Punjab News - Quami Ekta Punjabi Newspaper (ਕੌਮੀ ਏਕਤਾ) » ਜਸਵਿੰਦਰ ਸਿੰਘ ਰੁਪਾਲ

*ਇਹ ਬਸਤਰ ਸਾਂਭ ਕੇ ਰੱਖਿਓ, ਇਹ ਸ਼ਸ਼ਤਰ ਸਾਂਭ ਕੇ ਰੱਖਿਓ*
ਕੈਲਗਰੀ : ਈ ਦੀਵਾਨ ਸੋਸਾਇਟੀ ਵੱਲੋਂ ਖ਼ਾਲਸਾ ਸਾਜਨਾ ਦਿਵਸ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਇੱਕ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਦੇਸ਼ਾਂ ਤੋਂ ਆਏ ਪੰਥਕ ਕਵੀਆਂ ਨੇ ਹਿੱਸਾ ਲਿਆ। ਇਹ ਸੋਸਾਇਟੀ ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਅੱਗੇ ਤੋਰਨ ਲਈ, ਆਪਣਾ ਅਹਿਮ ਯੋਗਦਾਨ ਪਾ ਰਹੀ ਹੈ।

ਸਭ ਤੋਂ ਪਹਿਲਾਂ  ਅਨੁਰੀਤ ਕੌਰ ਟੋਰੰਟੋ ਨੇ ਸ਼ਬਦ “ਅਬ ਹਮ ਚਲੀ ਠਾਕੁਰ ਪਹਿ ਹਾਰਿ।।” ਸਬਦ ਗਾਇਨ ਕਰਕੇ ਸਮਾਗਮ ਦੀ ਆਰੰਭਤਾ ਕੀਤੀ। ਜੈਪੁਰ ਤੋਂ ਬ੍ਰਿਜਮਿੰਦਰ ਕੌਰ ਨੇ “ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ..।।” ਸ਼ਬਦ ਨਾਲ ਹਾਜ਼ਰੀ ਲਵਾਈ। ਸੋਸਾਇਟੀ ਦੇ ਸੰਸਥਾਪਕ ਡਾਕਟਰ ਜਗਬੀਰ ਸਿੰਘ ਨੇ ਕਵੀ ਦਰਬਾਰ ਦਾ ਆਯੋਜਨ ਦੱਸਦੇ ਹੋਏ ਕਵੀਆਂ ਨੂੰ ‘ਜੀ ਆਇਆਂ’ ਕਿਹਾ। ਕੁੱਝ ਸਮਾਂ ਪਹਿਲਾਂ ਵਿੱਛੜੇ ਸੋਸਾਇਟੀ ਦੇ ਬਾਨੀ ਸੰਸਥਾਪਕ ਡਾਕਟਰ ਸੁਰਜੀਤ ਸਿੰਘ ਭੱਟੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ।

ਕਵੀ ਦਰਬਾਰ ਦੇ ਸ਼ੁਰੂ ਵਿੱਚ, ਪਰਨੀਤ ਕੌਰ, ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਟੋਰਾਂਟੋ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ “ਛੇੜ ਮਰਦਾਨਿਆ ਰਬਾਬ ਬਾਣੀ ਆਈ ਏ” ਸਾਜ਼ਾਂ ਨਾਲ ਸੁਣਾ ਕੇ ਸੁਰਮਈ ਵਾਤਾਵਰਣ ਸਿਰਜ ਦਿੱਤਾ। ਪਟਿਆਲੇ ਤੋਂ ਕੁਲਵੰਤ ਸਿੰਘ ਸੈਦੋਕੇ ਜੀ ਨੇ ਬੈਂਤ ਛੰਦ ਵਿਚ ਕਵਿਤਾ ਸੁਣਾ ਕੇ, ਖ਼ਾਲਸਾ ਸਾਜਨਾ ਦੇ ਬਿਰਤਾਂਤ ਨੂੰ ਅੱਖਾਂ ਅੱਗੇ ਰੂਪਮਾਨ ਕਰ ਦਿੱਤਾ। ਆਨੰਦਪੁਰ ਸਾਹਿਬ ਤੋਂ ਪੰਥਕ ਸ਼ਾਇਰ ਸ. ਨਿਰਵੈਰ ਸਿੰਘ ਅਰਸ਼ੀ ਨੇ ਆਪਣੀ ਭਾਵਪੂਰਤ ਕਵਿਤਾ “ਤੇਰਾ ਖ਼ਾਲਸਾ” ਸਟੇਜੀ ਅੰਦਾਜ਼ ਵਿੱਚ ਸੁਣਾਈ। ਸਿਆਟਲ ਤੋਂ ਆਏ ਸ. ਅਵਤਾਰ ਸਿੰਘ ਆਦਮਪੁਰੀ ਨੇ “ਪਾਹੁਲ ਖੰਡੇਧਾਰ ਦਾਤਾ ਕੈਸੀ ਤੂੰ ਪਿਲਾ ਗਿਆ” ਗੀਤ ਰਾਹੀਂ ਖ਼ਾਲਸੇ ਦੇ ਗੁਣਾਂ ਨੂੰ ਯਾਦ ਕੀਤਾ। ਗੁਰੂ ਨਾਨਕ ਜੀ ਦੇ ਚੋਜਾਂ ਨੂੰ “ਤੇਰੇ ਕਿਹੜੇ ਕਿਹੜੇ ਦੱਸਾਂ ਚੋਜ਼ ਕਈ ਦਾਤਿਆ” ਰਾਹੀਂ ਸ. ਬਲਕਾਰ ਸਿੰਘ ਬੱਲ ਇਟਲੀ ਨੇ ਆਪਣੀ ਸੁੰਦਰ ਅਵਾਜ਼ ਰਾਹੀਂ ਪ੍ਰਗਟ ਕੀਤਾ । ਲੁਧਿਆਣੇ ਤੋਂ ਸ. ਜਸਵਿੰਦਰ ਸਿੰਘ ਰੁਪਾਲ ਨੇ  “ਗੁਰੂ ਨਾਨਕ ਤੇਰੀ ਬਾਣੀ” ਰਦੀਫ਼ ਨਾਲ ਸੁਣਾਈ ਗ਼ਜ਼ਲ ਰਾਹੀਂ ਗੁਰੂ ਨਾਨਕ ਦੀ ਬਾਣੀ ਦੀ ਇਨਕਲਾਬੀ ਸ਼ਕਤੀ ਦੀ ਮਹਾਨਤਾ ਦਰਸਾਈ। ਪ੍ਰਿੰ. ਚਰਨਦੀਪ ਕੌਰ ਕੈਲਗਰੀ ਨੇ ਕਵਿਤਾ “ਦਿਨ ਵਿਸਾਖੀ ਸਤਿਗੁਰ ਮੇਰੇ ਖੜ੍ਹ ਗਏ ਤੇਗਾ ਫੜ ਕੇ” ਪੇਸ਼ ਕੀਤੀ ਅਤੇ ਇੱਕ ਕਵਿਤਾ ਗੁਰੂ ਨਾਨਕ ਜੀ ਤੇ ਵੀ ਸੰਗਤ ਨਾਲ ਸਾਂਝੀ ਕੀਤੀ। ਸ਼ਬਦਾਂ ਦੇ ਜਾਦੂਗਰ ਸ. ਮਨਜੀਤ ਸਿੰਘ ਚਾਤ੍ਰਿਕ ਜੀ ਨੇ ਅਨੁਪ੍ਰਾਸ ਛੰਦ ਦੀ ਬਹੁ ਵਰਤੋਂ ਕਰਦੇ ਹੋਏ ਤੇਜ਼ ਰਵਾਨੀ ਵਾਲੀ ਕਵਿਤਾ ਸੰਖ-ਨਾਦ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਛੋਟੀ ਬੱਚੀ ਨੂਰ ਕੌਰ ਗਰੇਵਾਲ ਨੇ ਕਵਿਤਾ “ਮੈ ਹਾਂ ਸਾਹਿਬ ਕੌਰ ਦੀ ਧੀ ” ਅਤੇ ਸਿਦਕ ਸਿੰਘ ਗਰੇਵਾਲ ਨੇ “ਅਸੀਂ ਸਰਦਾਰ ਹਾਂ ” ਕਵਿਤਾ ਸੁਣਾ ਕੇ ਸਿੱਖੀ ਦੇ ਸੋਹਣੇ ਭਵਿੱਖ ਨੂੰ ਪ੍ਰਗਟਾ ਦਿੱਤਾ। ਸੁਖਮਿੰਦਰ ਸਿੰਘ ਗਿੱਲ ਕੈਲਗਰੀ ਨੇ  ਸਾਜ਼ ਅਤੇ ਆਵਾਜ਼ ਦੇ ਸੁੰਦਰ ਸੁਮੇਲ  ਰਾਹੀਂ, “ਇਹ ਬਸਤਰ ਸਾਂਭ ਕੇ ਰੱਖਿਓ, ਇਹ ਸ਼ਸਤਰ ਸਾਂਭ ਕੇ ਰੱਖਿਓ” ਦਾ ਇੱਕ ਸਾਰਥਕ ਸੰਦੇਸ਼ ਦਿੱਤਾ। ਗੁਰਦੀਸ਼ ਕੌਰ ਗਰੇਵਾਲ ਨੇ ਆਪਣਾ ਗੀਤ “ਖਾਲਸੇ ਦਾ ਰੁਤਬਾ ਬੜਾ ਮਹਾਨ ਹੈ” ਤਰੰਨਮ ਵਿਚ ਪੇਸ਼ ਕੀਤਾ ਅਤੇ ਸ. ਸੁਜਾਨ ਸਿੰਘ ਸੁਜਾਨ ਨੇ ਗੀਤ “ਦਸਮੇ ਗੁਰਾਂ ਤੋਂ ਕਿਉ ਨਾ ਬਲਿਹਾਰੇ ਜਾਈਏ ” ਗਾ ਕੇ ਸੁਣਾਇਆ।

ਅੰਤ ਤੇ ‘ਸਾਂਝੀ ਵਿਰਾਸਤ’ ਮੈਗਜ਼ੀਨ ਦੇ ਸੰਪਾਦਕ ਡਾਕਟਰ ਕਾਬਲ ਸਿੰਘ ਨੇ, ਕਵੀਆਂ ਦਾ ਧੰਨਵਾਦ ਕਰਦੇ ਹੋਏ, ਕਵੀਆਂ ਨੂੰ ਮੈਗਜ਼ੀਨ ਲਈ ਕਵਿਤਾਵਾਂ ਭੇਜਣ ਦੀ ਬੇਨਤੀ ਕੀਤੀ।

ਕਵੀ ਦਰਬਾਰ ਦਾ ਸੰਚਾਲਨ ਸੁਜਾਨ ਸਿੰਘ ਸੁਜਾਨ ਅਤੇ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ ਨੇ ਸਾਂਝੇ ਤੌਰ ਤੇ ਕੀਤਾ ।ਸੋਸਾਇਟੀ ਦੀ ਮਰਿਯਾਦਾ ਅਨੁਸਾਰ ਆਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ- ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਕੈਲਗਰੀ  +1(403) 404-1450

ਔਰਤਾਂ ਨੂੰ ਸਵੈ ਪਹਿਚਾਣ ਲਈ ਕਿਸੇ ਸ਼ੌਕ/ਹੁਨਰ ਦੀ ਪ੍ਰਪੱਕਤਾ ਦੀ ਲੋੜ
ਅੰਤਰਰਾਸ਼ਟਰੀ ਔਰਤ ਦਿਵਸ ਤੇ ਹਰ ਵਿਅਕਤੀ, ਹਰ ਸੰਸਥਾ, ਸਰਕਾਰਾਂ ਅਤੇ ਔਰਤਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਔਰਤ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਤੇ ਵਿਚਾਰ ਕਰਦੀਆਂ ਹਨ। ਔਰਤ ਲਈ ਅਧਿਕਾਰਾਂ ਦੀ ਗੱਲ ਹੁੰਦੀ ਹੈ, ਸੁਰੱਖਿਆ ਦੀ ਗੱਲ ਹੁੰਦੀ ਹੈ, ਸਤਿਕਾਰ ਦੀ ਗੱਲ ਤੁਰਦੀ ਹੈ, ਆਰਥਿਕ ਬਰਾਬਰੀ ਦੀ ਰੁਜ਼ਗਾਰ ਦੀ ਗੱਲ ਤੁਰਦੀ ਹੈ। ਇਹ ਸਭ ਬਾਹਰੋਂ ਕੀਤੇ ਜਾਣ ਵਾਲੇ ਕੰਮ ਹਨ । ਇਹਨਾਂ ਸਭਨਾਂ ਦੀ ਲੋੜ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੂੰ ਅਤੇ ਸਮਾਜ ਨੂੰ ਔਰਤ ਨੂੰ ਆਰਥਿਕ ਬਰਾਬਰੀ ਅਤੇ ਸਮਾਜਿਕ ਬਰਾਬਰੀ ਦੇਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਅਤੇ ਇਹ ਯਤਨ ਸਿਰਫ ਗੱਲੀਂ ਬਾਤੀਂ ਨਹੀਂ, ਸਗੋਂ ਮਨ, ਬਚਨ ਅਤੇ ਕਰਮ ਰਾਹੀਂ ਅਸਲ ਅਰਥਾਂ ਵਿਚ ਲਾਗੂ ਕਰਨੇ ਚਾਹੀਦੇ ਹਨ। ਅਸੀਂ ਅੱਜ ਔਰਤ ਨੂੰ ਕੇਂਦਰ ਵਿਚ ਰੱਖ ਕੇ ਸਿਰਫ ਉਹਨਾਂ ਨੁਕਤਿਆਂ ਤੇ ਵਿਚਾਰ ਕਰਾਂਗੇ ਜਿਹੜੇ ਉਸ ਦੇ ਖੁਦ ਦੇ ਕਰਨ ਵਾਲੇ ਹੋਣ। ਜਿਹਨਾਂ ਲਈ ਜਿਆਦਾ ਕਰਕੇ ਉਹ ਆਪ ਜਿੰਮੇਵਾਰ ਹੋਵੇ।

ਬਿਨਾਂ ਕੋਈ ਲੰਮੀ ਬਹਿਸ ਵਿਚ ਪੈਂਦਿਆ ਸਾਨੂੰ ਇਹ ਮੰਨਣ ਵਿਚ ਕੋਈ ਇਤਰਾਜ ਨਹੀਂ ਕਿ ਸਾਡੇ ਦੇਸ਼ ਵਿਚ ਅਜੇ ਮਰਦ-ਪ੍ਰਧਾਨ ਬਿਰਤੀ ਜੜ੍ਹੋਂ ਨਹੀਂ ਗਈ। ਸਰਕਾਰਾਂ ਦੇ, ਔਰਤ ਜਥੇਬੰਦੀਆਂ ਦੇ, ਵਿਦਵਾਨਾਂ ਦੇ ਯਤਨਾਂ ਨਾਲ ਇਸ ਬਿਰਤੀ ਨੂੰ ਕੁਝ ਠੱਲ੍ਹ ਜਰੂਰ ਪਈ ਹੈ,ਪਰ ਹਰ ਵਿਅਕਤੀ ਅਜੇ ਧੁਰ ਅੰਦਰੋਂ ਸਮਾਨਤਾ ਦਾ ਅਧਿਕਾਰ ਦੇਣ ਲਈ ਪੂਰਾ ਤਿਆਰ ਨਹੀਂ ਹੋਇਆ। ਔਰਤ ਤੇ ਹੋ ਰਹੇ ਜ਼ੁਲਮ, ਧੱਕੇ, ਵਧੀਕੀਆਂ ਵੀ ਕੁਝ ਹੱਦ ਤੱਕ ਅਜੇ ਵੀ ਜਾਰੀ ਹਨ। ਭਾਵੇਂ ਹਰ ਇਕ ਥਾਂ ਮਰਦ ਹੀ ਜਿੰਮੇਵਾਰ ਨਹੀਂ ਹੁੰਦਾ, ਪਰ ਫੇਰ ਵੀ ਉਸ ਨੂੰ ਪੂਰਾ ਬੇਕਸੂਰ ਵੀ ਨਹੀਂ ਕਿਹਾ ਜਾ ਸਕਦਾ। ਜੋ ਕੰਮ ਸਰਕਾਰਾਂ ਦੇ ਕਰਨ ਵਾਲੇ ਹਨ , ਸਮਾਜ ਦੇ ਜਾਂ ਮਰਦਾਂ ਦੇ ਕਰਨ ਵਾਲੇ ਹਨ, ਉਹਨਾਂ ਨੂੰ ਇੱਕ ਪਾਸੇ ਰੱਖ ਕੇ ਅਸੀਂ ਅੱਜ ਸਿਰਫ ਔਰਤ ਤੇ ਕੇਂਦਰਿਤ ਹੋ ਰਹੇ ਹਾਂ, ਅਤੇ ਉਹਨਾਂ ਨੁਕਤਿਆਂ ਵੱਲ ਧਿਆਨ ਦਿਵਾਉਣ ਦਾ ਯਤਨ ਕਰਦੇ ਹਾਂ, ਜਿਹੜੇ ਉਹ ਥੋੜ੍ਹੇ ਬਹੁਤ ਯਤਨਾਂ ਨਾਲ ਆਪ ਕਰ ਸਕਦੀ ਹੈ। ਜੋ ਕੰਮ ਉਸ ਨੂੰ ਆਪਣਾ ਸਵੈਮਾਣ ਬਣਾਉਣ ਲਈ ਖੁਦ ਕਰਨ ਲਈ ਉੱਦਮ ਕਰਦੇ ਰਹਿਣਾ ਚਾਹੀਦਾ ਹੈ।

ਸਭ ਤੋਂ ਪਹਿਲਾਂ ਗੱਲ ਸਿੱਖਿਆ ਦੀ । ਇਹ ਤਸੱਲੀ ਵਾਲੀ ਗੱਲ ਹੈ ਕਿ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੀ ਸਿੱਖਿਆ ਵਿੱਚ ਕਾਫੀ ਸੁਧਾਰ ਆਇਆ ਹੈ। ਜਿੰਨੀ ਕੁ ਕਸਰ ਹੈ ,ਉਸ ਨੂੰ ਪੂਰਾ ਕਰਨ ਲਈ ਲੜਕੀਆਂ ਨੂੰ ਪੱਤਰ-ਵਿਹਾਰ ਸਿੱਖਿਆ, ਆਨਲਾਈਨ ਸਿੱਖਿਆ ਆਦਿ ਵਰਗੇ ਤਰੀਕੀਆ ਰਾਹੀਂ ਹੋਰ ਪੜ੍ਹਨ ਲਈ ਮਾਪਿਆਂ ਤੇ ਜੋਰ ਪਾਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਮਾਪੇ ਆਰਥਿਕ ਜਾਂ ਸਮਾਜਿਕ ਕਾਰਨਾਂ ਕਰਕੇ ਲੜਕੀ ਨੂੰ ਰੈਗੂਲਰ ਸਿੱਖਿਆ ਲੈਣ ਲਈ ਸ਼ਹਿਰ ਜਾਂ ਦੂਰ ਭੇਜਣ ਵਿਚ ਸਹਿਮਤ ਨਹੀਂ, ਉਹ ਵੀ ਘਰ ਬੈਠਿਆਂ ਪੜ੍ਹਾਉਣ ਲਈ ਸਹਿਮਤ ਹੋ ਸਕਦੇ ਹਨ। ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਸਿੱਖਿਆ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪਰ ਜੇ ਸਿੱਖਿਆ ਕਿਸੇ ਕਾਰਨ ਨਹੀਂ ਪ੍ਰਾਪਤ ਕਰ ਸਕੇ, ਨਿਰਾਸ਼ ਹੋਣ ਦੀ ਲੋੜ ਨਹੀਂ। ਬਹੁਤ ਕੁਝ ਐਸਾ ਹੈ ,ਜਿਸ ਦੇ ਲਈ ਰਸਮੀ ਸਿੱਖਿਆ ਦੀ ਜਰੂਰਤ ਨਹੀਂ ਹੈ।

ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ  ਰੁਜ਼ਗਾਰ ਪ੍ਰਾਪਤ ਕਰਨਾ ਬਹੁਤ ਵੱਡਾ ਅਤੇ ਮਹੱਤਵਪੂਰਨ ਪੱਖ ਹੈ । ਔਰਤ ਦੀ ਆਰਥਿਕ ਅਜਾਦੀ ਦਾ ਆਧਾਰ ਹੈ ਜਿਸ ਨੇ ਉਸ ਵਿਚ ਵਿਸ਼ਵਾਸ਼ ਵੀ ਭਰਨਾ ਹੈ ਅਤੇ ਆਪਣੇ ਹੱਕ ਲੈਣ ਲਈ ਉਸਨੂੰ ਜਾਗ੍ਰਤ ਵੀ ਕਰਨਾ ਹੈ। ਪਰ ਨੌਕਰੀ ਜਾਂ ਰੁਜ਼ਗਾਰ ਪ੍ਰਾਪਤੀ ਉਸ ਦੇ ਆਪਣੇ ਹੱਥ ਵਿਚ ਨਹੀਂ। ਉਸਨੂੰ ਚਾਹੀਦਾ ਹੈ ਕਿ ਉਹ ਸਿਰਫ ਨੌਕਰੀ ਤੱਕ ਹੀ ਆਪਣੇ ਆਪ ਨੂੰ ਸੀਮਿਤ ਨਾ ਕਰੇ। ਸਵੈ ਰੁਜ਼ਗਾਰ ਦੇ ਬੇਅੰਤ ਮੌਕੇ ਹਨ। ਹੋਰ ਕਿੰਨੇ ਹੀ ਖੇਤਰ ਹਨ, ਜਿਹਨਾਂ ਰਾਹੀਂ ਉਹ ਸਿਰਫ ਆਪਣੇ ਦਿਮਾਗ ਦੀ ਸੁਚੱਜੀ ਵਰਤੋਂ ਕਰਕੇ ਹੋਰ ਧਨ ਕਮਾਉਣ ਦੇ ਤਰੀਕੇ ਲੱਭ ਸਕਦੀ ਹੈ। ਆਪਣੇ ਵਰਗੀਆਂ ਹੋਰ ਔਰਤਾਂ ਨੂੰ ਜੋੜ ਕੇ ਆਪ ਕੋਈ ਛੋਟੀ ਮੋਟੀ ਸੰਸਥਾ/ਕੰਪਨੀ ਖੋਲ ਕੇ ਕੰਮ ਕਰ ਸਕਦੀ ਹੈ। ਲੋੜ ਸਿਰਫ ਕੁਝ ਕਰਨ ਦੀ,  ਕਰ ਦਿਖਾਉਣ ਦੀ ਲਗਨ ਦੀ ਹੈ।

ਹੁਣ ਤੱਕ ਔਰਤ, ਖਾਸ ਕਰਕੇ, ਭਾਰਤੀ ਔਰਤ ਨੇ ਆਪਣੇ ਸਮੇਂ ਦਾ ਜ਼ਿਆਦਾ ਹਿੱਸਾ ਰਸੋਈ ਵਿਚ, ਘਰੇਲੂ ਕੰਮਾਂ ਵਿਚ ਅਤੇ ਬੱਚਿਆਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਾਂਭ ਸੰਭਾਲ ਵਿੱਚ ਹੀ ਲਗਾਇਆ ਹੈ। (ਕੰਮ ਕਰਨ ਵਾਲੀਆਂ ਔਰਤਾਂ ਤੋਂ ਬਿਨਾਂ), ਪਰ ਇਸ ਸਭ ਵਿਚ ਉਸ ਨੂੰ ਕਿੰਨਾ ਕੁ ਮਾਣ ਸਨਮਾਨ ਅਤੇ ਪਹਿਚਾਣ ਮਿਲੀ ਹੈ। ਪਰਿਵਾਰ ਦੇ ਬਾਕੀ ਸਾਰੇ ਮੈਂਬਰ ਸਮਝਦੇ ਹਨ ਕਿ ਇਹ ਤਾਂ ਉਸਦਾ ਫਰਜ ਹੈ। ਇਸ ਫਰਜ ਪੂਰਤੀ ਲਈ ਉਸ ਨੂੰ ਬਾਕੀ ਸਮਾਜ ਤਾਂ ਕੀ, ਉਸ ਤੋਂ ਇਹ ਸੇਵਾਵਾਂ ਪ੍ਰਾਪਤ ਕਰਨ ਵਾਲੇ ਪਰਿਵਾਰ ਦੇ ਮੈਂਬਰ ਵੀ ਉਸਦੀ ਪ੍ਰਸੰਸਾ ਨਹੀਂ ਕਰਦੇ। ਸਗੋਂ ਕਿਤੇ ਮਾੜੀ ਮੋਟੀ ਹੋਈ ਗਲਤੀ ਨੂੰ ਚਿਤਾਰਨਾ ਕਦੇ ਨਹੀਂ ਭੁੱਲਦੇ। ਇਸ ਸਭ ਦਾ ਅਸਰ ਇਹ ਹੁੰਦਾ ਹੈ ਕਿ ਔਰਤ ਖੁਦ ਵੀ ਆਪਣੀ ਪਹਿਚਾਣ ਭੁੱਲ ਜਾਂਦੀ ਹੈ। ਉਹ ਕਿਸੇ ਦੀ ਪਤਨੀ ਹੈ, ਕਿਸੇ ਦੀ ਨੂੰਹ ,ਧੀ ,ਭੈਣ ,ਮਾਂ ਹੈ, ਪਰ ਆਪ ਉਹ ਕੀ ਹੈ ?? ਕਿੱਥੇ ਹੈ ਉਸਦਾ ਆਪਣਾ ਨਿੱਜ ????

99% ਔਰਤਾਂ ਨੇ ਆਪਣੇ ਆਪ ਨੂੰ ਸੋਹਣਾ ਅਤੇ ਜਵਾਨ ਲੱਗਣ ਲਈ ਜਰੂਰ ਕੋਸ਼ਿਸ਼ ਕੀਤੀ ਹੈ ਅਤੇ ਕਰਦੀਆਂ ਵੀ ਰਹਿੰਦੀਆਂ ਹਨ। ਪਰ ਅਸਿੱਧੇ ਤੌਰ ਤੇ ਇਹ ਵੀ ਉਸਦੇ ਆਪਣੇ ਲਈ ਨਹੀਂ ਹੈ। ਮਰਦ ਨੇ ਇੱਕ ਇਸੇ ਦੀ ਹੀ ਪ੍ਰਸੰਸਾ ਕੀਤੀ ਹੋਣ ਕਰਕੇ ਔਰਤ ਨੇ ਆਪਣੇ ਆਪ ਨੂੰ ਇਸ ਇੱਕ ਬਿਰਤੀ ਵਿਚ ਪੂਰਾ ਜਜ਼ਬ ਕਰ ਦਿੱਤਾ ਹੈ ਅਤੇ ਆਪਣੀ ਸਾਰੀ ਊਰਜਾ ਆਪਣੇ ਆਪ ਨੂੰ ਹੋਰ ਸੋਹਣਾ ਦਿਖਾਉਣ ਵਿਚ ਲਗਾ ਦਿੱਤਾ ਹੈ। ਇਸੇ ਲਈ ਅੱਜ ਬਿਊਟੀ ਪਾਰਲਰ ਹਰ ਛੋਟੇ ਤੋਂ ਛੋਟੇ ਪਿੰਡ ਵਿਚ ਵੀ ਖੁੱਲ੍ਹ ਗਏ ਹਨ। ਕਾਸਮੈਟਿਕਸ ਇੰਡਸਟਰੀ ਦਾ ਅਰਬਾਂ ਖਰਬਾਂ ਦਾ ਵਪਾਰ ਇਸ ਸੋਹਣੇ ਲੱਗਣ ਦੀ ਦੌੜ ਚੋਂ ਨਿਕਲਿਆ ਹੈ। ਪਰ ਕੀ ਇਸ ਨਾਲ ਉਹ ਆਪਣੀ ਪਹਿਚਾਣ ਬਣਾ ਸਕੀ ਹੈ ??? ਕੀ ਉਸ ਦੇ ਸਵੈ ਮਾਣ ਵਿਚ ਵਾਧਾ ਹੋਇਆ ਹੈ ????

