Punjab News - Quami Ekta Punjabi Newspaper (ਕੌਮੀ ਏਕਤਾ) » ਇਕਵਾਕ ਸਿੰਘ ਪੱਟੀ (ਅੰਮ੍ਰਿਤਸਰ)

ਮਿਠਤੁ ਨੀਵੀ ਨਾਨਕਾ
ਸਿਆਣਿਆਂ ਦੀ ਕਹਾਵਤ ਹੈ ਕਿ ‘ਜਦ ਵੀ ਬੋਲੀਏ, ਸੋਚ ਕੇ ਬੋਲੀਏ, ਪਰ ਉਹ ਸਾਰਾ ਨਾ ਬੋਲੀਏ ਜੋ ਸੋਚਿਆ ਸੀ’। ਕਿਉਂਕਿ ਕਿਹਾ ਜਾਂਦਾ ਹੈ ਕਿ ਮੂੰਹੋ ਕੱਢੇ ਸ਼ਬਦ, ਮੁੜ ਮੂੰਹ ਵਿੱਚ ਨਹੀਂ ਪੈਂਦੇ। ਸ਼ਾਇਦ ਅੇਸੇ ਕਰਕੇ ਜਿਆਦਾ ਬੋਲਣ ਵਾਲੇ ਨੂੰ, ਜਾਂ ਬਿਨ੍ਹਾਂ ਸੋਚੇ ਸਮਝਦੇ ਬੋਲਣ ਵਾਲੇ ਨੂੰ ਬੜਬੋਲਾ ਕਿਹਾ, ਉਸਦੀ ਕਿਸੇ ਵੀ ਗੱਲ ਨੂੰ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸਦੇ ਉਲਟ ਚੰਗਾ, ਮਿੱਠਾ, ਵਜ਼ਨਦਾਰ ਅਤੇ ਘੱਟ ਬੋਲਣ ਵਾਲੇ ਨੂੰ ਹਰ ਕੋਈ ਸੁਨਣਾ ਪਸੰਦ ਕਰਦਾ ਹੈ।

ਅਜੌਕੇ ਦੌਰ ਵਿੱਚ ਸਾਡੇ ਚੰਗੇ ਮੰਦੇ ਹੋਣ ਦਾ ਅੰਦਾਜ਼ਾ ਜਿਆਦਾਤਰ ਸਾਡੇ ਕੱਪੜੇ ਪਹਿਨਣ ਦੇ ਸਲੀਕੇ ਤੋਂ ਹੀ ਲਗਾ ਲਿਆ ਜਾਂਦਾ ਹੈ ਜਾਂ ਸਾਡੀ ਸੱਭਿਅਤਾ ਵਿੱਚ ਕਿਸੇ ਦੇ ਰੰਗ ਰੂਪ ਤੋਂ ਹੀ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਮਨਮਰਜ਼ੀ ਦੇ ਅੰਦਾਜ਼ੇ ਲਗਾ ਲਏ ਜਾਂਦੇ ਹਨ। ਪਰ ਇਹ ਅਟੱਲ ਸੱਚਾਈ ਹੈ ਕਿ ਜਦੋਂ ਇੱਕ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਸਾਂਝ ਪੈਂਦੀ ਹੈ ਤਾਂ ਸੱਭ ਤੋਂ ਪਹਿਲਾ ਪ੍ਰਭਾਵ ਸਾਡੀ ਬੋਲ ਬਾਣੀ ਤੋਂ ਪੈਂਦਾ ਹੈ। ਸਾਡੇ ਵੱਲੋਂ ਬੋਲੇ ਜਾ ਰਹੇ ਲਫਜ਼ਾਂ ਅਤੇ ਸਾਡੇ ਲਹਿਜੇ ਤੋਂ ਸਾਡੇ ਸਾਰੇ ਕਿਰਦਾਰ ਦਾ ਅੰਦਾਜ਼ਾ ਝੱਟ ਹੀ ਲੱਗ ਜਾਂਦਾ ਹੈ। ਜੇਕਰ ਸਾਡੇ ਬੋਲ ਸਹੀ ਵੀ ਹਨ ਪਰ ਲਹਿਜੇ ਵਿੱਚ ਮਿਠਾਸ ਨਹੀਂ ਤਾਂ ਅਸੀਂ ਉਹ ਪ੍ਰਭਾਵ ਦੂਜੇ ਵਿਅਕਤੀ ਉੱਤੇ ਨਹੀਂ ਪਾ ਸਕਦੇ ਜੋ ਨਿਮਰਤਾ ਸਹਿਤ ਗੱਲ ਕਰਨ ਵਾਲਾ, ਥੋੜੇ ਸ਼ਬਦਾਂ ਵਿੱਚ ਆਪਣੀ ਗੱਲ ਸਮਝਾਉਣ ਵਾਲਾ ਅਤੇ ਮਿੱਠਾ ਬੋਲਣ ਵਾਲਾ ਵਿਅਕਤੀ ਪਾ ਸਕਦਾ ਹੈ।

ਸਾਡੇ ਜੀਵਨ ਵਿੱਚ ਸ਼ੁੱਭ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇਹਨਾਂ ਗੁਣਾਂ ਵਿੱਚੋਂ ਹੀ ਅਹਿਮ ਗੁਣ ਹੈ ਸਾਡੇ ਬੋਲਾਂ ਦੀ ਮਿਠਾਸ ਭਾਵ ਮਿੱਠਾ ਬੋਲਣਾ। ਜੋ ਸਾਡੇ ਕਿਰਦਾਰ ਨੂੰ ਹੋਰ ਵੀ ਉੱਚਾ ਕਰਦਾ ਹੈ। ਸਾਡੀ ਬੋਲਬਾਣੀ ਤੋਂ ਹੀ ਸਾਡੇ ਖਾਨਦਾਨ, ਸਾਡੀ ਵਿਰਾਸਤ ਅਤੇ ਸੱਭਿਆਚਾਰ ਦੀ ਪਹਿਚਾਣ ਹੁੰਦੀ ਹੈ। ਇੱਥੋਂ ਤੱਕ ਕਿ ਗੁਰਬਾਣੀ ਵਿੱਚ ਵੀ ਮਨੁੱਖ ਨੂੰ ਮਿੱਠਾ ਬੋਲਣ ਦੀ ਤਾਕੀਦ ਕਰਦਿਆ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ: ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਅਤੇ ਨਾਲ ਹੀ ਸਮਝਾਉਂਦੇ ਹਨ ਕਿ ਕਿਸੇ ਨੂੰ ਉੱਚਾ ਜਾਂ ਫਿਕਾ ਬੋਲ ਨਹੀਂ ਬੋਲਣਾ ਚਾਹੀਏ, ‘ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥’ ਭਾਵ ਜੋ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਜਿਸ ਕਰਕੇ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ। ਰੱਖਾ ਬੋਲਣਾ ਵਾਲਾ ਮਨੁੱਖ ਲੋਕਾਂ ਵਿੱਚ ਵੀ ਰੁੱਖਾ ਅਖਵਾਉਂਦਾ ਹੈ ਅਤੇ ਫਿਰ ਲੋਕ ਵੀ ਉਸਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ।

ਪਰ ਯਾਦ ਰਹੇ ਕੇਵਲ ਲੋਕ ਵਿਖਾਵੇ ਖਾਤਰ ਝੂਠੀ ਨਿਮਰਤਾ ਧਾਰਨ ਕਰਨੀ ਜਾਂ ਮਿੱਠਾ ਬੋਲਣਾ ਵੀ ਇੱਕ ਅਪਰਾਧ ਦੀ ਤਰ੍ਹਾਂ ਹੈ। ਅਜਿਹੇ ਲੋਕਾਂ ਵਾਸਤੇ ਹੀ ਲੋਕ ਕਹਾਵਤ ਹੈ, ‘ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ।’ ਇਸ ਲਈ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਸਮੂਹ ਜਾਤੀਆਂ ਵਿੱਚੋਂ ਮਨੁੱਖਾ ਜਾਤੀ ਹੀ ਅਜਿਹੀ ਹੈ ਜਿਸ ਕੋਲ ਸ਼ਬਦ ਭੰਡਾਰ ਹੋਣ ਦੇ ਨਾਲ ਪ੍ਰਮਾਤਮਾ ਵੱਲੋਂ ਬੋਲੀ/ਬਾਣੀ ਬਖਸ਼ਿਸ਼ ਕੀਤੀ ਹੈ, ਜਿਸ ਨਾਲ ਉਹ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਦਾ ਹੈ। ਗੁਰੂਬਾਣੀ ਸਮਝਾਉਂਦੀ ਹੈ ਕਿ, ‘ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥’ ਇਸ ਲਈ ਕੋਸ਼ਿਸ਼ ਕਰੀਏ ਕਿ ਜਦ ਵੀ ਬੋਲੀਏ, ਜਿੱਥੇ ਵੀ ਬੋਲੀਅੇ, ਜਿਸ ਵੀ ਹਾਲਤ ਵਿੱਚ ਬੋਲੀਐ, ਭਲਾ ਬੋਲੀਏ, ਚੰਗਾ ਬੋਲੀਏ ਅਤੇ ਮਿੱਠਾ ਬੋਲੀਏ। ਆਮੀਨ!

ਨ ਸੁਣਈ ਕਹਿਆ ਚੁਗਲ ਕਾ
ਚੁਗਲੀ ਕਰਨਾ ਭਾਵ ਨਿੰਦਾ ਕਰਨਾ ਜਾਂ ਹੋਰ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਕਿਸੇ ਦੀ ਪਿੱਠ ਪਿੱਛੇ ਉਸਦੀ ਬੁਰਾਈ ਕਰਨਾ ਚੁਗਲੀ ਕਰਨਾ ਹੁੰਦਾ ਹੈ। ਚੁਗਲੀ ਦਾ ਵਰਤਾਰਾ ਸਾਡੇ ਆਲੇ ਦੁਆਲੇ ਕਿਸੇ ਨਾ ਕਿਸੇ ਰੂਪ ਵਿੱਚ ਵਰਤਦਾ ਹੀ ਰਹਿੰਦਾ ਹੈ। ਇਸੇ ਕਰਕੇ ਕਈ ਵਾਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਅਸੀਂ ਵੀ ਇਸ ਨਾਲ ਜੁੜ ਜਾਂਦੇ ਹਾਂ। ਜਿਵੇਂ ਜਾਂ ਤਾਂ ਕੋਈ ਸਾਡੀ ਚੁਗਲੀ ਕਰਦਾ ਹੈ ਜਾਂ ਕਈ ਵਾਰ ਅਸੀਂ ਆਪ ਹੀ ਕਿਸੇ ਦੀ ਚੁਗਲੀ ਕਰ ਜਾਂਦੇ ਹਾਂ। ਚੁਗਲੀ ਕਰਨ ਵਾਲੇ ਨੂੰ ਚੁਗਲਖੋਰ ਕਿਹਾਂ ਜਾਂਦਾ ਹੈ। ਚੁਗਲਖੋਰਾਂ ਦਾ ਕੰਮ ਦੋ ਧਿਰਾਂ ਵਿੱਚ ਫਿੱਕ ਪਵਾਉਣਾ, ਆਪਸੀ ਸਾਂਝ ਨੂੰ ਤੋੜਨਾ, ਇੱਕ ਦੂਜੇ ਵਿਰੁੱਧ ਚੁਕਣਾ ਦੇਣੀ ਜਾਂ ਲੜਾਈ ਕਰਵਾਉਣਾ ਹੁੰਦਾ ਹੈ। ਪੰਜਾਬੀ ਦੀ ਕਹਾਵਤ, ‘ਵਾਰਿਸ ਸ਼ਾਹ! ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ’ ਵਾਂਗ ਚੁਗਲਖੋਰ ਕਦੇ ਵੀ ਆਪਣੀ ਚੁਗਲੀ ਦੀ ਆਦਤ ਤੋਂ ਬਾਜ਼ ਨਹੀਂ ਆਉਂਦੇ ਤਾਂ ਹੀ ਕਿਸੇ ਨੇ ਬੜਾ ਸੁਹਣਾ ਆਖਿਆ ਹੈ ਕਿ, ‘ਚੁਗਲਖੋਰ ਨਾ ਚੁਗਲੀਓਂ ਬਾਜ਼ ਆਉਂਦੇ, ਗੱਲ ਕਹਿੰਦਿਆ ਕਹਿੰਦਿਆਂ ਕਹਿ ਜਾਂਦੇ।’

ਖੈਰ! ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਜਿਹੜੇ ਸਮਿਆਂ ਨੂੰ ਭਲੇ ਵੇਲੇ ਕਿਹਾ ਜਾਂਦਾ ਸੀ, ਚੁਗਲੀ ਉਦੋਂ ਵੀ ਪ੍ਰਧਾਨ ਰਹੀ ਹੈ। ਗੁਰੂ ਘਰ ਪ੍ਰਤੀ, ਲਾਲਚ ਅਤੇ ਈਰਖਾ ਵੱਸ ਆ ਕੇ ਗੁਰ ਨਿੰਦਕਾਂ ਨੇ ਸਮੇਂ ਦੇ ਹਾਕਮਾਂ ਦੇ ਦਰਬਾਰਾਂ ਵਿੱਚ ਜਾ ਚੁਗਲੀਆਂ ਕੀਤੀਆਂ ਸਨ। ਕਿਸੇ ਪ੍ਰਤੀ ਈਰਖਾ/ਨਫਰਤ ਵੀ ਚੁਗਲੀ ਨੂੰ ਜਨਮ ਦਿੰਦੀ ਹੈ। ਚੁਗਲੀ ਕਰਨ ਵਾਲਾ ਉਦੋਂ ਹੀ ਜਿਆਦਾ ਚੁਗਲੀ ਕਰਦਾ ਹੈ, ਜਦੋਂ ਜਿਸਦੀ ਚੁਗਲੀ ਕੀਤੀ ਜਾ ਰਹੀ ਹੋਵੇ ਅਤੇ ਚੁਗਲੀ ਕਰਨ ਵਾਲਾ ਉਸਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਰੱਖਦਾ ਹੋਵੇ ਤਾਂ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਵਿਰੁੱਧ ਚੁਗਲੀਆਂ ਕਰਕੇ ਇਸਨੂੰ ਬਦਨਾਮ ਕੀਤਾ ਜਾਵੇ ਜਾਂ ਫਿਰ ਕਿਸੇ ਨੂੰ ਇਸਦੇ ਖਿਲਾਫ ਕਰਕੇ ਲੜਾਈ ਕਰਵਾਈ ਜਾਵੇ।

ਇੱਕ ਤਾਂ ਚੁਗਲਖੋਰ ਆਦਤ ਮੂਜ਼ਬ ਚੁਗਲੀ ਕਰਦੇ ਹਨ ਅਤੇ ਦੂਜੇ ਈਰਖਾ ਜਾਂ ਸਾੜੇ ਦੇ ਮਾਰੇ ਚੁਗਲੀ ਕਰਦੇ ਹਨ। ਇਸ ਵਿੱਚੋਂ ਦੂਜੀ ਕਿਸਮ ਵਾਲੇ ਚੁਗਲਖੋਰ ਜਿਆਦਾ ਖਤਰਨਾਕ ਸਾਬਤ ਹੋ ਸਕਦੇ ਹਨ ਕਿਉਂਕਿ ਕੀ ਪਤਾ ਹੁੰਦਾ ਕਿਹੜਾ ਸਾਡੇ ਤੋਂ ਖਾਰ ਕਦੋਂ ਤੋਂ ਖਾਣ ਲੱਗ ਪਵੇ? ਪਰ ਪਹਿਲੀ ਕਿਸਮ ਵਾਲਿਆਂ ਬਾਰੇ ਆਮ ਤੌਰ ਤੇ ਸੱਭ ਨੂੰ ਪਤਾ ਹੀ ਹੁੰਦਾ ਅਤੇ ਉਹ ਛੇਤੀ ਕੀਤੇ ਉਸ ਵੱਲੋਂ ਕਹੀ ਗੱਲ ਦੀ ਪਰਵਾਹ ਨਹੀਂ ਕਰਦੇ ਅਤੇ ਗੱਲ ਅਣਸੁਣੀ ਕਰ ਦਿੰਦੇ ਹਨ। ਭੋਲੇ ਅਤੇ ਕੰਨਾਂ ਦੇ ਕੱਚੇ ਜਲਦੀ ਕਿਸੇ ਦੇ ਬਹਿਕਾਵੇ ਵਿੱਚ ਆ ਜਾਂਦੇ ਹਨ ਅਤੇ ਬਾਤ ਦਾ ਬਤੰਗੜ ਬਣਾ ਕੇ ਆਪਣਾ ਹੀ ਨੁਕਸਾਨ ਕਰਵਾ ਕੇ ਬੈਠ ਜਾਂਦੇ ਹਨ।

ਇਹੀ ਕਾਰਣ ਹੈ ਕਿ ਜਦੋਂ ਗੂਰੂ ਪਾਤਸ਼ਾਹ ਨੇ ਇੱਕ ਸੁਚੱਜੇ ਮਨੁੱਖ ਦੀ ਘਾੜਤ ਘੜਨ ਹੇਠ ਕੀਤੇ ਜਾ ਰਹੇ ਉਪਰਾਲੇ ਕੀਤੇ ਤਾਂ ਮਨੁੱਖਤਾ ਨੂੰ ਗੁਰਬਾਣੀ ਦੇ ਰੂਪ ਵਿੱਚ ਸੁਨਹਿਰੀ ਉਪਦੇਸ਼ ਬਖਸ਼ਸ਼ ਕੀਤੇ ਉੱਥੇ ਹੋਰਨਾਂ ਅਲਾਮਤਾਂ ਦੇ ਨਾਲ ਨਾਲ ਇਸ ਚੁਗਲੀ/ਨਿੰਦਾ ਜਿਹੀ ਅਲਾਮਤ ਤੋਂ ਵੀ ਮਨੁੱਖ ਨੂੰ ਬਚੇ ਰਹਿਣ ਦੀ ਤਾਕੀਦ ਕੀਤੀ। ਗੁਰਬਾਣੀ ਅੰਦਰ ਥਾਂ-ਪੁਰ-ਥਾਂ ਅਜਿਹੇ ਸ਼ਬਦ ਮਿਲਦੇ ਹਨ ਜੋ ਮਨੁੱਖਤਾ ਨੂੰ ਉੱਚੇ ਸੁੱਚੇ ਆਚਰਣ ਦਾ ਧਾਰਣੀ ਬਣਨ ਲਈ ਪ੍ਰੇਰਦੇ ਹਨ ਅਤੇ ਅਜਿਹੀਆਂ ਅਲਾਮਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਵੀ ਦਿੰਦੇ ਹਨ ਜਿਵੇਂ ‘ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ॥ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ॥’ ਇਸੇ ਤਰ੍ਹਾਂ ਇੱਕ ਥਾਂਈਂ ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ ਕਿ ਰੱਬ ਦਾ ਭਗਤ ਹਮੇਸ਼ਾਂ ਰੱਬ ਦੇ ਗੁਣਾਂ ਵਿੱਚ ਲੀਨ ਰਹਿੰਦਾ ਹੈ ਅਤੇ ਜੇ ਕੋਈ ਮਨੁੱਖ ਉਸਦੀ ਨਿੰਦਾ ਕਰਦਾ ਵੀ ਹੈ ਤਾਂ ਫਿਰ ਵੀ ਰੱਬ ਦਾ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ। ‘ਹਰਿ ਜਨੁ ਰਾਮ ਨਾਮ ਗੁਨ ਗਾਵੈ॥ ਜੇ ਕੋਈ ਨਿੰਦ ਕਰੈ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ॥’ ਸੋ ਇਸ ਲਈ ਆਪਣੇ ਗੁਣ ਛੱਡ ਕੇ ਕਿਸੇ ਦੇ ਕਹੇ ਨਿੰਦਾ ਜਾਂ ਹੋਰ ਔਗਣਾਂ ਨੂੰ ਆਪਣੇ ਮਨ ਅੰਦਰ ਦਾਖਲ ਨਹੀਂ ਹੋਣ ਦੇਣਾ। ਚੁਗਲਖੋਰ ਦੀ ਗੱਲ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਤਾਂ ਹੀ ਗੁਰੂ ਸਾਹਿਬ ਇੱਕ ਥਾਂ ਕਹਿੰਦੇ ਨੇ, ‘ਨ ਸੁਣਈ ਕਹਿਆ ਚੁਗਲ ਕਾ।’

ਆਖੀਰ ਵਿੱਚ ਹੋਰ ਸਪੱਸ਼ਟ ਕਰਦਾ ਜਾਵਾਂ ਕਿ ਕਿਸੇ ਦੇ ਗੁਣਾਂ ਨੂੰ ਔਗੁਣ ਅਤੇ ਔਗੁਣਾਂ ਨੂੰ ਗੁਣ ਦੱਸਣ ਵਾਲਾ ਨਿੰਦਕ ਹੁੰਦਾ ਹੈ। ਕਿਸੇ ਗੱਲ ਨੂੰ ਵਧਾ-ਚੜਾਅ ਕੇ ਕਰਨ ਵਾਲਾ, ਨਾ ਹੋਈ ਗੱਲ ਨੂੰ ਹੋਈ ਕਹਿਣ ਵਾਲਾ, ਸਕੇ ਭਰਾਵਾਂ ਵਿੱਚ ਦਰਾੜ ਪੈਦਾ ਕਰਨ ਵਾਲਾ, ਕਿਸੇ ਦੀ ਧੀ-ਭੈਣ ਦੇ ਸਾਕ ਸਬੰਧੀ ਝੂਠ ਬੋਲ ਕੇ ਸਾਕ ਤੁੜਾਉਣ ਜਾਂ ਕਰਵਾਉਣ ਵਾਲਾ, ਦੋ ਮਨੁੱਖਾਂ/ਪਰਿਵਾਰਾਂ ਜਾਂ ਧਰਮਾਂ ਵਿੱਚ ਵੰਡੀਆਂ ਪੁਆ ਕੇ ਲੜਾਈਆਂ ਕਰਵਾਉਣ ਵਾਲਾ ਨਿੰਦਕ ਆਪਣਾ ਕਦੇ ਕੁੱਝ ਸੰਵਾਰ ਨਹੀਂ ਸਕਦਾ। ਨਿੰਦਾ ਚੁਗਲੀ ਕਰਨ ਵਾਲਾ ਮਨੁੱਖ ਭੇਤ ਖੁਲ੍ਹ ਜਾਣ ਤੇ ਸ਼ਰਮਿੰਦਗੀ ਹੀ ਖੱਟਦਾ ਹੈ। ਬੇਇੱਜ਼ਤ ਹੁੰਦਾ ਹੈ ਅਤੇ ‘ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ’ ਅਨੁਸਾਰ ਆਪਣਾ ਮੂੰਹ ਹੀ ਕਾਲਾ ਕਰਵਾਉਂਦਾ ਹੈ। ਨਾ ਆਪਣਾ ਕੁੱਝ ਸੰਵਾਰਦਾ ਹੈ ਨਾ ਆਪਣੇ ਟੱਬਰ ਦਾ ਕੁੱਝ ਸੰਵਾਰ ਸਕਦਾ ਹੈ ਸਗੋਂ ਪਰਾਈ ਨਿੰਦਾ ਵਿੱਚ ਪਿਆ ਆਪਣਾ ਜਨਮ ਗੁਆ ਲੈਂਦਾ ਹੈ, ਜੇਹਾ ਕਿ ਬਾਣੀ ਅੰਦਰ ਦਰਜ ਹੈ, ‘ਨਿੰਦਕਿ ਅਹਿਲਾ ਜਨਮੁ ਗਵਾਇਆ॥’

ਸੋ ਆਉ! ਸਿਆਣੇ ਬਣੀਏ। ਸੁਚੇਤ ਰਹੀਏ। ਹਰ ਗੱਲ ਦੀ ਖੁਦ ਤਫਤੀਸ਼ ਕਰੀਏ। ਹਰ ਮੁੱਦੇ ਨੂੰ ਹਰ ਪੱਖ ਤੋਂ ਆਪ ਵਿਚਾਰੀਏ। ਕਿਸੇ ਦੀਆਂ ਗੱਲਾਂ ਵਿੱਚ ਆਉਣ ਦੀ ਥਾਂ ਆਪਣੇ ਦਿਮਾਗ ਦੀ ਵਰਤੋਂ ਕਰੀਏ। ਨਿੰਦਕ ਅਤੇ ਸੱਚੇ ਬੰਦੇ ਦੇ ਭੇਦ ਨੂੰ ਸਮਝਣ ਵਾਲੀ ਸਮਝ ਆਪਣੇ ਅੰਦਰ ਪੈਦਾ ਕਰੀਏ ਕਿਉਂਕਿ ਯਾਦ ਰਹੇ ਸੱਚ ਨੂੰ ਸੱਚ ਕਹਿਣ ਵਾਲਾ ਚੁਗਲਖੋਰ/ਨਿੰਦਕ ਨਹੀਂ ਹੁੰਦਾ ਸਗੋਂ ਰਾਹ ਦਸੇਰਾ ਹੁੰਦਾ ਹੈ। ਇਸ ਸੱਚੇ ਅਤੇ ਨਿੰਦਕ ਦੇ ਭੇਦ ਨੂੰ ਸਮਝਣ ਦੀ ਕਾਬਲੀਅਤ ਆਪਣੇ ਅੰਦਰ ਪੈਦਾ ਕਰੀਏ। ਬਾਕੀ ਗੱਲਾਂ ਫਿਰ ਸਹੀ। ਵੈਸੇ ਮੈਂ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਅਸੀਂ ਵੀ ਚੁਗਲੀ ਨਾਲ ਸਿੱਧੇ ਹਾਂ ਅਸਿੱਧੇ ਤੌਰ ਤੇ ਜੁੜ ਹੀ ਜਾਂਦੇ ਹਾਂ ਜਿਵੇਂ ਵੇਖ ਲਉ! ਮੈਂ ਚੁਗਲਖੋਰਾਂ ਦੀ ਚੁਗਲੀ ਆਪਣੇ ਪਿਆਰੇ ਪਾਠਕਾਂ ਨਾਲ ਕਰ ਰਿਹਾਂ ਹਾਂ ਕਿ ਨਹੀਂ?

ਕੰਠੇ ਮਾਲਾ ਜਿਹਵਾ ਰਾਮੁ
ਆਉ! ਮਾਲਾ ਫੇਰੀਏ?

