ਵੋਟਾਂ ਵੀ ਬਣ ਗਈਆਂ ਫ਼ੈਸ਼ਨ

ਵੋਟਾਂ ਦੇ ਦੌਰਾਨ ਹਰੇਕ ਪਾਰਟੀ ਵੱਲੋਂ ਆਪਣੇ ਤੇ ਉਮੀਦਵਾਰਾਂ ਵੱਲੋਂ ਕੀਤੇ ਗਏ ਆਪਣੇ ਹਲਕੇ ਵਿਚ ਸਮਾਜ ਭਲਾਈ ਦੇ ਜਾਂ ਹੋਰ ਵਿਕਾਸ ਕਾਰਜਾਂ ਨੂੰ ਗਿਣਾਇਆ ਜਾਂਦਾ ਹੈ ਜੋ ਕਿ ਅਧੂਰੇ ਲਟਕਦੇ ਆਮ ਦੇਖੇ ਜਾ ਸਕਦੇ ਹਨ ਜਿਹੜੇ ਪੂਰੇ ਵੀ ਹਨ ਉਹ ਵੀ ਉਦਘਾਟਨ ਦੇ ਤੁਰੰਤ ਬਾਅਦ ਹੀ ਬਣਾਉਣ ਵਾਲਿਆਂ ਦੀ ਮਾੜੀ ਕਾਰਗੁਜ਼ਾਰੀ ਤੇ ਫ਼ਿਦਾ ਹੋ ਕੇ ਜਿਵੇਂ ਲਗਦੈ ਕਿ ਉਦਘਾਟਨ ਕਰਨ ਵਾਲਿਆਂ ਨੂੰ ਵਿਰਾਗ ਕੇ ਢਹਿ ਢੇਰੀ ਹੋਣ ਲੱਗ ਜਾਂਦੇ ਹਨ। ਜਿਸ ਨੂੰ ਅੱਖੀਂ ਡਿੱਠਾ ਤੱਕ ਕਿ ਵੀ ਅਣਭੋਲ ਜਨਤਾ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਆਪਣੇ ਤੇ ਇਲਾਕੇ ਦੇ ਹੋਰ ਵਿਕਾਸਾਂ ਬਾਰੇ ਚਰਚਾ ਕਰਨ ਲੱਗ ਪੈਂਦੀ ਹੈ ਤੇ ਆਸ ਲਗਾ ਬੈਠਦੀ ਹੈ ਕਿ ਸ਼ਾਇਦ ਹੁਣ ਸਹੀ ਉਮੀਦਵਾਰ ਚੁਣਿਆ ਹੈ ਹੁਣ ਵਾਲੀ ਫਲਾਣੀ ਪਾਰਟੀ ਨੇ।

ਪਿਛਲੇ ਕੁਝ ਵਰਿ੍ਹਆਂ ਤੋ ਲੈ ਕੇ ਲਗਾਤਾਰ ਵੋਟਾਂ ਦਾ ਹੀ ਦੌਰ ਚੱਲ ਰਿਹਾ ਹੈ ਕਦੇ ਬਲਾਕ ਸੰਮਤੀ, ਕਦੇ ਸਰਪੰਚੀ ਪੰਚੀ, ਕਦੇ ਜਿੱਲ੍ਹਾ ਪ੍ਰੀਸ਼ਦ, ਕਦੇ ਐਮ ਪੀ, ਕਦੇ ਯੂਨੀਅਨ ਦੀ ਤੇ ਕਦੇ ਜ਼ਿਮਨੀ ਚੋਣਾਂ ਦੀ ।  ਹੁਣ ਤਾਂ ਜਿਵੇਂ ਭਾਰਤ ਵਿਚ ਵੋਟਾਂ ਪਾਉਣਾ ਵੀ ਇੱਕ ਫ਼ੈਸ਼ਨ ਹੋ ਗਿਆ ਹੋਵੇ ਕਾਰਨ ਹਰੇਕ ਮਾੜੇ ਕੰਮ ਦੀ ਖੁੱਲ ਹੋ ਜਾਂਦੀ ਹੈ ਚਾਹੇ ਲਗੇ ਹੋਈ ਪਾਬੰਦੀ ਵਾਲਾ ਨਸ਼ਾ ਹੀ ਕਿਉ ਨਾ ਹੋਵੇ ਜਾਂ ਫਿਰ ਕੋਈ ਗੁਣਾਹ ਨੂੰ ਬਖਸਾਉਣਾ ਹੋਵੇ।

