Punjab News - Quami Ekta Punjabi Newspaper (ਕੌਮੀ ਏਕਤਾ) » ਕੁਲਦੀਪ ਸਿੰਘ ਬਾਸੀ

ਨਿਮੌਂਲੀਆਂ
ਦਸਾਂ ਸਾਲਾਂ ਬਾਦ ਸੁਖਦੇਵ, ਅਮਰੀਕਾ ਤੋਂ, ਵਾਪਸ ਪਿੰਡ ਚੱਕਰ ਲਗਾਉਣ ਚਲਾ ਹੀ ਗਿਆ। ਪੈਸੇ ਦੀ ਕਿੱਲਤ ਨੇ ਕਦੇ ਸਾਥ ਨਹੀਂ ਛੱਡਿਆ। ਪਿੰਡ ਦੀ ਯਾਦ ਕਿਵੇਂ ਭੁਲਾਈ ਜਾ ਸਕਦੀ ਐ। ਅਸੰਭਵ ਹੈ। ਪਿੰਡ ਵਾਲੇ ਜੱਦੀ ਘਰ ਦੀ ਹਾਲਤ ਰਹਿਣ ਯੋਗ ਨਹੀਂ ਸੀ ਰਹੀ। ਨੇੜਲੇ ਸ਼ਹਿਰ ਵਿੱਚ ਰਿਹਾਇਸ਼ ਦਾ ਇੰਤਜ਼ਾਮ ਕਰ ਕੇ ਰਾਤੀਂ ਸ਼ਹਿਰ ਅਤੇ ਦਿਨੇਂ ਪਿੰਡ ਦਾ ਚੱਕਰ ਲਗਾਉਂਦਾ।

ਅੱਜ ਉਹ ਅਪਣੇ ਗਾਈਆਂ ਬੰਨ੍ਹਣ ਵਾਲੇ ਘਰ ਦੀ ਦਿਵਾਰ ਦੇ ਨਾਲ਼ ਨਾਲ਼ ਬਣੀ ਖੁਰ੍ਹਲੀ ਦੇ ਇੱਕ ਕੋਣੇ ਤੇ ਬੈਠਾ ਚੁਫੇਰੇ ਨਿਗਾਹਾਂ ਘੁਮਾ ਰਿਹਾ ਸੀ। ਕੁੱਝ ਦੂਰੀ ਤੇ ਉਹਨਾਂ ਦੀ ਕਿੱਕਰ ਖਲੋਤੀ ਸੀ। ਕਦੇ ਸਮਾਂ ਸੀ ਜਦੋਂ ਬਾਬਾ ਜੀ ਦੀ ਬੱਕਰੀ ਮੂੰਹ ਵਿੱਚ ਤੁੱਕੇ ਫਸਾਈ ਹੀ ਰੱਖਦੀ ਸੀ। ਓਥੇ ਹੁਣ ਬਾਬਾ ਨਹੀਂ, ਬੱਕਰੀ ਨਹੀਂ ਅਤੇ ਕਿੱਕਰ ਸੁੱਕੀ ਹੋਈ ਖਲੋਤੀ ਸੀ। ਗਵਾਂਢੀਆਂ ਦੇ ਡੰਗਰਾਂ ਵਾਲੇ ਘਰ ਦੇ ਵਿਹੜੇ ਵਿੱਚ  ਘਣੀ ਛਾਂ ਵਾਲੀਆਂ ਦੋ ਨਿੰਮਾਂ, ਟਹਿਣੀਆਂ ਵਿੱਚ ਟਹਿਣੀਆਂ ਫਸਾਈਂ ਸੁਸ਼ੋਭਿਤ ਸਨ। ਬਹੁਤ ਕੁੱਝ ਬਦਲ ਗਿਆ। ਨਿੰਮ ਕੋਈ ਨਜ਼ਰ ਨਹੀਂ ਆਈ। ਬੁਢਾ ਹੋਇਆ ਸ਼ਰੀਰ ਵੀ ਕਿਸੇ ਦਿਨ ਨਿੰਮ ਦੇ ਪੇੜਾਂ ਵਾਂਗ ਅਲ਼ੋਪ ਹੋ ਸਕਦਾ ਹੈ। ਕਿੱਕਰ ਵਾਂਗ ਬੇਜਾਨ ਹੋ ਸਕਦਾ ਹੈ। ਖਿਆਲ ਆਇਆ ਪਰ ਛੇਤੀ ਹੀ ਚਲਾ ਵੀ ਗਿਆ ਜਦੋਂ ਉਸ ਦੇ ਮਨ ਨੇ ਨਿੰਮ ਨਾਲ ਜੁੜੇ ਇੱਕ ਘਟਨਾ ਕਰਮ ਨੂੰ ਚਿਤਵਿਆ। ਸੋਚਿਆ ਮਿੱਤਰ ਹੁਣ ਤੱਕ ਨਹੀਂ ਮਿਲਿਆ। ਹੁਣ ਕੀ ਲੈਣਾਂ ਅਜੇਹੀਆਂ ਘਟਨਾ ਕਰਮਾਂ ਤੋਂ।

ਸ਼ਹਿਰ ਵਿੱਚ, ਮੰਜੇ ਤੇ ਲੇਟਿਆ, ਸੁਖਦੇਵ ਅਪਣੇ ਮਿੱਤਰ ਨੂੰ ਯਾਦ ਕਰਨ ਲਗਾ। ਜਮਾਤੀ ਸੀ। ਪ੍ਰੇਮ ਸੀ। ਨਿੰਮ ਦੀ ਦੂਜੀ ਜਾਂ ਤੀਜੀ ਉਚੀ ਟਹਿਣੀ ਤੇ ਉਹ ਦੂਰ ਝਾਕਦਾ ਅਕਸਰ ਨਜ਼ਰ ਆ ਜਾਂਦਾ ਸੀ। ਦਿਨ ਯਾਦ ਆਇਆ ਜਦੋਂ ਸੁਖਦੇਵ ਨੇ ਉਤਸੁਕ ਹੋ ਕੇ ਕਾਰਨ ਪੁੱਛ ਲਿਆ।

“ ਓਏ, ਨਿੰਮ ਤੋਂ ਡਿੱਗੇਂਗਾ ਤਾਂ ਮਰੇਂਗਾ। ਤੂੰ ਕੀ ਕਰਨ ਚੜ੍ਹਦਾ ਏਂ। ਨਿਮੌਲੀਆਂ ਖਾਂਦਾ ਏਂ?”

“ ਨਹੀਂ ਓਏ ਬੁਧੂਆ। ਉਹ ਪਰੇ ਵੇਖ ਆ ਕੇ। ਐਸ ਵੇਲ਼ੇ ਬਹੁਤ ਸੁੰਦਰ ਕੁੜੀਆਂ ਆਉਂਦੀਆਂ ਨੇ ਵੇਖ ਕੇ ਮਜ਼ਾ ਆ ਜਾਂਦਾ ਐ। ਪੜ੍ਹਾਕੁਆ ਤੂੰ ਕੀ ਜਾਣੇ ਅਜੇਹੇ ਸੁਆਦ।” ਦੋਸਤ ਬੋਲਿਆ। ਮਿੱਤਰ ਦਾ ਜੁਆਬ ਪਸੰਦ ਨਹੀਂ ਸੀ ਆਇਆ, ਯਕੀਨਨ ਝੂਠਾ ਲਗਿਆ।

“ ਸਾਲਿਆ ਬਕਦਾ ਏਂ। ਹਗਣਗਾਹ ਵੱਲੋਂ ਤਾਂ ਮੂੰਹ ਪਰੇ ਕਰਕੇ ਵੀ ਨਹੀਂ ਤੁਰਿਆ ਜਾਂਦਾ ਤੂੰ ਉੱਚੇ ਚੜ੍ਹ ਕੇ ਝਾਕਦਾ ਏਂ। ਸੱਚ ਦੱਸ ਸਹੀ ਕੀ ਐ?” ਉਸ ਨੇ ਉੱਤਰ ਨਾਂ ਸੀ ਦਿੱਤਾ।

ਸੁਖਦੇਵ ਨੂੰ ਯਾਦ ਆਇਆ ਕਿ ਉਹ, ਅਪਣੀ ਚਾਰਾ ਕੱਟਣ ਵਾਲੀ ਮਸ਼ੀਨ ਦੇ ਓਹਲੇ ਖਲੋ ਕੇ, ਵੇਖਦਾ ਰਿਹਾ, ਮਿੱਤਰ ਦੀ ਇਹ ਖੇਢ ਕਲਾ। ਉਹ ਹੱਥਾਂ ਬਾਹਾਂ ਨਾਲ ਕਿਸੇ ਨੂੰ ਇਸ਼ਾਰੇ ਕਰਦਾ, ਫੇਰ ਨਿੰਮ ਤੋਂ ਉਤਰ , ਫੌਜੀ ਦੇ ਘਰ ਜਾ ਵੜਦਾ। ਫੌਜੀ ਦੀ ਧੀ ਨੂੰ ਪੰਜਾਬੀ ਵੀ ਪੜ੍ਹਾਉਂਦਾ ਸੀ, ਅਜੇਹਾ ਉਸ ਦੀ ਬੇਬੇ ਕਹਿੰਦੀ ਹੁੰਦੀ ਸੀ। ਪੜ੍ਹਾਉਣ ਲਈ ਜਾਣ ਵਾਸਤੇ ਨਿੰਮ ਤੇ ਲਟਕਣ ਦਾ ਕੋਈ ਤੁਕ ਨਹੀਂ ਸੀ। ਯਕੀਨ ਕਿਵੇਂ ਹੋ ਸਕਦਾ ਸੀ, ਨਹੀਂ ਸੀ ਹੋਇਆ।

ਇੱਕ ਦਿਨ ਇਸ਼ਾਰਿਆਂ ਵਿੱਚ ਨਵਾਂ ਇਸ਼ਾਰਾ ਆ ਵੜਿਆ। ਇਸ਼ਾਰੇ ਅਜੀਬ ਜਿਹੇ ਲਗੇ। ਥੋੜ੍ਹੀ ਥ੍ਹੋੜੀ ਦੇਰ ਬਾਦ ਉਹ ਘਸੁੱਨ ਵਿਖਾ ਦਿੰਦਾ। ਉਤਸੁਕ ਮਨ ਜਾਣਨਾ ਚਾਹੁੰਦਾ ਸੀ ।  ਜਾ ਕੇ ਮਿੱਤਰ ਨੂੰ ਆਵਾਜ ਦੇ ਪੇੜੋਂ ਥੱਲੇ ਲਾਹ ਲਿਆ।

ਪੁੱਛਿਆ,“ ਅੱਜ ਕੁਟਾਪਾ ਕਿਸ ਤੇ ਚੜ੍ਹਾਇਆ ਜਾ ਰਿਹਾ ਸੀ। ਫੌਜੀ ਦੀ ਧੀ ਤਾਂ ਲਾਲਿਆਂ ਦੇ ਘਰੇ ਖੇਡ ਰਹੀ ਐ। ਪੰਜਾਬੀ ਪੜ੍ਹਨ ਵਾਲੀ ਤਾਂ ਘਰ ਹੈ ਨਹੀਂ।”

ਯਾਰ ਤੂੰ ਮੇਰਾ ਖਹਿੜਾ ਨਹੀਂ ਛੱਡਣਾ। ਦਸਣਾ ਹੀ ਪਵੇਗਾ। “ਕੀ ਦੱਸਾਂ। ਫੌਜੀ ਦੀ ਭੱਈਅਣ, ਜਿਸ ਨੂੰ ਬੇਬੇ ਬਾਗੜਨੀ ਵੀ ਕਹਿੰਦੀ  ਐ, ਵਧੀਆ ਪਰੌਂਠੇ ਖੁਆ ਦਿੰਦੀ ਐ। ਅੱਜ ਦਿਲ ਕਰਦਾ ਸੀ ਪਰ ਤਰਖਾਣਾਂ ਦਾ ਮੁੰਡਾ ਬੈਠਾ ਛਕ ਰਿਹਾ ਐ। ਬਹੁਤ ਦਿਲ ਕਰਦਾ ਸੀ। ਸੁਆਦ ਆ ਜਾਂਦਾ ਐ। ਕਦੇ ਖਾ ਕੇ ਤਾਂ ਵੇਖੀਂ। ਪਹਿਲਾਂ ਤਾਂ ਇਸ਼ਾਰਾ ਕਰਕੇ ਬੁਲਾ ਲੈਂਦੀ ਸੀ ਪਰ ਅੱਜ ਮੇਰੇ ਵੱਲ ਘੂਰ ਘੂਰ ਕੇ ਵੇਖਦੀ ਐ।”

“ਤਦ ਕੀ ਹੋਇਆ। ਦਿਹਾੜੀਆ ਬੰਦਾ ਐੈ ਕੋਈ ਚੀਜ਼ ਠੀਕ ਕਰਵਾਉਣੀ ਹੋਵੇਗੀ। ਉਸ ਦਾ ਹੱਕ ਤਾਂ ਭਾਈ ਪਹਿਲਾਂ ਬਣਦਾ ਹੈ। ਦਿਹਾੜੀਏ ਭੁੱਖੇ ਕਿੱਥੇ ਕਰਦੇ ਨੇ ਕੰਮ। ਅਸੀਂ ਦਿਹਾੜੀਆਂ ਦੀਆਂ ਰੋਟੀਆ ਢੋਂਹੰਦੇ ਥੱਕ ਜਾਂਦੇ ਆਂ, ਜਦੋਂ ਖੇਤਾਂ ਵਿੱਚ ਕੰਮਾ ਦਾ ਤਾੜ ਹੁੰਦਾ ਐ।”

“ ਤੂੰ ਨਹੀਂ ਸਮਝੇਂਗਾ।” ਮਿੱਤਰ ਬੋਲਿਆ ਸੀ।

“ ਜਾ ਕੇ ਨੇੜੇ ਬਹਿ ਜਾ। ਇੱਕ ਪਰੌਂਠਾ ਤੇਰੇ ਹੱਥ ਵੀ ਟਿਕਾ ਦੇਵੇਗੀ।”

“ ਨਹੀਂ ਤੂੰ ਨਹੀਂ ਸਮਝ ਸਕਦਾ। ਇਹ ਖਾਸ ਕਿਸਮ ਦੇ ਅਨੰਦਮਈ ਪਰੌਂਠੇ ਨੇ। ਤੂੰ ਕਿਤੇ ਸਮਾਂ ਪਾ ਕੇ ਮੰਗ ਖਾਈਂ। ਤਦੇ ਆਏਗਾ ਯਕੀਨ।” ਮਿੱਤਰ ਨੇ ਬੁਝਾਰਤ ਜਿਹੀ ਪਾ ਦਿੱਤੀ। ਉਹ ਅਜੀਬ ਜਿਹੀ ਖੁਸ਼ੀ ਮਹਿਸੂਸ ਕਰ ਰਿਹਾ ਸੀ।  ਜਿ਼ੱਦ ਕਰਨ ਨਾਲ ਪਰੌਂਠਿਆਂ ਦਾ ਵੇਰਵਾ ਥੋੜ੍ਹਾ ਅਗਾਹਾਂ ਵਧਿਆ।

“ ਕੇਵਲ ਦੋ ਪਰੌਂਠੇ ਖਾਣ ਨਾਲ ਹੀ ਘੁਮੇਰ ਆਉਣ ਲਗ ਪੈਂਦੀ ਐ। ਉਹ ਮੈਨੂੰ ਅੰਦਰ ਪਈ ਪੁਰਾਣੀ ਮੰਜੀ ਤੇ ਲੇਟ ਜਾਣ ਲਈ ਆਖਦੀ ਐ। ਫੇਰ ਦਰਵਾਜ਼ਾ ਬੰਦ ਕਰਦੀ ਐ ਅਤੇ ਆਪ ਵੀ ਮੇਰੇ ਨਾਲ ਹੀ ਆ ਕੇ ਆਰਾਮ ਨਾਲ ਲੇਟ ਜਾਂਦੀ ਐ। ਮੇਰੇ ਪਿੰਡੇ ਦੇ ਹਰ ਅੰਗ ਨੂੰ ਛੋਹੰਦੀ ਐ। ਹਰ ਅੰਗ ਹਰਕਤ ਵਿੱਚ ਆ ਜਾਂਦਾ ਹੈ। ਅਜੀਬ ਖੇਡ ਖੇਡਦੀ ਐ। ਨਸ਼ਾ ਹੋਰ ਅਸਰ ਕਰ ਜਾਂਦਾ ਐ। ਕੀ ਦੱਸਾਂ, ਸੁਆਦ ਕਹਾਂ ਜਾਂ ਘੁਮੇਰ। ਨੀਂਦ ਪਤਾ ਨਹੀਂ ਕਿਉਂ ਆ ਜਾਂਦੀ ਐ। ਥੋਹੜੀ ਦੇਰ ਮਗਰੋਂ ਜਗਾ ਕੇ ਜਾਣ ਲਈ ਹਦਾਇਤ ਦੇਂਦੀ ਐ। ਤੂੰ ਕਿਸੇਹੋਰ  ਨੂੰ ਦੱਸ ਨਾ ਦੇਵੀਂ ਮਿੱਤਰਾ। ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੀ ਐ। ਮੈਂ ਜੀਣਾ ਚਾਹੁੰਦਾ ਹਾਂ।” ਮਿੱਤਰ ਨੇ ਦਿਲ ਦੀ ਗੁੰਝਲ ਫਰੋਲ ਦਿੱਤੀ।

ਜਿਸ ਖੁਰਲ੍ਹੀ ਤੇ ਅੱਜ ਬੈਠਾ ਹਾਂ ਉਸ ਦਿਨ ਵੀ ਇਸੇ ਤੇ ਬੈਠਾ ਸਾਂ। ਮਿੱਤਰ ਭੱਜਿਆ ਆ ਰਿਹਾ ਸੀ। ਪਸੀਨੇ ਨਾਲ਼ ਮੂੰਹ ਨੁੱਚੜ ਰਿਹਾ ਸੀ। ਕਮੀਜ਼ ਅੱਗਿਓਂ, ਪਿਛਿਓਂ ਭਿੱਜਿਆ ਹੋਇਆ ਸੀ।

ਪੁੱਛਣ ਤੇ ਉਹ ਬੋਲਿਆ,“ ਅੱਜ ਤਾਂ ਬਹੁਤ ਬੁਰੀ ਬੀਤੀ। ਮੈਂ ਮੰਜੀ ਤੇ ਲੇਟਿਆ ਹੀ ਸੀ ਕਿ ਫੌਜੀ ਦੇ ਆ ਜਾਣ ਦੀ ਹਲ ਚਲ ਨੇ ਘਬਰਾਹਟ ਪੈਦਾ ਕਰ ਦਿੱਤੀ। ਬਾਗੜਨੀ ਨੇ ਮੈਨੂੰ ਉਠਾ, ਧੱਕਾ ਦੇ ਕੇ ਸੰਦੂਖ ਵਿੱਚ ਹੜੁਬ ਦਿੱਤਾ ਤੇ ਕਿਹਾ ਕੁਸਕਣਾ ਨਹੀਂ ਜਦੋਂ ਤੀਕ ਮੈਂ ਆ ਕੇ ਬਾਹਰ ਨਾ ਕੱਢਾਂ ਨਹੀਂ ਤਾਂ ਫੋਜੀ ਤੇਰੀ ਜਾਨ ਲੈ ਲਵੇਗਾ। ਚੁੱਪ ਚਾਪ ਰਹਿਣ ਦੀ ਸਖ਼ਤ ਹਦਾਇਤ ਸੀ। ਗਰਮੀ, ਹੁੱਸੜ, ਡਰ, ਘਬਰਾਹਟ ਸਾਰਾ ਇਕੱਠਾ ਹੀ ਚਿੰਬੜ ਗਿਆ।”

“ ਫੇਰ ਫੌਜੀ ਮੰਜੀ ਤੇ ਜ਼ਰੂਰ ਆ ਲੇਟਿਆ ਹੋਣਾ ਐ।”

“ ਨਹੀਂ ਓਏ। ਫੌਜੀ ਨੂੰ ਚਾਹ ਪਿਲਾਈ ਅਤੇ ਪੰਜ ਸੱਤ ਗਾਲਾਂ ਕੱਢ ਘਰੋਂ ਬਾਹਰ ਤੋਰ ਦਿੱਤਾ। ਸ਼ਾਇਦ ਚਾਹ ਪੀਣ ਹੀ ਆਇਆ ਹੋਵੇ।” ਮਿੱਤਰ ਨੇ ਬੋਲ ਕੇ ਸੁਖ ਦਾ ਸਾਹ ਲਿਆ।

“ ਤਦ ਜਾ ਕੇ ਸੰਦੂਖ ਦਾ ਮੂੰਹ ਖੁਹਲਿਆ!”

“ ਹੁਣ ਮੈਂ ਜਲਦੀ ਜਾ ਕੇ ਇਸ਼ਨਾਨ ਕਰਨਾ ਹੈ। ਕਿਤੇ ਹੋਰ ਦਿਨ ਕਰਾਂਗੇ ਬਾਕੀ ਦੀਆਂ ਗੱਲਾਂ।” ਮਿੱਤਰ ਬੋਲ ਕੇ ਫੇਰ ਭੱਜ ਲਿਆ।

ਸੁਖਦੇਵ ਦੇ ਸਾਹਮਣੇ ਮਿੱਤਰ ਦਾ ਚਿਹਰਾ, ਪੂਰੇ ਦਾ ਪੂਰਾ, ਭੂਤ ਬਣ ਕੇ ਆ ਖਲੋਤਾ। ਸੁਖਦੇਵ ਚਲ ਰਹੇ ਵਿਚਾਰਾਂ ਚੋਂ ਫਾਰਗ ਹੋ ਖਲੋ ਗਿਆ। ਹਵਾ ਵਿੱਚ ਘਸੁੱਨ ਘੁਮਾਏ ਅਤੇ ਬੋਲਿਆ “ ਸਾਲੀ ਹਰਾਮਜ਼ਾਦੀ ਬਲਾਤਕਾਰ! ਡੈਮ ਬਿੱਚ। ਕੁਤੀ ਬਦਤਮੀਜ਼ ਰੇਪਿਸਟ! ਬਹੁਤ ਅੰਡ ਸੰਡ ਉਸ ਦੇ ਮੂੰਹੋਂ ਆਪ ਮੁਹਾਰਾ ਨਿੱਕਲਿਆ। ਅਫਸੋਸ ਜੋ ਅੱਜ ਪਤਾ ਹੈ ਓਦੋਂ ਕਿਉਂ ਨਹੀਂ ਸੀ। ਸ਼ਾਇਦ ਬਾਲ ਅਵਸਥਾ ਅਜੇ ਪੂਰੀ ਤਰਹਾਂ ਨਹੀਂ ਸੀ ਛੱਡੀ।”

ਅਚਾਨਕ ਸੁਖਦੇਵ ਦਾ ਦੋਸਤ ਆ ਟਪਕਿਆ। ਦੂਰੋਂ ਹੀ ਬੋਲਿਆ,“ ਬਾਈ ਏਸ ਉਜਾੜ ਚੋਂ ਕੀ ਲੱਭ ਰਿਹਾ ਏਂ? ”

ਉਜਾੜ ਸ਼ਬਦ ਸੁਣ ਕੇ ਸੁਖਦੇਵ ਦਾ ਦਿਲ ਹਿੱਲ ਗਿਆ ਪਰ ਸਚਾਈ ਕਿਵੇਂ ਲੁਕਦੀ। ਘਰ ਖੰਡਰ ਤਾਂ ਹੋ ਹੀ ਗਿਆ ਸੀ। ਮਿੱਤਰ ਨੇੜੇ ਆਇਆ, ਹੱਥ ਮਿਲਾ ਗਲ ਵੱਕੜੀ ਪਾਈ ਅਤੇ ਬੋਲਿਆ,“ ਬਾਈ, ਕੀ ਸੋਚ ਰਿਹਾ ਏਂ? ਥੋੜ੍ਹਾ ਪ੍ਰੇਸ਼ਾਨ ਵੀ ਲਗ ਰਿਹਾ ਏਂ।”

“ ਯਾਰਾ ਫੌਜੀ ਦੀ ਭੱਈਅਣ ਦਾ ਕੀ ਹਾਲ ਐ। ਕਿਤੇ ਨਜ਼ਰ ਨਹੀਂ ਆਈ।” ਸੁਖਦੇਵ ਨੇ ਝੱਟ ਸਿੱਧਾ ਸਵਾਲ ਪੁੱਛ ਲਿਆ।

“ ਉਹ ਤਾਂ ਤਿੰਨ ਚਾਰ ਸਾਲ ਪਹਿਲਾਂ ਕਿਸੇ ਹੋਰ ਯਾਰ ਨਾਲ, ਕਿਸੇ ਹੋਰ ਪਿੰਡ ਚਲੀ ਗਈ। ਫੌਜੀ ਰੱਬ ਨੂੰ ਪਿਆਰਾ ਹੋ ਗਿਆ।”

“ ਬਾਈ ਸਾਡੇ ਗਵਾਂਢੀਆ ਦਾ ਮੁੰਡਾ ਅੱਜ ਕੱਲ੍ਹ ਕੀ ਕਰਦਾ ਐ, ਉਹੀ ਜਿਹੜਾ ਭੱਈਅਣ ਦੇ ਆਲੇ ਦੁਆਲੇ ਘੁੰਮਣ ਲਗ ਪਿਆ ਸੀ। ਜਨਾਨੀ ਨੇ ਬਹੁਤ ਗਾਲਾਂ ਕੱਢੀਆਂ ਸਨ।”

“ ਉਸ ਦੇ ਸਹੁਰਾ ਸਾਹਿਬ ਦੀ ਮੌਤ ਤੋਂ ਬਾਦ, ਉਹਦੀ ਵਹੁਟੀ ਅਪਣੇ ਪਿੰਡ ਲੈ ਗਈ ਸੀ। ਓਥੇ ਖੇਤੀ ਕਰਦਾ ਸੀ। ਪੁੱਤਰ ਨਾਲ ਝਗੜਾ ਹੋ ਗਿਆ ਸੀ। ਖੂਹ ਵਿੱਚ ਛਾਲ ਮਾਰ ਮਰ ਗਿਆ। ਕਹਿੰਦੇ ਸ਼ਰਾਬ ਬਹੁਤ ਪੀਣ ਲਗ ਪਿਆ ਸੀ।”

ਸੁਖਦੇਵ ਦੇ ਨੇਤਰ ਭਿੱਜ ਗਏ। ਬੋਲਿਆ,“ ਵੀਰਾ, ਜੀਵਨ ਬੱਤੀ ਕਦੋਂ ਤੇ ਕਿਵੇਂ ਬੁਝੇਗੀ, ਕਿਸੇ ਨੂੰ ਨਹੀਂ ਪਤਾ।”

ਆਦਤਾਂ ਨਹੀਂ ਜਾਂਦੀਆਂ
“ ਰੋਣ ਦਾ ਕੋਈ ਲਾਭ ਨਹੀਂ। ਬਿਜ਼ਨਸ ਵਿੱਚ ਘਾਟਾ ਤਾਂ ਪੈ ਹੀ ਰਿਹਾ ਹੈ, ਬੰਦ ਨਾ ਕਰਨਾ ਪੈ ਜਾਵੇ। ਮੈਂ ਤੈਨੂੰ ਸਮਝਾਇਆ ਸੀ ਕਿ ਤੇਰੇ ਪਿਉ ਨੂੰ ਅਪਣੇ ਲਿੱਕਰ ਸਟੋਰ ਤੇ ਨੌਕਰੀ ਨਹੀਂ ਦੇਣੀ ਚਾਹੀਦੀ। ਇਸ ਨੂੰ ਸ਼ਰਾਬ ਪੀਣ ਦੀ ਭੈੜੀ ਆਦਤ ਪਈ ਹੋਈ ਹੈ। ਦੇਸ਼ ਵਿੱਚ ਕੰਮ ਤੋਂ ਘਰ ਆਉਂਦਾ ਸੀ ਤਾਂ ਸ਼ਰਾਬ ਨਾਲ ਰੱਜਿਆ ਹੀ ਆਉਂਦਾ ਸੀ। ਮਾਤਾ ਇਸੇ ਦੇ ਦੁੱਖਾਂ ਤੋਂ ਤੰਗ ਆ ਗਈ ਸੀ।” ਜਗਦੀਪ ਨੇ ਅਪਣੀ ਪਤਨੀ, ਪ੍ਰਭਰੀਤ ਨੂੰ ਅਪਣੇ ਕੋਲ ਬੈਠਾ ਕੇ ਯਾਦ ਕਰਵਾਇਆ।

“ ਮੈਨੂੰ ਕੀ ਪਤਾ ਸੀ ਕਿ ਡੈਡੀ ਸਟੋਰ ਵਿੱਚ ਹੀ ਬੋਤਲਾਂ ਖੋਹਲ ਖੋਹਲ ਪੀਣ ਲਗ ਪਵੇਗਾ। ਉਸ ਨੂੰ ਮੈਂ ਕੁੱਝ ਕਹਿ ਵੀ ਨਹੀਂ ਸਕਦੀ। ਬਹੁਤ ਅੱਖੜ ਸੁਭਾ ਦਾ ਹੈ।” ਪ੍ਰਭਰੀਤ ਨੇ ਅਪਣੀ ਮਜਬੂਰੀ ਪ੍ਰਗਟ ਕੀਤੀ।

“ ਮੈਂ ਸੋਚ ਰਿਹਾ ਹਾਂ ਕਿ ਅੱਜ ਉਸ ਨੂੰ ਨੌਕਰੀ ਤੋਂ ਹਟਾ ਹੀ ਦਿਆਂ।”

“ ਫੇਰ ਉਹ ਕਿੱਥੇ ਜਾਵੇਗਾ? ਅੰਗ੍ਰੇਜ਼ੀ ਚੰਗੀ ਤਰ੍ਹਾਂ ਤਾਂ ਬੋਲ ਨਹੀਂ ਸਕਦਾ ਅਜੇ। ਲਿੱਕਰ ਸਟੋਰ ਤੇ ਤਾਂ ਕਾਉਂਟਰ ਤੇ ਕੁੜੀ ਖਲੋਤੀ ਐ। ਬੋਲਣ ਦਾ ਕੰਮ ਉਹ ਸੰਭਾਲ ਲੈਂਦੀ ਐ। ਇਹ ਬਕਸੇ ਖੋਹਲਣ ਦਾ ਅਤੇ ਹੋਰ ਬੋਝ ਭਾਰ ਦਾ ਕੰਮ ਕਰ ਲੈਂਦਾ ਹੈ।” ਵਹੁਟੀ ਦੀ ਮਜਬੂਰੀ ਜਗਦੀਪ ਸਮਝਦਾ ਸੀ।

“ ਤੂੰ ਇੱਕ ਭਲਾ ਕੰਮ ਤੇ ਕਰ ਸਕਦੀ ਏਂ। ਉਸ ਨੂੰ ਸਮਝਾ ਕਿ ਜਿੰਨੀ ਪੀਣੀ ਐਂ ਘਰ ਬੈਠ ਕੇ ਪੀਆ ਕਰੇ। ਸਟੋਰ ਵਿੱਚਲੇ ਸਟਾਕ ਵਿੱਚ ਕੋਈ ਹੇਰਾ ਫੇਰੀ ਨਾ ਕਰੇ। ਘਰ ਪੀਏਗਾ ਤਾਂ ਸਸਤਾ ਵੀ ਪਵੇਗਾ।” ਜਗਦੀਪ ਨੇ ਪਿਆਰ ਨਾਲ ਸੁਝਾਵ ਦਿੱਤਾ। ਜਗਦੀਪ ਪਿਓ ਧੀ ਦੀ ਆਹਮੋ ਸਾਹਮਣੇ ਗੱਲ ਬਾਤ ਕਰਵਾਉਣ ਦਾ ਚਾਹਵਾਨ ਸੀ।

ਹੁਣ ਜਗਦੀਪ ਨੇ ਸਟੋਰ ਤੇ ਨਿਗਾਹ ਵਧਾ ਦਿੱਤੀ। ਵੇਲੇ ਕੁਵੇਲੇ ਆ ਕੇ ਟਰੱਕ ਪਾਰਕ ਕਰਕੇ ਸਟੋਰ ਵਿੱਚ ਆ ਖਲੋਂਦਾ। ਅੱਜ ਬੜਾ ਅਚੰਬਿਤ ਨਜ਼ਾਰਾ ਨਜ਼ਰ ਪਿਆ। ਕੁੜੀ ਜੋ ਕਾਉਂਟਰ ਤੇ ਹੋਣੀ ਚਾਹੀਦੀ ਸੀ, ਸਟੋਰ ਦੀ ਪਿਛਲੀ ਲੇਨ ਵਿੱਚ, ਡੈਡੀ ਨਾਲ ਲਿਪਟੀ ਹੋਈ ਸੀ। ਡੈਡੀ ਸੁਨੱਖਾ ਸੀ, ਸੁਡੌਲ ਸੀ, ਪਚਵੰਜਾ ਦਾ ਤਾਂ ਹੋਣਾ ਈ ਐਂ ਪਰ ਲਗਦਾ ਪੰਤਾਲੀਆਂ ਦੇ ਗੇੜ ਦਾ ਹੀ ਸੀ। ਕੁੜੀ ਦਾ ਦਿਲ ਆ ਗਿਆ ਹੋਣਾ ਐਂ, ਸੁਭਾਵਕ ਹੀ ਸੀ। ਕੁੜੀ ਵੇਖ ਕੇ ਕਾਉਂਟਰ ਤੇ ਆ ਗਈ। ਪਰ ਡੈਡੀ ਕਿਤੇ ਪਿੱਛੇ ਹੀ ਛਾਈਂ ਮਾਂਈਂ ਹੋ ਗਿਆ। ਜਗਦੀਪ ਵੀ ਪਾਸਾ ਵੱਟ ਗਿਆ। ਉਸ ਦੀ ਡੈਡੀ ਨੂੰ ਪ੍ਰੇਸ਼ਾਨ ਕਰਨ ਦੀ ਇੱਛਾ ਨਹੀਂ ਸੀ।

ਕੁੜੀ ਨੇ ਹੈਲੋ ਆਖੀ ਤੇ ਕਿਹਾ,“ ਤੇਰਾ ਡੈਡੀ ਵਧੀਆ ਬੰਦਾ ਹੈ।”

ਜਗਦੀਪ ਨੇ ਵੀ ਰਸਮ ਪੂਰੀ ਕੀਤੀ ਅਤੇ ਜੁਆਬ ਦਿੱਤਾ,“ ਹਾਂ, ਬਹੁਤ ਵਧੀਆ ਨੇ ਡੈਡੀ।”

ਡੈਡੀ ਵੀ ਸਮਝ ਗਿਆ। ਹੁਣ ਸ਼ਰਾਬ ਪੀਣੀ ਘਟ ਗਈ। ਸ਼ਾਇਦ ਧੀ ਨਾਲ ਗੱਲ ਹੋਈ ਹੋਵੇ। ਇੱਕ ਦਿਨ ਅਚਾਨਕ ਪਹੁੰਚਿਆਂ ਜਗਦੀਪ ਨੂੰ ਡੈਡੀ ਬੀਅਰ ਪੀਂਦਾ ਨਜ਼ਰ ਆਇਆ। ਜਗਦੀਪ ਨੇ ਅਰਜ਼ ਕੀਤੀ,“ ਡੈਡੀ ਸਟੋਰ ਵਿੱਚ ਸ਼ਰਾਬ ਨਹੀਂ ਪੀਣੀ ਚਾਹੀਦੀ। ਜੇ ਕਦੇ ਆਉਟ ਹੋ ਗਿਆ ਤਾ ਪੁਲਿਸ ਹੀ ਨਾ ਕੋਈ ਕਾਰਾ ਕਰ ਦਵੇ।”

“ ਹਾਂ ਪੁੱਤਰ ਤੇਰਾ ਵਿਚਾਰ ਠੀਕ ਹੈ। ਅੱਜ ਮੈਂ ਅਜੇ ਕੁੱਝ ਖਾਧਾ ਨਹੀਂ। ਖੋਹ ਜਿਹੀ ਲਗੀ ਹੋਈ ਸੀ। ਬੱਸ ਇੱਕ ਨਿੱਕੀ ਜਿਹੀ ਬੀਅਰ ਨਾਲ ਪੇਟ ਠੀਕ ਹੋ ਜਾਂਦਾ ਹੈ। ਹੁਣ ਘੜੀ ਕੰਮ ਤੇ ਸਹੀ ਬੀਤੇਗੀ।” ਡੈਡੀ ਬੋਲਿਆ।

ਜਗਦੀਪ ਕੁੜੀ ਨੂੰ ਬਾਈ ਬਾਈ ਬੋਲ ਚਲਾ ਗਿਆ।

ਇੱਕ ਦਿਨ ਜਦੋਂ ਜਗਦੀਪ ਸਟੋਰ ਦੇ ਅੰਦਰ ਜਾ ਰਿਹਾ ਸੀ, ਕਾਉਂਟਰ ਗਰਲ ਸਟੋਰ ਤੋਂ ਬਾਹਰ ਆ ਰਹੀ ਸੀ।  ਹੱਥ ਵਿੱਚ ਵਿਸਕੀ ਦੀ ਬੋਤਲ, ਕੋਕ ਦੀ ਕਰੇਟ ਅਤੇ ਥੌੜ੍ਹੇ ਚਿਪਸ ਚੁੱਕੇ ਹੋਏ ਸਨ। ਜਗਦੀਪ ਨੇ ਹੈਲੋ ਕੀਤੀ। ਕੁੜੀ ਖਲੋ ਗਈ ਅਤੇ ਬੋਲੀ,“ ਤੇਰੇ ਡੈਡੀ ਨੇ ਤੋਹਫਾ ਦਿੱਤਾ ਹੈ। ਮੇਰਾ ਬਰਥ ਡੇ ਹੈ ਕੱਲ੍ਹ ਨੂੰ। ਕਿੰਨਾ ਚੰਗਾ ਐ ਤੇਰਾ ਡੈਡੀ। ਕਾਰ ‘ਚ ਰੱਖ ਕੇ ਵਾਪਸ ਆਉਂਦੀ ਆਂ।”

ਬੋਤਲ ਪੱਚੀ ਡਾਲਰ ਦੀ, ਕੋਕ ਦੇ ਬਾਰਾਂ ਕੈਨ ਅੱਠ ਦੇ ਅਤੇ ਚਿੱਪਸ ਪੰਜ ਦੇ। ਡੈਡੀ ਨੇ  ਲਗ ਭਗ ਚਾਲੀਆਂ ਨੂੰ ਥੁੱਕ ਲਗਾ ਦਿੱਤਾ। ਡੈਡੀ ਦਾ ਇਸ਼ਕ ਕਿਵੇਂ ਟਿਕਣ ਦੇਵੇ। ਕਾਰ ਚਲਾਉਣ ਦਾ ਤਾਂ ਮਾਹਰ ਹੋ ਗਿਆ। ਕਿਤੇ ਕੁੜੀ ਦੇ ਘਰ ਵੀ ਗੇੜਾ ਨਾ ਮਾਰਦਾ ਹੋਵੇ। ਮਨ ਵਿੱਚ ਕਈ ਹੋਰ ਖਿਆਲ ਵਸਾ ਸਟੋਰ ਵਿੱਚ ਚਲਾ ਗਿਆ ਅਤੇ ਕਾਉਂਟਰ ਤੇ ਖਲੋ ਗਿਆ। ਡੈਡੀ ਨਾਲ ਗੱਲਾਂ ਕਰਨ ਲਗ ਪਿਆ।

“ ਪੁੱਤਰ ਤੂੰ ਘਰ ਜਾ ਕੇ ਆਰਾਮ ਕਰ ਲੈਣਾ ਸੀ। ਕਾਉਂਟਰ ਤੇ ਮੈਂ ਖਲੋ ਜਾਵਾਂਗਾ। ਕੁੜੀ ਨੇ ਮੈਨੂੰ ਵੀ ਸਿਖਾ ਦਿੱਤੀ ਐ ਪੈਸੇ ਲੈਣ ਦੀ ਵਿਧੀ।” ਡੈਡੀ ਨੇ ਕਿਹਾ।

“ ਹਾਂ ਡੈਡੀ ਮੈਂ ਜਾ ਹੀ ਰਿਹਾ ਹਾਂ। ਖਿਆਲ ਰੱਖਣਾ। ਅਸੀਂ ਅੱਜ ਕਿਸੇ ਦੇ ਘਰ ਜਾ ਰਹੇ ਹਾਂ।”  ਬੋਲ ਕੇ ਜਾਣ ਲਗਿਆ, ਅਾਪਣੇ ਹੱਥ ਵਿੱਚ ਫੜਿਆ ਪੇਪਰ ਟਰੈਸ਼ ਕੈਨ ਵਿੱਚ ਸੁੱਟਣ ਲਈ, ਜ਼ਰਾ ਝੁਕਿਆ। ਨਿਗਾਹ ਕੈਨ ਵਿੱਚ ਪਏ ਲੌਟਰੀ ਦੇ ਸਕ੍ਰੈਚ ਕਰੇ ਹੋਏ ਕਈ ਟਿਕਟਾਂ ਤੇ ਪਈ। ਪਹਿਲਾ ਸ਼ੱਕ ਡੈਡੀ ਤੇ ਹੀ ਪਿਆ।  ਸੋਚਿਆ ਕਿ ਕੱਲ੍ਹ ਕਾਉਂਟਰ ਕੁੜੀ ਨੂੰ ਹੀ ਪੁੱਛਣਾ ਸਹੀ ਹੋਵੇਗਾ। ਡੈਡੀ ਤੋਂ ਪੁੱਛਣਾ ਠੀਕ ਨਹੀਂ। ਆਮ ਤੌਰ ਤੇ ਕੈਨ ਵਿੱਚ ਐਨੇ ਟਿਕਟ ਨਹੀਂ ਹੁੰਦੇ।

ਅਗਲੇ ਦਿਨ ਕੁੜੀ ਨੇ ਦੱਸਿਆ,“ ਤੇਰੇ ਡੈਡੀ ਨੂੰ ਇਹ ਖੇਡ ਬਹੁਤ ਪਸੰਦ ਹੈ। ਦਿਨ ਵਿੱਚ ਚਾਰ ਪੰਜ ਟਿਕਟ ਰਗੜ ਦਿੰਦਾ ਹੈ। ਜਿੱਤ ਦੇ ਡਾਲਰ ਖੁਸ਼ ਹੋ ਕੇ ਮੰਗਦਾ ਹੈ।” ਕੁੜੀ ਨੂੰ ਝੂਠ ਬੋਲਣ ਦੀ ਲੋੜ ਨਹੀਂ ਪਈ।

ਜਗਦੀਪ ਨੇ ਪਿਛਲੇ ਕਈ ਮਹੀਨਿਆਂ ਦਾ ਹਿਸਾਬ ਚੈਕ ਕੀਤਾ। ਬਹੁਤ ਘਾਟਾ ਨਜ਼ਰ ਆਇਆ। ਪਤਾ ਨਹੀਂ ਕਿੰਨੇ ਕੁ ਟਿਕਟ ਸਕ੍ਰੈਚ ਕੀਤੇ ਹੋਣਗੇ। ਨੌਕਰੀ ਤੋਂ ਤਾਂ ਹਟਾਉਣਾ ਹੀ ਪਵੇਗਾ।

ਘਰ ਆ ਕੇ ਜਗਦੀਪ ਨੇ ਪ੍ਰਭਰੀਤ ਨੂੰ ਕਿਹਾ,“ ਡੈਡੀ ਨੇ ਤਾਂ ਇੱਕ ਨਵਾਂ ਹੀ ਚੰਨ ਚੜ੍ਹਾਇਆ ਹੋਇਆ ਹੈ। ਲੌਟਰੀ ਦੀਆਂ ਟਿਕਟਾਂ ਰਗੜ ਰਗੜ ਕੇ ਟਰੈਸ਼ ਕੈਨ ਵਿੱਚ ਸੁਟੀ ਜਾਂਦਾ ਹੈ। ਜਿੱਤੇ ਹੋਏ ਡਾਲਰ ਵੀ ਖਪਤ ਕਰੀ ਜਾਂਦਾ ਐ। ਹੁਣ ਨੌਕਰੀ ਤੋਂ ਹੀ ਕੱਢ ਦੇਣਾ ਐ। ਤੇਰੇ ਭਰਾ ਨੂੰ ਵਧੀਆ ਨੌਕਰੀ ਮਿਲ ਗਈ ਐ ਓਥੇ ਹੀ ਭੇਜ ਦੇਂਦੇ ਆਂ। ਟਰੱਕ ਤਾਂ ਚਲਾ ਹੀ ਲੈਂਦਾ ਹੈ। ਹਜ਼ਾਰ ਡਾਲਰ ਡਾਉਨ ਪੇਮੈਂਟ ਦੇ ਕੇ ਤੋਰਾਂਗੇ। ਟਰੱਕ ਖਰੀਦ ਲਵੇਗਾ। ਚਲਾਏਗਾ ਖੁਸ਼ ਰਹੇਗਾ। ਸੱਤਰ ਮੀਲ ਹੀ ਤਾਂ ਦੂਰ ਹੈ। ਮਿਲ ਆਇਆ ਕਰਾਂਗੇ ਜਦੋਂ ਤੇਰਾ ਦਿਲ ਕਰੂ।”

“ ਫੈਸਲਾ ਤਾਂ ਠੀਕ ਹੀ ਹੈ। ਡੈਡੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਟਿਕਟਾਂ ਦਾ ਹਿਸਾਬ ਵੀ ਸਾਨੂੰ ਦੇਣਾ ਪੈਂਦਾ ਐ। ਐਦਾਂ ਤਾਂ ਅਸਂ ਵੀ ਲੁਟੇ ਜਾਵਾਂਗੇ।” ਪ੍ਰਭਰੀਤ ਉਦਾਸ ਹੋ ਗਈ।

“ ਉਸ ਨੂੰ ਸਭ ਪਤਾ ਐ। ਦਸਵੀਂ ਪਾਸ ਐ। ਅਨਪੜ੍ਹ ਨਹੀਂ।”

“ ਕੱਲ੍ਹ ਗੱਲ ਕਰ ਲੈਂਦੇ ਆਂ।”

“ ਨਹੀਂ ਪਹਿਲਾਂ ਤੇਰੇ ਭਰਾ ਨੂੰ ਸੱਦ ਲੈਂਦੇ ਆਂ। ਇਕੱਠੇ ਬੈਠ ਕੇ ਗੱਲ ਸੁਲਝਾ ਲਵਾਂਗੇ। ਫੇਰ ਪਿਉ ਪੁੱਤਰ ਇਕੱਠੇ ਹੀ ਚਲੇ ਜਾਣਗੇ।”

ਇੱਕ ਦਿਨ ਪਰਿਵਾਰ ਦੀ ਮੀਟਿੰਗ ਹੋਈ। ਪੁੱਤਰ ਨੇ ਪਿਉ ਨੂੰ ਅਪਣੇ ਨਾਲ ਲੈ ਜਾਣਾ ਮੰਨ ਲਿਆ। ਹਜ਼ਾਰ ਡਾਲਰ ਦਾ ਚੈਕ ਲੈ ਕੇ ਪਿਉ ਪੁੱਤਰ ਅਲਵਿਦਾ ਕਹਿ,  ਖੁਸੀ ਖੁਸ਼ੀ ਚਲੇ ਗਏ। ਪ੍ਰਭਰੀਤ ਕਈ ਦਿਨ ਉਦਾਸ ਰਹੀ ਪਰ ਛੇਤੀ ਹੀ ਠੀਕ ਵੀ ਹੋ ਗਈ।

ਮਹੀਨੇ ਕੁ ਬਾਦ ਭੈਣ ਦੇ ਭਰਾ ਦਾ ਫੋਨ ਆਇਆ। ਜਗਦੀਪ ਨੇ ਚੁੱਕਿਆ। ਉਸ ਦੀ ਗੱਲ ਸੁਣੀ। ਕਹਿ ਰਿਹਾ ਸੀ,“ ਜੀਜਾ ਜੀ, ਟਰੱਕ ਦਾ ਸੌਦਾ ਤਾਂ ਕਰ ਲਿਆ ਪਰ ਕਿਸੇ ਇੱਕ ਹੋਰ ਬੰਦੇ ਦੀ ਜਾਮਨੀ ਚਾਹੀਦੀ ਹੈ। ਤੁਸੀਂ ਮਿਹਰਬਾਨੀ ਕਰ ਦਿਓ ਵਧੀਆ ਹੋਵੇਗਾ ਅਤੇ ਡੈਡੀ ਟਰੱਕ ਚਲਾਉਣ ਲਗ ਪੈਣਗੇ। ਮੇਰੇ ਕੋਲ ਅਜੇ ਵਧੀਆ ਕ੍ਰੈਡਿਟ ਰਿਕੌਰਡ ਨਹੀਂ।”

“ ਇੱਕ ਹੋਰ ਮੁਸੀਬਤ। ਜਾਮਨ ਵੀ ਕਈ ਵੇਰ ਰਗੜੇ ਜਾਂਦੇ ਨੇ। ਪ੍ਰਭਰੀਤ ਨਾਲ ਗੱਲ ਕਰ ਲੈਣੀ ਚਾਹੀਦੀ ਹੈ।” ਮਨ ਹੀ ਮਨ ਕਈ ਵਿਚਾਰ ਆਏ।

ਨਾਸ਼ਤਾ ਕਰਨ ਵੇਲੇ ਪ੍ਰਭਰੀਤ ਨੇ ਆਪ ਹੀ ਪੁੱਛ ਲਿਆ। “ ਵੀਰੇ ਨੇ ਕੀ ਕਿਹਾ ਸੀ? ਤੁਸੀਂ ਦੱਸਿਆ ਨਹੀਂ।”

“ ਟਰੱਕ ਦਾ ਸੌਦਾ ਕਰ ਲਿਆ ਹੈ। ਜਾਮਨ ਚਾਹੀਦਾ ਹੈ। ਮੈਨੂੰ ਇਹ ਜਿ਼ਮੇਵਾਰੀ ਦੇ ਰਿਹਾ ਸੀ।”

“ ਕਾਉਂਟਰ ਸਾਈਨ ਤਾਂ ਅਸੀਂ ਕਰ ਹੀ ਸਕਦੇ ਆਂ। ਉਧਾਰ ਤਾਂ ਡੈਡੀ ਲਾਹ ਹੀ ਦੇਣਗੇ।”

“ ਠੀਕ ਐ।” ਜਗਦੀਪ ਨੇ ਕਿਹਾ।

ਅਗਲੇ ਦਿਨ ਕਾਰ ਵਿੱਚ ਗੈਸ ਭਰਵਾ ਕੇ, ਡੈਡੀ ਦਾ ਬਿਜ਼ਨਸ ਚਾਲੂ ਕਰਨ ਦੇ ਸ਼ੁਭ ਇਰਾਦੇ ਨਾਲ, ਚਲ ਪਏ। ਥੋੜ੍ਹੀ ਦੇਰ ਕਾਰ ਵਿੱਚ ਚੁਪ ਬਣੀ ਰਹੀ, ਜਿਵੇਂ ਅਕਸਰ ਹੁੰਦਾ ਐ ਜਦੋਂ ਕਿਸੇ ਵਿਸ਼ੇ ਤੇ ਮੀਆਂ ਬੀਵੀ ਦੇ ਵਿਚਾਰ ਮਿਲਦੇ ਨਾ ਹੋਣ।

“ ਪ੍ਰਭਰੀਤ, ਮੈਂ ਸੋਚ ਰਿਹਾ ਹਾਂ ਕਿ ਅਸੀਂ ਕਿਤੇ ਗਲਤੀ ਤਾਂ ਨਹੀਂ ਕਰ ਰਹੇ। ਜੇਕਰ ਡੈਡੀ ਅਪਣੀ ਕਮਾਈ ਨਾਲ ਦੀ ਨਾਲ ਪੀ ਗਏ ਤਾ ਟਰੱਕ ਦਾ ਉਧਾਰ ਸਾਡੇ ਗਲ ਵੀ ਪੈ ਸਕਦਾ ਹੈ।” ਜਗਦੀਪ ਨੇ ਅਪਣੇ ਫਿਕਰ ਨੂੰ ਸ਼ਬਦ ਦਿੱਤੇ।

“ ਤੁਸੀਂ ਵੀ ਨਾ, ਹਰ ਚੀਜ਼ ਨੂੰ ਨਾਹ ਪੱਖੀ ਨਿਗਾਹ ਨਾਲ ਹੀ ਪਰਖਦੇ ਹੋ। ਡੈਡੀ ਪੰਜਾਬ ਵਿੱਚ ਟਰੱਕ ਦੇ ਸਹਾਰੇ ਹੀ ਤੇ ਚਲਾਉਂਦੇ ਸੀ ਟੱਬਰ ਦਾ ਖਰਚਾ। ਅਸੀਂ ਕਿਉਂ ਲਾਹਾਂਗੇ ਕਰਜ਼ਾ। ਮੇਰਾ ਭਰਾ ਵੀ ਤੇ ਹੈ।” ਪ੍ਰਭਰੀਤ ਬੋਲ ਕੇ ਬਾਹਰ ਖਿੜਕੀ ਵੱਲ ਝਾਕਣ ਲਗ ਪਈ ਜਿਵੇਂ ਰੁੱਸ ਗਈ ਹੋਵੇ।

“ ਮੇਰਾ ਮਤਲਬ ਸਮਝਣ ਦੀ ਕੋਸਿ਼ਸ ਕਰੋ, ਪਤਨੀ ਜੀ।”

ਕਾਰ ਵਿੱਚ ਕਾਫੀ ਦੇਰ ਸੱਨਾਟਾ ਛਾਇਆ ਰਿਹਾ। ਫੇਰ ਪ੍ਰਭਰੀਤ ਨੇ ਮੂੰਹ ਘੁਮਾਇਆ ਅਤੇ ਬੋਲੀ,“ ਮੈਂ ਸਭ ਸਮਝਦੀ ਆਂ ਤੁਸੀਂ ਕੀ ਕਹਿ ਰਹੇ ਹੋ।”

ਭਰਾ ਦਾ ਘਰ ਪਹੁੰਚ ਗਿਆ। ਕੁਝ ਖਾ ਪੀ ਕੇ ਕਾਰ ਡੀਲਰ ਕੋਲ ਚਲੇ ਗਏ। ਜਾਮਨ ਨੇ ਦਸਤਖ਼ਤ ਕਰਕੇ ਟਰੱਕ ਡੈਡੀ ਦੇ ਹੱਥ ਫੜਾਇਆ। ਘਰ ਆ ਕੇ ਵਿਚਾਰ ਵਟਾਂਦਰੇ ਵਿੱਚ ਕੁਝ ਸਮਾਂ ਬੀਤਿਆ। ਘਰ ਵਾਪਸੀ ਹੋਈ। ਪੂਰੇ ਦੋ ਸਾਲ ਕੋਈ ਮੁਸੀਬਤ ਗਲੇ ਨਾਂ ਪਈ। ਟਰੱਕ ਡੈਡੀ ਨੇ ਪੁਰਾ ਕਰਜ਼ ਲਾਹ ਕੇ ਅਪਣੇ ਨਾਂ ਕਰਵਾ ਲਿਆ। ਦੋ ਸਾਲ ਤੋਂ ਸਭ ਠੀਕ ਚਲ ਰਿਹਾ ਸੀ।

“ ਮੈਂ ਤੁਹਾਨੂੰ ਕਿਹਾ ਸੀ ਕਿ ਡੈਡੀ ਵਧੀਆ ਬੰਦਾ ਹੈ। ਡੈਡੀ ਕਹਿੰਦੇ ਸੀ ਕਿ ਵੀਰੇ ਦਾ ਵਿਆਹ ਵੀ ਕਰਨਾ ਹੈ। ਪੰਜਾਬ ਵਿੱਚ ਕੋਈ ਕੁੜੀ ਲੱਭੀ ਐ।” ਪ੍ਰਭਰੀਤ ਨੇ ਇੱਕ ਦਿਨ  ਦੱਸਿਆ।

“ ਇਹ ਭਲਾ ਕੰਮ ਵੀ ਛੇਤੀ ਕਰ ਦੇਣਾ ਚਾਹੀਦਾ ਹੈ।”

ਪ੍ਰਭਰੀਤ ਕਿਚਨ ਵਿੱਚ ਕੰਮ ਕਰਨ ਲਗ ਪਈ। ਜਗਦੀਪ ਕੰਮ ਤੇ ਜਾਣ ਲਈ ਤਿਆਰ ਹੋਣ ਲਗ ਪਿਆ। ਅਚਾਨਕ ਫੋਨ ਦੀ ਘੰਟੀ ਵੱਜੀ। ਜਗਦੀਪ ਨੇ ਕਿਹਾ,“ ਆਹ ਫੋਨ ਚੁੱਕੀਂ। ਮੈਂ ਬਾਥਰੂਮ ਵਿੱਚ ਹਾਂ।”

ਪ੍ਰਭਰੀਤ ਨੇ ਫੋਨ ਚੁੱਕਿਆ। ਭਰਾ ਕਹਿ ਰਿਹਾ ਸੀ,”  ਭੈਣ ਤੁਸੀਂ ਜਲਦੀ ਐਥੇ ਆ ਜਾਓ। ਡੈਡੀ ਦਾ ਬਹੁਤ ਖਤਰਨਾਕ ਹਾਦਸਾ ਹੋ ਗਿਆ ਹੈ। ਹਸਪਤਾਲ ਵਿੱਚ ਇਲਾਜ ਹੋ ਰਿਹਾ ਹੈ। ਅਜੇ ਬੇਹੋਸ਼ ਹੀ ਪਿਆ ਹੈ।”

ਪ੍ਰਭਰੀਤ ਨੂੰ ਰੋਂਦਿਆਂ ਸੁਣ, ਜਗਦੀਪ ਝੱਟ ਗੁਸਲਖਾਨੇ ਤੋਂ ਬਾਹਰ ਆ ਗਿਆ। ਗੱਲ ਸੁਣੀ ਅਤੇ ਤਿਆਰ ਹੋ ਕਾਰ ਲੈ ਤੁਰੇ। ਸਿੱਧੇ ਹਸਪਤਾਲ ਪਹੁੰਚੇ। ਪ੍ਰਭਰੀਤ ਦਾ ਭਰਾ ਓਥੇ ਹੀ ਖਲੋਤਾ ਸੀ। ਡੈਡੀ ਅਹਿਲ ਪਿਆ ਸੀ। ਥਾਂ ਥਾਂ ਟਿਯੂਬਾਂ ਬੰਨ੍ਹੀਆਂ ਹੋਈਆਂ ਸਨ। ਥੋੜ੍ਹੀ ਥੋੜ੍ਹੀ ਦੇਰ ਬਾਦ ਨਰਸ ਆ ਕੇ ਅਪਣੀ ਡਿਊਟੀ ਨਿਭਾ ਜਾਂਦੀ।

ਜਗਦੀਪ ਖਲੋਤਾ ਸੋਚ ਰਿਹਾ ਸੀ,“ ਡੈਡੀ ਸ਼ਰਾਬ ਦੀ ਆਦਤ ਨੇ ਤੈਨੂੰ ਅੱਜ ਮੌਤ ਦੇ ਦਰ ਤੇ ਖੜ੍ਹਾ ਕਰ ਦਿੱਤਾ ਹੈ। ਮੌਤ ਮੰਡਰਾ ਰਹੀ ਹੈ। ਤੁਹਾਨੂੰ ਕੋਈ ਖਬਰ ਤੱਕ ਨਹੀਂ। ਟਰੱਕ ਪੂਰਾ ਟੁੱਟ ਚੁਕਿਆ ਹੈ। ਰੱਬ ਰਾਖਾ।”

ਡਾਕਟਰ ਆਇਆ, ਸ਼ਾਇਦ ਨਰਸ ਨੇ ਬੁਲਾਇਆ।

ਪ੍ਰਭਰੀਤ ਨੇ ਪੁਛਿਆ,“ ਡੈਡੀ ਠੀਕ ਤੇ ਹੋ ਜਾਣਗੇ?”

