Punjab News - Quami Ekta Punjabi Newspaper (ਕੌਮੀ ਏਕਤਾ) » ਲਾਲ ਸਿੰਘ

ਮਾਰਖੋਰੇ
ਐਓਂ ਕਰੀਂ , ਟੁਟਵੀਂ ਟਿਕਟ ਲਈਂ । ਘੱਟੋ ਘੱਟ ਪੰਜਾਹ ਪੈਸੇ ਬਚਣਗੇ । ਉਹਨਾਂ ਪੈਸਿਆਂ ਦੀ ਇਕ ਹੋਰ ਅਖ਼ਬਾਰ ਖ਼ਰੀਦ ਲਈਂ । ਆਪਣੀ ਭਾਸ਼ਾ ਦੀ ਗੋਸ਼ਟੀ ਸਮੇਂ ਤੇਰੇ ਹੱਥ ਅੰਗਰੇਜੀ  ਅਖ਼ਬਾਰ ਨਹੀਂ ਜਚੇਗੀ । ਬੱਸੋਂ ਉਤਰ ਕੇ ਰਿਕਸ਼ਾ ਕਰ ਲਈਂ ਤੇ ਸਰਕਾਰੀ ਕਾਲਿਜ ਦੇ ਅੰਦਰਲੇ ਗੇਟ ਤੱਕ ਪਹੁੰਚ ਜਾਈਂ । ਬਾਹਰਲੇ ਗੇਟ ‘ ਤੇ  ਬੈਠਾ ਚਪੜਾਸੀ ਤੈਨੂੰ ਕੁਝ ਨਹੀਂ ਪੁਛੇਗਾ , ਉਂਝ ਤੇਰੀ ਵਲ ਦੇਖੇਗਾ ਜ਼ਰੂਰ । ਜੇ ਪੈਦਲ ਲੰਘਿਉਂ ਤਾਂ ਤੇਰੀ ਖਾਕੀ ਪੱਗ ਅਤੇ ਖਾਕੀ ਪੈਂਟ ਦੇਖ ਕੇ ਉਹ ਤੈਨੂੰ ਸੂਹੀਆ-ਪੁਲਿਸ ਸਮਝੂ ਜਾਂ ਆਪਣਾ ਚੌਥਾ ਦਰਜਾ ਭਰਾ । ਤੇਰੇ ਹੱਥ ਲਟਕਦਾ , ਪੁਰਸਕਾਰ ਅਕਾਡਮੀ ਦਾ ਮੁਫ਼ਤ ਦਿੱਤਾ ਬਰੀਫ਼ ਕੇਸ ਵੀ ਤੇਰਾ ਬਚਾ ਕਰੂ , ਅਤੇ ਰਿਕਸ਼ੇ ਦੀ ਸਵਾਰੀ ਤੇਰੇ ਪ੍ਰਭਾਵ ‘ਚ ਵਾਧਾ ਕਰੂ । ਕਿਉਂਕਿ ਚਿਹਰੇ ਤੋਂ ਤੂੰ ਆਲੋਚਕ ਨਹੀਂ ਫੌਜੀ ਜਾਪਦੈਂ  । ਚਪੜਾਸੀ ਵਿਚਾਰਾ ਕੀ ਜਾਣੇ ਕਿ ਤੂੰ ਡਾਕਟਰ ਵੀ ਏਂ ਆਪਣੀ ਬੋਲੀ ਦਾ । ਚੀਰ-ਫਾੜ ਚੰਗੀ ਕਰ ਲੈਨੈਂ ਆਪਣੇ ਸਾਹਿਤ ਦੀ । ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਆਖਣ ਦਾ ਹੌਸਲਾ ਵੀ ਹੈ ਤੇਰੇ ਕੋਲ । ਇਸ ਲਈ ਮੇਰੇ …. ਆਰ , ਸੰਭਲ ਕੇ ਜਾਈ , ਕਿਤੋ ਉਹੋ ਗੱਲ ਨਾ ਹੋਵੇ ਕਿ ਉਥੋਂ ਦਾ ‘ ਸਥਾਪਿਤ ’ ਪ੍ਰੋਫੈਸਰ ਬਾਹਰਲੇ ਗੇਟ ‘ ਤੇ ਹੀ ਤੇਰੀ ਕੰਡ ਲਾਉਣ ਲਈ ਯੋਜਨਾ ਬਣਾਈ ਬੈਠਾ  ਹੋਵੇ ।ਉਂਝ ਮੈਨੂੰ ਵਿਸ਼ਵਾਸ਼ ਹੈ ਕਿਉਹ ਉਥੇ ਨਹੀਂ ਹੋਵੇਗਾ । ਜੇ ਹੋਇਆ ਤਾਂ ਖਿਸਕਦਾ ਬਣੇਗਾ , ਤੇਰੇ ਨਾਂ ਤੋਂ ਉਹ ਬੜਾ  ਡਰਦੈ । ਪਤਾ ਨਹੀਂ ਕਿਉਂ ? ਸ਼ਾਇਦ ਇਸ ਲਈ ਤੂੰ ਵੱਡੀਆਂ ਗੋਸ਼ਟੀਆਂ ਦੀ ਪ੍ਰਧਾਨਗੀ ਕਰ ਬੈਠੈਂ । ਕਈ ਪੁਰਸਕਾਰ ਹਥਿਆ  ਚੁਕੈਂ  । ਉਹ ਵਿਚਾਰਾ ਕੱਲ ਦਾ ਛੋਕਰਾ ਤੇਰੇ ਸਾਹਵੇਂ ਕੀ ਐ । ਉਹਨੂੰ ਹਾਲੀਂ ਕੀ ਪਤਾ ਕਿ ਸਾਡੇ ਖੇਤਰ ਵਿਚ ਪੰਜ-ਹਜ਼ਾਰੀ ਕਿਵੇਂ ਮਿਲਦੀ ਐਂ ? ਸਰਬੋਤਮਤਾ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਪਾਪੜ ਵੇਲਣੇ ਪੈਂਦੇ ਐ ? ਉਹ ਬਿਆਸ ਦੀ ਬੁਚਆਈ ਅੰਦਰ ਡੁਬੇ ਕਸਬੇ ਦੇ ਗੁਆਂਡ ਦਾ ਪੈਂਡੂ ! ਤੇ ਤੂੰ ਸਾਫ਼ ਸੁਥਰੇ , ਸਾਹਿਤਕ ਸਰਗਰਮੀਆਂ ਵਿਚ ਤੁਰਦੇ , ਸ਼ਹਿਰ  ਦਾ  ਵਸਨੀਕ ! ‘’ ਕਿਥੇ ਟੈਂ ਟੈਂ ਕਿਥੇ ਰਾਮ ਰਾਮ !‘’

ਅੰਦਰਲੇ ਗੇਟ ‘ਤੇ ਬੈਠੇ ਚਪੜਾਸੀ ਤੋਂ ਜ਼ਰਾ ਰੋਅਬ –ਦਾਬ ਨਾਲ ਪੁਛੀਂ ਕਿ ਪ੍ਰੋ: ਕੌੜਾ ਸਾਹਿਬ ਦਾ ਦਫ਼ਤਰ ਕਿਹੜਾ ਐ ? ਉਹ ਬੜੀ ਨਿਮਰਤਾ ਨਾਲ ਉਠ ਖੜਾ ਹੋਵੇਗਾ ! ਥਰੈਸ਼ਰ ਨਾਲ ਟੁਕੀ ਬਾਂਹ ਦੇ ਟੁੰਡ ਨਾਲ ਦਿਸ਼ਾ ਦੱਸਗਾ । ਤੂੰ ਸਿੱਧਾ ਉਹਦੇ ‘ਆਫਿਸ ’ ਪਹੁੰਚ ਜਾਈਂ । ਚਿੱਕ ਲੱਗੀ ਹੋਵੇਗੀ , ਦਰਵਾਜ਼ੇ ‘ ਤੇ । ਅੰਦਰ ਚਲਾ ਜਾਈਂ , ਝਿਜਕੀਂ ਨਾ । ਜੇ ਅੰਦਰ ਹੋਇਆ ਤਾਂ ਪ੍ਰੋ: ਕੌੜਾ ਤੈਨੂੰ ਬੜੇ ਤਪਾਕ ਨਾਲ ਮਿਲੂ । ਤੇਰੇ ਅੰਦਰ ਦੂਰ ਤੱਕ ਲਹਿ ਜਾਵੇਗਾ । ਤੂੰ ਮਨੋਮਨੀ ਮੈਨੂੰ ਕੋਸੇਂਗਾ । ਪ੍ਰੋ: ਕੌੜੇ ਦਾ ਜਿਹੜਾ ਪ੍ਰਭਾਵ ਮੈਂ ਤੈਨੂੰ ਦਿੱਤਾ ….. ਉਹ ਤੈਨੂੰ ਬਿਲਕੁਲ ਉਸ ਦੇ ਉਲਟ ਜਾਪੇਗਾ ! ਤੈਨੂੰ ਉਹ ਬੜਾ ਮਿਲਾਪੜਾ ,ਸੁਸ਼ੀਲ ,ਹੱਸਮੁੱਖ ਤੇ ਨਿੱਘਾ ਜਾਪੇਗਾ । ਹੈ ਵੀ ਇਵੇਂ ਈ …. ਪੰਜ ਮਿੰਟਾਂ ਪਿੱਛੋਂ ਉਹ ਉਠ ਖੜਾ ਹੋਵੇਗਾ । ਘੰਟੀ ਲਾਉਣ ਤੇ ਬਹਾਨੇ ਬਾਹਰ ਚਲਾ ਜਾਵੇਗਾ । ਉਹ ਤੈਨੂੰ ਨਹੀਂ ਪੁਛੇਗਾ ਕਿ ਤੂੰ ਕੌਣ ਏਂ ? ਕਿਥੋਂ ਆਇਐਂ ? ਕਿਸ ਕੰਮ ਆਇਐਂ ? ਏਥੇ ਭੁਲੇਖਾ ਨਾ ਖਾਈਂ ,ਉਹ ਤੈਨੂੰ ਸ਼ਕਲੋਂ ਜਾਣਦੈ। ਅਕਲੋਂ ਪਹਿਚਾਣਦੈ, ਤੇਰੀ ਸਿਆਣਪ ਤੋਂ ਚਿੜ੍ਹਦੈ   , ਤੇਰੀ ਸ਼ੋਹਰਤ ਤੋਂ ਔਖਾ ਵੀ ਐ ।

ਇਸ ਲਈ ਮੇਰੇ … ਆਰ , ਘਬਰਾਈ ਨਾ … ਬਾਹਰੋਂ ਕਿਸੇ ਵਿਦਿਆਰਥੀ ਤੋਂ ਪੁੱਛ ਲਈਂ ਕਿ ਅੱਖਰ-ਗੋਸ਼ਟੀ ਦਾ ਆਯੋਜਨ ਕਿਸ ਥਾਂ ਤੇ ਕਾਲਿਜ ਅੰਦਰ? ਬਹੁਤਿਆਂ ਨੂੰ ਤੇਰੀ ਗੱਲ ਦੀ ਸਮਝ ਵੀ ਨਹੀਂ ਆਉਣੀ । ਪਰ ਕੋਈ ਨਾ ਕੋਈ ਤਾ ਉੱਤਰ ਜ਼ਰੂਰ ਦੇਵੇਗਾ । ਉਹ ਥਾਂ-ਟਿਕਾਣਾ ਦੱਸੇਗਾ ਈ ਨਹੀਂ ਸਗੋਂ ਨਾਲ ਲੈ ਕੇ ਛੱਡ ਕੇ ਆਵੇਗਾ । ਰਾਹ ਵਿਚ ਉਹ ਵਿਦਿਆਰਥੀ ਜੇ ਕੋਈ ਗੱਲ ਤੋਰੇ , ਤਾਂ ਬੜੇ ਧਿਆਨ ਨਾਲ ਉੱਤਰ ਦੇਈਂ । ਉਹ ਪੁੱਛੇਗਾ …. ਕਿਹੜੀ ਯੂਨੀਅਨ ਤੇ ਸਮਰਥਕ ਹੋ ?

ਏ.ਆਈ.ਐਸ.ਐਫੀ, ਐਸ.ਐਫ.ਆਈ. ਜਾਂ ਕਿਸੇ ਪੀ.ਐਸ.ਯੂ. ਦੇ ? ਏ.ਬੀ.ਵੀ.ਪੀ. ਜਾਂ ਵਿਦਿਆਰਥੀ ਦਲ ਦਾ ਉਹ ਨਾਂ ਨਹੀਂ ਲਏਗਾ । ਕਿਉ ਤੇਰੇ ਸਿਰ ‘ ਤੇ ਖਾਕੀ ਪੱਗ ਹੋਵੇਗੀ , ਚਿੱਟੀ ਹੁੰਦੀ ਜਾਂ ਨੀਲੀ , ਫਿਰ ਪੁਛਣ ਦੀ ਲੋੜ ਨਹੀਂ ਸੀ ਪੈਣੀ । ਜ਼ਰਾ ਢੁਕਵਾਂ ਉੱਤਰ ਦਈਂ ਮੇਰੇ …. ਆਰ , ਨਹੀਂ .. ਤਾਂ ਹੂਟਿੰਗ ਹੋ ਜਾਊ ,ਵਾਪਸ ਕਾਲਜੋਂ ਨਿਕਲਦੇ ਦੀ ।

ਗੋਸ਼ਟੀ ਕਮਰੇ ਅੰਦਰ ਪਹੁੰਚ ਕੇ ਤੈਨੂੰ ਹੈਰਾਨੀ ਜ਼ਰੂਰ ਹੋਵੇਗੀ । ਕੰਨਟੀਨਾਂ ਕੌਰੀਡੌਰਾਂ ਦੇ ਜੰਗਲਾਂ ਵਿਚ ਵਿਹਲੇ ਫਿਰਦੇ ਸੈਂਕੜੇ ਵਿਦਿਆਰਥੀ ਵਿਚੋਂ ਏਥੇ ਪੰਦਰਾਂ ਵੀਹ ਈਂ ਕਿਉਂ ਬੈਠੇ ਹਨ ? ਪੰਜਾਹ ਸੱਠ ਪ੍ਰੋਫੈਸਰਾਂ ਵਿਚ਼ ਇਥੇ ਤਿੰਨ ਚਾਰ ਹੀ ਕਿਉਂ ਬਿਰਾਜਮਾਨ ਹਨ ? ਪ੍ਰਿਸੀਪਲ ਦੀ ਥਾਂ ਵਾਈਸ ਕਿਉਂ ਪਧਾਰੇ ਹਨ ? ਘਬਰਾਈ ਨਾ ਮੇਰੇ …. ਆਰ , ‘ਮਰਾੜਾਂ ਵਾਲਿਆਂ ’ ਤੇ ‘ਗੁਰਾਇਆ ਵਾਲਿਆ ’ ਦੇ ਸ਼ਰਧਾਲੂਆਂ ਦੀ ਗਿਣਤੀ ਸਿੱਧ-ਗੋਸ਼ਟਾਂ ਨਾਲੋਂ ਭਾਵੇਂ ਹਰ ਯੁੱਗ ਅੰਦਰ ਵਧ ਰਹੀ ਹੈ , ਪਰ ਸਮੇਂ ਦੇ ਸੱਚ ਨੂੰ ਜਿਥੇ ਪੈਰ ਰੱਖਣ ਦੀ ਥਾਂ ਮਿਲੀ , ਉੱਥੇ ਬੈਠਣ ਜੋਗੀ ਥਾਂ ਉਹ ਆਪ ਹੀ ਬਣਾ ਲੈਂਦਾ ਰਿਹਾ ਹੈ ।

ਤੈਨੂੰ ਜਿੰਨੀ ਹੈਰਾਨੀ ਸਰੋਤਿਆਂ ਦੀ ਘਾਟ ਤੋਂ ਹੋਵੇਗੀ ,ਉਸ ਤੋਂ ਕਈ ਗੁਣਾਂ ਵਧ ਵਿਭਾਗ ਦੇ ਮੁਖੀ ਪ੍ਰੋ : ਕੌੜਾ ਦੀ ਅਣਹੋਂਦ ਕਾਰਨ ਵੀ ਹੋਵੇਗੀ । ਜਿਵੇਂ ਕਿਵੇਂ ਵੀ ਹੋਇਆ , ‘ ਅੱਖਰ ਵਿਗਿਆਨ ’ ਬਾਰੇ ਥੀਸਸ ਹਾਲ ਦੀਆਂ ਖਾਲੀ ਕੁਰਸੀਆਂ ‘ ਤੇ ਖਿਲਾਰ ਕੇ ਚਲਦਾ ਬਣੀਂ । ਬਹਿਸ-ਬੂਹਸ ਤੇਰੇ ਨਾਲ ਕਿਸੇ ਨਹੀਂ ਕਰਨੀ । ਜੇ ਕਿਸੇ ਕੀਤੀ ਵੀ ਤਾਂ ਥੀਸਸ ‘ ਤੇ ਨਹੀਂ ਹੋਣੀ , ਤੇਰੀ ਪਹੁੰਚ ‘ ਤੇ ਹੋਣੀ ਹੈ ਕਿ ਤੂੰ ਕਿਹੜੇ ‘ਵਾਦ ’ ਨਾਲ ਵਰਕੇ ਲਿਬੇੜੇ ਹਨ ? ਫਿਰ ਉਸ ਵਿਚੋਂ ਕਿਹੜਾ ‘ਉਪ-ਵਾਦ ’ ਪ੍ਰਮੁੱਖ ਰੱਖਿਆ ਹੈ ? ਤੈਨੂੰ ਇਸ ਸਾਰੇ ਝਮੇਲੇ ਦੀ ਸਮਝ ਨਹੀ । ਇਸ ਲਈ ਆਪਣਾ ‘ਫੈਸਲਾ ’ ਦੇ ਤੇ ਤੁਰਦਾ ਬਣੀਂ , ਤੈਨੂੰ ਕੀ ਕਿਸੇ ਦੇ ਪੱਲੇ ਕੁਝ ਪਏ ਨਾ ਪਏ, ਤੇਰ; ਇਕੌਤਰ-ਸੌ ਹਰਾਂ ।

ਹਾਲ ਕਮਰੇ ਤੋਂ ਦਫ਼ਤਰ ਰਕਮ ਵਸੂਲਣ ਜਾਂਦਿਆਂ , ਪ੍ਰੋਫੈਸਰ ਮਿਗਲਾਨੀ ਤੇਰੀ ਬੜੀ ਦੀਦ ਕਰੇਗਾ । ਨਾਲ ਨਾਲ ਤੁਰੇਗਾ । ਆਪਣੀ ਜਾਣ-ਪਛਾਣ ਕਰਾਏਗ ਕਿ – ‘’ ਮੈਂ ਪ੍ਰੋ :ਮਿਗਲਾਨੀ … ਨਾਵਲਕਾਰ … ਕਰਤਾ … ‘ ਢ਼ੱਠਾਂ ਵਾਲੇ ‘ ।‘’ ਤੂੰ ਆਖੇਂਗਾ- ‘’ ਵਾਹ-ਵਾਹ-ਵਾਹ , ਕਿੰਨਾ ਕਲਾਸਕੀ ਨਾਂ ਏ , ਵਾਹ-ਵਾਹ-ਵਾਹ । ਅਲੋਕਾਰ ਕਿਰਤ ਹੋਵੇਗੀ ਤੁਹਾਡੀ । ਪੰਜਾਬੀ ਨਾਵਲਕਾਰੀ  ਅੰਦਰ ਤਕੜਾ ਵਿਸਫੋਟ ਹੋਵੇਗੀ , ਤੁਹਾਡੀ ਕਿਰਤ । ਪੰਜਾਬੀ ਸਾਹਿਤ ਅੰਦਰ ਭੂਚਾਲ ਆ ਜਾਵੇਗਾ । ਇਸ ਦਾ ਰੀਲੀਜ਼ ਸਮਾਰੋਹ ਕਰਵਾਓ । ਫਿਰ ਗੋਸ਼ਟੀਆਂ ਕਰਵਾਓ । ਪਰਚੇ ਲਿਖਵਾਓ , ਇਸ ‘ ਤੇ ਜਾਣੇ-ਪਛਾਣੇ ਆਲੋਚਕਾਂ ਤੋਂ । ਮੈਂ ਵੀ ਸੇਵਾ ਲਈ ਹਾਜ਼ਰ ਹਾਂ , ਜਿਵੇਂ ਦੀ ਚਾਹੋ । ਇਸ ਤਰ੍ਹਾਂ ਪ੍ਰਸਿੱਧੀ ਵੀ ਹੋਵੇਗੀ ਤੇ ਪੁਸਤਕ ਵਿਕੇਗੀ  ਵੀ , ਉਂਜ ਕੌਣ ਪੁਛਦੈ ਤੇ ਖ਼ਰੀਦਦੈ ਕਿਤਾਬਾਂ ਅਜਕਲ੍ਹ … ? ‘’

ਉਹ ਆਪਣੇ ਨਾਵਲ ਦੀ ਇਕ ਕਾਪੀ ਤੈਨੂੰ ਭੇਤ ਕਰੇਗਾ । ਤੈਨੂੰ ਬਾਹਰ ਲੈ ਆਵੇਗਾ ਕਾਲਿਜੋਂ । ਬੱਸ ਅੱਡੇ ਨੂੰ ਜਾਂਦੀ ਸੜਕ ਉਤਲੇ ਮਨਜ਼ੂਰ-ਸ਼ੁਦਾ  ਇਹਾਤੇ ਵਲ ਜਾਣ ਲਈ ਤਰਲਾ ਕਰੇਗਾ । ਪਰ ਤੂੰ ਦਿਨ ਵੇਲੇ ਨਹੀਂ ਪੀਂਦਾ । ਉਹਦੇ ਲਈ ਦਿਨ ਹੋਵੇ ਜਾਂ ਰਾਤ , ਕੋਈ ਫ਼ਰਕ ਨਹੀ । ਉਹ ਇਕੱਲਾ ਇਹਾਤੇ ਵਲ ਤੁਰ ਜਾਵੇਗਾ ਤੇ ਤੂੰ ਬੱਸ ਅੱਡੇ ਵਲ ।

ਬੱਸ ਚੜ੍ਹਨ ਤੋਂ ਪਹਿਲਾਂ ਤੇਰਾ ਜੀਅ ਪ੍ਰੋ: ਕੋੜੈ ਨੂੰ ਇਕ ਵਾਰ ਫਿਰ ਮਿਲਣ ਨੂੰ ਕਰੇਗਾ । ਇਸ ਲਈ ਅੱਡੇ ਦੀ ਭੀੜ ਬਣੇ , ਵਿਦਿਆਰਥੀਆਂ ਤੋਂ ਪ੍ਰੋ : ਕੋੜੇ ਦਾ ਪਿੰਡ ਪੁਛ ਲਈਂ । ਉਂਝ ਲਗਭਗ ਸਾਰੇ ਰਿਕਸ਼ੇ ਵਾਲਿਆਂ ਨੂੰ ਹੀ ਉਸ ਦੇ ਪਿੰਡ ਤੇ ਘਰ ਦਾ ਪੂਰਾ ਪਤਾ ਹੈ । ਸ਼ਾਮੀਂ ਡਿੱਗੇ-ਢੱਠੇ ਨੂੰ ਉਹਨਾਂ ਵਿਚੋਂ ਹੀ ਕੋਈ  ਜਣਾ ਉਸ ਨੂੰ ਘਰ ਅਪੜਾਉਂਦਾ ਹੈ ।

ਪ੍ਰੋ : ਕੋੜੇ ਦੇ ਪਿੰਡ ਨੂੰ ਕਸਬੇ ਨਾਲ ਜੋੜਦੀ ਸੜਕ ਭਾਵੇਂ ਪੱਕੀ ਹੈ , ਪਰ ਇਸ ਅੰਦਰ ਪਏ ਟੋਇਆਂ ਉਤੋਂ ਲੰਘਦੀ ਰਿਕਸ਼ਾ ‘ ਚ ਤੂੰ ਸੰਭਲ ਕੇ ਬੈਠੀਂ  । ਆਪਣੇ ਸ਼ਹਿਰ ਦੀਆਂ ਸੜਕਾਂ ਉੱਤੇ , ਲੱਤ ‘ ਤੇ ਲੱਤ ਧਰ ਕੇ ਦੌੜਦੇ ਰਿਕਸ਼ੇ ‘ ਤੇ ਅਡੋਲ ਬੈਠ ਕੇ ਜੇ ਖੋਜ-ਪੱਤਰ ਦੀ ਰੂਪ-ਰੇਖਾ ਘੜਨ ਵਿਚ ਉਲਝ ਗਿਆ ਤਾਂ ਉਲਟ ਕੇ ਕਿਸੇ ਖੇਤ ਦੇ ਬੰਨੇ ‘ਤੇ ਜਾ ਡਿੱਗੇਂਗਾ ਅਤੇ ਨੱਕ ਉਤੇ ਟਿਕੀ ਮੋਟੇ ਸ਼ੀਸ਼ੇ ਦੀ ਨਜ਼ਰ ਦੀ ਐਨਕ ਤੁੜਵਾ ਕੇ ਖੁਰਦਬੀਨੀ ਨਗਾਹ ਤੋਂ ਵਾਂਝਿਆਂ ਜਾਵੇਂਗਾ ।

ਪ੍ਰੋ : ਕੌੜੇ ਦੇ ਪਿੰਡ ਪਹੁੰਚ ਕੇ ਚੜ੍ਹਦੀ ਬਾਹੀ ਬਾਹਰਲੀ ਫਿਰਨੀਓਂ ਬਾਹਰ , ਇਕ ਵੱਡੀ ਕੋਠੀ ਦਿਸੇਗੀ । ਰਿਸ਼ਕਾ ਵਾਲਾ ਬਿਨਾਂ ਝਿਜਕ ਕੋਠੀ ਅੰਦਰ ਲੈ ਜਾਵੇਗਾ । ਅੰਦਰ ਵਾਲਿਆਂ ਲਈ ਰਿਕਸ਼ੇ ਦੀ ਆਮਦ ਕੋਈ ਨਵੀ  ਗੱਲ ਨਹੀਂ ਹੋਵੇਗੀ , ਪਰ, ਉੱਪਰ ਬੈਠੇ ‘ ਓਪਰੇ ਬੰਦੇ ’ ਨੂੰ ਪਛਾਨਣ ਲਈ ਬਰਾਂਡੇ ਅੰਦਰ ਡੱਠੇ ਦੀਵਾਨ ‘ ਤੇ  ਲੰਮੇ ਪਏ ਬਿਰਧ ਦੀਆਂ ਨਜ਼ਰਾਂ ਜ਼ਰੂਰ ਟਿਕ ਜਾਣਗੀਆਂ । ਝਿਜਕੀਂ ਨਾ ਮੇਰੇ …. ਆਰ , ਇਹੋ ਨੇ ਪ੍ਰੋ : ਕੋੜੇ ਦੇ ਪਿਤਾ , ਰੀਟਾਇਰਡ ਕਾਨੂੰਗੋ । ਮਾਲ ਮਹਿਕਮੇ ਦੀਆਂ ਬਰੀਕੀਆਂ ਤੋਂ ਪੂਰੀ ਤਰ੍ਹਾਂ ਵਾਕਫ਼ ਸਨ ਇਹ , ਇਸੇ ਲਈ ਇਹ ਕੋਠੀ ਅਤੇ ਅਠਾਰਾਂ ਵੀਹ ਖੇਤ ਇਹਨਾਂ ਪੈਨਸ਼ਨ ਆਉਣ ਤੋਂ ਪਹਿਲਾਂ ਪਹਿਲਾਂ ਈ ਬਣਾ ਲਏ ਸਨ ।

‘ ਤਨਖਾਹ ’ ਦੀ ਕਮਾਈ ਨਾਲ ਹੀ ਸਾਰਾ ਪਰਿਵਾਰ ਪੜ੍ਹਾਇਆ-ਲਿਖਾਇਆ , ਵਿਹਾਇਆ –ਵਰ੍ਹਿਆ , ਇਹਨਾਂ ਨੇ । ਤਿੰਨਾਂ ਪੁੱਤਰਾਂ ਵਿਚੋਂ ਨਿੱਕਾ ਪ੍ਰੋ : ਕੌੜਾ ਹੀ ਘਰ ਰਹਿੰਦਾ ਹੈ , ਵੱਡੇ ਦੋਨੋਂ ਸਰਕਾਰੀ ਮਹਿਕਮਿਆਂ ਦੀਆਂ ਵੱਡੀਆਂ ਪਦਵੀਆਂ ‘ ਤੇ ਪਹੁੰਚ ਕੇ , ਅਖੀਰਲੇ ਉਮਰੇ ਨੌਕਰਾਂ ਤੋਂ ਖੇਤੀ ਕਰਾਉਂਦੇ ਨੇ , ‘ਚ ਚੰਗੀ ਨਸਲ ਦੀਆਂ ਗਊਆਂ ਮੱਝਾਂ ਪਾਲਣਾ ਇਹਨਾਂ ਦਾ ਸ਼ੌਕ ਵੀ ਹੈਗਾ ਇਨ੍ਹਾਂਦਾ  । ਆਪਣੇ ਇਸ ਸ਼ੌਕ  ਨੂੰ ਵਾਕਫ਼ ਜਾਂ ਓਪਰੇ ਬੰਦੇਂ ਨੂੰ ਦੱਸਣ ਲੱਗਿਆਂ ਇਹਨਾਂ ਨੂੰ ਕਿਸੇ ਭੂਮਿਕਾ ਦੀ ਲੋੜ ਨਹੀਂ ਪੈਂਦੀ । ਵਲੈਤੀ ਵਹਿੜਕੇ ਦੇ ਅਵੈੜਪੁਣੇ ਤੋਂ ਗੱਲ ਤੋਰਦੇ ਹਨ ਅਤੇ ਇਸ  ਦੇ ਪੂਰਬਲਿਆਂ ਦੇ ਕੱਚੇ ਪੱਕੇ ਚਿੱਠੇ ਫਰੋਲਦੇ , ਇਹਨੂੰ ਗੁਣਾਂ ਦੀ ਗੁਥਲੀ ਸਿੱਧ ਕਰ ਕੇ ਕਿੱਸਾ ਬੰਦ ਕਰਦੇ ਹਨ ।

‘’ …..ਦੇਸੀ ਨਸਲ ਦੀ ਵਧਿਆ ਗਾਂ ਹੁੰਦੀ ਸੀ ਬਾਪ ਕੋਲ ਸਿਆਲਕੋਟ । ਸਿਆਣਾ ਬੜਾ ਸੀ । ਹਮਲਿਆਂ ਤੋਂ ਪਹਿਲਾਂ ਸਾਰਾ ਟੱਬਰ-ਟੀਰ ਸਮੇਤ ਗਾਂ ਦੇ , ਇਧਰ ਲੈ ਆਇਆ ਸੀ ਆਪਣੇ ਜੱਦੀ ਪਿੰਡ । ਛੋਟੀ ਜਿਹੀ ਹੱਟੀ ਪਾ ਕੇ ਬਹਿ ਗਿਆ , ਹੋਰ ਕਰ ਵੀ ਕੀ ਸਕਦਾ ਸੀ ਬਾਣੀਆ ਪੁੱਤ ! ਰਾਮ ਤੇਰਾ ਭਲਾ ਕਰੇ , ਬਸ ਉਸ ਹੱਟੀ ਆਸਰੇ ਈ ਡੰਗ ਟੱਪਿਆ ਸਾਡਾ । ਮੈਥੋਂ ਵੱਡਿਆਂ ਨੂੰ ਸ਼ਹਿਰ ਦੁਕਾਨਾਂ ਖੋਲ੍ਹ ਦਿੱਤੀਆਂ – ਇਕ ਨੂੰ ਕਰਿਆਨੇ ਦੀ ਤੇ ਦੂਜੇ ਨੂੰ ਬਜਾਜੀ ਦੀ । ਤੀਜਾ ਦਵਾਈਆਂ ਵੇਚਦਾ ਵੇਚਦਾ ਡਾਕਟਰ ਬਣ ਗਿਆ । ਬੜੀ ਭੱਲ ਬਣ ਗਈ ਉਹਦੀ ਸਾਰੇ ਹਲਕੇ ਅੰਦਰ । ਸਮਾਂ ਪਾ ਕੇ ਉਹਨੇ ਡਾਕਟਰੀ ਛੱਡ ਕੇ ਸਿਆਸਤ ਫੜ ਲਈ । ਹੁਣ  ਈਸ਼ਵਰ ਦੀਆਂ ਮਿਹਰਾਂ ਉਹਦੇ ‘ ਤੇ ! ਤੁਸੀਂ ਨਹੀਂ ਜਾਣਦੇ ? … ਮੇਰਾ ਮੰਤਰੀ ਭਰਾ ਈ ਤਾਂ ਹੈ ।

‘’ ਬਸ ਮੈਂ ਆਹ ਨਿਕਾਰੀ ਨੌਕਰੀ ਜਿਹੀ ‘ ਚ ਪੈ ਗਿਆ । ਤਨਖਾਹਾਂ ਨਾਲ ਕੀ ਬਣਦੈ ਜੀ ਅੱਜਕੱਲ । ਪਰ ਆਹ ਇਹ ਇਲਤ ਜਿਹੀ ਸ਼ੁਰੂ ਤੋਂ ਈ ਲੱਗੀ ਹੋਈ ਆ – ਵਧਿਆ ਨਸਲ ਦੀਆਂ ਮੱਝਾਂ-ਗਾਵਾਂ ਰੱਖਣ ਦੀ । ਇਹਨਾਂ  ਆਸਰੇ ਹੀ ਚਾਰ ਸਿਆੜ ਤੇ ਆਹ ਕੁੱਲੀ ਖੜੀ ਕੀਤੀ ਆ ਆਪਾਂ । …. ਹਾ ਸੱਚ ਗਾਂ ਦੀ ਗੱਲ ਵਿਚਕਾਰੇ ਈ  ਭੁਲ ਗਈ , ਪੰਜ ਵੱਛੀਆਂ ਦਿੱਤੀਆਂ ਉਸ ਨੇ , ਦੋ ਦੇਸੀ ,ਦੋਗਲੀਆਂ , ਪਹਿਲੀ ਦੋਗਲੀ ਵਹਿੜ ਦਾ ਵਲੈਤੀ ਵਹਿੜਕਾ ਈ ਏ ਜਿਹਨੇ ਆ ਹ ਕਾਰਾ ਕੀਤਾ ਹੋਇਆ । ‘’

ਆਪਣੀ ਸੱਜੀ ਲੱਤ ਨੰਗੀ ਕਰ ਕੇ ਦੱਸੇਗਾ ਤੈਨੂੰ ਪ੍ਰੋ : ਕੌੜੇ ਦਾ ਪਿਤਾ , ‘’ ਪਤਾ ਨਹੀਂ ਸਹੁਰੇ ਨੂੰ ਕੀ ਪਾਣ ਚੜ੍ਹੀ , ਭਲਾ ਚੰਗਾ ਪਾਣੀ ਪੀ ਕੇ ਮੜਿਆ ਅਤੇ ਛਾਲ ਮਾਰ ਕੇ ਸਿੰਙਾਂ ‘ ਤੇ ਚੁੱਕ ਪਟਕਾ ਮਾਰਿਆ ਮੈਨੂੰ । ਲੱਤ ਟੁੱਟ ਗਈ ਤੇ ਹੋਰ ਵੀ  ਗੁਝੀਆਂ ਸੱਟਾਂ ਲੱਗੀਆਂ  ਕਈ । ਸਾਰੀਆਂ ਰੜਕਦੀਆਂ ਆ ਅਜੇ  ਭਾਈਂ । ਆਹ ਲੱਤ ਤਾਂ ਜੁੜੀ ਨਾ ਜੁੜੀ ਇਕੋ ਬਰਾਬਰ ਈ ਆ , ਜਦ ਭਾਰ ਈ ਨਹੀਂ ਸਹਿੰਦੀ । ਨਾਲੇ ਭਾਈ ਉਮਰ ਉਮਰ ਦੀ ਗੱਲ ਆ , ਬੁੱਢੇ ਹੱਡ ਜੁੜਦੇ ਕਿਥੇ ਆ ਸੌਖ ਨਾਲ ….. । ‘’

ਟੁੱਟੀ ਲੱਤ ਉਤੇ ਬੱਝੀਆਂ ਥਿੰਦੀਆਂ ਪੱਟੀਆਂ ਅਤੇ ਪੱਚਰਾਂ ਨੂੰ ਪਲੋਸ ਕੇ  , ਹਮਦਰਦੀ ਦੇ ਚਾਰ ਅੱਖਰ ਉਂਗਲ ਦਈਂ ਮੇਰੇ … ਆਰ , ਨਹੀਂ ਤਾਂ ਕਹਾਣੀ ਦਾ ਅਗਲਾ ਹਿੱਸਾ ਸੁਣਨ ਤੋਂ ਵਾਂਝਿਆਂ ਜਾਵੇਂਗਾ ।

‘’…. ਆਹ ਵਲੈਤੀ ਵਿਹੜਕੇ ਵੀ ਮਾਰਖੋਰੇ ਹੁੰਦੇ ਆ । ਇਹ ਤਾਂ ਪਤਾ ਹੀ ਨਹੀਂ ਸੀ ਮੈਂਨੂੰ ।ਮਾਰਖੋਰੇ ਹੁੰਦੇ ਸੀ , ਸਾਨ੍ਹ ….. ਇਕ ਸਾਨ੍ਹ ਰਹਿੰਦਾ ਸੀ ਪਿੰਡ ਸਾਡੇ , ਸਾਧ ਦੀ ਕੁਟੀਆ । ਬੱਗਾ ਸਾਨ੍ਹ ਆਖਦੇ ਸੀ , ਲੋਕ ਉਹਨੂੰ । ਉਂਝ ਤਾਂ ਉਹ ਆਲੇ-ਦੁਆਲੇ ਕਈਆਂ ਪਿੰਡਾਂ ਦਾ ਗੇੜਾ ਰੱਖਦਾ ਪਰ ਵੇਲੇ –ਕੁਵੇਲੇ ਬੋਲੀ ਗਾਂ , ਸਾਧ ਦੀ ਕੁਟੀਆ ਪਹੁੰਚ ਕੇ ਜਦੋਂ ਉੱਚੀ ਉੱਚੀ ਅੜੰਬਦੀ , ਤਾਂ ਉਹਦੀ ‘ ਵਾਜ ਸੁਣ , ਉਹ ਜਿਥੇ ਵੀ ਹੁੰਦਾ , ਉਥੋਂ ਸਿੱਧਾ ਫ਼ਸਲਾਂ ਭੰਨਦਾ ਸ਼ੂਟ ਵੱਟ ਲੈਂਦਾ । ਉਹਨੂੰ ਬਰਸੀਨ ,ਚਰ੍ਹੀਆਂ , ਖਾਦੇਂ ਡੁੰਗਦੇ ਨੂੰ ਛਿਛਕਾਰਨਾ ਤਾਂ ਇਕ ਪਾਸੇ ਰਿਹਾ , ਲੋਕੀ ਆਟੇ ਦੇ ਪੇੜੇ ਚਾਰਨ ਲਈ ਸਵੇਰੇ ਤਕਾਲੀਂ ਉਹਦੀ ਬੜ੍ਹਕ ਉਡੀਕਦੇ ਰਹਿੰਦੇ । ਉਹ ਵਾਰੀ ਸਿਰ ਪਿੰਡਾਂ ਦੀਆਂ ਗਲੀਆਂ ਘੁੰਮਦਾ ਦਸ ਵੀਹ ਸੇਰ ਵੰਡ ਖਾ ਕੇ , ਉਥੇ ਈ ਸੁੱਤਾ ਘੁਰਾੜੇ ਮਾਰਦਾ ਰਹਿੰਦਾ ।

‘’ ਪਹਿਲੀਆਂ ਅੰਦਰ ਉਹ ਰਾਜ਼ੀ ਵੀ ਚੰਗਾ ਸੀ ਤੇ ਮਾਰਦਾ ਵੀ ਬਹੁਤ ਸੀ । ਇਹਨੀਂ ਦਿਨੀਂ ਸ਼ਹਿਰ ਵਾਲਿਆਂ ਇਕ ਹੋਰ ਸਾਨ੍ਹ ਛੱਡ ਦਿੱਤਾ –ਕਾਲੇ ਰੰਗ ਦਾ । ਚੜ੍ਹਦੀ ਉਮਰ ਦੀ ਭਰਵੀਂ ਜਾਨ ਸੀ ਉਸ ਦੀ । ਮਾਰਖੋਰਾ  ਘੱਟ ਸੀ ਪਰ ਬੇੱਗੇ ਨਾਲ ਜ਼ਿੱਦ ਕੇ ਆਢਾ ਲੈਂਦਾ । ਉਹ ਜਦ ਵੀ ਟੱਕਰਦੇ ਕਈ ਕਈ ਦਿਨ ਭਿੜਦੇ ਰਹਿੰਦੇ  । ਹੰਢੇ ਹੋਏ ਬੱਗੇ ਤੋਂ ਮਾਰ ਖਾ ਕੇ ਕਾਲਾ ਪਹਿਲਾਂ ਤਾਂ ਕਈ ਵਾਰ ਸ਼ਹਿਰ ਵਲ ਨੂੰ ਦੁੜੱਕੀ ਪੈਂਦਾ ਰਿਹਾ , ਪਰ ਇਕ ਵਾਰ ਕਈ ਦਿਨਾਂ ਦੇ ਵਿਸਮੇ ਕਾਲੇ ਨੇ ਬੱਗੇ ‘ ਤੇ ਗੁਝਾ ਵਾਰ ਕਰ ਦੇ ਉਹਦਾ ਸਿੰਗ ਤੋੜ ਦਿੱਤਾ । ਮੁਢੋਂ ਟੁਟੇ ਸਿੰਗ ‘ ਚੋਂ ਵਗਦੀਆਂ ਖੂਨ ਦੀਆਂ ਨਾਲਾਂ ਛੱਡਦਾ ਅਤੇ ਪੀੜ ਨਾਲ ਸਟਪਟਾਉਂਦਾ , ਉਹ ਦੁੜੱਕੀ ਪਿਆ  ਸਾਧ ਦੀ  ਕੁਟੀਆ ਆ ਲੁਕਿਆ । ਕਈ ਮਹੀਨਿਆਂ ਪਿਛੋਂ ਆਪਣੇ ਚੌੜੇ ਮੋੱਥੇ ‘ਤੇ  ਇੱਕੋ ਸਿੰਗ ਚੁੱਕੀ , ਇਕ ਦਿਨ ਉਹ ਟਾਹਲੀਆਂ ਵਾਲੀ ਜੂਹ ਵਲ ਨਿਕਲਿਆ । ਪਰ ਦੋਂਹ ਚੌਂਹ ਖੇਤਾਂ ਦੀ ਵਿੱਥ ‘ ਤੇ ਤਣ ਕੇ ਖੜੋਤੇ ਕਾਲੇ ਤੋਂ ਡਰ ਕੇ ਪਿਛਾਂਹ ਨਹੀਂ ਪਰਤਿਆ । ਨਿੱਘਰ ਚੁੱਕੀ ਦੇਹੀ ਦੇ ਢਿਲਕੇ ਮਾਸ ਉਤੇ ਭਿਣਕਦੀਆਂ ਮੱਖੀਆਂ ਨੂੰ ਪੂਛ ਨਾਲ ਉਡਾਉਂਦਾ , ਬੱਸ ਸਹਿਜੇ ਸਹਿਜੇ  ਤੁਰਦਾ ਇਕ ਟਾਹਲੀ ਦੀ ਸੰਘਣੀ ਛਾਵੇਂ ਜਾ ਖੜਾ ਹੋਇਆ ।

‘’ ਦੇਖਣ ਵਾਲੇ ਦੱਸਦੇ ਆ ਕਿ ਕਾਲੇ ਨੇ ਉਹਨੂੰ ਵੇਖ ਕੇ ਪਹਿਲਾਂ ਵਾਂਗ ਹੁੰਗਾਰਾ ਨਹੀਂ ਮਾਰਿਆ , ਸਗੋਂ ਭਿੱਗੀ ਬਿੱਲੀ ਵਾਂਗ ਬੱਗੇ ਕੋਲ ਜਾ ਖੜਾ ਹੋਇਆ ,ਜਿਵੇਂ ਪਹਿਲੀ  ਕੀਤੀ ਦਾ ਪਛਤਾਵਾ ਕਰ ਰਿਹਾ ਹੋਵੇ । ਦੇਖਣ ਵਾਲੇ ਦੱਸਦੇ ਆ ਕਿ ਦੋਨੋਂ ਕਿੰਨਾ ਈ ਚਿਰ ਅਡੋਲ ਇਕ ਦੂਜੇ ਵਲ ਦੇਖਦੇ ਰਹੇ , ਫਿਰ ਕੁਝ ਚਿਰ ਪਿਛੋਂ ਨੀਵੀਆਂ ਪਾਈ ਆਪਣੇ ਆਪਣੇ ਰਸਤੇ ਮੁੜ ਗਏ – ਆਖਿਰ ਸੀ ਤਾਂ ਗਊ ਦੇ ਜਾਏ ਹੀ ਨਾ … । ਉਹ ਦਿਨ ਜਾਏ ਤੇ ਅੱਜ ਦਾ ਦਿਨ ਆਏ , ਮੁੜ ਦੋਨਾਂ ਵਿਚ ਕਦੀ ਤਕਰਾਰ ਨਹੀਂ ਹੋਇਆ । ਜੇ ਬੱਗਾ ਇਕ ਗਲੀ ਹੁੰਦਾ , ਤੇ ਕਾਲਾ ਦੂਜੀ ਰਾਹੀਂ ਲੰਘ ਜਾਂਦਾ ।

‘’ ਉਂਝ ਇਹਨੀ ਦਿਨੀਂ ਸ਼ਹਿਰ ਸਲੋਤਰਖਾਨੇ ਵਾਲਿਆਂ ਵਲੈਤੀ ਸਾਨ੍ਹ ਲਿਆ ਕੇ ਨਸਲ-ਬੰਦੀ ਸ਼ੁਰੂ ਕਰ ਦਿੱਤੀ ਹੋਈ ਸੀ , ਪਰ ਲੋਕੀਂ , ਹਾਲੀ ਵੀ ਕਾਲੇ ਦੀ ਹੀ ਭਾਲ ਕਰਦੇ ਸਨ । ਹੁਣ ਤਾਂ ਸਾਰੇ ਲੋਕ ਸਿਆਣੇ  ਹੋ ਗਏ ਆ, ਪਹਿਲੋ-ਪਹਿਲ ਆਖਦੇ ਸੀ ਕਿ ਗਊ ਮਾਤਾ ਭ੍ਰਿਸ਼ਟ ਹੋ ਜਾਊ । ਹੋਰ ਤਾਂ ਹੋਰ  ਅਸੀਂ ਆਪਦੀ ਵਹਿੜ ਦੇ ਦੋ ਸੂਏ ਕਾਲੇ ਸਾਨ੍ਹ ਤੋਂ ਲਏ । ਕਾਲਾ ਮਾਰਦਾ ਨਹੀਂ ਸੀ , ਪਰ ਬੱਗੇ ਨਾਲੋਂ ਕਿਤੇ ਬਹੁਤੀ ਜਾਨ ਅੰਦਰ ਸੀ ….. ਹੁਣ ਤਾਂ ਸਰਦਾਰਾ , ਸਮੇਂ ਈ ਬਦਲ ਗਏ , ਨਾ ਕੋਈ  ਸਾਨ੍ਹ ਛੱਡਦਾ, ਨਾ ਕੋਈ ਫ਼ਸਲਾਂ ਨੂੰ ਮੂੰਹ ਲਾਉਣ ਦਿੰਦਾ । ਵੇਲੇ ਵੇਲੇ ਦੀਆਂ ਗੱਲਾਂ ਹਨ । ਸਲੋਤਰਖਾਨੇ ਵਾਲਿਆਂ ਕੋਲ ਨਵੀਆਂ ਨਵੀਆਂ ਨਸਲਾਂ ਦੇ ਸਾਨ੍ਹ ਆਉਂਦੇ ਆ । ਦੇਸੀ ਤੋਂ ਦੋਗਲੀਆਂ ਅਤੇ ਦੋਗਲੀਆਂ ਤੋਂ ਵਲੈਤੀ ਬਣੀਆਂ ਗਾਵਾਂ ਕਿਤੇ ਦੁੱਧ ਦਿੰਦੀਆਂ ਰਜਾ ਦੇਂਦੀਆਂ , ਪਰ ਰੱਖ ਕੋਈ ਕੋਈ ਈ ਸਕਦਾ –ਮਾਈ ਦਾ ਲਾਲ । ਹਾਰੀ –ਸਾਰੀ ਦਾ ਕੰਮ ਨਹੀਂ । ਮਾਵਾਂ ਵਰਗੇ ਈ ਇਹਨਾਂ ਦੇ ਪੁੱਤ ਆ – ਹਾਥੀਆਂ ਜਿੱਡੇ ਕੱਦ-ਕਾਠ ਆ ਵਹਿੜਕਿਆਂ ਦੇ , ਅਤੇ ਗੈਂਡਿਆਂ ਜਿੰਨਾ ਜ਼ੋਰ ਆ ਸਹੁਰਿਆਂ ਅੰਦਰ …. ।‘’

ਇਹ ਕਹਾਣੀ ਸੁਣਨ ਤਕ ਤੈਨੂੰ ਉਬਾਸੀਆਂ ਆਉਣ ਲੱਗ ਪੈਣਗੀਆਂ । ਚਾਹ ਦੀ ਉਡੀਕ ਨਾ ਕਰੀਂ । ਪ੍ਰੋ : ਕੌੜੇ ਦੇ ਘਰ ਚਾਹ ਵੇਲੇ ਹੀ ਸਾਰਿਆਂ ਨੂੰ ਚਾਹ ਮਿਲਦੀ ਆ , ਪਹਿਲੇ ਨਹੀਂ … । ਏਨੇ ਚਿਰ ਤਕ ਪ੍ਰੋ : ਕੌੜੇ ਦੇ ਸਕੂਟਰਵੀ ਕੋਠੀ ਅੰਦਰ ਸਹਿਜੋ ਦੇਣੀ ਆ ਖੜਾ ਹੋਵੇਗਾ । ਉਹ ਸਨੇਹ ਨਾਲ ਤੈਨੂੰ ਜੱਫੀ ਵਿਚ ਲਵੇਗਾ ਅਤੇ ਆਪਣੇ ਕਮਰੇ ਅੰਦਰ ਲੈ ਜਾਵੇਗਾ । ਉਹ ਗੋਸ਼ਟੀ ਸਮੇਂ ‘ ਆ ਪਏ ’ ਕਿਸੇ ਬਹੁਤ ਜ਼ਰੂਰੀ ਕੰਮ ਦਾ ਉਲੇਖ ਕਰੇਗਾ …. ਕਿ ‘’ ਅੱਜ ‘ ਅੰਕਲ ਹੋਰੀ ‘ ਆਪਣੇ ਘਰ ਆਉਣੇ ਸੀ – ਅਗਲੇ ਦੋ ਦਿਨ ਉਹਨਾਂ ਦਾ ਆਪਣੇ ਹੀ ਇਲਾਕੇ ਦਾ ਟੂਰ ਪ੍ਰੋਗਰਾਮ ਹੈ – ਸ਼ਾਹਪੁਰ ਮਿਡਲ ਸਕੂਲ ਨੂੰ ਹਾਈ ਅਤੇ ਲੰਗਰਕੋਟ ਪ੍ਰਾਇਮਰੀ ਨੂੰ ਮਿਡਲ ਕਰਨ ਲਈ ਫ਼ੰਕਸ਼ਨਾਂ ਦੀ ਤਿਆਰੀ ਕਰਨੀ ਸੀ – ਕੋਮਲਦੀਪ ਤੇ ਜਗਰੂਪ ਕੌਰ ਨੂੰ ਕਾਨਟੈਕਟ ਕਰਨਾ ਸੀ । ਉਂਝ ਤਾਂ ਲੋਕ ਆਪਣੇ ਕੰਮਾਂ ਲਈ ਹੀ ਕਾਫੀ ਇਕੱਠੇ ਹੋਏ ਹੁੰਦੇ ਹਨ –ਕੋਈ ਭਰਤੀ , ਕੋਈ ਨੌਕਰੀ , ਕੋਈ ਬਦਲੀ ,ਕੋਈ ਤਰੱਕੀ ,ਕੋਈ  ਸ਼ਕਾਇਤ ਲੈ ਕੇ ਆਇਆ ਹੁੰਦਾ ਹੈ , ਪਰ ਫਿਰ ਵੀ ਮਾਸ਼ਿਜ਼ ਨੂੰ ਇਕੱਠਾ ਕਰ ਕੇ ਬਿਠਾਈ ਰੱਖਣ ਲਈ ਤੂੰਬੀ ਵਾਲਿਆਂ ਦਾ ਆਸਰਾ ਲੈਣਾ ਈ  ਪੈਂਦਾ ਹੈ ‘’ ਆਦਿ ਆਦਿ ।

ਏਨੇ ਚਿਰ ਵਿਚ ਨੌਕਰਾਂ ਲਈ ਬਣੀ ਚਾਹ ਬਾਹਰ ਚਲੀ ਜਾਵੇਗੀ । ਘਰ ਦੇ ਜੀਆਂ ਲਈ ਬਣੀ ਚਾਹ ਨਾਲ ਤੁਹਾਡੀ ਗਲਬਾਤ ਅੰਦਰ ‘ ਹੋਰ ’ ਨਿੱਘ ਆਵੇਗਾ। ਤੂੰ ਆਪਣੇ ਖੋਜ-ਪਤਰਾਂ ਅਤੇ ਸਾਹਿਤਕ ਸਮਾਗਮਾਂ ਦੀ ਸੂਚੀ ਦੱਸਣ ਲਈ ਸਾਹਿਤਕ ਵਾਤਾਵਰਣ ਪੈਦਾ ਕਰਨ ਦਾ ਯਤਨ ਕਰੇਂਗਾ , ਪ੍ਰੋ : ਕੌੜਾ ਆਪਣੇ ‘ ਅੰਕਲ ’ ਦੀਆਂ ਰਾਜਸੀ ਸਰਗਰਮੀਆਂ ਦਾ ਚਿੱਠਾ ਪੜ੍ਹਨ ਲਈ ਵਾਰਤਾਲਾਪ ਦਾ ਰੁਖ ਆਪਣੀ ਵਲ ਮੋੜੇਗਾ । ਤੂੰ ਚੰਗੇ ਅਤੇ ਸਿਹਤਮੰਦ ਸਾਹਿਤ ਰਾਹੀਂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ‘ ਤੇ ਜ਼ੋਰ ਦੇਵੇਂਗਾ । ਉਹ ਲੱਚਰ ਅਤੇ ਅਸ਼ਲੀਲ ਲਿਖਤਾਂ ਨੂੰ ਰੁਮਾਂਚਿਕ ਆਖ  ਕੇ ਪਬਲਿਕ ਜਸਲਿਆਂ ਦੀ ਰੌਣਕ ਨਾਲ ਜੋੜੇਗਾ । ਤੂੰ ਉਸਾਰੂ ਸੋਚ ਪੈਦਾ ਕਰਨ ਨੂੰ ਅਸਲੀ ਸਮਾਜ-ਸੇਵਾ ਆਖੇਂਗਾ , ਉਹ ਨਿੱਜੀ ‘ ਕੰਮ ’  ਨੂੰ ਲੋਕ ਸੇਵਾ ਗਰਦਾਨ ਕੇ ਰਹੇਗਾ- ਕਿ ‘’ ਜੇ ‘ਅੰਕਲ ’ ਦੇ ਮੰਤਰੀ ਹੁੰਦਿਆ‘ ਆਪਣਿਆਂ ‘ ਨੂੰ ਕੋਈ ਲਾਭ ਨਾ ਹੋਇਆ ਜਿਹਨਾਂ ਇਲੈਕਸ਼ਨਾਂ ਵਿਚ ‘ ਹੈਲਪ ‘  ਕੀਤੀ ਸੀ , ਉਹਨਾਂ ਤੋਂ ਅਗੋਂ ਆਪਾਂ ਕੀ ਆਸ ਰੱਖਾਂਗੇ ? ‘’

ਪ੍ਰੋ : ਕੌੜਾ ਤੈਨੂੰ ਵੀ ਯੂਨੀਵਰਸਿਟੀ ਦੀ ਕੋਈ ਚੇਅਰ ਹਥਿਆਉਣ ਲਈ ਲੋੜੀਂਦੀ  ‘ ਸੇਵਾ ’ ਦੀ ਪੇਸ਼ਕਯ ਕਰੇਗਾ , ਭਾਵੇਂ ਕਿਸੇ ਡੀ . ਲਿਟ ਨੂੰ ਉਛਾਲ ਕੇ ਹੀ ਕਿਉਂ ਨਾ ਖਾਲੀ ਕਰਨੀ ਪਵੇ । ਉਹ ਆਪਣੇ ‘ ਅੰਕਲ ’ ਦੀ ਸਰਪਰਸਤੀ ਹੇਠ ਅਜਿਹੇ ਫੰਕਸ਼ਨ ਕਰਨ ਦੀ ਸਿਫਾਰਸ਼ ਵੀ ਕਰੇਗਾ । ਤੇਰੇ ਵਲੋਂ ਅਸਹਿਮਤੀ ਪ੍ਰਗਟਾਉਣ ‘ਤੇ ਉਹ ਤੈਨੂੰ ਧਮਕੀ ਵੀ ਦੇਵੇਗਾ । ਤੇ ਤਕਰਾਰ ਵਧ ਗਿਆ ਤਾਂ ਇਹ ਧਮਕੀ ਮੂੰਹ ਜ਼ਬਾਨੀ ਤਕ ਹੀ ਸੀਮਿਤ ਨਹੀਂ ਰਹੇਗੀ । ਤੇਰੇ ਯਨੀਵਰਸਿਟੀ ਪਹੁੰਚਣ ਤੋਂ ਪਹਿਲਾਂ ਹੀ ਤੇਰੇ ਦਫ਼ਤਰ ਦੀ ਮੇਜ਼ ‘ਤੇ ਪਏ ਸ਼ੀਸ਼ੇ ਹੇਠ ‘ ਕਾਰਨ –ਦੱਸੋ ’ ਨੋਟਿਸ ਅੱਖਾਂ ਪਾੜ ਪਾੜ ਤੇਰੀ ਵੱਲ ਝਾਕਦਾ ਹੋਵੇਗਾ।

ਹੁਣ ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰੀਂ ਮੇਰੇ …. ਆਰ , ਕਿ ਕਿਸੇ ਉੱਚ-ਪੱਧਰੀ ਚੇਅਰ ਦਾ ਮੁੱਖੀ ਬਣ ਕੇ ਸਾਹਿਤ ਦੀ ਵਧੀਆ ਸੇਵਾ ਕਰ ਸੱਕੇਂਗਾ ਜਾਂ ਫਿਰ ਇਸੇ ਤਰ੍ਹਾਂ ਸਾਹਿਤਕ ਗੋਸ਼ਟੀਆਂ ਅੰਦਰ ਆਪਣੀ ਭਾਸ਼ਾ ਅਤੇ ਸਭਿਆਚਾਰ ਦੀ ਰਾਖੀ ਲਈ ਸਿੰਗ ਫਸਾਈ ਕਰ ਕੇ ?

ਇਕ ਕੰਢੇ ਵਾਲਾ ਦਰਿਆ
ਉਸ ਦੀ ਮਸੀਡੀਜ਼ ਝੱਟ ਉਸੇ ਥਾਂ ਆ ਰੁਕੀ । ਕਰਮੇ ਦੀ ਠੱਠੀ ਸਾਹਮਣੇ । ਕੁਮਾਰ ਜੀ ਦੇ ਕਹਿਣ ‘ਤੇ ।  ਕੁਮਾਰ ਜੀ ਦਾ ਹੁਕਮ ਸੀ – ‘ਕਰਮਾ ਤਾਂ ਜਮਾਂ ਈ ਢੇਰੀ ਢਾਹੀ ਬੈਠਾ, ਉਨੂੰ ਛੱਡੋ,ਅੱਵਲ ਦਫਾ ਕਰੋ । ‘

ਕਰਮੇ ਦੀ ਹੱਦ ਦਰਜੇ ਦੀ ਢਿੱਲ-ਮੱਠ ਵਰਮੇ ਤੋਂ ਬਰਦਾਸ਼ਤ ਨਾ ਹੋਈ । ਉਹ ਅੱਗ ਭਬੂਕਾ ਹੋ ਉੱਠਿਆ । ਬਿਨਾਂ ਕਿਸੇ ਨਿੱਜੀ ਅੰਗ-ਰਾਖੇ ਦੇ ਕਰਮੇ ਦੀ ਕੁੱਲੀ ਸਾਹਮਣੇ ਆ ਭੱਬਕਿਆ – “ਓਏ ਕਰਮੂੰ ਕੇ ਬੱਚੇ,ਬਾਹਰ ਆ ਜ਼ਰਾ…..।“

ਕਰਮਾ ਅਜੇ ਆਇਆ ਈ ਸੀ ਕੰਮ ਤੋਂ । ਥ੍ਰੀ-ਵੀਲਰ ਖੜ੍ਹਾ ਕਰਕੇ ਅਜੇ ਗਿਆ ਈ ਸੀ ਅੰਦਰ । ਉਸ ਦੀ ਚੀਕ ਜਿਹੀ ਸੁਣ ਕੇ , ਝੱਟ ਬਾਹਰ ਆ ਗਿਆ । ਬਿਨਾਂ ਕਿਸੇ ਡਰ-ਭੈਅ ਦੇ ਉਹ ਵਰਮੇ ਦੀ ਗੱਡੀ ਸਾਹਮਣੇ ਆ ਖੜ੍ਹਾ ਹੋਇਆ ।

ਵਰਮੇ ਦੀਆਂ ਅੱਖਾਂ ਜਿਵੇਂ ਲਹੂ ਡੋਲ੍ਹ ਰਹੀਆਂ ਹੋਣ ।ਬਿਨਾਂ ਬੋਲੇ ਜਿਵੇਂ ਉਹ ਵਿੰਡ-ਗਲਾਸ ਵਿਚੋਂ ਦੀ ਕਰਮੇ ਦੀ ਮਾਂ ਦੀ , ਧੀ ਦੀ ਕਰ ਰਹੀਆਂ ਹੋਣ ।

ਉਸਦੀ ਬਿਫ਼ਰੀ-ਬਿਗੜੀ ਹਾਲਤ ਦੇਖ ਕੇ ਕਰਮਾ ਕੁਝ ਡਰਿਆ । ਪਰ, ਆਂਡ-ਗੁਆਂਢ ਤੋਂ ਉਸ ਵੱਲ, ਸਰਕ ਆਈ ਕਿੰਨੀ ਸਾਰੀ ਭੀੜ ਦੇਖ ਕੇ ਮੁੜ ਹੌਸਲਾ ਫੜ ਗਿਆ – “ ਆ ਓਏ ਬਾਊ…ਉਤਰ ਆ ਬੱਲੇ ।…..ਦੱਸ ਕੀ ਹੁਕਮ ਆਂ ? “

ਬਾਉ ਵੀ ਕਰਮਾ ਉਸ ਨੂੰ ਕਿਸੇ ਦੇ ਸਾਹਮਣੇ ਈ ਕਿਹਾ ਕਰਦਾ ਸੀ , ਨਹੀਂ ਕੱਲੇ ਨੂੰ ਉਹ ਉਸ ਨੂੰ ਬਰਮੂੰ ਆ ਕੇ ਬੁਲਾਉਂਦਾ ਜਾਂ ਸ਼ਰਮਾ। ਥਾਂ ਘਰ ਥਾਂ ਛੇਕ ਕਰਨ ਵਾਲਾ ਜੰਤਰ ।ਕੁਮਾਰ ਬਾਬੂ ਦਾ ਹੱਥ-ਠੋਕਾ । ਉਂਝ ਵਰਮੇ ਦਾ ਅਸਲ ਨਾਂ ਵੀ ਕਰਮੇ ਨੂੰ ਨਹੀਂ ਸੀ ਪਤਾ ।ਪਤਾ ਕਰਨ ਦੀ ਲੋੜ ਈ ਨਹੀਂ ਸੀ ਪਈ । ਉਨ੍ਹਾਂ ਦੇ ਕੰਮਕਾਰ ਦੀ ਸਾਂਝ ਵੀ ਰਹੀ, ਥਾਂ-ਟਿਕਾਣੇ ਦੀ ਵੀ । ਜਿੰਨਾ ਕੁ ਵਰਮੇ ਨੇ ਦੱਸਿਆ , ਪਹਿਲੀ ਵਾਰ ਮਿਲਣ ‘ਤੇ , ਉਸੇ ਨਾਲ ਹੀ ਚਲਦੀ ਰਹੀ ਗੱਡੀ ।

ਵਰਮਾ ਉਸ ਨੂੰ ਵੀਹ ਕੁ ਵਰ੍ਹੇ ਪਹਿਲਾਂ ਟੱਕਰਿਆ ਸੀ, ਵੱਡੀ ਮਸੀਤ ਸਾਹਮਣੇ । ਤੰਗ ਜਿਹੇ ਫੁੱਟ-ਪਾਥ ‘ਤੇ ।ਸ਼ਾਮੀ ਮੂੰਹ-ਹਨੇਰੇ ਜਿਹੇ । ਉੱਚੇ ਜੰਗਲੇ ਦੀ ਓਟ ‘ਚ । ਜਿਥੇ ਕਰਮਾ ਹਰ ਰੋਜ਼ ਰਾਤੀ ਆ ਟਿਕਦਾ ।….ਇਕ ਦਿਨ ਉਸ ਤੋਂ ਪਹਿਲਾਂ ਹੀ ਕੋਈ ਓਪਰਾ ਮੁੰਡਾ ਉਸਦੀ ਥਾਂ ਮੱਲੀ ਪਿਆ ਸੀ । ਉਸ ਨੇ ਆਉਂਦੇ ਨੇ ਉਹਨੂੰ ਉੱਥੋਂ ਹਟ ਜਾਣ ਲਈ ਕਿਹਾ । ਉਹ ਅੱਗੁਂ ਪੈਂਦੀ ਸੱਟੇ ਕਰਮੇ ਦੇ ਗਲ਼ ਪੈ ਗਿਆ । ਗਾਲੀ-ਗਲੋਚ ਤੋਂ ਵਧਦੀ ਗੱਲ ਹੱਥੋਪਾਈ ਤਕ ਅੱਪੜ ਗਈ ।ਉਨ੍ਹਾਂ ਦੇ ਲਾਗੇ ਪਾਸੇ ਪਏ-ਸੁੱਤੇ ਕਈਆਂ ਨੇ ਪੈ-ਪੁਆ ਕੇ ਝਗੜਾ ਮੁੱਕਦਾ ਕਰ ਲਿਆ । ਕਰਮੇ ਨੂੰ ਉਸਦੀ ਪਹਿਲੀ ਥਾਂ ਮਿਲ ਗਈ, ਪਰ ਦੂਜੀ ਮੁੰਡਾ ਵੀ ਕਿਧਰੇ ਦੂਰ-ਪਾਰ ਨਾ ਗਿਆ ।ਉਹ ਵੀ ਲਾਗੇ ਹੀ ਪਿਆ ਰਹਿਣ ਲਈ ਰਾਜ਼ੀ ਹੋ ਗਿਆ, ਥੋੜ੍ਹਾ ਕੁ ਹਟਵਾਂ। ਸਵੇਰੇ ਉੱਠਦਿਆਂ ਦੋਨਾਂ ਦੀਆਂ ਅੱਖਾਂ ‘ਚ ਨਾ ਗਿਆ ਸੀ ,ਨਾ ਗੁੱਸਾ । ਥੋੜ੍ਹੀ ਬਓਤ ਅਪਣੱਤ ਜ਼ਰੂਰ ਸੀ ਜਾਂ ਜ਼ਰਾ ਕੁ ਜਿੰਨੀ ਨਮੋਸ਼ੀ-ਫੁੱਟਪਾਥੀ ਹੋਣ ਦੀ ਨਮੋਸ਼ੀ ।

“ ਮੈਂ ਕਰਮਾ ਆਂ…ਤੇਰੇ ਨਾਂ ਕੀ ਆ….” ਕਰਮੇ ਨੇ ਉਸ ਨੂੰ ਆਪਣਾ ਨਾਂ ਦੱਸ ਕੇ ਗੱਲ ਤੋਰਨ ਲਈ ਗੱਲ ਤੋਰੀ ਸੀ ।

“  ਜੇ ਤੂੰ ਕਰਮਾ ਤਾਂ ਮੈਂ ਵਰਮਾ…,” ਉਸ ਨੇ ਜਿਵੇਂ  ਨਹਿਲੇ ‘ਤੇ ਦਹਿਲਾ ਮਾਰਨ ਲਈ ਤਰ੍ਹਾਂ-ਮਿਸਰਾ ਜੋੜ ਦਿੱਤਾ ਹੋਵੇ।

ਫਿਰ ਕਿੰਨੇ ਹੀ ਦਿਨ ਵਰਮਾ, ਨਵੀਂ ਲੱਭੀ ਥਾਂ ‘ਤੇ ਆ ਟਿਕਦਾ ਰਿਹਾ ।

ਗਈ ਰਾਤ ਤਕ, ਉਹ ਆਪਣੇ ਕਾਰ-ਕਿੱਤੇ ਦੇ ਗੱਫੇ-ਤਰਾਰੇ ਕਰਮੇ ਨੁੰ ਦੱਸਦਾ, ਉਸਨੂੰ ਕੁਲੀ-ਗੀਰੀ ਦੇ ਭਾਰ-ਬੋਝ ਤੋਂ ੳਚਾਟ ਕਰਦਾ ਰਿਹਾ ….ਤੇ ਇਕ ਦਿਨ ਉਹ ਵੱਡੀ ਮਸੀਤ ਸਾਹਮਣਲੇ ‘ਰਿਹਾਇਸ਼ੀ-ਅੱਡੇ’ ਤੋਂ ਫਿਰ  ਗਾਇਬ ਸੀ,ਕਰਮੇ ਸਮੇਤ।

ਅਸਲ ‘ਚ ਵਰਮਾ ਕਿਸੇ ਵੀ ਇਕ ਥਾਂ ਬਓਤਾ ਚਿਰ ਟਿਕਿਆ ਨਹੀਂ ਸੀ ਰਿਹਾ ਸਕਿਆ ।

ਇਥੇ ਵੀ ਉਸਨੇ ਅੱਠ-ਸੱਤ ਵਰ੍ਹੇ ਹੀ ਕੱਟੇ ਸਨ, ਇਸ ਬਸਤੀ ‘ਚ । ਜਿਥੇ ਹੁਣ ਉਸਦੀ ਗੱਡੀ ਆ ਧਮਕੀ ਸੀ , ਬਿਨਾਂ ਕਿਸੇ ਅੰਗ-ਰਾਖੇ ਦੇ । ਬਿਨਾਂ ਕਿਸੇ ਭੈਅ-ਡਰ ਦੇ । ਇਥੋਂ ਦੇ ਸਾਰੇ ਲੋਕ ਤਾਂ ਉਸਦੇ ਦੇਣਦਾਰ ਸਨ। ਅਤਿ ਦੇ ਅਹਿਸਾਨਮੰਦ । ਨਹੀਂ ਤਾਂ ਇਨ੍ਹਾਂ ‘ਚ ਕਿਸੇ ਦੀ ਕੀ ਹਿੰਮਤ ਸੀ । ਐਨੀ ਉੱਚੀ, ਐਨੀ ਖੁੱਲ੍ਹੀ ਥਾਂ ਘੇਰ ਕੇ ਬੈਠਣ ਦੀ । ਮੁਫ਼ਤੋ-ਮੁਫ਼ਤ । ਧੁੱਸੀ-ਬੰਨ੍ਹ ਦੇ ਅੰਦਰ । ਇਨ੍ਹਾਂ ਤਾਂ ਮਹਾਂਨਗਰ ਦੇ ਅੰਦਰਲੇ-ਬਾਹਰਲੇ ਫੁੱਟ-ਪਾਥਾਂ ਤੇ  ਰੁੜ੍ਹ-ਖੁੜ੍ਹ ਕੇ ਮਰ-ਮੁੱਕ ਜਾਣਾ ਸੀ ਹੁਣ ਨੂੰ । ਇਹ ਤਾਂ ਭਲਾ ਹੋਵੇ ਉੱਚੇ-ਉੱਚੇ ਮਹਿਲਾਂ ਵਰਗੇ ਬੰਗਲਿਆਂ-ਵਿੱਲਿਆਂ ਅੰਦਰ ਰਸਣ-ਵਸਣ ਵਾਲੀ ਨਰਮ-ਨਾਜ਼ੁਕ ਲਗਰ-ਪੂੰਗ ਦਾ , ਜਿਨ੍ਹਾਂ ਦੀ ਕਮਸਿਨ ਮਹਿਲਾ-ਸੰਮਤੀ ਦੀ ਸਭ ਤੋਂ ਮਾਡਰਨ-ਮਾਡਲ ਕੁਰਸੀ ਰਾਣੀ ਤੋਂ ਅਛੋਪਲੇ ਜਿਹੇ ਉਸਦੇ ਰਮਾਂਚਿਤ ਸੁਭਾਅ ਦੇ ਰਾਜ-ਕੁਮਾਰ ਦੇ ਮੂੰਹ-ਕੰਨ ਨਾਲ ਮੂੰਹ ਜੋੜ ਕੇ ਬੱਸ ਐਨੀ ਕੁ ਗੱਲ ਆਖੀ ਸੀ – “ ਡੀਅਰ ਹਮੇਂ ਫੁੱਟ-ਪਾਥੋਂ, ਸੜਕੋਂ-ਬਾਜ਼ਾਰੋਂ ਪਏ ਸੋਤੇ-ਘੂੰਮਤੇ , ਗੰਦੇ-ਮੰਦੇ ਲੋਕ ਬਿਲਕੁਲ ਅੱਛੇ ਨਹੀ ਲਗਤੇ….ਜੀਆ ਮਤਲਾ ਜਾਤਾ ਹੈਅ  ਹਮਰਾ ਉਨ ਪਏ ਨਜ਼ਰ ਗਿਰਤੇ ਹੀ ….। ਕੁਝ ਕਰੋ ਨਾ, ਡਾਰਲਿੰਗ …ਪਲੀਜ਼….! “

ਬੱਸ , ਉਸ ਦੇ ਫੁੱਲ-ਪੱਤੀਆਂ ਵਰਗੇ ਰੰਗ-ਬਿਰੰਗੇ ਬੁੱਲ੍ਹਾਂ ‘ਚੋਂ ਐਨੇ ਕੁ ਬੋਲ ਕਿਰਨ ਦੀ ਦੇਰ ਸੀ ਕਿ ਯੁਵਾ-ਵਿੰਗ ਦੇ ਸਰਵੇ-ਸਰਵਾ ਨੇ ਝੱਟ ਅਗਲਾ ਕਾਰਜ ਆਰੰਭ ਦਿੱਤਾ । …ਕੁਰਸੀ ਰਾਣੀ ਦੇ ਰੋਕਦਿਆਂ-ਟੋਕਦਿਆਂ ।

ਕੁਰਸੀ ਰਾਣੀ ਨੇ ਬਥੇਰਾ ਕਿਹਾ, ਬਥੇਰਾ ਸਮਝਾਇਆ – “ ਬੇਟਾ ਜੀ , ਯਹ ਤੋਂ ਸ਼ਕਤੀ –ਸਥੱਲ , ਰਾਜ-ਸਥੱਲ ਹੈਅ  ਹਮਾਰ ਲੋਗੋਂ ਕਾ, ਯਹ ਤੋਂ ਸੰਘਸ਼ਣ-ਖੜਾਮ ਹੈਅ ਹਮਰੇ ਖਾਨਦਾਨ ਕੀ ….। ਇਨ ਕੋਅ ਊਚਾ ਉਠਾਨੇ ਕੇ ਲੀਏ ਤੋਂ ਲਾਏ ਹੈਅ ਯਹਾਂ, ਦੂਰ-ਦਰਾਜ਼ ਖੇਤੋਂ –ਜੰਗਲੋਂ ਮੇਂ ਸੇ ਉਠਾ ਕਰਕੇ ….।“

ਪਰ, ਇਸ਼ਕੀ-ਮੁਸ਼ਕੀ ਯੁਵਾ-ਨੇਤਾ , ਯੁਵਕੀ-ਸ਼ਕਤੀ ਦੀ ਨਿਕਾਰੀ ਜਿਹੀ ‘ਮੰਗ ’ ਨਜ਼ਰ-ਅੰਦਾਜ਼ ਕਰ  ਕਿਵੇਂ ਸਕਦਾ ਸੀ ।

ਅਗਲੇ ਹੀ ਦਿਨ ਸਾਰਾ ਪ੍ਰਸ਼ਾਸ਼ਨ, ਉਸਦੀਆਂ ਫ਼ਰਮਾਇਸ਼ ਸ਼ੁਦਾ ਆਖੀਆਂ ਦੱਸੀਆਂ ਥਾਵਾਂ ਦੀ ਪੂਰਨ-ਸਫਾਈ ਕਰਨ ਵਿੱਚ ਪੂਰੀ ਤਰ੍ਹਾਂ ਜੁੱਟ ਗਿਆ ।

ਰੇਲ-ਪੁਲ ਹੇਠਲੇ ਪਹਿਲੇ ਥਮਲੇ ਦੀ ਢੋਅ ਨਾਲ ਘੁਰਨਾ ਬਣਾਈ ਬੈਠੇ ਕਰਮੇ-ਵਰਮੇ ਦੇ ਮੌਰਾਂ ‘ਚ ਵੀ ਪੁਲਸੀ  ਡਾਂਗਾਂ ਆ ਵਰ੍ਹੀਆਂ ।

ਅੱਠ-ਦਸ ਦਿਨ ਇਧਰ-ਉਧਰ ਟੱਕਰਾਂ ਮਾਰਦੇ, ਆਖਿਰ ਉਹ ਇਸ ਥਾਂ ਅੱਪੜ ਗਏ, ਜਿਥੇ  ਹੁਣ ਵਰਮੇ ਦੀ ਮਰਸੀਡੀਜ਼ ਆ ਖੜ੍ਹੀ ਸੀ ਤੇ ਕਾਲੇ ਤਰਪਾਲ ਦੇ ਓਟਣੇ ਹੇਠ ਸਾਹ ਲੈਣ ਲਈ ਆ ਰੁਕਿਆ ਕਰਮੇ ਦਾ ਥ੍ਹੀ—ਵੀਲਰ ।

ਵਰਮੇ ਦੇ ਮਨ ‘ਚ ਆਈ ਕਿ ਸਟੇਰਿੰਗ –ਸੀਟ ਤੋਂ ਉਤਰ ਕੇ ਉਹ ਕਰਮੇ ਨੂੰ ਜੂੜਿਓਂ ਫੜ ਲਏ । ਖੱਬੇ-ਸੱਜੇ ਹੱਥ ਦੇ ਦੋ-ਚਾਰ ਲੱਫੜ ਮਾਰਕੇ ਉਦ੍ਹਾ ਬੁਥਾੜ ਭੰਨ ਕੇ ਪੁੱਛੇ…ਹਰਾਮਦੀਏ ਜਿਣਸੇ ,ਤੇਰੇ ਕੋਈ  ਹੱਡ-ਚੰਮ ਲੱਗਦੀ ਵੀ ਆ ਕਿ ਨਈਂ ,ਮੰਗ-ਖਾਣੀ ਜਾਤ ਦੇਏ ….। ਵਾਹਲਾ ਈ ਸੰਨਿਆਸੀ ਬਣਿਆ ਫਿਰਦਾ….ਜੂਠ ਕਿਸੇ ਥਾਂ ਦੀ ….।“

ਪਰ, ਝੱਟ ਹੀ ਉਸ ਨੂੰ ਕੁਮਾਰ ਜੀ ਦੀ ਹੁਣੇ-ਹੁਣੇ ਕੀਤੀ ਹਦਾਇਤ ਚੇਤੇ ਆ ਗਈ – “ ਛੋੜੋ…ਛੋੜੋ ਉਸੇ ….ਏਕ ਦਮ ਦਫਾ ਕਰੋ …ਖੁਆਜ਼ਾ ਨਗਰ ਦਾ ਸਾਰਾ ਕਾਮ ਅੱਬ ਗੋਪੀ ਕੇ ਸੌਪ ਦੋ, ਗੋਪੀ ਕੋਅ ….।“

ਝੱਟ ਉਸਨੇ ਸਾਰੇ ਦਾ ਸਾਰਾ ਗੁੱਸਾ ਇਕੋ ਡੀਕੇ ਨਿਘਾਰ ਲਿਆ । ਕਰਮੇ ਨਾਲ਼ ਹੂਰਾ-ਮੁੱਕੀ ਹੋਣ ਦੀ ਬਜਾਏ ਉਹ ਗੋਪੀ ਨੂੰ ਇਕ ਪਾਸੇ ਲੈ ਤੁਰਿਆ ।ਇਕੱਲ-ਵੰਨ੍ਹੇ । ਨੱਕ-ਮੂੰਹ ‘ਤੇ  ਰੁਮਾਲ ਰੱਖ ਕੇ ।….ਨਾ ਚਾਹੁੰਦਾ ਹੋਇਆ ਵੀ ।

ਕਰਮੇ ਨੂੰ ਉਹ ਐਵੇਂ ਕਿਵੇਂ ‘ਸੁੱਟਣਾ ’ ਨਹੀਂ ਸੀ ਚਾਹੁੰਦਾ । ਹੁਣ ਇਸ ਤੋਂ ਬਿਨਾਂ ਚਾਰਾ ਕੋਈ ਨਹੀਂ ਸੀ ਉਸ ਪਾਸ ।

-“ ਕੀ ਹਾਲ  ਐ ਠੱਠੀ ਦਾ , ਗੋਪੀ ਸ਼ਾਹ….? ਬੜੇ ਢਿੱਲੇ-ਮੱਠੇ ਚਲਦੇ ਓਂਅ ਐਤਕੀ…? “

“ਨਈਂ ਜਨਾਬ ਬਿਲਕੁਲ ਨਈਂ ….ਐਹੋ ਜੇਈ ਕੋਈ ਗੱਲ ਨਈਂ….ਊਂ ਥੂਆਨੂੰ ਪਤਾ , ਢਿੱਲ-ਮੱਠ ਵੀ ਤਾਂ ਤੁਹੀ ਈ ਦੂਰ ਕਰਨੀ …..। ਬਾਕੀ ਤੁਹੀਂ ਫਿਕਰ ਨਾ ਕਰੋ , ਅਹੀਂ ਸਭ ਤਿਆਰ ਆਂ, ਪੱਕੇ-ਠੱਕੇ ।…..ਆਪਾਂ ਬਓਤ ਸੁਲਝੈ ਬੰਦੇ ਆਂ….।“

‘ਬਾਕੀ ਤਸੀਂ ਫਿਕਰ ਨਾ ਕਰੋ , ਅਹੀ ਸਭ ਤਿਆਰ ਆਂ, ਪੱਕ-ਠੱਕ’, ਵਾਲੀ ਗੱਲ ਗੋਪੀ ਨੇ ਆਪਣੇ ਵੱਲੋਂ ਪੂਰੇ ਜ਼ੋਰ ਨਾਲ ਉਭਾਰੀ , ਜਿਵੇਂ ਪਿਛਾਂਹ ਗੱਡੀ ਲਾਗੇ ਖੜ੍ਹੇ ਆਂਢ-ਗੁਆਂਢ ਨੁੰ ਸੁਣਾ ਕੇ ਆਖ ਰਿਹਾ ਹੋਵੇ । ਨਾਲ ਹੀ ਉਸ ਨੇ ਵਰਮੇ ਨਾਲ ਬਣੀ ‘ਨੇੜਤਾ ’ ਦਾ ਲਾਹਾ ਲੈਂਦਿਆਂ, ਕਰਮੇ ਦੀ ਅਲਗਰਜ਼ੀ ਵੀ ਉਸ ਤਕ ਅੱਪੜਦੀ ਕਰ ਛੱਡੀ । ਥੋੜ੍ਹਾ ਹੋਰ ਪਰ੍ਹਾਂ ਸਰਕ ਕੇ – “…ਹੋਰ ਤਾਂ ਸਭ ਠੀਕ ਆ ਬਾਊ ਬੈਬ ਜੀ ….ਥੁਆਨੂੰ ਪਤਆ ਆਪਾਂ ਬਓਤ ਸੁਲਝੇ ਬੰਦੇ ਆਂ …..। ਤੁਹੀਂ ਮੇਰੇ ਨਾਲ ਕਰਨੀਂ ਸੀ ਸਾਰੀ ਗੱਲ….।“

“ ਅੱਛਾ….ਊਂ  ਮਿਲੇ ਕਿੰਨੇ-ਕਿੰਨੇ ਆਂ ? ਅੱਧ-ਪੁਚੱਧ ਤਾਂ ਮਿਲ ਈ ਗਿਆ ਹੋਊ ….।“ ਅਣਜਾਣ ਬਣਦੇ ਵਰਮੇ ਨੇ ਗੋਪੀ ਦੇ ਮੋਢੇ ‘ਤੇ ਧਰਿਆ ਹੱਥ ਰਤਾ ਕੁ ਉਸਦੀ ਕੰਡ ਵੱਲ ਨੂੰ ਹੋਰ ਸਰਕਦਾ ਕਰ ਦਿੱਤਾ ।

“ ਓ ਕਿੱਥੇ ਬਾਊ ਜੀ ….! ਚਲੋ ਛੱਡੋ,ਅਹੀਂ ਸਮਝਾਂਗੇ ਸਾਰੇ ਈ ਮਿਲ੍ਹ ਗਏ । ਊਂ ਥੁਆਨੂੰ ਪਤਾ ਈ ਆ , ਆਪਾਂ ਬਓਤ ਸੁਲਝੇ ਬੰਦੇ ਆਂ…” ਤੈਅ ਹੋਏ ਸੌਦੇ ਦਾ ਸੱਚ-ਝੂਠ ਦੱਸ-ਪੁੱਛ ਕੇ ਵਾਪਸ ਮੁੜਦੇ ਗੋਪੀ ਨੇ ਨੀਵੀਂ ਕੀਤੀ ਸੁਰ ਮੁੜ ਪਹਿਲਾਂ ਵਾਂਗ ਉੱਚੀ ਕਰ ਲਈ – “ ਬਾਕੀ ਤੁਹੀ ਫਿਕਰ ਨਾ ਕਰੋ ….। ਮਜਾਆਲ ਆ ਇਕ ਵੀ ਬੰਦਾ ਠੱਗੀ-ਠੋਰੀ ਮਾਰੇ ਸਾਡੇ ‘ਚੋਂ….ਆਪਾਂ ਬਓਤ ਸੁਲਝੇ ਬੰਦੇ ਆਂ……”

ਗੋਪੀ ਤੋਂ ਦੋ ਕਦਮ ਹਟਵੇਂ ਮੁੜਦੇ ਵਰਮੇ ਨੇ ਇਕ ਵਾਰ ਫਿਰ ਕਰਮੇ ਨੂੰ ਗਹਿਰੀ ਨਜ਼ਰੇ ਘੂਰਿਆ । ਜਿਵੇਂ ਆਖ ਰਿਹਾ ਹੋਵੇ- “ ਜੇ ਨਈਂ ਸੀ ਕਰਨਾ –ਮਰਨਾ  ਕੁਛ ਵੀ , ਤਾਂ ਫੜ ਕਾਨੂੰ ਲਿਆ ਸੀ , ਲਿਫਾਫਾ……! “

… ਹੁਣ ਤਕ ਉਸਨੇ ਐਹੋ ਜਿਹੇ ਅਨੇਕਾਂ ‘ਡੀਲ’ ਨਪੇੜੇ ਚਾੜ੍ਹੇ ਸਨ ।ਏਥੇ ਇਸ ਬਸਤੀ ‘ਚ ਰਹਿੰਦਿਆਂ ਵੀ ਤੇ ਕੁਮਾਰ ਜੀ ਦੇ ਕੁਆਟਰ ‘ਚ ਪੁੱਜ ਕੇ ਵੀ । ਕਰਮਾ ਵੀ ਉਸਦਾ ਭਾਈਵਾਲ ਰਿਹਾ ਸੀ ਹਰ ਥਾਂ । ਉਹਨਾਂ ਸਭਨਾਂ ਦਾ ਇਕੋ-ਇਕ ਨਿਯਮ ਚੇਤੇ ਸੀ ਉਸਨੂੰ – ‘ਅੱਧੀ ਰਕਮ ਅਡਵਾਂਸ,ਅੱਧੀ ਕੰਮ ਹੋਏ ਤੇਏ…..।‘ ਹੁਣ ਤੱਕ ਉਸਦੇ ਕਿਸੇ ਵੀ ‘ਬਾਸ ‘ ਨੇ ਧੋਖਾ-ਦੇਹੀ ਨਹੀਂ ਸੀ ਕੀਤੀ ਉਸ ਨਾਲ , ਨਾ ਹੀ ਉਸਨੇ ਅਗਾਂਹ ਕੀਤੀ ਸੀ , ਕਿਸੇ ਵੀ ‘ਕਾਰੋਬਾਰੀ ’ ਬੰਦੇ ਨਾਲ ।

ਪਰ ਹੁਣ ਉਸਦਾ ਕਾਰੋਬਾਰੀ ਬੰਦਾ ਈ ਅੜ ਖਲੋਤਾ ਸੀ – ਉਹ ਵੀ ਉਸਦੀ ਆਪਣੀ ‘ਰਿਆਸਤ ’ ‘ਚ । ਜਿਥੇ ਦਾ ਉਹ ਆਪ ‘ਰਾਜਾ ’ ਹੁੰਦਾ ਸੀ ਕਦੀ । ਪੱਤਾ ਨਹੀਂ ਸੀ ਹਿੱਲ ਸਕਦਾ ਉਸਦੇ ਕਹਿਣਾ –ਆਖਣ ਤੋਂ ਬਿਨਾਂ । ….ਹਿੱਲਣਾ ਵੀ ਕਿਵੇਂ । ਹੋਰ ਕਿਸੇ  ਦੀ ਹਿੰਮਤ ਕਿੱਥੇ ਸੀ ਐਹੋ ਜਿਹੀ ਉੱਚੀ-ਪੱਧਰੀ ਥਾਂ ਸਾਭ ਕੇ ਬੈਠਣ ਦੀ ।

ਮਹਾਂ-ਨਗਰ ਦੀ ਸਫਾਈ-ਅਭਿਆਨ ‘ਚ ਉਜੜੇ-ਪੁਜੜੇ ਲੋਕ ਤਾਂ ਕਿੰਨਾ-ਕਿੰਨਾ ਚਿਰ ਊਈਂ ਤਾਬੇ ਨਹੀਂ ਸਨ ਆਏ । ਉਂਝ ਦੇ ਉਂਝ ਹੀ ਘੁੰਮਦੇ-ਭਟਕਦੇ ਰਹੇ ਸਨ, ਕਿਸੇ ਵੀ ਠਾਹਰ-ਅੱਡੇ ਦੀ ਢੂੰਡ-ਭਾਲ ‘ਚ । ਪਰ ਵਰਮੇ-ਕਰਮੇ ਦੇ ਪੈਰਾਂ ਹੇਠਾਂ ਜਿਵੇਂ ਝੱਟ ਦੇਣੀ ਮੋਟਾ-ਤਾਜ਼ਾ ਬਟੇਰਾ ਨੱਪਿਆ ਗਿਆ । ….ਨਵੇਂ ਪੁਲ ਤੇ ਮਟਰ-ਗਸ਼ਤੀ ਕਰਦਿਆਂ ਇਹ ਟਿੱਬੀ ਉਨ੍ਹਾਂ ਦੇ ਸਹਿਵਲ ਹੀ ਨਜ਼ਰੀ ਪੈ ਗਈ ਸੀ –ਕੱਖਾਂ ਕਾਨਿਆਂ ਦੀਆਂ ਉੱਜੜੀਆਂ –ਪੁਜੜੀਆਂ ਕਈ ਸਾਰੀਆਂ ਕੁੱਲੀਆਂ ਵਾਲੀ ਉੱਚੀ –ਰੇਤਲੀ ਟਿੱਬੀ ।

ਉਸੇ ਵਕਤ ਉਨ੍ਹਾਂ ਇਸ ਨਵੀਂ-ਲੱਭੀ ਠਾਹਰ ਤੇ ਇਕ ਕੁੱਲੀ ਆ ਸੁਆਰੀ । ਉਨ੍ਹਾਂ ਰੀਸੇ ਅਨੇਕਾਂ ਹੋਰਨਾਂ ਥਾਂ-ਥਾਂ ਆਪਣੇ-ਆਪਣੇ ਤਰਪਾਲ ਤਾਣ ਲਏ ।

ਗੋਡੇ-ਗੋਡੇ ਡੂੰਘੀਆਂ, ਛੋਟੀਆਂ-ਵੱਡੀਆਂ ਕਈ ਸਾਰੀਆਂ ਖਾਲਾਂ-ਵੱਟਾਂ ਢਾਹ-ਪੂਰ ਕੇ ।

ਬਰਸਾਤ ਮੁਕਦੇ ਹੀ ਅਰਾਈ ਟੱਬਰ ਇਸ ਰੇਤ ਸਾਗਰ ‘ਚ ਖੇਲ੍ਹਾਂ ਆ ਪੁੱਟਦੇ । ਸ਼ਹਿਰ ਲਾਗਲੇ ਗੰਦ-ਢੇਰਾਂ ਦਾ ਗੰਦ-ਕੂੜਾਂ ਇਨ੍ਹਾਂ ਅੰਦਰ ਲਿਆ ਖਿਲਾਰਦੇ ।

ਪੁਗਾਰਾ ਰੁੱਤ ‘ਚ ਬੀਜੀਆਂ ਵੱਲਾਂ,ਪਿੰਡਾਂ ਲੂੰਹਦੀ ਗਰਮੀ ਦਾ ਤਾਅ ਸਹਿੰਦਿਆਂ-ਸਹਾਰਦਿਆਂ ਆਖਰ ਸੁੱਕ-ਸੜ ਜਾਂਦੀਆਂ ਤੇ ਸਬਜ਼ੀ ਭਾਜੀ ਨਾਲ ਰਸਦਾ ਝੂੰਗੀ-ਝੂੰਡ ਮੁੜ ਆਉਦੇ ਸਿਆਲੇ ਤਕ ਉਜਾੜ ਦਿਸਣ ਲੱਗਦਾ ।

ਪਰ, ਵਰਮੇ-ਕਰਮੇ ਦੀ ਖੋਜ ਪਹਿਲ ਸਦਕਾ, ਇਕ ਵਾਰ ਵਸਿਆ ‘ਪਿੰਡ’ ਮੁੜ ਕਦੀ ਨਾ ਉੱਜੜਿਆ । ਆਸ-ਪਾਸ ਦੇ ਵੰਨ-ਸੁਵੰਨੇ ਬਹੁ-ਮੰਜ਼ਲੇ ਵਿਹਾਰਾਂ-ਪਾਰਕਾਂ ਦੇ ਡਰ-ਡਰਾਵੇ ‘ਤੇ ਵੀ ਨਹੀਂ । ਉਹਨਾਂ ਦੇ ਆਸ-ਪਾਸ ਸਜੇ-ਉਸਰੇ ਵਿਹਾਰਾਂ-ਪਾਰਕਾਂ ਨੇ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ । ਇਕ ਵਾਰ ਨਈਂ  ਕਈ ਵਾਰ ਡੈਪੂਟੇਸ਼ਨ ਲੇ ਕੇ ਵੀ ਮਿਲੇ । ਮੂੰਹ ਜ਼ੁਬਾਨੀ ਵੀ ਗਿਲੇ ਪ੍ਰਗਟ ਕੀਤੇ ਕਿ – “ ਵਿੰਨਡੋਪੈਨਾਂ, ਵੈਨਟੀਲੇਟਰਾਂ ਦੇ ਅਪਾਰਦਰਸ਼ੀ ਸ਼ੀਸ਼ਿਆਂ-ਪਰਦਿਟਾ ਰਾਹੀਂ ਵੀ ਖੁਆਜਾ-ਨਗਰੀ ਦੇ ਗੰਦੇ-ਮੰਦੇ ਲੋਕਾਂ ਦੀ ਭੈੜੀ-ਚਿੱਬੀ ਦਿੱਖ, ਉਹਨਾਂ ਦੇ ਡਰਾਇੰਗ-ਰੂਮਾਂ , ਬੈੱਡ-ਰੂਮਾਂ, ਬਾਥਰੂਮਾਂ ਤਕ ਪੁੱਜਣੋਂ ਬਾਜ਼ ਨਈਂ ਆਉਂਦੀ । ਇਨ੍ਹਾਂ ਨੂੰ ਹਰ ਹੀਲੇ ਹਟਾਇਆ ਜਾਏ ਇਸ ਥਾਂ ਤੋਂ …..।“

ਇਹ ਤਾਂ ਭਲਾ ਹੋਵੇ ਦਰਿਆਉਂ ਪਾਰਲੇ ਨਗਰ-ਕਾਊਂਸਲਰ ਕੁਮਾਰ ਜੀ ਹੁਣਾਂ ਦਾ, ਉਹ ਨਾ ਮਲਟੀ-ਸਟੋਰੀ-ਦਬਾ ਅੱਗੇ ਝੁਕੇ, ਨਾ ਹਾਈ-ਪਾਵਰ-ਸੁਝਾਅ ਅੱਗੇ । ਉਹਨਾਂ ਹਰ-ਮੈਜਸਟੀ ਮੈਡਮ ਜੀ ਤੋਂ ਸਿੱਧੀ ਪ੍ਰਵਾਨਗੀ ਲੈ ਲਈ ਬਾਹਰੋ-ਬਾਹਰ ਪਣੇ ਦੋਨਾਂ ਮੱਤਾਂ ਲਈ । ਕੁਮਾਰ ਜੀ ਦਾ ਪਹਿਲਾ ਮੱਤ ਸੀ – ‘ਹਵਾ ਦੀ ਛੱਤ ਤੇ ਦੂਰ-ਉੱਪਰ ਤਕ ਖਿਲਰੇ-ਬਿਖਰੇ ਕੱਲੇ-ਕੱਲੇ ਪੈਕਟਾਂ ਨਾਲੋਂ, ਇਕ ਥਾਂ ਜੰਮਘਟਾ ਬਣੀ ਵੋਟ-ਪੌਕਿਟ ਦੀ ਤਰੱਕੀ ਭਲਾਈ ਕਰਨੀ ਆਸਾਨ ਹੀ ਨਹੀਂ, ਅਤਿਅੰਤ ਸੌਖੀ ਵੀ ਐ । ਉਨ੍ਹਾਂ ਦਾ ਦੂਜਾ ਮੱਤ ਸੀ ਕਿ ਅਕਾਸ਼ ਛੂੰਹਦੀਆਂ ਬਹੁਮੰਜਲੀ ਇਮਾਰਤਾਂ ‘ਚ ਰਸਦੀ ਵਸਦੀ ਦਸ ਕੁ ਫੀਸਦੀ ਆਬਾਦੀ ਦੀ ਨੱਬੇ ਫੀਸਦੀ ਅਕਲ-ਸੂਝ ਆਪਣੀ ਹੁੰਦੀ,ਉਹਦੇ ਨਾਲ ਕੌਣ ਮੱਥਾ ਮਾਰੇ ।…..ਤੇ ਇਧਰ ਐਸ ਥਾਂ, ਵਰਮੇ-ਕਰਮੇ ਵੰਨੀ, ਐਨ ਉਸਦੇ ਉਲਟ । ਸੋ, ਜਿੰਨੀ ਵਾਰ ਵੀ ਉਨ੍ਹਾਂ ਦੀ ਹਾਈ ਪਾਵਰ ਕਮੇਟੀ ਤੇ ਉਨ੍ਹਾਂ ਦੀ ਜਿੰਦ ਜਾਨ ਨਾਲੋਂ ਪਿਆਰੀ ਵੋਟ-ਨਗਰੀ ਨੂੰ ਢਹਿ-ਢੇਰੀ ਕਰਨ ਲਈ ਵਿਹਾਰਾਂ-ਪਾਰਕਾਂ ਦਾ ਦਬਾ ਵਧਿਆ, ਉਨੀ ਵਾਰ ਹੀ ਉਹ ਬੁਲਡੋਜ਼ਰ ਅੱਗੇ ਸਿੱਧੇ ਲੰਮੇ ਪੈ ਕੇ ਖੁਆਜਾ-ਨਗਰੀ ਦਾ ਬਚਾ ਕਰਦੇ ਰਹੇ ।

ਵਰਮੇ-ਕਰਮੇ ਦੀ ‘ਇੱਜ਼ਤ-ਆਰਬੂ’ ਦਾ ਵੀ ।

ਅੱਗੋਂ ਵਰਮੇ-ਕਰਮੇ ਨੇ ਵੀ ਕੁਮਾਰ ਜੀ ਦੀ ਕਿਸੇ ਗੱਲੇ ਪਿੱਠ ਨਹੀਂ ਸੀ ਲੱਗਣ ਦਿੱਤੀ । ਨਾ ਉਹਨਾਂ ਦੇ ਗੰਗਾ ਤਟ ਲਾਗਲੇ ਫਾਰਮ ‘ਤੇ , ਨਾ ਉਹਨਾਂ ਦੀ ਰਾਜਧਾਨੀ ਅੰਦਰਲੀ ਚੋਣ-ਅਸਟੇਟ ਅੰਦਰ ।

ਕੁਮਾਰ ਜੀ ਦੀ ਜੱਦੀ-ਪੁਸ਼ਤੀ ਫਾਰਮ ਲੇਬਰ ਚੰਗੀ-ਭਲੀ ‘ਖਾਂਦੀ-ਪੀਦੀ’ ਐਮੇਂ ਈ ‘ਸਮਾਨ ਨੂੰ ਛੜਾਂ ਮਾਰਨ ਲੱਗ ਪੈਂਦੀ ਸੀ ,ਵਿਚ-ਵਿਚਾਲੇ ’ । ਉਂਝ ਤਾਂ ਕੁਮਾਰ ਜੀ ਹਰ ਫ਼ਸਲੇ ਉਹਨਾਂ ਦੇ ਢਿੱਡ ਭਰਨ ਜੋਗਾ ਦਾਲ-ਭਾਤ ਛੱਡ ਵੀ ਆਉਂਦੇ ਸਨ, ਪਿੱਛੇ । ਪਰ,ਉਹ ਪੇਟੂ ਕਿਸਮ ਦੇ ਜਿੰਨ-ਜਨੌਰ ਰੱਖਣ ਦਾ ਨਾਂ ਈ ਨਹੀਂ  ਸੀ ਲੈਂਦੇ । ਐਨ ਵਿਚਕਾਰ ਜਿਹੇ ਆ ਕੇ ਅੜ ਖਲੋਂਦੇ ਸਨ ਢੀਠ ਜਿਹੇ ਬਣਕੇ । ਅਖੇ – ‘ਇੱਤੇ ਸੇ ਹਮਰਾ ਘਰ-ਬਾਰ ਨਾਹੀ ਚਲਤ ਹੈ ਬਾਬੂ ਸਾਬ੍ਹ ਜੀਈ….ਹਮਾਰ ਬਾਲ-ਬੱਚਾ ਭੂਕਾ ਰਹਿਤ ਹੋ …..।‘

ਦਰਿਆ ਦਿਲ ਕੁਮਾਰ ਜੀ ਨੇ ਉਹਨਾਂ ਦੀ ਅੜੀ-ਥੁੜੀ ਲੋੜ-ਮੰਗ ਪੂਰੀ ਵੀ ਕੀਤੀ ਕਈ ਵਾਰ, ਪਰ ਉਹਨਾਂ ਨੇ ਜਿਵੇਂ ਸ਼ਰਮ-ਹਯਾ ਘੋਟ ਕੇ ਪੀ ਰੱਖੀ  ਹੋਵੇ ।

