Punjab News - Quami Ekta Punjabi Newspaper (ਕੌਮੀ ਏਕਤਾ) » ਹਰਮਿੰਦਰ ਸਿੰਘ ਭੱਟ

ਤੇਰੀ ਯਾਦ ਦਾ ਸਹਾਰਾ…………….
ਤੇਰੀ ਯਾਦ ਦਾ ਸਹਾਰਾ,

ਹੁਣ ਆਵੀ ਨਾ ਦੁਬਾਰਾ।

ਪਾਣੀ ਹੰਝੂਆਂ ਦਾ ਖਾਰਾ,

ਗ਼ਮ ਲੱਗੇ ਹੁਣ ਪਿਆਰਾ।

ਇੱਕ ਟੁੱਟਾ ਹੋਇਆ ਤਾਰਾ,

ਕਾਹਤੋਂ ਲਾਉਂਦਾ ਏ ਲਾਰਾ।

ਇਸ਼ਕ ਸਮੁੰਦਰ ਕਿਨਾਰਾ,

ਮਹਿਲ ਬਿਰਹੋਂ ਉਸਾਰਾ।

ਮੈਨੂੰ ਗ਼ਮ ਇੱਕ ਯਾਰਾ,

ਕਦੇ ਹੋਇਆ ਨਾ ਉਤਾਰਾ।

ਮਾਸਾ ਮਿਲਿਆ ਉਧਾਰਾ,

ਪੈੜਾਂ ਉਮਰਾਂ ਗੁਜ਼ਾਰਾ।

ਵੇਖ ਪਿਆ ਏ ਖਿਲਾਰਾ,

ਬਸ ਡਿਗਿਆ ਏ ਪਾਰਾ।

”ਭੱਟ” ਗੀਤ ਹੀ ਉਚਾਰਾ,

ਹੁਣ ਹੋਰ ਨਾ ਆਰਾ।

ਤੇਰੀ ਯਾਦ ਦਾ ਸਹਾਰਾ,

ਹੁਣ ਆਵੀ ਨਾ ਦੁਬਾਰਾ।

ਆਲਸ ਦੀ ਆਦਤ ਜੋ ਵਿਗਾੜ ਰਹੀ ਏ ਸਿਹਤ
ਆਲਸ ਦਾ ਤਿਆਗ ਕਰ ਕੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਹੀ ਉੱਤਮ ਜੀਵਨ ਦੀ ਨਿਸ਼ਾਨੀ ਹੈ ਜੇਕਰ ਆਲਸ ਨਾਮਕ ਬਿਮਾਰੀ ਦਾ ਤਿਆਗ ਨਾ ਕੀਤਾ ਗਿਆ ਤਾਂ ਜਿਵੇਂ ਦੀ ਜ਼ਿੰਦਗੀ ਆਲਸ ਨਾਲ ਭਰ ਕੇ ਨਿਰਾਸ਼ਾ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹੋ ਉਸੇ ਤਰਾਂ ਬਾਕੀ ਰਹਿੰਦੀ ਅਨਮੋਲ ਜ਼ਿੰਦਗੀ ਦੇ ਪਲਾਂ ਨੂੰ ਵੀ ਨਿਰਾਸਤਾ ਅਤੇ ਉਦਾਸੀ ਭਰਿਆ ਬਣਾ ਕੇ ਬਗੈਰ ਖੁੱਸੀਆਂ ਦੇ ਖੇੜਿਆਂ ਨੂੰ ਲੁੱਟਿਆਂ ਬਿਤਾਉਣਾ ਪਵੇਗਾ।

ਇਹ ਤਾਂ ਸੱਚ ਹੈ ਕਿਹਾ ਕਿ ”ਵਾਰਿਸ ਸਾਹ ਨਾ ਆਦਤ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ” ਪਰ ਮਾੜੀਆਂ ਆਦਤਾਂ ਨੂੰ ਛੱਡਣਾ ਵੀ ਇੰਨਾ ਔਖਾਲਾ ਕੰਮ ਨਹੀਂ ਹੈ ਜਿਨ੍ਹਾਂ ਇਨਸਾਨੀ ਸੋਚ ਨੇ ਸੋਚ ਰੱਖਿਆ ਹੈ ਜੇਕਰ ਕਿਸੇ ਭੈੜੀ ਮਾੜੀ ਗੱਲ ਦੀ ਆਦਤ ਪੈ ਵੀ ਗਈ ਤਾਂ ਉਸ ਨੂੰ ਦੂਰ ਕਰਨਾ ਆਸਾਨ ਨਹੀਂ ਹੈ ਪਰ ਸੱਚ ਤਾਂ ਇਹ ਹੈ ਕਿ ਕਿਸੇ ਵੀ ਆਦਤ ਨੂੰ ਬਦਲਣਾ ਬਹੁਤ ਜ਼ਿਆਦਾ ਔਖਾ ਨਹੀਂ ਹੁੰਦਾ ਪਰ ਇਸ ਲਈ ਮਜ਼ਬੂਤ ਇਰਾਦਿਆਂ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਹਰ ਇੱਕ ਇਨਸਾਨ ਵਿਚ ਅਵੱਲੇ ਜਿਹੇ ਗੁਣ ਦੇ ਰੂਪ ਵਿਚ ਛੁਪੀ ਹੁੰਦੀ ਹੈ ਬਸ ਪਹਿਚਾਣ ਦੀ ਲੋੜ ਹੋਣੀ ਚਾਹੀਦੀ ਹੈ।

ਮਾਹਿਰਾਂ ਦੁਆਰਾ ਕੀਤੀਆਂ ਗਈਆਂ ਬਹੁਤ ਸਾਰੀਆਂ ਖੋਜਾਂ ਮੁਤਾਬਿਕ ਇੱਕ ਕੰਮ ਨੂੰ  ਲਗਾਤਾਰ 21 ਦਿਨ ਕਰਦੇ ਰਹੋ ਤਾਂ ਉਸ ਕੰਮ ਦੀ ਆਦਤ ਹੋ ਜਾਂਦੀ ਹੈ। ਅਸਲ ਵਿਚ ਕਿਸੇ ਵੀ ਛੋਟੀ-ਛੋਟੀ ਗੱਲ ਵੱਲ ਖ਼ਾਸ ਧਿਆਨ ਨਾ ਦੇਣਾ ਹੀ ਸਿਹਤ ਲਈ ਹਾਨੀਕਾਰਕ ਬਣ ਜਾਂਦਾ ਹੈ। ਅਕਸਰ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਜਾਂ ਜਲਦੀ-ਜਲਦੀ ‘ਚ ਸਵੇਰ ਦਾ ਬ੍ਰੇਕਫਾਸਟ ਕਰਨਾਂ ਛਡ ਹੀ ਦਿੰਦੇ ਹਨ ਜੋ ਕਿ ਤੰਦਰੁਸਤ ਸਿਹਤ ਲਈ ਬਿਲਕੁਲ ਠੀਕ ਨਹੀਂ। ਯਾਦ ਰਹੇ ਸਵੇਰ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਖਾਣਾ ਹੁੰਦਾ ਹੈ। ਇੱਕ ਗੱਲ ਹੋਰ ਵੀ ਦਿਨ ‘ਚ 5 ਤੋਂ 6 ਬਾਰ ਹਲਕੇ ਸਨੈਕਸ ਲੈਂਦੇ ਰਹਿਣੇ ਚਾਹੀਦੇ ਹਨ। ਨਾਸ਼ਤੇ ‘ਚ ਪ੍ਰੋਟੀਨ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਕਹਿੰਦੇ ਨੇ ਕਿ ਬੰਦਾ ਪੇਟ ਪਾਲਣ ਲਈ ਹੀ ਤਾਂ ਕਮਾਉਂਦਾ ਹੈ ਪਰ ਖਾਣ ਲੱਗਿਆਂ ਸਭ ਤੋਂ ਘੱਟ ਧਿਆਨ ਦਿੰਦਾ ਹੈ। ਆਫਿਸ ਜਾਂ ਕਿਤੇ ਹੋਰ ਕੰਮ ਕਰਨ ਲਈ ਫਟਾਫਟ ਖਾਣਾ ਖਾ ਜਾ ਕਹਿ ਦੇਈਏ ਕਿ ਠੁੱਸ ਲੈਂਦੇ ਹਾਂ ਇਹ ਅਕਲਮੰਦੀ ਨਹੀਂ ਹੈ। ਜਦ ਕਿ ਮਾਹਿਰ ਡਾਕਟਰਾਂ ਦੇ ਮੁਤਾਬਿਕ ਖਾਣੇ ਨੂੰ ਸਹਿਜ ਸੁਭਾਅ ਨਾਲ ਖ਼ੂਬ ਚਬਾ ਚਬਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਖਾਣਾ ਸਹੀ ਹਜ਼ਮ ਹੁੰਦਾ ਹੈ। ਗ਼ਲਤ ਸ਼ੂਜ਼ ਪਾਉਣਾ ਵੀ ਇੱਕ ਵੱਡੀ ਗ਼ਲਤੀ ਹੈ ਜੋ ਸਿਹਤ ਲਈ ਬੇਹੱਦ ਹਾਨੀਕਾਰਕ ਹੋ ਸਕਦਾ ਹੈ। ਸਰੀਰ ਦੇ ਅਹਿਮ ਅੰਗ ਪੈਰ ਜੇਕਰ ਸਹੀ ਨਹੀਂ ਮਹਿਸੂਸ ਕਰਦੇ ਤਾਂ ਤੁਹਾਨੂੰ ਬੇਹੱਦ ਥਕਾ ਸਕਦੇ ਹਨ। ਚੰਗੇ ਸ਼ੂਜ਼/ਬੂਟ ਦੀ ਚੋਣ ਕਰਨੀ ਚਾਹੀਦੀ ਹੈ ਜੋ ਹਲਕੇ ਤੇ ਅੰਦਰੋਂ ਨਰਮ ਹੋਣ। ਇੱਕ ਹੋਰ ਅਹਿਮ ਗੱਲ ਜੋ ਕਿ ਸਾਂਝੀ ਕਰਨੀ ਜ਼ਰੂਰ ਚਾਹਗਾਂ ਅਕਸਰ ਲੋਕ ਦੰਦਾਂ ਦੀ ਸਫ਼ਾਈ ਵਾਲੇ ਬੁਰਸ਼ ਨੂੰ ਛੋਟੀ ਜਿਹੀ ਚੀਜ਼ ਸਮਝ ਕੇ ਬਹੁਤਾ ਧਿਆਨ ਨਹੀਂ ਦਿੰਦੇ। ਹਾਲਾਂਕਿ ਇਹ ਸਾਡੇ ਸਰੀਰ ਦੀ ਸਫ਼ਾਈ ਲਈ ਬੇਹੱਦ ਅਹਿਮ ਹਨ। 3-4 ਮਹੀਨਿਆਂ ‘ਚ ਬੁਰਸ਼ ਬਦਲ ਲੈਣਾ ਚਾਹੀਦਾ ਹੈ। ਦਿਨ ‘ਚ ਦੋ ਵਾਰ ਬੁਰਸ਼ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਦੰਦ ਸਾਫ਼ ਤੇ ਸਿਹਤਮੰਦ ਰਹਿੰਦੇ ਹਨ। ਘੱਟ ਸੌਣ ਨਾਲ ਮੋਟਾਪੇ ਦਾ ਸ਼ਿਕਾਰ ਬਣਨਾ ਪੈ ਸਕਦਾ ਹੈ। ਹੋਰ ਵੀ ਕਈ ਬਿਮਾਰੀਆਂ ਦਾ ਘਰ ਹੈ ਘੱਟ ਨੀਂਦ। ਵਰਜ਼ਿਸ਼ ਨਾ ਕਰਨਾ ਬੇਹੱਦ ਘਾਤਕ ਹੋ ਸਕਦਾ ਹੈ ਰੋਜ਼ਾਨਾ ਵਿਚ ਇਸ ਦੀ ਆਦਤ ਵੀ ਚੰਗੀ ਸਿਹਤ ਦਾ ਰਾਜ ਹੈ। ਛੋਟੇ-ਛੋਟੇ ਪੈਂਡੇ ਲਈ ਕਾਰ ਸਕੂਟਰ ਛੱਡ ਪੈਦਲ ਚੱਲਣਾ ਚਾਹੀਦਾ ਹੈ। ਸਵੇਰ ਦੀ ਸੈਰ ਤੇ ਦੌੜ ਜੀਵਨ ਨੂੰ ਬਹੁਤ ਚੰਗੀ ਦਿਸ਼ਾ ਦੇ ਸਕਦੇ ਹਨ। ਲੰਬੇ ਸਮੇਂ ਤੱਕ ਬਲੈਡਰ ਖ਼ਾਲੀ ਨਾ ਕਰਨਾ ਹਾਨੀਕਾਰਕ ਹੁੰਦਾ ਹੈ। ਇਸ ਨਾਲ ਬਲੈਡਰ ਇਨਫੈਕਸ਼ਨ ਵੀ ਹੋ ਸਕਦੀ ਹੈ।  ਇੱਕ ਹੀ ਮੋਢੇ ‘ਤੇ ਲੰਬੇ ਸਮੇਂ ਤੱਕ ਲੈਪਟਾਪ ਟੰਗੇ ਰੱਖਣ ਨਾਲ ਹੈਲਥ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।

ਮੋਬਾਈਲ ਦੀ ਹੱਦ ਤੋਂ ਵੱਧ ਵਰਤੋਂ ਜਾਂ ਨਾਲ ਚਿਪਕ ਕੇ ਸੌਣਾ ਬੇਹੱਦ ਬੁਰੀ ਆਦਤ ਹੈ। ਇਸ ਚੀਜ਼ ਤੋਂ ਹਰ ਕੋਈ ਵਾਕਫ਼ ਹੈ ਕਿ ਮੋਬਾਈਲ ‘ਚੋਂ ਸਿਹਤ ਲਈ ਹਾਨੀਕਾਰਕ ਕਿਰਨਾਂ ਨਿਕਲਦੀਆਂ ਹਨ। ਇਸ ਲਈ ਮੋਬਾਈਲ ਨੂੰ ਰਾਤ ਸਮੇਂ ਆਪਣੇ ਤੋਂ ਦੂਰ ਰੱਖ ਕੇ ਸੌਣਾ ਚਾਹੀਦਾ ਹੈ। ਨਹੀਂ ਤਾਂ ਸਾਰੀ ਰਾਤ ਇਹ ਕਿਰਨਾਂ ਤੁਹਾਡੇ ਸਿਰ ਨਜ਼ਦੀਕ ਉਹ ਨੁਕਸਾਨ ਕਰਦੀਆਂ ਹਨ ਜਿਸ ਤੋਂ ਤੁਸੀਂ ਵਾਕਫ਼ ਵੀ ਨਹੀਂ ਹੋ ਸਕਦੇ। ਜ਼ਿਆਦਾਤਰ ਲੋਕ ਟੀ-ਕਾਫੀ ਦੇ ਚਹੇਤੇ ਹੁੰਦੇ ਹਨ। ਇੱਕ-ਦੋ ਕੱਪ ਠੀਕ ਹਨ ਪਰ ਇਸ ਤੋਂ ਜ਼ਿਆਦਾ ਕੱਪ ਤੁਹਾਡੇ ਸਰੀਰ ‘ਤੇ ਬੇਹੱਦ ਮਾੜੇ ਪ੍ਰਭਾਵ ਛੱਡਦੀ ਹੈ। ਇਸ ‘ਚ ਮੌਜੂਦ ਕੈਫ਼ੀਨ ਤੁਹਾਨੂੰ ਜਲਦੀ ਬੁਢਾਪੇ ਵੱਲ ਲਿਜਾਂਦੀ ਹੈ। ਦੰਦ ਪੀਲੇ ਹੁੰਦੇ ਹਨ ਤੇ ਖ਼ੂਨ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਵੀ ਕਈ ਇਹੋ ਜਿਹੀਆਂ ਆਦਤਾਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਸਰੀਰ ਬਿਮਾਰੀਆਂ ਦੇ ਘੇਰੇ ਵਿਚ ਫਸਦਾ ਜਾਂਦਾ ਹੈ ਸੋ ਜ਼ਿੰਦਗੀ ਦੇ ਇਸ ਹਸੀਨ ਸਫ਼ਰ ਨੂੰ ਬਗੈਰ ਕਿਸੇ ਤਣਾਅ ਅਤੇ ਕਿਸੇ ਨੂੰ ਦੁੱਖ ਦਿੱਤਿਆਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਹੱਸਦੇ ਹਸਾਉਂਦਿਆਂ  ਗੁਜ਼ਾਰਨਾ ਹੀ ਚੰਗੀਆਂ ਆਦਤਾਂ ਅਤੇ ਉਚੇਰੇ ਜੀਵਨ ਦੀ ਨਿਸ਼ਾਨੀ ਹੈ।