ਨਿੱਕੇ ਨਿੱਕੇ ਬੱਚੇ ਵੀ ਕਿਸੇ ਗੁਰੂ ਪੀਰ ਜਾਂ ਅਧਿਆਪਕ ਦਾ ਨਾਮ ਨਾ ਜਾਣਦੇ ਹੋਣ ਪਰ ਆਪਣੇ ਹਲਕੇ  ਦੇ ਲੀਡਰ ਬਾਰੇ ਜ਼ਰੂਰ ਜਾਣਦੇ ਹੋਣਗੇ ਕਿਉਂਕਿ ਉਨ੍ਹਾਂ ਦੀਆਂ ਸਕੂਲੀ ਜਾਂ ਘਰੇਲੂ ਖੇਡਾਂ ਵੀ ”ਲੀਡਰੀ ਲੀਡਰੀ” ਵਾਲੀਆਂ ਚੱਲ ਪਈਆਂ ਨੇ ਕਦੇ ਭੋਲੂ ਐ ਪੀ ਬਣ ਜਾਂਦਾ ਤੇ ਕਦੇ ਭੋਲੀ ਐਮ ਐਲ਼ ਏ ਤੇ ਭਾਸਣ ਵਿਚ ਬੱਚਿਆਂ ਦੇ ਨੰਬਰ ਪੂਰੇ ਵਿਚੋਂ ਪੂਰੇ। ਹੁਣ ਤਾਂ ਅਸਲੀਅਤ ਵੋਟਾਂ ਵਿਚ ਵੀ ਚਾਹੇ ਵੋਟਾਂ ਤੋ ਬਾਅਦ ਵੀ ਉਮੀਦਵਾਰ ਵੀ ਜਦ ਚਾਹੇ ਜਿੱਤ ਜਾਵੇ ਤੇ ਚਾਹੇ ਜਿੱਤ ਕੇ ਫਿਰ ਆਪਣੀ ਹੀ ਪਾਰਟੀ ਨੂੰ ਮਾੜਾ ਕਹਿ ਕਿ ਅਸਤੀਫ਼ਾ ਦੇ ਜਾਵੇ ਸਮਝ ਨਹੀਂ ਆਉਂਦੀ ਕਿ ਆਖ਼ਿਰ ਅਸਤੀਫ਼ਾ ਦੇਣ ਵਾਲੇ ਉਮੀਦਵਾਰ ਨੂੰ ਕਮੀ ਪਾਰਟੀ ਵਿਚ ਨਜ਼ਰ ਆਈ ਜਾਂ ਜਨਤਾ ਵਿਚ?  ਕਿਉਂਕਿ ਸ਼ਾਇਦ ਉਸ ਨੇਤਾ ਨੂੰ ਇਲਾਕੇ ਵਿਚ ਵਿਕਾਸ ਕਾਰਜ ਕਰਨ ਵਾਲੇ ਵੱਧ ਦਿੱਖੇ ਤੇ ਗਰਾਂਟਾਂ ਛੋਟੀਆਂ ਬਚਤ ਵੀ ਤਾਂ ਕੀ ਬਚੇ ਇਸ ਨਾਲੋਂ ਤਾਂ ਚੰਗਾ ਅਸਤੀਫ਼ਾ! ਜਨਤਾ ਦਾ ਕੀ ਏ ਫੇਰ ਸਹੀ।

