Punjab News - Quami Ekta Punjabi Newspaper (ਕੌਮੀ ਏਕਤਾ) » ਕਸ਼ਮੀਰ ਸਿੰਘ ਘੁੰਮਣ “ਭਾਰ ਸਿੰਘ ਪੁਰੀ” (ਲੀਡਜ਼, ਯੂ.ਕੇ.)

ਸੰਨ ਚੁਰਾਸੀ ਦਾ ਘਲੂਘਾਰਾ ( ਤਰਜ਼ ਕਵਿਸ਼ਰੀ )
ਦਿਨ ਛੇ ਜੂਨ ਚੁਰਾਸੀ ਦਾ, ਨਾ ਸਿੱਖਾਂ ਤੋਂ ਭੁੱਲਿਆ ਜਾਵੇ ।

ਨਕਸ਼ਾ ਉਸ ਖੁਨੀ ਘਲੂਘਾਰੇ ਦਾ, ਝੱਟ ਅੱਖਾਂ ਸਾਹਵੇਂ ਆਵੇ ।

ਸ਼ਰਧਾ ਦੇ ਫੁੱਲ ਚੜ੍ਹਾਵਣ ਲਈ, ਸੰਗਤਾਂ ਹਰਿਮੰਦਰ ਨੂੰ ਜਾਵਣ ।

ਪਵਿੱਤਰ ਪਾਕ ਸਰੋਵਰ ਵਿੱਚ, ਚੁੱਭੀ ਲਾ ਕੇ ਰੋਗ ਮਿਟਾਵਣ ।

ਸ਼ਾਨੋ ਸ਼ੌਕਤ ਹਰਿਮੰਦਰ ਦੀ, ਨਾ ਪਾਪੀ ਗੰਗੂਆਂ ਤਾਈਂ ਭਾਵੇ ।

ਸਿੱਖੀ ਦੇ ਹਰਿਆਲੇ ਬੂਟੇ ਨੂੰ, ਸਮੇਂ ਦਾ ਹਾਕਮ ਪੁੱਟਣਾ ਚਾਹਵੇ ।

ਜਰਨੈਲ ਸਿੰਘ ਭਿੰਡਰਾਂ ਵਾਲ਼ੇ ਨੇ, ਸਿਰ ਲੱਥ ਜੋਧੇ ਸਿੰਘ ਸਜਾਏ ।

ਨਸ਼ਿਆਂ, ਅਫੀਮਾਂ ,ਚੋਂ ਕੱਢ ਕੇ, ਗਭਰੂ ਗੁਰੂ ਚਰਨਾਂ ਨਾਲ ਲਾਏ ।

ਦੇਖ ਕੇ ਬੋਲ ਬਾਲਾ ਸਿੱਖੀ ਦਾ, ਇੰਦਰਾ ਤੋਂ ਝੱਲ ਨਾ ਹੋਇਆ ।

ਕੂੜ ਸਿਰ ਚ੍ਹੜ ਬੋਲ ਪਿਆ, ਅੰਦਰੋਂ ਗੁੱਸਾ ਠੱ੍ਹਲ ਨਾ ਹੋਇਆ ।

ਨਿਸ਼ਾਨ ਮੀਰੀ ਪੀਰੀ ਦਾ, ਜਿਥੋਂ ਰਹੀ ਸੇਧ ਸਿੱਖਾਂ ਨੂੰ ਮਿਲਦੀ ।

ਔਰੰਗਜ਼ੇਬ ਜੇਹੇ ਜ਼ਾਲਮਾਂ ਦੀ, ਦੇਖ ਕੇ ਰੂਹ ਅੰਦਰੋਂ ਸੀ ਹਿਲਦੀ ।

ਭੈੜੀ ਸੋਚ ਫਿਰਕਾ ਪ੍ਰਸਤੀ ਦੀ, ਹਮੇਸ਼ਾਂ ਰਹੀ ਦਿੱਲੀ ਤੇ ਭਾਰੂ ।

ਸਬਕ ਸਿਖਾਉਣਾ ਸਿੱਖਾਂ ਨੂੰ, ਹੁਣ ਨਹੀਂ ਛੱਡਣਾ ਕੋਈ ਜੁਝਾਰੂ ।

ਅਕਾਲ ਤਖਤ ਨੂੰ ਢਾਉਣੇ ਲਈ, ਭਾਰਤੀ ਫੌਜ ਨੂੰ ਹੁਕਮ ਸੁਣਾਤਾ ।

ਸਿੰਘਾਂ ਨੂੰ ਮਾਰ ਮੁਕਾਉਣੇ ਲਈ, ਉਹਨਾਂ ਜੰਗ ਦਾ ਬਿਗਲ ਵਜਾਤਾ ।

ਅਕਾਲ ਛੰਨਣੀ ਕਰ ਦਿੱਤਾ, ਪਾਪੀ ਜ਼ਾਲਮਾਂ ਕਹਿਰ ਕਮਾਇਆ ।

ਬੁੱਢੇ, ਬੱਚੇ ਵੀ ਨਹੀਂ ਬਖਸ਼ੇ, ਸੱਭ ਨੂੰ ਗੋਲ਼ੀਆਂ ਨਾਲ਼ ਉਡਾਇਆ ।

ਅਮਰੀਕ ਸਿੰਘ, ਸੁਬੇਗ ਸਿੰਘ ਨੇ, ਬੜੇ ਡੱਟ ਕੇ ਜੌਹਰ ਦਿਖਾਏ ।

ਸਿੰਘ ਭੁੱਖੇ ਭਾਣੇ ਰਹਿ ਕੇ ਵੀ, ਨਹੀਂ ਬੰਬਾਂ ਤੋਪਾਂ ਤੋਂ ਘਬਰਾਏ ।

ਜਾਮ ਸ਼ਹਾਦਤ ਦਾ ਪੀ ਗਏ, ਪਰ ਨਹੀਂ ਈਨ ਸੂਰਮਿਆਂ ਮੰਨੀ ।

ਸਿੱਖ ਧਰਮ ਦੀ ਰਾਖੀ ਲਈ, ਫਿਰਦੇ ਕੱਫਣ ਸਿਰਾਂ ਤੇ ਬ੍ਹੰਨੀ ।

ਕਈ ਵਿੱਛੜੇ ਵੀਰੇ ਭੈਣਾਂ ਦੇ, ਕਈ ਪੁੱਤ ਅੰਮੜੀ ਮਾਂ ਦੇ ਜਾਏ ।

ਗਏ ਮੱਥਾ ਟੇਕਣ ਪੁਰਬ ਉੱਤੇ, ਉਹ ਨਾਮੁੜ ਕੇ ਘਰਾਂ ਨੂੰ ਆਏ ।

ਸੁਹਾਗ ਉੱਜੜੇ ਕਈ ਨਾਰਾਂ ਦੇ, ਲੱਥੇ ਸੱਜ ਵਿਆਹੀਆਂ ਦੇ ਚੂੜੇ ।

ਸੱਧਰਾਂ ਦਿਲ ਵਿੱਚ ਰਹਿ ਗਈਆਂ, ਸੱਭ ਰਹਿ ਗਏ ਚਾਅ ਅਧੂਰੇ ।

ਜਰਨੈਲ ਸਿੰਘ ਭਿੰਡਰਾਂ ਵਾਲ਼ੇ ਵੀ, ਲੜਦੇ ਹੋਏ ਸ਼ਹੀਦੀ ਪਾ ਗਏ ।

ਕੁਰਸੀ ਦੇ ਭੁੱਖੇ ਲੀਡਰਾਂ ਨੂੰ, ਉਹ ਬਚਨ ਪੂਰਾ ਕਰ ਦਿਖਲਾ ਗਏ ।

ਮਤਾ ਅੰਨਦਪੁਰ ਸਾਹਿਬ ਦਾ, ਲੀਡਰਾਂ ਜਿਸ ਦਿਨ ਸੀ ਪਕਾਇਆ ।

ਅਰਦਾਸ ਕਰਕੇ ਭਿੰਡਰਾਂ ਵਾਲ਼ੇ ਨੇ, ਮਤਾ ਉਸ ਦਿਨ ਜ੍ਹੇਬੇ ਪਾਇਆ ।