“ ਨਹੀਂ। ਇਹ ਸਫਰ ਪੂਰਾ ਕਰ ਗਿਆ ਹੈ।” ਡਾਕਟਰ ਉਦਾਸ ਹੋ ਚਲਾ ਗਿਆ।

ਇਹ ਛੋਹ, ਓਹ ਛੋਹ
( dedicated to Late Dr. Syam Chadda Ph.D )

ਪ੍ਰੋ ਸੰਜੀਵ ਸਿ਼ਕਾਗੋ ਛੱਡ ਕੇ ਨਾਲ਼ ਵਾਲੀ ਸਟੇਟ ਵਿਸਕੌਨਸਨ ਵਿੱਚ, ਇੱਕ ਚੰਗੀ ਯੁਨੀਵਰਸਟੀ ਵਿੱਚ, ਆ ਕੇ ਪੈਰ ਜਮਾਉਣ ਲਗ ਪਿਆ। ਨਵੀਂ ਥਾਂ, ਨਵੀਂ ਜੌਬ, ਥੋੜ੍ਹਾ ਡਰ ਲਗਣਾ ਸੁਭਾਵਕ ਹੀ ਹੈ। ਦਫਤਰ ਵਿੱਚ ਇੱਕ ਕੰਪਯੁਟਰ, ਕਰੈਡੈਂਜ਼ਾ, ਲਵ ਸੀਟ ਅਤੇ ਕਈ ਮਹਿੰਗੀਆਂ ਕੁਰਸੀਆਂ ਵੀ ਸੁਸ਼ੋਬਿਤ ਸਨ। ਸੰਜੀਵ ਨੂੰ ਨਾਮ ਮਾਤਰ ਹੀ ਅਦਲਾ ਬਦਲੀ ਕਰਨੀ ਪਈ। ਉਹ ਥੋੜ੍ਹੇ ਮਹੀਨਿਆਂ ਵਿੱਚ ਹੀ ਕਾਫੀ ਹਰਮਨ ਪਿਆਰਾ ਪ੍ਰੋਫੈਸਰ ਬਣ ਗਿਆ। ਵਿਦਿਆਰਥੀ ਕਮਰੇ ਵਿੱਚ ਆ ਕੇ ਅਪਣੀਆਂ ਉਲਝਣਾ ਸੁਲਝਾ ਜਾਂਦੇ ਸਨ। ਉੱਚ ਵਿਦਿਆ ਦੇ ਮੈਥ ਵਿੱਚ ਕਈ ਅੜਿਕੇ ਅੜ ਜਾਂਦੇ ਨੇ ਪਰ ਸੰਜੀਵ ਪਿਆਰ ਨਾਲ ਹਰ ਆਏ ਵਿਦਿਆਰਥੀ ਦੀਆਂ ਗੁੰਝਲਾਂ ਸੁਧਾਸਰ ਦੇਂਦੇ। ਉਸ ਦੀ ਓਪਨ ਡੋਰ ਪੌਲਿਸੀ ਵਿਦਿਆਰਥੀਆਂ ਦੇ ਮਨ ਭਾਉਂਦੀ ਸੀ। ਦੇਖਣ ਪਾਖਣ ਵਿੱਚ ਅਜੇ ਜੁਅਨੀ ਦੀ ਚਮਕ ਮੱਠੀ ਨਹੀਂ ਸੀ ਪਈ ਭਾਵੇਂ ਉਹ ਇੱਕ ਬੱਚੇ ਦਾ ਪਿਤਾ ਵੀ ਸੀ।

ਅੱਜ, ਸੰਜੀਵ, ਕਲਾਸ ਨਿਪਟਾ ਕੇ ਜਦੋਂ ਕਮਰੇ ਵਿੱਚ ਪਹੁੰਚਿਆ ਤਾਂ ਡਾ: ਸਿੰਨਥੀਆ ਅਚਾਨਕ ਆਈ, ਓਸ ਨੇ ਹੈਲੋ ਸਾਂਝੀ ਕੀਤੀ। ਉਸ ਨੇ ਕੁੱਝ ਗੱਲਾਂ ਕੀਤੀਆਂ, ਦੋਵੇਂ ਹੱਸੇ ਅਤੇ ਸਿੰਥੀਆ ਚਲੀ ਗਈ। ਸੰਜੀਵ ਸੋਚੀਂ ਪੈ ਗਿਆ। ਬੜੀ ਹੁਸੀਨ ਚੀਜ਼ ਆ ਵੜੀ ਸੀ ਕਮਰੇ ‘ਚ। ਇਹ ਮੈਨੂੰ ਜਾਣਦੀ ਤੇ ਨਹੀਂ ਸੀ ਪਰ ਮੁਲਾਕਾਤ ਸਹੀ ਹੋਈ। ਪਤਾ ਨਹੀਂ ਹੁਣ ਮੁੜ ਗੇੜਾ ਮਾਰੇਗੀ ਵੀ ਕਿ ਨਹੀਂ। ਹੋਰ ਨਹੀਂ ਤਾਂ ਪਰੀ ਦੇ ਦਰਸ਼ਨ ਹੀ ਹੁੰਦੇ ਰਹਿਣ ਤਾਂ ਕੀ ਹਰਜ਼ ਹੈ।

ਕਈ ਦਿਨਾਂ ਬਾਅਦ  ਪ੍ਰੋਫੈਸਰ ਸਿੰਥੀਆ ਨੇ ਆ ਕੇ ਹੈਲੋ ਕੀਤੀ ਅਤੇ ਗੱਲਾਂ ਕਰਨ ਲਗ ਪਈ। ਦੋਵੇਂ ਡਿਪਾਰਟਮੈਂਟ ਦੀ ਹੋਈ ਮੀਟਿੰਗ ਵਾਰੇ ਆਪੋ ਅਪਣੇ ਵਿਚਾਰ ਸਾਂਝੇ ਕਰਦੇ ਰਹੇ। ਓਹ ਚਲੀ ਗਈ। ਸੰਜੀਵ ਸੋਚੇ, ਕੀ ਕੁੜੀ ਐ ਇਹ! ਸਿਰ ਦੇ ਘਣੇ ਵਾਲ਼ ਕਦੇ ਹੱਥ ਨਾਲ ਛਟਕਦੀ ਅਤੇ ਕਦੇ ਸ਼ਰੀਰ ਦੀ ਹਲ ਚਲ ਨਾਲ਼ ਹੀ ਇੰਝ ਘੁਮਾ ਘੁਮਾ ਰੱਖਦੀ ਜਿਵੇਂ ਮਧਮ ਹਵਾ ਦੇ ਬੁਲੇ ਖੇਤ ਵਿੱਚੋਂ ਸਰ੍ਹੋਂ ਦੇ  ਫੁੱਲਾਂ ਨੂੰ ਲਹਿਰਾਉਂਦੇ ਨੇ। ਉਸ ਦੀ ਅੱਖ ਤੱਕਣੀ, ਦਿਲ ਧੜਕਣ, ਮੱਲੋ ਮੱਲੀ ਵਧਾ ਦੇਣ ਵਾਲੀ ਸੀ। ਫੇਰ ਮਨ ਵਿੱਚ ਇੱਕ ਹੋਰ ਵਿਚਾਰ ਨੇ ਧਾਵਾ ਬੋਲ ਦਿੱਤਾ। ਖਿ਼ਆਲ ਆਇਆ ਕਿ ਮਨ ਤੇ ਕਾਬੂ ਰੱਖਣਾ ਜ਼ਰੂਰੀ ਐ। ਭਾਵੇਂ ਕੁੜੀ ਦਿਲ ਖਿਚਵੀਂ ਹੈ ਪਰ ਮਨ ਵਿੱਚ ਗਲਤ ਭਾਵਨਾ ਨਹੀਂ ਸੀ ਆਉਣੀ ਚਾਹੀਦੀ। ਉਹ ਥੋਹੜਾ ਭਗਵਾਨ ਤੋਂ ਡਰਿਆ। ਫੇਰ ਦੂਜੀ ਕੁਰਸੀ ਤੇ ਬੈਠ ਅਗਲੀ ਕਲਾਸ ਦੀ ਤਿਆਰੀ ਵਿੱਚ ਮਗਨ ਹੋ ਗਿਆ।

ਲਗ ਭਗ ਹਰ ਰੋਜ਼ ਹੀ, ਸਿੰਥੀਆ, ਹੁਣ ਸੰਜੀਵ ਦੇ ਦਰਸ਼ਨ ਕਰਨ ਲਗ ਪਈ। ਕਦੇ ਕਮਰੇ ਦੇ ਅੰਦਰ ਆਉਂਦੀ ਅਤੇ ਕਦੇ ਬਾਹਰੋਂ ਹੀ ਹਾਏ, ਬਾਈ ਕਰ ਅੱਗੇ ਨਿਕਲ ਜਾਂਦੀ। ਸੰਜੀਵ ਕਾਫੀ ਸਮਾਂ ਮਨ ਦੀਆਂ ਤਰੰਗਾਂ ਇਸ ਮੋਮੀ ਮਣਕੇ ਵਰਗੀ ਗੋਰੀ ਦੇ ਅੱਗੇ ਪਿੱਛੇ ਘੁਮਾਈ ਜਾਂਦਾ। ਫੇਰ ਅਚਾਨਕ ਮਨ ਨੂੰ ਕੋਸਦਾ ਅਤੇ ਸੋਚਦਾ ਕਿ ਪੰਜ ਦਸ ਮਿੰਨਟ ਵਿਅਰਥ ਹੀ ਲੰਘਾ ਦਿੱਤੇ। ਕੋਈ ਕਰੇ ਵੀ ਕੀ ਮਨ ਤਾਂ ਐਨੇ ਵਿੱਚ ਹੁਸੀਨਾ ਦੇ, ਅੰਗ, ਢੰਗ ਸੱਭੇ ਕਿਆਸ ਲੈਂਦਾ ਹੈ। ਉਹ ਮੁੜ, ਕੁੱਝ ਅਫਸੋਸ ਅਤੇ ਕੁੱਝ ਚਾਅ ਦੇ ਮੇਲ ਜੋਲ ਤੋਂ ਛੁਟਕਾਰਾ ਪਾ ਅਪਣੇ ਕੰਮ ਲਗ ਜਾਂਦਾ। ਫੇਰ ਘਰ ਪਹੁੰਚ ਕੇ ਅਪਣੇ ਨਿੱਕੇ ਪੁੱਤਰ ਨਾਲ ਬਾਲੜੀਆਂ ਖੇਡਾਂ ਖੇਡਦਾ ਅਤੇ ਅਪਣਾ ਚੰਚਲ ਮਨ ਅਪਣੇ ਘਰੋਗੀ ਵਾਤਾਵਰਣ ਵਿੱਚ ਰੁਝਾ ਲੈਂਦਾ।

ਯੁਨੀਵਰਸਟੀ ਵਿੱਚ ਹੁਣ ਛੇ ਮਹੀਨੇ ਤੋਂ ਉੱਤੇ ਸਮਾਂ, ਹਸਦਿਆਂ ਖੇਡਦਿਆਂ ਹੀ, ਬੀਤ ਗਿਆ। ਅੱਜ ਸੰਜੀਵ ਕੰਮ ਨਿਪਟਾ ਕੇ ਲਵ ਸੀਟ ਤੇ ਲੰਮਾ ਪਿਆ ਸੀ। ਅਚਾਨਕ ਹੈਲੋ ਦੀ ਮਧੁਰ ਆਵਾਜ਼ ਸੁਣਕੇ, ਸੁਚੇਤ ਹੋ, ਬੈਠ ਗਿਆ। ਸਿੰਥੀਆ ਆਈ ਅਤੇ ਸੰਜੀਵ ਦੇ ਬਰਾਬਰ ਲਵ ਸੀਟ ਤੇ ਬੈਠਣ ਲਗੀ ਨੇ ਅਪਣਾ ਹੱਥ ਸੰਜੀਵ ਦੇ ਹੱਥ ਨਾਲ ਮਿਲਾਉਣ ਦੀ ਕੋਸਿ਼ਸ਼ ਵਿੱਚ, ਬੇਵਸ ਹੋ ਕੇ, ਅੱਧੀ ਕੁ ਸੰਜੀਵ ਤੇ ਡਿਗ ਪਈ ਅਤੇ ਅੱਧੀ  ਕੁ ਲਵ ਸੀਟ ਤੇ। ਸੌਰੀ ਬੋਲੀ ਅਤੇ ਸਹੀ ਹੋ ਕੇ ਨਾਲ ਬਿਰਾਜਮਾਨ ਹੋ ਗਈ। ਗੱਲਾਂ ਕਰਦਿਆਂ ਉਸ ਨੇ ਅਪਣੀ ਜੀਵਨ ਗਾਥਾ ਸੁਣਾਈ ਅਤੇ ਕੁੱਝ ਸੰਜੀਵ ਦਾ ਅੱਗਾ ਪਿੱਛਾ ਭਾਪਿਆ। ਵਿਛੜਨ ਵੇਲੇ ਅਗਲੇ ਦਿਨ ਲੰਚ ਇਕੱਟੇ ਕਰਨ ਦਾ ਫੈਸਲਾ ਵੀ ਸੰਜੀਵ ਤੇ ਥੋਪ ਗਈ। ਸੰਦੀਪ ਦਾ ਮਨ ਬੇਚੈਨ ਹੋਇਆ ਸੋਚੇ, ਸੁਣਿਆ ਸੀ ਕਿ ਅਮਰੀਕਨ ਕੁੜੀਆਂ ਜਿਸ ਤੇ ਫਿਦਾ ਹੋ ਜਾਣ ਉਸ ਨੂੰ ਮੱਲੋ ਮੱਲੀ ਅਪਣੇ ਵੱਲ ਖਿਚ ਲੈਂਦੀਆਂ ਨੇ। ਕਿਤੇ ਜਾਦੂ ਤਾਂ ਨਹੀਂ ਚਲ ਰਿਹਾ। ਨਹੀਂ ਨਹੀਂ, ਗਲਤ ਨਹੀਂ ਸੋਚਣਾ ਚਾਹੀਦਾ।

ਲੰਚ ਤੇ ਇਕੱਠੇ ਜਾਣ ਦਾ ਦਿਨ ਵੀ ਪਹੁੰਚ ਗਿਆ। ਦੋਵੇਂ ਸਿੰਥੀਆ ਦੀ  ਕਾਰ ਵਿੱਚ, ਮਿੱਥੇ ਰੈਸਟੋਰੈਂਟ ਵੱਲ, ਕੂਚ ਕਰ ਗਏ। ਸਿੰਥੀਆ ਨੇ ਕਈ ਵੇਰ ਮਹਿਮਾਨ ਨੂੰ ਛੁਹਿਆ ਅਤੇ ਰਾਹ ਵਿੱਚ ਪੈਂਦੇ ਦਿਲਕਸ਼ ਮਕਾਨਾ ਅਤੇ ਹੋਰ ਨਜ਼ਾਰਿਆਂ ਦਾ ਵੇਰਵਾ ਸੁਣਾਇਆ। ਸੰਜੀਵ ਵਿਚਾਰੇ ਦੇ ਮਨ ਵਿੱਚ ਇੱਕ ਹੋਰ ਹਲ ਚਲ ਘਰ ਕਰ ਗਈ। ਸੋਚੇ, ਇੱਕ ਇਸ ਕੁੜੀ ਦੀ ਛੋਹ ਅਤੇ ਇੱਕ ਕਦੇ ਸੀ ਉਸ ਕੁਆਰ ਗੰਦਲ ਕੁੜੀ ਦੀ ਛੋਹ, ਜ਼ਮੀਨ ਅਸਮਾਨ ਦਾ ਫਰਕ ਹੈ। ਉਸ ਛੋਹ ਨੇ ਤਾਂ ਦਿੱਲੀ ਨਾਲ ਵੀ ਮੋਹ ਪਾ ਦਿੱਤਾ ਸੀ। ਕਮਾਲ ਸੀ ਉਹ ਦਿੱਲੀ ਦੀ ਕੁੜੀ। ਸੰਜੀਵ ਪੁਰਾਣੀਆਂ ਯਾਦਾਂ ਵਿੱਚ ਡੁੱਬਦਾ ਜਾ ਰਿਹਾ ਸੀ ਜਦੋਂ ਸਿੰਥੀਆ ਨੇ ਕਾਰ ਪਾਰਕ ਕਰ ਕੇ ਰੈਸਟੋਰੈਂਟ ਵਿੱਚ ਜਾਣ ਦਾ ਸੰਕੇਤ ਦਿੱਤਾ। ਸੰਜੀਵ ਓਹ ਛੋਹ ਭੁੱਲ ਇਸ ਛੋਹ ਵੱਲ ਮੁੜ ਆਇਆ। ਲੰਚ ਮੁੱਕਿਆ ਅਤੇ ਦੋਵੇਂ ਯੂਨੀਵਰਸਟੀ ਪਹੁੰਚ ਆਪੋ ਅਪਣੇ ਕਮਰਿਆਂ ਵਿੱਚ ਜਾ ਵੜੇ।

ਸੰਜੀਵ ਹੁਣ ਦੋ ਕਲਾਸਾਂ ਪੜ੍ਹਾ ਕੇ, ਕਮਰੇ ਵਿੱਚ ਆ ਬੈਠਾ। ਅੱਖਾਂ ਮੀਟੀਆਂ ਤਾਂ ਵਿਚਾਰਾਂ ਦੀ ਲੜੀ ਨੇ ਧਾਵਾ ਬੋਲ ਦਿੱਤਾ। ਮਨ ਨੇ ਇਹ ਛੋਹ ਅਤੇ ਉਹ ਛੋਹ ਦੇ ਚੱਕਰ ਲਗਾਉਣੇ ਅਰੰਭ ਕਰ ਦਿੱਤੇ। ਸੋਚੇ, ਰਜਨੀ ਵੀ ਲੈਕਚਰਰ ਭਰਤੀ ਹੋਈ ਸੀ, ਉਸੇ ਯੁਨੀਵਰਸਟੀ ਵਿੱਚ ਜਿਥੇ ਮੈਂ ਪਹਿਲੋਂ ਹੀ ਪੜ੍ਹਾਉਂਦਾ ਸਾਂ। ਥੋੜ੍ਹੀ ਜਿਹੀ ਰਜਨੀ ਨਾਲ਼ ਪਰਿਵਾਰਕ ਜਾਣ ਪਹਿਚਾਣ ਸੀ।  ਕਦੇ ਕਦਾਈਂ ਮੁਲਾਕਾਤ ਹੁੰਦੀ ਤਾਂ ਗੱਲ ਬਾਤ ਨਮਸਤੇ ਤੱਕ ਹੀ ਸੀਮਤ ਰਹਿੰਦੀ। ਯੁਨੀਵਰਸਟੀ ਵਿੱਚ ਤਾਂ ਹਰ ਰੋਜ਼ ਹੀ ਮੁਲਾਕਾਤ ਹੋਣ ਲਗ ਪਈ। ਇਹ ਕੁਆਰ ਨੱਢੀ, ਕਮਲ ਫੁੱਲ, ਸੁਚੱਜੀ, ਹੋਣ ਦੇ ਨਾਲ ਨਾਲ ਚੰਚਲ ਸੁਭਾ ਦੀ ਵੀ ਸੀ। ਉਹ ਸਿ਼ੰਗਾਰ ਨਹੀਂ ਸੀ ਕਰਦੀ ਪਰ ਤਾਂ ਵੀ ਉਸ ਤੇ ਨਿਗਾਹ ਟਿਕ ਹੀ ਜਾਂਦੀ, ਟਿਕੀ ਹੀ ਰਹਿੰਦੀ। ਵਾਲਾਂ ਦੀ ਕੋਈ ਖਾਸ ਬੰਨ੍ਹ ਖੋਹਲ ਨਹੀਂ ਸੀ ਕਰਦੀ ਪਰ ਪਿੱਛੇ ਮਨ ਮਰਜ਼ੀ ਨਾਲ ਲਟਕਦੇ ਲੰਬੇ ਵਾਲਾਂ ਦੀ ਲਿਸ਼ਕ ਅੱਖਾਂ ਚੁੰਧਿਆਉਣ ਦਾ ਕ੍ਰਿਸ਼ਮਾ ਰੱਖਦੀੇ ਸੀ। ਪਹਿਲਾਂ ਥੋੜ੍ਹਾ ਸ਼ਰਮਾ ਕੇ, ਝਿਜਕ ਨਾਲ ਹੀ ਕਮਰੇ ਵਿੱਚ ਵੜਦੀ ਸੀ ਪਰ ਫੇਰ ਕੁੱਝ ਹੀ ਮਹੀਨਿਆਂ ਵਿੱਚ ਨਿਧੜਕ ਗੱਲਾਂ ਹੋਣ ਲਗ ਪੱਈਆ। ਆਪਸ ਵਿੱਚ ਅਕਰਖਣ ਵੀ ਜਨਮ ਲੈਣ ਲਗ ਪਈ।

ਉਸ ਦਿਨ ਜਦੋਂ ਅਸੀਂ ਇਕੱਠੇ ਬੱਸ ਵਿੱਚ ਚੜ੍ਹੇ, ਮੈਂ ਇੱਕ ਖਾਲੀ ਸੀਟ ਕੋਲ ਜਾ ਖਲੋਆਿ ਅਤੇ ਰਜਨੀ ਨੂੰ ਬੈਠਣ ਲਈ ਕਿਹਾ। ਦੂਜੀ ਸੀਟ ਵਿਹਲੀ ਹੋਈ ਤਾਂ ਰਜਨੀ ਨੇ ਮੈਨੂੰ ਬੈਠਣ ਲਈ ਕਿਹਾ। ਬੱਸ ਦੇ ਹਚਕੋਲੇ ਨਾਲ ਉਸ ਦਾ ਹੱਥ ਮੇਰੇ ਪੁੜੇ ਤੇ ਜ਼ੋਰ ਦੀ ਆ ਟਿਕਿਆ। ਫੇਰ ਇੱਕ ਹੋਰ ਹਲ ਚਲ ਨਾਲ ਉਸਦੀ ਬਾਂਹ ਮੇਰੀ ਬਾਂਹ ਨਾਲ ਅਤੇ ਹੱਥ ਹੱਥ ਨਾਲ ਘਿਸਰੇ। ਕੁੱਝ ਬੱਸ ਦਾ ਕਸੂਰ ਪਰ ਜਿ਼ਆਦਾ ਕੁੜੀ ਦੀ ਚੰਚਲਤਾ ਲਗਦੀ ਸੀ। ਸਪਰਸ਼ ਹੁੰਦਿਆਂ ਹੀ ਜਿਵੇਂ ਸ਼ਰੀਰ ਦੀਆਂ ਰਗਾਂ ਵਿੱਚ ਬਿਜਲੀ ਦਾ ਸੰਚਾਰ ਹੋ ਰਿਹਾ ਹੋਵੇ ਦਿਲ ਦੀ ਧੜਕਣ ਵੱਧ ਗਈ। ਛੋਹ ਬਹੁਤ ਅਨੰਦਮਈ ਸੀ। ਸਾਂਤ ਦਿਲ ਭੜਕ ਉੱਠਿਆ। ਉਹ ਛੋਹ ਐਦਾਂ ਲਗੀ ਜਿਵੇਂ ਕਿਸੇ ਅਪਸਰਾ ਨੇ ਪਿਆਰ ਦਾ ਦਰਸ਼ਾਵਾ ਕੀਤਾ ਹੋਵੇ। ਰਜਨੀ ਨਾਲ਼ ਕੀ ਬੀਤੀ ਕਹਿਣਾ ਔਖਾ ਹੈ ਪਰ ਉਸਦਾ ਗੋਹੜੇ ਵਰਗਾ ਚਿੱਟਾ ਰੰਗ ਲਾਲ ਭਾ ਮਾਰ ਰਿਹਾ ਸੀ। ਅਸੀਿਂ ਕੁੱਝ ਸਮਾਂ ਇੱਕ ਦੂਜੇ ਵੱਲ, ਚੁੱਪ ਚਾਪ ਹੀ ਝਾਕਦੇ ਰਹੇ। ਕੋਈ ਗੱਲ ਨਾ ਹੋ ਸਕੀ। ਬੋਲ ਹੀ ਜਿਵੇਂ ਖੁਸ਼ਕ ਹੋ ਗਏ। ਸਪਰਸ਼ ਨੇ ਜਿਵੇਂ ਹੋਂਠ ਹੀ ਠੋਸ ਬਣਾ ਦਿੱਤੇ ਹੋਣ।  ਦਿੱਲੀ ਦੇ ਨਾਲ ਹੁਣ ਦਿੱਲੀ ਦੀਆਂ ਬੱਸਾਂ ਵੀ ਪਿਆਰੀਆਂ ਲਗਣ ਲਗ ਪੱਈਆਂ। ਹੁਣ ਹਰ ਰੋਜ਼ ਹੀ ਮੁਲਾਕਾਤ ਹੁੰਦੀ , ਇੱਕੋ ਬੱਸ ਫੜਦੇ। ਵਿਆਹ ਕਰਵਾਉਣ ਦੀ ਮੰਨ ਮਨੌਤੀ ਤੋਂ ਗੱਲ ਕਾਫੀ ਅਗੇ ਜਾ ਚੁਕੀ ਸੀ। ਉਹ ਛੋਹ ਅਤੇ ਇੱਕ ਇਹ ਛੋਹ ਕੋਈ ਮੁਕਾਬਲਾ ਨਹੀਂ।

