਹ ਇੰਗਲੈਂਡ ਵਿੱਚ ਪੱਕਾ ਹੋਇਆ ਸੀ। ਪਾਲ ਨੇ ਉਸ ਨੂੰ ਰੋਜ਼ਗਾਰ ਦਿੱਤਾ ਸੀ ਤੇ ਉਸ ਨੂੰ ਸਾਂਭਿਆ ਸੀ। ਉਸ ਦੇ ਅਹਿਸਾਨਾਂ ਥੱਲੇ ਦੱਬਿਆ ਹੋਇਆ ਜਸਵਿੰਦਰ ਬਲੀ ਦਾ ਬੱਕਰਾ ਬਣ ਗਿਆ ਸੀ।

ਜਸਵਿੰਦਰ ਦੇ ਬ੍ਰਿਟਿਸ਼ ਸਿਟੀਜ਼ਨ ਹੋਣ ਕਰਕੇ ਪਾਲ ਦੀ ਭੈਣ ਨੂੰ ਵੀਜ਼ਾ ਲੱਗਣ ਵਿੱਚ ਕੋਈ ਰੁਕਾਵਟ ਨਹੀਂ ਸੀ ਆਈ। ਉਹ ਇੰਗਲੈਂਡ ਛੇਤੀ ਲੰਘ ਆਈ ਸੀ। ਪਰ ਤਲਾਕ ਕਿਹੜਾ ਉਦਣੇ ਹੀ ਹੋ ਜਾਣਾ ਸੀ। ਸਾਲ ਮਗਰੋਂ ਕੁੜੀ ਨੂੰ ਪੱਕੀ ਮੋਹਰ ਲੱਗਣੀ ਸੀ। ਓਨਾ ਚਿਰ ਤੱਕ ਤਾਂ ਤਲਾਕ ਬਾਰੇ ਜਸਵਿੰਦਰ ਸੁਪਨੇ ਵਿੱਚ ਵੀ ਸੋਚ ਨਹੀਂ ਸੀ ਸਕਦਾ। ਪਾਲ ਤੇ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਵਿਸ਼ੇਸ਼ ਸਨਮਾਨ ਮਿਲਣ ਲੱਗ ਗਿਆ ਸੀ।

ਜਸਵਿੰਦਰ ਭਾਵੇਂ ਦਿਲੋਂ ਖੁਸ਼ ਨਹੀਂ ਸੀ। ਪਰ ਕੰਮ ਹੁਣ ਵੀ ਉਹ ਉਸੇ ਲਗਨ ਨਾਲ ਹੀ ਕਰਦਾ ਰਿਹਾ ਸੀ। ਮਾਂ ਦੇ ਤਰਲੇ ਨਾਲ ਕਹੇ ਬੋਲ ਕਿਸੇ ਆਂਸਰਿੰਗ ਮਸ਼ੀਨ ’ਤੇ ਰਿਕਾਰਡ ਕੀਤੇ ਸੰਦੇਸ਼ ਵਾਂਗ ਜਸਵਿੰਦਰ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਸਨ। ਪੁੱਤ ਮਕਾਨ ਦਾ ਮੂੰਹ ਮੱਥਾ ਸਵਾਰ ਲਈਏ। ਕੱਲ੍ਹ ਨੂੰ ਤੁਹਾਡੇ ਦੋਨਾਂ ਭਾਈਆਂ ਦੇ ਵਿਆਹ ਕਰਨੇ ਨੇ।  ਅਗਲਾ ਘਰ ਬਾਰ ਵੀ ਦੇਖਦਾ ਹੈ।

ਜਸਵਿੰਦਰ ਸ਼ਰੀਰਕ ਪੱਖੋਂ ਤਕੜਾ, ਉਦਮੀ ਤੇ ਜਵਾਨ ਮੁੰਡਾ ਸੀ। ਜਦੋਂ ਦਾ ਉਹ ਇੰਗਲੈਂਡ ਆਇਆ ਸੀ। ਉਸ ਨੇ ਹੱਡ-ਤੋੜਵੀਂ ਮਿਹਨਤ ਕਰਦਿਆਂ ਰਾਤ ਦਿਨ ਇੱਕ ਕਰ ਦਿੱਤਾ ਸੀ। ਮਾਲ-ਮਤਾਹ ਕਮਾਉਣ ਲਈ ਉਹ ਅੱਗੇ ਵਾਂਗੂੰ ਹੁਣ ਵੀ ਹਰ ਸਮੇਂ ਕੰਮ ਵਿੱਚ ਹੀ ਖੁਭਿਆ ਰਹਿਣਾ ਚਾਹੁੰਦਾ ਸੀ। ਪਰ ਪਾਲ ਕਦੇ ਕਦੇ ਉਸ ਨੂੰ ਵੀ ਪੰਜ ਵਜੇ ਫ਼ੈਕਟਰੀ ਬੰਦ ਹੋਣ ਪਿੱਛੋਂ ਆਪਣੇ ਨਾਲ ਧੂਹ ਕੇ ਪੱਬ ਨੂੰ ਲੈ ਜਾਂਦਾ ਸੀ।

ਜਸਵਿੰਦਰ ਖਾਣ ਪੀਣ ਦਾ ਤਾਂ ਘੱਟ ਹੀ ਸ਼ੌਕੀਨ ਸੀ। ਇੱਕ ਅੱਧਾ ਗਿਲਾਸ ਪੀ ਕੇ ਉਸ ਦੀਆਂ ਅੱਖਾਂ ਵਿੱਚ ਲਾਲ ਡੋਰੇ ਪ੍ਰਗਟ ਹੋਣ ਲੱਗ ਜਾਂਦੇ ਸਨ। ਸ਼ਰੀਰ ਵਿੱਚ ਕੁਰਬਲ-ਕੁਰਬਲ ਜਿਹੀ ਹੋਣ ਲੱਗ ਜਾਂਦੀ ਸੀ। ਤੇ ਜਸਵਿੰਦਰ ਦੀ ਉਸ ਹਲਚਲ ਨੂੰ ਠੱਲ ਪਾਉਣ ਲਈ ਪਾਲ ਕੋਲੋਂ ਨਕਦ-ਨਰਾਇਣ ਖ਼ਰਚ ਕੇ ਜਸਵਿੰਦਰ ਨੂੰ ਕਿਸੇ ਗੋਰੀ ਕਾਲੀ ਦੇ ਫਲੈਟ ਵਿੱਚ ਵੜਦਾ ਕਰ ਦਿੰਦਾ ਸੀ। ਜਦੋਂ ਜਸਵਿੰਦਰ ਮੁੜਦਾ ਤਾਂ ਉਸ ਦੀ ਨਿਸ਼ਾ ਹੋਈ ਹੁੰਦੀ ਸੀ ਤੇ ਖੁਸ਼ੀ ਵਿੱਚ ਹੀ ਉਸ ਦੇ ਕਈ ਦਿਨ ਲੰਘ ਜਾਇਆ ਕਰਦੇ ਸਨ।

ਸਾਲ ਮਗਰੋਂ ਪਾਲ ਦੀ ਭੈਣ ਨੂੰ ਲੀਵ ਟੂ ਰਿਮੇਨ ਫਾਰ ਇਨਡੈਫ਼ਿਨਿਟ ਪੀਰੀਅਡ (ਅਣਨਿਰਧਾਰਤ ਸਮੇਂ ਲਈ ਰਹਿਣ ਦੀ ਆਗਿਆ) ਦੀ ਮੋਹਰ ਲੱਗ ਗਈ ਸੀ। ਤਲਾਕ ਹੁੰਦਿਆਂ ਹੀ ਜਸਵਿੰਦਰ ਨੇ ਜੋੜੀ ਹੋਈ ਰਾਸ਼ੀ ਚੋਂ ਪਾਸਪੋਰਟ ਖਰੀਦਣ ਉੱਤੇ ਖ਼ਰਚ ਆਇਆ ਹੋਇਆ ਧਨ, ਪਾਲ ਨੂੰ ਮੋੜ ਦਿੱਤਾ ਸੀ। ਹੁਣ ਉਹ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ਼ ਤੇ ਸਭ ਬੰਧਨਾਂ ਤੋਂ ਮੁਕਤ ਹੋ ਗਿਆ ਸੀ।

ਮੋਹਰ  ਲੱਗਣ ਦੀ ਦੇਰ ਸੀ ਪਾਲ ਹੋਰਾਂ ਦੇ ਤੇਵਰ ਬਦਲਣ ਲੱਗ ਗਏ ਸਨ। ਪਹਿਲਾਂ ਤਾਂ ਪਾਲ ਨੇ ਜਸਵਿੰਦਰ ਨੂੰ ਕਿਤੇ ਹੋਰ ਕਿਰਾਏ ’ਤੇ ਮਕਾਨ ਲੈ ਕੇ ਅੱਡ ਰਹਿਣ ਲਈ ਆਖ ਦਿੱਤਾ ਸੀ। ਫਿਰ ਉਹਨਾਂ ਜਸਵਿੰਦਰ ਦੇ ਹਰ ਕੰਮ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਸਨ। ਜਸਵਿੰਦਰ ਨੇ ਪਾਲ ਦਾ ਦਿਨੋਂ-ਦਿਨ ਖ਼ਰਾਬ ਹੁੰਦਾ ਰਵੱਈਆ ਦੇਖ ਕੇ ਜ਼ਿਆਦਾ ਵਿਗੜਨ ਤੋਂ ਪਹਿਲਾਂ ਹੀ ਪਾਲ ਕੋਲੋਂ ਹੱਟ ਕੇ ਆਪਣੇ ਲਈ ਹੋਰ ਰੋਜ਼ਗਾਰ ਤਲਾਸ਼ ਕਰ ਲਿਆ ਸੀ। ਕੰਮ ਲੋਹਾ ਢਾਲਣ ਦਾ ਭਾਰਾ ਅਤੇ ਤੱਤਾ ਸੀ। ਪਰ ਉਹ ਖੁਸ਼ ਸੀ।

ਸੱਤ ਤੋਂ ਪੰਜ ਵਜੇ ਤੱਕ ਜਸਵਿੰਦਰ ਫਾਊਂਡਰੀ ਵਿੱਚ ਕੰਮ ਕਰਦਾ ਸੀ। ਭਾਵੇਂ ਪਾਲ ਕੋਲੋਂ ਮਿਲਦੀ ਤਨਖ਼ਾਹ ਨਾਲੋਂ ਉਸ ਨੂੰ ਇਸ ਜਗ੍ਹਾ ਵੱਧ ਵੇਤਨ ਮਿਲਦਾ ਸੀ। ਫਿਰ ਵੀ ਉਸ ਨੇ ਆਪਣੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਮਾਲੀ ਇਮਦਾਦ ਵਿੱਚ ਬੜਤ ਕਰਨ ਲਈ ਇੱਕ ਹੋਰ ਪਾਰਟ ਟਾਈਮ ਧੰਦਾ ਦੇਖ ਲਿਆ ਸੀ। ਕਿਉਂਕਿ ਉਹ ਪਿੰਡ ਦੇਖ ਆਇਆ ਸੀ ਕਿ ਘਰ ਦੀ ਮਾਲੀ ਹਾਲਤ ਵਿੱਚ ਅਜੇ ਤਾਈਂ ਕੋਈ ਬਹੁਤਾ ਸੁਧਾਰ ਨਹੀਂ ਆਇਆ ਸੀ। ਛੇ ਵਜੇ ਤੋਂ ਰਾਤ ਦੇ ਬਾਰਾਂ ਵਜੇ ਤੱਕ ਜਸਵਿੰਦਰ ਪੀਜ਼ਾ ਹੱਟ ਨਾਮੀ ਰੈਸਟੋਰੈਂਟ ਵਿੱਚ ਪੀਜ਼ੇ ਤੇ ਪਾਸਟੇ ਬਣਾਉਂਦਾ ਸੀ। ਉਸ ਦੀ ਦਿਨ ਦੀ ਖੁਰਾਕ ਤਾਂ ਸ਼ੁਰੂ ਤੋਂ ਹੀ ਨਾ-ਮਾਤਰ ਸੀ ਤੇ ਰਾਤ ਦੇ ਖਾਣੇ ਦੀ ਉਸ ਨੂੰ ਕੰਮ ਤੇ ਹੀ ਫਰੀ-ਮੀਲ(ਮੁਫਤ ਖਾਣਾ) ਦੀ ਸਹੂਲਤ ਸੀ।

ਜਸਵਿੰਦਰ ਬਹੁਤ ਕਿਰਸੀ ਸੀ। ਘਰਦਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਇਕ ਸਹਾਇਤਾ ਦੇਣ ਦੇ ਇਰਾਦੇ ਨਾਲ ਉਹ ਹਰ ਪ੍ਰਕਾਰ ਨਾਲ  ਆਪਣੇ ਢਿੱਡ ਨੂੰ ਬੰਨ੍ਹ ਕੇ ਰੱਖਦਾ ਸੀ। ਉਹਨੇ ਕਦੇ ਦੁਕਾਨ ਤੋਂ ਲੈ ਕੇ ਚੰਗਾ ਕੱਪੜਾ ਨਹੀਂ ਸੀ ਪਹਿਨ ਕੇ ਦੇਖਿਆ। ਉਹ ਹਮੇਸ਼ਾਂ ਮਾਰਕੀਟਾਂ ਤੋਂ ਸੇਲਾਂ ਵਾਲੇ ਲੀੜੇ ਹੀ ਖਰੀਦਦਾ ਸੀ ਤੇ ਉਹ ਵੀ ਸਾਲ ਛਮਾਹੀ ਕੋਈ ਪੈਂਟ ਕਮੀਜ਼ ਜਾਂ ਜੈਕਟ। ਵਲਾਇਤੀ ਕੱਪੜੇ ਫੱਟਦੇ ਹੀ ਕਿੱਥੇ ਹਨ। ਪਹਿਲਾਂ ਜਸਵਿੰਦਰ ਆਪਣੀ ਆਮਦਨ ਵਿੱਚੋਂ ਖਰਚ ਜੋਗੇ ਥੋੜੇ ਜਿਹੇ ਪੌਂਡ ਕੱਢ ਕੇ, ਕੁੱਝ ਧਨ ਇੰਡੀਆ ਭੇਜ ਦਿੰਦਾ ਹੁੰਦਾ ਸੀ ਤੇ ਬਾਕੀ ਜਮ੍ਹਾਂ ਕਰਵਾ ਦਿੰਦਾ ਸੀ। ਹੁਣ ਉਸ ਨੇ ਜੋੜਨੇ ਛੱਡ ਦਿੱਤੇ ਸਨ ਤੇ ਚੰਦ ਗੁਜ਼ਾਰੇ ਜੋਗੀ ਮਾਇਆ ਰੱਖ ਕੇ ਬਾਕੀ ਸਾਰੀ ਕਮਾਈ ਵਤਨ ਨੂੰ ਭੇਜਣ ਲੱਗ ਗਿਆ ਸੀ।

ਜਸਵਿੰਦਰ ਆਪ ਹਰ ਤਰ੍ਹਾਂ ਦੀ ਔਖ ਕੱਟ ਕੇ ਪਿੱਛੇ ਭਾਰਤ ਵਿੱਚ ਬੇਬੇ, ਬਾਪੂ ਤੇ ਛੋਟੇ ਭਰਾ ਨੂੰ ਪੌਂਡਾਂ ਦੇ ਪੌਂਡ ਭੇਜਦਾ ਗਿਆ ਸੀ। ਪਿੰਡ ਉਹਨਾਂ ਨੇ ਆਲੀਸ਼ਾਨ ਕੋਠੀ ਪਾ ਲਈ ਸੀ। ਕਿਸੇ ਵਰ੍ਹੇ ਉਹ ਸ਼ਹਿਰ ਵਿੱਚ ਪਲਾਟ ਤੇ ਕਿਸੇ ਸਾਲ ਜ਼ਮੀਨ ਮੁੱਲ ਲੈਂਦੇ ਗਏ ਸਨ। ਉੱਧਰ ਇੰਡੀਆ ਕਿਲਿਆਂ ਦੀ ਸੰਖਿਆ ਤੇ ਇੱਧਰ ਜਸਵਿੰਦਰ ਦੀ ਉਮਰ ਦੇ ਸਾਲਾਂ ਦੀ ਗਿਣਤੀ ਵਧਦੀ ਗਈ ਸੀ। ਜਸਵਿੰਦਰ ਨੂੰ ਵਿਆਹ ਬਾਰੇ ਸੋਚਣ ਦੀ ਵੀ ਫ਼ੁਰਸਤ ਨਹੀਂ ਸੀ ਮਿਲੀ। ਉਧਰ ਸਗੋਂ ਉਸ ਦਾ ਛੋਟਾ ਵੀਰ ਜੋ ਉਸ ਤੋਂ ਤਿੰਨ ਵਰ੍ਹੇ ਛੋਟਾ ਸੀ, ਵਿਆਹਿਆ ਤੇ ਬਾਲ ਬੱਚੇ ਵਾਲਾ ਹੋ ਗਿਆ ਸੀ। ਭਾਵੇਂ ਜਸਵਿੰਦਰ ਨੂੰ ਹੁਣ ਵਿਆਹ ਕਰਵਾਉਣ ਵਿੱਚ ਕੋਈ ਬਾਧਾ ਨਹੀਂ ਸੀ। ਫਿਰ ਵੀ ਉਸ ਦੇ ਭਰਾ ਜਾਂ ਮਾਂ-ਪਿਉ ਨੇ ਕਦੇ ਵੀ ਜਸਵਿੰਦਰ ਨੂੰ ਵਿਆਹ ਲਈ ਨਹੀਂ ਸੀ ਆਖਿਆ। ਉਹ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਨੂੰ ਹਲਾਲ ਕਰ ਵੀ ਕਿਵੇਂ  ਸਕਦੇ ਸਨ? ਉਹਨਾਂ ਨੂੰ ਪਤਾ ਸੀ ਬਈ ਜੇ ਜਸਵਿੰਦਰ ਨੂੰ ਵਿਆਹ ਦਿੱਤਾ ਤਾਂ ਉਸ ਦੀ ਤੀਵੀਂ ਨੇ ਹੀ ਸਾਰਾ ਸਰਮਾਇਆ ਸਾਂਭ ਲਿਆ ਕਰਨਾ ਹੈ। ਉਹਨਾਂ ਲਈ ਤਾਂ ਫਿਰ ਮਰੀ ਜੂੰ ਤੱਕ ਨਹੀਂ ਆਉਣੀ। ਜੇ ਕਦੇ ਖ਼ਤ-ਪੱਤਰ ਵਿੱਚ ਜਸਵਿੰਦਰ ਆਪਣੀ ਸ਼ਾਦੀ ਲਈ ਇਸ਼ਾਰਾ ਕਰ ਵੀ ਦਿੰਦਾ ਸੀ ਤਾਂ ਮਾਪਿਆਂ ਵਲੋਂ ਆਇਆ ਉੱਤਰ ਉਸ ਨੂੰ ਸਾਲ ਛੇ ਮਹੀਨੇ ਲਈ ਚੁੱਪ ਕਰਵਾ ਦਿੰਦਾ ਸੀ।

“ਬਾਹਰੋਂ ਤਾਂ ਭਾਵੇਂ ਪੰਜਾਬ ’ਚ ਲਿਆ ਕੇ ਬੁੱਢਾ ਵੀ ਵਿਆਹ ਲਓ। ਤੇਰੀ ਤਾਂ ਸੁੱਖ ਨਾਲ ਅਜੇ ਉਮਰ ਹੀ ਕਿਹੜੀ ਹੋਈ ਹੈ, ਥੋੜਾ ਜਿਹਾ ਹੱਥ ਸੌਖਾ ਹੋ ਜੇ ਪੁੱਤ, ਸਾਲ ਕੁ ਅੜਕ ਜਾ।”

ਇਸ ਤਰ੍ਹਾਂ ਉਹ ਜਸਵਿੰਦਰ ਨੂੰ ਵਿਆਹ ਕਰਵਾਉਣ ਤੋਂ ਟਾਲਦੇ ਹੀ ਰਹੇ ਸਨ। ਹਰ ਵਾਰ ਚਿੱਠੀ ਵਿੱਚ ਕਦੇ ਟਰੈਕਟਰ, ਕਦੇ ਕੰਬਾਈਨ, ਕਦੇ ਥਰੈਸ਼ਰ ਆਦਿ ਕੁੱਝ ਨਾ ਕੁੱਝ ਲੈਣ ਦੀ ਫ਼ਰਮਾਇਸ਼ ਹੁੰਦੀ ਸੀ। ਜਸਵਿੰਦਰ ਖ਼ਤ ਪੜ੍ਹ ਕੇ ਨਾਵੇਂ ਦੀ ਮੰਗ ਪੂਰੀ ਕਰਨ ਵਿੱਚ ਜੁੱਟ ਜਾਂਦਾ ਸੀ।

ਚਲਦਾ

ਦਾਸਤਾਨ
ਭਾਗ ਪਹਿਲਾ

ਚਾਰੇ ਪਾਸੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ ਤੇ ਮਾੜੀ ਮਾੜੀ ਭੂਰ ਪੈ ਰਹੀ ਸੀ।

ਕੰਮ ਤੋਂ ਹਟਦਿਆਂ ਹੀ ਜਸਵਿੰਦਰ ਸਿੱਧਾ ਫ਼ੈਕਟਰੀ ਦੇ ਸਾਹਮਣੇ ਵਾਲੇ ਪੱਬ ਵਿੱਚ ਵੜ ਗਿਆ। ਅੰਦਰ ਦਾਖ਼ਲ ਹੁੰਦਿਆਂ ਹੀ ਉਸ ਨੂੰ ਦਰਵਾਜ਼ੇ ਕੋਲ ਬੈਠੀ ਇੱਕ ਵਾਕਫ਼ ਗੋਰੀ ਨੇ ਦੇਖ ਕੇ ਹੈਲੋ ਕਰੀ। ਉਸ ਨੇ ਜੁਆਬ ਵਿੱਚ ਮੁੱਠੀ ਮੀਚ ਕੇ ਉੱਪਰ ਉੱਠੇ ਅੰਗੂਠੇ ਦੇ ਇਸ਼ਾਰੇ ਨਾਲ ਹੀ ਉਸ ਨੂੰ ‘ਔਰਾਇਟ’ ਆਖਿਆ ਤੇ ਬਿਨਾਂ ਉਸ ਕੋਲ ਰੁੱਕਿਆਂ ਅੱਗੇ ਲੰਘ ਗਿਆ।

ਇੱਕ ਸੋਮਵਾਰ ਤੇ ਦੂਜਾ ਬਾਰਸ਼ ਹੋਣ ਕਰਕੇ ਪੱਬ ਵਿੱਚ ਕਾਂ ਹੀ ਪੈਂਦੇ ਸਨ। ਪੰਜ ਸੱਤ ਪੱਕੇ ਗਾਹਕਾਂ ਤੋਂ ਸਿਵਾਏ ਹੋਰ ਕੋਈ ਵੀ ਨਵਾਂ ਬੰਦਾ ਨਹੀਂ ਸੀ। ਖ਼ਾਲੀ ਬਾਰ ਦੇਖ ਕੇ ਉਹ ਕਾਊਂਟਰ ’ਤੇ ਬਾਰਟੈਂਡਰ ਦੀ ਉਡੀਕ ਕਰਨ ਲੱਗਾ। ਉਸ ਦਾ ਮੂੰਹ ਸੁੱਕੀ ਜਾ ਰਿਹਾ ਸੀ। ਉਸ ਨੇ ਖ਼ੁਸ਼ਕ ਲਬਾਂ ਨੂੰ ਜੀਭ ਫੇਰ ਕੇ ਨਮ ਕਰਿਆ। ਜਸਵਿੰਦਰ ਨੂੰ ਤੱਕ ਕੇ ਕੁੱਝ ਪਲਾਂ ਬਾਅਦ ਇੱਕ ਤੋਕੜ ਜਿਹੀ ਚਾਲੀਆਂ ਪੰਤਾਲੀਆਂ ਵਰ੍ਹਿਆਂ ਦੀ ਸਪੈਨਿਸ਼ ਨਾਰ ਦੌੜਦੀ ਹੋਈ ਆ ਗਈ। ਜਸਵਿੰਦਰ ਨੇ ਉਸ ਨੂੰ ਆਪਣਾ ਆਰਡਰ ਦੇ ਦਿੱਤਾ। ਉਹ ਚੁੱਪਚਾਪ ਗਿਲਾਸ ਭਰਨ ਲੱਗ ਗਈ। ਜਸਵਿੰਦਰ ਨੇ ਉਸ ਨਾਲ ਕੋਈ ਵਿਚਾਰ-ਵਿਮਰਸ਼ ਨਾ ਕੀਤਾ। ਪਹਿਲੇ-ਪਹਿਲ ਘੁੱਟ ਪੀਤੀ ਤੇ ਇਹ ਹੀ ਨੱਢੀ ਜਸਵਿੰਦਰ ਨੂੰ ਕੋਅਕਾਫ ਦੀ ਹੂਰ ਲੱਗਣ ਲੱਗ ਜਾਇਆ ਕਰਦੀ ਸੀ। ਇਸੇ ਪਿੱਛੇ ਹੀ ਤਾਂ ਉਹ ਇਸ ਪੱਬ ਵਿੱਚ ਆਉਣ ਲੱਗਿਆ ਸੀ। ਪਰ ਹੁਣ ਜਿਵੇਂ ਜਨਾਨੀਆਂ ਤੋਂ ਉਸ ਦਾ ਮਨ ਹੀ ਮਰ ਚੁੱਕਿਆ ਸੀ। ਉਹ ਸੋਹਣੀ ਤੋਂ ਸੋਹਣੀ ਔਰਤ ਨੂੰ ਵੀ ਦੇਖ ਕੇ ਅਣਡਿੱਠਾ ਕਰ ਦਿੰਦਾ।

ਸਪੇਨਣ ਦੇ ਗਿਲਾਸ ਭਰਦਿਆਂ ਤੋਂ ਹੀ ਜਸਵਿੰਦਰ ਨੇ ਆਪਣੇ ਬੈਠਣ ਦੀ ਜਗ੍ਹਾ ਚੁਣ ਲਈ ਸੀ। ਜਿਵੇਂ ਕੁਕੜੀ ਨੇ ਤੂੜੀ ਵਿੱਚ ਇੱਕ ਪੱਕੀ ਥਾਂ ਟੋਲੀ ਹੁੰਦੀ ਹੈ ਤੇ ਰੂੜੀਆਂ ਗਾਹੁਣ ਉਪਰੰਤ ਉਸੇ ਹੀ ਮਹਿਫ਼ੂਜ਼ ਟਿਕਾਣੇ ’ਤੇ ਜਾ ਕੇ ਆਡਾਂ ਦਿੰਦੀ ਹੈ।  ਉਵੇਂ ਹੀ ਪੱਬ ਦਾ ਇਹ ਸੁੰਨਾ ਤੇ ਨਿੱਘਾ ਜਿਹਾ ਕੋਨਾ ਜਸਵਿੰਦਰ ਦਾ ਪੱਕਾ ਅੱਡਾ ਹੈ। ਇਤਫ਼ਾਕਨ ਹਮੇਸ਼ਾ  ਉਸ ਨੂੰ ਇਹ ਜਗ੍ਹਾ ਖ਼ਾਲੀ ਮਿਲਦੀ ਹੈ। ਜਦੋਂ ਦਾ ਉਪਰਾਮਤਾ ਦੇ ਨਾਗ ਨੇ ਉਸ ਦੇ ਚੰਦਨ ਵਰਗੇ ਸਰੀਰ ਨੂੰ ਲਪੇਟਾ ਪਾਇਆ ਹੈ। ਉਦੋਂ ਦਾ ਉਹ ਅਕਸਰ ਇਸੇ ਸਥਾਨ ’ਤੇ ਇੱਕਲਾ ਬੈਠ ਕੇ ਮਦਰਾ ਦੀ ਮਰਾਫ਼ਤ ਆਪਣੇ ਆਪ ਨੂੰ ਭੁੱਲਣ ਦਾ ਨਾਕਾਮ ਯਤਨ ਕਰਿਆ ਕਰਦਾ ਹੈ।

ਸਾਕੀ ਨੇ ਨੱਕੋ-ਨੱਕ ਭਰਿਆ ਮੱਗ ਮੂਹਰੇ ਰੱਖ ਦਿੱਤਾ। ਜਸਵਿੰਦਰ ਨੇ ਪੌਇੰਟਫਿੰਗਰ ਅਤੇ ਅੰਗੂਠੇ ਵਿਚਾਲੇ ਫੜਿਆ ਹੋਇਆ ਡੇਢ ਪੌਂਡ ਉਸ ਦੀ ਤਲੀ ’ਤੇ ਧਰਿਆ ਤੇ ਗਿਲਾਸ ਚੁੱਕ ਕੇ ਸੀਟ ਵੱਲ ਵੱਧਣ ਲੱਗਾ। ਗਿਲਾਸ ਲਬਾਲਬ ਭਰਿਆ ਹੋਣ ਕਰਕੇ ਉਹ ਇੰਝ ਸਾਵਧਾਨੀ ਨਾਲ ਤੁਰ ਰਿਹਾ ਸੀ ਜਿਵੇਂ ਜ਼ਮੀਨ ਉੱਤੇ ਨਹੀਂ ਰੱਸੀ ’ਤੇ ਤੁਰ ਰਿਹਾ ਹੋਵੇ।  ਉਸ ਦੇ ਮਜਾਜਣਾ ਵਾਂਗੂੰ ਬੋਚ-ਬੋਚ ਕੇ ਪੱਬ ਧਰਨ ਦੇ ਬਾਵਜੂਦ ਵੀ ਉੱਛਲ ਕੇ ਬੀਅਰ ਡੁੱਲ ਰਹੀ ਸੀ। ਰਸਤੇ ਵਿੱਚ ਖਲੋ ਕੇ ਉਸ ਨੇ ਡੁੱਲ ਕੇ ਪੈਰਾਂ ’ਤੇ ਪੈਂਦੀ ਬੀਅਰ ਦੀ ਝੱਗ ਨੂੰ ਇੱਕ ਲੰਬੀ ਚੁਸਕੀ ਨਾਲ ਆਪਣੇ ਅੰਦਰ ਖਿੱਚ ਲਿਆ। ਗਿਲਾਸ ਉਣਾ ਹੋ ਜਾਣ ਕਾਰਨ ਹੁਣ ਛੱਲ ਵੱਜ ਕੇ ਡੁੱਲਣੋਂ ਹੱਟ ਗਿਆ। ਅਰਾਮ ਨਾਲ ਜਾ ਕੇ ਉਹ ਸੀਟ ’ਤੇ ਬਿਰਾਜਮਾਨ ਹੋ ਗਿਆ। ਖੱਬੇ ਵਿਹਲੇ ਹੱਥ ਨਾਲ ਉਹਨੇ ਬੈਠੇ ਨੇ ਆਪਣੇ ਬੈਠਣ ਵਾਲੇ ਸਥਾਨ ਤੋਂ ਕੁੱਝ ਦੂਰੀ ’ਤੇ ਪਿਆ ਮੇਜ਼ ਖਿੱਚ ਕੇ ਨੇੜੇ ਕਰ ਲਿਆ। ਬੀਅਰ ਦਾ ਇੱਕ ਵੱਡਾ ਘੁੱਟ ਭਰਿਆ। ਮੇਜ਼ ਉੱਤੇ ਪਏ ਗੱਤੇ ਦੇ ਕੱਪਮੈਟ ਨੂੰ ਲੋਟ ਕਰ ਕੇ ਗਿਲਾਸ ਉਸ ਉੱਤੇ ਰੱਖ ਦਿੱਤਾ।

ਪੱਬ ਵਿੱਚ ਲੱਗੀ ਸੈਂਟਰਲ ਹੀਟਿੰਗ ਕਾਰਨ ਜਸਵਿੰਦਰ ਦੇ ਬਦਨ ’ਤੇ ਹਲਕੀ ਹਲਕੀ ਖੁਜਲੀ ਹੋਣ ਲੱਗੀ। ਉਸ ਨੂੰ ਸਾਹ ਵੀ ਕੁੱਝ ਔਖਾ ਆ ਰਿਹਾ ਸੀ। ਜੈਕਟ ਦੀ ਜਿੱਪ ਖੋਲ੍ਹਦਿਆਂ ਹੀ ਉਸ ਨੇ ਕੁੱਝ ਰਾਹਤ ਮਹਿਸੂਸ ਕੀਤੀ। ਪੈਂਟ ਦੀ ਜੇਬ ਵਿੱਚੋਂ ਡੱਬੀ ਕੱਢ ਕੇ ਸਿਗਰਟ ਸੁਲਗਾਈ। ਸਿਗਰਟ ਦਾ ਕਸ਼ ਲੈਣ ਮਗਰੋਂ ਬੀਅਰ ਨੂੰ ਮੂੰਹ ਲਾਇਆ। ਫਿਰ ਕੁੱਝ ਸਮੇਂ ਦੇ ਅੰਤਰਾਲ ਪਿੱਛੋਂ ਸਿਗਰਟ ਬੁੱਲ੍ਹਾਂ ਨਾਲ ਲਾਈ ਤੇ ਥੋੜਾ ਅਟਕ ਕੇ ਗਿਲਾਸ ਵਿੱਚੋਂ ਇੱਕ ਹੋਰ ਸਿੱਪ ਖਿੱਚੀ। ਹਰ ਵਾਰ ਉਹ ਇਸੇ ਤਰ੍ਹਾਂ ਨਿਯਮਬਧ ਪੀਂਦਾ ਗਿਆ। ਬੀਅਰ ਦੇ ਗਿਲਾਸ ਮਗਰੋਂ ਸਿਗਰਟ ਹੋਠਾਂ ਨੂੰ ਛੁਹਾਉਂਦਾ ’ਤੇ ਸਿਗਰਟ ਪਿੱਛੋਂ ਬੀਅਰ ਨੂੰ ਸੁੜਕਾ ਮਾਰਦਾ। ਹਮੇਸ਼ਾ ਸਿਗਰਟ ਦੇ ਸੂਟੇ ਬਾਅਦ ਉਸ ਨੂੰ ਸ਼ਰਾਬ ਯਾਦ ਹੁੰਦੀ। ਕਦੇ ਵੀ ਉਹਨੇ ਭੁੱਲ ਕੇ ਸਿਗਰਟ ਦੇ ਦੋ ਕਸ਼ ਨਹੀਂ ਸਨ ਖਿੱਚੇ ਤੇ ਨਾ ਹੀ ਭੁਲੇਖੇ ਨਾਲ ਬੀਅਰ ਦੇ ਦੋ ਘੁੱਟ ਲਗਾਤਾਰ ਪੀਤੇ ਸਨ।

ਜਦੋਂ ਸਿਗਰਟ ਦਾ ਸਫ਼ੈਦ ਹਿੱਸਾ ਜਲ ਕੇ ਲਾਲ ਲਾਟ, ਪੀਲੇ ਰੰਗ ਦੇ  ਫ਼ਿਲਟਰ ਨੂੰ ਗਲਵੱਕੜੀ ਪਾਉਣ ਤੱਕ ਜਾਂਦੀ ਤਾਂ ਉਹ ਉਸ ਨੂੰ ਐਸ਼ਟਰੇ ਵਿੱਚ ਮਸਲ ਕੇ ਉਸ ਸਿਗਰਟ ਦਾ ਭੋਗ ਪਾ ਦਿੰਦਾ। ਫਿਰ ਦੁਬਾਰਾ ਨਵੀਂ ਸਿਗਰਟ ਧੁਖਾ ਲੈਂਦਾ। ਜਦੋਂ ਬੀਅਰ ਗਿਲਾਸ ਦੇ ਤਲ ਨੇੜੇ ਨੂੰ ਹੁੰਦੀ ਤਾਂ ਗਿਲਾਸ ਵਿੱਚੋਂ ਥੱਲਾ ਦਿਸਣ ਤੋਂ ਪਹਿਲਾਂ ਹੀ ਹੋਰ ਪਾਇੰਟ ਲੈ ਲੈਂਦਾ।

ਜਸਵਿੰਦਰ ਦੇ ਪੰਜਵੇਂ ਪਾਇੰਟ ਪੀਣ ਤੱਕ ਪੱਬ ਵਿੱਚ ਕਾਫ਼ੀ ਚਹਿਲ-ਪਹਿਲ ਹੋ ਗਈ ਸੀ। ਕੋਈ ਢਾਣੀ ਵਿੱਚ ਗੱਲਾਂਬਾਤਾਂ ਮਾਰ ਰਿਹਾ ਸੀ। ਕੋਈ ਜੂਈਕ ਬਾਕਸ ’ਤੇ ਵੱਜਦੇ ਸੰਗੀਤ ਦਾ ਅਨੰਦ ਮਾਣ ਰਿਹਾ ਸੀ। ਕੋਈ ਪੂਲ ਖੇਡਣ ਵਿੱਚ ਮਸਤ ਸੀ। ਕੋਈ ਡਾਰਟਾਂ ਨਾਲ ਆਪਣੀ ਨਿਸ਼ਾਨੇ ਬਾਜ਼ੀ ਵਿੱਚ ਮਹਾਰਤ ਹਾਸਲ ਕਰਨ ਲੱਗਿਆ ਹੋਇਆ ਸੀ ਤੇ ਕਿਤੇ ਤਾਸ਼ ਦੀ ਬਾਜ਼ੀ ਮਘੀ ਹੋਈ ਸੀ। ਪਰ ਜਸਵਿੰਦਰ ਨੂੰ ਕਿਸੇ ਵੀ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਉਹ ਇੰਝ ਮੂੰਹ ਲਟਕਾਈ ਬੈਠਾ ਸੀ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ ਹੈ। ਗੁੰਮ-ਸੁੰਮ ਤੇ ਸਭ ਤੋਂ ਬੇਖ਼ਬਰ ਹੋਇਆ ਉਹ ਆਪਣਾ ਹੀ ਇੱਕ ਵੱਖਰਾ ਜਹਾਨ ਵਸਾਈ ਬੈਠਾ ਸੀ।

ਘਰੇ ਜਾਣ ਨੂੰ ਜਸਵਿੰਦਰ ਦਾ ਜੀਅ ਤਾਂ ਨਹੀਂ ਸੀ ਕਰਦਾ, ਪਰ ਮਜਬੂਰਨ ਪੱਬ ਬੰਦ ਹੋ ਜਾਣ ਕਾਰਨ ਉਸ ਨੂੰ ਆਉਣਾ ਹੀ ਪਿਆ। ਉਹ ਬਾਹਰ ਆਇਆ ਤਾਂ ਮੀਂਹ ਤੇਜ਼ ਹੋ ਗਿਆ। ਕਣੀਆਂ ਉਹਦੀ ਟੋਟਣ ਭੰਨਣ ਲੱਗੀਆਂ। ਘਰ ਤੱਕ ਆਉਂਦਾ ਆਉਂਦਾ ਉਹ ਲੜਖੜਾਉਣ ਲੱਗ ਪਿਆ ਸੀ। ਪਰ ਐਨਾ ਵੀ ਸ਼ਰਾਬੀ ਨਹੀਂ ਸੀ ਹੋਇਆ ਕਿ ਉਸ ਨੂੰ ਕੋਈ ਸੁੱਧ-ਬੁੱਧ ਹੀ ਨਾ ਹੋਵੇ। ਉਹ ਵੀ ਕੋਈ ਵੇਲਾ ਸੀ ਜਦੋਂ ਉਹ ਸ਼ੈਂਡੀ ਪੀ ਕੇ ਹੀ ਸ਼ਰਾਬੀ ਹੋ ਜਾਂਦਾ ਸੀ। ਪਰ ਹੁਣ ਤਾਂ ਵਿਸਕੀ ਵੀ ਉਸ ਨੂੰ ਨਸ਼ਾ ਕਰਨੋਂ ਹੱਟ ਗਈ ਹੈ। ਹੁਣ ਉਹ ਅਲਕੋਹਲਿਕ, ਮਤਲਬ ਪੱਕਾ ਪਿਆਕੜ ਬਣ ਗਿਆ ਹੈ। ਅੱਜ ਵੀ ਉਸ ਨੇ ਸੁਪਰ ਟੈਂਨੱਟ ਸਟਰੌਂਗ ਬੀਅਰ ਦੇ ਜਹਿਰ ਵਰਗੇ ਕੌੜੇ ਪੂਰੇ ਨੌ ਪਾਇੰਟ ਪੀਤੇ ਹਨ। ਫੇਰ ਵੀ ਉਸ ਦੇ ਹੋਸ਼ੋ-ਹਵਾਸ ਕਾਇਮ ਹਨ।

ਦਰਵਾਜ਼ਾ ਖੋਲ੍ਹਦਿਆਂ ਹੀ ਜਸਵਿੰਦਰ ਨੇ ਆਪਣੀ ਪਤਨੀ ਕਲਵੰਤ ਨੂੰ ਦੇਖਿਆ। ਭਾਵੇਂ ਅੱਧੀ ਰਾਤ ਹੋ ਗਈ ਸੀ। ਫਿਰ ਵੀ ਉਹ ਸੋਫ਼ੇ ’ਤੇ ਬੈਠੀ ਉਸ ਦਾ ਇੰਤਜ਼ਾਰ ਕਰ ਰਹੀ ਸੀ। ਜਸਵਿੰਦਰ ਨੇ ਰੋਟੀ ਵਾਲਾ ਡੱਬਾ ਤੇ ਚਾਹ ਵਾਲੀ ਥਰਮੋਸ ਪੌਲੀਥੀਨ ਬੈਗ ਵਿੱਚੋਂ ਕੱਢ ਕੇ ਰਸੋਈ ਵਿੱਚ ਰੱਖ ਦਿੱਤੇ। ਕਲਵੰਤ ਨੇ ਫ਼ਲਾਸਕ ਤੇ ਰੋਟੀ ਵਾਲਾ ਡੱਬਾ ਫੇਅਰੀ ਪਾ ਕੇ ਗਰਮ ਪਾਣੀ ਨਾਲ ਧੋ-ਮਾਂਝ ਕੇ ਭਾਂਡਿਆਂ ਵਿੱਚ ਟਿਕਾ ਦਿੱਤੇ।

ਜਸਵਿੰਦਰ ਨੇ ਡਰਾਅ (ਅਲਮਾਰੀ) ਵਿੱਚੋਂ 75% ਪਰੂਫ ਵਿਸਕੀ ਦੀ ਬੋਤਲ ਕੱਢ ਕੇ ਕੱਚ ਦੇ ਗਿਲਾਸ ਨੂੰ ਸਿਰੇ ਤੱਕ ਭਰ ਲਿਆ। ਹਾੜਾ ਲੈ ਕੇ ਉਹ ਡਰਾਇੰਗਰੂਮ ਵਿੱਚ ਗਿਆ ਤੇ ਬੈਠ ਕੇ ਨੀਟ (ਸ਼ੁੱਧ) ਹੀ ਪੀਣ ਲੱਗਾ। ਉਸ ਨੇ ਅੱਧਿਉਂ ਵੱਧ ਪੈਗ ਪੀ ਲਿਆ ਸੀ। ਕਲਵੰਤ ਨੇ ਰੋਟੀ ਪਾ ਕੇ ਮੂਹਰੇ ਰੱਖ ਦਿੱਤੀ। ਬਾਕੀ ਦੀ ਬਚਦੀ ਸ਼ਰਾਬ ਅੰਦਰ ਸੰਘ ਵਿੱਚ ਸੁੱਟ ਕੇ ਉਹ ਚੁੱਪਚਾਪ ਖਾਣਾ ਖਾਣ ਲੱਗ ਗਿਆ। ਜਿੰਨਾ ਚਿਰ ਉਹ ਭੋਜਨ ਗ੍ਰਹਿਣ ਕਰਦਾ  ਰਿਹਾ, ਕਲਵੰਤ ਕੋਲ ਹੀ ਬੈਠੀ ਰਹੀ। ਪਾਣੀ ਖ਼ਤਮ ਹੁੰਦਾ ਤਾਂ ਜਸਵਿੰਦਰ ਲਈ ਪਾਣੀ ਲੈ ਆਉਂਦੀ, ਫੁਲਕਾ ਮੁੱਕਦਾ ਫੁਲਕਾ ਤੇ ਸਬਜੀ, ਦਾਲ ਥੁੜਨ ’ਤੇ ਬਿਨਾਂ ਪੁੱਛਿਆਂ ਡੌਂਗੇ ਲਿਆ ਕੇ ਉਹਦੇ ਅੱਗੇ ਰੱਖ ਦਿੰਦੀ। ਜਸਵਿੰਦਰ ਆਪੇ ਲੋੜ ਅਨੁਸਾਰ ਚੀਜ਼ ਲੈ ਲੈਂਦਾ। ਉਹਨਾਂ ਨੇ ਇੱਕ ਦੂਜੇ ਵੱਲ ਨਾ ਚੱਜ ਨਾਲ ਦੇਖਿਆ ਤੇ ਨਾ ਹੀ ਉਹਨਾਂ ਦਰਮਿਆਨ ਕੋਈ ਗੁਫ਼ਤਗੂ ਹੋਈ। ਉਹ ਦੋਵੇਂ ਬਿਲਕੁਲ ਸ਼ਾਤ ਸਨ ਜਿਵੇਂ ਉਹਨਾਂ ਨੇ ਮੌਨ ਬਰਤ ਰੱਖਿਆ ਹੁੰਦਾ ਹੈ।

ਕਲਵੰਤ ਦਾ ਪ੍ਰਸ਼ਾਦਾ ਛਕਣ ਨੂੰ ਮਨ ਨਹੀਂ ਸੀ ਕਰਦਾ। ਉਹ ਜਸਵਿੰਦਰ ਦੇ ਜੂਠੇ ਭਾਂਡੇ ਧੋਣ ਮਗਰੋਂ ਬੈਡਰੂਮ ਵਿੱਚ ਜਾ ਕੇ ਲੇਟ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਕੁੱਝ ਚਿਰ ਪਿੱਛੋਂ ਜਸਵਿੰਦਰ ਵੀ ਜਾ ਕੇ ਉਸੇ ਦੇ ਨਾਲ ਮੰਜੇ ਦੇ ਇੱਕ ਪਾਸੇ ਹੋ ਕੇ ਪੈ ਗਿਆ। ਜਸਵਿੰਦਰ ਨੇ ਫਿਰ ਸਵੇਰੇ ਸਾਜਰੇ ਉਠ ਕੇ ਕੰਮ ’ਤੇ ਜਾਣਾ ਸੀ। ਹਫ਼ਤੇ ਦਾ ਉਹਨਾਂ ਪਤੀ ਪਤਨੀ  ਨੇ ਇੱਕ ਦੂਜੇ ਨੂੰ ਕਲਾਮ ਨਹੀਂ ਕੀਤਾ।