ਬਚਨ ਕੀਤੇ ਉਸ ਦਿਨ ਸੰਤਾਂ ਨੇ, ਆਪਣਾ ਕੀਤਾ ਕੌਲ ਪੁਗਾਉਣਾ ।

ਅਕਾਲੀਆਂ ਭੱਜਣਾਂ ਮਤਿਆਂ ਤੋਂ, ਪਰ ਮੈਂ ਨਹੀਂ ਮਤਾ ਭੁਲਾਉਣਾ ।

ਉਹਨਾਂ ਕਰ ਸੱਚ ਵਿਖਾ ਦਿੱਤਾ, ਜਿੰਦ ਸਿੱਖ ਪੰਥ ਦੇ ਲੇਖੇ ਲਾਈ ।

ਚੌਧਰ ਦੇ ਭੁੱਖੇ ਕਾਲੀ ਲੀਡਰਾਂ ਨੇ, ਸਿੱਖ ਕੌਮ ਨੂੰ ਪਿੱਠ ਦਿਖਾਈ ।

ਜੇ ਅਕਾਲ ਤਖਤ ਰੜਕਦਾ ਸੀ, ਕਿਉਂ ਕੀਤੇ ਬਾਕੀ ਗੁਰੂ ਘਰਾਂ ਤੇ ਹੱਲੇ ।

ਨਿਰਦੋਸ਼ ਨਿਹੱਥੇ ਸਿੰਘ ਫੱੜ ਕੇ, ਅੱਤਵਾਦੀ ਆਖ ਜ੍ਹੇਲਾਂ ਵਿੱਚ ਘੱਲੇ ।

ਕੀ ਸੀ ਦੋਸ਼ ਅਬਲਾਵਾਂ ਦਾ, ਜੋ ਸੀ ਗੁਰਪੁਰਬ ਮਨਾਵਣ ਆਈਆਂ ।

ਗੋਦੀ ਚੁੱਕੇ ਨਾਲ਼ ਨਿੱਕੇ ਬਾਲਾਂ ਦੇ, ਵੈਰੀਆਂ ਮਾਵਾਂ ਮਾਰ ਮੁਕਾਈਆਂ ।

ਪੱਗ ਲਾਹ ਬੁੱਢੇ ਬਜ਼ੁਰਗਾਂ ਦੀ, ਫੌਜੀਆਂ ਪੈਰਾਂ ਦੇ ਵਿੱਚ ਰੋਲ਼ੀ ।

ਸਿੱਖਾਂ ਦੇ ਕੇਸ ਕਤਲ ਕਰਕੇ, ਪਾਪੀਆਂ ਬਾਅਦ ‘ਚ ਮਾਰੀ ਗੋਲ਼ੀ ।

ਜਰਦਾ ਚੱਬ ਕੇ ਥੁੱਕਦੇ ਸੀ, ਬੀੜੀਆਂ ਪ੍ਰਕਰਮਾਂ ਦੇ ਵਿੱਚ ਸੁੱਟੀਆਂ ।

ਕੀਤੇ ਕੁਕਰਮ ਦਰਿੰਦਿਆਂ ਨੇ, ਇੱਜਤਾਂ ਬਹੂ ਬੇਟੀ ਦੀਆਂ ਲੁੱਟੀਆਂ ।

ਜਲ ਪਵਿੱਤਰ ਪਾਕ ਸਰੋਵਰ ਦਾ, ਰੱਤ ਨਾਲ ਗੇਰੂ ਰੰਗ ਸੀ ਹੋਇਆ ।

ਸਰੂਪ ਗੁਰਾਂ ਦਾ ਗੋਲ਼ੀ ਚੀਰ ਗਈ, ਅਖੰਡਪਾਠ ਭੰਗ ਸੀ ਹੋਇਆ ।

ਲਾਇਬਰੇਰੀ ਸਾੜ ਲੁੱਟਿਆ, ਅਜਾਇਬ ਘਰ ‘ਚੋਂ ਅਨਮੋਲ ਖਜ਼ਾਨਾ ।

ਲੁਕੇ ਅਤਿਵਾਦੀ ਫੜਨੇ ਦਾ, ਘੜ ਲਿਆ ਬਰਾੜ ਨੇ ਹੋਰ ਬਹਾਨਾ ।

ਬੇਇਜ਼ਤੀ ਸੋਹਣੇ ਹਰਿਮੰਦਰ ਦੀ, ਨਾ ਸਿੱਖਾਂ ਕੋਲੋਂ ਗਈ ਸਹਾਰੀ ।

ਬੇਅੰਤ,ਸਤਵੰਤ, ਕੇਹਰ ਸਿੰਘ ਦੇ, ਕੇਰਾਂ ਫਿਰ ਗਈ ਦਿਲ ਤੇ ਆਰੀ ।

ਸੌਂਹ ਖਾ ਲਈ ਸੂਰਮਿਆਂ, ਉਹਨਾਂ ਇਕੱਠੇ ਬੈਠ ਕੇ ਮਤਾ ਪਕਾਇਆ ।

ਨਹੀਂ ਪੁੱਤ ਕਲਗੀਆਂ ਵਾਲ਼ੇ ਦੇ, ਜੇ ਨਾ ਪਾਪਣ ਨੂੰ ਮਾਰ ਮੁਕਾਇਆ ।

ਹੋਇਆ ਹੁਕਮ ਅਕਾਲ ਵਲੋਂ, ਜੋਧਿਆਂ ਇੰਦਰਾ ਗਾਂਧੀ ਮਾਰ ਮੁਕਾਈ ।

ਪੱਗ ਲੱਥੀ ਹੋਈ ਸਿੱਖਾਂ ਦੀ, ਸੂਰਿਆਂ ਮੁੜ ਸਿਰ ਤੇ ਰੱਖ ਵਿਖਾਈ ।

ਬੱਚ ਸਕੇ ਨਾ ਸਿੰਘਾਂ ਤੋਂ, ਜਿਸ ਮੱਥਾ ਅਕਾਲ ਤਖਤ ਨਾਲ ਲਾਇਆ ।

ਸਿਰ ਵੱਢਿਆ ਮੱਸੇ ਰੰਘੜ ਦਾ, ਸ਼ੇਰਾਂ ਬੱਕਰੇ ਵਾਂਗ ਝਟਕਾਇਆ ।

ਇਸ ਸਿੱਖੀ ਦੇ ਫਲ਼ਦੇ ਬੂਟੇ ਨੂੰ, ਕਈ ਛਾਂਗਣ ਵਾਲੇ ਤੁਰ ਗਏ ।

ਜ਼ਾਲਮ ਅਬਦਾਲੀ ਵਰਗੇ ਵੀ, ਦੰਦ ਖੱਟੇ ਕਰਵਾ ਕੇ ਮੁੜ ਗਏ ।

ਇਕੱਠੇ ਹੋ ਨਿਸ਼ਾਨ ਸਾਹਿਬ ਥੱਲੇ, ਦਿਨ ਅੱਜ ਦੇ ਕਸਮਾਂ ਖਾਈਏ ।

ਭੇਖੀ ਪੰਖਡੀ ਚੋਲ਼ੇ ਵਾਲ਼ੇ ਸਾਧਾਂ ਦੇ, ਕਦੇ ਨਾ ਚਰਨੀ ਸੀਸ ਨਿਵਾਈਏ ।

ਦਖਲ ਅੰਦਾਜ਼ੀ ਧਰਮ ‘ਚ ਕਰਕੇ, ਭੇਖੀ ਸਾਧੂ ਘੋਲਣ ਕ੍ਹੜੀਆਂ ।

ਕਹਿੰਦੇ ਭੁੱਲ ਕੇ ਬਾਣੀ ਗਰੂਆਂ ਦੀ, ਪੂਜਣ ਲੱਗ ਜਾਓ ਮੜ੍ਹੀਆਂ ।

ਦੂਰ ਪ੍ਰਦੇਸੀਂ ਵੱਸ ਕੇ ਵੀ, ਆਪਣਾ ਧਰਮ ਨਾ ਕਦੇ ਭੁਲਾਉਣਾ ।

ਪੁੱਤ ਹਾਂ ਕਲਗੀਆਂ ਵਾਲ਼ੇ ਦੇ, ਸਿੱਖ ਧਰਮ ਦਾ ਨਾਂ ਚਮਕਾਉਣਾ ।

ਕਈ ਜਨੂੰਨੀ ਗੈਰ ਮਜ੍ਹਬਾਂ ਦੇ, ਸਾਨੂੰ ਨੇ ਕਾਫਰ ਆਖ ਬੁਲਾਉਂਦੇ ।

