Punjab News - Quami Ekta Punjabi Newspaper (ਕੌਮੀ ਏਕਤਾ) » ਜਗਰੂਪ ਸਿੰਘ ਜਰਖੜ

ਜਰਖੜ ਖੇਡਾਂ ਦੇ 39 ਵਰ੍ਹੇ
ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਚੁੱਕੀਆਂ ਜਰਖੜ ਖੇਡਾਂ ਆਪਣੇ 39 ਵਰ੍ਹੇ ਪੂਰੇ ਕਰ ਚੁੱਕੀਆਂ ਹਨ। ਇਸ ਵਰੇ 37ਵੀਆਂ  ਇਨਫੀਲਡ ਮੋਟਰ ਸਾਇਕਲ, ਕੋਕਾ ਕੋਲਾ,ਏਵਨ ਸਾਈਕਲ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ  ਖੇਡਾਂ ਇਸ ਵਰ੍ਹੇ 7-8-9 ਫਰਵਰੀ 2025 ਨੂੰ  6 ਕਰੋਡ਼ ਦੀ ਲਾਗਤ ਨਾਲ ਮਾਤਾ ਸਾਹਿਬ ਕੌਰ ਸਪੋਰਟਸ  ਕੰਪਲੈਕਸ ਜਰਖੜ ਵਿੱਚ ਹੋ ਰਹੀਆਂ ਹਨ।

ਖੇਡਾਂ ਪ੍ਰਤੀ ਸੁਹਿਰਦ ਲੋਕਾਂ, ਸਪਾਂਸਰ ਅਤੇ ਪ੍ਰਵਾਸੀ ਖੇਡ ਪ੍ਰਮੋਟਰਾਂ ਨੂੰ ਇਹ ਲੇਖ ਲਿਖਣ ਤੋਂ ਪਹਿਲਾ ਇੱਕ ਬੇਨਤੀ ਕਰਾਂਗਾ ਕਿ ਜੇਕਰ ਉਹ ਵਾਕਿਆ ਹੀ ਪੰਜਾਬ ਦੀਆਂ ਖੇਡਾਂ ਪ੍ਰਤੀ ਚਿੰਤਤ ਹਨ ,ਤਾਂ ਜਰਖੜ ਖੇਡ ਸਟੇਡੀਅਮ ਦਾ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਉਣ। ਪਿੰਡ ਜਰਖੜ ਲੁਧਿਆਣਾ ਤੋਂ 12 ਕਿਲੋਮੀਟਰ ਦੂਰ ਮਲੇਰਕੋਟਲਾ ਰੋਡ ਨੇੜੇ ਆਲਮਗੀਰ ਸਾਹਿਬ ਨੇੜੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਹੈ। 2000 ਕੁ ਹਜ਼ਾਰ  ਦੀ ਅਬਾਦੀ ਵਾਲੇ ਇਸ ਪਿੰਡ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਪਹਿਚਾਣ ਪੂਰੀ ਦੁਨੀਆ ਵਿੱਚ ਬਣਾ ਲਈ ਹੈ। ਖੇਡਾਂ ਤੋਂ ਇਲਾਵਾ ਵਿਰਾਸਤ ਨਾਲ ਸੰਬੰਧਿਤ ਇੱਕ ਅਜੂਬਾ “ਜੰਨਤ ਏ ਜਰਖੜ ” ਦਾ ਨਜ਼ਾਰਾ ਵੀ ਵੇਖਣ ਵਾਲਾ ਹੈ।

ਗੱਲ ਕਰੀਏ ਜਰਖੜ ਖੇਡਾਂ ਦੀ ਕਿ 1986 ’ਚ 1200 ਰੁਪਏ ਦੇ ਬਜਟ ਨਾਲ ਅਤੇ ਨਿੱਕੇ ਜਿਹੇ ਗਰਾਊਂਡ ‘ਚ ਹੋਈ ਖੇਡਾਂ ਦੀ ਸ਼ੁਰੂਆਤ ਨੇ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਮੁਲਕ ਦਾ ਇੱਕ ਅਜਿਹਾ ਨਿਵੇਕਲਾ ਸਟੇਡੀਅਮ ਜੋ ਮਾਤਾ ਸਾਹਿਬ ਕੌਰ ਦੇ ਨਾਮ ਤੇ ਹੈ, ਆਪਣੀ ਨਵੀਂ ਬਣਤਰ ਨਾਲ ਪੰਜਾਬ ਦੇ ਪੇਂਡੂ ਖੇਡ ਮੇਲਿਆ ਦਾ ਇੱਕ ਅਜੂਬਾ ਬਣ ਗਿਆ ਹੈ।

ਜਰਖੜ ਖੇਡਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਨ੍ਹਾਂ ਖੇਡਾਂ ‘ਚ ਉਲੰਪਿਕ ਪੱਧਰ ਅਤੇ ਸਕੂਲੀ  ਖੇਡਾਂ ਨੂੰ ਹੀ ਉਤਸ਼ਾਹਿਤ ਕੀਤਾ ਜਾਂਦਾ ਹੈ। ਸਟੇਡੀਅਮ ਵਿਚ ਇੱਕੋਂ ਸਮੇਂ ਬੈਠਿਆਂ ਦਾ 8 ਖੇਡਾਂ ਆਨੰਦ ਮਾਣਿਆ ਜਾ ਸਕਦਾ ਹੈ। ਇਨ੍ਹਾਂ ਖੇਡਾਂ ਵਿੱਚ ਆਮ ਤੌਰ ‘ਤੇ ਕਬੱਡੀ ,ਹਾਕੀ, ਫੁੱਟਬਾਲ,ਹੈਂਡਬਾਲ, ਬਾਸਕਟਬਾਲ, ਵਾਲੀਬਾਲ ਸ਼ੂਟਿੰਗ, ਕੁਸ਼ਤੀਆਂ, ਸਾਈਕਲਿੰਗ, ਰੱਸਾਕਸ਼ੀ,ਅਥਲੈਟਿਕਸ ਆਦਿ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਇਸੇ ਕਰਕੇ ਇਨ੍ਹਾਂ ਖੇਡਾਂ ਨੂੰ ਪੰਜਾਬ ਦੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਖੇਡਾਂ ਵੱਜੋਂ ਪਹਿਚਾਣ ਮਿਲੀ ਹੈ।

ਸਾਲ 2003 ਮਾਰਚ ਤੋਂ ਜਰਖੜ ਸਟੇਡੀਅਮ ਬਣਨਾ ਸ਼ੁਰੂ ਹੋਇਆ, ਅੱਜ ਇਸ ਵਿੱਚ ਐਸਟਰੋਟਰਫ ਹਾਕੀ ਮੈਦਾਨ, ਗਰਾਸ ਹਾਕੀ, ਦੋ ਵਾਲੀਬਾਲ ਕੋਰਟ, ਹੈਂਡਬਾਲ ਅਤੇ ਬਾਸਕਟਬਾਲ ਕੋਰਟ, ਕਬੱਡੀ ਅਤੇ ਕੁਸ਼ਤੀਆਂ ਦੇ ਵਧੀਆ ਮੈਦਾਨ ਬਣੇ ਹੋਏ ਹਨ। ਤਿੰਨ ਪ੍ਰਮੁੱਖ ਵੱਡੀਆਂ ਸਟੇਜਾਂ, ਸਟੇਡੀਅਮ ਵਿੱਚ ਤਿੰਨ ਦਰਜਨ ਦੇ ਕਰੀਬ ਕਮਰੇ, ਜਿੰਮ, ਫੋਟੋ ਗੈਲਰੀ, ਆਧੁਨਿਕ ਸਹੂਲਤਾਂ ਵਾਲਾ ਦਫਤਰ, ਸਟੂਡੀਓ ਰੂਮ ਆਦਿ ਬਣੇ ਹੋਏ ਹਨ।  ਜਰਖੜ ਸਟੇਡੀਅਮ ਪੰਜਾਬ ਦਾ ਪਹਿਲਾ ਇੱਕੋ ਇੱਕ  ਸਟੇਡੀਅਮ ਹੈ, ਜਿੱਥੇ ਫਲੱਡ ਲਾਈਟਾਂ ਦੀ ਸਹੂਲਤ ਵੀ ਉਪਲਬਧ ਹੈ ਤੇ ਇਸ ਤੋਂ ਇਲਾਵਾ ਸਟੇਡੀਅਮ ਵਿੱਚ ਬਣੀ ਫੋਟੋ ਗੈਲਰੀ ਵਿੱਚ ਪੁਰਾਣੀਆਂ ਖੇਡਾਂ ਦੀਆਂ ਯਾਦਗਾਰਾਂ ਧਿਆਨ ਚੰਦ ਤੋਂ ਲੈ ਕੇ ਨਾਮੀ ਖਿਡਾਰੀਆਂ ਦੀਆਂ ਤਸਵੀਰਾਂ ਜਰਖੜ ਖੇਡਾਂ ਨਾਲ ਸਬੰਧਤ ਵੱਡੀਆਂ ਤਸਵੀਰਾਂ ਸਟੇਡੀਅਮ ਦੀ ਸ਼ਾਨ ਨੂੰ ਵਧਾ ਰਹੀਆਂ ਹਨ। ਇਸ ਤੋਂ ਇਲਾਵਾ 7 ਉੱਘੀਆਂ ਖੇਡ ਸਖਸ਼ੀਅਤਾਂ ਜਿੰਨ੍ਹਾਂ ਵਿੱਚ ਫਲਾਇੰਗ ਸਿੱਖ ਮਿਲਖਾ ਸਿੰਘ, ਹਾਕੀ ਦਾ ਜਾਦੂਗਰ ਧਿਆਨ ਚੰਦ,  ਉਲੰਪੀਅਨ ਸੁਰਜੀਤ ਸਿੰਘ ਰੰਧਾਵਾ, ਉਲੰਪੀਅਨ ਪ੍ਰਿਥੀਪਾਲ ਸਿੰਘ, ਪਹਿਲੇ ਸਿੱਖ ਜਿਨ੍ਹਾਂ ਨੇ ਚਾਰ ਉਲੰਪਿਕਾਂ ਖੇਡਣ ਦਾ ਮਾਣ ਹਾਸਲ ਕੀਤਾ ਉਲੰਪੀਅਨ ਊਧਮ ਸਿੰਘ, ਖੇਡ ਪ੍ਰਮੋਟਰ ਅਮਰਜੀਤ ਸਿੰਘ ਗਰੇਵਾਲ ਗੁੱਜਰਵਾਲ, ਕਬੱਡੀ ਖਿਡਾਰੀ  ਸਵ: ਮਾਣਕ ਜੋਧਾ  ਦੇ ਆਦਮਕੱਦ ਬੁੱਤ ਸਥਾਪਿਤ ਕੀਤੇ ਗਏ ਹਨ। ਇਸਤੋਂ ਇਲਾਵਾ  ਸੈਵਨ-ਏ ਸਾਈਡ ਨੀਲੇ ਰੰਗ ਦੀ ਐਸਟਰੋਟਰਫ ਜੋ ਆਪਣੇ ਹੀਲੇ ਵਸੀਲੇ ਨਾਲ ਲਗਵਾਈ ਹੈ, ਸਟੇਡੀਅਮ ਦੀ ਸ਼ੋਭਾ ਨੂੰ ਵਧਾ ਰਹੀ ਹੈ।

ਸਾਲ 2006 ਵਿੱਚ ਅਪ੍ਰੈਲ ਦੇ ਵਿੱਚ ਜਰਖੜ ਵਿਖੇ ਹਾਕੀ ਅਕੈਡਮੀ ਦੀ ਸਥਾਪਨਾ ਹੋਈ, ਜਰਖੜ ਅਕੈਡਮੀ ’ਚ ਇਸ ਵੇਲੇ 80 ਦੇ ਕਰੀਬ ਖਿਡਾਰੀ ਹਾਕੀ ਦੀ ਟ੍ਰੇਨਿੰਗ ਲੈ ਰਹੇ ਹਨ। ਸਾਰੇ ਹੀ ਖਿਡਾਰੀ ਗਰੀਬ ਘਰਾਂ ਨਾਲ ਸਬੰਧਤ ਹਨ। ਪਿਛਲੇ 1 ਦਹਾਕੇ ‘ਚ 300 ਦੇ ਕਰੀਬ ਸਕੂਲ ਨੈਸ਼ਨਲ ਤੇ 60 ਤੋਂ ਵੱਧ ਕੌਮੀ  ਪੱਧਰ ਦੇ ਮੁਕਾਬਲੇ ਖੇਡ ਚੁਕੇ ਹਨ। ਹੁਣ ਤੱਕ ਵੱਖ-ਵੱਖ ਵਿਭਾਗਾਂ ‘ਚ 40 ਦੇ ਕਰੀਬ ਖਿਡਾਰੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਮਿਲ ਚੁੱਕੀ ਹੈ। ਉੱਤਰ ਭਾਰਤ ਦੇ ਸਾਰੇ ਪ੍ਰਮੁੱਖ ਟੂਰਨਾਮੈਂਟਾਂ ‘ਚ ਜਰਖੜ ਅਕਾਦਮੀ ਦੇ ਖਿਡਾਰੀ ਆਪਣੀ ਪਹਿਚਾਣ ਨੂੰ ਦਰਸਾ ਰਹੇ ਹਨ।

ਜਰਖੜ ਖੇਡਾਂ, ਸਟੇਡੀਅਮ ਤੇ ਅਕਾਦਮੀ ਨੂੰ ਇਸ ਮੁਕਾਮ ’ਤੇ ਪਹੁੰਚਦਿਆਂ ਬਹੁਤ ਵੱਡੀਆਂ ਆਫਤਾਂ ਵੀ ਆਈਆਂ ਤੇ ਹਰ ਰੋਜ਼ ਕੋਈ ਨਵੀਂ ਤੋਂ ਨਵੀਂ ਸਮੱਸਿਆ ਆਉਂਦੀ ਹੈ ਪਰ ਪ੍ਰਮਾਤਮਾ ਦੀ ਮਿਹਰ ਸਦਕਾ ਅੱਜ ਜਰਖੜ ਖੇਡਾਂ ਬੁਲੰਦੀਆਂ ਵੱਲ ਵਧ ਰਹੀਆਂ ਹਨ। ਪੰਜਾਬ ਦੇ ਨਾਮੀ ਗਾਇਕ ਹਰਭਜਨ ਮਾਨ, ਜੈਜੀ ਬੀ,ਦਿਲਜੀਤ ਦੋਸਾਂਝ, ਮਨਮੋਹਣ ਵਾਰਿਸ, ਦੇਬੀ ਮਖਸੂਸਪੁਰੀ, ਹਰਜੀਤ ਹਰਮਨ, ਕੰਵਰ ਗਰੇਵਾਲ  ਨੇ ਜਰਖੜ ਸਟੇਡੀਅਮ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਸਮੇਂ ਦੌਰਾਨ ਮੁਫਤ ਅਖਾੜੇ ਵੀ ਲਗਾਏ। ਇਹਨਾਂ ਸਾਰਿਆਂ ਦੇ ਯੋਗਦਾਨ ਸਦਕਾ ਜਰਖੜ ਖੇਡ ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਸਟੇਡੀਅਮ ਨੂੰ ਪੂਰੇ ਵਿਸ਼ਵ ‘ਚ ਰੁਸ਼ਨਾਉਣ ਦਾ ਜ਼ੋਰ ਲਗਾ ਰਹੇ ਹਨ। ਜਿਸਦੀ ਮਿਸਾਲ ਜਰਖੜ ਪਿੰਡ ਦੇ ਸਟੇਡੀਅਮ ‘ਚ ਪਹੁੰਚਦਿਆਂ ਹੀ ਪਤਾ ਚਲਦਾ ਹੈ। ਇਸ ਵਰ੍ਹੇ ਦੀਆਂ ਜਰਖੜ ਖੇਡਾਂ ਜੋ 7-8-9 ਫਰਵਰੀ 2025 ਨੂੰ ਹੋ ਰਹੀਆਂ ਹਨ।  ਕਬੱਡੀ ਓਪਨ ਦਾ ਕੱਪ ਪੁਰਾਣੇ ਕਬੱਡੀ ਖਿਡਾਰੀ ਅਤੇ ਖੇਡਾਂ ਨੂੰ ਸਮਰਪਿਤ ਉੱਘੀ ਸ਼ਖਸੀਅਤ ਸਵਰਗੀ ਨਾਇਬ ਸਿੰਘ ਗਰੇਵਾਲ ਯੋਧਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸਦੇ ਨਾਲ ਹੀ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ,  ਵਿਧਾਇਕ ਜੀਵਨ ਸਿੰਘ ਸੰਗੋਵਾਲ,ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਕਬੱਡੀ ਪ੍ਰਮੋਟਰ ਮੋਹਣਾ ਜੋਧਾਂ ਸਿਆਟਲ, ਦਲਜੀਤ ਸਿੰਘ ਜਰਖੜ ਕੈਨੇਡਾ,  ਜਗਦੀਪ ਸਿੰਘ ਕਾਹਲੋਂ, ਬਲਵੀਰ ਸਿੰਘ ਹੀਰ,ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਸਾਬੀ ਕੂਨਰ ਕੈਨੇਡਾ , ਪਰਮਜੀਤ ਸਿੰਘ ਨੀਟੂ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਦੁਪਿੰਦਰ ਸਿੰਘ ਡਿੰਪੀ ,ਪਹਿਲਵਾਨ ਹਰਮੇਲ ਸਿੰਘ ਕਾਲਾ, ਪ੍ਰੋ ਰਜਿੰਦਰ ਸਿੰਘ, ਹਰਦੇਵ ਸਿੰਘ ਦੁਲੇਅ ਆਦਿ ਹੋਰ ਨੇੜਲੇ ਸਾਥੀ ਅਤੇ ਪੂਰੀ ਟੀਮ ਵੱਲੋਂ ਖੇਡਾਂ ਦੀ ਕਾਮਯਾਬੀ ਲਈ ਤਨ ਮਨ ਧਨ ਨਾਲ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਵਾਰ ਇਹਨਾਂ ਖੇਡਾਂ ਵਿੱਚ ਹਾਕੀ (ਮਰਦ ਤੇ ਇਸਤਰੀਆਂ )ਹਾਕੀ ਅੰਡਰ 15 ਸਾਲ ਮੁੰਡੇ , ਕੁਸ਼ਤੀਆਂ , ਰੱਸਾਕਸੀ ਸਕੂਲੀ ਪੱਧਰ ,ਵਾਲੀਵਾਲ ,ਫੁਟਬਾਲ ਖੇਡਾਂ ਦੇ ਮੁਕਾਬਲੇ ਹੋਣਗੇ । ਖੇਡਾਂ ਦੇ ਫਾਈਨਲ ਸਮਾਰੋਹ ਤੇ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਸੇਵਾ ਕਰਨ ਵਾਲੀਆਂ 5 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਜਿਨਾਂ ਨੂੰ ਵੱਖ ਵੱਖ ਖੇਡ ਐਵਾਰਡਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।

ਜਰਖੜ ਖੇਡਾਂ ਤੇ ਹੋਵੇਗਾ 6 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ

ਖੇਡਾਂ ਦਾ ਉਦਘਾਟਨੀ  ਸਮਾਰੋਹ ਬੇਹੱਦ ਲਾਜਵਾਬ ਹੋਵੇਗਾ ਖੇਡਾਂ ਦੇ ਫਾਈਨਲ ਸਮਾਰੋਹ ਤੇ 9 ਫਰਵਰੀ ਨੂੰ ਜਿੱਥੇ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਮੁੱਖ  ਖਿੱਚ ਦਾ ਕੇਂਦਰ  ਹੋਣਗੇ ਉੱਥੇ ਉੱਘੇ ਲੋਕ ਗਾਇਕਾ ਦਾ ਖੁੱਲਾ ਅਖਾੜਾ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ । ਜਿਸ ਵਿੱਚ ਲੋਕ ਗਾਇਕ ਜੈਜੀ ਬੀ, ਗਿੱਲ ਹਰਦੀਪ, ਨਿਰਮਲ ਸਿੱਧੂ ਯੂਕੇ ,ਕਮਲ ਗਰੇਵਾਲ,  ਹਰਫ਼ ਚੀਮਾ,ਨੀਟੂ ਸਟਰਾਂ ਵਾਲਾ  ਆਦ ਹੋਰ ਨਰਮੀ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਇਸ

ਮੌਕੇ ਤੇ ਉੱਘੀਆ 6 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਜਿਸ ਵਿੱਚ ਪੱਤਰਕਾਰ ਸਵਰਨ ਟਹਿਣਾ ,ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਰਵਿੰਦਰ ਕੌਰ ਲੋਕ ਗਾਇਕ ਜਸਵੰਤ ਸੰਦੀਲਾ , ਹਾਕੀ ਉਲੰਪੀਅਨ ਬਲਵਿੰਦਰ ਸਿੰਘ ਸੰਮੀ, ਖੇਡ ਲੇਖਕ ਨਵਦੀਪ ਸਿੰਘ ਗਿੱਲ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ  2025 ਦੇ ਇਸ ਵਰ੍ਹੇ ਇਤਿਹਾਸ ਦਾ ਇੱਕ ਹੋਰ ਨਵਾਂ ਪੰਨਾ ਜੜਨ ਗਈਆਂ। ਜੋ ਕਿ ਖਿਡਾਰੀਆਂ ਅਤੇ ਦਰਸ਼ਕਾਂ ਲਈ ਇੱਕ ਪ੍ਰੇਰਨਾ ਸਰੋਤ ਹੋਣਗੀਆਂ। ਗੁਰੂ ਭਲੀ ਕਰੇ , ਰੱਬ ਰਾਖਾ।

ਕੀ ਪੰਜਾਬ ਦੇ ਲੋਕ ਲਾਰਿਆਂ ਵਾਲੀ ਸਿਆਸਤ ਨੂੰ ਸਬਕ ਸਿਖਾਉਣਾ ਸਿੱਖ ਗਏ ਹਨ ?
ਲੁਧਿਆਣਾ – ਹਲਕਾ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਦੇ ਇਤਿਹਾਸਕ ਜਿੱਤ ਨੇ ਆਮ ਆਦਮੀ ਪਾਰਟੀ ਦਾ ਤਾਣਾ ਬਾਣਾ ਹਿਲਾਕੇ ਰੱਖ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਨੂੰ ਹਲਕਾ ਸੰਗਰੂਰ ਦੇ 9 ਹਲਕਿਆਂ ਤੋਂ ਕੁੱਲ 253154 ਹਜ਼ਾਰ  ਵੋਟਾਂ ਪਈਆਂ ਹਨ, ਜਦਕਿ  ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਤਕੜੀ ਟੱਕਰ ਦੇਣ ਦੇ ਬਾਵਜੂਦ 5822 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਹਨ । ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 247332 ਲੱਖ ਵੋਟਾਂ ਪਈਆਂ ਹਨ ਇਸ ਤੋਂ ਇਲਾਵਾ ਕਾਂਗਰਸ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ । ਪੰਜਾਬ ਦੇ ਚੋਣ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਤਿੰਨ ਬੁੱਢੀਆਂ ਅਤੇ ਵੱਡੀਆਂ  ਰਵਾਇਤੀ ਪਾਰਟੀਆਂ ਦੀਆਂ  ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹੋਣ   ਦੂਸਰੇ ਪਾਸੇ ਬਹੁਤੀਆਂ ਚੋਣਾਂ ਵਿੱਚ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਹਿਲੀ ਵਾਰ ਚਾਰ ਵੱਡੀਆਂ  ਭਾਰਤੀਆਂ ਨੂੰ ਹਰਾ ਕੇ ਆਪਣੀ ਜਿੱਤ ਦਾ ਝੰਡਾ ਬੁਲੰਦ ਕੀਤਾ ਹੈ। ਪੰਜਾਬ ਦੀ ਰਾਜਨੀਤੀ ਦੇ ਵਿਚ ਇਹ ਸੰਗਰੂਰ ਦੀ ਚੋਣ ਇਕ ਇਤਿਹਾਸ ਦੇ ਪੰਨੇ ਵਜੋਂ  ਹਮੇਸ਼ਾਂ ਯਾਦ ਰਹੇਗੀ  ।

ਆਮ ਤੌਰ ਤੇ ਕੋਈ ਵੀ ਜ਼ਿਮਨੀ ਚੋਣ ਹੋਵੇ ਭਾਵੇਂ ਉਹ ਲੋਕ ਸਭਾ ਦੀ ਹੋਵੇ ਜਾਂ ਵਿਧਾਨ ਸਭਾ ਦੀ ਹੋਵੇ, ਉਥੇ ਰਾਜ ਕਰਨ ਵਾਲੀ ਪਾਰਟੀ ਹੀ ਜਿੱਤਦੀ ਹੁੰਦੀ ਹੈ ਕਿਉਂਕਿ   ਅਫ਼ਸਰਸ਼ਾਹੀ ,ਲੋਕਾਂ ਦੀਆਂ ਆਸਾਂ, ਲੋਕਾਂ ਦੇ ਕੰਮਕਾਜ ਅਤੇ ਹੋਰ ਰਾਜਨੀਤਕ ਤਾਣਾ ਬਾਣਾ ਸਰਕਾਰ ਦੇ ਨਾਲ ਬੱਝਿਆ ਹੁੰਦਾ ਹੈ । ਇਸ ਕਰਕੇ ਲੋਕ ਰਾਜ ਕਰਨ ਵਾਲੀ ਪਾਰਟੀ ਦੇ ਹੱਕ ਵਿਚ ਭੁਗਤ ਜਾਂਦੇ ਹਨ ਪਰ ਜੇਕਰ ਲੋਕਾਂ ਦੇ ਵਿੱਚ ਕਿਸੇ ਲੰਮੇ ਰਾਜ ਭਾਗ ਤੋਂ ਬਾਅਦ ਕਿਸੇ ਗੱਲ ਦੀ ਨਿਰਾਸਤਾ ਫੈਲ ਜਾਵੇ ਤਾਂ ਯਕੀਨਨ ਵਿਰੋਧੀ ਪਾਰਟੀਆਂ ਨੂੰ ਜਿੱਤ ਹਾਸਲ ਹੁੰਦੀ ਹੈ । ਜਿਸ ਤਰ੍ਹਾਂ  1994 ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਲੋਕਾਂ ਨੇ ਉਸ ਵੇਲੇ ਦੇ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਨੂੰ ਧੋਬੀ ਪਟਕਾ ਦੇ ਕੇ  ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 1600 ਦੇ ਕਰੀਬ ਵੋਟਾਂ ਨਾਲ  ਜਿਤਾਇਆ ਸੀ । ਇਸ ਤੋਂ ਇਲਾਵਾ ਸਾਲ 2019 ਵਿੱਚ ਦਾਖਾ ਦੀ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ  ਕੈਪਟਨ ਅਮਰਿੰਦਰ ਸਰਕਾਰ ਦੇ ਉਮੀਦਵਾਰ ਸੰਦੀਪ ਸਿੰਘ ਸੰਧੂ ਨੂੰ 15000 ਹਜ਼ਾਰ ਦੇ ਕਰੀਬ ਵੋਟਾਂ ਨਾਲ ਹਰਾਇਆ ਸੀ । ਪਰ ਸਿਰਫ਼ ਤਿੰਨ ਮਹੀਨੇ ਦੇ ਵਕਫ਼ੇ ਵਿੱਚ ਪੰਜਾਬ ਦੇ ਲੋਕਾਂ ਵਲੋਂ  ਵੱਡੇ ਬਹੁਮਤ ਨਾਲ ਚੁਣੀ ਆਮ ਆਦਮੀ ਪਾਰਟੀ ਵਿਰੁੱਧ ਫ਼ਤਵਾ ਆਉਣਾ ਬੜਾ ਹੈਰਾਨੀਜਨਕ ਉੱਥੇ ਰਾਜਨੀਤਕ ਮਾਹਿਰਾਂ ਦੀ ਸਮਝ ਤੋਂ ਬਾਹਰ ਹੈ  । ਜ਼ਿਲ੍ਹਾ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਨੀਤਕ ਰਾਜਧਾਨੀ ਹੈ। ਆਮ ਆਦਮੀ ਪਾਰਟੀ ਦੀ ਹੋਂਦ ਹੈ । ਆਮ ਆਦਮੀ ਪਾਰਟੀ ਦੇ ਇਨਕਲਾਬ ਦਾ  ਬਿਗਲ ਹਲਕਾ ਸੰਗਰੂਰ ਤੋਂ ਬੱਝਿਆ ਹੈ। ਜਦੋਂ 2019 ਲੋਕ ਸਭਾ ਚੋਣਾਂ ਵਿੱਚ  ਪੂਰੇ ਭਾਰਤ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ ।ਉਸ ਵਕਤ ਵੀ ਸੰਗਰੂਰ ਨੇ ਹੀਂ ਆਮ ਆਦਮੀ ਪਾਰਟੀ ਦੀ ਲਾਜ ਰੱਖੀ ਸੀ । ਸੰਗਰੂਰ ਦੇ ਲੋਕਾਂ ਨੇ  ਭਗਵੰਤ ਮਾਨ ਨੂੰ ਇੱਕ ਲੱਖ ਗਿਆਰਾਂ ਹਜ਼ਾਰ ਦੇ ਕਰੀਬ ਵੋਟਾਂ ਨਾਲ ਜਿਤਾ ਕੇ  ਲੋਕ ਸਭਾ ਵਿੱਚ ਭੇਜਿਆ ਸੀ। ਜਿੱਥੋੰ ਪੰਜਾਬ ਵਿੱਚ ਸਰਕਾਰ ਬਣਨ ਦੀ ਨੀਂਹ ਰੱਖੀ ਗਈ ਸੀ ।

2022  ਵਿਧਾਨ ਸਭਾ ਚੋਣਾਂ ਵਿੱਚ ਜੇਕਰ ਜ਼ਿਲਾ ਸੰਗਰੂਰ ਲੋਕ ਸਭਾ ਦੇ 9  ਹਲਕਿਆਂ ਦੀ ਗੱਲ ਕਰੀਏ ਹਲਕਾ ਸੁਨਾਮ ਤੋਂ ਸਭ ਤੋਂ ਵੱਧ 94795 ਹਜ਼ਾਰ  ਵੋਟਾਂ ਪਈਆਂ ਸਨ। ਜਿਨ੍ਹਾਂ ਵਿੱਚ 75277 ਹਜ਼ਾਰ ਵੋਟਾਂ ਦੀ ਲੀਡ ਸੀ । ਹਲਕਾ ਦਿੜ੍ਹਬਾ ਤੋਂ 82630 ਹਜ਼ਾਰ ਵੋਟਾਂ ਪਈਆਂ ਸਨ ਅਤੇ 50655 ਵੋਟਾਂ ਦੀ ਲੀਡ ਸੀ । ਹਲਕਾ ਧੂਰੀ ਤੋਂ  82592 ਹਜ਼ਾਰ  ਵੋਟਾਂ ਪਈਆਂ ਸਨ ਅਤੇ 58206 ਹਜ਼ਾਰ  ਵੋਟਾਂ ਦੀ ਲੀਡ ਸੀ ।  ਹਲਕਾ ਸੰਗਰੂਰ ਤੋਂ 74851 ਹਜ਼ਾਰ  ਵੋਟਾਂ ਪਈਆਂ ਸਨ ਅਤੇ 36430 ਹਜ਼ਾਰ  ਵੋਟਾਂ ਦੀ ਲੀਡ ਸੀ। ਹਲਕਾ ਮਲੇਰਕੋਟਲਾ ਤੋਂ 65948 ਹਜ਼ਾਰ  ਵੋਟਾਂ ਪਈਆਂ ਸਨ ਅਤੇ 21686 ਹਜ਼ਾਰ ਵੋਟਾਂ ਦੀ ਲੀਡ  ਸੀ। ਹਲਕਾ ਬਰਨਾਲਾ ਤੋਂ 64800 ਵੋਟਾਂ ਪਈਆਂ ਸਨ ਤੇ  37622 ਹਜ਼ਾਰ  ਵੋਟਾਂ ਦੀ ਲੀਡ ਸੀ । ਹਲਕਾ ਭਦੌੜ ਤੋਂ 63967 ਹਜ਼ਾਰ ਵੋਟਾਂ ਪਈਆਂ ਸਨ ਅਤੇ 37558 ਹਜ਼ਾਰ  ਵੋਟਾਂ ਦੀ ਲੀਡ ਸੀ । ਹਲਕਾ ਲਹਿਰਾ ਗਾਗਾ ਤੋਂ 60058 ਹਜ਼ਾਰ   ਵੋਟਾਂ ਪਈਆਂ ਸਨ ਤੇ 26518 ਹਜ਼ਾਰ  ਦੀ ਲੀਡ ਸੀ । ਹਲਕਾ ਮਹਿਲ ਕਲਾਂ ਤੋਂ 53714 ਵੋਟਾਂ ਪਈਆਂ ਸਨ ਤੇ 30347 ਹਜ਼ਾਰ  ਵੋਟਾਂ ਦੀ ਲੀਡ ਸੀ । ਜੇਕਰ 2022  ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਦੇ ਕੁੱਲ 9 ਹਲਕਿਆਂ ਦਾ ਲੇਖਾ ਜੋਖਾ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ  ਇਨ੍ਹਾਂ 9 ਹਲਕਿਆਂ ਤੋਂ  6,43 ,354 ਲੱਖ ਵੋਟਾਂ ਪਈਆਂ ਸਨ ਅਤੇ ਕੁੱਲ 9 ਹਲਕਿਆਂ ਦੀ ਲੀਡ  ਪੌਣੇ ਚਾਰ ਲੱਖ ਦੇ ਕਰੀਬ  (373610 ਹਜ਼ਾਰ ) ਬਣਦੀ ਹੈ  । ਜਦਕਿ ਦੂਸਰੇ ਪਾਸੇ ਮਾਨ ਦਲ ਨੂੰ ਇਨ੍ਹਾਂ 9 ਹਲਕਿਆਂ ਵਿੱਚੋਂ  82578 ਹਜ਼ਾਰ ਵੋਟਾਂ ਪਈਆਂ ਸਨ । ਸ਼੍ਰੋਮਣੀ ਅਕਾਲੀ ਦਲ ਮਾਨ   ਸਿਰਫ਼ ਹਲਕਾ ਮਹਿਲ ਕਲਾਂ  ਤੋਂ ਹੀ ਆਪਣੀ ਜਮਾਨਤ ਬਚਾ ਸਕਿਆ ਸੀ ਜਿੱਥੇ ਮਾਨ ਦਲ ਦੇ ਉਮੀਦਵਾਰ ਗੁਰਜੰਟ ਸਿੰਘ ਨੂੰ  23367 ਹਜ਼ਾਰ ਵੋਟਾਂ ਮਿਲੀਆਂ ਸਨ । ਪਰ ਤਿੰਨ ਮਹੀਨੇ ਦੇ ਵਕਫ਼ੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਗ੍ਰਾਫ ਤਾਂ ਢਾਈ ਲੱਖ ਤੋਂ ਵੱਧ ਵੋਟਾਂ ਤੇ ਪਹੁੰਚ ਗਿਆ ਹੈ। ਆਮ ਆਦਮੀ ਪਾਰਟੀ  ਸਾਢੇ ਛੇ ਲੱਖ ਤੋਂ ਸੁੰਗੜਦੀ ਹੋਈ ਢਾਈ ਲੱਖ ਤੋਂ ਵੀ ਥੱਲੇ ਰਹਿ ਗਈ ਹੈ ।

ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਤਿੰਨ ਮਹੀਨਿਆਂ ਵਿੱਚ ਆਪਣੇ ਵੱਲੋਂ ਕਈ ਵਧੀਆ ਕੰਮ ਕਰਨ ਦਾ  ਰਾਗ ਅਲਾਪ ਰਹੀ ਹੈ ਅਤੇ ਕਈ ਸਕੀਮਾਂ ਨੂੰ ਲਾਗੂ ਕਰਨ ਦੇ ਐਲਾਨ ਵੀ ਕਰ ਰਹੀ ਪਰ  ਲੋਕਾਂ ਦੇ ਵਿਸ਼ਵਾਸ ਨੂੰ ਜਿੱਤਣ ਵਿੱਚ ਆਪ ਆਗੂ ਨਾਕਾਮ ਰਹੇ ਹਨ । ਰਾਜ ਸਭਾ ਵਿੱਚ ਗ਼ੈਰ ਪੰਜਾਬੀਆਂ ਨੂੰ ਭੇਜਣਾ ਪੰਜਾਬ ਦੇ ਲੋਕਾਂ ਵਿਚ ਡਾਢਾ ਗਿਲਾ ਹੈ , ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਲੋਕਾਂ ਦੇ ਫੋਨ ਨਾ ਚੁੱਕਣਾ, ਵਰਕਰਾਂ ਨੂੰ ਇੱਜ਼ਤ ਨਾ ਦੇਣਾ, ਮਹਿੰਗਾਈ ਨੂੰ ਠੱਲ੍ਹ ਨਾ ਪੈਣਾ,ਰਿਸ਼ਵਤਖੋਰੀ ਦਾ ਪਹਿਲਾਂ ਨਾਲੋਂ ਵਧ ਜਾਣਾ ,  ਲੋਕਾਂ ਦੇ ਦਫਤਰਾਂ ਵਿਚ ਕੰਮਕਾਜ ਨਾ ਹੋਣੇ , ਲਾਅ ਐਂਡ ਆਰਡਰ ਦੀ ਸਮੱਸਿਆ, ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ਼ ਨੂੰ ਅਣਗੌਲਿਆ ਕਰਨਾ ,  ਅਫ਼ਸਰਸ਼ਾਹੀ ਦਾ ਸਰਕਾਰ ਤੇ ਭਾਰੂ ਪੈਣਾ ਆਦਿ ਕਈ ਹੋਰ ਵੱਡੇ ਕਾਰਨ ਹਨ । ਦੂਸਰੇ ਪਾਸੇ ਪੰਜਾਬ ਦੇ ਲੋਕ ਕਿਸੇ ਵੀ ਹਾਲਤ ਵਿੱਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ ਹਨ । ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਇਕ ਆਸ ਦੀ ਕਿਰਨ ਹੈ । ਲੋਕਾਂ ਦੀ ਨਾਰਾਜ਼ਗੀ ਅਤੇ ਗੁੱਸਾ ਜੱਗ ਜ਼ਾਹਰ ਹੈ ਜਿਸ ਨੂੰ ਆਮ ਆਦਮੀ ਪਾਰਟੀ ਸਮਝ ਨਹੀਂ ਸਕੀ , ਆਪਣੇ ਗੁੱਸੇ ਦਾ ਟ੍ਰੇਲਰ ਉਨ੍ਹਾਂ ਨੇ ਸਿਮਰਨਜੀਤ ਮਾਨ ਨੂੰ ਜਿਤਾ ਕੇ ਦਿਖਾ ਦਿੱਤਾ ਹੈ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਵੀ ਨਾ ਸੰਭਲੀ ,ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਨਾ ਲਿਆ, ਪੰਜਾਬ ਦੇ  ਲੋਕਾਂ ਦੀਆਂ ਆਸਾਂ ਮੁਤਾਬਿਕ ਨਾ ਤੁਰੇ, ਫਿਰ ਪੰਜਾਬ ਦੇ ਲੋਕਾਂ ਨੂੰ ਆਪਣੇ ਰਾਹ ਬਣਾਉਣੇ ਆਉਂਦੇ ਹਨ । ਅਜੇ ਵੀ ਆਮ ਆਦਮੀ ਪਾਰਟੀ ਦੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਪਰ ਇੱਕ ਕਰੜੇ ਇਮਤਿਹਾਨ ਦੀ ਘੜੀ ਵਿੱਚੋਂ ਗੁਜ਼ਰਨਾ ਹੋਵੇਗਾ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਤੇ ਉਸ ਦੀ ਸਰਕਾਰ ਨੂੰ। ਪ੍ਰਮਾਤਮਾ ਭਲੀ ਕਰੇ, ਪੰਜਾਬ ਦੀ ਸਿਆਸਤ ਦਾ ਰੱਬ ਰਾਖਾ !