ਉਸ ਦਿਨ ਜਦੋਂ ਰਜਨੀ ਨੇ ਦੱਸਿਆ ਕਿ ਉਸ ਨੇ ਮਾਂ ਨਾਲ ਅਪਣੇ ਵਿਆਹ ਦੀ ਗੱਲ ਕੀਤੀ ਹੈ,ਕਿੰਨਾ ਖੁਸ਼ਗਵਾਰ ਸੀ, ਉਹ ਦਿਨ।  ਮਨ ਚਾਅ ਨਾਲ ਨੱਚਦਾ ਫਿਰਦਾ ਸੀ। ਇਕੱਠੇ ਰਹਿਣ ਦਾ ਖਿ਼ਆਲ ਠੋਸ ਹੁੰਦਾ ਨਜ਼ਰ ਆ ਰਿਹਾ ਸੀ। ਉਸ ਨੇ ਅਪਣੀ ਮਾਂ ਨੂੰ ਮੇਰੇ ਮਾਪਿਆਂ ਕੋਲ ਰਿਸ਼ਤੇ ਦੀ ਗੱਲ ਚਲਾਉਣ ਲਈ ਕਹਿ ਦਿੱਤਾ। ਹੁਣ ਕੇਵਲ ਇੰਤਜ਼ਾਰ ਕਰਨ ਦੀ ਹੀ ਲੋੜ ਸੀ। ਕਈ ਦਿਨ ਮਨ ਉਤਸੁਕ ਰਿਹਾ। ਫੇਰ ਕਈ ਮਹੀਨੇ ਕੋਈ ਗੱਲ ਬਾਤ ਨਾਂ ਚਲੀ। ਮੈਂ ਸੋਚਦਾ ਸਾਂ ਕਿ ਸ਼ੁਭ ਕੰਮ ਵਿੱਚ ਦੇਰ ਕਰਨੀ ਸਹੀ ਨਹੀਂ। ਰਜਨੀ ਵੀ ਚੁੱਪ ਹੀ ਹੋ ਗਈ ਸੀ। ਮੈਂ ਅਪਣੀ ਮਾਂ ਨੂੰ ਰਜਨੀ ਦੇ ਘਰ ਜਾਣ ਲਈ ਕਿਹਾ। ਉਹ ਮੰਨ ਤੇ ਗਈ ਪਰ ਮੈਨੂੰ ਇੱਕ ਮਹੀਨੇ ਤੱਕ ਕੋਈ ਉਘ ਸੁਘ ਨਾ ਮਿਲੀ, ਸ਼ਾਇਦ ਨਹੀਂ ਗਈ। ਮਾਂ ਨਾਲ ਗੱਲ ਬਾਤ ਵਿੱਚ ਬਹੁਤ ਘਾਟ ਹੋਣ ਕਾਰਨ ਮਾਂ ਸਮਝ ਗਈ ਮੇਰੀ ਨਰਾਜ਼ਗੀ ਦਾ ਕਾਰਨ।

ਇੱਕ ਦਿਨ ਸਮਾਂ ਕੱਢ ਕੇ ਮਾਂ ਰਜਨੀ ਦੇ ਘਰ ਗਈ। ਗੱਲਾਂ ਬਾਤਾਂ ਵਿੱਚ ਹੀ ਮਾਵਾਂ ਦੇ ਦਿਲਾਂ ਵਿੱਚ ਵੱਡਾ ਦਰਾੜ ਪੈ ਗਿਆ। ਮੇਰੀ ਮਾ ਨੇ ਕਿਹਾ, “ ਭੈਣਾ ਅਸੀਂ ਪਿਛਲੇ ਮਹੀਨੇ ਹੀ ਸੰਜੀਵ ਦੀ ਭੈਣ ਦਾ ਰਿਸ਼ਤਾ ਪੱਕਾ ਕੀਤਾ ਐ। ਅਸੀਂ ਸੋਚਦੇ ਆਂ ਹੁਣ ਸੰਜੀਵ ਦਾ ਵਿਆਹ ਵੀ ਕਰ ਦੱਈਏ। ਆਪ ਦੀ ਧੀ ਦਾ ਰਿਸ਼ਤਾ ਮੰਗਣ ਆਈ ਹਾਂ। ਅਸੀਂ ਕੁੜੀ ਦੀ ਸਗਾਈ ਪੰਜ ਹਜ਼ਾਰ ਦਮੜੇ ਅਤੇ ਪੰਜ ਸਵਰਨ ਮੋਹਰਾਂ ਨਾਲ ਕਰਕੇ ਆਏ ਸਾਂ। ਮੁੰਡੇ ਵਾਲੇ ਬਹੁਤ ਪ੍ਰਸੰਨ ਹੋਏ।” ਮਾਂ ਨੇ ਹੋਰ ਵੀ ਕੁਝ ਕਿਹਾ ਤੇ ਹੋਣਾ ਐ ਪਰ ਜੋ ਕਿਹਾ ਸੱਚ ਹੀ ਕਿਹਾ ਹੋਵੇਗਾ।

ਅਗਲੇ ਦਿਨ ਰਜਨੀ ਨੇ ਆ ਕੇ ਅਫਸੋਸ ਨਾਲ ਫੈਸਲਾ ਸੁਣਾਇਆ। “ ਮੇਰੀ ਮਾਂ ਇਸ ਰਿਸ਼ਤੇ ਨਾਲ ਸਹਿਮਤ ਨਹੀਂ। ਉਸ ਨੇ ਤਾਂ ਕੋਰੀ ਨਾਂਹ ਕਰ ਦਿੱਤੀ ਐ। ਕਹਿੰਦੀ ਸੀ ਅਸੀਂ ਗ਼ਰੀਬ ਇਹਨਾਂ ਅਮੀਰਾਂ ਨਾਲ ਪੁਗਾ ਨਹੀਂ ਸਕਦੇ। ਭੁੱਲ ਜਾ ਕੁੜੀਏ।  ਮੈਨੂੰ ਤਕਲੀਫ ਤੇ ਹੋਈ ਪਰ ਅਸਿਹ ਵੀ ਸਹਿਣਾ ਪਿਆ। ਮੇਰੀ ਦਹੇਜ਼ ਦੀ ਕੋਈ ਵੀ ਇੱਛਾ ਨਹੀਂ ਸੀ। ਰਜਨੀ ਦੀ ਮਾਂ ਸ਼ਾਇਦ ਡਰ ਗਈ। ਦਹੇਜ਼ ਨਾਲੋਂ ਦਹੇਜ਼ ਦਾ ਡਰ ਹੀ ਭਾਰੂ ਹੋ ਗਿਆ। ਰਜਨੀ ਨੂੰ ਬਹੁਤ ਸਮਝਾਇਆ ਪਰ ਉਹਨੀਂ ਦਿਨਂੀਂ ਮਾਪਿਆਂ ਦੀ ਗੱਲ ਦਾ ਉਲੰਘਣ ਕਰਨ ਦਾ ਸੁਆਲ ਨਹੀਂ ਸੀ ਪੈਦਾ ਹੁੰਦਾ। ਰਜਨੀ ਮਜਬੂਰ ਸੀ। ਆਖਿਰ ਮੇਰਾ ਵਿਆਹ ਅਮੀਰ ਘਰਾਣੇ ਵਿੱਚ, ਰਜਨੀ ਦੀ ਮਿੱਤਰ ਕੁੜੀ ਨਾਲ ਹੋ ਗਿਆ। ਰਜਨੀ ਵਿਆਹ ਤੇ ਮਿਲੀ ਪਰ ਉਸਤੌ ਮਗਰੋਂ ਕਦੇ ਨਹੀਂ।  ਸੰਜੀਵ ਦੇ ਮਨ ਵਿੱਚ ਚਲ ਰਿਹਾ ਇਹ ਪਿਛਲ਼ ਪਲਾਂ ਦਾ ਚਲ ਚਿੱਤਰ ਇੱਕ ਦਮ ਹਵਾ ਹੋ ਗਿਆ ਜਦੋਂ ਇੱਕ ਵਿਦਿਆਰਥੀ ਨੇ ਆ ਕੇ ਦਰ ਖੋਹਲਿਆ ਅਤੇ ਹੈਲੋ ਆਖੀ। ਵਿਦਿਆਰਥੀ ਅਪਣੀ ਗੱਲ ਪੂਰੀ ਕਰ ਚਲਾ ਗਿਆ। ਸੰਜੀਵ ਕੰਮ ਲਗ ਪਿਆ।

ਛੁੱਟੀ ਹੋਈ। ਸੰਜੀਵ ਘਰ ਪਹੁੰਚ, ਨਿੱਤ ਵਾਂਗ, ਅਪਣੇ ਲਾਡਲੇ ਨਾਲ ਖੇਡਣ ਲਗ ਪਿਆ। ਪੁੱਤਰ ਛਾਤੀ ਤੇ ਖੇਡਦਾ ਰਿਹਾ ਪਰ ਸੰਜੀਵ ਵੀ ਉਂਘਣ ਲਗ ਪਿਆ। ਪਤਨੀ ਚਾਹ ਤੇ ਕੁੱਝ ਸਨੈਕਸ ਦਾ ਇੰਤਜ਼ਾਮ ਕਰਨ ਕਿਚਨ ਦੇ ਅੰਦਰ ਚਲੀ ਗਈ। ਅੱਧ ਸੁੱਤਾ ਸੰ਼ਜੀਵ ਸੋਚੇ – ਕੀ ਰਜਨੀ ਵੀ ਮੇਰੀ ਵਹੁਟੀ ਵਾਂਗ ਕਿਚਨ ਸੰਭਾਲਦੀ? ਸ਼ਾਇਦ ਨਹੀਂ, ਪ੍ਰੋਫੈਸਰ ਜੋ ਸੀ। ਸੰਜੀਵ ਫੇਰ ਦਿੱਲੀ ਦੀ ਬੱਸ ਵਿੱਚ, ਬੱਸ ਵਿੱਚ ਰਜਨੀ ਦੇ ਸ਼ਰੀਰ ਦੀ ਛੋਹ ਦੀ ਕਰਾਮਾਤ ਵਿਚ ਮਸਤ ਹੋ ਗਿਆ। ਵਾਹ – ਸੋਚੇ, ਇੱਕ ਸੀ ਓਹ ਛੋਹ ਤੇ ਇੱਕ ਇਹ ਸਪਰਸ਼, ਧਰਤ ਗਗਨ ਦੀ ਵਿੱਥ! ਦਿਨ- ਸੁਪਨੇ ਮੁੱਕੇ ਜਦੋਂ ਵਹੁਟੀ ਨੇ ਚਾਹ ਦਾ ਸੱਦਾ ਦਿੱਤਾ। ਸੰਦੀਪ ਸੁਚੇਤ ਹੋ ਬੋਲਿਆ – ਆਹ ਕਾਕੇ ਨੂੰ ਕਰਿਬ ਵਿੱਚ ਸੁਲਾ ਦਿਓ।

ਪਤਨੀ ਮੁਸਕੁਰਾਈ ਤੇ ਬੋਲੀ,“ ਮੁੰਡਾ ਵੀਹ ਮਿੰਟ ਤੋਂ ਸੁੱਤਾ ਪਿਆ ਐ। ਕਿੱਥੇ ਘੁਮ ਰਹੇ ਸੀ, ਜਨਾਬ? ਕਿਤੇ, ਦਿੱਲੀ  ਦੀ ਬੱਸ ਦੀ ਸਵਾਰੀ ਤਾਂ ਨਹੀਂ ਸੀ ਕਰ ਰਹੇ।” ਪਤਨੀ ਨੇ ਪਹਿਲਾਂ ਵਾਂਗ ਵਿਅੰਗ ਕਸਿਆ। ਪਿਆਰ ਦਾ ਇਜ਼ਹਾਰ ਕੀਤਾ ਤੇ ਮੁੰਡਾ ਚੁੱਕ ਲਿਆ।

“ਜੇ ਕਹਾਂ ਹਾਂ, ਤੂੰ ਖਿਝੇਂਗੀ। ਜੇ ਕਹਾਂ ਨਾਂ ਤੂੰ ਯਕੀਨ ਨਹੀਂ ਕਰੇਂਗੀ।” ਸੰਜੀਵ ਬੋਲ ਕੇ ਚਾਹ ਪੀਣ ਲਗ ਪਿਆ।

ਹੁਣ ਸੰਜੀਵ ਨੂੰ ਮੋਮੀ ਮਣਕਾ ਵੀ ਜਿ਼ਆਦਾ ਨਜ਼ਰ ਨਹੀਂ ਆਉਂਦਾ, ਸ਼ਾਇਦ ਉਹ ਸਮਝ ਗਈ ਕਿ ਇਹਨਾਂ ਤਿਲਾਂ ਵਿੱਚ ਤੇਲ ਦੀ ਘਾਟ ਹੋ ਗਈ ਐ।

ਨਸ਼ਾ ਰਹਿਤ
ਵਿਦਵਾਨ ਸਿੰਘਣੀ ਟੀਵੀ ਉੱਤੇ ਬੋਲ ਰਹੀ ਸੀ,“ ਨਸਿ਼ਆਂ ਦੀ ਮਾਰ ਐਸੀ ਪਈ ਪੰਜਾਬ ਉੱਤੇ , ਅਧਿਕਤਰ ਮੁੰਡੇ ਨਿਪੁੰਸਕ ਬਣ ਗਏ ਅਤੇ ਕੁੜੀਆਂ ਹੀਜੜੇ ਜੰਮਣ ਲਗ ਪੱਈਆਂ। ਪੰਜਾਬੀਆਂ ਦਾ ਅੰਤ ਤੇਜ਼ੀ ਨਾਲ ਹੋ ਰਿਹਾ ਹੈ।” ਜੀਵਨ ਕੌਰ ਸੁਣ ਸੁਣ ਕੇ ਨੇਤ੍ਰ ਪੂੰਝ ਰਹੀ ਸੀ। ਅੱਖਾਂ ਦਾ ਜਲ ਕੁੱਝ ਬੋਲਦਾ ਨਜ਼ਰ ਆਇਆ। ਪਤੀ ਨੇ ਕਾਰਨ ਜਾਣਨਾ ਚਾਹਿਆ।

“ ਜੀ ਮੇਰੇ ਪਿੰਡ ਦਾ ਹਾਲ ਬਹੁਤ ਤਰਸ ਯੋਗ ਹੈ,ਭੈੜਾ! ਉਹ ਬੱਚੇ ਜੋ ਮੈਨੂੰ ਵੇਖਦਿਆਂ ਸਾਰ ਹੀ, ਭੱਜ ਕੇ ਭੂਆ ਭੂਆ ਦੀ ਮੁਹਾਰਨੀ ਆ ਲਗਾਉਂਦੇ ਸਨ, ਉਹ ਵੀਰ ਜੋ ਮੈਨੂੰ ਗਲੇ ਲਗਾ ਕੇ ਮਿਲਦੇ ਸਨ, ਪਿੰਡ ਦੀਆ ਗਲੀਆਂ ਵਿੱਚ, ਕੰਧਾ ਨਾਲ ਸਿਰ ਲਗਾ, ਨਸ਼ਈ ਹੋਏ, ਬੇਸੁੱਧ ਪਏ ਸਨ। ਮੈਂ ਪਿੰਡ ਵਿੱਚ ਘੁੰਮੀ। ਇੱਕ ਵੀ ਲਾਸ਼ ਵਿੱਚ, ਉੱਠ ਕੇ, ਮੇਰੀ ਸਤਿ ਸ੍ਰ਼ੀ ਅਕਾਲ ਦਾ ਜੁਆਬ ਦੇਣ ਦੀ ਸਮ੍ਰੱਥਾ ਨਹੀਂ ਸੀ। ਮੈਨੂੰ ਕਿਸੇ ਪਹਿਚਾਣਿਆਂ ਤੱਕ ਨਹੀਂ। ਪਹਿਚਾਣਿਆਂ ਬੱਸ ਇੱਕ ਬਜ਼ੁਰਗ ਕੁੱਤੇ ਨੇ, ਸਾਡੇ ਮੁਹੱਲੇ ਦੇ ਜੀਵ ਨੇ। ਉਸ ਨੇ ਮੇਰੇ ਕਦਮ ਨਾਲ਼ ਕਦਮ ਮਿਲਾ, ਪਿੰਡ ਦੀ ਪ੍ਰਕਰਮਾ ਕੀਤੀ।”

ਵਿਚਾਰਾ ਨਸ਼ਾ ਰਹਿਤ।

ਲਾਠੀ ਚਾਰਜ

“ ਹਰਮੀਤ, ਕੱਲ੍ਹ ਵਿਦਿਆਰਥੀ, ਕਾਲਜ ਦੇ ਗੇਟ ਤੇ ਪ੍ਰਿੰਸਿਪਲ ਦੇ ਖ਼ਲਾਫ ਮੁਰਦਬਾਦ ਦੇ ਨਾਹਰੇ ਲਗਾ ਰਹੇ ਸਨ। ਜਦੋਂ ਭੀੜ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਪੁਲਿਸ ਬੁਲਾਈ ਗਈ। ਲਾਠੀ ਚਾਰਜ ਕਰਕੇ ਭੀੜ ਖੁਰਦ ਬੁਰਦ ਕੀਤੀ। ਆਹ ਖਬਰ ਪੜ੍ਹ ਲਿਖਿਆ ਹੈ, ਹਲਕਾ ਲਾਠੀ ਚਾਰਜ ਕਰਕੇ ਭੀੜ ਤੇ ਕਾਬੁ ਪਾਇਆ ਗਿਆ। ਕੋਈ ਭੈੜੀ ਘਟਨਾ ਨਹੀਂ ਘਟੀ।” ਮਿੱਤਰ ਨੇ ਖਬਰ ਪੜ੍ਹ ਕੇ ਸੁਣਾਈ।

“ ਅਖ਼ਬਾਰ ਵਾਲ਼ੇ ਵੀ ਹਰਾਮੀ ਨੇ। ਕਹਿੰਦੇ ਨੇ, ਹਲਕਾ ਲਾਠੀ ਚਾਰਜ। ਮੈਂ ਵੀ ਭੀੜ ਵਿੱਚ ਸਾਂ। ਆਹ ਵੇਖ ਪਿੱਠ ਤੇ ਅਤੇ ਲੱਤਾਂ ਤੇ ਪਏ ਨੀ਼ਲ! ਹਲਕਾ ਲਾਠੀ ਚਾਰਜ! ਲਿਖਣ ਵਾਲਿਆਂ ਨੂੰ ਕਤੱਈ ਸ਼ਰਮ ਨਹੀਂ ਆਉਂਦੀ।”

ਰਸਨਾ ਦਾ ਰਸ
ਭਾਬੀ ਕਹਿੰਦੀ ਮੁੰਡਿਆ,

ਲੈਦੇ ਸਾੜ੍ਹੀ ਚੱਜ ਦੀ।

ਜਿਹੜੀ ਓਹ ਟੰਗੀ,

ਮੈਨੂੰ ਚੰਗੀ ਲਗਦੀ।

ਦੁਕਾਨਦਾਰ ਖੁਸ਼ ਹੋਇਆ,

ਵੇਖ ਭੀੜ ਜੁੜੀ ਨੂੰ।

ਚਾਅ ਨਾਲ਼ ਆਖਿਓਸ,

ਖਲੋਤੀ ਕਾਮੀ ਕੁੜੀ ਨੂੰ।

ਆਹ ਫੜ ਕੁੰਡੀ ਭੈਣਾਂ,

ਸਾਹੜੀ ਓਹੋ ਲਾਹ ਦਿਓ।

ਜਿਹੜੀ ਬੀਬੀ ਆਖਦੀ ਐ,

ਬੀਬੀ ਨੂੰ ਵਿਖਾ ਦਿਓ।

ਮੁੰਡੇ ਕਿਹਾ ਛੇਤੀ ਅਸੀਂ,

ਜਾ ਕੇ ਰੋਟੀ ਖਾਣੀ ਐਂ।

ਨਿੱਕੇ ਕੰਮ ਵਿੱਚ ਦੇਰ ,

ਕਿਉਂ ਐਵੇਂ ਲਾਉਣੀ ਐਂ।

ਹਾਂ ਜੀ ਜ਼ਰਾ ਛੇਤੀ ਸਾੜ੍ਹੀ,

ਤੁਸੀਂ ਜੀ ਵਿਖਾ ਦਿਓ।

ਸਾਵਧਾਨੀ ਨਾਲ ਜ਼ਰਾ,

ਛੇਤੀ ਸਾਹੜੀ ਲਾਹ ਦਿਓ।

ਦੁਕਾਨ ਵਾਲ਼ੇ ਭਾਈ ਆ,

ਮੁੰਡਾ ਗਲੋਂ ਫੜਿਆ।

ਅੱਖਾਂ ਕਰ ਲਾਲ ਲਾਲ,

ਪੱਬਾਂ ਭਾਰ ਲੜਿਆਂ।

ਫੇਰ ਕਹਿੰਦਾ ਸੋਚ ਸੋਚ,

ਮੂੰਹ ਤਾਈਂ ਖੋਹਲੀਦਾ।

ਹੋਰ ਮਾਇਨਾ ਲੱਭ ਲਿਆ,

ਪੰਜਾਬੀ ਬੋਲੀ; ਬੋਲੀ ਦਾ।

ਕੁੜੀ ਕਹਿੰਦੀ ਭੱਜੀਂ ਨਾ,

ਮੈਦਾਨ ਹੁਣ ਛੱਡਕੇ।

ਆ ਖੜ੍ਹੀ ਮੁੰਡੇ ਅੱਗੇ,

ਲੰਬੀ ਬਾਂਹ ਕੱਢਕੇ।

ਉਂਗਲੀ ਚ ਪਾ ਦੇ ਵੇ,

ਜੁਆਨਾ ਮੂੰਦੀ ਤਕੜੀ।

ਨਹੀਂ ਕਹਿੰਦੀ ਬਾਂਹ ਤੇ,

ਬਨ੍ਹਾ ਲੈ ਮੈਥੋਂ ਰਖੜੀ।

ਰੱਬ ਦੇ ਸਬੱਬ ਨਾਲ਼,

ਕੈਨੇਡਾ ਆ ਵਸੇ ਆਂ।

ਚੰਡੀਗੜ੍ਹ ਨੌਵੀਂ ਵਿੱਚ,

ਆਪਾਂ ਕੱਠੇ ਪੜ੍ਹੇ ਆਂ।

ਤੇਰੇ ਦਿਲ ਵਿੱਚ ਓਦੋਂ,

ਥਾਂ ਜੋ ਬਣਾਈ ਸੀ,

ਪਾਪਾ ਦੀ ਬਦਲੀ ਨੇ,

ਗੱਲ ਹੀ ਮੁਕਾਈ ਸੀ।

ਭਾਬੀ ਕੱਢ ਹੱਥੋਂ ਮੂੰਦੀ,

ਮੁੰਡੇ ਨੂੰ ਫੜਾ ਦਈ।

ਰੱਬ ਅੱਗੇ ਹੱਥ ਜੋੜ,

ਮੁੰਡੇ ਮੂੰਦੀ ਪਾ ਦਈ।

ਧੰਨ ਆਝੇ ਨੌਵੀਂ ਵਾਲੀ,

ਕੁੜੀ ਹੱਥ ਆ ਗਈ।

ਹੋਈ ਸੀ ਲੜਾਈ, ਪਰ,

ਲੜਾਈ ਪੱਥ ਆ ਗਈ।

ਅੱਜ ਤੱਕ ਯਾਦ ਓਹਨਾਂ,

ਓਹ ਪਲ ਹੱਟ ਦੇ।

ਰਸਨਾ ਦਾ ਸੁਆਦ ਹੁਣ,

ਚਟੋਰੀ ਲਾ ਲਾ ਚੱਟਦੇ।

ਮਿਲਦਾ ਹੈ ਪਿਆਰ
ਬਾਬੇ ਦਿਆਂ ਹੱਥਾਂ ਤੋਂ।

ਬਾਪੁ ਦੀਆਂ ਅੱਖਾਂ ਚੋਂ।

ਦਾਦੀ ਦੀਆਂ ਸੁੱਖਾ ਤੋਂ।

ਬੇਬੇ ਦਿਆਂ ਟੁੱਕਾਂ ਚੋਂ।

ਨਾਨੇ ਦੀ ਘੂਰੀ ਤੋਂ।

ਨਾਨੀ ਦੀ ਚੂਰੀ ਚੋਂ।

ਭੂਆ ਦੀ ਝਾਤੀ ਚੋਂ।

ਫੁੱਫੜ ਦੀ ਬਾਤੀ ਚੋਂ।

ਭਾਣਜੇ ਦੀਆਂ ਗੱਲ੍ਹਾਂ ਤੋਂ।

ਬੀਬੀ ਦੀਆਂ ਗੱਲਾਂ ਚੋਂ।

ਮਾਸੜ ਤੋਂ, ਮਾਸੀ ਤੋਂ।

ਬਾਈ ਦੀ ਹਾਸੀ ਚੋਂ।

ਛੱਪਰ ਦੀਆਂ ਛੱਤਾਂ ਤੋਂ।

ਮਾਮੇ ਦੀਆਂ ਮੱਤਾਂ ਚੋਂ।

ਕਲਮਾਂ ਦੇ ਕਾਹਨੇ ਤੋਂ।

ਯਾੜੀ ਦੇ ਤਾਹਨੇ ਚੋਂ।

ਛੱਲੀ ਦੇ ਗੁੱਲੇ ਤੋਂ।

ਮਿੱਟੀ ਦੇ ਚੁਲ੍ਹੇ ਚੋਂ।

ਲਾਲੇ ਦੀ ਹੱਟੀ ਤੋਂ।

ਦਾਣੇ ਦੀ ਭੱਠੀ ਚੋਂ।

ਹਲਟਾਂ ਦੇ ਪਾਣੀ ਤੋਂ।

ਯਾਰਾਂ ਦੀ ਢਾਣੀ ਚੋਂ।

ਬੇਰਾਂ ਦੇ ਬੂਟੇ ਤੋਂ।

ਗੱਡੇ ਦੇ ਝੂਟੇ ਚੋਂ।

ਮੂਹਲ਼ੇ ਤੋਂ, ਉੱਖਲ਼ੀ ਤੋਂ।

ਬੈਲਾਂ ਦੀ ਛੁੱਕਲ਼ੀ ਚੋਂ।

ਬਲਦਾਂ ਦੇ ਝੁੱਲਾਂ ਤੋਂ।

ਸਰਸੋਂ ਦੇ ਫੁੱਲਾਂ ਚੋਂ।

ਵਿਹੜੇ ਦੀਆਂ ਖੁਲ੍ਹਾਂ ਤੋਂ।

ਗਲੀਆਂ ਦੀਆਂ ਕੁੱਲ੍ਹਾਂ ਚੋਂ।

ਮੱਝਾਂ ਦੇ ਚੌਣੇ ਤੋਂ।

ਰੋਹੀ ਦੇ ਤੌਣੇ ਤੋਂ।

ਰਸ ਦਿਆਂ ਘੁਟਾਂ ਤੋਂ।

ਚਿੱਬ੍ਹੜਾਂ ਤੇ ਫੁੱਟਾਂ ਚੋਂ।

ਟੋਭੇ ਦੀਆਂ ਛੱਲਾਂ ਤੋਂ।

ਕਣਕਾਂ ਦੀਆਂ ਬੱਲਾ ਚੋਂ।

ਬੈਠਣ ਦੇ ਤੱਪੜ ਤੋਂ।

ਮਾਸਟਰ ਦੇ ਥੱਪੜ ਚੋਂ।

ਰੂੜੀ ਦੀਆਂ ਖਾਦਾਂ ਤੋਂ।

ਖੇਤਾਂ ਦੀਆਂ ਯਾਦਾਂ ਚੋਂ।

ਅਮਰੀਕਾ ਚ ਬਹਿ ਕੇ,

ਕਵਿਤਾ ਜਿਹੀ ਕਹਿ ਕੇ,

ਕੁੱਛ ਤਾਂ ਭਾਉਂਦਾ ਐ।

ਸੁਆਦ ਜਿਹਾ ਆਉਂਦਾ ਐ।

ਸੋਗ ਪਰਛਾਈ
“ ਗੁਰਮੇਲ ਪੁੱਤਰ ਮੈਂ ਕਿੰਨੇ ਦਿਨਾਂ ਤੋਂ ਕਹਿ ਰਹੀ ਆਂ ਕਿ ਮੈਂ ਅਪਣੇ ਭਰਾ ਨੂੰ ਮਿਲਣ ਜਾਣਾਂ ਹੈ। ਤੁਸੀਂ ਸੁਣਦੇ ਕਿਉਂ ਨਹੀਂ। ਅਪਣੀਆਂ ਚਲਦੀਆਂ ਵਿੱਚ ਮੈਂ ਤਾਂ ਕਦੇ ਕਿਸੇ ਦੀ ਐਨੀ ਮਿੰਨਤ ਨਹੀਂ ਸੀ  ਕੀਤੀ। ਆਪੇ ਜਾ ਆਉਂਦੀ ਸਾਂ। ਹੁਣ ਮਜਬੂਰ ਹਾਂ, ਦੀਦੇ ਜੁਆਬ ਦੇ ਗਏ। ਧੁੰਦਲਾ ਦਿੱਸਦਾ ਹੈ, ਨਹੀਂ ਤਾਂ ਬੱਸ ਫੜ ਕੇ ਹੀ ਚਲੀ ਜਾਂਦੀ। ਮੈਨੂੰ ਤੁਹਾਡੀਆਂ ਕਾਰਾਂ, ਟ੍ਰੈਕਟਰਾਂ, ਟਰਾਲੀਆਂ ਦਾ ਕੀ ਲਾਭ ਹੈ?” ਜਗੀਰ ਕੁਰ ਨੇ ਪੁੱਤਰ ਨੂੰ ਹਲਕੀ ਜਿਹੀ ਝਾੜ ਪਾਈ।