ਆਏ ਸੀਜ਼ਨ ਫਿਰ ਉਹੀ ਅਪਲ-ਟਪਲੀਆਂ….।

ਇਹ ਤਾਂ ਵਰਮੇ-ਕਰਮੇ ਦੇ ਖੁਆਜਾ ਨਗਰੀ ਜੁੱਟ ਨੇ ਬੱਸ ਤਿੰਨ ਕੁ ‘ਵਿਜ਼ਟਾਂ ’ ਪਾਈਆਂ ਉੱਪਰੋਂ-ਥਲੀ ਕੁਮਾਰ  ਜੀ ਦੇ ‘ਗੰਗਾ-ਤੱਟ ਫਾਰਮ ’ ਤੇ ਕਿ ਮੁੜ ਸੁੱਕੇ-ਸੜੇ ਜਿਹੇ ਕੰਮੀਂ-ਕਮੀਣ ਹੁਣ ਤੱਕ ਕੰਨ ‘ਚ ਪਾਇਆਂ ਨਹੀਂ ਸੀ ਰਕੜਕੇ ।

ਪਿਛਲੀ ਵਾਰ ਦਾ ਕੁਮਾਰ ਜੀ ਦੀ ਜਮਨਾ-ਤਟ ਪਾਰਲੀ ਚੋਣ-ਅਸਟੇਟ ਵਾਲਾ ਕਾਰਜ ਤਾਂ ਕਰਮੇ-ਵਰਮੇ ਨੇ ਏਨੇ ਚਾਅ ਨਾਲ ਸੰਪੰਨ ਕੀਤਾ , ਐਨੀ ਸਫ਼ਲਤਾ ਨਾਲ ਨੇਪੜੇ ਚਾੜ੍ਹਿਆ ਕਿ ਕੁਮਾਰ ਜੀ ਦਾ ਨੰਬਰ  ਕਿਤੋਂ ਹੇਠੋਂ ਚੁੱਕ ਹੋ ਕੇ ਕਿਤੇ ਉਤਾਂਹ ਚੜ੍ਹ ਗਿਆ ਸੀ ਉਹਨਾਂ ਦੀ ‘ਜਨ-ਕਲਿਆਣ-ਸਭਾ ’ ‘ਚ ।ਨਾਲ਼ ਹੀ ਉਹਨਾਂ ਦੀ ਸੀਟ-ਟਿਕਟ ਇਕ-ਦਮ ਪੱਕੀ-ਠੱਕੀ ਨੱਥੀ-ਗੰਢੀ ਗਈ ਸੀ ਦਰਿਆਉਂ ਪਾਰਲੇ ਚੋਣ ਹਲਕੇ ਨਾਲ ।

ਕੰਮ ਸੀ ਵੀ ਵਰਮੇ-ਕਰਮੇ ਦੇ ਸੁਭਾਅ ਦੇ ਪੂਰਾ ਫਿੱਟ ।

…ਇਕ ਸ਼ਾਮੀਂ ਹਨੇਰੇ ਜਿਹੇ ਕੁਮਾਰ ਜੀ ਨੇ ਵਰਮੇ-ਕਰਮੇ ਨੂੰ ‘ਕੁਮਾਰ-ਕੁਟੀਰ ’ ਬੁਲਾ ਕੇ ਦੱਸਿਆ – “ ਹਾਈ ਪਾਵਾਰ ਕਮੇਟੀ ਦੀ ਰੂਹੇ ਰਵਾਂ, ਸਭ ਤੋਂ ਵੱਡੀ ਕੁਰਸੀ ਨੂੰ ਬੜੇ ਭੈੜੇ ਭੈੜੇ ਸੁਪਨੇ ਆਉਂਦੇ, ਬੱਸ ਥੋੜ੍ਹੇ ਕੁ ਦਿਨੋਂ ਤੋਂ….ਚੋਣ ਮਿਆਦ ਪੁੱਗਣ ਕੰਢੇ ਆਈ ਤੋਂ । ਰਾਤੀਂ ਸੁੱਤੀ-ਸੁੱਤੀ ਉਹ ਅਬੜਬਾਹੇ ਉੱਠ ਬੈਠਦੀ ਆ, ਬੁੜ-ਬੁੜਾ ਕੇ । …..ਏ ਤੋਂ ਲੈ ਕੇ ਜ਼ੈੱਡ ਕਿਸਮ ਦੀ ਸੁਰੱਖਿਆ  ਉਲੰਘ ਕੇ ਵੀ ਕੋਈ ਜਿੰਨ-ਭੂਤ ਉਹਦੀ ਛਾਤੀ ‘ਤੇ ਆ ਚੜ੍ਹਦਾ । ਉਹ ਇੰਨੂ ਵਰਚਾਉਂਦਾ, ਭਰਮਾਉਂਦਾ ।ਪਰ ਨਾਲ ਦੀ ਨਾਲ ਆਉਂਦੀਆਂ ਚੋਣਾਂ ‘ਚ ਚਿੱਤ ਕਰਨ ਦੀ ਧਮਕੀ ਵੀ ਮਾਰਦਾ । ਕਦੀ ਉਹਦੇ ਹੱਥ  ‘ਚ ਕਲਮ ਹੁੰਦੀ , ਕਦੀ ਖੰਜਰ । ਕਦੀ ਉਹਦੇ ਕੋਲ ਸੰਖ ਹੁੰਦਾ ਕਦੀ ਇੱਕਤਾਰਾ । ……ਆਪਾਂ ਉਦ੍ਹਾ ਉਪਾਅ ਕਰਨ ….।“

ਅੰਨ੍ਹਾ ਕੀ ਭਾਲੇ ਦੋ ਅੱਖਾਂ ।

ਐਹੋ ਜਿਹੇ ਉਪਾਅ ਕਰਨਾ ਉਹਨਾਂ ਦੇ ਸੱਜੇ-ਖੱਬੇ ਹੱਥ ਦਾ ਕੰਮ ਸੀ । ਉਹਨਾਂ ਦੇ ਅੰਗਾਂ-ਪੈਰਾਂ ਨੂੰ ਗਰਮੀਂ-ਸਰਗਰਮੀਂ ਪ੍ਰਦਾਨ ਕਰਨ ਵਾਲੇ ਰੰਗੀਨ ਅਵਸਰ । ਇਸ ਵਾਰ ਦਾ ਰੰਗੀਨ-ਕਾਰਜ ਕਰਨਾ ਵੀ ਕੁਮਰ ਜ ਨਾਲ ਮਿਲ਼ ਕੇ ਸੀ ,ਉਹਨਾਂ ਦੀ ਛਤਰ-ਛਾਇਆ ਹੇਠ । ਕਰਮੇ-ਵਰਮੇ ਨੂੰ ਮਨ-ਭਾਉਂਦਾ ਕੰਮ ਮਿਲਦਿਆਂ ਸਾਰ, ਸਿਰੇ ਦਾ ਚਾਅ ਚੜ੍ਹ ਗਿਆ । ਕੁਮਾਰ ਜੀ ਦੇ ਦੱਸੇ ਊਲ-ਜਲੂਲ ਜਿਹੇ ਸ਼ਬਦ, ਕਲਮ-ਸ਼ੋਖ-ਤੂੰਬੀ , ਉਹਨਾਂ ਲਈ ਕੋਈ ਅਰਥ ਨਹੀਂ ਸਨ ਰੱਖਦੇ ਤੇ ਛੁਰਿਆਂ-ਖੰਜਰਾਂ ਤੋਂ ਹੁਣ ਉਹੀ ਕਦੀ ਡਰੋ-ਘਾਬਰੇ ਨਹੀਂ ਸਨ ।

ਨਾ ਫੁੱਟ-ਪਾਥ ‘ਤੇ ਰਹਿੰਦੇ ਵਿਚਰਦੇ, ਨਾ ਖੁਆਜਾ-ਨਗਰੀ ਪਹੁੰਚ  ਕੇ ।….ਥੋੜ੍ਹਾ ਕੁ ਜਿੰਨ ਨੋਰ ‘ਚ ਹੋਇਆਂ ਨੂੰ ਕੁਮਾਰ ਜੀ ਨੇ ਉਹਨਾਂ ਨੂੰ ,ਉਸ ਬੇ-ਹਯਾ, ਬੇ-ਸ਼ਰਮ ਭੂਤ-ਪਰੇਤ ਦੀ ਥੋੜ੍ਹੀ ਕੁ ਜਿੰਨੀ ਜਾਣਕਾਰੀ ਵੀ ਦੇ ਛੱਡੀ – ‘ਭਰਵਾਂ ’ ਡਰਾਉਣਾ ਜੁੱਸਾ , ਲਾਲ ਗਹਿਰੀਆਂ ਅੱਖਾਂ ਤੇ ਮੂੰਹ-ਸਿਰ ‘ਤੇ ਲੰਮੇ-ਲੰਮੇ ਵਾਲ …..।‘

ਫਿਰ ਪਤਾ ਨਈ ਉਹ ਦੋ-ਦੋ ਪੈਗ ਹੋਰ ਚਾੜ੍ਹ ਕੇ, ਉਸ ਵਿਕੋਲਿੱਤਰੀ ਇੱਲਬਲਾ ਦੀ ਪਛਾਣ ਕਰਨੀ ਈ ਭੁੱਲ ਗਏ, ਜਾਂ ਕੁਮਾਰ ਜੀ ਨੇ ਉਹਨਾਂ ਦੀ ਅਰਥ-ਬੇਹੋਸ਼ੀ ਦਾ ਯੋਗ ਲਾਹਾ ਲੈਂਦਿਆਂ, ਉਹਨਾਂ ਦੇ ਕੰਨਾਂ ਵਿਚ ਕਸੇ ਹੋਰ ਢੰਗ ਦੀ ਫੂਕ ਮਾਰ ਛੱਡੀ ।….ਅਗਲੇ ਦਿਨ ਦਾ ਸਾਰਾ ਆਕਾਸ਼ , ਭਰਵੇਂ ਜੁੱਸੇ , ਲਾਲ-ਗਹਿਰੀਆਂ ਅੱਖਾਂ ਤੇ ਲੰਮੇ-ਲੇੰਮੇ ਵਾਲਾਂ ਵਾਲੀ ਓਪਰੀ-ਸ਼ੈਅ ਦੀ ਅੰਸ਼-ਵੰਨਸ਼ੀ ਸਾੜ-ਫੂਕ ਨਾਲ ਕਾਲਾ-ਸਿਆਹ ਹੋਇਆ ਪਿਆ ਸੀ ।

ਨਾ ਕੋਈ ਬਿਰਧ ਬਚਿਆ ਸੀ , ਨਾ ਜੁਆਨ , ਨਾ ਕੋਈ ਵੋਟਰ ਬਚਿਆ ਸੀ ,ਨਾ ਉਮੀਦਵਾਰ ।

ਅਗਲੇ ਦਿਨ ਵੀ ਉਹ ਕੁਝ ਹੋਇਆ , ਉਸ ਤੋਂ ਅਗਲੇ ਦਿਨ ਵੀ ।

ਤਿੰਨ ਕੁ ਦਿਨ ਤਾਂ ਕੁਮਾਰ ਜ ਆਪਣੇ ਬੰਗਲੇ ਦੀ ਧੁਰ ਉੱਪਰਲੀ ਬਾਲਕੋਨੀ ‘ਚ ਬੈਠੇ , ਸਾਰੇ ਦਾ ਸਾਰਾ ਹੋ-ਹੱਲਾ ਬੜ ਅਨੰਦ ਨਾਲ਼ ਦੇਖਦੇ ਮਾਣਦੇ ਰਹੋ । ਵਿੱਚਵਾਰ ਕਿਸੇ ਰਹਿ ਗਏ , ਬਚ ਗਏ ਏਰੀਏ ਮੁਹੱਲੇ ਨੂੰ ‘ਪੂਰਾ-ਟਰੀਟ ’ ਕਰਨ ਲਈ ਹਦਾਇਤਾਂ ਵੀ ਜਾਰੀ ਕਰਦੇ ਰਹੇ , ਪਰ ਠੀਕ ਚੌਥੇ ਦਿਨ ਉਹਨਾਂ ਨੂੰ ਆਪਣਾ ਨਰਮ-ਨਾਜ਼ੁਕ ਮੰਨਵਾ ਥੋੜ੍ਹਾ ਕੁ ਬਦਲਣਾ ਪੈ ਗਿਆ । ਲਹੂ-ਲੁਹਾਣ ਹੋਏ ਬਾਜ਼ਾਰਾਂ-ਵਿਹਾਰਾਂ, ਕੁੰਜਾਂ-ਐਵੇਨਿਉਆਂ, ਪਾਰਕਾਂ-ਨਗਰਾਂ ਤੇ ਢੇਰ ਸਾਰੀ  ਦਇਆ ਕਰਨ ਪੈ ਗਈ ।

ਕਰਮੇ ਦੀ ‘ਨਲਾਇਕੀ ’ ਕਾਰਨ ।

ਕਰਮੇ ਦੇ ਵਿੱਟਰ ਬੈਠਣ ‘ਤੇ ਕੁਮਾਰ ਜੀ ਫਿਕਰਮੰਦ ਤਾਂ ਹੋਏ ਸਨ, ਪਰ ਘਬਰਾਏ ਨਹੀਂ । ਅੱਗ-ਭਬੂਕਾ ਨਹੀਂ ਸੀ ਹੋਏ। ਜਿਵੇਂ ਵਰਮਾ ਹੋਇਆ ਪਿਆ ਸੀ , ਹੁਣ । ਕੁਮਾਰ ਜੀ ਦਾ ਨੰਬਰ-ਦੋ ।  ਮਰਸੀਡੀਜ਼ ‘ਚੋਂ ਉਤਰਿਆ । ਕਰਮੇ ਦੀ ਢਾਰੀ ਸਾਹਮਣੇ । ਇਕੱਲਾ , ਬਿਨਾਂ ਕਿਸੇ ‘ਨਿੱਜੀ ’ ਅੰਗ-ਰਾਖੇ ਦੇ ।

ਆਏ ਕੁਮਾਰ ਜੀ ਵੀ ਇਕਲੇ ਈ ਸਨ, ਉਸ ਦਿਨ । ਕਾਰ ਉਹਨਾਂ ਵੀ ਕਰਮੇ ਦੀ ਢਾਰੀ ਸਾਹਮਣੇ ਈ ਖੜ੍ਹੀ ਕੀਤੀ ਸੀ । ਪਰ, ਉਹਨਾਂ ਦੀਆਂ ਅੱਖਾਂ ਵਿੱਚ ਲਹੂ ਨਹੀਂ ਜਾਣੋਂ ਨਮੀਂ ਸਿੰਮਦੀ ਸੀ , ਨਮੀਂ ।ਹਲਕੀ-ਪੇਤਲੀ ਸਿੱਲ੍ਹ, ਜਿਹੜੀ ਕਿਸੇ ਵੀ ਤਰ੍ਹਾਂ ਅੱਥਰੂ-ਤੁਪਕੇ ਦਾ ਰੂਪ ਨਹੀਂ ਸੀ ਧਾਰਨ ਕਰ ਸਕੀ –ਪੂਰਾ ਯਤਨ ਕਰਨ ‘ਤੇ ਵੀ ਨਹੀਂ ।

ਆਉਂਦਿਆਂ ਸਾਰ ਉਹਨਾਂ ਕਰਮੇ-ਵਰਮੇ ਸਮੇਤ ਸਾਰੇ ਖੁਆਜਾ ਨਗਰ ਦੀ ਚੰਗੀ-ਚੋਖੀ ‘ਝਾੜ-ਝੰਬ ’ ਕੀਤੀ ਸੀ – ਯਹ ਕਿਆ ਕਰ ਦੀਆ ਤੁਮ ਨੇ , ਕਿਆ ਕਰ ਦੀਆ….ਹਰਾਮੀਓਂ, ਬਦਮਾਸ਼ੋ.! ‘….ਐਸਾ ਤੋਂ, ਐਸਾ ਤੋਂ ਕਿਸੀ ਅਬਦਾਲੀ ਨੇ ਵੀ ਨਹੀਂ ਕੀਆ ਥਾ, ਕਿਸੀ ਚੰਗੇਜ਼ ਨੇ ਵੀ ਨਹੀਂ ….। ਯਹ ਤੋਂ ਥੇ ਹੀ ਤੁਮ ਕੇ ਹਮਵਤਨੀ, ਭਾਈ-ਬੰਧੂ ,ਮਿੱਤਰ-ਦੋਸਤ । ਉਏ….ਹੋਏ ਬਓਤਾ ਬੁਰਾ ਕੀਆ , ਬਓਤ ਬੁਰਾ ਕੀਆ ….ਤੁਮ ਲੋਗੋਂ ਨੇ ।…ਨਹੀਂ ਦੇਖ ਜਾਤ, ਹਮ ਸੇਏ….ਬਿਲਕੁਲ ਨਹੀਂ ਦੇਖ ਜਾਤ । ….ਬੰਦ ਕਰੋ , ਬੰਦ ਕਰੋ ,…..ਯਹ ਸਭ ….।‘

ਕੁਮਾਰ ਜੀ ਬੁੱਲੇ ਵਾਂਗ ਆਏ ਸਨ ਤੇ ਹਨ੍ਹੇਰੀ ਵਾਂਗ  ਵਾਪਸ ਮੁੜਦੇ ਹੋਏ ਸਨ । ਬਦਲਵੇਂ ਆਦੇਸ਼ ਜਾਰੀ ਕਰਕੇ ।

ਵਰਮਾ ਤਾਂ ਖੈਰ ਚਾਲੂ ਬੰਦਾ ਸੀ । ਸਭ ਕੁਝ ਚੁੱਪ-ਚਾਪ  ਸੁਣਦਾ ਰਿਹਾ ।ਪਰ , ਕਰਮੇ ਨੂੰ ਕੁਮਾਰ ਜੀ ਦੀ ਖੇਖਨਬਾਜ਼ੀ ਹੋਰ ਵੀ ਤਪਦਾ ਕਰ ਗਈ । …..ਘਾਇਲ ਤਾਂ ਉਹ ਪਹਿਲਾਂ ਹੀ ਹੋਇਆ ਪਿਆ ਸੀ । ਉਹ ਤਾਂ ਅਜੇ ਉਵੇਂ ਦਾ ਉਵੇਂ ਤੜਪ ਰਿਹਾ ਸੀ , ਪਿਛਲੇ ਕੱਲ੍ਹ ਦੀ ਘਟਨਾ ਕਾਰਨ । ਸੁੰਦਰ-ਨਗਰ ਦੀ ਵਿਚਕਾਰਲੀ ਗਲੀ ਦੇ ਅਖੀਰਲੇ ਘਰ ਵਿਚ ਹੋਈ-ਵਾਪਰੀ ਅਲੋਕਾਰੀ ਘਟਨਾ ਕਾਰਨ।…..ਤੀਜੇ ਦਿਨ ਦੇ ਕਾਮਯਾਬ ਅਭਿਆਨ ਪਿੱਛੋਂ , ਸ਼ਾਮੀਂ ਜਿਹੇ ਖੁਆਜਾ ਨਗਰ ਵੱਲ ਨੂੰ ਵਾਪਸ ਮੁੜਕੇ ਕਰਮੇ ਨੁੰ ਕੁਮਾਰ ਜੀ  ਦੇ ਨਿੱਜੀ –ਗਾਰਡ ਵਗਰੀ ਸੁਰੱਖਿਆ ਟੋਲੀ ਲੇ ਉਸਦੇ ਨੇੜੇ ਜਿਹੇ ਰੁਕਦਿਆਂ ਦੱਸਿਆ – “ਇਕ ਸ਼ਿਕਾਰ ਉੱਥੇ ਵੀ ਐ, ਅੰਦਰ ਜਿਹੇ ਨੂੰ….।“

ਉਸੇ ਵਕਤ ਕਰਮਾ ਪੂਰੀ ਗੈਂਗ ਨਾਲ ਉਸ ਘਰ ‘ਤੇ  ਜਾ ਚੜ੍ਹਿਆ । ਬਾਹਰਲਾ ਲੱਕੜ ਦਾ ਦਰਵਾਜ਼ਾ ਉਸਦੇ ਬੰਦਿਆਂ ਇਕੋ ਧੱਕਾ ਮਾਰ ਕੇ ਡੇਗ-ਸੁੱਟ ਦਿੱਤਾ ।ਫਿਰ ਦੋ ਕੁ ਮੰਜੀਆਂ  ਦੇ ਕੱਲੇ-ਕਹਿਰੇ ਕਮਰੇ ਵਿਚ ਸਹਿਮੇ –ਦੜੇ ਘਰ ਦੇ ਤਿੰਨਾਂ ਜਾਂ ਜੀਆਂ ਵਿੱਚੋਂ ਉਹ ਕਰਮੇ ਕੁ ਦੀ ਉਮਰ ਦੇ ਮਾੜਚੂ ਜਿਹੇ ਬੰਦੇ ਨੂੰ ਜੂੜਿਓਂ ਫੜ ਕੇ ਬਾਹਰ ਧੂਹ ਲਿਆਏ, ਵਿਹੜੇ ‘ਚ ।

ਅਗਲੇ ਹੀ ਪਲ ਸਰੀਆਂ-ਰਾਡਾਂ ਦੀ ਮਾਰ ਹੇਠ ਤੜਫਦੇ-ਸਿਸਕਦੇ ਘਰ ਦੇ ਮਾਲਕ ਦੀਆਂ ਖੁਸ਼ਕ ਡੂੰਘੀਆਂ ਅੱਖਾਂ, ਉਸਦੇ ਡਰੇ –ਸਹਿਮੇਂ ਕੋਇਆ ‘ਚ ਬਾਰਰ ਟੱਡੀਆਂ ਗਈਆਂ । ਉਸ ਨੂੰ ਬੇ-ਤਹਾਸ਼ਾ ਮਾਰ  ਤੋਂ ਬਚਾਉਂਦੀ ਉਸਦੀ ਘਰ ਵਾਲੀ ਵੀ ਇਕ-ਦੋ ਸੱਟਾਂ ਖਾ ਕੇ ਬੇਹੋਸ਼ ਜਿਹੀ ਹੋਈ ਪਾਸੇ ਲੁੜਥ ਗਈ , ਪਰ ਵਿਹੜੇ ਦੇ ਕਹਿਰ ਅੰਦਰ ਘਿਰੀ ਉਹਨਾਂ ਦੀ ਤਿੰਨਾਂ ਕੁ ਸਾਲਾਂ ਦੀ ਬਲੂਰ ਜਿਹੀ ਬਾਲੜ੍ਹੀ ਲੇਹਲੜਾਂ ਕੱਢਦੀ ਇਕ-ਸਾਰ ਬੇੱਸ ਇਕੋ ਤਰਲਾ ਕਰਦੀ ਰਹੀ  – ‘ਨਾ ਮਾਲੋ ਪਾਪਾ ਨੂੰ , ਨਾ ਮਾਲ ਆਮਾਂ ਨੂੰ ਮਆਮਾ, ਮਾਮਾ ਜੀ ਈ …ਨਾ ਮਾਲੋ ।“

ਕਰਮੇ ਨੇ ਪਿਛਲੇ ਤਿੰਨ ਦਿਨਾਂ ਵਿਚ ਮਾਮਾ ਸ਼ਬਦ ਕਿਸੇ ਮੂੰਹੋਂ ਨਹੀਂ ਸੀ ਸੁਣਿਆ, ਨਾ ਈ ਪਿਛਲੇ ਵੀਹਾਂ ਵਰ੍ਹਿਆਂ ਵਿਚ ਕਿਸੇ ਵੀ ਬਾਲ-ਬਾਲਕੀ ਨੇ ਉਸ ਨੂੰ ਮਾਮਾ ਕਹਿ ਕੇ ਬੁਲਾਇਆ ਸੀ । ਅੰਕਲ, ਅੰਕਲ ਜੀ ਵਰਗੇ ਸ਼ਬਦ ਤਾਂ ਅਨੇਕਾਂ ਵਾਰ ਉਸਦੇ ਕੰਨੀਂ ਪਏ ਸਨ । ਭਰਾ ,ਭਾਈ, ਵੀਰ ਤਾਂ ਕਰੀਬ ਹਰ ਘਰ ਦੀ ਸੁਆਣੀ , ਉਸ ਨੂੰ ਬਣਿਆ ਲੋਚਦੀ ਸੀ – ਲੁੱਟ ਹੁੰਦੇ ਘਰ ਦੀ ਇੱਜ਼ਤ ਆਬਰੂ ਨੂੰ ਬਚਿਆ ਰੱਖਣ ਲਈ , ਪਰ ਇਹਨਾਂ ਸ਼ਬਦਾਂ ਦੇ ਚਾਲੂ ਜਿਹੇ  ਅਰਥਾਂ ਨੇ ਉਸਦੇ ਹੱਥਾਂ-ਪੈਰਾਂ ਦੀ ਗਤੀਵਿਧੀ ਰਤਾ ਮਾਸਾ ਵੀ ਕਿਧਰੇ ਮੱਠੀ ਨਹੀਂ ਸੀ ਪੈਣ ਦਿੱਤੀ ।

…ਇਸ ਘਰ ਦੀ ਨਿੱਕੀ ਜਿਹੀ ਬੱਚੀ ਦੀ ਤੋਤਲੀ ਜਿਹੀ ਲੇਅਰ-ਚੀਕ ‘ਨਾ ਮਾਲੋ, ਪਾਪਾ ਨੂੰ , ਆਮਾਂ ਨੂੰ ਮਾਮਾ, ਮਾਮਾ ਜੀ …..’  ਤਾਂ ਜਿਵੇਂ ਉਸਦਾ ਸੀਨਾ ਚੀਰਦੀ ਧੁਰ ਉਸਦੇ ਅੰਦਰ ਤਕ ਧੱਸ ਗਈ ਸੀ ।

ਉਸਦੀਆਂ ਲਾਲ-ਲਾਲ ਡੋਰੇ ਉਗਲਦੀਆਂ ਅੱਖਾਂ ਬੱਗੀ-ਚਿੱਟੀ ਬਾਲੜੀ  ਦੀ ਡਰੀ-ਸਹਿਮੀ ਨਿਗਾਹ ਸਾਹਮਣੇ ਚੌੜ-ਚਪੱਟ ਚਿੱਤ ਹੋ ਗਈਆਂ । ਪੂਰੇ ਜ਼ੋਰ ਦਾ ਦਬਕਾ ਮਾਰ ਕੇ ਉਸਨੇ ਆਪਣੀ ਕੁਮਾਂਡ ਹੇਠਲੀ ਗੈਂਗ ਨੂੰ ਅਗਲੀ ਕਾਰਵਾਈ ਕਰਨੋਂ ਰੋਕ ਦਿੱਤਾ ।

ਘਰ ਦੇ ਪੱਕੇ ਫਰਸ਼ ਤੇ ਥ੍ਰੀ-ਵੀਲਰ ਉਲਟਾ ਕੇ ਡੋਲ੍ਹਿਆ ਉਸੇ ਘਰ ਦਾ ਪੈਟਰੋਲ, ਉਸੇ ਤਰ੍ਹਾਂ ਰੁੜ੍ਹਿਆ ਛੱਡ ਕੇ ਉਹ ਆਪਣੀ ਢਾਰੀ ‘ਚ ਆ ਡਿੱਗਿਆ , ਖੁਆਜ਼ਾ-ਨਗਰ ।

ਰਾਤ ਭਰ ਉਸਦੀ ਹਾਰੀ-ਥੱਕੀ ਦੇਹ , ਉਸਦੇ ਸਾੜੇ-ਫੂਕੇ ਘਰਾਂ ‘ਚੋਂ ਉੱਠਦੀਆਂ ਲਾਟਾਂ ਵਾਂਗ ਸੜਦੀ-ਭਖ਼ਦੀ ਰਹੀ ।ਅਗਲਾ ਸਾਰਾ ਦਿਨ ੳਹ ਵੀ ਉਵੇਂ ਦਾ ਉਵੇਂ ਪਿਆ ਰਿਹਾ , ਟੁੱਟਿਆ-ਬਿਖ਼ਰਿਆ, ਸਾਹ-ਸੱਤ ਹੀਣ ।

ਵਰਮੇਂ ਦਾ ਕਿਹਾ-ਸੁਣਿਆ, ਅਣਸੁਣਿਆ ਕਰਕੇ । ਉਸ ਨੂੰ ‘ਮਾਮਾ ਜੀ’ ਦੇ ਰਿਸ਼ਤੇ ‘ਚ ਗੰਢਣ ਵਾਲੀ ਬੱਗੀ-ਚਿੱਟੀ ਬਾਲੜੀ ਤਾ ਉਸਨੂੰ ਖੁਆਜਾ-ਨਗਰ ‘ਚ ਉਠਾਲ,ਉਂਗਲੀ ਲਾਈ ਦੂਰ ਪਿਛਾਂਹ ਛੱਡ ਆਈ ਸੀ । ਉਸਦੇ ਪਿੰਡ ।

ਪਿੰਡ ਦੇ ਕੱਚੇ-ਪਿੱਲੇ ਘਰ ‘ਚ ।

ਉਸਦੇ ਮਾਂ-ਬਾਪ ਕੋਲ ।…..ਦੋ ਹੀ ਭੈਣ-ਭਰਾ ਸਨ ਉਹ । ਉਸ ਤੋਂ ਕਈ ਵਰ੍ਹੇ ਵੱਡੀ ਭੈਣ ਦਾ ਲੋਗੜੂ ਜਿਹਾ ਨਿੱਕਾ, ਨਾਨਕੇ ਘਰ ਹੀ ਜੰਮਿਆ ਤੇ ਬਓਤਾ ਸਮਾਂ ਕਰਮੇ ਕੋਲ ਹੀ ਰਿਹਾ ।

ਉਸਦੇਂ ਕੋਲ ਵਿਹਲ ਹੀ ਕਿੱਥੇ ਹੀ ਕਿੱਥੇ ਸੀ , ਉਹਨੂੰ ਸਾਂਭਣ ਦੀ  ।…..ਸਹੁਰੇ ਪਿੰਡ ਦੇ ਠਾਕੁਰ ਮਾਲਕਾਂ ਦੀ ਕੋਠੀ-ਹਵੇਲੀ ਦਾ ਕੂੜਾ-ਗੋਹਾ ਈ ਸਾਹ ਨਹੀਂ ਸੀ ਲੈਣ ਦਿੰਦਾ ਉਸਨੂੰ ।ਉੱਪਰੋਂ ਬਹੂ-ਠਾਕਰਨੀ ਨੇ ਮੁੜ ਅਗਲਾ ਪੂਰ ਝੋਲੀ ਪਾ ਲਿਆ । ਪਹਿਲਾਂ ਵੀ ਕਰਮੀ ਛੋਟੀ-ਬਹੂ ਦਾ ਜੋੜਾ ਜਣੇਪਾ ਸਾਂਭ ਚੁੱਕੀ ਸੀ ,ਪਿਛਲੇ ਤੋਂ ਪਿਛਲੇ ਸਾਲ । ਉਦੋਂ ਉਹ ਆਪ ‘ਕੇੱਲੀ ਸੀ , ਇਕੱਲੀ-ਕਹਿਰੀ । ਨਿੱਕਾ ਅਜੇ ਉਸਦੀ ਕੁੱਖ ‘ਚੋਂ ਨਿਕਲ ਕੇ ਗੋਦੀ ਨਹੀਂ ਸੀ ਚੜ੍ਹਿਆ ।‘

ਪਰ,ਹੁਣ…..ਉਹ ਵਾੜੇ –ਢਾਰੋ ਦੀ ਹੱਦ-ਹਦੂਦ ਅੰਦਰ ਰਿੜ੍ਹਦਾ ਘੁੰਮਦਾ ਨਾ ਕਰਮੀਂ ਦਾ ਅੰਦਰਲਾ ਕੰਮ ਮੁੱਕਣ ਦਿੰਦਾ ਸੀ, ਨਾ ਬਾਹਰਲਾ ।

ਲੈ ਦੇ ਕੇ ਕਰਮੀਂ ਦੀ ਓਟ, ਉਸਦੀ ਮਾਂ ਭੰਤੀ ਸੀ ,ਜਾਂ ਉਦਾ ਪਿਓ ਰੁਲੀਆ ।

ਉਹ ਭਲਾ ਕਿਵੇਂ ਧੱਕਾ ਦਿੰਦੇ ਆਪਣੀ ਇਕੋ-ਇਕ ਧੀ ਦੀ ਪਹਿਲੀ-ਪਠੇਲੀ ਆਂਦਰ ਨੂੰ ।

ਦਿਹਾੜੀ-ਦੱਪਾ ਕਰਦੇ ਕਦੀ ਉਹ ਨਿੱਕੇ ਨੂੰ ਢੱਕੀਂ ਚੁੱਕ ਖੜ੍ਹਦੇ, ਕਦੀ ਗਲੀ-ਮੁਹੱਲੇ ਦੀ ਛੋਟੀ-ਵੱਡੀ ਮੁਢੀਰ ਨਾਲ਼ ਕੌਡ-ਕਬੱਡੀ ਖੇਲਦੇ ਕਰਮੇ ਦੇ ਹਵਾਲੇ ਕਰ ਜਾਂਦੇ ।

ਕੁਛੜੋਂ ਲਾਹੇ ਬੋਟ ਦਾ ਹੇਰਵਾ ਕਰਦੀ ਕਰਮੀਂ ਪੰਦਰੀਂ-ਵੀਹੀਂ ਦਿਨੀ ਉਸਨੂੰ ਜ਼ਰੂਰ ਆ ਚਿੰਮੜਦੀ । ਨਿੱਕਾ ਵੀ ਉਸਦੀ ਹਿੱਕ-ਛਾਤੀ ਨਾਲ਼ ਚਿਪਕਿਆ, ਉਸਦੀਆਂ ਢੱਕਾਂ ਤੋਂ ਉਤਰਨ ਦਾ ਨਾਂ ਨਾ ਲੈਂਦਾ । ਕਰਮਾ ਉਸ ਨੂੰ ਖਿੱਚਦਾ-ਧੂੰਹਦਾ । ਜਾਣ ਲੱਗੀ ਕਰਮੀਂ ਨਾਲੋਂ ਖਿੱਚਣ-ਤੋੜਨ ਲਈ ਧੌਲ-ਧੱਫਾ ਵੀ ਕਰਦਾ ।

ਡਰੇ-ਸਹਿਮੇ ਰੀਂ-ਰੀਂ ਕਰਦੇ ਨਿੱਕੇ ਨੂੰ ਘਰ ਦੇ ਅੰਦਰਲੇ –ਬਾਹਰਲੇ ਵਰਤਾਰੇ ਦੀ ਰੱਤੀ ਭਰ ਸਮਝ ਨਾ ਲੱਗਦੀ । ਉਹ ਤਾਂ ਬੱਸ ਡਿੱਡੋ-ਲਿੱਕਾ ਜਿਹਾ ਹੋਇਆ – ‘ ਨਾ ਮਾਲ, ਨਾ ਮਾਲ , ਮਾਮਾ , ਮਾਮਾ ਜੀ ਈ ਕਰਦਾ ਥੋੜ੍ਹੇ ਕੁ ਚਿਰ ਪਿੱਛੋਂ ਸੁੰਨ ਜਿਹਾ ਹੋ ਜਾਂਦਾ , ਇਕ ਦਮ ਚੁੱਪ । ….ਨਾਨੀ ਦੀ ਬੁੱਕਲ ਵਿੱਚ ਲੁਕ ਦੇ ਜਾਂ ਉਸਦੇ ਢਿੱਡ-ਛਾਤੀ ਨਾਲ ਘੁੱਟ ਹੋ ਕੇ ।

ਪਰ ਬੇ-ਸੁੱਧ ਹੋਈ ਅੰਮੀ ਦੀਆਂ ਲੱਤਾਂ ਨਾਲ ਚਿਮੜੀ ਸੁੰਦਰ ਨਗਰ ਦੀ ਬਾਲੜੀ ਨਾ ਸੁੰਨ ਹੋਈ ਸੀ , ਨਾ ਚੁੱਪ । ਉਸਦੇ ਤੋਤਲੇ ਜਿਹੇ ਬੋਲਾਂ ਨਾਲ ਸਿਸਕਦੀ ਹਰ ਡਰੀ-ਸਹਿਮੇ ਲੇਰ-ਚੀਕ ਤਾਂ ਜਿਵੇਂ ਕਰਮੇ ਦੇ ਲੋਗੜੂ ਜਿਹੇ ਭਾਜਣੇ ਨੂੰ । ਉਸਦੇ ਲਾਗੇ ਹੋਰ ਲਾਗੇ ਵੱਲ ਨੂੰ ਖਿੱਚਦੀ  ਲਿਆਈ ਸੀ ।…..ਆਪਣੇ ਵੱਲੋਂ ਲੱਖ ਯਤਨ ਕੀਤੇ ਸਨ ਉਸਨੇ । ਸਟੇਸ਼ਨਾਂ ਬੱਸ-ਅੱਡਿਆਂ,ਮੰਦਰਾਂ , ਦੁਆਰਿਆਂ ਸਾਹਮਣੇ ਹੱਥ-ਅੱਡੀ , ਲੇਹਲੜੀਆਂ ਕੱਢਦੇ ਅਨੇਕਾਂ ਬਾਲ, ਬੜੀ ਲੀਝ ਲਾ ਕੇ ਦੇਖੇ-ਵਾਚੇ ਸਨ  ਉਸਨੇ । ਪਰ , ਕਿਧਰੇ ਵੀ ਕਰਮੇ ਨੂੰ ਨਿੱਕੇ ਦੀ ਆਲੀ-ਭੋਲੀ ,ਬੀਬੀ ਰਾਣੀ ਸੂਰਤ-ਮੂਰਤ ਨਜ਼ਰੀਂ ਨਹੀਂ ਸੀ ਪਈ ।

ਮਹਾਂ-ਨਗਰ ਦੇ ਕਿਸੇ ਵੀ ਹਿੱਸੇ ‘ਚ ।

ਜਿਥੇ ਕੁ ਦਕ ਉਸਦੇ ਨੰਗੇ ਪੈਰ ਚੱਲ-ਫਿਰ ਸਕੇ ਸਨ । ਕਈ ਵਾਰ ਤਾਂ ਉਸਦੇ ਸੁੱਤ-ਉਨੀਂਦਰੇ ਕੰਨਾਂ ਤਕ ‘ਮਾਮਾ….ਮਾਮਾ ਜੀ ਈ….’ ਦੀ ਲੰਮੀ ਵਿਲਕਵੀਂ ਹੇਕ ਅੱਪੜਦੀ ਮਹਿਸੂਸ ਵੀ ਹੁੰਦੀ, ਪਰ ਹਰ ਵਾਰ ਇਹ ਭੁਲਾਵਾ ਝੱਟ ਅੱਗੋਂ ਓਝਲ ਹੋ ਕੇ ,ਉਸ ਨੂੰ ਹੋਰ ਵੀ ਉਦਾਸ ਕਰ ਜਾਂਦਾ । ਘਰ ਦੇ ਪਿੰਡ ਦੇ ਕਿਸੇ ਵੀ ਜੀਅ ਦਾ ਮੂੰਹ-ਚਿਹਰਾ ਦੇਖਣ ਨੂੰ ਤਰਸਦੀ ਉਸਦੀ ਹਾਰੀ-ਥੱਕੀ ਨਿਗਾਹ ਘੰਟਿਆਂ ਬੱਧੀ ਸੜਕਾਂ-ਚੌਕਾਂ ਦੀ ਭੀੜ-ਉਜਾੜ ਵਿੱਚ ਗੁਆਚੀ ਡੁਸਕਦੀ ਰਹਿੰਦੀ ।

ਹੰਭ-ਥੱਕ ਕੇ , ਉਹ ਮੁੜ ਉਸੇ ਥਾਂ ਜਾ ਟਿਕਦਾ – ਰੇਲ ਸਟੇਸ਼ਨ ਬਾਹਰਲੀ ਖੁੱਲ੍ਹੀ ਸ਼ੈਂਡ ਹੇਠਾਂ ।ਜਿਥੇ ਮਹਿੰਦੀ-ਰੰਗੀਆਂ ਕੰਨ-ਪਟੀਂਆਂ ਵਾਲਾ ਮੰਗਤਾ ਬਾਬਾ ਉਸਨੂੰ ਬੈਠਦਾ ਕਰਕੇ ਗਿਆ ਸੀ , ਗੱਡੀਊਂ ਉਤਾਰ ਕੇ । ਬਾਹਰਲੇ ਗੇਟ ਵੱਲ ਨੂੰ , ਨਿੱਕੇ ਸਮੇਤ ।ਉਸ ਲਈ ਚੀਜ਼ੀ ਲੈਣ । ‘ਇਸ ਚੀਜ਼ ਖਾਣ ਦੀ ਲਾਲਸਾ ਨੇ ਹੀ ਓਸਦੀ ਇਹ ਬਾਬ ਕੀਤੀ ਸੀ ‘, ਪੱਕੇ ਬੈਂਚ ਤੇ ਬੈਠਾ ਉਹ ਆਪਣੇ ਆਪ ਨੂੰ ਕੋਸਦਾ । ‘ਨਹੀਂ ਹੋਰ ਵੀ ਕਈ ਸਾਰੇ ਬਾਲ-ਬੱਚੇ ਸਨ ਹੀ । ਉਸ ਤੋਂ ਵੱਡੇ ਵੀ, ਕਈ ਉਸ ਤੋਂ ਛੋਟੇ । ਉਹ ਮੰਗਤੇ ਤੋਂ ਮਿਲੀਆਂ ਖੱਟੀਆਂ-ਮਿੱਠੀਆਂ ਗੋਲੀਆਂ ਖਾ ਕੇ ਵੀ ਘਰਾਂ ਨੂੰ ਦੌੜ ਜਾਂਦੇ ,ਤੇ ਉਹ ….ਉਹ ‘ …ਕੁਬੜੇ ਜਿਹੇ ਸਾਈਂ-ਬਾਬੇ ਦੇ ਮੋਢੇ ਲੱਗਾ ਨਿੱਕਾ, ਪਿਛਾਂਹ ਪੱਕੇ ਬੈਂਚ ‘ਤੇ ਬੈਠ ਰਹੇ ਕਰਮੇ ਵੱਲ ਨੁੰ ਦੇਖਦਾ, ਉਸ ਨੂੰ ਥੋੜ੍ਹਾ ਕੁ ਚਿਰ ਹੋਰ ‘ਦਿਸਦਾ ’ ਰਿਹਾ ਉਹ ਉਸਦੇ ਵੱਡੀ ਮਸੀਤ ਸਾਹਮਣੇ ਅੱਡੇ ਤਕ ਵੀ ਉਸਦੇ ਪਿੱਛੇ-ਪਿੱਛੇ ‘ਆਇਆ ’ ਰਿੜ੍ਹਕਾ-ਲੁੜ੍ਹਕਦਾ ।ਪਰ , ਵਰਮੇ ਨਾਲ਼ ਜੋਟੀ ਬਣ ਜਾਣ ਪਿੱਛੋਂ ਨਿੱਕਾ ਉਸ ਤੋਂ ਦੂਰ , ਬਓਤ ਦੂਰ ਪਿਛਾਂਹ ਰਹਿ ਗਿਆ । ਮੁੜ ਜੇ ਕਦੀ ਕਿਧਰੇ ਉਸਦੇ ਚੇਤੇ ਦੀ ਦਹਿਲੀਜ਼ ਤੇ ਨਿੱਕੇ ਦੀ ਯਾਦ ਦੀ ਹਲਕੀ-ਪਤਲੀ ਲਿਸ਼ਕੋਰ ਪਈ ਈ ਪਈ ਤਾਂ ਉਸਨੇ ਉਸੇ ਵੇਲੇ ਛੰਡ ਝੰਜੋੜ ਕੇ ਪਰ੍ਹਾਂ ਵਗਾਹ ਮਾਰੀ –‘..ਮਰ ਖਪ ਗਿਆ ਹੋਣਾ ਕਿਧਰੇ…ਲੂਲਾ ਲੰਗੜਾ ਬਣਾ ਕੇ ਵੇਚ-ਵੱਟ ਛੱਡਿਆ ਹੋਣਾ, ਉਸ ਹਰਾਮ ਦੀ ਬਾਬਾ ਜਿਣਸ ਨੇ ….। ‘ ਫਿਰ…. ਫਿਰ ਉਸਨੂੰ ਬੱਸ ਆਪਣਾ ਆਪ ਚੇਤੇ ਸੀ ਜਾਂ ਚਿੱਬ –ਖੜਿੱਬੀ ਦਿੱਖ ਵਾਲੇ ਗੰਦੇ-ਮੰਦੇ ਲੋਕਾਂ ਵਰਗਾ ਹਮ-ਉਮਰ ਵਰਮਾ ।

ਮਹਾਂ-ਨਗਰ ਦੀ ਸਫਾਈ ਮੁਹਿੰਮ ਤਾਂ ਜਿਵੇਂ ਉਹਨਾਂ ਦੋਨਾਂ ਦੀ ਕੁੱਬੀ ਹੋਈ ਪਿੱਠ ਵਿੱਚ ਲੱਤ ਵੱਜਣ ਵਾਂਗ ਆ ਵੱਜੀ ।

ਦਰਿਆਉਂ ਪਾਰਲੇ ਨਗਰ-ਕਾਊਂਸਲਰ ਕੁਮਾਰ ਜੀ ਨੇ ਤਾਂ ਜਾਣੋਂ ਉਹਨਾਂ ਨੂੱ ਹੱਥਾਂ ‘ਤੇ ਹੀ ਚੁੱਕ ਲਿਆ ।ਉਹਨਾਂ ਦੀ ਉੱਨਤੀ-ਤਰੱਕੀ ਕਰਨ ਲਈ ।ਉਹਨਾਂ ਦੀ ਹਰ ਔਖ-ਮੁਸ਼ਕਲ ਦੂਰ ਕਰਨ ਲਈ ਜਾਂ,ਵਿਚ-ਵਿਚ ਕਿਧਰੇ ਆਪਣੀ ਜਾਂ ਆਪਣੇ  ਕਿਸੇ ਹਿੱਤੂ-ਹਿਤੈਸ਼ੀ ਦਾ ਦੁਖ-ਕਸ਼ਟ ਹਰਨ ਲਈ ।

ਇਸ ਵਾਰ ਵੀ ਉਹਨਾਂ ਕੁਮਾਰ ਜੀ ਦਾ ਹਾਈ-ਪਾਵਰ ਕਮੇਟੀ ਦੀ ਸਭ ਤੋਂ ਵੱਡੀ ਕੁਰਸੀ ਦਾ ਦੁਖ –ਕਸ਼ਟ ਹਰਨ ਲਈ ਹੀ ਲਹੂ –ਪਾਣੀ ਇਕ ਕੀਤਾ ਸੀ , ਪੂਰੇ ਤਿੰਨ ਦਿਨ ਲਗਾਤਾਰ ।

ਇਹ ਤਾਂ ਪਤਾ ਨਹੀਂ ਸੁੰਦਰਨਗਰ ਦੀ ਵਿਚਕਾਰਲੀ ਗਲੀ ਵਾਲੇ ਆਖਰੀ ਘਰ ਨੇ ਕਰਮੇ ਦੇ ਕਿਹੋ ਜਿਹਾ ਡੰਗ ਮਾਰਿਆ , ਕਿਹੋ ਜਿਹਾ ਝਟਕਾ ਦਿੱਤਾ, ਕਿ ਚੌਥੇ ਦਿਨ ਦੀ ਸਵੇਰ ਨੂੰ ਉਸਨੇ ਵਰਮੇ ਦੀ ਦੱਸੀ ਸਮਝਾਈ ਦਿਸ਼ਾ ਵੱਲ ਨੂੰ ਜਾਣੋਂ ਅਸਲੋਂ ਨਾਂਹ ਕਰ ਦਿੱਤੀ ।

ਵਰਮੇ ਤੋਂ ੳਸਦੀ ‘ਹੁਕਮ-ਅਦੂਲੀ ’ ਬਰਦਾਸ਼ਤ ਨਾ ਹੋਈ – “ ਏਹ ਸਾਲਾ ਖਾਂਦਾ –ਪੀਦਾ ਸਮਾਨ ਨੂੰ ਛੜਾਂ ਮਾਰਦਾ….ਹੁਕਮ ਹੋਵੇ ਤਾਂ….”, ਖਿਝੇ-ਖਪੇ ਨੇ ਉਸਨੇ ਉਸੇ ਵੇਲੇ ਕੁਮਾਰ ਜੀ ਤੋਂ ਅਗਲੀ ਕਾਰਵਾਈ ਕਰਨ ਦੀ ਆਗਿਆ ਜਾ ਮੰਗੀ ।

“ ਨਹੀਂ ਨਹੀਂ ……ਨਹੀਂ ਨਹੀਂ…ਐਸੇ ਨਾਜ਼ੁਕ ਸਮੇਂ ਪੇ ਐਸੀ ਕਠੋਰ ਕਾਰਵਾਈ ਕਦਾਚਿੱਤ ਨਹੀਂ,ਕਦਾਚਿੱਤ ਨਹੀਂ ।….ਰੈਹਨੇ ਦੀ ਜੀਏ ਉਸੇ , ਰੈਹਨੇ ਦੀ ਜੀਏ, ਜੈਸਾ ਵੀ ਹੈਠ , ਜੈਸਾ ਵੀ ਹੈਅ, ….ਅਪਨੇ ਆਪ ਮੇਂ ਗੁੰਮ…..ਗੁੰਮ ਅਰ ਵਿਅਸਤ…..।“

ਤੇ ਆਪਣੇ ਆਪ ਅੰਦਰ ਗੁੰਮ ਹੋਇਆ ਕਰਮਾ, ਸਵੇਰੇ ਦਾ ਨਿਕਲਿਆ ਕਿਧਰੇ ਸ਼ਾਮੀ ਹਨ੍ਹੇਰੇ ਪਏ ਘਰ ਮੁੜਦਾ ।

ਨਵੇਂ ਪੁਲ ਲਾਗਲੇ ਟੈਂਪੂ ਸਟੈਂਡ ਤੋਂ ।

ਪੂਰੇ ਤਿੰਨ ਮਹੀਨੇ ਨਾ ਉਸਨੇ ਕਿਸੇ ਨਾਲ ਹਾਸੇ-ਠੱਠੇ ਦੀ ਗੱਲ ਕੀਤੀ , ਨਾ ਕਿਸੇ ਕੋਲ ਉੱਠਣ-ਬੈਠਣ ਦੀ ।

ਸਾਰਾ-ਸਾਰਾ ਦਿਨ ਉਸਦੀ ਦੌੜ-ਦੁੜਕੀ ਲੱਗੀ ਰਹਿੰਦੀ । ਕਦੀ ਕਿਸੇ ਬੰਨੇ , ਕਦੀ ਕਿਸੇ ਪਾਸੇ ।…….ਅੰਦਰ ਸੰਘਣੇ ਸ਼ਹਿਰ ਵੱਲ ਨੂੰ , ਜਾਂ ਬਾਹਰ ਖੁੱਲ੍ਹੇ-ਮੋਕਲੇ ਵਿਹਾਰਾਂ-ਪਾਰਕਾਂ ਵੱਲ ਨੂੰ ।

ਪਰ , ਸੁੰਦਰ ਨਗਰ ਮੁਹੇੱਲੇ ਦੀ ਵਿਚਕਾਰਲੀ ਗਲੀ ਸਾਹਮਣਿਓਂ ਲੰਘਦਿਆਂ ਤਾਂ ਉਸਦੀ ਰੂਹ-ਜਾਨ ਨਵੇਂ ਸਿਰਿਉਂ ਪੱਛੀ ਜਾਂਦੀ । …..ਵੱਡੀ ਗਲੀ ਵੱਲੋਂ ਦੌੜਦੀ ਆਈ ਬੱਗੀ-ਚਿੱਟੀ ਬਾਲੜੀ,ਹਰ ਵਾਰ ਉਸਦੇ ਨਿੱਕੇ ਨੂੰ ਗਲਵੱਕੜੀ ਪਾਈ ਉਸਨੂੰ ਬਾਹਰ ਚੁਰਾਹੇ ਵਿੱਚ ਆਈ ਖੜੀ ਦਿਸਦੀ ।

ਐਨ ਉਸਦੇ ਸਾਹਮਣੇ ।

ਉਸਦੇ ਥ੍ਰੀ-ਵੀਲ੍ਹਰ ਦੇ ਅਗਲੇ ਪਹੀਏ ਲਾਗੇ ….ਪਹੀਏ ਹੇਠਾਂ……।

ਝੱਟ ੳਸਦੇ ਬੇਸੁਰਤ ਹੋਏ ਅੰਗ-ਪੈਰ ਸੁਰਤ ਸਿਰ ਹੋ ਉੱਠਦੇ ।

ਤੇਜ਼  ਦੌੜਦਾ ਥ੍ਰੀ-ਵੀਲਰਾ ਥਾਏਂ ਰੁਕ ਜਾਂਦ –ਸਫ਼ਰ ਕਰਦੀ ਹਰ ਸਵਾਰੀ ਨੂੰ ਤਕੜਾ ਝਟਕਾ ਦੇ ਕੇ ।

-“ ਕਿਆ ਹੂਆ ਭਈਆ…? ਕਿਆ ਬਾਤ ਹੂਈ….?” ਕਦੀ ਕੋਈ ਸਿਆਣੀ ਦਿੱਖ ਵਾਲਾ ਯਾਤਰੂ , ਉਸਨੂੰ ਬਿਨਾਂ ਕਾਰਨ ਲਾਈ ਬਰੇਕ ਦਾ ਕਾਰਨ ਪੁੱਛ ਵੀ ਲੈਂਦਾ । ਪਰ ,ਬਓਤੀ ਵਾਰ ਉਸਨੂੰ – ‘ ਸਾਲਾ ਅਮਲੀ ,ਬੇਵਕੂਫ, ਬੇਹੂਦਾ ਡਰੈਵਰ ‘ਵਰਗੇ ਵਿਸ਼ੇਸ਼ਣ ਹੀ ਪ੍ਰਾਪਤ ਕਰਨੇ ਪੈਂਦੇ ।

ਹਥਲਾ ਗੇੜਾ ਮਸਾਂ ਪੂਰਾ ਕਰਕੇ , ਉਹ ਉਸੇ ਵੇਲੇ ਬਸਤੀ ਪਰਤ ਆਉਂਦਾ । ਡਿੱਗਦਾ-ਡੋਲਦਾ,ਤੁਰੰਡਿਆ-ਹਿਲੂਣਿਆ….ਦੋ ਨੰਨੇ-ਮੁੰਨੇ ਬਾਲਾਂ ਦਾ ‘ਖੂਨ ’ ਕਰ ਦੇਣ ਦੇ ਅਹਿਸਾਸ ਨਾਲ ਜ਼ਖ਼ਮੀ ਹੋਇਆ ।

ਫਿਰ ਕਈ ਦਿਨ ਉਸਦੀ ਹੰਭੀ-ਹਾਰੀ ਦੇਹ ਕਿਸੇ ਵੀ ਨਿੱਕੇ ਮੋਟੇ ਫੇਅਰੇ ਲਈ ਰਾਜ਼ੀ ਨਾ ਹੁੰਦੀ ।

ਉਸਦੀ ਉਲਝੀ-ਵਿਗੜੀ ਹਾਲਤ ਦੇਖਦੇ ਵਰਮੇ ਨੇ ਉਸਨੂੰ ਕਈ ਵਾਰ ਸਮਝਾਇਆ –ਵਰਚਾਇਆ ਵੀ – “ ਸਾਰੀ ਉਮਰ ਆਹ ਭੂੰਡ ਜਿਹਾ ਈ ਘੁਮਾਈ ਜਾਏਂਗਾ ਕਿ ਹੋਰ ਵੀ ਕਰੇਗਾ ਕੋਈ ਕੰਮ ਦੀ ਸਵਾਰੀ …..। ਆ ਬੈਠ ਮੇਰੇ ਨਾ, ਤੈਨੂੰ ਸ਼ੀਸ਼-ਮਹਿਲੀਂ ਘੁਮਾ –ਫਿਰਾ ਲਿਆਵਾਂ…..।“

ਸ਼ੀਸ਼ –ਮਹਿਲ ਵਰਮਾ ਰੰਗ-ਬਰੰਗੇ ਹੋਟਲਾਂ-ਰੈਸਟੋਰੈਂਟਾਂ ਨੂੰ ਕਿਹਾ ਕਰਦਾ ਸੀ ।

ਸ਼ੀਸ਼-ਮਹਿਲੀਂ ਕਰਮਾ ਉਸ ਨਾਲ ਗਿਆ ਵੀ ਕਈ ਵਾਰ ।ਉਹਨਾਂ ਥਾਂਵਾਂ ਦਾ ਰੰਗ-ਰੋਸ਼ਨ ਉਸਦੇ ਮਾਣਿਆ-ਚਖਿਆ ਵੀ । ਪਰ, ਉਹਨਾਂ ਥਾਵਾਂ ਤੋਂ ਮੁੜਦੇ ਆਏ ਵੀ ਉਸਦੇ ਚਿਹਰੇ ਦੀ ਆਭਾ ਰਹਿੰਦੀ ਵੀ ਹਾਰੀ-ਮਧੋਲੀ ਜਾਂਦੀ ।

ਹਾਰੀ-ਮਧੋਲੀ ਤੇ ਗ਼ਮਗੀਨ ।…..ਬੈਰ੍ਹਿਆਂ ਵੇਟਰਾਂ ਜਾਂ ਨਾਚ-ਗਾਣਾ ਕਰਦੀਆਂ ਕੁੜੀਆਂ-ਕੰਜਕਾਂ ਦੇ ਗੱਭਰੂ ਹੋਏ ਚਿਹਰਿਆਂ ‘ਚੋਂ ਕਿਸੇ ਥਾਂ ਉਸਨੂੰ ਬੱਗੀ-ਚਿੱਟੀ ਬਾਲੜੀ ਦੇ ਨੈਣ ਨਕਸ਼ ਝਲਕਦੇ ਦਿਸਣ ਲੱਗਦੇ, ਕਿਸੇ ਥਾਂ ਗੋਭਲੇ ਜਿਹੇ ਨਿੱਕੇ ਦੇ ।ਨਿੱਕੇ ਦੇ ਗੁੰਮਣ-ਗੁਆਚਣ ਦਾ ਕੁੱਲ ਦੋਸ਼ ਉਸਨੇ ਮੁੜ ਤੋਂ ਆਪਣੇ ਸਿਰ ਆਪਣੇ ਮੱਥੇ ‘ਤੇ ਸਾਫ਼-ਸਾਫ਼ ਮੜ੍ਹਦਾ ਕਰ ਲਿਆ ਸੀ – ‘ਓਹਨੇ ਭਲਾ ਪੈਰ ਈ ਕਿਉਂ ਪੁੱਟੇ ਸੀ ਘਰੋਂ ਬਾਹਰ , ਬੀਬੀ-ਭਾਪੇ ਦੇ ਦਿਹਾੜੀ ਗਿਆਂ ?….ਉਹ ਭਲਾ ਆਇਆ ਈ ਕਿਉਂ ਸੀ , ਸਾਧੜੇ ਜੇਹੇ ਦੀਆਂ ਗੱਲਾਂ ਵਿੱਚ ਮੋਮੋਠੱਗਣੀਆਂ ‘ਚ ??…. ਓਹਨੇ ਭਲਾ ਨਿੱਕੇ ਨੂੰ ਜਾਣ ਈ ਕਿਉਂ ਦਿੱਤਾ ਸੀ ਕੱਲੇ ਨੂੰ ਉਹਦੇ ਨਾਲ ‘ਟੇਸ਼ਣੋਂ ਬਾਹਰ ??? ….ਖ਼ਬਰੇ ਕੇੜ੍ਹੇ ਹਾਲੀਂ ਜੀਉਂਦਾ ਭਟਕਦਾ ਪਊਂ ਉਸਦੀ ਭੈਣ ਦਾ ਮਾਸੂਮ ਜਿਹਾ ਬੋਟ…..।“

‘ਨਾ ਮਾਲ, ਆਮਾਂ ਨੂੰ ਪਾਪਾ ਨੂੰ ,ਨਾ ਮਾਲ ਮਾਮਾ …..ਮਾਮਾ ਜੀ ਈ ….’ , ਸੰਖੇਪ ਜਿਹੇ ਵਾਕ ਨੇ ਉਸ ਅੰਦਰ , ਮਰ ਮੁੱਕ ਚੁੱਕੇ ਸਾਰੇ ਰਿਸ਼ਤੇ ਜਿਵੇਂ ਸਿਰਿਉਂ ਜਾਗਦੇ ਕਰ ਛੱਡੇ । ਮਾਂ, ਬਾਪੂ, ਭੈਣ , ਦੇ ਭੁੱਲੇ –ਵਿਸਰੇ ਚਿਹਰੇ ਵਾਰ-ਵਾਰ ਉਸਦੀਆਂ ਬੁਝੀਆਂ –ਬੁਝੀਆਂ ਅੱਖਾਂ ਸਾਹਮਣੇ ਸਾਖਸ਼ਾਤ ਖੜੋਣ ਲੱਗ ਪਏ ।

ਕਰੀਬ ਵੀਹ ਵਰ੍ਹੇ ਪਹਿਲਾਂ ਉਸ ਨਾਲ ਥੋੜ੍ਹਾ ਕੁ ਚਿਰ ਖੇਲਿਆ –ਵਰਚਿਆ ਨਿੱਕਾ ਤਾਂ ਹੁਣ ਉਸਦੀ ਘੁਨੇੜੀਓਂ ਉਤਰਨ ਦਾ ਨਾਂ ਈ ਨਹੀ ਸੀ ਲੈਂਦਾ ।

ਵਰਮੇ ਦੇ , ਕੁਮਾਰ ਜੀ ਦੇ ਵੰਨ-ਸੁਵੰਨੇ ਯਤਨਾਂ ਦੇ ਬਾਵਜੂਦ ।

ਹਾਰ ਕੇ ਕੁਮਾਰ ਜੀ ਨੇ ਵਰਮੇ ਨੂੰ ਬਦਲਵੀਂ ਹਦਾਇਤ ਜਾਰੀ ਕਰ ਦਿੱਤੀ – “ ਛੋੜੋ, ਛੋੜੋ ਉਸੇ , ਏਕ ਦਮ ਦਫਾ ਕਰੋ ,ਦਫਾ ਕਰੋ ਗੰਦੇ-ਲੋਕ ਕੋਅ ।….ਖੁਆਜਾ ਨਗਰ ਕਾ ਸਾਰਾ ਕਾਮ ਅੱਬ ਗੋਪੀ ਕੋ ਸੌਂਪ ਦੋ , ਗੋਪੀ ਕੋਆ …ਆਹ ਹੀ , ਆਜ ਹੀ ਇਸੀ ਵਕਤ । ….ਫੀਸ ਦੁੱਗਨੀ ਕਰਦੋ ਸਭ ਕੀ ਦੁੱਗਨੀ ।…..ਆਖਿਰ ਹਮਰੀ ਇੱਜ਼ਤ…..।“

ਵੱਡੀ ਕੁਰਸੀ ਦਾ ਸੁਪਨ-ਭੈਅ ਉੱਡ-ਪੁੱਡ ਜਾਣ ਤੇ ਪੂਰੇ ਸੌਵੇਂ ਦਿਨ ਕੀਤੀ ਜਾਣ ਵਾਲੀਂ ‘ਚੋਣ ਸਫ਼ਲਤਾ ਰੈਲੀ ’ ਦੀ ਗਿਣਤੀ-ਮਿਣਤੀ ਨਾਲ ਹੀ ਤਾਂ ਕੁਮਾਰ ਜੀ ਦੀ ਇੱਜ਼ਤ ਆਬਰੂ …..।

ਪਰ, ਠੀਕ ਚਾਰ ਦਿਨ ਪਹਿਲਾਂ ਕਰਮੇ ਨੂੰ ਸੌਂਪਿਆ ਰੈਲੀ –ਫੰਡ , ਅਜੇ ਤੱਕ ਖੁਆਜਾ-ਨਗਰ ਦੀ ਕਿਸੇ ਵੀ ਛੱਪਰੀ ਤਕ ਅੱਪੜਦਾ ਨਹੀਂ ਸੀ ਹੋਇਆ ।

ਅੱਧ-ਪਚੱਧ ਵੀ ਨਹੀਂ ।

ਖੁਆਜਾ ਨਗਰ ਤੋਂ ਛੇ-ਸੱਤ ਟਰੱਕ ਤਾਂ ਕਦੀ ਵੀ ਘਟਣ ਨਹੀਂ ਸੀ ਦਿੱਤੇ ਕਰਮੇ ਨੇ – ਕਿਸੇ ਓਪਰੇ-ਪਰਾਏ ਨਾਲ਼ ਭੇਜਣ-ਤੋਰਨ ਲਈ ,ਇਹ ਤਾਂ ਭਲਾ ।

ਕੁਮਾਰ ਜੀ ਨੂੰ ਸੱਚਮੁੱਚ ਦੀ ਚਿੰਤਾ ਆ ਚਿਮੜੀ ।

ਵਰਮੇ ਨੂੰ ਉਸ ਤੋਂ ਵੱਧ …..।

ਉਸੇ ਵਰਤ ਵਰਮਾ , ਕਰਮੇਂ ਦੀ ਢਾਰੀ ਸਾਹਮਣੇ ਆ ਰੁਕਿਆ , ਇਕੱਲਾ ।

ਅੱਗ-ਭਬੂਕਾ ਹੋਇਆ ।

ਗੋਪੀ ਨੂੰ ਇਕੱਲੇਵੰਝੇ ਕਰਕੇ ਉਸਨੂੰ ਥੋੜ੍ਹਾ ਕੁ ਜਿੰਨਾ ਹੋਰ ਪਰਖਿਆ ।

ਉਹ ਤਾਂ ਚਿਰਾਂ ਤੋਂ ਠਿੱਬੀ ਲਾਊ ਸੀ , ਕਰਮੇ ਨੂੰ – “ ਬਾਕੀ ਤੁਹੀ ਫਿਕਰ ਨਾ ਕਰੋ ….ਆਪਾਂ ਬਓਤ ਸੁਲਝੇ ਬੰਦੇ ਆਂ …ਮਜਾਲ ਆ ਇਕ ਵੀ ਬੰਦਾ ਠੰਗੀ-ਠੋਰੀ । “

ਗੋਪੀ ਤੋਂ ਦੋ ਕੁ ਕਦਮ ਹਟਵੇਂ ਮੁੜਦੇ ਆਏ ਵਰਮੇ ਨੂੰ ਕਰਮੇ ਨੇ ਬਗ਼ਲ ਹਠ ਨੱਪਿਆ ਵੱਡਾ ਖਾਕੀ ਲਿਫਾਫਾ ਲੰਮੀ ਬਾਂਹ ਕਰਕੇ ਵਾਪਸ ਕਰਦਿਆਂ ਬੇਹੱਦ ਠਰ੍ਹੰਮੇ ਨਾਲ਼ ਕਿਹਾ – “ ਆਹ ਫੜ ਲਾਆ …ਏਨੂੰ ਦੇ ਜਾਂ ਆਪੇ ਈ ਵੰਡ ਲਾਅ…..। ਮੈਥੋਂ ਨਹੀਂ ਹੁੰਦੇ ਐਹੇ ਜਏ ਗੰਦੇ-ਕੰਮ , ਗੰਦੇ-ਲੋਕਾਂ ਦੇ ਏ….।“ ਪਤਾ ਨਈਂ ਉਸਦੇ ਗੰਦੇ-ਕੰਮਾਂ ਵਾਲੇ ਗੰਦ ਲੋਕ ਕਿਸ ਨੂੰ ਕਿਹਾ ਸੀ – ਕੁਮਾਰ ਜੀ ਨੂੰ , ਵਰਮੇ ਨੂੰ , ਆਪਣੇ ਆਪ ਨੂੰ ਜਾਂ ਉਸਦੀ ਢਾਰੀ ਲਾਗੇ ਜੁੜੀ ਖੁਆਜਾ ਨਗਰ ਦੀ ਗੋਪੀ-ਨੁਮਾ ਸਾਰੀ ਦੀ ਸਾਰੀ ਭੀੜ ਨੂੰ ……..।

ਘੂਰੀਆਂ (ਯਾਦਾਂ)
ਬੇਰਿੰਕ ਕਾਲਜ਼ ਬਟਾਲੇ ਕੋਈ ਸੈਮੀਨਾਰ ਸੀ , ਕੇਂਦਰੀ ਲੇਖਕ ਸਭਾ ਵਲੋਂ । ਭਰਵੀਂ ਹਾਜ਼ਰੀ , ਉਹਨਾਂ ਵਰ੍ਹਿਆਂ ‘ਚ ਉਚੇਚ ਨਾਲ ਪੁੱਜਣਾ ਹਰ ਮੈਂਬਰ ਅਪਣਾ ਫ਼ਰਜ਼ ਸਮਝਦਾ ਸੀ । ਸਭਾ ਦੀ ਕਾਰਜਕਰਨੀ ਦੇ  ਮੈਂਬਰ ਤਾਂ ਵਿਸ਼ੇਸ਼ ਕਰਕੇ । ਮੈਂ , ਸੈਮੀਨਾਰ ਹਾਲ ਤੋਂ ਥੋੜਾ ਕੁ ਹਟਵੇਂ ਲੱਗੇ ਚਾਹ-ਟੇਬਲਾਂ ਵਲ੍ਹ ਨੂੰ ਦੋ ਜਣੇ ਆਉਂਦੇ ਦੇਖੇ । ਨੀਵੀਆਂ ਪਾਈ ਗੱਲਾਂ ਕਰਦੇ । ਇਹਨਾਂ ‘ਚੋਂ ਇਕ ਜਣਾ ਹਰਭਜਨ ਸਿੰਘ ਹੁੰਦਲ ਸੀ । ਹੱਥ ‘ਚ ਦਰਮਿਆਨਾ ਜਿਹਾ ਬੈਗ । ਨਾ ਛੋਟਾ , ਨਾ ਬਹੁਤਾ ਵੱਡਾ । ਇਹ ਮੋਢੇ ਨਾਲ ਲਟਕਾਇਆ ਜਾ ਸਕਦਾ ਸੀ , ਹੱਥੀ ਤੋਂ ਫੜਿਆ ਵੀ ਜਾ ਸਕਦਾ ਸੀ ।ਚਾਹ ਪੀਦਿਆਂ ਨੂੰ ਅਗਲਵਾਂਡੀ ਹੋ ਕੇ ਮੈਂ ਸਤਿ ਸ੍ਰੀ ਅਕਾਲ ਬੁਲਾਈ – “ਜੀ ਈ,….. ਮੈਂ ਲਾਲ ਸਿੰਘ । “ ਹੁੰਦਲ ਤੇ ਚਾਹ ਦਾ ਕੱਪ ਮੇਜ਼ ਤੇ ਰੱਖ ਕੇ ਮੈਨੂੰ ਹੇਠੋਂ ਉੱਪਰ ਤੱਕ ਦੇਖਿਆ – “ਅੱਛਾ ਤੂੰ ਐਂ ਲਾਲ ਸੂੰਹ ….! “ ਏਨਾਂ ਆਖ ਉਹ ਚਾਹ ‘ਚ ਰੁੱਝੇ ਅਪਣੇ ਸਾਥੀ ਨਾਲ ਮੁੜ ਗੱਲੀਂ ਲੱਗ ਗਿਆ । ਮੈਂ ਨਾ ਚਾਹ ਪੀਣ ਜੋਗਾ ਰਿਹਾ , ਨਾ ਛੱਡਣ ਜੋਗਾ । ਮੈਂ ਸੋਚਾਂ ਇਹ ਕੀ ਹੋਇਆ – ਮੈਂ ਤਾਂ ਬੜੀ ਸੁਖਾਵੀਂ ਤਸਵੀਰ ਉਲੀਕੀ ਬੈਠਾ ਸੀ ਅਪਣੇ ਅੰਦਰ – “ ਹੁੰਦਲ ਸਾਹਿਬ ਜਿੱਡੇ ਵੱਡੇ ਸ਼ਾਇਰ ਨੇ ਓਨੇ ਮਿਲਾਪੜੇ ਵੀ ਹੋਣਗੇ । ਮੈਨੂੰ ਹੱਸ ਕੇ ਮਿਲਣਗੇ , ਹੋਰ ਨਹੀਂ ਮੇਰੀ ਕਾਰਗੁਜ਼ਾਰੀ ਲਈ ਛੋਟੀ-ਮੋਟੀ ਥਾਪੀ ਵੀ ਦੇਣਗੇ’ । ਪਰ , ਇਵੇਂ ਦਾ ਕੁਝ ਨਹੀਂ ਸੀ ਵਾਪਰਿਆ , ਅਸੀਂ ਅਪਣੇ ਹਿਸਾਬ –ਕਿਤਾਬ ਨਾਲ ਸੈਮੀਨਾਰ ਹਾਲ ‘ਚ ਬੈਠੇ ਰਹੇ । ਸੈਮੀਨਰ ਮੁਕਣ ਵੇਲੇ ਤੱਕ ਵੀ ।

ਸ਼ਾਮੀ ਮੁਕੇਰੀਆਂ ਵਾਪਿਸ ਮੁੜਦਿਆਂ ਮੈਂ ਕਿਆਫੇ ਲਾਉਂਦਾ ਰਿਹਾ –‘ ਹੋ ਸਕਦਾ ਹੁੰਦਲ ਦਾ ਸੁਭਾ ਹੀ ਐਹੋ ਜਿਹਾ ਹੋਵੇ , ਜਾਂ ਉਸ ਵੇਲੇ ਨਾਲ ਦੇ ਸਾਥੀ ਦੀ ਬਾਤ-ਚੀਤ ਮੇਰੀ ਮਿਲਣੀ ਨਾਲੋਂ ਵੱਧ ਮਹੱਤਵ ਵਾਲੀ ਹੋਵੇ । ਜਾਂ ਉਸਨੂੰ ਮੇਰੇ ਮੁਕੇਰੀਆਂ ਵਾਲੇ ‘ਚਾਲ-ਚਲਣ’ ਬਾਰੇ ਪਤਾ ਲੱਗ ਗਿਆ ਹੋਵੇ ‘ । ਭਾਵੇਂ ਮੈਂ ਮੁਕੇਰੀਆਂ ਲਾਗੇ ਦੇ ਪਿੰਡ ਖਾਨਪੁਰ , ਅਪਣੇ ਰਿਹਾਇਸ਼ੀ ਮਕਾਨ ਤੱਕ ਪੁੱਜਣ ਤੱਕ ਕੋਈ ਨਿਰਨਾ ਨਹੀਂ ਸੀ ਕਰ ਸਕਿਆ , ਤਾਂ ਵੀ ਮੈਨੂੰ ਬਹੁਤੀ ਸ਼ੱਕ ਅਪਣੀ ਮੁਕੇਰੀਆਂ ਦੇ  ਆਸ-ਪਾਸ ਦੀ ਆਪਣੀ ਦੌੜ-ਭੱਜ ਤੇ ਸੀ , ਐਉਂ ਲੱਗਦਾ ਸੀ ਇਹ ਸਾਰਾ ਰੀਕਾਰਡ ਉਸ ਤੱਕ ਪੁੱਜ ਚੁੱਕਾ ਸੀ , ਰੀਕਾਰਡ ਸੀ ਵੀ ਟੇਡਾ-ਮੇਡਾ ਜਿਹਾ – ‘ ਸੰਨ ’58 ਤੋਂ ’62 ਤੱਕ ਦੀ ਭਾਖੜਾ ਡੈਮ ਦੀ ਚਾਰ ਕੁ ਸਾਲ ਦੀ ਨੌਕਰੀ ਸਮੇਂ ਤੱਕ, ਮੈਨੂੰ ਸੱਜੀਆਂ –ਖੱਬੀਆਂ ਪਾਰਟੀਆਂ ਦੀ ਕੋਈ ਸਮਝ ਨਹੀਂ ਸੀ । ਬੱਸ , ਗੁਰਦਵਾਰਿਆਂ ਅੰਦਰ ਪੜੀ ਜਾਣ ਵਾਲੀ ‘ਕਵਿਤਾਕਾਰੀ ‘ ਤੱਥ ਸੀਮਤ ਸੀ , ਜਾਂ ਵਿਚ-ਵਾਰ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਪ੍ਰਸੰਸਾਕਾਰੀ ਤੱਕ । ਸੱਜੀ ਵੱਖੀ ‘ਚ ਲੱਗੀ ਗੰਭੀਰ ਸੱਟ ਦਾ ਇਲਾਜ਼ ਕਰਵਾਉਣ ਲਈ ਸੰਨ ’63 ‘ਚ ਜਲੰਧਰ ਪੁੱਜ ਕੇ  ਇਕ ਫੈਕਟਰੀ ‘ਚ ਸੋਟਰ-ਕੀਪਰੀ ਵੀ ਕਰਨੀ ਪਈ , ਮੇਰਾ ਕੰਮਕਾਰੀ ਸਥਾਨ ਮੇਰਾ ਰੈਣ-ਬਸੈਰਾ ਵੀ । ਦਿਨ ਵੇਲੇ ਮੰਜਾ ਬਾਹਰ , ਰਾਤ ਵੇਲੇ ਟੂਟੀਆਂ ਦੇ ਖਿੱਲਰ-ਖਲਾਰੇ ਉੱਪਰ । ਦਿਨ ਵੇਲੇ ਪਾਣੀ-ਟੂਟੀਆਂ ਦੀ ਸਾਫ਼-ਸਫਾਈ ਪੈਕਿੰਗ-ਬੁੰਕਿਗ ਵਾਲੀ ਘੁਟਣ ਤੋਂ ਛੇਤੀ ਹੀ ਤੰਗ ਪੈ ਗਿਆ । ਫੈਕਟਰੀ ਬਦਲਨੀ ਪਈ । ਥੋੜਾ ਕੁ  ਸਾਹ ਸੌਖਾ ਹੋਇਆ , ਕਿਉਂ ਜੋ ਰਿਹਾਇਸ਼ੀ ਕਮਰਾ ਵੱਖਰਾ ਸੀ  ਹੁਣ । ਸਟੋਰ –ਕੀਪਰ  ਵਾਲੀ ਡਿਊਟੀ ਪਹਿਲੋਂ ਵਾਲੀ ਹੀ  ਸੀ , ਫੈਕਟਰੀ ਮਾਲਕਾਂ ਨੂੰ ਮੇਰੀ ਕੰਮ-ਕਾਜ਼ੀ ਲਗਨ ਤੇ ਪੜਾਈ –ਲਿਖਾਈ ਵਾਲੀ ਰੁਚੀ ਸ਼ਾਇਦ ਪਸੰਦ ਆ ਗਈ ਸੀ । ਮੈਂ ਚੁੱਪ-ਚਪੀਤੇ ਗਿਆਨੀ ਪਾਸ ਕਰਕੇ ਬੀ.ਏ. ਕਰਨ ਵਾਲੀ ਵਿਧੀ ਵੀ ਅਪਨਾਈ ਰੱਖੀ ਸੀ , ਫੈਕਟਰੀ ਮਾਲਕਾਂ ਨੇ  ਦੂਜੇ ਕਾਮਿਆਂ ਤੋਂ ਵੱਖਰੀ ਤਰਾਂ ਦਾ ਕਾਮਾ ਜਾਂਚ ਕੇ ਉਹਨਾਂ ਮੈਨੂੰ ਦੇਸ਼ ਭਰ ਵੱਡੇ ਸ਼ਹਿਰਾਂ ਚੋਂ ਫੈਕਟਰੀ ਅੰਦਰ ਬਣਦੇ  ਮਾਲ ਲਈ ਆਡਰ-ਬੁੱਕ ਕਰਨ ਲਈ ਸੇਲਜ਼ਮੈਨ ਦੀ ਜੁੰਮੇਵਾਰੀ ਸੋਂਪ ਦਿੱਤੀ । ਪੰਜ-ਛੇ ਸਾਲਾਂ ਅੰਦਰ ਲਾਈਆਂ ਫੇਰੀਆਂ ਸਮੇਂ ਮੈਨੂੰ ਭਾਰਤ ਮਹਾਨ ਦੀ ਧਰਾਤਲ ਤੇ ਵਿਚਰਲੀ ਅਸਲ ‘ਮਹਾਨਤਾ’ ਨੂੰ ਅੱਖੀਂ ਵੇਖਣ ਦਾ ਮੌਕਾ ਮਿਲਿਆ । ਯੂ.ਪੀ. ,  ਬਿਹਾਰ ਤੇ ਵਿਸ਼ੇਸ਼ ਕਰਕੇ ਦੱਖਣ ਭਾਰਤ ਦੇ ਬੱਸ –ਅੱਡਿਆਂ ਰੇਲਵੇ ਸਟੇਸ਼ਨਾਂ ਤੇ ਮੰਗਤਿਆਂ ਦਾ ਤਰਾਂ ਸਕੂਲੀ-ਵਿਦਿਆਰਥੀਆਂ  ਤੱਕ ਪਲੇਟਫ਼ਰਾਮਾਂ ਜਾਂ ਹੋਰਨਾਂ ਜਨਤੱਕ ਥਾਵਾਂ ਤੇ ਖਾਂਦੇ –ਪੀਂਦੇ ਲੋਕਾਂ ਵਲੋਂ ਖਾਧੇ  ਪਕੌੜਿਆਂ-ਸਮੋਸਿਆਂ ਦੀ ਖਟਿਆਈ ਨਾਲ ਲਿਬੜੇ ਡੂਨੇ ਤੱਕ ਵੀ ਹੇਠੋਂ ਚੁੱਕਦੇ ਚਟਦੇ ਦੇਖ ਕੇ ਮੇਰਾ ਅੰਦਰ –ਬਾਹਬ ਬੁਰੀ ਤਰਾਂ ਜ਼ਖ਼ਮੀ ਹੁੰਦਾ ਰਿਹਾ । ਇਹ ਸਾਰਾ ਕੁਝ ਮੇਰੀ ਸਮਝ-ਸੂਝ ਦਾ ਹਿੱਸਾ ਬਣਿਆ , ਬੀ.ਐਡ. ਕਰਦਿਆਂ ਕਵਿਤਾਕਾਰੀ ਅੰਦਰ ਵੀ ਪ੍ਰਵੇਸ਼ ਕਰ ਗਿਆ ਸੀ । ( ਫੈਕਟਰੀ ਮਾਲਕ ਸ੍ਰੀ ਮਦਨ ਲਾਲ ਹਾਂਡਾ ਨੇ  ਆਪ ਬੀ.ਐਸ.ਸੀ. ਪਾਸ ਕੀਤੀ ਹੋਣ ਕਰਕੇ ਮੈਨੂੰ ਬੀ.ਐਡ. ਕਰਨ ਦੀ ਆਗਿਆ ਇਸ ਸ਼ਰਤ ਤੇ  ਦੇ ਦਿੱਤੀ ਸੀ ,ਕਿ ਮੈਂ ਅੱਧਾ ਦਿਨ ਸ਼ਾਮ ਵੇਲੇ ਫੈਕਟਰੀ ਦਾ ਕੰਮ ਵੀ ਕਰਨਾ ਹੈ ) ।

ਬੀ.ਐਡ. ਦੀ ਪੜ੍ਹਾਈ ਸਮੇਂ ਮੇਰੇ ਅੰਦਰ ਭਾਰਤੀ ਜਨ ਸਾਧਾਰਨ ਨੂੰ ਬਰਦਾਸ਼ਤ ਕਰਨੀਆਂ ਪੈ ਰਹੀਆਂ ਤਲਖੀਆਂ ਕਵਿਤਾਵਾਂ ਰਾਹੀਂ ਪ੍ਰਗਟ ਹੁੰਦੀਆਂ , ਕੁਝ ਇਕ ‘ਵਿਸ਼ੇਸ਼’ ਹਮਜਮਾਤੀਆਂ ਰਾਹੀਂ ਅਗਾਂਹ ਇਕ ਵਿਸ਼ੇਸ਼ ਪਾਰਟੀ ਤੱਕ ਵੀ ਪਹੁੰਚਦੀਆਂ ਰਹੀਆਂ । ਹੁਣ ਤਿੰਨ ਕੰਮ ਨਾਲੋਂ ਨਾਲ ਚੱਲਣ ਲੱਗੇ। ਤੀਜਾ ਕੰਮ ਰਾਤਾਂ ਨੂੰ ਕਈ ਕਈ ਘੰਟੇ ਤੱਕ ਦੀ ਸਕੂਲਿੰਗ ਹੁੰਦੀ । ਇਹ ਸਕੂਲਿੰਗ ਬੀ.ਐਡ. ਪਾਸ ਕਰਨ ਪਿਛੋਂ ਇਕ ਪ੍ਰਾਈਵੇਟ ਸਕੂਲ ਵਿੱਚ ਮਿਲੀ ਨੌਕਰੀ ਦੇ ਪਿੱਛੇ ਪਿੱਛੇ ਪਹੁੰਚ ਗਈ ।  ’67 ਸੰਨ ‘ਚ ਹੋਈ ਖੱਬੀ ਧਿਰ ਦੀ ਤੀਜੀ ਟੁੱਟ-ਭੱਜ ਕਾਰਨ ਹੋਂਦ ਵਿਚ ਆਏ ਐਸ.ਐਨ. ਗਰੁੱਪ ਦੇ ਸਕੂਲਿੰਗ ਲਈ ਕਈ ਅੱਡੇ  ਸਨ , ਇਕ ਭੰਗਾਲੇ ਵੀ ਸੀ , ਮੇਰੇ ਸਕੂਲ ਦੇ ਹੀ ਇਕ ਅਧਿਆਪਕ ਦੇ ਕਰਾਏ ਦੇ ਕਮਰੇ ‘ਚ । ਇਸ ਕਮਰੇ ਲਾਗੇ ਮਾ: ਸਵਿੰਦਰ ਸਿੰਘ ਦਾ ਆਪਣੇ ਮਕਾਨ ਸੀ । ਉਹਨੂੰ ਸੂੰਹ ਲੱਗਦੀ ਗਈ । ਮਾਮਲਾ ਸੀ.ਪੀ.ਐਮ. ਦੀ ਹਾਈ ਕਮਾਂਡ ਤੱਕ ਅੱਪੜਪਦਾ ਹੁੰਦਾ ਗਿਆ ।ਹਾਈ ਕਮਾਂਡ ਨੇ ਸਵਿੰਦਰ ਸਿੰਘ- ਯੋਧ ਸਿੰਘ – ਪਿਆਰਾ ਸਿੰਘ ਪਰਖ ਰਾਹੀਂ ਮੈਨੂੰ ਐਸ.ਐਨ. ਗਰੁੱਪ ਨਾਲੋਂ ਤੋੜ  ਕੇ ਸੀ.ਪੀ.ਐਮ. ਲਾਲ ਜੋੜਨ ਦਾ  ਕਾਰਜ ਸੋਂਪ ਦਿੱਤਾ । ਮੈਨੂੰ ਦਸੂਹਾ ਚੋਣ ਅਸੈਂਬਲੀ ਲਈ ਚੰਨਣ ਸਿੰਘ ਧੂਤ ਲਈ ਅਪਣਾ ਖਾਲੀ ਮਕਾਨ ਸੋਂਪਣ ਲਈ ਆਖਿਆ ਗਿਆ  ।ਮੈਂ ਕੋਈ ਉੱਜਰ ਨਾ ਕੀਤਾ  ।ਮਾ: ਸਵਿੰਦਰ ਸਿੰਘ – ਜੋਧ ਸਿੰਘ ਦੇ ਯਤਨਾਂ ਨੂੰ ਸਫ਼ਲ ਹੋਏ ਯਤਨਾਂ ਵਜੋਂ ਪ੍ਰਵਾਨ ਕੀਤਾ ਗਿਆ । ਉਹਨੀ ਦਿਨੀਂ ਦੇਸ਼ ਭਗਤ ਯਾਦਗਾਰੀ ਹਾਲ ਵਿਚ ਹੋਈ ਕਿਸੇ ਕਾਨਫਰੰਸ ਸਮੇਂ ਮਿਲੇ ਹਰਭਜਨ ਸਿੰਘ ਹੁੰਦਲ ਨੇ ਮੈਨੂੰ ਦੂਰੋਂ ‘ਵਾਜ਼ ਮਾਰਕੇ ਆਪਣੇ ਲਾਗੇ ਸੱਦਿਆਂ ਸੀ ਤੇ ਹੋਲੀ ਜਿਸੇ ਆਖਿਆ ਸੀ – ‘ਲਾਲ ਸਿਆਂ ਹੁਣ ਠੀਕ ਐ …..!’

ਸੱਚ-ਮੁੱਚ ਮੈਨੂੰ ਉਸ ਦਿਨ ਹੁੰਦਲ ਦੀ ਬਟਾਲੇ ਬੇਰਿੰਗ ਕਾਲਜ ਵਿਚ ਚਾਹ ਪੀਂਦਿਆ ,ਮਾਰੀ-ਵੱਟੀ ਘੁਰਰਕੀ ਦੀ ਸਮਝ ਪਈ ਸੀ ।

ਅਗਲੀ ਘੂਰੀ ਲੁਧਿਆਣੇ ਕੇਂਦਰੀ ਲੇਖਕ ਸਭਾ ਦੀ ਸਲਾਨਾ ਚੋਣ ਸਮੇਂ ਵੱਜੀ । ਖੱਬੀਆਂ ਦੋਨੋਂ ਧਿਰਾਂ ਨੇ ਆਹੁਦੇਦਾਰਾਂ ਲਈ ਚੋਣ ਲਈ ਨਾਂਮ ਭਰ ਦਿੱਤੇ , ਬਿਨਾਂ ਆਪਸੀ ਸਾਂਝੇ ਸੁਲਾਹ-ਮਸ਼ਵਰੇ ਦੇ । ਮੈਨੂੰ ਉਪ-ਪ੍ਰਧਾਨ ਲਈ ਨਾਂ ਭਰਨ ਲਈ ਕਿਹਾ ਗਿਆ । ਮੈਂ ਹੁੰਦਲ ਜੀ ਨੂੰ ਕਿਹਾ – ਮੈਂ ਕਦੇ ਚੋਣ ਨਹੀਂ ਲੜੀ , ਨਾ ਹੀ ਮੈਨੂੰ ਇਸਦਾ ਕੋਈ ਸ਼ੌਕ ਐ , ਨਾ ਚੋਣ ਲੜਨ ਦਾ ਇਲਮ । ਕੋਈ  ਨਾ ਕੋਈ ਤਾਂ ਢੰਗ-ਤਰੀਕਾ ਆਉਣਾ ਚਾਹੀਦਾ । ਨਾ ਮੈਥੋਂ ਵੋਟ ਲਈ ਤਰਲੇ ਹੁੰਦੇ ਐ  , ਨਾ ਕੋਈ ਚੁਸਤੀ –ਚਲਾਕੀ ਵਰਤਣੀ ਆਉਂਦੀ । ਅੱਗੋਂ ਹੁੰਦਲ ਨੇ ਤਿੱਖੀ ਸੁਰ ‘ਚ ਕਿਹਾ – “ ਤੈਨੂੰ ਕੌਂਣ ਕਹਿੰਦਾ ਤਰਲੇ ਕਰਨ ਲਈ ਵੋਟਰ ਦੇ । ਤੂੰ ਬੱਸ ਹਸ਼ਤਾਖਰ ਕਰ, ਆਪਣੀ ਵੋਟ ਪਾ ਤੇ ਚਲਾ ਜਾ ।“ ਮੈਂ ਸੱਚ-ਮੁਚ ਇਵੇਂ ਹੀ ਕੀਤਾ । ਦੂਜੇ ਦਿਨ ਖ਼ਬਰ ਪੜ੍ਹੀ ਤਾਂ ਮੈਨੂੰ ਵੀ ਚਾਰ ਸੋ ਤੋਂ ਵਧ ਵੋਟਾਂ ਮਿਲੀਆਂ ਸਨ । ਮੈਂ ਪੂਰਾ ਖੁਸ਼ । ਇਸ ਲਈ ਵੀ ਕਿ ਮੈਥੋਂ ਬਿਨਾਂ ਸਾਡੀ ਟੋਲੀ ਵੀ ਚੋਣ ਜਿੱਤ ਗਈ ਸੀ , ਤੇ ਇਸ ਲਈ ਵੀ ਕਿ – ਕਿ ਚਲੋ ਘੱਟੋ-ਘੱਟ ਚਾਰ ਕੁ ਸੋ ਲੇਖਕ –ਪਾਠਕ ਮੈਨੂੰ ਕਹਾਣੀ-ਲੇਖਕ ਵਜੋਂ ਜਾਣਕੇ ਈ ਸਨ । ਹੁੰਦਲ ਹੋਰਾਂ ਦੀ ਇਸ ਵਾਰ ਦੀ ਘੂਰੀ ਆਸਰੇ ਮੈਂ  ਅਗਲੀ ਚੋਣ ਵੀ ਲੜੀ, ਪਰ ਮੇਰੇ ਜਾਣਕਾਰ ਓਨੇ ਦੇ ਓਨੇ  ਹੀ ਰਹੇ ਸਨ । ਜਿਹੋ ਜਿਹਾ ਮੇਰੀਆਂ ਕਹਾਣੀਆਂ ਦਾ ਵਿਸ਼ਾ-ਵਸਤੂ ਐ , ਮੇਰੇ ਰਹਿੰਦੇ ਦਮਾਂ ਤੱਥ ਮੇਰੇ ਪਾਠਕ ਜੇ ਵਧਣਗੇ ਨਹੀਂ ਤਾਂ ਘਟਣਗੇ ਵੀ ਨਹੀਂ , ਏਨਾ ਕੁ ਮੈਨੂੰ ਸਹਿ-ਸੁਭਾ ਹੀ ਵਿਸ਼ਵਾਸ਼ ਹੋ ਗਿਆ ਐ, ਹਾਲਾਤਾਂ ਦੇ ਮੁਢੋਂ-ਸੁਢੋਂ ਬਦਲ ਜਾਣ ਦੇ ਬਾਵਜੂਦ ।

ਮੈਂ ਗੁਰਚਰਨ ਸਿੰਘ ਸਹਿੰਸਰਾ ਜੀ ਦੀ ਕੇਂਦਰੀ ਲੇਖਕ ਪੰਜਾਬੀ ਸਭਾ ਦੀ ਜਨਰਲ-ਸਕੱਤਰੀ ਤੋਂ ਲੈ ਕੇ  ਡਾ: ਸਰਬਜੀਤ ਸਿੰਘ ਦੀ ਸਕੱਤਰੀ ਤੱਕ ਕਰੀਬ 32 ਸਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਰਨੀ ਦਾ ਮੈਂਬਰ ਰਿਹਾ ਹਾਂ । ਸਾਹਿਤ ਸਭਾ  ਮੁਕੇਰੀਆਂ , ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦਾ ਲਗਾਤਾਰ ਕਈ ਵਰ੍ਹੇ ਕਾਰਜ ਭਾਗ ਸਿੱਧਾ ਸੰਭਾਲੀ ਰੱਖਣ ਤੋਂ ਉਪਰੰਤ, ਸਾਹਿਤ ਸਭਾ ਤਲਵਾੜਾ, ਸਾਹਿਤ ਸਭਾ ਬੁਲੋਵਾਲ, ਸਾਹਿਤ ਆਸ਼ਰਮ ਟਾਂਡਾ ਦੀ ਬਣਤਰ ਦੀ ਜੁਮੇਂਵਾਰੀ ਅਪਣੀ ਸਮਝਦਾ ਰਿਹਾ ਹਾਂ । ਸਾਹਿਤਕ ਸਮਾਗਮ ਭਾਵੇਂ ਚੰਡੀਗੜ੍ਹ ਹੋਣ , ਅਮ੍ਰਿੰਤਸਰ ਹੋਣ , ਜਾਂ ਬਠਿੰਡੇ –ਬਰਨਾਲੇ – ਸੰਗਰੂਰ ਮੈਂ ਕਿਧਰੇ ਵੀ ਗੈਂਰ-ਹਾਜ਼ਰ ਨਹੀਂ ਰਿਹਾ । ਕੇਂਦਰੀ ਲੇਖਕ ਸਭਾ ਦੀ ਤ੍ਰੈ-ਮਾਸਿਕ ਇਕਤੱਰਤਾ ਵਿਚ ਕਿਧਰੇ ਨਾ ਜਾਇਆ ਗਿਆ ਹੋਵੇ , ਕਹਿ ਨਹੀਂ ਸਕਦਾ । ਮੈਂ ਹੁੰਦਲ ਸਾਹਿਬ ਦੀ ਕਾਰਜਸ਼ੈਲੀ ਤੋਂ ਵਿਚ-ਵਾਰ ਨਿਰਾਸ਼ ਵੀ ਹੋ ਜਾਂਦਾ ਸੀ । ਉਹ ਇਸ ਲਈ , ਕਿ ਉਹ ਆਪਣੇ ਸਟੈਂਡ ਤੋਂ ਰਤੀ ਭਰ ਵੀ ਐਧਰ –ਓਧਰ  ਨਹੀਂ ਸੀ ਹੁੰਦੇ। ਤਾਂ ਵੀ ,ਮੇਰੇ ਸਮੇਤ ਕਿਸੇ ਵੀ ਮੈਂਬਰ ਦੀ ਲਗਾਤਾਰਤਾ ਨੂੰ ਉਹਨਾਂ ਰੋਕਿਆ-ਟੋਕਿਆ ਨਹੀਂ ਸੀ ।ਇਸ ਦਾ ਲਾਭ ਮੈਨੂੰ ਇਹ ਹੋਇਆ ਕਿ ਪੰਜਾਬੀ ਸਾਹਿਤ ਅਕਾਡਮੀ ਦੀ ਕੋਰ ਕਮੇਟੀ ਨੇ ਸਾਲ 2007 ਦਾ ਕਰਤਾਰ ਸਿੰਘ ਧਾਰੀਵਾਲ ਅਵਾਰਡ , ਹਰਭਜਨ ਸਿੰਘ ਹੁੰਦਲ ਦੇ ਹਮਾਇਤਿਆਂ ‘ਚੋਂ ਕਿਸੇ ਇਕ ਦੀ ਝੋਲੀ ਪਾਉਣ ਲਈ ਸਾਰੇ  ਜੁਮੇਦਾਰੀ ,ਹੁੰਦਲ ਹੋਰਾਂ ਨੂੰ ਸੋਂਪ ਦਿੱਤੀ । ਮੈਨੂੰ ਨਹੀ ਪਤਾ ਹੁੰਦਲ ਹੋਰਾਂ ਕਿੱਸ-ਕਿੱਸ ਦੇ ਨਾਂ ਤੇ ਵਿਚਾਰ ਕੀਤੀ ਹੋਵੇਗੀ । ਪਰ ਮੇਰਾ ਨਾਂਮ ਉਸ ਵਾਰ ਪਹਿਲੇ ਨੰਬਰ ਤੇ  ਸੀ । ਅਕਾਡਮੀ ਵਲੋਂ ਦਿੱਤੇ ਜਾਂਦੇ ਵਕਾਰੀ ਅਵਾਰਡ ਦੀ ਸੂਚੀ ‘ਚ ਲਾਲ ਸਿੰਘ ਨਾਂਮ ਦਰਜ ਹੋਣਾ ਆਪਣੇ ਆਪ ਵਿਚ , ਮੇਰੀ ਕਾਰਜ਼ਕੁਸ਼ਲਤਾ ਨੂੰ ਪ੍ਰਵਾਨਗੀ ਮਿਲਣਾ ਸੀ । ਇਹ ਵੱਖਰੀ ਗੱਲ ਐ  ਕਿ ਇਹ ਅਵਾਰਡ ਮਿਲਿਆ ਕਈ ਵਰ੍ਹੇ ਪਛੜ ਕੇ । ਅਮਰੀਕਾ ਵੱਸਦੇ ਅਵਾਰਡ ਦੇਣ ਵਾਲੇ ਘਰਾਣੇ ਨੇ ਅਵਾਰਡ ਇਸ ਲਈ ਬੰਦ ਕਰ ਦਿੱਤਾ ਸੀ  ਸ਼ਾਇਦ , ਕਿ ਸਭਾ ਦੇ ਅਤੇ ਅਵਾਰਡ ਪ੍ਰਦਾਨ ਕਰਨ ਵਾਲੇ ਘਰਾਣੇ ਦੇ ਸਿਆਸੀ ਵਿਚਾਰ ਇਕ ਨਹੀਂ ਸਨ । ਭਾਵੇਂ , ਬਹਾਨਾ ਕੰਮਕਾਰ ਵਿਚ ਆਈ ਖੜੋਤ ਦਾ ਲਾਇਆ ਗਿਆ , ਤਾਂ ਵੀ ਉਸ ਘਰਾਣੇ ਨੂੰ ਕਦੇ ਕਿਸੇ ਨੇ ਭੰਡਿਆ ਨਾ । ਅਜਿਹੇ ਘਰਾਣੇ ਅਮਰੀਕਾ-ਕਨੇਡਾ ਵਿਚ ਪਟੈਟੋ –ਐਪਲ – ਬੋਠੀ ਹੇਠਲੀ ਅਪਣੀ ਮਾਲਕੀ ਕਾਰਨ ਕਿੰਗ ਗਿਣੇ ਜਾਂਦੇ ਹਨ । ਵਿਚ-ਵਾਰ ਨਹੀਂ ਆਮ ਕਰਕੇ ਨਾਂਮ- ਨਿਹਾਦ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ  । ਪੰਜਾਬੋ ਸੱਦੇ ਗਾਇਕ ਕਲਾਕਾਰਾਂ ਨੂੰ ਸਟੇਜਾਂ ਤੇ ਕੰਜਰੀ- ਨਾਚ ਨਚਦੇ ਦੇਖਦੇ ਐਨੇ ਡਾਲਰ ਉਹਨਾਂ ਦੇ ਸਿਰਾਂ ਉੱਪਰ ਦੀ ਵਾਰਦੇ ਹਨ ,ਜਿਹਨਾਂ ਨੂੰ ਹੱਥਾਂ ਨਾਲ ਨਹੀਂ ਤੰਗਲੀਆਂ ਨਾਲ ਇਕਠਿਆਂ ਕੀਤਾ ਜਾਂਦਾ ਹੈ । ਪੈਰ ਅਵਾਰਡ ( ਧਾਲੀਵਾਲ )ਬੰਦ ਕਰਨ ਜਾਂ ਚਾਲੂ ਰੱਖਣ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ  ਸਕਦਾ ਸੀ  , ਤਾਂ ਵੀ ਇਸ ਅਵਾਰਡ ਦੇ ਬੰਦ ਹੋਣ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ  ਵਕਾਰ ਨੂੰ ਠੇਸ ਜ਼ਰੂਰ ਪੁੱਜੀ  ।

ਬਸ, ਇਕ ਘੂਰੀ ਹੋਰ – ਮੈਂ ਡਾ: ਅਤਰ ਸਿੰਘ ਤੇ ਡਾ: ਰਘਵੀਰ ਸਿੰਘ ਦੀ ਅਗਵਾਈ ‘ਚ ਪੀ.ਐਚ.ਡੀ. ਦੀ ਰਜਿਸ਼ਟਰੇਸ਼ਨ ਲੈ ਲਈ । ਵਿਸ਼ਾ ਸੀ – ‘ਉਸ ਦਹਾਕੇ ਦੀ ਪੰਜਾਬੀ ਕਹਾਣੀ’ । ਵਿਸ਼ਾ ਵੱਡਾ, ਮੇਰੀ ਪੜ੍ਹਨ-ਲਿਖਣ ਦੀ ਸਮਰੱਥਾ ਘੱਟ । ਬਹੁਤੀਆਂ ਪੁਸਤਕਾਂ ਛੱਡ ਕੇ ਮੈਂ ਮਾਸਿਕ , ਤ੍ਰੈ-ਮਾਸਿਕ ਮੈਗਜ਼ੀਨਾਂ ਤੇ ਟੇਕ ਰੱਖ ਲਈ । ਕੰਮ ਰਿੜ ਵੀ ਪਿਆ । ਪਰ , ਕੀਤਾ – ਕਰਾਇਆ ਇਕ ਦਿਨ ਗਾਇਬ਼ ਹੋ ਗਿਆ । ਅਸੀਂ ਸਥਾਨਕ ਸਭਾ ਦੀ ਮਾਸਿਕ-ਇਕਤਰੱਤਾ ‘ਚ ਦੇਵੀ ਤਲਾਬ ਦੀ ਪੌੜੀਆਂ ਤੇ  ਬੈਠੇ ਰੁੱਝੇ ਰਹੇ । ਉੱਪਰ ਥੋੜਾ ਕੁ ਹਟਵੇ ਖੜੇ ਮੈਂ ਸਾਈਕਲ ਤੇ ਰੱਖੇ ਕਿੰਨੇ ਸਾਰੇ ਰਸਾਲੇ ਤੇ ਹੋਰ ਅੱਗੜ-ਦੁੱਗੜ ਜਿਹੇ ਕਾਗਜ਼ ਨੂੰ ਕਿਸੇ ਕਬਾੜੀਏ ਨੇ ਰੱਦੀ-ਮਾਲ ਸਮਝ ਕੇ ਆਪਣੀ ਬੋਰੀ ਵਿਚ ਸੁੱਟ ਲਿਆ ਸੀ ਸ਼ਾਇਦ । ਇਕਤੱਰਤਾ ਮੁੱਕੀ ਤੇ ਪੌੜੀਆਂ ਤੇਂ ਉੱਪਰ ਆ ਕੇ ਦੇਖਿਆ , ਸਾਇਕਲ ਖਾਲੀ । ਮੈਨੂੰ ਨਿਰਾਸ਼ਾ ਵੀ ਹੋਈ ਤੇ ਖੁਸ਼ੀ ਵੀ , ਖੁਸ਼ੀ ਇਸ ਗੱਲ ਦੀ ਕਿ ਗਲੋਂ ਬਲ੍ਹਾ ਲੱਥੀ । ਕੀ ਲੈਣਾ ਸੀ ਮੈਂ ਡਾਕਦਾਰ ਬਣਕੇ । ਚੰਗੀ ਭਲੀ ਮਾਸਟਰੀ ਕਰੀ ਜਾਂਦਾ ਸੀ ਤੇ ਨਾਲ ਹੀ ਸਭਾਵਾਂ ਦੀ ਹਾਜ਼ਰੀ ਵੀ ਭਰ ਹੋਈ ਜਾਂਦੀ ।