ਸਿੱਖ ਕੌਮ ਦਾ ਸੰਘਰਸ਼ੀ ਯੋਧਾ ਸੀ– ਬਾਈ ਜਗਦੀਸ਼ ਸਿੰਘ ਭੂਰਾ ਬੈਲਜੀਅਮ
ਸਾਡਾ ਬਹੁਤ ਹੀ ਸਤਿਕਾਰਯੋਗ ਭਾਈ ਜਗਦੀਸ਼ ਸਿੰਘ ਭੂਰਾ ਪਿਛਲੇ ਦਿਨੀਂ ਪ੍ਰਮਾਤਮਾ ਵੱਲੋਂ ਦਿੱਤੀ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਹੈ ,ਜੇਕਰ ਭਾਈ ਜਗਦੀਸ਼ ਸਿੰਘ ਭੂਰਾ ਦੀ ਜ਼ਿੰਦਗੀ ਦਾ ਪੂਰਾ ਨਿਚੋੜ ਇੱਕ ਲਾਈਨ ਵਿੱਚ ਕੱਢਣਾ  ਹੋਵੇ ਓੁਹ ਕੌਮ ਪ੍ਰਤੀ ਸਮਰਪਿਤ, ਸੁਹਿਰਦ , ਮਾੜੇ ਵਕਤ ਵਿੱਚ ਵੀ ਨਾ ਡੋਲਣ ਵਾਲਾ ਅਤੇ ਜ਼ਿੰਦਗੀ ਜਿਊਣ ਦੇ ਅਰਥਾਂ ਨੂੰ ਸਮਝਣ ਵਾਲਾ ਬਹੁਤ ਹੀ ਹੱਸਮੁਖ  ਅਤੇ ਮਿੱਠ ਬੋਲੜੇ ਸੁਭਾਅ ਦਾ ਸੁਭਾਅ ਵਾਲਾ ਅਤੇ ਯਾਰੀ ਨਿਭਾਉਣ ਵਾਲਾ   ਇਨਸਾਨ ਸੀ, । ਉਸ ਦੇ ਦਿਲ ਵਿੱਚ ਸਿੱਖਾਂ ਨਾਲ 1984 ਵਿੱਚ  ਹੋਈ ਬੇਇਨਸਾਫ਼ੀ ਦਾ ਦਰਦ ਧੜਕਦਾ ਸੀ।

ਮੈਂ ਭਾਈ ਜਗਦੀਸ਼ ਸਿੰਘ ਭੂਰਾ ਨੂੰ ਪਹਿਲੀ ਵਾਰ ਸਾਲ  2002  ਵਿੱਚ ਮਿਲਿਆ ਜਦੋਂ ਮੈਂ ਅਤੇ ਮੇਰਾ ਦੋਸਤ ਸਰਵਰਿੰਦਰ ਸਿੰਘ ਰੂਮੀ ਜਰਮਨੀ ਦੇ ਸ਼ਹਿਰ ਕੋਲੋਨ ਵਿਖੇ ਹੋਈ ਵਿਸ਼ਵ ਪੱਧਰੀ ਹਾਕੀ ਦੀ ਚੈਂਪੀਅਨਜ਼ ਟਰਾਫੀ ਕਵਰ ਕਰਨ ਗਏ ਸੀ। ਉਸ ਤੋਂ ਬਾਅਦ ਫਿਰ ਮੈਂ  ਅਗਲੇ ਸਾਲ 2003 ਵਿੱਚ ਹਾਲੈਂਡ ਐਮਸਟਰਡਮ ਵਿਖੇ ਹੋਈ ਚੈਂਪੀਅਨਜ਼ ਟਰਾਫੀ ਕਵਰ ਕਰਨ ਗਿਆ ,ਫਿਰ ਪੰਜ ਸੱਤ ਦਿਨ ਸਾਡਾ ਮੇਲ ਮਿਲਾਪ ਹੋਇਆ , ਆਪਸੀ ਦੋਸਤੀ ਦਾ ਪਿਆਰ ਵਧਿਆ , ਭਰਾਵਾਂ ਨਾਲੋਂ ਵਧ ਕੇ ਆਪਸੀ ਪਿਆਰ ਦੀ ਸਾਂਝ ਪਈ  । ਅਸਲ ਵਿੱਚ   ਉਹ ਕੌਮ ਦਾ ਸੰਘਰਸ਼ੀ ਯੋਧਾ ਸੀ ਅਤੇ ਮੰਜ਼ਿਲਾਂ ਸਰ ਕਰਨ ਵਾਲਾ ਇਨਸਾਨ  ਸੀ । ਦੂਜੇ ਪਾਸੇ  ਅਸੀਂ ਟਿੱਚਰਾਂ ਮਖੌਲਾਂ ਵਾਲੇ ਤੇ ਖਾਣ ਪੀਣ ਵਾਲੇ,ਖੇਡਾਂ ਨੂੰ ਸਮਰਪਿਤ ਬੰਦੇ ਸੀ । ਪਰ ਫਿਰ ਵੀ ਉਸ ਨੇ ਕਦੇ ਵੀ ਸਾਨੂੰ ਬੇਗਾਨਾਪਨ ਮਹਿਸੂਸ ਨਹੀਂ ਹੋਣ ਦਿੱਤਾ , ਸਾਡੇ ਹਾਸੇ ਮਖੌਲਾਂ ਵਾਲੀ ਮਹਿਫਲ ਦਾ ਵੀ ਉਹ ਹੀਰੋ ਹੁੰਦਾ ਸੀ । ਜਗਦੇਵ ਸਿੰਘ ਜੱਸੋਵਾਲ ਦੀਆਂ ਗੱਲਾਂ ਸੁਣਨ ਦਾ ਉਹ ਬਹੁਤ ਸ਼ੌਕੀਨ ਸੀ ਤੇ ਜਦੋਂ ਵੀ ਕਦੇ ਆਪਸ ਵਿੱਚ ਗੱਲ ਹੋਣੀ ਤਾਂ ਉਸ ਨੇ ਇੱਕੋ ਗੱਲ ਕਹਿਣੀ ਕਿ ਜੱਸੋਵਾਲ ਦੀ ਕੋਈ ਹਾਸੇ ਵਾਲੀ ਗੱਲ ਸੁਣਾ । ਹਾਸਿਆਂ ਦੀ ਮਹਿਫ਼ਲ ਦਾ ਵੀ  ਓਹ ਬਾਦਸ਼ਾਹ ਸੀ ਪਰ ਦੂਜੇ ਪਾਸੇ ਬੈਲਜੀਅਮ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਸਿੱਖਾਂ ਅਤੇ ਪੰਜਾਬੀਆਂ ਪ੍ਰਤੀ  ਉਨ੍ਹਾਂ ਮਹਾਨ ਯੋਧਿਆਂ ਦੀ ਯਾਦ ਨੂੰ ਸੰਭਾਲਣ ਲਈ ਕੋਈ ਨਾ ਕੋਈ ਉਹ ਵਿਉਂਤਬੰਦੀ ਘੜਦਾ ਰਹਿੰਦਾ ਸੀ । ਯੌਰਪ ਦੇ ਵਿਚ ਗੁਰਦੁਆਰਿਆਂ ਵਿੱਚ ਚਲਦੀ ਸੌੜੀ ਸਿਆਸਤ ਤੋਂ ਉਹ  ਹਮੇਸ਼ਾ  ਪਾਸਾ ਵੱਟਦਾ ਸੀ । ਬਾਈ ਜਗਦੀਸ਼ ਸਿੰਘ ਭੂਰਾ ਇਸ ਗੱਲ ਤੋਂ ਬਹੁਤ ਚਿੰਤਤ ਸੀ ਕਿ ਪੰਜਾਬ ਦੀ ਜਵਾਨੀ ਜੋ ਕੁਰਾਹੇ ਪੈ ਰਹੀ ਹੈ ,ਜੋ ਉਸ ਦਾ ਘਾਣ ਹੋ ਰਿਹਾ ਕਿ ਕਿਵੇਂ ਕਿਵੇਂ ਨਾ ਕਿਵੇਂ ਉਸ ਨੂੰ ਸਹੀ ਰਾਹ ਤੇ ਤੋਰਿਆ ਜਾਵੇ , ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ  ,ਖੇਡਾਂ ਪ੍ਰਤੀ ਉਸ ਦਾ ਡਾਢਾ ਲਗਾਅ ਸੀ । ਮੇਰੇ ਨਾਲ ਬਹੁਤੀ ਗੱਲ ਹੀ ਉਹ ਖੇਡਾਂ ਨਾਲ ਸੰਬੰਧਤ ਕਰਦਾ ਹੁੰਦਾ ਸੀ । ਉਸ ਦੀ ਤਮੰਨਾ ਸੀ ਕਿ ਉਸ ਦੇ ਜੱਦੀ ਪਿੰਡ ਮੋਹੀ ਦੇ ਵਿੱਚ  ਫੁਟਬਾਲ ਜਾਂ ਹਾਕੀ ਦੀ ਅਕੈਡਮੀ ਬਣੇ ਇਸ ਬਾਰੇ ਉਹਨੇ ਮੈਨੂੰ ਕਈ ਵਾਰ ਬੇਨਤੀ ਕੀਤੀ ਕਿ ਆਪਾਂ ਉਥੇ ਖੇਡਾਂ ਦਾ  ਕੋਈ ਨਾ ਕੋਈ ਸੈਂਟਰ ਚਲਾਈਏ ਪਰ ਮੇਰਾ ਰੁਝੇਵਾਂ ਪੱਤਰਕਾਰੀ ਅਤੇ ਜਰਖੜ ਖੇਡਾਂ ਨਾਲ ਵਧੇਰੇ ਜੁੜਿਆ ਹੋਣ ਕਰ ਕੇ ਸਾਡੀਆਂ ਗੱਲਾਂ ਸਲਾਹਾਂ ਤੱਕ ਸੀਮਤ ਰਹਿ ਗਈਆਂ।

ਸਾਲ 2018 ਵਿੱਚ ਜਦੋਂ ਮੈਂ ਅਮਰੀਕਾ ਗਿਆ ਹੋਇਆ ਸੀ ਤਾਂ ਭੂਰਾ ਬਾਈ ਜੀ ਦਾ ਮੈਨੂੰ ਫੋਨ ਆਇਆ ਕਿ ਇਸ ਵਾਰ ਬੈਲਜੀਅਮ ਦੀ ਆਜ਼ਾਦੀ ਵਿੱਚ ਯੋਗਦਾਨ  ਪਾਉਣ ਵਾਲੇ ਸ਼ਹੀਦ ਹੋਏ ਸਿੱਖਾਂ ਦਾ 100 ਸਾਲਾ ਮਨਾਇਆ ਜਾਣਾ ਹੈ । ਤੁਸੀਂ ਜ਼ਰੂਰ ਆਓ ਪਰ ਮੈਂ ਜਵਾਬ ਦੇ ਦਿੱਤਾ ਕਿ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਆ ਨਹੀਂ ਹੋਣਾ ਪਰ ਫਿਰ ਉਸ ਨੇ ਮੈਨੂੰ ਕਿਹਾ ਕਿ ਪ੍ਰੋਗਰਾਮ  ਤਾਂ ਇੱਕ ਬਹਾਨਾ ਹੈ ਪਰ  ਮੈਨੂੰ ਇੱਕ ਭਿਆਨਕ ਬਿਮਾਰੀ ਚਿੰਬੜ ਗਈ ਹੈ ਤੁਸੀਂ ਆ ਜਾਓ ,ਹੋ ਸਕਦਾ ਹੈ  ਇਹ ਆਪਣਾ ਆਖ਼ਰੀ ਮਿਲਣਾ ਹੀ ਹੋਏ , ਜ਼ਿੰਦਗੀ ਮਿਲਿਆਂ ਦਾ ਹੀ ਮੇਲਾ ਹੈ । ਫਿਰ ਮੈਂ ਕਿਹਾ ਜੇ ਮਾਮਲਾ ਗੰਭੀਰ ਹੈ ਫਿਰ ਅਸੀਂ ਪੱਕਾ ਆਵਾਂਗੇ । ਮੈਂ ਤੇ ਮੇਰੇ ਸਤਿਕਾਰਯੋਗ ਵੱਡੇ ਭਰਾ ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ ਗਰੁੱਪ ਨਾਲ  ਨਵੰਬਰ 2018 ਵਿੱਚ ਬੈਲਜੀਅਮ ਵਿਖੇ ਸਿੱਖਾਂ ਦੇ 100 ਸਾਲਾ ਸਮਾਗਮ ਜੋ ਈਪਰ ਸ਼ਹਿਰ ਵਿਖੇ ਹੋਇਆ ਉਸ ਵਿੱਚ ਹਿੱਸਾ ਲੈਣ ਲਈ ਗਏ। ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਅਤੇ ਕਈ ਹੋਰ ਮਹਾਨ ਹਸਤੀਆਂ ਵੀ ਇਸ ਸਮਾਗਮ ਵਿੱਚ ਪੁੱਜੀਆਂ ਸਨ । ਅਸੀਂ  ਬੈਲਜੀਅਮ ਵਿੱਚ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀਆਂ ਸ਼ਹੀਦੀਆਂ ਵਾਲੀਆਂ ਜਗ੍ਹਾ ਵੇਖੀਆਂ, ਨੈਪੋਲੀਅਨ ਦਾ   ਵਾਟਰਲੂ  ਦੀ ਲੜਾਈ ਵਾਲਾ ਮਿਊਜ਼ੀਅਮ ਅਤੇ ਜਰਮਨੀ ਦੇ ਸ਼ਹਿਰ ਨਿਊਰਨਬਰਗ ਜਿੱਥੇ ਹਿਟਲਰ  ਦਾ ਕਿਲ੍ਹਾ, ਦਫਤਰ ਅਤੇ ਹੋਰ ਇਤਿਹਾਸ ਸੰਭਾਲਿਆ ਹੈ , ਬੈਲਜੀਅਮ ਦੀ ਮਹਾਰਾਣੀ ਦਾ ਮਹਿਲ  ਕਈ ਹੋਰ ਇਤਿਹਾਸਕ ਥਾਵਾਂ ਦੇਖਣ ਨੂੰ ਨਸੀਬ  ਹੋਈਆਂ , ਦੋਸਤਾਂ ਮਿੱਤਰਾਂ ਦੇ ਵੱਡੇ ਦਰਸ਼ਨ ਹੋਏ ,ਉਸ ਵਕਤ ਫਿਰ ਬਾਈ ਭੂਰੇ ਨੇ ਦੱਸਿਆ ਕਿ ਮੈਨੂੰ ਕੈਂਸਰ ਦੀ ਥੋੜ੍ਹੀ ਬਹੁਤੀ ਸਮੱਸਿਆ ਹੈ ਪਰ ਆਪਾਂ ਬੀਮਾਰੀ ਤੋਂ ਡਰਨ ਵਾਲੇ ਨਹੀਂ ਹਾਂ। ਹੌਸਲਾ ਅਸੀਂ ਵੀ ਦਿੱਤਾ   ਪਰ ਭਾਣਾ ਉਹੀ ਵਾਪਰਿਆ ਕਿ ਸਾਡੀ ਇਹ ਮਿਲਣੀ ਆਖਰੀ ਹੀ ਹੋ ਨਿਬੜੀ । ਭੂਰਾ ਬਾਈ ਦੇ   2  ਫਰਜੰਦ ਮਨਜੋਤ ਸਿੰਘ ਅਤੇ ਹਰਜੋਤ ਸਿੰਘ ਜੋ ਸਾਲ 2003 ਮੌਕੇ ਨਿੱਕੇ ਨਿੱਕੇ ਸੀ ਉਹ ਅੱਜ ਪੂਰੇ ਜਵਾਨ ਹੋ ਗਏ ਹਨ ਮਨਜੋਤ ਵਿਆਹਿਆ ਵਰ੍ਹਿਆ ਗਿਐ ਉਸ ਨੂੰ  ਜ਼ਿੰਮੇਵਾਰੀਆਂ ਦਾ ਅਹਿਸਾਸ ਹੈ ਪਰ ਹੁਣ ਬਾਪ ਦੇ ਤੁਰ ਜਾਣ ਤੋਂ ਉਸ ਨੂੰ ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਚੁੱਕਣੀ ਪਵੇਗੀ । ਪ੍ਰਮਾਤਮਾ ਦਾ ਭਲਾ ਹੋਇਆ ਕਿ ਸਾਡੀ ਵੀ ਉਨ੍ਹਾਂ ਨਾਲ ਤਾਏ ਚਾਚਿਆਂ ਵਾਲੀ ਸਾਂਝ ਪੱਕੀ ਹੋ ਗਈ ਹੈ ਉਸ ਨੂੰ ਅੱਗੇ ਵੀ ਨਿਭਾਵਾਂਗੇ। 25 ਮਈ ਨੂੰ ਭਾਵੇਂ ਭਾਈ ਜਗਦੀਸ਼ ਸਿੰਘ ਭੂਰਾ ਹੋਰਾਂ ਦਾ ਅੰਤਿਮ ਸੰਸਕਾਰ ਹੋ ਜਾਵੇਗਾ ਅਤੇ ਫੇਰ  ਸਿੱਖ ਮਰਿਆਦਾ ਤਹਿਤ ਅੰਤਿਮ ਅਰਦਾਸ ਹੋ ਜਾਵੇਗੀ ਭਾਵੇਂ ਸਾਡੇ ਵਿਚੋਂ ਸਾਡਾ ਭਰਾਵਾਂ ਵਰਗਾ ਸਤਿਕਾਰਯੋਗ ਬਾਈ  ਸਰੀਰਕ ਤੌਰ ਤੇ ਚਲਾ ਗਿਆ ਹੈ ਪਰ  ਉਸ ਦੀ  ਓੁਸਾਰੂ ਸੋਚ ,ਉਸ ਨਾਲ ਬਿਤਾਏ ਪਲ, ਉਸ ਦੀਆਂ ਯਾਦਾਂ ਸਾਡੇ ਜ਼ਿਹਨ ਵਿੱਚੋਂ ਕਦੇ ਵੀ ਨਹੀਂ ਜਾਣਗੀਆਂ । ਉਸ ਨਾਲ ਪਈ ਸਾਂਝ ਹਮੇਸ਼ਾਂ ਅਮਰ ਰਹੇਗੀ । ਜਾਣਾ ਇਸ ਦੁਨੀਆ ਤੋਂ ਸਾਰਿਆਂ ਨੇ ਹੀ ਹੈ ਪਰ ਜੇਕਰ ਕੋਈ ਵਕਤ ਸਿਰ ਜਾਵੇ ਉਸ ਦਾ ਦੁੱਖ ਘੱਟ ਹੁੰਦਾ ਹੈ। ਪਰ ਜਦੋਂ  ਕੋਈ ਇਨਸਾਨ ਬੇਵਕਤਾ ਜਾਵੇ  ਫਿਰ ਮੌਤ ਦਾ ਦੁੱਖ ਵੰਡਾਉਣ ਅਤੇ ਘਟਾਓੁਣ ਲਈ  ਬਾਬਾ ਫ਼ਰੀਦ ਦਾ ਹੀ ਇੱਕ ਸ਼ਲੋਕ  ਚੇਤੇ ਆਉਂਦਾ ਹੈ ।

ਕੋਈ ਬਣ ਗਿਆ ਰੌਣਕ ਪੱਖੀਆਂ ਦੀ ,

ਕੋਈ ਛੱਡ ਕੇ ਸੀਸ ਮਹਿਲ ਚੱਲਿਆ,”