“ ਬੇਬੇ, ਅਸੀਂ ਪਤਾ ਕੀਤਾ ਹੈ। ਮਾਮਾ ਜੀ ਹੁਣ ਅਪਣੇ ਪਿੰਡ ਤੋਂ ਅਪਣੀ ਬੇਟੀ ਕੋਲ਼ ਆ ਕੇ ਟਿਕੇ ਨੇ। ਅਸੀਂ ਜਲੰਧਰ ਜਾਣਾ ਹੈ, ਇੱਕ ਦੋ ਦਿਨਾਂ ਵਿੱਚ। ਪਿੰਡ ਰਸਤੇ ਵਿੱਚ ਹੀ ਪੈਂਦਾ ਹੈ। ਤੈਨੂੰ ਮਿਲਾ ਲਿਆਵਾਂਗੇ”

“ ਵਿਚਾਰਾ! ਤੇਰਾ ਇਹ ਮਾਮਾ, ਵਹੁਟੀ ਦੀ ਮੌਤ ਤੋਂ ਮਗਰੋਂ ਪਿੰਡ ਤਾਂ ਰਹਿ ਨਹੀਂ ਸੀ ਸਕਦਾ। ਅਪਣੇ ਧੀਆਂ ਪੁੱਤਰਾਂ ਬਿਨਾਂ ਕੌਣ ਕਿਸੇ ਨੂੰ ਸੰਘੀਲਦਾ ਹੈ, ਖਾਸ ਕਰ ਬੁੜ੍ਹਾਪੇ ਦੇ ਦਿਨਾਂ ਵਿੱਚ!” ਬੇਬੇ ਬੋਲੀ।

“ ਛੋਟੇ ਮਾਮਿਆਂ ਕੋਲ਼ ਕਿਉਂ ਨਹੀਂ ਰਹਿ ਜਾਂਦਾ।” ਗੁਰਮੇਲ ਆਖ ਕੇ ਚਲਾ ਗਿਆ।

“ ਛੋਟੇ ਵੀ ਕੋਈ ਜੁਆਨ ਥੋੜ੍ਹਾ ਨੇ। ਉਲੂ, ਨਿਰਮੋਹੀ ਪੁੱਤਰ ਮੇਰਾ, ਮਾਮਿਆਂ ਨਾਲ਼ ਰਤਾ ਵੀ ਮੋਹ ਨਹੀਂ ਕਰਦਾ। ਉਹ ਵੀ ਤਾਂ ਅਪਣੇ ਪੁੱਤਰਾਂ ਦੇ ਭਰੋਸੇ ਦਿਨ ਕੱਟ ਰਹੇ ਨੇ।” ਜਗੀਰ ਕੁਰ ਦੇ ਦਿਮਾਗ਼ ਵਿੱਚ ਭਰਾ ਘੁੰਮਣ ਲਗ ਪਏ।

ਛਿੰਦੀ ਕਿੰਨਾ ਖਿ਼ਆਲ ਰੱਖਦਾ ਸੀ ਮੇਰਾ। ਮੈਥੋਂ ਤਿੰਨ ਸਾਲ ਛੋਟਾ ਐ। ਹਰ ਤਿਓਹਾਰ ਤੇ ਮਿਲਣ ਆ ਜਾਂਦਾ ਸੀ। ਵਹੁਟੀ ਦੇ ਵਿਛੋੜੇ ਨੇ ਕਿੱਦਾਂ ਦਾ ਸਦਮਾ ਲਗਾਇਆ, ਚਲਦਾ ਫਿਰਦਾ ਹੀ ਮੰਜਾ ਫੜ ਕੇ ਬਹਿ ਗਿਆ। ਬਾਹਲ਼ਾ ਮੋਹ ਕਰਦਾ ਸੀ ਜਨਾਨੀ ਨਾਲ਼। ਪੁਰਾਣੇ ਖਿ਼ਆਲਾਂ ਦਾ ਬੰਦਾ ਹੈ, ਬਿਲਕੁਲ ਬਾਪੂ ਜੀ ਵਾਂਗ। ਧੀ ਦੇ ਘਰ ਦਾ ਪਾਣੀ ਵੀ ਨਹੀਂ ਸੀ ਪੀਂਦਾ। ਮਿਲਣ ਜਾਂਦਾ ਸੀ ਪਰ ਧੀ ਦੇ ਤਰਲੇ ਕਰਨ ਤੇ ਵੀ ਕਦੇ ਉਸ ਦੇ ਘਰ ਨਹੀਂ ਸੀ ਰੁਕਿਆ। ਧੀ ਕਹਿੰਦੀ ਹੁੰਦੀ ਸੀ ਕਿ ਉਹ ਉਸ ਨੂੰ ਪੁੱਤਰਾਂ ਵਰਗੀ ਧੀ ਜਾਣੇ। ਕੀ ਹੋਇਆ ਜੇ ਵਾਹਿਗੁਰੂ ਨੇ ਪੁੱਤਰ ਨਹੀਂ ਬਖ਼ਸਿ਼ਆ, ਮੈਂ ਕਮੀ ਪੂਰੀ ਕਰਾਂਗੀ। ਵੀਰ ਦਾ ਧੀ ਲਈ ਇੱਕੋ ਜੁਆਬ ਹੁੰਦਾ ਸੀ —- ਨਾ ਧੀਏ, ਮੇਰੇ ਛੋਟੇ ਭਰਾ, ਪਿਆਰੇ ਭਤੀਜੇ ਮੇਰੀ ਸੇਵਾ ਕਰਨਗੇ। ਵਾਹਿਗੁਰੂ ਅਜੇਹਾ ਸਮਾਂ ਨਾ ਹੀ ਲਿਆਵੇ ਕਿ ਮੈਂ ਧੀ ਤੇ ਬੋਝ ਬਣ ਜਾਵਾਂ। ਮੈਨੂੰ ਤੇਰੀ ਮਾਂ ਦਾ ਸਹਾਰਾ ਵੀ ਤੇ ਰਹੇਗਾ ਹੀ। ਮੇਰੇ ਨਾਲੋਂ ਤਾਂ ਛੋਟੀ ਹੀ ਐ। ਪਹਿਲਾਂ ਮੇਰੀ ਹੀ ਵਾਰੀ ਆਵੇਗੀ, ਇਹ ਰੱਬ ਵੀ ਤੇ ਜਾਣਦਾ ਐ। ਅਪਣੀ ਮਾਂ ਦਾ ਪੂਰਾ ਖਿ਼ਆਲ ਰੱਖਣਾ, ਮੇਰੀ ਬੱਚੀਏ! —  ਉਹ ਕਿਹਾ ਅਭਾਗਾ ਦਿਨ ਸੀ। ਮੈਂ ਵੀਰਾਂ ਦੇ ਘਰੇ ਗਈ ਹੋਈ ਸੀ। ਨਿੱਤ ਵਾਂਗ ਸਵੇਲੇ ਜਾਗ ਕੇ ਭਾਬੀ ਨੇ ਚਾਹ ਬਣਾਈ। ਗੜਵੀ ਚਾਹ ਦੀ ਭਰ, ਗਲਾਸ ਅਤੇ ਗੜਵੀ ਵੀਰ ਨੂੰ ਫੜਾ ਆਈ। ਚਾਹ ਦਾ ਇੱਕ ਗਲਾਸ ਮੈਨੂੰ ਫੜਾ ਕੇ ਆਪ ਵੀ ਮੇਰੇ ਨਾਲ਼ ਹੀ ਮੰਜੇ ਤੇ ਬਹਿ ਕੇ ਪੀਣ ਲਗ ਪਈ। ਵੀਰ ਵੱਲ ਵੇਖ ਉਹ ਬੋਲੀ,— ਬੀਬੀ ਵੇਖ ਤੇਰਾ ਬਾਈ ਫੇਰ ਸੌਂ ਗਿਆ। ਚਾਹ ਦਾ ਘੁੱਟ ਵੀ ਨਹੀਂ ਭਰਿਆ। ਇਸ ਨੂੰ ਚਾਹ ਪਿਲਾਉਣੀ ਕਿੰਨੀ ਔਖੀ ਐ! ਬੀਬੀ ਤੂੰ ਕਹਿ ਕਿ ਉੱਠੇ ਤੇ ਚਾਹ ਪੀ ਲਵੇ। ਅਸੀਂ ਦੋਹਾਂ ਨੇ ਸ਼ਹਿਰ ਵੀ ਤੇ ਜਾਣਾਂ ਐ। ਤੂੰ ਇੱਕ ਦੋ ਦਿਨਾਂ ਵਿੱਚ ਸਹੁਰੇ ਜਾਣ ਦੀ ਕਾਹਲ਼ ਵੀ ਤੇ ਕਰ ਰਹੀ ਏਂ। ਤੇਰੀ ਪਸੰਦ ਦਾ ਸੂਟ ਖਰੀਦਾਂਗੀ, ਤਾਂ ਹੀ ਤੈਨੂੰ ਜਾਣ ਦਿਆਂਗੀ। ਧੀਆਂ ਨੂੰ ਖਾਲੀ ਹੱਥੀਂ  ਤਾਂ ਨਹੀਂ ਜਾਣ ਦਿੱਤਾ ਜਾਂਦਾ।

ਮੈਂ ਕਿਹਾ ਸੀ — ਤੂੰ  ਬਹੁਤ ਖਰਚਾ ਕਰ ਦੇਂਦੀ ਐਂ। ਮੈਂ ਅੱਜ ਸ਼ਹਿਰ ਬਿਲਕੁਲ ਨਹੀਂ ਜਾਣਾਂ। ਮੈਂ ਬਾਲ ਬੱਚਿਆਂ, ਪੋਤਿਆਂ ਦੋਹਤਿਆਂ ਵਾਲੀ ਹੋ ਗਈ।  ਮੈਨੂੰ ਕੁੱਝ ਵੀ ਨਹੀਂ ਚਾਹੀਦਾ। —- ਠੀਕ ਐ ਬੀਬੀ। ਤੁਸੀਂ ਚਾਹ ਪੀਓ। ਮੈਂ ਗਊ ਦੂਹ  ਲਿਆਵਾਂ। ਵਿਚਾਰੀ ਉਡੀਕ ਉਡੀਕ ਰੰਭਣ ਲਗ ਪਈ ਐ। — ਭਾਬੀ ਬੋਲ, ਬਾਲਟੀ ਚੁੱਕ ਚਲੀ ਗਈ ਸੀ। ਮੈਂ ਤੇ ਵੀਰ ਬਚੀ ਖੁਚੀ ਚਾਹ ਨਬੇੜਨ ਲਗ ਪਏ। ਮੈਂ ਵੀਰ ਨੂੰ ਪਿਆਰ ਨਾਲ਼ ਪੁੱਛਿਆ ਸੀ,— ਜ਼ਮੀਨ ਦੇ ਠੇਕੇ ਵਟਾਈ ਵਿੱਚ ਗੁਜ਼ਾਰਾ ਤਾਂ ਠੀਕ ਹੋ ਰਿਹਾ ਹੈ? ਨਹੀਂ ਤਾਂ ਮੁੰਡਿਆਂ ਕੋਲ ਕੁੱਝ ਦਾਣੇ ਫੱਕੇ ਦੀ ਮਦਦ ਭੇਜ ਦਿਆ ਕਰਾਂ? ਵਾਹਿਗੁਰੂ  ਦੀ ਬਹੁਤ ਕਿਰਪਾ ਐ ਤੇਰੇ ਭਾਣਜਿਆਂ ਤੇ। ਤੇਰੇ ਘਰ ਵੀ ਇੱਕ ਮੁੰਡਾ ਜੰਮ ਜਾਂਦਾ ਤਾਂ ਕੋਈ ਫਿਕਰ ਨਹੀਂ ਸੀ ਹੋਣਾ। ਚਲੋ ਇੱਕ ਧੀ ਤਾਂ ਬਖਸ਼ੀ ਰੱਬ ਨੇ। ਅਸੀਂ ਦੋਵੇਂ ਥੋੜ੍ਹੀ ਦੇਰ ਚੁੱਪ ਬੈਠੇ ਰਹੇ ਸਾਂ। ਫੇਰ ਵੀਰ ਨੇ ਕਿਹਾ ਸੀ।— ਬੀਬੀ ਮੇਰੇ ਭਰਾ ਜੋ ਠੇਕਾ ਵਟਾਈ ਦੇ ਜਾਂਦੇ ਨੇ ਮਨਜੂਰ ਕਰ ਲੈਂਦਾ ਹਾਂ। ਇਹੋ ਹੀ ਤੇ ਬਣਨਗੇ ਸਾਡੇ ਬੁੜ੍ਹਾਪੇ ਦਾ ਸਹਾਰਾ। ਅੱਜ ਕੱਲ੍ਹ ਦੇ ਮੁੰਡਿਆਂ ਦਾ ਵੀ ਕੋਈ ਬਹੁਤਾ ਫਾਇਦਾ ਨਹੀਂ। ਕੰਮ ਤਾਂ ਭੱਈਆਂ ਦੇ ਹਵਾਲੇ ਕਰ ਦੇਂਦੇ ਨੇ। ਆਪ ਛੇਵੇਂ ਦਰਿਆ ਵਿੱਚ ਡੁਬਕੀਆਂ ਲਗਾਉਂਦੇ ਨੇ। — ਮੈਂ ਸਹਿਮਤ ਨਾਂ ਸੀ ਹੋਈ। ਨਹੀਂ ਵੀਰ ਐਦਾਂ ਹਰ ਘਰ ਵਿੱਚ ਤੇ ਨਹੀਂ ਹੁੰਦਾ। ਵੇਖ ਮੇਰੇ ਮੁੰਡੇ ਮੇਰਾ ਖਿ਼ਆਲ ਤਾਂ ਰੱਖਦੇ ਹੀ ਨੇ। ਅਚਾਨਕ ਮੇਰੇ ਸਿਰ ਵਿੱਚ ਅਜੀਬ ਹਲਚਲ ਮਚੀ ਸੀ। ਗੱਲਾਂ ਗੁਆਚ ਗੱਈਆਂ। ਫੇਰ ਭਾਬੀ ਆਈ ਅਤੇ ਦੁੱਧ ਦੀ ਭਰੀ ਬਾਲਟੀ ਕੀਲੇ ਤੇ ਲਟਕਾ ਕੇ ਬੋਲੀ ਸੀ,— “ ਬੀਬੀ ਚਲ ਹੁਣ ਜੰਗਲ ਪਾਣੀ ਹੋ ਆਈਏ। ਦਿਨ ਚੜ੍ਹਨ ਵਾਲ਼ਾ ਐ ਲੋਕਾਂ ਦੀ ਭੀੜ ਲਗ ਜਾਏਗੀ। ਪਿੰਡ ਵਿੱਚ ਕਿਹੜੇ ਸ਼ਹਿਰਾਂ ਵਾਲੀਆਂ ਸਹੂਲਤਾਂ ਨੇ। ” –  ਦੋਵੇਂ ਅਸੀਂ ਖੇਤਾਂ ਵੱਲ ਜਾ ਰਹੀਆਂ ਸਾਂ ਜਦੋਂ ਭਾਬੀ ਨੇ ਖਲੋ ਕੇ ਕਿਹਾ ਸੀ, “ ਬੀਬੀ ਚਲ ਘਰ ਮੁੜ ਚਲ। ਮੇਰੇ ਤਾਂ ਖੱਬੇ ਮੋਢੇ ਵਿੱਚ ਪੀੜਾਂ ਮਾਰ ਰਹੀਆਂ ਨੇ। ਦੇਖੀਂ ਮੇਰੀ ਖੱਬੀ ਬਾਂਹ ਨੂੰ ਕੀ ਹੋਇਆ।” ਅਸੀਂ ਫੁਰਤੀ ਨਾਲ਼ ਘਰ ਪਹੁੰਚ ਗੱਈਆਂ ਸਾਂ। ਭਾਬੀ ਝੱਟ ਜਾ ਵੀਰੇ ਦੇ ਗਲੇ ਨਾਲ ਲਿਪਟੀ ਅਤੇ ਬੋਲੀ,“ ਸਤਿ ਸ੍ਰੀ ਅਕਾਲ। ਅਪਣਾ ਖਿਆਲ ਰੱਖੀਂ। ਸਾਡਾ ਸਾਥ ਬੱਸ ਐਥੋਂ ਤੱਕ ਹੀ ਸੀ।” – ਭਾਬੀ ਮੁੜ ਨਹੀਂ ਬੋਲੀ। ਰੱਬ  ਨੇ ਹੱਥਾਂ ਚੋਂ ਹੀ ਖੋਹ ਲਈ।

ਜਗੀਰ ਕੌਰ ਦੇ ਨੇਤਰਾਂ ਵਿੱਚੋਂ ਆਪ ਮੁਹਾਰਾ ਪਾਣੀ ਵਗਣ ਲੱਗਾ। ਪੁਰਾਣੀਆਂ ਯਾਦਾਂ ਅਸਰ ਕਰ ਗਈਆਂ।

“ ਗੁਰਮੇਲ, ਪੁੱਤ, ਪਾਣੀ ਦਾ ਗਲਾਸ ਚਾਹੀਦਾ ਐ।”  ਜਗੀਰ ਕੁਰ ਨੇ ਪਾਣੀ ਮੰਗਿਆ।

“ ਬੇਬੇ ਠੀਕ ਤੇ ਹੈਂ! ਲੈ ਫੜ ਪਾਣੀ। ਹੰਝੂ ਕੇਹੇ?” ਪੁੱਤਰ ਘਬਰਾਇਆ।

“ ਪੁੱਤ ਬੁੜ੍ਹੇਪੇ ਵਿੱਚ ਅੱਖਾਂ ਵੀ ਤਾਂ ਸਾਥ ਨਹੀਂ ਦੇਂਦੀਆ।” ਪੁੱਤਰ ਤੋਂ ਮਾਂ ਨੇ ਅਪਣੀ ਪ੍ਰੇਸ਼ਾਨੀ ਛੁਪਾਈ।

ਕੁੱਝ ਪਲਾਂ ਵਿੱਚ ਚੰਚਲ ਮਨ ਮੁੜ ਖਿਆਲਾਂ ਵਿੱਚ ਗ੍ਰਹਸਤ ਹੋ ਗਿਆ। —- ਮੇਰੇ ਛੋਟੇ ਭਰਾ ਤਾਂ ਛਾਤੀ ਠੋਰ ਕੇ ਕਹਿੰਦੇ ਹੁੰਦੇ ਸੀ ਕਿ ਵੱਡੇ ਭਰਾ ਦੀ ਅਸੀਂ ਅਪਣੇ ਹੱਥੀਂ ਸੇਵਾ ਕਰਾਂਗੇ। ਕੀ ਭਾਣਾ ਵਾਪਰ ਗਿਆ? ਵਿਚਾਰੇ ਨੂੰ ਧੀ ਕੋਲ਼ ਹੀ ਜਾਣਾ ਪਿਆ। ਭਾਬੀਆਂ ਅਤੇ ਭਰਾ ਵੀ ਤਾਂ ਬੁੱਢੇ ਹੀ ਹੋ ਗਏ ਨੇ। ਆਖਰ ਔਲਾਦ ਹੀ ਕੰਮ ਆਉਂਦੀ ਹੈ।

ਕੁਝ ਹੋਰ ਦਿਨ ਬੀਤ ਗਏ। ਗੁਰਮੇਲ ਨੂੰ ਸਾਹਮਣੇ ਵੇਖ, ਜਗੀਰ ਕੁਰ ਰੋਹ ਵਿੱਚ ਆਈ ਤੇ ਬੋਲੀ।

“ ਗੁਰਮੇਲ ਤੁਹਾਡਾ ਜਲੰਧਰ ਦਾ ਗੇੜਾ ਲੱਗਣਾ ਵੀ ਹੈ ਕਿ ਨਹੀਂ? ਮਹੀਨੇ ਤੋਂ ਉੱਤੇ ਹੋ ਗਿਆ ਲਾਰੇ ਲਗਾਉਂਦਿਆਂ ਨੂੰ।”

“ ਹਾਂ ਬੇਬੇ ਅਗਲੇ ਐਤਵਾਰ ਜ਼ਰੂਰ ਜਾਵਾਂਗੇ। ਪੱਕੀ ਗੱਲ।” ਪੁੱਤਰ ਨੇ ਕਿਹਾ।

“ ਅੱਛਾ ਪੁੱਤ। ਮੇਰੇ ਤਾਂ ਦੀਦੇ ਤਰਸ ਰਹੇ ਨੇ ਵੀਰ ਨੂੰ ਵੇਖਣ ਲਈ। ਚਲੋ, ਜਦ ਤੱਕ ਸਾਸ ਨੇ ਆਸ ਤਾਂ ਬਣੀ ਹੀ ਰਹੇਗੀ।”

ਜਗੀਰ ਕੁਰ ਮੁੜ ਡੂੰਘੀਆਂ ਸੋਚਾਂ ਦਾ ਸਿ਼ਕਾਰ ਹੋ ਗਈ। — ਧੀ ਦੇ ਘਰ ਪਾਣੀ ਵੀ ਨਾ ਪੀਣ ਵਾਲਾ, ਧੀ ਦੇ ਘਰ ਹੀ ਬੈਠਾ ਹੈ! ਬਾਪੂ ਜੀ ਵਾਂਗ ਪੁਰਾਣੇ ਖਿ਼ਆਲਾਂ ਦਾ ਹੀ ਮਾਲਕ ਹੈ। ਕਿਵੇਂ ਰਹਿੰਦਾ ਹੋਵੇਗਾ ਜ਼ਮੀਰ ਮਾਰ ਕੇ? ਵਿਚਾਰਾ ਭਾਬੀ ਦੇ ਝੋਰੇ ਕਾਰਨ ਮੰਜੀ ਫੜੀਂ ਬੈਠਾ ਹੈ। ਗੁਰਮੇਲ ਦਾ ਪਿਉ ਵੀ ਅਚਾਨਕ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਜੀਜੇ ਸਾਲ਼ੇ ਦੀ ਰਗ ਮਿਲਦੀ ਸੀ। ਇਹ ਦਸੀਂ ਵੀਹੀਂ ਖਬਰ ਲੈ ਹੀ ਆਉਂਦੇ ਸਨ। ਮੇਰੇ ਨਿਰਮੋਹੀ ਪੁੱਤਰਾਂ ਨੂੰ ਕੀ ਲੈਣਾ ਮਾਮਿਆ ਤੋਂ!  ਬੁੜ੍ਹਾਪੇ ਦੀਆਂ ਤਕਲੀਫਾਂ ਜੁਆਨਾਂ ਦੇ ਦਿਮਾਗ਼ ਵਿੱਚ ਨਹੀਂ ਵੜਦੀਆਂ। ਅਪਣੇ ਤਨ ਤੇ ਹੀ ਹੰਢੋਣੀਆਂ ਪੈਂਦੀਆਂ ਨੇ।

ਜਗੀਰ ਕੁਰ ਦੀ ਭਰਾ ਨੂੰ ਮਿਲਣ ਦੀ ਤਾਂਘ ਹੋਰ ਤਿੱਖੀ ਹੁੰਦੀ ਗਈ।

“ ਗੁਰਮੇਲ ਪੁੱਤ, ਚੰਦਰਿਆ ਛੱਡ ਜਲੰਧਰ ਦਾ ਗੇੜਾ। ਮੈਨੂੰ ਸਿੱਧਾ ਮੇਰੇ ਭਰਾ ਨੂੰ ਹੀ ਮਿਲਾ ਲਿਆ। ਅੱਜ ਜਾਵਾਂਗੇ ਤੇ ਕੱਲ੍ਹ ਮੁੜ ਆਵਾਂਗੇ। ਤੈਨੂੰ ਪੈਸੇ ਦਾ ਮੋਹ ਅਪਣੇ ਮਾਮੇ ਨਾਲ਼ੋਂ ਵੀ ਪਿਆਰਾ ਐ। ਪੁੱਤਰ ਧਿਆਨ ਰਹੇ – ਧਨੁ ਤਨੁ ਸਾਥਿ ਨ ਹੋਇ।-ਗੁਰ ਕਥਨ ਹੈ।”

“ ਬੇਬੇ, ਮੁਰਗੀ ਖਾਨਾ, ਦੁੱਧ ਦੀ ਡਾਇਰੀ, ਖੇਤੀ ਵਾੜੀ ਦਾ ਕੰਮ ਅਤੇ ਹੋਰ ਕਈ ਝਮੇਲੇ, ਵਿਹਲ ਵੀ ਤਾਂ ਨਹੀਂ ਮਿਲਦੀ। ਅਗਲੇ ਹਫਤੇ ਚਲਾਂਗੇ।” ਪੁੱਤਰ ਬੋਲ ਕੇ ਚਲਾ ਗਿਆ।

ਜਗੀਰ ਕੁਰ ਫੇਰ ਗੁੰਝਲਾਂ ਵਿੱਚ ਪੈ ਗਈ। ਖਿਆਲ ਦਿਮਾਗ਼ ਨੂੰ ਪ੍ਰੇਸ਼ਾਨ ਕਰਨ ਲੱਗੇ। ਸੋਚ ਰਹੀ ਸੀ ਕਿ ਬੁੜ੍ਹਾਪੇ ਵਿੱਚ, ਜੁਆਨ ਅਵਸਥਾ ਵਾਂਗ ਚੰਗੇ ਵਿਚਾਰ ਮਨ ਵਿੱਚ ਘੱਟ ਹੀ ਕਿਉਂ ਆਉਂਦੇ ਨੇ। ਭਰਾ ਠੀਕ ਠਾਕ ਵੀ ਹੋਵੇਗਾ? ਮੇਰੀ ਹੋਰ ਕਿੰਨੇ ਕੁ ਦਿਨ ਦੀ ਸਾਂਝ ਬਾਕੀ ਹੈ ਕੀ ਪਤਾ। ਪੋਤੀ ਦਾ ਵਿਆਹ ਠੀਕ ਸਿਰੇ ਚੜ੍ਹ ਜਾਵੇ। ਨੂੰਹ ਵੀ ਮੇਰੇ ਨਾਲ਼ ਜਿ਼ਆਦਾ ਗੱਲ ਨਹੀਂ ਕਰਦੀ, ਸ਼ਾਇਦ ਤੰਗ ਹੀ ਆ ਗਈ ਮੈਥੋਂ।

“ ਬਹੂ, ਨਰੰਜਨ ਕੁਰੇ, ਮੇਰੀ ਮੰਜੀ ਥੋੜ੍ਹੀ ਟਾਟਕੇ ਵਿੱਚ ਕਰਦੇ। ਧੁੱਪ ਚੰਗੀ ਲਗਦੀ ਐ। ਤਬੀਅੱਤ ਕੁੱਝ ਠੀਕ ਨਹੀਂ ਲਗਦੀ।” ਸੱਸ ਨੇ ਨੂੰਹ ਨੂੰ ਯਾਦ ਕੀਤਾ।