ਡਰੱਗਾਂ ਦੇ ਕੇ ਸਾਡੇ ਬੱਚਿਆਂ ਨੂੰ, ਪਏ ਧਰਮੋਂ ਅਧਰਮ ਬਣਾਉਂਦੇ ।

ਘਲੂਘਾਰਾ ਸੰਨ ਚੁਰਾਸੀ ਦਾ, ਜੋ ਅੱਜ ਸਾਰੇ ਅਸੀਂ ਮਨਾਈਏ ।

ਸੱਚੀ ਸ਼ਰਧਾਜਲੀ ਤਾਂ ਸ਼ਹੀਦਾਂ ਨੂੰ, ਜੇ ਵਿਰਸਾ ਮੋੜ ਲਿਆਈਏ ।

“ਘੁੰਮਣ” ਗੁਰੂ ਗ੍ਰੰਥ ਸਾਹਿਬ ਬਿਨਾਂ, ਨਹੀਂ ਦੇਹਧਾਰੀ ਗੁਰੂ ਬਨਾਉਣਾ ।

ਬਿਨਾਂ ਗੁਰੂ ਨਾਨਕ ਦੇ ਦਰ ਤੋਂ, ਨਹੀਂ ਕਿਸੇ ਅੱਗੇ ਸੀਸ ਝੁਕਾਉਣਾ ।

ਥੋੜਾਂ
ਨਾ ਥੋੜਾਂ ਪੂਰੀਆਂ ਹੋਵਣ,

ਸਕੇ ਭਰਾਵਾਂ ਨਾਲ ਦੀਆਂ ।

ਜੱਫੀਆਂ ਨਿੱਘ ਨਾ ਦੇਵਣ,

ਸੱਕੀਆਂ ਬਾਹਵਾਂ ਨਾਲ ਦੀਆਂ ।

ਬਾਤ ਨਹੀਂ ਕੋਈ ਪੁੱਛਦੇ,

ਪੁੱਤਰ ਚਾਚੇ ਤਾਇਆਂ ਦੇ ।

ਢਿੱਡ ਖੌਲਣ ਔਖੇ ਵੇਲੇ,

ਇੱਕੋ ਅੰਮਾਂ ਜਾਇਆਂ ਦੇ ।

ਰੱਬ ਵਰਗਾ ਆਸਰਾ ਹੁੰਦਾ,

ਸੱਚ ਮੁੱਚ ਵੱਡੇ ਭਰਾਵਾਂ ਦਾ ।

ਆਪਣਾ ਹੀ ਪਾਂਧੀ ਬਣਦਾ,

ਔਖੇ ਬਿਖੜੇ ਰਾਹਵਾਂ ਦਾ ।

ਇੱਕ ਉਂਗਲੀ ਨੂੰ ਸੱਟ ਵੱਜੇ,

ਤੜਫਣ ਬਾਕੀ ਨਾਲ ਦੀਆਂ ।

ਨਾ ਥੋੜਾਂ ਪੂਰੀਆਂ ਹੋਵਣ,

ਸਕੇ ਭਰਾਵਾਂ ਨਾਲ ਦੀਆਂ ।

ਜਦ ਵੀਰੇ ਇਕੱਠੇ ਖ੍ਹੜਦੇ,

ਬਦਲੇ ਰੁਖ ਹਵਾਵਾਂ ਨੇ ।

ਵਿਛੋੜੇ ਦੇ ਝੱਖੜ ਝੁੱਲੇ,

ਸਿਰ ਤੋਂ ਉੱਠੀਆਂ ਛਾਂਵਾਂ ਨੇ ।

ਸੁੰਨਾ ਘਰ ਖਾਵਣ ਨੂੰ ਆਵੇ,

ਜਿੱਥੇ ਸੀ ਕੋਇਲਾਂ ਬੋਲਦੀਆਂ ।

ਭਾਬੀਆਂ ਭਰ ਗਲੇਡੂ ਰੋਵਣ,

ਨਾ ਕੁੱਝ ਮੂੰਹੋਂ ਬੋਲਦੀਆਂ ।

ਜਦ ਯਾਦਾਂ ਦੀ ਪੰਡ ਖੁਲ੍ਹਦੀ,

ਟੁਣਕੁਣ ਤਾਰਾਂ ਪਿਆਰ ਦੀਆਂ ।

ਨਾ ਥੋੜਾਂ ਪੂਰੀਆਂ ਹੋਵਣ,

ਸਕੇ ਭਰਾਵਾਂ ਨਾਲ ਦੀਆਂ ।

ਅਕਾਲ ਪੁਰਖ ਦੀ ਰਜ਼ਾ ਹੈ,

ਮੰਨੀਏ ਸਤਿਗੁਰ ਦੇ ਭਾਣੇ ਨੂੰ ।

ਰੱਬ ਦੇ ਆ ਜਾਂਦੇ ਹਲਕਾਰੇ,

ਮਸ਼ਕਾਂ ਬ੍ਹੰਨ ਲਿਜਾਣੇ ਨੂੰ ।

ਜੱਗ ਚਾਰ ਦਿਨਾਂ ਦਾ ਮੇਲਾ,

ਇਸ਼ਾਰਾ ਰੱਬ ਚਿਤਾਰ ਗਿਆ ।

ਚੁੱਕ ਲਓ 2 ਇੱਕ ਦਿਨ ਹੋਣੀ,

ਜਦ ਭੌਰ ਉਡਾਰੀ ਮਾਰ ਗਿਆ ।

“ਘੁੰਮਣ” ਬੈਠ ਸਦਾ ਨਹੀਂ ਰਹਿਣਾ,

ਇਹ ਰੀਤਾਂ ਸਿਰਜਣਹਾਰ ਦੀਆਂ।

ਨਾ ਥੋੜਾਂ ਪੂਰੀਆਂ ਹੋਵਣ,

ਸਕੇ ਭਰਾਵਾਂ ਨਾਲ ਦੀਆਂ ।

ਅਨੋਖੀ ਸੇਲ
ਆਪ ਸੱਭ ਨੇ ਘਰੇਲੂ ਸਮਾਨ ਜਿਵੇਂ ਫਰਨੀਚਰ, ਟੈਲੀਵੀਜ਼ਨ, ਫਰਿਜ ਆਦਿ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਸੇਲ ਤਾਂ ਆਮ ਲੱਗੀ ਵੇਖੀ ਜਾਂ ਸੁਣੀ ਹੋਵੇਗੀ ਪਰ ਧਾਰਮਿਕ ਸੇਲ ਵੀ ਅੱਜ ਕਲ ਪ੍ਰਚੱਲਤ ਹੋ ਰਹੀ ਹੈ । ਆਪ ਹੈਰਾਨ ਹੁੰਦੇ ਹੋਵੋਗੇ ਕਿ ਧਾਰਮਿਕ ਸੇਲ ਵੀ ਹੋ ਸਕਦੀ ਹੈ ? ਜੀ ਹਾਂ ਆਪ ਨੇ ਦੇਖਿਆ ਹੋਵੇਗਾ ਕਿ ਕੁੱਝ ਗੁਰਦੁਆਰਿਆਂ ਵਲੋਂ ਇਸ਼ਤਿਹਾਰ ਛਪਵਾ ਕੇ ਬੜੇ ਮਾਣ ਨਾਲ ਮਸ਼ਹੂਰੀ ਕੀਤੀ ਹੁੰਦੀ ਹੈ। ਆਪ ਜੀ ਨੇ ਪ੍ਹੜੀ ਜਾਂ ਸੁਣੀ ਹੋਵੇਗੀ ਜਾਂ ਫਿਰ ਗੁਰੂ ਘਰਾਂ ਵਿੱਚ ਹਫਤਾਵਾਰੀ ਦਿਵਾਨਾਂ ਮੌਕੇ ਸਟੇਜ ਤੋਂ ਵਾਰ ਵਾਰ ਕਿਹਾ ਜਾਂਦਾ ਹੈ ਮਿਸਾਲ ਦੇ ਤੌਰ ਤੇ :-