“ਕੋਈ ਪਲਿਆ ਨਾਲ ਇੱਥੇ ਨਖਰਿਆਂ ਦੇ, ਕੋਈ ਗਰਭ ਰੇਤ ਤੇ ਥੱਲ ਚੱਲਿਆ ।

ਕੋਈ ਭੁੱਲ ਗਿਆ ਮਕਸਦ  ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ ।

ਉ ਗੁਲਾਮ ਫ਼ਰੀਦਾ ਇੱਥੇ ਸਭ ਮੁਸਾਫ਼ਿਰ ਨੇ,

ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ ।

ਪ੍ਰਮਾਤਮਾ ਭਾਈ ਜਗਦੀਸ਼ ਸਿੰਘ ਭੂਰਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਮੋਹੀ ਪਰਿਵਾਰ , ਕੌਮ ਦੇ ਚਿੰਤਕਾਂ ਅਤੇ ਹੋਰ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ  ।

“ਕਿਹੜੇ ਰਾਹਾਂ ਤੇ ਤੁਰ ਪਈ ਹੈ ਪੰਜਾਬੀਆਂ ਦੀ ਖੇਡ ਕਬੱਡੀ “
ਸਰਕਲ ਸਟਾਈਲ ਖੇਡ ਕਬੱਡੀ ਪੰਜਾਬੀਆਂ ਦਾ ਇੱਕ ਜਨੂੰਨ ਹੈ, ਇਕ ਵਗਦੀ ਲਹਿਰ ਹੈ। ਪੰਜਾਬੀ ਜਿੱਥੇ ਜਿੱਥੇ ਵੀ ਗਏ ਕਬੱਡੀ ਖੇਡ ਨੂੰ  ਵੀ ਨਾਲ ਹੀ ਲੈਕੇ ਗਏ। ਪੰਜਾਬੀਆਂ ਦਾ ਕਬੱਡੀ ਬਿਨਾਂ ਕਬੱਡੀ ਦਾ ਪੰਜਾਬੀਆਂ ਤੋਂ ਬਿਨਾਂ ਗੁਜ਼ਾਰਾ ਨਹੀਂ  ਹੈ। ਜਦੋਂ ਕੋਈ ਵੀ ਲਹਿਰ ਚੱਲਦੀ ਹੈ ਭਾਵੇਂ ਉਹ ਹੋਵੇ , ਧਾਰਮਿਕ ਹੋਵੇ,ਸਮਾਜਿਕ ਹੋਵੇ ਭਾਵੇਂ ਉਹ ਸੱਭਿਆਚਾਰਕ ਹੋਵੇ ਭਾਵੇਂ ਉਹ ਕਿਸੇ ਖੇਡ ਨਾਲ ਜੁੜੀ ਹੋਵੇ ਉਸ ਵਿਚ ਗਲਤ ਅਨਸਰਾਂ ਦੀ ਘੁਸਪੈਠ ਹੋਣੀ ਹੀ ਹੁੰਦੀ ਹੈ। ਕਿਓਂਕਿ ਇਹ ਦੁਨੀਆਂ ਮਤਲਬ ਖੋਰਾਂ ਦੀ ਹੈ।ਇੱਕ ਮਤਲੱਬੀ ਅਤੇ ਸਮਰਪਿਤ ਇਨਸਾਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆਂ ਰੋਸ ਵਜੋਂ ਜ਼ਜਬਾਤਾ ਦੇ ਬਹਿਣ ਵਿੱਚ ਇੱਕ ਇਨਸਾਫ਼ ਲੈਣ ਲਈ ਨੌਜਵਾਨਾਂ ਵਿੱਚ ਇੱਕ ਗੁੱਸੇ ਦੀ ਲਹਿਰ ਚੱਲੀ , ਸਮਾਜ ਦੀ ਹਮਦਰਦੀ ਨਾਲ ਸੀ ਪਰ ਗਲਤ ਅਨਸਰਾਂ ਦੀ ਘੁੱਸਪੈਠ ਅਤੇ ਕੋਈ ਇੱਕ ਮਾਈ ਬਾਪ ਨਾਂ ਹੋਣ ਕਾਰਨ ਦੋਹਾਂ ਪਾਸਿਆਂ ਤੋਂ ਘਰਾਂ ਦੇ ਘਰ ਓੁਜੜ ਗਏ , ਮਾਵਾਂ ਬਿਲਕ ਦੀਆਂ ਹੀ ਰਹਿ ਗਈਆਂ ,ਅੱਜ ਵੀ ਬਰਬਾਦੀ ਦੀ ਤਪਸ ਝੱਲਣ ਵਾਲਿਆਂ ਦੇ ਚੁੱਲਿਆ ਵਿੱਚ ਕੱਖ ਓੁੱਗੇ ਪਏ ਹਨ।

ਅੱਜ ਕਬੱਡੀ ਖੇਡ ਦੀ ਲਹਿਰ  ਅਤੇ ਲੋਕਾਂ ਦਾ ਮੋਹ ਸਿਖਰਾਂ ਤੇ ਹੈ। ਕਬੱਡੀ  ਦੇ ਮੈਦਾਨ  ਵਿੱਚ ਗਲੈਡੀਏਟਰ ਵਜੋਂ  ਜਾਣੇ ਜਾਂਦੇ ਸੰਦੀਪ ਨੰਗਲ ਅੰਬੀਆਂ ਦਾ ਦਿਨ ਦਿਹਾੜੇ ਗੋਲੀਆਂ ਲੱਗਣ ਨਾਲ ਕਤਲ ਹੋ ਗਿਆ ਹੈ , ਹੁਣ ਅੱਗੇ ਕੀ ਹੋਵੇਗਾ 4,5 ਦਿਨ ਦਾ ਰੋਣਾ ਧੋਣਾ ਹੋਵੇਗਾ, ਰਾਜਨੀਤਿਕ ਅਤੇ ਪ੍ਰਸ਼ਾਸਨ ਦੀ ਇਨਸਾਫ਼ ਦੇਣ ਦੀ ਬਿਆਨਬਾਜੀ ਹੋਵੇਗੀ, ਕਾਤਲ ਫੜੇ ਵੀ ਜਾਣਗੇ, ਪਰ ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ ਹੁੰਦਾ, ਕਾਤਲਾ ਦਾ ਕੋਈ  ਰਾਹ ਨਹੀਂ ਹੁੰਦਾ  , ਕੁੱਝ ਦਿਨ ਦੀ ਹਮਦਰਦੀ, ਫੇਰ ਦੁਨੀਆਂ ਆਪਣੀ ਚਾਲ ਚੱਲੇਗੀ, ਜੇਕਰ ਕੋਈ ਨੰਗਲ ਅੰਬੀਆਂ ਦੀ ਮੌਤ ਦਾ ਨਰਕ ਅਤੇ ਸੰਤਾਪ ਭੋਗੇਗਾ ਓਹ ਓੁਸਦੇ 2 ਯਤੀਮ ਹੋਏ ਨੰਨੇ ਮੁੰਨੇ ਬੱਚੇ, ਪਤਨੀ ਅਤੇ ਮਾਪੇ। ਮੇਰਾ ਖਿਆਲ ਹੈ ਕਿ ਸੰਦੀਪ ਸਿੰਘ ਨੰਗਲ ਅੰਬੀਆਂ ਕਸੂਰ ਇੰਨ੍ਹਾਂ ਹੀ ਸੀ ਕਿ ਓਹ ਕਬੱਡੀ ਦਾ ਇੱਕ ਸੁਪਰ ਸਟਾਰ ਖਿਡਾਰੀ ਸੀ। ਇੱਕ ਪ੍ਰਬੰਧਕ ਬਣਕੇ ਕਬੱਡੀ ਖੇਡ  ਨੂੰ  ਅੱਗੇ ਲਿਜਾਣਾ ਚਾਹੁੰਦਾ ਸੀ। ਪਰ ਸੁਪਰ ਸਟਾਰ ਬਨਣ ਦੇ ਰੁਤਬੇ ਤੱਕ ਪਹੁੰਚਣ ਲਈ ਜਿੰਦਗੀ ਵਿੱਚ ਕਿੰਨੀ ਕੁ ਘਾਲਣਾ ਘਾਲਣੀ ਪੈੰਦੀ ਹੈ। ਸਾਇਦ ਇਹ ਓੁਸਦੇ ਕਾਤਲਾ ਨੂੰ ਵੀ ਨਾਂ ਪਤਾ ਹੋਵੇ। ਪਿਸਟਲ, ਰਾਈਫਲਾ ਦੀਆਂ ਗੋਲੀਆਂ ਚਲਾਉਣ ਦਾ ਧੰਦਾ ਕਰਨਾ ਕੋਈ ਔਖਾ ਕੰਮ ਨਹੀਂ, ਪਰ ਇਕ ਖਿਡਾਰੀ ਬਣਨਾ ਜਾਂ ਇੱਕ ਖਿਡਾਰੀ ਬਣਾਉਣਾ  ਰੱਬ ਪਾਉਣ ਦੀ ਤਪੱਸਿਆ ਕਰਨ ਦੇ ਬਰਾਬਰ ਹੁੰਦਾ ਹੈ । ਫੇਰ ਇੰਨੀ ਤਪੱਸਿਆ ਕਰਕੇ ਵੀ , ਕਬੱਡੀ ਖੇਡ  ਖਿਡਾਰੀਆਂ ਲਈ ਇੱਕ  ਵਰਦਾਨ ਹੋਣ ਦੀ ਬਜਾਏ  ਸਰਾਪ ਕਿਓੁਂ ਸਾਬਿਤ ਹੋ ਰਹੀ ਹੈ ?

ਇਸ ਦਾ ਵੱਡਾ ਕਾਰਨ ਕਬੱਡੀ ਵਿੱਚ  ਮਣਾਂ ਮੂੰਹੀਂ ਪੈਸੇ ਦੀ ਆਮਦ ,ਫਿਰ ਪੈਸੇ ਦੀ ਦੁਰਵਰਤੋਂ ,ਫਿਰ ਝੂਠੇ ਮਾਣ ਸਨਮਾਨਾਂ ਦੇ ਚੱਕਰ , ਆਪੋ ਆਪਣੀ ਹਉਮੈ ਨੂੰ ਪੱਠੇ , ਮੈਂ ਦਾ ਹੰਕਾਰ , ਤੂੰ ਕੌਣ ਆਂ ? ਖੇਡ ਦਾ ਕੋਈ ਵਿਧੀ ਵਿਧਾਨ ਨਾ ਹੋਣਾ , ਇੱਕ ਆਲਮੀ ਪੱਧਰ ਦੀ ਸੰਸਥਾ ਦਾ ਨਾਂ  ਬਨਣਾ , ਮਾਨਤਾ ਪ੍ਰਾਪਤ ਖੇਡ ਬਨਾਉਣ ਵੱਲ ਓੁਕਾ ਹੀ ਧਿਆਨ ਨਾਂ  ਦੇਣਾ, ਹਰ ਘੜੰਮ ਚੌਧਰੀ ਦਾ ਆਪਣੇ  ਆਪ ਵਿੱਚ ਕਬੱਡੀ ਦਾ ਰਖਵਾਲਾ ਅਖਵਾਓੁਣਾ,ਨਸ਼ਿਆ ਦੀ ਭਰਮਾਰ, ਕਦੇ ਰਾਜਨੀਤਕ ਲੋਕਾਂ ਦੇ ਰਹਿਮੋ ਕਰਮ ਤੇ ,ਕਦੇ ਜੇਲ੍ਹਾਂ ਵਿੱਚ ਬੈਠੇ ਅਪਰਾਧੀਆਂ ਦੀ ਛਤਰ ਛਾਇਆ ਹੇਠ ਕਬੱਡੀ ਦਾ ਚੱਲਣਾ ਹੀ  ਖਿਡਾਰੀਆਂ ਲਈ ਖੇਡ ਕਬੱਡੀ  ਵਰਦਾਨ ਹੋਣ ਦੀ ਬਜਾਏ ਸਰਾਪ ਸਾਬਤ ਹੋ ਰਹੀ ਹੈ । ਇਸੇ ਕਰਕੇ ਅੱਜ ਕੋਈ ਕਬੱਡੀ ਖਿਡਾਰੀ ਜਾਂ  ਆਮ ਬੰਦਾ ਵੀ ਆਪਣੇ ਬੱਚੇ ਨੂੰ ਕਬੱਡੀ ਖਿਡਾਰੀ  ਨਹੀਂ  ਬਣਾਉਣਾ ਚਾਹੁੰਦਾ।

ਜਿਸ ਤਰ੍ਹਾਂ ਦਾ ਗੱਡੀ ਚਲਾਓੁਣ ਵਾਲਾ ਡਰਾਈਵਰ ਹੋਵੇਗਾ , ਓੁਸੇਤਰਾ ਦੇ ਨਤੀਜੇ , ਖਿਡਾਰੀਆਂ ਤੇ ਗੋਲੀਆਂ ਪਹਿਲਾਂ ਵੀ ਚੱਲੀਆਂ , ਸੰਦੀਪ ਤੇ ਵੀ ਚੱਲੀਆਂ , ਅੱਗੇ ਵੀ ਚੱਲਣਗੀਆਂ ਅਜੇ ਹੋਰ ਪਤਾ ਨਹੀਂ  ਕਿੰਨੀਆਂ ਕੁ ਮਾਵਾਂ ਦੇ ਪੁੱਤ ਅਤੇ ਨਾਮੀ ਖਿਡਾਰੀ ਕਾਤਲਾਂ ਦੇ ਗੋਲੀਆਂ ਦੇ ਸ਼ਿਕਾਰ ਹੋ ਜਾਣੇ ਹਨ।ਮੇਰੇ ਵਰਗੇ ਸੱਚ ਲਿਖਣ ਵਾਲੇ ਅਤੇ ਹੋਰ ਬੋਲਣ ਵਾਲੇ ਵੀ ਬਖਸ਼ੇ ਨਹੀਂ ਜਾਣੇ ਕਿਓਂਕਿ ਸਰਕਾਰਾਂ ਦੀ ਕਬੱਡੀ ਖੇਡ ਕੋਈ ਗੰਭੀਰਤਾ ਨਹੀਂ , ਕਬੱਡੀ ਦੇ ਰਖਵਾਲੇ ਸਹਿਮੇ ਬੈਠੇ ਨੇ,  ਕਬੱਡੀ ਦਾ ਕੋਈ ਮਾਈ ਬਾਪ ਨਹੀਂ ,ਜੋ ਖੇਡ ਨੂੰ ਸਹੀ ਤਰੀਕੇ ਨਾਲ ਸੰਭਾਲ ਸਕੇ ।

ਕਬੱਡੀ ਖਿਡਾਰੀਆਂ  ਦੇ ਕਤਲ ਕਰਨ ਵਾਲਿਆਂ ਨੂੰ ਵੀ ਮੇਰੀ ਇਹ ਸਲਾਹ ਹੈ ਕਿ ਕਿਸੇ ਵੀ  ਇਨਸਾਨ ਦਾ ਕਤਲ ਕਿਸੇ ਵੀ ਸਮੱਸਿਆ  ਦਾ ਹੱਲ ਨਹੀਂ , ਤੁਹਾਡੇ ਆਪਸੀ  ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਹਨ, ਪੈਸੇ ਦਾ ਲੈਣ ਦੇਣ ਹੋ ਸਕਦਾ, ਇੱਕ ਦੂਜੇ ਤੋਂ ਵੱਡੇ ਹੋਣ ਦਾ ਹੰਕਾਰ ਹੋ ਸਕਦਾ ਪਰ ਫੇਰ ਵੀ ਹਰ ਸਮੱਸਿਆ ਦਾ ਹੱਲ ਗੱਲਬਾਤ ਅਤੇ ਧੀਰਜ ਮਤੇ ਨਾਲ ਨਿਬੜ ਜਾਂਦਾ ਹੈ।  ਦੁਨੀਆਂ ਦੇ ਵੱਡੇ ਆਫਗਨਿਸਤਾਨ ਦੇ ਕਾਤਲ ਲੋਕ ਤਾਲੇਬਾਨਾ ਨੂੰ  ਵੀ ਆਪਣੀ ਸਮੱਸਿਆ  ਹੱਲ ਕਰਨ ਲਈ ਆਖਿਰ ਟੇਬਲ ਟਾਕ ਤੇ ਹੀ ਆਓੁਣਾ ਪਿਆ।  ਬੇਨਤੀ ਆਂ ਤੁਹਾਨੂੰ, ਕਬੱਡੀ ਖੇਡ ਤੁਹਾਡੀ ਜਗੀਰ ਨਹੀਂ ,ਇਹ ਸਮੂਹ ਪੰਜਾਬੀਆਂ ਦੀ ਇੱਕ ਚਹੇਤੀ ਖੇਡ ਆਂ , ਮਾਂ ਸਮਾਨ ਆ, ਮਾਂ  ਦੇ ਕਾਤਲ ਨਾਂ ਬਣੋ, ਇਤਿਹਾਸ ਦੇ ਕਲੰਕੀ ਨਾਂ ਬਣੋ, ਕਬੱਡੀ ਨੂੰ ਇੱਕ ਖੇਡ ਹੀ ਰਹਿਣ ਦਿਓ, ਜੇ ਹੁਣ ਵੀ ਨਾਂ ਸੰਭਲੇ ਫੇਰ ਕਬੱਡੀ ਖੇਡ ਬੰਦਿਆਂ ਦੇ ਵੱਸ ਤੋਂ ਬਾਹਰ ਦੀ ਖੇਡ ਬਣ ਜਾਵੇਗੀ । ਮੇਰੀ ਤਾਂ  ਇਹੋ ਦੁਆ ” ਓ ਮੇਰਿਆਂ ਰੱਬਾ ਬਚਾ ਲਾ ਸਾਡੀ ਖੇਡ ਕਬੱਡੀ ਨੂੰ , ਦੇਦੇੰ ਓਨਾ  ਨੂੰ ਸੁਮੱਤ, ਜਿਹੜੇ ਰੋਕਣ ਨੂੰ ਫਿਰਦੇ ਕਬੱਡੀ ਦੇ ਜਾਨੂੰਨ ਦੀ ਗੱਡੀ ਨੂੰ ” ਕਬੱਡੀ ਦਾ ਰੱਬ ਰਾਖਾ !