ਲੋੜ ਹੈ ਉਸ ਨੂੰ ਆਪਣੀਆਂ ਅੰਦਰੂਨੀ ਸ਼ਕਤੀਆਂ ਅਤੇ ਸਮਰੱਥਾਵਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਦਾ ਵਿਕਾਸ ਕਰਨ ਦੀ। ਕਿਉਂਕਿ ਸੁਹੱਪਣ ਅਤੇ ਜਵਾਨੀ ਹਮੇਸ਼ਾ ਕਾਇਮ ਨਹੀਂ ਰੱਖੀਆਂ ਜਾ ਸਕਦੀਆਂ। ਸਮੇਂ ਦੀ ਤਬਦੀਲੀ ਨਾਲ ਇਸ ਗ੍ਰਾਫ ਦਾ ਹੇਠਾਂ ਨੂੰ ਜਾਣਾ ਯਕੀਨੀ ਹੈ। ਪਰ ਜੇ ਉਹਨਾਂ ਆਪਣੀ ਅੰਦਰੂਨੀ ਸੁੰਦਰਤਾ ਅਤੇ ਹੁਨਰ ਨੂੰ ਪਹਿਚਾਣ ਕੇ ਉਸਨੂੰ ਵਿਕਸਿਤ ਕੀਤਾ, ਤਾਂ ਇਹ ਸਦਾ ਰਹਿਣ ਵਾਲਾ ਗਹਿਣਾ ਹੈ। ਜਰਾ ਨਜਰ ਮਾਰ ਕੇ ਵੇਖਣਾ ਕਿੰਨੀਆਂ ਕੁ ਔਰਤਾਂ ਹਨ ਜਿਹੜੀਆਂ ਕਿਸੇ ਕਲਾ ਨੂੰ ਸ਼ੌਕ ਨਾਲ ਨਿਭਾਉਂਦੀਆਂ ਹਨ। ਕਿੰਨੀਆਂ ਨੇ ਜੋ ਕਲਾਕਾਰ ਹਨ, ਲੇਖਕ ਹਨ, ਸੰਗੀਤਕਾਰ ਹਨ, ??? ਭਾਵੇਂ ਸ਼ੌਕ ਨੂੰ ਕਿੱਤਾ ਵੀ ਬਣਾਇਆ ਜਾ ਸਕਦਾ ਹੈ, ਪਰ ਸਿਰਜਣਾਤਮਕਤਾ ਅਤੇ ਸੁਹਜ ਤਾਂ ਪਹਿਲਾਂ ਸ਼ੌਕ ਅਤੇ ਲਗਨ ਵਿਚੋਂ ਹੀ ਨਿਕਲਣੀ ਹੈ। ਨੱਚਣਾ ਅਤੇ ਗਾਉਣਾ ਖਾਸ ਕਰਕੇ ਔਰਤਾਂ ਦਾ ਖੇਤਰ ਰਿਹਾ ਹੈ, ਪਰ ਅੱਜ ਦੇਖੋ ਤਾਂ ਕਿੰਨੀਆਂ ਔਰਤਾਂ ਨੂੰ ਕਿੰਨੇ ਗੀਤ ਯਾਦ ਹਨ ??? ਕਿਸੇ ਵਿਆਹ ਸ਼ਾਦੀ ਤੇ ਉਹ ਖੁਦ ਬੋਲੀਆਂ ਪਾ ਕੇ ਨੱਚ ਵੀ ਨਹੀਂ ਸਕਦੀਆਂ। ਗੀਤ ਡੀ. ਜੇ. ਵਿਚ ਚੱਲੇਗਾ ਤੇ ਉਹ ਆਪਣੇ ਕੱਪੜਿਆਂ ਅਤੇ ਗਹਿਣਿਆਂ ਰਾਹੀਂ ਸਿਰਫ ਆਪਣੇ ਸਰੀਰ ਦੀ ਨੁਮਾਇਸ਼ ਕਰਨ ਲਈ ਨੱਚਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਹਨ। ਮੈਂ ਮੁਆਫੀ ਚਾਹਾਂਗਾ, ਜੇ ਮੇਰੇ ਸ਼ਬਦਾਂ ਵਿਚ ਕਿਸੇ ਨੂੰ ਜ਼ਰਾ ਰੁੱਖਾਪਣ ਨਜਰ ਆਇਆ ਹੋਵੇ, ਪਰ ਮੇਰੀ ਭਾਵਨਾ ਨੂੰ ਸਮਝਣ ਦਾ ਯਤਨ ਕਰਨਾ।

ਕਿੰਨੀਆਂ ਹੀ ਕਲਾਵਾਂ ਅਤੇ ਹੁਨਰ ਹੋ ਸਕਦੇ ਹਨ ਜਿਨ੍ਹਾਂ ਵਿਚ ਔਰਤ ਮਾਹਰ ਹੋ ਸਕਦੀ ਹੈ। ਪੁਰਾਣੇ ਸਮੇਂ ਵਿਚ ਖਾਣਾ ਬਣਾਉਣ ਅਤੇ ਸਿਊਣ ਸਿਲਾਈ ਆਦਿ ਵਰਗੇ ਕੰਮ ਹੀ ਮੁੱਖ ਸਨ। ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ, ਗੱਲ ਤਾਂ ਉਸ ਵਿੱਚ ਮਾਹਰ ਹੋਣ ਦੀ, ਉਸ ਨੂੰ ਇੱਕ ਵੱਖਰੇ ਕਲਾਤਮਕ ਢੰਗ ਨਾਲ ਕਰਨ ਦੀ ਅਤੇ ਉਸ ਵਿਚੋਂ ਆਪਣੀ ਪਹਿਚਾਣ ਬਣਾ ਲੈਣ ਦੀ ਹੁੰਦੀ ਹੈ। ਕੁਝ ਸਾਲ ਪਿੱਛੇ ਚੱਲੀਏ ਤਾਂ ਲੜਕੀਆਂ ਅਤੇ ਔਰਤਾਂ ਕਢਾਈ ਕਰਨ ਵਿੱਚ, ਬੁਣ ਬੁਣਾਈ ਕਰਨ ਵਿੱਚ, ਦਰੀਆਂ ਬੁਣਨ ਵਿਚ ਮਾਹਰ ਹੁੰਦੀਆਂ ਸਨ ਅਤੇ ਇਨ੍ਹਾਂ ਰਾਹੀਂ ਆਪਣੀ ਅੰਦਰਲੀ ਪ੍ਰਤਿਭਾ ਨੂੰ ਬਾਹਰ ਕੱਢਦੀਆਂ ਸਨ। ਅੱਜ ਕੰਮ ਮਸ਼ੀਨਾਂ ਨੇ ਸੰਭਾਲ ਲਏ ਹਨ। ਹੱਥੀਂ ਕੀਤੇ ਕੰਮ ਨੂੰ ਅੱਜ ਵੀ ਸਵੀਕ੍ਰਿਤੀ ਅਤੇ ਪ੍ਰਸੰਸਾ ਮਿਲਦੀ ਹੈ। ਸੋਹਣੀ ਲਿਖਾਈ ਚ ਲਿਖੇ ਅੱਖਰ ਕਿਸ ਨੂੰ ਨਹੀਂ ਮੋਂਹਦੇ ??? ਦਿਲਕਸ਼ ਆਵਾਜ ਵਿੱਚ ਕੋਈ ਗਾਵੇ ਤਾਂ ਬਿਨਾਂ ਸਾਜਾਂ ਤੋਂ ਵੀ ਸਰੋਤੇ ਨੂੰ ਕੀਲਣ ਦੀ ਤਾਕਤ ਰੱਖਦਾ ਹੈ। ਖਾਸ ਮਿੱਠੇ  ਅੰਦਾਜ ਵਿਚ ਬੋਲਣਾ, ਦੂਸਰੇ ਦਾ ਸਵਾਗਤ ਕਰਨਾ, ਖੂਬਸੂਰਤ ਮੁਸਕਰਾਹਟ ਵੀ ਇੱਕ ਵੱਖਰੀ ਪਹਿਚਾਣ ਬਣ ਸਕਦੀ ਹੈ। ਕਿਸੇ ਵੀ ਸ਼ੌਕ ਨੂੰ, ਕਿੱਤੇ ਨੂੰ ਇੱਕ ਵੱਖਰੇ ਅਤੇ ਖੂਬਸੂਰਤ ਅੰਦਾਜ਼ ਵਿੱਚ ਕੀਤੇ ਜਾਣ ਨਾਲ ਉਸ ਵਿੱਚ ਮੁਹਾਰਤ ਬਣੇਗੀ ਅਤੇ ਉਹ ਉਸ ਦੀ ਮਾਲਕਣ ਦੇ ਨਾਮ ਨਾਲ ਜੁੜ ਜਾਏਗੀ। ਇਹ ਮੁਹਾਰਤ ਇਹ ਕਲਾ ਹੀ ਔਰਤ ਨੂੰ ਆਪਣੇ ਪਰਿਵਾਰ ਵਿੱਚ, ਆਪਣੇ ਮੁਹੱਲੇ ਵਿੱਚ, ਪਿੰਡ ਵਿੱਚ ਅਤੇ ਸਮੂਹ ਸਮਾਜ ਵਿੱਚ ਮਾਣ ਸਨਮਾਨ ਦਾ ਕਾਰਨ ਬਣੇਗੀ। ਬਾਹਰੋਂ ਮਿਲਦੀ ਪ੍ਰਸੰਸਾ ਅਤੇ ਮਾਣ ਨਾਲ ਪਰਿਵਾਰ ਦੇ ਮੈਂਬਰ ਵੀ ਖੁਸ਼ੀ ਅਤੇ ਚਾਅ ਨਾਲ ਭਰ ਜਾਣਗੇ ਅਤੇ ਔਰਤ ਨੂੰ ਉਸ ਕਲਾ ਲਈ ਵੱਧ ਸਮਾਂ ਦੇਣਗੇ ਅਤੇ ਲੋੜ ਪਈ ਤਾਂ ਖਰਚ ਵੀ ਕਰਨਗੇ। ਉਹ ਇਸ ਸ਼ੌਕ ਨੂੰ ਕਿੱਤਾ ਵੀ ਬਣਾ ਸਕਦੀ ਹੈ ਅਤੇ ਹੋਰਾਂ ਨੂੰ ਸਿਖਾ ਵੀ ਸਕਦੀ ਹੈ। ਹੋਰ ਵੱਡੇ ਪੱਧਰ ਤੇ ਇਹ ਇੱਕ ਉੱਦਮ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਆਰਥਿਕ ਲਾਭ ਨੂੰ ਇੱਕ ਪਾਸੇ ਰੱਖੀਏ, ਔਰਤ ਦੀ ਆਪਣੀ ਹੋਂਦ ਅਤੇ ਪਹਿਚਾਣ ਲਈ ਇਹ ਬਹੁਤ ਮੱਦਦਗਾਰ ਹੋਏਗਾ। ਇਸ ਨਾਲ ਸਮਾਜਿਕ ਸੰਬੰਧ ਵੀ ਸੁਧਰਨਗੇ, ਅਤੇ ਬੱਚਿਆਂ ਤੇ ਵੀ ਬਹੁਤ ਵਧੀਆ ਪ੍ਰਭਾਵ ਪਵੇਗਾ। ਖਾਸ ਗੱਲ ਕਿ ਸਮੇਂ ਦੇ ਬੀਤਣ ਨਾਲ ਇਸ ਵਿੱਚ ਵਿਕਾਸ ਹੀ ਹੋਏਗਾ। ਵਧਦੀ ਉਮਰ, ਘਟਦੇ ਰੁਝੇਵੇਂ, ਢਿੱਲੀ ਸਿਹਤ, ਇੱਕਲਾਪਣ ਕੋਈ ਵੀ ਅਜਿਹੀ ਅਲਾਮਤ ਉਸ ਦੇ ਮਨ ਦੀ ਚੜ੍ਹਦੀ ਕਲਾ ਨੂੰ ਨਹੀਂ ਡੇਗ ਸਕੇਗੀ। ਕਿਉਂਕਿ ਹੁਣ ਉਹ ਖੁਦ ਸਿਰਜਣਹਾਰ ਹੋ ਗਈ ਹੈ। ਉਹ ਸਿਰਫ ਹੱਡ ਮਾਸ ਦੀ ਪੁਤਲੀ ਹੀ ਨਹੀਂ ਰਹੀ, ਉਸਦੀ ਕਲਾ ਨੇ ਉਸਨੂੰ ਇੱਕ ਸਦੀਵੀ ਜਿੰਦਗੀ ਬਖਸ਼ ਦਿੱਤੀ ਹੈ।

ਤਾਂ ਤੇ ਅੱਜ ਤੋਂ ਹੀ ਕਾਇਮ ਹੋਵੋ। ਆਪਣੀ ਸਮਰੱਥਾ ਨੂੰ ਪਹਿਚਾਣੋ। ਲੱਭੋ ਤੁਹਾਡੇ ਅੰਦਰ, ਧੁਰ ਅੰਦਰ ਕੌਣ ਛੁਪ ਕੇ ਬੈਠਾ ਹੈ ??? ਇੱਕ ਕਲਾਕਾਰ, ਇੱਕ ਗਾਇਕ, ਇੱਕ ਚਿੱਤਰਕਾਰ, ਇੱਕ ਸੰਗੀਤਕਾਰ, ਇੱਕ ਲੇਖਕ, ਇੱਕ ਬੁਲਾਰਾ, ਇੱਕ ਕੌਂਸਲਰ, ਇੱਕ ਸੇਵਕ, ?????? ਉਸ ਨੂੰ ਬਾਹਰ ਕੱਢੋ, ਵਿਕਸਿਤ ਹੋਣ ਦਿਓ, ਬਾਹਰਲੇ ਮੇਕ ਅੱਪ ਫਿੱਕੇ ਪੈ ਜਾਣਗੇ। ਹੁਨਰ ਅਤੇ ਕਿਰਤ ਦਾ ਮਜੀਠਾ ਰੰਗ ਆਪਣੀ ਆਭਾ ਖਿਲਾਰੇਗਾ ਅਤੇ ਆਪਣੇ ਚੁਫੇਰੇ ਨੂੰ ਮਹਿਕਾ ਦੇਵੇਗਾ । ਮੈਂ ਸਮੂਹ ਔਰਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਆਪਣੀ ਕਸਤੂਰੀ ਨੂੰ ਪਹਿਚਾਨਣ। ਮੇਰਾ ਵਿਸ਼ਵਾਸ਼ ਹੈ ਕਿ ਇਸ ਮਹਿਕ ਰੱਤੀ ਔਰਤ ਨੂੰ ਕਦੇ ਵੀ ਕਿਸੇ ਵਿਤਕਰੇ ਦੀ ਸ਼ਿਕਾਰ ਨਹੀਂ ਹੋਣਾ ਪਵੇਗਾ। ਉਸ ਨੂੰ ਔਰਤ ਹੋਣ ਤੇ ਝੂਰਨਾ ਨਹੀਂ ਪਏਗਾ, ਸਗੋਂ ਉਹ ਆਪਣੇ ਨਾਰੀਤਵ ਤੇ ਮਾਣ ਮਹਿਸੂਸ ਕਰੇਗੀ ਕਿਉਂਕਿ ਹੁਣ ਫੇਰ ਉਸਨੇ ਕੁਝ ਸਿਰਜਿਆ ਹੈ, ਜੋ ਨਿਰੋਲ ਉਸਦਾ ਆਪਣਾ ਹੈ। ਅਤੇ ਉਸਦੇ ਅੰਦਰ ਜਿਊਂਦਾ ਹੈ। ਇਹ ਉਸਦੇ ਸਾਹਾਂ ਵਿਚ ਧੜਕਦਾ ਹੋਇਆ ਉਸਨੂੰ ਇੱਕ ਨਵਾਂ ਜੀਵਨ ਪ੍ਰਦਾਨ ਕਰੇਗਾ ।

ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਅਨੋਖੀ ਸ਼ਹਾਦਤ
ਕਲਗੀ ਵਾਲਿਆ ਤੇਰੇ ਸਕੂਲ ਅੰਦਰ ਸੁਣਿਐ ਅਸਾਂ ਨੇ ਲੱਗਦੀ ਫੀਸ ਕੋਈ ਨਾ ।।

ਐਪਰ ਦੇਖਿਆ ਜਦੋਂ ਕਲਾਸ ਅੰਦਰ ਪੜ੍ਹਨ ਵਾਲਿਆਂ ਦੇ ਧੜ ਤੇ ਸੀਸ ਕੋਈ ਨਾ।।

ਕਿਸੇ ਕਵੀ ਨੇ ਗੁਰਸਿੱਖੀ ਦੇ ਸਕੂਲ ਦਾ ਬਹੁਤ ਖੂਬਸੂਰਤ ਨਕਸ਼ਾ ਉਪਰੋਕਤ ਪੰਕਤੀਆਂ ਰਾਹੀਂ ਬਿਆਨ ਕੀਤਾ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ ਅਤੇ 100 % ਸੱਚ ਕਿ ਸੀਸ ਆਪਣੇ ਕੋਲ ਰੱਖ ਕੇ ਸਿੱਖ ਨਹੀਂ ਬਣਿਆ ਜਾ ਸਕਦਾ, ਹੋਰ ਕੁਝ ਵੀ ਬਣੀ ਜਾਵੋ। ਗੁਰੂ ਸਾਹਿਬ ਦੀ ਪਹਿਲੀ ਮੰਗ ਹੀ ਇਹੋ ਹੈ। ਸੀਸ ਦੀ ਮੰਗ ਹੀ ਕਿਉਂ ?? ਕਿਉਂਕਿ ਇਸ ਵਿੱਚ ਹੁੰਦੀਆਂ ਹਨ ਸੋਚਾਂ, ਵਿਚਾਰ, ਫੁਰਨੇ, ਹਉਮੈ ਦਾ ਸਾਰਾ ਪਸਾਰ ਇਸੇ ਵਿੱਚ ਹੁੰਦਾ ਹੈ ਅਤੇ ਜਦੋਂ ਇੱਕ ਸਿੱਖ ਸਿੰਘ ਬਣਦਾ ਹੈ ਤਾਂ ਉਹ ਆਪਣਾ ਸੀਸ, ਯਾਨੀ ਆਪਣੀਆਂ ਸਾਰੀਆਂ ਸੋਚਾਂ, ਆਪਣੀ ਮੈਂ ਗੁਰੂ ਨੂੰ ਅਰਪਨ ਕਰ ਦਿੰਦਾ ਹੈ। ਅਤੇ ਉਸ ਦਿਨ ਤੋਂ ਬਾਅਦ ਉਸਦੀ ਆਪਣੀ ਆਪਣੀ ਜਾਤ, ਆਪਣੀ ਕੁੱਲ ,ਆਪਣੀ ਮੱਤ ਸਭ ਕੁਝ ਖਤਮ ਹੋ ਜਾਂਦੀ ਹੈ ਅਤੇ ਉਹ ਅਨੰਦਪੁਰ ਦਾ ਵਾਸੀ ਹੁਣ ਸਿਰਫ ਗੁਰੂ-ਲਿਵ ਵਿੱਚ ਗੁਰੂ ਦੀ ਮੱਤ ਅਨੁਸਾਰ ਜਿਊ ਕੇ ਹੀ ਗੁਰਸਿੱਖ ਅਗਵਾ ਸਕਦਾ ਹੈ ਅਤੇ ਅਜਿਹੇ ਗੁਰਸਿੱਖ ਵਿੱਚ ਗੁਰੂ ਆਪ ਵਰਤਦਾ ਹੈ।

ਗੁਰਸਿਖਾਂ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ।।……………………….(ਪੰਨਾ ੩੧੨,ਸਲੋਕ ਮ : ੪)

ਸਤਿਗੁਰੂ ਅੱਗੇ ਮਨ ਵੇਚਣ ਵਾਲੇ ਅਜਿਹੇ ਹੀ ਸਿਦਕੀ ਸਿੱਖ ਅਤੇ ਮਹਾਨ ਸੂਰਬੀਰ ਸਨ ਬਾਬਾ ਦੀਪ ਸਿੰਘ ਜੀ।

ਪਿੰਡ ਪੂਹੀਵਿੰਡ ਜਿਲਾ ਤਰਨਤਾਰਨ ਵਿੱਚ ਭਾਈ ਭਗਤਾ ਜੀ ਦੇ ਘਰ ਬੀਬੀ ਜਿਊਣੀ ਜੀ ਦੀ ਕੁੱਖੋਂ 26 ਜਨਵਰੀ 1682 ਈਸਵੀ ਨੂੰ ਇੱਕ ਬਾਲਕ ਦਾ ਜਨਮ ਹੋਇਆ ਜਿਸ ਦਾ ਨਾਮ ਦੀਪਾ ਰੱਖਿਆ ਗਿਆ। ਸੋਹਣੇ ਪਿਆਰ ਦੁਲਾਰ ਨਾਲ ਪਲਦਾ ਦੀਪਾ ਅਜੇ 17 ਸਾਲਾਂ ਦਾ ਸੀ,ਜਦੋਂ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਣ ਦੀ ਅਨੰਦਮਈ ਖਬਰ ਚੌਪਾਸੀਂ ਫੈਲਦੀ ਹੋਈ ਇਸ ਪਰਿਵਾਰ ਕੋਲ ਵੀ ਪੁੱਜੀ। ਦੀਪਾ ਉਤਸ਼ਾਹ ਵਿੱਚ ਆ ਗਿਆ ਅਤੇ ਹੋਲੇ ਮੁਹੱਲੇ ਵਾਲੇ ਦਿਨ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਜਾ ਪੁੱਜਿਆ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਉਹਨਾਂ ਦੇ ਬਚਨ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਪਰਿਵਾਰ ਸਮੇਤ ਗੁਰੂ ਜੀ ਤੋਂ ਖੰਡੇ ਦੀ ਪਾਹੁਲ ਛਕੀ ਅਤੇ ਦੀਪ ਸਿੰਘ ਬਣ ਗਿਆ। ਪਰਿਵਾਰ ਵਾਪਸ ਆ ਗਿਆ ਪਰ ਦੀਪ ਸਿੰਘ ਉੱਥੇ ਹੀ ਰੁਕ ਗਿਆ। ਗੁਰੂ ਸਾਹਿਬ ਨੇ ਉਸਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਿਸ ਵਿਚ ਗੁਰਮੁਖੀ ਅਤੇ ਫ਼ਾਰਸੀ ਭਾਸ਼ਾਵਾਂ ਦੇ ਨਾਲ ਨਾਲ ਸ਼ਸ਼ਤਰ ਵਿੱਦਿਆ ਘੋੜ ਸਵਾਰੀ ਆਦਿ ਵਿੱਚ ਸਿਖਲਾਈ ਦਿਵਾਈ । ਸਰੀਰ ਦਾ ਚੁਸਤ ਫੁਸਤ ਗੱਭਰੂ ਇਹਨਾਂ ਕਲਾਵਾਂ ਵਿਚ ਛੇਤੀ ਪ੍ਰਪੱਕ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਣ ਜਾਂਦੇ ਇਸ ਨੌਜਵਾਨ ਨੂੰ ਆਪਣੇ ਨਾਲ ਰੱਖਦੇ। ਇਸ ਤਰਾਂ 20 ਦਸੰਬਰ 1704 ਤੱਕ ਦੀਪ ਸਿੰਘ ਨੇ ਗੁਰਬਾਣੀ, ਸੇਵਾ, ਸਿਮਰਨ,ਕੀਰਤਨ, ਯੁੱਧ ਕਲਾ ਆਦਿ ਸਭ ਦੇ ਰਾਹੀਂ ਗੁਰੂ ਦੀ ਸੰਗਤ ਵਿਚ ਗੁਰਸਿੱਖੀ ਨੂੰ ਹਿਰਦੇ ਅੰਦਰ ਧਾਰਨ ਕਰ ਲਿਆ।

1704 ਈਸਵੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ, ਤਾਂ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਦੀ ਸੇਵਾ ਸੰਭਾਲ ਦੀ ਡਿਊਟੀ ਭਾਈ ਮਨੀ ਸਿੰਘ, ਭਾਈ ਦੀਪ ਸਿੰਘ,ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਦੀ ਲਗਾਈ ਸੀ। ਇਹ ਸਭ ਦਿੱਲੀ ਵਿਖੇ ਭਾਈ ਜਵਾਹਰ ਸਿੰਘ ਦੇ ਘਰ ਗੁਰੂ ਮਹਿਲਾਂ ਨੂੰ ਸੁਰਖਿਅਤ ਲੈ ਗਏ ਸਨ। ਉਪਰੰਤ ਭਾਈ ਦੀਪ ਸਿੰਘ ਜੀ ਵਾਪਸ ਆਪਣੇ ਪਿੰਡ ਵਿਖੇ ਆ ਗਏ ਸਨ। ਗੁਰਸਿੱਖੀ ਕਮਾਉਣ ਲੱਗੇ ਅਤੇ ਅੰਮ੍ਰਿਤ ਸੰਚਾਰ ਵੀ ਕਰਦੇ ਰਹੇ।

ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰਨ ਲੱਗੇ ਤਾਂ ਭਾਈ ਮਨੀ ਸਿੰਘ ਜੀ ਨੇ ਆਪਣੀ ਸਹਾਇਤਾ ਲਈ ਗੁਰੂ ਸਾਹਿਬ ਜੀ ਨੂੰ ਭਾਈ ਦੀਪ ਸਿੰਘ ਜੀ ਨੂੰ ਬੁਲਾਉਣ ਦੀ ਸਲਾਹ ਦਿੱਤੀ ਜਿਸ ਨੂੰ ਗੁਰੂ ਸਾਹਿਬ ਨੇ ਤੁਰੰਤ ਪ੍ਰਵਾਨ ਕੀਤਾ । ਸੁਨੇਹਾ ਮਿਲਣ ਤੇ ਭਾਈ ਦੀਪ ਸਿੰਘ ਜੀ ਦਮਦਮਾ ਸਾਹਿਬ ਪੁੱਜ ਗਏ। ਅਤੇ ਕਾਗਜ਼ ਅਤੇ ਸਿਆਹੀ ਪੁਚਾਉਣ ਦੀ ਸੇਵਾ ਨਿਭਾਉਂਦੇ ਰਹੇ, ਜਦੋ ਗੁਰੂ ਜੀ ਲਿਖਾ ਰਹੇ ਸਨ ਅਤੇ ਭਾਈ ਮਨੀ ਸਿੰਘ ਜੀ ਲਿਖ ਰਹੇ ਸਨ। ਭਾਈ ਦੀਪ ਸਿੰਘ ਜੀ ਬੀੜ ਸੰਪੂਰਨ ਹੋਣ ਤੇ ਉਸਦੇ ਚਾਰ ਉਤਾਰੇ ਕੀਤੇ ਅਤੇ 1706 ਵਿਚ ਚਾਰੇ ਤਖਤਾਂ ਨੂੰ ਭੇਜੇ । ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਨੂੰ ਜਾਣ ਸਮੇਂ ਦਮਦਮਾ ਸਾਹਿਬ ਜੋ ਕਿ ਹੁਣ ਇੱਕ ਟਕਸਾਲ ਬਣ ਚੁੱਕੀ ਸੀ, ਉਸਦੀ ਸੇਵਾ ਸੰਭਾਲ ਅਤੇ ਗੁਰਬਾਣੀ ਪ੍ਰਚਾਰ ਦਾ ਕੰਮ ਦੀਪ ਸਿੰਘ ਜੀ ਨੇ ਤਨੋ ਮਨੋ ਹੋ ਕੇ ਸੰਭਾਲਿਆ। ਦਮਦਮਾ ਸਾਹਿਬ ਵਿਖੇ ਆਪ ਜੀ ਨੇ ਸੰਗਤ ਦੀ ਲੋੜ ਅਨੁਸਾਰ ਇੱਕ ਖੂਹ ਵੀ ਲਗਵਾਇਆ, ਜੋ ਹੁਣ ਵੀ ਮੌਜੂਦ ਹੈ। ਆਪ ਜੀ ਦਾ ਇਲਾਕੇ ਦੀਆਂ ਸੰਗਤਾਂ ਬਹੁਤ ਸਤਿਕਾਰ ਕਰਨ ਲੱਗੀਆਂ।

ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਤੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ, ਤਾਂ ਸਿੱਖਾਂ ਨੂੰ ਹੁਕਮਨਾਮੇ ਵੀ ਭੇਜੇ ਕਿ ਉਹ ਬੰਦਾ ਸਿੰਘ ਦਾ ਸਾਥ ਦੇਣ । ਦੀਪ ਸਿੰਘ ਜੀ ਬੰਦਾ ਸਿੰਘ ਨਾਲ ਆ ਸ਼ਾਮਲ ਹੋਏ ਅਤੇ ਉਹਨਾਂ ਵਲੋਂ ਲੜੀਆਂ ਗਈਆਂ ਚੱਪੜਚਿੜੀ, ਸਢੌਰਾ, ਸਰਹਿੰਦ ਆਦਿ ਦੀਆਂ ਜੰਗਾਂ ਵਿਚ ਪੂਰੇ ਉਤਸ਼ਾਹ ਨਾਲ ਆਪਣੀ ਬੀਰਤਾ ਦੇ ਜੌਹਰ ਦਿਖਾਏ।  ਜਦੋਂ ਸਿਖਾਂ ਦੀਆਂ 12 ਮਿਸਲਾਂ ਬਣੀਆਂ ਤਾਂ ਮਿਸਲ ਸ਼ਹੀਦਾਂ ਦੇ ਮੁਖੀ ਦੀਪ ਸਿੰਘ ਜੀ ਨੂੰ ਥਾਪਿਆ ਗਿਆ। ਸਤਾਰਵੀਂ ਸਦੀ ਵਿਚ ਜਦੋਂ ਅਹਿਮਦ ਸ਼ਾਹ ਦੁਰਾਨੀ ਪੰਜਾਬ ਲੁੱਟ ਕੇ ਵਾਪਸ ਜਾ ਰਿਹਾ ਸੀ ਤਾਂ ਬਾਕੀ ਮਿਸਲਾਂ ਦੇ ਜਥਿਆਂ ਸਮੇਤ ਅਫਗਾਨ ਧਾੜਵੀਆਂ ਤੋਂ ਬਹੂ ਬੇਟੀਆਂ ਅਤੇ ਲੁੱਟ ਦਾ ਮਾਲ ਛੁਡਵਾਇਆ।

9 ਜੂਨ 1716 ਨੂੰ  ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਕੌਮ ਦੋ ਧੜਿਆਂ ਵਿੱਚ ਵੰਡੀ ਗਈ ਸੀ। ਬੰਦਈ ਖਾਲਸਾ ਅਤੇ ਤੱਤ ਖਾਲਸਾ , ਜਿਸ ਦਾ ਨਿਬੇੜਾ ਭਾਈ ਮਨੀ ਸਿੰਘ ਜੀ ਨੇ ਪਰਚੀਆਂ ਪਾ ਕੇ ਕਰਵਾ ਦਿੱਤਾ ਸੀ। ਉਸ ਸਮੇਂ ਭਾਈ ਦੀਪ ਸਿੰਘ ਜੀ ਦਾ ਸਹਿਯੋਗ ਭਾਈ ਮਨੀ ਸਿੰਘ ਜੀ ਨੂੰ ਮਿਲਿਆ । ਭਾਈ ਮਨੀ ਸਿੰਘ ਜੀ ਨੂੰ 1737 ਈਸਵੀ ਨੂੰ ਲਾਹੌਰ ਵਿਚ ਸ਼ਹੀਦ ਕਰ ਦਿੱਤਾ ਗਿਆ ਅਤੇ ਜ਼ਕਰੀਆ ਖਾਂ ਨੇ ਪੰਥ ਵਿਰੋਧੀ ਜੁੰਡਲੀ ਤਿਆਰ ਕਰ ਰੱਖੀ ਸੀ ਜਿਸ ਵਿਚ ਕਰਮਾਂ ਛੀਨਾ, ਚੌਧਰੀ ਨੌਸ਼ਹਿਰਾ ਪੰਨੂੰਆਂ ,ਚੌਧਰੀ ਮਜੀਠੀਆ, ਹਰਿਭਗਤ ਨਿਰੰਜਨੀਆ, ਰਾਮਾ ਰੰਧਾਵਾ ਅਤੇ ਮੱਸਾ ਰੰਘੜ ਸਨ। ਜਿਨਾਂ ਵਿਚੋਂ ਮੱਸਾ ਰੰਘੜ ਨੂੰ ਹਰਿਮੰਦਰ ਸਾਹਿਬ ਦਾ ਕਾਰ ਮੁਖਤਾਰ ਨਿਯੁਕਤ ਕਰ ਦਿੱਤਾ ਗਿਆ ਸੀ। ਉਸਨੇ ਦਰਬਾਰ ਸਾਹਿਬ ਵਿੱਚ ਬੈਠ ਕੇ ਹੁੱਕਾ ਪੀਣ ਅਤੇ ਕੰਜਰੀਆਂ ਨਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਖਬਰਾਂ ਪਤਾ ਲੱਗਣ ਤੇ ਦੀਪ ਸਿੰਘ ਜੀ ਜੋਸ਼ ਵਿਚ ਆ ਗਏ ਅਤੇ ਭਰੇ ਇਕੱਠ ਨੂੰ ਸੰਬੋਧਨ ਕਰਕੇ ਪੁੱਛਿਆ ਕਿ ਮੱਸੇ ਰੰਘੜ ਦਾ ਸਿਰ ਕੌਣ ਵੱਢ ਕੇ ਲਿਆਏਗਾ ? ਸਿੰਘ ਦੀ ਦਹਾੜ ਸੁਣ ਕੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਇਹ ਜਿੰਮੇਵਾਰੀ ਚੁੱਕੀ ਅਤੇ ਗੁਰੂ ਦੀ ਓਟ ਲੈ ਕੇ ਸਫਲਤਾ ਪੂਰਵਕ ਸੀਸ  ਵੱਢ ਕੇ ਦੀਪ ਸਿੰਘ ਸਾਹਮਣੇ ਪੇਸ਼ ਕਰ ਦਿਖਾਇਆ।

ਜੱਸਾ ਸਿੰਘ ਆਹਲੂਵਾਲੀਏ ਦੇ ਆਦੇਸ਼ ਤੇ ਬਾਕੀ ਮਿਸਲਾਂ ਦੇ ਨਾਲ ਮਿਲ ਕੇ ਅਦੀਨਾ ਬੇਗ ਨੂੰ ਸੋਧਿਆ ਅਤੇ ਜਿੱਤਿਆ ਇਲਾਕਾ ਜੱਸਾ ਸਿੰਘ ਆਹਲੂਵਾਲੀਆ ਦੇ ਹਵਾਲੇ ਕਰ ਦਿੱਤਾ।

ਅਹਿਮਦ ਸ਼ਾਹ ਦੁਰਾਨੀ ਨੇ ਜਦੋਂ ਪੁਛਿਆ ਕਿ ਇਹ ਕੌਣ ਹਨ ਜੋ ਮੇਰੀਆਂ ਫੌਜਾਂ ਨੂੰ ਲੁੱਟ ਰਹੇ ਹਨ । ਇੱਕ ਕਾਜੀ ਨੇ ਜਵਾਬ ਦਿੱਤਾ ਕਿ ਇਹਨਾਂ ਦੇ ਗੁਰੂ ਨੇ ਬੜੀ ਕਮਾਲ ਦੀ ਚੀਜ ਅੰਮ੍ਰਿਤ ਪਿਲਾਈ ਹੈ ਇਹਨਾਂ ਨੂੰ ਜਿਸ ਨਾਲ ਇਹ ਬਲਵਾਨ ਬਣ ਜਾਂਦੇ ਹਨ। ਇੱਕ ਥਾਂ ਨਹੀਂ ਟਿਕਦੇ, ਬੈਠਦੇ ਹੀ ਸੌਂਦੇ ਨੇ ਅਤੇ ਚੱਲਦੇ ਚੱਲਦੇ ਖਾਂਦੇ ਹਨ। ਪੰਥ ਪ੍ਰਕਾਸ਼ ਦੇ ਲੇਖਕ ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦ ਦੇਖੋ !!

ਵਲੀ ਇਨਕਾ ਅਜਬ ਭਯੋ ਹੈ।। ਇਨਕੋ ਆਬੇ ਹਯਾਤ ਦਯੋ ਹੈ।।

ਗਜ਼ਬ ਅਸਰ ਤਿਸਕਾ ਹਮ ਦੇਖਾ।। ਬੁਜ਼ਦਿਲ ਹੋਵਤ ਸਿੰਘ ਬਿਸੇਖਾ।।

ਹਾੜ ਨ ਦਿਨ ਭਰ ਪੀਵਹਿ ਪਾਣੀ।।ਸਿਆਲ ਨ ਰਾਖਹਿ ਅਗਨ ਨੀਸਾਣੀ।।

ਬੈਠਤ ਸੋਵਹਿ ਚਲਤੇ ਖਾਵਹਿ ।। ਗ੍ਰਾਮ ਕਿਸੀ ਮਹਿ ਟਿਕਣ ਨ ਪਾਵਹਿ।।

—- ਗਿਆਨੀ ਗਿਆਨ ਸਿੰਘ (ਪੰਥ ਪ੍ਰਕਾਸ਼ )

ਅਹਿਮਦ ਸ਼ਾਹ ਦੇ ਆਖਣ ਤੇ ਉਸਦੇ ਪੁੱਤਰ ਤੈਮੂਰ ਸ਼ਾਹ ਨੇ ਸਖਤੀ ਵਧਾ ਦਿੱਤੀ। ਹਰਿਮੰਦਰ ਸਾਹਿਬ ਦਾ ਸਰੋਵਰ ਆਪਣੇ ਜਰਨੈਲ ਜਹਾਨ ਖਾਂ ਰਾਹੀਂ ਪੂਰ ਦਿੱਤਾ। ਭਾਗ ਸਿੰਘ ਨੇ ਦੀਪ ਸਿੰਘ ਜੀ ਨੂੰ ਖ਼ਬਰ ਕੀਤੀ। ਤਾਂ ਉਹਨਾਂ ਇੱਕਦਮ ਦਰਬਾਰ ਸਾਹਿਬ ਦੀ ਰਾਖੀ ਲਈ ਚਾਲੇ ਪਾ ਦਿੱਤੇ। ਪਹਿਲਾਂ ਉਹਨਾਂ ਦੇ ਨਾਲ 5000 ਸਿੰਘ ਹੋ ਗਏ ਜੋ ਹੋਰ ਅੱਗੇ ਚੱਲ ਕੇ 10000 ਤੱਕ ਹੋ ਗਏ।ਜਹਾਨ ਖਾਂ ਗੋਹਲਵੜੀ ਦੀ ਥੇਹ ਤੇ ਬੈਠਾ ਸੀ। ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚ ਕੇ ਕਿਹਾ ਕਿ ਸਿਰਫ ਸ਼ਹੀਦੀ ਲਈ ਤਿਆਰ ਹੀ ਅੱਗੇ ਆਉਣ, ਬਾਕੀ ਵਾਪਸ ਜਾ ਸਕਦੇ ਹਨ। ਸਾਰੇ ਦੇ ਸਾਰੇ ਸਿੰਘ ਲਕੀਰ ਟੱਪ ਆਏ। ਦੀਪ ਸਿੰਘ ਜੀ ਨੇ ਬਕਾਇਦਾ ਅਰਦਾਸ ਕੀਤੀ ਕਿ ਪਾਤਸ਼ਾਹ ਸ਼ਹੀਦੀ ਬੇਸ਼ਕ ਮਿਲੇ ਪਰ ਹਰਿਮੰਦਿਰ ਸਾਹਿਬ ਆਜ਼ਾਦ ਹੋਵੇ। ਜਹਾਨ ਖਾਂ ਹਾਥੀ ਤੇ ਅੱਗੇ ਵਧਿਆ ਤਾਂ ਉਸਨੂੰ ਦਿਆਲ ਸਿੰਘ ਦੇ ਤੀਰ ਨੇ ਪਾਰ ਬੁਲਾਇਆ। ਉਸਦੀ ਮੌਤ ਤੋਂ ਬਾਅਦ ਜਬਰਦਸਤ ਖਾਂ ਅੱਗੇ ਆਇਆ ਜਿਸ ਨੂੰ ਬਲਵੰਤ ਸਿੰਘ ਨੇ ਮਾਰ ਮੁਕਾਇਆ। ਫੇਰ ਰੁਸਤਮ ਖਾਂ ਅੱਗੇ ਆਇਆ ਜਿਸ ਦਾ ਮੁਕਾਬਲਾ ਫੇਰ ਬਲਵੰਤ ਸਿੰਘ ਨਾਲ ਆਹਮੋ ਸਾਹਮਣੇ ਹੋਇਆ। ਦੋਵੇਂ ਸੂਰਮੇ ਇੱਕ ਦੂਜੇ ਦੇ ਤਲਵਾਰਾਂ ਮਾਰ ਕੇ ਮਰ ਗਏ। ਦੀਪ ਸਿੰਘ ਜੀ ਨੇ ਸਾਰੀ ਸੈਨਾ ਨੂੰ ਤਿੰਨ ਜੱਥਿਆ ਵਿਚ ਵੰਡ ਦਿੱਤਾ। ਸੱਜੇ ਪਾਸੇ ਦੀ ਕਮਾਨ ਗੁਰਬਖਸ਼ ਸਿੰਘ ਕੋਲ, ਵਿਚਕਾਰਲੇ ਜੱਥੇ ਦੀ ਕਮਾਨ ਨੌਧ ਸਿੰਘ ਜੀ ਕੋਲ ਅਤੇ ਖੱਬੇ ਪਾਸੇ ਖੁਦ ਦੀਪ ਸਿੰਘ ਜੀ ਆਪ ਹੋ ਗਏ।  ਉੱਧਰ ਜਮਾਲ ਖਾਂ ਆਪਣੀ ਸੈਨਾ ਨੂੰ ਲਲਕਾਰੇ ਮਾਰ ਰਿਹਾ ਸੀ ਕਿ ਸ਼ਹੀਦ ਹੋਣ ਵਾਲਿਆਂ ਨੂੰ ਹੂਰਾਂ ਮਿਲਣਗੀਆਂ ਆਦਿ। ਦੀਪ ਸਿੰਘ ਜੀ ਨੇ ਉਸ ਵੱਲ ਚੱਕਰ ਸੁੱਟਿਆ ਜਿਸ ਨਾਲ ਉਸਦਾ ਘੋੜਾ ਜਖਮੀ ਹੋ ਕੇ ਡਿੱਗ ਪਿਆ। ਓਧਰ ਦੀਪ ਸਿੰਘ ਜੀ ਦੀ ਗਰਦਨ ਤੇ ਫੱਟ ਵੱਜਿਆ ਤੇ ਗਰਦਨ ਲੁੜਕ ਗਈ । ਜਦੋ  ਕਿਸੇ ਸਿੰਘ ਨੇ ਕੋਲੋਂ ਕਿਹਾ ਕਿ ਬਾਬਾ ਜੀ ਤੁਸੀਂ ਪਰਿਕਰਮਾ ਵਿਚ ਪੁੱਜਣ ਦੀ ਅਰਦਾਸ ਕੀਤੀ ਹੈ, ਉਹਨਾਂ ਖੱਬੇ ਹੱਥ ਨਾਲ ਗਰਦਨ ਸੰਭਾਲੀ ਅਤੇ ਸੱਜੇ ਹੱਥ ਨਾਲ ਆਪਣੇ 18 ਸੇਰ ਦੇ ਦੋਧਾਰੀ ਖੰਡੇ ਨਾਲ ਲੜਨਾ ਜਾਰੀ ਰੱਖਿਆ।  ਉਹਨਾਂ ਦਾ ਸੀਸ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਡਿੱਗਿਆ ਅਤੇ ਉਹਨਾਂ ਦੀ ਅਰਦਾਸ ਪੂਰੀ ਹੋਈ। ਇਸਤਰਾਂ ਉਹਨਾਂ ਕੌਮ ਲਈ ਸ਼ਹੀਦੀ ਪ੍ਰਾਪਤ ਕੀਤੀ। ਇਹ ਸ਼ਹੀਦੀ 13 ਨਵੰਬਰ 1757 ਈਸਵੀ ਨੂੰ ਹੋਈ। ਇਸ ਸਮੇਂ ਉਹਨਾਂ ਦੀ ਉਮਰ 75 ਸਾਲ ਦੀ ਸੀ। ਸਤਿਕਾਰ ਵਜੋਂ ਹੀ ਉਹਨਾਂ ਨੂੰ ਬਾਬਾ ਜੀ ਆਖਿਆ ਜਾਂਦਾ ਹੈ।  ਪਰਿਕਰਮਾ ਵਿਚ ਜਿਸ ਥਾਂ ਸ਼ਹੀਦੀ ਪ੍ਰਾਪਤ ਕੀਤੀ, ਉੱਥੇ ਗੁਰਦੁਆਰਾ ਸ਼ਹੀਦ ਬੁੰਗਾ ਬਣਿਆ ਹੋਇਆ ਹੈ। ਅਤੇ ਉਹ ਖੰਡਾ ਅਕਾਲ ਤਖਤ ਸਾਹਿਬ ਵਿਚ ਸੰਭਾਲਿਆ ਹੋਇਆ ਹੈ ਅਤੇ ਰੋਜ਼ਾਨਾ ਸ਼ਾਮ ਦੇ ਨਿੱਤਨੇਮ ਤੋਂ ਬਾਅਦ ਸੰਗਤਾਂ ਨੂੰ ਉਸਦੇ ਦਰਸ਼ਨ ਕਰਵਾਏ ਜਾਂਦੇ ਹਨ।

ਕੀ ਇਕੱਲਾ ਧੜ ਲੜਾਈ ਕਰ ਸਕਦਾ ਹੈ ??? :- ਸਾਡਾ ਦੁਖਾਂਤ ਹੈ ਕਿ ਸਾਡੇ ਸ਼ਾਨਾਮੱਤੇ ਇਤਿਹਾਸ ਨੂੰ ਕੁਝ ਅਗਿਆਨਤਾ ਵੱਸ, ਕੁਝ ਸ਼ਰਧਾ ਵੱਸ, ਅਤੇ ਕੁਝ ਜਾਣ ਬੁੱਝ ਕੇ ਸਾਜਿਸ਼ਾਂ ਤਹਿਤ ਤੋੜਿਆ ਮਰੋੜਿਆ ਜਾ ਰਿਹਾ ਹੈ। ਉਸ ਵਿਚ ਕਰਾਮਾਤੀ ਅੰਸ਼ ਭਾਰੂ ਕੀਤੇ ਜਾ ਰਹੇ ਹਨ ,ਜਦਕਿ ਗੁਰਬਾਣੀ ਅਤੇ ਗੁਰਮਤਿ ਸਿਧਾਂਤ ਕਰਾਮਾਤ ਦੇ ਪੂਰਨ ਵਿਰੁੱਧ ਹਨ। ਜਿਸ ਢੰਗ ਨਾਲ ਪ੍ਰਚਾਰਿਆ ਜਾਂਦਾ ਹੈ ਕਿ ਸੀਸ ਧੜ ਤੋਂ ਅਲੱਗ ਹੋ ਗਿਆ ਅਤੇ ਦੀਪ ਸਿੰਘ ਜੀ ਕੱਟੇ ਹੋਏ ਸੀਸ ਨੂੰ ਖੱਬੇ ਹੱਥ ਤੇ ਰੱਖ ਕੇ ਲੜਦੇ ਜਾ ਰਹੇ ਹਨ,  ਵਿਗਿਆਨਕ ਪੱਖ ਤੋਂ ਦੇਖੀਏ ਤਾਂ ਇਹ ਸੰਭਵ ਹੀ ਨਹੀਂ।ਸੀਸ ਜੇ ਪੂਰਾ ਕੱਟਿਆ ਜਾਵੇ, ਤਾਂ ਕੁਝ ਸਕਿੰਟਾਂ ਵਿੱਚ ਹੀ ਇਨਸਾਨ ਪੂਰਾ ਹੋ ਜਾਏਗਾ ਅਤੇ ਕਈ ਕਿਲੋਮੀਟਰ ਤੱਕ ਲੜਦੇ ਜਾਣ। ਗੁਰਦੁਆਰਾ ਬਾਬਾ ਦੀਪ ਸਿੰਘ,ਜਿੱਥੇ ਸੀਸ ਕੱਟਿਆ ਗਿਆ, ਤੋਂ ਦਰਬਾਰ ਸਾਹਿਬ ਦੀ ਪਰਕਰਮਾ ਤੱਕ, ਜਿੱਥੇ ਸੀਸ ਡਿੱਗਿਆ ਹੈ, ਚਰੋਾ-ਡਲੇ ਦੂਰੀ ਵੀ 1.4 ਕਿਲੋਮੀਟਰ ਦੇ ਕਰੀਬ ਬਣਦੀ ਹੈ। ਅਤੇ ਤੇਜ ਚਾਲ ਵਾਲੇ ਪੈਦਲ ਸਵਾਰ ਲਈ ਵੀ 10 ਤੋਂ 12 ਮਿੰਟ ਦਾ ਸਮਾਂ ਚਾਹੀਦਾ ਹੈ। ਕਿਉਂਕਿ ਉਸ ਸਮੇਂ ਉਹਨਾਂ ਕੋਲ ਘੋੜਾ ਨਹੀਂ ਸੀ। ਇਸ ਤਰਾਂ ਇੰਨੇ ਮਿੰਟ ਲਈ ਬਿਨਾਂ ਸੀਸ ਤੋਂ ਲੜਦੇ ਅੱਗੇ ਵਧਣਾ ਸੰਭਵ ਨਹੀਂ ਹੈ। ਇਸ ਨੂੰ ਪ੍ਰਤੀਕਾਤਮਕ ਅੰਦਾਜ ਵਿਚ ਆਖਿਆ ਕਿਹਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਕਿਸੇ ਕਲਾਕਾਰ ਵਲੋਂ ਖੱਬੇ ਹੱਥ ਸੀਸ ਤੇ ਸੱਜੇ ਹੱਥ ਖੰਡੇ ਵਾਲੀ ਤਸਵੀਰ ਬਣਾਉਣ ਤੋਂ ਬਾਅਦ ਇਹ ਗੱਲ ਵਧੇਰੇ ਪ੍ਰਚੱਲਿਤ ਹੋਈ ਹੋਵੇ। (ਕਾਲਪਨਿਕ ਤਸਵੀਰਾਂ ਨੂੰ ਸੱਚ ਮੰਨਣ ਨਾਲ ਹੋਰ ਵੀ ਬਹੁਤ ਥਾਵਾਂ ਤੇ ਇਤਿਹਾਸ ਦੀ ਗਲਤ ਵਿਆਖਿਆ ਹੋਈ ਮਿਲਦੀ ਹੈ )।

ਕੁਝ ਪੁਰਾਤਨ ਸਰੋਤਾਂ ਦੇ ਹਵਾਲੇ ਦੇਖਣੇ ਜਰੂਰੀ ਹਨ । ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਵੀ ਸੰਤੋਖ ਸਿੰਘ(1843) ਰਾਮ ਰਾਉਣੀ ਵਾਲੀ ਲੜਾਈ ਦਾ ਜਿਕਰ ਕਰਦੇ ਹੋਏ ਉਹਨਾਂ ਦੀ ਬਹਾਦਰੀ ਅਤੇ ਸ਼ਹੀਦੀ ਦਾ ਜਿਕਰ ਕਰਦੇ ਹਨ, ਪਰ ਪੂਰਾ ਸੀਸ ਕੱਟਣ ਦੀ ਗੱਲ ਨਹੀਂ ਕਰਦੇ।  ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਭੰਗੂ(1810-41) ਇਸ ਤਰਾਂ ਲਿਖਦੇ ਹਨ – “ਚੱਬਾ ਪਿੰਡ ਵਿਚ ਪੁੱਜ ਕੇ ਅੱਤਲ ਖਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਗਰਦਨ ਤੇ ਵਾਰ ਕੀਤਾ ਜਿਸ ਨਾਲ ਉਹਨਾਂ ਦਾ ਸਿਰ ਇੱਕ ਪਾਸੇ ਝੁਕ ਗਿਆ। ਇੱਕ ਸਿੱਖ ਨੇ ਯਾਦ ਦਿਵਾਇਆ ‘,”ਤੁਸੀਂ ਸਰੋਵਰ ਦੀ ਹੱਦ ਤੱਕ ਪਹੁੰਚਣ ਦਾ ਸੰਕਲਪ ਕੀਤਾ ਸੀ।” ਇਸ ਗੱਲ ਨੂੰ ਸੁਣ ਕੇ ਬਾਬਾ ਜੀ ਨੇ ਖੱਬੇ ਹੱਥ ਨਾਲ ਸਿਰ ਨੂੰ ਸਹਾਰਾ ਦਿੱਤਾ ਅਤੇ ਸੱਜੇ ਹੱਥ ਨਾਲ ਦੋਧਾਰੀ ਖੰਡੇ ਨਾਲ ਦੁਸ਼ਮਣਾਂ ਨੂੰ ਹਟਾਉਂਦੇ ਹੋਏ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੱਕ ਪਹੁੰਚੇ ਅਤੇ ਉੱਥੇ ਪ੍ਰਾਣ ਤਿਆਗੇ। “…

ਉਪਰੋਕਤ ਵਾਰਤਾ ਵਿਚ ਪੂਰਾ ਸੀਸ ਕੱਟਣ ਦਾ ਜਿਕਰ ਨਹੀਂ ,ਸਗੋਂ ਗਰਦਨ ਤੇ ਗੰਭੀਰ ਚੋਟ ਦਰਸਾਉਂਦਾ ਹੈ।  ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਇਸ ਨਾਲ ਮਿਲਦਾ ਜੁਲਦਾ ਹੈ।

ਸ਼ਹੀਦ ਬਿਲਾਸ ਬਾਬਾ ਦੀਪ ਸਿੰਘ ਜੀ (ਗਿਆਨੀ ਠਾਕੁਰ ਸਿੰਘ, 1904) ਵਿਚ ਬਾਬਾ ਦੀਪ ਸਿੰਘ ਜੀ ਨੂੰ ਲੜਦੇ ਹੋਏ ਸ਼ਹੀਦ ਹੁੰਦਾ ਦਿਖਾਇਆ ਹੈ ਪਰ ਚਮਤਕਾਰੀ ਢੰਗ ਨਾਲ ਸੀਸ ਹੱਥ ਤੇ ਚੁੱਕੇ ਦਾ ਵੇਰਵਾ ਘੱਟ ਜੋਰ ਨਾਲ ਹੈ, ਵਧੇਰੇ ਧਿਆਨ ਬਹਾਦਰੀ ਵੱਲ ਹੈ।

ਪੁਸਤਕ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ (ਕ੍ਰਿਤ ਭਾਈ ਨਿਰੰਜਨ ਸਿੰਘ ਹੈਡ ਗ੍ਰੰਥੀ ਦਰਬਾਰ ਸਾਹਿਬ) ਅਤੇ ਇਸਤੇ ਅਧਾਰਿਤ ਮੁਖਤਾਰ ਸਿੰਘ ਗੋਰਾਇਆ ਵਲੋਂ ਪਿੰਗਲਵਾੜਾ ਲਈ ਛਾਪੇ ਗਏ ਟ੍ਰੈਕਟ ਵਿਚ ਪੂਰਾ ਸੀਸ ਕੱਟੇ ਜਾਣ ਅਤੇ ਹੱਥ ਤੇ ਟਿਕਾਏ ਜਾਣ ਦਾ ਜਿਕਰ ਹੈ। ਸ਼ਬਦ ਇਸ ਤਰਾਂ ਹਨ –

ਬਾਬਾ ਜੀ ਦਾ ਸਿਰ ਲੱਥਾ ਵੇਖ ਕੇ ਇਕ ਸਿੰਘ ਨੇ ਆਖਿਆ -,ਬਾਬਾ ਜੀ ਤੁਸੀਂ ਅਰਦਾਸ ਕੀਤੀ ਸੀ ਕਿ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ ‘ਚ ਧਰਨਾ ਹੈ।…” ਲੱਥੇ ਹੋਏ ਸੀਸ ਵਿਚੋਂ ਆਵਾਜ ਆਈ ਕਿ ਸਿੰਘ ਦਾ ਪ੍ਰਣ ਤੋੜ ਨਿਭੇਗਾ। ਧੜ ਹਿੱਲਿਆ ਖੰਡਾ ਅੱਗੇ ਹੀ ਹੱਥ ਵਿਚ ਸੀ। ਅਨੋਖੇ ਹੀ ਜੀਵਨ ਵਿਚ ਬਾਬਾ ਜੀ ਖੜ੍ਹੇ ਹੋ ਗਏ। ਸੀਸ ਖੱਬੀ ਤਲੀ ਤੇ ਰੱਖ ਲਿਆ ਸੱਜੇ ਹੱਥ ਨਾਲ ਖੰਡੇ ਨਾਲ ਐਸੀ ਵਾਢੀ ਪਾਈ ਕਿ ਗਿਲਜੇ ਤੋਬਾ ਤੋਬਾ ਕਰਦੇ ਮੈਦਾਨ ਛੱਡ ਕੇ ਭੱਜ ਤੁਰੇ। ……ਬਾਬਾ ਜੀ ਨੇ ਸੀਸ ਤਲੀ ਤੇ ਰੱਖ ਕੇ ਰਾਮਸਰ ਤੋਂ ਅੱਗੇ ਲੰਘ ਸੁਧਾਸਰ ਦੀਆਂ ਪਰਕਰਮਾ ਵਿਚ ਸਤਿਗੁਰੂ ਰਾਮਦਾਸ ਜੀ ਦੀ ਹਜੂਰੀ ਵਿੱਚ ਸੀਸ ਭੇਟ ਰੱਖੀ।…..

ਹੋਰ ਇਤਿਹਾਸਕਾਰਾਂ ਜਿਵੇਂ ਡਾ ਗੰਡਾ ਸਿੰਘ, ਖੁਸ਼ਵੰਤ ਸਿੰਘ ,ਪ੍ਰਿੰ ਸਤਬੀਰ ਸਿੰਘ ਆਦਿ ਸ਼ਹੀਦ ਦੀਪ ਸਿੰਘ ਜੀ ਦੇ ਸਿਦਕ ਅਤੇ ਬਹਾਦਰੀ ਦੀ ਗੱਲ ਕਰਦੇ ਹਨ , ਪਰ ਉਹਨਾਂ ਦੇ ਸੀਸ ਹੱਥ ਤੇ ਰੱਖਣ ਦੀ ਗੱਲ ਨੂੰ ਸਿਰਫ ਰੂਪਕ ਤੌਰ ਤੇ ਸੀਸ ਭੇਟ ਕਰਨ ਦੇ ਅੰਦਾਜ਼ ਵਿੱਚ ਹੀ ਲਿਆ ਹੈ। ਅਸਲੀ ਇਤਿਹਾਸਕ ਪੱਖ ਦੇ ਤੌਰ ਤੇ ਨਹੀਂ ।

ਇਸ ਤਰਾਂ ਵੱਖ ਵੱਖ ਲਿਖਾਰੀਆਂ ਅਤੇ ਵਿਦਵਾਨਾਂ ਨੇ ਆਪੋ ਆਪਣੇ ਅੰਦਾਜ ਵਿਚ ਇਸਦੀ ਵਿਆਖਿਆ ਕੀਤੀ ਹੈ। ਜਿਸ ਥਾਂ ਪਰਕਰਮਾ ਵਿਚ ਸੀਸ ਡਿੱਗਿਆ ਸੀ, ਉੱਥੇ ਸ਼੍ਰੋਮਣੀ ਕਮੇਟੀ ਵਲੋਂ ਲਿਖਵਾਏ ਗਏ ਇਤਿਹਾਸ ਵਿੱਚ ਵੀ ਪੂਰਾ ਸੀਸ ਕੱਟਿਆ ਜਾਣਾ ਅਤੇ ਹੱਥ ਤੇ ਰੱਖ ਕੇ ਲੜੇ ਜਾਣਾ ਲਿਖਿਆ ਹੈ।  ……ਸਾਡੇ ਇਤਿਹਾਸ ਨੂੰ ਵਿਗਿਆਨਕ ਅੰਦਾਜ ਵਿੱਚ ਪਹਿਲੀ ਗੱਲ ਕਿਸੇ ਨੇ ਲਿਖਿਆ ਹੀ ਨਹੀਂ, ਜੇ ਕੋਈ ਕੋਸ਼ਿਸ਼ ਕਰੇਗਾ ਵੀ ਤਾਂ ਸ਼ਰਧਾਲੂਆਂ ਨੇ ਉਸਦੀ ਮੰਨਣੀ ਕਿੱਥੇ ਹੈ ?? ਉਸਦਾ ਭਰਵਾਂ ਵਿਰੋਧ ਹੋਏਗਾ। ਸਿੱਖ ਕੌਮ ਦੇ ਇਹ ਏਜੰਡੇ ਵਿਚ ਹੀ ਨਹੀਂ ਕਿ ਇਤਿਹਾਸ ਨੂੰ ਵਧੀਆ ਢੰਗ ਨਾਲ ਲਿਖਾ ਕੇ ਸੰਭਾਲਿਆ ਜਾਵੇ। ਸਗੋਂ ਵਿਰੋਧੀਆਂ ਦੇ ਵੰਡ ਪਾਊ ਏਜੰਡੇ ਦਾ ਸ਼ਿਕਾਰ ਹੋ ਕੇ ਸਿੱਖ ਇੱਕ ਦੂਜੇ ਨਾਲ ਬਹੁਤ ਛੋਟੇ ਮਸਲੇ ਤੇ ਲੜਨ ਮਰਨ ਲਈ ਤਿਆਰ ਹੋ ਜਾਂਦੇ ਹਨ।

ਅਸਲ ਵਿਚ ਜਿਵੇਂ ਅਸੀਂ ਲੇਖ ਦੇ ਆਰੰਭ ਵਿਚ ਹੀ ਕਿਹਾ ਹੈ ਕਿ ਗੁਰਮਤਿ ਤਾਂ ਹਰੇਕ ਸਿੱਖ ਤੋਂ ਸੀਸ ਮੰਗਦੀ ਹੈ। ਗੁਰੂ ਨਾਨਕ ਨੇ ਹੀ ਆਖਿਆ ਸੀ

ਜਉ ਤਉ ਪ੍ਰੇਮ ਖੇਲਣ ਕਾ ਚਾਉ ।।ਸਿਰੁ ਧਰਿ ਤਲੀ ਗਲੀ ਮੇਰੀ ਆਉ ।

ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ ।।………….(ਪੰਨਾ ੧੪੧੨,  ਸਲੋਕ ਵਾਰਾਂ ਤੇ ਵਧੀਕ ।।ਮਹਲਾ ੧)

ਇਸੇ ਤਰਾਂ ਇੱਕ ਹੋਰ ਥਾਂ ਫੁਰਮਾਨ ਹੈ –

ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ।।………(ਪੰਨਾ ੧੧੧੪, ਤੁਖਾਰੀ ਛੰਤ ਮਹਲਾ ੪)

ਸਿੱਖੀ ਹੈ ਹੀ ਪ੍ਰੇਮ ਦੀ ਖੇਡ। ਇੱਥੇ ਪਹਿਲਾਂ ਮਰਨਾ ਕਬੂਲ ਕਰਨ ਦਾ ਹੁਕਮ ਹੈ। ਸਤਿਗੁਰੂ ਨਾਲ ਪ੍ਰੇਮ ਹੋਣ ਤੇ ਇੱਕ ਸਿੱਖ ਆਪਣੇ ਪਰਿਵਾਰ, ਧਨ ਦੌਲਤ, ਅਤੇ ਇੱਥੋਂ ਤੱਕ ਕਿ ਆਪਣੇ ਸਰੀਰ ਦਾ ਵੀ ਮੋਹ ਨਹੀਂ ਕਰਦਾ। ਉਸਨੂੰ ਆਪਣਾ ਸਰੀਰ ਭੇਟ ਕਰਕੇ  ਗੁਰੂ ਦੀ ਖੁਸ਼ੀ ਮਿਲਣੀ ਬਹੁਤ ਸਸਤਾ ਸੌਦਾ ਲੱਗਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਦੀਪ ਸਿੰਘ ਜੀ ਦੀ ਬਹਾਦਰੀ ਦੇਖ ਕੇ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਰੁਤਬਾ ਵੀ ਦਿੱਤਾ ਸੀ। ਲੋੜ ਹੈ ਅਸੀਂ ਸ਼ਹੀਦਾਂ ਦਾ ਸਤਿਕਾਰ ਕਰੀਏ ਅਤੇ ਉਹਨਾਂ ਤੋਂ ਗੁਰੂ ਪ੍ਰਤੀ ਪ੍ਰੇਮ ਅਤੇ ਸਿਦਕ ਰੱਖਣਾ ਸਿੱਖੀਏ। ਉਹਨਾਂ ਨਾਲ ਬੇਲੋੜੀਆਂ ਕਰਾਮਾਤਾਂ ਨਾ ਜੋੜਦੇ ਰਹੀਏ।

ਸ਼ਹੀਦ ਬਾਬਾ ਦੀਪ ਸਿੰਘ ਦੇ ਨਾਮ ਤੇ ਹੋ ਰਹੇ ਕਰਮ ਕਾਂਡ :- ਸ਼ਹੀਦਾਂ ਦਾ ਸਤਿਕਾਰ ਕਰਨਾ ਮੁਬਾਰਕ ਹੈ, ਜਰੂਰ ਕਰਨਾ ਚਾਹੀਦਾ ਹੈ। ਪਰ ਅੱਜ ਜੋ ਹੋ ਰਿਹਾ ਹੈ, ਮੁਆਫ ਕਰਨਾ ,ਉਸ ਵਿੱਚ ਸਿੱਖੀ ਦੀ ਰੂਹ ਹੀ ਨਜਰ ਨਹੀਂ ਆ ਰਹੀ। ਜਿੱਥੇ ਕੁਝ ਸ਼ਰਧਾਲੂ ਉਹਨਾਂ ਨੂੰ ਗੁਰੂ ਸਾਹਿਬਾਨ ਤੋਂ ਵੀ ਵਧੇਰੇ ਸਤਿਕਾਰ ਦੇਣ ਲੱਗ ਪਏ ਹਨ। ਉੱਥੇ ਉਹਨਾਂ ਦੇ ਨਾਮ ਤੇ ਬਣੀਆਂ ਥਾਵਾਂ ਤੇ ਗੁਰਦੁਆਰਿਆਂ ਨੂੰ ਇੱਛਾ ਪੂਰੀਆਂ ਕਰਨ ਵਾਲਾ ਸਥਾਨ ਪ੍ਰਚਾਰ ਕੇ ਸੰਗਤਾਂ ਦਾ ਇੱਕਠ ਹੋ ਰਿਹਾ ਹੈ। ਕੋਈ ਸ਼ਹੀਦਾਂ ਦੇ ਪਹਿਰੇ ਬਾਬਤ ਗੱਲ ਕਰਦਾ ਹੈ। ਅਤੇ ਕੁਝ ਸਮੇਂ ਤੋਂ ਇੱਕ ਨਵੀਂ ਪਿਰਤ ਚੌਪਹਿਰੇ ਦੀ ਸ਼ੁਰੂ ਹੋ ਗਈ ਹੈ। ਬਾਣੀ ਜਿੰਨੀ ਮਰਜ਼ੀ ਪੜ੍ਹੋ, ਜਿਹੜੀ ਮਰਜੀ ਅਤੇ ਜਿਹੜੇ ਮਰਜੀ ਸਮੇਂ ਪੜ੍ਹੋ, ਕੋਈ ਇਤਰਾਜ ਨਹੀਂ। ਖੁਸ਼ੀ ਅਤੇ ਸੰਤੁਸ਼ਟੀ ਦੀ ਗੱਲ ਹੈ ਪਰ ਉਸ ਨਾਲ ਆਪਣੀਆਂ ਦੁਨਿਆਵੀ ਮੰਗਾਂ ਪੂਰੀਆਂ ਹੋਣ ਨੂੰ ਜੋੜ ਲੈਣਾ ਠੀਕ ਨਹੀਂ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਅੰਮ੍ਰਿਤ ਵੇਲੇ ਤੋਂ ਤੋੜਨ ਦੀ ਸਾਜਿਸ਼ ਤਹਿਤ ਚੌਪਹਿਰੇ ਸ਼ੁਰੂ ਕੀਤੇ ਗਏ ਹਨ। ਕਾਰਨ ਜੋ ਵੀ ਹੋਵੇ, ਸਿੱਖਾਂ ਦਾ ਵੱਡਾ ਹਿੱਸਾ ਇਸ ਨਵੇਂ ਕਰਮ ਕਾਂਡ ਵੱਲ ਰੁਚਿਤ ਹੋ ਗਿਆ ਹੈ। ਕਿਉਂਕਿ ਗੁਰਬਾਣੀ ਦਾ ਆਪ ਅਧਿਐਨ ਕਰਨਾ ਅਤੇ ਉਸਨੂੰ ਜੀਵਨ ਵਿਚ ਕਮਾਉਣ ਦੇ ਔਖੇ ਕੰਮ ਨਾਲੋਂ ਅਜਿਹੇ ਕਰਮ ਕਾਂਡ ਕਰਨੇ ਸੌਖੇ ਲੱਗਦੇ ਹਨ। ਵਾਹਿਗੁਰੂ ਮਿਹਰ ਕਰੇ। ਸਾਨੂੰ ਗੁਰਬਾਣੀ ਦੀ ਸੋਝੀ ਬਖਸ਼ੇ ਅਤੇ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣਾ ਆ ਜਾਵੇ।

ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ 2026 ਦੀ ਪਲੇਠੀ ਮੀਟਿੰਗ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ
ਕੈਲਗਰੀ, (ਗੁਰਨਾਮ ਕੌਰ)ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿਖੇ 18 ਜਨਵਰੀ ਦਿਨ ਐਤਵਾਰ ਨੂੰ ਭਰਵੀਂ ਹਾਜ਼ਰੀ ਵਿੱਚ ਹੋਈ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਸਾਰੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ। ਇਸ ਤੋਂ ਬਾਅਦ ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਜੀ ਨੇ 16 ਫਰਵਰੀ ਦਿਨ ਸੋਮਵਾਰ ( ਫੈਮਲੀ ਡੇ ) ਵਾਲੇ ਦਿਨ “ਲੋਕ ਕੀ ਕਹਿਣਗੇ” ਦੇ ਬੈਨਰ ਹੇਠ ਫ਼ਾਲਕੋਨਰਿਜ ਕਮਿਊਨਿਟੀ ਹਾਲ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ 11.00 ਵਜੇ ਸ਼ੁਰੂ ਹੋਵੇਗਾ ,ਜਿਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ।ਪਹਿਲੇ ਹਿੱਸੇ ਵਿੱਚ ਸਰੋਤਿਆਂ ਦੀ ਲੇਖਕਾਂ ਅਤੇ ਕਿਤਾਬਾਂ ਨਾਲ ਮੁਲਾਕਾਤ ਕਰਵਾਈ ਜਾਵੇਗੀ ਅਤੇ ਸਭਾ ਦੇ ਦਸਾਂ ਸਾਲਾਂ ਦੇ ਇਸ ਸੁਹਾਵਨੇ ਸਫ਼ਰ ਦੀਆਂ ਫੋਟੋਆਂ ਨੂੰ ਸਲਾਈਡਾਂ ਰਾਹੀਂ ਦ੍ਰਿਸ਼ਟਮਾਨ ਕੀਤਾ ਜਾਵੇਗਾ। ਸੀਨੀਅਰਜ਼ ਸਸ਼ਕਤੀਕਰਨ ਬਾਰੇ ਗੱਲ ਬਾਤ ਹੋਵੇਗੀ ਅਤੇ ਯੰਗਸਤਾਨ ਵਲੋਂ ਕੁਇਜ਼ ਪ੍ਰੋਗਰਾਮ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਵਿਚਲੇ ਫ਼ਾਸਲੇ ਨੂੰ ਕਿਵੇਂ ਘਟਾਇਆ ਜਾਵੇ, ਬਾਰੇ ਸੁਆਲ ਜਵਾਬ ਹੋਣਗੇ। ਇਸ ਸਬੰਧੀ ਇੱਕ ਸਕਿੱਟ ਕਰਵਾ ਕੇ ਸਰੋਤਿਆਂ ਦਾ ਮਨੋਰੰਜਨ ਵੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਸਬੰਧ ਵਿੱਚ ਥਿੰਦ ਭੈਣ ਜੀ ਨੇ ਵਲੰਟੀਅਰ ਸੇਵਾਵਾਂ ਬਾਰੇ ਭੈਣਾਂ ਦੀ ਸਹਿਮਤੀ ਵੀ ਲਈ ਅਤੇ ਉਨ੍ਹਾਂ ਦੇ ਕੰਮਾਂ ਦੀ ਵੰਡ ਵੀ ਕਰ ਦਿੱਤੀ ਗਈ। ਨਵੀਆਂ ਆਈਆਂ ਭੈਣਾਂ ਨਾਲ ਜਾਣ ਪਛਾਣ ਕਰਵਾਈ ਜਿਨ੍ਹਾਂ ਵਿੱਚ ਵੀਰਪਾਲ ਕੌਰ ਮੁਹਾਲੀ, ਸੁਰਿੰਦਰ ਕੌਰ ਕੰਗ ਅਤੇ ਉਸ ਦੀ ਪੰਜ ਸਾਲਾਂ ਦੀ ਪੋਤੀ ਰਹਿਮਤ, ਪ੍ਰਿਅੰਕਾ ਅਤੇ ਅਮਰਜੀਤ ਕੌਰ ਥਰੀਕੇ ਸ਼ਾਮਲ ਸਨ।

ਗੁਰਦੀਸ਼ ਕੌਰ ਗਰੇਵਾਲ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਵਿਤਾ ਸੁਣਾਈ। ਮੁਖਤਿਆਰ ਕੌਰ ਧਾਲੀਵਾਲ, ਪ੍ਰਿੰਸੀਪਲ ਚਰਨਦੀਪ ਕੌਰ ਅਤੇ ਜੁਗਿੰਦਰ ਪੁਰਬਾ ਨੇ ਲੋਹੜੀ ਦੇ ਗੀਤ ਗਾਏ। ਬਲਦੇਵ ਕੌਰ, ਹਰਜੀਤ ਕੌਰ ਜੌਹਲ, ਸੁਰਿੰਦਰ ਕੌਰ ਗਿੱਲ, ਅਮਰਜੀਤ ਸੱਗੂ ਅਤੇ ਬਲਵੀਰ ਕੌਰ ਗਰੇਵਾਲ ਨੇ ਲੋਕ ਗੀਤ ਗਾ ਕੇ ਰੌਣਕਾਂ ਲਾ ਦਿੱਤੀਆਂ।ਇੰਦੂ ਸ਼ਰਮਾ ਨੇ ਭਾਵੇਂ ਬੂਟ ਪਾਲਸ਼ਾਂ ਕਰੀਏ ਗਾਣੇ ਤੇ ਡਾਂਸ ਕਰਕੇ ਰੰਗ ਬੰਨ੍ਹ ਦਿੱਤਾ।ਕਿਰਨ ਕਲਸੀ ਨੇ ਸ਼ੈਕਸਪੀਅਰ ਦੇ ਲਿਖੇ ਟੋਟਕੇ ਸੁਣਾਏ। ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ 42 ਸਾਲ ਦੀ ਉਮਰ ਵਿਚ ਉਹ ਮਹਾਨ ਕਾਰਨਾਮੇ ਕਰ ਦਿਖਾਏ ਜੋ ਪੂਰੀ ਦੁਨੀਆ ਵਿੱਚ ਅੱਜ ਤੱਕ ਵੀ ਕੋਈ ਨਹੀਂ ਕਰ ਸਕਿਆ। ਅਖੀਰ ਵਿੱਚ ਉਨ੍ਹਾਂ ਨੇ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ।

ਸਭਾ ਵੱਲੋਂ ਦੁਪਹਿਰ ਦਾ ਖਾਣਾ ਅਤੇ ਚਾਹ ਦਾ ਪ੍ਰਬੰਧ ਬਹੁਤ ਵਧੀਆ ਸੀ। ਸ਼ਿਵਾਲਿਕ ਟੀ ਵੀ ਚੈਨਲ ਵੱਲੋਂ ਪਰਮਜੀਤ ਸਿੰਘ ਭੰਗੂ,ਡੀ ਟੀ ਵੀ ਅਤੇ ਬਾਤ ਪੰਜਾਬ ਕੀ ਚੈਨਲ ਵੱਲੋਂ ਸਾਰੀ ਮੀਟਿੰਗ ਦੀ ਕਵਰੇਜ ਕੀਤੀ ਗਈ।ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ ।

ਬਲਵਿੰਦਰ ਕੌਰ ਬਰਾੜ ਪ੍ਰਧਾਨ 403 590 9629 ਗੁਰਚਰਨ ਕੌਰ ਥਿੰਦ ਕੋਆਰਡੀਨੇਟਰ  403 402 9635

ਸੂਰਬੀਰ ਜਰਨੈਲ ਅਕਾਲੀ ਫੂਲਾ ਸਿੰਘ
ਜ਼ੇ ਜ਼ੋਰ ਦੇ ਸ਼ੋਰ ਦਾ ਜ਼ਿਕਰ ਸੁਣ ਲਓ, ਹੈਸੀ ਨਾਲ ਸਰਕਾਰ ਦੇ ਸੰਗ ਯਾਰੋ ।

ਇਕ ਨਾਮੀ ਗਰਾਮੀ ਸਰਦਾਰ ਭਾਰਾ ,ਹੁਸ਼ਿਆਰ ਮਾਨਿੰਦ ਪਲੰਗ ਯਾਰੋ ।

ਮਸਤ ਜੰਗ ਦੇ ਵਿਚ ਅਨੰਦ ਰਹਿੰਦਾ, ਪੀਂਦਾ ਰੰਗ ਹਰਿਆਵਲੀ ਭੰਗ ਯਾਰੋ ।

ਕਾਦਰਯਾਰ ਮਸ਼ਹੂਰ ਜਹਾਨ ਅੰਦਰ, ਫ਼ੂਲਾ ਸਿੰਘ ਅਕਾਲੀ ਨਿਹੰਗ ਯਾਰੋ ।੧੩। …….(ਕਾਦਰਯਾਰ)

ਅਕਾਲੀ ਫੂਲਾ ਸਿੰਘ ਜੀ ਨਿਹੰਗ ਜਿਨ੍ਹਾਂ ਨੂੰ ਅਕਸਰ ਸੰਤ ਸਿਪਾਹੀ ਦੇ ਉੱਚ ਆਦਰਸ਼ ਦਾ ਜਿਊਂਦਾ ਰੂਪ ਕਿਹਾ ਜਾਂਦਾ ਹੈ , ਸਿੱਖ ਰਾਜ ਦੇ ਉਭਾਰ ਅਤੇ ਅਕਾਲ-ਤਖਤ ਦੀ ਰੂਹਾਨੀ-ਰਾਜਸੀ ਤਾਕਤ ਨੂੰ ਮਜਬੂਰ ਕਰਨ ਵਾਲੇ ਜਰਨੈਲ ਸਨ। ਉਹਨਾਂ ਦਾ ਜੀਵਨ ਸਿੱਖੀ ਦੇ ਅਨੂਠੇ ਜੰਗੀ ਇਤਿਹਾਸ, ਨਿਹੰਗ ਰੀਤ, ਤਿਆਗੀ ਸੁਭਾਉ ਅਤੇ ਗੁਰੂ ਗ੍ਰੰਥ ਪੰਥ ਦੀ ਸਰਦਾਰੀ ਨੂੰ ਸਮਰਪਿਤ ਰਿਹਾ ।

ਡਾ ਰਤਨ ਸਿੰਘ ਜੱਗੀ ਦੇ ਸਿੱਖ ਵਿਸ਼ਵ ਕੋਸ਼ ਅਨੁਸਾਰ ਅਕਾਲੀ ਫੂਲਾ ਸਿੰਘ ਦਾ ਜਨਮ ਪੰਜਾਬ ਦੇ ਬਾਂਗਰ ਦੇ ਇਲਾਕੇ ਵਜੋਂ ਜਾਣੇ ਜਾਂਦੇ  ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਲਾ ਸਿਹਾਂ ਵਿੱਚ 14 ਜਨਵਰੀ 1760 ਈਸਵੀ ਨੂੰ ਸਰਦਾਰ ਈਸ਼ਰ ਸਿੰਘ ਜੀ ਦੇ ਘਰ ਬੀਬੀ ਹਰਿ ਕੌਰ ਦੀ ਕੁੱਖੋਂ ਹੋਇਆ। ਪਿਤਾ ਈਸ਼ਰ ਸਿੰਘ ਜੀ ਦੇ ਵੱਡੇ ਘੱਲੂਘਾਰੇ ਵਿੱਚ ਜਖਮੀ ਹੋ ਗਏ ਅਤੇ ਥੋੜ੍ਹੀ ਦੇਰ ਬਾਅਦ ਹੀ ਉਨਾਂ ਦੀ ਮੌਤ ਹੋ ਗਈ। ਡਾ ਬਲਕਾਰ ਸਿੰਘ ਜੀ ਅਨੁਸਾਰ ,”ਅਕਾਲੀ ਫੂਲਾ ਸਿੰਘ ਵੀ ਉਸ ਡੇਰੇ ਨਾਲ ਜੁੜੇ ਹੋਏ ਸਨ ਜਿਸ ਨਾਲ ਉਨ੍ਹਾਂ ਦੇ ਪਿਤਾ ਜੀ ਜੁੜੇ ਹੋਏ ਸਨ। ਪਿਤਾ ਦੀ ਵੱਡੇ ਘੱਲੂਘਾਰੇ ਵਿਚ ਮੌਤ ਤੋਂ ਬਾਅਦ ਛੋਟੀ ਉਮਰੇ ਉਹ ਉਸ ਡੇਰੇ ਵਿਚ ਬਾਬਾ ਨੈਣਾ ਸਿੰਘ ਕੋਲ ਚਲੇ ਗਏ।  ਉਨ੍ਹਾਂ ਨੇ ਧਰਮ ਦੀ ਅਤੇ ਜੰਗ ਦੀ ਸਿੱਖਿਆ ਇਸ ਡੇਰੇ ਤੋਂ ਲਈ। ਅਸਲ ਵਿੱਚ ਇਹ ਡੇਰੇ ਸਿਖਿਆ ਦਿੰਦੇ ਸਨ ਕਿ ਇੱਕ ਸਿੱਖ ਨੇ ਸਮਾਜ ਵਿਚ ਕਿਸ ਤਰਾਂ ਵਿਚਰਨਾ ਹੈ। ਇੱਕ ਸਮੇਂ ਬਾਅਦ ਉਹ ਇਸ ਡੇਰੇ ਦੇ ਮੁਖੀ ਬਣੇ।”

ਅਜੇ 14 ਸਾਲ ਦੇ ਸਨ, ਜਦੋਂ ਮਾਤਾ ਜੀ ਵੀ ਸਾਥ ਛੱਡ ਗਏ। ਬਚਪਨ ਤੋਂ ਹੀ ਨਿਹੰਗ ਦਲ ਨਾਲ ਜੁੜਨ  ਅਤੇ ਬੁੱਢਾ ਦਲ ਦੀ ਸੰਗਤ ਵਿਚ ਖਾਲਸਾ ਸੰਤ ਸਿਪਾਹੀ ਮਰਯਾਦਾ ਵਿਚ ਪਰਪੱਕ ਹੋ ਗਏ। ਰੋਜ਼ਾਨਾ ਦੇ ਨੇਮ ਵਿਚ ਅੰਮ੍ਰਿਤ ਵੇਲਾ, ਆਸਾ ਦੀ ਵਾਰ, ਜਪ ਤਪ, ਸੰਗੀਤਮਈ ਕੀਰਤਨ, ਗੁਰਬਾਣੀ ਅਭਿਆਸ ਦੇ ਨਾਲ ਘੋੜ ਸਵਾਰੀ, ਅਖਾੜਾ, ਸ਼ਸ਼ਤਰ ਵਿੱਦਿਆ ਅਤੇ ਜੰਗੀ ਰਣਨੀਤੀ ਦੀ ਵਿਧੀਬੱਧ ਸਿਖਲਾਈ ਮਿਲਦੀ ਸੀ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਹੋਣ ਵਾਲੇ ਗੁਰਮਤੇ ਨੂੰ ਗੁਰੂ ਦੀ ਸੰਗਤ-ਪ੍ਰਮਾਣਿਤ ਆਗਿਆ ਮੰਨਦੇ ਸਨ ਅਤੇ ਉਸਦੇ ਨਿਭਾਉ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਫਰਜ ਸਮਝਦੇ ਸਨ। ਉਨਾਂ ਦੀ ਨਿਹੰਗ ਰੀਤ ਵਿੱਚ ਚੜ੍ਹਦੀ ਕਲਾ, ਨਿਰਭਉ ਨਿਰਵੈਰ ਮਨੋਭਾਵ, ਲੰਗਰ,ਸੇਵਾ,ਅਤੇ ਮਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਮਿਸ਼ਰਤ ਰੂਪ ਮਿਲਦਾ ਹੈ ਜਿਹੜਾ ਸੰਤ ਸਿਪਾਹੀ ਦੇ ਸੰਕਲਪ ਨੂੰ ਜੀਵਤ ਕਰਦਾ ਹੈ।  ਹੌਲੀ ਹੌਲੀ ਉਹ ਨਿਹੰਗ ਰੰਗ ਦੇ ਨੀਲ ਬਸਤਰ ਬਾਣਿਆਂ ਅਤੇ ਖਾਲਸਾ ਪੰਥ ਦੀ ਮਿਥੀ ਪ੍ਰਥਾ ਦੇ ਪ੍ਰਤੀਕ ਵਜੋਂ ਮਸ਼ਹੂਰ ਹੋਏ ਅਤੇ ਅੰਤ ਵਿਚ ਬੁੱਢਾ ਦਲ ਦੇ ਆਗੂ ਅਤੇ ਅਕਾਲ ਬੁੰਗਾ ਦੇ ਮੁੱਖ ਸੇਵਾਦਾਰ ਦੇ ਰੂਪ ਵਿਚ ਪ੍ਰਮੁੱਖ ਸਥਿਤੀ ਵਿਚ ਆ ਗਏ। ਉਹ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਛੇਵੇਂ ਜੱਥੇਦਾਰ ਵੀ ਰਹੇ ਸਨ।

ਅੰਮ੍ਰਿਤਸਰ ਅਤੇ ਗੁਰਦੁਆਰੇ :- 1800 ਦੇ ਆਸ ਪਾਸ ਅਕਾਲੀ ਫੂਲਾ ਸਿੰਘ ਨੇ ਅੰਮ੍ਰਿਤਸਰ ਆ ਕੇ ਉੱਥੋਂ ਦੇ ਮਹੰਤਾਂ ਅਤੇ ਗੁਰਦੁਆਰਿਆਂ ਦੀ ਬਦਇੰਤਜਾਮੀ ਨੂੰ ਠੀਕ ਕੀਤਾ। ਗੁਰਦੁਆਰਾ ਪ੍ਰਬੰਧ ਵਿਚ ਧਾਰਮਿਕ ਅਨੁਸਾਸ਼ਨ ਲੰਗਰ ਅਤੇ ਸੰਗਤ ਦੇ ਹੱਕ ਦੀ ਪੱਖ ਦਾਰੀ ਕੀਤੀ।  ਮਹਾਰਾਜਾ ਰਣਜੀਤ ਸਿੰਘ ਨੇ ਭੰਗੀਆਂ ਦੀ ਤੋਪ ਦੇਣ ਤੋਂ ਇਨਕਾਰ ਕਰਨ ਕਰਕੇ ਭੰਗੀ ਮਿਸਲ ਦੇ ਗੁਲਾਬ ਸਿੰਘ ਭੰਗੀ ਦੇ ਪੁੱਤਰ ਨੂੰ ਮਾਰ ਦਿੱਤਾ, ਅੰਮ੍ਰਿਤਸਰ ਨੂੰ ਜਿੱਤਿਆ ਤੇ ਅਕਾਲੀ ਫੂਲਾ ਸਿੰਘ ਨੇ ਸ਼ਹਿਰ ਦੇ ਵਸਨੀਕਾਂ ਨਾਲ ਲੁੱਟ ਖਸੁੱਟ ਨਾ ਕਰਨ ਦੀ ਸਿਫਾਰਸ਼ ਕਰਕੇ ਖਾਲਸਾ ਰਾਜ ਦੇ ਨੈਤਿਕ ਮਾਡਲ ਦੀ ਰੱਖਿਆ ਹੋਈ । ਮਹਾਰਾਜਾ ਨੇ ਅਕਾਲੀ ਜੀਂ ਦੇ ਅਧੀਨ ਅਕਾਲ ਨਾਂ ਦੀ ਇਕ ਰੈਜਮੈਂਟ ਬਣਾਈ ਤੇ ਫੂਲਾ ਸਿੰਘ ਨੂੰ ਉਸਦਾ ਮੁਖੀ ਥਾਪ ਦਿੱਤਾ।

ਜੰਗਾਂ ਅਤੇ ਫੌਜੀ ਸੇਵਾ :- ਕਸੂਰ ਦੀ ਲੜਾਈ :- 1807 ਵਿਚ ਨਵਾਬ ਕਸੂਰ ਦੇ ਖਿਲਾਫ ਪਹਿਲੀ ਵੱਡੀ ਲੜਾਈ ਵਿਚ ਅਕਾਲੀ ਫੂਲਾ ਸਿੰਘ ਜੀ ਅਤੇ ਉਹਨਾਂ ਦੇ ਨਿਹੰਗ ਦਲ ਨੇ ਦਰਬਾਰ-ਏ-ਖਾਲਸਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਮੋਹਰੀ ਭੂਮਿਕਾ ਨਿਭਾਈ । ਕਸੂਰ ਦਾ ਕਿਲ੍ਹਾ ਬਹੁਤ ਮਜਬੂਤ ਸੀ ਸਿੱਖ ਤੋਪਾਂ ਨੇ ਇੱਕ ਮਹੀਨੇ ਤੱਕ ਕੰਧਾਂ ਤੇ ਗੋਲਾਬਾਰੀ ਕੀਤੀ, ਫਿਰ ਗੁਪਤ ਤਰੀਕੇ ਨਾਲ ਕਿਵਾੜਾਂ ਦੇ ਹੇਠਾਂ ਬਾਰੂਦ ਲਗਾ ਕੇ ਕੰਗੂਰਾ ਤੋੜਿਆ ਗਿਆ ਅਤੇ ਸਭ ਤੋਂ ਪਹਿਲਾਂ ਨਿਹੰਗ ਸਿੰਘ ਅਕਾਲੀ ਜੀਂ ਦੀ ਅਗਵਾਈ ਵਿਚ ਉਸ ਸੁੱਤ ਦੇ ਰਾਹੀਂ ਅੰਦਰ ਦਾਖਲ ਹੋਏ ਅਤੇ ਹੱਥੋਂ ਹੱਥੀ ਜੰਗ ਵਿਚ ਕਿਲ੍ਹਾ ਜਿੱਤਿਆ।  ਨਵਾਬ ਕਸੂਰ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅਕਾਲੀ ਫੂਲਾ ਸਿੰਘ ਨੇ ਗੁਰੂ ਸਿੱਖੀ ਦੇ ਨਿਆਂ ਸਿਧਾਂਤ ਦੇ ਅਨੁਸਾਰ ਉਸ ਨਾਲ ਬੇਇਨਸਾਫ਼ੀ ਤੋਂ ਬਚਦੇ ਹੋਏ ਉਸਨੂੰ ਸਤਲੁਜ ਨੇੜੇ ਇੱਕ ਜਮੀਨ ਦੇ ਦੇਣ ਦੀ ਸਿਫਾਰਿਸ਼ ਕੀਤੀ ਜੋ ਉਹਨਾਂ ਦੀ ਇਨਸਾਫ ਪਸੰਦ ਪ੍ਰਵਿਰਤੀ ਨੂੰ ਦਰਸਾਉਂਦਾ ਹੈ।

ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ ਵਿਚ  ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਡੋਗਰਿਆਂ ਨੂੰ ਵੱਡੇ ਤੇ ਅਹਿਮ ਅਹੁਦੇ ਦਿੱਤੇ ਜਾਣ , ਮਿਸਰ ਗੰਗਾ ਰਾਮ ਬ੍ਰਾਹਮਣ ਦੀਆਂ ਐਂਟੀ ਸਿੱਖ ਕਾਰਵਾਈਆਂ, ਗੰਗਾ ਰਾਮ ਵਲੋਂ ਲਾਹੌਰ ਦਰਬਾਰ ਵਿਚ ਰਿਸ਼ਤੇਦਾਰਾਂ ਦੀ ਭਰਤੀ, ਹਿੰਦੂ ਅਹਿਲਕਾਰਾਂ ਵਲੋਂ ਰਣਜੀਤ ਸਿੰਘ ਤੇ ਕੁੰਵਰ ਖੜਕ ਸਿੰਘ, ਰਣਜੀਤ ਸਿੰਘ ਤੇ ਕੁੰਵਰ ਸ਼ੇਰ ਸਿੰਘ ਵਿਚਕਾਰ ਪੈਦਾ ਕੀਤੀ ਨਫਰਤ ਅਤੇ ਰਣਜੀਤ ਸਿੰਘ ਦੀਆਂ ਬ੍ਰਾਹਮਣਵਾਦ ਵਾਲੀਆਂ ਕਾਰਵਾਈਆਂ ਵਿਚ ਵਾਧੇ ਤੋਂ ਅਕਾਲੀ ਫੂਲਾ ਸਿੰਘ ਬਹੁਤ ਨਿਰਾਸ਼ ਹੋ ਗਏ ਸਨ । ਰਣਜੀਤ ਸਿੰਘ ਸ਼ਰਾਬ ਤੇ ਸ਼ਬਾਬ ਵਿਚ ਮਸਤ ਫੂਲਾ ਸਿੰਘ ਜੀ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ, ਸਤੰਬਰ 1814 ਵਿਚ ਫੂਲਾ ਸਿੰਘ ਨੇ ਅੰਮ੍ਰਿਤਸਰ ਛੱਡ ਦਿੱਤਾ ਅਤੇ ਅਨੰਦਪੁਰ ਚਲਿਆ ਗਿਆ।  ਇੱਕ ਵਿਚਾਰ ਅਨੁਸਾਰ ਫੂਲਾ ਸਿੰਘ ਦਾ ਨਿਰਾਸ਼ ਹੋ ਕੁਐ ਭੱਜਣਾ ਬਹਾਦਰੀ ਨਹੀਂ, ਬਲਕਿ ਕਮਜ਼ੋਰੀ ਸੀ। ਸ਼ਾਇਦ ਉਹ ਰਣਜੀਤ ਸਿੰਘ ਦੀ ਵੱਡੀ ਫੌਜ ਨਾਲ ਮੱਥਾ ਨਹੀਂ ਸੀ ਲਾਉਣਾ ਚਾਹੁੰਦਾ।

ਮਹਾਰਾਜਾ ਜੀਂਦ ਅੰਗਰੇਜਾਂ ਨਾਲ ਕਿਸੇ ਗਲ਼ੋਂ ਨਾਰਾਜ਼ ਸੀ ਤੇ ਉਹ ਅਕਾਲੀ ਫੂਲਾ ਸਿੰਘ ਦੀ ਸ਼ਰਨ ਵਿਚ ਅਨੰਦਪੁਰ ਆ ਗਿਆ। ਅੰਗਰੇਜਾਂ ਨੇ ਰਣਜੀਤ ਸਿੰਘ ਅਤੇ ਮਹਾਰਾਜਾ ਨਾਭਾ ਪਾਸੋਂ ਫੂਲਾ ਸਿੰਘ ਤੇ ਜੋਰ ਪਾਇਆ ਕਿ ਉਹ ਜੀਂਦ ਦੇ ਰਾਜੇ ਨੂੰ ਕੱਢ ਦੇਣ, ਪਰ ਸਿਰੜ ਦੇ ਪੱਕੇ ਅਕਾਲੀ ਫੂਲਾ ਸਿੰਘ ਨੇ ਸ਼ਰਨ ਆਏ ਨੂੰ ਧੱਕਾ ਦੇਣਾ ਠੀਕ ਨਾ ਸਮਝਿਆ ਅਤੇ ਸਾਫ ਇਨਕਾਰ ਕਰ ਦਿੱਤਾ। ਡੋਗਰਿਆਂ ਦੀ ਸਾਜਿਸ਼ ਨਾਲ ਅਨੰਦਪੁਰ ਚੜ੍ਹਾਈ ਕਰਕੇ ਫੂਲਾ ਸਿੰਘ ਨੂੰ ਮੋੜ ਲਿਆਉਣ ਲਈ ਵੀ ਹੁਕਮ ਕੀਤਾ ਗਿਆ ਪਰ ਸਿੱਖ ਫ਼ੌਜ ਨੇ ਅਕਾਲੀ ਜੀ ਵਿਰੁੱਧ ਲੜਨ ਤੋਂ ਨਾਂਹ ਕਰ ਦਿੱਤੀ। ਅੰਗਰੇਜਾਂ ਦੇ ਕਹਿਣ ਤੇ ਇਸੇ ਮੰਤਵ ਲਈ ਨਵਾਬ ਮਲੇਰਕੋਟਲਾ ਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫੌਜਾਂ ਨੇ ਵੀ ਅਕਾਲੀ ਫੂਲਾ ਸਿੰਘ ਵਿਰੁੱਧ ਲੜਨ ਤੋਂ ਇਨਕਾਰ ਕਰ ਦਿੱਤਾ। ਰਣਜੀਤ ਸਿੰਘ ਨੂੰ ਪਤਾ ਲੱਗਣ ਤੇ ਉਹ ਆਪ ਅਕਾਲੀ ਫੂਲਾ ਸਿੰਘ ਕੋਲ ਪੁੱਜੇ ਅਤੇ ਪਿਆਰ ਨਾਲ ਵਾਪਸ ਅੰਮ੍ਰਿਤਸਰ ਮੋੜ ਲਿਆਏ ।

ਮੁਲਤਾਨ ਦੀ ਮੁਹਿੰਮ :- ਮੁਲਤਾਨ ਦੀ ਲੜਾਈ ਵਿਚ ਅਕਾਲੀ ਫੂਲਾ ਸਿੰਘ ਦੇ ਨਿਹੰਗ ਦਲ ਨੇ ਇੱਕ ਬੜੀ ਤਿਆਗਮਈ ਕਾਰਵਾਈ ਕੀਤੀ। ਕਿਲੇ ਦੀ ਕੰਧ ਤੋੜਨ ਲਈ ਜਦੋਂ ਤੋਪ ਨੂੰ ਝੁਕਾਉਣ ਦੀ ਲੋੜ ਪਈ ਤਾਂ ਨਿਹੰਗ ਜੱਥੇਦਾਰਾਂ ਨੇ ਇੱਕ ਪਾਸੇ ਤੋਪ ਦੇ ਹੇਠਾਂ ਆਪਣੇ ਸਰੀਰ ਰੱਖ ਕੇ ਉਸਨੂੰ ਠੀਕ ਕੋਣ ਤੇ ਲਿਆ ਅਤੇ ਵਾਰ ਵਾਰ ਗੋਲੇ ਦਾਗਣ ਨਾਲ ਕਈ ਸਿੰਘ ਸ਼ਹੀਦ ਹੋ ਗਏ। ਇਹ ਘਟਨਾ ਸਿੱਖ ਜੰਗੀ ਇਤਿਹਾਸ ਵਿਚ “ਆਪਣੇ ਸਰੀਰਾਂ ਨੂੰ ਤੋਪ ਦੀ ਟੇਕ ਬਣਾਉਣ ” ਵਜੋਂ ਦਰਜ ਹੈ। ਇਸ ਮੁਲਤਾਨ ਨੂੰ ਜਿੱਤਣ ਵਿਚ 5 ਵਾਰੀ ਰਣਜੀਤ ਸਿੰਘ ਅਸਫਲ ਹੋ ਚੁੱਕਿਆ ਸੀ, ਜਿਸ ਤੇ ਹੁਣ  ਅਕਾਲੀ ਫੂਲਾ ਸਿੰਘ ਦੇ ਜੱਥੇ ਨੇ ਜਿੱਤ ਹਾਸਲ ਕੀਤੀ ਅਤੇ ਰਣਜੀਤ ਸਿੰਘ ਦੀ ਝੋਲੀ ਵਿਚ ਪਾਈ।

ਪਠਾਨ ਬਗਾਵਤ ਅਟਕ ਅਤੇ ਕਸ਼ਮੀਰ :- 1818 ਦੇ ਕਰੀਬ ਜਦੋਂ ਅਟਕ ਦੇ ਨੇੜੇ ਕਈ ਪਠਾਨ ਕਬੀਲਿਆਂ ਨੇ ਬਗਾਵਤ ਕੀਤੀ, ਪਹਿਲਾਂ ਛੋਟਾ ਜੱਥਾ ਭੇਜਿਆ ਗਿਆ ਜੋ ਘਾਤ ਲਾ ਕੇ ਬਰਬਾਦ ਕਰ ਦਿੱਤਾ ਗਿਆ। ਇਸ ਤੇ ਮਹਾਰਾਜਾ ਰਣਜੀਤ ਸਿੰਘ ਪ੍ਰੇਸ਼ਾਨ ਹੋਏ ਅਤੇ ਅਕਾਲੀ ਫੂਲਾ ਸਿੰਘ ਨੂੰ ਹਰੀ ਸਿੰਘ ਨਲੂਆ ਦੇ ਨਾਲ ਭੇਜਿਆ ਗਿਆ। ਨਿਹੰਗ ਦਲ ਨੇ ਅੱਗੇ ਵਧ ਕੇ ਪਠਾਨ ਬਗਾਵਤ ਨੂੰ ਕੁਚਲਿਆ ਜਿਸ ਨਾਲ ਉੱਤਰ ਪੱਛਮੀ ਸਰਹੱਦ ਤੇ ਸਿੱਖ ਰਾਜ ਦਾ ਦਬਦਬਾ ਬਰਕਰਾਰ ਰਿਹਾ। 1819 ਵਿੱਚ ਕਸ਼ਮੀਰ ਦੇ ਸਾਸ਼ਕ ਨੇ ਕੀਤੇ ਗਏ ਇਕ ਸਮਝੌਤੇ ਨੂੰ ਤੋੜਿਆ, ਸਿੱਧੇ ਦਰਰੇ ਵਲੁਏ ਰਸਤਾ ਸੁਰਖਿਅਤ ਹੋਣ ਕਰਕੇ ਬੰਦ ਸੀ ਇਸ ਲਈ ਫੌਜ ਨੂੰ ਹਦਾਇਤ ਮਿਲੀ ਕਿ ਪਹਾੜੀ ਪਗਡੰਡੀਆਂ ਰਾਹੀਂ ਪਿਛਲੇ ਰੱਖਿਆਂ ਤੇ ਹਮਲਾ ਕਰਨਾ ਹੈ। ਇਸ ਰਣਨੀਤਕ ਕਦਮ ਦੀ ਅਗਵਾਈ ਅਕਾਲੀ ਫੂਲਾ ਸਿੰਘ ਨੇ ਕੀਤੀ, ਸਿਖਾਂ ਨੇ ਪਹਿਲਾਂ ਬਾਹਰੀ ਰੱਖੇ ਮੋਹਰੇ ਕਬਜੇ ਚ ਕੀਤੇ ਫਿਰ ਭਾਰੀ ਜੰਗ ਤੋਂ ਬਾਅਦ ਮੁੱਖ ਕਿਲ੍ਹਾ ਫਤਹਿ ਕੀਤਾ ਅਤੇ ਕਸ਼ਮੀਰ ਸਿੱਖ ਰਾਜ ਵਿਚ ਸ਼ਾਮਲ ਹੋ ਗਿਆ।