ਸਿਆਸੀ ਨੇਤਾ ‘ਤੇ ਅਖੌਤੀ ਧਾਰਮਿਕ ਲੁਟੇਰੇ ਜਨਤਾ ਨੂੰ ਕਰ ਰਹੇ ਗੁੰਮਰਾਹ
ਭਾਰਤ ਦੇਸ਼ ਦੁਨੀਆ ਤੇ ਇੱਕੋ ਇੱਕ ਇਹੋ ਜਿਹਾ ਦੇਸ਼ ਸੀ ਜਿੱਥੇ ਸਰਬ ਧਰਮਾਂ ਦੇ ਖ਼ਾਸਕਰ ਉਹ ਚਾਰ ਧਰਮਾਂ ਦੇ ਲੋਕ ”ਹਿੰਦੂ, ਮੁਸਲਿਮ, ਸਿੱਖ ਤੇ ਇਸਾਈ” ਇਕੱਠੇ ਮੋਹ ਦੀਆਂ ਤੰਦਾਂ ਨਾਲ ਬੰਨੇ ਹੋਏ ਸਨ। ਹਰ-ਇੱਕ ਤਿਉਹਾਰ ਨੂੰ ਲੰਘੇ ਪੁਰਾਤਨ ਸਮਿਆਂ ਵਿਚ ਸਾਂਝੇ ਤੌਰ ਤੇ ਪਿਆਰ ਮੁਹੱਬਤ ਨਾਲ ਮਨਾ ਆਪਣੀ ਜ਼ਿੰਦਗੀ ਨੂੰ ਹੱਸਦਿਆਂ ਹੱਸਦਿਆਂ ਬਤੀਤ ਕਰਦੇ ਸਨ। ਤਾਂਹਿਉ ਤਾਂ ਇਹ ਸੁਣ ਕੇ ਸ਼ਾਇਦ ਹੁਣ ਦੀ ਅਜੋਕੀ ਪੀੜੀ ਹੈਰਾਨ ਹੁੰਦੀ ਹੋਵੇਗੀ ਆਉਣ ਵਾਲੇ ਭਵਿੱਖ ਵਿਚ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਆਵੇਗਾ । ਇਸ ਸਾਂਝੇ ਪਿਆਰ ਨੂੰ ਦੇਖ ਕੇ ਦੁਨੀਆ ਭਰ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂ  ਹੈਰਾਨ ਹੁੰਦੇ ਸਨ  ਤੇ ਇਸ ਦੀ ਚਰਚਾ – ਸਿੱਖਿਆ ਦੇ ਵਜੋਂ ਵੀ ਆਪਣੇ ਕੀਮਤੀ ਬੋਲਾਂ ਰਾਹੀ ਉੱਥੋਂ ਦੀ ਜਨਤਾ ਨੂੰ ਪਿਆਰ ਮੁਹੱਬਤ ਨਾਲ ਰਹਿਣ ਲਈ ਪੇ੍ਰਰਨਾ ਦਿੰਦੇ ਰਹਿੰਦੇ ਸਨ ਪਰ ਅਫ਼ਸੋਸ  ਭੈੜੀ ਨਜ਼ਰ ਨੇ ਇਸ ਦੀਆਂ ਖੁੱਸੀਆਂ ਨੂੰ ਖੋਹ ਲਿਆ ਲੱਗਦਾ ਹੈ । ਅਜੋਕੇ ਸਮੇਂ ਵਿਚ ਤਾਂ ਕਿਧਰੇ ਪਿਆਰ ਮੁਹੱਬਤ ਦੇ ਦ੍ਰਿਸ਼ ਤਾਂ ਦੂਰ ਦੀ ਗੱਲ ਹੈ ਲੜਾਈਆਂ, ਤੁਹਮਤਾਂ, ਵਹਿਸ਼ੀਆਨਾ ਹਰਕਤਾਂ, ਕਤਲੇਆਮ,  ਦੇਸ਼ ਦੀ ਇੱਜ਼ਤ ਦੀ ਪੱਤ ਬੇਪੱਤ ਹੋ ਰਹੀ ਹੈ, ਜੋ ਸੁਪਨੇ ਵਿਚ ਸੋਚਿਆ ਵੀ ਨਹੀਂ ਉਨ੍ਹਾਂ ਜ਼ੁਲਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਨ੍ਹਾਂ ਦਰਦਨਾਕ ਹੋ ਰਹੀਆਂ ਵਾਰਦਾਤਾਂ ਤੋਂ ਇਲਾਵਾ ਹੋਰ ਕੁੱਝ ਦਿਖਾਈ ਤੇ ਸੁਣਾਈ ਹੀ ਨਹੀਂ ਦੇ ਰਿਹਾ।

ਵਿਸਥਾਰ ਨਾਲ ਗੱਲ ਕੀਤੀ ਜਾਵੇ ਜੇ ਮੇਰੇ ਦੋਸਤੋ ਤਾਂ ਸਿਆਸਤ ਤੇ ਧਰਮ ਦੀ ਆੜ ਵਿਚ ਜਨਤਾ ਨੂੰ ਲੁੱਟ ਕੇ ਸ਼ੁਹਰਤਾਂ ਤੇ ਨਾਮਣਾ ਖੱਟਣ ਦਾ ਕਾਰੋਬਾਰ ਜ਼ੋਰਾਂ ਤੇ ਹੈ ਇਨ੍ਹਾਂ ਦੇ ਸਹਾਰੇ ਅਣਭੋਲ ਜਨਤਾ ਨੂੰ ਕਠਪੁਤਲੀਆਂ ਵਾਂਗ ਨਚਾਇਆ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਦੋ ਪਹਿਲੂ ਅਹਿਮ ਹਨ ਪਹਿਲਾ ਗੰਧਲੀ ਸਿਆਸਤ ਤੇ ਦੂਜਾ ਧਰਮ ਦੇ ਨਾਮ ਤੇ ਲੁੱਟ ਮਚਾ ਰਹੇ ਅਖੌਤੀ ਸਾਧ ਤੇ ਇਨ੍ਹਾਂ ਦੇ ਚੇਲਿਆਂ ਦਾ ਵਗ ਜੋ ਗਿਆਨ ਵਹੀਣੋਂ ਤਾਂ ਹੈ ਹੀ ਹਨ ਆਪਣੇ ਝੂਠੇ ਮਨਮਤ ਪ੍ਰਚਾਰ ਰਾਹੀ ਮਨੁੱਖਤਾ ਦਾ ਘਾਣ ਕਰ ਰਹੇ ਹਨ। ਮੰਨਦੇ ਹਾਂ ਕਿ ਜ਼ਿੰਦਗੀ ਸੰਘਰਸ਼ ਦਾ ਨਾਮ ਹੈ ਇਸ ਵਿਚ ਧਾਰਮਿਕ ਹੋਣਾ ਤੇ ਇਸ ਉੱਪਰ ਆਸਥਾ ਤੇ ਸ਼ਰਧਾ ਦਾ ਹੋਣਾ ਵੀ ਅਤਿ ਜ਼ਰੂਰੀ ਹੈ ਪਰ ਉਸ ਉੱਪਰ ਅੱਖਾਂ ਬੰਦ ਕਰ ਬਗੈਰ ਵਿਚਾਰ ਕੀਤੇ ਯਕੀਨ ਕਰਨਾ ਮੂਰਖਤਾ ਦੀ ਨਿਸ਼ਾਨੀ ਹੈ ਜੋ ਅੱਜ ਕੱਲ੍ਹ ਕੀਤੀ ਜਾ ਰਹੀ ਹੈ। ਦੂਜੇ ਪਹਿਲੂ ਤੇ ਝਾਤ ਮਾਰੀਏ ਤਾਂ ਵੱਡੇ ਹੋ ਕੇ ਸ਼ੁਹਰਤਾਂ ਪਾਉਣ ਤੇ ਨਾਮ ਖੱਟਣ ਦੇ ਸੁਪਨੇ ਤਾਂ ਹਰ ਕੋਈ ਬਚਪਨ ਤੋਂ ਹੀ ਦੇਖਦਾ ਹੈ ਤੇ ਹੌਲੀ ਹੌਲੀ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਲਾਲਚ ਦੇ ਤੌਰ ਤੇ ਪ੍ਰਬਲ ਹੋ ਉੱਠਦੀ ਹੈ, ਤੇ ਇਹ ਲਾਲਚ ਹੀ ਆਪਣੀ ਤੇ ਹੋਰਾਂ ਦੀ ਜ਼ਿੰਦਗੀਆਂ ਨੂੰ ਵਿਨਾਸ਼ ਵੱਲ ਲੈ ਕੇ ਜਾ ਰਹੀ ਹੈ।

ਜੇਕਰ ਬਚਪਨ ਵੱਲ ਚਾਤ ਮਾਰੀ ਜਾਵੇ ਤਾਂ ਉਦੋਂ ਵੀ ਲਾਲਚ ਤਾਂ ਹੁੰਦਾ ਤਾਂ ਸੀ ਪਰ ਕਿਸੇ ਦੂਜੇ ਨੂੰ ਦੁੱਖ ਦੇ ਕੇ ਪ੍ਰਾਪਤ ਕੀਤੀ ਖੁੱਸੀ ਨਾਲ ਨਹੀਂ………..। ਪਰ ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਤੇ ਪੜਾਅ ਸਿਆਣੀ ਸੋਚ ਵੱਲ  ਨੂੰ ਹੋ ਜਾਂਦਾ ਹੈ…….. ਮੇਰਾ ਮਤਲਬ ਬੁਢਾਪੇ ਵੱਲ…. ਤੇ ਦੇਖੋ ਅੱਜ ਦੇਸ਼ ਦੀ ਵਾਗਡੋਰ ਤੇ ਵੀ ਹੱਥ ਬੁਢਾਪੇ ਦਾ ਹੀ ਹੈ…..। ਤੇ ਇਸ ਵਿਚ ਝੁਠਲਾਉਣਾ ਵਾਲੀ ਕੋਈ ਗੱਲ ਵੀ ਨਹੀਂ ਹੈ ਕਿ ਕਿਸੇ ਹੋਰ ਦਾ ਫ਼ਾਇਦਾ ਹੋਵੇ ਜਾਂ ਨਾ ਹੋਵੇ ਆਪਣਾ ਤੇ ਆਪਣੀ ਕੌਮ ਧਰਮ ਦਾ ਫ਼ਾਇਦਾ ਪਹਿਲ ਦੇ ਆਧਾਰ ਕੀਤਾ ਜਾ ਰਿਹਾ ਹੈ।

ਹਾਲ ਤਾਂ ਇਹ ਹੋ ਗਿਆ ਹੈ ਕਿ ਹੁਣ ਭਾਰਤ ਦੇਸ਼ ਤੋਂ ਵਿਦੇਸ਼ਾਂ ਵਿਚ ਗਏ ਤੇ ਉੱਥੇ ਪੱਕੇ ਤੌਰ ਤੇ ਵੱਸਦੇ ਲੋਕ ਆਪਣੇ ਆਪ ਨੂੰ ਭਾਰਤ ਦੇਸ਼ ਦੇ ਵਾਸੀ ਕਹਿਣ ਤੇ ਵੀ ਸ਼ਰਮ ਮਹਿਸੂਸ ਕਰਨ ਲੱਗੇ ਹਨ ਤੇ ਉਹ ਆਪਣੇ ਬੱਚਿਆਂ ਨੂੰ ਭਾਰਤ ਘੁੰਮਣ ਲੈ ਕੇ ਆਉਣ ਤੋਂ ਕਤਰਾਉਣ ਲੱਗੇ ਹਨ। ਵਿਦੇਸ਼ਾਂ ਦੀ ਕੀ ਗੱਲ ਕਰੀਏ ਹੁਣ ਤਾਂ ਭਾਰਤ ਵਿਚ ਰਹਿੰਦੇ ਲੋਕ ਵੀ ਆਪਣੇ ਆਪ ਨੂੰ ਭਾਰਤੀ ਕਹਿਣ ਤੇ ਗੁਰੇਜ਼ ਕਰਨ ਲੱਗ ਪਏ ਹਨ। ਜੇਕਰ ਕੋਈ ਕਹਿ ਵੀ ਦਿੰਦਾ ਹੈ ਕਿ ”ਹੁਣ ਤਾਂ ਆਹ ਤੇ ਉਹ ਜ਼ੁਲਮ ਦੇਖ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਇਹੋ ਜਿਹੇ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ਵਿਚ ਪੀੜਤ ਨੂੰ ਇੰਨਸਾਫ ਤਾਂ ਦੂਰ ਦੀ ਗੱਲ ਦੀ ਹੈ ਸੁਣਵਾਈ ਵੀ ਜ਼ੁਲਮੀ ਵੱਲ ਹੁੰਦੀ ਹੈ ” ਇਹ ਕਹਿਣ ਦੀ ਦੇਰ ਹੁੰਦੀ ਹੈ ਕਿ ਉਸ ਉੱਪਰ ਕਾਨੂੰਨੀ ਕਾਰਵਾਈ ਤੁਰੰਤ ਕਰ ਦਿੱਤੀ ਜਾਂਦੀ ਹੈ ਤੇ ਉਸ ਨੂੰ ਦੇਸ਼-ਧ੍ਰੋਹੀ ਕਿਹਾ ਜਾਂਦਾ ਹੈ ਜਦ ਕਿ ਕਾਨੂੰਨਨ ਆਪਣਾ ਹੱਕ ਤੇ ਬੋਲ ਰੱਖਣ ਦੇ ਫੋਕੇ ਅਧਿਕਾਰ ਵੀ ਮਾਣਯੋਗ ਅਦਾਲਤਾਂ ਦੀਆਂ ਕਾਨੂੰਨੀ ਕਿਤਾਬਾਂ ਵਿਚ ਦਰਜ ਹਨ। ਇੱਕ ਸੱਚ ਤਾਂ ਇਹ ਵੀ ਹੈ ਕਿ ਹਿੰਦੂ ਧਰਮ ਦੀ ਲੋਕਾਂ ਦੀ ਗਿਣਤੀ ਭਾਰਤ ਵਿਚ ਬਹੁਤਾਤ ਵਿਚ ਹੋਣ ਕਰ ਕੇ ਸ਼ਾਇਦ ਭਾਰਤ ਨੂੰ ਹਿੰਦੁਸਤਾਨ ਵੀ ਬੇਰੋਕ ਇਸੇ ਲਈ ਕਿਹਾ ਜਾਂਦਾ ਹੈ। ਚਾਹੇ ਦੁਨੀਆ ਦੇ ਰਚਨਹਾਰ ਅਵਤਾਰ ਅਤੇ ਹਰੇਕ ਧਰਮਾਂ ਦੇ ਸੰਸਥਾਪਕਾਂ ਦੇ ਮੁਤਾਬਿਕ ”ਮਨੁੱਖਤਾ ਦੀ ਭਲਾਈ ਅਤੇ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ”  ਅਤੇ ਗੁਰਬਾਣੀ ਵਿਚ ਦਰਜ ਸ਼ਬਦ ”ਮਾਨਸ ਕੀ ਜਾਤ ਸਭੈ, ਏਕੈ ਪਹਿਚਾਨਬੋ॥” ਦੇ ਆਧਾਰ ਤਾਂ ਮਨੁੱਖਤਾ ਦੀ ਸਿਰਫ਼ ਇੱਕੋ ਹੀ ਜਾਤ ਹੈ ਤੇ ”ਏਕੁ ਪਿਤਾ ਏਕਸ ਕੇ ਹਮ ਬਾਰਿਕ” ਵਰਗੇ ਮਹਾਨ ਪਵਿੱਤਰ ਵਾਕਾਂ ਨੂੰ ਵਿਸਾਰ ਦਿੱਤਾ ਗਿਆ ਹੈ ।

ਮੈਨੂੰ ਇਹ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਿ ਭਾਰਤ ਵਿਚ ਵੱਸਦੇ ਧਰਮਾਂ ਵਿਚੋਂ ਵੱਡਾ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸੇ ਕਰ ਕੇ ਘੱਟ ਗਿਣਤੀਆਂ ਵਾਲੀਆਂ ਕੌਮਾਂ ਤੇ ਇਨ੍ਹਾਂ ਦਾ ਜ਼ੋਰ ਵੀ ਜ਼ਿਆਦਾ ਹੈ ਇਸ ਕਰ ਕੇ ਸਿਆਸੀ ਤੇ ਧਾਰਮਿਕ ਤੌਰ ਤੇ ਵੀ ਦੱਬ ਦਬਾ ਵੀ ਬਣਿਆ ਹੋਇਆ ਹੈ।   ਜਿਸ ਦੇ ਪ੍ਰਮਾਣ ਵਜੋਂ ਪੰਜਾਬ ਦੇ ਲੋਕਾਂ ਤੇ  ਸਿਆਸਤ ਅਤੇ ਧਾਰਮਿਕ ਤੌਰ ਵਰਤਾਏ ਗਏ ਬੇਅੰਤ ਕਹਿਰ ਤੇ ਦਰਦਨਾਕ ਘਟਨਾਵਾਂ ਹੋਈਆਂ ਨੇ ਜਿਸ ਤੋਂ ਅੱਜ ਤੱਕ ਉਨ੍ਹਾਂ ਘਟਨਾਵਾਂ ਦੇ ਸ਼ਿਕਾਰ ਹੋਏ ਲੋਕ ਫਿਰ ਆਰਥਿਕ ਤੇ ਮਾਨਸਿਕ ਤੌਰ ਤੇ ਉੱਠ ਨਹੀਂ ਸਕੇ। ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈਆਂ ਨੂੰ ਅੱਜ ਤੱਕ ਇਨਸਾਫ਼ ਵੀ ਨਹੀਂ ਮਿਲਿਆ। ਫਿਰ ਮੈਂ ਪੁੱਛਦਾ ਹਾਂ ਉਹ ਲੋਕ ਕਿੰਜ ਕਹਿ ਦੇਣ ਕੇ ਅਸੀਂ ਉਸ ਦੇਸ਼ ਦੇ ਵਾਸੀ ਹੈ ਜਿਸ ਦੇਸ਼ ਨੂੰ ਹਿੰਦੁਸਤਾਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਵੀ ਕਈ ਘੱਟ ਗਿਣਤੀਆਂ ਵਾਲੀਆਂ ਹੋਰ ਕੌਮਾਂ ਨਾਲ ਦਰਦਨਾਕ ਘਟਨਾਵਾਂ ਹੋਈਆਂ ਨੇ ਤੇ ਇੰਨਸਾਫ ਦੀ ਉਡੀਕ ਵਿਚ ਆਪਣੀਆਂ ਜ਼ਿੰਦਗੀਆਂ ਖ਼ੁਦ ਹੀ ਮਜਬੂਰਨ ਖ਼ਤਮ ਕਰ ਚੁੱਕੇ ਨੇ………….ਇੰਨਾ ਵਿਚ ਉਹ ਲੋਕ ਬੇਅੰਤ ਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪਣਾ ਸਾਰਾ ਜੀਵਨ ਦੇਸ਼ ਦੀ ਆਜ਼ਾਦੀ ਲਈ ਵਾਰ ਦਿੱਤਾ ਹੋਵੇ।

ਹੁਣੇ ਜਿਹੇ ਉੱਠਿਆ ਤਾਜ਼ਾ ਵਿਵਾਦ ”ਭਾਰਤ ਮਾਤਾ ਕੀ ਜੈ” ਵਾਲਾ ਵੀ ਇਨ੍ਹਾਂ ਹੋਈਆਂ ਵਾਰਦਾਤਾਂ ਦੀ ਤਾਜ਼ਾ ਮਿਸਾਲ ਹੈ ਇਸ ਵਿਵਾਦ ਨੂੰ ਦੇਖ ਸੁਣ ਕੇ ਹੋਰਾਂ ਮੁਲਕਾਂ ਦੇ ਲੋਕ ਸ਼ਾਇਦ ਇਹੀ ਸੋਚਦੇ ਹੋਣਗੇ ਕਿ ਸ਼ਾਇਦ ਇਹੋ ਜਿਹੀ ਪ੍ਰਾਪਤੀ ਕਰਨ ਵਾਲਾ ਦੇਸ਼ ਹਿੰਦੁਸਤਾਨ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਦੇਸ਼ ਹੈ ਜਿਸ ਦੀ ਜਨਤਾ ਦੁਖੀ ਹੋ ਕੇ ਖ਼ੁਦ ਉਸ ਦੇਸ਼ ਤੋਂ ਨਿਕਲਣ ਅਤੇ ਦੇਸ਼-ਧ੍ਰੋਹ ਵਰਗੇ ਕੇਸਾਂ ਨੂੰ ਆਪਣੇ ਉੱਪਰ ਪਵਾਉਣਾ ਚਾਹੁੰਦੀ ਹੋਵੇ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!