ਸ਼ਾਇਦ ਮੇਰੇ ਸਵਾਲ ਦਾ ਜੁਆਬ ਹੋਵੇਗਾ ਕਿ ਜਨਤਾ ਵਿਚ ਕਮੀ ਹੈ ਕਿਉਂਕਿ ਇਨ੍ਹਾਂ ਲੀਡਰਾਂ ਨੇ ਤਾਂ ਫਿਰ ਇੱਕੋ ਥਾਲ਼ੀ ਦੇ ਚੱਟੇ ਵੱਟੇ ਹੋ ਜਾਣਾ ਹੁੰਦਾ ਹੈ ਬੇਚਾਰੀ ਜਨਤਾ ਪਿਸ ਗਈ ਵੋਟਾਂ ਦੀ ਚੱਕੀ ਵਿਚ ਫਿਰ।  ਪਾਰਟੀਆਂ ਵੀ ਹੁਣ ਏਨਿਆਂ ਹੋ ਗਈਆਂ ਹਨ ਕਿ ਇਨ੍ਹਾਂ ਦੇ ਨਾਮ ਵਾਲਾ ਕੈਦਾ ਵੀ ਸ਼ਾਇਦ ਉਹ ਦਿਨ ਦੂਰ ਨਹੀ ਜੱਦੋ ਹਰੇਕ ਬੁੱਕ ਸਟਾਲਾਂ ਤੇ ਬੱਸਾਂ ਰੇਲਾਂ ਵਿਚ ਆਮ ਮਿਲਿਆ ਤੇ ਵਿਕਿਆ ਕਰੇਗਾ। ਇੱਕ ਗੱਲ ਹੋਰ ਪੜੇ ਲਿਖੇ ਨੂੰ ਵੀ ਵੋਟ ਪਾਉਣ ਵੇਲੇ ਉਮੀਦਵਾਰਾਂ ਦੀ ਲਿਸਟ ਵਿਚੋਂ ਆਪਣੇ ਚੋਣਵੇਂ ਉਮੀਦਵਾਰ ਦੇ ਚੋਣ ਨਿਸ਼ਾਨ ਨੂੰ ਲੱਭਣ ਵਿਚ ਦਿੱਕਤ ਆਉਂਦੀ ਹੈ ਤਾਂ ਅਨਪੜ੍ਹ ਦਾ ਦੱਸੋ ਭਲਾ ਕੀ ਬਣਦਾ ਹੋਵੇਗਾ ਮੇਰੇ ਖ਼ਿਆਲ ਵਿਚ ਜਾਂ ਤਾਂ ਉਹ ਅੱਖਾਂ ਮੀਚ ਕੇ ਬਟਨ ਦਬਾ ਕਿ ਆਉਂਦਾ ਹੋਵੇਗਾ ਜਾਂ ਫਿਰ ਆਪਣੇ ਪਸੰਦੀਦਾ ਨਿਸ਼ਾਨ ਤੇ ਜਿਵੇਂ ਬੈਲਟ, ਕਾਪੀ, ਪੈੱਨ, ਪੈਨਸਿਲ, ਬੇਲਣਾ, ਗੱਡੀ, ਮੋਟਰ, ਸਾਈਕਲ, ਤੱਕੜੀ, ਪੰਜਾ, ਥੋੜ੍ਹਾ, ਚੰਨ, ਚਾਬੀ, ਗਲਾਸ, ਪਲਾਸ, ਕੈਂਚੀ ਆਦਿ ਕੋਈ ਵੀ ਇਹੋ ਜਿਹੀ ਵਸਤੂ ਨਹੀ ਹੋਣੀ ਜਿਸ ਤੇ ਕੋਈ ਚੋਣ ਨਾ ਲੜਿਆ ਹੋਵੇ ਭਲਾ ਉਹ ਜਾਨਵਰਾਂ ਦਾ ਨਾਮ ਹੋਵੇ ਚਾਹੇ ਕਿਸੇ ਪੰਛੀਆਂ ਦਾ ਵੀ ਕਿਉਂ ਹੀ ਨਾ ਹੋਵੇ ਹੋਰ ਤਾਂ ਹੋਰ ਅੱਜ ਕੱਲ੍ਹ ਤਾਂ ਕੁੱਝ ਛੋਟਾ ਮੋਟਾ ਸਟੰਟ ਕਰ ਕੇ ਵੀ ਚੋਣ ਨਿਸ਼ਾਨ ਮਿਲ ਜਾਂਦਾ ਹੈ ਜੇਕਰ ਕੋਈ ਨਿਸ਼ਾਨ ਰਹਿ ਗਿਆ ਤਾਂ ਮੁਆਫ ਕਰਨਾ।

ਇਹਨਾਂ ਲੀਡਰਾਂ ਦੀਆਂ ਉਪਲਬਧੀਆਂ ਵਾਲੀਆਂ ਗੱਲਾਂ ਤਾਂ ਲੱਸੀ ਵਾਂਗਰਾਂ ਨੇ ਜੀ ਚਾਹੇ ਜਿੰਨਾ ਮਰਜ਼ੀ ਸਿਫ਼ਤਾਂ ਕਰ ਕਰ ਮਸਾਲੇ ਵਾਲਾ ਪਾਣੀ ਪਾ ਪਾ ਕੇ ਵਧਾ ਲੋ ਪਰ ਕਿਸੇ ਤੇ ਕੋਈ ਅਸਰ ਨਹੀ ਹੋਣਾ ਅੰਤ ਵਿਚ ਦਾਸ ਤਾਂ ਸਿਰਫ਼ ਮੇਰੀ ਪਿਆਰੀ ਜਨਤਾ ਨੂੰ ਬੇਨਤੀ ਕਰੇਗਾ ਕਿ ਵੋਟ ਪਾਓ ਜ਼ਰੂਰ ਪਰ ਜੌਹਰੀ ਦੀ ਪਾਰਖੂ ਅੱਖ ਨਾਲ ਬਾਕੀ ਤੁਸੀਂ ਆਪ ਸਿਆਣੇ ਜ਼ਰੂਰ ਧਿਆਨ ਦੇਣਾ ਜੀ ਜਿਹੜੇ ਕਾਰਜਾਂ ਨੂੰ ਵਿਕਾਸਾਂ ਦੇ ਰਾਹ ਅਤੇ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਹੁੰਦੇ ਨੇ ਉਹ ਗੱਲਾਂ ਨਹੀਂ ਕਰਦੇ ਉਹ ਤਾਂ ਲੁਕਾਈ ਦੀ ਸੇਵਾ ਵਿਚ ਆਪਣਾ ਸਰਬੰਸ ਨਿਛਾਵਰ ਕਰ ਦਿੰਦੇ ਹਨ ਲੱਖਾਂ ਹੀ ਲੋਕ ਇਹੋ ਜਿਹੇ ਦੁਨੀਆ ਤੇ ਹਨ ਜੋ ਧਰਮਾਂ ਤੋ ਉੱਪਰ ਉੱਠ ਕੇ ਜਨਤਾ ਦੀ ਸੇਵਾ ਹੀ ਨਹੀ ਕੁਦਰਤ ਦੁਆਰਾ ਬਣਾਈ ਹਰ ਵਸਤੂ ਦਾ ਆਦਰ ਤੇ ਸਤਿਕਾਰ ਬਗੈਰ ਕਿਸੇ ਉੱਚ ਅਹੁਦੇ ਤੇ ਸ਼ੁਹਰਤ ਦੇ ਲਾਲਚ ਤੋਂ ਕਰ ਰਹੇ ਹਨ ਉਨ੍ਹਾਂ ਦੀ ਸੋਚ ਨੂੰ ਵਾਹਿਗੁਰੂ ਹਰਦਮ ਚੜ੍ਹਦੀ ਕਲਾ ਵਿਚ ਰੱਖੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>