“ ਮਾਂ ਜੀ ਦੂਜੀ ਮੰਜੀ ਪਈ ਐ ਧੁੱਪੇ। ਚਲੋ ਮੈਂ ਆਪ ਨੂੰ ਫੜ ਕੇ ਬੈਠਾ ਆਵਾਂ।” ਨੂੰਹ ਨੇ ਸੱਸ ਨੂੰ ਸਹਾਰਾ ਦੇ ਕੇ ਮੰਜੀ ਤੇ ਜਾ ਲਿਟਾਇਆ।

ਗੁਰਮੇਲ ਬਾਹਰੋਂ ਅਇਆ। ਦੂਰੋਂ ਹੀ ਆਵਾਜ਼ ਦਿੱਤੀ, “ ਬੇਬੇ ਉੱਠ। ਕੁੱਝ ਖਾ ਪੀ ਲੈ। ਜਲੰਧਰ ਜਾ ਰਹੇ ਆਂ। ਕੱਪੜੇ ਵੀ ਬਦਲ ਲਵੋ ਅਸੀਂ ਮਾਮੇ ਨੂੰ ਮਿਲ ਕੇ ਹੀ ਆਵਾਂਗੇ।”  ਗੁਰਮੇਲ ਨੇ ਬਾਂਹ ਦਾ ਸਹਾਰਾ ਦੇ ਕੇ ਮਾਂ ਨੂੰ ਬੈਠਾਇਆ।

“ ਪੁੱਤਰ, ਅਪਣੇ ਮਾਮੇ ਦਾ ਖਿਆਲ ਰੱਖੀਂ। ਜ਼ਰੂਰ ਮਿਲ ਕੇ ਆਉਣਾ। ਮੇਰੇ ਚ ਉੱਠਣ ਦੀ ਹਿੰਮਤ ਨਹੀਂ। ਮਾਇਆ ਦਾ ਪਿੱਛਾ ਕਰਦੇ ਕਰਦੇ ਕਿਤੇ ਰਿਸ਼ਤੇਦਾਰਾਂ ਨੂੰ ਭੁਲਾ ਨਾ ਦੇਣਾ। ਪਤਾ ਨਹੀਂ ਮੈਨੂੰ ਅੱਜ ਕੀ ਹੋ ਰਿਹਾ —-।” ਜਗੀਰ ਕੁਰ ਦੀ ਮੱਧਮ ਆਵਾਜ਼ ਅਚਾਨਕ ਬੰਦ ਹੋ ਗਈ। ਘਰ ਦੀ ਚਹਿਲ ਪਹਿਲ ਉੱਤੇ ਸੋਗ ਦੀ ਪਰਛਾਈ ਆ ਪਈ। ਪੁੱਤਰ ਦੀਆਂ ਬਾਹਾਂ ਵਿੱਚ ਹੀ ਸਰੀਰ ਛੱਡ ਗਈ, ਪਿਆਰੀ ਮਾਂ।

ਵਿਸਮਾਦ ਸੰਜੋਗ
“ ਨੀਰੂ, ਮੈਨੂੰ ਪਤਾ ਲੱਗਾ ਹੈ ਕਿ ਤੂੰ ਉੱਚ ਵਿਦਿਆ ਪਾਉਣ ਲਈ ਅਮਰੀਕਾ ਜਾ ਰਹੀ ਏਂ। ਜਦੋਂ ਵੀ  ਜਾਏਂ ਮੇਰੇ ਕੋਲ਼ੋਂ ਦੀ, ਯੂਕੇ ਵੱਲੋਂ ਹੀ ਹੋ ਕੇ ਜਾਵੀਂ। ਮੈਂ ਤੇ ਤੈਨੂੰ ਅਪਣੇ ਪਾਸ ਸੱਦਣ ਦੀ ਵੀ ਅਕਸਰ ਸੋਚਦੀ ਰਹਿੰਦੀ ਆਂ। ਤੂੰ ਤੇ ਕਿਤਾਬਾਂ ਦਾ ਸਹਾਰਾ ਲੈ ਕੇ ਹੀ ਅਸਮਾਨੀਂ ਉਡਾਰੀ ਮਾਰਨ ਚ ਸਫਲ ਹੋ ਗਈ ਏਂ, ਅੜੀਏ। ਮੈਨੂੰ ਪਤਾ ਹੈ ਤੂੰ ਵਿਦਿਆਰਥਣ ਤੇ ਅਤੀ ਉੱਤਮ ਰਹੀ ਏਂ। ਵਜ਼ੀਫਿਆਂ ਨੇ ਤੇਰਾ ਪਰਸ ਕਦੇ ਖਾਲੀ ਹੀ ਨਹੀਂ ਹੋਣ ਦਿੱਤਾ।” ਰੀਟਾ ਨੇ ਅਪਣੀ ਦੋਸਤ ਨੂੰ ਫੋਨ ਕਰ ਕੇ ਵਧਾਈ ਦਿੱਤੀ। ਅਪਣੇ ਕੋਲ਼ ਕੁੱਝ ਦਿਨ ਠਹਿਰਨ ਲਈ ਪ੍ਰੇਰਿਆ।

“ਹਾਂ ਰੀਟਾ, ਤੈਨੂੰ ਸਹੀ ਖਬਰ ਮਿਲੀ ਹੈ। ਮੈਂ ਜਲਦੀ ਹੀ ਉੜਾਨ ਭਰਨ ਦਾ ਇੰਤਜ਼ਾਮ ਕਰ ਰਹੀ ਹਾਂ। ਅਪਣੀ ਗੱਲ ਬਾਤ ਚਿਰਾਂ ਤੋਂ ਨਹੀਂ ਹੋ ਸਕੀ। ਤੂੰ ਵੀ ਕੰਮਾਂ ਵਿੱਚ ਉਲਝੀ ਰਹਿੰਦੀ ਹੋਵੇਂਗੀ ਅਤੇ ਮੈਂ ਵੀ ਪੜ੍ਹਾਈ ਵਿੱਚ ਡਟੀ ਰਹੀ। ਵੈਸੇ ਵੀ ਤੇਰਾ ਇੰਗਲੈਂਡ ਜਾਣ ਦਾ ਪਤਾ ਕਿਸੇ ਸਾਂਝੇ ਮਿੱਤਰ ਕੋਲੋਂ ਲਗ ਤਾਂ ਗਿਆ ਸੀ ਪਰ ਇੱਕ ਗੁਲਝਣ ਕਾਰਨ ਫੋਨ ਮੁਲਾਕਾਤ ਕਰਨੀ ਔਖੀ ਲਗੀ। ਅਮਰੀਕਾ ਵਿੱਚ ਦਾਖਲਾ ਮਿਲ ਗਿਆ। ਸੋਚਿਆ ਅਮਰੀਕਾ ਦੀ ਡਿਗਰੀ ਕੰਮ ਹੀ ਆਵੇਗੀ।”

ਨੀਰੂ ਨੇ ਗੁਲਝਣ ਸ਼ਬਦ ਕਹਿ ਕੇ ਰੀਟਾ ਨੂੰ ਉਲਝਣ ਵਿੱਚ ਤਾਂ ਜ਼ਰੂਰ ਪਾ ਦਿੱਤਾ ਪਰ ਰੀਟਾ ਦੇ ਮਨ ਵਿੱਚ ਜੋ ਭੁਲੇਖਾ ਸੀ ਉਹ ਦੂਰ ਕਰਨ ਦੇ ਇਰਾਦੇ ਨਾਲ਼ ਕਿਹਾ,“ ਨੀਰੂ, ਤੂੰ ਮੇਰੇ ਵਿਆਹ ਵਿੱਚ ਹਾਜ਼ਰ ਨਹੀਂ ਸੀ ਹੋਈ। ਮੇਰਾ ਵਿਆਹ ਤੇਰੇ ਗੂਹੜੇ ਦੋਸਤ, ਹਰਮਾਨ ਨਾਲ਼ ਜੋ ਹੋ ਰਿਹਾ ਸੀ। ਪਰ ਕੁੜੀਆਂ ਦੀ ਮਰਜ਼ੀ ਕੌਣ ਪੁੱਛਦਾ ਹੈ।” ਰੀਟਾ ਨੇ ਸਫਾਈ ਦੇ ਕੇ ਅਪਣੀ ਜਮੀਰ ਸ਼ਾਂਤ ਕਰ ਲਈ।

“ ਹਰਮਾਨ ਅਜੇ ਵੀ ਸ਼ਸ਼ਤ੍ਰਧਾਰੀ ਹੀ ਹੈ?” ਨੀਰੂ ਬੋਲੀ।

“ ਕੀ ਮਤਲਬ?” ਰੀਟਾ ਗੱਲ ਬੁੱਝ ਨਾ ਸਕੀ।

“ ਅਮ੍ਰਿਤਧਾਰੀ, ਕੱਕਾਰ ਸ਼ਰਧਾਲੂ, ਗੁਰਸਿੱਖ। ਕਿਰਪਾਨ, ਕੜਾ, ਕੰਘਾ, ਕੇਸ਼ ਅਤੇ ਨੀਲੀ ਪਗੜੀ” ਨੀਰੂ ਨੇ ਮਜ਼ਾਕ ਨੇਪਰੇ ਚਾੜ੍ਹਿਆ।

“ ਕਛਿਹਰਾ ਕਿਉਂ ਨਹੀਂ? ਸ਼ਾਇਦ ਭੁੱਲ ਗਈ ਜਾਂ ਫੇਰ ਪੰਜਵਾਂ ਕੱਕਾ ਕਾਲਜ ਸਮੇਂ ਢਕਿਆ ਹੀ ਰਿਹਾ, ਦਿੱਸਿਆ ਹੀ ਨਹੀਂ। ਕਛਿਹਰਾ ਹੁਣ ਕੱਛਾ ਬਣ ਗਿਆ, ਉਹ ਵੀ ਵਿਦੇਸ਼ੀਆਂ ਵਰਗਾ।” ਰੀਟਾ ਨੇ ਉੱਤਰ ਦਿੱਤਾ।

ਦੋਵੇਂ ਹੱਸੀਆਂ।

“ ਚਲ ਇਹ ਦੱਸ ਮੈਨੂੰ ਏਅਰਪੋਰਟ ਤੇ ਲੈਣ ਤੁਸੀਂ ਦੋਵੇਂ ਹੀ ਆਓਗੇ ਨਾਂ?

“ ਨਹੀਂ, ਇਕੱਲਾ ਹਰਮਾਨ ਹੀ ਆਵੇਗਾ। ਮੈਂ ਤੇਰੀ ਸੇਵਾ ਦੀ ਤਿਆਰੀ ਕਰਾਂਗੀ। ਉਸਨੂੰ ਪਹਿਚਾਣ ਲਵੇਂਗੀ ਕਿ ਨਹੀਂ?”

“ ਆਹੋ। ਹਰਮਾਨ ਵਿੱਚ ਜਿ਼ਆਦਾ ਫਰਕ ਤੇ ਨਹੀਂ ਪਿਆ ਹੋਣਾ।”

ਨੀਰੂ ਦਾ ਜਹਾਜ਼ ਲੰਦਨ ਪਹੁੰਚ ਗਿਆ। ਅਪਣਾ ਮਾਲ ਮੁੱਦਾ ਸੰਭਾਲ਼ ਉਹ ਬਾਹਰ, ਮਿੱਥੇ ਗੇਟ ਤੇ, ਆ ਖਲੋਤੀ। ਹਰਮਾਨ ਕਿਤੇ ਨਜ਼ਰ ਹੀ ਨਾ ਆਇਆ। ਕਾਫੀ ਦੇਰ ਪ੍ਰੇਸ਼ਾਨੀ ਨੇ ਘੇਰੀ ਰੱਖਿਆ। ਰੋਣ ਲਗ ਪਈ। ਜਾਵਾਂ ਤਾਂ ਕਿੱਥੇ ਜਾਵਾਂ? ਪ੍ਰਸ਼ਨ ਮਨ ਨੂੰ ਵਿਅਕੁਲ ਕਰਨ ਲੱਗਾ। ਮਨ ਵਿਚ ਖਿਆਲ ਆਇਆ,“ ਜੇ ਪਤਾ ਹੁੰਦਾ ਤਾਂ ਹੋਰ ਕਈ ਯਾਤਰੀਆਂ ਵਾਂਗ ਮੈਂ ਵੀ ਹੋਟਲ ਵਿੱਚ ਹੀ ਰਾਤ ਕੱਟ ਲੈਂਦੀ ਤੇ ਉਹਨਾਂ ਵਾਂਗ ਹੀ ਅਮਰੀਕਾ ਜਾਣ ਵਾਲ਼ੀ ਫਲਾਈਟ ਲੈ ਲੈਂਦੀ। ਕੀ ਲੋੜ ਸੀ ਪੰਗੇ ਚ ਪੈਣ ਦੀ। ਕਿਸੇ ਦੇ ਮਨ ਵਿੱਚ ਕੀ ਹੈ ਕਿਵੇਂ ਕੋਈ ਬੁੱਝੇ। ਕੋਈ ਬਦਲਾ ਤਾਂ ਨਹੀਂ ਲੈ ਰਹੀ। ਮੈਂ ਤੇ ਨਹੀਂ ਸੀ ਕਿਹਾ ਰੀਟਾ ਨੂੰ ਹਰਮਾਨ ਨਾਲ ਵਿਆਹ ਕਰਵਾਉਣ ਲਈ। ਪਰ ਜੇ ਕਰਵਾ ਵੀ ਲਿਆ ਤਾਂ ਠੀਕ ਹੀ ਕੀਤਾ। ਹਰਮਾਨ ਸਵੱਛ, ਸੁੰਦਰ ਅਤੇ ਜਿ਼ਮੇਵਾਰ ਇਨਸਾਨ ਹੈ।”

“ ਮੇਰੀ ਸੋਚ ਸ਼ਾਇਦ ਵਹਿਮ ਦੀ ਸਿ਼ਕਾਰ ਹੋ ਗਈ ਹੈ।  ਅਜੇ ਵੀ ਕੁੱਝ ਨਹੀਂ ਵਿਗੜਿਆ। ਅੰਦਰ ਜਾ ਕੇ ਪੇ ਫੋਨ ਤੋਂ ਰੀਟਾ ਨੂੰ ਫੋਨ ਕਰ ਕੇ ਪਤਾ ਤੇ ਕਰਾਂ। ਕੁੱਝ ਤੇ ਕਹੇਗੀ ਹੀ। ਨਹੀਂ ਤੇ ਏਅਰ ਲਾਈਨ ਵਾਲਿਆਂ ਦੇ ਹੀ ਹਾੜ੍ਹੇ ਕੱਢ ਕੇ ਵੇਖ ਲਵਾਂਗੀ।” ਸੰਭਵ ਅਤੇ ਅਸੰਭਵ ਵਿਚਾਰਾਂ ਦੀ ਲੜੀ ਤੋੜ ਕੇ ਝੱਟ ਰੀਟਾ ਨੂੰ ਫੋਨ ਘੁਮਾ ਦਿੰਦੀ ਹੈ।

“ ਰੀਟਾ ਹੈਲੋ। ਤੇਰਾ ਘਰ ਵਾਲ਼ਾ ਤਾਂ ਕਿਤੇ ਨਜ਼ਰ ਨਹੀਂ ਆਇਆ। ਮੈਂ ਤੇ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੀ ਆਂ। ਮੈਂ ਕੀ ਕਰਾਂ?”

“ ਨੀਰੂ, ਮੈਂ ਬਹੁਤ ਸ਼ਰਮਿੰਦਾ ਹਾਂ। ਉਸ ਨੂੰ ਕੰਮ ਤੋਂ ਛੁੱਟੀ ਨਹੀਂ ਮਿਲੀ। ਪਰ ਉਸ ਦਾ ਦੋਸਤ ਤੈਨੂੰ ਲੈਣ ਆ ਰਿਹਾ ਹੈ, ਪਹੁੰਚ ਵੀ ਗਿਆ ਹੋਣਾ ਐਂ। ਉਸ ਦਾ ਨਾਂ ਨਰਿੰਦਰ ਹੈ। ਮੈਂ ਉਸ ਨੂੰ ਨੀਲੀ ਪਗੜੀ ਬੰਨ੍ਹ ਕੇ ਜਾਣ ਲਈ ਆਖਿਆ ਸੀ। ਤੂੰ ਨੀਲੀ ਪਗੜੀ ਵਾਲ਼ੇ ਨੂੰ ਹੀ ਤੇ ਪਹਿਚਾਨਣਾ ਸੀ।” ਰੀਟਾ ਨੇ ਦੱਸਿਆ।

ਨੀਰੂ ਮੁੜ ਬਾਹਰ, ਮਿੱਥੀ ਥਾਂ ਤੇ, ਆ ਗਈ। ਇੱਕ ਦੋ ਨੀਲੀ ਪਗੜੀ ਵਾਲਿਆਂ ਤੋਂ ਪੁੱਛਿਆ ਪਰ ਉਹਨਾਂ ਚੋਂ ਕੋਈ ਨਰਿੰਦਰ ਨਾ ਮਿਲਿਆ। ਹੱਥ ਜੋੜ ਵਾਹਿਗੁਰੂ ਅੱਗੇ ਅਰਦਾਸ ਕਰਨ ਲਗੀ। ਰੱਬ ਜੀ ਕੋਈ ਨਾ ਕੋਈ  ਹੀਲਾ ਤਾਂ ਕਰ ਹੀ ਦਿਓ। ਵਾਹਿਗੁਰੂ, ਵਾਹਿਗੁਰੂ ਮੁੱਖੋਂ ਲਗਾਤਾਰ ਬੋਲਦੀ, ਕਦੇ ਖੱਬੇ ਵੇਖਦੀ, ਕਦੇ ਸੱਜੇ, ਕਦੇ ਅੱਖਾਂ ਬੰਦ ਕਰ, ਮਨ ਦੀ ਗੁੰਝਲ ਵਿੱਚ ਹੀ ਫਸ ਜਾਂਦੀ। ਪਲ ਪਲ ਦੁੱਭਰ ਹੁੰਦਾ ਜਾ ਰਿਹਾ ਸੀ।

ਅਚਾਨਕ ਹੀ, ਸੁਡੌਲ ਗੱਭਰੂ, ਗੇਰੂਏ ਰੰਗ ਦੀ ਪਗੜੀ ਬੰਨ੍ਹੀਂ, ਉਸ ਦੇ ਸਾਹਮਣੇ ਆ ਖਲੋਤਾ ਅਤੇ ਨੰਮਰਤਾ ਨਾਲ਼ ਬੋਲਿਆ,“  ਤੁਸੀਂ ਨੀਰੂ ਜੀ ਹੋ ਨਾ?”

“ ਹਾਂ ਜੀ। ਤਸੀਂ ਕਿਵੇਂ ਬੁੱਝਿਆ?” ਨੀਰੂ ਡਰੀ, ਝਿਜਕੀ, ਪਰ ਬੋਲੀ।

“ ਮੈਂ ਅਤੇ ਹਰਮਾਨ ਇੱਕੋ ਫੈਕਟਰੀ ਵਿੱਚ ਕੰਮ ਕਰਦੇ ਹਾਂ। ਮੈਨੂੰ ਉਹਨਾਂ ਨੇ ਹੀ ਭੇਜਿਆ ਹੈ ਆਪਦੇ ਸੁਆਗਤ ਲਈ। ਟ੍ਰੈਫਿਕ ਜਾਮ ਕਾਰਨ ਬਹੁਤ ਦੇਰ ਤਾਂ ਜ਼ਰੂਰ ਹੋ ਗਈ। ਮੁਆਫੀ ਦਾ ਜਾਚਕ ਹਾਂ। ਸ਼ਰਮਿੰਦਾ ਹਾਂ ਜੀ।” ਨਰਿੰਦਰ ਨੇ ਦਿਲੋਂ ਅਫਸੋਸ ਪ੍ਰਗਟਾਇਆ।

“ ਪਰ ਨਰਿੰਦਰ ਨੇ ਤਾਂ ਨੀਲੀ ਪਗੜੀ ਬੰਨ੍ਹ ਕੇ ਆਉਣਾ ਸੀ, ਮੈਨੂੰ ਰੀਟਾ ਨੇ ਦੱਸਿਆ ਸੀ। ਕਹਿੰਦੀ ਸੀ ਕਿਸੇ ਹੋਰ ਨਾਲ਼ ਬਿਲਕੁਲ ਕਲਾਮ ਨਹੀਂ ਕਰਨੀ।”

ਨਰਿੰਦਰ ਹਸ ਪਿਆ ਤੇ ਉਸ ਨੇ ਝੱਟ ਰੀਟਾ ਨੂੰ ਫੋਨ ਕੀਤਾ। ਅਪਣੀ ਪੂਰੀ ਜਾਣ ਪਹਿਚਾਣ ਨੀਰੂ ਨਾਲ਼ ਕਰਵਾਉਣ ਲਈ ਕਿਹਾ। ਫੋਨ ਨੀਰੂ ਨੂੰ ਫੜਾ ਰੀਟਾ ਨਾਲ਼ ਗੱਲ ਕਰਵਾਈ। ਗੱਡੀ ਸਹੀ ਰਾਹ ਤੇ ਆਈ।

“ ਨਰਿੰਦਰ, ਗੇਰੂਏ ਰੰਗ ਦੀ ਪਗੜੀ ਫਬਦੀ ਤਾਂ ਬਹੁਤ ਹੈ ਪਰ ਅਪਣੀ ਭਾਬੀ ਰੀਟਾ ਦੀ ਗੱਲ ਮੰਨ ਕੇ ਨੀਲੇ ਰੰਗ ਦੀ ਕਿਉਂ ਨਹੀਂ ਬੰਨ੍ਹੀ?”

“ ਕਾਹਲ਼ੀ ਵਿੱਚ  ਨੀਲੀ ਪੱਗ ਸੂਤ ਨਹੀਂ ਆਈ। ਬੱਸ ਫੇਰ ਬੰਨ੍ਹੀ ਬਨ੍ਹਾਈ ਹੀ ਰੱਖ ਲਈ। ਨਹੀਂ ਤਾਂ ਹੋਰ ਵੀ ਪਛੜ ਜਾਣਾ ਸੀ। ਤੁਹਾਡਾ ਤਾਂ ਰੋ ਰੋ ਪਹਿਲਾਂ ਹੀ ਹਾਲ ਬੇਹਾਲ ਹੋਇਆ ਪਿਆ ਹੈ।” ਨਰਿੰਦਰ ਨੇ ਦਸਤਾਰ ਦੀ ਕਥਾ ਸੁਣਾਈ, ਨਾਲ਼ ਹੀ ਇੱਕ ਵੇਰ ਫੇਰ ਮੁਆਫੀ ਮੰਗੀ।

“ ਨੀਰੂ, ਤੁਸੀਂ ਅਮਰੀਕਾ ਪੜ੍ਹਨ ਜਾ ਰਹੇ ਹੋ, ਅਜੇਹਾ ਭਾਬੀ ਨੇ ਦੱਸਿਆ ਸੀ।” ਨਰਿੰਦਰ ਨੇ ਦਸਤਾਰ ਦੀ ਕਹਾਣੀ ਤੋਂ ਛੁਟਕਾਰਾ ਪਾਇਆ।

“ ਦਾਖਲਾ ਮਿਲ ਗਿਆ, ਸੋਚਿਆ ਅਮਰੀਕਾ ਦੇ ਰੰਗ ਵੀ ਵੇਖ ਹੀ ਲਵਾਂ।”

“ ਹੁਸਿ਼ਆਰ ਰਹੀਂ। ਤੇਰੇ ਵਰਗੀਆਂ ਪਤੋਹਰੀਆਂ ਨੂੰ ਗੋਰੇ ਵੀ ਅਪਣੀ ਲਪੇਟ ਵਿੱਚ ਲੈ ਲਂੈਦੇ ਨੇ। ਬਹੁਤੇ ਰੰਗ ਨਾ ਵੇਖੀਂ।” ਨਰਿੰਦਰ ਨੇ ਸਹਿਜ ਸੁਭਾ ਹੀ ਬੋਲਿਆ।

“ ਕੀ ਮਤਲਬ? ਮੈਂ ਪਤੋਹਰੀ ਆਂ?” ਉਹ ਜ਼ਰਾ ਨਰਾਸ਼ ਹੋ ਗਈ। ਸ਼ਹਿਰੀ ਕੁੜੀ ਸੀ, ਅਜੇਹੇ ਸ਼ਬਦਾਂ ਨਾਲ ਵਾਹ ਨਹੀਂ ਪਿਆ ਕਦੇ।

“ ਸੌਰੀ। ਪਿੰਡਾਂ ਦੇ ਮੁੰਡੇ ਕਦੇ ਕਦੇ ਸੋਹਣੀਆਂ ਕੁੜੀਆਂ ਲਈ  ਇਹ ਸ਼ੁਭ ਸ਼ਬਦ ਵਰਤ ਲੈਂਦੇ ਨੇ। ਗੁੱਸਾ ਨਾ ਕਰੋ।”

“ ਵੈਸੇ ਮੈਨੂੰ ਵੀ ਅਮਰੀਕਾ ਦਾਖ਼ਲਾ ਮਿਲ ਗਿਆ ਹੈ। ਕੁੱਝ ਮਹੀਨਿਆਂ ਬਾਅਦ ਮੈਂ ਕੈਮਿਸਟਰੀ ਦੀ ਮਾਸਟਰਜ਼ ਕਰਨ ਲਈ ਜਾਵਾਂਗਾ।” ਉਹ ਬੋਲਿਆ।

“ ਕਿੱਥੇ?” ਨੀਰੂ ਦੀ ਨਿਰਾਸ਼ਾ ਥੋੜ੍ਹੀ ਮੱਧਮ ਪੈ ਗਈ।”

“ ਸਿ਼ਕਾਗੋ।”

“ ਮੈਂ ਵੀ ਓਥੇ ਹੀ ਜਾ ਰਹੀ ਆਂ।”

“ ਫੇਰ ਤਾਂ ਗੱਲ —” ਨਰਿੰਦਰ ਨੇ ਗੱਲ ਮੂੰਹ ਵਿੱਚ ਹੀ ਨੱਪ ਲਈ।

“ ਆਹੋ, ਬਣ ਸਕਦੀ ਐ। ਫਿਕਰਾ ਪੂਰਾ ਤੂੰ ਕਿਉਂ ਨਹੀਂ ਕੀਤਾ ਨਰਿੰਦਰ? ਮੈਂ ਮੁੰਡਿਆਂ ਦੇ ਦਿਮਾਗ਼ ਬੁੱਝ ਲੈਂਦੀ ਆਂ। ਮੇਰਾ ਯੁਨਿਵਰਸਟੀਆਂ ਵਿੱਚ ਵਾਹ ਜੋ ਬਹੁਤ ਪਿਆ।”

“ ਡਰ ਲਗਦਾ ਸੀ। ਪਹਿਲੀ ਵੇਰ ਮਿਲੇ ਆਂ। ਮਨ ਤੇ ਕਾਬੂ ਪਾ ਲਿਆ।”

“ ਸਿਆਣਾ ਏਂ। ਗੱਲ ਲੰਦਨ ਜਾਂ ਸਿ਼ਕਾਗੋ ਵਿੱਚ ਤਾਂ ਨਹੀਂ ਬਣ ਸਕਦੀ। ਪੜ੍ਹਾਈ ਨਬੇੜ ਕੇ, ਭਾਰਤ ਜਾ ਕੇ, ਰਸਮੋ ਰਿਵਾਜ ਨਾਲ਼, ਪਿੰਡੋਂ ਬਰਾਤ ਲੈ ਕੇ ਆਈਂ। ਅਜੇ ਤਾਂ ਮਾਇਆ ਵੀ ਨਹੀਂ ਪੱਲੇ।” ਨੀਰੂ ਨੂੰ ਨਰਿੰਦਰ ਪਸੰਦ ਆਇਆ। ਪਿਆਰ ਹੋਇਆ, ਪਹਿਲੀ ਨਿਗਾਹੇ ਹੀ।

“ ਮੋਹ ਵਿੱਚ ਮਾਇਆ ਦਾ ਗਾਹ ਕਿਉਂ?” ਨਰਿੰਦਰ ਬੋਲਿਆ।

“ ਮਾਇਆ ਤੋਂ ਬਿਨਾਂ ਮਮਤਾ ਠੀਕ ਤਰ੍ਹਾਂ ਨਿਭਾਈ ਨਹੀਂ ਜਾਂਦੀ। ਦੂਰ ਦੀ ਪਹਿਲਾਂ ਸੋਚੀ ਜਾਂਦੀ ਐ। ਤੇਰੇ ਵਰਗੇ ਅਕਲਮੰਦ ਲਈ ਸੰਕੇਤ ਹੀ ਕਾਫੀ ਐ।” ਕੁੜੀ ਸੋਚਾਂ ਵਿੱਚ ਹੀ, ਕਿਤੋਂ ਤੋਂ ਕਿਤੇ ਪਹੁੰਚ ਗਈ।