ਹਫ਼ਤਾ ਪਹਿਲਾਂ ਜਸਵਿੰਦਰ ਵੱਲੋਂ ਕਰੇ ਕੁੱਟ-ਕਟਾਪੇ ਕਾਰਨ ਕਲਵੰਤ ਦੇ ਪਿੰਡੇ ਉਤੇ ਪਈਆਂ ਰਗੜਾਂ ਉੱਪਰ ਤਾਂ ਖਰੀਂਡ ਆ ਗਏ ਸਨ। ਪਰ ਉਸ ਦੇ ਦਿਲ ਵਿਚਲੀਆਂ ਸੱਟਾਂ ਅਜੇ ਤੱਕ ਉਵੇਂ ਹੀ ਤਾਜ਼ੀਆਂ ਹਨ। ਉਹਨਾਂ ’ਤੇ ਲੋੜੀਂਦੀ ਮਲ੍ਹਮ ਦਾ ਲੇਪ ਨਹੀਂ ਸੀ ਲੱਗ ਸਕਿਆ। ਕਲਵੰਤ ਨੇ ਸਰੀਰਕ ਜ਼ਖ਼ਮਾਂ ਉੱਤੇ ਜੀ ਪੀ ਨੂੰ ਕੋਰੇ ਤੋਂ ਤਿਲਕ ਕੇ ਡਿੱਗਣ ਦੀ ਝੂਠੀ ਕਹਾਣੀ ਦੱਸ ਕੇ ਦਵਾਈ  ਲੈ ਆਂਦੀ ਸੀ। ਪਰ ਦਿਲ ਦੇ ਫੱਟਾਂ ਲਈ ਤਾਂ ਉਹ ਦਵਾਈ ਬਿਲਕੁਲ ਬੇਅਸਰ ਸੀ। ਉਹਨਾਂ ਰੂਹਾਨੀ ਸੱਟਾਂ ਨੂੰ ਤਾਂ ਜੀ ਪੀ ਲੇਡੀ ਡਾਕਟਰ ਦੇਖ ਵੀ ਨਹੀਂ ਸੀ ਸਕਦੀ। ਕਿਉਂਕਿ ਅਜਿਹਾ ਕਰਨ ਲਈ ਉਸ ਨੂੰ ਕਲਵੰਤ ਦੇ ਹਿਰਦੇ ਅੰਦਰ ਝਾਕਣਾ ਪੈਣਾ ਸੀ। ਇੰਗਲੈਂਡ ਵਰਗੇ ਆਧੁਨਿਕ ਤੇ ਮਸਰੂਫ ਮੁਲਖ ਵਿੱਚ ਕਿਸੇ ਕੋਲ ਕਿਸੇ ਦਾ ਮਨ ਟੋਹਣ ਦਾ ਵਿਹਲ ਹੀ ਕਿੱਥੇ ਹੁੰਦਾ ਹੈ।

ਸੱਚ ਤਾਂ ਇਹ ਸੀ, ਜਸਵਿੰਦਰ ਤੋਂ ਸਿਵਾਏ ਹੋਰ ਕਿਸੇ ਕੋਲ ਵੀ ਉਹਨਾਂ ਘਾਵਾਂ ਦਾ ਉਪਚਾਰ ਨਹੀਂ ਸੀ ਤੇ ਜਸਵਿੰਦਰ ਨੇ ਵੀ ਕਲਵੰਤ ਦੀ ਪੀੜ ਨੂੰ ਅਣਗੌਲਿਆ ਕਰ ਦਿੱਤਾ ਸੀ। ਅੰਦਰੋਂ-ਅੰਦਰ ਦੁੱਪਰਿਆਰੀ ਕਲਵੰਤ ਦਾ ਜ਼ਖ਼ਮ ਨਸੂਰ ਬਣਦਾ ਜਾ ਰਿਹਾ ਸੀ। ਪਰ ਉਹ ਦਰਦ ਦੀ ਸ਼ਿੱਦਤ ਨੂੰ ਕਸੀਸ ਵੱਟ ਕੇ ਜਰੀ ਜਾ ਰਹੀ ਸੀ।

ਜਸਵਿੰਦਰ ਕਈ ਵਰ੍ਹੇ ਪਹਿਲਾਂ ਯੂ ਕੇ ਵਿੱਚ ਛੇ ਮਹੀਨੇ ਦਾ ਵੀਜ਼ਾ ਲੈ ਕੇ ਸੈਰ ਲਈ ਆਇਆ ਸੀ। ਉਦੋਂ ਸਾਰਾ ਪਿੰਡ ਹੈਰਾਨ ਸੀ ਬਈ ਜਵਾਨ ਮੁੰਡੇ ਨੂੰ ਵੀਜ਼ਾ ਕਿਵੇਂ ਲੱਗ ਗਿਆ। ਪਰ ਅਸਲੀਅਤ ਕਿਸੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਦਿੱਲੀ ਬ੍ਰਿਟਿਸ਼ ਅੰਬੈਸੀ ਵਿੱਚ ਕੰਮ ਕਰਦਾ ਇੱਕ ਬੰਦਾ ਗੰਢ ਲਿਆ ਸੀ। ਢਾਈ ਲੱਖ ਰੁਪਏ ਵਿੱਚ ਹੀ ਉਸ ਬੰਦੇ ਨੇ ਬਕਾਇਦਾ ਕਾਨੂੰਨੀ ਢੰਗ ਨਾਲ ਅੰਬੈਸੀ ਵਿੱਚ ਇੰਟਰਵਿਊ ਤੇ ਡਾਕਟਰੀ ਕਰਵਾ ਕੇ ਜਸਵਿੰਦਰ ਦੇ ਪਾਸਪੋਰਟ ਉੱਤੇ ਛੇ ਮਹੀਨਿਆਂ ਦਾ ਵੀਜ਼ਿਟਰ ਵੀਜ਼ਾ ਲਵਾ ਦਿੱਤਾ ਸੀ।

ਜਸਵਿੰਦਰ ਦਾ ਅਸਲੀ ਮਨੋਰਥ ਤਾਂ ਅੱਗੇ ਅਮਰੀਕਾ ਜਾਣ ਦਾ ਸੀ। ਯੂ ਐਸ ਏ ਵਿੱਚ ਉਸ ਦੇ ਕਈ ਰਿਸ਼ਤੇਦਾਰਾਂ ਦੇ ਆਪਣੇ ਖੇਤ ਹਨ।  ਉਹ ਲਕਸ਼ ਪ੍ਰਾਪਤੀ ਨੂੰ ਅਸਾਨ ਬਣਾਉਣ ਦੇ ਮੰਤਵ ਨਾਲ ਹੀ ਇੰਗਲੈਂਡ ਆਇਆ ਸੀ। ਭਾਰਤ ਨਾਲੋਂ ਬ੍ਰਿਟਿਨ ਤੋਂ ਅਮਰੀਕਾ ਪਹੁੰਚਣਾ ਕਾਫ਼ੀ ਅਸਾਨ ਸੀ। ਜਸਵਿੰਦਰ ਨੇ ਸੋਚਿਆ ਸੀ ਇੰਗਲਿਸਤਾਨ ਵਿੱਚ ਕੁੱਝ ਦੇਰ ਕੰਮ ਕਰਕੇ ਉਹ ਕੁੱਝ ਪੂੰਜੀ ਇਕੱਤਰ ਕਰ ਲਵੇਗਾ ਤੇ ਫਿਰ ਕਿਸੇ ਏਜੰਟ ਦੇ ਰਾਹੀਂ ਅੱਗੇ ਆਪਣੀ ਮੰਜ਼ਿਲ ’ਤੇ ਅੱਪੜ ਜਾਏਗਾ।

ਵਲਾਇਤ ਵਿੱਚ ਜਸਵਿੰਦਰ ਦੀ ਇੱਕ ਚਚੇਰੀ ਭੈਣ ਤੋਂ ਛੁੱਟ ਕੋਈ ਵੀ ਸਕੀਰੀ ਜਾਂ ਵਾਕਫ਼ੀਅਤ ਨਹੀਂ ਸੀ। ਉਸ ਭੈਣ ਜਾਂ ਉਸ ਦੇ ਸਾਹੁਰਿਆਂ ਨਾਲ ਜਸਵਿੰਦਰ ਹੋਰਾਂ ਦਾ ਕੋਈ ਬਹੁਤਾ ਤਿਉ-ਤੱਲਕ ਨਹੀਂ ਸੀ। ਇਸ ਲਈ ਜਸਵਿੰਦਰ ਨੇ ਸੋਚਿਆ ਸੀ ਕਿ ਉਹ ਉਹਨਾਂ ਉੱਪਰ ਬੋਝ ਨਹੀਂ ਬਣੇਗਾ। ਖੁਦ ਆਪਣਾ ਕਮਾਏਗਾ ਤੇ ਆਪਣਾ ਖਾਏਗਾ। ਪਰ ਬਾਹਰੀ ਦੁਨੀਆਂ ਦਾ ਤਾਂ ਡੱਡੂ ਨੂੰ ਖੂਹ ਵਿੱਚੋਂ ਬਾਹਰ ਨਿਕਲਿਆਂ ਹੀ ਗਿਆਨ ਹੁੰਦਾ ਹੈ। ਇੰਗਲੈਂਡ ਆ ਕੇ ਹੀ ਉਸ ਨੂੰ ਇਲਮ ਹੋਇਆ ਸੀ ਕਿ ਕੰਮ ਕਰਨ ਲਈ ਉਸ ਨੂੰ ਯੋਗ ਕਾਗ਼ਜ਼ਾਤ ਤੇ ਨੈਸ਼ਨਲ ਇੰਨਸ਼ੋਰੈਸ਼ ਨੰਬਰ ਦੀ ਲੋੜ ਹੈ। ਜੋ ਉਸ ਨੂੰ ਵਿਜ਼ਿਟਰ ਵੀਜ਼ਾ ਹੋਣ ਕਰਕੇ ਕਾਨੂੰਨਨ ਹਾਸਲ ਨਹੀਂ ਸੀ ਹੋ ਸਕਦੇ। ਨਾ ਚਾਹੁੰਦਿਆਂ ਹੋਇਆਂ ਵੀ ਉਸ ਨੂੰ ਭੈਣ ਅਤੇ ਭਣੋਇਏ ਪਾਲ ਕੋਲ ਸ਼ਰਨ ਲੈਣੀ ਪਈ ਸੀ। ਪਾਲ ਹੋਰਾਂ ਦੀ ਕੱਪੜੇ ਸੀਉਣ ਦੀ ਆਪਣੀ ਫ਼ੈਕਟਰੀ ਸੀ। ਜਿਸ ਵਿੱਚ ਉਹਨਾਂ ਨੇ ਜਸਵਿੰਦਰ ਨੂੰ ਗੈਰਕਾਨੂੰਨੀ ਤੌਰ ’ਤੇ ਕੰਮ ਕਰਨ ਲਗਾ ਲਿਆ ਸੀ।

ਦੇਸ਼ ਛੱਡ ਕੇ ਪ੍ਰਦੇਸੀ ਗਏ ਬਾਕੀ ਸਭਨਾਂ ਲੋਕਾਂ ਵਾਂਗ ਜਸਵਿੰਦਰ ਦੇ ਸੀਨੇ ਵਿੱਚ ਵੀ ਪੈਸੇ ਕਮਾਉਣ ਦਾ ਤਿੱਖਾ ਜੋਸ਼ ਸੀ। ਉਦੋਂ ਉਹ ਉਮਰ ਦੇ ਬਾਈਵੇ ਵਰ੍ਹੇ ਵਿੱਚ ਸੀ। ਉਸ ਦੀ ਜਵਾਨੀ ਸਿਖਰਾਂ ’ਤੇ ਸੀ। ਉਹ ਰਿਸ਼ਟ-ਪੁਸ਼ਟ ਤੇ ਅਣਥੱਕ ਮਿਹਨਤ ਕਰਨ ਵਾਲਾ ਗੱਭਰੂ ਸੀ। ਪਾਲ ਨਾਲ ਵੀਕ ਐਂਡ ਤੇ ਮਾਰਕਿਟਾਂ ਲਵਾਉਂਦਾ ਤੇ ਬਾਕੀ ਚਾਰ ਦਿਨ ਪਾਲ ਦੀ ਕੱਪੜਿਆਂ ਦੀ ਫ਼ੈਕਟਰੀ ਵਿੱਚ ਤਨ-ਦੇਹੀ ਨਾਲ ਕੰਮ ਕਰਦਾ ਸੀ।

ਜਸਵਿੰਦਰ ਤੜਕ ਸਾਰ ਇਕੱਲਾ ਹੀ ਉੱਠ ਕੇ ਫ਼ੈਕਟਰੀ ਚਲਿਆ ਜਾਂਦਾ ਸੀ। ਰਿਸ਼ਤੇਦਾਰੀ ਹੋਣ ਕਾਰਨ ਪਾਲ ਹੋਰੀਂ ਚਾਬੀਆਂ ਉਸ ਦੇ ਹਵਾਲੇ ਕਰ ਦਿੰਦੇ ਸਨ। ਰਾਤੀ ਜਾਣ ਤੋਂ ਪਹਿਲਾਂ  ਕਟਿੰਗ ਟੇਬਲ ਤੇ ਕੱਪੜਾ ਵਿਛਾਇਆ ਹੁੰਦਾ ਸੀ, ਜਸਵਿੰਦਰ ਕੱਟਰ ਲੈ ਕੇ ਉਸ ਨੂੰ ਮਿੰਟਾਂ ਵਿੱਚ ਕੱਟ ਕੇ ਔਹ ਮਾਰਦਾ ਸੀ। ਕਾਰੀਗਰ ਮਹਿਲਾਵਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਲਈ ਦਿਨ ਭਰ ਦਾ ਲੋੜੀਂਦਾ ਕੰਮ ਮਸ਼ੀਨਾਂ ਕੋਲ ਰੱਖ ਦਿੰਦਾ ਸੀ। ਅੱਠ ਵਜੇ ਜਦੋਂ ਤੱਕ ਕਾਮੇ ਆਉਂਦੇ ਉਹ ਪਿਛਲੇ ਦਿਨ ਦਾ ਤਿਆਰ ਹੋਇਆ ਮਾਲ ਪੈਕ ਕਰ ਚੁੱਕਿਆ ਹੁੰਦਾ ਸੀ।

ਸਾਰੇ ਕਰਿੰਦੇ ਸਮੇਂ ਸਿਰ ਸਵੇਰੇ ਆਉਂਦੇ ਸਨ, ਵਕਤ ਸਿਰ ਸ਼ਾਮ ਨੂੰ ਚਲੇ ਜਾਂਦੇ ਸਨ। ਪਾਲ ਹੋਰੀਂ ਵੀ ਇੱਕ ਨਿਰਧਾਰਤ ਸਮੇਂ ਆਉਂਦੇ ਤੇ ਨਿਯਤ ਸਮੇਂ ਘਰ ਚਲੇ ਜਾਂਦੇ ਸਨ। ਪਰ ਜਸਵਿੰਦਰ ਪਿਉ ਦਾ ਪੁੱਤ ਦੇਰ ਰਾਤ ਤੱਕ ਕਦੇ ਬਟਨ, ਕਦੇ ਕਾਜ਼, ਕਦੇ ਥਰੈਡ ਟ੍ਰੀਮਿੰਗ (ਧਾਗੇ ਕੱਟਣੇ), ਕਦੇ ਓਵਰ ਲਾਕਿੰਗ ਕੋਈ ਨਾ ਕੋਈ ਕੰਮ ਕਰਨ ਵਿੱਚ ਰੁੱਝਿਆ ਹੀ ਰਹਿੰਦਾ ਸੀ। ਉਹ ਰਾਤ ਗਈ ਡਾਢੀ ਦੇਰ ਬਾਅਦ ਫ਼ੈਕਟਰੀ ਬੰਦ ਕਰਕੇ ਘਰ ਪਰਤਦਾ ਸੀ।

ਸਾਰੇ ਵਰਕਰ ਦਸ ਵਜੇ ਪੰਦਰਾਂ ਮਿੰਟ ਦੀ ਟੀ ਬਰੇਕ(ਛੁੱਟੀ), ਸਾਢੇ ਬਾਰਾਂ ਅੱਧੇ ਘੰਟੇ ਦੀ ਲੰਚ ਬਰੇਕ ਤੇ ਫਿਰ ਤਿੰਨ ਵਜੇ ਪੰਦਰਾਂ ਮਿੰਟਾਂ ਦੀ ਇੱਕ ਹੋਰ ਬਰੇਕ ਕਰਦੇ ਸਨ। ਸਭ ਕਾਮੇ ਅੰਨ-ਪਾਣੀ ਪੰਜ ਦਸ ਮਿੰਟ ਵਿੱਚ ਹੀ ਖਾਹ ਲੈਂਦੇ ਸਨ। ਕੋਈ ਵੀ ਵਰਕਰ ਬਰੇਕ ਦੀ ਸਮਾਪਤੀ ਲਈ ਮੁਕੱਰਰ ਵਕਤ ਤੋਂ ਇੱਕ ਮਿੰਟ ਵੀ ਪਹਿਲਾਂ ਕੰਮ ਨੂੰ ਹੱਥ ਨਹੀਂ ਸੀ ਲਾਉਂਦਾ। ਰੋਟੀ ਖਾਣ ਮਗਰੋਂ ਬਰੇਕ ਲਈ ਮਿਥਿਆ ਸਮਾਂ, ਸਭ ਗੱਲਾਂਬਾਤਾਂ ਮਾਰ ਕੇ ਪੂਰਾ ਕਰਦੇ ਸਨ। ਇੱਕ ਜਸਵਿੰਦਰ ਸੀ ਜਿਸ ਨੂੰ ਖਾਣ ਪੀਣ ਦਾ ਵੀ ਚੇਤਾ ਨਹੀਂ ਹੁੰਦਾ ਸੀ। ਉਹਦੀਆਂ ਤਾਂ ਸਾਰੀਆਂ ਬਰੇਕਾਂ ਦਸ ਵਜੇ ਵਾਲੀ ਬਰੇਕ ਹੀ ਹੁੰਦੀ ਸੀ ਤੇ ਉਹ ਵੀ ਪੰਜ ਸੱਤ ਮਿੰਟ ਦੀ। ਉਹ ਦੋ ਟੁੱਕਰ ਢਿੱਡ ਵਿੱਚ ਸੁੱਟਦਾ ਤੇ ਫਿਰ ਕੰਮ ਵਿੱਚ ਰੁੱਝ ਜਾਂਦਾ ਸੀ। ਸਭ ਜਸਵਿੰਦਰ ਨੂੰ ਅਰਾਮ ਕਰਨ ਲਈ ਬਥੇਰਾ ਆਖਦੇ ਸਨ, ਪਰ ਉਹ ਕਿਸੇ ਦੀ ਇੱਕ ਨਹੀਂ ਸੀ ਸੁਣਦਾ ਤੇ ਇੱਕਲਾ ਹੀ ਚੌਹਾਂ ਜਾਣਿਆ ਜਿੰਨਾ ਕੰਮ ਕੱਢ ਦਿੰਦਾ ਸੀ।

ਚਲਦਾ

ਮਾਛੀਵਾੜਾ ਜੰਗਲ
ਮਾਛੀਵਾੜੇ ਜੰਗਲਾਂ ‘ਚ ਸੁੱਤੇ ਮੇਰੇ ਮਾਹੀ ਨੂੰ, ਝੱਲ ਮਾਰ ਠੰਡੀਏ ਹਵਾਏ।

ਚਰਨਾਂ ਨੂੰ ਛੂਹ ਕੇ ਉਹਦੇ ਪਾਕ ਹੋ ਜਾਏ, ਸਾਰੀ ਫਿਜ਼ਾ ਨੂੰ ਤੂੰ ਫਿਰ ਮਹਿਕਾਏ॥

ਰਿਹਾ ਨੀਲਾ ਘੋੜਾ ਨਾ ਤੇ ਬਾਜ਼ ਵੀ ਹੈ ਖੋਹ ਗਿਆ,

ਰੇਸ਼ਮ ਦਾ ਜਾਮਾ ਸਾਰਾ ਲੀਰੋ ਲੀਰ ਹੋ ਗਿਆ,

ਪੈਰੀਂ ਪਏ ਛਾਲਿਆਂ ‘ਚੋਂ ਸਿਮਕੇ ਲਹੂ ਸਾਰਾ,

ਧਰਤੀ ‘ਤੇ ਪਿਆ ਖਿੰਡੀ ਜਾਏ…

ਭੁੱਲੂ ਇਤਿਹਾਸ ਵੀ ਨਾ ਔਖੀ ਘੜੀ ਵਰਤੀ ਨੂੰ,

ਲੱਗ ਗਏ ਨੇ ਭਾਗ ਅੱਜ ਮਾਲਵੇ ਦੀ ਧਰਤੀ ਨੂੰ,

ਕਣ-ਕਣ ਮਿੱਟੀ ਦਾ ਵੀ ਕਰੇ ਸ਼ੁਕਰਾਨਾ,

ਜਿੱਥੇ ਪਾਤਸ਼ਾਹ ਸ਼ਰੀਰ ਛੂਹਾਏ…

ਯਾਰੜੇ ਦਾ ਸੱਥਰ ਸਿਰਹਾਣਾ ਲਾਇਆ ਢੀਮ ਦਾ

ਕਰਾਂ ਕੀ ਬਿਆਨ ਮੈਂ ਸਖਸ਼ੀਅਤ ਅਜ਼ੀਮ ਦਾ

ਸਿੱਧੂ ਬਲਰਾਜ ਅੱਜ ਯੂ. ਕੇ. ਵਿਚ ਬੈਠਾ,

ਤੇਰੀ ਸਿਫਤਾਂ ਦੇ ਗੀਤ ਬਣਾਏ

ਮੋਰਾਂ ਦਾ ਮਹਾਰਾਜਾ
ਭੂਮਿਕਾ: ਜਦੋਂ ਸਾਡੇ ਇਤਿਹਾਸਕਾਰ ਅਤੇ ਲਿਖਾਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਦੇ ਹਨ ਤਾਂ ਉਹ ਆਪਣੀ ਗੱਲ ਮਹਾਰਾਜੇ ਦੇ ਸਿਰ ਉੱਤੇ ਛਾਇਆ ਕਰਦੇ ਆਹਲੀਸ਼ਾਨ ਛੱਤਰ ਤੋਂ ਸ਼ੁਰੂ ਕਰਦੇ ਹੋਏ, ਉਸਦੀ ਦਸਤਾਰ ਦੀ ਖੂਬਸੂਰਤੀ ਵਧਾਉਂਦੀ ਕੀਮਤੀ ਕਲਗੀ ’ਤੇ ਆ ਜਾਂਦੇ ਹਨ। ਉਸ ਤੋਂ ਉਪਰੰਤ ਉਹ ਮਹਾਰਾਜੇ ਦੇ ਚਿਹਰੇ ਉੱਤੇ ਆਉਂਦੇ ਹਨ ਤਾਂ ਉਸ ਦੀ ਅੱਖ ਦੇ ਕੋਹਜ਼ ਅਤੇ ਚੇਚਕ ਦੇ ਦਾਗਾਂ ਨੂੰ ਛੁਪਾਉਣ ਲਈ ਆਪਣੀ ਭਾਵੁਕਤਾ ਦਾ ਪੋਚਾ ਮਾਰਦੇ ਹੋਏ ਦਲੀਲਾਂ ਘੜ੍ਹਣ ਲੱਗ ਜਾਂਦੇ ਹਨ। ਉਹ ਮਹਾਰਾਜੇ ਦੀ ਨੇਕ ਦਿਲੀ ਦੀ ਤਾਂ ਗੱਲ ਕਰਦੇ ਹਨ, ਪਰ ਉਸ ਦੁਆਰਾ ਕੀਤੀਆਂ ਧੱਕੇਸ਼ਾਹੀ ਨੂੰ ਅਣਡਿੱਠ ਕਰਨ ਲਈ ਆਪਣੀਆਂ ਦੋਨੋਂ ਅੱਖਾਂ ਮੀਚ ਕੇ ਉੱਪਰ ਹੱਥ ਰੱਖ ਲੈਂਦੇ ਹਨ।ਫਿਰ ਉਸਦੀ ਪੱਗ ਅੰਦਰ ਝਾਕਦੇ ਹੋਏ ਮਹਾਰਾਜੇ ਦੀ ਰਾਜਨੀਤਕ ਸੂਝ, ਨਿਪੁੰਨਤਾ, ਦੂਰ ਅੰਦੇਸ਼ੀ ਅਤੇ ਚੁਸਤ ਦਿਮਾਗ ਦੀਆਂ ਸਿਫਤਾਂ ਦੇ ਪੁੱਲ ਚੀਨ ਦੀ ਕੰਧ ਤੋਂ ਵੀ ਕੱਦਾਵਰ ਉਸਾਰ ਦਿੰਦੇ ਹਨ।ਉਸ ਮਗਰੋਂ ਉਹ ਰਣਜੀਤ ਸਿੰਘ ਦੀਆਂ ਜਿੱਤਾਂ, ਪ੍ਰਾਪਤੀਆਂ ਅਤੇ ਉਸ ਦੇ ਅਧਿਕਾਰ ਅਧਿਨ ਕੀਤੇ ਵਿਸ਼ਾਲ ਰਿਆਸਤੀ ਇਲਾਕੇ ਦੀ ਵਡਿਆਈ ਕਰਦੇ ਹੋਏ ਉਸਦੀ ਹਿੱਕ ਦੇ ਜ਼ੋਰ ਦੀ ਉਪਮਾ ਕਰਦੇ ਹਨ।ਮਹਾਰਜੇ ਦੇ ਡੌਲਿਆਂ ਦੀ ਤਾਕਤ ਨੂੰ ਬਿਆਨਣ ਲਈ ਉਹ ਉਸ ਨਾਇਯਾਬ ਹੀਰੇ ਕੋਹਿਨੂਰ ਦਾ ਵਰਣਨ ਕਰਦੇ ਹਨ, ਜੋ ਜਿਵੇਂ ਉਸਨੇ ਪ੍ਰਾਪਤ ਕੀਤਾ ਸੀ ਤੇ ਉਵੇਂ ਹੀ ਉਸ ਕੋਲੋਂ ਖੁੱਸਿਆ।ਇਸ ਪਸ਼ਚਾਤ ਥੱਲੇ ਉਤਰਦੇ ਮਹਾਰਾਜੇ ਦੇ ਲੱਕ ਨਾਲ ਲਮਕਦੀ ਮਹਿੰਗੇ ਹੀਰਿਆਂ ਜੜ੍ਹੀ ਫੌਲਾਦੀ ਸ਼ਮਸ਼ੀਰ ਦੀ ਸਿਫਤ ਸ਼ੁਰੂ ਹੋ ਜਾਂਦੀ ਹੈ।ਇਸ ਵਿਵਰਣ ਪਿਛੋਂ ਸਾਡੇ ਸਾਹਿਤਕਾਰਾਂ ਅਤੇ ਇਤਿਹਾਸਕਾਰਾਂ ਦੀ ਕਲਮ ਮਹਾਰਾਜੇ ਦੇ ਕਮਰਕਸੇ ਉੱਤੇ ਹੀ ਦਮ ਤੋੜ ਦਿੰਦੀ ਹੈ।ਇਹੋ ਜਿਹੇ ਕਲਮਕਾਰਾਂ ਦੀ ਸਿਨਫਾਂ ਦਾ ਪਠਨ ਕਰਨ ਸਮੇਂ ਇਕ ਜ਼ਹੀਨ ਬੁੱਧੀ ਦੇ ਮਾਲਕ ਇਨਸਾਨ ਅਤੇ ਸਾਹਿਤ ਚਿੰਤਕ ਨੂੰ ਸਿਵਾਏ ਅੰਨ੍ਹੀਂ ਸ਼ਰਧਾ ਦੇ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ।ਮਹਾਰਾਜੇ ਦੀ ਜ਼ਿੰਦਗੀ ਦੇ ਬਹੁਤ ਸਾਰੇ ਅਣਗੌਲੇ ਪੱਖ ਹਨ, ਜਿਨ੍ਹਾਂ ਵਿਚ ਉਸਦੀ ਮਰਦਾਨਗੀ ਅਤੇ ਚਰਿੱਤਰ ਦੀ ਸਹੀ ਤਸਵੀਰ ਝਲਕਦੀ ਹੈ। ਸਿੱਖ ਬੁੱਧੀਜੀਵੀਆਂ ਵੱਲੋਂ ਉਨ੍ਹਾਂ ਉੱਤੇ ਪਰਦਾ ਪਾ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਬਾਰੇ ਖਾਮੋਸ਼ੀ ਧਾਰ ਲਈ ਜਾਂਦੀ ਹੈ।ਇਹ ਇਤਿਹਾਸ ਨਾਲ ਸਰਾਸਰ ਬੇਇਨਸਾਫੀ ਹੈ! ਮੈਨੂੰ ਇਉਂ ਜਾਪਦਾ ਹੈ ਕਿ ਸਾਡੇ ਸੂਝਵਾਨ ਵਿਦਵਾਨਾਂ ਨੂੰ ਜ਼ਿੰਦਗੀ ਵਿਚ ਸੈਕਸ ਦੀ ਮਹੱਤਤਾ ਦਾ ਉੱਕਾ ਹੀ ਗਿਆਨ ਨਹੀਂ ਹੈ!!! ਮਹਾਰਜੇ ਨੇ ਆਪਣੀ ਜ਼ਿੰਦਗੀ ਵਿਚ ਬੇਸ਼ੁਮਾਰ ਔਰਤਾਂ ਹੰਢਾਈਆਂ। ਉਸਦੇ ਹਰਮ ਵਿਚ ਬੇਅੰਤ ਰਾਣੀਆਂ ਅਤੇ ਬੇਸ਼ੁਮਾਰ ਦਾਸੀਆਂ ਦਾ ਵਡਮੁੱਲਾ ਖਜ਼ਾਨਾ ਸੀ, ਜਿਨ੍ਹਾਂ ਮੁਤੱਲਕ ਵੇਰਵੇ ਪ੍ਰਾਪਤ ਹੁੰਦੇ ਹਨ। ਬਾਕੀ ਉਸਦੇ ‘ਵੱਨ ਨਾਇਟ ਸਟੈਂਡ’ ਭਾਵ ਗਾਹੇ-ਬਗਾਹੇ ਮਹਾਰਾਜੇ ਨੇ ਕਿੱਥੇ ਕਿੱਥੇ ਮੂੰਹ ਮਾਰਿਆ ਹੋਵੇਗਾ ਜਾਂ ਜਿਨ੍ਹਾਂ ਬਾਰੇ ਲਿਖਤੀ ਰੂਪ ਵਿਚ ਕੁਝ ਨਹੀਂ ਮਿਲਦਾ, ਖੌਰੇ ਉਸਦੀ ਸੂਚੀ ਕਿੰਨੀ ਕੁ ਲੰਮੀ ਹੋਵੇਗੀ! ਵੱਖ ਵੱਖ ਇਤਿਹਾਸਕਾਰਾਂ ਨੇ ਰਾਣੀਆਂ ਅਤੇ ਦਾਸੀਆਂ ਦੀ ਗਿਣਤੀ ਅਤੇ ਨਾਮਾਂ ਦੀ ਸੰਖਿਆ ਵੱਖੋ-ਵੱਖਰੀ ਦੱਸੀ ਹੈ ਮੇਰੇ ਖਿਆਲ ਮੁਤਾਬਕ ਜੇ ਮਹਾਰਜੇ ਦੇ ਜੀਵਨ ਵਿਚ ਇਹ ਪੱਖ ਸ਼ਾਮਿਲ ਨਾ ਹੁੰਦਾ ਤਾਂ ਸ਼ਾਇਦ ਉਸ ਨੂੰ ਇਤਿਹਾਸ ਵਿਚ ਉਹ ਮੁਕਾਮ ਹਾਸਿਲ ਨਾ ਹੁੰਦਾ, ਜੋ ਰੁਤਬਾ ਉਸਦਾ ਅੱਜ ਹੈ ਤੇ ਨਾ ਹੀ ਉਸਨੇ ਐਨਾ ਵਿਸ਼ਾਲ ਰਾਜ ਕਾਇਮ ਕਰ ਸਕਣਾ ਸੀ। ਵਰਣਨਯੋਗ ਹੈ ਕਿ ਉਸਨੇ ਹਮੇਸ਼ਾ ਤਾਕਤ ਵਧਾਉਣ ਅਤੇ ਜੰਗਾਂ ਜਿੱਤਣ ਲਈ ਇਸਤਰੀਆਂ ਦਾ ਇਸਤੇਮਾਲ ਕੀਤਾ ਹੈ। ਜੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਅਤੇ ਸਿੱਖ ਇਤਿਹਾਸ ਦਾ ਅਨੀਖੜਵਾਂ ਅੰਗ ਹੈ ਤਾਂ ਮੋਰਾਂ ਉਸਦੇ ਸੰਗ ਹੈ।ਮੋਰਾਂ ਇਕ ਬਜ਼ਾਰੂ ਨਾਚੀ ਸੀ, ਜਿਸਨੇ ਤਮਾਮ ਹਿਯਾਤੀ ਮਹਾਰਾਜੇ ਨੂੰ ਆਪਣੀਆਂ ਉਂਗਲਾਂ ਦੇ ਇਸ਼ਾਰਿਆਂ ’ਤੇ ਨਚਾਇਆ ਸੀ।ਮਹਾਰਾਜੇ ਦੇ ਲੱਕ ਤੋਂ ਉੱਪਰ ਦੀ ਸ਼ਕਤੀ ਦੀਆਂ ਬਹੁਤ ਤਾਰੀਫਾਂ ਹੋ ਚੁੱਕੀਆ ਹਨ।ਵਕਤ ਹੈ ਸ਼ੇਰ-ਏ-ਪੰਜਾਬ ਦੇ ਕਮਰਕਸੇ ਤੋਂ ਹੇਠਾਂ ਕੋਈ ਗੱਲ ਕਰੇ।ਪਰ ਕੌਣ? ਕੋਈ ਹਿੰਮਤ ਕਰੇ ਜਾਂ ਨਾ ਮੈਂ ਨਿਧੜਕ, ਬੇਖੌਫ ਅਤੇ ਬੇਬਾਕੀ ਨਾਲ ਉਸਦੀ ਬੈਲਟ ਤੋਂ ਹੇਠਾਂ ਦੀ ਤਾਕਤ ਨੂੰ ਬਿਆਨ ਕਰਦਿਆਂ ਮਹਾਰਾਜੇ ਦੇ ਮੋਰਾਂ ਨਾਲ ਖੌਲਦੇ ਇਸ਼ਕ ਉੱਤੇ ਝਾਤ ਪਾਉਂਦੀ ਇਹ ਕਹਾਣੀ ‘ਮੋਰਾਂ ਦਾ ਮਹਾਰਾਜਾ’ ਪੇਸ਼ ਕਰ ਰਿਹਾ ਹਾਂ।ਇਤਿਹਾਸ ਉੱਤੇ ਅਧਾਰਿਤ ਇਹ ਕਹਾਣੀ ਨਾ ਤਾਂ ਪੂਰਨ ਰੂਪ ਵਿਚ ਸਮੂਚੀ ਗਲਪ ਹੈ ਤੇ ਨਾ ਹੀ ਇਹ ਅਫਸਾਨਾ ਨਿਰੋਲ ਇਤਿਹਾਸ ਹੈ।ਆਪਣੀ ਕਥਾ ਨੂੰ ਦਿਲਚਸਪ ਬਣਾਉਣ ਲਈ ਜਿਥੇ ਮੈਨੂੰ ਮਹਿਸੂਸ ਹੋਇਆ ਲੋੜ ਅਨੁਸਾਰ ਮੈਂ ਤਬਦੀਲੀਆਂ ਕਰ ਲਈਆਂ ਹਨ। ਇਸ ਵਿਚ ਮੇਰੀ ਕਲਾ ਅਤੇ ਕਲਪਨਾ ਦੀ ਪ੍ਰਤੱਖ ਘੁਸਪੈਠ ਹੈ।

ਬਲਵੀਰ ਕੰਵਲ ਜੀ ਦੀ ਖੋਜ ਨੂੰ ਨਤਮਸਤਕ ਹੁੰਦਿਆਂ, ਮੇਰੀ ਇਹ ਕਹਾਣੀ ਉਸਤਾਦ ਕਹਾਣੀਕਾਰ ਸ਼੍ਰੀ ਮਨਮੋਹਨ ਬਾਵਾ ਜੀ ਨੂੰ ਸਮਰਪਿਤ ਹੈ, ਜਿਨ੍ਹਾਂ ਦੀਆਂ ਪਾਈਆਂ ਪੈੜਾਂ ਵਿਚ ਪੈਰ ਧਰ ਕੇ ਚੱਲਣ ਦਾ ਇਹ ਨਿਮਾਣਾ ਜਿਹਾ ਯਤਨ ਹੈ।- ਬਲਰਾਜ ਸਿੱਧੂ, ਯੂ.ਕੇ.

ਮੋਰਾਂ ਦਾ ਮਹਾਰਾਜਾ

ਸੂਰਜ ਦੀ ਟਿੱਕੀ ਦੂਰ ਪੱਛਮ ਵੱਲ ਡਿੱਗਣ ਲੱਗੀ ਹੀ ਹੈ।ਰਾਵੀ ਕੰਢੇ ਵਸੇ ਲਾਹੌਰ ਦੀ ਹੀਰਾ ਮੰਡੀ ਦਸਤੂਰ ਮੁਤਾਬਕ ਰੰਗੀਨ ਰਾਤ ਦੀ ਤਿਆਰੀ ਵਿਚ ਜੁਟੀ ਹੋਈ ਹੈ। ਤਿੰਨ ਘੋੜ ਸਵਾਰ ਮੰਡੀ ਦੀ ਗਸ਼ਤ ਕਰ ਰਹੇ ਹਨ। ਭੇਸ-ਭੂਸ਼ਾਂ ਅਤੇ ਵਸਤਰਾਂ ਤੋਂ ਦੇਖਣ ਨੂੰ ਉਹ ਸੋਦਾਗਰ ਪ੍ਰਤੀਤ ਹੁੰਦੇ ਹਨ।ਉਨ੍ਹਾਂ ਵਿਚੋਂ ਇਕ ਘੋੜ ਸਵਾਰ ਦੇ ਸੂਫੀਆਨਾ ਬਾਣਾ ਤੇ ਖੋਜੀ ਦਾਹੜੀ ਹੈ। ਦੂਜੇ ਦੇ ਖੁੱਲ੍ਹੀ ਦਾਹੜੀ ਅਤੇ ਵਾਲ ਖੱਲ੍ਹੇ ਛੱਡ ਕੇ ਦਸਤਾਰ ਸਜਾਈ ਹੋਈ ਹੈ। ਤੀਜਾ ਜਿਸਦੀ ਲੰਮੀ ਦਾਹੜੀ ਤੇ ਮੁੱਛਾਂ ਮਰੋੜੀਆਂ ਹੋਈਆਂ ਹਨ, ਉਨ੍ਹਾਂ ਦਾ ਸਰਦਾਰ ਜਾਪਦਾ ਹੈ।ਉਸਨੇ ਬੇਤਰਤੀਬੀ ਜਿਹੀ ਪੱਗ ਬੰਨ੍ਹੀ ਹੋਈ ਹੈ ਤੇ ਲੜ੍ਹ ਖੁੱਲ੍ਹਾ ਛੱਡ ਕੇ ਆਪਣੀ ਇਕ ਅੱਖ ਲਕੋਈ ਹੋਈ ਹੈ। ਇਹ ਖੱਬੀ ਅੱਖ ਉਸਦੀ ਬਚਪਨ ਵਿਚ ਚੇਚਕ ਦੀ ਬਿਮਾਰੀ ਨਾਲ ਜਾਂਦੀ ਲੱਗੀ ਸੀ।ਮੂੰਹ ਉੱਤੇ ਮਾਤਾ ਦੇ ਦਾਗਾਂ ਦੀ ਤਾਂ ਉਹ ਬਹੁਤੀ ਪਰਵਾਹ ਨਹੀਂ ਕਰਦਾ। ਹਾਂ ਅੱਖ ਦਾ ਕੋਹਜ ਉਸ ਨੂੰ ਬਹੁਤ ਪ੍ਰਭਾਵਿਤ ਅਤੇ ਪੀੜਤ ਨਿਰਸੰਦੇਅ ਕਰਦਾ ਹੈ।

ਤਿੰਨੋਂ ਮੰਡੀ ਦੇ ਵਿਚਕਾਰ ਆ ਕੇ ਕੁਝ ਵਿਚਾਰ ਵਟਾਂਦਰਾ ਕਰ ਰਹੇ ਹੁੰਦੇ ਹਨ ਕਿ ਨਜ਼ਦੀਕੀ ਕੋਠੇ ਤੋਂ ਇਕ ਕੰਜਰੀ ਗਿੱਲੇ ਵਾਲ ਝਟਕ ਕੇ ਕਪੜੇ ਨਾਲ ਬਨੇਰੇ ਦੀ ਵੱਟ ’ਤੇ ਬੈਠ ਕੇ ਸੁਕਾਉਣ ਲੱਗਦੀ ਹੈ। ਗਿੱਲੇ ਵਾਲਾਂ ਦੇ ਛਿੱਟੇ ਪੈਣ ਨਾਲ ਤਿੰਨੇ ਘੋੜ ਸਵਾਰ ਉੱਪਰ ਮੁੰਡੇਰ ਵੱਲ ਦੇਖਦੇ ਹਨ।ਕਾਣੀ ਅੱਖ ਵਾਲੇ ਘੋੜ ਸਵਾਰ ਦੀ ਨਜ਼ਰ ਉਸ ਕੰਜਰੀ ’ਤੇ ਐਸੀ ਅਟਕਦੀ ਹੈ ਕਿ ਉਹ ਪਲਕਾਂ ਝਮਕਣੀਆਂ ਭੁੱਲ ਜਾਂਦਾ ਹੈ।ਉਹ ਆਪਣੇ ਲੱਕ ਨਾਲ ਬੰਨ੍ਹੀ ਸੁਰਾਹੀ ਦਾ ਡੱਕਣ ਖੋਲ੍ਹ ਕੇ ਸੁੱਕੀ ਸ਼ਰਾਬ ਦੀਆਂ ਗਟਾਗਟ ਤਿੰਨ ਚਾਰ ਘੁੱਟਾਂ ਭਰ ਕੇ ਕੁੜੱਤਣ ਤੋਂ ਨਿਜਾਤ ਪਾਉਣ ਲਈ ਖੰਘੂਰਾ ਮਾਰਦਾ ਹੈ ਤੇ ਆਪਣੇ ਨਾਲ ਦੇ ਸਾਥੀ ਨੂੰ ਪੁੱਛਦਾ ਹੈ, “ਹੀਰਾ ਮੰਡੀ ਦਾ ਇਹ ਹੀਰਾ ਕੌਣ ਹੈ?”

“ਮਹਾਰਾਜ, ਇਹ ਮੋਰਾਂ ਕੰਚਨੀ ਹੈ। ਇਹਦੇ ਮਾਂ ਖੁਦ ਆਪਣੇ ਸਮੇਂ ਦੀ ਮਸ਼ਹੂਰ ਨ੍ਰਿਤਕੀ ਸੀ ਤੇ ਅਨੇਕਾਂ ਮਹਾਰਾਜਿਆਂ ਦੀ ਰਖੇਲ ਰਹਿ ਚੁੱਕੀ ਹੈ। ਪਹਿਲਾਂ ਇਹ ਅੰਮ੍ਰਿਤਸਰ ਦੇ ਰੰਡੀ ਬਜ਼ਾਰ ਵਿਚ ਨੱਚਿਆ ਕਰਦੀ ਸੀ। ਹੁਣੇ ਹੁਣੇ ਹੀ ਲਾਹੌਰ ਆਈ ਹੈ।” ਸੂਫੀਆਨਾ ਬਾਣੇ ਵਾਲਾ ਬਿਆਨ ਕਰਦਾ ਹੈ।

ਕਾਣੀ ਅੱਖ ਵਾਲੇ ਨੂੰ ਅਸਚਰਜ ਹੁੰਦਾ ਹੈ, “ਇਹ ਅੰਮ੍ਰਿਤਸਰ ਵਿਚ ਸੀ ਤੇ ਸਾਨੂੰ ਪਤਾ ਵੀ ਨਹੀਂ ਚੱਲਿਆ!”

“ਮਹਾਰਾਜ, ਇਹ ਕਵਰ ਖੜ੍ਹਕ ਸਿੰਘ ਦੀ ਪੈਦਾਇਸ਼ ਦੇ ਜ਼ਸ਼ਨਾਂ ਵਿਚ ਵੀ ਸ਼ਰੀਕ ਸੀ। ਤੁਸੀਂ ਉਦੋਂ ਨਸ਼ੇ ਵਿਚ ਹੋਣ ਕਰਕੇ ਤਵੱਜੋਂ ਨਹੀਂ ਦਿੱਤੀ। ਹਾਂ ਸੱਚ! ਤੁਸੀਂ ਕੁਝ ਵਰ੍ਹੇ ਪਹਿਲਾਂ ਇਕ ਮਹਿਫਿਲ ਵਿਚ ਇਸ ਦਾ ਮੁਜ਼ਰਾ ਵੇਖ ਚੁੱਕੇ ਹੋ। ਉਦੋਂ ਇਹ ਮਸਾਂ ਬਾਰ੍ਹਾਂ-ਤੇਰ੍ਹਾਂ ਸਾਲਾਂ ਦੀ ਸੀ। ਭੁੱਲ ਗਏ ਲਖਨਊ ਦੀ ਉਹ ਮਹਿਫਿਲ…?”

ਕਾਣੀ ਅੱਖ ਵਾਲਾ ਆਪਣੀ ਯਾਦਾਸ਼ਤ ਉੱਤੇ ਜ਼ੋਰ ਪਾਉਂਦਾ ਹੈ। ਉਸ ਨੂੰ ਯਾਦ ਆ ਜਾਂਦਾ ਹੈ ਕਿ ਲਖਨਊ ਦੇ ਨਵਾਬਾਂ ਦੀ ਇਕ ਮਹਿਫਿਲ ਵਿਚ ਉਸਨੇ ਕਿਸੇ ਖੂਬਸੂਰਤ ਕਮਸਿਨ ਜਿਹੀ ਲੜਕੀ ਦੇ ਨਾਚ ਤੋਂ ਪ੍ਰਸੰਨ ਹੋ ਕੇ ਪੈਸਿਆਂ ਦਾ ਮੀਂਹ ਵਰ੍ਹਾਂ ਦਿੱਤਾ ਸੀ। ਜੇ ਉਸ ਵਕਤ ਉਸ ਨੇ ਜੰਗ ਦੀ ਤਿਆਰੀ ਨਾ ਕਰਨੀ ਹੁੰਦੀ ਤਾਂ ਉਸ ਬਾਲੜੀ ਨਾਚੀ ਨੂੰ ਉਸੇ ਵਕਤ ਚੁੱਕ ਲਿਆਉਣਾ ਸੀ, “ਉਹ… ਹਾਂ… ਹਾਂ… ਚੇਤਾ ਆਇਆ… ਕੀ ਇਹ ਉਹੀ ਹੈ?”

