Punjab News - Quami Ekta Punjabi Newspaper (ਕੌਮੀ ਏਕਤਾ) » ਪ੍ਮਿੰਦਰ ਸਿੰਘ ਸੋਚ (ਨਾਰਥ ਕੈਰੋਲਾਈਨਾ)

ਨਵਾਂ ਸ਼ਹਿਰ ਦੀ ਮੁਟਿਆਰ ਰੀਆ ਸਿੰਘ
ਦੁਆਬੇ ਦੇ ਇਕ ਬੜੇ ਪ੍ਰਸਿਧ ਨਗਰ ਨਵਾਂ ਸ਼ਹਿਰ ਨੇ ਇਕ ਨਵੀਂ ਨਕੋਰ ਲੜਕੀ ਰਾਜਵੰਤ ਕੌਰ ਨੂੰ ਕ੍ਰਿਸ਼ਨਾ ਰਾਣੀ ਤੇ ਸ: ਹਰਜੀਤ ਸਿਘ ਦੇ ਘਰ ਦਾ 25 ਮਈ ਵਾਲੇ ਦਿਨ ਇਕ ਚਹੁ-ਮੁਖੀਆ ਚਰਾਗ਼ ਬਣਾਇਆ, ਜੋ ਹੁਣ ਭਰ ਜੁਆਨੀ ਦੀ ਦਹਿਲੀਜ਼ ਉਤੇ ਖਲੋਤੀ ਜੋਬਨ ਦੀ ਰੁਤੇ ਪਹੁੰਚ ਕੇ ਪੂਰੇ ਜਾਹੋ ਜਲਾਲ ਵਿਚ ਖਿੜੀ ਹੋਈ ਹੈ । ਉਹ ਹੁਣ ਰਾਜਵੰਤ ਕੌਰ ਦੀ ਬਜਾਏ ਰੀਆ ਸਿੰਘ ਦੇ ਨਾਮ ਨਾਲ ਚਕਾ ਚੌਂਧ ਵਾਲੀ ਦੁਨੀਆਂ ਵਿਚ ਜਾਣੀ ਜਾਂਦੀ ਹੈ, ਕਿਉਂਕਿ ਉਹ ਵਡੀਆਂ ਉਡਾਰੀਆਂ ਭਰਨ ਤੇ ਚਾਨਣ ਬਖੇਰਨ ਲਈ ਬੜੀ ਤੇਜ਼ੀ ਨਾਲ ਕਮਰ ਕਸਾ ਕਰ ਚੁਕੀ ਹੈ । ਰੀਆ ਦੇ ਮਾਤਾ ਪਿਤਾ ਪੰਜਾਬ ਦੇ ਸਿਹਤ ਵਿਭਾਗ ਵਿਚ ਕੰਮ ਕਰਦੇ ਸਨ । ਮੇਰਾ ਖਿਆਲ ਹੈ ਹੋ ਸਕਦਾ ਹੈ ਕਿ ਰੀਆ ਸਿੰਘ ਦੀ ਚੰਗੀ ਸਿਹਤ ਦਾ ਰਾਜ਼ ਵੀ ਉਸਦੇ ਮਾਤਾ ਪਿਤਾ ਦਾ ਸਿਹਤ ਵਿਭਾਗ ਵਿਚ ਕੰਮ ਕਰਨਾ ਹੀ ਹੋਵੇ । ਕਾਫ਼ੀ ਭੀੜ ਭੜਕੇ ਵਾਲੇ ਸ਼ਹਿਰ ਵਿਚ ਰਹਿ ਕੇ ਵੀ ਉਹ ਬੇਰੋਕ ਆਪਣੇ ਰਾਹਾਂ ਉਤੇ ਮਗਨ ਤੁਰੀ ਗਈ ਤੇ ਸਕੂਲ ਤੋਂ ਹੀ ਅਥਲੈਟਿਕਸ ਵਿਚ ਸਰਗਰਮ ਹੋ ਕੇ ਹਿਸਾ ਲੈਣਾ ਸ਼ੁਰੂ ਕਰ ਦਿਤਾ । ਉਸਦੀਆਂ ਪਸੰਦੀਦਾ ਖੇਡਾਂ ਵਿਚ ਦੌੜਨਾ, ਛਾਲ ਮਾਰਨੀ, ਗੋਲਾ ਸੁਟਣਾ ਆਦਿ ਸ਼ਾਮਲ ਸਨ । ਉਸਨੇ ਅਥਲੈਟਿਕਸ ਵਿਚ ਸਿਰਫ਼ ਹਿਸਾ ਹੀ ਨਹੀਂ ਲਿਆ, ਸਗੋਂ ਆਪਣੀਆਂ ਪ੍ਰਾਪਤੀਆਂ ਸਦਕਾ ਆਪਣਾ, ਆਪਣੇ ਮਾਤਾ ਪਿਤਾ ਦਾ, ਆਪਣੇ ਸਮੁਚੇ ਪਰਿਵਾਰ ਦਾ, ਆਪਣੇ ਸਕੂਲ ਦਾ, ਆਪਣੇ ਸ਼ਹਿਰ ਦਾ, ਆਪਣੇ ਅਧਿਆਪਕਾਂ ਦਾ ਤੇ ਖਾਸ ਕਰਕੇ ਮਾਸਟਰ ਮਹਿੰਦਰ ਸਿੰਘ ਬਨਵੈਤ ਦਾ ਨਾਮ ਵੀ ਰੌਸ਼ਨ ਕੀਤਾ । ਸ: ਬਨਵੈਤ ਤਾਂ ਰੀਆ ਦੀਆਂ ਪ੍ਰਾਪਤੀਆਂ ਤੋਂ ਇੰਨੇ ਖੁਸ਼ ਤੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਉਸ ਸਮੇਂ ਨਿਜੀ ਤੌਰ ਉਤੇ ਆਪਣੀ ਜੇਬ ਵਿਚੋਂ ਇਕ ਸੌ ਰੁਪਏ ਦਾ ਨੋਟ ਕਢ ਕੇ ਤੇ ਆਪਣੇ ਦਸਤਖ਼ਤ ਕਰਕੇ ਉਸਨੂੰ ਨਕਦ ਇਨਾਮ ਦਿਤਾ ਤੇ ਕਿਹਾ ਕਿ ਇਹ ਤੈਨੂੰ ਮੇਰੀ ਅਸ਼ੀਰਵਾਦ ਦਾ ਹੈ । ਰੀਆ ਨੇ ਵੀ ਅੱਜ ਤਕ ਉਹ ਨੋਟ ਆਪਣੇ ਕੋਲ ਪਾਵਰ ਬਾਲ ਦੀ ਲਾਟਰੀ ਦੀ ਟਿਕਟ ਸਮਝ ਕੇ ਬੜੀ ਸ਼ਿਦਤ ਨਾਲ ਸੰਭਾਲ ਕੇ ਰਖਿਆ ਹੋਇਆ ਹੈ ।

ਕਿਉਂਕਿ ਰੀਆ ਸਿੰਘ ਦੇ ਭਰਾ ਦਾ ਪਰਿਵਾਰ ਤੇ ਉਸਦੇ ਮਾਂ ਬਾਪ ਅਮਰੀਕਾ ਵਿਚ ਪਕੇ ਤੌਰ ਉਤੇ ਪਹਿਲਾਂ ਹੀ ਆ ਚੁਕੇ ਸਨ, ਇਸ ਲਈ ਆਖ਼ਰ ਉਸਨੇ ਵੀ ਦੇਸ ਦੁਆਬੇ ਨੂੰ ਅਲਵਿਦਾ ਕਹਿ ਕੇ ਅਮਰੀਕਾ ਚਾਲੇ ਪਾ ਦਿਤੇ ਤੇ ਆਪਣੇ ਭਰਾ-ਭਰਜਾਈ ਤੇ ਮਾਂ-ਬਾਪ ਨਾਲ ਰਹਿਣ ਦਾ ਤੇ ਅਗੋਂ ਪੜ੍ਹਾਈ ਜਾਰੀ ਰਖਣ ਦਾ ਮਨ ਬਣਾ ਲਿਆ । ਮੇਰੇ ਵਲੋਂ ਪੁਛੇ ਇਕ ਸੁਆਲ ਦੇ ਜੁਆਬ ਵਿਚ ਉਸਨੇ ਦਸਿਆ ਕਿ ਫਿਲਮੀ ਸਨਅਤ ਨੂੰ ਹੀ ਉਹ ਆਪਣਾ ਭਵਿਖ ਬਨਾਉਣਾ ਚਾਹੁੰਦੀ ਹੈ, ਇਸ ਲਈ ਐਕਟਿੰਗ ਦੇ ਕਿਸੇ ਚੰਗੇ ਸਕੂਲ ਵਿਚ ਦਾਖ਼ਲਾ ਲਵੇਗੀ । ਨਵਾਂ ਸ਼ਹਿਰ, ਜਿਸਨੇ ਉਸਨੂੰ ਸ਼ੋਹਰਤ ਦੀਆਂ ਪੌੜੀਆਂ ਦਗੜ ਦਗੜ ਚੜ੍ਹਨੀਆਂ ਸਿਖਾਈਆਂ ਸਨ, ਆਖ਼ਰ ਉਸਨੂੰ ਉਹ ਸੋਹਣਾ ਸ਼ਹਿਰ ਖੁਸ਼ੀ ਤੇ ਗ਼ਮੀ ਦੋਹਾਂ ਦੇ ਮਾਹੌਲ ਵਿਚ ਛਡਣਾ ਪਿਆ । ਖੁਸ਼ੀ ਇਸ ਗਲ ਦੀ ਕਿ ਉਸਦਾ ਹੁਣ ਆਪਣੇ ਮਾਂ ਬਾਪ ਤੇ ਭਰਾ ਦੇ ਪਰਿਵਾਰ ਨਾਲ ਮਿਲਾਪ ਹੋਵੇਗਾ, ਗ਼ਮੀ ਇਸ ਕਰਕੇ ਕਿ ਫਲਾਂ ਦੇ ਬਾਦਸ਼ਾਹ ਅੰਬਾਂ ਦੇ ਅਮੀਰ ਦੇਸ ਦੁਆਬੇ ਨੂੰ ਛੱਡ ਕੇ ਜਾਣਾ ਪਵੇਗਾ, ਜਿਸ ਬਾਰੇ ਆਦਿ ਤੋਂ ਇਹ ਗਲ ਪ੍ਰਚਲਤ ਹੈ:

“ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ”

ਨਵਾਂ ਸ਼ਹਿਰ ਦੀ ਮਲਿਕਾ ਰੀਆ ਸਿੰਘ

ਰੀਆ ਸਿੰਘ ਬਾਰੇ ਕੁਝ ਲਿਖਣ ਤੋਂ ਪਹਿਲਾਂ ਇਹ ਦਸਣਾ ਵੀ ਜ਼ਰੂਰੀ ਹੈ ਕਿ ਉਸ ਨਾਲ ਮੇਰੀ ਜਾਣ ਪਹਿਚਾਣ ਕੋਈ ਬਹੁਤ ਪੁਰਾਣੀ ਨਹੀਂ, ਸਗੋਂ ਬਿਲਕੁਲ ਨਰੋਈ ਹੈ । ਇਹ ਇਕ ਮਹਿਜ਼ ਇਤਫ਼ਾਕ ਸੀ ਕਿ ਪਿਛਲੇ ਇਕ ਸਾਲ ਤੋਂ ਮਿਸ ਰੀਆ ਸਿੰਘ, ਜਿਸਨੂੰ ਮੈਂ ਪਹਿਲਾਂ ਮੀਡੀਏ ਨਾਲ ਜੁੜੀ ਇਕ ਸ਼ਖਸੀਅਤ ਸਮਝ ਕੇ ਆਪਣੀ ਫੇਸਬੁਕ ਦੋਸਤੀ ਵਿਚ ਸ਼ਾਮਲ ਕੀਤਾ । ਵਕਤਨ-ਬਾ-ਵਕਤਨ ਉਸ ਨਾਲ ਥੋੜਾ ਕੁ ਜੇਹਾ ਸੰਪਰਕ ਰਿਹਾ, ਪਰ ਫੇਰ ਉਹ ਲੁਕਣ ਮੀਟੀ ਖੇਡਦੀ ਖੇਡਦੀ ਅਚਾਨਕ ਕਿਤੇ ਅਲੋਪ ਹੋ ਗਈ । ਹੁਣ ਪਿਛਲੇ ਦੋ ਕੁ ਮਹੀਨੇ ਤੋਂ ਉਸ ਨਾਲ ਫੇਸਬੁਕ ਰਿਸ਼ਤੇ ਦੀ ਗੰਢ ਥੋੜੀ ਜਿਹੀ ਹੋਰ ਪੀਡੀ ਹੋ ਗਈ, ਜਿਸ ਵਿਚ ਉਸਨੇ ਮੇਰਾ ਭੁਲੇਖਾ ਦੂਰ ਕੀਤਾ ਕਿ ਉਹ ਮੀਡੀਏ ਨਾਲ ਨਹੀਂ, ਸਗੋਂ ਚਕਾ ਚੌਂਧ ਵਾਲੀ ਦੁਨੀਆਂ ਨਾਲ ਸਬੰਧ ਰਖਦੀ ਹੈ । ਇਥੇ ਮੈਨੂੰ ਆਪਣੀ ਇਕ ਕਮਜ਼ੋਰੀ ਦਸਣ ਵਿਚ ਕੋਈ ਸੰਗ ਸੰਗਾ ਨਹੀਂ ਕਿ ਮੈਂ ਫਿਲਮੀ ਦੁਨੀਆਂ ਤੋਂ ਕੁਝ ਅਨਜਾਣ ਹਾਂ । ਇਕ ਤਾਂ ਲਿਖਣ ਪੜ੍ਹਣ ਤੋਂ ਫ਼ੁਰਸਤ ਨਹੀਂ ਮਿਲਦੀ, ਦੂਜਾ ਇਹ ਕਿ ਫਿਲਮੀ ਦੁਨੀਆਂ ਦੀਆਂ ਕਹਾਣੀਆਂ ਤਕਰੀਬਨ ਇਕੋ ਜੇਹੀਆਂ ਹੀ ਹੁੰਦੀਆਂ ਹਨ । ਗੀਤ ਬਦਲ ਜਾਂਦੇ ਹਨ, ਨਾਚ ਬਦਲ ਜਾਂਦੇ ਹਨ, ਸੰਗੀਤਕ ਧੁਨਾਂ ਬਦਲ ਜਾਂਦੀਆਂ ਹਨ, ਥਾਵਾਂ ਬਦਲ ਜਾਂਦੀਆਂ ਹਨ, ਸੀਨ ਬਦਲ ਜਾਂਦੇ ਹਨ, ਨਵੇਂ ਕਿਰਦਾਰ ਆ ਜਾਂਦੇ ਹਨ, ਪੁਸ਼ਾਕਾਂ ਬਦਲ ਜਾਂਦੀਆਂ ਹਨ, ਪਰੋਡਯੂਸਰ ਤੇ ਡਾਇਰੈਕਟਰ ਬਦਲ ਜਾਂਦੇ ਹਨ, ਪਰ ਕਹਾਣੀ ਸਾਰੀਆਂ ਫਿਲਮਾਂ ਦੀ ਤਕਰੀਬਨ ਇਕੋ ਜਿਹੀ ਹੀ ਹੁੰਦੀ ਹੈ । ਮੇਰੀ ਪਤਰਕਾਰੀ ਦੇ ਮੁਢਲੇ ਸਾਲਾਂ ਵਿਚ ਇਕ ਉਹ ਸਮਾਂ ਵੀ ਸੀ, ਜਦੋਂ ਮੈਂ ਹੋਰ ਕੋਈ ਫਿਲਮ ਵੇਖਾਂ ਜਾਂ ਨਾ, ਪਰ ਹਰੇਕ ਪੰਜਾਬੀ ਫਿਲਮ ਜ਼ਰੂਰ ਵੇਖਦਾ ਸੀ । ਕਾਰਨ ਸਿਰਫ਼ ਇਕ ਸੀ ਕਿ ਜੇ ਪੰਜਾਬੀ ਲੋਕ ਪੰਜਾਬੀ ਫਿਲਮਾਂ ਨਹੀਂ ਵੇਖਣਗੇ ਤਾਂ ਕੀ ਫੇਰ ਬੰਗਾਲੀ, ਗੁਜਰਾਤੀ ਜਾਂ ਮਦਰਾਸੀ ਲੋਕ ਵੇਖਣਗੇ ।

ਖ਼ੈਰ, ਜਦੋਂ ਮੈਨੂੰ ਰੀਆ ਸਿੰਘ ਬਾਰੇ ਪਤਾ ਲਗਾ ਕਿ ਇਹ ਫਿਲਮੀ ਫ਼ਨਕਾਰਾ ਹੁਣ ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਡਿਟਰਾਇਟ ਸ਼ਹਿਰ ਵਿਚ ਵਿਚ ਰਹਿ ਰਹੀ ਹੈ, ਤਾਂ ਮੇਰੀ ਉਸ ਵਿਚ ਹੋਰ ਦਿਲਚਸਪੀ ਵਿਚ ਵਾਧਾ ਹੋਇਆ ਤੇ ਉਸ ਬਾਰੇ ਹੋਰ ਬੜਾ ਕੁਝ ਜਾਨਣ ਨੂੰ ਦਿਲ ਉਤਾਵਲਾ ਹੋਇਆ। ਸੋ ਆਹਿਸਤਾ ਆਹਿਸਤਾ ਫੇਸਬੁਕ ਦੀ ਦੋਸਤੀ ਦਾ ਰੰਗ ਹੋਰ ਗੂੜ੍ਹਾ ਹੁੰਦਾ ਗਿਆ।ਆਖ਼ਰ ਪਿਛਲੇ ਹਫ਼ਤੇ ਉਸ ਨਾਲ ਟੈਲੀਫੋਨ ਰਾਹੀਂ ਇੰਟਰਵੀਊ ਲੈਣਾ ਤਹਿ ਹੋ ਗਿਆ।ਅੱਧੇ ਘੰਟੇ ਦੀ ਇੰਟਰਵੀਊ ਤੇ ਕੁਝ ਕੁ ਈਮੇਲਾਂ ਰਾਹੀਂ ਉਸ ਵਲੋਂ ਮਸੌਦਾ ਭੇਜਣ ਉਤੇ ਇਹ ਲੇਖ ਲਿਖਣਾ ਸ਼ੁਰੂ ਕੀਤਾ, ਜੋ ਹੁਣ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ ।

ਗੱਲਬਾਤ ਦੌਰਾਨ ਮੈਨੂੰ ਇੰਞ ਮਹਿਸੂਸ ਹੋਇਆ, ਜਿਵੇਂ ਨਵੇਂ ਸ਼ਹਿਰ ਨੇ ਇਕ ਨਵੀਂ ਕੁੜੀ ਨੂੰ ਜਨਮ ਦੇ ਕੇ ਉਸਨੂੰ ਕਹਿ ਦਿਤਾ ਹੋਵੇ ਕਿ ਤੂੰ ਹੁਣ ਇਸ ਸ਼ਹਿਰ ਦੀ ਇਕ ਨਵੀਂ ਨੁਹਾਰ ਬਨਣਾ ਹੈ, ਇਸ ਸ਼ਹਿਰ ਨੂੰ ਤੂੰ ਇਕ ਨਵੀਂ ਰੁੱਤ ਦੇਣੀ ਹੈ, ਤੂੰ ਪ੍ਰਭਾਤ ਦੇ ਉਜਾਲੇ ਵਿਚੋਂ ਸਿਰਜ ਕੇ ਇਸ ਨਗਰੀ ਨੂੰ ਇਕ ਨਵੀਂ ਰੌਸ਼ਨੀ ਦੇਣੀ ਹੈ, ਤੂੰ ਸਰੋਂ ਦੇ ਖਿੜੇ ਪੀਲੇ ਫੁਲਾਂ ਉਤੇ ਤਿਤਲੀਆਂ ਬਣ ਕੇ ਉਡਣਾ ਹੈ, ਤੂੰ ਇਕਾਂਤ ਵਿਚ ਵਗਦੇ ਪਾਣੀਆਂ ਨੂੰ ਆਪਣੇ ਗੀਤ ਸੁਨਾਣੇ ਹਨ, ਤੂੰ ਗੁਲਾਬ ਦੀਆਂ ਕੋਮਲ ਪਤੀਆਂ ਉਤੇ ਪਏ ਤ੍ਰੇਲ ਦੇ ਤੁਪਕਿਆਂ ਨੂੰ ਨਿਹਾਰਨਾ ਹੈ, ਤੂੰ ਨਵੇਂ ਰਾਹ ਬਿਖੇਰਨੇ ਹਨ, ਤੂੰ ਨਵਿਆਂ ਪੈਂਡਿਆਂ ਦੀ ਰਾਹੀ ਬਨਣਾ ਹੈ, ਤੂੰ ਗਗਨੀਂ ਉਡਣਾ ਹੈ, ਤੈਨੂੰ ਨਵੀਆਂ ਪਰਵਾਜ਼ਾਂ ਲੈਣੀਆਂ ਪੈਣਗੀਆਂ, ਸੋਨ ਸੁਨਹਿਰੀ ਕਿਰਨਾਂ ਤੇਰਾ ਇੰਤਜ਼ਾਰ ਕਰ ਰਹੀਆਂ ਹਨ । ਇਨ੍ਹਾਂ ਪਗਡੰਡੀਆਂ ਵਿਚੋਂ ਇਕ ਨਵਾਂ ਰਾਹ ਸਿਰਜ, ਜੋ ਤੇਰਾ ਰਾਹ ਹੋਵੇ ਤੇ ਸਿਰਫ਼ ਤੇਰਾ । ਉਠ! ਉਠ!! ਤੇ ਟੁਰ ਪਉ ਹੁਣ ਆਪਣੇ ਨਵੇਂ ਰਾਹਾਂ ਉਤੇ ਹੁਣ । ਸੰਸਾਰ ਤੈਨੂੰ ਆਪਣੀਆਂ ਬਾਹਵਾਂ ਖੋਲ੍ਹ ਕੇ ਆਪਣੀ ਨਿਘੀ ਤੇ ਕੋਸੀ ਬੁਕਲ ਵਿਚ ਲਪੇਟ ਲੈਣਾ ਚਾਹੁੰਦਾ ਹੈ । ਉਸਨੇ ਤੇਰੇ ਲਈ ਮਹਿਕਾਂ ਖਿਲਾਰੀਆਂ ਹੋਈਆਂ ਹਨ । ਤੇਰੀ ਦੁਨੀਆਂ ਸਾਗਰ ਜਿੰਨੀ ਵਿਸ਼ਾਲ ਹੈ । ਇਸ ਰੁਤ ਨੂੰ ਆਪਣੀਆਂ ਸ਼ਹਿਤੋਂ ਮਿਠੀਆਂ ਮੁਸਕਰਾਹਟਾਂ ਨਾਲ ਲੱਥ ਪੱਥ ਕਰ ਦੇ, ਤੂੰ ਘੁਲ ਜਾ ਇਨ੍ਹਾਂ ਫ਼ਿਜ਼ਾਵਾਂ ਵਿਚ ਤੇ ਮਹਿਕਾ ਦੇ ਕੁਲ ਆਲਮ ਨੂੰ ਆਪਣੀਆਂ ਨਵੀਆਂ ਨਕੋਰ ਸੁਰਾਂ ਨਾਲ, ਜੋ ਤੈਨੂੰ ਨਵਾਂ ਸ਼ਹਿਰ ਦੀ ਮਿਟੀ ਨੇ ਦਿਤੀਆਂ ਹਨ । ਤੂੰ ਰੂੰਅ ਦੇ ਗੋਹੜਿਆਂ ਵਰਗੀ ਤਾਜ਼ੀ ਪਈ ਬਰਫ਼ ਵਰਗੀ ਸੋਹਣੀ ਦਿੱਖ ਵਾਲੀ ਏਂ ਤੇ ਚਮਕ ਜਾ ਅਸਮਾਨੀਂ ਚੜ੍ਹ ਕੇ ।

ਰੀਆ ਸਿੰਘ

ਰੀਆ ਨੇ ਕੁਝ ਹੋਰ ਆਮ ਸੁਆਲਾਂ ਦੇ ਜੁਆਬ  ਵਿਚ ਇਹ ਵੀ ਦਸਿਆ ਕਿ ਉਸਨੂੰ ਸੰਗੀਤ ਨਾਲ ਬੜਾ ਮੋਹ ਹੈ । ਉਹ ਦਸਦੀ ਹੈ ਕਿ ਸੰਗੀਤ ਉਸਦੀ ਜ਼ਿਹਨੀ ਖੁਰਾਕ ਹੈ । ਇਥੇ ਮੈਨੂੰ ਇਕ ਸ਼ੇਅਰ ਯਾਦ ਆਇਆ ਹੈ, ਜੋ ਰੀਆ ਉਤੇ ਪੂਰੀ ਤਰ੍ਹਾਂ ਢੁਕਦਾ ਹੈ:

“ਜਿਸਕੋ ਸਾਤ ਸੁਰੋਂ ਕਾ ਗਿਆਨ ਨਹੀਂ ਹੈ, ਵੋਹ ਮੂਰਖ ਇਨਸਾਨ ਨਹੀਂ ਹੈ”।

ਰੀਆ ਦਸਦੀ ਹੈ ਕਿ ਚੰਗੀ ਸਿਹਤ ਤਾਂ ਹੀ ਕਾਇਮ ਰਹਿ ਸਕਦੀ ਹੈ ਜੇ ਇਨਸਾਨ ਦਿਮਾਗ਼ੀ ਤੇ ਸਰੀਰਕ ਤੌਰ ਉਤੇ ਬਲਵਾਨ ਹੋਵੇ । ਇਨ੍ਹਾਂ ਦੋਹਾਂ ਵਿਚ ਸੰਤੁਲਨ ਕਾਇਮ ਰਖਣ ਲਈ ਉਹ ਰੱਜ ਕੇ ਚੰਗਾ ਸੰਗੀਤ ਸੁਣਦੀ ਹੈ ਤਾਂ ਕਿ ਦਿਮਾਗ਼ੀ ਤੌਰ ਉਤੇ ਉਹ ਹਲਕੀ ਫੁਲਕੀ ਮਹਿਸੂਸ ਕਰਦੀ ਰਹੇ ਤੇ ਸਰੀਰਕ ਸਿਹਤ ਲਈ ਉਹ ਰੋਜ਼ਾਨਾ ਜਿਮ ਵਿਚ ਜਾ ਕੇ ਕਸਰਤ, ਯੋਗਾ, ਨਾਚ, ਐਰੌਬਿਕਸ ਕਰਦੀ ਹੈ ਤੇ ਨਾਲ ਨਾਲ ਸਿਹਤਮੰਦ ਖਾਣਾ ਵੀ ਖਾਂਦੀ ਹੈ । ਪੰਜਾਬੀ ਖਾਣਾ, ਖਾਸ ਕਰਕੇ ਮਕੀ ਦੀ ਰੋਟੀ, ਸਾਗ ਤੇ ਖੀਰ ਉਸਦਾ ਮਨ ਭਾਉਂਦਾ ਖਾਣਾ ਹੈ । ਹਾਂ ਉਸਨੂੰ ਚਾਕਲੇਟ ਵੀ ਚੰਗਾ ਲਗਦਾ ਹੈ, ਪਰ ਹਰ ਸਵੇਰ ਦੇ ਨੇਮ ਵਿਚ ਸ਼ਹਿਤ ਤੇ ਨਿੰਬੂ ਪਾ ਕੇ ਕੋਸਾ ਪਾਣੀ ਪੀਣਾ ਉਹ ਕਦੇ ਨਹੀਂ ਭੁਲਦੀ । ਉਹ ਸੋਢਾ ਤੇ ਜੂਸ ਦੀ ਬਜਾਏ ਪਾਣੀ ਪੀਣ ਨੂੰ ਤਰਜੀਹ ਦਿੰਦੀ ਹੈ । ਵੈਸੇ ਉਹ ਹਰ ਤਰ੍ਹਾਂ ਦੇ ਖਾਣਿਆਂ ਦਾ ਸੁਆਦ ਚਖਣਾ ਪਸੰਦ ਕਰਦੀ ਹੈ । ਪੀਲਾ ਰੰਗ ਉਸਨੂੰ ਸਭ ਰੰਗਾਂ ਤੋਂ ਬੇਹਤਰੀਨ ਲਗਦਾ ਹੈ । ਇਥੋਂ ਤਕ ਕਿ ਜੇ ਉਹ ਕਿਸੇ ਕਪੜਿਆਂ ਵਾਲੇ ਸਟੋਰ ਵਿਚ ਚਲੀ ਜਾਵੇ ਤਾਂ ਪੀਲੇ ਰੰਗ ਵਾਲੇ ਕਪੜੇ ਬਦੋ ਬਦੀ ਉਸਦੀ ਨਜ਼ਰ ਅੱਗੇ ਆਣ ਖਲੋਂਦੇ ਹਨ । ਸੱਤ ਨੰਬਰ ਉਸਨੂੰ ਖੁਸ਼ਕਿਸਮਤੀ ਵਾਲਾ ਨੰਬਰ ਲਗਦਾ ਹੈ ।

ਰੀਆ ਸਿੰਘ ਨੇ ਭਾਵੇਂ ਇਕ ਸਾਧਾਰਨ ਘਰ ਵਿਚ ਤੇ ਇਕ ਆਮ ਜਹੇ ਕਸਬੇ ਸੁੱਜੋਂ ਵਿਚ ਜਨਮ ਲਿਆ, ਪਰ ਉਸਦੇ ਸੁਪਨਿਆਂ ਦਾ ਗਗਨ ਤਾਂ ਅਕਾਸ਼ ਗੰਗਾ ਤੋਂ ਵੀ ਉਚਾ ਸੀ । ਉਸਨੇ ਪੰਜਵੀਂ ਜਮਾਤ ਪਾਸ ਕੀਤੀ ਤਾਂ ਸਾਰੇ ਜ਼ਿਲੇ ਵਿਚੋਂ ਅਵਲ ਆਈ । ਉਹ ਪੰਜ ਫੁਟ ਪੰਜ ਇੰਚ ਲੰਬੀ ਸੁਲਫ਼ੇ ਦੀ ਲਾਟ ਵਰਗੀ ਦਿਲਖਿਚਵੀਂ ਹੈ । ਵੱਡੇ ਵੱਡੇ ਹਰਨੋਟੇ ਬਲੌਰੀ ਨੈਣਾਂ ਨਾਲ ਜਦੋਂ ਉਹ ਇਕ ਵਾਰ ਕਿਸੇ ਵਲ ਝਾਤ ਪਾ ਲਵੇ ਤਾਂ ਪਥਰ ਵੀ ਵਹਿ ਤੁਰਨ ਲਈ ਮਜਬੂਰ ਹੋ ਜਾਂਦੇ ਹਨ । ਫੇਰ ਉਸਨੇ ਸਰਕਾਰੀ ਹਾਈ ਸਕੂਲ, ਸੂਰਾਂਪੁਰ ਤੋਂ ਦਸਵੀਂ ਪਾਸ ਕੀਤੀ ਤੇ ਆਖ਼ਰ ਆਰ.ਕੇ. ਆਰੀਆ ਕਾਲਜ, ਨਵਾਂ ਸ਼ਹਿਰ ਵਿਚੋਂ ਬੈਚੂਲਰ ਦੀ ਡਿਗਰੀ ਹਾਸਲ ਕੀਤੀ । ਬਤਰਾ ਸਟੋਰ ਵਾਲਿਆਂ ਨੇ ਜਦ ਇਕ ਵਾਰ ਆਪਣੇ ਕਪੜੇ ਲਾਂਚ ਕਰਨੇ ਸਨ ਤਾਂ ਉਨ੍ਹਾਂ ਦੀ ਨਜ਼ਰ ਨਵਾਂ ਸ਼ਹਿਰ ਦੀ ਸੁਹਣੇ ਤੇ ਦਿਲ ਖਿਚਵੇਂ ਜੁਸੇ ਵਾਲੀ ਐਥਲੀਟ, ਖੂਬਸੂਰਤ ਨਕਸ਼ ਨੈਣਾਂ ਵਾਲੀ, ਹਸਦੀ ਤੇ ਮੁਸਕਰਾਉਂਦੀ ਰੀਆ ਸਿੰਘ ਉਤੇ ਟਿਕ ਗਈ ਤੇ ਉਨ੍ਹਾਂ ਨੇ ਰੀਆ ਨੂੰ ਰੈਂਪ ਉਤੇ ਉਤਰਨ ਲਈ ਕਿਹਾ । ਉਸ ਦਿਨ ਤੋਂ ਬਾਅਦ ਰੀਆ ਦੇ ਅੰਦਰਲੇ ਹੁਸਨ ਵਿਚ ਦਿਨ-ਬਾ-ਦਿਨ ਨਿਖਾਰ ਆਉਂਦਾ ਗਿਆ ਤੇ ਉਹ ਲੰਬੀਆਂ ਲੰਬੀਆਂ ਉਲਾਂਘਾ ਪੁਟਦੀ ਆਪਣੀ ਮੰਜ਼ਲ ਵਲ ਅਗੇ ਵਧਣ ਲਗ ਪਈ । ਨਿਰੀ ਹੈਰਾਨੀ ਵਾਲੀ ਗਲ ਹੀ ਨਹੀਂ, ਸਗੋਂ ਕਮਾਲ ਵਾਲੀ ਗਲ ਵੀ ਹੈ ਕਿ ਰੀਆ ਨੇ ਵੀਡੀਓ ਮਿਊਜ਼ਿਕ, ਐਕਟਿੰਗ ਤੇ ਮਾਡਲਿੰਗ ਵਿਚ ਕਿਸੇ ਇੰਸਟੀਚੂਟ ਤੋਂ ਸਿਖਲਾਈ ਨਹੀਂ ਲਈ । ਬਾਵਜੂਦ ਇਸਦੇ ਉਸਦੇ ਅੰਦਰ ਛੁਪਿਆ ਹੋਇਆ ਫ਼ਨ ਫੁਟ ਫੁਟ ਕੇ ਤੇ ਖ਼ੁਦ-ਬਾ-ਖ਼ੁਦ ਆਪਣੇ ਜੌਹਰ ਦਿਖਾਉਣ ਲਗ ਪਿਆ । ਸੁਖੀ ਖ਼ਾਨ ਤੇ ਈਦੂ ਸ਼ਰੀਫ਼ ਦੇ ਇਕ ਬੜੇ ਮਸ਼ਹੂਰ ਗੀਤ “ਕਾਹਨੂੰ ਛੱਡ ਗਿਆ ਗਲੀ ਵਿਚੋਂ ਲੰਘਣਾ, ਪੰਜਾਂ ਦੇ ਤਵੀਤ ਬਦਲੇ” ਤੋਂ ਉਸਦੀ ਚਕਾ ਚੌਂਧ ਵਾਲੀ ਦੁਨੀਆਂ ਵਿਚ ਪਹਿਚਾਣ ਬਨਣੀ ਸ਼ੁਰੂ ਹੋ ਗਈ  ਸੀ । ਇਸਤੋਂ ਇਲਾਵਾ ਰੀਆ ਨੇ ਹਰਭਜਨ ਮਾਨ, ਦੇਬੀ ਮਖਸੂਸ ਪੁਰੀ, ਮਿਸ ਪੂਜਾ, ਗੁਰਵਿੰਦਰ ਬਰਾੜ ਤੇ ਕਈ ਹੋਰਾਂ ਦੀਆਂ ਮਿਊਜ਼ਿਕ ਵੀਡੀਓ ਵੀ ਕੀਤੀਆਂ ।

ਰੀਆ ਨੇ ਪੰਜਾਬੀ ਦੇ ਦੋ ਸੀਰੀਅਲ “ਸੌਦੇ ਦਿਲਾਂ ਦੇ” ਅਤੇ “ਅੱਗ ਦੇ ਕਲੀਰੇ” ਵਿਚ ਵੀ ਕੰਮ ਕੀਤਾ । ਉਸ ਨੇ ਜਿਥੇ ਜਿਥੇ ਵੀ ਕੰਮ ਕੀਤਾ, ਪਿਛੇ ਆਪਣੀ ਇਕ ਅਮਿਟ ਛਾਪ ਵੀ ਛਡਦੀ ਗਈ । ਇਸਤੋਂ ਇਲਾਵਾ ਉਸਨੇ ਕੁਝ ਟੈਲੀਫਿਲਮਾਂ ਵਿਚ ਵੀ ਕੰਮ ਕੀਤਾ, ਜਿਨ੍ਹਾਂ ਵਿਚੋਂ ਕੁਝ ਵਿਸ਼ੇਸ਼ ਨਾਮ ਇਸ ਪ੍ਰਕਾਰ ਹਨ: ਜਸਵੰਤ ਦੀਦ ਵਲੋਂ ਡਾਇਰੈਕਟ ਕੀਤੀ ਹੋਈ “ਕਸਤੂਰੀ”, ਹਰਜੀਤ ਸਿੰਘ ਵਲੋਂ ਡਾਇਰੈਕਟ ਕੀਤੀ ਹੋਈ “ਇਕਾਨੀ” ਤੇ “ਸਾਂਝ ਦਿਲਾਂ ਦੀ” । ਮੁਕੇਸ਼ ਗੌਤਮ ਵਲੋਂ ਡਾਇਰੈਕਟ ਕੀਤੀ ਇਕ ਦਸਤਾਵੇਜ਼ੀ ਫਿਲਮ “ਹੀਰ ਵਾਰਸ ਸ਼ਾਹ”, ਵਿਚ ਰੀਆ ਸਿੰਘ ਨੇ ਹੀਰ ਦੇ ਕਿਰਦਾਰ ਦੀ ਭੂਮਿਕਾ ਬੜੀ ਬਾਖ਼ੂਬੀ ਨਿਭਾਹੀ । ਰੀਆ ਨੇ ਜਲੰਧਰ ਦੂਰ ਦਰਸ਼ਨ ਕੇਂਦਰ ਉਤੋਂ ਭਰੂਣ ਹਤਿਆ ਉਤੇ ਇਕ ਮੂਵੀ ਵਿਚ ਵੀ ਇਕ ਕਿਰਦਾਰ ਦਾ ਰੋਲ ਅਦਾ ਕੀਤਾ । ਚੇਤੇ ਰਹੇ ਕਿ ਇਸ ਫਿਲਮ ਨੂੰ ਕੌਮੀ ਸਨਮਾਨ ਹਾਸਲ ਹੋਇਆ ਸੀ । ਇਸਤੋਂ ਬਾਅਦ ਰੀਆ ਨੇ 2011 ਵਿਚ “ਜਿਹਨੇ ਮੇਰਾ ਦਿਲ ਲੁਟਿਆ” ਵਿਚ ਪਿੰਕੀ ਮੋਗੇ ਵਾਲੀ ਦੇ ਕਿਰਦਾਰ ਦੀ ਭੂਮਿਕਾ ਨਿਭਾਹੀ ਤੇ ਫੇਰ ਅਮਿਤੋਜ ਮਾਨ ਵਲੋਂ ਡਾਇਰੈਕਟ ਕੀਤੀ ਸਨੀ ਦਿਓਲ ਦੀ ਮੂਵੀ “ਕਾਫ਼ਿਲਾ” ਵਿਚ ਵੀ ਕੰਮ ਕੀਤਾ । ਸਫ਼ਲਤਾ ਆਪਣੇ ਆਪ ਕਦਮ ਚੁੰਮਦੀ ਗਈ ਤੇ ਕੁਝ ਹੋਰ ਪੰਜਾਬੀ ਫਿਲਮਾਂ ਵਿਚ ਸ਼ਾਨਦਾਰ ਰੋਲ ਅਦਾ ਕੀਤੇ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: “ਵਾਹਘਾ”, “ਓਇ ਹੋਇ ਪਿਆਰ ਹੋ ਗਿਆ”, “ਤੂੰ ਮੇਰਾ 22 ਮੈਂ ਤੇਰਾ 22” ਤੇ “ਇਹ ਤੇਰਾ ਅਪਮਾਨ”।

ਰੀਆ ਨੇ ਉਸਤੋਂ ਬਾਅਦ ਹੁਣ ਤਕ ਬੜੇ ਪ੍ਰਸਿਧ ਨਾਟਕਾਂ “ਨਾਟੀ ਬਾਬਾ ਇਨ ਟਾਊਨ” ਤੇ ਬੀਨੂ ਢਿਲੋਂ ਵਲੋਂ ਡਾਇਰੈਕਟ ਕੀਤਾ “ਐਨ.ਆਰ.ਆਈ. (ਨਹੀਂ ਰਹਿਣਾ ਇੰਡੀਆ)” ਵਿਚ ਸ਼ਾਨਦਾਰ ਤੇ ਸਫ਼ਲ ਭੂਮਕਾ ਨਿਭਾਹੀਆਂ । ਇਹ ਨਾਟਕ ਬਾਕਾਇਦਾ ਅਮਰੀਕਾ, ਕਨੇਡਾ, ਅਸਟਰੇਲੀਆ, ਨੀਊਜ਼ੀਲੈਂਡ ਤੇ ਮਲੇਸ਼ੀਆ ਦੇ ਬਹੁਤ ਸਾਰੇ ਅਹਿਮ ਸ਼ਹਿਰਾਂ ਵਿਚ ਦਿਖਾਇਆ ਗਿਆ । ਮਾਣਯੋਗ ਪਾਰਲੀਮੈਂਟੇਰੀਅਨ ਭਗਵੰਤ ਮਾਨ ਦੇ ਇਕ ਡਰਾਮੇ “ਜਸਟ ਲਾਫ਼ ਬਾਕੀ ਮਾਫ਼” ਵਿਚ ਵੀ ਕੰਮ ਕੀਤਾ ।  ਇਸਦੇ ਨਾਲ ਹੀ ਐਮ.ਐਚ. 1 ਵਾਸਤੇ “ਹਸਦੇ ਹਸਾਉਂਦੇ ਰਹੋ” ਵਿਚ ਵੀ ਕੰਮ ਕੀਤਾ ।

ਕੁਝ ਨਿਜੀ ਸੁਆਲਾਂ ਦੀ ਝੜੀ ਵਿਚ ਜਦ ਮੈਂ ਉਸਨੂੰ ਉਸਦੇ ਸੁਪਨਿਆਂ ਦੇ ਰਾਜਕੁਮਾਰ ਬਾਰੇ ਪੁਛਿਆ, ਤਾਂ ਹੱਸ ਕੇ ਕਹਿਣ ਲਗੀ, “ਵਿਆਹ ਦਾ ਲੱਡੂ, ਜੋ ਖਾਵੇ ਉਹ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ”। ਪਰ ਨਾਲ ਹੀ ਸੰਜੀਦਗੀ ਨਾਲ ਕਹਿਣ ਲਗੀ, “ਹਾਂ, ਉਸ ਰਾਜਕੁਮਾਰ ਦੇ ਸੁਪਨੇ ਸਿਰਜਦੀ ਹਾਂ, ਜਿਹੜਾ ਮੈਨੂੰ ਹਸਾ ਸਕੇ, ਖੁਸ਼ ਰੱਖ ਸਕੇ, ਗੁਣਵਾਨ ਹੋਵੇ ਤੇ ਸੁਹਣਾ ਸੁਨੱਖਾ ਵੀ ਹੋਵੇ । ਸ਼ਾਦੀ ਭਾਵੇਂ ਆਪਣੀ ਪਸੰਦ ਦੀ ਹੋਵੇ ਜਾਂ ਮਾਪਿਆਂ ਦੀ ਪਸੰਦਗੀ ਦੀ, ਪਰ ਰਿਸ਼ਤਿਆਂ ਦੀ ਸਾਂਝ ਵਿਚ ਆਪਸੀ ਪਿਆਰ, ਇਤਬਾਰ, ਸਤਿਕਾਰ ਤੇ ਇਕ ਦੂਜੇ ਨੂੰ ਸਮਝਣਾ ਬੜਾ ਜ਼ਰੂਰੀ ਹੈ । ਵੈਸੇ ਹਾਲ ਦੀ ਘੜੀ ਉਸਦੀ ਜ਼ਿੰਦਗੀ ਵਿਚ ਉਸਦਾ ਸੁਪਨਿਆਂ ਦਾ ਰਾਜਾ ਕੋਈ ਵੀ ਨਹੀਂ ਹੈ ।

ਜਦ ਮੈਂ ਪੁਛਿਆ ਕਿ “ਐਕਟਿੰਗ ਵਿਚ ਰੀਆ ਤੇਰੀ ਪ੍ਰੇਰਨਾ ਦਾ ਸਰੋਤ ਕੌਣ ਹੈ?” ਤਾਂ ਉਸਨੇ ਤੁਰਤ ਜੁਆਬ ਦਿਤਾ, “ਮਾਧੁਰੀ ਦੀਖਸ਼ਿਤ”। ਮੈਂ ਅਗੋਂ ਹੱਸ ਕੇ ਕਿਹਾ, “ਮੇਰੀ ਜਾਚੇ ਤੂੰ ਤਾਂ ਮਧੂਬਾਲਾ ਤੋਂ ਟੱਪੀ ਹੋਈ ਹੈਂ”। ਪਹਿਰਾਵੇ ਵਲੋਂ ਬਿਨਾਂ ਪੁਛਿਆਂ ਦਸਣ ਲਗੀ ਕਿ ਮੈਨੂੰ ਪਛਮੀ ਪਹਿਰਾਵਾ ਪਾਉਣਾ ਚੰਗਾ ਲਗਦਾ ਹੈ ।

ਅਖ਼ੀਰ ਵਿਚ ਉਸਨੇ ਆਪਣੇ ਦਿਲ ਦੀ ਗਲ ਕਹਿੰਦਿਆਂ ਦਸਿਆ ਕਿ ਉਹ ਸਾਰੀ ਦੁਨੀਆਂ ਦੇ ਦਿਲਾਂ ਉਤੇ ਰਾਜ ਕਰਨਾ ਚਾਹੁੰਦੀ ਹੈ ।

ਡਾ. ਜਸਵੰਤ ਸਿੰਘ ਨੇਕੀ ਸਦੀਵੀ ਵਿਛੋੜਾ ਦੇ ਗਏ!!
ਗੁਰਮੁਖ ਜਨਮੁ ਸਵਾਰਿ ਦਰਗਹ ਚਲਿਆ ॥

ਸਚੀ ਦਰਗਹ ਜਾਇ ਸਚਾ ਪਿੜ ਮਲਿਆ ॥

………….. ਤੇ ਉਹ ਗੁਰਮੁਖ ਆਪਣਾ ਜਨਮੁ ਸਵਾਰਿ ਕੇ ਸੱਚ ਮੁਚ ਉਚੀ ਦਰਗਹ ਚਲਾ ਗਿਆ ਹੈ ਤੇ ਸਾਨੂੰ ਸਦਾ ਲਈ ਛੱਡ ਕੇ ਟੁਰ ਗਿਆ ਹੈ । ਉਸਨੇ ਸਚੀ ਦਰਗਹ ਪਹੁੰਚ ਕੇ ਸੱਚ ਦਾ ਪਿੜ ਵੀ ਮਲ ਲਿਆ ਹੈ । ਉਨ੍ਹਾਂ ਬਾਹੇ ਮੈਂ ਇਹ ਵੀ ਕਹਿ ਸਕਦਾ ਹਾਂ, “ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ”॥ ਉਹ ਹੁਣ ਉਸ ਵਤਨੀਂ ਪਹੁੰਚ ਗਿਆ ਹੈ, ਜਿਥੋਂ ਮੁੜ ਕਦੇ ਕੋਈ ਵਾਪਸ ਨਹੀਂ ਆਉਂਦਾ । ਮੇਰਾ ਉਨ੍ਹਾਂ ਨਾਲ ਰਿਸ਼ਤਾ ਇਕ ਰੱਬੀ ਜੇਹਾ ਰਿਸ਼ਤਾ ਸੀ । ਉਹ ਮੇਰੇ ਸਰਬਰਾਹ ਸਨ, ਪੱਥ ਪ੍ਰਦਰਸ਼ਕ ਸਨ, ਜਾਂ ਇਉਂ ਕਹਿ ਲਵੋ ਕਿ ਜੋ ਮੇਰੀ ਅੱਜ ਟੁਟੀ ਫੁਟੀ ਪਹਿਚਾਣ ਬਣੀ ਹੋਈ ਹੈ, ਜੋ ਮੇਰੀ ਨਿਮਾਣੀ ਜੇਹੀ ਹਸਤੀ ਹੈ, ਇਹ ਸਾਰੀ ਉਨ੍ਹਾਂ ਦੀ ਹੀ ਬਦੌਲਤ ਹੈ । ਇਸਨੂੰ ਘੜਨ, ਸੰਵਾਰਨ ਤੇ ਤਰਾਸ਼ਨ ਵਾਲੇ ਤੇ ਪਹਿਲ ਕਦਮੀ ਕਰਨ ਵਾਲੇ ਉਹੀ ਸਨ ।

ਮੈਂ ਗੱਲ ਕਰ ਰਿਹਾ ਹਾਂ ਡਾਕਟਰ ਜਸਵੰਤ ਸਿੰਘ ਨੇਕੀ ਵੀਰ ਜੀ ਦੀ । ਉਮਰ ਵਿਚ ਉਹ ਮੇਰੇ ਨਾਲੋਂ 14 ਸਾਲ ਵਡੇਰੇ ਸਨ, ਪਰ ਵਿਦਵਤਾ, ਅਕਾਦਮਿਕ ਖੇਤਰ, ਪ੍ਰਾਪਤੀਆਂ, ਲਭਤਾਂ ਆਦਿ ਦੇ ਖੇਤਰ ਵਿਚ ਉਹ ਮੇਰੀਆਂ ਕਈ ਪੀੜ੍ਹੀਆਂ ਤੋਂ ਵੀ ਵੱਡੀ ਉਮਰ ਦੇ ਸਨ । ਜਿਵੇਂ ਮੁਹਾਵਰਾ ਵਰਤਿਆ ਜਾਂਦਾ ਹੈ, “ਅਕਲ ਵੱਡੀ ਕਿ ਭੈਂਸ”। ਅਕਲ ਵਿਚ ਉਨ੍ਹਾਂ ਦਾ ਕੱਦ ਐਵਰਸਟ ਪਰਬਤ ਜਿਡਾ ਉਚਾ ਸੀ । ਵੈਸੇ ਕੱਦ ਵਿਚ ਵੀ ਉਹ ਲੰਬੇ ਹੀ ਸਨ । ਉਹ ਰੌਸ਼ਨ ਦਿਮਾਗ਼ ਸਨ । ਡਾਕਟਰ ਜਸਵੰਤ ਸਿੰਘ ਨੇਕੀ ਦਾ ਜਨਮ ਕੋਇਟਾ, ਬਲੋਚਿਸਤਾਨ, ਜੋ ਅੱਜ ਕੱਲ ਪਾਕਿਸਤਾਨ ਵਿਚ ਹੈ, ਵਿਚ 27 ਅਗਸਤ 1925 ਨੂੰ ਹੋਇਆ ਸੀ । ਉਹ ਕੋਇਟਾ ਵਿਚ ਹੀ ਖਾਲਸਾ ਹਾਈ ਸਕੂਲ ਦੇ ਵਿਦਿਆਰਥੀ ਸਨ, ਜਿਥੇ ਮੇਰੇ ਪਾਪਾ ਜੀ ਸ: ਨਰਿੰਦਰ ਸਿੰਘ ਸੋਚ, ਜਿਨ੍ਹਾਂ ਨੇ ਪੰਜਾਬੀ ਤੇ ਗੁਰਮਤ ਸਾਹਿਤ ਨੂੰ ਤਕਰੀਬਨ 80 ਤੋਂ ਵੱਧ ਕਿਤਾਬਾਂ ਦਿਤੀਆਂ ਹਨ, ਪੰਜਾਬੀ ਤੇ ਧਰਮ ਦੇ ਅਧਿਆਪਕ ਸਨ । ਡਾਕਟਰ ਜਸਵੰਤ ਸਿੰਘ ਨੇਕੀ, ਜੋ ਉਸ ਸਮੇਂ ਜਸਵੰਤ ਸਿੰਘ ਸੇਠੀ ਦੇ ਨਾਮ ਨਾਲ ਜਾਣੇ ਜਾਂਦੇ ਸਨ, ਮੇਰੇ ਪਾਪਾ ਜੀ ਦੇ ਪਸੰਦੀਦਾ ਸ਼ਾਗਿਰਦ ਸਨ ਤੇ ਮੇਰੇ ਪਾਪਾ ਜੀ ਵੀ ਜਸਵੰਤ ਸਿੰਘ ਸੇਠੀ ਦੇ ਪਸੰਦੀਦਾ ਉਸਤਾਦ ਸਨ । ਇਸ ਗੱਲ ਦਾ ਜ਼ਿਕਰ ਨੇਕੀ ਵੀਰ ਜੀ ਨੇ ਆਪਣੀ ਇਕ ਰਚਿਤ ਪੁਸਤਕ, “ਜਿਨ੍ਹਾ ਦਿਸੰਦੜ੍ਹਿਆ ਦੁਰਮਤਿ ਵੰਞੈ” ਵਿਚ ਖ਼ੁਦ ਕੀਤਾ ਹੈ । ਇਤਫ਼ਾਕ ਇਹ ਹੋਇਆ ਕਿ ਮੇਰੀ ਪੈਦਾਇਸ਼ ਵੀ ਕੋਇਟਾ ਸ਼ਹਿਰ ਵਿਚ 1938 ਵਿਚ ਹੀ ਹੋਈ । ਇਸ ਪੱਖੋਂ ਅਸੀਂ ਦੋਵੇਂ ਹਮ-ਵਤਨੀ ਵੀ ਬਣ ਗਏ । ਮੈਨੂੰ ਕਈ ਵਾਰ ਮੇਰੀ ਮਿਤ੍ਰ ਮੰਡਲੀ ਦੇ ਲੋਕ ਪੁਛਦੇ ਸਨ ਕਿ ਤੁਸੀਂ ਨੇਕੀ ਸਾਹਿਬ ਨੂੰ ਕਦ ਤੋਂ ਜਾਣਦੇ ਹੋ । ਤਾਂ ਮੇਰਾ ਜੁਆਬ ਹੁੰਦਾ ਸੀ, “ਤਦ ਤੋਂ ਜਦ ਤੋਂ ਮੈਂ ਆਪਣੇ ਆਪਨੂੰ ਵੀ ਪਛਾਣਦਾ ਨਹੀਂ ਸੀ, ਨੇਕੀ ਵੀਰ ਜੀ ਤਦ ਤੋਂ ਮੈਨੂੰ ਜਾਣਦੇ ਸਨ”। ਕਿਉਂਕਿ ਜੰਮਦਿਆਂ ਤਾਂ ਕਿਸੇ ਨੂੰ ਵੀ ਆਪਣੇ ਆਪ ਦੀ ਹੋਸ਼ ਨਹੀਂ ਹੁੰਦੀ, ਪਰ ਜਿਨ੍ਹਾਂ ਦੇ ਹੱਥਾਂ ਵਿਚ ਮੈਂ ਵੱਡਾ ਹੋਇਆ ਹੋਵਾਂ, ਪਲਿਆ ਤੇ ਜੁਆਨੀ ਦੀਆਂ ਦਹਿਲੀਜ਼ਾਂ ਤੇ ਪੈਰ ਧਰਿਆ ਹੋਵੇ, ਵਿਆਹਿਆ ਗਿਆ ਤੇ ਫੇਰ ਬਾਪ ਵੀ ਬਣਿਆ ਹੋਵਾਂ, ਉਸਨੂੰ ਤਾਂ ਉਸਦੇ ਪੋਤੜਿਆਂ ਦਾ ਵੀ ਪਤਾ ਹੁੰਦਾ ਹੈ । ਕੁਝ ਇਹੋ ਜਿਹਾ ਹੀ ਸਕੂਨ ਵਾਲਾ ਰਿਸ਼ਤਾ ਹੈ ਮੇਰਾ ਨੇਕੀ ਵੀਰ ਜੀ ਨਾਲ ।

ਕਈ ਰਿਸ਼ਤੇ ਖੂਨ ਦੇ ਹੁੰਦੇ ਹਨ ਤੇ ਕੁਝ ਰਿਸ਼ਤੇ ਦਰਗਾਹੀ ਬਣ ਜਾਂਦੇ ਹਨ । ਸਾਡੇ ਸਾਰੇ ਪਰਿਵਾਰ ਦਾ ਰਿਸ਼ਤਾ ਨੇਕੀ ਵੀਰ ਜੀ ਨਾਲ ਮੁੱਢ ਕਦੀਮ ਤੋਂ ਹੀ ਇਸ ਕਿਸਮ ਦਾ ਬਣ ਗਿਆ ਸੀ, ਜਿਸਨੂੰ ਅਖਰਾਂ ਦਾ ਰੂਪ ਨਹੀਂ ਦਿਤਾ ਜਾ ਸਕਦਾ, ਸਿਰਫ਼ ਅਨੁਭਵ ਹੀ ਕੀਤਾ ਜਾ ਸਕਦਾ ਹੈ । ਮੇਰੇ ਬੀਬੀ ਜੀ ਦਾ ਦਿਹਾਂਤ ਮਈ 1992 ਨੂੰ ਅੰਮ੍ਰਿਤਸਰ ਵਿਚ ਹੋਇਆ । ਉਨ੍ਹਾਂ ਨੇ ਮੇਰੇ ਪਾਪਾ ਜੀ ਸ: ਨਰਿੰਦਰ ਸਿੰਘ ਸੋਚ ਨੂੰ 28 ਮਈ 1992 ਨੂੰ ਇਕ ਧਰਵਾਸ ਵਾਲੀ ਚਿਠੀ ਲਿਖੀ, ਜੋ ਮੇਰੇ ਪਾਸ ਅੱਜ ਵੀ ਮਹਿਫ਼ੂਜ਼ ਹੈ । ਉਸ ਵਿਚੋਂ ਕੁਝ ਅੰਸ਼ ਮੈਂ ਆਪਣੇ ਪਿਆਰੇ ਪਾਠਕਾਂ ਨਾਲ ਹੂ-ਬ-ਹੂ ਸਾਂਝੇ ਕਰਾਂਗਾ । ਉਹ ਲਿਖਦੇ ਹਨ, “

ਰਿਸ਼ਤੇ ਖੂਨ ਦੇ ਵੀ ਹੁੰਦੇ ਹਨ, ਉਹ ਵੀ ਬੜੇ ਬਲਵਾਨ ਹੁੰਦੇ ਹਨ । ਪਰ ਜੋ ਰਿਸ਼ਤੇ ਦਰਗਾਹੀ ਹੁੰਦੇ ਹਨ, ਉਹਨਾਂ ਦੀ ਗੱਲ ਹੀ ਨਿਰਾਲੀ ਹੁੰਦੀ ਹੈ । ਸਾਨੂੰ ਜੋ ਪਿਆਰ ਬੀਬੀ ਪਾਸੋਂ ਮਿਲਿਆ ਉਸਦੀ ਆਪਣੀ ਹੀ ਅਨੋਖੀ ਖੁਸ਼ਬੂ ਸੀ । ਮੈਂ ਨਹੀਂ ਮੰਨਦਾ ਬੀਬੀ ਅੱਜ ਸਾਡੇ ਪਾਸ ਨਹੀਂ । ਦਰਗਾਹੀ ਰਿਸ਼ਤੇ ਤਾਂ ਸਦੀਵਕਾਲੀ ਹੁੰਦੇ ਹਨ”।

ਖੂਨ ਦੇ ਰਿਸ਼ਤੇ ਵਜੋਂ ਅਸੀਂ ਚਾਰ ਭਰਾ ਅਤੇ ਇਕ ਭੈਣ ਸੀ । ਸੱਭ ਤੋਂ ਵੱਡਾ ਭਰਾ ਰਾਜਿੰਦਰ ਸਿੰਘ ਛੋਟੀ ਉਮਰੇ ਲਖਨਊ ਗਿਆ ਤੇ 7 ਮਹੀਨਿਆਂ ਦੀ ਉਮਰ ਵਿਚ ਹੀ ਬਾਂਹ ਛੁਡਾ ਕੇ ਖਿਸਕ ਗਿਆ ਤੇ ਮੁੜ ਕਦੇ ਨਾ ਪਰਤਿਆ ਤੇ ਫੇਰ ਸਭ ਤੋਂ ਛੋਟਾ ਭਰਾ ਗੁਰਸ਼ਰਨ ਸਿੰਘ ਭਰ ਜੁਆਨੀ ਦੀ ਉਮਰੇ ਹਸਦਾ ਖੇਡਦਾ ਘਰੋਂ ਮੁੜ ਕਦੇ ਨਾ ਆਉਣ ਦਾ ਵਾਅਦਾ ਕਰਕੇ ਹੱਥਾਂ ਵਿਚੋਂ ਕਿਰਕ ਗਿਆ ਤੇ ਫੇਰ ਵਾਪਸ ਨਹੀਂ ਆਇਆ । ਦਰਗਾਹੀ ਰਿਸ਼ਤਿਆਂ ਵਿਚ ਮੇਰੇ ਬੀਬੀ ਜੀ ਨੇ ਨੇਕੀ ਵੀਰ ਜੀ ਨੂੰ ਪੁੱਤਰ ਮੰਨਿਆ ਹੋਇਆ ਸੀ ਤੇ ਨੇਕੀ ਵੀਰ ਜੀ ਨੇ ਵੀ ਮੇਰੀ ਅੰਮੜੀ ਨੂੰ ਮਾਂ ਤੋਂ ਵੱਧ ਜਾਣਿਆ ਹੋਇਆ ਸੀ । ਦੋਹਾਂ ਨੇ ਇਸ ਰਿਸ਼ਤੇ ਨੂੰ ਆਪਣੇ ਆਖ਼ਰੀ ਸਾਹਾਂ ਤੀਕ ਤੋੜ ਨਿਭਾਹਿਆ ।

ਇਸ ਦਰਗਾਹੀ ਰਿਸ਼ਤੇ ਦੀ ਮਿਸਾਲ ਇਹ ਹੈ ਕਿ ਜਦ ਮੇਰੇ ਵਡੇ ਵੀਰ ਹਰਭਜਨ ਸਿੰਘ ਸੋਚ ਦਾ 1965 ਵਿਚ ਅਨੰਦ ਕਾਰਜ ਹੋਇਆ ਤੇ ਫੇਰ ਮੇਰਾ ਅਨੰਦ ਕਾਰਜ 1966 ਵਿਚ ਹੋਇਆ, ਤਾਂ ਸਾਡੇ ਦੋਹਾਂ ਦੀਆਂ ਸ਼ਾਦੀਆਂ ਦੇ ਕਾਰਡਾਂ ਉਤੇ ਭਰਾਵਾਂ ਦੇ ਨਾਵਾਂ ਵਿਚ ਡਾਕਟਰ ਜਸਵੰਤ ਸਿੰਘ ਨੇਕੀ ਦਾ ਨਾਮ ਸੱਭ ਤੋਂ ਉਪਰ ਹੁੰਦਾ ਸੀ । ਇਹ ਬੇਹਦ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਇਹ ਦਰਗਾਹੀ ਰਿਸ਼ਤਾ ਅੱਜ ਤਕ ਬਣਿਆ ਹੋਇਆ ਹੈ । ਨੇਕੀ ਵੀਰ ਜੀ ਦੇ ਬੱਚਿਆਂ ਨਾਲ ਅੱਜ ਵੀ ਮੇਰੀ ਸਾਂਝ ਆਪਣੇ ਬੱਚਿਆਂ ਤੋਂ ਕਿਸੇਤਰ੍ਹਾਂ ਵੀ ਘੱਟ ਨਹੀਂ ਹੈ । ਉਨ੍ਹਾਂ ਦੇ ਦੁੱਖ ਸੁੱਖ ਮੇਰੇ ਦੁੱਖ ਸੁੱਖ ਹੁੰਦੇ ਹਨ ।

ਹੁਣ ਦਰਗਾਹੀ ਰਿਸ਼ਤੇ ਤੋਂ ਹੱਟ ਕੇ ਮੈਂ ਪਾਠਕਾਂ ਨਾਲ ਇਹ ਸਾਂਝ ਪਾਉਣੀ ਚਾਹਵਾਂਗਾ ਕਿ ਮੇਰੀ ਪਤਰਕਾਰੀ ਵਾਲੀ ਜ਼ਿੰਦਗੀ ਵਿਚ ਡਾਕਟਰ ਜਸਵੰਤ ਸਿੰਘ ਨੇਕੀ ਨੇ ਕਿਹੜੀ ਤੇ ਕਿਵੇਂ ਅਹਿਮ ਭੂਮਿਕਾ ਨਿਭਾਈ ਤੇ ਮੇਰੀ ਜ਼ਿੰਦਗੀ ਵਿਚ ਇਹ ਮੋੜ ਕਿਥੋਂ, ਕਿਵੇਂ ਤੇ ਕਦੋਂ ਸ਼ੁਰੂ ਹੋਇਆ । ਇਹ ਗਲ ਤਕਰੀਬਨ 1960 ਦੀ ਹੈ, ਜਦ ਡਾਕਟਰ ਨੇਕੀ ਵੀਰ ਜੀ ਵੀ.ਜੇ. ਹਸਪਤਾਲ ਤੇ ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਮਨੋਚਕਿਤਸਾ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਹੁੰਦੇ ਸਨ । ਨਾਲ ਦੇ ਨਾਲ ਉਹ ਚੀਫ਼ ਖ਼ਾਲਸਾ ਦੀਵਾਨ ਦੀਆਂ ਸਰਗਰਮੀਆਂ ਵਿਚ ਵੀ ਕਾਫ਼ੀ ਸਰਗਰਮ ਸਨ । ਉਹ ਉਸ ਸਮੇਂ ਚੀਫ਼ ਖ਼ਾਲਸਾ ਦੀਵਾਨ ਦੇ ਹਫ਼ਤਾਵਾਰੀ ਅਖ਼ਬਾਰ, “ਖ਼ਾਲਸਾ ਐਡਵੋਕੇਟ” ਦੇ ਮੈਂਬਰ ਇਨਚਾਰਜ ਵੀ ਸਨ । ਅਸਿਸਟੈਂਟ ਐਡੀਟਰ ਦੀ ਆਸਾਮੀ ਖਾਲੀ ਹੋਈ ਤਾਂ ਉਨ੍ਹਾਂ ਨੇ ਮੈਨੂੰ ਉਸ ਵਿਚ ਕੰਮ ਕਰਨ ਦਾ ਖੁਸ਼ਨਸੀਬ ਮੌਕਾ ਦਿਤਾ । ਨਾਲ ਦੀ ਨਾਲ ਇਹ ਵੀ ਕਿਹਾ ਕਿ ਮੈਂ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਲਿਖਾਂ, ਤਾਂ ਕਿ ਉਹ ਮੈਨੂੰ ਮੇਹਰ ਸਿੰਘ ਰਵੇਲ ਦੀ ਜਗਹ ਇਕ ਦਿਨ ਚੀਫ਼ ਐਡੀਟਰ ਬਣਾ ਦੇਣ, ਪਰ ਮੈਂ 1962 ਵਿਚ ਪਤਰਕਾਰੀ ਦੇ ਖੇਤਰ ਵਿਚ ਹੋਰ ਕਿਸਮਤ ਅਜ਼ਮਾਉਣ ਲਈ ਚੰਡੀਗੜ੍ਹ ਟੁਰ ਗਿਆ । ਚੰਡੀਗੜ੍ਹ ਵਿਚ ਕਈ ਅਖ਼ਬਾਰਾਂ, ਰਸਾਲਿਆਂ ਵਿਚ ਕੰਮ ਕਰਨ ਪਿਛੋਂ 1965 ਵਿਚ ਪੰਜਾਬੀ ਦੇ ਸੱਭ ਤੋਂ ਪੁਰਾਣੇ ਸਪਤਾਹਿਕ ਅਖ਼ਬਾਰ “ਖ਼ਾਲਸਾ ਸਮਾਚਾਰ”, ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ 1899 ਵਿਚ ਅੰਮ੍ਰਿਤਸਰ ਤੋਂ ਜਾਰੀ ਕੀਤਾ ਸੀ, ਵਿਚ ਲੰਬਾ ਸਮਾਂ ਸੇਵਾ ਕੀਤੀ । ਲਿਖਣ ਪੜ੍ਹਣ ਦੀ ਕੁਝ ਜਾਗ ਤਾਂ ਮੈਨੂੰ ਮੇਰੇ ਪਾਪਾ ਜੀ ਨੇ ਬੱਚਪਨ ਤੋਂ ਹੀ ਲਾ ਦਿਤੀ ਸੀ ਤੇ ਰਹਿੰਦੀ ਖੂੰਹਦੀ ਕਸਰ ਨੇਕੀ ਵੀਰ ਜੀ ਨੇ ਪਿਉਂਦ ਲਾ ਕੇ ਪੂਰੀ ਕਰ ਦਿਤੀ ਸੀ । ਅੱਜ ਉਸੇ ਦੇ ਬਲ ਬੂਤੇ ਮੈਂ ਥੋੜੀ ਜੇਹੀ ਕਲਮ ਉਠਾਉਣ ਜੋਗਾ ਤੇ ਕੋਰੇ ਕਾਗਜ਼ ਉਤੇ ਕਦੇ ਕਦੇ ਕੁਝ ਝਰੀਟਾਂ ਖਿਚਣ ਜੋਗਾ ਹੋਇਆ ਹਾਂ । ਮੇਰਾ ਕੋਟਾਣ ਕੋਟ ਪਰਨਾਮ ਹੈ ੳਸਨੂੰ ਜਿਸਦੀ ਬਦੌਲਤ ਮੈਂ ਕਾਸੇ ਜੋਗਾ ਹੋ ਸਕਿਆਂ ।

ਨੇਕੀ ਵੀਰ ਜੀ ਨਾਲ ਆਪਣੀਆਂ ਯਾਦਾਂ ਦੇ ਝਰੋਖਿਆਂ ਉਤੇ ਝਾਤ ਪਾਵਾਂ, ਤਾਂ ਏਨਾ ਕੁਝ ਕਹਿਣ ਨੂੰ ਹੈ ਮੇਰੇ ਕੋਲ ਕਿ ਕਹਿੰਦਿਆਂ ਕਹਿੰਦਿਆਂ ਮੇਰੇ ਬੋਲ ਮੁੱਕ ਜਾਣਗੇ, ਗਲਾ ਖੁਸ਼ਕ ਹੋ ਜਾਵੇਗਾ, ਜੀਭਾ ਛਿਥੀ ਪੈ ਜਾਵੇਗੀ, ਸਰੋਤੇ ਸੁਣ ਸੁਣ ਥੱਕ ਜਾਣਗੇ, ਕਲਮਾਂ ਵਿਚੋਂ ਸਿਆਹੀਆਂ ਸੁੱਕ ਜਾਣਗੀਆਂ, ਥਹੀਆਂ ਦੀਆਂ ਥਹੀਆਂ ਕਾਗਜ਼ਾਂ ਦੀਆਂ ਥੁੜ ਜਾਣਗੀਆਂ, ਪਰ ਯਾਦਾਂ ਦਾ ਬੇਰੋਕ ਹੜ ਫੇਰ ਵੀ ਆਪਣੇ ਵਹਿਣ ਵਿਚ ਵਗਦੇ ਤੁਰੇ ਜਾਣਗੇ ।

ਇਕ ਵਾਕਿਆਤ ਬੇਹਦ ਦਿਲਚਸਪ ਹੈ । ਗਲ ਭਾਵੇਂ ਪੁਰਾਣੀ ਹੈ, ਪਰ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸੀ । ਨੇਕੀ ਸਾਹਿਬ ਨੇ ਕੁਝ ਸਿਆਸੀ ਕਾਰਨਾਂ ਕਰਕੇ ਪੀ.ਜੀ.ਆਈ. ਦੀ ਡਾਇਰੈਕਟਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਤੇ ਉਨ੍ਹਾਂ ਪਾਸ ਕੋਈ ਹੋਰ ਨੌਕਰੀ ਵੀ ਨਹੀਂ ਸੀ । ਬਾਦਲ ਨੂੰ ਪਤਾ ਸੀ ਕਿ ਨੇਕੀ ਹੁਰੀਂ ਹਰਿਆਨਾ ਤੇ ਇੰਦਰਾ ਗਾਂਧੀ ਸਰਕਾਰ ਦੇ ਨਜ਼ਲੇ ਦੇ ਸ਼ਿਕਾਰ ਹੋਏ ਹੋਏ ਹਨ, ਇਸ ਲਈ ਉਸਨੇ ਨੇਕੀ ਹੁਰਾਂ ਨੂੰ ਪੁਛਿਆ ਕਿ ਤੁਹਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਾ ਦੇਈਏ? ਬਜਾਏ ਇਸ ਦੇ ਕਿ ਉਹ ਉਛਲ ਕੇ ਹਾਂ ਕਰ ਦਿੰਦੇ, ਉਨ੍ਹਾਂ ਨੇ ਬਾਦਲ ਨੂੰ ਪਲਟਾ ਕੇ ਦੋ ਸ਼ਰਤਾਂ ਰੱਖ ਦਿਤੀਆਂ । ਇਕ ਸ਼ਰਤ ਇਹ ਕਿ ਜਦ ਵੀ ਮੈਂ ਯੂਨੀਵਰਸਿਟੀ ਦੀ ਬਿਹਤਰੀ ਲਈ ਤੁਹਾਡੇ ਕੋਲ ਕਿਸੇ ਕੰਮ ਲਈ ਆਵਾਂ, ਤਾਂ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ ਤੇ ਯੂਨੀਰਸਿਟੀ ਦੇ ਭਲੇ ਲਈ ਹਰ ਉਚਿਤ ਗਰਾਂਟ ਜਾਰੀ ਕਰੋਗੋ । ਦੂਜੀ ਸ਼ਰਤ ਇਹ ਕਿ ਜਦ ਤੁਸੀਂ ਮੇਰੇ ਕੋਲ ਕਿਸੇ ਅਕਾਦਮਿਕ ਜਾਂ ਪ੍ਰਬੰਧਕੀ ਕੰਮ ਵਿਚ ਸਿਫ਼ਾਰਸ਼ਾਂ ਲੈ ਕੇ ਆਓਗੇ, ਤਾਂ ਜ਼ਰੂਰੀ ਨਹੀਂ ਕਿ ਮੈਂ ਤੁਹਾਡੀ ਕੋਈ ਗਲ ਮੰਨਾਂ । ਪਰ ਇਤਫ਼ਾਕ ਦੀ ਗਲ  ਇਹ ਹੋਈ ਕਿ ਨੇਕੀ ਵੀਰ ਜੀ ਨੂੰ ਉਨ੍ਹੀ ਦਿਨੀਂ ਹੀ ਵਰਲਡ ਹੈਲਥ ਆਰਗਨਾਈਜ਼ੇਸ਼ਨ  ਵਲੋਂ ਤਨਜ਼ਾਨੀਆ ਵਿਚ ਤਾਇਨਾਤ ਕਰ ਦਿਤਾ ਗਿਆ ਤੇ ਉਹ ਡਿਪਲੋਮੈਟ ਬਣ ਕੇ ਤਨਜ਼ਾਨੀਆ ਲਈ ਰਵਾਨਾ ਹੋ ਗਏ । ਇਸ ਘਟਨਾ ਉਤੇ ਰੱਬ ਨੂੰ ਮੰਨਣ ਵਾਲੇ ਨੇਕੀ ਵੀਰ ਜੀ ਦਾ ਇਹ ਕਹਿਣਾ ਸੀ, “ਪ੍ਰਮਿੰਦਰ, ਮੇਰੇ ਆਪਣੇ ਬਣਾਏ ਹੋਏ ਸਾਰੇ ਮਨਸੂਬੇ ਮੇਰੇ ਗੁਰੂ ਦੇ ਮੇਰੇ ਪ੍ਰਤੀ ਬਣਾਏ ਹੋਏ ਮਨਸੂਬਿਆਂ ਤੋਂ ਕਿਤੇ ਹੇਚ ਨੇ । ਉਸ ਵਲੋਂ ਬਣਾਈਆਂ ਸਾਰੀਆਂ ਯੋਜਨਾਵਾਂ ਵਧੀਆ ਹੀ ਨਹੀਂ, ਸਗੋਂ ਬੇਹਤਰੀਨ ਵੀ ਹੁੰਦੀਆਂ ਨੇ”। ਇਸ ਕਿਸਮ ਦਾ ਉਚਾ ਤੇ ਸੁਚਾ ਨਿਸਚਾ ਸੀ ਡਾਕਟਰ ਨੇਕੀ ਵੀਰ ਦਾ ਆਪਣੇ ਗੁਰੂ ਪ੍ਰਤੀ ।

ਬਹੁਤੇ ਲੋਕਾਂ ਨੇ ਨੇਕੀ ਵੀਰ ਜੀ ਨੂੰ ਇਕ ਗੰਭੀਰ ਵਿਅਕਤੀ ਦੇ ਤੌਰ ਉਤੇ ਹੀ ਵੇਖਿਆ ਹੈ, ਜਿਹੜਾ ਕਿ ਸ਼ਾਇਦ ਉਨ੍ਹਾਂ ਦੇ ਕਿਤੇ ਮੁਤਾਬਕ ਠੀਕ ਹੀ ਹੋਵੇਗਾ । ਪਰ ਮੈਂ ਉਨ੍ਹਾਂ ਨੂੰ ਆਪਣੇ ਮੁਢਲੇ ਬਚਪਨ ਤੋਂ ਜਾਂ ਇੰਞ ਕਹਿ ਲਵੋ ਕਿ ਆਪਣੀ ਹੋਸ਼ ਸੰਭਲਣ ਤੋਂ ਘਰ ਵਿਚ ਜਿਵੇਂ ਵਿਚਰਦੇ ਵੇਖਿਆ ਹੈ ਉਹ ਕਹਿਕਿਆਂ ਦੀਆਂ ਗੂੰਜਾਂ ਵਿਚ ਅਖੀਂ ਡਿਠਾ ਤੇ ਸੁਣਿਆ ਹੈ । ਜਦੋਂ ਉਹ ਘਰ ਆ ਜਾਂਦੇ ਸਨ ਤਾਂ ਸਾਡੇ ਘਰਾਂ ਦੀਆਂ ਖਾਮੋਸ਼ ਦੀਵਾਰਾਂ ਵੀ ਬੇਕਾਬੂ ਹੋ ਕੇ ਕਹਿਕੇ ਮਾਰ ਕੇ ਹਸਣ ਲਗ ਪੈਂਦੀਆਂ ਸਨ, ਹਾਸਿਆਂ ਦੇ ਛਣਕਾਟੇ ਵਜਣ ਲਗ ਪੈਂਦੇ ਸਨ । ਹਾਸਾ ਸੀ ਕਿ ਠਲਿਆਂ ਵੀ ਠਲ ਨਹੀਂ ਸੀ ਹੁੰਦਾ ।

ਜਾਪਦਾ ਹੈ ਅੱਜ ਉਨ੍ਹਾਂ ਦਾ ਸਦੀਵੀ ਵਿਛੋੜਾ ਮੈਥੋਂ ਮੇਰੇ ਸਾਰੇ ਹਾਸੇ ਖੋਹ ਕੇ ਲੈ ਗਿਆ ਹੈ । ਮਨ ਉਦਾਸ ਹੈ, ਵੈਰਾਗ ਵਿਚ ਹੈ, ਨੈਣਾਂ ਵਿਚ ਨੀਰ ਹੈ, ਇਕ ਘਾਟ ਜਿਹੀ ਮਹਿਸੂਸ ਹੋ ਰਹੀ ਹੈ, ਇਕ ਖਲਾਅ ਜੇਹਾ ਪੈਦਾ ਹੋ ਗਿਆ ਹੈ, ਜ਼ਿੰਦਗੀ ਵਿਚ ਜਿਵੇਂ ਇਕ ਖੜੋਤ ਆ ਗਈ ਹੋਵੇ । ਮੈਂ ਜਦ ਇਹ ਦੁਖਦਾਈ ਖ਼ਬਰ ਅੱਜ ਆਪਣੇ ਫੇਸਬੁਕ ਉਤੇ ਪਾਈ, ਤਾਂ ਮੇਰੀ ਸੱਭ ਤੋਂ ਛੋਟੀ ਬੇਟੀ ਕਿਰਨਜੋਤ ਕੌਰ ਸੋਚ ਨੇ ਮੇਰੇ ਦੁੱਖ ਨੂੰ ਮਹਿਸੂਸ ਕਰਦਿਆਂ ਲਿਖਿਆ, “ਇਹ ਸੁਣਕੇ ਬੇਹੱਦ ਦੁੱਖ ਹੋਇਆ ਹੈ । ਮੈਨੂੰ ਅਫ਼ਸੋਸ ਹੈ ਪਾਪਾ । ਮੈਨੂੰ ਪਤਾ ਹੈ ਕਿ ਉਹ ਤੁਹਾਡੇ ਵਾਸਤੇ ਕਿੰਨੀ ਅਹਿਮੀਅਤ ਰਖਦੇ ਸਨ”।

ਅੱਜ ਦੇ ਯੁਗ ਵਿਚ ਜੇ ਕਿਸੇ ਨੇ ਰੱਬ ਦੀ ਰਜ਼ਾ ਵਿਚ ਰਹਿਣ ਦੀ ਜਾਚ ਸਿਖਣੀ ਹੋਵੇ ਤਾਂ ਉਹ ਨੇਕੀ ਵੀਰ ਜੀ ਤੋਂ ਸਿਖੇ । ਇਥੇ ਉਨ੍ਹਾਂ ਦੇ ਹਡੀਂ ਦੋ ਵਾਪਰੀਆਂ ਕਹਾਣੀਆਂ ਦਾ ਜ਼ਿਕਰ ਕਰਾਂਗਾ ।

1. ਪਿਛਲੇ ਸਾਲ ਉਨ੍ਹਾਂ ਦੇ ਇਕ ਪੈਰ ਦੀਆਂ ਕੁਝ ਉਂਗਲਾਂ ਕਟਣ ਤਕ ਦੀ ਨੌਬਤ ਆ ਗਈ । ਮੇਰਾ ਜਜ਼ਬਾਤੀ ਹੋਣਾ ਸੁਭਾਵਕ ਸੀ । ਮੈਂ ਜਦ ਟੈਲੀਫੋਨ ਉਤੇ ਉਨ੍ਹਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਦਾ ਜੁਆਬ ਸੀ, “ਏਹਿ ਭਿ ਦਾਤਿ ਤੇਰੀ ਦਾਤਾਰਿ”॥ ਰੱਬ ਅਗੇ ਸ਼ਿਕਾਇਤ ਕਰਨੀ ਉਨ੍ਹਾਂ ਦੇ ਸੁਭਾਅ ਵਿਚ ਨਹੀਂ ਸੀ । ਰੱਬ ਦੇ ਹਰ ਭਾਣੇ ਨੂੰ ਉਨ੍ਹਾਂ ਆਪਣੇ ਤਨ ਉਤੇ “ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ”॥ ਕਰ ਕੇ ਹੰਢਾਇਆ ਇਸ ਕਿਸਮ ਦੀ ਸ਼ਖ਼ਸੀਅਤ ਦੇ ਮਾਲਕ ਸਨ ਉਹ । ਰੱਬ ਦੀ ਰਜ਼ਾ ਵਿਚ ਹਮੇਸ਼ਾਂ ਹਮੇਸ਼ਾਂ ਅਡੋਲ ਰਹਿਣ ਵਾਲੇ ।

2. ਹੁਣੇ ਹੁਣੇ ਕੁਝ ਮਹੀਨੇ ਹੋਏ, ਉਹ ਅਮਰੀਕਾ ਆਪਣੇ ਸਪੁਤੱਰ ਡਾਕਟਰ ਅੰਤਰਪ੍ਰੀਤ ਸਿੰਘ ਨੇਕੀ, ਜੋ ਕੋਲੰਬਸ, ਓਹਾਇਓ ਵਿਚ ਰਹਿ ਰਹੇ ਹਨ, ਕੋਲ ਕੁਝ ਮਹੀਨੇ ਰਹਿਣ ਤੇ ਕੁਝ ਪੁਸਤਕਾਂ ਲਿਖਣ ਦੇ ਇਰਾਦੇ ਨਾਲ ਆਏ ਸਨ । ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਉਨ੍ਹਾਂ ਦੇ ਦੂਜੇ ਪੈਰ ਵਿਚ ਪਹਿਲੇ ਪੈਰ ਵਰਗੀ ਹੀ ਤਕਲੀਫ਼ ਸ਼ੁਰੂ ਹੋ ਗਈ । ਝਟ ਕੀਤਿਆਂ ਉਨ੍ਹਾਂ ਨੂੰ ਆਪਣੇ ਪ੍ਰੋਗਰਾਮ ਵਿਚੇ ਹੀ ਮਨਸੂਖ਼ ਕਰਕੇ ਨਵੀਂ ਦਿਲੀ ਵਾਪਸ ਜਾਣਾ ਪਿਆ । ਜਾਣ ਤੋਂ ਕੇਵਲ ਇਕ ਦਿਨ ਪਹਿਲਾਂ ਮੇਰੀ ਉਨ੍ਹਾਂ ਨਾਲ ਟੈਲੀਫੋਨ ਉਤੇ ਗਲ ਹੋਈ । ਮੈਂ ਹੈਰਾਨੀ ਪ੍ਰਗਟ ਕੀਤੀ ਤੇ ਕਿਹਾ ਕਿ ਤੁਸੀਂ ਤਾਂ ਹਾਲੇ ਹੁਣੇ ਆਏ ਹੋ ਤੇ ਝੱਟ ਹੀ ਵਾਪਸ ਜਾਣਾ ਹੈ? ਤਾਂ ਉਨ੍ਹਾਂ ਕਿਹਾ, “ਪ੍ਰਮਿੰਦਰ,

ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥1॥ ਸਿਆਨਪ ਕਾਹੂ ਕਾਮਿ ਨ ਆਤ” ॥

ਸੋ ਇਸ ਕਿਸਮ ਦੀ ਰੂਹਾਨੀਅਤ ਵਿਚ ਰੰਗੇ ਰਹਿੰਦੇ ਸਨ ਉਹ, ਜੋ ਅੱਜ ਸਾਡੇ ਵਿਚੋਂ ਸਰੀਰਕ ਤੌਰ ਉਤੇ ਤਾਂ ਸਦਾ ਲਈ ਅਲੋਪ ਹੋ ਗਏ ਹਨ, ਪਰ ਆਪਣੇ ਪਿਛੇ ਇਕ ਬਹੁਮੁਲੀ ਵਿਰਾਸਤ ਛੱਡ ਗਏ ਹਨ, ਜਿਹੜੀ ਰਹਿੰਦੀ ਹਯਾਤੀ ਤਕ ਸਿੱਖ ਕੌਮ ਲਈ ਸਦੀਵੀ ਕਾਇਮ ਰਹੇਗੀ । ਕਹਿਣ ਨੂੰ ਤਾਂ ਹਾਲੇ ਵੀ ਬਹੁਤ ਕੁਝ ਹੈ, ਪਰ ਕਿਤੇ ਫੇਰ ਸਹੀ ।

ਗਿਆਨੀ ਮਹਿੰਦਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਸੁਸ਼ੋਭਿਤ
ਮੈਂ ਅੱਜ ਦੂਜੀ ਵਾਰ ਆਪਣੇ ਬਜ਼ੁਰਗ ਤੇ ਸਤਿਕਾਰ ਯੋਗ ਸਹੁਰਾ ਸਾਹਿਬ ਗਿਆਨੀ ਮਹਿੰਦਰ ਸਿੰਘ ਹੁਰਾਂ ਬਾਰੇ ਕੁਝ ਲਿਖਣ ਦਾ ਹੌਂਸਲਾ ਕਰਨ ਲਗਾ ਹਾਂ, ਕਿਉਂਕਿ ਮੇਰੀ ਉਨ੍ਹਾਂ ਦੀ ਹਸਤੀ ਸਾਹਮਣੇ ਗਲ ਵਡੀ ਤੇ ਜ਼ੁਬਾਨ ਛੋਟੀ ਹੈੇ । ਪਹਿਲੀ ਵਾਰ ਉਦੋਂ ਥੋੜਾ ਕੁ ਜਿਹਾ ਲਿਖਿਆ, ਜਦ ਉਹ ਜਨਵਰੀ 1913 ਵਿਚ ਆਪਣੇ ਜ਼ਿੰਦਗੀ ਦੇ ਕੀਮਤੀ 104 ਸਾਲ ਹੰਢਾ ਕੇ ਇਸ ਫ਼ਾਨੀ ਦੁਨੀਆਂ ਤੋਂ ਸਦਾ ਸਦਾ ਲਈ ਵਿਦਾ ਹੋ ਗਏ ਸਨ । ਜਦ ਦੋ ਸਾਲ ਪਹਿਲਾਂ ਟੈਲੀਫੋਨ ਰਾਹੀਂ ਇਹ ਸੋਗਮਈ ਖ਼ਬਰ ਮਿਲੀ, ਸੋਚਿਆ ਕਿ ਖ਼ੁਦ ਕੁਝ ਲਿਖਣ ਨਾਲੋਂ ਮੈਂ ਡਾਕਟਰ (ਭਾਈ) ਹਰਬੰਸ ਲਾਲ ਨੂੰ ਕਹਾਂ ਕਿ ਉਹ ਆਪਣੇ ਵਲੋਂ ਕੁਝ ਲਿਖਣ ਤੇ ਛਪਵਾ ਦੇਣ, ਤਾਂ ਕਿ ਉਨ੍ਹਾਂ ਦੀ ਵਿਸ਼ਾਲ ਮਿਤ੍ਰ-ਮੰਡਲੀ ਰਾਹੀਂ ਇਹ ਖ਼ਬਰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਸਕੇ । ਉਨ੍ਹਾਂ ਨੇ ਅਗੋਂ ਲਿਖਣ ਤੋਂ ਅਸਮਰਥਾ ਪ੍ਰਗਟ ਕੀਤੀ ਤੇ ਉਲਟਾ ਮੈਨੂੰ ਹੀ ਕਹਿ ਦਿਤਾ ਕਿ ਮੈਂ ਹੀ ਕੁਝ ਲਿਖਾਂ ਤੇ ਉਨ੍ਹਾਂ ਨੂੰ ਭੇਜ ਦਿਆਂ ਤੇ ਬਾਕੀ ਦਾ ਹਿਸਾ ਉਹ ਆਪਣੇ ਨਿਜੀ ਸਬੰਧਾਂ ਦਾ ਜ਼ਿਕਰ ਕਰ ਕੇ ਮੁਕੰਮਲ ਕਰ ਦੇਣਗੇ । ਇਸਤਰ੍ਹਾਂ ਪਹਿਲਾ ਖਰੜਾ ਲਿਖ ਕੇ ਮੈਂ ਭਾਈ ਹਰਬੰਸ ਲਾਲ ਨੂੰ ਭੇਜ ਦਿਤਾ, ਜਿਸ ਵਿਚ ਉਨ੍ਹਾਂ ਨੇ ਆਪਣੇ ਨਿਜੀ ਜੀਵਨ ਦੀਆਂ ਕੁਝ ਘਟਨਾਵਾਂ ਸ਼ਾਮਲ ਕਰ ਦਿਤੀਆਂ । ਇਸ ਖਰੜੇ ਦੀ ਮੇਰੇ ਤੇ ਭਾਈ ਹਰਬੰਸ ਲਾਲ ਦਰਮਿਆਨ ਤਿੰਨ ਚਾਰ ਵਾਰ ਸੁਧਾਈ ਹੁੰਦੀ ਰਹੀ ਤੇ ਆਖ਼ਰ ਇਹ ਖ਼ਬਰ ਅਖ਼ਬਾਰਾਂ ਵਿਚ ਛੱਪ ਗਈ । ਉਸਤੋਂ ਬਾਅਦ ਹੁਣ ਮੈਂ ਪਹਿਲੀ ਵਾਰ ਸਾਰਾ ਕੁਝ ਆਪਣੀ ਹਿੰਮਤ ਨਾਲ ਲਿਖਣ ਦੀ ਨਿਮਾਣੀ ਜੇਹੀ ਕੋਸ਼ਿਸ਼ ਕਰਨ ਲਗਾ ਹਾਂ ।

ਮੈਂ ਗਿਆਨੀ ਮਹਿੰਦਰ ਸਿੰਘ ਜੀ ਦੇ ਪਰਿਵਾਰ ਦਾ ਇਕ ਤਿਨਕੇ ਜਿਡਾ ਹਿਸਾ ਕਿਵੇਂ ਬਣਿਆ, ਇਸਦਾ ਜ਼ਿਕਰ ਕਰਨਾ ਏਨਾ ਜ਼ਰੂਰੀ ਨਹੀਂ, ਜਿੰਨਾ ਕਿ ਇਹ ਦਸਣਾ ਜ਼ਰੂਰੀ ਹੈ ਕਿ ਉਹ ਅਜ਼ੀਮ ਸ਼ਖਸੀਅਤ ਕੈਸੀ ਸੀ ਤੇ ਉਸ ਵਿਚ ਕੀ ਖੂਬੀਆਂ ਸਨ, ਜੋ ਉਹ ਤਕਰੀਬਨ 40 ਸਾਲ ਦਾ ਸਮਾਂ ਬਤੌਰ ਸਕਤਰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ, ਸਕਤਰ ਪੈਪਸੂ ਸਿੱਖ ਗੁਰਦੁਆਰਾ ਬੋਰਡ ਅਤੇ ਸਕਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਫ਼ਲ ਸੇਵਾ ਨਿਭਾਹੁੰਦੇ ਰਹੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਏਨਾ ਲੰਬਾ ਸਮਾਂ ਤੇ ਏਡੀ ਸ਼ਾਨਦਾਰ ਸੇਵਾ ਅੱਜ ਤਕ ਕਿਸੇ ਨੇ ਵੀ ਨਹੀਂ ਨਿਭਾਹੀ ਤੇ ਨਾ ਹੀ ਕੋਈ ਮਾਂ ਦਾ ਲਾਲ ਨਿਭਾ ਸਕਿਆ । ਭਾਵੇਂ ਆਪਣੇ ਪਿਤਾ ਸ: ਨਰਿੰਦਰ ਸਿੰਘ ਸੋਚ ਕਰਕੇ ਆਪਣੇ ਮੁਢਲੇ ਬਚਪਨ ਤੋਂ ਮੇਰੀ ਜਾਣ ਪਹਿਚਾਣ ਜਥੇਦਾਰਾਂ ਦੇ ਕਲਾਸਸ ਗਰੁਪ (ਜਥੇਦਾਰ ਮੋਹਨ ਸਿੰਘ ਨਾਗੋਕੇ, ਜਥੇਦਾਰ ਊਧਮ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ, ਜਥੇਦਾਰ ਸੋਹਣ ਸਿੰਘ ਜਲਾਲਉਸਮਾਂ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਜਥੇਦਾਰ ਪ੍ਰਤਾਪ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਆਦਿ) ਨਾਲ ਹੀ ਰਹੀ ਤੇ ਅਕਾਲੀਆਂ ਨਾਲ ਮੇਰੀ ਕੋਈ ਬਹੁਤੀ ਭਿਆਲੀ ਨਹੀਂ ਸੀ, ਜਿਸ ਕਰਕੇ ਮੈਂ ਗਿਆਨੀ ਮਹਿੰਦਰ ਸਿੰਘ ਦੇ ਨਾਮ ਤੋਂ ਅਭਿੱਜ ਹੀ ਰਿਹਾ ਸੀ । ਪਰ ਇਕ ਦਿਨ ਐਸਾ ਇਤਫ਼ਾਕ ਹੋਇਆ ਕਿ ਮੈਂ ਤੇ ਪ੍ਰਿੰਸੀਪਲ ਰਾਜਿੰਦਰਾ ਸਿੰਘ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਗੁਰੂ ਰਾਮਦਾਸ ਸੰਗੀਤ ਵਿਦਿਆਲਾ ਦੇ ਪਹਿਲੇ ਪ੍ਰਿੰਸੀਪਲ ਸਨ, ਬ੍ਰਹਮਪੁਰਾ ਮਾਰਕੀਟ ਦੇ ਕਰੀਬ ਤੁਰੇ ਜਾ ਰਹੇ ਸੀ ਕਿ ਉਨ੍ਹਾਂ ਨੇ ਮੇਰੇ ਕੋਲੋਂ ਇਕ ਦਮ ਵੱਖ ਹੋ ਕੇ ਸਾਹਮਣਿਓਂ ਤੁਰੇ ਆਉਂਦੇ ਗਿਆਨੀ ਮਹਿੰਦਰ ਸਿੰਘ ਨੂੰ ਝੁੱਕ ਕੇ ਫ਼ਤਿਹ ਬੁਲਾਈ । ਮੈਂ ਘੜੀ ਦੀ ਘੜੀ ਹੈਰਾਨ ਹੋਇਆ ਕਿ ਇਕ ਛੇ ਫੁਟ ਉਚਾ ਪ੍ਰਿੰਸੀਪਲ ਇਕ ਪੰਜ ਫੁਟੇ ਆਦਮੀ ਨੂੰ ਝੁੱਕ ਕੇ ਬੜੇ ਸਤਿਕਾਰ ਨਾਲ ਫ਼ਤਿਹ ਬੁਲਾ ਰਿਹਾ ਹੈ । ਆਖ਼ਿਰ ਇਹ ਹੈ ਕੌਣ? ਸੋ ਰਾਜਿੰਦਰ ਸਿੰਘ ਦੇ ਵਿਹਲੇ ਹੋਣ ਉਤੇ ਮੈਂ ਪੁੱਛ ਹੀ ਲਿਆ ਕਿ ਇਹ ਸ਼ਖ਼ਸ ਕੌਣ ਹੈ । ਜੁਆਬ ਮਿਲਿਆ, “ਇਹ ਗਿਆਨੀ ਮਹਿੰਦਰ ਸਿੰਘ, ਸਕਤ੍ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ । ਨਿਰਾ ਪਿਆਰ ਹੀ ਨਹੀਂ, ਸਗੋਂ ਉਨ੍ਹਾਂ ਨੂੰ ਰਾਗਾਂ ਦੀ ਵੀ ਬੜੀ ਸਮਝ ਹੈ ਤੇ ਉਹ ਚੰਗੇ ਰਾਗ ਗਾਣ ਵਾਲਿਆਂ ਦੇ ਕਦਰਦਾਨ ਵੀ ਹਨ”।

ਮੈਂ ਇਸ ਪਰਿਵਾਰ ਨਾਲ ਆਪਣੇ ਰਿਸ਼ਤੇ ਨੂੰ ਬਿਲਕੁਲ ਇਕ ਪਾਸੇ ਰੱਖ ਕੇ ਗਲ ਕਰਾਂਗਾ, ਤਾਂ ਜੋ ਇਸ ਲੇਖਣੀ ਵਿਚੋਂ ਗਿਆਨੀ ਜੀ ਦੀਆਂ ਤਾਰੀਫ਼ਾਂ ਦੀ ਮੇਰੇ ਵਲੋਂ ਕੋਈ ਮੇਰੀ ਨਿਜੀ ਬਦਬੋ ਨਾ ਆਵੇ । ਜੋ ਕੁਝ ਕਿਹਾ ਜਾਵੇਗਾ, ਹਕੀਕਤ ਹੋਵੇਗਾ, ਤਥਾਂ, ਵਾਕਿਆਤ ਅਤੇ ਇਤਿਹਾਸਕ ਦਸਤਾਵੇਜ਼ਾਂ ਦੇ ਅਧਾਰ ਉਤੇ ਹੀ ਹੋਵੇਗਾ ।

ਪੂਰੀ ਇਕ ਸਦੀ ਦਾ ਜੀਵਨ ਹੰਢਾ ਚੁਕੇ ਗਿਆਨੀ ਮਹਿੰਦਰ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਲੰਬਾ ਸਮਾਂ ਸੇਵਾ ਨਿਭਾਉਣ ਨੂੰ ਮੁੱਖ ਰਖਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਨੇ ਪਿਛੇ ਜਹੇ ਫੈਸਲਾ ਕੀਤਾ ਸੀ ਕਿ ਉਹ ਗਿਆਨੀ ਜੀ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਵਿਚ ਲਗਾਏਗੀ । ਉਸ ਫੈਸਲੇ ਮੁਤਾਬਕ ਹੁਣ ਆਖ਼ਰਕਾਰ 25 ਜੁਲਾਈ 2015 ਨੂੰ ਉਨ੍ਹਾਂ ਦੀ ਇਕ ਵਡੇ ਆਕਾਰ ਵਾਲੀ ਤੇ ਬੜੀ ਪ੍ਰਭਾਵਸ਼ਾਲੀ ਤਸਵੀਰ ਦੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੱਖ ਅਜਾਇਬ ਘਰ ਵਿਚ ਅਵਤਾਰ ਸਿੰਘ ਮਕੜ ਨੇ ਘੁੰਡ ਚੁਕਾਈ ਕੀਤੀ । ਇਸ ਮੌਕੇ ਉਤੇ ਮਕੜ ਨੇ ਗਿਆਨੀ ਜੀ ਦੇ ਸ਼ਾਨਦਾਰ ਜੀਵਨ ਦੇ ਪਿਛੋਕੜ ਉਤੇ ਚਾਨਣਾ ਪਾਇਆ । ਇਸ ਸਮੇਂ ਉਤੇ ਉਨ੍ਹਾਂ ਦੇ ਦੋ ਸਪੁਤ੍ਰ ਸ: ਅਵਤਾਰ ਸਿੰਘ ਤੇ ਸ: ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਦੀਆਂ ਸਪੁਤ੍ਰੀਆਂ ਆਪੋ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਸਨ । ਪਰਿਵਾਰ ਦੇ ਸਾਰੇ ਜੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।

ਗਿਆਨੀ ਮਹਿੰਦਰ ਸਿੰਘ ਗਿਆਨੀ ਮੰਗਲ ਸਿੰਘ ਦੇ ਸਪੁਤੱਰ ਸਨ ਤੇ ਉਨ੍ਹਾਂ ਦੀ ਪੈਦਾਇਸ਼ ਸ੍ਰੀ ਤਰਨਤਾਰਨ ਸਾਹਿਬ ਦੀ ਦਸੀ ਜਾਂਦੀ ਹੈ । ਪਤਰਕਾਰੀ ਦੇ ਖੇਤਰ ਵਿਚ ਮੇਰੇ ਸਭ ਤੋਂ ਪਹਿਲੇ ਉਸਤਾਦ ਸਵਰਗੀ ਸ: ਮੇਹਰ ਸਿੰਘ ਰਵੇਲ ਦੀ ਜ਼ੁਬਾਨੀ ਗਿਆਨੀ ਮੰਗਲ ਸਿੰਘ ਵਿਚ ਪੁਰਾਤਨ ਸਿੰਘਾਂ ਵਾਲੀਆਂ ਖੂਬੀਆਂ ਸਨ ਤੇ ਉਹ ਸ੍ਰੀ ਤਰਨਤਾਰਨ ਸਾਹਿਬ ਵਿਚ ਗੁਰਬਾਣੀ ਦੇ ਮੰਨੇ ਪ੍ਰਮੰਨੇ ਕਥਾਕਾਰ ਸਨ । ਸ: ਮੇਹਰ ਸਿੰਘ ਰਵੇਲ ਚੀਫ਼ ਖ਼ਾਲਸਾ ਦੀਵਾਨ ਦੇ ਸਪਤਾਹਿਕ ਅਖ਼ਬਾਰ ਖ਼ਾਲਸਾ ਐਡਵੋਕੇਟ ਦੇ ਮੁੱਖ ਸੰਪਾਦਕ ਰਹੇ ਸਨ, ਜਿਸ ਵਿਚ ਕਿਸੇ ਸਮੇਂ ਸਾਧੂ ਸਿੰਘ ਹਮਦਰਦ 30 ਰੁਪਏ ਮਹੀਨੇ ਉਤੇ ਕੰਮ ਕਰਦਾ ਰਿਹਾ । ਖ਼ੈਰ ਗਲ ਕਰ ਰਿਹਾ ਸੀ ਗਿਆਨੀ ਮਹਿੰਦਰ ਸਿੰਘ ਜੀ ਦੀ, ਜਿਨ੍ਹਾਂ ਨੇ ਆਪਣੇ ਪਿਤਾ ਤੋਂ ਵਿਰਸੇ ਵਿਚ ਆਪ ਮੁਹਾਰੇ ਬਹੁਤ ਕੁਝ ਹਾਸਲ ਕੀਤਾ । ਇਕਾ ਦੁਕਾ ਮਿਸਾਲਾਂ ਮੈਂ ਆਪਣੇ ਪਿਤਾ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਦੀ ਲਿਖੀ ਇਕ ਪੁਸਤਕ “ਪੰਜਾਬ ਦਾ ਖੂਨੀ ਇਤਿਹਾਸ” ਵਿਚੋਂ ਲਏ ਗਏ ਕੁਝ ਅੰਸ਼ਾਂ ਰਾਹੀਂ ਦਸਣ ਦੀ ਖੁਸ਼ੀ ਮਹਿਸੂਸ ਕਰਾਂਗਾ । ਇਹ ਪੁਸਤਕ 1947 ਵਿਚ ਹੋਈ ਭਾਰਤ-ਪਾਕਿਸਤਾਨ ਦੀ ਵੰਡ ਉਤੇ ਲਿਖੀ ਗਈ ਸੀ, ਜੋ 1948 ਵਿਚ ਛੱਪ ਕੇ ਬਾਜ਼ਾਰ ਵਿਚ ਆ ਚੁਕੀ ਸੀ । ਮੈੰ ਉਸ ਵਕਤ 9 ਸਾਲ ਦਾ ਸੀ ਤੇ ਦਸਵੇਂ ਸਾਲ ਵਿਚ ਦੌੜ ਰਿਹਾ ਸੀ । ਉਸ ਵਕਤ ਗਿਆਨੀ ਜੀ ਦੀ ਉਮਰ ਕੇਵਲ 40 ਸਾਲ ਦੀ ਸੀ । ਹੇਠ ਲਿਖੀ ਇਬਾਰਤ ਪੁਸਤਕ ਦੇ ਪੰਨਾ 212 ਉਤੇ ਹੂਬਹੂ ਦਰਜ ਹੈ ।

“ਸ਼੍ਰੋਮਣੀ ਗੁਰਦਵਾਰਾ ਕਮੇਟੀ ਲਾਹੌਰ ਦੇ ਗੁਰਦਵਾਰੇ ਦੇ ਰੀਕਾਰਡ ਦੇ ਅਧਾਰ ਤੇ ਅਤੇ ਗਿਆਨੀ ਮਹਿੰਦਰ ਸਿੰਘ ਦੇ ਬਿਆਨ ਦੇ ਅਧਾਰ ਤੇ:- 4 ਮਾਰਚ ਨੂੰ ਲਾਹੌਰ ਵਿਚ ਫਸਾਦ ਦੀ ਅੱਗ ਭੜਕ ਉਠੀ ਸੀ । ਉਸ ਵੇਲੇ ਗੁਰਦਵਾਰਾ ਡੇਹਰਾ ਸਾਹਿਬ ਵਿਚ ਸਾਰੇ ਸਟਾਫ ਦੇ 20 ਆਦਮੀ ਸਨ । ਪਲ ਪਲ ਪਿਛੋਂ ਟੈਲੀਫੋਨ ਦੀ ਘੰਟੀ ਖੜਕਦੀ ਸੀ । ਕੋਈ ਆਦਮੀ ਮੰਗਦਾ ਸੀ ਅਤੇ ਕੋਈ ਕ੍ਰਿਪਾਨਾਂ । ਗਿਆਨੀ ਮਹਿੰਦਰ ਸਿੰਘ ਹੋਰੀਂ ਇਕੋ ਉਤਰ ਦੇਂਦੇ ਸਨ, “ਦੋ ਹਜ਼ਾਰ ਆਦਮੀ ਪੁੱਜ ਗਿਆ ਹੈ ਅਤੇ ਬੇਅੰਤ ਕ੍ਰਿਪਾਨਾਂ ਆ ਗਈਆਂ ਹਨ, ਜਿੰਨੇ ਆਦਮੀਆਂ ਦੀ ਜਾਂ ਕ੍ਰਿਪਾਨਾਂ ਦੀ ਲੋੜ ਹੈ, ਗੁਰਦਵਾਰੇ ਆ ਕੇ ਲੈ ਜਾਵੋ” । ਜਦੋਂ ਲੋਕੀ ਗੁਰਦਵਾਰੇ ਆਉਂਦੇ ਤਾਂ ਗਿਆਨੀ ਜੀ ਕਹਿੰਦੇ, “ਸਜਣਾ, ਨ ਤੇ ਸਾਡੇ ਕੋਲ ਕੋਈ ਫਾਲਤੂ ਕ੍ਰਿਪਾਨ ਹੈ, ਅਤੇ ਨਾ ਕੋਈ ਆਦਮੀ, ਐਂਵੇ ਫੌੜ ਮਾਰ ਕੇ ਬਚਣ ਦਾ ਯਤਨ ਕਰ ਰਹੇ ਹਾਂ । ਤੁਸੀਂ ਹੁਣ ਜਾ ਕੇ ਟੈਲੀਫੋਨ ਕਰਨਾ ਕਿ ਕ੍ਰਿਪਾਨਾਂ ਅਤੇ ਆਦਮੀ ਪੁਜ ਗਏ ਹਨ ।”

“ਘੰਟੇ ਕੁ ਪਿਛੋਂ ਜਿਹੜੇ ਗੁਰਦਵਾਰੇ ਤੋਂ ਖਾਲੀ ਹਥ ਮੁੜ ਗਏ ਸਨ, ਟੈਲੀਫੋਨ ਕਰਨ ਲਗੇ, “ਗਿਆਨੀ ਜੀ ਬਹੁਤ ਬਹੁਤ ਧੰਨਵਾਦ, 200 ਗੇਲੀਆਂ ਵਰਗਾ ਜਵਾਨ ਪੁਜ ਗਿਆ ਹੈ, ਕ੍ਰਿਪਾਨਾਂ ਤਾਂ ਸਗੋਂ ਤੁਸਾਂ ਵਧੇਰੇ ਭੇਜ ਦਿਤੀਆਂ ਹਨ” ਅਗੋਂ ਗਿਆਨੀ ਜੀ ਉਤਰ ਦੇਂਦੇ, “ਹੁਣ ਹੋਰ ਭੀ ਆਦਮੀ ਆ ਗਏ ਹਨ, ਜੇ ਲੋੜ ਹੋਵੇ ਤਾਂ ਹੋਰ ਬੰਦੇ ਭੇਜ ਦਿਤੇ ਜਾਣ ।”

ਜੇ ਮਾਪਿਆਂ ਦੇ ਸੰਸਕਾਰ ਚੰਗੇ ਤੇ ਗੁਰਸਿਖਾਂ ਵਾਲੇ ਹੋਣ, ਤਾਂ ਔਲਾਦ ਦਾ ਚੰਗਾ ਹੋਣਾ ਯਕੀਨਨ ਬਣ ਜਾਂਦਾ ਹੈ, ਪਰ ਜੇ ਪਤੀ ਪਤਨੀ ਦੀ ਆਪਸੀ ਨੋਕ ਝੋਕ ਚਲਦੀ ਰਹਿੰਦੀ ਹੋਵੇ, ਘਰ ਵਿਚ ਮੈਂ ਮੈਂ, ਤੂੰ ਤੂੰ ਦੀ ਰੱਟ ਲਗਦੀ ਰਹਿੰਦੀ ਹੋਵੇ, ਤਾਂ ਔਲਾਦ ਵੀ ਫੇਰ ਉਹੋ ਜੇਹੀ ਹੀ ਨਿਕਲੇਗੀ । ਫਿਰ “ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ । ਹੰਢੈ ਉਨ ਕਤਾਇਦਾ ਪੈਧਾ ਲੋੜੈ ਪਟੁ”॥ ਵਾਲੀ ਗਲ ਹੋਵੇਗੀ । ਪਰ ਗਿਆਨੀ ਮਹਿੰਦਰ ਸਿੰਘ ਹੁਰਾਂ ਦੇ ਪਿਤਾ ਵਲੋਂ ਉਨ੍ਹਾਂ ਪੁਰਾਤਨ ਗੁਰਸਿੱਖਾਂ ਵਰਗੇ ਚੰਗੇ ਸੰਸਕਾਰਾਂ ਦੀਆਂ ਮਜ਼ਬੂਤ ਨੀਹਾਂ ਰਖੀਆਂ ਗਈਆਂ ਸਨ, ਜਿਸਦਾ ਸਦਕਾ ਗਿਆਨੀ ਜੀ, ਭਾਵੇਂ ਕੱਦ ਵਜੋਂ ਪੰਜ ਫੁਟੀਏ ਸਨ, ਪਰ ਬੜੇ ਦ੍ਰਿੜ ਇਰਾਦੇ ਦੇ ਮਾਲਕ ਸਨ, ਖ਼ੌਫ਼ ਉਨ੍ਹਾਂ ਦੇ ਨੇੜੇ ਨਹੀਂ ਸੀ ਢੁਕਦਾ, ਉਹ ਪਰਬਤਾਂ ਨਾਲ ਖਹਿ ਸਕਦੇ ਸਨ, ਔਖੀ ਤੋਂ ਔਖੀ ਘੜੀ ਦਾ ਹੱਸ ਕੇ ਮੁਕਾਬਲਾ ਕਰ ਸਕਣ ਦੀ ਸ਼ਕਤੀ ਸੀ ਉਨ੍ਹਾਂ ਵਿਚ, ਹਿਮਾਲੇ ਜੇਡਾ ਜਿਗਰਾ ਸੀ ਉਨ੍ਹਾਂ ਦਾ । ਇਸਦੀ ਵੀ ਇਕ ਮਿਸਾਲ ਮੇਰੇ ਪਾਪਾ ਜੀ ਵਲੋਂ ਲਿਖੀ ਗਈ ਉਸੇ ਪੁਸਤਕ ਦੇ ਪੰਨਾ 233 ਵਿਚ ਦਰਜ ਹੈ, ਜੋ ਮੈਂ ਲਫ਼ਜ਼-ਬਾ-ਲਫ਼ਜ਼ ਲਿਖ ਰਿਹਾ ਹਾਂ:

“ਗਿਆਨੀ ਮਹਿੰਦਰ ਸਿੰਘ ਬੈਂਕ ਵਿਚੋਂ ਤੇਰਾਂ ਹਜ਼ਾਰ ਰੁਪੈ ਲੈ ਕੇ ਸਟੇਸ਼ਨ ਵੈਗਨ ਵਿਚ ਸਟਾਫ਼ ਨੂੰ ਤਨਖਾਹ ਦੇਣ ਲਈ ਆ ਰਿਹਾ ਸੀ, ਰਾਹ ਵਿਚ ਬਲੋਚ ਫੌਜ ਨੇ ਉਤਾਰ ਲਿਆ ਅਤੇ ਹੱਥ ਉਚੇ ਕਰਵਾ ਲਏ । ਏਨ੍ਹਾਂ ਨੂੰ ਗੋਲੀ ਦਾ ਨਿਸ਼ਾਨਾ ਬਨਾਉਣ ਵਾਲੇ ਸਨ ਕਿ ਐਸ.ਪੀ. ਆ ਗਿਆ । ਏਨ੍ਹਾਂ ਨੂੰ ਲੰਮੇ ਪਾ ਲਿਆ ਗਿਆ ਅਤੇ ਬੂਟ ਅਤੇ ਠੁਡੇ ਮਾਰਦਿਆਂ ਹੋਇਆਂ ਕਿਲ੍ਹੇ ਵਿਚ ਲੈ ਜਾਇਆ ਗਿਆ” ।

ਧੁਰੋਂ ਲਿਖੇ ਸੰਜੋਗਾਂ ਮੁਤਾਬਕ ਮੇਰਾ ਅਨੰਦ ਕਾਰਜ ਗਿਆਨੀ ਮਹਿੰਦਰ ਸਿੰਘ ਹੁਰਾਂ ਦੀ ਬੇਟੀ ਸਤਵੰਤ ਕੌਰ ਨਾਲ 18 ਸਤੰਬਰ 1966 ਨੂੰ ਹੋਇਆ । ਉਸ ਸਮੇਂ ਗਿਆਨੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤ੍ਰ ਸਨ । ਦੋਨੋਂ ਸੰਤ, ਚੰਨਣ ਸਿੰਘ ਤੇ ਫਤਹ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਰਮਵਾਰ ਪ੍ਰਧਾਨ ਸਨ । 1967 ਵਿਚ ਜਸਟਿਸ ਗੁਰਨਾਮ ਅਕਾਲੀ-ਮਿਲਗੋਭਾ ਸਰਕਾਰ ਬਣਾਕੇ ਪੰਜਾਬ ਦਾ ਮੁੱਖ ਮੰਤਰੀ ਬਣਿਆ, ਪਰ ਲਛਮਣ ਸਿੰਘ ਗਿਲ, ਜੋ ਉਸ ਸਮੇਂ ਪੰਜਾਬ ਦਾ ਵਿਦਿਆ ਮੰਤਰੀ ਸੀ, ਨੇ ਕਾਂਗਰਸ ਪਾਰਟੀ ਨਾਲ ਅੰਦਰ ਖਾਤੇ ਗੰਢ ਤੁਪ ਕਰਕੇ ਗੁਰਨਾਮ ਸਿੰਘ ਨੂੰ ਖੋਰਾ ਲਾਣਾ ਸ਼ੁਰੂ ਕਰ ਦਿਤਾ ਤੇ ਹਰਚਰਨ ਸਿੰਘ ਹੁਡਿਆਰਾ, ਜੋ ਪੰਜਾਬੀ ਸੂਬੇ ਮੋਰਚੇ ਦੇ ਦੌਰਾਨ ਵੀ ਸ: ਪਰਤਾਪ ਸਿੰਘ ਕੈਰੋਂ ਅਗੇ ਵਿਕਿਆ ਹੋਇਆ ਸੀ, ਨੂੰ ਨਾਲ ਰਲਾ ਕੇ ਕਾਂਗਰਸ ਦੀ ਹਮਾਇਤ ਨਾਲ ਖ਼ੁਦ ਮੁੱਖ ਮੰਤਰੀ ਬਣ ਗਿਆ । ਮੁੱਖ ਮੰਤਰੀ ਬਣਦਿਆਂ ਸਾਰ ਲਛਮਣ ਸਿੰਘ ਗਿਲ ਸੰਤ ਟੋਲੇ ਦਾ ਵੈਰੀ ਬਣ ਗਿਆ ਤੇ ਉਸਨੇ ਸੰਤ ਚੰਨਣ ਸਿੰਘ ਤੇ ਗਿਆਨੀ ਮਹਿੰਦਰ ਸਿੰਘ ਵਿਰੁਧ ਪਾਕਿਸਤਾਨ ਵਿਚੋਂ ਰਾਜਸਥਾਨ ਰਾਹੀ ਅਸਲਾ ਮੰਗਵਾਉਣ ਤੇ ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਦੇ ਕੇਸ ਬਣਾ ਕੇ ਵਾਰੰਟ ਜਾਰੀ ਕਰਵਾ ਦਿਤੇ । ਲਛਮਣ ਸਿੰਘ ਗਿਲ ਦੀ ਮੇਰੇ ਸਹੁਰਾ ਸਾਹਿਬ ਗਿਆਨੀ ਮਹਿੰਦਰ ਸਿੰਘ ਨਾਲ ਨਿਜੀ ਲਿਹਾਜ਼ ਤੇ ਸਾਂਝ ਹੋਣ ਕਰਕੇ ਉਹ ਉਨ੍ਹਾਂ ਨੂੰ ਘੜੀਸਣਾ ਨਹੀਂ ਸੀ ਚਾਹੁੰਦਾ । ਇਸ ਲਈ ਉਸਨੇ ਆਪਣੇ ਨਿਜੀ ਪ੍ਰੈਸ ਸਕਤੱਰ ਗੁਰਨਾਮ ਸਿੰਘ ਤੀਰ, ਉਸਦੇ ਛੋਟੇ ਭਰਾ ਸ਼ਮਸ਼ੇਰ ਸਿੰਘ ਤੇ ਮੇਰੇ ਇਕ ਹੋਰ ਕਰੀਬੀ ਦੋਸਤ ਰਾਜਿੰਦਰ ਸਿੰਘ ਏਕਾਕੀ ਨਾਲ ਜ਼ਿਕਰ ਕੀਤਾ ਕਿ ਕਿਵੇਂ ਗਿਆਨੀ ਜੀ ਨੂੰ ਇਸ ਕੇਸ ਵਿਚੋਂ ਬਾਹਰ ਕਢਿਆ ਜਾਵੇ । ਕੁਦਰਤੀ ਇਹ ਤਿੰਨੇ ਸਜਣ ਮੇਰੀ ਚੰਗੀ ਜਾਣ ਪਹਿਚਾਣ ਵਾਲੇ ਸਨ । ਨਤੀਜੇ ਵਜੋਂ ਸਲਾਹ ਕਰਕੇ ਰਾਜਿੰਦਰ ਸਿੰਘ ਏਕਾਕੀ ਰਾਹੀਂ ਮੈਨੂੰ ਉਪਰ ਥਲੀ ਦੋ ਚਿਠੀਆਂ ਗੁਪਤ ਤੌਰ ਉਤੇ ਲਿਖਵਾਈਆਂ ਗਈਆਂ ਕਿ ਗਿਆਨੀ ਜੀ ਨੂੰ ਕਹੋ ਕਿ ਉਹ ਕੋਈ ਸਮਝੌਤਾ ਕਰ ਲੈਣ । ਸਪਸ਼ਟ ਸੀ ਕਿ ਉਹ ਸੰਤ ਟੋਲੇ (ਫਤਹ ਸਿੰਘ ਤੇ ਚੰਨਣ ਸਿੰਘ) ਦੇ ਉਲਟ ਹੋ ਜਾਣ ਤੇ ਉਨ੍ਹਾਂ ਨੂੰ ਉਸਦੇ ਇਵਜ਼ ਵਜੋਂ ਕੋਈ ਨਾ ਕੋਈ ਸਰਕਾਰੀ ਅਹੁਦਾ (ਇਮਪਰੂਵਮੈਂਟ ਦਾ ਚੇਅਰਮੈਨ ਜਾਂ ਕਿਸੇ ਸਰਵਿਸ ਸੀਲੈਕਸ਼ਨ ਬੋਰਡ ਦਾ ਮੈਂਬਰ ਜਾਂ ਚੇਅਰਮੈਨ) ਦਿਤਾ ਜਾਵੇਗਾ । ਮੈਂ ਉਹ ਦੋਵੇਂ ਚਿਠੀਆਂ ਆਪਣੀ ਸੁਪਤਨੀ ਸਤਵੰਤ ਕੌਰ ਨਾਲ ਸਾਂਝੀਆਂ ਕੀਤੀਆਂ ਤੇ ਉਸਨੇ ਆਪਣੀ ਮਾਤਾ ਨਾਲ ਤੇ ਫੇਰ ਉਨ੍ਹਾਂ ਨੇ ਅਗੋਂ ਆਪਣੇ ਪਤੀ (ਗਿਆਨੀ ਜੀ) ਨਾਲ । ਕੁਝ ਦਿਨਾਂ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ, ਜਿਥੇ ਇਕ ਤਰ੍ਹਾਂ ਨਾਲ ਉਹ ਨਜ਼ਰਬੰਦ ਸਨ, ਬੁਲਾਇਆ । ਅਸੀਂ ਦੋਹਾਂ ਨੇ ਉਨ੍ਹਾਂ ਦੋਹਾਂ ਚਿਠੀਆਂ ਉਤੇ ਆਪੋ ਆਪਣੇ ਵੀਚਾਰ ਰਖੇ । ਆਖ਼ਰ ਕਰੀਬ ਦੋ ਘੰਟਿਆਂ ਤੋਂ ਪਿਛੋਂ ਉਨ੍ਹਾਂ ਨੇ ਮੈਨੂੰ ਸਾਫ਼ ਕਿਹਾ, “ਮੇਰੀ ਸਾਰੀ ਜ਼ਿੰਦਗੀ ਇਕ ਸਾਫ਼ ਚਿਟੀ ਚਾਦਰ ਵਰਗੀ ਹੈ, ਇਸ ਉਤੇ ਹਾਲੇ ਤਕ ਕੋਈ ਦਾਗ਼ ਨਹੀਂ ਲਗਾ । ਹੁਣ ਤਾਂ ਮੈਨੂੰ ਸ਼੍ਰੋਮਣੀ ਕਮੇਟੀ ਵਾਲੇ ਐਕਸਟੈਨਸ਼ਨਾਂ ਦੇ ਰਹੇ ਹਨ । ਪੱਤਾ ਨਹੀਂ ਹੋਰ ਕਿੰਨੇ ਸਾਲ ਨੌਕਰੀ ਕਰਨੀ ਹੈ । ਪਤਾ ਨਹੀਂ ਜ਼ਿੰਦਗੀ ਦੇ ਹੋਰ ਕਿੰਨੇ ਸਾਲ ਜੀਊਣਾ ਹੈ । ਮੈਂ ਆਪਣੀ ਚਾਦਰ ਨੂੰ ਦਾਗ਼ ਨਹੀਂ ਲਗਣ ਦੇਣਾ ਤੇ ਮੈਂ ਆਪਣਾ ਮੁੱਲ ਵੀ ਨਹੀਂ ਪਵਾਉਣਾ” । ਇਸ ਘਟਨਾ ਤੋਂ ਵੀ ਪੱਤਾ ਲਗਦਾ ਹੈ ਕਿ ਗਿਆਨੀ ਮਹਿੰਦਰ ਸਿੰਘ ਇਖ਼ਲਾਕ ਦੀਆਂ ਬੁਲੰਦੀਆਂ ਵਾਲੇ ਕਿਰਦਾਰ ਦੇ ਮਾਲਕ ਸਨ ।

ਸਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਲ ਸਿੰਘ, ਜੋ ਅਜੱ ਕਲ ਨੀਊ ਯਾਰਕ ਵਿਚ ਰਹਿ ਰਹੇ ਹਨ, ਬਹੁਤ ਸੁਰੀਲਾ ਕੀਰਤਨ ਕਰਦੇ ਹਨ । ਉਨ੍ਹਾਂ ਨੇ ਮੈਨੂੰ ਖ਼ੁਦ ਕਈ ਵਾਰ ਦਸਿਆ ਹੈ ਕਿ ਬਤੌਰ ਕੀਰਤਨੀਏ ਦੇ ਉਨ੍ਹਾਂ ਦੀ ਨਿਯੁਕਤੀ ਗੁਰਦੁਆਰਾ ਬਬੇਕ ਸਰ ਸਾਹਿਬ, ਅੰਮ੍ਰਿਤਸਰ ਵਿਖੇ ਹੋਈ ਸੀ । ਇਕ ਦਿਨ ਅਚਾਨਕ ਗਿਆਨ ਮਹਿੰਦਰ ਸਿੰਘ ਹੁਰੀਂ ਉਥੇ ਆ ਗਏ ਤੇ ਉਨ੍ਹਾਂ ਨੇ ਭਾਈ ਗੁਰਮੇਲ ਸਿੰਘ ਦਾ ਕੀਰਤਨ ਸੁਣਿਆ ਤੇ ਗੱਦ ਗੱਦ ਹੋ ਗਏ । ਉਨ੍ਹਾਂ ਨੂੰ ਅਫ਼ਸੋਸ ਇਹ ਹੋਇਆ ਕਿ ਐਸਾ ਗੁਣਵਾਨ ਕੀਰਤਨੀਆ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਕਰਨ ਦੀ ਬਜਾਏ ਇਕ ਛੋਟੇ ਜਿਹੇ ਗੁਰਦੁਆਰੇ ਵਿਚ ਕੀਰਤਨ ਕਰ ਰਿਹਾ ਹੈ। ਦਫ਼ਤਰ ਆ ਕੇ ਇਕ ਦਮ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੂੰ ਬੁਲਾਇਆ ਤੇ ਭਾਈ ਗੁਰਮੇਲ ਸਿੰਘ ਨੂੰ ਗੁਰਦੁਆਰਾ ਸ੍ਰੀ ਬਬੇਕ ਸਰ ਤੋਂ ਬਦਲਕੇ ਸ੍ਰੀ ਹਰਿਮੰਦਰ ਸਾਹਿਬ ਵਿਚ ਤੁਰਤ ਤਬਦੀਲ ਕਰਨ ਦੇ ਆਦੇਸ਼ ਜਾਰੀ ਕਰਨ ਲਈ ਕਿਹਾ । ਸੋ ਐਸੀ ਸ਼ਖ਼ਸੀਅਤ ਦੇ ਮਾਲਕ ਸਨ ਗਿਆਨੀ ਮਹਿੰਦਰ ਸਿੰਘ, ਗੁਣਵਾਨ ਦੀ ਕਦਰ ਕਰਨੀ ਤੇ ਤੁਰਤ ਫੈਸਲੇ ਕਰਨੇ ।

ਮੈਂ ਜਦ ਪਿਛਲੀ ਵਾਰ ਅੰਮ੍ਰਿਤਸਰ ਗਿਆ ਤਾਂ ਮੈਨੂੰ ਬੜੇ ਚਾਅ ਨਾਲ ਦਸਿਆ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਘਰ ਆਇਆ ਸੀ ਤੇ ਕਹਿਣ ਲਗਾ, “ਗਿਆਨੀ ਜੀ, ਕਮੇਟੀ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਤੇ ਤੁਸੀਂ ਮੁੜ ਆ ਕੇ ਸਕਤਰ ਦੀ ਸੇਵਾ ਸੰਭਾਲੋ । ਤੁਹਾਨੂੰ ਡਰਾਈਵਰ ਘਰੋਂ ਆ ਕੇ ਲੈ ਜਾਇਆ ਕਰੇਗਾ”। ਮੈਂ ਅਗੋਂ ਮਜ਼ਾਕ ਕਰ ਕੇ ਕਿਹਾ, “ਪਿਤਾ ਜੀ, ਉਹ ਤਾਂ ਸਿਆਸੀ ਲੀਡਰਾਂ ਵਾਂਗ ਐਂਵੇ ਗੋਂਗਲੂਆਂ ਤੋਂ ਮਿਟੀ ਝਾੜਣ ਦੀ ਕੋਿਸ਼ਸ਼ ਕਰ ਰਿਹਾ ਹੈ । ਸਕਤਰ ਦੀ ਨੌਕਰੀ ਦੇਣੀ ਪ੍ਰਧਾਨ ਦੇ ਹੱਥ ਨਹੀਂ ਹੁੰਦੀ । ਉਸਨੂੰ ਬਕਾਇਦਾ ਹਾਊਸ ਤੋਂ ਇਸਦੀ ਮਨਜ਼ੂਰੀ ਲੈਣੀ ਪੈਂਦੀ ਹੈ । ਤੁਸੀਂ 98 ਸਾਲ ਦੇ ਹੋ ਚੁਕੇ ਹੋ ਤੇ ਤੁਹਾਨੂੰ ਕਿਸੇ ਨੇ ਮਨਜ਼ੂਰੀ ਨਹੀਂ ਦੇਣੀ । ਸਿਆਸੀ ਲੋਕਾਂ ਨੂੰ ਕਈ ਗਲਾਂ ਕਹਿਣੀਆਂ ਬੜੀਆਂ ਸੁਖਾਲੀਆਂ ਹੁੰਦੀਆਂ ਨੇ, ਪਰ ਕਰਨੀਆਂ ਬੜੀਆਂ ਕਠਨ”।

ਮੋਦੀ ਦੀ ਅੰਮ੍ਰਿਤਸਰ ਫੇਰੀ
ਨਾਤ੍ਹੀ ਧੋਤੀ ਰਹਿ ਗਈ ਤੇ ਮੂੰਹ ’ਤੇ ਮੱਖੀ ਬਹਿ ਗਈ

ਇਹ ਮੁਹਾਵਰਾ ਭਾਰਤ ਦੇ ਮੌਜੂਦਾ ਪ੍ਰਧਾਨ ਮੰਤ੍ਰੀ ਨਰਿੰਦਰ ਦਾਸ ਮੋਦੀ ਦੇ 26 ਮਈ, 2014 ਨੂੰ ਭਾਰਤ ਦੇ 15ਵੇਂ ਪ੍ਰਧਾਨ ਮੰਤ੍ਰੀ ਬਨਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਵਿਚ ਉਸਦੀ ਪਹਿਲੀ ਫੇਰੀ ਉਤੇ ਵਿਸ਼ੇਸ਼ ਕਰਕੇ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਉਤੇ ਹੂ-ਬ-ਹੂ ਢੁਕਦਾ ਹੈ । ਨਰਿੰਦਰ ਮੋਦੀ 23 ਮਾਰਚ ਨੂੰ ਇਕ ਰੋਜ਼ਾ ਦੌਰੇ ਉਤੇ ਅੰਮ੍ਰਿਤਸਰ ਪਹੁੰਚੇ, ਜਿਸ ਦੌਰਾਨ ਉਹ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਨੂੰ ਸ਼ਰਧਾਜਲੀ ਦੇਣ ਲਈ ਗਏ ਸਨ । ਇਹ ਉਹ ਥਾਂ ਹੈ ਜਿਥੇ ਇਨ੍ਹਾਂ ਸ਼ਹੀਦਾਂ ਦਾ ਫਾਂਸੀ ਲਗਣ ਤੋਂ ਅਗਲੇ ਦਿਨ ਸਸਕਾਰ ਕੀਤਾ ਗਿਆ ਸੀ । ਚੇਤੇ ਰਹੇ ਕਿ ਇਹ ਤਿੰਨੇ ਨੌਜੁਆਨ ਭਰ ਜੁਆਨੀ ਦੀ ਉਮਰੇ ਇਕ ਦਿਨ ਪਹਿਲਾਂ ਤੜ੍ਹਕਸਾਰ ਲੁਕਵੇਂ ਢੰਗ ਨਾਲ ਜਾਬਰ ਬਰਤਾਨਵੀਂ ਹਕੂਮਤ ਵਲੋਂ ਲਾਹੌਰ ਜੇਲ੍ਹ ਵਿਚ ਫ਼ਾਂਸੀ ਟੰਗ ਦਿਤੇ ਗਏ ਸਨ । ਇਸ ਪਿਛੋਂ ਪ੍ਰਧਾਨ ਮੰਤ੍ਰੀ ਜਲਿਆਂ ਵਾਲੇ ਬਾਗ਼, ਸਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਨਾ ਮੰਦਰ ਵੀ ਗਏ । ਪਰ ਇਸ ਫੇਰੀ ਉੇਤੇ ਕੁਝ ਧਾਰਮਿਕ, ਸਮਾਜਿਕ ਤੇ ਆਰਥਿਕ ਸੁਆਲ ਵੀਚਾਰ ਕਰਨ ਲਈ ਖੜੇ ਹੁੰਦੇ ਹਨ ।

ਪਹਿਲਾ  ਸੁਆਲ ਤਾਂ ਇਸ ਤਸਵੀਰ ਵਿਚ ਹੀ ਖੜਾ ਹੁੰਦਾ ਹੈ, ਜਿਸ ਵਿਚ ਇਹ ਨਹੀਂ ਪਤਾ ਲਗ ਰਿਹਾ ਕਿ ਮੋਦੀ, ਬਾਦਲ, ਦਿਲਮੇਘ, ਮਹਿਤਾ ਤੇ ਬਾਕੀ ਦੀ ਜੁੰਡਲੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮਥਾ ਟੇਕਣ ਗਈ ਹੈ ਜਾਂ ਅਕਾਸ਼ ਵਿਚ ਉਡ ਰਹੀਆਂ ਗੁਡੀਆਂ, ਪਤੰਗਾਂ ਜਾਂ ਪੰਛੀਆਂ ਵਲ ਝਾਕ ਰਹੀ ਹੈ? ਇਨ੍ਹਾਂ ਦੇ ਹੱਥ ਸ੍ਰੀ ਹਰਿਮੰਦਰ ਸਾਹਿਬ ਵਲ ਜੁੜੇ ਹੋਏ ਹਨ ਜਾਂ ਅਕਾਸ਼ ਗੰਗਾ ਵਲ ਆਪਣੇ ਪਿਤ੍ਰਾਂ ਨੂੰ ਫਤਿਹ ਬੁਲਾ ਰਹੇ ਹਨ?

ਇਹ ਤਸਵੀਰ ਬਿਨਾਂ ਕੁਝ ਕਹੇ ਦਸੇ ਤੋਂ ਆਪਣੀ ਕਹਾਣੀ ਆਪ ਹੀ ਬਿਆਨ ਕਰ ਰਹੀ ਹੈ

ਇਹ ਦੂਸਰੀ ਤਸਵੀਰ ਵੀ ਧਾਰਮਿਕ ਸੁਆਲ ਖੜੇ ਕਰ ਰਹੀ ਹੈ, ਉਹ ਇਹ ਕਿ ਇਹ ਸਾਰਾ ਟੋਲਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਹੈ ਜਾਂ ਆਪਣੇ ਆਪਨੂੰ ਕਿਸੇ ਮੇਲੇ ਵਿਚ ਖੜਾ ਮਹਿਸੂਸ ਕਰ ਰਿਹਾ ਹੈ? ਵੈਸੇ ਤਾਂ ਇਹ ਤਸਵੀਰ ਆਪਣੇ ਮੂੰਹੋ ਆਪ ਬੋਲ ਰਹੀ ਹੈ, ਪਰ ਜਾਪਦਾ ਇੰਞ ਹੈ ਜਿਵੇਂ ਮੋਦੀ ਤੇ ਬਾਦਲ ਕੈਮਰਾਮੈਨ ਅੱਗੇ ਫੋਟੋ ਖਿਚਵਾਉਣ ਵਾਸਤੇ ਉਸ ਅਗੇ ਹੱਥ ਜੋੜ ਖਲੋਤੇ ਹੋਏ ਹੋਣ । ਦਿਲਮੇਘ ਤੇ ਮਹਿਤਾ ਬੇਧਿਆਨੇ ਹੋਏ ਕੁਝ ਹੋਰ ਪਾਸੇ ਵਲ ਝਾਕ ਰਹੇ ਹਨ ਤੇ ਲਗਦਾ ਹੈ ਜਿਵੇਂ ਦਿਲਮੇਘ ਧਕੇ ਨਾਲ ਬਾਦਲ ਦੇ ਨੇੜੇ ਖੜ ਕੇ ਫੋਟੋ ਖਿਚਵਾਉਣ ਲਈ ਮਹਿਤੇ ਦੇ ਬਾਜ਼ੂ ਨੂੰ ਫੜ ਕੇ ਬਦੋ ਬਦੀ ਆਪਣੇ ਲਈ ਥਾਂ ਬਣਾ ਰਿਹਾ ਹੋਵੇ ਤੇ ਹਰਸਿਮਰਤ ਬਾਦਲ ਦਾ ਪੁਛੋ ਹੀ ਕੁਝ ਨਾ । ਉਹ ਕਿਸੇ ਆਪਣੀ ਹੀ ਦੁਨੀਆਂ ਵਿਚ ਗੁਆਚੀ ਗਾਂ ਵਾਂਗ ਖੜੀ ਹੈ ਤੇ ਪਤਾ ਨਹੀਂ ਕਿਸ ਨੂੰ ਅੱਖਾਂ ਅੱਡ ਅੱਡ ਕੇ ਝਾਕ ਰਹੀ ਹੈ । ਤਸਵੀਰ ਵਿਚਲੇ ਸਾਰੇ ਕਪਟੀ ਲੀਡਰਾਂ ਦੀਆਂ ਪਿਠਾਂ ਸ੍ਰੀ ਹਰਿਮੰਦਰ ਸਾਹਿਬ ਵਲ ਹਨ । ਮੈਨੂੰ ਯਾਦ ਹੈ ਪਿਛਲੇਰੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਆਪਣੇ ਪ੍ਰਧਾਨ ਮੰਤਰੀ ਦੀ ਮਿਆਦ ਸਮੇਂ ਜਦ ਵੀ ਸ੍ਰੀ ਹਰਿਮੰਦਰ ਸਾਹਿਬ ਆਏ, ਤੜਕਸਾਰ ਆਏ ਤੇ ਇਕ ਨਿਮਾਣੇ ਸਿੱਖ ਵਾਂਗ ਕੀਰਤਨ ਸੁਣ ਕੇ ਵਾਪਸ ਰਵਾਨਾ ਹੋ ਗਏ । ਉਨ੍ਹਾਂ ਨੇ ਇਸਤਰ੍ਹਾਂ ਦੀਆਂ ਘਟੀਆਂ ਕਿਸਮ ਦੀਆਂ ਤਸਵੀਰਾਂ ਖਿਚਵਾ ਕੇ ਝੂਠੀ ਸ਼ੋਹਰਤ ਦਾ ਆਸਰਾ ਕਦੇ ਵੀ ਨਹੀਂ ਸੀ ਲਿਆ ।

ਉਪਰੋਕਤ ਤਸਵੀਰ ਨੂੰ ਵੇਖ ਕੇ ਮੈਨੂੰ ਸਭ ਤੋਂ ਜ਼ਿਆਦਾ ਸ਼ਰਮ ਮਹਿਸੂਸ ਹੋਈ, ਜਦੋਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਜਿਨ੍ਹਾਂ ਨੂੰ ਅਸੀਂ ਗੁਰੂ ਘਰ ਦੇ ਵਜ਼ੀਰ ਕਹਿ ਕੇ ਸਤਿਕਾਰਦੇ ਹਾਂ, ਆਪਣੇ ਉਚ ਅਸਥਾਨ ਨੂੰ ਛੱਡ ਕੇ ਇਕ ਦੇਸ਼ ਦੇ ਵਜ਼ੀਰ ਨੂੰ ਸਿਰੋਪਾਓ ਦੇਣ ਲਈ ਆਪ ਅੱਗੇ ਆਏ ਹਨ । ਕੀ ਇਹ ਬਾਦਲਾਂ ਦੇ ਹੁਕਮਾਂ ਦੀ ਤਾਮੀਲ ਕਰਨਾ ਸੀ ਜਾਂ ਆਪਣੀ ਜ਼ਮੀਰ ਨੂੰ ਕੁਚਲਨਾ ਸੀ । ਇਸ ਉਚੀ, ਸੁਚੀ ਤੇ ਪਵਿਤ੍ਰ ਮਹਾਨ ਗਦੀ ਉਤੇ ਪੰਥ ਦੇ ਮਹਾਨ ਵਿਦਵਾਨ ਬਾਬਾ ਬੁਢਾ ਜੀ ਬਿਰਾਜਮਾਨ ਰਹੇ ਸਨ । ਭਾਈ ਮਨੀ ਸਿੰਘ ਜੀ ਬੈਠੇ ਸਨ । ਇਸ ਪਦਵੀ ਦਾ ਆਦਰ ਸਾਰੇ ਦੁਨਿਆਵੀ ਆਦਰਾਂ ਤੇ ਸਨਮਾਨਾਂ ਤੋਂ ਉਚਾ ਤੇ ਸੁਚਾ ਹੈ, ਪਰ ਬਦਕਿਸਮਤੀ ਨਾਲ ਇਸਦਾ ਅਹਿਸਾਸ ਨਾ ਪੰਜਾਬ ਸਰਕਾਰ ਨੂੰ ਹੈ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਨਾ ਉਸਦੇ ਪ੍ਰਧਾਨ ਨੂੰ ਤੇ ਨਾ ਹੀ ਕਿਸੇ ਹੋਰ ਨੂੰ । ਮੈਨੂੰ ਆਪਣੇ ਬਚਪਨ ਦਾ ਸਮਾਂ ਪੂਰੀ ਤਰ੍ਹਾਂ ਯਾਦ ਹੈ, ਜਦ ਪੰਡਤ ਜਵਾਹਰ ਲਾਲ ਨਹਿਰੂ ਸ੍ਰੀ ਹਰਿਮੰਦਰ ਸਾਹਿਬ ਦੇ  ਦਰਸ਼ਨਾਂ ਨੂੰ ਆਇਆ, ਤਾਂ ਕੁਲ ਆਲਮ ਉਮੜ ਆਇਆ ਉਸਨੂੰ ਦੇਖਣ ਲਈ, ਪਰ ਜਦ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਰਾਹੀਂ ਅੰਦਰ ਦਾਖ਼ਲ ਹੋਇਆ ਤਾਂ ਉਸਨੂੰ ਸਿਰੋਪਾਓ ਉਸ ਸਮੇਂ ਦੇ ਅਰਦਾਸੀਏ ਭਾਈ ਸੁਰਜਨ ਸਿੰਘ ਜੀ ਧੂਪੀਏ ਨੇ ਦਿਤਾ ਸੀ, ਕਿਸੇ ਗ੍ਰੰਥੀ ਜਾਂ ਹੈਡ ਗ੍ਰੰਥੀ ਨੇ ਨਹੀਂ, ਕਿਉਂਕਿ ਉਹ ਗੁਰੂ ਘਰ ਦੇ ਵਜ਼ੀਰ ਹੁੰਦੇ ਹਨ ਤੇ ਭਾਰਤ ਦੇ ਸਾਰੇ ਵਜ਼ੀਰਾਂ ਤੇ ਪਰਧਾਨਾਂ ਤੋਂ ਉਨ੍ਹਾਂ ਦਾ ਦਰਜਾ ਬਹੁਤ ਵੱਡਾ ਤੇ ਸਨਮਾਨ ਵਾਲਾ ਹੁੰਦਾ ਹੈ । ਜਾਂ ਇੰਞ ਕਹਿ ਲਵੋ ਕਿ ਕਿਸੇ ਵੀ ਦੁਨੀਆਦਾਰ ਦਾ ਦਰਜਾ ਸਿੰਘ ਸਾਹਿਬਾਨ ਦੇ ਦਰਜੇ ਤੋਂ ਕਿਤੇ ਹੇਠਾਂ ਹੁੰਦਾ ਹੈ ।

ਮੈਨੂੰ ਇਕ ਹੋਰ ਘਟਨਾ ਦਾ ਵੀ ਪਤਾ ਹੈ । ਇਕ ਵਾਰ ਇੱਕ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਸੀ । ਕੁਝ ਦੇਰ ਬਾਅਦ ਭਾਈ ਵੀਰ ਸਿੰਘ ਉਸ ਕਮਰੇ ਅੰਦਰ ਦਾਖ਼ਿਲ ਹੋਏ ਤੇ ਗ੍ਰੰਥੀ ਸਿੱਖ ਨੇ ਉਨ੍ਹਾਂ ਨੂੰ ਫਤਿਹ ਬੁਲਾਈ । ਭੋਗ ਪੈਣ ਉਪ੍ਰੰਤ ਭਾਈ ਵੀਰ ਸਿੰਘ ਨੇ ਉਸ ਸਿੱਖ ਵੀਰ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਿੱਖ ਦਾ ਦਰਜਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਰੋਬਰ ਦਾ ਹੁੰਦਾ ਹੈ, ਇਸ ਲਈ ਉਹ ਕਦੇ ਵੀ ਕਿਸੇ ਵੱਡੇ ਤੋਂ ਵੱਡੇ ਵਿਅਕਤੀ ਨੂੰ ਸਤਿਕਾਰ ਜਾਂ ਫਤਿਹ ਨਾ ਬੁਲਾਵੇ ਤੇ ਆਪਣਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਲੀਨ ਰੱਖੇ ।

ਚਲੋ ਅਗੇ ਵੱਧਦੇ ਹਾਂ ਕਿ ਮੋਦੀ ਦੀ ਪੰਜਾਬ ਫੇਰੀ ਦਾ ਪੰਜਾਬੀਆਂ ਜਾਂ ਪੰਜਾਬ ਨੂੰ ਕੀ ਲਾਭ ਹੋਇਆ? ਪਿਛਲੇ ਸਾਲ ਹੋਈਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੋ ਅਕਾਲੀਆਂ ਤੇ ਭਾਜਪਾਈਆਂ ਨੇ ਕੇਂਦਰ ਵਿੱਚਲੀ ਕਾਂਗਰਸ ਸਰਕਾਰ ਵਿਰੁਧ ਭੰਡੀ ਪ੍ਰਚਾਰ ਦੀ ਮੁਹਿੰਮ ਛੇੜੀ ਸੀ, ਜਿਸ ਵਿੱਚ ਖਾਸ ਕਰਕੇ ਬਾਦਲ ਸਰਕਾਰ ਨੇ ਕੇਂਦਰ ਉਤੇ ਜੋ ਤੁਹਮਤਾਂ ਲਾਈਆਂ ਸਨ, ਉਹ ਬਹੁਤ ਹੀ ਘਿਨਾਉਣੀਆਂ ਸਨ । ਜੇ ਉਸ ਬਾਰੇ ਇਹ ਕਹਿ ਲਿਆ ਜਾਵੇ, ਕਿ ਜਿਸ ਥਾਲੀ ਵਿਚ ਉਹ ਖਾਂਦੇ ਸਨ ਉਸੇ ਵਿਚ ਛੇਕ ਕਰਦੇ ਸਨ, ਤਾਂ ਇਹ ਅਤ-ਕਥਨੀ ਨਹੀਂ ਹੋਵੇਗੀ । ਜਾਂ ਇਉਂ ਕਹਿ ਲਵੋ ਕਿ ਜਿਸਦਾ ਉਹ ਨਿਮਕ ਖਾਂਦੇ ਸਨ, ਉਸਦੇ ਹੀ ਉਹ ਨਿਮਕ ਹਰਾਮ ਹੋ ਰਹੇ ਸਨ । ਬਾਦਲਕਿਆਂ ਦਾ ਜੋ ਭੰਡੀ ਪ੍ਰਚਾਰ ਹੁੰਦਾ ਸੀ, ਉਹ ਬਾਰ ਬਾਰ ਇਕੋ ਘਸਿਆ ਪਿਟਿਆ ਬਿਆਨ, “ਕਾਂਗਰਸ ਪੰਜਾਬ ਨਾਲ ਵਿਤਕਰਾ ਕਰਦੀ ਹੈ, ਮਤਰੇਈ ਮਾਂ ਵਾਲਾ ਸਲੂਕ ਕਰਦੀ  ਹੈ” ।….. “ਇੱਕ ਵਾਰ ਇਹ ਸਰਕਾਰ ਬਦਲ ਦਿਓ, ਮੋਦੀ ਨੂੰ ਵੋਟਾਂ ਪਾ ਦਿਓ, ਅਰੁਣ ਜੇਤਲੀ ਨੂੰ ਜਿਤਾ ਦਿਓ, ਫੇਰ ਵੇਖੋ, ਕਿਵੇਂ ਟਰੱਕਾਂ ਦੇ ਟਰੱਕ ਪੈਸੇ ਨਾਲ ਲਦੇ ਹੋਏ ਪੰਜਾਬ ਵਲ ਰਵਾਨਾ ਹੁੰਦੇ ਹਨ”। ਇਸ ਕਿਸਮ ਦੇ ਬੇਹੂਦਾ, ਬੇਦਲੀਲ, ਬੇਤੁੱਕੇ, ਜਿਨ੍ਹਾਂ ਦਾ ਕੋਈ ਮੂੰਹ, ਸਿਰ, ਪੈਰ ਨਹੀਂ ਸੀ ਹੁੰਦਾ ਬਿਆਨਾਂ ਦੀ ਛਹਿਬਰ ਲਾ ਕੇ ਪੰਜਾਬੀਆਂ ਨੂੰ ਬੇਵਾਕੂਫ਼ ਬਨਾਉਣ ਦੀਆਂ ਕੋਝੀਆਂ ਚਾਲਾਂ ਚਲਦੀਆਂ ਗਈਆਂ, ਪਰ ਸਿਆਣੇ ਪੰਜਾਬੀਆਂ ਨੇ ਬਾਦਲਕਿਆਂ ਦੀ ਪੇਸ਼ ਨਾ ਜਾਣ ਦਿਤੀ ਤੇ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿਚ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ ਤੌਰ ਉਤੇ ਭੇਜਿਆ । ਇਥੋਂ ਤਕ ਕਿ ਅਕਾਲੀਆਂ ਦਾ ਥੰਮ ਕਹਾਉਣ ਵਾਲਾ ਸੁਖਦੇਵ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਤੋਂ ਲੋਕ ਸਭਾ ਦੀ ਸੀਟ ਲਈ ਬੁਰੀ ਤਰ੍ਹਾਂ ਹਾਰਿਆ । ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਭਗਵੰਤ ਮਾਨ ਦਾ ਬੜੇ ਭਦੇ ਤੇ ਅਸਭਿਯ “ਬਲੂੰਬੜੇ” ਸ਼ਬਦ ਨਾਲ ਮਜ਼ਾਕ ਉਡਾਇਆ ਸੀ, ਪਰ ਉਸੇ “ਬਲੂੰਗੜੇ” ਨੇ ਢੀਂਡਸੇ ਨੂੰ ਉਹ ਕਰਾਰੀ ਹਾਰ ਦਿਤੀ ਕਿ ਢੀਂਡਸੇ ਨੂੰ ਹੀ ਚੋਣਾਂ ਵਿਚ ਬਲੂੰਗੜਾ ਬਣਾ ਕੇ ਰੱਖ ਦਿਤਾ ।

ਖ਼ੈਰ, ਆਖ਼ਰ ਬਾਦਲ ਦੇ ਸੁਪਨਿਆਂ ਦਾ ਪ੍ਰਧਾਨ ਮੰਤ੍ਰੀ, ਨਰਿੰਦਰ ਦਾਸ ਮੋਦੀ, ਪੰਜਾਬ ਆ ਹੀ ਗਿਆ । ਟਰੱਕਾਂ ਦੇ ਟਰੱਕ ਪੈਸੇ ਦੇਣ ਵਾਲਾ ਪ੍ਰਧਾਨ ਮੰਤ੍ਰੀ ਆ ਗਿਆ । ਦੇਸ਼ ਦਾ ਖਜ਼ਾਨਾ ਮੰਤ੍ਰੀ, ਅਰੁਣ ਜੇਤਲੀ, ਜੋ ਅੰਮ੍ਰਿਤਸਰ ਤੋਂ ਲੋਕ ਸਭਾ ਦੀਆਂ ਚੋਣਾਂ ਵਿਚ ਆਪਣੇ ਵਿਰੋਧੀਆਂ ਤੋਂ ਬਹੁਤ ਬੁਰੀ ਤਰ੍ਹਾਂ ਹਾਰਿਆ, ਜਿਸ ਬਾਰੇ ਬਾਦਲਕੇ ਲਗਾਤਾਰ ਪੰਜਾਬੀਆਂ ਨੂੰ ਕਹਿੰਦੇ ਰਹਿੰਦੇ ਸਨ ਕਿ ਇਕ ਵਾਰ ਇਸ ਨੂੰ ਜਿਤਾ ਕੇ ਕੇਂਦਰ ਵਿਚ ਭੇਜੋ, ਫੇਰ ਦੇਖੋ ਤੁਹਾਨੂੰ ਮਾਇਆ ਦੇ ਕਿੰਨੇ ਵੱਡੇ ਗਫੇ ਮਿਲਿਆ ਕਰਨਗੇ । ਪਰਨਾਲਿਆਂ ਦੇ ਪਰਨਾਲੇ ਇਧਰ ਵਹਿ ਤੁਰਨਗੇ । ਤੁਹਾਡੇ ਕੋਲੋਂ ਪੈਸਾ ਸਾਂਭਿਆ ਨਹੀਂ ਜਾਵੇਗਾ । ਤੁਹਾਡੇ ਸਾਰਿਆਂ ਦੇ ਕਰਜ਼ੇ ਮੁਆਫ਼ ਹੋ ਜਾਣਗੇ । ਪਰ ਹੋਇਆ ਕੀ? ਬਾਦਲ ਥੁਕੀਂ ਵੜੇ ਪਕਾਉਂਦਾ ਰਿਹਾ, ਝੂਠੀਆਂ ਤਸਲੀਆਂ ਦੇਂਦਾ ਰਿਹਾ, ਪਰ ਮੋਦੀ ਤੇ ਜੇਤਲੀ ਨੇ 4-5 ਵਾਰ ਬੇਰੰਗ ਲਿਫ਼ਾਫ਼ੇ ਵਾਂਗ ਬਾਦਲਕਿਆਂ ਦੇ ਹੱਥ ਵਿਚ ਖਾਲੀ ਠੂਠਾ ਫੜਾ ਕੇ ਵਾਪਸ ਭੇਜ ਦਿਤਾ । ਦਸਿਆ ਜਾਂਦਾ ਹੈ, ਕਿ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਆ ਕੇ “ਊਚੀ ਦੁਕਾਨ ਫੀਕਾ ਪਕਵਾਨ” ਵਾਂਗ ਫੜਾਂ ਤਾਂ ਬਹੁਤ ਮਾਰੀਆਂ, ਪਰ ਹਕੀਕਤਨ ਪੰਜਾਬ ਨੂੰ ਦਿੱਤਾ ਕੁਝ ਵੀ ਨਹੀਂ । ਲੁਭਾਉਣੇ ਸ਼ਬਦਾਂ ਦੀ ਵਰਤੋਂ ਕਰਕੇ ਤੇ ਵੱਡੇ ਵੱਡੇ, ਪਰ ਝੂਠੇ ਵਾਅਦੇ ਕਰ ਕੇ ਉਹ ਪੰਜਾਬ ਤੋਂ ਤੁਰਦਾ ਬਣਿਆ ਤੇ ਪੰਜਾਬੀ ਮੂੰਹ ਵੇਖਦੇ ਰਹਿ ਗਏ ।

ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਲਈ ਜੋ ਵੀ ਛੋਟੀਆਂ ਮੋਟੀਆਂ ਮੰਗਾਂ ਦਾ ਮੋਦੀ ਸਰਕਾਰ ਨਾਲ ਜ਼ਿਕਰ ਕੀਤਾ, ਇਹ ਹਾਸੋ ਹੀਣੀ ਗਲ ਹੈ ਕਿ ਮੋਦੀ ਨੇ ਕਿਸੇ ਇਕ ਦਾ ਵੀ ਹਾਂ ਪੱਖੀ ਜੁਆਬ ਨਹੀਂ ਦਿਤਾ, ਸਗੋਂ ਸਾਰੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਦਿਤਾ । ਹਾਂ, ਮੋਦੀ ਨੇ ਪੰਜਾਬੀਆਂ ਦੀ ਤਾਰੀਫ਼ ਜ਼ਰੂਰ ਕੀਤੀ ਤੇ ਬਾਦਲ ਨੂੰ ਫੋਕੀ ਫੂਕ ਛਕਾਉਣ ਵਿਚ ਕੋਈ ਕਸਰ ਵੀ ਨਹੀਂ ਰਹਿਣ ਦਿੱਤੀ ਤੇ ਕਿਹਾ ਕਿ ਬਾਦਲ ਉਨ੍ਹਾਂ ਦਾ “ਗੁਰੂ” ਹੈ । ਰਹੀ ਗਲ ਪੰਜਾਬ ਦੀਆਂ ਮੰਗਾਂ ਦੀ । ਮੋਦੀ ਨੇ ਬੜਾ ਹਾਸੋ ਹੀਣਾ ਰੋਲ ਅਦਾ ਕੀਤਾ । ਉਸਨੇ ਪੰਜਾਬ ਨੂੰ ਮਾਇਕ ਮੱਦਦ ਦੇਣ ਦਾ ਇਕ ਵੀ ਵਾਅਦਾ ਨਹੀਂ ਕੀਤਾ, ਪਰ ਇਹ ਕਹਿ ਦਿੱਤਾ ਕਿ ਤੁਹਾਡੀ ਕੋਈ ਵੀ ਮੰਗ ਠੁਕਰਾਈ ਨਹੀਂ ਜਾਵੇਗੀ । ਇਹ ਤਾਂ ਉਹ ਗੱਲ ਹੈ, “ਤੁਹਾਡਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ”। ਬਾਦਲ ਵਲੋਂ ਉਠਾਈ ਗਈ ਮੰਗ ਕਿ ਹੁਸੈਨੀਵਾਲਾ ਬਾਰਡਰ ਨੂੰ ਵਾਹਗਾ ਬਾਰਡਰ ਵਾਂਗ ਵਿਉਪਾਰਕ ਤੌਰ ਉਤੇ ਵੀ ਖੋਲ੍ਹਣ ਲਈ ਕੋਸ਼ਿਸ਼ ਕੀਤੀ ਜਾਵੇ, ਮੋਦੀ ਨੇ ਚੁਪ ਰਹਿਣਾ ਹੀ ਮੁਨਾਸਬ ਸਮਝਿਆ । ਚੇਤੇ ਰਹੇ ਕਿ 1971 ਦੀ ਭਾਰਤ-ਪਾਕਿਸਤਾਨ ਲੜਾਈ ਤੋਂ ਪਹਿਲਾਂ ਹੁਸੈਨੀਵਾਲਾ ਸਰਹਦ ਰਾਹੀਂ ਦੋਹਾਂ ਦੇਸ਼ਾਂ ਦਰਮਿਆਨ ਵਿਉਪਾਰ ਹੁੰਦਾ ਸੀ । ਜੇ ਇਹ ਰਸਤਾ ਖੁਲ੍ਹ ਜਾਂਦਾ ਹੈ, ਤਾਂ ਇਸ ਪੱਛੜੇ ਇਲਾਕੇ ਨੂੰ ਆਰਥਿਕ ਤੌਰ ਉਤੇ ਕਾਫ਼ੀ ਰਾਹਤ ਮਿਲ ਸਕਦੀ ਹੈ ।

ਇੱਥੇ ਕੁਝ ਹੋਰ ਮਸਲੇ ਵੀ ਹਨ, ਜੋ ਉਭਰ ਕੇ ਸਾਹਮਣੇ ਨਹੀਂ ਆਏ, ਹਾਲੇ ਤਕ ਉਹ ਦਬੀ ਅੱਗ ਵਾਂਗ ਹਨ । ਵੈਸੇ ਮੋਦੀ ਨੇ ਸਪਸ਼ਟ ਸ਼ਬਦਾਂ ਵਿਚ ਇਹ ਵੀ ਕਿਹਾ ਕਿ ਉਹ ਕੀੜੇ ਮਾਰ ਦੁਆਈਆਂ ਤੇ ਖਾਦਾਂ ਦੀ ਬੇਤਹਾਸ਼ਾ ਵਰਤੋਂ ਦੇ ਵਿਰੁਧ ਹੈ, ਪਰ ਪੰਜਾਬ ਵਿਚ ਖੇਤੀ ਬਾੜੀ ਯੂਨੀਵਰਸਿਟੀਆਂ ਵਲੋਂ ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਹੁੰਦੀ ਹੈ । ਕਿਸਾਨ ਵੀ ਇਸ ਤੋਂ ਜਾਣੂ ਹੈ । ਇਨ੍ਹਾਂ ਤੋਂ ਬਚਣ ਦੇ ਸਾਧਨ ਤਾਂ ਹਨ, ਪਰ ਮੋਦੀ ਹਕੂਮਤ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਕਿਸਮ ਦਾ ਭਰੋਸਾ ਨਹੀਂ ਦੇਣਾ ਚਾਹੁੰਦੀ ਤੇ ਇਸ ਲਈ ਉਨ੍ਹਾਂ ਨੇ ਇਸ ਉਤੇ ਵੀ ਚੁੱਪ ਹੀ ਸਾਧ ਰਖੀ ।

ਦੇਸ਼ ਭਰ ਵਿਚ ਕਿਸਾਨਾਂ ਦੀਆਂ ਜ਼ਬਰੀ ਜ਼ਮੀਨਾਂ ਹੱਥਿਆਉਣ ਲਈ ਕਾਨੂੰਨ ਬਨਾਉਣ ਦਾ ਮਸਲਾ ਵੀ ਹਾਲੇ ਦੋਹਾਂ ਪਾਰਟੀਆਂ ਅਕਾਲੀਆਂ ਤੇ ਭਾਜਪਾਈਆਂ ਵਿਚ ਨਜਿਠਣ ਵਾਲਾ ਪਿਆ ਹੈ । ਉਹ ਵੀ ਹਾਲੇ ਤਕ ਕਿਸੇ ਸਿੱਟੇ ਉਤੇ ਨਹੀਂ ਪਹੁੰਚਿਆ। ਪਰ ਜਾਂਦੇ ਜਾਂਦੇ ਮੋਦੀ ਹੁਰੀਂ ਗੋਂਗਲੂਆਂ ਤੋਂ ਥੋੜੀ ਜੇਹੀ ਮਿਟੀ ਝਾੜ ਗਏ ਹਨ । ਉਹ ਇਹ ਕਿ ਅੰਮ੍ਰਿਤਸਰ ਵਿਚ ਤਜਵੀਜ਼ਸ਼ੁਦਾ ਕੇਂਦਰੀ ਹਾਰਟੀਕਲਚਰ ਇੰਸਟੀਚੂਅਟ ਦਾ ਨਾਮ ਭਗਤ ਸਿੰਘ ਸ਼ਹੀਦ ਦੇ ਨਾਮ ਉਤੇ ਰੱਖ ਦਿਤਾ ਜਾਵੇਗਾ । ਚਲੋ ਘਟੋ ਘੱਟ ਬਾਲ ਪਰਚਾਉਣ ਲਈ ਮੋਦੀ ਹੁਰੀਂ ਮੂੰਗਫਲੀ ਦੇ ਕੁਝ ਦਾਣੇ ਬਾਦਲਾਂ ਦੇ ਹੱਥ ਫੜਾ ਗਏ ਹਨ, ਜਿਸਨੂੰ ਬਾਦਲਕੇ ਥੋੜੀ ਦੇਰ ਲਈ ਚਬਾਉਂਦੇ ਰਹਿਣਗੇ, ਪੰਜਾਬ ਤੇ ਪੰਜਾਬੀਆਂ ਦੀਆਂ ਸਮਸਿਆਵਾਂ ਨੂੰ ਭੁੱਲ ਜਾਣਗੇ ਤੇ ਮੋਦੀ ਹਕੂਮਤ ਦੇ ਗੁਣ ਗਾਇਨ ਕਰਦੇ ਰਹਿਣਗੇ ।

ਕੀ ਚੀਨ ਵਿਚ ਛੱਪੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਵਿਤ੍ਰ ਗੁਰੂ ਗ੍ਰੰਥ ਸਾਹਿਬ ਨਹੀਂ?
ਸਿੱਖ ਕੌਮ ਲਈ ਇਹ ਇਕ ਬੜੇ ਵਡੇ ਫ਼ਖ਼ਰ ਵਾਲੀ ਗਲ ਹੈ ਕਿ ਇਹ ਆਪਣੀ ਪੰਜ ਸੌ ਸਾਲਾ ਉਮਰ ਵਿਚ ਹੀ ਸੰਸਾਰ ਦਾ ਪੰਜਵਾਂ ਵੱਡਾ ਧਰਮ ਬਣ ਗਈ ਹੈ । ਸਿੱਖ ਧਰਮ ਤੋਂ ਪਹਿਲਾਂ ਜਨਮੇ ਕਈ ਧਰਮ ਹੋਰ ਧਰਮਾਂ ਵਿਚ ਇੰਞ ਜਜ਼ਬ ਹੋ ਗਏ ਜਿਵੇਂ ਦੁੱਧ ਵਿਚ ਪਾਣੀ । ਜਿਵੇਂ ਮੁਹਾਵਰਾ ਹੈ, “ਵੱਡੀ ਮਛੀ ਹਮੇਸ਼ਾਂ ਛੋਟੀ ਮਛੀ ਨੂੰ ਨਿਗਲ ਜਾਂਦੀ ਹੈ” ਇਸੇਤਰ੍ਹਾਂ ਵਡੇ ਧਰਮਾਂ ਵਾਲੇ, ਖਾਸ ਕਰਕੇ ਈਸਾਈ ਮਤ, ਇਸਲਾਮ ਤੇ ਹਿੰਦੂ ਧਰਮ ਆਪਣੇ ਤੋਂ ਛੋਟੇ ਛੋਟੇ ਧਰਮਾਂ ਦੇ ਲੋਕਾਂ ਨੂੰ ਹੜਪ ਕਰਕੇ ਉਨ੍ਹਾਂ ਦੀ ਹੋਂਦ ਦਾ ਜਾਂ ਤਾਂ ਨਾਮੋ ਨਿਸ਼ਾਨ ਮਿਟਾ ਗਏ, ਜਾਂ ਉਨ੍ਹਾਂ ਦੀ ਗਿਣਤੀ ਨੂੰ ਇੰਨਾ ਮਨਫ਼ੀ ਕਰ ਗਏ ਕਿ ਉਹ ਇਕ ਮਹਾਨ ਧਰਮ ਹੋ ਕੇ ਵੀ ਏਨੇ ਸੁੰਗੜ ਗਏ ਤੇ ਉਨ੍ਹਾਂ ਨੂੰ ਹਿੰਦੂ ਧਰਮ ਅੱਗੇ ਗੋਡੇ ਟੇਕ ਕੇ ਆਪਣੀ ਹੋਂਦ ਨੂੰ ਦਿਨ-ਬ-ਦਿਨ ਮਨਫ਼ੀ ਕਰਨਾ ਪੈ ਗਿਆ । ਮੇਰਾ ਇਸ਼ਾਰਾ ਬੁਧ ਧਰਮ ਤੇ ਜੈਨ ਧਰਮ ਵਲ ਹੈ । ਇਹੋ ਹਾਲ ਕੀਤਾ ਈਸਾਈ ਮਤ ਦੇ ਪ੍ਰਚਾਰਕਾਂ ਨੇ, ਜਿਨ੍ਹਾਂ ਨੇ ਗੈਰ ਈਸਾਈ ਦੇਸ਼ਾਂ ਵਿਚ ਜਾ ਕੇ ਇੰਨਾ ਪ੍ਰਚਾਰ ਕੀਤਾ ਕਿ ਉਥੋਂ ਦੇ ਵਾਸੀਆਂ ਨੇ ਆਪਣੀ ਰਜ਼ਾਮੰਦੀ ਨਾਲ ਆਪਣੇ ਧਰਮਾਂ ਦਾ ਤਿਆਗ ਕਰਕੇ ਈਸਾਈ ਧਰਮ ਨੂੰ ਅਪਣਾ ਲਿਆ । ਇਸਲਾਮ ਦੇ ਕਟੜਵਾਦੀ ਮੁਲਾਂ, ਮੁਲਾਣਿਆਂ ਤੇ ਕਾਜ਼ੀਆਂ ਨੇ ਵੀ ਕੋਈ ਕਸਰ ਨਾ ਛਡੀ, ਜਿਨ੍ਹਾਂ ਨੇ ਜ਼ਬਰਦਸਤੀ ਤੇ ਅਤਿਆਚਾਰਾਂ ਰਾਹੀਂ ਕਈ ਦੇਸ਼ਾਂ ਦੇ ਬਾਸ਼ਿੰਦਿਆਂ ਨੂੰ ਇਸਲਾਮ ਵਿਚ ਲੈ ਆਉਂਦਾ ਤੇ ਉਹ ਦੇਸ਼ ਅਜ ਮੁਕੰਮਲ ਤੌਰ ਉਤੇ ਇਸਲਾਮਿਕ ਦੇਸ਼ ਬਣ ਗਏ ਹਨ । 1947 ਤੋਂ ਬਾਅਦ ਭਾਰਤ ਦੇ ਆਜ਼ਾਦ ਹੋਣ ਪਿਛੋਂ ਕਟੜ ਪੰਥੀ ਹਿੰਦੂ ਧਾਰਮਿਕ ਜਥੇਬੰਦੀਆਂ ਨੇ ਵੀ ਕਟੜਪੰਥੀ ਈਸਾਈਆਂ ਤੇ ਇਸਲਾਮਿਕ ਜਥੇਬੰਦੀਆਂ ਵਾਲੀਆਂ ਕਾਲੀਆਂ ਕਰਤੂਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ, ਜਿਸਦੇ ਨਤੀਜੇ ਵਜੋਂ ਭਾਰਤ ਵਿਚੋਂ ਬੁਧ ਧਰਮ, ਜੈਨ ਧਰਮ ਤੇ ਹੋਰ ਕਈ ਨਿਕੇ ਨਿਕੇ ਧਰਮ ਗਾਇਬ ਹੋਣੇ ਸ਼ੁਰੂ ਹੋ ਗਏ ਤੇ ਹਿੰਦੂ ਧਰਮ ਉਨ੍ਹਾਂ ਨੂੰ ਡੀਕ ਲਾ ਕੇ ਇਕੋ ਸਾਹ ਨਿਗਲ ਗਿਆ ।

ਆਜ਼ਾਦੀ ਤੋਂ ਪਹਿਲਾਂ ਮੁਗ਼ਲਾਂ ਵਲੋਂ ਤੇ ਬਾਅਦ ਵਿਚ ਹਿੰਦੂਆਂ ਵਲੋਂ ਬੜੀ ਰਫ਼ਤਾਰ ਤੇ ਗਿਣੀ ਮਿਥੀ ਸਾਜ਼ਿਸ਼ ਨਾਲ ਸਿੱਖ ਧਰਮ ਨੂੰ ਵੀ ਆਪਣੇ ਵਿਚ ਜੀਰ ਜਾਣ ਦੀ ਕੋਸ਼ਿਸ਼ ਜਾਰੀ ਕੀਤੀ ਗਈ, ਜੋ ਅੱਜ ਤਕ ਜਾਰੀ ਹੈ । ਸਭ ਤੋਂ ਵਡੀ ਬਦਕਿਸਮਤੀ ਇਹ ਹੈ ਕਿ ਪੰਜਾਬ ਦੀ ਮੌਜੂਦਾ ਅਕਾਲੀ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਸ਼ਿਆਂ ਕੋਲ ਗਹਿਣੇ ਪਈ ਹੋਈ ਹੈ । ਇਕ ਆਪਣੇ ਆਪਨੂੰ ਪੰਥਕ ਸਰਕਾਰ ਕਹਿਲਾਉਂਦੀ ਹੈ ਤੇ ਦੂਸਰੀ ਆਪਣੇ ਆਪਨੂੰ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੀ ਸੰਸਥਾ ਦਸਦੀ ਹੈ । ਪਰ ਦੋਨੋਂ ਹੀ ਮਾਸੀ ਦੇ ਪੁੱਤ ਭਰਾ ਹਨ । ਨਾ ਕਿਸੇ ਨੂੰ ਪੰਥ ਨਾਲ ਦਰਦ ਹੈ ਤੇ ਨਾ ਹੀ ਕਿਸੇ ਨੂੰ ਗੁਰਦੁਆਰਿਆਂ ਨਾਲ । ਇਨ੍ਹਾਂ ਦੋਹਾਂ ਮਾਸੀ ਦੇ ਪੁੱਤ ਭਰਾਵਾਂ ਦੀ ਯਾਰੀ ਹੈ ਮਹਾਸ਼ਿਆਂ ਨਾਲ, ਜਿਨ੍ਹਾਂ ਨੂੰ ਖੁਸ਼ ਕਰਨ ਲਈ ਉਹ ਗ੍ਰੰਥ ਤੇ ਪੰਥ ਵਿਰੋਧੀ ਕੰਮ ਕਰ ਰਹੇ ਹਨ । ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਸੰਤੀ ਰੰਗੇ ਨਿਸ਼ਾਨ ਸਾਹਿਬਾਂ ਦੇ ਰੰਗ ਭਗਵੇਂ ਕਰ ਦਿਤੇ ਗਏ, ਪੀਲੇ ਰੰਗ ਦੇ ਸਿਰੋਪਾਓ ਦੀ ਬਜਾਏ ਕੇਸਰੀ ਸਿਰੋਪਾਓ ਬਣ ਗਏ, ਇਥੋਂ ਤਕ ਕਿ ਆਮ ਸਿੱਖਾਂ ਨੂੰ ਵੀ ਪੀਲੇ ਰੰਗ ਦੀਆਂ ਦਸਤਾਰਾਂ ਸਜਾਉਣੀਆਂ ਭੁਲ ਗਈਆਂ ਤੇ ਉਨ੍ਹਾਂ ਨੇ ਵੀ ਸਿਰਾਂ ਉਤੇ ਕੇਸਰੀ ਪੱਗਾਂ (ਦਸਤਾਰਾਂ) ਬੰਨ੍ਹ ਲਈਆਂ । ਗਲ ਕੀ ਚਾਰੇ ਪਾਸਿਆਂ ਤੋਂ ਸਿੱਖ ਧਰਮ ਨੂੰ ਸਿੱਖਾਂ ਤੋਂ ਹੀ ਢਾਹ ਲਗਵਾਈ ਜਾ ਰਹੀ ਹੈ ।

ਸਾਡੀ ਖੁਸ਼ਕਿਸਮਤੀ ਇਹ ਹੈ ਕਿ ਸਿੱਖ ਧਰਮ ਦੀ ਬੁਨਿਆਦ ਘਸਿਆਰਿਆਂ ਨੇ ਨਹੀਂ ਰੱਖੀ, ਨਾ ਹੀ ਖੂਹ ਦੇ ਡੱਡੂ ਵਾਲੀ ਸੋਚ ਰਖਣ ਵਾਲਿਆਂ ਨੇ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਗਲ ਕੀਤੀ ਹਿੰਦੂਆਂ ਦੀ, ਨਾ ਮੁਸਲਮਾਨਾਂ ਦੀ, ਨਾ ਸਿਧਾਂ ਦੀ, ਨਾ ਜੋਗੀਆਂ ਦੀ, ਨਾ ਜਤੀਆਂ ਦੀ, ਨਾ ਮੂੰਡਧਾਰੀਆਂ ਦੀ, ਨਾ ਹਵਨਾਂ ਦੀ, ਨਾ ਵਰਤਾਂ ਦੀ, ਨਾ ਵਹਿਮਾਂ ਦੀ, ਨਾ ਭਰਮਾਂ ਦੀ । ਉਨ੍ਹਾਂ ਨੇ ਕਰਮਕਾਂਡਾਂ ਦੀ ਰੱਜ ਕੇ ਨਿਖੇਧੀ ਕੀਤੀ । ਉਨ੍ਹਾਂ ਨੇ ਇਕ ਚੰਗਾ ਤੇ ਸਿਹਤਮੰਦ ਸਮਾਜ ਸਿਰਜਨ ਦੀ ਯਾਚਨਾ ਕੀਤੀ । ਉਨ੍ਹਾਂ ਨੇ ਬਾਹਮਣਾਂ ਵਾਂਗ ਤਰ੍ਹਾਂ ਤਰ੍ਹਾਂ ਦੇ ਤੇ ਭਾਂਤ ਭਾਂਤ ਦੇ ਠਾਕੁਰ ਬਣਾ ਕੇ ਉਨ੍ਹਾਂ ਨੂੰ ਵੱਖ ਵੱਖ ਰੱਬ ਬਣਾ ਕੇ ਪੂਜਣ ਦੀ ਮਨਾਹੀ ਕੀਤੀ ਤੇ ਕਿਹਾ, “ੴ ” ਤੇ ਫੇਰ “ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ”॥ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਉਹ ਕਾਮਲ ਪੁਰਸ਼ ਹਨ, ਜਿਨ੍ਹਾਂ ਨੇ ਇਸ ਧਰਤੀ ਉਤੇ ਆ ਕੇ ਕੁਲ ਮਨੁਖਤਾ ਨੂੰ ਇਕ ਅਕਾਲ ਪੁਰਖ ਦੀ ਅਰਾਧਨਾ ਕਰਨ ਲਈ ਕਿਹਾ । ਉਨ੍ਹਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਮੁਸਲਮਾਨਾਂ ਦਾ ਅਲ੍ਹਾ ਹੋਰ ਹੈ, ਹਿੰਦੂਆਂ ਦਾ ਭਗਵਾਨ ਕੋਈ ਹੋਰ ਹੈ, ਬੋਧੀਆਂ ਦਾ ਕੋਈ ਹੋਰ, ਮੀਂਹ ਪਾਣ ਵਾਲਾ ਦੇਵਤਾ ਕੋਈ ਹੋਰ ਹੈ, ਜਨਮ ਦੇਣ ਵਾਲਾ ਕੋਈ ਹੋਰ ਤੇ ਮੌਤ ਦਾ ਕੋਈ ਹੋਰ ਹੈ । ਇਹ ਉਹ ਸਮਾਂ ਸੀ ਜਦੋਂ ਲੋਕ ਸੱਪਾਂ ਦੀ ਪੂਜਾ ਕਰਦੇ ਸਨ, ਬਾਂਦਰਾਂ ਦੀ ਪੂਜਾ ਵੀ ਮੰਦਰਾਂ ਵਿਚ ਹੁੰਦੀ ਸੀ, ਪਲੇਗ ਫੈਲਾਉਣ ਵਾਲੇ ਚੂਹਿਆਂ ਨੂੰ ਵੀ ਪੂਜਿਆ ਜਾਂਦਾ ਸੀ, ਕਿਤੇ ਗਰੜ ਪੰਛੀ ਦੀ ਪਰਕਰਮਾ ਕਰਕੇ ਆਪਣੇ ਆਪਨੂੰ ਖੁਸ਼ਨਸੀਬ ਸਮਝਿਆ ਜਾਂਦਾ ਸੀ, ਕਿਤੇ ਗਨੇਸ਼, ਕਿਤੇ ਹਨੂਮਾਨ ਵਰਗਿਆਂ ਦੀ ਆਰਤੀ ਉਤਰੀ ਜਾਂਦੀ ਸੀ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਫ਼ ਕਹਿ ਦਿਤਾ, “ਮੈ ਨ ਗਨੇਸਹਿ ਪ੍ਰਿਥਮ ਮਨਾਊ ॥ ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥” ਸਿੱਖ ਗੁਰੂ ਸਾਹਿਬਾਨ ਨੇ ਸਿੱਖ ਸਿਧਾਂਤਾਂ ਮੁਤਾਬਕ ਇਕ ਦੇਸ਼, ਇਕ ਧਰਤੀ, ਜਾਂ ਇਕ ਵਰਗ ਦੀ ਗਲ ਨਹੀਂ ਕੀਤੀ, ਸਗੋਂ ਸਮੁਚੇ ਬ੍ਰਹਿਮੰਡ ਦੀ ਗਲ ਕੀਤੀ ਹੈ । ਉਹ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਦੀ ਗਲ ਕਰਦੇ ਹਨ । ਇਹ ਦੁਖ ਵਾਲੀ ਗਲ ਹੈ ਕਿ ਵਿਸ਼ਵ ਦੇ ਇਕੋ ਇਕ ਮਹਾਨ ਤੇ ਵਾਹਿਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਉਨ੍ਹਾਂ ਦੇ ਹੀ ਸਿੱਖ ਢਾਹ ਲਾ ਕੇ ਖੋਰੀ ਜਾ ਰਹੇ ਹਨ ।

ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਖਿਤੇ ਦੇ ਪੰਜ ਸਟਾਰ ਜਾਂ ਕਿਸੇ ਆਮ ਮੋਟਲ ਵਿਚ ਰਾਤ ਰਹਿਣ ਜਾਈਏ, ਤਾਂ ਅਕਸਰ ਸਾਨੂੰ ਸਾਡੇ ਰਹਿਣ ਵਾਲੇ ਕਮਰਿਆਂ ਦੇ ਮੇਜ਼ਾਂ ਉਤੇ ਜਾਂ ਦਰਾਜ਼ਾਂ ਵਿਚ ਅੰਗ੍ਰੇਜ਼ੀ ਵਿਚ ਛੱਪੀ ਬਾਈਬਲ ਦੀ ਕਾਪੀ ਮਿਲ ਜਾਂਦੀ ਹੈ । ਈਸਾਈ ਮਤ ਵਲੋਂ ਪ੍ਰਚਾਰ ਦੀ ਮੁਹਿੰਮ ਸਹਿਜ ਸੁਭਾਅ ਚਲਦੀ ਰਹਿੰਦੀ ਹੈ । ਲੋਕ ਬਦੋ ਬਦੀ ਇਕ ਅਧ ਸਫ਼ਾ ਪੜ੍ਹ ਲੈਣ ਤਾਂ ਉਨ੍ਹਾਂ ਉਤੇ ਉਹ ਆਪਣੇ ਵੀਚਾਰਾਂ ਦੀ ਥੋੜੀ ਬਹੁਤੀ ਆਪਣੀ ਛਾਪ ਛਡ ਦਿੰਦੇ ਹਨ । ਭਾਵੇਂ ਉਹ ਬਾਈਬਲ ਇਕ ਪਵਿਤ੍ਰ ਪੁਸਤਕ ਹੋਵੇ, ਪਰ ਉਥੇ ਉਹ ਇਕ ਆਮ ਪੁਸਤਕ ਦੇ ਰੂਪ ਵਿਚ ਹੀ ਪਈ ਹੁੰਦੀ  ਹੈ, ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਜਾਗਦੀ ਜੋਤ, ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਤੇ ਪ੍ਰਗਟ ਗੁਰਾਂ ਕੀ ਦੇਹ ਹਨ ।

ਇਹ ਇਕ ਬੇਹਦ ਚੰਗੀ ਤੇ ਮਾਣ ਵਾਲੀ ਗਲ ਹੈ ਕਿ ਅਸੀਂ ਆਪਣੇ ਪਵਿਤ੍ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਅਦਬ ਤੇ ਸਤਿਕਾਰ ਕਰਦੇ ਹਾਂ, ਪਰ ਇਸ ਦੀ ਆੜ ਹੇਠ ਸਾਡੀਆਂ ਸੰਸਥਾਵਾਂ ਦੇ ਬੇਈਮਾਨ ਪ੍ਰਬੰਧਕ ਜੋ ਇਸਨੂੰ ਖੋਰਾ ਲਾ ਰਹੇ ਹਨ, ਉਸਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ । ਕੁਝ ਮਹੀਨੇ ਪੁਰਾਣੀ ਗਲ ਹੈ ਕਿ ਕੈਲੀਫੋਰਨੀਆ ਦੇ ਇਕ ਸਿੰਘ ਸਾਹਿਬ ਸ: ਦਮਿੰਦਰ ਸਿੰਘ ਜੀ ਆਨੰਦ ਨੇ ਚੀਨ ਦੇ ਇਕ ਪ੍ਰਿੰਟਿੰਗ ਪ੍ਰੈਸ ਨਾਲ ਲਿਖਾ ਪੜ੍ਹੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤ੍ਰ ਸਰੂਪ ਛਪਵਾਉਣ ਦਾ ਸਲਾਹੁਣ ਯੋਗ ਉਪਰਾਲਾ ਕੀਤਾ । ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ 30 ਡਾਲਰਾਂ ਦੀ ਸੇਵਾ ਫਲ ਲੈ ਕੇ ਸਾਰੇ ਅਮਰੀਕਾ ਤੇ ਕੈਨੇਡਾ ਵਿਚ ਘਰੋ ਘਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਹੁੰਚਾਉਣ ਦੀ ਸੇਵਾ ਨਿਭਾਉਣਗੇ । ਸ: ਦਮਿੰਦਰ ਸਿੰਘ ਜੀ ਨੇ ਤਾਂ ਬੜੀ ਨੇਕ ਨੀਅਤ ਨਾਲ ਇਕ ਨੇਕ ਕਾਰਜ ਕਰਨਾ ਸੋਚਿਆ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜੋ ਪ੍ਰਚਾਰ ਨੂੰ ਵਿਉਪਾਰ ਬਣਾਈ ਬੈਠੇ ਹਨ, ਨੇ ਇਸ ਨੇਕ ਕੰਮ ਵਿਚ ਆਪਣੀ ਤੰਗ ਦਿਲੀ ਤੇ ਅਲੜ ਬੁਧੀ ਦਾ ਸਬੂਤ ਦੇਣਾ ਸ਼ੁਰੂ ਕਰ ਦਿਤਾ ਤੇ ਬਿਆਨ ਜਾਰੀ ਕਰ ਦਿਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ਦਾ ਅਧਿਕਾਰ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ ਤੇ ਹੋਰ ਕੋਈ ਵੀ ਸਭਾ ਸੁਸਾਇਟੀ ਇਸਨੂੰ ਛਾਪ ਜਾਂ ਛਪਵਾ ਨਹੀਂ ਸਕਦੀ । ਜਾਪਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਹ ਬਿਆਨ ਦੇਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਨੂੰ ਵੀ ਭੁਲ ਗਿਆ ਹੈ ਤੇ ਇਹ ਵੀ ਭੁਲ ਗਿਆ ਹੈ ਕਿ ਅਮਰੀਕਾ ਵਿਚ ਵਸਦੇ ਸਿੱਖ ਜਾਂ ਚੀਨ ਵਿਚਲੇ ਪ੍ਰਿਟਿੰਗ ਪ੍ਰੈਸ ਉਸਦੀ ਹੱਦਬੰਦੀ ਵਿਚ ਨਹੀਂ ਆਉਂਦੇ । ਸਿਆਣੇ ਕਹਿੰਦੇ ਹਨ, “ਪਹਿਲਾਂ ਤੋਲੋ, ਫੇਰ ਬੋਲੋ”, ਪਰ ਜਾਪਦਾ ਹੈ ਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਬੋਲਦਾ ਹੈ ਤੇ ਪਿਛੋਂ ਤੋਲਦਾ ਹੈ ਜਾਂ ਤੋਲਦਾ ਹੀ ਨਹੀਂ, ਬਸ ਬਿਨਾਂ ਸੋਚੇ ਸਮਝੇ ਤੋਂ ਘੜੇ ਘੜਾਏ ਬਿਆਨ ਦੇਈ ਜਾਂਦਾ ਹੈ ।

ਹਾਂ, ਗਲ ਚਲ ਰਹੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤ੍ਰ ਸਰੂਪਾਂ ਦੀ ਛਪਵਾਈ ਦੀ । ਅਵਤਾਰ ਸਿੰਘ ਮਕੜ ਵਲੋਂ 3 ਮਾਰਚ ਨੂੰ ਦਿਤੇ ਇਕ ਬਿਆਨ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਵਾਈ ਲਈ ਇਕ ਛਾਪਾ ਖਾਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਉਥੋਂ ਦੇ ਵਾਸੀਆਂ ਵਲੋਂ ਪਵਿਤ੍ਰ ਸਰੂਪ ਦੀ ਵੱਧ ਰਹੀ ਮੰਗ ਨੂੰ ਪੂਰਿਆਂ ਕੀਤਾ ਜਾ ਸਕੇ । ਪ੍ਰਧਾਨ ਮਕੜ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਉਹ ਨੇੜ ਭਵਿਖ ਵਿਚ ਸ੍ਰੀ ਗੁਰੂ  ਗ੍ਰੰਥ ਸਾਹਿਬ ਜੀ ਦੀ ਛਪਵਾਈ ਵਾਸਤੇ ਕੈਨੇਡਾ ਵਿਚ ਇਕ ਛਾਪਾ ਖਾਨਾ ਲਗਾਉਣਗੇ । ਇਸ ਮਸਲੇ ਉਤੇ ਕੁਝ ਤਥਾਂ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ 1) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸੇ ਵੀ ਪਰਾਈਵੇਟ ਸੈਕਟਰ ਵਲੋਂ ਮਹਾਰਾਜ ਦੇ ਸਰੂਪਾਂ ਦੀ ਛਪਵਾਈ ਉਤੇ ਮੁੰਕਮਲ ਪਾਬੰਦੀ ਲਗਾਈ ਹੋਈ ਹੈ; 2) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਹਰਿਮੰਦਰ ਸਾਹਿਬ ਪਾਸ ਪੰਜਾਬ ਵਿਚ ਪਵਿਤ੍ਰ ਬੀੜਾਂ ਨੂੰ ਛਪਵਾਉਣ ਦੇ ਪੂਰੇ ਹੱਕ ਰਾਖਵੇਂ ਹਨ ਤੇ ਇਸ ਕਾਰਜ ਲਈ ਉਨ੍ਹਾਂ ਨੇ ਇਕ ਨਵੀਨ ਤੇ ਆਧੁਨਿਕ ਕਿਸਮ ਦਾ ਛਾਪਾ ਖਾਨਾ ਲਗਾਇਆ ਹੋਇਆ ਹੈ ।

ਇਕ ਤਾਜ਼ੀ ਖ਼ਬਰ ਮੁਤਾਬਕ ਇਹ ਵੀ ਪਤਾ ਲਗਾ ਹੈ ਕਿ ਅਮਰੀਕਨ ਨਾਗਰਿਕ ਤੇ ਕੈਲੀਫੋਰਨੀਆ ਵਾਸੀ ਸ: ਦਮਿੰਦਰ ਸਿੰਘ ਆਨੰਦ ਨੇ ਬੀਤੇ ਸ਼ਨੀਵਾਰ ਨੂੰ ਪੰਜਾਬ ਤੇ ਹਰਿਆਨਾ ਹਾਈ ਕੋਰਟ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁਧ ਇਕ ਪਟੀਸ਼ਨ ਦਾਇਰ ਕਰ ਕੇ ਚਿਤਾਵਨੀ ਦਿਤੀ ਹੈ ਕਿ ਉਨ੍ਹਾਂ ਪਾਸ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਕਿ ਪਾਵਨ ਸਰੂਪਾਂ ਨੂੰ ਛਾਪਣ ਦਾ ਅਧਿਕਾਰ ਸਿਰਫ਼ ਉਨ੍ਹਾਂ ਨੂੰ ਹੀ ਹੈ । ਸ: ਆਨੰਦ ਨੇ ਇਹ ਵੀ ਦਸਿਆ ਕਿ ਸਿੱਖ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਪਾਸ ਕੋਈ ਵੀ ਐਸਾ ਕੜਾ ਕਾਨੂੰਨ ਨਹੀਂ ਜਿਸ ਨਾਲ ਉਹ ਪਾਵਨ ਸਰੂਪਾਂ ਦੀ ਛਪਵਾਈ ਤੇ ਪਾਸਾਰ ਨੂੰ ਰੁਕਵਾ ਸਕਣ । ਯਾਦ ਰਹੇ 28 ਨਵੰਬਰ, 2014 ਨੂੰ ਸ਼੍ਰੋਮਣੀ  ਕਮੇਟੀ ਨੇ ਅੰਮ੍ਰਿਤਸਰ ਦੀ ਅਦਾਲਤ ਵਿਚ ਸ: ਦਮਿੰਦਰ ਸਿੰਘ ਉਤੇ ਚੀਨ ਵਿਚੋਂ ਪਾਵਨ ਬੀੜਾਂ ਦੀ ਅਨ-ਅਧਿਕਾਰਤ ਛਪਵਾਈ ਕਰਵਾਉਣ ਅਤੇ ਦੂਜੇ ਦੇਸ਼ਾਂ ਵਿਚ ਭੇਜਣ ਉਤੇ ਮੁਕਦਮਾ ਕਰ ਦਿਤਾ ਸੀ । ਸ: ਦਮਿੰਦਰ ਸਿੰਘ ਨੇ ਦੁਖੀ ਮਨ ਨਾਲ, ਨਾ ਚਾਹੁੰਦਿਆਂ ਹੋਇਆਂ ਵੀ ਤੇ ਆਪਣੀ ਚਮੜੀ ਨੂੰ ਬਚਾਉਣ ਦੀ ਖ਼ਾਤਰ, ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਆਪਣਾ ਪੱਖ ਰਖਦਿਆਂ ਉਸ ਉਪਰ ਹੋਈ ਐਫ.ਆਈ.ਆਰ. ਨੂੰ ਰਦ ਕਰਨ ਦੀ ਗਲ ਵੀ ਕੀਤੀ, ਜਿਸ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰ ਦਿਤਾ ਹੈ । ਸ: ਆਨੰਦ ਨੇ ਇਹ ਵੀ ਦਸਿਆ ਕਿ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿਰਫ਼ ਸ਼੍ਰੋਮਣੀ ਕਮੇਟੀ ਨੂੰ ਹੀ ਪਵਿਤ੍ਰ ਸਰੂਪ ਛਾਪਣ ਦਾ ਅਧਿਕਾਰ ਹੈ । ਗੁਰਦੁਆਰਾ ਐਕਟ ਦੇ ਕਾਨੂੰਨ ਦੀ ਕਿਸੇ ਵੀ ਧਾਰਾ ਵਿਚ ਇਸਦੀ ਵਿਵਸਥਾ ਨਹੀਂ । ਇਹ ਅੰਦਰ ਖਾਤੇ ਖ਼ੁਦ ਘੜਿਆ ਕਾਨੂੰਨ ਹੈ, ਜਿਸਦੀ ਅਦਾਲਤਾਂ ਵਿਚ ਕੋਈ ਵੁਕਤ ਨਹੀਂ ਹੁੰਦੀ । ਇਹ ਸਿਰਫ਼ ਭੋਲੀ ਭਾਲੀ ਸਿੱਖ ਸੰਗਤ ਨੂੰ ਬੇਵਾਕੂਫ਼ ਬਨਾਉਣ ਵਾਲੀ ਗਲ ਹੈ ।

ਇਹ ਮੁਕਦਮਾ ਮਾਣਯੋਗ ਜਸਟਿਸ ਜਿਤੇਂਦਰ ਚੌਹਾਨ ਦੀ ਅਦਾਲਤ ਵਿਚ ਲਗਾ ਹੋਇਆ ਹੈ, ਜਿਸ ਵਿਚ ਸ: ਦਮਿੰਦਰ ਸਿੰਘ ਆਨੰਦ ਨੇ ਆਪਣੀਆਂ ਦਾਲੀਲਾਂ ਦਿੰਦਿਆਂ ਦਸਿਆ ਕਿ ਸ਼੍ਰੋਮਣੀ ਕਮੇਟੀ ਕੋਲ ਪਾਵਨ ਸਰੂਪਾਂ ਨੂੰ ਛਪਵਾਉਣ ਦੇ ਕੋਈ ਹੱਕ ਰਾਖਵੇਂ ਨਹੀ ਹਨ । ਨਾ ਹੀ ਇਸਦੀ ਛਪਵਾਈ ਵਿਰੁਧ ਕੋਈ ਸ਼ਿਕਾਇਤ ਜਾਂ ਰੋਸ ਮੁਜ਼ਾਹਰਾ ਹੋਇਆ ਹੈ । ਨਾ ਹੀ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਭੜਕੀਆਂ ਹਨ, ਨਾ ਹੀ ਕੋਈ ਖਿਲਵਾੜ ਹੋਇਆ ਹੈ । ਕਥਿਤ ਮਰਿਆਦਾ ਉਨ੍ਹਾਂ ਦੀ ਆਪਣੀ ਘਾੜਤ ਹੈ, ਜਿਸਦਾ ਕਾਨੂੰਨ ਉਪਰ ਕੋਈ ਕੋਈ ਜ਼ੋਰ ਨਹੀਂ । ਸ: ਆਨੰਦ ਨੇ ਮਾਣਯੋਗ ਜੱਜ ਨੂੰ ਇਹ ਵੀ ਦਸਿਆ ਕਿ ਉਹ ਅਮਰੀਕਾ ਦਾ ਨਾਗਰਿਕ ਹੈ ਤੇ ਭਾਰਤੀ ਦੰਡਾਵਲੀ ਉਸ ਉਤੇ ਲਾਗੂ ਨਹੀਂ ਹੁੰਦੀ ਤੇ ਅੰਮ੍ਰਿਤਸਰ ਦੀ ਪੁਲੀਸ ਕੋਲ ਕੋਈ ਹੱਕ ਨਹੀਂ ਕਿ ਉਹ ਉਸਨੂੰ ਗ੍ਰਿਫ਼ਤਾਰ ਕਰੇ । ਉਸਨੇ ਇਹ ਵੀ ਦਾਲੀਲ ਦਿਤੀ ਕਿ ਪਹਿਲੀ ਜਾਂਚ ਰੀਪੋਰਟ ਵਿਚ ਸ਼੍ਰੋਮਣੀ ਕਮੇਟੀ ਨੇ ਇਹ ਪ੍ਰਗਟ ਨਹੀਂ ਕੀਤਾ ਕਿ ਪਾਵਨ ਸਰੂਪਾਂ ਦੀ ਛਪਾਈ ਦਾ ਕਿਸ ਕਾਨੂੰਨ ਅਧੀਨ ਤੇ ਕਿਸਨੂੰ ਅਧਿਕਾਰ ਹੈ । ਇਕ ਹੋਰ ਨੁਕਤਾ ਇਹ ਵੀ ਉਠਾਇਆ ਗਿਆ ਕਿ ਪਾਕਿਸਤਾਨ ਬਨਣ ਤੋਂ ਪਹਿਲਾਂ ਮੁਨਸ਼ੀ ਹੀਰਾ ਨੰਦ ਯੰਤਾ ਯੰਤਰਾਲਿਯਾ ਵਿਦਯਾ ਪ੍ਰਕਾਸ਼ਨ, ਲਾਹੌਰ ਵਲੋਂ ਪਥਰ ਦੇ ਛਾਪੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਗੁਟਕੇ ਆਦਿ ਛਾਪੇ ਜਾਂਦੇ ਸਨ ਤੇ ਉਸਤੋਂ ਬਾਅਦ ਭਾਈ ਚਤਰ ਸਿੰਘ ਜੀਵਨ ਸਿੰਘ ਵਲੋਂ ਵੀ ਪਵਿਤ੍ਰ ਬੀੜਾਂ ਤੇ ਗੁਟਕੇ ਛਪਦੇ ਰਹੇ ਹਨ । ਮਾਣਯੋਗ ਜਸਟਿਸ ਚੌਹਾਨ ਨੇ ਮੁਕਦਮੇ ਦੀ ਅਗਲੀ ਸੁਣਵਾਈ 30 ਮਾਰਚ ਨੂੰ ਪਾ ਦਿਤੀ ਹੈ ।

ਮੈਨੂੰ ਇਥੇ ਇਕ ਹੋਰ ਵਾਕਿਆਤ ਯਾਦ ਹੈ ਰਾਂਚੀ ਦੇ ਮੰਨੇ ਪ੍ਰਮੰਨੇ ਰਈਸ ਗੁਰਸਿੱਖ ਸਵਰਗੀ ਸ: ਫੁਲੇਲ ਸਿੰਘ, ਜੋ ਕਾਫ਼ੀ ਸਮੇਂ ਤੋਂ ਕੈਨੇਡਾ ਵਿਚ ਆ ਵਸੇ ਸਨ, ਨੇ ਬਹੁਤ ਸਾਰੇ ਸਿਖ ਪਰਿਵਾਰਾਂ ਨੂੰ ਸ੍ਰੀ ਗੁਰੂ  ਗ੍ਰੰਥ ਸਾਹਿਬ ਜੀ ਦੇ ਪਵਿਤ੍ਰ ਸਰੂਪ ਬਿਨਾਂ ਭੇਟਾ ਤੋਂ ਦਿਤੇ ਤੇ ਉਹ ਇਹ ਸੇਵਾ ਗੁਪਤ ਬਿਨਾਂ ਕਿਸੇ ਲੋਭ ਲਾਲਚ ਤੋਂ ਨਿਭਾਉਂਦੇ ਰਹੇ । ਅੱਜ ਵੀ ਮੈਨੂੰ ਕਈ ਪਰਿਵਾਰ ਮਿਲਦੇ ਹਨ, ਜੋ ਕਣ ਕਣ ਉਨ੍ਹਾਂ ਦੇ ਰਿਣੀ ਹਨ । ਉਹ ਹਰ ਰੋਜ਼ ਆਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਦੇ ਹਨ । ਨਾਲੇ ਆਪਣੇ ਗੁਰੂ ਨਾਲ ਜੁੜਦੇ ਹਨ ਤੇ ਨਾਲੇ ਸ: ਫੁਲੇਲ ਸਿੰਘ ਜੀ ਨੂੰ ਯਾਦ ਕਰਦੇ ਹਨ, ਜਿਨ੍ਹਾਂ ਦੀ ਬਾਦੌਲਤ ਉਨ੍ਹਾਂ ਦੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਗਦੀ ਜੋਤ ਦਾ ਹਰ ਰੋਜ਼ ਪ੍ਰਕਾਸ਼ ਹੁੰਦਾ ਹੈ । ਅੱਜ ਸ: ਦਮਿੰਦਰ ਸਿੰਘ ਆਨੰਦ ਨਾਮ ਦੇ ਇਸ ਸਜਣ ਨੇ ਵੀ ਸਵਰਗੀ ਸ: ਫੁਲੇਲ ਵਰਗਾ ਹੀ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇਤਰਾਂ ਘੱਟ ਤੋਂ ਘੱਟ ਭੇਟਾ ਉਤੇ ਘਰ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋ ਸਕਣ, ਪਰ ਮਕੜ ਵਰਗਿਆਂ ਦੀ ਅਖੜ ਤੇ ਅਲ੍ਹੜ ਬੁਧੀ ਉਨ੍ਹਾਂ ਨੂੰ ਕੁਮੱਤ ਦੇ ਕੇ ਪੁਠੇ ਰਾਹ ਪਾ ਰਹੀ ਹੈ । ਪਰ ਹਾਲੇ ਵੀ “ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ” । ਵੇਖਦੇ ਹਾਂ 30 ਮਾਰਚ ਨੂੰ “ਊਠ ਕਿਸ ਕਰਵਟ ਬੈਠਦਾ ਹੈ”? ਵੈਸੇ, “ਭੁਲਾ ਉਹ ਨਾ ਜਾਣੀਏ, ਜੋ ਸ਼ਾਮੀ ਮੁੜ ਘਰ ਆਵੇ”।

ਝਾੜੂ ਨੇ ਸੱਭ ਕੁਝ ਝਾੜ ਪੂੰਝ ਦਿੱਤਾ
ਅੱਜ ਕਲ ਦੀ ਗੱਲ ਲਗਦੀ ਹੈ ਜਦ ਸੁਨਾਮੀ ਦਾ ਕਹਿਰ ਵਰਤਿਆ ਸੀ, ਤਾਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ, ਇਹ ਕਹਿਰ ਸੱਭ ਕੁਝ ਹੂੰਝ ਕੇ ਆਪਣੇ ਨਾਲ ਲੈ ਜਾਵੇਗਾ ।

ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥

ਪਿਛਲੇ ਕਈ ਦਹਾਕਿਆਂ ਤੋਂ ਭਾਰਤ ਵਿਚ ਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ ਵਸਦੇ ਭਾਰਤੀ ਕਾਂਗਰਸ ਸਰਕਾਰ ਤੋਂ ਰੱਜ ਕੇ ਦੁਖੀ ਤੇ ਪ੍ਰੇਸ਼ਾਨ ਸਨ । ਲੋਕ ਭਾਰਤ ਵਿਚ ਬਦਲਾਵ ਚਾਹੁਣ ਲਈ ਬੜੇ ਉਤਾਵਲੇ ਸਨ । ਇਹ ਵੀ ਠੀਕ ਹੈ ਕਿ ਭਾਰਤੀਆਂ ਕੋਲ ਡਾਕਟਰ ਮਨਮੋਹਨ ਸਿੰਘ ਦਾ ਕੋਈ ਢੁਕਵਾਂ ਬਦਲਾਵ ਵੀ ਨਹੀਂ ਸੀ, ਪਰ ਭਾਰਤੀ ਜਨਤਾ ਪਾਰਟੀ ਨੇ ਇਸਦਾ ਪੂਰਾ ਪੂਰਾ ਲਾਭ ਉਠਾਉਣਾ ਚਾਹਿਆ ਤੇ ਆਪਣੇ ਖੋਟੇ ਸਿੱਕੇ ਨੂੰ ਨਕਦ ਕਰਾਉਣ ਦੀ ਠਾਣ ਲਈ । ਜਿਵੇਂ ਕਿਹਾ ਜਾਂਦਾ ਹੈ ਜਦ ਤਪਦੀ ਭੱਠੀ ਵਿਚੋਂ ਲੋਹਾ ਬਾਹਰ ਕਢਿਆ ਜਾਂਦਾ ਹੈ, ਉਸੇ ਸਮੇਂ ਉਸ ਉਤੇ ਵਦਾਣ ਚਲਾਈਦਾ ਹੈ । ਭਾਰਤੀ ਜਨਤਾ ਪਾਰਟੀ ਨੇ ਬਿਲਕੁਲ ਇਹੋ ਕੁਝ ਕੀਤਾ । ਭਾਵੇਂ ਭਾਰਤੀ ਜਨਤਾ ਪਾਰਟੀ ਖ਼ੁਦ ਇਕ ਕੰਗਾਲ ਪਾਰਟੀ ਸੀ, ਪਰ ਨਰਿੰਦਰ ਮੋਦੀ ਦੇ ਲੁਭਾਉਣੇ ਸ਼ਬਦਾਂ ਦੇ ਜਾਲ ਵਿਚ ਭਾਰਤ ਦੇ ਲੋਕ ਸੌਖੇ ਹੀ ਫੱਸ ਗਏ, ਨਤੀਜੇ ਵਜੋਂ 8-9 ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਉਸਦੀ ਪਾਰਟੀ ਨੂੰ ਸਾਰੇ ਭਾਰਤ ਵਿਚੋਂ ਹੂੰਝਾ ਫੇਰ ਜਿਤ ਹਾਸਲ ਹੋ ਗਈ ਤੇ ਉਹ ਬਦਕਿਸਮਤੀ ਨਾਲ ਭਾਰਤ ਦਾ ਪ੍ਰਧਾਨ ਮੰਤ੍ਰੀ ਬਣ ਗਿਆ । ਆਹਿਸਤਾ ਆਹਿਸਤਾ ਜਿਉਂ ਜਿਉਂ ਸੁਨਾਮੀ ਦਾ ਪਾਣੀ ਉਤਰਨ ਲਗਾ, ਤਾਂ ਭਾਰਤੀ ਜਨਤਾ ਪਾਰਟੀ ਦੀਆਂ ਉਨ੍ਹਾਂ ਵਿਸ ਭਰੀਆਂ ਗੰਧਲਾਂ ਤੋਂ ਖੰਡ ਦੇ ਲਿਵਾੜ ਉਤਰਨੇ ਸ਼ੁਰੂ ਹੋ ਗਏ । ਮੋਦੀ ਦੇ ਵਿਦੇਸ਼ਾਂ ਤੋਂ ਕਾਲੇ ਧਨ ਲਿਆਉਣ ਦੇ ਵਾਅਦਿਆਂ ਦਾ ਭੋਗ ਪੈ ਗਿਆ । ਇਥੋਂ ਤਕ ਕਿ ਅਮਿਤ ਸ਼ਾਹ ਨੂੰ ਵੀ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਉਹ ਵਾਅਦਾ ਤਾਂ ਇਕ ਚੋਣ ਸਟੰਟ ਸੀ । ਵਿਦੇਸ਼ਾਂ ਵਿਚੋਂ ਕਾਲਾ ਧਨ ਲਿਆਂਦਾ ਹੀ ਨਹੀਂ ਜਾ ਸਕਦਾ ।

ਖ਼ੈਰ ਗਲ ਕਰੀਏ ਦਿਲ ਵਾਲੇ ਲੋਕਾਂ ਦੀ ਦਿੱਲੀ ਦੀਆਂ ਚੋਣਾਂ ਦੀ । ਕਹਿੰਦੇ ਹਨ ਕਿ ਜਿਸਨੇ ਦਿੱਲੀ ਨਹੀਂ ਵੇਖੀ, ਉਹ ਜੰਮਿਆ ਹੀ ਨਹੀਂ । ਪਰ ਦਿੱਲੀ ਵਿਚ ਰਹਿਣ ਵਾਲੇ ਲੋਕ ਤਾਂ ਬਹੁਤ ਖੁਸ਼ਕਿਸਮਤ ਹਨ ਕਿ ਉਹ ਜਨਮ ਤੋਂ ਜਾਂ ਜਦੋਂ ਉਹ ਉਸ ਸ਼ਹਿਰ ਵਿਚ ਵਸੇ ਹਨ, ਜੰਮੇ ਹੋਏ ਹਨ । ਦਿਲੀ ਵਾਕਿਆ ਹੀ ਦਿਲ ਵਾਲੇ ਲੋਕਾਂ ਦੀ ਦਿੱਲੀ ਹੈ । ਪੜ੍ਹੇ ਲਿਖੇ ਲੋਕਾਂ ਦਾ ਉਥੇ ਵਾਸਾ ਹੈ । ਭਾਂਤ ਭਾਂਤ ਦੇ ਸੂਬਿਆਂ ਤੋਂ ਲੋਕ ਉਥੇ ਆ ਕੇ ਵਸੇ ਹੋਏ ਹਨ । ਉਨ੍ਹਾਂ ਨੂੰ ਚੰਗੇ ਬੁਰੇ ਦੀ ਪਹਿਚਾਣ ਹੈ । ਉਨ੍ਹਾਂ ਨੂੰ ਕੋਈ ਵਰਗਲਾ ਨਹੀਂ ਸਕਦਾ । ਧਰਮਾਂ ਦੀ ਆੜ ਵਿਚ ਉਨ੍ਹਾਂ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ । ਉਹ ਆਪਣਾ ਬੁਰਾ ਭਲਾ ਆਪ ਸੋਚਣ ਤੇ ਸਮਝਣ ਦੀ ਸੋਝੀ ਰੱਖਦੇ ਹਨ । ਉਨ੍ਹਾਂ ਦਾ ਪੰਜਾਬ ਵਿਚ ਰਹਿੰਦੇ ਪੰਜਾਬੀਆਂ ਵਰਗਾ ਹਾਲ ਨਹੀਂ, ਜਿਨ੍ਹਾਂ ਨੂੰ ਬਾਦਲ ਦਲੀਏ ਧਰਮ ਦੀ ਦੁਹਾਈ ਪਾਕੇ, ਧਰਮ ਦੇ ਨਾਮ ਉਤੇ ਮੂਰਖ ਬਣਾ, ਨਸ਼ੇ ਵੰਡ, ਬੁਕ ਭਰ ਪੈਸੇ ਦੇ ਕੇ ਤੇ ਹਰ ਕੁਕਰਮ  ਕਰਕੇ ਚੋਣਾਂ ਜਿੱਤੀ ਜਾਣਗੇ । ਦਿੱਲੀ ਵਾਲੇ ਲੋਕ ਜਾਗਦੇ ਹਨ, ਉਹ ਹੋਸ਼ ਹਵਾਸ ਵਿਚ ਹਨ, ਪਰ ਪੰਜਾਬੀਆਂ ਵਾਂਗ ਨਸ਼ਈ ਹੋਕੇ ਸੁਤੇ ਨਹੀਂ ਪਏ ਤੇ ਨਾ ਹੀ ਅਵੇਸਲੇ ਹਨ ।

ਕਾਫ਼ੀ ਦੇਰ ਤਕ ਮੋਦੀ ਸਰਕਾਰ ਦਿੱਲੀ ਦੀਆਂ ਅਸੈਂਬਲੀ ਚੋਣਾਂ ਹੋਣ ਨਹੀਂ ਸੀ ਦੇ ਰਹੀ । ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਮ ਟੋਲ ਕਰਦੀ ਤੁਰੀ ਜਾ ਰਹੀ ਸੀ । ਆਖ਼ਿਰ ਚਾਰੇ ਪਾਸੇ ਕੋਈ ਹੋਰ ਚਾਰਾ ਨਾ ਵੇਖ ਕੇ ਉਨ੍ਹਾਂ ਨੇ ਦਿਲੀ ਦੇ 70 ਚੋਣ ਹਲਕਿਆਂ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿਤਾ । ਵੋਟਾਂ ਪੈ ਗਈਆਂ ਤੇ ਵੋਟਰਾਂ ਦਾ ਆਮ ਆਦਮੀ ਪਾਰਟੀ ਵਲ ਰੁਝਾਨ ਵੇਖ ਕੇ ਕਈ ਏਜੰਸੀਆਂ ਨੇ ਚੋਣ ਨਤੀਜਿਆਂ ਦੇ ਅਨੁਮਾਨ ਪਹਿਲਾਂ ਹੀ ਦੇ ਦਿਤੇ ਕਿ ਅਰਵਿੰਦ ਕੇਜਰੀਵਾਲ ਦੀ “ਆਆਪ” ਮੁਕੰਮਲ ਬਹੁ ਮੱਤ ਹਾਸਲ ਕਰੇਗੀ । ਪਰ ਇਹ ਗਲ ਨਾ ਤਾਂ ਮੋਦੀ ਤੇ ਉਸਦੀਆਂ ਹਮਾਇਤੀਆਂ ਪਾਰਟੀਆਂ, ਸਮੇਤ ਬਾਦਲ ਦਲੀਆਂ ਨੂੰ ਹਜ਼ਮ ਹੋਈ ਤੇ ਨਾ ਹੀ ਇਹ ਉਨ੍ਹਾਂ ਦੇ ਸੰਘ ਹੇਠੋਂ ਲੰਘੇ । ਬਾਦਲ ਨੂੰ ਇਸ ਕਰਕੇ ਕਿ ਪਹਿਲਾਂ ਤਾਂ ਉਸਨੇ ਆਪਣੇ 3 ਉਮੀਦਵਾਰ ਭਾਜਪਾਈਆਂ ਦੀ ਝੋਲੀ ਵਿਚ ਪਵਾ ਕੇ ਜੂਆ ਖੇਡ ਕੇ ਗੁਆ ਲਏ ਤੇ ਇਕ ਉਮੀਦਵਾਰ ਦੀ ਉਂਞ ਹੀ ਛੁੱਟੀ ਹੋ ਗਈ । ਸੋ ਸਾਰਿਆਂ ਨੂੰ ਔਖੇ ਸੌਖੇ ਹੋ ਕੇ ਸਬਰ ਦਾ ਘੁੱਟ ਭਰਨਾ ਪਿਆ । ਪਰ ਕਦ ਤਕ?

ਆਖ਼ਰ 10 ਫਰਵਰੀ ਆ ਗਈ । ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤੇ ਗਿਣਤੀ ਦੇ ਸ਼ੁਰੂ ਵਿਚ ਹੀ ਇਹ ਸਪਸ਼ਟ ਹੋ ਗਿਆ ਕਿ ਊਠ ਕਿਸ ਕਰਵਟ ਬੈਠ ਰਿਹਾ ਹੈ ਤੇ ਕੇਜਰੀਵਾਲ ਦੀ ਪਾਰਟੀ ਜਿੱਤ ਰਹੀ ਹੈ । ਗਿਣਤੀ ਉਪਰ ਥਲੀ ਹੁੰਦੀ ਰਹੀ ਹੈ, ਜਿਵੇਂ ਕਿ ਸ਼ੁਰੂ ਸ਼ੁਰੂ ਵਿਚ ਕਿਰਨ ਬੇਦੀ ਆਪਣੇ ਵਿਰੋਧੀ ਤੋਂ ਜਿਤਦੀ ਨਜ਼ਰ ਆਈ, ਪਰ ਬਾਅਦ ਵਿਚ ਉਹ ਐਸੀ ਪਛੜੀ ਕਿ ਉਸਦੀ ਅਸਮਾਨੇ ਚੜ੍ਹੀ ਹੋਈ ਗੁਡੀ ਵੀ ਕਟੀ ਗਈ । ਕੁਲ ਨਤੀਜੇ ਜੋ ਨਿਕਲੇ, ਮੇਰੇ ਖਿਆਲ ਵਿਚ, ਉਹ ਸਾਰਿਆਂ ਲਈ ਹੈਰਾਨਕੁੰਨ ਹਨ । ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ 70 ਵਿਚੋਂ 67 ਸੀਟਾਂ ਉਤੇ ਜਿੱਤ ਹਾਸਲ ਹੋਈ, ਜਦ ਕਿ ਦੇਸ਼ ਦੀ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਮੋਦੀ ਦੀ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਡੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਨੂੰ ਭਾਰਤ ਦੀ ਰਾਜਧਾਨੀ ਦਿਲੀ ਵਿਚੋਂ ਕੇਵਲ 3 ਸੀਟਾਂ ਹੀ ਹਾਸਲ ਹੋਈਆਂ । ਹੁਣ ਸੁਆਲ ਪੈਦਾ ਹੁੰਦਾ ਹੈ ਕਿ 2013 ਵਿਚ ਹੋਈਆਂ ਦਿਲੀ ਅਸੈਂਬਲੀ ਦੀਆਂ ਚੋਣਾਂ ਵਿਚ ਜਿਥੇ ਭਾਜਪਾ ਨੂੰ 32 ਸੀਟਾਂ ਮਿਲੀਆਂ ਸਨ ਤੇ ਕੇਜਰੀਵਾਲ ਨੂੰ ਸਿਰਫ਼ 28, ਅੱਜ ਉਥੇ ਕੀ ਸੱਪ ਸੁੰਘ ਗਿਆ ਕਿ ਭਾਜਪਾ ਨੂੰ ਸਿਰਫ਼ 3, ਆਆਪ ਨੂੰ 67, ਕਾਂਗਰਸ ਤੇ ਬਾਦਲਕੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਤੇ ਬੀਬੀ ਕਿਰਨ ਬੇਦੀ ਦੀ ਪਤੰਗ ਹੀ ਕਟੀ ਗਈ? ਬਾਵਜੂਦ ਇਸਦੇ ਕਿ ਡੇਰਾ ਸਚਾ ਸੌਦਾ ਦੇ ਸਾਧ ਰਾਮ ਰਹੀਮ ਸਿੰਘ ਨੇ ਸ਼ਰ-ਏ-ਆਮ ਐਲਾਨ ਕਰਨ ਦੇ ਬਾਵਜੂਦ ਕਿ ਮੇਰੇ ਲੱਖਾਂ ਪੈਰੋਕਾਰ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣਗੇ । ਮੇਰੀ ਜਾਚੇ ਇਸਦਾ ਮਤਲਬ ਇਹ ਹੈ ਕਿ ਦਿਲੀ ਦੇ ਸੂਝਵਾਨ ਵੋਟਰ ਇਨ੍ਹਾਂ ਪਾਖੰਡੀ ਬਾਬਿਆਂ ਦੀਆਂ ਚਾਲਾਂ ਵਿਚ ਫਸਣ ਵਾਲੇ ਨਹੀਂ । ਕਾਸ਼! ਇਸ ਗੱਲ ਦੀ ਸਮਝ ਇਨ੍ਹਾਂ ਭਗਵੇ ਪਹਿਰਾਵੇ ਵਾਲੇ ਭਾਜਪਾਈਆਂ ਦੀ ਖੋਪੜੀ ਵਿਚ ਵੀ ਪੈ ਜਾਵੇ ।

ਮੋਦੀ ਦੀ ਇਸ ਸ਼ਰਮਨਾਕ ਹਾਰ ਦੇ 3 ਮੁੱਖ ਕਾਰਨ ਦਸੇ ਜਾ ਰਹੇ ਹਨ । ਇਕ ਤਾਂ ਇਹ ਕਿ ਜਦ ਕਦੇ ਕੋਈ ਜਿੱਤ ਹਾਸਲ ਹੁੰਦੀ ਸੀ, ਤਾਂ ਮੋਦੀ ਆਪਣੇ ਸਿਰ ਉਤੇ ਸਿਹਰਾ ਬੰਨ੍ਹ ਲੈਂਦਾ ਸੀ, ਪਰ ਜਦੋਂ ਕਿਸੇ ਹਾਰ ਦਾ ਮੂੰਹ ਵੇਖਣਾ ਪੈਂਦਾ ਸੀ ਤਾਂ ਚੁਪੀ ਸਾਧ ਲੈਂਦਾ ਸੀ । ਇਸਤੋਂ ਇਲਾਵਾ ਉਹ ਭਾਰਤੀ ਜਨਤਾ ਨਾਲ ਝੂਠੇ ਵਾਅਦੇ ਕਰਦਾ ਰਿਹਾ, ਜੋ ਉਸਨੇ ਅੰਦਰ ਖਾਤੇ ਕਦੇ ਵੀ ਪੂਰੇ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਸੀ । ਇਹ ਗਲ ਅਮਿਤ ਸ਼ਾਹ ਦੇ ਇਕ ਬਿਆਨ ਤੋਂ ਸਪੱਸ਼ਟ ਹੋ ਗਈ ਸੀ । ਫੇਰ ਮੋਦੀ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਵਿਚ ਚਾਰ ਰੈਲੀਆਂ ਕੀਤੀਆਂ, ਜਿਸਦੀਆਂ ਵੱਡੀਆਂ ਵੱਡੀਆਂ ਅਖ਼ਬਾਰਾਂ ਦੇ ਮੁੱਖ ਸਫ਼ੇ ਉਤੇ ਖ਼ਬਰਾਂ ਛਪੀਆਂ । ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਇਤਿਹਾਸ ਵਿਚ ਦੇਸ਼ ਦੇ ਪ੍ਰਧਾਨ ਮੰਤ੍ਰੀ ਨੂੰ ਆਪਣਾ ਕਦ ਏਡਾ ਛੋਟਾ ਕਰਨਾ ਪਿਆ ਕਿ ਉਸਨੂੰ ਗਲੀ ਗਲੀ ਜਾਕੇ ਲੋਕਾਂ ਤੋਂ ਵੋਟਾਂ ਮੰਗਣੀਆਂ ਪਈਆਂ । ਸ਼ਹਿਰ ਦੇ ਮੁੱਖ ਮਾਰਗਾਂ ਉਤੇ ਵੱਡੇ ਵੱਡੇ ਬਿਲ ਬੋਰਡਾਂ ਉਤੇ ਮੋਦੀ ਦੇ ਚੋਪੜੇ ਹੋਏ ਮੂੰਹ ਵਾਲੀਆਂ ਤਸਵੀਰਾਂ ਟੰਗੀਆਂ ਗਈਆਂ । ਉਨ੍ਹਾਂ ਵਿਚ ਬਤੌਰ ਮੋਦੀ ਦੇ ਪ੍ਰਧਾਨ ਮੰਤ੍ਰੀ ਦੀਆਂ ਪ੍ਰਾਪਤੀਆਂ ਦੱਸਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ । ਇਥੋਂ ਤਕ ਝੂਠਾ ਪ੍ਰਚਾਰ ਕੀਤਾ ਗਿਆ ਕਿ ਮੋਦੀ ਕਰਕੇ ਹੀ ਵਿਸ਼ਵ ਭਰ ਵਿਚ ਗੈਸ ਦੀਆਂ ਕੀਮਤਾਂ ਘਟੀਆਂ ਹਨ ।

ਮੋਦੀ ਦੀ ਹਾਰ ਦਾ ਇਕ ਹੋਰ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਉਸਨੇ ਦਿੱਲੀ ਵਿਚ ਕਿਰਨ ਬੇਦੀ ਨੂੰ ਮੁੱਖ ਮੰਤ੍ਰੀ ਦੇ ਉਮੀਦਵਾਰ ਵਜੋਂ ਪੇਸ਼ ਕੀਤਾ । ਜਿਸ ਔਰਤ ਕੋਲ ਕੋਈ ਸਿਆਸੀ ਤਜਰਬਾ ਨਾ ਹੋਵੇ, ਰਾਜਨੀਤੀ ਸ਼ਾਸਤਰ ਦਾ ਗਿਆਨ ਨਾ ਹੋਵੇ, ਸਾਰੀ ਉਮਰ ਪੁਲੀਸ ਵਾਲਾ ਡੰਡਾ ਫੜਿਆ ਹੋਵੇ ਤੇ ਨਾਲੇ ਉਸਦੀ ਇਸ ਪਾਰਟੀ ਨੂੰ ਕੋਈ ਦੇਣ ਵੀ ਨਾ ਹੋਵੇ, ਉਸਨੂੰ ਪਾਰਟੀ ਦੇ ਹੋਰ ਅੰਦਰੂਨੀ ਵਰਕਰਾਂ ਦੇ ਵਿਰੋਧ ਦੇ ਬਾਵਜੂਦ ਲਿਆ ਖੜਾ ਕਰਨਾ, ਨਾ ਕੋਈ ਸੂਝ ਵਾਲੀ ਗੱਲ ਸੀ ਤੇ ਨਾ ਹੀ ਦੂਰ ਦਰਸ਼ੀ ਵਾਲੀ । ਭਾਜਪਾਈ ਵਰਕਰ ਸੋਚਦੇ ਸਨ ਕਿ ਕਿਰਨ ਬੇਦੀ ਇਕ ਬਾਹਰਲੀ ਔਰਤ ਹੈ ਤੇ ਉਨ੍ਹਾਂ ਉਤੇ ਉਸਨੂੰ ਮੋਦੀ ਵਲੋਂ ਜ਼ਬਰਦਸਤੀ ਠੋਸਿਆ ਗਿਆ ਹੈ । ਇਥੇ ਇਹ ਗੱਲ ਵੀ ਯਾਦ ਕਰਾਉਣੀ ਜ਼ਰੂਰੀ ਬਣਦੀ ਹੈ ਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਇਕ ਭੇਦ ਵੀ ਖੋਲ੍ਹਿਆ ਸੀ ਕਿ ਭਾਜਪਾ ਦੇ ਕਈ ਵਰਕਰਾਂ ਦੇ ਉਨ੍ਹਾਂ ਨੂੰ ਟੈਲੀਫੋਨ ਆ ਰਹੇ ਹਨ ਕਿ ਉਹ ਕਿਰਨ ਬੇਦੀ ਨੂੰ ਹਰਾਉਣ ਦੀ ਹਰ ਕੋਸ਼ਿਸ਼ ਕਰਨਗੇ । ਇਸਤੋਂ ਇਹ ਸਿੱਧ ਹੁੰਦਾ ਹੈ ਕਿ ਭਾਜਪਾ ਵਿਚ ਕਿਰਨ ਬੇਦੀ ਦੀ ਕੋਈ ਥਾਂ ਨਹੀਂ ਤੇ ਉਸ ਕਰਕੇ ਪਾਰਟੀ ਵਿਚ ਅੰਦਰੂਨੀ ਫੁਟ ਹੈ ਤੇ ਸੀ । ਇਸਤੋਂ ਇਲਾਵਾ ਕਿਰਨ ਬੇਦੀ ਲੋਕਾਂ ਦੀ ਉਮੀਦਵਾਰ ਨਹੀਂ ਬਣ ਸਕੀ, ਉਹ ਹਵਾਵਾਂ ਵਿਚ ਹੀ ਉਡਦੀ ਰਹੀ ਕਿ ਉਸਨੂੰ ਮੋਦੀ ਨੇ ਦਿੱਲੀ ਲਈ ਮੁੱਖ ਮੰਤ੍ਰੀ ਲਈ ਚੁਣ ਲਿਆ ਹੈ ।

ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਦਾ ਆਲਾ ਦੁਆਲਾ ਬਹੁਤ ਮੈਲਾ ਹੋ ਚੁਕਾ ਹੈ ਤੇ ਉਸਨੇ ਉਸਨੂੰ ਸਾਫ਼ ਕਰਨ ਲਈ ਆਪਣਾ ਮੂੰਹ ਸੀਤਾ ਹੋਇਆ ਹੈ । ਧਰਮ ਪਰਿਵਰਤਣ ਜਾਂ ਘਰ ਵਾਪਸੀ ਦੀਆਂ ਗਲਾਂ, ਘੱਟ ਗਿਣਤੀਆਂ ਨਾਲ ਦੁਰ ਵਿਹਾਰ ਤੇ ਵਿਤਕਰਾ, ਗੁਜਰਾਤ ਵਿਚੋਂ ਕਈ ਦਹਾਕਿਆਂ ਤੋਂ ਵਸਦੇ ਸਿੱਖ ਪਰਿਵਾਰਾਂ ਨੂੰ ਕੁੱਟ ਮਾਰ ਕੇ ਭਜਾ ਦੇਣਾ, ਭਾਜਪਾ ਦਾ ਫਿਰਕੂ ਹੋਣਾ, ਉਸਦੇ ਲੀਡਰ ਸਵਾਮੀ ਓਮ ਦਾ ਸ਼ਰ-ਏ-ਆਮ ਕੇਜਰੀਵਾਲ ਨੂੰ ਗੋਲੀ ਮਾਰ ਕੇ ਮਾਰ ਦੇਣ ਦੀ ਧਮਕੀ ਦੇਣਾ ਤੇ ਮੋਦੀ  ਦਾ ਪੂਰੀ ਤਰ੍ਹਾਂ ਖ਼ਾਮੋਸ਼ ਰਹਿਣਾ ਕੀ ਸੰਕੇਤ ਦਿੰਦਾ ਹੈ? ਪਾਠਕ ਇਸ ਬਾਰੇ ਆਪ ਹੀ ਦੱਸਣ । ਇਥੇ ਇਕ ਸੁਆਲ ਜ਼ਰੂਰ ਖੜਾ ਹੁੰਦਾ ਹੈ । ਭਾਰਤ ਦੇ ਸੰਵਿਧਾਨ ਵਿਚ ਕਿਸੇ ਦਾ ਕਤਲ ਕਰਨਾ ਜਾਂ ਇਰਾਦਾ ਕਤਲ ਦੋਵੇਂ ਇਕੋ ਜਿਹੇ ਜੁਰਮ ਹਨ ਤੇ ਕਾਨੂੰਨ ਦੀਆਂ ਧਾਰਾਵਾਂ ਮੁਤਾਬਕ ਉਨ੍ਹਾਂ ਉਤੇ ਮੁਕਦਮਾ ਚਲਾਇਆ ਜਾਂਦਾ ਹੈ । ਕੀ ਮੋਦੀ ਬਤੌਰ ਪ੍ਰਧਾਨ ਮੰਤ੍ਰੀ ਇਸ ਵਿਸ਼ੇ ਉਤੇ ਆਪਣੀ ਜ਼ੁਬਾਨ ਖੋਲ੍ਹਣਗੇ ਜਾਂ ਹਮੇਸ਼ਾਂ ਦੀ ਤਰ੍ਹਾਂ ਚੁਪ ਹੀ ਸਾਧੀ ਰੱਖਣਗੇ? ਪਾਠਕਾਂ ਨਾਲ ਇਥੇ ਇਕ ਹੋਰ ਦਿਲਚਸਪ ਗਲ ਸਾਂਝੀ ਕਰਨੀ ਜ਼ਰੂਰੀ ਹੈ । ਨੀਊ ਯਾਰਕ ਟਾਈਮਜ਼ ਨੇ 6 ਫਰਵਰੀ ਨੂੰ ਆਪਣੇ ਸੰਪਾਦਕੀ ਵਿਚ ਭਾਰਤ ਦੇ ਪ੍ਰਧਾਨ ਮੰਤ੍ਰੀ ਦੀ ਨਿੰਦਾ ਕਰਦਿਆਂ ਲਿਖਿਆ ਹੈ ਕਿ ਭਾਰਤ ਵਿਚ ਫਿਰਕਾਪ੍ਰਸਤੀ ਉਤੇ ਪ੍ਰਧਾਨ ਮੰਤ੍ਰੀ ਮੋਦੀ ਦੀ ਖ਼ਾਮੋਸ਼ੀ ਖਤਰਨਾਕ ਹੈ । ਸੰਪਾਦਕੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਧਰਮ ਵਾਪਸੀ ਵਾਲੀਆਂ ਗੱਲਾਂ “ਅੱਗ ਨਾਲ ਖੇਡਣ” ਵਾਲੀਆਂ ਹਨ । ਉਸਦੀ ਖ਼ਾਮੋਸ਼ੀ ਇਹ ਸੰਕੇਤ ਦਿੰਦੀਆਂ ਹਨ ਕਿ ਮੋਦੀ ਨੂੰ ਇਨ੍ਹਾਂ ਘਟਨਾਵਾਂ ਉਤੇ ਕੋਈ ਇਤਰਾਜ਼ ਨਹੀਂ । ਪਿਛਲੇ ਦੋ ਮਹੀਨਿਆਂ ਵਿਚ ਈਸਾਈ ਮਤ ਦੇ ਦੋ ਗਿਰਜਿਆਂ ਨੂੰ ਅਗ ਲਗਾਈ ਗਈ ਤੇ ਲੁਟ ਮਾਰ ਕੀਤੀ ਗਈ ।

ਖ਼ੈਰ ਹੁਣ ਦੇਖਣਾ ਹੋਵੇਗਾ ਕਿ ਕੇਜਰੀਵਾਲ ਦੀ ਹੂੰਝਾ ਫੇਰ ਜਿੱਤ ਤੇ ਮੋਦੀ ਦੀ ਹੂੰਝਾ ਫੇਰ ਹਾਰ ਨਾਲ ਅੱਗੋਂ ਕੀ ਹੋਵੇਗਾ? ਸਪੱਸ਼ਟ ਹੈ: ਕੇਜਰੀਵਾਲ ਭਾਰਤ ਦੇ ਦਿਲ ਦਿੱਲੀ ਵਿਚ ਬੈਠਾ ਹੈ । ਦਿੱਲੀ ਭਾਰਤ ਦੀ ਇਕ ਮਾਡਲ ਸਟੇਟ ਹੋਵੇਗੀ । ਦਿਲੀ ਦੀ ਜਿੱਤ ਦਾ ਅਸਰ ਭਾਰਤ ਦੇ ਦੂਜੇ ਸੂਬਿਆਂ ਅਤੇ ਭਾਰਤ ਦੀ ਪਾਰਲੀਮੈਂਟ ਉਤੇ ਵੀ ਚੰਗਾ ਚੋਖਾ ਪਵੇਗਾ । ਉਸਦੇ ਚੰਗੇ ਮਾੜੇ ਕੰਮਾਂ ਦੀ ਮੀਡੀਏ ਵਿਚ ਚਰਚਾ ਹੋਵੇਗੀ । ਕੇਜਰੀਵਾਲ ਸੰਭਲ ਕੇ ਕਦਮ ਪੁਟੇਗਾ ਤਾਂ ਕਿ ਉਹ ਆਪਣੇ ਸੁਪਨਿਆਂ ਦਾ ਭਾਰਤ ਸਿਰਜ ਸਕੇ । ਭਾਰਤ ਨੂੰ ਇਕ ਸੋਨ-ਚਿੜੀ ਬਣਾ ਸਕੇ । ਭ੍ਰਿਸ਼ਟਾਚਾਰ, ਮੁਨਾਫ਼ਾਖੋਰੀ, ਜ਼ਖ਼ੀਰੇਬਾਜ਼ੀ ਨੂੰ ਖਤਮ ਕਰ ਸਕੇ । ਗੁਨਾਹਗਾਰ ਲੋਕਾਂ ਨੂੰ ਸਜ਼ਾ ਦਿਵਾ ਸਕੇ, ਬੇਗੁਨਾਹਗਾਰਾਂ ਨੂੰ ਸਜ਼ਾਵਾਂ ਤੋਂ ਨਿਜਾਤ ਦਿਵਾ ਸਕੇ । ਉਹ ਇਕ ਪੜ੍ਹਿਆ ਲਿਖਿਆ ਨੌਜੁਆਨ ਹੈ, ਈਮਾਨਦਾਰ ਹੈ, ਦੂਰ-ਅੰਦੇਸ਼ ਹੈ, ਭਾਰਤ ਦਾ ਵਫ਼ਾਦਾਰ ਸਿਪਾਹੀ ਹੈ, ਮਨ ਵਿਚ ਦੁਸ਼ਮਣੀ ਨਹੀਂ ਰਖਦਾ । ਆਪਣੇ ਉਤੇ ਹਮਲਾ ਕਰਨ ਵਾਲਿਆਂ ਨੂੰ ਵੀ ਬਾਬਾ ਫਰੀਦ ਜੀ ਦੇ ਸਲੋਕ: “ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ ॥ ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ” ॥ ਵਾਂਗ ਉਨ੍ਹਾਂ ਦੇ ਘਰ ਵਿਚ ਫੁਲਾਂ ਦਾ ਗੁਲਦਸਤਾ ਲਿਜਾ ਕੇ ਉਨ੍ਹਾਂ ਨੂੰ ਮੁਆਫ਼ ਕਰ ਕੇ ਆਪਣੇ ਗਲੇ ਲਗਾ ਲੈਂਦਾ ਹੈ । ਸ਼ਾਲਾ! ਪ੍ਰਮਾਤਮਾ ਅਰਵਿੰਦ ਕੇਜਰੀਵਾਲ ਦੇ ਅੰਗ ਸੰਗ ਹੋ ਕੇ ਦਿਲੀ ਦੇ ਮੁੱਖ ਮੰਤ੍ਰੀ ਦੀ ਉਸ ਕੋਲੋਂ ਸੇਵਾ ਸਿਰੇ ਚੜ੍ਹਵਾਉਣ ।

ਬਾਦਲ ਦੀ ਕੋਠੀ ਬਾਹਰ ਗੁਰਪ੍ਰੀਤ ਕੌਰ ਵਲੋਂ ਕੀਤੀ ਗਈ ਆਤਮਦਾਹ ਦੀ ਕੋਸ਼ਿਸ਼
ਹਿਰਦੇ ਨੂੰ ਵਲੂੰਧਰ ਦੇਣ ਵਾਲੀ ਇਹ ਖ਼ਬਰ ਨਿਹਾਇਤ ਹੀ ਸ਼ਰਮਨਾਕ ਹੈ ਕਿ ਕੁਝ ਦਿਨ ਹੋਏ ਪੰਜਾਬ ਦੀ ਇਕ ਹੋਰ ਨਿਰਦੋਸ਼ ਧੀ ਗੁਰਪ੍ਰੀਤ ਕੌਰ ਉਮਰ ਲਗਭਗ 38 ਸਾਲ ਨੂੰ ਬੇਰੁਜ਼ਗਾਰੀ ਤੋਂ ਬੇਵਸ ਹੋ ਕੇ ਤੇ ਲਗਾਤਾਰ ਦੋ ਹਫ਼ਤੇ ਤੋਂ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤ੍ਰੀ ਪੰਜਾਬ ਨੂੰ ਮਿਲਣ ਦੀਆਂ ਨਾਕਾਮ ਕੋਸ਼ਿਸ਼ਾਂ ਪਿਛੋਂ ਚੰਡੀਗੜ੍ਹ ਵਿਚ ਉਸਦੀੇ ਕੋਠੀ ਦੇ ਬਾਹਰਵਾਰ ਆਪਣੇ ਆਪ ਉਤੇ ਮਿੱਟੀ ਦਾ ਤੇਲ ਪਾਕੇ ਆਤਮਦਾਹ ਕਰਨ ਲਈ ਮਜਬੂਰ ਹੋਣਾ ਪਿਆ । ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਿ ਉਸਨੂੰ ਤੁਰੰਤ 16 ਸੈਕਟਰ ਦੇ ਹਸਪਤਾਲ ਵਿਚ ਪਹੁੰਚਾ ਦਿਤਾ ਗਿਆ । ਦੱਸਿਆ ਗਿਆ ਹੈ ਕਿ ਉਸਦਾ ਸਰੀਰ ਤਕਰੀਬਨ 40 ਫੀ ਸਦੀ ਝੁਲਸ ਗਿਆ ਹੈ ਤੇ ਉਸਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ ।

ਜਿੱਥੇ ਉਸਦੇ ਸਰੀਰ ਦੇ ਝੁਲਸ ਜਾਣ ਦਾ ਅਤਿਅੰਤ ਦੁੱਖ ਹੋਇਆ ਹੈ, ਉਥੇ ਉਸਤੋਂ ਵੀ ਵੱਧ ਦੁੱਖ ਇਸ ਗੱਲ ਦਾ ਹੈ ਕਿ ਬਾਦਲ ਦੇ ਰਹਿਮੋ ਕਰਮ ਉਤੇ ਥਾਪੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਕੜ ਵਲੋਂ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਉਸ ਬੱਚੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ । ਇਕ ਪੜ੍ਹੀ ਲਿਖੀ ਗੁਰਸਿੱਖ, ਪਰ ਬੇਰੁਜ਼ਗਾਰ ਬੱਚੀ ਉਤੇ ਇਸ ਕਿਸਮ ਦੇ ਘਟੀਆ ਇਲਜ਼ਾਮ ਲਾਉਣ ਵਾਲਿਆਂ ਨੂੰ ਕੁਝ ਸ਼ਰਮ ਕਰਨ  ਚਾਹੀਦੀ ਸੀ ਕਿ ਉਹ ਝੱਟ ਪੱਟ ਇਸ ਸਿਟੇ ਉਤੇ ਕਿਵੇਂ ਪਹੁੰਚ ਗਏ?  ਕੀ ਉਹ ਬੱਚੀ ਕਿਸੇ ਮਨੋਵਿਗਿਆਨੀ ਦੇ ਇਲਾਜ ਹੇਠ ਸੀ? ਕੀ ਉਹ ਇਸ ਬਾਰੇ ਡਾਕਟਰਾਂ ਦੇ ਬਿੱਲ, ਵਿਜ਼ਟਸ ਬਾਰੇ ਕੋਈ ਵੇਰਵਾ ਦੇ ਸਕਦਾ ਹੈ? ਕੀ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਡਾਕਟਰਾਂ ਪਾਸੋਂ ਉਸਦੀ ਨਿਜੀ ਸਿਹਤ ਰੀਪੋਰਟ ਹਾਸਲ ਕਰਨ ਦਾ ਮੱਕੜ ਨੂੰ ਕੋਈ ਇਖ਼ਲਾਕੀ ਅਧਿਕਾਰ ਹੈ, ਸੀ ਜਾਂ ਨਹੀਂ? ਕੀ ਉਸ ਨੇ ਕਿਸੇ ਲੜਕੀ ਦੀ ਨਿਜੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ? ਇਹ ਸਾਰੀਆਂ ਗੱਲਾਂ ਵੀਚਾਰ ਕਰਨ ਵਾਲੀਆਂ ਹਨ ।

ਪਹਿਲੀ ਗੱਲ ਤਾਂ ਇਹ ਕਿ ਜਿਸ ਬੱਚੀ ਨੇ ਪੜ੍ਹਾਈ ਕੀਤੀ, ਫੇਰ ਕੁਝ ਤਕਨੀਕੀ ਕੋਰਸ ਕੀਤੇ, ਨੌਕਰੀ ਦੀ ਤਲਾਸ਼ ਕਰਦੀ ਰਹੀ, ਨੌਕਰੀ ਨਾਂ ਮਿਲਣ ਉਤੇ ਉਹ ਦੋ ਹਫ਼ਤਿਆਂ ਤੋਂ ਲਗਾਤਾਰ ਬਾਦਲ ਦੀ ਕੋਠੀ ਦੇ ਬਾਹਰ ਉਸਨੂੰ ਮਿਲਣ ਲਈ ਤਰਲੇ ਮਿੰਨਤਾਂ ਕਰਦੀ ਰਹੀ । ਜਦੋਂ ਚਾਰੇ ਪਾਸਿਓਂ ਉਸਨੂੰ ਨਿਰਾਸ਼ਾ ਮਿਲੀ ਤੇ ਮਹਿਸੂਸ ਹੋਇਆ ਕਿ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਹਨ । ਕਿਸੇ ਪਾਸਿਓਂ ਵੀ ਕੋਈ ਆਸ ਨਾਂ ਦਿਸਦੀ ਹੋਣ ਕਰਕੇ ਜੇ ਮਜਬੂਰੀ ਦੀ ਮਾਰੀ ਨੇ ਮਿੱਟੀ ਦਾ ਤੇਲ ਪਾਕੇ ਆਤਮਦਾਹ ਕਰਨ ਦਾ ਫੈਸਲਾ ਕੀਤਾ ਤਾਂ ਇਸਦਾ ਮੱਤਲਬ ਇਹ ਤਾਂ ਨਹੀਂ ਨਿਕਲਦਾ ਕਿ ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ । ਇਥੇ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਸੁਆਲ ਪੁਛਣਾ ਚਾਹੁੰਦਾ ਹਾਂ ਕਿ ਕੁਝ ਮਹੀਨੇ ਪਹਿਲਾਂ ਜਦ ਹਰਿਆਣਾ ਸਰਕਾਰ ਵਲੋਂ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਨਜ਼ੂਰੀ ਦੇ ਦਿਤੀ ਗਈ ਸੀ, ਤਾਂ ਬਾਬਾ ਜੀ ਨੇ ਝੱਟ ਕੀਤਿਆਂ ਬਿਆਨ ਜਾਰੀ ਕੀਤਾ ਸੀ ਕਿ ਮੈਂ ਮਰ ਜਾਵਾਂਗਾ । ਕੀ ਬਾਦਲ ਦੇ ਇਸ ਬਿਆਨ ਤੋਂ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਉਸ ਵੇਲੇ ਉਸਦਾ ਮਾਨਸਿਕ ਸੰਤੁਲਨ ਵੀ ਵਿਗੜ ਗਿਆ ਸੀ? ਕੀ ਉਹ ਉਦੋਂ ਜਾਂ ਹੁਣ ਕਿਸੇ ਮਨੋਵਿਗਿਆਨੀ ਕੋਲ ਇਲਾਜ ਲਈ ਜਾ ਰਿਹਾ ਹੈ? ਕੀ ਡਾਕਟਰਾਂ ਪਾਸੋਂ ਉਸਦੇ ਇਲਾਜ ਦੀਆਂ ਫਾਈਲਾਂ ਕਢਵਾ ਕੇ ਉਨ੍ਹਾਂ ਦੀ ਪੜਤਾਲ ਕਰਵਾਈ ਗਈ ਹੈ ਕਿ ਉਹ ਕਿਸ ਕਿਸ ਮਰਜ਼ ਦਾ ਸ਼ਿਕਾਰ ਹੈ?

ਚੱਲੋ ਛੱਡੋ ਇਨ੍ਹਾਂ ਹਲਕੀਆਂ ਗੱਲਾਂ ਨੂੰ । ਐਸੀਆਂ ਗੱਲਾਂ ਕਰਨੀਆਂ ਨਾਂ ਤਾਂ ਬਾਦਲ ਤੇ ਮੱਕੜ ਨੂੰ ਸ਼ੋਭਾ ਦਿੰਦੀਆਂ ਹਨ ਤੇ ਨਾਂ ਹੀ ਮੈਨੂੰ । ਪਰ ਆਓ! ਕੁਝ ਸਿਧਾਂਤਕ ਗੱਲਾਂ ਤਾਂ ਜ਼ਰੂਰ ਕਰ ਲਈਏ । ਜੇ ਜੁਆਬ ਹਨ, ਤਾਂ ਈਮਾਨਦਾਰੀ ਨਾਲ ਜੁਆਬ ਜ਼ਰੂਰ ਦੇਣਾ । ਪੱਤਰਕਾਰੀ ਦੇ ਖੇਤਰ ਵਿਚ ਮੈਂ ਪਿਛਲੇ 54 ਸਾਲਾਂ ਤੋਂ ਜੁੜਿਆ ਹੋਇਆ ਹਾਂ । ਮੈਂ ਇਥੇ ਪੰਜਾਬ ਦੇ ਦੋ ਸਵਰਗੀ ਮੁੱਖ ਮੰਤ੍ਰੀਆਂ ਸ: ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਦਾ ਜ਼ਿਕਰ ਕਰਨਾ ਚਾਹਵਾਂਗਾ । ਪਿੰਡਾਂ ਵਿਚੋਂ ਅਨੇਕਾਂ ਅਨਪੜ੍ਹ ਜਟਾਂ ਤੇ ਪੇਂਡੂਆਂ ਦਾ ਚੰਡੀਗੜ੍ਹ ਮੁੱਖ ਮੰਤ੍ਰੀ ਦੀ ਕੋਠੀ ਵਿਚ ਰੋਜ਼ਾਨਾ ਬਿਨਾਂ ਸਮਾਂ ਲੈਣ ਤੋਂ ਚੁੱਪ ਕੀਤਿਆਂ ਆਉਣਾ ਜਾਣਾ ਬਣਿਆ ਰਹਿੰਦਾ ਸੀ । ਇਹ ਦੋਵੇਂ ਸਵਰਗੀ ਮੁੱਖ ਮੰਤ੍ਰੀ ਕਦੇ ਕਿਸੇ ਨੂੰ ਨਰਾਜ਼ ਨਹੀਂ ਸਨ ਮੋੜਦੇ । ਹਰ ਇਕ ਨਾਲ ਹੱਸਕੇ ਗਲ ਕਰਨਾ ਤੇ ਉਨ੍ਹਾਂ ਦੀਆਂ ਸਮਸਿਆ ਨੂੰ ਸੁਨਣਾ ਉਨ੍ਹਾਂ ਦਾ ਸੁਭਾਅ ਸੀ । ਮੈਂ ਆਪਣੀ ਹੋਸ਼ ਵਿਚ ਉਨ੍ਹਾਂ ਦੇ ਮੁੱਖ ਮੰਤ੍ਰੀ ਸਮੇਂ ਦੇ ਦੌਰਾਨ ਬਾਹਰ ਮੁਜ਼ਾਹਰੇ ਹੁੰਦੇ ਨਹੀਂ ਦੇਖੇ, ਧਰਨੇ ਉਤੇ ਨਰਾਜ਼ ਬਾਹਰ ਬੈਠੇ ਪੰਜਾਬੀ ਨਹੀਂ ਤਕੇ, ਮੁਜ਼ਾਹਰਾਕਾਰਾਂ ਉਤੇ ਪੁਲੀਸ ਦੀਆਂ ਡਾਂਗਾਂ ਵਰ੍ਹਦੀਆਂ ਨਾਂ ਸੁਣੀਆਂ ਤੇ ਨਾਂ ਵੇਖੀਆਂ, ਉਨ੍ਹਾਂ ਨੂੰ ਚੁੱਕ ਚੁੱਕ ਕੇ ਤੇ ਧੂਹ ਧੂਹ ਕੇ ਪੁਲੀਸ ਦੀਆਂ ਗੱਡੀਆਂ ਵਿਚ ਸੁਟ ਕੇ ਗ੍ਰਿਫ਼ਤਾਰ ਹੁੰਦੇ ਨਹੀਂ ਵੇਖਿਆ ਸੁਣਿਆ ।

ਪਰ ਅਸੀਂ ਇਥੇ ਗੱਲ ਕਰਦੇ ਹਾਂ ਗੁਰਪ੍ਰੀਤ ਕੌਰ ਨਾਲ ਵਾਪਰੇ ਦੁਖਾਂਤ ਦੇ ਪਿਛੇ ਸਾਰੇ ਤੱਥਾਂ ਦੀ ਤੇ ਹਕੀਕਤ ਦੀ । ਜਦ ਇਹ ਦੁਰਘਟਨਾ ਸਵੇਰੇ ਸਵੇਰੇ ਵਾਪਰੀ ਤੇ ਗੁਰਪ੍ਰੀਤ ਕੌਰ ਨੂੰ ਅੱਧੀ ਪਚੱਧੀ ਨੂੰ ਝੁਲਸੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ, ਤਾਂ ਉਸ ਗਰੀਬ, ਮਜ਼ਲੂਮ, ਲਾਚਾਰ, ਬੇਵੱਸ, ਬੇਰੁਜ਼ਗਾਰ ਗੁਰਸਿੱਖ ਬਚੀ ਨੇ ਆਪਣੀ ਦਰਦ ਭਰੀ ਦਾਸਤਾਨ ਪੱਤਰਕਾਰਾਂ ਨੂੰ ਦੱਸੀ ਤਾਂ ਉਨ੍ਹਾਂ ਦੇ ਰੋਂਗਟੇ ਖੜੇ ਹੋ ਗਏ । ਉਹ ਇਕ ਕਾਫ਼ੀ ਗਰੀਬ ਪਰਿਵਾਰ ਦੀ ਧੀ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਰਹਿ ਰਹੀ ਹੈ । ਪਿਛਲੇ 15 ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਬਾਦਲ ਨੂੰ ਇਕ ਆਸ ਲੈ ਕੇ ਰੋਜ਼ ਮਿਲਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਉਸਦੇ ਅੰਗ ਰੱਖਿਅਕ ਉਸਨੂੰ ਨੇੜੇ ਤਕ ਨਹੀਂ ਸਨ ਲਗਣ ਦਿੰਦੇ । ਉਸ ਨੇ ਦੱਸਿਆ ਕਿ ਉਹ ਤਾਂ ਬੜੀ ਆਸ ਲੈਕੇ ਆਈ ਸੀ, ਪਰ ਨਾਂ ਤਾਂ ਅਖਾਉਤੀ ਜੱਥੇਦਾਰ ਨੇੜੇ ਲਗਣ ਦਿੰਦੇ ਸਨ ਤੇ ਨਾਂ ਹੀ ਸਕਿਓਰਟੀ ਵਾਲੇ । ਬੇਵੱਸ ਹੋ ਕੇ ਤੇ ਆਸ ਦੀ ਕੋਈ ਵੀ ਚਿਣਗ ਨਾਂ ਵੇਖ ਕੇ ਉਹ ਆਤਮਦਾਹ ਕਰਨ ਲਈ ਮਜਬੂਰ ਹੋ ਗਈ ਸੀ ।

ਪ੍ਰਕਾਸ਼ ਸਿੰਘ ਬਾਦਲ ਨੇ ਇਸ ਬੱਚੀ ਦੇ ਆਤਮਦਾਹ ਦੇ ਕਾਰਨ ਉਤੇ ਇਕ ਬੜਾ ਹਾਸੋ ਹੀਣਾ ਜੁਆਬ ਦਿੱਤਾ ਹੈ । ਉਸਦਾ ਕਹਿਣਾ ਹੈ ਕਿ “ਹਰ ਕਿਸੇ ਨੂੰ ਨੌਕਰੀ ਦੇਣੀ ਸੰਭਵ ਨਹੀਂ” । ਇਹ ਜੁਆਬ ਦੇਕੇ ਬਾਦਲ ਨੇ ਕਿਸੇ ਹੋਰ ਦੀ ਨਹੀਂ ਸਗੋਂ ਸਿਰਫ਼ ਆਪਣੀ ਤੇ ਆਪਣੀ ਹੀ ਖਿਲੀ ਉਡਾਈ ਹੈ । ਉਸਨੂੰ ਇਥੇ ਕੋਈ ਯਾਦ ਕਰਵਾਉਣ ਵਾਲਾ ਹੋਵੇ ਕਿ ਬਾਬਾ ਜੀ ਤੁਸੀਂ 2012 ਵਿਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਸਮੇਂ ਅਕਾਲੀ ਦਲ ਵਲੋਂ ਜੋ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ, ਉਸ ਵਿੱਚ ਤੁਸੀਂ ਪੰਜਾਬ ਨੂੰ ਖੁਸ਼ਹਾਲ ਬਨਾਉਣ ਲਈ ਨੌਜੁਆਨ ਵਰਗ ਨੂੰ ਵੱਡੀ ਪਹਿਲ ਦਿਤੀ ਸੀ ਤੇ ਹਿੱਕ ਠੋਕ ਕੇ ਵਾਅਦੇ ਕੀਤੇ ਸਨ ਕਿ ਬੇਰੁਜ਼ਗਾਰੀ ਖਤਮ ਕੀਤੀ ਜਾਵੇਗੀ ਤੇ 10 ਲੱਖ ਲੋਕਾਂ ਨੂੰ ਰੁਜ਼ਗਾਰ ਦਿਤੇ ਜਾਣਗੇ । ਬਾਦਲ ਸਾਹਿਬ ਦਿਨੇ ਤਾਰੇ ਦਿਖਾਉਣ ਵਿਚ ਬਹੁਤ ਮਾਹਿਰ ਹਨ । ਗਲਾਂ ਕਰਨ ਵਿਚ ਤਾਂ ਉਹ ਅਸਮਾਨ ਤੋਂ ਤਾਰੇ ਤੋੜ ਲਿਆਉਂਦੇ ਹਨ, ਪਰ ਹਕੀਕਤਨ ਗਲ ਇਸਤੋਂ ਉਲਟ ਹੈ । ਇਹ ਗੱਲ ਉਨ੍ਹਾਂ ਦੇ ਇਸ ਬੇਵਸ ਬੱਚੀ ਦੇ ਆਤਮਦਾਹ ਉਤੇ ਬਿਆਨ ਤੋਂ ਸਪੱਸ਼ਟ ਹੋ ਜਾਂਦੀ ਹੈ ਕਿ “ਹਰ ਕਿਸੇ ਨੂੰ ਨੌਕਰੀ ਦੇਣੀ ਸੰਭਵ ਨਹੀਂ”। ਜੇ ਨੌਕਰੀਆਂ ਨਹੀਂ ਦੇ ਸਕਦੇ ਤਾਂ ਚੋਣ ਮਨੋਰਥ ਪੱਤਰ ਵਿਚ ਮਣ- ਮਣ ਪੱਕੀਆਂ ਗੱਪਾਂ ਤੇ ਝੂਠੀਆਂ ਡੀਂਗਾਂ ਮਾਰਨ ਦੀ ਕੀ ਲੋੜ ਹੈ?

ਸੱਚੀ ਗਲ ਤਾਂ ਇਹ ਹੈ ਕਿ ਜਦ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਹੱਥ ਪੰਜਾਬ ਦੀ ਵਾਗ ਡੋਰ ਆਈ ਹੈ, ਪੰਜਾਬ ਦਾ ਦਿਨੋ ਦਿਨ ਨਿਘਾਰ ਹੀ ਹੁੰਦਾ ਜਾ ਰਿਹਾ ਹੈ ।

ਜੇ ਮੈਂ ਆਪਣੇ ਬੱਚਪਨ ਦੀਆਂ ਦੇਖੀਆਂ ਜਾਂ ਸੁਣੀਆਂ ਸੁਣਾਈਆਂ ਗੱਲਾਂ ਦੀ ਬਾਤਾਂ ਸਾਂਝੀਆਂ ਕਰਾਂ ਤਾਂ ਉਹ ਇੰਞ ਸਨ । ਪੰਜਾਬ ਦੇ ਕਿਸੇ ਪਿੰਡ ਉਤੇ ਜੇ ਕੋਈ ਭੀੜ ਪੈ ਜਾਂਦੀ ਸੀ ਤੇ ਹਰ ਇਕ ਪੰਜਾਬਣ ਮਾਂ ਦੀ ਪੁਕਾਰ ਹੁੰਦੀ ਸੀ, “ਪਿੰਡਾ ਪਿਛਾਂਹ, ਪੁੱਤਾ ਅਗਾਂਹ” । ਭਾਵ ਮੇਰਾ ਪਿੰਡ ਬੱਚ ਜਾਵੇ, ਪੁੱਤ ਭਾਵੇਂ ਭੱਠੀ ਵਿਚ ਪੈ ਕੇ ਪਿੰਡ ਪਿੱਛੇ ਕੁਰਬਾਨ ਹੋ ਜਾਵੇ । ਦੂਜੀ ਗੱਲ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਕਿਰਦਾਰ ਦੀ ਕਰਦਾ ਹਾਂ । ਅਖਾਣ ਹੁੰਦਾ ਸੀ, “ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸ਼ੰਗ”। ਦਿਨ ਦਿਹਾੜੇ, ਰਾਤ ਕੁਰਾਤੇ ਜੇ ਕੋਈ ਨਿਹੰਗ ਸਿੰਘ ਕਿਸੇ ਘਰ ਦਾ ਦਰਵਾਜ਼ਾ ਖੜਕਾ ਦਿੰਦਾ ਸੀ ਤਾਂ ਘਰ ਵਾਲੇ ਉਸਨੂੰ ਬਿਨਾਂ ਕਿਸੇ ਪੁੱਛ ਪਰਤੀਤ ਦੇ ਨਿਸ਼ੰਗ ਬੂਹਾ ਖੋਲ੍ਹ ਦਿੰਦੇ ਸਨ ਤੇ ਉਸਦੀ ਆਓ ਭਗਤ ਵਿਚ ਜੁੜ ਜਾਂਦੇ ਸੀ । ਤੀਜੀ ਗੱਲ ਇਕ ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ, ਉਹ ਸਾਰੇ ਪਿੰਡ ਦੀ ਇੱਜ਼ਤ, ਆਬਰੂ ਤੇ ਅਣਖ ਹੁੰਦੀ ਸੀ । ਇਥੋਂ ਤਕ ਕਿ ਇੱਕ ਜ਼ਾਤ ਜਾਂ ਗੋਤ ਵਾਲੇ ਲੋਕ ਆਪਸ ਵਿਚ ਆਨੰਦ ਕਾਰਜ ਨਹੀਂ ਸਨ ਕਰਦੇ, ਕਿਉਂਕਿ ਉਹ ਇਕ ਦੂਜੇ ਨੂੰ ਭੈਣ ਭਰਾ ਦੇ ਬੰਧਨ ਵਿਚ ਬੱਝੇ ਮਹਿਸੂਸ ਕਰਦੇ ਸਨ ।

ਪਰ ਕੀ ਇਹ ਉਪਰਲੀਆਂ ਸਾਰੀਆਂ ਬਾਤਾਂ ਅੱਜ ਦੇ ਪੰਜਾਬ ਵਿਚ ਵੇਖਣ ਨੂੰ ਮਿਲਦੀਆਂ ਹਨ? ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਬਿਲਕੁਲ ਨਹੀਂ । ਇਹ ਤਾਂ ਸਾਰੀਆਂ ਹੁਣ ਬੀਤ ਚੁਕੀਆਂ ਕਹਾਣੀਆਂ ਹੋ ਗਈਆਂ ਹਨ । ਕਾਰਨ ਖ਼ੁਦਗ਼ਰਜ਼ੀ, ਆਪੋਧਾਪੀ, ਧੋਖਾ ਧੜੀ, ਨਸ਼ਾਖੋਰੀ, ਭਰੂਣ ਹੱਤਿਆ ਵਰਗੇ ਕੋਹੜ, ਜਿਸਨੂੰ ਸਾਡੀ ਸਰਕਾਰ ਹਲਾਸ਼ੇਰੀ ਦੇ ਰਹੀ ਹੈ ।

ਮੈਂ ਆਪਣੇ ਇਸ ਨੁਕਤੇ ਨੂੰ ਹੋਰ ਪਕਿਆਉਣ ਲਈ ਇਕ ਤਾਜ਼ਾ ਘਟਨਾ ਦਾ ਜ਼ਿਕਰ ਕਰਦਾ ਹਾਂ । 12 ਤੇ 13 ਦਸੰਬਰ ਨੂੰ ਸ਼ੁਕਰਵਾਰ ਦੀ ਰਾਤ, ਮੈਂ ਪੀ.ਟੀ.ਸੀ. ਚੈਨਲ ਉਤੇ ਮਿਸਟਰ ਪੰਜਾਬ ਦਾ ਗਰੈਂਡ ਫਾਈਨੈਲੇ ਵੇਖ ਰਿਹਾ ਸੀ, ਜੋ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋ ਰਿਹਾ ਸੀ । ਫਾਈਨਲ ਵਿਚ ਪਹੁੰਚੇ ਉਮੀਦਵਾਰਾਂ ਨੂੰ ਛਾਂਟਦਿਆਂ ਛਾਂਟਦਿਆ ਜਦ 5 ਫਾਈਨਲਿਸਟ ਬਾਕੀ ਰਹਿ ਗਏ ਤਾਂ ਉਨ੍ਹਾਂ ਵਿਚੋਂ ਹੋਰ ਛਾਂਟੀ ਹੋਣੀ ਸੀ । ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਇਕ ਉਮੀਦਵਾਰ ਸ਼ੁਭਦੀਪ ਨੂੰ ਜੱਜ ਤਰੁਨ ਨੇ ਇਕ ਬੜਾ ਦਿਲਚਸਪ ਸੁਆਲ ਪੁੱਛਿਆ, “ਪੈਸਾ, ਪਿਆਰ ਜਾਂ ਸਿਆਣਪ, ਤੁਸੀਂ ਇਨ੍ਹਾਂ ਵਿਚੋਂ ਕਿਸ ਨੂੰ ਪਹਿਲ ਦਿਓਗੇ”? ਸ਼ੁਭਦੀਪ ਦਾ ਜੁਆਬ ਸੀ, “ਪੈਸਾ”। ਮੈਂ ਸੋਚਦਾ ਸੀ ਉਸਦਾ ਜੁਆਬ ਹੋਵੇਗਾ, “ਸਿਆਣਪ” ਪਰ ਉਸਨੇ ਬੜੇ ਮਾਣ ਨਾਲ ਕਿਹਾ “ਪੈਸਾ”। ਫੇਰ ਉਹ ਆਪਣੇ ਜੁਆਬ ਨੂੰ ਸਹੀ ਦੱਸਣ ਲਈ ਦਲੀਲ ਉਤੇ ਦਲੀਲ ਦੇ ਰਿਹਾ ਸੀ ਕਿ ਪੈਸਾ ਹੀ ਪ੍ਰਧਾਨ ਹੈ । ਇਥੋਂ ਇਹ ਪ੍ਰਤੀਤ ਹੁੰਦਾ ਹੈ ਕਿ ਅੱਜ ਕਲ ਦੇ ਸਿਸਟਮ, ਸਿਆਸਤ, ਧਰਮ, ਸਮਾਜ, ਵਿਦਿਅਕ ਤੇ ਘਰੋਗੀ ਅਦਾਰਿਆਂ ਵਿਚ ਪੈਸਾ ਹੀ ਪੜ੍ਹਾਇਆ ਜਾਂਦਾ ਹੈ ਅਤੇ ਪੈਸਾ ਬਨਾਉਣ ਲਈ ਤੁਹਾਨੂੰ ਜੋ ਵੀ ਮਾੜੇ ਤੋਂ ਮਾੜੇ ਕੰਮ ਕਰਨੇ ਪੈਂਦੇ ਹਨ, ਉਹ ਜਾਇਜ਼ ਹਨ । ਕਿੰਨੀ ਤ੍ਰਾਸਦੀ ਹਾਲਤ ਹੈ ਮਿਸਟਰ ਪੰਜਾਬ ਦੇ ਗ੍ਰੈਂਡ ਫਾਈਨੈਲੇ ਵਿਚ ਪਹੁੰਚਣ ਵਾਲੇ ਉਮੀਦਵਾਰਾਂ ਦੀ, ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਣਮੁਲੇ ਬੱਚਨ ਵੀ ਭੁੱਲ ਗਏ ਹਨ:

ਆਸਾ ਮਹਲਾ 1॥

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 417

ਜਿਹੜਾ ਪੈਸਾ ਪਾਪਾਂ ਨਾਲ ਹੀ ਕਮਾਇਆ ਜਾਂਦਾ ਹੈ ਤੇ ਫਿਰ ਨਾਲ ਵੀ ਨਹੀਂ ਜਾਂਦਾ, ਗ੍ਰੈਂਡ ਫਾਈਨੈਲੇ ਵਿਚ ਪਹੁੰਚਣ ਵਾਲੇ ਨੌਜੁਆਨ ਵੀ ਉਸ ਰੋਗ ਵਿਚ ਗ੍ਰਸੇ ਹੋਏ ਹਨ, ਕਿਉਂਕਿ ਪੰਜਾਬ ਦੇ ਹੁਕਮਰਾਨ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਬਣਾ ਕੇ ਸਾਡੇ ਸਿਰਾਂ ਉਤੇ ਸੁਆਰ ਹੋਏ ਬੈਠੇ ਹਨ ਤੇ ਉਨ੍ਹਾਂ ਵਲੋਂ ਸਾਨੂੰ ਕੋਈ ਇਖ਼ਲਾਕੀ ਕਦਰਾਂ ਕੀਮਤਾਂ ਨਹੀਂ ਦਸੀਆਂ ਜਾਂਦੀਆਂ । ਇਖ਼ਲਾਕ, ਸਿਆਣਪ ਦੀਆਂ ਕਦਰਾਂ ਕੀਮਤਾਂ ਹੁਣ ਕਿਤੇ ਖੰਭ ਲਾਕੇ ਉਡ ਗਈਆਂ ਹਨ । ਇਹ ਹੁਣ ਗੁਆਚ ਗਈਆਂ ਬਾਤਾਂ ਹੋ ਗਈਆਂ ਜਾਪਦੀਆਂ ਹਨ । ਸੁਪਨਦੇਸ਼ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ ਇਹ ।

ਪਰ ਮੈਂ ਹਰ ਨਿਰਾਸ਼ਾਜਨਕ ਹਾਲਾਤ ਦੇ ਬਾਵਜੂਦ ਵੀ ਦੁਆ ਕਰਾਂਗਾ: ਸ਼ਾਲਾ ਮੇਰਾ ਰੰਗਲਾ ਪੰਜਾਬ ਮੁੜ ਸੁਰਜੀਤ ਹੋ ਜਾਵੇ ।

ਕਰਨਾਟਕਾ ਨਿਵਾਸੀ ਪੰਜਾਬੀ ਬੋਲੀ ਦਾ ਆਸ਼ਕ
ਆਓ ਗੱਲ ਕਰੀਏ ਪ੍ਰੋਫੈਸਰ ਪੰਡਤ ਰਾਓ ਧਾਰੇਨਵਰ ਦੀ

ਹਰ ਇਕ ਮਾਂ ਬਾਪ ਬੜੇ ਚਾਵਾਂ ਮਲ੍ਹਾਰਾਂ ਨਾਲ ਆਪੋ ਆਪਣੇ ਇਸ਼ਟ ਅਗੇ ਅਰਦਾਸਾਂ, ਦੁਆਵਾਂ, ਪ੍ਰਾਥਨਾਵਾਂ, ਜਾਂ ਇਲਤਜਾਵਾਂ ਕਰਕੇ ਚੰਗੇ ਬੱਚੇ ਹਾਸਿਲ ਕਰਨ ਲਈ ਜੋਦੜੀਆਂ ਕਰਦਾ ਹੈ ਤੇ ਉਨ੍ਹਾਂ ਲਈ ਹਰ ਕੁਰਬਾਨੀ ਕਰਨ ਲਈ ਤੱਤਪਰ ਰਹਿੰਦਾ ਹੈ । ਪਰ ਪ੍ਰਮਾਤਮਾ ਆਪਣੀਆਂ ਨਿਰਾਲੀਆਂ ਚੋਜਾਂ ਤੇ ਖੇਡਾਂ ਖੇਡਦਾ ਰਹਿੰਦਾ ਹੈ, ਜਿਸਦਾ “ਅੰਤ ਨ ਪਾਰਾਵਾਰਿਆ” ਵਾਲੀ ਗੱਲ ਹੋ ਨਿਬੜਦੀ ਹੈ । ਬਚਿਆਂ ਬਾਰੇ ਦੋ ਮੁਹਾਵਰੇ ਬੜੇ ਪ੍ਰਚਲਤ ਹਨ: ਇਕ “ਲਾਲ ਗੋਦੜੀਆਂ ਵਿਚ ਪਹਿਚਾਣੇ ਜਾਂਦੇ ਹਨ” ਅਤੇ ਦੂਜਾ “ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ” । ਇਸਦਾ ਮੱਤਲਬ ਇਹ ਹੋਇਆ ਕਿ ਚੰਗੇ ਬਚੇ, ਜਿਨ੍ਹਾਂ ਨੂੰ “ਲਾਲ” ਸ਼ਬਦ ਨਾਲ ਨਿਵਾਜਿਆ ਗਿਆ ਹੈ, ਉਨ੍ਹਾਂ ਦੀ ਸ਼ਨਾਖ਼ਤ ਅਥਵਾ ਪਹਿਚਾਣ ਮਾਂ ਜਾਂ ਬਾਪ ਦੀ ਗੋਦ ਵਿਚ ਹੀ ਹੋ ਜਾਂਦੀ ਹੈ ਪਰ ਇਸ ਤੋਂ ਉਲਟ ਜਿਨ੍ਹਾਂ ਬੱਚਿਆਂ ਦੀ ਤਸ਼ਬੀਹ ਸੂਲਾਂ ਨਾਲ ਕੀਤੀ ਗਈ ਹੈ, ਉਹ ਵੀ ਬੱਚਪਨ ਤੋਂ ਹੀ ਪਹਿਚਾਣੇ ਜਾਂਦੇ ਹਨ । ਸੂਲ, ਭਾਵ ਕੰਡਾ, ਭਾਵੇਂ ਉਹ ਕਿਕਰ ਨਾਲ ਲਗੀ ਹੋਵੇ ਜਾਂ ਗੁਲਾਬ ਨਾਲ, ਛੋਟੀ ਹੋਵੇ ਜਾਂ ਵੱਡੀ, ਉਹ ਟਾਹਣੀ ਵਿਚੋਂ ਨਿਕਲਦਿਆਂ ਸਾਰ ਹੀ ਤਿੱਖੀ ਚੁੰਝ ਅਖ਼ਤਿਆਰ ਕਰਕੇ ਚੁੱਭਣ ਨੂੰ ਤੇ ਸਾਡੀ ਉਂਗਲ ਵਿਚੋਂ ਜਾਂ ਸਰੀਰ ਦੇ ਕਿਸੇ ਹੋਰ ਅੰਗ ਵਿਚੋਂ ਲਹੂ ਕੱਢਣ ਨੂੰ ਤਿਆਰ-ਬਰ-ਤਿਆਰ ਰਹਿੰਦੀ ਹੈ ।

ਮੈਂ ਇਸ ਲੇਖ ਵਿਚ ਇਕ ਉਸ ਪ੍ਰਭਾਵਸ਼ਾਲੀ ਵਿਅਕਤੀ ਦੀ ਗੱਲ ਕਰਨ ਜਾ ਰਿਹਾ ਹਾਂ, ਜਿਸਦੇ ਬੱਚਪਨ ਬਾਰੇ ਤਾਂ ਮੈਨੂੰ ਕੋਈ ਇੱਲਮ ਨਹੀਂ, ਪਰ ਫੇਰ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਇਨਸਾਨ “ਲਾਲ ਗੋਦੜੀਆਂ ਵਿਚ ਪਹਿਚਾਣਿਆ ਜਾਣ ਵਾਲਾ” ਹੋਵੇਗਾ । ਮੇਰਾ ਇਸ਼ਾਰਾ ਪ੍ਰੋਫੈਸਰਰ ਪੰਡਤਰਾਓ ਧਾਰੇਨਵਰ ਵਲ ਹੈ, ਜੋ ਅੱਜ ਕਲ ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਬਤੌਰ ਅਧਿਆਪਕ ਦੇ ਸੇਵਾ ਕਰ ਰਹੇ ਹਨ । ਉਨ੍ਹਾਂ ਦਾ ਜੀਵਨ ਇੰਨਾ ਪ੍ਰੇਰਨਾ ਵਾਲਾ ਹੈ ਕਿ ਮੈਂ ਖ਼ੁਦ ਪ੍ਰੇਰਤ ਹੋ ਕੇ ਉਨ੍ਹਾਂ ਬਾਰੇ ਲਿਖਣ ਲਈ ਮਜਬੂਰ ਹੋ ਗਿਆ ਹਾਂ । ਤਫ਼ਤੀਸ਼ ਕਰਨ ਉਤੇ ਪੱਤਾ ਲਗਾ ਕਿ ਉਹ ਪੰਜਾਬੀ ਨਹੀਂ ਹਨ, ਸਗੋਂ ਕਰਨਾਟਕਾ ਵਿਚ ਜੰਮੇ ਪਲੇ ਇਕ ਉਚ ਬ੍ਰਾਹਮਣ ਕੁਲ ਦੇ ਪਰਿਵਾਰ ਨਾਲ ਸਬੰਧ ਰਖਦੇ ਹਨ । ਉਨ੍ਹਾਂ ਨੇ ਕਰਨਾਟਕਾ ਦੇ ਬੀਜਾਪੁਰ ਦੇ ਸਲਤੋੇਗੀ ਇਲਾਕੇ ਵਿਚ ਸ੍ਰੀ ਚੰਦਰਸ਼ੇਖਰ ਦੇ ਘਰ ਜਨਮ ਲਿਆ । ਮੁੱਢਲੀ ਪੜ੍ਹਾਈ ਉਥੋਂ ਹਾਸਲ ਕਰਕੇ ਜੰਤਾ ਹਾਈ ਸਕੂਲ ਹੁਬਲੀ ਤੋਂ ਹਾਈ ਸਕੂਲ ਪਾਸ ਕੀਤੀ ਤੇ ਫੇਰ ਧਰਵਾੜ ਤੋਂ ਕਰਨਾਟਕ ਕਾਲਜ, ਕਰਨਾਟਕਾ ਤੋਂ ਬੈਚੂਲਰ ਡਿੱਗਰੀ ਹਾਸਲ ਕਰਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿਲੀ ਤੋਂ ਸੋਸ਼ਿਆਲੋਜੀ ਦੀ ਮਾਸਟਰਜ਼ ਤੇ ਫੇਰ ਐਮ.ਫਿਲ. ਕੀਤੀ । ਪ੍ਰੋਫੈਸਰ ਧਾਰੇਨਵਰ ਅੱਜ ਕਲ ਪੰਜਾਬ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਚੰਡੀਗੜ੍ਹ, ਸੈਕਟਰ 46 ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ ਨੌਕਰੀ ਕਰ ਰਹੇ ਹਨ । ਉਨ੍ਹਾਂ ਦੇ ਜੀਵਨ ਨਾਲ ਕੁਝ ਦਿਲਚਸਪ ਘਟਨਾਵਾਂ ਦਾ ਪਾਠਕਾਂ ਨਾਲ ਜ਼ਿਕਰ ਕਰਨਾ ਬੜਾ ਜ਼ਰੂਰੀ ਸਮਝਦਾ ਹਾਂ ।

ਪ੍ਰੋਫੈਸਰ ਪੰਡਤਰਾਓ ਧਾਰੇਨਵਰ, ਅਸਿਸਟੈਂਟ ਪ੍ਰੋਫੈਸਰ

ਜਦ ਤੋਂ ਪ੍ਰੋਫੈਸਰ ਧਾਰੇਨਵਾਰ ਚੰਡੀਗੜ੍ਹ ਵਿਚ ਆਏ ਹਨ, ਹੌਲੀ ਹੌਲੀ ਉਨ੍ਹਾਂ ਨੂੰ ਪੰਜਾਬੀ ਬੋਲੀ ਤੇ ਗੁਰਮੁੱਖੀ ਲਿਪੀ ਨਾਲ ਇੰਨਾ ਮੋਹ ਹੋ ਗਿਆ ਹੈ ਕਿ ਉਹ ਇਸ ਬੋਲੀ ਦੇ ਸ਼ੈਦਾਈ ਬਣ ਗਏ ਹਨ । ਉਨ੍ਹਾਂ ਨੇ ਪੰਜਾਬੀ ਸਿੱਖੀ, ਗੁਰਮੁੱਖੀ ਸਿੱਖੀ, ਜਪੁਜੀ ਸਾਹਿਬ, ਆਸਾ ਦੀ ਵਾਰ, ਸੁਖਮਨੀ ਸਾਹਿਬ, ਰਹਿਰਾਸ ਸਾਹਿਬ, ਜ਼ਫ਼ਰਨਾਮਾਹ ਬਾਣੀਆਂ ਦਾ ਅਧਿਐਨ ਕੀਤਾ ਤੇ ਉਨ੍ਹਾਂ ਦਾ ਕਾਨੜਾ ਬੋਲੀ ਵਿਚ ਤਰਜਮਾ ਕੀਤਾ ਤਾਂ ਕਿ ਕਰਨਾਟਕ ਪ੍ਰਾਂਤ ਦੇ ਵਾਸੀ ਵੀ ਇਨ੍ਹਾਂ ਵਡਮੁੱਲੀਆਂ ਤੇ ਰੂਹਾਨੀ ਬਾਣੀਆਂ ਤੋਂ ਲਾਭ ਉਠਾ ਸਕਣ । ਉਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਾਨੜਾ ਬੋਲੀ ਵਿਚ ਅਨੁਵਾਦ ਕਰਨ ਦਾ ਵੀ ਸੁਪਨਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਚੰਡੀਗੜ੍ਹ ਵਿਚ ਪਬਲਿਕ ਇਮਾਰਤਾਂ ਉਤੇ ਸਾਈਨ ਬੋਰਡ ਪੰਜਾਬੀ ਵਿਚ ਨਹੀਂ ਲਗੇ ਹੋਏ, ਸਗੋਂ ਅੰਗ੍ਰੇਜ਼ੀ, ਹਿੰਦੀ, ਉਰਦੂ ਆਦਿ ਬੋਲੀਆਂ ਵਿਚ ਹਨ । ਇਸ ਸਬੰਧ ਵਿਚ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਨਾਲ ਗੱਲਬਾਤ ਕੀਤੀ, ਪੰਜਾਬ ਸਰਕਾਰ ਦੇ ਸਕਤਰੇਤ ਦਫ਼ਤਰ ਦੇ ਉਚ ਅਧਿਕਾਰੀਆਂ ਨਾਲ ਗੱਲ ਕੀਤੀ । ਜ਼ਬਾਨੀ ਕਲਾਮੀ ਤਾਂ ਸਾਰਿਆਂ ਨੇ ਹਾਂ ਵਿਚ ਹੁੰਗਾਰਾ ਭਰਿਆ, ਪਰ ਅਮਲੀ ਤੌਰ ਉਤੇ ਕਿਸੇ ਨੇ ਵੀ ਕੱਖ ਭੰਨ ਕੇ ਦੂਹਰਾ ਨਹੀਂ ਕੀਤਾ । ਆਖ਼ਰ ਇਸ ਮਰਦ-ਏ-ਮੁਜਾਹਿਦ ਨੇ ਖ਼ੁਦ ਹੀ ਧਹੀਆ ਕੀਤਾ ਕਿ ਉਹ ਕਿਸੇ ਦੇ ਹੱਥਾਂ ਵੱਲ ਨਹੀਂ ਤਕੇਗਾ, ਸਗੋਂ ਆਪ ਹੀ ਪੰਜਾਬੀ ਬੋਲੀ ਦੀ ਲਗਦੀ ਵਾਹ ਸੇਵਾ ਕਰੇਗਾ । ਉਹ ਚੰਡੀਗੜ੍ਹ ਵਿਚ ਸਥਿਤ ਮੰਦਿਰਾਂ, ਮਸਜਿਦਾਂ, ਗਿਰਜਿਆਂ, ਜੈਨੀਆਂ ਜਾਂ ਹੋਰ ਧਾਰਮਿਕ ਤੇ ਪਬਲਿਕ ਅਦਾਰਿਆਂ ਵਿਚ ਗਿਆ ਤੇ ਜਾ ਕੇ ਉਨ੍ਹਾਂ ਨੂੰ ਦਲੀਲ ਨਾਲ ਇਸ ਗੱਲ ਨਾਲ ਕਾਇਲ ਕਰ ਲਿਆ ਕਿ ਉਹ ਆਪਣੇ ਸਾਈਨ ਬੋਰਡ ਗੁਰਮੁੱਖੀ ਲਿਪੀ ਵਿਚ ਲਿਖਵਾਉਣ । ਪ੍ਰੋ: ਪੰਡਤਰਾਓ ਦੇ ਉਦਮ ਸਦਕਾ ਹੁਣ ਤਕ ਤਕਰੀਬਨ 250 ਸਾਈਨ ਬੋਰਡ ਗੁਰਮੁੱਖੀ ਲਿਪੀ ਵਿਚ ਤਬਦੀਲ ਹੋ ਚੁਕੇ ਹਨ ਤੇ ਬਾਕੀਆਂ ਨੂੰ ਤਬਦੀਲ ਕਰਵਾਉਣ ਲਈ ਮੁਹਿੰਮ ਜਾਰੀ ਹੈ । ਜੋ ਕੰਮ ਕੋਈ ਪੰਜਾਬੀ ਸਾਹਿਤਕ ਸਭਾ, ਸੁਸਾਇਟੀ, ਕੋਈ ਗੁਰਦੁਆਰਾ, ਧਾਰਮਿਕ ਅਦਾਰਾ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨਾ ਕਰਵਾ ਸਕੀ, ਉਹ ਇਕ ਨਿਮਾਣਾ, ਪਰ ਮਹਾਨ ਸ਼ਖ਼ਸ ਕਰ ਗਿਆ, ਕਿਉਂਕਿ ਉਹ ਜ਼ਬਾਨੀ ਕਲਾਮੀ ਗੱਲ ਕਰਨ ਵਾਲਾ ਨਹੀਂ ਸੀ । ਉਸ ਪਾਸ ਲਗਨ ਸੀ, ਇਰਾਦਾ ਸੀ, ਈਮਾਨਦਾਰੀ ਸੀ ਤੇ ਪੰਜਾਬੀ ਨੂੰ ਪ੍ਰਫੁਲਤ ਹੁੰਦੇ ਵੇਖਣ ਦੀ ਤੜਪ ਸੀ । ਉਹ ਤਕਰੀਬਨ 70 ਹਜ਼ਾਰ ਰੁਪਏ ਮਹੀਨਾ ਤਨਖਾਹ ਲੈਂਦਾ ਹੈ, ਜਿਸ ਵਿਚੋਂ ਉਹ ਹਰ ਮਹੀਨੇ 30 ਹਜ਼ਾਰ ਰੁਪਈਆ ਗੁਰਮੁੱਖੀ ਲਿਪੀ ਵਿਚ ਸਾਈਨ ਬੋਰਡਾਂ ਉਤੇ ਖਰਚ ਕਰਨ ੳਤੇ ਲਾ ਰਿਹਾ ਹੈ । ਉਸਦੇ ਕਈ ਮਿੱਤਰਾਂ ਨੇ ਕਿਹਾ, “ਧਾਰੇਨਵਰ ਜੀ, ਜੇ ਤੁਸੀਂ ਇੰਨਾ ਖਰਚ ਕਰਦੇ ਰਹੇ ਤਾਂ ਇੱਕ ਦਿਨ ਤੁਸੀਂ ਗਰੀਬ ਹੋ ਜਾਵੋਗੇ”। ਜੁਆਬ ਵਿਚ ਪ੍ਰੋ: ਧਾਰੇਨਵਰ ਨੇ ਕਿਹਾ, “ਪਹਿਲੀ ਗੱਲ ਤਾਂ ਇਹ ਕਿ ਇਸ ਨਾਲ ਮੈਂ ਗਰੀਬ ਨਹੀਂ ਹੋ ਚਲਿਆ, ਜੇ ਹੋ ਵੀ ਗਿਆ, ਤਾਂ ਕੋਈ ਗੱਲ ਨਹੀਂ, ਮੈਂ ਪੰਜਾਬ ਵਿਚ ਰਹਿ ਰਿਹਾ ਹਾਂ, ਇਸ ਲਈ ਮੈਂ ਪੰਜਾਬੀ ਬੋਲੀ ਨੂੰ ਕਿਸੇ ਕੀਮਤ ਉਤੇ ਵੀ ਗਰੀਬ ਨਹੀਂ ਹੋਣ ਦਿਆਂਗਾ”।

ਪ੍ਰੋਫੈਸਰ ਧਾਰੇਨਵਰ ਨੇ ਪਿਛਲੇ ਹਫ਼ਤੇ ਇਕ ਹੋਰ ਹੈਰਾਨਕੁੰਨ ਕਾਰਜ ਨੂੰ ਸਿਰੇ ਚਾੜ੍ਹਿਆ । ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਪੁਰਬ ਉਤੇ ਉਸਨੇ ਆਪਣੇ ਸਾਈਕਲ ਉਤੇ ਬਾਬਾ ਜੀ ਦੀ ਇਕ ਵੱਡੀ ਸਾਰੀ ਫੋਟੋ ਟੰਗ ਕੇ ਅਜੀਤ ਗੜ੍ਹ ਤੇ ਚੰਡੀਗੜ੍ਹ ਵਿਚ ਸਾਈਕਲ ਯਾਤਰਾ ਕੀਤੀ ਤੇ ਹਰ ਚੌਂਕ ਤੇ ਬਾਜ਼ਾਰ ਖਲੋ ਕੇ ਬਾਬਾ ਜੀ ਦੇ ਜੀਵਨ ਦੀ ਮਹਾਨਤਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ । ਉਸਨੇ ਇਕ ਨਿਜੀ ਇੰਟਰਵੀਊ ਵਿਚ ਮੈਨੂੰ ਦੱਸਿਆ ਕਿ ਉਸਦੀ ਕਲਮ ਤੇ ਸਾਈਕਲ ਉਨਾ ਚਿਰ ਸਾਹ ਨਹੀਂ ਲੈਣਗੇ, ਜਿੰਨੀ ਦੇਰ ਤਕ ਉਹ ਬਾਬਾ ਦੀਪ ਸਿੰਘ ਜੀ ਦੀ ਮਹਾਨਤਾ ਬਾਰੇ ਲੋਕਾਂ ਨੂੰ ਜਾਣੂ ਨਹੀਂ ਕਰਾ ਲੈਂਦੇ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪਿਛੋਂ ਉਹ ਸਾਈਕਲ ਉਤੇ ਬਾਬਾ ਜੀ ਦੀ ਫੋਟੋ ਲਾ ਕੇ ਭਾਰਤ ਦੇ ਦੱਖਣੀ ਪ੍ਰਾਂਤਾਂ ਦੀ ਧਰਤੀ ਉਤੇ ਵੀ ਸਾਈਕਲ ਯਾਤਰਾ ਕਰਨਗੇ ।

ਪੰਡਤਰਾਓ ਧਾਰੇਨਵਰ ਕੋਲ ਖੜੇ ਲੋਕਾਂ ਨੂੰ ਬਾਬਾ ਦੀਪ ਸਿੰਘ ਜੀ ਮਹਾਨਤਾ ਬਾਰੇ ਦੱਸਦੇ ਹੋਏ

ਪ੍ਰੋਫੈਸਰ ਪੰਡਤ ਧਾਰੇਨਵਰ ਬਾਬਾ ਦੀਪ ਸਿੰਘ ਜੀ ਫੋਟੋ ਸਮੇਤ ਸਾਈਕਲ ਉਤੇ ਸਵਾਰ

ਪ੍ਰੋ: ਪੰਡਤਰਾਓ ਦੀ ਜ਼ਿੰਦਗੀ ਬੇਹਦ ਦਿਲਚਸਪ ਹੈ । ਹਰ ਇਕ ਦਿਨ ਉਨ੍ਹਾਂ ਦਾ ਨਵੀਂ ਸਵੇਰ ਨਾਲ ਸ਼ੁਰੂ ਹੁੰਦਾ ਹੈ । ਉਨ੍ਹਾਂ ਦੇ ਮਿੱਥੇ ਹੋਏ ਪ੍ਰਾਜੈਕਟਾਂ ਵਿਚ ਇਕ ਇਹ ਵੀ ਹੈ ਕਿ ਗ਼ੈਰ-ਪੰਜਾਬੀਆਂ ਨੂੰ ਗੁਰਮੁੱਖੀ ਤੇ ਪੰਜਾਬੀ ਪੜ੍ਹਾਉਣੀ । ਉਹ ਸਵੱਛ ਤੇ ਸ਼ਹਿਦ ਤੋਂ ਮਿੱਠੀ ਜਾਣੀ ਜਾਂਦੀ ਪੰਜਾਬੀ ਦੇ ਆਸ਼ਕ ਹਨ । ਇਥੇ ਇਕ ਹੋਰ ਘਟਨਾ ਬੜੀ ਦਿਲਚਸਪ ਸਾਂਝੀ ਕਰਨ ਵਾਲੀ ਹੈ । ਬਠਿੰਡੇ ਵਿਚ ਇਕ ਸਾਹਿਤਕ ਸਮਾਗਮ ਵਿਚ ਪ੍ਰੋਫੈਸਰ ਪੰਡਤਰਾਓ ਨੂੰ ਸਨਮਾਨ ਦਿਤਾ ਜਾਣਾ ਸੀ ਤੇ ਉਹ ਉਥੇ ਸਮੇਂ ਸਿਰ ਪਹੁੰਚ ਵੀ ਗਏ । ਇਤਫ਼ਾਕ ਦੀ ਗੱਲ ਕਿ ਸਟੇਜ ਉਤੇ ਮਖਣ ਬਰਾੜਨਾਮ ਦਾ ਇਕ ਗੀਤਕਾਰ ਬੈਠਾ ਸੀ, ਜਿਸਦਾ ਇਕ ਗੀਤ ਪੰਜਾਬ ਵਿਚ ਰੱਜ ਕੇ ਪ੍ਰਚਲਤ ਹੋਇਆ । ਗੀਤ ਦੇ ਬੋਲ ਹਨ: “ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ”। ਜਦੋਂ ਪੰਡਤਰਾਓ ਨੇ ਸਟੇਜ ਉਤੇ ਇਸ ਭੱਦਰ ਪੁਰਸ਼ ਨੂੰ ਬੈਠਿਆਂ ਵੇਖਿਆ ਤਾਂ ਮਨ ਹੀ ਮਨ ਵਿਚ ਧਾਰ ਲਿਆ ਕਿ ਉਹ ਇਹ ਸਨਮਾਨ ਨਹੀਂ ਲੈਣਗੇ ਤੇ ਉਨ੍ਹਾਂ ਨੇ ਉਸ ਸਨਮਾਨ ਨੂੰ ਠੁਕਰਾ ਦਿਤਾ । ਬਸਾਂ ਵਿਚ ਸਫ਼ਰ ਕਰਦਿਆਂ ਉਹ ਬਸਾਂ ਦੇ ਡਰਾਈਵਰਾਂ ਨੂੰ ਬੜੀ ਹਲੀਮੀ ਨਾਲ ਬੇਨਤੀ ਕਰਦੇ ਹਨ ਕਿ ਉਹ ਬਸਾਂ ਵਿਚ ਪੰਜਾਬੀ ਦੇ ਅਸ਼ਲੀਲ ਗੀਤ ਨਾ ਵਜਾਇਆ ਕਰਨ । ਵਿਆਹਾਂ ਸ਼ਾਂਦੀਆਂ ਦੇ ਸਮਾਗਮਾਂ ਵਿਚ ਵੀ ਧੇਤਿਆਂ ਤੇ ਪੁਤੇਤਿਆਂ ਨੂੰ ਵੀ ਨਿੰਮ੍ਰਤਾ ਸਹਿਤ ਇਹੋ ਬੇਨਤੀ ਕਰਦੇ ਹਨ ਕਿ ਵਾਹਯਾਤ ਕਿਸਮ ਦੇ ਗਾਣੇ ਨਾ ਲਗਾਏ ਜਾਣ । ਪੰਜਾਬੀ ਪ੍ਰਤੀ ਉਨ੍ਹਾਂ ਦੇ ਪਿਆਰ ਦੀ ਇਕ ਹੋਰ ਮਿਸਾਲ ਇਹ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਨੇੜੇ ਕੰਡਾਲਾ ਵਿਖੇ ਕਾਨੜਾ ਪੰਜਾਬੀ ਸਾਹਿਤ ਸਭਾ ਸ਼ੁਰੂ ਕੀਤੀ ਹੈ । ਨਾਮ ਨੂੰ ਤਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ । ਆਏ ਦਿਨ ਬਾਦਲ ਸਰਕਾਰ ਦੇ ਦਿਖਾਵੇ ਮਾਤਰ ਬਿਆਨ ਵੀ ਆ ਜਾਂਦੇ ਹਨ ਕਿ ਅਸੀਂ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕਰਵਾਂਵਾਂਗੇ । ਪਰ ਕਿਹੜੇ ਮੂੰਹ ਨਾਲ? ਹਨੇਰ ਸਾਈਂ ਦਾ ਪੰਜਾਬ ਸਰਕਾਰ ਤਾਂ ਚੰਡੀਗੜ੍ਹ ਵਿਚ ਅੱਜ ਤਕ ਪੰਜਾਬੀ ਮਾਧਿਅਮ ਵਾਲਾ ਇਕ ਵੀ ਸਕੂਲ ਖੋਲ੍ਹ ਨਹੀਂ ਸਕੀ, ਚੰਡੀਗੜ੍ਹ ਲੈ ਕੇ ਉਨ੍ਹਾਂ ਨੇ ਕਿਹੜੀਆਂ ਪੂਰੀਆਂ ਪਾ ਲੈਣੀਆਂ ਹਨ? ਪਰ ਆਫ਼ਰੀਨ, ਕਰਮਾਂ ਵਾਲੀ ਮਾਂ ਦੇ ਇਸ ਲਾਲ ਦਾ, ਜੋ ਪੰਜਾਬੀ ਨਾਂ ਹੋ ਕੇ ਵੀ ਚੰਡੀਗੜ੍ਹ ਵਿਚ ਪੰਜਾਬੀ ਮੀਡੀਅਮ ਵਾਲਾ ਇਕ ਸਕੂਲ਼ ਖੋਲ੍ਹਣ ਲਈ ਪੂਰੀ ਵਾਹ ਲਾ ਰਿਹਾ ਹੈ ।

ਪ੍ਰੋਫੈਸਰ ਪੰਡਤਰਾਓ ਧਾਰੇਨਵਰ ਹੁਣ ਤਕ ਪੰਜਾਬੀ ਬੋਲੀ ਤੇ ਗੁਰਮੁੱਖੀ ਲਿਪੀ ਵਿਚ 8 ਪੁਸਤਕਾਂ ਲਿਖ ਚੁੱਕੇ ਹਨ ਤੇ ਕਰਨਾਟਕ ਦੇ ਕੁਝ ਰੂਹਾਨੀ ਸੰਤ ਕਵੀਆਂ ਦੀਆਂ ਬਾਣੀਆਂ ਦਾ ਪੰਜਾਬੀ ਵਿਚ ਉਲੱਥਾ ਵੀ ਕਰ ਚੁੱਕੇ ਹਨ । ਦੱਸਣ ਨੂੰ ਤਾਂ ਹਾਲੇ ਵੀ ਬਹੁਤ ਕੁੱਝ ਹੈ, ਪਰ ਬਾਕੀ ਕਿਤੇ ਫੇਰ ਸਹੀ ।

ਪੰਥ ਦੀ ਬਜ਼ੁਰਗ ਤੇ ਅਜ਼ੀਮ ਸ਼ਖਸੀਅਤ ਡਾਕਟਰ ਗੰਗਾ ਸਿੰਘ ਢਿਲੋਂ ਆਪਣੇ ਪੀਆ ਦੇ ਦੇਸ ਟੁਰ ਗਏ!
ਮੈਂ ਦੁਖਿਤ ਹਿਰਦੇ ਨਾਲ ਸਿੱਖ ਜਗਤ ਨਾਲ ਇਹ ਦੁਖਦਾਈ ਖ਼ਬਰ ਸਾਂਝੀ ਕਰ ਰਿਹਾ ਹਾਂ ਕਿ ਸਾਡੇ ਇਕ ਬਜ਼ੁਰਗ ਤੇ ਅਜ਼ੀਮ ਨੇਤਾ ਡਾਕਟਰ ਗੰਗਾ ਸਿੰਘ ਢਿਲੋਂ ਆਪਣੀ ਜ਼ਿੰਦਗੀ ਦੇ 86 ਸਾਲਾਂ ਦਾ ਸਫ਼ਰ ਪੂਰਾ ਕਰਕੇ 24 ਸਤੰਬਰ ਨੂੰ ਆਪਣੇ ਗ੍ਰਹਿ ਅਲੈਗ਼ਜ਼ੈਡਰੀਆ ਸ਼ਹਿਰ, ਵਿਰਜੀਨੀਆ (ਅਮਰੀਕਾ) ਵਿਚ ਆਪਣੇ ਸਤਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ । ਡਾਕਟਰ ਢਿਲੋਂ ਨੇ ਆਪਣੀ ਸਾਰੀ ਉਮਰ ਨਿਧੜਕ ਹੋਕੇ ਸਿੱਖ ਕੌਮ ਨੂੰ ਇਕ ਵਖਰੀ ਤੇ ਨਿਵੇਕਲੀ ਕੌਮ ਮੰਨਿਆ ਤੇ ਪ੍ਰਚਾਰਿਆ । ਉਨ੍ਹਾਂ ਨੇ ਸਿੱਖ ਕੌਮ ਦੀ ਅਜ਼ਾਦੀ ਲਈ ਆਪਣਾ ਘੋਲ ਹਮੇਸ਼ਾਂ ਜਾਰੀ ਰਖਿਆ । ਉਨ੍ਹਾਂ ਦੀਆਂ ਪੰਥ ਪ੍ਰਤੀ ਨਿਸ਼ਕਾਮ ਸੇਵਾਵਾਂ ਤੇ ਕੋਸ਼ਿਸ਼ਾਂ ਕਰਕੇ ਭਾਰਤ ਸਰਕਾਰ ਨੇ ਉਨ੍ਹਾਂ ਦੇ ਭਾਰਤ ਵਿਚ ਜਾਣ ਉਤੇ ਪਕੀ ਪਾਬੰਦੀ ਲਗਾਈ ਹੋਈ ਸੀ । ਇਥੋਂ ਤਕ ਕਿ ਇਕ ਵਾਰ ਜਦ ਉਹ ਭਾਰਤ ਵਿਚ ਗਏ, ਤਾਂ ਉਨ੍ਹਾਂ ਨੂੰ ਉਥੇ ਰਹਿਣ ਦੀ ਇਜਾਜ਼ਤ ਤੋਂ ਮਹਿਰੂਮ ਕਰਕੇ ਉਥੋਂ ਹੀ ਵਾਪਸ ਜਹਾਜ਼ ਵਿਚ ਚਾੜ੍ਹ ਕੇ ਵਾਪਸ ਅਮਰੀਕਾ ਤੋਰ ਦਿਤਾ ਗਿਆ ਸੀ । ਉਸਤੋਂ ਬਾਅਦ ਉਹ ਅੱਜ ਤਕ ਆਪਣੇ ਭਾਰਤ ਦੇਸ਼ ਵਾਪਸ ਨਹੀਂ ਸਨ ਜਾ ਸਕੇ ।

ਉਨ੍ਹਾਂ ਦੀ ਪੰਥ ਨੂੰ ਸਭ ਤੋਂ ਵਡੀ ਦੇਣ ਇਹ ਹੈ ਕਿ ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਨਾਮ ਦੀ ਸੰਸਥਾ ਕਾਇਮ ਕਰਕੇ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਬੀੜਾ ਚੁਕਿਆ, ਜਿਸਦੇ ਫਲ ਸਰੂਪ ਅੱਜ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਦਿੱਖ ਸੁਹਣੀ ਹੋ ਗਈ ਹੈ । ਅੱਜ ਤੋਂ ਕੁਝ ਸਾਲ ਪਹਿਲਾਂ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਤਰਸਯੋਗ ਸੀ । ਕਲੀਆਂ ਉਤਰ ਰਹੀਆਂ ਸਨ, ਪੇਂਟ ਉਚੜ ਰਹੇ ਸਨ, ਬੂਹੇ ਬਾਰੀਆਂ ਟੁੁੱਟ ਰਹੀਆਂ ਸਨ, ਛੱਤਾਂ ਭੁਰ ਰਹੀਆਂ ਸਨ, ਸ਼ਤੀਰੀਆਂ ਤੇ ਬਾਲਿਆਂ ਨੂੰ ਘੁਣ ਲਗ ਰਿਹਾ ਸੀ, ਫਰਸ਼ ਪੁਟੇ ਜਾ ਰਹੇ ਸਨ । ਗਲ ਕੀ, ਬੇਧਿਆਨੇ ਹੋਣ ਕਰਕੇ ਹਾਲਤ ਖਸਤਾ ਸੀ । ਵਕਤਨ-ਬਾ-ਵਕਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਂਦੇ ਤਾਂ ਜ਼ਰੂਰ ਸਨ, ਪਰ ਚੜ੍ਹਾਵੇ ਦੀ ਮਾਇਆ ਚਾਦਰਾਂ ਵਿਚ ਬੰਨ੍ਹ ਕੇ ਅੰਮ੍ਰਿਤਸਰ ਲੈ ਆਉਂਦੇ ਸਨ । ਉਹ ਗੁਰਦੁਆਰਿਆਂ ਦੀ ਮੁਰੰਮਤ ਉਤੇ ਕਚੀ ਕੌਡੀ ਵੀ ਖਰਚਣ ਨੂੰ ਤਿਆਰ ਨਹੀਂ ਸਨ ਹੁੰਦੇ । ਪਰ ਆਫ਼ਰੀਨ ਡਾਕਟਰ ਢਿਲੋਂ ਦੇ ਜਿਨ੍ਹਾਂ ਨੇ ਆਪਣੇ ਰਸੂਖ ਤੇ ਉਦਮ ਨਾਲ ਉਨ੍ਹਾਂ ਗੁਰਦੁਆਰਿਆ ਦੀ ਸਾਂਭ ਸੰਭਾਲ ਲਈ ਉਹ ਕੰਮ ਕੀਤਾ, ਜਿਸ ਬਾਰੇ ਮੈਂ ਇਹੋ ਕਹਿ ਸਕਦਾ ਹਾਂ: “ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਣ” । ਸਿਰਫ਼ ਉਥੇ ਜਾ ਕੇ ਹੀ ਪਤਾ ਲਗ ਸਕਦਾ ਹੈ ਕਿ ਡਾਕਟਰ ਢਿਲੋਂ ਦੀ ਬਦੌਲਤ ਕਿਹੜੇ ਕਮਾਲ ਹੋਏ ਹਨ ।

ਮੈਨੂੰ ਸਮੇਂ ਸਮੇਂ ਉਨ੍ਹਾਂ ਨਾਲ ਟੈਲੀਫੋਨ ਉਤੇ ਗਲਬਾਤ ਕਰਨ ਦਾ ਮੌਕਾ ਮਿਲਦਾ ਰਿਹਾ । ਹਰ ਵਾਰ ਉਨ੍ਹਾਂ ਕੋਲੋਂ ਨਵਾਂ ਕੁਝ ਜਾਨਣ ਤੇ ਸਿਖਣ ਦਾ ਮੌਕਾ ਮਿਲਿਆ । ਕੁਝ ਮਹੀਨੇ ਪਹਿਲਾਂ ਮੈਂ ਉਨ੍ਹਾਂ ਨੂੰ ਜ਼ੋਰ ਦੇ ਕੇ ਮਨਾਇਆ ਕਿ ਉਹ ਜਸ ਪੰਜਾਬੀ ਟੈਲੀਵੀਯਨ ਉਤੇ ਆਪਣੀ ਇੰਟਰਵੀਊ ਦੇਣ ਲਈ ਰਾਜ਼ੀ ਹੋਣ । ਮੇਰੀ ਬੇਨਤੀ ਮੰਨ ਜਾਣ ਪਿਛੋਂ ਮੈਂ ਸ: ਹਰਵਿੰਦਰ ਸਿੰਘ ਰਿਆੜ, “ਅੱਜ ਦਾ ਮੁੱਦਾ” ਦੇ ਮੀਜ਼ਬਾਨ ਨੂੰ ਬੇਨਤੀ ਕੀਤੀ ਕਿ ਉਹ ਡਾਕਟਰ ਢਿਲੋਂ ਨੂੰ ਇੰਟਰਵੀਊ ਕਰਨ । ਰਿਆੜ ਹੁਰਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਡਾਕਟਰ ਢਿਲੋਂ ਨੂੰ ਸਟੂਡੀਊ ਵਿਚ ਆਉਣ ਦੀ ਦਾਅਵਤ ਦਿਤੀ । ਇਕ ਦਿਨ ਦੀ ਰੀਕਾਰਡਿੰਗ ਦੀ ਬਜਾਏ ਰਿਆੜ ਸਾਹਿਬ ਨੇ ਡਾਕਟਰ ਢਿਲੋਂ ਨੂੰ 4 ਦਿਨ ਲਗਾਤਾਰ ਰੀਕਾਰਡ ਕੀਤਾ, ਜੋ ਇਕ ਇਤਿਹਾਸਕ ਦਸਤਾਵੇਜ਼ ਬਣ ਗਿਆ ।

ਭਾਵੇਂ ਡਾਕਟਰ ਢਿਲੋਂ ਉਮਰ ਵਿਚ ਮੇਰੇ ਕੋਲੋਂ ਤਕਰੀਬਨ 10 ਸਾਲ ਵਡੇ ਸਨ, ਪਰ ਸਾਡੇ ਵਿਚ ਸਾਂਝ ਹਮ-ਉਮਰਾਂ ਵਰਗੀ ਸੀ, ਕਾਰਨ ਇਹ ਸੀ ਕਿ ਮੈਨੂੰ ਬਚਪਨ ਤੋਂ ਆਪਣੇ ਪਿਤਾ ਸਵਰਗੀ ਸ: ਨਰਿੰਦਰ ਸਿੰਘ ਸੋਚ ਕਰਕੇ  ਜਥੇਦਾਰਾਂ ਦੇ ਗਰੁਪ (ਜਥੇਦਾਰ ਊਧਮ ਸਿੰਘ ਨਾਗੋਕੇ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਗੁਰਦਿਤ ਸਿੰਘ ਕਾਮਾਗਾਟਾ ਮਾਰੂ ਜਹਾਜ਼, ਜਥੇਦਾਰ ਮੋਹਨ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਗੁਰਮੁਖ ਸਿੰਘ ਮੁਸਾਫਰ, ਜਥੇਦਾਰ ਸੋਹਣ ਸਿੰਘ ਜਲਾਲ ਉਸਮਾਂ ਆਦਿ) ਦੀ ਨੇੜਤਾ ਹਾਸਲ ਸੀ ਤੇ ਡਾਕਟਰ ਢਿਲੋਂ ਵੀ ਈਸ਼ਰ ਸਿੰਘ ਮਝੈਲ, ਜਦੋਂ ਉਹ ਮੁੜ ਵਸੇਬਾ ਮਹਿਕਮੇ ਦੇ ਵਜ਼ੀਰ ਸਨ, ਦੀ ਫ਼ਰਾਖ਼ਦਿਲੀ ਤੇ ਜ਼ਿੰਦਾਦਿਲੀ ਦੇ ਉਪਾਸ਼ਕ ਰਹੇ ਸਨ ।

ਇਥੇ ਇਕ ਬੜੀ ਦਿਲਚਸਪ ਗਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ । ਕੁਝ ਸਾਲ ਹੋਏ, ਢਿਲੋਂ ਸਾਹਿਬ ਡੈਲਸ, ਟੈਕਸਾਸ ਵਿਚ ਆਪਣੇ ਇਕ ਗੂੜ੍ਹੇ ਤੇ ਪੁਰਾਣੇ ਮਿਤਰ ਡਾਕਟਰ ਹਰਬੰਸ ਲਾਲ ਨੂੰ ਮਿਲਣ ਜਾਣਾ ਚਾਹੁੰਦੇ ਸਨ । ਉਨ੍ਹਾਂ ਨੇ ਮੈਨੂੰ ਵੀ ਜ਼ੋਰ ਲਾਇਆ ਕਿ ਮੈਂ ਵੀ ਉਨ੍ਹਾਂ ਨੂੰ ਉਥੇ ਆਣ ਮਿਲਾਂ । ਕੁਝ ਕਾਰਨਾਂ ਕਰਕੇ ਮੈਂ ਉਥੇ ਨਹੀਂ ਸੀ ਜਾ ਸਕਿਆ । ਦਿਲਚਸਪ ਗਲ ਜਿਹੜੀ ਉਹ ਮੈਨੂੰ ਸੁਨਾਉਣੀ ਚਾਹੁੰਦੇ ਸਨ, ਉਹ ਡਾਕਟਰ ਢਿਲੋਂ ਤੇ ਡਾਕਟਰ ਹਰਬੰਸ ਲਾਲ ਵਿਚਕਾਰ ਇਕ ਵਾਰਤਾਲਾਪ ਸੀ, ਜੋ ਇਸ ਪ੍ਰਕਾਰ ਹੈ:

ਹਰਬੰਸ ਲਾਲ – “ਢਿਲੋਂ ਸਾਹਿਬ, ਜਦ ਮੈਂ ਮਰਾਂ, ਤਾਂ ਮੇਰੇ ਮੂੰਹ ਵਿਚ ਅੰਮ੍ਰਿਤ ਦੀਆਂ ਬੂੰਦਾਂ ਪਾ ਦੇਣੀਆਂ । ਮੈਂ ਅੰਮ੍ਰਿਤਧਾਰੀ ਹੋ ਕੇ ਮਰਨਾ ਚਾਹੁੰਦਾ ਹਾਂ”।

ਗੰਗਾ ਸਿੰਘ ਢਿਲੋਂ – “ਫਿਟੇ ਮੂੰਹ ਤੇਰੇ, ਤੇਰਾ ਖਿਆਲ ਹੈ ਅੰਮ੍ਰਿਤ ਦੀਆਂ ਬੂੰਦਾਂ ਮਰੇ ਆਦਮੀ ਦੇ ਸੰਘ ਹੇਠੋਂ ਲੰਘ ਜਾਣਗੀਆਂ । ਜੇ ਅੰਮ੍ਰਿਤ ਛਕਣਾ ਹੈ ਤੇ ਜੀਊਂਦੇ ਜੀਅ ਛੱਕ, ਪਿਛੋਂ ਇਹ ਗਲੇ ਹੇਠੋਂ ਨਹੀਂ ਲੰਘਣੀਆਂ”।

ਡਾਕਟਰ ਢਿਲੋਂ ਨੇ ਮੈਨੂੰ ਜ਼ੋਰ ਲਾਇਆ ਕਿ ਮੈਂ ਵੀ ਉਸੇ ਸਮੇਂ ਡੈਲਸ ਭਾਈ ਹਰਬੰਸ ਲਾਲ ਦੇ ਘਰ ਪਹੁੰਚਾ, ਤਾਂ ਕਿ ਉਹ ਇਹ ਗਲ ਮੇਰੇ ਸਾਹਮਣੇ ਭਾਈ ਹਰਬੰਸ ਲਾਲ ਨੂੰ ਮੁੜ ਦੁਹਰਾ ਸਕਣ ।

ਡਾਕਟਰ ਗੰਗਾ ਸਿੰਘ ਢਿਲੋਂ ਦੀ ਪੰਥ ਨੂੰ ਇਕ ਹੋਰ ਬੜੀ ਵਡੀ ਦੇਣ ਇਹ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਵਾਉਣ ਵਿਚ ਇਕ ਅਹਿਮ ਯੋਗਦਾਨ ਪਾਇਆ, ਤਾਂ ਕਿ ਪਾਕਿਸਤਾਨ ਵਿਚ ਗੁਰਦੁਆਰਿਆਂ ਵਿਚ ਚੜ੍ਹਾਵੇ ਦਾ ਪੈਸਾ ਪਾਕਿਸਤਾਨ ਵਿਚਲੇ ਗੁਰਧਾਮਾਂ ਵਿਚ ਹੀ ਵਰਤਿਆ ਜਾ ਸਕੇ ਤੇ ਉਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਵਾਂਗ ਧਾਂਦਲੀਆਂ ਨਾ ਪਾ ਸਕੇ ।

ਸਿੱਖੀ ਦਾ ਦਰਦ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ, ਮਿਸਾਲ ਦੇ ਤੌਰ ਉਤੇ ਆਪਣੇ ਕਾਲਜ ਦੇ ਦਿਨਾਂ ਵਿਚ ਵੀ 1947 ਵਿਚ ਉਨ੍ਹਾਂ ਨੇ ਲਾਹੌਰ ਸ਼ਹਿਰ ਦੀਆਂ ਗਲੀਆਂ ਵਿਚ ਗ੍ਰਿਫ਼ਤਾਰੀ ਦਿਤੀ । ਡਾਕਟਰ ਢਿਲੋਂ ਦਾ ਜੀਵਨ ਨਾ ਕੇਵਲ ਲਗਾਤਾਰ ਇਕ ਜਦੋਜਹਿਦ ਵਾਲਾ ਜੀਵਨ ਰਿਹਾ, ਸਗੋਂ ਇਕ ਮਿਸਾਲ ਵਾਲਾ ਤੇ ਸਬਕ ਸਿਖਣ ਵਾਲਾ ਹੈ ।

ਉਨ੍ਹਾਂ ਦੇ ਇਸ ਫ਼ਾਨੀ ਦੁਨੀਆਂ ਤੋਂ ਸਦੀਵੀ ਤੁਰ ਜਾਣ ਨਾਲ ਜਿਥੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਅਸਿਹ ਸਦਮਾ ਪਹੁੰਚਿਆ ਹੈ, ਉਥੇ ਸਿਖ ਜਗਤ ਵਿਚ ਵੀ ਨਾ ਪੂਰਾ ਹੋ ਸਕਣ ਵਾਲਾ ਇਕ ਖਲਾਅ ਪੈਦਾ ਹੋਇਆ ਹੈ । ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਵੇ ਤੇ ਪਿਛੇ ਪਰਿਵਾਰ ਨੂੰ ਅਸਹਿ ਤੇ ਅਕਹਿ ਭਾਣਾ ਮੰਨਣ ਦਾ ਬਲ ਬਖ਼ਸ਼ੇ । ਡਾਕਟਰ ਢਿਲੋਂ ਆਪਣੇ ਪਿਛੇ ਆਪਣੀ ਸੁਪਤਨੀ ਇਕ ਸਪੁਤਰ ਕਾਹਨ ਸਿੰਘ ਤੇ ਇਕ ਸਪੁਤਰੀ ਨਿਹਾਲ ਕੌਰ ਛੱਡ ਗਏ ਹਨ ।

ਬਾਬਾ ਜੀ! ਤੁਸੀਂ ਹੀ “ਕੌਮ ਦੇ ਹੀਰੇ” ਹੋ!!
ਬਾਬਾ ਪ੍ਰਕਾਸ਼ ਸਿੰਘ ਜੀ! ਤੁਸੀਂ “ਕੌਮ ਦੇ ਹੀਰੇ” ਹੋ, ਸੱਚ ਮੁੱਚ ਦੇ ਤੇ ਅਸਲੀ ਹੀਰੇ, ਜਿਸਦੇ ਹੁੰਦਿਆਂ ਨਹੀਂ ਲੋੜ ਸਾਨੂੰ ਬਾਲੀਵੁੱਡ ਵਿਚ ਬਣੀ ਮੂਵੀ “ਕੌਮ ਦੇ ਹੀਰੇ” ਦੀ । ਨਹੀਂ ਰੀਸਾਂ ਕਰਨੀਆਂ ਤੁਹਾਡੀਆਂ ਕਿਸੇ ਨੇ ਅਤੇ ਨਾ ਹੀ ਕੋਈ ਕਰਨ ਦੇ ਸਮਰੱਥ ਹੈ । ਤੁਸੀਂ ਲਾਸਾਨੀ ਹੋ, ਤੁਸੀਂ ਮਹਾਨ ਹੋ, ਤੁਸੀਂ ਲਾਜਵਾਬ ਹੋ, ਤੁਸੀਂ ਧੰਨ ਹੋ ਤੇ ਤੁਹਾਡੀਆਂ ਪ੍ਰਾਪਤੀਆਂ ਬੇਸ਼ੁਮਾਰ ਅਤੇ ਬੇਓੜਕ ਹਨ । ਤੁਹਾਡੇ ਵਰਗੇ ਬਾਬਾ ਬੋਹੜ ਨੇਤਾ ਬਾਰ ਬਾਰ ਪੈਦਾ ਨਹੀਂ ਹੁੰਦੇ । ਕੋਈ ਐਸਾ ਖੇਤਰ ਨਹੀਂ, ਚਾਹੇ ਉਹ ਧਾਰਮਿਕ ਹੋਵੇ, ਚਾਹੇ ਸਮਾਜਿਕ, ਚਾਹੇ ਸਿਆਸੀ, ਚਾਹੇ ਆਰਥਿਕ, ਚਾਹੇ ਵਿਦਿਅਕ, ਚਾਹੇ ਸਨਅੱਤੀ, ਜਿਸ ਵਿਚ ਤੁਸੀਂ ਵਡੀਆਂ ਵਡੀਆਂ ਮਲ੍ਹਾਂ ਨਾ ਮਾਰੀਆਂ ਹੋਣ, ਕੋਈ ਐਸਾ ਸ਼ੋਹਬਾ ਨਹੀਂ ਜਿਸ ਵਿਚ ਤੁਸੀਂ ਰੀਕਾਰਡ ਨਾ ਤੋੜੇ ਹੋਣ, ਗਿਣਤੀ ਕਰਨ ਲਗੀਏ, ਤਾਂ ਸ਼ਾਇਦ ਹਿੰਦਸੇ ਵੀ ਪਿੱਛੇ ਰਹਿ ਜਾਣ । ਰਹਿਣ ਵੀ ਕਿਉਂ ਨਾ, ਆਖ਼ਿਰ ਤੁਸੀਂ ਮਲਵਈ ਸਰਦਾਰ ਹੋ । ਕੋਈ ਸਮਾਂ ਸੀ ਜਦੋਂ ਮਾਲਵੇ ਦੀ ਧਰਤੀ ਬੰਜਰ ਹੁੰਦੀ ਸੀ, ਉਹ ਇਕ ਪਛੜਿਆ ਹੋਇਆ ਇਲਾਕਾ ਸਮਝਿਆ ਜਾਂਦਾ ਸੀ ਤੇ ਮਲਵਈ ਹੁੰਦੇ ਵੀ ਗਰੀਬੜੇ ਜਿਹੇ ਸੀ । ਪਰ ਪਤਾ ਨਹੀਂ ਕਿਉਂ? ਮਲਵਈਆਂ ਨੂੰ  ਜਰਾਇਮ ਪੇਸ਼ੇ ਵਾਲੇ ਕਿਹਾ ਜਾਂਦਾ ਸੀ । ਪਰ ਇਹ ਗਲ ਬਹੁਤ ਪੁਰਾਣੀ ਹੈ, ਅੱਜ ਇਹ ਕਹਿਣੀ ਢੁਕਦੀ ਨਹੀਂ, ਕਿਉਂਕਿ ਤੁਹਾਡੇ ਰਾਜ ਵਿਚ ਤਾਂ ਮਾਲਵੇ ਦੀ ਧਰਤੀ ਪੰਜਾਬ ਦਾ ਬਹਿਸ਼ਤ ਬਣਦੀ ਜਾ ਰਹੀ ਹੈ । ਉਂਝ ਮੈਨੂੰ ਜ਼ਾਤੀ ਤੌਰ ਉਤੇ ਇਸ ਗਲ ਦਾ ਕੋਈ ਇਲਮ ਨਹੀਂ ਕਿ ਤੁਹਾਡਾ ਪਿਛੋਕੜ ਕਿਤੇ ਉਨ੍ਹਾਂ ਲੋਕਾਂ ਨਾਲ ਤਾਂ ਨਹੀਂ ਰਿਹਾ ।

ਵੈਸੇ ਇਹ ਵਖਰੀ ਗਲ ਹੈ ਕਿ ਬਹਿਸ਼ਤ ਦੀ ਝਲਕ ਸਿਰਫ਼ ਤੁਹਾਡੇ ਪਿੰਡਾਂ ਤਕ ਹੀ ਵੇਖਣ ਨੂੰ ਨਸੀਬ ਹੁੰਦੀ ਹੈ, ਕਿਉਂਕਿ ਬਾਕੀ ਦਾ ਮਾਲਵਾ ਤਾਂ ਕੈਂਸਰ ਦੇ ਰੋਗਾਂ ਨਾਲ ਪੀੜਤ ਹੈ । ਕੈਂਸਰ ਦੇ ਮਰੀਜ਼ਾਂ ਨਾਲ ਲਦੀਆਂ ਰੇਲ ਗਡੀਆਂ ਦਾ ਕਾਫ਼ਲਾ ਰੋਜ਼ ਮਾਲਵੇ ਦੀ ਧਰਤੀ ਤੋਂ ਇਲਾਜ ਕਰਵਾਉਣ ਲਈ ਦੂਜਿਆਂ ਸੂਬਿਆਂ ਲਈ ਰਵਾਨਾ ਹੁੰਦਾ ਹੈ, ਕਿਉਂਕਿ ਤੁਹਾਡੇ ਹਲਕੇ ਵਿਚ ਉਨ੍ਹਾਂ ਦੇ ਇਲਾਜ ਲਈ ਸਹੂਲਤਾਂ ਨਹੀਂ ਹਨ । ਵਿਚਾਰੇ ਗਰੀਬ ਮਲਵਈਆਂ ਨੂੰ ਤਿਖੜ ਦੁਪਹਿਰੇ ਪੀਣ ਵਾਲੇ ਪਾਣੀ ਨੂੰ ਲਿਆਉਣ ਵਾਸਤੇ ਮੀਲਾਂ ਬਧੀ ਤੁਰ ਕੇ ਜਾਣਾ ਪੈਂਦਾ ਹੈ, ਮਾਲ ਡੰਗਰ ਨੂੰ ਪਾਣੀ ਡਾਹੁਣ ਵਾਸਤੇ ਦੂਰ ਦੁਰਾਡੇ ਲਿਜਾਣਾ ਪੈਂਦਾ ਹੈ, ਕਿਉਂਕਿ ਖੂਹ ਸੁੱਕ ਗਏ ਹਨ, ਧਰਤੀ ਤਿਹਾਈ ਮੂੰਹ ਅੱਡ ਅੱਡ ਕੇ ਪਾਣੀ ਨੂੰ ਤਰਸ ਰਹੀ ਏ, ਖੇਤ ਸੁਕੇ ਪਏ ਹਨ । ਸਕੂਲ ਹਨ, ਪਰ ਅਧਿਆਪਕ ਨਹੀਂ, ਜੇ ਅਧਿਆਪਕ ਹਨ ਤਾਂ ਸਕੂਲਾਂ ਦੀਆਂ ਇਮਾਰਤਾਂ ਖਸਤਾ ਹਾਲਤ ਵਿਚ ਖੰਡਰ ਬਣੀਆਂ ਹੋਈਆਂ ਬਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਅੱਖਾਂ ਕੱਢ ਕੱਢ ਕੇ ਆਪਣੇ ਡਿਗ ਜਾਣ ਦੇ ਡਰ ਦੇ ਖ਼ੌਫ਼ ਦੀ ਬੁਕਲ ਵਿਚ ਲੈ ਜਾਂਦੀਆਂ ਹਨ । ਇਸੇਤਰ੍ਹਾਂ ਜੇ ਹਸਪਤਾਲਾਂ ਵਲ ਝਾਤ ਪਾਈਏ ਤਾਂ ਓਥੇ ਕੁਰਬਲ ਕੁਰਬਲ ਕਰਦੇ ਬੇਵਸ ਤੇ ਮਾਯੂਸ ਮਰੀਜ਼ ਨਜ਼ਰ ਆਉਂਦੇ ਹਨ, ਪਰ ਨਾ ਡਾਕਟਰ ਹਨ ਤੇ ਨਾ ਹੀ ਨਰਸਾਂ । ਜੇ ਸਟਾਫ਼ ਹੈ, ਤਾਂ ਮਸ਼ੀਨਾਂ ਜਿਵੇਂ ਕਿ ਆਕਸੀਜਨ, ਡਾਇਲਾਸਿਸ, ਵੈਂਟੀਲੇਟਰ ਆਦਿ ਕਈ ਲੋੜੀਂਦੇ ਯੰਤਰ ਨਹੀਂ ਹਨ । ਜੇ ਹਨ, ਤਾਂ ਜ਼ੰਗ ਲਗੇ ਹੋਏ ਬੇਕਾਰ ਪਏ ਹਨ ਤਾਂ ਕਿ ਘਟੋ ਘੱਟ ਨੁਮਾਇਸ਼ ਦੇ ਤੌਰ ਉਤੇ ਦਰਸ਼ਨ ਕਰਵਾਏ ਜਾ ਸਕਣ ।

ਬਾਬਾ ਜੀ! ਨਹੀਂ ਰੀਸਾਂ ਤੁਹਾਡੀਆਂ, ਤੁਹਾਡੇ ਰਾਜ ਦੀਆਂ ਤੇ ਤੁਹਾਡੇ ਵਿਕਾਸ ਦੀਆਂ । ਜਿਸ ਪਾਸੇ ਵੀ ਜਾਓ, ਪਰਤੱਖ ਨੂੰ ਪਰਮਾਣ ਦੀ ਕੀ ਲੋੜ ਹੈ, ਹਰ ਥਾਂ ਆਪਣੇ ਆਪ ਵਿਚ ਤੁਹਾਡੇ “ਕੌਮ ਦੇ ਹੀਰੇ”ੋ ਹੋਣ ਦੀ ਮੂੰਹ ਬੋਲਦੀ ਤਸਵੀਰ ਦਿਸਦੀ ਹੈ । ਪੰਜਾਬ ਦੀਆਂ ਸੜਕਾਂ ਦਾ ਹਾਲ ਦੇਖੋ ਤਾਂ ਥਾਂ ਪਰ ਥਾਂ ਟੋਏ ਟਿਬੇ ਨਜ਼ਰ ਆਉਂਦੇ ਹਨ, ਬਸਾਂ ਬਸਾਂ ਵਿਚ ਟਕਰਾ ਰਹੀਆਂ ਹਨ, ਟਰੱਕ ਉਲਟ ਰਹੇ ਹਨ, ਸੜਕੀ ਦੁਰਘਟਨਾਵਾਂ ਵਿਚ ਟੈਂਪੂਆਂ ਦੇ ਪੜਛਤੇ ਉਡ ਰਹੇ ਹਨ, ਸਕੂਲੀ ਬਸਾਂ ਵਿਚ ਸਫ਼ਰ ਕਰ ਰਹੇ ਮਾਸੂਮ ਬਚਿਆਂ ਦੀਆਂ ਲਾਸ਼ਾਂ ਚੀਕ ਚੀਕ ਕੇ ਤੇ ਪੁਕਾਰ ਪੁਕਾਰ ਕੇ ਤੁਹਾਨੂੰ ਕਹਿ ਰਹੀਆਂ ਹਨ, “ਅਸੀਂ ਕੀ ਕਸੂਰ ਕੀਤਾ ਏ, ਅਸੀਂ ਤਾਂ ਆਪਣਾ ਭਵਿਖ ਸੁਆਰਨ ਲਈ ਘਰੋਂ ਬਾਹਰ ਪੈਰ ਪਾਇਆ ਸੀ । ਸਾਡੇ ਮਾਪਿਆਂ ਨੇ ਸਾਡੇ ਮੂੰਹ ਮੱਥੇ ਚੁੰਮ ਕੇ ਸਾਨੂੰ ਸਵੇਰੇ ਘਰੋਂ ਤੋਰਿਆ ਸੀ, ਸਾਡੇ ਲੰਚ ਬੈਗ ਤਿਆਰ ਕੀਤੇ ਸਨ, ਅਸੀਂ ਤਾਂ ਹਾਲੇ ਆਪਣੇ ਲੰਚ ਬੈਗ ਖੋਲ੍ਹੇ ਵੀ ਨਹੀਂ ਸਨ ਕਿ ਤੁਹਾਡੀਆਂ ਟੁਟੀਆਂ ਸੜਕਾਂ ਰਾਹੀਂ ਮੌਤ ਨੇ ਸਾਨੂੰ ਦਬੋਚ ਲਿਐ । ਸਾਡੇ ਸੁਪਨਿਆਂ ਦਾ ਖੂਨ ਪੀ ਗਏ ਤੁਸੀਂ । ਸਾਡੇ ਬੁਢਿਆਂ ਮਾਪਿਆਂ ਦੀਆਂ ਦੀਆਂ ਜੁਆਨ ਆਸਾਂ ਉਤੇ ਪਾਣੀ ਫੇਰ ਦਿਤਾ ਤੁਸੀਂ । ਬਰਸਾਤ ਹੋ ਜਾਏ ਤਾਂ ਪੁਛੋ ਹੀ ਕੁਝ ਨਾ । ਹਰ ਸ਼ਹਿਰ, ਹਰ ਬਾਜ਼ਾਰ, ਹਰ ਗਲੀ ਇਕ ਝੀਲ ਬਣ ਜਾਂਦੀ ਹੈ । ਫ਼ਰਕ ਸਿਰਫ਼ ਏਨਾ ਹੁੰਦਾ ਏ ਕਿ ਝੀਲਾਂ ਵਿਚ ਪਾਣੀ ਪਹਾੜਾਂ ਤੋਂ ਰਿੜ ਰਿੜ ਕੇ ਆਉਂਦਾ ਹੈ, ਪਰ ਗਲੀਆਂ, ਬਾਜ਼ਾਰਾਂ ਤੇ ਸ਼ਹਿਰਾਂ ਵਿਚ ਪਾਣੀ ਗੰਦੇ ਮਲ ਮੂਤ ਵਾਲੇ ਨਾਲਿਆਂ ਵਿਚੋਂ ਉਛਲ ਉਛਲ ਕੇ ਬਾਹਰ ਵਗ ਰਿਹਾ ਹੁੰਦਾ ਹੈ, ਜਿਸ ਵਿਚੋਂ ਤੁਹਾਡੇ ਸੂਬੇ ਦੇ ਸ਼ਹਿਰੀਆਂ ਤੇ ਬਚਿਆਂ ਨੂੰ ਮਜਬੂਰਨ ਲੰਘ ਕੇ ਆਪਣਿਆਂ ਟਿਕਾਣਿਆਂ ਉਤੇ ਸਮੇਂ ਸਿਰ ਪਹੁੰਚਣਾ ਪੈਂਦਾ ਹੈ ਤੇ ਕਈ ਤਰ੍ਹਾਂ ਦੀਆਂ ਨਾਮੁਰਾਦ ਬੀਮਾਰੀਆਂ ਸਹੇੜਨੀਆਂ ਪੈਂਦੀਆਂ ਹਨ ।

ਡਾਕਟਰ ਮਨਮੋਹਨ ਸਿੰਘ ਦੀ ਬਾਦੌਲਤ ਤੁਹਾਨੂੰ, ਤੁਹਾਡੇ ਸੂਬੇ ਤੇ ਤੁਹਾਡੇ ਮਾਲਵੇ ਦੇ ਖੇਤਰ ਬਠਿੰਡੇ ਵਿਚ ਥਰਮਲ ਪਲਾਂਟ ਲਾਉਣ ਲਈ ਵੱਧ ਤੋਂ ਵੱਧ ਸਹੂਲਤਾਂ ਤਾਂ ਮੁਹਈਆ ਕੀਤੀਆਂ ਗਈਆਂ, ਪਰ ਪਤਾ ਨਹੀਂ ਤੁਹਾਡੇ ਰਾਜ ਵਿਚ ਉਹ ਪੈਸਾ ਤੇ ਵਡੀਆਂ ਵਡੀਆਂ ਰਕਮਾਂ ਕੌਣ ਡਕਾਰ ਗਿਆ ਕਿ ਪੰਜਾਬੀ ਹਾਲੇ ਤੱਕ ਵੀ ਬਿਜਲੀ ਨੂੰ ਤਰਸਦੇ ਪਏ ਹਨ । ਨਾ ਤਾਂ ਸਨਅਤਕਾਰਾਂ ਨੂੰ ਉਤਪਾਦਨ ਲਈ ਲੋੜੀਂਦੀ ਤੇ ਤੁਹਾਡੇ ਵਲੋਂ ਇਕਰਾਰ ਕੀਤੀ ਗਈ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਕਿਸਾਨਾਂ ਨੂੰ ਆਪਣੇ ਖੇਤਾਂ ਨੂੰ ਸਿੰਜਣ ਲਈ ਉਨ੍ਹਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਬਿਜਲੀ ਮਿਲ ਰਹੀ ਹੈ । ਨਾ ਦਸਤਕਾਰੀ ਨੂੰ, ਨਾ ਸਨਅਤਾਂ ਨੂੰ, ਨਾ ਕਿਸਾਨਾਂ ਨੂੰ ਅਤੇ ਨਾ ਹੀ ਘਰਾਂ ਵਿਚ ਰਹਿਣ ਵਾਲੇ ਆਮ ਲੋਕਾਂ ਨੂੰ ਲੋੜ ਮੁਤਾਬਕ ਬਿਜਲੀ ਮਿਲ ਰਹੀ ਹੈ । ਭਾਵੇਂ ਬਾਬਾ ਜੀ, ਤੁਸੀਂ “ਕੌਮ ਦੇ ਹੀਰੇ” ਹੋਣ ਦੇ ਨਾਤੇ ਪੰਜਾਬੀਆਂ ਤੇ ਖਾਸ ਕਰਕੇ ਵੋਟਰਾਂ ਨਾਲ ਵਾਅਦੇ ਤਾਂ ਬੜੇ ਲੁਭਾਉਣੇ ਕੀਤੇ ਸਨ ਕਿ ਪੰਜਾਬ ਨੂੰ ਬਿਜਲੀ ਦੇਣੀ ਤਾਂ ਇਕ ਪਾਸੇ ਰਹੀ ਤੁਸੀਂ ਤਾਂ ਪੰਜਾਬ ਨੂੰ ਬਿਜਲੀ ਵੱਧ ਪੈਦਾ ਕਰਨ ਵਾਲਾ ਰਾਜ (ਸ਼ੁਰਪਲੁਸ ਸ਼ਟੳਟੲ) ਬਣਾ ਦੇਣਾ ਹੈ । ਬਾਬਾ ਜੀ, ਕਿਥੇ ਗਏ ਤੁਹਾਡੇ ਪੰਜਾਬੀਆਂ ਨਾਲ ਕੀਤੇ ਉਹ ਇਕਰਾਰ? ਬਚਪਨ ਵਿਚ ਗਾਣਾ ਸੁਣਦੇ ਸਾਂ: “ਜੋ ਵਾਅਦਾ ਕੀਆ ਵੋਹ ਨਿਭਾਨਾ ਪੜੇਗਾ”, ਪਰ ਤੁਹਾਡੀ ਹਾਲਤ ਏਨੀ ਪਤਲੀ ਪੈ ਗਈ ਹੈ ਕਿ ਤੁਹਾਡੇ ਲਈ ਤਾਂ ਇਹ ਗਲ ਢੁਕਵੀਂ ਹੋਵੇਗੀ, “ਜੋ ਵਾਅਦਾ ਕੀਆ ਵੋਹ ਭੁਲਾਨਾ ਪੜੇਗਾ”।

ਬਾਬਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਤੁਸੀਂ ਤੇ ਤੁਹਾਡਾ ਪੁੱਤ ਦੁਹਰਾਉਂਦੇ ਥਕਦੇ ਨਹੀਂ, ਪਰ ਇਹ ਵੀ ਦੱਸ ਦਿਆ ਕਰੋ ਕਿ ਤੁਸੀਂ ਉਨ੍ਹਾਂ ਕੁਰਬਾਨੀਆਂ ਵਿਚ ਕਿੰਨਾ ਹਿੱਸਾ ਪਾਇਆ ਹੈ ਕਿ ਕੇਵਲ ਇਸ ਉਤੇ ਕਾਬਜ਼ ਹੋਕੇ ਦੂਹਰੇ ਤੀਹਰੇ ਗਫੇ ਹੀ ਛੱਕ ਰਹੇ ਹੋ? ਤੁਸੀਂ ਤਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੱਦ ਨੂੰ ਬੌਣਾ ਬਣਾ ਛਡਿਆ ਹੈ । ਤੁਹਾਡੀ ਨਜ਼ਰ ਵਿਚ ਗੁਰੂ ਘਰ ਦੇ ਵਜ਼ੀਰਾਂ ਦੀ ਵੁਕਤ ਇਕ ਦਿਹਾੜੀਦਾਰ ਮਜ਼ਦੂਰ ਤੋਂ ਵੱਧ ਨਹੀਂ ਰਹਿ ਗਈ ਜਾਪਦੀ । ਇਥੋਂ ਤਕ ਕਿ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਾ ਮਾਣ ਸਤਿਕਾਰ ਵੀ ਕੱਚੀ ਕੌਡੀ ਤੋਂ ਵੱਧ ਨਹੀਂ ਰਹਿ ਗਿਆ । ਹੋਰ ਤਾਂ ਹੋਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿਤ੍ਰ ਅਸਥਾਨ ਤੇ ਪਹਿਲੇ ਇਤਿਹਾਸਕ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਮਹਾਨ ਅਸਥਾਨ ਦੀ ਅਹਿਮੀਅਤ ਅਤੇ ਉਸਦੇ ਜਥੇਦਾਰ ਸਾਹਿਬ ਨੂੰ ਕਖੋਂ ਹੌਲਾ ਕਰਨ ਦੀਆਂ ਚਾਲਾਂ ਦਿਨ-ਬਾ-ਦਿਨ ਚਲਦੀਆਂ ਰਹਿੰਦੀਆਂ ਹਨ ਤੇ ਉਹ ਤੁਹਾਡੇ ਹੁਕਮਾਂ ਦੇ ਗੁਲਾਮ ਬਣਕੇ ਬਸ ਰਹਿ ਗਏ ਹਨ ।

ਬਾਬਾ ਜੀ, ਤੁਸੀਂ ਆਪਣੇ ਰਾਜ ਸਮੇਂ ਪੰਜਾਬ ਵਿਚ ਦੁੱਧ ਦੀਆਂ ਵਗਦੀਆਂ ਨਦੀਆਂ ਨੂੰ ਸ਼ਰਾਬ ਦੀਆਂ ਨਦੀਆਂ ਵਿਚ ਤਬਦੀਲ ਕਰਨ ਵਿਚ ਪਿਛਲੇ ਸਾਰੇ ਰੀਕਾਰਡ ਤੋੜ ਦਿਤੇ ਹਨ । ਸ਼ਹਿਰ ਸ਼ਹਿਰ ਵਿਚ, ਗਲੀ ਗਲੀ ਵਿਚ, ਬਾਜ਼ਾਰ ਬਾਜ਼ਾਰ ਵਿਚ ਸ਼ਰਾਬ ਦੇ ਠੇਕਿਆਂ ਦੀ ਭਰਮਾਰ ਹੋ ਗਈ ਹੈ । ਲੜਕੀਆਂ ਦੇ ਸਕੂਲਾਂ ਤੇ ਕਾਲਜਾਂ ਦੇ ਸਾਹਮਣੇ ਠੇਕਿਆਂ ਦਾ ਸ਼ੋਰ ਸ਼ਰਾਬਾ, ਗੁਰਦੁਆਰਿਆਂ, ਮੰਦਰਾਂ, ਧਰਮਸਾਲਾਂ, ਮਸਜਿਦਾਂ, ਗਿਰਜਿਆਂ ਦੇ ਆਸ ਪਾਸ ਸ਼ਰਾਬ ਦੇ ਠੇਕਿਆਂ ਦਾ ਜਮਘਟਾ । ਗਲ ਕੀ ਚੱਪੇ ਚੱਪੇ ਤੇ ਸ਼ਰਾਬ ਦੇ ਠੇਕੇ ਅਤੇ ਉਨ੍ਹਾਂ ਦੇ ਉਦਾਲੇ ਸ਼ਰਾਬੀਆਂ ਦੇ ਖੁਲ੍ਹੇ ਆਮ ਲਲਕਾਰੇ ਮਾਰਨਾ, ਗਾਲੀ ਗਲੋਚ ਕਰਨਾ, ਕਿਸੇ ਸ਼ਰੀਫ਼ ਘਰਾਣੇ ਦੀ ਲਾਗੋਂ ਲੰਘਦੀ ਧੀ ਭੈਣ ਨੂੰ ਅਵਾਜ਼ਾਂ ਕਸਣੀਆਂ, ਬਾਬਾ ਜੀ, ਤੁਹਾਡੇ ਰਾਜ ਦੀਆਂ ਇਹ ਆਮ ਕਹਾਣੀਆਂ ਬਣ ਗਈਆਂ ਹਨ । ਕੋਈ ਸਮਾਂ ਸੀ, ਜਦੋਂ ਅਸੀਂ ਇਨ੍ਹਾਂ ਗਲੀਆਂ ਬਾਜ਼ਾਰਾਂ ਵਿਚ ਦੀ ਲੰਘਦੇ ਸੀ, ਤਾਂ ਗੁਰਦੁਆਰਿਆਂ ਵਿਚ ਚਲ ਰਹੇ ਇਲਾਹੀ ਗੁਰਬਾਣੀ ਦੇ ਕੀਰਤਨ ਦਾ ਰਸ ਕੰਨਾਂ ਵਿਚ ਪੈਂਦਾ ਸੀ । ਕਿਸੇ ਲਾਗਲੇ ਮੰਦਰ ਵਿਚੋਂ ਟੱਲ ਖੜਕਣ ਦੀ ਆਵਾਜ਼ ਆਉਂਦੀ ਸੀ, ਕਿਸੇ ਪਾਸਿਓਂ ਸੰਖ ਵਜਣ ਦੀ ਆਵਾਜ਼ ਸੁਣਾਈ ਦਿੰਦੀ ਸੀ, ਕਿਸੇ ਮਸਜਿਦ ਦੀ ਨੁਕਰ ਵਿਚੋਂ ਆਜ਼ਾਨ ਦੀ ਆਵਾਜ਼ ਦੀ ਗੂੰਜ ਕੰਨੀ ਪੈਂਦੀ ਸੀ ਜਾਂ ਕਿਸੇ ਗਿਰਜੇ ਦੀ ਛੱਤ ਵਿਚ ਲਗੇ ਘੜਿਆਲ ਦੀ ਆਵਾਜ਼ ਲੰਘਦੇ ਰਾਹਗੀਰਾਂ ਦੇ ਕੰਨੀ ਪੈ ਜਾਂਦੀ ਸੀ, ਪਰ ਅੱਜ ਤੁਹਾਡੀ ਬਾਦੌਲਤ ਤੁਹਾਡੇ ਸ਼ਰਾਬ ਦੇ ਠੇਕਿਆਂ ਰਾਹੀਂ ਸ਼ਰਾਬੀ ਹੋਏ ਲੋਕਾਂ ਦੇ ਮੂੰਹਾਂ ਵਿਚੋਂ ਨਿਕਲੀਆਂ ਗੰਦੀਆਂ ਗਾਲੀ ਗਾਲੋਚ ਦੀਆਂ ਕੁਰਖੱਤ ਆਵਾਜ਼ਾਂ ਹੀ ਕੰਨੀ ਪੈਂਦੀਆਂ ਹਨ ਤੇ ਬੋਲ ਕੁਬੋਲ ਸੁਨਣੇ ਪੈਂਦੇ ਹਨ । ਲੋਕ ਕਹਿੰਦੇ ਹਨ ਕਿ ਤੁਹਾਡੇ ਪੁੱਤ ਦੇ ਸਾਲੇ ਬਿਕਰਮ ਰਾਹੀਂ ਨਸ਼ਿਆਂ ਦਾ ਮਾਫ਼ੀਆ ਬੜਾ ਸਰਗਰਮ ਹੈ ਤੇ ਉਸਨੂੰ ਕੋਈ ਹੱਥ ਵੀ ਨਹੀਂ ਪਾ ਸਕਦਾ, ਕਿਉਂਕਿ ਉਹ ਤੁਹਾਡੇ ਹੋਣਹਾਰ ਪੁਤਰ ਸੁਖਬੀਰ ਦਾ ਸਾਲਾ ਹੈ । ਭਾਵੇਂ ਬਿਕਰਮ ਮਜੀਠੀਆ ਨਸ਼ਿਆਂ ਦਾ ਸਭ ਤੋਂ ਵੱਡਾ ਤਸਕਰ ਹੋਵੇ, ਭਾਵੇਂ ਉਹ ਰੇਤਾ ਚੋਰ ਹੋਵੇ, ਬਜਰੀ ਚੋਰ ਹੋਵੇ, ਗੁਡਿੰਆਂ ਦਾ ਸਰਦਾਰ ਹੋਵੇ, ਭਾਵੇਂ ਉਹ ਸ਼ਰ-ਏ-ਆਮ ਮਾਣ ਮਰਿਆਦਾ ਵਾਲੀ ਪੰਜਾਬ ਅਸੈਂਬਲੀ ਵਿਚ ਖੜਾ ਹੋ ਕੇ ਤੇ ਲਲਕਾਰੇ ਮਾਰ ਕੇ ਕਾਂਗਰਸੀ ਵਿਧਾਇਕ ਨੂੰ ਮਾਂ-ਭੈਣ ਦੀਆਂ ਗਾਲਾਂ ਕਢ ਲਵੇ, ਉਸ ਵਲ ਕੋਈ ਅੱਖ ਭਰ ਕੇ ਤੱਕ ਨਹੀਂ ਸਕਦਾ, ਕਿਉਂਕਿ ਉਹ ਤੁਹਾਡੇ ਪੁੱਤ ਦਾ ਸਾਲਾ ਜੋ ਹੋਇਆ ।

ਇਥੇ ਹੀ ਬਸ ਨਹੀਂ ਜਦੋਂ ਬਿਕਰਮ ਉਸ ਸਮੇਂ ਸਾਰੀਆਂ ਹੱਦਾਂ ਟੱਪ ਗਿਆ, ਜਦ ਉਹ ਸਾਹਿਬ–ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਪਵਿਤ੍ਰ ਬਾਣੀ ਨਾਲ ਛੇੜ ਛਾੜ ਕਰਕੇ ਦੋ ਟਕਿਆਂ ਦੇ ਇਕ ਸਿਆਸੀ ਨੇਤਾ ਨੂੰ ਖੁਸ਼ ਕਰਨ ਲਈ ਬਾਣੀ ਨੂੰ ਤੋੜ ਮਰੋੜ ਕੇ ਇਹ ਕਹਿ ਗਿਆ “ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ । ਨਾ ਡਰੋਂ ਅਰਿ ਸੋ ਜਬ ਜਾਏ ਲਰੋਂ ਨਿਸਚੈ ਕਰ ਅਰੁਨ ਜੇਤਲੀ ਕੀ ਜੀਤ ਕਰੋਂ”। ਬਾਬਾ ਜੀ, ਹੱਦ ਹੋ ਗਈ ਏ । ਇਸ ਹੱਦ ਤਕ ਤਾਂ ਨਾ ਪਹੁੰਚੋ ਕਿ ਤੁਹਾਡੇ ਦਿਲੋ ਦਿਮਾਗ਼ ਵਿਚੋਂ ਗੁਰੂ ਸਾਹਿਬਾਂ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਹੀ ਖਤਮ ਹੋ ਜਾਵੇ ।

ਬਾਬਾ ਜੀ, ਗੱਲ “ਕੌਮ ਦੇ ਹੀਰੇ” ਤੋਂ ਤੁਰੀ ਸੀ । ਕੌਮ ਦੇ ਹੀਰੇ ਉਹ ਹੁੰਦੇ ਹਨ, ਜੋ ਕੌਮ ਤੋਂ ਆਪਾ ਤੇ ਆਪਣਾ ਟੱਬਰ ਕੁਰਬਾਨ ਕਰਦੇ ਹਨ, ਜਿਵੇਂ ਕਿ ਭਗਤ ਸਿੰਘ ਸ਼ਹੀਦ, ਰਾਜ ਗੁਰੂ, ਸੁਖਦੇਵ, ਮਦਨ ਲਾਲ ਢੀਂਗੜਾ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਬਾਬਾ ਗੁਰਦਿਤ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਤੇਜਾ ਸਿੰਘ ਸਮੁੰਦਰੀ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ, ਸੰਤ ਜਰਨੈਲ ਸਿੰਘ ਭਿੰਡਰਾਵਾਲਾ, ਜਨਰਲ ਸ਼ਬੇਗ ਸਿੰਘ ਆਦਿ ਆਦਿ । ਕੌਮ ਦੇ ਹੀਰੇ ਉਹ ਨਹੀਂ ਹੁੰਦੇ, ਜਿਨ੍ਹਾਂ ਨੇ ਸ਼ਹੀਦਾਂ ਨੇ ਨਾਮ ਨੂੰ ਵਰਤ ਵਰਤ ਕੇ ਆਪਣਾ ਕੁਨਬਾ ਪਾਲ ਲਿਆ ਹੋਵੇ ਜਾਂ ਪਾਲ ਰਹੇ ਹੋਣ ਤੇ “ਕੌਮ ਦੇ ਹੀਰੇ” ਦੇ ਨਾਮ ਉਤੇ ਧੱਬੇ ਹੋਣ । ਉਹ ਤਾਂ “ਕੌਮ ਦੇ ਖਲ-ਨਾਇਕ” ਹੁੰਦੇ ਹਨ । ਕੇਂਦਰੀ ਸਰਕਾਰ ਵਲੋਂ ਮਿਲੀਆਂ ਗਰਾਂਟਾਂ ਨਾਲ ਖਰੀਦੀਆਂ ਐਂਬੂਲੈਂਸ ਬਸਾਂ ਉਤੇ ਪਰਕਾਸ਼ ਸਿੰਘ ਬਾਦਲ ਦੀਆਂ ਵਡੀਆਂ ਵਡੀਆਂ ਫੋਟੋਆਂ ਲਾਣ ਨਾਲ, ਸਰਕਾਰੀ ਖਰਚੇ ਵਿਚੋਂ ਸਕੂਲੀ ਬਚਿਆਂ ਨੂੰ ਮੁਫ਼ਤ ਸਾਈਕਲਾਂ ਉਤੇ ਬਾਦਲ ਦੀਆਂ ਫੋਟੋਆਂ ਲਾਣ ਨਾਲ, ਸਿਲਾਈ ਮਸ਼ੀਨਾਂ, ਗਲੇ ਸੜੇ ਆਟੇ ਦਾਲ ਦੇ ਬੋਰਿਆਂ ਉਤੇ ਬਾਦਲ ਦੀਆਂ ਫੋਟੋਆਂ ਲਾਣ ਨਾਲ ਪਰਕਾਸ਼ ਸਿੰਘ ਬਾਦਲ ਕੌਮ ਦਾ ਹੀਰਾ ਨਹੀਂ ਬਨਣ ਲਗਾ, ਕਿਉਂਕਿ ਉਸਨੇ ਕੌਮ ਲਈ ਕੋਈ ਕੁਰਬਾਨੀ ਨਹੀਂ ਕੀਤੀ, ਸਿਵਾਏ ਕੌਮ ਨੂੰ ਦੋਹੀਂ ਦੋਹੀਂ ਹੱਥੀਂ ਲੁੱਟ ਕੇ ਖਾਣ ਦੀ । ਹੁਣ ਫ਼ੈਸਲਾ ਤੁਸੀਂ ਖ਼ੁਦ ਕਰੋ ਕਿ ਕੌਮ ਦੇ ਅਸਲ ਹੀਰੇ ਕੌਣ ਹਨ?

ਬਾਬਾ ਜੀ, ਜਿਵੇਂ ਕਿ ਮੈਂ ਇਸ ਲੇਖ ਦੇ ਮੁਢਲੇ ਪਹਿਰੇ ਵਿਚ ਕਹਿ ਆਇਆ ਹਾਂ ਕਿ ਤੁਸੀਂ ਸਚਮੁਚ ਕੌਮ ਦੇ ਹੀਰੇ ਹੋ, ਇਸਨੂੰ ਭੁਲੇਖੇ ਵਿਚ ਸੱਚ ਨਾ ਜਾਣ ਜਾਇਓ । ਇਹ ਤਾਂ ਤੁਹਾਡੇ ਉਤੇ ਇਕ ਅਵਾਜ਼ਾ ਕਸਿਆ ਹੈ ਸਿਰਫ਼ ਤੁਹਾਨੂੰ ਝੰਜੋੜਨ ਵਾਸਤੇ, ਕਿਉਂਕਿ ਜਾਪਦਾ ਹੈ ਤੁਸੀਂ ਅਖਾਂ ਮੀਚ ਕੇ ਸੁਤੇ ਪਏ ਹੋ ਜਾਂ ਗੁਰਬਾਣੀ ਅਨੁਸਾਰ, “ਮਾਇਆਧਾਰੀ ਅਤਿ ਅੰਨਾ ਬੋਲਾ ਸਬਦੁ ਨ ਸੁਣਈ ਬਹੁ ਰੋਲ ਘਚੋਲਾ”॥ ਤੇ ਪੰਜਾਬ ਵਲੋਂ ਅੱਖਾਂ ਮੀਚ ਕੇ ਤੇ ਕੰਨ ਬੰਦ ਕਰਕੇ ਬਿਲਕੁਲ ਅਵੇਸਲੇ ਹੋਏ ਬੈਠੇ ਹੋ । ਬਾਬਾ ਜੀ, ਆਖ਼ਰ ਭਗਤ ਨਾਮ ਦੇਵ ਜੀ ਦੇ ਧਨਾਸਰੀ ਰਾਗ ਵਿਚ ਉਚਾਰਨ ਕੀਤੇ ਇਕ ਸ਼ਬਦ ਵਲ ਤੁਹਾਡਾ ਧਿਆਨ ਦੁਆ ਕੇ ਅੱਜ ਦੀ ਵਾਰਤਾ ਇਥੇ ਖਤਮ ਕਰਦਾ ਹਾਂ ।

ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ॥

ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥ ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ

ਧਰਿ ਮੂੰਡ ਬਲਾਏ ॥1॥ ਹਮਰੋ ਕਰਤਾ ਰਾਮੁ ਸਨੇਹੀ ॥ ਕਾਹੇ ਰੇ ਨਰ ਗਰਬੁ ਕਰਤ ਹਹੁ

ਬਿਨਸਿ ਜਾਇ ਝੂਠੀ ਦੇਹੀ ॥1॥ ਰਹਾਉ ॥ ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥

ਬਾਰਹ ਜੋਜਨ ਛਤ੍ਰ ਚਲੈ ਥਾ ਦੇਹੀ ਗਿਰਝਨ ਖਾਈ ॥2॥ ਸਰਬ ਸੁੋਇਨ ਕੀ ਲੰਕਾ ਹੋਤੀ ਰਾਵਨ

ਸੇ ਅਧਿਕਾਈ ॥ ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥ 3॥ ਦੁਰਬਾਸਾ

ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥ ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ

ਗੁਨ ਗਾਏ ॥4॥1॥

ਬਾਬਾ ਜੀ, ਤੁਸੀਂ ਵੀ ਜਿੰਨੀਆਂ ਮਰਜ਼ੀ ਡੂੰਘੀਆਂ ਨੀਹਾਂ ਪੁੱਟ ਕੇ ਮਹੱਲ ਉਸਾਰ ਲਵੋ, ਉਪਰ ਛੱਤਰ ਝੁਲਾ ਲਵੋ, ਇਹ ਝੂਠੀ ਦੇਹੀ ਇਕ ਦਿਨ ਬਿਨਸ ਜਾਣੀ ਜੇ । ਕੈਰੋ, ਪਾਂਡਵ, ਦੁਰਯੋਧਨ ਤੁਰ ਗਏ, ਜਿਨ੍ਹਾਂ ਦਾ ਰਾਜ ਦੂਰ ਦੂਰ ਤਕ ਫੈਲਿਆ ਹੋਇਆ ਸੀ, ਉਨ੍ਹਾਂ ਦਾ ਮਾਸ ਵੀ ਗਿਲਝਾਂ ਨੋਚ ਨੋਚ ਕੇ ਖਾ ਗਈਆਂ । ਨਾ ਰਾਵਣ ਦੀ ਸੋਨੇ ਦੀ ਲੰਕਾ ਹੀ ਰਹੀ । ਜਿਸਦੇ ਰਾਜ ਵਿਚ ਹਾਥੀ ਖੜੇ ਰਹਿੰਦੇ ਸਨ, ਉਹ ਨਹੀਂ ਰਹੇ ਤੇ ਬਾਬਾ ਜੀ, ਤੁਸੀਂ ਕਿਸ ਪਾਣੀ ਹਾਰ ਹੋ?

ਹੁਣੇ ਹੁਣੇ ਮਿਲੀਆਂ ਖ਼ਬਰਾਂ ਅਨੁਸਾਰ ਜਿਥੇ ਬਠਿੰਡੇ ਦੀ ਜ਼ਿਮਨੀ ਚੋਣ ਵਾਲੀ ਸੀਟ ਤੋਂ ਤੁਹਾਡੇ ਉਮੀਦਵਾਰ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ, ਕਿਵੇਂ ਹੋਈ ਹੈ, ਉਥੇ ਪਟਿਆਲੇ ਦੇ ਸ਼ਾਹੀ ਘਰਾਣੇ ਤੋਂ ਤੁਹਾਨੂੰ ਕਰਾਰੀ ਹਾਰ ਵੀ ਨਸੀਬ ਹੋਈ ਹੈ । ਇਸਦੀ ਚਰਚਾ ਕਿਤੇ ਫੇਰ ਕਰਾਂਗੇ ।