ਤਾਂ ਵੀ ਇਸ ਵਰਤਾਰੇ ਅੰਦਰ ਵਿਚਰਦਿਆਂ , ਜਿਹੜਾ ਤੱਥ ਮੈਨੂੰ ਕਸ਼ਟਮਈ ਜਾਪਿਆ ਸੀ , ਉਹ ਉਹਨਾਂ ਪੱਤਰਾਕਾਵਾਂ ਵਿਚ ਛਪੀ ਕਹਾਣੀ ਦੀ ਇਕ ਨਿਵੇਕਲੀ ਜਿਹੀ ਵੰਨਗੀ ਸੀ  ।ਇਸ  ਵੰਨਗੀ ਨੇ ਮੈਨੂੰ ਅੰਦਰ ਤੱਕ ਪ੍ਰੇਸ਼ਾਨ ਕੀਤਾ । ਇਸ ਦੀ ਅੰਤਰੀਵ ਰੂਹ ਕਿਸੇ ਵਿਚਾਰਧਾਰਕ ਪ੍ਰੀਖੇਪ ਦੀ ਹਾਮੀਂ ਨਹੀਂ ਸੀ ਭਰਦੀ ।  ਇਸ ਵੰਨਗੀ ਨੇ ਘਰ-ਪ੍ਰੀਵਾਰਕ , ਸਮਾਜਿਕ –ਸੱਭਿਆਚਾਰਕ ਰਿਸ਼ਤਿਆਂ ਨੂੰ ਜ਼ੀਰੋ ਦੀ ਹੱਦ ਤੱਕ ਮਨਫੀ ਕਰਨ ਵੱਲ ਕਦਮ ਵਧਾਏ ਸਨ । ਮਾਨੁੱਖ ਦੇ  ਅਚਾਰ –ਵਿਹਾਰ  ਨੂੰ ਪੁਸ਼ੂ-ਪੁਣੇ ਵੱਲ ਨੂੰ ਧੱਕ ਦਿੱਤਾ ਸੀ । ਇਸ ਲਈ ਵਿਆਹ ਪ੍ਰੰਪਰਾ ਕੋਈ ਅਰਥ ਨਹੀਂ ਸੀ ਰੱਖਦੀ । ਇਸ ਲਈ ਸਰੀਰਾਂ ਦੀ ਅਹਿਮੀਅਤ ਸਦਾਚਾਰਰਿੱਕ ਪ੍ਰੰਪਰਾਵਾਂ ਨਾਲੋਂ ਕਿਧਰੇ ਵੱਧ ਸੀ ਤੇ  ਇਸਤਰੀ –ਪੁਰਸ਼ ਦੇ ਸੰਬੰਧ , ਲਿਵ-ਇਨ-ਰੀਲੇਸ਼ਨਸ਼ਿਭ ਤੱਕ ਸੀਮਤ । ਹੋਰ ਵੀ ਕਈ ਸਾਰੀਆਂ ਉੱਲਝਣਾ ਸਨ ਇਸ  ਦੀਆਂ ।

ਬਹੁਤੀ ਰੜਕਵੀਂ ਗੱਲ ਜਾਤਾਂ-ਜਮਾਤਾਂ –ਵਰਗਾਂ-ਵਰਣਾਂ ਨੂੰ ਪਹਿਲ ਦੇਣਾ ਸੀ  ।

ਮੈਂ ਅਪਣੀ ਇਹ ਪ੍ਰੇਸ਼ਾਨੀ ‘ਚਿਰਾਗ਼’ ਦੇ ਸੰਪਾਦਕ ਹਰਭਜਨ ਸਿੰਘ ਹੁੰਦਲ ਸਾਹਮਣੇ ਰੱਖੀ । ਹੁੰਦਲ ਮੈਥੋਂ ਵੀ ਵੱਧ ਪ੍ਰੇਸ਼ਾਨ । ਕਹਿਣ ਲੱਗਾ-ਡਰ ਨਾ ‘ਚਿਰਾਗ਼ ‘ ਅਜੇ ਪੈਰੀਂ ਹੋਇਆ ਈ ਐ । ਤੇਰੀਆਂ ਹਾਅ , ਸਾਰੀਆਂ ਪੱਤਰਕਾਵਾਂ ਨੂੰ ਚੈਲਿੰਗ ਕਰੇਗਾ । ਹੁਣ ਤੱਕ ਇਹ ਤੇਰੇ ਦੱਸੇ ਐਬਾਂ ਤੋਂ ਬਚਿਆ ਰਿਹਾ , ਅਗਾਂਹ ਵੀ ਬੱਚੇਗਾ । ਪਰ , ਤੇਰੀਆਂ ਹਾਅ  ਪਤਰਕਾਵਾਂ ਤਾਂ ਵੱਧਦੀਆਂ-ਫੁੱਲਦੀਆਂ ਹੀ ਮਾੜੇ –ਚੰਗੇ ਲੇਖਣ ਆਸਰੇ ਐ । ਇਹ ਤਾਂ ਸ਼ੁਰੂਆਤ ਕੀਤੀ ਐ ਇਹਨਾਂ । ਇਹ ਤਾਂ ਦੂਰ ਤੱਕ ਜਾਣਗੀਆਂ । ਪੂੰਜੀਵਾਦ ਦੀ ਪੂਜਾ ਕਰਨ ਤੱਕ ਅਪਣੀ ਲੇਖਣੀ ਨੂੰ ਨਿਗ਼ਰਦਾ ਕਰ ਲੈਣਗੀਆਂ । ਇਹਨਾਂ ਅੰਦਰ ਛੱਪਦੀ ਬਹੁਤੀ ਸਮੱਗਰੀ ਕਹਾਣੀ ਸਮੇਤ ਰਿਸ਼ਤਿਆਂ ਦੇ ਮਨੋਵਿਗਿਆਨ ਨੂੰ ਕੋਈ ਅਹਿਮੀਅਤ ਨਹੀਂ ਦੇਵੇਗੀ ਤੇ ਇਹ ਮਾਨੁਖੀ ਸਰੀਰਾਂ ਖਾਸ ਕਰ ਇਸਤਰੀ ਦੇ  ਅੰਦਰਲੇ –ਬਾਹਰਲੇ ਅੰਗਾਂ-ਪੈਰਾਂ ਦੀ ਫੀਤਾ ਲੈ  ਕੇ ਮਿਣਤੀ –ਗਿਣਤੀ ਕਰਨ ਤੱਕ ਅਪਣੇ ਲਿਖਣ-ਕਲਾ ਨੂੰ ਸੀਮਤ ਕਰ ਲੈਣਗੀਆਂ ।

ਤੇ ਸੱਚ-ਮੁੱਚ ਹੁੰਦਲ ਹੋਰਾਂ ਦੀ ਕਈ ਸਾਲ ਪਹਿਲਾਂ ਆਖੀ ਗੱਲ ਅੱਜ ਚਿੱਟੇ ਦਿਨ ਵਾਂਗ ਸਾਫ਼-ਸਪਸ਼ਟ ਦੇਖਣ-ਪੜ੍ਹਨ ਨੂੰ ਮਿਲਦੀ ਐ । ਕਾਰਪੋਰੇਟ ਅਪਣੇ ਸਮਾਜਿਕ ਮਾਡਲ ਨੂੰ ਲਾਗੂ ਕਰਨ ਵਿਚ ਸਫ਼ਲ ਰਿਹਾ ਹੈ ।

ਮੇਰੀ ਜਾਂਚ ਇਹ ਉਜਾੜੇ ਨੂੰ ਅਜੇ ਵੀ ਰੋਕਿਆ ਜਾ ਸਕਦਾ ਹੈ । 2022 ਦੀ ਨੋਬਲ ਸਾਹਿਤ ਪੁਰਸਕਾਰ ਜੇਤੂ ਫ਼ਰਾਸੀਸੀ ਲੇਖਕਾ ਐਨੀ ਅਰਨੋ ਦਾ ਕਥਨ ਹੈ – “ਸਾਹਿਤ ਸਾਵੇਂ-ਪੱਤਰਾਂ ਦੀ ਕਥਾ ਨਹੀਂ ਹੁੰਦਾ । ਇਹ ਇਕ ਰਾਜਨੀਤਕ ਹਥਿਆਰ ਹੈ । ਇਸ ਦੀ ਭਾਸ਼ਾ ਨਸ਼ਤਰ ਤੋਂ ਵੀ ਜ਼ਿਆਦਾ ਧਾਰਦਾਰ ਹੁੰਦੀ ਹੈ । ਹੁਣ ਸਿਰਫ਼ ਤੇ ਸਿਰਫ਼ ਸਾਹਿਤ ਦੀ ਤਾਕਤ ਹੀ ਦੁਨੀਆਂ ਨੂੰ ਬਦਲ ਸਕਦੀ ਹੈ ।“  ਗੁਰਮੱਤਿ ਵਿਚਾਰਧਾਰਾ , ਅੰਬੇਦਕਰਵਾਦ ਤੇ ਮਾਰਕਸਵਾਦ ਵਰਗੀਆਂ ਨਿੱਗਰ ਵਿਚਾਰ-ਧਾਰਵਾਂ ਨੂੰ ਤਰਕਸ਼ੀਲਤਾ ਦੀ ਪਾਣ ਦੇ ਕੇ , ਇਹਨਾਂ ਫਲਸਫਿਆਂ ਨੂੰ ਨਵੇਂ ਕੋਣ ਤੋਂ ਲਾਗੂ ਕਰਨਾ ਕੋਈ ਔਖਾ ਕਾਰਜ ਨਹੀਂ ।  ਧਰਾਤਲ ਸਾਨੂੰ ਉੱਪਲਭਦ ਹੈ । ਸਿਰਫ਼ ਤੇ ਸਿਰਫ਼ ਅਪਣਾ ਨਾਂ ਚਮਕਦਾ ਰੱਖਣ ਲਈ ਲਿਖਣ ਕਾਰਜ ਕਰੀ ਜਾਣ ਦਾ ਕੋਈ ਅਰਥ ਨਹੀ ।

ਮੇਰੇ ਇਹ ਵਿਚਾਰ ਹਰਭਜਨ ਸਿੰਘ ਹੁੰਦਲ ਦੀਆਂ ਘੂਰੀਆਂ ਕਾਰਨ ਹੀ ਬਣੇ ਅਤੇ ਉੱਸਰੇ ਹਨ ।

ਵਾਵਰੇਲੇ
ਓਧਰ ਪ੍ਰੋਫੈਸਰ ਦੀ ਚਿਤਾ ਨੂੰ ਅੱਗ ਮਘ੍ਹੀ, ਏਧਰ ਲਸ਼ਕਰ ਦੇ ਸਕੂਲ ਗਰਾਉਂਡ ਨਾਲ ਜੁੜਵੇਂ ਸਮਾਣਝਿੜੀ ਦੇ ਬੰਨੇ ਤੇ ਖੜੋਤੇ ਆਪਣਾ ਕਾਰਜ ਆਰੰਭ ਦਿੱਤਾ – “ਪ੍ਰੋ : ਸ਼ੇਰੀ ਜ਼ਿੰਦਾਬਾਦ  — । ”

ਉਸਦੇ ਲਾਗੇ-ਪਾਸੇ , ਬੈਠੇ-ਖੜੇ ਸੌ-ਪੰਜਾਹ ਚਿਹਰੇ ਇਕ-ਦੰਮ ਸਾਵਧਾਨ ਹੋ ਗਏ । ਪਰ , ਉਸਦੀ ਆਵਾਜ਼ ਪਹਿਲੀ ਆਵਾਜ਼ ਦੇ ਉੱਤਰ ਵਿੱਚ ਮਸਾਂ ਪੰਜ ਦਸ ਆਵਾਜਾਂ ਹੀ ਉੱਠੀਆਂ ।

ਉਹ ਵੀ ਢਿੱਲੀਆਂ –ਮੱਠੀਆਂ ।

ਦੂਜੀ ਆਵਾਜ਼ ਉਸ ਨੇ ਹੋਰ ਜ਼ੋਰ ਦੀ ਕੱਸੀ – “ਪ੍ਰੋ : ਸ਼ੇਰ ਸਿੰਘ ਸ਼ੇਰੀ ” ।

ਹੁਣ ਦਾ ਉੱਤਰ ਪਹਿਲਾਂ ਨਾਲੋਂ ਕਾਫੀ ਤਿੱਖਾ ਸੀ , ਤੇ ਭਰਵਾਂ ਵੀ ।

ਤੀਜਾ ਨਾਅਰਾ ਲਾਉਣ ਲਾਉਣ ਵੇਲੇ ਲਸ਼ਕਰ ਇਕੱਲਾ ਨਈਂ ਮਿੰਦਰ ਵੀ ਨਾਲ ਸੀ ।ਮਿੰਦਰ ਵਕੀਲ । ਪ੍ਰੋਫੈਬਰ ਦਾ ਲੰਗੋਟੀਆ । ਜਿਸ ਨੂੰ ਨਾ ਆਪਣੇ ਕਿੱਤੇ ਨਾਲ ਮੋਹ ਸੀ ਨਾ ਲਸ਼ਕਰ ਦੇ ਕੰਮ ਕਾਰ ਨਾਲ । ਉਸ ਨੂੰ ਬੱਸ ਲੌਡੇ ਵੇਲੇ  ਤੋਂ ਕਿਸੇ ਦੀ ਉਡੀਕ ਚੂੰਡੀਆਂ ਵੱਡਣ ਲਗਦੀ । ਲਸ਼ਕਰ ਪਹੁੰਚ ਜਾਏ ਤਾਂ ਖ਼ਰੀ ਵਾਹਵਾ ਨਹੀ ਤਾਂ ਪ੍ਰੋਫੈਸਰ ਨੇ ਤਾਂ ਆਉਣਾ ਈ ਹੁੰਦਾ , ਜ਼ਰੂਰ-ਬਰ-ਜ਼ਰੂਰ । ਕਦੀ –ਕਦਾਈਂ ਪ੍ਰੋਫੈਸਰ ਅੱਡਿਓ ਉੱਤਰਦਾ ਈ ਫੜੀ ਲਿਆਉਂਦਾ । ਜਾਂ ਕਿਸੇ ‘ਸੇਵਾਦਾਰ ’ ਦੀ ਕੀਤੀ ਸੰਭਾਲ ਲਿਆਉਂਦਾ । ਬਗ਼ਲ-ਬੈਗ ‘ਚ ਲਕੋ ਕੇ । ਪਰ ਬਹੁਤੀ ਵਾਰ ਹਿੱਸਾ-ਪੱਤੀ ਹੀ ਚਲਦੀ । ਦੋਨਾਂ ਵਿਚਕਾਰ । ਜੇ ਭਨੋਟ ਆ ਰਲ੍ਹੇ ਤਾਂ ਚੋਹਾਂ ਵਿਚਕਾਰ ।

ਬੱਸ ਫਿਰ , ਸਾਰੇ ਯਾਰ ਇਕੱਠੇ ਭਿੜਦੇ-ਦਿਨ ਢਲੇ ਤੱਕ ।

ਲਸ਼ਕਰ-ਮਿੰਦਰ ਦਾ ਹੋਕਰਾ ਸੁਣਕੇ , ਭਨੋਟ ਤੋਂ ਵੀ ਰਿਹਾ ਨਾ ਗਿਆ ।

ਤਿੰਨਾਂ ਦੀ ਜੁੜਵੀਂ ਆਵਾਜ਼ ਨੇ ਸਾਰੀ ਮਾਤਰੀ ਸੱਥ ‘ਚ ਹਿੱਲ-ਜੁਲ ਪੈਦਾ ਕਰ ਦਿੱਤੀ – ਅੱਛੀ ਖਾਸੀ ਹਿੱਲ-ਜੁਲ ।

ਜ਼ਿੰਦਾਬਾਦ-ਜ਼ਿੰਦਾਬਾਦ ਕਰਦੇ ਕਰੀਬ ਸਾਰੇ ਲੋਕੀਂ ਉਹਨਾਂ ਦੇ ਲਾਗੇ ਨੂੰ ਹੋ ਜੁੜੇ । ਥੌੜੇ ਕੁ ਜਣੇ ਸੋਗੀ ਚਿਹਰੇ ਲਈ ਬਹੁਤੇ ਜਣੇ ਮਸਕੜੀਆਂ ਹੱਸਦੇ । ਹੱਸਦੇ ਵੀ ਕਿਉਂ ਨਾ । ਉਹ ਕਿਹੜਾ ਨਹੀਂ ਸੀ ਜਾਣਦੇ ਭਨੋਟ ਨੂੰ , ਮਿੰਦਰ ਨੂੰ ਜਾਂ ਲਸ਼ਕਰ ਨੂੰ । ….ਬੜੀ ਚੰਗੀ ਤਰ੍ਹਾਂ ਜਾਣਦੇ ਸਨ ਸਭ ਨੂੰ । ਪਹਿਲਾਂ ਉਹਨਾਂ ਸਮਝਿਆ – ‘ਏਨ੍ਹਾ ਫੇਰ ਪੀਤੀ ਹੋਣੀ ਆਂ, ਨਿੱਤ ਵਾਂਗ । ਐਮੇਂ ਵਿਯੋਗ ਜਿਆ ਕਰੇ ਹੋਣੇ ਆ ਯਾਰ ਆਪਣੇ ਦਾਆ । ’ਪਰ, ਸਭ ਦਾ ਧਿਆਨ ਆਪਣੀ ਵਲ ਕੇਂਦਰਿਤ ਹੋਇਆ ਦੇਖ ਲਸ਼ਕਰ ਨੇ ਮੌਕਾ ਸਾਂਭ ਲਿਆ । ਜਿਵੇਂ ਹੋਰਨੀਂ ਥਾਈਂ ਸਾਂਭ ਲੈਂਦਾ ਪੇਪਰ-ਮਿੱਲ ਅੱਗੇ ਖੰਡ-ਮਿੱਲ ਸਾਹਮਣੇ ਜਾਂ ਪੈਪਸੀ-ਫੂਡ ਦੇ ਗੇਟ ਤੇ । ਗੇਟ-ਰੈਲੀ ਕਰਨ ਲਈ ਜਾਂ ਨੁੱਕਰ-ਮੀਟਿੰਗ ।

ਨੁੱਕਰ-ਮੀਟਿੰਗ , ਗੇਟ-ਮੀਟਿੰਗ ਕਰਨ ਲਈ ਤਾਂ ਮੱਦੇ ਹੁੰਦੇ ਐ ਉਸ ਕੋਲ ਬੱਝਵੇਂ । ਮਸਲੇ ਹੁੰਦੇ ਐ , ਭਖਵੇਂ-ਦਿਹਾੜੀ ਵਧਾਉਣ ਦੇ , ਕਟੌਤੀ ਦੇ ਬੋਨਸ ਲੈਣ ਦੇ, ਜਾਂ ਛਾਟੀ ਰੁੱਕ ਵਾਉਣ ਦੇ , ਉਹਨਾਂ ਮੁੱਦਿਆਂ-ਮਸਲਿਆਂ ਲਈ ਉਸ ਕੋਲ ਭਾਸ਼ਾ ਵੀ ਹੁੰਦੀ , ਲੱਛੇਦਾਰ ਤੇ ਤੱਥ ਵੀ ਹੁੰਦੇ , ਅੰਕੜੇਦਾਹ ।  ਅੱਗੋਂ ਵਰਕਿੰਗ-ਲੇਬਰ ਵੀ ਸੁਨਣ ਨੂ ਤਿਆਰ ਹੁੰਦੀ ਕੁਝ ਨਵਾਂ ਕੁਝ ਪੁਰਾਣਾਂ । ਉਸਦ ਪਹਿਲੀ ਆਵਾਜ਼ ਤੇ ਹੀ ਸਾਰੀ ਸ਼ਿਫਟ ਇਕ ਥਾਂ ਹੋ ਜੁੜਦੀ । ਦੂਜੇ ਤੀਜੇ ਨਾਅਰੇ ਨਾਲ ਅਸਮਾਨ ਸਿਰ ਤੇ ਚੁੱਕਿਆ ਜਾਂਦਾ । ਬੱਸ ਫਿਰ ਅੱਗੇ ਚੱਲ ਸੋ ਚੱਲ । ਉਹ ਰੁਕਦਾ ਤਾਂ ਦਰਸ਼ੀ ਪਿੜ ਸਾਂਭ ਲੈਂਦਾ , ਮਾਸਟਰ ਦਰਸ਼ਨ । ਉਹ ਥੱਕਦਾ ਤਾਂ ਜਲਾਲ ਚੱਕੀਆਂ ‘ਜਾਗਰ । ਉਸ ਤੋਂ ਪਿਛੋਂ , ਖਾਨਪੁਰੀ ਬੋਲ੍ਹਾ । ਵਿਚ ਵਾਰ ਕੋਈ ਮਿਲ੍ਹ ਕਾਮਾਂ ਵੀ । ਫਿਰ ਖੂਬ ਨਾਅਰੇਬਾਜ਼ੀ ਹੁੰਦੀ ਤੇ ਗਰਮ-ਗਰਮ ਤਕਰੀਰਾਂ । ਖੜਿਆਂ-ਬੈਠਿਆਂ ਕਈ ‘ਰਾਵਨ ’ ਡੋਗ ਲਏ ਜਾਂਦੇ । ਸਰਕਾਰੀ ਅਫ਼ਸਰਾਂ; ਪੂੰਜੀ-ਮਾਲਕਾਂ , ਸੰਤਰੀਆਂ –ਮੰਤਰੀਆਂ ਨੂੰ ਧੱਕੜਸ਼ਾਹ , ਲੁਟੇਰੇ ,ਟੁੱਕੜ-ਬੋਚ ਵਰਗੇ ਔਖੇ ਭਾਰੇ ਵਿਸ਼ੇਸ਼ਣਾਂ ਨਾਲ ਨਿੰਦਿਆ-ਭੰਡਿਆ ਜਾਂਦਾ । ਭਾਰਤੀ ਪ੍ਰਧਾਨਮੰਤਰੀ ਤੋਂ ਲੈ ਕੇ ਅਮਰੀਕੀ ਰਾਸ਼ਟਰਪਤੀ ਤੱਕ ਦੀ ‘ਮੁਰਦਾਬਾਦ ’ ਹੁੰਦੀ ।ਤੇ ਅੰਤ ਵਿਚ ਕਿਸੇ ਕਾਮੇ ਭਰਾ ਦੇ ਤੱਤ-ਕਾਲੀਨ ਮਸਲੇ ਤੇ ਕੋਈ ‘ਅਹਿਮ ’ ਫੈਸਲਾ ਲੈ ਕੇ ਇਕੱਤਰ ਹੋਈ ਭੀੜ ਆਪੋ-ਆਪਣੇ ਘਰੀਂ-ਪਿੰਡੀ ਹੋ ਤੁਰਦੀ । ਤੇ ਲਸ਼ਕਰ-ਲਸ਼ਕਰ ਸਿੱਧਾ ਸ਼ਹਿਰ ਪਹੁੰਚ ਜਾਂਦਾ । ਮਿੰਦਰ ਕੋਲ , ਕਚਹਿਰੀ ।

…..ਮਸਾਂਣਝਿੜੀ ਦੇ ਬੰਨੇ ਤੇ ਲਸ਼ਕਰ ਦੇ ਨਾਲ ਢੁੱਕ ਕੇ ਖੜੋਤੇ ਮਿੰਦਰ ਨੇ ਜਿਵੇਂ ਲਸ਼ਕਰ ਨੂੰ ਸਾਹ ਦਵਾਉਣ ਲਈ ਇਕ ਨਾਅਰਾ ਹੋਰ ਕਸਿਆ – “ ਪ੍ਰੋ : ਸ਼ੇਰ ਸਿੰਘ ਸ਼ੋਰੀ ….. ।”

ਇਸ ਵਾਰ ਵੀ ‘ਜ਼ਿੰਦਾਬਾਦ ’ ਸਕੂਲ ਗਰਾਂਊਂਡ ਦੇ ਪਾਰਲੇ ਸਿਰੇ , ਸੁੰਨ-ਪੱਥਰ ਹੋਈ ਗਿੰਦਰੋ ਨੂੰ ਸਾਂਭਦੀ ਤੇਜੋ ਬੇਰੇ ਦੀ ਪਿਛਵਾੜੀ ਬੈਠੀਆਂ ਢੇਰ ਸਾਰੀਆਂ ਮਾਈਆਂ –ਬੀਬੀਆਂ ਤੱਕ ਭੀ ਪਹੁੰਚ ਗਈ ।

“ਕੁੜੇ  ਹਾਆ ਕਾਦ੍ਹਾ ਰੌਲਾ…..? ” ਆਪਣੀ ਘੁਸਰ-ਮੁਸਰ ਬੰਦ ਕਰਦਿਆਂ ਉਹਨਾਂ ਸਾਰਾ ਧਿਆਨ ਮਸਾਣਝਿੜੀ ਨਾਲ ਜੁੜਦਾ ਕਰ ਲਿਆ ।

ਇਹੋ ਜਿਹਾ ਅਲੋਕਾਰੀ ਵਰਤਾਰਾ ਉਹਨਾਂ ਪਹਿਲਾਂ ਕਦੀ ਨਹੀਂ ਸੀ ਦੇਖਿਆ । ਖਾਸ ਕਰ ਐਸ ਥਾਂ । ਇਥੇ ਆਉਣ-ਜਾਣ ਤਾਂ ਉਹਨਾਂ ਦਾ ਬਣਿਆ ਈ ਰਹਿੰਦਾ ਸੀ ਅਕਸਰ । ਕਿਸੇ ਦਾ ਧੀ –ਪੁੱਤਰ ; ਕਿਸੇ ਦਾ ਮਾਈ-ਬਾਪ , ਤਾਇਆ-ਚਾਚਾ , ਵੱਡਾ-ਛੋਟਾ । ਕੋਈ ਵਾਰੀ ਸਿਰ ਖਾ ਭੋਗ ਕੇ , ਕੋਈ ਬਿਨਾਂ ਈ ਵਾਰੀਓ-ਤੁਰਦਾ-ਫਿਰਦਾ , ਖਾਂਦਾ –ਕਮਾਉਂਦਾ …..।

ਉਹਨਾਂ ਵਿਚ਼ਂ ਕੋਈ ਵੀਖ ਕਿਸੇ ਦੀ ਗਮੀਉਂ ਪਿੱਛੇ ਨਹੀਂ ਸੀ ਰਹੀ ।

ਜੇ ਕੋਈ ਰਹੀ ਵੀ ਸੀ , ਤਾਂ ਉਹ ਪਹਿਲਾਂ ਭਾਈਆਂ ਕੋ ਨਿੰਦੀ ਨੇ ਨਾਲ ਤੋਰ ਲਈ , ਫਿਰ ਲੰਬੜਾਂ ਕੇ ਦਾਰੀ ਨੇ ।

ਇਹਨਾਂ ਤੋਂ ਅੱਗੇ ਤਾਂ ਬੱਸ ਚੱਲ ਸੋ ਚੱਲ ।

ਪਹਿਲਾ ਨੰਬਰ ਮਿਸਤਰੀਆਂ ਦੇ ਨਿੰਦੀ ਦਾ ਲੱਗਾ । ਉਹ ਆਹਰਨ ਤਾਈ ਬੈਠਾ ਸੀ ਆਪਣੇ ‘ਕਾਰਖਾਨੇ ’। ਲੰਬੜਾਂ ਦਾ ਦਾਰੀ ਮਲਕਚਾਰੇ ਆ ਬੈਠਾ ਉਹਦੇ ਲਾਗੇ । ਆਖਣ ਲੱਗਾ –“ਭਊ ਚੈਨੀ ਟੁੱਟ ਕੇ ਪਈਏ ‘ਚ ਫਸ ਗਈ ਆ ਸੈਕਲ ਦੇ । ਤੁਰਦਾ ਨਈ ਹੁਣ ! ‘ਥੋੜੀ ਸੁੱਥਾ ਚਾਹੀਦਾ ,ਨਾਲ ਤੂੰ ਮੀ । ਐਥੇ ਈ ਐਸੇ ਈ ਫਿਰਨੀ ਤੇ ਔੜ ਤੇ …..।“ ਉਹ ਭਲਾ-ਲੌਕ ਉਵੇਂ ਈ ਉੱਠ ਤੁਰਿਆ-ਸੁੰਥਾ , ਹਥੌੜੀ , ਸੰਨ੍ਹੀ ਤੇ ਹੋਰ ਨਿਕ-ਸੁਕ ਨਾਲ ਚੁੱਕ ਕੇ । ਪਹਿਲਾਂ ਵੀ ਜਾਂਦਾ-ਆਉਂਦਾ ਸੀ , ਉਸਦੇ ਨਾਲ !  ਅੱਗੇ ਗਿਆ ਤਾਂ ਹੋਰ ਈ ਆਫ਼ਤ ਆ ਚੜ੍ਹੀ ਸਿਰ ਤੇ ! ….. ਇਕ ਅਣ-ਪਛਾਤਾ ਛੋਹਰ ਖੜਾ ਸੀ , ਦਾਰੀ ਹੋਣਾ ਦੀ ਬੰਬੀਓ ਪਰਾਂ । ਕੋਲ ਸਾਇਕਲ ਸੀ ਉਹਦੇ  , ਨਵਾਂ-ਨਿਕੋਰ । ਵਿਲਕੁਲ ਠੀਕ-ਠਾਕ ।ਉਹਦੇ ਪੈਂਦੀ ਸੱਟੇ ਨਿੰਦੀ ਨੂੰ ਹੁਕਮ ਚਾੜ ਦਿੱਤਾ – “ਆਹ ਗੋਲ੍ਹੀ ਕੱਢਣੀ ਆ , ਪਸਤੌਲ ‘ਚੋ । ਬੱਸ ਮਿੰਟੋ-ਮਿੰਟੀ । ਨਈਂ ਆਹ ਦੇਖ ਲਾਆ ……।” ਨਾਲ ਈ ਉਹਨੇ ਡੱਬ ‘ਚ ਦਿੱਤਾ ਮਊਜ਼ਰ ਕੱਢ ਕੇ ਸੱਜੀ ਮੁੱਠ ‘ਚ ਦੱਬ ਲਿਆ ।ਨਿੰਦੀ ਵਿਚਾਰਾ ਥਾਏਂ ਗਡਿਆ ਗਿਆ । ਉਸਦਾ ਉੱਪਰਲਾ ਸਾਹ ਉੱਪਰ ਹੇਠਲਾ ਹੇਠਾਂ । ਉਹਨੇ ਨਾ ਕਦੀ ਪਸਤੌਲ ਦੇਖਿਆਂ ਸੀ , ਨਾ ਗੋਲੀ । ਨਾ ਉਹਨੂੰ ਪਤਾ ਸੀ ਏਹ ਪੈਂਦੀ ਕਿਥੋਂ ਆਂ, ਨਾ ਪਤਾ ਸੀ ਨਿਕਲਦੀ ਕਿੱਦਾਂ । ਉਹਨੇ ਡਰਦੇ-ਡਰਦੇ ਨੇ ਆਪਣੇ ਸੰਦ –ਉਜਾਰ ਹੇਠਾਂ ਰੱਖ ਕੇ ਪਸਤੌਲ ਫੜ ਲਈ – ਚਾਰ ਕੁ ਉੱਗਲਾਂ ਲੰਮੀ ਨਾਲ ਵਾਲੀ ਦੇਸੀ ਜਿਹੀ ਘਾੜਤ । ਦੋ-ਚਾਰ ਉਲਟਾ-ਪੁਲਟਾ ਤੇ ਉਹਦੀ ਬਰੀਕ ਬੁੱਧੀ ਨੇ ਮਾੜੀ-ਮੋਟੀ ਬਣਤਰ ਵੀ ਸਮਝ ਲਈ । ਸਿਰ ਤੇ ਖੜੀ ਮੌਤ ਤੋਂ ਡਰਦੇ ਨੇ ਥੋੜੀ-ਬਹੁਤ ਛੇੜਛਾੜ ਵੀ ਕੀਤੀ । ਪਰ ਗੱਲ ਕੋਈ ਬਣੀ ਨਾ ।

ਹਾਰ ਕੇ ਪੁਰਜਾ ਉਹਨੇ ਮੁੰਡੇ ਵਲ ਧਮਾਉਂਦਿਆਂ ਆਪਣੀ ਬੇ-ਬਸੀ ਦੱਸ ਦਿੱਤੀ ….” ਮੈਨੂੰ ਏਦ੍ਹੀ ਸਮਝ ਨਈਂ ਲੱਗੀ , ਭਰਾਅ……. । ”

“ਕੋਈ ਨਈਂ ਹੁਣੇ ਲੱਗ ਜੂ – ”,ਅੱਖ ਝਮੱਖੇ ਅੰਦਰ ਹੀ ਉਸਦੇ ਹੱਥਲੇ ਮਾਊਜਰ ਦੀਆਂ ਪੰਜ ਛੇ ਗੋਲੀਆਂ , ਨਿੰਦੀ ਦਾ ਮੂੰਹ-ਸਿਰ ਛਾਂਨਣੀ ਕਰਕੇ ਤੁਰਦੀਆਂ ਹੋਈਆਂ ।

ਅਗਲੇ ਹੀ ਛਿੰਨ ਨਿੰਦੀ ਢੇਰੀ ਹੋਇਆ ਪਿਆ ਸੀ , ਦਾਰੀ ਹੋਣਾਂ ਦੇ ਬੰਨੇ ਤੇ ।

ਰੋਂਦੇ –ਕਲਪਦੇ ਪਿੰਡ ਦੇ ਸਾਰੇ ਜੀਅ, ਉਸਨੂੰ ਮਸਾਣ-ਝਿੜੀ ਤੱਕ ਛੱਡਣ ਆਏ ਸਨ ।

ਕੋਈ ਵੀ ਪਿੱਛੇ ਨਹੀਂ ਸੀ ਰਿਹਾ । ਨਾ ਕੋਈ ਮਰਦ , ਨਾ ਇਸਤਰੀ ।

ਸਿਵਾ ਸ਼ੇਰੀ ਦੇ । ਉਸ ਕਿਧਰੇ ਮੇਲੇ-ਮੁਸ੍ਹਾਵੇ ਛਿੜਿਆ ਪਿਆ ਸੀ ਕਾਲਜ ਦੀ ਗਿੱਧਾ ਭੰਗੜਾ ਟੀਮ ਨਾਲ ।

ਉਹ ਪੰਜੀਂ-ਚੌਂਹ ਦਿਨੀਂ ਪਿੰਡ ਪਰਤਿਆਂ ਈ ਪਰਤਿਆ ਤਾਂ ‘ਨਿੰਦੀ ਦੇ ਘਰ ’  ਤੱਕ ਵੀ ਨਾ ਅੱਪੜਿਆ ।

ਹਾਰ ਕੇ ਬੇਬੇ ਨੇ ਉਸਨੂੰ ਰੁੱਖੀ ਜਿਹੀ ਝਿੜਕ ਮਾਰੀ – “ ਨਾਂ ਹੈਅ ਕੋਈ ਅਕਲ-ਮੱਤ ਟਿਕਾਣੇ ….ਸਾਰਾ  ਪਿੰਡ ਤਰਾ-ਤਰਾ ਕਰਨ ਡਿਆ ਆ ਤੂੰ ….ਅਪਣੇ ਈ ਰੰਗ-ਰੋਸ਼ਨ ‘ਚ ਤੁਰਿਆ-ਫਿਰਦਆਂ ….। ਕਾਦ੍ਹੀ ਪੜ੍ਹਾਈ ਆ ਤੇਰੀ ? ਤੇਰੇ ਨਾਲੋਂ ਤਾਂ ਸ਼ੈਰੀਏ ਮੁੰਡੇ ਸਿਆਣੇ ਆਂ , ਲਸ਼ਕਰ ਹੋਣੀ । ਹਰੇਕ ਥਾਂ ਅੱਪੜਦੇ ਦੇ ਆ ….ਮੂਹਰੇ ਸੱਭ ਤੋਂ । “

“ਜਾਆ ਈ ਆਏ ਆ ਸਾਰੇ ….ਮੈਂ ਜੇ ਨਾ ਵੀ ਗਿਆ ਤਾਂ ਕੀ ਹੈਂ ਚੱਲਿਆ ……”,ਏਨੇ ਕੁ ਸ਼ਬਦ ਸ਼ੇਰੀ ਦੀ ਬਦਲੀ-ਵਿਗੜੀ ਰੰਗਤ-ਸੰਗਤ ਦਾ ਪ੍ਰਗਟਾਵਾ ਸਨ ਜਾਂ ਉਸਦੀ ਨਵ-ਨਿਯੁਕਤੀ ਦੀ ਕਿਸੇ ਸ਼ਰਤ ਦਾ ਉਲਥਾ, ਬੇਬੇ ਨੂੰ ਇਸ ਦੀ ਸਮਝ ਤਾਂ ਨਈਂ , ਪਰ  ਉਸਦਾ ਬੇ-ਢਬਾ ਜਿਹਾ ਉੱਤਰ ਬੇ-ਹੱਦ ਓਪਰਾ-ਓਪਰਾ ਲੱਗਾ । ਓਪਰਾ ਤੇ ਸਿਰੇ ਦਾ ਭੈੜਾ ਵੀ । ਡੌਰ-ਭੌਰ ਹੋਈ ,ਉਹ ਉਸਦੇ ਮੂੰਹ-ਚਿਹਰੇ ਵੱਨ ਦੇਖਦੀ ਰਹੀ । ਉਸਦੇ ਭਾਵ-ਹੀਣ ਮੂੰਹ-ਮੱਥੇ ਵਲ , ਜਿਸ ਉੱਪਰ ਕਦੀ ਛੋਟੀ-ਵੱਡੀ ਹਰ ਘਟਨਾ-ਦੁਰਘਟਨਾ ਕਿੰਨੀ ਸਾਰੀ ਆਬਾਰਤ ਉੱਕਰ ਦਿਆ ਕਰਦੀ ਸੀ ।

….ਦਿਆਲੇ ਕਿਆਂ ਦੇ ਘਰ-ਟੱਬਰ ‘ਚ ਹੋਈ ਬੀਤੀ ਨੇ ਤਾਂ ਉਸਨੂੰ ‘ਸੁਦਾਈ ’ ਕਰ ਛਡਿਆ ਸੀ , ਪਿਛਲੇ ਤੋਂ ਪਿਛਲੇ ਸਾਲ –ਦਿਆਲੇ ਬੁੜੇ ਦੀ ਸੱਭ ਤੋਂ ਛੋਟੀ ਪੋਤ-ਨੋਂਹ ਪ੍ਰਗਾਸੋ, ਪਹਿਲੋਂ ਤਾਂ ਰਾਤ-ਬਰਾਤੇ ਆ ਠਹਿਰਦੇ ‘ਮੁੰਡਿਆਂ ’ ਨੂੰ ‘ਭਾਈ-ਵੀਰ ’ਦੱਸ ਕੇ ‘ਸੇਵਾ ’ਕਰਦੀ ਰਹੀ , ਫਿਰ ਆਪਣਾ ਈ ਬੰਦਾ ਉਹਨਾਂ ਦੀ ਚੁੰਗਲ ‘ਚ ਫਸਿਆ ਦੇਖ ਕੇ , ਉਹਨਾਂ ਦੀ ਗਲ੍ਹ ਪੈਂਦੀ ਫਿਰੇ ।

ਅਗਲੇ ਵੱਧ-ਘੱਟ ਸੁਣਦੇ ਕਦੋਂ ਸੀ ਓਦੋਂ …..। ਉਹਦਾ ਮੀਤਾ ਉਹਨਾਂ ਊਈਂ ਐਧਰ-ਓਧਰ ਕਰ ਛਡਿਆ ਤੇ ਆਪ…ਆਪ ਡਰਾ-ਧਮਕਾ ਕੇ , ‘ਭੈਣ ’ ਪ੍ਰਗਾਸੋ ਤੋਂ ਫੁਲਕਾ-ਪਾਣੀ ਵੀ ਛਕਦੇ ਰਹੇ ਤੇ ਉਹਦੇ ਸਮੇਤ ਉਹਦੀਆਂ ਬਲੂਰ ਕੰਜਰਾਂ ਨਾਲ ਖੇਹ ਵੀ ਖਾਂਦੇ ਰਹੇ । ਪਤਾ ਓਦੋਂ ਲੱਗਾ , ਜਦ ਉਸਦ ਬਾਲੜੀ ਜਿਹੀ ਛੋਟੀ ਧੀ ਤਾਂ ਭਾਰੇ-ਹਾਵੜੇ ਹੱਡ-ਗੋਡਿਆਂ ਦੀ ਤਾਬ ਨਾ ਝੱਲਦੀ ਹੋਈ , ਰੱਬ ਨੂੰ ਪਿਆਰੀ ਹੋ ਗਈ ਤੇ ਪ੍ਰਗਾਸੋ ਆਪ ਅਤੇ ਉਸਦੀ ਵੱਡੀ ਧੀ ਰਾਣੋ , ਮੀਤੇ ਦੀ ‘ਜੜ੍ਹ-ਹਰੀ ’ ਰੱਖਣ ਲਹੀ ਭਾਰੇ-ਪੈਰੀਂ ਹੋ ਤੁਰਿਆਂ।

“ ਵੈਲੀਆਂ ਦੇ ਟੱਬਰ ‘ਚ ਆਹ ਖੇਹ  ਘੁਲ੍ਹਦੀ ਰਹੀ ਆ ਮੁੱਢ ਤੋਂ ……”, ਪਿੰਡ ਦੇ ਸਿਆਣੇ-ਮੋਹਤਬਰ ਤਾਂ ਚਿਰਾਂ ਤੋਂ ਫ਼ਤਵਾ ਦੇਈ ਬੈਠੇ ਸੀ ਉਹਨਾਂ ਨੂੰ , ਪਰ ਵੱਡੀ ਪੜ੍ਹਾਈ ਪੂਰੀ ਕਰਕੇ ਘਰ ਪਰਤਿਆਂ ਸ਼ੇਰੀ ਕਈ ਦਿਨ ਅੰਦਰੋਂ ਬਾਹਰ ਨਹੀਂ ਸੀ ਨਿਕਲਿਆ । ਪਾਗਲਾਂ ਹਾਰ , ਕਦੀ ਉਹ ਪੱਕੇ ਦੀ ਪਿਛਵਾੜੀ ਬਣੇ ਡੰਗਰਾਂ ਵਾਲੇ ਢਾਰੇ ਹੇਠ ਦੜਿਆ ਰਹਿੰਦਾ , ਕਦੀ ਵਿਹੜੇ-ਬਰਾਂਡੇ ‘ਚ ਘੁੰਮਦਾ ਆਪਣੇ ਆਪ ਨਾਲ ਗਲੀਂ ਲੱਗਾ, ਕਚੀਚੀਆਂ ਵੱਟਦਾ ਰਹਿੰਦਾ, ਜਿਵੇਂ ਦੂਹਰੇ-ਤੀਹਰੇ ਕਤਲ ਕੇਸ ਦੀ ਛਾਣ-ਬੀਣ ਕਰ ਰਿਹਾ ਹੋਵੇ । ਜਿਵੇਂ, ਪਿੰਡ ਨੂੰ ਸੁਲੀ ਟੰਗਣ ਵਾਲੇ ਦੋਸ਼ੀ-ਤੱਥਾਂ ਨੂੰ ਸੱਭ ਦੇ ਸਾਹਮਣੇ ਲਿਆ ਖੜਾ ਕਰਨ ਦੀ ਤਰਕੀਬ ਸੋਚ ਰਿਹਾ ਹੋਵੇ ।……ਇਸ ਪੱਖੋਂ , ਉਸ ਦਾ ਯੂਨੀਵਰਸਿਟੀ ਇਤਿਹਾਸ ਪੂਰਾ ਨਿੱਠ ਕੇ ਪਿੱਠ ਥਾਪੜਦਾ ਸੀ ਉਸਦੀ ।

ਉਸ ਦੇ ਗਰੁੱਪ ਨੇਤਾ , ਇੰਦਰਪਾਲ ਦੀ ਕਿਸੇ ਨੇ ਹੱਤਿਆ ਕਰ ਦਿੱਤੀ , ਗੋਲੀ ਮਾਰ ਕੇ । ਗਹਿ-ਗੱਚ ਭਰੀ ਗਲੀ ‘ਚ । ਘਰੋਂ ਬਾਹਰ ਬੁਲਾ ਕੇ , ਸ਼ਾਮੀ ਜਿਹੇ । ਦਿਨ ਡੁੱਬਦਿਆਂ ਕਰਦਿਆਂ । ਪਰ ਗਲੀ-ਗਆਂਢ ਦੇ ਕਿਸੇ ਵੀ ਮਾਈ  ਦੇ ਲਾਲ  ਨੇ ਕਾਤਲ-ਜੁੱਟ ਦੇ ਕਿਸੇ ਇਕ ਦੀ ਸ਼ਕਲ-ਸੂਰਤ ਤੱਕ ਵੀ ਨਹੀਂ ਸੀ ਦੱਸੀ । ਨਾ ਉਸ ਨੂੰ , ਇੰਦਰਪਾਲ ਦੇ ਭਾਈ-ਬੰਦ , ਯਾਰ-ਮਿੱਤਰ ਜਾਂ ਹੋਰ ਕਿਸੇ ਸਕੇ-ਸੰਬੰਧੀ ਨੂੰ ।

ਉਹਨਾਂ ਦੀ ਮਜ਼ਬੂਰੀ ਸਮਝਦਾ ਸ਼ੇਰੀ , ਕਈ ਚਿਰ ਤਰਲੋ-ਮੱਛੀ ਹੋਇਆ  , ਅੰਦਰ ਖਾਤੇ ਖੋਜ-ਪੜਤਾਲ ਕਰਦਾ ਰਿਹਾ । ਕਈ ਥਾਈਂ ਸਿੱਧਾ ਪਹੁੰਚ ਕੇ ਕਈ ਥਾਈਂ ਵਲ੍ਹ-ਵਲੇਵੇਂ ਪਾ ਕੇ । ‘ਚੰਗੜ-ਖਾਂ ’ਗਿਣੇ ਜਾਂਦੇ ਵਿਰੋਧੀ-ਲੀਡਰ ਡੋਗਰ ਦੇ ਦਰਵਾਜ਼ੇ ਤੇ ਤਾਂ ਉਸਨੇ ਆਪਣੀ ਜਾਨ ਤਲੀ ਤੇ ਧਰ ਕੇ ਜਾ ਦਸਤਕ ਦਿੱਤੀ । ਉਹਨੇ ਅੱਗੋਂ ਧੌਲ-ਧੱਫਾ ਕਰਨ ਦੀ ਬਜਾਏ ਸਿੱਧੀ-ਸਿੱਧੀ ਸੌਂਹ ਖਾ ਲਈ । ਬੜੀ ਹਲੀਮੀ ਨਾਲ । ਸਿਰਾਣ੍ਹੇ ਪਏ ਰੀਵਾਲਵਰ ਤੇ ਹੱਥ ਰੱਖ ਕੇ –“ ਨਾ ਸ਼ੋਰੀ ਨਾ ,ਭਰਾ-ਮਾਰ ਕਰਨੀ ਮੇਰੇ ਕਾਇਦੇ-ਕਾਨੂੰਨ ਦਾ ਹਿੱਸਾ ਨਈਂ…..ਏਹ ਤਾਂ ਕਿਸੇ ਹੋਛੇ ਬੰਦੇ ਦਾ ਕੰਮ ਆ, ਕਿਸੇ ਹੋਛੇ ਬੰਦੇ ਦਾ ਕੰਮ ਆ, ਕਿਸੇ ਗੰਦੀ-ਜਿਣਸ ਦਾਆ …..! “

ਤੇ ਸੱਚ-ਮੁੱਚ ਸ਼ੇਰੀ ਦੀ ਲਗਨ-ਸਿਰੜ ਨੇ ਥੋੜੇ ਕੁ ਦਿਨੀਂ ਇਕ ਪਾਕ-ਪਵਿੱਤਰ ਅਹੁਦੇ ਵਾਲੀ ਗੰਦੀ ਜਿਣਸ ਨੂੰ ਵਿਦਿਆਰਥੀ ਸਫਾਂ ‘ਚ ਨੰਗਾ ਕੀਤਾ । ਤੇ ਹੁਣ …. ਹੁਣ ਉਸਦੀ ਪੜ੍ਹਾਈ ਸਮੇਂ ਦਾ ਸਾਰਾ ਇਤਿਹਾਸ , ਉਸਦੀ ਅਧਿਆਪਕੀ ਡਾਇਰੀ ਦੇ ਪਹਿਲੇ ਦੂਜੇ ਪੰਨੇ ਹੇਠ ਪੂਰੇ ਦਾ ਪੂਰਾ ਦੱਬ ਕੇ ਰਹਿ ਗਿਆ । ਉਸਦੇ ਮਾਂ-ਪਿਓ ਜਾਇਆਂ ਵਰਗੇ ਹਮ-ਉਮਰ , ਹਮ-ਖਿਆਲ ਨਿੰਦੀ ਦੀ ਆਜਾਈ ਹੋਈ ਹੱਤਿਆ , ਨਾ ਤਾਂ ਉਸਨੂੰ ਇੰਦਰਪਾਲ ਦੇ ਕਤਲ ਵਾਂਗ ਤਰਲੋ-ਮੱਛੀ ਹੀ ਕਰ ਸਕੀ , ਤੇ ਨਾ ਹੀ ਵੈਲੀਆਂ ਦੇ ਟੱਬਰ ਨਾਲ ਹੋਈ ਬੀਤੀ ਘਟਨਾ ਜਿੰਨਾ ਤੰਗ-ਪ੍ਰੇਸ਼ਾਨ ।

ਉਸਦੇ ਬਦਰੰਗ ਜਿਹੇ ਚਿਹਰੇ ਵਲ੍ਹ ਇਕ-ਟੱਕ ਨਿਹਾਰਦੀ ਤੇਜੋ ਬੇਬੇ ਦੇ ਮਨ ‘ਚ ਆਈ ਕਿ ਹੱਥ ‘ਚ ਫੜੀ ਸੋਟੀ ਉਹ ਵਗਾਹ ਦੇ ਸ਼ੇਰੀ ਦੇ ਮੋਰਾਂ ‘ਚ  ਦੋ ਮਾਰੇ ਤੇ ਉਸਤੋਂ , ਬਾਪੂ ਬਿਸ਼ਨ ਸਿੰਘ ਦੇ ਨਾਂ ਨਾਲ ਜੁੜ ਕੇ ਕੀਤੀ ਪੜ੍ਹਾਈ-ਕਮਾਈ ਤਾਰ-ਤਾਰ ਖਿਲਾਰ ਸੱਟੇ । ਪਰ ਅਗਲੇ ਹੀ ਪਲ ਉਸਦੇ ਬਿਸ਼ਨ ਦੀ ਦੱਸੀ-ਸਮਝਾਈ ਸਿੱਖਿਆ ੳਸਦੇ ਸਾਹਮਣੇ ਆ ਖਲੋਤੀ ….”ਜਨ ਸੇਵਾ ਭਾਵਨਾ , ਕਿਸੇ ਆਪ ਮੁਹਾਰੇ ਚਸ਼ਮੇਂ ਵਾਂਗ ਵਗਣ ਵਾਲੀ ਭਰਪੂਰ ਨਿਰਛਲ ਧਾਰਾ ਸਕਦੀ ਐ , ਨਾ ਕਿਸੇ ਬੰਜਰ-ਬੀਆਬਾਨ ਬਦਨ ‘ਚ ਜ਼ੋਰ-ਜ਼ਬਰੀ ਭਰੀ ਜਾ ਸਕਦੀ ਐ ….।”

ਖਿਝੇ-ਖੱਪੇ ਚਿੱਤ ਨੂੰ ਠੀਕ-ਤਰ੍ਹਾਂ ਕਾਬੂ ਹੇਠ ਕਰਦਿਆਂ ਬੇਬੇ ਤੇਜੋ ਸ਼ੇਰੀ  ਨੂੰ ਬੱਸ ਏਨਾ ਕੁ ਆਖ  ਕੇ ਚੁੱਪ ਹੋ ਗਈ …..”ਕਿਉਂ , ਨਾ ਕਿਉਂ ਨਾ ਗਿਆ ਤੂੰ-ਤੂੰ ਨਈਂ ਰੈਂਦਾ ਪਿੰਡ ‘ਚ ….ਹੌਸਲਾ ਈ ਦੇਣਾਂ ਹੁੰਦਾ ਅਗਲੇ ਨੂੰ ਹੋਰ ਕੇੜ੍ਹਾ ਲਿਆਉਣਾ ਹੁੰਦਾ ਗਿਆ ਬੰਦਾ….। ”

ਬੱਧਾ-ਰੱਧਾ ਸ਼ੇਰੀ ਆਖਿਰ ਨਿੰਦੀ ਹੋਰਾਂ ਦੇ ਘਰ ‘ਜਾ ’ ਈ ਆਇਆ ,ਸ਼ਾਮੀ ਮੂੰਹ-ਹਨੇਰੇ ਜਿਹੇ ।

ਪਰ ਦਾਰੀ ਦੀ ਫੂਹੜੀ ਤੇ ਗੋਡਾ ਟੇਕਣ ਉਹ ਫਿਰ ਵੀ ਨਹੀਂ ਸੀ ਗਿਆ ।

ਬੇਬੇ ਦੇ ਕਹਿਣ-ਸੁਨਣ ਤੇ ਵੀ ।

ਨਿੰਦੀ ਨੂੰ ‘ਤੋਰ ’ ਕੇ ਸਾਰਾ ਪਿੰਡ ਅਜੇ ਮਸਾਂ ਉੱਠਣ-ਬੈਠਣ ਹੀ ਲੱਗਾ ਸੀ ਕਿ ਸਰਕਾਰੀ ਧਾੜ ਨੇ ਲੰਬੜਾਂ ਦਾ ਸਾਰਾ ਟੱਬਰ ਆ ਚੁੱਕਿਆ –ਬੇਟ ਏਰੀਆ ‘ਕਮਾਂਡਰ ’ ਨੂੰ ਪਨਾਹ ਦੇਣ ਦੇ ਦੋਸ਼ ‘ਚ ।

ਉੱਪਰੋ-ਬਲੀ ਕਈ ਸਾਰੇ ‘ਗੇੜੇ ’ ਮਾਰ ਕੇ ਪਿੰਡ ਨੇ ਲੰਬੜਾਂ ਕੇ ਬਾਕੀ ਜੀਅ ਤਾਂ ਬਚਦੇ ਕਰ ਲਏ , ਪਰ ਦਾਰੀ ਉਹਨਾਂ ਨੂੰ ਉਵੇਂ ਮਿਲਿਆ , ਜਿਵੇਂ ਦਾ ਰਿਵਾਜ਼ ਸੀ ਉਹਨੀਂ ਦਿਨੀਂ –ਮੰਡ ਦੇ ਕਿਸੇ ‘ਮੁਕਾਬਲੇ ’ ‘ਚ ਮਰਿਆ ਪਿਆ ……ਫਰਾਰ ਹੋਣ ਦੇ ਯਤਨ ਕਰਦਾ …..ਜੰਗਲ ਪਾਣੀ ਦਾ ਬਹਾਨਾ ਲਾ ਕੇ ।

ਦਾਰੀ ਤੋਂ ਪਿਛੋ ਤਾਂ ਜਿਵੇਂ ਬਿੱਜ ਈ ਆ ਪਈ ਉਹਨਾਂ ਦੇ ਪਿੰਡ ਤੇ , ਹਿੰਮਤਪੁਰੇ ਤੇ । ……ਕੋਈ ਘਾਹ-ਪੱਠਾ ਲੈਣ ਗਿਆ ਰਗੜਿਆ ਗਿਆ , ਕੋਈ ਹਲ ਵਾਹੁੰਦਾ , ਡੰਗਰ-ਪਸ਼ੂ ਚਾਰਦਾ ਜਾ ਕਿਸੇ ਰਾਹਗੀਰ ਨਾਲ ਗਲੀਂ ਲੱਗਾ । ਅਮਲੀਂਆਂ ਦਾ ਸੁਰਜੀਤ , ਗੱਪੀਆਂ ਦਾ  ਮੱਖਣ, ਖਬੂਆਂ ਦਾ ਬਿੱਲਾ , ਤਿਲਕੀ ਝੀਰੀ , ਰੁਲ੍ਹੀਆ ਮਜਬ੍ਹੀ, ਕੀਰੋ,  ਸ਼ੀਬਾ , ਨਾਥੀ , ਗਿੰਦਰ ਸੱਭ ਦੇ ਸਭ ਉਸੇਈ ਰਸਤੇ ਲੰਘੇ ਤੇ ਐਸੇ ਈ ਥਾਂ ਪੁੱਜੇ ਸਨ , ਐਸੇਈ ਮਸਾਣ ਝਿੜੀ ‘ਚ ।

ਪਰ, ਕਿਸੇ ਦੀ ਮਘ੍ਹਦੀ-ਜਗਦੀ ਲਾਟ ਲਾਗੇ ਇਵੇਂ ਦਾ ਜੋਸ਼ ਨਹੀਂ ਸੀ ਮਘ੍ਹਿਆ ।

….ਨਿਢਾਲ ਹੋਈ ਗਿੰਦਰੋ ਦੀ ਕੰਢ ਪਲੋਸਦੀ ਤੇਜੋ ਬੇਬੇ ਨੇ ਉਸਨੂੰ ਇਕ ਵਾਰ ਫਿਰ ਦਿਲਾਸਾ- “ ਉੱਠ ਮੇਰਾ ਛਿੰਦ, ਹੋਸ਼ ਕਰ ਤਕੜੀ ਹੋ ….ਦੇਖ ਤੇਰੇ ਸਾਈਂ ਦੀ ਕਿੱਦਾਂ ਜੈ ਜੈ ਕਾਰ ਹੁੰਦੀ ਆ ….ਉਠ ਮੇਰੀ ਧੀ …। “

ਉਸ ਦੇ ਭਾਰੇ-ਡੂੰਘੇ ਬੋਲ , ਦੂਰ ਜਿਵੇਂ ਕਿਸੇ ਡੂੰਘੀ ਖੱਡ ਦੀਆਂ ਹੇਠਲੀਆਂ ਨਿਮਾਣਾਂ ‘ਚੋਂ ਮਸਾਂ ਨਿਕਲ ਕੇ ਬਾਹਰ ਆਏ ਹੋਣ – “ ਬਾਪੂ ਤੇਰੇ ਦਾ ਤਾਂ ਸਾਨੂੰ ਮੂੰਹ ਦੇਖਣਾ ਵੀ ਨਸੀਬ ਨਹੀਂ ਸੀ ਹੋਇਆ । ….”ਖ਼ਬਰੇ ਕਿੱਥੇ ਮਾਰ-ਖਪਾ ਛਡਿਆ ਸੀ ਔਂਤਰਿਆ ……।”

….ਉਸਦਾ ਪਤੀ ਬਿਸ਼ਨ ਵੀ ਤਾਂ ਸ਼ੇਰੀ ਦੀ ਉਮਰੋ ਹੀ ਉਸ ਤੋਂ ਵਿਛੜ ਕੇ ਗਿਆ ਸੀ ।

ਸੱਤ ਸਮੁੰਦਰ ਟੱਪ ਕੇ ਆਈ ਵਲੈਤੀ ਵਹਿਸ਼ਤ ਨਾਲ ਲੋਹਾ ਲੈਣ ।

ਮੁੱਢਲੀ ਸ਼ਰਤ ਸਾਂਭਦੇ ਸ਼ੇਰੀ ਨੂੰ ਜਦ ਬਾਪੂ ਬਿਸ਼ਨ ਸਿੰਘ ਦੇ ਦੇਸੀ  ਵਲੈਤੀ ਦੋਖੀਆਂ ਦੀ ਸਮਝ ਪੈਣ ਲੱਗੀ , ਤਾਂ ਉਸ ਲੇ ਇਕ ਦਿਨ ਤੋਜੋ ਬੇਬੇ ਤੋਂ ਸਪਾਟ ਪੁੱਛ ਲਿਆ – ”ਏਹ ਟੋਡੀ-ਬੱਚਾ ਕੌਣ ਹੁੰਦੇ ਸੀ ਬੇਬੇ ? “

“ਪਰੇਤ-ਰੂਹਾਂ , ਮਾਣਸਖਾਣੇ-ਦੇਅ  ਮੇਰਿਆਂ ਬੱਚਿਆਂ । ਲਿਸ਼ਕੀ ਪੋਚਵੀਂ ਸ਼ਕਲ-ਸੂਰਤ ਉਹਲੇ ਲੁਕੀ ਬੈਠੀ ਅੰਨ੍ਹੀ ਤਮਾਂ, ਨਿਰੀ ਈ ਚੁਗਲ-ਮਿੱਟੀ । “

ਬੇਬੇ ਦੇ ਬੋਲਾਂ ਅੰਦਰਲਾ ਸਾਰਾ ਦਰਦ ਆਪਣੇ ਸਾਹਾ ਤੇ ਬੋਚਦਾ ਸ਼ੇਰੀ , ਪਾਠ ਪੁਸਤਕਾਂ ਦੀ ਪੜ੍ਹਾਈ ਦੇ ਨਾਲ ਨਾਲ ਬੇਬੇ ਤੋਂ ਮਿਲਦੀ ਵਿਦਿਆ ਵੀ ਗ੍ਰਹਿਣ ਕਰਦਾ ਗਿਆ ।

ਬਾਪੂ ਬਿਸ਼ਨ ਸਿੰਘ ਦੀ ਦੱਸੀ ਸਮਝਾਈ ਸਿੱਖਿਆ ।

ਨਾਲ ਨਾਲ ਪੜ੍ਹਾਈ,ਨਾਲ ਨਾਲ ਅਮਲੀ ਕਾਰਜ ।

ਉਸਦੇ ਈਸਪਾਤੀ ਸਿਰੜ ਨੇ ਕਦੀ ਪਿਛਾਂਹ ਮੁੜ ਕੇ ਨਹੀਂ ਸੀ ਦੇਖਿਆ । ਔਖੇ ਤੋਂ ਔਖੇ ਵੇਲੇ ਵੀ, ਕਰੜੀ ਤੋਂ ਕਰੜੀ ਟੱਕਰ ਵੇਲੇ ਵੀ । ਖਾਸ ਕਰ ਸੋਢੀਆਂ ਨਾਲ।  ਉਹਨਾਂ ਦੇ ਚੇਲੇ ਚਾਟਕਿਆਂ ਨਾਲ । ਜਿਹਨਾਂ ਭੁੱਲ ਕੇ ਵੀ ਕਦੀ ਦੇਸ਼-ਮੁਲਕ ਦੀ ਗੱਲ ਨਹੀਂ ਸੀ ਕੀਤੀ , ਆਜ਼ਾਦੀ ਗੁਲਾਮੀ ਦਾ ਭੋਗ ਨਹੀਂ ਸੀ ਪਾਇਆ ।

ਨਾ ਪਿੰਡ ਦੀ ਪਰ੍ਹੇ ‘ਚ ਉਠਦਿਆਂ ਬੈਠਦਿਆਂ , ਨਾ ਡੇਰੇ ਦੁਆਰੇ ਆਇਆਂ ਗਿਆਂ ।

ਨਿੰਦੀ –ਦਾਰੀ  ਦੇ ਕਤਲਾਂ ਵੇਲੇ ਤਾਂ ਉਹਨਾਂ ਦੇ ਮੂੰਹਾਂ ‘ਚ ਘੁੰਗਣੀਆਂ ਈ ਪੈ ਗਈਆਂ , ਜਿਵੇਂ ਸ਼ੇਰੀ ਦੇ ਪੈ ਗਈਆਂ ਸਨ, ਉਹਨਾਂ ਨਾਲ ਉੱਠਦਿਆਂ ਬੈਠਦਿਆਂ । ਉਹਨਾਂ ਦੇ ਸਕੂਲ ਦੀ ਸਕੂਲ-ਮਾਸਟਰੀ ਕਰਦਿਆਂ ।…ਆਪ ਤਾਂ ਉਸਦਾ ਵੱਢਿਆਂ ਚਿੱਤ ਨਹੀਂ ਸੀ ਕਰਦਾ ਸੋਢੀਆਂ ਦੀ ਹਵੇਲੀ ਜਾਣ ਨੂੰ । ਬੇਬੇ ਵੀ ਇਸ ਗੱਲੋ ਉਸਦੀ ਡੱਟ ਕੇ ਪਿੱਠ ਥਾਪੜਵੀ ਸੀ , ਪਰ ਉਸਦਾ ਪਿਓ ਸਾਧੂ ਹੀ ਉਸਨੂੰ ‘ਸਮਝਾ-ਬੁਝਾ ’ ਕੇ ਲੈ ਗਿਆ – “ ਐਮੇਂ ਨਈਂ ਤੜਿੰਗ-ਡੜਿੰਗ ਕਦੀ ਜਾਈਦੀ ਬਾਹਰੀ…ਬੰਦਾ-ਕੁਬੰਦਾ ਵੀ ਦੇਖੀਦਾਅ….ਲੋੜ ਉਨ੍ਹਾਂ ਨੂੰ ਆ ਕਿ ਸਾਨੂੰ ….।“

ਆਪ ਵੀ ਸਾਧੂ ਸਿੰਘ ਕਦੀ ਕਿਸੇ ਦੇ ਮੂੰਹ ਅੱਗੇ ਨਹੀਂ ਸੀ ਆਇਆ । ਸੁਭਾ ਈ ਐਹੋ ਜਿਹਾ ਸੀ ਉਸਦਾ । ਭੌਲੀ-ਠੇਕੇ ਤੇ ਲੈਣੇ ਹੁੰਦੇ ਪੰਜ-ਸੱਤ ਖੇਤ ਸਿਰ ਵੀ ਕਿੱਥੇ ਚੱਕਣ ਦਿੱਦੇ ਸਨ ਉਸਨੂੰ ਅਣਖੀਲੇ ਸੁਭਾ ਦੇ ਸ਼ੇਰੀ  ਨੂੰ ਵੀ ਹਮੇਸ਼ਾ ਏਹੀ ‘ਮੱਤਾਂ ’ ਦਿੰਦਾ  । ਸੋਢੀਆਂ ਦਾ ਮਾਣ-ਸਤਿਕਾਰ ਕਰਨ ਤੋਂ ਉੱਕਦੇ ਨੂੰ ਉਸਨੂੰ ਕਦੀ-ਕਦਾਈ ਉਹ ਝਾੜ-ਝਿੜਕ ਵੀ ਛੱਡਦਾ-“ ਕੀ ਤੂੰ ਐਮੇ ਟਟੀਰੀ ਆਂਗੂ ਟਾਰਾਂ ਜੈਈਆਂ ਮਾਰੀ ਜਾਠਾਂ ਰੈਨ੍ਹਾਂ ….ਆਪਣੀ ਅਲਾਂ ਵੀ ਦੇਖ ਲਿਆ ਕਰ , ਆਪਣੀ ਬੁੱਕਤ ਅਲਾਂ….। ਬੱਡੇ ਬੰਦੇ ਆ ਉਹ, ਸੋ ਲੋੜ ਆ ਉਨ੍ਹਾਂ ਦੀ ਕੇਲ੍ਹ-ਕਲੌਤਰ ਨੂੰ ……।“

ਤੇ ਸੱਚ-ਮੁੱਚ ਪੜਾਈ ਪੂਰੀ ਹੋਣ ਤੇ ਸ਼ੇਰੀ ਨੂੰ ਉਹਨਾਂ ਦੀ ਸਿੱਧੀ ਲੋੜ ਆ ਪਈ ਸੀ ।

ਕਈ ਪਾਸੇ ਟੱਕਰਾਂ ਮਾਰਨ ਪਿਛੋਂ ।

ਪਰ, ਸੰਤ ਖਾਲਸਾ ਹਾਈ ਸਕੂਲ ‘ਚ ਦਿੱਤੀ ਨੌਕਰੀ ਦੀ ਅਰਜੀ ਓਨਾ ਚਿਰ ਉਸਦੇ ਪਿਓ ਸਾਧੂ ਸਿੰਘ ਦੇ ਹੱਥਾਂ ‘ਚ ਭਟਕਦੀ ਰਹੀ , ਜਿੰਨਾਂ ਚਿਰ ਸ਼ੇਰੀ ਆਪ ਚੱਲ ਕੇ ਸੋਢੀਆਂ ਦੀ ਹਵੇਲੀ ਪੇਸ਼ ਨਹੀਂ ਸੀ ਹੋਇਆ ।

ਸੋਢੀ ਗੁਰਕਰਨੈਲ ਸਿੰਘ ਲਾਗੇ ਨੀਵੀਂ ਪਾਏ ਖੜੇ ਸ਼ੇਰੀ ਤੋਂ ਉਸਦੀ ਮੰਨਚਲੀ ਜਿਹੀ ਮੁਸਕਾਨ ਸਾਹਮਣੇ ਇਕ ਵਾਰ ਵੀ ਅੱਖ ਉੱਚੀ ਨਹੀਂ ਸੀ ਹੋਈ – ਨਾ ਉਸ ਦਿਨ , ਨਾ ਉਸ ਦਿਨ ਤੋਂ ਪਿਛੋਂ ਕਿਸੇ ਦੀ ਦਿਨ ।

ਪੂਰਾ ਯਤਨ ਕਰਨ ਤੇ ਵੀ ।

ਬੇਬੇ ਤੋਂ ਤਾਂ ਜਿਵੇਂ ਉਸਦੇ ਆਖ਼ਰੀ ਦਮਾਂ ਦੀ ਖੂੰਟੀ-ਡੰਗੋਰੀ ਈ ਕਿਸੇ ਨੇ ਖੋਹ-ਖਿੰਝ ਕੇ ਤੋੜ-ਮਰੋੜ ਸੁੱਟੀ ਹੋਵੇ ।

ਇਕ ਘੋਰ-ਡੂੰਘੀ ਉਦਾਸੀ ਉਸਦੇ ਨਿੱਗਰ-ਸਢੋਲ ਅੰਗਾਂ-ਪੈਰਾਂ ‘ਚ ਘਰ ਬਣਾ ਕੇ ਬੈਠ ਗਈ ਪੱਕੀ ਤਰਾਂ ….।

…ਤੇਜੋ ਬੇਬੇ ਦੀ ਯਖ਼-ਠੰਡੀ ਉਦਾਸੀ ਦਾ ਸੇਕ ਮਹਿਸੂਸਦੀ ਗਿੰਦਰੇ ਥੋੜਾ ਕੁ ਫਿਕਰਮੰਦ ਹੁੰਦੀ , ਸੰਭਲ ਗਈ ।

ਦਾਦੀ ਸੱਸ ਦੀ ਬੁੱਕਲ ‘ਚ ਨਿਢਾਲ ਡਿਗਿਆ ਲੁੜਕਿਆ ਸਿਰ , ਪੂਰਾ ਸਿੱਧਾ ਕਰਕੇ ਉਸਦੇ ਮੋਢੇ ਤੇ ਟਿਕਦਾ ਕਰ ਲਿਆ ।

ਮਸਾਣ-ਝਿੜੀ ‘ਚੋਂ ਉੱਠਿਆ ਘਾੜ੍ਹਾ-ਕਾਲਾ ਧੂੰਆਂ ਉਹਨਾਂ ਦੇ ਸਿਰਾਂ ਉਪਰੋਂ ਦੀ ਲੰਘਦਾ, ਦੂਰ-ਦੂਰ ਤੱਕ ਖਿੱਲਰ-ਪੱਚਰ ਗਿਆ । ਤੜ-ਤੜ ਮਘ੍ਹਦੇ ਸੇਕ ਤੋਂ ਹਟਵੇਂ ਖੜੇ ਲੋਕ,  ਲਸ਼ਕਰ-ਮਿੰਦਰ ਦੀ ਕਾਰਵਾਈ ਨਾਲ ਪੂਰੀ ਤਰ੍ਹਾਂ ਜੁੜੇ ਪਏ ਸਨ ।

ਪੋਟਾ-ਪੋਟਾ, ਚੱਪਾ-ਚੱਪਾ ਕਰਕੇ ਰਾਖ਼ ਹੁੰਦੇ ਸ਼ੇਰੀ ਵਲ੍ਹ ਕਿਸੇ ਦਾ ਵੀ ਧਿਆਨ ਨਹੀਂ ਸੀ ਰਿਹਾ ।

ਸਿਵਾ ਬੇਬੇ ਦੇ , ਸਿਵਾ ਗਿੰਦਰੋਂ ਦੇ ।

ਪਿਛਲੇ ਕਲ੍ਹ ਦਾ ਲੌਢਾ ਵੇਲਾ ਤਾਂ ਜਿਵੇਂ ਉਹਨਾਂ ਦੋਨਾਂ ਤੇ ਆਫ਼ਤ ਬਣ ਕੇ ਆ ਡਿਗਿਆ ਸੀ ।….ਮਿੰਦਰ ਵਕੀਲ ਦਾ ਮੁਨਸ਼ੀ ਹਫਿਆ-ਖਫਿਆ ਆਇਆ , ਬੱਸ ਏਨਾਂ ਕੁ ਆਖ ਕੇ ਮੁੜਦਾ ਹੋਇਆ – “ਸ਼ੇਰੀ ਤੁਆਡੇ ਨੂੰ ਪਤਆ ਨਈਂ ਕੀ ਹੋਇਆ ….ਬੈਠਾ ਪੀਂਦਾ-ਪੀਂਦਾ ਡਿਗ ਪਿਆ , ਕੁੱਲੀ ‘ਚ ਹੁਣ ਹਸਪਤਾਲ ਆ ……।”

ਉਸਦੇ ਸੁਨੇਹੇ ਦਾ ਰੰਗ-ਢੰਗ ਸੁਣਦੀ ਬੇਬੇ ਤਾਂ ਡਿਗਦੀ –ਡੋਲਦੀ ਰਤਾ ਕੁ ਸੰਭਲ ਗਈ ਸੀ , ਪਰ ਭੈਅ-ਭੀਤ ਹੋਈ ਗਿੰਦਰੋ ਸਾਰੀ ਦੀ ਸਾਰੀ ਮਿੱਟੀ ਹੋ ਗਈ ।

ਹਸਪਤਾਲ ਜਾਣ ਤੱਕ ਦੀ ਵੀ ਉਸ ਵਿੱਚ ਹਿੰਮਤ ਨਹੀਂ ਸੀ ਰਹੀ ।

ਰਾਤ ਹਨੇਰੇ ਪਏ ਲੰਬੜਾਂ ਦੀ ਟਰਾਲੀ ਦਰਾਂ ਮੂਹਰੇ ਖੜੀ ਦੇਖ ਕੇ ਤਾਂ ਉਸਦਾ ਕੜ ਈ ਪਾਟ ਗਿਆ – ਜੁਆਨ –ਜਹਾਨ ਪਤੀ ਦੇ ‘ਤੁਰ-ਜਾਣ ’ ਕਾਰਨ ਵੀ ਅਤੇ ਸ਼ੇਰੀ ਵਰਗੇ ਕੌਲ-ਫੁੱਲ ਦੇ ਪੱਤੀ-ਪੱਤੀ ਵਿਖ਼ਰ ਜਾਣ ਤੇ ਵੀ । ….ਉਸਦੇ ਹੱਠ-ਧਰਮ ਨੇ ਵੀ ਤਾਂ ਹਰ ਸੰਭਵ ਯਤਨ ਕੀਤਾ ਸੀ , ਕਰੜੀ ਤੋਂ ਕਰੜੀ ਸਾਧਨਾ ਕੀਤੀ ਸੀ । ਸ਼ੇਰੀ ਨੂੰ ‘ਤੁਰਦਾ ’ ਰੱਖਣ ਲਈ । ਪਹਿਲੀਆਂ ਵਾਂਗ । ਉਸਦੇ ਯੂਨੀਵਰਸਟੀ ਇਤਿਹਾਸ ਵਾਂਗ । ਹੋਰ ਨਈਂ ਤਾਂ ਘੱਟੋ-ਘੱਟ ਉਸਦੀ ਆਪਣੀ ਟਰੇਡ ‘ਚ । ਅਧਿਆਪਨ ਖੇਤਰ ‘ਚ । ਜਿਸ ਦੀ ਕਾਰਕਰਦਗੀ ਬਾਰੇ ਹਰ ਕੋਈ ਬੇਲਿਹਾਜ ਟਿਪਣੀ ਕਰਦਾ – “ਬਗੈਰ ਕਿਸੇ ਨਿਸਚਿੱਤ ਸਮਾਜਿਕ ਦਿਸ਼ਾ ਦੇ ਸਾਡੀ ਸਾਰੀ ਵਿਦਿਅਕ ਸਰਗਰਮੀ ਆਉਂਦੀਆਂ ਨੌ-ਜਵਾਨ ਪੀੜੀਆਂ ਨੂੰ ਔਹੋ ਜਿਹੇ ਅੰਨ੍ਹੇ-ਖੂਹਾਂ ‘ਚ ਸੁੱਟਦੀ ਜਾ ਰਹੀ ਐ, ਜਿਹਨਾਂ ਅੰਦਰ ਗੇੜੇ  ਕੱਢਦਾ ਹਰ ਡਿਗਰੀ-ਡਿਪਲੋਮਾ ਹੋਲਡਰ , ਚੂਲੀ ਭਰ ਪਾਣੀ ਨੂੰ ਵੱਡੇ ਤੋਂ ਵੱਡਾ ਸਮੁੰਦਰ ਸਮਝਕੇ ਆਪਣੇ ਆਪ ਨੂੰ ਸੱਭ ਤੋਂ ਵੱਡਾ ਤੈਰਾਕ ਮਿਥੀ ਬੈਠਾ ……।”

ਪਰ ਸ਼ੇਰੀ …..ਸ਼ੇਰੀ ਨੂੰ ਕਿਸੇ ਦਾ ਕੋਈ ਵੀ ਬੋਲ…ਕਿਧਰੇ ਰਤਾ ਮਾਸਾ ਵੀ ਚੋਭ ਨਹੀਂ ਸੀ ਲਾਉਂਦਾ ।

ਆਪਣੇ ਗਿਣਵੇਂ-ਟੋਕਵੇਂ ਯਾਰਾਂ-ਮਿੱਤਰਾਂ ਨਾਲ ਉੱਠਦਾ-ਬੰਨਦਾ , ਰਚਦਾ –ਵਿਚਰਦਾ ਆਖਿਰ ਉਹ ਮਿੰਦਰ ਦੀ ਕਚਹਿਰੀ –ਕੁੱਲੀ ‘ਚ     ਚੋਫਾਲ ਆ ਡਿੱਗਿਆ ।

ਗਿੰਦਰੋ ਵੀ ਉਸ ਨੂੰ ਬਚਾ ਨਹੀਂ ਸੀ ਸਕੀ …..।

ਰਾਤ ਭਰ ਉਸ ਦੀਆਂ ਲੇਰਾਂ-ਚੀਕਾਂ ਪਿੰਡ ਦੀ ਸੋਗੀ ਫਿਜ਼ਾ ਅੰਦਰ , ਮਾਤਮ ਦੀ ਸੰਘਣੀ ਸਫ਼ ਵਿਛਾਉਂਦੀਆਂ ਰਹੀਆਂ ।

ਅਗਲੇ ਦਿਨ ਸ਼ੇਰੀ ਦੇ ਸਮਸ਼ਾਨ ਭੂਮੀ ਪੁੱਜ ਜਾਣ ਤੱਕ ਵੀ ਉਹ ਉਵੇਂ ਦੀ ਉਵੇਂ ਪਈ ਰਹੀ , ਸਾਹ-ਸੱਤ ਹੀਣ । …ਵੱਡੀ ਬੇਬੇ ਦੀ ਗੋਦੀ ‘ਚੋਂ ਉੱਠੀ ਗਿੰਦਰੋ ਦੇ ਕੰਨਾਂ ਤੱਕ ਇਕ ਨਾਅਰਾ ਹੋਰ ਅੱਪੜਿਆ- “ਪ੍ਰੋ : ਸ਼ੇਰ ਸਿੰਘ  ਸ਼ੇਰੀ , ਅਮਰ ਰਹੇ ……।”

ਜਿਹੋ ਜਿਹੀ ਉੱਚੀ ਭਰਵੀਂ ਹੇਕ, ਓਹੋ ਜਿਹੀ ਉੱਚੀ-ਭਰਵੀਂ ਪ੍ਰਵਾਨਗੀ ।

‘ਸ਼ੇਰੀ ’ ਤੋਂ ਥੋੜ੍ਹਾ ਕੁ ਹਟਵੀਂ ਖੜ੍ਹੀ ਕਰੀਬ ਸਾਰੀ ਭੀੜ ਵਲੋਂ – ਬਿਲਕੁਲ ਯੂਨੀਵਰਸਿਟੀ ਇਕੱਠਾਂ ਦੇ ਸਮਾਂਅੰਤਰ ।

ਸ਼ੇਰੀ ਈ ਸ਼ੇਰੀ ਹੁੰਦੀ ਸੀ ਸਾਰੇ ਕੰਪਲੈਕਸ ‘ਚ । ….ਉਸ ਨੂੰ ਵਿਦਿਆਰਥੀ ਸਫਾਂ ‘ਚ ਵਿਚਰਦੇ ਦੇਖਦੀ ਤਾਂ ਬਣੇ ਮਾਣ ਨਾਲ ਦੱਸਣੀ ਤਾਂ ਬੜੇ ਮਾਣ ਨਾਲ ਦੱਸਣੀ , ਹਮਜੋਲਣਾਂ –ਸਹਿਪਾਠਣਾਂ ਨੂੰ – “ਏਹ ਸਾਡੀ ਅਲ੍ਹ ਦਾਆ …..ਮੇਰੇ ਪਿੰਡ ਦੇ ਲਾਗੇ ਆ ਏਦ੍ਹਾ ਪਿੰਡ…..ਬਾਬਾ ਏਦ੍ਹਾ ਵੀ ਵੱਡੇ ਜੋੜਾਂ ‘ਚ ਰਿਹਾ – ਬਾਪੂ ਬਿਸ਼ਨ ਸਿੰਘ, ਬਿਸ਼ਨ ਸੂੰਹ ਗੜਗੱਜ………”

“ਫੇਏ ਤਾ ਕੁੜੇ ਵਧਾਈਆਂ , ਤੈਨੂੰ ਵੀ ਤੇ ਉਹਨੂੰ ਵੀ । …..ਹਾਏ ਨੀ ਹਾਏ ਦੋ-ਦੋ ਡਿਗਰੀਆਂ ਕੱਠੀਆਂ ਈ , ਏਹਨੂੰ ਕੈਂਦ੍ਹੇ ਆ ਪਰਾਲਭਦ………,” ਉਹ ਵੀ ਉਸ ਦੇ ਸ਼ੇਰੀ ਨਾਲ ਰੰਗ-ਬਰੰਗੇ ਰਿਸ਼ਤੇ ਜੋੜਦੀਆਂ, ਖੁਲ੍ਹਾ-ਖ਼ਲਾਸਾ ਹਾਸਾ-ਠੱਠਾ ਕਰਦੀਆਂ ।

ਹਰ ਤਰ੍ਹਾਂ ਦੀ ਟਿੱਚਰ-ਟਕੋਰ ਖਿੜੇ-ਮੱਥੇ ਸਾਹਰਦੀ ਗਿੰਦਰੋ ਕਦੀ ਵੀ ਕਿਸੇ ਨਾਲ ਖਫਾ ਨਹੀਂ ਸੀ ਹੋਈ ।

ਸਗੋਂ , ਪਿੰਡ ਆਈ ਉਹ  ਉਸ ਦੀ ਗੱਲ ਜ਼ਰੂਰ  ਛੇੜਦੀ – ਮਾਂ ਨਾਲ ਵੀ , ਪਿਓ ਨਾ ਵੀ । ਮਾਂ-ਪਿਓ ਉਸ ਨੂੰ ਮੱਤਾਂ-ਸੁਮੱਤਾਂ ਵੀ ਦਿੰਦੇ ਰਹੇ , ਗੁੱਸੇ-ਰਾਜ਼ੀ ਵੀ ਹੁੰਦੇ ਰਹੇ ।

ਦਰਜਾ-ਬਦਰਜਾ ।

“….. ਸਿਆਣੀ ਬਣ ਕੇ ਰੈਹੀਦਾ , ਘਰੋਂ ਬਾਅਰ ….ਸਮੇਂ ਬੜੇ ਭੈੜੇ ਆ ਧੀਏ ….,,” ਉਸ ਦੀ ਮਾਂ ਨੇ ਕਦੀ ਇਸ ਤੋਂ ਵੱਧ ਕੁਝ ਨਹੀ ਸੀ ਕਿਹਾ ਉਸ ਨੂੰ । ਪਰ , ਫੌਜੀ ਸੁਭਾ ਦੇ ਸੂਬੇਦਾਰ ਨੇ ਗਿੰਦਰੋ ਨੂੰ ਵਿਚ-ਵਾਰ ਝਿੜਕਿਆ ਵੀ , ਕਦੀ ਓਪਰੇ ਮਨੋਂ, ਕਦੀ ਦਿਲੋਂ-ਮਨੋਂ – “ਕੀ ਤੂੰ ਆਈ ਵਾਰ ਓਦ੍ਹੀਓ ਘਾਣੀ ਲੈ ਬੈਨ੍ਹੀ ਆਂ ….ਹੈਂਅ, ਹੱਦ ਹੋ ਗਈ ਤੇਰੇ ਆਲੀ ….ਦੱਸ , ਮੈਂ ਪੁਛਦਆਂ ਪੱਲੇ ਕੀਈ ਆ ਉਦ੍ਹੇ ….? ” ਨਿਰੀਈ ਭੁੱਖ-ਨੰਗ । …..ਨਾ ਉਨ੍ਹਾਂ ਦਾ ਕਿਸੇ ਨਾ ਉੱਠਣ-ਬੈਠਣ, ਨਾ ਬੋਲ-ਚਾਲ …..। ਸਾਰਾ ‘ਲਾਕਾ ਇਕ ਬੰਨੇ, ਉਹ ‘ ਕੱਲੇ ਇਕ ਬੰਨੇ । ….ਦੇਸ਼-ਦੁਸ਼ਮਣ, ਏਕ-ਦੰਮ ਗੱਦਾਰ ਕਿਸੇ ਥਾਂ ਦੇਏ ….। “

ਸੂਬੇਦਾਰ ਦੀ ਤਲ਼ਖੀ ਸ਼ੇਰੀ ਤੋਂ ਤਿਲਕ ਕੇ ਝੱਟ ਉਸ ਦੇ ਪਿਤਾ-ਪੁਰਖਿਆਂ ਵਲ੍ਹ ਨੂੰ ਹੋ ਤੁਰਦੀ ।

ਗਿੰਦਰੋ ਨੂੰ ਉਸ ਦਾ ਆਖਿਆ-ਬੋਲਿਆ, ਬੇ-ਹੱਦ ਬੇਚੈਨ ਕਰ ਜਾਂਦਾ , ਬੇਚੈਨ ਤੇ ਉਦਾਸ । ਕਈ ਵਾਰ ਉਸ ਦੇ ਮਨ ‘ਚ ਆਈ ਕਿ ਪਿਓ ਦੀ ਅੱਖੜ-ਝੱਖੜ ਬੋਲ-ਬਾਣੀ  ਦਾ ਉਹ ਮੋੜਵਾਂ ਉੱਤਰ ਦੇਵੇ , ਤੇ ਉਸ ਦੀ ਫੌਜ ਯੈਸ-ਨੋਅ ਤੱਕ ਸਿੱਖਿਅਤ ਸੂਬੇਦਾਰੀ ਨੂੰ , ਦੇਸ਼-ਭਗਤੀ ਦੇਸ਼-ਗੱਦਾਰੀ ਵਰਗੀਆਂ ਆਮ ਪ੍ਰਚੱਲਤ ਸੰਗਿਆਵਾਂ ਦਾ ਸੰਦਰਭੀ ਅਰਥ ਸਮਝਾਵੇ । ਪਰ ,ਛੇਤੀ ਹੀ ਉਸ ਨੂੰ ਇਹ ‘ਰੁੱਖੇ-ਕੌੜੇ ’ ਖਿਆਲ-ਵਿਚਾਰ ਮੁੱਢੋ-ਸੁੱਢੋਂ ਬਦਲਨੇ ਪੈ ਗਏ ।

ਲੋੜ ਹੀ ਨਹੀਂ ਰਹੀ ਇਹਨਾਂ ਦੀ ।

ਕਹਿਰ ਹੀ ਐਹੋ ਜਿਹਾ ਟੁੱਟਾ ਸੀ ਉਸ ਦੇ ਘਰ ਤੇ , ਉਸ ਦੀ ਮਾਂ ਦੀ ਕੁੱਖ ਤੇ , ਉਸ ਦੇ ਬਾਪ ਦੇ ਸੀਨੇ ਤੇ ।…..ਉਹਨਾਂ ਦਾ ਪੁੱਤਰ ਜੱਸੀ  ਜੇ  ਨਈਂ ਸੀ ਜਾਂਦਾ ਪੱਤਣ ਤੇ , ਤਾਂ  ‘ਉਹਨਾਂ ’ ਹੱਥੋਂ ਮਾਰਦਾ ਸੀ , ਸਾਰਾ ਟੱਬਰ । ਜੇ ਉਹ ਗਿਆ ਈ ਗਿਆ , ਤਾਂ ਉਹਨੂੰ ਮੁੜਦੇ ਪੈਰੀਂ ਬੋਚ ਲਿਆ – ਬੀ.ਐਸ.ਐਫ. ਨੇ । ਟਰੈਕਟਰ ਸਮੇਤ ।

ਸੂਬੇਦਾਰ ਨੇ ਲੱਖ ਵਾਸਤੇ ਪਾਏ , ਲੱਖ ਮਿਨਤਾਂ ਕੀਤੀਆਂ । ਇਨਾਮਾਂ-ਮੈਡਲਾਂ ਦੀਆਂ ਸੌਹਾਂ ਖਾ ਕੇ ਵੀ ਜੱਸੀ ਦੇ ਬੇ-ਲਾਗ ਹੋਣ ਦੀ ਭੀਖਿਆ ਮੰਗੀ , ਪਰ ਉਸ ਦੀ ਜਾਣੀ –ਪਛਾਣੀ ਵਰਦੀ ਨੇ ਉਸ ਦੀ ਇਕ ਨਹੀਂ ਸੀ ਸੁਣੀ ।

ਆਪ ਨੂੰ ਉਸ ਨੂੰ ਉੱਪਰ-ਹੇਠਾਂ ਧੂਹ-ਖਿੱਚ ਹੁੰਦੇ ਨੂੰ , ਥਾਂ-ਥਾਂ ਤੋਂ ਇਕੋ ‘ਗਾਲ੍ਹ ’ ਸੁਨਣੀ ਪਈ ਸੀ –“ਤੁੱਮ ਸੀ ਲੋਕ ਏਕ ਦੰਮ ਗੱਦਾਰ ਹੈਅ ਗੱਦਾਰ…..ਗੱਦਾਰ ਔਰ ਦੇਸ਼-ਦੁਸ਼ਮਣ …….।”

ਪੰਜਾਂ ਕੁ ਦਿਨਾਂ ਦੀ ਕੈਂਪ-ਕੈਦ ਤੋਂ ਮੁੜਦੇ ਸੂਬੇਦਾਰ ਦੀ ਸਾਰੀ ਦੀ ਸਾਰੀ ਦਸ਼ਾ-ਦਿਸ਼ਾ ਹੀ ਉਲਟ-ਬਦਲ ਗਈ ਸੀ ।

ਅੱਖਾਂ ਸਾਹਮਣੇ ‘ਤੋੜੇ-ਭੰਨੇ ’ਪੁੱਤਰ ਨੂੰ ਭੁੱਲਣ ਦਾ ਯਤਨ ਕਰਦੀ , ਉਸ ਦੀ ਨਿੱਗਰ-ਸਢੌਲ ਦੇਹ , ਬੱਸ ਦਿਨਾਂ ਅੰਦਰ ਹੀ ਬੁੱਢੀ-ਕੁਬੜੀ ਦਿੱਸਣ ਲੱਗ ਪਈ ।

ਜੱਸੀ ਦੇ ਭੋਗ ਤੋਂ ਵਿਹਲਾ ਹੋ ਕੇ ਉਹ ਸਿੱਧਾ ਸ਼ੇਰੀ ਕੋਲ ਪਹੁੰਚ ਗਿਆ । …..’ਦੇਸ਼ ਦਸ਼ਮਣ ‘, ਬਾਪੂ ਬਿਸ਼ਨ ਸਿੰਘ ਦੇ ਵਾਰਿਸ ਕੋਲ । ਉਸ ਦੇ ਸਕੂਲੇ ।

ਵਡੇਰੀ ਉਮਰ ਦੇ ਸਕੂਲ ਹੈੱਡ ਨੇ ਸ਼ੇਰੀ ਨੂੰ ਉਸੇ ਵੇਲੇ ਦਫ਼ਤਰ ਬੁਲਾ ਕੇ ਉਸ ਨੂੰ ਸਿੱਧੀ-ਸਪਾਟ ਜਾਣਕਾਰੀ ਦੇ ਛੱਡੀ – “ਪੁੱਤਰ ਜੀਈ …..ਪੁੱਤਰ ਜੀਈ , ਏਹ ਭਾਈ ਸੈਬ ਆਲੇ ਨੇ ਤੁਆਨੂੰ ਮਿਲਣ, ਮੇਰਾ ਮਤਲਬ ਤੁਆਨੂੰ ਦੇਖਣ ….ਅਪਣੀ ਬੇਟੀ ਲਈ । …..ਕਿੰਨਾ ਪੜ੍ਹੀ ਆ ਭਲਾ ਬੇਟੀ । ….ਏਹ ਸਾਡੇ ਪੁੱਤਰ ਜੀਈ ਐਮ.ਏ, ਬੀ.ਐਡ. ਨੇ । ਇਮਾਨਦਾਰੀ ਔਰ ਮਿਹਨਤੀ । …..ਆਈ ਲਾਈਕ ਹਿੱਮ ਮੋਸਟ । ਸਕੂਲ ਡਿਊਟੀ ਦੇ ਨਾਲ-ਨਾਲ ਹੋਰ ਐਮ.ਏ. ਵੀ ਕਰਕੇ ਪਏ ਨੇ….ਐਮ.ਏ. ਇੰਗਲਿਸ਼ …..।”

ਦੋ-ਇਕ ਵਾਰ ਰੁਕ ਕੇ ਸਕੂਲ ਹੈਡ ਨੇ ਸਾਡਾ ਪੈਂਡਾ ਇਕੋ-ਹੱਲੇ ਤੈਅ  ਕਰ ਲਿਆ ।

ਘਰ ਪਹੁੰਚ ਕੇ ਸੂਬੇਦਾਰ ਨੇ ਅੱਖ਼ਰ-ਅੱਖ਼ਰ ਵਾਰਤਾ ਗਿੰਦਰੋ ਨੂੰ ਕਹਿ ਸੁਣਾਈ । ਗਿੰਦਰੋ ਅੱਗੋਂ ਸ਼ਰਮਾਉਣ, ਖੁਸ਼ ਹੋਣ ਦੀ ਬਜਾਏ ਬੁਰੀ ਤਰ੍ਹਾਂ ਖਿੱਝ-ਖੱਪ ਗਈ । ਸ਼ੇਰੀ ਲਈ ਬਣਿਆ ਉਸ ਦਾ ਕਿੰਨਾ ਸਾਰਾ ਪਿਆਰ ਸਤਿਕਾਰ , ਸਾਰੇ ਦਾ ਸਾਰਾ ਖਿੱਲਰ-ਬਿਖ਼ਰ ਗਿਆ ।

ਪੈਂਦੀ ਸੱਟੇ ੳਸ ਦੇ ਪਿਓ ਨੂੰ ਹੋਰ ਅੱਗੇ ਤੁਰਨ ਤੋਂ ਹਾਲ ਦੀ ਘੜੀ ਨਾਂਹ ਕਰ ਛੱਡੀ ।

ਸੂਬੇਦਾਰ ਨੇ ਸਮਝਿਆ ਐਮ.ਏ. ਪਾਸ ਗਿੰਦਰੋ ਨੂੰ ਸ਼ੇਰੀ ਦੀ ਪ੍ਰਾਈਵੇਟ ਸਕੂਲ ਮਾਸਟਰੀ ਪਸੰਦ ਨਹੀਂ ਆਈ – “…..ਕੀ ਘਾਟ ਐ ਉਦ੍ਹੇ ‘ਚ । ਪਹਿਲਾਂ ਤੂੰ ਉਦ੍ਹੀਆਂ ਸਿਫਤਾਂ ਕਰਦੀ ਸਾਹ ਨਈਂ ਸੀ ਲੈਂਦੀ , ਹੁਣ ਤੂੰ …। ਉਨ੍ਹੇ ਕਿਤੇ ਐਥੇ ਈ ਚਿਪਕਿਆ ਰੈਣ੍ਹਾ ਐਸੇ ਈ ਸਕੂਲੇ , ਹੋਰ ਭਲਕ ਨੂੰ ਉਹ ਪ੍ਰੋਫੈਸਰ ਬਣਿਆ ਲੈਅ, ਕਿਸੇ ਵੱਡੇ ਸਰਕਾਰ ਕਾਂਲਜ ਦਾਆ ………”

ਪਰ, ਗਿੰਦਰੋ ਨੂੰ ਉਸ ਵੀ ਸਕੂਲ ਮਾਸਟਰੀ ਦਾ ਹਿਰਖ ਸੀ , ਨਾ ਉਸ ਦੇ ਛੇਤੀ ਹੀ ਪ੍ਰੋਫੈਸਰ ਬਣ ਜਾਣ ਜਾ ਚਾਅ ।  ਉਹ ਤਾਂ ਇਤਿਹਾਸ ਦੇ ਪ੍ਰੋਫੈਸਰ ਦੇ ਸਮਝਾਏ ‘ਨੁਕਤੇ ’ ਦੇ ਭੈਅ-ਸੱਚ ਵਿਚਕਾਰ ਪੂਰੀ ਤਰ੍ਹਾਂ ਘਿਰ ਗਈ ਸੀ – “…ਨਾ ਤਾਂ ਕਿਸ਼ੋਰ ਉਮਰ ਦੀ ਅਲੜ੍ਹ ਆਪ ਮੁਹਾਰੀ ਗਰਮੀ ਹੀ ਅਮਲੀ ਜੀਵਨ ਦੀਆਂ ਤਲਖ਼ ਹਕੀਕਤਾਂ ਦਾ ਦੂਰ-ਦੇਰ ਤੱਕ ਸਾਥ ਦਿੰਦੀ  ਐ …..ਤੇ ਨਾ ਹੀ ਨਿੱਜਵਾਦੀ-ਕੈਰੀਅਰਿਸਟ ਲੰਮੇ ਸਮੇਂ ਤੱਕ ਇਨਕਲਾਸੀ ਰਾਹਾਂ ਤੇ ਲੰਮਾ ਪੈਂਡਾ ਤੁਰੇ ਰਹਿ ਸਕਦੇ ਆ……।”

ਉਸ ਦੇ ਜਾਣੇ-ਪਛਾਣੇ ਕਸਬੇ ਦੇ ਸੰਤ-ਖਾਲਸਾ ਹਾਈ ਸਕੂਲ ਦਾ ਅੰਗਰੇਜ਼ੀ-ਮਾਸਟਰੀ ਸ਼ੇਰੀ, ਉਸ ਨੂੰ ਯੂਨੀਵਰਸਿਟੀ ਪੜ੍ਹਦੇ ਸ਼ੇਰੀ ਨਾਲੋਂ ਬਿਲਕੁਲ ਵੱਖਰਾ-ਵੱਖਰਾ ਲੱਗਾ । ….ਉਹ ਤਾਂ ਸਮਝਦੀ ਤਾਂ ਉਸ ਨੂੰ ਫੀਸਾਂ –ਪਾਸਾਂ ਦੇ ਹਲਕੇ –ਫੁਲਕੇ ਟੀਚਿਆਂ ਤੋਂ ਅਗਲੇ ਪੜਾਵਾਂ ਦਾ ਰਾਹਗੀਰ ਸਮਝਦੀ ਰਹੀ ।ਓਬੜ-ਖੋਬੜ ਧਰਤੀ ਤੇ ਰਿੜ੍ਹਦੇ-ਸਰਕਦੇ ਜੀਵਨ ਦਾ ਹਮਸਫ਼ਰ ਗਿਣਤੀ ਰਹੀ , ਪਰ ਉਹ ਟੀਚਰੀ-ਪ੍ਰੇਫੈਸਰੀ ਦੇ ਕੋਲੂ-ਘੇਰੇ ਚੜ੍ਹਿਆ, ਕਿਸੇ ਵੀ ਆਮ-ਸਥਾਰਨ ਪਤੀ ਨਾਲੋਂ ਵੱਧ ਵਿਸ਼ੇਸ਼ ਕੁਝ ਵੀ ਨਹੀਂ ਸੀ ਨਿਕਲਿਆ ।

…..ਮਸਾਣਝਿੜੀ ‘ਚ ਆਉਂਦੀਆਂ ,ਉਸ ਦੀ ਜ਼ਿੰਦਾਬਾਦ ਦੀਆਂ ਆਵਾਜ਼ਾਂ ਉਸ ਨੂੰ ਬੇਹੱਦ ਓਪਰੀਆਂ ਤੇ ਭੈੜੀਆਂ ਲੱਗੀਆਂ ।

ਲਸ਼ਕਰ-ਮਿੰਦਰ ਦੀ  ਕਾਰਗੁਜ਼ਾਰੀ ਉਸ ਦੀ ਨਿਰਜਿੰਦ ਹੋਈ ਦੇਹ ਨੂੰ ਜਿਵੇਂ ਈਸਾ-ਸੂਲੀ ਤੇ ਟੰਗ ਗਈ ।

ਨਾਅਰੇ-ਹੇਕਾ ਦੀ ਤਲਖੀ ਮਹਿਸੂਸਦੀ ਉਹ ਹੰਭਲਾ ਮਾਰ ਕੇ ਉੱਠ ਬੈਠੀ । ਦਾਦੀ ਸੱਸ ਦੇ ਮੋਢੇ ਤੇ ਟਿਕਿਆ ਅੱਧੋਰਾਣਾ ਨੰਗ-ਸਿਰ , ਉਸ ਨੇ ਆਪਣੇ ਮੋਢਿਆਂ ਦੇ ਭਾਰ ਦੇ ਕੇ ਪੂਰਾ ਸਿੱਧਾ ਕਰ ਲਿਆ ।

ਲੱਟ-ਲੱਟ ਕ੍ਰਿੱਲਰੇ ਕਾਲੇ-ਭੂਰੇ ਵਾਲ੍ਹ ਪਿੱਠ ਵਾਲੇ ਪਾਸੇ ਨੂੰ ਥੋੜ੍ਹੇ ਕੁ ਸੁਆਰੇ ਕਰ ਲਏ ।

ਉਸ ਦੀਆਂ ਲਾਲ ਡੋਰੇ ਉੱਗਲੀਆਂ ਅੱਖਾਂ ਮਸਾਣਝਿੜੀ ਦੀ ਹਿੱਲ-ਜੁਲ ਨਾਲ ਇਕ-ਟੱਕ ਜੁੜ ਗਈਆਂ । …..ਆਪਣੀ ਠੇਠ ਮੁਜ਼ਾਰ੍ਹਾਕਾਰੀ ਸ਼ੈਲੀ –ਬੋਲੀ ‘ਚ ਲਸ਼ਕਰ ਦਾ ਅਮਲ ਲਗਾਤਾਰ ਜਾਰੀ ਸੀ – ਕਿਸੇ ਦੀ ਮੁਰਦਾਬਾਦ , ਕਿਸੇ ਦੀ ਜ਼ਿੰਦਾਬਾਦ । ਨਾਲ-ਨਾਲ ਸਰਧਾਂਜਲੀ ਸ਼ੇਰੀ ਨੂੰ , ਪ੍ਰੋਫੈਸਰ ਸ਼ੇਰ ਸਿੰਘ ਸ਼ੇਰੀ ਨੂੰ ।

-“ਪ੍ਰੋ : ਸ਼ੇਰੀ ਨੂੰ ਆਖ਼ਰੀ ਸਲਾਮ ਕਰਨ ਆਏ ਦੋਸਤੋ , ਤੁਆਡੇ ਚਿਹਰਿਆਂ ਤੇ ਛਾਈਂ ਫਿਕਰਮੰਦੀ ਤੋਂ ਏਹ ਸਾਫ-ਸਾਫ ਪੜ੍ਹਿਆ ਜਾ ਰਿਹੈ , ਕਿ ਸਾਡ ਦੁਆਲੇ ਤੰਦੂਆ ਜਾਲ੍ਹ ਸੁੱਟੀ ਬੈਠੀ ਏਸ ਨਾਮੁਰਾਦ ਅਰਥ-ਵਿਵਸਥਾ ਨੇ , ਅੱਜ ਸਾਥੋਂ ਪਿਆਰਾ ਤੇ ਮਹਿਬੂਬ ਸਾਥੀ ਖੋਹ ਕੇ ਸ਼ਹੀਦ ……। ”ਇਕ ਵਾਕ ‘ਚ ਉਹ ‘ਸ਼ਹੀਦ ’, ਦੂਜੇ ‘ਚ ‘ਅਮਰ’, ਤੀਜੇ ‘ਚ ‘ਅਮਰ-ਸ਼ਹੀਦ’…..।

ਗਿੰਦਰੋ ਤੀ ਤੜਪਦੀ ਰੂਹ ਨੂੰ ਇਹ ਆਵਾਜ਼ਾਂ ਤੀਰਾਂ ਵਾਂਗ ਵਿੰਨ੍ਹਦੀਆਂ ਗਈਆਂ ।

….ਉਸ ਦੀ ਹੁਣ ਤੱਕ ਦੀ ਸਮਝ-ਸੂਝ ਨੇ ਇਹਨਾਂ ਸ਼ਬਦਾਂ ਦੇ ਸਹਿਜ ਅਰਥਾਂ ਨੂੰ ਜਾਂ ਤਾਂ ਬਾਪੂ ਬਿਸ਼ਨ ਸਿੰਘ ਵਰਗੇ ਗ਼ਦਰੀ-ਇਨਕਸਾਲਬੀ ਬਾਬਿਆਂ ਨਾਲ ਜੋੜ ਕੇ ਵਾਚਿਆ ਸੀ , ਜਾਂ ਫਿਰ ਅੰਨ੍ਹੀ-ਹਨੇਰੀ ਵਰਗੀ ਕਾਲ੍ਹੀ-ਬੋਲੀ ‘ਰਾਤ ’ ‘ਚ ਬੇ-ਖੌਫ ‘ਵਿਚਰਦੇ ’ ਨਿੰਦੀ-ਦਾਰੀ ਸਮੇਤ ਸੁਹਰੇ ਪਿੰਡ ਦੇ ਅਨੇਕਾਂ ਬੇ-ਕਸੂਰਾਂ ਨਾਲ ।

ਘਰ ਦੇ ਜੀਆਂ ਦੇ ਜੀਅ –ਘਾਣ ਤੋਂ ਡਰਦਾ , ‘ਉਨ੍ਹਾਂ’ ਨੂੰ ਪੱਤਣ ਤੱਕ ਛੱਡਣ ਗਿਆ ਛੋਟਾ ਭਰਾ ਜੱਸੀ ਵੀ ਉਸ ਨੇ ਇਹਨਾਂ ਦੀ ਅਰਥ-ਵਲਗਣ ਨਹੀਂ ਸੀ ਲਿਆਂਦਾ ।

ਫਿਰ ਸ਼ੇਰੀ …..ਉਸ ਦੀ ਆਸ-ਉਮੀਦ ਦੇ ਹਾਣ-ਪ੍ਰਵਾਣ ਤੋਂ ਬਹੁਤ ਹੀ ਨੀਵੀਂ ਥਾਂ ਜਾ ਡਿੱਗਿਆ ਸ਼ੇਰੀ । ਉਸ ਦੀ ਸਕੀ-ਸਕੀਰੀ ਮੰਡ ‘ਚ ਵਰ੍ਹਦੀ ਅੱਗ ਤੋਂ ਡਰ ਸਹਿਮ ਦੇ ਕਚਹਿਰੀ ਕੁੱਲੀ ਦੀ ਛੱਤ ਹੇਠ ਲੁਕੇ-ਦੜੇ ਸ਼ੇਰੀ ਲਈ ਵਰਤੇ ਗਏ ਪਾਕ-ਪਵਿੱਤਰ ਸਿਲਾਲੇਖਾਂ ਦਾ ਉਚਾਰਨ ਸੁਣ ਕੇ ਉਹ ਵਿਆਕੁਲ ਹੀ ਹੋ ਉੱਠੀ ।

ਉਸ ਦੇ ਮਨ ‘ਚ ਆਈ ਕਿ ਬੇਬੇ ਲਾਗਿਓਂ ਉੱਠ ਕੇ , ਉਹ ਝੱਟ-ਪੱਟ ਮਸਾਣਝਿੜੀ ਜਾ ਪਹੁੰਚੇ ਅਤੇ ਲਸ਼ਕਰ ਦੀ ਥਾਂ ਖੜੋ ਕੇ , ਉਸ ਤੋਂ ਵੀ ਉੱਚੀ , ਉਸ ਤੋਂ ਵੀ ਲੰਮੀ ਬਾਂਹ ਉਲਾਰਕੇ , ਪਹਿਲਾਂ ਤਾਂ ਲਸ਼ਕਰ ਦੀ ਥਾਂ ਖੜੋ ਕੇ ,ਉਸ ਤੋਂ ਵੀ ਉੱਚੀ , ਉਸ ਤੋਂ ਵੀ ਲੰਮੀ ਬਾਂਹ ਉਲਾਰਕੇ , ਪਹਿਲਾਂ ਤਾਂ ਲਸ਼ਕਰ-ਮਿੰਦਰ ਤੋਂ ਇਹਨਾਂ ਸ਼ਬਦ-ਸੰਗਿਆਵਾਂ ਦੇ ਭਾਵ-ਅਰਥ ਪੁੱਛੇ ਤੇ ਫਿਰ…..ਫਿਰ ਉਹਨਾਂ ਦੁਆਲੇ ਜੁੜੀ ਸਾਰੀ ਦੀ ਸਾਰੀ ਭੀੜ ਨੂੰ ਬੇ-ਹੱਦ , ਬੇ-ਲਿਹਾਜ਼ ਹੋ ਕੇ ਮੁਖਾਤਿਬ ਹੋਵੇ –“ ….. ਪ੍ਰੋ : ਸ਼ੇਰੀ ਨੂੰ ਆਖ਼ਰੀ ਸਲਾਮ ਆਏ ਸਾਥੀਓ , ਤੁਹਾੜੇ ਸਭ ਦੇ ਚਿਹਰਿਆਂ ਤੇ ਚਿਪਕੀ ਉਦਾਸੀ ਤੋਂ ਕੀ ਏਹ ਸਾਫ਼-ਸਾਫ਼ ਪੜ੍ਹ ਲਿਆ ਜਾਏ ਕਿ ਸੱਚ-ਮੁੱਚ ਹੀ ਤੁਆਡਾ ‘ਪਿਆਰਾ ਤੇ ਮਹਿਬੂਬ ’ ਸ਼ੇਰੀ ਤੁਆਡੀ ਹਰ ਭੀੜ-ਮੁਸ਼ਕਲ , ਔਖ-ਤਕਲੀਫ਼ ਦੇ ਅੰਗ-ਸੰਗ ਖਲੋ ਕੇ ਚਲਦਾ ਵਿਚਰਦਾ ਰਿਹੈ ਜਾਂ ਉਹ ਹਲਕੀ –ਭਾਰੀ ਹਵਾ ਦੇ ਛੋਟੇ ਵੱਡੇ ਬੁੱਲ੍ਹੇ-ਵਰੋਲੇ ਤੋਂ ਡਰਦਾ , ਆਪਣੇ ਹੀ ਨਿੱਜ ਦੇ ਖੋਲ੍ਹ ਅੰਦਰ ਡੂੰਘਾ ਹੋਰ ਡੂੰਘਾ ਗ਼ਰਕ ਹੁੰਦਾ ਗਿਆ ……ਆਪਣਾ ਆਪ , ਆਪਣੇ ਲੋਕ, ਅਪਣੇ ਆਦਰਸ਼ ਸੱਭ ਕੁਝ ਭੁੱਲ-ਭੁਲਾ ਕੇ ।

ਪਰ……ਬੇਬੇ ਤੇਜੋ ਨਾਲ ਢੁੱਕ ਕੇ ਬੈਠੀ ਗਿੰਦਰੋ ਉਵੇਂ ਦੀ ਉਵੇਂ ਬੈਠੀ ਰਹੀ । ਉੱਠ ਨਾ ਸਕੀ । ਲੋਕ-ਲੱਜਾ ਵਜੋਂ ਜਾਂ ਮੁੱਢ ਤੋਂ ਚੱਲੀ ਆਉਂਦੀ ਅਪਣੀ ਭਾਸ਼ਣ ਕਰ ਸਕਣ ਦੀ ਝਿਜਕ ਕਾਰਨ ।…..ਯੂਨੀਵਰਸਟੀ , ਵਿਦਿਆਰਥੀ  ਇਕੱਠਾਂ ‘ਚ ਵੀ ਉਸ ਤੋਂ ਅਜਿਹੀ ਹਿੰਮਤ ਕਦੀ ਸੀ ਹੋਈ । ਤਨੋ-ਮਨੋ ਚਾਹੁੰਦਿਆਂ ਹੋਇਆਂ ਵੀ ਨਹੀਂ ਸੀ ਹੋ ਸਕੀ । ਉਸ ਅੰਦਰ ਉਬਲਦਾ ਰੋਹ-ਹਿਰਖ਼, ਉਸ ਦੀ ਹਿੱਕ-ਛਾਤੀ ਨਾਲ ਟੱਕਰਾ ਦੇ ਬੱਸ ਅੰਦਰੋ-ਅੰਦਰ ਡੱਕਿਆ ਰਹਿੰਦਾ । ਜਾਂ , ਵੱਧ ਤੋਂ ਵੱਧ ਕਿਸੇ ਨੇਤਾ-ਵਕਤਾ ਨੂੰ ਕੱਲਿਆਂ ਰੋਕ  ਬੋਲ-ਖਹਿਬੜ ਲੈਂਦਾ – ਉਸ ਦੀ ਆਪ-ਵਿਰੋਧੀ ਬਿਆਨਬਾਜ਼ੀ ਤੇ ਜਾਂ ਉਸ ਦੀ ਕਰਨੀ-ਕਥਨੀ ਵਿਚਲੇ ਲੰਮੇ-ਚੌੜੇ ਅੰਤਰ ਕਰਕੇ ।

ਸ਼ੇਰੀ ਨਾਲ ਵੀ ਗਿੰਦਰੋ ਰੱਜ ਕੇ ਆਡ੍ਹਾ ਲਾਉਂਦੀ । ਨਾ ਰਾਤ ਦੇਖਦੀ ਨਾ ਦਿਨ । ਨਾ ਉਸ ਦੀ ਸਰਤ ਦੇਖਦੀ ਨਾ ਬੇ-ਸੁਰਤੀ  । ਉਹ ਉਸ ਨੂੰ ਚੰਗੇ –ਮਾੜੇ ਸਾਰੇ ਸ਼ਬਦਾਂ ਨਾਲ ਫਿਟਕਾਰਦੀ । ਉਸ ਨੂੰ ਨਿਕੰਮਾ, ਭਗੌੜਾ, ਸੁਆਰਥੀ ਤੱਕ ਦੇ ਦੋਸ਼ ਲਾ ਕੇ ਆਰ੍ਹਾਂ-ਹੁੱਝਾਂ ਲਾਉਂਦੀ । ਪਰ ਉਹ….ੳਸ ਉੱਤੇ ਰਤਾ-ਮਾਸਾ ਵੀ ਕਿਧਰੇ ਕੋਈ ਅਸਰ ਨਾ ਹੁੰਦਾ ।ਸੜਦੀ-ਭੁਜਦੀ ਗਿੰਦਰੋ ਦਾ ਭਰਿਆ-ਕਲਪਿਆ ਚਿੱਤ , ਆਬਸ਼ਾਰ ਬਣ ਕੇ ਬਹਿ ਉੱਠਦਾ । …..ਉਸ ਦੀਆਂ ਖਾਖਾਂ ਤੋਂ ਡਾਰਾਂ ਬਣ ਕੇ ਡਿੱਗਦੇ ਹੰਝੂ , ਕਿੰਨਾ-ਕਿੰਨਾ ਚਿਰ ਦੀ ਨਿਰਜਿੰਦ ਹੋਈ ਦੇਹ ਨੂੰ ਨਿਰਜਾਨ ਕੀਤੀ ਰੱਖਦੇ ।

ਬੇ-ਬੱਸ , ਬੇ-ਚੈਨ ਹੋਈ  ਉਹ ਕਈ-ਵਾਰ ਸੱਭ ਕੁੱਝ ਛੱਡ-ਛੁਡਾ ਕੇ ਪੇਕੇ ਘਰ ਪਰਤ ਜਾਣ ਨੂੰ ਆਹੁਲਦੀ । ਪਰ…..ਉਸ ਦਾ ਪੇਕਾ ਘਰ ਹੈਅ ਕਿੱਥੇ ਸੀ । …..ਬੁੱਢੇ ਮਾਂ-ਪਿਓ ਦੀ ਬੇ-ਸਹਾਰਾ ਜੂਨ ਤਾਂ ਗੋਡਿਆਂ ‘ਚ ਸਿਰ ਸੁੱਟੀ , ਅਜੇ ਤੱਕ ਬਾਹਰਲੀ ਸਰਦਲ ਵਲ੍ਹ ਨੂੰ ਟਿਕਟਿਕੀ ਲਾਈ ਬੈਠੀ ਸੀ , ਕਿਸੇ ਵੀ ਜੱਸੀ ਦੀ ਉਡੀਕ ‘ਚ ।

ਛੋਟੇ ਭਰਾ ਦੀ ਬੇ-ਵਕਤ ਹੋਈ ਮੌਤ, ਉਸ ਨੂੰ ਬੀਤੇ ਸਾਰੇ ਸਮੇਂ ਨਾਲੋਂ ਕਿਤੇ ਵੱਧ ਦੁਖਦਾਈ ਮਹਿਸੂਸ ਹੋਣ ਲੱਗੀ ।

ਉਸ ਨੂੰ ਸਮਝ ਨਹੀਂ ਸੀ ਪੈਂਦੀ ਕਿ ਪਿੱਛਲੀ ਇਕੋ ਰਾਤ ‘ਚ ਉਸ ਅੰਦਰ ਉੱਗ ਆਈ ਉਜਾੜ, ਉਸ ਦੇ ਸਹੁਰੇ ਘਰ ਦੇ ਇਕੋ ਚਿਰਾਗ੍ ਦੇ ਗੁੱਲ ਹੋ ਜਾਣ  ਕਾਰਨ ਪੱਸਰਾ ਖਲੋਈ ਹੈ ਜਾਂ ਉਸ ਦੇ ਪੇਕੇ ਘਰ ਦੀ ਥੋੜ੍ਹਾ ਕੁ ਸਮਾਂ ਪਹਿਲਾਂ , ਬੁਝ ਚੁੱਕੀ ਇਕੋ-ਇਕ ਕਾਰਨ ।

ਬੇਬੇ ਦੀ ਉਮਰ ਵਾਂਗ ਤੁਰਦਾ , ਉਜਾੜ ਲੰਮਾ ਸਫ਼ਰ , ਉਸ ਦੀ ਗਹਿਰ-ਗੰਭੀਰ ਨਿਗਾਹ ਸਾਹਮਣੇ ਦੂਰ ਤੱਕ ਫੈਲਿਆ , ਉਸ ਨੂੰ ਉਸ ਦੇ ਸਫ਼ਰ ਨਾਲੋਂ ਕਿਤੇ ਵੱਧ ਡਰਾਉਣਾ ਦਿੱਸਣ ਲੱਗਾ ।

ਬੇਬੇ ਨੂੰ ਤਾਂ ਉਸ ਦੀ ਹਰੀ-ਭਰੀ ਕੁੱਖ ਨੇ ਕਈ ਵਰ੍ਹੇ ਚਾਅ-ਮਲ੍ਹਾਰ ਕਰਦਿਆਂ ਕਟਵਾ ਹੀ ਛੱਡੇ ਸਨ , ਪਰ ਉਹ ਤਾਂ ਅਜੇ…।

ਚਾਨਚੱਕ ਉਸ ਦੇ ਮਿੱਟੀ ਲਿਬੜੇ ਹੱਥ, ਉਸ ਦੀ ਖਾਲੀ-ਖਾਲੀ ਕੁੱਖ ਤੇ ਦਹੱਥੜ ਮਾਰਨ ਵਾਂਗ ਆ ਵੱਜੇ ।

ਸੜਦੀ-ਬਲਦੀ ਚਿਤਾ ਵਲ ਇਕ-ਟੱਕ ਦੇਖਦੀ ਗਿੰਦਰੋ ਅੰਦਰੋਂ ਉੱਠਿਆ ਤੂਫਾਨ ਜਿੱਡਾ ਹਓਕਾ, ਦਾਦੀ-ਸੱਸ ਦੀ ਬੁੱਕਲ ਨਾਲ ਟੱਕਰਾ ਕੇ ਮੂੜ ਉਸ ਦੀ ਅਪਣੀ ਝੋਲੀ ‘ਚ ਆ ਖਿੱਲਰਿਆ ।

ਮਸਾਣਝਿੜੀ ਦਾ ਸ਼ੋਰੋ-ਗੁੱਲ ਅਜੇ ਵੀ ਉਸ ਦੇ ਕੰਨਾਂ ਵਿਚ ਲਗਾਤਾਰ ਵੱਜ ਰਿਹਾ ਸੀ –ਠੱਕ-ਠੱਕ ।

ਉਸ ਨੂੰ ਹੁੱਝਾਂ ਮਾਰਨ ਵਾਂਗ ।

ਤੇਜੋ ਬੇਬੇ ਲਾਗੇ ਚੇਤੰਨ ਹੋ ਬੈਠੀ , ਉਹ ਆਖਿਰ ਉਸ ਦੇ ਮੋਢੇ ਦਾ ਆਸਰਾ ਲੈ ਕੇ ਉੱਠ ਖਲੋਈ । ……ਆਸ-ਪਾਸ ਬੈਠੀਆਂ ਢੇਰ ਸਾਰੀਆਂ ਮਾਈਆਂ-ਬੀਬੀਆਂ ਵਲੋਂ ਅਸਲੋਂ ਬੇ-ਧਿਆਨ ।

ਇਕ-ਦੰਮ, ਉਸ ਦੇ ਡੋਲਦੇ –ਡਿੱਗਦੇ ਪੈਰ , ਸਿੱਧੇ ਮਸਾਣਝਿੜੀ ਵਲ੍ਹ ਨੂੰ ਹੋ ਤੁਰੇ । ਕੱਖ-ਕੰਡ ਮਿੱਧਦੇ-ਨੱਪਦੇ ।

…..ਲਸ਼ਕਰ ਦੁਆਲੇ ਜੁੜੇ ਸੋਗੀ ਇਕੱਠ ਦੇ ਰੂ-ਬ-ਰੂ ਹੋ ਕੇ ਕੁਝ ਆਖਣ-ਪੁੱਛਣ ਲਈ ਜਾਂ…..ਜਾਂ ਪ੍ਰੋ: ਸ਼ੇਰੀ , ਜੁਆਨ-ਜਹਾਨ ਪਤੀ ਸ਼ੇਰੀ ਦੀ ਤੜ-ਤੜ ਬਲ੍ਹਦੀ ਚਿਤਾ ਤੇ ਆਖ਼ਰੀ ਤੀਲ੍ਹਾ ਸੁੱਟਣ ਦਾ ਸਤਿਕਾਰ ਪੇਸ਼ ਕਰਨ ਲਈ ।

ਇਹ ਨਾ ਉਸ ਨੂੰ ਆਪ ਨੂੰ ਪਤਾ ਲੱਗਾ , ਨਾ ਉਸ ਦੇ ਲਾਗੇ ਬੈਠੀ , ਉਸ ਦੀ ਬੇਬੇ ਤੇਜੋ ਨੂੰ ….?

ਮਹਾਂਮਾਰੀ
ਦੋਨੋਂ ਧਿਰਾਂ ਆਪਣੀ –ਆਪਣੀ ਥਾਂ ਅੜੀਆਂ ਖਲੋਤੀਆਂ ਸਨ । ਲੰਬੜ ਧੜਾ ਆਖੇ – “ਬਾਵੇ ਦਾ ਮੁੰਡਾ ਕਿਸ਼ਨ ਹੀ ਅਗਲਾ ਪਾਂਧਾ ਬਣੂ । ਉਹਦਾ ਹੱਕ ਬਣਦਾ । ਸਾਰਾ ਕੁਝ ਤਾਂ ਉਹ ਜਾਣਦਾ । ਉਹਦਾ ਬਾਪ ਸਮਝਾਉਂਦਾ ਰਿਹਾ ਚਿਰ ਤੋਂ ।ਟਿੱਕਾ ਕਿੱਦਾਂ ਲਾਉਣਾ , ਜੋਤ ਕਿੱਥੇ ਰੱਖਣੀ ਆ , ਆਰਤੀ ਕਿੱਦਾਂ ਕਰਨੀ ਆ । ਹੋਰ ਕਰਨਾ ਕੀ ਹੁੰਦਾ , ਸਵੇਰੇ ਸ਼ਾਮੀਂ ।” ਓਧਰ ਹੁਕਮ ਚੰਦ ਪਹਿਲਾਂ ਕੱਲਾ ਸੀ ਫਿਰ ਪੰਜ-ਸੱਤ ਜਣੇ ਹੋਰ ਜੁੜ ਗਏ । ਉਹ ਹੋਰ ਈ ਬੋਲੀ ਬੋਲਣ – ‘ਪਾਂਧਾ ਨਹੀਂ ਹੁਣ ਪੁਜਾਰੀ ਚਾਹੀਦਾ ਪਿੰਡ ਨੂੰ । ਸਮੇਂ ਬਦਲ ਗਏ ਆ । ਪੜ੍ਹਿਆ-ਲਿਖਿਆ ਪੁਜਾਰੀ , ਪੂਜਾ ਪਾਤਰ, ਵੈਦਿਕ ਸ਼ਾਸ਼ਤਰਾਂ ਦਾ ਗਿਆਤਾ , ਸ਼ੁੱਧ-ਭਾਸ਼ਾ-ਸ਼ਾਸ਼ਤਰੀ । ‘ ਲੱਭੂ ਲੰਬੜ ਹੈਰਾਨ-ਪ੍ਰੇਸ਼ਾਨ । ਉਸ ਦੇ ਜੋਟੀਦਾਰ ਉਸ ਤੋਂ ਵੀ ਵੱਧ । ਉਹ ਆਖਣ- ‘ਏਹ ਹੁਕਮੇ ਬਾਮ੍ਹਣ ਨੂੰ ਕੀ ਹੋ ਗਿਆ । ਚਾਰ ਦਿਨ ਭਰਾ ਕੋਲ ਕਾਦ੍ਹਾ ਗਿਆ , ਛੋਟੇ ਭਾਈ ਬਸ਼ੇਸ਼ਰ ਕੋਲ । ਏਦ੍ਹੀ ਤਾਂ ਸੁਰਤ ਈ ਮਾਰੀ ਗਈ । ਏਹ ਤਾਂ ਗੱਲਾਂ ਈ ਹੋਰ ਤਰ੍ਹਾਂ ਦੀਆਂ ਕਰਨ ਲੱਗ  ਪਿਆ ।ਏਨੂੰ ਕੋਈ ਪੁੱਛੇ ,ਸਵੇਰੇ-ਸ਼ਾਮੀਂ ਜੋਤ ਜਗਾਉਣੀ ,ਜਾਂ ਟੇਪ ਲਾਉਣੀ ਆ ਰੇਡੂਏ ਤੇ ਭੇਟਾਂ ਆਲੀ । ਹੋਰ ਸੀੜ ਪੁੱਟਣੀ ਆ ਭਲਾ ।ਏਨੇ ਕੰਮ ਲਈ ਬਾਹਰੇ ਗਿਆਨ-ਗੋਸ਼ਟੇ ਦੀ , ਬਹੁਤੇ ਪੜ੍ਹਿਓਂ ਲਿਖਿਓਂ ਦੀ ਕੀ ਲੋੜ । ‘

ਬਾਵਾ ਰਾਮ ਦੇ ਅਸਤ ਹਰਦੁਆਰ ਤਾਰ ਆਉਣ ਤੱਕ ਦੀ ਗੱਲ ਕਿਸੇ ਤਣ-ਪੱਤਣ ਨਹੀਂ ਸੀ ਲੱਗੀ । ਦੋਨੋਂ ਧਿਰਾਂ ਨਾ ਤਾਂ ਬਹੁਤਾ ਉਭਾਬਰ ਕੇ ਆਹਮੋ-ਸਾਹਮਣੇ ਆਈਆਂ , ਨਾ ਹੀ ਬਾਹਰਲੀਆਂ ਚੁੱਪ ਗੜੁੱਪ ਹੀ ਰਹੀਆਂ ।  ਹਿੱਲਦੀ –ਤੁਰਦੀ ਗੱਲ ਪਿੰਡ ਦੀ ਲਹਿੰਦੀ ਬਾਹੀ ਤੱਕ ਵੀ ਖਿੱਲਰ ਗਈ । ਲਹਿੰਦੀ ਬਾਹੀ ਗੁਰਦੁਆਰਾ ਸੀ , ਬਾਹਰਲੀ ਫਿਰਨੀ ਦੇ ਅੰਦਰ ਵੰਨੀ । ਮੂੰਹ ਚੜ੍ਹਦੇ ਪਾਸੇ । ਜਾਗੀਰੇ ਸਰਪੰਚ ਦੀ ਕੋਠੀ ਵੱਲ ਨੂੰ । ਸਵੇਰੇ –ਸ਼ਾਮੀਂ ਗੁਰਦੁਆਰੇ ਆਉਂਦਾ ਜਾਂਦਾ , ਹਰ ਕੋਈ ਜਗੀਰੇ ਨੂੰ ਸਾਬ੍ਹ-ਸਲਾਮ ਕਰਦਾ । ਕੋਈ ਕੋਈ ਜਣਾ ਰੁਕਦਾ ਵੀ ਉਸ ਪਾਸ । ਫਤੇਹ-ਫਤਹੀ ਪਿੱਛੋਂ ਐਧਰ-ਓਧਰ ਦੀਆਂ ਕਰਦਿਆਂ ਮੰਦਰ ਮਸਲਾ ਵੀ ਛਿੜਦਾ ਰਿਹਾ । ਅੱਗੋਂ ਸਰਪੰਚ ਦੀ ਹਾਹੋ-ਅੱਛਾ ਨੇ ਕਿਸੇ ਨੂੰ ਕੋਈ ਨਿਠਵਾਂ ਉੱਤਰ ਨਹੀਂ ਸੀ ਦਿੱਤਾ ।ਜੇ ਕਿਸੇ ਨੇ ਬਾਹਰੀ ਈ ਤਾਂਘ ਜਿਹੀ ਰੱਖੀ ਤਾਂ  ਕਹਿ ਛੱਡਿਆ – ‘ਏਹ ਭਾਈ ਅਗਲਿਆਂ ਦੇ ਵਿਹੜੇ ਦਾ ਮਾਮਲਾ ਐ । ਉਹਨਾਂ ਦੇ ਧਰਮ-ਕਰਮ ਦਾ ਮਸਲਾ । ਅਸੀਂ-ਤੁਸੀਂ ਬਾਹਰੀ ਨਹੀਂ ਦਖਲਅੰਦਾਜ਼ੀ ਕਰ ਸਕਦੇ । ਊਂ ਜੇ ਪੰਚੈਤ ਤੱਕ ਗੱਲ ਪੁੱਜੂ , ਫੇਰ ਸੋਚ –ਵਿਚਾਰ ਲਾਂਗੇ ।‘

ਕਹਿਣ ਨੂੰ ਤਾਂ ਉਹ ਤੋਂ ਏਹੀ ਗੱਲ ਭਾਈਆਂ ਦੇ ਕਰਮੇ ਨੂੰ ਵੀ ਆਖੀ ਗਈ , ਕਰਮਵੀਰ ਨੂੰ ਇਕ ਦਿਨ ।ਅੱਗੋਂ ਕਰਮਵੀਰ ਨੇ ਉਸਨੂੰ ਹੋਰ ਈ ਬਾਰੀਕ-ਬੀਨੀ ਕਹਿ ਸੁਣਾਈ ਜਿਸ ਨੂੰ ਸੁਣ ਕੇ ਇਕ ਵਾਰ ਤਾਂ ਜਗੀਰਾ ਜਿਵੇਂ ਅੱਧ-ਅਸਮਾਨੇ ਲਟਕ ਗਿਆ ਸੀ । ਪਿਛਲੇ ਵੀਹ ਵਰ੍ਹਿਆਂ ਤੋਂ ਲਗਾਤਾਰ ਸਰਪੰਚੀ ਕਰਦੇ ਦੀ ਉਸਦੀ ਐਹੋ ਜਿਹੀ ਦਸ਼ਾ ਕਦੀ ਨਹੀਂ ਸੀ ਬਣੀ । ਪਿਤਾ-ਪੁਰਖੀ ਢੰਗ ਦੇ ਫੈਸਲੇ ਕਰਦੇ  ਉਸਦੇ ਸਰਪੰਚੀ ਸੁਭਾਅ ਨੇ ਕਿਸੇ ਵੀ ਛੋਟੇ-ਵੱਡੇ ਦੀ ਪੁੱਛ-ਗਿੱਛ ਦਾ ਕਦੀ ਸਾਵਾਂ –ਢੁੱਕਵਾਂ ਉੱਤਰ ਨਹੀਂ ਸੀ ਦਿੱਤਾ । ਉਸੇ ਚਲਾਵੀਂ ਚਾਲੇ ਚਲਦੇ ਨੇ ਉਸਨੇ ਕਰਮਵੀਰ ਨੂੰ ਵੀ ਇਵੇਂ ਹੀ ਆਖ ਦਿੱਤਾ –“ ਕਰਮਿਆਂ ਤੂੰ ਤਾਂ ਪੜ੍ਹਿਆ-ਲਿਖਿਆ ਮੁੰਡਾਂ, ਤੈਨੂੰ ਤਾਂ ਪਤਾ ਈ ਐ, ਦੂਜੇ ਦੇ ਧਰਮ-ਕਾਰਜ ‘ਚ ਆਪਾਂ ਦਖਲਅੰਦਾਜ਼ੀ ਕਿੱਦਾਂ ਕਰ ਸਕਦੇ ਆਂ, ਭਲਾ ! “

“ਮਸਲਾ ਧਰਮ-ਕਾਰਜ ਦਾ ਨਈਂ ਸਰਪੰਚ ਸਾਬ੍ਹ ਮਸਲਾ ਪਿੰਡ ਦਾ ਐ । ਪਿੰਡ ਦੇ ਤਾਣੇ-ਬਾਣੇ ਨੂੰ ਬਦਲਵੇਂ ਰੰਗ ‘ਚ ਰੰਗਣ ਦਾ ਆ , ਇੱਕ ਖਾਸ ਤਰ੍ਹਾਂ ਦਾ ਚੋਗਾ-ਧਾਰੀ ਮੰਦਰ ‘ਚ ਬੀੜ ਕੇ । ਤੂਹਾਨੂੰ ਪਤਾ ਤਾਂ ਹੈ ਈ , ਹੁਕਮ ਚੰਦ ਦਾ ਭਰਾ ਠੇਕੇਦਾਰੀ ਕਰਦਾ ਮੋਦੀ ਨਗਰ ਬੰਦਰਗਾਹ ‘ਤੇ । ਉਸਦਾ ਤਾਲਮੇਲ ਅੱਗੋਂ ਮੋਟੇ ਸ਼ਾਹੂਕਾਰਾਂ ਆਪਦੀ ਮਨਮਰਜ਼ੀ ਸਰਕਾਰਾਂ ਬਣਾਉਂਦੇ ਹਰ ਥਾਂ । ਲੋਕ ਮਸਲਿਆਂ ਦੀ ਥਾਂ ਸਰਕਾਰਾਂ ਵੱਡੇ-ਘਰਾਂ ਦੀ ਜੀ ਹਜ਼ੂਰੀ ਦੀ ਕਰਦਿਆਂ ਜਾਂ ਜਾਤਾਂ-ਗੋਤਾਂ ਧਰਮਾਂ ਦੀ ਆੜ ‘ਚ ਵੋਟਾਂ ਦੀ ਪੈਰਵੀ । ਹੁਣ ਉਹੀ ਪੈਰਵੀ ਪਿੰਡਾਂ ਥਾਵਾਂ ਦੇ ਵੋਟਰ ਭਰਮਾਉਣ ਵੱਲ ਨੂੰ ਨਿਕਲ ਤੁਰੀ ਆ । ਹੁਕਮ ਚੰਦ ਤਾਂ ਨਿਰਾ ਹੱਥ-ਠੋਕਾ ਈ ਆ ਉਹਨਾਂ ਦਾ ।“

“ਕਿਹੋ ਜਿਹੀਆਂ ਗੱਲਾਂ ਕਰਦਾਂ ਤੂੰ ਪਾੜ੍ਹਿਆ । ਏਹ ਵੋਟਾਂ ਦੀ ਘੈਂਸ-ਘੈਂਸ ਸਾਡੇ ਮੰਦਰ ਤੱਕ ਕਿੱਦਾਂ ਅੱਪੜ ਗਈ । ਮਸਲਾ ਤਾਂ ਅਗਲਾ ਪਾਂਧਾ ਰੱਖਣ ਦਾ । ਮੇਰੇ ਲਈ ਜਿਹੋ ਜਿਹਾ ਹੁਕਮਾ, ਉਹੋ ਜਿਹਾ ਲੱਭੂ । ਦੋਨੋਂ ਬਰਾ-ਬਰੋਬਰ ਦੇ ਪੰਚੈਤ, ਇਕੋ ਵਿਹੜਿਓਂ । ਦੋਨੋਂ ਸਿਆਣੇ ਬਿਆਣੇ ਆਪੋ ਵਿੱਚ ਦੀ ਕਰ ਲੈਣਗੇ ਕੋਈ ਫੌਸਲਾ । ਉਹਨਾਂ ਦੇ ਆਪਣੇ ਪਾਸੇ ਦਾ ਮਾਮਲਾ , ਚੜ੍ਹਦੇ ਪਾਸੇ ਦਾ । “ ਜਗੀਰੇ ਨੇ ਆਪਣਾ ਪੱਖ ਫਿਰ ਲਕੋਈ ਰੱਖਿਆ ।

“ ਪਾਸਾ ਚੜ੍ਹਦਾ ਹੋਵੇ ਜਾਂ ਲਹਿੰਦਾ , ਹੈ ਤਾਂ ਪਿੰਡ ਦਾ ਈ ਨਾ ਆਪਣੇ ਪਿੰਡ ਈਸਾਪੁਰ ਦਾ । “ ਇਸ ਤੋਂ ਅਗਾਂਹ ਕਰਮਵੀਰ ਨੇ ਕੁਝ ਨਹੀਂ ਸੀ ਕਿਹਾ ਜਾਗੀਰੇ ਨੂੰ । ਵਾਪਿਸ ਪਰਤ ਆਇਆ ਸੀ , ਘਰ । ਉਸ ਨੂੰ ਜਾਪਿਆ ਸੀ ਸਰਪੰਚ ਹੋਣੀ ਜਾਣ-ਬੁੱਝ ਕੇ ਅਣਜਾਣ ਬਣਦੇ ਆ ।ਪਰ , ਜਾਗੀਰਾ ਆਪਣੀ ਥਾਂ ਡਾਵਾਂਡੋਲ ਸੀ । ਕਰਮੇ ਦੀ ਆਖੀ ਪੂਰੀ ਤਰ੍ਹਾਂ ਸਮਝ ਤਾਂ ਨਹੀਂ ਸੀ ਪਈ , ਪਰ ਸ਼ੱਕ-ਸ਼ੁਭਾ ਦੇ ਹਵਾਲੇ ਜ਼ਰੂਰ ਕਰ ਗਈ ਸੀ , ਉਸ ਨੂੰ । ਉਸ ਨੇ ਸੋਚਿਆ – ‘ਕਰਮੇ ਨੇ ਔਹੋ ਜਿਹੀ ਡੂੰਘੀ ਗੱਲ ਪਹਿਲੋਂ ਤਾਂ ਕਦੇ ਨਈਂ ਕੀਤੀ । ਜ਼ਰੂਰ ਕੋਈ ਵਲ-ਵਲੇਵਾਂ ਹੋਣਾ  ਹੁਕਮੇ ਦੀ ਅੜੀ ਪਿੱਛੇ । ਨਹੀਂ , ਪਹਿਲੋਂ ਵੀ ਐਥੇ ਈ ਸੀ ਉਹ ਐਨੇ ਚਿਰਾਂ ਤੋਂ । ਸਾਡੇ ਆਂਗੂੰ ਖੇਤਾਂ-ਬੰਨ੍ਹਿਆਂ ਦੀ ਦੇਖਭਾਲ ਈ ਕਰਦਾ ਰਿਹਾ , ਹੁਣ ਤਾਈ । ਕੰਮ ਤਾਂ ਚਲੋ ਵਿਹੜੇ ਆਲੀ ਲੇਬਰ ਈ ਕਰਦੀ ਆਈ ਆ, ਉਹਦਾ ਵੀ ਸਾਡਾ ਵੀ । ਉਹਨੂੰ ਤਾਂ ਪਹਿਲੋਂ ਪੰਚੀ ਲਈ ਵੀ ਮਸਾਂ ਮਨਾਉਂਦੇ ਸੀ ਆਪਾਂ , ਜ਼ੋਰ-ਜ਼ਾਰ ਪਾ ਕੇ । ਉਹ ਤਾਂ ਐਹੋ ਜਿਹੀ ਚੌਧਰ ਤੋਂ ਭਾਜੂ ਈ ਰਿਹਾ ਹੁਣ ਤੱਕ । ਹੁਣ ਕੀ ਹੋ ਗਿਆ ਉਹਨੂੰ । “

ਧੁੱਪ ‘ਚ ਘਿਰ ਗਈ ਕੁਰਸੀ ਨੂੰ ਛਾਂ ਵੱਲ ਨੂੰ ਸਰਕਾਉਦਾ ਉਹ ਅਜੇ ਵੀ ਹੁਕਮ ਚੰਦ ਨਾਲ ਹੀ ਜੁੜਿਆ ਹੋਇਆ ਸੀ –‘ਮੋਦੀ ਨਗਰ ਕਾਦ੍ਹਾ ਗਿਆ ਦੋ ਕੁ ਵਾਰ , ਉਹਦੀ ਤਾਂ ਚਾਲ-ਢਾਲ ਈ ਬਦਲ ਗਈ ਲਗਦੀ । ਉਹਨੇ ਭਲਾ ਕੀ ਲੈਂਣਾ ਕਿਸੇ ਬਾਹਰਲ੍ਹੇ ਪਾਂਧੇ-ਪੁਜਾਰੀ ਤੋਂ । ਕਰਨਾ ਤਾਂ ਧੂਫ-ਟਿੱਕਾ ਈ ਆ ਸਵੇਰੇ –ਸ਼ਾਮੀਂ , ਬਾਵਾ ਰਾਮ ਆਂਗੂੰ …..।“

ਬਾਵਾ ਰਾਮ ਦਾ ਚੇਤਾ ਆਉਂਦਿਆਂ ਸਾਰ ਉਹ ਦੂਰ ਪਿਛਾਂਹ ਪਰਤ ਗਿਆ । ਕਰੀਬ ਅੱਧੀ ਸਦੀ ਪਹਿਲੋਂ ਵਾਲੇ ਪੁਰਾਣੇ ਘਰ ‘ਚ । ਪੁਰਾਣੇ ਘਰ ਦੇ ਖੁੱਲ੍ਹੇ ਵਿਹੜੇ ‘ਚ । ਜਿਸ ਥਾਂ ਹੁਣ ਕੋਠੀ ਖੜ੍ਹੀ ਆ, ਆਲੀਸ਼ਾਨ । ਓਦੋਂ , ਵਿਹੜਾ ਹੁਣ ਵਾਂਗ ਉੱਸੇ ਵਾਸਲ੍ਹੇ ਨਾਲ ਨਹੀਂ ਸੀ ਘਿਰਿਆ ਹੁੰਦਾ । ਬੱਸ, ਕਿੱਕਰ ਦੇ ਛਾਪੇ ਰੱਖੇ ਹੁੰਦੇ ਸਨ ਚਿਣਕੇ , ਡੰਗਰਾਂ-ਪਸ਼ੂਆਂ ਦੇ ਬਚ-ਬਚਾਅ ਲਈ । ਇਕ ਕੋਣੇ ਲਾਂਘਾ ਹੁੰਦਾ ਸੀ ਗੱਡਾ ਲੰਘਣ ਨੂੰ । ਉਹ ਵੀ ਰਾਤ ਵੇਲੇ ਡਾਹੀ ਰੱਖ ਕੇ ਰੋਕ ਲਿਆ ਜਾਂਦਾ । ਬਾਕੀ ਸਾਰਾ ਦਿਨ ਖੁੱਲਾ । ਬਾਵੇ ਦੀ ਆਮਦ ਵੀ ਇਸੇ ਲਾਂਘੇ ਰਾਹੀਂ ਹੁੰਦੀ ।  ਕਰੀਬ ਛਾਹ ਕੁ ਜਾਂਦਾ । ਗਜ਼ਾ ਸਮੱਗਰੀ  ਮੰਜੀ ‘ਤੇ ਰੱਖ ਕੇ ਉਹ ਜਾਗੀਰੇ ਨੂੰ ਘੁਨੇੜੀ ਚੁੱਕ ਲਿਆ ਕਰਦਾ ਸੀ । ਕੁਤ-ਕੁਤਾਰੀਆਂ ਕੱਢਦਾ ਉਸ ਨੂੰ ਰੱਜ ਕੇ ਹਸਾਉਂਦਾ ਸੀ , ਮੰਜੀ ਦੁਆਲੇ ਘੁੰਮ ਕੇ । ਜੇ ਕਿਧਰੇ ਜਾਗੀਰਾ ਢਿੱਲਾ-ਮੱਠਾ ਹੁੰਦਾ , ਉਹ ਪੱਤਰੀ ਖੋਲ੍ਹ ਕੇ ਉਸਨੂੰ ਪੰਨੇ ਦੀ ਕਿਸੇ ਡੱਬੀ ਤੇ ਉਂਗਲੀ ਰੱਖਣ ਨੂੰ ਆਖਦਾ । ਫਿਰ ਅੱਖਾਂ ਮੀਟ ਕੇ ਕੁਝ ਪੜ੍ਹਦਾ-ਉਚਾਰਦਾ , ਹੇਕ ਲਾ ਕੇ । ਫਿਰ , ਪੰਜ ਸੱਤ ਫੂਕਾਂ ਜਾਗੀਰੇ ਦੇ ਮੱਥੇ ਤੇ ਮਾਰ ਕੇ ਆਖਿਆ ਕਰਦਾ ਸੀ – “ਲੇਅ ਮੇਰਾ ਬੱਚਾ ਅਭ ਸੁਅਰਥ ਹੋਈ ਗੈਆ ।“ ਤੇ ਸੱਚਮੁੱਚ ਜਾਗੀਰੇ ਦੀ ਮਾਤਾ ਚਿੰਤੋ ਨੂੰ ਲਗਦਾ ਸੀ ਕਿ ਰੀਂ-ਰੀਂ ਕਰਦਾ ਉਸਦਾ ਪੁੱਤਰ ਝੱਟ ਹੱਸਣ-ਮੁਸਕਰਾਉਣ ਲੱਗ ਪਿਆ ਐ ।

ਇਹ ਉਸਦੇ ਹੱਥਾਂ ਦੀ ਛੋਹ ਸੀ ਜਾਂ ਅਗਲੇ ਦਾ ਦੁੱਖ-ਦਰਦ ਹਰਨ ਦੀ ਵਿਧੀ, ਕਿ ਜਾਗੀਰੇ ਸਮੇਤ ਪਿੰਡ ਦੇ ਸਾਰੇ ਜੀਅ ਅੰਤਲੇ ਸਾਹਾਂ ਤੱਕ ਉਸਨੂੰ ਆਪਣਾ-ਆਪਣਾ ਸਮਝਦੇ ਰਹੇ ਸਨ । ਹੁਣ….ਹੁਣ ਉਸ ਦੇ ਚਲੇ ਜਾਣ ਤੋਂ ਪਿੱਛੋਂ ਕਿਸ਼ਨ ਨੂੰ , ਉਸਦੇ ਪੁੱਤਰ ਨੂੰ ਮੰਦਰ –ਸੇਵਾ ਤੋਂ ਲਾਂਭੇ ਕਰਨਾ ਸਚਮੁੱਚ ਧੱਕਾ ਕਰਨ ਵਾਲੀ ਗੱਲ ਜਾਪਦੀ ਸੀ ਉਹਨਾਂ ਨੂੰ , ਬਾਵਾ ਰਾਮ ਨਾਲ ।

ਕਰਮਵੀਰ ਦੀ ਆਖੀ-ਦੱਸੀ , ਜਾਗੀਰੇ ਅੰਦਰ ਬਹੁਤਾ ਨਹੀਂ ਤਾਂ ਐਨਾ ਕੁ ਸ਼ੱਕ-ਸੁਭਾ ਜ਼ਰੂਰ ਜਗਦਾ ਕਰ ਗਈ – ‘ਏਦ੍ਹੇ  ‘ਚੋਂ ਹੁਕਮ ਚੰਦ ਨੂੰ ਕੀ ਮਿਲੂ ਭਲਾ ! ‘ ਸਹਿ-ਸੁਭਾਅ ਹੀ ਉਸਦੇ ਬੋਲ ਹੁਕਮ ਚੰਦ ਦੁਆਲੇ ਲਿਪਟ ਗਏ । ਆਪਣੇ ਘਰ ਸੱਦਣ ਦੀ ਬਜਾਏ ,ਉਹ ਅਗਲੇ ਹੀ ਦਿਨ ਲੌਢੇ ਕੁ ਵੇਲੇ ਉਚੇਚ ਨਾਲ ਹੁਕਮ ਚੰਦ ਦੇ ਥੜ੍ਹੇ ਤੇ ਪਈਆਂ ਕੁਰਸੀਆਂ ‘ਚੋਂ ਇਕ ‘ਤੇ ਜਾ ਬੈਠਾ । ਚਾਂਦੀ ਰੰਗੇ ਹੁੱਕੇ ਦੀ ਲੰਮੀ ਨਾਲੀ ਮੂੰਹ ਨੂੰ ਲਾਈ ਹੁਕਮ ਚੰਦ ਲੱਕੜ ਦੇ ਤਖਤ-ਪੋਸ਼ ਤੇ ਬੈਠਾ ਸੀ । ਹਲਕਾ ਜਿਹਾ ਹੁੱਬੂੰ ਮਾਰ ਕੇ ਹੁਕਮੇ ਨੇ ਉਸਦੀ ਆਮਦ ਨੂੰ ਜੀ-ਆਇਆਂ ਆਖਿਆ –“ਆਈਏ ਸਰਪੰਚ ਸੈਸ਼,ਸ਼ੁਕਰ ਹੈਅ ਆਪ ਕੋ ਸਮਾਂ ਮਿਲਿਆ ਹਮਰੇ ਵੰਨੀ ਆਨੇ ਕਾ । “ ਜਾਗੀਰੇ ਨੂੰ ਉਸਦੀ ਚੰਗੀ ਭਲੀ ਭਾਸ਼ਾ ‘ਚ ਨਵੀਂ ਕਿਸਮ ਦਾ ਰਲਾਅ ਚੁੱਭਿਆ ਤਾਂ ਜ਼ਰੂਰ , ਪਰ ਉਸਨੇ ਹਊ-ਪਰੇ  ਕਰ ਦਿੱਤਾ । “ ਸਮਾਂ ਈ ਸਮਾਂ ਆ ਅਪਣੇ ਪਾਸ , ਹੁਕਮ ਚੰਦ ਜੀਈ । ਤੁਸੀਂ ਈ ਬੜਾ ਚਿਰ ਲਾ ਕੇ ਮੁੜੇ ਆਂ ਇਸ ਵਾਰ ਮੋਦੀ ਨਗਰੋਂ । ਹੁਕਮ ਕਰੋ , ਹੁਣ ਮੈਂ ਹਰ-ਰੋਜ਼ ਆ ਜਿਆ ਕਰ਼, ਐਸਲੇ “, ਉਸਦੇ ਲਿਸ਼ਕੇ-ਪੁਸ਼ਕੇ ਬਸਤਰ ਦੇਖ ਕੇ ,ਇਸ ਵਾਰ ਜਾਗੀਰੇ ਤੋਂ ਸਹਿ-ਸੁਭਾਅ ਹੀ ਤੂੰ ਦੀ ਤਾਂ ਤੁਸੀਂ ਦੇ ਸੰਬੋਧਨ ਦੀ ਵਰਤੋਂ ਹੋ ਗਈ ।

ਮੋੜ ਵਜੋਂ ਹੁਕਮ ਚੰਦ ਨੂੰ ਕੋਈ ਖਾਸ ਉੱਤਰ ਨਾ ਅਹੁੜਿਆ । ਤਾਂ ਵੀ ਲਮਕਵੀਂ ਜਿਹੀ ਹੂੰਅ-ਹਾਂਅ ਪਿੱਛੋਂ ਉਸ ਨੂੰ ਕਰੀਬ ਦੋ ਮਹੀਨੇ ਮੋਦੀ ਨਗਰ ਰਹਿਣ-ਰੁਕਣ ਦਾ ਕਾਰਨ ਦੱਸਣਾ ਪਿਆ – “ ਬਾਤ ਏਹ ਥੀ ਸਰਪੰਚ ਸੈਬ , ਛੋਟੇ ਪਆਈ ਐਮ.ਐਲ.ਏ. ਦੀ ਚੋਣ ਲੜ ਰਹੇ ਥੇ , ਆਪਣੇ ਸ਼ੈਹਰ ਤੋਂ । ਮੇਰੇ ਕੋਲ ਉਠ ਕੇ ਦਫ਼ਤਰ ਦੀ ਸੰਭਾਲ ਕਰਨੀ ਪਈ । “

“ਫੇਅਰ ਤਾਂ ਵਧਾਈਆਂ ! ਚੋਣ ਤਾਂ ਤੁਸੀ ਜਿੱਤ ਈ ਗਏ ਹੋਵੋਗੇ ?” ਜਾਗੀਰੇ ਨੇ ਸਿੱਧੇ-ਅਸਿੱਧੇ ਜਿੱਤ-ਹਾਰ ਦੀ ਗੱਲ ਵੀ ਪੁੱਛ ਲਈ ।

“ ਹਾਂ ਜੀਤ ਗਏ , ਪ੍ਰਭੂ ਕੀ ਅਪਾਰ ਕਿਰਪਾ ਹੋਈ । ਬੜੇ ਫਰਕ ਨਾਲ ਜਿੱਤੇ “ । ਅਸੈਂਬਲੀ ਜਿੱਤ ਦਾ ਜਲੌਅ ਹੁਕਮ ਚੰਦ ਦੇ ਚਿਹਰੇ ‘ਤੇ ਗੂੜ੍ਹਾ ਚਮਕ ਰਿਹਾ ਸੀ ।

“ਏਹ ਤਾਂ ਹੋਰ ਵੀ ਖੁਸ਼ੀ ਦੀ ਗੱਲ ਐ । ਪਿੰਡ ਦਾ ਮਾਣ ਵਧਿਆ , ਨਾਂ ਉੱਚਾ ਹੋਇਆ ਹੋਰਨਾਂ ਸੂਬਿਆਂ ‘ਚ ਵੀ “ , ਜਾਗੀਰੇ ਨੇ ਉਸਨੂੰ ਭਰਮਾਉਣ ਦਾ ਇਕ ਹੋਰ ਯਤਨ ਕੀਤਾ ।

ਇਸ ਵਾਰ ਹੁਕਮ ਚੰਦ ਦੇ ਜੁੜੇ ਹੱਥ ਪਹਿਲਾਂ ਆਕਾਸ਼ ਵੱਲ ਨੂੰ ਉੱਠੇ,ਫਿਰ ਮੱਥੇ ਨਾਲ ਜੁੜ ਕੇ ਮੰਦਰ ਵੱਲ ਨੂੰ ਲਿਫ ਗਏ । ਪਰ ਬੋਲਿਆ ਕੁਝ ਨਾ । ਉਸਦੀ ਚੁੱਪ ਕਾਰਨ ਜਾਗੀਰੇ ਨੂੰ ਅਗਲੀ ਗੱਲ ਸ਼ੁਰੂ ਕਰਨ ਦਾ ਕੋਈ ਬਿੰਦੂ ਨਾ ਲੱਭਾ । ਥੋੜ੍ਹਾ ਕੁ ਚਿਰ ਚੁੱਪ ਰਹਿਣ ਪਿੱਛੋਂ,ਬਾਵਾ ਰਾਮ ਦੇ ਪ੍ਰਲੋਕ ਸਿਧਾਰਨ ਦੀ ਗੱਲ ਨਾ ਚਹੁੰਦਿਆਂ ਵੀ ਉਸ ਨੇ ਇਸ਼ਾਰੇ ਮਾਤਰ ਹੀ ਛੇੜੀ – “ ਤੇਰੇ ਪਿੱਛੋਂ ਬਾਵਾ ਰਾਮ ਪਾਂਧਾ…..ਵਿਚਾਰਾ…..।“

ਹੁਕਮ ਚੰਦ ਨੇ ਜਿਵੇਂ ਉਸ ਨੂੰ ਸੁਣਿਆ ਹੀ ਨਾ ਹੋਵੇ ।ਉਸ ਨੇ ਇਸ ਨੂੰ ਜਿੱਤ ਦੇ ਸ਼ਗਨ ‘ਚ ਸ਼ਾਇਦ ਅਪਸ਼ਗਨ ਸਮਝਿਆ ਸੀ ।

ਦੋ-ਚਾਰ ਐਧਰ-ਓਧਰ ਦੀਆਂ ਹੋਰ ਕਹਿ-ਸੁਣ ਕੇ ਜਾਗੀਰਾ ਵਾਪਸ ਮੁੜਨ ਲਈ ਉਠ ਖੜੋਇਆ । ਬਦਲਵੀਂ ਆਦਤ ਮੂਜਬ ਹੁਕਮ ਚੰਦ ਨੇ ਫਿਰ ਢੱਲੇ ਜਿਹੇ ਹੱਥ ਜੋੜ ਦਿੱਤੇ, ਬੋਲਿਆ ਕੁਝ ਨਾ ।

ਘਰ-ਕੋਠੀ ਮੁੜਦਾ ਜਾਗੀਰਾ ਇਕ ਘਰ ਫਿਰ ਕਰਮੇ ਪਾੜ੍ਹੇ ਦੇ ਰੂ-ਬ-ਰੂ ਸੀ –“….ਹੁਕਮ ਚੰਦ ਤਾਂ ਵਿਚਾਰਾ ਹੱਥ ਠੋਕਾ ਆ ਉਨ੍ਹਾਂ ਦਾ । ‘ ਇਸ ਵਾਰ ਜਾਗੀਰੇ ਨੂੰ ਕਰਮੇ ਦੀ ਗੱਲ ਓਪਰੀ ਨਹੀਂ ਸੀ ਲੱਗੀ । ਪੰਡਤਾਂ ਵਿਹੜੇ ਦੇ ਦੋਨੋਂ ਮੈਂਬਰ ਵੀ ਬਰਾ ਬਰੋਬਰ ਦੇ ਪੰਚਾਇਤ ਮੈਂਬਰ ਨਹੀ ਸੀ ਲੱਗੇ। ਹੁਕਮ ਚੰਦ ਅੰਦਰ ਆਈ ਤਬਦੀਲੀ ਉਸਨੂੰ ਵੱਖਰੀ ਤਰ੍ਹਾਂ ਦੇ ਸੰਕੇਤ ਦਿੰਦੀ ਜਾਪੀ , ਬਾਵਾ ਰਾਮ ਦੇ ਪੁੱਤਰ ਕਿਸ਼ਨ ਚੰਦ ਦੀ ਤਾਂ ਕਿਸੇ ਓਪਰੇ ਬੰਦੇ ਨੂੰ ਮੰਦਰ-ਪਾਂਧਾ ਲਾਉਣ ਦਾ ਮੁੱਦਾ ਉਸਨੂੰ ਕਰਮੇ ਦੀ ਆਖੀ-ਦੱਸੀ ਨਾਲ ਜੁੜਦਾ ਜਾਪਿਆ ।

ਘਰ ਪੁੱਜਾ ਤਾਂ ਲੱਭੂ ਲੰਬੜ ਆਇਆ ਬੈਠਾ ਸੀ । ਉਸਨੇ ਜਾਂਦੇ ਨੂੰ ਸਿੱਧਾ ਸਵਾਲ ਦਾਗ ਦਿੱਤਾ –“ਕੀ ਕਹਿੰਦਾ ਸੀ ਹੁਕਮਾ …..?

“ ਕੁਝ ਨਹੀਂ ,  ਬਸ਼ੇਸ਼ਰ ਦੀਆਂ ਗੱਲਾਂ ਕਰਦਾ ਸੀ , ਉਹਦੀ ਚੋਣ ਦੀਆਂ ।ਐਮ.ਐਲ.ਏ. ਬਣ ਗਿਆ ਉਹ ਉਥੇ । ….ਹੋਰ ਉਸਨੇ ਕੋਈ ਗੱਲ ਨਹੀਂ ਕੀਤੀ ਐਥੋਂ ਦੀ , ਨਾ ਮੰਦਰ ਦੀ , ਨਾ ‘ਫਸੋਸ ਕੀਤਾ ਬਾਵਾ ਰਾਮ ਦਾ , “ ਜਾਗੀਰੇ ਦਾ ਉੱਤਰ ਕਾਫੀ ਸਾਰਾ ਹਰਖੀਲਾ ਸੀ ।

“ ਉਹਨੇ ਕਾਨੂੰ ਕਰਨੀ ਆਂ । ਉਦ੍ਹੇ ਪੈਰ ਤਾਂ ਚਿਰਾਂ ਤੋਂ ਚੁੱਕ ਹੋਇਓ ਆ । ਜਦ ਦਾ ਠੇਕੇਦਾਰੀ ਕਰਨ ਲੱਗਾ ਬਸ਼ੇਸ਼ਰ । ਰਹਿੰਦੀ ਕਸਰ, ਹੁਣ ਚੜ੍ਹੀਆਂ –ਚੋਣਾਂ ਨੇ ਪੂਰੀ ਕਰ ਛੱਡੀ …….। ਐਮੇ ਨਈਂ ਘੁਣਤਰਾਂ ਸੁੱਝਦੀਆਂ “, ਭਰਿਆ-ਪੀਤਾ ਲੰਬੜ ਮੰਦਰ ਮੁੱਦਾ ਹੱਲ ਕਰਨ ਲਈ ਹੱਦੋਂ ਵੱਧ ਕਾਹਲਾ ਸੀ –“…ਕਰਦੇ ਆਂ ਏਦ੍ਹਾ ਕੋਈ ਅਲਾਜ ! “

“ਦੇਖ ਲਓ….ਕਰ ਲਓ ਕੋਈ ਹੀਲਾ-ਵਸੀਲਾ ਆਪੋ-ਵਿੱਚ ਈ । ਨਈਂ ਫੇਅ ਮਸਲਾ ਪਚੈਤ ‘ਚ ਲੈ ਆਓ …..। “ ਜਾਗੀਰੇ ਦਾ ਸੁਝਾਅ ਸੁਣ ਕੇ ਲੰਬੜ ਥੋੜ੍ਹਾ ਝੇਂਪ ਜਿਹਾ ਗਿਆ । ਉਬਾਲੇ ਮਾਰਦੀ ਤਲਖੀ ਕਾਫੀ ਸਾਰੀ ਮੱਠੀ ਪੈ ਗਈ ।ਭਰਵਾਂ ਜਿਹਾ ਹਉਕਾ ਭਰ ਕੇ ਉਹ ਥੋੜ੍ਹਾ ਕੁ ਚਿਰ ਅਵਾਕ ਹੋਇਆ ਬੈਠਾ ਰਿਹਾ । ਘੜੀ ਦੋ ਘੜੀਆਂ ਪਿੱਛੋਂ ਉਹ ਜਿਵੇਂ ਡੂੰਘੇ ਖੂਹ ‘ਚੋਂ ਬੋਲਿਆ ਹੋਵੇ – “ ਜਾਗੀਰ ਸਿਓਂ ਜੀਈ , ਤੁਆਨੂੰ ਪਤਆ ਏਸ ਮੰਦਰ ਨਾਲ ਸਾਡੇ ਘਰ ਦੀ ਕਿੰਨੀ ਆਸਥਾ ਜੁੜੀਊ ਆ । ਆਹ ਜੇੜਾ ਪਿੱਪਲ ਆ ਨਾ ਵਿਹੜੇ ‘ਚ ,ਏਹ ਐਵੇਂ ਪੁੰਗਾਰ ਜੇਈ ਸੀ ਗਜ਼ ਕੁ ਭਰ ਦੀ । ਨਿੱਕਾ ਜਿਆ ਹੁੰਦਾ ਸੀ ਮੈਂ ਉਦੋਂ । ਇਕ ਦਿਨ ਕੀ ਹੋਇਆ , ਬਾਹਰਲੇ ਚੁਰਾਹੇ ‘ਚ ਕਿਸੇਨੇ ਟੂਣਾ ਕਰ ਦਿੱਤਾ । ਗਾਨੀ ਬੱਧਾ ਕੁੱਜਾ ਰਾਹ ‘ਚ ਰੱਖ ਕੇ ਕਿੰਨੀ ਸਾਰੀ ਤਿੰਨ-ਚੌਲੀ ਸਮੇਤ ਕਈ ਕੁਝ ਖਿਲਾਰ ਦਿੱਤਾ ਆਲੇ-ਦੁਆਲੇ । ਤੜਕੇ ਮੂੰਹ-ਹਨੇਰੇ ਬਾਹਰ-ਅੰਦਰ ਨਿਕਲੀ ਮਾਂ ਮੇਰੀ ਦਾ ਇਕ ਪੈਰ ਸਹਿਬਨ ਕੁੱਜੇ ‘ਚ ਵੱਜ ਗਿਆ ।ਇਸ ਅੰਦਰਲਾ ਸਾਰਾ ਕੁਸ਼ ਬਾਹਰ । ਉਹ ਡਰੀ-ਡੋਲੀ ਨਾ । ਏਸ ਗੱਲੋਂ ਦਲੇਰ ਸੀ ਉਹ । ਉਹਨੇ ਸਾਰਾ ਨਿੱਕ –ਸੁੱਕ ਕੱਠਾ-ਵੱਠਾ ਕੀਤਾ , ਮੁੱਢ ਲਾਗੇ ਰੱਖ ਕੇ ਕੁੱਜੇ ਵਾਲੇ ਗਾਨੀ ਪਿੱਪਲ ਨੂੰ ਬੰਨ੍ਹ ਆਈ । ਵੀਰਵਾਰ ਦਾ ਦਿਨ ਸੀ ਓਦਣ । ਓਦਰ ਵੰਨੀ ਗਈਆਂ ਕਈ ਜਣੀਆਂ ਹੋਰ ਵੀ ਉਦ੍ਹੇ ਆਂਗੂ ਮੱਥਾ ਟੇਕ ਆਈਆਂ । ਉਸ ਦਿਨ ਪਿੱਛੋਂ ਪਿੱਪਲ ਦੀ ਜਾਣੋ ਮਾਨਤਾ ਹੋਣ ਲੱਗ ਪਈ । ਵੀਰਵਾਰ ਦੇ ਵੀਰਵਾਰ ਦੀਵਾ-ਬੱਤੀ,ਥੋੜ੍ਹਾ ਬਹੁਤ ਚੜ੍ਹਤ-ਚੜ੍ਹਾਵਾ । ਅੱਜ ਹੋਰ, ਕੱਲ੍ਹ ਹੋਰ । ਪਿੱਪਲ ਵੱਡਾ ਹੁੰਦਾ ਗਿਆ । ਆਸ-ਪਾਸ ਦੀ ਕਿੰਨੀ ਸਾਰੀ ਥਾਂ ਵਗਲ ਹੁੰਦੀ ਗਈ ।ਹੋਰ ਸਮਾਂ ਲੰਘੇ ਤੇ ਮਮਟੀ ਬਣ ਗਈ । ਅੰਦਰ ਕ੍ਰਿਸ਼ਨ ਭਗਵਾਨ ਦੀ ਮੂਰਤੀ ਲਿਆ ਟਿਕਾਈ ਬਾਪੂ ਸਾਡੇ ਨੇ ।ਆਉਂਦੇ ਸਾਲ ਹਰਦੁਆਰ ਗਿਆ , ਉਹ, ਮੂੰਡੂ ਜਿਹੇ ਬਾਵਾ ਰਾਮ ਨੂੰ ਲੈ ਆਇਆ , ਕਿਸੇ ਪੰਡਿਤ ਪ੍ਰੋਹਤ ਤੋਂ ਮੰਗ ਕੇ । ਅੱਜ ਜਿਹੜੀ ਅਲੀਸ਼ਾਨ ਉਸਾਰੀ ਹੋਈ ਲੱਭਦੀ ਐ ਨਾ, ਸਾਰੀ ਉਸੇ ਦੀ ਹਿੰਮਤ ਆ ‘ਕੱਲੇ ਬਾਵਾ ਰਾਮ ਦੀ । ਅਸੀਂ ਤਾਂ ਜਿੱਦਾਂ ਉਹ ਕਹਿੰਦਾ ਗਿਆ ਕਰਦੇ ਗਏ ।“

ਏਨੀ ਕੁ ਵਾਰਤਾ  ਤਾਂ ਲੰਬੜ ਕਈਆਂ ਨੂੰ ਸੁਣਾ ਚੁੱਕਾ ਸੀ ਪਹਿਲੋਂ ਵੀ, ਪਰ ਇਸ ਵਾਰ ਜਾਗੀਰੇ ਲਾਗੇ ਬੈਠੇ ਤੋਂ ਉਸ  ਤੋਂ ਆਪਣਾ ਆਪ ਜਿਵੇਂ ਸੰਭਾਲਿਆ ਨਾ ਗਿਆ । ਇਕ ਚੰਗੀ  ਭਰਵੀਂ ਲਪੇਟਵੀਂ ਜਿਹੀ ਲਪੇਟਵੀਂ ਜਿਹੀ ਗਾਲ੍ਹ ਹੁਕਮੇ ਨੂੰ ਕੱਢਦਿਆਂ ਉਸ ਨੇ ਉੱਚੀ ਸਾਰੀ ਆਖਿਆ – “ਅੱਜ ਭੈਣ…. ਆਹ ਹੁਕਮਾਂ ਈ ਨਈਂ ਮਾਣ । ਕੱਲ੍ਹ ਤਾਈਂ ਤਾਂ ਕਦੇ ਰੜਕਿਆ ਨਈਂ ਸੀ । ਨਾ ਈ ਏਦ੍ਹਾ ਪੇਏ , ਨਾ ਕੋਈ ਹੋਰ ਜੀਅ । ਅੱਜ ਖਾਹ਼-ਮਖਾਹ ਦੀਆਂ ਲੱਤਾਂ ਡਾਹੁਣ ਢਿਆ ਆ । ਕੋਈ ਪੁੱਛਣ ਆਲਾ ਹੋਵੇ , ਪਈ ਤੂੰ ਛਿੱਕੂ ਲੈਣਾ । ਦੀਵਾ-ਬੱਤੀ ਈ ਕਰਨਾ ਸਵੇਰੇ-ਸ਼ਾਮ । ਹੋਰ ਕੇੜ੍ਹਾ ਸੀੜ ਪੁੱਟਣੀ ਆ । ਅਖੇ ਵਿਦਵਾਨ ਚਾਹੀਦਾ , ਆਰਤੀ ਉਤਾਰਨ ਨੂੰ । ਬਾਵਾ ਰਾਮ ਦੇ ਮੁੰਡੇ  ਦੀ ਥਾਂ ਮੰਦਰ ‘ਚ । “

“ ਕੋਈ ਨਾ , ਕੋਈ ਨੰਬੜਦਾਰਾ ਖ਼ਫਾ ਨਾ ਹੋ, ਆਪਾਂ ਰਲ-ਮਿਲ ਕੇ ਕਰਦੇ ਆਂ ਵਿਚਾਰਾਂ । ਲੱਭ ਲੈਨੇ ਆਂ ਕੋਈ ਨਾ ਕੋਈ ਹੱਲ “ , ਤਰਲੋਮੱਛੀ ਹੋਏ ਲੰਬੜ ਨੂੰ ਸ਼ਾਂਤ ਕਰਦੇ ਜਾਗੀਰ ਨੂੰ ਕਰਮੇ ਪਾੜ੍ਹੇ ਦੀ ਸਮਝਾਉਣੀ ਹੋਰ ਵੀ ਮੁੱਲਵਾਨ ਲੱਗੀ –“ ਪਾਸਾ ਚੜ੍ਹਦਾ ਹੋਵੇ ਜਾਂ ਲਹਿੰਦਾ , ਹੈ ਤਾਂ ਪਿੰਡ ਆਪਣੇ ਦਾ ਈ ਆ ਨਾ , ਈਸਾ-ਪੁਰ ਦਾ ।“ ਜਾਗੀਰੇ ਨੂੰ ਸਾਫ ਸਪੱਸ਼ਟ ਜਾਪ ਰਿਹਾ ਸੀ – “ ਦੋਨੋਂ ਬਰਾ-ਬਰੋਬਰ ਦੇ ਪੰਚਾਇਤ ਮੈਂਬਰ ਆਪੋ-ਵਿਚ ਦੀ ਫੈਸਲਾ ਨਹੀਂ ਕਰ ਸਕਦੇ । ਸਰਪੰਚ ਹੋਣ ਨਾਤੇ ਉਸਨੂੰ ਦਖ਼ਲ-ਅੰਦਾਜ਼ ਹੋਣਾ ਈ ਪੈਣਾ ।“

ਚਾਨਚੱਕ ਆ ਪਿਆ ਟਕਰਾਅ-ਮਸਲਾ ਨਜਿੱਠਣ ਲਈ ਅਜੇ ਉਹ ਆਮ-ਇਜਲਾਸ ਸੱਦਣ ਬਾਰੇ ਸੋਚ ਹੀ ਰਿਹਾ ਸੀ ਕਿ ਤੀਜੇ ਕੁ ਦਿਨ ਉਸਦੇ ਤੱਕ ਇਕ ਨਵੀਂ ਨਿਵੇਕਲੀ ਖ਼ਬਰ ਆ ਪੁੱਜੀ । ਛਿੱਬੂ ਚੌਕੀਦਾਰ ਨੇ ਇਕ ਸ਼ਾਮੀਂ ਆ ਦੱਸਿਆ – “ ਉਸ ਦਿਨ ਦੁਪਹਿਰ ਕੁ ਵੇਲੇ ਇਕ ਲੰਮੀ ਸਾਰੀ ਗੱਡੀ ‘ਚ ਕਿੰਨੇ ਸਾਰੇ ਬੰਦੇ ਹੁਕਮੇ ਕੋਲ ਆਏ ਸਨ  । ਖੁੱਲ੍ਹੇ-ਖੁੱਲ੍ਹੇ ਚੋਗੇ ਪਾਇਓ ਸੀ ਉਹਨਾਂ , ਗੂੜ੍ਹੇ ਰੰਗ ਦੇ । ਵਾਲ ਸਭ ਦੇ ਖੁੱਲ੍ਹੇ ਪਿਛਾਂਹ ਵੱਲ ਨੂੰ ਲਮਕਣ । ਦੇਖਣ-ਚਾਖਣ ਨੂੰ ਤਪੀ-ਤਪੀਸਰ ਲਗਦੇ ਸੀ ਸਾਰੇ । ਪੂਰੇ ਪਹੁੰਚਿਓ ਮਹਾਂ ਪੁਰਖ । ਦੁਪੈਰਾ ਕੱਟ ਕੇ ਬਾਕੀ ਤਾਂ ਮੁੜ ਗਏ ਵਾਪਸ , ਉਸੇ ਗੱਡੀ ‘ਚ , ਦੋ ਜਣੇ ਹਜੇ ਵੀ ਹੁਕਮ ਚੰਦ ਹੋਣਾਂ ਕੋਲ ਰੁਕਿਓ ਆ । ਅੱਗੇ ਤਾਂ ਕਦੀ ਦੇਖੇ ਨਈਂ ਏਹ !”

ਸ਼ਿਬੂ ਦੀ ਤਫ਼ਸੀਲ ਨੇ ਜਗੀਰੇ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ । ਘੜੀ-ਪਲ ਲਈ ਉਸਨੂੰ ਆਪਣਾ-ਆਪ ਲਾਚਾਰ ਹੋਇਆ ਜਾਪਿਆ । ਝੱਟ ਹੀ ੳਸਨੇ ਆਪਣੇ ਇਕੋ-ਇਕ ਸੰਗੀ-ਸਹਿਯੋਗੀ ਦੀ ਜਿਵੇਂ ਬਾਂਹ ਜਾ ਫੜੀ । ਕਰਮੇ ਨਾਲ ਹੋਈ  ਕੀਤੀ ਬਾਤ-ਚੀਤ ਉਸਨੂੰ ਮੁੜ ਤੋਂ ਢਾਰਸ ਦੇਣ ਲੱਗ ਪਈ । ਕਰਮੇ ਨੂੰ ਵੀ ਓਪਰੇ ਬੰਦਿਆਂ ਦੀ ਤਟਫਟ ਹੋਈ ਆਮਦ ਨੇ ਬੇ-ਚੈਨ ਕਰ ਦਿੱਤਾ ਸੀ । ਉਹ ਤਾਂ ਪਹਿਲੋਂ ਹੀ ਇਹੋ-ਜਿਹਾਂ ਦਾ ਜਬਰ ਝਲਦਾ ਪੁੱਜਾ ਪਿਆ ਸੀ ਪਿੰਡ , ਤਿੰਨ ਮਹੀਨੇ ਲਈ । ਯੂਨੀਵਰਸਿਟੀਓਂ ਸਸਪੈਂਡ ਹੋ ਕੇ ।ਉਸ ਦਾ ਰੋਸ ਤਾਂ ਫੀਸ ਵਾਧੇ ਕਾਰਨ ਹੀ ਵਧਿਆ । ਪਾੜ੍ਹਿਆਂ ਦੀ ਮੰਗ ਸੀ ਫੀਸ ਵਾਧਾ ਵਾਪਸ ਲਿਆ ਜਾਵੇ । ਮੁਲਕ ਭਰ ਦੇ ਗਰੀਬ-ਗੁਰਬਿਆਂ ਦੇ ਹਾਣ ਦੀ ਗਿਣ ਹੁੰਦੀ ਯੂਨੀਵਰਸਿਟੀ ਉਹਨਾਂ ਤੋਂ ਨਾ ਖੋਹੀ ਜਾਏ । ਪਰ ਯੂਨੀਵਰਸਿਟੀ ਪ੍ਰਬੰਧ ਉਹਨਾਂ ਦੀ ਕੋਈ ਦਲੀਲ ਸੁਣਨ ਨੂੰ ਤਿਆਰ ਨਹੀਂ ਸੀ ਹੋਇਆ । ਉਲਟਾ ਡਰ-ਡਰਾਵੇ ਦਿੰਦਾ, ਉਹਨਾਂ ਦੀ  ਮਾਰ-ਕੁੱਟ ਕਰਨ ਤੱਕ ਦੀਆਂ ਕਾਰਵਾਈਆਂ ਕਰਦਾ ਰਿਹਾ ।

ਪਿੰਡ-ਘਰ ਆਏ ਬੈਠੇ ਕਰਮਵੀਰ ਦੀ ਪਲਸਤਰ ਲੱਗੀ ਬਾਂਹ ‘ਚੋਂ ਇੱਕ ਜ਼ੋਰਦਾਰ ਚੀਸ ਉੱਠੀ । ਉਸ ਨੂੰ ਲੱਗਾ….ਯੂਨੀਵਰਸਿਟੀ ਲਾਇਬਰੇਰੀ ‘ਚ ਆਪਣੇ ਧਿਆਨ ਪੜ੍ਹਦੇ ਬੈਠੇ ਤੇ,ਬਾਹਰੋਂ ਚਾਨਚੱਥ ਆ ਧਮਕੇ ਇੱਕ ਹਥਿਆਰਬੰਦ ਟੋਲੇ ਨੇ ਫਿਰ  ਹਮਲਾ ਕਰ ਦਿੱਤਾ ਹੈ । ਰੰਗ-ਬਰੰਗੇ ਕੱਪੜਿਆਂ ‘ਚ ਆਏ ਹਮਲਾਵਰਾਂ ਨੇ ਸਾਰੇ ਹੋਸਟਲ ਕਮਰੇ ਬਿਨਾਂ ਕਿਸੇ ਰੋਕ-ਟੋਕ ਘੁੰਮੇ ਹਨ । ਵਿਦਿਆਰਥੀ ਇਕੱਠਾ ‘ਚ ਮੋਹਰੀ ਬਣੇ ਪਾੜ੍ਹਿਆਂ ਨੂੰ ਲੱਭ-ਲੱਭ ਕੇ ਮਾਰਿਆ –ਕੁੱਟਿਆ ਹੈ ।ਪਾੜ੍ਹਿਆਂ ਦੀ ਹਾਹਾਕਾਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਫਿਰ ਨਹੀਂ ਸੁਣਾਈ ਦਿੰਤੀ । ਸਿੱਟੇ ਵਜੋਂ ਉੱਠੇ ਤਿੱਖੇ ਵਿਰੋਧ ਨੂੰ ਜ਼ੋਰ-ਜਬਰੀ ਨੱਪ ਲਿਆ ਹੈ ।ਇਸ ਰੋਹ ਦੇ ਹਮਦਰਦ ਅਧਿਆਪਕੀ ਅਮਲੇ ਦੀ ਵੀ ਅਤਿ ਨੀਵੇਂ ਪੱਧਰ ‘ਤੇ ਡਿੱਗ ਕੇ ਹੇਠੀ ਕੀਤੀ ਹੈ । ਸਾਰੇ ਸਰਗਰਮ ਪਾੜ੍ਹੇ ਘਰਾਂ-ਪਿੰਡਾਂ ਨੂੰ ਭੇਜ ਦਿੱਤੇ ਗਏ ਹਨ , ਤਿੰਨ ਮਹੀਨੇ ਲਈ ਮੁਅੱਤਲ ਕਰਕੇ …..।“

ਬੀਤੇ ਦਿਨੀਂ ਹੋਈ-ਬੀਤੀ ਤਾਜ਼ੀ ਰੀਲ੍ਹ ਵਾਂਗ ਮੁੜ ਉਸ ਸਾਹਮਣੇ ਘੁੰਮ ਗਈ । ਆਪਣੇ ਪਿੰਡ, ਆਪਣੇ ਘਰ ਬੇਚੈਨ ਬੈਠੇ ਕਰਮੇ ਨੂੰ ਅਣ-ਪਛਾਤੇ ਓਪਰਿਆਂ ਦੀ ਪਿੰਡ ‘ਚ ਹੋਈ ਆਮਦ ਫਿਰ ਕਿਸੇ ਧੱਕੇ –ਵਧੀਕੀ ਦੇ ਸੰਕੇਤ ਵਜੋਂ ਜਾਪੀ । ਪਰ ਸਮੇਂ, ਸਥਾਨ ਤੇ ਸਥਿਤੀ ‘ਚ ਘਿਰ ਕੇ ਚੁੱਪ ਰਹਿਣਾ ਹੁਣ ਉਸ ਦੀ ਆਦਤ ਵਿਚ ਸ਼ਾਮਲ ਨਹੀ ਸੀ ਰਿਹਾ ।ਇਹ ਸਿੱਖਿਆ ਉਸਨੂੰ ਆਪਣੇ ਪੁਰਖਿਆਂ ਤੋਂ ਵੀ ਮਿਲੀ ਸੀ ਤੇ ….. ਤੇ ਜਾਗੀਰੇ ਦੇ ਦਾਦੇ ਬਬਰ ਹੀਰਾ ਸਿੰਘ ਦੀ ਜੀਵਨ ਜਾਂਚ ਤੋਂ ਵੀ ।

ਬਾਂਹ ‘ਚ ਉੱਠੀ ਚੀਸ ਨੂੰ ਭੁੱਲ ਭੁਲਾ ਕੇ, ਆਪ-ਮੁਹਾਰੇ ਉਸ ਦੇ ਕਦਮ ਜਾਗੀਰੇ ਸਰਪੰਚ ਦੀ ਕੋਠੀ ਵੱਲ ਨੂੰ ਹੋ ਤੁਰੇ । ਜਾਗੀਰਾ ਜਿਵੇਂ ਪਹਿਲੋਂ ਹੀ ਉਸ ਦੀ ਉਡੀਕ ਕਰ ਰਿਹਾ ਹੋਵੇ – “ ਆ ਬਈ ਪਾੜ੍ਹਿਆ ਤੈਨੂੰ ਈ ਚੇਤੇ ਕਰਦਾ ਸੀ ਮੈਂ…..।“

“ਹੁਣ ਦੱਸੋ ਅੰਕਲ, ਹੁਣ ਕਿਹੜੇ ਪਾਸੇ ਭੁਗਤੋਗੇ …..”, ਕਰਮਵੀਰ ਨੇ ਬੈਠਦਿਆਂ ਸਾਰ ਸਿੱਧਾ ਸਵਾਲ ਕਰ ਦਿੱਤਾ – “ਇੱਕ ਪਾਸੇ ਲੰਬੜ ਆ ਤੁਹਾਡਾ ਮੁੱਢ –ਸ਼ੁਰੂ ਦਾ ਪੱਕਾ –ਠੱਕਾ ਜੋਟੀਦਾਰ । ਤੇ ….ਦੂਜੇ ਪਾਸੇ ਨਵੀਂ ਉਭਰੀ ਸਿਆਸੀ ਸਫ਼ਬੰਦੀ ? “

ਕਰਮੇ ਨੇ ਥੋੜ੍ਹਾ ਕੁ ਰੁਕ ਕੇ ਬੇਚੈਨ ਜਾਪਦੇ ਜਾਗੀਰੇ ਵਲ ਨੂੰ ਧਿਆਨ ਨਾਲ ਦੇਖਿਆ । ਉਸਦੇ ਚਿਹਰੇ ਦੀ ਗੁਸੈਲੀ ਆਭਾ ਉਸ ਨੂੰ ਥੋੜ੍ਹਾ ਸੰਭਲ ਦੇ ਸੰਕੇਤ ਕਰਦੀ ਜਾਪੀ । ਤਾਂ ਵੀ ਉਸ ਤੋਂ ਆਪਣੇ ਆਪੇ ਨੂੰ ਠੀਕ  ਤਰ੍ਹਾਂ ਰੋਕਿਆ ਨਾ ਗਿਆ । “….ਸੱਤਾ ਦਾ ਕਾਲਾ ਚਮਸ਼ਾ ਸਰਪੰਚ ਸਾਬ੍ਹ, ਹਰ ਤਰ੍ਹਾਂ ਦੀਆਂ ਸਰਕਾਰਾਂ ਦੀਆਂ ਅੱਖਾਂ ‘ਚ ਹਨੇਰਾ ਤਾਂ ਉਤਾਰਦਾ ਦੀ ਉਤਾਰਦਾ ,ਇਹਨਾਂ ਦੇਤਾਂ ਕੰਨਾਂ ਨੂੰ ਵੀ ਜਿਮੇਂ ਸੁਨਣਾ ਬੰਦ ਹੋ ਜਾਂਦਾ । ਨਾ ਇਹਨਾਂ ਨੂੰ ਗਰੀਬ-ਗੁਰਬਿਆਂ ਦੀਆਂ ਚੀਕਾਂ-ਆਵਾਜ਼ਾਂ ਸੁਣਦੀਆਂ ਨਾ ਕਿਰਤੀਆਂ-ਕਾਮਿਆਂ-ਵਿਦਿਆਰਥੀਆਂ ਦੇ ਹਉਕੇ-ਹਾਵੇ ।……..ਆਹ ਦੇਖ ਲਓ ਮੇਰੀ ਬਾਂਹ ਦਾ ਹਾਲ ।“

ਕਰਮੇ ਦੀ ਗੁਸੈਲੀ ਸੁਰ ਬਿਨਾਂ ਰੋਕ-ਟੋਕ ਉਬਾਲੇ ਮਾਰਦੀ ਜਾਗੀਰੇ ਨੂੰ ਬੁਰੀ ਤਾਂ ਲੱਗੀ , ਪਰ ਕਿੰਨਾ ਸਾਰਾ ਅਖਬਾਰੀ ਸੱਚ ਵੀ ਉਸਦੇ ਆਖੇ-ਬੋਲੇ ਨਾਲ ਮੇਲ ਖਾਂਦਾ ਦਿੱਸਿਆ । ਤਾਂ ਵੀ ਉਸ ਤੋਂ ਰਿਹਾ ਨਾ ਗਿਆ – “ ਚੱਲ ਛੱਡ ਕਰ ….. ਤੂੰ ਤਾਂ ਬਾਹਲਾ ਈ ਤਿੱਖਾ ਬੋਲਦਾਂ । ਉਹ ਵੀ ਆਪਣੇ ਈ ਮੁਲਕ ਦੇ ਬੰਦੇ ਆ, ਕੋਈ ਸੱਤ-ਪਰਾਏ ਤਾਂ ਹੈਅ  ਨਹੀਂ । ਐਮੇਂ ਨਈਂ ਭੰਡੀ ਜਾਈਦਾ ਹਰ ਕਿਸੇ ਨੂੰ……। ਘਰੋਂ ਪੜ੍ਹਨ ਗਿਆ ਤੂੰ ਆਹੀ ਕੁਝ ਸਿੱਖ ਕੇ ਆਇਆ ਉਥੋਂ …..।“ ਜਾਗੀਰਾ ਜਿਵੇਂ ਉਕਤਾ ਗਿਆ ਸੀ ।

“ਓਥੋਂ ਨਈਂ ਐਥੋਂ ਸਿੱਖਿਆ ਸਰਪੰਚ ਸਾਬ੍ਹ ਤੁਹਾਡੇ ਘਰੋ , ਬਾਬੇ ਹੀਰਾ ਸਿੰਘ ਹੋਣਾਂ ਤੋਂ । ਹੱਕ-ਸੱਚ ਨੂੰ ਪ੍ਰਣਾਏ ਯੁੱਧਵੀਰਾਂ ਤੋਂ ….”  ਕਰਮੇ ਦਾ ਸੱਚ-ਸੁੱਚ ਸੁਣ ਕੇ ਜਾਗੀਰਾ ਇਸ ਵਾਰ ਚੁੱਪ ਰਿਹਾ । ਕੋਈ ਹੂੰਅ-ਹਾਂ, ਹਾਂ-ਨਾਂਹ ਨਾ ਕੀਤੀ , ਉਂਝ ਵੀ ਉਸਨੂੰ ਬਾਬੇ ਹੀਰਾ ਸਿੰਘ ਦੀ ਛਿੜੀ ਵਾਰਤਾ  ਨੇ ਆਪਣੇ ਅਤੀਤ ਨਾਲ ਜੋੜ ਲਿਆ ਸੀ । ਆਪਣੇ ਆਪ , ਆਪਣੇ ਪੁਰਖਿਆਂ ਨਾਲ । “….. ਇਕ ਲੱਤੋਂ ਹੀਣਾ ਹੋਣ ਕਰਕੇ ਆਪ ਤਾਂ ਉਹ  ਬਹੁਤ ਦੌੜ-ਭੱਜ ਨਹੀਂ ਸੀ ਕਰ ਸਕਦਾ ਪਰ ਜ਼ਿਲ੍ਹੇ ਭਰ ਦੀਆਂ ਗੁਪਤ ਸਲਾਹਾਂ ਸਭ ਉਸਦੀ ਦੇਖ-ਰੇਖ ‘ਚ ਹੀ ਹੁੰਦੀਆਂ ਸਨ, ਹਵੇਲੀ ਜਾਂ ਖੂਹ ‘ਤੇ । ਆਇਆਂ-ਗਿਆਂ ਦੀ ਸਾਂਭ –ਸੰਭਾਲ ਕਰਮੇ ਦੇ ਬਾਬੇ ਜੁੰਮੇ ਹੁੰਦੀ , ਜੀਵਨ ਸਿੰਘ ਦੇ । ਪਰਦਾ ਏਨਾ, ਕਦੀ ਕਿਸੇ ਨੂੰ ਸੂਹ ਤੱਕ ਨਹੀਂ ਸੀ ਲੱਗਣ ਦਿੱਤੀ ਉਹਨਾਂ । ਇਹ ਸਾਰਾ ਕੁਝ ਉਸਦੇ ਬਾਪ ਨੇ ਦੱਸਿਆ ਸੀ ਉਸਨੂੰ ਬਾਪੂ ਕੇਹਰ ਸਿੰਘ ਨੇ ਜਾਂ ਕਰਮੇ ਦੇ ਬਾਬੇ ਜੀਵਨ ਸਿੰਘ ਨੇ ।

ਸਹਿ-ਸੁਭਾਅ ਹੀ ਕਰਮੇ ਦੀ ਨਿਗਾਹ ਆਪਣੇ ਆਪ ‘ਚ ਮਗਨ ਦਿੱਸਦੇ ਜਾਗੀਰੇ ਵਲ੍ਹ ਨੂੰ ਘੁੰਮੀ । ਉਸ ਅੰਦਰ ਡੱਕ ਹੋਇਆ ਕਿੰਨਾ ਸਾਰਾ ਹੋਰ ਸੱਚ ਮੁੜ ਉਸਦੇ ਬੋਲਾਂ ‘ਚ ਸ਼ਾਮਿਲ ਸੀ  – “ ਤੁਹਾਨੂੰ ਪਤਆ ਸਰਪੰਚ ਸਾਬ੍ਹ ਧੰਨਾ ਸਿੰਘ ਬਹਿਲਪੁਰੀਆ , ਰਤਨ ਸਿੰਘ ਰਕੜ ਵਰਗੇ ਬੱਬਰਾਂ ਬਾਬਿਆਂ , ਪੁਲਿਸ ਹੱਥੋਂ ਨਾ ਫੜ ਹਣ ਦੀ ਕਸਮ ਵੀ ਤੁਆਡੇ ਬਾਬਾ ਜੀ ਹੀਰਾ ਸਿੰਘ ਬੱਬਰ ਤੋਂ ਥਾਪੜਾ ਲੈ ਕੇ ਖਾਧੀ ਸੀ । ਇਕ ਨੇ ਸ਼ਹੀਦ ਹੋਣ ਤੋਂ ਪਹਿਲਾਂ ਨੌਂ ਪੁਲਸੀਏ ਮਾਰੇ ਸਨ, ਦੂਜੇ ਨੇ ਪੰਜ ।“

ਕਰਮੇ ਦੇ ਦੱਸੇ ਅਲੋਕਾਰੀ ਭੇਤ ਨੇ ਜਾਗੀਰੇ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ।ਅਵਾਕ ਜਿਹਾ ਹੋਏ ਦੀ ਸੁਰਤੀ-ਬਿਰਤੀ ਕਰਮੇ ਦੀ ਬਾਤ-ਵਾਰਤਾ ਨਾਲ ਹੋਰ ਵੀ ਡੂੰਘੀ ਤਰ੍ਹਾਂ ਜੁੜ ਗਈ , ਉਹ ਦੱਸ ਰਿਹਾ ਸੀ – “ ਏਹ ਤਾਂ ਨੂਪੇ –ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ । ਨਹੀ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ  । ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ , ਜਿਹੋ ਜਿਹੀ ਹੁਣ ਹੋਈ ਪਈ ਆ , ਕੁਰਸੀ ਭੁੱਖ ਪਿੱਛੇ, “ ਨਾ ਚਾਹੁੰਦਿਆਂ ਵੀ ਕਰਮੇ ਤੋਂ ਤਲਖ ਟਿਣੀ ਫਿਰ ਤੋਂ ਕਰ ਹੋ ਗਈ । ਜਾਗੀਰੇ ਨੂੰ ਲੱਗਾ ਕਰਮੇ ਨੇ ਇਹ ਕੁਰਸੀ ਤਨਜ਼ ਹੋਰਨਾਂ ਸਮੇਤ ਉਸ ਉੱਤੇ ਵੀ ਕੱਸੀ ਐ । ਉਹ ਖਿਝਿਆ ਜ਼ਰੂਰ , ਪਰ ਛੇਤੀ ਹੀ ਸੰਭਲ ਗਿਆ ।ਅਗਲੇ ਹੀ ਪਲ, ਥੋੜ੍ਹੀ ਕੁ ਲਾਂਭੇ ਗਈ  ਬਾਤ-ਚੀਤ , ਲੀਹ ਸਿਰ ਕਰਦੇ ਕਰਦੇ ਨੇ ਫਿਰ ਤੋਂ ਛੇੜ ਲਈ  -“ ਏਹ ਰਹਿਣ ਦੇ ਹੁਣ, ਤੂੰ….ਤੂੰ ਆਹ ਦੱਸ ,ਏਹਨਾਂ ਓਪਰੇ ਬੰਦਿਆਂ ਦਾ ਕੀ ਕਰੀਏ ?”

“ ਕਰਮੇ ਦੀ ਸਲਾਹ ਨਾਲੋਂ ਵੱਧ ਜਾਗੀਰੇ ਦੀ ਪਿੱਠ ‘ਤੇ ਉਸਦੇ ਅਤੀਤ ਨੇ ਚੂੰਢੀ ਵੱਢੀ , ਉਸਦੇ ਬਾਬੇ ਹੀਰਾ ਸਿੰਘ ਬੱਬਰ ਨੇ –“ ਚੰਗਾ ਕਰਦੇ ਆਂ ਫੇਏ ਹੀਲਾ-ਵਸੀਲਾ ।“

ਅਗਲੇ ਤੋਂ ਅਗਲੇ ਦਿਨ ਜੁੜੀ ਗ੍ਰਾਮ ਸਭਾ ਨੇ ਲੱਭੂ ਲੰਬੜ ਦਾ ਪ੍ਰਸਤਾਵ ਅੱਧਿਓਂ ਵੱਧ ਪਿੰਡ ਨੇ ਹੱਥ ਖੜ੍ਹੇ ਕਰਕੇ ਪਾਸ ਕਰ ਦਿੱਤਾ । ਬਾਵਾ ਰਾਮ ਦੇ ਕਿਰਿਆ-ਕਰਮ ਤੋਂ ਅਗਲੀ ਸੰਗਰਾਂਦੇ, ਕਿਸ਼ਨ ਨੂੰ ਪਿੰਡ ਦੇ ਮੰਦਰ ਦਾ ਅਗਲਾ ਪਾਂਧਾ ਨਿਯੁਕਤ ਕਰਨ ਦੀ ਮਿਤੀ ਵੀ ਉਸੇ ਦਿਨ ਮਿੱਥ ਲਈ ਗਈ ।

ਉਸ ਦਿਨ  ਘਰ-ਕੋਠੀ ਵੱਲ ਨੂੰ ਵਾਪਿਸ ਤੁਰੇ ਆਉਂਦੇ ਜਾਗੀਰੇ ਸਰਪੰਚ ਨੂੰ ਲੱਗਾ ਸੀ ਕਿ  ਉਸ ਦੇ ਪਿਤਾ-ਪੁਰਖਿਆਂ ਤੋਂ ਤੁਰੀ ਆਉਂਦੀ ਸਾਂਝ ਨੂੰ ਦੁਫੇੜਨ ਵਾਲੇ ਨਾਗੋਨਾ ਵਾਇਰਸ ਦੇ ਡੰਗ ਤੋਂ ਸਮੇਂ ਸਿਰ ਉਪਰਾਲਾ ਕਰਕੇ ਪੰਡਤਾਂ ਵਿਹੜੇ ਸਮੇਤ ਸਾਰੇ ਪਿੰਡ ਈਸਪੁਰ ਨੂੰ ਸਹੀ ਸਲਾਮਤ ਬਚਾ ਲਿਆ ਹੈ ।

ਬਾਕੀ ਦਾ ਸੱਚ
ਗਾਮੀ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਇਸ ਦਾ ਕੀ ਕਾਰਨ ਦੱਸੇ, ਕੀ ਉੱਤਰ ਦੇਦੇ ਕਿਸੇ ਨੂੰ ।

ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ ?

ਐਉਂ ਤਾਂ ਕਦੀ ਵੀ ਨਹੀਂ ਸੀ ਹੋਈ ਵਾਪਰੀ ਉਸ ਨਾਲ । ਐਉਂ ਤਾਂ ਕਦੀ ਵੀ ਘਰ  ਨਹੀਂ ਸੀ ਬੈਠਾ ਉਹ ਲੁਕ ਕੇ ,ਸ਼ਹਿ ਕੇ ।

ਬੈਠ ਹੀ ਨਹੀਂ ਸੀ ਹੋਇਆ ਉਸ ਤੋਂ ।

ਵਰ੍ਹਦੀ ਅੱਗ ‘ਚ ਵੀ ਨਹੀਂ ।

ਤੋਚੀ ਦੇ ਪਾਸਾ ਵੱਟ ਜਾਣ ਦੇ ਬਾਵਜੂਦ ।

ਸੀ ਤਾਂ ਤੋਚੀ ਵੀ ਉਸਦਾ ਜੋਟੀਦਾਰ । ਰਿਹਾ  ਉਹ ਕਈ ਚਿਰ ਉਸ ਦੇ ਅੰਗ-ਸੰਗ। ਸਕੂਲ ਪੜ੍ਹਾਈ ਸਮੇਂ ਤੋਂ ਲੈ ਕੇ ਢੇਰ ਚਿਰ ਪਿੱਛੋਂ ਤੱਕ ।

ਹਰ ਥਾਂ, ਹਰ ਔਖ-ਮੁਸ਼ਕਲ ਵੇਲੇ ।

ਇਹ  ਔਖਾਂ-ਮੁਸ਼ਕਲਾਂ ਵੀ ਉਹਨਾਂ ਇਕੋ ਵੇਲੇ ਸਹੇੜੀਆਂ । ਇਕੱਠਿਆਂ । ਸਕੂਲੀ ਪੜ੍ਹਾਈ ਪੜ੍ਹਦਿਆਂ ।

ਪਰਮਜੀਤ ਮਾਰਟਰ ਤੋਂ ਸਮਝ  -ਪੁੱਛ ਕੇ ।

ਕਿਸੇ ਡੂੰਘੀ ਸੋਚ-ਵਿਚਾਰ ‘ਚ ਖੁੱਭੇ ਦਿਸਦੇ ਪੱਮੀ ਮਾਸਟਰ ਦੀ ਚਾਲ-ਢਾਲ ਉਹਨਾਂ ਦੂਜੇ ਅਧਿਆਪਕਾਂ ਨਾਲੋਂ ਬਿਲਕੁਲ ਵੱਖਰੀ-ਵੱਖਰੀ ਲੱਗਦੀ । ਨਾ ਉਸ ਨੂੰ ਆਪਣੇ ਆਪ ਦੀ ਸੁੱਧ-ਬੁੱਧ ਹੁੰਦੀ, ਨਾ ਲੀੜੇ-ਕੱਪੜੇ ਦੀ । ਕੁੜਤਾ-ਪਜਾਮਾ ਜੇ ਮੈਲਾ ਤਾਂ ਮੈਲਾ ਈ ,ਜੇ ਧੋਤਾ ਤਾਂ ਸਲ੍ਹੀਆਂ ਵਲ੍ਹਾਂ ਨਾਲ਼ ਸ਼ਕਲੋਂ ਬੇ-ਸ਼ਕਲ । ਪੈਰੀਂ ਪਾਈ ਜੁੱਤੀ-ਚੱਪਲ ਵੀ ਘੱਟੇ-ਮਿੱਟੀ ਨਾਲ਼ ਲੱਥ-ਪੱਥ ।

ਬੱਸ ਇਕੋ-ਇਕ ਬਸਤਕ ਸੀ ਪਗੜੀ, ਜਿਸ ਨੁੰ ਖੂਬ ਘੁੱਟ-ਲਿਪੇਟ ਕੇ ਬੰਨ੍ਹਦਾ । ਪੋਚ-ਸੁਆਰ ਕੇ ਰੱਖਦਾ । ਇਸ ਦੇ ਪੋਚੇ-ਸੁਆਰੇ ਲੜਾਂ ਤੋਂ ਉਹ ਅਧਿਆਪਕ ਵੀ ਲੱਗਦਾ ਤੇ ਕੋਈ ਅਫ਼ਸਰ ਵੀ ।

ਗਾਮੀ ਤੋਚੀ ਆਨੇ-ਬਹਾਨੇ ਉਸ ਕੋਲ ਜਾ ਅੱਪੜਦੇ ।

ਬਹੁਤੀ ਵਾਰ ਸਕੂਲੇ ਹੀ ਉਸਦੇ ਕਮਰੇ ‘ਚ ਸਾਇੰਸ ਰੂਮ ‘ਚ । ਵਿਚ ਵਾਰ ਉਸਦੇ ਘਰ , ਉਸਦੇ ਪਿੰਡ ।

ਉਸ ਦਿਨ ਸ਼ਾਇਦ ਪਰਮਜੀਤ ਮਾਸਟਰ ਨੇ ਉਹਨਾਂ ਨੂੰ ਪਿੰਡ ਗਿਆਂ ਨੂੰ ਪਹਿਲੀ ਵਾਰ ਰੋਕਿਆ ਸੀ , ਰਾਤ ਠਹਿਰਨ ਲਈ ਆਪਣੇ ਕੋਲ਼, ਬਾਹਰ ਬੰਬੀ ‘ਤੇ ।….ਉਸਦੀ ਪੇਚਦਾਰ ਪੱਗੜੀ ਹੇਠ ਨੱਪ ਹੋਈ ਬੁਲਬੁਲ ਦੇਖ ਕੇ ,ਹੈਰਾਨੀ ਹੀ ਨਹੀਂ ਅਚੰਭਾ ਹੋਇਆ ਸੀ ਉਹਨਾਂ ਨੂੰ । ਹੋਰ ੳ ਪੰਜ-ਚਾਰ ‘ਓਪਰੇ ਜਿਹੇ ’ ਮਿਲੇ ਸਨ ਉੱਥੇ । ਸਭ ਦੀ ਸ਼ਕਲ ਸੂਰਤ ਇਕੋ –ਲੋੜ ਪੈਣ ਤੇ ਸਿੰਘ-ਬੰਧੂ ,ਕਦੀ-ਕਦਾਈਂ ਮੀਆਂ-ਮੁੱਲਾਂ । ਆਮ-ਦਿੱਖ ਲਈ ਬਾਬੂ ਜੀ । ਤੋਚੀ ਗਾਮੀ ਕਿੰਨਾ ਈ ਚਿਰ ਉਹਨਾਂ  ਵੱਲ ਦੇਖਦੇ ਰਹੇ ਸਨ, ਇਕ-ਟੱਕ । ਦੁਬਿਧਾ ਗ੍ਰਸਤ ਹੋਏ ।

“….ਇਹ ਸਕੁਲ-ਸੂਰਤ ਦੀ ਇਕ-ਸਾਰਤਾ ,ਢੇਰ ਸਾਰਾ ਬਚਾ ਕੀਤੀ ਰੱਖਦੀ ਐ ,ਮਨੁੱਖ-ਮਾਤਰ ਦੀ –ਹੀਣ –ਭਾਵਨਾ , ਉੱਚ-ਭਾਵਨਾ ਦੇ ਮੋਨੋਰੋਗ ਤੋਂ…..”ਪੱਮੀ ਮਾਸਟਰ ਦੇ ਇਸ ਸਿੱਧੇ-ਸਾਧੇ ਵਾਕ ਨੇ ਤੋਚੀ ਨੂੰ ਤਾਂ ਰਤੀ ਭਰ ਵੀ ਸਹਿਜ ਨਹੀਂ ਸੀ ਕੀਤਾ ਪਰ ਗਾਮੀ ਅੰਦਰਲੇ ਤੌਖਲੇ ਨੂੰ ਕਾਫੀ ਸਾਰੀ ਰਾਹਤ ਮਿਲੀ ਸੀ ,ਮੁੱਖ-ਅਧਿਆਪਕ ਪੰਡਿਤ ਤੀਰਥ ਰਾਮ ਵੱਲੋਂ ਪ੍ਰਾਥਨਾ ਥੜੇ ਤੋਂ ਨਿੱਤ ਦਿਨ ਮਿਲਦੀਆਂ  ਨਸੀਅਤਾਂ-ਹਦਾਇਤਾਂ ਨਾਲ ਇਕ-ਮਿੱਕ ਹੋ ਕੇ, ਜੀਵਨ ਸੰਬੰਧੀ , ਪੜ੍ਹਾਈ ਸੰਬੰਧੀ , ਅਨੁਸ਼ਾਸ਼ਨ ਸੰਬੰਧੀ , ਖਾਸ ਕਰ ਵਰਦੀ ਅਨੁਸ਼ਾਸ਼ਨ ਸੰਬੰਧੀ । “….ਇਹ ਸਕੂਲ ਯੂਨੀਫਾਰਮ , ਇਕੋ-ਵਰਗੀ ਦਿੱਖ,ਹਰ ਬੱਚੇ ਦੇ ਇਕ-ਬਰਾਬਰ ਦਿੱਸਣ ਦਾ ਸਭ ਤੋਂ ਪਹਿਲਾ ਅਧਾਰ  ਹੁੰਦੀ ਐ ।ਕਲਾਸ ਕਮਰੇ ‘ਚ ਬੈਠਾ ਨਾ ਕੋਈ ਵਿਦਿਆਰਥੀ ਅਮੀਰ ਘਰੋਂ ਆਇਆ ਲੱਗਦਾ, ਨਾ ਗ਼ਰੀਬ ਘਰੋਂ ….ਜਾਤੀ –ਜਮਾਤੀ ਉੱਚ-ਭਾਵਨਾ,ਹੀਣ-ਭਾਵਨਾ ਤੋਂ ਬਿਲਕੁਲ ਮੁਕਤ । “

ਸਕੂਲੀ ਪੜ੍ਹਾਈ ਪੜ੍ਹਦਾ ਗਾਮੀ ਸੱਚ-ਮੱਚ ਹੀ ਕਿਸੇ ਜਾਤੀ-ਜਮਾਤੀ ਹੀਣ-ਭਾਵਨਾ ਦਾ ਸ਼ਿਕਾਰ ਨਹੀਂ ਸੀ ਹੋਇਆ । ਨਾ ਹੀ ਉਸਦੇ ਕਿਸੇ ਸੰਗੀ-ਸਾਥੀ, ਹਾਣੀ-ਬੇਲੀ ਨੇ ਉਸਦੇ ਮਾਂ-ਪਿਓ ਦੀ ਬਰਾਦਰੀ ਹੋਂਦ ਦਾ ਜ਼ਿਕਰ ਕੀਤਾ ਸੀ ਨਾਲ਼। ਉਹਨਾਂ ਦੇ ਬੇ-ਜ਼ਮੀਨੇ ਦਿਹਾੜੀਦਾਰ ਹੋਣ ਦਾ ਮਿਹਣਾ ਜਿਹਾ ਮਾਰਕੇ ।

ਪਰ,ਰਤਾ ਕੁ ਵੱਡੇ ਹੋਏ ਨੂੰ ,ਕਾਲਜ ਦੀ ਜੂਹ ‘ਚ ਘੁੰਮਦੇ-ਫਿਰਦੇ ਨੂੰ ਪਤਾ ਨਈਂ ਕਿਵੇਂ ਇਹਨਾਂ ਸੰਗਿਆਵਾਂ ਦੀ ਪਰਛਾਈ ਪਹਿਲਾਂ ਉਸਦੇ ਧੁਰ ਅੰਦਰ ਕਿਧਰੇ ਉੱਸਲਵੱਟੇ ਲੈਣ ਲੱਗ ਪਈ ਫਿਰ ਉਸਦੇ ਤਨ-ਬਦਨ ਨੂੰ ਅੱਛਾ-ਖਾਸਾ ਠਾਰਨ ਸੇਕਣ ਲੱਗ ਪਈ । ਕਿਤਾਬੀ ਪੜ੍ਹਾਈ ਕਰਦਿਆਂ ਉਸਦਾ ਧਿਆਨ ਉੱਖੜ-ਉੱਖੜ ਪੈਣ ਲੱਗ ਪਿਆ । ਉਸਨੂੰ ਕਲਾਸੋਂ ਅੰਦਰ-ਬਾਹਰ ਆਉਂਦੇ ਜਾਂਦੇ ਨੂੰ ਇਉਂ ਲੱਗਦਾ, ਜਿਵੇਂ ਥਾਂ-ਪੁਰ-ਥਾਂ ਮਿਲੀ –ਟੱਕਰੀ ਵਿਹਲੀ ਮੰਢੀਰ ਉਸ ਵੱਲ ਹੋਰੂੰ-ਹੋਰੂੰ ਜਿਹਾ ਝਾਕਦੀ ਰਹੀ ਹੋਵੇ । ਉਸ ਨੂੰ ਲੈਂਡ-ਲੈੱਸ ਕੰਮੀ-ਕਾਮਾਂ ਜਾਂ ਦਿਹਾੜੀ ਕੁੱਟ ਵਰਗੇ ਲੇਖਾਂ-ਸਿਰਲੇਖਾਂ ਨਾਲ਼ ਯਾਦ ਕਰਦੀ ਰਹੀ ਹੋਵੇ – ਉਸਦਾ ਸਾਦ-ਮੁਰਾਦਾ ਪਹਿਰਾਵਾ ਦੇਖ ਕੇ ਜਾਂ ਉਸਦੇ ਚਿਹਰੇ ‘ਤੇ ਉੱਕਰੀ ਹੋਈ ਬੇ-ਜ਼ਮੀਨੇ ਘਰ ਦੀ ਆਭਾ ਸਾਫ਼-ਸਾਫ਼ ਦਿਸਦੀ ਹੋਣ ਕਰਕੇ । ਵਰਦੀ-ਅਨੁਸ਼ਾਸ਼ਨ ਊਈਂ ਖਾਰਜ ਸੀ ਕਾਲਜੋਂ ।

ਮਾਂ-ਬਾਪ ਦੇ ਗੁੱਸੇ-ਰਾਜ਼ੀ ਹੋਣ ਦੇ ਬਾਵਜੂਦ ਬਣਾਈ ਪੱਮੀ ਮਾਸਟਰ ਵਰਗੀ ਸ਼ਕਲ-ਸੂਰਤ ਨੇ ਤਾਂ ਉਸ ਲਈ ਹੋਰ ਵੀ ਬਿਪਤਾ ਖੜ੍ਹੀ ਕਰ ਛੱਡੀ – ਹਰ ਜਾਣ-ਅਣਜਾਨ ਉਸ ਕੋਲੋਂ ਦੀ ਲੰਘਦਾ, ਮੁਸਕੜੀਏ ਹੱਸਦਾ, ਕੋਈ ਜਣਾ ਟਾਂਚ-ਟਕੋਰ ਵੀ ਲਾਉਂਦਾ ।

ਇਸ ਸਾਰੀ ਲੱਗ-ਲਬੇੜ ‘ਚ ਉਹ ਲਿਖਣ-ਪੜ੍ਹਨ ਕਾਰਜ ਵੱਲੋਂ ਅਵੇਸਲਾ ਹੁੰਦਾ  ਗਿਆ ।ਅਸਲੋਂ ਹੀ ਢਿੱਲਾ । ਕਈ ਕਈ ਨਾਗੇ ਕਰਦਾ, ਉਹ ਕਾਲਜ ਜਾਣੋਂ ਬੰਦ ਈ ਹੋ ਗਿਆ । ਘਰ ਬੈਠ ਗਿਆ । ਪਰ, ਇਉਂ ਨਈਂ ਹੁਣ ਬੈਠ ਗਿਆ ਸੀ ।ਸਾਹ ਸੂਤ ਕੇ, ਗੁੰਮ ਸੁੰਮ ਹੋ ਕੇ ।ਚੰਗਾ ਭਲਾ ਕਾਰ ਕਿੱਤੇ ਲੱਗਾ, ਮੁਨਸ਼ੀਗੀਰੀ ਦੇ ।ਸ਼ਾਮ ਬਾਬੂ ਦੇ ਭੱਠੇ ‘ਤੇ ।

ਉਦੋਂ ਉਸਨੂੰ ਕਿੰਨੀ ਸਾਰੀ ਸਮਝ-ਬੂਝ ਹੈ ਸੀ । ਦੱਸ ਸਕਦਾ ਸੀ । ਸਮਝਾ ਸਕਦਾ ਸੀ ਹਰ ਕਿਸੇ ਨੂੰ ,ਪੱਮੀ ਮਾਸਟਰ ਦੀ ਬਦੌਲਤ – ਜੋ ਕੁਝ ਉਹ ਕਰ ਰਿਹੈ । ਜਿੰਨਾ ਕੁ ਪੜ੍ਹ-ਲਿਖ ਰਿਹੈ । ਜੀਹਦੇ ਲਈ ਲਿਖ ਪੜ੍ਹ ਰਿਹੈ । ਉਸਦੀ ਲਿਖਾ-ਪੜ੍ਹੀ ਦੇ ਕਿੰਨੇ ਗੁਣੇ ਪੈਣੇ ? ਕੀ ਮਿਲੂ ਉਸਨੂੰ ? ਉਸਦੇ ਮਾਤਾ-ਪਿਤਾ ਨੂੰ ? ਕਿੰਨਾ ਕੁ ਲਾਭ ਹੋਊ  ਉਸ ਨੂੰ ‘ਨੌਕਰੀ ’ ਦੇਣ ਵਾਲੇ ਨੂੰ । ਕੰਮ ਤੇ ਰੱਖਣ ਵਾਲੇ ਮਾਲਕ ਨੂੰ ? ਹੁਣ…ਹੁਣ ਮੁਨਸ਼ੀਗੀਰੀ ਦੀ ਢਾਈ ਹਜ਼ਾਰ ਤਨਖਾਹ ਛੱਡ ਕੇ ਉਸ ਤੋਂ ਕੁਝ ਵੀ ਨਹੀਂ ਸੀ ਦੱਸ ਹੋ ਰਿਹਾ , ਕਿਸੇ ਨੂੰ ।

ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਨਹੀਂ ।

ਉਸਦੀ ਸਾਰੀ ਸਮਝ –ਸੂਝ ਜਿਵੇਂ ਇਸ ਥਾਂ ਆ ਕੇ ਜਵਾਬ ਦੇ ਗਈ ਹੋਵੇ , ਅਟਕ ਗਈ ਹੋਵੇ ।

ਤੋਚੀ ਨੇ ਵੀ ਇਸ ਵਾਰ ਉਸਨੂੰ ਸਲਾਹ-ਮਸ਼ਵਰੇ ਦੀ ਥਾਂ ਚੰਗੀ ਭਰਵੀਂ ਚੋਭ ਲਾਈ , ਜ਼ਰਾ ਲੁਕਵੇਂ ਢੰਗ ਨਾਲ –“ ਜਦੋਂ ਵੇਲਾ ਸੀ , ਉਦੋਂ ਹਿੱਲਿਆ ਨਈਂ ਤੁਰਿਆ ਨਈ ਕਿਸੇ ਬੰਨੇ । ਉਦੋਂ ਹਾਅ ਬਾਬੂਗੀਰੀ ਜਿਹੀ ਘੁੱਟ ਕੇ ਫੜੀ ਰੱਖੀ….ਹੁਣ ਕੀ ਲੱਭੂ ਉੱਥੋਂ ? …..ਹੁਣ ਆਪਣੇ ਵਲ਼ ਨਈਂ ਤਾਂ ਬੁੱਢੇ ਮਾਂ-ਪਿਓ ਅੱਲ ਈ ਦੇਖ ਲਾਆ ਕਸ਼ ….!!”

….ਬੁੱਢੇ ਮਾਂ ਪਿਓ ਵੱਲ ‘ਦੇਖਣ ’ ਖਾਤਰ ਹੀ ਤਾਂ ਗਾਮੀਂ ਨੇ ਸ਼ਾਮ ਬਾਬੂ ਦੀ ਨੌਕਰੀ ਕਰਨੀ ਠੀਕ ਸਮਝੀ ਸੀ , ਉਨ੍ਹੀ ਦਿਨੀਂ । ਇਕੋ ਵਾਰ ਭਵਾਕਾ ਮਾਰ ਕੇ ਕੁਝ ਜਾਣ ਦੀ ਥਾਂ ਉਸਨੇ ਨਿੰਮੀ-ਨਿੰਮੀ ਲਾਟੇ ਜਗਦੇ ਰਹਿਣਾ ਮੁਨਾਸਿਬ ਸਮਝਿਆ , ਨਹੀਂ ਤਾ ਉਦੋਂ ਦੇ ਝੱਖੜ-ਝਾਂਜੇ ‘ਚ ਕੀ ਪਤਾ ਲੱਗਦਾ ਸੀ , ਕਿਹੜਾ ਕੀ ਕਰ ਗਿਆ, ਕਿਹੜਾ ਕਿੰਨਾ ਰੱਖ ਗਿਆ ।

ਉਦੋਂ ਅਜੇ ਕਾਫੀ ਸਾਰੀ ਲਾਗ ਬਾਕੀ ਸੀ ਉਸ ‘ਤੇ ….ਪੱਮੀ ਮਾਸਟਰ ਤੋਂ ਗ੍ਰਹਿਣ ਕੀਤੀ ਸ਼ਿਖਸ਼ਾ ਦੀ । ….ਭੱਠੇ ਦਾ ਕੰਮ ਕਾਰ ਕਰਦਾ ਵੀ ,ਉਹ ਆਪਣੇ ਕੰਮ ਲੱਗਾ ਰਹਿੰਦਾ । ਪੜ੍ਹਨ-ਪੜ੍ਹਾਈ ਦੇ ।  ਸਕੂਲ ਵੇਲੇ ਤੋਂ ਲੱਗੀ ਚੇਟਕ, ਪੜਾ-ਵਾਰ ਪੱਕੀ ਹੁੰਦੀ ਗਈ । ਕਾਲਜ ਛੱਡਣ ਪਿੱਛੋਂ ਹੋਰ ਵੀ ਪੱਕੀ । ਪੱਮੀ ਮਾਸਟਰ ਨੇ ਉਸ ਨੂੰ ਕੰਮ ਵੀ ਉਹੋ ਜਿਹਾ ਸੌਂਪਿਆ , ਉਸਦੇ  ਮਨਭਾਉਂਦਾ । ਕਾਲਜੋਂ ਵਿਹਲਾ ਹੋਏ ਨੂੰ । ਚੁਸਤ-ਫੁਰਤੀਲਾ ਹੋਣ ਕਰਕੇ – ‘ਲੁਪਤ-ਗੁਪਤ ਛਪਦੇ ਪੱਤਰ-ਪੁਸਤਕਾਂ , ਲੁਪਤ-ਗੁਪਤ ਥਾਵਾਂ ਤੇ ਅੱਪੜਦੀਆਂ ਕਰਨਾ । ਵੇਲੇ-ਕੁਵੇਲੇ । ਰਾਤ-ਬਰਾਤੇ । ਬੜੀ ਚੌਕਸੀ ਨਾਲ । ਇਕ ਥਾਂ ਤੋ ਦੂਜੀ ਥਾਂ । ਦੂਜੀ ਤੋਂ ਤੀਜੀ , ਤੀਜੀ ਤੋਂ ਅੱਗੇ ।

ਇਸ ਢੋਆ-ਢੁਆਈ ‘ਚ ਉਸ ਨੂੰ ਇਕ ਵਾਰ ਐਹੋ ਜਿਹੀ ਚੀਜ਼-ਵਸਤ ਚੱਕਣੀ ਪਈ, ਜਿਸ ਨੂੰ ਦੇਖਦੇ ਇਕ ਵਾਰ ਤਾਂ ਉਹ ਊਈਂ ਬੌਂਦਲ ਗਿਆ – ਵੱਡੀ ਬੋਰੀ ਦੇ ਉਛਾਲ ‘ਚ ਲਿਪਟੀ ਜੰਗਾਲੀ ਜਿਹੀ ਥਰੀ-ਨਾਟ ਥਰੀ ,ਰਾਈਫ਼ਲ ।

ਫਿਰ ਥੋੜਾ ਕੁ ਸੰਭਲ ਕੇ ਬੜੀ ਚੌਕਸੀ ਨਾਲ਼, ਹੋਰ ਵੀ ਤੜਕਸਾਰ ਉੱਠ ਕੇ ਆਪਣਾ ਕਾਰਜ ਸਿਰੇ ਚਾੜ੍ਹਿਆ , ਡਰਦੇ –ਡਰਦੇ ਨੇ , ਪਰ ਛੇਤੀ ਹੀ ਉਸਦੇ ਕਦਮ ਪਹਿਲੀ ਚਾਲੇ ਹੋ ਤੁਰੇ ਸਨ । ਆਉਂਦੇ ਗੇੜਿਆ ਲਈ । ਨਿਡਰ ਜਿਹੇ ਬਣ ਕੇ , ਨਿਰ ਭੈਅ ਜਿਹੇ ਹੋ ਕੇ ।

ਸ਼ਾਮ ਬਾਬੂ ਦੇ ਭੱਠੇ ਦੀ ਮੁਨਸ਼ੀਗੀਰੀ ਕਰਦਾ ਵੀ , ਉਹ ਕਿਸੇ ਤੋਂ ਕਦੀ ਨਹੀਂ ਸੀ ਡਰਿਆ ।

ਨਾ ਸਰਪੰਚ ਦੀਆਂ ਗਿੱਦੜ-ਭਵਕੀਆਂ ਤੋਂ , ਨਾ ਬਾਵੇ ਦੇ ਸਿੱਧੇ ਹਮਲੇ ਤੋਂ ।

ਜੇ ਉਹ ਚਾਹੁੰਦੇ ਤਾਂ ਅੱਖ  ਫਰੋਕੇ ਅੰਦਰ ਹੀ ਢੇਰੀ ਕਰ ਸਕਦੇ ਸਨ ਗਾਮੀ ਨੂੰ । ਪਰ, ਉਨ੍ਹਾਂ ਕੀਤਾ ਨਾ , ਉਸਦੇ ਪੂਰਬਲੇ ਇਤਿਹਾਸ ਤੋਂ ਵਾਕਿਫ ਹੋਣ ਕਰਕੇ । ਤੋਚੀ ਰਾਹੀਂ । ਤੋਚੀ ਰਾਹੀਂ ਹੀ ਉਹਨਾਂ ਗਾਮੀ ਨੂੰ ਆਖ ਵੀ ਭੇਜਿਆ , ਤਾੜਨਾ ਵੀ ਕੀਤੀ ਸੀ ਕਈ ਵਾਰ -…ਭਲਾ-ਮਾਣਸ ਬਣ ਕੇ ਦਾੜ੍ਹੀ-ਕੇਸ ਕਤਲ ਕਰਨੇ ਛੱਡ ਨਈਂ ਤਾਂ, ਤੈਨੂੰ ….ਵਿਚੇ ਈ ਤੇਰੇ ਸਿਰ-ਘਸੇ ਜਿਹੇ ਬਾਊ ਨੂੰ …..।“

ਗਾਮੀ  ਨੂੰ ਉਹਨਾਂ ਦੇ ਖੋਖਲੇ ਜਿਹੇ ਦਬਕੇ-ਦਬਾਕਿਆਂ ਦਾ ਇਲਮ ਸੀ , ਮੂੰਹ-ਜ਼ਬਾਨੀ ਦੀਆਂ ਗਿੱਦੜ-ਭਵਕੀਆਂ ਦਾ । ਉਹ ਨਾ ਤਾਂ ਸ਼ਾਮ ਬਾਬੂ ਨੂੰ ਈ ਸੱਟ-ਪੇਟ ਮਾਰ ਕੇ ਰਾਜ਼ੀ ਸਨ,  ਨਾ ਗਾਮੀ ਨੂੰ । ਸੋਨੇ ਦੇ ਆਂਡੇ ਦਿੰਦੇ ਸਨ ਦੋਨੋਂ ।…ਗਾਮੀ ਨੁੰ ਤਾਂ ਉਹ ਜੋੜਨਾ ਚਾਹੁੰਦੇ ਸਨ ਪੱਕੀ ਤਰ੍ਹਾਂ ਆਪਦੇ ਨਾਲ਼ ਆਪਣੀ ਲਹਿਰ ਨਾਲ਼ । ਦੂਜੇ ਵੰਨਿਉਂ ਤੋੜ ਕੇ ।

ਇਸ ਕੰਮ ਲਈ ਉਹਨਾਂ ਸੱਦਿਆ ਵੀ ਉਸ ਨੂੰ ਦੋ-ਤਿੰਨ ਵਾਰ, ਬਾਹਰ ਕਿਸੇ ਥਾਂ ।ਗਾਮੀ ਗਿਆ ਵੀ ਦੱਸੇ ਸਮੇਂ ‘ਤੇ  ਦੱਸੇ ਟਿਕਾਣੇ ‘ਤੇ । ਜਾ ਕੇ ਪੇਸ਼ ਵੀ ਹੋਇਆ ਉਹਨਾਂ ਦੀ ਕਚਹਿਰੀ ‘ਚ ਪਰ ਉਹ …ਉਹਨਾਂ ਪੇਸ਼ਕਸ਼ ਪ੍ਰਵਾਨ ਕਰਨ ਲਈ ਕਿਸੇ ਵੀ ਤਰ੍ਹਾਂ ਹਾਂ ਨਹੀਂ ਸੀ ਕਰ ਸਕਿਆ ।

ਆਖਿਰ ਉਹਨਾਂ ਇਕ ਦਾਅ ਹੋਰ ਵਰਤਿਆ । ਗਾਮੀ ਦੀ ਵਜ੍ਹਾ-ਕਤਾ ਦਾ, ਉਸਦਾ ਥੋੜ੍ਹਾ ਕੁ ਜਾਣੂ-ਪਛਾਣੂ ਬੰਦਾ ਬੜੀ ਉਚੇਚ ਨਾਲ਼ ਉਸਦੇ ਪਿੱਛੇ ਲਾ ਦਿੱਤਾ ।

ਥੋੜਾ ਕੁ ਫੇਰ ਵਗਲ਼ ਪਾ ਕੇ ।

ਉਸ ਨੇ ਕਾਫੀ ਸਾਰੀ ਸਾਂਝ-ਭਿਆਲੀ ਕਾਇਮ ਕਰਕੇ ਇਕ ਦਿਨ ਗਾਮੀ ਦੀ ਦੁਖਦੀ ਰਗ ਟੋਹ ਲਈ , ਟੋਹੀ ਈ ਨਹੀਂ ਅੱਛੀ ਖਾਸੀ ਛੇੜ ਵੀ ਛੱਡੀ – ਉਸਨੂੰ ਬੇ-ਜਮੀਨਾ ਹੋਣ ਦਾ ਮਿਹਣਾ ਜਿਹਾ ਮਾਰਕੇ । ਜ਼ਿਮੀਂ-ਮਾਲਕੀ ਨਸ਼ੇ ਤੋਂ ਵਾਂਝਾ ਹੋਣ ਦਾ ਉਲ੍ਹਾਮਾ ਜਿਹਾ ਦੇ ਕੇ । ਗੱਲਾਂ-ਗੱਲਾਂ ‘ ਚ ।

ਪੱਮੀ ਮਾਸਟਰ ਨਾਲ ਘੁੰਮਦਿਟਾਂ –ਵਿਚਰਦਿਆਂ ਤਾਂ ਗਾਮੀ ਨੇ ਇਸ ਰਗ ਨੂੰ ਭਰਨੋਂ-ਫਿਸਣੋਂ ਕਾਫੀ ਸਾਰਾ ਰੋਕੀ ਰੱਖਿਆ ਸੀ । ਮੁਨਸ਼ੀਗੀਰੀ ਦੇ ਟੌਰ੍ਹ-ਟੱਪੇ ਨੇ ਵੀ ਇਸ ਦੇ ਫੁਰਕਣ-ਫੱਟਕਣ ਦਾ ਕਦੀ ਚੇਤਾ ਨਹੀਂ ਸੀ ਆਉਣ ਦਿੱਤਾ । ਪਰ, ਉਸਦੀ ਵਜ੍ਹਾ-ਕਤਾ  ਵਾਲੇ  ਬੰਦੇ ਨੇ ਉਸਦੀ ਉਦੋਂ ਤੱਕ ਦੀ ਰੱਖ-ਸੰਭਾਲ ਕਾਫੀ ਸਾਰੀ ਖਿੰਡ ਬਿਖੇਰ ਦਿੱਤੀ । …ਉਸਦੇ  ਭਲੇ-ਚੰਗੇ ਚਲਦੇ-ਫਿਰਦੇ ਅੰਗ ਪੈਰ ਮੁੜ ਤੋਂ ਅਚੋਆਈ ਜਿਹੀ,ਤੋੜਾ-ਖੋਹੀ ਜਿਹੀ ਦੀ ਗ੍ਰਿਫ਼ਤ ਅੰਦਰ ਕੱਸੇ ਗਏ ।

‘…ਅਜੇ ਵੀ ਡੁੱਲ੍ਹੇ ਬੇਰਾਂ ਦਾ…..,’ਬੱਸ ਐਨੀ ਕੁ ਗੱਲ ਗਾਮੀ ਦੇ ਮੱਥੇ ‘ਚ ਖੁਣ ਕੇ, ਉਸਨੇ ਉਵੇਂ ਦੀ ਉਵੇਂ ਬਾਤ-ਵਾਰਤਾ ਸਰਪੰਚ ਨੂੰ ਜਾ ਦੱਸੀ ।

ਅਗਲੇ ਹੀ ਦਿਨ ਸਰਪੰਚ ਗਾਮੀ ਕੋਲ ਪਹੁੰਚ ਗਿਆ ਸੀ ,ਹਨੇਰੇ ਪਏ । ਮਾਣ –ਮੱਤਾ ।

ਗਾਮੀ ਜਾਣ ਈ ਲੱਗਾ ਸੀ ਘਰ ਨੂੰ । ਚਾਬੀ ਲਾਉਣ ਈ ਲੱਗਾ ਸੀ ਬਾਹਰਲੇ ਜਿੰਦਰੇ ਨੂੰ । ਸਰਪੰਚ ਦਾ ਖੰਗੂਰਾ ਸੁਣ  ਕੇ ਥਾਏਂ ਜੰਮ ਗਿਆ । ਉਸ ਅੰਦਰਲੀ ਧੜਕਣ , ਇਕ ਵਾਰ ਤਾਂ ਪੂਰੇ ਜ਼ੋਰ ਦੀ ਬੜਕ ਕੇ ਜਿਵੇਂ ਰੁਕਣ ਕੰਢੇ ਪਹੁੰਚ ਗਈ ਸੀ ।

“ ਕਿਉ ਡਰ ਗਿਆ…।“ ਸਰਪੰਚ ਨੂੰ ਹੂੰ-ਹਾਂ ਕਹਿਣ ਦੀ ਹਿੰਮਤ ਵੀ ਗਾਮੀ ਅੰਦਰ ਘੜੀ ਪਲ ਅਟਕ ਕੇ ਪੈਦਾ ਹੋਈ ਸੀ ,ਉਸਦਾ ਭਾਰਾ ਮੁਲਾਇਮ ਹੱਥ ਮੋਢੇ ‘ਤੇ ਟਿਕਿਆ ਦੇਖ ਕੇ ।

“…ਆਹ ਲੈ ਫੜ੍ਹ, ਸਾਂਭ । ਰਾਖ ਕਰੂ ਤੇਰੀ । ਤੈਨੂੰ ਤਾਂ ਫਿਕਰ ਨਈਂ ਅਪਣੀ, ਮੈਨੂੰ ਤਾਂ ਹੈਅ ਨਾ । “ ਕੱਲਾ-ਕੈਰ੍ਹਾਂ ਹੁੰਨਾ ਤੂੰ ਭੱਠੇ ‘ਤੇ । ਨ੍ਹੇਰੇ-ਸਵੇਰੇ ਆਉਣਾ-ਜਾਣ ਹੁੰਦਾਅ ਪਿੰਡ ਨੂੰ । ਹੋਰ ਨਾ ਜਾਹ ਜਾਂਦੀ ਏ….। ਊਂ ਵੀ ਤੇਰੇ ਆਹ ਬਾਊ ਕੰਜਰ ਦੀ ਬੋਲ-ਬਾਣੀ…..,” ਬੰਦ ਭਿੱਤਾਂ ਨਾਲ ਢੋਅ ਲਾਈ ਖੜੇ ਸਰਪੰਚ ਨੇ ਉਸਨੂੰ ਕਈ ਸਾਰੀਆਂ ਗੱਲਾਂ ਹੋਰ ਵੀ ਕਹੀਆਂ । ਕਈ ਸਾਰੀਆਂ ਹਦਾਇਤਾਂ ਹੋਰ ਵੀ ਦਿੱਤੀਆਂ ।ਉਹ ਜਿਵੇਂ ਉਸਨੂੰ ਸੁਣੀਆਂ ਈ ਨਾ ਹੋਣ । ਉਸਦੀ ਸੁਰਤ-ਬਿਰਤੀ ਤਾਂ ਕਿਧਰੇ ਹੋਰ ਈ ਪਾਸੇ ਜੁੜੀ ਰਹੀ ਸੀ –ਅੱਧੀ ਕੁ ਸ਼ਾਮ ਬਾਬੂ ਦੀ ਬੋਲ ਬਾਣੀ ਨਾਲ਼, ਭੱਠਾ ਲੇਬਰ ਨਾਲ ਉਸਦੇ ਵਰਤੋਂ-ਵਿਹਾਰ ਨਾਲ਼। ਜਿਸ ਵਿਚ ਗਾਮੀ ਆਪਣੇ ਆਪ ਨੂੰ ਵੀ ਸ਼ਾਮਲ ਸਮਝਦਾ ਸੀ । ਤੇ ਅੱਧੀ ਕੁ ਸਰਪੰਚ ਦੇ ਬਦਲੇ ਵਤੀਰੇ ਨਾਲ਼ ।….ਸਰਪੰਚ ਨੇ ਇਸ ਵਾਰ ਸ਼ਾਮ ਬਾਬੂ ਨੂੰ ਤਾਂ ਸਿਰ ਘਸਿਆ ਕਹਿਣ ਤੋਂ ਵੀ  ਤਿੱਖੀ ‘ਕੰਜਰ ’ ਹੋਣ ਤਕ ਦੀ ਤੋਹਮਤ ਲਾਈ , ਪਰ ਗਾਮੀ ਨੂੰ ਉਸਦੀ ਸ਼ਕਲ-ਸੂਰਤ  ਦਾ ਕੋਈ ਉਲ੍ਹਾਮਾ ਨਹੀਂ ਸੀ ਦਿੱਤਾ । ਗਾਮੀਂ ਦੇ ਰੱਖ-ਬਚਾ ਦੀ ਸਾਰੀ ਚਿੰਤਾ ਵੀ ਸਰਪੰਚ ਨੇ ਆਪਣੀ ਨਿੱਜੀ ਫਿਕਰਮੰਦੀ ‘ਚ ਸ਼ਾਮਲ ਕਰ ਲਾਈ ਸੀ , ਇਸ ਵਾਰ ।

ਉਸਦੀਆਂ ਧਮਕੀਆਂ ਡਰਾਉਂਣੀਆਂ ਹੁਣ ਤੱਕ, ਭਾਵੇਂ ਨਾ ਤਾਂ ਗਾਮੀ ਉੱਪਰ ਹੀ ਸਿੱਧੀਆ ਡਿੱਗੀਆਂ ਸਨ, ਨਾ ਹੀ ਸ਼ਾਮ ਬਾਬੂ ਉੱਤੇ ।ਤਾਂ ਵੀ ਉਸਦੇ ਰੁੱਖੇ-ਹਾਕਮੀਂ ਪੈਂਤੜੇ ਤੋਂ ਗਾਮੀ  ਕਦੇ ਅਵੇਸਲਾ ਨਹੀਂ ਸੀ ਹੋਇਆ ।

ਉਸ ਨੂੰ ਲੱਗਾ ਜਾਂ ਤਾਂ ਸਰਪੰਚ ਇਸ ਵਾਰ ਆਪਣੀ ਥਾਂ  ਤੋਂ ਕਿੰਨਾ ਸਾਰਾ ਹਟ ਕੇ ਪੱਮੀ ਮਾਸਟਰ ਲਾਗੇ ,  ਉਸਦੀ ਬੰਬੀ ‘ਤੇ ਮਿਲਦੇ-ਟੱਕਰਦੇ ਰਹੇ ਬੰਦਿਆਂ ਦੀ ਸੋਚ-ਧਾਰਾ ਲਾਗੇ ਜਾ ਖੜਾ ਹੋਇਆ ਹੈ ,ਜਾਂ ਫਿਰ ਉਹ….ਉਹ ਆਪ ਸਰਪੰਚ ਦੇ ਨੇੜੇ , ਥੋੜ੍ਹਾ ਕੁ ਹੋਰ ਹੋ ਚੁੱਕਿਆ ਹੈ ।

ਉਸ ਨੂੰ ਲੱਗਾ ਜਾਂ ਤਾਂ ਸਰਪੰਚ ਇਸ ਵਾਰ ਆਪਣੀ ਥਾਂ ਤੋਂ ਕਿੰਨਾ  ਸਾਰਾ ਹਟ ਕੇ ਪੱਮੀ ਮਾਸਟਰ ਲਾਗੇ , ਉਸਦੀ ਬੰਸੀ ‘ਤੇ ਮਿਲਦੇ-ਟੱਕਰਦੇ ਰਹੇ ਬੰਦਿਆਂ ਦੀ ਸੋਚ-ਧਾਰਾ ਲਾਗੇ ਜਾ ਖੜਾ ਹੋਇਆ ਹੈ , ਜਾਂ ਫਿਰ ਉਹ….ਉਹ ਆਪ ਸਰਪੰਚ ਦੇ ਨੇੜੇ, ਥੋੜ੍ਹਾ ਕੁ ਹੋਰ ਨੇੜੇ ਹੋ ਚੁੱਕਿਆ ਹੈ ।

ਇਸ ਅੜਾਉਣੀ ‘ਚ ਘਿਰਿਆ , ਉਹ ਥੋੜ੍ਹਾ ਕੁ ਚਿਰ ਹੋਰ ਉਵੇਂ ਦਾ ਉਵੇਂ ਖੜਾ ਰਿਹਾ , ਚੁੱਪ-ਚਾਪ ।

“ ….ਕਿੱਥੇ ਗੁਆਚ ਗਿਐਂ ? “ ਸਰਪੰਚ ਨੇ ਉਸਦਾ ਲਮਕਦਾ ਹੱਥ, ਉਚੇਚ ਨਾਲ ਉੱਪਰ ਚੱਕ ਕੇ , ਅਖ਼ਬਾਰੀ ਕਾਗ਼ਜ਼ ‘ਚ ਲਿਪਟੀ ਕਰੜੀ ਜਿਹੀ ਸ਼ੈਅ-ਵਸਤ ਬੜੇ ਸਹਿਜ ਨਾਲ਼ ਉਸਦੀ ਸੱਜੀ ਤਲੀ ‘ਤੇ ਟਿੱਕਦੀ ਕਰ ਦਿੱਤੀ ।

ਆਪਣੀ ਹੀ ਗੁੰਮ-ਗੁਆਚ ਤੋਂ ਬਾਹਰ ਆਏ ਗਾਮੀ ਨੂੰ ਸਰਪੰਚ ਦੀ ਇਕ ਕਿਰਿਆ ਨੇ ਸਹਿਜ ਸੀ ਜਾਂ ਬੇਚੈਨ , ਇਸਦੀ ਉਸਨੂੰ ਘੜੀ ਪਲ ਤਾਂ ਸਮਝ ਨਾ ਲੱਗੀ…..ਪਰ ਅਗਲੇ ਹੀ ਛਿਣ ਨਾਜਾਇਜ਼ ਹਥਿਆਰ ਰੱਖਣ ਦਾ ਭੈਅ ਉਸਨੂੰ ਅੰਗ-ਅੰਗ ਤੇ ਪਸਰ ਗਿਆ । ਉਸਦਾ ਜੀਅ ਕੀਤਾ ਕਿ ਸਰਪੰਚ ਤੋਂ ਲਿਆ ਪੁਰਜਾ ਝੱਟ ਉਸਨੂੰ ਵਾਪਸ ਫੜਾ ਕੇ ਝੱਟ ਉਹ ਬਾਹੋਂ ਖਿਸਕਣਾ ਬਣੇ । ਪਰ , ਉਹ ਇੰਝ ਕਰ ਨਹੀਂ ਸੀ ਸਕਿਆ ।

ਸਰਪੰਚ ਨੂੰ ਨਾਂਹ-ਨੁੱਕਰ ਕਰਨ ਦੀ ਹਿੰਮਤ ਹੀ ਨਹੀਂ ਸੀ ਹੋਈ ਗਾਮੀ ਦੀ ।

ਇਹ ਗੱਲ ਨਹੀਂ ਕਿ ਗਾਮੀ ਅਸਲੋਂ ਈ ਹਥਿਆਰ ਸੁੱਟ ਬੈਠਾ ਸੀ , ਸਰਪੰਚ ਅੱਗੇ ।…ਜੇ ਉਹ ਚਾਹੁੰਦਾ ਤਾ ਕਿਧਰੇ ਵੀ ਲੁਕ-ਛਿਪ ਸਕਦਾ ਸੀ ਰਤਾ ਕੁ ਝੁੱਕੀ ਦੇ ਕੇ ।ਘਾਟ ਅੰਦਰ, ਚੱਕਿਆਂ ਉਹਲੇ ਜਾਂ ਐਧਰ ਉਧਰ ਛੰਨਾਂ-ਛੱਪਰਾਂ ਪਿੱਛੇ , ਜਿਵੇਂ ਉਹ ਕਦੇ ਕਦਾਈਂ ਕਰ ਲਿਆ ਕਰਦਾ ਸੀ , ਦਿਨੇ ਕਿਸੇ ਓਪਰੇ ਪਰਾਏ ਦੇ ‘ਆ ’ ਜਾਣ ‘ਤੇ ।ਏਥੇ…ਨਾ ਤਾਂ ਸਰਪੰਚ ਉਸ ਲਈ ਓਪਰਾ ਸੀ ,ਨਾ ਉਹ ਸਰਪੰਚ ਲਈ ।ਉਲਟਾ ਪੱਕੀ-ਪੀਡੀ ਸਾਂਝ ਸੀ ਦੋਨਾਂ ਵਿਚਕਾਰ । ਦੋਨੋਂ ਇਕ ਦੂਜੇ ਦੇ ਯਾਰ-ਮਿੱਤਰ ਸਨ, ਸੰਘਣੇ ਗੂੜ੍ਹੇ ।….ਗਾਮੀ ਨੂੰ ਹੁਣ ਤਕ ਬਚਾ ਕੇ ਰੱਖਿਆ ਸੀ ਸਰਪੰਚ ਨੇ, ਬਾਵੇ ਹੋਰਾਂ ਦੇ ਐਕਸ਼ਨ ਤੋਂ ।ਤੇ ਸਰਪੰਚ …ਸਰਪੰਚ ਦੀ ਕੋਈ ਵੀ ‘ਥਹੁ-ਪਤਾ’  ਨਹੀਂ ਸੀ ਦੱਸਿਆ ਗਾਮੀ ਨੇ ਸ਼ਾਮ ਬਾਬੂ ਨੂੰ । ਭੱਠਾ ਮਾਲਕ ਨੂੰ । ਜਿਸ ਦਾ ਉਹ ਨੌਕਰ ਈ ਨਹੀ ਰਾਖਾ ਸੀ ਪੂਰਾ । ਨਹੀਂ ਤਾਂ ਕੌਣ ਕਿਸੇ ਦੀ ਆਈ ‘ਤੇ ਆਪ ਅੱਗ ਮੂਹਰੇ ਹੁੰਦਾ ।

ਗਾਮੀ ਨੇ ਸ਼ਾਮ ਬਾਬੂ ਦੀ ਇਕ ਨਈ, ਤਿੰਨ-ਚਾਰ ਵਾਰ ਰੱਖਿਆ ਕੀਤੀ ਸੀ , ਬਾਵੇ ਹੋਣਾਂ ਦੇ ਧੱਕੇ ਹਮਲੇ ਤੋਂ ।

ਉਂਝ ਤਾਂ ਮਹੀਨਾ ਭਰਨ ਦੀ ਸੰਧੀ ਦੀ ਮੁੱਖ-ਧਾਰਾ ਅਨੁਸਾਰ ,ਸ਼ਾਮ ਬਾਬੂ ਆਪਣੇ ਸਾਰੇ ਭੱਠਿਆਂ ਤੇ ਰਾਤ-ਦਿਨ ਘੁੰਮ ਫਿਰ ਸਕਦਾ ਸੀ ,ਬੇ-ਖੌਫ਼ ।ਬਿਨਾਂ ਡਰ-ਭੈਅ ਦੇ । ਪਰ ਸ਼ਾਮ ਬਾਬੂ ਨੇ ਕਦੀ ਵੀ ਖ਼ਤਰਾ ਮੁੱਲ ਨਹੀਂ ਸੀ  ਲਿਆ,  ਉਹ ਤਾਂ ਬੱਸ ਦਿਨ ਖੜੇ ਹੀ ਸ਼ਹਿਰ ਜਾ ਲੁਕਦਾ । ਆਪਣੇ ‘ਕਿਲੇ ’ ‘ਚ । ਲੌਢੇ ਕੁ ਵੇਲੇ ਤਕ ਹੋਈ ਵੇਚ-ਵਟਕ ਇਕੱਠੀ ਕਰਕੇ । ….ਉਸ ਦਿਨ ਉੱਪਰੋਂ ਸ਼ੇਰਗੜ੍ਹੋਂ ਮੁੜਦਿਆਂ ਉਸਦੀ ਗੱਡੀ ਸਕਰਾਲਾ ਚੋਅ  ‘ਚ ਫਸ ਗਈ ।

ਸਹਿਵਨ !

ਜਾਂ ਸ਼ਾਮ ਬਾਬੂਦੀ ਅਣਗਹਿਲੀ ਕਾਰਨ ।

ਲੀਹ ਪਾਟਣ ਨਾਲ਼ ।

ਗਿੱਟੇ ਗਿੱਟੇ ਵਗਦੇ ਪਾਣੀ ਹੇਠਲੀ ਮੋਟੀ ਰੇਤ, ਜਿਵੇਂ ਉਸਦ ਬੁਲਟ-ਪਰੂਫ਼ ਵੈਨ ਨੂੰ ਫੜ ਕੇ ਬੈਠ ਗਈ ।

ਕਾਫੀ ਸਾਰੇ ਜ਼ੋਰ-ਧੱਕੇ ਪਿੱਛੋਂ ਕਿਧਰੇ ਉਸਦੀ ਜਾਨ-ਖ਼ਲਾਸੀ ਹੋਈ ।

ਉਹ ਵੀ ਰਾਹਗੀਰਾਂ ਦੀ ਸਾਹਇਤਾ ਸਦਕਾ ।

ਦਿਨ ਛਿਪਦੇ ਕਰਦੇ ।

ਸਾਹੋ ਸਾਹ ਹੋਇਆ ਬਾਬੂ ਅਜੇ ਪਹੁੰਚਿਆ ਈ ਸੀ , ਬੁੱਢੀ ਪਿੰਡ , ਨੀਵ਼ ਪਾਈ ਬੈਠੇ , ਵੇਚ-ਵਟਕ ਗਿਣਦੇ ਗਾਮੀਂ ਕੋਲ ਖੜਾ ਈ ਹੋਇਆ ਸੀ ਆ ਕੇ ਕਿ ਪਤਾ ਨਈਂ ਕਿਧਰੋਂ ਬਾਵਾ ਉਸਦੇ  ਮਗਰੇ ਈ ਆ ਧਮਕਿਆ ,ਦਫ਼ਤਰ । ਪਿੱਠ ਉਹਲੇ ਲਟਕਦੀ ਅਸਾਲਟ ਨਾ ਉਹਨੇ ਮੋਢਿਉਂ ਲਾਹੀ, ਨਾ ਕਿਸੇ ਵੱਲ ਨੂੰ ਤਾਣੀ । ਬੱਸ ਅੜਵੈਂਗ ਜਿਹੇ ਢੰਗ ਨਾਲ਼, ਸੱਜਾ ਹੱਥ ਅੱਗੇ ਨੂੰ ਵਧਾ ਕੇ ਰੁੱਖੇ ਜਿਹੇ ਬੋਲ ਬੋਲੇ – “ ਹਾਅ ਚਾਬੀ ਦੇ ਓ ਬਾਊ , ਗੱਡੀ ਚਾਹੀਦੀ ਆ …ਤੂੰ ਵੀ ਫੜਾ ਹਾਅ ਪੈਹਾ-ਧੇਲਾ , ਸਾਲਿਆ ਟੁੱਕੜ-ਬੋਚਾ ….।“

ਸ਼ਾਮ ਬਾਬੂ ਨੇ ਤਾਂ  ਕੰਬਦੇ ਹੱਥਾਂ ਨਾਲ਼ ਚਾਬੀ,ਉਸੇ ਵੇਲੇ, ਉਸ ਵੱਲ ਸਰਕਦੀ ਕਰ ਦਿੱਤੀ , ਪਰ ਗਾਮੀ ਨੇ ਦਰਾਜ਼ ‘ਚ ਖਿੱਲਰੇ ਨੋਟਾਂ ਦੀ ਥੱਦੀ ਫੜਾਉਂਦਿਆਂ ਹੱਥ ਥੋੜਾ ਟਿਕਵਾਂ ਰੱਖਿਆ ।

ਗਾਮੀ ਨੇ ਹੁਣ ਤਕ ਕਈ ਤਰ੍ਹਾਂ ਦੇ ਟੋਣੇ-ਟਕੋਰਾਂ ਝੇੱਲੇ ਸਹਾਰੇ ਸਨ । ਦਿਹਾੜੀ-ਕੁੱਟ , ਬੇ-ਜ਼ਮੀਨਾ,ਕੰਮੀ-ਕਾਮਾ ਹੋਣ ਤੱਕ ਦੇ ਬੋਲ-ਕਬੋਲ  ਬਰਦਾਸ਼ਤ ਕੀਤੇ ਸਨ, ਥਾਂ ਪੁਰ ਥਾਂ ਮਿਹਨਤ-ਮਜ਼ਦੂਰੀ ,ਕਰਦੇ ਮਾਂ-ਪਿਓ ਨਾਲ ਤੁਰਦਿਆਂ ਵਿਚਰਦਿਆਂ । ਪਰ, ਹੁਣ ਤਕ ਉਸ ਨੇ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ ।ਕਿਸੇ ਪਾਸੋਂ ਤਰਸ ਦੀ ,ਦਾਨ-ਰਹਿਮਤ ਦੀ ਮੰਗ ਨਹੀਂ ਸੀ ਕੀਤੀ । ਨਾ ਸਕੂਲ ਕਾਲਜ ਦੀ ਪੜ੍ਹਾਈ ਪੜ੍ਹਦਿਆਂ,ਨਾ ਹੀ ਉਸ ਤੋਂ ਪਿੱਛੋਂ ਕਦੀ ਫਾਕਾ- ਮਸਤੀ ਵਰਗੀ ਦਿਨ-ਕਟੀ ਕਰ ਦਿਆਂ ਕਈ ਵਰ੍ਹੇ ।

ਪੱਮੀ ਮਾਸਟਰ ਦੀ ਬੰਬੀ ‘ਤੇ ਘੜੇ-ਉਲੀਕੇ ਲਕਸ਼-ਉਦੇਸ਼ ਵੀ ਉਸ ਨੂੰ ਕਿੰਨਾ ਈ ਚਿਰ ਕਿਧਰੇ ਦਿਖਾਈ ਨਾ ਦਿੱਤੇ ।

ਜੇ ਉਹ ਚਾਹੁੰਦਾ ਤਾਂ ਉਹ ਵੀ ਤੋਚੀ ਵਾਂਗ ਕਦੋਂ ਦਾ ਚਰਨੀਂ ਲੱਗਾ ਹੋਣਾ ਸੀ ਸਰਪੰਚ ਦੇ । ਉਹ ਵੀ ਕੜਾ-ਕਮਾਂਡਰ ਬਣਿਆ ਹੋਣਾ ਸੀ ਹੁਣ ਨੂੰ ,ਬਾਵੇ ਨਾਲੋਂ ਵੀ ਲੰਮੇ ਚੌੜੇ ਏਰੀਏ ਦਾ ।

ਆਲੂ-ਸਟੋਰਾ ,ਦਾਣਾ –ਮੰਡੀਆਂ ਦਾ ਧੂੜ-ਘੱਟਾ ਫੱਕਦੇ ਉਸਦੇ ਮਾਂ –ਬਾਪ ਕਦੋਂ ਦੇ ਇੱਜ਼ਤਦਾਰ ਮਾਲਿਕ ਬਣੇ ਹੋਣੇ ਸਨ,ਟਰੈਕਟਰਾਂ-ਬੰਬੀਆਂ ਦੇ ।

‘…ਅਜੇ ਵੀ ਡੁੱਲ੍ਹੇ ਬੇਰਾਂ ਦਾ ……।‘

ਬੱਸ ਐਨਾ ਕੁ ਨੁਕਤਾ , ਗਾਮੀਂ ਦੇ ਤਨ-ਬਦਨ ਅੰਦਰ ਸੁੱਟਦਾ ਕਰਨ ਵਿਚ ਸਰਪੰਚ ਆਖਿਰ ਕਾਮਯਾਬ ਹੋ ਹੀ ਗਿਆ , ਗਾਮੀ ਦੀ ਵਜਾ-ਕਤਾ ਵਰਗੇ ਬੰਦੇ ਦੀ ਵਿਚੋਲਗੀਰੀ ਰਾਹੀ ।

ਸਰਪੰਚ ਤੋਂ ਲਿਆ –ਫੜਿਆ ਮਾਊਜ਼ਰ ਉਸ ਨੇ ਬੜੀ ਇਤਿਆਦ ਨਾਲ਼ ਸਾਂਭਦਾ ਕਰ ਲਿਆ ਸੀ ,ਡੱਬ ‘ ਚ ਰੱਖ ਕੇ ਲੁਕਦਾ ਕਰਕੇ । ਉਸੇ ਦਿਨ ਤੋਂ ।

ਫਿਰ….ਫਿਰ ਪਤਾ ਨਈਂ…ਕੱਲ੍ਹ ਦੇ ਛੋਕਰੇ ਬਾਵੇ ਦੇ   ਆਖੇ ਟੁਕੜ ਬੋਚ ਹੋਣ ਦੇ ਬੋਲ-ਕਬੋਲ ਉਸਨੂੰ ਦੂਰ ਅੰਦਰ ਤਕ ਪੁੱਛਦਾ ਕਰ ਗਏ ਜਾਂ ਉਸਦੀ ਵਜਾ-ਕਤਾ ਵਰਗੇ ਬੰਦੇ ਦੀ ਚੇਤੇ ਕਰਵਾਈ ਬੇ-ਜ਼ਮੀਨਾ ਹੋਣ ਦੀ ਨਮੋਸ਼ੀ , ਉਸਦੇ ਡੱਬ ਅੰਦਰਲੇ ਹਥਿਆਰ ਨਾਲ਼ ਜ਼ਰਬ ਖਾ ਗਈ ? ਦੋਨੋਂ ਚੀਜ਼ਾਂ ਸੰਭਾਲ ਬਾਵਾ ਦਫ਼ਤਰੋਂ ਬਾਹਰ  ਹੋਣ ਈ ਲੱਗਾ ਸੀ ਕਿ ਗਾਮੀਂ ਦੇ ਅੰਗਾਂ-ਪੈਰਾਂ ‘ਚ ਅਸਮਾਨੀ ਬਿਜਲੀ ਵਰਗੀ ਤੇਜ਼ੀ ਚਮਕ ਉੱਠੀ ।

ਖੱਬੀ ਵੱਖੀ ਨਾਲ ਘੁੱਟ ਹੋਇਆ ਮਾਊਜ਼ਰ ਅੱਖ-ਫ਼ਰੋਕ ਅੰਦਰ , ਉਸਦੀ ਮੁੱਠ ‘ਚ ਆ ਕੇ ਬਾਵੇ ‘ਤੇ ਟੁੱਟ ਪਿਆ।

ਬੜੇ ਹਿਰਖ਼ ਨਾਲ਼ ।

ਘੜੀ ਪਲ ਤਾਂ ਗਾਮੀ ਨੂੰ ਆਪਣੇ ਬੇ-ਕਾਬੂ ਹੋਏ ਆਪੇ ਦੀ ਬਿਲਕੁਲ ਸੋਝੀ ਨਾ ਰਹੀ ।…..ਉਸ ਨੂੰ ਪਤਾ ਤੱਕ ਨਾ ਲੱਗਾ ਕਿ ਉਸਨੇ ਇਹ ਐਕਸ਼ਨ ਕੀਤਾ ਕਿਸ ਲਈ ਐ –ਬਾਵੇ ਦੀ ਕੱਢੀ ‘ਗਾਲ੍ਹ ’ਦਾ ਉੱਤਰ ਦੇਣ ਲਈ ਜਾਂ ਆਪਣੀ ਜਾਤੀ –ਹਊਂ ਦੀ ਨਮੋਸ਼ੀ ਅੱਗੇ ਬੇ-ਬੱਸ ਹੋ ਕੇ ।

ਉਹ ਆਪਣੀ ਜਾਤੀ-ਹਊਂ ਦੀ ਨਮੋਸ਼ੀ ਅੱਗੇ ਬੇ-ਬੱਸ ਪਹਿਲੋਂ ਤਾਂ ਕਦੀ ਨਹੀਂ ਸੀ ਹੋਇਆ ।ਸ਼ਾਮ ਬਾਬੂ ਦੇ ਅੜਵੈਂਗ-ਪੁਣੇ ਸਾਹਮਣੇ ਵੀ ਨਹੀਂ ।….ਅਨੇਕਾਂ ਵਾਰ ਤਾਂ ਸ਼ਾਮ ਬਾਬੂ ਨੇ ਬੁਰਾ-ਭਲਾ ਕਿਹਾਸੀ ਓਸ ਨੂੰ ।ਗੰਦੀ-ਮੰਦੀ ਗਾਲ੍ਹ ਤੱਕ ਵੀ ਕੱਢਣੋਂ ਗੁਰੇਜ਼ ਨਹੀਂ ਸੀ ਕੀਤਾ । ਉਸਨੂੰ ਜਾਂ ਉਸਦੇ ਸਹਾਇਕ ਮੁਨਸ਼ੀ ਨੂੰ । ਚੌਕੀਦਾਰਾਂ,ਡਰਾਇਵਰਾਂ ਨੂੰ ਹੂਰਾ-ਮੁੱਕੀ ਕਰਨਾ, ਠੁੱਡੇ ਮਾਰਨਾ ਤਾ ਆਮ ਜਿਹਾ ‘ਸ਼ੁਗਲ ’ ਸੀ ਸ਼ਾਮ ਬਾਬੂ ਦੇ ਅੜਵੈਂਗ-ਪੁਣੇ ਸਾਹਮਣੇ ਵੀ ਨਹੀਂ ।….ਅਨੇਕਾਂ ਵਾਰ ਤਾਂ ਸ਼ਾਮ ਬਾਬੂ ਨੇ ਬੁਰਾ-ਭਲਾ ਕਿਹਾ ਸੀ ਓਸ ਨੂੰ ।ਗੰਦੀ-ਮੰਦੀ ਗਾਲ੍ਹ ਤੱਕ ਵੀ ਕੱਢਣੋਂ ਗੁਰੇਜ਼ ਨਹੀ ਸੀ ਕੀਤਾ ।ਉਸਨੂੰ ਜਾਂ ਉਸਦੇ ਸਾਹਇਕ ਮੁਨਸ਼ੀ ਨੂੰ । ਚੌਕੀਦਾਰਾਂ, ਡਰਾਈਵਰਾਂ ਨੂੰ ਹੂਰਾ-ਮੁੱਕੀ ਕਰਨਾ,ਠੁੱਡੇ ਮਾਰਨਾ ਤਾਂ ਆਮ ਜਿਹਾ ‘ਸ਼ੁਗਲ ’ ਸੀ ਸ਼ਾਮੀ ਬਾਬੂ ਦਾ । ਕਦੀ ਦਫ਼ਤਰ ਬੁਲਾ ਕੇ, ਕਦੀ ਭੱਠੇ ਦੀ ਹੱਦ-ਹਦੂਦ ਅੰਦਰ ।ਕਿਸੇ ਵੀ ਨਿੱਕੀ-ਮੋਟੀ ਅਣਗਹਿਲੀ ਕਾਰਨ ।

ਜਾਂ ਐਵੇ ਈ ਆਪਣੀ ਬਾਬੂਗੀਰੀ ਦੱਸਣ ਲਈ ।

ਪਥੇਰਿਆਂ ਚੁਣਾਵਿਆਂ ਨਾਲ ਵੀ ਉਸਨੇ ਕਦੀ ਘੱਟ ਨਹੀਂ ਸੀ ਗੁਜ਼ਾਰੀ । ਗਾਮੀਂ ਸਾਹਮਣੇ । ਉਸਦੀ ਮੁਨਸ਼ੀਗੀਰੀ ਵਾਲੇ ਭੱਠੇ ‘ਤੇ ।

ਫਿਰ ਹੋਰ ਵੀ ਬਾਰਾਂ ਭੱਠੇ ਸਨ, ਉਸਦੀ ਮਾਲਕੀ ਹੇਠ ।ਹੋਰ ਵੀ ਡਰਾਇਵਰ, ਚੌਕੀਦਾਰ , ਮੁਨਸ਼ੀ, ਸਹਾਇਕ-ਮੁਨਸ਼ੀ ਸਨ ਕਈ ਸਾਰੇ । ਉਹਨਾਂ ‘ਚੋਂ ਕਿਸੇ ਨੇ ਕਦੀ ਚੂੰ ਤੱਕ ਨਹੀਂ ਸੀ ਕੀਤੀ ਮਾਲਿਕ ਬਾਬੂ ਅੱਗੇ ।ਉਹ ਤਾਂ ਬੱਸ ਦਿਨਾਂ-ਵਿਹਾਰਾਂ ਛੇ ਮਿਲਦੇ ਰਾਮਪੁਨਿਆਂ ਨਾਲ ਹੀ ਵਰਚੇ ਰਹਿੰਦੇ ਸਨ। ਦਿਨ-ਵਿਹਾਰ ਵੀ ਕਿਹੜਾ ਥੋੜੇ ‘ਮੰਨਦਾ ’  ਸੀ ਸ਼ਾਮ ਬਾਬੂ – ਲੋਹੜੀ , ਵਿਸਾਖੀ , ਦੁਸਹਿਰਾ , ਦੀਵਾਲੀ । ਤੇ ਸਭ ਤੋਂ ਵੱਡਾ ਉਸਦੇ ਪੁਰਖਿਆਂ ਦਾ ਸ਼ਰਾਧ ।

ਉਹ ਦਿਨ ਤਾਂ ਜਾਣੋਂ ਪੂਰਾ ਬ੍ਰਹਮ-ਯੋਗ ਹੋ ਨਿੱਬੜਦਾ ਸਾਰੇ ਭੱਠਿਆਂ ਦੀ ਸਾਰੇ ਲੇਬਰ ਲਈ । ਕੜਾਹ-ਪੂਰੀ ,ਦਾਲ-ਭਾਜੀ, ਚੌਲ-ਭਾਤ; ਸ਼ਹਿਰ ਉਸਦੇ ਬੰਗਲੇ ਪਹੁੰਚ ਕੇ । ਤੇ ਦਾਰੂ-ਪਾਣੀ, ਭੰਗ-ਭੁੱਕੀ ਆਪਣੇ ਆਪਣੇ ਟਿਕਾਣੇ ਗਿਆਂ ਨੂੰ । ਢੋਲਕੀਆਂ ,ਛੈਣੇ , ਚੁੰਮਦੇ , ਘੁੰਗਰੂ ਹਰ ਵਾਰ ਨਵੇਂ । ਇਸਤਰੀਆਂ ਲਈ ਧੋਤੀਆਂ , ਬਾਕੀ ਸਭ ਲਈ ਰਾਮ-ਪਰਨੇ । ਨਿੱਕੇ ਤੋਂ ਲੈ ਕੇ ਵੱਡੇ ਤਕ । ਕੁਸ਼ਟ-ਆਸ਼ਰਮ ਭੇਜੇ ਜਾਂਦੇ ਪਰਨਿਆਂ ਨਾਲੋਂ ਵਧੀਆ । ਦੁਨੀਆਦਾਰ ਹੋਣ ਕਰਕੇ । ਨਹੀ ਸੀ ਦਿੱਤੀ । ਉਹ ਵੀ ਮੰਦਰੀਂ-ਤੀਰਥੀਂ ਪਹੁੰਚ ਕੇ । ਹਰ ਇਕ ਦੇਵੀ-ਮਾਂ ਲਈ ਇਕ ਟਰੱਕ ਪੱਕਾ ।ਨਕਦੀ-ਲੰਗਰ ਤੋਂ ਇਲਾਵਾ ।

“…..ਇੱਤਾ ਘਨਾ ਦਾਨ-ਪੁੰਨ ਈ ਬਾਬੂ ਮਾਲਿਕ ਕੋ ਬਚਾਏ ਰੱਖਵੇ….ਨਾਹੀਂ ਹਮਾਰ ਲੋਗਨ ਕੀ ਰੋਜ਼-ਰੋਜ਼ ਕੀ ਬਦ-ਦੁਆ ਈ ਸੁਸਰੇ ਕੋ ਇਕਾਈ ਦਿਨ ਮਾਂ ਭਸਮ ਕਰ ਛੋੜੇ…।“

“ ਨਾਹੀਂ ਭਈਆ ਨਾਹੀਂ, ਹਮ ਲੋਗਨ ਅਪਨ ਕੈ ਧਰਮ-ਬੰਧੂ ਕੋ ਬਦ-ਦੁਆ ਬੋਲਤ ਹੀ ਕੈਸੋ ਸਕਤ ਹੋ…ਦੇਵੀ ਮਾਂ ਸਰਾਪ ਦੇਵਤ ਹੋ ਸਰਾਪ….।“ ਨਾਚ-ਗਾਣੇ ਦੀ ਮਸਤੀ ‘ਚ ਡੁੱਬੇ ,ਜੇ ਕਿਸੇ ਬਿਰਧ-ਅੱਧਖੜ ਦਾ ਹਓਕਾ ਸ਼ਾਮ ਬਾਬੂ ਦੇ ਜ਼ੁਲਮ –ਧੱਕੇ ਦਾ ਚੇਤਾ ਕਰਾਉਂਦਾ ਵੀ , ਤਾਂ ਲਾਗਿਓਂ ਕੋਈ ਦੂਜਾ ਜਣਾ ਝੱਟ ਉਸਨੂੰ ਰੋਕ-ਟੋਕ ਦਿੰਦਾ । ਉਸੇ ਵੇਲੇ ਭੁੱਲ-ਭੁਲਾ ਜਾਣ ਲਈ । ਬੀਤੇ ਵਰ੍ਹੇ ਦੇ ਬਾਕੀ ਦਿਨਾਂ ਵਾਂਗ । ਕਰੀਬ-ਕਰੀਬ ਗਾਮੀਂ ਦੀ ਤਰਜ਼ ਤੇ ਹੀ । ਫ਼ਰਕ ਸਿਰਫ ਏਨਾ ਸੀ ਕਿ ਉਸਦੀ ਮੁਨਸ਼ੀਗੀਰੀ ਹੇਠਲੇ ਭੱਠੇ ਦੇ ਕਿਸੇ ਵੀ ਕਹਿੰਦੇ ਨੂੰ ਪਈ ਮਾਰ ਦੀ ਖ਼ਬਰ-ਘਟਨਾ, ਗਾਮੀ ਅੰਦਰ ਘੜੀ-ਪਲ ਲਈ ਰੋਹ-ਹਿਰਖ਼ ਜ਼ਰੂਰ ਭਰ ਛੱਡਦੀ ।

ਕਈ ਵਾਰ ਉਸਦਾ ਚਿੱਤ ਵੀ ਕਰਦਾ ਕਿ ਹਰ ਕਿਸੇ ਵੱਲ ਨੂੰ ਟੀਰੀ-ਅੱਖ ਦੇਖਦੇ, ਸ਼ਾਮ ਬਾਬੂ ਦਾ ਮੂੰਹ-ਸਿਰ , ਇੱਟਾਂ-ਰੋੜੇ ਮਾਰਕੇ ਤੋੜ-ਭੰਨ ਦੇਵੇ । ਪਰ, ਉਸਤੋਂ ਅਜੇ ਤੱਕ ਅਜਿਹੀ ਹਿੰਮਤ ਹੋਈ ਕਦੇ ਨਾ ।

ਪੂਰੀ ਤਰ੍ਹਾਂ ਖਪੇ-ਤਪੇ ਤੋਂ ਵੀ ਨਹੀਂ ।

ਬਾਵੇ ਉੱਪਰ ਵਾਰ ਕਰਨ ਲੱਗੇ ਗਾਮੀ ਅੰਦਰ ਪਤਾ ਨਈਂ ਐਨੀ ਹਿੰਮਤ ਕਿੱਥੋਂ ਜਾਗ ਪਈ ।

ਇਕ-ਦਮ ।

ਅਜੇ ਪਿਛਲੇ ਦਿਨੀਂ ਸਰਪੰਚ ਤੋਂ ਲਿਆ ਮਾਊਜ਼ਰ ਉਸਨੇ ਝੱਟ ਦੇਣੀ ‘ਸਰਪੰਚ ’ਉੱਪਰ ਹੀ ਵਰ੍ਹਦਾ ਕਰ ਦਿੱਤਾ ।

ਸ਼ਾਮ ਬਾਬੂ ਦੀ ਥਾਂ ।

ਸੰਭਲਦੇ ਬਚਦੇ ਬਾਵੇ ਦੀ ਜ਼ਖਮੀ ਹੋਈ ਸੱਚੀ ਬਾਂਹ ਨਾ ਉਸਦੇ ਮੋਢਿਓਂ ਢਿਲਕੀ ਅਸਾਲਟ ਨੂੰ ਸਾਂਭਦਾ ਕਰ ਸਕੀ ,ਨਾ ਉਸਦੇ ਹੱਥ,ਮੁੱਠ ‘ਚ ਘੁੱਟੇ ਨੋਟਾਂ ਨੂੰ ।

ਬੁੱਢੀ ਪਿੰਡ ਭੱਠੇ ‘ਤੇ ਤਾਇਨਾਤ ਹੋਮਗਾਰਡ ਟੁਕੜੀ ਸਮੇਂ ਸਿਰ ਤੇ ਕਿਧਰੇ ਰੜਕੀ ਨਾ, ਉਂਝ ਲੁੱਟ-ਖੋਹ ਦੀ ਵਾਰਦਾਤ ਦੇ ਵਿਫ਼ਲ ਕਰਨ ਦਾ ਸਿਹਰਾ ਸਾਰਾ ਉਹਦੇ ਸਿਰ ਹੀ ਬੱਝਾ ।

‘ਗਾਮੀ ਦਾ ’ ਨਵਾਂ-ਨਿਕੋਰ ਮਾਊਜ਼ਰ ਵੀ ਮੁੱਠ-ਭੇੜ ਸਮੇਂ ‘ਖੋਹੇ ’ ਹਥਿਆਰਾਂ ਦੀ ਲੰਮੀ ਸੂਚੀ ‘ਚ ਸ਼ਾਮਲ ਕਰ ਕੇ ਅੱਤਵਾਦੀਆਂ ਦੇ ਪੇਟੇ ਪਾ ਲਿਆ ਗਿਆ ।

ਸ਼ਾਮ ਬਾਬੂ ਦੀ ‘ਪਹੁੰਚ ’ ਸਦਕਾ ।

ਬਿਨ ਕਿਸੇ ਡਰ-ਭੈਅ ਦੇ ਗਾਮੀ ਅਗਲੇ ਦਿਨ ਫਿਰ ਹਾਜ਼ਰ ਸੀ ,ਭੱਠਾ ਡਿਊਟੀ ‘ਤੇ ।

ਸਰਪੰਚ ਨਾਲ, ਬਾਵੇ ਨਾਲ ਸਿੱਧੀ ਦੁਸ਼ਮਣੀ ਮੁੱਲ ਲੈ ਕੇ ਵੀ ,ਉਹ ਘਰ ਨਹੀਂ ਸੀ ਬੈਠਾ ।

ਜਿਵੇਂ ਹੁਣ ਬੈਠ ਗਿਆ ਸੀ ।

ਬਿਨਾਂ ਕੁਝ ਦੱਸੇ-ਪੁੱਛੇ ਕਿਸੇ ਨੂੰ ।

ਤੋਚੀ ਨੂੰ ਵੀ ਨਹੀਂ ।

ਤੋਚੀ ਭਾਵੇਂ ਪੱਕਾ ਓਧਰ ਸੀ ਓਦੋਂ, ਪਰ ਗਾਮੀ ਨਾਲ ਪੂਰੀ ਸਾਂਝ  ਉਸਦੀ ।ਪੂਰਾ ਤਾਲ-ਮੇਲ ।…..ਬਚਪਨ ਦੀ ਆੜੀ ਕਰਕੇ ਜਾਂ ਉਸਦੇ ਭੱਠਾ ਮਾਲਕ ਨਾਲ ਫਸੀ ਕੁੜਿੱਕੀ ‘ਚੋਂ ਤੋਜੀ ਨੂੰ ਕੱਢਣ ਕਰਕੇ ।

….ਪਿੰਡ ਦੀ ਚੜ੍ਹਦੀ ਬਾਹੀ ਤੋਚੀ ਹੋਰਾਂ ਕੋਲ ਚਾਰ ਹੀ ਖੇਤ ਸਨ । ਪਿਓ-ਦਾਦੇ ਦੀ ਵਿਰਾਸਤ ।

ਵਿਚਕਾਰ ਬੰਬੀ ।

ਸ਼ਾਮ ਬਾਬੂ ਨੂੰ ਪਹਿਲਾਂ ਦੋ ਖੇਤਾਂ ਦੀ ਮਿੱਟੀ ਵੇਚੀ ਉਹਨਾਂ, ਇੱਟਾਂ ਪੱਥਣ ਨੁੰ । ਸਮੇਤ ਪਾਣੀ ।

ਵੱਡੀ ਭੈਣ ਦੇ ਵਿਆਹ ਵੇਲੇ । ਫਿਰ ਅਗਲੇ ਦੋਂਹ ਦੀ , ਟਰੈਕਟਰ ਲੈਣ ਦੀ ਮਨਸ਼ਾ ਨਾਲ ।ਵਾਅਦੇ ਮੁਤਾਬਿਕ ਤਾਂ ਪਹਿਲੇ ਦੋਨੋਂ ਖੇਤ ਦੋ ਸਾਲ ਪਹਿਲਾਂ ਖਾਲੀ ਹੋਣੇ ਸਨ ਤੇ ਅਗਲੇ ਦੋਨੋਂ ਅਗਲੇ ਦੋ ਸਾਲਾਂ ਪਿੱਛੋਂ । ਪਰ, ਪੱਕੇ ਕਾਗਜ਼ਾਂ ਦੀ ਲਿਖਤ-ਪੜ੍ਹਤਾ ਨੇ ਐਹੋ ਜਿਹੇ ਅਰਥ ਕੱਢੇ, ਐਹੋ ਜਿਹਾ ਘਚੋਲਾ ਮਾਰਿਆ ਕਿ ਤੋਚੀ ਹੋਰਾਂ ਦੇ ਚਾਰੋਂ ਖੇਤ ਚਾਰ ਸਾਲ ਫਸੇ ਰਹੇ ਸ਼ਾਮ ਬਾਬੂ ਦੇ ਕਬਜ਼ੇ ਹੇਠ ।

ਚੰਗਾ ਭਲਾ ਖੇਤੀ ਕਿੱਤੇ ਲੱਗਾ ਤੋਚੀ , ਕਈ ਚਿਰ ‘ਬੇ-ਜ਼ਮੀਨਾ,ਬੇ-ਅਰਥਾ ’ ਜਿਹਾ ਬਣਿਆ ਘੁੰਮਦਾ ਰਿਹਾ ।

ਟਰੈਕਟਰ ਲੈਣ ਲਈ ਵਸੂਲੀ ਰਕਮ, ਥੋੜ੍ਹੀ ਕੁ ਚੌਕੇ-ਚੁੱਲ੍ਹੇ ਦੀ ਭੇਟਾ ਚੜ੍ਹ ਗਈ , ਬਹੁਤੀ ਸ਼ਾਮ ਬਾਬੂ ਨਾਲ਼ ਚਲਦੇ ਕਚਹਿਰੀ ਝਗੜੇ  ਦੀ ।

ਹਾਰ ਕੇ ਉਸਨੇ ਆਪਣੇ ਤਨ-ਬਦਨ ਦੀ ਕੁੱਲ ਸੇਵਾ ਸਰਪੰਚ ਨੂੰ ਸੌਪ ਛੱਡੀ ।

ਸ਼ਾਮ ਬਾਬੂ ਦਾ ਫ਼ਸਤਾ ਵੱਢਣ ਦੇ ਇਰਾਦੇ ਨਾਲ ।

ਸਰਪੰਚ ਚਾਹੁੰਦਾ  ਤਾਂ ਉਸਨੂੰ ਵੀ ਉਹੋ ਜਿਹਾ ਪੁਰਜ਼ਾ ਦੇ ਸਕਦਾ ਸੀ , ਜਿਹੋ ਜਿਹਾ ਗਾਮੀ ਨੂੰ ਦਿੱਤਾ ਸੀ ਕਦੇ । ਉਸਨੂੰ ਵੀ ਉਵੇਂ ਦਾ ‘ਕੰਮ ’ ਸੌਂਪ ਸਕਦਾ ਸੀ , ਜਿਵੇਂ ਦਾ ਗਾਮੀ ਨੂੰ ਸੌਂਪਿਆ  ਸੀ ,ਇਕ ਵਾਰ ।

ਪਰ ਉਸਨੇ ਐਹੋ ਜਿਹਾ , ਤੱਤ-ਫ਼ੜੱਤ ਫੈਸਲਾ ਲਿਆ ਨਾ ।….ਉਹ ਤਾਂ ਹੁਣ ‘ਛੱਡ-ਛੁਡਾ ’ ਆਇਆ ਸੀ ਓਧਰਲਾ ਬੰਨਾ । ਉਹ ਤਾਂ ਕਦੋਂ ਦਾ ਅਦਲਾ  -ਬਦਲਾ ਕੀਤੀ ਬੈਠਾ ਸੀ –ਰੰਗ-ਰੂਪ , ਕੱਪੜਾ-ਲੱਤਾ, ਕੁੜਤੀ –ਪੱਗੜੀ । ਹੁਣ ਤਾਂ ਸਗੋਂ ਉਹ ‘ਕੱਟੜ- ਵਿਰੋਧੀ ’ ਸੀ ਲੁੱਟਾਂ-ਖੋਹਾਂ ਕਰਨ ਵਾਲੇ ਗੈਂਰ-ਸਮਾਜੀ ਤੱਤਾਂ ਦਾ । ਦੇਸ਼-ਕੌਮ ਦਾ ਅਮਨ-ਚੈਨ ਭੰਗ ਕਰਨ ਵਾਲੇ ਆਪ-ਹੁਦਰੇ ਜੁੱਟਾਂ ਦਾ ।

ਤਾਂ ਵੀ , ਵੇਲਾ ਵਿਚਾਰ ਕੇ ਸਰਪੰਚ ਨੇ ਬੜੇ ਠਰ੍ਹੰਮੇ ਨਾਲ਼ ਤੋਚੀ ਦੀ ਔ

ਸੁਣ ਕੇ ਵਾਚੀ-ਘੋਖੀ ।

ਉਸਦੀ ‘ਹਾਂ ’ ਪ੍ਰਾਪਤ ਕਰਕੇ ਤੋਚੀ ਮਹੀਨਾ ਖੰਡ ਚੁੱਪ ਤਾਂ ਰਿਹਾ , ਪਰ ਉਸਨੂੰ ਟਿਕਾ ਜਿਹਾ ਨਾ ਆਇਆ ।

ਉਹ ਮੁੜ ਸਰਪੰਚ ਦੇ ਪੈਰੀਂ ਜਾ ਪਿਆ ।

ਅੱਗੋਂ ਸਰਪੰਚ ਵੀ ਏਹੀ ਚਾਹੁੰਦਾ ਸੀ । ਏਨਾ ਕੁ ਈ ਟੋਹਣਾ ਸੀ ਉਸਨੂੰ ‘ਆਮ ਰੱਕਰੁਟੋ ’  ਤੋਂ ‘ਖਾਸ ਸਿਪਾਹੀ ’ ਭਰਤੀ ਕਰਨ ਲੱਗਿਆ । ਏਧਰ ਤਾਂ ਸਗੋਂ ਬਹੁਤੀ ਲੋੜ ਸੀ । ਉਸਨੂੰ ‘ਧਰਮੀ ’’ਆਗਿਆਕਾਰ ’ ਤੇ ‘ਸਿਰਲੱਥ ’ਮਰਜੀਵੜਿਆਂ ਦੀ ।

ਥੋੜ੍ਹਾ ਕੁ ਨਿਰਖ-ਪਰਖ਼ ਕੇ ਉਸਨੇ ਇਕ ਦਿਨ ਤੋਚੀ ਦੀ ਕੰਡ ਪੂਰੇ ਮੋਹ ਨਾਲ਼ ਥਾਪੜੀ – “ ….ਏਹ ਕਿੱਡਾ ਕੁ ਔਖਾ ਕੰਮ ਆ , ਅੱਜ ਹੀ ਹੋਇਆ ਲੈ ! ….ਜਾਹ ਗਾਮੀ ਨੂੰ ਮਿਲ਼ ਲਾ ਜਾ ਕੇ , ਆਪਣੇ ਪਿੰਡੇ ਆਲੇ ਨੂੰ । ਆਖੀਂ ਸਰਪੰਚ ਨੇ ਭੇਜਿਆ , ਰੱਖਾ ਸੂੰਹ ਨੇ …..।“

ਸਰਪੰਚ ਮੂੰਹੋਂ ਗਾਮੀ ਦਾ ਨਾਂ ਸੁਣ ਦੇ ਤੋਚੀ ਥੋੜ੍ਹਾ ਘਾਬਰਿਆ । ਇਸ ਲਈ ਨਹੀਂ ਕਿ  ਗਾਮੀ ਤੋਂ ਭੈਅ ਆਉਂਦਾ ਸੀ ਉਸਨੂੰ ,ਜਾਂ ਉਸ ਨਾਲ ਵੈਰ-ਵਿਰੋਧ ਸੀ ਕਿਸ ਕਿਸਮ ਦਾ । ਉਹ ਤਾਂ ਸਗੋਂ , ਯਾਰ-ਮਿੱਤਰ ਰਹੇ ਸਨ ਸ਼ੁਰੂ ਤੋਂ । ਭਲੀ-ਭਾਂਤ ਸਮਝਦੇ-ਸਿਆਣਦੇ ਸਨ ਇਕ ਦੂਜੇ ਨੁੰ । ਥੋੜ੍ਹਾ ਬਹੁਤ ਓਹਲਾ-ਪਰਦਾ ਰੱਖ ਕੇ ਵੀ ਕਿੰਨੀ ਸਾਰੀ ਸਾਂਝ ਸੀ ਦੋਨਾਂ ਵਿਚਕਾਰ । ਬਾਵੇ ਉੱਤੇ ਗੋਲੀ ਦਾਗ਼ਣ ਕਾਰਨ ਥੋੜ੍ਹੀ ਬਹੁਤ ਰੰਜਸ਼ ਹੋਈ ਵੀ ਤੋਚੀ ਨੂੰ , ਤਾਂ ਉਹ ਉਸਨੇ ਗਾਮੀ ਦਾ ਪਾਰਟੀ ਐਕਸ਼ਨ ਸਮਝ ਕੇ ਛੇਤੀ ਹੀ ਭੁੱਲ-ਭੁਲਾ ਛੱਡੀ । ਉਹ…..ਉਹ ਤਾਂ ਅਜੇ ਤਕ ਵੀ ਓਧਰ ਹੀ ਗਾਮੀ ਨੂੰ ,ਪੱਮੀ ਮਾਸਟਰ ਵਲਾਂ । ਉਸਦੇ ਤਾਂ ਚਿੱਤ ਚੇਤੇ ਵੀ ਨਹੀ ਸੀ ਕਿ ਟੁੱਟੇ-ਖੁੱਸੇ ਜਿਹੇ ਘਰ-ਘਾਟ ਵਾਲਾ ਗਾਮੀ ਐਡਾ ‘ਵੱਡਾ ਕਾਰਕੁਨ ’ ਹੋ ਸਕਦਾ ਐਧਰਲੇ ਵੰਨੇ…..।

ਸਾਰਾ ਵਹਿਮ ਭੁਲ-ਭੁਲਾ ਕੇ ਉਹ ਓਸੇ ਦਿਨ ਗਾਮੀ ਨੂੰ ਜਾ ਮਿਲਿਆ ਸੀ , ਉਸਦੇ ਪੱਕੀ ਇੱਟ ਕੇ ਬਗਲੇ ਵਾਲੇ ਕੱਚੇ ਘਰ ‘ਚ । ਸ਼ਾਮੀ ਹਨੇਰੇ ਪਏ ।

ਬਿਨਾਂ ਕਿਸੇ ਲੱਗ-ਲਿਬੈੜ ਦੇ ਉਹਨੇ ਸਰਪੰਚ ਦੀ ਆਖੀ ਬੋਲੀ ਸਾਰੀ ਬਾਤ-ਵਾਰਤਾ ਉਵੇਂ ਦੀ ਉਵੇਂ ਗਾਮੀਂ ਨੂੰ ਆਖੀ ਸੁਣਾਈ – “…..ਏਹ ਲੱਤਾਂ-ਠੁੱਡਿਆਂ ਦੇ ਯਾਰ ਗੱਲੀਂ-ਬਾਤੀਂ ਸੂਤ ਨਈਂ ਆਉਣੇ । ਏਨਾਂ ਤਾਂ ਦੂਜੇ ਰੁਕ ਈ ਸਿੱਧੇ ਹੋਣਾ ਟੇਢੇ ਢੰਗ ਨਾ ….ਵਿੰਗੀ ਉਗਲ ਦੇਖ ਕੇ …..”,ਸੱਜੇ ਹੱਥ ਦੀ ਉਂਗਲੀ ਘੋੜਾ ਦੱਬਣ ਵਾਂਗ ਵਿੰਗੀ ਕਹਿੰਦੀਆਂ ਤੋਚੀ ਨੇ ਆਪਣਾ ਹਿਰਖ਼ ਉਵੇਂ ਜਾਰੀ ਰੱਖਿਆ – “….ਮਿੱਟੀ-ਪਾਣੀ ਸਾਡੇ ਖੇਤਾਂ ਦਾ, ਸਿੱਖ-ਜੱਟਾਂ ਦਾ ਨੇ ਘਰ-ਤਜੋਰੀਆਂ ਏਹ ਭਰੀ ਜਾਂਦੇ ਆ ਸਿਰ ਘਸੇ ।…ਏਨ੍ਹਾਂ ਤਾਂ ਸਾਨੂੰ ਲੋਕਾਂ ਨੂੰ ਘਸਿਆਰੇ ਬਣਾ ਛੱਡਿਆ ਘਸਿਆਰੇ, ਦੋ-ਦੋ ਟਕੇ ਦੇ ਮੰਗਤੇ । ….ਲੱਖਾਂ ਦੇ ਜੀਮੀਂ ਮਾਲਕ ਅਹੀਂ ਨੰਗ ਹੋਏ ਫਿਰਦੇ ਆ, ਨੰਗ । ਲੈ ਭਰਾ, ਮੇਰਾ ਕੰਮ ਤੇਰੇ ਜੁੰਮੇ  ਆਂ, ਤੂੰ ਈ ਕਰਨਾ । ਸਰਪੰਚ ਆਂਹਦਾ ਸੀ ,ਤਕੜਾ ਹੋ ਤਕੜਾ , ਐਮੇਂ ਨਾ ਮੋਕ ਜਿਹੀ ਮਾਰੀ ਜਾਇਆ ਕਰ, ਜੱਟ-ਸਿੱਖਾਂ ਦਾ ਪੁੱਤਰ ਹੋ ਕੇ….।“

ਤੇਰੀ ਹੱਥ ਆਇਆ ਸਰਪੰਚ ਦਾ ਸੁਨੇਹਾ ਸੁਣ ਕੇ  ਗਾਮੀ ਨੂੰ ਚਿੰਤਾ ਤਾਂ ਜ਼ਰੂਰ ਹੋਈ , ਪਰ ਜੱਟ ਹੋਣ ਦਾ ਸੰਕਲਪ ਉਸਦੇ ਸੰਘੋਂ ਹੇਠਾਂ ਨਹੀਂ ਸੀ ਉਤਰਿਆ , ਨਾ ਸਿੱਖ ਹੋਣ ਦਾ ।…ਹੁਣ ਤੱਕ ਤਾਂ ਉਸਦੇ ਭਾਈਚਾਰੇ ਨੇ ਉਸਨੂੰ ਕਦੀ ਆਪਣਾ ਨਹੀਂ ਸੀ ਸਮਝਿਆ , ਆਪਣੇ ਵਿਚੋਂ ।ਨਾ ਈ ਉਸਦੇ ਮਾਂ-ਪਿਓ ਨੂੰ । ਜੱਟ ਹੁੰਦਿਆਂ ਵੀ ,ਸਿੱਖ ਹੁੰਦਿਆਂ ਵੀ । ਗਾਮੀ ਤਾਂ ਹੋਰ ਵੀ ਦੋ ਲਾਂਘਾਂ ਪਿਛਾਂਹ ਸੀ ਉਹਨਾਂ ਤੋਂ । ਮੁੱਲਾਂ-ਕੱਟ ਕਰਵਾ ਕੇ । ਪੰਮੀ ਮਾਸਟਰ ਵਰਗਾ । ਉਸਦੀ ਬੰਬੀ ‘ਤੇ ਅਕਸਰ ਅੳਦੇ-ਮਿਲਦੇ ਕਈਆਂ ਹੋਰਨਾਂ ਵਰਗਾ । ਜਿਹਨਾਂ ਮੂੰਹੋਂ ਕਦੀ ਵੀ ਗਾਮੀ ਨੇ ਜਾਤਾ-ਗੋਤਾਂ, ਧਰਮਾਂ-ਮਜ਼ਹਬਾਂ ਦੀ ਗੱਲ ਨਹੀ ਸੀ ਸੁਣੀ ।ਹਾਸੇ-ਠੱਠੇ ‘ਚ ਵੀ ਨਹੀਂ ।

ਹੁਣ ਤੱਕ ਉਹਨਾਂ ਵਰਗਾ ਬਣੇ ਰਹੇ ਗਾਮੀ ਨੂੰ , ਸਰਪੰਚ ਨੇ ਆਪਣੇ ਵਰਗਾ ਆਖ ਕੇ , ਕਾਫੀ ਸਾਰਾ ਬੇਚੈਨ ਕਰ ਦਿੱਤਾ ।

ਉਸਦਾ ਜੀਅ ਕੀਤਾ ਕਿ ਉਸੇ ਵੇਲੇ ਸਰਪੰਚ ਵੱਲੋਂ ਆਏ ‘ਸਰੋਪੇ ’ ਦਾ ਮੋੜਵਾਂ ਉੱਤਰ ਦੇ ਭੇਜੇ । ਉਸਨੂੰ , ਉਸਦੇ ਮਾਂ-ਪਿਓ ਨੂੰ ਹੁਣ ਤੱਕ ਆਪਣੇ , ਆਪਣੀ ਦਿੱਖ ਵਰਗੇ ਭਾਈਚਾਰੇ ਤੋਂ ਬਾਹਰ ਰੱਖੀ ਰੱਖਣ ਦਾ ਕਾਰਨ ਪੁੱਛੇ,ਪਰ ਉਸਨੇ ਅੰਦਰ ਉੱਠੇ ਜਵਾਰਭਾਟੇ ਨੁੰ ਦੱਬ ਹੀ ਲਿਆ ਸੀ , ਇਕ ਦਮ ।

ਸ਼ਾਇਦ ਤੋਚੀ ਖਾਤਰ ।

ਤੋਚੀ ਰਾਹੀਂ ਆਇਆ ਸਰਪੰਚ ਦਾ ਸੁਨੇਹਾ , ਉਸਨੇ ਸ਼ਾਮ ਬਾਬੂ ਤਕ ਅਗਲੇ ਦਿਨ ਹੀ ਅੱਪੜਦਾ ਕਰ ਦਿੱਤਾ, ਥੋੜ੍ਹਾ ਕੁ ਹੋਰ ਤਿੱਖਾ ਕਰਕੇ ।

ਬੱਸ, ਦਿਨਾਂ ਅੰਦਰ ਹੀ ਤੋਚੀ ਦੇ ਚਾਰੋਂ ਖੇਤ, ਖੇਤੀ ਕਾਰਜ ਲਈ ਵਿਹਲੇ ਹੋ ਗਏ ਸਨ ।

ਸਮੇਤ ਵਿਆਜ ।

ਤੋਚੀ ਦਾ ਭਲਾ ਕਰਕੇ ਗਾਮੀ ਨੇ ਜਾਂ ਉਸ ਨਾਲ ਪੱਗ-ਵਟਾ ਵਰਗੀ ਯਾਰੀ ਦੀ ਲਾਜ  ਰੱਖੀ ਹੋਊ , ਜਾਂ ਆਪਣੀ ਹੀ ਵਜਾ-ਕਤਾ ਵਰਗੇ ਬੰਦੇ ਦੀ ਸਮਝਾਈ ਰਣ-ਨੀਤੀ ਦੇ ਕਿਸੇ ਛੇਦ-ਅਨੁਛੇਦ ਦੀ ਪਾਲਣਾ ਕੀਤੀ ਹੋਊ , ਪਰ ਏਨੀ ਕੁ ਮੱਲ ਮਾਰਕੇ ਉਸ ਅੰਦਰ ਇਕ ਵੱਖਰੀ ਕਿਸਮ ਦੀ ਹਲਚਲ ਜਿਹੀ ਹੋਣ ਲੱਗ ਪਈ । ਇਕ ਹੋਰ ਈ ਤਰ੍ਹਾਂ ਦਾ ਵਹਾ ਜਿਹਾ ਵਗਣ ਲੱਗ ਪਿਆ – “…. ਨੇ ਜਾਣੀਏ ਏਹ ਮਾਰਕਾ…..। ਨੇ ਜਾਣੀਏ ਏਹ ਜਿੱਤ….! ਹੁਣ ਤਕ ਉਹ ਐਮੇ ਈ ਜੱਟ-ਸਿੱਖ ਭਾਈਚਾਰੇ ਨੂੰ …? ਹੁਣ ਤਕ ਐਮੇਂ ਈ ਉਹ ਸਿਰ-ਘਸੇ ਜਿਹੇ ਬਾਊ ਦੇ ਬੋਲ-ਕਬੋਲ…? “

ਉਸ ਅੰਦਰ ਉਂਗਮ ਆਈ ਹਲਕੀ ਜਿਹੀ ਤਬਦੀਲੀ ਬੱਸ ਥੋੜੇ ਕੁ ਦਿਨਾਂ ‘ਚ ਉਸਦੇ ਬਾਹਰ ਵੀ ਦਿੱਸਣ ਲੱਗ ਪਈ । ਉਸਦੇ ਮੂੰਹ-ਮੱਥੇ ‘ਤੇ , ਉਸਦੇ ਅੰਗਾਂ-ਪੈਰਾਂ ‘ਤੇ । ਉਸਦੀ ਚਾਲ-ਢਾਲ , ਬੋਲ-ਬਾਣੀ ਕਾਫੀ ਸਾਰੀ ਬਦਲ ਜਿਹੀ ਗਈ ।

ਬਾਬੂ ਮਾਲਿਕ ਨੂੰ ਆਪਣੇ ਦਫ਼ਤਰ  ਮੁਨਸ਼ੀ ਦਾ ਰੰਗ-ਢੰਗ ਦੇਖ ਕੇ ਢੇਰ ਸਾਰਾ ਸ਼ੱਕ ਹੋਰ ਵਧ ਗਿਆ ।

ਸ਼ੱਕ ਤਾਂ ਉਸਨੂੰ ਪਹਿਲਾਂ ਵੀ ਹੈਗਾ ਸੀ ਗਾਮੀ ‘ਤੇ , ਦਫ਼ਤਰ ਵਾਪਰੀ ਘਟਨਾ ਕਾਰਨ । ਪਰ ,ਓਦੋਂ ਗਾਮੀ ਨੇ ਸਰਾ-ਸਰ ਰਾਖੀ ਕੀਤੀ ਸੀ ਸ਼ਾਮ ਬਾਬੂ ਦੀ । ਰਾਖੀ ਹੀ ਨਹੀਂ ਸਗੋਂ ਜ਼ਿੰਦਗੀ ਬਖਸ਼ੀ ਸੀ ਉਸਨੂੰ । ਨਹੀਂ ਤਾਂ ਕੁਝ ਵੀ ਵਾਪਰ ਸਕਦਾ ਸੀ ਗੱਡੀ ਨਾਲ਼ ।ਜੇ ਨਾਂਹ-ਨੁੱਕਰ ਕਰਦਾ ਚਾਬੀ ਦੇਣੋਂ, ਤਾਂ ਉਸ ਨਾਲ਼ ਵੀ ।

ਉਸ ਤੋਂ ਪਿੱਛੋਂ ਸਰਪੰਚ ਦੇ ਕਿਸੇ ਬੰਦੇ ਦੀ ਹਿੰਮਤ ਨਹੀ ਸੀ ਹੋਈ , ਸ਼ਾਮ ਬਾਬੂ ਵੱਲ, ਉਸਦੇ ਕਿਸੇ ਵੀ ਭੱਠਾ  ਦਫ਼ਤਰ ਵਲ ਮੂੰਹ ਕਰਨ ਦੀ ।

ਚੰਦਾ-ਢਾਲ ਮੰਗਣ ਦੀ ਵੀ ਨਹੀਂ ।

ਹੁਣ ਤਕ ਉਸਦਾ ਸ਼ੱਕ  ਗਾਮੀਂ ਦੇ ਅਹਿਸਾਸ ਹੇਠ ਦੱਬ ਹੋਇਆ ਕਦੀ ਵੀ ਉਭਰ ਕੇ ਸਾਹਮਣੇ ਨਹੀਂ ਸੀ ਆਇਆ ।

ਤੋਚੀ ਦੇ ਖੇਤਾਂ  ਦੀ ਮੋੜ-ਮੁੜਾਈ ਪਿਛੋਂ ਤੋਂ ਉਸਨੇ ਗਾਮੀਂ ਵੱਲ ਨੁੰ ਹੋਰੂੰ-ਹੋਰੂੰ  ਜਿਹਾ ਝਾਕਦਾ ਸ਼ੁਰੂ ਕਰ ਦਿੱਤਾ ।

ਕੌੜੀ ਜਿਹੀ ਗਹਿਰੀ ਜਿਹੀ ਅੱਖੇ ।

ਉਂਝ ਮੂੰਹੋ-ਤੂਹੋਂ ਕਿਹਾ-ਬੋਲਿਆ ਕੁਝ ਨਾ, ਗਾਮੀ ਨੂੰ ।

ਕਹਿਣ-ਬੋਲਣ ਦੀ ਹਿੰਮਤ ਨਾ ਹੋਈ , ਡਰਦੇ ਦੀ ।

ਜਿੱਥੇ ਹੁੰਦੀ ਸੀ ਹਿੰਮਤ , ਉੱਥੇ ਉਸਦੇ ਠੁੱਡੇ-ਮੁੱਕੀਆਂ ਸਗੋਂ ਚਾਂਬਲ ਗਏ ।

ਬੰਦੂਆ ਮਜ਼ਦੂਰਾਂ ਵਰਗੀ ਕਾਰੀਗਰ ਲੇਬਰ ‘ਤੇ ।

ਆਏ ਦਿਨ ਕੋਈ ਨਾ ਕੋਈ ਲਹੂ-ਲੁਹਾਨ ਹੋਇਆ ਹੁੰਦਾ-ਨਿਕਾਸੀ –ਭਰਾਈ ਵਾਲਾ , ਚੁਣਾਵਾ ਪਥੇਰਾ ਜਾਂ ਹੋਰ ਕੋਈ ਮਾੜੀ-ਧਾੜ ।

ਉਸਦੇ ਘਸੁੰਨ-ਮੁੱਕੇ ਖਾ ਕੇ ।

ਐਵੇਂ ਨਿੱਕੀ-ਮੋਟੀ ਅਣਗਹਿਲੀ ਕਾਰਨ ।

ਰੋਂਦੀ-ਕਲਪਦੀ ਲੇਬਰ ਮੁੜ ਘੜੀ ਗਾਮੀ ਕੋਲ ਅੱਪੜਦੀ । ਉਸ ਉੱਤੇ ਗਿਲੇ-ਸ਼ਿਕਵੇ ਕਰਦੀ । ਉਲ੍ਹਾਮੇ ਦਿੰਦੀ ਉਸਨੂੰ – “…. ਯਾ ਕਾ ਹੋਵਤ ਹੈ ਮੁਨਸ਼ੀ  ਬਾਬੂ….ਕਾਹੇ ਜੁਲਮ ਹੋਵਤ ਹੈ ਹਮ ਪੇ ! ….ਤੁਮ ਤੋ ਬੋਲਤ ਰਹੋ  ਨਾਹੀ ਕਰਤ ਹੋ ਮਾਰਪੀਟ , ਅੱਬ ਕੀ ਬਾਰ । ਨਾਹੀ ਦੇਵਤ ਹੋ ਗਾਲੀ ਹਮਹੀ ਜਾਤ ਕੋ , ਹਮਰੇ ਦੇਸ-ਗਾਂਵ ਕੋਂ …..! ਉਧਰ ਐਸਾ ਈ ਬੋਲਤ ਹੈ ਨਾ ਤੂੰ ਮੁਨਸ਼ੀ ਬਾਬੂ….!! ‘’

ਉਹਨਾਂ ਦੇ ਸੱਚ ਸਾਹਮਣੇ ਛਿੱਥੇ ਪਏ ਗਾਮੀਂ ਨੂੰ ਸਰਪੰਚ ਦੇ ਤੋਚੀ ਹੱਥ ਭੇਜੇ ਬੋਲ ਹਰ ਵਾਰ ਥਾਪੀ ਦਿੰਦੇ ਉਸਨੂੰ – “….ਏਹ ਲੱਤਾਂ-ਠੱਡਿਆਂ ਦੇ ਯਾਰ, ਗੱਲੀ-ਬਾਤੀਂ ਸੂਤ ਨਈਂ ਆਉਣੇ । ਏਨ੍ਹਾਂ ਨੂੰ ਦੂਜੇ ਰੁਕ ਈ ਸੂਤ….।“ਵਿਚੋਂ ਹੀ ਕਿਧਰੇ ਪੱਮੀ ਮਾਸਟਰ ਦੀ ਸਿੱਖਿਆ-ਵਿਦਿਆ ਵੀ ਉਸਦੀ ਪਿੱਠ ਆ ਥਾਪੜਦੀ – “ ….ਏਹ ਮਾਇਆਧਾਰੀ ਜਮਾਤ ਪੈਰਾਂ ਦੀ ਬੜੀ ਥਿੜਕੂ  ਹੁੰਦੀ , ਇਕ ਨੰਬਰ ਦੀ ਡਰਪੋਕ । ਜ਼ਰ ਕੁ  ਅੱਖ ਗਹਿਰੀ ਕਰਨ ਤੇ ਬੱਸ ….।“

ਪਰ, ਗਾਮੀ ਨੇ ਹੁਣ ਤਕ ਨਾ ਤਾਂ ਕਦੀ ਮਾਲਿਕ ਬਾਬੂ ਵੱਲ ਨੂੰ ਗਹਿਰੀ ਅੱਗੇ ਦੇਖਿਆ ਸੀ ,ਨਾ ਈ ਉਸਨੂੰ ਦੂਜੇ ਰੁਕ ਸੂਤ ਕਰਨ ਲਈ ਉਬਾਲਾ ਖਾਧਾ ਸੀ , ਉਸਦੇ ਅੰਦਰ ਨੇ ।

ਸਰਪੰਚ ਤੋਂ ਲਿਆ ਫੜਿਆ ਨਵਾਂ-ਨਿਕੋਰ ਪੁਰਜ਼ਾਂ ਸਾਂਭ ਪਕੜ ਕੇ ਵੀ ਨਹੀਂ ।

ਪੱਮੀ ਮਾਰਟਰ ਦਾ ਸਮਝਾਇਆ ਤਿੱਖਾ ਸੰਘਰਸ਼ੀ ਰਾਹ ਵੀ ਉਸਨੂੰ ਬਾਵੇ ਨੂੰ ਜ਼ਖਮੀ ਕਰਨ ਤੋਂ ਪਿੱਛੋਂ ਜਾ ਕੇ ਕਿਤੇ ਯਾਦ ਆਇਆ – “…..ਏਹ ਹਥਿਆਰ ਸ਼ਕਤੀ ,ਜਥੇਬੰਦਕ ਸ਼ਕਤੀ ਦੀ ਮੁੱਠ ‘ਚ ਹੋਣੀ ਚਾਹੀਦੀ ,ਕੱਲੇ-ਕਹਿਰੇ ਨਾਇਕ ਦੇ ਹੱਥ ‘ਚ ਨਹੀਂ । ਨਹੀਂ ਤਾਂ …..ਨਹੀਂ ਤਾਂ …..।“

ਬਾਵੇ ਦੀ ਪੈੜ ਚਾਲ ਵਰਗੀ ਪੁੱਟੀ ਪਹਿਲੀ ਲਾਂਘ ਹੀ ਉਸਨੂੰ ਬਿਲਕੁਲ ਹੀ ਦੂਜੇ ਬੰਨੇ ਲੈ ਤੁਰੀ ਸੀ , ਉਲਟ ਬੰਨੇ । ਸ਼ਾਮ ਬਾਬੂ ਕਰਨ ਵੱਲ , ਉਲਟਾ ਉਸਦੀ ਰਾਖੀ ਕਰਨ ਵਲ ।

ਉਸਦੇ ਵਹਿਸ਼ੀਆਨਾ ਵਰਤੋਂ ਵਿਹਾਰ ਨੂੰ ਰੋਕਣ ਟੋਕਣ ਲਈ, ਉਸਦੀ ਜਾਂਗਲੀ ਕਿਸਮ ਦੇ ਹਊ ਭਾਵਨਾ ਨੂੰ ਹੋੜਨ ਮੋੜਨ ਲਈ ,ਹੁਣ ਤਕ ਉਸਦੀ ਬਾਬੂਗੀਰੀ ਵਿਰੁੱਧ ਇਕ ਵੀ ਸ਼ਬਦ ਮੂੰਹੋਂ ਨਹੀਂ ਬੋਲਿਆ ਗਿਆ ਗਾਮੀ ਤੋਂ ।

ਉਸਦੇ ਮੂੰਹੋਂ ਨਹੀ ਬੋਲਿਆ ਗਿਆ ਗਾਮੀ ਤੋਂ ।

ਉਸਦੇ ਮੂੰਹ ‘ਤੇ ਜਾਂ ਪਿੱਠ ਪਿੱਛੇ ।

ਖਿਝੀ-ਖਪੀ ਲੇਬਰ ਨੂੰ ਠਾਰਸ ਦੇਣ ਲਈ ਵੀ ਨਹੀਂ ।

…ਕਿੰਨੇ ਪਾਪੜ ਵੇਲਣੇ ਪੈਂਦੇ ਸਨ ਉਸਨੂੰ ਆਈ ਵਾਰ ਭੱਠਾ ਲੇਬਰ ਨੂੰ ਘਰੋਂ ਤੋਰਨ ਲੱਗਿਆਂ ।ਉਹਨਾਂ ਦੇ ਪ੍ਰਦੇਸੋਂ ਯੂ.ਪੀ., ਬਿਹਾਰ ਜਾਂ ਰਾਜਿਸਥਾਨ ਤੋਂ ।ਕਿਸੇ ਦੀ ਟੁੱਟੀ-ਉੱਖੜੀ ਝੁੱਗੀ-ਝੌਂਪੜੀ ਦਾ ਸਿਰ ਢਕਣ ਕਰਕੇ , ਕਿਸੇ ਦਾ ਰੋਂਦਾ ਵਿਲਕਦਾ ਬਾਲ-ਬੱਲਾ ਵਰਚਾ-ਪਰਚਾ ਕੇ , ਜਾਂ  ਕਿਸੇ ਦੇ ਟੱਬਰ-ਟੀਰ , ਮਾਈ-ਬਾਪ ਦੀਆਂ ਜਗਦੀਆਂ-ਬੁਝਦੀਆਂ ਅੱਖਾਂ ‘ਚ ਕੱਖਾਂ ਕਾਨਿਆਂ ਦ ਝੁੱਗੇ ਢਾਰਿਆਂ ਦੀ ਥਾਂ, ਪੱਕੀਆਂ ਇੱਟਾਂ ਦੇ ਘਰ-ਕੋਠੜਿਆਂ ਦੇ ਸੁਪਨੇ ਲਟਕਦੇ ਕਰਕੇ ।

ਉੱਚੇ ਆਲੀਸ਼ਾਨ ਭਵਨਾਂ ਲਈ ਪੱਕੀ ਇੱਟ ਦੇ ਅੰਬਾਰ ਲਾਉਣ ਵਾਲੀ ਕੱਚੀ ਲੇਬਰ ਦੇ ਟੱਬਰ-ਟੀਰ , ਮਾਈ ਬਾਪ ਦੀਆਂ ਜਗਦੀਆਂ ਬੁਝਦੀਆਂ ਅੱਖਾਂ ‘ਚ ।

ਪਰ, ਹੁਣ ਤਕ ਨਾ ਤਾਂ ਉਹ ਕਿਸੇ ਦਾ ਘਰ ਕੋਠੜੀ ਹੀ ਪੱਕਾ ਕਰਵਾ ਸਕਿਆ ਸੀ ,ਸ਼ਾਮ ਬਾਬੂ ਨੂ ਆਖ ਸੁਣ ਕੇ , ਕਦ ਇਮਦਾਦ ਕਰਵਾ ਕੇ , ਤੇ ਨਾ ਹੀ ਉਸਦੇ ਗੇੰਦੇ-ਮੰਦੇ ਗਾਲੀ ਗਲੋਚ , ਲੱਤਾਂ ਹੂਰੇ ਮੱਕੀਆਂ ਦੀ ਮਾਰ ਤੋਂ ਰੱਖ ਬਚਾਅ ਹੀ ਕਰ ਸਕਿਆ , ਉਹਨਾਂ ਦਾ ।

ਦਿਲੋਂ ਮਨੋਂ ਚਾਹੁੰਦਾ ਹੋਇਆ ਵੀ ।

ਹੋਰ ਤਾਂ ਹੋਰ ਬਾਬੂ ਮਾਲਿਕ ਤਕ ਉਹਨਾਂ ਦਾ ਗਿਲਾ ਸ਼ਿਕਵਾ ਅੱਪੜਦਾ ਕਰਨ ਦੀ ਹਿੰਮਤ ਕਦੀ ਨਹੀਂ ਸੀ ਕੀਤੀ ਗਾਮੀ ਨੇ ।

ਪਰ , ਤੋਚੀ ਦੇ ਖੇਤ ਮੁੜਦੇ ਕਰਨ ਦਾ ਸਰਪੰਚ ਦਾ ‘ਸੁਨੇਹਾ ’ ਸ਼ਾਮ ਬਾਬੂ ਤਕ     ਅਪੜਦਾ ਕਰਨ ਲਈ ,ਉਸ ਅੰਦਰ ਪਤਾ ਨਈਂ ਕਿਵੇਂ ਦੀ ਹਿੰਮਤ ਜਾਗ ਪਈ ।……ਜੱਟ ਸਿੱਖ ਹੋਣ ਦੀ ਉਪਾਧੀ ਮਿਲ ਜਾਣ ਕਰਕੇ ਜਾਂ ਪੱਮੀ ਮਾਸਟਰ ਦੀ ਬੰਬੀ ਤੇ ਮਿਲਦੇ ਟੱਕਰਦੇ ਰਹੇ ਓਪਰੇ ਜਿਹੇ ਬੰਦਿਆਂ ਦਾ ਪੰਡਿਤ  ਤੀਰਥ ਰਾਮ ਦਾ ਕਿਹਾ ਸੁਣਿਆ ਸਾਰਾ ਕੁਝ ਭੁੱਲ-ਭੁਲਾ ਜਾਣ ਕਰਕੇ ।

ਉਸਦੇ ਆਪਣੇ ਯਤਨਾਂ ਨਾਲ ਆਈ ਦੂਰ-ਪਾਰ ਦੀ ਲੇਬਰ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਉਲ੍ਹਾਮਾ ਲਈ ਉਸਦਾ ਦਫ਼ਤਰ ਮੱਲੀ  ਰੱਖਦੀ , ਉਸਦੀ ਤਰਫ਼ਦਾਰੀ ਭਾਲਣ ਲਈ ।ਪਿਛਲੇ ਕੱਲ੍ਹ ਦੀ ਘਟਨਾ ਨੇ ਤਾਂ ਜਿਵੇਂ ਉਸਨੂੰ ਉਸਦੇ ਤਰਫ਼ਦਾਰੀ ਦੇ ਖੋਲ ‘ਚੋਂ ਭੁੜਕਾ ਕੇ ਬਾਹਰ ਵਗਾਹ ਮਾਰਿਆ ਹੋਵੇ, ਰੜੇ-ਪੱਧਰੇ । ….ਰੋਂਦੇ ਵਿਲਕਦੇ ਛਾਂਗੂ ਰਾਮ ਨੂੰ ਵਰਚਾ-ਪਰਚਾ ਕੇ ਉਹ ਅਜੇ ਮੁੜਿਆ ਸੀ ਦਫ਼ਤਰ , ਕਿ ਨਿਕਾਸੀ ਕਰਦੀ ਸਾਰੀ ਲੇਬਰ, ਉਸ ਦੁਆਲੇ ਆ ਜੁੜੀ-ਛਾਂਗੂ ਰਾਮ ਨੂੰ ਪਈ  ਮਾਰ ਦਾ ਕਾਰਨ ਪੁੱਛਣ ।

ਹਰ ਕੋਈ ਆਪਣੀ ਆਪਣੀ ਸੁਰ ‘ਚ ਮੰਦਾ-ਚੰਗਾ ਬੋਲਦਾ ਗਿਆ – ਸ਼ਾਮ ਬਾਬੂ ਨੂੰ ਵਿਚੇ ਈ ਗਾਮੀ ਨੂੰ ।

ਕਿਸੇ ਦੇ ਉੱਚੇ-ਨੀਵੇਂ ਬੋਲ ਗਾਮੀਂ ਦੀ ਸਮਝ ਪੈਂਦੇ ਕਿਸੇ ਦੇ ਨਾ ਵੀ ।…..ਬਾਬੂ ਤਾਂ ਆਪਣੀ ਕਾਰਵਾਈ ਪਾ ਕੇ ਉਸੇ ਵੇਲੇ ਖਿਸਕ ਗਿਆ ਸੀ ,ਭੱਠੇ ਤੋਂ ।

ਥੋੜ੍ਹਾ ਕੁ ਚਿਰ ਤਾਂ ਗਾਮੀ ਉਹਨਾਂ ਦਾ ਗੁੱਸਾ-ਗਿਲਾ ਚੁੱਪ-ਚਾਪ ਸੁਣਦਾ ਰਿਹਾ, ਜਿਵੇਂ ਸੁਣਿਆ ਕਰਦਾ ਸੀ ਹਰ ਵਾਰ । ਫਿਰ ….ਫਿਰ ਪਤਾ ਨਈਂ ਉਸਦੇ ਅੰਦਰ ਨੇ ਕਿਹੋ ਜਿਹਾ ਉਛਾਲਾ ਮਾਰਿਆ , ਕਿਹੋ ਜਿਹਾ ਤਾਅ ਚੜਿਆ ਉਸਨੂੰ-ਕੁਰਸੀ ਤੋਂ ਉਠਦਿਆਂ ਸਾਰ ਉਹ ਟੁੱਟ ਹੀ ਪਿਆ ‘ਰੋਂਦੀ-ਵਿਲਕਦੀ ’ ਧੂੜ-ਘੱਟਾ ਹੋਈ ਹਮ ਸ਼ਕਲ ਲੇਬਰ  ‘ਤੇ ।ਪੂਰੇ ਜਲ-ਜਲੋ ਨਾਲ਼, ਪੂਰੀ ਜੱਟ ਹਊ ਨਾਲ਼ ।

ਨਾਲੋਂ-ਨਾਲ ਹੂਰੇ-ਮੁੱਕੀਆਂ, ਲੱਤੇ-ਠੁੱਡੇ , ਨਾਲੋ-ਨਾਲ , ਗਾਲੀ –ਗਲੋਚ , ਗੰਦ-ਮੰਦ ।

ਵਿਚੋਂ ਉਹਨਾਂ ਨੂੰ ,ਵਿਚੇ ਉਹਨਾਂ ਦੇ ਪ੍ਰਾਂਤਾਂ-ਸੂਬਿਆਂ ,ਗੋਤਾਂ-ਜਾਤਾਂ ਨੂੰ ।

ਬਿਲਕੁਲ ਸ਼ਾਮ ਬਾਬੂ ਵਾਂਗ । ਅੱਵਲ ਉਸ ਤੋਂ ਵੀ ਦੋ ਰੱਤੀਆਂ ਉੱਪਰ,ਉੱਚੀ-ਤਿੱਖੀ ਸੁਰ ‘ਚ ।

ਦੌੜਦੀ-ਭੱਜਦੀ ,ਭੈਅ-ਭੀਤ  ਹੋਈ ਨਿਕਾਸੀ ਲੇਬਰ ਤਾਂ ਗਾਮੀ ਨੂੰ ਭੋਣ ਚੜ੍ਹਿਆ ਦੇਖ ਕੇ, ਆਪਣੀ, ਆਪਣੀ ਘੁਰਨੀਂ ਜਾ ਲੁਕੀ, ਪਰ ਸਾਹੋ-ਸਾਹ ਹੋਇਆ ਗਾਮੀਂ ਹੋਰ ਕਿੰਨਾ ਈ ਚਿਰ ਦਫ਼ਤਰੋਂ ਬਾਹਰ ਖੜ੍ਹਾ ਅਵਾ-ਤਵਾ ਬੋਲਦਾ ਰਿਹਾ ।ਪਤਾ ਨਈਂ ਕਿਸ ਕਿਸ ਨੂੰ , ਕੀ ਕੀ ?