ਵੋਟਾਂ ਵੀ ਬਣ ਗਈਆਂ ਫ਼ੈਸ਼ਨ
ਵੋਟਾਂ ਦੇ ਦੌਰਾਨ ਹਰੇਕ ਪਾਰਟੀ ਵੱਲੋਂ ਆਪਣੇ ਤੇ ਉਮੀਦਵਾਰਾਂ ਵੱਲੋਂ ਕੀਤੇ ਗਏ ਆਪਣੇ ਹਲਕੇ ਵਿਚ ਸਮਾਜ ਭਲਾਈ ਦੇ ਜਾਂ ਹੋਰ ਵਿਕਾਸ ਕਾਰਜਾਂ ਨੂੰ ਗਿਣਾਇਆ ਜਾਂਦਾ ਹੈ ਜੋ ਕਿ ਅਧੂਰੇ ਲਟਕਦੇ ਆਮ ਦੇਖੇ ਜਾ ਸਕਦੇ ਹਨ ਜਿਹੜੇ ਪੂਰੇ ਵੀ ਹਨ ਉਹ ਵੀ ਉਦਘਾਟਨ ਦੇ ਤੁਰੰਤ ਬਾਅਦ ਹੀ ਬਣਾਉਣ ਵਾਲਿਆਂ ਦੀ ਮਾੜੀ ਕਾਰਗੁਜ਼ਾਰੀ ਤੇ ਫ਼ਿਦਾ ਹੋ ਕੇ ਜਿਵੇਂ ਲਗਦੈ ਕਿ ਉਦਘਾਟਨ ਕਰਨ ਵਾਲਿਆਂ ਨੂੰ ਵਿਰਾਗ ਕੇ ਢਹਿ ਢੇਰੀ ਹੋਣ ਲੱਗ ਜਾਂਦੇ ਹਨ। ਜਿਸ ਨੂੰ ਅੱਖੀਂ ਡਿੱਠਾ ਤੱਕ ਕਿ ਵੀ ਅਣਭੋਲ ਜਨਤਾ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਆਪਣੇ ਤੇ ਇਲਾਕੇ ਦੇ ਹੋਰ ਵਿਕਾਸਾਂ ਬਾਰੇ ਚਰਚਾ ਕਰਨ ਲੱਗ ਪੈਂਦੀ ਹੈ ਤੇ ਆਸ ਲਗਾ ਬੈਠਦੀ ਹੈ ਕਿ ਸ਼ਾਇਦ ਹੁਣ ਸਹੀ ਉਮੀਦਵਾਰ ਚੁਣਿਆ ਹੈ ਹੁਣ ਵਾਲੀ ਫਲਾਣੀ ਪਾਰਟੀ ਨੇ।

ਪਿਛਲੇ ਕੁਝ ਵਰਿ੍ਹਆਂ ਤੋ ਲੈ ਕੇ ਲਗਾਤਾਰ ਵੋਟਾਂ ਦਾ ਹੀ ਦੌਰ ਚੱਲ ਰਿਹਾ ਹੈ ਕਦੇ ਬਲਾਕ ਸੰਮਤੀ, ਕਦੇ ਸਰਪੰਚੀ ਪੰਚੀ, ਕਦੇ ਜਿੱਲ੍ਹਾ ਪ੍ਰੀਸ਼ਦ, ਕਦੇ ਐਮ ਪੀ, ਕਦੇ ਯੂਨੀਅਨ ਦੀ ਤੇ ਕਦੇ ਜ਼ਿਮਨੀ ਚੋਣਾਂ ਦੀ ।  ਹੁਣ ਤਾਂ ਜਿਵੇਂ ਭਾਰਤ ਵਿਚ ਵੋਟਾਂ ਪਾਉਣਾ ਵੀ ਇੱਕ ਫ਼ੈਸ਼ਨ ਹੋ ਗਿਆ ਹੋਵੇ ਕਾਰਨ ਹਰੇਕ ਮਾੜੇ ਕੰਮ ਦੀ ਖੁੱਲ ਹੋ ਜਾਂਦੀ ਹੈ ਚਾਹੇ ਲਗੇ ਹੋਈ ਪਾਬੰਦੀ ਵਾਲਾ ਨਸ਼ਾ ਹੀ ਕਿਉ ਨਾ ਹੋਵੇ ਜਾਂ ਫਿਰ ਕੋਈ ਗੁਣਾਹ ਨੂੰ ਬਖਸਾਉਣਾ ਹੋਵੇ।

ਨਿੱਕੇ ਨਿੱਕੇ ਬੱਚੇ ਵੀ ਕਿਸੇ ਗੁਰੂ ਪੀਰ ਜਾਂ ਅਧਿਆਪਕ ਦਾ ਨਾਮ ਨਾ ਜਾਣਦੇ ਹੋਣ ਪਰ ਆਪਣੇ ਹਲਕੇ  ਦੇ ਲੀਡਰ ਬਾਰੇ ਜ਼ਰੂਰ ਜਾਣਦੇ ਹੋਣਗੇ ਕਿਉਂਕਿ ਉਨ੍ਹਾਂ ਦੀਆਂ ਸਕੂਲੀ ਜਾਂ ਘਰੇਲੂ ਖੇਡਾਂ ਵੀ ”ਲੀਡਰੀ ਲੀਡਰੀ” ਵਾਲੀਆਂ ਚੱਲ ਪਈਆਂ ਨੇ ਕਦੇ ਭੋਲੂ ਐ ਪੀ ਬਣ ਜਾਂਦਾ ਤੇ ਕਦੇ ਭੋਲੀ ਐਮ ਐਲ਼ ਏ ਤੇ ਭਾਸਣ ਵਿਚ ਬੱਚਿਆਂ ਦੇ ਨੰਬਰ ਪੂਰੇ ਵਿਚੋਂ ਪੂਰੇ। ਹੁਣ ਤਾਂ ਅਸਲੀਅਤ ਵੋਟਾਂ ਵਿਚ ਵੀ ਚਾਹੇ ਵੋਟਾਂ ਤੋ ਬਾਅਦ ਵੀ ਉਮੀਦਵਾਰ ਵੀ ਜਦ ਚਾਹੇ ਜਿੱਤ ਜਾਵੇ ਤੇ ਚਾਹੇ ਜਿੱਤ ਕੇ ਫਿਰ ਆਪਣੀ ਹੀ ਪਾਰਟੀ ਨੂੰ ਮਾੜਾ ਕਹਿ ਕਿ ਅਸਤੀਫ਼ਾ ਦੇ ਜਾਵੇ ਸਮਝ ਨਹੀਂ ਆਉਂਦੀ ਕਿ ਆਖ਼ਿਰ ਅਸਤੀਫ਼ਾ ਦੇਣ ਵਾਲੇ ਉਮੀਦਵਾਰ ਨੂੰ ਕਮੀ ਪਾਰਟੀ ਵਿਚ ਨਜ਼ਰ ਆਈ ਜਾਂ ਜਨਤਾ ਵਿਚ?  ਕਿਉਂਕਿ ਸ਼ਾਇਦ ਉਸ ਨੇਤਾ ਨੂੰ ਇਲਾਕੇ ਵਿਚ ਵਿਕਾਸ ਕਾਰਜ ਕਰਨ ਵਾਲੇ ਵੱਧ ਦਿੱਖੇ ਤੇ ਗਰਾਂਟਾਂ ਛੋਟੀਆਂ ਬਚਤ ਵੀ ਤਾਂ ਕੀ ਬਚੇ ਇਸ ਨਾਲੋਂ ਤਾਂ ਚੰਗਾ ਅਸਤੀਫ਼ਾ! ਜਨਤਾ ਦਾ ਕੀ ਏ ਫੇਰ ਸਹੀ।

ਸ਼ਾਇਦ ਮੇਰੇ ਸਵਾਲ ਦਾ ਜੁਆਬ ਹੋਵੇਗਾ ਕਿ ਜਨਤਾ ਵਿਚ ਕਮੀ ਹੈ ਕਿਉਂਕਿ ਇਨ੍ਹਾਂ ਲੀਡਰਾਂ ਨੇ ਤਾਂ ਫਿਰ ਇੱਕੋ ਥਾਲ਼ੀ ਦੇ ਚੱਟੇ ਵੱਟੇ ਹੋ ਜਾਣਾ ਹੁੰਦਾ ਹੈ ਬੇਚਾਰੀ ਜਨਤਾ ਪਿਸ ਗਈ ਵੋਟਾਂ ਦੀ ਚੱਕੀ ਵਿਚ ਫਿਰ।  ਪਾਰਟੀਆਂ ਵੀ ਹੁਣ ਏਨਿਆਂ ਹੋ ਗਈਆਂ ਹਨ ਕਿ ਇਨ੍ਹਾਂ ਦੇ ਨਾਮ ਵਾਲਾ ਕੈਦਾ ਵੀ ਸ਼ਾਇਦ ਉਹ ਦਿਨ ਦੂਰ ਨਹੀ ਜੱਦੋ ਹਰੇਕ ਬੁੱਕ ਸਟਾਲਾਂ ਤੇ ਬੱਸਾਂ ਰੇਲਾਂ ਵਿਚ ਆਮ ਮਿਲਿਆ ਤੇ ਵਿਕਿਆ ਕਰੇਗਾ। ਇੱਕ ਗੱਲ ਹੋਰ ਪੜੇ ਲਿਖੇ ਨੂੰ ਵੀ ਵੋਟ ਪਾਉਣ ਵੇਲੇ ਉਮੀਦਵਾਰਾਂ ਦੀ ਲਿਸਟ ਵਿਚੋਂ ਆਪਣੇ ਚੋਣਵੇਂ ਉਮੀਦਵਾਰ ਦੇ ਚੋਣ ਨਿਸ਼ਾਨ ਨੂੰ ਲੱਭਣ ਵਿਚ ਦਿੱਕਤ ਆਉਂਦੀ ਹੈ ਤਾਂ ਅਨਪੜ੍ਹ ਦਾ ਦੱਸੋ ਭਲਾ ਕੀ ਬਣਦਾ ਹੋਵੇਗਾ ਮੇਰੇ ਖ਼ਿਆਲ ਵਿਚ ਜਾਂ ਤਾਂ ਉਹ ਅੱਖਾਂ ਮੀਚ ਕੇ ਬਟਨ ਦਬਾ ਕਿ ਆਉਂਦਾ ਹੋਵੇਗਾ ਜਾਂ ਫਿਰ ਆਪਣੇ ਪਸੰਦੀਦਾ ਨਿਸ਼ਾਨ ਤੇ ਜਿਵੇਂ ਬੈਲਟ, ਕਾਪੀ, ਪੈੱਨ, ਪੈਨਸਿਲ, ਬੇਲਣਾ, ਗੱਡੀ, ਮੋਟਰ, ਸਾਈਕਲ, ਤੱਕੜੀ, ਪੰਜਾ, ਥੋੜ੍ਹਾ, ਚੰਨ, ਚਾਬੀ, ਗਲਾਸ, ਪਲਾਸ, ਕੈਂਚੀ ਆਦਿ ਕੋਈ ਵੀ ਇਹੋ ਜਿਹੀ ਵਸਤੂ ਨਹੀ ਹੋਣੀ ਜਿਸ ਤੇ ਕੋਈ ਚੋਣ ਨਾ ਲੜਿਆ ਹੋਵੇ ਭਲਾ ਉਹ ਜਾਨਵਰਾਂ ਦਾ ਨਾਮ ਹੋਵੇ ਚਾਹੇ ਕਿਸੇ ਪੰਛੀਆਂ ਦਾ ਵੀ ਕਿਉਂ ਹੀ ਨਾ ਹੋਵੇ ਹੋਰ ਤਾਂ ਹੋਰ ਅੱਜ ਕੱਲ੍ਹ ਤਾਂ ਕੁੱਝ ਛੋਟਾ ਮੋਟਾ ਸਟੰਟ ਕਰ ਕੇ ਵੀ ਚੋਣ ਨਿਸ਼ਾਨ ਮਿਲ ਜਾਂਦਾ ਹੈ ਜੇਕਰ ਕੋਈ ਨਿਸ਼ਾਨ ਰਹਿ ਗਿਆ ਤਾਂ ਮੁਆਫ ਕਰਨਾ।

ਇਹਨਾਂ ਲੀਡਰਾਂ ਦੀਆਂ ਉਪਲਬਧੀਆਂ ਵਾਲੀਆਂ ਗੱਲਾਂ ਤਾਂ ਲੱਸੀ ਵਾਂਗਰਾਂ ਨੇ ਜੀ ਚਾਹੇ ਜਿੰਨਾ ਮਰਜ਼ੀ ਸਿਫ਼ਤਾਂ ਕਰ ਕਰ ਮਸਾਲੇ ਵਾਲਾ ਪਾਣੀ ਪਾ ਪਾ ਕੇ ਵਧਾ ਲੋ ਪਰ ਕਿਸੇ ਤੇ ਕੋਈ ਅਸਰ ਨਹੀ ਹੋਣਾ ਅੰਤ ਵਿਚ ਦਾਸ ਤਾਂ ਸਿਰਫ਼ ਮੇਰੀ ਪਿਆਰੀ ਜਨਤਾ ਨੂੰ ਬੇਨਤੀ ਕਰੇਗਾ ਕਿ ਵੋਟ ਪਾਓ ਜ਼ਰੂਰ ਪਰ ਜੌਹਰੀ ਦੀ ਪਾਰਖੂ ਅੱਖ ਨਾਲ ਬਾਕੀ ਤੁਸੀਂ ਆਪ ਸਿਆਣੇ ਜ਼ਰੂਰ ਧਿਆਨ ਦੇਣਾ ਜੀ ਜਿਹੜੇ ਕਾਰਜਾਂ ਨੂੰ ਵਿਕਾਸਾਂ ਦੇ ਰਾਹ ਅਤੇ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਹੁੰਦੇ ਨੇ ਉਹ ਗੱਲਾਂ ਨਹੀਂ ਕਰਦੇ ਉਹ ਤਾਂ ਲੁਕਾਈ ਦੀ ਸੇਵਾ ਵਿਚ ਆਪਣਾ ਸਰਬੰਸ ਨਿਛਾਵਰ ਕਰ ਦਿੰਦੇ ਹਨ ਲੱਖਾਂ ਹੀ ਲੋਕ ਇਹੋ ਜਿਹੇ ਦੁਨੀਆ ਤੇ ਹਨ ਜੋ ਧਰਮਾਂ ਤੋ ਉੱਪਰ ਉੱਠ ਕੇ ਜਨਤਾ ਦੀ ਸੇਵਾ ਹੀ ਨਹੀ ਕੁਦਰਤ ਦੁਆਰਾ ਬਣਾਈ ਹਰ ਵਸਤੂ ਦਾ ਆਦਰ ਤੇ ਸਤਿਕਾਰ ਬਗੈਰ ਕਿਸੇ ਉੱਚ ਅਹੁਦੇ ਤੇ ਸ਼ੁਹਰਤ ਦੇ ਲਾਲਚ ਤੋਂ ਕਰ ਰਹੇ ਹਨ ਉਨ੍ਹਾਂ ਦੀ ਸੋਚ ਨੂੰ ਵਾਹਿਗੁਰੂ ਹਰਦਮ ਚੜ੍ਹਦੀ ਕਲਾ ਵਿਚ ਰੱਖੇ।

