Punjab News - Quami Ekta Punjabi Newspaper (ਕੌਮੀ ਏਕਤਾ) » ਦਲੀਪ ਸਿੰਘ ਵਾਸਨ,ਐਡਵੋਕੇਟ

ਆਓ ਸਤ ਦਹਾਕਿਆਂ ਦੇ ਪਰਜਾਤੰਤਰ ਉਤੇ ਝਾਤ ਮਾਰੀਏ
26 ਜਨਵਰੀ ਨੂੰ ਅਸੀਂ ਗਣਤੰਤਰ ਆਖ ਲਓ, ਪਰਜਾਤੰਤਰ ਆਖ ਲਓ ਦਿਹਾੜਾ ਮਨਾ ਰਹੇ ਹਾਂ । ਆਜ਼ਾਦੀ ਬਾਅਦ ਅਸਾਂ ਬਾਕਾਇਦਾ ਚੋਣਾ ਕਰਕੇ ਆਪਣੀ ਸਰਕਾਰ ਬਣਾ ਲਈ ਸੀ ਅਤੇ ਸਾਡੇ ਮੁਲਕ ਦੀ ਆਬਾਦੀ ਦੇ ਲਿਹਾਜਂ ਨਾਲ ਅਸੀਂ ਦੁਨੀਆਂ ਦਾ ਸਭਤੋਂਵਡਾ ਪਣਤੰਤਰ ਦੇਸ਼ ਵੀ ਬਣ ਗਏ ਸਾਂ। ਅਸੀਂ ਉਦੋਂ ਤੋਂ ਲੈਕੇ ਅਜ ਇਸ ਤਰ੍ਹਾਂ ਦੀਆਂ ਸਰਕਾਰਾ ਬਣਾਈ ਆ ਰਹੇ ਹਾਂ ਅਤੇ ਪੂਰੇ ਸਤ ਦਹਾਕਿਆਂ ਦਾ ਸਮਾਂ ਵੀ ਹੋ ਗਿਆ ਹੈ।

ਸਾਡੇ ਸੰਵਿਧਾਨ ਵਿੱਚ ਪਹਿਲੀ ਗਲ ਇਹ ਆਖੀ ਗਈ ਸੀ ਕਿ ਅਸੀਂ ਮੁਲਕ ਵਿੱਚ ਬਰਾਬਰਤਾ ਲਿਆਵਾਂਗੇ।  ਦੂਜੀ ਵਡੀ ਗੱਲ ਅਸਾਂ ਇਹ ਸੋਚੀ ਸੀ ਕਿ ਇਸ ਮੁਲਕ ਵਿੱਚ ਧਰਮਾਂ, ਜਾਤੀਆਂ, ਨਸਲਾਂ, ਅਮੀਰਾਂ ਅਤੇ ਗ਼ਰੀਬਾਂ ਨੂੰ ਬਰਾਬਰ ਦੇ ਹਕ ਦੇਵਾਂਗੇ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ। ਅਸਾਂ ਇਹ ਵੀ ਵਕਤ ਦੀ ਸਰਕਾਰ ਦੀਆਂ ਡਿਊਟੀਆਂ ਲਗਾ ਦਿਤੀਆਂ ਸਨ ਕਿ ਹਰੇਕ ਆਦਮੀ ਪੜਿ੍ਹਆ ਲਿਖfੀਆ ਬਣਾ ਦਿਤਾ ਜਾਵੇਗਾ ਅਤੇ ਹਰੇਕ ਨੂੰ ਵਾਜਬ ਜਿਹਾ ਕੰਮ ਵੀ ਦਿਤਾ ਜਾਵੇਗਾ ਅਤੇ ਆਮਦਨ ਐਸੀ ਬਣਾ ਦਿੱਤੀ ਜਾਵੇਗੀ ਕਿ ਹਰੇਕ ਨਾਗਰਿਕ ਬਾਕਾਇਦਾ ਵਾਜਬ ਜਿਹਾ ਜੀਵਨ ਜੀਵੇਗਾ।  ਅਸਾਂ ਇਹ ਵੀ ਆਖ ਦਿਤਾ ਸੀ ਕਿ 14 ਸਾਲ ਦੀ ਉਮਰ ਤੋਂ  ਹੇਠਾਂ ਦਾ ਹਰ ਬੱਚਾ ਸਕੂਲ ਜਾਵੇਗਾ।  ਅਸਾਂ ਇਹ ਵੀ ਆਖ ਦਿਤਾ ਸੀ ਕਿ ਹਰੇਕ ਪਾਸ ਰਹਿਣ ਲਈ ਮਕਾਨ ਹੋਵੇਗਾ।

ਗਲਾਂ ਤਾਂ ਅਸੀਂ ਹੋਰ ਵੀ ਕੀਤੀਆਂ ਸਨ, ਪਰ ਅਸਾਂ ਇਹ ਪਹਿਲੇ ਨੁਕਤਿਆਂ ਉਤੇ ਹੀ ਇਸ ਵਾਰੀਂ ਵਿਚਾਰ ਕਰ ਦਖੇੀਏ  ਅਤੇ ਅਗਰ ਕੁਝ ਕਮੀਆਂ ਰਹਿ ਗਈਆਂ ਹਨ ਤਾਂ ਜਿਹੜੇ ਵੀ ਸਰਕਾਰੀ ਕੁਰਸੀਆਂ ਉਤੇ ਜਾਵੇ ਬੈੈਠਦੇ ਹਨ ਪਏ, ਇਸ ਵਾਰੀ ਦੀਆਂ ਚੋਣਾਂ ਵਿੱਚ ਇਹ ਕਸਮ ਖਾਕੇ ਜਾਣ ਕਿ ਉਹ ਜਿਹੜੀਆਂ ਕਮੀਆਂ ਰਹਿ ਗਈਆਂ ਹਨ ਉਨ੍ਹਾਂ ਉਤੇ ਹੀ ਵਿਚਾਰ ਕਰਨਗੇ।  ਇਹ ਵੀ ਲਾਜ਼ਮੀ ਹੈ ਕਿ ਇਸ ਵਾਰੀਂ ਚੋਣਾ ਉਹੀ ਆਦਮੀ ਲੜੇ ਜਿਹੜਾ ਲੋਕਾਂ ਦਾ ਸੇਵਕ ਬਣਕੇ ਜਾਵੇ ਅਤੇ ਸੇਵਕਾਂ ਦੀ ਤਰ੍ਹਾਂ ਬਾਕਾਇਦਾ ਸਦਨ ਵਿੱਚ ਕੰਮ ਕਰੇ  ਅਤੇ ਨਿਰਾ ਪ੍ਰਧਾਨ ਮੰਤਰੀ ਜੀ ਦਾ ਸਪੋਰਟਰ ਬਣਕੇ ਹੀ ਚੁਪ ਕਰਕੇ ਬੈਠਾ ਨਾ ਰਵੇ।  ਪ੍ਰਧਾਨ ਮੰਤਰੀ ਜੀ ਦਾ ਸਪੋਰਟਰ ਬਣਨਾਂ ਉਸਦੀ ਮਜਬੂਰੀ ਹੈ, ਪਰ ਇਹ ਵੀ ਕਸਮ ਖਾ ਲਵੇ ਕਿ ਸਿਰਫ ਪ੍ਰਧਾਨ ਮੰਤਰੀ ਜੀ ਵਲੋਂ ਪੇਸ਼ ਕੀਤੇ ਨੁਕਤਿਆਂ ਉਤੇ ਹੀ ਸਪੋਰਟਰ ਹੈ ਅਤੇ ਬਾਕੀ ਉਹ ਆਜ਼ਾਦੀ ਨਾਲ ਆਪ ਵੀ ਨੁਕਤਾ ਪੇਸ਼ ਕਰ ਸਕਦਾ ਹੈ ਅਤੇ ਬਾਕੀ ਦੇ ਸਾਥੀਆਂ ਵਲੋਂ ਪੇਸ਼ ਕੀਤੇ ਨੁਕਤਿਆਂ ਉਤੇ ਆਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ ਅਤੇ ਮੁਦੇ ਉਤੇ ਵੋਟ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਪਾ ਸਕਦਾ ਹੈ।  ਪਰਜਾਤੰਤਰ ਦਾ ਇਹ ਪਹਿਲਾਂ ਨੁਕਤਾ ਹੈ ਜਿਹੜਾ ਕਿਸੇ ਵੀ ਵਿਧਾਇਕ ਨੇ ਅੱਜ ਤਕ ਵਿਚਾਰਿਆ ਹੀ ਨਹੀਂ ਹੈ।

ਮੁਲਕ ਵਿੱਚ ਹਾਲਾਂ ਤਕ ਧਰਮਾਂ ਅਤੇ ਜਾਤੀਆਂ ਦਾ ਘੋਲ ਪਿਆ ਚਲਦਾ ਹੈ। ਕੋਈ ਇਹ ਆਖ ਰਿਚਹਾ ਹੈ ਕਿ ਇਹ ਮੁਲਕ ਹਿੰਦੂ ਰਾਸ਼ਟਰ ਹੈ। ਕੋਈ ਇਹ ਆਖ ਰਿਹਾ ਹੈ ਖ਼ਾਲਿਸਤਾਨ ਵਖਰਾ ਕਰ ਦਿੱਤਾ ਜਾਵੇ। ਕੋਈ ਇਹ ਆਖਦਾ ਹੈ ਪਿਆ ਕਿ ਅਸੀਂ ਘਟ ਗਿਣਤੀਆਂ ਬਾਰੇ ਵੀ ਫ਼ੈਸਲਾ ਕੀਤਾ ਜਾਵੇ।  ਕੋਈ ਇਹ ਪਿਆ ਆਖਦਾ ਹੈ ਕਿ ਅਸੀਂ ਕਦ ਤਕ ਨੀਵੀਆਂ ਜਾਤੀਆਂ ਹੀ ਬਣੇ ਰਵਾਂਗੇ।  ਕੋਈ ਇਹ ਪਿਆ ਆਖਦਾ ਹੈ ਕਿ ਮੁਲਕ ਦੀ ਤਿੰਨ ਚੋਥਾਈ ਜੰਤਾ ਇਤਨੀ ਗ਼ਰੀਬ ਕਿਉਂ ਹੋ ਗਈ ਹੈ ਅਤੇ ਅੱਜ ਮੁਫ਼ਤ ਦਾ ਰਾਸ਼ਨ ਲੈਕੇ ਜਿਉ ਰਹੀ ਹੈ।  ਲੋਕਾਂ ਪਾਸ ਵਾਜਬ ਜਿਹੇ ਹਾਲਾਂ ਤਕ ਮਕਾਨ ਹੀ ਨਹੀਂ ਹਨ ਅਤੇ ਅੱਜ ਪੋਣੀ ਸਦੀ ਬਾਅਦ ਵੀ ਮੁਲਕ ਵਿੱਚ ਝੁਗੀਆਂ, ਝੋਂਪੜfੀਆਂ, ਕੱਚੇ ਮਕਾਨ ਕਿਉਂ ਹਨ, ਅਜ ਵੀ ਇਕ ਹੀ ਛਤ ਹੇਠਾਂ ਇਕ ਹੀ ਕਮਰੇ ਵਿੱਚ ਕਈ ਕਈ ਜੋੜੀਆਂ ਸੋਂਦੀਆ ਕਿਉਂ ਹਨ ਅਤੇ ਇਤਨੀ ਬੇਸ਼ਰਮੀ ਦਾ ਜੀਵਨ ਕਿਉਂ ਬਿਤਾ ਰਹੀਆਂ ਹਨ।  ਅਸਾਂ ਇਹ ਵੀ ਵਿਚਾਰ ਕਰਨਾ ਹੈ ਕਿ ਜਦ ਸਾਡੇ ਮੁਲਕ ਦੀ ਅਰਥਿਕਤਾ ਹਰ ਸਾਲ ਵਾਧੇ ਵਿੱਚ ਜਾ ਰਹੀ ਹੈ ਤਾਂ ਫਿ਼ਰ ਉਹ ਕੀ ਨੁਕਸ ਹੈ ਜਿਸ ਨਾਲ ਇਤਨੀ ਵਡੀ ਗਿਣਤੀ ਗ਼ਰੀਬਾਂ ਦੀ ਆ ਬਣੀ ਹੈ।

ਇਹ ਜਿਹੜੀਆਂ ਵੀ ਕਮੀਆਂ ਆ ਗਈਆਂ ਹਨ ਇੰਨ੍ਹਾਂ ਦਾ ਜਵਾਬ ਤਾ ਉਹ ਦੇਣ ਜਿਹੜੇ ਅਜ ਤਕ ਵਿਧਾਇਕ ਅਤੇ ਮੰਤਰੀ ਬਣਦੇ ਰਹੇ ਹਨ, ਜਦ ਮੁਲਕ ਦਾ ਅਰਬਾਂ ਖਰਬਾਂ ਰੁਪਿਆ ਉਨ੍ਹਾਂ ਦੀਆਂ ਚੋਣਾਂ, ਸਦਨਾ ਦੇ ਰਖ ਰਖਾ ਉਤੇ, ਭਤਿਆਂ ਉਤੇ ਤਨਖਾਹਾਂ ਉਤੇ ਅਤੇ ਪੈਨਸ਼ਨਾ ਉਤੇ ਖਰਚ ਕੀਤਾ ਗਿਆ ਹੈ  ਅਤੇ ਉਹ ਲੋਕਾਂ ਦੇ ਸੇਵਕ ਬਣਨ ਦੀਆਂ ਕਸਮਾਂ ਤਾਂ ਖਾਂਦੇ ਰਹੇ ਹਨ, ਪਰ ਇਤਨੀਆਂ ਵਡੀਆਂ ਲਾਅਨਤਾ ਲੋਕਾ ਗਲ ਪੈ ਗਈਆਂ ਹਨ , ਇੱਕ ਕਮਿਸ਼ਨ ਬਿਠਾਕੇ ਇਹ ਤਰੑਟੀਆਂ ਵੀ ਲਭੀਆਂ ਜਾਣ ਅਤੇ ਇਹ ਵੀ ਦਸ ਦਿਤਾ ਜਾਵੇ ਕਿ ਅਗੋਂ ਲਈ ਵਿਧਾਇਕਾਂ ਨੇ ਸਦਨ ਵਿੱਜ ਜਕੇ ਬੈਠਣਾ ਹੀ ਨਹੀਂ  ਹੈ ਬਲਕਿ ਕੰਮ ਕਰਨਾ ਹੈ।  ਅਤੇ ਕੋਮਿਸ਼ ਇਹ ਵੀ ਦਸੇ ਕਿ ਹਰੇਕ ਵਿਧਾਇਕ ਦੀ ਡਿਊਟੀ ਕੀ ਕੀ ਹੈ।