ਮਾਲਾ ਫੇਰਨਾ, ਮਾਲਾ ਨੂੰ ਹੱਥ ਵਿੱਚ ਰੱਖਣਾ, ਗਲ ਵਿੱਚ ਪਾਉਣਾ, ਗੁੱਟ ਨਾਲ ਲਪੇਟਣਾ ਆਦਿ ਕਰਮਾਂ ਨੂੰ ਪੂਰੀ ਤਰ੍ਹਾਂ ਧਾਰਮਿਕ ਕਰਮ ਮੰਨਿਆ ਗਿਆ ਹੈ ਅਤੇ ਅੱਖਾਂ ਬੰਦ ਜਾਂ ਖੋਲ੍ਹ ਕੇ ਮਾਲਾ ਫੇਰਨ ਵਾਲੇ ਵਿਅਕਤੀ ਤੋਂ ਉਕਤ ਵਿਅਕਤੀ ਦੇ ਧਾਰਮਿਕ ਜਾਂ ਸੰਤ ਸੁਭਾਉੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਮਾਲਾ ਫੇਰਨ ਜਾਂ ਮਾਲਾ ਜੱਪਣ ਨੂੰ  ਪ੍ਰਮਾਤਮਾ ਦੇ ਨਾਮ ਸਿਮਰਨ ਦਾ ਇੱਕ ਅੰਗ ਮੰਨਿਆ ਜਾਂਦਾ ਹੈ ਅਤੇ ਇਹ ਪ੍ਰੰਪਰਾ ਅੱਜ ਦੀ ਨਹੀਂ ਬਲਕਿ ਸਦੀਆਂ ਪੁਰਾਣੀ ਹੈ। ਕਿਸੇ ਨਾ ਕਿਸੇ ਰੂਪ ਵਿੱਚ ਹਰ ਧਰਮ ਵਿੱਚ ਪ੍ਰਚੱਲਿਤ ਵੀ ਹੈ। ਉੱਥੇ ਮਾਲਾ ਫੇਰਨ ਦਾ ਢੰਗ ਵੀ ਵੱਖੋ-ਵੱਖ ਹੋਣ ਦੇ ਨਾਲ ਦਿਲਚਸਪ ਵੀ ਹੈ। ਇੱਕ ਮੱਤ ਅਨੁਸਾਰ ਮਾਲਾ ਹੱਥ ਦੇ ਅੰਦਰ ਨੂੰ ਫੇਰਣੀ ਚਾਹੀਦੀ ਹੈ ਅਤੇ ਦੂਜੇ ਮੱਤ ਅਨੁਸਾਰ ਮਾਲਾ ਹੱਥ ਦੇ ਬਾਹਰ ਵੱਲ ਨੂੰ ਫੇਰਨੀ ਚਾਹੀਦੀ ਹੈ। ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਮਾਲਾ ਦੇ ਮਣਕਿਆਂ ਨੂੰ ਅੰਦਰ ਵੱਲ ਨੂੰ ਫੇਰਨਾ ਭਾਵ ਚੰਗਿਆਈਆਂ, ਸ਼ੁੱਭ-ਗੁਣਾਂ ਨੂੰ ਆਪਣੇ ਅੰਦਰ ਵੱਲ ਨੂੰ ਖਿੱਚਣਾ ਅਤੇ ਮਾਲਾ ਨੂੰ ਬਾਹਰ ਵੱਲ ਫੇਰਨ ਤੋਂ ਭਾਵ ਆਪਣੇ ਔਗੁਣਾ, ਮਨ ਦੀਆਂ ਬੁਰਿਆਈਆਂ ਨੂੰ ਬਾਹਰ ਵੱਲ ਸੁਟਣਾ। ਕੁੱਝ ਮਾਲਾਵਾਂ ਐਸੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਇੱਕ ਵੱਡਾ ਮਣਕਾ ਹੁੰਦਾ ਹੈ। ਮਾਲਾ ਦੇ ਮਣਕਿਆਂ ਦੀ ਭਾਵੇਂ ਕੋਈ ਗਿਣਤੀ ਨਿਰਧਾਰਤ ਨਹੀਂ ਕੀਤੀ ਗਈ ਅਤੇ ਮਣਕਿਆਂ ਦੀ ਵੱਖ-ਵੱਖ ਗਿਣਤੀ ਵਾਲੀਆਂ ਮਾਲਾਵਾਂ ਪ੍ਰਚੱਲਿਤ ਹਨ। ਉੱਥੇ ਮਾਲਾ ਲਈ ਵਰਤੀ ਜਾਂਦੀ ਧਾਤ ਵੀ ਕਈ ਤਰ੍ਹਾਂ ਦੀ ਹੈ। ਨਾਮ ਜਪਣ ਲਈ ਹੱਥਾਂ ਨਾਲ ਫੇਰਨ ਵਾਲੀ ਮਾਲਾ ਦੇ ਮਣਕੇ ਬਣਾਉਣ ਲਈ ਪਲਾਸਟਿਕ, ਲੋਹਾ, ਸਟੀਲ, ਲੱਕੜ ਅਤੇ ਮੋਤੀਆਂ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਕੁੱਝ ਲੋਗ ਆਪੋ ਆਪਣੇ ਮੱਤ ਅਨੁਸਾਰ ਮਾਲਾ ਫੇਰਨ ਵੇਲੇ ਮੂੰਹ ਰਾਹੀਂ ਕੋਈ ਮੰਤਰ ਉਚਾਰਦੇ ਹਨ, ਕੁੱਝ ਗੁਪਤ ਰੂਪ ਵਿੱਚ ਪ੍ਰਮਾਤਮਾ ਨੂੰ ਯਾਦ ਕਰਦੇਹ ਨ।

ਖੈਰ! ਇਹ ਇੱਕ ਲੰਮੇ ਤੋਂ ਚੱਲੀ ਆ ਰਹੀ ਅਤੇ ਮੰਨੀ ਜਾ ਚੁੱਕੀ ਧਾਰਮਿਕ ਰਵਾਇਤ ਹੈ, ਜੋ ਬਿਨ੍ਹਾਂ ਸ਼ੱਕ ਇੱਕ ਧਾਰਮਿਕ ਕਰਮਕਾਂਡ ਬਣ ਕੇ ਰਹਿ ਗਈ ਹੈ। ਅੱਜ ਮਾਲਾ ਫੇਰਨ ਵਾਲਿਆਂ ਦਾ ਹੱਥ ਵੀ ਬੇਇਮਾਨੀ ਦੀ ਕਮਾਈ ਕਰਦੇ ਹਨ, ਮਜ਼ਲੂਮਾਂ/ਗਰੀਬਾਂ ਦਾ ਖੁਨ ਚੂਸਦੇ ਹਨ, ਮਨ ਅੰਦਰੋਂ ਛਲ, ਕਪਟ ਅਤੇ ਫ਼ਰੇਬ ਨਾਲ ਭਰੇ ਹੋਏ ਹਨ। ਇਹੀ ਕਾਰਣ ਸੀ ਕਿ ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਧਾਰਮਿਕ ਪਖੰਡੀ ਲੋਕਾਂ ਦਾ ਪਾਜ ਉਘੇੜਦੇ ਹੋਏ ਬਾਣੀ ਅੰਦਰ ਫ਼ੁਰਮਾਣ ਕੀਤਾ: ‘ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਮਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨਾ ਪਾਵੈ॥’ (ਪੰਨਾ 440) ਭਾਵ: ਗਲਾਂ ਵਿੱਚ ਮਾਲਾ ਪਾ ਕੇ, ਮੱਥੇ ੳੱੁਪਰ ਤਿਲਕ ਲਗਾ ਕੇ, ਅੱਧ ਨੰਗੇ ਸਰੀਰ ਵਿੱਚ ਹੀ ਫਿਰਦੇ ਲੋਕ ਇਸ ਨੂੰ ਧਰਮ ਦੇ ਕਰਮ ਕਰਦੇ ਦੱਸ ਰਹੇ ਹਨ ਭਾਵ ਪੂਰੇ ਧਰਮੀ ਅਖਵਾਉਂਦੇ ਹਨ, ਪਰ ਜੇ ਇਨ੍ਹਾਂ ਲੋਕਾਂ ਨੂੰ ਅਸਲ ਧਰਮ ਦੇ ਕਰਮਾਂ ਦੀ ਸੋਝੀ ਆ ਜਾਵੇ, ਭਾਵ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਅਸਲ ਢੰਗ ਪਤਾ ਲੱਗ ਜਾਵੇ, ਸੱਚ ਦਾ ਗਿਆਨ ਹੋ ਜਾਵੇ ਤਦ ਇਹ ਨਿਸਚਾ ਕਰਕੇ ਮੰਨੋ ਕਿ ਇਹ ਧਰਮ ਦਾ ਅੰਗ ਨਹੀਂ ਹੈ, ਇਹ ਸਭ ਤਾਂ ਸਿਰਫ ਦਿਖਾਵਾ, ਫੋਕੇ ਕਰਮ ਹੀ ਹਨ। ਅਸਲ ਧਰਮ ਕਰਮ ਤਾਂ ਪੂਰਨ ਗੁਰੂ ਦੇ ਉਪਦੇਸ਼ ਰਾਹੀਂ ‘ਨਿਰੋਲ ਸੱਚ ਦੇ ਗਿਆਨ ਰਾਹੀਂ’ ਹੀ ਸਮਝ ਵਿੱਚ ਆਉਂਦਾ ਹੈ। ਫਿਰ ਹੀ ਸਹੀ ਰਸਤੇ ਦਾ ਪਤਾ ਲੱਗ ਸਕਦਾ ਹੈ। ਉੱਥੇ ਸ਼੍ਰੋਮਣੀ ਭਗਤ ਕਬੀਰ ਜੀ ਨੇ ਬੜੀ ਕਮਾਲ ਦੀ ਗਲ ਕਹਿ ਕੇ ਇਸਅਡੰਬਰ ਤੋਂ ਮਨੁੱਖ ਨੂੰ ਮੁਕਤ ਕਰਦਿਆਂ ਫ਼ੁਰਮਾਉਂਦੇ ਹਨ, ‘ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥ ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥1॥’ (ਪੰਨਾ 1364) ਭਾਵ ਕਿ ਮੇਰੀ ਸਿਮਰਨੀ ‘ਮੇਰੀ ਮਾਲਾ’ ਕੀ ਹੈ? ਦਾ ਜੁਆਬ ਦਿੰਦੇ ਹਨ ਕਿ ਜ਼ੁਬਾਨ/ਜੀਭ ਉੱਪਰ ਹਰ ਵੇਲੇ ਪ੍ਰਮਤਾਮਾ ਦਾ ਨਾਮ, ਪ੍ਰਭੂ ਦੀ ਯਾਦ ਹੀ ਮੇਰੀ ਮਾਲਾ ਹੈ।ਜਦ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ ਸਾਰੇ ਗਿਆਨਵਾਨ ‘ਭਗਤ’ ਇਥੇ ਹੋਏ ਗੁਜਰੇ ਹਨ, ਅਤੇ ਹੁਣ ਵੀ ਹਨ ਇਨ੍ਹਾਂ ਸਾਰਿਆਂ ਨੇ ਇਸ ਸਦੀਵੀਂ ਸੱਚ ਦੇ ਗੁਣਾਂ ਨੂੰ ਹੀ ਆਪਣੀ ਮਾਲਾ ਬਣਾਇਆ ਹੈ। ਪ੍ਰਮਾਤਮਾ ਦਾ ਨਾਮ ਹੀ ਭਗਤਾਂ ਲਈ ਅਸਲ ਸੁੱਖ ਅਤੇ ਸ਼ਾਂਤੀ ਦਾ ਕਾਰਨ ਹੈ।

ਗੁਰੂ ਨਾਨਕ ਸਾਹਿਬ ਜੀ ਇੱਕ ਥਾਂ ਹੋਰ ਬਚਨ ਕਰਦੇ ਹਨ ਕਿ ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ ਨਾਮੁ ਵਿਸਾਰਿ ਮਾਇਆ ਮਦੁ ਪੀਆ ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥4॥ (ਪੰਨਾ 832) ਭਾਵ ਜਿਹੜੇ ਲੋਕ ਧਰਮ ਦਾ ਨਿਰਾ ਦਿਖਾਵਾ ਕਰਨ ਲਈ ਚਿੱਟੇ ਰੰਗ ਦਾ ਪਹਿਰਾਵਾ ਪਾ ਕੇ, ਮੱਥੇ ਉਪਰ ਤਿਲਕ ਲਗਾ ਕੇ, ਗਲਾਂ ਵਿੱਚ ਮਾਲਾ ਵੀ ਪਾਈ ਫਿਰਦੇ ਹਨ,ਵੇਦਾਂ ਦੇ ਮੰਤ੍ਰ ਪੜ੍ਹਦੇ ਹਨ ਪਰ ਇਹ ਅੰਦਰੋਂ ਕ੍ਰੋਧ ਨਾਲ ਭਰੇ ਹੀ ਨਜ਼ਰ ਆ ਰਹੇ ਹਨ, ਬਾਹਰੋਂ ਧਰਮੀਂ ਹੋਣ ਦਾ ਨਾਟਕ ਕਰਦੇ ਹਨ। ਪ੍ਰਮਾਤਮਾ ਦੇ ਅਸਲ ਸੱਚ/ਨਾਮ ਨੂੰ ਭੁੱਲ ਕੇ ਮੋਹ ਦੀ ਸ਼ਰਾਬ ਪੀਤੀ ਹੋਈ ਹੈ, ਇਸ ਕਰਕੇ ਗੁਰੂ ਦੋਂ ਬਿਨ੍ਹਾਂ ਭਗਤੀ ਨਹੀਂ ਹੋ ਸਕਦੀ ਅਤੇ ਭਗਤੀ ਤੋਂ ਬਿਨ੍ਹਾਂ ਆਤਮਕ ਅਨੰਦ ਨਹੀਂ ਮਿਲ ਸਕਦਾ।

ਪੰਜਵੇ ਨਾਨਕ ਗੁਰੂ ਅਰਜਨ ਸਾਹਿਬ ਸਹਿਸਕ੍ਰਿਤੀ ਸਲੋਕਾਂ ਵਿੱਚ ਫੁਰਮਾਉਂਦੇ ਹਨ ‘ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥ ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ॥32॥ (ਪੰਨਾ 1356)’ ਭਾਵ: ਜਿਹੜਾ ਮਨੁੱਖ ਗਲੇ ਤੋਂ ਭਾਵ ਪ੍ਰਮਾਤਮਾ ਦੇ ਨਾਮ ਦੇ ਉਚਾਰਣ ਨੂੰ ਆਪਣੇ ਗਲੇ ਦੀ ਸੁੰਦਰ ਮਾਲਾ ਬਣਾ ਲੈਂਦਾ ਹੈ, ਆਪਣੇ ਮਨ ਅੰਦਰ ਪ੍ਰਭੂ ਪ੍ਰਤੀ ਪਿਆਰ ਟਿਕਾਉਣ ਲਈ ਮਾਲਾ ਦੀ ਥੈਲੀ ਬਣਾਉਂਦਾ ਹੈ (ਹਸਤ ਊਚ-ਇੱਕ ਥੈਲਾ ਹੁੰਦਾ ਹੈ ਜਿਸ ਵਿੱਚ ਮਾਲਾ ਪਾਈ ਜਾਂਦੀ ਹੈ ਤਾਂ ਜੋ ਹਮੇਸ਼ਾਂ ਨਾਲ ਰੱਖੀ ਜਾ ਸਕੇ ਅਤੇ ਥੱਲੇ ਜਮੀਨ ਨੂੰ ਨਾ ਛੂਹੇ) ਅਤੇ ਆਪਣੀ ਜੀਭ ਨਾਲ ਅਕਾਲ ਪੁਰਖ ਦੀ ਸਿਫਤ ਸਲਾਹਦੀ ਬਾਣੀ ਉਚਾਰਦਾ ਹੈ, ਉਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ।

ਇਸੇ ਤਰ੍ਹਾਂ ਇੱਕ ਥਾਂ ਹੋਰ ਗੁਰਬਾਣੀ ਅੰਦਰ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ,

ਕੰਠੇ ਮਾਲਾ ਜਿਹਵਾ ਰਾਮੁ ॥ ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥

ਕਹਤ ਕਬੀਰ ਰਾਮ ਗੁਨ ਗਾਵਉ ॥ ਹਿੰਦੂ ਤੁਰਕ ਦੋਊ ਸਮਝਾਵਉ॥(ਪੰਨਾ 479) ਭਾਵ:ਜੀਭ ਉੱਤੇ ਰਾਮ (ਪ੍ਰਮਾਤਮਾ) ਦਾ ਸਿਮਰਨ ਹੀ ਮੇਰੇ ਗਲ ਵਿੱਚ ਮਾਲਾ ਭਾਵ ਸਿਮਰਨੀ ਹੈ। ਉਸ ਰਾਮ ਨੂੰ ਜੋ ਮੇਰੇ ਮਨ-ਤੀਰਥ ਅਤੇ ਜੀਭ/ਜ਼ੁਬਾਨ ਉੱਤੇ ਵੱਸ ਰਿਹਾ ਹੈ, ਮੈਂ ਹਜ਼ਾਰਾਂ ਨਾਮ ਲੈ ਲੈ ਕੇ ਉਸਨੂੰ ਪ੍ਰਣਾਮ ਕਰਦਾ ਹਾਂ। ਕਬੀਰ ਜੀ ਆਖਦੇ ਹਨ ਕਿ ਮੈਂ ਹਰੀ ਦੇ ਗੁਣ ਗਾਉਂਦਾ ਹਾਂ ਅਤੇ ਲੋਕਾਂ ਨੂੰ ਵੀ ਇਹੀ ਸਮਝਾਉਂਦਾ ਹਾਂ ਕਿ ਮਨ ਹੀ ਤੀਰਥ ਅਤੇ ਹੱਜ ਹੈ, ਜਿੱਥੇ ਰੱਬ ਵੱਸਦਾ ਹੈ ਅਤੇ ਉਸਦੇ ਅਨੇਕਾਂ ਨਾਮ ਹਨ।

ਸਮੁੱਚੀ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਪ੍ਰਮਾਮਤਾ ਦੀ ਯਾਦ ਨੂੰ, ਉਸਦੇ ਉਪਦੇਸ਼ਾਂ ਨੂੰ ਗੁਰੂ ਦੇ ਰਾਹੀਂ ਆਪਣੀ ਜਿੰਦਗੀ ਵਿੱਚ ਢਾਲਣਾ ਹੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ।ਬਾਹਰੀ ਤੌਰ ਤੇ ਵਿਖਾਵਾ ਕਰਨਾ ਅਤੇ ਮਾਲਾ ਨਾਲ ਸਿਮਰਨ ਕਰਨ ਨਾਲ ਗਤੀ ਨਹੀਂ ਹੋ ਸਕਦੀ, ਇਹ ਤਦ ਹੀ ਸੰਭਵ ਹੋਵੇਗਾ ਜਦੋਂ ਆਪਣੀ ਜੀਭ ਨੂੰ ਮਾਲਾ ਬਣਾ ਲਵਾਂਗੇ ਅਤੇ ਆਪਣੇ ਅੰਦਰ ਪ੍ਰਮਾਤਮਾ ਵਾਲੇ ਸ਼ੁੱਭ-ਗੁਣ ਪੈਦਾ ਕਰ ਲਾਵਾਂਗੇ। ਗੁਰੂ ਰਾਖਾ।

ਕਾਮਯਾਬੀ ਦਾ ਪਹਿਲਾ ਮੰਤਰ ਹੈ ‘ਕੋਸ਼ਿਸ਼’
ਇੱਕ ਸਫਲ (ਕਾਮਯਾਬ) ਕਹਾਣੀ ਦੇ ਨਾਲ, ਅਸਫਲਤਾ ਦੀਆਂ ਕਹਾਣੀਆਂ ਜ਼ਰੂਰ ਜੁੜੀਆਂ ਹੁੰਦੀਆਂ ਹਨ। ਜੇ ਇਹ ਕਹਿ ਲਈਏ ਕਿ ਅਸਫਲਤਾ ਹੀ ਸਫਲ ਕਹਾਣੀਆਂ ਦੀ ਜਨਮ ਦਾਤੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਅਕਸਰ ਅਸੀਂ ਕਿਸੇ ਇਨਸਾਨ ਨੂੰ ਹਾਰਦੇ ਹੋਏ, ਕੋਸ਼ਿਸ਼ ਕਰਦੇ ਹੋਏ, ਆਪਣੇ ਸੁਪਨਿਆਂ ਨਾਲ ਲੜਦੇ ਹੋਏ, ਨਾਕਾਮਯਾਬ ਹੁੰਦੇ ਹੋਏ ਨਹੀਂ ਦੇਖਦੇ, ਇਸ ਕਰਕੇ ਇਹ ਸੋਚ ਲੈਂਦੇ ਹਾਂ ਕਿ, ‘ਫਲਾਣੇ ਬੰਦੇ ਦੀ ਕਿਸਮਤ ਚੰਗੀ ਸੀ, ਜਿਸ ਕਰਕੇ ਉਸਨੂੰ ਇਹ ਕਾਮਯਾਬੀ ਮਿਲ ਗਈ ਜਾਂ ਫਿਰ ਇਹ ਕਹਿ ਦਿੰਦੇ ਹਾਂ ਕਿ ਕਿਸਮਤ ਨੇ ਉਸਦਾ ਸਾਥ ਦਿੱਤਾ ਕਿ ਉਹ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਖੜ੍ਹਾ ਸੀ।’ ਪ੍ਰਸਿੱਧ ਲੇਖਕ ਲਿਓਨਾਰਡ ਪਿਟਸ ਲਿਖਦਾ ਹੈ ਕਿ, ‘ਅਕਸਰ ਦੂਜਿਆਂ ਦੀ ਕਾਮਯਾਬੀ ਨੂੰ ਦੇਖ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਵੱਡਾ ਨਾਮ ਕਮਾਉਣਾ ਅਤੇ ਸਫਲ ਹੋਣਾ ਖੱਬੇ ਹੱਥ ਦੀ ਖੇਡ ਹੈ, ਕਿਉਂਕਿ ਸਾਨੂੰ ਉਸ ਦੀ ਕਾਮਯਾਬੀ ਪਿੱਛੇ ਲੱਗੀ ਸਖਤ ਮਿਹਨਤ ਅਤੇ ਲਗਨ ਦਾ ਅੰਦਾਜ਼ਾ ਨਹੀਂ ਹੁੰਦਾ। ਅਸੀਂ ਸਿਰਫ ਉਸਦੀ ਕਾਮਯਾਬੀ ਅਤੇ ਸਫਲਤਾ ਦੇਖਦੇ ਹਾਂ।’

ਪਰ ਜੇਕਰ ਅਸੀਂ ਵੀ ਆਪਣੇ ਜੀਵਣ ਦੇ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਇਹ ਗੱਲ ਪੱਕੇ ਤੌਰ ਤੇ ਪੱਲ੍ਹੇ ਬੰਨਣੀ ਪਵੇਗੀ ਕਿ ਸਫਲਤਾ ਦਾ ਪਹਿਲਾ ਮੰਤਰ ‘ਕੋਸ਼ਿਸ਼’ ਹੈ। ਕਿਉਂਕਿ ਅਸੀਂ ਸਫਲ ਹੋਣ ਬਾਰੇ ਸੋਚਦੇ ਜ਼ਰੂਰ ਹਾਂ, ਪਰ ਸਫਲ ਹੋਣ ਲਈ ਕੋਸ਼ਿਸ਼ ਬਿਲਕੁਲ ਨਹੀਂ ਕਰਦੇ ਅਤੇ ਆਪਣੀ ਨਾਕਾਮਯਾਬੀ ਨੂੰ ਲੁਕਾਉਣ ਲਈ ਸਮੇਂ ਅਤੇ ਹਾਲਤਾਂ ਦਾ ਬਹਾਨਾਂ ਬਣਾ ਦਿੰਦੇ ਹਾਂ। ਇਹ ਯਾਦ ਰੱਖਣਾ ਪਵੇਗਾ ਕਿ ਸਫਲਤਾ ਤੀਰ ਤੁੱਕੇ ਜਾਂ ਅਟੇਸਟੇ ਨਹੀਂ ਮਿਲ ਜਾਂਦੀ। ਇਸ ਲਈ ਲੰਮੇ ਸੰਘਰਸ਼, ਸਖਤ ਮਿਹਨਤ, ਦ੍ਰਿੜ ਇਰਾਦੇ, ਆਪਣੇ ਟੀਚੇ ਨੂੰ ਸਮਰਪਣ ਭਾਵਨਾ, ਸਮੇਂ ਦੀ ਸਹੀ ਵਰਤੋਂ ਕਰਨ ਦੀ ਜਾਂਚ ਵਰਗੇ ਪੱਖ ਸ਼ਾਮਲ ਹੁੰਦੇ ਹਨ ਅਤੇ ਇਹਨਾਂ ਤੋਂ ਪਹਿਲਾਂ ਜ਼ਰੂਰਤ ਹੈ, ਸਫਲਤਾ ਪ੍ਰਤੀ ਚੇਤੰਨ ਹੋ ਕੇ ‘ਕੋਸ਼ਿਸ਼’ ਭਾਵ ਉੱਦਮ ਕਰਨ ਦੀ। ਤਾਂ ਹੀ ਸਿਆਣੇ ਕਹਿੰਦੇ ਸੀ, ਉੱਦਮ ਅੱਗੇ ਲਛਮੀ, ਪੱਖੇ ਅਗੇ ਪਾਉਣ (ਹਵਾ)।’ ਅਤੇ ਗੁਰਬਾਣੀ ਵੀ ਸਾਡਾ ਮਾਰਗ ਦਰਸ਼ਨ ਕਰਦੇ ਹੋਏ ਸਮਝਾਉਂਦੀ ਹੈ, ਜਿੰਦਗੀ ਵਿੱਚ ਕੋਈ ਵੀ ਪ੍ਰਾਪਤੀ ਲਈ ਉੱਦਮ ਸੱਭ ਤੋਂ ਪਹਿਲਾਂ ਹੈ, ‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥’ (522)

ਚੱਲੋ ਤੁਹਾਨੂੰ ਇਕ ਕਹਾਣੀ ਦੱਸਦਾ ਹਾਂ। ਇੱਕ ਵਿਅਕਤੀ ਸੀ, ਜਦ ਉਸਦੀ ਉਮਰ ਕੇਵਲ 9 ਸਾਲ ਦੀ ਸੀ ਤਾਂ ਉਸਦੀ ਮਾਂ ਦੀ ਮੌਤ ਹੋ ਗਈ। ਜਦ ਉਹ 21 ਸਾਲ ਦਾ ਹੋਇਆ ਤਾਂ ਕਾਰੋਬਾਰ ਵਿੱਚ ਬੁਰੀ ਤਰ੍ਹਾਂ ਅਸਫਲ ਹੋ ਗਿਆ ਅਤੇ 22 ਸਾਲ ਦੀ ਉਮਰ ਵਿੱਚ ਉਹ ਇੱਕ ਚੋਣਾਂ ਵਿੱਚੋਂ ਹਾਰ ਗਿਆ। 24 ਸਾਲ ਦੀ ਉਮਰ ਵਿੱਚ ਉਹ ਦੂਜੀ ਵਾਰ ਵਾਪਾਰ ਵਿੱਚ ਫਿਰ ਅਸਫਲ ਰਿਹਾ ਹੈ। 26 ਸਾਲ ਦੀ ਉਮਰ ਵਿੱਚ ਉਸਦੀ ਪਤਨੀ ਦੀ ਮੌਤ ਹੋ ਗਈ। 27 ਸਾਲ ਦੀ ਉਮਰ ਵਿੱਚ ਉਹ ਮਾਨਸਿਕਤ ਤੌਰ ਤੇ ਬਿਮਾਰ ਵੀ ਰਿਹਾ ਅਤੇ 34 ਸਾਲ ਦੀ ਉਮਰ ਵਿੱਚ ਉਹ ਕਾਂਗਰਸ ਦੀਆਂ ਚੌਣਾਂ ਹਾਰ ਗਿਆ। 45 ਸਾਲ ਦੀ ਉਮਰ ਵਿੱਚ ਸੀਨੇਟ ਦੀਆਂ ਚੌਣਾਂ ਵਿੱਚ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ 47 ਸਾਲ ਦੀ ਉਮਰ ਵਿੱਚ ਉਹ ਉੱਪ-ਰਾਸ਼ਟਰਪਤੀ ਬਣਨ ਵਿੱਚ ਅਸਫਲ ਰਿਹਾ। ਇਸੇ ਤਰ੍ਹਾਂ 49 ਸਾਲ ਦੀ ਉਮਰ ਵਿੱਚ ਉਹ ਇੱਕ ਵਾਰ ਫਿਰ ਸੀਨੇਟ ਦੀਆਂ ਚੋਣਾਂ ਹਾਰ ਗਿਆ ਅਤੇ 52 ਸਾਲ ਦੀ ਉਮਰ ਵਿੱਚ ਉਹ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ। ਉਸ ਵਿਅਕਤੀ ਦਾ ਨਾਂ ਅਬਰਾਹਮ ਲਿੰਕਨ ਸੀ। ਕੀ ਹੁਣ ਤੁਸੀਂ ਅਬਰਾਹਮ ਲਿੰਕਨ ਨੂੰ ਅਸਫਲ਼ ਮੰਨੋਗੇ? ਬਿਲਕੁੱਲ ਨਹੀਂ। ਕਿਉਂਕਿ ਜੇਕਰ ਉਹ ਸ਼ਰਮ ਮਹਿਸੂਸ ਕਰਦੇ ਹੋਏ ਆਪਣੀਆਂ ਕੋਸ਼ਿਸ਼ਾਂ ਤੋਂ ਪਿੱਛੇ ਹਟ ਜਾਂਦੇ ਤਾਂ ਇੱਕ ਚੰਗਾ ਜੀਵਣ ਫਿਰ ਵੀ ਜੀਅ ਸਕਦੇ ਸਨ ਪਰ ਉਹਨਾਂ ਨੇ ਹਾਰ ਨੂੰ ਸਿਰਫ ਇੱਕ ਭਟਕਣਾ ਮੰਨਿਆ ਨਾ ਕਿ ਸਫਰ ਦਾ ਅੰਤ।

ਸੋ ਹਰ ਵਾਰ ਉਹ ਕੋਸ਼ਿਸ਼ ਕਰਦਾ ਰਿਹਾ, ਉੱਦਮ ਕਰਦਾ ਰਿਹਾ ਅਤੇ ਅੱਗੇ ਵੱਧਣ ਲਈ ਯਤਨਸ਼ੀਲ  ਰਿਹਾ, ਜਿਸ ਸਦਕਾ ਉਹ ਇੱਕ ਉੱਚ ਮੁਕਾਮ ਤੇ ਪਹੁੰਚ ਸਕਿਆ। ਹੁਣ ਅਸੀਂ ਆਪਣੇ ਮਨਾਂ ਅੰਦਰ ਝਾਤ ਮਾਰ ਕੇ ਦੇਖੀਏ ਅਸੀਂ ਆਪਣੀ ਜਿੰਦਗੀ ਵਿੱਚ ਸਫਲ ਹੋਣ ਲਈ ਕਿੰਨੇ ਦ੍ਰਿੜ ਇਰਾਦੇ ਨਾਲ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਯਤਸ਼ੀਲ ਹਾਂ? ਜੇ ਕਿਤੇ ਕੋਈ ਘਾਟ ਨਜ਼ਰੀਂ ਪੈਂਦੀ ਹੈ ਤਾਂ ਕੁੱਝ ਫੈਸਲੇ ਲਉ:

• ਜਿੰਦਗੀ ਦਾ ਇੱਕ ਮਕਸਦ ਨਿਰਧਾਰਤ ਕਰੋ।

• ਮਕਸਦ ਦੀ ਪ੍ਰਾਪਤੀ ਲਈ ਸਹੀ ਰਸਤਾ ਚੁਣੋ।

• ਮਕਸਦ ਦੀ ਪ੍ਰਾਪਤੀ ਲਈ ਦ੍ਰਿੜ ਇਰਾਦਾ ਬਣਾਉ।

• ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਾ ਸਮਝੋ।

• ਹਾਂ-ਪੱਖੀ ਨਜ਼ਰੀਆ ਬਣਾ ਕੇ ਰੱਖੋ।

• ਸਕਾਰਤਮਕ ਸੋਚ ਨੂੰ ਹੋਰ ਮਜ਼ਬੂਤ ਕਰੋ।

• ਮੁਸੀਬਤਾਂ ਸਮੇਂ ਵੀ ਖੁਸ਼ ਰਹਿਣ ਦੀ ਆਦਤ ਪਾਉ।

• ਆਪਣੀਆਂ ਹਾਰਾਂ ਦੀ ਜਿੰਮੇਵਾਰੀ ਦੂਜਿਆਂ ਤੇ ਨਾ ਸੁੱਟੋ।

• ਨੈਤਿਕ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੂਰਅੰਦੇਸ਼ੀ ਅਪਣਾਉ।

ਅਤੇ ਖ਼ਾਸ ਕਰਕੇ ਉੱਦਮ ਭਾਵ ਕੋਸ਼ਿਸ਼ ਕਦੇ ਨਾ ਛੱਡੋ ਨਾ ਕੰਮ ਸ਼ੁਰੂ ਕਰਨ ਵੇਲੇ ਅਤੇ ਨਾ ਹੀ ਕਿਸੇ ਔਕੜ ਵੇਲੇ। ਬੱਸ ਰੱਬ ਤੇ ਭਰੋਸਾ ਕਰਕੇ ਕੋਸ਼ਿਸ਼ ਕਰਦੇ ਰਹੋ, ਜਿਸਨੇ ਤੁਹਾਨੂੰ ਹਰ ਵੱਡਾ ਛੋਟਾ ਅਤੇ ਔਖਾ ਸੌਖਾ ਕੰਮ ਕਰਨ ਦੇ ਸਮਰੱਥ ਬਣਾਇਆ ਹੈ। ਆਮੀਨ !

ਗਿਆਨੀ ਦਿੱਤ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼
ਪੰਥ ਰਤਨ ਭਾਈ ਦਿੱਤ ਸਿੰਘ ਜੀ (ਗਿਆਨੀ), ਜੋ ਸਤੰਬਰ ਮਹੀਨੇ ਦੀ 6 ਤਰੀਕ ਨੂੰ, ਸੰਨ 1901 ਵਿੱਚ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ ਸਨ। ਸਤੰਬਰ ਮਹੀਨੇ ਸਿੱਖ ਪੰਥ ਦੀਆਂ ਕੁੱਝ ਜਾਗਦੀਆਂ ਜ਼ਮੀਰਾਂ ਵਾਲੇ ਵਿਅਕਤੀ ਅਤੇ ਕੁੱਝ ਸੰਸਥਾਵਾਂ ਉਹਨਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਜ਼ਰੂਰ ਕਰਵਾਉਣਗੀਆਂ। ਹਰ ਸਾਲ ਇਸ ਤਰ੍ਹਾਂ ਹੁੰਦਾ ਹੈ, ਹੁੰਦਾ ਰਹੇਗਾ। ਪਰ ਗਿਆਨੀ ਦਿੱਤ ਸਿੰਘ ਜੀ ਦੇ ਬਾਰੇ ਕੁੱਝ ਲਿਖਣਾ ਹੋਵੇ ਜਾਂ ਬੋਲਣਾ ਹੋਵੇ ਤਾਂ ਸੱਚੀਂ ਬੜਾ ਹੀ ਔਖਾ ਕੰਮ ਹੈ, ਕਿਉਂਕਿ ਉਹ ਅਜਿਹੀ ਸਖਸ਼ੀਅਤ ਸਨ, ਜਿਨ੍ਹਾਂ ਬਾਰੇ ਬਹੁਤਾ ਲਿਖ, ਬੋਲ ਕੇ ਵੀ ਮਨ ਨੂੰ ਸੰਤੁਸ਼ਟੀ ਨਹੀਂ ਹੁੰਦੀ ਫਿਰ ਵੀ ਲੱਗਦਾ ਕਿ ਬਹੁੱਤ ਘੱਟ ਲਿਖ ਜਾਂ ਬੋਲ ਸਕੇ ਹਾਂ। ਕਿਉਂਜੁ ਉਹਨਾਂ ਦੀ ਸਖਸ਼ੀਅਤ ਨੂੰ ਪ੍ਰਚਾਰਣਾ ਅਤੇ ਸਮੁੱਚੇ ਪੰਥ ਨੂੰ ਉਹਨਾਂ ਬਾਰੇ ਦੱਸਣਾ ਵੀ ਅਤਿ ਲੋੜੀਂਦਾ ਹੈ, ਕਿਉਂਜੁ ਉਹਨਾਂ ਦੇ ਬਾਰੇ ਅੱਜ ਸਾਡਾ ਨੌਜਵਾਨ ਵਰਗ ਤਾਂ ਹੈ, ਅਫਸੋਸ ਕਿ ਉਸਦੇ ਨਾਲ (ਪ੍ਰਚਾਰਕ/ਕਥਾਵਾਚਕ) ਵੀ ਗਿਆਨੀ ਦਿੱਤ ਸਿੰਘ ਜੀ ਦੀ ਸਖਸ਼ੀਅਤ ਤੋਂ ਅਨਜਾਣ ਹਨ।

ਸਮਝ ਨਹੀਂ ਆਉਂਦੀ ਹੈ ਕਿ ਸਾਡੀ ਪ੍ਰਚਾਰਕ ਸ਼੍ਰੇਣੀ ਅਨਜਾਣਤਾ ਵੱਸ ਗਿਆਨੀ ਜੀ ਦੀ ਸਖਸ਼ੀਅਤ ਤੋਂ ਅਨਜਾਣ ਹੈ, ਜਾਂ ਫਿਰ ਜਾਣ-ਬੁੱਝ ਕੇ ਅਨਜਾਣ ਬਣੀ ਹੋਈ ਹੈ। ਹਥਲੀ ਲਿਖਤ ਵਿੱਚ ਜੇਕਰ ਮੈਂ ਗਿਆਨੀ ਜੀ ਦੇ ਜੀਵਣ ਦੇ ਕਿਸੇ ਪਹਿਲੂ ਬਾਰੇ ਲਿਖਣ ਲੱਗਾਂ ਤਾਂ ਸ਼ਾਇਦ ਲਿਖਤ ਬਹੁਤ ਲੰਮੀ ਹੋ ਜਾਵੇ, ਪਰ ਮੈਨੂੰ ਲੱਗਦਾ ਕਿ ਉਹਨਾਂ ਦੇ ਜੀਵਣ ਨੂੰ ਸਮਝਣ ਵਾਸਤੇ ਪਹਿਲਾਂ ਸਾਨੂੰ ਤਿਆਰ ਹੋਣਾ ਪਵੇਗਾ ਅਤੇ ਆਪਣੀ ਪ੍ਰਚਾਰਕ ਸ਼ਰੇਣੀ ਸਮੇਤ ਸਮੁੱਚੇ ਪੰਥ ਨੂੰ ਤਿਆਰ ਕਰਨਾ ਪਵੇਗਾ। ਕਿਉਂਕਿ ਅੱਜ ਦੇ ਪ੍ਰਚਾਰਕ ਮਾਹੌਲ ਦੀ ਗੱਲ ਕਰੀਏ ਤਾਂ ਸਾਡੇ ਬਹਤੁੇ ਪ੍ਰਚਾਰਕਾਂ ਵਿੱਚ ਗਿਆਨੀ ਜੀ ਵਰਗੀ ਦਲੇਰੀ, ਦਲੀਲ, ਤਰਕ, ਦ੍ਰਿੜਤਾ, ਆਪਣੇ ਇਤਿਹਾਸ, ਆਪਣੇ ਧਾਰਮਿਕ ਗ੍ਰੰਥ ਸਮੇਤ ਅਨਮਤੀ ਗੰ੍ਰਥਾਂ ਦੀ ਜਾਣਕਾਰੀ, ਸੱਚਾਈ, ਨਿਡਰਤਾ, ਨਿਰਭੈਅਤਾ ਦੀ ਕਮੀ ਕਿਤੇ ਨਾ ਕਿਤੇ ਦਿਸ ਹੀ ਪਵੇਗੀ। ਕਾਰਣ ਬਹੁਤ ਸਪੱਸ਼ਟ ਹੈ, ਗਿਆਨੀ ਜੀ ਵਾਂਙ ਹਰ ਵਿਸ਼ੇ ਤੇ ਕਰਮਕਾਂਡਾਂ/ਅੰਧਵਿਸਵਾਸ਼ਾਂ ਵਿਰੁੱਧ ਆਪਣੀ ਕੌਮ ਨਾਲ ਸਿਰ ਅੜਾਉਣ ਦੇ ਨਾਲ-ਨਾਲ ਦੂਜੇ ਧਰਮਾਂ ਵਿਚਲੀਆਂ ਤੱਥਹੀਣ ਜਾਂ ਦਿਸ਼ਾਹੀਣ ਬਾਤਾਂ ਉੱਤੇ ਕਟਾਕਸ਼ ਕਰਨਾ ਹੁਣ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ। ਕਿਉਂਜੁ ਨਿੱਜੀ ਜੀਵਣ ਵਿੱਚ ਕਿਤੇ ਨਾ ਕਿਤੇ ਰੂਹਾਨੀਅਤ, ਅਧਿਆਤਮਕ ਗਿਆਨ ਦੀ ਘਾਟ ਵੱਡੇ ਪੱਧਰ ਤੇ ਪੱਸਰ ਰਹੀ ਹੈ।

ਸ਼ਾਇਦ ਇਹ ਵੀ ਇੱਕ ਕਾਰਣ ਹੈ ਕਿ ਅੱਜ ਤੋਂ 100 ਸਾਲ ਪਹਿਲਾਂ ਬਹੁਤ ਘੱਟ ਸਾਧਨਾਂ ਦੇ ਬਾਵਜੂਦ ਭਾਈ ਦਿੱਤ ਸਿੰਘ ਜੀ ਨੇ ਖਾਲਸਾ ਅਖਬਾਰ ਰਾਹੀਂ, ਆਪਣੀਆਂ ਲਿਖਤਾਂ, ਆਪਣੀਆਂ ਕਿਤਾਬਾਂ, ਲੇਖਾਂ ਰਾਹੀਂ ਜੋ ਇਨਕਲਾਬ ਨਾਨਕ ਫਲਸਫੇ ਦਾ ਲੈ ਆਂਦਾ ਸੀ ਉਹੋ ਜਿਹੀ ਚੀਜ਼ ਦੁਬਾਰਾ ਅੱਜ ਸੱਭ ਸਹੂਲਤਾਂ ਹੋਣ ਦੇ ਬਾਵਜੂਦ ਅਸੀਂ ਪੰਥ ਨੂੰ ਦੇਣ ਵਿੱਚ ਅਸਮੱਰਥ ਹਾਂ। ਗਿਆਨੀ ਜੀ ਅਤੇ ਉਹਨਾਂ ਦੇ ਸਾਥੀ ਪ੍ਰੋ. ਗੁਰਮੁਖ ਸਿੰਘ ਜੀ ਸਮੇਤ ਜਾਗਦੀਆਂ ਜ਼ਮੀਰਾਂ ਵਾਲੇ ਸਰੀਰਾਂ ਨੂੰ ਨਾਲ ਲੈ ਕੇ ਆਪ ਜੀ ਨੇ ਉਸ ਵਕਤ 4 ਸਿੱਖ ਬੱਚੇ ਜੋ ਕੇਵਲ ਇੱਕ ਖਾਸ ਪ੍ਰਭਾਵ ਅਧੀਨ ਹੋ ਕੇ ਆਪਣਾ ਧਰਮ ਛੱਡ ਕੇ ਇਸਾਈ ਬਣਨ ਜਾ ਰਹੇ ਸਨ, ਨੂੰ ਰੋਕ ਲਿਆ ਸੀ ਅਤੇ ਆਪਣਾ ਸਾਰਾ ਜੀਵਣ ਪੰਥ ਦੀ ਚੜ੍ਹਦੀ ਕਲਾ ਅਤੇ ਨਾਨਕ ਫਲਸਫੇ ਨੂੰ ਪ੍ਰਚਾਰਣ ਹਿਤ ਲਗਾਉਣ ਦਾ ਪ੍ਰਣ ਲੈ ਲਿਆ ਸੀ।

ਪਰ ਅੱਜ ਸਾਨੂੰ ਉਤਨਾ ਖਤਰਾ ਅਨਮਤੀਆਂ ਦੇ ਧਰਮਾਂ/ਸੰਸਕਾਰਾਂ ਤੋਂ ਨਹੀਂ ਹੈ, ਜਿਨ੍ਹਾਂ ਖਤਰਾ ਅੱਜ ਅਨਮਤੀਆਂ ਦੀ ਰੀਸੋ-ਰੀਸ ਸਿੱਖੀ ਦੇ ਨਾਮ ਹੇਠ ਪ੍ਰਚਾਰ ਦਿੱਤੇ ਗਏ ਰੀਤੀ-ਰਿਵਾਜ਼ਾਂ, ਕਰਮਕਾਂਡਾਂ, ਅੰਧਵਿਸ਼ਵਾਸ਼ਾਂ ਅਤੇ ਧਾਰਮਿਕ ਸੰਸਕਾਰਾਂ ਤੋਂ ਹੈ। ਭਾਵੇ ਕਿ ਅਨਮਤੀਆਂ ਬਾਰੇ ਗੱਲ ਕਰਨ ਲੱਗਿਆਂ ਸਾਦੇ ਪ੍ਰਚਾਰਕਾਂ ਵੱਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ, ‘ਉਹ 33 ਕਰੌੜ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਹਨ, ਜਦਕਿ ਪ੍ਰਮਾਤਮਾ ਤਾਂ ਇੱਕ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੱਕ ਦੇ ਲੜ੍ਹ ਲਾਇਆ ਸੀ’ ਪਰ ਸੱਚਾਈ ਇਹ ਵੀ ਹੈ, ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ, ਉਹ ਇਹ ਕਿ ਅੱਜ 10 ਸਿੱਖ ਪਰਿਵਾਰਾਂ ਵਿੱਚ 10 ਦੇ 10 ਹੀ ਵੱਖ-ਵੱਖ ਕਿਸਮਾਂ ਦੇ ਬਾਬਿਆਂ, ਡੇਰਿਆਂ, ਸਾਧੂਆਂ ਨੂੰ ਮੰਨਣ ਵਾਲੇ ਹਨ, ਜੇ ਇਸ ਤਰ੍ਹਾਂ ਨਹੀਂ ਵੀ ਹੈ ਤਾਂ 10 ਸਿੱਖ ਪਰਿਵਾਰਾਂ ਵਿੱਚੋਂ 70 ਫੀਸਦੀ ਪਰਿਵਾਰਕ ਮੈਂਬਰਾਂ ਦੀ ਸੁਰਤ ਇੱਕ ਦੀ ਪੂਜਾ ਛੱਡਾ ਕੇ ਅਨੇਕਤਾ ਦੀ ਪੂਜਾ ਵਿੱਚ ਲੱਗੀ ਹੋਈ ਹੈ। ਇਹੀ ਕਾਰਣ ਹੈ ਕਿ ਅੱਜ ਸਿੱਖ ਘਰਾਂ ਵਿੱਚ ਗੁਰੂ ਬਾਬੇ ਦੀ ਬਾਣੀ ਵਿਰੁੱਧ, ਗੁਰੂ ਬਾਬੇ ਦੀਆਂ ਹੀ ਕਾਲਪਨਿਕ ਅਤੇ ਗੁਰੂ ਸਿਧਾਂਤਾਂ ਦੀ ਖਿੱਲੀ ਉਡਾਉਂਦੀਆਂ ਤਸਵੀਰਾਂ, ਮਾਲਾਵਾਂ, ਤਰਸਯੋਗ ਹਾਲਤ ਵਿੱਚ ਗੁਟਕਾ ਸਾਹਿਬ (ਜਿਸ ਤੋਂ ਘਰ ਦੇ ਬਜ਼ੁਰਗ ਪਾਠ ਕਰਿਆ ਕਰਦੇ ਸਨ, ਫਿਰ ਸਾਡੀ ਵੱਡੀ ਪੀੜ੍ਹੀ ਤੇ ਮੇਰੀ ਉਮਰ ਵਾਲੇ ਤਾਂ ਵੈਸੇ ਹੀ ਇਸ ਪਾਸੇ ਧਿਆਨ ਨਹੀਂ ਕਰਦੇ), ਅਨਮਤੀ ਧਰਮਾਂ ਦੀਆਂ ਤਸਵੀਰਾਂ, ਸਾਜੋ ਸਮਾਨ, ਜੰਤਰੀਆਂ, ਬੁੱਤ ਆਦਿ ਤਾਂ ਮਿਲ ਜਾਣਗੇ, ਪਰ ਗੁਰਬਾਣੀ ਪੋਥੀਆਂ, ਗੁਰਬਾਣੀ ਸੈਂਚੀਆਂ, ਗੁਰਬਾਣੀ ਸ਼ਬਦਆਰਥ ਇਹ ਨਹੀਂ ਲੱਭਣਗੇ। ਅਖਬਰਾਂ, ਮਹਿੰਗੇ ਫੋਨ ਵਿੱਚ ਮਹਿੰਗਾ ਨੈੱਟ ਪੈਕ, ਡਿਸ਼-ਐੱਲ.ਸੀ.ਡੀ., ਕਾਰਾਂ ਸਕੂਟਰ, ਏ.ਸੀ ਸੱਭ ਸਹੂਲਤਾਂ ਵਾਸਤੇ ਪੈਸਾ ਹੈ, ਪਰ ਧਾਰਮਿਕ ਕਿਤਾਬ, ਮੈਗਜ਼ੀਨ ਆਦਿ ਉੱਤੇ ਕੋਈ ਖਰਚਾ ਕਰਨਾ ਪਸੰਦ ਨਹੀਂ ਕਰਦੇ ਹਾਂ।

ਭਾਵੇਂ ਅੱਜ ਸਿੱਖ ਪੜ੍ਹਾਈ ਲਿਖਾਈ ਵਿੱਚ ਵੀ ਅੱਗੇ ਨਿਕਲ ਗਏ ਹਨ, ਪਰ ਰੂਹਾਨੀਅਤ ਅਤੇ ਗੁਰੂਬਾਣੀ ਦੀ ਵਿੱਦਿਆ ਅੱਜ ਵੀ ‘ਕਾਲਾ ਅੱਖਰ ਭੈਂਸ ਬਰਾਬਰ’ ਵਾਲੀ ਹਾਲਤ ਹੀ ਹੈ। ਗੁਰਬਾਣੀ ਵਿਅਕਰਣ ਤੋਂ ਲੈ ਕੇ ਸਿੱਖ ਸਿਧਾਂਤਾਂ, ਸਿੱਖ ਇਹਿਤਾਸ, ਸਿੱਖ ਵਿਚਾਰਧਾਰਾ, ਸਿਖ ਮਰਯਾਦਾ, ਸਿੱਖ ਪ੍ਰੰਪਰਾਵਾਂ, ਸਿੱਖ ਰੀਤੀ-ਰਿਵਾਜ਼ਾਂ ਤੋਂ ਅੱਜ ਸਿੱਖ ਪਰਿਵਾਰ ਪੂਰੀ ਤਰ੍ਹਾਂ ਮੁਨਕਰ ਹੋ ਚੁੱਕੇ ਹਨ, ਇੱਥੋਂ ਤੱਕ ਕਿ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਰਸਮਾਂ ਬਾਰੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਉਹ ਗੁਰਮਤਿ ਹਨ ਜਾਂ ਮਨਮਤ। ਉਹ ਸੱਭ ਕੁੱਝ ਭੁਲੇਖੇ ਜਾਂ ਅਣਜਾਨਪੁਣੇ ਵਿੱਚ ਹੀ ਉਸ ਸੱਭ ਰੀਤੀ-ਰਿਵਾਜ਼ਾਂ ਨਿਭਾਈ ਜਾ ਰਹੇ ਹਨ ਜੋ ਗੁਰਮਤਿ ਵਿਰੋਧੀ ਹਨ।

ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮੌਜੂਦਾ ਸਮੇਂ ਫਿਰ ਇੱਕ ਵਾਰ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਵਾਂਙ ਡੱਟ ਕੇ ਗੁਰਮਤਿ ਸਮੇਤ ਦੂਜੇ ਮਤਾਂ ਦਾ ਡੂੰਘਾ ਅਧਿਐਨ ਅਤੇ ਗੁਰਮਤਿ ਦੇ ਨਿੱਜੀ ਤਜ਼ੁਰਬੇ ਅਤੇ ਅਨੁਭਵ ਰਾਹੀਂ ਨਾਨਕ ਮੱਤ ਦੀਆਂ ਸਫਾਂ ਵਿੱਚ ਪ੍ਰਚਾਰ ਸ਼ੁਰੂ ਕਰੀਏ ਕਿਉਂਕਿ ਅਸਲ ਵਿੱਚ ਇਹੀ ਹੋਵੇਗੀ ਗਿਆਨੀ ਦਿੱਤ ਸਿੰਘ ਜੀ ਦੀ ਸਖਸ਼ੀਅਤ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਅਤੇ ਇਸ ਵਾਰ 6 ਸਤੰਬਰ ਨੂੰ ਪ੍ਰਣ ਕਰੀਏ ਕਿ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਤੇ ਮਨੁੱਖਤਾ ਨੂੰ ਨਾਨਕ ਫਲਸਫੇ ਦੇ ਗਿਆਨ ਦਾ ਚਾਨਣ ਦਿਖਾਉਣ ਵਾਸਤੇ ਅਸੀਂ ਯਤਨਸ਼ੀਲ ਹੋਵਾਂਗੇ।ਅਕਾਲ ਪੁਰਖ ਦੀ ਕ੍ਰਿਪਾ ਪ੍ਰਾਪਤ ਸਮੂਹ ਪ੍ਰਚਾਰਕ/ਕਥਾਵਚਾਕ ਕੇਵਲ ਤੇ ਕੇਵਲ ਬਾਬੇ ਨਾਨਕ ਦੀ ਉਚਾਰਣ ਕੀਤੀ ਧੁਰ ਕੀ ਬਾਣੀ ਕਸਵੱਟੀ ਤੋਂ ਕਦੇ ਵੀ ਬਾਹਰ ਨਾ ਜਾਣ ਦਾ ਸੰਕਲਪ ਕਰਨ। ਗੁਮਰਤਿ ਪ੍ਰਚਾਰਣ ਦੇ ਨਾਲ ਨਾਲ ਆਪਣੇ ਜੀਵਣ ਵਿੱਚ ਲਾਗੂ ਕਰਨ ਵਾਸਤੇ ਯਤਨਸ਼ੀਲ਼ ਹੋਣ ਕਿਉਂਕਿ ਅੱਜ ਸਾਡੇ ਕੋਲ ਇੰਨੇ ਜਿਆਦਾ ਢੰਗ ਤਰੀਕੇ, ਸੋਸ਼ਲ ਮੀਡੀਆ ਅਤੇ ਹਰ ਪੱਖੋਂ ਮਜ਼ਬੂਤੀ ਹੈ ਕਿ ਸੱਚ ਨੂੰ ਦਬਾਅ ਕੇ ਨਹੀਂ, ਸਗੋਂ ਚਮਕਾ ਕੇ ਪੇਸ਼ ਕਰਨ ਦਾ ਸਮਾਂ ਹੈ। ਦੁਨੀਆ/ਮਨੁੱਖਤਾ ਦੀਆਂ ਨਜ਼ਰਾਂ ਅੱਜ ਕੁੱਝ ਲੱਭ ਰਹੀਆਂ ਹਨ ਆਉ ਗੁਰਮਤਿ ਚਾਨਣ ਨਾਲ ਉਹਨਾਂ ਦੀ ਖੋਜ ਨੂੰ ਖਤਮ ਕਰੀਏ ਅਤੇ ਨਾਨਕ ਫਲਸਫੇ ਨੂੰ ਫੈਲਾਈਏ।

ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ
ਬਚਪਨ ਦਾ ਸੁਖਦ ਅਹਿਸਾਸ ਹੁੰਦੀ ਹੈ ‘ਖੇਡ’, ਉਹ ਖੇਡ ਜੋ ਬਚਪਨ ਵਿੱਚ ਬੱਚੇ ਨੂੰ ਸੱਭ ਤੋਂ ਜਿਆਦਾ ਪਸੰਦ ਹੋਵੇ। ਜਿਸ ਨੂੰ ਖੇਡ ਕੇ ਮਨ ਨੂੰ ਸਕੂਨ ਮਿਲੇ। ਖ਼ਾਸ ਤੌਰ ਤੇ ਜੇਕਰ ਖੇਡ, ਖੇਡਦਿਆਂ ਬੱਚੇ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਵਿੱਚ ਵਾਧਾ ਹੁੰਦਾ ਹੋਵੇ ਤਾਂ ਉਹ ਖੇਡ ਮੁਬਾਰਕ ਮੰਨੀ ਜਾਂਦੀ ਹੈ। ਖੇਡਾਂ ਦੋ ਪ੍ਰਕਾਰ ਦੀਆਂ ਮੰਨੀਆਂ ਗਈਆਂ ਹਨ ਇੱਕ ਤਾਂ ਘਰ ਬਹਿ ਕੇ ਖੇਡਣ ਵਾਲੀਆਂ ਖੇਡਾਂ ਅਤੇ ਦੂਜਾ ਘਰੋਂ ਬਾਹਰ ਨਿਕਲ ਕੇ ਖੇਡੀਆਂ ਜਾਣ ਵਾਲੀਆਂ। ਕੁੱਝ ਖੇਡਾਂ ਕਿਤੇ ਵੀ ਕਿਸੇ ਸਮੇਂ ਵੀ ਖੇਡੀਆਂ ਜਾ ਸਕਦੀਆਂ ਸਨ, ਜਿਨ੍ਹਾਂ ਵਿੱਚੋਂ ਅੰਤਾਕਸ਼ਰੀ ਸੱਭ ਤੋਂ ਮਕਬੂਲ ਖੇਡ ਰਹੀ ਹੈ। ਇਸੇ ਤਰ੍ਹਾਂ ਘਰ ਵਿੱਚ ਆਪਣੇ ਛੋਟੇ-ਵੱਡੇ ਭੈਣ ਭਰਾਵਾਂ ਨਾਲ ਰਲ ਮਿਲ ਕੇ ਕੈਰਮਬੋਰਡ, ਸ਼ਤਰੰਜ, ਲੁਡੋ, ਲੁੱਕਣਮੀਚੀ, ਦਿਮਾਗੀ ਕਸਰਤ ਰਹੀ ਸੱਭ ਤੋਂ ਅਹਿਮ ਬੁਝਾਰਤਾਂ ਪਾਉਣੀਆਂ ਅਤੇ ਬੁਝਣੀਆਂ, ਬਲਾਕ ਬਣਾਉਣੇ, ਅੱਖਰਾਂ ਦੀ ਪਹਿਚਾਣ ਕਰਨੀ, ਰੱਸੀ ਟੱਪਣਾ, ਬਾਰਾਂ ਟਹਿਣੀ, ਕਲੀ-ਜੋਟਾ, ਪੀਂਘ ਝੂਟਣਾ ਵਰਗੀਆਂ ਅਨੇਕਾਂ ਖੇਡਾਂ ਬੱਚੇ ਘਰਾਂ ਵਿੱਚ ਖੇਡ ਸਕਦੇ ਸਨ ਅਤੇ ਬਾਹਰ ਜਾ ਕੇ ਸਕੂਲ ਦੇ ਖੇਡ ਮੈਦਾਨ ਵਿੱਚ ਜਾਂ ਆਪਸੀ ਨੇੜੇ ਦੇ ਗਲੀ ਮੁਹੱਲਿਆਂ ਵਿੱਚ ਰਲ ਮਿਲ ਕੇ ਬੱਚੇ-ਬੱਚੀਆਂ ਨੇ ਸਟਾਪੂ, ਬਾਂਦਰ ਕਿੱਲਾ, ਛੂਹਣ-ਛਪਾਈ, ਗੀਟੀਆਂ, ਬਰੰਟੇ, ਖੋ-ਖੋ, ਚਿੜੀ-ਛਿੱਕਾ (ਬੈਡਮਿੰਟਨ), ਕੋਟਲਾ ਛਪਾਕੀ, ਲਾਟੂ ਦਾ ਮੁਕਾਬਲਾ, ਅੱਡੀ-ਛੜੱਪਾ, ਪਿੱਠੂ ਗਰਮ ਆਦਿ ਅਣਗਿਣਤ ਖੇਡਾਂ ਖੇਡਣੀਆਂ।

ਅਜੋਕੇ ਦੌਰ ਵਿੱਚ ਤੀਸਰੇ ਤਰ੍ਹਾਂ ਦੀਆਂ ਖੇਡਾਂ ਨੇ ਵੀ ਨਿਰੰਤਰ ਅਤੇ ਤੇਜ਼ੀ ਨਾਲ ਵਿਕਾਸ ਕੀਤਾ ਹੈ। ਭਾਵੇਂ ਕਿ ਬੀਤੇ ਸਮੇਂ ਵਿੱਚ ਇਲੈਕਟ੍ਰੋਨਿਕ ਖੇਡਾਂ ਦੇ ਰੂਪ ਵਿੱਚ ਵੀਡੀਉ ਗੇਮਜ਼ ਨੇ ਆਪਣੀ ਥਾਂ ਬਣਾਈ ਸੀ, ਪਰ ਫਿਰ ਵੀ ਉਹ ਹਰ ਬੱਚੇ ਦੀ ਪਹੁੰਚ ਵਿੱਚ ਨਾ ਹੋਣ ਦੇ ਨਾਲ ਮਹਿੰਗੀ ਹੋਣ ਕਾਰਣ ਆਪਣੀ ਥਾਂ ਜਮਾਉਣ ਵਿੱਚ ਜਿਆਦਾ ਪ੍ਰਾਪਤੀ ਨਹੀਂ ਕਰ ਸਕੀ। ਪਰ ਮੋਬਾਇਲ ਅਤੇ ਮੋਬਾਇਲ ਤੋਂ ਬਾਅਦ ਸਮਾਰਟ ਫੋਨਾਂ ਵਿੱਚ ਚੱਲਣ ਵਾਲੀਆਂ ਗੇਮਾਂ ਨੇ ਬੱਚਿਆਂ ਦੇ ਬਚਪਨ ਤੋਂ ਲੈ ਕੇ ਵੱਡਿਆਂ ਦੇ ਕੀਮਤੀ ਸਮੇਂ ਨੂੰ ਵੀ ਆਪਣੀ ਪਕੜ ਵਿੱਚ ਕਰ ਲਿਆ ਹੈ।

ਬਿਨ੍ਹਾਂ ਸ਼ੱਕ ਅਜਿਹੀਆਂ ਖੇਡਾਂ ਨੇ ਬੱਚਿਆਂ ਦਾ ਬਚਪਨ ਤਾਂ ਖੋਹਿਆ ਹੀ ਹੈ, ਪਰ ਉਸਦੇ ਨਾਲ ਕਈ ਬਿਮਾਰੀਆਂ ਨੂੰ ਵੀ ਜਨਮ ਦਿੱਤਾ ਹੈ। ਮੋਬਾਇਲ ਫੋਨ ਦੀ ਪਕੜ ਵਿੱਚ ਆਇਆ ਬਚਪਨ ਕੇਵਲ ਵਿੱਦਿਆ ਤੋਂ ਹੀ ਦੂਰ ਨਹੀਂ ਹੋ ਰਿਹਾ ਸਗੋਂ ਅੱਖਾਂ ਦੀ ਬਿਮਾਰੀਆਂ ਤੋਂ ਵੀ ਪੀੜ੍ਹਿਤ ਹੋ ਰਿਹਾ ਹੈ, ਉਸਦੇ ਨਾਲ ਪਰਵਾਰਕ ਸਾਂਝ ਤੋਂ ਵੀ ਟੁੱਟ ਰਿਹਾ ਹੈ। ਨੈਤਿਕਤਾ, ਮਿਲਣਸਾਰਤਾ, ਆਪਸੀ ਸਾਂਝ ਤੋਂ ਦੂਰ ਹੋ ਕੇ ਇੱਕਲੇਪਣ ਅਤੇ ਚਿੜਚੜੇਪਣ ਦਾ ਸ਼ਿਕਾਰ ਵੀ ਹੋ ਰਿਹਾ ਹੈ। ਇੱਕ ਨਹੀਂ ਬਲਕਿ ਹੁਣ ਹਜ਼ਾਰਾਂ ਹੀ ਗੇਮਾਂ ਅੱਖ ਚਪਕਦੇ ਹੀ ਫੋਨ ਵਿੱਚ ਡਾਊਨਲੋਡ ਹੋ ਜਾਂਦੀਆਂ ਹਨ ਅਤੇ ਮਿੰਟਾਂ ਸਕਿੰਟਾਂ ਵਿੱਚ ਹੀ ਗੇਮਾਂ ਰਾਹੀਂ ਮੋਬਾਇਲ ਦੀ ਤਿੱਖੀ ਰੋਸ਼ਨੀ ਬੱਚਿਆਂ ਦੀਆਂ ਅੱਖਾਂ ਅਤੇ ਦਿਮਾਗ ਤੇ ਕਾਬੂ ਪੈ ਲੈਂਦੀ ਹੈ। ਪਿਛਲੇ ਸਮੇਂ ਮੋਬਾਇਲ ਖੇਡਾਂ ਰਾਹੀਂ ਮਿਲਣ ਵਾਲੇ ਚੈਲੰਜਾਂ ਕਾਰਣ ਕਈ ਕੀਮਤੀ ਜਾਨਾਂ ਭੰਗ ਦੇ ਭਾੜੇ ਗਈਆਂ ਸਨ। ਕਈ ਵਾਰ ਤਾਂ ਮਾਪੇ ਵੀ ਬੱਚਿਆਂ ਨੂੰ ਆਹਰੇ ਲਗਾਉਣ ਲਈ ਆਪ ਮੋਬਾਇਲ ਉਹਨਾਂ ਦੇ ਹੱਥੀਂ ਫੜ੍ਹਾ ਦਿੰਦੇ ਹਨ।

ਮੌਜੂਦਾ ਸਮੇਂ ਵਿੱਚ ਮੋਬਾਇਲ ਗੇਮਾਂ ਵਿੱਚ ‘ਪਬਜੀ ਅਤੇ ਫੋਰਟਨਾਈਟ’ ਸੱਭ ਤੋਂ ਪਸੰਦੀਦਾ ਗੇਮਾਂ ਬਣ ਚੁੱਕੀਆਂ ਹਨ। ਇਹਨਾਂ ਦੋਹਾਂ ਗੇਮਾਂ ਨੇ ਬੱਚਿਆਂ ਅਤੇ ਵੱਡਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਗੇਮਿੰਗ ਐਨਾਲਾੲਟਿਿਕਸ ਫਰਮ ਦੀ ਖਬਰ ਦੇ ਅਨੁਸਾਰ ਵਿਸ਼ਵ ਭਰ ਵਿੱਚ ਮੋਬਾਇਲ ਗੇਮਾਂ ਤੋਂ 138 ਅਰਬ ਡਾਲਰ (ਲਗਭਗ 9700 ਅਰਬ ਰੁਪਏ) ਤੋਂ ਜਿਆਦਾ ਕਮਾਈ ਕੀਤੀ ਜਾ ਚੁੱਕੀ ਹੈ।

ਇਸ ਖਬਰ ਅਨੁਸਾਰ ਦੁਨੀਆ ਭਰ ਵਿੱਚ ਮੋਬਾਇਲ ਵੀਡੀਓ ਗੇਮਰਜ਼ ਦੀ ਗਿਣਤੀ 2.3 ਅਰਬ ਹੀ ਜਿਸ ਵਿੱਚੋ ਦੇਸ਼ ਵਿੱਚ ਮੋਬਾਇਲ ਗੇਮਾਂ ਖੇਡਣ ਵਾਲਿਆਂ ਦੀ ਗਿਣਤੀ 22 ਕਰੋੜ ਦੇ ਕਰੀਬ ਬਣਦੀ ਹੈ ਅਤੇ 68 ਫੀਸਦੀ ਬੱਚੇ ਮੋਬਾਇਲ ਤੇ ਕੋਈ ਨਾ ਕੋਈ ਗੇਮ ਖੇਡਦੇ ਹਨ। ਜਿਨ੍ਹਾਂ ਵਿੱਚੋਂ 52 ਫੀਸਦੀ ਬੱਚੇ ਪਬਜੀ ਗੇਮ ਖੇਡਦੇ ਹਨ। ਕੁੱਝ ਬੱਚੇ ਤਾਂ ਰੋਜ਼ਾਨਾ 4 ਤੋਂ 14 ਘੰਟੇ ਤੱਕ ਮੋਬਾਇਲ ਤੇ ਗੇਮਾਂ ਖੇਡਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਸਾਲ ਮੋਬਾਇਲ ਦੇ ਵੀਡੀਓ ਗੇਮਾਂ ਖੇਡਣ ਦੀ ਆਦਤ ਨੂੰ ਇੱਕ ਮਾਨਸਿਕ ਰੋਗ ਦੇ ਤੌਰ ਤੇ ਸਵਿਕਾਰ ਕਰ ਲਿਆ ਹੈ ਅਤੇ ਇਸ ਨੂੰ ਗੇਮਿੰਗ ਡਿਸਆਰਡਰ ਦਾ ਨਾਂ ਦਿੱਤਾ ਗਿਆ ਹੈ। ਪਿਛਲੇ ਦੋ ਸਾਲਾਂ ਵਿੱਚ ਮੋਬਾਇਲ ਖੇਡ ਰੋਗੀਆਂ ਦੀ ਗਿਣਤੀ ਤਿੰਨ ਗੁਣ ਵਧ ਗਈ ਹੈ ਅਤੇ ਇਸ ਵਿੱਚ ਜਿਆਦਾ ਵਾਧਾ ਉਸ ਸਮੇਂ ਤੋਂ ਹੋ ਰਿਹਾ ਹੈ ਜਦੋਂ 2016 ਵਿੱਚ ਇੰਟਰਨੈੱਟ ਸੱਸਤਾ ਹੋਇਆ ਸੀ।

ਇੱਕ ਖਬਰ ਅਨੁਸਾਰ ਸਾਰੀ ਰਾਤ ਮੋਬਾਇਲ ਗੇਮ ਖੇਡਣ ਵਾਲੇ ਇੱਕ ਬੱਚੇ ਨੂੰ ਸਕੂਲੋਂ ਕੱਢ ਦਿੱਤਾ ਗਿਆ, ਕਿਉਂਕਿ ਇੱਕ ਤਾਂ ਉਹ ਪੜ੍ਹਾਈ ਵਿੱਚ ਪਛੜਨ ਲੱਗ ਪਿਆ ਸੀ ਅਤੇ ਜੇਕਰ ਮਾਤਾ-ਪਿਤਾ ਗੇਮ ਖੇਡਣ ਤੋਂ ਰੋਕਦੇ ਤਾਂ ਘਰ ਵਿੱਚ ਪਏ ਸਮਾਨ ਦੀ ਭੰਨ-ਤੋੜ ਸ਼ੁਰੂ ਕਰ ਦਿੰਦਾ ਸੀ ਅਤੇ ਉਸਦਾ ਭਾਰ ਵੀ ਵੱਧਣ ਲੱਗ ਪਿਆ ਸੀ। ਡਾਕਟਰੀ ਸਹਾਇਤਾ ਅਤੇ ਮਾਹਰਾਂ ਨਾਲ 25 ਮੀਟਿੰਗਾਂ ਕਰਨ ਤੋਂ ਬਾਅਦ ਉਹ ਦਿਮਾਗੀ ਤੌਰ ਕੁੱਝ ਸੰਤੁਲਿਤ ਹੋ ਸਕਿਆ। ਇਸੇ ਤਰ੍ਹਾਂ ਬਹੁਤ ਸਾਰੇ ਬੱਚੇ ਆਪਣੇ ਇਮਤਿਹਾਨਾਂ ਵਿੱਚ ਵੀ ਫੇਲ ਹੋ ਰਹੇ ਹਨ ਜੋ ਜਿਆਦਾ ਸਮਾਂ ਮੋਬਾਇਲ ਫੋਨਾਂ ਤੇ ਬਿਤਾ ਰਹੇ ਹਨ। ਪਬਜੀ ਗੇਮ ਬਣਾਉਣ ਵਾਲਿਆਂ ਦੀ ਪ੍ਰਤੀਦਿਨ ਦੀ ਔਸਤ ਕਮਾਈ 12 ਕਰੋੜ ਰੁਪਏ ਤੱਕ ਹੈ ਅਤੇ ਹੁਣ ਤੱਕ 20 ਕਰੋੜ ਵਾਰ ਡਾਊਨਲੋਡ ਕੀਤੀ ਜਾ ਚੁੱਕੀ ਹੈ।

ਖੈਰ! ਮੁੜ ਵਿਸ਼ੇ ਵੱਲ ਆਈਏ ਤਾਂ ਅੱਜ ਸਾਨੂੰ ਆਪਣੇ ਬੱਚਿਆਂ ਦੇ ਨੇੜੇ ਜਾਣਾ ਚਾਹੀਦਾ ਹੈ। ਆਪ ਵੀ ਮੋਬਾਇਲ ਦੀ ਬੇਲੋੜੀ ਵਰਤੋਂ ਘਟਾ ਕੇ ਹੀ ਬੱਚਿਆਂ ਦੀ ਮੋਬਾਇਲ ਤੋਂ ਦੂਰੀ ਬਣਾ ਸਕਦੇ ਹਾਂ। ਘਰ ਵਿੱਚ ਹੋਰ ਖੇਡੀਆਂ ਜਾਣ ਵਾਲੀਆਂ ਗੇਮਾਂ ਦੀ ਹੌਂਦ ਅਤੇ ਬੱਚਿਆਂ ਨੂੰ ਮਾਤਾ ਪਿਤਾ ਵੱਲੋਂ ਦਿੱਤਾ ਗਿਆ ਸਮਾਂ ਹੀ ਬੱਚਿਆਂ ਨੂੰ ਮੋਬਾਇਲ ਖੇਡ ਰੋਗੀ ਬਣਨ ਤੋਂ ਬਚਾ ਸਕਦਾ ਹੈ। ਭਾਵੇਂ ਕਿ ਔਖਾ ਜ਼ਰੂਰ ਹੈ, ਪਰ ਨਾ-ਮੁਮਕਿਨ ਨਹੀਂ ਹੈ। ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਖੇਡਾਂ ਦਾ ਮਤਲਬ ਮੋਬਾਇਲ ਨਹੀਂ, ਪਸੀਨਾ ਕੱਢਣਾ ਹੁੰਦਾ ਹੈ ਤਾਂ ਕਿ ਬੱਚਿਆਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋ ਸਕੇ। ਇਸਦੇ ਨਾਲ ਹੀ ਬੱਚਿਆਂ ਵਿੱਚ ਸਕੂਲਾਂ/ਕਾਲਜਾਂ ਵੱਲੋਂ ਵੀ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕੀਤੇ ਜਾਣ ਦੇ ਜਤਨ ਕਰਨੇ ਚਾਹੀਦੇ ਹਨ।

ਕਿਉਂ ਨਾ ਸੰਭਾਲੀਏ ਵਾਤਾਵਰਣ..?
ਅੱਜ ਵਿਸ਼ਵ ਪੱਧਰ ਤੇ ਵਾਤਾਵਰਣ ਵਿਿਗਆਨੀਆਂ ਵੱਲੋਂ ਇੱਕ ਹੀ ਤੌਖਲਾ ਬਾਰ-ਬਾਰ ਜ਼ਾਹਰ ਕੀਤਾ ਜਾ ਰਿਹਾ ਹੈ, ਉਹ ਵਾਤਾਵਰਣ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਸਬੰਧੀ ਹੈ। ਇਸ ਬਾਬਤ ਅਖਬਾਰਾਂ/ਟੀ.ਵੀ ਚੈਨਲਾਂ ਰਾਹੀਂ ਅਤੇ ਹਰ ਪੱਧਰ ਤੇ ਵਾਤਾਵਰਣ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਜਤਨ ਕੀਤੇ ਜਾ ਰਹੇ ਹਨ। ਇਸ ਵੇਲੇ ਸੰਸਾਰ ਵਿੱਚ ਪੀਣ ਯੋਗ ਪਾਣੀ ਦੀ ਆ ਰਹੀ ਕਿੱਲਤ, ਗਲੇਸ਼ੀਅਰਾਂ ਦਾ ਆਏ ਦਿਨ ਪਿਘਲਦੇ ਜਾਣਾ, ਸਮੁੰਦਰਾਂ ਦਾ ਸੁੱਕਦੇ ਜਾਣਾ, ਰੁੱਖਾਂ/ਜੰਗਲਾਂ ਦੀ ਕਟਾਈ, ਓਜ਼ੋਨ ਪਰਤ ਵਿੱਚ ਹੋ ਰਹੇ ਮਘੋਰੇ, ਗਰਮੀ ਦਾ ਦਿਨ ਪ੍ਰਤੀ ਦਿਨ ਵੱਧਦਾ ਜਾਣਾ, ਪ੍ਰਦੂਸ਼ਣ ਦਾ ਵਾਧਾ ਆਦਿ ਸਾਰੇ ਜੀਵ ਜੰਤੂਆਂ ਸਮੇਤ ਮਨੁੱਖੀ ਜੀਵਣ ਵਾਸਤੇ ਮਾਰੂ ਲੱਛਣ ਹਨ। ਕੈਂਸਰ ਸਮੇਤ ਕਈ ਕਿਸਮ ਦੀਆਂ ਨਾਮੁਰਾਦ ਬਿਮਾਰੀਆਂ ਵਿੱਚ ਅੱਜ ਪੂਰਾ ਵਿਸ਼ਵ ਜਕੜਿਆ ਜਾ ਰਿਹਾ ਹੈ।

ਮੌਸਮ ਵਿੱਚ ਆ ਚੁੱਕੇ ਵੱਡੇ ਬਦਲਾਵ ਕਾਰਣ ਮੀਂਹ ਪੈਣ ਦੀ ਅਨਸਿਚਤਾ ਤੇ ਨਾਲ, ਤਾਪਮਾਨ ਵੀ ਅਸਥਿਰ ਜਿਹਾ ਹੋ ਗਿਆ ਹੈ ਅਤੇ ਉਸਦੇ ਨਾਲ ਗਰਮੀ ਅਤੇ ਸਰਦੀ ਦੇ ਮੌਸਮ ਦੇ ਆਉਣ-ਜਾਣ ਦੇ ਸਮੇਂ ਵਿੱਚ ਵੀ ਅੰਤਰ ਪੈਦਾ ਹੋ ਚੁੱਕਿਆ ਹੈ। ਸਾਇੰਸ ਰਸਾਲੇ ਮੁਤਾਬਕ ਮੌਸਮ-ਵਿਿਗਆਨੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ‘ਇਨਸਾਨ ਹੌਲੀ-ਹੌਲੀ ਮੌਸਮ ਨੂੰ ਵਿਗਾੜ ਰਿਹਾ ਹੈ ਜਿਸ ਨੂੰ ਰੋਕਣਾ ਸਾਡੇ ਵੱਸ ਦੀ ਗੱਲ ਨਹੀਂ।’ ਯੂ. ਐੱਨ. ਨਾਲ ਜੁੜੀ ਇਕ ਸੰਸਥਾ (ਆਈ.ਪੀ.ਸੀ.ਸੀ) ਦੀ ਹਾਲ ਦੀ ਇਕ ਰਿਪੋਰਟ ਅਨੁਸਾਰ ਗਲੋਬਲ ਵਾਰਮਿੰਗ ਹੋ ਰਹੀ ਹੈ ਜਿਸ ਦੇ ਜ਼ਿਆਦਾਤਰ ਜ਼ਿੰਮੇਵਾਰ ਇਨਸਾਨ ਹੀ ਹਨ। ਕਈ ਲੋਕ ਇਸ ਗੱਲ ਨਾਲ ਨਹੀਂ ਸਹਿਮਤ ਹੁੰਦੇ। ਵਿਿਗਆਨੀਆਂ ਦਾ ਅਨੁਮਾਨ ਅਨੁਸਾਰ ਗਰੀਨ ਹਾਊਸ ਗੈਸਾਂ ਦੇ ਵਧਣ ਨਾਲ ਸਾਡੇ ਦੇਸ਼ ਵਿੱਚ ਗਰਮੀਆਂ ਵਿੱਚ ਸੰਨ 2050 ਤੱਕ 32 ਡਿਗਰੀ ਸੈਂਟੀਗਰੇਡ ਅਤੇ ਸੰਨ 2080 ਤੱਕ 45 ਡਿਗਰੀ ਸੈਂਟੀਗਰੇਡ ਤੱਕ ਤਾਪਮਾਨ ਵੱਧ ਸਕਦਾ ਹੈ।