ਔਰਤ ਦੇ ਜੀਵਨ ਦੇ ਦੁਖਾਂਤ ਦਾ ਕਦ ਹੋਵੇਗਾ ਅੰਤ
ਆਖਿਰ ਕਦੋਂ ਹੋਵੇਗਾ ਬੰਦ ਔਰਤਾਂ ਤੇ ਜੁਰਮ ਜਿਸ ਦਾ ਮੁੱਢ ਭਰੂਣ ਹੱਤਿਆ ਵਰਗੇ ਘਿਣਾਉਣੇ ਅਪਰਾਧ ਤੋਂ ਸ਼ੁਰੂ ਹੁੰਦਾ ਹੈ, ਕੀ ਸਮਾਜ ਇਸ ਅਪਰਾਧ ਨੂੰ ਬੰਦ ਨਹੀਂ ਹੋਣਾ ਦੇਣਾ ਚਾਹੁੰਦਾ? ਕੀ ਸਰਕਾਰਾਂ ਦੁਆਰਾ ਵੀ ਇਹਨਾਂ ਗੰਭੀਰ ਅਪਰਾਧਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ? ਕੀ ਔਰਤ ਸਿਰਫ਼ ਤੇ ਸਿਰਫ਼ ਧਾਰਮਿਕ ਅਸਥਾਨਾਂ ਤੇ ਜਿੱਥੇ  ਦੇਵੀ ਦੇ ਰੂਪ ਵਿਚ ਮੰਨ ਕੇ ਪੂਜਾ ਕੀਤੀ ਜਾਂਦੀ ਹੈ, ਉੱਥੇ ਪੁਤਲਾ ਬਣ ਕੇ ਖੜੀ ਹੀ ਰਹੇਗੀ? ਪਤਾ ਨਹੀਂ ਕਿੰਨੇ ਕੁ ਸਵਾਲ ਮੇਰਾ ਜਵਾਬ ਲੱਭਣ ਦੀ ਉਡੀਕ ਵਿਚ ਬੈਠੇ ਹਨ ਅਤੇ ਮੈਂ ਹਾਂ ਕਿ ਉਨ੍ਹਾਂ ਨੂੰ ਦਿਲਾਸਾ ਵੀ ਨਹੀਂ ਦੇ ਸਕਦਾ ਕਿ “ਮੇਰੇ ਸਵਾਲੋਂ ਮੈਂ ਵੀ ਤਾਂ ਖ਼ੁਦ ਇਸ ਭੈੜੇ ਸਮਾਜ ਦਾ ਇੱਕ ਹਿੱਸਾ ਹਾਂ ਮੇਰੇ ਵੱਲੋਂ ਵੀ ਤਾਂ ਔਰਤ ਤੇ ਬੇਇੰਤਹਾ ਜੁਰਮ ਹੋਏ ਹੋਣੇ ਨੇ ਇਹਨਾਂ ਦਾ ਜੁਆਬ ਤਾਂ ਸ਼ਾਇਦ ਉਸ ਔਰਤ ਨੂੰ ਬਣਾਉਣ ਵਾਲੇ ਤਮਾਸ਼ਾ ਵੇਖ ਰਹੇ ਕੁਦਰਤ ਦੇ ਮਾਲਕ ਰੱਬ ਕੋਲ ਵੀ ਨਹੀਂ ਹੋਣਾ”। ਕੀ ਫਿਰ ਦੋਸ਼ੀ ਉਹ ਰੱਬ ਹੈ? ਨਹੀਂ! ਇਹ ਨਹੀਂ ਹੋ ਸਕਦਾ ਉਹ ਕਿੱਦਾਂ ਆਪਣੇ ਆਪ ਬਣਾ ਕਿ ਆਪਣੀ ਕੁਦਰਤ ਨੂੰ ਦੁੱਖ ਦੇ ਸਕਦਾ ਹੈ ਜਿਸ ਦੇ ਕਣ ਕਣ ਵਿਚ ਉਸ ਦਾ ਵਾਸਾ ਹੈ ਫਿਰ ਤਾਂ ਇਹਨਾਂ ਜੁਰਮਾਂ ਦੇ ਮੁੱਖ ਦੋਸ਼ੀ ਆਪਾਂ ਖ਼ੁਦ ਹੀ ਹਾਂ ਇਸੇ ਲਈ ਤਾਂ ਅੱਜ ਰੱਬ ਖ਼ੁਦ ਸ਼ਰਮਸਾਰ ਹੋ ਕੇ ਕ੍ਰੋਧ ਵਿਚ ਭਰਿਆ ਪਿਆ ਹੈ ਜਿਸ ਦੇ ਪ੍ਰਮਾਣ ਵਜੋਂ ਸਮਾਜ ਵਿਚ ਵੱਧ ਰਿਹਾ ਅੱਤਿਆਚਾਰ, ਭ੍ਰਿਸ਼ਟਾਚਾਰ, ਕਤਲੇਆਮ, ਚੋਰੀਆਂ, ਠੱਗੀਆਂ ਆਦਿ ਕਿੰਨੇ ਹੀ ਘਿਣਾਉਣੇ ਅਪਰਾਧਾਂ ਨੇ ਜਨਮ ਲੈ ਲਿਆ ਤੇ ਪਤਾ ਨਹੀਂ ਕਿੰਨੀਆਂ ਕੁ ਲਾਇਲਾਜ ਬਿਮਾਰੀਆਂ ਨੇ ਮਨੁੱਖੀ ਸਰੀਰ ਤੇ ਜਾਲ ਵਿਛਾ ਲਿਆ ਹੈ ਸ਼ਾਇਦ ਇਹ ਦੇਖ ਕੇ ਤਾਂ ਇੰਜ ਹੀ ਪ੍ਰਤੀਤ ਹੋ ਰਿਹਾ ਹੈ ਕਿ ਰੱਬ ਵੀ ਹੁਣ ਇਨਸਾਨ ਦੁਆਰਾ ਕੀਤੇ ਅਪਰਾਧਾਂ ਦੀ ਸਜਾ ਆਪਣੇ ਅੰਦਾਜ਼ ਵਿਚ ਦੇ ਰਿਹਾ ਹੋਵੇ ।

ਆਦਮ ਦਾ ਔਰਤ ਪ੍ਰਤੀ ਵਹਿਸ਼ੀਆਨਾ ਹੋਣਾ, ਲਾਲਚ ਤੇ ਵਾਸਨਾ ਵੱਸ ਪੈ ਕਿ ਆਦਮ ਆਪਣੀ ਆਦਮੀਅਤ ਤੇ ਇਨਸਾਨੀਅਤ ਆਪਣੇ ਆਪ ਖ਼ਤਮ ਕਰਦਾ ਜਾ ਰਿਹਾ ਹੈ ਤੇ ਵਿਚਾਰੀ ਔਰਤ ਨੂੰ ਬਾਜ਼ਾਰੂ ਵਸਤੂ ਬਣਾ ਦਿੱਤਾ।ਇਸ ਦੇ ਜੁਰਮਾਂ ਦੀ ਸਤਾਈ ਔਰਤ ਆਦਮੀ ਦਾ ਭਲਾ ਫਿਰ ਵੀ ਲੋਚ ਰਹੀ ਹੈ। ਪਰ ਕਈ ਬਾਰ ਤਾਂ ਔਰਤ ਵੀ ਆਪਣਾ ਆਪ ਬਾਰ ਬਾਰ ਖ਼ਤਮ ਕਰ ਕੇ ਆਦਮ ਦੇ ਜੁਰਮਾਂ ਵਿਚ ਸਹਿਯੋਗ ਦੇ ਕੇ ਨਾ ਚਾਹੁੰਦੇ ਹੋਏ ਵੀ ਬਰਾਬਰ ਦੀ ਭਾਗੀ ਹੁੰਦੀ ਜਾ ਰਹੀ ਹੈ।ਇਹਨਾਂ ਜੁਰਮਾਂ ਨੂੰ ਰੋਕਣਾ ਜਦ ਨਾਮਰਦੀ ਭਰੇ ਇਸ ਸਮਾਜ ਵਿਚ ਕਿਸੇ ਦੇ ਵੱਸ ਨਹੀਂ ਤਾਂ ਬੇ ਚਾਰੀ ਔਰਤ ਵੀ ਕੀ ਕਰੇ……………….।

ਜੇ ਗੱਲ ਕਰੀਏ ਕੁੜੀਆਂ/ਔਰਤ ਦੇ ਦੁਖਾਂਤ ਭਰੇ ਜੀਵਨ ਦੀ ਤਾਂ ਅਜੋਕੇ ਸਮੇਂ ਵਿਚ ਹੀ ਨਹੀਂ ਮੇਰੇ ਛੋਟੀ ਜਿਹੀ ਸੋਚ ਮੁਤਾਬਿਕ ਜੱਦੋ ਤੋ ਦੁਨੀਆ/ਕੁਦਰਤ ਦੀ ਰਚਨਾ ਹੋਈ ਹੋਣੀ ਉਦੋਂ ਤੋ ਹੀ ਕੁੜੀਆਂ/ਔਰਤਾਂ ਨੂੰ ਕਮਜ਼ੋਰ ਸਮਝਿਆ ਜਾ ਰਿਹਾ ਹੈ। ਜੇ ਸਵਾਲ ਹੋਵੇ ਕੀ ਸੱਚੀ ਔਰਤ ਕਮਜ਼ੋਰ ਹੈ? ਤਾਂ ਮੇਰਾ ਜਵਾਬ ਹੋਵੇਗਾ ਨਹੀਂ ਔਰਤ ਕਮਜ਼ੋਰ ਨਹੀਂ ਹੈ। ਕਿਉਂਕਿ ਇਸ ਦੇ ਪ੍ਰਮਾਣ ਵਜੋਂ ਅਜੋਕੇ ਸਮੇਂ ਵਿਚ  ਕੁੜੀਆਂ/ਔਰਤਾਂ ਮੁੰਡਿਆਂ/ਆਦਮੀ ਤੋਂ ਕਿਸੇ ਪੱਖੋਂ ਵੀ ਪਿੱਛੇ ਨਹੀਂ ਹਨ ਉਨ੍ਹਾਂ ਜਿੱਥੇ ਆਪਣੀ ਅਹਿਮੀਅਤ ਦੀ ਪਹਿਚਾਣ ਕੀਤੀ ਉੱਥੇ ਆਪਣੇ ਵਜੂਦ ਨੂੰ ਵੀ ਪਰਵਾਰਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੋਢੇ ਨਾਲ ਮੋਢਾ ਲਾ ਇੱਕੋ ਹੀ ਰਾਹ ਤੁਰ ਕੇ ਮੁਕਾਮ/ਮੰਜਿਲ ਅੱਵਲ ਹੋ ਕੇ ਕਾਇਮ ਕੀਤਾ ਹੈ। ਔਰਤ ਦੀ ਇਹ ਕਾਮਯਾਬੀ  ਆਦਮੀ ਤੋ ਬਰਦਾਸ਼ਤ ਨਹੀਂ ਹੋ ਰਹੀ ਏ ਤੇ ਵਿਚੋਂ ਵਿਚ ਜਲ ਰਿਹਾ ਇਹ ਆਦਮ ਹੁਣ ਇੱਕ ਸ਼ੈਤਾਨ ਜੋ ਬਣ ਗਿਆ ਹੈ।

ਲੱਖਾਂ ਅਸਹਿਣੇ ਕਸ਼ਟ ਸਹਿ ਕੇ ਮਾਂ ਦੇ ਰੂਪ ਵਿਚ ਲੱਖਾਂ ਪੀਰ ਪੈਗਾਂਬਰਾਂ ਨੂੰ ਜਨਮ ਦੇ ਕੇ ਮਹਾਨ ਦੇਣ ਦਿਤੀ ਏ ਅਤੇ ਇਸ ਦੀ ਦੇਣ ਤੇ ਉਹ ਪੀਰ ਪੈਗੰਬਰ ਜੋ ਰੱਬ ਦਾ ਹੀ ਰੂਪ ਹੋਏ ਨੇ ਉਹ ਵੀ ਨਹੀ ਦੇ ਸਕੇ ਹਨ ਇਸੇ ਕਰਕੇ ਤਾਂ ਹਰੇਕ ਧਰਮ ਦੇ ਪਵਿਤਰ ਗ੍ਰੰਥਾਂ ਨੇ ਔਰਤ ਨੂੰ ਪੂਜਨੀਕ ਮੰਨਿਆ ਹੈ ਅਤੇ ਗੁਰਬਾਣੀ ਵਿੱਚ ਸਸੋਬਿਤ ਇੱਕ ਸ਼ਬਦ “ਸੋ ਕਿਉਂ ਮੰਦਾ ਆਖੀਏ ਜਿਤੁ ਜੰਮੇ ਰਜਾਨੁ” ਤਾਂ ਹਰ ਰੋਜ਼ ਸੁਣਨ ਵਿਚ ਮਿਲਦਾ ਹੈ ਪਰ ਉਸ ਤੇ ਅਮਲ ਕਰਨਾ ਤਾਂ ਸਿਰਫ਼ ਵਿਚਾਰਾ ਤੱਕ ਹੀ ਸਿਮਤ ਹੈ । ਹਰੇਕ ਉਹ ਕਾਰਜ ਜੋ ਪਰਿਵਾਰ ਨੂੰ ਪਾਲਨ ਪੋਸ਼ਣ ਵਿਚ ਅਹਿਮ ਹੈ ਉਸ ਵਿਚ ਵੀ ਪੂਰੇ ਹੱਕ ਨਾਲ ਆਪਣੀ ਅਣਥੱਕ ਮਿਹਨਤ ਦੁਆਰਾ ਯੋਗਦਾਨ ਪਾ ਰਹੀ ਹੈ ਕੋਈ ਇਹੋ ਜਿਹਾ ਮਹਿਕਮਾ ਨਹੀਂ ਜਿੱਥੇ ਅੱਜ ਔਰਤ ਸੇਵਾ ਨਾ ਨਿਭਾ ਰਹੀ ਹੋਵੇ ਚਾਹੇ ਉਹ ਜੰਗ ਦਾ ਮੈਦਾਨ ਹੋਵੇ,ਚਾਹੇ ਰੱਬ ਦਾ ਦੂਜਾ ਰੂਪ ਡਾਕਟਰ ਜਾਂ ਚੰਨ ਤੇ ਨਾ ਗਈ ਹੋਵੇ।

ਜੇਕਰ ਛੋਟੀ ਜਿਹੀ ਝਾਤ ਮਾਰੀ ਜਾਵੇ ਔਰਤ ਦੇ ਜੀਵਨ ਤੇ ਤਾਂ ਜਦੋਂ ਇੱਕ ਬੇਟੀ ਦੇ ਰੂਪ ਵਿਚ ਆਪਣੇ ਮਾਂ ਤੇ ਪਿਤਾ ਦੇ ਜਿਨ੍ਹਾਂ ਜਜ਼ਬਾਤੀ ਅਤੇ ਮੋਹ ਭਰੀਆਂ ਪ੍ਰੀਤਾਂ ਨਾਲ ਨੇੜੇ ਹੁੰਦੀ ਹੈ ਉਸ ਦਾ ਮਾਂ ਪਿਉ ਨੂੰ ਉਦੋਂ ਅੰਦਾਜ਼ਾ ਲੱਗਦਾ ਹੈ ਜਦੋਂ ਮਤਲਬੀ ਬੇਟੇ ਤੋ ਮਾਤਾ ਪਿਤਾ ਨੂੰ ਦੁਤਕਾਰ ਮਿਲਦੀ ਹੈ ਤਾਂ ਅੱਖਾਂ ਵਿਚੋਂ ਡਿਗਦੇ ਹੰਝੂਆਂ ਨੂੰ ਆਪਣੇ ਚੁੰਨੀ ਦੇ ਪੱਲੇ ਨਾਲ ਸਾਫ਼ ਕਰਨ ਵਾਲੀ ਉਹ ਧੀ ਰਾਣੀ ਨੂੰ ਕਦੇ ਇਹ ਵੀ iਖ਼ਆਲ ਨਹੀਂ ਰਹਿੰਦਾ ਕਿ ਉਸ ਨਾਲ ਕਿੰਨਾ ਵਿਤਕਰਾ ਹੋਇਆ ਸੀ ਨਿੱਕਿਆਂ ਹੁੰਦਿਆਂ ਤੋ ਲੈ  ਕੇ ਜਵਾਨੀ ਦੇ ਪਹਿਰ ਤੱਕ। ਉਸ ਨੂੰ ਤਾਂ ਪੜਾਇਆ ਵੀ ਨਹੀਂ ਗਿਆ ਸੀ ਜੇ ਪੜਾਇਆ ਵੀ ਤਾਂ ਸਿਰਫ਼ ਇੱਕ ਨਾਮ ਲਿਖਣ ਜਾਂ ਪੜ੍ਹਨ ਜੋਗਾ ਕਿਉਂਕਿ ਪਰਿਵਾਰ ਨੂੰ ਆਪਣੀ ਲਾਜ ਦਾ ਖ਼ਤਰਾ ਸੀ ਜਿਸ ਕਰਕੇ ਉਹ ਪੜਾਈ ਨਹੀਂ ਗਈ ਸੀ । ਭਾਈ(ਭਰਾ) ਨੂੰ ਹਸਾਉਣ ਬਣਾਉਣ ਲਈ ਆਪਣੇ ਸਾਰੇ ਅਰਮਾਨਾਂ ਨੂੰ ਆਪਣੀ ਦੇਹ ਵਿਚ ਕਿਸੇ ਇਹੋ ਜਿਹੇ ਕੋਨੇ ਵਿਚ ਦਫ਼ਨਾ ਲੈਂਦੀ ਹੈ ਜਿੱਥੋਂ ਫਿਰ ਉਨ੍ਹਾਂ ਅਰਮਾਨਾਂ ਨੂੰ ਕੁਮਲਾਏ ਫੁੱਲਾਂ ਵਾਂਗ ਮੁਰਝਾ ਜਾਣਾ ਪੈਂਦਾ ਹੈ। ਹੋਲੀ ਹੋਲੀ ਜਵਾਨੀ ਦੀ ਦਹਲੀਜ ਆਪਣੇ ਮਾਤਾ ਪਿਤਾ ਦੀ ਆਣ ਤੇ ਸ਼ਾਨ ਨੂੰ ਬਰਕਰਾਰ ਰੱਖ ਕੇ ਪਾਰ ਕਰ ਜਿਸ ਘਰ ਵਿਚ ਬਚਪਨ ਤੇ ਜਵਾਨੀ ਦੇ ਕੀਮਤੀ ਪਹਿਰ ਬਿਤਾਏ ਹੋਣ ਉਸ ਨੂੰ ਛੱਡ ਜਦੋਂ ਕਿਸੇ ਹੋਰ ਬੇਗਾਨੇ ਘਰ ਵਿਚ ਆਪਣੇ ਜੀਵਨ ਦਾ ਅੱਧ ਪੜਾਅ ਲੰਘਾਉਣ ਲਈ ਚਾਈਂ ਚਾਈਂ ਜਾਂਦੀ ਹੈ ਤਾਂ ਕਿੰਨੇ ਈ ਨਵੇਂ ਅਰਮਾਨਾਂ ਨੇ ਉਦੋਂ ਫਿਰ ਜਨਮ ਲਿਆ ਹੋਣਾ ਪਰ ਅਫ਼ਸੋਸ ਫਿਰ ਦਹੇਜ ਦੀ ਮਾਰ ਥੱਲੇ ਪਿੱਸ ਪਿੱਸ ਕੇ ਆਪਣੇ ਗ਼ਰੀਬੜੇ ਮਾਪਿਆ ਦਾ ਮਾਣ ਵਧਾਉਣ ਲਈ ਆਪਣਾ ਆਪ ਕੁਰਬਾਨ ਕਰਕੇ ਵੀ ਝੂਠਾ ਜਿਹਾ ਹੱਸ ਕੇ ਦਿਲਾਸਾ ਦੇ ਜਾਂਦੀ ਹੈ ਕਿ ਸਭ ਠੀਕ ਹੈ ਤੇ ਮਾਪੇ ਸਭ ਜਾਣਦੇ ਹੋਏ ਵੀ ਚੁੱਪ ਧਾਰ ਲੈਂਦੇ ਨੇ ਆਖ਼ਿਰ ਲਕਸ਼ਮੀ ਦੇ ਇਸ ਰੂਪ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਧੀ ਤਾਂ ਬੇਗਾਨਾ ਧੰਨ ਹੈ ਪਰ ਬੇਗਾਨਾ ਕਾਦਾ ਨਾ ਪੇਕਿਆਂ ਦਾ ਨਾ ਸਹੁਰਿਆਂ ਦਾ।

