Punjab News - Quami Ekta Punjabi Newspaper (ਕੌਮੀ ਏਕਤਾ) » ਹਰਦਮ ਸਿੰਘ ਮਾਨ

ਸਰੀ ਪੁਲਿਸ ਦੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀ ਭਰਤੀ ਦਾ ਕੰਮ ਮੁਕੰਮਲ
ਸਰੀ – ਸਰੀ ਪੁਲਿਸ ਸਰਵਿਸ (ਐਸਪੀਐਸ) ਨੇ ਆਪਣੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀਆਂ ਨਿਯੁਕਤੀਆਂ ਦਾ ਮੁੱਢਲਾ ਕਾਰਜ ਪੂਰਾ ਕਰ ਲਿਆ ਹੈ। ਸਰੀ ਪੁਲਿਸ ਸਰਵਿਸ ਦੇ ਮੁਖੀ ਨੌਰਮ ਲਿਪਿੰਸਕੀ ਨੇ ਸਰੀ ਪੁਲਿਸ ਬੋਰਡ ਨੂੰ ਭੇਜੀ ਇੱਕ ਰਿਪੋਰਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰੀ ਪੁਲਿਸ ਵਿਚ ਨਿਯੁਕਤ ਕੀਤੇ ਗਏ 18 ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਵਿਚ 4 ਔਰਤਾਂ, 3 ਸਵਦੇਸ਼ੀ, 2 ਦੱਖਣੀ ਏਸ਼ੀਆਈ ਅਤੇ 1-1 ਜਾਪਾਨੀ ਅਤੇ ਈਰਾਨੀ/ ਬੈਲਜੀਅਨ ਸ਼ਾਮਲ ਹਨ।

ਨਿਯੁਕਤ ਕੀਤੇ ਗਏ ਇਨ੍ਹਾਂ ਅਫਸਰਾਂ ਵਿਚ ਅੰਗਰੇਜ਼ੀ, ਫ੍ਰੈਂਚ, ਪੰਜਾਬੀ, ਯੂਕਰੇਨੀਅਨ, ਸਪੈਨਿਸ਼ ਅਤੇ ਫਾਰਸੀ ਬੋਲਣ ਵਾਲੇ ਸ਼ਾਮਲ ਹਨ। ਇਨ੍ਹਾਂ 18 ਅਫਸਰਾਂ ਵਿੱਚੋਂ 8 ਮਿਉਂਸਪਲ ਪੁਲਿਸ ਵਿਭਾਗਾਂ ਤੋਂ ਆਏ ਹਨ ਅਤੇ 10 ਆਰਸੀਐਮਪੀ ਤੋਂ ਆਏ ਹਨ ਅਤੇ ਇਨ੍ਹਾਂ ਨੂੰ ਪੁਲਿਸ ਦੇ ਸੁਚੱਜੇ ਕਾਰਜ, ਪ੍ਰਬੰਧ ਦਾ ਵਿਸ਼ਾਲ ਗਿਆਨ ਅਤੇ ਤਜ਼ਰਬਾ ਹੈ।

ਗ਼ਜ਼ਲ
ਰਾਹਬਰੀ  ਦੇ  ਪੂਜ  ਕੇ ਨਿੱਤ ਪੱਥਰ ਨਵੇਂ-ਨਵੇਂ।

ਗਾਹੁਣਾ ਚਾਹੇ ਆਦਮੀ ਨਿੱਤ ਅੰਬਰ ਨਵੇਂ-ਨਵੇਂ।

ਸੁਪਨਿਆਂ  ਵਿਚ  ਵੇਖਦਾ  ਹਾਂ ਮੰਜ਼ਰ ਨਵੇਂ-ਨਵੇਂ।

ਅੱਖ  ਖੁੱਲ੍ਹੇ  ਨਜ਼ਰ  ਆਵਣ   ਖੰਡਰ  ਨਵੇਂ  ਨਵੇਂ।

ਹੁਣ  ਪੁਰਾਣੇ  ਯਾਰ  ਦਾ ਖ਼ਤ ਮਿਲਦਾ ਜਦੋਂ ਕਦੇ,

ਮੇਰੀਆਂ  ਅੱਖਾਂ  ‘ਚ  ਚੁਭਦੇ  ਅੱਖਰ  ਨਵੇਂ – ਨਵੇਂ।

ਤੂੰ ਹੀ ਦੱਸ ਕਿ ਕਿਹੜੇ ਦਰ ‘ਤੇ ਦਸਤਕ ਦਿਆਂ ਮੈਂ ਯਾਰ,

ਉੱਗੇ  ਨੇ  ਹਰ   ਦੇਹਲੀ  ਉਤੇ  ਖੰਜਰ  ਨਵੇਂ  ਨਵੇਂ।

ਭਟਕਣਾ ਦੇ  ਦੌਰ  ਦਾ  ਅੰਤ ਦਿਸਦਾ  ਨਹੀਂ ਕਿਤੇ,

ਹਰ ਕਦਮ ‘ਤੇ ਬਣ ਰਹੇ  ਨੇ  ਰਾਹਬਰ ਨਵੇਂ-ਨਵੇਂ।

ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾਂ ਜਦੋਂ ਵੀ ‘ਮਾਨ’,

ਜ਼ਿਹਨ  ਵਿਚ  ਵਜਦੇ  ਬੜੇ  ਨੇ  ਪੱਥਰ  ਨਵੇਂ – ਨਵੇਂ।

ਸਮੇਂ ਦੀ ਅੱਖ *** ‘ਗ਼ਜ਼ਲ’
ਗਿਲਾ ਕੋਈ ਨਹੀਂ ਸਾਨੂੰ ਇਨ੍ਹਾਂ ਝੂਠੇ ਗਵਾਹਾਂ ‘ਤੇ।

ਅਸੀਂ ਤਾਂ ਫ਼ੈਸਲਾ ਛੱਡ ਦਿੱਤਾ ਹੁਣ ਆਪਣੇ ਗੁਨਾਹਾਂ ‘ਤੇ।

ਉਨ੍ਹਾਂ ਨੇ ਯਤਨ ਤਾਂ ਕੀਤੇ ਸੁਨਹਿਰੀ ਪਹਿਨ ਕੇ ਜੁੱਤੀ,

ਮਗਰ ਪੈੜਾਂ ਨਾ ਬਣ ਸਕੀਆਂ ਸਦੀਵੀ ਸਾਡੇ ਰਾਹਾਂ ‘ਤੇ।

ਇਕੱਠੇ ਬੈਠ ਕੇ ਏਹੇ ਕਦੇ ਤਾਂ ਕਰਨਗੇ ਮੰਥਨ,

ਅਜੇ ਚਲਦੇ ਨੇ ਏਹੇ ਲੋਕ ਤਾਂ ਨਿਰੀਆਂ ਸਲਾਹਾਂ ‘ਤੇ।

ਸਮੇਂ ਦਾ ਵਹਿਣ ਸਦੀਆਂ ਤੋਂ ਇਵੇਂ ਹੀ ਵਹਿੰਦਾ ਆਇਆ ਹੈ,

ਇਦ੍ਹੀ ਤਾਂ ਮਿਹਰ ਹਾਲੇ ਤਕ ਰਹੀ ਹੈ ਬਾਦਸ਼ਾਹਾਂ ‘ਤੇ।

ਜੇ ਪਰਲੇ ਪਾਰ ਹੈ ਜਾਣਾ ਤਾਂ ਦਰਿਆ ਚੀਰਨਾ ਪੈਣਾ,

ਭਰੋਸਾ ਕਿਸ਼ਤੀਆਂ ‘ਤੇ ਨਾ ਰਿਹਾ ਨਾ ਹੀ ਮਲਾਹਾਂ ‘ਤੇ।

ਇਹ ਕੇਹੀ ਵੇਦਨਾ ਹੈ ‘ਮਾਨ’ ਮੇਰੇ ਹਰਫ਼ ਬੇਵੱਸ ਨੇ,

ਸਮੇਂ ਦੀ ਅੱਖ ‘ਗ਼ਜ਼ਲ’
ਮਨਾਂ ਅੰਦਰ, ਘਰਾਂ ਅੰਦਰ, ਤੇ  ਹਰ ਥਾਂ ਫੈਲਿਆ ਪਰਦਾ।

ਇਵੇਂ ਲਗਦੈ ਕਿ ਅੱਜ ਕਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ  ‘ਤੇ ਕਿ  ਕੱਜਦੈ ਆਬਰੂ ਸਭ ਦੀ,

ਗਏ  ਜਾਂ  ਵਿਹੜੇ ਫ਼ੈਸ਼ਨ ਦੇ ਤਾਂ ਪਾਣੀ ਹੋ  ਗਿਆ ਪਰਦਾ।

ਰਤਾ  ਵੀ  ਨਾ  ਰਿਹਾ  ਈਮਾਨ  ਸਾਡੇ  ਰਿਸ਼ਤਿਆਂ  ਅੰਦਰ,

ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ  ਪਰਦੇ  ‘ਚ   ਕਿੰਨੇ   ਹੋਰ   ਪਰਦੇ   ਜਾਣਦਾ  ਹਾਂ  ਮੈਂ,

ਜਦੋਂ  ਪਰਦੇ  ‘ਚ  ਆਪਾ  ਫੋਲਿਆ  ਤਾਂ  ਬੋਲਿਆ  ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਸੀ ਜਿਹੜੇ ‘ਮਾਨ’

ਉਨ੍ਹਾਂ  ਨੂੰ  ਜ਼ਿੰਦਗੀ  ਅਕਸਰ  ਮਿਲੀ  ਕਰ  ਕੇ  ਰਤਾ ਪਰਦਾ

ਗ਼ਜ਼ਲ
ਮਨਾਂ ਅੰਦਰ, ਘਰਾਂ ਅੰਦਰ, ਤੇ  ਹਰ ਥਾਂ ਫੈਲਿਆ ਪਰਦਾ।

ਇਵੇਂ ਲਗਦੈ ਕਿ ਅੱਜ ਕਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ  ‘ਤੇ ਕਿ  ਕੱਜਦੈ ਆਬਰੂ ਸਭ ਦੀ,

ਗਏ  ਜਾਂ  ਵਿਹੜੇ ਫ਼ੈਸ਼ਨ ਦੇ ਤਾਂ ਪਾਣੀ ਹੋ  ਗਿਆ ਪਰਦਾ।

ਰਤਾ  ਵੀ  ਨਾ  ਰਿਹਾ  ਈਮਾਨ  ਸਾਡੇ  ਰਿਸ਼ਤਿਆਂ  ਅੰਦਰ,

ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ  ਪਰਦੇ  ‘ਚ   ਕਿੰਨੇ   ਹੋਰ   ਪਰਦੇ   ਜਾਣਦਾ  ਹਾਂ  ਮੈਂ,

ਜਦੋਂ  ਪਰਦੇ  ‘ਚ  ਆਪਾ  ਫੋਲਿਆ  ਤਾਂ  ਬੋਲਿਆ  ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਸੀ ਜਿਹੜੇ ‘ਮਾਨ’

ਉਨ੍ਹਾਂ  ਨੂੰ  ਜ਼ਿੰਦਗੀ  ਅਕਸਰ  ਮਿਲੀ  ਕਰ  ਕੇ  ਰਤਾ ਪਰਦਾ

ਗ਼ਜ਼ਲ
ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿੱਚ।

ਦੂਰ ਤੱਕ ਖੰਡਰ ਹੀ ਖੰਡਰ ਅੱਜ ਸਮੇਂ ਦੀ ਅੱਖ ਵਿੱਚ।

ਉਪਜਦੇ ਨੇ ਜ਼ਖ਼ਮ, ਪੀੜਾਂ, ਦਰਦ, ਹਉਕੇ ਨਿੱਤ ਨਵੇਂ,

ਬੀਜ ਦਿੱਤੇ ਕਿਸ ਨੇ ਕੰਕਰ ਅੱਜ ਸਮੇਂ ਦੀ ਅੱਖ ਵਿੱਚ।

ਮੋਤੀਆਂ  ਦੇ  ਢੇਰ  ਉੱਤੇ  ਕਾਵਾਂ  ਰੌਲੀ  ਪੈ  ਰਹੀ,

ਚੁਗ ਰਹੇ ਨੇ ਹੰਸ ਪੱਥਰ ਅੱਜ ਸਮੇਂ ਦੀ ਅੱਖ ਵਿੱਚ।

ਕਿਸ ਹਵਾ ਨੇ ਡਸ ਲਿਆ ਹੈ ਇਨ੍ਹਾਂ ਦਾ ਅਣਖੀ ਜਲੌਅ,

ਸ਼ਾਂਤ  ਨੇ ਸਾਰੇ  ਹੀ  ਅੱਖਰ  ਅੱਜ ਸਮੇਂ ਦੀ ਅੱਖ  ਵਿੱਚ।

ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ,

ਗ਼ੈਰ ਵੀ ਲਗਦੇ  ਨੇ  ਮਿੱਤਰ  ਅੱਜ  ਸਮੇਂ ਦੀ ਅੱਖ  ਵਿੱਚ।

ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ  ਨਵਾਂ ਇਹ  ਦੌਰ ਹੈ,

ਵਿਛ ਰਹੇ ਨੇ ਥਾਂ-ਥਾਂ ਸੱਥਰ ਅੱਜ ਸਮੇਂ ਦੀ ਅੱਖ ਵਿੱਚ।

ਆਓ ਰਲ ਮਿਲ ਡੀਕ ਜਾਈਏ ਇਹਦਾ ਕਤਰਾ-ਕਤਰਾ ‘ਮਾਨ’,

ਦਰਦ  ਦਾ  ਵਗਦਾ  ਸਮੁੰਦਰ  ਅੱਜ  ਸਮੇਂ  ਦੀ  ਅੱਖ  ਵਿੱਚ।

ਤੇਰੇ ਸ਼ਹਿਰ ‘ਚ
ਤੇਰੇ  ਸ਼ਹਿਰ ‘ਚ  ਪੱਥਰਾਂ ਵਰਗੇ  ਲੋਕ  ਬੜੇ ਮਸ਼ਹੂਰ ਦਿਸੇ,

ਜਿੱਧਰ  ਤੱਕਿਆ  ਹਰ ਪਾਸੇ  ਹੀ  ਸ਼ੀਸ਼ੇ  ਚਕਨਾਚੂਰ ਦਿਸੇ।

ਭਾਵੇਂ ਦੁਨੀਆ ਬੰਦ ਹੈ ਅੱਜ ਕਲ੍ਹ ਹਰ ਬੰਦੇ ਦੀ ਮੁੱਠੀ ਵਿਚ,

ਸੱਚ  ਤਾਂ  ਇਹ  ਹੈ  ਬੰਦਾ  ਖ਼ੁਦ  ਤੋਂ  ਲੱਖਾਂ  ਕੋਹਾਂ ਦੂਰ ਦਿਸੇ।

ਅਕਸਰ  ਦਾਅਵੇ  ਕਰਦੇ  ਨੇ  ਉਹ  ਹਰ ਪਾਸੇ ਹਰਿਆਲੀ ਹੈ,

ਰੁੰਡ  ਮਰੁੰਡੇ  ਰੁੱਖ  ਨੇ  ਸਾਰੇ,  ਬਾਗ਼ ‘ਚ ਕਿਤੇ ਨਾ ਨੂਰ ਦਿਸੇ।

ਇਸ ਨਗਰੀ ਵਿਚ ਅਜਬ ਤਮਾਸ਼ਾ ਰਾਤ ਦਿਨੇ ਮੈਂ ਤਕਦਾ ਹਾਂ,

ਸੱਚ  ਦੇ  ਦਾਅਵੇਦਾਰ  ਬੜੇ  ਨੇ,  ਕੋਈ  ਨਾ  ਮਨਸੂਰ  ਦਿਸੇ।

ਨਵੇਂ  ਦੌਰ   ਦਾ  ਮੈਂ  ਬਾਸ਼ਿੰਦਾ  ਏਸ   ਅਦਾ  ਤੋਂ  ਵਾਕਿਫ਼  ਹਾਂ,

ਚਿਹਰੇ  ‘ਤੇ  ਸਜਿਆ ਇਹ ਹਾਸਾ ਕਿਧਰੇ ਨਾ ਮਜਬੂਰ ਦਿਸੇ।

ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…
ਸਭ ਪਾਣੀ ਗੰਧਲ ਗਏ, ਮਿੱਟੀ ਜ਼ਹਿਰੀਲੀ ਏ।

ਤੇਰੇ ਸੋਹਣੇ ਬਾਗ ਅੰਦਰ ਕਿਸ ਲਾਈ ਤੀਲੀ ਏ।

ਹੁਣ ਖੁਸ਼ਬੂ ਵੰਡਦੇ ਨਾ ਇਹ ਫੁੱਲ ਗੁਲਾਬ ਤੇਰੇ।

ਅੱਜ ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…

ਅੱਜ ਨਾਨਕ ਦੀ ਬਾਣੀ ਸੰਗਮਰਮਰ ਵਿਚ ਸਹਿਕ ਰਹੀ।

ਬਣੇ ਬੰਗਲੇ ਧਰਮਾਂ ਦੇ, ਜਿੱਥੇ ਹਵਸ ਹੈ ਟਹਿਕ ਰਹੀ।

ਸੁਰ,ਸਾਜ਼ ਵੀ ਬਦਲ ਗਏ, ਰੁਸ ਗਏ ਰਬਾਬ ਤੇਰੇ।

ਕਿਉਂ ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…

ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਪੁੱਛਦੇ ਨੇ।

ਉਹ ਕਿਹੜੇ ਦੋਖੀ ਨੇ,ਜੋ ਵਿਰਸਾ ਮੁਛਦੇ ਨੇ।

ਦੱਸ ਕੌਣ ਖਿੰਡਾਅ ਗਿਆ ਏ ਸਭ ਰੰਗਲੇ ਖ਼ਾਬ ਤੇਰੇ।

ਬੜੇ ਬੇਵੱਸ ਹੋ ਗਏ ਨੇ ਵਾਰਿਸ ਪੰਜਾਬ ਤੇਰੇ…

ਕੁਰਸੀ ਦੇ ਨਾਗਾਂ ਨੇ ਸਭ ਸੱਧਰਾਂ ਡੰਗ’ਤੀਆਂ।

ਇਥੇ ਧੀਆਂ ਰੋਲ’ਤੀਆਂ ਤੇ ਅਣਖਾਂ ਟੰਗ’ਤੀਆਂ।

ਸਭ ਚੋਰ, ਠੱਗ, ਡਾਕੂ,ਬਣ ਗਏ ਨਵਾਬ ਤੇਰੇ।

ਤਾਂ ਹੀ ਬੇਵੱਸ ਜਾਪਣ ਇਹ ਵਾਰਿਸ ਪੰਜਾਬ ਤੇਰੇ…

-ਹਰਦਮ ਸਿੰਘ ਮਾਨ

ਗ਼ਜ਼ਲ
ਸਾਡੇ ਦਿਲ ਵਿੱਚ ਦਰਦ ਬੜੇ ਨੇ,

ਲੋਕੀਂ ਪਰ ਬੇ-ਦਰਦ ਬੜੇ ਨੇ।

ਪਿਆਰ-ਮੁਹੱਬਤ ਦਾ ਨਿੱਘ ਕਿੱਥੇ,

ਹੌਕੇ  ਸਾਡੇ  ਸਰਦ  ਬੜੇ  ਨੇ।

ਲੂਣ ਲਗਾ ਕੇ ਜ਼ਖ਼ਮ ਪਲੋਸਣ,

ਸਾਡੇ ਤਾਂ ਹਮਦਰਦ ਬੜੇ ਨੇ।

ਖੁਸ਼ਹਾਲੀ ਦਾ ਸ਼ੋਰ ਬੜਾ ਹੈ,

ਫਿਰ ਵੀ ਚਿਹਰੇ ਜ਼ਰਦ ਬੜੇ ਨੇ।

ਕੋਈ ਸਿਰ ਨਾਂ ਦਿੱਸਦਾ ਏਥੇ,

ਸ਼ਹਿਰ ‘ਚ ਉਂਜ ਤਾਂ ਮਰਦ ਬੜੇ ਨੇ।

ਨਜ਼ਰਾਂ ਦਾ ਹੀ ਧੋਖਾ ਹੈ ‘ਮਾਨ’

ਪਰਦੇ ਵਿੱਚ ਬੇ-ਪਰਦ ਬੜੇ ਨੇ।

ਸਮੇਂ ਦੀ ਅੱਖ
ਪੱਥਰਾਂ ਦੇ ਨਾਲ ਬੋਝੇ ਹਰ ਸਮੇਂ ਭਰਦੇ ਨੇ ਲੋਕ।

ਉਂਜ ਕਲੋਲਾਂ ਸ਼ੀਸ਼ਿਆਂ ਦੇ ਨਾਲ ਵੀ ਕਰਦੇ ਨੇ ਲੋਕ।

ਗ਼ੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ

ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ।

ਹੰਝੂਆਂ ਦਾ ਖਾਰਾ ਸਾਗਰ ਭੋਰਾ ਵੀ ਨਾ ਛਲਕਦਾ

ਹਾਸਿਆਂ ਨੂੰ ਬੁੱਲ੍ਹਾਂ ਤੇ ਇਉਂ ਬੋਚ ਕੇ ਧਰਦੇ ਨੇ ਲੋਕ।

ਛਾਂਗਦੇ ਛਾਂਵਾਂ ਸੀ ਜਦ ਉਹ, ਰੁੱਖ ਨੂੰ ਪੁੱਛਿਆ ਕਿਸੇ

ਰੁੱਖ ਨੇ ਹੱਸ ਕੇ ਕਿਹਾ ਕਿ ਆਪਣੇ ਘਰ ਦੇ ਨੇ ਲੋਕ।

ਮੋਹ-ਮੁਹੱਬਤ, ਪਿਆਰ, ਚਾਹਤ ਇਹ ਤਾਂ ਰਸਮਾਂ ਨੇ ਜਨਾਬ!

ਰਿਸ਼ਤਿਆਂ ਤੋਂ ਚੋਰੀ ਚੋਰੀ ਗੱਲਾਂ ਇਉਂ ਕਰਦੇ ਨੇ ਲੋਕ।

ਮਾਨ ਤੇਰੇ ਸ਼ਹਿਰ ਦਾ ਦਸਤੂਰ ਹੀ ਇਹ ਬਣ ਗਿਆ

ਊਣਿਆਂ ਨੂੰ ਹੋਰ ਊਣਾ, ਭਰਿਆਂ ਨੂੰ ਭਰਦੇ ਨੇ ਲੋਕ।