ਕੀ ਅਕਾਲੀਆਂ ਦੀ ਡੁੱਬਦੀ ਬੇੜੀ ਹਾਥੀ ਪਾਰ ਲਾਏਗਾ ?

1623692602315.resizedਸ਼੍ਰੋਮਣੀ ਅਕਾਲੀ ਦਲ ਸਿੱਖ ਸਿਆਸਤ ਦੀ ਇਕ ਸਿਰਮੌਰ ਸੰਸਥਾ ਹੈ ,ਪੰਥਕ ਹਿੱਤਾਂ ਤਹਿਤ  ਵੱਡੀਆਂ ਕੁਰਬਾਨੀਆਂ ਦੇ ਕੇ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਆਪਣੇ 100 ਸਾਲ ਦੇ ਇਤਿਹਾਸ ਵਿੱਚ ਸਿਆਸਤ ਦੇ ਇਸ ਨਿਘਾਰ ਤੇ ਆ ਜਾਵੇਗਾ ਇਹ ਸਾਡੇ ਪੰਥਕ ਆਗੂਆਂ ਦੀ ਤਾਂ ਗੱਲ ਛੱਡੋ ਸਿੱਖ ਚਿੰਤਕ , ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ  ਪੰਥਕ ਸੋਚ ਰੱਖਣ ਵਾਲੀ ਪਾਰਟੀ ਨੂੰ ਆਪਣੀ ਹੋਂਦ ਜਿਤਾਓੁਣ ਲਈ ਵੀ ਜੱਦੋ ਜਹਿਦ ਕਰਨੀ ਪਵੇਗੀ। ਇਸ ਦਾ ਵੱਡਾ ਕਾਰਨ ਪੰਥਕ ਸੋਚ ਨੂੰ ਵਿਸਾਰਨਾ , ਸਿੱਖਪੰਥ ਨਾਲ ਲਈ ਦਗਾ ਕਮਾਓੁਣਾ, ਡੇਰਾਬਾਦ ਨੂੰ ਬੜਾਵਾ ਦੇਣਾ ਅਤੇ ਸਿਆਸਤ ਨੂੰ ਵਪਾਰ ਬਣਾਉਣਾ ਹੈ। ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਪੰਥਕ ਪਾਰਟੀ ਨਾਂ  ਹੋ ਕੇ ਇੱਕ ਸਰਮਾਏਦਾਰ ਟੱਬਰ ਦੀ ਬਾਦਲ ਵਪਾਰਕ ਕੰਪਨੀ ਬਣਕੇ ਰਹਿ ਗਿਆ ਹੈ।ਸਰਮਾਏਦਾਰ ਅਤੇ ਚਾਪਲੂਸਾਂ ਲੋਕਾਂ  ਦੀ ਇਸ ਬਾਦਲ ਸਿਆਸੀ ਕੰਪਨੀ ਵਿੱਚ ਵੱਡੀ ਭਰਮਾਰ ਹੈ । ਪੰਥਕ ਸਰਕਾਰ ਦਾ ਰੁਤਬਾ ਰੱਖਣ ਵਾਲੀ ਬਾਦਲ ਕੰਪਨੀ ਦੀ ਸਰਕਾਰ ਦੇ ਰਾਜ ਵਿੱਚ ਸਾਲ 2015 ਵਿੱਚ ਗੁਰੂ ਗਰੰਥ ਸਾਹਿਬ ਦੀ ਵੱਡੇ ਪੱਧਰ ਤੇ ਬੇਅਦਬੀ ਹੋਵੇ ਫੇਰ ਇਨਸਾਫ਼ ਨਾ ਹੋਵੇ, ਦੋਸ਼ੀ  ਫੜੇ ਵੀ ਨਾ ਜਾਣ ਇਸ ਤੋਂ ਵੱਡਾ ਕਲੰਕ ਪੰਜਾਬ ਤੇ ਹੋਰ ਕੀ ਲੱਗ ਸਕਦਾ, ਕੀ  ਉਸ ਘਟਨਾਕ੍ਰਮ ਦੀ ਜ਼ਿੰਮੇਵਾਰੀ ਉਸ ਸਮੇਂ ਦੀ ਸਰਕਾਰ ਜਾਂ ਬਾਦਲਾਂ ਦੀ ਨਹੀਂ ਬਣਦੀ ਸੀ  ਇਸ ਦੇ ਸਿੱਟੇ ਵਜੋਂ ਹੀ 2017  ਪੰਜਾਬ ਵਿਧਾਨ ਸਭਾ ਚੌਣਾਂ ਵਿੱਚ ਅਕਾਲੀ ਦਲ ਨੂੰ ਵੱਡੀ ਹਾਰ ਨਾਲ ਵਿਰੋਧੀ ਧਿਰ ਵਿੱਚ ਵੀ ਬੈਠਣਾ ਨਸੀਬ ਨਾਂ ਹੋਇਆਂ ।ਇਹ ਨਤੀਜਾ  ਵੀ ਸਿੱਖ ਸਿਆਸਤ ਦੇ ਇਤਿਹਾਸ ਦਾ ਕਾਲਾ ਪੰਨਾ ਬਣਿਆ  , ਆਖ਼ਰ  25  ਸਾਲ ਰਾਜ ਕਰਨ ਦਾ ਸੁਪਨਾ ਦੇਖਣ ਵਾਲਾ ਅਕਾਲੀ ਦਲ ਪਾਟੋਧਾਰ ਹੋ ਗਿਆ। ਇੱਕ ਵੱਡੇ ਹਿੱਸੇ ਨੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਾਂ ਸਯੁੰਕਤ ਅਕਾਲੀ ਦਲ ਬਣਾ ਲਿਆ । ਬੀ ਜੇ ਪੀ ਨਾਲ ਨੁੰਹ ਮਾਸ ਵਾਲਾ ਰਿਸ਼ਤਾ ਤਾਰ ਤਾਰ ਹੋ ਗਿਆ ।

1623692602311.resizedਪੰਥ ਨੂੰ ਕੱਕੜੀਆਂ ਕਰੇਲੇ ਕਰਕੇ ਬਾਦਲਾਂ ਨੂੰ  ਹੁਣ 25 ਸਾਲ ਬਾਅਦ ਬੁਹਜਨ ਸਮਾਜ ਪਾਰਟੀ ਦੀ ਯਾਦ ਆਂ ਗਈ , ਜੀਹਦੇ ਨਾਲ 1996 ਵਿੱਚ ਲੋਕ ਸਭਾ ਚੋਣਾਂ ਚ ਸਿਆਸੀ  ਸਾਝ ਪਾਈ ਸੀ ਪਰ 8 ਕੁ ਮਹੀਨੇ ਬਾਅਦ ਹੀ ਜਨਸੰਘੀਆਂ ਦਾ ਸਿਆਸੀ ਹੇਜ ਜਾਗ ਪਿਆ ਸੀ । 1997 ਵਿਧਾਨ ਸਭਾ ਚੋਣਾਂ ਬੀਜੇਪੀ ਨਾਲ ਰਲ ਕੇ ਜਿੱਤੀਆਂ ਸਨ  ਫੇਰ 25 ਸਾਲ ਬੀਜੇਪੀ ਵਾਲ਼ਿਆਂ ਨਾਲ ਰਲ ਕੇ ਮਲਾਈਆਂ ਖਾਣ ਤੋਂ ਬਾਅਦ  2020 ਵਿੱਚ ਕਿਸਾਨੀ ਮੁੱਦੇ ਤੇ ਜਦੋਂ  ਬਾਦਲਾਂ ਨੂੰ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਦਿਸੀ ਤਾਂ ਇਕਦਮ ਤੋੜ ਵਿਛੋੜਾ ਕਰ ਲਿਆ । ਇਹ ਨਹੀਂ ਪਤਾ ਇਹ ਤੋੜ ਵਿਛੋੜਾ ਸੱਚੀ ਮੁੱਚੀ ਹੈ ਜਾਂ ਫਿਰ ਵਕਤੀ ਹੈ ਪਰ   ਹੁਣ ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਾਂਗ ਬੁਹਜਨ ਸਮਾਜ ਪਾਰਟੀ ਦੀ ਯਾਦ ਆ ਗਈ , ਏਨੇ ਰੰਗ ਗਿਰਗਿਟ ਵੀ  ਨਹੀਂ ਬਦਲਦੀ ਜਿੰਨੇ ਰੰਗ ਇਹ ਸਿਆਸੀ ਲੋਕ ਬਦਲ ਜਾਂਦੇ ਹਨ । ਹੁਣ ਲੋਕਾਂ ਦੇ ਦਿਲਾਂ ਵਿੱਚੋਂ ਵੱਡੀ ਪੱਧਰ ਤੇ ਆਪਣਾ ਰਾਜਨੀਤਿਕ ਅਕਸ ਗਵਾ ਚੁੱਕੀਆਂ ਬਾਦਲ ਅਤੇ ਮਾਇਆਵਤੀ  ਦੀਆਂ  ਪਾਰਟੀਆਂ ਚ ਆਖਿਰ 2022 ਵਿਧਾਨ ਸਭਾ ਵੋਟਾਂ ਲਈ  97-20 ਸੀਟਾਂ ਤੇ ਲੜਨ ਦਾ ਸਮਝੌਤਾ ਕਰ ਲਿਆ  । ਬਾਦਲਾਂ ਨੇ ਬੀ ਐਸ ਪੀ ਨੂੰ ਓਹ 20 ਸੀਟਾਂ ਦਿੱਤੀਆਂ ਹਨ ਜਿੱਥੇ ਨਾਂ ਤਾਂ ਓੁਹ ਆਪ ਜਿੱਤ ਸਕਦੇ ਸੀ ਨਾਂ ਹੀ ਬੀ ਅੈਸ ਪੀ ਦੇ ਜਿੱਤਣ ਦੇ ਅਸਾਰ ਹਨ, ਜਿੱਥੇ ਬੀਐਸਪੀ ਦਾ ਚੰਗਾ ਵੋਟ ਬੈਂਕ ਸੀ ਅਤੇ ਜਿੱਤ ਦੇ ਅਸਾਰ ਵੀ ਦਿਸਦੇ ਸਨ  ਜਿਵੇਂ ਫਿਲੌਰ ,ਬੰਗਾ, ਨਕੋਦਰ ,ਆਦਮਪੁਰ  ਓੁਹ ਸੀਟਾਂ ਅਕਾਲੀ ਦਲ ਨੇ ਆਪਣੇ ਕੋਲ ਰੱਖ ਲਈਆਂ ਹਨ, ਕਾਫ਼ੀ ਸ਼ਹਿਰੀ ਸੀਟਾਂ ਜਿੱਥੇ ਬੀ ਐੱਸ ਪੀ ਨੂੰ ਸਿਰਫ਼ ਸੈਂਕੜਿਆਂ ਵਿਚ ਵੋਟਾਂ ਪੈਂਦੀਆਂ ਹਨ ਅਤੇ ਅਕਾਲੀ ਦਲ ਦਾ ਆਪਦਾ ਓੁਥੇ ਕੋਈ ਆਧਾਰ ਵੀ ਨਹੀਂ ਕਿਉਂਕਿ ਉਹ ਸੀਟਾਂ ਪਿਛਲੇ 25 ਸਾਲ ਤੋਂ ਚੋਣ ਸਮਝੌਤੇ ਤਹਿਤ ਬੀਜੇਪੀ ਦੇ ਖਾਤੇ ਵਿੱਚ ਹੁੰਦੀਆਂ ਸਨ   ਉਹ ਸੀਟਾਂ  ਹੁਣ ਬੀਐੱਸਪੀ ਦੇ ਹਵਾਲੇ ਕਰ ਦਿੱਤੀਆਂ ਹਨ  , ਕਹਿਣ ਦਾ ਮਤਲਬ ਬਾਦਲਾਂ ਨੇ ਦਿਨ ਦਿਹਾੜੇ ਬੀਐਸਪੀ ਦਾ ਸਿਆਸੀ ਕਤਲ ਕਰ ਦਿੱਤਾ ਹੈ । ਬਹੁਜਨ ਸਮਾਜ ਪਾਰਟੀ ਇੱਕ ਵੱਡੇ ਅੰਦੋਲਨ ਵਿੱਚੋਂ ਨਿਕਲੀ ਹੋਈ ਪਾਰਟੀ ਸੀ, ਬਾਬੂ ਕਾਂਸ਼ੀ ਰਾਮ ਨੇ ਇੱਕ ਮਿਸ਼ਨ ਤਹਿਤ ਬੀਐੱਸਪੀ ਦਾ ਗਠਨ ਕੀਤਾ ਸੀ  ਪਰ ਹੁਣ ਇਹ  ਉਹ ਮਿਸ਼ਨ ਵਾਲੀ ਪਾਰਟੀ ਨਹੀਂ ਰਹੀ ਇਹ ਵੀ ਬਾਦਲਾਂ ਦੇ ਕਾਲੀ ਦਲ ਵਾਂਗ ਮਾਇਆਵਤੀ ਐਂਡ ਕੰਪਨੀ ਬਣ ਚੁੱਕੀ ਹੈ । ਹਾਲਾਕਿ ਪੰਜਾਬ ਦੇ ਵਿੱਚ  32 % ਦਲਿਤਾਂ ਦਾ ਅਤੇ 42 ਪ੍ਰਤੀਸ਼ਤ ਵੋਟ ਪਿਛੜੀਆਂ ਸ਼੍ਰੇਣੀਆ ਦਾ ਹੈ ਪਰ ਬੀ ਐਸ ਪੀ ਨੇ ਕਦੇ ਵੀ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਸਹੀ ਨੁਮਾਇੰਦਗੀ ਨਹੀਂ ਕੀਤੀ ਇਸ ਵਜ੍ਹਾ ਕਰਕੇ ਬੀਐਸ ਪੀ ਨੂੰ  2017 ਦੀਆਂ  ਵਿਧਾਨ ਸਭਾ ਵੋਟਾਂ ਵਿੱਚ 1 ਪ੍ਰਤੀਸ਼ਤ  ਦੇ ਕਰੀਬ ਵੋਟਾਂ ਪਈਆਂ ਸਨ । ਜਿਹੜੀ ਗੱਲ 2019 ਲੋਕ ਸਭਾ ਵਾਲੀਆਂ ਵੋਟਾਂ ਦੀ ਅਕਾਲੀ ਦਲ ਵਾਲੇ ਕਰਦੇ ਹਨ ਉਹ  4 ਲੱਖ ਤੋਂ  ਵੱਧ ਪਈਆਂ ਵੋਟਾਂ ਪੀਡੀਏ ਦੀਆਂ ਸਨ ਨਾ ਕਿ ਬਹੁਜਨ ਸਮਾਜ ਪਾਰਟੀ ਦੀਆਂ, ਬਾਕੀ   ਗੱਲ ਇੱਥੇ ਮੁੱਕਦੀ ਆਂ , ਕਿ ਅਕਾਲੀ ਦਲ ਸਮਝੌਤਾ ਕਰੇ ਬੁਹਜਨ ਸਮਾਜ ਪਾਰਟੀ ਨਾਲ, ਸਮਝੌਤਾ ਕਰੇ ਕਾਮਰੇਡਾ ਨਾਲ, ਗੱਲ ਨਹੀਂ ਬਨਣੀ , ਬਾਦਲ ਭਾਵੇਂ ਕੈਪਟਨ ਨਾਲ ਵੀ ਰਾਜਨੀਤਿਕ ਸਾਂਝ ਪਿਆਲਾ ਵਧਾ ਲੈਣ ਤਾਂ ਵੀ ਬਾਦਲਾਂ ਦਾ ਕੁਝ ਨਹੀਂ ਬਣਨਾ ਕਿਉਂਕਿ ਬਾਦਲਾਂ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਗਵਾ ਲਿਆ ਹੈ , ਪੰਥ ਨਾਲ ਧਰੋਹ ਕਮਾ ਲਿਆ ਹੈ,ਕਿਸਾਨੀ ਵੋਟ ਬੈਂਕ ਗਵਾ ਲਿਆ ਹੈ, ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਦਾ ਇਨਸਾਫ਼ ਮਿਲਣ ਤੱਕ ਲੋਕਾਂ ਨੇ ਅਕਾਲੀ ਦਲ ਪ੍ਰਵਾਨ ਨਹੀਂ ਕਰਨਾ। ਚਲੋ  ਜੇ ਰਾਜਨੀਤਿਕ ਲੱਲੇ ਭੱਬੇ ਕਰਕੇ ਥੋੜ੍ਹੀ ਬਹੁਤੀ ਸਿਆਸੀ ਚੌਧਰ ਲੈ ਵੀ ਲਈ ਤਾਂ ਵੀ ਬਾਦਲਾਂ ਸਿਰ ਸਵਾਹ ਹੀ ਪੈਣੀ ਹੈ, ਕਿਉਂਕਿ ਲੱਗੇ ਕਲੰਕ ਕਦੇ ਵੀ ਨਹੀਂ ਮਿਟਦੇ ਹੁੰਦੇ , ਜੇ ਨਹੀਂ ਯਕੀਨ ਤਾਂ ਗਾਂਧੀ ਖਾਨਦਾਨ ਵੱਲ ਦੇਖ ਲੈਣਾ ।  ਚੰਗਾ ਹੋਵੇ  ਬਾਦਲ ਹੋਰੀ  ਹਾਥੀ ਦੀ ਰਾਜਨੀਤਿਕ ਸਵਾਰੀ ਦੀ ਬਜਾਏ ਗੁਰੂ ਦਾ ਓਟ ਆਸਰਾ ਲੈਣ , ਡਰਾਮੇ ਨਾਂ ਕਰਨ,ਪੰਜਾਬ ਦੇ ਲੋਕਾਂ ਦਾ ਵਿਸਵਾਸ ਜਿੱਤਣ ਦੀ ਕੋਸ਼ਿਸ਼ ਕਰਨ ਕਿਉਂਕਿ ਸਿਆਸਤ ਵਿੱਚ ਲੋਕ ਵੱਡੇ ਹੁੰਦੇ  ਹਨ ਪਾਰਟੀਆਂ ਨਹੀਂ , ਅੱਜ ਦੀ ਘੜੀ  ਪੰਥ ਵੱਡੀ ਦੁਵਿਧਾ ਚ ਹੈ, ਕਿਸਾਨੀ ਬੇਇਨਸਾਫ਼ੀ ਦੀ ਚੱਕੀ ਚ ਪਿੱਛ ਰਹੀ ਹੈ, ਕਿਸੇ ਵੀ ਰਾਜਨੀਤਕ ਪਾਰਟੀ ਨੂੰ ਪੰਜਾਬ ਦਾ ਕਿਸੇ ਵੀ ਪਾਸਿਓਂ ਕੋਈ ਫ਼ਿਕਰ ਨਹੀਂ ਹੈ ਜੇ ਕੋਈ ਫ਼ਿਕਰ ਹੈ ਓੁਹ ਸਿਰਫ਼ ਇਹ ਹੈ ਕਿ ਕਿਵੇਂ ਵੀ, ਕੋਈ ਵੀ ਹੱਥ ਕੰਡਾ ਵਰਤਕੇ 2022 ਵਿੱਚ ਸਰਕਾਰ ਬਣ ਜਾਵੇ, ਲੋਕ ਭਾਵੇਂ ਢੱਠੇ ਖੂਹ ਚ ਜਾਣ, ਅਕਾਲੀਆਂ ਅਤੇ ਬੀਐਸਪੀ ਦਾ ਸਮਝੌਤਾ ਵੀ ਇਸ ਕੜੀ ਦਾ ਹੀ ਸਿੱਟਾ ਹੈ। ਅਕਾਲੀਆਂ ਨੂੰ ਆਪਣੀ ਕਿਸ਼ਤੀ ਚ ਬਿਠਾਇਆ ਹਾਥੀ ਬਹੁਤਾ ਰਾਸ ਨਹੀਂ ਆਵੇਗਾ ਕਿਉਂਕਿ ਪੰਜਾਬ ਦੀ ਜਨਤਾ ਆਪਣੀ ਵੋਟ ਪਾਓੁਣ ਦਾ ਮੂਡ ਅਜੇ ਦਿਲ ਵਿੱਚ ਸਮੋਈ ਬੈਠੀ ਹੈ, ਵੋਟਾਂ ਵਾਲੇ ਪੱਤੇ ਅਜੇ ਵਕਤ ਆਉਣ ਤੇ ਖੁੱਲ੍ਹਣਗੇ ਪੰਜਾਬ ਦੀ ਸਿਆਸਤ ਦਾ ਰੱਬ ਰਾਖਾ !

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>