ਇੱਕ ਇੰਟਰਨੈੱਟ ਸ੍ਰੋਤ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਸਾਲ 2007 ਵਿਚ ਮੌਸਮੀ ਬਦਲਾਵ ਕਾਰਣ ਹੋਈਆਂ ਤਬਾਹੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇੱਕ ਰਿਪੋਰਟ ਅਨੁਸਾਰ  ਬਰਤਾਨੀਆ ਵਿੱਚ ਪਿਛਲੇ 60 ਸਾਲਾਂ ਦੇ ਸਮੇਂ ਵਿਚ ਇੰਨੇ ਭਾਰੇ ਹੜ੍ਹ ਨਹੀਂ ਸੀ ਆਏ ਕਿ ਸਾਲ 2007 ਵਿੱਚ 3,50,000 ਲੋਕਾਂ ਦਾ ਨੁਕਸਾਨ ਹੋਇਆ। 1766 ਤੋਂ ਰੱਖੇ ਜਾਂਦੇ ਮੌਸਮ ਸੰਬੰਧੀ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਉਕਤ ਸਾਲ ਇੰਗਲੈਂਡ ਅਤੇ ਵੇਲਸ ਵਿਚ ਮਈ ਤੋਂ ਜੁਲਾਈ ਮਹੀਨਿਆਂ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੀਂਹ ਪਿਆ। ਪਵਿੱਤਰ ਬਾਈਬਲ ਨਾਂ ਤੇ ਬਣੀ ਇੱਕ ਇੰਟਰਨੈੱਟ ਵੈੱਬਸਾਈਟ ਤੇ ਪਏ ਇੱਕ ਲੇਖ ਵਿੱਚ ਸਾਲ 2007 ਵਿੱਚ ਵਾਤਾਵਰਣ ਸਬੰਧੀ ਹੋਏ ਹੇਰ-ਫੇਰ ਕਾਰਣ ਹੋਏ ਨੁਕਸਾਨਾਂ ਦਾ ਵੇਰਵਾ ਅਨੁਸਾਰ, ‘ਉੱਤਰੀ ਕੋਰੀਆ ਵਿੱਚ ਇੱਕ ਅੰਦਾਜ਼ੇ ਮੁਤਾਬਿਕ 9,60,000 ਲੋਕ ਭਾਰੇ ਹੜ੍ਹਾਂ, ਢਿੱਗਾਂ ਡਿੱਗਣ ਅਤੇ ਚਿੱਕੜ ਹੜ੍ਹਾਂ ਤੋਂ ਪ੍ਰਭਾਵਿਤ ਹੋਏ। ਸੂਡਾਨ ਵਿੱਚ ਭਾਰੀਆਂ ਬਰਸਾਤਾਂ ਨੇ 1,50,000 ਲੋਕਾਂ ਨੂੰ ਬੇਘਰ ਕਰ ਦਿੱਤਾ। ਪੱਛਮੀ ਅਫ਼ਰੀਕਾ ਵੱਲ 14 ਦੇਸ਼ਾਂ ਵਿਚ 8,00,000 ਲੋਕ ਹੜ੍ਹਾਂ ਦੇ ਸ਼ਿਕਾਰ ਹੋਏ। ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਲੱਗੀ ਅੱਗ ਕਰਕੇ 5 ਲੱਖ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ। ਲਿਸੋਥੋ ਵਿੱਚ ਜ਼ਿਆਦਾ ਤਾਪਮਾਨ ਅਤੇ ਸੋਕੇ ਦੇ ਕਾਰਨ ਕਈ ਫ਼ਸਲਾਂ ਬਰਬਾਦ ਹੋਈਆਂ ਅਤੇ ਤਕਰੀਬਨ 5,53,000 ਲੋਕਾਂ ਨੂੰ ਦੂਸਰਿਆਂ ਦੇਸ਼ਾਂ ਤੋਂ ਖਾਣੇ ਦੀ ਲੋੜ ਪੈਦਾ ਹੋਈ। ਮੈਡਾਗਾਸਕਰ ਵਿੱਚ ਲਗਾਤਾਰ ਦਿਨ-ਰਾਤ ਪਏ ਮੀਹ ਅਤੇ ਤੂਫ਼ਾਨਾਂ ਕਾਰਨ 33,000 ਲੋਕ ਬੇਘਰ ਹੋ ਗਏ ਤੇ ਲੱਖਾਂ ਲੋਕਾਂ ਦੀਆਂ ਫ਼ਸਲਾਂ ਤਬਾਹ ਹੋਈਆਂ। ਭਾਰਤ ਵਿੱਚ ਹੜ੍ਹਾਂ ਕਾਰਣ 3 ਕਰੋੜ ਲੋਕ ਪ੍ਰਭਾਵਿਤ ਹੋਏ ਉੱਥੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਤੁਫਾਨੀ ਮੀਂਹ/ਹਨੇਰੀਆਂ ਕਰਕੇ ਲੱਗਭਗ 3,77,00 ਲੋਕਾਂ ਨੂੰ ਬੇਘਰ ਕਰਕੇ, ਸੈਂਕੜੇ ਲੋਕਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਡਮਿਨੀਕਨ ਗਣਰਾਜ ਵਿੱਚ ਲਗਾਤਾਰ ਭਾਰੀ ਮੀਂਹ ਹੋਣ ਕਰਕੇ ਆਏ ਹੜ੍ਹਾਂ ਕਾਰਣ ਜ਼ਮੀਨ ਹੇਠਾਂ ਖਿਸਕਣ ਹਜ਼ਾਰਾਂ ਲੋਕਾਂ ਤੇ ਪ੍ਰਭਾਵ ਪਿਆ। ਇਸੇ ਤਰ੍ਹਾਂ ਬੰਗਲਾਦੇਸ਼ ਵਿੱਚ ਹੜ੍ਹਾਂ ਕਰਕੇ 85 ਲੱਖ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਉੱਥੇ 3,000 ਕਰੀਬ ਲੋਕਾਂ ਦੀ ਮੌਤ ਹੋਈ ਸੀ।’

ਹਾਲ ਹੀ ਦੀ ਗੱਲ ਕਰੀਏ ਤਾਂ ਅਜੇ 27 ਜੂਨ 2017 ਨੂੰ ਸ੍ਰੀ ਲੰਕਾਂ ਵਿੱਚ ਹੋਈ ਮੋਹਲੇਧਾਰ ਵਰਖਾ ਕਾਰਣ ਆਏ ਹੜ੍ਹਾਂ ਅਤੇ ਢਿੱਡਾਂ ਡਿੱਗਣ ਨਾਲ 100 ਦੇ ਕਰੀਬ ਮੌਤਾਂ ਹੋਈਆਂ ਅਤੇ ਸੈਂਕੜੇ ਲੋਕ ਲਾਪਤਾ ਹੋਏ। ਹੜਾਂ ਨਾਲ 14 ਜਿਿਲ੍ਹਆਂ ਵਿੱਚ 52 ਹਜ਼ਾਰ ਤੋਂ ਜਿਆਦਾ ਪਰਿਵਾਰਾਂ ਦੇ ਲਗਭਗ 2 ਲੱਖ ਲੋਕ ਪ੍ਰਭਾਵਿਤ ਹੋਏ ਹਨ।

ਕੀ ਲੱਗਦਾ ਹੈ ਕਿ ਜੋ ਕੁੱਝ ਵਾਪਰ ਚੁੱਕਿਆ ਹੈ, ਭਵਿੱਖ ਵਿੱਚ ਨਹੀਂ ਵਾਪਰੇਗਾ? ਬਿਲਕੁੱਲ ਵਾਪਰੇਗਾ ਅਤੇ ਇਸ ਤੋਂ ਵੀ ਜਿਆਦਾ ਨੁਕਸਾਨਦਾਇਕ ਹੋਵੇਗਾ ਜਾਂ ਇਹ ਸੱਪਸ਼ਟ ਲਫਜ਼ਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਮਨੁੱਖਾ ਜਾਤੀ ਲਈ ਸੱਭ ਤੋਂ ਵੱਧ ਘਾਤਕ ਹੋਵੇਗਾ। ਜਿਵੇਂ ਪੀਣ ਯੋਗ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਵੱਧਦੀ ਜਾ ਰਹੀ ਹੈ, ਜਿਵੇਂ ਜਿਵੇਂ ਪ੍ਰਦੂਸ਼ਣ ਬੇਰੋਕ ਵੱਧ ਰਿਹਾ ਹੈ, ਅੱਜ ਨਹੀਂ ਤਾਂ ਕੱਲ ਸਾਨੂੰ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਅੱਜ ਵਿਕਾਸ ਦੇ ਨਾਂ ਤੇ ਦੋ ਮਾਰਗੀ ਤੋਂ ਚਾਰ ਮਾਰਗੀ ਅਤੇ ਚਾਰ ਮਾਰਗੀ ਤੋਂ ਅੱਠ ਮਾਰਗੀ ਸੜਕਾਂ, ਫਲਾਈਓਵਰਾ ਪੁੱਲਾਂ ਦੇ ਨਿਰਮਾਣ, ਸ਼ਾਪਿੰਗ ਪਲਾਜ਼ਾ ਅਤੇ ਮਾਲਜ਼ ਉੱਤੇ ਪੈਸੇ ਅਤੇ ਚਮਕ-ਦਮਕ ਦੀ ਖਪਤ ਵਾਸਤੇ ਤਾਂ ਅਰਬਾਂ ਰੁੁਪਿਆ ਖਰਚਿਆ ਜਾ ਰਿਹਾ ਹੈ, ਪਰ ਅਫਸੋਸ ਕਿ ਆਪਣੇ ਚੌਗਿਰਦੇ ਆਪਣੇ ਵਾਤਾਵਰਣ ਪ੍ਰਤੀ ਅਸੀਂ ਬੇਹੱਦ ਲਾਪਰਵਾਹ ਹੋ ਗਏ ਹਾਂ।  ਯਾਦ ਰਹੇ ਇਸਦਾ ਅਸਰ ਜੀਵ-ਜੰਤੂਆਂ ਅਤੇ ਪੰਛੀਆਂ ਜੋ ਰੁੱਖਾਂ/ਜੰਗਲਾਂ ਜਾਂ ਦਰਿਆਵਾਂ ਵਿੱਚ ਰਹਿੰਦੇ ਹਨ ਅਲੋਪ ਹੋ ਰਹੇ ਹਨ, ਜੇਕਰ ਅਸੀਂ ਵਾਤਰਵਰਣ ਸਬੰਧੀ ਸਹੀ ਪਹੁੰਚ ਨਾ ਅਪਣਾਈ ਤਾਂ ਮਨੁੱਖਾ ਜਾਤੀ ਨੂੰ ਅਲੋਪ ਹੁੰਦਿਆ ਸਮਾਂ ਨਹੀਂ ਲੱਗੇਗਾ।

ਮੌਜੂਦਾ ਦੌਰ ਵਿੱਚ ਆਪਣੇ ਦੇਸ਼ ਭਾਰਤ ਦੀ ਗੱਲ ਕਰੀਏ ਤਾਂ ਸੰਸਾਰ ਦੀ ਧਰਤੀ ਦੇ 2.4 ਹਿੱਸੇ ਵਿੱਚ ਵੱਸਿਆ ਵਿਸ਼ਵ ਦੇ ਕੁੱਲ 1.5 ਫੀਸਦੀ ਕੁਦਰਤੀ ਸੋਮਿਆਂ ਅਤੇ 8 ਫੀਸਦੀ ਜੀਵ ਭਿੰਨਤਾ ਨਾਲ ਭਰਪੂਰ ਇਹ ਦੇਸ਼, ਸੰਸਾਰ ਦੀ ਆਬਾਦੀ ਦਾ ਕੁੱਲ 16 ਫੀਸਦੀ ਹਿੱਸਾ ਸਾਂਭੀ ਬੈਠਾ ਹੈ। ਆਬਾਦੀ ਘਣਤਾ 265 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਅਤੇ ਜੰਗਲ ਹੇਠਲਾ ਰਕਬਾ ਸਿਰਫ 19.5 ਫੀਸਦੀ ਹੋਣ ਕਾਰਨ ਸਮੁੱਚਾ ਦੇਸ਼ ਇਸ ਵਕਤ ਵਾਤਾਵਰਣ ਸਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਹਮੇਸ਼ਾਂ ਯਾਦ ਰੱਖਣਯੋਗ ਅਤੇ ਕਦੇ ਵੀ ਨਾਂਹ ਭੁੱਲਣਯੋਗ ਬਾਤ ਇਹ ਹੈ ਕਿ ਕੁਦਰਤ ਦੀ ਸਾਜੀ ਸਮੁੱਚੀ ਸ੍ਰਿਸ਼ਟੀ ਵਿੱਚ ਸਿਰਫ ਪ੍ਰਿਥਵੀ ਹੀ ਹੁਣ ਤੱਕ ਦਾ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿਸ ਉਪਰ ਮੁਕੰਮਲ ਜੀਵਨ ਸੰਭਵ ਹੋ ਸਕਿਆ ਹੈ। ਪਰ ਵਿਕਾਸ ਦੇ ਨਾਂ ਜਿਸ ਤਰ੍ਹਾਂ ਅਸੀਂ ਇਸ ਅਣਮੁੱਲੇ ਸੋਮੇ ਨੂੰ ਤੇਜ਼ੀ ਨਾਲ ਬਰਬਾਦ ਕਰਦੇ ਜਾ ਰਹੇ ਹਾਂ, ਸਪੱਸ਼ਟ ਕਰਦਾ ਹੈ ਕਿ ਆਉਂਦੇ ਸਮੇਂ ਵਿੱਚ ਇਸ ਦੇ ਸਿੱਟੇ ਬਹੁਤ ਘਾਤਕ ਰੂਪ ਵਿੱਚ ਸਾਹਮਣੇ ਆਉਣਗੇ।

• ਰੁੱਖਾਂ ਦੀ ਕਟਾਈ    • ਪਾਣੀ ਦੀ ਬਰਬਾਦੀ

• ਵਾਹਨਾਂ/ਫੈਕਟਰੀਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ

• ਪਲਾਸਟਿਕ ਬੈਗਾਂ ਦੀ ਵਰਤੋਂ

• ਮਿੱਟੀ ਪ੍ਰਦੂਸ਼ਣ

• ਓਜ਼ੋਨ ਪਰਤ ਦੇ ਮਘੋਰੇ

ਸਮੇਤ ਹੋਰ ਕਈ ਤਰ੍ਹਾਂ ਦੀਆਂ ਅਣਗਿਹਲੀਆਂ ਕਰਕੇ ਸਾਡੇ ਜਨ ਜੀਵਣ ਸਮੇਤ ਹੋਰਨਾਂ ਪਰਜਾਤੀਆਂ ਉੱਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਜਿਸ ਵਾਸਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਨੁੱਖਾ ਜਾਤੀ ਜਿੰਮੇਵਾਰ ਹੈ।

ਇਹ ਜ਼ਰੂਰੀ ਹੈ ਕਿ ਹਰ ਮਨੁੱਖ ਆਪਣੇ ਜਿੰਮੇਵਾਰੀ ਪ੍ਰਤੀ ਸੁਹਿਰਦ ਹੋਵੇ। ਯਾਦ ਰੱਖੋ ਪਾਣੀ ਬਚਾਇਆ ਜਾ ਸਕਦਾ ਹੈ, ਪਰ ਬਣਾਇਆ ਨਹੀਂ। ਇਸੇ ਤਰ੍ਹਾਂ ਰੱੁਖਾਂ ਪ੍ਰਤੀ ਵੀ ਆਪਣਾ ਨਜ਼ਰੀਆ ਬਦਲਣਾ ਪਵੇਗਾ। ਕੁਝ ਨੁਕਤਿਆਂ ਜਿਵੇਂ:

• ਫਾਲਤੂ ਬਿਜਲੀ ਦੇ ਸਵਿੱਚਾਂ ਨੂੰ ਜ਼ਰੂਰਤ ਨਾ ਹੋਣ ਤੇ ਬੰਦ ਕੀਤਾ ਜਾਵੇ।

• ਆਪਣੇ ਵਾਹਨਾਂ ਦੇ ਟਾਇਰਾਂ ਦੀ ਹਵਾ ਨੂੰ ਸਮੇਂ ਸਮੇਂ ਚੈੱਕ ਕੀਤਾ ਜਾਵੇ ਤਾਂ ਕਿ ਉਹ ਈਂਧਨ ਦੀ ਖਪਤ ਘੱਟ ਕਰਨ।

• ਮੋਟਰ ਗੱਡੀਆਂ ਦਾ ਪ੍ਰਦੂਸਣ ਸਮੇਂ ਸਮੇਂ ਤੇ ਚੈੱਕ ਕਰਵਾਇਆ ਜਾਵੇ।

• ਪਾਣੀ ਦੀ ਵਰਤੋਂ ਬੜੀ ਸੰਜੀਦਗੀ ਦੇ ਨਾਲ ਕੀਤੀ ਜਾਵੇ ਅਤੇ ਮੀਂਹ ਦੇ ਪਾਣੀ ਨੂੰ ਸਾਂਭਲਣ ਲਈ ਯਤਨ ਕੀਤੇ ਜਾਣ।

• ਰੁੱਖ ਲਗਾਉਣ ਨੂੰ ਪਹਿਲ ਦਿੱਤੀ ਜਾਵੇ ਆਪਣਾ ਆਲਾ ਦੁਆਲਾ ਹਰਿਆ ਭਰਿਆ ਰੱਖਿਆ ਜਾਵੇ।

• ਰਸਾਇਣਕ ਖਾਦਾਂ ਦੀ ਵਰਤੋਂ ਘਟਾਈ ਜਾਵੇ।

• ਆਪਣੇ ਸ਼ਹਿਰ/ਪਿੰਡ ਵਿੱਚ ਨੇੜੇ ਤੇੜੇ ਦੇ ਕੰਮਾਂ ਲਈ ਮੋਟਰ ਗੱਡੀ ਨਾਲੋਂ ਸਾਈਕਲ ਦੀ ਵਰਤੋਂ ਕੀਤੀ ਜਾਵੇ।

• ਪਰਾਲੀ/ਨਾੜ ਨੂੰ ਸਾੜਨ ਦੀ ਥਾਂ ਸਾਂਭ ਕੇ ਉਸਦੀ ਸਦਵਰਤੋਂ ਯਕੀਨੀ ਬਣਾਈ ਜਾਵੇ।

• ਪੰਜਾਬ ਪ੍ਰਦੂਸ਼ਣ ਰੋਕੂ ਬੋਰਡ ਆਪਣੀ ਡਿਊਟੀ ਸਖਤੀ ਨਾਲ ਨਿਭਾਵੇ।

• ਮੋਟਰ ਗੱਡੀਆਂ ਦੀ ਸਿੱਧਾ ਪਾਈਪ ਰਾਹੀਂ ਪਾਣੀ ਨਾਲ ਧੁਆਈ ਨਾਲੋਂ, ਗਿੱਲੇ ਕੱਪੜੇ ਨਾਲ ਘੱਟ ਪਾਣੀ ਦੀ ਵਰਤੋਂ ਕਰਦੇ ਹੋਏ ਧੁਆਈ ਕੀਤੀ ਜਾਵੇ।

ਇਸਦੇ ਨਾਲ ਆਪਣੀ ਜਿੰਮੇਵਾਰੀ ਆਪ ਪਹਿਚਾਣਦੇ ਦੋਸਤੋ! ਅੱਜ ਇੱਕ ਸਵਾਲ ਆਪਣੇ ਆਪ ਨੂੰ ਜ਼ਰੂਰ ਪੁੱਛਣਾ ਕਿ ਜਿਸ ਕੁਦਰਤ ਨੇ ਸਾਨੂੰ ਜੀਵਣ ਦਿੱਤਾ, ਸ਼ੁੱਧ ਹਵਾ ਅਤੇ ਪਾਣੀ ਦਿੱਤੇ, ਸਾਡੀ ਹਰ ਸੁੱਖ ਸਹੂਲਤ ਨੂੰ ਮੁੱਖ ਰੁੱਖ ਕੇ ਸੋਹਣਾ ਹਰਿਆ ਭਰਿਆ ਚੌਗਿਰਦਾ ਦਿੱਤਾ ਤਾਂ ਕਿ ਅਸੀਂ ਕੁਦਰਤ ਨਾਲ ਖੇਡਦੇ ਖੇਡਦੇ ਉਸਦੇ ਭੇਦ ਲੱਭੀਏ ਅਤੇ ਅੰਨਦਮਈ ਹੋ ਜਾਈਏ, ਜਿਸ ਸਾਡੀ ਰੱਖਿਆ ਲਈ ਹਰ ਪੱਖ ਤੋਂ ਸਾਡਾ ਪੱਖ ਪੂਰਿਆ, ਸਾਡੇ ਵਾਸਤੇ ਬੇਅੰਤ ਖਜ਼ਾਨੇ ਜ਼ਮੀਨ ਦੇ ਅੰਦਰ ਅਤੇ ਜ਼ਮੀਨ ਤੇ ਉੱਪਰ ਪੈਦਾ ਕੀਤਾ, ਜੇ ਜ਼ਮੀਨ ਤੇ ਤੁਰਨਾ ਸਿਖਾਇਆ ਤਾਂ ਹਵਾ ਵਿੱਚ ਉੱਡਣਾ ਵੀ, ਕਿੰਨੇ ਹੀ ਜੀਵ ਜੰਤੂ, ਰੁੱਖ, ਪੌਦੇ ਆਦਿ ਸ਼ਾਡੇ ਦੋਸਤ ਬਣਾਏ ਤਾਂ ਕੀ ਉਸ ਕੁਦਰਤ ਪ੍ਰਤੀ ਸਾਦੀ ਕੋਈ ਜਿੰਮੇਵਾਰੀ ਨਹੀਂ ਬਣਦੀ? ਜੇ ਬਣਦੀ ਹੈ ਤਾਂ ਕਿਉਂ ਨਾ ਸੰਭਾਲੀਏ ਆਪਣੇ ਵਾਤਾਵਰਣ ਨੂੰ? ਕਿਉਂ ਨਾ ਕਰੀਏ ਇਸਦੀ ਦੇਖ ਰੇਖ? ਕਿਉਂ ਨਾ ਲਗਾਈਏ ਹੋਰ ਰੁੱਖ, ਕਿਉਂ ਨਾ ਬਚਾਈਏ ਆਪਣੇ ਲਈ ਪਾਣੀ?

ਅੱਜ ਸਾਲ ਲੈਣ ਲਈ ਸਾਡੀ ਹਵਾ, ਪੀਣ ਨੂੰ ਪਾਣੀ, ਉਪਜਾਊ ਫਸਲਾਂ ਲਈ ਮਿੱਟੀ ਆਦਿ ਸੱਭ ਕੁੱਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਸੇ ਕਰਕੇ ਸਮੁੱਚੇ ਸੰਸਾਰ ਵਿੱਚ ਵਾਤਾਵਰਣ ਸਬੰਧੀ ਇਸ ਅਵੇਸਲੇਪਣ ਨੂੰ ਦੂਰ ਕਰਨ ਹਿੱਤ, ਹਲੂਣਾ ਮਾਤਰ ਅਤੇ ਆਪਣੀ ਜਿੰਮੇਵਾਰੀ ਨੂੰ ਸਮਝਣ ਅਤੇ ਦੂਜਿਆ ਨੂੰ ਸਮਝਾਉਣ ਲਈ ਖਾਸ ਯਤਨ ਵੱਜੋਂ ਹਰ ਸਾਲ 5 ਜੂਨ ਨੂੰ ਵਾਤਾਵਰਣ ਦਿਵਸ ਦੇ ਨਾਂ ਖਾਸ ਦਿਨ ਮਣਾਇਆ ਜਾਂਦਾ ਹੈ ਤਾਂ ਕਿ ਅਸੀਂ ਆਪਣੀ ਜਿੰਮੇਵਾਰੀ ਪ੍ਰਤੀ ਸੁਹਿਰਦ ਹੋ ਸਕੀਏ ਅਤੇ ਸਾਨੂੰ ਚੇਤਾ ਰਹੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਕਿੰਨਾ ਕੁ ਸਹੀ ਹੈ? ਇਸ ਦਿਨ ਦੀ ਸ਼ੁਰੂਆਤ 5 ਤੋਂ 16 ਜੂਨ 1972 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਅਯੋਜਿਤ ਕੀਤੀ ਗਏ ‘ਵਿਸ਼ਵ ਵਾਤਾਵਰਣ ਸੰਮੇਲਨ’ ਵਿੱਚ ਹੋਈ ਸੀ ਅਤੇ 5 ਜੂਨ 1974 ਨੂੰ ਪਹਿਲੀ ਵਾਰ ਇਹ ਦਿਵਸ ਵਤਾਵਾਰਣ ਦਿਵਸ ਵਜੋਂ ‘ਸਿਰਫ ਇੱਕ ਧਰਤੀ ਦੇ ਵਿਸ਼ੇ ਮਨਾਇਆ ਗਿਆ ਸੀ। ਇਸ ਸਾਲ 2019 ਵਿੱਚ ਇਸ ਦਾ ਵਿਸ਼ਾ ਹੈ ‘ਹਵਾ ਦਾ ਪ੍ਰਦੂਸ਼ਣ। ਉਮੀਦ ਕਰਦਾ ਹਾਂ ਕਿ ਇਸ ਸਾਲ ਅਸੀਂ ਵਾਤਾਵਰਣ ਦਿਵਸ ਮਨਾਉਂਦੇ ਹੋਏ ਜ਼ਰੂਰ ਆਤਮ ਚਿੰਤਨ ਕਰਾਂਗੇ। ਆਮੀਨ!!

