ਸਰੀ ਪੁਲਿਸ ਦੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀ ਭਰਤੀ ਦਾ ਕੰਮ ਮੁਕੰਮਲ

Norm Lipinski.resizedਸਰੀ – ਸਰੀ ਪੁਲਿਸ ਸਰਵਿਸ (ਐਸਪੀਐਸ) ਨੇ ਆਪਣੇ ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਦੀਆਂ ਨਿਯੁਕਤੀਆਂ ਦਾ ਮੁੱਢਲਾ ਕਾਰਜ ਪੂਰਾ ਕਰ ਲਿਆ ਹੈ। ਸਰੀ ਪੁਲਿਸ ਸਰਵਿਸ ਦੇ ਮੁਖੀ ਨੌਰਮ ਲਿਪਿੰਸਕੀ ਨੇ ਸਰੀ ਪੁਲਿਸ ਬੋਰਡ ਨੂੰ ਭੇਜੀ ਇੱਕ ਰਿਪੋਰਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰੀ ਪੁਲਿਸ ਵਿਚ ਨਿਯੁਕਤ ਕੀਤੇ ਗਏ 18 ਕਾਰਜਕਾਰੀ ਅਤੇ ਸੀਨੀਅਰ ਅਫਸਰਾਂ ਵਿਚ 4 ਔਰਤਾਂ, 3 ਸਵਦੇਸ਼ੀ, 2 ਦੱਖਣੀ ਏਸ਼ੀਆਈ ਅਤੇ 1-1 ਜਾਪਾਨੀ ਅਤੇ ਈਰਾਨੀ/ ਬੈਲਜੀਅਨ ਸ਼ਾਮਲ ਹਨ।

ਨਿਯੁਕਤ ਕੀਤੇ ਗਏ ਇਨ੍ਹਾਂ ਅਫਸਰਾਂ ਵਿਚ ਅੰਗਰੇਜ਼ੀ, ਫ੍ਰੈਂਚ, ਪੰਜਾਬੀ, ਯੂਕਰੇਨੀਅਨ, ਸਪੈਨਿਸ਼ ਅਤੇ ਫਾਰਸੀ ਬੋਲਣ ਵਾਲੇ ਸ਼ਾਮਲ ਹਨ। ਇਨ੍ਹਾਂ 18 ਅਫਸਰਾਂ ਵਿੱਚੋਂ 8 ਮਿਉਂਸਪਲ ਪੁਲਿਸ ਵਿਭਾਗਾਂ ਤੋਂ ਆਏ ਹਨ ਅਤੇ 10 ਆਰਸੀਐਮਪੀ ਤੋਂ ਆਏ ਹਨ ਅਤੇ ਇਨ੍ਹਾਂ ਨੂੰ ਪੁਲਿਸ ਦੇ ਸੁਚੱਜੇ ਕਾਰਜ, ਪ੍ਰਬੰਧ ਦਾ ਵਿਸ਼ਾਲ ਗਿਆਨ ਅਤੇ ਤਜ਼ਰਬਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>