ਅੰਤ ਮਨ ਤੇ ਪੱਥਰ ਧਰ ਜਦੋਂ ਕੁੱਖੋਂ ਜੰਮੇ 9 ਮਹੀਨਿਆਂ ਦੀ ਘੋਰ ਤਪੱਸਿਆ ਤੋ ਬਾਅਦ ਪੁੱਤਰ ਨੂੰ ਦੇਖ ਕੇ ਖੁੱਸਿਆਂ ਦੇ ਖੇੜੇ ਵਿਚ ਤੇ ਜ਼ਿੰਦਗੀ ਨੂੰ ਨਵੇਕਲੀ ਜਿਊਣ ਦੀ ਆਸ ਤੇ ਉਦੋਂ ਪਾਣੀ ਫਿਰ ਜਾਂਦਾ ਹੈ ਜੱਦੋ ਆਪਣੇ ਹੀ ਸਿਖਾਏ ਬੋਲਾਂ ਤੋਂ ਉਸ ਦੇ ਪੁੱਤਰ ਦੇ ਬੋਲ ਕੌੜ ਤੇ ਭੈੜੇ ਆਚਰਨ ਹੋਣ ਲਗਦੇ ਹਨ ਫਿਰ ਤਾਂ ਮਨੋਂ ਜਿਵੇਂ ਫਿਰ ਜਿਊਣ ਦੀ ਆਰਜ਼ੂ ਹੀ ਮੁੱਕ ਜਾਂਦੀ ਹੈ।ਕਿੰਨਾ ਦੁਖਦਾਈ ਜੀਵਨ ਜੀ ਕੇ ਵੀ ਜੀਵਨ ਦੀ ਦਾਤ ਦੇਣ ਵਾਲੀ ਏ ਜੀਵਣਦਾਤੇ ਹੁਣ ਤਾਂ ਕੁੱਖਾਂ ਵਿਚ ਈ ਖ਼ੁਦ ਆਪਣੇ ਆਪ ਦਾ ਕਠੋਰ ਜਿਗਰਾ ਕਰਕੇ ਇਸੇ ਕਰਕੇ ਤਾਂ ਮਾਰ ਰਹੀ ਹੈ ਕਿ ਫਿਰ ਨਾ ਦੁਬਾਰਾ ਮੇਰੇ ਅਣਪੂਰੇ ਅਰਮਾਨ ਜਨਮ ਲੈ ਕੇ ਹੋਰ ਅਰਮਾਨਾਂ ਦੀ ਪੰਡ ਆਪਣੇ ਅੰਦਰ ਦਫ਼ਨ ਕਰਨ।ਦਾਸ ਨੇ ਜੋ ਇਹ ਛੋਟਾ ਜਿਹਾ ਸੱਚ ਦਰਸਾਉਣ ਦਾ ਜੋ ਯਤਨ ਕੀਤਾ ਏ ਇਹ ਸ਼ਰਤੀਆ 80 ਪ੍ਰਤੀਸ਼ਤ ਔਰਤਾਂ ਦੇ ਜੀਵਨ ਤੇ ਢਲਿਆ ਹੁੰਦਾ ਹੈ ਅਤੇ ਉਹ ਇਹ ਕੜੁਤਨ ਭਰਿਆ ਜੀਵਨ ਸਹਿੰਦੀਆਂ ਹਨ। ਸ਼ਾਇਦ ਦਾਸ ਦੀਆਂ ਇਹ ਗੱਲਾਂ ਸਮਝਣੀਆਂ ਔਖੀਆਂ ਹੋਣਗੀਆਂ ਕਿਉਂਕਿ ਇਹਨਾਂ ਲੱਖਾਂ ਸਵਾਲਾਂ ਦੇ ਜੁਆਬ ਨਾ ਤਾਂ ਕਿਸੇ ਨੂੰ ਮਿਲੇ ਨੇ ਨਾ ਮਿਲਣਗੇ। ਮੇਰੇ ਮੁਤਾਬਿਕ ਔਰਤ ਤੇ ਹੋ ਰਿਹਾ ਜੁਰਮ ਨਾ ਤਾਂ ਕਦੇ ਰੁਕ ਸਕਦਾ ਹੈ ਤੇ ਨਾ ਕਦੇ ਰੁਕੇਗਾ ਜਦ ਤੱਕ ਖ਼ੁਦ ਮਾਂ ਬਾਪ ਆਪਣੀ ਧੀ ਤੇ ਪੁੱਤ ਦੇ ਫ਼ਰਕ ਨੂੰ ਨਹੀਂ ਮਿਟਾਉਂਦੇ ਇਸ ਵਿਤਕਰੇ ਦੀ ਸ਼ੁਰੂਆਤ ਤਾਂ ਧੀ ਦੇ ਜਨਮ ਤੋ ਲੈਂਦੇ ਖ਼ੁਦ ਉਸ ਨੂੰ ਜਨਮ ਦੇਣ ਵਾਲੇ ਅਤੇ ਇੱਕੋ ਕੁੱਖੋਂ ਜੰਮੇ ਭਰਾ ਹੀ ਤਾਂ ਸ਼ੁਰੂ ਕਰਦੇ ਹਨ ਕਿਸੇ ਹੋਰ ਨੂੰ ਦੋਸ਼ ਦੇਣ ਤੋ ਪਹਿਲਾਂ ਆਪਾਂ ਖ਼ੁਦ ਪ੍ਰਣ ਕਰੀਏ ਕਿ ਕੁੱਖ ਵਿਚ ਕਤਲ ਨਾ ਕਰਾਂਗੇ ਤੇ ਨਾ ਹੋਣ ਦਿਆਂਗੇ।ਆਖ਼ਿਰ ਵਿਚ ਅਗਰ ਦਾਸ ਵੱਲੋਂ ਵਰਤੇ ਕਿਸੇ ਲਫ਼ਜ਼ਾਂ ਕਰਕੇ ਕਿਸੇ ਦੇ ਮਨ ਕੋਈ ਠੇਸ ਪਹੁੰਚੀ ਹੋਵੇ ਤਾਂ ਭੁੱਲ ਚੁੱਕ ਦੀ ਖਿਮਾ ਕਰਨਾ।

ਲੇਖਕ ਕੌਣ ਹੁੰਦਾ ਹੈ ?
ਇਸ ਸਦੀ ਦੇ ਮਹਾਨ ਪ੍ਰਚਾਰਕ ਬਾਬਾ ਮਸਕੀਨ ਜੀ ਦੇ ਫੁਰਮਾਣ ਇੱਕ ਲੇਖਕ ਦੀ ਅਵਸਥਾ ਨੂੰ ਦਰਸਾਉਣ ਲਈ ਬਹੁਤ ਹਨ ਕਿ ”ਜੇ ਕਿਸੇ ਦੀ ਦੋ ਬੋਲਾਂ ਰਾਹੀ ਲਿਖਤ ਦੀ ਸਿਫ਼ਤ ਨਹੀਂ ਕਰ ਸਕਦੇ ਤਾਂ ਨਿੰਦਾ ਵੀ ਕਰਨਾ ਜ਼ਰੂਰੀ ਨਹੀਂ ਹੋਣੀ ਚਾਹੀਦੀ”। ਮੁਆਫ਼ ਕਰਨਾ ਦਾਸ ਨੇ ਕਦੇ ਨਹੀਂ ਕਿਹਾ ਕਿ ਮੈ ਕੋਈ ਕਵੀ ਹਾਂ, ਗੀਤਕਾਰ ਹਾਂ, ਕੋਈ ਰਚਨਾਕਾਰ ਹਾਂ, ਕੋਈ ਕਹਾਣੀਕਾਰ ਹਾਂ ਜਾਂ ਇੰਜ ਕਹਿ ਦੋ ਕਿ ਲਿਖਣ ਯੋਗ ਹਾਂ। ਹਾਂ ਬਸ ਲਿਖਦਾ ਹਾਂ ਜਿਸ ਕਰ ਕੇ ਆਪਣੇ ਆਪ ਨੂੰ ਲਿਖਾਰੀ ਜਾਂ ਲੇਖਕ ਕਹਿ ਦਿੰਦਾ ਹਾਂ। ਮੇਰੇ ਲਈ ਉਹ ਹਰ ਲਿਖਿਆ ਹੋਇਆ ਪਾਵਨ ਸ਼ਬਦ(ਅੱਖਰ) ਸਤਿਕਾਰਯੋਗ ਹਨ ਚਾਹੇ ਉਸ ਦੀ ਕੋਈ ਵਿਧਾ ਹੈ ਚਾਹੇ ਨਾ। ਚਾਹੇ ਕੰਧਾ ਤੇ ਮਾਰੀਆਂ ਹੋਈਆਂ ਲੀਕਾਂ ਹੀ ਹਨ ਉਹ ਵੀ ਸਤਿਕਾਰ ਯੋਗ ਹਨ।

ਹਾਂ ਇੱਥੇ ਸਪਸ਼ਟ ਕਰਦਾ ਹਾਂ ਕਿ ਮੈਨੂੰ ਇਹ ਲੇਖ ਇਸ ਕਰ ਕੇ ਲਿਖਣ ਲਈ ਜ਼ਰੂਰਤ ਮਹਿਸੂਸ ਹੋਈ ਕਿ ਕਈ ਮੇਰੇ ਵਰਗੇ ਚੰਦ ਰਚਨਾਵਾਂ ਨੂੰ ਅਖ਼ਬਾਰਾਂ, ਕਿਤਾਬਾਂ ਛਪਵਾ ਕੇ ਜਾਂ ਸਨਮਾਨ ਪ੍ਰਾਪਤ ਕਰ ਕੇ ਬਹੁਤ ਮਾਣ ਮਹਿਸੂਸ ਕਰਨ ਲੱਗ ਜਾਂਦੇ ਹਨ ਅਤੇ ਆਪਣੇ ਆਪ ਨੂੰ ਸਿਖਰ ਤੇ ਸਮਝਣਾ ਇਹ ਅਣਭੋਲਪੁੱਣਾ ਹੈ ਜੋ ਮੈਨੂੰ ਮਹਿਸੂਸ ਹੋਇਆ ਓ ਹੀ ਲਿਖਾਂਗਾ ਕਿਸੇ ਨੂੰ ਵੀ ਇਸ ਲੇਖ ਵਿਚ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ ਜਿਸ ਤੇ ਇਤਰਾਜ਼ ਕੀਤਾ ਜਾਵੇ ਮੇਰੇ ਲਈ ਸਾਰੇ ਹੀ ਸਤਿਕਾਰ ਯੋਗ ਹਨ (ਨੋਟ:- ਇਸ ਕਰ ਕੇ ”ਹਰਮਿੰਦਰ ਸਿੰਘ ਭੱਟ ਕੋਈ ਮਹਾਨ ਕਵੀ ਜਾਂ ਲੇਖਕ” ਨਹੀਂ ਹੈ ਜੋ ਕਿ ਆਪਣੇ ਮਿੱਤਰ ਸੂਚੀ ਵਿਚ ਦਰਜ ਕੀਤਾ ਜਾਵੇ) ਤੇ ਉਨ੍ਹਾਂ ਦੀ ਇਸ ਲਿਖਣ ਦੀ ਪ੍ਰਕ੍ਰਿਆ ਨੂੰ ਸਲਾਮ ਕਰਦਾ ਹਾਂ ਤੇ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕਿ ਸਿੱਖਣ ਤੇ ਲਿਖਣ ਯੋਗ ਹੋ ਰਿਹਾ ਹਾਂ ਜੋ ਰਹਿੰਦੇ ਸਾਹਾਂ ਤੱਕ ਜਾਰੀ ਰਹਿਣ ਦੀ ਨਿਰੰਤਰ ਕੋਸ਼ਿਸ਼ ਕਰਦਾ ਰਹਾਂਗਾ।

ਹੁਣ ਗੱਲ ਕਰਦੇ ਹਾਂ ਕਿ ਅਗਲੇ ਵਿਚਾਰ ਦੀ ਲੇਖਕ ਦੀ ਭਾਵਨਾ ਦਾ ਲਿਖਣ ਦਾ ਮੁੱਖ ਕੇਂਦਰ ਭਾਵ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਜਿਸ ਅਵਸਥਾ ਚ ਲਿਖ ਰਿਹਾ ਹੈ ਉਹ ਉਹੀ ਸਮਝ ਸਕਦਾ ਹੈ ਜਾਂ ਉਹ ਜੋ ਇਸ ਅਵਸਥਾ ਵਿਚ ਰਹਿ ਰਿਹਾ ਹੋਵੇ ਜਾਂ ਰਿਹਾ ਹੋਵੇ। ਅੱਖਰ ਦੀ ਗਹਿਰਾਈ ਵਿਚ ਜਾਣਾ ਹੀ ਲੇਖਕ ਦੀ ਮੁੱਖ ਨਿਸ਼ਾਨੀ ਹੁੰਦਾ ਹੈ। ਜੇਕਰ ਕੋਈ ਸ਼ਬਦ ਸਮਝ ਨਾ ਆਵੇ ਤਾਂ ਪੁੱਛਿਆ ਜਾ ਸਕਦਾ ਹੈ, ਹੋ ਸਕਦਾ ਹੈ ਕਿ ਉਹ ਸਵੈ ਸ਼ਬਦ ਹੋਵੇ ਜਿਵੇਂ ਕਿ ਕਈ ਸ਼ਬਦ ਹਨ ਜੋ ਲਿਖਣ ਦੀ ਪ੍ਰਕ੍ਰਿਆ ਹੇਠ ਸਮਾਨਰਥਕ ਸਵੈਸਬਦ ਘੜਦਾ ਹੈ। ਇਸ ਦੀ ਬੇਅੰਤ ਉਦਾਹਰਨਾਂ ਹਨ ਜੋ ਕਿ ਆਮ ਬੋਲੀ ਵਿੱਚ ਵੀ ਮਿਲ ਜਾਂਦੇ ਹਨ ਇਹ ਸਵੈ ਘੜੇ ਸ਼ਬਦ ਹੀ ਸਮੇਂ ਨਾਲ ਲੋਕ ਗੀਤ ਜਾਂ ਲੋਕ ਸ਼ਬਦ(ਅੱਖਰ) ਬਣ ਜਾਂਦੇ ਹਨ ਜਿਵੇਂ ਬੇਅੰਤ ਬੋਲੀਆਂ ਹਰ ਇੱਕ ਵਿਰਸੇ ਦੀ, ਹਰ ਇੱਕ ਖ਼ਿੱਤੇ ਦੀ, ਹਰ ਇੱਕ ਕੌਮ ਦੀ ਤੇ ਹਰ ਇੱਕ ਉਸ ਸੰਸਥਾ ਦੀ ਜੋ ਉਹ ਸੰਸਥਾ ਦੀ ਸਹਿਯੋਗੀ ਹੀ ਸਮਝ ਸਕਦੇ ਹਨ।

ਬਾਬਾ ਮਸਕੀਨ ਜੀ ਕਹਿੰਦੇ ਹਨ ਕਿ, ਇਹ ਕੁਦਰਤੀ ਕਿਰਿਆ ਹੈ ਜਿਵੇਂ ਹਰ ਵਸਤੂ ਅੰਦਰੋਂ ਬਾਹਰ ਨੂੰ ਆਉਂਦੀ ਹੈ, ਜਿਵੇਂ ਕਿ ਬੱਚਾ ਪੈਦਾ ਹੁੰਦਾ ਹੈ , ਜਿਵੇਂ ਕਿ ਧਰਤੀ ਵਿਚੋਂ ਪੌਦੇ ਫੁੱਟਕੇ ਬਾਹਰ ਨੂੰ ਆਉਂਦੇ ਹਨ। ਜੋ ਕੁਦਰਤੀ ਕਿਰਿਆ ਹੈ ਉਹੀ ਸੱਚੀ ਹੈ। ਬਨਾਵਟੀ ਫ਼ੁਲ ਸੋਹਣੇ ਤਾਂ ਬਹੁਤ ਹੋਣਗੇ ਪਰ ਕੁਦਰਤੀ ਖ਼ੁਸ਼ਬੂ ਉਸ ਵਿਚ ਨਹੀਂ ਹੋਵੇਗੀ। ਏਸੇ ਤਰਾਂ ਜਿਹੜੀ ਵਸਤੂ ਬਾਹਰੋਂ ਅੰਦਰ ਜਾਂਦੀ ਹੈ ਉਸ ਵਿੱਚ ਏਨੇ ਵਿਸ਼ੇਸ਼ ਗੁਣ ਨਹੀਂ ਹੋਣਗੇ, ਜਿੰਨੇ ਕਿ ਅੰਦਰੋਂ ਬਾਹਰ ਆਉਣ ਦੀ ਪ੍ਰਕਿਰਿਆ ਵਿਚ ਹੋਣਗੇ। ਉਦਾਹਰਨ ਦੇ ਤੌਰ ਤੇ ਹਰ ਇੱਕ ਧਰਮ ਦੇ ਪੁਰਾਤਨ ਪਾਵਨ ਪਵਿੱਤਰ ਗ੍ਰੰਥ ਸਾਹਿਬ, ਉਨ੍ਹਾਂ ਦੇ ਸਟੀਕ, ਕਿਸੇ ਮਹਾਨ ਲੇਖਕ ਦੀ ਹੰਢਾਈ ਤੇ ਲੁਕਾਈ ਦੇ ਦਰਦ ਨੂੰ ਮਹਿਸੂਸ ਕੀਤੇ ਗਏ ਮੌਲਿਕ ਵਿਚਾਰ ਉਹ ਚਾਹੇ ਗੀਤ ਦੇ ਜਰੀਏ ਹੋਣ ਜਾਂ ਲੇਖ ਦੇ, ਜਾਂ ਕਿਸੇ ਹੋਰ ਬੇਅੰਤ ਕਹਾਣੀਆਂ-ਨਾਵਲ ਦੀਆਂ ਛਪੀਆਂ ਪਾਵਨ ਜਾਂ ਵਿੱਦਿਅਕ ਕਿਤਾਬਾਂ ਹੋਣ।