“ਇਸ ਵਾਰ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ 35 ਜਾਂ 50 ਅਖੰਡਪਾਠਾਂ ਦੀ ਲੜੀ ਪੰਜ ਪੰਜ ਸਰੂਪਾਂ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਵੀ ਪ੍ਰੀਵਾਰ ਨੇ ਅਖੰਡਪਾਠ ਬੁੱਕ ਕਰਾਉਣਾ ਹੋਵੇ ਕਰਵਾ ਸਕਦੇ ਹਨ । ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਮ ਤੌਰ ਤੇ ਅਖੰਡਪਾਠ ਦੀ ਭੇਟਾ 800 ਪੌਂਡ ਹੁੰਦੀ ਹੈ ਪਰ ਵਿਸਾਖੀ ਦੇ ਮੌਕੇ ਗੁਰਬਾਣੀ ਦਾ ਪਰਵਾਹ ਚਲਾਉਣ ਲਈ ਆਪ ਸਿਰਫ 375 ਪੌਂਡ ਜ੍ਹਮਾਂ ਕਰਵਾ ਕੇ ਅਖੰਡਪਾਠ ਦੀ ਸੇਵਾ ਲੈ ਸਕਦੇ ਹੋ। ਸਾਧ ਸੰਗਤ ਜੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਜਲਦੀ ਤੋਂ ਜਲਦੀ ਆਪਣੇ ਨਾਮ ਲਿਖਾ ਕੇ ਦਾਸਾਂ ਨੂੰ ਧੰਨਵਾਦੀ ਬਣਾਓ ਜੀ। ਸਾਡੇ ਕੋਲ ਬਹੁਤ ਸਾਰੇ ਪ੍ਰੀਵਾਰਾਂ ਦੇ ਨਾਮ ਪਹੁੰਚ ਚੁੱਕੇ ਹਨ। ਤੁਸੀਂ ਵੀ ਅੱਧ ਮੁੱਲ ਤੋਂ ਵੀ ਘੱਟ ਮਾਇਆ ਖਰਚ ਕੇ ਇਸ ਮੌਕੇ ਦਾ ਲਾਭ ਉਠਾ ਸਕਦੇ ਹੋ ”

ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਲੇ ਅਤੇ ਸਿੱਖੀ ਸਿਧਾਂਤ ਦੀ ਅਤੇ ਸਿੱਖ ਵਿਚਾਰ ਧਾਰਾ ਦੀ ਸਮਝ ਰੱਖਣ ਵਾਲੇ ਹਰ ਵਿਅਕਤੀ ਨੂੰ ਇਹ ਪੁੱਛਣ ਲਈ ਮਨ ਮਜਬੂਰ ਹੋ ਜਾਂਦਾ ਹੈ ਕਿ ਆਪਾਂ ਕਿੱਧਰ ਨੂੰ ਜਾ ਰਹੇ ਹਾਂ। ਕੱਪੜਿਆਂ ਦੀ, ਗਹਿਣਆਂਿ ਦੀ ਸੇਲ ਜਾਂ ਹੋਰ ਘਰੇਲੂ ਵਸਤਾਂ ਦੀ ਸੇਲ ਤਾਂ ਲੱਗੀ ਸੁਣੀ ਹੋਵੇਗੀ ਪਰ ਹੁਣ ਤਾਂ ਗੁਰਬਾਣੀ ਦੀ ਵੀ ਸੇਲ ਲਗਾ ਦਿੱਤੀ ਗਈ ਹੈ। ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਇਹ ਪੰ੍ਰਮਪਰਾ ਜੋ ਕਿ ਡੇਰੇ ਵਾਲੇ ਸਾਧਾਂ ਨੇ ਇੰਡੀਆ ਵਿੱਚ ਪ੍ਰਚਲਤ ਕੀਤੀ ਸੀ, ਇਹ ਹੁਣ ਵਿਦੇਸ਼ਾਂ ਵਿੱਚ ਵੀ ਫੈਲਦੀ ਜਾ ਰਹੀ ਹੈ। ਇਹੋ ਜੇਹੇ ਕਰਮਕਾਂਡ ਸਿੱਖ ਗੁਰੂਆਂ ਦੇ ਅਸਲੀ ਉਦੇਸ਼ ਤੋਂ ਲਾਂਭੇ ਕਰਕੇ ਸਿੱਖ ਕੌਮ ਨੂੰ ਭੰਬਲਭੂਸੇ ਵਿੱਚ ਪਾ ਰਹੇ ਹਨ। ਜੇਕਰ ਇਸੇ ਤ੍ਹਰਾਂ ਚਲਦਾ ਰਿਹਾ ਤਾਂ ਆੳਣ ਵਾਲੇ ਸਮੇਂ ਵਿੱਚ ਇਹੋ ਜੇਹੇ ਕਰਮਕਾਂਡ ਸਿੱਖ ਕੌਮ ਲਈ ਘਾਤਕ ਸਿੱਧ ਹੋਣਗੇ। ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਆਦੇਸ਼ ਕੀਤਾ ਸੀ। ਸ਼ਬਦ ਗੁਰੂ ਗ੍ਰੰਥ ਸਹਿਬ ਜੀ ਤੋਂ ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਇਸ ਅਨੁਸਾਰ ਢਾਲਕੇ ਜਿੰਦਗੀ ਬਤੀਤ ਕਰਨ ਦੀ ਸੇਧ ਮਿਲਦੀ ਹੈ। ਜੀਵਨ ਫਲਸਫੇ ਨੂੰ ਸਮਝਣ ਲਈ ਇੱਕ ਅਨਮੋਲ ਖਜ਼ਾਨਾ ਹੈ। ਸ਼ਬਦ ਵਿਚਾਰ ਨਾਲ ਹੀ ਗਿਆਨ ਪ੍ਰਾਪਤ ਹੋ ਸਕਦਾ ਹੈ ਨਾ ਕਿ ਅਖੰਡਪਾਠਾਂ ਦੀਆਂ ਲੜੀਆਂ ਸ਼ੁਰੂ ਕਰਕੇ।