ਅਗਰ ਅਸੀਂ ਅਜ ਤਕ ਹੋਈਆਂ ਗ਼ਲਤੀਆਂ ਉਤੇ ਵਿਚਾਰ ਨਹੀਂ ਕਰਦੇ ਅਤੇ ਸੁਧਾਈ ਨਹੀਂ ਕਰਦੇ ਤਾਂ ਇਹ ਵਾਲਾ ਸੰਵਿਧਾਨ ਕਦੀ ਵੀ ਲਾਗੂ ਨਹੀਂ ਹੋਣਾ ਅਤੇ ਸਾਡਾ ਮੁਲਕ ਹਮੇਸ਼ਾਂ ਹੀ ਗ਼ਰੀਬਾਂ ਦਾ ਦੇਸ਼ ਬਣਿਆ ਰਵੇਗਾ।ਪਰਜਾਤੰਤਰ ਸਥਾਪਿਤ ਕਰਨ ਦੀਆਂ ਖ਼ਸ਼ੀਆਂ ਮਨਾਉਣਾ ਸਾਡਾ ਹਕ ਹੈ ਪਰ ਇਹ ਵਾਲੇ ਨੁਕਤਿਆਂ ਉਤੇ ਹਰ ਸਾਲ ਵਿਚਾਰ ਕਰਨਾ ਵੀ ਸਾਡੀ ਡਿਊਟੀ ਹੈ।

ਕੋਈ ਵੀ ਗੁਰਬਤ ਖ਼ਤਮ ਕਰਨ ਦੀ ਗੱਲ ਨਹੀਂ ਕਰਦਾ
ਅਗਲੀਆਂ ਲੋਕ ਸਭਾ ਦੀਆਂ ਚੋਣਾਂ ਸਿਰ ਉਤੇ ਆ ਗਈਆਂ ਹਨ ਅਤੇ ਕਿਤਨੀਆਂ ਹੀ ਪਾਰਟੀਆਂ ਅਤੇ ਕਿਤਨੇ ਹੀ ਵਿਅਕਤੀ ਵਿਸ਼ੇਸ਼ ਮੁਲਕ ਦਾ ਰਾਜ ਸੰਭਾਲਣ ਲਈ ਤਿਆਰੀ ਕਰ ਰਹੇ ਹਨ।  ਕੁੱਝ ਪਾਰਟੀਆਂ ਤਾਂ ਚੋਣਾ ਲਈ ਬਾਕਾਇਦਾ ਕੋਈ ਨਾ ਕੋਈ ਮੁਹਿੰਮ ਵੀ ਚਲਾਕੇ ਲੋਕਾਂ ਸਾਹਮਣੇ ਆ ਚੁਕੀਆਂ ਹਨ ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਹਾਲਾਂ ਤਕ ਕੋਈ ਪਾਰਟੀ ਅਤੇ ਇਹ ਵਿਅਕਤੀਵਿਸੇਸ਼ ਇਹ ਨਹੀਂ ਆਖ ਰਿਹਾ ਹੈ ਕਿ ਅਗਰ ਉਹ ਮੁਲਕ ਦਾ ਹਾਕਮ ਬਣ ਗਿਆ ਤਾਂ ਸਭ ਤੋਂ ਪਹਿਲਾਂ ਉਹ ਮੁਲਕ ਦੀ ਸਭ ਤੋਂ ਵਡੀ ਇਹ ਗੁਰਬਤ ਵਾਲੀ ਸਮੱਸਿਆ ਹਲ ਕਰਨ ਦੀ ਕੋਸਿ਼ਸ਼ ਕਰੇਗਾ।  ਅਰਥਾਤ ਇਤਨੀ ਵਡੀ ਇਹ ਸਮੱਸਿਆ ਆ ਬਣੀ ਹੈ ਕਿ ਆਜ਼ਾਾਦੀ ਆਈ ਅਤੇ ਇਹ ਪਰਜਾਤੰਤਰ ਵੀ ਆਇਆ ਅਤੇ ਇਹ ਗੁਰਬਤ ਵਧਦੀ ਹੀ ਰਹੀ ਹੈ  ਅਤੇ ਅੱਜ ਮੁਲਕ ਦੀ ਕੁਲ ਆਬਾਦੀ 130 ਕਰੋੜ ਵਿੱਚੋਂ ਕੋਈ 81 ਕਰੋੜ ਗ਼ਰੀਬ ਦਸੇ ਜਾ ਰਹੇ ਹਨ ਅਤੇ ਵਕਤ ਦੀ ਸਰਕਾਰ ਇਸ ਉਤੇ ਕੋਈ ਅਫ਼ਸੋਸ ਪ੍ਰਗਟ ਨਹੀਂ ਕਰ ਰਹੀ ਹੈ ਬਲਕਿ ਇਹ ਆਖਿਆ ਜਾ ਰਿਹਾ ਹੈ ਕਿ ਅਸੀਂ ਇਤਨੀ ਵਡੀ ਗਿਣਤੀ ਵਿੱਚ ਗਰੀਬਾਂ ਨੁੂੰ ਮੁਫ਼ਤ ਰਾਸ਼ਨ ਦੇ ਰਹੇ ਹਾਂ।

ਮੁਲਕ ਵਿੱਚ ਇਤਨੀ ਗੁਰਬਤ ਹੈ ਇਹ ਸਚਾਈ ਸਾਰੀਆਂ ਰਾਜਸੀ ਪਾਰਟੀਆਂ ਅਤੇ ਵਿਅਕਤੀਵਿਸ਼ੇਸ਼ਾਂ ਨੂੰ ਪਤਾ ਹੈ ਪਰ ਸਾਰੇ ਚੁਪ ਸਾਧੀ ਬੈਠੇ ਹਨ ਅਤੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਖਬੀਆਂ ਪਾਰਟੀਆਂ ਜਿਹੜੀਆਂ ਹਮੇਸ਼ਾਂ ਹੀ ਗਰੀਬਾਂ ਦੀ ਗੱਲ ਕਰਦੀਆਂ ਆ ਰਹੀਆਂ ਹਨ ਉਹ ਵੀ ਇਸ ਵਾਰੀਂ ਕੋਈ ਪ੍ਰੋਗਰਾਮ ਲੈਕੇ ਨਹੀਂ ਆ ਰਹੀਆਂ ਕਿ ਅਸੀਂ ਇਹ ਵਾਲੇ ਤਰੀਕੇ ਵਰਤਕੇ ਇਹ ਗੁਰਬਤ ਘਟਾ ਸਕਦੇ ਹਾਂ ਜਾਂ ਖ਼ਤਮ ਕਰ ਸਕਦੇ ਹਾਂ।

ਇਹ ਆਜ਼ਾਦੀ ਅਤੇ ਇਹ ਪਰਜਾਤੰਤਰ ਦੋਵੇਂ ਹੀ ਇਸ ਮੁਲਕ ਵਿੱਚ ਬਣ ਆਈ ਗੁਰਬਤ ਦਾ ਖ਼ਾਤਮਾ ਕਰ ਸਕਦੇ ਹਾਂ।  ਪੌਣੀਂ ਸਦੀ ਦਾ ਇਤਿਹਾਸ ਸਚਾਈਆਂ ਇਹ ਪਈਆਂ ਦਰਸਾ ਰਹੀਆਂ ਹਨ ਕਿ ਗ਼ਰੀਬਾਂ ਦੀ ਗਿਣਤੀ ਘੱਟਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ। ਰੁਜ਼ਗਾਰ ਵਧਾਉਣ ਅਤੇ ਉਜਰਤਾਂ ਵਧਾਉਣ ਵਰਗੀਆਂ ਸਕੀਮਾਂ ਦਾ ਐਲਾਨ ਕਰਨ ਬਾਰੇ ਵੀ ਕੋਈ ਨਹੀਂ ਬੋਲ ਰਿਹਾ ਹੈ। ਇਹ ਪਿਆ ਲਗਦਾ ਹੈ ਕਿ ਇਹ ਰਾਜਸੀ ਪਾਰਟੀਆਂ  ਅਤੇ ਇਹ ਵਿਅਕਤੀ ਵਿਸ਼ੇਸ਼ ਸਾਰੇ ਹੀ ਰਲੇ ਹੋਏ ਹਨ ਅਤੇ ਇਹ ਗ਼ਰੀਬਾਂ ਦਾ ਜਿਹੜਾ ਵੀ ਵੋਟਬੈਂਕ ਬਣਿਆ ਹੋਇਆ ਹੈ ਇਹ ਚਲਦਾ ਰੱਖਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੋ ਇਸ ਵਾਰੀਂ ਦੀਆਂ ਲੋਕ ਸਭਾ ਚੋਣਾਂ ਕੋਈ ਵੀ ਵਡਾ ਪਰੀਵਰਤਨ ਲੈਕੇ ਨਹੀਂ ਆਉਣਗੀਆਂ ਅਤੇ ਇਹ ਮੁਲਕ ਇਸੇ ਤਰ੍ਹਾਂ ਹੀ ਚਲਦਾ ਰਹੇਗਾ ਅਤੇ ਪੰਜ ਸਾਲਾਂ ਬਾਅਦ ਗ਼ਰੀਬਾਂ ਦੀ ਕੁਲ ਗਿਣਤੀ ਕੋਈ 100 ਕਰੋੜ ਦੇ ਕਰੀਬ ਹੋ ਜਾਣ ਦੀ ਸੰਭਾਵਨਾਂ ਬਣੀਂ ਹੋਈ ਹੈ।

ਗੁਰਬਤ ਘੱਟਣ ਦੀ ਬਜਾਏ ਵਧੀ ਹੈ
ਅਸੀਂ ਜਦੋਂ ਆਜ਼ਾਦ ਹੋਏ ਸਾਂ ਤਾਂ ਉੋਦੋਂ ਹੀ ਸਾਨੂੰ ਪਤਾ ਸੀ ਕਿ ਸਾਡੇ ਮੁਲਕ ਵਿਚ ਗ਼ਰੀਬਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੈ ਅਤੇ ਇਹ ਵੀ ਪਤਾ ਲਗ ਗਿਆ ਸੀ ਕਿ ਇਹ ਗੁਰਬਤ ਬਹੁਤ ਹੀ ਭਿਆਨਕ ਕਿਸਮ ਦੀ ਹੈ। ਆਜ਼ਾਦੀ ਬਾਅਦ ਜੱਦ ਅਸੀੱ ਆਪਣਾ ਵਿਧਾਨ ਬਣਾ ਰਹੇ ਸਾਂ ਤਾਂ ਵੀ ਅਸੀਂ ਆਪਣੇ ਸੰਵਿਧਾਨ ਦੇ ਨਿਰਦੇਸ਼ਿਕ ਸਿਧਾਂਤਾ ਵਿੱਚ ਗੁਰਬਤ ਦੂਰ ਕਰਨ ਲਈ ਬਹੁਤ ਕੁਝ ਲਿਖ ਵੀ ਦਿੱਤਾ ਸੀ ਅਤੇ ਵਾਰ-ਵਾਰ ਅਸੀੱ ਇਹ ਵੀ ਆਖ ਰਹੇ ਸਾਂ ਕਿ ਅਸੀੱ ਅਮੀਰ ਅਤੇ ਗ਼ਰੀਬ ਵਿਚਕਾਰ ਜਿਹੜਾ ਪਾੜਾ ਪਿਆ ਹੋਇਆ ਹੈ ਉਹ ਘਟਾਉਣਾ ਹੈ।

ਇਤਨਾ ਕੁੱਝ ਹੋਣ ਦੇ ਬਾਵਜੂਦ ਅਜ ਜੱਦ ਪੋਣੀ ਸਦੀ ਬਾਅਦ ਆਪਣੇ ਮੁਲਕ ਉਤੇ ਨਗ਼ਰ ਮਾਰਦੇ ਹਾਂ ਤਾਂ ਅਸੀੱ ਆਪ ਹੀ ਹੈਰਾਨ ਵੀ ਹਾਂ ਅਤੇ ਸ਼ਰਮਿੰਦਾ ਵੀ ਹਾਂ ਕਿ ਅਸੀੱ ਗੁਰਬਤ ਖ਼ਤਮ ਨਹੀਂ ਕਰ ਪਾਏ ਬਲਕਿ ਇਹ ਵੀ ਸਾਫ ਹੈਕਿ ਗਰੀਬਾਂ ਦੀ ਗਿਣਤੀ ਵਧੀ ਵੀ ਹੈ ਅਤੇ ਗਰੀਬ ਅਗੇ ਨਾਲੋਂ ਹੋਰ ਗਰੀਬ ਹੋਇਆ ਮਹਿਸੂਸ ਕਰ ਰਿਹਾ ਹੈ।  ਵਿਗਿਆਨ ਅਤੇ ਤਕਨਾਲੋਜੀ ਦੀ ਵਰਤੋੱ ਨਾਲ ਸਾਡੇ ਮੁਲਕ ਵਿੱਚ ਲੋਕਾਂ ਦੇ ਖਾਣ ਪੀਣ, ਹੰਢਾਉਣ ਅਤੇ ਵਰਤੋਂ ਕਰਨ ਲਈ ਬਹੁਤ ਕੁੱਝ ਬਣ ਆਇਆ ਹੈ, ਪਰ ਇਹ ਜਿਹੜੇ ਗਰੀਬ ਲੋਕ ਹਨ ਇਨ੍ਹਾਂ ਵਿਚਾਰਿਆਂ ਪਾਸ ਪੈਸਾ ਹੀ ਨਹੀੱ ਹੈ ਅਤੇ ਇਹ ਬਾਜ਼ਾਰ ਵਿੱਚ ਹਰੇਕ ਸ਼ੈਅ ਮੌਜੂਦ ਹੋਣ ਦੇ ਬਾਵਜੂਦ ਖਰੀਦ ਨਹੀੱ ਪਾ ਰਹੇ ਹਨ।  ਇਸ ਦਾ ਮਤਲਬ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਗੁਰਬਤ ਦੀ ਪ੍ਰੀਭਾਸ਼ਾ ਕੋਈ ਪਈ ਹੋਵੇ, ਗਰੀਬ ਅਦਮੀ ਉਹ ਹੈ ਜਿਸਦੀ ਮਾਸਿਕ ਆਮਦਨ ਘੱਟ ਹੈ। ਲੋਕਾਂ ਦੀ ਆਮਦਨ ਵਧਾਈ ਜਾਣ ਦੀਆਂ ਸਕੀਮਾਂ ਬਣਾਈਆਂ ਜਾਣੀਆਂ ਸਨ।  ਅਸੀੱ ਇਹ ਵੀ ਜਾਣਦੇ ਹਾਂ ਕਿ ਉਹ ਲੋਕ ਗਰੀਬ ਹੋਈ ਜਾ ਰਹੇ ਹਨ ਜਿਹੜੇ ਬੇਰੁਜ਼ਗਾਰ ਹਨ ਅਤੇ ਜਿਹੜੇ ਕਮਾਂਉ੍ਵੱਦੇ ਹਨ ਉਨ੍ਹਾਂ ਦੀ ਮਜ਼ਦੂਰੀ ਘੱਟ ਹੈ।

ਸਾਡੇ ਮੁਲਕ ਵਿੱਚ ਰਾਜ ਰਾਜਸੀ ਲੋਕਾਂ ਪਾਸ ਆ ਗਿਆ ਹੈ ਅਤੇ ਸਰਕਾਰ ਪਾਸ ਬਹੁਤ ਸਾਰੇ ਮਾਹਿਰ ਵੀ ਹਨ ਜਿਹੜੇ ਦਸ ਸਕਦੇ ਹਨ ਕਿ ਇਹ ਗੁਰਬਤ ਵਾਲੀ ਸਮਸਿਆ ਹਲ ਕਿਵੇਂ ਕੀਤੀ ਜਾ ਸਕਦੀ ਹੈ।  ਇਹ ਵੀ ਹੋ ਸਕਦਾ ਹੈਕਿ ਦਸੀ ਵੀ ਹੋਵੇ ਕਿ ਮੁਲਕ ਵਿੱਚ ਰੁਜ਼ਗਾਰ ਵਧਾਇਆ ਜਾਵੇ ਅਤੇ ਲੋਕਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾਣ।  ਪਰ ਇਹ ਵੀ ਮੰਨਣਾ ਪਵੇਗਾ ਕਿ ਇਸ ਪਾਸੇ ਵਾਜਿਬ ਜਿਹਾ ਧਿਆਨ ਨਹੀੱ ਦਿੱਤਾ ਗਿਆ ਅਤੇ ਇਤਨੀ ਤਰੱਕੀ ਕਰ ਲੈਣ ਦੇ ਬਾਵਜੂਦ ਸਾਡੇ ਮੁਲਕ ਵਿੱਚ ਗਰੀਬਾਂ ਦੀ ਗਿਣਤੀ ਵਧਦੀ ਰਹੀ ਹੈ ਅਤੇ ਅੱਜ ਅਸੀੱ ਐਸੇ ਮੁਕਾਮ ਉਤੇ ਆ ਖਲੋਤੇ ਹਾਂ ਕਿ ਸਤਰ ਅਸੀ ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇਣਾ ਪੈ ਰਿਹਾ ਹੈ।

ਸਾਡੇ ਮੁਲਕ ਵਿੱਚ ਇਹ ਜਿਹੜਾ ਵੀ ਪਰਜਾਤੰਤਰ ਆਇਆ ਹੈ ਅਸੀੱ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਵਾ ਰਹੇ ਹਾਂ ਅਤੇ ਨਵੀਆਂ ਸਰਕਾਰਾਂ ਬਣ ਜਾਂਦੀਆਂ ਹਨ।  ਇਹ ਵੀ ਸਾਫ ਹੋ ਗਿਆ ਹੈ ਕਿ ਇਹ ਮੁਲਕ ਦੀ ਜਨ ਸੰਖਿਆ ਦਾ ਤਿੰਨ ਚੌਥਾਈ ਭਾਗ ਜਿਹੜਾ ਗਰੀਬ ਹੋ ਗਿਆ ਹੈ ਇਹੀ ਵੋਟਾਂ ਪਾਕੇ ਸਰਕਾਰ ਬਣਾਉ੍ਵਦਾ ਆ ਰਿਹਾ ਹੈ ਅਤੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੇ ਰਾਜਸੀ ਲੋਕ ਹਨ ਇੰਨ੍ਹਾਂ ਦੀ ਸਮਝ ਵਿੱਚ ਇਹ ਗੱਲ ਪੈ ਗਈ ਹੈ ਕਿ ਇਹ ਗਰੀਬ ਲੋਕ ਇਕ ਕਿਸਮ ਦੇ ਵੋਟ ਬਲਿਕ ਹਨ ਅਤੇ ਇਹ ਵੀ ਪਿਆ ਲਗਦਾ ਹੈ ਇਹ ਰਾਜਸੀ ਲੋਕ ਕੋਈ ਐਸਾ ਢੰਗ ਸੋਚਦੇ ਰਹਿੰਦੇ ਹਨ ਕਿ ਕਿਸੇ ਤਰ੍ਹਾਂ ਇਹ ਗੁਰਬਤ ਦੇ ਆਂਕੜੇ ਘਟਣ ਨਾ ਬਲਕਿ ਕਾਇਮ ਰਹਿਣ ਅਤੇ ਵਧਦੇ ਵੀ ਰਹਿਣ। ਇਸ ਲਈ ਅੱਜ ਤਕ ਸਾਡੀਆਂ ਸਰਕਾਰਾਂ ਨੇ ਇਹ ਕੀਤਾ ਹੈ ਕਿ ਗਰੀਬਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦਿਤੀ ਜਾਂਦੀ ਰਵੇ ਤਾਂਕਿ ਇਹ ਭੁੱਖੇ ਮਰ ਨਾ ਜਾਣ,  ਅੱਜ ਤਕ ਦੀਆਂ ਜਿਤਨੀਆਂ ਵੀ ਸਕੀਮਾਂ ਆਈਆਂ ਹਨ ਇਹ ਮੁੱਢਲੀ ਡਾਕਟਰੀ ਸਹਾਇਤਾ ਹੀ ਰਹੀਆਂ ਹਨ ਅਤੇ ਹਰ ਕੋਸਿਸ਼ ਕੀਤੀ ਜਾਂਦੀ ਰਹੀ ਹੈ ਕਿ ਗਰੀਬ ਮਰੇ ਨਾਂ।

ਕਦੀ ਮੁਫਤ ਰਾਸ਼ਨ ਦੇ ਦੇਣਾ, ਕਦੀ ਮੁਫ਼ਤ ਡਾਕਟਰੀ ਸਹਾਇਤਾ ਦਾ ਪ੍ਰਬੰਧ ਕਰ ਦੇਣ, ਬੱਚਿਆਂ ਦੀਆਂ ਫੀਸਾਂ ਮਾਫ ਕਰ ਦੇਣੀਆਂ, ਬੱਚਿਆਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਦੇ ਦੇਣੀਆਂ, ਕਦੀ ਇਕ ਕਮਰਾ ਮਕਾਨ ਬਣਾਕੇ ਮੁਫਤ ਦੇ ਦੇਣੇ, ਕਦੀ ਕਰਜ਼ਾ ਮਾਫ ਕਰ ਦੇਣਾ, ਕਦੀ ਲੜਕੀਆਂ ਦੀ ਸ਼ਾਦੀ ਵਕਤ ਸ਼ਗਣ ਦੇ ਦੇਣਾ,  ਕਦੀ ਮਾੜੀਆਂ ਮੋਟੀਆਂ ਪੈਨਸ਼ਨਾਂ ਲਗਾ ਦੇਣੀਆਂ ਆਦਿ ਸਕੀਮਾਂ ਸਰਕਾਰਾਂ ਦੀਆਂ ਚਲਦੀਆਂ ਹੀ ਰਹਿੰਦੀਆਂ ਹਨ ਅਤੇ ਇਨ੍ਹਾਂ ਵਿਚੋਂ ਕੋਈ ਵੀ ਐਸੀ ਸਕੀਮ ਨਹੀਂ ਹੈ ਜਿਹੜੀ ਗੁਰਬਤ ਖਤਮ ਕਰ ਦੇਵੇ।  ਹਾਂ ਗਰੀਬ ਜਿਉ੍ਵ ਹੈ, ਪਿਆ ਏ, ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਸ ਵੀ ਘਰ ਵਿੱਚ ਇਕ ਵਾਰ ਗੁਰਬਤ ਆ ਵੜੇ ਫਿਰ ਕਈ ਪੀੜ੍ਹੀਆਂ ਗਰੀਬ ਹੀ ਬਣੀ ਜਾਂਦੀਆਂ ਹਨ। ਇਹ ਗਰੀਬਾਂ ਦfੀ ਗਿਣਤੀ ਆਪਣੇ ਆਪ ਹੀ ਵਧਦੀ ਵੀ ਜਾ ਰਹੀ ਹੈ ਅਤੇ ਸਾਡੇ ਪੌਣੀ ਸਦੀ ਦੇ ਯਤਨਾਂ ਦੇ ਬਾਵਜੂਦ ਮੁਲਕ ਦੀ ਕੁਲ  ਆਬਾਦੀ ਦਾ ਤਿੰਨ ਚੌਥਾਈ ਹਿਸਾ ਗਰੀਬਾਂ ਦਾ ਹੋ ਗਿਆ ਹੈ।

ਪਿੱਛਲੀ ਪੌਣੀ ਸਦੀ ਦਾ ਸਾਡਾ ਤਜਰਬਾ ਇਹ ਦਸਦਾ ਹੈ ਪਿਆ ਕਿ ਇਹ ਜਿਹੜੀ ਵੀ ਗੁਰਬਤ ਵਧੀ ਹੈ ਇਹ ਸਿਰਫ਼ ਅਤੇ ਸਿਰਫ਼ ਇਸ ਕਰਕੇ ਵਧੀ ਹੈ ਕਿ  ਸਾਡੇ ਮੁਲਕ ਦੇ ਬਹੁਤੇ ਲੋਕਾਂ ਦੀ ਮਾਸਿਕ ਆਮਦਨ ਘੱਟ ਰਹੀ ਹੈ ਅਤੇ ਬੱਚਿਆਂ ਨੂੰ ਵਾਜਿਬ ਸਿੱਖਿਆ ਅਤੇ ਸਿਖਲਾਈ ਨਾਂ ਮਿਲਣ ਕਾਰਨ ਇਹ ਵਾਜਿਬ ਜਿਹਾ ਰੁਜ਼ਗਾਰ ਨਹੀਂ ਪਾ ਸਕੇ ਹਨ। ਇਹ ਵੀ ਇਕ ਵਡਾ ਕਾਰਨ ਹੈ ਕਿ ਸਾਡੇ ਮੁਲਕ ਵਿੱਚ ਇਹ ਜਿਹੜੇ ਕੰਮਾਂ ਨੂੰ ਛੋਟਾ ਗਰਦਾਨਿਆਂ ਗਿਆ ਹੈ ਉਨ੍ਹਾਂ ਕੰਮਾਂ ਉਤੇ ਲਗੇ ਲੋਕਾਂ ਦੀ ਮਜ਼ਦੂਰੀ ਬਹੁਤ ਹੀ ਘੱਟ ਨਿਸ਼ਚਿਤ ਕੀਤੀ ਜਾਂਦੀ ਹੈ। ਇਹ ਸਰਕਾਰਾਂ ਵੀ ਜਿਹੜੀ ਘੱਟੋ ਘੱਟ ਮਜ਼ਦੂਰੀ ਨਿਸ਼ਚਿਤ ਕਰਦੀਆਂ ਹਨ ਇਹ ਵੀ ਇਤਨੀ ਘੱਟ ਹੈ ਕਿ ਕੋਈ ਵੀ ਮਾਹਿਰ ਤੋਂ ਮਾਹਿਰ ਆਦਮੀ ਵੀ ਇਸ ਮਾਸਿਕ ਅਮਦਨ ਦਾ ਕੋਈ ਵੀ ਬਜਟ ਤਿਆਰ ਨਹੀਂ ਕਰ ਸਕਦਾ ਅਤੇ ਅਤੇ ਇਹ ਗਰੀਬ ਕਿਵੇ ਗੁਜ਼ਾਰਾ ਕਰਦੇ ਆ ਰਹੇ ਹਨ ਇਹ  ਅੱਜ ਤਕ ਕੋਈ ਸਰਵੇਖਣ ਨਹੀਂ ਕੀਤਾ ਗਿਆ ਹੈ।  ਇਹ ਮਜ਼ਦੂਰ ਆਪਣੇ ਇਲਾਕੇ ਵਿੱਚ ਕੰਮ ਨਾ ਮਿਲਣ ਕਾਰਨ ਦੂਰ ਦਿਹਾੜੀਆਂ ਕਰਨ ਵੀ ਜਾ ਰਹੇ ਹਨ ਅਤੇ ਉਥੇ ਜਿਹੜਾ ਜੀਵਨ ਇਹ ਜਿਉ੍ਵਦੇ ਹਨ ਉਹ ਵਾਜਿਬ  ਜੀਵਨ ਨਹੀਂ ਹੈ ਬਲਿਕ ਉਸਨੂੰ ਇਨਸਾਨੀ ਜੀਵਨ ਆਖਿਆ ਹੀ ਨਹੀਂ ਜਾ ਸਕਦਾ ਹੈ।

ਸਰਕਾਰ ਨੇ ਵੀ ਕਾਫੀ ਸਾਰੀਆਂ ਅਸਾਮੀਆਂ ਕੱਢੀਆਂ ਹਨ ਅਤੇ ਇਹ ਜਿਹੜਾ ਕਾਰਪੋਰੇਟ ਅਦਾਰਾ ਹੈ ਇਸਨੇ ਵੀ ਤਰੱਕੀ ਕੀਤੀ ਹੈ ਅਤੇ ਬਹੁਤ ਸਾਰੀਆਂ ਅਸਾਮੀਆਂ ਕੱਢੀਆਂ ਹਨ। ਸਰਕਾਰ ਤਾਂ ਹੋਰ ਅਸਾਮੀਆਂ ਕੱਢ ਨਹੀਂ ਸਕਦੀ ਅਤੇ ਹੁਣ ਅਗਰ ਰੁਜ਼ਗਾਰ ਹੋਰ ਪੈਦਾ ਕਰਨਾ ਹੈ ਤਾਂ ਕਾਰਪੋਰੇਟ ਅਦਾਰਿਆਂ ਦਾ ਵਿਸਥਾਰ ਕਰਨਾ ਬਣਦਾ ਹੈ ਅਤੇ ਅਗਰ ਸਰਕਾਰ ਖੇਤੀ ਬਾੜੀ ਸੈਕਟਰ ਵਿੱਚ ਸਹਿਕਾਰਤਾ ਵੀ ਸ਼ਾਮਿਲ ਕਰ ਦੇਵੇ ਤਾਂ ਇਸ ਖੇਤਰ ਵਿੱਚ ਕਾਰਪੋਰੇਟ ਅਦਾਰਿਆਂ ਵਰਗੀਆਂ ਸਹਿਕਾਰਤਾ ਸਮਿਤੀਆਂ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ । ਛੋਟੇ ਕਿਸਾਨ ਰਲਕੇ ਵਡੀ ਸਹਿਕਾਰਤਾ ਸਮਿਤੀ ਬਣਾ ਸਕਦੇ ਹਨ ਅਤੇ ਫਿਰ ਇਹ ਜਿਹੜੇ ਵੀ ਸ਼ਾਮਿਲ ਹੁੰਦੇ ਹਨ ਇਨ੍ਹਾਂ ਦੀ ਮਾਲਕੀ ਬਣੀ ਰੱਖਕੇ ਇਹ ਕਾਮੇ ਵੀ ਬਣ ਸਕਦੇ ਹਨ ਅਤੇ ਮਜ਼ਦੂਰੀ ਵੀ ਲੈ ਸਕਦੇ ਹਨ ਅਤੇ ਸਾਲਾਨਾ ਲਾਭ ਵਿਚੋਂ ਹਿੱਸਾ ਵੀ ਲੈ ਸਕਦੇ ਹਨ। ਇਹ ਖੇਤਰ ਵਿੱਚ ਖੇਤੀ ਬਾੜੀ ਨਾਲ ਸਬੰਧਿਤ ਹੋਰ ਇਕਾਈਆਂ ਵੀ ਖੜੀਆਂ ਕੀਤੀਆਂ ਜਾ ਸਕਦੀਆਂਹਨ। ਜਿਵੇ ਗਤਾ ਫੈਕਟਰੀ,। ਕਾਗਜ਼ ਫੈਕਟਰੀ, ਦੁੱਧ ਫੈਕਟਰੀ, ਅਨਾਜ ਦੇ ਗੁਦਾਮ, ਫੂਡ ਪ੍ਰੋਸੈਸਿੰਗ ਫੈਕਟਰੀਆਂ, ਵਡੇ ਮੁਰਗੀ ਪਾਲਣ ਫਾਰਮ, ਵਡੇ ਡੇਅਰੀ ਫਾਰਮ, ਕੈਟਲ ਬਰੀਡਿੰਗ ਫਾਰਮ, ਸੂਰ ਪਾਲਣ, ਬੱਕਰੀਆਂ ਪਾਲਣ ਫਾਰਮ, ਬੇਕਰੀਆਂ ਆਦਿ ਖੜੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਇਹ ਜਿਹੜੀ ਪੇਂਡੂ ਬੇਰੁਜ਼ਗਾਰੀ ਹੈ ਇਹ ਖ਼ਤਮ ਕੀਤੀ ਜਾ ਸਕਦੀ ਹੈ

ਗਰੀਬ ਦੀ ਸਹਾਇਤਾ ਪਏ ਕਰੋ ਅਤੇ ਵੋਟਾਂ ਵੀ ਪਏ ਲਈ ਜਾਓ, ਪਰ ਗੁਰਬਤ ਖਤਮ ਕਰਨ ਲਈ ਰੁਜ਼ਗਾਰ ਅਤੇ ਵਾਜਿਬ ਜਿਹੀਆਂ ਤਨਖਾਹਾਾਂ ਜਦ ਤੱਕ  ਖੜੀਆਂ ਨਹੀਂ ਕੀਤੀਆਂ ਜਾਂਦੀਆਂ, ਇਹ ਗੁਰਬਤ ਵਧਦੀ ਹੀ ਰਹੇਗੀ।

ਗੁਰਬਤ ਕਾਇਮ ਰੱਖਕੇ ਇਹੀ ਰਾਜਸੀ ਲੋਕ ਰਾਜ ਕਰਦੇ ਰਹਿਣਗੇ
ਅੰਗਰੇਗ਼ ਇਥੋਂ ਜਾਣ ਲਗਿਆ ਮੁਲਕ ਦਾ ਰਾਜ ਰਾਜਸੀ ਲੋਕਾਂ ਹੱਥ ਦੇ ਗਏ ਸਨ ਅਤੇ ਲੋਕਾਂਨੂੰ ਪਤਾ ਵੀ ਨਹੀ ਸੀ ਲਗਾ ਕਿ ਆਜ਼ਾਦੀ ਆ ਗਈ ਹੈ।  ਲੋਕ ਤਾਂ ਬਟਵਾਰੇ ਦਾ ਦੁੱਖ ਹੀ ਮਨਾ ਰਹੇ ਸਨ ਜਦ ਰਾਜਸੀ ਲੋਕਾਂ ਰਾਜ ਸੰਭਾਲ ਵੀ ਲਿਆ ਸੀ ਅਤੇ ਫਿਰ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਜੈਸਾ ਵੀ ਪਰਜਾਤੰਤਰ ਆਇਆ ਸੀ ਉਹ ਵੀ ਬਣਾ ਲਿਆ ਸੀ ਅਤੇ ਅਸੀਂ ਅੱਜ ਤੱਕ ਇਹੀ ਆਖ ਰਹੇ ਹਾਂ ਕਿ ਅਸੀਂ ਆਜ਼ਾਦ ਦੇਸ਼ ਹਾਂ ਅਤੇ ਅਸੀਂ ਦੁਨੀਆਂ ਦਾ ਵਡਾ ਪਰਜਾਤੰਤਰ ਵੀ ਹਾਂ।

ਇਹ ਜਿਹੜਾ ਵੀ ਪਰਜਾਤੰਤਰ ਆਇਆ ਹੈ ਇਹ ਵੋਟਾਂ ਨਾਲ ਕਾਇਮ ਕੀਤਾ ਜਾਂਦਾ ਹੈ।  ਅਰਥਾਤ ਰਾਜਸੀ ਲੋਕਾਂ ਦੀ ਗਿਣਤੀ ਵਧ ਗਈ ਸੀ ਅਤੇ ਇੰਨ੍ਹਾਂ ਰਾਜਸੀ ਲੋਕਾਂ ਨੇ ਟੀਮਾਂ ਵੀ ਬਣਾ ਲਈਆਂ ਸਨ। ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਵਾਕੇ ਕੋਈ ਨਾਂ ਕੋਈ ਸਭ ਤੋਂ ਜਿਆਦਾ ਸਪੋਰਟਰ ਲੈਕੇ ਸਦਨ ਵਿੱਚ ਆਉਂਦਾ ਰਿਹਾ ਹੈ ਅਤੇ ਆਪਣਾ ਰਾਜ ਕਾਇਮ ਕਰਦਾ ਰਿਹਾ ਹੈ।  ਇਹ ਟੀਮਾਂ ਜਿਹੜੀਆਂ ਵੀ ਬਣੀਆਂਹਨ ਹਰੇਕ ਟੀਮ ਦਾ ਕੋਈ ਨਾਂ ਕੋਈ ਸਰਦਾਰ ਵੀ ਹੈ, ਅਰਥਾਤ ਇਹੀ ਵਿਅਕਤੀ ਵਿਸ਼ੇਸ਼ ਹੀ ਪਾਰਟੀ ਹੈ ਇਹੀ ਮੁੱਖੀਆ ਹੈ ਅਤੇ ਇਹੀ ਕਲ ਨੂੰ ਪ੍ਰਧਾਨ ਮੰਤਰੀ ਵੀ ਬਣ ਜਾਂਦਾ ਹੈ ਅਤੇ ਪੰਜ ਸਾਲ ਇਹੀ ਮੁਲਕ ਦਾ ਕਰਤਾ ਧਰਤਾ ਰਹਿੰਦਾ ਹੈ ਅਤੇ ਮੁਲਕ ਦੇ ਲੋਕਾਂ ਨੂੰ ਵੀ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਉਹ ਪ੍ਰਧਾਨ ਮੰਤਰੀ ਵੱਲ ਹੀ ਦੇਖਦੇ ਰਹਿਣ।ਇਸ ਮੁਲਕ ਦਾ ਜਿਹੜਾ ਵੀ ਇਤਿਹਾਸ ਲਿਖਿਆ ਜਾ ਰਿਹਾ ਹੈ ਇਸ ਵਿੱਚ ਵੀ ਸਿਰਫ ਅਤੇ ਸਿਰਫ ਪ੍ਰਧਾਨ ਮੰਤਰੀ ਦਾ ਨਾਮ ਹੀ ਲਿਖਿਆ ਜਾਂਦਾ ਹੈ ਅਤੇ ਬਾਕੀ ਦੀ ਇਹ ਵਡੀ ਗਿਣਤੀ ਭਾਵੇਂ ਉਹ ਮੰਤਰੀ ਹਨ ਜਾਂ ਬਸ ਵਿਧਾਇਕ ਹੀ ਹਨ ਕੋਈ ਵੀ ਮੁਲਕ ਦੇ ਇਤਿਹਾਸ ਵਿੱਚ ਨਾਮ ਨਹੀਂ ਲਿਖਵਾ ਸਕਦਾ ਅਤੇ ਇਸ ਤਰ੍ਹਾਂ ਦਾ ਰਾਜ ਬਣਦਿਆ ਅੱਜ ਪੌਣੀ ਸਦੀ ਦਾ ਸਮਾਂ ਲੰਘ ਗਿਆ ਹੈ।

ਇਸ ਮੁਲਕ ਵਿੱਚ ਵੋਟਾਂ ਨਾਲ ਰਾਜ ਬਣਦਾ ਹੈ ਅਤੇ ਉਹੀ ਆਦਮੀ ਰਾਜ ਕਰਦਾ ਹੈ ਅਰਥਾਤ ਪ੍ਰਧਾਨ ਮੰਤਰੀ ਬਣਦਾ ਹੈ ਜਿਹੜਾ ਜਿਆਦੀ ਸਪੋਰਟਰ ਲੈਕੇ ਸਦਨ ਤਕ ਪੁਜਦਾ ਹੈ ਅਤੇ ਹਰੇਕ ਨੂੰ ਇਹ ਵੀ ਪਤਾ ਹੈ ਕਿ ਇਸ ਮੁਲਕ ਵਿੱਚ ਗਰੀਬਾਂ ਦੀ ਗਿਣਤੀ fਗ਼ਆਦਾ ਹੈ ਅਤੇ ਇਹ ਗਰੀਬ ਬਹੁਤਾ ਕੁਝ ਮੰਗਦੇ ਵੀ ਨਹ॥ ਹਨ।  ਕੁਝ ਨਾ ਕੁਝ ਝਾਂਸਾ ਦੇਕੇ ਇੰਨ੍ਹਾਂ ਗਰੀਬਾਂ ਦੀਆਂ ਵੋਟਾਂ ਲੈਣ ਦਾ ਤਰੀਕਾ ਵੀ ਰਾਜਸੀ ਲੋਕਾਂ ਨੂੰ ਆ ਗਿਆ ਹੈ। ਅਜ ਤਕ ਗਰੀਬਾਂ ਨੂੰ  ਨਿਕੀਆਂ ਨਿਕੀਆਂ ਕਈ ਰਿਆਇਤਾਂ ਤਾਂ ਦੇ ਦਿਤੀਆਂ ਗਈਆਂ ਹਨ, ਪਰ ਇਹ ਸਾਰੀਆਂ ਦੀਆਂ ਸਾਰੀਆਂ ਮੁਢਲੀਆਂ ਡਾਕਟਰੀ ਸਹਾਇਤਾ ਵਜੋਂ ਹੀ ਦਿਤੀਆਂ ਜਾਂਦੀਆਂ ਰਹੀਆਂ ਹਨ ਅਤੇ ਅੱਜ ਤਕ ਗੁਰਬਤ ਪੂਰੀ ਤਰ੍ਹਾਂ ਖਤਮ ਕਰਨ ਦਾ ਕੋਈ ਵੀ ਤਰੀਕਾ ਨਹੀਂ ਵਰਤਿਆ ਗਿਆ ਹੈ।

ਇਸ ਮੁਲਕ ਦੀ ਗੁਬਰਤ ਵਧਦੀ ਹੀ ਰਹੀ ਹੈ ਅਤੇ ਇਹ ਰਾਜਸੀ ਲੋਕਾਂ ਨੇ ਇਕ ਸਾਜਿਸ਼ ਨਾਲ ਕਾਇਮ ਰੱਖੀ ਪਈ ਹੈ।  ਇਹੀ ਗਰੀਬ ਲੋਕ ਹਨ ਜਿਹੜੇ ਵੋਟਾਂ ਪਾਉਣ ਆ ਜਾਂਦੇ ਹਨ। ਗਰੀਬਾਂ ਦੀ ਗਿਣਤੀ ਇਸ ਮੁਲਕ ਵਿੱਚ ਕੁਲ ਆਬਾਦੀ ਦਾ ਤਿੰਨ ਚੌਥਾਈ ਬਣ ਗਈ ਹੈ ਅਤੇ ਸਾਡੇ ਮੁਲਕ ਵਿੱਚ ਪਿਛਲੀ ਪੌਣੀ ਸਦੀ ਦਾ ਇਤਿਹਾਸ ਇਹੀ ਦਰਸਾ ਰਿਹਾ ਹੈ ਕਿ ਸਤਰ ਅਸੀ ਪ੍ਰਤੀਸ਼ਤ ਤੋਂ ਜਿਆਦਾ ਕਦੀ ਵੀ ਵੋੋਟਾਂ ਨਹੀਂ ਪੈਦੀਆਂ ਹਨ।  ਅਰਥਾਤ ਇਹੀ ਗਰੀਬ ਆਦਮੀ ਵੋਟਾਂ ਪਾਈ ਜਾਂਦੇ ਹਨ ਅਤੇ ਇਹ ਵਾਲੇ ਰਾਜਸੀ ਲੋਕਾਂ ਦਾ ਰਾਜ ਬਣਿਆ ਪਿਆ ਹੈ।  ਜਿਸ ਪਾਸ ਵੀ ਚਾਰ ਪੈਸੇ ਹਨ ਅਤੇ ਰਾਜ ਕਰਨ ਦਾ ਦਿਲ ਕਰਦਾ ਹੈ ਉਹ ਕੋਈ ਨਾ ਕੋਈ ਧੜਾ ਬਣਾਕੇ ਮੈਦਾਨ ਵਿੱਚ ਆ ਜਾਂਦਾ ਹੈ।  ਇਸ ਮੁਲਕ ਨੇ ਖਾਨਦਾਨੀ ਰਾਜ ਵੀ ਦੇਖ ਲਏ ਹਨ ਅਤੇ ਅੱਜ ਤੱਕ ਰਾਜ ਕਰ ਗਏ ਅਤੇ ਹੁਣ ਵੀ ਮੈਦਾਨ ਵਿੱਚ ਖਲੋਤੇ ਸਾਰੇ ਦੇ ਸਾਰੇ ਵਿਅਕਤੀ ਵਿਸ਼ੇਸ਼ ਵੀ ਜਾਣੇ ਪਛਾਣੇ ਹਨ ਅਤੇ ਇਹ ਗਰੀਬ ਲੋਕ ਵਿਚਾਰੇ ਕਿਸੇ ਨਾ ਕਿਸੇ ਝਾਸੇ ਤਲੇ ਆਕੇ ਕਿਸੇ ਨਾ ਕਿਸੇ ਨੂੰ ਰਾਜ ਕਰਨ ਦਾ ਮੌਕਾ ਦਈ ਜਾਂਦੇ ਹਨ।

ਇਹ ਬਾਕੀ ਦੀ ਜੰਤਾ ਤਾਂ ਬਸ ਤਮਾਸ਼ਬੀਣ ਬਣੀ ਪਈ ਹੈ।  ਨਾ ਵੋਟ ਪਾਉਂਦੀ ਹੈ ਅਤੇ ਨਾਂ ਹੀ ਇੰਨ੍ਹਾਂ ਨੂੰ ਕੋਈ ਫਿਕਰ ਹੀ ਹੈ ਕਿ ਕਿਹੜਾ ਰਾਜ ਕਰ ਰਿਹਾ ਹੈ।

ਗੁਰਬਤ ਕਾਇਮ ਰਖਣ ਅਤੇ ਗਰੀਬਾਂ ਦੀ ਹੋਂਦ ਬਣਾਕੇ ਰੱਖਣਾ ਅੱਜ ਤੱਕ ਦੀ ਰਾਜਸੀ ਲੋਕਾਂ ਦੀ ਨੀਤੀ ਰਹੀ ਹੈ ਅਤੇ ਅਸਾਂ ਦੇਖਿਆ ਹੈ ਇਹ ਰਾਜਸੀ ਲੋਕ ਗਰੀਬਾਂ ਦੀਆਂ ਮੁਸ਼ਕਿਲਾਂ ਵੀ ਜਾਣਦੇ ਸਨ ਅਤੇ ਇਕ ਇਕ ਕਰਕੇ ਉਸਦਾ ਵੀ ਕੁਝ ਭਾਗ ਲੈਕੇ ਅਗੇ ਵਧਦੇ ਰਹੇ ਹਨ। ਸਾਡੇ ਮੁਲਕ ਦੀ ਗੁਰਬਤ ਖਤਮ ਕਰਨ ਲਈ ਅੱਜ ਤੱਕ ਕੀਤਾ ਕੁਝ ਵੀ ਨਹੀਂ ਗਿਆ ਹੈ।  ਅਸਾਂ ਇਹ ਆਖਿਆ ਕਿ ਇਹ ਵਾਲੀਆਂ ਸਹੂਲਤਾਂ ਜਿਹੜੀਆਂ ਅੱਜ ਤੱਕ ਇਹ ਰਾਜਸੀ ਲੋਕਾਂ ਨੇ ਗਰੀਬਾਂ ਲਈ ਐਲਾਨੀਆਂ ਹਨ ਇਹ ਗੁਰਬਤ ਖਤਮ ਕਰਨ ਦਾ ਕੋਈ ਤਰੀਕਾ ਹਨ, ਤਾਂ ਸਾਫ ਹੈ ਇਹ ਤਾਂ ਬਸ ਮੁਢਲੀ ਡਾਕਟਰੀ ਸਹਾਇਤਾ ਹੀ ਹੈ।

ਹੁਣ ਅਗਲੀਆਂ ਚੋਣਾਂ ਲਈ ਇਹ ਰਾਜਸੀ ਲੋਕ ਗਰੀਬਾਂ ਲਈ ਕੀ ਸਾਹਮਣੇ ਲਿਆ ਕੇ ਰੱਖਣਗੇ ਇਹ ਗਲਾਂ ਹਾਲਾਂ ਤਕ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਵਿਅਕਤੀ ਵਿਸ਼ੇਸ਼ ਨੇ ਗਰੀਬਾਂ ਦੇ ਸਾਹਮਣੇ ਨਹੀਂ ਰੱਖੀਆਂ ਹਨ। ਹੁਣੇ ਜਿਹੇ ਇਕ ਐਲਾਨ ਭਾਜਪਾ ਵਲੋ ਆ ਵੀ ਗਿਆ ਹੈ ਕਿ ਉਹ ਤਿੰਨ ਖੇਤੀ ਸੁਧਾਰ ਐਕਟ ਸਦਨ ਵਿੱਚ ਲਿਜਾਕੇ ਵਾਪਸ ਲੈ ਲਵੇਗੀ, ਇਹ ਵਧੀਆਂ ਖਬਰ ਹੈ ਅਤੇ ਕਿਸਾਨਾਂ ਵਿੱਚ ਵੀ ਬਹੁਤੀ ਵਡੀ ਗਿਣਤੀ ਗਰੀਬਾਂ ਦੀ ਹੈ ਇਹ ਵੋਟਾਂ ਭਾਜਪਾ ਦੀਆਂ ਬਣ ਗਈਆਂ ਹਨ।  ਚਾਹੁਣ ਤਾਂ ਇਹ ਵੀ ਲਗਦਾ ਹੈ ਪਿਆ ਕਿ ਅਗਰ ਭਾਜਪਾ ਵਾਲੇ ਨੋਟਬੰਦੀ ਕਰ ਸਕਦੇ ਸਨ ਤਾਂ ਇਸ ਵਾਰੀ ਇਹ ਨੋਟ ਹੋਰ ਛਾਪ ਵੀ ਸਕਦੇ ਹਨ ਅਤੇ ਇਹ ਆਖ ਸਕਦੇ ਹਨ ਕਿ ਜਦ ਤਕ ਅਸੀਂ ਘਰ ਦੇ ਹਰੇਕ ਯੋਗ ਆਦਮੀ ਨੂੰ ਰੁਜ਼ਗਾਰ ਨਹੀਂ ਦੇ ਸਕਦੇ ਘਰ ਦੀ ਆਮਦਨ ਸਹੀ ਰੱਖਣ ਲਈ ਬੇਕਾਰੀ ਭਤਾ ਦਿਆਂਗੇ। ਇਹ ਵੀ ਇਕ ਤਰੀਕਾ ਹੈ ਅਤੇ ਅਸਾਂ ਦੇਖਿਆ ਹੈ ਕੁਝ ਦੇਸ਼ਾਂ ਨੇ ਇਹ ਬੇਰੁਜ਼ਗ਼ਗਾਰੀ ਭੱਤਾ ਦੇ ਵੀ ਰੱਖਿਆ ਹੈ।  ਭਾਜਪਾ ਇਹ ਕਰ ਸਕਦੀ ਹੈ ਅਤੇ ਕਈ ਗਰੀਬਾਂ ਦੀਆਂ ਪੈਨਸ਼ਨਾਂ ਇਹ ਭਾਜਪਾ ਸਰਕਾਰ ਪਹਿਲਾਂ ਵੀ ਲਗਾ ਬੈਠੀ ਹੈ।  ਬਾਕੀ ਦੀਆਂ ਪਾਰਟੀਆਂ ਨੇ ਅੱਜ ਤਕ ਐਸਾ ਕਦੀ ਸੋਚਿਆ ਵੀ ਨਹੀਂ ਹੈ ਅਤੇ ਨਾਂ ਹੀ ਲੋਕਾਂ ਸਾਹਮਣੇ ਕੋਈ ਪ਼ੋਗਰਾਮ ਹੀ ਰਖਿਆ ਹੈ।  ਸਾਡੇ ਮੁਲਕ ਦੀਆਂ ਖਬੀਆਂ ਪਾਰਟੀਆਂ ਵੀ ਇਸ ਮਸਲੇ ਉਤੇ ਚੁਪ ਹਨ। ਸੋ ਭਾਜਪਾ ਇਸ ਗੱਲ ਦਾ ਵੀ ਫਾਇਦਾ ਉਠਾ ਸਕਦੀ ਹੈ।

ਜਿਥੋਂ ਤਕ ਗਰੀਬਾਂ ਦਾ ਸਬੰਧ ਹੈ ਇਹ ਵਿਚਾਰੇ ਤਾਂ ਪੈਸੇ ਦੀ ਕਮੀ ਕਾਰਨ ਮਜਬੂਰ ਜੀਵਨ ਜਿਉ੍ਵ ਰਹੇ ਹਨ ਅਤੇ ਗਰੀਬਾਂ ਦੀ ਕੋਈ ਵੀ ਰਾਜਸੀ ਪਾਰਟੀ ਨਹੀਂ ਹੈ।

1

ਚੋਣਾਂ ਆਈਆਂ ਮਜਮੇ ਲਗਣਗੇ ਲੋਕ ਖੂਬ ਤਮਾਸ਼ੇ ਵੇਖਣਗੇ
ਸਾਡੇ ਮੁਲਕ ਵਿੱਚ ਪਰਜਾਤੰਤਰ ਵਾਲੀ ਸਿਰਫ ਅਤੇ ਸਿਰਫ ਇੱਕ ਹੀ ਗੱਲ ਆਈ ਹੈ ਅਤੇ ਉਹ ਹੈ ਚੋਣਾਂ।  ਅਰਥਾਤ ਹੁਣ ਇਹ ਰਾਜ ਗਦੀਆਂ ਨਹੀਂ ਹਨ ਬਲਕਿ ਹਰ ਪੰਜਾਂ ਸਾਲਾਂ ਬਾਅਦ ਚੋਣਾ ਕਰਵਾਕੇ ਸਰਕਾਰਾਂ ਬਣਦੀਆਂ ਹਨ। ਇਹ ਵੀ ਆਖ ਦਿੱਤਾ ਗਿਆ ਹੈ ਕਿ ਇਹ ਜਿਹੜੇ ਲੋਕਾਂ ਨੇ ਵਿਧਾਇਕ ਚੁਣਨੇ ਹੁੰਦੇ ਹਨ ਇਹ ਜਨਤਾ ਦੇ ਪ੍ਰਤੀਨਿਧ ਹੁੰਦੇ ਹਨ ਅਤੇ ਹਾਲਾਂ ਤਕ ਲੋਕਾਂ ਨੇ ਇਹ ਤਾਂ ਕਦੀ ਦੇਖਿਆ ਨਹੀਂ ਹੈ ਕਿ ਲੋਕਾਂ ਦੇ ਚੁਣੇ ਗਏ ਵਿਧਾਇਕਾਂ ਵਿਚੋਂ ਕਿਸੇ ਨੇ ਸਦਨ ਵਿੱਚ ਜਾਕੇ ਲੋਕਾਂ ਦੀ ਪ੍ਰਤੀਨਿਧਤਾ ਕੀਤੀ ਹੋਵੇ ਅਤੇ ਕਦੀ ਇੱਕ ਵੀ ਸ਼ਬਦ ਲੋਕਾਂ ਦੇ ਹਿਤ ਵਿੱਚ ਬੋਲਿਆ ਹੋਵੇ।

ਚੋਣਾਂ ਹਰ ਪੰਜ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ ਅਤੇ ਇਹ ਵੀ ਸਾਫ ਹੋ ਗਿਆ ਹੈ ਕਿ ਸਾਡੇ ਮੁਲਕ ਵਿੱਚ ਲੋਕਾਂ ਦੇ ਪ੍ਰਤੀਨਿਧ ਨਹੀਂ ਚੁਣੇ ਜਾਂਦੇ ਬਲਕਿ ਸਾਡੇ ਮੁਲਕ ਵਿੱਚ ਇਹ ਚੋਣਾਂ ਕੁਝ ਖਾਸ ਵਿਅਕਤੀ ਵਿ਼ਸੇਸ਼ ਹੀ ਲੜਦੇ ਹਨ ਅਤੇ ਹਰੇਕ ਪ੍ਰਧਾਨ ਮੰਤਰੀ ਜਾਂ ਮੁਖ ਮੰਤਰੀ ਬਣਨ ਦੀ ਇਛਾ ਰਖਦਾ ਹੈ।  ਸਾਡੇ ਮੁਲਕ ਵਿੱਚ ਰਾਜਸੀ ਪਾਰਟੀਆਂ ਤਾਂ ਬਸ ਨਾਮ ਦੀਆਂ ਹੀ ਹਨ ਅਤੇ ਜਿਆਦਾਤਰ ਇਹ ਵਿਅਕਤੀ ਵਿਸ਼ੇਸ਼ ਹਨ ਅਤੇ ਹਰੇਕ ਨੇ ਆਪਣਾ ਇੱਕ ਧੜਾ ਬਣਾ ਰਖਿਆ ਹੈ। ਆਜ਼ਾਦੀ ਅਤੇ ਇਸ ਪਰਜਾਤੰਤਰ ਦੇ ਆ ਜਾਣ ਦੇ ਬਾਵਜੂਦ ਅਤੇ ਹਰ ਪੰਜਾਂ ਸਾਲਾਂ ਬਾਅਦ ਚੋਣਾ ਕਰਵਾਉਣ ਦੇ ਬਾਵਜੂਦ ਸਾਡੇ ਮੁਲਕ ਵਿੱਚ ਇਕ ਹੀ ਆਦਮੀ ਦਾ ਰਾਜ ਬਣਦਾ ਰਿਹਾ ਹੈ ਅਤੇ ਉਹ ਪ੍ਰਧਾਨ ਮੰਤਰੀ ਹੀ ਹੁੰਦਾ ਹੈ।  ਬਾਕੀ ਦੀ ਸਦਨ ਵਿੱਚ ਉਸਦੇ ਸਪੋਰਟਰ ਹਨ ਜਾਂ ਵਿਰੋਧੀ ਘਿਰਾਂ ਹਨ ਅਤੇ ਅਜ ਤਕ ਦੀਆਂ ਸਦਨਾ ਵਿੱਚ ਅਸਾਂ ਇਹੀ ਹੁੰਦਾ ਦੇਖਿਆ ਹੈ ਕਿ ਰਾਜ ਸਿਰਫ ਇੱਕ ਹੀ ਆਦਮੀ ਕਰਦਾ ਹੈ ਅਤੇ ਉਸਦੇ ਸਪੋਰਟਰ ਬਸ ਹਾਂ ਵਿੱਚ ਹਾਂ ਮਿਲਾਈ ਜਾਂਦੇ ਹਨ ਅਤੇ ਇਹ ਜਿਹੜੇ ਵਿਚਾਰੇ ਵਿਰੋਧੀ ਹਨ, ਇਹ ਘਟ ਗਿਣਤੀ ਵਿੱਚ ਹੁੰਦੇ ਹਨ ਅਤੇ ਆਮ ਤੋਰ ਤੇ ਇਹ ਕਦੀ ਬੋਲਦੇ ਹੀ ਨਹ॥ ਹਲ ਅਤੇ ਕਦੀ ਅਗਰ ਬੋਲ ਵੀ ਪੈਣ ਤਾਂ ਕੋਈ ਸੁਣਦਾ ਨਹੀਂ ਹੈ।

ਅਸੀਂ ਹੈਰਾਨ ਪ੍ਰੇਸ਼ਾਨ ਹਾਂ ਕਿ ਅਗਰ ਇੱਕ ਹੀ ਆਦਮੀ ਕਰਤਾ ਧਰਤਾ ਹੈ ਤਾਂ ਫਿਰ ਇਤਨੀ ਵੱਡੀ ਸਦਨ ਬਨਾਉਣ ਦੀ ਜਰੂਰਤ ਕੀ ਹੈ।  ਪਰ ਸਾਡਾ ਵਿਧਾਨ ਇੰਨਾਂ ਰਾਜਸੀ ਲੋਕਾਂ ਨੇ ਹੀ ਤਿਆਰ ਕੀਤਾ ਹੈ ਅਤੇ ਇਹ ਜਿਹੜੀ ਵੀ ਕਾਰਜਵਿਧੀ ਤਿਆਰ ਕੀਤੀ ਗਈ ਹੈ ਇਹ ਵੀ ਰਾਜਸੀ ਲੋਕਾਂ ਨੇ ਹੀ ਤਿਆਰ ਕੀਤੀ ਹੈ।  ਇਸ ਲਈ ਇਹ ਹੁਣ ਚਲਦੀ ਰਵੇਗੀ।

ਚੋਣਾਂ ਸਾਡੇ ਮੁਲਕ ਵਿੱਚ ਹੁੰਦੀਆਂ ਹੀ ਰਹਿੰਦੀਆਂ ਹਨ। ਕਦੀ ਕੋਈ ਗੁਜ਼ਰ ਗਿਆ ਤਾਂ ਸੀਟ ਖਾਲੀ ਨਹੀਂ ਰੱਖਣੀ ਹੁੰਦੀ ਅਤੇ ਆਖ ਦਿੱਤਾ ਜਾਂਦਾ ਹੈ ਕਿ ਅਗਰ ਆਦਮੀ ਨਹੀਂ ਹੋਵੇਗਾ ਤਾਂ ਇਲਾਕੇ ਦੀ ਪ੍ਰਤੀਨਿਧਤਾ ਕੌਣ ਕਰੇਗਾ। ਕਦੀ ਵਿਧਾਨ ਸਭਾ ਦੀਆਂ ਚੋਣਾਂ ਆ ਜਾਂਦੀਆਂ ਹਨ ਅਤੇ ਕਦੀ ਲੋਕ ਸਭਾ ਦੀਆਂ ਚੋਣਾਂ ਆ ਜਾਂਦੀਆਂ ਹਨ।  ਇਸੇ ਤਰ੍ਹਾਂ ਕਈ ਹੋਰ ਵੀ ਇਕਾਈਆਂ ਹਨ ਜਿੱਥੇ ਖਾਨਾਪੁਰੀ ਕਰਨ ਲਈ ਚੋਣਾਂ ਕਰਵਾਈਆਂ ਜਾਂਦੀਆਂ ਹਨ।

ਚੋਣਾਂ ਦਾ ਇਹ ਸਿਲਸਿਲਾ ਹੈ ਤਾਂ ਵਧੀਆਂ, ਪਰ ਸਾਡੇ ਦੇਸ਼ ਵਿੱਚ ਚੋਣਾਂ ਦਾ ਵਕਤ ਵੀ ਕਮਾਲ ਦਾ ਮੰਨੋਰੰਜਣ ਜਿਹਾ ਬਣ ਜਾਂਦਾ ਹੈ।  ਇਹ ਰਾਜਸੀ ਵਿਅਕਤੀਵਿਸ਼ੇਸ਼ ਹਰ ਇਲਾਕੇ ਤੋਂ ਆਪਣਾ ਸਪੋਰਟਰ ਚੁਣ ਲੈਂਦੇ ਹਨ ਅਤੇ ਲੋਕਾਂ ਪਾਸ ਜਾਕੇ ਬੇਨਤੀ ਵੀ ਕਰਦੇ ਹਨ ਕਿ ਇਸ ਆਦਮੀ ਨੂੰ ਜਿਤਾਉ ਤਾਂਕਿ ਇਹ ਮੇਰੇ ਹੱਥ ਮਜ਼ਬੂਤ ਕਰ ਦੇਵੇ। ਇਹ ਕਦੀ ਵੀ ਨਹੀਂ ਆਖਦੇ ਕਿ ਅਸੀਂ ਬਹੁਤ ਹੀ ਕਾਬਲ ਆਦਮੀ ਚੁਣਕੇ ਤੁਹਾਡੇ ਸਾਹਮਣੇ ਕਰ ਰਹੇ ਹਾਂ ਅਤੇ ਇਹ ਤੁਹਾਡੀ ਸੇਵਾ ਕਰੇਗਾ। ਅਤੇ ਅੱਜ ਤੱਕ ਕਿਸੇ ਨੇ ਸੇਵਾ ਕੀਤੀ ਵੀ ਨਹੀਂ ਹੈ।  ਕਿਸੇ ਵੀ ਇਲਾਕੇ ਵਿੱਚ ਅਗਰ ਕੋਈ ਕੰਮ ਕਰ ਵੀ ਦਿੱਤਾ ਜਾਂਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਆਪਣੇ ਨਾਮ ਲਿਖਦਾ ਹੈ ਇਲਾਕੇ ਦੇ ਅਖੌਤੀ ਪ੍ਰਤੀਨਿਧ ਦੇ ਨਾਮ ਨਹੀਂ ਲਿਖਦਾ ਹੈ।

ਸਾਡੇ ਮੁਲਕ ਵਿੱਚ ਚੋਣਾਂ ਲਈ ਕਾਫੀ ਸਮਾਂ ਦਿੱਤਾ ਜਾਂਦਾ ਹੈ ਤਾਂਕਿ ਇਹ ਰਾਜਸੀ ਲੋਕੀਂ ਮੈਦਾਨ ਵਿੱਚ ਆਕੇ ਲੋਕਾਂ ਸਾਹਮਣੇ ਪੇਸ਼ ਹੋਕੇ ਦਸਣ ਕਿ ਉਹ ਕੀ ਕੀ ਪ੍ਰੋਗ੍ਰਾਮ ਲੈਕੇ ਮੈਦਾਨ ਵਿੱਚ ਆਏ ਹਨ। ਪਰ ਇਹ ਜਿਹੜੇ ਜਲਸੇ, ਜਲੂਸ ਅਤੇ ਰੈਲੀਆਂ ਕੀਤੀਆਂ ਜਾਂਦੀਆਂ ਹਨ ਜਿਸ ਕਿਸੇ ਨੇ ਵੀ ਭਾਸ਼ਣ ਸੁਣੇ ਹਨ ਕਿ ਕੋਈ ਵੀ ਪਾਰਟੀ ਕੋਈਪ੍ਰੋਜੈਕਟ, ਕੋਈ ਨੀਤੀ, ਕੋਈ ਸਾਡੀ ਸਮਸਿਆ ਲੈ ਕੇ ਨਹੀਂ ਆਉ੍ਵਦੇ ਅਤੇ ਨਾਂ ਹੀ ਇਹ ਗੱਲ ਹੀ ਕਰਦੇ ਹਨ ਕਿ ਉਹ ਇਹ ਇਹ ਵਾਲੀਆਂ ਸਮਸਿਆਵਾਂ ਹਲ ਕਰ ਦੇਣਗੇ ਅਤੇ ਇਹ ਵਾਲੇ ਤਰੀਕੇ ਉਨ੍ਹਾਂ ਪਾਸ ਹਨ। ਅਸਾਂ ਤਾਂ ਇਹ ਵੀ ਦੇਖਿਆ ਵੀ ਹੈ ਅਤੇ ਸੁਣਿਆ ਵੀ ਹੈ ਕਿ ਇਹ ਰਾਜਸੀ ਲੋਕ ਇਲਾਕੇ ਵਿਚ ਖਲੋਤੇ ਹੋਰ ਵਿਰੋਧੀਆਂ ਦੇ ਖਿਲਾਫ ਬੋਲਦੇ ਹਨ ਅਤੇ ਬਹੁਤ ਹੀ ਘਟੀਆ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਸਾਡੇ ਮੁਲਕ ਵਿੱਚ ਚੋਣਾਂ ਉਤੇ ਸਮਾਂ, ਰੁਪਿਆ, ਸ਼ਕਤੀ ਬਹੁਤ ਖਰਚ ਕੀਤੀ ਜਾਂਦੀ ਹੈ ਅਤੇ ਕੋਈ ਤਿੰਨ ਚਾਰ ਮਹੀਨੇ ਹਰ ਪਾਸੇ ਚੋਣਾਂ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ। ਸਰਕਾਰ ਵੀ ਕੰਮ ਕਰਨਾ ਠਪ ਕਰ ਦਿੰੰਦੀ ਹੈ ਕਿਉਂਕਿ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਜਾਂਦਾ ਹੈ। ਰਾਜਸੀ ਪਾਰਟੀਆਂ ਇੱਕਠ ਕਰਨ ਉਤੇ ਲਗ ਜਾਂਦੀਆਂ ਹਨ ਅਤੇ ਪਤਾ ਨਹੀਂ ਇਤਨੇ ਲੋਕਾਂ ਦਾ ਇਕਠ ਹੋ ਕਿਵੇ ਜਾਂਦਾ ਹੈ, ਕਿਸ ਲਈ ਕੀਤਾ ਜਾਂਦਾ ਹੈ ਅਤੇ ਕੀ ਇਹ ਇੱਕਠ ਇਹ ਸਾਬਿਤ ਕਰਦਾ ਹੈ ਕਿ ਇਸ ਧੜੇ ਨਾਲ ਬਹੁਤੇ ਲੋਕ ਹਨ ਅਰਥਾਤ ਜ਼ਿਆਦਾਤਰ ਲੋਕ ਇਸ ਧੜੇ ਨੂੰ ਵੋਟ ਪਾਉਣਗੇ। ਇਹ ਜਿਹੜੀ ਵੀ ਭੀੜ ਇੱਕਠੀ  ਕੀਤੀ ਜਾਂਦੀ ਹੈ ਇਹ ਵਿਚਾਰੇ ਤਾਂ ਇਸ ਫਿਕਰ ਵਿੱਚ ਰਹਿੰਦੇ ਹਨ ਕਿ ਜਿਹੜਾ ਵਾਹਨ ਲੈਕੇ ਆਇਆ ਸੀ ਉਹ ਵਾਪਸੀ ਵਕਤ ਵੀ ਮਿਲ ਜਾਵੇਗਾ ਜਾਂ ਰਾਤੀਂ ਧੱਕੇ ਹੀ ਖਾਣੇ ਪੈਣਗੇ।  ਇਹ ਜਿਹੜੇ ਇੱਕਠ ਕੀਤੇ ਜਾਂਦੇ ਹਨ ਇਹ ਕੋਈ ਮਨੋਰੰਜਣ ਦਾ ਸਾਧਨ ਵੀ ਨਹੀਂ ਹਨ, ਪਤਾ ਨਹੀਂ ਕੀ ਬੋਲਿਆ ਜਾਂਦਾ ਹੈ, ਕਾਸ ਲਈ ਬੋਲਿਆ ਜਾਂਦਾ ਹੈ ਅਤੇ ਕੀ ਇਹ ਗੱਲਾਂ ਲੋਕਾਂ ਨੇ ਪਲੇ ਵੀ ਬੰਨ੍ਹ ਲਈਆਂ ਹਨ ਜਾਂ ਇੱਥੇ ਹੀ ਸੁਣੀਆਂ ਸਨ, ਇਥੇ ਹੀ ਖਤਮ ਕਰ ਦਿਤੀਆਂ ਜਾਂਦੀਆਂ ਹਨ।

ਅੱਜ ਦੇ ਸਮਿਆਂ ਵਿੱਚ ਅਖਬਾਰ ਹਨ, ਇਸਤਿਹਾਰ ਹਨ, ਕਿਤਾਬਚੇ ਹਨ, ਰੇਡਿਓ ਹੈ ਅਤੇ ਦੂਰ ਦਰਸ਼ਨ ਵੀ ਹੈ ਅਤੇ ਪਰਚਾਰ ਦਾ ਕਾਫੀ ਸਾਮਾਨ ਹੈ ਅਤੇ ਫਿਰ ਇਹ ਇੱਕਠ ਕਾਸ ਲਈ ਕੀਤੇ ਜਾਂਦੇ ਹਨ, ਪਤਾ ਨਹੀਂ ਹੈ। ਇਸ ਮੁਲਕ ਦੇ ਲੋਕ ਕਿਸੇ ਵੀ ਰਾਜਸੀ ਆਦਮੀ ਨੂੰ ਸੁਣਨ ਲਈ ਤਿਆਰ ਨਹੀਂ ਹਨ, ਪਰ ਜਬਰਨ ਰਾਜਸੀ ਲੋਕ ਆਪਣੀਆਂ ਸੁਣਾਕੇ ਹੀ ਜਾਂਦੇ ਹਨ।

ਸਾਡੇ ਮੁਲਕ ਵਿੱਚ ਇਹ ਜਿਹੜੀਆਂ ਵੀ ਚੋਣਾਂ ਹਨ ਇਹ ਰਾਜਸੀ ਲੋਕਾਂ ਦਾ ਰੁਝਾਨ ਹੈ ਅਤੇ ਮੁਲਕ ਦੇ ਲੋਕਾਂ ਦੀ ਹੁਣ ਚੋਣਾਂ ਵਿੱਚ ਕੋਈ ਵੀ ਦਿਲਚਸਪੀ ਦਿਖਾਈ ਨਹੀਂ ਦਿੰਦੀ ਹੈ। ਪੁਰਾਣੇ ਸਮਿਆਂ ਵਿੱਚ ਕੁਰਕਸ਼ੇਤਰਾਂ ਦੀ ਜੰਗ ਸੀ ਅਤੇ ਬਾਅਦ ਵਿੱਚ ਪਾਨੀਪਤ ਦੇ ਮੈਦਾਨ ਵਿੱਚ ਜੰਗਾਂ ਹੁੰਦੀਆਂ ਰਹੀਆਂ ਹਨ ਅਤੇ ਲੋਕਾਂ ਨੇ ਕਦੀ ਦਿਲਚਸਪੀ ਨਹੀਂ ਸੀ ਲਿਤੀ ਕਿ ਕੌਣ ਜਿੱਤ ਰਿਹਾ ਹੈ ਅਤੇ ਕੌਣ ਹਾਰ ਰਿਹਾ ਹੈ। ਜਿਹੜਾ ਵੀ ਜਿਤਕੇ ਦਿੱਲੀ ਉਤੇ ਕਬਜ਼ਾ ਕਰ ਲੈਂਦਾ ਸੀ ਲੋਕ ਵਿਚਾਰੇ ਨਵੇ ਹਾਕਮ ਨੂੰ ਸਜਦੇ ਕਰਨ ਲਗ ਪੈਂਦੇ ਸਨ ਅਤੇ ਅੱਜ ਤਾਂ ਇਹ ਮੁਲਕ ਦੇ ਲੋਕ ਕਿਸੇ ਜੇਤੂ ਨੂੰ ਵਧਾਈ ਦੇਣ ਵੀ ਨਹੀਂ ਜਾਂਦੇ ਅਤੇ ਜੇਤੂ ਆਪ ਹੀ ਕਿਸੇ ਪਾਸੇ ਜਾਕੇ ਆਪਣੇ ਭੇਜੇ ਹੋਏ ਹਾਰ ਹੀ ਪਵਾਈ ਜਾਂਦੇ ਹਨ।

ਇਸ ਮੁਲਕ ਦੀਆਂ ਚੋਣਾਂ ਤਾਂ ਹਰ ਇਲਾਕੇ ਵਿੱਚ ਹੁੰਦੀਆਂ ਹਨ, ਪਰ ਲੋਕਾਂ ਨੇ ਤਾਂ ਸਿਰਫ ਪ੍ਰਧਾਨ ਮੰਤਰੀ ਹੀ ਚੁਣਨਾ ਹੁੰਦਾ ਹੈ ਅਤੇ ਬਾਕੀ ਦੀ ਭਰਤੀ ਤਾਂ ਬਸ ਉਸਦੀ ਪ੍ਰਧਾਨਗੀ ਕਾਇਮ ਰਖਣ ਲਈ ਹੀ ਹੁੰਦੀ ਹੈ। ਇਹ ਕੈਸਾ ਪਰਜਾਤੰਤਰ ਆ ਗਿਆ ਹੈ ਜਿਥੇ ਅਸੀਂ ਆਪ ਹੀ ਆਪਣਾ ਰਾਜਾ ਚੁਣਦੇ ਹਾਂ ਅਤੇ ਫਿਰ ਉਸਦੀ ਗੁਲਾਮੀ ਸਹਾਰੀ ਜਾਂਦੇ ਹਾਂ। ਅਸੀਂ ਹੈਰਾਨ ਵੀ ਹਾਂ ਕਿ ਪੌਣੀ ਸਦੀ ਤੋ ਅਸੀਂ ਚੋਣਾਂ ਕਰਵਾ ਰਹੇ ਹਾਂ, ਪਰ ਅੱਜ ਤੱਕ ਲੋਕ ਆਪਣਾ ਪ੍ਰਤੀਨਿਧ ਨਹੀਂ ਚੁਣ ਸਕੇ ਅਤੇ ਅੱਜ ਤੱਕ ਚੁਣੇ ਗਏ ਲੋਕਾਂ ਨੇ ਸਿਰਫ ਸਦਨ ਵਿੱਚ ਹਾਜ਼ਰੀ ਹੀ ਦਿੱਤੀ ਹੈ ਅਤੇ ਕਿਸੇ ਨੇ ਵੀ ਕੋਈ ਕੰਮ ਕਰਕੇ ਨਹੀਂ ਦਿਖਾਇਆਹੈ। ਹੁਣ ਕੋਈ ਇਹ ਆਖੇ ਕਿ ਅਸੀਂ ਚੋਣਾਂ ਰਾਹੀਂ ਹੀ ਕੋਈ ਪਰਜਾਤੰਤਰ ਇਸ ਮੁਲਕ ਵਿੱਚ ਬਣਾ ਲਵਾਂਗੇ ਤਾਂ ਇਹ ਇਕ ਅਨਹੋਣੀ ਜਿਹੀ ਗੱਲ ਲਗਦੀ ਹੈ। ਹੁਣ ਤਾਂ ਸਗੋ ਦਿਲ ਕਰਦਾ ਹੈ ਕਿ ਕੋਈ ਮਾਈ ਦਾ ਲਾਲ ਆਵੇ ਅਤੇ ਇਹ ਚੋਣਾਂ ਵਾਲਾ ਡਰਾਮਾ ਵੀ ਅਗਰ ਬੰਦ ਕਰਵਾ ਦੇਵੇ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਣ ਲਗਾ ਸਿਰਫ ਸਾਹਮਣੇ ਆਏ ਵਿਅਕਤੀ ਵਿਸ਼ੇਸ਼ਾਂ ਵਿਚੋਂ ਹੀ ਪ੍ਰਧਾਨ ਮੰਤਰੀ ਚੁਣਨਾਂ ਕਾਫੀ ਹੈ।

ਅਸੀਂ ਪੰਜਾਂ ਸਾਲਾਂ ਬਾਅਦ ਚੋਣਾਂ ਕਿਉਂ ਕਰਵਾਉਂਦੇ ਹਾਂ ?
ਸਾਡੇ ਮੁਲਕ ਦੇ ਸੰਵਿਧਾਨ ਵਿੱਚ ਇਹ ਲਿਖਿਆ ਪਿਆ ਹੈ ਕਿ ਇਹ ਜਿਹੜਾ ਪਰਜਾਤੰਤਰ ਅਸਾਂ ਮੁਲਕ ਵਿੱਚ ਸਥਾਪਿਤ ਕੀਤਾ ਹੈ ਇਸ ਵਿੱਚ ਲੋਕਾਂ ਦੇ ਨੁਮਾਇੰਦੇ ਚੁਣਨ ਲਈ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਾਉਣੀਆਂ ਹਨ ਤਾਂਕਿ ਅਗਰ ਲੋਕਾਂ ਵੱਲੋਂ ਪਿੱਛਲੀ ਵਾਰ ਚੁਣੇ ਗਏ ਨੇਤਾਵਾਂ ਨੇ ਠੀਕ ਠਾਕ ਸੇਵਾ ਨਹੀਂ ਦਿੱਤੀ ਹੈ ਤਾਂ ਉਹ ਬਦਲੇ ਜਾ ਸਕਣ। ਇਸ ਮੁਲਕ ਵਿੱਚ ਰਾਜਸੀ ਲੋਕਾਂ ਦਾ ਰਾਜ ਆਇਆ ਹੈ ਅਤੇ ਇਹ ਵੀ ਸਪੱਸ਼ਟ ਹੈ ਕਿ ਰਾਜਸੀ ਲੋਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਅਤੇ ਕਿਤਨੀਆਂ ਹੀ ਪਾਰਟੀਆਂ ਹੋਂਦ ਵਿੱਚ ਆ ਗਈਆਂ ਹਨ।  ਹਰ ਕਿਸੇ ਨੂੱ ਰਾਜ ਕਰਨ ਦਾ ਮੌਕਾ ਦੇਣ ਲਈ ਇਨ੍ਹਾਂ ਰਾਜਸੀ ਲੋਕਾਂ ਨੇ ਜਾਣਬੁੱਝ ਕੇ ਇਹ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਾਉਣ ਦਾ ਸਿਲਸਿਲਾ ਚਲਾ ਰਖਿਆ ਹੈ। ਇਹ ਰਾਜਸੀ ਲੋਕ ਰਾਜ ਕਰਨ ਲਈ ਅਗੇ ਆ ਰਹੇ ਹਨ ਜਾਂ ਜਨਤਾ ਦੀ ਸੇਵਾ ਕਰਨ ਲਈ ਆ ਰਹੇ ਹਨ, ਇਹ ਸਵਾਲ ਹੀ ਬਣਿਆ ਪਿਆ ਹੈ ਅਤੇ ਪਿਛਲੇ ਸਾਢੇ ਸਤ ਦਹਾਕਿਆਂ ਵਿੱਚ ਜਿਹੜੀ ਲੋਕਾਂ ਦੀ ਸੇਵਾ ਕੀਤੀ ਗਈ ਹੈ ਉਸਦੇ ਨਤੀਜੇ ਸਾਡੇ ਸਾਹਮਣੇ ਆ ਗਏ ਹਨ ਅਤੇ ਸਰਕਾਰਾਂ ਨੇ ਆਪ ਹੀ ਇਹ ਐਲਾਨ ਕਰ ਦਿਤਾ ਹੈ ਕਿ ਮੁਲਕ ਦੀ ਤਿੰਨ-ਚੌਥਾਈ ਜਨਤਾ ਇਤਨੀ ਗਰੀਬ ਕਰ ਦਿੱਤੀ ਗਈ ਹੈ ਕਿ ਸੰਕਟ ਦੇ ਵਕਤ ਉਨ੍ਹਾਂ ਨੂੰ ਜਿਉ੍ਵਂਦਾ ਰੱਖਣ ਲਈ ਮੁਫਤ ਰਾਸ਼ਨ ਦੇਣਾ ਪੈਂਦਾ ਹੈ। ਅਗਰ ਇਹ ਰਾਜਸੀ ਲੋਕ ਜਨਤਾ ਦੀ ਸੇਵਾ ਕਰਨ ਲਈ ਅਗੇ ਆ ਰਹੇ ਹਨ ਤਾਂ ਹਰੇਕ ਵਿਧਾਇਕ ਜਿਹੜਾ ਵੀ ਅੱਜ ਤਕ ਸਾਡੀਆਂ ਵੋਟਾਂ ਨਾਲ ਜਿਤਕੇ ਸਾਡੀਆਂ ਸਦਨਾਂ ਵਿੱਚ ਬੈਠਾ ਹੈ ਉਹ ਆਪ ਹੀ ਘੋਸ਼ਣਾ ਪੱਤਰ ਜਾਰੀ ਕਰਕੇ ਲੋਕਾਂ ਨੂੰ ਦਸੇ ਕਿ ਉਸ ਨੇ ਸਦਨ ਵਿੱਚ ਜਾਕੇ ਲੋਕ ਭਲਾਈ ਦਾ ਕਿਹੜਾ ਕੰਮ ਕੀਤਾ ਹੈ।

ਅੱਜ ਤਕ ਹੋਏ ਪ੍ਰਧਾਨ ਮੰਤਰੀ ਵੀ ਇਹ ਘੋਸ਼ਣਾ ਨਹੀਂ ਕਰ ਸਕਦੇ ਕਿ ਉਹ ਲੋਕਾਂ ਦੀ ਭਲਾਈ ਲਈ ਕੀ ਕੀ ਕਰਦੇ ਰਹੇ ਹਨ ਅਤੇ ਉਨ੍ਹਾਂ ਦੀ ਸੇਵਾ ਦੇ ਬਾਵਜੂਦ ਇਹ ਗੁਰਬਤ, ਇਹ ਅਨਪੜ੍ਹਤਾ, ਇਹ ਬੇਰੁਗ਼ਗਾਰੀ, ਇਹ ਘੱਟ ਆਮਦਨ ਲੋਕਾਂ ਦੀ ਕਿਉਂ ਬਣੀ ਪਈ ਹੈ। ਅੱਜ ਤਕ ਹੋਏ ਪ੍ਰਧਾਨ ਮੰਤਰੀ ਵੀ ਇਹ ਦੱਸਣ ਕਿ ਜਿਹੜੇ ਵੀ ਕੰਮ ਉਨ੍ਹਾਂ ਨੇ ਕੀਤੇ ਹਨ ਅਤੇ ਆਪਣਾ ਨਾਮ ਇਤਿਹਾਸ ਵਿੱਚ ਲਿਖਵਾਇਆ ਹੈ, ਉਹ ਕੰਮ ਜਨਤਾ ਦੀ ਕੀ ਭਲਾਈ ਕਰ ਗਏ ਹਨ। ਕੋਈ ਵੀ ਪ੍ਰਧਾਨ ਮੰਤਰੀ ਇਹ ਨਹੀਂ ਦਸ ਸਕਦਾ ਕਿ ਉਸਨੇ ਇਹ ਇਹ ਵਾਲੇ ਕੰਮ ਕੀਤੇ ਹਨ ਜਿਹੜੇ ਲੋਕਾਂ ਦੀਆਂ ਸਮਸਿਆਵਾਂ ਹਲ ਕਰਨ ਦਾ ਯਤਨ ਹੀ ਆਖਿਆ ਜਾ ਸਕਦਾ ਹੈ।  ਇਹ ਆਮ ਜਿਹਾ ਰਾਜ ਚਲਦਾ ਰਿਹਾ ਹੈ ਅਤੇ ਇਹ ਵੀ ਤਾਂ ਚਲਦਾ ਰਿਹਾ ਹੈ ਕਿ ਅੰਗਰੇਜ ਸਾਮਰਾਜੀਆਂ ਨੇ ਇਕ ਮਜਬੂਤ ਅਫਸਰਸ਼ਾਹੀ ਖੜੀ ਕਰ ਦਿਤੀ ਸੀ ਅਤੇ ਉਸਦੇ ਕੰਮ ਕਾਜ ਲਈ ਬਾਕਾਇਦਾ ਲਿਖਤੀ ਹਦਾਇਤਾਂ ਅਤੇ ਨਿਯਮਾਵਲੀਆਂ ਬਣਾ ਦਿਤੀਆਂ ਸਨ।  ਅਸਲ ਵਿੱਚ ਅੰਗਰੇਜ ਸਾਮਰਾਜੀਏ ਅਫਸਰਾਂ ਰਾਹੀਂ ਹੀ ਇਸ ਮੁਲਕ ਦਾ ਰਾਜ ਕੋਈ 100 ਸਾਲ ਚਲਾ ਗਏ ਸਨ ਅਤੇ ਇਹ ਵਾਲਾ ਪ੍ਰਸ਼ਾਸਨ ਉਨ੍ਹਾਂ ਦਾ ਖੜਾ ਕੀਤਾ ਹੋਇਆ ਹੀ ਹੈ।  ਇਹ ਪ੍ਰਸ਼ਾਸਨ, ਇਹ ਪੁਲਿਸ, ਇਹ ਮਿਲਟਰੀ, ਇਹ ਅਦਾਲਤਾਂ ਅਤੇ ਇਹ ਲਿਖਤੀ ਕਾਨੂੰਨ ਅਤੇ ਨਿਯਮਾਵਲੀਆਂ ਅੰਗਰੇਜ ਸਾਮਰਾਜੀਆਂ ਦੀ ਹੀ ਦੇਣ ਹੈ ਅਤੇ ਸਾਡੇ ਮੁਲਕ ਵਿੱਚ ਰਾਜਸੀ ਲੋਕਾਂ ਨੇ ਜੋ ਵੀ ਕੀਤਾ ਹੈ ਉਹ ਵੀ ਸਾਡੇ ਸਾਹਮਣੇ ਹੈ ਅਤੇ ਕੋਈ ਵੀ ਦਸ ਨਹੀਂ ਸਕਦਾ ਕਿ ਉਸਦੀਆਂ ਕਾਰਵਾਈਆਂ ਕਰਕੇ ਮੁਲਕ ਦੀ ਆਮ ਜਨਤਾ ਦਾ ਇਹ ਫਾਇਦਾ ਹੋਇਆ ਹੈ।

ਸਾਡੇ ਮੁਲਕ ਦੇ ਸਾਰੇ ਦੇ ਸਾਰੇ ਰਾਜਸੀ ਲੋਕ ਇੱਕ ਹੀ ਕਿਸਮ ਦੇ ਹਨ ਅਤੇ ਇਕ ਹੀ ਮੁੱਦਾ ਉਨ੍ਹਾਂ ਸਾਹਮਣੇ ਹੁੰਦਾ ਹੈ ਕਿ ਕਿਸੇ ਤਰ੍ਹਾਂ ਰਾਜ ਕਰਨ ਦਾ ਮੌਕਾ ਮਿਲ ਜਾਵੇ।  ਜਿਹੜੇ ਬਹੁਮੱਤ ਲੈ ਜਾਂਦੇ ਹਨ ਉਹ ਪੰਜ ਸਾਲ ਰਾਜ ਕਰਦੇ ਹਨ ਅਤੇ ਜਿਹੜੇ ਪੱਛੜ ਜਾਂਦੇ ਹਨ ਉਹ ਵਿਰੋਧੀ ਧਿਰਾਂ ਵਿੱਚ ਬੈਠਕੇ ਕੁਝ ਨਾ ਕੁਝ ਬੋਲਦੇ ਰਹਿੰਦੇ ਹਨ, ਪਰ ਕੋਈ ਸੁਣਦਾ ਨਹੀਂ ਹੈ।  ਅਜੀਬ ਕਿਸਮ ਦੀਆਂ ਇਹ ਸਦਨਾ ਬਣ ਆਈਆਂ ਹਨ ਜਿਥੇ ਸਰਕਾਰੀ ਧਿਰ ਕੁਝ ਬੋਲਦੀ ਹੀ ਨਹੀਂ ਹਨ ਅਤੇ ਆਪਣੇ ਮੁਖੀਆਂ ਦੀ ਹਰ ਗੱਲ ਦੀ ਬਸ ਤਾਰੀਫ ਹੀ ਕਰੀ ਜਾਂਦੀਆਂ ਹਨ।

ਸਾਡੇ ਸਦਨਾਂ ਉਤੇ ਪਿੱਛਲੇ ਸਾਢੇ ਸਤ ਦਹਾਕਿਆਂ ਵਿੱਚ ਅਰਬਾਂ ਖਰਬਾਂ ਰੁਪਿਆ ਖਰਚ ਕੀਤਾ ਜਾ ਚੁੱਕਾ ਹੈ ਅਤੇ ਅੱਜ ਤੱਕ ਕੋਈ ਵਿਧਾਇਕ ਇਹ ਨਹੀਂ ਦਸ ਸਕਿਆ ਕਿ ਉਹ ਸਦਨ ਵਿੱਚ ਪੰਜ ਸਾਲ ਕਰਦਾ ਕੀ ਰਿਹਾ ਹੈ।  ਅੱਜ ਤਕ ਕਿਸੇ ਵੀ ਵਿਧਾਇਕ ਨੇ ਲੋਕਾਂ ਦੇ ਜੀਵਨ ਦੀ ਬਿਹਤਰੀ ਲਈ ਕੋਈ ਸਕੀਮ, ਕੋਈ ਬਿਲ, ਕੋਈ ਸਮਸਿਆ ਸਦਨ ਵਿੱਚ ਢੰਗ ਨਾਲ ਬਣਾਕੇ ਪੇਸ਼ ਨਹੀਂ ਕੀਤੀ ਹੈ ਅਤੇ ਨਾਂ ਹੀ ਉਹ ਵੀ ਆਖ ਸਕਦਾ ਹੈ ਕਿ ਉਸਨੇ ਇਹ ਵਾਲੀ ਸਕੀਮ ਬਣਾਈ ਸੀ, ਇਹ ਵਾਲਾ ਬਿਲ ਬਣਾਇਆ ਸੀ, ਪਰ ਸਰਕਾਰ ਨੇ ਸਦਨ ਵਿੱਚ ਪੇਸ਼ ਕਰਨ ਦੀ ਆਗਿਆ ਹੀ ਨਹੀਂ ਦਿੱਤੀ ਹੈ।  ਸਾਡੇ ਮੁਲਕ ਵਿੱਚ ਕੁਝ ਕ੍ਰਾਂਤੀਕਾਰੀ ਪਾਰਟੀਆਂ ਵੀ ਹਨ, ਪਰ ਲੋਕਾਂ ਦੀ ਬਿਹਤਰੀ ਲਈ ਕੋਈ ਸਕੀਮ, ਕੋਈ ਬਿਲ ਬਣਾਕੇ ਉਨ੍ਹਾਂ ਨੇ ਵੀ ਪੇਸ਼ ਨਹੀਂ ਕੀਤਾ ਅਤੇ ਇਸ ਕਰਕੇ ਲੋਕਾਂ ਦੀ ਸਮਝ ਵਿੱਚ ਅਜ ਤਕ ਨਹੀਂ ਆ ਸਕਿਆ ਕਿ ਉਨ੍ਹਾਂ ਦਾ ਅਗਰ ਰਾਜ ਆ ਜਾਵੇ ਤਾਂ ਉਹ ਇਹ ਕਰ ਦੇਣਗੇ ਅਤੇ ਹੋਰ ਕੁਝ ਵੀ ਨਾ ਪਿਆ ਹੋਵੇ ਸਾਡੇ ਮੁਲਕ ਦੀ ਗੁਰਬਤ ਹੀ ਖਤਮ ਹੋ ਜਾਵੇ। ਅਗਰ ਐਸਾ ਕੁਝ ਉਹ ਦਸ ਸਕਦੇ ਤਾਂ ਹੋ ਸਕਦਾ ਹੈ ਜਿਥੇ ਅਸਾਂ ਹੋਰ ਕਈਆਂ ਨੂੰ ਰਾਜ ਕਰਨ ਦਾ ਮੌਕਾ ਦੇ ਬੈਠੇ ਹਾਂ ਇਕ ਅੱਧੀ ਵਾਰ ਉਨ੍ਹਾਂ ਨੂੰ ਵੀ ਮੌਕਾ ਦੇ ਦਿੰਦੇ।

ਕਿਸੇ ਨੇ ਆਖਿਆ ਹੈ ਕਿ ਲੋਕਾਂ ਨੂੰ ਵੈਸਾ ਹੀ ਰਾਜ ਮਿਲ ਜਾਂਦਾ ਹੈ ਜੈਸੇ ਲੋਕ ਆਪ ਹੁੰਦੇ ਹਨ। ਸਾਡਾ ਪਿਛੋਕੜ ਤਾਂ ਸਾਰਾ ਹੀ ਗੁਲਾਮੀ ਵਾਲਾ ਹੈ ਅਤੇ ਸਾਡੇ ਵਿਚੋਂ ਹਰ ਤਰਹਾਂ ਦਾ ਸਵੈਵਿਸ਼ਵਾਸ ਖਤਮ ਕਰ ਦਿੱਤਾ ਗਿਆ ਹੈ। 1947 ਵਿੱਚ ਅੰਗਰੇਜ ਸਾਮਰਾਜੀਏ  ਜਾਣ ਬੁੱਝਕੇ ਅਤੇ ਵੱਡੀ ਸਾਜਿਸ਼ ਨਾਲ ਰਾਜ ਰਾਜਸੀ ਲੋਕਾਂ ਨੂੰ ਦੇਕੇ ਆਪ ਚਲੇ ਗਏ ਸਨ।  ਇਨ੍ਹਾਂ ਰਾਜਸੀ ਲੋਕਾਂ ਨੇ ਇਹ ਲੁਟ ਦਾ ਮਾਲ ਸਮਝਕੇ ਆਪੋ ਵਿੱਚ ਵੰਡ ਵੀ ਦਿੱਤਾ ਸੀ ਅਤੇ ਮੁਲਕ ਦੇ ਦੋ ਟੁਕੜੇ ਕਰਕੇ ਲਖਾਂ ਲੋਕਾਂ ਦੀ ਮੌਤ ਅਤੇ ਕਰੋੜਾਂ ਦਾ ਉਜਾੜਾ ਖੜਾ ਕਰਕੇ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਹੀ ਕਿਸਮ ਦੀ ਇਹ ਘਟਨਾ ਖੜੀ ਕਰ ਦਿਤੀ ਸੀ ਅਤੇ ਉਦੋਂ ਹੀ ਪਤਾ ਲਗ ਗਿਆ ਸੀ ਕਿ ਆਉਣ ਵਾਲੇ ਸਮਿਆਂ ਵਿੱਚ ਕੀ ਕੀ ਹੋਣ ਵਾਲਾ ਹੈ।  ਪਿਛਲੇ ਸਾਢੇ ਸਤ ਦਹਾਕਿਆਂ ਵਿੱਚ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ ਜਾ ਸਕਿਆ ਅਤੇ ਹੁਣ ਵੀ ਸਾਡੇ ਸਾਹਮਣੇ ਉਹੀ ਰਾਜਸੀ ਲੋਕ ਖੜੇ ਹਨ ਜਿਹੜੇ ਆਪ ਜਾਂ ਉਹਨਾਂ ਦੀਆਂ ਓਲਾਦਾ ਸਾਡੇ ਉਤੇ ਰਾਜ ਕਰਨਗੀਆਂ।  ਸਾਨੂੰ ਸਾਫ ਪਿਆ ਦਿਖਾਈ ਦੇ ਰਿਹਾ ਹੈ ਕਿ ਕੋਈ ਵੀ ਪਿਆ ਆਵੇ ਸਾਡੀ ਬਹੁਤੀ ਭਲਾਈ ਨਹੀਂ ਕਰ ਸਕਦਾ ਅਤੇ ਸਾਡੀ ਜੋ ਇਹ ਹਾਲਤ ਬਣੀ ਹੋਈ ਹੈ, ਉਸਦੇ ਸੁਧਰਨ ਦੇ ਅਜੇ ਕੋਈ ਵੀ ਆਸਾਰ ਦਿਖਾਈ ਨਹੀਂ ਦੇ ਰਹੇ। ਇਹ ਜਿਹੜ੍ਹੇ ਰਾਜਸੀ ਲੋਕਾਂ ਵਿਚੋਂ ਵਿਅਕਤੀ ਵਿਸ਼ੇਸ਼ਾਂ ਨੇ ਧੜੇ ਬਣਾ ਰੱਖੇ ਹਨ। ਇਹ ਵਿਅਕਤੀਗਤ ਵਿਸ਼ੇਸ਼ਾਂ ਦਾ ਰਾਜ ਜਿਹਾ ਆ ਗਿਆ ਹੈ ਜਿੱਥੇ ਅੱਜ ਵੀ ਲੋਕ ਇਹ ਸੋਚਣ ਲਗ ਪਏ ਹਨ ਕਿ ਅਗਰ ਇਕ ਹੀ ਆਦਮੀ ਦਾ ਰਾਜ ਚਲਣਾ ਹੈ ਤਾਂ ਬਾਕੀ ਦੇ ਇਤਨੇ ਵਿਧਾਇਕਾ ਦੀ ਜਰੂਰਤ ਹੀ ਕੀ ਹੈ।  ਅਸੀਂ ਅਗਾਂਹ ਤਾਂ ਕੀ ਤੁਰਨਾ ਹੈ ਜਿਹੜੀਆਂ ਗੰਢਾਂ ਅਸੀਂ ਪਿੱਛਲੇ ਸਤ ਦਹਾਕਿਆਂ ਵਿੱਚ ਪਾ ਬੈਠੇ ਹਾਂ ਉਹ ਕਿਵੇਂ ਖੋਲੀਆਂ ਜਾਣਗੀਆਂ, ਇਹ ਵੀ ਸਾਡੇ ਸਾਹਮਣੇ ਸਵਾਲ ਹੈ।

ਅੱਜ ਤਾਂ ਆਮ ਜਨਤਾ ਇਹ ਵੀ ਸੋਚਣ ਲਗ ਪਈ ਹੈ ਹਰ ਪੰਜਾਂ ਸਾਲਾਂ ਬਾਆਦ ਚੋਣਾਂ ਨਾ ਵੀ ਪਈਆਂ ਹੋਣ ਤਾਂ ਵੀ ਕੋਈ ਫਰਕ ਨਹੀਂ ਪੈੱਦਾ। ਚੋਣਾਂ ਕਰਵਾਕੇ ਜਿਹੜਾ ਵੀ ਧੜਾ ਅਗੇ ਆ ਜਾਂਦਾ ਹੈ ਉਹ ਲੋਕਾਂ ਲਈ ਕੋਈ ਵਡਾ ਕੰਮ ਨਹੀਂ ਕਰਦਾ ਬਲਕਿ ਬਸ ਰਸਮੀ ਜਿਹੀ ਸਰਕਾਰ ਹੀ ਚਲੀ ਜਾ ਰਹੀ ਹੈ।  ਕਦੀ ਕਦੀ ਇਹ ਵੀ ਲੋਕ ਸੋਚਦੇ ਹਨ ਕਿ ਇਤਨੇ ਵਿਧਾਇਕਾਂ ਦੀ ਚੋਣ ਕਰਨ ਦੀ ਬਜਾਏ ਇਹ ਵਿਅਕਤੀਵਿਸ਼ੇਸ਼ ਹੀ ਚੋਣਾਂ ਕਰ ਲਿਆ ਕਰਨ ਅਤੇ ਆਪ ਪ੍ਰਧਾਨ ਮੰਤਰੀ ਬਣਕੇ ਆਪਣੀ ਮਰਜੀ ਨਾਲ ਕੁਝ ਮੰਤਰੀ ਬਣਾਕੇ ਪੰਜ ਸਾਲ ਰਾਜ ਕਰ ਲਿਆ ਕਰਨ। ਇਤਨੇ ਆਦਮੀ ਸਦਨਾਂ ਵਿੱਚ ਨਾ ਵੀ ਬਿਠਾਏ ਜਾਣ ਤਾਂ ਵੀ ਕੋਈ ਫਰਕ ਨਹੀਂ ਪੈਣ ਲਗਾ ਕਿਉਂਕਿ ਸਾਡੀਆਂ ਸਦਨਾਂ ਵਿੱਚ ਬਾਕੀ ਵਿਧਾਇਕਾਂ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਉਹ ਆਪਣੀ ਮਰਜੀ ਨਾਲ ਵੋਟ ਹੀ ਪਾ ਸਕਦੇ ਹਨ। ਚੋਣਾਂ ਨਾਲ ਸਿਰਫ ਆਦਮੀ ਹੀ ਬਦਲਦੇ ਹਨ ਅਤੇ ਸਰਕਾਰ ਦਾ ਕੰਮ ਕਾਜ ਉਸੇ ਤਰ੍ਹਾਂ ਚਲਦਾ ਹੈ। ਕੋਈ ਵੱਡੀ ਤਬਦੀਲੀ ਨਹੀਂ ਆਉਂਦੀ। ਪੰਜ ਸਾਲਾਂ ਦੀ ਬਜਾਏ ਇਹ ਸਮਾਂ ਦਸ ਸਾਲ ਵੀ ਕਰ ਦਿੱਤਾ ਜਾਵੇ ਤਾਂ ਵੀ ਕੋਈ ਫਰਕ ਨਹੀਂ ਪੈਣ ਲਗਾ।

1