“ ਨੌਕਰੀਆਂ ਤਾਂ ਮਿਲ ਹੀ ਜਾਣਗੀਆਂ, ਕਿਤੇ ਸਿ਼ਕਾਗੋ ਵਿੱਚ ਹੀ।”

“ ਜੇ ਨਾ ਮਿਲੀਆਂ?” ਨੀਰੂ ਦਾ ਡਰ ਨੇਤ੍ਰਾਂ ਵਿੱਚ ਵੀ ਚਮਕਿਆ।

“ ਦੇਸ਼ ਵਾਪਸ ਜਾ ਕੇ ਕਿਸੇ ਕਾਲਜ ਵਿੱਚ ਪ੍ਰੋਫੈਸਰੀ ਕਰ ਲਵਾਂਗੇ। ਸੁੱਖ ਨਾਲ਼ ਮੇਰੇ ਕੋਲ਼ ਸਿਆੜ ਵੀ ਬਥੇਰੇ ਨੇ।” ਨਰਿੰਦਰ ਨੇ ਖੇਤੀ ਵਾੜੀ ਵਲੀ ਅਪਣੀ ਜਇਦਾਦ ਵੱਲ ਵੀ ਇਸ਼ਾਰਾ ਕੀਤਾ।

“ ਅਗਾਹਾਂ ਦੀ ਵਿਉਂਤ ਵੀ ਸੁਣਨਾ ਚਾਹੁੰਦੀ ਸਾਂ। ਮਨ ਭਾਉਂਦੀ ਗੱਲ ਆਖੀ ਤੂੰ ਨਰਿੰਦਰ।” ਨੀਰੂ ਦੀਆਂ ਅੱਖਾਂ ਵਿੱਚ ਲਿਸ਼ਕ ਆਈ।

“ ਵਾਹ ਵਾਹਿਗੁਰੂ ਜੀ! ਸਹੀ ਸਮੇਂ ਕਿਸਮਤ ਚਮਕਾਈ ਐ ਮੇਰੀ। ਚੰਗਾ ਹੀ ਹੋਇਆ ਮੇਰਾ ਯਾਰ, ਹਰਮਾਨ, ਕੰਮ ਚ ਫਸ ਗਿਆ, ਨਹੀਂ ਤਾਂ ਸ਼ਾਇਦ, ਇਹ ਵਿਸਮਾਦ ਸੰਜੋਗ ਸੰਭਵ ਨਾ ਹੀ ਹੁੰਦਾ।” ਨਰਿੰਦਰ ਖੁਸ਼ੀ ਵਿੱਚ ਬੁੜ ਬੁੜਾ ਬੈਠਾ।

“ ਕਿਸਮਤ ਚਮਕ ਗਈ! ਕਿਸ ਦੀ?” ਨੀਰੂ ਨੇ ਅਚੰਭਿਤ ਹੋ ਪੁੱਛਿਆ।

“ ਮੇਰੀ।” ਨਰਿੰਦਰ ਬਿਨਾ ਝਿਜਕ ਬੋਲਿਆ।

“ ਮੇਰੀ ਵੀ।” ਨੀਰੂ ਨੇ ਵੀ ਹਾਮੀ ਭਰੀ।

ਦੋਹਾਂ ਨੇ ਇੱਕ ਦੌਜੇ ਵੱਲ ਤੱਕਿਆ ਅਤੇਂ ਹਸ ਪਏ।

“ ਰੀਟਾ ਕੋਲ਼ ਪੰਜ ਮਿੰਨਟ ਵਿੱਚ ਪਹੁੰਚਣ ਵਾਲੇ ਆਂ। ਉਹਨੂੰ ਅਪਣੀ ਗੱਲ ਬਾਤ ਵਾਰੇ ਦੱਸੇਂਗੀ?” ਨਰਿੰਦਰ ਦਾ ਸਿੱਧਾ ਸੁਆਲ।

“ ਨਹੀਂ ਅਜੇ ਤਾਂ ਨਹੀਂ। ਤੁਸੀਂ ਵੀ ਨਾ ਦੱਸਣਾ। ਸੰਧੀ ਸੰਪੂਰਣਤਾ ਦੇ ਨੇੜੇ ਪਹੁੰਚੇਗੀ ਓਦੋਂ ਵਿਆਹ ਦੇ ਕਾਰਡ ਰਾਹੀਂ ਹੀ ਦੱਸਾਂਗੇ।” ਨੀਰੂ ਆਖਿਆ।

“  ਸੰਧੀ ਸੰਪੂਰਣਤਾ ਦੇ ਨੇੜੇ!” ਨਰਿੰਦਰ ਇੱਕ ਵੇਰ ਫੇਰ ਗੁਣਗੁਣਾਇਆ ਅਤੇ ਸਸ਼ੋਪੰਜ ਵਿੱਚ ਪੈ ਗਿਆ।

ਹਰਮਾਨ ਦਾ ਘਰ ਪਹੁੰਚ ਗਿਆ। ਰੀਟਾ ਖਿੜਕੀ ਵਿੱਚੋਂ ਦੀ ਬਾਹਰ ਝਾਕਦੀ ਨਜ਼ਰ ਆ ਰਹੀ ਸੀ। ਹਰਮਾਨ ਦੀ ਕਾਰ ਡਰਾਈਵ ਵੇ ਤੇ ਖਲੋਤੀ ਸੀ।

ਕੁੱਖ ਦੀ ਭੁੱਖ
ਡਾਕਟਰ ਮੈਰੀ ਨਾਲ਼ ਗੱਲ ਬਾਤ ਕਰਦਿਆਂ, ਹਰੀਮੋਹਨ ਨੂੰ ਇਹ ਤਾਂ ਸਮਝ ਆ ਗਈ ਕਿ ਉਸ ਦੀ ਪਤਨੀ ਸ਼ਿਲਪਾ ਦੀ ਕੁੱਖ ਹਰੀ ਕਰਨ ਲਈ ਨਵੇਂ ਪ੍ਰਚੱਲਤ ਢੰਗ ਵੀ ਵਰਤਕੇ ਵੇਖ ਲੈਣੇ ਚਾਹੀਦੇ ਹਨ। ਡਾਕਟਰ ਨੇ ਖਰਚੇ ਦਾ ਵੇਰਵਾ ਵੀ ਪਾਇਆ ਪਰ ਹਰੀਮੋਹਨ ਨੂੰ ਮਾਇਆ ਦੀ ਚਿੰਤਾ ਨਹੀਂ ਸੀ। ਚਿੰਤਾ ਸੀ ਤਾਂ ਵਰਤ ਰਹੀ ਪ੍ਰਭੂ ਮਿਹਰ ਦੀ ਕਮੀ ਦੀ, ਜਿਸ ਨੂੰ ਰੱਬ ਦੀ ਕਰੋਪੀ ਕਹਿਣ ਤੋਂ  ਸ਼ਿਲਪਾ ਗੁਰੇਜ਼ ਕਰਦੀ ਸੀ। ਪੂਜਾ ਦੀ ਕਮੀ ਤਾਂ ਉਸ ਵਿਚਾਰੀ ਨੇ ਰਹਿਣ ਨਹੀਂ ਸੀ ਦਿੱਤੀ ਅਤੇ ਨਾ ਹੀ ਕਦੇ ਵਾਹਿਗੁਰੂ ਦੀ ਮਿਹਰ ਨੂੰ ਊਣੀਂ ਕਿਹਾ। ਡਾਕਟਰ ਮੈਰੀ ਦਾ ਇਲਾਜ ਬਹੁਤ ਦੇਰ ਚਲਦਾ ਰਿਹਾ। ਹੁਣ ਉਹ ਡਾਕਟਰ ਚਾਂਦਨੀ ਦੀ ਸਪੈਸ਼ਲਿਟੀ ਵੱਲ ਇਸ਼ਾਰਾ ਕਰ ਰਹੀ ਸੀ ਅਤੇ ਕੇਸ ਉਸ ਕੋਲ਼ ਰੈਫਰ ਕਰਨ ਦੀ ਸਲਾਹ ਦਿੰਦੀ ਰਹਿੰਦੀ ਸੀ।

ਅੱਜ ਹਰੀਮੋਹਨ ਡਾਕਟਰ ਮੈਰੀ ਕੋਲ਼, ਰੈਫਰੈਂਸ ਪੱਤਰ ਲੈਣ ਲਈ, ਮਿੱਥੇ ਸਮੇਂ ਤੇ ਪਹੁੰਚ ਗਿਆ। ਡਾਕਟਰ ਨੇ ਕਲਿਨਿਕ ਖੁਹਲਣ ਤੋਂ ਪਹਿਲਾਂ ਹੀ ਬੁਲਾਇਆ ਸੀ। ਹਰੀਮੋਹਨ ਹੈਰਾਨ ਸੀ ਕਿ ਮੈਰੀ ਨੇ ਅਜੇਹਾ ਕਿਉਂ ਕੀਤਾ। ਡਾਕਟਰ ਨੇ ਹਰੀਮੋਹਨ ਦਾ ਸਵਾਗਤ ਕੀਤਾ।

ਅਤੇ ਅਖਿਆ,“ ਆਓ ਕੈਫੀਟੇਰੀਏ ਵਿੱਚ ਚਲਕੇ ਕੌਫੀ ਪੀਂਦੇ ਆਂ। ਚਿੱਠੀ ਵੀ ਓਥੇ ਬਹਿ ਕੇ ਹੀ ਲਿਖ ਦਿਆਂਗੀ। ਡਾ: ਚਾਂਦਨੀ ਅਪਣੇ ਕੰਮ ਵਿੱਚ ਬਹੁਤ ਨਿਪੁਣ ਹੈ।”

ਮਰਦਾ ਕੀ ਨਹੀਂ ਕਰਦਾ। ਹਰੀਮੋਹਨ ਡਾਕਟਰ ਦੇ ਪਿੱਛੇ ਹੋ ਲਿਆ ਅਤੇ ਦੋਵੇਂ ਇੱਕ ਕੋਣੇ ਵਿੱਚ ਟੇਬਲ ਮੱਲ ਕੇ ਬਹਿ ਗਏ। ਕੁੱਝ ਮਿੰਟਾਂ ਦੀ ਖਾਮੋਸ਼ੀ ਨੂੰ ਅਲਵਿਦਾ ਆਖ, ਉਸ ਨੇ ਮੈਰੀ ਨੂੰ ਸੰਬੋਧਿਤ ਕੀਤਾ,“ ਡਾਕਟਰ ਜੀ ਖਾਣ ਲਈ ਕੀ ਲਿਆਵਾਂ, ਕੌਫੀ ਨਾਲ਼। ਆਪ ਦੀ ਪਸੰਦ ਦਾ ਮੈਨੂੰ ਗਿਆਨ ਨਹੀਂ।”

ਹਰੀਮੋਹਨ ਖਲੋਣ ਲਗਾ ਪਰ ਡਾਕਟਰ ਨੇ ਬਿਰਾਜਮਾਨ ਰਹਿਣ ਲਈ ਕਿਹਾ,“ ਜੋ ਤੈਨੂੰ ਪਸੰਦ ਹੈ ਬੋਲ, ਨਹੀਂ ਤਾਂ ਜੋ ਮੈਂ ਲਵਾਂਗੀ ਤੂੰ ਵੀ ਉਹੀ ਖਾ ਲਵੀਂ। ਵਰਤਾਉਣ ਵਾਲੀ ਕੁੜੀ ਨੂੰ ਸਭ ਪਤਾ ਹੀ ਹੈ। ਮੇਰਾ ਨਿੱਤ ਨਾਸ਼ਤਾ ਐਥੇ ਹੀ ਹੁੰਦਾ ਹੈ। ਕੁੱਝ ਮਿੰਟਾਂ ਵਿੱਚ ਪਹੁੰਚ ਜਾਏਗਾ। ਅਪਣੇ ਦੇਸ਼ ਵਿੱਚ ਮਰਦ ਕਰਦੇ ਨੇ ਕੁੜੀਆਂ ਦੀ ਆਓ ਭਗਤ ਪਰ ਜ਼ਮਾਨਾ ਬਦਲ ਚੁਕਾ ਹੈ। ਨਾਲ਼ੇ ਇਹ ਅਮਰੀਕਾ ਹੈ।” ਡਾਕਟਰ ਨੇ ਬੜੇ ਪਿਆਰ ਨਾਲ਼ ਅਪਣੇ ਉੱਨਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

“ ਠੀਕ ਐ ਡਾਕਟਰ ਜੀ। ਅੱਜ ਆਪ ਦੀ ਪਸੰਦ ਹੀ ਖਾਵਾਂਗਾ। ਵੈਸੇ ਸ਼ਿਲਪਾ ਨਾਸ਼ਤਾ ਕਰਵਾਏ ਬਿਨਾਂ ਘਰੋਂ ਪੈਰ ਪੁੱਟਣ ਨਹੀਂ ਦਿੰਦੀ। ਕਹਿੰਦੀ ਐ ਆਦਮੀ ਅਪਣਾ ਖਿ਼ਆਲ ਨਹੀਂ ਰੱਖਦੇ।” ਉਹ ਧੀਮੀ ਜਿਹੀ ਵਾਣੀ ਬੋਲਿਆ, ਨਾਲ਼ ਦੀ ਨਾਲ਼ ਮਨ ਵਿੱਚ ਇੱਕ ਤਰੰਗ ਨੇ ਵਾਹਣ ਵੀ ਕੀਤਾ — ਡਾਕਟਰ ਕਿੰਨੀ ਚੰਗੀ ਐ। ਸੋਹਣੀ ਵੀ। ਪਿਆਰੀ ਵੀ।

ਨਾਸ਼ਤਾ ਨਿੱਬੜਨ ਤੇ ਆਇਆ ਜਦੋਂ ਡਾਕਟਰ ਨੇ ਹਰੀਮੋਹਨ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ,“ ਹਰੀਮੋਹਨ, ਜੇਕਰ ਨਵੇਂ ਢੰਗ ਵੀ ਅਸਫਲ਼ ਰਹੇ, ਜਿਸ ਦਾ ਪਤਾ ਕੁੱਝ ਮਾਹ ਵਿੱਚ ਹੀ ਲਗ ਜਾਣਾ ਚਾਹੀਦਾ ਹੈ, ਤਾਂ ਤੁਸੀਂ ਸਰੋਗੇਟ ਮਦਰ ਵਾਲਾ ਰਸਤਾ ਅਪਣਾਉਣ ਲਈ ਤਿਆਰ ਹੋ।”

“ ਡਾਕਟਰ ਜੀ ਪੈਸੇ ਦੇ ਕੇ ਕੁੱਖ ਖਰੀਦਣਾ ਕੁੱਝ ਜਚਦਾ ਨਹੀਂ। ਕਿੰਨੇ ਹੀ ਕੇਸ ਵੇਖਣ ਵਿੱਚ ਆਉਂਦੇ ਨੇ, ਅਸਲ ਮਾਵਾਂ ਬੱਚੇ ਵਾਪਸ ਮੰਗ ਲੈਂਦੀਆਂ ਨੇ। ਕੋਰਟਾਂ ਵਿੱਚ ਧੱਕੇ ਖਾਣੇ ਪੈਂਦੇ ਨੇ। ਵਕੀਲਾਂ ਦੇ ਵਸ ਪੈਣ ਨਾਲੋਂ ਤਾਂ ਪ੍ਰਭੂ ਦਾ ਭਾਣਾ ਮੰਨਣ ਵਿੱਚ ਹੀ ਸਿਆਣਪ ਹੈ।”

“ ਨਹੀਂ ਹਰੀਮੋਹਨ। ਮੇਰਾ ਮਤਲਬ ਕੁੱਖ ਖਰੀਦਣ ਤੋਂ ਨਹੀਂ ਸੀ। ਜੇ ਮੈਂ ਅਪਣੀ ਕੁੱਖ ਦੀ ਗੱਲ ਕਰਾਂ ਤਾਂ ਤੈਨੂੰ ਮਨਜ਼ੂਰ ਹੋਵੇਗਾ। ਕੋਈ ਖਰਚਾ ਨਹੀਂ। ਕੀ ਤੂੰ ਅਪਣੀ ਵਹੁਟੀ ਨੂੰ ਰਜ਼ਾਮੰਦ ਕਰ ਲਵੇਂਗਾ?” ਡਾਕਟਰ ਨੇ ਅਪਣਾ ਪੱਛਮੀ ਖੁਹਲਾਪਣ ਨਿਧੜਕ ਸਾਹਮਣੇ ਲੈ ਆਂਦਾ।

“ ਡਾਕਟਰ ਜੀ ਤੁਸੀਂ ਕਿੰਨੇ ਚੰਗੇ ਹੋ। ਕਈ ਰਿਸ਼ਤੇਦਾਰਾਂ ਤੋਂ ਮਦਦ ਮੰਗੀ ਸੀ ਪਰ ਸਾਡੇ ਸਮਾਜ ਵਿੱਚ ਅਜੇਹੀ ਸੇਵਾ ਕਰਨੀ ਵੀ ਕੋਈ ਸੌਖੀ ਤਾਂ ਨਹੀਂ। ਦਾਦ ਦੇਣੀ ਪੈਂਦੀ ਐ ਆਪ ਦੇ ਜਿਗਰੇ ਦੀ।” ਹਰੀਮੋਹਨ ਚੁੱਪ ਹੋ ਗਿਆ। ਸੋਚਾਂ ਦੇ ਹੜ ਚ ਵਹਿ ਗਿਆ, ਵਿਚਾਰਾ। ਮਨ ਨੇ ਵਿਰੋਧ ਕੀਤਾ। ਇਹ ਪ੍ਰਸਤਾਵ ਸਿਲ਼ਪਾ ਤੱਕ ਪਹੁੰਚਾਉਣਾ ਬਹੁਤ ਔਖਾ ਹੈ।

ਮੈਰੀ ਨੇ ਸ਼ਫਾਰਸ਼ੀ ਚਿੱਠੀ ਫੜਾਈ ਅਤੇ ਹਰੀਮੋਹਨ ਨੂੰ ਤਾਕੀਦ ਕੀਤੀ,” ਤੂੰ ਅਪਣੀ ਵਹੁਟੀ ਨਾਲ ਸਲਾਹ ਕਰਕੇ ਦੱਸੀਂ। ਕੋਈ ਜਲਦੀ ਨਹੀਂ। ਇੰਨਸੈਮੀਨੇਸ਼ਨ ਮਗਰੋਂ ਐਥੇ ਇਸੇ ਸਮੇਂ ਆ ਕੇ ਕਿਸੇ ਦਿਨ ਮਿਲ ਲਵੀਂ। ਕਲਿਨਿਕ ਦਾ ਸਮਾਂ ਹੋ ਗਿਆ ਹੈ। ਚਲਦੀ ਆਂ।”

ਹਰੀਮੋਹਨ ਦਾ ਮਨ ਕਈ ਕਿਸਮ ਦੇ ਪ੍ਰਸ਼ਨ ਪੈਦਾ ਕਰਦਾ। ਦੁਬਿਧਾ ਭਰਿਆ ਮਨ ਬੇਚੈਨ ਹੋ ਹੀ ਜਾਂਦਾ ਹੈ। ਇਸੇ ਬੇਚੈਨੀ ਨੂੰ ਉਹ ਘਰ ਵੀ ਨਾਲ਼ ਹੀ ਲੈ ਆਇਆ। ਵਹੁਟੀ ਨਾਲ਼ ਗੱਲ ਸਾਂਝੀ ਕੀਤੀ।

ਵਹੁਟੀ ਥੋਹੜੀ ਸ਼ੱਕ ਦੀ ਸ਼ਿਕਾਰ ਵੀ ਹੋਈ, ਬੋਲੀ,“ ਜੇ ਰੱਬ ਨੂੰ ਮਨਜ਼ੂਰ ਨਾ ਹੋਇਆ ਤਾਂ ਅਸੀਂ ਕਿਸੇ ਕੁੱਖ ਦੇ ਚੱਕਰ ਚ ਬਿਲਕੁਲ ਨਹੀਂ ਪੈਣਾ। ਡਾਕਟਰਨੀ ਦਾ ਅਜੇ ਵਿਆਹ ਤਾਂ ਹੋਇਆ ਹੀ ਨਹੀਂ। ਅੱਗੇ ਵਾਸਤੇ ਜਦੋਂ ਵੀ ਤੁਸੀਂ ਡਾਕਟਰ ਨੂੰ ਮਿਲਣ ਜਾਓ ਤਾਂ ਮੈਂ ਵੀ ਨਾਲ਼ ਹੀ ਜਾਵਾਂਗੀ, ਖਿ਼ਆਲ ਰਹੇ ਜੀ।” ਉਸ ਮਨ ਹੀ ਮਨ ਸੋਚਿਆ, ਕਿਤੇ ਮੇਰੇ ਪਤੀ ਤੇ ਹੀ ਡੋਰੇ ਨਾ ਪਾ ਲਵੇ। ਕੁਆਰ ਗੰਦਲ ਨੂੰ ਹੱਥ ਲਗਾਉਣਾ ਠੀਕ ਨਹੀਂ।

ਇੱਕ ਦਿਨ, ਕਈ ਮਹੀਨਿਆਂ ਬਾਅਦ, ਦੋਵੇਂ ਮੈਰੀ ਨੂੰ ਮਿਲਣ ਗਏ। ਅਪਣੀ ਅਸਫਲਤਾ ਦੀ ਨਵੀਂ ਦਾਸਤਾਂ ਸੁਣਾਈ। ਡਾਕਟਰ ਨੂੰ ਤਾਂ ਪੂਰਾ ਵੇਰਵਾ ਪਤਾ ਹੀ ਸੀ। ਉਸ ਨੇ ਅਸਫਲਤਾ ਦੇ ਕਾਰਨ ਪੂਰੀ ਤਰ੍ਹਾਂ ਸਮਝਾਏ। ਇਸ ਤੋਂ ਪਹਿਲਾਂ ਕਿ ਡਾਕਟਰ ਕੋਈ ਹੋਰ ਅੱਗੇ ਗੱਲ ਕਰਦੀ  ਸ਼ਿਲਪਾ ਨੇ ਫੁਰਤੀ ਨਾਲ਼ ਗੱਲ ਦਾ ਰੁਖ ਐਧਰੋਂ ਉਧਰ ਪਲਟ ਦਿੱਤਾ।

“ ਡਾਕਟਰ ਜੀ ਤੁਹਾਡੇ ਅਪਣੇ ਬੱਚੇ ਤਾਂ ਪੜ੍ਹਦੇ ਹੋਣਗੇ ਐਥੇ ਕਿਸੇ ਚੰਗੇ ਸਕੂਲ ਚ? ਪਤੀ ਵੀ ਡਾਕਟਰ ਹੀ ਹੋਣੇਂ ਐਂ।” ਉਸ ਪੁਛਿਆ, ਦਰਸ਼ਾਇਆ ਜਿਵੇਂ ਉਹ ਡਾਕਟਰ ਦੀ ਪ੍ਰਾਈਵੇਟ ਜਿੰਦਗੀ ਵਾਰੇ ਅਣਜਾਣ ਹੀ ਹੈ।

“ ਮੇਰਾ ਇੱਕ ਮੁੰਡਾ ਹੈ ਜੋ ਇੰਡੀਆ ਅਪਣੇ ਪਿਓ ਨਾਲ਼ ਹੀ ਰਹਿੰਦਾ ਹੈ। ਲਖਨਊ ਵਿੱਚ ਪੜ੍ਹਦਾ ਹੈ।” ਡਾਕਟਰ ਨੇ ਸੰਖੇਪ ਜਿਹਾ ਉੱਤਰ ਦਿੱਤਾ।

“ ਆਪ ਦੇ ਪਤੀ ਦਾ ਜ਼ਰੂਰ ਕੋਈ ਵੱਡਾ ਕਾਰੋਬਾਰ ਹੋਣਾ ਐਂ ਦੇਸ਼। ਵੱਡਿਆਂ ਦੀਆਂ ਵੱਡੀਆਂ ਬਾਤਾਂ। ਮੁੰਡਾ ਦੇਸ਼ ਪੜ੍ਹੇਗਾ ਤਾਂ ਪੱਛਮੀ ਸੱਭਿਆ ਦੀਆਂ ਅਸ਼ੁਭ ਆਦਤਾਂ ਨਹੀਂ ਪੈ ਸਕਦੀਆਂ। ਔਲਾਦ ਵਾਸਤੇ ਬਹੁਤ ਕੁੱਝ ਕਰਨਾ ਪੈਂਦਾ ਹੈ ਜੀ।” ਹਰੀਮੋਹਨ ਨੇ ਗੱਲ ਨੂੰ ਅਪਣੀ ਸੋਚ ਵਿੱਚ ਢਾਲਿਆ।

“ ਅਸਲ ਗੱਲ ਅਜੇਹੀ ਨਹੀਂ। ਮੇਰਾ ਪਤੀ ਅਮਰੀਕਾ ਦੀ ਜਿੰਦਗੀ ਤੋਂ ਹੀ ਤੰਗ ਆ ਗਿਆ। ਵਾਪਸ ਚਲਾ ਗਿਆ। ਮੁੰਡਾ ਉਸ ਨੂੰ ਬਹੁਤ ਪਿਆਰ ਕਰਦਾ ਸੀ। ਮੇਰੇ ਕੋਲ ਰਹਿ ਕੇ ਰਾਜ਼ੀ ਨਹੀਂ ਸੀ। ਉਹ ਵੀ ਚਲਾ ਗਿਆ। ਮੇਰੀ ਪ੍ਰੈਕਟਿਸ ਅਮਰੀਕਾ ਵਿੱਚ ਠੀਕ ਜਮ ਗਈ ਸੀ। ਭਾਰਤਵਰਸ਼ ਵਾਪਸ ਜਾਣਾ ਮੈਨੂੰ ਪਸੰਦ ਨਹੀਂ ਸੀ। ਸਹੀ ਚਲ ਰਹੀ ਜਿੰਦਗੀ ਵਿੱਚ ਵਿਘਨ ਪੈ ਗਿਆ।” ਮੈਰੀ ਬੋਲ ਕੇ ਚੁੱਪ ਹੋ ਗਈ।

“ ਡਾਕਟਰ ਜੀ, ਸ਼ਾਇਦ ਕੋਈ ਨਾਂ ਦੱਸਣ ਯੋਗ ਘਟਨਾਂ ਵਾਪਰ ਗਈ ਜਿਸ ਕਾਰਨ ਆਪ ਵਰਗੇ ਸਿਆਣੇ ਪੁਰਸ਼ ਮੁੜ ਸੰਧੀ ਨਾ ਕਰ ਸਕੇ।” ਹਰੀਮੋਹਨ ਦੀ ਪਤਨੀ ਨੇ ਸਿੱਧਾ ਨਾਂ ਪੁੱਛ ਕੇ ਵੀ ਪੁੱਛ ਹੀ ਲਿਆ ਜੋ ਉਹ ਜਾਣਨ ਲਈ ਕਾਹਲ਼ੀ ਪਈ ਹੋਈ ਸੀ।

“ ਭੈਣਾਂ ਇਸ ਵਿੱਚ ਨਾਂ ਦੱਸਣ ਵਾਲੀ ਕੋਈ ਗੱਲ ਨਹੀਂ। ਮੇਰੇ ਮਰਦ ਲਈ ਉਸਦੀ ਕਾਲਜ ਵੇਲੇ ਦੀ ਮਾਸ਼ੂਕਾ ਤੋਂ ਪਿੱਛਾ ਛਡਵਾਉਣਾ ਅਸੰਭਵ ਹੋ ਗਿਆ ਸੀ। ਕੁੜੀ ਦੇ ਮਾਪੇ ਅਮੀਰ ਅਤੇ ਖੂਨਖਾਰ ਲੋਗ ਜਾਣੇ ਜਾਂਦੇ ਸਨ। ਸਾਡਾ ਆਪਸ ਦਾ ਝਗੜਾ ਵੀ ਸਿਰਾਂ ਤੇ ਪਹੁੰਚ ਗਿਆ ਸੀ। ਅਸੀਂ ਉਸ ਕੁੜੀ ਦੇ ਘਰ ਵੀ ਗਏ ਮੁਆਫੀ ਮੰਗਣ ਪਰ ਉਲਟਾ ਮੇਰੀ ਹੀ ਜਾਨ ਜੋਖੋਂ ਵਿੱਚ ਪੈ ਗਈ। ਅਪਣੇ ਬਚਾ ਲਈ ਮੈਨੂੰ ਚੁੱਪ ਚਾਪ ਭਾਰਤ ਵਰਸ਼ ਛੱਡ ਤੁਰਤ ਅਮਰੀਕਾ ਵਾਪਸ ਆਉਣਾ ਪਿਆ। ਮੁੰਡਾ ਵੀ ਉਹਨਾਂ ਕੋਲ਼ ਹੀ ਰਹਿ ਗਿਆ। ਹੁਣ ਤਾਂ ਥੋੜ੍ਹਾ ਵੱਡਾ ਵੀ ਹੋ ਗਿਆ ਹੋਵੇਗਾ। ਓਥੇ ਕੋਈ ਫੁਰਿਆਦ ਨਹੀਂ ਸੁਣੀਂ ਜਾਂਦੀ। ਸਭ ਯਤਨ ਵਿਅਰਥ ਗਏ। ਜੀਵਨ ਚਲਦਾ ਰੱਖਣ ਲਈ ਅਗਾਹਾਂ ਦੀ ਸੰਭਾਲ ਕਰਨੀ ਜ਼ਰੂਰੀ ਸੀ। ਆਪ ਲੋਗਾਂ ਨਾਲ਼ ਪਿਆਰ ਜਿਹਾ ਪੈ ਗਿਆ ਜਿਵੇਂ ਕੋਈ ਪੂਰਬ ਜਨਮ ਦੀ ਸਾਂਝ ਹੋਵੇ।” ਡਾਕਟਰ ਨੇ ਵਿਸਥਾਰ ਨਾਲ ਗੱਲ ਪੂਰੀ ਕੀਤੀ।

“ ਉਹਨਾਂ ਦਾ ਵਿਆਹ ਹੋ ਗਿਆ। ਹੋ ਤੇ ਨਹੀਂ ਸਕਦਾ। ਤਲਾਕ ਤਾਂ ਓਹਦਾ ਹੋਇਆ ਨਹੀਂ ਵਿਆਹ ਕਿਹਾ।” ਹਰੀਮੋਹਨ ਬੋਲਿਆ।

“ ਅਪਣੇ ਦੇਸ਼ ਵਿੱਚ ਤਾਂ ਹੋ ਹੀ ਜਾਂਦਾ ਐ।” ਡਾਕਟਰ ਬੋਲੀ।

“ ਅਜੀਬ ਔਰਤ ਹੈ ਮਾਸ਼ੂਕਾ। ਇਹ ਜਾਣਦੇ ਹੋਏ ਕਿ ਉਹ ਇੱਕ ਪੁੱਤਰ ਦਾ ਪਿਉ ਵੀ ਹੈ ਫੇਰ ਵੀ ਕੋਈ ਝਿਜਕ ਨਹੀਂ ਕੀਤੀ।” ਹਰੀਮੋਹਨ ਦੀ ਪਤਨੀ ਵੀ ਹੈਰਾਨ ਹੋਈ।

“ਦੇਸ਼ ਵਿੱਚ  ਕਾਨੂੰਨ ਤਾਂ ਛਿੱਕੇ ਟੰਗਿਆ ਹੋਇਆ ਸੀ।”

“ ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ? ਉਹ ਕਰਵਾ ਸਕਦਾ ਐ ਤੁਸੀਂ ਕਿਉਂ ਨਹੀਂ?” ਹਰੀਮੋਹਨ ਦੁਖੀ ਹੋ ਬੋਲਿਆ।

“ ਮੇਰੇ ਮਾਪੇ ਨਹੀਂ ਮੰਨੇ। ਉਹ ਵਾਪਸ ਆਏਗਾ, ਇਹ ਆਸ ਵੀ ਮੈਨੂੰ ਕਾਫੀ ਚਿਰ ਬੱਝੀ ਰਹੀ। ਸੋਚਦੀ ਸਾਂ ਬੱਚਾ ਮਾਂ ਨੂੰ ਭੁੱਲ ਕਿਵੇਂ ਸਕਦਾ ਹੈ। ਸੁਣਿਆਂ ਹੈ ਕਿ ਮਾਸ਼ੂਕਾ ਵੀ ਬੇਵਫਾ ਨਿਕਲੀ ਅਤੇ ਅਲੱਗ ਰਹਿ ਰਹੀ ਹੈ। ਤਲਾਕ ਦਾ ਕੇਸ ਚਲ ਰਿਹਾ ਹੈ।” ਡਾਕਟਰ ਦਾ ਚਿਹਰਾ ਚਿੰਤਾਜਨਕ ਵੇਖ, ਹਰੀਮੋਹਨ ਦੀ ਵਹੁੱਟੀ ਨੇ ਹਮਦਰਦੀ ਦੀ ਭਾਵਨਾ ਦਰਸ਼ਾਉਂਦਿਆਂ ਕਿਹਾ।

“ ਰੱਬ ਕਰੇ ਮਾਸ਼ੂਕਾ ਦਾ ਤਲਾਕ ਸਿਰੇ ਚੜ੍ਹ ਜਾਵੇ। ਉਹ ਘਰੋਂ ਤਾਂ ਗਿਆ ਹੀ ਹੁਣ ਘਾਟ ਦਾ ਵੀ ਨਾ ਰਹੇ। ਅਕਲ ਠਿਕਾਣੇ ਆ ਜਾਵੇਗੀ।”

“ ਕਿਸੇ ਨੂੰ ਬਦ ਦਵਾ ਦੇਣ ਨਾਲ, ਸ਼ਿਲਪਾ ਜੀ, ਮੇਰਾ ਭਲਾ ਤਾਂ ਨਹੀਂ ਹੋ ਸਕਦਾ। ਮੇਰੀ ਕੁੱਖ ਵੈਸੇ ਵੀ ਹੁਣ ਵਿਅਰਥ ਹੀ ਜਾ ਰਹੀ ਹੈ। ਆਪ ਦੇ ਕੰਮ ਆ ਸਕੇ ਤਾਂ ਮੈਨੂੰ ਖੁਸ਼ੀ ਹੋਵੇਗੀ।” ਡਾਕਟਰ ਨੇ ਅਪਣੇ ਵੱਲੋਂ ਸੁਝਾ ਦਿੱਤਾ।

“ ਡਾਕਟਰ ਜੀ, ਇਸ ਜੁਆਨ ਉਮਰ ਵਿੱਚ ਆਪ ਦਾ ਵਿਆਹ ਕਰਵਾ ਲੈਣਾਂ ਹੀ ਸਹੀ ਸੁਝਾ ਹੈ।” ਹਰੀਮੋਹਨ ਨੇ ਅਪਣੀ ਸਹਾਨੂੰਭੂਤੀ ਪ੍ਰਗਟ ਕਰ ਹੀ ਦਿੱਤੀ।

“ ਵਿਚਾਰ ਸਹੀ ਹੈ। ਹਰੀਮੋਹਨ ਜੀ ਕੋਈ ਤੇਰੇ ਵਰਗਾ ਪੜ੍ਹਿਆ ਲਿਖਿਆ ਸ਼ਰੀਫ ਬੰਦਾ ਮਿਲੇ ਤਾਂ ਹੀ ਗੱਲ ਬਣ ਸਕਦੀ ਹੈ। ਅਜੇ ਤਾਂ ਰੱਬ ਦਾ ਭਾਣਾਂ ਹੀ ਮਨਜ਼ੂਰ ਹੈ।” ਡਾਕਟਰ ਮੈਰੀ ਬੋਲ ਕੇ ਐਧਰ ਉਧਰ ਝਾਕਣ ਲਗ ਪਈ।

“ ਲਗਦਾ ਹੈ ਡਾਕਟਰ ਹੋਰਾਂ ਦਾ ਕਲਿਨਿਕ ਜਾਣ ਦਾ ਸਮਾਂ ਹੋ ਗਿਆ ਹੈ। ਆਪਾਂ ਨੂੰ ਵੀ ਜਾਣਾ ਚਾਹੀਦਾ ਹੈ।” ਹਰੀਮੋਹਨ ਦੀ ਵਹੁੱਟੀ ਨੇ ਅਪਣਾਂ ਪਰਸ ਚੁੱਕ ਲਿਆ ਅਤੇ ਜਾਣ ਲਈ ਖਲੋ ਗਈ।

“ ਚੰਗਾ ਡਾਕਟਰ ਜੀ ਮੈਂ ਆਪ ਜੀ ਨੂੰ ਫੋਨ ਤੇ ਦੱਸਾਂਗਾ ਕਿ ਅਗਾਹਾਂ ਸਾਡਾ ਕੀ ਕਰਨ ਦਾ ਵਿਚਾਰ ਬਣਿਆਂ। ਆਪ ਬਹੁਤ ਮਿਹਰਬਾਨ ਹੋ ਜੀ।” ਹਰੀਮੋਹਨ ਨੇ ਅਲਵਿਦਾ ਆਖ ਚਾਲੇ ਪਾਏ। ਡਾਕਟਰ ਕਲਿਨਿਕ ਚ ਜਾ ਵੜੀ।

“ ਬੜੀ ਭਲੀ ਔਰਤ ਹੈ ਵਿਚਾਰੀ ਡਾਕਟਰ। ਉਸਦੇ ਪਤੀ ਦੀ ਬਦਕਿਸਮਤੀ ਹੀ ਸਮਝੋ ਜੋ ਐਥੋਂ ਚਲਾ ਗਿਆ। ਡਾਕਟਰ ਸੋਹਣੀ ਵੀ ਐ। ਡਾਕਟਰਾਂ ਕੋਲ਼ ਦਮੜੇ ਵੀ ਬਹੁਤ ਹੁੰਦੇ ਨੇ। ਸਿ਼ਲਪਾ, ਮੁਫਤ ਦੀ ਕੋਖ ਮਿਲਦੀ ਐ, ਕੀ ਹਰਜ਼ ਹੈ। ਜ਼ਰਾ ਸੋਚ।” ਹਰੀਮੋਹਨ ਨੇ ਕਾਰ ਵਿੱਚਲੀ ਖਾਮੋਸ਼ੀ ਤੋੜਨ ਲਈ ਗੱਲ ਅਰੰਭੀ।

“ ਘਰ ਚਲਕੇ ਸੋਚਾਂਗੀ। ਤੁਸੀਂ ਮੈਰੀ ਦੇ ਚੱਕਰ ਚ ਕਾਰ ਨਾ ਕਿਤੇ ਠੋਕ ਦਿਓ। ਸੜਕ ਤੇ ਵੀ ਧਿਆਨ ਰੱਖਣਾ ਜ਼ਰੂਰੀ ਐ।” ਸ਼ਿਲਪਾ ਦਾ ਧਿਆਨ ਮੈਰੀ ਦੀ ਮਧੁਰ ਵਾਣੀ ਵੱਲ ਜਾ ਰਿਹਾ ਸੀ। —- ਹਰੀਮੋਹਨ ਜੀ ਕੋਈ ਤੇਰੇ ਵਰਗਾ ਪੜ੍ਹਿਆ ਲਿਖਿਆ ਸ਼ਰੀਫ ਬੰਦਾ ਮਿਲੇ ਤਾਂ ਹੀ ਗੱਲ ਬਣ ਸਕਦੀ ਹੈ। —- ਡਾਕਟਰ ਦੇ ਆਖੇ ਇਹ ਸ਼ਬਦ ਚੋਭਾਂ ਮਾਰ ਰਹੇ ਸਨ।

ਹਰੀਮੋਹਨ ਦੇ ਦਿਮਾਗ਼ ਵਿੱਚ ਬਾਰੰਬਾਰ ਵਿਚਾਰ ਗੇੜੇ ਮਾਰ ਰਿਹਾ ਸੀ। ਮੈਰੀ ਸ਼ਰੀਫ ਹੈ, ਸੁਹਣੀ ਹੈ, ਅਮੀਰ ਹੈ, ਔਲਾਦ ਵੀ ਵਧੀਆ ਹੀ ਮਿਲ ਸਕਦੀ ਐ। ਜੇ  ਸ਼ਿਲਪਾ ਮੰਨ ਜਾਵੇ ਤਾਂ ਕੁੱਖ ਡਾਕਟਰ ਦੀ, ਬੀਅ ਅਪਣਾ, ਕੋਈ ਬੁਰੀ ਗੱਲ ਨਹੀਂ।

ਘਰ ਪਹੁੰਚ ਗਏ। ਟੇਬਲ ਤੇ ਲੰਚ ਖਾਣ ਬੈਠੇ। ਹਰੀਮੋਹਨ ਨੇ ਪਤਨੀ ਨੂੰ ਆਖਿਆ,“ ਸ਼ਿਲਪਾ, ਵੇਖ ਸਾਡੇ ਕੋਲ਼ ਹੁਣ ਦੋ ਹੀ ਰਸਤੇ ਰਹਿ ਗਏ ਨੇ। ਇੱਕ ਕੋਈ ਬੱਚਾ ਗੋਦ ਲੈ ਲੱਈਏ ਤੇ ਦੂਜਾ ਡਾਕਟਰ ਮੈਰੀ ਦੀ ਗੱਲ ਮੰਨ ਲਈਏ।”

“ ਬਿਨਾਂ ਔਲਾਦ ਰਹਿ ਜਾਣਾ ਵੀ ਇੱਕ ਤੀਜਾ ਰਾਹ ਹੈ। ਕੀ ਜ਼ਰੂਰਤ ਹੈ ਝੱਖ ਮਾਰਨ ਦੀ, ਮੱਲੋ ਮੱਲੀ ਹਾਸਲ ਕਰਨ ਦੀ, ਜੋ ਵਾਹਿਗੁਰੂ ਨੂੰ ਹੀ ਪਰਵਾਨ ਨਹੀਂ।” ਥੋੜ੍ਹੀ ਚੁੱਪ ਤੋਂ ਬਾਅਦ,  ਸ਼ਿਲਪਾ ਨੇ, ਮੈਰੀ ਤੋਂ ਭੈਅ ਖਾਂਦਿਆਂ ਕਿਹਾ,“ ਗੋਦ ਹੀ ਲੈ ਲੈਂਦੇ ਹਾਂ, ਕਿਸੇ ਗਰੀਬ ਨੂੰ।”

“ ਮੈਨੂੰ ਇਹ ਰਸਤਾ ਭਾਉਂਦਾ ਹੀ ਨਹੀਂ। ਗੋਦ ਲਏ ਬੱਚੇ ਵਿੱਚ ਮੇਰਾ ਅੰਸ਼ ਤਾਂ ਮਿਲੇਗਾ ਨਹੀਂ। ਡਾਕਟਰ ਵਾਲੀ ਸਲਾਹ ਮੰਨਣ ਵਿੱਚ ਹੀ ਲਾਭ ਹੈ। ਬੱਚੇ ਵਿੱਚ ਮੇਰੇ ਜੀਨਜ਼ ਤਾਂ ਹੋਣਗੇ। ਡਾਕਟਰ ਸ਼ਰੀਫ ਹੈ, ਸੁਹਣੀ ਐ, ਅਮੀਰ ਐ, ਚੰਗੀ ਹੀ ਰਹੇਗੀ। ਵਿਚਾਰੀ ਸਹਾਰਾ ਹੀ ਤਾਂ ਮੰਗਦੀ ਐ ਪਰਦੇਸ ਬੈਠੀ। ਆਪਾਂ ਦੋਸਤੀ ਦੀ ਭੁਮਿਕਾ ਤਾਂ ਨਿਭਾ ਹੀ ਸਕਦੇ ਆਂ।”

“ ਠੀਕ, ਠੀਕ। ਇਹ ਕਿਉਂ ਨਹੀਂ ਕਹਿੰਦੇ ਕੇ ਡਾਕਟਰਨੀ ਨੇ ਡੋਰੇ ਪਾ ਹੀ ਲਏ ਹਨ। ਉਸਦੀ ਮਾਇਆ ਨੇ ਵੀ ਖਿੱਚ ਲਿਆ। ਕੈਂਨਟੀਨ ਵਿੱਚ ਕਿੰਨੀਆਂ ਕੁ, ਕਦੋਂ ਤੋਂ ਹੋ ਰਹੀਆਂ ਨੇ ਗੁਪਤ ਮੁਲਾਕਾਤਾਂ? ਇਰਾਦੇ ਮੈਨੂੰ ਖਤਰਨਾਕ ਹੀ ਲਗਦੇ ਨੇ। ਸਾਨੂੰ ਨਹੀਂ ਚਾਹੀਦੀ ਔਲਾਦ। ਇੱਕ ਤਾਂ ਦੇਸ਼ ਜਾ ਬੈਠਾ। ਹੁਣ ਤੁਹਾਡੀ ਵਾਰੀ ਐ ਝੁੱਗਾ ਚੌੜ ਕਰਨ ਦੀ। ਭੁੱਲੋ ਨਾ, ਮਾਇਆ ਦੀ ਚਮਕ ਬੁਰੀ ਐ। ਡਾਕਟਰਨੀ ਦੇ ਪਹਿਲੇ ਵਾਂਗ ਘਰ ਤੋਂ ਵੀ ਜਾਓਗੇ ਅਤੇ ਘਾਟ ਤੋਂ ਵੀ ਫਿਸਲੋਗੇ।”  ਸ਼ਿਲਪਾ ਨਰਾਜ਼ ਹੋ ਗਈ।

“ ਗਲਤ ਨਹੀਂ ਸੋਚੀਦਾ। ਸ਼ਰੀਫ ਵੀ ਤੇ ਇਸੇ ਦੁਨੀਆਂ ਵਿੱਚ ਹੀ ਵਸਦੇ ਨੇ। ਸ਼ੱਕ ਦਾ ਸ਼ਿਕਾਰ ਹੋਣਾ ਜ਼ਰੂਰੀ ਤਾਂ ਨਹੀਂ। ਛੋਟੀ ਛੋਟੀ ਗੱਲਾਂ ਤੇ ਮੂੰਹ ਨਾ ਸੁਜਾਇਆ ਕਰ। ਪਿਆਰ ਫਿੱਕਾ ਪੈ ਜਾਂਦਾ ਐ। ਕੁੱਖ ਦੀ ਭੁੱਖ ਤਾਂ ਹੈ ਹੀ।” ਹਰੀ ਮੋਹਨ ਬੀਵੀ ਦੀ ਨਾਂਹ ਤੋਂ ਪ੍ਰੇਸ਼ਾਨ ਹੋ, ਲੰਚ ਅਧੂਰਾ ਛੱਡ ਚਲਾ ਗਿਆ।

“ ਫਿੱਕਾ ਤਾਂ ਪੈ ਗਿਆ ਲਗਦਾ ਐ। ਮੈਂ ਸਭ ਸਮਝਦੀ ਆਂ ਤੁਹਾਨੂੰ ਕਿਹੜੀ ਕੁੱਖ ਦੀ ਭੁੱਖ ਸਤਾ ਰਹੀ ਐ।”  ਸ਼ਿਲਪਾ ਪਲੇਟਾਂ ਚੁੱਕ ਸਿੰਕ ਵਿੱਚ ਸੁੱਟਣ ਲਗ ਪਈ। ਪਲੇਟਾਂ ਦੇ ਭੇੜ ਨਾਲ਼ ਘਰ ਟਣਕ ਰਿਹਾ ਸੀ।

ਗੁੱਝੀ ਪੀੜ
ਅਪਣੇ ਦੇਸ਼

ਕਰਵਾਉਂਦੇ ਨੇ

ਘਰ ਪ੍ਰਵੇਸ਼

ਵਹੁਟੀਆਂ ਨੂੰ

ਉਹ ਬੋਲੀ

ਰਸਮ ਤੇ ਹੈ

ਕੀ ਦੱਸਾਂ!

ਰਸਮ ਰਹਿਤ ਹੀ

ਠੀਕ ਹਾਂ।

ਕੀ ਪਿਆ ਰਸਮਾਂ ’ਚ?

ਬੁੱਢੇ ਵਾਰੇ ਇਹ

ਮਨ ਵਿਚਾਰ ਕਿਉਂ?

ਭਲੇ ਇਨਸਾਨ ਪੁੱਛਿਆ

ਉਜਾਗਰ ਹੋਈ ਇਛਾ

ਥੁਹਾਡਾ ਪਿੰਡ ਵਾਲ਼ਾ ਘਰ

ਵੇਖਿਆ ਈ ਨੀਂ

ਅਮਰੀਕਾ ਚੇ ਈ ਕਟ ਗਈ

ਕਰਾਂਗੀ ਪੂਰੀ

ਅਧੂਰੀ ਰਹੀ ਚਾਹਤ!

ਕਰ ਆਵੀਂ

ਸੱਧਰਾਂ ਪੂਰੀਆਂ

ਰੱਜ ਕੇ

ਅਪਣੇ ਬਿਰਧ ਵੀਰੇ ਨਾਲ਼

ਨਾਲ਼ੇ ਮਿਲ ਆਵੀਂ

ਵਿਚਾਰੇ ਨੂੰ

ਕੰਢੇ ਤੇ ਹੀ ਬੈਠਾ ਐ

ਮੇਰੇ ਰਿਸ਼ਤੇਦਾਰ ਕੋਲ

ਹੈ ਚਾਬੀ।

ਭਲੇ ਇਨਸਾਨ

ਮਨ ਢੰਡੋਲਿਆ

ਭੂਤਕਾਲ ਖਰੋਦਿਆ

ਬੀਤੇ ਪਲਾਂ ਦੇ ਦ੍ਰਿਸਾਂ

ਮਜਬੂਰੀਆਂ, ਅਗਿਆਨਤਾ

ਭੁੱਲਾਂ, ਅਨਗਹਿਲੀਆਂ ਨੇ

ਚਲ ਚਿੱਤਰ ਬਣ ਕੀਤਾ,

ਸੋਝੀ ਤੇ ਹਮਲਾ, ਕਬਜ਼ਾ

ਜ਼ਬਾਨ ਚੋਂ ਬੋਲ

ਹੋਏ ਖੁਸ਼ਕ

ਉਹ ਬੋਲੀ

ਜ਼ਰੂਰ ਕਰਾਂਗੀ

ਕਮ’ਜ਼ ਕਮ

ਇੱਕ ਵੇਰ

ਅਪਣੇ ਘਰ ਪ੍ਰਵੇਸ਼

ਦੇਰ ਹੀ ਸਹੀ

ਦਰੁੱਸਤ ਹੈ ਰਸਮ

ਸ਼ਗਨ ਪੂਰਤੀ ਹੋਏਗੀ

ਇਸੇ ਜਨਮ ’ਚ

ਜੱਦੀ ਘਰ ਧਰਾਂਗੀ

ਪੈਰ!

ਜਾ ਪੰਜਾਬ

ਦਿਵਾਲੀ ਦਿਨੀ!

ਵਾਪਸ ਆਈ ਵੱਲ

ਭਲੇ ਇਨਸਾਨ ਦਾ

ਪਹਿਲਾ ਸੁਆਲ!

ਗਈ ਸੀ, ਮੇਰੇ ਪਿੰਡ?

ਦੂਜਾ ਸੁਆਲ!

ਕਰ ਆਈ ਜੋ ਕਰਨਾ ਸੀ?

ਹਾਂ, ਗਈ ਸੀ

ਆਪਦੇ ਰਿਸ਼ਤੇਦਾਰ ਨਾਲ਼

ਅਪਣੇ ਵੀਰੇ ਨਾਲ਼

ਤਾਲੇ ’ਚ ਤਾਲੀ ਫਸਾਈ

ਝੱਟ ਚੇਤਾਵਨੀ ਦਿੱਤੀ

ਆਪਦੇ ਸਗੈਰ ਨੇ

ਜ਼ਰਾ ਘੁੰਮੋ

ਚੁਫੇਰੇ ਘਰ ਦੇ

ਵੇਖੋ ਗਹੁ ਨਾਲ਼

ਕੰਧਾਂ, ਛੱਤ, ਖਿੜਕੀਆਂ

ਦਿੱਸਣਗੇ ਦ੍ਰਾੜ

ਟੁੱਟ ਭੱਜ, ਬੁਰਾ ਹਾਲ!

ਕਿਸੇ ਪਲ ਵੀ

ਡਿੱਗ ਪਵੇਗੀ

ਪੁਰਖਾਂ ਦੀ ਨਿਸ਼ਾਨੀ

ਸੋਚ ਕੇ ਟੱਪਣਾ

ਦਹਿਲੀਜ!

ਅੰਦਰ ਕੁੱਪ ਹਨੇਰਾ

ਬਿਜਲੀ ਬੰਦ

ਬਚਕੇ, ਸੱਪ ਸਲੂਪੀ ਤੋਂ!

ਨਹੀਂ ਕਰ ਸਕੀ

ਨਹੀਂ ਕੀਤਾ

ਘਰ ਪ੍ਰਵੇਸ਼

ਹੌਂਸਲਾ ਨਹੀਂ ਪਿਆ

ਤਾਲਾ ਖੋਹਲਣ ਦਾ

ਚੁਬਾਰੇ ਚੜ੍ਹਨ ਦਾ

ਭਲੇ ਇਨਸਾਨ

ਅੱਖਾਂ ਮੁੰਦ ਲੱਈਆਂ

ਧਾਰ ਲਈ ਗਿਆਨ ਸਾਧਨਾ

ਜਾ ਪਹੁੰਚਾ

ਦੂਰ ਦੇਸ਼

ਬੇਸੁੱਧ, ਸ਼ਾਂਤ

ਭਲੇ ਇਨਸਾਨ ਦੀ

ਟੁੱਟੀ ਸਮਾਧੀ

ਉਸ ਗੁਣਗੁਣਾਇਆ

ਮੈਂ ਤੇ ਕਰ ਆਇਆਂ

ਹੁਣੇ ਹੁਣੇ

ਘਰ ਪਰਵੇਸ਼

ਵੇਖਿਆ

ਘਰ ਵਿੱਚ ਚਿੱਕੜ

ਹਨੇਰੇ ’ਚ ਘਰ ਅੰਦਰ

ਸ਼ੋਰ ਮਚਾਉਂਦੇ

ਨੱਚਦੇ, ਟੱਪਦੇ ਜੀਵ

ਚੂਹੇ, ਚਾਮਚੜਿਕਾਂ

ਮੱਕੜੀਆਂ, ਜਾਲੇ

ਭਿੰਡਾਂ, ਪਰਛੱਤੇ

ਪਾਣੀ ਭਿੱਜੇ, ਗਾਰੇ ਮੱਧੇ

ਦੀਮਕ ਖਾਧੇ

ਦਰ, ਦਲਹੀਜਾਂ, ਖਿੜਕੀਆਂ

ਜੰਗਾਲ ਰੰਗਾ

ਵਿਹੜੇ ਦਾ ਨਲਕਾ

ਉਸਦੀ ਭੱਜੀ ਹੱਥੀ

ਫੁੱਟੇ, ਟੁੱਟੇ ਭਾਂਡੇ

ਦੁਧੌੜੀ, ਤੌੜੀ

ਝੱਕਰੀ ’ਚ ਅਚਾਰ

ਉਲੀ ਖਾਧਾ, ਸੁੱਕਾ

ਚੁਬਾਰੇ ’ਚ ਕਿਤਾਬਾਂ

ਉਧੜੀਆਂ ਜਿਲਦਾਂ

ਖਿੰਡਰੇ ਵਰਕੇ

ਮੈਂ ਤੇ ਹੁਣੇ ਕਰ ਆਇਆਂ

ਘਰ ਪ੍ਰਵੇਸ਼

ਭਾਵੇਂ ਬੈਠਾਂ ਪਰਦੇਸ!

ਵੇਚ ਹੀ ਦਿਓ

ਉਹ ਬੋਲੀ

ਘਰ ਵੇਚਣਾ

ਅਕਲਮੰਦੀ ਐ!

ਕੁੱਝ ਬੋਲੋ

ਸੁਣਦੇ ਕਿਉਂ ਨਹੀਂ?

ਹੌਲੀ ਬੋਲ, ਰਤਾ ਹੌਲੀ

ਤਾਰਿਆਂ ’ਚ ਬੈਠੇ

ਬੇਬੇ ਬਾਪੂ

ਸੁਣ ਨਾ ਲੈਣ

ਖਿਝਣਗੇ, ਦੁਖੀ ਹੋਣਗੇ

ਕੋਸਣਗੇ