ਲੇਖਣੀ ਵੀ ਅਜਿਹੀ ਹੈ, ਜੇਕਰ ਅੰਦਰੋਂ ਬਾਹਰ ਨੂੰ ਆਵੇਗੀ ਤਾਂ ਕੁਦਰਤੀ ਹੋਵੇਗੀ। ਮਨਾ ਨੂੰ ਖਿੱਚ ਪਾਵੇਗੀ , ਇੱਕ ਸਕੂਨ ਦੇਵੇਗੀ। ਪਰ ਜੇਕਰ ਬਾਹਰੋਂ ਅੰਦਰ ਜਾਵੇਗੀ , ਮਤਲਬ ਕਿ ਦੁਨਿਆਵੀ ਸਿੱਖਿਆ ਹੋਵੇਗੀ ਤਾਂ ਉਸ ਵਿਚ ਇਤਨਾ ਰਸ ਨਹੀਂ ਹੋਵੇਗਾ ਜੇਕਰ ਰਸ ਹੋਵੇਗਾ ਵੀ ਤਾਂ ਦੁਨਿਆਵੀ ਜੀਵਨ ਰਸਾਂ ਨੂੰ ਪ੍ਰਾਪਤ ਕਰਨ ਦਾ ਸਕੂਨ ਹੋਵੇਗਾ। ਸਕੂਲਾਂ ਕਾਲਜਾ ਦੇ ਲੈਕਚਰਾਰ ਪੜ੍ਹ ਰਹੇ ਹਨ ਅਤੇ ਪੜਾ ਰਹੇ ਹਨ।

ਰੂਹਾਨੀ ਸਕੂਨ ਦੀ ਉਦਾਹਰਨ ਵੀ ਉਹ ਦਿੰਦੇ ਹਨ ਕਿ ਜਿਵੇਂ ਭਗਤ ਕਬੀਰ ਜੀ, ਭਗਤ ਰਵੀਦਾਸ ਜੀ ਜਾ ਫਿਰ ਬਾਬਾ ਫ਼ਰੀਦ ਜੀ , ਜਿੰਨਾ ਦੇ ਅੰਦਰੋਂ ਸ਼ਬਦਾਂ ਦੇ ਫੁਹਾਰੇ ਉੱਠਦੇ ਹਨ। ਜਿੰਨਾ ਕੋਲ ਦੁਨਿਆਵੀ ਸਿੱਖਿਆ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਸ਼ਬਦਾਂ ਉੱਪਰ ਵੱਡੀਆਂ ਵਿੱਦਿਅਕ ਪ੍ਰਾਪਤੀਆਂ ਹੋ ਰਹਿਆਂ ਹਨ। ਅੰਦਰੋਂ ਬਾਹਰ ਦੀ ਪ੍ਰਕਿਰਿਆ ਸਦਾ ਵਗਦੀ ਰਹਿੰਦੀ ਹੈ। ਜਿੰਨਾ ਲੇਖਕਾ ਵਿਚ ਇਹ ਅੰਦਰੋਂ ਬਾਹਰ ਨੂੰ ਵਗਦੀ ਹੈ, ਉਹ ਨੂੰ ਕਿਸੇ ਵੀ ਖ਼ਾਸ ਮਾਹੌਲ ਜਾਂ ਵਡਿਆਈ ਜਾਂ ਸ਼ੁਹਰਤ ਦੀ ਜਾ ਕਿਸੇ ਵੀ ਤਰਾਂ ਦੇ ਨਸ਼ੇ ਦੇ ਸੇਵਨ ਦੀ ਜ਼ਰੂਰਤ ਨਹੀਂ ਹੁੰਦੀ। ਉਹ ਜਦ ਵੀ ਕਲਮ ਚੁੱਕਦੇ ਹਨ ਵਹਾਣ ਤੇਜ਼ੀ ਨਾਲ ਵਗਣ ਲੱਗ ਜਾਂਦਾ ਹੈ। ਪਰ ਅੱਜ ਕੱਲ੍ਹ ਸਾੜੇ ਦੇ ਮਾਰੇ ਲੇਖਕ ਬਾਹਰੋਂ – ਅੰਦਰ ਦੀ ਕਿਰਿਆ ਵਿਚ ਉਲਝੇ ਹਨ। ਏਸੇ ਲਈ ਖ਼ੂਬਸੂਰਤੀ ਨਿੱਖਰ ਕੇ ਸਾਹਮਣੇ ਨਹੀਂ ਆਉਂਦੀ ਉਹ ਕਹਿੰਦੇ ਹਨ ਕਿ ਜੇ ਕਿਸੇ ਦੀ ਦੋ ਬੋਲਾਂ ਰਾਹੀ ਲਿਖਤ ਦੀ ਸਿਫ਼ਤ ਨਹੀਂ ਕਰ ਸਕਦੇ ਤਾਂ ਨਿੰਦਾ ਵੀ ਕਰਨਾ ਜ਼ਰੂਰੀ ਨਹੀਂ ਹੋਣੀ ਚਾਹੀਦੀ। ਉਹ ਕਹਿੰਦੇ ਹਨ ਕਿ ਅਜੋਕੇ ਲੇਖਕ ਦੀ ਤਿੰਨ ਤਰ੍ਹਾਂ ਦਾ ਜੀਵਨ ਹੈ ਇੱਕ ਨਿੰਦਕ ਦਾ, ਦੂਜਾ ਪ੍ਰਸੰਸਕ ਦਾ ਤੇ ਤੀਜਾ ਆਲੋਚਕ ਦਾ।

(1) ਨਿੰਦਕ :- ਸਾੜੇ ਵਿਚ ਆ ਕਿ ਬਗੈਰ ਕਿਸੇ ਸ਼ਬਦ(ਅੱਖਰ) ਦੀ ਗਹਿਰਾਈ ਨੂੰ ਸਮਝਣ ਤੋਂ ਬਿਨਾ ਨਿੰਦਾ ਕਰਨੀ ਤੇ ਹਾਸੋਹੀਣੀ ਸਥਿਤੀ ਬਣਾਉਣੀ।

(2) ਪ੍ਰਸੰਸਕ - ਪ੍ਰਸੰਸਕ ਦਾ ਹੋਣਾ ਵੀ ਬਹੁਤ ਲਾਜ਼ਮੀ ਹੁੰਦਾ ਹੈ ਜੇ ਪ੍ਰਸੰਸਾ ਨਹੀਂ ਹੋਵੇਗੀ ਤਾਂ ਲੇਖਕ ਦੇ ਲਿਖਣ ਦੀ ਪ੍ਰਬਲਤਾ ਨਹੀਂ ਆਵੇਗੀ ਪਰ ਇੱਥੇ ਆਪਣੇ ਨੂੰ ਖ਼ੁਦ ਹੀ ਅੰਦਾਜ਼ਾ ਲਗਾਉਣਾ ਪੈਣਾ ਮੁੱਖ ਹੈ ਕਿ ਉਹ ਪ੍ਰਸੰਸਾ ਦਾ ਪ੍ਰਕਾਰ ਕੀ ਹੈ ਸਵਾਰਥ ਜਾਂ ਨਿਰਸਵਾਰਥ।

(3) ਆਲੋਚਕ :- ਕਿਸੇ ਲਿਖੀ ਗਈ ਰਚਨਾ ਵਿਚ ਬੇਅੰਤ ਤਰੁੱਟੀਆਂ ਹੋਣਗੀਆਂ ਉਸ ਨੂੰ ਉਸ ਦੀ ਗ਼ਲਤੀ ਬਾਰੇ ਦੱਸਿਆ ਜਾਣਾ ਤੇ ਉਸ ਤਰੁੱਟੀ (ਗ਼ਲਤੀ) ਦਾ ਹੱਲ ਵੀ ਦਰਸਾਉਣਾ ਬਹੁਤ ਲਾਜ਼ਮੀ ਹੁੰਦਾ ਹੈ ਸਾਨੂੰ ਆਲੋਚਕ ਬਣਨਾ ਚਾਹੀਦਾ ਹੈ।

ਨਾ ਕਿ ਨਿਰਾ ਪੁਰਾ ਪਹਿਲੀਆਂ ਦੋ ਅਵਸਥਾਵਾਂ ਨੂੰ ਦਰਸਾ ਕਿ ਕਿਸੇ ਨੂੰ ਕਹਿਣਾ ਕਿ ”ਮੈ ਤਾਂ ਤੇਰਾ ਭਲਾ ਲੋਚਦਾ ਹਾਂ ਬਾਕੀ ਤੇਰੀ ਮਰਜ਼ੀ” ਇਹ ਕਹਿਣਾ ਸਿਰਫ਼ ਖ਼ੁਦ ਅਣਜਾਣ ਪੁਣੇ ਦੀਆਂ ਨਿਸ਼ਾਨੀਆਂ ਹਨ ਦਾਸ ਵੀ ਇੰਨਾ ਦੋ ਅਵਸਥਾਵਾਂ ਤੋਂ ਬੇਅੰਤ ਬਾਰ ਗੁਜ਼ਰ ਚੁੱਕਾ ਹੈ। ਸੋ ਇਸ ਕਰ ਕੇ ਲੇਖਕ ਬਣਿਆ ਜਾਵੇ ਤੇ ਹਾਂ ਇੱਥੇ ਇਹ ਵੀ ਕਹਿ ਦੇਵਾਂ ਕਿ ਲੇਖਕ ਦੀ ਕੋਈ ਵੀ ਰਚਨਾ ਲਿਖਣ ਦੀ ਅਵਸਥਾ ਤੇ ਹਾਲਤਾਂ ਨੂੰ ਵੀ ਸਮਝਣਾ ਅਤਿ ਜ਼ਰੂਰੀ ਹੈ। ਇਹ ਵੀ ਸਹੀ ਕੀ ਕਿਸੇ ਵੀ ਰਚਨਾ ਨੂੰ ਲਿਖਣ ਜਾਂ ਸਮਝਣ ਲਈ ਉਸ ਲੇਖਕ ਨਾਲ ਵਿਚਾਰ ਕਰੋ ਤਕਰਾਰ ਨਾ ਕਰੋ ਤਾਂ ਕਿ ਜੰਗ ਤੋਂ ਬਚਿਆ ਜਾਵੇ। ਸੱਚ ਇਹ ਵੀ ਹੈ ਕਿ ਹਰ ਰਚਨਾ ਦੀ ਉਪਜ ਲਈ ਨਿਯਮ ਤੇ ਸ਼ਰਤਾਂ ਹੁੰਦੀਆਂ ਹਨ ਉਹ ਹੌਲੀ ਹੌਲੀ ਸਮਝ ਤੇ ਰਮਜ਼ ਵਿਚ ਆਉਂਦੀਆਂ ਹਨ ਇਸ ਲਈ ਮੇਰੇ ਬੇਨਤੀ ਹੈ ਕਿ ਬਸ ਲਿਖਦੇ ਰਹੇ ਤੇ ਸਿੱਖਦੇ ਰਹੋ ਤੇ ਸਿੱਖਣ ਤੋਂ ਬਾਅਦ ਆਲੋਚਕ ਬਣ ਕੇ ਕਿਸੇ ਲਈ ਯੋਗ ਰਾਹ ਦਸੇਰਾ ਬਣੋ।  ਹੱਥ ਬਣ ਕੇ ਬੇਨਤੀ ਹੈ ਕਿ ਤੋੜੇ ਨਾ ਜੋੜਦੇ ਰਹੋ।

ਭਲਾਈ ਕਾਰਜਾਂ ਦੇ ਨਾਮ ਤੇ ਦਸਵੰਧ ਦੀ ਮੰਗ ਬਣ ਰਿਹਾ ਕਾਰੋਬਾਰ – ਚਿੰਤਾ ਦਾ ਵਿਸ਼ਾ
ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿੱਦਿਅਕ, ਖੇਡਾਂ ਦੇ ਨਾਮ ਤੇ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਸਰਕਾਰੀ ਵੀ ਹੋਵੇ ਉਹ ਵੀ ਕਿਸੇ ਪ੍ਰਕਾਰ ਤੋਂ ਉਦਾਹਰਨ:- ਧਰਮ ਦੇ ਨਾਮ ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ, ਬਿਮਾਰੀ ਜਾਂ ਇਲਾਜ ਲਈ ਇਸ ਤੋਂ ਇਲਾਵਾ ਹੋਰ ਵੀ ਭਲਾਈ ਕਾਰਜਾਂ ਲਈ ਦਾਨ ਮੰਗਣ (ਧਿਆਨ ਮੰਗਣ ਵਾਲੀ ਭਾਵਨਾ ਤੇ ਕੇਂਦਰਿਤ ਕੀਤਾ ਜਾਵੇ) ਦੀ ਲੜੀ ਨੂੰ ਦਸਵੰਧ ਦੇ ਨਾਮ ਤੇ ਵਧਾਉਂਦੇ ਜਾ ਰਹੇ ਹਨ। ਇਸ ਵਿਚ ਇਹ ਕਹਿਣਾ ਕੋਈ ਝੂਠ ਨਹੀਂ ਹੋਵੇਗਾ ਕਿ ਇਹ ਇੱਕ ਰਿਵਾਜ ਜਿਹਾ ਚੱਲ ਪਿਆ ਹੈ ਜੋ ਕਿ ਹੋਲੀ ਹੋਲੀ ਇੱਕ ਕਾਰੋਬਾਰ ਦਾ ਰੂਪ ਵੀ ਧਾਰਨ ਕਰਦਾ ਜਾ ਰਿਹਾ ਹੈ ਬਾਕਾਇਦਾ ਆਏ ਦਿਨ ਪਰਚੀਆਂ ਵੀ ਕੱਟੀਆਂ ਜਾ ਰਹੀਆਂ ਹਨ।

ਜਿਸ ਤੋਂ ਇਨ੍ਹਾਂ ਦੇ ਆਪਣੇ ਨਿੱਜੀ ਖ਼ਰਚੇ ਵੀ ਪੂਰੇ ਪ੍ਰਤੀਤ ਹੋ ਰਹੇ ਹਨ । ਖ਼ਾਸਕਰ ਨੌਜੁਆਨ ਵਰਗ ਵੱਲੋਂ ”ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਵਾਲੇ ਸਿਧਾਂਤਾਂ ਨੂੰ ਵੀ ਅੱਖੋਂ ਪਰੇ ਕਰ ਕੇ ਇਸ ਰਾਹ ਨੂੰ ਆਮਦਨ ਦਾ ਮੁੱਖ ਸਰੋਤ ਬਣਾਉਂਦੇ ਜਾਣਾ ਸੱਚ ਜਾਣੋ ਦੋਸਤੋ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਦਸਵੰਧ ਮੰਗ ਕੇ ਭਲਾਈ ਦੇ ਕਾਰਜ ਕਰਨਾ ਗੰਭੀਰ ਵਿਸਾਂ ਹੈ ਬਹੁਤ ਸਾਰੇ ਲੋਕ ਇਸੇ ਆੜ ਵਿਚ ਬੇਈਮਾਨੀਆਂ ਵੀ ਕਰਦੇ ਹਨ।  ਹਾਂ ਮੈਂ ਇੰਜ ਨਹੀਂ ਕਹਾਂਗਾ ਕਿ ਦਾਨ ਦੇਣਾ ਕੋਈ ਗੁਨਾਹ ਜਾਂ ਗ਼ਲਤ ਹੈ ਦਾਨ ਦਸਵੰਧ ਦੇ ਰੂਪ ਵਿਚ ਦੇਣਾ ਮਹਾਂ ਦਾਨ ਹੈ । ਪਰ ਬਗੈਰ ਅੱਖਾਂ ਮੀਚ ਕੇ, ਬਿਨਾ ਜਾਂਚੇ ਪਰਖੇ ਦੇਣਾ ਅਤੇ ਦਿੱਤੇ ਗਏ ਦਾਨ ਜਾਂ ਦਸਵੰਧ ਦਾ ਕੋਈ ਅਤਾ ਪਤਾ ਨਾ ਲਏ ਬਗੈਰ ਸੋਚਣਾ ਕਿ ਅਗਲਾ ਚਾਹੇ ਜਿੱਥੇ ਮਰਜ਼ੀ ਲਾਵੇ ਅਸੀਂ ਆਪਣਾ ਦਸਵੰਧ ਕੱਢ ਦਿੱਤਾ ਹੈ ਇਹ ਸੋਚ ਰੱਖਣਾ ਵੀ ਆਪਣੇ ਆਪ ਨੂੰ ਧੋਖਾ ਦੇਣਾ ਕੋਈ ਗੁਨਾਹ ਤੋਂ ਘੱਟ ਵੀ ਨਹੀਂ ਹੋਵੇਗਾ। ਕਿਸੇ ਗ਼ਰੀਬ, ਲੋੜਵੰਦ ਦੀ ਸਹਾਇਤਾ ਕਰਨੀ ਹੈ ਤਾਂ ਆਪਣੇ ਹੱਥੀ ਕੀਤੀ ਜਾਵੇ । ਮੈਂ ਇਸ ਲੇਖ ਰਾਹੀ ਆਪਣੇ ਵਿਚਾਰ ਦਸਵੰਧ, ਦਾਨ ਜਾਂ ਗੋਲਕਾਂ ਨੂੰ ਭਰਨ ਦੇ ਸਬੰਧ ਵਿੱਚ ਪੇਸ਼ ਕਰ ਰਿਹਾ ਹਾਂ।