“ਹਾਂ ਹਜ਼ੂਰ… ਹੁਣ ਤਾਂ ਖਾਸੀ ਨਿੱਖਰ ਆਈ ਹੈ।” ਨਾਲ ਦਾ ਖੁਲ੍ਹੇ ਵਾਲਾਂ ਵਾਲਾ ਕਾਣੀ ਅੱਖ ਵਾਲੇ ਵੱਲ ਟੇਢਾ ਜਿਹਾ ਝਾਕ ਕੇ ਬੋਲਦਾ ਹੈ।

ਕਾਣੀ ਅੱਖ ਵਾਲਾ ਘੋੜ ਸਵਾਰ ਆਪਣੇ ਲੱਕ ਨਾਲ ਬੰਨ੍ਹੀ ਸਿੱਕਿਆਂ ਦੀ ਥੈਲੀ ਖੋਲ੍ਹਦਾ ਹੈ ਤੇ ਆਪਣੇ ਉਸੇ ਸਾਥੀ ਵੱਲ ਵਗਾਹ ਕੇ ਮਾਰਦਾ ਹੈ। ਉਸ ਦਾ ਸਾਥੀ ਜਿਉਂ ਹੀ ਥੈਲੀ ਬੋਚਦਾ ਹੈ ਤਾਂ ਕਾਣੀ ਅੱਖ ਵਾਲਾ ਘੋੜ ਸਵਾਰ ਹੁਕਮ ਕਰਦਾ ਹੈ, “ਗੁਲਾਬ ਸਿੰਘ, ਚੱਕ ਲਿਆਉ, ਅੱਜ ਤੋਂ ਇਹ ਸਿਰਫ ਲਾਹੌਰ ਦਰਬਾਰ ਵਿਚ ਹੀ ਮੁਜ਼ਰਾ ਕਰੇਗੀ।”

ਉਸਦੇ ਦੋਨੋਂ ਸਾਥੀ ਮੁਸਕੜੀਏ ਹੱਸਦੇ ਹਨ ਤੇ ਤੀਜਾ ਸੂਫੀਆਨਾ ਬਾਣੇ ਵਾਲਾ ਸਾਥੀ ਬੋਲਦਾ ਹੈ, “ਮਹਾਰਾਜ ਜਿਹੜੀ ਹਫਤਾ ਪਹਿਲਾਂ ਚੰਬੇ ਤੋਂ ਲਕਸ਼ਮੀ ਦੇਵੀ ਚੱਕ ਕੇ ਲਿਆਂਦੀ ਸੀ, ਉਸਦਾ ਕੀ ਬਣੇਗਾ?”

“ਅਜ਼ਾਜ਼-ਉੱਦ-ਦੀਨ, ਉਹਦਾ ਕੀ ਹੈ? ਉਹ ਤਾਂ ਮੇਰੇ ਹਰਮ ਵਿਚ ਹੈ। ਪਰ ਇਹ ਨਾਇਯਾਬ ਹੀਰਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਤੁਸੀਂ ਤਾਂ ਜਾਣਦੇ ਹੀ ਹੋ ਰਣਜੀਤ ਸਿੰਘ ਆਹਲਾ ਨਸਲ ਦੀ ਸ਼ਿਕਾਰੀ ਕੁੱਤੀ, ਫੁਰਤੀਲੀ ਘੋੜੀ ਤੇ ਸੁੰਦਰ ਇਸਤਰੀ ਕਿਸੇ ਹੋਰ ਕੋਲ ਰਹਿਣ ਨਹੀਂ ਦਿੰਦਾ।” ਮਹਾਰਾਜਾ ਰਣਜੀਤ ਸਿੰਘ ਦੀ ਇਕੋ ਅੱਖ ਮੋਰਾਂ ਉੱਤੇ ਇਕਾਗਰ ਹੋਈ ਰਹਿੰਦੀ ਹੈ।

ਫਕੀਰ ਅਜ਼ਾਜ਼-ਉੱਦ-ਦੀਨ ਟਿੱਚਰੀ ਲਹਿਜ਼ੇ ਵਿਚ ਬੋਲਦਾ ਹੈ, “ਮਹਾਰਾਜ, ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਗੇ। ਇਹ ਕੰਮ ਹੋ ਜਾਏਗਾ।ਆਪਾਂ ਛੇਤੀ ਕੰਮ ਨਿਪਟਾਈਏ ਤੇ ਵਾਪਸ ਮਹਿਲ ਨੂੰ ਚੱਲੀਏ।”

“ਨਹੀਂ ਅੱਜ ਹੋਰ ਕੁਝ ਨਹੀਂ ਕਰਨਾ। ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲਦ ਮਹਾਂ ਸਿੰਘ ਦਾ ਹੁਕਮ ਐ। ਇਹਨੂੰ ਹੁਣੇ ਚੱਕ ਕੇ ਲਿਆਉ। ਮੈਂ ਘੋੜੇ ’ਤੇ ਆਪਣੇ ਨਾਲ ਬਿਠਾ ਕੇ ਲਿਜਾਣੀ ਹੈ। ਅੱਜ ਦੀ ਰਾਤ ਦੇ ਸਾਰੇ ਕੰਮ ਖਾਰਜ।” ਐਨਾ ਕਹਿੰਦਿਆਂ ਮਹਾਰਾਜੇ ਨੇ ਹੱਥ ਵਿਚ ਫੜੀ ਸੁਰਾਹੀ ਫੇਰ ਮੂੰਹ ਨੂੰ ਲਾ ਲਈ। ਉਸ ਵਿਚ ਸ਼ਰਾਬ ਦਾ ਇਕ ਵੀ ਤੁਬਕਾ ਨਹੀਂ ਹੈ। ਅਜਿਹਾ ਦੇਖਦਿਆਂ ਡੋਗਰੇ ਗੁਲਾਬ ਸਿੰਘ ਨੇ ਆਪਣੀ ਸੁਰਾਹੀ ਮਹਾਰਾਜੇ ਦੇ ਹਵਾਲੇ ਕਰ ਦਿੱਤੀ। ਮਹਾਰਾਜਾ ਇਕੋ ਸਾਹ ਘੁੱਟਾਂ-ਬਾਟੀ ਸ਼ਰਾਬ ਦੀ ਅੱਧੀ ਸੁਰਾਹੀ ਖਾਲੀ ਕਰ ਦਿੰਦਾ ਹੈ ਤੇ ਗੁਲਾਬ ਸਿੰਘ ਵੱਲ ਤੱਕਦਾ ਹੈ।

“ਮਹਾਰਾਜ, ਤੁਸੀਂ ਮਹੱਲ ਚੱਲੋ, ਦਾਤਾਰ ਕੌਰ (ਰਾਣੀ ਰਾਜ ਕੌਰ ਜਿਸਦਾ ਨਾਂ ਮਹਾਰਾਜੇ ਨੇ ਬਦਲ ਦਿੱਤਾ ਸੀ ਕਿਉਂਕਿ ਰਾਜ ਕੌਰ ਉਸਦੀ ਮਾਤਾ ਦਾ ਵੀ ਨਾਮ ਸੀ) ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ। ਮੈਂ ਇਸ ਨੂੰ ਅੱਧੀ ਰਾਤੋਂ ਕਿਲ੍ਹੇ ਦੇ ਪਿਛਲੇ ਦਰਵਾਜ਼ੇ ਰਾਹੀਂ ਲਿਆ ਕੇ ਤੁਹਾਨੂੰ ਪੇਸ਼ ਕਰਦਾ ਹਾਂ।”

“ਹਾਂ ਇਹ ਠੀਕ ਰਹੇਗਾ। ਇਸ ਨਾਲ ਲਾਹੌਰ ਸਰਕਾਰ ਦੀ ਬਦਨਾਮੀ ਵੀ ਨਹੀਂ ਹੋਵੇਗੀ।” ਫਕੀਰ ਅਜ਼ਾਜ਼-ਉੱਦ-ਦੀਨ ਹਾਮੀ ਭਰਦਾ ਹੈ।

ਬਨੇਰੇ ’ਤੇ ਖੜ੍ਹੀ ਮੋਰਾਂ ਦੀ ਅਚਾਨਕ ਨਜ਼ਰ ਰਣਜੀਤ ਸਿੰਘ ਨਾਲ ਮਿਲਦੀ ਹੈ ਤੇ ਉਸਦੀ ਅੱਖ ਵਿਚ ਅੱਖਾਂ ਪਾ ਕੇ ਸਿਰ ਨੂੰ ਇਕ ਪਾਸੇ ਵੱਲ ਝਟਕਾ ਮਾਰਦੀ ਹੋਈ ਉਸਨੂੰ ਉੱਪਰ ਆਉਣ ਦਾ ਇਸ਼ਾਰਾ ਕਰਦੀ ਹੈ।ਫਿਰ ਹਸਦੀ ਹੋਈ ਅੰਦਰ ਭੱਜ ਜਾਂਦੀ ਹੈ।

“ਹਾਏ! ਮੈਂ ਮਰਜਾਂ। ਅਫਗਾਨੀ ਨੇਜੇ ਆਂਗੂ ਖੁੱਭ ਗਈ।” ਰਣਜੀਤ ਸਿੰਘ ਕਾਲਜੇ ’ਤੇ ਹੱਥ ਰੱਖ ਕੇ ਦੰਦ ਪੀਂਹਦਾ ਹੋਇਆ ਬੋਲਦਾ ਹੈ।

ਉਥੋਂ ਉਹ ਚੱਲਣ ਹੀ ਲੱਗਦੇ ਹਨ ਕਿ ਗੌਸ ਖਾਨ ਆ ਜਾਂਦਾ ਹੈ, “ਸਿੰਘ ਸਾਹਿਬ, ਮੈਂ ਦਾਣਾ ਮੰਡੀਓ ਆ ਰਿਹਾ ਹਾਂ। ਵਪਾਰੀਆਂ ਨੇ ਅਨਾਜ਼ ਦੀ ਕਿੱਲਤ ਹੋਣ ਦੀ ਵਜ੍ਹਾ ਕਾਰਨ ਦਾਮ ਕਾਫੀ ਵਧਾ ਦਿੱਤੇ ਹਨ। ਸਾਰੀ ਪਰਜਾ ਮਹਿੰਗਿਆਈ ਕਾਰਨ ਕੁਰਲਾ ਰਹੀ ਹੈ।”

“ਠੀਕ ਹੈ, ਕੱਲ੍ਹ ਤੋਂ ਸ਼ਾਹੀ ਅਨਾਜ਼ ਦੇ ਭੰਡਾਰਿਆਂ ਦੇ ਮੂੰਹ ਖੋਲ੍ਹ ਕੇ ਸਾਰਾ ਅਨਾਜ਼ ਗਰੀਬਾਂ ਵਿਚ ਤਕਸੀਮ ਕਰ ਦੇਵੋ। ਵਪਾਰੀਆਂ ਦੀ ਅਕਲ ਆਪੇ ਟਿਕਾਣੇ ਆ ਜਾਵੇਗੀ।” ਮਹਾਰਾਜਾ ਰਣਜੀਤ ਸਿੰਘ ਮੌਕੇ ’ਤੇ ਆਪਣਾ ਫੈਸਲਾ ਸੁਣਾ ਦਿੰਦਾ ਹੈ।

ਚਾਰੋ ਘੋੜਸਵਾਰ ਹਨੇਰੇ ਨੂੰ ਚੀਰਦੇ ਹੋਏ ਸ਼ਾਹੀ ਕਿਲ੍ਹੇ ਵੱਲ ਰਵਾਨਾ ਹੋ ਜਾਂਦੇ ਹਨ।…

ਰਾਤ ਜਿਉਂ ਜਿਉਂ ਵੱਧਦੀ ਜਾਂਦੀ ਹੈ, ਤਿਉਂ ਤਿਉਂ ਰਣਜੀਤ ਸਿੰਘ ਦੀ ਬੇਤਾਬੀ ਵਿਚ ਵੀ ਇਜ਼ਾਫਾ ਹੁੰਦਾ ਜਾਂਦਾ ਹੈ। ਉਸਨੂੰ ਇਕ ਤੋੜ… ਇਕ ਅੱਚਵੀ ਜਿਹੀ ਲੱਗੀ ਹੋਈ ਹੈ।ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ। ਉਸਦੇ ਹਰਮ ਵਿਚ ਇਕ ਤੋਂ ਵਧੀਕ ਸੁੰਦਰ ਨਾਰੀਆਂ ਹਨ।ਸੁਨੱਖੀ ਜਨਾਨੀ ਦੇਖ ਕੇ ਮਹਾਰਾਜਾ ਅਕਸਰ ਹੱਲਕ ਜਾਇਆ ਕਰਦਾ ਹੈ ਤੇ ਆਪਣੀ ਮਨਪਸੰਦ ਔਰਤ ਨੂੰ ਝੱਟ ਆਪਣੇ ਹਰਮ ਦੀ ਸ਼ਾਨ ਬਣਾ ਲੈਂਦਾ ਹੈ। ਇਸ ਮਕਸਦ ਦੀ ਪੂਰਤੀ ਲਈ ਪਹਿਲਾਂ ਉਹ ਆਪਣੀ ਦੌਲਤ ਦਾ ਸਹਾਰਾ ਲੈਂਦਾ ਹੈ। ਜੇ ਦੌਲਤ ਨਾਲ ਗੱਲ ਨਾ ਬਣੇ ਤਾਂ ਉਹ ਆਪਣੀ ਤਾਕਤ ਦਾ ਇਸਤੇਮਾਲ ਕਰਦਾ ਹੈ।

ਅੱਜ ਦਾਤਾਰ ਕੌਰ ਅਤੇ ਮਹਿਤਾਬ ਕੌਰ ਦਾ ਹੁਸਨ ਮਹਾਰਾਜੇ ਨੂੰ ਫਿੱਕਾ ਫਿੱਕਾ ਪ੍ਰਤੀਤ ਹੁੰਦਾ ਹੈ। ਉਸਦੀ ਅੱਖ ਮੂਹਰੇ ਤਾਂ ਬਲੌਰੀ ਅੱਖਾਂ ਵਾਲੀ, ਗੋਰੀ ਨਿਛੋਹ, ਛਾਂਟਵੇ ਸ਼ਰੀਰ ਦੀ ਤੇ ਆਪਣੀ ਉਮਰੋਂ ਦੱਸ-ਗਿਆਰਾਂ ਵਰ੍ਹੇ ਛੋਟੀ ਮੋਰਾਂ ਕੰਚਨੀ ਮੰਡਰਾ ਰਹੀ ਹੈ।ਬਹਿਬਲ ਅਤੇ ਬੇਚੈਨ ਹੋਇਆ ਮਹਾਰਾਜਾ ਹੋਰ ਵੀ ਵਿਆਕੁਲ ਹੋ ਜਾਂਦਾ ਹੈ।…

ਰਾਤ ਅੱਧੀ ਲੰਘ ਚੁੱਕੀ ਹੈ। ਪਿਛਲੇ ਇਕ ਘੰਟੇ ਵਿਚ ਮਹਾਰਾਜਾ ਘੱਟੋ ਘੱਟ ਪੰਜਾਹ ਵਾਰੀ ਆਪਣੇ ਵਸਤਰਾਂ ਉੱਤੇ ਇਤਰ ਦਾ ਛਿੜਕਾ ਕਰ ਹਟਿਆ ਹੈ।ਬੇਜ਼ਾਰੀ ਵਿਚ ਕਮਰੇ ਦੇ ਇਕ ਸਿਰੇ ਤੋਂ ਦੂਜੇ ਵੱਲ ਚੱਕਰ ਕੱਟਦਿਆਂ, ਅਚਾਨਕ ਮਹਾਰਾਜੇ ਦੀ ਨਿਗਾਹ ਉਸਦੇ ਆਪਣੇ ਹੱਥਾਂ ਦੀਆਂ ਤਲੀਆਂ ’ਤੇ ਪੈਂਦੀ ਹੈ। ਹਰਦਮ ਤਲਵਾਰ ਦੇ ਮੁੱਠੇ ’ਤੇ ਰਹਿਣ ਨਾਲ ਉਸਦੇ ਹੱਥ ਸਖਤ ਹੋ ਗਏ ਹਨ। ਬਿਆਈਆਂ ਪਾਟਨ ਲੱਗ ਗਈਆਂ ਹਨ। ਕੇਵਲ ਛੇ ਵਰ੍ਹਿਆਂ ਦਾ ਤਾਂ ਸੀ ਉਹ ਉਦੋਂ ਜਦੋਂ ਤੋਂ ਮਿਆਨ ਵਿਚੋਂ ਕਿਰਪਾਨਾਂ ਧੁਣ ਲੱਗ ਪਿਆ ਸੀ। ਮਹਾਰਾਜੇ ਨੇ ਚਮੇਲੀ ਦਾ ਤੇਲ ਹੱਥਾਂ ਨੂੰ ਲਾਇਆ ਤੇ ਜਸਤ ਲੈ ਕੇ ਬਿਆਈਆਂ ਭਰਨ ਲੱਗ ਪਿਆ। ਅਜਿਹਾ ਕਰਦਿਆਂ ਉਹ ਵਿਚ ਵਿਚ ਦੀ ਕੰਗਣੀ ਵਾਲੇ ਪਿਆਲਿਆਂ ਵਿਚ ਭਰ ਕੇ ਵਿਦੇਸ਼ੀ ਸ਼ਰਾਬ ਵੀ ਡੀਕ ਲਾ ਕੇ ਪੀ ਲੈਂਦਾ, ਜੋ ਉਸਨੂੰ ਕੰਪਨੀ ਦੇ ਇਕ ਫਰੰਗੀ ਜਰਨੈਲ ਵੈਨਟਿਊਰਾ(ਜੋ ਬਾਅਦ ਵਿਚ ਮਹਾਰਾਜਾ ਪਾਸ ਭਰਤੀ ਹੋਇਆ) ਨੇ ਫਰਾਂਸ ਤੋਂ ਤੋਹਫੇ ਵਜੋਂ ਲਿਆ ਕੇ ਦਿੱਤੀ ਹੈ।

ਮੋਰਾਂ ਨੂੰ ਉਡੀਕਦਾ ਮਹਾਰਾਜਾ ਜਾਮ ਦਰ ਜਾਮ ਪੀਂਦਾ ਗਿਆ… ਰਾਤ ਸੰਘਣੀ ਹੁੰਦੀ ਗਈ… ਮਹਾਰਾਜਾ ਮਦਹੋਸ਼ ਹੋ ਕੇ ਜ਼ਰਨਿਗਾਰ ਕੁਰਸੀ ’ਤੇ ਹੀ ਸੌਂ ਗਿਆ…।

ਸੁਬ੍ਹਾ ਦਾ ਸੂਰਜ ਨਿਕਲ ਆਇਆ ਹੈ। ਪਰ ਮੋਰਾਂ ਨਹੀਂ ਆਈ।ਉਸ ਨੇ ਲਾਹੌਰ ਤਖਤ  ਦੀ ਗੁਲਾਮੀ ਕਬੂਲਣ ਤੋਂ ਇਨਕਾਰ ਕਰ ਦਿੱਤਾ ਹੈ।

ਬਾਅਦ ਦੁਪਹਿਰ ਜਦੋਂ ਰਣਜੀਤ ਸਿੰਘ ਨੂੰ ਹੋਸ਼ ਆਉਂਦੀ ਹੈ ਤਾਂ ਉਹ ‘ਮੋਰਾਂ… ਮੋਰਾਂ…’ ਦੀਆਂ ਅਵਾਜ਼ਾਂ ਮਾਰਨ ਲੱਗ ਪੈਂਦਾ ਹੈ। ਉਸ ਦੀਆਂ ਹਾਕਾਂ ਸੁਣ ਕੇ ਸਭ ਅਹਿਲਕਾਰ ਇਕੱਠੇ ਹੋ ਜਾਂਦੇ ਹਨ ਤੇ ਉਹ ਮਹਾਰਾਜੇ ਨੂੰ ਮੋਰਾਂ ਦੇ ਇਨਕਾਰ ਤੋਂ ਜਾਣੂ ਕਰਵਾਉਂਦੇ ਹਨ। ਇਹ ਸੁਣ ਕੇ ਮਹਾਰਾਜਾ ਰੋਹ ਵਿਚ ਆ ਜਾਂਦਾ ਹੈ। ਉਸਦਾ ਚਿਰਹਾ ਭੱਖ ਕੇ ਲਾਲ ਹੋ ਜਾਂਦਾ ਹੈ, “ਤੁਸੀਂ ਉਸਨੂੰ ਦੱਸਿਆ ਨਹੀਂ ਕਿ ਲਾਹੌਰ ਸਰਕਾਰ ਨੇ ਯਾਦ ਕੀਤੈ?… ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੇ ਬੁਲਾਇਆ ਹੈ? ਇਸ ਨਾਫਰਮਾਨੀ ਦਾ ਨਤੀਜਾ ਜਾਣਦੀ ਹੈ ਉਹ?”

“ਹਾਂ, ਮਾਹਰਾਜ ਉਸਨੂੰ ਸਰਕਾਰ ਦੀ ਤਾਕਤ ਦਾ ਪੂਰਾ ਪੂਰਾ ਇਲਮ ਹੈ।” ਸਾਖੇ ਖਾਨ ਬੋਲਿਆ।

“ਨਹੀਂ! ਉਸਨੂੰ ਮੇਰੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ। ਅੰਦਾਜ਼ਾ ਹੁੰਦਾ ਤਾਂ ਸਿਰ ਦੇ ਬਲ ਭੱਜੀ ਆਉਂਦੀ। ਉਹਨੇ ਅਜੇ ਮੇਰੇ ਹੱਥ ਨਹੀਂ ਦੇਖੇ। ਮੈਂ ਸਣੇ ਪੰਜਾਬ ਸਾਰਾ ਲਾਹੌਰ ਫੂਕ’ਦੂੰ। ਮੈਨੂੰ ਮੋਰਾਂ ਚਾਹੀਦੀ ਹੈ, ਮੋਰਾਂ। ਲੱਗੀ ਸਮਝ?” ਆਵੇਸ਼ ਵਿਚ ਆ ਕੇ ਮਹਾਰਾਜਾ ਰਣਜੀਤ ਸਿੰਘ ਆਪਣੀ ਸਵਰਨ ਕੁਰਸੀ ਦੇ ਮੁੱਠੇ ’ਤੇ ਮੁੱਕੀਆਂ ਮਾਰਨ ਲੱਗ ਪਿਆ।

ਦਰਬਾਰ ਵਿਚ ਸਭ ਤੋਂ ਪਿਛੇ ਖੜ੍ਹਾ ਗੁਲਾਬ ਸਿੰਘ ਅੱਗੇ ਆਉਂਦਾ ਹੋਇਆ ਬੋਲਿਆ, “ਮਹਾਰਾਜ ਧੀਰਜ ਰੱਖੋ। ਕੁਝ ਸਮਾਂ ਦਿਉ। ਕੰਮ ਹੋ ਜਾਵੇਗਾ।”

“ਇਹ ਵਕਤ ਹੀ ਤਾਂ ਹੁੰਦਾ ਹੈ ਜਿਸਦੀ ਮੇਰੇ ਕੋਲ ਘਾਟ ਰਹਿੰਦੀ ਹੈ ਤੇ ਮੈਨੂੰ ਹਰ ਅਹਿਮ ਕੰਮ ਕਰਨ ਲਈ ਸਮਾਂ ਕੱਢਣਾ ਪੈਂਦੈ।… ਇਹਦੀ ਮਾਂ ਨੂੰ… ਇਕ ਕੰਜਰੀ ਦੀ ਐਨੀ ਜ਼ੁਰਅਤ ਲਾਹੌਰ ਸਰਕਾਰ ਦੀ ਹੁਕਮ ਅਦੁਲੀ ਕਰੇ।… ਘੋੜੇ ਤੇ ਲਸ਼ਕਰ ਤਿਆਰ ਕਰੋ! ਮੈਂ ਹੁਣੇ ਚੁੱਕ ਕੇ ਲਿਆਉਂਦਾ ਹਾਂ! ਉਹ ਵੀ ਕੀ ਯਾਦ ਰੱਖੂ ਸ਼ੁਕਰਚੱਕੀਆ ਮਿਸਲ ਦੇ ਚੜ੍ਹਤ ਸਿੰਘ ਦਾ ਪੋਤਾ ਆਇਆ ਹੈ… ਬੁਰਰਰੱਰਾ…।”

ਮਿਸਰ ਲਾਲ ਸਿੰਘ ਮੌਕਾ ਸਾਂਭਣ ਲਈ ਨੀਮ-ਸ਼ਰਾਬੀ ਮਹਾਰਾਜੇ ਨੂੰ ਅੱਗੇ ਵਧਕੇ ਇਕ ਹੋਰ ਜ਼ਾਮ ਫੜ੍ਹਾਉਂਦਾ ਹੈ। ਮਹਾਰਾਜਾ ਇਕੋ ਸਾਹ ਸ਼ਰਾਬ ਖਿੱਚ ਜਾਂਦਾ ਹੈ। ਸੱਜ਼ਰੇ ਜ਼ਾਮ ਨਾਲ ਰਲ੍ਹ ਕੇ ਰਾਤ ਵਾਲੀ ਸ਼ਰਾਬ ਫਿਰ ਜ਼ੋਰ ਮਾਰਦੀ ਹੈ ਤੇ ਮਹਾਰਾਜਾ ਫਿਰ ਬੇਸੁੱਧ ਹੋ ਜਾਂਦਾ ਹੈ।

ਮਦਹੋਸ਼ੀ ਦੀ ਹਾਲਾਤ ਵਿਚ ਵੀ ਮਹਾਰਾਜਾ “ਮੋਰਾਂ… ਮੋਰਾਂ… ਮੋਰਾਂ।” ਦੇ ਨਾਮ ਦਾ ਰਟਨ ਕਰਦਾ ਰਹਿੰਦਾ ਹੈ।ਕੁਝ ਪਲਾਂ ਬਾਅਦ ਜਦ ਮਹਾਰਾਜੇ ਦੇ ਹੋਸ਼ ਮੁੜ ਪਰਤਦੇ ਹਨ ਤਾਂ ਉਹ ਦਹਾੜ ਕੇ ਆਪਣੇ ਜਰਨੈਲਾਂ ਨੂੰ ਪੈਂਦਾ ਹੈ, “ਮੇਰੇ ਮੂੰਹ ਨੂੰ ਫੁੱਲ ਲੱਗੇ ਹੋਏ ਨੇ… ਖੜ੍ਹੇ ਕੀ ਦੇਖਦੇ ਓ? ਨਹੀਂ ਨਲੂਏ ਨੂੰ ਸੱਦਾਂ ਫੇਰ?… ਨਹੀਂ! ਨਲੂਏ ਨੇ ਮੰਨਣਾ ਨ੍ਹੀਂ ਏਸ ਕੰਮ ਲਈ… ਜਾਉ ਮੋਰਾਂ ਕੰਚਨੀ ਹੁਣੇ ਮੇਰੀ ਬੁੱਕਲ ਵਿਚ ਬੈਠੀ ਹੋਣੀ ਚਾਹੀਦੀ ਹੈ, ਨਹੀਂ ਸਾਰਿਆਂ ਨੂੰ ਤੋਪ ਨਾਲ ਬੰਨ੍ਹ ਕੇ ਉਡਾ’ਦੂੰ।”

ਏਨਾ ਸੁਣ ਕੇ ਸਭ ਅਹਿਲਕਾਰ ਡਰ ਜਾਂਦੇ ਹਨ। ਕਿਉਂਕਿ ਉਹ ਇਹ ਸਚਾਈ ਭਲੀਭਾਂਤ ਜਾਣਦੇ ਹਨ ਕਿ ਜਦੋਂ ਮਹਾਰਾਜਾ ਸੋਫੀ ਹੁੰਦਾ ਹੈ ਤਾਂ ਦੁਨੀਆਂ ਵਿਚ ਉਸ ਨਾਲੋਂ ਚੰਗਾ ਬੰਦਾ ਕੋਈ ਨਹੀਂ, ਲੇਕਿਨ ਜਦੋਂ ਸ਼ਰਾਬੀ ਹੁੰਦਾ ਹੈ ਤਾਂ ਉਸ ਨਾਲੋਂ ਗੰਦਾ ਬੰਦਾ ਵੀ ਕੋਈ ਨਹੀਂ ਹੈ।

ਠਠੰਬਰੇ ਖੜ੍ਹੇ ਖਾਦਿਮਾਂ ਨੂੰ ਦੇਖ ਕੇ ਮਹਾਰਾਜਾ ਗਰਜ਼ਦਾ ਹੈ, “ਮਹੂਰਤ ਕੱਢਵਾਵਾਂ ਕਿ ਨਗਾਰੇ ਵਜਾਵਾਂ?… ਫਿਰ ਜਾਉਗੇ। ਜਾਉ ਭੱਜ ਜਾਉ, ਹੁਣੇ ਮੋਰਾਂ ਕੰਚਨੀ ਚਾਹੀਦੀ ਹੈ… ਹਾਏ ਮੋ…ਰਾਂ!” ਦਰਬਾਰ ਦੀਆਂ ਕੰਧਾਂ ਅਤੇ ਛੱਤਾਂ ਨੂੰ ਪਾੜਦੀ ਮਹਾਰਾਜੇ ਦੀ ਅਵਾਜ਼ ਕਿਲ੍ਹੇ ਤੋਂ ਬਾਹਰ ਤੱਕ ਗੂੰਝਦੀ ਹੈ।

ਮਹਾਰਾਜੇ ਦੀ ਲਲਕਾਰ ਸੁਣ ਕੇ ਅਹਿਲਕਾਰ ਹੋਰ ਵੀ ਭੈਭੀਤ ਹੋ ਜਾਂਦੇ ਹਨ। ਘੋੜਸਵਾਰੀ, ਸ਼ਿਕਾਰ, ਜਨਾਨੀਬਾਜ਼ੀ ਅਤੇ ਸ਼ਰਾਬਨੋਸ਼ੀ ਮਹਾਰਾਜੇ ਦੀਆਂ ਸਭ ਤੋਂ ਵੱਡੀਆਂ ਕਮਜ਼ੋਰੀਆਂ ਰਹੀਆਂ ਹਨ। ਮਨਇੱਛਤ ਹੁਸੀਨਾ ਹਾਸਿਲ ਕਰਨ ਲਈ ਤਾਂ ਉਹ ਜੰਗ ਲੜਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਹ ਕਿਸੇ ਔਰਤ ਨੂੰ ਲੈ ਕੇ ਇਸ ਤਰ੍ਹਾਂ ਪਾਗਲ ਹੋਇਆ ਹੋਵੇ। ਸਭਾ ਵਿਚ ਉਪਸਥਿਤ ਚਤਰ ਸਿੰਘ, ਦੀਵਾਨ ਦੀਨਾ ਨਾਥ, ਡੋਗਰਾ ਸੁਚੇਤ ਸਿੰਘ ਅਤੇ ਰਣਜੋਧ ਸਿੰਘ ਮਜੀਠੀਆ ਵਰਗੇ ਸਮਝਦਾਰ ਅਹੁਦੇਦਾਰਾਂ ਨੂੰ ਇਹ ਕੋਈ ਭਵਿਖ ਵਿਚ ਆਉਣ ਵਾਲੇ ਸੰਕਟ ਦਾ ਸੂਚਕ ਲੱਗਾ। ਇਸ ਦੀ ਸਭ ਤੋਂ ਵੱਧ ਚਿੰਤਾ ਮਹਾਰਾਜੇ ਦੇ ਵਫਾਦਾਰ ਜਰਨੈਲਾਂ ਨੂੰ ਤੋੜ ਤੋੜ ਖਾਣ ਲੱਗੀ। ਸਿਵਾਏ ਧਿਆਨ ਸਿੰਘ ਅਤੇ ਉਸਦੇ ਭਰਾ ਗੁਲਾਬ ਸਿੰਘ ਦੇ। ਮਹਾਰਾਜੇ ਦੀ ਮੋਰਾਂ ਨੂੰ ਲੈ ਕੇ ਅਜਿਹੀ ਹਾਲਤ ਦੇਖਦਿਆਂ ਡੋਗਰੇ ਭਰਾਵਾਂ ਦੇ ਚਿਹਰੇ ਉੱਤੇ ਮੁਸਕੁਰਾਹਟ ਆ ਗਈ। ਧਿਆਨ ਸਿੰਘ ਨੇ ਮੌਕੇ ਨੂੰ ਬੋਚਦਿਆਂ ਪੈਂਦੀ ਸੱਟੇ ਮਹਾਰਾਜੇ ਦੇ ਮੂਹਰੇ ਮੇਜ਼ ’ਤੇ ਪਈ ਸੂਰਾਹੀ ਵਿਚੋਂ ਇਕ ਹੋਰ ਜਾਮ ਭਰਿਆ ਤੇ ਮਹਾਰਾਜੇ ਨੂੰ ਪੇਸ਼ ਕਰਦਾ ਹੋਇਆ ਬੋਲਿਆ, “ਮਹਾਰਾਜ, ਛੋਟਾ ਮੂੰਹ ਵੱਡੀ ਗੱਲ। ਜੇ ਹੁਕਮ ਕਰੋਂ ਤਾਂ ਮੈਂ ਮੋਰਾਂ ਨਾਲ ਗੱਲ ਕਰਕੇ ਦੇਖਾਂ? ਮੈਂ ਹਜ਼ੂਰ ਦੀਆਂ ਸਿਫਤਾਂ ਦੇ ਐਸੇ ਪੁੱਲ ਬੰਨ੍ਹਗਾ ਕਿ ਮੁਗਲੀਆ ਤੋਪ ਦੇ ਗੋਲੇ ਵਾਂਗੂ ਸਿੱਧੀ ਤੁਹਾਡੇ ਚਰਨਾਂ ਵਿਚ ਆ ਕੇ ਡਿੱਗੇਗੀ।”

“ਹਾਂ। ਹਾਂ। ਧਿਆਨ ਸਿੰਘ ਇਸ ਕੰਮ ਲਈ ਤੂੰ ਹੀ ਮੈਨੂੰ ਸਭ ਤੋਂ ਕਾਬਲ ਲੱਗਦੈਂ। ਤੂੰ ਇਸ ਕੰਮ ਵਿਚ ਮਾਹਿਰ ਹੈਂ। ਤੂੰ ਮੇਰੇ ਹਰਮ ਦਾ ਸਹੀ ਖਿਆਲ ਰਖਦਾ ਹੈ। ਮੈਂ ਤੈਨੂੰ ਮਨੋਰੰਜ਼ਨ ਮੰਤਰੀ ਹੀ ਨਾ ਬਣਾ ਦੇਵਾਂ? ਫਟਾਫਟ ਕਰ ਮੇਰੀ ਮੋਰਾਂ ਬਿਨਾ ਜਾਨ ਨਿਕਲਦੀ ਜਾਂਦੀ ਹੈ। ਇਸ ਕੰਮ ਲਈ ਸਾਰੇ ਸ਼ਾਹੀ ਖਜ਼ਾਨੇ ਦੇ ਮੂੰਹ ਖੁੱਲ੍ਹੇ ਨੇ। ਸ਼ਾਹੀ ਫੌਜਾਂ ਤੇਰੇ ਇਕ ਇਸ਼ਾਰੇ ’ਤੇ ਸਭ ਨਹਿਸਤੋ-ਨਾਬੂਦ ਕਰਦੇਣਗੀਆਂ। ਜੋ ਚਾਹੀਦਾ ਲੈ। ਪਰ ਅੱਜ ਰਾਤ ਨੂੰ ਮੋਰਾਂ ਮੇਰੀਆਂ ਬਾਹਾਂ ਵਿਚ ਹੋਵੇ। ਨਹੀਂ ਸਵੇਰੇ ਨੂੰ ਕਿਲ੍ਹੇ ਦੀ ਬੁਰਜ਼ੀ ਵਿਚ ਲਿਜਾ ਕੇ ਤੇਰਾ ਸਿਰ ਕਲਮ ਕਰ’ਦੂੰ ਤੇ ਸ਼ਾਹਾਲਾਮੀ ਦਰਵਾਜ਼ੇ ’ਤੇ ਗਿਰਝਾਂ ਦੇ ਖਾਣ ਲਈ ਟੰਗ ’ਦੂੰ। ਖਾਨੇ ਵੜ’ਗੀ ਨਾ?”

ਐਨੀ ਧਮਕੀ ਸੁਣਦਿਆਂ ਸਾਰ ਧਿਆਨ ਸਿੰਘ ਦਾ ਸੰਘ ਸੁੱਕਣ ਲੱਗ ਪਿਆ। ਕੁਝ ਪਲ ਪਹਿਲਾਂ ਜ਼ਿਹਨ ਵਿਚ ਬਣਾਈ ਯੋਜਨਾ ਉਸਨੂੰ ਇਕਦਮ ਵਿਸਰ ਗਈ। ਉਸਨੂੰ ਸਿਰਫ ਕਿਲ੍ਹੇ ਦੀ ਬੁਲੰਦ ਬੁਰਜ਼ੀ, ਰਣਜੀਤ ਸਿੰਘ ਦੀ ਹੀਰਿਆਂ ਨਾਲ ਜੜੀ ਮਿਆਨ ਵਾਲੀ ਕਿਰਪਾਨ ਅਤੇ ਆਪਣਾ ਗਲਾ ਦਿਖਾਈ ਦੇਣ ਲੱਗਾ। ਅੱਖਾਂ ਮੂਹਰੇ ਭੰਭੂ ਤਾਰੇ ਨੱਚਣ ਲੱਗੇ। ਚਿਹਰਾ ਜ਼ਰਦਰੂ ਹੋ ਗਿਆ। ਉਸਦਾ ਸਿਰ ਚਕਰਾਉਣ ਲੱਗਾ। ਉਸਨੂੰ ਆਪਣੀ ਬੋਲਣ ਲਈ ਕੀਤੀ ਪਹਿਲ ਕਦਮੀ ਉੱਤੇ ਪਛਤਾਵਾਂ ਹੋਣ ਲੱਗਾ। ਉਹ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗਾ… ਬਾਕੀ ਜਰਨੈਲਾਂ ਵਾਂਗ ਉਹ ਵੀ ਤਾਂ ਨੀਵੀਂ ਪਾ ਕੇ ਚੁੱਪ ਖੜ੍ਹਾ ਰਹਿ ਸਕਦਾ ਸੀ… ਕੀ ਜ਼ਰੂਰਤ ਸੀ ਉਸਨੂੰ ਭੂੰਡਾਂ ਦੀ ਖੱਖਰ ਨੂੰ ਛੇੜਨ ਦੀ? ਧਿਆਨ ਸਿੰਘ ਦਾ ਚਿੱਤ ਕਰੇ ਉਹ ਆਪਣੇ ਮੂੰਹ ’ਤੇ ਆਪ ਚੁਪੇੜਾਂ ਮਾਰੇ। ਉਸਦੇ ਪਿਛੇ ਖੜ੍ਹੇ ਉਸਦੇ ਭਰਾ ਗੁਲਾਬ ਸਿੰਘ ਨੇ ਉਸਦੇ ਮੋਡੇ ’ਤੇ ਹੱਥ ਰੱਖ ਕੇ ਘੁੱਟਿਆ ਤਾਂ ਧਿਆਨ ਸਿੰਘ ਨੂੰ ਕੁਝ ਹੌਂਸਲਾ ਜਿਹਾ ਹੋਇਆ।

“ਮੇਰਾ ਖਿਆਲ ਹੈ ਮਹਾਰਾਜ ਨੂੰ ਹੁਣ ਅਰਾਮ ਦੀ ਜ਼ਰੂਰਤ ਹੈ। ਮਹਾਰਾਜ…।” ਰਣਜੀਤ ਸਿੰਘ ਦੇ ਨਿੱਜੀ ਅੰਗਰੱਖਿਅਕਾਂ ਨੇ ਉਸ ਨੂੰ ਬਾਹਾਂ ਦਾ ਸਹਾਰਾ ਦੇ ਕੇ ਤੋਰਿਆ ਤੇ ਲੜਖੜਾਉਂਦੇ ਹੋਏ ਰਣਜੀਤ ਸਿੰਘ ਨੂੰ ਅਰਾਮਗਾਹ ਵਿਚ ਲਿਟਾ ਆਏ।

ਘੋੜੀ ’ਤੇ ਸਵਾਰ ਹੋ ਕੇ ਧਿਆਨ ਸਿੰਘ ਕਿਲ੍ਹੇ ਤੋਂ ਬਾਹਰ ਇੰਝ ਮੂੰਹ ਲਟਕਾਈ ਨਿਕਲਿਆ ਕਿ ਜਿਵੇਂ ਹੁਣੇ ਹੁਣੇ ਕੁੜੀ ਦੱਬ ਕੇ ਆਇਆ ਹੁੰਦਾ ਹੈ। ਉਸ ਦੇ ਅੰਦਰ ਚੱਲਦੇ ਦਵੰਦ ਯੁੱਧ ਬਾਰੇ ਜਿਵੇਂ ਉਸਦੀ ਕਾਲੀ ਕਾਬਲੀ ਘੋੜੀ ਵੀ ਜਾਣੂ ਹੋ ਗਈ ਹੁੰਦੀ ਹੈ, ਇਸ ਲਈ ਉਸਦੀ ਚਾਲ ਵੀ ਬਹੁਤ ਧੀਮੀ ਹੋ ਗਈ ਹੈ।

ਕਿਲ੍ਹੇ ਤੋਂ ਬਾਹਰ ਆ ਕੇ ਧਿਆਨ ਸਿੰਘ ਨੇ ਸੁਰੱਖਿਆ ਬੁਰਜ਼ੀ ਵੱਲ ਦੇਖਿਆ ਤੇ ਫਿਰ ਆਪਣੀ ਗਰਦਨ ਨੂੰ ਹੱਥ ਲਾ ਕੇ ਉਸ ਦੇ ਸਹੀ ਸਲਾਮਤ ਹੋਣ ਦਾ ਯਕੀਨ ਆਪਣੇ ਆਪ ਨੂੰ ਦੁਆਇਆ। ਧਿਆਨ ਸਿੰਘ ਨੂੰ ਆਪਣੀ ਜਾਨ ਕੁੜੱਕੀ ਵਿਚ ਫਸੀ ਮਹਿਸੂਸ ਹੋਈ। ਇਕ ਪਲ ਲਈ ਉਸਦੇ ਮਨ ਵਿਚ ਵਿਚਾਰ ਆਇਆ ਕਿ ਉਹ ਰਣਜੀਤ ਸਿੰਘ ਦੀ ਰਿਆਸਤ ਤੋਂ ਦੂਰ ਚਲਾ ਜਾਵੇ, “ਪਰ ਕਿਥੇ? ਦੂਰ ਜੰਮੂ ਆਪਣੇ ਪਿੰਡ ਡਿਓਲੀ! ਨਹੀਂ ਮੈਸੂਰ… ਹੈਦਰਾਬਾਦ ਦੇ ਨਿਜ਼ਾਮ ਬਹਾਦਰ ਨੇ ਜ਼ਰੂਰ ਉਸਨੂੰ ਆਪਣੇ ਖੰਭਾਂ ਹੇਠ ਲੁਕਾ ਲੈਣਗੇ… ਨਹੀਂ ਉਹ ਸ਼ੇਰ-ਏ-ਪੰਜਾਬ ਨਾਲ ਦੁਸ਼ਮਣੀ ਕਿਉਂ ਮੁੱਲ ਲੈਣਗੇ? ਉਨ੍ਹਾਂ ਨੂੰ ਰਣਜੀਤ ਸਿੰਘ ਦੀ ਤਾਕਤ ਦਾ ਅੰਦਾਜ਼ਾ ਹੈ!… ਫਰੰਗੀ ਸਰਕਾਰ ਤਾਂ ਮੈਨੂੰ ਜ਼ਰੂਰ ਪਨਾਹ ਦੇ ਦੇਵੇਗੀ।… ਨਹੀਂ ਈਸਟ ਇੰਡੀਆ ਕੰਪਨੀ ਤਾਂ ਮੇਰੇ ਰਾਹੀਂ ਖੁਦ ਰਣਜੀਤ ਸਿੰਘ ਨਾਲ ਸਮਝੌਤੇ ਅਤੇ ਸੰਧੀਆਂ ਕਰਨ ਨੂੰ ਫਿਰਦੀ ਹੈ। ਰਣਜੀਤ ਸਿੰਘ ਤਾਂ ਸ਼ਾਇਦ ਬਖਸ਼ ਦੇਵੇ ਕੰਪਨੀ ਹਰਗਿਜ਼ ਮੈਨੂੰ ਮੁਆਫ ਨਹੀਂ ਕਰੇਗੀ। ਨਾਲੇ ਫਿਰ ਪੰਜਾਬ ਉੱਤੇ ਰਾਜ ਕਰਨ ਦੀ ਮੇਰੀ ਇੱਛਾ ਮਿੱਟੀ ਵਿਚ ਮਿਲ ਜਾਵੇਗੀ…।” ਇੰਝ ਆਪਣੇ ਹੀ ਸੁਆਲਾਂ ਦਾ ਜੁਆਬ ਦਿੰਦਾ ਹੋਇਆ ਧਿਆਨ ਸਿੰਘ ਕਿਲ੍ਹੇ ਤੋਂ ਕਾਫੀ ਦੂਰ ਆ ਗਿਆ।