‘ਇੰਟਰਨੈੱਟ’ ਦੇ 50 ਸਾਲ
ਇੰਟਰਨੈੱਟ ਜਿਸ ਨੂੰ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਵਿੱਚ ‘ਨੈੱਟ’ ਕਿਹਾ ਜਾਂਦਾ ਹੈ। ਇੰਟਰਨੈੱਟ (ਇੰਟਰਨੈਸ਼ਨਲ ਨੈੱਟਵਰਕ) ਕੰਪਿਊਟਰਾਂ ਦਾ ਇੱਕ ਅਜਿਹਾ ਕੌਮਾਂਤਰੀ ਜਾਲ ਜਿਸ ਵਿੱਚ ਲੱਖਾਂ/ਕਰੋੜਾਂ ਨਿੱਜੀ ਅਤੇ ਜਨਤਕ ਜਾਣਕਾਰੀਆਂ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਈ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਇੱਕ ਮੁਕੰਮਲ ਤਰਤੀਬ ਰਾਹੀਂ ਆਪਸ ਵਿੱਚ ਜੁੜੇ ਹੋਏ ਹਨ।

ਇੰਟਰਨੈੱਟ, 1960 ਦੇ ਦਹਾਕੇ ਵਿਚ ਯੂ. ਐੱਸ. ਸੁਰੱਖਿਆ ਵਿਭਾਗ ਦੁਆਰਾ ਇਕ ਤਜਰਬੇ ਵਜੋਂ ਆਰੰਭ ਕੀਤਾ ਗਿਆ ਸੀ। ਇਸ ਦਾ ਮਕਸਦ ਸੀ ਕਿ ਦੂਰ-ਦੁਰੇਡੇ ਇਲਾਕਿਆਂ ਵਿੱਚ ਸਥਿਤ ਵਿਗਿਆਨੀਆਂ ਅਤੇ ਖੋਜਕਾਰਾਂ ਦੀ ਮਦਦ ਕਰਨੀ ਤਾਂਕਿ ਉਹ ਕਮ ਅਤੇ ਮਹਿੰਗੇ ਕੰਪਿਊਟਰਾਂ ਅਤੇ ਉਨ੍ਹਾਂ ਦੀਆਂ ਫ਼ਾਈਲਾਂ ਨੂੰ ਸਾਂਝਿਆਂ ਕਰ ਕੇ ਇਕ ਦੂਸਰੇ ਨਾਲ ਕੰਮ ਕਰ ਸਕਣ। ਇਸ ਟੀਚੇ ਲਈ ਆਪਸ ਵਿਚ ਜੁੜੇ ਹੋਏ ਨੈੱਟਵਰਕਾˆ ਦੇ ਇਕ ਸਮੂਹ ਨੂੰ ਰਚਣ ਦੀ ਲੋੜ ਪਈ ਜੋ ਕਿ ਇਕ ਸੰਯੁਕਤ ਇਕਾਈ ਵਜੋਂ ਕੰਮ ਕਰਦਾ। ਪੰਜਾਹ ਸਾਲ ਪਹਿਲਾਂ 7 ਅਪ੍ਰੈਲ 1969 ਨੂੰ ਜਨਮੇ ਇੰਟਰਨੈੱਟ ਦੀ ਵਰਤੋਂ ਤੋਂ ਅੱਜ ਦੁਨੀਆ ਭਰ ਦੇ ਲੋਕ ਜਾਣੂ ਹਨ। ਇੰਟਰਨੈੱਟ ਪਹਿਲੀ ਵਾਰ ਸੈਨਾ ਲਈ ਬਣਾਇਆ ਗਿਆ ਸੀ। ਬਾਅਦ ਵਿੱਚ ਇਸਦੀ ਵਰਤੋਂ ਜਨਤਕ ਕਰ ਦਿੱਤੀ ਗਈ। ਇੰਟਰਨੈੱਟ ਤੇ ਸੱਭ ਤੋਂ ਜਿਆਦਾ ਵਰਤੋਂ ‘ਈ-ਮੇਲ’ ਦੀ ਹੁੰਦੀ ਹੈ। ਇਸ ਤੋਂ ਇਲਾਵਾ ਇੰਟਰਨੈੱਟ ਰਾਹੀਂ ਗੂਗਲ ਦੇ ਜ਼ਰੀਏ ਕਿਸੇ ਵੀ ਤਰ੍ਹਾਂ ਦੀ ਚੀਜ਼ ਬਾਰੇ ਜਾਣਕਾਰੀ ਖੋਜਣ ਲਈ ਹੁੰਦੀ ਹੈ ਅਤੇ ਸੋਸ਼ਲ ਮੀਡੀਆ ਨਾਲ ਤਾਂ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਹੀ ਹੋਇਆ ਹੈ।

ਭਾਰਤ ਅੰਦਰ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ ਅਤੇ ਲਗਭਗ 1.32 ਬਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ ਜੋ ਕਿ ਕੁੱਲ ਵਸੋਂ ਦਾ 34.8 ਫੀਸਦੀ ਹੈ। ਕੁੱਲ ਦੁਨੀਆ ਅੰਦਰ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚੋਂ ਭਾਰਤ ਦਾ ਯੋਗਦਾਨ 13.5 ਫੀਸਦੀ ਹੈ। ਅੱਜ ਭਾਰਤ ਅੰਦਰ ਇੰਟਰਨੈੱਟ ਦੀ ਵਰਤੋਂ ਵਿਅਕਤੀਗਤ ਤੌਰ ਤੇ, ਬੈਂਕਿੰਗ ਖੇਤਰ ਵਿੱਚ, ਪੈਸਿਆਂ ਦੇ ਲੈਣ-ਦੇਣ ਅਤੇ ਆਨਾਲਈਨ ਖ੍ਰੀਦਦਾਰੀ ਵਿੱਚ ਕੀਤੀ ਜਾ ਰਹੀ ਹੈ। ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਥਾਵਾਂ ’ਤੇ ਵੀ ਇੰਟਰਨੈੱਟ ਦੀ ਵਰਤੋਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਸਾਲ 2015 ਤੋਂ 2017 ਤੱਕ ਭਾਰਤ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਿੱਚ 10 ਫੀਸਦੀ ਵਾਧਾ ਹੋਇਆ ਹੈ। ਇਸ ਦੇ ਦੋ ਮੁੱਖ ਕਾਰਨ ਮੰਨੇ ਜਾਂਦੇ ਹਨ ਪਹਿਲਾ ਕਿ ਸਰਕਾਰ ਵੱਲੋਂ ਆਨਲਾਈਨ ਲੈਣ-ਦੇਣ ਵੱਲ ਵਧੇਰੇ ਰੁਚੀ ਵਧਾਉਣ ਲਈ ਨਗਦੀ ਲੈਣ-ਦੇਣ ਉੱਤੇ ਕਈ ਸ਼ਰਤਾਂ ਲਗਾਈਆਂ ਗਈਆਂ ਹਨ। ਦੂਜਾ ਕਾਰਣ ਜੀਉ ਟੈਲੀਕਾਮ ਕੰਪਨੀ ਵੱਲੋਂ ਇੱਕ ਸਾਲ ਭਾਰਤ ਵਿੱਚ ਮੁਫਤ ਇੰਟਰਨੈੱਟ ਸੇਵਾਵਾਂ ਦਿੱਤੀਆਂ ਗਈਆਂ ਜਿਸ ਨਾਲ ਇੰਟਰਨੈੱਟ ਜਨ ਸਧਾਰਨ ਵਿਅਕਤੀ ਤੱਕ ਸੌਖਿਆਂ ਪੁੱਜ ਗਿਆ ਪਰ ਬਾਵਜੂਦ ਇਸਦੇ ਅਜੇ ਵੀ ਬਹੁਤ ਥਾਂਈਂ ਇੰਟਰਨੈੱਟ ਜਾਂ ਮੋਬਾਇਲ ਨੈਟਵਰਕ ਦੀ ਸੁਵਿਧਾ ਮੌਜੂਦ ਨਹੀਂ ਹੈ।

ਅੱਜ ਇੰਟਰਨੈੱਟ ਦੀ ਵਰਤੋਂ ਹਰ ਖੇਤਰ ਵਿੱਚ ਅਹਿਮ ਥਾਂ ਬਣਾ ਚੁੱਕੀ ਹੈ। ਈ-ਵਾਪਾਰ, ਮਾਸ ਮੀਡੀਆ, ਇੱਲੈਕਟ੍ਰਾਨਿਕ ਮੀਡੀਆ, ਗੀਤ, ਸੰਗੀਤ, ਸਾਹਿਤ, ਮਨੋਰੰਜਨ, ਈ-ਪੇਪਰ ਦੇ ਰੂਪ ਵਿੱਚ ਰੋਜ਼ਾਨਾ ਅਖਬਾਰਾਂ ਤੋਂ ਇਲਾਵਾ ਹਰ ਤਰ੍ਹਾਂ ਦੀ ਜਾਣਕਾਰੀ ਸਾਨੂੰ ਇੰਟਰਨੈੱਟ ਦੇ ਸ੍ਰੋਤ ਰਾਹੀਂ ਪ੍ਰਾਪਤ ਹੋ ਜਾਂਦੀ ਹੈ। ਇਹੀ ਕਾਰਣ ਹੈ ਕਿ ਇਸਨੂੰ ‘ਜਾਣਕਾਰੀਆਂ ਦਾ ਸਾਗਰ’ ਵੀ ਕਿਹਾ ਜਾਂਦਾ ਹੈ।

ਗਿੰਨੀਜ਼ ਵਰਲਡ ਰਿਕਾਰਡਸ ਅਨੁਸਾਰ

‘ਦੁਨੀਆ ਦੀ ਪਹਿਲੀ ਵੈੱਬ-ਸਾਈਟ ਦਾ http://info.cern.ch/6 ਅਗਸਤ 1991 ਨੂੰ ਲਾਂਚ ਹੋਈ ਸੀ।’ ‘ਆਨਲਾਈਨ ਦੋਸਤ ਬਣਾਉਣ ਵਿੱਚ ਸੱਭ ਤੋਂ ਅੱਗੇ ਮਲੇਸ਼ੀਆ ਦੇ ਲੋਕ ਹਨ। ਜਿੱਥੇ ਇੱਕ ਵਰਤੋਂਕਾਰ ਦੇ ਘੱਟੋ ਘੱਟ 233 ਡਿਜੀਟਲ ਮਿੱਤਰ ਹਨ।’ ‘ਅਮਰੀਕਾ ਦੇ ਇੱਕ ਉਦਯੋਗਪਤੀ ਮਾਰਕ ਕਿਊਬਨ ਨੇ ਅਕਤੂਬਰ 1999 ਆਨਲਾਈਨ ਹੀ ਇੱਕ ਬਿਜਨੈੱਸ ਜੈੱਟ ਖ੍ਰੀਦਿਆ ਸੀ, ਜਿਸਦੀ ਕੀਮਤ 40 ਮਿਲੀਅਨ ਡਾਲਰ ਸੀ, ਜੋ ਕਿ ਆਨਲਾਈਂ ਸੱਭ ਤੋਂ ਵੱਡੀ ਖ੍ਰੀਦਦਾਰੀ ਸੀ।’

ਕੁੱਝ ਹੋਰ ਰੌਚਕ ਜਾਣਕਾਰੀ ਦੀ ਗੱਲ ਕਰੀਏ ਤਾਂ ਡਬਲਯੂ ਡਬਲਯੂ ਡਬਲਯੂ (ਵਰਲਡ ਵਾਈਡ ਵੈੱਬ) ਦੇ ਸੰਸਥਾਪਕ ਟਿਮ ਬਰਨਰਸ ਲੀ ਦੀ ਖੋਜ ਕਰਨ ਵਾਲੇ ਵਿਗਿਆਨਿਕ ਨੇ ਵੈੱਬ-ਪਤੇ ਵਿੱਚ ਵਰਤੇ ਜਾਣ ਵਾਲੇ ਦੋ ਸਲੈਸ਼ ( // ) ਵਾਸਤੇ ਮੁਆਫੀ ਵੀ ਮੰਗੀ ਸੀ। ਉਹਨੇ ਸਾਲ 2009 ਵਿੱਚ ਕਿਹਾ ਸੀ ਕਿ ਵੈੱਬ-ਪਤੇ ਇਹਨਾਂ ਦੋਨਾਂ ਸਲੈਸ਼ ਦੀ ਮੱਦਦ ਤੋਂ ਬਿਨਾਂ ਵੀ ਬਣਾਏ ਜਾ ਸਕਦੇ ਹਨ। ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਸਾਲ 2018 ਵਿੱਚ ਡਬਲਯੂ ਡਬਲਯੂ ਡਬਲਯੂ (ਵਰਲਡ ਵਾਈਡ ਵੈੱਬ) ਦੇ ਸੰਸਥਾਪਕ ਟਿਮ ਬਰਨਰਸ ਲੀ ਨੇ ਵਰਲਡ ਵਾਈਡ ਵੈੱਬ ਦੇ 29 ਸਾਲ ਪੂਰੇ ਹੋਣ ਤੇ ਆਪਣੇ ਬਲਾਗ ਵਿੱਚ ਕੁੱਝ ਵਿਚਾਰ ਸਾਂਝੇ ਕੀਤੇ ਸਨ ਜੋ ਅੱਜ ਹਰ ਮਨੁੱਖ ਦਾ ਧਿਆਨ ਮੰਗਦੇ ਹਨ। ਦਰਅਸਲ 29 ਸਾਲ ਪਹਿਲਾਂ ਮਾਰਚ 1989 ਵਿੱਚ ‘ਟਿਮ ਲੀ’ ਅਤੇ ‘ਰਾਬਰਟ ਸਾਈਲਊ’ ਨੇ ਮਿਲ ਕੇ ਇਹ ਵਰਲਡ ਵਾਈਡ ਵੈੱਬ ਨੂੰ ਤਿਆਰ ਕੀਤਾ ਗਿਆ ਸੀ।30ਵੇਂ ਸਾਲ ਵਿੱਚ ਦਾਖਲ ਹੁੰਦਿਆਂ ਉਹਨਾਂ ਆਪਣੇ ਬਲਾਗ ਵਿੱਚ ਲਿਖਿਆ ਕਿ, ‘ਇਸ ਸਮੇਂ ਦੁਨੀਆ ਦੀ ਅੱਧੀ ਅਬਾਦੀ ਆਨਲਾਈਨ ਹੋ ਚੁੱਕੀ ਹੈ ਅਤੇ ਸਾਡੇ ਸਾਹਮਣੇ ਦੋ ਮੁੱਖ ਸਵਾਲ ਹਨ ਪਹਿਲਾ ਇਹ ਕਿ ਬਾਕੀ ਰਹਿੰਦੀ ਅਬਾਦੀ ਨੂੰ ਆਨਲਾਈਨ ਕਿਵੇਂ ਲਿਆਂਦਾ ਜਾਵੇ? ਅਤੇ ਦੂਜਾ ਇਹ ਕਿ, ਮੌਜੂਦਾ ਦੌਰ ਵਿੱਚ ਜਿਸ ਤਰ੍ਹਾਂ ਦਾ ਇੰਟਰਨੈੱਟ ਸਾਡੇ ਸਾਹਮਣੇ ਬਣ ਚੁੱਕਿਆ ਹੈ, ਉਹਨੂੰ ਵੇਖਦੇ ਹੋਏ ਬਾਕੀ ਅੱਧੀ ਅਬਾਦੀ ਆਨਲਾਈਨ ਆਉਣਾ ਚਾਹੁੰਦੀ ਵੀ ਹੈ ਕਿ ਨਹੀਂ? ਕਿਉਂਕਿ ਵੈੱਬ ਨੂੰ ਇੱਕ ਇਹੋ ਜਿਹੀ ਸਪੇਸ (ਥਾਂ) ਦੇ ਤੌਰ ਤੇ ਤਿਆਰ ਕੀਤਾ ਗਿਆ ਸੀ, ਜੋ ਮੁਫਤ ਹੋਵੇ, ਹਰ ਕਿਸੇ ਲਈ ਹੋਵੇ ਅਤੇ ਕੁੱਝ ਵਿਕਸਿਤ ਕਰਨ ਦੇ ਯੋਗ ਹੋਵੇ, ਪਰ ਹੁਣ ਤਸਵੀਰ ਬਦਲਦੀ ਹੋਈ ਦਿੱਸ ਰਹੀ ਹੈ। ਕਿਤੇ ਤਾਂ ਆਪਣੀ ਕਮਾਈ ਦਾ ਕੇਵਲ 1-2% ਪ੍ਰਤੀਸ਼ਤ ਖਰਚ ਕਰਕੇ ਚੰਗੀ ਸਪੀਡ ਤੇ ਡਾਟਾ ਪੈਕ ਪ੍ਰਾਪਤ ਹੋ ਜਾਂਦਾ ਹੈ ਅਤੇ ਕਿਤੇ ਆਪਣੀ ਕਮਾਈ ਦਾ 20% ਜਾਂ ਇਸਤੋਂ ਵੱਧ ਖਰਚ ਕੇ ਹੀ ਚੰਗੀ ਸਪੀਡ ਅਤੇ ਡਾਟਾ ਪੈਕ ਮਿਲ ਸਕਦਾ ਹੈ। ਇਸ ਦੇ ਨਾਲ ਹੀ ਹੁਣ ਇਹ ਸਾਰਿਆਂ ਲਈ ਮੌਜੂਦ ਨਹੀਂ ਹੈ। ਅੱਜ ਕਲ੍ਹ ਇੰਟਰਨੈੱਟ ਦੀ ਯੋਗ ਅਤੇ ਦੁਰਉਪਯੋਗ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੈਂ ਤਾਂ ਬੱਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ‘ਹਥਿਆਰਬੰਦ ਇੰਟਰਨੈੱਟ’ ਤਿਆਰ ਕਰ ਰਹੇ ਹਾਂ। ਇਹ ਇੰਟਰਨੈੱਟ ਉਵੇਂ ਹੀ ਖ਼ਤਰਨਾਕ ਹੈ, ਜਿਵੇਂ ਕੋਈ ਹਥਿਆਰ ਲੈ ਕੇ ਖੜਾ ਹੋਇਆ ਇਨਸਾਨ। ਇਹੋ ਜਿਹਾ ਇੰਟਰਨੈੱਟ ਸਾਰਿਆਂ ਲਈ ਯੋਗ ਨਹੀਂ ਹੋ ਸਕਦਾ। ਇਸ ਖ਼ਤਰੇ ਨੂੰ ਦੂਰ ਕਰਨ ਲਈ ਕਾਰੋਬਾਰੀ, ਤਕਨਾਲੌਜੀ, ਸਰਕਾਰਾਂ, ਮਨੋਰੰਜਨ ਜਗਤ, ਸਿੱਖਿਆ ਖੇਤਰ ਸਮੇਤ ਹਰ ਖੇਤਰ ਨਾਲ ਸਬੰਧਿਤ ਬੁੱਧੀਜੀਵੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ।’

ਉਪਰ ਲਿਖੇ ਅੰਸ਼ ਟਿਮ ਬਰਨਰਸ ਲੀ ਦੇ ਬਲਾਗ ਵਿੱਚੋਂ ਲਏ ਹਨ ਅਤੇ ਉਪਰੋਕਤ ਵਿਚਾਰ ਸਾਨੂੰ ਅੱਜ ਵੀ ਸੋਚਣ ਲਈ ਮਜਬੂਰ ਕਰਦੇ ਹਨ ਕਿ ਜਾਣਕਾਰੀ ਦਾ ਅਥਾਹ ਸਮੁੰਦਰ ਮੰਨੀ ਜਾਂਦੀ ਇੰਟਰਨੈੱਟ ਦੀ ਦੁਨੀਆ ਵਿੱਚ, ਨੈਤਿਕਤਾ ਤੋਂ ਉਲਟ, ਸਮਾਜ/ਸੱਭਿਅਤਾ ਵਿਰੋਧੀ ਤੱਥ ਜਾਂ ਹੋਰ ਬਹੁਤ ਸਾਰੇ ਸਮਾਜ ਜਾਂ ਮਨੁੱਖਤਾ ਵਿਰੋਧੀ ਸਮੱਗਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਂ ਇਸ ਲਈ ਕੀ ਨਿਯਮਾਵਲੀ ਹੋਣੀ ਚਾਹੀਦੀ ਹੈ? ਕਿਉਂਕਿ ਇੰਟਰਨੈੱਟ ਦੀ ਦੁਰਵਰਤੋਂ ਹਰ ਛੋਟੇ ਅਤੇ ਵੱਡੇ ਪੱਧਰ ਤੇ ਕਿਸੇ ਨਾ ਕਿਸੇ ਰੂਪ ਵਿੱਚ ਕੀਤੀ ਹੀ ਜਾ ਰਹੀ ਹੈ। ਆਨਲਾਈਨ ਪੈਸਿਆਂ ਰੁਪਿਆਂ ਦੀ ਠੱਗੀ, ਸੋਸ਼ਲ ਮੀਡੀਆ ਤੇ ਨਕਲੀ ਆਈਡੀਆਂ ਨਾਲ ਲੋਕਾਂ ਨੂੰ ਬਲੈਕਮੇਲ ਕਰਨਾ, ਮੋਹ ਜਾਲ ਵਿੱਚ ਫਸਾਉਣਾ ਫਿਰ ਉਨ੍ਹਾਂ ਦੀ ਆਰਥਿਕ, ਮਾਨਸਿਕ ਲੁੱਟ ਕਰਨਾ, ਗੀਤ/ਸੰਗੀਤ ਮਨੋਰੰਜਨ ਜਗਤ ਵਿੱਚ ਚੱਲਦੀ ਪਾਇਰੇਸੀ ਦੀ ਖੇਡ, ਹਥਿਆਰਾਂ ਨੂੰ ਬਣਾਉਣਾ ਅਤੇ ਚਲਾਉਣਾ ਗੱਲ ਕੀ ਹਰ ਤਰ੍ਹਾਂ ਦੀ ਗਲਤ ਅਤੇ ਠੀਕ ਜਾਣਕਾਰੀ ਮੌਜੂਦ ਹੈ ਜੋ ਬੱਸ ਅੰਗੂਠਾ ਦੱਬਣ ਦੀ ਦੇਰ ਹੈ ਕਿ ਅੱਖ ਝਪਕਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਹੁੰਦੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਅੱਜ ਇੰਟਰਨੈੱਟ ਵਿਸ਼ਵ ਵਿਆਪੀ ਔਜ਼ਾਰ ਬਣਦਾ ਜਾ ਰਿਹਾ ਹੈ।

ਅੱਜ ਇੰਟਰਨੈੱਟ ‘ਤੇ ਪਾਈ ਜਾਂਦੀ ਜਾਣਕਾਰੀ ਉੱਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨ ਤੋਂ ਸਾਵਧਾਨ ਹੋਣ ਦੀ ਲੋੜ ਹੈ। ਸਾਨੂੰ ਪਤਾ ਕਰਨਾ ਚਾਹੀਦਾ ਹੈ ਕਿ ਇਹ ਜਾਣਕਾਰੀ ਕਿਸ ਵੱਲੋ ਪਾਈ ਗਈ ਹੈ? ਇਹ ਜਾਣਕਾਰੀ ਲਿਖਣ ਵਾਲੇ ਕੋਲ ਕਿਹੜਾ ਅਧਿਕਾਰ ਹੈ  ਜਾਂ ਉਸ ਨੂੰ ਕਿਹੜੀ ਸਿਖਲਾਈ ਮਿਲੀ ਹੈ? ਇਹ ਜਾਣਕਾਰੀ ਕਿਉਂ ਲਿਖੀ ਗਈ ਹੈ? ਲਿਖਣ ਵਾਲੇ ਦੀ ਭਾਵਨਾ ਕੀ ਹੈ? ਉਸਨੇ ਕਿਸ ਦੇ ਪੱਖ ਜਾਂ ਵਿਰੋਧ ਵਿੱਚ ਲਿਖਿਆ ਹੈ ਜਾਂ ਨੈੱਟ ਤੇ ਪਾਇਆ ਹੈ? ਇੰਟਰਨੈੱਟ ਤੇ ਪਈ ਜਾਣਕਾਰੀ ਦੇ ਸ੍ਰੋਤ ਕੀ ਹਨ? ਕੀ ਇਹ ਜਾਣਕਾਰੀ ਬਿਲਕੁਲ ਨਵੀਂ ਹੈ? ਕਿਸੇ ਵੀ ਤਰ੍ਹਾਂ ਦੀ ਵੀਡੀਉ, ਫੋਟੋ ਜਾਂ ਲਿਖਤ ਨੂੰ ਕਿਸੇ ਭਾਵਨਾ ਨਾਲ ਸਾਂਝਾਂ ਕੀਤਾ ਜਾ ਰਿਹਾ ਹੈ? ਇਤਿਆਦਿ। ਇਹਨਾਂ ਕੁੱਝ ਗੱਲਾਂ ਬਾਰੇ ਜ਼ਰੂਰ ਸੋਚਿਆ ਜਾਵੇ। ਇਸਦੇ ਨਾਲ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਧਰਮ ਦੀ ਸਿੱਖਿਆ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਪ੍ਰਤੀ ਜ਼ਰੂਰ ਜਾਗਰੂਕ ਕੀਤਾ ਜਾਵੇ ਤਾਂ ਕਿ ਇੰਟਰਨੈੱਟ ਦੀ ਯੋਗ ਵਰਤੋਂ ਕਰਨ ਦੇ ਕਾਬਿਲ ਬਣ ਸਕਣ ਅਤੇ ਦੇਸ਼ ਦੇ ਭਵਿੱਖ ਅਤੇ ਨਿਰਮਾਣ ਵਿੱਚ ਆਪਣਾ ਸਹੀ ਯੋਗਦਾਨ ਪਾ ਸਕਣ। ਇਸ ਤਰ੍ਹਾਂ ਇੰਟਰਨੈੱਟ ਦੀ ਸਹੀ ਵਰਤੋਂ ਦੇ ਸਦਉਪਯੋਗ ਨਾਲ ਅਸੀਂ ਨਰੋਆ ਸਮਾਜ ਸਿਰਜ ਸਕਦੇ ਹਾਂ। ਇੰਟਰਨੈੱਟ ਦੇ ਬੁਰੇ ਪ੍ਰਭਾਵਾਂ ਪ੍ਰਤੀ ਸਕੂਲਾਂ/ਕਾਲਜਾਂ ਵਿੱਚ ਸੈਮੀਨਾਰਾਂ ਰਾਹੀਂ ਵਿਦਿਆਰਥੀਆਂ ਨਾਲ ਸਾਂਝ ਪਾਈ ਜਾਵੇ। ਇੰਟਰਨੈੱਟ ਵਿੱਚ ਖੁੱਭ ਕੇ ਆਪਣਾ ਅਮੁੱਲਾ ਸਮਾਂ ਬਰਬਾਦ ਕਰਨ ਵਾਲੇ ਵਿਦਿਆਰਥੀਆਂ, ਬੱਚਿਆਂ ਸਮੇਤ ਸਾਰੇ ਨਿੱਕੇ-ਵੱਡਿਆਂ ਨੂੰ ਸਮੇਂ ਦੀ ਸਾਰਥਕ ਵਰਤੋਂ ਕਰਕੇ ਸਿਹਤ, ਕਸਰਤ, ਖੇਡਾਂ, ਪਰਵਾਰਕ ਅਤੇ ਸਮਾਜ ਵਿੱਚ ਆਪਸੀ ਮੇਲ ਜੋਲ ਵੱਲ ਧਿਆਨ ਦੇਣਾ ਚਾਹੀਦਾ ਹੈ।