ਅਵਾ-ਤਵਾ ਬੋਲਦਾ ਉਹ ਥੋੜ੍ਹੇ ਚਿਰ ਪਿੱਛੋਂ ਫਿਰ ਜਿਵੇਂ ਸੁੰਨ ਹੀ ਹੋ ਗਿਆ, ਇਕ ਦਮ ਚੁੱਪ  । ਹੁਣੇ ਹੁਣੇ ਗੜ੍ਹਕਦੇ-ਗਰਜਦੇ ਬੋਲ ਜਿਵੇਂ ਉਸਦੇ ਅੰਦਰ ਸੌ ਈ ਗਏ, ਦੱਬ ਈ ਗਏ ਹੋਣ ।

ਉਸਦੇ ਕੰਬਦੇ-ਡੋਲਦੇ ਅੰਗ ਪੈਰ ਵੀ ਭੱਠੇ ਦੇ ਕਿਸੇ ਵੀ ਕਿਸੇ ਹਿੱਸੇ ਵੱਲ ਨੂੰ ਤੁਰਨ ਤੋਂ ਇਨਕਾਰੀ ਹੋ ਉੱਠੇ ।

ਨਾ ਅਗਾਂਹ ਘਾਟ ਵੱਲ ਨੂੰ , ਨਾ ਪਿਛਾਂਹ ਦਫ਼ਤਰ ਵੱਲੋ ਨੁੰ ।

ਦਿਨ ਭਰ ਦੀ ਵੇਚ-ਵਟਕ ਉਵੇਂ ਦੀ ਉਵੇਂ ਪਈ ਛੱਡ,ਉਹ ਇੱਟਾਂ ਦੀ ਜੂਹ ‘ਚੋਂ ਬਾਹਰ ਨਿਕਲ ਆਇਆ ।….ਰਵਾਂ-ਰਵੀਂ ਤੁਰਿਆ ਉਹ ਪਿੰਡ ਪਹੁੰਚ ਗਿਆ, ਸਿੱਧਾ ਆਪਣੇ ਘਰ ।

ਘਰ ਦੀ ਚਾਰ-ਦੀਵਾਰੀ ਅੰਦਰ  ਬੰਦ ਹੋਇਆ , ਫਿਰ ਕਈ ਦਿਨ ਅੰਦਰੋਂ ਬਾਹਰ ਨਾ ਨਿਕਲਿਆ ।

ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ….ਉਹ ਇਸ ਦਾ ਕੀ ਕਾਰਨ ਦੱਸੇ ਕਿਸੇ ਨੂੰ…..।

ਕਿਸੇ ਤੋਂ ਪਹਿਲਾਂ ਆਪਣੇ ਆਪ ਨੂੰ ਹੀ…..।

ਉੱਚੇ ਰੁੱਖਾਂ ਦੀ ਛਾਂ
ਪੋਹ ਮਹੀਨਾ , ਲੋਹੜੇ ਦੀ ਠੰਡ ਸੀ , ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ ਹੋ ਚੱਲੇ ਸਨ, ਨਾ ਸੀਮਿੰਟ ,ਨਾ ਇੱਟਾਂ , ਨਾ ਲੋਹਾ । ਬਲੈਕ ਵਿੱਚ ਮਿਲਦੀਆਂ ਚੀਜ਼ਾਂ ਅੱਗ ਦੇ ਭਾ ਲੱਭਦੀਆਂ ਸਨ । ਦੋ ਮਹੀਨੇ ਦੀ ਹੋਰ ਛੁਟੀ ਦੀ ਟੇਲੈਕਸ ਕੀਤੀ ਸੀ , ਮਨਜ਼ੂਰ ਇਕੋ ਦੀ ਹੋਈ ਸੀ ।

ਕੁਝ ਆਟਾ ਦਲੀਆ ਕਰ ਕੇ ਸੋਚਿਆ , ਚੱਠ ਕਰ ਲੈਣੀ ਚਾਹੀਦੀ ਹੈ । ਡੇਰੇ ਵਾਲੇ ਸੰਤਾਂ ਤੋਂ ਮਹੂਰਤ ਕਢਵਾਉਣ ਗਏ ਸ਼ਿਵਚਰਨ ਨੂੰ ‘ਮਾਤਾ ਜੀ ’  ਨੇ ਰਾਤੀਂ ਰੋਕ ਲਿਆ ,ਉਨ੍ਹਾਂ ਨੂੰ ‘ਵੱਡੇ ਸੰਤਾਂ ‘ ਦੇ ਵਲੈਤੋਂ ਮੁੜ ਆਉਣ ਦੀ ਤਾਰ ਜੁ ਅੱਜ ਹੀ ਆਈ ਸੀ ।

ਅਗਲੇ ਦਿਨ ਸਵੇਰੇ—ਸਵੇਰੇ ਹੀ ਵੱਡੇ ਸੰਤ ਡੇਰੇ ਪਹੁੰਚ ਗਏ । ਲੋਹੜੀਓਂ ਤੀਜੇ ਦਿਨ ਤੇ ਮਾਘੀਓਂ ਦੂਜੇ ‘ਅਖੰਡ ਪਾਠ’ ਦਾ ਭੋਗ ਪਾਉਣ ਦਾ ਹੁਕਮ ਹੋਇਆ । ਸ਼ਿਵਚਰਨ ਨੇ ਪੰਜ ਦਿਨਾਂ ਵਿਚ ਹੀ ਸਾਰੀ ਸਮੱਗਰੀ ਇਕੱਠੀ ਕੀਤੀ — ਆਟਾ, ਚੌਲ , ਘਿਉ ,ਦਾਲਾਂ ,ਵੇਸਣ ,ਸਬਜ਼ੀਆਂ ,ਚਾਦਰਾਂ , ਪੱਗਾਂ ,ਤੌਲੀਏ ,ਤੇਲ ,ਸਾਬਣ ,ਸਭ ਕੁਝ । ਪਾਠੀ ਸਿੰਘਾਂ ਲਈ ਤੇ ਵੱਡੇ ਸੰਤਾਂ ਲਈ ਵੱਖ ਵੱਖ ਸਾਬਣ ਚਾਕੀਆਂ ।ਤੌਲੀਆਂ ਜਿਸ ਨਾਲ ਵੱਡੇ ਸੰਤਾਂ ਇਸ਼ਨਾਨ ਕਰਨਾ ਸੀ , ਉਸ ਨੂੰ ਹੋਰ ਕੋਈ ਨਹੀਂ ਸੀ ਵਰਤ ਸਕਦਾ । ਪਰ ਨਵ—ਵਿਆਹੀਆਂ ਸੰਤਾਂ ਦਾ ਦੁੱਧ—ਚਿੱਟਾ ਕਛੈਹਰਾ ਧੋਣ ਲਈ ਭੱਜ ਭੱਜ ਕੇ ਇੱਕ ਦੂਜੀ ਤੋਂ ਵਾਰੀ ਲੈਂਦੀਆਂ , ਕਿਉਂਕੀ ਸ਼ਿਵਚਰਨ ਦੇ ਘਰੋਂ ਸੁਰਜੀਤ ਦੀ ਬਾਂਝ ਇਸੇ ਹੀ ‘ਸੇਵਾ’ ਨਾਲ ਕਿਤੇ ਸੱਤੀ ਸਾਲੀਂ ਜਾ ਕੇ ਹਰੀ ਹੋਈ ਸੀ । ਜਦੋਂ ਵੱਡੇ ਸੰਤ ਵਲੈਤ ਦੇ ਦੌਰੇ ‘ਤੇ ਜਾਂਦੇ ,ਕੁੱਖੋਂ ਸੁੰਞੀ ਸੁਰਜੀਤ ‘ਕਛੈਰਾ—ਸਾਹਬ’ ਧੋਣ ਦੀ ਸੇਵਾ ਆਪ ਸੰਭਾਲਦੀ ।

ਉਹਦੇ ਲੱਕੀ ਨੂੰ ਗੋਦੀ ਬਿਠਾ , ਵੱਡੇ ਸੰਤਾਂ ਨੇ ਕਈ ਵਾਰ ਉਹਨੂੰ ਦੱਸਿਆ ਸੀ ਕਿ ‘ਉਨ੍ਹਾਂ’ ਲੱਕੀ ਨੂੰ ਇੱਕ ਸ਼ੇਰਨੀ ਦੀ ਕੁੱਖੋਂ ਸੁਰਜੀਤ ਦੇ ਗਰਭ ਵਿਚ ਲਿਆਂਦਾ ਸੀ । ਵੱਡੇ ਸੰਤਾਂ ਨੇ ਮਹਾਰਾਜੇ ਪਟਿਆਲੇ ਨਾਲ ਪਿਛਲੇ ਜਨਮ ਵਿਚ ਕੀਤੀ ਤਪੱਸਿਆ ਦੀ ਕਥਾ ਵੀ ਕਈ ਵਾਰ ਉਹਨੂੰ ਸੁਣਾਈ ਸੀ , ਜਿਸ ਸਦਕਾ ‘ਉਸ ਨੂੰ ਰਾਜ ਤੇ ਸਾਨੂੰ ਸਾਧ ਮੱਤ’ ਆਪਣੇ ਮੂੰਹੋਂ ਮੰਗ ਕੇ ਮਿਲੇ ਸਨ । ਵਲੈਤ ਬੈਠੀ ਸੁਰਜੀਤ ਅਜਿਹੀਆਂ ਅਲੋਕਾਰ ਕਥਾਵਾਂ ਸੁਣਦੀ ਮੁਗਧ ਹੋ ਜਾਂਦੀ ਸੀ ਤੇ ਕਈ ਕਈ ਰਾਤਾਂ ‘ਵੱਡੇ ਸੰਤਾਂ’ ਦੇ ਘੁਰਾੜੇ ਮਾਰਨ ਤੱਕ ਮੁੱਠੀਆਂ ਭਰਦੀ ਰਹਿੰਦੀ ।

ਹੁਣ ਤਾਂ ਸੁਰਜੀਤ ਦੇ ਵੱਡੇ ਭਾਗ ਸਨ ,ਆਪਣਾ ਪਿੰਡ , ਆਪਣੀ ਕੋਠੀ ਦੀ ਚੱਠ ਕਰਨ ਲਈ ਉਨ੍ਹਾਂ ਹੀ ਸੰਤਾਂ ਦੇ ਚਰਨ ਪੁਆ , ਆਪਣਾ ਜਨਮ ਸਫਲਾ ਕਰ ਕੇ , ਉਨ੍ਹਾਂ ਹੋਰ ਕਈਆਂ ਦਾ ‘ਪਾਰਾ—ਉਤਾਰਾ’ ਕਰਨ ਦੀ ਵਿਧੀ ਬਣਾਈ ਸੀ ।

ਲੋਹੜੀਓਂ ਪਹਿਲੀ ਰਾਤ ,ਵੱਡੇ ਸੰਤਾਂ ਦੀ ਸਟੇਸ਼ਨ ਵੈਗਨ ਸਮੇਤ ਅਮਲਾ ਫੈਲਾ ਪਿੰਡ ਪਹੁੰਚ ਗਿਆ । ਗੁਰਦੁਆਰੇ ਵਿੱਚ ਲੱਗੇ ਸਪੀਕਰ ‘ਤੇ ਭਾਈ ਹੋਰੀਂ ਸ਼ਿਵਚਰਨ ਸਿੰਘ ਦੇ ਘਰ ਸੰਤਾਂ ਦੇ ਪਹੁੰਚਣ ਦੀ ਖ਼ਬਰ “ਆਪ ਅਕਾਲ ਪੁਰਖ,ਲੋਕ ਪ੍ਰਲੋਕ ਦੇ ਸਹਾਈ , ਦੀਨ ਦੁਖੀ ਦੇ ਮਾਲਕ” ਆਦਿ ਵਿਸ਼ਲੇਸ਼ਣਾਂ ਨਾਲ , ਸਾਰੇ ਨਗਰ ਨੂੰ ਬਹੁਤ ਵੱਡਿਆਂ ਭਾਗਾਂ ਵਾਲਾ ਗਰਦਾਨ ਕੇ ,ਨਸ਼ਰ ਕੀਤੀ । ਉਸ ਆਥਣ ਗੁਰਦਵਾਰਿਓਂ ਟੇਪ ਕੀਤਾ ਰਹਿਰਾਸ ਦਾ ਪਾਠ ਵੀ ਨਾ ਵਜਿਆ ।

ਸ਼ਿਵਚਰਨ ਦੀ ਨਵੀਂ ਕੋਠੀ ਵਿਚ ਦੀਵਾਨ ਸਜਿਆ । ਅਤਿ—ਵੈਰਾਗ ਭਰੀ ਸੁਰ ਵਿਚ ਵੱਡੇ ਸੰਤਾਂ ਨੇ ਕਥਾ ਕੀਤੀ ਤੇ ਰਾਗੀ ਸਿੰਘਾਂ ਨੇ ਕੀਰਤਨ । ਆਰਤੀ ਹੋਈ । ਆਟੇ ਦੇ ਤੇਰ੍ਹਾਂ ਦੀਵਿਆਂ ਵਾਲੀ ਥਾਲੀ ਘਿਉ ਨਾਲ ਭਰੀ , ਲੰਮੀਆਂ ਲਾਟਾਂ ਨਾਲ ਜਗਦੀ ਇੱਕ ਵੱਡੀ ਥਾਲੀ ਨੇ,ਵੱਡੇ ਸੰਤਾਂ ਦੇ ਸਿਰ ਉਪਰੋਂ ਦੀ ਘੁ਼ੰਮਣੀ ਨੇ , ਆਈਆਂ ਸੰਗਤਾਂ ਨੂੰ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਕਸ਼ਾਤ ਪ੍ਰਤੱਖ ਦਿਖਾਈ । ਅਰਦਾਸ ਪਿਛੋਂ ਸੰਤਾਂ ਨੂੰ ,ਮੱਥਾਂ ਟੇਕ ਕੇ ਪੁੱਛਾਂ ਪੁੱਛਣ ਵਾਲਿਆਂ ਮਾਈਆਂ ਭਾਈਆਂ ਕੋਲੋਂ ਵਿਹਲ ਉਦੋਂ ਮਿਲੀ ,ਜਦੋਂ ਡਾਈਨਿੰਗ ਰੂਮ ਵਿੱਚ ਪਰੋਸਿਆ ਪ੍ਰਸ਼ਾਦਾ ਇੱਕ ਵਾਰ ਠੰਡਾ ਹੋ ਕੇ ਮੁੜ ਰਸੋਈ ਵਿਚ ਨਾ ਚਲਾ ਗਿਆ ।

ਵੱਡੇ ਸੰਤਾਂ ਨੇ , ਵਿਸ਼ਰਾਮ ਕਮਰੇ ਵਿਚੋਂ ਇੱਕ ਸੇਵਾਦਾਰ ਤੋਂ ਬਿਨ੍ਹਾਂ ਸਭ ਚਲੇ ਜਾਣ ਪਿਛੋਂ ,ਸੁਰਜੀਤ ਨੂੰ ਆਪਣੀ ਹੁਣੇ ਮੁਕਾਈ ਵਲੈਤ ਫੇਰੀ ਦਾ ਸਾਰਾ ਹਾਲ ਦੱਸਿਆ ।ਡਬਲ—ਬੈਡ ਦੇ ਡਨਲੋਪਿੱਲੋ ਤੇ ਪੱਸਰੇ , ਉਪਰ ਨੂੰ ਉਭਰੇ ਘੜੇ ਵਰਗੇ ਢਿੱਡ ਨੂੰ ਹਲਕਾ ਕਰਦਿਆਂ ,ਵੱਡੇ ਸੰਤਾਂ ਨੇ ਸੰਖ ਵੱਜਣ ਵਰਗੀ ਉੱਚੀ ਤੇ ਲੰਮੀ ਗੰਦੀ ਹਵਾ ਸਰਕਾਈ ਤੇ ਘੁਰਾੜੇ ਮਾਰਨ ਲੱਗ ਪਏ ।

ਅਗਲੇ ਦਿਨ ਤੜਕਸਾਰ ਹੀ ਕੋਠੀ ਅੰਦਰ ਚਹਿਲ—ਪਹਿਲ ਸ਼ੁਰੂ ਹੋ ਗਈ । ਮੋਟਰ ਚਲਾ ਕੇ ਭਰੀ ਟੈਂਕੀ ‘ਤੇ ਇਸ਼ਨਾਨ ਕਰਨ ਵਾਲਿਆਂ ਦੀ ਵਾਰੀ ਵੱਡੇ ਸੰਤਾਂ ਤੋਂ ਪਿਛੋਂ ਲੱਗੀ । ਸਵੇਰ ਦੀ ਦੀਵਾਨ ਪਿਛੋਂ ਅਖੰਡ—ਪਾਠ ਦਾ ਪਾਠ ਅਰੰਭ ਕੇ ‘ਵੱਡੇ ਸੰਤ’ ਡੇਰੇ ਕਾਹਦੇ ਮੁੜ ਗਏ , ਸਾਰਾ ਕੁਝ ਹੀ ਮੁਰਝਾ ਗਿਆ ।

ਨਾ ਘਰ ਵਾਲਿਆਂ ਅੰਦਰ ਉਤਸ਼ਾਹ , ਨਾ ਰਸੋਈ ਵਿਚ ਚਹਿਲ—ਪਹਿਲ ,ਪਾਠੀ ਸਿੰਘ ਚਾਹ ਮੰਗ ਮੰਗ ਵਾਰੀਆਂ ਲਾਉਂਦੇ ਗਏ । ਇਕੋ ਇੱਕ ਬਿਰਧ ਬਾਬੇ ਤੋਂ ਬਿਨਾ ਸਾਰਾ ਦਿਨ ਕੋਈ ਦਰਬਾਰ ਸਾਹਿਬ ਵਾਲੇ ਕਮਰੇ ਵਿਚ ਨਾ ਵੜਿਆ । ਰਾਤ ਦੀ ਰੋਟੀ ਵੀ ‘ਛੋਟੇ ਸੰਤਾਂ’ ਨੂੰ ਖਿਝਦਿਆਂ ਕਰਿਝਦਿਆਂ ਹੀ ਮਿਲੀ । ਵਿਹੜੇ ਵਿਚ ਇੱਕ ਵੱਡੇ ਸਾਰੇ ਮੁੱਢ ਦੁਆਲੇ ਪਾਥੀਆਂ ਚਿਣ ਕੇ ਬਾਲੀ ਧੂਣੀ ਦੁਆਲੇ ਬੈਠੀਆਂ , ਰੇੜੀਆਂ—ਚਿੜਵੇ ਖਾਂਦੀਆਂ ਤੇ ਅੱਗ ਵਿਚ ਸੁੱਟਦੀਆਂ ਸੁਵਾਣੀਆਂ ਨੂੰ ਇਹ ਸ਼ਾਇਦ ਭੁਲ ਹੀ ਗਿਆ ਸੀ ਕਿ ਘਰ ਵਿਚ ਅਖੰਡ—ਪਾਠ ਵੀ ਰੱਖਿਆ ਹੋਇਆ ਹੈ ।

ਇਹੋ ਹਾਲ ਸ਼ਿਵਚਰਨ ਦਾ ਸੀ । ਪੰਦਰੀਂ ਸਾਲੀਂ ਯਾਰਾਂ—ਮਿਤਰਾਂ ਨੂੰ ਮਿਲਿਆ ਸੀ , ਫਿਰ ਅੱਠੀਂ ਸਾਲੀਂ ਕਾਕਾ ਹੋਇਆ ਸੀ ,ਫਿਰ ਲੱਕੀ ਪਹਿਲੀ ਲੋਹੜੀ ਇੰਡੀਆ ਆਇਆ ਸੀ , ਫਿਰ ਕੋਠੀ ਨਵੀਂ ਉਸਾਰੀ ਸੀ । ਇੰਝ ਗੱਲਾਂ ਕਈ ਇਕ ‘ਕੱਠੀਆਂ ਹੋ ਗਈਆਂ । ‘ਅਖੰਡ—ਪਾਠ’ ਦੇ ਭੋਗ ਪਿਛੋਂ ਵਰਤਣ ਲਈ ਮੰਗਵਾਈ ਰੰਮ ਦੀ ਪੇਟੀ ਚੋਂ ਇੱਕ ਸ਼ੀਸ਼ੀ ਨਿਕਲ ਗਈ । ਦੋ, ਚਾਰ,ਦਸ ਮਿਤਰ ਇਕੱਠੇ ਹੋ ਗਏ ।ਅੱਧੀ ਪੇਟੀ ਖੁਲ੍ਹ ਗਈ , ਚੀਕਾਂ ਬੁਲਬੁਲੀਆਂ ਦੀ ਉੱਚੀ ਆਵਾਜ਼ ਤਿੰਨ ਕਮਰੇ ਲੰਘ , ਚੌਥੇ ਕਮਰੇ ਵਿਚ ਹੁੰਦੇ ਪਾਠ ਦੀ ਮੱਧਮ ਆਵਾਜ਼ ‘ਤੇ ਛਾ ਗਈ ।

ਸ਼ਿਵਚਰਨ ਦੀ ਸੁਰਤ ਨੁੂੰ ਇਕ ਝਟਕਾ ਜਿਹਾ ਲੱਗਾ ਜਦ ਵਿਹੜੇ ਵਿਚ ਬਲਦੀ ਧੂਣੀ ਤੋਂ ਸੁਆਣੀਆਂ ਦੇ ਗੀਤਾਂ ਦੀ ਥਾਂ , “ ਹਾਅ……..ਆਹ ਲੈ….ਮੋਮਬੱਤੀ ਟੋਲ ਨੀ ਕੁੜੇ …..” ਦੀਆਂ ਆਵਾਜ਼ਾਂ ਸੁਣੀਆਂ । ਉਸ ਨੂੰ ਜਾਪਿਆ ਉਸ ਦੀਆਂ ਅੱਖਾਂ ਦੀ ਲੋਅ ਚਲੀ ਗਈ ਹੋਵੇ। ਆਲੇ—ਦੁਆਲੇ ਦੀ ਚੀਕ—ਚਿਹਾੜਾ ਉਸ ਨੂੰ ਸੁਣਦਾ ਸੀ ਪਰ ਦਿਸਦਾ ਕੁਝ ਨਹੀਂ ਸੀ । ਉਸ ਦੇ ਜਮਾਤੀ ਸਰਪੰਚ ਕਿਸ਼ਨ ਲਾਲ ਨੇ ਸਿਰਗਟ ਲਾਉਣ ਲਈ ਤੀਲ੍ਹੀ ਬਾਲੀ ਤਾਂ ਉਸ ਨੂੰ ਹੌਸਲਾ ਹੋਇਆ ਕਿ ਉਹਦੀ ਨਿਗਾਹ ਤਾਂ ਠੀਕ ਸੀ । ਪਲ ਕੁ ਪਿਛੋਂ ਉਸ ਦੀ ਕੰਬਦੀ ਸੂਝ ਨੇ ਪੈਰ ਟਿਕਾਏ ਤਾਂ ਪਤਾ ਲੱਗਾ ਕਿ ਬਿਜਲੀ ਚਲੀ ਗਈ ਸੀ । ਵਾਰੀ ‘ਤੇ ਬੈਠੇ ਪਾਠੀ ਸਿੰਘਾਂ ਨੇ ਡੱਬੀ ਦੀਆਂ ਤੀਲਾਂ ਬਾਲ ਬਾਲ ਪਾਠ ਚਾਲੂ ਰਖਿਆ ਹੋਇਆ ਸੀ ਤੇ ਘਰ ਵਾਲਿਆਂ ਨੁੂੰ ਹਫ਼ੜਾ—ਦਫ਼ੜੀ ਵਿਚ ਅਗਾਊਂ ਖ਼ਰੀਦੀਆਂ ਮੋਮਬੱਤੀਆਂ ਨਹੀਂ ਸੀ ਲੱਭਦੀਆਂ ।

ਸ਼ਿਵਚਰਨ ਦੀ ਗੁਆਚੀ ਸਾਰੀ ਦੀ ਸਾਰੀ ਸੁਰਤੀ ‘ਚੋਂ ਬਹੁਤੀ ਪਰਤ ਆਈ । ਨੌਕਰਾਂ ਦੀ ਪ੍ਰਵਾਹ ਨਾ ਕੀਤੇ ਬਿਨਾਂ ਉਹ ਆਪਣੇ ਏਅਰ—ਬੈਗ ‘ਚੋਂ ਇਲੈਕਟਰਾਨਿਕ ਬੈਟਰੀ ਕੱਢ ਸਿੱਧਾ ਦਰਬਾਰ ਸਾਹਿਬ ਵਾਲੇ ਕਮਰੇ ਵਲ ਦੌੜਿਆ ।ਅੰਦਰ ਪੈਰ ਰੱਖਣ ਤੋਂ ਪਹਿਲਾਂ ਉਸ ਨੂੰ ਆਪਣੀ ਅਤਿ ਸ਼ਰਾਬੀ ਹਾਲਤ ਦਾ ਧਿਆਨ ਆਇਆ , ਪਰ ਤੀਲ੍ਹੀ ਮੁੱਕਣ ‘ਤੇ ਪੋਟਿਆਂ ਨੂੰ ਸੇਕ ਲੱਗਣ ਨਾਲ ਨਿਕਲੀ ਪਾਠੀ ਸਿੰਘ ਦੀ ਸੀਅ ….ਅ……ਦੀ ਆਵਾਜ਼ ਪਾਠ ਦੀ ਸੁਰ ਵਿਚ ਰਲਦੀ ਦੇਖ ਕੇ ,ਉਹ ਹਿੰਮਤ ਕਰ ਕੇ ਪ੍ਰਸ਼ਾਦ ਵਾਲੀ ਤਰਪਾਈ ਨਾਲ ਢੋਅ ਲਾ ਕੇ ਬੈਠ ਗਿਆ ਤੇ ਬੈਟਰੀ ਦੀ ਲੋਅ ਵਰਕਿਆਂ ਵੱਲ ਸਿੱਧੀ ਕਰ ਕੇ ਉਹਨੇ ਮੂੰਹ ਦੂਜੇ ਪਾਸੇ ਫੇਰ ਲਿਆ ।

ਕਮਰੇ ਅੰਦਰ ਦਿਨ ਵੇਲੇ ਧੁਖ਼ੀ ਧੂਫ ਦੀ ਸੁਗੰਧ ਵਿਚ ਰੰਮ ਪੀਤੇ ਸਾਹਾਂ ਦੇ ਸੇਕ ਨੂੰ ਇਕ—ਕਿਮ ਹੁੰਦੇ ਕੋਈ ਬਹੁਤੀ ਦੇਰ ਨਾ ਲੱਗੀ । ਬਿਜਲੀ ਨੇ ਪਹਿਲੀ ਜ਼ਲੌ ਵਿਚ ਮੁੜ ਆ ਕੇ ਕਮਰਾ ਚਿੱਟੇ ਦਿਨ ਵਾਂਗ ਚਮਕਾ ਦਿੱਤਾ ਸੀ । ਇਸ ਦਾ ਸ਼ਿਵਚਰਨ ਨੂੰ ਉਸ ਵੇਲੇ ਪਤਾ ਲੱਗਾ ਜਦ ਪਾਠੀ ਸਿੰਘ ਨੇ ਉਹਨੂੰ ਉਠਾਲਣ ਲਈ ਵਾਰੀ ਬਦਲਣ ਲਈ ਰੱਖੇ ਗਲਾਸ ਵਿਚ ਚਮਚੇ ਨੁੂੰ ਜ਼ੋਰ ਨਾਲ ਖੜਕਾਇਆ ।ਅਬੜਵਾਹੇ ਸ਼ਿਵਚਰਨ ਉੱਠ ਕੇ ਬਾਹਰ ਚਲਾ ਗਿਆ ਤੇ ਗੁਰਦੁਆਰੇ ਵਾਲੇ ਭਾਈ ਹੋਰਾਂ ਦੀ ਮਿੰਨਤ ਤਰਲਾ ਕਰ ਕੇ ਧੂਪੀਆ ਬਿਠਾ ,ਆਪ ਪਿਛਲੇ ਅੰਦਰ ਜਾ ਸੁੱਤਾ ।

ਅਗਲੇ ਦਿਨ ਸ਼ਿਵਚਰਨ ਤੜਕਸਾਰ ਉਠ ਕੇ ਇਸ਼ਨਾਨ ਕਰ ਦੇ ਫਿਰ ਪਾਠੀ ਸਿੰਘਾਂ ਦੀ ਸੇਵਾ ਵਿਚ ਹਾਜ਼ਰ ਹੋ ਗਿਆ । ਅੰਦਰੋਂ ਉਸ ਨੂੰ ਰਾਤ ਵਾਲੀ ਘਟਨਾ ਦਾ ਤੌਖਲਾ ਖਾਈ ਜਾ ਰਿਹਾ ਸੀ ਮਤੇ ਗੱਲ ‘ਵੱਡੇ ਸੰਤਾਂ’ ਦੇ ਕੰਨਾਂ ਤੱਕ ਨਾ ਪਹੁੰਚ ਜਾਵੇ । ਪਰ ‘ਵੱਡੇ ਸੰਤ’ ਏਨੇ ਨਿਆਣੇ ਨਹੀਂ ਸਨ ਕਿ ਵਰ੍ਹੇ ਦਿਨ੍ਹਾਂ ਦੇ ਦਿਨ ਉਹ ਆਪਣੇ ਸੇਵਕਾਂ ਦੇ ਅਨੰਦ—ਮੰਗਲਾਚਾਰ ਵਿਚ ਵਿਘਨ ਪਾਉਣ ਲਈ ਡੇਰਿਓਂ ਬਾਹਰ ਪੈਰ ਪਾਉਣ । ਉਂਝ ਅਖੰਡ—ਪਾਠਾਂ ਦੇ ਉਨ੍ਹਾਂ ਕੋਲ ਤਿੰਨ ਰੇਟ ਸਨ — ਗਿਆਰਾਂ ਸੌ ਵਾਲਾ , ਇੱਕੀ ਸੌ ਵਾਲਾ ਤੇ ਇਕੱਤੀ ਸੌ ਵਾਲਾ । ਇੱਕਤੀ ਸੌ ਵਾਲੇ ਪਾਠ ਵਿਚ ਉਹ ਆਪ ਸਾਰਾ ਸਮਾਂ ਉਸੇ ਘਰ ਰਹਿੰਦੇ ਸਨ ,ਭਾਵੇਂ ਕੋਈ ਦਿਨ ਹੋਵੇ ਭਾਵੇਂ ਤਿਉਹਾਰ ।

ਅਗਲੇ ਦਿਨ ‘ਛੋਟੇ ਸੰਤਾਂ’ ਦੀ ਬੜੀ ਸੇਵਾ ਹੋਈ । ਰਾਤ ਵਾਲੀ ਭੁੱਲ ਬਖ਼ਸ਼ਾਉਣ ਲਈ ਸ਼ਿਵਚਰਨ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਜ਼ੋ ਸ਼ਾਮ ਵੇਲੇ ‘ਵੱਡੇ ਸੰਤਾਂ’ ਦੇ ਆਉਣ ਤੋਂ ਪਹਿਲਾਂ ਪਹਿਲਾਂ ‘ਛੋਟੇ ਸੰਤਾਂ’ ਦੀ ਪ੍ਰ੍ਰਸੰਸਾ ਰੱਜ ਕੇ ਪ੍ਰਾਪਤ ਕੀਤੀ ਜਾ ਸਕੇ । ਪਰ ‘ਵੱਡੇ ਸੰਤ’ ਅਗਲੀ ਰਾਤ ਵੀ ਨਾ ਆਏ । ਮਾਘੀ ਵਾਲੇ ਦਿਨ ਡੇਰੇ ਆਈਆਂ ਸੰਗਤਾਂ ਨੂੰ ਉਹ ਕਿਵੇਂ ਨਾਰਾਜ਼ ਕਰਦੇ ? ਦਸਵੰਧ ਵਜੋਂ ਗੁੜ ਦੀਆਂ ਬੋਰੀਆਂ, ਬਾਸਮਤੀ,ਆਲੂ, ਸਬਜ਼ੀਆਂ,ਦਾਲਾਂ,ਆਟਾ,ਦੁੱਧ,ਦੇਸੀ ਘਿਓ ਆਦਿ ਦੇ ਚੜ੍ਹਾਵਿਆਂ ਨਾਲ ਨਵੀਂ ਫ਼ਸਲ ਨੂੰ ਭੋਗ ਲਾ ਕੇ ਸੰਗਤਾਂ ਵਿਚ ਵਰਤਾਉਣ ਦਾ ਕਾਰਜ ਤਿਆਗ ਕੇ ,ਇੱਕੀ ਸੌ ਵਾਲੇ ਅਖੰਡ—ਪਾਠ ‘ਤੇ ‘ਵੱਡੇ ਸੰਤਾਂ’ ਦਾ ਪੁੱਜਣਾ ਮੁਸ਼ਕਲ ਹੀ ਨਹੀਂ , ਅਸੰਭਵ ਸੀ ।

ਮਾਘੀਓਂ ਅਗਲੇ ਦਿਨ ਸਵੇਰੇ ਹੀ ‘ਵੱਡੇ ਸੰਤਾਂ’ ਦੀ ਸਟੇਸ਼ਨ ਵੈਗਨ ਫਿਰ ਸ਼ਿਵਚਰਨ ਦੀ ਕੋਠੀ ਆ ਰੁੱਕੀ । ਪਿੱਛੇ ਨੂੰ ਖੁਲ੍ਹਦੇ ਵੱਡੇ ਦਰਵਾਜ਼ੇ ‘ਚੋਂ ਛਾਲ ਮਾਰ ਕੇ ਸੇਵਾਦਾਰ ਨੇ ਉਤਰ ਕੇ ਅਗਲਾ ਦਰਵਾਜ਼ਾ ਖੋਲ੍ਹ ,ਆਸਰਾ ਦੇ ‘ਵੱਡੇ ਸੰਤਾਂ’ ਨੂੰ ਉਤਾਰਿਆ ਹੀ ਸੀ ਕਿ ਮੱਥੇ ਟੇਕਣ ਵਾਲਿਆਂ ਦੀ ਲਾਮਡੋਰੀ ਲੱਗ ਗਈ । ਕਿਸੇ ਤੋਂ ਚਰਨੀਂ ਹੱਥ ਲੁਆ , ਕਿਸੇ ਨੂੰ ਪਰ੍ਹਾਂ ਧੱਕ , ਕਿਸੇ ਨੂੰ ਲੱਤਾਂ ਨਾਲੋਂ ਛੰਡ ,’ਵੱਡੇ ਸੰਤ’ ਵਿਸ਼ਰਾਮ ਕਮਰੇ ਵਿਚ ਜਾ ਬਿਰਾਜੇ ਤਾਂ ਮਾਈਆਂ ਬੀਬੀਆਂ ‘ਧੰਨ ਹੋ………ਧੰਨ ਹੋ…………..’ ਕਰਦੀਆਂ ਠੰਡੇ ਫ਼ਰਸ਼ ‘ਤੇ ਹੀ ਜਾ ਬੈਠੀਆਂ ।

ਦੂਰੋਂ ਨੇੜਿਓਂ ਸੱਦੇ ਰਿਸ਼ਤੇਦਾਰਾਂ ਦੀ ਆਉਂਦਿਆਂ ਦੀ ਚਾਹ ਮਠਿਆਈ ਨਾਲ ਸੇਵਾ ਹੁੰਦੀ ਰਹੀ । ਲਾਊਡ ਸਪੀਕਰ ‘ਤੇ ਨਗਰ ਨਿਵਾਸੀਆਂ ਨੂੰ ਕਾਰਜ ਸੰਤੋਖ ਕੇ ਅਖੰਡ ਪਾਠ ਦੇ ਭੋਗ ਸੁਣਨ ਉਪਰੰਤ ‘ਵੱਡੇ ਸੰਤਾਂ’ ਦੇ ਖੁਲ੍ਹੇ ਦਰਸ਼ਨ ਕਰਨ ਦੀਆਂ ਕਈ ਵਾਰ ਅਪੀਲਾਂ ਕੀਤੀਆਂ ਗਈਆਂ ।

ਨੌਵੇਂ ਪਾਤਸ਼ਾਹ ਦੇ ਸ਼ਲੋਕ ਸ਼ੁਰੂ ਹੋਣ ਉਪਰੰਤ ‘ਵੱਡੇ ਸੰਤ’ ਗੁਰੂ ਗ੍ਰੁੰਥ ਸਾਹਿਬ ਦੇ ਬਿਲਕੁਲ ਬਰਾਬਰ ਰੇਸ਼ਮੀ ਤਲਾਈ ‘ਤੇ ਵਿਛੀ ਚਿੱਟੀ ਚਾਦਰ ‘ਤੇ ਆ ਪਧਾਰੇ । ਸੰਗਤਾਂ ਗੁਰੂ ਗ੍ਰੰਥ ਸਾਹਿਬ ਵਲ ਪੰਜੀ ਦਸੀ ਉਲਾਰ ਕੇ ਸੁਟਦੀਆਂ , ‘ਵੱਡੇ ਸੰਤਾਂ’ ਦੇ ਚਰਨੀਂ ਪੰਜਾਂ ਦੱਸਾਂ ਦਾ ਨੋਟ ਰੱਖ ,ਮੱਥਾ ਟੇਕ ਕੇ ਕੋਠੀ ਦੇ ਖੁਲ੍ਹੇ ਵਿਹੜੇ ਵਿਚ ਦਰੀਆਂ ‘ਤੇ ਪਸਰੀ ਗੁਲਾਬੀ ਧੁੱਪ ਵਿਚ ਜੁੜਦੀਆਂ ਗਈਆਂ ।

ਭੋਗ ਪਿਆ, ਪ੍ਰੇਮ ਪਟੋਲੇ ਦਾ ਸ਼ਬਦ ਰਾਗੀ ਸਿੰਘ ਨੇ ਮਧੁਰ ਸੁਰ ਵਿਚ ਗਾਇਆ । ਨੋਟਾਂ ਦੀ ਵਰਖਾ ਨਾਲ ਹਰਮੋਨੀਅਮ ਢੱਕਿਆ ਗਿਆ । ਆਰਤੀ ਹੋਈ ।ਤੇਰ੍ਹਾਂ ਦੀਵਿਆਂ ਵਾਲੀ ਗੋਕੇ ਘਿਓ ਨਾਲ ਭਰੀ , ਲੰਮੀਆਂ ਲਾਟਾਂ ਨਾਲ ਜੱਗਦੀ, ‘ਵੱਡੇ ਸੰਤਾਂ’ ਦੇ ਸਿਰ ਉਪਰੋਂ ਘੁੰਮਦੀ ਇਕ ਵੱਡੀ ਥਾਲੀ ਨੇ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਖ਼ਸ਼ਾਤ ਤਸਵੀਰ ਪ੍ਰਤੱਖ ਕਰ ਦਿਖਾਈ । ਅਰਦਾਸ ‘ਵੱਡੇ ਸੰਤਾਂ’ ਆਪ ਕੀਤੀ , ਨੇਤਰ ਮੂੰਦ ਕੇ । ਸ਼ਿਵਚਰਨ ਦਾ ਸਾਰਾ ਜੀਵਨ ਫਰੋਲ ਮਾਰਿਆ । ਗੁਰੂ ਦੀ ਹੋਈ ਅਪਾਰ ਕਿਰਪਾ ਦਾ ਇਤਿਹਾਸ ਸੁਣਾ ਘੱਤਿਆ । ਸੁਰਜੀਤ ,ਲੱਕੀ , ਕੋਠੀ , ਚੱਠ , ਕੜਾਹ , ਪ੍ਰਸ਼ਾਦ , ਲੰਗਰ , ਬਸਤਰ , ਮਾਇਆ ਦੇ ਗੱਫੇ , ਕੀ ਕੁਝ ਨਹੀਂ ਗਿਣਿਆਂ , ਅਰਦਾਸ ਵਿਚ । ਬੜ੍ਹਦੀਆਂ ਕਲਾਂ ‘ਤੇ ਮਿਹਰ ਭਰਿਆ ਹੱਥ ਰੱਖਣ ਦੀ ਮੰਗ ਕਰ ਕੇ ਸਰਬੱਤ ਦਾ ਭਲਾ ਮੰਗਿਆ ਗਿਆ । ਜੈਕਾਰੇ ਤੇ ਜੈਕਾਰਾ ਗੱਜਿਆ ।

‘ਬੋਲੋ…..ਸੋ….ਨਿਹਾਲ,ਸਾ……..ਸਰੀ……ਕਾਲ’ ਨਾਲ ਸਾਰੀ ਫਿ਼ਜ਼ਾ ਗੂੰਜ ਉੱਠੀ ।

ਵਾਕ ਲੈਣ ਬੈਠਣ ਲੱਗੀ ਸੰਗਤ ਵਿਚੋਂ , ਅੱਧੇ ਕੁ ਧੀਰੂ ਨਾਈ ਨੂੰ ਬਾਹਰਲੀ ਫਿਰਨੀ ‘ਤੇ ਬਿਠਾ ਬਣਾਈਆਂ ਦਾੜ੍ਹੀਆਂ ਵਾਲੇ ਤਾਂ ਤੰਬੇ ਸਮੇਤ ‘ਵਾਖਰੂ‘ ਬੋਲ ਕੇ ਬੈਠ ਗਏ ਤੇ ਅੱਧੇ ਕੁ ਮੈਕਸੀਆਂ,ਬੈਲਬਾਟਮਾਂ ਦੇ ਵਲ੍ਹ ਕੱਢਣ ਲਈ ਖੜੋਤੇ ਹੀ ਗੱਲਾਂ ਕਰਦੇ ਰਹੇ ।ਰਾਗੀ ਸਿੰਘਾਂ ਦੇ ਗਾਏ ਇਕ ਹੋਰ ਸ਼ਬਦ ਨੇ ਫਿਰ ਚੁੱਪ ਵਰਤਾਈ ।ਚਿੜੀ ਤੱਕ ਨਾ ਫਰਕੀ । ਪਰ ‘ਵੱਡੇ ਸੰਤਾਂ’ ਦਾ ਵਿਖਿਆਨ ਚਾਲੂ ਹੁੰਦਿਆਂ ਹੀ ਅਸ਼ਾਂਤੀ ਪੱਸਰ ਗਈ , ਉਂਝ ਚੜ੍ਹਾਵੇ ਵਿਚ ਕੋਈ ਕਸਰ ਨਾ ਰਹੀ । ਲੋਕ ਪ੍ਰਲੋਕ ਦੀ ਕਥਾ ਕਰਨ ਦੀ ਲੜੀ, ਮਾਇਆ ਦੇ ਗੱਫਿਆਂ ਦੀਆਂ ਅਰਦਾਸਾਂ ਕਰਨ ਵਿੱਚ ਕਈ ਕਈ ਚਿਰ ਗੁਆਚੀ ਰਹਿੰਦੀ ।

‘ਵੱਡੇ ਸੰਤਾਂ’ ਨੇ ਸਭ ਕੁਝ ਸੰਖੇਪ ਕਰ ਕੇ , ਸ਼ਿਵਚਰਨ ਕੋਲੋਂ ਵਿਦਾ ਹੋਣ ਲਈ ਜਾਂ ਸੁਰਜੀਤ ਤੇ ਲੱਕੀ ਨੂੰ ਬੁਲਾਇਆ ਤਾਂ ਸੇਵਾਦਾਰ ਨੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਨੋਟਾਂ ਤੇ ਬਸਤਰਾਂ ਦੀ ਪੰਡ ਗੱਡੀ ਦੀ ਅਗਲੀ ਸੀਟ ‘ਤੇ ਜਾ ਟਿਕਾਈ । ਅਸ਼ੀਰਵਾਦਾਂ ਤੇ ਨਿੱਕੀਆਂ ਲੈਚੀਆਂ ਦਾ ਪ੍ਰਸ਼ਾਦ ਵੰਡ , ਚੱਠ ਦਾ ਕੰਮ ਮੁਕਾ , ‘ਵੱਡੇ ਸੰਤਾਂ’ ਦੇ ਸਟੇਸ਼ਨ ਵੈਗਨ ਵਿਚ ਬੈਠਦਿਆਂ ਬੈਠਦਿਆਂ ਦੇ ਵੀ ਸੈਂਕੜੇ ਸੇਵਕਾਂ ਨੇ ਇਕ ਇਕ ਵਾਰ ਫਿਰ ਚਰਨੀਂ ਹੱਥ ਲਾ ‘ਜਨਮ ਸਫਲਾ’ ਕਰ ਹੀ ਲਿਆ ।

ਬਲੌਰ
ਗੱਲ ਪਰੂੰ ਦੀ ਐ ਜਾਂ ਪਰਾਰ ਦੀ , ਚੰਗੀ ਤਰ੍ਹਾਂ ਚੇਤੇ ਨਈਂ , ਪਰ ਹੋਇਆ ਐਉਂ ਪਈ ਸੁਜਾਨ ਸਿੰਘ ਦੀ ਕਹਾਣੀ ‘ਕੁਲਫੀ ’ ਦਾ ਨੌਜਵਾਨ ਪਾਤਰ ਬਹਾਦਰ , ਮਹੀਨੇ ਭਰ ਦੇ ਤਰਸੇਵੇਂ ਪਿੱਛੋਂ , ਧਿਆਨ ਸ਼ਾਹ ਦੇ ਮੁੰਡੇ ਬਾਲ ਕ੍ਰਿਸ਼ਨ ਤੋਂ ਝਿੜੀ ਵੱਲ ਨੂੰ ਦੌੜ ਪਿਆ । ਇਕ ਤਾਂ ਵਿਚਾਰੇ ਨੂੰ ਸ਼ਾਹਾਂ ਦੀ ਗਲੀਓ ਭੱਜ ਕੇ ਪਿੰਡੋਂ ਬਾਹਰ ਆਉਣ ਲਈ ਪਹਿਲੋਂ ਸ਼ੀਲੋ ਝੀਊਰੀ ਦੀ ਕੱਚੀ ਕੰਧ ਟੱਪਣੀ ਪਈ , ਦੂਜੇ ਲੰਬੜਾਂ ਦੀ ਵਿੰਗ-ਬੜਿੰਗੀ ਗਲੀ ਵਿਚੋਂ ਦੀ ਦੌੜਦਿਆਂ ਕਿੰਨਾਂ ਸਾਰਾ ਸਮਾਂ  ਹੋਰ ਲੱਗ ਗਿਆ । ਹਲਕੇ ਗੁਲਾਬੀ ਰੰਗ ਦੀ ਡੰਡਾ-ਕੁਲਫੀ , ਝਬੂਟੀ ਮਾਰ ਕੇ ਖੋਹਣ ਵੇਲੇ ਤੋਂ ਲੈ ਕੇ ਪਾਂਧਿਆਂ ਦੀ ਹਲਟੀ ਤੱਕ ਪਹੁੰਚਦਿਆਂ ਊਂ ਈਂ ਲੱਕ ਵਿਚਕਾਰੋਂ ਜਿਵੇਂ ਘੁੱਟੀ ਗਈ ਹੋਵੇ । ਸਾਹੋ-ਸਾਹੀ ਹੋਏ ਦੌੜਦੇ ਬਹਾਦਰ ਨੇ ਜਿੰਨੀ ਵਾਰ ਵੀ ਪਿਛਾਂਹ ਮੁੜ ਕੇ ਦੇਖਿਆ , ਓਨੀਂ ਵਾਰ ਹੀ ਉਸ ਨੂੰ ਆਪਣੇ ਕਾਰਨਾਮੇ ‘ ਤੇ ਜੀਅ ਭਰ ਕੇ ਤਸੱਲੀ ਹੋਈ ਕਿ ਕੁਲਫੀ ਖੋਹਣ ਵੇਲੇ ਖੜ੍ਹੀ ਸ਼ਾਹਾਂ ਦੇ ਧੁੱਥ-ਮੁੱਥ ਜਿਹੇ ਨਿਆਣਿਆਂ ਦੀ ਫੌਜ ਦੀ ਫੌਜ ਵਿਚੋਂ ਕਿਸੇ ਨੇ ਵੀ ਉਸਦੀ ਪੈੜ ਨਹੀਂ ਸੀ ਨੱਪੀ ।

ਬਾਹਰਲੀ ਫਿਰਨੀ ਲਾਗੇ ਪਹੁੰਚ ਕੇ ਉਸਦੇ ਪੈਰਾਂ ਅੰਦਰ ਆਈ ਬਿਜਲੀ ਵਰਗੀ ਫੁਰਤੀ ਤਾਂ ਰਤਾ ਕੁ ਮੱਠੀ ਪੈ ਗਈ , ਪਰ ਛੋਹਲੇ ਕਦਮੀਂ ਰਿੜ੍ਹਿਆ ਉਹ ਝਿੜੀ ਅੰਦਰਲੇ ਬੋੜੇ ਖੂਹ ਦੀ ਟੁੱਟੀ ਮੌਣ ‘ਤੇ ਜਾ ਚੜਿਆ ਅਤੇ ਲੱਤਾਂ ਚੌੜੀਆਂ ਕਰਕੇ ਜੇਤੂ ਅੰਦਾਜ ਵਿਚ ਖੜ੍ਹਾ ਕੁਲਫੀ ਚੂਸਣ ਲੱਗ ਪਿਆ , ਜਿਉਂ ਪਹਿਲ-ਵਾਨ ਦਾਰਾ ਸੂੰਹ , ਫਿਲਮੀਂ ਕਿੰਗ-ਕਾਂਗ ਨੂੰ ਢਾਹ ਕੇ ਕੈਮਰੇ ਮੂਹਰੇ ਫੋਟੇ ਖਿਚਵਾਉਣ ਲਈ ਅਰਕਾਂ ਤਾਣ ਕੇ ਖੜੋ ਗਿਆ ਹੋਵੇ ।

ਖੱਬੇ ਹੱਥ ਦੀਆਂ ਪੰਜਾਂ ਉਂਗਲਾਂ ਦੇ ਕੂਲੇ ਪੋਟਿਆਂ ਵਿਚਕਾਰ ਤੀਖਾ ਜਿਹੀ ਡੰਡੀ ਘੁੱਟ ਕੇ, ਕੁਝ ਚਿਰ ਲਈ ਉਹ ਆਪਣੀ ਨਰਮ-ਨਾਜ਼ਕ ਜੀਭ ਉਤੇ ਰਗੜ ਹੁੰਦੀ ਠੰਡੀ-ਠਾਰ ਕੁਲਫੀ ਦਾ ਆਨੰਦ ਮਾਣਦਾ ਰਿਹਾ । ਫਿਰ ਛੇਤੀ ਹੀ ਉਸਦਾ ਧਿਆਨ ਆਪਣੇ ਸੱਜੇ ਹੱਥ ਦੀਆਂ ਕੂੰਗੜ ਹੋਈਆਂ ਗੰਢਾਂ ਵੱਲ ਚਲਾ ਗਿਆ । ਝੱਟ ਦੇਣੀ  ਉਸ ਨੇ ਖਾਕੀ ਨਿੱਕਰ ਦੀ ਪਾਟੀ ਜੇਬ ਅੰਦਰ ਆਪਣਾ ਠਰਿਆ ਹੱਥ ਲੁਕੋ ਲਿਆ । ਬਲੌਰੀ  ਕੱਚ ਵਰਗੇ ਉਸਦੇ ਸੋਹਣੇ ਹੱਥ ਦੀਆਂ ਪੰਜਾਂ ਉਂਗਲਾਂ ਨੂੰ ਚੜ੍ਹੀ ਠਰਨ ਨੂੰ ਲੁਕੂੰ-ਛਿਪੂੰ ਹੋਇਆਂ ਹਲਕਾ ਜਿਹਾ ਰੌਲਾ ,ਉਸ ਦੇ ਕੰਨੀਂ ਆਣ ਪਿਆ । ਰਾਤ ਪੁਰ ਦਿਨੇ ਆਦਿ-ਧਰਮੀਆਂ ਵਿਹੜੇ ਪੈਣ ਵਾਲੇ ਚੀਕ-ਚਿਹਾੜੇ ਨੂੰ ਸੁਣੀ ਜਾਣ ਦਾ ਤਾਂ ਉਹ ਆਦਿ ਹੀ ਸੀ । ਪਰ ਐਹੋ ਜਿਹੀ ਲਾਂਬੂ ਲੱਗੀ ਦੁਪਹਿਰ ਨੂੰ ਕਿਸੇ ਲੜਾਈ ਝਗੜੇ ਦੇ ਹੋਣ ਦੀ ਉਸ ਨੂੰ ਕਦਾਚਿੱਤ ਵੀ ਉਮੀਦ ਨਹੀਂ ਸੀ । ਉਸਦੇ ਪੈਰਾਂ ਹੇਠਲੇ ਖੂਹ ਦੀ ਉਖੜੀ ਮੌਣ ਨੂੰ ਛਾਂ ਕਰਦੇ ਬੁੱਢੇ ਬੋਹੜ ਦੇ ਰੁੰਡ-ਮੁੰਡ ਟਾਹਣਿਆਂ ਅੰਦਰ ਘਿਰੇ ਵਿਰਲੇ-ਵਿਰਲੇ ਪੱਤਿਆਂ ਦੇ ਖੜਾਕ ਨੇ ਪਹਿਲੋਂ ਤਾਂ ਉਸ ਤੱਕ ਪਹੁੰਚਦੇ ਰੌਲੇ-ਰੱਪੇ ਨੂੰ ਰੋਕੀ ਰੱਖਿਆ , ਪਰ ਸਹਿਜੇ –ਸਹਿਜੇ ਸਾਰੀ ਬੋਹੜ ਸਮੇਤ ਕਿੱਲਾ ਭਰ ਥਾਂ ‘ ਤੇ ਖਿੱਲਰੀ ਸੰਘਣੀ ਝਿੜੀ ਅੰਦਰੋਂ ਆਉਂਦੀਆਂ , ਘੁੱਗੀਆਂ-ਚਿੜੀਆਂ-ਕਾਵਾਂ ਦੀਆਂ ਬੇਸੁਰੀਆਂ ਆਵਾਜ਼ਾਂ ਵੀ ਉਸ ਪਾਸੇ ਵੱਲ ਨੂੰ ਵਧੀ ਆਉਂਦੀ ਪੈੜ-ਚਾਲ ਦੀ ਸ਼ੂਕ ਨੂੰ ਰੋਕ ਨਾ ਸਕੀਆਂ ।

ਹੱਥਲੇ ਚੂਸੇ ਨੂੰ ਥਾਂ ਸਿਰ ਰੋਕ ਕੇ ਉਸ ਨੇ ਇਕਾ –ਇਕ ਤੋਂ ਵਗਹਾਵੀਂ ਛਾਲ ਕੇ ਮਾਰੀ ਅਤੇ ਦੌੜ ਕੇ ਬਾਬਿਆਂ ਦੀ ਹਵੇਲੀ ਦੀ ਨੁਕਰੇ ਲੁਕ ਕੇ ਸਾਰੇ ਦਾ ਸਾਰਾ ਧਿਆਨ ਹਵੇਲੀ ਪਿੱਛੋਂ ਲੰਘਦੀ ਗਲੀ ‘ ਤੇ ਵਿਛਾ ਦਿੱਤਾ । ਪਰ ਉਸ ਦੀਆਂ ਪੱਟਾਂ ਤੱਕ ਨੰਗੀਆਂ ਲੱਤਾਂ ਨੂੰ ਚੜ੍ਹਦੇ ਪੱਕੀ ਕੰਧ ਦੇ ਸੇਕ ਦਾ ਕੱਦ , ਉਸਦੇ ਸੜਦੇ ਪੈਰਾਂ ਨੂੰ ਲੱਗੀ ਜਲੂਣ ਨਾਲੋਂ ਇਕ ਦਮ , ਕਈ ਗੁਣਾਂ ਉੱਚਾ ਹੋ ਤੁਰਿਆ । ਅੱਖ-ਫਰੋਕੇ ਅੰਦਰ ਹੀ ,ਹਵੇਲੀ ਦਾ ਉਹਲਾ ਛੱਡ ਕੇ ਉਹ ਮੀਹਾਂ-ਸੂੰਹ ਦੀ ਪੇਂਦੀ ਬੇਰੀ ਦੇ ਲੱਕੇ ਦੁਸਾਂਗੜ ਤੇ ਜਾ ਚੜਿਆ । ਹਰੇ-ਕਚੂਰ ਪੱਤਿਆਂ ਦੇ ਪਰਦੇ ਉਹਲੇ ਲੁਕੇ ਬਹਾਦਰ ਦੇ ਮੱਥੇ ਵਿਚ , ਇਕ ਵਾਰ ਫਿਰ ਓਸੇ ਪਾਸੇ ਤੁਰੀ ਆਉਂਦੀ ਵਹੀਰ ਦਾ ਸ਼ੋਰ ਸਿੱਧਾ ਆ ਵੱਜਾ । ਬੇਰੀ ਦੇ ਜੋੜ ਉੱਤੇ ਖੜ੍ਹਾ ਹੋ ਕੇ ਉਸ ਨੇ ਗਲ੍ਹੀ ਅੰਦਰਲੇ ਘਰਾਂ ਦੀ ਪਾਲ ਦੇ ਅੰਦਰ ਬਾਹਰ ਪਿੰਡ ਦੇ ਅਨੇਕਾਂ ਜੀਅ ਸਰਪੰਚਾਂ ਦੇ ਬਾਹਰਲੇ ਡੇਰੇ ਨੂੰ ਤੁਰੇ ਜਾਂਦੇ ਦੇਖੇ । ਟਾਹਣੇ ‘ਤੇ ਥੋੜ੍ਹਾਂ ਹੋਰ ਉੱਪਰ ਚੜ੍ਹ ਕੇ ਉਸ ਨੇ ਸੁਣਿਆਂ ਕਿ ਭੀੜ ਸੱਚ-ਮੁੱਚ ਹੀ ਕਿਸੇ ਚੋਰੀ-ਯਾਰੀ ਵਰਗੇ ਗਰਮਾ-ਗਰਮ ਮਸਲੇ ਨੂੰ ਉੱਚਾ – ਨੀਵਾਂ ਉਭਾਰਦੀ ਤਿੱਖੀ ਚਾਲੇ ਤੱਥ-ਪਲੱਥੀ ਤੁਰੀ ਜਾ ਰਹੀ ਸੀ । ਬੇਰੀ ਤੋਂ ਸਿੱਧੀ ਹੇਠਾਂ ਛਾਲ ਮਾਰ, ਕੰਡਿਆਂ ਦੀ ਵਾੜ ਟੱਪ ਕੇ ,ਉਹ ਅੱਖ-ਫਰੋਕੇ ਅੰਦਰ ਹੀ ਮੀਹਾਂ ਸੂੰਹ ਦੇ ਵਾੜਿਉਂ ਬਾਹਰ ਨਿਕਲ ਗਿਆ । ਗੇਲੂਕਿਆਂ ਦੀ ਨਿਆਈਂ ਵਿਚੋਂ ਦੀ ਸਿੱਧਾ ਤੀਰ ਹੋਇਆ , ਉਹ ਫਿਰ ਕਿਸੇ ਅਛੋਪਲੇ ਜਿਹੇ ਥਾਂ ਦੀ ਭਾਲ ਕਰਨ ਲੱਗਾ । ਜਿਥੋਂ , ਲਾਗਿਓਂ ਦੀ ਲੰਘਦੀ ਭੀੜ ਅੰਦਰ ਚਲਦੀ ਚਰਚਾ ਦਾ ਕੋਈ ਨਾ ਕੋਈ ਥਹੁ-ਪਤਾ ਉਸ ਨੂੰ ਵੀ ਲੱਗ ਸਕੇ । ਆਖਿਰ ਰੁਲਦੇ –ਭੈਂਗੇ ਦੇ ਕੱਚੇ ਵਾਗਲੇ ਦਾ ਉੱਚਾ ਕੋਨਾ ਉਸ ਨੂੰ ਠੀਕ ਥਾਂ ਲੱਭ ਗਿਆ । ਵਾਹੋ-ਦਾਹੀ ਪਿੰਡੋਂ ਨਿਕਲਦਿਆਂ ਭਾਂਤ-ਸੁਭਾਂਤੀਆਂ ਆਵਾਜ਼ਾਂ ਅੰਦਰ ਆਪਣਾ ਅਤੇ ਆਪਣੇ ਪਿਓ ਦਾ ਨਾਂ ਵਾਰ ਵਾਰ ਉਭਰਦਾ ਸੁਣ ਕੇ , ਇਕ ਵਾਰ ਤਾਂ ਉਸ ਦੀ ਖਾਨਿਓਂ ਜਾਂਦੀ ਰਹੀ , ਪਰ ਅਗਲੇ ਹੀ ਪਲ ਬਚਦੀ ਕੁਲਫੀ ਦਾ ਅਗਲਾ ਚੂਸਾ ਭਰ ਕੇ ਉਹ ਥੋੜਾ ਸੰਭਲ ਗਿਆ ।

‘’ – ਓਏ ਓਸ ਸਾਲੇ ਦੀ ਇਹ ਹਿੰਮਤ ਪਈ ਕਿੱਦਾਂ …?’’  ਲੰਬੜਾਂ ਦਾ ਜ਼ੋਰਾ ਖੰਘੂਰਾ ਮਾਰ ਕੇ ਲਲਕਾਰਦਾ ਉਸ ਨੇ ਸੁਣਿਆ ।

ਨਓ ਬੀ … ਨਿਹ ਤਾਂ ਕੰਨ ਨੂੰ ਮਾਂਤੜਾਂ ਦਾ ਈਣਾ ਹਰਾਮ ਕੰਨਗੇ …’ ਬਿਸ਼ਨੂੰ ਗੁਣਗੁਣਾ ਹਿਰਖ ਛਾਂਟਦਾ ਲੰਘ ਗਿਆ ।

ਇਨ੍ਹਾਂ ਵੱਢੀਆਂ-ਟੁੱਕੀਆਂ  ਜਾਤਾਂ ਨੂੰ ਸਿਰੇ ਕਿੰਨਾਂ ਚਾੜ੍ਹਿਆ , ਪਹਿਲਾਂ ਉਨ੍ਹਾਂ ਦੀ ਖ਼ਬਰ ਕਿਉਂ ਨੀ ਲੈਂਦੇ … ‘’ ਫੂਲਾ ਸੂੰਹ ਦਾ ਰੋਹ ਦੂਰ ਤੱਕ ਖਿਲਰੀ ਪੈਹੇ ਦੀ ਧੜ ਉੱਤੇ ਵਿਛਦਾ ਚਲਾ ਗਿਆ ।

ਵਾਗਲ੍ਹੇ ਦੇ ਕੋਨੇ ਉਹਲੇ ਲੁਕੇ ਬਹਾਦਰ ਨੂੰ ਝੱਟ-ਪੱਟ ਸਾਰਾ ਮਾਜਰਾ ਸਮਝ ਪੈ ਗਿਆ । ਇਕ ਵਾਰ ਤਾਂ ਉਸਦਾ ਡਾਵਾਂਡੋਲ ਹੌਂਸਲਾ ਉਸਦੇ ਹੱਥੋਂ ਖਿਸਕਣ ਹੀ ਲੱਗਾ ਸੀ ,ਪਰ ਛੇਤੀ ਹੀ ਕਈ ਸਾਰੀਆਂ ਸਾਹਿਤਕ ਗੋਸ਼ਟੀਆਂ ਅੰਦਰ ਹੋਈ ਉਸਦੀ ਭਰਪੂਰ ਚਰਚਾ ਉਸ ਦੇ ਸਿਰ ਆ ਚੜ੍ਹੀ , ਜਿਹਨਾ ਅੰਦਰ ਉਸਨੂੰ ਪ੍ਰੀਵਰਤਨ ਕਾਲ ਦੇ ਪੂਰੇ ਯੁੱਗ ਦਾ ਮਹਾਨ ‘ਨਾਇਕ ’ ਤੱਕ ਦੇ ਮੈਡਲਾਂ ਨਾਲ ਸਨਮਾਨਿਆ ਗਿਆ ਸੀ ।

ਪਿੰਡ ਦੇ ਪਰਮੁਖੀਆਂ ਦੀ ਵਹੀਰ ਪਿੱਛੇ ਚੀਕਾਂ-ਕਿਲਕਾਰੀਆਂ ਮਾਰਦੇ ਤੁਰੇ ਜਾਂਦੇ ਆਪਣੇ ਜਾਣੇ-ਪਛਾਣੇ ਹਾਣੀਆਂ ਦੀ ਸੂਝ ‘ਤੇ ਉਸ ਨੂੰ ਤਰਸ ਵੀ ਆਇਆ ‘ਤੇ ਰੋਹ ਵੀ , ਪਰੰਤੂ ਅਛੋਪਲੇ ਜਿਹੇ ਲੁਕਿਆ ਉਹ ਉਹਨਾਂ ਵਿਚੋਂ ਕਿਸੇ ਇਕ ਨੂੰ ਵੀ ਆਵਾਜ਼ ਨਾ ਮਾਰ ਸਕਿਆ । ਗਲ੍ਹੀ ਦਾ ਮੋੜ ਚੁੱਪ ਹੋਣ ਪਿਛੋਂ ਉਹ ਸਹਿਜ-ਧੀਰਜ ਨਾਲ ਉੱਠਿਆ ਅਤੇ ਹੱਥਲੀ ਕੁਲਫੀ ਦਾ ਹੋਰ ਚੂਸਾ ਲਾ ਕੇ ਸਿੱਧਾ ਆਪਣੇ ਘਰ ਨੂੰ ਹੋ ਤੁਰਿਆ ।

ਉਸਦੇ ਗਲ੍ਹੀ-ਗੁਆਂਡ ਦੇ ਕਈਆਂ ਜੀਆਂ ਨੂੰ ਉਸ ਦਾ ਇਉਂ ਲਟਬਾਉਰਿਆਂ ਵਾਂਗ ਫਿਰਦਾ ਹੱਦੋਂ ਵੱਧ ਭੈੜਾ ਲੱਗਾ । ਭਾਵੇਂ ਉਸ ਦਾ ਮੂੰਹ ਫਿਟਕਾਰਨ ਦੀ ਹਿੰਮਤ ਕਿਸੇ ਨਾ ਕੀਤੀ । ਮਸਤ-ਚਾਲੇ ਤੁਰਿਆ ਉਹ ਆਪਣੇ ਘਰ ਦੇ ਇਕੋ-ਇਕ ਦਰਵਾਜ਼ੇ ਕੋਲ ਪਹੁੰਚਿਆ ਹੀ ਸੀ ਕਿ ਉਸ ਦੀਆਂ ਦੋਨੋਂ ਭੈਣਾਂ ਉਹਦੀ ਵੱਲ ਦੇ ਕੇ ਭੁੱਬੀਂ ਰੋ ਪਈਆਂ । ਮਾਸੂਮ ਭੈਣਾਂ ਦੇ ਡੁਸਕਦੇ ਹਟਕੋਰਿਆ ਨੂੰ ਕੁਝ  ਮਿੰਨਤ ਤਰਲਾ ਕਰਕੇ ਅਤੇ ਕੁਝ ਕੁਲਫੀ ਦਾ ਲਾਲਚ ਦੇ ਕੇ ਉਸ ਨੇ ਚੁੱਪ ਤਾਂ ਕਰਾ ਲਿਆ , ਪਰ ਉਹਨਾਂ ਦੇ ਟੁੱਟਵੇਂ ਬੋਲਾਂ ਰਾਹੀਂ ਸੁਣੀ , ਵਿਹੜੇ –ਮਹੱਲੇ ਸਾਹਮਣੇ ਸ਼ਾਹਾਂ –ਜ਼ਿਮੀਦਾਰਾਂ ਨੇ ਰਲ੍ਹ ਕੇ ਕੀਤੀ ਆਪਣੇ ਮਾਂ-ਪਿਓ ਦੀ ਧੂਹ-ਘਸੀਟ , ਉਸ ਨੂੰ ਸੇਹ ਦੇ ਤੱਕਲੇ ਵਾਂਗ ਸਿਨ੍ਹ ਗਈ । ਧਿਆਨ ਸ਼ਾਹ ਦੇ ਮੁੰਡੇ ਹੱਥੋਂ ਕੁਲਫੀ ਖੋਹਣ ਵੇਲੇ ਤੋਂ ਚੜ੍ਹਿਆ ਥੋੜਾ ਜਿੰਨਾ ਰੋਹ , ਡੁਸਕਦੀਆਂ ਭੈਣਾਂ ਵੱਲ , ਦੇਖ ਕੇ ਕਈ ਗੁਣਾਂ ਹੋਰ ਜ਼ਰਬ ਖਾ ਗਿਆ । ਬਾਘ ਦੇ ਬਲੂੰਗੜੇ ਵਾਂਗ ,ਉਸ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਉੱਭਰ ਆਏ । ਤੇ ਛਾਲ ਮਾਰ ਕੇ ਭਿੱਤ ਪਿੱਛੇ ਰੱਖਿਆ ਆਪਣੇ ਬਾਬੇ ਦ ਟਾਕੂਆ ਚੁੱਕ ਲਿਆਇਆ । ਬਚਦੀ ਕੁਲਫੀ ਦੀ ਪੱਚਰ ਨਾਲ ਰੀਝ ਗਈਆਂ ਦੋਨਾਂ ਭੈਣਾਂ ਨੂੰ ਪੱਤਾ ਤੱਕ ਨਾ ਲੱਗਾ ਕਿ ਕਦੋਂ ਬਹਾਦਰ ਚੰਗਾ-ਮੰਦਾ ਬੋਲਦਾ ਆਪਣੇ ਬੀਬੀ-ਭਾਪੇ ਨੂੰ ਭਾਂਤ-ਸੁਭਾਂਤ ਦੀ ਨਮੋਸ਼ੀ ਤੋਂ ਬਚਾਉਣ ਲਈ ਟਾਕੂਆ ਸਾਂਭੀ ਸਰਪੰਚਾਂ ਦੇ ਡੇਰੇ ਵੱਲ ਨੂੰ ਜਾਣ ਲਈ ਨਿਕਲ ਗਿਆ ਸੀ ।

ਆਪਣੇ ਵਿਹੜੇ ਦੀ ਲੰਮੀ –ਤੰਗ ਗਲ੍ਹੀ ਉਸ ਦੇ ਮਿੰਟਾਂ ਸਕਿੰਟਾਂ ਅੰਦਰ ਦੁੜੱਕੀ ਲਾ ਕੇ ਪਾਰ ਕੀਤੀ ਹੀ ਸੀ ,ਖੇਤਾਂ-ਬੰਨਿਓ ਮੁੜਦਾ ਉਸਦਾ ਪੁਰਾਣਾ ਹਮਜਮਾਤੀ ਮੀਕਾ , ਉਸਨੁੰ ਲਹਿੰਦੇ ਪਾਸੇ ਦੀ ਫਿਰਨੀ ਚੜ੍ਹਦਿਆ ਸਾਰ ਸਾਹਮਣਿਓ ਆਉਂਦਾ ਟੱਕਰ ਗਿਆ । ਬਹਾਦਰ ਨੂੰ ਹਫਿਆ –ਖਫਿਆ ਦੇਖ ਕੇ ਮੀਕੇ ਨੇ ਉਸ ਦੇ ਨਿੱਕੇ-ਨਿੱਕੇ ਹੱਥਾਂ ਵਿੱਚ ਫੜੇ ਵੱਡੇ ਸਾਰੇ ਸਫਾ-ਜੰਗ ਤੋਂ ਭੈ-ਭੀਤ ਹੋਏ ਨੇ ਉਸ ਨੂੰ ਪੁਛ ਹੀ ਲਿਆ – ਹਾਅ ਕੀ ਲਈ ਫਿਰਦਾ ਆਂ, ਕਾਕੇ … ? ‘ ਸਕੂਲ ਅੰਦਰ ਬਹਾਦਰ ਦਾ ਛੋਟਾ ਨਾਂ ਕਾਕਾ ਚਲਦਾ ਸੀ ।

ਟਾਕੂਆ … ਆ , ਤੈਨੂੰ ਨਈਂ ਦੀਹਦਾ … ! ‘ ਕਾਕੇ ਦੇ ਹਮੇਸ਼ਾ ਹੱਸ-ਮੁੱਖ ਦਿਸਦੇ ਚਿਹਰੇ ਵੱਲੋਂ ਆਏ ਰੁੱਖੇ ਜਿਹੇ ਉੱਤਰ ਦੀ ਮੀਕੇ ਨੂੰ ਕਦਾਚਿੱਤ ਵੀ ਆਸ ਨਹੀਂ ਸੀ ।

ਦੀਹਦਾ ਤਾਂ ਆ , ਪਰ ਚੱਲਿਆ ਕਿੱਥੇ ਆਂ … ਤੂੰ ? ਸਿਖਰ ਦੁਪ੍ਹੈਰੇ … ! ‘ ਘਾਬਰੇ ਜਿਹੇ ਮੀਕੇ ਨੂੰ ਵੀ ਪੁੱਛ ਪੜਤਾਲ ਔਖੀ ਔਖੀ ਜਾਪਣ ਲੱਗੀ ।

ਸ਼ਾਹਾਂ ਦੀ ਭੈਣ ਦੀ …’, ਚੰਗੀ ਮੋਟੀ ਗਾਲ੍ਹ ਵਾਹ ਕੇ ਬਹਾਦਰ ਨੇ ਮੀਕੇ ਨੂੰ , ਬਾਲੇ ਤੋਂ ਕੁਲਫੀ ਖੋਹਣ ਕਰਕੇ ਘਰਦਿਆਂ ਸਿਰ ਆ ਪਈ ਆਫ਼ਤ ਦੀ ਕਹਾਣੀ ਇਕੋ ਸਾਹੇ ਆਖ ਸੁਣਾਈ ।

ਓਏ ਕੱਲਾ ਤੂੰ ਕੀ ਖੋਂਹਣ ਖੋਹੇਂਗਾ ! … ਅੱਧੇ ਪਿੰਡ ਸਾਹਮਣੇ …. ‘, ਸੰਖੇਪ ਜਿਹੀ ਮੀਕੇ ਦੀ ਸਲਾਹ , ਬਹਾਦਰ ਨੂੰ ਏਨੀ ਸਿਆਣੀ ਲੱਗੀ ਕਿ ਟਾਕੂਆਂ ਹੇਠਾਂ ਕਰਕੇ ਉਹ ਪਲ ਦੀ ਪਲ ਸੋਚੀਂ ਪੈ  ਗਿਆ ।

ਕਿੱਦਾਂ ਕਰੀਏ ਫੇ … ਏ …. !  ਦੋ-ਚਿੱਤੀ ਅੰਦਰ ਘਿਰੇ ਬਹਾਦਰ ਨੇ ਮੀਕੇ ਨੂੰ ਕੋਈ ਚਾਰਾ ਕਰਨ ਹਿਤ ਪੁੱਛਿਆ ।

ਚੱਲ , ਤਖਾਣਾਂ ਦੇ ਸੁੱਖੇ ਤੋਂ ਪੁਛਦੇ ਆਂ … ਉਹਨੂੰ ਇਹੋ ਜਿਹੇ ਬੜੇ ਗੁਰ ਆਉਂਦੇ ਆ, ਸੁਣਿਆ । ‘

ਨਾਮੇਂ ਦਰਜ਼ੀ ਦੀ ਹੱਟੀ ਦੇ ਖੁੱਲੇ ਭਿੱਤ ਉਹਲੇ ਟਾਕੂਆਂ ਲੁਕੋ ਕੇ ਉਹ ਦੋਵੇਂ ਰਵਾਂ-ਰਵੀਂ ਸੁਖੇ ਹੋਰਾਂ ਦੇ ਘਰ ਦੀ ਪਿੱਛਵਾੜੀ ਜਾ ਖੜ੍ਹੇ ਹੋਏ । ਟਿਕੀ ਦੁਪ੍ਹੇਰੇ ਵਿਹੜੇ ‘ ਚੋਂ ਦੀ ਲੰਘ ਕੇ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਦੀ ਉਹਨਾਂ ਦੀ ਹਿੰਮਤ ਨਾ ਪਈ । ਗੁੱਲ ਹੋਰਾਂ ਦੇ ਵੱਢ ‘ ਚੋਂ ਮੀਕੇ ਨੇ ਹਲਕੀ ਜਿਹੀ ਢੀਮ ਚੁੱਕ ਕੇ ਚੁਬਾਰੇ ਦੀ ਭਿੜੀ ਖਿੜਕੀ ਵਿਚ ਪੋਲੇ ਜਿਹੇ ਉਛਾਲ ਮਾਰੀ । ਸੁੱਤ-ਉਨੀਂਦਾ ਸੁੱਖਾ ਘਰ ਦੀ ਪਿਛਵਾੜੀ ਚੋਰਾਂ ਵਾਂਗ ਖੜ੍ਹੇ ਦੋਨੋਂ ਮੁੰਡਿਆਂ ਨੂੰ ਦੇਖ ਕੇ ਪਹਿਲਾਂ ਤਾਂ ਖਿਝ ਗਿਆ , ਪਰ ਛੇਤੀ ਹੀ ਮੀਕੇ ਦਾ ਹਾਕ – ਹੇਠਾਂ ਆਈਂ ਭਾਅ, ਜ਼ਰੂਰੀ ਕੰਮ ਐ । ‘ ਸੁਣ ਕੇ ਜ਼ਰਾ ਛਿੱਥਾ ਜਿਹਾ ਪੈ ਗਿਆ ।

ਛੱਤ-ਪੱਖਾ ਬੰਦ ਕਰਕੇ ਸੁੱਖੇ ਨੇ ਨੰਗਾ ਸਿਰ ਤੌਲੀਏ ਨਾਲ ਢਕਿਆ ਅਤੇ ਚੁਬਾਰਿਓਂ ਉੱਤਰ ਆਪਣੇ ਸਫੈਦਿਆਂ ਦੀ ਪਾਲ ਕੋਲ ਭੈ-ਭੀਤ ਖੜ੍ਹੇ ਮੁੰਡਿਆਂ ਦੇ ਲਾਗੇ ਢਕ ਕੇ ਥੈਹ-ਸੋਟ ਮਾਰਨ ਵਾਂਗ ਆ ਪੁੱਛਿਆ – ਕੀ ਆਫ਼ਤ ਆ ਪਈ , ਦੁਪ੍ਹੈਰੇ ਦਿਨ ਦੇ …. ? ‘

-ਗੱਲ ਇਹ ਆ ਭਾਅ, ਮੈਤੋਂ ਅੱਜ ਇਕ ਨਿੱਕੀ ਜਿਹੀ ਗ਼ਲਤੀ ਹੋ ਗਈ । ਸੜਦੀਆਂ ਦੁਪ੍ਹੈਰਾਂ ਨੂੰ ਰੋਜ਼-ਰੋਜ਼ ਸੜਦੇ ਪੈਰਾਂ ਤੋਂ ਅੱਕਿਆ , ਮੈਂ ਅੱਜ ਠੰਢੇ-ਠੰਢੇ ਅੱਧੀ-ਛੁੱਟੀ ਵੇਲੇ ਈ ਸਕੂਲੋਂ ਨੱਠ ਕੇ ਘਰ ਨੂੰ ਤੁਰਿਆ ਆਉਂਦਾ ਸੀ ਕਿ ਉਹ ਸ਼ਾਹਾਂ ਦਾ ਬਾਲਾ ਐ ਨਾ , ਭੈਣ ਦਾ ਦੀਨਾ …ਮੈਨੂੰ ਦਿਖਾਲ –ਦਿਖਾਲ ਕੁਲਫੀ ਚੁੰਘਦਾ ਸੀ ,ਮੰਦਰ ਦੀ ਕੰਧ ਤੇ ਬੈਠਾ । … ਸੱਚੀ ਗੱਲ ਆ ਭਾਅ , ਮੈਂਤੋਂ ਨਹੀਂ ਰਿਹਾ ਗਿਆ ।ਉਹਤੋਂ ਕੁਲਫੀ ਖੋਹ ਕੇ ਅੱਧ-ਪਚੱਧੀ ਤਾਂ ਮੈਂ ਖਾ ਲਈ , ਪਰ ਬਹੁਤੀ … ਮੈਂ ਤਾਂ ਕਿਸੇ ਦੇ ਹੱਥ ਨਈਂ ਆਇਆ ਹਾਲੇ , ਪਰ ਭਾਪੇ –ਬੀਬੀ ਨੂੰ ਸ਼ਾਹਾਂ ਦਾ ਸਾਰਾ ਕੁਨਬਾ ਸਮੇਤ ਜੱਟਾਂ ਦੇ , ਹੱਕ ਦੇ ਸਰਪੰਚ ਡੇਰੇ ਲੈ ਗਿਆ ।ਹੁਣ , ਤੂੰ ਦੱਸ ਕੀ ਉਪਾ ਹੋ ਸਕਦਾ ਉਹਨਾਂ ਨੂੰ  ਛੁੜਾਉਣ ਦਾ … ?’

ਬੜਾ ਸੋਚਵਾਨ ਜਿਹਾ ਹੋ ਕੇ ਸੁੱਖੇ ਨੇ ਵੱਡਾ ਸਾਰਾ ਉੱਤਰ ਥੋੜੇ ਜਿਹੇ ਵਾਕਾਂ ਅੰਦਰ ਹੀ ਇਕੋ – ਸਾਹੇ ਗੁਲੱਛ ਮਾਰਿਆ – ਸ਼ਾਬਾਸ਼ ਬਹਾਦਰਾ … ਪੂਰਾ ਠੀਕ ਪੈਂਤੜਾ ਆਪਣਾਇਆ ਤੈਂ ।…ਇਹ ਉਲਝੀ ਤਾਣੀ ਸਾਲੀ ਐਂ ਈਂ ਸੂਤ ਹੋਣੀ ਆਂ । … ਏਸ ਢਿਚਕੂ-ਢਿਚਕੂ ਕਰਦੇ ਢਾਂਚੇ ਦਾ ਇਲਾਜ ਈ ਬੰਦੂਕ ਦੀ ਨੋਕ ਆ । … ਜਿੱਥੇ ਜਿੱਥੇ ਵੀ ਕੋਈ ਜਗੀਰੂ – ਅਰਧ ਜਗੀਰੂ-ਸਾਮਰਾਜੀ ਪਿਠੂ ਬੈਠਾ ਦਿਸਦਾ , ਓਥੇ ਓਥੇ ਹੀ ਉਹਦਾ ਸਫਾਇਆ ਕਰਕੇ ਘਾਣੀ ਲੋਟ ਆਉਣੀ ਆ । … ਲੋਕ-ਜਮਹੂਰੀ-ਇਨਕਲਾਬ ਦੀ ਪ੍ਰਾਪਤੀ ਲਈ ਇਕ ਦੋ ਚਾਰ ਨਈਂ ਅਨੇਕਾਂ ਫਰੰਟਾਂ ‘ ਤੇ ਇਕੱਠਿਆਂ ਲੜਾਈ ਦੇਣੀ ਪੈਣੀ ਆਂ , ਬਹਾਦਰਾ । ਸਾਡੀ ਖਾੜਕੂ ਜਥੇਬੰਦੀ ਤੇਰੇ ਵਰਗੇ ਸਿਰਲੱਥ ਕਾਡਰ ਨੂੰ ਪੂਰੀ ਤਨਦੇਹੀ ਨਾਲ ਜੀ –ਆਇਆਂ ਕਹਿੰਦੀ ਆ …।

ਸਾਥੀ ਸੁੱਖੇ ਤੋਂ ਸੌਖਾ ਜਿਹਾ ਢੰਗ ਤਰੀਕਾ ਪੁੱਛਣ ਆਏ  ਮੁੰਡਿਆਂ ਨੂੰ , ਉਸ ਦਾ ਆਲੋਕਾਰ ਭਾਸ਼ਨ ਵਾਕ-ਦਰ-ਵਾਕ , ਸਗੋਂ ਹੋਰ ਅਚੋਆਈ ਲਾਉਂਦਾ ਗਿਆ । ਡੌਰ-ਭੌਰ ਹੋਏ ਬਹਾਦਰ ਨੇ ਆਖਿਰ ਉਸ ਨੂੰ ਵਿਚਕਾਰੋਂ ਟੋਕਦਿਆਂ ਆਖਿਆ –ਭਾਅ… ਤੇਰੀ ਹੈਸ ਬੋਲੀ ਦੀ ਸਾਨੂੰ ਰਤੀ ਭਰ ਸਮਝ ਨਈਂ ਆਈ । ਸਾਨੂੰ ਤਾਂ ਕੋਈ ਮੋਟਾ ਠੁੱਲਾ ਇਲਾਜ ਦੱਸ ਮਾਂ-ਪਿਓ ਨੂੰ ਸ਼ਾਹਾਂ –ਸਰਪੰਚਾਂ ਦੀ ਕੁੜਿਕੀ ‘ਚੋਂ ਕੱਢਣ ਦਾ ? ‘

-ਕਿਹੜੀ ਕੁੜਿਕੀ …! ਹੇਠਲੀਆਂ ਕਿਰਤੀ ਜਮਾਤਾਂ ਦੀ ਵਿਰੋਧਤਾਈ ਨਾਲ –ਅਨਟੈਗੋਨਿਸਟਿਕ ਹੁੰਦੀ ਐ ,ਇਸ ਨੂੰ ਹੋਰ ਤਿੱਖਿਆ ਨਹੀਂ ਕਰਨਾ ਹੁੰਦਾ …! ਇਨਕਲਾਬ ਦੀ ਰਾਹੇ ਤੁਰਦਿਆਂ ਭਲਾ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਮਾਤਾ-ਪਿਤਾ, ਬਾਲ-ਬੱਚਿਆਂ ਦੀ ਕੁਰਬਾਨੀ ਨਈਂ ਸੀ ਦੇਣੀ ਪਈ … । ਕਾਮਾ ਜਮਾਤ ਨੇ ਤਾਂ ਹਰ ਹੀਲੇ , ਹਰ ਕਦਮ ‘ ਤੇ ਜਿੱਤਣਾ ਹੀ ਜਿੱਤਣਾ ਹੁੰਦਾ ਐ, ਗੁਆਉਣ ਲਈ ਇਸ ਦੇ ਪਾਸ ਹੁੰਦੀਆਂ ਨੇ ਸਿਰਫ਼ ਹੱਥ-ਕੜੀਆਂ , ਕਾਮਰੇਡ ‘ਨਾਥੀ …’ ਮੂੰਹ-ਜ਼ੁਬਾਨੀ ਰਟੇ ਸਾਰੇ ਵਾਕ ਸੁੱਖੇ ਨੇ ਲੈਕਚਰੀ ਅੰਦਾਜ਼ ਵਿਚ ਤਣ ਕੇ ਖਲੋਂਦਿਆ ਇਕੋ-ਟੱਕ ਬੋਲ ਦਿੱਤੇ । ਫਿਰ , ਭੁੱਲੀ ਵਿਸਰੀ ਰਹਿ ਗਈ ਕੋਈ ਤੁਕ ਯਾਦ ਕਰਨ ਲਈ ਉਸ ਨੇ ਕਿਸੇ ਪਹੁੰਚੇ ਸਾਧ ਵਾਂਗ ਅੱਖਾਂ ਮੀਟ ਲਈਆਂ ਅਤੇ ਆਪਣੇ ਤੱਕ ਸੁਣਦੀ ਕੁਝ ਬੁੜ-ਬੁੜ ਜਿਹੀ ਕਰਨ ਲੱਗ ਪਿਆ ।

ਸਫੈਦਿਆਂ ਦੀ ਡੱਬ-ਖੜੱਬੀ ਛਾਂ ਅੰਦਰ ਖੜ੍ਹੇ ਬਿਪਤਾ ਮਾਰੇ ਮੁੰਡਿਆਂ ਦੇ ਨਰਮ-ਨਾਜ਼ਕ ਮੋਢਿਆਂ ‘ਤੇ ਪਤਾ ਨਹੀਂ ਸੁੱਖੇ ਨੇ ਕਿੰਨਾ ਚਿਰ ਹੋਰ ਆਪਣਾ ਗਰਮ-ਸਿਧਾਂਤ ਲੱਦੀ ਜਾਣਾ ਸੀ । ਜੇ ਕਿਧਰੇ ਤਾਲ ਵਾਲੀ ਫਿਰਨੀ ਦਾ ਪਹਿਲਾ ਮੋੜ ਮੁੜਦਾ ,ਤਾਰੀ ਮਾਸਟਰ ਦਾ ਬਜਾਜ –ਚੇਤਕ ਉਹਨਾਂ ਦੀ ਨਜ਼ਰੀਂ ਨਾ ਪੈਂਦਾ । ਅੱਖਾਂ –ਮੁੰਦੀ ਖੜ੍ਹੇ ਸੁੱਖੇ ਨੂੰ ਥਾਏਂ ਛੱਡ , ਉਹਨਾਂ ਅੱਗਲ-ਵਾਂਡੀ ਹੋ ਕੇ ਹਰੀਏ ਦੇ ਅੰਬ ਹੇਠ ਤਾਰੀ ਨੂੰ ਜਾ ਰੋਕਿਆ । ਪੱਕੇ ਟੋਟੇ ‘ ਤੇ ਉਡਦਾ ਆਉਦਾ ਤਾਰੀ ਦਾ ਸਕੂਟਰ ਅਚਨਚੇਤ ਕੀਤੇ ਇਸ਼ਾਰੇ ਕਾਰਨ ਕਿੰਨੀ ਦੂਰ ਅੱਗੇ ਲੰਘ ਕੇ ਮਸਾਂ ਰੁਕਿਆ । ਸੜਦੀ-ਤਪਦੀ ਸੜਕ ‘ ਤੇ ਖਿਲਰੀ ਅੱਗ ਵਰਗੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ , ਦੋਨਾਂ ਦੇ ਨੰਗੇ ਪੈਰ , ਉਖੜੀ ਰੌੜੀ ਦੀਆਂ ਚੌਭਾਂ ਖਾਂਦੇ , ਖੜ੍ਹੇ ਸਕੂਟਰ ਤੱਕ ਆਪਣੀ ਫਰਿਆਦ ਲੈ ਕੇ ਪਹੁੰਚ ਗਏ । ਨਿੱਕੇ ਨਿੱਕੇ ਹੱਥ ਜੋੜ ਕੇ ਦੋਨਾਂ ਨੇ ਤਾਰੀ ਮਾਸਟਰ ਨੂੰ ਪਹਿਲੀ ਵਾਰ ਆਪਣੇ ਅਧਿਆਪਕਾਂ ਵਾਂਗ ਨਿੱਘੀ ਸਤਿ ਸ੍ਰੀ ਅਕਾਲ ਬੁਲਾਈ ਅਤੇ ਅਗਲਾ ਹੁੰਗਾਰਾ ਉਡੀਕੇ ਬਿਨਾਂ ਹੀ ਮੀਕੇ ਨੇ ਬਹਾਦਰ ਦੀ ਸਾਰੀ ਵਿਥਿਆ ਉਸ ਨੂੰ ਆਖ ਸੁਣਾਈ ।

ਅੱਖਾਂ ਉੱਤੇ ਲਾਏ ਚਸ਼ਮੇਂ ਵਿਚੋਂ ਦੀ ਤੇਜ਼-ਤੇਜ਼ ਝਮਕ ਹੁੰਦੀਆਂ ਦਿਸਦੀਆਂ ਤਾਰੀ ਮਾਸਟਰ ਦੀਆਂ ਨਿੱਕਿਆਂ-ਨਿੱਕਿਆਂ ਅੱਖਾਂ ਦੋਨਾਂ ਮੁੰਡਿਆਂ ਦੇ ਅਨਭੋਲ ਚਿਹਰਿਆਂ ‘ ਤੇ ਛਾਈ ਫਿਕਰਮੰਦੀ ਦੇਖ ਕੇ ਜਿਵੇਂ ਹੋਰ ਛੋਟੀਆਂ ਹੋ ਗਈਆਂ ਹੋਣ  । ਬੜੇ ਠਰੰਮੇਂ ਨਾਲ ਉਸ ਨੇ ਚਲਦਾ ਇੰਜਨ ਬੰਦ ਕਰ ਕੇ ਸਕੂਟਰ ਨੂੰ ਸਟੈਂਡ ‘ ਤੇ ਖੜਾ ਕੀਤਾ ਅਤੇ ਦੋਨਾਂ ਨੂੰ ਨਾਲ ਲੈ ਕੇ , ਪਿਛਾਂਹ ਰਹਿ ਗਈ ਅੰਬ ਦੀ ਸੰਘਣੀ ਛਾਂ ਹੇਠਾਂ ਮੁੜ ਗਿਆ ।

ਅੱਖਾਂ ਤੋਂ ਚਸ਼ਮਾ ਲਾਹੁੰਦਿਆਂ ਸਾਰ ਉਸ ਨੇ ਬਹਾਦਰ ਵਲ ਦੇਖਦਿਆਂ ਆਖਿਆ – ਦੇਖੋ ਸਾਥੀ , ਖੱਬੀ ਮਾਰਕੇਬਾਜ਼ੀ ਨੂੰ ਲੈਨਿਨ ਨੇ ਠੀਕ ਹੀ ਬਚਕਾਨਾ ਰੋਗ ਕਿਹਾ ਹੈ …।‘’

ਤਾਰੀ ਦੀ ਸਾਰੀ ਗੱਲ ਸੁਨਣ ਤੋਂ ਪਹਿਲਾਂ ਹੀ ਦੋਨੋਂ ਮੁੰਡੇ ਇਕ ਦੂਜੇ ਵੱਲ ਝਾਕਣ ਲੱਗ ਪਏ ।

ਘਾਬਰੋ ਨਾ ਮੁੰਡਿਓ , ਤੁਹਾਡੀ ਮਰਜ਼ ਦਾ ਇਲਾਜ ਵੀ , ਇਸ ਸਮਾਜਿਕ-ਆਰਥਿਕ ਵਿਵਸਥਾ ਅੰਦਰ ਹੀ ਲੁਕਿਆ ਪਿਆ ਹੈ । ‘

ਦੋਨਾਂ ਮੁੰਡਿਆਂ ਦੀਆਂ ਆਪਸ ਵਿਚ ਟਕਰਾਉਦੀਆਂ ਨਜ਼ਰਾਂ ਧਰਤੀ ਵਿੱਚ ਗੱਡੀਆਂ ਗਈਆਂ ।

ਕੇਵਲ ਜਥੇਬੰਦਕ ਦਬਾ ਹੀ ਤੁਹਾਡੇ ਮਾਂ-ਬਾਪ ਨੂੰ ਸਮੇਂ ਦੇ ਹਾਕਮਾਂ ਤੋਂ ਨਿਜਾਤ ਦੁਆ ਸਕਦਾ ਹੈ । ਇਸ ਲਈ

ਪਿਆਰੇ ਬਾਲਕੋਂ , ਤੁਸਾਂ ਨੂੰ ਆਪਣੀ ਅਤੇ ਅਪਣੇ ਵਰਗੇ ਅਨੇਕਾਂ ਕਾਮਿਆਂ ਦੀ ਬੰਦ-ਖਲਾਸੀ ਲਈ , ਰਾਜਕਰਨੀਆਂ ਜਮਾਤਾਂ ਵਿਰੁਧ ਜ਼ੋਰਦਾਰ ਲੋਕ-ਰਾਏ ਕਾਇਮ ਕਰਨੀ ਪਵੇਗੀ । ਆਪਣੇ ਵਿਹੜੇ ਦੇ ਸਾਰੇ  ਘਰਾਂ ਤੋਂ ਇਲਾਵਾ ਤਖਾਣਾਂ-ਲੁਹਾਰਾਂ,ਝੀਰਾਂ-ਜੁਲਾਹਿਆਂ , ਚੂਹੜਿਆਂ-ਸਰੈੜਿਆਂ ਨਾਲ ਸਾਂਝਾ ਫਰੰਟ ਉਸਾਰਨਾ ਪਵੇਗਾ । ਤਾਂ ਕਿਤੇ ਤੁਸੀਂ ਸ਼ਾਹਾਂ ਤੇ ਜੱਟਾਂ ਦੀਆਂ ਧਾਂਦਲੀਆਂ ਵਿਰੁੱਧ ਆਵਾਜ਼ ਉੱਚੀ ਕਰਨ ਵਿਚ ਲਾਮਬੰਦੀ ਕਰ ਸਕੋਗੇ । ਫਿਰ ਕਦੀ ਵੀ ਤੁਹਾਡੀ ਸੱਚੀ-ਸੁੱਚੀ ਕਿਰਤ ਉਤੇ ਨਾ ਕੋਈ ਬੜਾ-ਬਾਜ਼ ਝਬੂਟੀ ਮਾਰ ਸਕੇਗਾ ਤੇ ਨਾ ਹੀ ਕੋਈ ਅਮੀਰ-ਜ਼ਾਦਾ ਕਿਸੇ ਗਰੀਬ-ਗੁਰਬੇ ਨੂੰ ਦਿਖਾਲ ਕੇ ਕੁਲਫੀਆ ਖਾ ਸਕੇਗਾ । ‘

ਅੰਬ ਦੀ ਠੰਡੀ ਛਾਵੇਂ ਖੜ੍ਹੇ ਦੋਨਾਂ ਮੁੰਡਿਆਂ ਨੂੰ ਇਉਂ ਜਾਪਿਆ , ਜਿਵੇਂ ਉਹਨਾਂ ਦੇ ਪੈਰਾਂ ਹੇਠਲੀ ਧਰਤੀ ਖਿਸਕ ਕੇ ਕਿਤੇ ਦੂਰ ਗਈ ਹੋਵੇ ਤੇ ਉਹ ਦੋਵੇਂ ਪਾਤਾਲ ਵੱਲ ਹੇਠਾਂ , ਹੋਰ ਸਰਕਣ ਤੋਂ ਬਚਣ ਲਈ ਐਧਰ – ਉਧਰ ਹੱਥ ਮਾਰਦੇ ਇਕ ਦੂਜੇ ਨੂੰ ਸੰਭਾਲਣ ਦਾ ਯਤਨ ਕਰਦੇ ਹੋਸ਼-ਹਵਾਸ ਗਵਾ ਬੈਠੇ ਹੋਣ ।

ਤਾਰੀ ਮਾਸਟਰ ਆਪਣਾ ਉਪਦੇਸ਼ ਕਿੰਨਾਂ ਚਿਰ ਉਚਾਰਦੇ ਕਦੋਂ ਚਲਾ ਗਿਆ , ਉਹਨਾਂ ਦੋਨਾਂ ਵਿਚੋਂ ਕਿਸੇ ਨੂੰ ਪਤਾ ਤੱਕ ਨਾ ਲੱਗਾ । ਪਰ ਥੋੜੀ ਦੂਰ ਹਟਵੇਂ ਖੜ੍ਹੇ ਸਕੂਟਰ ਦਾ ਇੰਜਣ ਚਾਲੂ ਹੋਣ ਦੀ ਆਵਾਜ਼ ਸੁਣ ਕੇ ਮੀਕੇ ਦੀ ਹੋਸ਼ ਬਹਾਦਰ ਨਾਲੋਂ ਜ਼ਰਾ ਪਹਿਲਾਂ ਪਰਤੀ ਸੁੰਨ-ਵੱਟਾ ਹੋਏ ਖੜ੍ਹੇ ਬਹਾਦਰ ਦਾ ਮੋਢਾ ਹਿਲਾ ਕੇ ਮੀਕੇ ਨੇ ਪੁੱਛਿਆ – ਆਈ ਕੋਈ ਗੱਲ ਸਮਝ ‘ ਚ ਮਾੜੀ ਮੋਟੀ …. ? ‘’

ਅਨਾੜੀ ਜਿਹਾ ਸਿਰ ਨਾਂਹ ਹਿਲਾਉਂਦਿਆਂ ਬਹਾਦਰ ਦੇ ਚਿਹਰੇ ਦੀ ਚਿੰਤਾ ਉਸ ਦੇ ਅੰਗਾਂ –ਪੈਰਾਂ  ਤਕ ਫੈਲ ਗਈ ।

ਤੈਨੂੰ ਕਿਸ  ਭੜੂਏ ਨੇ ਕਿਹਾ ਸੀ ਕਿ ਉਸ ਬੁਲੀ ਦੀ ਕੁਲਫੀ ਖੋਹ ਕੇ ਸਾਰੇ ਟੱਬਰ ਨੂੰ ਬਲਦੀ –ਦੀ – ਬੁੱਥੇ ਲਿਆ ਸੁੱਟ …. ‘ ਮੀਕੇ ਦੇ ਚਿਹਰੇ ‘ ਤੇ ਸੱਚ-ਮੁੱਚ ਹੀ ਹਿਰਖ ਦੇ ਨਿਸ਼ਾਨ ਉੱਭਰ ਆਏ ਸਨ ।

ਕਹਿਣ ਕਿੰਨ ਸੀ – ਮੈਂ ਆਪਣੀ ਮਰਜ਼ੀ ਨਾਲ ਖੋਹੀ ਆ , ਆਪਣੀ ਕਹਾਣੀ ਦਾ ਮੈਂ ਆਪ ਹੀਰੋ ਆਂ …. ਮੈਂ ਕਈ ਰੱਬ ਦੇ ਮਾਂਹ ਮਾਰੇ ਆ ਕਿ ਸਹੁਰੀ ਦਸੀ ਦੀ ਕੁਲਫੀ ਨੂੰ ਬੀ ਤਰਸੀ ਜਾਮਾਂ … !..!!…!!! – ਬਹਾਦਰ ਦੇ ਤਲਖ

ਬੋਲਾਂ ‘ਚੋਂ ਉਭਰੀ ਸਿਆਣਪ ਨੂੰ ਮੀਕੇ ਨੇ ਬੜੀ ਨਰਮਾਈ ਨਾਲ ਸਿਆਣਿਆਂ ਵਰਗੀ ਸਲਾਹ ਦਿੱਤੀ – ਕਾਕੇ , ਤੂੰ ਵੀ ਨਿਰਾ ਭੌਦੂ ਈ ਏ  ਭੌਦੂ ! ਤੂੰ ਦੱਸ , ਤੂੰ ਕੋਈ  ਰਾਜਾ-ਮਹਾਰਾਜਾ ਜਾਂ ਮੰਤਰੀ –ਸੰਤਰੀ ਸੀ ਕਿ ਜੋ ਤੇਰੇ ਦਿਲ ‘ ਚ ਆਈ ਕਰ ਕੇ ਈ ਸਾਹ ਲਿਆ …ਓਏ  ਵੀਰਿਆਂ ਆਹ ਜਿਹੜੇ ਭਾਈ ਐਹੋ ਜਿਹੀਆਂ ਸਾਖੀਆਂ ਲਿਖਦੇ ਆ ਨਾ, ਉਹ ਸਿਰਫ਼ ਆਪਣੀ ਈ ਫੂ-ਫਾਂ ਬਣਾਉਣ ਲਈ ਲਿਖਦੇ ਆ ,ਤੇਰੀ ਤਰ੍ਹਾਂ ਆਪ ਕਦੇ ਬਲੀ ਦੇ ਬੱਕਰੇ ਨਹੀਂ ਬਣਦੇ …. ਕੀ ਨਾਂ ਆਂ ਤੈਨੂੰ ਬੁਧੂ ਬਣਾਉਣ  ਵਾਲੇ ਲਿਖਾਰੀ ਦਾ , ਹੈ ਕੋਈ ਥੋਹ-ਪਤਾ ਉਹਦਾ …. ? ‘

-ਸ਼ੈਂਤ , ਸੱਜਣ ਸੂੰਹ ਆ … ਆਪਣੇ ਨੇੜੇ-ਤੇੜੇ ਦਾ ਈ ਆ , ਸੁਣਿਆ , ਡੇਰੇ ਆਲੇ ਪੰਛੀ ਨੂੰ ਪੂਰਾ ਪਤਾ ਹੋਣਾ ਉਹਦਾ … ?