ਏਸ਼ੀਆ ਹਾਕੀ ਕੱਪ ਕੁੜੀਆਂ ਵਿਚ ਜਾਪਾਨ ਨੇ ਤੀਸਰੀ ਵਾਰ ਕਾਇਮ ਕੀਤੀ ਆਪਣੀ ਸਰਦਾਰੀ
ਏਸ਼ਿਆਈ ਹਾਕੀ ਵਿੱਚ ਭਾਰਤੀ ਕੁੜੀਆਂ ਤੋਂ ਇਕ ਵਾਰ ਫਿਰ ਚੈਂਪੀਅਨ ਤਾਜ ਖੁੱਸ ਗਿਆ ਹੈ। ਏਸ਼ੀਆ ਕੱਪ ਹਾਕੀ ਵਿਚ ਜਾਪਾਨ ਨੇ ਤੀਸਰੀ ਵਾਰ ਆਪਣੀ ਸਰਦਾਰੀ ਕਾਇਮ  ਕਰਦਿਆਂ ਫਾਈਨਲ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਦੱਖਣੀ ਕੋਰੀਆ ਨੂੰ 4-2 ਗੋਲਾਂ ਨਾਲ ਹਰਾ ਕੇ ਚੈਂਪੀਅਨ ਤਾਜ ਪਹਿਨਿਆ। ਇਸ ਤੋਂ ਪਹਿਲਾਂ ਜਪਾਨ  2007, 2013 ਚੈਂਪੀਅਨ ਬਣਿਆ ਸੀ ,ਜਦਕਿ  ਫਾਈਨਲ ਤੋਂ ਪਹਿਲਾਂ ਭਾਰਤ ਨੇ ਚੀਨ ਨੂੰ 2-0 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤੀ ਕੁੜੀਆਂ ਏਸ਼ੀਆ ਕੱਪ ਹਾਕੀ  ਦੀਆਂ ਵਰਤਮਾਨ  ਚੈਂਪੀਅਨ ਸਨ । ਭਾਰਤੀ ਕੁੜੀਆਂ ਆਪਣੇ ਜੇਤੂ ਖ਼ਿਤਾਬ ਦੀ ਲਾਜ ਨੂੰ ਬਚਾ ਨਾ ਸਕੀਆ ਕਿਉਂਕਿ ਭਾਰਤ ਨੂੰ ਪੂਲ ਮੈਚਾਂ ਵਿੱਚ ਜਾਪਾਨ ਹੱਥੋਂ  0-2 ਗੋਲਾਂ ਦੀ ਹੋਈ ਹਾਰ  ਦਾ ਖਮਿਆਜ਼ਾ ਵੱਡੇ ਰੂਪ ਵਿੱਚ ਭੁਗਤਣਾ ਪਿਆ। ਜਿਸ ਕਰਕੇ ਭਾਰਤ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਕੋਲੋਂ ਵੀ  2-3 ਗੋਲਾਂ ਨਾਲ ਹਾਰ ਗਿਆ  । ਜਾਪਾਨ ਅਤੇ ਦੱਖਣੀ ਕੋਰੀਆ ਨੇ ਆਪੋ ਆਪਣੇ ਪੂਲਾਂ ਵਿੱਚ ਸਰਵੋਤਮ ਸਥਾਨ ਹਾਸਲ ਕੀਤਾ ਜਦ ਕਿ ਭਾਰਤ ਅਤੇ ਚੀਨ ਦੀਆਂ ਟੀਮਾਂ ਆਪੋ ਆਪਣੇ ਪੂਲਾਂ ਵਿੱਚ ਦੂਸਰੇ ਸਥਾਨ ਉੱਤੇ ਰਹੀਆਂ  । ਏਸ਼ੀਆ ਕੱਪ ਹਾਕੀ ਦੇ ਇਤਿਹਾਸ ਵਿੱਚ ਹੁਣ ਤਕ ਦੱਖਣੀ ਕੋਰੀਆ ਅਤੇ ਜਾਪਾਨ 3-3 ਵਾਰ ਚੈਂਪੀਅਨ ਬਣੇ ਹਨ ਜਦ ਕਿ ਭਾਰਤ ਅਤੇ ਚੀਨ ਨੇ 2-2 ਵਾਰ ਜੇਤੂ ਖਿਤਾਬ ਆਪਣੇ ਨਾਮ ਕੀਤਾ  । ਦੱਖਣੀ ਕੋਰੀਆ ਨੇ  ਪਲੇਠਾ ਏਸ਼ੀਆ ਕੱਪ ਸਾਲ1985  ਵਿੱਚ ਜਿੱਤਿਆ ਜਦਕਿ ਉਸ ਤੋਂ ਬਾਅਦ ਦੱਖਣੀ ਕੋਰੀਆ ਦੂਜੀ ਵਾਰ 1993 ਵਿੱਚ  ਚੈਂਪੀਅਨ ਬਣਿਆ ਫਿਰ ਦੱਖਣੀ ਕੋਰੀਆ ਨੇ ਤੀਸਰਾ ਖ਼ਿਤਾਬ 1999 ਵਿੱਚ ਜਿੱਤਿਆ  । ਭਾਰਤ ਸਾਲ 2004 ਵਿੱਚ ਚੈਂਪੀਅਨ ਬਣਿਆ ਉਸ ਤੋਂ ਬਾਅਦ ਦੂਸਰਾ ਖਿਤਾਬ ਭਾਰਤ ਨੇ ਸਾਲ2017  ਵਿੱਚ ਜਿੱਤਿਆ ਜਦ ਕਿ ਚੀਨ ਨੇ ਪਹਿਲਾ ਖਿਤਾਬ ਸਾਲ  1989 ਵਿੱਚ ਜਿੱਤਿਆ ਅਤੇ ਦੂਜਾ  ਇਹ ਖਿਤਾਬ ਸਾਲ 2009 ਵਿੱਚ ਜਿੱਤਿਆ  । ਦੱਖਣੀ ਕੋਰੀਆ ਦੀ ਜਿਓਨ ਇਉਂ 7 ਗੋਲ ਕਰਕੇ ਏਸ਼ੀਆ ਕੱਪ ਦੇ ਸਰਵੋਤਮ ਸਕੋਰਰ ਬਣੀ ।ਭਾਰਤ ਦੀ ਗੁਰਜੀਤ ਕੌਰ 4 ਗੋਲ ਕਰਕੇ  ਤੀਸਰੇ ਸਥਾਨ ਦੀ ਸਕੋਰਰ ਬਣੀ, ਟੋਕੀਓ ਓਲੰਪਿਕ ਵਿੱਚ ਵੀ ਗੁਰਜੀਤ ਕੌਰ ਨੇ ਅਹਿਮ 4 ਗੋਲ ਕਰਕੇ ਭਾਰਤ ਨੂੰ ਸੈਮੀਫਾਈਨਲ ਤਕ ਪਹੁੰਚਦਾ ਕੀਤਾ ਸੀ  । ਏਸ਼ੀਆ ਕੱਪ ਵਿੱਚ ਪਹਿਲੇ ਚਾਰ ਸਥਾਨਾਂ ਤੇ ਰਹਿਣ ਵਾਲੀਆਂ ਟੀਮਾਂ ਇਸ ਵਰ੍ਹੇ 2022  ਵਿੱਚ ਜੁਲਾਈ ਮਹੀਨੇ  ਹਾਲੈਂਡ ਅਤੇ ਸਪੇਨ ਵਿਖੇ  ਹੋਣ ਵਾਲੇ ਵਿਸ਼ਵ ਕੱਪ ਹਾਕੀ ਨੂੰ ਖੇਡਣਗੀਆਂ ,ਜਦ ਕਿ ਬਾਕੀ ਚਾਰ ਟੀਮਾਂ ਮਲੇਸ਼ੀਆ ਇੰਡੋਨੇਸ਼ੀਆ ,ਥਾਈਲੈਂਡ ,ਸਿੰਘਾਪੁਰ ਵਿਸ਼ਵ ਕੱਪ ਦੇ ਵਿੱਚੋਂ  ਬਾਹਰ ਹੋ ਗਈਆਂ ਹਨ  । ਏਸ਼ੀਆ ਕੱਪ ਓਮਾਨ ਦੀ ਰਾਜਧਾਨੀ ਮਸਕਟ ਵਿਖੇ ਖੇਡਿਆ ਗਿਆ ਪਰ ਮੇਜ਼ਬਾਨ ਦੇਸ਼ ਦੀ ਦੀਆਂ ਕੁੜੀਆਂ ਇਸ ਏਸ਼ੀਆ ਕੱਪ ਵਿੱਚ ਨਹੀਂ ਖੇਡੀਆ ਕਿਉਂਕਿ ਅਰਬ ਮੁਲਕ ਹੋਣ ਕਰਕੇ ਹੋ ਸਕਦਾ ਉਥੇ ਕੁੜੀਆਂ ਦੇ ਖੇਡਣ ਦੀ  ਮਨਾਹੀ ਹੈ  । ਜਾਂ ਓਮਾਨ ਦੀ ਕੁੜੀਆਂ ਦੀ ਹਾਕੀ ਟੀਮ ਦਾ ਪੱਧਰ ਉਸ ਲੈਵਲ ਦਾ ਨਾ ਹੋਵੇ  ਆਮ ਤੌਰ ਤੇ ਏਸ਼ੀਆ ਹਾਕੀ ਵਿਚ ਉਕਤ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਚਾਰ ਟੀਮਾਂ ਦੀ ਹੀ ਤੂਤੀ ਬੋਲਦੀ ਹੈ । ਵਿਸ਼ਵ ਪੱਧਰ ਤੇ ਆਸਟਰੇਲੀਆ , ਹਾਲੈਂਡ,ਇੰਗਲੈਂਡ  , ਜਰਮਨੀ, ਸਪੇਨ ਆਇਰਲੈਂਡ ,ਅਮਰੀਕਾ ਅਤੇ ਹੋਰ  ਦਿੱਗਜ ਟੀਮਾਂ ਦੀ ਸਮੇਂ ਸਮੇਂ ਤੇ ਸਰਦਾਰੀ ਅਤੇ ਮਕਬੂਲੀਅਤ ਰਹੀ ਹੈ  ।

ਭਾਰਤ ਹਾਕੀ ਵਿੱਚ ਪੂਰੇ 49 ਸਾਲ ਬਾਅਦ ਸੈਮੀ ਫਾਈਨਲ ਵਿੱਚ ਪੁੱਜਿਆ,1972 ਮਿਊਨਿਖ਼ ਓਲੰਪਿਕ ਵਿੱਚ ਖੇਡਿਆ ਸੀ ਆਖ਼ਰੀ ਸੈਮੀਫਾਈਨਲ
ਟੋਕੀਓ ਓਲੰਪਿਕ  2021  ਵਿੱਚ ਭਾਰਤੀ ਹਾਕੀ ਟੀਮ ਨੇ ਨਵਾਂ ਇਤਿਹਾਸ ਰਚਦਿਆਂ ਪੂਰੀ ਅੱਧੀ ਸਦੀ ਦੇ ਵਕਫੇ ਬਾਅਦ 1972 ਮਿਊਨਖ ਓਲੰਪਿਕ ਤੋਂ ਬਾਅਦ ਸੈਮੀਫਾਈਨਲ ਵਿੱਚ ਪੁੱਜਿਆਂ ਅੱਜ ਭਾਰਤ ਨੇ ਟੋਕੀਓ ਓਲੰਪਿਕ 2021  ਦੇ ਚੌਥੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ  ਆਪਣੇ ਰਵਾਇਤੀ ਵਿਰੋਧੀ ਇੰਗਲੈਂਡ ਨੂੰ 3-1 ਗੋਲਾ ਨਾ ਹਰਾ ਕੇ  49  ਸਾਲ ਬਾਅਦ ਸੈਮੀਫਾਈਨਲ ਖੇਡਣ ਦਾ ਮਾਣ ਹਾਸਲ ਕੀਤਾ । ਮਿਊਨਖ ਓਲੰਪਿਕ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤ  ਪਾਕਿਸਤਾਨ ਹੱਥੋਂ  0-2 ਗੋਲਾਂ ਦੇ ਮੁਕਾਬਲੇ ਨਾਲ ਹਾਰ ਗਿਆ ਸੀ ਅਤੇ ਕਾਂਸੀ ਤਗ਼ਮੇ ਲਈ ਹੋਏ ਮੁਕਾਬਲੇ ਵਿੱਚ ਭਾਰਤ ਨੇ ਹਾਲੈਂਡ ਨੂੰ 2-1 ਨਾਲ ਹਰਾਕੇ ਆਖ਼ਰੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਖੇਡ ਵਿਚ ਕੋਈ  ਤਮਗਾ ਜਿੱਤਿਆ ਸੀ । 1976 ਮਾਂਟਰੀਅਲ ਓਲੰਪਿਕ ਵਿੱਚ ਭਾਰਤ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੈਮੀ ਫਾਈਨਲ ਮੁਕਾਬਲੇ ਤੋਂ ਬਾਹਰ ਹੋਇਆ ਸੀ ਜਿੱਥੇ ਭਾਰਤ  ਨੂੰ 7ਵਾਂ ਸਥਾਨ ਨਸੀਬ ਹੋਇਆ ਸੀ ।  ਜਦਕਿ 1980 ਮਾਸਕੋ ਓਲੰਪਿਕ ਵਿੱਚ ਪ੍ਰਮੁੱਖ ਵੱਡੀਆਂ ਟੀਮਾਂ ਦੇ ਬਾਈਕਾਟ ਕਾਰਨ ਸਿਰਫ਼   6 ਟੀਮਾਂ ਲੀਗ ਦੇ ਆਧਾਰ ਤੇ ਖੇਡੀਆਂ ਸਨ। ਉਪਰਲੀਆਂ 2 ਟੀਮਾਂ ਭਾਰਤ ਅਤੇ ਸਪੇਨ   ਵਿਚਕਾਰ ਫਾਈਨਲ ਮੁਕਾਬਲਾ  ਖੇਡਿਆ ਗਿਆ ਸੀ ਮਾਸਕੋ ਓਲੰਪਿਕ ਵਿੱਚ ਸੈਮੀਫਾਈਨਲ ਮੁਕਾਬਲੇ ਨਹੀਂ ਹੋਏ ਸਨ । ਫਾਈਨਲ ਮੁਕਾਬਲੇ ਵਿੱਚ ਭਾਰਤ ਸਪੇਨ ਤੋਂ 4-3 ਨਾਲ ਜੇਤੂ ਰਹਿ ਕੇ ਭਾਰਤ ਨੇ ਆਖ਼ਰੀ ਅਤੇ ਅੱਠਵਾਂ ਓਲੰਪਿਕ  ਸੋਨ ਤਗ਼ਮਾ ਜਿੱਤਿਆ ਸੀ । ਅੱਜ  ਪਹਿਲੇ ਅੱਧ ਵਿੱਚ ਭਾਰਤੀ ਹਾਕੀ ਟੀਮ ਨੇ  ਪੂਰੀ ਮੁਸਤੈਦੀ ਨਾਲ ਮੈਚ ਦੀ ਸ਼ੁਰੂਆਤ ਕੀਤੀ, ਪਹਿਲੇ ਅੱਧ ਵਿੱਚ ਭਾਰਤੀ ਹਾਕੀ ਟੀਮ ਨੇ ਗੋਰਿਆਂ ਦੀਆਂ ਰੱਖਿਆ ਪੰਕਤੀ ਦੀਆਂ ਗ਼ਲਤੀਆਂ ਦਾ ਭਰਪੂਰ ਫਾਇਦਾ ਉਠਾਉਂਦਿਆਂ ਉਪਰੋਥਲੀ 2 ਗੋਲ ਕੀਤੇ ,ਪਹਿਲਾ ਗੋਲ ਦਿਲਪ੍ਰੀਤ ਸਿੰਘ ਨੇ ਅਤੇ ਦੂਸਰਾ ਗੋਲ ਗੁਰਜੰਟ ਸਿੰਘ ਵਿਰਕ ਦੇ ਹਿੱਸੇ ਆਇਆ ਹਾਲਾਂਕਿ ਗੋਰਿਆਂ ਨੇ ਵੀ ਪੂਰਾ ਦਬਦਬਾ ਭਾਰਤੀ ਖਿਡਾਰੀਆਂ ਤੇ ਬਣਾਇਆ ਪਰ ਭਾਰਤ ਦੀ ਰੱਖਿਆ ਪੰਕਤੀ ਪੂਰੀ  ਪੁਰੀ ਚੁਕੰਨੀ ਹੋ ਕੇ ਖੇਡੀ । ਇੰਗਲੈਂਡ  ਨੇ ਤੀਸਰੇ ਅਤੇ ਚੌਥੇ ਕੁਆਰਟਰ ਵਿੱਚ ਪੂਰੀ ਤਰ੍ਹਾਂ ਭਾਰਤੀ ਰੱਖਿਆ ਪੰਕਤੀ ਤੇ ਤਾਬੜਤੋੜ ਹਮਲੇ ਕਰਦਿਆਂ ਦਬਾ ਦਾ ਰੁੱਖ ਬਣਾਇਆ ਅਤੇ ਤੀਸਰੇ ਕੁਆਰਟਰ ਦੇ ਆਖ਼ਰੀ ਮਿੰਟ ਵਿੱਚ ਉਪਰੋਥੱਲੀ ਮਿਲੇ 3 ਪੈਨਲਟੀ ਕਾਰਨਰਾਂ ਵਿਚੋਂ ਇਕ ਨੂੰ ਗੋਲ ਵਿੱਚ ਬਦਲ ਕੇ ਬੜ੍ਹਤ ਨੂੰ  1-2 ਕੀਤਾ ਜਦਕਿ ਆਖ਼ਰੀ ਕੁਆਟਰ ਵਿੱਚ ਇੰਗਲੈਂਡ ਨੇ  ਬਰਾਬਰੀ ਤੇ ਆਉਣ ਲਈ ਪੂਰਾ ਵਾਹ ਲਈ  ਅਤੇ ਕੁੱਲ 7 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤ ਦੀ ਰੱਖਿਆ ਪੰਕਤੀ ਨੇ ਗੋਰਿਆਂ ਦੀ ਇੱਕ ਵੀ ਨਾ ਚੱਲਣ ਦਿੱਤੀ । ਭਾਰਤੀ ਹਾਕੀ ਟੀਮ ਦੇ  ਇੱਕ ਜਵਾਬੀ ਹਮਲੇ ਵਿੱਚ ਹਾਰਦਿਕ ਸਿੰਘ ਨੇ ਬਹੁਤ ਹੀ ਕਲਾਸਿਕ ਗੋਲ ਕਰਕੇ  ਭਾਰਤ ਦੀ  ਜਿੱਤ ਦਾ ਡੰਕਾ ਵਜਾਉਂਦਿਆਂ ਪੂਰੇ   49 ਸਾਲ ਬਾਅਦ ਭਾਰਤ ਦੀ ਸੈਮੀਫਾਈਨਲ ਵਿੱਚ ਐਂਟਰੀ ਪੱਕੀ ਕੀਤੀ । ਇਸ ਤੋਂ ਪਹਿਲਾਂ  1988 ਸਿਓਲ ਓਲੰਪਿਕ ਵਿੱਚ ਇੰਗਲੈਂਡ ਨੇ ਭਾਰਤ ਨੂੰ 3-0 ਗੋਲਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਭਾਰਤ  ਨੂੰ ਸੈਮੀਫਾਈਨਲ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਸੀ ਅੱਜ ਭਾਰਤ ਨੇ 33 ਸਾਲ ਬਾਅਦ ਉਸ ਹਾਰ ਦਾ ਬਦਲਾ ਲੈ ਲਿਆ ਹੈ ।

ਅੱਜ  ਇਸ ਤੋਂ ਪਹਿਲਾਂ ਖੇਡੇ ਗਏ ਕੁਆਟਰ ਫਾਈਨਲ ਮੁਕਾਬਲਿਆਂ ਵਿਚ ਸਾਬਕਾ ਓਲੰਪਿਕ ਚੈਂਪੀਅਨ ਜਰਮਨੀ ਨੇ ਵਰਤਮਾਨ ਚੈਂਪੀਅਨ ਅਰਜਨਟੀਨਾ ਨੂੰ  3-1 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦਕਿ ਦੁਨੀਆਂ ਦੀ ਨੰਬਰ ਇੱਕ ਟੀਮ ਆਸਟ੍ਰੇਲੀਆ ਨੂੰ ਹਾਲੈਂਡ ਨੂੰ ਹਰਾਉਣ ਲਈ ਪੂਰਾ ਪਸੀਨਾ ਵਹਾਉਣਾ ਪਿਆ  ਨਿਰਧਾਰਤ ਸਮੇਂ ਤੱਕ ਆਸਟਰੇਲੀਆ ਅਤੇ ਹਾਲੈਂਡ  2-2 ਗੋਲਾਂ ਤੇ ਬਰਾਬਰ ਸਨ ਪਰ ਪੈਨਲਟੀ ਸ਼ੂਟਆਊਟ ਵਿੱਚ ਆਸਟ੍ਰੇਲੀਆ 3-0 ਗੋਲਾਂ ਨਾਲ ਜੇਤੂ ਰਿਹਾ  । ਤੀਸਰੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ  ਵਿਸ਼ਵ ਚੈਂਪੀਅਨ ਬੈਲਜੀਅਮ ਨੇ ਸਪੇਨ ਨੂੰ 3-1 ਗੋਲਾਂ ਨਾਲ ਹਰਾ ਕੇ ਦੂਸਰੀ ਵਾਰ ਓਲੰਪਿਕ ਖੇਡਾਂ ਦੇ  ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ  । ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਬੈਲਜੀਅਮ  ਨਾਲ ਜਦਕਿ ਆਸਟਰੇਲੀਆ ਦਾ ਮੁਕਾਬਲਾ ਜਰਮਨੀ ਨਾਲ 3 ਅਗਸਤ ਨੂੰ ਹੋਵੇਗਾ।

ਓਲੰਪਿਕ ਖੇਡਾਂ ਦੇ 125 ਸਾਲਾ ਦੇ ਇਤਿਹਾਸ ਦਾ ਲੇਖਾ ਜੋਖਾ
ਓਲੰਪਿਕ ਖੇਡਾਂ ਦੇ ਇਤਿਹਾਸ ਦੀ ਸ਼ੁਰੂਆਤ 1896 ਵਿੱਚ  ਗ੍ਰੀਸ ਏਥਨਜ਼ ਤੋਂ ਹੋਈ , ਹੁਣ ਤਕ ਓਲੰਪਿਕ ਖੇਡਣ ਦੇ ਕੁੱਲ  31 ਐਡੀਸ਼ਨ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ  ਦੁਨੀਆਂ ਦੀਆਂ  2 ਵੱਡੀਆਂ ਲੜਾਈਆਂ ਕਾਰਨ  1916, 1940, 1944 ਦੀਆਂ  ਓਲੰਪਿਕ ਖੇਡਾਂ ਰੱਦ ਵੀ ਕਰਨੀਆਂ ਪਈਆਂ  , ਭਾਰਤੀ ਖਿਡਾਰੀਆਂ ਦੀ ਪਹਿਲੀ ਐਂਟਰੀ 1900 ਪੈਰਿਸ  ਓਲੰਪਿਕ ਖੇਡਾਂ ਐਂਗਲੋ ਇੰਡੀਅਨ ਖਿਡਾਰੀਆਂ ਦੇ ਰੂਪ ਵਿੱਚ  ਹੋਈ, 1900 ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤ ਵੱਲੋਂ ਇੱਕਲੋਤਾਖਿਡਾਰੀ ਗੋਰਾ ਨੌਰਮਨ ਗਿਲਬਰਟ ਪਰਿਟਚਰਡ ਨੇ 200 ਮੀਟਰ ਹਰਡਲਜ਼ ਵਿੱਚ ਹਿੱਸਾ ਲਿਆ ਜਿਸ ਨੇ ਭਾਰਤ ਦੇ ਨਾਮ ਤੇ 2 ਚਾਂਦੀ ਦੇ ਤਮਗੇ ਜਿੱਤੇ ।  ਜਦਕਿ ਅਸਲ ਵਿਚ ਭਾਰਤ ਦੇ ਖਿਡਾਰੀਆਂ ਨੇ 1928 ਐਮਸਟਰਡਮ ਓਲੰਪਿਕ ਖੇਡਾਂ  ਤੋਂ ਹੀ ਹਿੱਸਾ ਲੈਣਾ ਸ਼ੁਰੂ ਕੀਤਾ । ਜਿਸ ਵਿੱਚ ਭਾਰਤੀ ਹਾਕੀ ਟੀਮ  ਤੋਂ ਇਲਾਵਾ  ਕੁਝ ਅਥਲੀਟ ਵੀ ਗਏ ਪਹਿਲਾਂ ਪਹਿਲ ਆਰਮੀ ਨਾਲ ਸਬੰਧਤ ਖਿਡਾਰੀ ਹੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਂਦੇ ਸਨ । 1928 ਓਲੰਪਿਕ ਖੇਡਾਂ ਵਿਚ ਕੇਹਰ ਸਿੰਘ ਗਿੱਲ ਨੂੰ ਪਹਿਲੇ ਸਿੱਖ ਓਲੰਪੀਅਨ ਅਤੇ ਦਲੀਪ ਸਿੰਘ ਗਰੇਵਾਲ ਨੂੰ  ਪਹਿਲੇ ਸਿੱਖ ਅਥਲੀਟ ਓਲੰਪੀਅਨ ਬਣਨ ਦਾ ਮਾਣ ਹਾਸਲ ਹੋਇਆ ,ਮਾਣ ਵਾਲੀ ਗੱਲ ਦੋਨੋਂ ਸਰਦਾਰ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸਨ  ਕੇਹਰ ਸਿੰਘ ਦੇ ਪਿੰਡ ਗਿੱਲ ਅਤੇ ਦਲੀਪ ਸਿੰਘ ਗਰੇਵਾਲ ਦਾ ਪਿੰਡ ਦੋਲੋ ਜ਼ਿਲ੍ਹਾ ਲੁਧਿਆਣਾ ਸੀ । ਦਲੀਪ ਸਿੰਘ ਗਰੇਵਾਲ ਦਾ ਬੇਟਾ ਬਾਲਕ੍ਰਿਸ਼ਨ ਸਿੰਘ ਵੀ ਹਾਕੀ ਦਾ ਓਲੰਪੀਅਨ ਬਣਿਆ ਜਿਸ ਨੇ  1956 ਅਤੇ 1960 ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ । 1928 ਐਮਸਟਰਡਮ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਗੁਲਾਮ ਹੋ ਕੇ ਵੀ ਆਪਣਾ ਜੇਤੂ ਝੰਡਾ ਬੁਲੰਦ ਕੀਤਾ । ਧਿਆਨ ਚੰਦ ਅਤੇ ਰੂਪ ਸਿੰਘ ਭਰਾਵਾਂ ਦੀ ਜੋੜੀ ਨੇ ਓਲੰਪਿਕ ਹਾਕੀ ਵਿੱਚ ਤਹਿਲਕਾ ਮਚਾਇਆ। ਜੈਪਾਲ ਸਿੰਘ  ਨੂੰ  ਭਾਰਤੀ ਹਾਕੀ ਟੀਮ ਦੇ  ਪਹਿਲੇ ਕਪਤਾਨ ਬਣਨ ਦਾ ਮਾਣ ਹਾਸਲ ਹੋਇਆ  । ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ  ਹਾਲੈਂਡ ਨੂੰ 3-0 ਗੋਲਾਂ ਨਾਲ ਹਰਾ ਕੇ ਪਹਿਲਾ ਸੋਨ ਤਗ਼ਮਾ ਜਿੱਤਿਆ । ਓੁਸਤੋਂ ਬਾਅਦ  1932 ਲਾਸ ਏਂਜਲਸ ਓਲੰਪਿਕ, 1936 ਬਰਲਿਨ ਓਲੰਪਿਕ, 1948 ਲੰਡਨ  ਓਲੰਪਿਕ , 1952 ਹੈਲਸਿੰਕੀ ਓਲੰਪਿਕ , 1956 ਮੈਲਬੋਰਨ  ਓਲੰਪਿਕ , 1964 ਟੋਕੀਓ ਓਲੰਪਿਕ , 1980 ਮਾਸਕੋ  ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮੇ ਜਿੱਤੇ ਜਦਕਿ 1960 ਰੋਮ ਓਲੰਪਿਕ ਵਿੱਚ ਚਾਂਦੀ ਦਾ, 1968 ਮੈਕਸੀਕੋ ਅਤੇ  1972 ਮਿਊਨਖ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ । ਓਲੰਪਿਕ ਖੇਡਾਂ ਵਿੱਚ ਹਾਕੀ ਮੁਕਾਬਲਿਆਂ ਦੀ ਸ਼ੁਰੂਆਤ 1908 ਓਲੰਪਿਕ ਤੋਂ ਹੋਈ । 1908 ਅਤੇ 1920 ਓਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆਂ ਵਿੱਚ ਭਾਰਤ ਨੇ ਹਿੱਸਾ ਨਹੀਂ  ਲਿਆ ਇਨ੍ਹਾਂ  ਦੋਵੇਂ ਓਲੰਪਿਕ ਖੇਡਾਂ ਵਿੱਚ ਬਰਤਾਨੀਆ ਨੇ ਸੋਨ ਤਗ਼ਮਾ ਜਿੱਤਿਆ ।ਜਦ ਕਿ 1928 ਤੋਂ ਲੈ ਕੇ 1936 ਤੱਕ ਬਰਤਾਨੀਆ ਨੇ ਭਾਰਤੀ ਹਾਕੀ ਟੀਮ  ਦੀ ਤਾਕਤ ਤੋਂ  ਡਰਦਿਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਨਹੀਂ ਲਿਆ ਕਿ ਕਿਤੇ ਅਸੀਂ ਇਸ ਮੁਲਕ ਦੇ   ਹੱਥੋਂ  ਹਾਰ ਨਾ ਜਾਈਏ  , ਕੁੱਲ ਮਿਲਾ ਕੇ ਜੇਕਰ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਲੇਖਾ ਜੋਖਾ ਕਰੀਏ ਤਾਂ ਭਾਰਤ ਦੀ 1928 ਤੋਂ  1972 ਤੱਕ  ਹਾਕੀ ਉੱਤੇ ਸਰਦਾਰੀ ਰਹੀ ਜਿੱਥੇ ਭਾਰਤ ਨੇ ਹਰ ਵਾਰ ਕੋਈ ਨਾ ਕੋਈ ਤਮਗਾ ਜਿੱਤਿਆ ਇਹ ਹਾਕੀ ਦੇ ਸਾਰੇ ਮੁਕਾਬਲੇ ਘਾਹ ਵਾਲੇ ਮੈਦਾਨਾਂ ਤੇ ਹੋਏ  1976 ਮਾਂਟਰੀਅਲ ਓਲੰਪਿਕ ਤੋਂ ਐਸਟ੍ਰੋਟਰਫ ਹਾਕੀ ਮੈਦਾਨ ਦੀ ਸ਼ੁਰੂਆਤ ਹੋਈ  । 1972 ਓਲੰਪਿਕ ਤਕ ਭਾਰਤ ਨੇ ਹਾਕੀ ਵਿੱਚ  ਕੁੱਲ 10 ਤਮਗੇ ਜਿੱਤੇ । 1928 ਤੋਂ  1972 ਤੱਕ ਭਾਰਤੀ ਹਾਕੀ ਟੀਮ ਨੇ ਓਲੰਪਿਕ ਹਾਕੀ ਵਿੱਚ ਕੁੱਲ 58 ਮੈਚ ਖੇਡੇ ਜਿਨ੍ਹਾਂ ਵਿੱਚੋਂ 54 ਜਿੱਤੇ , 4 ਬਰਾਬਰ ਅਤੇ ਸਿਰਫ਼ 4 ਹਾਰੇ ਸਨ, ਜਦਕਿ ਐਸਟ੍ਰੋਟਰਫ਼ ਹਾਕੀ ਉਤੇ ਭਾਰਤ ਨੇ 1976 ਤੋਂ  ਲੈਕੇ 2016 ਤੱਕ ਕੁੱਲ 68 ਮੈਚ ਖੇਡੇ ਜਿਨ੍ਹਾਂ ਵਿੱਚੋਂ 27 ਜਿੱਤੇ, 13 ਬਰਾਬਰ ਅਤੇ 28 ਹਾਰੇ ਹਨ। ਐਸਟ੍ਰੋਟਰਫ਼ ਹਾਕੀ ਉੱਤੇ 1980  ਮਾਸਕੋ ਓਲੰਪਿਕ ਵਿੱਚ ਸੋਨ ਤਗ਼ਮੇ ਦੀ ਜਿੱਤ ਨੂੰ ਛੱਡ ਕੇ ਭਾਰਤੀ ਹਾਕੀ ਟੀਮ ਕਦੇ ਵੀ ਸੈਮੀਫਾਈਨਲ ਵਿੱਚ ਵੀ ਨਹੀਂ ਪਹੁੰਚ ਸਕੀ , ਘਾਹ ਵਾਲੀ ਹਾਕੀ ਦੀ ਸਰਦਾਰੀ ਤੋਂ ਬਾਅਦ ਐਸਟ੍ਰੋਟਰਫ ਹਾਕੀ ਉੱਤੇ ਭਾਰਤੀ ਹਾਕੀ ਟੀਮ ਦਾ ਨਿਘਾਰ ਹੀ ਆਉਂਦਾ ਰਿਹਾ ਪਰ ਫੇਰ ਵੀ ਪਾਕਿਸਤਾਨ ਅਤੇ ਆਸਟ੍ਰੇਲੀਆ  ਦੀਆਂ ਟੀਮਾਂ ਨੂੰ  ਛੱਡ ਕੇ ਭਾਰਤੀ ਹਾਕੀ ਟੀਮ ਦਾ ਹਰ ਟੀਮ ਵਿਰੁੱਧ ਜੇਤੂ ਰਿਕਾਰਡ ਅੱਜ ਵੀ ਵਧੀਆ ਅੰਕੜਿਆਂ ਵਿੱਚ ਬੋਲਦਾ ਹੈ । ਕੁੱਲ ਮਿਲਾ ਕੇ ਭਾਰਤ ਨੇ ਓਲੰਪਿਕ ਖੇਡਾਂ ਦੇ ਵਿਚ ਖੇਡੇ 20 ਐਡੀਸ਼ਨਾਂ ਵਿਚੋਂ 11 ਵਾਰ ਜੇਤੂ ਸਟੈਂਡ ਤੇ ਖੜ੍ਹਨ ਦਾ ਪਰਚਮ ਲਹਿਰਾਇਆ  ਹੈ ਜੋ ਕਿ ਇਕ ਮਾਣ ਮੱਤਾ ਜੇਤੂ ਇਤਿਹਾਸ ਹੈ ।

ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਕੁੱਲ 28 ਤਮਗੇ ਜਿੱਤੇ ਹਨ ਜਿਸ ਵਿੱਚ 1904 ਓਲੰਪਿਕ ਖੇਡਾਂ ਵਿੱਚ  ਭਾਰਤ ਵੱਲੋਂ ਖੇਡਦਿਆਂ ਇਕ ਗੋਰੇ ਅਥਲੀਟ  ਪੈਨਿਅਰ ਨੇ ਅਥਲੈਟਿਕਸ ਵਿੱਚ 2 ਤਮਗੇ ਜਿੱਤੇ ਓੁਸ ਤੋਂ  ਬਾਅਦ 1952 ਹੈਲਸਿੰਕੀ ਓਲੰਪਿਕ ਖੇਡਾਂ ਵਿੱਚ ਪਹਿਲਵਾਨੀ ਵਿੱਚ  ਕੇ ਡੀ ਯਾਦਵ ਨੇ ਕਾਂਸੀ ਦਾ ਤਮਗਾ  ਜਿੱਤਿਆ ਫਿਰ   1996 ਐਟਲਾਂਟਾ  ਓਲੰਪਿਕ ਵਿੱਚ ਲਿਏਂਡਰ ਪੇਸ ਨੇ ਟੈਨਿਸ ਵਿੱਚ ਕਾਂਸੀ ਦਾ ਤਮਗਾ , 2000 ਸਿਡਨੀ ਓਲੰਪਿਕ ਵਿਚ ਕਰਨਮ ਮਲੇਸ਼ਵਰੀ ਨੇ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਗ਼ਮਾ  , 2004 ਏਥਨਜ਼ ਗਰੀਸ  ਓਲੰਪਿਕ ਖੇਡਾਂ ਵਿੱਚ  ਜੈਵਰਧਨ ਰਾਠੌਰ ਨੇ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਮਗਾ ਜਦਕਿ ਚੀਨ ਬੀਜਿੰਗ 2008 ਓਲੰਪਿਕ ਖੇਡਾਂ ਵਿੱਚ  ਨਿਸ਼ਾਨੇਬਾਜ਼ੀ ਵਿੱਚ ਅਭਿਨਵ ਬਿੰਦਰਾ ਨੇ ਸੋਨ ਤਗਮਾ, ਪਹਿਲਵਾਨ ਸੁਸ਼ੀਲ ਕੁਮਾਰ ਅਤੇ ਮੁੱਕੇਬਾਜ਼ ਵਜਿੰਦਰ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ  । 2012 ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਵਿਅਕਤੀਗਤ ਮੁਕਾਬਲਿਆਂ ਵਿੱਚ 6 ਤਗ਼ਮੇ ਮਿਲੇ 2 ਚਾਂਦੀ ਦੇ ਅਤੇ 4 ਕਾਂਸੀ ਦੇ,ਲੰਡਨ ਓਲੰਪਿਕ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਨਿਸ਼ਾਨੇਬਾਜ਼ ਵਿਜੇ ਕੁਮਾਰ ਨੇ ਚਾਂਦੀ ਦੇ ਸਾਨੀਆ ਨੇਹਵਾਲ ਨੇ ਬੈਡਮਿੰਟਨ ਵਿੱਚ  ਯੋਗੇਸ਼ਵਰ ਦੱਤ ਨੇ ਕੁਸ਼ਤੀ ਵਿੱਚ ਗਗਨ ਨਾਰੰਗ ਨੇ ਨਿਸ਼ਾਨੇਬਾਜ਼ੀ ਵਿੱਚ ਮੈਰੀਕੌਮ ਨੇ ਮੁੱਕੇਬਾਜ਼ੀ ਵਿੱਚ ਕਾਂਸੀ ਦੇ ਤਮਗੇ ਜਿੱਤੇ ਜਦਕਿ ਬ੍ਰਾਜ਼ੀਲ ਰੀਓ ਡੀ ਜੇਨਾਰਿਉ 2016 ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪੀ ਵੀ ਸਿੰਧੂ ਨੇ ਬੈਡਮਿੰਟਨ ਵਿੱਚ ਚਾਂਦੀ ਦਾ ਅਤੇ ਪਹਿਲਵਾਨ ਸਾਕਸ਼ੀ ਮਲਿਕ ਨੇ  ਕਾਂਸੀ ਦੇ ਤਗ਼ਮੇ ਜਿੱਤੇ ਇਸ ਤਰ੍ਹਾਂ  ਹਾਕੀ  ਦੇ 11 ਤਮਗਿਆਂ  ਤੋਂ ਇਲਾਵਾ 17 ਤਗ਼ਮੇ ਭਾਰਤ ਨੂੰ  ਵਿਅਕਤੀਗਤ ਖੇਡਾਂ ਵਿੱਚ ਹੀ ਮਿਲੇ ਹਨ ਜਦਕਿ ਬਾਕੀ ਖੇਡਾਂ ਵਿੱਚ ਭਾਰਤ ਦਾ ਤਮਗੇ ਜਿੱਤਣ ਵਿਚ ਪੂਰੀ ਤਰ੍ਹਾਂ ਮੰਦਾ ਹੀ ਰਿਹਾ ਹੈ ਦੁਨੀਆਂ ਦੀ ਵੱਡੀ ਵਸੋਂ ਵਾਲੇ ਮੁਲਕ ਲਈ ਇਹ ਬੜੀ ਸ਼ਰਮਨਾਕ ਗੱਲ ਹੈ ਜੇਕਰ ਚੀਨ ਸਭ ਤੋਂ ਵੱਧ ਵਸੋਂ ਵਾਲਾ ਮੁਲਕ ਦੁਨੀਆਂ ਦੀਆਂ ਖੇਡਾਂ ਵਿੱਚ ਆਪਣੀ ਸਰਦਾਰੀ ਦਰਸਾ ਸਕਦਾ ਹੈ ਤਾਂ ਭਾਰਤ ਕਿਉਂ ਨਹੀਂ ? ਕਿਉਂਕਿ ਭਾਰਤ ਦੇ ਵਿੱਚ ਖੇਡ ਪ੍ਰਣਾਲੀ ਪ੍ਰਤੀ ਮੁਲਕ ਦੀਆਂ ਸਰਕਾਰਾਂ ਕਦੇ ਗੰਭੀਰ ਨਹੀਂ ਹੋਈਆਂ ਇਸੇ ਕਰਕੇ  ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦਾ ਨਾਮ ਧੁੰਦਲਾ ਹੈ ਸਿਰਫ ਹਾਕੀ ਖੇਡ ਹੀ ਇੱਕ ਅਜਿਹੀ ਖੇਡ ਹੈ ਜਿਸ ਨੇ ਆਪਣੇ ਦਮ ਉੱਤੇ ਭਾਰਤ ਦਾ ਨਾਮ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਰੌਸ਼ਨ ਕੀਤਾ ਹੈ  ਅੱਜ ਵੀ ਮਾੜੇ ਹਾਲਾਤਾਂ ਦੇ ਬਾਵਜੂਦ ਭਾਰਤੀ ਹਾਕੀ ਟੀਮ ਦੁਨੀਆਂ ਦੀ ਦਰਜਾਬੰਦੀ ਵਿੱਚ ਚੌਥੇ ਸਥਾਨ ਤੇ ਚੱਲ ਰਹੀ ਹੈ ਜੇਕਰ ਸਮੇਂ ਦੀਆਂ ਸਰਕਾਰਾਂ  ਹਾਕੀ ਅਤੇ ਹੋਰ ਖੇਡਾਂ ਪ੍ਰਤੀ ਥੋੜ੍ਹੀ ਜਿਹੀ ਗੰਭੀਰਤਾ ਦਿਖਾਉਣ ਤਾਂ ਭਾਰਤ ਦੀ ਸਰਦਾਰੀ ਓਲੰਪਿਕ ਖੇਡਾਂ ਦੇ ਵਿਚ ਹੋਰ ਵਧੀਆ ਹੋ ਸਕਦੀ ਹੈ । ਸਮੇਂ ਸਮੇਂ ਦੀਆਂ ਸਰਕਾਰਾਂ ਨੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕਦੇ ਕੋਈ ਯਤਨ  ਹੀ ਨਹੀਂ ਕੀਤਾ । ਹੁਣ 2021 ਟੋਕੀਓ ਓਲੰਪਿਕ ਖੇਡਾਂ ਵਿੱਚ ਵਕਤ ਹੀ ਦੱਸੇਗਾ ਕਿ ਭਾਰਤੀ ਖਿਡਾਰੀ ਆਪਣੇ ਦਮ ਖਮ ਨਾਲ ਕਿੰਨੇ ਕੁ ਤਮਗੇ ਜਿੱਤਦੇ ਹਨ  ਅਤੇ ਸਰਕਾਰਾਂ ਦੀ ਕਾਰਗੁਜ਼ਾਰੀ ਰਹਿੰਦੀ ਹੈ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਰੱਬ ਰਾਖਾ !