‘ਇੰਟਰਨੈੱਟ’ ਦੇ 50 ਸਾਲ
ਇੰਟਰਨੈੱਟ ਜਿਸ ਨੂੰ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਵਿੱਚ ‘ਨੈੱਟ’ ਕਿਹਾ ਜਾਂਦਾ ਹੈ। ਇੰਟਰਨੈੱਟ (ਇੰਟਰਨੈਸ਼ਨਲ ਨੈੱਟਵਰਕ) ਕੰਪਿਊਟਰਾਂ ਦਾ ਇੱਕ ਅਜਿਹਾ ਕੌਮਾਂਤਰੀ ਜਾਲ ਜਿਸ ਵਿੱਚ ਲੱਖਾਂ/ਕਰੋੜਾਂ ਨਿੱਜੀ ਅਤੇ ਜਨਤਕ ਜਾਣਕਾਰੀਆਂ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਈ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਇੱਕ ਮੁਕੰਮਲ ਤਰਤੀਬ ਰਾਹੀਂ ਆਪਸ ਵਿੱਚ ਜੁੜੇ ਹੋਏ ਹਨ।

ਇੰਟਰਨੈੱਟ, 1960 ਦੇ ਦਹਾਕੇ ਵਿਚ ਯੂ. ਐੱਸ. ਸੁਰੱਖਿਆ ਵਿਭਾਗ ਦੁਆਰਾ ਇਕ ਤਜਰਬੇ ਵਜੋਂ ਆਰੰਭ ਕੀਤਾ ਗਿਆ ਸੀ। ਇਸ ਦਾ ਮਕਸਦ ਸੀ ਕਿ ਦੂਰ-ਦੁਰੇਡੇ ਇਲਾਕਿਆਂ ਵਿਚ ਸਥਿਤ ਵਿਿਗਆਨੀਆਂ ਅਤੇ ਖੋਜਕਾਰਾਂ ਦੀ ਮਦਦ ਕਰਨੀ ਤਾਂਕਿ ਉਹ ਕਮ ਅਤੇ ਮਹਿੰਗੇ ਕੰਪਿਊਟਰਾਂ ਅਤੇ ਉਨ੍ਹਾਂ ਦੀਆਂ ਫ਼ਾਈਲਾਂ ਨੂੰ ਸਾਂਝਿਆਂ ਕਰ ਕੇ ਇਕ ਦੂਸਰੇ ਨਾਲ ਕੰਮ ਕਰ ਸਕਣ। ਇਸ ਟੀਚੇ ਲਈ ਆਪਸ ਵਿਚ ਜੁੜੇ ਹੋਏ ਨੈੱਟਵਰਕਾਂ ਦੇ ਇਕ ਸਮੂਹ ਨੂੰ ਰਚਣ ਦੀ ਲੋੜ ਪਈ ਜੋ ਕਿ ਇਕ ਸੰਯੁਕਤ ਇਕਾਈ ਵਜੋਂ ਕੰਮ ਕਰਦਾ। ਪੰਜਾਹ ਸਾਲ ਪਹਿਲਾਂ 7 ਅਪ੍ਰੈਲ 1969 ਨੂੰ ਜਨਮੇ ਇੰਟਰਨੈੱਟ ਦੀ ਵਰਤੋਂ ਤੋਂ ਅੱਜ ਦੁਨੀਆ ਭਰ ਦੇ ਲੋਕ ਜਾਣੂ ਹਨ। ਇੰਟਰਨੈੱਟ ਪਹਿਲੀ ਵਾਰ ਸੈਨਾ ਲਈ ਬਣਾਇਆ ਗਿਆ ਸੀ। ਬਾਅਦ  ਵਿੱਚ ਇਸਦੀ ਵਰਤੋਂ ਜਨਤਕ ਕਰ ਦਿੱਤੀ ਗਈ। ਇੰਟਰਨੈੱਟ ਤੇ ਸੱਭ ਤੋਂ ਜਿਆਦਾ ਵਰਤੋਂ ‘ਈ-ਮੇਲ’ ਦੀ ਹੁੰਦੀ ਹੈ। ਇਸ ਤੋਂ ਇਲਾਵਾ ਇੰਟਰਨੈੱਟ ਰਾਹੀਂ ਗੂਗਲ ਦੇ ਜ਼ਰੀਏ ਕਿਸੇ ਵੀ ਤਰ੍ਹਾਂ ਦੀ ਚੀਜ਼ ਬਾਰੇ ਜਾਣਕਾਰੀ ਖੋਜਣ ਲਈ ਹੁੰਦੀ ਹੈ ਅਤੇ ਸੋਸ਼ਲ ਮੀਡੀਆ ਨਾਲ ਤਾਂ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਹੀ ਹੋਇਆ ਹੈ।

ਭਾਰਤ ਅੰਦਰ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ ਅਤੇ ਲਗਭਗ 1.32 ਬਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ ਜੋ ਕਿਕੁੱਲ ਵਸੋਂ ਦਾ 34.8 ਫੀਸਦੀ ਹੈ। ਕੁੱਲ ਦੁਨੀਆ ਅੰਦਰ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚੋਂ ਭਾਰਤ ਦਾ ਯੋਗਦਾਨ 13.5 ਫੀਸਦੀ ਹੈ। ਅੱਜ ਭਾਰਤ ਅੰਦਰ ਇੰਟਰਨੈੱਟ ਦੀ ਵਰਤੋਂ ਵਿਅਕਤੀਗਤ ਤੌਰ ਤੇ, ਬੈਂਕਿੰਗ ਖੇਤਰ ਵਿੱਚ, ਪੈਸਿਆਂ ਦੇ ਲੈਣ-ਦੇਣ ਅਤੇ ਆਨਾਲਈਨ ਖ੍ਰੀਦਦਾਰੀ ਵਿੱਚ ਕੀਤੀ ਜਾ ਰਹੀ ਹੈ। ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਥਾਵਾਂ ’ਤੇ ਵੀ ਇੰਟਰਨੈੱਟ ਦੀ ਵਰਤੋਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਸਾਲ 2015 ਤੋਂ 2017 ਤੱਕ ਭਾਰਤ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਿੱਚ 10 ਫੀਸਦੀ ਵਾਧਾ ਹੋਇਆ ਹੈ। ਇਸ ਦੇ ਦੋ ਮੁੱਖ ਕਾਰਨ ਮੰਨੇ ਜਾਂਦੇ ਹਨ ਪਹਿਲਾ ਕਿ ਸਰਕਾਰ ਵੱਲੋਂ ਆਨਲਾਈਨ ਲੈਣ-ਦੇਣ ਵੱਲ ਵਧੇਰੇ ਰੁਚੀ ਵਧਾਉਣ ਲਈ ਨਗਦੀ ਲੈਣ-ਦੇਣ ਉੱਤੇ ਕਈ ਸ਼ਰਤਾਂ ਲਗਾਈਆਂ ਗਈਆਂ ਹਨ। ਦੂਜਾ ਕਾਰਣ ਜੀਉ ਟੈਲੀਕਾਮ ਕੰਪਨੀ ਵੱਲੋਂ ਇੱਕ ਸਾਲ ਭਾਰਤ ਵਿੱਚ ਮੁਫਤ ਇੰਟਰਨੈੱਟ ਸੇਵਾਵਾਂ ਦਿੱਤੀਆਂ ਗਈਆਂ ਜਿਸ ਨਾਲ ਇੰਟਰਨੈੱਟ ਜਨ ਸਧਾਰਨ ਵਿਅਕਤੀ ਤੱਕ ਸੌਖਿਆਂ ਪੁੱਜ ਗਿਆ ਪਰ ਬਾਵਜੂਦ ਇਸਦੇ ਅਜੇ ਵੀ ਬਹੁਤ ਥਾਂਈਂ ਇੰਟਰਨੈੱਟ ਜਾਂ ਮੋਬਾਇਲ ਨੈਟਵਰਕ ਦੀ ਸੁਵਿਧਾ ਮੌਜੂਦ ਨਹੀਂ ਹੈ।

ਅੱਜ ਇੰਟਰਨੈੱਟ ਦੀ ਵਰਤੋਂ ਹਰ ਖੇਤਰ ਵਿੱਚ ਅਹਿਮ ਥਾਂ ਬਣਾ ਚੁੱਕੀ ਹੈ। ਈ-ਵਾਪਾਰ, ਮਾਸ ਮੀਡੀਆ, ਇੱਲੈਕਟ੍ਰਾਨਿਕ ਮੀਡੀਆ, ਗੀਤ, ਸੰਗੀਤ, ਸਾਹਿਤ, ਮਨੋਰੰਜਨ, ਈ-ਪੇਪਰ ਦੇ ਰੂਪ ਵਿੱਚ ਰੋਜ਼ਾਨਾ ਅਖਬਾਰਾਂ ਤੋਂ ਇਲਾਵਾ ਹਰ ਤਰ੍ਹਾਂ ਦੀ ਜਾਣਕਾਰੀ ਸਾਨੂੰ ਇੰਟਰਨੈੱਟ ਦੇ ਸ੍ਰੋਤ ਰਾਹੀਂ ਪ੍ਰਾਪਤ ਹੋ ਜਾਂਦੀ ਹੈ। ਇਹੀ ਕਾਰਣ ਹੈ ਕਿ ਇਸਨੂੰ ‘ਜਾਣਕਾਰੀਆਂ ਦਾ ਸਾਗਰ’ ਵੀ ਕਿਹਾ ਜਾਂਦਾ ਹੈ।

ਗਿੰਨੀਜ਼ ਵਰਲਡ ਰਿਕਾਰਡਸ ਅਨੁਸਾਰ ‘ਦੁਨੀਆ ਦੀ ਪਹਿਲੀ ਵੈੱਬ-ਸਾਈਟ ਦਾ http://info.cern.ch/ 6 ਅਗਸਤ 1991 ਨੂੰ ਲਾਂਚ ਹੋਈ ਸੀ।’ ‘ਆਨਲਾਈਨ ਦੋਸਤ ਬਣਾਉਣ ਵਿੱਚ ਸੱਭ ਤੋਂ ਅੱਗੇ ਮਲੇਸ਼ੀਆ ਦੇ ਲੋਕ ਹਨ। ਜਿੱਥੇ ਇੱਕ ਵਰਤੋਂਕਾਰ ਦੇ ਘੱਟੋ ਘੱਟ 233 ਡਿਜੀਟਲ ਮਿੱਤਰ ਹਨ।’ ‘ਅਮਰੀਕਾ ਦੇ ਇੱਕ ਉਦਯੋਗਪਤੀ ਮਾਰਕ ਕਿਊਬਨ ਨੇ ਅਕਤੂਬਰ 1999 ਆਨਲਾਈਨ ਹੀ ਇੱਕ ਬਿਜਨੈੱਸ ਜੈੱਟ ਖ੍ਰੀਦਿਆ ਸੀ, ਜਿਸਦੀ ਕੀਮਤ 40 ਮਿਲੀਅਨ ਡਾਲਰ ਸੀ, ਜੋ ਕਿ ਆਨਲਾਈਂ ਸੱਭ ਤੋਂ ਵੱਡੀ ਖ੍ਰੀਦਦਾਰੀ ਸੀ।’

ਕੁੱਝ ਹੋਰ ਰੌਚਕ ਜਾਣਕਾਰੀ ਦੀ ਗੱਲ ਕਰੀਏ ਤਾਂ ਡਬਲਯੂ ਡਬਲਯੂ ਡਬਲਯੂ (ਵਰਲਡ ਵਾਈਡ ਵੈੱਬ) ਦੇ ਸੰਸਥਾਪਕ ਟਿਮ ਬਰਨਰਸ ਲੀ ਦੀ ਖੋਜ ਕਰਨ ਵਾਲੇ ਵਿਿਗਆਨਿਕ ਨੇ ਵੈੱਬ-ਪਤੇ ਵਿੱਚ ਵਰਤੇ ਜਾਣ ਵਾਲੇ ਦੋ ਸਲੈਸ਼ ( // ) ਵਾਸਤੇ ਮੁਆਫੀ ਵੀ ਮੰਗੀ ਸੀ। ਉਹਨੇ ਸਾਲ 2009 ਵਿੱਚ ਕਿਹਾ ਸੀ ਕਿ ਵੈੱਬ-ਪਤੇ ਇਹਨਾਂ ਦੋਨਾਂ ਸਲੈਸ਼ ਦੀ ਮੱਦਦ ਤੋਂ ਬਿਨਾਂ ਵੀ ਬਣਾਏ ਜਾ ਸਕਦੇ ਹਨ। ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਸਾਲ 2018 ਵਿੱਚ ਡਬਲਯੂ ਡਬਲਯੂ ਡਬਲਯੂ (ਵਰਲਡ ਵਾਈਡ ਵੈੱਬ) ਦੇ ਸੰਸਥਾਪਕ ਟਿਮ ਬਰਨਰਸ ਲੀ ਨੇ ਵਰਲਡ ਵਾਈਡ ਵੈੱਬ ਦੇ 29 ਸਾਲ ਪੂਰੇ ਹੋਣ ਤੇ ਆਪਣੇ ਬਲਾਗ ਵਿੱਚ ਕੁੱਝ ਵਿਚਾਰ ਸਾਂਝੇ ਕੀਤੇ ਸਨ ਜੋ ਅੱਜ ਹਰ ਮਨੁੱਖ ਦਾ ਧਿਆਨ ਮੰਗਦੇ ਹਨ। ਦਰਅਸਲ 29 ਸਾਲ ਪਹਿਲਾਂ ਮਾਰਚ 1989 ਵਿੱਚ ‘ਟਿਮ ਲੀ’ ਅਤੇ ‘ਰਾਬਰਟ ਸਾਈਲਊ’ ਨੇ ਮਿਲ ਕੇ ਇਹ ਵਰਲਡ ਵਾਈਡ ਵੈੱਬ ਨੂੰ ਤਿਆਰ ਕੀਤਾ ਗਿਆ ਸੀ।30ਵੇਂ ਸਾਲ ਵਿੱਚ ਦਾਖਲ ਹੁੰਦਿਆਂ ਉਹਨਾਂ ਆਪਣੇ ਬਲਾਗ ਵਿੱਚ ਲਿਿਖਆ ਕਿ, ‘ਇਸ ਸਮੇਂ ਦੁਨੀਆ ਦੀ ਅੱਧੀ ਅਬਾਦੀ ਆਨਲਾਈਨ ਹੋ ਚੁੱਕੀ ਹੈ ਅਤੇ ਸਾਡੇ ਸਾਹਮਣੇ ਦੋ ਮੁੱਖ ਸਵਾਲ ਹਨ ਪਹਿਲਾ ਇਹ ਕਿ ਬਾਕੀ ਰਹਿੰਦੀ ਅਬਾਦੀ ਨੂੰ ਆਨਲਾਈਨ ਕਿਵੇਂ ਲਿਆਂਦਾ ਜਾਵੇ? ਅਤੇ ਦੂਜਾ ਇਹ ਕਿ, ਮੌਜੂਦਾ ਦੌਰ ਵਿੱਚ ਜਿਸ ਤਰ੍ਹਾਂ ਦਾ ਇੰਟਰਨੈੱਟ ਸਾਡੇ ਸਾਹਮਣੇ ਬਣ ਚੁੱਕਿਆ ਹੈ, ਉਹਨੂੰ ਵੇਖਦੇ ਹੋਏ ਬਾਕੀ ਅੱਧੀ ਅਬਾਦੀ ਆਨਲਾਈਨ ਆਉਣਾ ਚਾਹੁੰਦੀ ਵੀ ਹੈ ਕਿ ਨਹੀਂ? ਕਿਉਂਕਿ ਵੈੱਬ ਨੂੰ ਇੱਕ ਇਹੋ ਜਿਹੀ ਸਪੇਸ (ਥਾਂ) ਦੇ ਤੌਰ ਤੇ ਤਿਆਰ ਕੀਤਾ ਗਿਆ ਸੀ, ਜੋ ਮੁਫਤ ਹੋਵੇ, ਹਰ ਕਿਸੇ ਲਈ ਹੋਵੇ ਅਤੇ ਕੁੱਝ ਵਿਕਸਿਤ ਕਰਨ ਦੇ ਯੋਗ ਹੋਵੇ, ਪਰ ਹੁਣ ਤਸਵੀਰ ਬਦਲਦੀ ਹੋਈ ਦਿੱਸ ਰਹੀ ਹੈ। ਕਿਤੇ ਤਾਂ ਆਪਣੀ ਕਮਾਈ ਦਾ ਕੇਵਲ 1-2% ਪ੍ਰਤੀਸ਼ਤ ਖਰਚ ਕਰਕੇ ਚੰਗੀ ਸਪੀਡ ਤੇ ਡਾਟਾ ਪੈਕ ਪ੍ਰਾਪਤ ਹੋ ਜਾਂਦਾ ਹੈ ਅਤੇ ਕਿਤੇ ਆਪਣੀ ਕਮਾਈ ਦਾ 20% ਜਾਂ ਇਸਤੋਂ ਵੱਧ ਖਰਚ ਕੇ ਹੀ ਚੰਗੀ ਸਪੀਡ ਅਤੇ ਡਾਟਾ ਪੈਕ ਮਿਲ ਸਕਦਾ ਹੈ। ਇਸ ਦੇ ਨਾਲ ਹੀ ਹੁਣ ਇਹ ਸਾਰਿਆਂ ਲਈ ਮੌਜੂਦ ਨਹੀਂ ਹੈ। ਅੱਜ ਕਲ੍ਹ ਇੰਟਰਨੈੱਟ ਦੀ ਯੋਗ ਅਤੇ ਦੁਰਉਪਯੋਗ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੈਂ ਤਾਂ ਬੱਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ‘ਹਥਿਆਰਬੰਦ ਇੰਟਰਨੈੱਟ’ ਤਿਆਰ ਕਰ ਰਹੇ ਹਾਂ। ਇਹ ਇੰਟਰਨੈੱਟ ਉਵੇਂ ਹੀ ਖ਼ਤਰਨਾਕ ਹੈ, ਜਿਵੇਂ ਕੋਈ ਹਥਿਆਰ ਲੈ ਕੇ ਖੜਾ ਹੋਇਆ ਇਨਸਾਨ। ਇਹੋ ਜਿਹਾ ਇੰਟਰਨੈੱਟ ਸਾਰਿਆਂ ਲਈ ਯੋਗ ਨਹੀਂ ਹੋ ਸਕਦਾ। ਇਸ ਖ਼ਤਰੇ ਨੂੰ ਦੂਰ ਕਰਨ ਲਈ ਕਾਰੋਬਾਰੀ, ਤਕਨਾਲੌਜੀ, ਸਰਕਾਰਾਂ, ਮਨੋਰੰਜਨ ਜਗਤ, ਸਿੱਖਿਆ ਖੇਤਰ ਸਮੇਤ ਹਰ ਖੇਤਰ ਨਾਲ ਸਬੰਧਿਤ ਬੁੱਧੀਜੀਵੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ।’

ਉਪਰ ਲਿਖੇ ਅੰਸ਼ ਟਿਮ ਬਰਨਰਸ ਲੀ ਦੇ ਬਲਾਗ ਵਿੱਚੋਂ ਲਏ ਹਨ ਅਤੇ ਉਪਰੋਕਤ ਵਿਚਾਰ ਸਾਨੂੰ ਅੱਜ ਵੀ ਸੋਚਣ ਲਈ ਮਜਬੂਰ ਕਰਦੇ ਹਨ ਕਿ ਜਾਣਕਾਰੀ ਦਾ ਅਥਾਹ ਸਮੁੰਦਰ ਮੰਨੀ ਜਾਂਦੀ ਇੰਟਰਨੈੱਟ ਦੀ ਦੁਨੀਆ ਵਿੱਚ, ਨੈਤਿਕਤਾ ਤੋਂ ਉਲਟ, ਸਮਾਜ/ਸੱਭਿਅਤਾ ਵਿਰੋਧੀ ਤੱਥ ਜਾਂ ਹੋਰ ਬਹੁਤ ਸਾਰੇ ਸਮਾਜ ਜਾਂ ਮਨੁੱਖਤਾ ਵਿਰੋਧੀ ਸਮੱਗਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਂ ਇਸ ਲਈ ਕੀ ਨਿਯਮਾਵਲੀ ਹੋਣੀ ਚਾਹੀਦੀ ਹੈ? ਕਿਉਂਕਿ ਇੰਟਰਨੈੱਟ ਦੀ ਦੁਰਵਰਤੋਂ ਹਰ ਛੋਟੇ ਅਤੇ ਵੱਡੇ ਪੱਧਰ ਤੇ ਕਿਸੇ ਨਾ ਕਿਸੇ ਰੂਪ ਵਿੱਚ ਕੀਤੀ ਹੀ ਜਾ ਰਹੀ ਹੈ। ਆਨਲਾਈਨ ਪੈਸਿਆਂ ਰੁਪਿਆਂ ਦੀ ਠੱਗੀ, ਸੋਸ਼ਲ ਮੀਡੀਆ ਤੇ ਨਕਲੀ ਆਈਡੀਆਂ ਨਾਲ ਲੋਕਾਂ ਨੂੰ ਬਲੈਕਮੇਲ ਕਰਨਾ, ਮੋਹ ਜਾਲ ਵਿੱਚ ਫਸਾਉਣਾ ਫਿਰ ਉਨ੍ਹਾਂ ਦੀ ਆਰਥਿਕ, ਮਾਨਸਿਕ ਲੁੱਟ ਕਰਨਾ, ਗੀਤ/ਸੰਗੀਤ ਮਨੋਰੰਜਨ ਜਗਤ ਵਿੱਚ ਚੱਲਦੀ ਪਾਇਰੇਸੀ ਦੀ ਖੇਡ, ਹਥਿਆਰਾਂ ਨੂੰ ਬਣਾਉਣਾ ਅਤੇ ਚਲਾਉਣਾ ਗੱਲ ਕੀ ਹਰ ਤਰ੍ਹਾਂ ਦੀ ਗਲਤ ਅਤੇ ਠੀਕ ਜਾਣਕਾਰੀ ਮੌਜੂਦ ਹੈ ਜੋ ਬੱਸ ਅੰਗੂਠਾ ਦੱਬਣ ਦੀ ਦੇਰ ਹੈ ਕਿ ਅੱਖ ਝਪਕਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਹੁੰਦੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਅੱਜ ਇੰਟਰਨੈੱਟ ਵਿਸ਼ਵ ਵਿਆਪੀ ਔਜ਼ਾਰ ਬਣਦਾ ਜਾ ਰਿਹਾ ਹੈ।

ਅੱਜ ਇੰਟਰਨੈੱਟ ‘ਤੇ ਪਾਈ ਜਾਂਦੀ ਜਾਣਕਾਰੀ ਉੱਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨ ਤੋਂ ਸਾਵਧਾਨ ਹੋਣ ਦੀ ਲੋੜ ਹੈ। ਸਾਨੂੰ ਪਤਾ ਕਰਨਾ ਚਾਹੀਦਾ ਹੈ ਕਿ ਇਹ ਜਾਣਕਾਰੀ ਕਿਸ ਵੱਲੋਂ ਪਾਈ ਗਈ ਹੈ? ਇਹ ਜਾਣਕਾਰੀ ਲਿਖਣ ਵਾਲੇ ਕੋਲ ਕਿਹੜਾ ਅਧਿਕਾਰ ਹੈ ਜਾਂ ਉਸ ਨੂੰ ਕਿਹੜੀ ਸਿਖਲਾਈ ਮਿਲੀ ਹੈ? ਇਹ ਜਾਣਕਾਰੀ ਕਿਉਂ ਲਿਖੀ ਗਈ ਹੈ? ਲਿਖਣ ਵਾਲੇ ਦੀ ਭਾਵਨਾ ਕੀ ਹੈ? ਉਸਨੇ ਕਿਸ ਦੇ ਪੱਖ ਜਾਂ ਵਿਰੋਧ ਵਿੱਚ ਲਿਿਖਆ ਹੈ ਜਾਂ ਨੈੱਟ ਤੇ ਪਾਇਆ ਹੈ? ਇੰਟਰਨੈੱਟ ਤੇ ਪਈ ਜਾਣਕਾਰੀ ਦੇ ਸ੍ਰੋਤ ਕੀ ਹਨ? ਕੀ ਇਹ ਜਾਣਕਾਰੀ ਬਿਲਕੁਲ ਨਵੀਂ ਹੈ? ਕਿਸੇ ਵੀ ਤਰ੍ਹਾਂ ਦੀ ਵੀਡੀਉ, ਫੋਟੋ ਜਾਂ ਲਿਖਤ ਨੂੰ ਕਿਸੇ ਭਾਵਨਾ ਨਾਲ ਸਾਂਝਾਂ ਕੀਤਾ ਜਾ ਰਿਹਾ ਹੈ? ਇਤਿਆਦਿ। ਇਹਨਾਂ ਕੁੱਝ ਗੱਲਾਂ ਬਾਰੇ ਜ਼ਰੂਰ ਸੋਚਿਆ ਜਾਵੇ। ਇਸਦੇ ਨਾਲ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਧਰਮ ਦੀ ਸਿੱਖਿਆ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਪ੍ਰਤੀ ਜ਼ਰੂਰ ਜਾਗਰੂਕ ਕੀਤਾ ਜਾਵੇ ਤਾਂ ਕਿ ਇੰਟਰਨੈੱਟ ਦੀ ਯੋਗ ਵਰਤੋਂ ਕਰਨ ਦੇ ਕਾਬਿਲ ਬਣ ਸਕਣ ਅਤੇ ਦੇਸ਼ ਦੇ ਭਵਿੱਖ ਅਤੇ ਨਿਰਮਾਣ ਵਿੱਚ ਆਪਣਾ ਸਹੀ ਯੋਗਦਾਨ ਪਾ ਸਕਣ। ਇਸ ਤਰ੍ਹਾਂ ਇੰਟਰਨੈੱਟ ਦੀ ਸਹੀ ਵਰਤੋਂ ਦੇ ਸਦਉਪਯੋਗ ਨਾਲ ਅਸੀਂ ਨਰੋਆ ਸਮਾਜ ਸਿਰਜ ਸਕਦੇ ਹਾਂ। ਇੰਟਰਨੈੱਟ ਦੇ ਬੁਰੇ ਪ੍ਰਭਾਵਾਂ ਪ੍ਰਤੀ ਸਕੂਲਾਂ/ਕਾਲਜਾਂ ਵਿੱਚ ਸੈਮੀਨਾਰਾਂ ਰਾਹੀਂ ਵਿਿਦਆਰਥੀਆਂ ਨਾਲ ਸਾਂਝ ਪਾਈ ਜਾਵੇ। ਇੰਟਰਨੈੱਟ ਵਿੱਚ ਖੁੱਭ ਕੇ ਆਪਣਾ ਅਮੁੱਲਾ ਸਮਾਂ ਬਰਬਾਦ ਕਰਨ ਵਾਲੇ ਵਿਿਦਆਰਥੀਆਂ, ਬੱਚਿਆਂ ਸਮੇਤ ਸਾਰੇ ਨਿੱਕੇ-ਵੱਡਿਆਂ ਨੂੰ ਸਮੇਂ ਦੀ ਸਾਰਥਕ ਵਰਤੋਂ ਕਰਕੇ ਸਿਹਤ, ਕਸਰਤ, ਖੇਡਾਂ, ਪਰਵਾਰਕ ਅਤੇ ਸਮਾਜ ਵਿੱਚ ਆਪਸੀ ਮੇਲ ਜੋਲ ਵੱਲ ਧਿਆਨ ਦੇਣਾ ਚਾਹੀਦਾ ਹੈ।