ਦਸਵੰਧ ਉਹ ਰਾਹ ਹੈ ਜਿਸ ਦੁਆਰਾ ਸਰਬ ਧਰਮਾਂ ਨੇ ਇਨਸਾਨ ਨੂੰ ਕੁਦਰਤ ਨਾਮੀ ਧਰਮ ਦੀ ਰੱਖਿਆ ਲਈ ਅਤੇ ਸਮਾਜ ਪ੍ਰਤੀ ਜ਼ੁੰਮੇਵਾਰੀ ਦਿੱਤੀ ਹੈ। ਭਾਵੇਂ ਗੱਲ ਆਰਥਿਕ ਪੱਖ ਦੀ ਕਰ ਲਵੋ ਜਾ ਫਿਰ ਅਧਿਆਤਮਿਕ ਪੱਖ ਨੂੰ ਲੈ ਕੇ ਤੁਰ ਲਵੋ। ਦਾਨ ਕਿਥੇ ਤੇ ਕੀ ਕਰਨਾ ਹੈ ਜਾ ਆਖ ਲਵੋ ਦਸਵੰਧ ਕਿਥੇ ਤੇ ਕੀ ਦੇਣਾ ਹੈ ਇਸ ਗੱਲ ਦੀ ਪੜਚੋਲ ਕਰਨੀ ਬਹੁਤ ਜ਼ਰੂਰੀ ਹੈ ਸਹੀ ਲੋੜ ਦੀ ਪੂਰਤੀ ਦਾਨ ਅਖਵਾਉਂਦੀ ਹੈ। ਆਪਣੇ ਧਰਮ ਅਨੁਸਾਰ ਧਾਰਮਿਕ ਗੁਰੂਆਂ, ਪੀਰਾਂ ਪੈਗ਼ੰਬਰਾਂ ਦੀ ਦਰਜ ਬਾਣੀ ਅਨੁਸਾਰ ਵਿਚਾਰ ਕਰਨਾ ਵੀ ਇੱਕ ਦਾਨ ਦਾ ਰੂਪ ਹੈ ਬਸ਼ਰਤੇ ਵਿਚ ਹਉਮੈ ਨਾਂਹ ਆ ਖੜੇ। ਭੁੱਖੇ ਨੂੰ ਰੋਟੀ ਖਾਵਣਾ, ਨੰਗੇ ਨੂੰ ਤਨ ਢੱਕਣ ਲਈ ਬਸਤਰ ਦੇਣਾ, ਢੁਕਵੇਂ ਪਾਣੀ ਪੀਣ ਦਾ ਪ੍ਰਬੰਧ ਕਰਨਾ (ਜਿਵੇਂ ਗੁਰੂ ਜੀ ਨੇ ਬਾਉਲੀਆਂ , ਖੂਹ ਲਵਾਏ ਸਨ) ਪਰ ਜੋ ਯਾਦ ਰੱਖਣ ਵਾਲੀ ਗੱਲ ਹੈ ਦਾਨ ਪਿੱਛੇ ਮੁੜ ਕੁੱਝ ਮਿਲਣ ਦੀ ਭਾਵਨਾ ਕਦੇ ਨਹੀਂ ਹੋਣੀ ਚਾਹੀਦੀ ਜਾਂ ਯਾਦਗਾਰੀ ਚਿੰਨ੍ਹ ਲਗਵਾਉਣਾ ਵੀ ਆਪਣੇ ਆਪ ਨੂੰ ਉੱਚਾ ਜਾਂ ਦਾਨੀ ਕਹਾਉਣਾ ਵੀ ਯੋਗ ਗਲ ਨਹੀਂ ਹੈ।  ਇਹ ਨਾਂਹ ਹੋਵੇ ਕੇ 1 ਦੇ ਕੇ 100 ਆਉਣ ਦੀ ਭਾਵਨਾ ਪ੍ਰਬਲ ਹੋਵੇ। ਨਾਲ ਹੀ ਨਾਲ ਇਹ ਵੀ ਸੋਚੋ ਕੇ ਲੋਕੀ ਆਖਣ ਕਿੰਨਾ ਦਾਨੀ ਸੱਜਣ ਹੈ, ਇਹ ਗੱਲ ਗੁਰਮਤਿ (ਕਿਸੇ ਵੀ ਧਰਮ ਵਿਚ) ਪ੍ਰਵਾਨ ਨਹੀਂ ਕਰਦੀ।

ਜੇ ਕੋਈ ਭੁੱਖਾ ਹੈ ਤਾਂ ਇਹ ਨਾਂਹ ਦੇਖੋ ਕੇ ਇਸ ਦੇ ਹੱਥ ਪੈਰ ਹਨ ਖ਼ੁਦ ਕਮਾ ਕੇ ਖਾ ਸਕਦਾ ਹੈ, ਪਹਿਲਾ ਉਸ ਨੂੰ ਪਰਸ਼ਾਦਾ ਛਕਾਓ (ਬਗੈਰ ਤੱਥਾਂ ਤੋਂ ਜਾਣੂੰ ਹੋਏ ਬਿਨਾ ਭੇਟਾ ਦੇਣ ਤੋਂ ਗੁਰੇਜ਼ ਕਰੋ) ਬਾਅਦ ਵਿਚ ਸਮਝਾਓ ਕੇ ਭਾਈ ਸੁਕ੍ਰਿਤ ਕਰਿਆ ਕਰ। ਕੋਈ ਨਸ਼ੇ ਆਦਿਕ ਕਰਦਾ ਹੈ ਤਾਂ ਇਹ ਨਾਂਹ ਸੋਚੋ ਇਸ ਨੂੰ ਭੋਜਨ ਆਦਿਕ ਆਪਣੇ ਪੈਸੇ ਵਿੱਚੋਂ ਨਹੀਂ ਲੈ ਕੇ ਦੇਣਾ ਸਗੋਂ ਰੋਟੀ ਪਾਣੀ ਖਵਾ ਬਾਅਦ ਵਿਚ ਉਸ ਨੂੰ ਸਮਝਾਓ। ‘‘ਅਕਲੀਂ ਕੀਚੈ ਦਾਨੁ‘‘ ਦਾ ਭਾਵ ਨਾਂਹ ਨੁੱਕਰ ਕਰਨਾ ਨਹੀਂ ਕੱਢਣਾ ਸਗੋਂ ਸੁਚੱਜਾ ਪਨ ਵਿਖਾਉਂਦੇ ਹੋਏ ਮਦਦ ਕਰਨੀ ਤੇ ਨਾਲ ਸਹੀ ਮਾਰਗ ਦਿਖਾ ਦੇਣਾ ।  ਜਦ ਧਰਮ ਅਨੁਸਾਰ ਜੀਵਨ ਜਿਊਣਾ ਆ ਜਾਵੇ ਤਾਂ ਜੀਵ ਖ਼ੁਦ ਬਰ ਖ਼ੁਦ ਇਹ ਸਮਝਣ ਲੱਗ ਪੈਂਦਾ ਹੈ ਕੇ ਕੀ ਜ਼ਰੂਰ ਹੈ ਤੇ ਕੀ ਬੇਲੋੜਾ ਹੈ। ਧਰਮ ਨੂੰ ਜੀਵਨ ਮੰਨ ਕੇ ਚੱਲਣ ਉੱਤੇ ਦਸਵੰਧ ਦੇ ਵੱਖ ਵੱਖ ਪੱਖ ਸਮਝ ਆਉਂਦੇ ਹਨ। ਇਹ ਗੱਲ ਸਹਿਜੇ ਹੀ ਖਾਣੇ ਪੈ ਜਾਂਦੀ ਹੈ ਕੇ ਵੰਡ ਕੇ ਛਕੋ, ਕੇਵਲ ਰੋਟੀ ਵੰਡਣ ਤੱਕ ਸੀਮਤ ਨਹੀਂ ਸਗੋਂ ਗਿਆਨ, ਆਰਥਿਕਤਾ ਆਦਿ ਸਭ ਦਸਵੰਧ ਦੇ ਘੇਰੇ ਵਿਚ ਹਨ। ਸੋ ਆਪਣੇ ਦਸਵੰਧ ਨੂੰ, ਆਪਣੇ ਹੱਥੀ, ਆਪਣੇ ਇਨਸਾਨੀ ਧਰਮ ਦੀ ਰੱਖਿਆ ਤੇ ਪ੍ਰਚਾਰ ਦੇ ਕੰਮਾਂ ਲਈ ਖ਼ਰਚ ਕਰੋ, ਇਨਸਾਨੀ ਧਰਮ ਨੂੰ ਬਚਾਓ! ਇਨ੍ਹਾਂ  ਹੀ ਗੋਲਕਾਂ ਨੂੰ ਪਹਿਲਾਂ ’’ਗੁਰੂ ਕੀ ਗੋਲਕ’’ ਕਹਿਆਂ ਜਾਂਦਾ ਸੀ।

ਹੁਣ ਗੋਲਕ ਵਾਲੇ ਪਹਿਲੂ ਤੇ ਵੀ ਵਿਚਾਰ ਰੱਖਣੇ ਅਹਿਮ ਹਨ ਖ਼ਾਸਕਰ ਧਾਰਮਿਕ ਅਸਥਾਨਾਂ ਤੇ ਗੋਲਕਾਂ ਦੇ ਸੰਬੰਧ ਵਿਚ ਪਰ ਅਫ਼ਸੋਸ ਹੁਣ ਜੋ ਕਿ ਇਹ ਧਾਰਮਿਕ ਅਸਥਾਨਾਂ ਦੇ ’’ਪ੍ਰਧਾਨਾਂ ਦੀਆਂ ਗੋਲਕਾਂ’’ ਬਣ ਚੁੱਕੀਆਂ ਹਨ।  ਗੋਲਕਾਂ ਵਿੱਚ ਪਾਇਆ ਤੁਹਾਡਾ ਧਨ ਹੀ ਸਾਰੇ ਪੁਆੜੇ ਦੀ ਜੜ ਹੈ। ਆਪਣਾ ਦਸਵੰਧ, ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਵਿੱਚ ਪਾ ਕੇ,  ਕਮੇਟੀਆਂ ਵਿੱਚ ਵੱਧ ਰਹੀ ਕਲਿਹ ਅਤੇ ਝਗੜੇ ਦੇ ਭਾਗੀਦਾਰ ਨਾ ਬਣੋ! ਇਹ ਪ੍ਰਧਾਨ ਇਨ੍ਹਾਂ ਗੋਲਕਾਂ ‘ਤੇ ਕਾਬਜ਼ ਹੋਣ ਲਈ ਇੱਕ ਦੂਜੇ ਦਾ ਖ਼ੂਨ ਪੀਣ ਲਈ ਤਿਆਰ ਹੀ ਰਹਿੰਦੇ ਹਨ ਜਿਸ ਦੇ ਪ੍ਰਮਾਣ ਆਮ ਹੀ ਚਰਚਾ ਵਿਚ ਸੁਣੇ ਜਾਂ ਅਖ਼ਬਾਰਾਂ ਰਾਹੀ ਪੜੇ ਜਾ ਸਕਦੇ ਹਨ, ਦੁੱਖ ਤਾਂ ਇਸ ਗੱਲ ਦਾ ਵੀ ਹੈ  ਕਿ ਧਾਰਮਿਕ ਅਸਥਾਨਾਂ ਅਤੇ ਤੁਹਾਡੇ ਆਪਣੇ ਦਸਵੰਧ ਦੀ ਮਾਇਆ ਨੂੰ ਸਾਲਾਨਾ ਠੇਕਿਆਂ ਦੇ ਰੂਪ ਵਿਚ ਵੀ ਤਬਦੀਲ ਕੀਤਾ ਜਾ ਰਿਹਾ ਹੈ।

ਮਹਾਨ ਅਤੇ ਸਮਰੱਥ ਗੁਰੂ ਦੇ ਘਰ ਦੇ ਫ਼ੈਸਲੇ ਦੁਨਿਆਵੀ ਅਦਾਲਤਾਂ ਵਿਚ, ਅਨਮਤ ਦੇ ਮਾਮੂਲੀ ਜਿਹੇ ਜੱਜ ਕਰ ਰਹੇ ਨੇ, ਫਿਰ ਵੀ ਚੌਧਰ ਦੇ ਇਨ੍ਹਾਂ ਭੁੱਖਿਆਂ ਨੂੰ ਕੋਈ ਸ਼ਰਮ ਨਹੀਂ। ਕੀ ਧਾਰਮਿਕ ਅਸਥਾਨਾਂ ਦੀ ਸਥਾਪਨਾ ਇਸੇ ਲਈ ਹੁੰਦੀ ਹੈ? ਕੀ ਇਨ੍ਹਾਂ ਪ੍ਰਧਾਨਾਂ ਨੂੰ ਗੁਰੂ ਕੋਲੋਂ ਇਹ ਹੀ ਸਿੱਖਿਆ ਮਿਲੀ ਹੈ?………    ਵੀਰੋ ! ਗੁਰੂ ਤੁਹਾਡੇ ਧਨ ਦਾ ਭੁੱਖਾ ਨਹੀਂ, ਉਸ ਨੂੰ ਤੁਹਾਡੇ ਧਨ ਦੀ ਜ਼ਰੂਰਤ ਨਹੀਂ, ਉਹ ਤੁਹਾਡੇ ਪਿਆਰ ਦਾ ਭੁੱਖਾ ਹੈ, ਅਤੇ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਵੇਖਣਾ ਚਾਹੁੰਦਾ ਹੈ। ਆਪਣੇ ਦਸਵੰਧ ਨੂੰ ਆਪਣੇ ਹੱਥੀਂ ਕੁਦਰਤ ਅਤੇ ਇਨਸਾਨੀ ਧਰਮ ਦੇ ਭਲੇ ਲਈ ਵਰਤੋ! ਕੁੱਝ ਪ੍ਰਧਾਨ ਆਪਣੀ ਪਾਵਰ ਅਤੇ ਰਸੂਖ਼ ਦਾ ਗ਼ਲਤ ਇਸਤੇਮਾਲ ਆਪਣੇ ਨਿੱਜੀ ਕੰਮਾਂ ਲਈ ਕਰਦੇ ਹਨ। ਇਹ ਵੀ ਗੁਰੂ ਨਾਲ ਧੋਖਾ ਹੈ। ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਗੋਲਕਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਨਾ ਰਹਿਣਗੀਆਂ ਇਹ ਗੋਲਕਾਂ, ਤੇ ਨਾਂ ਹੋਣਗੇ ਇਹ ਜਿਹੇ ਪ੍ਰਧਾਨ ਜੋ ਗੁਰੂ ਦੀ ਗੋਲਕ ਵਿਚੋਂ ਹਰ ਸਾਲ ਕਰੋੜਾਂ ਰੁਪਏ ਦਾ ਪੈਟ੍ਰੋਲ ਪੀ ਜਾਂਦਾ ਹਨ। ਹੋਰ ਕੀ ਕੀ ਪੀ ਜਾਂਦੇ ਹਨ, ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ।

ਆਖ਼ਰ ਵਿਚ ਮੇਰੀ ਬੇਨਤੀ ਹੈ ਕਿ ਜੋ ਹੱਥੀ ਕੋਈ ਕੰਮ ਨਹੀ ਕਰਦੇ ਭਲਾਈ ਦੇ ਕਾਰਜਾਂ ਲਈ ਮੰਗਣ ਤੁਰ ਪੈਂਦੇ ਹਨ ਜੋ ਖ਼ੁਦ ਮਿਹਨਤ ਨਹੀ ਕਰਦੇ ਉਨ੍ਹਾਂ ਨੂੰ ਕਦੀ ਲੋਕ ਭਲਾਈ ਦੇ ਨਾ ਤੇ ਦਾਨ ਨਾ ਦਿਓ ਖ਼ੁਦ ਕਿਸੇ ਲੋੜਵੰਦ ਦੀ ਮਦਦ ਕਰ ਦਿਓ। ਭਲਿਓ ਆਪਣਾ ਦਸਵੰਧ, ਆਪਣੇ ਹੱਥੀਂ, ਆਪਣੀ ਅਕਲ ਨਾਲ ਵਰਤੋ ! ਗੁਰੂ ਸਾਹਿਬ ਦਾ ਵੀ ਆਪਣੇ ਸਿੱਖ ਨੂੰ ਹੁਕਮ ਹੈ।

ਅਕਲੀਂ ਸਾਹਿਬੁ ਸੇਵੀਐ, ਅਕਲੀਂ ਪਾਈਐ ਮਾਨੁ॥

ਅਕਲੀਂ ਪੜਿ ਕੈ ਬੁਝੀਐ, ਅਕਲੀਂ ਕੀਚੈ ਦਾਨੁ॥  ਅੰਗ 1245

ਪੰਡ ਗ਼ਮਾਂ ਦੀ
ਇੱਕ ਪੰਡ ਗ਼ਮਾਂ ਦੀ ਚੱਕੀ ਏ,

ਦੂਜੀ ਕਿਸਮਤ ਵੀ ਥੱਕੀ ਥੱਕੀ ਏ।

ਖ਼ਬਰੇ ਕੀ ਗੁਨਾਹ ਹੋਇਆ ਏ,

ਕਾਹਤੋਂ ਜ਼ਿੰਦਗੀ ਮੈਥੋਂ ਅੱਕੀ ਏ।

ਲੱਗਦਾ ਐ ਧੋਖਿਆਂ ਨੇ ਜਿੱਦਾਂ,

ਨਿਗਾਹ ਸਾਡੇ ਤੇ ਹੀ ਰੱਖੀ ਏ।

ਆਈ ਬਾਜ਼ੀ ਕੋਈ ਹਰਨੇ ਦੀ,

ਉਹਦੇ ਹੱਥਾਂ ਚ ਯੱਕੋ ਯੱਕੀ ਏ।

ਰਕੀਬਾਂ ਨੇ ਵੀ ਹਾਮੀ ਭਰਤੀ,

ਕੋਈ ਗੱਲ ਤਾਂ ਜ਼ਰੂਰ ਪੱਕੀ ਏ।

ਸੁੱਧ ਬੁੱਧ ਸਾਰੀ ਖੋ ਬੈਠੇ ਆ,

ਸ਼ਰਾਬ ਵੀ ਤਾਂ ਨੱਕੋਂ ਨੱਕੀ ਏ।

ਨਫ਼ਰਤ ਨੇ ਵੀ ਘੇਰਾ ਪਾਇਆ,

ਮੇਰੀ ਮੁਹੱਬਤ ਹੱਕੀ ਬੱਕੀ ਏ।

ਭੱਟੂ ਵੇ ਰੱਬ ਕੋਣ ਪਹਿਚਾਣੇ,

ਮਜਾਜ਼ੀ ਹਕੀਕੀ ਵਿਚ ਤੱਕੀ ਏ।

ਸੇਵਾ ਕੀ ਹੈ ?
ਸਿੱਖੀ ਵਿੱਚ ਸੇਵਾ ਨੂੰ ਬਹੁਤ ਹੀ ਅਹਿਮ ਗਿਣਿਆ ਗਿਆ ਹੈ ਹਰ ਧਰਮ ਹੀ ਸੇਵਾ ਨੂੰ ਇਨਸਾਨੀ ਫ਼ਰਜ਼ਾਂ ਵਿਚ ਸਿਰਮੌਰ ਫ਼ਰਜ਼ ਦਾ ਦਰਜਾ ਦਿੰਦਾ ਹੈ । ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਬਹੁਤ ਵਾਰ ਸੇਵਾ ਦਾ ਜ਼ਿਕਰ ਆਇਆ ਹੈ ਪਰ ਕੀ ਅੱਜ ਜੋ ਅਸੀਂ ਕਰ ਰਹੇ ਹਾਂ ਉਸ ਨੂੰ ਸੇਵਾ ਦਾ ਨਾਮ ਦਿੱਤਾ ਜਾ ਸਕਦਾ ਹੈ। ਸੇਵਾ ਦੇ ਨਾਮ ਤੇ ਧਾਰਮਿਕ ਅਸਥਾਨਾਂ ਤੇ ਹੋਰ ਥਾਵਾਂ ਤੇ ਜਾ ਕੇ ਲੰਗਰ ਬਣਾਉਣੇ, ਜੋੜੇ ਸਾਫ਼ ਕਰਨੇ, ਝਾੜੂ ਲਾਉਣੇ, ਲੰਗਰ ਵਰਤਾਉਣੇ ਕੀ ਇਹ ਹੀ ਸੇਵਾ ਹੈ ।

ਧਾਰਮਿਕ ਅਸਥਾਨਾਂ ਤੇ ਜਾ ਕੇ ਭੱਜ ਭੱਜ ਕੇ ਕੰਮ ਕਰਨ ਵਾਲੇ ਕਈ ਇਹੋ ਜਿਹੇ ਲੋਕ ਵੀ ਹਨ ਜੋ ਆਪਣੇ ਘਰ ਵੜਦੇ ਸਾਰ ਹੀ ਆਪਣੇ ਬਜ਼ੁਰਗ ਮਾਂ ਪਿਉ ਨੂੰ ਪਾਣੀ ਤੱਕ ਨਹੀਂ ਫੜਾ ਸਕਦੇ ਫਿਰ ਉਸ ਦੁਆਰਾ ਜਿਹੜੀ ਧਾਰਮਿਕ ਅਸਥਾਨ ਤੇ ਸੇਵਾ ਕੀਤੀ ਉਸ ਦਾ ਕੀ ਫ਼ਾਇਦਾ? ਇਸ ਦਾ ਮਤਲਬ ਤਾਂ ਇਹ ਹੀ ਹੈ ਕਿ ਸ਼ਾਇਦ ਸਾਨੂੰ ਸੇਵਾ ਦਾ ਮਤਲਬ ਹੀ ਸਮਝ ਨਹੀਂ ਆਇਆ। ਅੱਜ ਦਸਵੰਧ ਜਾਂ ਸੇਵਾ ਦੇ ਨਾਮ ਤੇ ਡੇਰੇਦਾਰ ਅਤੇ ਕੁੱਝ ਕੁ ਅਖੌਤੀ ਲੋਕਾਂ ਵੱਲੋਂ ਅਣਭੋਲ ਲੋਕਾਂ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ, ਲੋਕਾਂ ਕੋਲੋਂ ਡਾਲਰਾਂ, ਪੌਂਡਾਂ ਦੇ ਢੇਰ ਇਹ ਲੋਕ ਲੁੱਟ ਰਹੇ ਹਨ। ਐਥੋਂ ਤੱਕ ਕੇ ਕਈ ਲੋਕ ਸੇਵਾ ਸਮਝ ਕੇ ਇਹਨਾਂ ਨੂੰ ਕਾਰਾਂ ਅਤੇ ਜ਼ਮੀਨਾਂ ਤੱਕ ਦੇ ਦੇਂਦੇ ਹਨ।

ਹੁਣ ਬੇਅੰਤ ਸੰਗਤਾਂ ਨੂੰ ਕਈ ਸਵਾਲਾਂ ਨੇ ਘੇਰ ਰੱਖਿਆ ਹੈ ਕਿ ਆਖ਼ਿਰ ਕੀ ਹੈ ਸੇਵਾ? ਉਹ ਅਸੀਂ ਕਿਵੇਂ ਕਰ ਸਕਦੇ ਹਾਂ? ਸਾਡਾ ਗੁਰੂ ਤਾਂ ਸ਼ਬਦ ਗੁਰੂ ਹੈ ਕੋਈ ਦੇਹਧਾਰੀ ਨਹੀਂ ਅਸੀਂ ਗੁਰੂ ਨੂੰ ਲੰਗਰ ਨਹੀਂ ਛਕਾ ਸਕਦੇ, ਗੁਰੂ ਦੀਆਂ ਲੱਤਾਂ ਨਹੀਂ ਘੁੱਟ ਸਕਦੇ, ਗੁਰੂ ਨੂੰ ਨਵੇਂ ਕੱਪੜੇ ਨਹੀਂ ਲੈ ਕੇ ਦੇ ਸਕਦੇ, ਗੁਰੂ ਨੂੰ ਮਕਾਨ ਜਾਂ ਕਾਰ ਨਹੀਂ ਦੇ ਸਕਦੇ ? ਫਿਰ ਅਸੀਂ ਕਿਸ ਤਰਾਂ ਸੇਵਾ ਭਾਵਨਾ ਲੈ ਕੇ ਆ ਸਕਦੇ ਹਾਂ ?

ਮੇਰੇ ਖ਼ਿਆਲ ਵਿਚ ਇਨ੍ਹਾਂ ਸਵਾਲਾਂ ਦੇ ਜੁਆਬਾਂ ਵਿਚ ਕੁੱਝ ਵਿਚਾਰਾਂ ਹਨ ਜੋ ਆਪਣੀ ਬੁੱਧ ਅਨੁਸਾਰ ਆਪ ਜੀ ਦੇ ਸਨਮੁੱਖ ਰਖ਼ਣਾ ਚਾਹਾਂਗਾ ਜੋ ਕੁੱਝ ਇਸ ਤਰਾਂ ਹਨ …………..ਜੋ ਵੀ ਪੁਰਖ ਸ਼ਬਦ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਉਂਦਾ ਹੈ, ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ, ਸ਼ਬਦ ਗੁਰੂ ਦੇ ਸ਼ਬਦ ਸਮਝ ਕੇ ਉਸ ਦੁਆਰਾ ਦੱਸੇ ਗੁਣਾ ਨੂੰ ਆਪਣੇ ਅੰਦਰ ਧਾਰਨਾ ਹੀ ਕੁਦਰਤ ਦੀ ਅਸਲੀ ਸੇਵਾ ਕਰਨ ਵਾਲਾ ਪੁਰਖ ਹੀ ਦਾਨੀ ਅਖਵਾਉਣ ਦੇ ਕਾਬਿਲ ਹੈ। ਸ਼ਬਦ ਗੁਰੂ ਵੱਲੋਂ ਦਰਸਾਏ ਮਾਰਗ ਤੇ ਰਜਾ ਵਿਚ ਚੱਲਣਾ ਹੀ ਅਕਾਲ ਪੁਰਖ ਪ੍ਰਮਾਤਮਾ ਦੀ ਅਸਲੀ ਅਧਿਆਤਮਕ ਸੇਵਾ ਕਰਨੀ ਹੈ। ਇਸ ਵਾਸਤੇ ਜੇ ਸੇਵਾ ਦੇ ਅਸਲ ਅਰਥਾਂ ਨੂੰ ਗਿਆਨ ਵਿਚ ਲਿਆਉਣਾ ਹੈ ਤਾਂ ਗੁਰੂ ਸ਼ਬਦ ਨੂੰ ਪੜ੍ਹੋ ਵਿਚਾਰੋ ਅਤੇ ਆਪਣੇ ਜੀਵਨ ਵਿਚ ਲੈ ਕੇ ਆਓ। ਗੁਰੂ ਦੀ ਦਿੱਤੀ ਮੱਤ ਅਨੁਸਾਰ ਚੱਲ ਕੇ ਕਿਸੇ ਲੋੜਵੰਦ ਦੀ ਮਦਦ ਕਰਨੀ ਵੀ ਸੇਵਾ ਦਾ ਮੁੱਖ ਕਾਰਜ ਹੈ ਨਾ ਕੇ ਪਹਿਲਾਂ ਹੀ ਰੱਜੇ ਲੋਕਾਂ ਨੂੰ ਧੱਕੇ ਦੀ ਭੁੱਖ ਮਿਟਾਉਣੀ। ਆਪਣਾ ਦਸਵੰਧ ਕੱਢ ਕੇ ਆਪਣੇ ਹੱਥੀਂ ਕਿਸੇ ਗ਼ਰੀਬ ਦੀ ਮਦਦ ਕਰਨੀ ਸੇਵਾ ਹੈ ਨਾ ਕੇ ਪਖੰਡੀਆਂ ਦੇ ਡੇਰਿਆਂ ਤੇ ਜਾ ਕਿਸੇ ਅਖੌਤੀਆਂ ਨੂੰ ਮਾਇਆ ਦੇਣੀ।

ਇੱਥੇ ਧਿਆਨ ਦੇਣ ਵਾਲੀ ਇੱਕ ਹੋਰ ਵੀ ਹੈ ਕਿ ਅੱਜ ਬਹੁਤ ਸਾਰੀਆਂ ਇਹੋ ਜਿਹੀਆਂ ਜਥੇਬੰਦੀਆਂ ਹਨ ਜੋ ਗ਼ਰੀਬਾਂ ਦੀ ਮਦਦ ਕਰਨ ਵਾਸਤੇ ਜਾਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਅੱਗੇ ਆ ਰਹੀਆਂ ਹਨ ਉਨ੍ਹਾਂ ਦੀ ਸਹਾਇਤਾ ਪਰਖ ਕਰ ਕੇ ਹੀ ਕਰਨੀ ਚਾਹੀਦੀ ਹੈ ਜਦ ਕੇ ਆਪਣੇ ਹੱਥੋ ਕੀਤੀ ਗਈ ਸੇਵਾ ਦਾ ਗੁਰਮਤਿ ਵਿਚ ਅਹਿਮ ਅਸਥਾਨ ਹੈ।  ਅੱਖਾਂ ਮੀਚ ਕੇ ਪਖੰਡੀਆਂ ਨੂੰ ਪੈਸੇ ਦੇਣੇ ਜਾਂ ਭੇਜਣੇ ਵਿਅਰਥ ਹਨ । ਕਿਸੇ ਨੰਗੇ ਨੂੰ ਕੱਪੜੇ ਲੈ ਕੇ ਦੇਣੇ ਸੇਵਾ ਹੈ ਨਾ ਕੇ ਧਾਰਮਿਕ ਅਸਥਾਨਾਂ ਤੇ ਜਾ ਕੇ ਵਸਤਰ ਚੜ੍ਹਾਉਣੇ। ਇਨਸਾਨੀ ਧਰਮ ਲਈ ਕੁਰਬਾਨੀਆਂ ਕਰਨੀਆਂ, ਲੋਕਾਂ ਨੂੰ ਜਾਗਰੂਕ ਕਰਨਾ, ਪਾਖੰਡੀ ਸੰਤਾਂ ਨੂੰ ਨੰਗਾਂ ਕਰ ਕੇ ਡੇਰਾਵਾਦ ਦਾ ਖ਼ਾਤਮਾ ਕਰਨ ਵਾਲਿਆਂ ਦਾ ਸਹਿਯੋਗ ਦੇਣਾ ਵੀ ਸੇਵਾ ਰੂਪ ਹੈ।

ਹੁਣ ਵਿਸਥਾਰ ਨਾਲ ਦੋ ਪਹਿਲੂ ਕਿਰਤ ਕਰੋ ਤੇ ਵੰਡ ਛਕੋ ਦੇ ਸ਼ਬਦਾਂ ਤੇ ਵਿਚਾਰ ਕਰੀਏ

*ਕਿਰਤ ਕਰੋ:-  ਕਿਰਤ ਕਰੋ, ਨਾਮ ਜਪੋ ਦਾ ਹੀ ਰੂਪ ਹੈ। ਗੁਰਮਤਿ ਵਿੱਚ ਵਿਹਲੜਾਂ ਦੀ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਵੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਜ਼ਮੀਨ ਲੈ ਕੇ ਆਪ ਖੇਤੀ ਕਰਦੇ ਰਹੇ ਪਰ ਅੱਜ-ਕੱਲ੍ਹ ਦੇ ਅਖੌਤੀ ਸੰਤ ਬਣਦੇ ਹੀ ਇਸ ਕਰ ਕੇ ਹਨ ਕਿ ਕੋਈ ਕੰਮ ਨਾ ਕਰਨਾ ਪਵੇ। ਆਪ ਵੀ ਵਿਹਲੜ ‘ਤੇ ਨਾਲ ਦੇ ਚੇਲੇ-ਚਪਟੇ ਵੀ ਵਿਹਲੜ ਪਰ ਕਿਰਤ ਕਰਨ ਵਾਲਿਆਂ ਦੇ ਪੈਸੇ ਲੁੱਟ-ਲੁੱਟ ਕੇ ਮਹਿਲ ਖੜ੍ਹੇ ਕਰ ਲਏ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ ਕਿ: ‘‘ਆਪਣ ਹੱਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥’’ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੀ ਨਾਮ ਜਪਣਾ ਹੈ ਅਤੇ ਆਪਣੇ ਗੁਰੂ ਦੇ ਹੁਕਮ ‘ਤੇ ਚੱਲਣ ਦੀ ਭਾਵਨਾ ਵੀ ਸੇਵਾ ਰੂਪ ਹੈ।

*ਵੰਡ ਛਕੋ :-  ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਬਹੁਤ ਹੀ ਜ਼ਰੂਰੀ ਹੈ ਅਤੇ ਨਾਮ ਜਪਣ ਦੀ ਹੀ ਅਗਲੀ ਅਵਸਥਾ ਹੈ। ਇਮਾਨਦਾਰੀ ਨਾਲ ਕਿਰਤ ਕਰ ਕੇ ਦਸਵੰਧ ਕੱਢਣਾ ਅਤੇ ਉਸ ਦਸਵੰਧ ਨਾਲ ਕਿਸੇ ਲੋੜਵੰਦ ਦੀ ਮਦਦ ਕਰਨੀ ਹੀ ਅਸਲੀ ਵੰਡ ਕੇ ਛਕਣਾ ਹੈ। ਆਪਣੇ ਇਮਾਨਦਾਰੀ ਨਾਲ ਕਮਾਏ ਹੋਏ ਪੈਸੇ ਕਿਸੇ ਵਿਹਲੜ ਨੂੰ ਦੇਣੇ ਤਾਂ ਕੇ ਉਹ ਕੁਦਰਤੀ ਧਰਮ ਦਾ ਹੋਰ ਘਾਣ ਕਰ ਸਕੇ ਬਹੁਤ ਵੱਡੀ ਬੇਵਕੂਫ਼ੀ ਹੈ। ਆਪ ਖਾਣ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਘਰ ਦੇਖਣਾ ਕਿ ਖਾਣਾ ਖਾਧਾ ਹੈ ਕਿ ਨਹੀਂ, ਹੀ ਅਸਲੀ ਗੁਰਮਤਿ ਹੈ।

ਆਖ਼ਿਰ ਵਿਚ ਬੇਨਤੀ ਕਰਾਂਗੇ ਕਿ ਸੇਵਾ ਭਾਵਨਾ ਨੂੰ ਸਹੀ ਦਿਸ਼ਾ ਵਿਚ ਤਬਦੀਲ ਕਰ ਕੇ ਕੁਦਰਤ / ਲੁਕਾਈ ਦੀ ਸੇਵਾ ਕੀਤੀ ਜਾਵੇ।

ਤੈਨੂੰ ਤੇਰੀ ਇਹ ਜ਼ਿੰਦਗੀ ਮੁਬਾਰਕ ਹੋ
ਤੈਨੂੰ ਤੇਰੀ ਇਹ ਜ਼ਿੰਦਗੀ ਮੁਬਾਰਕ ਹੋ,

ਦਿਲ ਤੋਂ ਦਿਲ ਦੀ ਲੱਗੀ ਮੁਬਾਰਕ ਹੈ।

ਤੇਰੇ ਮਾਸੂਮ ਚਿਹਰੇ ਨੇ ਲੁੱਟਿਆ ਏ ਸਾਨੂੰ,

ਤੈਨੂੰ ਤੇਰੀ ਇਹ ਸਾਦਗੀ ਮੁਬਾਰਕ ਹੋ।

ਬੀਤੇ ਪਲਾਂ ਨੂੰ ਹਰਫ਼ਾਂ ‘ਚ ਪਰੋ ਲਿਆ ਏ,

ਤੈਨੂੰ ਤੇਰੀ ਇਹ ਨਾਰਾਜ਼ਗੀ ਮੁਬਾਰਕ ਹੋ।

ਵਫ਼ਾ ਕਰਨੀ ਆਦਤ ਸਾਨੂੰ ਮੁਹੱਬਤ ‘ਚ,

ਤੈਨੂੰ ਬੇਵਫ਼ਾ ਇਹ ਬੰਦਗੀ ਮੁਬਾਰਕ ਹੋ।

ਸਾਹਾਂ ਨੂੰ ਸਾਹਾਂ ਨੇ ਸਾਹ ਲਿਆ ਫ਼ੈਸਲਾ

ਤੈਨੂੰ ਤੇਰੀ ਇਹ ਹੈਰਾਨਗੀ ਮੁਬਾਰਕ ਹੋ।

ਰੰਜੇ ਸ਼ਿਕਵਾ ਨਹੀਂ ਕਿ ਤਬਾਹ ਹੋ ਗਏ,

ਮੈਨੂੰ ਮੇਰੀ ਇਹ ਅਵਾਰਗੀ ਮੁਬਾਰਕ ਹੋ।

ਤੂੰ ਕਦੇ ਨਾ ਕਦੇ ਤਾਂ ਪਛਤਾਏਗਾ ਜ਼ਰੂਰ,

ਭੱਟੂ ਦੀ ਸਹਿਣ ਸੰਜੀਦਗੀ ਮੁਬਾਰਕ ਹੋ।

ਤੈਨੂੰ ਤੇਰੀ ਇਹ ਜ਼ਿੰਦਗੀ ਮੁਬਾਰਕ ਹੋ,

ਦਿਲ ਤੋਂ ਦਿਲ ਦੀ ਲੱਗੀ ਮੁਬਾਰਕ ਹੋ।