ਨੁਸ਼ਹਿਰੇ ਦੀ ਜੰਗ ਅਤੇ ਸ਼ਹਾਦਤ :- ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗਾਵਤ ਕਰ ਦਿੱਤੀ। ਲੱਖਾਂ ਦੀ ਗਿਣਤੀ ਵਿਚ ਸੈਨਾ ਇਕੱਠੀ ਕਰਕੇ ਉਸਨੇ ਕਈ ਥਾਂ ਸਿੱਖ ਰਾਜ ਵਿਰੁੱਧ ਜੰਗ ਛੇੜ ਦਿੱਤੀ। ਨੁਸ਼ਹਿਰੇ ਲੂੰਭੇ ਦਰਿਆ ਕੋਲ ਉਸਨੇ ਭਾਰੀ ਤੋਪਖਾਨੇ ਦੀ ਸਹਾਇਤਾ ਨਾਲ ਸਿੱਖ ਫੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਲੈ ਕੇ ਅਟਕ ਨੂੰ ਪਾਰ ਕੀਤਾ ਫਿਰ ਉਹਨਾਂ ਨੂੰ ਨੁਸ਼ਹਿਰੇ ਵੱਲ ਦੁਸ਼ਮਣ ਫੌਜਾਂ ਦੀ ਤਿਆਰੀ ਬਾਰੇ ਸੂਚਨਾ ਮਿਲੀ । ਸਿੰਘਾਂ ਨੇ ਅਰਦਾਸ ਕੀਤੀ ਤੇ ਚੜ੍ਹਾਈ ਸ਼ੁਰੂ ਕਰ ਦਿੱਤੀ ਪਰ ਉਸ ਵੇਲੇ ਤੱਕ ਪਿੱਛੋਂ ਤੋਪਾਂ ਨਹੀਂ ਸਨ ਪਹੁੰਚੀਆਂ। ਇਸਲਈ ਤੋਪਾਂ ਦੀ ਉਡੀਕ ਵਿੱਚ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਮਹਾਰਾਜਾ ਨੇ ਫੌਜਾਂ ਨੂੰ ਰੁਕਣ ਦਾ ਹੁਕਮ ਦੇ ਦਿੱਤਾ। ਅਕਾਲੀ ਫੂਲਾ ਸਿੰਘ ਨੇ ਅਰਦਾਸ ਦਾ ਹਵਾਲਾ ਦੇ ਕੇ ਕੜਕ ਕੇ ਕਿਹਾ ਚੜ੍ਹਾਈ ਹੁਣੇ ਹੀ ਹੋਵੇਗੀ।

ਪ੍ਰੋ.ਸਰਬਜਿੰਦਰ ਸਿੰਘ ਅਨੁਸਾਰ ਨੁਸ਼ਹਿਰਾ ਦੀ ਲੜਾਈ ਅਫਗਾਨਿਸਤਾਨ ਦੇ ਬਾਦਸ਼ਾਹ ਨਾਲ ਹੋਈ ਤਾਂ ਉਹ 50,000 ਸੈਨਿਕਾਂ ਦੀ ਫੌਜ ਲੈ ਕੇ ਆਏ ਸਨ ਪਰ ਅਕਾਲੀ ਫੂਲਾ ਸਿੰਘ ਕੋਲ 1500 ਸੈਨਿਕਾਂ ਦੀ ਫੌਜ ਸੀ। ਪ੍ਰੋ.ਸਾਹਿਬ ਲਿਖਦੇ ਹਨ, “ਇਸ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਛਾਪਾਮਾਰ ਗੁਰੀਲਾ ਯੁੱਧ ਦੀ ਤਕਨੀਕ ਅਪਨਾਉਣਾ ਚਾਹੁੰਦੇ ਸਨ, ਪਰ ਬਾਬਾ ਫੂਲਾ ਸਿੰਘ ਨੇ ਅੱਗੇ ਵਧਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਉਹ ” ਅਰਦਾਸਾ ਸੋਧ ਚੁੱਕੇ ਹਨ” ਅਤੇ “ਚੜ੍ਹਾਈ ਕਰਨਗੇ। ” ਫੂਲਾ ਸਿੰਘ ਆਪਣੀ 1500 ਘੋੜ ਸਵਾਰਾਂ ਦੀ ਫੌਜ ਨਾਲ ਦਰਿਆ ਟੱਪ ਕੇ ਹਮਲਾ ਕਰ ਦਿੱਤਾ।ਜਦੋ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਲੇਰੀ ਨੂੰ ਦੇਖਿਆ ਤਾਂ ਉਹ ਵੀ ਪਿੱਛੇ ਨਾ ਰਹਿ ਸਕੇ ਅਤੇ ਸ਼ਹਿਜ਼ਾਦਾ ਖੜਕ ਸਿੰਘ, ਸ. ਹਰੀ ਸਿੰਘ ਨਲੂਆ ਸ. ਸ਼ਾਮ ਸਿੰਘ ਅਟਾਰੀ ਆਦਿ ਜਰਨੈਲਾਂ ਦੀ ਕਮਾਨ ਹੇਠ ਸਿੱਖ ਫੌਜਾਂ ਨੂੰ ਅੱਗੇ ਵਧਣ ਲਈ ਕਿਹਾ। ਅਕਾਲੀ ਜੀ ਆਪਣੇ ਅਰਦਾਸੇ ਅਨੁਸਾਰ ਦੁਸ਼ਮਣ ਦਲਾਂ ਨੂੰ ਚੀਰਦੇ ਹਜਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ। 1823 ਦੀ ਇਹ ਜੰਗ ਬਹੁਤ ਘਮਸਾਨ ਦੀ ਜੰਗ ਸੀ।  ਜੰਗ ਦੌਰਾਨ ਨਿਹੰਗ ਫੌਜ ਘੋੜਿਆਂ ਤੇ ਸਵਾਰ ਹੋ ਕੇ ਪਹਿਲਾਂ ਦੁਸ਼ਮਣ ਦੇ ਮੱਥੇ ਤੇ ਜਾ ਟਕਰਾਈ। ਨੇੜੇ ਪੁੱਜ ਕੇ ਘੋੜੇ ਛੱਡ ਕੇ ਪੈਦਲ ਹੱਥੋਂ ਹੱਥੀ ਤਲਵਾਰਬਾਜ਼ੀ ਕੀਤੀ, ਤੇ ਦੁਸ਼ਮਣ ਦੇ ਕਈ ਮੋਰਚੇ ਤੋੜੇ। ਪਰ ਨਿਹੰਗ ਫੌਜਾਂ ਵੀ ਵੱਡੀ ਗਿਣਤੀ ਵਿਚ ਸ਼ਹੀਦ ਹੋਈਆਂ।

ਕਾਦਰਯਾਰ ਆਪਣੀਆਂ ਸੀ-ਹਰਫ਼ੀਆਂ ਵਿਚ ਜਿਕਰ ਕਰਦਾ ਹੈ –

ਵਾਓ ਵਰ੍ਹਾਈ ਫਿਰ ਸਿੰਘ ਤਲਵਾਰ ਐਸੀ, ਦੂਰੋਂ ਆਉਂਦਾ ਪਿਆ ਸੀ ਖੜਕ ਮੀਆਂ ।।

ਜਿੰਨੂ ਧਾਰ ਤਲਵਾਰ ਇੱਕ ਵਾਰ ਚੁੱਭੀ, ਗਿਆ ਵਾਂਗ ਕਰੀਰ ਦੇ ਕੜਕ ਮੀਆਂ ।।

ਲਾ ਜਰੂਰ ਅਫਗਾਨ ਬੇ-ਖੌਫ ਹੁੰਦੇ, ਲੇਕਿਨ ਸਿੰਘ ਸੀ ਬਹੁਤ ਬੇਧੜਕ ਮੀਆਂ ।।

ਕਾਦਰਯਾਰ ਅਫਗਾਨ ਬੇਸ਼ਕ ਲੜਦੇ, ਐਪਰ ਝੱਲ ਨਾ ਸਕਦੇਂ ਫੜਕ ਮੀਆਂ ।। ੨੯॥……………..(ਕਾਦਰਯਾਰ)

ਅਕਾਲੀ ਫੂਲਾ ਸਿੰਘ ਅੱਗੇ ਅੱਗੇ ਰਹੇ ਅਤੇ ਆਖਰੀ ਵਾਰ ਉਹ ਇੱਕ ਤਿੱਖੇ ਹਮਲੇ ਦੌਰਾਨ ਉਹ ਖੁਦ ਵੀ ਦੁਸ਼ਮਣ ਦੇ ਹਮਲਿਆਂ 7 ਗੋਲੀਆਂ ਖਾ ਕੇ ਮੈਦਾਨੇ-ਜੰਗ ਵਿੱਚ ਸ਼ਹੀਦ ਹੋ ਗਏ ਪਰ ਉਨ੍ਹਾਂ ਦੇ ਜਜ਼ਬੇ ਨੇ ਪੂਰੀ ਸਿੱਖ ਫ਼ੌਜ ਦੇ ਮਨੋਬਲ ਨੂੰ ਇਸ ਕਦਰ ਉਭਾਰਿਆ ਕਿ ਅੰਤ ਵਿਚ ਨੁਸ਼ਹਿਰਾ ਵਿਚ ਅਫਗਾਨ ਕਬੀਲਿਆਂ ਨੂੰ ਭਾਰੀ ਨੁਕਸਾਨ ਨਾਲ ਪਿੱਛੇ ਹਟਣਾ ਪਿਆ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਨਿਹੰਗ ਦਲ ਲੜਦਾ ਰਿਹਾ ਅਤੇ ਲਗਭਗ ਚਾਰ ਹਜ਼ਾਰ ਅਫਗਾਨ ਮੈਦਾਨ ਵਿਚ ਮਾਰੇ ਗਏ ਜਿਸਨੂੰ ਸਿੱਖ ਰਾਜ ਦੀ ਰੱਖਿਆ ਵਿਚ ਇਕ ਨਿਰਣਾਇਕ ਜਿੱਤ ਮੰਨਿਆ ਜਾਂਦਾ ਹੈ। ਉਹਨਾਂ ਦਾ ਸੰਸਕਾਰ ਫੌਜੀ ਸ਼ਾਨ ਨਾਲ ਇੱਥੇ ਹੀ ਕੀਤਾ ਗਿਆ। ਉਹਨਾਂ ਦੀ ਸਮਾਧ ਨੁਸ਼ਹਿਰਾ ਪੰਨੂੰਆਂ ਤੋਂ 6 ਕਿਲੋ ਮੀਟਰ ਦੂਰ ਲੂੰਭੇ ਦਰਿਆ ਦੇ ਕੰਢੇ ਤੇ ਹੈ।ਇਹ ਇੱਕ ਮੰਨੀ ਹੋਈ ਸਚਾਈ ਸੀ ਕਿ ਸਿੱਖ ਰਾਜ ਵਿਚ ਇਸਤੋਂ ਵੱਧ ਸੂਰਬੀਰ, ਧਾਰਮਿਕ ਤੌਰ ਤੇ ਪ੍ਰਪੱਕ ਅਤੇ ਨਿਡਰ ਕੋਈ ਹੋਰ ਜਰਨੈਲ ਨਜਰ ਨਹੀਂ ਆਉਂਦਾ । ਹਰ ਸਾਲ ਉਹਨਾਂ ਦੇ ਪਿੰਡ ਦੇਹਲਾ ਸੀਹਾਂ ਜਿਲਾ ਸੰਗਰੂਰ ਵਿਚ 14 ਜਨਵਰੀ ਨੂੰ ਜਨਮ ਦਿਹਾੜਾ ਅਤੇ 10 ਤੋਂ14 ਮਾਰਚ ਤੱਕ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।  ਉਹਨਾਂ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਵਾਇਆ। ਉਹਨਾਂ ਦੇ ਭਰਾ ਸੰਤ ਸਿੰਘ ਦੀ ਔਲਾਦ ਅੱਜ ਵੀ ਤਰਨਤਾਰਨ ਇਲਾਕੇ ਵਿਚ ਹੈ। ਅਕਾਲੀ ਫੂਲਾ ਸਿੰਘ ਦਾ ਬੁਰਜ ਅਤੇ ਛਾਉਣੀ ਅੰਮ੍ਰਿਤਸਰ ਵਿਚ ਦੇਖੀ ਜਾ ਸਕਦੀ ਹੈ।

ਮਹਾਰਾਜਾ ਰਣਜੀਤ ਸਿੰਘ ਅਤੇ ਫੂਲਾ ਸਿੰਘ :- ਫੂਲਾ ਸਿੰਘ ,ਮਹਾਰਾਜਾ ਰਣਜੀਤ ਸਿੰਘ ਦੇ ਚੋਣਵੇਂ ਉੱਤਮ ਜਰਨੈਲਾਂ ਵਿਚੋਂ ਇੱਕ ਸਨ। ਉਹਨਾਂ ਨੇ ਰਾਜੇ ਨੂੰ ਕਸੂਰ,  ਮੁਲਤਾਨ, ਕਸ਼ਮੀਰ, ਪਿਸ਼ਾਵਰ ,ਬਿਹਾਵਲਪੁਰ ਤੇ ਅਟਕ ਵਰਗੀਆਂ ਔਖੀਆਂ ਜੰਗਾਂ ਜਿੱਤ ਕੇ ਦਿੱਤੀਆਂ। ਪਰ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀ ਉਨੀ ਕਦਰ ਨਹੀਂ ਕੀਤੀ, ਜਿੰਨੀ ਦਾ ਉਹ ਹੱਕਦਾਰ ਸੀ। ਅਕਾਲੀ ਫੂਲਾ ਸਿੰਘ ਨੂੰ ਬਹੁਤੀ ਵਾਰ ਜਥੇਦਾਰ ਅਕਾਲ ਤਖਤ ਵੀ ਕਹਿ ਦਿੱਤਾ ਜਾਂਦਾ ਹੈ ਜਦ ਕਿ ਆਧੁਨਿਕ ਵਿਦਵਾਨਾਂ ਅਨੁਸਾਰ ਉਹਨਾਂ ਦੀ ਪਦਵੀ ਮੁੱਖ ਸੇਵਾਦਾਰ ਅਕਾਲ ਬੁੰਗਾ ਜਾਂ ਮੁਖੀ ਨਿਹੰਗ ਬੁੱਢਾ ਦਲ ਸੀ ਜਦੋਂ ਕਿ ਅਕਾਲ ਤਖਤ ਦੀ ਸੰਸਥਾ ਆਪਣੇ ਨਾਮ ਅਤੇ ਸਰੂਪ ਵਿਚ ਵਿਕਸਿਤ ਨਹੀਂ ਸੀ ਹੋਈ।  ਤਕਨੀਕੀ ਪਦਵੀ ਜਿਹੜੀ ਵੀ ਹੋਵੇ, ਅਮਲੀ ਤੌਰ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਪੰਥਕ ਗੁਰਮਤੇ ਕਰਵਾਉਣ, ਵਿਵਾਦਾਂ ਤੇ ਫੈਸਲੇ ਕਰਨ ਅਤੇ ਦੂਰੋਂ ਆਈਆਂ ਸੰਗਤਾਂ ਲਈ ਅੰਤਿਮ ਪੰਥਕ ਅਧਿਕਾਰਤਾ ਦਾ ਰੂਪ ਸਨ। ਇੱਕ ਵਾਕਿਆ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਮੁਸਲਮਾਨ ਨਰਤਕੀ ਨਾਲ ਵਿਆਹ ਕੀਤਾ ਜਿਸਨੂੰ ਖਾਲਸਾ ਰਾਜ ਵਿਚ ਗੁਰਮਤਿ ਦੀ ਉਲੰਘਣਾ ਮੰਨਿਆ ਜਾਂਦਾ ਹੈ ,ਤਾਂ ਅਕਾਲੀ ਫੂਲਾ ਸਿੰਘ ਨੇ ਉਸਨੂੰ ਹਾਜਰ ਹੋਣ ਦਾ ਹੁਕਮ ਸੁਣਾ ਦਿੱਤਾ। ਮਹਾਰਾਜਾ ਹਾਜਰ ਹੋਏ, ਗਲਤੀ ਵੀ ਸਵੀਕਾਰ ਕੀਤੀ, ਪੰਥਕ ਸੰਗਤ ਨੇ ਉਹਨਾਂ ਲਈ ਕੋੜਿਆਂ ਦੀ ਸਜਾ ਦਾ ਫੈਸਲਾ ਕੀਤਾ, ਜਿਸ ਨੂੰ ਰਾਜੇ ਨੇ ਨਿਮਰਤਾ ਨਾਲ ਸਵੀਕਾਰ ਕੀਤਾ। ਕਹਾਣੀ ਅਨੁਸਾਰ ਅਕਾਲੀ ਫੂਲਾ ਸਿੰਘ ਨੇ ਰਾਜੇ ਦੀ ਨਿਮਰਤਾ ਅਤੇ ਤੋਬਾ ਦੇਖ ਕੇ ਉਸਨੂੰ ਮੁਆਫੀ ਦੀ ਸਿਫਾਰਸ਼ ਕਰ ਦਿੱਤੀ। ਇਸਤੋਂ ਇੱਕ ਤਾਂ ਇਹ ਸਪਸ਼ਟ ਹੋਇਆ ਕਿ ਉਹ ਰਾਜੇ ਨੂੰ ਵੀ ਗ੍ਰੰਥ ਪੰਥ ਤੋਂ ਉੱਪਰ ਨਹੀਂ ਸੀ ਮੰਨਦੇ, ਦੂਸਰਾ ਉਸਦੀ ਨਿਮਰਤਾ ਤੇ ਭਾਵਨਾ ਦੇਖ ਕੇ ਮੁਆਫ ਕਰਨਾ ਵੀ ਖਾਲਸਾਈ ਬਿਰਦ ਦੇ ਅਨੁਸਾਰ ਸੀ।

ਸਿੱਖ ਕੌਮ ਆਪਣੇ ਹੀਰੇ ਨੂੰ ਹਮੇਸ਼ਾ ਯਾਦ ਕਰਦੀ ਰਹੇਗੀ ਜਿਸ ਨੇ ਨਿਰਭਉ, ਨਿਰਵੈਰ, ਗ੍ਰੰਥ ਪੰਥ ਪ੍ਰਤੀ ਪ੍ਰੇਮ ਅਤੇ ਸਮਰਪਣ ਵਿਚ ਰਹਿ ਕੇ, ਗੁਰਮਤਿ ਅਨੁਸਾਰੀ ਜੀਵਨ ਜੀਉ ਕੇ ਦਿਖਾਇਆ । ਅਤੇ ਆਪਣੇ ਸਮੇਂ ਦੇ ਸਿੱਖ ਰਾਜ ਨੂੰ ਸਥਾਪਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ। ਅਜੋਕੇ ਸਿੱਖ ਆਗੂਆਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ-ਗੁਰੂ ਪ੍ਰਤੀ ਸਤਿਕਾਰ
ਸਿੱਖ ਕੌਮ ਇਸ ਗੱਲ ਤੋਂ ਨਿਰਾਲੀ ਹੈ ਅਤੇ ਮਾਣ ਕਰਦੀ ਆਈ ਹੈ ਕਿ ਇਸ ਵਿੱਚ ਸ਼ਬਦ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ। ਇਸ ਦੇ ਸੰਸਥਾਪਕ ਗੁਰੂ ਨਾਨਕ  ਜੀ ਤੋਂ ਜਦੋਂ ਸਿੱਧਾਂ ਨੇ ਪੁੱਛਿਆ ਸੀ ਕਿ ਤੇਰਾ ਗੁਰੂ ਕੌਣ ਹੈ, ਤਾਂ ਉਹਨਾਂ ਨੇ “ਸ਼ਬਦ ਗੁਰੂ ਸੁਰਤਿ ਧੁਨਿ ਚੇਲਾ” ਆਖ ਕੇ ਇੱਕ ਤਰਾਂ ਨਾਲ ਸ਼ਬਦ-ਗੁਰੂ ਨੂੰ ਗੁਰਿਆਈ ਦੇ ਦਿੱਤੀ ਸੀ। ਇਸੇ ਸ਼ਬਦ ਨੂੰ ਉਹਨਾਂ ਨੇ ਸਭ ਤੋਂ ਵੱਡੀ ਕਰਾਮਾਤ ਵੀ ਦੱਸਿਆ ਸੀ।ਇਸ ਵਿੱਚ ਕੋਈ ਦੋ ਰਾਵਾਂ ਨਹੀਂ, ਅੱਜ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਗਿਆਨ ਸਭ ਤੋਂ ਵੱਡੀ ਸ਼ਕਤੀ ਹੈ। ਗੁਰਬਾਣੀ ਦੇ ਹੋਰ ਹਵਾਲੇ ਅਤੇ ਬਾਕੀ ਗੁਰੂ ਸਾਹਿਬਾਨ ਦੇ ਜੀਵਨ ਅਤੇ ਬਚਨਾਂ ਵਿਚੋਂ ਬਾਣੀ-ਗੁਰੂ ਦੀਆਂ ਝਲਕਾਂ ਦੀ ਗੱਲ ਨਾ ਕਰਦੇ ਹੋਏ ਅੱਜ ਅਸੀਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ-ਸਤਿਕਾਰ ਤੇ ਕੇਂਦਰਿਤ ਹੋਵਾਂਗੇ।

ਗੁਰੂ ਗੋਬਿੰਦ ਸਿੰਘ ਜੀ ਨੂੰ ਬਾਣੀ ਦੀ ਗੁੜ੍ਹਤੀ ਘਰੋਂ ਹੀ ਮਿਲੀ । ਗੁਰਬਾਣੀ ਦਾ ਸਤਿਕਾਰ ਉਹਨਾਂ ਦੇ ਵੱਡੇ ਵਡੇਰੇ ਕਰਦੇ ਆਏ ਹੋਣ ਕਰਕੇ ਉਹਨਾਂ ਨੂੰ ਬਚਪਨ ਵਿੱਚ ਹੀ ਜਿੱਥੇ ਹੋਰ ਦੁਨਿਆਵੀ ਵਿੱਦਿਆ ਦਿੱਤੀ ਗਈ, ਉੱਥੇ ਗੁਰਬਾਣੀ ਦਾ ਗਿਆਨ ਅਤੇ ਪ੍ਰੇਮ ਵੀ ਪ੍ਰਤੱਖ ਰੂਪ ਵਿੱਚ ਮਿਲਿਆ। ਉਹਨਾਂ ਦੇ ਜੀਵਨ ਵਿਚੋਂ ਕੁਝ ਉਹਨਾਂ ਘਟਨਾਵਾਂ ਦਾ ਜਿਕਰ ਕਰਦੇ ਹਾਂ ਜਿਹੜੀਆਂ ਉਹਨਾਂ ਦੇ ਬਾਣੀ ਦੇ ਸਤਿਕਾਰ ਨੂੰ ਪ੍ਰਗਟਾਉਂਦੀਆਂ ਹਨ।

*ਦਸੰਬਰ 1704 ਈਸਵੀ ਵਿੱਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਦੁਸ਼ਮਣ ਵੱਲੋਂ ਆਪਣੇ ਆਪਣੇ ਇਸ਼ਟ ਦੀਆਂ ਖਾਧੀਆਂ  ਕਸਮਾਂ ਤੇ ਇਤਬਾਰ ਕਰਕੇ ਛੱਡਿਆ, ਤਾਂ ਦੁਸ਼ਮਣ ਨੇ ਕਸਮਾਂ ਤੋੜ ਕੇ ਪਿੱਛੋਂ ਹਮਲਾ ਕਰ ਦਿੱਤਾ। ਲੜਦੇ ਲੜਦੇ ਸਰਸਾ ਨਦੀ ਦੇ ਕੰਢੇ ਪੁੱਜ ਗਏ। ਅੰਮ੍ਰਿਤ ਵੇਲਾ ਹੋਇਆ ਜਾਣ ਕੇ, ਕੁਝ ਸਿੱਖਾਂ ਦੀ ਪਹਿਰੇ ਤੇ ਡਿਊਟੀ ਲਗਾਈ ਅਤੇ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ। ਇਸ ਅਵਸਥਾ ਨੂੰ ਜਾਨਣਾ ਅਤੇ ਡੂੰਘਾਈ ਵਿੱਚ ਸਮਝਣਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ ,ਗੁਰੂ ਸਾਹਿਬ ਇਸ ਸੰਕਟ ਦੇ ਸਮੇਂ ਵੀ ਆਪਣਾ ਨਿੱਤਨੇਮ ਛੱਡਣ ਲਈ ਤਿਆਰ ਨਹੀਂ, ਤੇ ਅਸੀਂ ਅੱਜ ਸਭ ਕੁਝ ਹੁੰਦੇ ਹੋਏ, ਸੁੱਖ ਸਹੂਲਤਾਂ ਮਾਣਦੇ ਹੋਏ ਵੀ ਨਿੱਤਨੇਮ ਨੂੰ ਵਿਸਾਰ ਬੈਠੇ ਹਾਂ।

*ਇੱਕ ਹੋਰ ਘਟਨਾ ਗੁਰੂ ਸਾਹਿਬ ਦੇ ਜੀਵਨ ਵਿੱਚ ਇੰਝ ਹੈ ਕਿ ਜਦੋਂ ਉਹਨਾਂ ਨੇ ਇੱਕ ਸਿੱਖ ਨੂੰ ਪਾਠ ਕਰਦੇ ਗਲਤ ਉਚਾਰਣ ਕਰਦੇ ਸੁਣਿਆ, ਤਾਂ ਉਹਨਾਂ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਸਿੱਖ ਨੇ ਰਾਮਕਲੀ ਦੀ ਵਾਰ ਵਿਚਲੀ ਪੰਕਤੀ “ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ” ਨੂੰ ਗਲਤ ਪੜ੍ਹਿਆ ਸੀ। ਉਸਨੇ “ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੇ ਗੁਰ ਸੂਰਾ” ਪੜ੍ਹ ਦਿੱਤਾ ਸੀ। ਗੁਰੂ ਜੀ ਨੇ ਅਰਥ ਸਮਝਾਉਂਦੇ ਹੋਏ ਦੱਸਿਆ ਸੀ ਕਿ ਦੁਲਾਵਾਂ ਲਗਾ ਕੇ “ਕੈ” ਉਚਾਰਣ ਕਰਨ ਨਾਲ ਇਸ ਦੇ ਅਰਥ ਹੋਣਗੇ, ਕਿ ਕਰਤੇ ਦੀ ਮਿਤਿ ਜਾਂ ਕਰਤਾ ਜਾਣਦਾ ਹੈ ਤੇ ਜਾਂ ਗੁਰੂ। ਜਦਕਿ ਜੇ ਲਾਵਾਂ ਲਗਾ ਕੇ  “ਕੇ” ਪੜ੍ਹਿਆ ਜਾਵੇ ਤਾਂ ਅਰਥ ਬਣਨਗੇ ਕਿ ਗੁਰੂ ਨੂੰ ਕਰਤੇ ਕੀ ਮਿਤਿ ਦਾ ਕੁਝ ਨਹੀਂ ਪਤਾ। ਇਸ ਲਈ ਗਲਤ ਉਚਾਰਣ ਕਰਨ ਨਾਲ ਅਰਥਾਂ ਦੇ ਅਨਰਥ ਹੋ ਰਹੇ ਹਨ। ਗੁਰੂ ਸਾਹਿਬ ਦੀ ਇੱਛਾ ਸੀ ਕਿ ਉਹਨਾਂ ਦੇ ਸਿੱਖ ਗੁਰਬਾਣੀ ਦੇ ਠੀਕ ਅਰਥ ਜਾਣਦੇ ਹੋਣ, ਅਤੇ ਸ਼ੁੱਧ  ਉਚਾਰਣ ਕਰਨ  ਤਦ ਹੀ ਉਹ ਗੁਰਬਾਣੀ ਅਨੁਸਾਰ ਜੀਵਨ ਜੀਊ ਸਕਦੇ ਹਨ।

* ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ-ਗੁਰੂ ,ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਉਸੇ ਤਰਤੀਬ ਵਿੱਚ ਚੜ੍ਹਾਇਆ ਜਿਸ ਤਰਤੀਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤਾ ਸੀ।

* ਭਾਈ ਮਨੀ ਸਿੰਘ ਜੀ ਅਤੇ ਹੋਰ ਸਿੱਖਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਵਾਉਣੇ ਉਹਨਾਂ ਦੇ ਸ਼ਬਦ ਬਾਣੀ ਪ੍ਰਤੀ ਸਤਿਕਾਰ ਨੂੰ ਹੀ ਪਰਗਟ ਕਰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ:- ਸਮੇਂ ਦੇ ਹਾਲਾਤ ਦੇਖ ਕੇ ਅਤੇ ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਆਪਣੇ ਅੰਤਿਮ ਸਮੇ ਨੰਦੇੜ ਵਿਖੇ ਸਮੂਹ ਸੰਗਤ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਨਿਵਾਇਆ ਅਤੇ ਫੁਰਮਾਇਆ ਕਿ ਅੱਗੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੋਣਗੇ।ਸਿੱਖਾਂ ਦੇ ਇਹ ਪੁੱਛਣ ਤੇ ਕਿ ਤੁਹਾਡੇ ਤੋਂ ਬਾਅਦ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ ?? ਤਾਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਜਿਸ ਨੇ ਮੇਰੇ ਨਾਲ ਗੱਲ ਕਰਨੀ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰੇਮ ਨਾਲ ਪਾਠ ਕਰੇ। ਗੁਰੂ ਜੀ ਨੇ ਆਖਿਆ ਸੀ ਕਿ ਮੇਰਾ ਸਰੀਰ ਪੰਥ ਵਿੱਚ, ਆਤਮਾ ਗ੍ਰੰਥ ਵਿੱਚ ਹੋਏਗੀ।( ਅੱਜ ਜਦੋਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੱਖੇ,ਏ.ਸੀ.ਅਤੇ ਰਜਾਈ ਦਿੰਦੇ ਦੇਖਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਬਚਨ ਕਿਉਂ ਭੁੱਲ ਗਏ ਹਨ ? ਆਤਮਾ ਨੂੰ ਤਾਂ ਗਰਮੀ ਸਰਦੀ ਨਹੀਂ ਲੱਗਦੀ, …….ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਨੂੰ ਅੰਗ ਆਖਣ ਵਾਲੇ ਵੀ ਇਹ ਭੁੱਲ ਗਏ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ,ਗੁਰੂ ਗੋਬਿੰਦ ਸਿੰਘ ਜੀ ਦੀ ਆਤਮਾ ਹਨ।)

ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੋ ਭੁਲੇਖੇ :-  ਗੁਰੂ ਗੋਬਿੰਦ ਸਿੰਘ ਜੀ ਬਾਰੇ ਦੋ ਭੁਲੇਖੇ ਸੰਗਤ ਵਿਚ ਬਣੇ ਹੋਏ ਹਨ ਜਿਹਨਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ।।

ਪਹਿਲਾ ਭੁਲੇਖਾ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਜੀ ਤੋਂ ਇੱਕ ਪ੍ਰਸ਼ਨ ਪੁੱਛਿਆ ਜਿਹੜਾ ਸਲੋਕ ਮਹਲਾ ੯ ਵਿਚ ਦਰਜ ਹੈ-

ਬਲੁ ਛੁਟਕਿਓ ਬੰਧਨੁ ਪਰੇ ਕਛੂ ਨ ਹੋਤ ਉਪਾਇ।।

ਕਹੁ ਨਾਨਕ ਅਬ ਓਟਿ ਹਰਿ ਗਜ ਜਿਉ ਹੋਹੁ ਸਹਾਇ।।……………………………..(ਸਲੋਕ ਮਹਲਾ ੯, ਪੰਨਾ ੧੪੨੯)

ਕਿਹਾ ਜਾਂਦਾ ਏ ਕਿ ਇਸ ਤੋਂ ਅਗਲਾ ਸਲੋਕ, ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਗਿਆ ਜਵਾਬ ਹੈ। ਕੁਝ ਵਿਦਵਾਨ ਤਾਂ ਇਸ ਜਵਾਬ ਨੂੰ ਗੁਰਗੱਦੀ ਦੇਣ ਦਾ ਮਾਪਦੰਡ ਤੱਕ ਕਹਿਣ ਤੋਂ ਸੰਕੋਚ ਨਹੀਂ ਕਰਦੇ ।

ਦੂਸਰਾ ਸਲੋਕ ਇੰਝ ਹੈ -

ਬਲੁ ਹੋਆ ਬੰਧਨੁ ਛੁਟੇ ਸਭੁ ਕਿਛੁ ਹੋਤ ਉਪਾਇ ।।

ਨਾਨਕ ਸਭੁ ਕਿਛੁ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ ।।…………………………….(ਸਲੋਕ ਮਹਲਾ ੯, ਪੰਨਾ ੧੪੨੯)

ਸਚਾਈ ਇਹ ਹੈ ਕਿ ਇਹ ਦੋਵੇਂ ਸਲੋਕ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਹੀ ਲਿਖੇ ਹੋਏ ਹਨ। ਆਪ ਹੀ ਸਵਾਲ ਕਰਕੇ ਉਸਦਾ ਜਵਾਬ ਲਿਖਣ ਦਾ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਰ ਵੀ ਬਹੁਤ ਥਾਵਾਂ ਤੇ ਹੋਰ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਵਲੋਂ ਵੀ ਵਰਤਿਆ ਗਿਆ ਹੈ।

ਗੁਰੂ ਗੋਬਿੰਦ ਸਿੰਘ ਜੀ ਦੀ  ਲਿਖਤ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾ ਹੋਣ ਦੇ ਦੋ ਹੋਰ ਵੱਡੇ ਕਾਰਨ ਹਨ।

ਪਹਿਲਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ( ਜੇ ਉਹ ਸੱਚਮੁੱਚ ਹੀ ਉਹਨਾਂ ਦੀ ਹੈ) ਦਾ ਅੰਦਾਜ਼ ਅਤੇ ਸ਼ੈਲੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਖਰੀ ਹੈ ।

ਦੂਸਰਾ ਹੋਰ ਵੀ ਮਹੱਤਵਪੂਰਨ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਹੀ ਲਿਖਤ ਨੂੰ ਗੁਰੂ ਆਖ ਕੇ ਸੀਸ ਨਹੀਂ ਸੀ ਨਿਵਾ ਸਕਦੇ ।

ਸੋ ਇਹ ਸਪਸ਼ਟ ਹੈ ਕਿ ਇਹ ਦੋਵੇਂ ਸਲੋਕ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਹੀ ਲਿਖੇ ਹੋਏ ਹਨ, ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ।

ਦੂਸਰਾ ਭੁਲੇਖਾ ਇਹ ਪ੍ਰਚੱਲਿਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ ਦੇ ਸ਼ਬਦ ਵਿੱਚ ਆਇਆ

ਸ਼ਬਦ “ਖਲਾਸੇ” ਨੂੰ ਬਦਲ ਕੇ “ਖਾਲਸੇ”ਕੀਤਾ ਹੈ । ਇਹ ਸ਼ਬਦ ਇਸ ਤਰਾਂ ਹੈ –

ਪਰਿਓ ਕਾਲੁ ਸਭੈ ਜਗ ਊਪਰ, ਮਾਹਿ ਲਿਖੇ ਭ੍ਰਮ ਗਿਆਨੀ।।

ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ।।…… …………………..—(ਪੰਨਾ ੬੫੪,ਸੋਰਠਿ ਕਬੀਰ ਜੀ)

ਕਿਹਾ ਜਾਂਦਾ ਏ ਕਿ ਆਖਰੀ ਪੰਕਤੀ ਵਿਚ ਕਹੁ ਕਬੀਰ ਜਨ ਭਏ ਖਲਾਸੇ ਸ਼ਬਦ ਸੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਕਰ ਦਿੱਤਾ ਸੀ। ਪਰ ਹਕੀਕਤ ਵਿੱਚ  ਇਹ ਸੱਚ ਨਹੀਂ ਹੈ।

ਪਹਿਲੀ ਗੱਲ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬ ਜਾਂ ਭਗਤਾਂ ਦੀ ਬਾਣੀ ਦਾ ਇੱਕ ਵੀ ਸ਼ਬਦ ਨਹੀਂ ਬਦਲਿਆ। ਹੋਰ ਤਾਂ ਹੋਰ, ਸੰਪਾਦਕੀ ਹੱਕ ਰੱਖਣ ਵਾਲੇ ਗੁਰੂ ਅਰਜਨ ਦੇਵ ਜੀ ਨੇ ਵੀ ਜਿੱਥੇ ਕਿਤੇ ਲੋੜ ਪਈ ਹੈ, ਵੱਖਰਾ ਸ਼ਬਦ ਜਾਂ ਸਲੋਕ ਤਾਂ ਲਿਖ ਦਿੱਤਾ ਹੈ, ਪਰ ਮੂਲ ਸ਼ਬਦ ਨੂੰ ਨਹੀਂ ਬਦਲਿਆ।ਇਤਿਹਾਸ ਗਵਾਹ ਹੈ ਕਿ ਗੁਰੂ ਹਰਿ ਰਾਇ ਜੀ ਨੇ ਰਾਮ ਰਾਇ ਜੀ ਵਲੋਂ ਗੁਰਬਾਣੀ ਦਾ ਇੱਕ ਸ਼ਬਦ ਵੀ ਬਦਲਿਆ ਜਾਣਾ ਪ੍ਰਵਾਨ ਨਹੀਂ ਸੀ ਕੀਤਾ।( ਆਧੁਨਿਕ ਸੰਪਾਦਕ ਵੀ  ਮੂਲ ਲੇਖਕ ਦੀ ਰਚਨਾ ਵਿਚੋਂ ਜੋ ਆਪ ਨੂੰ ਠੀਕ ਨਹੀਂ ਲੱਗਦਾ, ਕੱਟ ਦਿੰਦੇ ਹਨ ਅਤੇ ਕੁਝ ਸੰਪਾਦਕ ਤਾਂ ਮੂਲ ਰਚਨਾ ਵਿਚ ਆਪਣੇ ਕੋਲੋਂ ਵੀ ਇੱਕ ਦੋ ਪੰਕਤੀਆਂ ਜੋੜ ਦਿੰਦੇ ਹਨ। ਹੈਰਾਨੀ ਹੁੰਦੀ ਹੈ ਜਦਕਿ ਹਰ ਅਖ਼ਬਾਰ ਅਤੇ ਮੈਗਜ਼ੀਨ ਦੇ ਸੰਪਾਦਕ ਸਾਫ ਲਿਖਦੇ ਹਨ ਕਿ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ। ਫੇਰ ਵੀ ਰਚਨਾ ਦੀ ਕਾਂਟੀ ਛਾਂਟੀ ਕਰਦੇ ਹਨ। ਗੁਰੂ ਅਰਜਨ ਸਾਹਿਬ ਜੀ ਤੋਂ ਸੰਪਾਦਕੀ ਸਿੱਖਣੀ ਚਾਹੀਦੀ ਹੈ ਜਿਹਨਾਂ ਨੇ ,ਨਾ ਕੇਵਲ ਹਰ ਲੇਖਕ ਦੀ ਰਚਨਾ ਦੀ ਜਿੰਮੇਵਾਰੀ ਹੀ ਲਈ ਹੈ। ਸਗੋਂ ਮੂਲ ਰਚਨਾ ਹੂਬਹੂ ਉਸੇ ਤਰਾਂ ਛਾਪੀ ਗਈ ਹੈ ।  ਜੇ ਕਿਤੇ ਕੋਈ ਗੱਲ ਸਪਸ਼ਟ ਕਰਨ ਵਾਲੀ ਲੱਗੀ ਹੈ, ਨਾਲ ਆਪਣਾ ਸਲੋਕ ਉਚਾਰਿਆ ਹੈ, ਪਰ ਮੂਲ ਲਿਖਤ ਨੂੰ ਉਸੇ ਤਰਾਂ ਲਿਖਿਆ ਗਿਆ ਹੈ।)

ਦੂਸਰੀ ਗੱਲ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਉਚੇਚਾ ਫੁੱਟਨੋਟ ਦੇ ਕੇ ਸਪਸ਼ਟ ਕੀਤਾ ਹੈ। ਭਾਈ ਸਾਹਿਬ ਜੀ ਦੇ ਸ਼ਬਦ ਇਸ ਤਰਾਂ ਹਨ–

“ਕਈ ਅਙਾਣ ਲੇਖਕਾਂ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ “ਖਲਾਸੇ” ਦੀ ਥਾਂ “ਖਾਲਸੇ”ਸ਼ਬਦ ਵਰਤਿਆ ਹੈ, ਪਰ ਇਹ ਉਨ੍ਹਾਂ ਦੀ ਭੁੱਲ ਹੈ।  ਗੁਰੂ  ਗ੍ਰੰਥ ਸਾਹਿਬ ਜੀ ਦੀ ਕਰਤਾਰਪੁਰ ਵਾਲੀ ਬੀੜ ਵਿੱਚ ਪੁਰਾਣੀ ਕਲਮ ਦਾ ਲਿਖਿਆ ਪਾਠ ਖਾਲਸੇ ਹੈ।”

ਸੋ ਇਹ ਭੁਲੇਖੇ ਮਨ ਵਿਚੋਂ ਕੱਢ ਦੇਣੇ ਚਾਹੀਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਮੂਲ ਰੂਪ ਨੂੰ ਹੀ ਗੁਰੂ ਆਖਿਆ ਹੈ। ਉਹਨਾਂ ਨੇ ਤਾਂ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿਚ ਸ਼ਾਮਿਲ ਕੀਤਾ ਹੈ ਅਤੇ ਉਹ ਵੀ ਪਹਿਲਾਂ ਹੀ ਚਲਦੀ ਤਰਤੀਬ ਅਨੁਸਾਰ ਹੀ।

* ਭਾਵੇਂ ਇਸ ਮੱਤ ਤੇ ਸਿੱਖ ਕੌਮ ਵਿੱਚ ਵਿਵਾਦ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਾਣੀ ਰਚੀ ਕਿ ਨਹੀਂ ? ਦਸਮ ਗ੍ਰੰਥ ਵਿੱਚ ਉਹਨਾਂ ਦੀ ਉਹਨਾਂ ਬਾਣੀ ਕਿੰਨੀ ਕੁ ਹੈ, ਵਿਦਵਾਨਾਂ ਅੰਦਰ ਇਸ ਬਾਰੇ ਵੱਖ ਵੱਖ ਵਿਚਾਰ ਹਨ। ਅਸੀਂ ਉਸ ਸਾਰੇ ਵਿਵਾਦ ਨੂੰ ਪਰ੍ਹੇ ਰੱਖਦੇ ਹੋਏ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵੀ ਸ਼ਬਦ ਨਹੀਂ। ਸ਼ਾਇਦ ਇੱਕ ਵੱਡਾ ਕਾਰਨ ਇਹੋ ਹੋਵੇ, ਕਿ ਉਹ ਆਪਣੀ ਲਿਖਤ ਨੂੰ ਹੀ ਗੁਰੂ ਆਖ ਕੇ ਮੱਥਾ ਨਹੀਂ ਸੀ ਟੇਕ ਸਕਦੇ। ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦੀ ਇਜਾਜ਼ਤ ਅਕਾਲ ਤਖਤ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਅਨੁਸਾਰ ਨਹੀਂ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਨਾਮੇ :- ਗੁਰੂ ਗੋਬਿੰਦ ਸਿੰਘ ਜੀ ਦੇ ਨੰਦੇੜ ਤੋਂ ਕੀਤੇ ਗਏ 52 ਹੁਕਮਨਾਮੇ ਸਿੱਖ ਪੰਥ ਵਿੱਚ ਬਹੁਤ ਸਤਿਕਾਰ ਦਾ ਸਥਾਨ ਰੱਖਦੇ ਹਨ । ਭਾਵੇਂ ਇਹਨਾਂ ਦਾ ਕੋਈ ਇਤਿਹਾਸਕ ਸਰੋਤ ਤਾਂ ਨਹੀਂ ਮਿਲਦਾ, ਪਰ ਫੇਰ ਵੀ ਸਾਰਾ ਪੰਥ ਇਹਨਾਂ ਹੁਕਮਨਾਮਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੁਕਮ ਹੀ ਮੰਨਦਾ ਹੈ ।ਇਹਨਾਂ ਵਿਚੋਂ 10 ਹੁਕਮਨਾਮੇ ਅਜਿਹੇ ਹਨ, ਜਿਹੜੇ ਗੁਰਬਾਣੀ ਦੇ ਸਤਿਕਾਰ ਨੂੰ ਦ੍ਰਿੜ ਕਰਵਾਉਂਦੇ ਹਨ । ਦੇਖੋ ਜਰਾ –

* ਤੀਸਰਾ ਹੁਕਮਨਾਮਾ – ਗੁਰਬਾਣੀ ਕੰਠ ਕਰਨੀ ।

* ਛੇਵਾਂ ਹੁਕਮਨਾਮਾ -ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ ।

*ਅੱਠਵਾਂ ਹੁਕਮਨਾਮਾ -ਸ਼ਬਦ ਦਾ ਅਭਿਆਸ ਕਰਨਾ ।

* ਨੌਵਾਂ ਹੁਕਮਨਾਮਾ – ਧਿਆਨ ਸਤਿ ਸਰੂਪ ਸਤਿਗੁਰੂ ਜੀ ਦਾ ਧਰਨਾ ।

* ਦਸਵਾਂ ਹੁਕਮਨਾਮਾ – ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ।

*ਵੀਹਵਾਂ ਹੁਕਮਨਾਮਾ-ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ ਸੁਣਨਾ ਅਤੇ ਕਰਨਾ।

*ਇੱਕਤੀਵਾ ਹੁਕਮਨਾਮਾ-ਦੂਸਰੇ ਧਰਮਾਂ ਦੀਆਂ ਪੁਸਤਕਾਂ, ਵਿੱਦਿਆ ਪੜ੍ਹਨੀ ਪਰ ਭਰੋਸਾ ਦ੍ਰਿੜ੍ਹ ਗੁਰਬਾਣੀ ਅਤੇ ਅਕਾਲ-ਪੁਰਖ ਉੱਤੇ ਹੀ ਰੱਖਣਾ ।

*ਤੇਤੀਵਾ ਹੁਕਮਨਾਮਾ – ਰਹਿਰਾਸ ਦਾ ਪਾਠ ਕਰਕੇ ਖੜ੍ਹੇ ਹੋ ਕੇ ਅਰਦਾਸ ਕਰਨੀ ।

* ਚੌਤੀਵਾਂ ਹੁਕਮਨਾਮਾ -ਸੌਣ ਸਮੇ ਸੋਹਿਲੇ ਦਾ ਪਾਠ ਕਰਨਾ ।

* ਉਨਤਾਲੀਵਾਂ ਹੁਕਮਨਾਮਾ – ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਗੁਰਬਾਣੀ ਅਨੁਸਾਰ ਕਰਨੇ ।

ਅੰਤਿਕਾ:- ਉਪਰੋਕਤ ਵਿਚਾਰ ਚਰਚਾ ਤੋਂ ਅਸੀਂ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਸ਼ਬਦ-ਬਾਣੀ ਨੂੰ ਸਦਾ ਸਤਿਕਾਰ ਦਿੱਤਾ । ਉਦੋਂ ਦੁੱਖ ਲੱਗਦਾਹੈ ਜਦੋਂ ਅੱਜ ਸਿੱਖਾਂ ਨੂੰ , ਹੋਰ ਤਾਂ ਹੋਰ ਖਾਲਸਿਆਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਵੱਖ ਵੱਖ ਰੰਗ ਬਿਰੰਗੇ ਡੇਰਿਆਂ ਅਤੇ ਬਾਬਿਆਂ ਕੋਲ ਜਾਂਦੇ ਦੇਖਦੇ ਹਾਂ। ਗੁਰ-ਫੁਰਮਾਨ ਹੈ-

ਜਾ ਕੋ ਠਾਕੁਰੁ ਊਚਾ ਹੋਈ।

ਸੋ ਜਨੁ ਪਰ ਘਰ ਜਾਤ ਨ ਸੋਹੀ।….(ਗਉੜੀ ਭੀ ਸੋਰਠਿ ਭੀ ਪੰਨਾ 330)

ਸਪਸਟ ਹੈ ਕਿ ਅੱਜ ਸਿੱਖਾਂ ਨੂੰ ਆਪਣੇ ਗੁਰੂ ਤੇ ਭਰੋਸਾ ਵਿਸਵਾਸ਼ ਨਹੀ ਰਿਹਾ ਇਸੇ ਲਈ ਉਹ ਹੋਰ ਦੁਆਰਿਆਂ ਤੇ ਭਟਕਦੇ ਫਿਰਦੇ ਹਨ। ਪਾਤਸਾਹ ਬਖਸ਼ਿਸ ਕਰਨ ਸਾਨੂੰ ਗੁਰੂ ਸਾਹਿਬਾਨ ਨੇ ਜਿਸ ਸ਼ਬਦ ਦੇ ਲੜ ਲਾਇਆ ਹੈ, ਉਸ ਦਾ ਸਤਿਕਾਰ ਕਰਨਾ ਆ ਜਾਵੇ। ਸਬਦ ਦੀ ਸਮਝ ਆ ਸਕੇ, ਸਬਦ ਨੂੰ ਕਮਾਉਣਾ ਸਿੱਖ ਸਕੀਏ। ਸਬਦ ਅਨੁਸਾਰ ਆਪਣਾ ਜੀਵਨ ਢਾਲ ਸਕੀਏ।

ਪੋਹ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ :’ਚਰਚੇ ਇਤਿਹਾਸ ਕਰੂਗਾ, ਸਿੱਖਾਂ ਸਰਦਾਰਾਂ ਦੇ’
ਕੈਲਗਰੀ, (ਜਸਵਿੰਦਰ ਸਿੰਘ ਰੁਪਾਲ):- ਈ ਦੀਵਾਨ ਸੋਸਾਇਟੀ ਕੈਲਗਰੀ ਵਲੋਂ ਪੋਹ ਮਹੀਨੇ ਦੀਆਂ ਸ਼ਹਾਦਤਾਂ ਨੂੰ ਸਮਰਪਿਤ, ਇੱਕ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ । ਸੋਸਾਇਟੀ ਦੇ ਸੰਸਥਾਪਕ ਸ. ਜਗਬੀਰ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ, ਇਹਨਾਂ ਦਿਨਾਂ ਦੀ ਕੌਮੀ ਮਹੱਤਤਾ ਦਾ ਜਿਕਰ ਕੀਤਾ। ਅਮਿਤੋਜ ਕੌਰ ਟੋਰਾਂਟੋ ਨੇ ਸ਼ਬਦ  “ਕ੍ਰਿਪਾ ਨਿਧਿ ਬਸਹੁ ਹਰਿ ਨੀਤ।।” ਅਤੇ ਬ੍ਰਿਜਮੰਦਰ ਕੌਰ ਜੈਪੁਰ ਨੇ ਸ਼ਬਦ “ਆਦਿ ਗੁਰ ਏ ਨਮਹ।। ਜੁਗਾਦਿ ਗੁਰ ਏ ਨਮਹ।।” ਸੁਣਾ ਕੇ ਗੁਰਮਤਿ ਵਾਤਾਵਰਣ ਤਿਆਰ ਕੀਤਾ।

ਰਚਨਾਵਾਂ ਦੇ ਦੌਰ ਵਿੱਚ, ਜਲੰਧਰ ਤੋਂ ਆਏ ਕੁਲਵਿੰਦਰ ਸਿੰਘ ਗਾਖਲ ਨੇ ਗੀਤ “ਮੇਰੇ ਕਲਗੀਆਂ ਵਾਲੇ ਪ੍ਰੀਤਮ ਜੀ, ਚਮਕੌਰ ਗੜ੍ਹੀ ਵਿੱਚ ਆਏ ਸੀ” ਗਾ ਕੇ ਕਵੀ ਦਰਬਾਰ ਦਾ ਆਗਾਜ਼ ਕੀਤਾ। ਡਾ ਜਗਦੀਪ ਕੌਰ ਮਲੇਰਕੋਟਲਾ ਨੇ ਚਮਕੌਰ ਸਾਹਿਬ ਦਾ ਸਾਕਾ, ਲੰਮੀ ਸਟੇਜੀ ਕਵਿਤਾ ਰਾਹੀਂ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ। ਕਵੀਸ਼ਰੀ ਰੰਗ ਵਿਚ ਟੋਰਾਂਟੋ ਤੋਂ ਪ੍ਰੇਮ ਸਿੰਘ ਅਤੇ ਪਵਿੱਤਰ ਸਿੰਘ ਨੇ “ਔਹ ਵੇਖੋ ਦਸ਼ਮੇਸ਼ ਦੇ ਦੂਲ੍ਹੇ, ਦੇਸ਼ ਤੋਂ ਜਿੰਦ ਘੁਮਾ ਗਏ ਦੋ” ਕਵਿਤਾ ਪੇਸ਼ ਕੀਤੀ। ਮਹਾਨ ਪੰਥਕ ਕਵੀ ਸੁਜਾਨ ਸਿੰਘ ਸੁਜਾਨ ਟੋਰਾਂਟੋ ਜੀ ਨੇ ਚਮਕੌਰ ਦੀ ਜੰਗ ਦੇ ਦ੍ਰਿਸ਼, ਆਪਣੀ ਕਵਿਤਾ ਰਾਹੀਂ  ਰੂਪਮਾਨ ਕਰ ਦਿੱਤੇ। ਗੁਰਨਾਮ ਕੌਰ ਕੈਲਗਰੀ ਨੇ “ਦਾਦੀ ਪਈ ਲੋਰੀਆਂ ਦੇਵੇ, ਲਾਲਾਂ ਪਿਆਰਿਆਂ ਨੂੰ” ਸੁਣਾ ਕੇ ਸਾਕਾ ਸਰਹੰਦ ਦੀ ਯਾਦ ਤਾਜ਼ਾ ਕੀਤੀ।  ਸਿਆਟਲ ਤੋਂ ਅਵਤਾਰ ਸਿੰਘ ਆਦਮਪੁਰੀ ਨੇ ਗੀਤ “ਕਲਮਾਂ ਕੀ ਲੇਖਾ ਲਿਖਣੈ, ਉਸਦੇ ਉਪਕਾਰਾਂ ਦਾ” ਰਾਹੀਂ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਕਾਰਾਂ ਨੂੰ ਯਾਦ ਕੀਤਾ। ਇਟਲੀ ਤੋਂ ਬਲਕਾਰ ਸਿੰਘ ਬੱਲ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ “ਅਸੀਂ ਕਰੀਏ ਨਾ ਈਨ ਪ੍ਰਵਾਨ ਸੂਬਿਆ” ਗਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਦਲੇਰੀ ਦਾ ਵਰਨਣ ਕੀਤਾ। ਸੁਖਮਿੰਦਰ ਸਿੰਘ ਗਿੱਲ ਕੈਲਗਰੀ ਨੇ ਸਾਜਾਂ ਨਾਲ ਦੋ ਗੀਤ “ਕੀਤੈ ਸੂਬੇ ਸਾਹਮੇਂ ਪੇਸ਼, ਫੜ ਨਿੱਕੇ ਨਿੱਕੇ ਬਾਲਾਂ ਨੂੰ” ਅਤੇ ” ਹੰਝੂਆਂ ਦੇ ਦੀਵੇ ਬਾਲ ਕੇ, ਮੈਂ ਆਰਤੀ ਲਾਲਾਂ ਦੀ ਗਾਵਾਂ” ਹਾਰਮੋਨੀਅਮ ਨਾਲ ਗਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਜਦਾ ਕੀਤਾ। ਭੋਲਾ ਸਿੰਘ ਚੌਹਾਨ ਕੈਲਗਰੀ  ਨੇ ਕਵੀਸ਼ਰੀ ਅੰਦਾਜ ਵਿਚ ਕਵਿਤਾਂ “ਚਰਚੇ ਇਤਿਹਾਸ ਕਰੂਗਾ, ਸਿੱਖਾਂ ਸਰਦਾਰਾਂ ਦੇ ” ਚੜ੍ਹਦੀ ਕਲਾ ਵਿਚ ਸੁਣਾਈ । ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਗ਼ਜ਼ਲ “ਉਹ ਤਾਂ ਵੀ ਨਾ ਡੋਲੀ” ਰਦੀਫ ਨਾਲ ਸੁਣਾ ਕੇ ਮਾਤਾ ਗੁਜਰੀ ਜੀ ਤੇ ਆਏ ਸੰਕਟਾਂ ਵਿਚ ਵੀ ਉਹਨਾਂ ਦੀ ਅਡੋਲਤਾ ਦਾ ਜ਼ਿਕਰ ਖੂਬਸੂਰਤ ਸ਼ਬਦਾਂ ਵਿੱਚ ਕੀਤਾ। ਜਸਵੰਤ ਸਿੰਘ ਸੇਖੋਂ ਕਿਸੇ ਕਾਰਨ ਜੁੜ ਨਹੀਂ ਸਕੇ। ਦਿਲਚਸਪ ਗੱਲ ਇਹ ਸੀ ਕਿ ਇਸ ਕਵੀ ਦਰਬਾਰ ਵਿਚ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਕੁਝ ਬੱਚੇ ਵੀ ਹਾਜਰ ਹੋਏ ਸਨ। 9 ਸਾਲਾਂ ਦੇ ਖਾਲਸਈ ਬਾਣੇ ਚ ਸਜੇ ਸਗਮ ਸਿੰਘ ਅਰੋੜਾ ਨੇ ਆਪਣੇ ਪੜਨਾਨਾ ਜੀ ਦੀ ਲਿਖੀ ਕਵਿਤਾ “ਸਬਰ ਬਨਾਮ ਜਬਰ” ਵਧੀਆ ਪੇਸ਼ਕਾਰੀ ਨਾਲ ਸੁਣਾਈ। ਰਹਿਤਪ੍ਰੀਤ ਕੌਰ ਟੋਰਾਂਟੋ ਨੇ ਬੁਲੰਦ ਅਵਾਜ਼ ਵਿੱਚ “ਸੂਬੇ ਦੇ ਦਰਬਾਰ ਚ ਜਾ ਕੇ, ਗੱਜ ਕੇ ਫਤਹਿ ਬੁਲਾਇਓ” ਸੁਣਾ ਕੇ ਜੋਸ਼ ਭਰ ਦਿੱਤਾ। ਕੋਮਲਪ੍ਰੀਤ ਕੌਰ ਪਟਿਆਲਾ ਨੇ ਇੱਕ ਖੁਲ੍ਹੀ ਕਵਿਤਾਂ “13 ਪੋਹ ਦੀ ਠੰਢੀ ਸਵੇਰ” ਸੁਣਾਈ। ਵਰਨੂਰ ਕੌਰ ਅਤੇ ਸਿਦਕ ਸਿੰਘ ਗਰੇਵਾਲ ਨੇ ਛੋਟੇ ਸਾਹਿਬਜ਼ਾਦਿਆਂ ਤੇ ਕਵਿਤਾਵਾਂ ਆਪਣੇ ਅੰਦਾਜ਼ ਵਿੱਚ ਸੁਣਾਈਆਂ। ਨਿੱਕੀ ਨੂਰ ਕੌਰ ਗਰੇਵਾਲ ਨੇ ਪੰਜਾਬੀ ਪੈਂਤੀ ਨੂੰ ਸਿੱਖੀ ਅੰਦਾਜ਼ ਵਿਚ ਸੁਣਾ ਕੇ ਸਭ ਦਾ ਮਨ ਮੋਹ ਲਿਆ। ਮੋਹਕਮ ਸਿੰਘ ਚੌਹਾਨ ਨੇ ਜਦੋਂ “ਸ਼ਬਦਾਂ ਦੀ ਪਕੜ ਤੋਂ ਪਰ੍ਹੇ ਪਾਤਸ਼ਾਹ” ਕਵਿਤਾ ਸੁਣਾਈ ਤਾਂ ਸਰੋਤਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਣਗਿਣਤ ਉਪਕਾਰ ਯਾਦ ਕਰਵਾ ਦਿੱਤੇ।  ਡਾ ਕਾਬਲ ਸਿੰਘ ਜੀ ਅਤੇ ਸ. ਮਿਲਖਾ ਸਿੰਘ ਜੀ ਨੇ ਸੋਸਾਇਟੀ ਦੇ ਮੈਗਜ਼ੀਨ “ਸਾਂਝੀ ਵਿਰਾਸਤ” ਦੇ ਫਰਵਰੀ ਮਹੀਨੇ ਦੇ “ਸਿੱਖ ਰਾਜ ਵਿਸ਼ੇਸ਼ ਅੰਕ” ਬਾਰੇ ਜਾਣਕਾਰੀ ਦੇ ਕੇ ਇਸ ਲਈ ਰਚਨਾਵਾਂ ਭੇਜਣ ਲਈ ਆਖਿਆ। ਕਵੀ ਦਰਬਾਰ ਵਿਚ ਮੇਜ਼ਬਾਨ ਦੀ ਸੇਵਾ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਅਤੇ ਸ. ਸੁਜਾਨ ਸਿੰਘ ਸੁਜਾਨ ਜੀ ਨੇ ਸਾਂਝੇ ਤੌਰ ਤੇ ਬਾਖੂਬੀ ਨਿਭਾਈ।   ਅੰਤ ਤੇ ਡਾ. ਬਲਰਾਜ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਸੋਸਾਇਟੀ ਦੀ ਮਰਯਾਦਾ ਮੁਤਾਬਕ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ, ਅਰਦਾਸ ਅਤੇ ਹੁਕਮਨਾਮੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

ਵਧੇਰੇ ਜਾਣਕਾਰੀ ਲਈ ਡਾ ਬਲਰਾਜ ਸਿੰਘ +1 (403) 978-2419  ਜਾਂ ਗੁਰਦੀਸ਼ ਕੌਰ ਗਰੇਵਾਲ +1 (403) 404-1450  ਨਾਲ ਸੰਪਰਕ ਕੀਤਾ ਜਾ ਸਕਦਾ ਹੈ।

*ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਪੋਹ ਮਹੀਨੇ ਦੀਆਂ ਸ਼ਹਾਦਤਾਂ ਅਤੇ ਕ੍ਰਿਸਮਸ ਨੂੰ ਸਮਰਪਿਤ ਰਹੀ*
ਕੈਲਗਰੀ:  ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਦਸੰਬਰ ਮਹੀਨੇ ਦੀ ਮੀਟਿੰਗ, ਜੈਨੇਸਸ ਸੈਂਟਰ ਵਿਖੇ 21 ਦਸੰਬਰ, ਐਤਵਾਰ ਨੂੰ ਖਚਾ ਖਚ ਭਰੇ ਹਾਲ ਵਿੱਚ ਹੋਈ।

ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਅੱਤ ਦੀ ਸਰਦੀ ਵਿੱਚ ਪਹੁੰਚੀਆਂ, ਸਾਰੀਆਂ ਭੈਣਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਉਹਨਾਂ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ, ਇਸ ਮਹੀਨੇ ਦੇ ਇੱਕ ਹਫ਼ਤੇ ਵਿੱਚ ਸਿੱਖ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਦੀ ਦਾਸਤਾਨ ਸਾਂਝੀ ਕੀਤੀ।

ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਇਸ ਨੂੰ ਸਿੱਖ ਇਤਿਹਾਸ ਦਾ ਕਾਲਾ ਪੰਨਾ ਦੱਸਿਆ। ਉਨ੍ਹਾਂ ਕਿਹਾ ‘ਸਰਸਾ ਹਰ ਇੱਕ ਦੀ ਜ਼ਿੰਦਗੀ ਵਿਚ ਚੜ੍ਹ ਕੇ ਆਉਂਦੀ ਹੈ, ਪਰ ਤਰਨਾ ਕਿਸੇ ਵਿਰਲੇ ਨੂੰ ਹੀ ਆਉਂਦਾ ਹੈ!’

ਇਸ ਤੋਂ ਬਾਅਦ ਨਵੇਂ ਮੈਂਬਰਾਂ ਨਾਲ ਜਾਣ ਪਛਾਣ ਕਰਵਾਈ ਗਈ-  ਜਿਨ੍ਹਾਂ ਵਿੱਚ ਅਮਰਜੀਤ ਕੌਰ ਧਾਲੀਵਾਲ, ਜਸਪਾਲ ਕੌਰ ਰੰਧਾਵਾ, ਪਰਮਜੀਤ ਕੌਰ ਅਤੇ ਪ੍ਰਿੰਸੀਪਲ ਚਰਨਦੀਪ  ਕੌਰ ਸ਼ਾਮਿਲ ਸਨ।

ਮੀਟਿੰਗ ਦਾ ਪਹਿਲਾ ਇਕ ਘੰਟਾ ਪੋਹ ਮਹੀਨੇ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਰਿਹਾ। ਇਸ ਵਿਸ਼ੇ ਤੇ- ਗੁਰਦੀਸ਼ ਕੌਰ ਗਰੇਵਾਲ ਨੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਕਵਿਤਾ-

“ਸਮੇਂ ਜ਼ੋਰ ਲਾਇਆ, ਉਹ ਤਾਂ ਵੀ ਨਾ ਡੋਲੀ!” ਅਤੇ ਪ੍ਰਿੰਸੀਪਲ ਚਰਨਦੀਪ ਕੌਰ ਨੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵਿਤਾ ਸੁਣਾ ਕੇ ਸ਼ੁਰੂਆਤ ਕੀਤੀ।

ਇਸ ਤੋਂ ਬਾਅਦ ਹਰਜੀਤ ਕੌਰ ਜੌਹਲ, ਗੁਰਤੇਜ ਕੌਰ ਸਿੱਧੂ ਬਲਬੀਰ ਹਜ਼ੂਰੀਆਂ, ਮੁਖਤਿਆਰ ਕੌਰ, ਸਰਬਜੀਤ ਉਪੱਲ, ਹਰਦੇਵ ਕੌਰ, ਭਗਵੰਤ ਕੌਰ ਅਤੇ ਅਮਰਜੀਤ ਕੌਰ ਵਿਰਦੀ ਨੇ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਕਵਿਤਾਵਾਂ/ ਗੀਤ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ।

ਬਰੇਕ ਤੋਂ ਬਾਅਦ, ਬਲਵੀਰ ਕੌਰ ਗਰੇਵਾਲ ਨੇ ਪੰਜਾਬੀ ਲੋਕ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ। ਵੀਰਪਾਲ ਕੌਰ ਨੇ ੈਛ ਸੀਨੀਅਰ ਹੋਮ ਕੇਅਰ ਬਾਰੇ ਜਾਣਕਾਰੀ ਦਿੱਤੀ।

ਸਿੰਮੀ ਸੰਧਾਵਾਲੀਆ, ਰੂਪ ਸੈਣੀ ਅਤੇ ਨਵਦੀਪ ਨਾਗਰਾ ਨੇ ਮਾਇਕ ਸੈੱਟ ਦਾਨ ਕੀਤਾ। ਬਾਅਦ ਵਿੱਚ ਉਹਨਾਂ ਨੇ ਭੈਣਾਂ ਨੂੰ ਤੰਬੋਲਾ ਖਿਡਾ ਕੇ, ਜਿੱਥੇ ਸਭ ਦਾ ਮਨ ਪਰਚਾਵਾ ਕੀਤਾ, ਉਥੇ ਜਿੱਤਣ ਵਾਲੀਆਂ ਨੂੰ 25-25 ਡਾਲਰ ਦੇ ਗਿਫ਼ਟ ਕਾਰਡ ਵੀ ਦਿੱਤੇ। ਸਾਲ ਦਾ ਅੰਤ ਹੋਣ ਕਾਰਨ, ਹਰ ਸਾਲ ਦੀ ਤਰ੍ਹਾਂ ਸਭਾ ਵੱਲੋਂ ਸਮੂਹ ਮੈਂਬਰ ਨੂੰ ਤੋਹਫੇ ਵੰਡੇ ਗਏ।

ਫੂਡ ਕਮੇਟੀ ਵਾਲੀਆਂ ਭੈਣਾਂ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਚਾਹ, ਸਨੈਕਸ ਖਾਣਾ ਪਰੋਸਿਆ।

ਬੀ ਟੀ ਵੀ ਦੀ ਟੀਮ ਨੇ ਉਚੇਚੇ ਤੌਰ ਤੇ ਪਹੁੰਚ ਕੇ ਇਸ ਮੀਟਿੰਗ ਦੀ ਕਵਰੇਜ ਕੀਤੀ।

ਬਲਵਿੰਦਰ ਕੌਰ ਬਰਾੜ ਪ੍ਰਧਾਨ 403-590-9629

ਗੁਰਚਰਨ ਕੌਰ ਥਿੰਦ ਕੋਆਰਡੀਨੇਟਰ 403-402-9635

ਛੁਪੀਆਂ ਭਾਵਨਾਵਾਂ ਉਜਾਗਰ ਕਰਦਾ ਹੈ ਰਵਿੰਦਰ ਰੁਪਾਲ ਦਾ ਕਹਾਣੀ ਸੰਗ੍ਰਹਿ”ਸ਼ਾਇਦ ਮੈਨੂੰ ਪਛਾਣ ਲੈਣ ” : ਜਸਵਿੰਦਰ ਸਿੰਘ “ਰੁਪਾਲ” ਕੈਲਗਰੀ
ਸ਼ਾਇਦ ਕੁਦਰਤ ਦਾ ਸਭ ਤੋਂ ਗੁੰਝਲਦਾਰ ਜੀਵ ਹੈ ਇਨਸਾਨ । ਇਸ ਦੇ ਬੋਲਾਂ ਅਤੇ ਕਰਮ ਤੋਂ ਅਕਸਰ ਇਸਦੇ ਮਨ ਵਿਚਲੇ ਭਾਵਾਂ ਅਤੇ ਸੋਚਾਂ ਬਾਰੇ ਪੂਰਾ ਪਤਾ ਨਹੀਂ ਚੱਲਦਾ। ਜਿਵੇਂ ਕਿਸ਼ਤੀ ਦਾ ਵਧੇਰੇ ਹਿੱਸਾ ਪਾਣੀ ਵਿੱਚ ਡੁੱਬਿਆ ਹੁੰਦਾ ਹੈ ਅਤੇ ਥੋੜ੍ਹਾ ਦਿਖਾਈ ਦਿੰਦਾ ਹੈ, ਇਸੇ ਤਰਾਂ ਮਨੁੱਖ ਦੇ ਅਚੇਤ ਮਨ ਵਿੱਚ ਜੋ ਬਹੁਤ ਕੁਝ ਛੁਪਿਆ ਹੁੰਦਾ ਹੈ, ਅਸਲ ਵਿੱਚ ਓਹੀ ਸੰਚਾਲਕ ਸ਼ਕਤੀ ਹੁੰਦੀ ਹੈ। ਸਮਾਜ ਅਤੇ ਕਾਨੂੰਨ ਦਾ ਦਬਾਅ ਉਸਨੂੰ ਬਾਹਰ ਨਹੀਂ ਆਉਣ ਦਿੰਦਾ ਅਤੇ ਅੰਦਰੇ ਅੰਦਰ ਉਹ ਲਾਵਾ ਹੋਰ ਤੀਬਰ ਹੋਈ ਜਾਂਦਾ ਹੈ। ਅਤੇ ਕਦੇ ਕਦੇ ਅਚਨਚੇਤ ਹਲਕਾ ਜਿਹਾ ਨਿਕਾਸ ਮਿਲਣ ਤੇ ਜਾਂ ਕਈ ਵਾਰ ਆਪਣੇ ਹੀ ਦਬਾਅ ਨੂੰ ਨਾ ਝੱਲਦਾ ਹੋਇਆ ਜਦੋਂ ਬਾਹਰ ਆਉਂਦਾ ਹੈ, ਤਾਂ ਸਮਾਜ ਹੈਰਾਨ ਹੁੰਦਾ ਹੈ ਕਿਉਂਕਿ ਉਸਨੇ ਇਸਦਾ ਇਹ ਰੂਪ ਨਹੀਂ ਸੋਚਿਆ ਹੁੰਦਾ। ਇਹ ਹਰ ਮਨੁੱਖ ਨਾਲ ਵਾਪਰਦੀ ਕਿਰਿਆ ਹੈ ,ਕਿਤੇ ਇਸਦੀ ਮਾਤਰਾ ਥੋੜ੍ਹੀ ਹੈ ਅਤੇ ਕਿਤੇ ਜ਼ਿਆਦਾ। ਇੱਕ ਲੇਖਕ ਸੂਖਮ ਬਿਰਤੀ ਦਾ ਮਾਲਕ ਹੁੰਦਾ ਹੈ ਅਤੇ ਉਸਦੀ ਤੀਖਣ ਦ੍ਰਿਸ਼ਟੀ ਉਹ ਕੁਝ ਵੀ ਦੇਖ ਲੈਂਦੀ ਹੈ ਜਿਹੜੀ ਇੱਕ ਸਧਾਰਨ ਇਨਸਾਨ ਨਹੀਂ ਦੇਖ ਸਕਦਾ। ਲੇਖਕ ਨੇ ਸਮਾਜ ਨੂੰ ਇੱਕ ਸੇਧ ਵੀ ਦੇਣੀ ਹੁੰਦੀ ਹੈ, ਇਸਲਈ ਉਹ ਆਪਣੀ ਕਲਪਨਾ ਰਾਹੀਂ ਖੂਬਸੂਰਤ ਸ਼ਬਦਾਂ ਵਿੱਚ ਅਜਿਹਾ ਬਿਰਤਾਂਤ ਸਿਰਜਦਾ ਹੈ ਜਿਹੜਾ ਇੱਕ ਪਾਸੇ ਤਾਂ ਕੁਝ ਗੁੱਝੇ ਭੇਦ ਖੋਲ੍ਹਦਾ ਹੈ, ਦੂਜੇ ਪਾਸੇ ਸਮਾਜ ਨੂੰ ਇਸਦੇ ਜਖਮ ਦਿਖਾ ਕੇ ਉਹਨਾਂ ਨੂੰ ਠੀਕ ਕਰਨ ਲਈ ਵੀ ਆਖਦਾ ਹੈ।ਕਹਾਣੀ ਸੰਗ੍ਰਹਿ ਸ਼ਾਇਦ ਮੈਨੂੰ ਪਛਾਣ ਲੈਣ  ਇਸਤਰਾਂ ਦੀ ਹੀ ਸਫਲ ਕੋਸ਼ਿਸ਼ ਹੈ। ਜਿਹੜੀ ਇੱਕ ਤਰਲ ਤਬੀਅਤ ਦੇ ਮਾਲਕ ਰਵਿੰਦਰ ਰੁਪਾਲ ਦੇ ਗਿਆਨ ,ਤਜਰਬੇ, ਅਤੇ ਉਸਦੀ ਸਮਾਜ ਪ੍ਰਤੀ ਸੁਲਝੀ ਹੋਈ ਤੀਖਣ ਬੁੱਧੀ ਦੇ ਸੰਗਮ ਦਾ ਨਤੀਜਾ ਹੈ।

ਪੁਸਤਕ ਦੀਆਂ ਕਹਾਣੀਆਂ ਵਿੱਚ ਮੁੱਖ ਵਿਸ਼ਾ ਮਰਦ ਅਤੇ ਔਰਤ ਅੰਦਰ ਛੁਪੀ ਹੋਈ ਕਾਮ ਬਿਰਤੀ ਹੈ। ਪ੍ਰਸਿੱਧ ਮਨੋਵਿਗਿਆਨਕ ਸਿਗਮੰਡ ਫਰਾਇਡ ਅਨੁਸਾਰ ਇਹ ਬਿਰਤੀ ਹੀ ਸਾਰੀਆਂ ਮਨੁੱਖੀ ਕਿਰਿਆਵਾਂ ਦਾ ਮੂਲ ਹੈ। ਸਾਡੇ ਸਮਾਜ ਵਿੱਚ ਕਾਮ ਇੱਕ ਵਰਜਿਤ ਵਿਸ਼ਾ ਹੈ। ਵਿਆਹੇ ਹੋਏ ਮਰਦ ਔਰਤ ਇਥੋਂ ਤੱਕ ਕਿ ਪਤੀ ਪਤਨੀ ਵੀ ਇਸ ਤੇ ਖੁੱਲ੍ਹ ਕੇ ਵਿਚਾਰ ਨਹੀਂ ਕਰਦੇ। ਜਿਸ ਨਾਲ ਬਹੁਤ ਸਾਰੀ ਨਾਸਮਝੀ ਅਤੇ ਕੁਝ ਅਣਖੋਲ੍ਹੀਆਂ ਗੁੰਝਲਾਂ ਰਹਿ ਜਾਂਦੀਆਂ ਹਨ ਜਿਹੜੀਆਂ ਅੱਗੇ ਚੱਲ ਕੇ ਸੰਬੰਧਿਤ ਵਿਅਕਤੀ ਜਾਂ ਉਸ ਨਾਲ ਜੁੜੇ ਰਿਸ਼ਤਿਆਂ ਨੂੰ ਹੀ ਨਹੀਂ, ਸਗੋਂ ਸਮਾਜ ਨੂੰ ਵੀ ਇੱਕ ਵੱਡਾ ਝਟਕਾ ਦਿੰਦੀਆਂ ਹਨ। ਕਿਉ ਇਸ ਬਿਰਤੀ ਦੀ ਠੀਕ ਅਤੇ ਸੰਤੁਲਿਤ ਪੂਰਤੀ ਨਹੀਂ ਹੁੰਦੀ ?? ਕਿੱਥੇ ਘਾਟ ਰਹਿ ਜਾਂਦੀ ਹੈ? ਨਿਤ ਵਧਦੇ ਬਲਾਤਕਾਰ ਵੀ ਸਮਾਜ ਦੇ ਦਾਨਿਸ਼ਵਰਾਂ ਨੂੰ ਇਸਦਾ ਹੱਲ ਸੋਚਣ ਲਈ ਮਜਬੂਰ ਕਿਉ ਨਹੀ ਕਰਦੇ ?? ਸਰਕਾਰਾਂ ਅਤੇ ਸਮਾਜ ਇਸਦੀ ਠੀਕ ਸਿੱਖਿਆ ਕਿਉ ਨਹੀ ਦੇ ਰਹੇ ?? ਅਜਿਹੇ ਸੈਂਕੜੇ ਸਵਾਲ ਇਹ ਕਹਾਣੀਆਂ ਛੱਡ ਜਾਂਦੀਆਂ ਹਨ। ਅਤੇ ਸੰਜੀਦਾ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ।

ਭਾਰਤੀ ਸਮਾਜ ਵਿੱਚ ਔਰਤ ਦੀ ਵਿਆਹ ਵਿਚ ਕੋਈ ਆਪਣੀ ਮਰਜੀ ਨਹੀਂ ਹੁੰਦੀ। ਮਾਪਿਆਂ ਨੇ ਆਪਣੇ ਮਾਪਦੰਡ ਦੇਖ ਕੇ ਜਿੱਥੇ ਲੜਕੀ ਤੋਰ ਦਿੱਤੀ ,ਉਸਨੂੰ ਮਜਬੂਰਨ ਉੱਥੇ ਹੀ ਜਾਣਾ ਪੈਂਦਾ ਹੈ । “ਉਦੋਂ ਮੈਨੂੰ ਹੀ ਸਮਝ ਲੈਣਾ”, “ਅੰਤਿਕਾ ਖਾਲੀ”, “ਨਖੱਟੂ”, “ਲੇਡੀਜ਼ ਬਾਥਰੂਮ” ਕਹਾਣੀਆਂ ਦੀਆਂ ਨਾਇਕਾਵਾਂ ਆਪੋ ਆਪਣੇ ਪਤੀਆਂ ਤੋਂ ਸੰਤੁਸ਼ਟ ਨਹੀਂ ਹਨ। ਜਿੱਥੇ ਹਰਜੀਤ  ਰੁੱਸ ਕੇ ਪੇਕੇ ਚਲੀ ਜਾਂਦੀ ਹੈ, ਨਖੱਟੂ ਦੀ ਨਾਇਕਾ ਸਰੀਰ ਵੇਚਣ ਅਤੇ ਮਾਇਆ ਲਈ ਹੋਰਾਂ ਨੂੰ ਵੀ ਇਸ ਪਾਸੇ ਤੋਰਨ ਦਾ ਗਲਤ ਰਾਹ ਚੁਣਦੀ ਹੈ, ਪਰ “ਲੇਡੀਜ਼ ਬਾਥਰੂਮ” ਦੀ ਨਾਇਕਾ ਪਤੀ ਦੇ ਚੰਗੇ ਸੁਭਾਅ ਕਾਰਨ ਉਸਦੀ ਨਾਮਰਦੀ ਤੋਂ  ਮਿਲਦੀ ਤੜਪ ਨੂੰ ਅੰਦਰ ਹੀ ਅੰਦਰ ਪੀਂਦੀ ਰਹਿੰਦੀ ਹੈ । ਅਖੀਰ ਤੇ ਉਸਦੀ ਤੜਪ ਆਪ ਮੁਹਾਰੇ ਬਾਹਰ ਨਿਕਲਦੀ ਹੈ, ਜਦੋਂ ਉਹ ਆਪਣੇ ਪਤੀ ਨੂੰ ਲੇਡੀਜ਼ ਬਾਥਰੂਮ ਵਿਚੋਂ ਬਾਹਰ ਨਿਕਲਦੇ ਦੇਖ ਕਹਿ ਉੱਠਦੀ ਹੈ ,”ਸਹੀ ਜਗ੍ਹਾ ਤੋੰ ਹੀ ਤਾਂ ਨਿਕਲ ਰਹੇ ਨੇ।” ਪਰ ਉਸਦੀ ਇਹ ਫੂਸਫੁਸਾਹਟ ਉਸਤੇ ਮਾਨਸਿਕ ਬੋਝ ਬਣਦੀ ਹੈ ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗਦੀ ਹੈ। “ਬਿੰਦੀਆ ਚਮਕੇਗੀ” ਕਹਾਣੀ ਦੀ ਨੂੰਹ ਦਾ ਆੜ੍ਹਤੀਏ ਨਾਲ ਨਿਕਲਣਾ ਵੀ ਸਿਰਫ ਮਾਇਆਵੀ ਚਕਾਚੌਂਧ ਲਈ ਹੀ ਨਹੀਂ, ਸਗੋਂ ਉਸਦੇ ਪਤੀ ਦਾ ਸਿਰਫ ਕੰਮ ਵਿੱਚ ਰੁੱਝਿਆ ਹੋਣਾ ਅਤੇ ਪਤਨੀ ਨੂੰ ਪਿਆਰ ਨਾ ਦੇ ਸਕਣ ਕਾਰਨ ਵਾਪਰਦਾ ਹੈ।

ਮਰਦ ਦੀ ਕਾਮ ਬਿਰਤੀ ਐਨੀ ਭਾਰੂ ਹੋ ਜਾਂਦੀ ਹੈ ਕਿ ਉਹ ਰਿਸ਼ਤਿਆਂ ਦੀ ਅਤੇ ਸੰਬੰਧਾਂ ਦੀ ਮਾਣ ਮਰਿਆਦਾ ਵੀ ਉਲੰਘ ਜਾਂਦਾ ਹੈ। “ਕਾਲਾ ਦੁੱਧ” ਕਹਾਣੀ ਵਿੱਚ ਸਹੁਰੇ ਦਾ ਆਪਣੀ ਨੂੰਹ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਅਤੇ “ਤਿਲਕਦਾ ਅੜ੍ਹਕਦਾ ਹੱਥ” ਕਹਾਣੀ ਦੇ ਸੁੰਦਰ ਲਾਲ ਵੱਲੋਂ ਆਪਣੇ ਮਿਰਤਕ ਕੁਲੀਗ ਦੀ ਜਵਾਨ ਬੇਟੀ ਨੂੰ ਨੌਕਰੀ ਦਿਵਾਉਣ ਦੇ ਝਾਂਸੇ ਵਿੱਚ ਉਸਨਾਲ ਛੇੜ ਛਾੜ ਰਾਹੀਂ ਪ੍ਰਤੱਖ ਹੈ।

ਜਿੱਥੇ ਪਰਿਵਾਰ ਅਤੇ ਸਮਾਜ ਇਕ ਔਰਤ ਤੋਂ ਬੱਚੇ ਬਲਕਿ ਮੁੰਡੇ ਦੀ ਉਮੀਦ ਰੱਖਦੇ ਹਨ ਅਤੇ ਸਿਰਫ ਬੇਔਲਾਦ ਹੋਣ ਤੇ ਹੀ ਉਸਨੂੰ ਦੋਸ਼ੀ ਨਹੀਂ ਸਮਝਦੇ, ਸਗੋਂ ਵਿਗਿਆਨਕ ਸੱਚ ਤੋਂ ਉਲਟ ,ਪੁੱਤਰ ਨਾ ਹੋਣ ਦਾ ਕਾਰਨ ਵੀ ਔਰਤ ਨੂੰ ਸਮਝਕੇ ਉਸਨੂੰ ਤਾਹਨੇ ਮਿਹਣੇ ਮਾਰੇ ਜਾਂਦੇ ਹਨ, ਉੱਥੇ,  ਕੁਝ ਇਸ ਸਮਾਜਿਕ ਆਸ ਕਾਰਨ ਅਤੇ ਕੁਝ ਆਪਣੀ ਸਰੀਰਕ ਅਤੇ ਮਾਨਸਿਕ ਤ੍ਰਿਪਤੀ ਲਈ ਉਹ ਖੁਦ ਵੀ ਬੱਚੇ ਨੂੰ ਜਨਮ ਦੇ ਕੇ ਹੀ ਸੰਪੂਰਨ ਹੋਣਾ ਲੋਚਦੀ ਹੈ। “ਲਾੜੀ” ਦੀ ਨਾਇਕਾ ਅਤੇ ਉਸਦੇ ਪਤੀ ਦੇ ਸਰੀਰਕ ਤੌਰ ਤੇ ਠੀਕ ਹੋਣ ਦੇ ਬਾਵਜੂਦ 20 ਸਾਲ ਤੱਕ ਬੱਚਾ ਨਾ ਹੋ ਸਕਣ ਦਾ ਦਰਦ ਝੱਲਦੀ ਹੈ, ਪਰ ਉਸਦੇ ਪਤੀ ਦੀ ਮੌਤ ਦੇ ਕੁਝ ਦਿਨਾਂ ਬਾਅਦ ਹੀ ਆਪਣੀ ਉਸ ਬਿਰਤੀ ਨੂੰ ਮੁੜ ਜਗਾ ਲੈਂਦੀ ਹੈ ਅਤੇ “…ਆਪਣੇ ਵਿਆਹ ਦੇ ਵਿਚ ਨੱਚਦੀ ਫਿਰਾਂ” ਨਾਲ ਪੁਨਰ ਵਿਆਹ ਕਰਵਾਉਣ ਦਾ ਸੁਪਨਾ ਦੇਖਦੀ ਹੈ।  ਇਸੇ ਤਰਾਂ ਭੁੱਬਲ ਦੀ ਅੱਗ ਕਹਾਣੀ ਵਿੱਚ ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਪਤੀ ਦੀ ਮੌਤ ਦੇ 7 ਸਾਲ ਬਾਅਦ ਉਹ ਲੁਕੀ ਹੋਈ ਤੇ ਦੱਬੀ ਹੋਈ ਬਿਰਤੀ ਅੰਗੜਾਈ ਲੈਂਦੀ ਹੈ ਅਤੇ ਮੱਝ ਦੇ ਰਾਹੀਂ ਆਪਣੀ ਸਿਰਜਣ ਕਿਰਿਆ ਦਾ ਕੈਥਾਰਸਿਸ ਕਰਨਾ ਲੋਚਦੀ ਹੈ। “ਲਟ ਲਟ ਬਲ਼ਦੀ ਅੱਗ” ਕਹਾਣੀ ਦੀ ਨਾਇਕਾ ਵੀ ਆਪਣੇ ਪਤੀ ਦੇ ਵਧੇਰੇ ਸਮਾਂ ਟਰਾਲੇ ਤੇ ਬਾਹਰ ਹੀ ਰਹਿਣ ਕਾਰਨ ਪੈਦਾ ਹੋਏ ਖਲਾਅ ਨੂੰ ਰੇਲ ਗੱਡੀ ਦੇ ਸਫਰ ਦੌਰਾਨ ਸਰਦਾਰ ਮੁੰਡੇ ਦੀ ਸਰੀਰਕ ਛੋਹ ਪ੍ਰਾਪਤ ਕਰਕੇ ਪੂਰਨ ਦੀ ਕੋਸ਼ਿਸ਼ ਕਰਦੀ ਹੈ। ਪਰ “ਚੁੰਨੀ ਦਾ ਸਫ਼ਰ” ਕਹਾਣੀ ਦੀ ਫੌਜਣ, ਜਗਤਾਰ ਦੀ ਵੀਰ ਅਖਵਾਉਣ ਦੀ ਦ੍ਰਿੜ੍ਹਤਾ ਦੇਖ ਕੇ ਆਪਣੀ ਡੋਲਦੀ ਬਿਰਤੀ ਤੇ ਕਾਬੂ ਪਾ ਲੈਂਦੀ ਹੈ।

ਔਰਤ ਵੱਲ ਕਾਮੀ ਨਜ਼ਰਾਂ ਨਾਲ ਹੁੰਦੇ ਹਮਲੇ ਤੇ ਉਸਦਾ ਰੋਲ ਕੀ ਹੋਣਾ ਚਾਹੀਦਾ ਹੈ, ਇਹ ਰੀਤੀ ਵੱਲੋਂ ਸੁੰਦਰ ਲਾਲ ਨੂੰ ਸੁਣਾਏ ਕੌੜੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ। ਲੜਕੀ ਦੀ ਇੱਜਤ ਦੇ ਸਵਾਲ ਤੇ “ਬਾਹਵਾਂ” ਕਹਾਣੀ ਦੇ ਜੱਗੇ ਵੱਲੋਂ ਆਪਣੇ ਉਸ ਭਰਾ ਨਾਲ ਖੜ੍ਹਨ ਦਾ ਫ਼ੈਸਲਾ ਪ੍ਰਸੰਸਾਯੋਗ ਹੈ, ਜਿਸਨੇ ਉਸਨੂੰ ਗਰੀਬ ਤੇ ਨਿਕੰਮਾ ਜਾਣ ਕੇ ਅਲੱਗ ਕੀਤਾ ਸੀ। ਅੱਜ ਧਨ ਅਤੇ ਪਹੁੰਚ ਪੱਖੋਂ ਚੰਗਾ ਹੋਣ ਦੇ ਬਾਵਜੂਦ, ਸਾਰੇ ਗਿਲੇ ਸ਼ਿਕਵੇ ਭੁੱਲ ਕੇ ਕਿਸ਼ਨਗੜ੍ਹੀਆਂ ਦੇ ਵਿਰੁੱਧ ਹੋਣਾ ਇੱਕ ਇਨਕਲਾਬੀ ਬਿਰਤੀ ਦੇ ਆਗਾਜ਼ ਦੀ ਸੂਚਕ ਹੈ।

” ਅੱਗੇ ਕਹਾਣੀ ਨਹੀਂ ਸੀ” ਦਾ ਵਿਸ਼ਾ ਭਾਰਤ ਲਈ ਨਵਾਂ ਅਤੇ ਅਣਛੂਹਿਆ ਹੈ। ਪੱਛਮੀ ਮੁਲਕਾਂ ਵਿੱਚ ਇਹ ਵਰਤਾਰਾ ਆਮ ਹੈ, ਪਰ ਭਾਰਤ ਵਿੱਚ ਇੱਕ ਲੜਕੇ ਵੱਲੋਂ ਆਪਣੇ ਆਪ ਨੂੰ ਲੜਕੀ ਸਮਝਣਾ ਅਤੇ ਇਸ ਤੀਬਰ ਤਾਂਘ ਦੇ ਚੱਲਦੇ ਕਾਫੀ ਯਤਨ ਕਰਕੇ ਆਪਣੇ ਸਰੀਰ ਨੂੰ ਲੜਕੀ ਦੇ ਸਰੀਰ ਵਿੱਚ ਰੂਪਾਂਤਰਣ ਕਰਵਾਉਣਾ ,ਬਹੁਤ ਹੀ ਘੱਟ ਹੈ। ਅਜਿਹੇ ਵਿਸ਼ੇ ਨੂੰ ਠੀਕ ਨਿਭਾ ਸਕਣ ਲਈ ਲੇਖਕ ਵਧਾਈ ਦਾ ਪਾਤਰ ਹੈ।

ਇਹਨਾਂ ਕਹਾਣੀਆਂ ਵਿੱਚ ਸਮਾਜ ਦੇ ਹੋਰ ਕੁਹਝ ਵੀ ਵੱਖ ਵੱਖ ਸਮੇਂ ਜਾਹਰ ਹੁੰਦੇ ਹਨ ਜਿਵੇਂ ਆਰਥਿਕ ਸੰਕਟ, ਕਰਜੇ, ਖੁਦਕੁਸ਼ੀਆਂ, ਰਿਸ਼ਵਤ,ਸਿਫਾਰਸ਼ਾਂ, ਸਰਮਾਏਦਾਰ ਵੱਲੋਂ ਮਜਦੂਰ ਅਤੇ ਕਿਸਾਨ ਦੀ ਲੁੱਟ, ਬਿਹਾਰੀ ਮਜ਼ਦੂਰਾਂ ਦੇ ਆਉਣ ਨਾਲ ਦਲਿਤ ਵਰਗ ਦੇ ਪੰਜਾਬੀਆਂ ਦੇ ਰੁਜ਼ਗਾਰ ਤੇ ਵੱਜੀ ਸੱਟ,ਸਮਾਜ ਵਿੱਚ ਔਰਤਾਂ ਅਤੇ ਬਜ਼ੁਰਗਾਂ ਦੀ ਦਸ਼ਾ, ਬਜ਼ਾਰ ਦੀਆਂ ਹਾਲਤਾਂ, ਆਦਿ ਆਦਿ । ਭਾਵੇਂ ਇਹ ਗੌਣ ਰੂਪ ਵਿੱਚ ਹੀ ਹਨ, ਪਰ ਕਲਮ ਦੇ ਤਿੱਖੇ ਵਾਰ ਤੋਂ ਬਚ ਨਹੀਂ ਸਕੇ ਇਹ ਸਭ।

ਪੁਸਤਕ ਦਾ ਰੂਪਕ ਪੱਖ ਵੀ ਕਾਫੀ ਪ੍ਰਸੰਸਾਯੋਗ ਹੈ। ਬੋਲੀ ਠੇਠ ਹੈ ਅਤੇ ਪਾਤਰਾਂ ਦੇ ਸੁਭਾਅ ਦੇ ਅਨੁਸਾਰ ਹੈ। ਵਿਸ਼ੇ ਦੇ ਅਨੁਸਾਰ ਕਿਤੇ ਕਿਤੇ ਭਾਸ਼ਾ ਦੀ ਖੁੱਲ੍ਹ ਵੀ ਲਈ ਗਈ ਹੈ ਅਤੇ ਕਿਤੇ ਖਾਲੀ ਥਾਂ ਤੇ ਬਿੰਦੀਆ ਪਾ ਕੇ ਗੱਲ ਅਣਕਹੀ ਵੀ ਛੱਡ ਦਿੱਤੀ ਗਈ ਹੈ। ਕਹਾਣੀ ਰਸ ਪੂਰਾ ਕਾਇਮ ਹੈ। ਕਹਾਣੀਆਂ ਵਿੱਚ ਰੌਚਿਕਤਾ ਅਤੇ ਰਵਾਨੀ ਕਿਤੇ ਨਹੀਂ ਟੁੱਟਦੀ। ਬਹੁਤੀਆਂ ਕਹਾਣੀਆਂ ਵਿੱਚ ਪਿੱਛ ਵਰਤੀ ਤਕਨੀਕ(ਭੳਚਕ ਲੳਸਹ ਟੲਚਹਨਤਿੁੲ) ਦੀ ਵਰਤੋਂ ਕੀਤੀ ਗਈ ਹੈ। ਪਾਤਰਾਂ ਦੀ ਮਾਨਸਿਕ ਅਵਸਥਾ ਨੂੰ ਦੱਸਣ ਲਈ ਲੇਖਕ ਆਪ ਫਜ਼ੂਲ ਦਾ ਲੈਕਚਰ ਨਹੀਂ ਦਿੰਦਾ, ਸਗੋਂ ਇਹ ਪਾਤਰ ਦੇ ਬੋਲਾਂ ਅਤੇ ਕਰਮਾਂ ਚੋਂ ਬਾਹਰ ਆਉਂਦੀ ਹੈ। ਲੋੜ ਅਨੁਸਾਰ ਵਿਗਿਆਨਕ ਜਾਣਕਾਰੀ ਵੀ ਸਿੱਧੇ ਰੂਪ ਵਿੱਚ ਨਾ ਦੇ ਕੇ ਪਾਤਰ ਵਾਰਤਾਲਾਪ ਵਿਚੋਂ ਹੀ ਨਿਕਲਦੀ ਹੈ। (ਜਿਵੇਂ ਮੱਝ ਦੇ ਸੂਣ ਨਾਲ ਸੰਬੰਧਿਤ ਅਤੇ ਲਿੰਗ ਪਰਿਵਰਤਨ ਸਮੇਂ ਦੀ ਜਾਣਕਾਰੀ) । ਮਨ ਦੀ ਅਵਸਥਾ ਨੂੰ ਵਧੇਰੇ ਚੰਗੀ ਤਰਾਂ ਸਮਝਾਉਣ ਲਈ ਕਿਤੇ ਕਿਤੇ ਕਹਾਣੀ ਵਿੱਚ ਦ੍ਰਿਸ਼ ਵਰਣਨ ਬੜਾ ਖਿੱਚਦਾ ਹੈ ਜਿਵੇਂ ਲਟ ਲਟ ਬਲ਼ਦੀ ਅੱਗ ਵਿੱਚ ਮਨ ਦੀ ਅੱਗ ,ਛਟੀਆਂ ਦੀ ਅੱਗ ਦੇ ਨਾਲ ਤੁਰਦੀ ਹੈ। ਅੰਤਿਕਾ ਖਾਲੀ ਵਿਚ ਸਮੋਸੇ ਦੇ ਦੋ ਟੋਟੇ ਦੀਪ ਦੇ ਦੋ ਹਿੱਸਿਆਂ ਵਿੱਚ ਵੰਡਣਾ ਸਮਝਣਾ, ਕਾਲਾ ਦੁੱਧ ਵਿੱਚ ਤਰਬੂਜ ਤੋੜਨਾ, ਕਹੀ ਨਾਲ ਸਿਰ ਵੱਢਣ ਦੀ ਰਿਹਰਸਲ ਜਾਪਦੀ ਹੈ। ਪੇਂਡੂ ਪਿਛੋਕੜ ਦੇ ਸਭਿਆਚਾਰ ਰਹੁ ਰੀਤਾਂ, ਵਹਿਮ ਅਤੇ ਵਿਸ਼ਵਾਸ਼ ਹੂਬਹੂ ਆਪਣੇ ਅਸਲੀ ਰੰਗ ਵਿੱਚ ਦਿਖਾਈ ਦਿੰਦੇ ਹਨ।

ਪੇਂਡੂ ਮੁਹਾਵਰੇ ਖੁਲ੍ਹੇ ਰੂਪ ਵਿੱਚ ਵਰਤੇ ਗਏ ਹਨ ਜਿਵੇਂ ਭਾਫ਼ ਨਾ ਨਿਕਲਣ ਦੇਣਾ, ਭਿੱਜੀ ਬਿੱਲੀ, ਮੌਰ ਸੇਕਣਾ, ਮੂੰਹ ਚ ਘੁੰਗਣੀਆਂ ਪਾਉਣੀਆਂ, ਕੱਚੀਆਂ ਗੋਲੀਆਂ ਖੇਡਣਾ,ਨੱਥ ਪਵਾਉਣੀ, ਡੌਰ ਭੌਰ ਝਾਕਣਾ, ਹਲਕਿਆ ਫਿਰਨਾ, ਕੁੱਤੇ ਦੀ ਪੂਛ ਸਿੱਧੀ ਨਾ ਹੋਣੀ, ਟੱਟੂ ਪਾਰ ਹੋਣਾ ,ਸਿਰੋਂ ਪਾਣੀ ਲੰਘਣਾ ਆਦਿ ਆਦਿ । ਇਸੇ ਤਰਾਂ ਕੁਝ ਖੇਤਰੀ ਅਤੇ ਠੇਠ ਸ਼ਬਦ ਵੀ ਹਨ ਜਿਹੜੇ ਅਜੋਕੇ ਪਾਠਕ ਨੂੰ ਇੱਕਦਮ ਸਮਝਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਜਿਵੇਂ ਵਾਂਗ ਨੂੰ ਮਾਂਗ, ਕੰਬਾਈਨ ਨੂੰ ਕਰਪੈਣ, ਥੈਂਅ,ਚਕਰ ਚੂੰਡੀ, ਉਖੜੀ ਰਹਿਣ, ਸੁਤਾ ਲੜੀ ,ਕਾਨਸ, ਚਬੋਲ,ਬਕੈਣ ਆਦਿ।

ਇਹਨਾਂ ਕਹਾਣੀਆਂ ਰਾਹੀਂ ਕਹਾਣੀਕਾਰ ਨੇ ਸਮਾਜ ਦੀ ਦੁਖਦੀ ਹੋਈ ਰਗ ਤੇ ਹੱਥ ਧਰਿਆ ਹੈ। ਜੇ ਇਸ ਰੋਗ ਦੀ ਗੱਲ ਹੀ ਨਹੀਂ ਕਰਨੀ ,ਤਾਂ ਉਸਦਾ ਇਲਾਜ ਕਿਵੇਂ ਹੋਏਗਾ ?? ਮਨ ਦੀਆਂ ਡੂੰਘੀਆਂ ਪਰਤਾਂ ਨੂੰ ਫੋਲਣ ਤੋਂ ਪਰਹੇਜ਼ ਕਿਉਂ ?? ਵੈਸੇ ਵੀ ਅੱਜ ਜਜ਼ਬੇ ਪ੍ਰਗਟਾਉਣ ਦੇ ਯੁੱਗ ਤੋਂ ਜਜ਼ਬੇ ਲੁਕੋਣ ਦੇ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਮਰਦ ਦੀ ਕਾਮ ਬਿਰਤੀ ਕਿਉਂ ਕਾਬੂ ਨਹੀਂ ?? ਅਜੋਕਾ ਮਰਦ ਸਰੀਰਕ ਮਰਦਾਨਗੀ ਕਿਉਂ ਗਵਾਚ ਰਿਹਾ ਹੈ ??ਔਰਤ ਦੀ ਅੰਦਰਲੀ ਛੁਪੀ ਵੇਦਨਾ ਨੂੰ ਸਮਝਣਾ, ਉਸਦੀ ਪਿਆਰ ਭੁੱਖ, ਕਾਮ ਭੁੱਖ, ਸਤਿਕਾਰ ਦੀ ਲੋੜ ਅਤੇ ਸਮਾਜ ਵਿੱਚ ਉਸਦੇ ਸਨਮਾਨ ਦੀ ਬਾਤ ਪਾਉਂਦੀਆਂ ਇਹ ਕਹਾਣੀਆਂ ਸਮਾਜ ਦੇ ਠੇਕੇਦਾਰਾਂ ਨੂੰ ਹਲੂਣਦੀਆਂ ਹਨ। ਕਿਉਂਕਿ ਜੇ ਚੁੱਪ ਕਰਕੇ ਇਸ ਨੂੰ ਇਸੇ ਤਰਾਂ ਹੀ ਚੱਲੀ ਜਾਣ ਦਿੱਤਾ ,ਤਾਂ ਭਵਿੱਖ ਵਿੱਚ ਕੋਈ ਵੱਡਾ ਧਮਾਕਾ ਵੀ ਹੋ ਸਕਦਾ ਹੈ। ਰੋਗ ਦੀ ਪਹਿਚਾਣ ਉਸਨੇ ਕਰਵਾ ਦਿੱਤੀ ਹੈ। ਲੈਬ ਟੈਸਟਾਂ ਦੀਆਂ ਵੱਖ ਵੱਖ ਤਰਾਂ ਦੀਆਂ ਰਿਪੋਰਟਾਂ ਸਾਹਮਣੇ ਰੱਖ ਦਿੱਤੀਆਂ ਹਨ ।ਲੇਖਕ ਨੇ ਸਮੱਸਿਆ ਦੇ ਹੱਲ ਦੱਸਣ ਵੱਲ ਬਹੁਤੀ ਰੁਚੀ ਨਹੀਂ ਦਿਖਾਈ, ਯਥਾਰਥ ਪੇਸ਼ ਕਰ ਦਿੱਤਾ ਹੈ। ਤਸਵੀਰ ਸਾਹਮਣੇ ਰੱਖ ਦਿੱਤੀ ਹੈ, ਇਸ ਨਾਲ ਕਿਵੇਂ ਨਜਿੱਠਣਾ ਹੈ, ਸ਼ਾਇਦ ਇਹ ਕਲਮ ਦੇ ਅਗਲੇ ਸਫ਼ਰ ਲਈ ਰਾਖਵਾਂ ਰੱਖ ਲਿਆ ਹੋਵੇ। ਵਿਆਕਤੀਆਂ ਵਲੋਂ ਨਿੱਜੀ ਰੂਪ ਵਿੱਚ ਕੁਝ ਹੱਲ ਦਿਖਾਏ ਹਨ, ਜਿਵੇਂ ਮੁੰਡੇ ਵਲੋਂ ਕਾਮੀ ਪਿਓ ਨੂੰ ਮਾਰਨ ਦਾ ਫੈਸਲਾ, ਲੜਕੀ ਵਲੋਂ ਮੂੰਹ ਤੇ ਠੋਕਵਾਂ ਜਵਾਬ, ਨੂੰਹ ਵੱਲੋਂ ਆੜ੍ਹਤੀਏ ਨਾਲ ਭੱਜਣਾ ਆਦਿ ।। ਪਰ ਇਹਨਾਂ ਸਮੱਸਿਆਵਾਂ ਦੇ ਠੀਕ ਅਤੇ ਢੁਕਵੇਂ ਹੱਲ ਜਾਂ ਦਿਖਾਏ ਹੀ ਨਹੀਂ, ਜੇ ਕਿਤੇ ਕੋਸ਼ਿਸ਼ ਕੀਤੀ ਗਈ ਹੈ, ਉਹ ਸਫਲ ਨਹੀਂ ਹੋਈ। ਜਿਵੇਂ ਪੰਚਾਇਤ ਕੋਲ ਸ਼ਿਕਾਇਤ ਹੋਈ, ਪਰ ਪੰਚਾਇਤ ਜੁੜੀ ਹੀ ਨਹੀਂ। ਇਸੇ ਤਰਾਂ ਗਵਾਚੇ ਮਰਦ ਦੀ ਪੁਲਿਸ ਰਿਪੋਰਟ ਆਦਿ।। ਅਸੀਂ ਆਸ ਕਰਦੇ ਹਾਂ ਕਿ ਆਗਾਮੀ ਲਿਖਤਾਂ ਵਿੱਚ ਇਸ ਪੱਖ ਵੱਲ ਵੀ ਧਿਆਨ ਦਿੱਤਾ ਜਾਏਗਾ।

ਕਹਾਣੀਆਂ ਵਿਚੋਂ ਕੁਝ ਝਲਕੀਆਂ ਦੇਖਣੀਆਂ ਦਿਲਚਸਪੀ ਤੋਂ ਖਾਲੀ ਨਹੀਂ –

* ਜੇ ਤੀਵੀਂ ਨੇ ਘਰ ਵਸਾਉਣਾ ਈ ਹੋਵੇ, ਤਾਂ ਇਹੋ ਜਿਹਾ ਬੰਦਾ ਨਿਕਾਰਨ  ਲਈ ਔਰਤ ਕੋਲੇ ਭਲਾ ਹੋਰ ਕਿਹੜਾ ਹਥਿਆਰ ਹੁੰਦੈ ??

(ਪੰਨਾ 19,ਉਦੋਂ ਮੈਨੂੰ ਹੀ ਸਮਝ ਲੈਣਾ )

* ਇੱਕ ਹੋਰ ਅਵਾਜ ਮੇਰੇ ਅੰਦਰੋਂ ਉੱਠਦੀ ਹੈ, ਜਿੱਦਣ ਮੇਰਾ ਮਨ ਚੁਲਬੁਲਾ ਉੱਠਿਆ,ਮੈਂ ਤਾਂ ਭਜਾ ਦੇਵਾਂਗੀ ਆਪਣੇ ਭਰਾ ਨੂੰ ਕਹਾਂਗੀ ਚੱਲ ਭਰਾਵਾਂ ਡੰਡੀ ਫੜ੍ਹ ਮੈਂ ਕਿਹੜਾ ਬੁੱਢੀ ਹੋ ਗਈ ਹਾਂ, ਕਿ ਸਾਰੀ ਉਮਰ ਸੰਤਾਪ ਭੋਗਾਂ ਬੈਠਕੇ ਮਾਸਟਰ ਜੀਂ ਦੀ ਯਾਦ ਵਿੱਚ।

(ਪੰਨਾ61, ਲਾੜੀ)

* ਜਦੋਂ ਵਿਹੜੇ ਆਲੇ ਬੰਦਿਆਂ ਨੂੰ ਬਾਹਵਾਂ ਲੱਗ ਜਾਂਦੀਆਂ ਨੇ ਤਾਂ ਜ਼ੁਰਅਤਾਂ ਆਲੇ ਟੱਬਰ ਬਾਹਵਾਂ ਤੋਂ ਹੀਣੇ ਕਿਉ ਹੋ ਜਾਂਦੇ ਨੇ ।

(ਪੰਨਾ90, ਬਾਹਵਾਂ)

* ਬੱਸ ਜੱਦਾ ਹਿੰਦੀ ਬੋਲਣ ਵਾਲਿਆਂ ਨੇ ਨੇ ਜੱਟਾਂ ਤੋਂ ਬਾਪੂ ਦਾ ਸੀਰਪੁਣਾ ਖੋਹਿਐ, ਉਦੋਂ ਤੋਂ ਉਹ ਹਿੰਦੀ ਬੋਲਣ ਵਾਲਿਆਂ ਤੋਂ ਭੜਕ ਜਾਂਦੈ।

(ਪੰਨਾ 103, ਬਿੰਦੀਆ ਚਮਕੇਗੀ)

ਕਹਾਣੀਆਂ ਦੇ ਸਿਰਲੇਖ ਆਧੁਨਿਕ  ਰੀਤ ਅਨੁਸਾਰ ਵਿਸ਼ੇ ਵਿਚੋਂ ਲਏ ਗਏ ਹਨ ਜੋ ਕਿ ਕਾਫੀ ਢੁਕਵੇਂ ਹਨ। ਫੇਰ ਵੀ ਕਹਾਣੀ ਇਸ ਤੋਂ ਅੱਗੇ ਨਹੀਂ , ਅੰਤਿਕਾ ਖਾਲੀ ਅਤੇ ਲੀਹ ਕਹਾਣੀਆਂ ਦੇ ਸਿਰਲੇਖ ਬਦਲੇ ਜਾਣ ਦੀ ਲੋੜ ਹੈ। ਲੀਹ ਦਾ ਨਾਮ ਤੀਸਰਾ ਨੇਤਰ ਵਧੇਰੇ ਢੁਕਵਾਂ ਲੱਗਦਾ। ਸਮੁੱਚੇ ਤੌਰ ਤੇ ਪੁਸਤਕ ਪਾਠਕ ਨੂੰ ਝੰਜੋੜਦੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ। ਮੈਂ ਰਵਿੰਦਰ ਰੁਪਾਲ ਦੀ ਇਸ ਸ਼ਾਨਦਾਰ ਕਿਰਤ ਦਾ ਸਵਾਗਤ ਕਰਦਾ ਹਾਂ ਅਤੇ ਪਾਠਕਾਂ ਨੂੰ ਪੁਸਤਕ ਨੂੰ ਪੜ੍ਹਨ ਦੀ ਸਿਫਾਰਿਸ਼ ਵੀ ਕਰਦਾ ਹਾਂ।

ਪੁਸਤਕ (ਕਹਾਣੀ ਸੰਗ੍ਰਹਿ)ਦਾ ਨਾਮ :- ਸ਼ਾਇਦ ਮੈਨੂੰ ਪਛਾਣ ਲੈਣ

ਲੇਖਕ ਦਾ ਨਾਮ :- ਰਵਿੰਦਰ ਰੁਪਾਲ , ਕੌਲਗੜ੍ਹ

ਪ੍ਰਕਾਸ਼ਕ :- ਨੈਸ਼ਨਲ ਬੁੱਕ ਸ਼ਾਪ ,ਦਿੱਲੀ

ਪੰਨੇ :123              ਕੀਮਤ :- 350/-

ਅੰਤਰਰਾਸ਼ਟਰੀ ਪਰਵਾਸ ਦਿਵਸ
ਅੰਤਰਰਾਸ਼ਟਰੀ ਪਰਵਾਸ ਦਿਵਸ ਸਾਨੂੰ ਸੰਸਾਰ ਵਿੱਚ ਲੱਖਾਂ ਪਰਵਾਸੀਆਂ ਦੇ ਅਣਮੁੱਲੇ ਯੋਗਦਾਨ ਬਾਰੇ ਚਾਨਣਾ ਪਾਉਂਦਾ ਹੈ। ਇਸ ਦਿਵਸ ਬਾਰੇ ਜਾਨਣ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਾਈਗ੍ਰੇਸ਼ਨ ਏਜੰਸੀ ਦੀ ਪਰਵਾਸੀ ਦੀ ਪਰਿਭਾਸ਼ਾ ਦੇਖ ਲਈਏ। ਇਸ ਪਰਿਭਾਸ਼ਾ ਅਨੁਸਾਰ ਪਰਵਾਸੀ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਆਪਣੀ ਰਿਹਾਇਸ਼ ਛੱਡ ਕੇ ਅੰਤਰਰਾਸ਼ਟਰੀ  ਬਾਰਡਰ ਪਾਰ ਕਰ ਕੇ ਜਾਂ ਆਪਣੇ ਦੇਸ਼ ਵਿੱਚ ਹੀ ਕਿਸੇ ਦੂਸਰੇ ਸੂਬੇ ਵਿੱਚ ਜਾਂਦਾ ਹੈ — ੧. ਉਸਦੀ ਕਾਨੂੰਨੀ ਸਥਿਤੀ ਕੋਈ ਵੀ ਹੋਵੇ ੨. ਭਾਵੇ ਉਸਦਾ ਪਰਵਾਸ ਇੱਛਤ ਹੋਵੇ ਜਾਂ ਅਣਇੱਛਤ ੩.ਪਰਵਾਸ ਦੇ ਕਾਰਨ ਕੁਝ ਵੀ ਹੋਣ ੪ ਉਸਦੀ ਠਹਿਰ ਜਿੰਨੇ ਮਰਜ਼ੀ ਸਮੇਂ ਦੀ ਹੋਵੇ।

ਅੰਤਰਰਾਸ਼ਟਰੀ ਪਰਵਾਸ ਦਿਵਸ ਵੱਧ ਰਹੇ ਗੁੰਝਲਦਾਰ ਢਾਂਚੇ ਬਾਰੇ ਵਿਚਾਰ ਕਰਨ ਦਾ ਦਿਨ ਵੀ ਹੈ ਜਿਸ ਦਾ ਅਸਰ ਪਰਵਾਸ ਵਿੱਚ ਨਿਕਲਦਾ ਹੈ। ਵਿਵਾਦ, ਵਾਤਾਵਰਣ ਨਾਲ ਸੰਬੰਧਿਤ ਸੰਕਟ, ਆਰਥਿਕ ਦਬਾਅ ਲੱਖਾਂ ਲੋਕਾਂ ਨੂੰ ਚੰਗੇ ਮੌਕਿਆਂ ਦੀ ਭਾਲ ਵਿਚ ਅਤੇ ਸੁਰੱਖਿਆ ਲਈ ਪਰਵਾਸੀ ਬਣਾਉਂਦਾ ਹੈ। ਪਿਛਲੇ ਸਾਲਾਂ ਵਿੱਚ ਅਸੀਂ ਰਿਕਾਰਡ ਤੋੜ ਪਰਵਾਸ ਦੇਖਿਆ ਹੈ ਅਤੇ ਬਹੁਤ ਸਾਰੇ ਯਾਤਰੀਆਂ ਦੀ ਪਰਵਾਸ ਦੌਰਾਨ ਮੌਤ ਵੀ ਹੋਈ ਹੈ। ਇਹਨਾਂ ਸੰਕਟਾਂ ਦੇ ਬਾਵਜੂਦ ਸ਼ਾਂਤੀ, ਤਰੱਕੀ ਅਤੇ ਚੰਗੀ ਉਮੀਦ ਦੀਆਂ ਕਹਾਣੀਆਂ ਵੀ ਹਨ। ਸੁਰੱਖਿਅਤ ਅਤੇ ਵਧੀਆ ਪ੍ਰਬੰਧਿਤ ਪਰਵਾਸ ਅਸਧਾਰਨ ਯੋਗਤਾ ਮੰਗਦਾ ਹੈ। ਇਹ ਪਰਵਾਸੀ ਮਜਦੂਰ ਮੰਡੀਆਂ ਵਿੱਚ, ਹੁਨਰਮੰਦ ਕਾਮਿਆਂ ਦੀ ਖਾਲੀ ਥਾਂ ਭਰਨ ਵਿੱਚ, ਨਵੀਆਂ ਖੋਜਾਂ  ਵਿਚ ਅਤੇ ਉਦੱਮਾਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਰੱਖਦੇ ਹਨ। ਇਹ ਆਪਣੇ ਪਰਿਵਾਰਾਂ ਅਤੇ ਆਪਣੇ ਸਮੁਦਾਇ ਦੇ ਆਰਥਿਕ ਵਿਕਾਸ ਵਿੱਚ ਸਹਾਈ ਹੁੰਦੇ ਹਨ। ਸਾਂਝੇ ਯਤਨਾਂ ਨਾਲ ਇੱਕ ਦਿਨ ਅਸੀਂ ਅਜਿਹਾ ਸੰਸਾਰ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ ਜਿੱਥੇ ਪਰਵਾਸ ਸੁਰੱਖਿਅਤ ਅਤੇ ਲਾਭਦਾਇਕ ਹੋਵੇਗਾ ਅਤੇ ਪਰਵਾਸੀਆਂ ਦੇ ਸਾਰੇ ਹੱਕਾਂ ਦੀ ਰਾਖੀ ਵੀ ਹੋ ਸਕੇਗੀ।

ਅੰਤਰਰਾਸ਼ਟਰੀ ਪਰਵਾਸ ਦਿਵਸ ਹਰ ਸਾਲ 18 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਹਮੇਸ਼ਾ ਪਰਵਾਸੀਆਂ ਦੇ ਯੋਗਦਾਨ ਨੂੰ ਉਜਾਗਰ ਕਰਨ ,ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਅਤੇ ਸੁਰੱਖਿਅਤ ਵਿਵਸਥਿਤ ਅਤੇ ਨਿਯਮਤ ਪਰਵਾਸ ਨੂੰ ਉਤਸ਼ਾਹਿਤ ਕਰਨ ਤੇ ਕੇਂਦਰਿਤ ਹੁੰਦਾ ਹੈ।

ਇਸ ਦਿਵਸ ਦਾ ਇਤਿਹਾਸ :-  18 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਸਾਰੇ ਪਰਵਾਸੀ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਬਾਰੇ ਅੰਤਰਰਾਸ਼ਟਰੀ ਕਨਵੈਨਸ਼ਨ ਨੂੰ ਅਪਣਾਇਆ ਸੀ। ਇਹ ਇੱਕ ਬਹੁਤ ਹੀ ਮਹੱਤਵਪੂਰਨ ਮੀਲ ਪੱਥਰ ਸੀ। ਦੁਨੀਆਂ ਵਿੱਚ ਪਰਵਾਸੀਆਂ ਦੀ ਵੱਧ ਰਹੀ ਗਿਣਤੀ ਅਤੇ ਉਹਨਾਂ ਦੇ ਮਹੱਤਵ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਮਹਾਂ ਸਭ ਨੇ 4 ਦਸੰਬਰ 2000 ਦੇ ਮਤੇ ਰਾਹੀਂ ਹਰ ਸਾਲ 18 ਦਸੰਬਰ ਦਾ ਦਿਨ ਅੰਤਰਰਾਸ਼ਟਰੀ ਪਰਵਾਸ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ।

ਮਹੱਤਵ :- ਇਸ ਦਿਨ ਦੇ ਮਹੱਤਵ ਹੇਠ ਲਿਖੇ ਹਨ

ਪਰਵਾਸੀਆਂ ਦੇ ਯੋਗਦਾਨ ਨੂੰ ਮਾਨਤਾ :- ਇਹ ਦਿਨ ਦੁਨੀਆਂ ਭਰ ਦੇ ਪਰਵਾਸੀਆਂ ਦੁਆਰਾ ਮੇਜ਼ਬਾਨ ਅਤੇ ਆਪਣੇ ਮੂਲ ਦੇਸ਼ਾਂ ਦੀ ਆਰਥਿਕਤਾ, ਸੱਭਿਆਚਾਰ ਅਤੇ ਸਮਾਜ ਵਿੱਚ ਪਾਏ ਗਏ ਅਨਮੋਲ ਯੋਗਦਾਨ ਨੂੰ ਉਜਾਗਰ ਕਰਦਾ ਹੈ।

ਅਧਿਕਾਰਾਂ ਦੀ ਸੁਰੱਖਿਆ :- ਇਸ ਦਾ ਮੁੱਖ ਮਕਸਦ ਪਰਵਾਸੀਆਂ ਖਾਸ ਕਰਕੇ ਪਰਵਾਸੀ ਮਜ਼ਦੂਰਾਂ ਦੇ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜਾਦੀਆਂ ਦੀ ਰੱਖਿਆ ਤੇ ਜੋਰ ਦੇਣਾ ਹੈ ਜਿਹਨਾਂ ਨੂੰ ਅਕਸਰ ਵਿਤਕਰੇ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਜਾਗਰੂਕਤਾ :- ਇਹ ਪਰਵਾਸ ਨਾਲ ਜੁੜੇ ਚੁਣੌਤੀਆਂ ਅਤੇ ਮੌਕਿਆਂ ਬਾਰੇ ਜਾਗਰੂਕਤਾ ਵਧਾਉਂਦਾ ਹੈ ਜਿਵੇਂ ਕਿ ਅਸੁਰੱਖਿਅਤ ਯਾਤਰਾ, ਮਨੁੱਖੀ ਤਸਕਰੀ ਅਤੇ ਏਕੀਕਰਨ ਦੇ ਮੁੱਦੇ ।

ਸਹਿਯੋਗ ਨੂੰ ਉਤਸ਼ਾਹਿਤ ਕਰਨਾ:- ਇਹ ਰਾਸ਼ਟਰਾਂ ਦਰਮਿਆਨ ਸੁਰੱਖਿਅਤ, ਵਿਵਸਥਿਤ ਅਤੇ ਨਿਯਮਤ ਪਰਵਾਸ ਲਈ ਆਪਸੀ ਸਹਿਯੋਗ ਅਤੇ ਨੀਤੀਆਂ ਬਣਾਉਣ ਦੀ ਲੋੜ ਤੇ ਜੋਰ ਦਿੰਦਾ ਹੈ।

ਅੰਤਰਰਾਸ਼ਟਰੀ ਪਰਵਾਸ ਦਿਵਸ 2025 ਦਾ ਥੀਮ :- ਸੰਯੁਕਤ ਰਾਸ਼ਟਰ ਹਰ ਸਾਲ ਇੱਕ ਥੀਮ ਦਿੰਦਾ ਹੈ। ਸਾਰੀਆਂ ਗਤੀਵਿਧੀਆਂ ਇਸ ਥੀਮ ਤੇ ਕੇਂਦਰਿਤ ਹੋ ਕੇ ਚੱਲਦੀਆਂ ਹਨ। 2025 ਦਾ ਇਸ ਦਿਵਸ ਦਾ ਥੀਮ ਹੈ -

“ਪਰਵਾਸੀਆਂ ਦੇ ਯੋਗਦਾਨ ਦਾ ਅਤੇ ਉਹਨਾਂ ਦੇ ਅਧਿਕਾਰਾਂ ਦਾ ਸਨਮਾਨ”:- ਇਸ ਵਿਸ਼ੇ ਅੰਦਰ ਸ਼ਮੂਲੀਅਤ, ਹਮਦਰਦੀ, ਅਤੇ ਪਰਵਾਸੀ ਅਨੁਭਵਾਂ ਦੀ ਸਮਝ ਵਰਗੇ ਉੱਪ ਵਿਸ਼ੇ ਸ਼ਾਮਿਲ ਹਨ। ਇਸ ਦਾ ਉਦੇਸ਼ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਪਰਵਾਸੀਆਂ ਖਿਲਾਫ ਭੇਦਭਾਵ ਦਾ ਵਿਰੋਧ ਕਰਨਾ ਹੈ। ਕੇਂਦਰੀ ਧਿਆਨ ਇਸ ਗੱਲ ਉੱਤੇ ਵੀ ਹੈ ਕਿ ਪਰਵਾਸੀਆਂ ਦੇ ਸਮਾਜ ਤੇ ਪਾਏ ਗਏ ਸਕਾਰਾਤਮਕ ਪ੍ਰਭਾਵਾਂ ਨੂੰ ਉਜਾਗਰ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਦੇ ਅਧਿਕਾਰਾਂ ਅਤੇ ਚੁਣੌਤੀਆਂ ਜਿਵੇਂ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੀ ਵੀ ਚਰਚਾ ਕੀਤੀ ਜਾਵੇ।

ਅੰਤਰਰਾਸ਼ਟਰੀ ਪਰਵਾਸ ਦਿਵਸ ਮਨਾਏ ਜਾਣ ਦੇ ਤਰੀਕੇ :- ਇਸ ਦਿਵਸ ਨੂੰ ਸੰਸਾਰ ਭਰ ਵਿੱਚ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ।

ਸਰਕਾਰੀ ਪ੍ਰੋਗਰਾਮ :- ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਪਰਵਾਸ ਸੰਗਠਨ ਸਮੇਤ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਸੈਮੀਨਾਰ, ਕਾਨਫਰੰਸਾਂ ਅਤੇ ਪੈਨਲ ਚਰਚਾਵਾਂ ਆਯੋਜਿਤ ਕਰਦਿਆਂ ਹਨ। ਇਸ ਦਿਨ ਪਰਵਾਸੀਆਂ ਦੇ ਹੱਕਾਂ ਦੀ ਰੱਖਿਆ ਲਈ ਨਵੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਂਦਾ ਹੈ।

ਜਾਗਰੂਕਤਾ ਮੁਹਿੰਮਾਂ :- ਸੋਸ਼ਲ ਮੀਡੀਆ, ਮੀਡੀਆ ਅਤੇ ਵਿਦਿਅਕ ਸੰਸਥਾਵਾਂ ਰਾਹੀਂ ਪਰਵਾਸੀਆਂ ਦੀਆਂ ਕਹਾਣੀਆਂ, ਸਭਿਆਚਾਰਕ ਯੋਗਦਾਨਾਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।

ਸੱਭਿਆਚਾਰਕ ਸਮਾਗਮ :- ਪਰਵਾਸੀ ਭਾਈਚਾਰਿਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ, ਕਲਾ ਪ੍ਰਦਰਸ਼ਨੀਆਂ, ਭੋਜਨ ਮੇਲੇ ਅਤੇ ਸੰਗੀਤ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਜੋ ਵੱਖ ਵੱਖ ਸਭਿਆਚਾਰਾਂ ਦੇ ਮੇਲ-ਜੋਲ ਨੂੰ ਦਰਸਾਉਂਦੇ ਹਨ।

ਪਰਵਾਸੀਆਂ ਦੇ ਤਜਰਬਿਆਂ ਤੇ ਆਧਾਰਿਤ ਫ਼ਿਲਮਾਂ ਜਾਂ ਦਸਤਾਵੇਜ਼ੀ ਫ਼ਿਲਮਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ।

ਸਥਾਨਕ ਕਮਿਊਨਿਟੀ ਦੀ ਸ਼ਮੂਲੀਅਤ :- ਸਕੂਲਾਂ ਕਾਲਜਾਂ ਵਿੱਚ ਪਰਵਾਸੀਆਂ ਦੀ ਸਹਾਇਤਾ ਨਾਲ ਸੰਬੰਧਿਤ ਵਿਸ਼ਿਆਂ ਤੇ ਮੁਕਾਬਲੇ ਜਾਂ ਭਾਸ਼ਨ ਕਰਵਾਏ ਜਾਂਦੇ ਹਨ। ਸਥਾਨਕ ਸਵੈ ਸੇਵੀ ਸੰਸਥਾਵਾਂ ਪਰਵਾਸੀਆਂ ਦੀ ਸਹਾਇਤਾ ਲਈ ਫੰਡ ਇਕੱਠਾ ਕਰਨ ਜਾਂ ਹੋਰ ਗਤੀਵਿਧੀਆਂ ਦਾ ਆਯੋਜਨ ਕਰਦੀਆਂ ਹਨ।

ਸੰਖੇਪ ਵਿੱਚ ਇਹ ਦਿਨ ਪਰਵਾਸੀਆਂ ਦੀ ਲਚਕਤਾ ਹਿੰਮਤ ਅਤੇ ਉਹਨਾਂ ਦੇ ਸਕਾਰਾਤਮਕ ਪ੍ਰਭਾਵ ਨੂੰ ਸਵੀਕਾਰ ਕਰਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਹਮਾਇਤ ਕਰਨ ਲਈ ਇਕ ਵਿਸ਼ਵਵਿਆਪੀ ਮੌਕਾ ਪ੍ਰਦਾਨ ਕਰਦਾ ਹੈ।