ਕਿਲ੍ਹੇ ਦੇ ਬਾਹਰੋਂ ਧਿਆਨ ਸਿੰਘ ਨੇ ਪਿਛੇ ਮੁੜ ਕੇ ਕਿਲ੍ਹੇ ਵੱਲ ਦੇਖਿਆ। ਕਿਲ੍ਹੇ ਦੀਆਂ ਕੰਧਾਂ ਦੇ ਮਗੋਰਿਆਂ ਵਿਚੋਂ ਝਾਕਦੀਆਂ ਤੋਪਾਂ ਦੇਖ ਕੇ ਉਹ ਹੋਰ ਵੀ ਭੈਭੀਤ ਹੋ ਗਿਆ। ਧਿਆਨ ਸਿੰਘ ਤੋਪਖਾਨੇ ਦੀਆਂ ਤੋਪਾਂ ਦੀ ਗਿਣਤੀ 288 ਬਾਖੂਬ ਜਾਣਦਾ ਹੈ। ਉਸਨੂੰ ਜਾਪਿਆ ਜਿਵੇਂ ਸਾਰੀਆਂ ਤੋਪਾਂ ਦੇ ਮੂਹਰੇ ਬੰਨ੍ਹ ਕੇ ਉਸ ਨੂੰ ਉਡਾਇਆ ਜਾ ਰਿਹਾ ਹੈ। ਐਨੇ ਨੂੰ ਬਾਦਸ਼ਾਹੀ ਮਸਜਿਦ ਨਮਾਜ਼ ਪੜ੍ਹਣ ਜਾ ਰਿਹਾ ਮਜ਼ਹਰ ਅਲੀ  ਤੇਜ਼ ਘੋੜਾ ਦੌੜਾਉਂਦਾ ਹੋਇਆ ਧਿਆਨ ਸਿੰਘ ਦੇ ਕੋਲ ਦੀ ਲੰਘਦਾ ਹੋਇਆ ਬੋਲਿਆ, “ਦਿਆਨ ਸਿੰਘ, ਅੱਲਾ ਕਰੇ ਤੁਸੀਂ ਆਪਣੇ ਮਨਸੂਬੇ ਵਿਚ ਕਾਮਯਾਬੀ ਹਾਸਿਲ ਕਰੋਂ।”

“ਇੰਨਸ਼ਾ ਅੱਲਾ! ਮੈਨੂੰ ਆਪਣੀ ਨਮਾਜ਼ ਵਿਚ ਯਾਦ ਰੱਖਣਾ।” ਧਿਆਨ ਸਿੰਘ ਦੀ ਨਿਆਣੇ ਦੇ ਰੋਣ ਵਰਗੀ ਅਵਾਜ਼ ਨਿਕਲੀ। ਉਸਨੂੰ ਲੱਗਾ ਕਿ ਮਜ਼ਹਰ ਅਲੀ ਉਸਨੂੰ ਸ਼ੁਭ ਕਾਮਨਾ ਨਹੀਂ ਬਲਕਿ ਧਮਕੀ ਦੇ ਕੇ ਗਿਆ ਹੋਵੇ। ਧਿਆਨ ਸਿੰਘ ਨੇ ਘੋੜੇ ਨੂੰ ਅੱਡੀ ਮਾਰੀ ਤੇ ਹੀਰਾ ਮੰਡੀ ਵੱਲ ਸਿੱਧਾ ਹੋ ਗਿਆ।…

ਮੂੰਹ ਹਨੇਰਾ ਹੁੰਦਿਆਂ ਮਹਾਰਾਜੇ ਨੂੰ ਸ਼ਰਾਬ ਦੀ ਤਲਬ ਹੋਈ। ਉਸ ਨੇ ਆਪਣੀਆਂ ਦਾਸੀਆਂ ਅਤੇ ਰਾਣੀਆਂ ਨੂੰ ਤਿਆਰ ਹੋ ਕੇ ਜਨਾਨਖਾਨੇ ਦੇ ਲੀਲਾ ਗ੍ਰਹਿ ਵਿਚ ਸੱਦ ਲਿਆ।

ਮਹਾਰਾਜਾ ਆਪਣੀਆਂ ਦਾਸੀਆਂ ਅਤੇ ਰਾਣੀਆਂ ਦੇ ਝੁਰਮਟ ਵਿਚਕਾਰ ਬੈਠਾ ਸ਼ਰਾਬ ਪੀ ਰਿਹਾ ਹੈ। ਰਣਜੀਤ ਸਿੰਘ ਦੇ ਇਕ ਪਾਸੇ ਰਾਣੀ ਦਾਤਾਰ ਕੌਰ ਤੇ ਦੂਜੇ ਦਾਸੀ ਰੂਪ ਕੁਮਾਰੀ ਉਸਨੂੰ ਜੱਫੀ ਪਾਈ ਬੈਠੀਆਂ ਹਨ।ਮਹਾਰਾਜੇ ਨੇ ਮਹਿਤਾਬ ਕੌਰ ਨੂੰ ਅਜੇ ਕਲਾਵੇ ਵਿਚ ਲੈਣ ਲਈ ਬਾਂਹ ਉਲਾਰੀ ਹੀ ਹੁੰਦੀ ਹੈ ਕਿ ਧਿਆਨ ਸਿੰਘ ਮਹਾਰਾਜੇ ਦੇ ਕੋਲ ਸਿੱਧਾ ਜਨਾਨਖਾਨੇ ਵਿਚ ਆ ਗਿਆ। ਪਹਿਰੇਦਾਰਾਂ ਨੂੰ ਇਹ ਵਿਸ਼ੇਸ਼ ਹਦਾਇਤ ਹੈ ਕਿ ਧਿਆਨ ਸਿੰਘ ਕਦੇ ਵੀ ਬਿਨਾ ਇਜ਼ਾਜਤ ਮਹਾਰਾਜੇ ਨੂੰ ਮਿਲ ਸਕਦਾ ਹੈ। ਮਹਾਰਾਜਾ ਉਸ ਉੱਤੇ ਅੰਨ੍ਹਾ ਵਿਸ਼ਵਾਸ ਇਸ ਲਈ ਕਰਦਾ ਹੈ ਕਿਉਂਕਿ ਮਹਾਰਾਜੇ ਲਈ ਅਯਾਸ਼ੀ ਦੇ ਸਾਰੇ ਇੰਤਜ਼ਾਮ ਧਿਆਨ ਸਿੰਘ ਹੱਥ ਹੀ ਹੁੰਦੇ ਹਨ।ਧਿਆਨ ਸਿੰਘ ਤੋਂ ਸਿਵਾਏ ਹੋਰ ਕਿਸੇ ਨੂੰ ਵੀ ਇਉਂ ਜਨਾਨਖਾਨੇ ਵਿਚ ਜਾਣ ਦੀ ਇਜ਼ਾਜਤ ਨਹੀਂ ਹੈ।ਮਹਾਰਾਜੇ ਨੂੰ ਦੂਸਰੇ ਅਹਿਲਕਾਰਾਂ ਨੇ ਕਈ ਵਾਰ ਧਿਆਨ ਸਿੰਘ ਦੇ ਮਹਾਰਾਜੇ ਦੀਆਂ ਦਾਸੀਆਂ ਨਾਲ ਸ਼ਰੀਰਕ ਸੰਬਧਾਂ ਦੇ ਸੰਕੇਤ ਵੀ ਕੀਤੇ ਹਨ। ਲੇਕਿਨ ਮਹਾਰਾਜਾ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ, “ਖਬਰਦਾਰ! ਜੇ ਕਿਸੇ ਨੇ ਮੈਨੂੰ ਧਿਆਨ ਸਿੰਘ ਦੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕੀਤੀ। ਮੇਰੀ ਭਾਵੇਂ ਇਕ ਅੱਖ ਐ, ਪਰ ਮੈਨੂੰ ਲਾਹੌਰੋਂ ਖੜ੍ਹੇ ਨੂੰ ਦਿੱਲੀ ਦਿਸਦੀ ਐ। ਮੈਂ ਨੈਣਜ਼ਲਾ ਹਾਂ।(ਜਿਸਨੂੰ ਅੱਖਾਂ ਮੀਚ ਕੇ ਵੀ ਦਿਖਾਈ ਦਿੰਦਾ ਹੋਵੇ।)”

ਏਨੀ ਤਾੜਨਾ ਸੁਣ ਕੇ ਕਰਮਚਾਰੀ ਖਾਮੋਸ਼ ਹੋ ਜਾਂਦੇ ਹਨ।ਮਹਾਰਾਜੇ ਨੇ ਧਿਆਨ ਸਿੰਘ ਨੂੰ ਭਾਰੀ ਜਾਗੀਰਾਂ ਬਖਸ਼ਣ ਦਾ ਵਾਅਦਾ ਵੀ ਕੀਤਾ ਹੋਇਆ ਹੈ।

ਧਿਆਨ ਸਿੰਘ ਜਿਉਂ ਹੀ ‘ਫਤਿਹ’ ਬੁਲਾਉਂਦਾ ਹੈ ਤਾਂ ਸਭ ਇਸਤਰੀਆਂ ਮਹਾਰਾਜੇ ਅਤੇ ਧਿਆਨ ਸਿੰਘ ਨੂੰ ਇਕੱਲਿਆਂ ਛੱਡ ਕੇ ਦੂਸਰੇ ਕਮਰੇ ਵਿਚ ਚਲੀਆਂ ਜਾਂਦੀਆਂ ਹਨ।

“ਹਾਂ ਕੀ ਸਮਾਚਾਰ ਹੈ?” ਮਹਾਰਾਜਾ ਹਿਰਖ ਨਾਲ ਬੋਲਿਆ।

ਧਿਆਨ ਸਿੰਘ ਜਕਦਾ ਜਕਦਾ ਜੁਆਬੀ ਹੁੰਦਾ ਹੈ, “ਮਹਾਰਾਜ ਕੰਮ ਤਾਂ ਹੋ ਗਿਐ… ਪਰ…।”

“ਹਾਂ…?” ਮਹਾਰਾਜਾ ਉਤਾਵਲਾ ਹੋ ਉੱਠਦਾ ਹੈ।

“ਪਰ…!!!”

ਮਹਾਰਾਜਾ ਪਲੰਘ ਤੋਂ ਉੱਠ ਕੇ ਖੜ੍ਹਾ ਹੋ ਗਿਆ, “ਕੀ ਪਰ ਪਰ ਲਾ ਰੱਖੀ ਹੈ। ਤੂੰ ਪਰਾਂ ਨੂੰ ਕੱਟ ਤੇ ਮੁੱਦੇ ’ਤੇ ਆ।”

“ਮੋਰਾਂ ਤੁਹਾਡੇ ਹਰਮ ਵਿਚ ਆਉਣ ਲਈ ਰਾਜ਼ੀ ਨਹੀਂ ਹੋਈ। ਉਹ ਕਹਿੰਦੀ ਹੈ ਕਿ ਉਹ ਸੌਂਕਣਾਂ ਬਰਦਾਸ਼ਤ ਨਹੀਂ ਕਰ ਸਕਦੀ। ਮਹਾਰਾਜੇ ਨੇ ਮੁਜ਼ਰੇ ਦਾ ਲੁਤਫ ਲੈਣਾ ਹੈ ਤਾਂ ਦੂਜੇ ਰਜਵਾੜਿਆਂ ਅਤੇ ਰਈਸਾਂ ਵਾਂਗ ਉਸਦੇ ਕੋਠੇ ’ਤੇ ਤਸ਼ਰੀਫ ਲਿਆਵੇ।”

“ਹੈਂ! ਉਹਦੀ ਇਹ ਮਜਾਲ? ਉਹਦੀ ਭੈਣ… ।” ਮਹਾਰਾਜੇ ਦਾ ਚਿਹਰਾ ਗੁੱਸੇ ਨਾਲ ਭਖ ਕੇ ਲਾਲ ਹੋ ਗਿਆ।

“ਜਾਣ ਨੂੰ ਤਾਂ ਮਹਾਰਾਜ ਤੁਸੀਂ ਉਸਦੇ ਕੋਠੇ ’ਤੇ ਵੀ ਜਾ ਸਕਦੇ ਹੋ। ਅੱਗੇ ਕਿਹੜਾ ਭੇਸ ਬਦਲ ਕੇ ਕੋਠਿਆਂ ’ਤੇ ਨਹੀਂ ਜਾਂਦੇ…।”

ਮਹਾਰਾਜੇ ਨੇ ਧਿਆਨ ਸਿੰਘ ਨੂੰ ਵਿਚੋਂ ਟੋਕਿਆ, “ਨਹੀਂ ਬੇਇਜ਼ਤੀ ਆ ਇਹਦੇ ’ਚ ਮੇਰੀ… ਉਹਨੂੰ ਮੇਰੇ ਕੋਲੇ ਹੀ ਆਉਣਾ ਪਊਗਾ… ਸਿੱਧੀ ਤਰ੍ਹਾਂ ਬੰਦੀ ਬਣ ਕੇ ਪਿਆਰ ਨਾਲ ਆ ਜਾਵੇ। ਨਹੀਂ ਹਿੱਕ ਦੇ ਜ਼ੋਰ ਨਾਲ ਲੈ ਕੇ ਆਊਂ!”

ਧਿਆਨ ਸਿੰਘ ਆਪਣੇ ਖੁਸ਼ਕ ਬੁੱਲ੍ਹਾਂ ’ਤੇ ਜੀਭ ਫੇਰਦਾ ਹੋਇਆ ਬੋਲਿਆ, “ਮੈਨੂੰ ਪਤਾ ਸੀ ਸਰਕਾਰ ਇਹੀ ਕਹੇਗੀ। ਇਸ ਗੱਲ ਦਾ ਖਿਆਲ ਰੱਖਦਿਆਂ ਹੋਇਆਂ ਮੈਂ ਸਭ ਬੰਦੋਬਸਤ ਕਰ ਦਿੱਤਾ ਹੈ। ਸੱਪ ਵੀ ਮਰ’ਜੂ ਤੇ ਸੋਟੀ ਵੀ ਨਹੀਂ ਟੁੱਟਣੀ।”

“ਕੀ ਮਤਲਬ ਐ ਤੇਰਾ? ਬੁੱਝਾਰਤਾਂ ਜਿਹੀਆਂ ਨਾ ਪਾ।”

“ਇੰਤਜ਼ਾਮ ਕਰ ਆਇਆ ਹਾਂ, ਮਹਾਰਾਜ। ਲਾਹੌਰ ਦੇ ਬਾਹਰ ਇਕ ਹਵੇਲੀ ਹੈ, ਅਜੇ ਪਿਛਲੇ ਹਫਤੇ ਹੀ ਆਪਾਂ ਕੁਰਕ ਕੀਤੀ ਹੈ। ਵਾਰਿਸ ਸ਼ਾਹ ਲੋਕਾਇਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ, ਜਿਹੜੀ ਗੱਲ ਪਰਦੇ ਨਾਲ ਹੋ ਜਾਵੇ ਉਹਦੇ ਵਰਗੀ ਰੀਸ ਨਹੀਂ ਹੁੰਦੀ। ਮੈਂ ਮੋਰਾਂ ਨੂੰ ਉਥੇ ਹਵੇਲੀ ਵਿਚ ਛੱਡ ਆਇਆ ਹਾਂ ਤੇ ਉਥੇ ਉਹ ਸਰਕਾਰ ਦੀ ਖਿਦਮਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਕੰਮ ’ਤੇ ਕੁਝ ਖਰਚ ਹੋਇਆ ਹੈ… ਜੇ ਸਰਕਾਰ ਖਜਾਨਚੀ ਨੂੰ ਕਹਿ ਕੇ …।” ਧਿਆਨ ਸਿੰਘ ਬੋਲਦਾ ਬੋਲਦਾ ਚੁੱਪ ਕਰਕੇ ਆਪਣੇ ਕੰਨ ਖੁਰਕਣ ਲੱਗ ਪਿਆ।

ਰਣਜੀਤ ਸਿੰਘ ਨੇ ਆਪਣੇ ਗਲ ਵਿਚੋਂ ਇਕ ਬਹੁਮੁੱਲੀ ਮਾਲਾ ਉਤਾਰ ਕੇ ਧਿਆਨ ਸਿੰਘ ਨੂੰ ਫੜ੍ਹਾ ਦਿੱਤੀ, “ਖਰਚੇ ਦੀ ਪਰਵਾਹ ਨਾ ਕਰ। ਮੈਂ ਦੀਵਾਨ ਨੂੰ ਕਹਿ’ਦੂੰ। ਤੈਨੂੰ ਮੂੰਹੋਂ ਮੰਗੇ ਇਨਾਮ ਮਿਲਣਗੇ। ਮੈਂ ਜਲਦ ਹੀ ਤੈਨੂੰ ਰਾਜੇ ਦੀ ਉਪਾਧੀ ਨਾਲ ਨਿਵਾਜ਼ਾਂਗਾ। ਚੱਲ ਚੱਲੀਏ।”

ਰਣਜੀਤ ਸਿੰਘ ਨੂੰ ਨਾਲ ਲੈ ਕੇ ਧਿਆਨ ਸਿੰਘ ਲਾਹੌਰ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਬਗਵਾਨਪੁਰ ਦੇ ਪਿਛਲੇ ਪਾਸੇ ਵਾਲੀ ਪਹਾੜੀ ਵੱਲ ਚੱਲ ਪਿਆ। ਮਹਾਰਾਜੇ ਦੇ ਅੰਗਰੱਖਿਅਕ ਅਤੇ ਦਸ ਬਾਰਾਂ ਸੈਨਕਾਂ ਦਾ ਕਾਫਲਾ ਵੀ ਉਹਨਾਂ ਦੀ ਸੁਰੱਖਿਆ ਲਈ ਨਾਲ ਹੈ।

ਉਹਨਾਂ ਦੇ ਪਿਛੇ ਇਕ ਬੱਘੀ ਵਿਚ ਕੁਝ ਗੋਲੀਆਂ ਵੀ ਹਨ, ਜੋ ਧਿਆਨ ਸਿੰਘ ਦੇ ਕਹਿਣ ’ਤੇ ਮਹਾਰਾਜੇ ਨੇ ਖਿਦਮਤਦਾਰੀ ਕਰਨ ਲਈ ਲੈ ਆਂਦੀਆਂ ਹਨ।

ਹਵੇਲੀ ਪਹੁੰਚ ਕੇ ਮਹਾਰਾਜੇ ਦੇ ਸਿਪਾਹੀਆਂ ਨੇ ਹਵੇਲੀ ਦੇ ਇਰਦ-ਗਿਰਦ ਘੇਰਾ ਪਾ ਕੇ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜੇ ਨੂੰ ਬਾਹਰ ਇੰਤਜ਼ਾਰ ਕਰਨ ਲਈ ਆਖ ਕੇ ਗੋਲੀਆਂ ਨਾਲ ਕੇਵਲ ਧਿਆਨ ਸਿੰਘ ਨੇ ਹੀ ਹਵੇਲੀ ਅੰਦਰ ਪ੍ਰਵੇਸ਼ ਕੀਤਾ।

ਧਿਆਨ ਸਿੰਘ ਦੇ ਅਜਿਹਾ ਕਰਨ ਨਾਲ ਮਹਾਰਾਜੇ ਦੀ ਬੇਚੈਨੀ ਹੋਰ ਵੱਧ ਗਈ ਤੇ ਉਸਨੂੰ ਧਿਆਨ ਸਿੰਘ ਉੱਤੇ ਗੁੱਸਾ ਆਉਣ ਲੱਗਾ। ਉਹ ਮਨ ਹੀ ਮਨ ਧਿਆਨ ਸਿੰਘ ਨੂੰ ਗਾਲ੍ਹਾਂ ਕੱਢਣ ਲੱਗਾ, “ਇਹ ਸਾਲੇ ਡੋਗਰੇ ਆਪਣੇ ਆਪ ਨੂੰ ਚਾਣਕੀਯ ਦੀ ਔਲਾਦ ਹੀ ਸਮਝਦੇ ਨੇ…  ਭੁੱਲ ਗਏ ਇਹਨਾਂ ਨੂੰ ਉਹ ਦਿਨ ਜਦੋਂ ਮੇਰੇ ਅੜਦਲ ਵਿਚ ਤਿੰਨ ਰੁਪਈਆਂ ’ਤੇ ਨੌਕਰੀ ਕਰਨ ਲੱਗੇ ਸੀ। ਇਹ ਤਾਂ ਮੈਂ ਹੀ ਮਿਹਰਬਾਨ ਹੋ ਜਾਂਦਾ ਹਾਂ, ਵਰਨਾ…।”

ਰਣਜੀਤ ਸਿੰਘ ਇਉਂ ਧਿਆਨ ਸਿੰਘ ਨੂੰ ਆਪਣੇ ਚਿੱਤ ਵਿਚ ਕੋਸ ਹੀ ਰਿਹਾ ਹੁੰਦਾ ਹੈ ਕਿ ਐਨੇ ਨੂੰ ਹਵੇਲੀ ਦੇ ਬੂਹੇ ਉੱਤੇ ਆ ਕੇ ਧਿਆਨ ਸਿੰਘ ਨੇ ਅੰਦਰ ਆਉਣ ਲਈ ਇਸ਼ਾਰਾ ਕੀਤਾ। ਰਣਜੀਤ ਸਿੰਘ ਘੋੜੇ ਤੋਂ ਉਤਰ ਕੇ ਹਵੇਲੀ ਵੱਲ ਕਮਾਨ ਚੋਂ ਨਿਕਲੇ ਤੀਰ ਵਾਂਗ ਭੱਜਿਆ।

ਵਿਸ਼ਾਲ ਹਵੇਲੀ ਦੇ ਮਹਿਮਾਨ ਕਮਰੇ ਵਿਚ ਦਾਸੀਆਂ ਨੇ ਮਹਾਰਾਜੇ ਨੂੰ ਪਲੰਘ ਉੱਤੇ ਬਿਠਾਇਆ। ਉਸ ਉੱਤੇ ਫੁੱਲਾਂ ਅਤੇ ਰੂਹਕਿਓੜੀ ਦੀ ਬਰਖਾ ਕੀਤੀ। ਮਹਾਰਾਜੇ ਨੇ ਸਭ ਗੋਲੀਆਂ ਦੀਆਂ ਸ਼ਕਲਾਂ ਨੂੰ ਗਹੁ ਨਾਲ ਤੱਕਿਆ। ਉਸ ਨੂੰ ਕਿਸੇ ਵਿਚੋਂ ਵੀ ਮੋਰਾਂ ਦਾ ਚਿਹਰਾ ਦਿਖਾਈ ਨਾ ਦਿੱਤਾ। ਮਹਾਰਾਜੇ ਨੇ ਕਮਰੇ ਵਿਚ ਚਾਰ-ਚੁਫੇਰੇ ਨਜ਼ਰ ਦੌੜਾਈ। ਉਸਨੂੰ ਹਰ ਪਾਸੇ ਹਨੇਰਾ ਹੀ ਹਨੇਰਾ ਦਿਸਿਆ। ਮਹਾਰਾਜਾ ਅਜੇ ਕੁਝ ਬੋਲਣ ਹੀ ਲੱਗਿਆ ਹੁੰਦਾ ਹੈ ਕਿ ਕਮਰੇ ਵਿਚ ਇਕ ਹੋਰ ਮੁਟਿਆਰ ਦਾਖਲ ਹੋਈ। ਮਹਾਰਾਜੇ ਨੂੰ ਲੱਗਿਆ ਕਿ ਜਿਵੇਂ ਕਮਰੇ ਵਿਚ ਚਾਨਣ ਹੀ ਚਾਨਣ ਹੋ ਗਿਆ ਹੁੰਦਾ ਹੈ। ਨੂਰ-ਓ-ਨੂਰ! ੰਹਾਰਾਜੇ ਦੇ ਮੂੰਹੋਂ ਆਪ ਮੂਹਾਰੇ ਨਿਕਲ ਗਿਆ, “ਮੋਰਾਂ! ਮੇਰੀ ਜਾਨ!!!”

ਮੋਰਾਂ ਨੇ ਸੱਜੇ ਹੱਥ ਦੀਆਂ ਸਾਰੀਆਂ ਜੁੜੀਆਂ ਉਂਗਲਾਂ ਨੂੰ ਆਪਣੇ ਮੱਥੇ ਵੱਲ ਲਿਜਾਂਦਿਆਂ ‘ਤਸਲੀਮਾਤ’ ਅਰਜ਼ ਕੀਤੀ।

ਉਤੇਜਨਾ ਦੇ ਵਹਿਣਾਂ ਵਿਚ ਵਹਿ ਰਹੇ ਮਹਾਰਾਜੇ ਤੋਂ ਉਸ ਦਾ ਕੋਈ ਜੁਆਬ ਨਾ ਦੇ ਹੋਇਆ।ਮਹਾਰਾਜੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੋਰਾਂ ਉਸਦੇ ਕੋਲ ਹੈ। ਇਹ ਸਭ ਕੁਝ ਉਸਨੂੰ ਸੁਫਨੇ ਦੀ ਭਾਂਤੀ ਜਾਪਦਾ ਹੈ। ਮਹਾਰਾਜਾ ਸਾਰਾ ਕੁੱਲ ਆਲਮ ਭੁੱਲ ਗਿਆ ਹੈ।

“ਤਖਲੀਆ!”(ਇਕਾਂਤ) ਆਖ ਕੇ ਮੋਰਾਂ ਨੇ ਗੋਲੀਆਂ ਨੂੰ ਕਮਰੇ ਵਿਚੋਂ ਬਾਹਰ ਭੇਜ ਦਿੱਤਾ। ਮਹਾਰਾਜੇ ਦੇ ਕੋਲ ਪਲੰਘ ਉੱਤੇ ਬੈਠ ਕੇ ਮੋਰਾਂ ਨੇ ਉਸਨੂੰ ਪਾਨ ਪਰੋਸ ਕੇ ਦਿੱਤਾ। ਫਿਰ ਉਹਨਾਂ ਵਿਚਕਾਰ ਦੋ ਚਾਰ ਰਸਮੀ ਜਿਹੀਆਂ ਖੈਰ-ਓ-ਖਬਰ ਪੁੱਛਣ ਵਰਗੀਆਂ ਗੱਲਾਂ ਹੋਈਆਂ। ਮਹਾਰਾਜੇ ਨੇ ਮੋਰਾਂ ਦੇ ਹੁਸਨ ਦੀਆਂ ਜਿਹੜੀਆਂ ਤਾਰੀਫਾਂ ਕੀਤੀਆਂ ਉਸ ਤੋਂ ਮੋਰਾਂ ਨੇ ਸਹਿਜੇ ਹੀ ਅੰਦਾਜ਼ਾ ਲਾ ਲਿਆ ਕੇ ਮਹਾਰਾਜਾ ਉਸ ਉੱਤੇ ਬੁਰੀ ਤਰ੍ਹਾਂ ਡੁੱਲਿਆ ਪਿਆ ਹੈ। ਮਹਾਰਾਜੇ ਨੂੰ ਬਚਦਾ ਖੁਚਦਾ ਡੰਗਣ ਦੇ ਮਕਸਦ ਨਾਲ ਮੋਰਾਂ ਉੱਠ ਕੇ ਖੜ੍ਹੀ ਹੋ ਗਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰਦੀ ਹੋਈ ਬੋਲੀ, “ਜਹਾਂ ਪਨਾਹ, ਦੀ ਇਜ਼ਾਜਤ ਹੋਵੇ ਤਾਂ ਮੈਂ ਸਾਜੀਦਿਆਂ ਨੂੰ ਬੁਲਾ ਕੇ ਆਪਣੇ ਲੱਕ ਦੇ ਝਟਕੇ ਵਿਖਾਵਾਂ?”

“ਓ ਰਹਿਣ ਦੇ ਨੱਚਣ ਨੂੰ ਮੋਰਾਂ! ਅੱਜ ਤੂੰ ਧਰਤੀ ਉੱਤੇ ਨਹੀਂ ਮੇਰੇ ਦਿਲ ’ਤੇ ਨੱਚੇਂਗੀ। ਤੇਰੇ ਰੂਪ ਦੀ ਧਮਕ ਸਿੱਧੀ ਕਲੇਜੇ ’ਚ ਵੱਜਦੀ ਆ।ਸਹਾਰ ਨ੍ਹੀਂ ਹੁੰਦਾ ਮੈਥੋਂ।” ਮਹਾਰਾਜਾ ਉੱਠਿਆ ਤੇ ਉਸਨੇ ਮੋਰਾਂ ਨੂੰ ਆਪਣੀਆਂ ਬਾਹਾਂ ਵਿਚ ਚੁੱਕ ਲਿਆ। ਮੋਰਾਂ ਨੇ ਰਣਜੀਤ ਸਿੰਘ ਦੇ ਗਲ੍ਹ ਵਿਚ ਬਾਹਾਂ ਪਾ ਕੇ ਆਪਣਾ ਮੂੰਹ ਅੱਗੇ ਵਧਾਇਆ ਤੇ ਗੁਲਾਬੀ ਹੋਠ ਮਹਾਰਾਜੇ ਦੇ ਬੁੱਲ੍ਹਾਂ ਉੱਤੇ ਰੱਖ ਦਿੱਤੇ। ਮਹਾਰਾਜੇ ਦੇ ਬੁੱਲ੍ਹਾਂ ਨੇ ਮੋਰਾਂ ਦੇ ਲਬ ਘੁੱਟ ਕੇ ਪੀਚ ਲਿੱਤੇ।

ਮੋਰਾਂ ਨੂੰ ਪਲੰਘ ’ਤੇ ਲਿਟਾ ਕੇ ਮਹਾਰਾਜਾ ਉਸ ਨੂੰ ਵਾਹੋਦਾਹੀ ਚੁੰਮਣ ਲੱਗ ਪਿਆ। ਮਹਾਰਾਜਾ ਮੋਰਾਂ ਨੂੰ ਇੰਝ ਟੁੱਟ ਕੇ ਪਿਆ ਜਿਵੇਂ ਉਹ ਕਿਸੇ ਇਸਤਰੀ ਨਾਲ ਪਿਆਰ ਨਹੀਂ ਬਲਕਿ ਅਫਗਾਨੀ ਫੌਜਾਂ ਨਾਲ ਲੜਾਈ ਕਰ ਰਿਹਾ ਹੋਵੇ।

ਮੋਰਾਂ ਨੂੰ ਚੁੰਮਣਾ ਛੱਡ ਕੇ ਮਹਾਰਾਜੇ ਨੇ ਆਪਣੇ ਅੰਗ ਵਸਤਰ ਦੀਆਂ ਤਣੀਆਂ ਖੋਲ੍ਹਣ ਲਈ ਜਿਉਂ ਹੀ ਉਠਣਾ ਚਾਹਿਆ, ਮੋਰਾਂ ਨੇ ਉਸਦੇ ਗਲਮੇ ਵਿਚ ਹੱਥ ਪਾ ਕੇ ਮਹਾਰਾਜੇ ਨੂੰ ਵਾਪਿਸ ਆਪਣੇ ਉੱਪਰ ਸਿੱਟ ਲਿਆ।…

ਮੋਰਾਂ ਅਤੇ ਮਹਾਰਾਜੇ ਦੇ ਵਸਤਰ ਪਰ੍ਹਾਂ ਗਲੀਚੇ ਵਿਚ ਗੁਥਮ-ਗੁੱਥਾ ਹੋਏ ਪਏ ਹਨ… ਸਾਰੇ ਕਮਰੇ ਦੇ ਸਨਾਟੇ ਵਿਚ ਦੋ ਕਿਸਮ ਦੀਆਂ ਅਵਾਜ਼ਾਂ ਗੂੰਝ ਰਹੀਆਂ ਹਨ… ਇਕ ਮਹਾਰਾਜੇ ਦੀ ਜ਼ੋਰ-ਅਜ਼ਮਾਈ ਦੀਆਂ… ਦੂਜੀ ਸਰੂਰ ਵਿਚ ਉਂਘਲਾਉਂਦੀ ਹੋਈ ਮੋਰਾਂ ਦੀਆਂ… ਕੁਝ ਦੇਰ ਬਾਅਦ ਦੋਨੋਂ ਆਵਾਜ਼ਾਂ ਆਪਸ ਵਿਚ ਰਲਗਡ ਹੋ ਕੇ ਤਸੱਲੀ ਦੇ ਸੰਕੇਤ ਪ੍ਰਗਟਾਉਂਦੀ ਇਕ ਨਵੀਂ ਅਤੇ ਉੱਚੀ ਧੁੰਨੀ ਪੈਦਾ ਕਰਦੀਆਂ ਹਨ, “ਹੰਅ….ਅ!!!”

ਮਹਾਰਾਜੇ ਦੀ ਹਿੱਕ ਨਾਲ ਚਿੰਬੜੀ ਹੋਈ ਮੋਰਾਂ ਲੱਤ ਦੇ ਸਹਾਰੇ ਨਾਲ ਖਿੱਚ ਕੇ ਰਜਾਈ ਤਾਣ ਲੈਂਦੀ ਹੈ। ਮਹਾਰਾਜੇ ਨੂੰ ਇਕ ਅਸਹਿ ਅਤੇ ਅਕਹਿ ਖੁਸ਼ੀ ਹੁੰਦੀ ਹੈ। ਅਜਿਹੀ ਮੁਸੱਰਤ ਮਹਾਰਾਜੇ ਨੂੰ ਇਸ ਤੋਂ ਪਹਿਲਾਂ ਉਦੋਂ ਹੋਈ ਸੀ। ਜਦੋਂ ਉਸਨੇ ਲਾਹੌਰ ਕਿਲ੍ਹੇ ’ਤੇ ਆਪਣੀ ਜਿੱਤ ਦਾ ਨਿਸ਼ਾਨ ਕੇਸਰੀ ਝੰਡਾ ਝੁਲਾਇਆ ਸੀ।

ਅਗਲੇ ਦਿਨ ਦੁਪਹਿਰ ਤੱਕ ਮੋਰਾਂ ਤੇ ਮਹਾਰਾਜਾ ਕਸ਼ਮੀਰੀ ਰਜਾਈ ਵਿਚ ਲੇਟੇ ਰਹੇ। ਭੁੱਖ ਲੱਗਣ ’ਤੇ ਮਹਾਰਾਜੇ ਨੇ ਉੱਠ ਕੇ ਕਪੜੇ ਪਾਏ ਤੇ ਮੋਰਾਂ ਵੀ ਆਪਣੇ ਵਸਤਰ ਧਾਰਨ ਕਰਕੇ ਹਮਾਮ ਵੱਲ ਚਲੀ ਗਈ। ਮਹਾਰਾਜੇ ਨੇ ਸ਼ਾਹੀ ਬਾਵਰਚੀਆਂ ਨੂੰ ਖਾਣਾ ਮੰਗਵਾਉਣ ਦਾ ਸੁਨੇਹਾ ਭੇਜ ਕੇ ਲੰਡੂ ਜਿਹਾ ਪੈਗ ਪਾਇਆ। ਸ਼ਰਾਬ ਪੀਦਿਆਂ ਮਹਾਰਾਜੇ ਦੀ ਨਿਗਾਹ ਬਿਸਤਰੇ ਉੱਤੇ ਰਾਤ ਦੇ ਮਿੱਧੇ ਪਏ ਫੁੱਲਾਂ ਉੱਤੇ ਪਈ। ਸ਼ਰਾਬ ਦਾ ਅੱਧਾ ਪਿਆਲਾ ਵਿਚੇ ਛੱਡ ਕੇ ਉਹ ਇਸ਼ਨਾਨ ਕਰ ਰਹੀ ਮੋਰਾਂ ਕੋਲ ਗਿਆ ਤੇ ਕਪੜੇ ਉਤਾਰ ਕੇ ਉਸ ਨਾਲ ਨਹਾਉਣ ਲੱਗ ਪਿਆ।

ਨਹਾਉਣ ਉਪਰੰਤ ਮੋਰਾਂ ਅਤੇ ਮਹਾਰਾਜੇ ਨੂੰ ਗੋਲੀਆਂ ਨੇ ਕੱਪੜੇ ਪਹਿਨਾ ਕੇ ਤਿਆਰ ਕੀਤਾ। ਮੋਰਾਂ ਦਾ ਰਾਣੀਆਂ ਵਾਂਗ ਹਾਰ-ਸ਼ਿੰਗਾਰ ਕੀਤਾ ਗਿਆ।

ਖਾਣਾ ਖਾਂਦਿਆਂ ਮਹਾਰਾਜੇ ਤੇ ਮੋਰਾਂ ਨੇ ਇਕੱਠਿਆਂ ਸ਼ਰਾਬ ਪੀਤੀ। ਦਾਸੀਆਂ ਮਹਾਰਾਜੇ ਨਾਲ ਚੋਲ-ਮੋਲ ਕਰਦੀਆਂ ਰਹੀਆਂ।ਭੋਜਨ ਦੀ ਸਮਾਪਤੀ ਉਪਰੰਤ ਮਹਾਰਾਜੇ ਨੇ ਮੋਰਾਂ ਨਾਲ ਅਰਾਮ ਫੁਰਮਾਉਣ ਦੀ ਤਾਕੀਦ ਕਰਕੇ ਅਰਾਮਗਾਹ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।

ਮੁੜ ਦਰਵਾਜ਼ਾ ਰਾਤ ਦੇ ਭੋਜਨ ਸਮੇਂ ਖੁੱਲ੍ਹਿਆ ਤੇ ਖਾਣੇ ਬਾਅਦ ਮਹਾਰਾਜੇ ਤੇ ਮੋਰਾਂ ਨੇ ਫਿਰ ਦਰ ਮੁੜ ਬੰਦ ਕਰ ਲਿਆ।…

ਇੰਝ ਪੂਰਾ ਇਕ ਮਹੀਨਾ ਦਰਵਾਜ਼ਾ ਕੇਵਲ ਖਾਣਾ ਅਤੇ ਸ਼ਰਾਬ ਜਾਂ ਕੋਈ ਜ਼ਰੂਰੀ ਵਸਤੂ ਲੈਣ ਲਈ ਖੁੱਲ੍ਹਦਾ ਅਤੇ ਫਿਰ ਬੰਦ ਹੋ ਜਾਂਦਾ ਰਿਹਾ। ਮਹਾਰਾਜੇ ਨੇ ਕਿਸੇ ਵੀ ਵਿਅਕਤੀ ਨੂੰ ਮਿਲਣ ਤੋਂ ਮਨਾਹੀ ਦੀ ਤਾਕੀਦ ਕਰ ਦਿੱਤੀ ਹੈ। ਕੇਵਲ ਹਰ ਤਿੰਨ ਦਿਨ ਬਾਅਦ ਸਿਰਫ ਫਕੀਰ ਅਜ਼ਾਜ-ਉੱਦ-ਦੀਨ ਮਹਾਰਾਜੇ ਨੂੰ ਮਿਲ ਕੇ ਜਾਂਦਾ ਹੈ। ਉਹ ਵੀ ਮਹਾਰਾਜੇ ਨੂੰ ਕੋਈ ਦਵਾਈ (ਮਰਦਾਨਾ ਤਾਕਤ ਦੀ ਔਸ਼ਧੀ) ਦੇ ਕੇ ਚਲਾ ਜਾਂਦਾ, ਜਿਸ ਨੂੰ ਮਹਾਰਾਜਾ ਸ਼ਰਾਬ ਵਿਚ ਘੋਲ ਕੇ ਪੀਂਦਾ ਹੈ।

ਪੂਰੇ ਇਕ ਮਹੀਨੇ ਬਾਅਦ ਮਹਾਰਾਜਾ ਮੋਰਾਂ ਤੋਂ ਵਿਦਾਇਗੀ ਲੈ ਕੇ ਸ਼ਾਹੀ ਕੰਮ ਨਿਪਟਾਉਣ ਅਤੇ ਰਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਿਲ੍ਹੇ ਵਿਚ ਗਿਆ। ਲੇਕਿਨ ਉਥੇ ਉਸਦਾ ਬਹੁਤਾ ਮਨ ਨਾ ਲੱਗਾ। ਰਾਤ ਨੂੰ ਦਾਸੀਆਂ ਅਤੇ ਰਾਣੀਆਂ ਨਾਲ ਵੀ ਉਹਦਾ ਬਹੁਤਾ ਦਿਲ ਨਾ ਪ੍ਰਚਦਾ। ਇਕ ਹਫਤੇ ਵਿਚ ਸਭ ਜ਼ਰੂਰੀ ਕੰਮ ਨਿਪਟਾ ਕੇ ਮਹਾਰਾਜਾ ਫਿਰ ਮੋਰਾਂ ਕੋਲ ਹਵੇਲੀ ਵਿਚ ਚਲਾ ਗਿਆ ਤੇ ਉਸ ਨੇ ਦੋ ਮਹੀਨੇ ਹਵੇਲੀ ਚੋਂ ਬਾਹਰ ਪੈਰ ਨਹੀਂ ਰੱਖਿਆ। ਮਹਾਰਾਜੇ ਨੂੰ ਆਪਣੀ ਸਲਤਨਤ ਦੇ ਕੰਮਾਂ-ਕਾਰਾਂ ਬਾਰੇ ਕੋਈ ਬਹੁਤੀ ਚਿੰਤਾ ਵੀ ਨਹੀਂ ਹੋਈ ਕਿਉਂਕਿ ਹਰ ਕੰਮ ਲਈ ਉਸ ਨੇ ਭਰੋਸੇਯੋਗ ਅਤੇ ਕਾਬਲ ਵਿਅਕਤੀ ਆਹੁਦੇਦਾਰ ਥਾਪੇ ਹੋਏ ਹਨ।ਮਹਾਰਾਜਾ ਮੋਰਾਂ ਨਾਲ ਰੰਗ-ਰਲੀਆ ਮਾਣਦਾ ਅਤੇ ਸ਼ਰਾਬ ਪੀਂਦਾ ਰਿਹਾ।…

ਇਸ ਪ੍ਰਕਾਰ ਮਹਾਰਾਜਾ ਮਹੀਨੇ ਦੋ ਮਹੀਨੇ ਬਾਅਦ ਹਫਤੇ ਕੁ ਲਈ ਹਵੇਲੀਓ ਬਾਹਰ ਜਾਂਦਾ ਤੇ ਫਿਰ ਵਾਪਿਸ ਮੋਰਾਂ ਕੋਲ ਆ ਜਾਂਦਾ… ਮਹਾਰਾਜਾ ਦਿਨ ਰਾਤ ਹਵੇਲੀ ਵਿਚ ਗੁਜ਼ਾਰਦਾ ਮਹੀਨਾ ਮਹੀਨਾ ਸ਼ਰਾਬ ਦੇ ਦੌਰ ਚਲਦੇ… ਸਾਰਾ ਸਾਰਾ ਦਿਨ ਮੋਰਾਂ ਦਾ ਨਾਚ ਹੁੰਦਾ… ਰਾਤ ਨੂੰ ਮੋਰਾਂ ਮਹਾਰਾਜੇ ਨਾਲ ਸੇਜ ’ਤੇ ਗੁੱਥਮ-ਗੁੱਥਾ ਹੁੰਦੇ।… ਸਮਾਂ ਮਹਾਰਾਜੇ ਦੇ ਸ਼ਾਸ਼ਨ ਵਾਂਗ  ਆਪਣੀ ਚਾਲ ਚੱਲਦਾ ਗਿਆ।

ਮਹਾਰਾਜੇ ਦੇ ਮੋਰਾਂ ਪ੍ਰਤੀ ਸਨੇਹ ਅਤੇ ਪ੍ਰਸ਼ਾਸ਼ਨ ਬਾਰੇ ਲਾਹਪ੍ਰਵਾਹੀ ਵੱਲ ਅਹੁਦੇਦਾਰਾਂ ਨੇ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ। ਜਾਂ ਕਹਿ ਲਉ ਉਹ ਇਸ ਦੇ ਆਦੀ ਹੋ ਗਏ ਹਨ। ਇਹ ਉਹਨਾਂ ਲਈ ਕੋਈ ਨਵੀਂ ਗੱਲ ਨਹੀਂ ਹੈ। ਇਹ ਮਹਾਰਾਜੇ ਦਾ ਦਸਤੂਰ ਹੀ ਹੈ ਕਿ ਜਦੋਂ ਵੀ ਕੋਈ ਨਵੀਂ ਇਸਤਰੀ ਪ੍ਰਾਪਤ ਹੁੰਦੀ ਹੈ ਤਾਂ ਪਹਿਲੇ ਕੁਝ ਮਹੀਨੇ ਤਾਂ ਉਹ ਉਸ ਨਾਲ ਦਿਨ ਰਾਤ ਚਿਚੜੀ ਵਾਂਗ ਚਿਭੜਿਆ ਰਹਿੰਦਾ ਹੈ। ਫਿਰ ਆਹੀਸਤਾ ਆਹੀਸਤਾ ਮਹਾਰਾਜੇ ਦਾ ਆਕਰਸ਼ਨ ਉਸ ਵੱਲੋਂ ਘੱਟ ਜਾਂਦਾ। ਇਹ ਆਕਰਸ਼ਨ ਘੱਟਣ ਦੇ ਸਿਰਫ ਦੋ ਕਾਰਨ ਹੁੰਦੇ ਹਨ । ਇਕ ਤਾਂ ਮਹਾਰਾਜੇ ਦਾ ਚੰਚਲ ਮਨ ਕਿਸੇ ਹੋਰ ਉੱਤੇ ਆ ਜਾਂਦਾ ਹੈ ਜਾਂ ਦੂਜਾ ਉਹ ਕਿਸੇ ਯੁੱਧ ’ਤੇ ਚਲਾ ਜਾਂਦਾ ਹੈ। ਜੰਗ ਜਿੱਤ ਕੇ ਪਰਤਣ ਉਪਰੰਤ ਮਹਾਰਾਜੇ ਨੂੰ ਕਈ ਕਈ ਦਿਨ ਆਪਣੀ ਵਿਜਯ ਦਾ ਸਰੂਰ ਰਹਿੰਦਾ ਹੈ। ਉਹ ਕਈ ਕਈ ਦਿਨ ਇਸਦਾ ਜਸ਼ਨ ਮਨਾਉਦਾ ਹੈ। ਅਜਿਹੇ ਮੌਕੇ ਮਹਾਰਾਜਾ ਆਪਣੇ ਸੈਨਾਪਤੀ ਤੋਂ ਹਰ ਦੂਜੇ ਤੀਜੇ ਦਿਨ ਨਵੇਂ ਨਵੇਂ ਨਕਸ਼ੇ ਬਣਾਵਾ ਕੇ ਆਪਣੇ ਅਧਿਕਾਰ ਖੇਤਰ ਨੂੰ ਨਿਰਖਦਾ ਰਹਿੰਦਾ ਹੈ। ਹਾਂ, ਜੇ ਕੋਈ ਇਸਤਰੀ ਮਹਾਰਾਜੇ ਦੇ ਦਿਲ ਨੂੰ ਜ਼ਿਆਦਾ ਟੁੰਬ ਜਾਂਦੀ ਹੈ ਜਾਂ ਉਹ ਇਸਤਰੀ ਕਿਸੇ ਤਕੜੇ ਖਾਨਦਾਨ ਨਾਲ ਸਬੰਧ ਰੱਖਦੀ ਹੁੰਦੀ ਹੈ ਤਾਂ ਮਹਾਰਾਜਾ ਉਸ ਨਾਲ ਬਕਾਇਦਾ ਉਸਦੇ ਧਰਮ ਦੀਆਂ ਰਵਾਇਤਾਂ ਮੁਤਾਬਿਕ ਵਿਆਹ ਵੀ ਕਰਵਾਉਂਦਾ ਹੈ। ਆਪ ਸਿੱਖ ਹੋਣ ਦੇ ਬਾਵਜੂਦ ਵੀ ਉਸ ਨੇ ਹਿੰਦੂ ਰਾਣੀਆਂ ਨਾਲ ਹਿੰਦੂ ਤੇ ਮੁਸਲਮਾਨ ਦਾਸੀਆਂ ਨਾਲ ਇਸਲਾਮੀ ਰੀਤਾਂ ਮੁਤਾਬਕ ਨਿਕਾਹ ਪੜ੍ਹਾਏ ਹਨ। ਅਨੇਕਾਂ ਦਾਸੀਆਂ ਉੱਤੇ ਉਸਨੇ ਚਾਦਰ ਪਾਉਣ ਦੀ ਰਸਮ ਪੁਗਾਈ ਹੈ। ਇਹ ਗੱਲ ਵੱਖਰੀ ਹੈ ਕਿ ਕਈਆਂ ਨੂੰ ਪਟਰਾਣੀ ਦੀ ਪਦਵੀ ਮਿਲੀ ਤੇ ਕਈ ਮਹਿਜ਼ ਉਸਦੀਆਂ ਰਖੇਲਾਂ ਬਣ ਕੇ ਉਸਦੇ ਹਰਮ ਦੀ ਸ਼ੋਭਾ ਤੇ ਗਿਣਤੀ ਵਿਚ ਵਾਧਾ ਕਰਨ ਤੱਕ ਹੀ ਸੀਮਿਤ ਰਹੀਆਂ ਹਨ। ਪਟਰਾਣੀਆਂ ਦਾ ਅਹੁਦਾ ਵੀ ਮਹਾਰਾਜੇ ਦੀ ਕਿਸੇ ਰਾਣੀ ਕੋਲ ਬਹੁਤੀ ਦੇਰ ਨਹੀਂ ਰਹਿੰਦਾ ਹੈ। ਕਿਉਂਕਿ ਮਹਾਰਾਜਾ ਹਰ ਦੂਜੇ ਤੀਜੇ ਸਾਲ ਨਵਾਂ ਵਿਆਹ ਰਚਾ ਲੈਂਦਾ ਹੈ। ਇਉਂ ਪੁਰਾਣੀ ਤੋਂ ਖੋਹ ਕੇ ਸੱਜਰੀ ਰਾਣੀ ਨੂੰ ਪਟਰਾਣੀ ਜਾਂ ਮਹਾਰਾਣੀ ਦੀ ਪਦਵੀ ਬਖਸ਼ ਦਿੱਤੀ ਜਾਂਦੀ ਹੈ।

ਮੋਰਾਂ ਦੀ ਆਮਦ ਨਾਲ ਭਾਵੇਂ ਮਹਾਰਾਜੇ ਦੀ ਦੂਸਰੀਆਂ ਰਾਣੀਆਂ ਵਿਚੋਂ ਦਿਲਚਸਪੀ ਘੱਟ ਗਈ ਹੈ। ਇਸ ਲਈ ਮੋਰਾਂ ਤੋਂ ਦੂਸਰੀਆਂ ਰਾਣੀਆਂ ਨੂੰ ਸ਼ਿਕਾਇਤ ਤਾਂ ਜ਼ਰੂਰ ਹੈ, ਪਰੰਤੂ ਉਸ ਤੋਂ ਜਲਣ ਕਿਸੇ ਨੂੰ ਨਹੀਂ ਹੈ। ਕਿਉਂਕਿ ਮਹਾਰਾਜੇ ਨੇ ਮੋਰਾਂ ਨੂੰ ਨਾ ਤਾਂ ਰਾਜ ਮਹਿਲ ਵਿਚ ਲਿਆਂਦਾ ਅਤੇ ਨਾ ਹੀ ਉਸਨੂੰ ਹਰਮ ਦਾ ਹਿੱਸਾ ਬਣਾਇਆ ਹੈ। ਨਾਲੇ ਫਿਰ ਉਹ ਸੋਚਦੀਆਂ ਹਨ ਕਿ ਮੋਰਾਂ ਕੰਚਨੀ ਤਾਂ ਇਕ ਵੇਸਵਾ ਹੈ, ਗੰਦਾ ਖੂਨ। ਇਕ ਕੰਜਰੀ ਦੀ ਔਲਾਦ, ਕਦ ਤੱਕ ਮਹਾਰਾਜੇ ਕੋਲ ਟਿਕ ਸਕੇਗੀ?

ਦੋ ਤਿੰਨ ਸਾਲ ਪਲਕ ਝਪਕਦਿਆਂ ਬੀਤ ਗਏ। ਸਮਾਂ ਕਿਵੇਂ ਟਪੂਸੀਆਂ ਮਾਰ ਲੰਘਿਆ ਗਿਆ। ਇਸਦਾ ਕਿਸੇ ਨੂੰ ਕੋਈ ਇਲਮ ਜਾਂ ਅਹਿਸਾਸ ਨਾ ਹੋਇਆ।

ਅਸਗਤ ਦਾ ਮਹੀਨਾ ਹੋਣ ਕਰਕੇ ਨਾ ਗਰਮੀ ਅਤੇ ਨਾ ਹੀ ਸਰਦੀ ਹੈ। ਮੋਰਾਂ ਦਾ ਮਨ ਸੈਰ ਕਰਨ ਨੂੰ ਕੀਤਾ। ਮਹਾਰਾਜੇ ਨੇ ਫੌਰਨ ਲਖੀਆ ਹਾਥੀ (ਇਸ ਦਾ ਸ਼ਿੰਗਾਰ ਅਤੇ ਦੁਸ਼ਾਲਿਆਂ ਦੀ ਕੀਮਤ 1.5 ਲੱਖ ਸੀ) ਮੰਗਵਾਇਆ ਤੇ ਆਪਣੇ ਨਾਲ ਛੱਤਰ ਹੇਠ ਬੈਠਾ ਕੇ ਲਾਹੌਰ ਦੀ ਸੈਰ ਕਰਵਾਉਣ ਤੁਰ ਪਿਆ। ਮਕਾਨਾਂ ਨੂੰ ਸਜਰੀਆਂ ਕੀਤੀਆਂ ਕਲੀਆਂ ਤੇ ਦੁਕਾਨਾਂ ਨੂੰ ਉਚੇਚਾ ਸਜਾਇਆ ਦੇਖ ਕੇ ਮੋਰਾਂ ਨੇ ਮਹਾਰਾਜੇ ਤੋਂ ਇਸਦਾ ਕਾਰਨ ਪੁੱਛਿਆ। ਮਹਾਰਾਜਾ ਇਉਂ ਜੋਸ਼ ਵਿਚ ਆ ਕੇ ਬੋਲਣ ਲੱਗਾ ਜਿਵੇਂ ਉਹ ਪਹਿਲਾਂ ਹੀ ਦੱਸਣ ਲਈ ਕਾਹਲਾ ਹੁੰਦਾ ਹੈ, “ਹੁਣ ਤੋਂ ਕੁਝ ਦਿਨਾਂ ਬਾਅਦ ਅਗਲੇ ਮਹੀਨੇ ਨਵੰਬਰ ਵਿਚ ਮੇਰੀ ਸਾਲਗਿਰਾ ਹੈ। ਅੱਜ ਤੋਂ ਤਕਰੀਬਨ 31 ਸਾਲ ਪਹਿਲਾਂ ਮੇਰਾ ਜਨਮ ਆਪਣੇ ਨਾਨਕੇ ਘਰ ਬੱਡਰੱਖਾਂ ਵਿਖੇ ਹੋਇਆ ਸੀ। ਜਾਣਦੀ ਏ ਜਦੋਂ ਮੇਰੀ ਮਾਤਾ ਪੈਦਾ ਹੋਈ ਸੀ ਤਾਂ ਫੂਲਵੰਸ਼ੀ ਰਾਜੇ ਸੁਖਚੈਨ ਦਾ ਸਪੁੱਤਰ ਯਾਨੀ ਮੇਰੇ ਨਾਨੇ ਗਜਪਤਿ ਸਿੰਘ ਨੇ ਸਨਾਤਨੀ ਪ੍ਰਥਾ ਮੁਤਾਬਕ ਮੇਰੀ ਮਾਤਾ ਨੂੰ ਜੀਉਂਦਿਆਂ ਧਰਤੀ ਵਿਚ ਦੱਭ ਦਿੱਤਾ ਸੀ। ਇਕ ਮਹਾਂਪੁਰਸ਼ ਬਾਬਾ ਗੁੱਦੜ ਜੀ ਨੇ ਮੇਰੀ ਮਾਤਾ ਨੂੰ ਮੱਠ ਵਿਚੋਂ ਕੱਢਵਾਇਆ ਤੇ ਮੇਰੇ ਨਾਨੇ ਨੂੰ ਝਾੜਾਂ ਪਾਉਂਦਿਆਂ ਦੱਸਿਆ ਸੀ ਕਿ ਇਸ ਲੜਕੀ ਦੀ ਕੁੱਖੋਂ ਇਕ ਮਹਾਬਲੀ ਪੈਦਾ ਹੋਵੇਗਾ। ਬਾਬਾ ਜੀ ਦੀ ਉਹ ਭਵਿੱਖਬਾਣੀ ਸੱਚ ਸਾਬਤ ਹੋ ਗਈ ਹੈ। ਮੇਰੇ ਜਨਮ ਦਿਹਾੜੇ ਦਾ ਸਾਰੇ ਲਾਹੌਰ ਨੂੰ ਚਾਅ ਚਾੜ੍ਹ ਜਾਂਦਾ ਹੈ। ਮੇਰੀ ਪਰਜਾ ਸੁੱਖ ਦੀ ਨੀਂਦ ਸਾਉਂਦੀ ਤੇ ਢੋਲੇ ਮਾਹੀਏ ਗਾਉਂਦੀ ਹੈ। ਲੋਕ ਮੇਰੇ ਰਾਜ ਨੂੰ ਇੰਦਰ ਤੇ ਬਿਕਰਮਾ ਦਿੱਤਯ ਦੇ ਰਾਜ ਤੋਂ ਸਰਵਉੱਤਮ ਗਰਦਾਨਦੇ ਹਨ। ਮੈਂ ਸਿੱਖ ਰਾਜ ਸਥਾਪਤ ਕੀਤਾ ਹੈ, ਪਰ ਮੁਗਲਾਂ ਵਾਂਗ ਤੁਅਸਬੀ ਨਹੀਂ ਬਣਿਆ। ਮੈਂ ਜ਼ਬਰੀ ਕਿਸੇ ਦਾ ਧਰਮ ਪ੍ਰਵਿਤਰਨ ਨਹੀਂ ਕਰਵਾਇਆ। ਸਭ ਧਰਮਾਂ ਲਈ ਮੇਰੇ ਦਿਲ ਵਿਚ ਪੂਰੀ ਸ਼ਰਧਾ ਹੈ। ਆਪਣੇ ਜਨਮ ਦਿਨ ਦੇ ਪਵਿੱਤਰ ਮੌਕੇ ਮੈਂ ਮੰਦਰ ਵਿਚ ਜਾ ਕੇ ਹਵਨ ਕਰਵਾਉਂਦਾ ਹਾਂ, ਮੱਥੇ ’ਤੇ ਚੰਦਨ ਨਾਲ ਰਲੇ ਕੇਸਰ ਦਾ ਤਿਲਕ ਲਾਉਂਦਾ ਹਾਂ। ਪੀਰਾਂ ਦੀ ਦਰਗਾਹ ’ਤੇ ਚਾਦਰ ਚੜ੍ਹਾ ਕੇ ਆਉਂਦਾ ਹਾਂ।ਦਰਬਾਰ ਸਾਹਿਬ ਖੁਸ਼ੀ ਨਮਿਤ ਖੋਲ੍ਹੇ ਗਏ ਅਖੰਠ ਪਾਠ ਦੇ ਭੋਗ ਦੀ ਅਰਦਾਸ ਵਿਚ ਸ਼ਾਮਿਲ ਹੁੰਦਾ ਹਾਂ। ਉਸ ਤੋਂ ਉਪਰੰਤ ਮੈਂ ਗਰੀਬਾਂ ਨੂੰ ਪੈਸੇ ਧੇਲੇ ਅਤੇ ਕੱਪੜੇ ਆਦਿਕ ਚੀਜ਼ਾਂ ਦਾਨ ਕਰਿਆ ਕਰਦਾ ਹਾਂ। ਪਿਛਲੇ ਵਰ੍ਹੇ ਜਾਗੀਰਾਂ ਤੋਂ ਇਲਾਵਾ ਮੈਂ ਬਾਰ੍ਹਾਂ ਲੱਖ ਦਾਨ ’ਤੇ ਖਰਚੇ। ਇਸ ਮੁਬਾਰਕ ਦਿਨ ਕੈਦੀਆਂ ਦੀ ਸਜ਼ਾਵਾਂ ਬਖਸ਼ ਦਿੰਦਾ ਜਾਂ ਘੱਟ ਕਰ ਦਿੰਦਾ ਹਾਂ।…”

ਵੇਗ ਵਿਚ ਆਇਆ ਮਹਾਰਾਜਾ ਚੁੱਪ ਕਰਨ ਦਾ ਨਾਮ ਨਾ ਲੈਂਦਾ ਜੇ ਕਿਧਰੇ ਮੋਰਾਂ ਵਿਚੋਂ ਨਾ ਟੋਕਦੀ, “ਅੱਛਾ ਮਹਾਰਾਜ, ਧੂਮਧਾਮ ਨਾਲ ਜਨਮ ਦਿਨ ਤਾਂ ਤੁਸੀਂ ਪਹਿਲਾਂ ਵੀ ਮਨਾਉਂਦੇ ਆਏ ਹੋ। ਪਰ ਇਸ ਵਾਰ ਤੁਹਾਡੀ ਸਾਲਗਿਰਾ ਦੇ ਜ਼ਸ਼ਨ ਵੱਖਰੇ ਹੀ ਹੋਣਗੇ। ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋਗੇ!”

“ਉਹ ਕਿਵੇਂ?” ਮਹਾਰਾਜੇ ਨੇ ਉਤਸੁਕਤਾ ਦਾ ਇਜ਼ਹਾਰ ਕੀਤਾ।

“ਇਸ ਵਾਰ ਮੋਰਾਂ ਕੰਚਨੀ ਤੁਹਾਡੀ ਸਾਲਗਿਰਾ ਦੀ ਰੋਜ਼ ਪੂਰੀ ਰਾਤ ਐਸਾ ਨਾਚ ਨੱਚੇਗੀ ਕੀ ਤਵਾਰੀਖ ਦੇ ਪੰਨੇ ਵੀ ਉਸਨੂੰ ਕਦੇ ਭੁੱਲ ਨਹੀਂ ਸਕਣਗੇ। ਤੁਹਾਡੇ ਕੰਨਾਂ ਨੂੰ ਮੇਰੇ ਘੂੰਗਰੂਆਂ ਦੀ ਛਨਕਾਹਟ ਵਿਚ ਬਸ਼ੀਰਾ ਬਿੱਲੋ (ਉਸ ਸਮੇਂ ਦੀ ਪ੍ਰਸਿੱਧ ਗਵਿਤਰੀ) ਦੀ ਆਵਾਜ਼ ਫਿੱਕੀ ਤੇ ਬੇਸੁਰੀ ਲੱਗੇਗੀ।” ਮਹਾਰਾਜਾ ਪ੍ਰਸੰਨ ਹੋ ਕੇ ਸ਼ਰਾਰਤ ਕਰਨ ਲਈ ਭਰੇ ਬਜ਼ਾਰ ਵਿਚ ਮੋਰਾਂ ਨੂੰ ਜੱਭੀ ਪਾ ਕੇ ਉਸਦੀ ਗੱਲ੍ਹ ’ਤੇ ਦੰਦੀ ਵੱਢ ਦਿੰਦਾ ਹੈ।

ਮੋਰਾਂ ਨਖਰਾ ਦਿਖਾਉਂਦੀ ਹੋਈ ਮਹਾਰਾਜੇ ਦੀ ਛਾਤੀ ਵਿਚ ਹਲਕੀ ਜਿਹੀ ਮੁੱਕੀ ਮਾਰਦੀ ਹੈ, “ਹਟੋ ਨਾ ਮਹਾਰਾਜ! ਕੀ ਕਰਦੇ ਹੋ… ਬਹੁਤ ਸਤਾਉਂਦੇ ਹੋ ਤੁਸੀਂ… ਬੰਦੀ ਕਿੰਨੀ ਵਾਰ ਕਹਿ ਚੁੱਕੀ ਹੈ ਪਿਆਰ ਕਰਿਆ ਕਰੋ, ਧੱਕਾ ਨਹੀਂ…।”

“ਮੈਂ ਕੀ ਕਰਾਂ ਹਮਲਾਵਰਾਂ ਤੇ ਅਫਗਾਨੀਆਂ ਨੇ ਮੈਨੂੰ ਧੱਕਾ ਕਰਨ ਦੀ ਆਦਤ ਪਾ ਦਿੱਤੀ ਹੈ, ਮੋਰਾਂ। ਨਾਲੇ ਬਚਪਨ ਤੋਂ ਸਿੱਖ ਮਿਸਲਾਂ ਦੀ ਖਾਨਾਜੰਗੀ ਦੇਖਦਾ ਆਇਆ ਹਾਂ।” ਮਹਾਰਾਜਾ ਮੁੱਛਾਂ ਨੂੰ ਵਟੇ ਚਾੜ੍ਹਣ ਲੱਗ ਜਾਂਦਾ ਹੈ।

ਮਹਾਰਾਜੇ ਦੇ ਜਨਮ ਦਿਹਾੜੇ ’ਤੇ ਦਸਤੂਰਨ ਕੀਤੇ ਜਾਣ ਵਾਲੇ ਸਾਰੇ ਕਾਰਜ ਪਹਿਲਾਂ ਵਾਂਗ ਹੀ ਹੋਏ। ਅਲਬੱਤਾ ਇਕ ਗੱਲ ਵੱਖਰੀ ਹੋਈ ਕਿ ਇਸ ਵਾਰ ਸਭ ਰਸਮਾਂ ਵਿਚ ਮੋਰਾਂ ਨੇ ਮਹਾਰਾਜੇ ਨਾਲ ਸ਼ਿਰਕਤ ਕੀਤੀ। ਅੱਜ ਤੱਕ ਇਹ ਸੁਭਾਗ ਮਹਾਰਾਜੇ ਦੀ ਕਿਸੇ ਰਾਣੀ ਨੂੰ ਵੀ ਪ੍ਰਾਪਤ ਨਹੀਂ ਹੋਇਆ ਹੈ।ਪਹਿਲਾਂ ਮਹਾਰਾਜਾ ਆਪ ਹੱਥੀਂ ਦਾਨ ਕਰਿਆ ਕਰਦਾ ਸੀ। ਅਲਬੱਤਾ, ਇਸ ਵਾਰ ਅਲੌਕਿਕ ਘਟਨਾ ਘਟੀ ਕਿ ਮਹਾਰਾਜੇ ਨੇ ਆਪਣੀ ਬਜਾਏ ਸਾਰਾ ਦਾਨ ਪੁੰਨ ਮੋਰਾਂ ਦੇ ਦਸਤ-ਏ-ਮੁਬਾਰਕ ਤੋਂ ਕਰਵਾਇਆ। ਹਰ ਥਾਂ ਮੋਰਾਂ ਮਹਾਰਾਜੇ ਦੇ ਪਿਛੇ ਲੈਲਾ ਘੋੜੇ ’ਤੇ ਬੈਠ ਕੇ ਉਸ ਨਾਲ ਜਾਂਦੀ ਰਹੀ। ਮਹਾਰਾਜੇ ਨੇ ਕੁਮੈਤੀ ਰੰਗਾ 16 ਮੁੱਠੀ ਇਹ ਘੋੜਾ ਪਿਸ਼ਾਵਰ ਦੇ ਹਾਕਿਮ ਸੁਲਤਾਨ ਮੁਹੰਮਦ ਬਾਰਕਜ਼ਈ ਤੋਂ ਬੜੀ ਜਦੋ-ਜਹਿਦ ਉਪਰੰਤ ਧੱਕੇ ਨਾਲ ਪ੍ਰਾਪਤ ਕੀਤਾ ਸੀ। ਇਸ ਦੇ ਸਾਜ ਰਤਨਾਂ ਅਤੇ ਯਾਕੂਬਾਂ ਨਾਲ ਜੜਾਏ ਹਨ ਤੇ ਮਹਾਰਾਜੇ ਦੇ ਸਿਵਾਏ ਕਿਸੇ ਹੋਰ ਨੂੰ ਇਸ ਦੀ ਸਵਾਰੀ ਕਰਨ ਦੀ ਆਗਿਆ ਨਹੀਂ ਹੈ।

ਇਸ ਖਬਰ ਬਾਰੇ ਪਤਾ ਲੱਗਣ ’ਤੇ ਸਾਰੇ ਸ਼ਾਹੀ ਮਹਿਲ ਵਿਚ ਹੱਲਚਲ ਮੱਚ ਗਈ।ਸਭ ਨੂੰ ਮਹਾਰਾਜੇ ਦੇ ਇਸ ਕਾਰੇ ਦਾ ਦੁੱਖ ਹੋਇਆ। ਰਾਣੀ ਦਾਤਾਰ ਕੌਰ ਨੂੰ ਤਾਂ ਸੱਤੀਂ ਕੱਪੜੀ ਅੱਗ ਲੱਗ ਗਈ। ਜਦੋਂ ਸਾਲਗੀਰਾਂ ਦੇ ਅਗਲੇ ਦਿਨ ਮਹਾਰਾਜਾ ਮਹਿਲ ਵਿਚ ਪਰਤਿਆ ਤਾਂ ਦਾਤਾਰ ਕੌਰ ਮਹਾਰਾਜੇ ਨੂੰ ਟੁੱਟ ਕੇ ਪੈ ਗਈ। ਪੰਜ ਸੱਤ ਮਿੰਟ ਮਹਾਰਾਜਾ ਦਾਤਾਰ ਕੌਰ ਦੀਆਂ ਗੱਲਾਂ ਸੁਣਦਾ ਰਿਹਾ, ਪਰ ਫਿਰ ਉਸ ਤੋਂ ਬਰਦਾਸ਼ਤ ਨਾ ਕਰ ਹੋਇਆ ਤੇ ਉਸਨੇ ਪੁੱਠੇ ਹੱਥ ਦੀ ਵੱਟ ਕੇ ਇਕ ਚੁਪੇੜ ਮਾਰੀ। ਜਿਸ ਨਾਲ ਦਾਤਾਰ ਕੌਰ ਕਈ ਗਜ਼ ਦੂਰ ਜਾ ਡਿੱਗੀ। ਕਰੋਧ ਵਿਚ ਆ ਕੇ ਮਹਾਰਾਜੇ ਨੇ ਰਾਣੀ ਦਾਤਾਰ ਕੌਰ ਨੂੰ ਮਹਿਲ ਵਿਚੋਂ ਕੱਢ ਦਿੱਤਾ ਤੇ ਸ਼ੇਖੂਪੁਰੇ ਭੇਜ ਕੇ ਗੁਜ਼ਾਰੇ ਲਈ ਜਗੀਰ ਬਖਸ਼ ਦਿੱਤੀ।

ਇਸ ਘਟਨਾ ਤੋਂ ਬਾਅਦ ਮਹਾਰਾਜਾ ਮੋਰਾਂ ਨੂੰ ਹੋਰ ਵੀ ਜ਼ਿਆਦਾ ਚਾਹੁਣ ਲੱਗ ਪਿਆ। ਮਹਾਰਾਜੇ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਹੈ। ਗਰਮੀ ਵਿਚ ਵਧੇਰੇ ਸਮਾਂ ਉਹ ਸ਼ਿਕਾਰ ਖੇਡਣ ਅਤੇ ਝੀਲਾਂ ਕੰਡੇ ਗੁਜ਼ਾਰਨਾ ਪਸੰਦ ਕਰਦਾ ਹੈ। ਮੋਰਾਂ ਮਹਾਰਾਜੇ ਦੇ ਪਿਛੇ ਘੋੜੇ ’ਤੇ ਬੈਠ ਕੇ ਨਾਲ ਸ਼ਿਕਾਰ ਖੇਡਣ ਵੀ ਜਾਣ ਲੱਗ ਪਈ ਹੈ। ਕਈ ਵਾਰੀ ਤਾਂ ਮਹਾਰਾਜਾ ਮੋਰਾਂ ਨਾਲ ਘੋੜ ਦੌੜ ਦਾ ਮੁਕਾਬਲਾ ਵੀ ਕਰਦਾ ਹੈ। ਰਫਤਾ-ਰਫਤਾ ਮਹਾਰਾਜੇ ਦੇ ਤਕਰੀਬਨ ਸਾਰੇ ਕੰਮਾਂ ਵਿਚ ਮੋਰਾਂ ਹੱਥ ਵਟਾਉਣ ਲੱਗ ਪਈ ਹੈ।ਮਹਾਰਾਜੇ ਨੂੰ ਮੋਰਾਂ ਨਾਲ ਸਮਾਂ ਗੁਜ਼ਾਰਨਾ ਚੰਗਾ ਲੱਗਦਾ ਹੈ। ਮੋਰਾਂ ਫਰੰਗੀ ਔਰਤਾਂ ਵਾਂਗ ਖੁੱਲ੍ਹੇ ਸੁਭਾਅ ਅਤੇ ਮਹਾਰਾਜੇ ਵਾਂਗ ਤੇਜ਼ ਦਿਮਾਗ ਹੈ। ਪਠਾਣੀਆਂ ਵਾਂਗ ਦਲੇਰ ਅਤੇ ਅਰਬਣਾਂ ਵਰਗੀ ਸੁਨੱਖੀ ਤਾਂ ਹੈ ਹੀ। ਮਹਾਰਾਜਾ ਸ਼ਾਹੀ ਕਿਲ੍ਹੇ ਵਿਚ ਘੱਟ ਵੱਧ ਹੀ ਵੜ੍ਹਦਾ ਹੈ।

ਮੋਰਾਂ ਦੀ ਮਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ, ਜਿਸ ਦੀ ਤੀਮਾਰਦਾਰੀ ਲਈ ਮੋਰਾਂ ਨੇ ਮਹਾਰਾਜੇ ਤੋਂ ਕੁਝ ਦਿਨ ਲਈ ਹੀਰਾ ਮੰਡੀ ਵਿਚ ਜਾਣ ਦੀ ਆਗਿਆ ਮੰਗੀ। ਮਹਾਰਾਜੇ ਨੇ ਕੋਈ ਇਤਰਾਜ਼ ਨਾ ਕੀਤਾ, ਕਿਉਂਕਿ ਖੁਦ ਉਸ ਨੇ ਵੀ ਆਪਣੀਆਂ ਦੂਰਾਡੇ ਦੀਆਂ ਰਿਆਸਤਾਂ ਦਾ ਜਾਇਜ਼ਾ ਲੈਣ ਕੁਝ ਦਿਨਾਂ ਲਈ ਬਾਹਰ ਜਾਣ ਦਾ ਮਨਸੂਬਾ ਬਣਾਇਆ ਹੋਇਆ ਹੈ।

ਰਣਜੀਤ ਸਿੰਘ ਕਸ਼ਮੀਰ ਤੋਂ ਪਰਤਦਾ ਹੈ ਤਾਂ ਮਹਿਲ ਵਿਚ ਮਹਾਰਾਜੇ ਦੀ ਜੀਵਨ-ਜਾਚ ਪਹਿਲਾਂ ਵਾਂਗ ਹੋ ਜਾਂਦੀ ਹੈ। ਸਵੇਰੇ ਪੰਜ ਵਜੇ ਉੱਠ ਕੇ ਮਹਾਰਾਜਾ ਇਸ਼ਨਾਨ ਕਰਕੇ ਤਿਆਰ ਹੋ ਜਾਂਦਾ। ਪੂਜਾ ਕਰਕੇ ਆਪਣੀ ਘੋੜੀ ’ਤੇ ਸਵਾਰ ਹੁੰਦਾ ਤੇ ਬਾਹਰ ਨਿਕਲ ਜਾਂਦਾ।ਪੈਦਲ ਸੈਨਾ, ਘੋੜ ਸਵਾਰ, ਫੌਜ-ਏ-ਖਾਸ ਅਤੇ ਤੋਪਖਾਨੇ ਦਾ ਖੁਦ ਮੁਆਇਨਾ ਕਰਦਾ। ਪੂਰੇ ਦੋ ਘੰਟੇ ਆਪਣੀ ਫੌਜ ਦਾ ਨਰਿਖਣ ਕਰਦਾ ਹੋਇਆ ਮਹਾਰਾਜਾ ਆਪਣੇ ਸਕੱਤਰ ਨੂੰ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਦਾ ਆਦੇਸ਼ ਵੀ ਦਿੰਦਾ ਰਹਿੰਦਾ। ਨੌ ਕੁ ਵਜੇ ਦੇ ਕਰੀਬ ਅਕਾਲ ਸੈਨਾ ਨੂੰ ਨਿਰਖਦਾ-ਪਰਖਦਾ ਘੋੜੇ ਉੱਤੇ ਬੈਠਾ ਹੀ ਸਵੇਰੇ ਦਾ ਨਾਸ਼ਤਾ ਕਰਦਾ। ਇਸ ਤੋਂ ਅੱਧੇ ਘੰਟੇ ਬਾਅਦ ਮਹਾਰਾਜਾ ‘ਸਰਕਾਰ ਖਾਲਸਾ’ ਸਜਾਉਂਦਾ। ਰਾਜ ਪ੍ਰਬੰਧ ਦਾ ਸਾਰਾ ਕਾਰ-ਵਿਹਾਰ ਮਹਾਰਾਜੇ ਨੂੰ ਦੱਸਿਆ ਜਾਂਦਾ। ਮਸੂਲ, ਮਾਮਲਿਆਂ, ਆਮਦਨ ਅਤੇ ਖਰਚ ਦਾ ਸਾਰਾ ਹਿਸਾਬ ਕਿਤਾਬ ਮਹਾਰਾਜਾ ਆਪ ਕਰਦਾ। ਇਸ ਤੋਂ ਇਲਾਵਾ ਰਿਆਸਤ ਦੇ ਬਾਕੀ ਮਸਲੇ ਨਜਿੱਠਦਾ। ਦੁਪਿਹਰ ਬਾਰਾਂ ਤੋਂ ਇਕ ਵਜੇ ਤੱਕ ਗੁਰਬਾਣੀ ਜਾਂ ਕੀਰਤਨ ਸਰਵਨ ਕਰਦਾ। ਉਸ ਉਪਰੰਤ ‘ਦਰਬਾਰ ਖਾਲਸਾ’ ਲੱਗ ਜਾਂਦਾ। ਰਿਆਸਤ ਦੇ ਘਰੇਲੂ ਮਸਲੇ ਅਤੇ ਫਰਿਆਦੀਆਂ ਦੀਆਂ ਬੇਨਤੀਆਂ ਜਾਂ ਛੋਟੇ ਮੋਟੇ ਗੁਆਡੀ ਰਾਜਾਂ ਨਾਲ ਝਗੜਿਆਂ ਅਤੇ ਸਮਸਿਆਵਾਂ ਦਾ ਨਿਪਟਾਰਾ ਇਸੇ ਦਰਬਾਰ ਵਿਚ ਕਰਦਾ। ਪੰਜ ਵਜੇ ਮਹਾਰਾਜਾ ਦਰਬਾਰ ਖਾਰਜ ਕਰਕੇ ਮਨੋਰੰਜਨ ਲਈ ਨਾਚ-ਗਾਣੇ ਦਾ ਆਨੰਦ ਮਾਣਦਾ। ਰਾਤ ਨੂੰ ਅੱਠ ਵਜੇ ਭੋਜਨ ਕਰਕੇ ਸ਼ਰਾਬ ਪੀਂਦਾ ਤੇ ਆਪਣੀਆਂ ਰਾਣੀਆਂ ਅਤੇ ਦਾਸੀਆਂ ਕੋਲ ਰੰਗ-ਰਲੀਆਂ ਮਾਣਦਾ ਸੌਂ ਜਾਂਦਾ।

ਬਸ ਇਹੀ ਨਿੱਤ-ਚਰਿਆ ਹੈ ਮਾਹਾਰਾਜੇ ਦੀ ਕਈ ਸਾਲਾਂ ਤੋਂ।

ਕੁਝ ਕੁ ਦਿਨਾਂ ਬਾਅਦ ਮਹਾਰਾਜੇ ਨੂੰ ਇਕ ਨ੍ਰਿਤਕੀ ਦਾ ਨ੍ਰਿਤ ਦੇਖਦਿਆਂ ਮੋਰਾਂ ਦਾ ਚੇਤਾ ਆਉਂਦਾ ਹੈ। ਉਹ ਮੋਰਾਂ ਨੂੰ ਬੁਲਾਉਣ ਦਾ ਸੱਦਾ ਦਿੰਦਾ ਹੈ ਤਾਂ ਮੋਰਾਂ ਆਪਣੀ ਮਾਂ ਦੀ ਬਿਮਾਰੀ ਦਾ ਕਾਰਨ ਦੱਸ ਕੇ ਮਹਾਰਾਜੇ ਕੋਲ ਨਾ ਆਉਣ ਦਾ ਬਹਾਨਾ ਮਾਰ ਦਿੰਦੀ ਹੈ। ਮਹਾਰਾਜਾ ਤੜਫ ਜਾਂਦਾ ਹੈ। ਉਹ ਆਪਣੇ ਫਰੰਗੀ ਸਿਪਾਹਸਿਲਾਰ ਫੋਰਡ ਅਤੇ ਅਸਤਬਲ ਦੇ ਜਰਨੈਲ ਡੋਗਰਾ ਸੁਚੇਤ ਸਿੰਘ ਤੋਂ ਮੋਰਾਂ ਦੀ ਰਿਹਾਸ਼ਿਗਾਹ

ਕੂਕਰ
ਬੱਸ ਦੇ ਨਹਿਰ ਦਾ ਪੁੱਲ  ਚੜ੍ਹਦਿਆਂ ਹੀ ਮੈਂ ਸੁਚੇਤ ਹੋ ਕੇ ਬੈਠ ਗਿਆ ਸੀ। ਪਰ ਮੈਥੋਂ ਬਹੁਤੀ ਦੇਰ ਟਿਕ ਕੇ ਬੈਠ ਨਹੀਂ ਸੀ ਹੋਇਆ। ਮੈਂ ਆਪਣਾ ਬੈਗ ਮੋਢੇ ’ਚ ਪਾ ਕੇ ਬਾਰੀ ਵੱਲ ਨੂੰ ਖਿਸਕ ਗਿਆ ਸੀ। ਜਿਉਂ ਹੀ ਮੈਂ ਬਾਰੀ ਦੀ ਚਿਟਕਣੀ ਨੂੰ ਖੋਲ੍ਹਣ ਲਈ ਹੱਥ ਪਾਇਆ ਸੀ ਤਾਂ, ਪੱਗ ਦੇ ਦੋਨਾਂ ਲੜਾਂ ਨੂੰ ਵਾਰੋ-ਵਾਰੀ ਅੱਖਾਂ ਉੱਤੇ ਨੂੰ ਖਿੱਚਦੇ ਹੋਏ ਕੰਡਕਟਰ ਨੇ ਮੈਨੂੰ ਦਬਕਾ ਮਾਰਿਆ ਸੀ, “ਖੜ੍ਹ ਜਾ – ਖੜ੍ਹ ਜਾ, ਬਹੁਤਿਆ ਕਾਹਲਿਆ। ’ਤਾਰ ਕੇ ਹੀ ਜਾਵਾਂਗੇ। ਨਾਲ ਲਿਜਾ ਕੇ ਤੈਥੋਂ ਚਰਖਾ ਨ੍ਹੀਂ ਕਤਾਓਣਾ ਅਸੀਂ। ਚਲਦੀ ਤੋਂ ਡਿੱਗ ਪਿਆ ਤਾਂ ਸਾਨੂੰ ਯੱਬ ਖੜ੍ਹਾ ਕਰੇਗਾ।”

ਮੈਂ ਬਾਰੀ ਨੂੰ ਛੱਡ ਕੇ ਪਰ੍ਹੇ ਹੋ ਗਿਆ ਸੀ। ਪਹਿਲਾਂ ਤਾਂ ਸੋਚਿਆ ਸੀ ਕਿਉਂ ਨਾ ਬੁੜ੍ਹੇ ਦੇ ਆਈ ਜੀ (ਇੰਸਪੈਕਟਰ ਜਨਰਲ) ਹੋਣ ਦਾ ਫ਼ਾਇਦਾ ਲਵਾਂ। ਜਿਵੇਂ ਉਹ ਬਦਤਮੀਜ਼ ਬੋਲਿਆ ਸੀ, ਆਪਣੀ ਹਸਤੀ ਬਾਰੇ ਦੱਸ ਕੇ ਉਵੇਂ ਉਹਨੂੰ ਇੱਟ ਦਾ ਜੁਆਬ ਪੱਥਰ ਦੇਵਾਂ। ਮੈਨੂੰ ਜਿਸ ਨੂੰ ਪੰਜਾਬ ਪੁਲੀਸ ਦੇ ਕਾਂਸਟੈਬਲ ਵੀ ਦੋ ਘੜੀਆਂ ਸਾਹਿਬ ਕਹੇ ਬਿਨਾਂ ਨਹੀਂ ਬੁਲਾਉਂਦੇ। ਉਹਨੂੰ ਉਹ ਦੋ ਕੌਡੀ ਦਾ ਬੰਦਾ ਇੰਝ ਖਰ੍ਹਵਾ ਬੋਲ ਜਾਵੇ? ਫੇਰ ਸੋਚਿਆ ਸੀ ਚੱਲੋ ਛੱਡੋ ਪਰ੍ਹੇ। ਐਂਵੇ ਕੀ ਨਿੱਕੀ ਜਿਹੀ ਬਾਤ ਦਾ ਬਤੰਗੜ ਬਣਾਉਣਾ ਹੈ। ਚੰਡੀਗੜ੍ਹ ਵੀ ਤਾਂ ਦੂਏ ਤੀਏ ਦਿਨ ਹੀ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖੀਦਾ ਹੈ। ਹਰੇਕ ਨਾਲ ਹੀ ਸਿੰਗ ਫਸਾਈ ਫਿਰਨੇ ਵੀ ਅਕਲਮੰਦੀ ਨਹੀਂ। ਰੈੱਪਯੁਟੇਇਸ਼ਨ(ਸ਼ੁਹਰਤ) ਖ਼ਰਾਬ ਹੋ ਜਾਂਦਾ ਹੈ। ਮਨਸੂਰੀ, ਡਲਹੌਜੀ, ਸ਼ਿਮਲੇ, ਗੋਆ, ਨੈਨੀਤਾਲ, ਜਿੱਥੇ ਕਿਤੇ ਵੀ ਮੈਂ ਅੱਜ ਤੱਕ ਇਕੱਲਾ ਗਿਆ ਹਾਂ। ਉੱਥੋਂ ਹੀ ਮੇਰੀ ਗੁੰਡਾਂਗਰਦੀ ਦੀ ਰਿਪੋਰਟ ਘਰੇ ਆਉਂਦੀ ਰਹੀ ਹੈ। ਇੱਕ ਘਰ ਤਾਂ ਡੈਣ ਵੀ ਛੱਡ ਲੈਂਦੀ ਹੈ ਵਾਲੀ ਕਹਾਵਤ ਉੱਤੇ ਅਮਲ ਕਰਦਿਆਂ ਮੈਂ ਸਾਰਾ ਗੁੱਸਾ ਵਿੱਚੇ ਹੀ ਪੀ ਲਿਆ ਸੀ। ਦਰਅਸਲ ਕਸੂਰ ਅੱਖੜ ਕੰਡਕਟਰ ਦਾ ਵੀ ਨਹੀਂ ਸੀ। ਮੈਨੂੰ ਅਣਦਾੜੀਆ ਦੇਖ ਕੇ ਹੀ ਉਹਦੀ ਐਨੀ ਹਿੰਮਤ ਪਈ ਸੀ। ਮੈਂ ਆਪਣੀ ਠੋਡੀ ’ਤੇ ਫੁੱਟਦੀ ਲੂਈਂ ਨੂੰ ਟੋਹਦਿਆਂ ਕੌੜੀ ਜਿਹੀ ਅੱਖ ਨਾਲ ਕੰਡਕਟਰ ਵੱਲ ਦੇਖਿਆ ਸੀ। ਤੁਸੀਂ ਵੀ ਪੁੱਤ ਕਾਲਜੀਏਟਾਂ ਤੋਂ ਲੋਟ ਆਉਂਦੇ ਹੋ। ਪਤੰਦਰਾਂ ਮੂਹਰੇ ਤਾਂ ਕੁਸਕਦੇ ਨ੍ਹੀਂ। ਮੇਰੇ ਵਰਗੇ ਨੂੰ ਤਾਂ ਲੰਡੀ-ਬੁੱਚੀ ਹੀ ਸਮਝਦੇ ਓ। ਕੋਈ ਨ੍ਹੀਂ ਬੱਲਿਆ, ਦਿੱਲੀ ਦੂਰ ਨਹੀਂ। ਮੂਹਰਲੇ ਸਾਲ ਨੂੰ ਯਾਰਾਂ ਨੇ ਵੀ ਪਲੱਸ-ਵੱਨ ਦੀ ਅਡਮਿਸ਼ਨ(ਦਾਖ਼ਲਾ) ਕਾਲਜ ’ਚ ਹੀ ਲੈਣੀ ਆ। ਮੇਰੇ ਅੰਦਰ ਲਾਵਾ ਅਜੇ ਤੱਕ ਰਿੱਝਣੋਂ ਨਹੀਂ ਸੀ ਹੱਟਿਆ।

ਬੱਸ ਦੇ ਸੂਏ ਕੋਲ ਅੱਪੜਦਿਆਂ ਹੀ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਖੜ੍ਹਵਾ ਦਿੱਤੀ ਸੀ। ਤੇਜ਼ ਜਾਂਦੀ ਬੱਸ ਨੂੰ ਰੋਕਣ ਲਈ ਓਨਾ ਡਰਾਈਵਰ ਦਾ ਬਰੇਕਾਂ ਉੱਤੇ ਜ਼ੋਰ ਨਹੀਂ ਲੱਗਿਆ ਹੋਣਾ, ਜਿੰਨਾ ਕੰਡਕਟਰ ਦਾ ਵਿਸਲ ਮਾਰਨ ’ਤੇ ਲੱਗ ਗਿਆ ਲੱਗਦਾ ਸੀ। ਮੈਨੂੰ ਲਾਹੁਣਸਾਰ ਬੱਸ ਹਨੇਰੀ ਬਣ ਗਈ ਸੀ।

ਨਾਨਕੇ ਪਿੰਡ ਦੇ ਅੱਡੇ ਉੱਤੇ ਖੜ੍ਹੇ ਨੇ ਮੈਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਚਾਰੇ ਪਾਸੇ ਨਜ਼ਰ ਘੁੰਮਾ ਕੇ ਦੇਖਿਆ ਸੀ। ਮੈਨੂੰ ਕੁੱਝ ਵੀ ਜਾਣਿਆ-ਪਹਿਚਾਣਿਆ ਨਹੀਂ ਸੀ ਦਿਸਿਆ। ਆਸੇ ਪਾਸੇ ਕੋਈ ਵੀ ਸਿਆਣਾ ਆਦਮੀ ਨਹੀਂ ਸੀ। ਸੂਏ ਦੇ ਦੂਸਰੇ ਪਾਰ ਦੋ ਨਿਆਣੇ ਮੈਲੀਆਂ ਜਿਹੀਆਂ ਖੇਸੀਆਂ ਦੀਆਂ ਬੁੱਕਲਾਂ ਮਾਰੀ ਬੰਟੇ ਖੇਡ ਰਹੇ ਹਨ। ਸ਼ਹਿਰ  ਦੇ ਘੁੱਟਵੇ ਅਤੇ ਪ੍ਰਦੂਸ਼ਤ ਵਾਤਾਵਰਣ ਤੋਂ ਕੋਹਾਂ ਦੂਰ, ਪਹਿਲਾਂ ਤਾਂ ਮੈਂ ਪਿੰਡ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਤਾਜ਼ੀ ਹਵਾ ਦਾ ਮਜ਼ਾ ਚੱਖਣ ਲਈ ਲਗਾਤਾਰ ਤਿੰਨ ਚਾਰ ਡੂੰਘੇ-ਡੂੰਘੇ ਸਾਹ ਭਰੇ ਸਨ। ਅੱਗਾੜੀਆਂ ਭੰਨਦਿਆਂ ਹੀ ਸਫ਼ਰ ਦੀ ਸਾਰੀ ਥਕਾਨ ਰਫ਼ੂ ਚੱਕਰ ਹੋ ਗਈ ਸੀ। ਫਿਰ ਸੂਏ ਦੇ ਬੰਨੇ-ਬੰਨੇ ਪਿੱਛੇ ਨੂੰ ਜਿਧਰੋਂ ਬੱਸ ਆਈ ਸੀ, ਮੈਂ ਉੱਧਰ ਨੂੰ ਤੁਰ ਪਿਆ ਸੀ। ਜਿਵੇਂ ਮੈਨੂੰ ਨਕਸ਼ਾ ਬਣਾ ਕੇ ਡੈਡੀ ਨੇ ਸਮਝਾਇਆ ਸੀ। ਮੈਂ ਉਹਨਾਂ ਦਿਸ਼ਾਵਾਂ ਵਿੱਚ ਪੈਰ ਪੁੱਟਦਾ ਗਿਆ ਸੀ।

ਉਦਣ ਉੱਥੇ ਮੈਂ ਆਪਣੇ ਹੋਸ਼-ਓ-ਹਵਾਸ ਵਿੱਚ ਪਹਿਲੀ ਵਾਰ ਗਿਆ ਸੀ। ਤੇ ਇਹ ਮੇਰਾ ਮੰਦਭਾਗ ਸੀ ਕਿ ਪਹਿਲੀ ਵਾਰ ਹੀ ਮੈਨੂੰ ਇਕੱਲੇ ਨੂੰ ਜਾਣਾ ਪਿਆ ਸੀ। ਉਸ ਤੋਂ ਪਹਿਲਾਂ ਜਦੋਂ ਮੈਂ ਗਿਆ ਸੀ। ਉਦੋਂ ਬਹੁਤ ਨਿੱਕਾ ਹੁੰਦਾ ਸੀ। ਮੈਨੂੰ ਉਸ ਵਕਤ ਪੂਰੀ ਸੁਰਤ ਵੀ ਨਹੀਂ ਸੀ ਆਈ। ਇਸ ਲਈ ਉਦੋਂ ਦਾ ਮੈਨੂੰ ਬਹੁਤਾ ਕੁੱਝ ਯਾਦ ਨਹੀਂ। ਬਸ ਕੁੱਝ ਧੁੰਧਲੀਆਂ-ਧੁੰਧਲੀਆਂ ਜਿਹੀਆਂ ਅਤੀਤ ਦੀਆਂ ਯਾਦਾਂ ਨੇ ਮੇਰੇ ਜ਼ਿਹਨ ਵਿੱਚ।

ਦਹਿਸ਼ਤਗਰਦਾਂ ਦੇ ਸਫ਼ਾਏ ਮਗਰੋਂ ਪੰਜਾਬ ਵਿੱਚ ਪੁਨਰ ਅਮਨ ਅਤੇ ਚੈਨ ਵਾਲੇ ਮਾਹੌਲ ਦੀ ਸਥਾਪਨਾ ਹੋਣ ਨਾਲ, ਜਿੰਨਾ ਆਮ ਜਨਤਾ ਨੇ ਰੱਬ ਦਾ ਸ਼ੁਕਰ ਮਨਾਇਆ ਹੈ। ਉਸ ਨਾਲੋਂ ਵੱਧ ਕੇ ਪੁਲਿਸ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਹਲਾਤ ਬਿਗੜਿਆਂ ਤੋਂ ਜਿਹੜੇ ਪੁਲਿਸ ਪਰਿਵਾਰ ਆਪਣੇ ਸਕੇ-ਸਬੰਧੀਆਂ ਦੇ ਜੰਮਣ, ਮਰਨ, ਵਿਆਹਾਂ, ਭੋਗਾਂ ਵਿੱਚ ਸ਼ਮੂਲਿਅਤ ਨਾ ਕਰ ਸਕਣ ਕਾਰਨ ਕੱਟੇ ਗਏ ਸਨ। ਹੁਣ ਗੜ੍ਹਬੜ੍ਹੀ ਹਟੀ ਤੋਂ ਉਹ ਪੁਲਿਸ ਮੁਲਾਜਮਾਂ ਦੇ ਟੱਬਰ, ਖੁਸ਼ੀਆਂ ਗ਼ਮੀਆਂ ਵਿੱਚ ਸ਼ਰੀਕ ਹੋ ਕੇ ਮੁੜ ਆਪਣੇ ਰਿਸ਼ਤੇਦਾਰਾਂ ਨਾਲ ਜੁੜਦੇ ਜਾ ਰਹੇ ਹਨ। ਦਹਿਸ਼ਤਵਾਦ ਦੇ ਸੰਤਾਪੀ ਦੌਰ ਵਿੱਚ ਜਦੋਂ ਪੁਲਿਸ ਵਾਲੇ ਮੁਕਾਬਲਾ ਕਰਦੇ ਹੁੰਦੇ ਸਨ ਤਾਂ ਮਸਾਂ ਇੱਕ-ਅੱਧਾ ਉੱਗਰਵਾਦੀ ਹੀ ਮਰਦਾ ਹੁੰਦਾ ਸੀ। ਪਰ ਖਾੜਕੂ ਤਾਂ ਉਕਤ ਮੁਕਾਬਲੇ ਦਾ ਬਦਲਾ ਲੈਣ ਲਈ ਜ਼ਿੰਮੇਵਾਰ ਅਫ਼ਸਰ ਦੇ ਸਾਰੇ ਖਾਨਦਾਨ ਦੀ ਢਿੰਬਰੀ ਟਾਈਟ ਕਰ ਕੇ ਰੱਖ ਦਿੰਦੇ ਸਨ। ਰੋਲੇ-ਗੋਲੇ ਵੇਲੇ ਬਹੁਤੇ ਅਧਿਕਾਰੀਆਂ ਦੇ ਬੀਵੀ ਬੱਚੇ ਤਾਂ ਪੰਜਾਬ ਵਿੱਚੋਂ ਉੱਡਣ ਛੂਹ ਹੋ ਕੇ ਦੂਸਰੇ ਖੇਤਰਾਂ ਵੱਲ ਕੂਚ ਕਰ ਗਏ ਸਨ। ਅਸੀਂ ਵੀ ਉਹਨਾਂ ਦਿਨਾਂ ਵਿੱਚ ਹੀ ਚੰਡੀਗੜ੍ਹ ਕੋਠੀ ਖਰੀਦੀ ਸੀ।1984 ਦੇ ਅਪਰੇਸ਼ਨ ਬਲੂ ਸਟਾਰ ਅਤੇ ਦਿੱਲੀ ਦੰਗਿਆਂ ਉਪਰੰਤ ਉੱਧਰਲੇ ਮੇਰੇ ਨਾਨਕਿਆਂ ਦੇ ਪਿੰਡਾਂ ਵੱਲ ਵੀ ਖਾੜਕੂ ਲਹਿਰ ਕਾਫ਼ੀ ਜ਼ੋਰ ਫੜ ਗਈ ਸੀ। ਉੱਚੇ ਰੁਤਬੇ ਉੱਤੇ ਲੱਗੇ ਅਫ਼ਸਰ ਦਾ ਫ਼ਰਜ਼ੰਦ ਹੋ ਕੇ ਮੇਰਾ ਪਿੰਡ ਵਿੱਚ ਜਾਣਾ ਤਾਂ ਆ ਬੈਲ ਮੁੱਝੇ ਮਾਰ ਵਾਲੀ ਗੱਲ ਕਰਨਾ ਸੀ। ਕਿਉਂਕਿ ਪੁਲਿਸੀਆਂ ਦੀ ਸੰਤਾਨ ਨੂੰ ਅਗਵਾਹ ਕਰਕੇ ਅੱਤਵਾਦੀ ਮਨਇੱਛਤ ਕੰਮ, ਕਿਸੇ ਸਾਥੀ ਦੀ ਰਿਹਾਈ  ਜਾਂ ਵੱਡੀਆਂ ਵੱਡੀਆਂ ਫਿਰੌਤੀਆਂ ਉਗਰਾਣ ਦੀਆਂ ਘਿਨੌਣੀਆਂ ਕਾਰਵਾਈਆਂ ਕਰਨ ਵਿੱਚ ਬੜੇ ਸਰਗਰਮ ਸਨ। ਸ਼ਹਿਰਾਂ ਦੀ ਬਨਿਸਬਤ ਪਿੰਡਾਂ ਵਿੱਚ ਅਜਿਹੀਆਂ ਮੁਹਿੰਮਾ ਅਸਾਨੀ ਨਾਲ ਨੇਪਰੇ ਚੜ੍ਹ ਸਕਦੀਆਂ ਹਨ। ਇਸੇ ਕਰਕੇ ਮੈਂ ਕਦੇ ਆਪਣੇ ਨਾਨਕੇ ਨਹੀਂ ਸੀ ਆਇਆ।

ਉਸ ਦਿਨ ਜਾ ਤਾਂ ਮੈਂ ਆਪਣੀ ਸਵਾਰੀ ’ਤੇ ਵੀ ਸਕਦਾ ਸੀ। ਪਰ ਫੇਰ ਮੈਨੂੰ ਡਰਾਈਵਰ ਅਤੇ ਗੱਨ-ਮੈਨ ਨੂੰ ਨਾਲ ਲਿਜਾਣਾ ਪੈਣਾ ਸੀ। ਜੋ ਮੈਂ ਨਹੀਂ ਸੀ ਚਾਹੁੰਦਾ। ਪਹਿਲੇ-ਪਹਿਲ ਜਦੋਂ ਬਾਡੀਗਾਰਡ ਨਾਲ ਮੈਂ ਕਿਤੇ ਜਾਣਾ ਤਾਂ ਆਪਣੇ ਆਪ ਨੂੰ ਖੱਭੀ ਖਾਨ ਹੀ ਸਮਝਣਾ। ਕੁੜੀਆਂ ਕੱਤਰੀਆਂ ਨੂੰ ਵੀ ਬਿਨਾਂ ਦੱਸਿਆਂ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਮੈਂ ਕਿਸੇ ਅਫ਼ਸਰ ਦਾ ਸਾਹਿਬਜ਼ਾਦਾ ਹਾਂ। ਪਰ ਹੌਲੀ ਹੌਲੀ ਮੇਰੇ ਧਿਆਨ ਵਿੱਚ ਆਇਆ ਸੀ ਕਿ ਇਸ ਦਾ ਇੱਕ ਨੁਕਸਾਨ ਵੀ ਹੈ। ਕਿਉਂਕਿ ਜਿਹੜੀਆਂ ਤਾਂ ਧਨਾਢ ਵਿਅਕਤੀਆਂ ਦੀਆਂ ਸਪੁੱਤਰੀਆਂ ਹਨ, ਉਹਨਾਂ ਉੱਤੇ ਫੋਕੇ ਵਿਖਾਵੇ ਦਾ ਕੋਈ ਅਸਰ ਨਹੀਂ ਹੁੰਦਾ ਹੈ। ਉਹ ਤਾਂ ਦਿਨ ਰਾਤ ਆਪ ਸੰਗੀਨਾਂ ਦੇ ਪਹਿਰੇ ਹੇਠ ਰਹਿੰਦੀਆਂ ਹਨ। ਸਿਰਫ਼ ਮਾੜੇ ਤਬਕੇ ਦੀਆਂ ਕੁੜੀਆਂ ’ਤੇ ਹੀ ਠੁੱਕ ਵੱਜਦੀ ਹੈ। ਇੰਝ ਜਿਹੜੀਆਂ ਰਈਸਜ਼ਾਦੀਆਂ ਹੁੰਦੀਆਂ, ਉਹ ਮੇਰੇ ਹੱਥੋਂ ਨਿਕਲ ਜਾਂਦੀਆਂ ਸਨ। ਕਿਉਂਕਿ ਮੇਰਾ ਬਾਡੀਗਾਰਡ ਉਹਨਾਂ ਵੱਲ ਇਉਂ ਡੇਲੇ ਪਾੜ ਪਾੜ ਦੇਖਦਾ ਰਹਿੰਦਾ ਸੀ, ਜਿਵੇਂ ਬੋਕ ਤੁਕਿਆਂ ਕੰਨੀ ਝਾਕਦਾ ਹੁੰਦਾ ਹੈ। ਮੈਂ ਕਈ ਬਾਰੀ ਉਹਨੂੰ ਝਾੜਦਾ ਵੀ ਹੁੰਦਾ ਸੀ ਕਿ ਕਦੇ ਕੁੜੀ ਨਹੀਂ ਦੇਖੀ?। ਪਰ ਉਹਦੇ ਕੰਨ ’ਤੇ ਜੂੰ ਨਹੀਂ ਸੀ ਸਰਕਦੀ। ਅੱਖਾਂ ਗੱਡ ਕੇ ਘੂਰ-ਘੂਰ ਕੋਈ ਬੰਦਾ ਤੱਕੀ ਜਾਵੇ, ਅਜੋਕੇ ਦੌਰ ਦੀਆਂ ਪੜ੍ਹੀਆਂ-ਲਿਖੀਆਂ ਬੀਬੀਆਂ ਇਸ ਨੂੰ ਬੁਰਾ ਮੰਨਦੀਆਂ ਹਨ। ਅੰਗ-ਰੱਖਿਅਕਾਂ ਦੀ ਇਸ ਭੈੜੀ ਵਾਦੀ ਦੇ ਕਾਰਨ ਕਈ ਸੋਹਣੀਆਂ ਸੋਹਣੀਆਂ ਨੱਢੀਆਂ ਤੋਂ ਮੈਨੂੰ ਹੱਥ ਧੋਣੇ ਪਏ ਹਨ। ਇਸ ਲਈ ਹੁਣ ਮੈਂ ਇੱਕਲਾ ਹੀ ਜਾਣਾ ਆਉਣਾ ਪਸੰਦ ਕਰਦਾ ਹਾਂ। ਤਦੇ ਹੀ ਕਬਾਬ ਵਿਚ ਰੜਕਣ ਵਾਲੀਆਂ ਹੱਡੀਆਂ ਨੂੰ ਪਹਿਲਾਂ ਹੀ ਵੱਖ ਕਰਕੇ ਮੈਂ  ਓਦਣ ਸਵੇਰੇ ਇਕੱਲਾ ਬਸ ਚੜ੍ਹ ਗਿਆ ਸੀ। ਵੈਸੇ ਜ਼ੁਲਫ਼ਾਂ ਨਾਲ ਖੇਡਣ ਦੇ ਚਾਨਸ ਆਪਣੀ ਕਾਰ ਨਾਲੋਂ ਬਸ ਵਿੱਚ ਕਿਤੇ ਜ਼ਿਆਦਾ ਹੁੰਦੇ ਹਨ। ਯੋਧਿਆਂ ਨੂੰ ਜੰਗ ਲਈ ਤੇ ਚੋਬਰਾਂ ਨੂੰ ਆਸ਼ਕੀ ਲਈ ਸਦਾ ਕਮਰ ਕੱਸ ਕੇ ਰੱਖਣੀ ਚਾਹੀਦੀ ਹੈ। ਇਸ਼ਕ ਲੜਾਉਣ ਦੇ ਮਾਮਲੇ ਵਿੱਚ ਮੈਂ ਕਦੇ ਢਿੱਲ ਨਹੀਂ ਵਰਤੀ। ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦਾ ਹਾਂ। ਸਾਡੇ ਗੁਆਂਢੀ ਪੰਡਤ ਜੀ ਸਦਾ ਕਹਿੰਦੇ ਹੁੰਦੇ ਹਨ, “ਨਾ ਜਾਨੇ ਕਬ, ਕਹਾਂ, ਕੇਸੇ, ਕਿਸ ਭੇਸ ਮੇ ਨਰਾਇਣ ਮਿਲ ਜਾਏ।” ਕੋਈ ਪਤਾ ਨਹੀਂ ਹੁੰਦਾ ਕਦੋਂ, ਕਿੱਥੇ, ਕਿਹੜੀ ਚੱਲਦੀ ਫਿਰਦੀ ਅੱਗ ਝੁਲਸਾ ਕੇ ਰੱਖ ਦਵੇ। ਜਵਾਨੀ ਵਿੱਚ ਹੁਸੀਨ ਹਾਦਸੇ ਹੁੰਦਿਆਂ ਦੇਰ ਨਹੀਂ ਲੱਗਦੀ।

ਕੀ ਕੀ ਨਹੀਂ ਸੋਚਿਆ ਸੀ? ਮੈਂ ਬੱਸ ਚੜ੍ਹਨ ਲੱਗੇ ਨੇ। ਪਰ ਇੱਕ ਵੀ ਕੰਮ ਦੀ ਸੂਰਤ ਮੱਥੇ ਨਹੀਂ ਸੀ ਲੱਗੀ।

ਦਿਹਾੜੀ ਖੋਟੀ ਗੁਜ਼ਰੀ ਸੀ। ਲੁਧਿਆਣੇ ਵੀ ਕੱਕਰ ਵਿੱਚ ਪਹਿਲਵਾਨੀ ਗੇੜੇ ਦਿੱਤੇ ਵਿਅਰਥ ਹੀ ਗਏ ਸਨ। ਘੁਮਾਰ ਮੰਡੀ ਵਾਲੇ ਜੱਗਦੰਬਾਂ ਹੋਟਲ ਵਿੱਚ ਵੀ ਕਾਂ ਹੀ ਪੈਂਦੇ ਸਨ। ਖ਼ਬਰ ਨਹੀਂ ਸਵੇਰੇ ਸਵੇਰੇ ਕੌਣ ਨੈਸ਼ ਮੱਥੇ ਲੱਗ ਗਿਆ ਸੀ। ਖ਼ੈਰ ਜਿਵੇਂ ਕਹਿੰਦੇ ਹੁੰਦੇ ਨੇ ਉਮੀਦ ’ਤੇ ਦੁਨੀਆਂ ਕਾਇਮ ਹੈ। ਉਵੇਂ ਆਸ ਦਾ ਪੱਲਾ ਘੁੱਟ ਕੇ ਫੜਦਾ ਹੋਇਆ ਮੈਂ ਰਾਹੇ ਰਾਹ ਜਾਂਦਾ ਆਸੇ ਪਾਸੇ ਦੇ ਖੁੱਲ੍ਹੇ ਬੂਹਿਆਂ ਵਾਲੇ ਘਰਾਂ ਵਿੱਚ ਝਾਤੀਆਂ ਮਾਰੀ ਜਾ ਰਿਹਾ ਸਾਂ। ਮਤੇ ਕੋਈ ਬੰਬ ਜਾਂ ਪਟਾਕਾ ਦਿਸ ਪਵੇ। ਬੜੀ ਤਮੰਨਾ ਸੀ ਕਿਸੇ ਪੈਂਡੂ ਮਾਲ ਦਾ ਚੱਸ ਵੇਖਣ ਦੀ। ਸ਼ਹਿਰਨਾ ਤੋਂ ਤਾਂ ਜੀਅ ਲਿਹਾ ਪਿਆ ਸੀ।

ਸਿਆਲ ਦੀ ਨਿੱਘੀ-ਨਿੱਘੀ ਧੁੱਪ ਵਿੱਚ ਮੈਂ ਪੱਕੀ ਸੜਕ ਤੋਂ ਲਹਿ ਕੇ ਪਿੰਡ ਦੀ ਫਿਰਨੀ ਫੜ੍ਹ ਲਈ ਸੀ। ਜਦੋਂ ਮੇਰੇ ਕੋਲ ਦੀ ਕੋਈ ਲੰਘਦਾ ਸੀ ਤਾਂ ਮੈਂ ਪੈਰ ਸੰਭਲ-ਸੰਭਲ ਕੇ ਚੁੱਕਦਾ ਅਤੇ ਧਰਦਾ ਸੀ। ਮੈਨੂੰ ਡਰ ਰਹਿੰਦਾ ਸੀ ਕਿ ਮੇਰੇ ਬੈਗ ਵਿੱਚ ਪਾਈ ਹੋਈ ਟੀਨ ਦੀ ਪੀਪੀ ਕਿਧਰੇ ਖੜਕ ਨਾ ਜਾਏ। ਨਾਨੀ ਸਾਨੂੰ ਮਿਲਣ ਆਈ, ਮੇਰੇ ਲਈ ਦੇਸੀ ਘਿਉ ਦੀ ਪੰਜੀਰੀ ਮਾਰ ਕੇ ਉਸ ਪੀਪੀ ਵਿੱਚ ਲੈ ਆਈ ਸੀ। ਮੰਮੀ ਨੇ ਉਹ ਪੀਪੀ ਕਬਾੜੀਏ ਨੂੰ ਵੇਚਣ ਦੀ ਬਜਾਏ ਮੇਰੇ ਹੱਥ ਵਾਪਸ ਮੋੜ ਦਿੱਤੀ ਸੀ। ਮੇਰੇ ਵਰਗੇ ਅੱਪ ਟੂ ਡੇਟ, ਨੌਜਵਾਨ, ਟੋਹਰੀ ਮੁੰਡੇ ਦਾ ਪੀਪੀਆਂ ਚੁੱਕੀ ਫਿਰਨਾ ਤਾਂ ਪਰਸਨੈਲਟੀ(ਅਸਤਿੱਤਵ) ’ਤੇ ਦਾਗ ਲਾਉਣ ਵਾਲਾ ਕੰਮ ਹੈ। ਮੈਂ ਪੀਪੀ ਲਿਜਾਣਾ ਤਾਂ ਨਹੀਂ ਸੀ ਚਾਹੁੰਦਾ, ਪਰ ਮਜਬੂਰੀ ਵੀ ਕੋਈ ਚੀਜ਼ ਹੁੰਦੀ ਹੈ। ਘਰਦਿਆਂ ਦਾ ਹੁਕਮ ਜਿਉਂ ਵਜਾਉਣਾ ਸੀ। ਰਸਤੇ ਵਿੱਚ ਨੰਬਰ ਨਾ ਡਾਊਨ ਹੋਣ ਇਸ ਲਈ ਮੈਂ ਪੀਪੀ ਅਖਬਾਰ ਵਿੱਚ ਲਪੇਟ ਕੇ ਬੈਗ ਵਿੱਚ ਹੀ ਸਿੱਟ ਲਈ ਸੀ। ਸੱਪ ਵੀ ਮਰ ਗਿਆ ਸੀ ਸੋਟੀ ਵੀ ਨਹੀਂ ਟੁੱਟਣ ਦਿੱਤੀ ਸੀ। ਪੀਪੀ ਵੀ ਆਪਣੀ ਜਗ੍ਹਾ ਪਹੁੰਚ ਜਾਣੀ ਸੀ ਤੇ ਮੇਰੀ ਇਮਿਜ (ਪ੍ਰਤਿਮਾ) ਵੀ ਖ਼ਰਾਬ ਨਹੀਂ ਸੀ ਹੋਣੀ।

ਪੀਲੀ ਕਲੀ ਵਾਲੇ ਘਰ ਦੇ ਸਾਹਮਣੇ ਬਰੋਟਾ। ਬਰੋਟੇ ਦੇ ਨਾਲ ਦੀ ਗਲੀ ਵਿੱਚ ਜਾ ਕੇ ਅਖ਼ੀਰ ’ਤੇ ਹੱਟੀ। ਹੱਟੀ ਦੇ ਨਾਲ ਦੀ ਮੁੜਦਾ ਇੱਕ ਚੌੜਾ ਰਸਤਾ। ਖੱਬੇ ਪਾਸੇ ਦੇ ਦਸ ਮਕਾਨ ਲੰਘ ਕੇ ਗਿਆਰਵਾਂ ਘਰ। ਮੈਨੂੰ ਦਿੱਤੇ ਨਕਸ਼ੇ ਵਿੱਚ ਬਰੀਕ ਤੋਂ ਬਰੀਕ ਚੀਜ਼ ਦਾ ਵੀ ਵਰਣਨ ਹੋਣ ਕਰਕੇ ਘਰ ਲੱਭਣ ਵਿੱਚ ਕੋਈ ਖ਼ਾਸ ਪਰੇਸ਼ਾਨੀ ਨਹੀਂ ਸੀ ਆਈ। ਮੈਂ ਨੀਲੇ ਰੰਗ ਦੇ ਲੋਹੇ ਦੇ ਵੱਡੇ ਸਾਰੇ ਕਿਵਾੜ ਵਾਲੀ ਕੋਠੀ ਅੱਗੇ ਜਾ ਖੜ੍ਹਿਆ ਸੀ। ਕਾਲ-ਬੈੱਲ ਦੀ ਤਲਾਸ਼ ਵਿੱਚ ਮੇਰੀ ਨਿਗਾਹ ਨੇ ਦੋਨੋਂ ਥਮਲਿਆਂ ’ਤੇ ਕਰੋਲਾ ਦਿੱਤਾ ਸੀ। ਪਰ ਮੈਨੂੰ ਕੋਈ ਘੰਟੀ ਨਜ਼ਰ ਨਹੀਂ ਆਈ ਸੀ। ਦਰਵਾਜ਼ੇ ਨੂੰ ਹੀ ਧੱਪ-ਧਪਾਉਣ ਲੱਗਿਆਂ ਦੇਖਿਆ ਸੀ ਕਿ ਫਾਟਕ ਦਾ ਕੁੰਡਾ ਬਾਹਰੋਂ ਬੰਦ ਸੀ। ਨਾਨੀ ਟਾਈਮ ਪਾਸ ਕਰਨ ਲਈ ਕਿਸੇ ਦੇ ਘਰੇ ਗਈ ਹੋਵੇਗੀ। ਇਸ ਲਈ ਜਾਂਦੀ ਹੋਈ ਕੁੰਡਾ ਲਗਾ ਗਈ ਹੋਵੇਗੀ। ਕਿਹੜਾ ਬਗਾਨੇ ਥਾਂ ਹਾਂ? ਬੂਹਾ ਖੋਲ੍ਹ ਕੇ ਅੰਦਰ ਚੱਲਦਾ ਹਾਂ। ਐਵੇਂ ਦਰਾਂ ’ਚ ਕਿਤੇ ਕਿੰਨਾ ਕੁ ਚਿਰ ਖੜ੍ਹਾ ਰਹੂੰ? ਮੈਂ ਆਪਣੇ ਮਨ ਹੀ ਮਨ ਸਲਾਹਾਂ ਕਰਦਾ ਹੋਇਆ ਬੈਗ ਭੁੰਜੇ ਰੱਖ ਕੇ ਅਰਲ ਨੂੰ ਖੋਲ੍ਹਣ ਲੱਗ ਪਿਆ ਸੀ। ਅਰਲ ਦੀ ਸਖਤੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਬੂਹਾ ਰੋਟੀ ਖਾ ਕੇ ਖੋਲ੍ਹਣਾ ਪੈਂਦਾ ਸੀ। ਰੱਬ ਜਾਣੇ ਨਾਨੀ ਕਿਵੇਂ ਖੋਲ੍ਹਦੀ- ਬੰਦ ਕਰਦੀ ਸੀ? ਅਰਲ ਖੁੱਲ੍ਹਦੀ ਘੱਟ ਹੈ ਤੇ ਚੀਕ ਚਿਹਾੜਾ ਬਹੁਤਾ ਪਾਉਂਦੀ ਸੀ। ਤੇਲ ਦੇਣ ਖੁਣੋਂ ਇੰਝ ਜਾਮ ਹੋਈ ਪਈ ਸੀ ਜਿਵੇਂ ਮੁਦੱਤਾਂ ਤੋਂ ਖੋਲ੍ਹੀ ਹੀ ਨਹੀਂ ਹੁੰਦੀ।

ਅਰਲ ਦਾ ਖੜਕਾ ਸੁਣ ਕੇ ਮੇਨ-ਗੇਟ ਜਿੱਥੇ ਮੈਂ ਖੜ੍ਹਾ ਸੀ, ਉੱਥੋਂ ਥੋੜ੍ਹੀ ਦੂਰ ਕੋਠੀ ਦਾ ਛੋਟਾ ਜਾਲੀ ਵਾਲਾ ਲੱਕੜ ਦਾ ਦਰਵਾਜ਼ਾ ਖੁੱਲ੍ਹਿਆ ਸੀ ਤੇ ਵਿੱਚੋਂ ਇੱਕ ਕੂਜ਼ਾ ਮਿਸ਼ਰੀ ਵਰਗੀ ਮਿੱਠੀ ਜਨਾਨਾ ਆਵਾਜ਼ ਆਈ ਸੀ, “ਹਾਂ ਜੀ, ਤੁਸੀਂ ਕੌਣ ਹੋ?”

ਕਿਸੇ ਅਜਨਬੀ ਖਾਤੂਨ ਦਾ ਅਕਸ਼ ਜਾਲੀ ਰਾਹੀ ਦੇਖ ਕੇ ਮੈਂ ਇੱਕਦਮ ਘਬਰਾ ਗਿਆ ਸੀ। ਸ਼ਾਇਦ ਇਹ ਕਿਸੇ ਹੋਰ ਦਾ ਘਰ ਹੈ। ਜਦੇ ਹੀ ਇਹ ਗੱਲ ਮੇਰੇ ਦਿਲ ਵਿੱਚ ਵੱਜੀ ਸੀ। ਮੈਂ ਅਰਲ ਨੂੰ ਵਿੱਚੇ ਛੱਡ ਕੇ ਆਪਣਾ ਬੈਗ ਚੁੱਕ ਕੇ ਉੱਧਰਲੇ ਦਰ ਵੱਲ ਨੂੰ ਚੱਲਿਆ ਗਿਆ ਸੀ।

“ਜੀ ਮੈਂ ਚੰਡੀ..।” ਭੁਚੱਕੇ ਖੜ੍ਹੇ ਤੋਂ ਮੈਥੋਂ ਬੌਖਲਾਹਟ ਵਿੱਚ ਕੋਈ ਗੱਲ ਨਹੀਂ ਬਣੀ ਸੀ।

ਉਹ ਬਾਹਰ ਗਲੀ ਵਿੱਚ ਨਿਕਲ ਆਈ। ਸਾਰੀ ਗਲੀ ਨੂਰੋ-ਨੂਰ ਹੋ ਗਈ ਸੀ। ਦਰਵਾਜ਼ਾ ਡੋਰ-ਸ਼ਟਰ ਦੇ ਧੱਕਣ ਨਾਲ ਖੁਦ ਆਪਣੇ ਆਪ ਢੋਇਆ ਗਿਆ ਸੀ। ਕੱਦ-ਕਾਠ ਅਤੇ ਉਮਰ ਤੋਂ ਉਹ ਮੇਰੇ ਹਾਣ ਦੀ ਅੱਲ੍ਹੜ ਹੀ ਲੱਗਦੀ ਸੀ। ਵੱਧ ਤੋਂ ਵੱਧ ਇੱਕ ਅੱਧਾ ਇੰਚ ਹੇਠ ਉੱਤੇ ਜਾਂ ਸਾਲ ਦੋ-ਸਾਲ ਇੱਧਰ ਉੱਧਰ ਦਾ ਫ਼ਰਕ ਹੋ ਸਕਦਾ ਹੈ। ਇਸ ਤੋਂ ਜ਼ਿਆਦਾ ਨਹੀਂ। ਉਹਨੇ ਗੰਦਲ ਵਰਗੇ ਪਤਲੇ ਸ਼ਰੀਰ ’ਤੇ ਸਾਦੀ ਜਿਹੀ ਕਾਲੀ ਰੰਗ-ਬਰੰਗੇ ਛੋਟੇ-ਛੋਟੇ ਫੁੱਲਾਂ ਵਾਲੀ ਪਰਿੰਟਡ ਕੁੜਤੀ, ਕਾਲੀ ਚੁੰਨੀ ਅਤੇ ਖੁੱਲ੍ਹੇ ਪਹੁੰਚਿਆਂ ਵਾਲੀ ਪਲੇਨ ਕਾਲੀ ਸਲਵਾਰ ਪਹਿਨੀ ਹੋਈ ਸੀ। ਲਾਖੀ ਪੁਸ਼ਾਕ ਵਿੱਚ ਮਹਿਬੂਸ ਕੀਤਾ ਹੋਇਆ ਕੱਚੇ ਦੁੱਧ ਵਰਗਾ ਗੋਰਾ ਚਿੱਟਾ ਬਦਨ ਬੜਾ ਉੱਠਦਾ ਸੀ। ਉਹਨੇ ਸਿਆਹ ਘਣੇ ਕਰੀਨੇ ਨਾਲ ਵਾਹੇ ਕੇਸਾਂ ਦੀਆਂ ਸਿਰ ਦੇ ਦੋਨੋਂ ਪਾਸੇ ਗੁੰਦੀਆਂ ਮੀਢੀਆਂ, ਮਗਰ ਕੀਤੀ ਗੁੱਤ ਵਿੱਚ ਰਲਾਈਆਂ ਹੋਈਆਂ ਸਨ। ਉਸ ਕੁਦਰਤ ਦੇ ਸ਼ਾਹਕਾਰ ਨੂੰ ਦੇਖਦਿਆਂ ਹੀ ਮੇਰੇ ਫਿਊਜ਼ ਉੱਡ ਗਏ ਸਨ। ਉਹਦੇ ਸ਼ਬਾਬ ਦੀ ਮਿਕਨਾਤੀਸੀ ਖਿੱਚ ਨੇ ਮੇਰਾ ਦਿਲ-ਓ-ਦਿਮਾਗ ਅਤੇ ਗਿਆਨ ਇੰਦਰੀਆਂ ਆਪਣੇ ਵੱਲ ਧੂਹ ਕੇ ਬੰਨ੍ਹ ਲਈਆਂ ਸਨ। ਮੈਨੂੰ ਖੜ੍ਹਾ ਅੱਖਾਂ ਸੇਕਦਾ ਤੱਕ ਕੇ ਉਹ ਬੋਲੀ ਸੀ, “ਕਿਹਨੂੰ ਮਿਲਣੈ?”

“ਜੀ ਮਅ ਮੈਂ ਗੁਰਮੁਖ ਸਿੰਘ ਕੇ ਘਰੇ ਜਾਣਾ ਸੀ।” ਮੈਂ ਭੈ-ਭੀਤ ਹੋਏ ਨੇ ਸੁਆਲ ਨੁਮਾ ਜੁਆਬ ਦਿੰਦਿਆਂ ਨਾਨੇ ਦਾ ਨਾਮ ਲੈ ਕੇ ਆਪਣੀ ਮੰਜ਼ਿਲ ਦੀ ਪੜਤਾਲ ਕੀਤੀ ਸੀ।

“ਜੀ ਉਹ ਤਾਂ…।” ਉਸ ਮੁਟਿਆਰ ਦੀ ਗੱਲ ਅਜੇ ਵਿੱਚੇ ਹੀ ਸੀ ਕਿ ਅੰਦਰੋਂ ਇੱਕ ਹੋਰ ਆਵਾਜ਼ ਪਈ ਸੀ।

“ਕੁੜੇ ਕੌਣ ਐ?”

ਨਾਨੀ ਦਾ ਬੋਲ ਮੈਂ ਸਿਆਣ ਲਿਆ ਸੀ ਤੇ ਦਰਵਾਜ਼ੇ ਨੂੰ ਖਿੱਚ ਕੇ ਖੋਲ੍ਹ ਦਿੱਤਾ ਸੀ। ਡੁੱਡ ਮਾਰਦਿਆਂ ਤੁਰੀ ਆਉਂਦੀ ਨਾਨੀ ਨੂੰ ਦੇਖ ਕੇ ਮੈਂ ਹੋਕਰਾ ਦਿੱਤਾ ਸੀ, “ਮੈਂ ਆਂ ਬੇਬੇ।”

ਉਸ ਕਾਮਿਨੀ ਨੇ ਪਿਛਾਂਹ ਹੱਟ ਕੇ ਮੈਨੂੰ ਅੰਦਰ ਵੜਨ ਦੇ ਦਿੱਤਾ।

“ਬੂ ਨੀ ਭਾਈਆਂ ਦੀਓ ਮਾਂ ਸਦਕੇ ਸਵੇਰ ਦਾ ਬਨੇਰੇ ’ਤੇ ਕਾਂ ਕਲੌਂਦਾ ਸੀ।ਅੱਜ ਕਿਧਰੋਂ ਰਾਹ ਭੁੱਲ ਗਿਐਂ?” ਮੈਨੂੰ ਦੇਖ ਕੇ ਨਾਨੀ ਨੂੰ ਗੋਡੇ-ਗੋਡੇ ਚਾਅ ਚੜ੍ਹ ਗਿਆ ਸੀ।

“ਪੈਰੀ ਪੈਂਨਾ ਆਂ।” ਆਖ ਕੇ ਮੈਂ ਕੋਲੇ ਆਈ ਨਾਨੀ ਦੇ ਝੁੱਕ ਕੇ ਅਜੇ ਗੋਡਿਆਂ ਕੋਲ ਹੀ ਹੱਥ ਲੈ ਕੇ ਗਿਆ ਸੀਕਿ ਨਾਨੀ ਨੇ ਮੈਨੂੰ ਮੋਢਿਆ ਤੋਂ ਫੜ੍ਹ ਕੇ ਗਲ ਨਾਲ ਲਿਆ ਸੀ।

“ਤਕੜੈਂ?”

“ਹਾਂ, ਘੋੜੇ ਅਰਗਾ?” ਮੈਂ ਆਪਣੇ ਮਖੌਲੀਏ ਸੁਭਾਅ ਮੁਤਾਬਕ ਨਾਨੀ ਨੂੰ ਉੱਤਰ ਦਿੱਤਾ ਸੀ।

ਫੇਰ ਜਿਵੇਂ ਪੁਰਾਣੀਆਂ ਬੁੱਢੀਆਂ ਵਿੱਚ ਗਲੇ ਮਿਲਣ ਦਾ ਰਿਵਾਜ ਹੁੰਦਾ ਹੀ ਹੈ। ਦੋ ਤਿੰਨ ਵਾਰ ਕਦੇ ਸੱਜੇ ਵਨੇ ਦੀ, ਕਦੇ ਖੱਬੇ ਤਰਫ਼ ਦੀ, ਈਦ ਵਾਲੇ ਦਿਨ ਮੁਸਲਮਾਨਾਂ ਦੇ ਪਾਸੇ ਬਦਲ ਬਦਲ ਗਲੇ ਮਿਲਣ ਵਾਂਗ ਨਾਨੀ ਮੈਨੂੰ ਸੀਨੇ ਨਾਲ ਲਾ ਕੇ ਘੁੱਟ-ਘੁੱਟ ਪਿਆਰ ਕਰਦੀ ਰਹੀ ਸੀ।

ਮਿਲਣੀ ਦੀ ਰਸਮ ਸਮਾਪਤ ਹੋਣ ਪਿੱਛੋਂ ਨਾਨੀ ਨੇ ਮੇਰਾ ਉਸ ਹੁਸੀਨਾ ਨਾਲ ਤਾਰੁਫ਼ ਕਰਵਾਇਆ ਸੀ, “ਰਾਜੂ ਆ ਮੇਰਾ ਦੋਹਤਾ …ਚੰਡੀਗੜ੍ਹ ਆਲਾ।”

ਮੈਂ ਉਸ ਰੂਪਵਤੀ ਵੱਲ ਤੱਕਿਆ  ਸੀ ਤਾਂ ਉਹਨੇ ਮੁਸਕਾਨ ਨਾਲ ਮੇਰਾ ਵੈਲਕਮ ਕਰਕੇ ਮੈਨੂੰ ਬਚੇ-ਖੁਚੇ ਨੂੰ ਵੀ ਲੁੱਟ ਲਿਆ ਸੀ। ਉਹਦੀ ਇੱਕਵੰਜਾ ਤੋਪਾਂ ਦੀ ਸਲਾਮੀ ਵਰਗੀ ‘ਸਾਸੀ ਕਾਲ’ ਦੇ ਬਦਲੇ ਮੈਂ ਸਿਰ ਨਿਵਾ ਕੇ ਸਿਜਦਾ ਕਰਦਿਆਂ ਖ਼ਾਮੋਸ਼ ਫ਼ਤਹਿ ਬੁਲਾਈ ਸੀ। ਉਸ ਤੋਂ ਅਣਜਾਣ ਹੋਣ ਕਰਕੇ ਮੈਂ ਉਡੀਕਦਾ ਰਿਹਾ ਸੀ, ਪਰ ਨਾਨੀ ਨੇ ਉਹਦੇ ਸੰਬੰਧੀ ਕੋਈ ਜਾਣਕਾਰੀ ਨਸ਼ਰ ਨਹੀਂ ਸੀ ਕੀਤੀ ਕਿ ਉਹ ਕੌਣ ਸੀ। ਕੌਣ ਨਹੀਂ।

“ਚੱਲ ਆਜਾ ਲੰਘ ਆ।” ਨਾਨੀ ਮੂਹਰੇ ਮੂਹਰੇ, ਮੈਂ ਵਿਚਾਲੇ ਤੇ ਮੇਰੇ ਮਗਰ ਉਹ, ਅਸੀਂ ਤਿੰਨੇ ਅੱਗੜ-ਪਿੱਛੜ ਅੰਦਰ ਨੂੰ ਹੋ ਤੁਰੇ ਸੀ।

“ਗੁੱਡੀ ਆਏਂ ਕਰ, ਮੇਰਾ ਪੁੱਤ ਫਾਟਕ ਖੋਲ੍ਹ ਕੇ ਡਲੈਵਰ ਨੂੰ ਕਹੁ ਕਾਰ ਅੰਦਰ ਹੀ ਕਰ ਲਵੇ।” ਨਾਨੀ ਨੇ ਖੜ੍ਹ ਕੇ ਉਸ ਦਾਮਨੀ ਨੂੰ ਹੱਥ ਨਾਲ ਇਸ਼ਾਰਾ ਕਰਕੇ ਗੇਟ ਵੱਲ ਜਾਣ ਦਾ ਹੁਕਮ ਦਿੱਤਾ ਸੀ।

ਤਤਫਟ ਉਹਦੇ ਕਦਮਾਂ ਨੇ ਗੇਟ ਵੱਲ ਰੁਖ਼ ਕਰਿਆ ਸੀ।

“ਨਹੀਂ ਜੀ।” ਪਹਿਲਾਂ ਮੈਂ ਉਹਨੂੰ ਰੋਕਣ ਲੱਗਿਆ ਸੀ, ਫੇਰ ਜਦੇ ਹੀ ਸ਼ੁਰੂ ਕੀਤੇ ਵਾਕ ਦਾ ਬਾਕੀ ਹਿੱਸਾ ਪੂਰਾ ਕਰਦਿਆਂ ਮੈਂ ਨਾਨੀ ਨੂੰ ਸੰਬੋਧਨ ਕਰਿਆ ਸੀ, “ਨਹੀਂ ਬੇਬੇ, ਗੱਡੀ ਨ੍ਹੀਂ ਹੈਗੀ। ਮੈਂ ਬੱਸ ’ਤੇ ਹੀ ਆਇਆਂ।”

“ਹਾਏ ਹਾਏ, ਐਡੀ ਦੂਰ ਬੱਸਾਂ ’ਚ ਕਾਸ ਨੂੰ ਧੱਕੇ ਖਾਣੇ ਸੀ। ਉਹਨਾਂ ਸਾਬਣ-ਦਾਨੀਆਂ ਜਿਹੀਆਂ ਦਾ ਕੀ ਅਚਾਰ ਪਾਉਣੈ? ਜੇ ਸੁੱਖ ਹੀ ਨੲ੍ਹੀਂ ਲੈਣਾ। ਐਵੇਂ ਵਾਧੂ ਥਾਂ ਰੋਕਣ ਨੂੰ ਖੜ੍ਹਾਈਆਂ? ਬਹੁਤੇ ਹੀ ਸਰਫੇ ਜਿਹੇ ਨਾ ਕਰੀ ਜਾਇਆ ਕਰੋ।”

“ਉਹ…।” ਮੈਂ ਸਫ਼ਾਈ ਦੇਣ ਹੀ ਲੱਗਿਆ ਸੀ ਕਿ ਨਾਨੀ ਨੇ ਪਿੱਛੇ ਭੌਂ ਕੇ ਦੇਖਿਆ ਸੀ।

“ਹੋਰ ਕੌਣ ਕੌਣ ਆਇਐ?”

“ਕੋਈ ਵੀ ਨਹੀਂ। ਮੈਂ ਕੱਲਾ ਈ ਆਂ।”

ਮੇਰਾ ਉੱਤਰ ਸੁਣ ਕੇ ਯਕਲਖਤ ਨਾਨੀ ਦਾ ਮੂੰਹ ਉਤਰ ਗਿਆ ਸੀ। ਹੁਲਾਸ ਦਾ ਚੰਨ ਨਾਨੀ ਦੇ ਚਿਹਰੇ ਦੇ ਅੰਬਰ ਤੋਂ ਰੱਬ ਜਾਣੇ ਕਿੱਥੇ ਅਤੇ ਕਿਹੜੇ ਬੱਦਲਾਂ ਵਿੱਚ ਛੁਪ ਗਿਆ ਸੀ। ਦਰਵਾਜ਼ੇ ਤੋਂ ਅਫ਼ਸੋਸੀਆਂ ਨਜ਼ਰਾਂ ਮੋੜ ਕੇ ਧਰਤੀ ਵਿੱਚ ਗੱਡਦੀ ਹੋਈ ਉਹ ਚੁੱਪ ਕਰਕੇ ਫਿਰ ਚੱਲ ਪਈ ਸੀ। ਮੇਰੇ ਆਉਣ ਕਾਰਨ ਨਾਨੀ ਨੂੰ ਚਿੰਬੜੀ ਹੋਈ ਫ਼ਰਹਤ ਦੀ ਚਾਮਚੜੀਕ ਯਾਨੀ ਮੈਂ ਕੱਲਾ ਈ ਆਂ। ਵਾਕ ਦਾ ਤੱਤਾ-ਤੱਤਾ ਖੁਰਚਣਾ ਲੱਗਣ ਨਾਲ ਉੱਡ-ਪੁੱਡ ਗਈ ਸੀ।

ਉਹ ਕਹਿਰਨ ਵੀ ਸਾਡੇ ਨਾਲ ਨਾਲ ਤੁਰੀ ਆ ਰਹੀ ਸੀ। ਮੈਂ ਤੁਰੇ ਜਾਂਦੇ ਨੇ ਸਾਰੇ ਘਰ ’ਚ ਨਿਗਾਹ ਮਾਰੀ ਸੀ। ਵਿਹੜਾ ਬਹੁਤ ਖੁੱਲ੍ਹਾ ਸੀ। ਤਿੰਨਾਂ ਚੌਹਾਂ ਮਾੜੇ ਰੈਂਕ ਵਾਲੇ ਅਫ਼ਸਰਾਂ ਦੇ ਕੁਆਟਰ ਬਣਨ ਜੋਗੀ ਥਾਂ ਕਾਠ ਮਾਰੀ ਪਈ ਸੀ। ਐਡੇ ਵਿਹੜੇ ’ਚ ਤੁਰ ਤੁਰ ਗੋਡੇ ਗਿੱਟੇ ਤਾਂ ਆਪੇ ਹੀ ਦੁਖਣੇ ਆ। ਮੈਂ ਨਾਨੀ ਦੇ ਲੰਙ ਮਾਰਨ ਦਾ ਕਾਰਨ ਲੱਭਦਾ ਹੋਇਆ ਚੱਲਦਾ ਗਿਆ ਸੀ। ਸਾਰੇ ਵਿਹੜੇ ਵਿੱਚਲੀ ਘੋਟੀ ਹੋਈ ਚਿੱਪਸ ਨੂੰ ਸੂਰਜ ਦੀਆਂ ਕਿਰਨਾਂ ਦੇ ਚੁੰਮਣ ਨਾਲ ਸ਼ਰਮਾਉਂਦੀ ਹੋਈ ਨੂੰ ਦੂਣਾਂ ਰੂਪ ਚੜ੍ਹਿਆ ਪਿਆ ਸੀ। ਫ਼ਰਸ਼ ਦੇ ਲਿਸ਼ਣ ਤੋਂ ਸਜਰੇ ਵੱਜੇ ਪੋਚੇ ਦਾ ਸਬੂਤ ਮਿਲ ਰਿਹਾ ਸੀ।

“ਦੇਖੀਂ ਬਚ ਕੇ ਆਈਂ। ਤਿਲਕ ਕੇ ਨਾ ਡਿੱਗ ਪਈ ਕਿਤੇ।”

ਨਿਝਿਜਕ ਆਪਣੀ ਸਧਾਰਨ ਚਾਲ ਚਲਦਾ ਹੋਇਆ ਮੈਂ ਨਾਨੀ ਦੀ ਤਾੜਨਾ ਮਗਰੋਂ ਇਹਤਿਆਤ ਨਾਲ ਤੁਰਨ ਲੱਗਿਆ ਸੀ ਤਾਂ ਮੇਰਾ ਪੈਰ ਫਿਸਲ ਗਿਆ ਸੀ। ਡਿੱਗਦਾ-ਡਿੱਗਦਾ ਕੱਪੜੇ ਸੁਕਣੇ ਪਾਉਣ ਨੂੰ ਬੰਨ੍ਹੀ ਹੋਈ ਰੱਸੀ ਨੂੰ ਹੱਥ ਪਾ ਕੇ ਮੈਂ ਮਸਾਂ ਬਚਿਆ ਸੀ।

“ਦੇਖਿਆ ਮੈਂ ਕਿਹਾ ਸੀ ਨਾ – ਹੁਣੇ ਲੱਤ ਬਾਂਹ ਤੁੜਵਾ ਲੈਣੀ ਸੀ।”

ਮੈਂ ਸ਼ਰਮ ਮੰਨਦਿਆਂ ਹੋਰ ਹੀ ਤਰ੍ਹਾਂ ਦਾ ਮੂੰਹ ਬਣਾਈ ਤੁਰਦਾ ਗਿਆ ਸੀ। ਧੁਰ ਜਾ ਕੇ ਸੱਜੇ ਪਾਸੇ ਕੰਧ ਨਾਲ ਰਸੋਈ ਸੀ ਅਤੇ ਖੱਬੇ ਪਾਸੇ ਗੁਸਲਖਾਨਾ ਤੇ ਪਖਾਨਾ ਬਣੇ ਹੋਏ ਸਨ। ਵਿਚਕਾਰ ਬਰਾਂਡਾ ਛੱਤਿਆ ਹੋਇਆ ਸੀ। ਵਿਸ਼ਾਲ ਭਵ-ਸਾਗਰ ਵਰਗੇ ਵਿਹੜੇ ਨੂੰ ਪਾਰ ਕਰਨ ਉਪਰੰਤ ਅਸੀਂ ਬਰਾਂਡੇ ਵਿੱਚ ਪਹੁੰਚ ਗਏ ਸਾਂ। ਸਾਰੇ ਬਰਾਂਡੇ ਦੇ ਮੂਹਰੇ ਲੱਕੜ ਦੀ ਚੁਗਾਠ ਵਿੱਚ ਜਾਲੀ ਲਾ ਕੇ ਮੱਖੀ ਮੱਛਰਾਂ ਦੀ ਰੋਕਥਾਮ ਦਾ ਪ੍ਰਬੰਧ ਕੀਤਾ ਹੋਇਆ ਸੀ। ਬਰਾਂਡੇ ਵਿੱਚੋਂ ਬੀਹੀ ਪਿਛਲੇ ਮੁਹੱਲੇ ਵੱਲ ਜਾਂਦੀ ਸੀ, ਜਿਸ ਦੇ ਆਸੇ ਪਾਸੇ ਦੋਨੇਂ ਤਰਫ਼ ਚਾਰ ਚਾਰ ਕਮਰੇ ਸਨ। ਬਰਾਂਡੇ ਵਿੱਚ ਡਹੇ ਹੋਏ ਮੰਜੇ ਉੱਤੇ ਬੈਗ ਰੱਖ ਕੇ ਮੈਂ ਬੈਠਣ ਲੱਗਾ ਸੀ ਤਾਂ ਨਾਨੀ ਨੇ ਹੋੜ ਦਿੱਤਾ ਸੀ, “ਅੜਕ ਜਾ – ਮੈਂ ਕੁਰਸੀ ਮੰਗਵਾਉਂਦੀ ਹਾਂ।”

“ਕੋਈ ਨ੍ਹੀਂ ਬੇਬੇ। ਆਹ ਮੰਜਾ ਈ ਠੀਕ ਆ।”

“ਕੋਈ ਕਿਉਂ ਨਹੀਂ। ਸੁੱਖ ਨਾਲ ਸਾਰੇ ਹੀ ਨੇ।” ਨਾਨੀ ਨੇ ਮਜ਼ਾਕ ਨਾਲ ਮੇਰੀ ਗੱਲ ਰੋਲ ਕੇ ਮੈਨੂੰ ਕੱਚੇ ਲਾਹ ਦਿੱਤਾ ਸੀ। ਪਰ ਮੈਨੂੰ ਖੁਸ਼ੀ ਹੋਈ ਸੀ ਕਿ ਚੱਲੋ ਨਾਨੀ ਦੇ ਚਿਹਰੇ ’ਤੇ ਖੇੜਾ ਪਰਤਿਆ ਤਾਂ ਸਹੀ।

“ਜਾ ਬਿੱਲੇ, ਕੁਰਸੀ ਲਿਆ ਅੰਦਰੋਂ ਭੱਜ ਕੇ।”

ਉਹ ਹੰਸਗਾਮਿਨੀ ਕਾਹਲੀ-ਕਾਹਲੀ ਅੰਦਰ ਚਲੀ ਗਈ ਸੀ।

“ਮੈਂ ਕਿਹਾ ਬਾਣ ਚੁੱਭੂ ਤੇਰੇ ਬੈਠੇ ਦੇ।” ਨਾਨੀ ਨੇ ਕੁਰਸੀ ਮੰਗਵਾਉਣ ਦਾ ਮਕਸਦ ਸਪਸ਼ਟ ਕਰਿਆ ਸੀ।

ਮੈਂ ਖੜ੍ਹ ਕੇ ਕੁਰਸੀ ਉਡੀਕਣ ਲੱਗ ਪਿਆ ਸੀ। ਨਾਨੀ ਨੂੰ ਯਾਦ ਸੀ ਕਿ ਨਿੱਕਾ ਹੁੰਦਾ ਮੈਂ ਅਣਵਿਛੇ ਬਾਣ ਦੇ ਮੰਜੇ ’ਤੇ ਨਹੀਂ ਸੀ ਬੈਠਦਾ ਹੁੰਦਾ ਤੇ ਬਾਣ ਚੁੱਭਣ ਦੀ ਸ਼ਿਕਾਇਤ ਕਰਦਾ ਹੁੰਦਾ ਸੀ।

“ਥੋਡੇ ਜੀਅ ਜੀਅ ਕੋਲ ਕਾਰਾਂ ਨੇ। ਬੱਸਾਂ ਤੇ ਆਉਂਣ ਦੀ ਕੀ ਬਿਪਤਾ ਪਈ ਸੀ?” ਨਾਨੀ ਦੀ ਹੈਰਾਨੀ ਵਿਦਮਾਨ ਹੋਈ ਸੀ।

ਉਹ ਮੈਨੂੰ ਕੁਰਸੀ ਫੜ੍ਹਾ ਕੇ ਚਲੀ ਗਈ ਸੀ। ਮੈਂ ਮੰਜੇ ’ਤੇ ਬੈਠੀ ਨਾਨੀ ਦੇ ਕੋਲ ਨੂੰ ਡਾਹ ਕੇ ਬੈਠ ਗਿਆ ਸੀ। ਉਹ ਨੱਢੀ ਮੇਰੇ ਆਉਣ ਤੋਂ ਪਹਿਲਾਂ ਬਰਾਂਡੇ ਵਿੱਚ ਹੀ ਝਾੜੂ-ਪੋਚਾ ਮਾਰ ਰਹੀ ਸੀ। ਚੁੰਨੀ ਨਾਨੀ ਕੋਲ ਮੰਜੇ ’ਤੇ ਰੱਖ ਕੇ ਉਹ ਫੁਰਤੀ ਨਾਲ ਰਹਿੰਦਾ ਪੋਚਾ ਫੇਰਨ ਲੱਗ ਗਈ ਅਤੇ ਮੈਂ ਤੇ ਨਾਨੀ ਗੱਲੀਂ ਜੁੱਟ ਗਏ ਸਾਂ।

“ਬਾਹਰੋਂ ਕੁੰਡਾ ਲੱਗਿਆ ਸੀ। ਮੈਂ ਕਿਹਾ ਬੇਬੇ ਕਿਸੇ ਦੇ ਘਰੇ ਗਈ ਹੋਣੀ ਏ?”

“ਨਾਂਹ, ਜਾਣਾ ਤਾਂ ਕੀਹਦੇ ਸੀ? ਊਈਂ ਕੋਈ ਨਿਆਣਾ-ਨਿਉਣਾ ਇੱਲਤ ਨਾਲ ਲਾ ਗਿਆ ਹੋਣੈ। ਫਾਟਕ ਤਾਂ ਕਦੇ ਖੋਲ੍ਹੇ ਹੀ ਨੲ੍ਹੀਂ। ਕਿਹੜਾ ਟਰੱਕ ਲਗਾਉਂਣਾ ਹੁੰਦੈ?”

ਮੇਰੇ ਸਾਹਮਣੇ ਪੈਰਾਂ ਭਾਰ ਬੈਠੀ ਉਹ ਚੰਦਰਮੁੱਖੀ ਫ਼ਰਸ਼ ਤੋਂ ਰਗੜ-ਰਗੜ ਪਏ ਹੋਏ ਧੱਬੇ ਲਾਹ ਰਹੀ ਸੀ। ਇੱਕ ਤਾਂ ਉਹ ਨੀਵੇਂ ਥਾਂ ਬੈਠੀ ਸੀ। ਦੂਸਰਾ ਕਦੇ ਕਦੇ ਉਹ ਜ਼ਿਆਦਾ ਝੁੱਕ ਜਾਂਦੀ ਸੀ ਤੇ ਉਹਦਾ ਸੂਟ ਵੀ ਗਲਵੇਂ ਤੋਂ ਹੇਠਾਂ ਨੂੰ ਹੋ ਜਾਂਦਾ ਸੀ। ਮੈਂ ਉਸ ਨਾਲੋਂ ਉੱਚੀ ਜਗ੍ਹਾ ਬੈਠਾ ਹੋਣ ਕਰਕੇ ਸੁਤੇ-ਸਿਧ ਉਹਦੇ ਵੱਲ ਦੇਖਣ ਲੱਗਿਆਂ ਮੇਰੀ ਨਿਗਾਹ ਉਹਦਿਆਂ ਮੰਦਰ ਦੀਆਂ ਟੱਲੀਆਂ ਵਾਂਗ ਲਮਕਦੇ, ਸਡੌਲ ਅਤੇ ਤਿੱਖੇ, ਨੰਗੇ ਸਤਨਾਂ ਉੱਤੇ ਜਾ ਪਈ ਸੀ। ਮੈਂ ਗੁਨਾਹ-ਏ-ਅਜ਼ੀਮ ਹੋਇਆ ਸਮਝ ਕੇ ਆਪਣੀ ਨਜ਼ਰ ਹੋਰ ਪਾਸੇ ਫੇਰ ਲਈ ਸੀ। ਭਾਵੇਂ ਨਜ਼ਰ ਤਾਂ ਮੈਂ ਹਟਾ ਲਈ ਸੀ, ਪਰ ਮੈਥੋਂ ਉੱਧਰੋਂ ਧਿਆਨ ਨਹੀਂ ਸੀ ਹਟਾ ਹੋਇਆ। ਉਹ ਤਜਹੀਰ ਵਾਲਾ ਦ੍ਰਿਸ਼ ਯਾਦ ਕਰਕੇ ਦਿਲ ਵਿੱਚ ਕੁੱਝ ਹੋਇਆ ਸੀ। ਮੈਂ ਸੋਚਿਆ ਸੀ। ਪਾਪ ਤਾਂ ਹੋ ਹੀ ਗਿਆ ਹੈ, ਕਿਉਂ ਨਾ ਲੱਗਦੇ ਹੱਥ ਇੱਕ ਹੋਰ ਝਾਤੀ ਲਾ ਲਈ ਜਾਵੇ। ਦੋਨੋਂ ਵਾਰ ਦੀ ਪ੍ਰਮਾਤਮਾ ਕੋਲੋਂ ਇੱਕੋ ਵਾਰੀ ਭੁੱਲ ਬਖਸ਼ਾਈ ਜਾਊ। ਫਿਰ ਦਿਮਾਗ ਨੇ ਇਹ ਆਖ ਕੇ ਵਰਜ ਦਿੱਤਾ ਸੀ। ਕੀ ਪਤਾ ਤੇਰੀ ਉਸ ਨਾਲ ਕੀ ਸਕੀਰੀ ਹੈ। ਜੇ ਕੋਈ ਵਿਵਰਜਿਤ ਰਿਸ਼ਤਾ ਹੋਇਆ, ਫੇਰ ਕੀ ਕਰੇਂਗਾ?

ਆਦਤ ਤੋਂ ਮਜਬੂਰ ਦਿਲ ਨੇ ਵੀ ਖਾਰ ਖਾ ਕੇ ਆਪਣਾ ਪੱਖ ਪੇਸ਼ ਕਰਿਆ ਸੀ। ਪਰ ਇਹ ਕਿਵੇਂ ਹੋ ਸਕਦੈ? ਜੇ ਕੋਈ ਨੇੜਲਾ ਸਾਕ ਹੁੰਦਾ ਤਾਂ ਤੈਨੂੰ ਜ਼ਰੂਰ ਗਿਆਨ ਹੁੰਦਾ। ਜੇ ਕੋਈ ਸੰਬੰਧ ਹੋਇਆ ਤਾਂ ਦੂਰ ਦਾ ਹੀ ਹੋਵੇਗਾ। ਐਨਾ ਅੱਜ-ਕੱਲ੍ਹ ਕਿਹੜਾ ਪੁੱਛਦਾ ਹੈ? ਇਉਂ ਸੋਚਣ ਲੱਗ ਜਾਵੇਂ ਤਾਂ ਹਰੇਕ ਹੀ ਭੈਣ ਬਣ ਜਾਊ।

ਮੈਂ ਦੁਬਾਰਾ ਦਰਸ਼ਨਾਂ ਦੀ ਮਨਛਾਂ ਨਾਲ ਦੀਦਿਆਂ ਦੀ ਦੋਨਾਲੀ ਦਾ ਨਿਸ਼ਾਨਾ ਵਿੰਨਿਆ ਸੀ। ਐਸੀ ਲਿਵ ਲੱਗੀ ਸੀ ਕਿ ਕੇਂਦਰਬਿੰਦੂ ਤੋਂ ਕਿਸੇ ਹੋਰ ਪਾਸੇ ਦੇਖ ਹੀ ਨਹੀਂ ਸੀ ਹੋਇਆ। ਵਾਸਨਾ ਦੀ ਇੱਕ ਚਿੰਗਾਰੀ ਮੇਰੇ ਅੰਦਰ ਸੁਲਗ ਗਈ ਸੀ। ਹਰ ਸੈਕਿੰਡ ਦੇ ਗੁਜ਼ਰਨ ਨਾਲ ਮੇਰੇ ਅੰਦਰ ਉਤੇਜਨਾ ਦੀ ਅੱਗ ਦੀਆਂ ਲਪਟਾਂ ਦਾ ਕੱਦ ਵੱਧਣ ਲੱਗਿਆ ਸੀ। ਨਾਨੀ ਤੋਂ ਬਚਣਾ ਵੀ ਲਾਜ਼ਮੀ ਸੀ। ਇਸ ਲਈ ਦਿਖਾਵੇ ਦੇ ਤੌਰ ’ਤੇ ਤਾਂ ਮੈਂ ਨਾਨੀ ਵੱਲ ਹੀ ਦੇਖਦਾ ਰਿਹਾ ਸੀ, ਪਰ ਟੇਢੀ ਜਿਹੀ ਅੱਖ ਮੇਰੀ ਉਸ ਚੰਚਲਹਾਰੀ ਦੇ ਸੀਨੇ ਵੱਲ ਹੀ ਭੱਜ-ਭੱਜ ਜਾਂਦੀ ਸੀ।

“ਗੱਡੀ ਲੈ ਆਉਂਦਾ। ਨਾਲੇ ਤੇਰੀ ਮਾਂ ਆ ਕੇ ਮਿਲ-ਗਿਲ ਜਾਂਦੀ। ਉਹਦਾ ਨਹੀਂ ਆਉਣ ਨੂੰ ਚਿੱਤ ਕਰਿਆ?” ਨਾਨੀ ਨੇ ਫੇਰ ਉਦਾਸ ਜਿਹੀ ਹੋ ਕੇ ਸੁਆਲ ਕੀਤਾ ਸੀ।

ਮੰਮੀ ਡੈਡੀ ਤਾਂ ਦਿੱਲੀ ਨੂੰ ਗਏ ਹੋਏ ਨੇ। ਮੈਂ ਰੁੱਖਾ ਜਿਹਾ ਉੱਤਰ ਦੇ ਕੇ ਢਿੱਡ ਵਿੱਚ ਕਿਹਾ ਸੀ। ਚੁੱਪ ਕਰ ਮਾਈ ਕਿਉਂ ਸੁਆਦ ਖ਼ਰਾਬ ਕਰਦੀ ਏਂ? ਮੈਨੂੰ ਵਿਹਲਾ ਹੋ ਲੈਣ ਦੇ, ਫੇਰ ਰੋ ਲਈ ਰੋਣੇ-ਧੋਣੇ।

“ਸੁੱਖ ਨਾਲ ਈ ਗਏ ਨੇ?” ਨਾਨੀ ਨੇ ਚਿੰਤਤ ਹੁੰਦਿਆਂ ਪੁੱਛਿਆ ਸੀ।

“ਹਾਂ ਹਾਂ, ਨਵੀਂ ਕਾਰ ਨਿਕਲੀ ਆ ਇੱਕ ਸੀਲੋ ਉਹ ਲੈਣ ਗਏ ਆ। ਚੰਡੀਗੜ੍ਹ ’ਚ ਤਾਂ ਅਜੇ ਆਈ ਨ੍ਹੀਂ।” ਮੈਂ ਆਪਣੀ ਗੱਲ ਨਾਨੀ ਨਾਲੋਂ ਵਧੇਰੇ ਉਸ ਛੈਲ-ਛਬੀਲੀ ਨੂੰ ਸੁਣਾ ਕੇ ਕਰੀ ਸੀ।

“ਪੁਰਾਣੀਆਂ ਨੂੰ ਕੀ ਗੋਲੀ ਵੱਜ ’ਗੀ? ਬਲਾਅ ਸੋਹਣੀਆਂ ਪਈਆਂ ਸੀ। ਥੋਡੇ ਵੀ ਪੈਸੇ ਨ੍ਹੀਂ ਟਿੱਕਦੇ।” ਨਾਨੀ ਨੇ ਨੱਕ ਚੜ੍ਹਾਇਆ ਸੀ।

ਉਹ ਨਾਗਿਨ ਆਪਣਾ ਕੰਮ ਨਿਬੇੜ ਕੇ ਗੰਦੇ ਪਾਣੀ ਵਾਲੀ ਬਾਲਟੀ ਚੁੱਕ ਕੇ ਬਾਹਰ ਚੱਲੀ ਗਈ ਸੀ। ਰੰਗ ਵਿੱਚ ਭੰਗ ਪਈ ਤੋਂ ਮੈਂ ਸਾਰੀ ਇਕਾਗਰਤਾ ਨਾਨੀ ਨੂੰ ਸਮਰਪਤ ਕਰ ਦਿੱਤੀ ਸੀ।

“ਨਹੀਂ ਇਹ ਗੱਲ ਨ੍ਹੀਂ। ਮਾਰੂਤੀ ਤਾਂ ਤੁਹਾਨੂੰ ਪਤਾ ਈ ਆ ਵੇਚ ’ਤੀ ਸੀ। ਉਹਦੀ ਹੁਣ ਕਦਰ ਨੲ੍ਹੀਂ ਰਹੀ। ਜਣੇ-ਖਣੇ ਕੋਲ ਹੀ ਹੋ ਗਈ। ਹੁਣ ਤਾਂ ਜੱਟ-ਬੂਟ ਜਿਹੇ ਵੀ ਲਈ ਫਿਰਦੇ ਨੇ। – ਜਿਪਸੀ ਤਾਂ ਉਂਜ ਸਰਕਾਰੀ ਆ। ਕਈਆਂ ਹੱਥਾਂ ’ਚ ਪਈ ਹੋਣ ਕਰਕੇ ਦੂਏ ਤੀਏ ਦਿਨ ਹੀ ਬਿਗੜੀ ਰਹਿੰਦੀ ਆ। ਊਂਅ ਵੀ ਉਹਦੇ ’ਚ ਤਾਂ ਹੋਮ ਗਾਡੀਏ ਹੀ ਚੜ੍ਹੇ ਸੋਹਣੇ ਲੱਗਦੇ ਨੇ। – ਤੇ ਅਸਟੀਮ ਦਾ ਮੈਥੋਂ ਐਕਸੀਡੇਂਟ ਹੋ ਗਿਆ ਸੀ।”

“ਵੇ ਕਿਮੇਂ? ਤੇਰੇ ਸੱਟ-ਫੇਟ ਤਾਂ ਨ੍ਹੀਂ ਵੱਜੀ।” ਨਾਨੀ ਇੱਕਦਮ ਚੌਂਕ ਉੱਠੀ ਸੀ।

“ਨੲ੍ਹੀਂ, ਮੇਰੇ ਤਾਂ ਝਰੀਟ ਨਹੀਂ ਆਈ। ਪਰ ਗੱਡੀ ਸਾਰੀ ਜਿਵੇਂ ਸੇਕ ਲੱਗੇ ਤੋਂ ਮੋਮਜਾਮਾ ਸੁੰਗੜ ਜਾਂਦੈ, ਇਉਂ ’ਕੱਠੀ ਹੋ ਗਈ।”

“ਚੱਲ ਖਸਮਾਂ ਨੂੰ ਖਾਏ ਗੱਡੀ ਖੜ੍ਹੀ ਹੋ ਕੇ। ਤੇਰੀ ਜਾਨ ਬਚ ’ਗੀ ਐਨਾ ਥੋੜ੍ਹੈ? ਬੰਦਾ ਨ੍ਹੀਂ ਥਿਉਂਦਾ ਹੁੰਦਾ। ਗੱਡੀਆਂ ਦਾ ਥੋਡੇ ਅਰਗਿਆਂ ਨੂੰ ਕੀ ਘਾਟਾ ਆ? ਆਥਣ ਨੂੰ ਭਾਮੇਂ ਦਸ ਦਰਾਂ ਮੂਹਰੇ ਖੜ੍ਹੀਆਂ ਕਰ ਲੋਂ। ਹੌਲੀ ਚਲਾਇਆ ਕਰ, ਕੋਈ ਮਗਰ ਪਿਆ ਹੁੰਦੈ? ਭਾਈ ਤੂੰ ਤਾਂ ਤੇਜ ਵੀ ਬਹੁਤ ਚਲਾਉਂਦਾ ਹੈਂ।”

ਮੈਂ ਕੋਈ ਹੁੰਗਾਰਾ ਨਹੀਂ ਸੀ ਭਰਿਆ। ਉਹ ਸੁੰਦਰੀ ਹੱਥ-ਹੁਥ ਧੋ ਪੂੰਝ ਕੇ ਨਾਨੀ ਨੂੰ ਪੁੱਛਣ ਆਈ। ਇਹਨਾਂ ਦੇ ਖਾਣ ਪੀਣ ਨੂੰ ਕੁੱਝ ਲਿਆਵਾਂ?

“ਆਹੋ ਭਾਈ ਬੀਬਾ ਰੋਟੀ ਤਾਂ ਖਾਊਗਾ ਹੀ। ਕਿੱਡੀ ਲੰਮੀ ਵਾਟ ਆ। ਤੜਕੇ ਦਾ ਘਰੋਂ ਨਿਕਲਿਆ ਹੋਣੈ।”

ਮੇਰੀ ਤਾਂ ਪਹਿਲਾਂ ਹੀ ਟੈਂਕੀ ਫੁੱਲ ਸੀ। ਹੋਰ ਕਿਸੇ ਚੀਜ਼ ਦੇ ਅੰਦਰ ਪਾਉਣ ਦੀ ਰਤਾ ਵੀ ਥਾਂ ਨਹੀਂ ਸੀ। ਮੈਂ ਇਨਕਾਰ ਕਰ ਦਿੱਤਾ ਸੀ, “ਨਾਂਹ ਬੇਬੇ, ਰੋਟੀ ਨਹੀਂ। ਮੈਂ ਲੁਦੇਹਾਣੀਓ ਪਰਕਾਸ਼ ਦੇ ਹੋਟਲ ਚੋਂ ਭਟੂਰੇ ਖਾ ਲੇ ਸੀ। – ਚੌੜੇ ਬਜ਼ਾਰ ਮਾੜਾ ਜਿਹਾ ਕੰਮ ਸੀਗਾ।”

“ਤੇਰੀ ਪੱਤੇ ਚੱਟਣ ਦੀ ਆਦਤ ਨਾ ਗਈ। ਭਟੂਰੇ ਕਿਹੜਾ ਐਨੇ ਚਿਰ ਦੇ ਬੈਠੇ ਹੋਣੇ ਨੇ। ਕਿੱਦਣ ਦੇ ਹਜ਼ਮ ਹੋ ਗਏ ਹੋਣਗੇ।” ਨਾਨੀ ਨੇ ਮੋਹ ਜਤਾਇਆ ਸੀ।

“ਨਾ ਆਪਾਂ ਨੂੰ ਕਿਹੜਾ ਕੋਈ ਓਪਰਾਂ। ਲੋੜ ਹੋਊ ਮੈਂ ਆਪੇ ਆਖ ਦੂੰ। ਕੋਈ ਸੰਗ ਥੋੜ੍ਹਾ ਐ।”

ਮੈਨੂੰ ਸੀ ਐਨਾ ਕਹਿਣ ਨਾਲ ਨਾਨੀ ਖਾਣੇ ਵਾਲਾ ਪ੍ਰੋਗਰਾਮ ਠੱਪ ਕਰ ਦੇਵੇਗੀ। ਪਰ ਨਾਨੀ ਕਿੱਥੇ ਟਲਣ ਵਾਲੀ ਸੀ।

“ਇਉਂ ਕਰ ਗੁੱਡੇ ਰਸੋਈ ਵਿੱਚ ਮੁਸੰਮੀਆਂ ਪਈਆਂ ਹੋਣੀਆਂ, ਤਾਜ਼ਾ-ਤਾਜ਼ਾ ਜੂਸ ਬਣਾ ਲਿਆ। ਕਿਦੇਂ ਦੀਆਂ ਪਈਆਂ ਸੁੱਕੀ ਸੜੀ ਜਾਂਦੀਆਂ ਨੇ। ਤੈਨੂੰ ਕਿਹਾ ਤੂੰ ਖਾ ਲਿਆ ਕਰ। ਤੂੰ ਵੀ ਕਿਹੜਾ ਸੁਣਦੀ ਏਂ।”

”ਜੀ ਅੱਛਾ।” ਮਦਮਸਤ ਹੱਥਣੀ ਵਾਂਗੂ ਝੂਲਦੀ ਹੋਈ ਉਹ ਗਜਗਾਮਿਨੀ ਚਲੀ ਗਈ ਸੀ। ਮੈਂ ਉਹਦੇ ਹੁਲਾਰੇ ਖਾਂਦੇ ਲੱਕ ਵੱਲ ਟਿਕਟਕੀ ਲਾ ਕੇ ਵੇਖਦਾ ਰਿਹਾ। ਗਜ਼ਬ ਦੀ ਮੜਕ ਸੀ ਉਹਦੀ ਤੋਰ ਵਿੱਚ। ਜੇ ਕਿਧਰੇ ਕੈਟਵਾਕ ਕਰਦੀਆਂ ਮਾਡਲਾਂ ਦੇ ਬਰਾਬਰ ਤੁਰੇ ਤਾਂ ਥੱਲਾ ਲਾ ਕੇ ਰੱਖ ਦਵੇ ਉਹਨਾਂ ਦਾ। ਮੋਰਾਂ ਦੀ ਚਾਲ ਨੂੰ ਵੀ ਮਾਤ ਪਾਉਂਦਾ ਸੀ ਨਖਰੋ ਦਾ ਮਟਕ-ਮਟਕ ਪੱਬ ਧਰਨਾ।

ਮੈਂ ਜਦੋਂ ਦਾ ਗਿਆ ਸੀ ਉਦੋਂ ਦਾ ਹੀ ਉਸ ਨਾਜ਼ਨੀਨ ਬਾਰੇ ਪੁੱਛਣ ਪੁੱਛਣ ਤਾਂ ਕਰ ਰਿਹਾ ਸੀ। ਪਰ ਚੁੱਪ ਇਸ ਲਈ ਰਿਹਾ ਸੀ ਕਿ ਸ਼ਾਇਦ ਨਾਨੀ ਆਪੇ ਹੀ ਘੜੇ ਤੋਂ ਕੌਲਾ ਚੁੱਕ ਦੇਵੇਗੀ। ਪਰ ਨਾਨੀ ਨੇ ਤਾਂ ਜਿਵੇਂ ਉਹਦੀ ਜਾਣਕਾਰੀ ਗੁਪਤ ਰੱਖਣ ਦੀ ਸਹੁੰ ਚੁੱਕੀ ਹੋਈ ਸੀ। ਆਸ਼ਕਾਂ ਕੋਲ ਵੀ ਕਿਹੜਾ ਸਬਰ ਦੇ ਭੰਡਾਰੇ ਹੁੰਦੇ ਹਨ? ਯਾਰਾਂ ਤੇ ਚੋਰਾਂ ਨੂੰ ਮਸਾਂ ਕਿਰਸ ਨਾਲ ਤਾਂ ਰੱਬ ਤਹੱਮਲ ਵਾਲਾ ਗੱਫਾ ਬਖਸ਼ਦਾ ਹੈ। ਮੇਰਾ ਵੀ ਉਤਸੁਕਤਾ ਦੇ ਰਾਹ ਦੌੜਦੇ ਦਾ ਵਾਹਣ ਹੋਇਆ ਪਿਆ ਸੀ। ਅਖ਼ੀਰ ਮੈਂ ਔਖੇ ਹੋਏ ਨੇ ਸਾਹਸ ਕਰਕੇ ਪੁੱਛ ਹੀ ਲਿਆ ਸੀ, “ਬੇਬੇ ਆਹ ਕੁੜੀ ਕੌਣ ਆ ਭਲਾਂ?”

ਨਾਨੀ ਨੇ ਪਹਿਲਾਂ ਤਾਂ ਆਸਾ ਪਾਸਾ ਦੇਖਿਆ ਸੀ ਤੇ ਤਸੱਲੀ ਕਰੀ ਸੀ ਕਿ ਕਿਤੇ ਉਹ ਕੁੜੀ ਨੇੜੇ-ਤੇੜੇ ਤਾਂ ਨਹੀਂ। ਫੇਰ ਜਿਵੇਂ ਚੁਗਲੀ ਕਰਨੀ ਹੁੰਦੀ ਹੈ, ਇਉਂ ਮੇਰੇ ਨੇੜੇ ਨੂੰ ਹੋ ਕੇ ਘੁੰਡੀ ਖੋਲ੍ਹਣ ਲੱਗੀ ਸੀ, “ਉਹ ਆਪਣਾ ਸ਼ੀਰੀ ਹੁੰਦਾ ਸੀ ਕ-ਨਾ? ਨਰੈਣਾ। ਜੀਹਦੀ ਆਪਣੇ ਪੱਠੇ ਕੁਤਰਦੇ ਦੀ ’ਕੇਰਾਂ ਬਾਂਹ ਵੱਢੀ ਗਈ ਸੀ। ਉਹਦੀ ਕੁੜੀ ਆ। ਬਹੁਤੀ ਸਾਊ, ਸਚਿਆਰੀ ਤੇ ਬੀਬੀ ਕੁੜੀ ਆ। ਮੈਨੂੰ ਤਾਂ ਰੱਬ ਵਰਗਾ ਆਸਰਾ ਇਹਦਾ। ਜੀਅ ਜਾਨ ਲਾ ਕੇ ਦਿਨ ਰਾਤ ਸੇਵਾ ਕਰਦੀ ਆ ਮੇਰੀ। ਤੂੰ ਤਾਂ ਆਪ ਸਿਆਣੈ ਮੇਰੇ ਤਾਂ ਨੈਣ ਪਰਾਣ ਖੜ੍ਹਦੇ ਜਾਂਦੇ ਨੇ ਦਿਨੋਂ-ਦਿਨ। ਮੇਰੇ ਸਭ ਕੰਮ ਇਹੀ ਕਰਦੀ ਆ। ਦਿਨ ਰਾਤ ਮੇਰੇ ਕੋਲ ਰਹਿੰਦੀ ਆ, ਨਾਲੇ ਮੈਨੂੰ ਸਾਂਭਦੀ ਹੈ। ਮੇਰਾ ਸਾਰਾ ਗੂੰਹ-ਮੂਤ ਕਰਦੀ ਆ ਬਿਚਾਰੀ। ਤੇਰੇ ਕੋਲ ਕਾਹਦਾ ਲੁੱਕ ਆ? ਐਨਾ ਤਾਂ ਕੋਈ ਸਕਾ ਵੀ ਨ੍ਹੀਂ ਕਰਦਾ, ਜਿੰਨਾ ਇਹ ਕਰਦੀ ਐ।”

ਉਹਦੀ ਸ਼ਖ਼ਸੀਅਤ ’ਤੇ ਚਾਨਣਾ ਪਾਉਂਦੀ ਪਾਉਂਦੀ ਨਾਨੀ ਨੇ ਚੁੱਪ ਸਾਧ ਲਈ ਸੀ। ਨਾਨੀ ਦੇ ਦੱਸਣ ਨਾਲ ਇਹ ਨੁੱਕਤਾ ਤਾਂ ਸਾਫ਼ ਹੋ ਗਿਆ ਸੀ ਕਿ ਉਹ ਸਾਕ ਸਕੀਰੀ ਵਿੱਚੋਂ ਨਹੀਂ ਸੀ। ਹੋਰ ਕਿਤੇ ਕੋਈ ਮਾਮੀ ਜਾਂ ਮਾਸੀ ਨਿਕਲ ਆਉਂਦੀ ਤਾਂ ਗੰਡੇ ਹੀ ਗਲ ਜਾਣੇ ਸਨ। ਨਰੈਣੇ ਸ਼ੀਰੀ ਦੀ ਕੁੜੀ ਦੱਸ ਕੇ ਨਾਨੀ ਨੇ ਵੀ ਜਾਣੀ ਧਾਪੀ ਦੇ ਦਿੱਤੀ ਸੀ। ਉਂਝ ਦੇਖਣ ਨੂੰ ਉਹ ਕਮੀਆਂ ਦੀ ਕੁੜੀ ਤਾਂ ਲੱਗਦੀ ਹੀ ਨਹੀਂ ਸੀ। ਜੱਟੀਆਂ ਨਾਲੋਂ ਦੂਗਣਾ ਚੌਗਣਾ ਰੋਹਬ ਸੀ ਉਹਦਾ। ਉਸ ਸਾਦਗੀ ਤੇ ਸਹੁਪਣ ਦੀ ਮੂਰਤ ਦੀਆਂ ਨਾਨੀ ਤੋਂ ਸਿਫ਼ਤਾਂ ਸੁਣ ਕੇ ਮੈਂ ਉਹਦੇ ਤੇ ਹੋਰ ਵੀ ਆਸ਼ਕ ਹੋ ਗਿਆ ਸੀ।

ਨਾਨੀ ਆਖ਼ਰ ਬੁੜੀ ਸੀ। ਬੁੜੀਆਂ ਵਿਚਾਲੇ ਗੱਲ ਕਿਵੇਂ ਛੱਡ ਸਕਦੀਆਂ ਹਨ? ਉਹਨਾਂ ਨੂੰ ਤਾਂ ਇੱਕ ਵਾਰੀ ਛੇੜ ਲਉ। ਬਸ ਫੇਰ ਆਇਸ਼ਾ ਤੋਂ ਸ਼ੁਰੂ ਹੋ ਕੇ ਜੁਲਕਾ ਤੱਕ ਸਭ ਸੁਣਾ ਕੇ ਹੱਟਣਗੀਆਂ। ਨਾਨੀ ਨੇ ਵੀ ਦਮ ਲੈਣ ਮਗਰੋਂ ਥੋੜ੍ਹੀ ਹੋਰ ਆਵਾਜ਼ ਨੀਵੀਂ ਕਰਕੇ ਪ੍ਰਸੰਗ ਜਾਰੀ ਰੱਖਿਆ ਸੀ, “ਊਂਅ ਤਾਂ ਭਾਮੇਂ ਨੈਰਣੇ ਦਾ ਆਪਦਾ ਕਸੂਰ ਹੀ ਸੀ। ਸ਼ਰਾਬ ਨਾਲ ਰੱਜੇ ਹੋਏ ਨੇ ਚੱਲਦੀ ਮਸ਼ੀਨ ਦੇ ਟੋਕਿਆਂ ’ਚ ਜਾ ਕੇ ਹੱਥ ਅੜ੍ਹਾ ਲਏ ਸੀਗੇ। ਪੰਚਾਂ ਨੇ ਤਾਂ ਦਸ ਆਖਿਆ ਸੀ, ਪਰ ਤੇਰੇ ਨਾਨੇ ਨੇ ਬੀਹ ਹਜ਼ਾਰ ਦੇ ਦਿੱਤਾ ਸੀ। ਬਈ ਗਰੀਬ ਹਾਉਂਕਾ ਨਾ ਲਵੇ। ਨਿੱਕਾ ਹੁੰਦਾ ਹੀ ਆਪਣੇ ਰਲ ਗਿਆ ਸੀ। ਮੈਂ ਕਿਹਾ ਹੋਇਐ ਨਰੇਣੈ ਨੂੰ ਬਈ ਤੇਰੀ ਕੁੜੀ ਦੇ ਵਿਆਹ ਦਾ ਸਾਰਾ ਖਰਚ ਮੈਂ ਕਰੂੰ। ਭਾਮੇਂ ਜਿੰਨੇ ਮਰਜ਼ੀ ਪੈਸੇ ਲੱਗਣ, ਮੈਂ ਲਾਊਂ। ਜਿੰਨਾ ਚਿਰ ਕੋਈ ਥਾਂ ਨਹੀਂ ਲੱਭਦਾ ਓਨੀ ਦੇਰ ਮੇਰੀ ਸੇਵਾ ਕਰੇ।”

ਵੈਸੇ ਉਹਦੀ ਕਮਸੀਨ ਡੀਲ-ਡੌਲ ਵੀ ਉਹਦੇ ਕਵਾਰੇ ਹੋਣ ਦੀ ਸ਼ਾਹਦੀ ਭਰਦੀ ਸੀ, ਪਰ ਨਾਨੀ ਨੇ ਜਦੋਂ ਇਹ ਬਚਦਾ ਧੜਕਾ ਕੱਢ ਦਿੱਤਾ ਸੀ ਤਾਂ ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ ਰਿਹਾ।

ਨਾਨੀ ਨੇ ਠੰਢ ਮਹਿਸੂਸ ਕਰਦਿਆਂ ਧੁੜਧੜੀ ਲਈ ਸੀ, “ਇੱਥੇ ਤਾਂ ਪਾਲਾ ਐ, ਬਾਹਰ ਧੁੱਪੇ ਚੱਲਦੇ ਆਂ।”

ਮੈਨੂੰ ਕੋਈ ਆਪੱਤੀ ਨਹੀਂ ਸੀ। ਮੈਂ ਉੱਠ ਕੇ ਮੰਜਾ ਚੁੱਕਣ ਲੱਗਿਆ ਸੀ ਤਾਂ ਨਾਨੀ ਨੇ ਵਰਜ ਦਿੱਤਾ ਸੀ, “ਇਹਨੂੰ ਪਿਆ ਰਹਿਣ ਦੇ ਇੱਥੇ ਹੀ। ਬਾਹਰ ਹੋਰ ਹੈਗਾ ਵਾ।”

ਨਾਨੀ ਨੇ ਬਰਾਂਡੇ ਦੇ ਦਰਵਾਜ਼ੇ ਦੇ ਦੋਨੋਂ ਪਲੜੇ ਖੋਲ੍ਹ ਕੇ ਵਿਚਾਲੇ ਗੁਟਕੇ ਅੜਾ ਦਿੱਤੇ ਸਨ ਤਾਂ ਕਿ ਹਵਾ ਪੈ ਕੇ ਗਿੱਲਾ ਫ਼ਰਸ਼ ਛੇਤੀ ਸੁੱਕ ਜਾਵੇ। ਅਸੀਂ ਬਾਹਰ ਆਏ ਸੀ ਤਾਂ ਲੋਹੇ ਦੀਆਂ ਪਾਈਪਾਂ ਵਾਲਾ ਨਮਾਰ ਦਾ ਫੋਲਡਿੰਗ ਸਿੰਗਲ ਬੈੱਡ ਕੰਧ ਨਾਲ ਲਾ ਕੇ ਰੱਖਿਆ ਪਿਆ ਸੀ। ਮੈਂ ਉਹ ਖੋਲ੍ਹ ਕੇ ਵਿਛਾ ਦਿੱਤਾ ਸੀ ਤੇ ਨਾਨੀ ਨਾਲ ਉਸੇ ਉੱਤੇ ਬੈਠ ਗਿਆ ਸੀ।

ਮੁਹੱਬਤ ਦੀ ਪਹਿਲੀ ਸਟੇਜ ਉੱਤੇ ਮਹਿਬੂਬ ਬਾਰੇ ਜਿੰਨੀ ਕੁ ਜਾਣਕਾਰੀ ਲੋੜੀਂਦੀ ਹੁੰਦੀ ਹੈ, ਉਹ ਤਾਂ ਮੈਂ ਨਾਨੀ ਤੋਂ ਪ੍ਰਾਪਤ ਕਰ ਚੁੱਕਿਆ ਸੀ। ਪਰ ਉਹਦੇ ਨਾਮ ਦੀ ਅਜੇ ਤੱਕ ਕੋਈ ਉੱਗ-ਸੁੱਗ ਨਹੀਂ ਸੀ ਨਿਕਲੀ। ਕੀ ਹੋ ਸਕਦਾ ਹੈ ਇਸ ਹੂਰ ਦਾ ਨਾਂ ? ਮੈਨਕਾ? ਨਹੀਂ! ਉਰਵਸ਼ੀ? ਨਹੀਂ! ਨਹੀਂ! ਸ਼ਕੁੰਤਲਾ? ਨਾਂਹ! ਫੇਰ ਨੂਰੀ ਜਾਂ ਹੁਸਨਾ ਹੋਵੇਗਾ? ਉਏ ਨਹੀਂ! ਹੀਰ ਸੋਹਣੀ ਸੱਸੀ ਸਾਹਿਬਾ ਪਦਮਣੀ। ਬਸ ਮੈਂ ਆਪਣੇ ਦਿਮਾਗ ਵਿੱਚ ਉਹਦੇ ਨਾਮ ਬਾਰੇ ਅਟਕਲ ਪੱਚੂ ਲਾ ਹੀ ਰਿਹਾ ਸੀ ਕਿ ਇਹ ਗੁੱਥੀ ਵੀ ਆਪੇ ਸੁਲਝ ਗਈ ਸੀ, ਜਦੋਂ ਨਾਨੀ ਨੇ ਉਹਨੂੰ ਯਾਦ ਕਰਵਾਇਆ ਸੀ, “ਨੀ ਕੁੜੇ ਜੀਤੀ? ਨੂਣਦਾਨੀ ਚੋਂ ਭੋਰਾ ਕਾਲਾ ਨੂਣ ਵੀ ਪਾ ਕੇ ਖੋਰ ਲੀਂ ਚੰਗੂੰਂ।”

ਆਏ ਹਾਏ ਜੀਤੀ! ਹੋਰ ਭਲਾਂ ਉਹਦਾ ਨਾਂ ਕੀ ਹੋ ਸਕਦਾ ਸੀ? ਪਹਿਲੀ ਤੱਕਣੀ ਵਿੱਚ ਹੀ ਮੈਂ ਆਪਣਾ ਸਭ ਕੁੱਝ ਉਹਨੂੰ ਹਾਰੀ ਬੈਠਾ ਸੀ। ਜਿੱਤੀ ਤਾਂ ਬੈਠੀ ਸੀ ਉਹ ਮੈਨੂੰ। ਮਾਰ ਕੇ ਰੱਖ ਦਿੱਤਾ ਸੀ ਇਸ ਜੀਤੀ ਨੇ ਮੈਨੂੰ।

ਪੈਦਲ ਚੱਲਿਆ ਹੋਣ ਕਰਕੇ ਮੈਨੂੰ ਵੱਟ ਲੱਗਿਆ ਸੀ। ਮੈਂ ਜੈਕਟ ਲਾ ਕੇ ਰੱਖ ਦਿੱਤੀ ਸੀ। ਜਿੱਥੇ ਮੈਂ ਬੈਠਾ ਸੀ ਰਸੋਈ ਉੱਥੋਂ ਬਿਲਕੁਲ ਸਾਹਮਣੇ ਸੀ। ਨਾਨੀ ਦੀ ਉਹਦੇ ਵੱਲ ਪਿੱਠ ਸੀ ਤੇ ਮੇਰਾ ਮੂੰਹ। ਰਸੋਈ ਦਾ ਬੂਹਾ ਖੁੱਲ੍ਹਾ ਹੋਣ ਕਰਕੇ ਜੀਤੀ ਮੁਸੰਮੀਆਂ ਛਿੱਲਦੀ ਮੈਨੂੁੰ ਸਾਫ਼ ਦਿਸ ਰਹੀ ਸੀ। ਚਾਰ ਮੁਸੰਮੀਆਂ ਦੇ ਛਿਲੜ ਲਾਹ ਕੇ ਉਹਨੇ ਜਾਰ ਵਿੱਚ ਪਾ ਦਿੱਤੀਆਂ ਸਨ ਅਤੇ ਜੂਸਰ ਦਾ ਬਟਨ ਦੱਬ ਦਿੱਤਾ ਸੀ। ਜਾਰ ਵਿੱਚ ਪਾਈਆਂ ਮੁਸੰਮੀਆਂ ਦੇ ਬਲੇਡ ਨੇ ਚੀਥੜੇ ਉੱਡਾ ਦਿੱਤੇ ਸਨ। ਜੂਸ ਥੱਲਿਓ ਟੂਟੀ ਰਾਹੀ ਕੌਲੇ ਵਿੱਚ ਚੋਣ ਲੱਗਿਆ ਹੀ ਸੀ ਕਿ ਚਲਦੇ-ਚਲਦੇ ਜੂਸਰ ਦਾ ਸ਼ੋਰ ਇੱਕਦਮ ਸੰਨਾਟੇ ਵਿੱਚ ਬਦਲ ਗਿਆ ਸੀ। ਜੂਸਰ ਦੇ ਅਚਾਨਕ ਬੰਦ ਹੋ ਜਾਣ ਕਾਰਨ ਨਾਨੀ ਨੇ ਪਿੱਠ ਘੁੰਮਾ ਕੇ ਪਿੱਛੇ ਦੇਖਿਆ ਸੀ।

ਜੀਤੀ ਵੀ ਜੂਸਰ ਦੇ ਇੰਝ ਰੁੱਕ ਜਾਣ ਕਾਰਨ ਪਰੇਸ਼ਾਨ ਸੀ। ਉਹਨੇ ਬਟਨ ਨੂੰ ਦੋ ਤਿੰਨ ਵਾਰ ਹੇਠ ਉੱਤੇ ਕਰਿਆ ਸੀ। ਪਰ ਜੂਸਰ ਨਹੀਂ ਸੀ ਚੱਲਿਆ। ਫਿਰ ਉਹਨੇ ਬਲਬ ਦੀ ਸਵਿੱਚ ਸਿੱਟ ਕੇ ਦੇਖੀ, ਬੱਲਬ ਵੀ ਨਹੀਂ ਸੀ ਜਗਿਆ ਤਾਂ ਉਹ ਸਮਝ ਗਈ ਸੀ। ਲਾਈਟ ਚਲੀ ਗਈ ਹੈ।

“ਲੈ ਅੱਗੇ ਨਾ ਕਦੇ ਪਿੱਛੇ ਨਾ। ਇਹਨੇ ਮੱਚਣੀ ਨੇ ਵੀ ਅੱਜ ਹੀ ਜਾਣਾ ਸੀ।” ਨਾਨੀ ਨੇ ਗਿਲਾ ਜਿਹਾ ਕਰਿਆ ਸੀ।

“ਹੁਣ?” ਜੀਤੀ ਰਸੋਈ ਚੋਂ ਬਾਹਰ ਸਾਡੇ ਕੋਲ ਆਈ ਸੀ।

“ਜਰਨੇਟਰ ਚਲਾ ਲੈ ਹੋਰ ਫੇਰ ਕੀ ਆ।” ਨਾਨੀ ਹਰ ਹੀਲੇ ਮੈਨੂੰ ਜੂਸ ਪਿਲਾਉਣਾ ਚਾਹੁੰਦੀ ਸੀ। ਸ਼ਹਿਰਾਂ ਵਾਲਿਆਂ ਦੀ ਮੇਜ਼ਬਾਨੀ ਅਤੇ ਪਿੰਡਾਂ ਵਾਲਿਆਂ ਦੀ ਮਹਿਮਾਨ ਨਿਵਾਜ਼ੀ ਵਿੱਚ ਇਹੀ ਤਾਂ ਇੱਕ ਵੱਡਾ ਅੰਤਰ ਹੁੰਦਾ ਹੈ। ਸ਼ਹਿਰੀਆਂ ਦਾ ਦਸਤੂਰ ਹੁੰਦਾ ਹੈ ਜੇ ਕੋਈ ਅੰਨ-ਪਾਣੀ ਪੁੱਛਣ ਦੇ ਜੁਆਬ ਵਿੱਚ ਰਵਾੲਤੀ ਤੌਰ ’ਤੇ ਮਨ੍ਹਾ ਕਰ ਦੇਵੇ ਤਾਂ ਦੁਬਾਰਾ ਪੁੱਛਦੇ ਹੀ ਨਹੀਂ। ਪਰ ਪੈਂਡੂ ਸੁੱਕਾ ਨਹੀਂ ਮੁੜਨ ਦਿੰਦੇ। ਧੱਕੇ ਨਾਲ ਖੁਆ ਕੇ ਛੱਡਣਗੇ ਭਾਵੇਂ ਅਗਲੇ ਤੋਂ ਖਾਹ ਹੋਵੇ ਜਾਂ ਨਾ।

ਯਕ ਵਾਰੀ ਡੈਡੀ ਦਾ ਗੱਨਮੈਨ ਕਿਸ਼ਨਾ ਛੁੱਟੀ ਜਾਂਦਾ ਹੋਇਆ ਮੈਨੂੰ ਵੀ ਆਪਣੇ ਨਾਲ ਆਪਣੇ ਪਿੰਡ ਲੈ ਗਿਆ ਸੀ। ਦਿਨ ਛਿਪਦੇਸਾਰ ਪਤੰਦਰ ਨੇ ਘਰ ਦੀ ਕੱਢੀ ਦਾ ਡੱਟ ਖੋਲ੍ਹ ਲਿਆ ਸੀ। ਰੂੜੀ ਮਾਰਕਾ ਦੇਖ ਕੇ ਮੈਂ ਦੋ ਕੁ ਪੈੱਗ ਲਾ ਕੇ ਹੀ ਹਟ ਗਿਆ ਸੀ।

“ਛੋਟੇ ਸਾਬ੍ਹ ਲਾ ਤਾਂ ਸਹੀ ਅਜੇ ਤਾਂ ਸੰਘ ਵੀ ਨਹੀਂ ਗਿੱਲਾ ਹੋਇਆ ਹੋਣਾ।” ਕਹਿ ਕੇ ਕਿਸ਼ਨੇ ਨੇ ਇੱਕ ਹੋਰ ਜਾਮ ਬਣਾ ਦਿੱਤਾ ਸੀ।

ਅੱਖਾਂ ਮੀਚ ਕੇ ਮੈਂ ਔਖੇ ਸੌਖੇ ਨੇ ਉਹ ਵੀ ਖਿੱਚ ਲਿਆ ਸੀ ਤੇ ਆਪਣੀ ਕਪੈਸਟੀ ਪੂਰੀ ਹੋ ਗਈ ਦੇਖ ਕੇ ਆਖਿਆ ਸੀ, “ਲੈ ਬਈ ਕਿਸ਼ਨ ਸਿਆਂ ਆਪਣਾ ਤਾਂ ਕੋਟਾ ਹੋ ਗਿਆ ਪੂਰਾ।”

“ਆਹ ਖ਼ਾਲੀ ਕਰਨੀ ਆ ਸਾਰੀ।”

ਕਿਸ਼ਨਾ ਬੋਤਲ ਫੜ੍ਹੀ ਹੋਰ ਸ਼ਰਾਬ ਪਾਉਣ ਨੂੰ ਫਿਰਦਾ ਸੀ ਤੇ ਮੈਂ ਗਿਲਾਸ ਦੇ ਮੂੰਹ ’ਤੇ ਹੱਥ ਰੱਖ ਕੇ ਉਹਨੂੰ ਰੋਕਦਾ ਸੀ। ਕਿਸ਼ਨਾ ਪੰਜਾਬ ਪੁਲੀਸ ਦੇ ਮੋਢੇ ਉੱਪਰ ਲਿਖਿਆ  ਹੋਇਆ ਨਾਹਰਾ ਮਾਰਦਾ ਪੀ ਪੀ ਕਰਦਾ ਰਿਹਾ ਸੀ ਤੇ ਮੈਂ ਸੋਹਣੀਆਂ ਕੁੜੀਆਂ ਵਾਲਾ ਲਾਰਾ ਉਚਾਰਦਾ ਨਾ ਨਾ ਕਰਦਾ ਰਿਹਾ ਸੀ।

“ਰਾਜੂ ਯਾਰ ਇੱਕ ਮੇਰੇ ਨਾਉਂ ਦਾ ਪੀ ਲੈ ਬਾਈ ਬਣ ਕੇ।”

ਜਦ ਉਹ ਮੰਨਿਆ ਹੀ ਨਹੀਂ ਸੀ ਤਾਂ ਮੈਂ ਢੈਲਾ ਪੈ ਕੇ ਇੱਕ ਹੋਰ ਪੀ ਲਿਆ ਸੀ। ਕਿਸ਼ਨੇ ਨੇ ਫੇਰ ਮੇਰੇ ਗਿਲਾਸ ਵਿੱਚ ਚੁਸਤੀ ਨਾਲ ਪਾ ਦਿੱਤੀ ਸੀ। ਮੈਨੂੰ ਸ਼ਰਮੋ-ਸ਼ਰਮੀ ਉਹ ਵੀ ਚੁੱਕਣਾ ਪਿਆ ਸੀ। ਉਸ ਤੋਂ ਬਾਅਦ ਅਗਲਾ ਹਾੜਾ ਪਾਉਂਣ ਤੋਂ ਮੈਂ ਕਿਸ਼ਨੇ ਨੂੰ ਇਨਕਾਰ ਕਰ ਦਿੱਤਾ ਸੀ, “ਨਾ ਮਿੱਤਰਾ ਹੁਣ ਹੋਰ ਨ੍ਹੀਂ ਪੀ ਹੋਣੀ। ਬਸ ਇਹ ਆਖ਼ਰੀ ਸੀ।”

ਪਰ ਕਿਸ਼ਨੇ ਨਾਲ ਮੇਰੀ ਬੁੱਕਲ ਖੁੱਲ੍ਹੀ ਹੋਣ ਕਰਕੇ ਉਹਨੂੰ ਮੇਰੀ ਰਗ-ਰਗ ਦਾ ਸਾਰਾ ਭੇਤ ਹੈ। ਮੇਰਾ ਗੁੱਟ ਫੜ੍ਹ ਕੇ ਉਹ ਬੋਲਿਆ ਸੀ, “ਇੱਕ ਸਤਾਰਾਂ ਸੈਕਟਰ ਵਾਲੇ ਵਕੀਲ ਕੀ ਡਿੰਪੀ ਦੇ ਨਾਂ ਤੇ ਹੋ ਜੇ।”

ਨਾਮ ਸੁਣਦਿਆਂ ਹੀ ਬੌਬ ਕੱਟ ਵਾਲਾਂ ਵਾਲੀ, ਮੱਥੇ ਉੱਤੇ ਬੰਨ੍ਹਿਆ ਹੈੱਡ-ਰਿਬਨ, ਜਾਗਿੰਗ ਸੂਟ ਪਾਈ ਰੋਜ਼-ਗਾਰਡਨ ਦੀ ਸੈਰ ਕਰਦੀ ਕੱਚੀ-ਕੈਲ ਡਿੰਪੀ ਮੇਰੀਆਂ ਅੱਖਾਂ ਅੱਗੇ ਉੱਘੜ ਆਈ ਸੀ ਤੇ ਮੱਲੋ-ਮੱਲੀ ਮੇਰਾ ਹੱਥ ਭਰੇ ਗਿਲਾਸ ਨੂੰ ਫੜ੍ਹਨ ਲਈ ਵੱਧ ਗਿਆ ਸੀ। ਉਹ ਪੈੱਗ ਮੁੱਕੇ ਤੋਂ ਕਿਸ਼ਨੇ ਨੇ ਅਗਲਾ ਜ਼ਾਮ ਪਾਉਂਣ ਲਈ ਪੁੱਛਿਆ ਸੀ, “ਹੁਣ ਨੀਰਜਾ ਦੇ ਨਾਂ ’ਤੇ ਵੀ ਇੱਕ ਹੋ ਜਾਵੇ?”

ਮੈਂ ਨੀਰਜਾ ਦਾ ਜੇਬ ’ਚ ਪਿਆ ਲੈਟਰ ਟੋਹ ਕੇ ਦੇਖਦਿਆਂ ਸਿਰ ਮਾਰ ਕੇ ਕਿਸ਼ਨੇ ਨੂੰ ਹਾਮੀ ਭਰ ਦਿੱਤੀ ਸੀ। ਉਹ ਪਿਆਲਾ ਮਿਹਦੇ ਦੇ ਹੜਪ ਕਰਨ ਮਗਰੋਂ ਕਿਸ਼ਨੇ ਨੇ ਫੇਰ ਟਰਾਈ ਮਾਰੀ ਸੀ, “ਉਹ ਜਿਹੜੀ ਸੁੱਖਨਾ ਝੀਲ ’ਤੇ ਬੁਲਾਉਂਦੀ ਹੁੰਦੀ ਹੈ। ਕੀ ਐ ਨਾਂ ਜਿਹਾ ਉਹਦਾ ਪਿੰਕੀ?”

“ਨਹੀਂ ਪਿੰਕੀ ਤਾਂ ਬੱਤਰਾ ਸਿਨਮੇ ਵਾਲੀ ਆ। ਝੀਲ ਵਾਲੀ ਤਾਂ ਰੀਟਾ ਆ ਰੀਟਾ।”

“ਚੱਕ ਫੇਰ ਉਹਨਾਂ ਨੂੰ ਕਾਹਨੂੰ ਛੱਡਣੈ?”

ਕਿਸ਼ਨੇ ਨੇ ਉਹਨਾਂ ਦੀ ਨਿਮਿਤ ਦਾ ਵੀ ਇੱਕ ਇੱਕ ਪੈੱਗ ਬਣਾ ਦਿੱਤਾ ਸੀ। ਕਦੇਂ ਫਲਾਣੀ ਦੇ ਨਾਮ ਤੇ ਅਤੇ ਕਦੇ ਧਿਮਕੀ ਦੇ ਨਾਂ ਦਾ ਕਰਦੇ ਕਰਦੇ ਪੱਟੂ ਨੇ ਮੁੱਕਦੀ ਗੱਲ ਚੰਡੀਗੜ੍ਹ ਦੀਆਂ ਸਭਨਾਂ ਕੁੜੀਆਂ ਦਾ ਨਾਂ ਲੈ ਲੈ ਕੇ ਮੈਨੂੰ ਪਹਿਲੇ ਤੋੜ ਦੀ ਸਾਰੀ ਬੋਤਲ ਪਿਲਾ ਦਿੱਤੀ ਸੀ। ਮੈਂ ਵੀ ਟੈਟ ਸੀ ਤੇ ਉਹ ਵੀ ਟੱਲੀ ਹੋ ਗਿਆ ਸੀ। ਲਾਲ ਪਰੀ ਮੁੱਕੀ ਤੋਂ ਕਿਸ਼ਨਾ ਰੋਟੀ ਲੈ ਆਇਆ ਸੀ। ਮੈਂ ਰੋਟੀ ਖਾਣ ਨੂੰ ਕੋਰਾ ਜੁਆਬ ਦੇ ਦਿੱਤਾ ਸੀ ਤਾਂ ਕਿਸ਼ਨਾ ਕਹਿੰਦਾ ਸੀ, “ਚੱਲ ਇੱਕਲਾ ਮੀਟ ਹੀ ਖਾਹ ਲੈ।”

ਉਹਦੇ ਤੋਂ ਮੀਟ ਦੀ ਦੌਰੀ ਫੜ੍ਹ ਕੇ ਵੀ ਮੈਂ ਪੰਗਾ ਹੀ ਲੈ ਬੈਠਾ ਸੀ। ਮੀਟ ਨੂੰ ਵੀ  ਉਹਨੇ ਉਹੀ ਲੱਲ ਫੜ੍ਹ ਲਈ ਸੀ।

“ਇੱਕ ਸੈਂਖੀ ਮੇਰੇ ਨਾਂ ਦੀ।”

“ਇੱਕ ਗੁਆਂਢਣ ਦੇ ਨਾਂ ਦੀ।”

ਇਉਂ ਕਰਦੇ ਕਰਦੇ ਨੇ ਉਹਨੇ ਨਾਲੇ ਤਾਂ ਮੈਨੂੰ ਆਪਣੇ ਪਿੰਡ ਦੀਆਂ ਸਾਰੀਆਂ ਸੋਹਣੀਆਂ ਕੁੜੀਆਂ ਗਿਣਾਂ ਦਿੱਤੀਆਂ ਸਨ ਨਾਲੇ ਮੀਟ ਦਾ ਪਤੀਲਾ ਖੁਆ ਦਿੱਤਾ ਸੀ। ਨਸ਼ੇ ਦੀ ਲੋਰ ਵਿੱਚ ਮੈਂ ਤੇ ਕਿਸ਼ਨਾ ਪਤਾ ਨਹੀਂ ਮੀਟ ਕਿੱਥੇ ਪਾਈ ਗਏ ਸੀ। ਅੰਤਮ ਦੋ ਬੋਟੀਆਂ ਬਚ ਗਈਆਂ ਸਨ। ਮੇਰੀ ਬਸ ਹੋਈ ਪਈ ਸੀ। ਮੈਂ ਹੱਥ ਖੜ੍ਹੇ ਕਰ ਦਿੱਤੇ ਸਨ ਤਾਂ ਕਿਸ਼ਨਾ ਕਹਿਣ ਲੱਗਿਆ ਸੀ, “ਜਿੱਥੇ ਹਾਥੀ ਲੰਘ ਗਿਆ ਉੱਥੇ ਪੂਛ ਦੇ ਅੜਨ ਦਾ ਕੀ ਕੰਮ?”

“ਨਾ ਯਾਰਾ ਬਿਲਕੁਲ ਜਗ੍ਹਾ ਨ੍ਹੀਂ ਹੁਣ ਤਾਂ। ਸਵੇਰੇ ਖਾਹ ਲਵਾਂਗੇ।”

“ਸਵੇਰੇ ਨਹੀਂ, ਹੁਣ ਹੀ ਖਾਹ। ਨਹੀਂ ਮੈਂ ਗੁੱਸੇ ਆਂ।”

ਬੜੀ ਅਜੀਬ ਮੁਸੀਬਤ ਵਿੱਚ ਮੈਂ ਫੱਸਿਆ ਸੀ। ਇੱਕ ਚਮਚਾ ਵੀ ਮੈਂ ਹੋਰ ਨਹੀਂ ਸੀ ਖਾ ਸਕਦਾ। ਇਸ ਲਈ ਮੈਂ ਆਪਣੀ ਮਜਬੂਰੀ ਦੱਸੀ ਸੀ, “ਏਕਣ ਧੱਕਾ ਨਾ ਕਰ, ਉੱਲਟੀ ਆ ਜਾਣੀ ਏ ਨਹੀਂ ਤਾਂ।”

“ਆ ਜਾਣ ਦੇ ਜੋ ਆਉਂਦੈ। ਸਾਲੀ ’ਤੇ ਅੱਤਵਾਦ ਦਾ ਕੇਸ ਨਾ ਪੁਆਦਾਂਗੇ। ਆਹ ਚੱਕ ਤੈਨੂੰ ਖ਼ਾਲੀ ਕਰਨੀ ਹੀ ਪੈਣੀ ਹੈ।” ਉਹਨੇ ਕੌਲੀ ਭਰ ਕੇ ਮੇਰੇ ਵੱਲ ਰੋੜ ਦਿੱਤੀ ਸੀ।

“ਚੰਗਾ ਸਿਰ ਵਿੱਚ ਪਾ ਦੇ ਫਿਰ।” ਮੈਂ ਖਿੱਝ ਕੇ ਆਖਿਆ ਸੀ। ਅੱਕ ਗਿਆ ਸੀ ਮੈਂ ਉਹਦੀਆਂ ਨਿਆਣਿਆਂ ਵਰਗੀਆਂ ਹਰਕਤਾਂ ਤੋਂ। ਸ਼ਾਇਦ ਕਿਸ਼ਨਾ ਵੀ ਮੇਰੇ ਮਨ੍ਹਾ ਕਰਨ ਤੋਂ ਸਤਿਆ ਪਿਆ ਸੀ। ਬੌਂਗੇ ਜਿਹੇ ਨੇ ਸੱਚੀਂ ਮੀਟ ਦੀ ਕਟੋਰੀ ਚੁੱਕ ਕੇ ਮੇਰੇ ਸਿਰ ਵਿੱਚ ਮੁੱਧੀ ਮਾਰ ਦਿੱਤੀ ਸੀ। ਮੇਰੀ ਪੱਗ, ਕੇਸ, ਵਸਤਰ, ਸਾਰਾ ਕੁੱਝ ਤਰੀ ਨਾਲ ਲਿਬੜ ਗਿਆ ਸੀ।

ਇਹ ਤਜਰਬਾ ਤਾਂ ਮੈਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਣਾ। ਹੁਣ ਜਦੋਂ ਨਾਨੀ ਨੂੰ ਜੂਸ ਪਿਆਉਣ ਦੀ ਰੱਟ ਫੜ੍ਹੀ ਬੈਠੀ ਦੇਖਿਆ ਸੀ ਤਾਂ ਮੈਨੂੰ ਡਰ ਜਿਹਾ ਲੱਗਿਆ ਕਿ ਕਿਤੇ ਨਾਨੀ ਵੀ ਕਿਸ਼ਨੇ ਵਾਲਾ ਹਾਲ ਹੀ ਨਾ ਕਰੇ। ਜੀਅ ਵਿੱਚ ਆਇਆ ਸੀ ਕਿ ਨਾਨੀ ਨੂੰ ਕਹਾਂ, “ਕੋਈ ਨਹੀਂ ਰਹਿਣ ਦੇ ਬੇਬੇ ਜੂਸ ਨੂੰ ਵੀ। ਅੱਗੇ ਹੀ ਠੰਢ ਹੈ।” ਪਰ ਮੈਂ ਮੂੰਹ ਬੰਦ ਹੀ ਰੱਖਿਆ ਸੀ।

“ਬੂਟ ਲਾ ਲੈ, ਲੱਤਾਂ ਉੱਤੇ ਧਰ ਕੇ ਠੀਕ ਹੋ ਕੇ ਬੈਠ ਜਾ। ਆਏਂ ਬੈਠਾ ਏਂ ਜਿਵੇਂ ਜੁੱਤੀ ਚੁੱਕ ਕੇ ਭੱਜਣਾ ਹੁੰਦੈ।”

ਨਾਨੀ ਦੀ ਬੁੱਢੀਆਂ ਵਾਲੀ ਬੁੜਬੁੜ ਨੂੰ ਮੈਂ ਸੁਣ ਕੇ ਵੀ ਅਣਸੁਣਿਆ ਕਰ ਦਿੱਤਾ ਸੀ। ਜੋ ਨੀਲੀ ਛੱਤਰੀ ਵਾਲਾ ਕਰਦਾ ਠੀਕ ਹੀ ਕਰਦਾ ਹੈ। ਮੇਰਾ ਹਿਰਦਾ ਤੁਠਾ ਹੋ ਗਿਆ ਸੀ ਕਿ ਚਲੋ ਚੰਗਾ ਹੋਇਆ ਜਿਹੜੀ ਬਿਜਲੀ ਚਲੀ ਗਈ ਸੀ। ਉਸ ਤੋਂ ਵਧੀਆ ਹੋਇਆ ਸੀ ਨਾਨੀ ਨੇ ਜੀਤੀ ਨੂੰ ਜਨਰੇਟਰ ਚਲਾਉਣ ਨੂੰ ਕਿਹਾ ਸੀ। ਇਹ ਤਾਂ ਆਪੇ ਹੀ ਰੱਬ ਨੇ ਸਬੱਬ ਬਣਾ ਦਿੱਤਾ ਸੀ। ਮਾੜੇ-ਧਿੜੇ ਬੰਦੇ ਤੋਂ ਦੋ ਘੜੀਆਂ ਇੰਜਣ ਦਾ ਹੈਂਡਲ ਹੀ ਨਹੀਂ ਹਿੱਲਦਾ ਹੁੰਦਾ, ਫੇਰ ਜੀਤੀ ਇੱਕਲੀ ਇੰਜਣ ਕਿੱਥੋਂ ਚਲਾ ਸਕਦੀ ਸੀ। ਬਿਜਲੀ ਉਤਪਾਦਕ ਚਾਲੂ ਕਰਨ ਲੱਗਿਆਂ ਮੈਂ ਜੀਤੀ ਨੂੰ ਆਪਣੇ ਡੌਲੇ ਜਿਹੜੇ ਮੈਂ ਡੰਬਲ ਫੇਰ ਫੇਰ ਬਣਾਏ ਨੇ, ਉਹ ਦਿਖਾ ਕੇ ਉਹਦੇ ਉੱਤੇ ਪ੍ਰਭਾਵ ਪਾ ਲੈਣਾ ਸੀ। ਸੂਰਤ ਨਾਲੋਂ ਸੋਹਣੇ ਸ਼ਰੀਰ ’ਤੇ ਜਨਾਨੀ ਜ਼ਿਆਦਾ ਮਰਦੀ ਹੁੰਦੀ ਹੈ। ਮੈਂ ਇੱਕੋ ਝਟਕੇ ਵਿੱਚ ਕੁੱਲ ਵੱਟਾ ਕੁੱਲ ਅੰਕ ਡੁੱਕਣ ਲਈ ਪਹਿਲਾਂ ਹੀ ਬਾਹਾਂ ਉੱਤਾਹ ਚੜ੍ਹਾਉਂਣ ਲੱਗ ਪਿਆ ਸੀ। ਡੌਲੇ ਨੰਗੇ ਨਾ ਹੋਣਗੇ ਤਾਂ ਜੀਤੀ ਨੂੰ ਦਿਸਣਗੇ ਕਿਵੇਂ?

ਦੂਰ ਮੁੱਖ-ਦਆਰ ਦੇ ਕੋਲ ਹੀ ਪੀਟਰ ਇੰਜਣ ਵਾਲਾ ਬਿਜਲੀ ਬਣਾਉ ਜੰਤਰ ਰਿਉ ਵਾਲੀ ਬੋਰੀ ਹੇਠ ਢਕਿਆ ਪਿਆ ਸੀ। ਜੀਤੀ ਜੈਨਰੇਟਰ ਵੱਲ ਤੁਰ ਗਈ ਸੀ। ਉਹਦੇ ਅੱਪ ਡਾਊਨ, ਅੱਪ ਡਾਊਨ ਕਰਦੇ ਨਿਤੰਬਾਂ ਨੂੰ ਮੈਂ ਨਿਹਾਰਦਾ ਰਿਹਾ ਸੀ। ਮੈਂ ਸਮਝਦਾ ਸੀ ਕਿ ਉਹ ਬੋਰੀ ਲਾਹੂ ਤੇ ਜੈਨਰੈਟਰ ਉੱਪਰ ਪਈ ਹੋਈ ਗਰਦ ਝਾੜ ਕੇ ਮੈਨੂੰ ਹਾਕ ਮਾਰੇਗੀ। ਪਰ ਮੇਰੇ ਦੇਖਦਿਆਂ-ਦੇਖਦਿਆਂ ਉਹਨੇ ਆਪ ਹੀ ਹੈਂਡਲ ਚੁੱਕ ਕੇ ਪਾਇਆ ਸੀ ਤੇ ਇੰਜਣ ਨੂੰ ਇਉਂ ਗੇੜਾ ਦੇਣ ਲੱਗ ਪਈ ਸੀ, ਜਿਵੇਂ ਇੰਜਣ ਨਹੀਂ ਸਿਲਾਈ ਮਸ਼ੀਨ ਦੀ ਹੱਥੀ ਹੁੰਦੀ ਹੈ। ਚੱਕਰ ਦੀ ਸਪੀਡ(ਗਤੀ) ਬਣਨ ਪੁਰ ਪੜੱਕ ਦੇਣੇ ਕਿੱਲੀ ਸਿੱਟ ਕੇ ਉਹਨੇ ਬਚਾ ਕੇ ਹੈਂਡਲ ਕੱਢ ਲਿਆ ਸੀ। ਸਾਇਲੈਂਸਰ ਰਾਹੀ ਧੂੰਆਂ ਮਾਰ ਕੇ ਧੁਕ-ਧੁਕ ਕਰਦਾ ਇੰਜਣ ਸਟਾਰਟ ਹੋ ਗਿਆ ਸੀ। ਸਾਰੀ ਯੋਜਨਾ ਦੀ ਫੱਟੀ ਪੋਚੀ ਜਾਣ ਤੇ ਮੈਂ ਡੌਲੇ ਪਲੋਸਦਾ ਰਹਿ ਗਿਆ ਸੀ। ਕਸਰਤ ਕਰ ਕੇ ਬਣਾਏ ਸ਼ਰੀਰ ਉੱਤੇ ਕਰਿਆ ਮੇਰਾ ਸਾਰਾ ਮਾਣ ਟੁੱਟ ਗਿਆ ਸੀ। ਮੈਂ ਠੰਡਾ-ਸੀਲਾ ਹੋ ਕੇ ਬੈਠਦਿਆਂ ਨੀਵੀਂ ਪਾ ਲਈ ਸੀ। ਅੰਨ੍ਹੇ ਝੋਟੇ ਜਿੰਨਾ ਜ਼ੋਰ ਸੀ ਰੰਨ ਦੇ ਮਲੂਕ ਅਤੇ ਲਚਕੀਲੇ ਸ਼ਰੀਰ ਵਿੱਚ। ਉਹਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਕੇ ਮੈਨੂੰ ਚਾਰੇ ਖਾਨਿਓ ਚਿੱਤ ਕਰ ਲਿਆ ਸੀ।

ਜਦੋਂ ਜੀਤੀ ਰਸ ਲੈ ਕੇ ਆਈ ਸੀ ਤਾਂ ਗਿਲਾਸ ਫੜ੍ਹਨ ਲੱਗੇ ਨੇ ਮੈਂ ਉਹਦੇ ਦੋਨੋਂ ਹੱਥਾਂ ਦੀਆਂ ਉਂਗਲਾਂ ਨਿਰਖ ਨਾਲ ਦੇਖੀਆਂ ਸਨ। ਲਾਈਨ ਤਾਂ ਕਲੀਅਰ ਹੀ ਹੈ। ਉਹਦੀਆਂ ਛਾਂਪ-ਛੱਲੇ ਤੋਂ ਸੱਖਣੀਆਂ ਉਂਗਲਾਂ ਦੇਖ ਕੇ ਮੈਨੂੰ ਅਤਿਅੰਤ ਪ੍ਰਸੰਨਤਾ ਹੋਈ ਸੀ। ਇਹ ਤੱਥ ਵੀ ਸਾਹਮਣੇ ਆ ਗਿਆ ਸੀ ਕਿ ਉਹਦਾ ਕਿਸੇ ਨਾਲ ਇਸ਼ਕ ਦਾ ਚੱਕਰ ਨਹੀਂ ਸੀ ਚਲਦਾ। ਜੇ ਉਹਦਾ ਕੋਈ ਆਸ਼ਕ ਹੁੰਦਾ ਤਾਂ ਪਿਆਰ ਦੀ ਨਿਸ਼ਾਨੀ ਕੋਈ ਟੂਮ-ਛੁੱਲਾ ਉਹਦੇ ਜ਼ਰੂਰ ਪਹਿਨਿਆ ਹੋਣਾ ਸੀ।

ਜੀਤੀ ਦੇ ਕਰ-ਕਮਲਾਂ ਨਾਲ ਬਣਾਇਆ ਹੋਇਆ ਜੂਸ ਦਾ ਗਿਲਾਸ ਵੀ ਮਦਰਾ ਦੇ ਪਿਆਲੇ ਨਿਆਈਂ ਸੀ। ਮੈਨੂੰ ਪਹਿਲੀ ਘੁੱਟ ਭਰਦਿਆਂ ਹੀ ਪੀਟਰ ਸਕਾਟ ਦੀ ਬੋਤਲ ਜਿੰਨਾ ਨਸ਼ਾ ਹੋ ਗਿਆ ਸੀ। ਜੀਅ ਤਾਂ ਕਰਦਾ ਸੀ ਉਹ ਪਿਲਾਉਂਦੀ ਰਹਿੰਦੀ ਤੇ ਮੈਂ ਪੀਂਦਾ ਰਹਿੰਦਾ। ਪਰ ਢਿੱਡ ਵੀ ਤਾਂ ਦੇਖਣਾ ਸੀ। ਇਸ ਕਰਕੇ ਇੱਕ ਗਿਲਾਸ ਲੈ ਕੇ ਹੀ ਮੈਂ ਬਸ ਕਰ ਦਿੱਤੀ ਸੀ।

ਮੈਨੂੰ ਢਿਲਕ ਕੇ ਕੂਹਣੀ ਦੇ ਆਸਰੇ ਅੱਧਾ ਲੇਟਿਆ ਅਤੇ ਅੱਧਾ ਬੈਠਾ ਦੇਖ ਕੇ ਨਾਨੀ ਮੰਜੇ ਦੀ ਇੱਕ ਨੁੱਕਰ ਵੱਲ ਘਿਸੜ ਕੇ ਇੱਕਠੀ ਹੋ ਗਈ ਸੀ, “ਲੈ ਲੋਟ ਹੋ ਕੇ ਪੈ ਜਾ। ਬਿੰਦ ਢੂਹੀ ਸਿੱਧੀ ਕਰ ਲੈ। ਦੋ ਢਾਈ ਘੰਟੇ ਦਾ ਕਿੱਡਾ ਲੰਬਾ ਸਫ਼ਰ ਏ।”

ਮੈਂ ਸਗੋਂ ਉੱਪਰ ਨੂੰ ਉੱਠ ਕੇ ਚੌਕਸ ਆਸਣ ਵਿੱਚ ਬਹਿ ਗਿਆ ਸੀ। ਕੁੱਝ ਪਲ ਚੁੱਪ ਰਹਿਣ ਮਗਰੋਂ ਮੈਂ ਖੜ੍ਹਾ ਹੋ ਕੇ, ਆਪਣੇ ਪਿਛਲੇ ਪਾਸੇ ਬਾਥਰੂਮ ਦੇ ਅੱਗੇ ਲੱਗੇ ਵਾਸ਼ਵੇਸਨ ਕੋਲ ਚਲਾ ਗਿਆ ਸੀ ਤੇ ਸਿੰਕ ਦੇ ਉੱਪਰ ਜੜੇ ਦਰਪਨ ਵਿੱਚ ਝਾਕ ਕੇ ਪੱਗ ਸੂਤ ਕਰਨ ਲੱਗਿਆ ਸੀ। ਭਾਪਿਆਂ ਵਾਂਗ ਮੈਂ ਵੀ ਪੱਗ ਵਿੱਚ ਕਦੇ ਵਲ ਨਹੀਂ ਪੈਣ ਦਿੰਦਾ। ਬਾਜ਼ ਸਦਾ ਪੱਗ ’ਚ ਟੰਗਿਆ ਹੁੰਦਾ ਹੈ। ਜਿਉਂ ਹੀ ਖਰਬੂਜੇ ਦੀਆਂ ਫਾੜੀਆਂ ਵਾਂਗੂੰ ਚਿਣੇ ਪੇਚਾਂ ਵਿੱਚ ਕੋਈ ਵਲ ਪਿਆ ਦੇਖਾਂ, ਜਦੇ ਬਾਜ਼ ਮਾਰ ਕੇ ਕੱਢ ਦਿੰਦਾ ਹਾਂ।

“ਹਾਹ ਪੱਗੜ ਨੂੰ ਲਾਹ ਦੇਹ। ਹੌਲਾ ਸਰੋਪਾ ਸਰੂਪਾ ਲਪੇਟ ਲੈ।”

“ਨਹੀਂ, ਪੱਗ ਈ ਠੀਕ ਆ।”

ਨਾਨੀ ਅੱਗੋਂ ਕੁੱਝ ਨਹੀਂ ਸੀ ਬੋਲੀ। ਆਏਂ ਕਿਵੇਂ ਮੈਂ ਲਾਹ ਦਿੰਦਾ? ਸਵੇਰੇ ਪੂਰਾ ਘੰਟਾਂ ਖਰਚ ਕੇ ਤਾਂ ਬੰਨ੍ਹੀ ਸੀ। ਉੱਥੋਂ ਮੈਂ ਬਰਾਂਡੇ ਨੂੰ ਸਿੱਧਾ ਹੋ ਗਿਆ ਸੀ। ਸਹਿਜ ਸੁਭਾਅ ਹੀ ਫੋਨ ਦਾ ਹੁੱਕਾ ਚੁੱਕ ਕੇ ਮੈਂ ਕੰਨਾਂ ਨੂੰ ਲਾ ਕੇ ਦੇਖਿਆ ਤਾਂ ਟੈਲੀਫੋਨ ਡੈੱਡ ਪਿਆ ਸੀ। ਮੈਨੂੰ ਸਮਝ ਆ ਗਈ ਸੀ ਕਿ ਜਦੋਂ ਵੀ ਅਸੀਂ ਨਾਨੀ ਨੂੰ ਫੋਨ ਕਰਦੇ ਹੁੰਦੇ ਹਾਂ ਤਾਂ ਅਭੀ ਲਾਈਨੇ ਵਿਅਸਤ ਹੈ। ਕ੍ਰਿਪਿਆ ਥੋੜ੍ਹੀ ਦੇਰ ਬਾਅਦ ਕੋਸ਼ਿਸ਼ ਕਰੇਂ। ਵਾਲਾ ਉਪਰੇਟਰ ਦਾ ਸੰਦੇਸ਼ ਕਿਉਂ ਸੁਣਨ ਨੂੰ ਮਿਲਦਾ ਹੁੰਦਾ ਹੈ।

“ਘਰ ਨੂੰ ਫੋਨ ਕਰਨਾ ਹੈ? ਇੱਥੋਂ ਨਹੀਂ ਹੋਣਾ। ਭੂੰਦੜੀਓ ਕਰਕੇ ਆਉਣਾ ਪਊ। ਪਿੰਡਾਂ ਦੀਆਂ ਤਾਂ ਲਾਈਨਾਂ ਹੀ ਖ਼ਰਾਬ ਰਹਿੰਦੀਆਂ ਨੇ। ਮੈਂ ਤਾਂ ਹਾਰ ਕੇ ਐਸ ਟੀ ਡੀ ਕਟਾ ਦਿੱਤੀ। ਐਵੇਂ ਅੱਬਰ ਦੇ ਪੈਸੇ ਭਰੀ ਜਾਣ ਦਾ ਕੀ ਫ਼ਾਇਦਾ?” ਨਾਨੀ ਦੀ ਨਿਗਾਹ ਮੇਰੇ ਵੱਲ ਹੀ ਸੀ।

“ਮੈਂ ਤਾਂ ਊਈਂ ਦੇਖਦਾ ਸੀ। ਘਰੇ ਤਾਂ ਮਾਨੀ ਉਤਰ ਕੇ ਪੀ ਸੀ ਓ ਤੋਂ ਫੋਨ ਕਰ ਕੇ ਠੀਕ ਠਾਕ ਪਹੁੰਚਣ ਦੀ ਤਲਾਹ ਦਿੱਤਾ ਸੀ।”

ਫੋਨ ਰੱਖ ਕੇ ਮੈਂ ਅੰਦਰੋਂ ਆਪਣਾ ਬੈਗ ਚੁੱਕ ਕੇ ਬਾਹਰ ਲੈ ਆਇਆ ਸੀ। ਬੈਗ ਦੀ ਜਿੱਪ ਖੋਲ੍ਹ ਕੇ ਮੈਂ ਕੋਟੀ ਅਤੇ ਸ਼ਾਲ ਕੱਢ ਕੇ ਨਾਨੀ ਨੂੰ ਫੜਾਉਂਦਿਆਂ ਕਿਹਾ ਸੀ, “ਬੇਬੇ ਆਹ ਲੈ, ਮੈਂ ਇਹ ਤੇਰੇ ਲਈ ਲਿਆਇਆਂ। ਘੁੰਮਣ ਗਿਆ ਸੀ ਆਗਰੇ ਕੰਨੀ।”

ਨਾਨੀ ਦੋਨੇ ਚੀਜ਼ਾਂ ਫੜ੍ਹਦੀ ਹੋਈ ਬੋਲੀ ਸੀ, “ਤੁਸੀਂ ਆ ਕੇ ਗੇੜਾ ਮਾਰ ਜਾਇਆ ਕਰੋ। ਮੈਂ ਸੁਗਾਤਾਂ ਕੀ ਕਰਨੀਆਂ ਨੇ?”

ਖ਼ਾਲੀ ਗਿਲਾਸ ਚੁੱਕਣ ਆਈ ਜੀਤੀ ਵੀ ਖੜ੍ਹੀ ਹੋ ਕੇ ਵਸਤਾਂ ਦੇਖਣ ਲੱਗ ਗਈ ਸੀ।

“ਭਰਤਪੁਰ, ਫਤਿਹਪੁਰ, ਸੀਕਰੀ, ਸਿਕੰਦਰਾ  ਐਤਕੀ ਸਭ ਗਾਹ ਆਇਆਂ। ਮਥੁਰਾ ਦਾ ਕੋਈ ਮੰਦਰ ਨਹੀਂ ਬਚਿਆ ਹੋਣਾ ਜਿੱਥੇ ਮੱਥੇ ਨਾ ਟੇਕਿਆ ਹੋਵੇ।ਆਗਰਿਉਂ ਪੈਠਾ ਵੀ ਲਿਆਂਦਾ ਹੈ।” ਏਨਾ ਕਹਿ ਕੇ ਮੈਂ ਬੈਗ ਵਿੱਚੋਂ ਪੇਠੇ ਵਾਲੇ ਪੋਲੀਥੀਨ ਦੇ ਸੀਲਬੰਦ ਪੈਕਟ ਕੱਢ ਕੇ ਮੰਜੇ ਉੱਤੇ ਰੱਖ ਦਿੱਤੇ ਸਨ।

“ਵੇ ਐਨੇ? ਸਾਰੀ ਹੱਟੀ ਹੀ ਖਰੀਦ ਲਿਆਇਆ ਕਿ?”

“ਨਾਂਹ, ਥੋੜ੍ਹਾ ਥੋੜ੍ਹਾ ਹੀ ਲਿਆਂਦੈ, ਬੇਬੇ। ਅੱਡੋ-ਅੱਡ ਕਿਸਮਾਂ ਦਾ ਐ। – ਆਹ ਚੁੱਕ ਸਾਦਾ ਪੇਠਾ, ਸੰਦਲੀ ਪੇਠਾ, ਅੰਗੂਰੀ ਪੇਠਾ, ਆਹ ਗੁਲਾਬੀ ਪੇਠਾ ਤੇ ਕੇਸਰ ਪੇਠਾ।” ਮੈਂ ਵਾਰੋ-ਵਾਰੀ ਸਾਰੇ ਲਿਫ਼ਾਫ਼ਿਆਂ ਨੂੰ ਚੁੱਕ ਕੇ ਨਾਨੀ ਨੂੰ ਭਾਂਤ-ਸੁਭਾਂਤੇ ਪੇਠਿਆਂ ਤੋਂ ਜਾਣੂ ਕਰਵਾਇਆ ਸੀ।

“ਕਾਨੂੰ ਭਾਰ ਢੋਣਾ ਸੀ। ਮੈਨੂੰ ਤਾਂ ਸ਼ੂਗਰ(ਸ਼ੱਕਰਰੋਗ) ਆ। ਮੈਥੋਂ ਕਿੱਥੇ ਖਾਹ ਹੋਣੈ। ਤੁਸੀਂ ਹੀ ਖਾ ਲੈਂਦੇ।”

“ਅਸੀਂ ਤਾਂ ਹਫ਼ਤੇ ਦੇ ਖਾਂਦੇ ਹਾਂ। ਬਥੇਰਾ ਖਾਧਾ ਹੈ। ਹੁਣ ਤਾਂ ਨਕਸਨ ਮੁੜੀ ਪਈ ਹੈ – ਕੋਈ ਨਹੀਂ, ਹੌਲੀ ਹੌਲੀ ਰੋਟੀ ਦੀ ਥਾਂ ਸਵੇਰੇ ਸ਼ਾਮ ਦੋਹੇਂ ਡੰਗ ਪੇਠਾ ਹੀ ਖਾਈ ਚੱਲੀਂ।” ਮੈਂ ਨਾਨੀ ਨੂੰ ਆਪਣਾ ਸੁਝਾਅ ਦਿੱਤਾ ਸੀ।

“ਪਤੈ ਬੇਬੇ ਫਤਿਹਪੁਰ ਕਿਲ੍ਹੇ ਵਿੱਚ ਸਲੀਮ ਚਿਸਤੀ ਦੀ ਦਰਗਾਹ ਹੈ। ਬੜੀ ਹੀ ਕਰਨੀ ਵਾਲੇ ਪੀਰ ਹੋਏ ਨੇ। ਬੜੀ ਦੂਰੋਂ ਦੂਰੋਂ ਲੋਕ ਉੱਥੇ ਮੰਨਤਾਂ ਮੰਗਣ ਆਉਂਦੇ ਨੇ। ਕਹਿੰਦੇ ਨੇ ਉੱਥੇ ਮਜ਼ਾਰ ’ਤੇ ਧਾਗਾ ਬੰਨ੍ਹ ਕੇ ਜੋ ਮਰਜ਼ੀ ਸੁੱਖ ਲਉ। ਉਹੀ ਮਨ ਦੀ ਮੁਰਾਦ ਪੂਰੀ ਹੋ ਜਾਂਦੀ ਏ। ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦੇ ਕਹਿੰਦੇ ਔਲਾਦ ਨ੍ਹੀਂ ਸੀ ਹੁੰਦੀ। ਉਹ ਨੰਗੇ ਪੈਂਰੀ ਦਿੱਲੀਉਂ ਪੈਦਲ ਚੱਲ ਕੇ ਆਇਆ ਸੀ ਉੱਥੇ। ਫੇਰ ਕਿਤੇ ਜਾ ਕੇ ਉਹਦੇ ਮੁੰਡਾ ਹੋਇਆ ਸੀ। ਅਕਬਰ ਨੇ ਉਹਦਾ ਨਾਮ ਸਲੀਮ ਹੀ ਰੱਖ ਦਿੱਤਾ ਸੀ। ਜੋ ਵੱਡਾ ਹੋ ਕੇ ਜਹਾਂਗੀਰ ਬਣਿਆ ਸੀ।ਮੈਂ ਵੀ ਮਜਾਰ ’ਤੇ ਚਾਦਰ ਚੜ੍ਹਾ ਆਇਆਂ।”

“ਫਿਕਰ ਨਾ ਕਰ। ਰੱਬ ਤੈਨੂੰ ਸਭ ਕੁੱਝ ਦੇਊ। ਭਰੋਸਾ ਰੱਖੀਦਾ ਹੈ। ਤੂੰ ਕਿਹੜਾ ਰੱਬ ਦੇ ਮਾਂਹ ਮਾਰੇ ਆ। ਸੋਹਣੀ ਵਹੁਟੀ ਵੀ ਮਿਲ ਜਾਊ ਤੇ ਮੁੰਡਾ ਵੀ ਹੋ ਜਾਊ, ਤਸੱਲੀ ਰੱਖ।”

ਨਾਨੀ ਦੇ ਛੇੜਣ ਨਾਲ ਇੱਕਦਮ ਮੇਰੇ ਨਿਗਾਹ ਜੀਤੀ ’ਤੇ ਚੱਲੀ ਗਈ ਸੀ, “ਸੱਚੀਂ ਜੀਤੀ ਮੇਰੀ ਹੋ ਜਾਊ। ਮੇਰੇ ਦਿਲ ਦੀ ਅਵਾਜ਼ ਸਾਹ ਬਣ ਕੇ ਬਾਹਰ ਨਿਕਲੀ ਸੀ।”

“ਨਾਸਤਿਕਾ ਬਾਣੀ ਪੜ੍ਹਿਆ ਕਰ। ਦਸਮੇ ਪਾਤਸ਼ਾਹ ਦਾ ਫ਼ਰਮਾ