ਟੋਕੀਓ ਓਲੰਪਿਕ ਖੇਡਾਂ 2021 ਪੰਜਾਬ ਦੇ ਖਿਡਾਰੀਆਂ ਦਾ ਜੇਤੂ ਤਗ਼ਮਿਆਂ ਵਿੱਚ ਕਿੰਨਾ ਕੁ ਹੋਵੇਗਾ ਯੋਗਦਾਨ ?
ਟੋਕੀਓ ਓਲੰਪਿਕ ਖੇਡਾਂ ਜੋ 23 ਜੁਲਾਈ ਤੋਂ 8 ਅਗਸਤ ਤੱਕ ਜਾਪਾਨ ਦੇ ਸ਼ਹਿਰ ਟੋਕੀਓ ਵਿਖੇ ਹੋ ਰਹੀਆਂ ਹਨ  ਉਸ ਵਾਸਤੇ ਭਾਰਤ ਦਾ 190 ਮੈਂਬਰੀ ਵਫ਼ਦ ਜਿਸ ਵਿੱਚ 125 ਦੇ ਕਰੀਬ ਅਥਲੀਟ  ਹੋਣਗੇ ਵਿੱਚ ਹਿੱਸਾ ਲੈਣਗੇ  ।ਟੋਕੀਓ ਓਲੰਪਿਕ ਖੇਡਾਂ 2021  ਵਿੱਚ ਭਾਰਤ ਕੁੱਲ 16 ਪ੍ਰਤੀਯੋਗਤਾਵਾਂ ਚ ਹਿੱਸਾ ਲਵੇਗਾ ਜਿਸ ਵਿੱਚ ਹਾਕੀ ਮਰਦ ਅਤੇ ਇਸਤਰੀਆਂ  , ਕੁਸ਼ਤੀਆਂ ,ਵੇਟਲਿਫਟਿੰਗ , ਨਿਸ਼ਾਨੇਬਾਜ਼ੀ, ਬਾਕਸਿੰਗ ,ਬੈਡਮਿੰਟਨ, ਅਰਚਰੀ, ਟੇਬਿਲ ਟੈਨਿਸ ਫੈਨਸਿੰਗ ਗੋਲਫ਼ ਜਿਮਨਾਸਟਿਕ, ਜੂਡੋ ,ਰੋਇੰਗ ,ਸੇਲਿੰਗ  ਆਦਿ ਖੇਡਾਂ ਹਨ ਜਿੱਥੋਂ ਤਕ ਭਾਰਤ ਨੂੰ ਤਗ਼ਮਿਆਂ ਦੀ ਆਸ ਹੈ ਉਹ ਹਾਕੀ ਮਰਦ, ਬਾਕਸਿੰਗ ਨਿਸ਼ਾਨੇਬਾਜ਼ੀ , ਬੈਡਮਿੰਟਨ ,ਅਰਚਰੀ ਕੁਸ਼ਤੀਆਂ ਅਤੇ ਵੇਟਲਿਫਟਿੰਗ ਆਦਿ ਖੇਡਾਂ ਤੋਂ ਹੈ ਕਿ ਜਦ ਕਿ ਬਾਕੀ ਖੇਡਾਂ ਵਿੱਚ ਤਾਂ ਭਾਰਤ ਦੀ ਸਿਰਫ ਖਾਨਾਪੂਰਤੀ ਹੀ ਹੋਵੇਗੀ, ਜੇਕਰ ਇੰਨਾ  ਖੇਡਾਂ ਵਿੱਚ ਕੋਈ ਤਗ਼ਮਾ ਆਉਂਦਾ ਹੈ ਤਾਂ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੋਵੇਗਾ।  ਜੇਕਰ ਟੋਕੀਓ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਸ਼ਮੂਲੀਅਤ ਦੀ ਗੱਲ ਕਰੀਏ  ਪੰਜਾਬ ਦਾ ਸਭ ਤੋਂ ਵੱਡਾ ਦਬਦਬਾ ਹਾਕੀ ਮਰਦਾਂ ਵਿੱਚ  ਹੀ ਹੈ ਜਿਸ ਵਿੱਚ ਪੰਜਾਬ ਨਾਲ ਸੰਬੰਧਤ  8 ਖਿਡਾਰੀ ਭਾਰਤੀ ਟੀਮ ਦਾ ਹਿੱਸਾ ਬਣੇ ਹਨ ਜਿਨ੍ਹਾਂ ਵਿੱਚ ਰੁਪਿੰਦਰਪਾਲ  ਸਿੰਘ, ਹਰਮਨਪ੍ਰੀਤ ਸਿੰਘ ,ਮਨਦੀਪ ਸਿੰਘ ,ਕਪਤਾਨ ਮਨਪ੍ਰੀਤ ਸਿੰਘ ,ਸ਼ਮਸ਼ੇਰ ਸਿੰਘ ,ਦਿਲਪ੍ਰੀਤ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ ਵਿਰਕ ਤੋਂ ਇਲਾਵਾ ਕੁੜੀਆਂ ਦੀ ਹਾਕੀ ਵਿੱਚ ਗੁਰਜੀਤ ਕੌਰ ਚੁਣੀ ਗਈ ਹੈ ਜਦਕਿ ਅਥਲੈਟਿਕਸ ਵਿੱਚ ਸ਼ਾਟਪੁੱਟਰ ਤਜਿੰਦਰਪਾਲ ਸਿੰਘ ਤੂਰ, ਡਿਸਕਸ ਥ੍ਰੋ ਵਿੱਚ ਕਮਲਪ੍ਰੀਤ ਕੌਰ , ਜਦਕਿ ਮੁੱਕੇਬਾਜ਼ੀ  ਸਿਮਰਨਜੀਤ ਕੌਰ ਚਕਰ ਆਦਿ ਖਿਡਾਰੀਆਂ ਦੇ ਨਾਮ ਵਰਨਣਯੋਗ ਹਨ  ਜੇਕਰ ਹਾਕੀ ਖੇਡ ਵਿੱਚ ਭਾਰਤ ਨੂੰ ਕੋਈ ਤਗ਼ਮਾ ਆਉਂਦਾ ਹੈ ਤਾਂ ਪੰਜਾਬ ਦੀ ਪੂਰੇ ਮੁਲਕ ਵਿੱਚ ਬੱਲੇ ਬੱਲੇ ਹੋਵੇਗੀ ਜਦਕਿ ਅਥਲੈਟਿਕਸ ਤੋਂ ਸੰਭਾਵਨਾਵਾਂ ਬਹੁਤ ਘੱਟ ਹਨ ਕਿਉਂਕਿ ਆਲਮੀ ਪੱਧਰ ਦੇ ਅਥਲੀਟ ਸਾਡੇ ਨਾਲੋਂ ਬਹੁਤ ਅੱਗੇ ਹਨ , ਪੰਜਾਬ ਦੀ ਧੀ ਸਿਮਰਨਜੀਤ ਕੌਰ ਚਕਰ ਮੁੱਕੇਬਾਜ਼ੀ ਵਿੱਚ ਕੋਈ ਵੱਡਾ ਕ੍ਰਿਸ਼ਮਾ ਦਿਖਾ ਸਕਦੀ ਹੈ  । ਪੰਜਾਬ ਤੋਂ ਇਲਾਵਾ ਗੁਆਂਢੀ ਸੂਬਾ ਹਰਿਆਣਾ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਓਲੰਪਿਕ ਖੇਡਾਂ ਦਾ ਹਿੱਸਾ ਬਣਨ ਜਾ ਰਹੇ ਹਨ ਉਨ੍ਹਾਂ ਦੀ ਖੇਡ ਨੀਤੀ ਅਤੇ  ਅਤੇ ਖਿਡਾਰੀਆਂ ਦੇ ਚੰਗੇ ਹੁਨਰ ਮੁਤਾਬਿਕ  ਕੁਝ ਤਗ਼ਮੇ ਆਉਣ ਦੀ ਆਸ ਹੈ ਕਿਉਂਕਿ ਹਰਿਆਣਾ ਕੁਸ਼ਤੀ , ਨਿਸ਼ਾਨੇਬਾਜ਼ੀ , ਮੁੱਕੇਬਾਜ਼ੀ ਆਦਿ  ਹੋਰ ਵਿਅਕਤੀਗਤ ਖੇਡਾਂ ਵਿੱਚ ਪੰਜਾਬ ਨਾਲੋਂ ਕਾਫੀ ਅੱਗੇ ਹੈ  ਭਾਰਤੀ ਹਾਕੀ ਟੀਮ ਵਿਚ ਹਰਿਆਣਾ ਦੀਆਂ 9 ਖਿਡਾਰਨਾਂ ਚੁਣੀਆਂ ਗਈਆਂ ਹਨ, ਸ਼ਾਹਬਾਦ ਮਾਰਕੰਡਾ ਅਤੇ ਸੋਨੀਪਤ ਸੈੰਟਰ ਕੁੜੀਆਂ ਦੀ ਹਾਕੀ ਦਾ ਗੜ੍ਹ ਬਣ ਚੁੱਕੇ ਹਨ  ਜਦਕਿ ਪੰਜਾਬ ਦੀ ਸਿਰਫ਼ ਇੱਕ ਖਿਡਾਰਨ ਗੁਰਜੀਤ ਕੌਰ ਆਪਣੇ ਦਮ ਤੇ ਟੀਮ ਵਿੱਚ ਆਈ   ਹੈ  । ਸੱਚ ਇਹ ਹੈ ਕਿ ਪੰਜਾਬ ਦਾ ਓਲੰਪਿਕ ਖੇਡਾਂ ਵਿਚ ਪਹਿਲਾਂ ਵਾਲਾ ਜਲਵਾ ਨਹੀ ਰਿਹਾ ਕਿਉਂਕਿ ਪੰਜਾਬ ਸਰਕਾਰ ਦੀਆਂ ਖੇਡਾਂ ਪ੍ਰਤੀ  ਵੱਡੀਆਂ ਅਣਦੇਖੀਆਂ ਅਤੇ ਖੇਡ ਨੀਤੀ ਦਾ ਖਿਡਾਰੀਆਂ ਦੇ ਹਿੱਤ ਵਿੱਚ ਨਾ ਹੋਣਾ ਪੰਜਾਬ ਲਈ ਬੜਾ ਵੱਡਾ ਘਾਤਕ ਹੋ ਰਿਹਾ। ਜੇਕਰ ਪੰਜਾਬ ਸਰਕਾਰ ਨੇ ਖੇਡਾਂ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਓਲੰਪਿਕ ਖੇਡਾਂ ਵਿੱਚੋਂ ਤਗ਼ਮੇ ਜਿੱਤਣਾ ਤਾਂ ਦੂਰ ਦੀ ਗੱਲ ਅਗਲੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੀ  ਥੋੜ੍ਹੀ ਬਹੁਤੀ ਐਂਟਰੀ ਵੀ ਮੁਸ਼ਕਿਲ ਨਾਲ ਹੀ ਹੋਵੇਗੀ ਦੂਸਰੇ ਪਾਸੇ ਭਾਰਤੀ ਓਲੰਪਿਕ ਐਸੋਸੀਏਸ਼ਨ ਜੋ ਟੋਕੀਓ ਓਲੰਪਿਕ ਖੇਡਾਂ ਵਿੱਚ  ਅੱਜ ਤੋਂ 4 ਵਰ੍ਹੇ ਪਹਿਲਾਂ 25 ਤਗਮੇ ਜਿੱਤਣ ਦੇ ਟੀਚੇ ਦੀਆਂ ਗੱਲਾਂ ਕਰਦੀ   ਸੀ ਪਰ ਹੁਣ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ  ਨਰਿੰਦਰ ਬਤਰਾ ਭਾਵੇਂ 2 ਡਿਜਟ ( ਦੋ ਅੱਖਰੀ)  ਵਿੱਚ ਤਗ਼ਮੇ ਜਿੱਤਣ ਦੀ ਗੱਲ ਤਾਂ ਕਹਿੰਦੇ  ਹਨ  ਪਰ ਨਿਰਾਸ਼ਤਾ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਝਲਕਦੀ ਦਿਸ ਰਹੀ ਹੈ ਕਿ ਅਸੀਂ ਓਲੰਪਿਕ  ਮੁਕਾਬਲੇ  ਮੁਤਾਬਿਕ ਤਿਆਰੀ ਨਹੀਂ ਕਰ ਸਕੇ  ਹਾਂ । ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦੀ ਵਧੀਆ ਕਾਰਗੁਜ਼ਾਰੀ ਲੰਡਨ ਓਲੰਪਿਕ ਵਿੱਚ ਰਹੀ ਸੀ ਜਿਸ ਵਿੱਚ ਭਾਰਤ ਨੇ 6 ਤਗ਼ਮੇ ਜਿੱਤੇ ਸਨ ਇਸ ਤੋਂ ਇਲਾਵਾ  ਕੁੱਲ 31 ਐਡੀਸ਼ਨਾਂ  ਵਿੱਚ ਭਾਰਤ ਨੇ ਹੁਣ ਤਕ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ  28 ਤਗ਼ਮੇ ਜਿੱਤੇ ਹਨ ਜਿਨ੍ਹਾਂ ਵਿੱਚੋਂ 11 ਤਗ਼ਮੇ ਹਾਕੀ ਵਿੱਚ ਹੀ ਜਿੱਤੇ ਹਨ ਜਿਸ ਵਿਚ 8 ਸੋਨ ਤਗ਼ਮੇ ਇਕ ਚਾਂਦੀ ਦਾ ਅਤੇ  2 ਕਾਂਸੀ ਦੇ ਤਗ਼ਮੇ ਹਨ, ਪੰਜਾਬ ਨੇ ਆਖ਼ਰੀ ਵਾਰ 2008 ਬੀਜਿੰਗ  ਓਲੰਪਿਕ ਖੇਡਾਂ  ਵਿੱਚ ਆਪਣਾ ਆਖਰੀ ਤਗ਼ਮਾ ਜਿੱਤਿਆ ਸੀ ਉਹ ਵੀ ਅਭਿਨਵ ਬਿੰਦਰਾ ਦੇ ਸੋਨ ਤਗ਼ਮੇ ਦੀ ਜਿੱਤ ਵਿਚ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੀ ਕੋਈ ਭੂਮਿਕਾ ਨਹੀਂ ਸੀ ।    ਕੁੱਲ ਮਿਲਾ ਕੇ ਟੋਕੀਓ ਓਲੰਪਿਕ ਖੇਡਾਂ ਵਿਚ ਜੇਕਰ ਪੰਜਾਬ ਦੀ ਕਾਰਗੁਜ਼ਾਰੀ ਦੀ ਘੋਖ ਕਰੀਏ ਤਾਂ ਮਰਦਾਂ ਦੀ ਹਾਕੀ ਨੂੰ ਛੱਡ ਕੇ ਪੰਜਾਬ ਦੇ ਖਿਡਾਰੀਆਂ ਤੋਂ ਕੋਈ ਵੱਡੀ ਆਸ ਨਹੀਂ ਕੀਤੀ ਜਾ ਸਕਦੀ  ਸਿਰਫ਼ ਕੋਈ ਕ੍ਰਿਸ਼ਮਾ ਹੀ ਪੰਜਾਬ ਦੇ ਖਿਡਾਰੀਆਂ ਨੂੰ ਤਗਮਾ ਜਿਤਾ ਸਕਦਾ ਹੈ, ਬਾਕੀ  ਓਲੰਪਿਕ ਖੇਡਾਂ ਤੋਂ ਬਾਅਦ ਫਿਰ ਉਹੀ ਰੋਣਾ ਧੋਣਾ  ਹੋਵੇਗਾ ਅਤੇ ਅਗਲੀਆਂ ਓਲੰਪਿਕ ਖੇਡਾਂ ਨੂੰ  ਸਾਡਾ ਮੁੱਖ ਟੀਚਾ ਦੱਸ ਕੇ ਸਾਡੇ ਖੇਡ ਪ੍ਰਬੰਧਕ ਅਤੇ ਰਾਜਨੀਤਕ ਲੋਕ ਖਹਿੜਾ ਛੁਡਾਉਣ ਗਏ । ਤਗ਼ਮਿਆਂ ਦਾ ਟੀਚਾ ਛੱਡ ਕੇ ਪੰਜਾਬ ਸਰਕਾਰ ਖਿਡਾਰੀਆਂ ਅਤੇ ਖੇਡਾਂ ਪ੍ਰਤੀ ਸੁਹਿਰਦ ਹੋਵੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਅਤੇ ਖਿਡਾਰੀਆਂ ਲਈ ਰੋਜ਼ਗਾਰ ਦਾ ਪ੍ਰਬੰਧ ਕਰੇ ਇਕ ਅਜਿਹੀ ਠੋਸ ਖੇਡ ਨੀਤੀ ਬਣੇ ਜਿਸ ਨਾਲ ਅਪਣੇ ਆਪ ਖੇਡ ਸੱਭਿਆਚਾਰ ਪ੍ਰਫੁੱਲਤ ਹੋਣ ਵੱਲ ਵਧੇ ਫੇਰ ਹੀ ਕਿਸੇ ਨਤੀਜੇ ਦੀ ਆਸ ਰੱਖ ਸਕਦੇ , ਪ੍ਰਮਾਤਮਾ ਸਾਡੇ ਖੇਡ ਆਕਾ ਨੂੰ ਸੁਮੱਤ ਬਖ਼ਸ਼ੇ  , ਪੰਜਾਬ ਦੇ ਖਿਡਾਰੀਆਂ ਦਾ  ਟੋਕੀਓ ਓਲੰਪਿਕ ਖੇਡਾਂ 2021  ਵਿਚ ਹੋਵੇਗਾ, ਰੱਬ ਰਾਖਾ  ।

ਕੀ ਅਕਾਲੀਆਂ ਦੀ ਡੁੱਬਦੀ ਬੇੜੀ ਹਾਥੀ ਪਾਰ ਲਾਏਗਾ ?
ਸ਼੍ਰੋਮਣੀ ਅਕਾਲੀ ਦਲ ਸਿੱਖ ਸਿਆਸਤ ਦੀ ਇਕ ਸਿਰਮੌਰ ਸੰਸਥਾ ਹੈ ,ਪੰਥਕ ਹਿੱਤਾਂ ਤਹਿਤ  ਵੱਡੀਆਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਆਪਣੇ 100 ਸਾਲ ਦੇ ਇਤਿਹਾਸ ਵਿੱਚ ਸਿਆਸਤ ਦੇ ਇਸ ਨਿਘਾਰ ਤੇ ਆ ਜਾਵੇਗਾ ਇਹ ਸਾਡੇ ਪੰਥਕ ਆਗੂਆਂ ਦੀ ਤਾਂ ਗੱਲ ਛੱਡੋ ਸਿੱਖ ਚਿੰਤਕ , ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ  ਪੰਥਕ ਸੋਚ ਰੱਖਣ ਵਾਲੀ ਪਾਰਟੀ ਨੂੰ ਆਪਣੀ ਹੋਂਦ ਜਿਤਾਓੁਣ ਲਈ ਵੀ ਜੱਦੋ ਜਹਿਦ ਕਰਨੀ ਪਵੇਗੀ। ਇਸ ਦਾ ਵੱਡਾ ਕਾਰਨ ਪੰਥਕ ਸੋਚ ਨੂੰ ਵਿਸਾਰਨਾ , ਸਿੱਖਪੰਥ ਨਾਲ ਲਈ ਦਗਾ ਕਮਾਓੁਣਾ, ਡੇਰਾਬਾਦ ਨੂੰ ਬੜਾਵਾ ਦੇਣਾ ਅਤੇ ਸਿਆਸਤ ਨੂੰ ਵਪਾਰ ਬਣਾਉਣਾ ਹੈ। ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਪੰਥਕ ਪਾਰਟੀ ਨਾਂ  ਹੋ ਕੇ ਇੱਕ ਸਰਮਾਏਦਾਰ ਟੱਬਰ ਦੀ ਬਾਦਲ ਵਪਾਰਕ ਕੰਪਨੀ ਬਣਕੇ ਰਹਿ ਗਿਆ ਹੈ।ਸਰਮਾਏਦਾਰ ਅਤੇ ਚਾਪਲੂਸਾਂ ਲੋਕਾਂ  ਦੀ ਇਸ ਬਾਦਲ ਸਿਆਸੀ ਕੰਪਨੀ ਵਿੱਚ ਵੱਡੀ ਭਰਮਾਰ ਹੈ । ਪੰਥਕ ਸਰਕਾਰ ਦਾ ਰੁਤਬਾ ਰੱਖਣ ਵਾਲੀ ਬਾਦਲ ਕੰਪਨੀ ਦੀ ਸਰਕਾਰ ਦੇ ਰਾਜ ਵਿੱਚ ਸਾਲ 2015 ਵਿੱਚ ਗੁਰੂ ਗਰੰਥ ਸਾਹਿਬ ਦੀ ਵੱਡੇ ਪੱਧਰ ਤੇ ਬੇਅਦਬੀ ਹੋਵੇ ਫੇਰ ਇਨਸਾਫ਼ ਨਾ ਹੋਵੇ, ਦੋਸ਼ੀ  ਫੜੇ ਵੀ ਨਾ ਜਾਣ ਇਸ ਤੋਂ ਵੱਡਾ ਕਲੰਕ ਪੰਜਾਬ ਤੇ ਹੋਰ ਕੀ ਲੱਗ ਸਕਦਾ, ਕੀ  ਉਸ ਘਟਨਾਕ੍ਰਮ ਦੀ ਜ਼ਿੰਮੇਵਾਰੀ ਉਸ ਸਮੇਂ ਦੀ ਸਰਕਾਰ ਜਾਂ ਬਾਦਲਾਂ ਦੀ ਨਹੀਂ ਬਣਦੀ ਸੀ  ਇਸ ਦੇ ਸਿੱਟੇ ਵਜੋਂ ਹੀ 2017  ਪੰਜਾਬ ਵਿਧਾਨ ਸਭਾ ਚੌਣਾਂ ਵਿੱਚ ਅਕਾਲੀ ਦਲ ਨੂੰ ਵੱਡੀ ਹਾਰ ਨਾਲ ਵਿਰੋਧੀ ਧਿਰ ਵਿੱਚ ਵੀ ਬੈਠਣਾ ਨਸੀਬ ਨਾਂ ਹੋਇਆਂ ।ਇਹ ਨਤੀਜਾ  ਵੀ ਸਿੱਖ ਸਿਆਸਤ ਦੇ ਇਤਿਹਾਸ ਦਾ ਕਾਲਾ ਪੰਨਾ ਬਣਿਆ  , ਆਖ਼ਰ  25  ਸਾਲ ਰਾਜ ਕਰਨ ਦਾ ਸੁਪਨਾ ਦੇਖਣ ਵਾਲਾ ਅਕਾਲੀ ਦਲ ਪਾਟੋਧਾਰ ਹੋ ਗਿਆ। ਇੱਕ ਵੱਡੇ ਹਿੱਸੇ ਨੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਾਂ ਸਯੁੰਕਤ ਅਕਾਲੀ ਦਲ ਬਣਾ ਲਿਆ । ਬੀ ਜੇ ਪੀ ਨਾਲ ਨੁੰਹ ਮਾਸ ਵਾਲਾ ਰਿਸ਼ਤਾ ਤਾਰ ਤਾਰ ਹੋ ਗਿਆ ।

ਪੰਥ ਨੂੰ ਕੱਕੜੀਆਂ ਕਰੇਲੇ ਕਰਕੇ ਬਾਦਲਾਂ ਨੂੰ  ਹੁਣ 25 ਸਾਲ ਬਾਅਦ ਬੁਹਜਨ ਸਮਾਜ ਪਾਰਟੀ ਦੀ ਯਾਦ ਆਂ ਗਈ , ਜੀਹਦੇ ਨਾਲ 1996 ਵਿੱਚ ਲੋਕ ਸਭਾ ਚੋਣਾਂ ਚ ਸਿਆਸੀ  ਸਾਝ ਪਾਈ ਸੀ ਪਰ 8 ਕੁ ਮਹੀਨੇ ਬਾਅਦ ਹੀ ਜਨਸੰਘੀਆਂ ਦਾ ਸਿਆਸੀ ਹੇਜ ਜਾਗ ਪਿਆ ਸੀ । 1997 ਵਿਧਾਨ ਸਭਾ ਚੋਣਾਂ ਬੀਜੇਪੀ ਨਾਲ ਰਲ ਕੇ ਜਿੱਤੀਆਂ ਸਨ  ਫੇਰ 25 ਸਾਲ ਬੀਜੇਪੀ ਵਾਲ਼ਿਆਂ ਨਾਲ ਰਲ ਕੇ ਮਲਾਈਆਂ ਖਾਣ ਤੋਂ ਬਾਅਦ  2020 ਵਿੱਚ ਕਿਸਾਨੀ ਮੁੱਦੇ ਤੇ ਜਦੋਂ  ਬਾਦਲਾਂ ਨੂੰ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਦਿਸੀ ਤਾਂ ਇਕਦਮ ਤੋੜ ਵਿਛੋੜਾ ਕਰ ਲਿਆ । ਇਹ ਨਹੀਂ ਪਤਾ ਇਹ ਤੋੜ ਵਿਛੋੜਾ ਸੱਚੀ ਮੁੱਚੀ ਹੈ ਜਾਂ ਫਿਰ ਵਕਤੀ ਹੈ ਪਰ   ਹੁਣ ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਾਂਗ ਬੁਹਜਨ ਸਮਾਜ ਪਾਰਟੀ ਦੀ ਯਾਦ ਆ ਗਈ , ਏਨੇ ਰੰਗ ਗਿਰਗਿਟ ਵੀ  ਨਹੀਂ ਬਦਲਦੀ ਜਿੰਨੇ ਰੰਗ ਇਹ ਸਿਆਸੀ ਲੋਕ ਬਦਲ ਜਾਂਦੇ ਹਨ । ਹੁਣ ਲੋਕਾਂ ਦੇ ਦਿਲਾਂ ਵਿੱਚੋਂ ਵੱਡੀ ਪੱਧਰ ਤੇ ਆਪਣਾ ਰਾਜਨੀਤਿਕ ਅਕਸ ਗਵਾ ਚੁੱਕੀਆਂ ਬਾਦਲ ਅਤੇ ਮਾਇਆਵਤੀ  ਦੀਆਂ  ਪਾਰਟੀਆਂ ਚ ਆਖਿਰ 2022 ਵਿਧਾਨ ਸਭਾ ਵੋਟਾਂ ਲਈ  97-20 ਸੀਟਾਂ ਤੇ ਲੜਨ ਦਾ ਸਮਝੌਤਾ ਕਰ ਲਿਆ  । ਬਾਦਲਾਂ ਨੇ ਬੀ ਐਸ ਪੀ ਨੂੰ ਓਹ 20 ਸੀਟਾਂ ਦਿੱਤੀਆਂ ਹਨ ਜਿੱਥੇ ਨਾਂ ਤਾਂ ਓੁਹ ਆਪ ਜਿੱਤ ਸਕਦੇ ਸੀ ਨਾਂ ਹੀ ਬੀ ਅੈਸ ਪੀ ਦੇ ਜਿੱਤਣ ਦੇ ਅਸਾਰ ਹਨ, ਜਿੱਥੇ ਬੀਐਸਪੀ ਦਾ ਚੰਗਾ ਵੋਟ ਬੈਂਕ ਸੀ ਅਤੇ ਜਿੱਤ ਦੇ ਅਸਾਰ ਵੀ ਦਿਸਦੇ ਸਨ  ਜਿਵੇਂ ਫਿਲੌਰ ,ਬੰਗਾ, ਨਕੋਦਰ ,ਆਦਮਪੁਰ  ਓੁਹ ਸੀਟਾਂ ਅਕਾਲੀ ਦਲ ਨੇ ਆਪਣੇ ਕੋਲ ਰੱਖ ਲਈਆਂ ਹਨ, ਕਾਫ਼ੀ ਸ਼ਹਿਰੀ ਸੀਟਾਂ ਜਿੱਥੇ ਬੀ ਐੱਸ ਪੀ ਨੂੰ ਸਿਰਫ਼ ਸੈਂਕੜਿਆਂ ਵਿਚ ਵੋਟਾਂ ਪੈਂਦੀਆਂ ਹਨ ਅਤੇ ਅਕਾਲੀ ਦਲ ਦਾ ਆਪਦਾ ਓੁਥੇ ਕੋਈ ਆਧਾਰ ਵੀ ਨਹੀਂ ਕਿਉਂਕਿ ਉਹ ਸੀਟਾਂ ਪਿਛਲੇ 25 ਸਾਲ ਤੋਂ ਚੋਣ ਸਮਝੌਤੇ ਤਹਿਤ ਬੀਜੇਪੀ ਦੇ ਖਾਤੇ ਵਿੱਚ ਹੁੰਦੀਆਂ ਸਨ   ਉਹ ਸੀਟਾਂ  ਹੁਣ ਬੀਐੱਸਪੀ ਦੇ ਹਵਾਲੇ ਕਰ ਦਿੱਤੀਆਂ ਹਨ  , ਕਹਿਣ ਦਾ ਮਤਲਬ ਬਾਦਲਾਂ ਨੇ ਦਿਨ ਦਿਹਾੜੇ ਬੀਐਸਪੀ ਦਾ ਸਿਆਸੀ ਕਤਲ ਕਰ ਦਿੱਤਾ ਹੈ । ਬਹੁਜਨ ਸਮਾਜ ਪਾਰਟੀ ਇੱਕ ਵੱਡੇ ਅੰਦੋਲਨ ਵਿੱਚੋਂ ਨਿਕਲੀ ਹੋਈ ਪਾਰਟੀ ਸੀ, ਬਾਬੂ ਕਾਂਸ਼ੀ ਰਾਮ ਨੇ ਇੱਕ ਮਿਸ਼ਨ ਤਹਿਤ ਬੀਐੱਸਪੀ ਦਾ ਗਠਨ ਕੀਤਾ ਸੀ  ਪਰ ਹੁਣ ਇਹ  ਉਹ ਮਿਸ਼ਨ ਵਾਲੀ ਪਾਰਟੀ ਨਹੀਂ ਰਹੀ ਇਹ ਵੀ ਬਾਦਲਾਂ ਦੇ ਕਾਲੀ ਦਲ ਵਾਂਗ ਮਾਇਆਵਤੀ ਐਂਡ ਕੰਪਨੀ ਬਣ ਚੁੱਕੀ ਹੈ । ਹਾਲਾਕਿ ਪੰਜਾਬ ਦੇ ਵਿੱਚ  32 % ਦਲਿਤਾਂ ਦਾ ਅਤੇ 42 ਪ੍ਰਤੀਸ਼ਤ ਵੋਟ ਪਿਛੜੀਆਂ ਸ਼੍ਰੇਣੀਆ ਦਾ ਹੈ ਪਰ ਬੀ ਐਸ ਪੀ ਨੇ ਕਦੇ ਵੀ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਸਹੀ ਨੁਮਾਇੰਦਗੀ ਨਹੀਂ ਕੀਤੀ ਇਸ ਵਜ੍ਹਾ ਕਰਕੇ ਬੀਐਸ ਪੀ ਨੂੰ  2017 ਦੀਆਂ  ਵਿਧਾਨ ਸਭਾ ਵੋਟਾਂ ਵਿੱਚ 1 ਪ੍ਰਤੀਸ਼ਤ  ਦੇ ਕਰੀਬ ਵੋਟਾਂ ਪਈਆਂ ਸਨ । ਜਿਹੜੀ ਗੱਲ 2019 ਲੋਕ ਸਭਾ ਵਾਲੀਆਂ ਵੋਟਾਂ ਦੀ ਅਕਾਲੀ ਦਲ ਵਾਲੇ ਕਰਦੇ ਹਨ ਉਹ  4 ਲੱਖ ਤੋਂ  ਵੱਧ ਪਈਆਂ ਵੋਟਾਂ ਪੀਡੀਏ ਦੀਆਂ ਸਨ ਨਾ ਕਿ ਬਹੁਜਨ ਸਮਾਜ ਪਾਰਟੀ ਦੀਆਂ, ਬਾਕੀ   ਗੱਲ ਇੱਥੇ ਮੁੱਕਦੀ ਆਂ , ਕਿ ਅਕਾਲੀ ਦਲ ਸਮਝੌਤਾ ਕਰੇ ਬੁਹਜਨ ਸਮਾਜ ਪਾਰਟੀ ਨਾਲ, ਸਮਝੌਤਾ ਕਰੇ ਕਾਮਰੇਡਾ ਨਾਲ, ਗੱਲ ਨਹੀਂ ਬਨਣੀ , ਬਾਦਲ ਭਾਵੇਂ ਕੈਪਟਨ ਨਾਲ ਵੀ ਰਾਜਨੀਤਿਕ ਸਾਂਝ ਪਿਆਲਾ ਵਧਾ ਲੈਣ ਤਾਂ ਵੀ ਬਾਦਲਾਂ ਦਾ ਕੁਝ ਨਹੀਂ ਬਣਨਾ ਕਿਉਂਕਿ ਬਾਦਲਾਂ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਗਵਾ ਲਿਆ ਹੈ , ਪੰਥ ਨਾਲ ਧਰੋਹ ਕਮਾ ਲਿਆ ਹੈ,ਕਿਸਾਨੀ ਵੋਟ ਬੈਂਕ ਗਵਾ ਲਿਆ ਹੈ, ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਦਾ ਇਨਸਾਫ਼ ਮਿਲਣ ਤੱਕ ਲੋਕਾਂ ਨੇ ਅਕਾਲੀ ਦਲ ਪ੍ਰਵਾਨ ਨਹੀਂ ਕਰਨਾ। ਚਲੋ  ਜੇ ਰਾਜਨੀਤਿਕ ਲੱਲੇ ਭੱਬੇ ਕਰਕੇ ਥੋੜ੍ਹੀ ਬਹੁਤੀ ਸਿਆਸੀ ਚੌਧਰ ਲੈ ਵੀ ਲਈ ਤਾਂ ਵੀ ਬਾਦਲਾਂ ਸਿਰ ਸਵਾਹ ਹੀ ਪੈਣੀ ਹੈ, ਕਿਉਂਕਿ ਲੱਗੇ ਕਲੰਕ ਕਦੇ ਵੀ ਨਹੀਂ ਮਿਟਦੇ ਹੁੰਦੇ , ਜੇ ਨਹੀਂ ਯਕੀਨ ਤਾਂ ਗਾਂਧੀ ਖਾਨਦਾਨ ਵੱਲ ਦੇਖ ਲੈਣਾ ।  ਚੰਗਾ ਹੋਵੇ  ਬਾਦਲ ਹੋਰੀ  ਹਾਥੀ ਦੀ ਰਾਜਨੀਤਿਕ ਸਵਾਰੀ ਦੀ ਬਜਾਏ ਗੁਰੂ ਦਾ ਓਟ ਆਸਰਾ ਲੈਣ , ਡਰਾਮੇ ਨਾਂ ਕਰਨ,ਪੰਜਾਬ ਦੇ ਲੋਕਾਂ ਦਾ ਵਿਸਵਾਸ ਜਿੱਤਣ ਦੀ ਕੋਸ਼ਿਸ਼ ਕਰਨ ਕਿਉਂਕਿ ਸਿਆਸਤ ਵਿੱਚ ਲੋਕ ਵੱਡੇ ਹੁੰਦੇ  ਹਨ ਪਾਰਟੀਆਂ ਨਹੀਂ , ਅੱਜ ਦੀ ਘੜੀ  ਪੰਥ ਵੱਡੀ ਦੁਵਿਧਾ ਚ ਹੈ, ਕਿਸਾਨੀ ਬੇਇਨਸਾਫ਼ੀ ਦੀ ਚੱਕੀ ਚ ਪਿੱਛ ਰਹੀ ਹੈ, ਕਿਸੇ ਵੀ ਰਾਜਨੀਤਕ ਪਾਰਟੀ ਨੂੰ ਪੰਜਾਬ ਦਾ ਕਿਸੇ ਵੀ ਪਾਸਿਓਂ ਕੋਈ ਫ਼ਿਕਰ ਨਹੀਂ ਹੈ ਜੇ ਕੋਈ ਫ਼ਿਕਰ ਹੈ ਓੁਹ ਸਿਰਫ਼ ਇਹ ਹੈ ਕਿ ਕਿਵੇਂ ਵੀ, ਕੋਈ ਵੀ ਹੱਥ ਕੰਡਾ ਵਰਤਕੇ 2022 ਵਿੱਚ ਸਰਕਾਰ ਬਣ ਜਾਵੇ, ਲੋਕ ਭਾਵੇਂ ਢੱਠੇ ਖੂਹ ਚ ਜਾਣ, ਅਕਾਲੀਆਂ ਅਤੇ ਬੀਐਸਪੀ ਦਾ ਸਮਝੌਤਾ ਵੀ ਇਸ ਕੜੀ ਦਾ ਹੀ ਸਿੱਟਾ ਹੈ। ਅਕਾਲੀਆਂ ਨੂੰ ਆਪਣੀ ਕਿਸ਼ਤੀ ਚ ਬਿਠਾਇਆ ਹਾਥੀ ਬਹੁਤਾ ਰਾਸ ਨਹੀਂ ਆਵੇਗਾ ਕਿਉਂਕਿ ਪੰਜਾਬ ਦੀ ਜਨਤਾ ਆਪਣੀ ਵੋਟ ਪਾਓੁਣ ਦਾ ਮੂਡ ਅਜੇ ਦਿਲ ਵਿੱਚ ਸਮੋਈ ਬੈਠੀ ਹੈ, ਵੋਟਾਂ ਵਾਲੇ ਪੱਤੇ ਅਜੇ ਵਕਤ ਆਉਣ ਤੇ ਖੁੱਲ੍ਹਣਗੇ ਪੰਜਾਬ ਦੀ ਸਿਆਸਤ ਦਾ ਰੱਬ ਰਾਖਾ !