ਹੋਰ ਦੇਖੋ ਅਖੰਡਪਾਠਾਂ ਦੀ ਲੜੀ ਮੌਕੇ ਇਕ ਪਾਠੀ ਸਿੰਘ ਮਾਈਕ ਦੁਆਰਾ ਸਪੀਕਰਾਂ ਤੇ ਪ੍ਹੜਦਾ ਹੈ ਦੂਜੇ ਚਾਰ ਜਾਂ ਦੱਸ ਪਾਠੀ ਸਿੰਘ ਜਿੰਨੇ ਵੀ ਹੋਣ ਉਹ ਆਪਣੇ ਮੂੰਹ ਵਿੱਚ ਹੀ ਪ੍ਹੜਦੇ ਹਨ। ਜਦੋਂ ਇੱਕ ਪਾਠੀ ਸਿੰਘ ਸਪੀਕਰ ਨਾਲ ਉੱਚੀ ਅਵਾਜ ਵਿੱਚ ਪਾਠ ਪ੍ਹੜਦਾ ਹੈ ਤਾਂ ਕੀ ਬਾਕੀ ਪਾਠੀ ਸਿੰਘਾਂ ਦੀ ਸੁਰਤੀ ਭੰਗ ਨਹੀਂ ਹੁੰਦੀ ਹੋਵੇਗੀ ? ਵੈਸੇ ਵੀ ਦੇਖਿਆ ਜਾਵੇ ਕਈ ਪਾਠੀ ਸਿੰਘ ਤਾਂ ਬੁੱਲ੍ਹ ਵੀ ਨਹੀਂ ਹਿਲਾਉਂਦੇ ਸਿਰਫ ਸਿਰ ਘੁਮਾਈ ਜਾਂਦੇ ਹਨ ਅਤੇ ਥੋੜੀ ਦੇਰ ਬਾਅਦ ਪੰਨਾ ਪਲਟ ਦਿੰਦੇ ਹਨ। ਜਦੋਂ ਮਾਈਕ ਦੀ ਵਾਰੀ ਅਗਲੇ ਪਾਠੀ ਸਿੰਘ ਦੀ ਆਉਂਦੀ ਹੈ ਤਾਂ ਹੋ ਸਕਦਾ ਹੈ ਉਹ ਇਕ ਦੋ ਪੰਨੇ ਅੱਗੇ ਜਾਂ ਪਿੱਛੇ ਹੋਵੇ। ਜੇਕਰ ਇੱਕ ਤੋਂ ਜਿਆਦਾ ਅਖੰਡਪਾਠ ਸਾਹਿਬ ਬੁੱਕ ਹੋ ਗਏ ਹੋਣ ਤਾਂ ਪਹਿਲੇ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਹੀ ਦੂਜੇ ਅਖੰਡਪਾਠ ਸਾਹਿਬ ਦੀ ਅਰੰਭਤਾ ਕੀਤੀ ਜਾਣੀ ਚਾਹੀਦੀ ਹੈ। ਕੱਚ ਘਰੜ ਧਾਰਮਿਕ ਪ੍ਰਚਾਰਕ, ਪਾਠੀ ਸਿੰਘ ਜਾਂ ਗ੍ਰੰਥੀ ਸਹਿਬਾਨ ਇਸ ਤ੍ਹਰਾਂ ਦੇ ਕਰਮਕਾਂਡ ਨੂੰ ਬੰਦ ਕਰਨ ਲਈ ਹਰਗਿਜ਼ ਨਹੀਂ ਕਹਿਣਗੇ ਕਿਉਂ ਕਿ ਇਸ ਤ੍ਹਰਾਂ ਦੇ ਮੌਕੇ ਤਾਂ ਉਨ੍ਹਾਂ ਨੂੰ ਰੱਬ ਦੇਵੇ। ਉਹ ਤਾਂ ਚਾਹੁੰਦੇ ਹਨ ਇਸ ਤ੍ਹਰਾਂ ਅਖੰਡਪਾਠਾਂ ਦੀ ਲੜੀਆਂ ਹਰ ਗੁਰਪੁਰਬ ਤੇ ਚਲਣ। ਇਹੋ ਜੇਹੇ ਕਰਮਕਾਂਡਾਂ ਵਿੱਚ ਬੀਬੀਆਂ ਦਾ ਵੀ ਮਹੱਤਵ ਪੂਰਣ ਰੋਲ ਹੁੰਦਾ ਹੈ, ਜੋ ਕਿ ਅੰ੍ਹਨੀ ਸ਼ਰਧਾ ਵੱਸ ਹੋਕੇ ਬਿਨ ਸੋਚੇ ਸਮਝੇ ਦੇਖੋ ਦੇਖੀ ਕਰੀ ਜਾ ਰਹੀਆਂ ਹਨ। ਦਾਸ ਅੱਖੀਂ ਵੇਖੀ ਗੱਲ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਇਕ ਇੱਥੋਂ ਦਾ ਜੰਮਪਲ ਨੌਜੁਆਨ ਗੁਰੂ ਘਰ ਮੱਥਾ ਟੇਕਣ ਆਇਆ ਸਸ਼ੋਪੰਜ ਵਿੱਚ ਖੜਾ ਦੇਖਿਆ, ਹੋ ਸਕਦਾ ਹੈ ਉਸਨੇ ਇਹ ਪ੍ਰੰਮਪਰਾ ਪਹਿਲੀ ਵਾਰ ਦੇਖੀ ਹੋਵੇ। ਉਸਨੇ ਪਹਿਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਿਬ ਨੂੰ ਮੱਥਾ ਟੇਕਿਆ, ਜੱਕੋ ਤੱਕੀ ਵਿੱਚ ਮੁੜ ਫੇਰ ਉਸਨੇ ਜ੍ਹੇਬ ਵਿੱਚ ਹੱਥ ਪਾਕੇ ਹੋਰ ਸਿੱਕੇ ਕੱਢੇ ਅਤੇ ਵਾਰੀ ਵਾਰੀ ਬਾਕੀ ਦੂਜੀਆਂ ਗ੍ਹੋਲਕਾਂ ਵਿੱਚ ਮਾਇਆ ਪਾਕੇ ਮੱਥਾ ਟੇਕਿਆ। ਕੀ ਆਪਾਂ ਆਉਣ ਵਾਲੀ ਪਨੀਰੀ ਨੂੰ ਭਰਮਾਂ ਵਹਿਮਾਂ ਵਿੱਚ ਪਾ ਕੇ ਭੰਬਲਭੂਸੇ ਵਿੱਚ ਨਹੀਂ ਪਾ ਰਹੇ। ਕਿਸੇ ਹੋਰ ਧਰਮ ਜਾਂ ਫਿਰਕੇ ਨਾਲ ਸਬੰਧ ਰੱਖਣ ਵਾਲਾ ਕੋਈ ਭੱਦਰ ਪੁਰਸ਼ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਜੇਕਰ ਇਹ ਸਵਾਲ ਪੁੱਛੇ ਕਿ ਸਿੱਖਾਂ ਨੂੰ ਤਾਂ ਗੁਰੂ ਸਹਿਬਾਨ ਨੇ ਇਹਨਾਂ ਕਰਮਕਾਂਡਾਂ ਤੋਂ ਵਰਜਿਆ ਸੀ ਪਰ ਤੁਸੀਂ ਉਸ ਤੋਂ ਉਲਟ ਕਰੀ ਜਾ ਰਹੇ ਹੋ? ਉਸ ਵਕਤ ਇਸਦਾ ਇ੍ਹਨਾਂ ਕੋਲ ਕੋਈ ਜਵਾਬ ਹੈ? ਜੇ ਹੈ ਤਾਂ ਕੀ ਦੱਸ ਸਕਦੇ ਹਨ ਇਕੋ ਵਾਰ ਪੰਜ ਪੰਜ ਅਖੰਡਪਾਠ ਖ੍ਹੋਲਣ ਦਾ ਕੀ ਮਹੱਤਵ ਹੈ ਅਤੇ ਉਸਦਾ ਕੀ ਫਲ਼ ਪ੍ਰਾਪਤ ਹੋਇਆ ਹੈ। ਕਰਮਕਾਂਡਾਂ ਦੀ ਜੇਕਰ ਗੱਲ ਕਰੀਏ, ਤਾਂ ਗਾਨਾ, ਕੁੰਭ, ਨਾਰੀਅਲ, ਅਗਰਬੱਤੀਆਂ, ਜੋਤ ਜਗਾਉਣੀ ਆਦਿ ਕਰਮ ਕਾਂਡ ਨਹੀਂ ਤਾਂ ਹੋਰ ਕੀ ਹੈ? ਅਖੰਡਪਾਠ ਸਾਹਿਬ ਦੇ ਅਰੰਭ ਹੋਣ ਤੋਂ ਪਹਿਲਾਂ ਹੀ ਬੀਬੀਆਂ ਪਾਣੀ ਦੀਆਂ ਬੋਤਲਾਂ ਭਰ ਭਰ ਕੇ ਰੱਖਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ। ਕਈ ਬੀਬੀਆਂ ਨੇ ਜਿਨਾਂ ਚਿਰ ਗੁਰੂ ਦੇ ਦਰਬਾਰ ਸੰਗਤ ਰੂਪ ਵਿੱਚ ਜੁੜਕੇ ਬਹਿਣਾ ਹੁੰਦਾ ਹੈ ਉਤਨਾ ਚਿਰ ਘਰੇਲੂ ਗੱਲਾਂ ਕਰੀ ਜਾਣਗੀਆਂ ਅਤੇ ਘਰ ਨੂੰ ਜਾਣ ਵੇਲੇ ਪਾਣੀ ਦੀ ਬੋਤਲ ਬਦਲੇ ਲੜਦੀਆਂ ਹਨ ਕਿ “ਲੈ ਨੀ ਮੈਂ ਤਾਂ ਸੁਪਰ ਸਟੋਰ ਤੋਂ ਸਪਰਿੰਗ ਵਾਟਰ ਦੀ ਬੋਤਲ ਖਰੀਦ ਕੇ ਬਾਬੇ ਦੀ ਬੀੜ ਕੋਲ ਰੱਖੀ ਸੀ ਪਤਾ ਨਹੀਂ ਕਿਹੜੀ ਜੈਅ ਵੱਢੀ ਦੀ ਚੁੱਕ ਕੇ ਲੈ ਗਈ ” ਤਿੰਨ ਘੰਟੇ ਕਈ ਬੀਬੀਆਂ ਗੁਰੂ ਗ੍ਰੰਥ ਸਹਿਬ ਦੀ ਹਜੂਰੀ ਵਿੱਚ ਬੈਠੀ ਕੁੜ ਕੁੜ ਕਰਦੀਆਂ ਰਹਿੰਦੀਆਂ ਹਨ, ਗੁਰਬਾਣੀ ਦੀ ਇਕ ਤੁੱਕ ਵੀ ਧਿਆਨ ਨਾਲ ਸੁਣਕੇ ਹਿਰਦੇ ਵਿੱਚ ਨਹੀਂ ਵਸਾਈ ਹੋਣੀ ਭਲਾ ਬੋਤਲ ਵਿੱਚ ਰੱਖਿਆ ਪਾਣੀ ਪੀਕੇ ਉਸਨੂੰ ਗੁਰਬਾਣੀ ਦਾ ਗਿਆਨ ਕਿਸ ਤ੍ਹਰਾਂ ਪ੍ਰਾਪਤ ਹੋ ਜਾਵੇਗਾ? ਪੂਜਾ ਦਾ ਧੰਨ ਖਾਣ ਵਾਲੇ ਭੇਖੀ ਸਾਧਾਂ ਨੇ ਭੋਲੇ ਭਾਲੇ ਸਿੱਖਾਂ ਨੂੰ ਇ੍ਹਨਾਂ ਕਰਮਕਾਂਡਾਂ ਵਿੱਚ ਪਾਕੇ ਸਾਨੂੰ ਗਿਆਨ ਪ੍ਰਾਪਤ ਕਰਨ ਵਾਲੇ ਪਾਸੇ ਲੱਗਣ ਹੀ ਨਹੀਂ ਦਿੱਤਾ। ਕਿਉਂ ਕਿ ਜੇਕਰ ਆਮ ਸਿੱਖ ਸ਼ਬਦ ਗੁਰੂ ਨਾਲ ਜੁੜ ਗਿਆ ਤਾਂ ਇ੍ਹਨਾਂ ਵੇਹਲੜਾਂ ਦਾ ਤੋਰੀ ਫੁਲਕਾ ਬੰਦ ਹੋ ਜਾਣਾ ਸੀ । ਇਹਨਾਂ ਦੇ ਪ੍ਰਚਾਰ ਦਾ ਮਨੋਰਥ ਤਾਂ ਇਹੋ ਸੀ ਕਿ ਸਿੱਖ ਧੂਫਾਂ, ਅਗਰਬੱਤੀਆਂ, ਜੋਤਾਂ, ਨਾਰੀਅਲ ਅਤੇ ਕੁੰਭ ਵਗੈਰਾ ਨਾਲ ਜੁੜੇ ਰਹਿਣ ਅਤੇ ਗੁਰੂਆਂ ਦੀ ਅਸਲੀ ਸਿੱਖਿਆ ਤੋਂ ਕੋਹਾਂ ਦੂਰ ਰਹਿਣ। ਜਿਵੇਂ ਕਿ ਪੁਰਾਣੇ ਜ਼ਮਾਨੇ ਵਿੱਚ ਬਰਾਹਮਣ ਕਰਦੇ ਸਨ। ਬਰਾਹਮਣ ਤੋਂ ਬਗੈਰ ਕਿਸੇ ਹੋਰ ਵਿਅਕਤੀ ਨੂੰ ਧਾਰਮਕ ਰਹੁ ਰੀਤਾਂ ਨਿਭਾਉਣ ਦਾ ਹੱਕ ਨਹੀਂ ਸੀ ।

ਮੇਰੇ ਇਕ ਖਾਸ ਦੋਸਤ ਨੇ ਗੱਲ ਸੁਣਾਈ ਕਿ ਇਕ ਡੇਰੇ ਦਾ ਸਾਧ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਬਾਅਦ ਵਿੱਚ “ਜਿਸ ਕੇ ਸਿਰ ਊਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵਿਹ” ਵਾਲਾ ਸ਼ਬਦ ਕਾਗਜ਼ ਦੇ ਇਕ ਟੁਕੜੇ ਉਪਰ ਲਿਖ ਕੇ ਉਸਦਾ ਤਵੀਤ ਬਣਾ ਕੇ ਪਾਣੀ ਵਿੱਚ ਘੋਲ ਕੇ ਪੀਣ ਨੂੰ ਦਿੰਦਾ ਹੈ ਅਤੇ ਕਹਿੰਦਾ ਹੈ “ਲੈ ਗੁਰਮੁਖਾ ਤੇਰੇ ਸਾਰੇ ਦੁੱਖ ਦਲਿਦਰ ਦੂਰ ਹੋ ਜਾਣਗੇ” ਸੋ ਇ੍ਹਨਾਂ ਗੱਲਾਂ ਤੋਂ ਹਰ ਵਿਚਾਰਵਾਨ ਸਿੱਖ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਡੇਰੇ ਵਾਲੇ ਬਾਬੇ ਕਿਹੋ ਜੇਹੇ ਹੱਥ ਕੰਡੇ ਵਰਤ ਕੇ ਗੁਰਬਾਣੀ ਦਾ ਨਿਰਾਦਰ ਕਰ ਰਹੇ ਹਨ। ਇਸ ਤ੍ਹਰਾਂ ਇਹ ਕੁਰੀਤੀਆਂ ਗੁਰੂ ਘਰਾਂ ਵਿੱਚ ਆ ਰਹੀਆਂ ਹਨ। ਗੁਰੂ ਘਰਾਂ ਵਿੱਚੋਂ ਇਹ ਕੁਰੀਤੀਆਂ ਦੂਰ ਕਰਨ ਲਈ ਹਰੇਕ ਸੂਝਵਾਨ ਸਿੱਖ ਨੂੰ ਸੁਚੇਤ ਹੋਣ ਦੀ ਲੋੜ ਹੈ । ਫਰਜ਼ ਕਰੋ ਕਿਸੇ ਸ਼ਰਧਾਲੂ ਸਿੱਖ ਪ੍ਰੀਵਾਰ ਨੇ ਇ੍ਹਨਾਂ ਕਰਮਕਾਂਡਾਂ ਜਿਵੇਂ ਜੋਤ, ਕੁੰਭ, ਨਾਰੀਅਲ, ਅਗਰਬੱਤੀ ਤੋਂ ਬਿਨਾਂ ਅਖੰਡਪਾਠ ਸਾਹਿਬ ਕਰਾਉਣਾ ਹੋਵੇ ਤਾਂ ਕੀ ਉਹ ਕਰਵਾ ਸਕਦਾ ਹੈ ਜਾਂ ਕਿ ਉਸ ਨੂੰ ਵੀ ਇ੍ਹਨਾਂ ਕਰਮਕਾਂਡਾ ਦੀ ਭੇਟ ਚ੍ਹੜਨਾ ਪਵੇਗਾ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਗੁਰਦੁਆਰੇ ਪ੍ਰਚਾਰ ਦਾ ਸਾਧਨ ਘੱਟ, ਵਪਾਰ ਦਾ ਸਾਧਨ ਵੱਧ ਬਣ ਗਏ ਹਨ । ਘਰੇਲੂ ਵਸਤਾਂ ਦੀ ਸੇਲ਼ ਤਾਂ ਸੱਭ ਨੇ ਦੇਖੀ ਹੋਵੇਗੀ ਹੁਣ ਗੁਰਬਾਣੀ ਵੀ ਸੇਲ ਤੇ ਵਿਕਦੀ ਹੈ। ਇਸ ਧਾਰਮਕ ਸੇਲ ਵਾਰੇ ਹਰ ਇਕ ਸਿੱਖ ਨੂੰ ਸੁਚੇਤ ਹੋਣ ਦੀ ਲੋੜ ਹੈ । ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਜਿਸ ਕਾਰਜ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚੇ ਉਹ ਕੰਮ ਨਾ ਕੀਤੇ ਜਾਣ । ਅੱਜ ਸਾਡੇ ਕੋਲ ਗੁਰੂ ਸਹਿਬਾਨ ਵਲੋਂ ਦੱਸੀ ਗਈ ਜੀਵਨ ਜਾਂਚ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਰੂਪ ਵਿੱਚ ਗਿਆਨ ਦਾ ਵੱਡਮੁਲਾ ਭੰਡਾਰ ਹੈ । ਇਸ ਗਿਆਨ  ਨੂੰ ਹਾਸਲ ਕਰਕੇ ਬਿੱਪ੍ਰਨ ਦੇ ਪਾਏ ਹੋਏ ਭਰਮਾਂ ਤੋਂ ਮੁੱਕਤ ਹੋਣਾ ਸੀ ਅਤੇ ਹੋਰ ਧਰਮਾਂ ਵਾਲਿਆਂ ਨੂੰ ਵੀ ਇਹ ਗਿਆਨ ਪਹੁੰਚਾਉਣਾ ਸੀ, ਪਰ ਅਸੀਂ ਤਾਂ ਆਪ ਹੀ ਵਹਿਮਾਂ ਦੇ ਜਾਲ ਵਿੱਚ ਫੱਸੇ ਹੋਏ ਹਾਂ ਕਿਉਂ ਕਿ ਗਿਆਨ ਨੂੰ ਸਿਰਫ ਪ੍ਹੜਨ ਸੁਣਨ ਅਤੇ ਤੋਤਾ ਰਟਨ ਤੱਕ ਹੀ ਸੀਮਤ ਰੱਖਿਆ ਹੋਇਆ ਹੈ । ਗੁਰੂ ਪਾਤਿਸ਼ਾਹ ਵਲੋਂ ਦੱਸੇ ਕਾਰ-ਵਿਹਾਰ ਨੂੰ ਛੱਡ ਕੇ ਬਰਾਹਮਣਵਾਦੀ ਵਿਪਰਨ ਵਲੋਂ ਪ੍ਰਚਾਰੇ ਜਾ ਰਹੇ ਕਰਮਕਾਂਡਾਂ ਨੂੰ ਅਸੀਂ ਤਰਜੀਹ ਦੇ ਰਹੇ ਹਾਂ ਉਹ ਵੀ ਗੁਰੂ ਸਾਹਿਬਾਨ ਦੇ ਨਾਂਅ ਉੱਤੇ । ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਹਾਂ, ਆਪਣੇ ਆਪ ਨੂੰ ਸਿੱਖ ਵੀ ਸਮਝਦੇ ਹਾਂ ਪਰ ਗੁਰਮਤ ਤੋਂ ਉਲਟ ਕਰਮਕਾਂਡ ਕਰਦੇ ਹਾਂ, ਗੁਰਬਾਣੀ ਕੀ ਸਮਝਾ ਰਹੀ ਹੈ? ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਕਿਸੇ ਪੁਜਾਰੀ ਜਾਂ ਕਿਸੇ ਅਖੌਤੀ ਸਾਧ ਵਲੋਂ ਚਲਾਈ ਗਈ ਮਨਮੱਤ ਪ੍ਰਥਾ ਪਿੱਛੇ ਅੱਖਾਂ ਮੀਟ ਕੇ ਤੁਰੇ ਜਾ ਰਹੇ ਹਾਂ । ਸਿੱਖੀ ਸਿੱਖਿਆ ਗੁਰ ਵਿਚਾਰ ॥ ਇਸ ਪੰਗਤੀ ਦਾ ਸਿੱਧਾ ਸਬੰਧ ਦਿਮਾਗ ਨਾਲ, ਸੋਚ ਨਾਲ ਅਤੇ ਵਿਚਾਰ ਨਾਲ ਹੈ । ‘ਸ਼ਬਦ ਗੁਰੂ’ ਦੇ ਗਿਆਨ ਦੀ ਜੋਤ ਨੂੰ  ਸਮਝਣ ਦੀ ਵਿਜਾਏ ਅਸੀਂ ਦੀਵੇ ਵਾਲੀ ਜੋਤ ਤੇ ਜਿਆਦਾ ਵਿਸ਼ਵਾਸ ਰੱਖਣ ਲੱਗ ਪਏ ਹਾਂ। ਗਿਆਨ ਦੀ ਜੋਤ ਨੂੰ ਕੋਈ ਹਨੇਰੀ ਝੱਖੜ ਨਹੀਂ ਬੁਝਾ ਸਕਦਾ ਨਕਲੀ ਜੋਤ ਜਗਾਉਣ ਲਈ ਘਿਉ ਜਾਂ ਤੇਲ ਦੀ ਲੋੜ ਪੈਂਦੀ ਹੈ ਪਰ ਗੁਰੂ ਜੀ ਦਾ ਗਿਆਨ ਪ੍ਰਾਪਤ ਕਰਨ ਲਈ ਮਨ ਵਿੱਚ ਖਾਹਿਸ਼ ਪੈਦਾ ਕਰਨ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਇਕ ਗਿਆਨ ਦਾ ਅਨਮੋਲ ਖਜ਼ਾਨਾ ਹੈ, ਇਸ ਵਿੱਚੋਂ ਗਿਆਨ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੀਏ । ਕਰਮਕਾਂਡਾਂ, ਵਹਿਮਾਂ ਭਰਮਾਂ ਨੂੰ ਭੁੱਲਕੇ ਗੁਰੂ ਸਹਿਬਾਨ ਦੇ ਸੱਚੇ ਸੁੱਚੇ ਉਪਦੇਸ਼ ਦੇ ਧਾਰਨੀ ਬਣੀਏ, ਭੇਖੀ,ਪਖੰਡੀ ਅਤੇ ਦੇਹਧਾਰੀ ਸਾਧਾਂ ਦੀਆਂ ਚਲਾਈਆਂ ਕੁਰੀਤੀਆਂ ਨੂੰ ਛੱਡਣਾ ਚਾਹੀਦਾ ਹੈ। ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੀ ਗੁਰ ਸਿੱਖਾਂ ਨੂੰ ਕਾਰਜ ਕਰਨੇ ਚਾਹੀਦੇ ਹਨ । ਜੇਕਰ ਕਿਸੇ ਅ੍ਹੰਨੀ ਸ਼ਰਧਾ ਵੱਸ ਇਨਸਾਨ ਨੂੰ ਮੇਰੇ ਸ਼ਬਦਾਂ ਨਾਲ ਕਿਸੇ ਤ੍ਹਰਾਂ ਦੀ ਠੇਸ ਪੁੱਜੀ ਹੋਵੇ ਤਾਂ ਦਾਸ ਦੋਵੇਂ ਹੱਥ ਜੋੜ ਮੁਆਫੀ ਦਾ ਜਾਚਕ ਹੈ ।

ਅੱਖਾਂ
ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,

ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ ।

ਬਾਲ ਉਮਰੇ ਇਹ ਨਿਰਲੇਪ ਜਾਪਣ,

ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ ।

ਅੱਖਾਂ ਵਿੱਚੋਂ ਮਸਤੀ ਛਲਕਦੀ ਹੈ,

ਜੋਬਨ ਰੁੱਤੇ ਜਦ ਹੋਣ ਜਵਾਨ ਅੱਖਾਂ ।

ਬਾਰੀ ਖ੍ਹੋਲਕੇ ਤੱਕਦੀਆਂ ਰਹਿਣ ਸਦਾ,

ਹਰ ਆਹਟ ਦਾ ਰੱਖਣ ਧਿਆਨ ਅੱਖਾਂ ।

ਧੜਕਣ ਦਿਲ ਦੀ ਦੁੱਗਣੀ ਵੱਧ ਜਾਂਦੀ,

ਜਦੋਂ ਮਟਕਾਵੇ ਕੋਈ ਮੁਟਿਆਰ ਅੱਖਾਂ ।

ਇੱਲ ਦੇ ਅ੍ਹਾਲਣੇ ਕੋਈ ਕਹੇ ਆਂਡਾ,

ਹਰਨੋਟੀ ਵਰਗੀਆਂ ਆਖੇ ਯਾਰ ਅੱਖਾਂ ।

ਛੋਟੀਆਂ,ਵੱਡੀਆਂ,ਕਾਲੀਆਂ,ਭੂਰੀਆਂ ਵੀ ,

ਲ਼ੱਗਣ ਬਿੱਲੀਆਂ ਜ਼ਰਾ ਚਲਾਕ ਅੱਖਾਂ ।

ਬਿਨ ਬੋਲਿਆਂ ਅੱਖਾਂ ਬੋਲ ਪੈਂਦੀਆਂ ਨੇ,

ਅੱਖ ਮਾਰ ਕੇ ਦਿੰਦੀਆਂ  ਮਾਰ ਅੱਖਾਂ ।

ਕਹਿੰਦੇ ਅੱਖਾਂ ਨਾਲ ਮਿਰਚਾਂ ਭੋਰਦੀ ਹੈ,

ਜਦੋਂ ਮਟਕਾਉਂਦੀ ਕੋਈ ਰਕਾਨ ਅੱਖਾਂ ।

ਆਖਦੇ ਅੱਖੀਆਂ ਨਾਲ ਬੰਦੇ ਨਾ ਮਰਦੇ,

ਪਰ ਕਰ ਦੇਵਣ ਮੋਇਆਂ ਸਮਾਨ ਅੱਖਾਂ ।

ਖਾਲੀ ਤੁਰਦਾ ਨਜ਼ਰ ਕਲਬੂਤ ਆਵੇ,

ਕੱਢ ਲੈਂਦੀਆਂ ਸਰੀਰ ਚੋਂ ਜਾਨ ਅੱਖਾਂ ।

ਸੇਹਲੀਆਂ ਤਿੱਖੀਆਂ ਭਵਾਂ ਕਮਾਨ ਵਾਂਗੂੰ,

ਧਾਰੀ ਖਿੱਚ ਕੇ ਲੱਗਣ ਕਟਾਰ ਅੱਖਾਂ ।

ਤਾਰ ਇੱਸ਼ਕੇ ਦੀ ਜਦੋਂ ਟੁਣਕਦੀ ਹੈ,

ਬਾਰਾਂ ਸਾਲ ਇਹ ਵੱਗ ਚਰਾਣ ਅੱਖਾਂ ।

ਕੀਤੇ ਕੌਲ ਇਕਰਾਰ ਕਦੇ ਭੁੱਲਦੇ ਨਹੀਂ,

ਪੱਟ ਯਾਰ ਦਾ ਚੀਰ ਖਵਾਣ ਅੱਖਾਂ ।

ਸ਼ੀਰੀਂ ਫਰਿਆਦ ਵੀ ਅੱਖਾਂ ਨੇ ਪੱਟੇ,

ਚਟਾਨਾਂ ਵਿੱਚੋਂ ਨਹਿਰ ਖੁਦਵਾਣ ਅੱਖਾਂ ।

ਦੁਨੀਆਂ ਦੀ ਸੁੱਧ ਬੁੱਧ ਭੁੱਲ ਜਾਂਦੀ,

ਜਦੋਂ ਹੋ ਜਾਣ ਕਿਧਰੇ ਚਾਰ ਅੱਖਾਂ ।

ਲਾਲ ਡੋਰੇ ਅੱਖਾਂ ਵਿੱਚਲੇ ਦੱਸਦੇ ਨੇ,

ਜਦੋਂ ਹੁੰਦੀਆਂ ਯਾਰ ਲਾਚਾਰ ਅੱਖਾਂ ।

ਸ਼ਮ ਸ਼ਮ ਸਾਵਣ ਵਾਂਗੂੰ ਵ੍ਹਰਦੀਆਂ ਨੇ,

ਕਰਕੇ ਸੱਜਣਾਂ ਦਾ ਇੰਤਜਾਰ ਅੱਖਾਂ ।

ਅੱਚੋ ਆਈ ਦਿਲ ਨੂੰ ਲੱਗੀ ਰਹਿੰਦੀ,

ਜਦੋਂ ਹੁੰਦੀਆਂ ਨੇ ਬੇ-ਕਰਾਰ ਅੱਖਾਂ ।

ਉਨੀਂਦਰੇ ਨਾਲ ਅੱਖਾਂ ਹੇਠ ਛ੍ਹਾਈਆਂ,

ਲੱਗਣ ਆਸ਼ਕਾਂ ਦੀਆਂ ਬਿਮਾਰ ਅੱਖਾਂ ।

ਅੱਖਾਂ ਘੂਰ ਕੇ ਕਈ ਵਾਰ ਵੇਹੰਦੀਆਂ ਨੇ,

ਕਦੇ ਝੁੱਕਦੀਆਂ ਨਾਲ ਸਤਿਕਾਰ ਅੱਖਾਂ ।

ਨਜ਼ਰ ਧਰਤੀ ‘ਚ ਗੱਡੀ ਰੱਖਦੀਆਂ ਨੇ,

ਕਈ ਹੁੰਦੀਆਂ ਨੇ ਸ਼ਰਮਸਾਰ ਅੱਖਾਂ ।

ਧੋਖਾ ਕਰਕੇ ਵੀ ਸਿਰ ਨਿਵਾਉਂਦੀਆਂ ਨੇ,

ਮਿਲਾਉਣ ਅੱਖ ਨਾ ਕਦੇ ਗਦਾਰ ਅੱਖਾਂ ।

ਜਦੋਂ ਲਾਲ ਗੁੱਸੇ ਵਿੱਚ ਹੁੰਦੀਆਂ ਨੇ,

ਅੱਗ ਸੁੱਟਦੀਆਂ ਬਣ ਅੰਗਿਆਰ ਅੱਖਾਂ ।

ਇਹ ਖੱਬੀ ਖਾਨਾਂ ਨੂੰ ਖੂੰਜੇ ਲਾ ਦੇਵਣ,

ਜਦੋਂ ਹੁੰਦੀਆਂ ਨੇ ਕਹਿਰਵਾਨ ਅੱਖਾਂ ।

ਇਸ਼ਾਰਾ ਅੱਖ ਦਾ ਸਮਝਦਾਰ ਲਈ ਹੈ,

ਬੇਸਮਝ ਲਈ ਹਨ ਬੇਕਾਰ ਅੱਖਾਂ ।

ਰੱਜ ਪਹਿਲਾਂ ਪਿਆਰ ਜਤਾਉਂਦੀਆਂ ਨੇ,

ਫਿਰ ਕਰਦੀਆਂ ਜੱਗ ਬਦਨਾਮ ਅੱਖਾਂ ।

ਜਿਸ ਪਿੱਛੇ ਸੱਭ ਕੁੱਝ ਬਰਬਾਦ ਕੀਤਾ,

ਉਹੀ ਲੱਗਦੀਆਂ ਫਿਰ ਬੇਈਮਾਨ ਅੱਖਾਂ ।

ਬੰਦਾ ਕਿਹੜੇ ਸਟੇਸ਼ਨ ਤੋਂ ਬੋਲਦਾ ਹੈ,

ਝੱਟ ਪੱਟ ਹੀ ਲੈਣ ਨਿਹਾਰ ਅੱਖਾਂ ।

ਮੁੱਦਤਾਂ ਬਾਅਦ ਮਿਲੇ ਜੇ ਯਾਰ ਬੇਲੀ,

ਇਕ ਦਮ ਹੀ ਲੈਣ ਪਛਾਣ ਅੱਖਾਂ ।

ਮਾਇਆ ਹੱਥ ਗਰੀਬ ਦੇ ਧਰ ਵੇਖੋ,

ਕਿਵੇਂ ਹੁੰਦੀਆਂ ਨੇ ਕਦਰ ਦਾਨ ਅੱਖਾਂ ।

ਲੱਖ ਅਸੀਸਾਂ ਉੱਪਜਣ ਦਿਲ ਵਿੱਚੋਂ,

ਵੇਦਨਾ ਦਿਲ ਦੀ ਉਦੋਂ ਸੁਨਾਣ ਅੱਖਾਂ ।

ਭਲਾ ਕਿਸੇ ਦਾ ਕਰ ਕੇ ਦੇਖਿਓ ਸਹੀ,

ਕਿਵੇਂ ਹੁੰਦੀਆਂ ਨੇ ਸ਼ੁਕਰ ਗੁਜਾਰ ਅੱਖਾਂ ।

ਡਿੱਗੇ ਹੋਏ ਨੂੰ ਸਹਾਰਾ ਦੇਹ ਤਾਂ ਸਹੀ,

ਦੇਵਣ ਦੁਆਵਾਂ ਲੱਖ ਹਜ਼ਾਰ ਅੱਖਾਂ ।

ਅੱਖ ਦੁਖਣੇ ਨੂੰ ਭਲਾ ਜੇ ਆ ਜਾਵੇ,

ਸੁਰਖ ਗੇਰੂ ਹੁੰਦੀਆਂ ਲਾਲ ਅੱਖਾਂ ।

ਜਵਾਨੀ ਢਲੀ ਤੇ ਨਜ਼ਰ ਕਮਜੋਰ ਹੁੰਦੀ,

ਪਰ ਫੇਰ ਵੀ ਦਿੰਦੀਆਂ ਸਾਥ ਅੱਖਾਂ ।

ਦੇਖ ਭਾਲ਼ ਕਰੋ ਸਦਾ ਅੱਖੀਆਂ ਦੀ,

ਨੇਹਮਤ ਰੱਬ ਦੀ ਰੱਖੋ ਸੰਭਾਲ ਅੱਖਾਂ ।

ਅੱਖਾਂ ਵਾਲਿਓ ਮਾਰ ਕੇ ਨਿਗਾਹ ਦੇਖੋ,

ਕਿੰਨੇ ਕਰਦੀਆਂ ਨੇ ਉਪਕਾਰ ਅੱਖਾਂ ।

ਮੋਇਆਂ ਬਾਅਦ ਨਾ ਕਿਸੇ ਕੰਮ ਆਵਣ,

ਜੀਉਂਦੇ ਲਿਖਕੇ ਕਰੀਏ ਦਾਨ ਅੱਖਾਂ ।

“ਘੁੰਮਣ” ਇਹੋ ਦਾਨ ਉੱਤਮ ਜੱਗ ਉੱਤੇ,

ਕਿਸੇ ਬੁਝੀ ਜੋਤ ਨੂੰ ਰੁਸ਼ਨਾਣ ਅੱਖਾਂ ।

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,

ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ ।