ਗੁਰਬਤ ਘੱਟਣ ਦੀ ਬਜਾਏ ਵਧੀ ਹੈ

ਅਸੀਂ ਜਦੋਂ ਆਜ਼ਾਦ ਹੋਏ ਸਾਂ ਤਾਂ ਉੋਦੋਂ ਹੀ ਸਾਨੂੰ ਪਤਾ ਸੀ ਕਿ ਸਾਡੇ ਮੁਲਕ ਵਿਚ ਗ਼ਰੀਬਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੈ ਅਤੇ ਇਹ ਵੀ ਪਤਾ ਲਗ ਗਿਆ ਸੀ ਕਿ ਇਹ ਗੁਰਬਤ ਬਹੁਤ ਹੀ ਭਿਆਨਕ ਕਿਸਮ ਦੀ ਹੈ। ਆਜ਼ਾਦੀ ਬਾਅਦ ਜੱਦ ਅਸੀੱ ਆਪਣਾ ਵਿਧਾਨ ਬਣਾ ਰਹੇ ਸਾਂ ਤਾਂ ਵੀ ਅਸੀਂ ਆਪਣੇ ਸੰਵਿਧਾਨ ਦੇ ਨਿਰਦੇਸ਼ਿਕ ਸਿਧਾਂਤਾ ਵਿੱਚ ਗੁਰਬਤ ਦੂਰ ਕਰਨ ਲਈ ਬਹੁਤ ਕੁਝ ਲਿਖ ਵੀ ਦਿੱਤਾ ਸੀ ਅਤੇ ਵਾਰ-ਵਾਰ ਅਸੀੱ ਇਹ ਵੀ ਆਖ ਰਹੇ ਸਾਂ ਕਿ ਅਸੀੱ ਅਮੀਰ ਅਤੇ ਗ਼ਰੀਬ ਵਿਚਕਾਰ ਜਿਹੜਾ ਪਾੜਾ ਪਿਆ ਹੋਇਆ ਹੈ ਉਹ ਘਟਾਉਣਾ ਹੈ।

ਇਤਨਾ ਕੁੱਝ ਹੋਣ ਦੇ ਬਾਵਜੂਦ ਅਜ ਜੱਦ ਪੋਣੀ ਸਦੀ ਬਾਅਦ ਆਪਣੇ ਮੁਲਕ ਉਤੇ ਨਗ਼ਰ ਮਾਰਦੇ ਹਾਂ ਤਾਂ ਅਸੀੱ ਆਪ ਹੀ ਹੈਰਾਨ ਵੀ ਹਾਂ ਅਤੇ ਸ਼ਰਮਿੰਦਾ ਵੀ ਹਾਂ ਕਿ ਅਸੀੱ ਗੁਰਬਤ ਖ਼ਤਮ ਨਹੀਂ ਕਰ ਪਾਏ ਬਲਕਿ ਇਹ ਵੀ ਸਾਫ ਹੈਕਿ ਗਰੀਬਾਂ ਦੀ ਗਿਣਤੀ ਵਧੀ ਵੀ ਹੈ ਅਤੇ ਗਰੀਬ ਅਗੇ ਨਾਲੋਂ ਹੋਰ ਗਰੀਬ ਹੋਇਆ ਮਹਿਸੂਸ ਕਰ ਰਿਹਾ ਹੈ।  ਵਿਗਿਆਨ ਅਤੇ ਤਕਨਾਲੋਜੀ ਦੀ ਵਰਤੋੱ ਨਾਲ ਸਾਡੇ ਮੁਲਕ ਵਿੱਚ ਲੋਕਾਂ ਦੇ ਖਾਣ ਪੀਣ, ਹੰਢਾਉਣ ਅਤੇ ਵਰਤੋਂ ਕਰਨ ਲਈ ਬਹੁਤ ਕੁੱਝ ਬਣ ਆਇਆ ਹੈ, ਪਰ ਇਹ ਜਿਹੜੇ ਗਰੀਬ ਲੋਕ ਹਨ ਇਨ੍ਹਾਂ ਵਿਚਾਰਿਆਂ ਪਾਸ ਪੈਸਾ ਹੀ ਨਹੀੱ ਹੈ ਅਤੇ ਇਹ ਬਾਜ਼ਾਰ ਵਿੱਚ ਹਰੇਕ ਸ਼ੈਅ ਮੌਜੂਦ ਹੋਣ ਦੇ ਬਾਵਜੂਦ ਖਰੀਦ ਨਹੀੱ ਪਾ ਰਹੇ ਹਨ।  ਇਸ ਦਾ ਮਤਲਬ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਗੁਰਬਤ ਦੀ ਪ੍ਰੀਭਾਸ਼ਾ ਕੋਈ ਪਈ ਹੋਵੇ, ਗਰੀਬ ਅਦਮੀ ਉਹ ਹੈ ਜਿਸਦੀ ਮਾਸਿਕ ਆਮਦਨ ਘੱਟ ਹੈ। ਲੋਕਾਂ ਦੀ ਆਮਦਨ ਵਧਾਈ ਜਾਣ ਦੀਆਂ ਸਕੀਮਾਂ ਬਣਾਈਆਂ ਜਾਣੀਆਂ ਸਨ।  ਅਸੀੱ ਇਹ ਵੀ ਜਾਣਦੇ ਹਾਂ ਕਿ ਉਹ ਲੋਕ ਗਰੀਬ ਹੋਈ ਜਾ ਰਹੇ ਹਨ ਜਿਹੜੇ ਬੇਰੁਜ਼ਗਾਰ ਹਨ ਅਤੇ ਜਿਹੜੇ ਕਮਾਂਉ੍ਵੱਦੇ ਹਨ ਉਨ੍ਹਾਂ ਦੀ ਮਜ਼ਦੂਰੀ ਘੱਟ ਹੈ।

ਸਾਡੇ ਮੁਲਕ ਵਿੱਚ ਰਾਜ ਰਾਜਸੀ ਲੋਕਾਂ ਪਾਸ ਆ ਗਿਆ ਹੈ ਅਤੇ ਸਰਕਾਰ ਪਾਸ ਬਹੁਤ ਸਾਰੇ ਮਾਹਿਰ ਵੀ ਹਨ ਜਿਹੜੇ ਦਸ ਸਕਦੇ ਹਨ ਕਿ ਇਹ ਗੁਰਬਤ ਵਾਲੀ ਸਮਸਿਆ ਹਲ ਕਿਵੇਂ ਕੀਤੀ ਜਾ ਸਕਦੀ ਹੈ।  ਇਹ ਵੀ ਹੋ ਸਕਦਾ ਹੈਕਿ ਦਸੀ ਵੀ ਹੋਵੇ ਕਿ ਮੁਲਕ ਵਿੱਚ ਰੁਜ਼ਗਾਰ ਵਧਾਇਆ ਜਾਵੇ ਅਤੇ ਲੋਕਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾਣ।  ਪਰ ਇਹ ਵੀ ਮੰਨਣਾ ਪਵੇਗਾ ਕਿ ਇਸ ਪਾਸੇ ਵਾਜਿਬ ਜਿਹਾ ਧਿਆਨ ਨਹੀੱ ਦਿੱਤਾ ਗਿਆ ਅਤੇ ਇਤਨੀ ਤਰੱਕੀ ਕਰ ਲੈਣ ਦੇ ਬਾਵਜੂਦ ਸਾਡੇ ਮੁਲਕ ਵਿੱਚ ਗਰੀਬਾਂ ਦੀ ਗਿਣਤੀ ਵਧਦੀ ਰਹੀ ਹੈ ਅਤੇ ਅੱਜ ਅਸੀੱ ਐਸੇ ਮੁਕਾਮ ਉਤੇ ਆ ਖਲੋਤੇ ਹਾਂ ਕਿ ਸਤਰ ਅਸੀ ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇਣਾ ਪੈ ਰਿਹਾ ਹੈ।

ਸਾਡੇ ਮੁਲਕ ਵਿੱਚ ਇਹ ਜਿਹੜਾ ਵੀ ਪਰਜਾਤੰਤਰ ਆਇਆ ਹੈ ਅਸੀੱ ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਵਾ ਰਹੇ ਹਾਂ ਅਤੇ ਨਵੀਆਂ ਸਰਕਾਰਾਂ ਬਣ ਜਾਂਦੀਆਂ ਹਨ।  ਇਹ ਵੀ ਸਾਫ ਹੋ ਗਿਆ ਹੈ ਕਿ ਇਹ ਮੁਲਕ ਦੀ ਜਨ ਸੰਖਿਆ ਦਾ ਤਿੰਨ ਚੌਥਾਈ ਭਾਗ ਜਿਹੜਾ ਗਰੀਬ ਹੋ ਗਿਆ ਹੈ ਇਹੀ ਵੋਟਾਂ ਪਾਕੇ ਸਰਕਾਰ ਬਣਾਉ੍ਵਦਾ ਆ ਰਿਹਾ ਹੈ ਅਤੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੇ ਰਾਜਸੀ ਲੋਕ ਹਨ ਇੰਨ੍ਹਾਂ ਦੀ ਸਮਝ ਵਿੱਚ ਇਹ ਗੱਲ ਪੈ ਗਈ ਹੈ ਕਿ ਇਹ ਗਰੀਬ ਲੋਕ ਇਕ ਕਿਸਮ ਦੇ ਵੋਟ ਬਲਿਕ ਹਨ ਅਤੇ ਇਹ ਵੀ ਪਿਆ ਲਗਦਾ ਹੈ ਇਹ ਰਾਜਸੀ ਲੋਕ ਕੋਈ ਐਸਾ ਢੰਗ ਸੋਚਦੇ ਰਹਿੰਦੇ ਹਨ ਕਿ ਕਿਸੇ ਤਰ੍ਹਾਂ ਇਹ ਗੁਰਬਤ ਦੇ ਆਂਕੜੇ ਘਟਣ ਨਾ ਬਲਕਿ ਕਾਇਮ ਰਹਿਣ ਅਤੇ ਵਧਦੇ ਵੀ ਰਹਿਣ। ਇਸ ਲਈ ਅੱਜ ਤਕ ਸਾਡੀਆਂ ਸਰਕਾਰਾਂ ਨੇ ਇਹ ਕੀਤਾ ਹੈ ਕਿ ਗਰੀਬਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦਿਤੀ ਜਾਂਦੀ ਰਵੇ ਤਾਂਕਿ ਇਹ ਭੁੱਖੇ ਮਰ ਨਾ ਜਾਣ,  ਅੱਜ ਤਕ ਦੀਆਂ ਜਿਤਨੀਆਂ ਵੀ ਸਕੀਮਾਂ ਆਈਆਂ ਹਨ ਇਹ ਮੁੱਢਲੀ ਡਾਕਟਰੀ ਸਹਾਇਤਾ ਹੀ ਰਹੀਆਂ ਹਨ ਅਤੇ ਹਰ ਕੋਸਿਸ਼ ਕੀਤੀ ਜਾਂਦੀ ਰਹੀ ਹੈ ਕਿ ਗਰੀਬ ਮਰੇ ਨਾਂ।

ਕਦੀ ਮੁਫਤ ਰਾਸ਼ਨ ਦੇ ਦੇਣਾ, ਕਦੀ ਮੁਫ਼ਤ ਡਾਕਟਰੀ ਸਹਾਇਤਾ ਦਾ ਪ੍ਰਬੰਧ ਕਰ ਦੇਣ, ਬੱਚਿਆਂ ਦੀਆਂ ਫੀਸਾਂ ਮਾਫ ਕਰ ਦੇਣੀਆਂ, ਬੱਚਿਆਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਦੇ ਦੇਣੀਆਂ, ਕਦੀ ਇਕ ਕਮਰਾ ਮਕਾਨ ਬਣਾਕੇ ਮੁਫਤ ਦੇ ਦੇਣੇ, ਕਦੀ ਕਰਜ਼ਾ ਮਾਫ ਕਰ ਦੇਣਾ, ਕਦੀ ਲੜਕੀਆਂ ਦੀ ਸ਼ਾਦੀ ਵਕਤ ਸ਼ਗਣ ਦੇ ਦੇਣਾ,  ਕਦੀ ਮਾੜੀਆਂ ਮੋਟੀਆਂ ਪੈਨਸ਼ਨਾਂ ਲਗਾ ਦੇਣੀਆਂ ਆਦਿ ਸਕੀਮਾਂ ਸਰਕਾਰਾਂ ਦੀਆਂ ਚਲਦੀਆਂ ਹੀ ਰਹਿੰਦੀਆਂ ਹਨ ਅਤੇ ਇਨ੍ਹਾਂ ਵਿਚੋਂ ਕੋਈ ਵੀ ਐਸੀ ਸਕੀਮ ਨਹੀਂ ਹੈ ਜਿਹੜੀ ਗੁਰਬਤ ਖਤਮ ਕਰ ਦੇਵੇ।  ਹਾਂ ਗਰੀਬ ਜਿਉ੍ਵ ਹੈ, ਪਿਆ ਏ, ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਸ ਵੀ ਘਰ ਵਿੱਚ ਇਕ ਵਾਰ ਗੁਰਬਤ ਆ ਵੜੇ ਫਿਰ ਕਈ ਪੀੜ੍ਹੀਆਂ ਗਰੀਬ ਹੀ ਬਣੀ ਜਾਂਦੀਆਂ ਹਨ। ਇਹ ਗਰੀਬਾਂ ਦfੀ ਗਿਣਤੀ ਆਪਣੇ ਆਪ ਹੀ ਵਧਦੀ ਵੀ ਜਾ ਰਹੀ ਹੈ ਅਤੇ ਸਾਡੇ ਪੌਣੀ ਸਦੀ ਦੇ ਯਤਨਾਂ ਦੇ ਬਾਵਜੂਦ ਮੁਲਕ ਦੀ ਕੁਲ  ਆਬਾਦੀ ਦਾ ਤਿੰਨ ਚੌਥਾਈ ਹਿਸਾ ਗਰੀਬਾਂ ਦਾ ਹੋ ਗਿਆ ਹੈ।

ਪਿੱਛਲੀ ਪੌਣੀ ਸਦੀ ਦਾ ਸਾਡਾ ਤਜਰਬਾ ਇਹ ਦਸਦਾ ਹੈ ਪਿਆ ਕਿ ਇਹ ਜਿਹੜੀ ਵੀ ਗੁਰਬਤ ਵਧੀ ਹੈ ਇਹ ਸਿਰਫ਼ ਅਤੇ ਸਿਰਫ਼ ਇਸ ਕਰਕੇ ਵਧੀ ਹੈ ਕਿ  ਸਾਡੇ ਮੁਲਕ ਦੇ ਬਹੁਤੇ ਲੋਕਾਂ ਦੀ ਮਾਸਿਕ ਆਮਦਨ ਘੱਟ ਰਹੀ ਹੈ ਅਤੇ ਬੱਚਿਆਂ ਨੂੰ ਵਾਜਿਬ ਸਿੱਖਿਆ ਅਤੇ ਸਿਖਲਾਈ ਨਾਂ ਮਿਲਣ ਕਾਰਨ ਇਹ ਵਾਜਿਬ ਜਿਹਾ ਰੁਜ਼ਗਾਰ ਨਹੀਂ ਪਾ ਸਕੇ ਹਨ। ਇਹ ਵੀ ਇਕ ਵਡਾ ਕਾਰਨ ਹੈ ਕਿ ਸਾਡੇ ਮੁਲਕ ਵਿੱਚ ਇਹ ਜਿਹੜੇ ਕੰਮਾਂ ਨੂੰ ਛੋਟਾ ਗਰਦਾਨਿਆਂ ਗਿਆ ਹੈ ਉਨ੍ਹਾਂ ਕੰਮਾਂ ਉਤੇ ਲਗੇ ਲੋਕਾਂ ਦੀ ਮਜ਼ਦੂਰੀ ਬਹੁਤ ਹੀ ਘੱਟ ਨਿਸ਼ਚਿਤ ਕੀਤੀ ਜਾਂਦੀ ਹੈ। ਇਹ ਸਰਕਾਰਾਂ ਵੀ ਜਿਹੜੀ ਘੱਟੋ ਘੱਟ ਮਜ਼ਦੂਰੀ ਨਿਸ਼ਚਿਤ ਕਰਦੀਆਂ ਹਨ ਇਹ ਵੀ ਇਤਨੀ ਘੱਟ ਹੈ ਕਿ ਕੋਈ ਵੀ ਮਾਹਿਰ ਤੋਂ ਮਾਹਿਰ ਆਦਮੀ ਵੀ ਇਸ ਮਾਸਿਕ ਅਮਦਨ ਦਾ ਕੋਈ ਵੀ ਬਜਟ ਤਿਆਰ ਨਹੀਂ ਕਰ ਸਕਦਾ ਅਤੇ ਅਤੇ ਇਹ ਗਰੀਬ ਕਿਵੇ ਗੁਜ਼ਾਰਾ ਕਰਦੇ ਆ ਰਹੇ ਹਨ ਇਹ  ਅੱਜ ਤਕ ਕੋਈ ਸਰਵੇਖਣ ਨਹੀਂ ਕੀਤਾ ਗਿਆ ਹੈ।  ਇਹ ਮਜ਼ਦੂਰ ਆਪਣੇ ਇਲਾਕੇ ਵਿੱਚ ਕੰਮ ਨਾ ਮਿਲਣ ਕਾਰਨ ਦੂਰ ਦਿਹਾੜੀਆਂ ਕਰਨ ਵੀ ਜਾ ਰਹੇ ਹਨ ਅਤੇ ਉਥੇ ਜਿਹੜਾ ਜੀਵਨ ਇਹ ਜਿਉ੍ਵਦੇ ਹਨ ਉਹ ਵਾਜਿਬ  ਜੀਵਨ ਨਹੀਂ ਹੈ ਬਲਿਕ ਉਸਨੂੰ ਇਨਸਾਨੀ ਜੀਵਨ ਆਖਿਆ ਹੀ ਨਹੀਂ ਜਾ ਸਕਦਾ ਹੈ।

ਸਰਕਾਰ ਨੇ ਵੀ ਕਾਫੀ ਸਾਰੀਆਂ ਅਸਾਮੀਆਂ ਕੱਢੀਆਂ ਹਨ ਅਤੇ ਇਹ ਜਿਹੜਾ ਕਾਰਪੋਰੇਟ ਅਦਾਰਾ ਹੈ ਇਸਨੇ ਵੀ ਤਰੱਕੀ ਕੀਤੀ ਹੈ ਅਤੇ ਬਹੁਤ ਸਾਰੀਆਂ ਅਸਾਮੀਆਂ ਕੱਢੀਆਂ ਹਨ। ਸਰਕਾਰ ਤਾਂ ਹੋਰ ਅਸਾਮੀਆਂ ਕੱਢ ਨਹੀਂ ਸਕਦੀ ਅਤੇ ਹੁਣ ਅਗਰ ਰੁਜ਼ਗਾਰ ਹੋਰ ਪੈਦਾ ਕਰਨਾ ਹੈ ਤਾਂ ਕਾਰਪੋਰੇਟ ਅਦਾਰਿਆਂ ਦਾ ਵਿਸਥਾਰ ਕਰਨਾ ਬਣਦਾ ਹੈ ਅਤੇ ਅਗਰ ਸਰਕਾਰ ਖੇਤੀ ਬਾੜੀ ਸੈਕਟਰ ਵਿੱਚ ਸਹਿਕਾਰਤਾ ਵੀ ਸ਼ਾਮਿਲ ਕਰ ਦੇਵੇ ਤਾਂ ਇਸ ਖੇਤਰ ਵਿੱਚ ਕਾਰਪੋਰੇਟ ਅਦਾਰਿਆਂ ਵਰਗੀਆਂ ਸਹਿਕਾਰਤਾ ਸਮਿਤੀਆਂ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ । ਛੋਟੇ ਕਿਸਾਨ ਰਲਕੇ ਵਡੀ ਸਹਿਕਾਰਤਾ ਸਮਿਤੀ ਬਣਾ ਸਕਦੇ ਹਨ ਅਤੇ ਫਿਰ ਇਹ ਜਿਹੜੇ ਵੀ ਸ਼ਾਮਿਲ ਹੁੰਦੇ ਹਨ ਇਨ੍ਹਾਂ ਦੀ ਮਾਲਕੀ ਬਣੀ ਰੱਖਕੇ ਇਹ ਕਾਮੇ ਵੀ ਬਣ ਸਕਦੇ ਹਨ ਅਤੇ ਮਜ਼ਦੂਰੀ ਵੀ ਲੈ ਸਕਦੇ ਹਨ ਅਤੇ ਸਾਲਾਨਾ ਲਾਭ ਵਿਚੋਂ ਹਿੱਸਾ ਵੀ ਲੈ ਸਕਦੇ ਹਨ। ਇਹ ਖੇਤਰ ਵਿੱਚ ਖੇਤੀ ਬਾੜੀ ਨਾਲ ਸਬੰਧਿਤ ਹੋਰ ਇਕਾਈਆਂ ਵੀ ਖੜੀਆਂ ਕੀਤੀਆਂ ਜਾ ਸਕਦੀਆਂਹਨ। ਜਿਵੇ ਗਤਾ ਫੈਕਟਰੀ,। ਕਾਗਜ਼ ਫੈਕਟਰੀ, ਦੁੱਧ ਫੈਕਟਰੀ, ਅਨਾਜ ਦੇ ਗੁਦਾਮ, ਫੂਡ ਪ੍ਰੋਸੈਸਿੰਗ ਫੈਕਟਰੀਆਂ, ਵਡੇ ਮੁਰਗੀ ਪਾਲਣ ਫਾਰਮ, ਵਡੇ ਡੇਅਰੀ ਫਾਰਮ, ਕੈਟਲ ਬਰੀਡਿੰਗ ਫਾਰਮ, ਸੂਰ ਪਾਲਣ, ਬੱਕਰੀਆਂ ਪਾਲਣ ਫਾਰਮ, ਬੇਕਰੀਆਂ ਆਦਿ ਖੜੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਇਹ ਜਿਹੜੀ ਪੇਂਡੂ ਬੇਰੁਜ਼ਗਾਰੀ ਹੈ ਇਹ ਖ਼ਤਮ ਕੀਤੀ ਜਾ ਸਕਦੀ ਹੈ

ਗਰੀਬ ਦੀ ਸਹਾਇਤਾ ਪਏ ਕਰੋ ਅਤੇ ਵੋਟਾਂ ਵੀ ਪਏ ਲਈ ਜਾਓ, ਪਰ ਗੁਰਬਤ ਖਤਮ ਕਰਨ ਲਈ ਰੁਜ਼ਗਾਰ ਅਤੇ ਵਾਜਿਬ ਜਿਹੀਆਂ ਤਨਖਾਹਾਾਂ ਜਦ ਤੱਕ  ਖੜੀਆਂ ਨਹੀਂ ਕੀਤੀਆਂ ਜਾਂਦੀਆਂ, ਇਹ ਗੁਰਬਤ ਵਧਦੀ ਹੀ ਰਹੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>