ਸਿਰ ਚੜ੍ਹੀ ਦੁਪਹਿਰ ਦੀਆਂ ਸਿੱਧੀਆਂ ਰਿਸ਼ਮਾਂ ਸੇਕਦੇ , ਉਹ ਜਗਤ-ਪ੍ਰਸਿਧ ਲੋਕ-ਕਵੀ ਗੁਲਜ਼ਾਰ ਪੰਛੀ ਕੋਲੋਂ , ਆਪਣੀ ਕਹਾਣੀ ਦੇ ਲੇਖਕ ਦਾ ਸਰਨਾਵਾਂ ਪੁੱਛਣ ਚੱਲ ਪਏ । ਚੌੜੇ ਚੋਅ ਦੇ ਪਾਰਲੇ ਕੰਢੇ ‘ ਤੇ ਕਸਟੋਡੀਅਨ ਦੀ ਅਲਾਟ ਹੋਈ  ਦੋ ਕਿੱਲੇ ਜ਼ਮੀਨ ਦੇ ਇਕ ਕੋਨੇ ਬਣਾਏ , ਚੌਂਹ ਖਾਨਿਆਂ ਦੇ ਇਕੋ-ਇਕ ਕਮਰੇ ਦੇ ਦਰਵਾਜ਼ੇ-ਖਿੜਕੀਆਂ , ਭੋਲੇ –ਸਾਈਂ ਦੇ ਤੱਕੀਏ  ਵਾਂਗ ਖੁਲ੍ਹੇ ਪਏ ਸਨ । ਖੁਲ੍ਹੇ- ਮੋਕਲੇ ਵਿਹੜੇ ਨੂੰ ਕੀਤੀ ਚਾਰ-ਦੀਵਾਰੀ , ਦੱਸਾਂ-ਪੰਦਰਾਂ ਥਾਵਾਂ ਤੋਂ ਉਖੜੀ ਪਈ  ਸੀ । ਵਿਹੜੇ ਅੰਦਰ ਲਾਏ ਤੂਤਾਂ ਦੀ ਸੰਘਣੀ ਛਾਂ ਹੇਠ ਲੱਕੜ ਦੇ ਤਖ਼ਤ –ਪੋਸ਼ ਸਮੇਤ ਚੌਂਹ ਅਲਾਣੀਆਂ ਮੰਜੀਆਂ  ਉੱਤੇ ਇਕੋ-ਜਿਹੇ ਚਾਰ ਸਰੀਰ ਬੇ-ਹਿੱਸ ਜਿਹੇ ਪਏ ਸਨ । ਹਿਲਦੀਆਂ ਲੱਤਾਂ ਵਾਲੀ ਇਕ ਲੱਕੜ ਦੀ ਥਿੰਤੀ ਤਰਪਾਈ ਉੱਤੇ ਸਿਲਵਰ ਦਾ ਖਾਲੀ ਪਤੀਲਾ ਟੇਢਾ ਹੋਇਆ ਸੀ । ਭੁੰਜੇ ਡਿੱਗੀ ਕੜਛੀ ਨੂੰ ਇਕ ਖਰਸ-ਖਾਧਾ ਡੱਬੂ ਮੂਹਰਲੇ ਪੰਜਿਆਂ ਵਿਚ ਫਸਾਈ ਹੌਲੀ-ਹੌਲੀ ਚੱਟੀ ਜਾਂ ਰਿਹਾ ਸੀ । ਵੱਡੇ ਤੂ ਤ ਦੀ ਓਟ ਨਾਲ ਟਿਕੀਆਂ ਪੰਜ-ਛੇ ਬੋਤਲਾਂ ਦੁਪਹਿਰੇ ਖਾਧੀ ‘ ਰੋਟੀ ‘ ਹੁੰਗਾਰਾ ਭਰ ਰਹੀਆਂ ਸਨ ।

ਟਿਕੀ ਦੁਪਹਿਰ ਦੀ ਚੁੱਪ-ਚਾਂ , ਕਿਧਰੇ –ਕਿਧਰੇ ਆਉਂਦੇ ਹਵਾ ਦੇ ਹਲਕੇ ਬੁੱਲਿਆਂ ਨਾਲ ਟੁੱਟਦੀ ਸੀ ਜਾਂ ਤਿੰਨਾਂ ਮੰਜੀਆਂ ਤੋਂ ਆਉਂਦੇ ਬੇ-ਸੁੱਧ ਘੁਰਾੜਿਆਂ ਨਾਲ । ਪੋਲੇ ਪੈਰੀਂ ਦੋਨੋਂ ਮੁੰਡੇ ਤੂਤ ਦੀ ਸੁਤ –ਉਣੀਂਦਰੀ ਛਾਂ ਹੇਠ ਖੜੇ ਹੋ ਕੇ ਕਵੀ ਪੰਛੀ ਦੀ ਪਛਾਣ ਕਰਨ ਵਿਚ ਰੁਝ ਗਏ । ਬੜੇ ਧਿਆਨ ਨਾਲ ਉਹਨਾਂ ਚੌਹਾਂ ਸਰੀਰਾਂ ਦੀਆਂ ਕੱਸੀਆਂ ਗੋਗੜਾਂ ਤੇ ਗੋਲ ਉਭਾਰਾਂ ਤੇ ਜੱਤਲ ਛਾਤੀਆਂ ਨੂੰ ਵਾਚਿਆ , ਪਰ ਕਿਸੇ ਇਕ ਦੇ ਪਿੰਡੇ ‘ ਤੇ ਵੀ ਉਹਨਾਂ ਨੂੰ ਪੰਛੀਆਂ ਦੇ ਖੰਭਾਂ-ਪੰਖਾਂ ਵਰਗੀ ਕੋਮਲਤਾ ਦਿਖਾਈ ਨਾ ਦਿੱਤੀ । ਇਕ-ਅੱਧ ਵਾਰ ਉਹਨਾਂ ਲਾਗਿਓਂ ਲੰਘਦੇ ਰਾਹੀਆਂ ਤੋਂ ਕਵੀ ਪੰਛੀ ਦੀ ਪਛਾਣ ਕਰਾਉਣ ਦਾ ਯਤਨ ਵੀ ਕੀਤਾ , ਪਰ ਕਿਸੇ ਅਣ-ਕਿਆਸੇ ਖ਼ਤਰੇ ਦਾ ਪਹਾੜ ਸਿਰ ‘ ਤੇ ਆ ਡਿੱਗਣ ਡਰੋਂ ਉਹਨਾਂ ਇੰਝ ਕਰਨਾ ਵੀ ਮੁਨਾਸਿਬ ਨਾ ਸਮਝਿਆ । ਭੈ-ਭੀਤ ਹੋਏ  ਦੋ ਕਦਮ ਤੁਰ ਕੇ ਕਦੀ ਉਹ ਡੇਰਿਓਂ ਬਾਹਰ ਨਿਕਲ ਜਾਂਦੇ ਤੇ ਕਦੀ ਝਕਦੇ ਫਿਰ ਉਸੇ ਤੂਤ ਦੀ ਛਾਵੇਂ ਜਾ ਖੜ੍ਹੇ ਹੁੰਦੇ । ਉਨ੍ਹਾਂ ਨੇ ਪਤਾ ਨਹੀਂ ਇਸ ਖੁਲ੍ਹੀ ਕੈਦ ਦੀ ਚਾਰ –ਦੀਵਾਰੀ ਵਿਚ ਕਿੰਨ੍ਹਾਂ ਚਿਰ ਹੋਰ ਰਹਿਣਾ ਸੀ , ਜੇ ਕਿਧਰੇ ਤਖ਼ਤਪੋਸ਼ ਉਪਰਲਾ ਅਲਸਾਇਆ ਸਰੀਰ ਪਾਸਾ ਪਰਤਣ ਲੱਗਾ ,ਧੜੰਮ ਕਰਦਾ ਹੇਠਾਂ ਨਾ ਡਿੱਗ ਪੈਂਦਾ । ਗੰਦੀਆਂ ਗਾਲ੍ਹਾਂ ਦੀ ਭਰਵੀਂ ਲੜੀ ਉਚਾਰਦਾ , ਉਹ ਸੱਜੀ ਕੂਹਣੀ ਪਲੋਸਦਾ ਬੜੀ ਮੁਸ਼ਕਲ ਨਾਲ ਉੱਠ ਕੇ ਹਾਲੀਂ ਸੰਭਲਿਆ ਹੀ ਸੀ ਕਿ ਉਸ ਦੀ ਨਿਗਾਹ ਸਹਿਮੇਂ  ਖੜ੍ਹੇ ਦੋਨੋਂ ਮੁੰਡਿਆਂ ਨੂੰ ਆਏ ਹਲਕੇ ਹਾਸੇ ਵੱਲ ਖਿੱਚੀ ਗਈ ।

-ਖੜੋ, ਤੁਹਾਡੀ ਮਾਂ ਦੀ … ਕੀ ਕਰਦੇ ਓਏ …ਏ ਹੈਥੇ , ਭੈਣ ਦੀ  । ‘

ਡਰੇ ਜਿਹੇ ਬਾਲ ਨੰਗੀਆਂ ਚਿੱਟੀਆਂ ਗਾਲ੍ਹਾਂ ਦੀ ਇਕ ਰੀਲ੍ਹ ਖਿੜੇ ਮੱਥੇ ਸਹਾਰ ਗਏ- ਜੀ ਈ ..ਈ  , ਅਸੀਂ ਪੰਛੀ ਸ੍ਹੈਬ ਨੂੰ ਮਿਲਣਾ …। ‘ ਕੁਝ ਹੌਸਲਾ ਕਰਕੇ ਬਹਾਦਰ ਨੇ ਡਿੱਗ ਕੇ ਉੱਠੇ ਸਰੀਰ ਨੂੰ ਆਖਿਆ ।

-ਤੇਰੀ ਭੈਣ ਨੇ ਲਾਮਾਂ ਲੈਣੀਆਂ ਉਹਦੇ ਨਾਲ … । ਕੀ ਕੰਮ ਆ ,… ਦੱਸ , ਫੁੱਟਦਾ ਕਿਉਂ ਨਈਂ ਮੂੰਹੋਂ …? ਹਰਾਮਜ਼ਾਦਾ …। ‘

-ਜੀ ਈ …ਅਸੀਂ ਸੱਜਣ ਸੂੰਹ ਦਾ ਪਿੰਡ ਪੁੱਛਣਾ ਉਹਨਾਂ ਤੋਂ ਜੀਨ੍ਹੇ ਕਹਾਣੀ ਲਿਖੀ ਆ , ਕੁਲਫੀ । ‘

ਅਨਾੜੀ ਜਿਹੇ ਮੁੰਡੇ ਮੂੰਹੋਂ , ਸਾਹਿਤਕ ਕਿਰਤ ਦਾ ਨਾਂ ਸੁਣ ਕੇ , ਤਖ਼ਤਪੋਸ਼ ਉਤੇ ਪੱਸਰ ਬੈਠਾ ਆਕਾਰ ਕੁਝ ਗੰਭੀਰ ਹੋ ਕੇ ਬੋਲਿਆ – ਕੇੜ੍ਹਾ ਸੱਜਣ ਸੂੰਹ … ਕੀ ਕੰਮ ਆ ੳਦ੍ਹੇ ਨਾਲ ਤੈਨੂੰ … ? ਨਾਲੇ ਸਾਲਿਆ ਉਦ੍ਹਾਂ ਨਾਂ ਸੱਜਣ ਸੂੰਹ ਨਈਂ ਸੁਜਾਨ ਸੂੰਹ ਐ … ਸੁਜਾਨ ਸੂੰਹ । ਉਹ ਕਿਸੇ ਪੜੇ-ਪਿੰਡ ਨਈਂ ਰਹਿੰਦਾ , ਸ਼ਹਿਰ ਰਹਿੰਦਾ ਸ਼ਹਿਰ … ਗੁਰਦਾਸਪੁਰ । ‘

ਪੰਛੀ ਦੀ ਪਛਾਣ ਕਰਦੇ , ਛਛੋ-ਪੰਜ ਅੰਦਰ ਪਏ , ਘੜੀ ਪਲ ਉਵੇਂ ਦੇ ਉਵੇਂ ਖੜਿਆਂ ਮੁੰਡਿਆਂ ਨੂੰ ਦੇਖ ਕੇ ਖਿਝਿਆ ਮੱਥਾ ਇਕ ਵਾਰ ਫਿਰ ਘੁਰਕਿਆ – ਓਏ ਜਾਂਦੇ ਓ ਕਿ ਨਈਂ , ਉਠਾਂ ਮੈਂ ਫੇ …ਏ , ਸਾਲੇ ਰਾਣੀ ਖਾਂ ਦੇ । ਜਾਓ , ਦਫਾ ਹੋ ਜਾਓ , ਨੀਂਦ ਹਰਾਮ ਨਾ ਕਰੋ ਮੇਰੀ … ਜੇ ਪੂਰਾ ਸਰਨਾਂਮਾ ਚਾਹੀਦਾ , ਲਾਲੇ ਆਪਣੇ ਦਾ ,ਤਾਂ …ਤ ਮਾਂ ਆਪਣੀ ਨੂੰ ਭੇਜੋ ਜਾ ਕੇ … ।‘

ਮਿੱਟੀ ਝਾੜ ਕੇ ਲੰਮਿਆਂ ਪੈਣ ਲੱਗੇ ਕਵੀ ਸੂੰਹੋਂ , ‘ ਮਾਂ-ਆਪਣੀ ’ ਦਾ ਸੰਬੋਧਨ ਸੁਣ ਕੇ ਬਹਾਦਰ ਨੂੰ ਜਿਵੇਂ ਕਿਸੇ ਨੇ ਸੜਦੇ ਬਲਦੇ ਅੰਗਿਆਰਾਂ ‘ ਤੇ ਸੁੱਟ ਦਿੱਦਾ ਹੋਵੇ । ਉਸ ਦਾ ਜੀਅ ਕੀਤਾ ਕਿ ਵਾਗਲੇ ਦੀਆਂ ਉੱਖੜੀਆਂ ਇੱਟਾਂ ਮਾਰ ਮਾਰ ਕੇ ਕਵੀ ਖੋਪੜੀ ਖੱਖੜੀ ਕਰ ਦੇਵੇ । ਪਰ , ਦੁਵੱਲਿਓ ਘਿਰੇ ਬਹਾਦਰ ਨੂੰ ਇਸ ਸਮੇਂ ਆਪਣੀ ਬੇਇਜ਼ਤੀ ਨਾਲੋਂ ਮਾਂ-ਪਿਓ ਦੀ ਇੱਜ਼ਤ ਕੀਮਤੀ ਜਾਪੀ । ਕਿਸੇ ਨਾ ਕਿਸੇ ਤਰ੍ਹਾਂ ਆਪਣੇ ਅੰਦਰ ਉੱਠਿਆ ਉਬਾਲ , ਹੱਥਾਂ –ਬਾਹਵਾਂ ਤੱਕ ਲਿਆਉਣ ਤੋਂ ਤਾਂ ਭਾਵੇ ਉਸ ਨੇ ਰੋਕ ਲਿਆ , ਪਰ ਸੂੰਹ ਅੰਦਰੋਂ ਕਈ ਸਾਰੇ ਅਜਿਹੇ ਵਾਕ ਉਸ ਤੋਂ ਆਪ-ਮੁਹਾਰੇ ਉਗਲੇ ਗਏ , ਜਿਹਨਾਂ ਦੀ ਨਾਲ ਤੁਰੇ ਮੀਕੇ ਨੂੰ ਬਿਲਕੁਲ ਆਸ-ਉਮੀਦ ਨਹੀਂ ਸੀ ।

-ਭਲਾ –ਮਾਣਸ ਬਣ ਕੇ ਤੁਰਿਆ ਚੱਲ … ਇਕ ਕੰਮ ਸੁਆਰਦਾ, ਕਿਤੇ ਹੋਰ ਨਾ ਪੰਗਾ ਖੜ੍ਹਾ ਕਰ ਲਈਂ …’ ਮੀਕੇ ਦੀ ਦਲੀਲ ਉਸ ਅੰਦਰ ਉੱਠੀ ਹਨ੍ਹੇਰੀ ਨੂੰ ਥੰਮਣ ਲਈ ਸਹਾਈ ਤਾਂ ਜ਼ਰੂਰ ਹੋਈ , ਪਰ ਮਾਂ ਦੀ ਦਿੱਤੀ ਕਵੀ ਵਲੋਂ ਗਾਲ੍ਹ ਦੀ ਪੱਚਰ ਉਸਦੇ ਧੁਰ ਅੰਦਰ ਤੱਕ ਲਹਿ ਕੇ ਜਿਵੇਂ ਖੁੱਭ ਹੀ ਗਈ ਹੋਵੇ । ਅੰਦਰੋ-ਅੰਦਰ ਲਹੂ-ਲੁਹਾਣ ਹੋਇਆ  ਉਹ ਮੀਕੇ ਦੀ ਬਾਂਹ ਫੜੀ ਚੌਂਹ-ਕੋਹਾਂ ‘ ਤੇ ਦਿਸਦੇ ਸ਼ਹਿਰ ਗੁਰਦਾਸਪੁਰ ਨੂੰ ਦੌੜ ਪਿਆ । ਸਾਹਮਣੇ ਲਹਿੰਦਾ ਸੂਰਜ ਉਹਨਾਂ ਦੀਆਂ ਅੱਖਾਂ ਵਿਚ ਸਿੱਧਾ ਢਲਦਾ ਆਖਿਰ ਸੁੱਕੇ ਬੁੱਲਾਂ ਤੱਕ ਫੈਲ ਗਿਆ । ਪਾਣੀ ਦੇ ਘੁੱਟ ਦੀ ਚਿੰਤਾ ਕੀਤੇ ਬਿਨਾਂ ਉਹ ਦੋ-ਤਿੰਨ ਦੁੜੱਕੀਆਂ ਮਾਰ ਕੇ ਸ਼ਹਿਰੋਂ ਬਾਹਰ –ਬਾਹਰ ਚੁੰਗੀ ਲਾਗੇ ਸੜਕ ਕੰਢੇ ਰੱਖੇ ‘ਮੁੱਛ-ਮਰੋੜ ਚਾਹ ’ ਵਾਲੇ ਇਕ ਖੋਖੇ ਪਾਸ ਜਾ ਖੜ੍ਹੇ ਹੋਏ ।

-ਆਓ ਪੁੱਤਰੋ … ਲੰਘ ਆਓ । ‘ ਅੰਦਰ , ਚਾਹ ਵਾਲੇ ਨੇ ਬੜੀ ਅਪਣੱਤ ਨਾਲ ਬਿਨਾਂ ਪੁੱਛਿਆਂ ਉਹਨਾਂ ਸਾਹਮਣੇ ਪਏ ਲੱਕੜ ਦੇ ਕਾਲੇ –ਪੀਲੇ ਬੈਂਚ ਉਤੇ ਦੋ ਗਲਾਸ ਪਾਣੀ ਲਿਆ ਰੱਖਿਆ । ਚੌਂਹ ਕੋਹਾਂ ਦੀ ਲੰਮੀਂ ਦੌੜ ਕਾਰਨ ਉਖੜੇ ਦੋਨਾਂ ਦੇ ਸਾਹ , ਡੀਕ ਲਾ ਕੇ ਪੀਤੇ ਪਾਣੀ ਨਾਲ ਟਿਕਾਣੇ ਆਏ ਹੀ ਸਨ ਕਿ ਖੋਖੇ ਵਾਲਾ ਚਾਹ ਬਣਾਉਣ ਦੇ ਇਸ਼ਾਰੇ ਦੀ ਭਾਲ ਕਰਦਾ ਕਿੰਨਾ ਹੀ ਚਿਰ ਦੋਨਾਂ ਦੇ ਹੱਥਾਂ ਵੱਲ ਦੇਖਦਾ ਰਿਹਾ । ਕੋਈ ਹੁੰਗਾਰਾ ਨਾ ਮਿਲਿਆ ਦੇਖ ਕੇ ਆਖਿਰ ਹਲਕੇ ਜਿਹੇ ਗੁੱਸੇ ਨਾਲ ਉਸ ਨੇ ਕੋਨੋਂ ਖਾਲੀ ਗਲਾਸ ਉਹਨਾਂ ਮੂਹਰਿਓਂ ਚੁਕਦਿਆਂ ਖਰ੍ਹਵੇਂ ਜਿਹੇ ਢੰਗ ਨਾਲ ਪੁੱਛਿਆ – ਕੀਹਨੂੰ ਮਿਲਣੈਂ ! ‘

-ਸਰਦਾਰ ਸੁਜਾਨ ਸੂੰਹ ਨੂੰ … ਕਹਾਣੀਆਂ ਲਿਖਦਾ ਆ ਉਹ … ।‘

-ਕਹਾਣੀਆਂ ਲਿਖਣ ਆਲੇ ਚਾਹਾਂ ਦੇ ਖੋਖਿਆਂ ‘ਤੇ ਨਹੀਂ , ਦਾਰੂ ਦੇ ਹਾਤਿਆਂ ‘ ਚ ਮਿਲਦੇ ਆ …। ਬੱਸਾਂ ਦੇ ਅੱਡੇ ਲਾਗਲੇ ਸਰਕਾਰੀ ਹਾਤੇ ‘ ਚ ਭੱਜ ਜਾਓ , ਹੈਨੀਂ ਪੈਰੀਂ …. । ‘

ਖੋਖੇ ਵਾਲੇ ਦੀ ਕੀਤੀ ਠਿੱਠ ਨੂੰ ਨੇਕ ਸਲਾਹ ਮੰਨ ਕੇ , ਪੁੱਛਦੇ –ਪੁੱਛਾਂਦੇ ਉਹ ਦੱਸੇ ਟਿਕਾਣੇ ਵੱਲ ਨੂੰ ਤੁਰ ਪਏ । ਵੱਖ-ਵੱਖ ਕਿਸਮਾਂ ਦੀਆਂ ਸਜੀਆਂ-ਧਜੀਆਂ ਦੁਕਾਨਾਂ ਦੇ ਸਿਰਾਂ ‘ ਤੇ ਬੰਨ੍ਹੇ ਰੰਗ ਬਰੰਗੇ ਬੋਰਡ ਪੜ੍ਹਦੇ ਆਖਿਰ ਉਹ ਖੋਖੇ ਵਾਲੇ ਦੇ ਦੱਸੇ ਟਿਕਾਣੇ ਤੱਕ ਪਹੁੰਚ ਗਏ । ਗੁਜ਼ਾਰੇ ਮਾਤਰ ਅੰਗਰੇਜ਼ੀ ਤੇ ਸਰਦੀ-ਪੁਜਦੀ ਪੰਜਾਬੀ ਉਚਾਰ ਸਕਣ ਦੇ ਯੋਗ ਹੋਣ ਕਰਕੇ , ਇਕ ਦੋ-ਹੱਟੇ ਦੇ ਸਾਰੇ ਦੇ ਸਾਰੇ ਮੱਥੇ ਉੱਪਰ ਲਿਖੀ ਇਬਾਰਤ – ‘ ਸਰਕਾਰੀ ਮਨਜ਼ੂਰ –ਸ਼ੁਦਾ ਇਹਾਤਾ ਠੇਕਾ ਦੇਸੀ ਸ਼ਰਾਬ, ਕੋਲਡ ਬੀਅਰ ‘ ਪੜ੍ਹ ਕੇ ਉਹਨਾਂ ਨੂੰ ਸਹੀ ਟਿਕਾਣਾ ਲੱਭ ਪੈਣ ਦੀ ਆਸ ਪੂਰੀ ਤਰ੍ਹਾਂ ਪੱਕੀ-ਠੱਕੀ  ਹੋ ਗਈ । ਇਹਾਤੇ ਦੇ ਬਿਲਕੁਲ ਸਾਹਮਣੇ , ਸੜਕ ਕੰਢੇ , ਤਰਪਾਲ ਨਾਲ ਛੱਤੀ ਮੱਛੀ ਦੀ ਰੇੜ੍ਹੀ ਲਾਗੇ ਖੜ੍ਹੇ , ਲਾਲ – ਲਾਲ ਅੱਖਾਂ ਵਾਲੇ ਫੌਜੀ ਨੁਮਾ ਬੰਦੇ ਤੋਂ ਉਹਨਾਂ ਬੇਝਿਜਕ ਹੋ ਕੇ ਸੁਜਾਨ ਸਿੰਘ ਦੇ ਅੰਦਰ ਹੋਣ ਬਾਰੇ ਪੁੱਛ ਲਿਆ । ਬਿਨਾਂ ਗੱਲ ਸਮਝਿਆਂ ਮੱਛੀ ਵਾਲੇ ਨੇ ਸਾਰੇ ਦਾ ਸਾਰਾ ਸਿਰ ਹਾਂ ਕਰਨ ਲਈ ਉੱਪਰ ਥੱਲੇ ਕਈ ਵਾਰ ਹਿਲਾ ਮਾਰਿਆ ।

ਮਿਥੇ ਨਿਸ਼ਾਨੇ ਦੀ ਪ੍ਰਾਪਤੀ ਐਨ ਸਾਹਮਣੇ ਦੇਖ , ਬੇਧੜਕ ਹੋਏ , ਉਹ ਦੋਨੋਂ ਅੱਗੜ-ਪਿੱਛੜ ਦੁਕਾਨ ਅੰਦਰ ਟਿਕਿਆਂ ਦਸ-ਬਾਰਾਂ ਕੁਰਸੀਆਂ ਦੀ ਪਾਲ ਲੰਘ ਕੇ , ਪਿਛਵਾੜੇ ਖੁਲ੍ਹਦੇ ਖੁਲ੍ਹੇ ਇਹਾਤੇ ਅੰਦਰ ਪਹੁੰਚ ਗਏ । ਲੋਹੇ ਦੀਆਂ ਧੁਆਂਖੀਆਂ , ਪੁਰਾਣੀਆਂ ਚਾਦਰਾਂ ਖੜੀਆਂ ਕਰਕੇ ਕੀਤੇ ਵਾਗਲੇ ਅੰਦਰ , ਸੱਠ-ਸੱਤਰ ਸੀਟਾਂ ਜਿਵੇਂ ਕਿਸੇ ਜਚਦੀ-ਮਿੱਚਦੀ ਬਰਾਤ ਦੀ ਉਡੀਕ ਅੰਦਰ ਬੈਠੀਆਂ ਬਾਹਰ ਵੱਲ ਝਾਕ ਰਹੀਆਂ ਸਨ । ਇਕ ਕੋਨੇ ਉੱਗੀ ਛੋਟੀ ਜਿਹੀ ਨਿੰਮ ਹੇਠਲੇ ਬੈਂਚ ਉੱਤੇ ,ਕਸੀਆਂ ਪੈਂਟਾਂ ਤੇ ਖੁਲ੍ਹੇ –ਢਿਲਕੇ ਕੁੜਤਿਆਂ ਵਾਲੇ ਕੁਝ ਬੰਦੇ, ਬਾਜਦਾਰਾਂ ਵਾਂਗ ਖਿਲਰੇ ਬੈਠੇ ਸਨ । ਦੂਜੇ ਕੋਨੇ ਅਛੋਪਲੇ ਜਿਹੇ ਛਹਿ ਕੇ ਖਲੋਤਿਆਂ ਦੋਨਾਂ ਮੁੰਡਿਆਂ ਸਾਹਮਣੇ ਆਪਣੇ ਕਹਾਣੀ ਲੇਖਕ ਦਾ ਪਤਾ ਲਾਉਣਾ , ਪਹਾੜ ਜਿੱਡੀ ਸਮੱਸਿਆ ਬਣੀ ਪਈ ਸੀ । ਆਖਿਰ ਮੀਕੇ ਨੇ ਖਿੱਲਰੀਆਂ ਜਟੂਰੀਆਂ ਵਾਲੇ ਇਕ ਕੱਲੇ ਬੈਠੇ ਬੰਦੇ  ਹੌਸਲਾ ਕਰਕੇ ਸੁਜਾਨ ਸਿੰਘ ਬਾਰੇ ਪੁੱਛ ਹੀ ਲਿਆ । ਆਪਣੀ ਗਥਲੀ ਫਰੋਲਦੀ ਉਸ ਦੀ ਬੇਹੋਸ਼ੀ ਵਰਗੀ ਮਸਤੀ ਨੂੰ ਸੁਜਾਨ ਸਿੰਘ ਦਾ ਨਾਂ ਸੁਣ ਕੇ ਜਿਵੇਂ ਬਿਜਲੀ ਦਾ ਤੜਕਾ ਆ ਲੱਗਾ ਹੋਵੇ ।

ਮੀਕੇ ਨੂੰ ਉੱਤਰ ਦੇਣ ਤੋਂ ਪਹਿਲਾਂ ਉਸ ਨੇ ਕਾਉਂਟਰ ‘ ਤੇ ਗਏ ਆਪਣੇ ਹਮਜੋਲੀ ਨੂੰ ਉੱਚੀ ਆਵਾਜ਼ ਦੇ ਮਾਰੀ – ਓਏ ਵਰਮਿਆਂ , ਓਏ ਸਾਲਿਆ ਤੂੰ ਹੈਥੇ ਈ ਛਾਉਣੀ ਪਾ ਕੇ ਬਹਿ ਗਿਆ , ਐਧਰ ‘ ਵੱਡੇ ਬੁੜ੍ਹੇ ’ ਦੇ ਪਾਠਕ ਆਏ ਖੜ੍ਹੇ ਆ ।‘

ਵੱਡੇ –ਬੁੜ੍ਹੇ ਦਾ ਜ਼ਿਕਰ ਸੁਣ ਕੇ ਦੂਜੀ ਪਾਲ ਅੰਦਰ ਬੈਠਾ ਸਾਹਿਤਕਾਰਾਂ ਦਾ ਪੂਰਾ ਕਾਫ਼ਲਾ , ਵਰਮੇਂ ਦੇ ਮਗਰ-ਮਗਰ ਤੁਰਿਆ , ਭੂੰਡਾਂ ਵਾਂਗ ਦੋਨਾਂ ਬਾਲਾਂ ਦੁਆਲੇ ਆ ਖੜ੍ਹਾ ਹੋਇਆ ।

-ਕਿਧਰੋਂ ਆਏ ਜੇ … ? ਗਿੱਲ ਨੇ ਮੀਕੇ ਦੇ ਮੋਢੇ ‘ ਤੇ ਆਪਣਾ ਪਾਥੀ ਵਰਗਾ ਭਾਰ ਹੱਥ ਰੱਖ ਕੇ ਪੁੱਛਿਆ ।

-ਕੋਟਲੀਓਂ …’ ਡਰਦੇ ਡਰਦੇ ਮੀਕੇ ਤੋਂ ਆਪਣੇ ਪਿੰਡ ਦਾ ਨਾਂ ਮਸਾਂ ਬੋਲਿਆ ਗਿਆ ।

-ਵੱਡੇ – ਬੁੜ੍ਹੇ ਨੇ ਪਤਾ ਨੀ ਥਾਡੇ ਸਿਰਾਂ ‘ ਚ ਕੀ ਜਾਦੂ ਧੂੜਿਐ , ਉਹਤੋਂ ਬਿਨਾਂ ਹੋਰ ਕੋਈ ਘਾਣੀਕਾਰ ਈ ਥਾਡੇ ਨੱਕ ਹੇਠ ਨੀਂ ਆਉਂਦਾ । … ਦਰਦੀ , ਸਿਦਕੀ,ਰਿਸ਼ੀ, ਭੱਟੀ, ਗਿੱਲ, ਬਰਾੜ,ਸੰਧੂ, ਸੰਧਜ਼, ਸ਼ਰਮਾ, ਵਰਮਾ, ਮੱਟੂ,ਮਠਾਰੂ ਅਨੇਕਾਂ ਕਥਾ-ਆਕਾਸ਼ ਦੇ ਚਮਤਕਾਰ ਤਾਰਿਆਂ ‘ ਚੋਂ ਪਤਾ ਨਈਂ ਬੁੜ੍ਹੇ ਦਾ ਚੱਲਿਆ ‘ ਨਾਰ ਤ੍ਹਾਨੂੰ ਕਿਉਂ ਪਸੰਦ ਐ … ਸਾਲਿਓ …!’

-ਜੀ…ਈ…ਈ…,ਨਈਂ ….ਨਈਂ ਅਸੀਂ ਤਾਂ … ! ‘

-ਨਈਂ ਤਾਂ ਨਾ ਸਈ … ਜਾਓ ਵੜੋ ਭਾਂੜੇ ‘ਚ …ਹਾਨੂੰ ਨਈਂ ਪਤਾ ਕੌਣ ਐ ਉਹ ਤੇ ਕਿੱਥੇ ਰਹਿੰਦੈ …’ ਸਿਦਕੀ ਨੇ ਮੀਕੇ ਦੇ ਟੁੱਟਵੇਂ ਬੋਲ , ਬਾਜ਼ ਵਾਂਗ ਝਬੂਟੇ ਤੇ ਹੱਥਲੇ ਗਲਾਸ ਤਾ ਹਲਕਾ ਸੰਗਤਰੀ ਰੰਗ ਡੀਕ ਲਾ ਕੇ ਪੀਂਦਿਆਂ ਚਿੱਟਾ-ਥਿੱਦਾ ਕਰਾ ਦਿੱਤਾ ।

-ਤੁਹੀ ਪੁੱਤਰੋ, ਖਾਲਸਾ ਕਾਲਜ ਪਹੁੰਚੋ ਦੋ ਵਜੇ , ਸੈਹਤ ਸਭਾ ਦੀ ਮੀਟਿੰਗ ਆ ਲੈਬਰੇਰੀ ਆਲ ‘ਚ  । ਕੱਲ ਸੋਜਾਨ ਸੂੰਹ ਤਾਂ ਕੀ ‘ ਲਾਕੇ ਭਰ ਦੇ ਕਲਮਕਾਰਾਂ  ਦੇ ਦਰਸ਼ਨ-ਪਰਸ਼ਨ ਕਰ ਲਿਆ ਜੇ ਬੇਸ਼ਕ … ‘ ਸਿਆਣੀ ਉਮਰ ਦੇ ਗਾਫਿਲ ਨੇ ਦੋਨਾਂ ਬੱਚਿਆਂ ਨੂੰ ਅਣਕਿਆਸੀ ਘੁੰਮਣ-ਘੇਰੀ ‘ਚੋਂ ਕੱਢ ਕੇ ਇਕ ਵਾਰ ਫਿਰ ਪੱਕੀ ਸੜਕ ‘ ਤੇ ਤੁਰਦਾ ਕਰ ਦਿੱਤਾ ।

ਕੁਝ ਸਮੇਂ ਪਿੱਛੋਂ ਟੱਕਰਾਂ ਮਾਰਦੇ, ਠੋਕਰਾਂ –ਖਾਂਦੇ ਉਹ ਦੋਨੋਂ ਜਰਨੈਲੀ ਸੜਕ ਨੂੰ ਜੁੜਦੀ ਛੰਭ-ਰੋੜ ‘ ਤੇ ਉਸਰੇ ਖਾਲਸਾ ਕਾਲਿਜ ਦੇ ਵੱਡੇ ਦਰਵਾਜ਼ੇ ਦੀ ਆਰਕ ਸਾਹਮਣੇ , ਦੋ ਵਜਣ ਦੀ ਉਡੀਕ ਕਰਨ ਲਈ ਆ ਖੜੇ ਹੋਏ । ਤਪਦੀ ਭੱਠੀ ਵਾਂਗ ਸੜਦੀ ਸੜਕ ਤੇ ਦੌੜਦਾ ਕੋਈ ਕੋਈ ਖਾਲੀ ਜਾਂ ਭਰਿਆ ਰਿਕਸ਼ਾ ,ਉਹਨਾਂ ਦੀਆਂ ਨੰਗੀਆਂ ਲੱਤਾਂ-ਬਾਹਾਂ ‘ਤੇ ਜੰਮੀ ਕਲਰੀ ਮਿੱਟੀ ਨੂੰ ਹਲਕੀ ਜਿਹੀ ਹਵਾ ਦਿੰਦਾ , ਲੰਘਦਾ ਗਿਆ । ਮੁੱਖ-ਦੁਆਰ ਦੀ ਟੀਸੀ ਉੱਪਰ ਇੱਟਾਂ-ਸੀਮਿੰਟ ਨਾਲ ਬੀੜੀ ਗੁਰੂ ਗੋਬਿੰਦ ਸਿੰਘ ਦੀ ਰੋਹ ਭਰੀ ਆਦਮ-ਕੱਦ ਤਸਵੀਰ ,ਉਹਨਾਂ ਦੋਨਾਂ ਵੱਲ ਨੂੰ ਓਨੀ ਦੇਰ ਤੱਕ ਲਗਾਤਾਰ ਦੇਖਦੀ ਰਹੀ ਜਿੰਨਾਂ ਚਿਰ ਇਕ ਰਿਕਸ਼ਾ ਉਹਨਾਂ ਦੇ ਐਨ ਬਰਾਬਰ ਆ ਕੇ ਰੁਕ ਨਾ ਗਈ । ਬੜੇ ਹੀ ਸਹਿਜ-ਧੀਰਜ ਨਾਲ ਇਕ ਲੰਮਾ-ਉੱਚਾ ਰੋਹਬ-ਦ੍ਹਾਰ ਬਜੁਰਗ , ਖੂੰਟੀ ਆਸਰੇ ਰਿਕਸ਼ੇ ‘ਚੋਂ ਹੇਠਾਂ ਉਤਰਿਆ । ਇਕ ਹੱਥ ਫੜਿਆ ਕੀਮਤੀ ਬੈਗ ਉਸ ਨੇ ਖੱਬੀ ਬਗਲ ਹੇਠ ਦਬਾ ਕੇ ਪਹਿਲਾਂ ਦੋ ਕਦਮ ਅੰਦਰ ਵੱਲ ਨੂੰ ਭਰੇ ਫਿਰ ਇਕ-ਟੱਕ ਉਹਦੀ ਵਲ ਦੇਖਦੇ ਬਾਲਾਂ ਨੂੰ ਦੇਖ ਕੇ , ਉਹ ਥਾਏਂ ਰੁੱਕ ਗਿਆ ।

ਭੁੱਖੇ –ਤਿਹਾਏ ਸਹਿਮੇ ਬੱਚੇ ਉਸਨੂੰ ਰੁਕਿਆ ਦੇਖ ਕੇ ਪਹਿਲਾਂ ਤਾਂ ਸਹਿਮ ਜਿਹੇ ਗਏ , ਪਰ ਉਸ ਦੀਆਂ ਮੋਟੇ ਸ਼ੀਸ਼ੇ ਦੀਆਂ ਐਨਕਾਂ ‘ ਚੋਂ ਛਣਦੀ ਘੋਖਵੀਂ ਨਿਗਾਹ , ਅਗਲੇ ਹੀ ਪਲ ਉਹਨਾਂ ਨੂੰ ਪਿਆਰੀ ਪਿਆਰੀ ਲੱਗਣ ਲੱਗੀ । ਮੋਹ ਵੱਸ ਹੋਏ। ਥੋੜੀ ਦੂਰ ਹਟਵੇਂ ਖੜ੍ਹੇ ਛੇਆਂ ਪੈਰਾਂ ਦੇ ਪੋਲੇ –ਪੋਲੇ ਕਦਕ ਦੋਨਾਂ ਪਾਸਿਆਂ ਤੋਂ , ਇਕ ਦੂਜੇ ਵਲ ਆਪ-ਮੁਹਾਰੇ ਵਧ ਕੇ , ਵਿਚਕਾਰ ਬਣਦੀ ਸਾਰੀ ਵਿੱਥ ਮੁਕਾ , ਕੇਲੇ ਦੀਆਂ ਜੜ੍ਹਾਂ ਲਾਗੇ ਉੱਗੇ ਅੰਬਾਂ ਦੇ ਕੋਮਲ ਬੂਟਿਆਂ ਵਾਂਗ ਖੜੋ ਗਏ । ਨਿੱਕਿਆਂ-ਨਿੱਕਿਆਂ ਹਿੱਕਾਂ ਅੰਦਰ ਲਟਕਦਾ ਵੱਡਾ ਸਾਰਾ ਪ੍ਰਸ਼ਨ ,ਸਾਹਮਣੇ ਖੜ੍ਹੀ ਚੌੜੀ ਛਾਤੀ ਤੇ ਇਸ਼ਤਿਹਾਰ ਵਾਂਗ ਚਿਪਕ ਗਿਆ । ਖੂੰਟੀ ਵਾਲਾ ਕੰਬਦਾ ਹੱਥ ਜੁੜੇ ਛੋਟੇ-ਛੋਟੇ ਹੱਥ ਦੁੱਧ-ਚਿੱਟੀ ਬੁਸ਼-ਸ਼ਰਟ ‘ ਤੇ ਮਿੱਟੀ –ਘੱਟੇ ਦਾ ਠੱਪਾ ਮਾਰ ਗਏ । ਥੰਮਾਂ ਜਿੱਡੀਆਂ ਲੱਤਾਂ ਨਾਲ ਚਿਮੜਿਆ ਨਿਰਛਲ ਮੋਹ , ਲਾਲ ਸੁਰਖ ਖਾਖਾਂ ‘ ਤੇ ਤਰੇਲ-ਮੋਮੀ ਬਣ ਕੇ ਵੱਗਣ ਲੱਗਾ । ਉੱਧਰ ਭਰੇ ਹੋਏ ਗੱਚ ‘ ਚੋਂ ਨਿਕਲਦੇ ਟੁੱਟਵੇਂ ਬੋਲ ਹੌਲੀ-ਹੌਲੀ ਬਲੂਰ ਬਾਲਾਂ ਦਾ ਥਾਂ ਟਿਕਾਣਾ , ਘਰ ਗਿਰਾਂ ਪੁੱਛਣ ਲਈ ਉਤਾਵਲੇ ਹੋ ਗਏ ।

-ਅਸੀਂ ਸੁਜਾਨ ਸਿੰਘ ਜੀ ਨੂੰ ਮਿਲਣਾਂ.. ‘ ਦੋਨਾਂ ਮੂੰਹੋ ਨਿਕਲਿਆ ਸਵਾਲ ਵਰਗਾ ਜਵਾਬ , ਪਹਾੜ ਜਿੱਡੀ ਦੇਹ ਨੂੰ ਰੇਤ ਦੀ ਢੇਰੀ ਵਾਂਗ ਵਿੱਛਦਾ ਕਰ ਗਿਆ ।

-ਕੀ ਕੰਮ ਐ, ਉਹਦੇ ਨ ….?’ ਵਾਕ ਦਾ ਅਖੀਰਲਾ ਅੱਖਰ ਸੰਘੋਂ ਵਿਚਕਾਰ ਫਿਰ ਘੁੱਟਿਆ ਗਿਆ ।

-ਉਹਦੀ ਕੁਲਫੀ ਕਹਾਣੀ ਨੇ ਮੇਰੇ ਮਾਂ-ਪਿਓ ਦੀ ਜਾਨ ਛਕੰਜੇ ‘ ਚ ਫਾਹੀ ਪਈ ਐ । ਉਹਨਾਂ ਨੂੰ ਛੁੜਾਉਣ ਦੀ , ਉਸ ਤੋਂ ਅਸੀਂ ਕੋਈ ਤਰਕੀਬ ਪੁੱਛਣ ਆਏ ਆਂ ! ‘ ਬਹਾਦਰ ਦੇ ਬੋਲਾਂ ਅੰਦਰ ਇਕ ਦਮ ਦ੍ਰਿੜਤਾ ਪੱਸਰ ਗਈ ।

ਆਦਮਕੱਦ ਭਾਵਕਤਾ ਇਕੋ ਝਟਕੇ ਅੰਦਰ ਉੱਡ-ਪੁੱਡ ਕੇ ਦੋਨਾਂ ਸਾਹਮਣੇ ਪ੍ਰਸ਼ਨ ਚਿੰਨ੍ਹ ਬਣ ਕੇ ਫੈਲ ਗਈ – ਕੀ ਹੋਇਆ …? ਉਹਨਾਂ ਨੂੰ ! ‘

ਮੀਕੇ ਦਾ ਵਿਸਥਾਰ ਸਾਹਮਣੇ ਖੜ੍ਰ੍ਹੇ ਬ੍ਹਿਛ ਨੂੰ ਪੱਤਾ-ਪੱਤਾ ਕਰ ਗਿਆ –ਚਲੋ ਉਹਨਾਂ ਨੂੰ ਬਚਾਉਣ ਬਾਰੇ ਵਿਚਾਰ ਚਰਚਾ ਕਰੀਏ ..ਹੁਣੇ ਈ , ਦੋ  ਵਜੇ … ਸਭਾ ਦੀ ਇਕੱਤਰਤਾ ‘ ਚ । ‘

ਹਰੇ-ਭਰੇ ਕਾਲਿਜ ਦੀਆਂ ਟੇਢੀਆਂ –ਮੇਢੀਆਂ ਲਾਨਾਂ ਦੇ ਨਾਲ ਨਾਲ ਉਗਾਏ ਅਨੇਕਾਂ ਕਿਸਮਾਂ ਦੇ ਫੁੱਲਾਂ –ਬੂਟਿਆਂ ਕੋਲੋਂ ਦੀ ਲੰਘਦੇ ਤਿੰਨੇ ਜਣੇ , ਦੋ  ਵੱਜਣ ਤੋਂ ਪਹਿਲਾਂ ਹੀ ਲਾਇਬਰੇਰੀ ਹਾਲ ਅੰਦਰ ਜਾ ਬੈਠੇ । ਵਿਸ਼ਾਲ ਖੁਲ੍ਹੇ ਕਮਰੇ ਦੀ ਛੱਤ ਨੂੰ ਛੋਂਹਦੇ ਰੈਕਾਂ ਅੰਦਰ ਚਾਰਾਂ ਕੰਧਾਂ ਨਾਲ ਚਿਪਕੀਆਂ ਕਿਤਾਬਾਂ ਦੀਆਂ ਟੋਕਣਾਂ ਦੇਖ ਕੇ ਕੁਝ ਚਿਰ ਲਈ ਤਾਂ ਉਹਨਾਂ ਨੂੰ ਭੁੱਲ ਹੀ ਗਿਆ ਕਿ ਉਹ ਕਿੱਥੇ ਅਤੇ ਕਿਸ ਕੰਮ ਆਏ ਹਨ ।

-ਐਨ੍ਹਾਂ ਸਾਰੀਆਂ ਕਿਤਾਬਾਂ ਅੰਦਰ ਕੁਲਫੀਆਂ ਈ ਲਿਖਿਆਂ ਆਂ, ਮਹਾਟਰ ਜੀ ? ‘ ਬਿਰਧ ਨਾਲ ਢੁੱਕ ਕੇ ਬੈਠੇ ਮੀਕੇ ਨੇ ਸ਼ੰਕਾ ਨਵਿਰਤ ਕਰਨ ਲਈ ਆਖਿਰ ਪੁੱਛ ਹੀ ਲਿਆ ।

-ਨਈਂ ਬੇਟੇ , ਦੁੱਖ ਤਾਂ ਇਹੀ ਐ … , ਇਨ੍ਹਾਂ ਵਿਚ ਕਿਸੇ ਅੰਦਰੋਂ ਵੀ ਕੁਲਫੀ ਨਹੀਂ ਲੱਭਣੀ । ‘ ਭੋਲੇ-ਭਾਲੇ ਮੀਕੇ ਦਾ ਸਹਿ-ਸੁਭਾ ਪੁੱਛਿਆ ਪ੍ਰਸ਼ਨ , ਬਿਰਧ ਦਾ ਉੱਤਰ ਸੁਣ ਕੇ ਹੋਰ ਦੁਬਧਾ ਅੰਦਰ ਲਟਕ ਗਿਆ ।

ਮਾਸਟਰ ਬਾਬੇ ਦੇ ਦੂਜੇ ਹੱਥ ਗੱਦੇ-ਦਾਰ ਕੁਰਸੀ ‘ ਤੇ ਬੈਠੇ ਬਹਾਦਰ ਦੇ ਖਿੱਲਰੇ ਵਾਲਾਂ ਨੂੰ ਛੇੜਦੀ ਛੱਤ-ਪੱਖੇ ਦੀ ਬੁੱਲੇਦਾਰ ਹਵਾ , ਉਸਨੂੰ ਨੀਂਦ ਦੀ ਲਪੇਟ ਅੰਦਰ ਸੁੱਟਣ ਹੀ ਲੱਗੀ ਸੀ ਕਿ ਸਾਹਮਣਲੀ ਪਾਲ ਦੇ ਸੋਫੇ ‘ ਤੇ ਟਿਕੇ ਖੁੱਲੀ-ਚਿੱਟੀ ਵਰਦੀ ਵਾਲੇ ਇਕ ਵਿਸ਼ੇਸ਼ ਵਿਅਕਤੀ ਨੇ , ਉਹਨਾਂ ਦੋਨਾਂ ਵੱਲ ਇਸ਼ਾਰਾ ਕਰਕੇ ਬਿਰਧ ਤੋਂ ਪੁੱਛਿਆ – ਹਾਆ , ਪੰਖੇਰੂ ਕਿਥੋਂ ਫ਼ਸਾਏ ਆ … ? ‘

ਬਿਰਧ ਨੂੰ ਆਇਆ ਉਬਾਲ ਕਿਸੇ ਯੋਗ ਉੱਤਰ ਦੀ ਭਾਲ ਬਿਨਾਂ ਹੀ ਨੀਵੀਂ ਪਾ ਕੇ ਰਹਿ ਗਿਆ ।

ਥੋੜੇ ਹੀ ਚਿਰ ਪਿੱਛੋਂ , ਸੋਫੇ ‘ ਤੇ ਬਿਰਾਜੀ ਚਿੱਟੀ ਵਰਦੀ ਦੀ ਬਾਂਹ –ਘੜੀ ਨੂੰ ਫਿਰ ਅੱਚਵੀ ਲੱਗਣ ਲੱਗ ਪਈ । ਉਸਨੇ ਸੱਜਾ ਗੁੱਟ ਉਤਾਂਹ ਉਛਾਲ ਕੇ ਉੱਚੀ ਕੀਤੀ ਬਾਂਹ ਤੋਂ ਕਈ ਗੁਣਾਂ ਉੱਚੀ ਆਵਾਜ਼ ਕੱਢੀ –ਤਿੰਨ ਵੱਜਣ ਨੂੰ ਫਿਰਦੇ ਆ, ਆਏ ਹਾਲੀਂ ਢਾਈ ਟੋਟਰੂ ਵੀ ਨਈਂ …!’

-ਬਾਬਾ ਜੀ, ਸੁਜਾਨ ਸੂੰਹ ਹਾਲੀਂ ਆਇਆ ਕਿ ਨਈਂ … ? ‘ ਆਲਾ-ਦੁਆਲਾ ਘੋਖਦੇ ਮੀਕੇ ਨੇ ਅੰਦਰ ਆਏ ਬੈਠੇ  ਪੰਜ ਸੱਤ ਰੋਹਬਦਾਰ ਚਿਹਰਿਆਂ ਨੂੰ ਨਿਹਾਰਦਿਆਂ ਪੁੱਛਿਆ ।

-ਆਇਆ ਕਿ ਆਇਆ ਸਮਝੋ … ! ਫਿਕਰ ਨਾ ਕਰੋ , ਤੁਹਾਨੂੰ ਉਹ ਜ਼ਰੂਰ ਮਿਲੇਗਾ … ।‘ ਬਿਰਧ ਵੱਲੋਂ ਮਿਲੀ ਢਾਰਸ ਕਮਰਿਉਂ ਬਾਹਰ , ਉੱਠੇ ਬੇਤਸ਼ਾਹਾ ਰੌਲੇ ਅੰਦਰ ਰਲ-ਗੱਡ ਜਿਹੀ ਹੋ ਗਈ । ਮਨਜ਼ੂਰ – ਸ਼ੁਦਾ ਇਹਾਤੇ ਵਾਲੀ ਸਾਰੀ ਦੀ ਸਾਰੀ ਟੋਲੀ ਅੰਦਰ ਆਉਂਦੀ ਦੇਖ ਕੇ ਮੀਕੇ ਨੇ ਜਾਚਿਆ ਕਿ ਹਾਲ ਅੰਦਰ ਬੈਠੀ ਟਾਵੀਂ ਟਾਵੀਂ ਕੁਰਸੀ ਨੂੰ ਜਿਵੇਂ ਚਾਅ ਜਿਹਾ ਚੜ੍ਹ ਗਿਆ ਹੋਵੇ । ਸੋਫੇ ‘ ਤੇ ਪਸਰੀ ਚਿੱਟੀ –ਖੁੱਲੀ ਵਰਦੀ ਨੇ ਤਾਂ ਪਿਛਾਂਹ ਸੁੱਟੀ ਢੋਅ ਸਿੱਧੀ ਕਰਦੇ ‘ਜੀ ਆਇਆਂ ’ ਕਹਿਣ ਵਰਗੀ ਟਕੋਰ ਲਾਉਣ ਵਿਚ ਕੋਈ ਢਿੱਲ ਨਾ ਵਰਤੀ – ਸੰਗਤਾਂ ਕਿਤੋਂ ਧਾਰ ਲਾ ਕੇ ਆਈਆਂ ਜਾਪਦੀਆਂ …!

-ਭਾਈਆਂ ਨੂੰ ਆਖ਼ਰ ਭਾਈ ਈ ਪਛਾਣਦੇ ਐ … ਕਿਉਂ ਬਾਬਿਓ , ਸੂਤ ਐ ਨਾ ,ਕੀਲੀ … ? ‘ ਟੋਲੀ ‘ ਚੋਂ ਆਈ ਚੀਕ ਵਰਗੀ ਆਵਾਜ਼ ਸੋਫੇ ਨੂੰ ਮੋੜਵਾਂ ਉੱਤਰ ਦਿੰਦੀ ਅਗਲੀ ਪਾਲ ਵੱਲ ਨੂੰ ਸਰਕ ਗਈ ।

-ਪੂਰੀ ਜਿੰਦਾਬਾਦ ਕਿ … ।‘ ਖੰਘੂਰਾ ਮਾਰ ਕੇ ਉਠਿਆ ਸੋਫਾ ਝੂਮਦੀਆਂ ਕਰਸੀਆਂ ਅੰਦਰ ਜਾ ਰਲਿਆ ।

-ਸੁਜਾਨ ਸੂੰਹ ਇਨ੍ਹਾਂ ‘ ਚੋਂ ਕੇੜ੍ਹਾ ਆ ,ਬਾਬਾ ਜੀ … ? ‘ ਭੈ-ਭੀਤ ਹੋਏ ਮੀਕੇ ਨੇ ਦਿਨ-ਦੁਪੇਹਰੇ ਹੁੰਦੀ ਖਰਮਸਤੀ ਤੋਂ ਘਬਰਾ ਕੇ ਬਿਰਧ ਦੇ ਐਨ ਨਾਲ ਚਿਮੜਦਿਆਂ ਪੁੱਛਿਆ ।

- ਨਈਂ, ਬੱਲੀਏ ਨਈਂ , ਉਹ ਇਨ੍ਹਾਂ ਵਿਚ ਕਦੀ ਵੀ ਨਹੀਂ ਹੋਇਆ । ‘ ਭਾਰੇ ਗੰਭੀਰ ਬੋਲਾਂ ਅੰਦਰਲਾ ਦਿਲਾਸਾ ਮੀਕੇ ਨੂੰ ਪੂਰਾ ਠੁਮਕਾ ਨਾ ਦੇ ਸਕਿਆ ।

-ਉਹ ਕਦੋਂ ਆਵੇਗਾ ਫੇਰ … ? ‘ ਚਿੰਤਾਤੁਰ ਹੋਇਆ ਬਹਾਦਰ ਅੱਬੜ-ਬਾਹਾ ਉੱਠਿਆ ਤੇ ਅਕਾਰਣ ਹੀ ਐਧਰ ਓਧਰ ਦੇਖਣ ਲੱਗ ਪਿਆ ।

ਬਹਾਦਰ ਮੂੰਹੋ ਨਿਕਲੇ ਰੋਣ-ਹਾਕੇ ਬੋਲਾਂ ਅੰਦਰ ਦੀ ਚਿੰਤਾ , ਮਹਿਸੂਸਦਿਆਂ ਬਿਰਧ ਹੱਥ ਫੜੀ ਖੂੰਟੀ ਇਕ ਦਮ ਸਿੱਧੀ ਤਣ ਕੇ ਖੜ੍ਹੀ ਹੋ ਗਈ । ਹੁਣੇ ਹੁਣੇ ਧੀਮਾ-ਧੀਮਾ ਬੋਲਦੀ ਆਵਾਜ਼ ਬਰਸਾਤੀ ਬੱਦਲ ਦੀ ਗਰਜ ਵਾਂਗ ਕਮਰੇ ਅੰਦਰ ਫੈਲ ਗਈ ।

-ਸਾਹਿਤਕਾਰ ਵੀਰੋ , ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਸਾਹਿਤ ਦੀ ਸਿਰਜਣਾ ਕਰਨ ਦਾ ਇਕੋ ਇਕ ਮੁੱਖ ਮੰਤਵ ਅਨਿਆਂ  ਵਿਰੁੱਧ ਡਟਣਾ ਅਤੇ ਜਾਬਰ ਨੂੰ ਵੰਗਾਰਨਾ ਰਿਹਾ ਹੈ । ਜਿਹਨਾਂ ਲੇਖਕਾਂ ਨੇ ਸਾਹਿਤ ਦੇ ਇਸ ਮੰਤਵ ਤੇ ਅੰਗ-ਸੰਗ ਖੜੋ ਕੇ ਲੋਕਾਂ ਦੇ ਸਮਾਜਕ ਵਿਕਾਸ ਦੀ ਗਤੀ ਨੂੰ ਨਿਰਧਾਰਤ ਕਰਨ ਦਾ ਯਤਨ ਕੀਤੈ , ਉਹਨਾਂ ਦ ਜਨ-ਸਮੂਹ ਅੱਜ ਇਕ ਗੰਭੀਰ ਸੰਕਟ ਅੰਦਰ ਘਿਰਿਆ ,ਅਸਲੋਂ ਹੀ ਅਣ-ਮਨੁੱਖੀ ਪਰਿਸਥਿਤੀਆਂ ਹੰਢਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਕੀ ਅੱਜ ਦੀ ਨੌਜਵਾਨ ਪੀੜ੍ਹੀ ਸਾਹਿਤ ਦੀ ਸਾਰਥਿਕਤਾ ਨੂੰ ਕਬੂਲਦੀ , ਸੱਚੀ ਸੁੱਚੀ ਲੋਕ ਆਵਾਜ਼ ਬਣਨ ਹਿਤ ਕਲਮਕਾਰੀ ਤੋਂ ਅਗਾਂਹ, ਜੀਵਨ ਦੇ ਵਿਸ਼ਾਲ ਖੁਲ੍ਹੇ ਖੇਤਰ ਵਿਚ ਕਰਮਸ਼ੀਲ ਹੋਣ ਲਈ ਹੱਥ ਖੜ੍ਹੇ ਕਰੇਗੀ …?….??…???

-ਗੱਲ ਸਾਧ , ਭਾਖਾ ‘ ਚ ਨਈਂ , ਲੋਕ ਬੋਲੀ ‘ਚ ਹੋਣੀ ਚਾਹੀਦੀ ਐ , ਕੀ ਚਾਹੁੰਦੇ ਓ ਤੁਸੀਂ , ਬਾਬਿਓ ,ਜ਼ਰਾ ਸਾਫ਼-ਸਾਫ਼ ਉਚਰੋ … ਗੋਡਿਆਂ ਤੱਕ ਲਮਕਦਾ ਲੰਮਾ ਥੈਲਾ ਮੋਢਿਓਂ ਲਾਹ ਕੇ , ਆਪਣੀ ਸੀਟ ਤੋਂ ਉੱਠ ਖੜੋਤੇ ‘ ਅਨਪੜ੍ਹ ’ ਨੇ ਬਾਹਾਂ ਟੁੰਗਦਿਆਂ ਬਿਰਧ ਨੂੰ ਚਿਤਾਰਿਆ ।

-ਕੁਲਫੀ ਕਹਾਣੀ ਦੇ ਮੁੱਖ ਪਾਤਰ ਬਹਾਦਰ ਦਾ ਮਾਂ-ਪਿਓ ਸਥਾਪਤੀ ਦੇ ਬੂਟ-ਚੱਟਾਂ ਦੀ ਬਾ-ਮੁਸ਼ੱਕਤ ਕੈਦ ਅੰਦਰ ਘਿਰ ਗਿਐ , … ਤੁਸੀਂ ਉਹਨਾਂ ਦੀ ਰਿਹਾਈ ਲਈ ਕੀ ਯੋਗਦਾਨ ਪਾ ਸਕਦੇ ਹੋ ? ‘

-ਐ ਗਾਹਕ ਬਣਦੇ ਆ ,ਬੁੜੇ ਦੇ … ਪਾਤਰਾਂ ਦੀਆਂ ਮਾਵਾਂ-ਭੈਣਾਂ ਨਾਲ ਸਿੱਧਾ ਕੰਨਨੈਕਨ ਕਰਕੇ – ਕਿਸੇ ਹੋਰ ਦੀ ਛੱਡੀ ਛੁਰਲੀ ‘ ਸਾਥਰ ’ ਦੇ ਥਥਲਾਉਂਦੇ ਬੋਲਾਂ ਹੇਠ ਨੱਪੀ ਗਈ – ਜਗ…ਜੁਗ…ਜੋਗਦਾਨ ਪਾਉਣ ਪ…ਪਭ…..ਪਾਲਟੀਆਂ ਦਾ ਕੰਮ ਆ , ਹ….ਹ…..ਹਾਡਾ…..ਨਈਂ । ਹ….ਹ…ਹਾਡੀ ਉਨ੍ਹਾਂ ਨਾ ਦ…..ਦ….ਦਿਲੀ ਹਮਦਰਦੀ ਐ  । ਬ……ਬ….ਬੱਧ ਤੋਂ ਬੱਧ ਮਤਾ ਪਾਸ ਕ….ਕ…..ਕਰ ਸਕਦੇ ਆਂ , ਉਨ੍ਹਾਂ ਦੇ ਹ…..ਹ…..ਹੱਕ ‘ ਚ ।

ਹੁਣੇ ਹੁਣੇ ਹੱਸਦਾ ਹਾਲ ਕੌੜੇ ਕੁਸੈਲੇ ਸਾਹਾਂ ਨਾਲ ਭਰਨਾ ਚਾਲੂ ਹੋ ਗਿਆ – ਨਹੀਂ ਇਹ ਨਹੀਂ ਹੋ ਸਕਦਾ , ਮਤਾ ਪਾਸ ਕਰਨ ਤੋਂ ਪਹਿਲਾਂ ਦੋਨੋਂ ਪੱਖ ਵਿਚਾਰਨੇ ਪੈਣਗੇ ।….ਹੋ ਸਕਦਾ ਬਹਾਦਰ ਹੋਰਾਂ ਦਾ ਕਸੂਰ ਸਾਵੇਂ ਤੋਂ ਵੀ ਕਿਤੇ ਵੱਧ ਹੋਵੇ …!’ ਚਿੱਟੀ ਖੁੱਲ੍ਹੀ ਵਰਦੀ ਵੱਡੀ ਟੋਲੀ ‘ਚੋਂ ਉੱਠ ਕੇ ਮੁੜ ਸੋਫੇ ‘ ਤੇ ਮੁੜਦਿਆਂ ਪੂਰਾ ਖੁੱਲ ਕੇ ਬੋਲੀ ।

-ਬਿਲਕੁਲ ਠੀਕ ਆਖਿਆ ‘ ਦਰਦੀ ’ ਨੇ … ਤਾੜੀ ਇਕ ਹੱਥ ਨਾਲ ਕਦੇ ਨਈਂ ਵੱਜਦੀ …ਭਾਊ ਨੀਲ ਗਿਰੀ । ‘  ’ ਦਰਦੀ ’ ਦੀ ਧਿਰ ਬਣ ਕੇ ਪੁੱਗਰਦਾ ਵਾਕ-ਆਊਟ ਵਰਗੀ ਅਵਸਥਾ ਅੰਦਰ ਖੜ੍ਹਾ ਹੋ ਗਿਆ ।

-ਸਾਰੇ ਮੱਤ-ਭੇਦ ਖ਼ਤਮ ਕਰਕੇ ਆਪਸੀ ਲੈਣ-ਦੇਣ ਅਤੇ ਮੇਲ –ਮਿਲਾਪ ਦੀ ਲਚਕਦਾਰ ਨੀਤੀ ਰਾਹੀਂ , ਹਰ ਮਸਲੇ ਦਾ ਹੱਲ ਟੇਬਲਟਾਕ ‘ ਤੇ ਸਮਝੌਤਾ ਬਣ ਕੇ ਨਿਕਲ ਸਕਦਾ … ਕਾਮਰੇਡ ਸਖੀ ਰਾਮ ਦਾ ਸੁਝਾ ਭਰੀਆਂ ਕੁਰਸੀਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਛੋਪਲੇ ਜਿਹੇ ਪਿਛਲੀਆਂ ਸੀਟਾਂ ‘ ਚੋਂ ਇਕ ‘ ਤੇ ਆ ਬੈਠੇ ਕਾਮਰੇਡ ਜੋਸ਼ੀਲੇ ਨੇ ਪੈਂਦੀ ਸੱਟੇ ਉਸ ਦੇ ਮੂੰਹੋਂ ਬੋਚ ਲਿਆ ।

ਝੂਠ …ਫਰੇਬ ….ਧੋਖਾ , ਮੇਲ-ਮਿਲਾਪ ਦੀ ਪਿੱਛਲ-ਖੁਰੀ ਨੀਤੀ ਕਿਰਤੀ ਵਰਗ ਦੀ ਜੁਝਾਰ – ਧਾਰਾ ਸਰਾ-ਸਰ ਧੋਖਾ ਸਿੱਧ ਹੋਈ ਐ …. । ਸਥਾਪਤੀ ਦੀ ਪਿੱਠੂ ਤੇ ਚਗੜੀ ਬਚਾਉ ਸਾਹਿਤ ਰਚਨਾ ਦੀ ਭਾਂਜਵਾਦੀ ਸੁਰ ਨੇ ਮਜ਼ਦੂਰ ਜਮਾਤ ਦੇ ਮੁਕਤੀ ਘੋਲਾਂ  ਨਾਲ ਸਦਾ ਲਈ ਗਦਾਰੀ ਕੀਤੀ ਐ …. । ਇਸ ਲਈ ਜੁਝਾਰ ਸਾਥੀਓ , ਆਓ ਸਮੇਂ ਦੀ ਨਬਜ਼ ਪਛਾਣਦਿਆਂ ਨਾਮਧਰੀਕ ਅਗਾਂਹਵਧੂ ਸਾਹਿਤ ਸਭਾਵਾਂ ਦੇ ਮਤੇ-ਪਾਊ ਅਤੇ ਪਿਛਲੱਗ ਖਾਸੇ ਨੂੰ ਨਿਖੇੜਦਿਆਂ ਕ੍ਰਾਤੀਕਾਰੀ ਸਾਹਿਤ ਰਚਨਾ ਦੇ ਐਲਾਨਨਾਮੇਂ ‘ ਤੇ ਦਸਖ਼ਤ ਕਰੀਏ ਤਾਂ ਜੋ ਆਉਂਦੇ  ਭਵਿਖ ਵਿਚ ਬਹਾਦਰ ਵਰਗੇ ਇਨਕਲਾਬੀ ਪਾਤਰਾਂ ਨੂੰ ਮਰਨ ਕੰਢੇ ਪਹੁੰਚਿਆ  ਬੋਦਾ ਖੋਖਲਾ ਨਿਜ਼ਾਮ ਮੁੜ ਕਦੀ ਵੀ ਹੈਰਾਸ …। ਉੱਚੀ ਉੱਚੀ ਬਾਹਾਂ ਉਲਾਰਦੇ ‘ ਜੋਸ਼ੀਲੇ ’ ਨੇ ਪਤਾ ਨਹੀਂ ਹੋਰ ਕਿੰਨਾਂ ਚਿਰ ਇਵੇਂ ਹੀ ਪਸੀਨਿਓ – ਪਸੀਨੀ ਹੁੰਦੇ ਰਹਿਣਾ ਸੀ ਜੇ ਭਾਊ ਨੀਲ ਗਿਰੀ ਨਾਲ ਛਿੜੀ ਉਸਦੀ ਸਿੱਧੀ ਝੜੱਪ , ਹੱਥੋਂ ਪਾਈ ਤੱਕ ਨਾ ਪਹੁੰਚਦੀ ।

ਕਮਰੇ ਅੰਦਰ ਬੈਠੇ ਹਾਜ਼ਰ ਮੈਂਬਰਾਂ ਨੇ ਪੈ-ਪੁਆ ਕੇ ਦੋਨਾਂ ਧਿਰਾਂ ਠੰਢੇ ਕਰਨ ਲਈ ਕੁਝ ਨ-ਕੁਝ ਹਿੱਸਾ ਜ਼ਰੂਰ ਪਾਇਆ , ਪਰ ਮੀਕਾ ਤੇ ਬਹਾਦਰ ਆਪਣੇ ਲਾਗੇ ਬੇਚੈਨ ਹੋਏ ਬਿਰਧ-ਬਾਬੇ ਤੋਂ ਵਾਰ ਵਾਰ ਸੁਜਾਨ ਸਿੰਘ ਦੀ ਆਮਦ ਬਾਰੇ ਹੀ ਪੁੱਛਦੇ ਰਹੇ ।

ਡਰੇ ਸਹਿਮੇਂ ਬਾਲਕਾਂ ਦੀ ਕੰਡ ਪਲੋਸਦੇ ਬਿਰਧ ਲਈ ਕਿੰਨਾਂ ਹੀ ਚਿਰ ਤੱਕ ਇਹ ਨਿਰਨਾ ਕਰਨ ਸੰਭਵ ਨਾ ਹੋ ਸਕਿਆ ਕਿ ਗਾਲੀ ਗਲੋਚ ਤੱਕ ਪਹੁੰਚੇ ਝਗੜੇ ਪਿੱਛੋਂ ਛਾਈ ਗੰਭੀਰਤਾ , ਕਿਸੇ ਤੇਜ਼-ਰਫ਼ਤਾਰ ਤੂਫਾਨ ਦੇ ਆਉਣ ਦੀ ਸੂਚਕ ਹੈ ਜਾਂ ਹੋਈ ਬੀਤੀ ਮਾੜੀ ਮੋਟੀ ਘਟਨਾ ਦੇ ਨਿਪਟਾਰੇ ਦੀ …. ।

-ਇਹ ਸ੍ਹੈਤ-ਸਭਾ ਦੀ ਮੀਟਿੰਗ ਆ …. ਇੱਥੇ ਹੋਣ ਵਾਲੀ ਚਰਚਾ ਨਿਰੋਲ ਸਾਹਿਤਕ ਹੋਣੀ ਚਾਹੀਦੀ ਐ , ਸਿਆਸੀ ਨਹੀਂ ….ਪੱਖਿਆਂ ਦੀ ਘੂਕਰ ਨਾਲੋਂ ਰਤਾ ਕੁ ਉੱਚੀ ਆਵਾਜ਼ ਵਿਚ ‘ ਦਬੁਰਜੀ ’ ਦੀ ਹਲਕੀ –ਫੁਲਕੀ ਨਸੀਅਤ ਨੇ ਬੈਠਕ ਅੰਦਰ ਖਿੱਲਰੀ ਸਾਰੀ ਕੁੜੱਤਣ ਜਿਵੇਂ ਇਕੋ ਸਾਹੇ ਸਮੇਟ ਲਈ ਹੋਵੇ । ਆਪਣੀ ਆਪਣੀ ਕੁਰਸੀ ‘ ਤੇ ਬੈਠੇ ਨਿੰਮੋਝਾਣ ਹੋਏ ਸਾਰੇ ਸਾਹਿਤਕ ਚਿਹਰੇ , ਪਲਾਂ ਅੰਦਰ ਹੀ ਗਜ਼ਲ-ਚਰਚਾ ਛੇੜਨ ਲਈ ਉਸਲਵੱਟੇ ਲੈਣ ਲੱਗ ਪਏ ।

ਛਿਨ ਭਰ ਦੀ ਹੋਰ ਚੁੱਪ-ਚਾਂ ਪਿੱਛੋਂ , ਨਵਚੇਤਨ ਸਾਹਿਤ-ਰਸੀਆਂ  ਦੀ ਮੀਟਿੰਗ ਆਰੰਭ ਕਰਨ ਦੇ ਆਦੇਸ਼ ਵਰਗੇ ਸੁਝਾ ਨੂੰ ਜੀ – ਆਇਆਂ ਆਖਿਆ ਗਿਆ । ਪ੍ਰਧਾਨਗੀ ਪਦ ਲਈ ਨਾਮਵਰ ਆਲੋਚਕ ਡਾਕਟਰ ਨਾਕਸ ਹੋਰਾਂ ਦਾ ਨਾਂ ਤਜਵੀਜ਼ ਹੋਇਆ । ਤਾੜੀਆਂ ਦੀ ਗੂੰਜ ਅੰਦਰ ਇਕ ਹੋਰ ਆਵਾਜ਼ ਇਸ ਦੀ ਤਾਈਦ ਕਰਕੇ ਚੁੱਪ ਹੋ ਗਈ ।

ਬੀਤੇ ਮਹੀਨੇ ਦੀਆਂ ਨਵੀਨਤਮ ਰਚਨਾਵਾਂ ਜੇਬਾਂ ਥੈਲਿਆਂ ‘ਚੋਂ ਬਾਹਰ ਆ ਕੇ  ਕੰਬਦੇ ਹੱਥਾਂ ਅੰਦਰ ਸਾਂਭੀਆਂ  ਗਈਆਂ । ‘ ਕਿਰਤੀ ’ ਦੀ ਗਾਈ ਪਹਿਲੀ ਗਜ਼ਲ ਵਿਚਕਾਰ ‘ ਮਰਹਬਾ – ਕਿਆ ਬਾਤ ਐ-ਜੀਈ ਓਏ ਸ਼ੇਰਾ ’ ਦੇ ਗੁਛੇਦਾਰ ਬੋਲ , ਪੱਖਿਆਂ ਦੀ ਹਵਾ ਉਲੰਘ ਕੇ ਛੱਤ ਨਾਲ ਜਾ ਜੁੜੇ । ਰਚਨਾਵਾਂ  ਦਾ ਦੌਰ ਸ਼ੁਰੂ ਹੁੰਦਿਆਂ ਸਾਰ, ਸਭ ਦੇ ਸਭ ਚੇਹਰਿਆਂ ਤੋਂ , ਘੜੀ ਭਰ ਪਹਿਲਾਂ ਵਾਲੀ ਫਿਕਰਮੰਦੀ ਕਿਤੇ ਪਰ ਲਾ ਕੇ ਉੱਡ ਗਈ । ਉਪਰੰਤ ਵਾਰੀ ਵਾਰੀ ਕਈ  ਗੂੰਜੇ ਹਾਲ ਅੰਦਰ ਸਾਰੀਆਂ ਬਾਹਵਾਂ ‘ ਵਾਹਵਾ-ਵਾਹਵਾ ’ ਕਰਦੀਆਂ ਅਨੇਕ ਵਾਰ ਹਵਾ ਵਿੱਚ ਲਹਿ-ਰਾਈਆਂ । ‘ ਵਿਦਰੋਹੀ ’ ਕਾਵਿ ਪੰਗਤੀਆਂ ‘ ਤੇ ਥੋੜੀ ਬਹੁਤ ਬਹਿਸ ਵੀ ਹੋਈ ਤੇ ਕਿਤੇ ਕਿਤੇ ਤੂੰ ਤੂੰ ਮੈਂ ਮੈਂ ਵੀ । ਪਰੰਤੂ ‘ ਸਰਵ ਉੱਚ ’ ਕਿਰਤਾਂ ਦੀ ਨਿਸ਼ਾਨਦੇਹੀ ਕਰਨ ਵਿਚ ਕਿਸੇ ਵੱਲੋਂ ਕੋਈ  ਕਸਰ ਬਾਕੀ ਨਾ ਰਹੀ ।

ਡੇੜ ਦੋ ਘੰਟੇ ਅੰਦਰ ਅੰਦਰ ,ਭੱਖਦੀਆਂ ‘ ਪਾਰਖੂ ’ ਅੱਖਾਂ ਦਾ ਰੁਮਾਂਸ ਹੌਲੀ-ਹੌਲੀ ਓਝਲ ਹੁੰਦਾ ਦਿਸਣ ਲੱਗ ਪਿਆ । ਛਿੱਥੇ ਪਏ ਬੇਹਿਸ ਚਿਹਰੇ ਉਬਾਸੀਆਂ ਮਾਰਦੇ ਕਮਰਿਉਂ ਬਾਹਰ ਉੱਠ ਤੁਰਨ ਲਈ ਉਤਾਵਲੇ ਹੋ ਗਏ । ਨਸ਼ਰ ਕੀਤੀਆਂ ਕਿਰਤਾਂ ਵਿਚਲਾ ‘ ਦਰਦ ’ ਤਰਕਾਲਾਂ ਦੀ ‘ ਚਿੰਤਾ ’ ਅੰਦਰ ਅੰਕੜੇ ਇਕੱਠੇ ਕਰਨ ਲਈ ਇਕ ਦੂਜੇ ਨੂੰ ਹੁੱਝਾਂ ਮਾਰਨ ਲੱਗ ਪਿਆ ।

ਹਾਜ਼ਰ ਮੈਂਬਰਾਂ ਦੀ ਨਬਜ਼ ਪਛਾਣਦੇ ਸਟੇਜ ਸਕੱਤਰ ਨੇ ਮਾਸਿਕ ਇਕੱਤਰਤਾ ਸਮੇਟਣ ਲਈ ਸ਼ਲਾਘਾਯੋਗ ਰੁਚੀ ਦਰਸਾਈ । ਰਹਿੰਦੇ ਵਕਤਿਆਂ ਤੋਂ ਸਮੇਂ ਦੀ ਘਾਟ ਦੀ ਮੁਆਫੀ ਮੰਗੀ , ਪਰੰਤੂ ਪ੍ਰਧਾਨਗੀ ਭਾਸ਼ਣ ਪੂਰਨ ਸਤਿਕਾਰ ਨਾਲ ਸੁਣ ਕੇ ਉੱਠਣ ਤੱਕ ਬੈਠੇ ਰਹਿਣ ਦੀ ਪੁਰਜ਼ੋਰ ਅਪੀਲ ਕੀਤੀ ।

ਅਤਿ ਕਾਵਿਕ ਅੰਦਾਜ਼ ਵਿਚ ਡਾਕਟਰ ਨਾਕਸ ਸਟੇਜ ‘ ਤੇ ਆਏ । ਸਾਹਿਤ ਨਾਲ ਸਦੀਵੀ ਰਿਸ਼ਤਾ ਨਿਭਾਉਣ ਵਾਲੇ ਕਲਮਕਾਰਾਂ ਦੀ ਪ੍ਰਸੰਸਾ ਲਈ ਲੱਭੇ ਵਿਸ਼ੇਸ਼ ਸ਼ਬਦਾਂ ਦਾ ਉਚਾਰਨ ਕਰਦਿਆਂ ,ਵਾਕ ਬਣਤਰ ਦੇ ਨਿਯਮਾਂ ਦੀ ਪ੍ਰਵਾਹ ਤੱਕ ਨਾ ਕੀਤੀ ।ਕਲਾਸਕੀ ਗ੍ਰੰਥਾਂ ‘ ਚੋਂ ਲਈਆਂ ਅਨੇਕਾਂ ਉਦਾਹਰਣਾਂ,ਅਜੋਕੀ ਪੀੜ੍ਹੀ ਦੀ ਪ੍ਰਤਿਭਾਸ਼ਾਲੀ ਰਚਨਾ ਸਾਹਮਣੇਂ ਅਸਲੋਂ ਹੀ ਨਿਰਮੂਲ ਸਿੱਧ ਕੀਤੀਆਂ ਗਈਆਂ । ਕਾਵਿ-ਖੇਤਰ ਅੰਦਰ ਆਈ ਲੰਮੇਂ ਸਮੇਂ ਦੀ ਖੜੋਤ ਨੂੰ ਤੋੜਨ ਲਈ ਕੀਤੇ ਸਭਾ ਦੇ ਮੈਂਬਰਾਂ ਦੇ ‘ ਸੰਘਰਸ਼-ਪੂਰਨ ’ ਉਪਰਾਲੇ ਦੀ ਬੇਹੱਦ ਪ੍ਰਸੰਸਾ ਕੀਤੀ ਗਈ । ‘ ਚਰਚਾ ‘ ਅਧੀਨ ਆਈ ਹਰ ਇਕ ਕਿਰਤ ‘ ਚੋਂ ਨੋਟ ਕੀਤੀਆਂ ‘ ਅਟੱਲ ਸਚਾਈਆਂ ’ ਵਰਗੀਆਂ ਟੂਕਾਂ ਦਾ ਲੜੀਵਾਰ ਪਾਠ ਕਰਨ ਤੋਂ ਪਿੱਛੋਂ , ਜਦ ਪ੍ਰਧਾਨ ਜੀ ਦਾ ਧਿਆਨ ਮੁੜ ਸਾਹਮਣੇ ਬੈਠੇ ਸਰੋਤਿਆਂ ਵੱਲ ਮੁੜਿਆ ਤਾਂ ਬਿਰਧ ਬਾਬੇ ਸਮੇਤ ਖਾਲੀ ਹੋਈਆਂ ਤਿੰਨਾਂ ਕੁਰਸੀਆਂ ਦੇਖ ਕੇ , ਉਹਨਾਂ ਦਾ ਸਾਰਾ ਪ੍ਰਸੰਸਾਤਕਮ ਵਿਖਿਆਨ ਥਾਏਂ ਥਿਕੜ ਗਿਆ ।ਪ੍ਰਧਾਨਗੀ ਪਦ ਦੀ ਕਾਰਜ – ਕੁਸ਼ਲਤਾ ਦੀ ਧੂਹ-ਘਸੀਟ ਕਰਦੇ ਡਾਕਟਰ ਸਾਹਿਬ ਨੂੰ ਪਤਾ ਤੱਕ ਨਹੀਂ ਸੀ ਲੱਗ ਸਕਿਆ ਕਿ ਕਦੋਂ ਬਿਰਧ-ਬਾਬਾ , ਆਧੁਨਿਕ ਸਾਹਿਤਕਾਰੀ ਨੂੰ ਦਿਮਾਗੀ-ਅਯਾਸ਼ੀ ਦਾ ਸਾਧਨ ਸਮਝਣ ਵਾਲੀ ਇਕੱਤਰਤ ਜੁੰਡਲੀ ਨੂੰ ਮੂਕ ਅਲਵਿਦਾ ਆਖ਼ ਕੇ , ਅਛੋਪਲੇ ਜਿਹੇ ਕਮਰਿਓਂ ਬਾਹਰ ਨਿਕਲ ਗਿਆ ।

ਕਾਲਿਜ ਦੇ ਵੱਡੇ ਦਰਵਾਜ਼ੇ ਕੋਲ ਪਹੁੰਚ ਕੇ ਉਹਨੇ ਇਕ ਹੱਥ ਸਾਂਭਿਆ ਕੀਮਤੀ ਬੈਗ ,ਕਿਆਰਿਆਂ ਕੰਢੇ ਉਗਾਏ ਮੈਂਹਦੜ ਉਪਰੋਂ ਦੀ ਉਛਾਲ ਕੇ ਹਰੀ ਭਰੀ ਲਾਅਨ ਅੰਦਰ ਵਗਾਹ ਮਾਰਿਆ । ਦੂਜੇ ਹੱਥ ਘਸੀਟ ਹੁੰਦੀ ਖੂੰਟੀ ਚਿੱਟੀ ਕਮੀਜ਼ ਦੇ ਕਾਲਰ ਵਿਚ ਪਿੱਠ-ਪਿੱਛੇ ਟੰਗ ਲਈ ਅਤੇ ਆਪ , ਪੱਕੀ ਸੜਕ ਉਤੇ ਖਿੱਲਰੀ ਸਫੈਦਿਆਂ ਦੀ ਚਿੱਤਰਕਾਰੀ ਛਾਂ ਵਿਚਕਾਰ ਦੋਨਾਂ ਬਾਲਕਾਂ ਨੂੰ ਉਂਗਲੀ ਲਾਈ ਵਾਹੋਦਾਹੀ ਤੁਰਿਆ , ਘੜੀ-ਦੋ-ਘੜੀਆਂ ਅੰਦਰ ਹੀ ਉਹ ਸ਼ਹਿਰ ਨੂੰ ਦੂਰ ਪਿਛਾਂਹ ਛੜ ਕੇ ਖੁਲ੍ਹੇ ਆਕਾਸ਼ ਦੀ ਮੋਕਲੀ ਛੱਤ ਹੇਠ ਪਹੁੰਚ ਗਿਆ ।

-ਆਪਾਂ ਹੁਣ ਸੁਜਾਨ ਸਿੰਘ ਦੇ ਘਰ ਨੂੰ ਜਾਮਾਂਗੇ ਨਾ ,ਬਾਬਾ ਜੀ …? ‘ ਥੋੜੀ ਦੂਰ ਹੋਰ ਅਗਾਂਹ ਜਾ ਕੇ ਡਿੱਕੋਡੋਲੇ ਖਾਂਦੇ ਬਹਾਦਰ ਅਤੇ ਮੀਕੇ ਦੀ ਇਕੱਠੀ ਆਵਾਜ਼ ਧਰਤੀ ਵੱਲੋਂ ਉੱਠੀ ਹੂਕ ਵਾਂਗ ਉੱਭਰੀ ।

-ਨਹੀਂ ਬੱਲਿਓ…ਹੁਣ ਸੁਜਾਨ ਸਿੰਘ ਆਪਣੇ ਬਹਾਦਰ ਪਾਤਰਾਂ ਦੇ ਘਰੀਂ ਜਾਵੇਗਾ ਤਾਂ ਕਿ ਉਹ ਵੀ ਆਪਦੀ ਸਿਰਜਨਾ ਅੰਦਰਲੇ ਸਾਹਿਤਕ ਸੱਚ ਨੂੰ , ਲੋਕਯਾਨ ਦੀ ਪੀੜ ਦੇ ਸਨਮੁੱਖ ਖੜੋਣ ਵਾਲੇ ਕਾਫ਼ਲਿਆਂ ਦੇ ਸੱਚ ਦਾ ਹਮਸਫ਼ਰ ਬਣਾਉਣ ਲਈ ਯਥਾ-ਸੰਭਵ ਉਪਰਾਲਾ ਕਰ ਸਕੇ । ‘

ਨਾਲ ਨਾਲ ਤੁਰੇ ਆਉਂਦੇ  ਸਾਈਂ ਬਾਬੇ ਦੇ ਥਰਕਦੇ ਬੋਲਾਂ ਵਿਚੋਂ ਝੜਦੇ ਇਕਰਾਰ ਦੀ ਗੂੰਜ ਸੁਣ ਕੇ , ਬਹਾਦਰ ਅਤੇ ਮੀਕੇ ਦੇ ਹੰਭੇ ਕਦਮਾਂ ਨੂੰ ਇਉਂ ਜਾਪਿਆ ਜਿਵੇਂ ਉਹਨਾਂ ਦੀ ਵਾਟ ਉੱਪਰ ਤੁਰਦੇ ਬ੍ਰਿਖ ਦੀਆਂ ਹਰੀਆਂ-ਕਚੂਰ ਟਾਹਣੀਆਂ ਨੀਲੇ ਆਕਾਸ਼ ਦੇ ਫੈਲਾਂ ਵਾਂਗ ਉਹਨਾਂ ਦੇ ਸਿਰਾਂ ਉੱਪਰ ਫੈਲ ਗਈਆਂ ਹੋਣ ।

ਕਬਰਸਤਾਨ ਚੁੱਪ ਨਹੀਂ ਹੈ
ਠਹਿਰੋ , ਰੁੱਕ ਜਾਓ ! ਅੱਗੇ ਸ਼ਮਸ਼ਾਨ ਘਾਟ ਹੈ – ਮੋਏ ਬੰਦਿਆਂ ਦੀ ਰਿਹਾਇਸ਼-ਗਾਹ । ਜਿਸ ਨੂੰ ਤੁਸੀਂ ਕਬਰਸਤਾਨ ਆਖਦੇ ਹੋ । ਇਥੇ ਸਿਰਫ਼ ਲਾਸ਼ਾਂ ਹੀ ਹੀ ਆ ਸਕਦੀਆਂ ਨੇ , ਕਬਰਾਂ ਸੌਂ ਸਕਦੀਆਂ ਨੇ । ਤੁਸੀਂ ਤਾਂ ਜੀਉਂਦੇ ਜਾਗਦੇ ,ਫਿਰਦੇ-ਤੁਰਦੇ ਮਨੁੱਖ ਜਾਪਦੇ ਹੋ ।ਤੁਸੀਂ ਅੰਦਰ ਜਾਣ ਲਈ ਕਿਉਂ ਆਏ ਹੋ ? ਕੌਣ ਹੋ ਤੁਸੀ ?

… ਵਿਗਿਆਨੀ ! ਖੋਜੀ !! ਰੀਸਰਚ ਸਕਾਲਰ !!! ਕਿੱਸ ਕਿਸਮ ਦੀ ਰੀਸਰਚ ਕਰਦੋ ਹੋ ?’

‘….ਕਬਰਾਂ ਦੀ ! ਕਬਰਾਂ ਦੀ ਉਮਰ ਦੀ !! ‘ ਕਿਉਂ ? ਤੁਹਾਨੂੰ ਬੀਜੀ ਫ਼ਸਲ ਦੀ ਪਹਿਲੋਂ ਜਾਣਕਾਰੀ ਨਈਂ ? ਜ਼ਰੂਰ ਹੋਵੇਗੀ । ਹੁਣ ਤਾਂ ਸਗੋਂ ਉਸ ਦਾ ਸਰਵੇਖਣ ਕਰਨ ਆਏ ਹੋਵੋਗੇ  । ਨਵੇਂ ਬੀਜ ਲਿਆਏ ਹੋਵੋਗੇ , ਆਉਂਦੀ ਰੁੱਤ ਲਈ । ਚੰਗੀ ਭਰਵੀਂ ਫ਼ਸਲ ਲੈਣ ਲਈ । ਤੁਸੀ ਖੋਜੀ ਹੌ ਨਾ ,ਆਪਣੇ ਲਈ ਯੋਗ ਤੇ ਅਨੁਕੂਲ ਤਾਪਮਾਨ ਪੈਦਾ ਕਰ ਸਕਦੇ ਹੋ  । ਉਂਝ ਕੁਦਰਤੀ ਤਾਪਮਾਨ ਵੀ ਤੁਹਾਡੀ ਫ਼ਸਲ ਲਈ ਕਾਰਗਰ ਸਿੱਧ ਹੋ ਸਕਦਾ ਹੈ , ਪਰ ਤੁਸੀਂ – ਮੁਆਫ਼ ਕਰਨ ਵਿਗਿਆਨੀ ਵਾਤਾ-ਅਨੁਕੂਲਣ ਜੰਤਰ ਵਰਤ ਕੇ ਵੀ ਤਾਪਮਾਨ ਢੁਕਵਾ ਕਰ ਲੈਂਦੇ ਹੋ ਆਪਣੀ ਫ਼ਸਲ ਲਈ । ਪਰ , ਜੇ ਕਿਧਰੇ ਕੋਈ ਜੰਤਰ ਗੜਬੜ ਕਰਦਾ ਹੈ ਜਾਂ ਜਲਵਾਯੂ ਅੜੀ ਕਰਦਾ ਦਿਸੇ ਤਾਂ ਵੱਖਰੀ ਗੱਲ ਹੋਵੇਗੀ । ਉਂਝ ਪੂਰੀ ਉਮੀਦ ਹੈ , ਇੰਝ ਨਹੀਂ ਹੋਵੇਗਾ । ਵਿਗਿਆਨ ਦੀ ਉੱਨਤੀ ਹੈ ਨਾ , ਕੰਮਪਿਊਟਰ ਦਾ ਯੁੱਗ ਹੈ ਨਾ । ਇਨਸੈਟ ਤੁਹਾਡੀ ਸਹਾਇਤਾ ਲਈ ਆਨਸੈਟ ਹੈ । ਤੁਹਾਡੀਆਂ ਉਮੀਦਾਂ ਤੋਂ ਕਈ ਗੁਣਾਂ ਵੱਧ ਢੁਕਵੇਂ ਨਤੀਜੇ ਕੱਢੇਗਾ । ਮੌਸਮ ਦੀ ਕੀ ਮਜਾਲ , ਕੋਈ ਉਜ਼ਰ ਕਰ ਜਾਏ ਇਹਨਾਂ ਸਾਹਮਣੇ , ਇਨ੍ਹਾਂ ਸਾਹਮਣੇ ਨਈਂ ਤੁਹਾਡੇ ਸਾਹਮਣੇ । ਤੁਹਾਡੀ ਖੋਜ ਨਾ ਨਾਲ ਕਮਪਿਊਟੇਰਾਈਜ਼ ਕੀਤੇ ਜੰਤਰਾਂ ਸਾਹਮਣੇ, ਜਿਨ੍ਹਾਂ ਯੋਗ ਤੇ ਢੁਕਵਾਂ ਵਾਤਾਵਰਨ ਘੜਨਾ ਹੈ – ਤੁਹਾਡੀ ਉਪਜ ਲਈ , ਭਾਵ ਕਬਰਾਂ ਲਈ , ਕਬਰਾਂ ਬੀਜਣ ਵਾਲੇ ਫਾਰਮਾਂ ਲਈ , ਜਿਸ ਦੀ ਲੰਬਾਈ-ਚੌੜਾਈ ਇਸ ਧਰਤੀ ਤੋਂ ਕਈ ਗੁਣਾਂ ਵੱਧ ਗਈ ਹੈ । ਸਾਗਰ ਤੱਕ ਫੈਲ ਗਈ ਹੈ । ਪੁਲਾੜ ਤੱਕ ਪੱਸਰ ਗਈ ਹੈ ।

-ਔਹ ਸਾਹਮਣੇ ਦੇਖੋ , ਸਾਂਚੀ –ਸਤੁਪ ਵਰਗੀ ਉੱਚੀ ਗੁੰਬਦ । ਦਿਸਦੀ ਹੈ ਨਾ ? ਇਹ ਤੁਹਾਡੀ ‘ਕਿਰਤ ’ ਦੀ ਉਪਜ ਦਾ ਪਹਿਲਾ ਨਮੂਨਾ ਤਾਂ ਭਾਵੇਂ ਨਈਂ , ਪਰ ਆਧੁਨਿਕ ਬੀਜਾਂ ਤੋਂ ਮਿਲਣ ਵਾਲੇ ਭਰਵੇਂ ਝਾੜ ਦਾ ਖਾਸ ਨਮੂਨਾ ਜ਼ਰੂਰ ਹੈ ।

……….ਹੀਰੋਸ਼ੀਮਾ ਇਸ ਦਾ ਨਾਂ ਰੱਖ ਸਕਦੇ ਹੋ ਤੁਸੀ । ਨਾਗਾ-ਸਾਕੀ ਵੀ ਠੀਕ ਢੁੱਕਦਾ ਹੈ । ਇਸ ਨੂੰ ਕਰਬਲਾ ਵੀ  ਆਖ ਸਕਦੇ ਹੋ ਤੁਸੀਂ ਤੇ ਕਾਲਿੰਗਾ ਵੀ ,ਪਰ ਪਾਣੀਪਤ ਦਾ ਯੁੱਧ-ਖੇਤਰ ਨਈਂ । ਤੁਸੀ ਵਿਗਿਆਨੀ ਹੋ ਨਾ ! ਜ਼ਰੂਰ ਖੋਜ ਕਰੋਗੇ ਕਿ ਪਾਣੀਪਤ ਦੇ ਯੁੱਗ-ਖੇਤਰ ਵਿੱਚ ਕਾਲਿੰਗਾ-ਕਰਬਲਾ ਦੇ ਯੁੱਧ-ਖੰਡਰਾਂ ਨਾਲੋਂ ਕਿਹੜੇ-ਕਿਹੜੇ ਰਸਾਇਣਕ ਤੱਤਾਂ ਦੀ ਘਾਟ ਸੀ । ਤੁਹਾਡੀ ਖਰਖ਼-ਨਲੀ ਅੰਦਰਲਾ ਸੰਵਾਦ , ਇਕ ਤਾਂ ਤੁਹਾਨੂੰ ਲੋੜੀਂਦੇ ਤੱਤਾਂ ਦੀ ਘਾਟ ਪੂਰੀ ਕਰਨ ਲਈ ਬੈਚੇਨ ਕਰ ਦੇਵੇਗਾ ਅਤੇ ਦੂਜੇ ਵੱਧ ਤੋਂ ਵੱਧ ਭਰਵੀਂ ਫ਼ਸਲ ਲੈਣ ਦੇ ਢੰਗ ਤਰੀਕੇ ਸਮਝਾਏਗਾ । ਤਾਂ ਕਿ ਤੁਸੀਂ……ਭਾਵ ਖੋਜੀ , ਆਪਣੇ ਕਿੱਤੇ ਦੇ ਮਾਹਿਰ ਡਾਕਟਰ , ਹਰ ਸੰਭਵ-ਅਸੰਭਵ ਸਾਧਨਾਂ ਰਾਹੀਂ ‘ਅਪਨੀ ਜਨਮ ਭੂਮੀ ’ ਦੀ ਸ਼ਾਨ ਨੂੰ ਚਾਰ-ਚੰਦ ਲਾਉਂਦੇ ਹੋਏ ਅੰਬਾਰਾਂ ਦੇ ਅੰਬਾਰ ਖੜੇ ਕਰ ਸਕੋ-ਕੁਤਬੁ-ਮੀਨਾਰ ਜਿੰਨੇ ਉੱਚੇ ।ਉਂਝ ਕਬਰਸਤਾਨ ਅੰਦਰ ਇਸ ਦਾ ਨਾਂ ਮੀਨਾਰ ਨਹੀਂ ਮਕਬਰਾ ਹੁੰਦਾ ਹੈ ,ਜਿਸ ਦੇ ਮੱਥੇ ਤੇ ਲਿਖਿਆ ਦੋ-ਹਰਫੀ ਇਤਿਹਾਸ ਕਾਲਿੰਗਾ-ਕਰਬਲਾ ਦੇ ਸੁਭਾ ਦੀ ਹੀ ਗੱਲ ਤੋਰਦਾ ਹੈ , ਹੋਰ ਕੁਝ ਨਈਂ । ਇਹ ਬਿਲਕੁਲ ਠੀਕ ਦਸਦਾ ਹੈ ਕਿ ਸਿਆੜਾਂ ਅੰਦਰ ਉੱਗੀ ਫ਼ਸਲ ਦੇ ਪਿੰਡੇ ਤੇ ਕੀ ਅਤੇ ਕਿੱਦਾਂ ਬੀਤਦੀ ਹੈ । ਕਿੰਨੀਆਂ ਸਰਦ ਰਾਤਾਂ ਇਸ ਦੀਆਂ ਕਰੂੰਬਲਾਂ ਕੋਂਹਦੀਆਂ ਹਨ, ਕਿੰਨੇ ਤਿੱਖੜ ਦਿਨ ਇਸਦੇ ਪੱਤੇ ਛੇਕਦੇ ਹਨ । ਉਹ ਤਾਂ ਬੱਸ ਉੱਗਦੀ ਹੈ ,ਪੱਕਦੀ ਹੈ , ਤੇ ਵੱਢ ਹੁੰਦੀ ਹੈ – ਵਿਚਾਰੀ ਫ਼ਸਲ ਕਬਰਾਂ ਦੀ ਫ਼ਸਲ ।

ਤੇ ਜਦ ਫ਼ਸਲ ਨਿਰਮਾਤਾ ਅਪਣੀ ਪੈਲੀ-ਬੰਨੇ ਫੇਰਾ ਮਾਰਦਾ ਹੈ , ਘੋੜੀ ਤੇ ਚੜ੍ਹ ਕੇ ਰੱਥ ਤੇ ਬੈਠ ਕੇ ਜਾਂ ਉੱਡਣ-ਤਸ਼ੱਤਰੀ ਤੇ ਉੱਡ ਕੇ ਤਾਂ ਉਸ ਦਾ ਗੌਰਵ ਅਲਾਹੀ-ਸੰਦੇਸ਼ ਬਣ ਕੇ ਗੂੰਜ ਉਠਦਾ  ਹੈ ਈਥਰ ਅੰਦਰ , ਹਵਾ ਬਣ ਕੇ ਛਾਂ ਜਾਂਦਾ ਹੈ ਸਾਰੇ ਦੇ ਸਾਰੇ ਆਕਾਸ਼ ਤੇ – ‘ ਭਾਈਓ ਔਰ ਬਹਿਨੋ , ਹਮ ਕੋ ਅਪਨੇ ਪਰਾਨੋਂ ਸੇ ਪਿਆਰੇ ਦੇਸ਼ ਕੇ ਉਨ ਸਾਠ-ਸੱਤਰ ਪ੍ਰਤੀਸ਼ਤ ਲੋਗੋਂ ਕੀ ਬੇਹੱਦ ਫਿਕਰ ਹੈ ,ਜਿਨ ਕੋ ਦਿਨ ਮੇਂ ਏਕ ਬਾਰ ਭੀ ਪੇਟ ਭਰ ਖਾਨਾ ਨਹੀਂ ਮਿਲਤਾ । ਉਨ ਕੀ ਗਰੀਬੀ ਦੂਰ ਕਰਨੇ ਕੇ ਲੀਏ ਹਮ ਨੇ ਤੀਨ ਪੁਸ਼ਤੋਂ ਸੇ ਜੋ ਅਭਿਯਾਨ ਚਲਾ ਰਖਾ ਹੈ , ਕੁੱਛ ਬੇਸਮਝ ਕਿਸਮ ਦੇ ਲੋਕ ,ਖਾਹਮਖਾਹ ਉਸ ਮੇਂ ਬਾਧਾ ਡਾਲਨੇ ਕਾ ਪ੍ਰਯਾਸ ਕਰਤੇ ਹੈਂ । ਉਨ ਕੀ ਇਸ ਗੜਬੜੀ ਕੇ ਪੀਛੇ ਵਿਦੇਸ਼ੀ ਹਾਥ ਹੋਨੇ ਕਾ ਭੀ ਹਮੇਂ ਪੂਰਾ ਪੂਰਾ ਸ਼ੱਕ ਹੈ ………ਹਮ ਐਸੀ ਕਿਸੀ ਭੀ ਕਾਰਵਾਈ ਕੋ ਸਹਿਨ ਨਹੀਂ ਕਰੇਂਗੇ ਜੋ ਹਮਾਰੇ ਰਾਸ਼ਟਰ ਕੀ ਅਖੰਡਤਾ ਮੇਂ ਰੋਕ ਡਾਲੇ । ਹਮਾਰਾ ਆਪ ਸੇ ਨਿਵੇਦਨ ਹੈ ਕਿ ਯਦੀ ਆਪ ਉੱਨਤੀ ਕੇ ਰਾਸਤੇ ਪਰ ਔਰ ਆਗੇ ਬੜ੍ਹਨਾ ਚਾਹਤੇ ਹੈਂ , ਤੋ ਹਮਾਰੇ ਹਾਥ ਔਰ ਭੀ ਮਜ਼ਬੂਤ ਕਰੇਂ …..। ਜੈ ਹਿੰਦ…….ਜੈ……ਐ ਹਿੰਦ……ਜੈ ਐ…….।‘

-ਓਏ ਭਲੇ ਲੋਕੋ , ਤੁਸੀ ਇਹ ਕੀ ਕੀਤਾ । ਕੌਮੀ ਨਾਅਰੇ ਦਾ ਅਪਮਾਨ ਕੀਤਾ ਹੈ , ਸਾਵਧਾਨ ਨਹੀਂ ਹੋਏ । ਨਾਅਰੇ ਦਾ ਜਵਾਬ ਨਹੀ ਦਿੱਤਾ । ….ਚਲੋ ਛੱਡੋ , ਤੁਸੀਂ ਤਾਂ ਖੋਜੀ ਹੋ , ਗੰਭੀਰ ਸੋਚਵਾਨ, ਰੀਸਰਚ-ਸਕਾਲਰ । ਘੱਟ ਬੋਲਦੇ ਹੋ ,ਸ਼ਾਇਰ , ਅਧਿਆਪਕ ਜਾਂ ਵਕੀਲ ਨਹੀ ਹੋ  । ਭਾਵੁਕ ਨਹੀਂ ਹੁੰਦੇ । ਉਂਝ ਭਾਵੁਕਤਾ ਨਿਰਾ ਮੂਡ ਨਹੀਂ ਹੁੰਦੀ । ਪਿਆਰ ਹੁੰਦੀ ਹੈ , ਹਮਦਰਦੀ ਬਣਦੀ ਹੈ । ਇਤਿਹਾਸ ਘੜਦੀ ਹੈ ਇਹ ਲੋਕਾਈ ਦਾ ਯੁੱਗ ਹੈ ਰਾਜੇ-ਰਾਣਿਆਂ ਦਾ ਨਈਂ । ਉਨ੍ਹਾਂ ਨਾਲ ਇਸ ਕਿਸਮ ਦਾ ਸਰੋਕਾਰ ਨਹੀਂ । ਉਹ ਤਾਂ ਸਗੋਂ ਇਸ ਦੀ ਊਰਜਾ ਭਟਕਾ ਕੇ ਲਾਂਬੂ ਲਾਉਂਦੇ ਨੇ ਹਰ ਯੁੱਗ ਨੂੰ । ਤੇ ਤੁਸੀ ਵਿਗਿਆਨੀ , ਖੋਜ ਕਾਰਜ ਅੰਦਰ ਗ੍ਰਸਥ , ਭਾਵੁਕਤਾ-ਉਪਭਾਵੁਕਤਾ ਤੋਂ ਮੁਕਤ ਹੋਣ ਦੀ ਪ੍ਰਦਰਸ਼ਨੀ ਕਰਦੇ ਹੋ । ਕਵੀ-ਅਧਿਆਪਕ ਇੰਝ ਨਹੀਂ ਕਰਦੇ , ਆਲੋਚਕ-ਵਕੀਲ ਇੰਝ ਨਹੀਂ ਸੋਚਦੇ । ਉਹ ਤਾਂ ਸਗੋਂ ਵਿਆਕੁਲ ਹੁੰਦੇ ਨੇ , ਸੰਤਾਪ ਹੰਢਾਉਂਦੇ ਨੇ ਅਤੇ ਚੇਤੰਨ ਕਰਦੇ ਨੇ ਕਿ ਹਵਾ ਤੇ ਉਡਦਾ ਐਲਾਨ ਕੋਈ ਨਵੀਂ ਪ੍ਰਥਾ ਨਹੀਂ , ਪੁਰਾਣਾ ਦਾਅ ਪੇਚ ਹੈ ।ਇਹ ਐਲਾਨ ਕਦੀ ਡਮ…..ਡਮ……ਡਮ ਪਿਛੋਂ ਮੁਨਾਦੀ ਬਣਿਆ ਕਰਦਾ ਸੀ । ……..ਡਮ…….ਡਮ………ਡਮ , ਬਾ-ਅਦਬ ਬਾ-ਮੁਲਾਹਜ਼ਾ ,ਹੋਸ਼ਿਆਰ-ਖ਼ਬਰਦਾਰ-ਤਮਾਮ ਪਰਜਾ ਪੇ ਯੇਹ ਹੁਕਮ ਨਾਜ਼ਲ ਹੋਤਾ ਹੈ ਕਿ ਸ਼ਾਹਿਨਸ਼ਾਨੇ-ਆਲਮ,ਰੁਸਤਮੇਂ-ਦਰਬਾਰ, ਬਾਦਸ਼ਾਹੇ-ਸਲਾਮਤ ਸ਼ਾਮ ਕੋ ਸ਼ਹਿਰ ਕੇ ਬੜੇ ਦਰਵਾਜ਼ੇ ਸੇ ਹੋਤੇ ਹੂਏ , ਹਰਮ ਕੀ ਤਰਫ਼ ਜਾਏਂਗੇ ……ਏ………ਏ….।ਡਮ….ਡਮ…..ਡਮ, ਇਸ ਦੌਰਾਨ ਕੋਈ ਲੰਗੜਾ-ਲੂਲਾ,ਭੂਕਾ-ਪਿਆਸਾ ,ਬੂਢਾ-ਬੀਮਾਰ, ਖਲੀਫ਼ਾ_ਏ-ਜ਼ਮਾਨ ਕੇ ਰਾਸਤੇ ਸੇ ਲੇ ਗੁਜ਼ਰੇ ……ਏ……ਏ……..।‘

ਤੇ ਹਾਂ , ਵਿਗਿਆਨੀ ਸਾਹਿਬ ਜੀ , ਜੇ ਕੋਈ ਭੁੱਖਾ-ਪਿਆਸਾ , ਬੁੱਢਾ-ਬਿਮਾਰ ਮਨਾਦੀ-ਹੁਕਮ ਦੀ ਉਲੰਘਣਾ ਕਰਨ ਦੀ ਗੁਸਤਾਖ਼ੀ ਕਰਦਾ ਤਾਂ ਕਬਰਾਂ ਦੇ ਬੀਜ ਰੁਸਤਮੇਂ-ਹਰਮ ਦੇ ਰਾਹਾਂ ਦੇ ਇਸ ਢੰਗ ਨਾਲ ਖ਼ਿਲਾਰ ਦਿੱਤੇ ਜਾਂਦੇ ਸਨ ਕਿ ਮਹਾ-ਰਾਜ ਦੀ ਸਵਾਰੀ ਲਈ ਜਾਂਦਾ , ਹਾਥੀਆਂ ਦਾ ਕਾਫ਼ਲਾ ,ਉਨ੍ਹਾਂ ਬੀਜਾਂ ਨੂੰ ਦਰੜ ਕੇ ਨਕਾਰਾ ਨਾ ਕਰ ਦੇਵੇ , ਜਿਨ੍ਹਾਂ ਤੋਂ ਹਾਜੀਆਂ-ਕਾਜ਼ੀਆਂ ਤੇ ਅਹਿਲਕਾਰਾਂ ਨੂੰ ਆਉਂਦੀ ਰੁੱਤ ਲਈ ਲਾ-ਮਿਸਾਲ ਉਪਜ ਹੋਣ ਦੀ ਬੇ-ਮਿਸਾਲ ਉਮੀਦ ਨਜ਼ਰ ਆਉਂਦੀ ਸੀ ।

ਕੀ ਤੁਸੀਂ ਆਪਦੇ ਖੋਜ-ਕਾਰਜ ਦੀਆਂ ਲਭਤਾਂ ਦੇ ਆਧਾਰ ਤੇ ਇਹ ਦੱਸੋਗੇ ਕਿ ਬੰਜਰ ਬੀਆਬਾਨ ਖੇਤਾਂ-ਖੇਤਰਾਂ ਅੰਦਰ ਉਗਾਏ ਜਾਂਦੇ ਬੀਜਾਂ ਤੋਂ ਭਰਵੀਂ ਫ਼ਸਲ ਲੈਣ ਲਈ , ਪੁਰਾਣੇ ਅਜ਼ਮਾਇਸ਼ੀ ਅਭਿਆਸ ਨੂੰ ਤਿਆਗ ਕੇ ਤੁਹਾਨੂੰ ਆਧੁਨਿਕ ਜੰਤਰਾਂ ਅਤੇ ਰਸਾਣਿਕ ਖਾਦਾਂ ਦੀ ਵਰਤੋਂ ਕਰਨ ਦੀ ਕਿਉਂ ਲੋੜ ਪਈ । ਨਹੀਂ, ਤੁਸੀਂ ਨਹੀਂ ਦੱਸ ਸਕੋਗੇ । ਕਿਉਂ ਜੋ ਤੁਹਾਡਾ ਕਾਰਜ-ਖੇਤਰ ਖੋਜ ਹੈ , ਸਾਹਿਤ-ਕਾਰਤਾ ਨਹੀਂ  । ਇਤਿਹਾਸਕਾਰੀ ਵੀ ਨਹੀਂ । ਸਮਾਜਕ-ਸ਼ਾਸ਼ਤਰ ਦੀ ਵਾਕਫ਼ੀ ਵੀ ਤੁਹਾਡੇ ਸੋਚ-ਵਿਸ਼ੇ ਨੂੰ ਉਲਝਾ ਸਕਦੀ ਹੈ ।ਤੁਸੀਂ ਉਪ-ਭਾਵਕ ਹੋ ਸਕਦੇ ਹੋ ਤੇ ਉਪਭਾਵੁਕਤਾ ਤਰਕ-ਵਿਗਿਆਨ ਦੀ ਦਸ਼ਮਣ ਹੈ , ਸਾਰੇ ਤਰਕ-ਵਿਸ਼ਿਆਂ ਦੀ ਨਈਂ , ਕੇਵਲ ਤੁਹਾਡੇ ਵਿਸ਼ੇ ਦੀ , ਭਾਵ ਕਬਰਾਂ ਦੇ ਬੀਜਾਂ ਤੋਂ ਵੱਧ ਤੋਂ ਵੱਧ ਮਮਟੀ-ਝਾੜ ਲੈਣ ਦੇ ਵਿਸ਼ੇ ਦੀ ।

ਔਹ ਜਿਹੜੀ ਮੱਮਟੀ ਤੁਸੀਂ ਮਕਬਰੇ ਦੇ ਐਨ ਬਰਾਬਰ ਖੜੀ ਦੇਖ ਰਹੇ ਹੋ ਨਾ , ਉਸ ਉੱਤੇ ਉੱਕਰੀ ਤਸਵੀਰ ਕਿਸੇ ਨਾਚੀ ਦੀ ਨਈਂ , ਇਕ ਬੇਗਮ ਦੀ ਹੈ , ਜਿਹਦੀ ਖ਼ਾਤਰ ਇਹੋ ਜਿਹੇ ਕਈ ਕਬਰਸਤਾਨ ਬੀਜੇ ਗਏ । ਇਕ-ਦੋ-ਚਾਰ ਵਾਰ ਨਹੀਂ ਅਨੇਕਾਂ ਵਾਰ ਬੀਜੇ ਗਏ । ਤੁਸੀਂ ਉਸ ਤਸਵੀਰ ਨੂੰ ਪਦਮਨੀ ,ਰਜ਼ੀਆ ਜਾਂ ਕੀਲਰ ਵਰਗਾ ਕੋਈ ਨਾਂ ਦੇ ਸਕਦੇ ਹੋ ਕਿ ਜਿਹਦੇ ਨੈਣ-ਨਕਸ਼ਾਂ ਦੇ ਖੇਤਰਫਲ ਅੰਦਰ ਉੱਗੀ ਫਸਲ ਸਪੂਤਨਿਕ ਯੁੱਗ ਦੀ ਕਿਸੇ ਵੀ ਪ੍ਰਾਪਤੀ ਤੋਂ ਘੱਟ ਨਹੀਂ ।

- ਕੀ ਤੁਹਾਨੂੰ ਇਹ ਪਤਾ ਐ ਕਿ ਉਹ ਮੱਮਟੀ ਹੇਠ ਸਾਂਭੀ ਅਪਸਰਾ ਦਾ ਕੀ ਬਣਿਆ । ਹਾਂ ………ਹਾਂ, ਇਹ ਤਾਂ ਜ਼ਰੂਰ ਪਤਾ ਹੋਵੇਗਾ , ਕਿਉਂ ਜੋ ਇਹ ਵਿਗਿਆਨ ਦਾ ਖੇਤਰ ਨਈਂ ,ਦਿਮਾਗ ਦਾ ਬੋਝ ਨਈਂ ,ਦਿਲ ਦਾ ਰੋਗ ਹੈ । ਇਸ ਦੇ ਕਿਟਾਣੂ ਤਾਂ ਪਸ਼ੂ-ਪੰਛੀਆਂ ਅੰਦਰ ਵੀ ਜੀਉਂਦੇ-ਜਾਗਦੇ , ਰਸਦੇ-ਵਸਦੇ ਰਹਿੰਦੇ ਨੇ । ਫਿਰ ਤੁਸੀਂ ਤਾਂ ਹੋ ਈ ਪੰਜ-ਭੂਤਿਕ ਮਨੁੱਖੀ ਸਰੀਰ , ਜਿਨ੍ਹਾਂ ਅੰਦਰ ਵਿਗਸਦਾ ਭੂਤ-ਪ੍ਰਵਾਹ,ਸਮਾਂ-ਸੂਚੀ,ਥਾਂ-ਕੁਥਾਂ,ਯੋਗ-ਅਯੋਗ ਵੀ ਕਦੀ ਨਹੀਂ ਵਿਚਾਰਦਾ । ਅਤੇ ਜਿਸ ਨੂੰ ਸਿਰਫ਼ ਅਪਸਰਾ ਦੀ ਲੋੜ ਹੁੰਦੀ ਹੈ , ਪਦਮਨੀ ਦੀ ਲੋੜ ਹੁੰਦੀ ਹੈ , ਰਜ਼ੀਆ ਦੀ ਲੋੜ ਹੁੰਦੀ ਹੈ ਜਾਂ ਕ੍ਰਿਸਟਰ ਕੀਲਰ ਦੀ । ਇਸਤਰੀ ਦੀ ਨਈਂ , ਘਰ –ਗ੍ਰਹਿਣੀ ਦੀ ਨਈਂ ।

ਤੁਸੀਂ ਭਲਾ ਦਸੋਗੇ ਕਿ ਕਿਉਂ ਤੁਹਾਡੇ ਕਸਟਮ ਅਫ਼ਸਰ ਮਿੱਤਰ ਨੇ ਆਪਣੀ ਘਰ-ਗ੍ਰਹਿਣੀ ਨੂੰ ਗੋਲੀ ਮਾਰ ਕੇ ਹਸਪਤਾਲ ਪੁਜਦਾ ਕਰ ਦਿੱਤਾ ਸੀ ? ਸਿਰਫ਼ ਇਸ ਲਈ ਨਾ ਕਿ ਉਹ ਬੇਚਾਰੀ  ਅਪਣੇ ਮਾਲਕ ਦੇ ‘ਪ੍ਰਾਈਵੇਟ ’ ਕਮਰੇ ਅੰਦਰ ਬਿਨ-ਬੁਲਾਏ ਹੀ ਲੰਘ ਆਈ ਸੀ । ਨਹੀਂ……ਤੁਸੀਂ ਤਾਂ ਇਸ ਗੱਲ ਦਾ ਧੂੰਆਂ ਵੀ ਸੰਘੋਂ ਬਾਹਰ ਨਹੀਂ ਕਢੋਗੇ । ਤੁਸੀਂ ਤਾਂ ਇਸ ਨੂੰ ਆਪਣੀ ਸੁਪਰਮੇਸੀ ਦੀ ਹੱਤਕ ਗਿਣੋਗੇ ਜਾਂ ਅੰਦਰ ਬੈਠੀ ਅਪਸਰਾ ਦਾ ਅਪਮਾਨ । ਕਿਉਂਕਿ ਤੁਹਾਡੇ ਵਿਗਿਆਨ ਦੀਆਂ ਹੇਠਲੀਆਂ ਤੈਹਾਂ ਅੰਦਰ ਵੀ ਗਰਲ-ਫਰੈਂਡਜ਼ ਲਈ ਉਨ੍ਹਾਂ ਹੀ ਸਨੇਹ ਹੈ ਜਿੰਨਾ ਤੁਹਾਡੇ ਸਿਵਲ ਸਰਜਨ ਮਿੱਤਰ ਨੂੰ , ਜਿਸ ਨੇ ਲਹੂ ਨਾਲ ਲੱਥ-ਪੱਥ ਹੋਈ ਸਾੜ੍ਹੀ ਤੇ ਗਨ-ਫ਼ਾਇਰ ਦੀ ਥਾਂ ਅਕਸੈਸ ਯੂਟਰਸ ਫਲੋ ਦੇ ਹਮਲੇ ਦਾ ਸਰਟੀਫੀਕੇਟ ਚਿਪਕਾ ਕੇ ਕਬਰਸਤਾਨ ਦੀ ਜੂਹ ਨੂੰ ਜ਼ਰਖੇਜ਼ ਕਰਨ ਵਿੱਚ ਭਰਵਾਂ ਯੋਗਦਾਨ ਪਾਇਆ ਹੈ ।

ਉਂਝ ਤਾਂ ਤੁਹਾਡੇ ਕਾਫ਼ਲੇ ਨਾਲ ਤੁਰੇ ਕਈ ਕਿਸਮਾਂ ਦੇ ਖੋਜ-ਵਿਗਿਆਨੀਆਂ ਨੇ ਭੁਖ-ਮਰੀ ਦੀ ਰੇਖਾ ਤੋਂ ਹੇਠਲੀ ਪੱਧਰ ਤੇ ਸੱਠ-ਸੱਤਰ ਪ੍ਰਤੀਸ਼ਤ ਦੇਸ਼ ਵਾਸੀਆਂ ਖ਼ਾਤਰ ਐਫ.ਸੀ.ਆਈ. ਦੇ ਬਫ਼ਰ-ਸਟਾਕਾਂ ਤੋਂ ਵੀ ਉੱਚੇ-ਉੱਚੇ ਕਬਰ-ਸਟਾਕ ਉਸਾਰਨ ਲਈ ਲਗਾਤਾਰ ਸੰਘਰਸ਼ ਕੀਤਾ ਹੈ , ਪਰ ਚਕਿਤਸਾ ਵਿਗਿਆਨ ਦੇ ਕਨਡੀਸ਼ਨਡ ਅਮਲੇ ਨੇ ਆਪਣੇ ਖੇਤਰ ਵਿਚ ਕਮਾਲ ਦੀਆਂ ਟੀਸੀਆਂ ਸਰ ਕਰ ਦਿਖਾਇਆਂ ਹਨ ।……ਔਹ ਜਿਹੜਾ ਘੁਣ ਖਾਧਾ ਲਕੜ ਦਾ ਪੰਗੂੜਾ ਤੁਸੀਂ ਉੱਚੀ ਮਮਟੀ ਦੇ ਐਨ ਲਾਗੇ ਬੇਹਰਕਤ ਝੂਲਦਾ ਦੇਖ ਰਹੇ ਹੋ ਨਾ , ਉਸ ਮਿਸਤਰੀ ਫ਼ਜ਼ਲ ਮੁਹੰਮਦ ਦੀ ਵਿਧਵਾ ਨੂੰ ਮਿਲੇ ਮੌਰਨੀਆਂ-ਚੀਰਨੀਆਂ ਵਾਲੇ ਰਾਗਲੇ ਚਰਖੇ ਨਾਲ ਖਹਿੰਦਾ , ਦੋ ਊਠਾਂ ਦੀ ਘੁਨੇੜੀ ਚੜ੍ਹ ਕੇ , ਉਸ ਦੀ ਅਮੀਂ-ਘਰੋਂ ਆਇਆ ਸੀ । ਪੰਜਾਂ-ਪੀਰਾਂ ਲਈ ਖੀਰਾਂ , ਸਾਈਂ ਬੁੱਢਣ ਸ਼ਾਹ ਲਈ ਰੋਟ, ਕੰਬਲੀ-ਵਾਲੇ ਫੱਕਰਾਂ ਦੇ ਧਾਗੇ-ਤਬੀਤ ,ਦੇਸੀ-ਦਸੌਰੀ ਜੜੀਆਂ-ਬੂਟੀਆਂ ਤੇ ਅੰਗਰੇਜ਼ੀ-ਵਲੈਤੀ ਕੈਪਸੂਲ-ਗੋਲੀਆਂ ਦੀ ਜ਼ੋਰ –ਅਜ਼ਮਾਈ ਵੀ ਉਸ ਦੇ ਇਕਲੌਤੇ ਬੇਟੇ ਦੇ ਚੌਥੇ ਬੱਚੇ ਨੂੰ ਵੀ ਕਬਰਾਂ ਦੇ ਰੂ-ਬ-ਰੂ ਖੜਾ ਕਰਨ ਤੋਂ ਨਹੀਂ ਸੀ ਬਚਾ ਸਕੀ । ਤੇ ਹੁਣ, ਜਦ ਅਸਲਮ-ਅੱਮੀਂ ਅਤੇ ਉਸਦੀ ਅਲਕਾ ਨੌਂਹ-ਬੇਟੀ ਦੀਆਂ , ਚਾਰ ਬੰਜਰ ਦੁੱਧੀਆਂ ਵਰਗੀਆਂ ਚਾਰ ਨਿੱਕਿਆਂ-ਨਿੱਕਿਆਂ ਕਬਰਾਂ ਇਕ ਪੂਰੀ ਆਇਤਕਾਰ ਵਾਂਗ ਬਰਾਬਰ-ਬਰਾਬਰ ਉਂਗਰ ਆਈਆਂ ਹਨ ਤਾਂ ਬੜੀ-ਅਮਾਂ ਨੇ , ਬਚਦੇ ਪਲਾਂ ਦੀ ਉਮਰ ਦਾ ਸਾਰਾ ਜ਼ਖੀਰਾ ਕਬਰਸਤਾਨ ਦੀ ਭੇਟ ਕਰ ਦਿੱਤਾ ਸੀ । ਕਈਆਂ ਪਹਿਰਾਂ ਤੋਂ ਲਗਾਤਾਰ ਉਹ ਪੰਘੂੜੇ ਦਾ ਝੂਲਣਾ ਫੜੀ ਅਪਣੇ ਮੁਰਦਾ ਅੰਗਾਂ ਨੂੰ ਹਰਕਤ ਦੇਂਦੀ, ਕੁਝ ਪਲਾਂ ਅੰਦਰ ਹੀ ਇਕ ਹੋਰ ਕਬਰ ਬਣ ਜਾਏਗੀ । ਪਰ ,ਤੁਸੀਂ ਉਸ ‘ਮੋਈ ’ ਦੀ ਸ਼ਨਾਖ਼ਤ ਕਰਨ ਲੱਗੇ , ਆਤਮ-ਘਾਤ ਵਰਗਾ ਕੋਈ ਲੇਬਲ ਚਿਪਕਾ ਕੇ ਆਪਣੇ ਜ਼ਿਲਾ ਕੁਲੈਕਟਰ ਦੋਸਤ ਤੋਂ ਕਾਕਟੇਲ ਵਸੂਲਣ ਲਈ ਅਪੀਲ ਦਾਇਰ ਕਰੋਗੇ, ਜਿਸ ਨੇ ਇਸ ਵਰ੍ਹੇ ਦੇ ਨਵੇਂ ਕੋਟੇ ਅੰਦਰ ਕਈਆਂ ਰਸ਼ੀਦ-ਭਾਈਆਂ ਦੀ ਨਸਬੰਦੀ ਕਰਵਾ ਕੇ ਨਵੀਂ ਤਰੱਕੀ ਪ੍ਰਾਪਤ ਕੀਤੀ ਹੈ ।

ਤੇ…..ਹਾਂ , ਖੋਜ ਵਿਗਿਆਨੀ ਜੀ , ਕਬਰਾਂ ਦੀ ਉਮਰ ਦਾ ਕੈਲੰਡਰ ਬਣਾਉਣ ਲਈ ਭਰੇ ਮਿੱਟੀ ਦੇ ਸੈਂਮਪਲਾਂ ਦੀ ਨਿਰਖ-ਪਰਖ ਕਰਕੇ , ਤੁਸੀਂ ਇਹ ਤਾਂ ਦਸ ਹੀ ਸਕੋਗੇ ਕਿ ਸਦੀ ਭਰ ਦੇ ਹਉਕਿਆਂ ਨਾਲ ਗੋਈ ਅਸਲੱਮ ਅੱਮਾਂ ਦੀ ਜੀਉਂਦੀ ਕਬਰ ਅੰਦਰ ਬਹੁਤਾ ਹਨੇਰਾ ਹੈ ਜਾਂ ਚਾਰ ਮਾਸੂਮ ਬਾਲਾਂ ਦੀਆਂ ਨੰਨ੍ਹੀਆਂ-ਨੰਨ੍ਹੀਆਂ ਕਬਰਾਂ ਉੱਪਰ ਟਿਕਾਏ ਸਾਲਮ-ਸਬੂਤੇ ਖਾਲੀ ਪੰਗੂੜੇ ਅੰਦਰ ! ਨਹੀਂ , ਤੁਸੀਂ ਇਹ ਵੀ ਨਹੀਂ ਦਸ ਸਕਦੇ । ਤੁਹਾਡਾ ਸੰਬੰਧ ਤਾਂ ਸਿਰਫ਼ ਕਬਰਾਂ ਵਿਛਾਉਣ ਨਾਲ ਹੈ ,ਉਹਨਾਂ ਅੰਦਰਲੇ ਹਨੇਰੇ ਦੀ ਘਣਤਾ ਨੂੰ ਨਾਪਣਾ ਨਹੀਂ । ਕਾਸ਼, ਕਿ ਤੁਹਾਡੀ ਪ੍ਰਯੋਗਸ਼ਾਲਾ ਦੀ ਕਿਸੇ ਨੁਕਰੇ ਕੋਈ ਅਜਿਹਾ ਜੰਤਰ ਵੀ ਹੁੰਦਾ । ਜਿਹੜਾ ਜੀਉਂਦੀਆਂ ਕਬਰਾਂ ਦੀਆਂ ਅੱਖਾਂ ‘ਚੋਂ ਵਹਿੰਦੀ ਆਬਸ਼ਾਰ ਦੇ ਕਿਊਸਿਕਸ ਨਾਪ ਸਕਦਾ ।

ਉਂਝ ਜੇ ਤੁਹਾਥੋਂ ਅਜਿਹੀਆਂ ਬੇ-ਸ਼ੁਮਾਰ ਅੱਖਾਂ ਦੀਆਂ ਖੱਡਾਂ ਵਿਚੋਂ ਨਿਕਲਦੇ ਛੋਟੇ-ਮੋਟੇ ਨਦੀ-ਨਾਲ੍ਹਿਆਂ ਅਤੇ ਵੱਡੇ-ਛੋਟੇ ਹੰਝੂ-ਦਰਿਆਵਾਂ ਦੇ ਵਹਿਣ ਦਾ ਕਾਰਨ ਪੁੱਛਿਆ ਜਾਵੇ ਤਾਂ ਤੁਸੀਂ ਭੂਮੀ-ਵਿਗਿਆਨ ਦੀਆਂ ਧਾਰਨਾਵਾਂ ਦਾ ਵਾਸਤਾ ਪਾ ਕੇ ਆਖੋਗੇ – ਕਿ ਭੂ-ਮੱਧ ਰੇਖਾ ਵਰਗੇ ਦਿਲੋ-ਦਿਮਾਗ਼ ਉੱਤੇ ਪੈਂਦੀ ਗਮੇਂ-ਜਿਗਰ ਦੀ ਗਰਮੀ ਨਾਲ ਸਾਗਰ-ਸੀਨੇ ‘ਚੋਂ ਉਬਲਦਾ ਪਾਣੀ ਤਲਖ਼-ਹਉਕਿਆਂ ਦੀ ਘੁਨੇੜੀ ਚੜ੍ਹ ਕੇ ਆਲਮੇ-ਬੇਬਸੀ ਦੀ ਸਰਦ ਟੀਸੀ ਨਾਲ ਜਾ ਟਕਰਾਉਂਦਾ ਹੈ ਤੇ ਆਪਣੇ ਹੀ ਭਾਰ ਤੋਂ ਅੱਕਿਆ-ਥੱਕਿਆ , ਡਿਗਦਾ –ਢਹਿੰਦਾ , ਲੁੜਕਦਾ-ਤੁਰਦਾ ਮੁੜ ਆਪਣੇ ਖ਼ਾਰੇ ਸੋਮੇ ਕੋਲ ਜਾ ਪਹੁੰਚਦਾ ਹੈ ।

ਪਰ ਸ੍ਰੀਮਾਨ ਜੀ , ਖ਼ਾਰੇ ਸੋਮੇਂ ਅਤੇ ਤਿੱਖੇ-ਵਹਿਣਾਂ ਦੀ ਤਾਸੀਰ ਵਿਚਲੇ ਅੰਤਰ ਨੂੰ ਨਾਪਣ ਲਈ ਜਿਸ ਜੰਤਰ ਦੀ ਲੋੜ ਹੁੰਦੀ ਹੈ ਉਹ ਕਿਸੇ ਵੀ ਟੈਸਟ-ਕਿੱਟ ਦਾ ਸ਼ਿੰਗਾਰ ਨਹੀਂ ਬਣ ਸਕਦਾ । ਉਹ ਤਾਂ ਧੌਲ ਦੇ ਸਿੰਙਾਂ ਤੇ ਧਰੀ ਧਰਤੀ ਜਿੱਡੀ ਛਾਤੀ ਅੰਦਰਲਾ ਸਿਸਮੋਗਰਾਫ਼ ਹੁੰਦਾ ਹੈ , ਜਿਸ ਉੱਪਰ ਚੜ੍ਹੇ ਡੱਬੀਦਾਰ ਕਾਗ਼ਜ਼ ਉੱਤੇ ਝਰੀਟ ਹੁੰਦੀਆਂ ਲੀਕਾਂ ਏਨੀਆਂ ਗੁੰਝਲਦਾਰ ਓਦੋਂ ਹੁੰਦੀਆਂ ਹਨ , ਜਦੋਂ ਹਰ ਮੱਮਤਾ ਦੀਆਂ ਦੋ-ਦੋ ਨੱਕੋ-ਨੱਕ ਭਰੀਆਂ ਨਦੀਆਂ ਚੁੰਘਦੇ ਬਲੂਰ ਬਾਲ ਚੁਣ-ਚੁਣ ਕੇ , ਗੋਦੀਓਂ ਖੋਹ ਕੇ ਸੰਗੀਨ ਉੱਤੇ ਟੰਗ ਦਿੱਤੇ ਜਾਂਦੇ ਹਨ , ਜਾਂ ਮੰਨ-ਭਾਉਂਦੀਆਂ ਕੁਆਰ-ਕੰਜਕਾਂ ਦੀਆਂ ਸ਼ੀਰ ਨਦੀਆਂ ਕੋਂਹਦੀ ਬੰਦੂਕਾਂ ਦੀ ਪੈੜ-ਚਾਲ, ਬੂਟਾਂ ਦੀ ਦਗੜ-ਦਗੜ ਸਮੇਤ , ਦੂਜੇ ਧਰਮ ਦੇ ਸਰੀਰ-ਅਸਥਾਨਾਂ ਤੇ ਜਾ ਚੜ੍ਹਦੀ ਹੈ ਜਾਂ ਜੋਤ-ਰਹਿਤ ਬਿਰਧ ਹਿਕੜੀਆਂ ਅੰਦਰੋਂ ਨਿਕਲਣ ਵਾਲੀਆਂ ਮਿੱਠੀਆਂ ਅਸੀਸਾਂ, ਟੈਂਕਾਂ ਦੇ ਪਟਿਆਂ ਹੇਠ ਕਿਰਚ-ਕਿਰਚ ਟੁੱਟਦੀਆਂ ਸੰਗਮਰਮਰੀ ਹੱਡੀਆਂ ਵਾਂਗ ਚੂਰਾ-ਚੂਰਾ ਹੋ ਕੇ ਕਬਰਸਤਾਨ ਪਹੁੰਚ ਜਾਂਦੀਆਂ ਹਨ ।

ਵਿਗਿਆਨੀ ਜੀ , ਲੱਖ ਯਤਨ ਕਰੋ ਤੁਸੀਂ ਉਹਨਾਂ ਮਾਸੂਮ ਚੀਕਾਂ ਨੂੰ ਸ਼ਮਸ਼ਾਨ ਘਾਟ ਦੇ ਵਾਯੂ ਮੰਡਲ ‘ਚੋਂ ਕਿਸੇ ਵੀ ਐਨਟੀਨਾ ਤੇ ਕੈਚ ਨਹੀਂ ਕਰ ਸਕਦੇ , ਕਿਉਂਕਿ ਉਹਨਾਂ ਆਵੇਗ ਨਦੀਆਂ ਦਾ ਮੁੱਖ ਸੋਮਾ ਵੀ ਖ਼ਾਰਾ ਸਮੁੰਦਰ ਹੀ ਹੈ, ਜਿਥੋਂ ਉੱਠਣ ਵਾਲੀਆਂ ਝੱਖੜੀ ਪੌਣਾਂ ਨੂੰ ਕਦੀ ਤਾਂ ਆਪਣੇ ਭਾਰ ਤੋਂ ਭੌਝਲ ਹੋ ਕੇ ਹੀ ਵਰਖਾ ਕਰਨੀ ਪੈਂਦੀ ਹੈ , ਪਰ ਕਦੀ ਕਦੀ , ਜੱਖ-ਠੰਡੇ ਪਹਾੜਾਂ ਤੇ ਜੰਮੀ ਚਿੱਟੀ ਉੱਲੀ ਛਿੱਲਣ ਲਈ ਮਜਬੂਰ ਵੀ ਹੋਣਾ ਪੈਂਦਾ ਹੈ । ਤੇ ਇਉਂ ਠੰਢੇ-ਸੀਤ ਕੋਹਸਤਾਨ ਵਰਗੇ ਬੁਰਜਾਂ ਦ ਮੁਹੰਮਦੀ-ਇਸ਼ਨਾਨ ਕਰਾਕੇ ਇਹ ਸ਼ਾਂਤ-ਚਿੱਤ ਹਵਾਵਾਂ, ਜਦ ਮੁੜ ਆਪਣੇ ਘਰੀਂ ਪਰਤਣ ਲਗਦੀਆਂ ਹਨ ਤਾਂ ਬਾਹਰਲੇ ਵਿਹੜੇ ਅੰਦਰ ਉੱਗੇ ਸਿੱਪੀਆਂ ਘੋਗੇ,ਕਈ ਸਾਰੀਆਂ ਸੁਆਂਤੀ ਬੂੰਦਾਂ ਆਪਣੀਆਂ ਕੁੱਖਾਂ ਅੰਦਰ ਸਾਂਭ ਕੇ ਹੀਰੇ-ਮੋਤੀਆਂ ਦੇ ਹਾਰਾਂ ਦੇ ਹਾਰ ਜਣ ਲੈਂਦੇ ਹਨ, ਜਿਹੜੇ ਸਮਾਂ ਪਾ ਕੇ ਕਿਸੇ ‘ਗੜਬੜ-ਐਲਾਨੇ’ ਇਲਾਕੇ ਅੰਦਰੋਂ ਚੁਕ ਕੇ ਕਾਲ-ਕੋਠੜੀਆਂ ਵਿਚ ਡੱਕੇ ਹੋਏ ਵੀ ਅਤਿ-ਖ਼ਤਰਨਾਕ ਕਿਸਮ ਦੀਆਂ ਤਲਵਾਰਾਂ ਜਾਪਦੇ ਹਨ ।

………ਹਾਂ ਸੱਚ, ਆਪਣੇ ਥੀਸਿਸ ਦੇ ਕਿਸੇ ਨਾ ਕਿਸੇ ਫੁੱਟ ਨੋਟ ਅੰਦਰ , ਇਕ ਗੱਲ ਵਿਸ਼ੇਸ਼ ਕਰਕੇ ਲਿਖਣਾ ਨਾ ਭੁਲਣਾ ਕਿ ਕਈ ਵਾਰ ਉਹ ਖ਼ਤਰਨਾਕ ਕਿਸਮ ਦੀਆਂ ਤਲਵਾਰਾਂ ਖ਼ਾਰੇ ਸਾਗਰ ਦੀਆਂ ਨਹੀਂ ਸਗੋਂ ਕਿਸੇ ‘ਸਾਫ-ਸੁਥਰੇ ’ ਸਰੋਵਰ ਦੀ ਪੈਦਾਵਾਰ ਹੁੰਦੀਆਂ ਹਨ ,ਜਿਥੋਂ ਚੂਲੀ ਲੈਣ ਆਉਂਦੇ , ਹਰ ਆਦਮ ਤੇ ਹਵਾ ਨੇ ਵਿਵਰਜਤ ਫਲ ਹਰ ਹੀਲੇ ਖਾਣਾ-ਹੀ-ਖਾਣਾ ਹੁੰਦਾ ਹੈ , ਭਾਵੇਂ ਉਹਨਾਂ ਦੇ ਲਹੂ-ਮਾਸ ਨੂੰ ਆਰਿਆਂ ਦੇ ਤੇਜ਼ਧਾਰ ਦੰਦਿਆਂ ਹੇਠ ਬੰਨ੍ਹ ਕੇ ਚੀਰ ਵੀ ਕਿਉਂ ਨਾ ਦਿੱਤਾ ਜਾਵੇ ।

ਕਿਉਂ ਸਾਬ੍ਹ, ਘਬਰਾ ਗਏ ….ਡਰੋ ਨਹੀਂ , ਸਹਿਮ ਨਾ ਖਾਓ । ਤੁਹਾਨੂੰ ਤਾਂ ਸਗੋਂ ਇਹੋ ਜਿਹੀ ਸਮਾਚਾਰੀ ਸੂਚਨਾ ਸੁਣ ਕੇ ਪ੍ਰਸੰਨ ਹੋਣਾ ਚਾਹੀਦਾ ਹੈ , ਕਿਉਂਕਿ ਸੀਰ ਨਦੀਆਂ ਨੂੰ ਜਨਮ ਦੇਣ ਵਾਲੇ ਵਿਸ਼ਾਲ ਸਾਗਰ ਵਾਂਗ ਸਰੋਵਰ ਇਕ ਨਹੀਂ ਹੁੰਦਾ ਅਨੇਕ ਹੁੰਦੇ ਹਨ ਅਤੇ ਉਹਨਾਂ ਦਾ ਰੰਗ-ਬਰੰਗਾ ਖ਼ਾਰਾਪਨ ਵੀ ਵੱਖ-ਵੱਖ ਕਿਸਮਾਂ ਦੀਆਂ ‘ਮੱਛੀਆਂ ’ ਪਾਲ ਕੇ ਦੂਰ ਕਰ ਦਿੱਤਾ ਜਾਂਦਾ ਹੈ ।

ਪਰੰਤੂ , ਇਸ ਦਾ ਅਰਥ ਇਹ ਬਿਲਕੁਲ ਨਹੀਂ ਕਿ ਸਾਗਰ ਅਤੇ ਸਰੋਵਰ ਵਿਚਲੀ ਸਮੱਗਰੀ ਨੂੰ ਤਿਆਰ ਕਰਨ ਵਾਲੀਆਂ ਗੈਸਾਂ ਦੇ ਅਨੁਪਾਤ ਅੰਦਰ ਕਿਸੇ ਕਿਸਮ ਦੀ ਗੜ-ਬੜੀ ਹੁੰਦੀ ਹੈ । ਫ਼ਰਕ ਸਿਰਫ਼ ਇਹ ਹੈ ਕਿ ਨਿੱਕੇ-ਵੱਡੇ ਨਦੀ-ਨਾਲ੍ਹਿਆਂ ਦੇ ਤਿਖੇ-ਧੀਮੇਂ ਵਹਿਣਾਂ ਨੂੰ ਭੁਰਭਰੀ ਤੇ ਖ਼ਚਰੀ ਕਿਸਮ ਦੇ ਸਿੱਲ-ਪੱਥਰਾਂ ਨਾਲ ਦੋ-ਚਾਰ ਹੁੰਦਿਆਂ ,ਆਪਣੇ ਛੈਲ-ਛਬੀਲੇ ਸੁਭਾ ਅੰਦਰ ਜਿਹੜੀ ਤਬਦੀਲੀ ਲਿਆੳਣੀ ਪੈਂਦੀ ਹੈ ਉਸ ਕਿਸੇ ਸਰੋਵਰ ਜਾਂ ਬੋਲੀ ਦੇ ਸੰਗਮਰਮਰੀ ਕੰਢਿਆਂ ਨੂੰ ਕਦੇ ਨਸੀਬ ਨਹੀਂ ਹੁੰਦੀ । ……ਔਹ ਤੁਹਾਡੀ ਪਿੱਠ ਪਿੱਛੇ ਉੱਗਿਆ ਦਰਬਾਨ , ਨਿੱਕੀ ਇੱਟ ਦਾ ਪੁਰਾਣਾ ਖੂਹ, ਉਹਨਾਂ ਕੁੰਭਾਂ-ਛੱਪੜਾਂ ਦੀ ਸ਼ਾਖਸਾਤ ਉਦਾਹਰਣ ਬਣ ਸਕਦਾ ਹੈ ਜਿਸ ਦੀ ਤਿਲਕਣੀ ਮੌਣ ਕੋਲੋਂ ਦੀ ਲੰਘਦਾ ਹਰ ਬਸ਼ਰ ਕਬਰ ਬਣਦਾ ਹੈ ਜਾਂ ਕੈਦੀ , ਮੈਡਲ ਬਣਦਾ ਹੈ ਜਾਂ ਸਰਕਾਰੀ ਐਲਾਨ , ਜਿੱਸ ਨੂੰ ਸੁਣਦਿਆਂ ਸਾਰ ਤੁਸੀਂ ਉਸ ਨੂੰ ਆਪਣੀ ਛਾਤੀ ਤੇ ਚਿਪਕਾ ਕੇ ਨਵੇਂ ਕਾਰਜ-ਖੇਤਰ ਲਈ ਬੇਚੈਨ ਹੋ ਉਠਦੇ ਹੋ ।

‘ਸਤਿਕਾਰ ਯੋਗ ’ਖੋਜੀ ਜੀਓ , ਆਪਣੀ ਕਾਰਜਸ਼ੀਲਤਾ ਦੀ ਰੌਂਅ ਅੰਦਰ ਰੁੜ੍ਹਦੇ-ਰੁੜ੍ਹਦੇ ਤੁਸੀਂ ਇਹ ਹਰਗਿਜ਼ ਨਾ ਭੁਲ ਬੈਠਣਾ ਕਿ ਜੱਦ ਕਦੀ ਖ਼ਾਰੇ ਸਮੁੰਦਰ ਨੂੰ ਸਖੇਪ ਹੋ ਕੇ ਇਕ ਸਰਵਲੋਹ ਦੇ ਬਾਟੇ ਦਾ ਆਕਾਰ ਧਾਰਨ ਕਰਨਾ ਪੈਂਦਾ ਹੈ , ਤਾਂ ਸੁਆਂਤੀ ਬੂੰਦਾਂ ਸਾਂਭਣ ਵਾਲੀਆਂ ਕੁੱਖਾਂ ਦਾ ਨਾਂ ‘ਜੀਜਾ ਬਾਈ-ਗੁਜਰੀ ’ ਰੱਖਣਾ ਪੈਂਦਾ ਹੈ ਜਾਂ ‘ਲਕਸ਼ਮੀ ਬਾਈ ਵਿਦਿਆਵਤੀ ’ ਜਿਹੜੀਆਂ ਕਦੀ ਵੀ ਆਪਣੀਆਂ ਕੁੱਖਾਂ ਨੂੰ ਕਬਰਸਤਾਨ ਦੀ ਫ਼ਸਲ ਖ਼ਾਤਰ ਕਲੰਕਤ ਨਹੀਂ ਕਰਦੀਆਂ । ਉਹ ਕੁੱਖਾਂ ਹਿਮਾਲਿਆ ਜਿੱਡੀਆਂ ਉੱਚੀਆਂ ਆਪਣੀਆਂ ਛਾਤੀਆਂ ‘ਚੋਂ ਵਗਦੇ ਸ਼ੀਰ ਨਾਲ ‘ਗੋਬਿੰਦਰਾਏ ਸਿੰਘ ’ ਪਾਲਦੀਆਂ ਹਨ ਜਾਂ ‘ਸ਼ਿਵ ਰਾਣੇ ਪ੍ਰਤਾਪ ’ ‘ਭਗਤ-ਰਾਜਗੁਰੂ-ਸੁਖਦੇਵ ’ ਪਾਲਦੀਆਂ ਜਾਂ ‘ਰਾਮ-ਮਹੁੰਮਦ-ਡੇਨੀਅਲ ’ ਤੁਹਾਡੀ ਤਰ੍ਹਾਂ ਹਿੰਦੋਸਤਾਨ, ਪਾਕਿਸਤਾਨ , ਖਾਲਿਸ…….ਤਾਨ ਜਾਂ ਕਬਰਸਤਾਨ ਨਹੀਂ । ਤੁਸੀਂ ਆਖੋਗੇ ਕਿ ਉਹ ਤੁਹਾਡੀ ਜਿਣਸ ਦੇ ਰੀਸਰਚ –ਸਕਾਲਰ ਨਹੀਂ ਹੁੰਦੇ , ਆਧੁਨਿਕ ਤੇ ਨਵੀਨਤਮ ਖੋਜਾਂ ਤੋਂ ਵਾਕਿਫ਼ ਨਹੀਂ ਹੁੰਦੇ । ਪਰ , ਆਧੁਨਿਕਵਾਦੀ ਜੀ , ਤੁਹਾਡੇ ਅੰਦਰ ਉਗਰੀ ਨਵੀਨਤਾ ਜਾਂ ਤਾਂ ਹੀਰੋਸ਼ੀਮੇਂ ਪੈਦਾ ਕਰਦੀ ਹੈ ਜਾ ਕਾਲਿੰਗੇ । ਉਹਨਾਂ ਵਾਂਗ ਖਿਦਰਾਣੇ ਨਹੀਂ ਜੰਮਦੀ ਨਾ ਹੁਸੈਨੀਵਾਲੇ, ਜਿਹਨਾਂ ਅੰਦਰਲੀ ‘ਪੁਰਾਤਨਤਾ ’ ਕਦੀ ਕਬਰਾਂ ਨਹੀਂ ਬੀਜਦੀ । ਉਹ ਤਾਂ ਬਸ ਸਤੰਭ ਜਣਦੀ ਹੈ ਜਾਂ ਸਮਾਧਾਂ , ਜਿਹੜੀਆਂ ਕਬਰਸਤਾਨ ਦੇ ਖੇਤਰਫ਼ਲ ਅੰਦਰ ਬਿਲਕੁਲ ਨਹੀਂ ਸਮਾ ਸਕਦੀਆਂ । ਉਹਨਾਂ ਸਮਾਧਾਂ-ਸਤੰਭਾਂ ਦੇ ਕਿਰਮਚੀ ਕਲਸਾਂ ਤੋਂ ਉਠਦੀ ਕਿਰਮਚੀ ਕਿਰਨ ਤਾਂ ਧੁਰ ਆਕਾਸ਼ ਦਾ ਸੀਨਾ ਛੇਕਦੀ ਹੈ , ਸਤਰੰਗੀ ਪੀਂਘ ਦੇ ਫੈਲਾ ਵਾਂਗ ਖਿੱਲਰਦੀ ਹੈ । ਉਹ ਕਦੀ ਵੀ ਧਰਤੀ ਦੀ ਹਿੱਕ ਨਹੀਂ ਸਾੜਦੀ, ਸੁਆਹ ਦੀ ਢੇਰੀ ਨਹੀਂ ਬਣਦੀ । ਨਾ ਮਿੱਟੀ ਹੇਠ ਦੱਬ ਹੋ ਕੇ ਅਪਣੀ ਹੋਂਦਾ ਤੋਂ ਰੁਖਸਤ ਹੁੰਦੀ ਹੈ ਨਾ ਦਰਿਆ ਬੁਰਦ ਹੋ ਕੇ । ਉਹ ਤਾ ਬਸ ਜਾਗਦੀ ਹੈ ਜਾਗਦੇ ਸਿਵੇ ਵਾਂਗ । ਮੌਲਵੀ ਚਰਾਗਦੀਨ ਦੀ ਪੱਕੀ ਕਬਰ ਸਰਹਾਣੇ ਗੱਡੀ ਹਰੀ ਝੰਡੀ ਵਾਂਗ । ਹਕੀਮ ਫ਼ਜ਼ਲ-ਮੁਹੰਮਦ ਦੀ ਕੱਚੀ ਕਬਰ ਤੇ ਉੱਗੇ ਹਰੇ-ਕਰੂਚ ਜੰਡ ਵਾਂਗ । ਜੰਡ ਉੱਪਰ ਬੰਨੇ ਚਿੱਟੇ-ਦੂਧੀਆ ਪਰਚਮ ਵਾਂਗ, ਜਿੱਸ ਦਾ ਉੱਚਾ-ਲੰਮਾ ਕੱਦ ਚਿੱਟੇ ਉਕਾਬ ਦੀ ਉਡਾਨ ਨਾਲ ਮਿਣਿਆ ਜਾਂਦਾ ਹੈ ।

ਪਿਆਰੋ ਖੋਜੀ ਜੀ , ਤੁਸੀਂ ਹੱਡਾ-ਰੋੜੀ ਦੀਆਂ ਵੋਟਾਂ ਗਿਣਦੇ ਕਿਸੇ ਇੱਲ ਨੂੰ ਉਕਾਬ ਸਮਝ ਕੇ ਅਪਣੇ ਖੋਜ-ਕਾਰਜ ਨੂੰ ਦੂਸ਼ਿਤ ਨਾ ਕਰ ਬੈਠਣਾ , ਕਿਉਂ ਜੋ ਉਕਾਬ ਤਾਂ ਜੰਡ ਦੇ ਪਰਚਮ ਨੂੰ ਛਾਂ ਕਰਨ ਨਿਕਲਿਆ ਹਰ ਤਰ੍ਹਾਂ ਦੀ ‘ਵਾਦੀਏ-ਮੁਖਾਲਿਫ਼ ’ ਸਾਹਮਣੇ ਸੀਨਾ ਤਾਣ ਕੇ ਉਡਦਾ ਹੈ ਅਤੇ ਆਕਾਸ਼ਬਾਣੀ ਤੋਂ ਉਠਦੇ ਹਰ ਤਾਜ਼ਾ ਬਿਆਨ ਦੇ ਬਿਲ-ਮੁਕਾਬਿਲ ਖੜਾ ਹੋ ਕੇ ਐਲਾਨ ਕਰਦਾ ਹੈ ਕਿ – ਆਕਾਸ਼ ਉੱਤੇ ਛਾਈ ਧੂੜ ਦਾ ਰੰਗ ਕਾਲ-ਕੋਠੜੀਆਂ ਅੰਦਰ ਦੜੇ ਮਾਸੂਸ ਬਾਲਾਂ ਦੀਆਂ ਨਰਮ-ਨਾਜ਼ਕ ਖਾਖਾਂ ਤੇ ਪਸੱਰੀ ਆਪ-ਮੁਹਾਰੀ ਲਾਲੀ ਵਰਗਾ ਹੈ , ਅਤੇ ਜੰਗਲ ਨੂੰ ਲਾਈ ਅੱਗ ਦਾ ਰੰਗ ਤਪਦੀ ਭੱਠੀ ‘ਚੋਂ ਨਿਕਲਦੀ ਲਾਟ ਦੇ ਸੇਕ ਵਰਗਾ । ਇਸ ਲਈ ਇਲੈਕਸ਼ਨ ਵਾਇਦਿਆਂ ਤੋਂ ਅੱਕੇ-ਥੱਕੇ, ਤਪਦੇ –ਸੜਦੇ ਖੇਤਾਂ ‘ਚੋਂ ਲੰਘਦੇ ਨੰਗੇ ਪੈਰਾਂ ਦੇ ਸਫ਼ਰ ਨੂੰ ਇਹ ਵਿਸ਼ਵਾਸ਼ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਕਿ ਦੂਰ ਖੜੀਆਂ ਦਿਸਦੀਆਂ ਦੋ ਧਿਰਾਂ ਦਾ ਤਾਪਮਾਨ ਇਕ ਦੂਜੀ ਨਾਲ ਘਿਓ –ਖਿਚੜੀ ਹੋਇਆ , ਭੂ-ਮੱਧ ਰੇਖਾ ਉੱਤੇ ਕਹਿਰਵਾਨ ਹੋਣ ਲਈ ਕਮਰ-ਕੱਸੇ ਕੀਤੀ ਖੜਾ ਹੈ , ਕਿਉਂਕਿ ਕਬਰਸਤਾਨ ਉੱਤੇ ਜੰਮੀ ਨੀਲੀ-ਚਿੱਟੀ ਝਿੱਲੀ ਖਰੋਚਣ ਵਾਲੀਆਂ ਲਾਲ-ਕਿਰਮਚੀ ਪੌਣਾਂ , ਹੁਣ ਇਨਸੈਟ ਦੀ ਬਜਾਏ ਆਫਸੈਟ ਦੀ ਅਗਵਾਈ ਕਬੂਲਣ ਲੱਗ ਪਈਆਂ ਹਨ ।

ਉੱਚੇ ਰੁੱਖਾਂ ਦੀ ਛਾਂ
ਪੋਹ ਮਹੀਨਾ , ਲੋਹੜੇ ਦੀ ਠੰਡ ਸੀ , ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ ਹੋ ਚੱਲੇ ਸਨ, ਨਾ ਸੀਮਿੰਟ ,ਨਾ ਇੱਟਾਂ , ਨਾ ਲੋਹਾ । ਬਲੈਕ ਵਿੱਚ ਮਿਲਦੀਆਂ ਚੀਜ਼ਾਂ ਅੱਗ ਦੇ ਭਾ ਲੱਭਦੀਆਂ ਸਨ । ਦੋ ਮਹੀਨੇ ਦੀ ਹੋਰ ਛੁਟੀ ਦੀ ਟੇਲੈਕਸ ਕੀਤੀ ਸੀ , ਮਨਜ਼ੂਰ ਇਕੋ ਦੀ ਹੋਈ ਸੀ ।

ਕੁਝ ਆਟਾ ਦਲੀਆ ਕਰ ਕੇ ਸੋਚਿਆ , ਚੱਠ ਕਰ ਲੈਣੀ ਚਾਹੀਦੀ ਹੈ । ਡੇਰੇ ਵਾਲੇ ਸੰਤਾਂ ਤੋਂ ਮਹੂਰਤ ਕਢਵਾਉਣ ਗਏ ਸ਼ਿਵਚਰਨ ਨੂੰ ‘ਮਾਤਾ ਜੀ ’  ਨੇ ਰਾਤੀਂ ਰੋਕ ਲਿਆ ,ਉਨ੍ਹਾਂ ਨੂੰ ‘ਵੱਡੇ ਸੰਤਾਂ ‘ ਦੇ ਵਲੈਤੋਂ ਮੁੜ ਆਉਣ ਦੀ ਤਾਰ ਜੁ ਅੱਜ ਹੀ ਆਈ ਸੀ ।

ਅਗਲੇ ਦਿਨ ਸਵੇਰੇ-ਸਵੇਰੇ ਹੀ ਵੱਡੇ ਸੰਤ ਡੇਰੇ ਪਹੁੰਚ ਗਏ । ਲੋਹੜੀਓਂ ਤੀਜੇ ਦਿਨ ਤੇ ਮਾਘੀਓਂ ਦੂਜੇ ‘ਅਖੰਡ ਪਾਠ’ ਦਾ ਭੋਗ ਪਾਉਣ ਦਾ ਹੁਕਮ ਹੋਇਆ । ਸ਼ਿਵਚਰਨ ਨੇ ਪੰਜ ਦਿਨਾਂ ਵਿਚ ਹੀ ਸਾਰੀ ਸਮੱਗਰੀ ਇਕੱਠੀ ਕੀਤੀ – ਆਟਾ, ਚੌਲ , ਘਿਉ ,ਦਾਲਾਂ ,ਵੇਸਣ ,ਸਬਜ਼ੀਆਂ ,ਚਾਦਰਾਂ , ਪੱਗਾਂ ,ਤੌਲੀਏ ,ਤੇਲ ,ਸਾਬਣ ,ਸਭ ਕੁਝ । ਪਾਠੀ ਸਿੰਘਾਂ ਲਈ ਤੇ ਵੱਡੇ ਸੰਤਾਂ ਲਈ ਵੱਖ ਵੱਖ ਸਾਬਣ ਚਾਕੀਆਂ ।ਤੌਲੀਆਂ ਜਿਸ ਨਾਲ ਵੱਡੇ ਸੰਤਾਂ ਇਸ਼ਨਾਨ ਕਰਨਾ ਸੀ , ਉਸ ਨੂੰ ਹੋਰ ਕੋਈ ਨਹੀਂ ਸੀ ਵਰਤ ਸਕਦਾ । ਪਰ ਨਵ-ਵਿਆਹੀਆਂ ਸੰਤਾਂ ਦਾ ਦੁੱਧ-ਚਿੱਟਾ ਕਛੈਹਰਾ ਧੋਣ ਲਈ ਭੱਜ ਭੱਜ ਕੇ ਇੱਕ ਦੂਜੀ ਤੋਂ ਵਾਰੀ ਲੈਂਦੀਆਂ , ਕਿਉਂਕੀ ਸ਼ਿਵਚਰਨ ਦੇ ਘਰੋਂ ਸੁਰਜੀਤ ਦੀ ਬਾਂਝ ਇਸੇ ਹੀ ‘ਸੇਵਾ’ ਨਾਲ ਕਿਤੇ ਸੱਤੀ ਸਾਲੀਂ ਜਾ ਕੇ ਹਰੀ ਹੋਈ ਸੀ । ਜਦੋਂ ਵੱਡੇ ਸੰਤ ਵਲੈਤ ਦੇ ਦੌਰੇ ‘ਤੇ ਜਾਂਦੇ ,ਕੁੱਖੋਂ ਸੁੰਞੀ ਸੁਰਜੀਤ ‘ਕਛੈਰਾ-ਸਾਹਬ’ ਧੋਣ ਦੀ ਸੇਵਾ ਆਪ ਸੰਭਾਲਦੀ ।

ਉਹਦੇ ਲੱਕੀ ਨੂੰ ਗੋਦੀ ਬਿਠਾ , ਵੱਡੇ ਸੰਤਾਂ ਨੇ ਕਈ ਵਾਰ ਉਹਨੂੰ ਦੱਸਿਆ ਸੀ ਕਿ ‘ਉਨ੍ਹਾਂ’ ਲੱਕੀ ਨੂੰ ਇੱਕ ਸ਼ੇਰਨੀ ਦੀ ਕੁੱਖੋਂ ਸੁਰਜੀਤ ਦੇ ਗਰਭ ਵਿਚ ਲਿਆਂਦਾ ਸੀ । ਵੱਡੇ ਸੰਤਾਂ ਨੇ ਮਹਾਰਾਜੇ ਪਟਿਆਲੇ ਨਾਲ ਪਿਛਲੇ ਜਨਮ ਵਿਚ ਕੀਤੀ ਤਪੱਸਿਆ ਦੀ ਕਥਾ ਵੀ ਕਈ ਵਾਰ ਉਹਨੂੰ ਸੁਣਾਈ ਸੀ , ਜਿਸ ਸਦਕਾ ‘ਉਸ ਨੂੰ ਰਾਜ ਤੇ ਸਾਨੂੰ ਸਾਧ ਮੱਤ’ ਆਪਣੇ ਮੂੰਹੋਂ ਮੰਗ ਕੇ ਮਿਲੇ ਸਨ । ਵਲੈਤ ਬੈਠੀ ਸੁਰਜੀਤ ਅਜਿਹੀਆਂ ਅਲੋਕਾਰ ਕਥਾਵਾਂ ਸੁਣਦੀ ਮੁਗਧ ਹੋ ਜਾਂਦੀ ਸੀ ਤੇ ਕਈ ਕਈ ਰਾਤਾਂ ‘ਵੱਡੇ ਸੰਤਾਂ’ ਦੇ ਘੁਰਾੜੇ ਮਾਰਨ ਤੱਕ ਮੁੱਠੀਆਂ ਭਰਦੀ ਰਹਿੰਦੀ ।

ਹੁਣ ਤਾਂ ਸੁਰਜੀਤ ਦੇ ਵੱਡੇ ਭਾਗ ਸਨ ,ਆਪਣਾ ਪਿੰਡ , ਆਪਣੀ ਕੋਠੀ ਦੀ ਚੱਠ ਕਰਨ ਲਈ ਉਨ੍ਹਾਂ ਹੀ ਸੰਤਾਂ ਦੇ ਚਰਨ ਪੁਆ , ਆਪਣਾ ਜਨਮ ਸਫਲਾ ਕਰ ਕੇ , ਉਨ੍ਹਾਂ ਹੋਰ ਕਈਆਂ ਦਾ ‘ਪਾਰਾ-ਉਤਾਰਾ’ ਕਰਨ ਦੀ ਵਿਧੀ ਬਣਾਈ ਸੀ ।

ਲੋਹੜੀਓਂ ਪਹਿਲੀ ਰਾਤ, ਵੱਡੇ ਸੰਤਾਂ ਦੀ ਸਟੇਸ਼ਨ ਵੈਗਨ ਸਮੇਤ ਅਮਲਾ ਫੈਲਾ ਪਿੰਡ ਪਹੁੰਚ ਗਿਆ। ਗੁਰਦੁਆਰੇ ਵਿੱਚ ਲੱਗੇ ਸਪੀਕਰ ‘ਤੇ ਭਾਈ ਹੋਰੀਂ ਸ਼ਿਵਚਰਨ ਸਿੰਘ ਦੇ ਘਰ ਸੰਤਾਂ ਦੇ ਪਹੁੰਚਣ ਦੀ ਖ਼ਬਰ “ਆਪ ਅਕਾਲ ਪੁਰਖ, ਲੋਕ ਪ੍ਰਲੋਕ ਦੇ ਸਹਾਈ, ਦੀਨ ਦੁਖੀ ਦੇ ਮਾਲਕ” ਆਦਿ ਵਿਸ਼ਲੇਸ਼ਣਾਂ ਨਾਲ, ਸਾਰੇ ਨਗਰ ਨੂੰ ਬਹੁਤ ਵੱਡਿਆਂ ਭਾਗਾਂ ਵਾਲਾ ਗਰਦਾਨ ਕੇ, ਨਸ਼ਰ ਕੀਤੀ। ਉਸ ਆਥਣ ਗੁਰਦਵਾਰਿਓਂ ਟੇਪ ਕੀਤਾ ਰਹਿਰਾਸ ਦਾ ਪਾਠ ਵੀ ਨਾ ਵਜਿਆ ।

ਸ਼ਿਵਚਰਨ ਦੀ ਨਵੀਂ ਕੋਠੀ ਵਿਚ ਦੀਵਾਨ ਸਜਿਆ। ਅਤਿ-ਵੈਰਾਗ ਭਰੀ ਸੁਰ ਵਿਚ ਵੱਡੇ ਸੰਤਾਂ ਨੇ ਕਥਾ ਕੀਤੀ ਤੇ ਰਾਗੀ ਸਿੰਘਾਂ ਨੇ ਕੀਰਤਨ। ਆਰਤੀ ਹੋਈ। ਆਟੇ ਦੇ ਤੇਰ੍ਹਾਂ ਦੀਵਿਆਂ ਵਾਲੀ ਥਾਲੀ ਘਿਉ ਨਾਲ ਭਰੀ , ਲੰਮੀਆਂ ਲਾਟਾਂ ਨਾਲ ਜਗਦੀ ਇੱਕ ਵੱਡੀ ਥਾਲੀ ਨੇ,ਵੱਡੇ ਸੰਤਾਂ ਦੇ ਸਿਰ ਉਪਰੋਂ ਦੀ ਘੁੰਮਣੀ ਨੇ, ਆਈਆਂ ਸੰਗਤਾਂ ਨੂੰ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਕਸ਼ਾਤ ਪ੍ਰਤੱਖ ਦਿਖਾਈ। ਅਰਦਾਸ ਪਿਛੋਂ ਸੰਤਾਂ ਨੂੰ , ਮੱਥਾਂ ਟੇਕ ਕੇ ਪੁੱਛਾਂ ਪੁੱਛਣ ਵਾਲਿਆਂ ਮਾਈਆਂ ਭਾਈਆਂ ਕੋਲੋਂ ਵਿਹਲ ਉਦੋਂ ਮਿਲੀ , ਜਦੋਂ ਡਾਈਨਿੰਗ ਰੂਮ ਵਿੱਚ ਪਰੋਸਿਆ ਪ੍ਰਸ਼ਾਦਾ ਇੱਕ ਵਾਰ ਠੰਡਾ ਹੋ ਕੇ ਮੁੜ ਰਸੋਈ ਵਿਚ ਨਾ ਚਲਾ ਗਿਆ ।

ਵੱਡੇ ਸੰਤਾਂ ਨੇ , ਵਿਸ਼ਰਾਮ ਕਮਰੇ ਵਿਚੋਂ ਇੱਕ ਸੇਵਾਦਾਰ ਤੋਂ ਬਿਨ੍ਹਾਂ ਸਭ ਚਲੇ ਜਾਣ ਪਿਛੋਂ ,ਸੁਰਜੀਤ ਨੂੰ ਆਪਣੀ ਹੁਣੇ ਮੁਕਾਈ ਵਲੈਤ ਫੇਰੀ ਦਾ ਸਾਰਾ ਹਾਲ ਦੱਸਿਆ ।ਡਬਲ-ਬੈਡ ਦੇ ਡਨਲੋਪਿੱਲੋ ਤੇ ਪੱਸਰੇ , ਉਪਰ ਨੂੰ ਉਭਰੇ ਘੜੇ ਵਰਗੇ ਢਿੱਡ ਨੂੰ ਹਲਕਾ ਕਰਦਿਆਂ ,ਵੱਡੇ ਸੰਤਾਂ ਨੇ ਸੰਖ ਵੱਜਣ ਵਰਗੀ ਉੱਚੀ ਤੇ ਲੰਮੀ ਗੰਦੀ ਹਵਾ ਸਰਕਾਈ ਤੇ ਘੁਰਾੜੇ ਮਾਰਨ ਲੱਗ ਪਏ ।

ਅਗਲੇ ਦਿਨ ਤੜਕਸਾਰ ਹੀ ਕੋਠੀ ਅੰਦਰ ਚਹਿਲ-ਪਹਿਲ ਸ਼ੁਰੂ ਹੋ ਗਈ । ਮੋਟਰ ਚਲਾ ਕੇ ਭਰੀ ਟੈਂਕੀ ‘ਤੇ ਇਸ਼ਨਾਨ ਕਰਨ ਵਾਲਿਆਂ ਦੀ ਵਾਰੀ ਵੱਡੇ ਸੰਤਾਂ ਤੋਂ ਪਿਛੋਂ ਲੱਗੀ। ਸਵੇਰ ਦੀ ਦੀਵਾਨ ਪਿਛੋਂ ਅਖੰਡ-ਪਾਠ ਦਾ ਪਾਠ ਅਰੰਭ ਕੇ ‘ਵੱਡੇ ਸੰਤ’ ਡੇਰੇ ਕਾਹਦੇ ਮੁੜ ਗਏ , ਸਾਰਾ ਕੁਝ ਹੀ ਮੁਰਝਾ ਗਿਆ।

ਨਾ ਘਰ ਵਾਲਿਆਂ ਅੰਦਰ ਉਤਸ਼ਾਹ , ਨਾ ਰਸੋਈ ਵਿਚ ਚਹਿਲ-ਪਹਿਲ ,ਪਾਠੀ ਸਿੰਘ ਚਾਹ ਮੰਗ ਮੰਗ ਵਾਰੀਆਂ ਲਾਉਂਦੇ ਗਏ । ਇਕੋ ਇੱਕ ਬਿਰਧ ਬਾਬੇ ਤੋਂ ਬਿਨਾ ਸਾਰਾ ਦਿਨ ਕੋਈ ਦਰਬਾਰ ਸਾਹਿਬ ਵਾਲੇ ਕਮਰੇ ਵਿਚ ਨਾ ਵੜਿਆ । ਰਾਤ ਦੀ ਰੋਟੀ ਵੀ ‘ਛੋਟੇ ਸੰਤਾਂ’ ਨੂੰ ਖਿਝਦਿਆਂ ਕਰਿਝਦਿਆਂ ਹੀ ਮਿਲੀ । ਵਿਹੜੇ ਵਿਚ ਇੱਕ ਵੱਡੇ ਸਾਰੇ ਮੁੱਢ ਦੁਆਲੇ ਪਾਥੀਆਂ ਚਿਣ ਕੇ ਬਾਲੀ ਧੂਣੀ ਦੁਆਲੇ ਬੈਠੀਆਂ , ਰੇੜੀਆਂ-ਚਿੜਵੇ ਖਾਂਦੀਆਂ ਤੇ ਅੱਗ ਵਿਚ ਸੁੱਟਦੀਆਂ ਸੁਵਾਣੀਆਂ ਨੂੰ ਇਹ ਸ਼ਾਇਦ ਭੁਲ ਹੀ ਗਿਆ ਸੀ ਕਿ ਘਰ ਵਿਚ ਅਖੰਡ-ਪਾਠ ਵੀ ਰੱਖਿਆ ਹੋਇਆ ਹੈ ।

ਇਹੋ ਹਾਲ ਸ਼ਿਵਚਰਨ ਦਾ ਸੀ । ਪੰਦਰੀਂ ਸਾਲੀਂ ਯਾਰਾਂ-ਮਿਤਰਾਂ ਨੂੰ ਮਿਲਿਆ ਸੀ , ਫਿਰ ਅੱਠੀਂ ਸਾਲੀਂ ਕਾਕਾ ਹੋਇਆ ਸੀ ,ਫਿਰ ਲੱਕੀ ਪਹਿਲੀ ਲੋਹੜੀ ਇੰਡੀਆ ਆਇਆ ਸੀ , ਫਿਰ ਕੋਠੀ ਨਵੀਂ ਉਸਾਰੀ ਸੀ । ਇੰਝ ਗੱਲਾਂ ਕਈ ਇਕ ‘ਕੱਠੀਆਂ ਹੋ ਗਈਆਂ । ‘ਅਖੰਡ-ਪਾਠ’ ਦੇ ਭੋਗ ਪਿਛੋਂ ਵਰਤਣ ਲਈ ਮੰਗਵਾਈ ਰੰਮ ਦੀ ਪੇਟੀ ਚੋਂ ਇੱਕ ਸ਼ੀਸ਼ੀ ਨਿਕਲ ਗਈ । ਦੋ, ਚਾਰ,ਦਸ ਮਿਤਰ ਇਕੱਠੇ ਹੋ ਗਏ ।ਅੱਧੀ ਪੇਟੀ ਖੁਲ੍ਹ ਗਈ , ਚੀਕਾਂ ਬੁਲਬੁਲੀਆਂ ਦੀ ਉੱਚੀ ਆਵਾਜ਼ ਤਿੰਨ ਕਮਰੇ ਲੰਘ , ਚੌਥੇ ਕਮਰੇ ਵਿਚ ਹੁੰਦੇ ਪਾਠ ਦੀ ਮੱਧਮ ਆਵਾਜ਼ ‘ਤੇ ਛਾ ਗਈ ।

ਸ਼ਿਵਚਰਨ ਦੀ ਸੁਰਤ ਨੁੂੰ ਇਕ ਝਟਕਾ ਜਿਹਾ ਲੱਗਾ ਜਦ ਵਿਹੜੇ ਵਿਚ ਬਲਦੀ ਧੂਣੀ ਤੋਂ ਸੁਆਣੀਆਂ ਦੇ ਗੀਤਾਂ ਦੀ ਥਾਂ , ਠ ਹਾਅ……..ਆਹ ਲੈ….ਮੋਮਬੱਤੀ ਟੋਲ ਨੀ ਕੁੜੇ …..ੂ ਦੀਆਂ ਆਵਾਜ਼ਾਂ ਸੁਣੀਆਂ । ਉਸ ਨੂੰ ਜਾਪਿਆ ਉਸ ਦੀਆਂ ਅੱਖਾਂ ਦੀ ਲੋਅ ਚਲੀ ਗਈ ਹੋਵੇ। ਆਲੇ-ਦੁਆਲੇ ਦੀ ਚੀਕ-ਚਿਹਾੜਾ ਉਸ ਨੂੰ ਸੁਣਦਾ ਸੀ ਪਰ ਦਿਸਦਾ ਕੁਝ ਨਹੀਂ ਸੀ । ਉਸ ਦੇ ਜਮਾਤੀ ਸਰਪੰਚ ਕਿਸ਼ਨ ਲਾਲ ਨੇ ਸਿਰਗਟ ਲਾਉਣ ਲਈ ਤੀਲ੍ਹੀ ਬਾਲੀ ਤਾਂ ਉਸ ਨੂੰ ਹੌਸਲਾ ਹੋਇਆ ਕਿ ਉਹਦੀ ਨਿਗਾਹ ਤਾਂ ਠੀਕ ਸੀ । ਪਲ ਕੁ ਪਿਛੋਂ ਉਸ ਦੀ ਕੰਬਦੀ ਸੂਝ ਨੇ ਪੈਰ ਟਿਕਾਏ ਤਾਂ ਪਤਾ ਲੱਗਾ ਕਿ ਬਿਜਲੀ ਚਲੀ ਗਈ ਸੀ । ਵਾਰੀ ‘ਤੇ ਬੈਠੇ ਪਾਠੀ ਸਿੰਘਾਂ ਨੇ ਡੱਬੀ ਦੀਆਂ ਤੀਲਾਂ ਬਾਲ ਬਾਲ ਪਾਠ ਚਾਲੂ ਰਖਿਆ ਹੋਇਆ ਸੀ ਤੇ ਘਰ ਵਾਲਿਆਂ ਨੁੂੰ ਹਫ਼ੜਾ-ਦਫ਼ੜੀ ਵਿਚ ਅਗਾਊਂ ਖ਼ਰੀਦੀਆਂ ਮੋਮਬੱਤੀਆਂ ਨਹੀਂ ਸੀ ਲੱਭਦੀਆਂ ।

ਸ਼ਿਵਚਰਨ ਦੀ ਗੁਆਚੀ ਸਾਰੀ ਦੀ ਸਾਰੀ ਸੁਰਤੀ ‘ਚੋਂ ਬਹੁਤੀ ਪਰਤ ਆਈ । ਨੌਕਰਾਂ ਦੀ ਪ੍ਰਵਾਹ ਨਾ ਕੀਤੇ ਬਿਨਾਂ ਉਹ ਆਪਣੇ ਏਅਰ-ਬੈਗ ‘ਚੋਂ ਇਲੈਕਟਰਾਨਿਕ ਬੈਟਰੀ ਕੱਢ ਸਿੱਧਾ ਦਰਬਾਰ ਸਾਹਿਬ ਵਾਲੇ ਕਮਰੇ ਵਲ ਦੌੜਿਆ। ਅੰਦਰ ਪੈਰ ਰੱਖਣ ਤੋਂ ਪਹਿਲਾਂ ਉਸ ਨੂੰ ਆਪਣੀ ਅਤਿ ਸ਼ਰਾਬੀ ਹਾਲਤ ਦਾ ਧਿਆਨ ਆਇਆ, ਪਰ ਤੀਲ੍ਹੀ ਮੁੱਕਣ ‘ਤੇ ਪੋਟਿਆਂ ਨੂੰ ਸੇਕ ਲੱਗਣ ਨਾਲ ਨਿਕਲੀ ਪਾਠੀ ਸਿੰਘ ਦੀ ਸੀਅ ….ਅ……ਦੀ ਆਵਾਜ਼ ਪਾਠ ਦੀ ਸੁਰ ਵਿਚ ਰਲਦੀ ਦੇਖ ਕੇ ,ਉਹ ਹਿੰਮਤ ਕਰ ਕੇ ਪ੍ਰਸ਼ਾਦ ਵਾਲੀ ਤਰਪਾਈ ਨਾਲ ਢੋਅ ਲਾ ਕੇ ਬੈਠ ਗਿਆ ਤੇ ਬੈਟਰੀ ਦੀ ਲੋਅ ਵਰਕਿਆਂ ਵੱਲ ਸਿੱਧੀ ਕਰ ਕੇ ਉਹਨੇ ਮੂੰਹ ਦੂਜੇ ਪਾਸੇ ਫੇਰ ਲਿਆ ।

ਕਮਰੇ ਅੰਦਰ ਦਿਨ ਵੇਲੇ ਧੁਖ਼ੀ ਧੂਫ ਦੀ ਸੁਗੰਧ ਵਿਚ ਰੰਮ ਪੀਤੇ ਸਾਹਾਂ ਦੇ ਸੇਕ ਨੂੰ ਇਕ-ਕਿਮ ਹੁੰਦੇ ਕੋਈ ਬਹੁਤੀ ਦੇਰ ਨਾ ਲੱਗੀ । ਬਿਜਲੀ ਨੇ ਪਹਿਲੀ ਜ਼ਲੌ ਵਿਚ ਮੁੜ ਆ ਕੇ ਕਮਰਾ ਚਿੱਟੇ ਦਿਨ ਵਾਂਗ ਚਮਕਾ ਦਿੱਤਾ ਸੀ । ਇਸ ਦਾ ਸ਼ਿਵਚਰਨ ਨੂੰ ਉਸ ਵੇਲੇ ਪਤਾ ਲੱਗਾ ਜਦ ਪਾਠੀ ਸਿੰਘ ਨੇ ਉਹਨੂੰ ਉਠਾਲਣ ਲਈ ਵਾਰੀ ਬਦਲਣ ਲਈ ਰੱਖੇ ਗਲਾਸ ਵਿਚ ਚਮਚੇ ਨੁੂੰ ਜ਼ੋਰ ਨਾਲ ਖੜਕਾਇਆ ।ਅਬੜਵਾਹੇ ਸ਼ਿਵਚਰਨ ਉੱਠ ਕੇ ਬਾਹਰ ਚਲਾ ਗਿਆ ਤੇ ਗੁਰਦੁਆਰੇ ਵਾਲੇ ਭਾਈ ਹੋਰਾਂ ਦੀ ਮਿੰਨਤ ਤਰਲਾ ਕਰ ਕੇ ਧੂਪੀਆ ਬਿਠਾ ,ਆਪ ਪਿਛਲੇ ਅੰਦਰ ਜਾ ਸੁੱਤਾ ।

ਅਗਲੇ ਦਿਨ ਸ਼ਿਵਚਰਨ ਤੜਕਸਾਰ ਉਠ ਕੇ ਇਸ਼ਨਾਨ ਕਰ ਦੇ ਫਿਰ ਪਾਠੀ ਸਿੰਘਾਂ ਦੀ ਸੇਵਾ ਵਿਚ ਹਾਜ਼ਰ ਹੋ ਗਿਆ । ਅੰਦਰੋਂ ਉਸ ਨੂੰ ਰਾਤ ਵਾਲੀ ਘਟਨਾ ਦਾ ਤੌਖਲਾ ਖਾਈ ਜਾ ਰਿਹਾ ਸੀ ਮਤੇ ਗੱਲ ‘ਵੱਡੇ ਸੰਤਾਂ’ ਦੇ ਕੰਨਾਂ ਤੱਕ ਨਾ ਪਹੁੰਚ ਜਾਵੇ । ਪਰ ‘ਵੱਡੇ ਸੰਤ’ ਏਨੇ ਨਿਆਣੇ ਨਹੀਂ ਸਨ ਕਿ ਵਰ੍ਹੇ ਦਿਨ੍ਹਾਂ ਦੇ ਦਿਨ ਉਹ ਆਪਣੇ ਸੇਵਕਾਂ ਦੇ ਅਨੰਦ-ਮੰਗਲਾਚਾਰ ਵਿਚ ਵਿਘਨ ਪਾਉਣ ਲਈ ਡੇਰਿਓਂ ਬਾਹਰ ਪੈਰ ਪਾਉਣ । ਉਂਝ ਅਖੰਡ-ਪਾਠਾਂ ਦੇ ਉਨ੍ਹਾਂ ਕੋਲ ਤਿੰਨ ਰੇਟ ਸਨ – ਗਿਆਰਾਂ ਸੌ ਵਾਲਾ , ਇੱਕੀ ਸੌ ਵਾਲਾ ਤੇ ਇਕੱਤੀ ਸੌ ਵਾਲਾ । ਇੱਕਤੀ ਸੌ ਵਾਲੇ ਪਾਠ ਵਿਚ ਉਹ ਆਪ ਸਾਰਾ ਸਮਾਂ ਉਸੇ ਘਰ ਰਹਿੰਦੇ ਸਨ ,ਭਾਵੇਂ ਕੋਈ ਦਿਨ ਹੋਵੇ ਭਾਵੇਂ ਤਿਉਹਾਰ ।

ਅਗਲੇ ਦਿਨ ‘ਛੋਟੇ ਸੰਤਾਂ’ ਦੀ ਬੜੀ ਸੇਵਾ ਹੋਈ । ਰਾਤ ਵਾਲੀ ਭੁੱਲ ਬਖ਼ਸ਼ਾਉਣ ਲਈ ਸ਼ਿਵਚਰਨ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਜ਼ੋ ਸ਼ਾਮ ਵੇਲੇ ‘ਵੱਡੇ ਸੰਤਾਂ’ ਦੇ ਆਉਣ ਤੋਂ ਪਹਿਲਾਂ ਪਹਿਲਾਂ ‘ਛੋਟੇ ਸੰਤਾਂ’ ਦੀ ਪ੍ਰ੍ਰਸੰਸਾ ਰੱਜ ਕੇ ਪ੍ਰਾਪਤ ਕੀਤੀ ਜਾ ਸਕੇ । ਪਰ ‘ਵੱਡੇ ਸੰਤ’ ਅਗਲੀ ਰਾਤ ਵੀ ਨਾ ਆਏ । ਮਾਘੀ ਵਾਲੇ ਦਿਨ ਡੇਰੇ ਆਈਆਂ ਸੰਗਤਾਂ ਨੂੰ ਉਹ ਕਿਵੇਂ ਨਾਰਾਜ਼ ਕਰਦੇ ? ਦਸਵੰਧ ਵਜੋਂ ਗੁੜ ਦੀਆਂ ਬੋਰੀਆਂ, ਬਾਸਮਤੀ,ਆਲੂ, ਸਬਜ਼ੀਆਂ,ਦਾਲਾਂ,ਆਟਾ,ਦੁੱਧ,ਦੇਸੀ ਘਿਓ ਆਦਿ ਦੇ ਚੜ੍ਹਾਵਿਆਂ ਨਾਲ ਨਵੀਂ ਫ਼ਸਲ ਨੂੰ ਭੋਗ ਲਾ ਕੇ ਸੰਗਤਾਂ ਵਿਚ ਵਰਤਾਉਣ ਦਾ ਕਾਰਜ ਤਿਆਗ ਕੇ ,ਇੱਕੀ ਸੌ ਵਾਲੇ ਅਖੰਡ-ਪਾਠ ‘ਤੇ ‘ਵੱਡੇ ਸੰਤਾਂ’ ਦਾ ਪੁੱਜਣਾ ਮੁਸ਼ਕਲ ਹੀ ਨਹੀਂ , ਅਸੰਭਵ ਸੀ ।

ਮਾਘੀਓਂ ਅਗਲੇ ਦਿਨ ਸਵੇਰੇ ਹੀ ‘ਵੱਡੇ ਸੰਤਾਂ’ ਦੀ ਸਟੇਸ਼ਨ ਵੈਗਨ ਫਿਰ ਸ਼ਿਵਚਰਨ ਦੀ ਕੋਠੀ ਆ ਰੁੱਕੀ । ਪਿੱਛੇ ਨੂੰ ਖੁਲ੍ਹਦੇ ਵੱਡੇ ਦਰਵਾਜ਼ੇ ‘ਚੋਂ ਛਾਲ ਮਾਰ ਕੇ ਸੇਵਾਦਾਰ ਨੇ ਉਤਰ ਕੇ ਅਗਲਾ ਦਰਵਾਜ਼ਾ ਖੋਲ੍ਹ ,ਆਸਰਾ ਦੇ ‘ਵੱਡੇ ਸੰਤਾਂ’ ਨੂੰ ਉਤਾਰਿਆ ਹੀ ਸੀ ਕਿ ਮੱਥੇ ਟੇਕਣ ਵਾਲਿਆਂ ਦੀ ਲਾਮਡੋਰੀ ਲੱਗ ਗਈ । ਕਿਸੇ ਤੋਂ ਚਰਨੀਂ ਹੱਥ ਲੁਆ , ਕਿਸੇ ਨੂੰ ਪਰ੍ਹਾਂ ਧੱਕ , ਕਿਸੇ ਨੂੰ ਲੱਤਾਂ ਨਾਲੋਂ ਛੰਡ ,’ਵੱਡੇ ਸੰਤ’ ਵਿਸ਼ਰਾਮ ਕਮਰੇ ਵਿਚ ਜਾ ਬਿਰਾਜੇ ਤਾਂ ਮਾਈਆਂ ਬੀਬੀਆਂ ‘ਧੰਨ ਹੋ………ਧੰਨ ਹੋ…………..’ ਕਰਦੀਆਂ ਠੰਡੇ ਫ਼ਰਸ਼ ‘ਤੇ ਹੀ ਜਾ ਬੈਠੀਆਂ ।

ਦੂਰੋਂ ਨੇੜਿਓਂ ਸੱਦੇ ਰਿਸ਼ਤੇਦਾਰਾਂ ਦੀ ਆਉਂਦਿਆਂ ਦੀ ਚਾਹ ਮਠਿਆਈ ਨਾਲ ਸੇਵਾ ਹੁੰਦੀ ਰਹੀ । ਲਾਊਡ ਸਪੀਕਰ ‘ਤੇ ਨਗਰ ਨਿਵਾਸੀਆਂ ਨੂੰ ਕਾਰਜ ਸੰਤੋਖ ਕੇ ਅਖੰਡ ਪਾਠ ਦੇ ਭੋਗ ਸੁਣਨ ਉਪਰੰਤ ‘ਵੱਡੇ ਸੰਤਾਂ’ ਦੇ ਖੁਲ੍ਹੇ ਦਰਸ਼ਨ ਕਰਨ ਦੀਆਂ ਕਈ ਵਾਰ ਅਪੀਲਾਂ ਕੀਤੀਆਂ ਗਈਆਂ ।

ਨੌਵੇਂ ਪਾਤਸ਼ਾਹ ਦੇ ਸ਼ਲੋਕ ਸ਼ੁਰੂ ਹੋਣ ਉਪਰੰਤ ‘ਵੱਡੇ ਸੰਤ’ ਗੁਰੂ ਗ੍ਰੁੰਥ ਸਾਹਿਬ ਦੇ ਬਿਲਕੁਲ ਬਰਾਬਰ ਰੇਸ਼ਮੀ ਤਲਾਈ ‘ਤੇ ਵਿਛੀ ਚਿੱਟੀ ਚਾਦਰ ‘ਤੇ ਆ ਪਧਾਰੇ । ਸੰਗਤਾਂ ਗੁਰੂ ਗ੍ਰੰਥ ਸਾਹਿਬ ਵਲ ਪੰਜੀ ਦਸੀ ਉਲਾਰ ਕੇ ਸੁਟਦੀਆਂ , ‘ਵੱਡੇ ਸੰਤਾਂ’ ਦੇ ਚਰਨੀਂ ਪੰਜਾਂ ਦੱਸਾਂ ਦਾ ਨੋਟ ਰੱਖ ,ਮੱਥਾ ਟੇਕ ਕੇ ਕੋਠੀ ਦੇ ਖੁਲ੍ਹੇ ਵਿਹੜੇ ਵਿਚ ਦਰੀਆਂ ‘ਤੇ ਪਸਰੀ ਗੁਲਾਬੀ ਧੁੱਪ ਵਿਚ ਜੁੜਦੀਆਂ ਗਈਆਂ ।

ਭੋਗ ਪਿਆ , ਪ੍ਰੇਮ ਪਟੋਲੇ ਦਾ ਸ਼ਬਦ ਰਾਗੀ ਸਿੰਘ ਨੇ ਮਧੁਰ ਸੁਰ ਵਿਚ ਗਾਇਆ । ਨੋਟਾਂ ਦੀ ਵਰਖਾ ਨਾਲ ਹਰਮੋਨੀਅਮ ਢੱਕਿਆ ਗਿਆ । ਆਰਤੀ ਹੋਈ ।ਤੇਰ੍ਹਾਂ ਦੀਵਿਆਂ ਵਾਲੀ ਗੋਕੇ ਘਿਓ ਨਾਲ ਭਰੀ , ਲੰਮੀਆਂ ਲਾਟਾਂ ਨਾਲ ਜੱਗਦੀ, ‘ਵੱਡੇ ਸੰਤਾਂ’ ਦੇ ਸਿਰ ਉਪਰੋਂ ਘੁੰਮਦੀ ਇਕ ਵੱਡੀ ਥਾਲੀ ਨੇ ਬਾਬੇ ਨਾਨਕ ਦੀ ਵਿਸ਼ਾਲ ਕੁਦਰਤ ਵਲੋਂ ‘ਓਂਕਾਰ’ ਦੀ ਹੁੰਦੀ ਆਰਤੀ ਦੀ ਸਾਖ਼ਸ਼ਾਤ ਤਸਵੀਰ ਪ੍ਰਤੱਖ ਕਰ ਦਿਖਾਈ । ਅਰਦਾਸ ‘ਵੱਡੇ ਸੰਤਾਂ’ ਆਪ ਕੀਤੀ , ਨੇਤਰ ਮੂੰਦ ਕੇ । ਸ਼ਿਵਚਰਨ ਦਾ ਸਾਰਾ ਜੀਵਨ ਫਰੋਲ ਮਾਰਿਆ । ਗੁਰੂ ਦੀ ਹੋਈ ਅਪਾਰ ਕਿਰਪਾ ਦਾ ਇਤਿਹਾਸ ਸੁਣਾ ਘੱਤਿਆ । ਸੁਰਜੀਤ ,ਲੱਕੀ , ਕੋਠੀ , ਚੱਠ , ਕੜਾਹ , ਪ੍ਰਸ਼ਾਦ , ਲੰਗਰ , ਬਸਤਰ , ਮਾਇਆ ਦੇ ਗੱਫੇ , ਕੀ ਕੁਝ ਨਹੀਂ ਗਿਣਿਆਂ , ਅਰਦਾਸ ਵਿਚ । ਬੜ੍ਹਦੀਆਂ ਕਲਾਂ ‘ਤੇ ਮਿਹਰ ਭਰਿਆ ਹੱਥ ਰੱਖਣ ਦੀ ਮੰਗ ਕਰ ਕੇ ਸਰਬੱਤ ਦਾ ਭਲਾ ਮੰਗਿਆ ਗਿਆ । ਜੈਕਾਰੇ ਤੇ ਜੈਕਾਰਾ ਗੱਜਿਆ । ‘ਬੋਲੋ…..ਸੋ….ਨਿਹਾਲ,ਸਾ……..ਸਰੀ……ਕਾਲ’ ਨਾਲ ਸਾਰੀ ਫ਼ਿਜ਼ਾ ਗੂੰਜ ਉੱਠੀ ।

ਵਾਕ ਲੈਣ ਬੈਠਣ ਲੱਗੀ ਸੰਗਤ ਵਿਚੋਂ , ਅੱਧੇ ਕੁ ਧੀਰੂ ਨਾਈ ਨੂੰ ਬਾਹਰਲੀ ਫਿਰਨੀ ‘ਤੇ ਬਿਠਾ ਬਣਾਈਆਂ ਦਾੜ੍ਹੀਆਂ ਵਾਲੇ ਤਾਂ ਤੰਬੇ ਸਮੇਤ ‘ਵਾਖਰੂ‘ ਬੋਲ ਕੇ ਬੈਠ ਗਏ ਤੇ ਅੱਧੇ ਕੁ ਮੈਕਸੀਆਂ,ਬੈਲਬਾਟਮਾਂ ਦੇ ਵਲ੍ਹ ਕੱਢਣ ਲਈ ਖੜੋਤੇ ਹੀ ਗੱਲਾਂ ਕਰਦੇ ਰਹੇ ।ਰਾਗੀ ਸਿੰਘਾਂ ਦੇ ਗਾਏ ਇਕ ਹੋਰ ਸ਼ਬਦ ਨੇ ਫਿਰ ਚੁੱਪ ਵਰਤਾਈ ।ਚਿੜੀ ਤੱਕ ਨਾ ਫਰਕੀ । ਪਰ ‘ਵੱਡੇ ਸੰਤਾਂ’ ਦਾ ਵਿਖਿਆਨ ਚਾਲੂ ਹੁੰਦਿਆਂ ਹੀ ਅਸ਼ਾਂਤੀ ਪੱਸਰ ਗਈ , ਉਂਝ ਚੜ੍ਹਾਵੇ ਵਿਚ ਕੋਈ ਕਸਰ ਨਾ ਰਹੀ । ਲੋਕ ਪ੍ਰਲੋਕ ਦੀ ਕਥਾ ਕਰਨ ਦੀ ਲੜੀ, ਮਾਇਆ ਦੇ ਗੱਫਿਆਂ ਦੀਆਂ ਅਰਦਾਸਾਂ ਕਰਨ ਵਿੱਚ ਕਈ ਕਈ ਚਿਰ ਗੁਆਚੀ ਰਹਿੰਦੀ ।

‘ਵੱਡੇ ਸੰਤਾਂ’ ਨੇ ਸਭ ਕੁਝ ਸੰਖੇਪ ਕਰ ਕੇ , ਸ਼ਿਵਚਰਨ ਕੋਲੋਂ ਵਿਦਾ ਹੋਣ ਲਈ ਜਾਂ ਸੁਰਜੀਤ ਤੇ ਲੱਕੀ ਨੂੰ ਬੁਲਾਇਆ ਤਾਂ ਸੇਵਾਦਾਰ ਨੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਨੋਟਾਂ ਤੇ ਬਸਤਰਾਂ ਦੀ ਪੰਡ ਗੱਡੀ ਦੀ ਅਗਲੀ ਸੀਟ ‘ਤੇ ਜਾ ਟਿਕਾਈ । ਅਸ਼ੀਰਵਾਦਾਂ ਤੇ ਨਿੱਕੀਆਂ ਲੈਚੀਆਂ ਦਾ ਪ੍ਰਸ਼ਾਦ ਵੰਡ , ਚੱਠ ਦਾ ਕੰਮ ਮੁਕਾ , ‘ਵੱਡੇ ਸੰਤਾਂ’ ਦੇ ਸਟੇਸ਼ਨ ਵੈਗਨ ਵਿਚ ਬੈਠਦਿਆਂ ਬੈਠਦਿਆਂ ਦੇ ਵੀ ਸੈਂਕੜੇ ਸੇਵਕਾਂ ਨੇ ਇਕ ਇਕ ਵਾਰ ਫਿਰ ਚਰਨੀਂ ਹੱਥ ਲਾ ‘ਜਨਮ ਸਫਲਾ’ ਕਰ ਹੀ ਲਿਆ ।