ਸੜਕੀ ਹਾਦਸਿਆਂ ਦੀ ਜਨਮਦਾਤੀ ਲਾਪਰਵਾਹੀ
ਤੇਜ਼ ਰਫਤਾਰ, ਸੜਕ ਤੇ ਸਾਡੀਆਂ ਗੱਡੀਆਂ ਕਾਰਾਂ ਦੀ ਹੋਵੇ ਜਾਂ ਮੋਬਾਇਲ ਦੇ ਡਾਟਾ ਪੈਕ ਦੀ, ਬੱਸ ਇਹ ਤੇਜ਼ੀ ਸਾਡੀ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਮੈਂ ਜਦ ਕਦੇ ਦੇਰ ਰਾਤ ਨੂੰ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਆਪਣੇ ਹੀ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ, ਸੜਕਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਕਿ ਕਿੰਨਾ ਵੱਡਾ ਅਤੇ ਖੁੱਲ੍ਹਾ ਡੁੱਲ੍ਹਾ ਹੈ ਮੇਰਾ ਸ਼ਹਿਰ। ਕਿਸੇ ਵੀ ਦੁਕਾਨ ਵਿੱਚੋਂ ਕੋਈ ਸਮਾਨ ਬਾਹਰ ਲੱਗਿਆ ਨਹੀਂ ਦਿੱਸ ਰਿਹਾ ਹੁੰਦਾ, ਕੋਈ ਰੇਹੜੀ ਜਾਂ ਠੇਲ੍ਹਾ ਨਜਾਇਜ਼ ਤੌਰ ਤੇ ਸੜਕਾਂ ਦੀ ਹੱਦ ਮੱਲ੍ਹੀ ਨਹੀਂ ਖੜ੍ਹਾ ਹੁੰਦਾ। ਕਿਤੇ ਵੀ ਗਲਤ ਢੰਗ ਨਾਲ ਕੀਤੀ ਗਈ ਪਾਰਕਿੰਗ ਨਜ਼ਰ ਨਹੀਂ ਪੈਂਦੀ। ਇੱਕ ਦੂਜੇ ਤੋਂ ਅੱਗੇ ਲੰਘਣ ਲਈ ਬੇਵਜ੍ਹਾ ਉੱਚੀ ਅਵਾਜ਼ ਦੇ ਹਾਰਨ ਸੁਣਨ ਨੂੰ ਨਹੀਂ ਮਿਲਦੇ। ਸੋਚਦਾ ਹਾਂ ਉਹ ਕਿੰਨਾ ਭਲਾ ਵੇਲਾ ਹੋਵੇਗਾ ਜਦੋਂ ਵਾਕੇਈ ਇੱਦਾਂ ਵੀ ਕਦੇ ਰਿਹਾ ਹੋਵੇਗਾ। ਜਦੋਂ ਸਿਰਫ ਘੋੜੇ ਦੀਆਂ ਟਾਪਾਂ, ਜਿੰਦਗੀ ਦੀ ਗੱਡੀ ਨੂੰ ਧੀਮੀ ਜਿਹੀ ਗਤੀ ਨਾਲ ਪੰਧ ਮੁਕਾਉਣ ਵਿੱਚ ਮੱਦਦ ਕਰਦੀਆਂ ਹੋਣਗੀਆਂ। ਨਾ ਹਾਰਨਾਂ ਦਾ ਸ਼ੋਰ ਸ਼ਰਾਬਾ, ਨਾ ਪ੍ਰਦੂਸ਼ਣ ਦੀ ਸਮੱਸਿਆ, ਨਾ ਕਾਹਲੀ ਕਰਦੇ ਹੋਏ ਵਾਪਰਦੇ ਹਾਦਸੇ, ਨਾ ਭੀੜ-ਭੜੱਕਾ ਨਾ ਸੱਜਿਉਂ-ਖੱਬਿਉਂ ਇੱਕ ਦਮ ਆਉਣ ਵਾਲੀ ਕਿਸੇ ਕਾਰ/ਗੱਡੀ/ਬਾਈਕ ਦਾ ਫਿਕਰ।

ਖੈਰ! ਵਾਪਸ ਅੱਜ ਵਿੱਚ ਆਉਂਦਾ ਹਾਂ ਤਾਂ ਸੈਂਕੜੇ ਤੇ ਹਜ਼ਾਰਾਂ ਮੀਲਾਂ ਦੀ ਦੂਰੀ ਕੁੱਝ ਸਕਿੰਟਾਂ/ਮਿੰਟਾਂ ਵਿੱਚ ਮੁੱਕ ਜਾਂਦੀ ਹੈ। ਮੋਟਰ ਗੱਡੀਆਂ ਤੋਂ ਲੈ ਕੇ, ਹਵਾਈ ਜਹਾਜ਼ ਤੱਕ ਦੀ ਕਾਢ ਨੇ ਜਿੰਦਗੀ ਦੀ ਰਫਤਾਰ ਨੂੰ ਬਹੁਤ ਤੇਜ਼ ਕਰ ਦਿੱਤਾ, ਪਰ ਇਸ ਨੂੰ ਖਤਰਿਆਂ ਭਰਿਆ ਵੀ ਜ਼ਰੂਰ ਬਣਾ ਦਿੱਤਾ। ਪਰ ਜੇਕਰ ਸਮੁੱਚੇ ਪੱਖ ਤੋਂ ਵਿਚਾਰ ਕਰੀਏ ਤਾਂ ਪਤਾ ਲੱਗੇਗਾ ਕਿ ਇਸ ਵਿੱਚ ਕੇਵਲ ਮੋਟਰ ਗੱਡੀਆਂ ਦੀ ਤੇਜ਼ ਰਫਤਾਰੀ ਨੂੰ ਦੋਸ਼ ਦੇਣਾ ਕੋਈ ਸਮਝਦਾਰੀ ਨਹੀਂ ਹੋਵੇਗਾ, ਬਲਕਿ ਉਸ ਤੋਂ ਜਿਆਦਾ ਦੋਸ਼ੀ ਅਸੀਂ ਆਪ ਹਾਂ। ਮੋਟੇ ਤੌਰ ਤੇ ਤੇਜ਼ ਰਫਤਾਰੀ, ਨਸ਼ਿਆਂ ਦਾ ਸੇਵਨ, ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕਾਹਲੀ, ਲਾਪਰਵਾਹੀ, ਸੜਕਾਂ ਤੇ ਸਟੰਟਬਾਜ਼ੀ (ਕਰਤੱਬ) ਦਿਖਾਉਣੀ, ਸੜਕੀ ਨਿਯਮਾਂ ਪ੍ਰਤੀ ਕੁਤਾਹੀ ਅਤੇ ਅਣਜਾਣਤਾ, ਸੜਕਾਂ ਤੇ ਅਵਾਰਾ ਪਸ਼ੂਆਂ ਦਾ ਖੁਲ੍ਹੇਆਮ ਘੁੰਮਣਾ, ਸਰਦੀਆਂ ਦੌਰਾਨ ਸੰਘਣੀ ਧੁੰਦ ਅਤੇ ਤਿੱਖੀਆ ਲਾਈਟਾਂ, ਸੱਜੇ-ਖੱਬੇ ਮੁੜਨ ਲੱਗਿਆਂ ਇਸ਼ਾਰਿਆਂ ਦਾ ਵਰਤੋਂ ਨਾ ਕਰਣਾ, ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ, ਮਾਨਵ ਰਹਿਤ ਫਾਟਕ ਜਿਸ ਕਰਕੇ ਕਈ ਮੋਟਰ ਗੱਡੀਆਂ ਰੇਲ ਗੱਡੀ ਦਾ ਸ਼ਿਕਾਰ ਬਣ ਜਾਂਦੀਆਂ ਹਨ, ਧਾਰਮਿਕ ਮੇਲਿਆਂ ਦੌਰਾਨ ਟਰੈਕਟਰ ਟਰਾਲੀਆਂ ਜਾਂ ਟਰੱਕਾਂ ਉਤੇ ਵਾਧੂ ਆਹਰ ਕਰਕੇ ਬਿਠਾਏ ਵਧੇਰੇ ਲੋਕ, ਨਾਬਾਲਗਾਂ ਵੱਲੋਂ ਦੋ ਅਤੇ ਚਾਰ ਪਹੀਆ ਦੀ ਸਵਾਰੀ ਕਰਨਾ ਆਦਿ ਇਹ ਕਾਰਣ ਮੁੱਖ ਰੂਪ ਵਿੱਚ ਸ਼ਾਮਲ ਹਨ। ਤੁਸੀਂ ਆਪ ਦੇਖ ਸਕਦੇ ਹੋ ਕਿ 80 ਫੀਸਦੀ ਤੋਂ ਵੱਧ ਦੋ ਪਹੀਆ ਵਾਹਨਾਂ ਤੇ ਲੱਗੇ ਪਿੱਛੇ ਦੇਖਣ ਵਾਲੇ ਦੋਨੋਂ ਸ਼ੀਸ਼ੇ ਨੌਜਵਾਨਾਂ ਵੱਲੋਂ ਫੈਸ਼ਨਪ੍ਰਸਤੀ ਦੇ ਤੌਰ ਤੇ ਉਤਾਰ ਦਿੱਤੇ ਜਾਂਦੇ ਹਨ, ਜਿਸ ਕਾਰਣ ਮੁੜਨ ਲੱਗਿਆਂ ਅਤੇ ਆਪਣੇ ਅਗਲੇ ਵਾਹਨ ਤੋਂ ਅੱਗੇ ਕੱਢਣ ਲੱਗਿਆਂ ਬਿਨ੍ਹਾਂ ਪਿੱਛੇ ਦੇਖੇ ਆਪਣਾ ਵਾਹਨ ਆਪਣੀ ਮਰਜ਼ੀ ਨਾਲ ਮੋੜ ਲਿਆ ਜਾਂਦਾ ਹੈ, ਜਿਸ ਕਰਕੇ ਪਿੱਛੇ ਆ ਰਹੇ ਵਾਹਨ ਵਾਲੇ ਨੂੰ ਆਪਣੀ ਗੱਡੀ ਕਾਬੂ ਹੇਠ ਰੱਖਣੀ ਔਖੀ ਹੋ ਜਾਂਦੀ ਹੈ।

ਸਿੱਟੇ ਵੱਜੋਂ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਅਜਾਈਂ ਮੌਤਾਂ ਹੋ ਰਹੀਆਂ ਹਨ, ਛੋਟੇ-ਛੋਟੇ ਬੱਚੇ-ਬੱਚੀਆਂ, ਨੌਜਵਾਨ, ਬਜ਼ੁਰਗ ਸੜਕਾਂ ਤੇ ਹੋ ਰਹੇ ਇਸ ਮੌਤ ਰੂਪੀ ਤਾਂਡਵ ਦਾ ਸ਼ਿਕਾਰ ਬਣ ਰਹੇ ਹਨ, ਉੱਥੇ ਪਰਿਵਾਰਾਂ ਦੇ ਪਰਿਵਾਰ ਵੀ ਇਸ ਸੜਕੀ ਅੱਤਵਾਦ ਦੇ ਕਾਲੇ ਪ੍ਰਛਾਵੇਂ ਦੀ ਲਪੇਟ ਵਿੱਚ ਆ ਚੁੱਕੇ ਹਨ।

ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਘੰਟੇ ਦੌਰਾਨ ਲਗਭਗ 56 ਸੜਕੀ ਹਾਦਸੇ ਹੁੰਦੇ ਹਨ ਜਿੰਨ੍ਹਾਂ ਵਿੱਚ 16 ਮੌਤਾਂ ਹੁੰਦੀਆਂ ਹਨ ਅਤੇ ਸੜਕੀ ਆਵਾਜਾਈ ਮੰਤਰਾਲੇ ਅਨੁਸਾਰ ਇੱਕ ਸਾਲ ਵਿੱਚ 1.39 ਲੱਖ ਤੋਂ ਜਿਆਦਾ ਲੋਕ ਸੜਕੀ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਦਿੰਦੇ ਹਨ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਸਾਲ 2015 ਵਿੱਚ ਸੜਕੀ ਹਾਦਸਿਆਂ ਸਬੰਧੀ ਜਾਰੀ ਕੀਤੀ ਰਿਪੋਰਟ ਮੁਤਾਬਿਕ ਸਾਲ 2015 ਵਿੱਚ 4 ਲੱਖ, 89 ਹਜ਼ਾਰ ਤੋਂ ਵੱਧ ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿੱਚ 1 ਲੱਖ, 39 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਕਿ 55 ਪ੍ਰਤੀਸ਼ਤ ਸੜਕੀ ਹਾਦਸੇ ਅਤੇ ਇਹਨਾਂ ਹਾਦਸਿਆਂ ਦੌਰਾਨ ਹੋਣ ਵਾਲੀਆਂ 56 ਪ੍ਰਤੀਸ਼ਤ ਮੌਤਾਂ ਦਾ ਕਾਰਣ ਡਰਾਈਵਰਾਂ ਵੱਲੋਂ ਤੇਜ਼ ਰਫਤਾਰ ਵਿੱਚ ਗੱਡੀਆਂ ਚਲਾਉਣਾ ਹੁੰਦਾ ਹੈ। ਇਸੇ ਤਰ੍ਹਾਂ 5 ਫੀਸਦੀ ਹਾਦਸਿਆਂ ਦਾ ਕਾਰਣ ਨਸ਼ਾ ਕਰਕੇ ਗੱਡੀ ਚਲਾਉਣਾ ਹੁੰਦਾ ਹੈ ਜਿਸ ਵਿੱਚ 6.8 ਫੀਸਦੀ ਮੌਤਾ ਹੁੰਦੀਆਂ ਹਨ। ਇਸ ਤੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਜੇਕਰ ਸੜਕਾਂ ਉੱਚ ਪਾਏ ਦੀਆਂ ਹਨ ਤਾਂ ਤੇਜ਼ ਰਫਤਾਰੀ ਅਤੇ ਲਾਪਰਵਾਈ ਕਾਰਣ ਹਾਦਸੇ ਵਾਪਰਦੇ ਹਨ ਅਤੇ ਦੂਜੇ ਪਾਸੇ ਜੇਕਰ ਸੜਕਾਂ ਮਾੜੀਆਂ ਹਨ, ਜਾਂ ਸਾਈਨ ਬੋਰਡ, ਆਵਾਜਾਈ ਸਬੰਧੀ ਸਿਗਨਲ ਅਤੇ ਟਰੈਫਿਕ ਪੁਲਿਸ ਨਾ ਹੋਣ ਕਰਕੇ ਸਾਲ 2014 ਵਿੱਚ 2 ਲੱਖ 13 ਹਜ਼ਾਰ 32 ਹਾਦਸੇ ਵਾਪਰੇ ਹਨ ਅਤੇ ਬਿਨ੍ਹਾਂ ਸੂਚਨਾ ਬੋਰਡਾਂ ਤੋਂ ਸੜਕ ਉੱਤੇ ਬਣਾਏ ਗਏ ਸਪੀਡ ਬਰੇਕਰ ਕਾਰਣ ਵੀ 11008 ਹਾਦਸੇ ਵਾਪਰੇ ਹਨ ਜਿਨ੍ਹਾਂ ਵਿੱਚ 3633 ਦੇ ਕਰੀਬ ਮੌਤਾਂ ਹੋਈਆਂ ਹਨ।  ਹੋ ਸਕਦਾ ਹੈ ਕਿ ਗ਼ੈਰ ਸਰਕਾਰੀ ਸਰਵੇਖਣਾਂ ਵਿੱਚ ਇਸਦੀ ਗਿਣਤੀ ਦੁਗੱਣੀ ਜਾਂ ਵੱਧ ਹੋਵੇ।

ਹਾਲਾਤ ਐਸੇ ਬਣੇ ਹੋਏ ਹਨ ਜਿਵੇਂ ਕਿ ਸੜਕੀ ਹਾਦਸੇ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੇ ਹੋਣ, ਕਿਉਂਕਿ ਇੱਕ ਵੀ ਦਿਨ ਐਸਾ ਨਹੀਂ, ਜਿਸ ਦਿਨ ਹਾਦਸਾ ਨਾ ਵਾਪਰਿਆ ਹੋਵੇ ਅਤੇ ਕੋਈ ਮੋਤ ਨਾ ਹੋਈ ਹੋਵੇ। ਅਸੀਂ ਸਾਰੇ ਇਸ ਮਾਮਲੇ ਪ੍ਰਤੀ ਚਿੰਤਤ ਤਾਂ ਹਾਂ, ਪਰ ਇਸਦਾ ਹੱਲ ਕੱਢਣ ਨੂੰ ਤਿਆਰ ਨਹੀਂ ਹਾਂ। ਮੇਰੇ ਵਿਚਾਰਾਂ ਅਨੁਸਾਰ ਸੱਭ ਤੋਂ ਪਹਿਲਾਂ ਪ੍ਰਸ਼ਾਸਨ ਇਸ ਪ੍ਰਤੀ ਗੰਭੀਰ ਅਤੇ ਸੰਜੀਦਾ ਹੋਵੇ ਅਤੇ ਪੂਰੀ ਸਖਤੀ ਵਰਤਣੀ ਸ਼ੁਰੂ ਕਰੇ ਤਾਂ ਸ਼ਾਇਦ ਇਸ ਸੜਕੀ ਹਾਦਸਿਆਂ ਤੇ ਰੋਕ ਲੱਗ ਸਕਦੀ ਹੈ। ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਸਾਹਿਬ ਜਦੋਂ ਅਸੀਂ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ਤੇ ਚੜ੍ਹਦੇ ਹਾਂ ਤਾਂ ਕੋਈ ਵੀ ਮੋਟਰ ਗੱਡੀ, ਕਾਰ, ਜਾਂ ਕੋਈ ਵੀ ਵਾਹਨ ਵੱਡਾ ਜਾਂ ਛੋਟਾ ਹੋਵੇ ਉਸਦੀ ਗਤੀ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਇੱਕ ਪੁਆਇੰਟ ਵੀ ਉੱਪਰ ਨਹੀਂ ਹੁੰਦੀ, ਇਸ ਦਾ ਮਤਲਬ ਇਹ ਨਹੀਂ ਕਿ ਇੱਥੇ ਲੋਕ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਹਨ, ਇਸ ਦਾ ਕਾਰਣ ਇਹ ਹੈ ਕਿ ਪੁੱਲ ਦੇ ਅੱਧ ਵਿੱਚ ਟ੍ਰੈਫਿਕ ਪੁਲਿਸ ਵਾਲੇ ਵੱਡੀ ਤਦਾਦ ਵਿੱਚ ਬੈਰੀਗੇਟ ਲਗਾ ਕੇ ਖੜ੍ਹੇ ਹੁੰਦੇ ਹਨ ਅਤੇ ਰਾਡਾਰ ਤੇ ਕੈਮਰਿਆਂ ਦੀ ਮੱਦਦ ਨਾਲ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ਵੱਲ ਆਉਣ ਵਾਲੀਆਂ ਗੱਡੀਆਂ ਉੱਤੇ ਬਾਜ਼ ਅੱਖ ਰੱਖੀ ਬੈਠੇ ਹੁੰਦੇ ਹਨ। ਜਿਸ ਕਰਕੇ ਚਲਾਣ ਦੇ ਡਰ ਤੋਂ ਲੋਕ ਵੀ ਆਵਾਜਾਈ ਸਬੰਧੀ ਨਿਰਧਾਰਤ ਗਤੀ ਦੇ ਨਿਯਮ ਨੂੰ ਪੂਰੀ ਤਰ੍ਹਾਂ ਅਪਣਾ ਲੈਂਦੇ ਹਨ। ਜੇ ਐਸਾ ਹਰ ਜਗ੍ਹਾ ਹਰ ਪਾਸੇ ਹੋਵੇ ਤਾਂ ਵੱਡੇ ਪੱਧਰ ਤੇ ਸੜਕੀ ਹਾਦਸੇ ਰੋਕੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਕੀ ਕੀਤਾ ਜਾਵੇ ਜਾਂ ਕੀ ਹੋਣਾ ਚਾਹੀਦਾ ਹੈ ਤਾਂ ਸੱਭ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਸਖਤੀ ਵਰਤੇ, ਇੱਕ ਜਾਂ ਦੋ ਵਾਰ ਚਿਤਾਵਨੀ ਤੋਂ ਬਾਅਦ ਲਾਇੰਸਸ ਧਾਰਕ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ। ਬਿਨ੍ਹਾਂ ਡਰਾਈਵਿੰਗ ਟੈਸਟ ਪਾਸ ਕੀਤੇ ਲਾਇਸੰਸ ਜਾਰੀ ਕਰਨੇ ਮੁਕੰਮਲ ਰੂਪ ਵਿੱਚ ਸਖਤੀ ਨਾਲ ਬੰਦ ਹੋਣ। ਲੋਕ ਆਪਣੀ ਜਾਨ ਦੇ ਨਾਲ ਦੂਜਿਆਂ ਦੀਆਂ ਜਾਨਾਂ ਦੀ ਕੀਮਤ ਨੂੰ ਸਮਝਣ। ਟ੍ਰੈਫਿਕ ਨਿਯਮਾਂ ਦਾ ਪੂਰਾ ਪੂਰਾ ਗਿਆਨ ਹੋਵੇ। ਗੱਡੀਆਂ ਦੀ ਰਫਤਾਰ ਤੈਅ ਕੀਤੀ ਗਈ ਗਤੀ ਤੋਂ ਵਧੇਰੇ ਨਾ ਕੀਤੀ ਜਾਵੇ। ਸੜਕ ਪਾਰ ਕਰਨ ਵਾਲੇ ਪੂਰੀ ਚੇਤਨਤਾ ਨਾਲ ਸੜਕ ਪਾਰ ਕਰਨ ਵੇਲੇ ਦੋਨੋਂ ਪਾਸਿਉਂ ਸੁਰੱਖਿਆ ਯਕੀਨੀ ਬਣਾ ਲਈ ਜਾਵੇ। ਗਲੀਆਂ, ਬਾਜ਼ਾਰਾਂ ਵਿੱਚ ਦੋ ਪਹੀਆ ਵਾਹਨਾਂ ਦੀ ਗਤੀ ਧੀਮੀ ਹੋਵੇ ਉੱਥੇ ਹਰ ਮੋੜ ਤੇ ਹਾਰਨ ਦੀ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਕਿ ਗਲੀ ਮੋੜ ਤੋਂ ਨਿਕਲਣ ਵਾਲਾ ਰਾਹਗੀਰ ਸੁਚੇਤ ਹੋ ਸਕੇ। ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰਾਂ ਦੀ ਵਰਤੋਂ ਬਿਲਕੁਲ ਨਾ ਕਰਨ ਦਿੱਤੀ ਜਾਵੇ। ਸਕੂਲਾਂ ਵਿੱਚ ਅਕਸਰ ਛੁੱਟੀ ਵੇਲੇ ਵਿਦਿਆਰਥੀ ਆਪਣੇ ਤਿੰਨ ਚਾਰ ਦੋਸਤਾਂ ਨੂੰ ਇੱਕੋ ਹੀ ਮੋਟਸਾਈਕਲ ਉੱਤੇ ਬਿਠਾ ਲੈਂਦੇ ਹਨ, ਇਸ ਉੱਤੇ ਸਕੂਲ ਪ੍ਰਬੰਧਕ ਸਖਤੀ ਨਾਲ ਰੋਕ ਲਗਾਉਣ। ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਣ ਜ਼ਰੂਰੀ ਅਤੇ ਵੱਡੀ ਰਕਮ ਵਿੱਚ ਵਸੂਲਿਆ ਜਾਵੇ। ਓਵਰਟੇਕ ਕਰਨ ਵੇਲੇ ਮੁਕੰਮਲ ਰੂਪ ਵਿੱਚ ਇਹਤੀਆਤ ਵਰਤੀ ਜਾਵੇ।

ਯਾਦ ਰੱਖੋ ਕਾਹਲੀ ਵਿੱਚ ਜਾਂ ਆਰਾਮ ਨਾਲ ਦੁਨੀਆਂ ਦੇ ਸਾਰੇ ਕੰਮ ਹੁੰਦੇ ਹੀ ਰਹਿਣ ਨੇ, ਸਾਡੇ ਜਿਉਂਦਿਆਂ ਵੀ ਅਤੇ ਸਾਡੇ ਮਗਰੋਂ ਵੀ। ਇਸ ਲਈ ਜ਼ਰੂਰੀ ਕਿ ਆਪਣੇ ਸਮੇਤ ਦੂਜਿਆਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਬਾਰੇ ਜ਼ਰੂਰ ਸੋਚਿਆ ਜਾਵੇ, ਕਿਉਂਕਿ ਘਰ ਕਦੇ ਵੀ ਨਾ ਪਹੁੰਚਣ ਨਾਲੋਂ ਕਿਤੇ ਚੰਗਾ ਹੈ ਕਿ ਘਰ ਜ਼ਰਾ ਮਾਸਾ ਦੇਰੀ ਨਾਲ ਪਹੁੰਚਿਆ ਜਾਵੇ। ਦੂਜਿਆਂ ਨੂੰ ਦੋਸ਼ ਦੇਣ ਦੇ ਨਾਲ ਅਸੀਂ ਆਪ ਵੀ ਨਿਯਮਾਂ ਦੀ ਪਾਲਣਾ ਕਰਨਾ ਸ਼ੁਰੂ ਕਰ ਦੇਈਏ ਤਾਂ ਕਈ ਬੇਸ਼ਕਿਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਮੀਨ!