Punjab News - Quami Ekta Punjabi Newspaper (ਕੌਮੀ ਏਕਤਾ) » ਰਿਸ਼ੀ ਗੁਲਾਟੀ, ਫਰੀਦਕੋਟ

ਪੀਕੂ………. ਫਿਲਮ ਰੀਵਿਊ / ਰਿਸ਼ੀ ਗੁਲਾਟੀ
ਕਾਫ਼ੀ ਹਫ਼ਤਿਆਂ ਤੋਂ ਇੰਤਜ਼ਾਰ ਕਰ ਰਿਹਾ ਸੀ, ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ ਤੇ ਇਰਫ਼ਾਨ ਖਾਨ ਸਟਾਰਰ ਹਿੰਦੀ ਫਿਲਮ ਪੀਕੂ ਦੀ ਤੇ ਆਖਿ਼ਰ ਅੱਠ ਮਈ ਨੂੰ ਰਿਲੀਜ਼ ਹੋਣ ਦੇ ਇੱਕ ਦਿਨ ਬਾਅਦ ਇਸ ਨੂੰ ਦੇਖਣ ਦਾ ਸਬੱਬ ਬਣ ਹੀ ਗਿਆ । ਜਿਵੇਂ ਕਿ ਬਚਪਨ ਵਿਚ ਬੱਚਿਆਂ ਦੇ ਛੋਟੇ ਨਾਮ ਰੱਖ ਦਿੱਤੇ ਜਾਂਦੇ ਹਨ, ਬੰਟੀ, ਚਿੰਟੂ, ਕਾਕਾ ਆਦਿ, ਸ਼ਾਇਦ ਉਸੇ ਤਰ੍ਹਾਂ ਹੀ ਪੀਕੂ ਨਾਮ ਰੱਖਿਆ ਗਿਆ ਹੋਵੇ । ਫਿਲਮ ਦੀ ਕਹਾਣੀ ਇੱਕ ਬੰਗਾਲੀ ਪਰਿਵਾਰ ਵਿਚ ਹੀ ਘੁੰਮਦੀ ਰਹਿੰਦੀ ਹੈ, ਜਿਸ ਵਿਚ ਇੱਕ ਪਿਉ (ਅਮਿਤਾਭ ਬੱਚਨ) ਹੈ, ਧੀ ਪੀਕੂ (ਦੀਪਿਕਾ ਪਾਦੁਕੋਣ) ਹੇ ਤੇ ਇੱਕ ਨੌਕਰ ਤੋਂ ਇਲਾਵਾ ਇੱਕ ਟੈਕਸੀ ਮਾਲਕ / ਡਰਾਈਵਰ (ਇਰਫ਼ਾਨ ਖ਼ਾਨ) ਵੀ ਇਸ ਕਹਾਣੀ ਦਾ ਅਹਿਮ ਹਿੱਸਾ ਹੈ । ਅਮਿਤਾਭ ਬੱਚਨ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤਾ ਹੈ ਕਿ ਉਮਰ ਦੇ ਇਸ ਪੜਾਅ ‘ਚ ਵੀ ਉਹ ਇਤਨਾ ਦਮ ਰੱਖਦਾ ਹੈ ਕਿ ਉਸਦੇ ਮੋਢਿਆਂ ‘ਤੇ ਰਵਾਇਤੀ ਫਿਲਮੀ ਪਿਉਆਂ ਨੂੰ ਛੱਡ ਕੇ ਗੱਡੇ ਦੇ ਬਲਦ ਵਾਂਗ ਬਰਾਬਰ ਦਾ ਬੋਝ ਪਾਇਆ ਜਾ ਸਕਦਾ ਹੈ । “ਬਾਗ਼ਬਾਨ” ਹੋਵੇ “ਪਾ” ਹੋਵੇ, “ਸ਼ਮਿਤਾਬ” ਜਾਂ ਹੁਣ “ਪੀਕੂ”, ਅਮਿਤਾਭ ਬੱਚਨ ਨੇ ਵਾਕਿਆ ਹੀ ਮਨਵਾਇਆ ਹੈ ਕਿ ਉਸਨੂੰ ਮਹਾਂਨਾਇਕ ਉਂਝ ਹੀ ਨਹੀਂ ਕਿਹਾ ਜਾਂਦਾ । ਇਸ ਫਿਲਮ ‘ਚ ਅਮਿਤਾਭ ਨੇ ਇੱਕ ਅਜਿਹੇ ਬੰਗਾਲੀ ਪਿਉ ਦਾ ਰੋਲ ਅਦਾ ਕੀਤਾ ਹੈ, ਜੋ ਕਿ ਹਮੇਸ਼ਾ ਹੀ ਕਬਜ਼ ਦਾ ਸਿ਼ਕਾਰ ਰਹਿੰਦਾ ਹੈ ਜਾਂ ਉਸਨੂੰ ਕਬਜ਼ ਹੋਣ ਦਾ ਵਹਿਮ ਰਹਿੰਦਾ ਹੈ । ਸੱਤਰ ਸਾਲਾਂ ਦੀ ਉਮਰ ਵਿਚ ਉਹ ਆਪਣੀ ਸਿਹਤ ਪ੍ਰਤੀ ਬਹੁਤ ਚਿੰਤਤ ਰਹਿੰਦਾ ਹੈ ਤੇ ਉਮਰ ਦੇ ਤਕਾਜ਼ੇ ਨੂੰ ਛੱਡ ਕੇ ਸਰੀਰ ਤਕਰੀਬਨ ਚੰਗਾ ਭਲਾ ਹੈ ਪਰ ਉਸਨੂੰ ਹਰ ਵੇਲੇ ਵਹਿਮ ਰਹਿੰਦਾ ਹੈ ਕਿ ਕਿਤੇ ਉਸਦਾ ਬਲੱਡ ਪ੍ਰੈਸ਼ਰ ਤਾਂ ਨਹੀਂ ਵਧ ਘੱਟ ਗਿਆ, ਕਿਤੇ ਬੁਖ਼ਾਰ ਤਾਂ ਨਹੀਂ ਹੋ ਗਿਆ ਜਾਂ ਕੋਈ ਹੋਰ ਬਿਮਾਰੀ ਤਾਂ ਨਹੀਂ ਚਿੰਬੜ ਗਈ । ਅਸਲ ‘ਚ ਉਹ ਤੁਰਦਿਆਂ ਫਿਰਦਿਆਂ ਹੀ ਸ਼ਾਂਤੀ ਨਾਲ਼ ਇਸ ਦੁਨੀਆਂ ਤੋਂ ਵਿਦਾ ਹੋਣਾ ਚਾਹੁੰਦਾ ਹੈ । ਬੇਸ਼ੱਕ ਉਹ ਆਪਣੇ ਆਪ ਨੂੰ ਕਦੇ ਵੀ ਠੀਕ ਮਹਿਸੂਸ ਨਹੀਂ ਕਰਦਾ ਤੇ ਦੂਜਿਆਂ ‘ਤੇ ਨਿਰਭਰ ਹੈ ਪਰ ਖੁੱਦ-ਦਾਰ ਹੈ ਤੇ ਕਿਸੇ ‘ਤੇ ਨਿਰਭਰ ਨਹੀਂ ਹੋਣਾ ਚਾਹੁੰਦਾ । ਇਹ ਜਿਹਾ ਢਿੱਡਲ ਪਾਤਰ ਸਵਾਰਥੀ ਹੈ, ਸਨਕੀ ਹੈ ਤੇ ਸਠਿਆਇਆ ਹੋਇਆ ਵੀ ਹੈ । ਕੁੱਲ ਮਿਲਾ ਕੇ ਸਾਨੂੰ ਆਪਣੇ ਆਲੇ ਦੁਆਲੇ ਅਜਿਹੇ ਜਿਉਂਦੇ ਜਾਗਦੇ ਪਾਤਰ ਆਮ ਹੀ ਮਿਲ ਜਾਂਦੇ ਹਨ, ਜਿੰਨ੍ਹਾਂ ਦੀਆਂ ਅਜਿਹੀਆਂ ਹਰਕਤਾਂ ‘ਤੇ ਖਿਝ ਚੜ੍ਹਦੀ ਹੈ । ਇਸ ਕਿਰਦਾਰ ਦਾ ਗੱਲ ਗੱਲ ‘ਤੇ ਬਹਿਸਣਾ ਆਪਣੇ ਆਲੇ ਦੁਆਲੇ ਦੇ ਬਜ਼ੁਰਗਾਂ ਦਾ ਚੇਤਾ ਤਾਜ਼ਾ ਕਰਵਾ ਦਿੰਦਾ ਹੈ ।  ਇਸ ਫਿਲਮ ਨੂੰ ਦੇਖਦਿਆਂ ਜਿੱਥੇ ਹਾਸਾ ਉਪਜਦਾ ਹੈ, ਦਰਸ਼ਕ ਨੂੰ ਖਿਝ ਵੀ ਚੜ੍ਹਦੀ ਹੈ ਕਿ ਯਾਰ ਚੰਗਾ ਬੰਦਾ ਹੈ, ਐਵੇਂ ਹੀ ਠਿੱਠ ਕਰੀ ਜਾਂਦਾ ਹੈ ਅਤੇ ਅਮਿਤਾਭ ਬੱਚਨ ਦੇ ਕਿਰਦਾਰ ਦੀ ਇਹੀ ਖੂਬਸੂਰਤੀ ਹੈ । ਸਹੀ ਸ਼ਬਦਾਂ ‘ਚ ਇਹ ਕਿਰਦਾਰ ਵਾਕਿਆ ਹੀ ਸੱਤਰਿਆ-ਬਹੱਤਰਿਆ ਹੋਇਆ ਹੈ । ਇਸ ਕਿਰਦਾਰ ਦੀ ਕਬਜ਼ ਦੀ ਪ੍ਰੇਸ਼ਾਨੀ ਉਸਦੇ ਚਿਹਰੇ ਦੇ ਹਾਵਭਾਵਾਂ ਤੋਂ ਸਪੱਸ਼ਟ ਝਲਕਦੀ ਹੈ । ਉਹ ਇਸ ਬਿਮਾਰੀ ਤੋਂ ਇਸ ਕਦਰ ਪ੍ਰੇਸ਼ਾਨ ਹੈ ਕਿ ਗੱਲ ਚਾਹੇ ਕੋਈ ਵੀ ਚੱਲਦੀ ਹੋਵੇ, ਉਹ ਗੱਲ ਮੋੜ-ਘੋੜ ਕੇ ਕਬਜ਼ ਜਾਂ “ਹਲਕੇ ਹੋਣ” ‘ਤੇ ਹੀ ਲੈ ਆਉਂਦਾ ਹੈ, ਚਾਹੇ ਗੱਲਬਾਤ ਖਾਣੇ ਦੀ ਟੇਬਲ ‘ਤੇ ਵੀ ਕਿਉਂ ਨਾਂ ਹੋ ਰਹੀ ਹੋਵੇ । ਆਖਿਰ ਬੜੀ ਜੱਦੋ ਜਹਿਦ ਦੇ ਬਾਅਦ ਉਸਦੀ ਕਬਜ਼ ਟੁੱਟਦੀ ਹੈ ਤੇ ਊਹ ਇੰਝ ਮਹਿਸੂਸ ਕਰਦਾ ਹੈ ਜਿਵੇਂ ਟਾਇਰ ‘ਚੋਂ ਹਵਾ ਨਿੱਕਲ ਗਈ ਹੋਵੇ ।

ਇਹ ਕਿਰਦਾਰ ਆਪਣੀ ਤੀਹਾਂ ਨੂੰ ਢੁੱਕੀ ਧੀ ਦਾ ਵਿਆਹ ਹੋਣ ਬਾਅਦ ਅਲੱਗ ਹੋਣ ਦੇ ਡਰ ਤੋਂ ਮੁੰਡਿਆਂ ਸਿੱਧਾ ਹੀ ਕਹਿ ਦਿੰਦਾ ਹੈ ਕਿ ਉਹ “ਕੁਆਰੀ” ਨਹੀਂ ਹੈ ਭਾਵ ਨਾ ਹੋਵੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ । ਉਸਦੀ ਧੀ ਪੀਕੂ ਵੀ ੳਸਨੂੰ ਬਹੁਤ ਪਿਆਰ ਕਰਦੀ ਹੈ, ਹਾਲਾਂਕਿ ਪਿਉ ਦੇ ਸਨਕੀਪਣ ਕਰਕੇ ਉਸਦੀ ਜਿੰਦਗੀ ਵੀ ਪ੍ਰੇਸ਼ਾਨੀਆਂ ਨਾਲ਼ ਭਰੀ ਹੋਈ ਹੈ । ਉਹ ਹਰ ਵੇਲੇ ਖਿੱਝੀ ਰਹਿੰਦੀ ਹੈ, ਆਪਣੇ ਕੰਮ-ਕਾਰ ਤੇ ਘਰ ‘ਚ ਸੰਤੁਲਨ ਬਨਾਉਣ ਦਾ ਯਤਨ ਕਰਦੀ ਰਹਿੰਦੀ ਹੈ ਤੇ ਆਪਣੀਆਂ ਖੁਸ਼ੀਆਂ ਨੂੰ ਵੀ ਉਸ ਦਰ-ਕਿਨਾਰ ਕੀਤਾ ਹੋਇਆ ਹੈ ਪਰ ਫਿਰ ਵੀ ਉਹ ਆਪਣੇ ਪਿਤਾ ਦਾ ਬਹੁਤ ਧਿਆਨ ਰੱਖਦੀ ਹੈ ਤੇ ਬਹੁਤ ਸਾਰੇ ਕੰਮ ਉਸਨੂੰ ਨਾ ਚਾਹੁੰਦਿਆਂ ਹੋਇਆਂ ਵੀ ਕਰਨੇ ਪੈਂਦੇ ਹਨ ।

ਇਰਫ਼ਾਨ ਖ਼ਾਨ ਆਪਣੇ ਹਰ ਕਿਰਦਾਰ ‘ਚ ਹਮੇਸ਼ਾ ਖੁੱਭਿਆ ਹੋਇਆ ਨਜ਼ਰ ਆਉਂਦਾ ਹੈ । ਉਸਦੀ ਗੰਭੀਰ ਅਦਾਕਾਰੀ ਦਾ ਆਪਣਾ ਹੀ ਸਟਾਇਲ ਹੈ । ਗੰਭੀਰ ਰਹਿੰਦਿਆਂ ਵੀ ਉਹ ਬੜੇ ਪਤੇ ਦੀ ਗੱਲ ਕਰ ਜਾਂਦਾ ਹੈ । ਕਈ ਵਾਰ ਤਾਂ ਜਾਪਦਾ ਹੈ ਕਿ ਇਹ ਡਾਇਲਾਗ ਬਣਿਆ ਹੀ ਇਰਫ਼ਾਨ ਖ਼ਾਨ ਦੇ ਲਈ ਸੀ । ਫਿਲਮ ਚਾਹੇ ਬਿੱਲੂ ਬਾਰਬਰ ਹੋਵੇ, ਕਿੱਸਾ ਹੋਵੇ ਜਾਂ ਹੁਣ ਪੀਕੂ, ਉਹ ਬਹੁਤ ਵੱਡੀਆਂ ਗੱਲਾਂ ਸਹਿਜੇ ਹੀ ਕਰ ਜਾਂਦਾ ਹੈ ।

ਡਾਇਰੈਕਟਰ ਸੁਜਿਤ ਸਰਕਾਰ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਹੈ । ਦਰਸ਼ਕਾਂ ਦੀਆਂ ਉਮੀਦਾਂ ਸੁਜਿਤ ਤੋਂ ਵਿੱਕੀ ਡੋਨਰ ਤੇ ਮਦਰਾਸ ਕੈਫ਼ੇ ਤੋਂ ਬਾਅਦ ਹੋਰ ਜਿ਼ਆਦਾ ਵਧ ਗਈਆਂ ਸਨ । ਇਸ ਫਿਲਮ ਵਿਚ ਬੰਗਾਲੀ ਪਰਿਵਾਰ ਦਾ ਰਹਿਣ ਸਹਿਣ ਬਹੁਤ ਨਜ਼ਦੀਕ ਤੋਂ ਦੇਖਣ ਨੂੰ ਮਿਲਦਾ ਹੈ । ਗੀਤ ਬੈਕਗਰਾਊਂਡ ਵਿਚ ਚੱਲਦੇ ਹਨ । ਗੱਲਾਂ-ਬਾਤਾਂ ਵਿਚ ਅੰਗ੍ਰੇਜ਼ੀ ਦੀ ਬਹੁਤ ਖਿਚੜੀ ਕੀਤੀ ਗਈ ਹੈ ਤੇ ਕਹਾਣੀ ਵੀ ਹੌਲੀ ਚੱਲਦੀ ਹੈ ਪਰ ਕੁੱਲ ਮਿਲਾ ਕੇ ਫਿਲਮ ਦੇਖਣ ਯੋਗ ਹੈ ।

ਸਵਾ ਛੱਬੀ ਘੰਟੇ
ਸਿਆਣੇ ਸੱਚ ਹੀ ਕਹਿੰਦੇ ਹਨ ਕਿ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਨਾਲ ਵਾਹ ਵੀ ਪੈ ਗਿਆ ਤੇ ਇਸ ਰਾਹ ‘ਤੇ ਵੀ ਤੁਰਨਾ ਪਿਆ । ਸਰੀਰਕ ਦੁੱਖ ਤਾਂ ਆਉਣੇ ਜਾਣੇ ਹਨ ਤੇ ਇਨ੍ਹਾਂ ਉਪਰ ਕਿਸੇ ਦਾ ਵੱਸ ਵੀ ਨਹੀਂ, ਪਰ ਭਾਰਤੀ ਤੇ ਆਸਟ੍ਰੇਲੀਅਨ ਮੈਡੀਕਲ ਸੇਵਾਵਾਂ ‘ਚ ਬਹੁਤ ਵੱਡਾ ਫਰਕ ਨਜ਼ਰ ਆਇਆ । ਜਿਸ ਸਮੱਸਿਆ ਕਰਕੇ ਸਵਾ ਛੱਬੀ  ਘੰਟੇ ਹਸਪਤਾਲ ‘ਚ ਗੁਜ਼ਾਰੇ, ਉਸੇ ਸਮੱਸਿਆ ਕਾਰਨ ਕਰੀਬ ਪੰਜ ਸਾਲ ਪਹਿਲਾਂ ਲੁਧਿਆਣੇ ਦੇ ਡੀ. ਐਮ. ਸੀ. ‘ਚ ਵੀ ਕਰੀਬ ਪੰਜਾਹ ਘੰਟੇ ਗੁਜ਼ਾਰ ਚੁੱਕਾ ਹਾਂ । ਆਸਟ੍ਰੇਲੀਆ ‘ਚ ਮੈਡੀਕਲ ਸੇਵਾਵਾਂ ਦੀ ਜੋ ਸਭ ਤੋਂ ਵੱਡੀ ਕਮੀ ਨਜ਼ਰੀਂ ਆਈ, ਉਹ ਇਹ ਸੀ ਕਿ ਛੇਤੀ ਕੀਤੇ ਡਾਕਟਰ ਦੁਆਰਾ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਖਾਸ ਤੌਰ ‘ਤੇ ਜਦੋਂ ਕਿਸੇ ਸਪੈਸ਼ਲਿਸਟ ਨੂੰ ਮਿਲਣਾ ਹੋਵੇ । ਹਾਂ ! ਜੇਕਰ ਤਕਲੀਫ਼ ਇਤਨੀ ਹੈ ਕਿ ਐਂਬੂਲੈਂਸ ਦੁਆਰਾ ਹਸਪਤਾਲ ਜਾਣਾ ਪਵੇ ਤਾਂ ਕਿਆ ਬਾਤਾਂ ਬਈ ਵਾਲੀ ਗੱਲ ਹੁੰਦੀ ਹੈ ਤੇ ਘਰ ਬੈਠਿਆਂ ਬਹੁਤ ਹੀ ਉਮਦਾ ਸੇਵਾਵਾਂ ਬਹੁਤ ਜਲਦੀ ਮਿਲਦੀਆਂ ਹਨ । ਉਂਝ ਡਾਕਟਰ ਕੋਈ ਵੀ ਹੋਵੇ, ਜਨਰਲ ਪ੍ਰੈਕਟੀਸ਼ੀਨਰ ਜਾਂ ਸਪੈਸ਼ਲਿਸਟ, ਉਸਨੂੰ ਮਿਲਣ ਲਈ ਪਹਿਲਾਂ ਸਮਾਂ ਲੈਣਾ ਪੈਂਦਾ ਹੈ ।

ਸਾਡੇ ਵਤਨਾਂ ਵਾਲੇ ਪਾਸਿਓਂ ਜਦੋਂ ਕੋਈ ਵੀ ਪ੍ਰਦੇਸੀਂ ਆਉਂਦਾ ਹੈ ਤਾਂ ਉਸਨੂੰ ਬੀਚ ‘ਤੇ ਭਾਵ ਸਮੁੰਦਰ ਦੇ ਕਿਨਾਰੇ ਜਾਣ ਦੀ ਬੜੀ ਤਾਂਘ ਹੁੰਦੀ ਹੈ । ਹੋਵੇ ਵੀ ਕਿਉਂ ਨਾ, ਵਤਨੀਂ ਤਾਂ ਬੀਚ ਦੱਖਣ ਵਾਲੇ ਪਾਸੇ ਹੀ ਹੈ ਤੇ ਜੀਹਨੇ ਕਦੇ ਬਠਿੰਡਾ ਨਹੀਂ ਟੱਪਿਆ ਹੁੰਦਾ, ਆਸਟ੍ਰੇਲੀਆ ਵਰਗੇ ਮੁਲਕ ‘ਚ ਆ ਪੁੱਜੇ ਤਾਂ ਸੁਭਾਵਿਕ ਹੀ ਬੀਚ ਆਪਣੇ ਵੱਲ ਨੂੰ ਖਿੱਚਦਾ ਹੈ । ਬੀਚ, ਜੋ ਸਿਰਫ਼ ਫਿਲਮਾਂ ‘ਚ ਹੀ ਦੇਖਿਆ ਹੁੰਦਾ ਹੈ । ਬੀਚ, ਜੋ ਕਦੇ ਸੁਪਨੇ ‘ਚ ਵੀ ਨਹੀਂ ਆਇਆ ਹੁੰਦਾ । ਬੀਚ, ਜਿਸਦਾ ਧਿਆਨ ਆਉਂਦਿਆਂ ਹੀ ਰੌਣਕਾਂ ਸ਼ੌਣਕਾਂ ਦੇ ਨਾਲ਼ ਨਾਲ਼ ਫੀਮੇਲ ਆਵਾਜ਼ ‘ਚ ਲਾ ਲਾ ਲਾਲਾ ਤੇ ਮੁੜਕੇ ਆਹਾ ਵਰਗਾ ਮਧੁਰ ਸੰਗੀਤ ਵੀ ਜਿ਼ਹਨ ‘ਚ ਸਹਿਜੇ ਹੀ ਆ, ਮਨ ਨੂੰ ਆਨੰਦਿਤ ਕਰ ਦਿੰਦਾ ਹੈ । ਅਜਿਹੇ ਹਾਲਤਾਂ ‘ਚ ਜੇਕਰ ਕੋਈ ਹਮਵਤਨੀਂ ਜਾਂ ਹਮਾਤੜ ਬੀਚ ‘ਤੇ ਖਿੱਚੀਆਂ ਫੋਟੋਆਂ ਨੂੰ ਫੇਸਬੁੱਕ ‘ਤੇ ਖਰੀਆਂ ਕਰਦਾ ਹੈ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ । ਇਹ ਗੱਲ ਵੱਖਰੀ ਹੈ ਕਿ ਪਹਿਲਾਂ ਪਹਿਲ ਜਦੋਂ ਵੀ ਕੋਈ ਹਮਾਤੜ ਬੀਚ ‘ਤੇ ਜਾਂਦਾ ਹੈ ਤਾਂ ਚੰਗੀ ਜੀਨ ਸ਼ੀਨ, ਅੱਧੀਆਂ ਬਾਂਹਾਂ ਵਾਲੀ ਡੱਬੀਆਂ ਵਾਲੀ ਸ਼ਰਟ ਨਾਲ਼ ਪਾਈ ਹੁੰਦੀ ਹੈ ਤੇ ਸ਼ਰਟ, ਪੈਂਟ ‘ਚ ਤੁੰਨ ਕੇ ਉਤੋਂ ਬੈਲਟ ਲੱਗੀ ਹੁੰਦੀ ਹੈ ਤੇ ਪੈਰਾਂ ‘ਚ, ਜੀ ਪੈਰਾਂ ‘ਚ ਓਰੀਜਨਲ ਲੈਦਰ ਦੇ ਬੂਟ ਵੀ ਸਣੇ ਜੁਰਾਬਾਂ ਪਾਏ ਹੁੰਦੇ ਹਨ । ਬੀਚ ‘ਤੇ ਪੁੱਜਣ ਦੇ ਅੱਧੇ ਕੁ ਘੰਟੇ ਦੇ ਬਾਅਦ ਚਿੱਤ ਕਰਦਾ ਹੈ ਕਿ ਰੇਤ ‘ਤੇ ਚਹਿਲ ਕਦਮੀ ਕੀਤੀ ਜਾਵੇ । ਮੁੜ ਬੀਚ ‘ਤੇ ਬੂਟ ਹੱਥਾਂ ‘ਚ ਲਮਕਾ, ਥੱਲੋਂ ਪਹੁੰਚੇ ਮੋੜ ਕੇ ਜੀਨਾਂ ਸ਼ੀਨਾਂ ‘ਚ ਕੱਸੇ ਅਸੀਂ ਹੀ ਨਜ਼ਰੀਂ ਪੈਂਦੇ ਹਾਂ ਤੇ ਲੋਕਲ ਜਨਤਾ ਭਾਵ ਗੋਰੇ ਗੋਰੀਆਂ ‘ਦੇ ਤਨ ਦੇ ਕੱਪੜੇ ਤਾਂ ਕੱਕੇ ਨੂੰ ਅੱਧਕ, ਪੱਪਾ ਤੱਕ ਹੀ ਸੀਮਤ ਹੁੰਦੇ ਹਨ, ਰਾੜੇ ਨੂੰ ਲਾਮ ਲਾਉਣ ਦੀ ਲੋੜ ਤਾਂ ਪੈਂਦੀ ਹੀ ਨਹੀਂ ।

ਐਡੀਲੇਡ ਰਹਿੰਦਿਆਂ ਜਦੋਂ ਤੱਕ ਸਮੁੰਦਰ ਵਾਲੇ ਪਾਣੀ ‘ਚ ਚੁੱਭੀਆਂ ਲਾਉਣ ਦਾ ਹੌਸਲਾ ਤੇ ਸੰਗ ਖੁੱਲੀ ਤਾਂ ਕਰੀਬ ਦੋ ਵਰ੍ਹੇ ਪਹਿਲਾਂ ਗਰਮੀਆਂ ਦੀ ਛੁੱਟੀ ਵਾਲੇ ਦਿਨ ਦੀ ਇੱਕ ਖੂਬਸੂਰਤ ਦੁਪਹਿਰ ਨੂੰ ਸੋਚਿਆ ਕਿ ਬੀਚ ‘ਤੇ ਜਾਇਆ ਜਾਏ । ਬੀਚ ‘ਤੇ ਚੰਗੀਆਂ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਸਨ । ਕਿਸੇ ਪਾਸੇ ਬੀਬੀਆਂ ਟੋਲੀਆਂ ਬਣਾ ਕੇ ਪਾਣੀ ‘ਚ ਚੋਹਲ ਮੋਹਲ ਕਰ ਰਹੀਆਂ ਸਨ, ਕੁਝ ਰੇਤੇ ਤੇ ਲੇਟੀਆਂ ਸਨ-ਬਾਥ ਲੈ ਰਹੀਆਂ ਸਨ । ਕਿਸੇ ਪਾਸੇ ਨਿਆਣੇ ਰੇਤ ਦੇ ਘਰ ਬਣਾ ਕੇ ਖੇਡ ਰਹੇ ਸਨ ਤੇ ਕਿਧਰੇ ਫਰੈਂਡੀਆਂ ਤੇ ਫਰੈਂਡੇ ਛੁੱਟੀ ਵਾਲੇ ਦਿਨ ਦਾ ਲਾਹਾ ਲੈ ਰਹੇ ਸਨ । ਦੂਰ ਨੇੜੇ ਬੋਟਾਂ ਸ਼ੋਟਾਂ ਵੀ ਗੇੜੀਆਂ ਦੇ ਰਹੀਆਂ ਸਨ । ਇੱਕ ਬੀਬੀ ਆਪਣੇ ਕੁੱਤੇ ਨਾਲ਼ ਰੇਤ ‘ਤੇ ਭੱਜਣ ਭਜਾਈ ਖੇਡ ਰਹੀ ਸੀ, ਰੇਤੇ ‘ਚ ਭੱਜਣ ਭਜਾਈ ਦੀ ਇਸ ਖੇਡ ‘ਚ ਉਹਨੂੰ ਕੋਈ ਡਰ ਨਹੀਂ ਸੀ ਕਿ ਪੈਰ ‘ਚ ਪਹੁੰਚਾ ਅੜ ਜਾਏਗਾ । ਅਜਿਹੇ ਖੁਸ਼ਗਵਾਰ ਮਾਹੌਲ ‘ਚ ਬਥੇਰੇ ਕਾਂ ਵੀ ਹੰਸਾਂ ਦੀ ਚਾਲ ਚੱਲਣ ਦਾ ਯਤਨ ਕਰ ਰਹੇ ਸਨ । ਆਪਾਂ ਵੀ ਜਦ ਸਾਹ ਅੰਦਰ ਖਿੱਚ ਕੇ ਛਾਤੀ ਬਾਹਰ ਕੱਢਣ ਤੇ ਗੋਗੜ ਅੰਦਰ ਖਿੱਚਣ ਦਾ ਨਾਕਾਮ ਜਿਹਾ ਯਤਨ ਕਰਦਿਆਂ ਅੱਧ ਪਚੱਧ ਜਿਹੀ ਤੈਰਾਕੀ ਕੀਤੀ ਤਾਂ ਕੰਨ ‘ਚ ਪਾਣੀ ਪੈ ਗਿਆ । ਮੁੜ ਸਿਲਸਿਲਾ ਸ਼ੁਰੂ ਹੋਇਆ ਡਾਕਟਰਾਂ ਦੇ ਗੇੜੀਆਂ ਲਾਉਣ ਦਾ । ਐਡੀਲੇਡ ‘ਚ ਈ. ਐਨ. ਟੀ. ਸਪੈਸ਼ਲਿਸਟ ਕੋਲ ਜਾਣ ਬਾਰੇ ਡਾਕਟਰ ਨੇ ਆਪ ਹੀ ਕੁਝ ਮੁਲਾਕਾਤਾਂ ਤੋਂ ਬਾਅਦ ਕਹਿ ਦਿੱਤਾ । ਆਸਟ੍ਰੇਲੀਆ ‘ਚ ਸਪੈਸ਼ਲਿਸਟ ਕੋਲੋਂ ਟਾਈਮ ਲੈਣ ਦਾ ਭਾਵ ਘੱਟੋ ਘੱਟ ਦੋ ਤਿੰਨ ਮਹੀਨੇ ਦਾ ਇੰਤਜ਼ਾਰ ਹੁੰਦਾ ਹੈ । ਜੀ.ਪੀ. ਡਾਕਟਰ ਦੀ ਰੈਫਰੈਂਸ ਲੈਟਰ ਭਾਵ ਸਿਫ਼ਾਰਸ਼ੀ ਚਿੱਠੀ ਤੋਂ ਬਿਨਾਂ ਸਪੈਸ਼ਲਿਸਟ ਨੂੰ ਮਿਲ ਵੀ ਨਹੀਂ ਸਕਦੇ । ਉਸ ਡਾਕਟਰ ਨੂੰ ਮਿਲਣ ਦੀ ਟਾਲ ਮਾਰ ਦਿੱਤੀ, ਕਿਉਂ ਜੋ ਜਿੰਨੀ ਫੀਸ ਉਸਨੇ ਅੱਧੇ ਘੰਟੇ ‘ਚ ਲੈਣੀ ਸੀ, ਉਤਨੇ ਪੈਸੇ ਤਾਂ ਮੈਂ ਦੋ ਦਿਨਾਂ ‘ਚ ਕਮਾਉਂਦਾ ਸੀ, ਪਰ ਇਹ ਮੇਰੀ ਬਹੁਤ ਵੱਡੀ ਭੁੱਲ ਸੀ, ਜੋ ਕਿ ਹੁਣ ਮਹਿਸੂਸ ਕਰਦਾ ਹਾਂ । ਕੁਝ ਮਹੀਨਿਆਂ ਬਾਅਦ ਮੁੜ ਲਾਈਨ ‘ਤੇ ਆਉਣਾ ਪਿਆ ਤੇ ਐਡੀਲੇਡ ‘ਚ ਹੋਰ ਸਪੈਸ਼ਲਿਸਟ ਨੂੰ ਮਿਲਿਆ, ਉਸਨੇ ਆਪਣਾ ਜੋ ਵੀ ਜੁਗਾੜਮੈਂਟ ਫਿੱਟ ਕਰਨਾ ਸੀ, ਕੀਤਾ ਤੇ ਕਿਹਾ ਕਿ ਹੁਣ ਤਾਂ ਬਈ ਤੈਨੂੰ ਆੜ੍ਹਤ ਪਾਉਣੀ ਪੈਣੀ ਹੈ ਤੇ ਹਾੜ੍ਹੀ ਸਾਉਣੀ ਭਾਵ ਹਰ ਛੇ ਮਹੀਨਿਆਂ ਤੋਂ ਕੰਨ ਦਾ ਚੈਕਅਪ ਕਰਵਾਉਣਾ ਪੈਣਾ ਹੈ, ਸ਼ਾਇਦ ਇਸ ਲਈ ਕਿ ਇਤਨੇ ਮਹੀਨਿਆਂ ‘ਚ ਇੰਨਫੈਕਸ਼ਨ ਬਹੁਤ ਵਧ ਗਈ ਸੀ । ਡਾਕਟਰ ਭਾਰਤੀ ਸੀ ਤੇ ਆਪਾਂ ਵੀ, ਸੋ ਜਿਵੇਂ ਸਿਆਣੇ ਕਹਿੰਦੇ ਨੇ ਕਿ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕੀਹਨੂੰ ਚੜ੍ਹੇ, ਮੇਰੇ ਦਿਮਾਗ ‘ਚ ਪੁੱਠੀ ਗੱਲ ਜਚ ਗਈ ਕਿ ਜਿਵੇਂ ਭਾਰਤ ‘ਚ ਡਾਕਟਰ ਟੈਸਟਾਂ ‘ਚ, ਦਵਾਈਆਂ ‘ਚ, ਜਿੱਥੇ ਸੂਤ ਲੱਗੇ ਕਮਿਸ਼ਨ ਜਾਂ ਕਮਾਈ ਦਾ ਜੁਗਾੜ ਲਾਉਂਦੇ ਹਨ, ਇਹ ਵੀ ਕਿਤੇ ਬਿਨਾਂ ਗੱਲੋਂ ਪੱਕਾ ਹੀ ਆੜ੍ਹਤ ‘ਤੇ ਨਾ ਲਾ ਰਿਹਾ ਹੋਵੇ । ਬੱਸ ਗ਼ਲਤੀ ਤੇ ਗ਼ਲਤੀ, ਜੋ ਦੇਸ਼ ਤੇ ਪ੍ਰਦੇਸ ਦੇ ਫਰਕ ਨੂੰ ਫਰਕ ਨਾ ਸਮਝਿਆ । ਛੇ ਮਹੀਨਿਆਂ ਵਾਲੀ ਗੱਲ ਨੂੰ ਅੱਖੋਂ ਪਰੋਖਾ ਕਰ ਦਿੱਤਾ ਤੇ ਹੁਣ ਮਾਰਚ ‘ਚ ਫੇਰ ਲੋੜ ਪਈ ਕਿ ਡਾਕਟਰੀ ਸ਼ਰਣ ‘ਚ ਜਾਇਆ ਜਾਏ । ਕੰਨਾਂ ਵਾਲੇ ਸਪੈਸ਼ਲਿਸਟ ਨੇ ਪਹਿਲੀ ਮੁਲਾਕਾਤ ਲਈ ਸਿੱਧੀ ਤਿੰਨਾਂ ਮਹੀਨਿਆਂ ਦੀ ਤਾਰੀਖ ਪਾ ਦਿੱਤੀ ਤੇ ਮੁੜ ਇੱਕ ਟੈਸਟ ਕਰਵਾਉਣ ਤੋਂ ਬਾਅਦ ਮਹੀਨੇ ਦੀ ਫੇਰ । ਅਗਲੀ ਮੁਲਾਕਾਤ ‘ਤੇ ਉਸਨੇ ਬਿਨਾਂ ਕਿਸੇ ਵਲ-ਫੇਰ ਤੋਂ ਸਿੱਧਾ ਹੀ ਦੱਸ ਦਿੱਤਾ ਕਿ ਈਅਰ ਡਰੱਮ ‘ਚ ਮੋਰੀ ਹੋ ਗਈ ਹੈ, ਜੋ ਕਿ ਸ਼ਾਇਦ ਇਨਫੈਕਸ਼ਨ ਕਾਰਨ ਹੋ ਗਈ ਸੀ । ਹੁਣ ਉਸਨੂੰ ਪੱਕਾ ਪੈਂਚਰ ਲਾਉਣ ਲਈ ਆਪ੍ਰੇਸ਼ਨ ਕਰਨਾ ਜ਼ਰੂਰੀ ਸੀ । ਡਾਕਟਰ ਨੇ ਆਪ੍ਰੇਸ਼ਨ ਨਾਲ਼ ਜਾਣ ਪਹਿਚਾਣ ਵਾਲੇ ਕਾਗਜ਼ ਵੀ ਦਿੱਤੇ, ਜਿੰਨ੍ਹਾਂ ਤੋਂ ਪਤਾ ਲੱਗ ਗਿਆ ਕਿ ਆਪ੍ਰੇਸ਼ਨ ‘ਚ ਕੀ ਕੀਤਾ ਜਾਵੇਗਾ । ਜਾਣਕਾਰੀ ਦੀ ਰਹਿੰਦੀ ਖੂੰਹਦੀ ਕਸਰ ਗੂਗਲ ਬਾਬੇ ਨੇ ਪੂਰੀ ਕਰ ਦਿੱਤੀ ਤੇ ਯੂ ਟਿਊਬ ‘ਤੇ ਇਹ ਵੀ ਪਤਾ ਕਰ ਲਿਆ / ਦੇਖ ਲਿਆ ਕਿ ਆਪ੍ਰੇਸ਼ਨ ਕਿੱਦਾਂ ਕਰਨਗੇ । ਬੱਸ ਮੁੜ ਕੀ ਸੀ, ਬਿੰਦੇ ਝੱਟੇ ਕਾਲਜਾ ਮੂੰਹ ਨੂੰ ਆਉਣ ਲੱਗ ਪਿਆ ।

ਸਿਆਣੇ ਇੱਕ ਹੋਰ ਗੱਲ ਕਹਿੰਦੇ ਹੁੰਦੇ ਨੇ ਕਿ ਬੀਮਾ ਤੇ ਅਨੀਮਾ ਪਹਿਲਾਂ ਤਾਂ ਕਾਫ਼ੀ ਤਕਲੀਫ਼ ਦਿੰਦੇ ਹਨ ਪਰ ਇਨ੍ਹਾਂ ਦਾ ਅੰਜਾਮ ਬੁਰਾ ਨਹੀਂ ਹੁੰਦਾ । ਆਸਟ੍ਰੇਲੀਆ ‘ਚ ਤਾਂ ਵੀਜ਼ਾ ਨਿਯਮਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਤਾਂ ਹੈਲਥ ਇੰਸ਼ੋਰੈਂਸ ਉਂਝ ਹੀ ਜ਼ਰੂਰੀ ਹੈ ਪਰ ਨਿਆਣਿਆਂ ਵਾਲਾ ਘਰ ਹੋਣ ਕਰਕੇ ਕੁਝ ਜਿ਼ਆਦਾ ਸਹੂਲਤਾਂ ਵਾਲੀ ਬੀਮਾ ਪਾਲਿਸੀ ਲਈ ਹੋਈ ਸੀ, ਹਾਲਾਂਕਿ ਹਰ ਮਹੀਨੇ ਚਾਰ ਸੌ ਡਾਲਰ ਭਾਵ ਕਰੀਬ ਬਾਈ ਹਜ਼ਾਰ ਰੁਪਈਏ ਬੀਮੇ ਦੇ ਦੇਣੇ ਚੁੱਭਦੇ ਬੜੇ ਸਨ । ਪਰ ਜਦੋਂ ਡਾਕਟਰ ਨੇ ਤਕਰੀਬਨ ਪੰਜ ਹਜ਼ਾਰ ਡਾਲਰ ਦੇ ਖਰਚੇ ਗਿਣਾਏ ਤਾਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਅਦਾ ਕੀਤਾ ਕਿ ਸਮੇਂ ਸਿਰ ਚੰਗਾ ਬੀਮਾ ਕਰਵਾਇਆ ਹੋਇਆ ਸੀ । ਜਿਸ ਹਸਪਤਾਲ ‘ਚ ਦਾਖਲ ਹੋਣਾ ਸੀ, ਉਨ੍ਹਾਂ ਨੇ ਬੀਮਾ ਕੰਪਨੀ ਨਾਲ਼ ਸਿੱਧੀ ਹੀ ਇੰਡੀ-ਸਿ਼ੰਡੀ ਫਿੱਟ ਕਰ ਲਈ ਪਰ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਦੇ ਖਰਚੇ ਇੱਕ ਵਾਰੀ ਪੱਲਿਓਂ ਦੇਣੇ ਸਨ, ਪਰ ਉਸਦਾ ਕੁਝ ਹਿੱਸਾ ਮੁੜਨ ਦੀ ਗੱਲ ਬੀਮਾ ਕੰਪਨੀ ਨੇ ਕਹੀ । ਇੱਥੇ ਮੈਂ ਪ੍ਰਦੇਸੀਂ ਵੱਸਦੇ ਆਪਣੇ ਪਾਠਕਾਂ ਨੂੰ ਹੈਲਥ ਇੰਸ਼ੋਰੈਂਸ ਨੂੰ ਸਹੀ ਢੰਗ ਨਾਲ਼ ਚਲਾਉਣ ਬਾਰੇ ਸਲਾਹ ਦਿਆਂਗਾ, ਚਾਹੇ ਉਨ੍ਹਾਂ ਦੇ ਮਾਪੇ ਵੀ ਘੁੰਮਣ ਲਈ ਕਿਉਂ ਨਾ ਆਏ ਹੋਣ, ਉਨ੍ਹਾਂ ਦਾ ਵੀ ਪੂਰਾ ਬੀਮਾ ਕਰਵਾ ਲੈਣਾ ਚਾਹੀਦਾ ਹੈ । ਜਿੱਥੋਂ ਤੱਕ ਭਾਰਤ ‘ਚ ਹੋਏ ਆਪ੍ਰੇਸ਼ਨ ਦੀ ਗੱਲ ਹੈ, ਰਿਲਾਇੰਸ ਕੰਪਨੀ ਦਾ ਬੀਮਾ ਉਦੋਂ ਵੀ ਕਰਵਾਇਆ ਹੋਇਆ ਸੀ, ਪਰ ਜਦੋਂ ਕਲੇਮ ਦੀ ਗੱਲ ਆਈ ਤਾਂ ਅਗਲਿਆਂ ਨੇੜੇ ਨਾ ਢੁੱਕਣ ਦਿੱਤਾ ਤੇ ਬੀਮਾ ਕਰਨ ਵਾਲਾ ਏਜੰਟ ? ਛੱਡੋ ਜੀ ! ਲਿਹਾਜ਼ੀ ਸੀ ਪਰ ਉਨ੍ਹਾਂ ਦਾ ਤਾਂ ਮਤਲਬ ਹੀ ਬੀਮਾ ਕਰਨ ਤੱਕ ਹੁੰਦਾ ਹੈ ।

ਪ੍ਰਦੇਸਾਂ ‘ਚ ਪੱਕੇ ਵਸਨੀਕਾਂ ਲਈ ਸਿਹਤ ਸੇਵਾਵਾਂ ਮੁਫ਼ਤ ਵਾਂਗ ਹੁੰਦੀਆਂ ਹਨ, ਪਰ ਆਪ੍ਰੇਸ਼ਨ ਆਦਿ ਦੀ ਇੰਤਜ਼ਾਰ ਦੀ ਲਾਈਨ ਕਾਫ਼ੀ ਲੰਬੀ ਹੁੰਦੀ ਹੈ । ਜੇਕਰ ਤੁਸੀਂ ਨਕਦ ਭੁਗਤਾਨ ਕਰਨਾ ਹੋਵੇ ਜਾਂ ਆਪਣਾ ਨਿੱਜੀ ਬੀਮਾ ਕਰਵਾਇਆ ਹੋਵੇ ਤਾਂ ਪਹਿਲਾਂ ਨੰਬਰ ਲੱਗ ਸਕਦਾ ਹੈ, ਨਹੀਂ ਤਾਂ ਵਰ੍ਹਿਆਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ । ਕਿਉਂ ਜੋ ਮੈਂ ਨਕਦ ਪੈਸੇ ਦੇਣੇ ਸਨ, ਸੋ ਦੋ ਹਫ਼ਤਿਆਂ ਦੇ ਬਾਅਦ ਦੀ ਆਪ੍ਰੇਸ਼ਨ ਦੀ ਤਾਰੀਖ ਮਿਲ ਗਈ । ਇਨ੍ਹਾਂ ਦੋ ਹਫ਼ਤਿਆਂ ‘ਚ ਬਹੁਤ ਵਿਚਾਰਾਂ ਹੋਈਆਂ ਕਿ ਆਪ੍ਰੇਸ਼ਨ ਤੋਂ ਬਿਨਾਂ ਤਾਂ ਹੁਣ ਸਰਨਾ ਹੈ ਹੀ ਨਹੀਂ, ਪੈਸੇ ਤਾਂ ਖਰਚਣੇ ਪੈਣੇ ਹੀ ਹਨ, ਸੋ ਲੱਗਦੇ ਹੱਥ ਜੇ ਕੋਈ ਹੋਰ ਲਾਹਾ ਲੈ ਲਿਆ ਜਾਵੇ ਤਾਂ ਚੰਗਾ ਰਹੇਗਾ । ਬਥੇਰੀਆਂ ਸੋਚਾਂ ਜਿ਼ਹਨ ‘ਚ ਆਈਆਂ ਕਿ ਗਰਮੀਆਂ ‘ਚ ਵੀ ਧੁੱਪੇ ਕੰਮ ਕਾਰ ਕਰਨਾ ਪੈਂਦਾ ਹੈ, ਜੇ ਹੋਵੇ ਨਾ ਤਾਂ ਵੱਡਾ ਸਾਰਾ ਨਵਾਂ ਕੰਨ ਲਗਵਾ ਲਿਆ ਜਾਵੇ, ਜਦੋਂ ਵੀ ਗਰਮੀ ਜਿ਼ਆਦਾ ਹੋਈ ਨਾਲ਼ ਦੇ ਸਾਰੇ ਕੰਮ ਕਰਨ ਵਾਲੇ ਛਾਵੇਂ ਬਹਿ ਜਾਇਆ ਕਰਨਗੇ ਜਾਂ ਹੋਰ ਨਹੀਂ ਤਾਂ ਵੇਲੇ ਕਵੇਲੇ ਹਵਾ ਦੀ ਝੱਲ ਹੀ ਮਾਰ ਲਿਆ ਕਰਾਂਗੇ । ਜਾਂ ਫੇਰ ਜਿੱਪ ਲਵਾ ਲੈਂਦੇ ਹਾਂ, ਦਿਮਾਗ ਦਾ ਤੇਲ ਪਾਣੀ ਚੈੱਕ ਕਰਨਾ ਆਸਾਨ ਰਹੇਗਾ ।

ਖ਼ੈਰ ਜੀ ! ਬਰਿੰਗਾ ਪ੍ਰਾਈਵੇਟ ਹਸਪਤਾਲ, ਕੌਫ਼ਸ ਹਾਰਬਰ ‘ਚ ਫਾਰਮ ਭਰ ਕੇ ਜਮ੍ਹਾਂ ਕਰਵਾ ਦਿੱਤਾ ਤੇ ਨੀਯਤ ਦਿਨ ਸਹੀ ਸੱਤ ਵਜੇ ਹਸਪਤਾਲ ਦੀ ਰਿਸੈਪਸ਼ਨ ‘ਤੇ ਜਾ ਖੜ੍ਹੇ ਹੋਏ । ਜਾਂਦਿਆਂ ਨੂੰ ਫਾਈਲ ਤਿਆਰ ਸੀ ਤੇ ਕੇਵਲ ਦੋ ਤਿੰਨ ਦਸਤਖਤ ਹੀ ਕਰਨੇ ਬਾਕੀ ਸਨ, ਜਿਸਦਾ ਮਤਲਬ ਸ਼ਾਇਦ ਇਹੀ ਸੀ ਕਿ ਸਵਾਰੀ ਸਮਾਨ ਦੀ ਆਪ ਜਿੰਮੇਵਾਰ ਹੈ, ਨਾਲ਼ ਦੀ ਨਾਲ਼ ਹੀ ਉਨ੍ਹਾਂ ਨੇ ਭੋਜਨ ਦੀ ਚੋਣ ਬਾਰੇ ਵੀ ਮੀਨੂੰ ਫੜਾ ਦਿੱਤਾ ਕਿ ਦੁਪਹਿਰ, ਰਾਤ ਦੇ ਭੋਜਨ ਤੇ ਅਗਲੇ ਦਿਨ ਦੇ ਨਾਸ਼ਤੇ ‘ਚ ਕੀ ਖਾਣਾ ਪਸੰਦ ਹੈ ? ਪਿਛਲੀ ਰਾਤ ਤੋਂ ਡਾਕਟਰੀ ਹਦਾਇਤਾਂ ਅਨੁਸਾਰ ਵਰਤ ਚੱਲ ਰਿਹਾ ਸੀ ਤੇ ਦੁਪਹਿਰ ਦਾ ਭੋਜਨ ਵੀ ਗੋਲ ਹੋਣਾ ਸੀ । ਆਪ੍ਰੇਸ਼ਨ ਦਾ ਸਮਾਂ ਸਾਢੇ ਦਸ ਵਜੇ ਦਾ ਸਮਾਂ ਮਿਥਿਆ ਗਿਆ ।

ਵੇਟਿੰਗ ਰੂਮ ‘ਚ ਕਿਤਾਬਾਂ ਆਦਿ ਪਈਆਂ ਸਨ । ਕੁਝ ਭਰਤੀ ਹੋਏ ਮਰੀਜ਼ ਉਥੇ ਆ ਕੇ ਕਿਤਾਬਾਂ ਪੜ੍ਹ ਰਹੇ ਸਨ ਤੇ ਇੱਕ ਦੋ ਬੀਬੀਆਂ ਵਰਡ ਮੇਕਿੰਗ ਜਾਂ ਸੁਡੂਕੋ ਗੇਮ ਖੇਡ ਰਹੀਆਂ ਸਨ । ਕਿਸੇ ਪਾਸਿਓਂ ਕੋਈ ਹਾਏ ਹੂਏ ਜਾਂ ਚੂੰ ਮਾਂ ਦੀਆਂ ਆਵਾਜ਼ਾਂ ਨਹੀਂ ਸਨ ਆ ਰਹੀਆਂ । ਆਪ੍ਰੇਸ਼ਨ ‘ਚ ਕਰੀਬ ਦੋ ਘੰਟੇ ਦਾ ਸਮਾਂ ਅਜੇ ਬਾਕੀ ਸੀ ਤੇ ਮੈਂ ਛੁੱਟੀ ਲੈ ਕੇ ਕਾਰ ਪਾਰਕਿੰਗ ‘ਚ ਆ ਕਾਰ ‘ਚ ਬਹਿ ਕੇ ਹਰਮਨ ਰੇਡੀਓ ‘ਤੇ ਪ੍ਰੋਗਰਾਮ ਲਹਿਰਾਂ ਦਾ ਲੁਤਫ਼ ਲੈਣ ਲੱਗਾ ਜੋ ਕਿ ਅਮਨਦੀਪ ਸਿੱਧੂ ਪ੍ਰਸਾਰਿਤ ਕਰ ਰਿਹਾ ਸੀ, ਕੱਲ ਤੱਕ ਇਹ ਪ੍ਰੋਗਰਾਮ ਮੈਂ ਚਲਾਉਂਦਾ ਸੀ ਤੇ ਸਰੋਤੇ ਮੇਰੇ ਆਪ੍ਰੇਸ਼ਨ ਬਾਰੇ ਜਾਣ ਕੇ ਆਪਣੀਆਂ ਸ਼ੁਭਕਾਮਨਾਵਾਂ ਭੇਜ ਰਹੇ ਸਨ । ਫੋਨ ਵੀ ਖੜਕਣਾ ਸ਼ੁਰੂ ਹੋ ਗਿਆ । ਨੀਯਤ ਸਮੇਂ ‘ਤੇ ਬੁਲਾਵਾ ਆ ਗਿਆ, ਸਭ ਤੋਂ ਪਹਿਲਾਂ ਉਨ੍ਹਾਂ ਨੇ ਕੱਪੜੇ ਬਦਲਣ ਲਈ ਕਿਹਾ ਤੇ ਪਿਛਲੇ ਪਾਸੇ ਤਣੀਆਂ ਵਾਲਾ ਚਿੱਟੇ ਰੰਗ ਦਾ ਚੋਲਾ ਪਹਿਨਣ ਲਈ ਫੜਾ ਦਿੱਤਾ । ਨਾਲ਼ ਹੀ ਲਾਕਰ ਵੀ ਅਲਾਟ ਕਰ ਦਿੱਤਾ ਕਿ ਆਪਣਾ ਸਮਾਨ ਰੱਖ ਦਿਆਂ । ਇੱਥੇ ਇੱਕ ਗੱਲ ਜਿ਼ਕਰਯੋਗ ਹੈ ਕਿ ਇਨ੍ਹਾਂ ਹਸਪਤਾਲਾਂ ‘ਚ ਤੁਹਾਨੂੰ ਕਿਸੇ ਪਰਿਵਾਰਿਕ ਮੈਂਬਰ ਦੀ ਮੱਦਦ ਦੀ ਲੋੜ ਨਹੀਂ ਪੈਂਦੀ, ਕਿਉਂਜੋ ਸਟਾਫ਼ ਸਾਰੀ ਲੋੜੀਂਦੀ ਮੱਦਦ ਕਰਦਾ ਹੈ । ਹੁਕਮ ਤੇ ਹਾਲਾਤਾਂ ਨੂੰ ਮੱਦੇ-ਨਜ਼ਰ ਰੱਖਦਿਆਂ ਮੈਂ ਨਰਸ ਨੂੰ ਬੇਨਤੀ ਕੀਤੀ ਕਿ ਆਪ੍ਰੇਸ਼ਨ ਤਾਂ ਮੇਰੇ ਕੰਨ ਦਾ ਹੋਣਾ ਹੈ, ਡਲੀ ਵਰਗਾ ਹੋਣ ਦੀ ਕੀ ਲੋੜ ਹੈ ਤਾਂ ਉਸਨੇ ਮੇਰੀ ਬੇਨਤੀ ਪ੍ਰਵਾਨ ਕਰਦਿਆਂ ਇੱਜ਼ਤ ਢਕੂ ਯੰਤਰ ਪਹਿਨੀ ਰੱਖਣ ਦੀ ਇਜਾਜ਼ਤ ਦੇ ਦਿੱਤੀ । ਇੱਕ ਵਾਰਡ ‘ਚ ਆਪ੍ਰੇਸ਼ਨਾਂ ਲਈ ਹੋਰ ਵੀ ਪੰਜ ਸੱਤ ਜਣੇ ਬੈੱਡਾਂ ‘ਤੇ ਲੇਟੇ ਹੋਏ ਸਨ, ਉਥੇ ਹੀ ਮੈਨੂੰ ਵੀ ਬੈੱਡ ਦੇ ਦਿੱਤਾ ਗਿਆ । ਮੌਸਮ ਕੁਝ ਠੰਢਾ ਸੀ ਪਰ ਪਹਿਨਿਆ ਕੇਵਲ ਚਿੱਟਾ ਚੋਲਾ ਸੀ, ਸੋ ਨਰਸ ਨੇ ਸਭ ਤੋਂ ਪਹਿਲਾਂ ਬੈੱਡ ‘ਤੇ ਲਿਟਾ ਕੇ ਉਤੇ ਹੀਟਰ ‘ਚੋਂ ਕੱਢ ਕੇ ਨਿੱਘਾ ਨਿੱਘਾ ਕੰਬਲ ਪਾ, ਉਤੇ ਇੱਕ ਚਾਦਰ ਹੋਰ ਦੇ ਦਿੱਤੀ । ਇਹ ਭਾਰਤੀ ਹਸਪਤਾਲਾਂ ਵਾਲਾ ਖੁਰਦਰਾ, ਹਲਕਾ ਚੁਭਦਾ ਹੋਇਆ ਕੰਬਲ ਨਹੀਂ ਸੀ, ਚਿੱਟੇ ਰੰਗ ਦਾ, ਸ਼ਾਂਤ ਰਹਿਣ ਦਾ ਸੰਦੇਸ਼ ਦਿੰਦਾ ਹੋਇਆ ਨਿੱਘਾ ਨਿੱਘਾ ਕੰਬਲ ਸੀ । ਨਾਲ਼ ਦੇ ਬੈੱਡ ‘ਤੇ ਇੱਕ ਬੀਬੀ ਲੇਟੀ ਹੋਈ ਲੁੱਡੀਆਂ ਪਾ ਰਹੀ ਸੀ ਤੇ ਨਾਲ਼ ਬੈਠੀ ਰਿਸ਼ਤੇਦਾਰਨੀ ਨਾਲ਼ ਖਿੜਖਿੜਾ ਰਹੀ ਸੀ । ਸ਼ਾਇਦ ਉਸਦਾ ਵੀ ਹੁਣੇ ਹੀ ਆਪ੍ਰੇਸ਼ਨ ਹੋਣਾ ਸੀ । ਅਚਾਨਕ ਉਨ੍ਹਾਂ ਦੇ ਹਾਸੇ ਦੀਆਂ ਉਚੀਆਂ ਗੂੰਜਾਂ ਦੇ ਨਾਲ਼ ਇੱਕ ਲੈਟ ਜਿਹੀ ਪੈਣ ਦਾ ਝੌਲਾ ਪਿਆ । ਮੇਰੀ ਐਨਕ ਤਾਂ ਲਾਕਰ ‘ਚ ਰੱਖੀ ਹੋਈ ਸੀ, ਇਸ ਕਰਕੇ ਯਕੀਨਨ ਕੀ ਹੋਇਆ ਇਹ ਤਾਂ ਰੱਬ ਹੀ ਜਾਣੇ ਪਰ ਜਿੰਨੀ ਕੁ ਮੈਨੂੰ ਸਮਝ ਆਈ, ਉਸ ਮੁਤਾਬਿਕ ਉਸ ਲੁੱਡੀਆਂ ਪਾ ਰਹੀ ਬੀਬੀ ਦਾ ਉਤੇ ਲਿਆ ਕੰਬਲ ਲਹਿ ਗਿਆ ਸੀ, ਤੇ ਉਸ ਕੋਲ ਇੱਜ਼ਤ ਢਕੂ ਯੰਤਰ ਨਹੀਂ ਸੀ ।

ਵਾਰੀ ਆਉਣ ‘ਤੇ ਇੱਕ ਗੋਰਾ ਨੌਜਵਾਨ ਆਇਆ, ਅੰਗਰੇਜ਼ੀ ‘ਚ ਸਤਿ ਸ੍ਰੀ ਅਕਾਲ ਬੁਲਾ ਕੇ ਆਪਣਾ ਨਾਮ ਤੇ ਕੰਮ ਦੱਸਿਆ ਕਿ ਉਹ ਮੇਰਾ ਬੈੱਡ ਆਪ੍ਰੇਸ਼ਨ ਥਿਏਟਰ ‘ਚ ਲੈ ਕੇ ਜਾਏਗਾ ਤੇ ਵਾਪਸ ਵੀ ਲਿਆਏਗਾ । ਉਸਨੇ ਬੈੱਡ ਦੇ ਨਾਲ਼ ਵੀਡੀਓ ਗੇਮ ਖੇਡਣ ਵਰਗਾ ਇੱਕ ਰਿਮੋਟ ਫਿੱਟ ਕੀਤਾ ਤੇ ਬਿਨਾਂ ਜੋਰ ਲਾਏ ਬੈੱਡ ਨੂੰ ਚਲਾ ਕੇ ਆਪ੍ਰੇਸ਼ਨ ਥਿਏਟਰ ਤੱਕ ਲੈ ਗਿਆ । ਜਾਂਦਿਆਂ ਬੜੀ ਸ਼ਰਮ ਆਈ, ਯਾਰ ! ਚੰਗਾ ਭਲਾ ਘੋੜੇ ਵਰਗਾ ਹੈਗੈਂ ਤੇ ਲਈ ਜਾਂਦੇ ਐ, ਬੈੱਡ ‘ਤੇ ਪਾ ਕੇ । ਆਪਣੀ ਸ਼ਰਮ ਨੂੰ ਆਪਣੇ ਤੱਕ ਸੀਮਿਤ ਰੱਖਣ ਲਈ ਮੂੰਹ ਨੱਕ ਤੱਕ ਕੰਬਲ ਨਾਲ਼ ਢਕ ਲਿਆ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਸ ਦੀ ਸਵਾਰੀ ਜਾ ਰਹੀ ਹੈ । ਕਰੀਬ ਪੰਜ ਵਰ੍ਹੇ ਪਹਿਲਾਂ ਜਦੋਂ ਲੁਧਿਆਣੇ ਅਜਿਹਾ ਸਮਾਂ ਆਇਆ ਸੀ ਤਾਂ ਉਨ੍ਹਾਂ ਵੀ ਵ੍ਹੀਲ ਚੇਅਰ ‘ਤੇ ਬੈਠਣ ਲਈ ਕਿਹਾ ਸੀ ਕਿ ਆਪ੍ਰੇਸ਼ਨ ਥਿਏਟਰ ‘ਚ ਜਾਣਾ ਹੈ ਪਰ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਤੁਰ ਕੇ ਜਾਵਾਂਗਾ । ਆਪ੍ਰੇਸ਼ਨ ਥਿਏਟਰ ‘ਚ ਜੋ ਵੀ ਕੋਈ ਇਸ ਆਪ੍ਰੇਸ਼ਨ ‘ਚ ਸ਼ਾਮਲ ਹੋਣ ਲਈ ਸੀ, ਸਭ ਨੇ ਆਪਣੀ ਜਾਣ ਪਹਿਚਾਣ ਕਰਵਾ ਕੇ ਆਪਣੇ ਕੰਮ ਬਾਰੇ ਵੀ ਜਾਣਕਾਰੀ ਦਿੱਤੀ ਭਾਵ ਐਨੇਸਥੀਟਿਸਟ ਡਾ. ਮਕੈਏਲੇ ਨੇ ਆਪਣੇ ਕੰਮ ਬਾਰੇ ਦੱਸਿਆ, ਆਪ੍ਰੇਸ਼ਨ ਦੌਰਾਨ ਡਾਕਟਰ ਦੀ ਅਸਿਸਟੈਂਟ ਨੇ ਆਪਣੇ ਬਾਰੇ ਤੇ ਨਤਾਸ਼ਾ ਨੇ ਕਿਹਾ ਕਿ ਆਪ੍ਰੇਸ਼ਨ ਤੋਂ ਬਾਅਦ ਜਦੋਂ ਜਾਗੇਂਗਾ ਤਾਂ ਸਭ ਤੋਂ ਪਹਿਲਾਂ ਮੈਨੂੰ ਦੇਖੇਂਗਾ । ਸ਼ਾਇਦ ਆਪ੍ਰੇਸ਼ਨ ਤੋਂ ਬਾਅਦ ਰਿਕਵਰੀ ਰੂਮ ‘ਚ ਮੇਰੀ ਦੇਖਭਾਲ ਕਰਨ ਦੀ ਜਿੰਮੇਵਾਰੀ ਉਸਦੀ ਸੀ । ਮੇਰੇ ਸਰਜਨ, ਡਾਕਟਰ ਪੈਟ੍ਰਿਕ ਔਲਰਾਈਟ ਨੂੰ ਤਾਂ ਮੈਂ ਜਾਣਦਾ ਹੀ ਸੀ ।

ਜਿੰਨਾਂ ਚਿਰ ਮੇਰੇ ਟੂਟੀਆਂ ਆਦਿ ਫਿੱਟ ਕਰਦੇ ਰਹੇ, ਮੈਂ ਕੁਝ ਸੋਚਣ ਦਾ ਯਤਨ ਕੀਤਾ ਮਸਲਨ ਆਪਣੀਆਂ ਬੇਟੀਆਂ ਬਾਰੇ, ਆਪਣੇ ਪਰਿਵਾਰ ਬਾਰੇ, ਆਪਣੇ ਅਤੀਤ ਬਾਰੇ ਜਾਂ ਆਪਣੇ ਭਵਿੱਖ ਬਾਰੇ । ਦਿਮਾਗ ਲੱਗਭੱਗ ਸੁੰਨ ਹੋ ਚੁੱਕਾ ਸੀ, ਕੋਈ ਵੀ ਸੋਚ ਦਿਮਾਗ ‘ਚ ਨਹੀਂ ਸੀ ਆ ਰਹੀ । ਸ਼ਾਇਦ ਮੈਂ ਜਿੰਦਗੀ ਹੁਣ ਤੱਕ ਸਹੇ ਦੁੱਖਾਂ ਤਕਲੀਫ਼ਾਂ ਤੋਂ ਬਹੁਤ ਅੱਕ ਤੇ ਥੱਕ ਚੁੱਕਾ ਹਾਂ, ਸੋ ਕਈ ਦਿਨਾਂ ਤੋਂ ਮਨ ਅੰਦਰ ਇਹ ਅਰਦਾਸ ਕਰ ਰਿਹਾ ਸੀ ਕਿ ਹੇ ਸੱਚੇ ਪਾਤਸ਼ਾਹ ! ਜੇਕਰ ਮੈਂ ਕੋਈ ਵੀ ਅਜਿਹਾ ਬੁਰਾ ਕੰਮ ਕੀਤਾ ਹੈ, ਇਤਨੇ ਦੁੱਖੜੇ ਸਹਿਣ ਦੇ ਬਾਵਜੂਦ, ਜਿਸਦੀ ਸਜ਼ਾ ਮਿਲਣੀ ਅਜੇ ਬਾਕੀ ਹੈ ਤਾਂ ਮਿਹਰ ਕਰੀਂ ਕਿ ਬੇਹੋਸ਼ੀ ਤੋਂ ਦੋਬਾਰਾ ਹੋਸ਼ ਨਾ ਆਵੇ । ਸੱਚੇ ਦਿਲੋਂ ਅਰਦਾਸ ਦੇ ਬਾਵਜੂਦ ਜੇਕਰ ਅੱਜ ਹਾਂ ਤਾਂ ਸ਼ਾਇਦ ਅਜੇ ਬਹੁਤ ਇਮਤਿਹਾਨ ਬਾਕੀ ਹਨ ਪਰ ਇੱਕ ਸਕੂਨ ਵੀ ਦਿਲ ‘ਚ ਹੈ ਕਿ ਕਦੀ ਇਤਨੇ ਮਾੜੇ ਕਰਮ ਵੀ ਨਹੀਂ ਕੀਤੇ ਕਿ ਜਿੰਮੇਵਾਰੀਆਂ ਅਧੂਰੀਆਂ ਛੱਡ ਕੇ ਦੁਨੀਆਂ ਤੋਂ ਰੁਖ਼ਸਤ ਹੋਣਾ ਪਵੇ । ਜਦੋਂ ਆਪ੍ਰੇਸ਼ਨ ਦਾ ਟਾਈਮ ਹੋਇਆ ਤਾਂ ਸਾਡੀ ਪਤਨੀ ਪ੍ਰੇਮਸ਼ਵਰੀ ਇੱਕ ਰੱਸੀ ਲਿਆ ਕੇ ਮੇਰੀ ਲੱਤ ਬੰਨਣ ਲੱਗੀ । ਮੈਂ ਪੁੱਛਿਆ ਬਈ ਭਾਗਵਾਨੇ ਆਹ ਕੀ ਕਰਦੀ ਐਂ ? ਜੁਆਬ ਮਿਲਿਆ ਕਿ ਬੜੇ ਦਿਨ ਹੋ ਗਏ ਬੇਹੋਸ਼ੀ ਤੋਂ ਉਠਣ – ਨਾ ਉਠਣ ਦੀਆਂ ਗੱਲਾਂ ਕਰਦੇ ਨੂੰ, ਮੈਂ ਸੋਚਦੀ ਸੀ ਚੱਲ ਛੱਡ ਕੀ ਕਹਿਣੈ, ਲੱਤੋਂ ਫੜ ਕੇ ਨਾ ਵਾਪਸ ਧੂ ਲਊਂ ਤੈਨੂੰ । ਇੱਕ ਘਤਿੱਤ ਮੇਰੇ ਦਿਲ ‘ਚ ਵੀ ਆਈ ਕਿ ਡਾ. ਮਕੈਏਲੇ ਨੂੰ ਪੁੱਛਾਂਗਾ ਕਿ ਉਨ੍ਹਾਂ ਨੂੰ ਕਿੰਨੀ ਦੇਰ ਲੱਗੇਗੀ, ਮੈਨੂੰ ਬੇਹੋਸ਼ ਕਰਨ ਲਈ ਪਰ ਏਨੀ ਨੌਬਤ ਹੀ ਨਹੀਂ ਸੀ ਆਈ, ਪਤਾ ਹੀ ਨਹੀਂ ਲੱਗਾ ਕਦੋਂ ਟੇਢਾ ਕਰ ਦਿੱਤਾ । ਉਸਤੋਂ ਬਾਅਦ ਤਾਂ ਆਪਣੇ ਕਮਰੇ ‘ਚ ਹੀ ਪਤਾ ਲੱਗਾ ਕਿ ਦੁਨੀਆਂ ਅਜੇ ਵੱਸਦੀ ਹੈ, ਹਾਲਾਂਕਿ ਰਿਕਵਰੀ ਰੂਮ ‘ਚ ਕਾਫ਼ੀ ਸਮਾਂ ਰੱਖਿਆ ਸੀ ਪਰ ਨੀਂਦ / ਬੇਹੋਸ਼ੀ ਦੀ ਦਵਾਈ ਦਾ ਅਸਰ ਅਜੇ ਬਾਕੀ ਸੀ । ਆਪ੍ਰੇਸ਼ਨ ਕਰੀਬ ਸਵਾ ਦੋ ਘੰਟੇ ਚੱਲਿਆ ਸੀ ।

ਚੰਗਾ ਸੋਹਣਾ ਕਮਰਾ ਦਿੱਤਾ ਗਿਆ ਸੀ, ਜਿੱਥੇ ਕਿ ਮੈਂ ਇਕੱਲਾ ਹੀ ਸੀ । ਸੋਹਣਾ ਬੈੱਡ ਸੀ, ਕਮਰੇ ਦਾ ਤਾਪਮਾਨ ਆਟੋਮੈਟਿਕ ਹੀ ਕੰਟਰੌਲ ਹੁੰਦਾ ਸੀ । ਅਜਿਹਾ ਚਿੱਟਾ ਚਿੱਟਾ ਗੁਦਗੁਦਾ ਬਿਸਤਰਾ ਕਿ ਕੁਦਰਤੀ ਹਵਾ ਖਾਰਜ ਕਰਨ ਦੀ ਲੋੜ ਹੁੰਦਿਆਂ ਹੋਇਆਂ ਵੀ ਔਖੇ ਹੋਈ ਜਾਓਂ ਪਰ ਜੀ ਨਾ ਕਰੇ ਕਿ ਹਲਕੇ ਹੋ ਜਾਓ । ਇਹ ਕਮਰਾ ਟੀ.ਵੀ., ਟਾਇਲਟ, ਬਾਥਰੂਮ ਆਦਿ ਦੀਆਂ ਸਹੂਲਤਾਂ ਨਾਲ ਲੈੱਸ ਸੀ । ਕੰਧਾਂ ‘ਚ ਵੱਖ ਵੱਖ ਥਾਵਾਂ ‘ਤੇ ਤਿੰਨ ਚਾਰ ਬਟਨ ਲੱਗੇ ਹੋਏ ਸਨ ਕਿ ਜਿੱਥੇ ਵੀ ਲੋੜ ਪਵੇ ਮੱਦਦ ਲਈ ਕਿਸੇ ਨੂੰ ਬੁਲਾ ਸਕਾਂ । ਦੋ ਰਿਮੋਟ ਕੋਲ ਸਨ, ਇੱਕ ਤਾਂ ਬੈੱਡ ਨੂੰ ਉਚਾ ਨੀਵਾਂ ਕਰਨ ਜਾਂ ਬੈਠਦਾ ਹੋਣ ਜਾਂ ਲੇਟਦਾ ਹੋਣ ਕਰਨ ਲਈ ਸੀ ਤੇ ਦੂਜੇ ‘ਤੇ ਟੀ.ਵੀ.  ਦਾ ਕੰਟਰੌਲ ਜਾਂ ਮੱਦਦ ਲਈ ਬਟਨ ਸਨ । ਉਠਣ ਜਾਂ ਲੇਟਣ ਲਈ ਕਿਸੇ ਦੀ ਮੱਦਦ ਦੀ ਲੋੜ ਨਹੀਂ ਸੀ, ਤਕਨੀਕ ਦਾ ਹੀ ਸਹਾਰਾ ਸੀ ।  ਹੋਸ਼ ਆਈ ਤਾਂ ਆਕਸੀਜ਼ਨ ਲੱਗੀ ਹੋਈ ਸੀ ਤੇ ਸਰੀਰ ਦੁਆਰਾ ਲਈ ਜਾ ਰਹੀ ਆਕਸੀਜ਼ਨ ਤੇ, ਬਲੱਡ ਪ੍ਰੈਸ਼ਰ ਮਾਪਣ ਲਈ ਮਸ਼ੀਨਾਂ ਵੀ । ਲੱਤਾਂ ਘੁੱਟਣ ਲਈ ਵੀ ਮਸ਼ੀਨਾਂ ਫਿੱਟ ਸਨ । ਨਰਸਾਂ ਵੀ ਹਰ ਘੰਟੇ ਬਾਅਦ ਆ ਕੇ ਹਾਲਾਤ ਦਾ ਜਾਇਜ਼ਾ ਲੈ ਰਹੀਆਂ ਸਨ । ਬੁਖਾਰ ਮਾਪਣ ਲਈ ਕੋਈ ਥਰਮਾਮੀਟਰ ਨਹੀਂ ਸੀ, ਕੰਨ ਚੈੱਕ ਕਰਨ ਵਾਲੀ ਇੱਕ ਟਾਰਚ ਵਰਗੀ ਚੀਜ਼ ਕੰਨ ‘ਚ ਲਾ ਕੇ ਟੀਂ ਦੀ ਆਵਾਜ਼ ਹੁੰਦੀ ਤੇ ਬੁਖਾਰ ਚੈੱਕ ਹੋ ਜਾਂਦਾ ਕਿ ਹੈ ਜਾਂ ਨਹੀਂ । ਕੁੱਲ ਮਿਲਾ ਕੇ ਜਦੋਂ ਪੂਰੀ ਹੋਸ਼ ਆ ਗਈ ਤਾਂ ਦਿਲ ‘ਚ ਫੀਲਿੰਗ ਬੜੀ ਆਈ, ਕਿਆ ਬਾਤਾਂ ਬਈ, ਬੰਦਾ ਬਿਮਾਰ ਹੋਵੇ ਤਾਂ ਵਿਦੇਸ਼ਾਂ ‘ਚ, ਨਹੀਂ ਤਾਂ ਨਾ ਹੋਵੇ । ਵਤਨੀਂ ਰਹਿੰਦਿਆਂ ਜਦ ਕਦੇ ਹਿੱਲ ਸਟੇਸ਼ਨ ‘ਤੇ ਜਾਂਦੇ ਸਾਂ ਤਾਂ ਰੰਗ ਬਿਰੰਗੀਆਂ ਨਸਲਾਂ ਨਾਲ਼ ਫੋਟੋ ਖਿਚਵਾਉਣ ਵਾਲੇ ਬੜੇ ਨਜ਼ਰੀ ਪੈਂਦੇ ਸਨ, ਪਰ ਉਹੀ ਮੇਮਾਂ ਸ਼ੇਮਾਂ ਅੱਜ ਗੁਲਾਟੀ ਸਾਹਿਬ ਦੀ ਸੇਵਾ ਕਰ ਰਹੀਆਂ ਨੇ । ਵਾਹ ਬਈ ਵਾਹ ! ਪੈਸੇ ਵੀ ਬੜੇ ਲੱਗੇ, ਤਕਲੀਫ਼ ਵੀ ਬਹੁਤ ਹੋਈ, ਪਰ ਕੇਰਾਂ ਸੁਆਦ ਆ ਗਿਆ ।

ਕੁਝ ਘੰਟਿਆਂ ਬਾਅਦ ਚੰਗੀ ਤਰ੍ਹਾਂ ਹੋਸ਼ ‘ਚ ਆਉਣ ਦੇ ਬਾਅਦ ਜਦ ਹਲਕਾ ਹੋਣ ਲਈ ਟਾਇਲਟ ਜਾਣਾ ਪਿਆ ਤਾਂ ਸਾਹਮਣੇ ਵਾਸ਼ਬੇਸਨ ‘ਤੇ ਵੱਡਾ ਸਾਰਾ ਸ਼ੀਸ਼ਾ ਲੱਗਾ ਹੋਇਆ ਸੀ । ਉਸ ਵੇਲੇ ਮੇਰੇ ਕਿਹੜਾ ਐਨਕ ਲੱਗੀ ਹੋਈ ਸੀ, ਸਾਹਮਣੇ ਸ਼ੀਸ਼ੇ ‘ਚ ਦੇਖਿਆ ਤਾਂ ਇਉਂ ਝੌਲਾ ਪਿਆ ਜਿਵੇਂ ਫਿਲਮਾਂ ‘ਚ ਨਹੀਂ ਪਵਿੱਤਰ ਆਤਮਾਵਾਂ ਅਸਮਾਨੋਂ ਉਤਰੀਆਂ ਦਿਖਾਉਂਦੇ ਹੁੰਦੇ । ਚਿੱਟਾ ਚੋਲਾ, ਕਾਲੇ ਸ਼ਾਹ ਲੰਬੇ ਲੰਬੇ ਵਾਲ ਤੇ ਉਨ੍ਹਾਂ ਪਵਿੱਤਰ ਆਤਮਾਵਾਂ ਦੇ ਸਿਰ ‘ਤੇ ਚਿੱਟੇ ਫੁੱਲਾਂ ਦਾ ਤਾਜ ਜਿਹਾ ਸਜਾਇਆ ਹੁੰਦੈ ਤੇ ਮੇਰੇ ਵੀ ਕੰਨ ‘ਤੇ ਮੱਥੇ ਦੇ ਕੋਲ ਜਿਹੇ ਕਰਕੇ ਚਿੱਟੀ ਪੱਟੀ ਬੰਨੀ ਹੋਈ ਸੀ । ਸ਼ਾਮ ਵੇਲੇ ਸਾਡੇ ਮਿੱਤਰ ਅਮਨਦੀਪ ਸਿੱਧੂ ਆਪਣੀ ਧਰਮ ਪਤਨੀ ਫੁਲਵਿੰਦਰ ਸਿੱਧੂ ਸਮੇਤ ਆ ਪੁੱਜੇ । ਹਾਲਚਾਲ ਤੋਂ ਬਾਅਦ ਜਦ ਬੇਹੋਸ਼ੀ ਦੌਰਾਨ ਵਾਪਰੀਆਂ ਦੁਨਿਆਵੀ ਘਟਨਾਵਾਂ ‘ਤੇ ਵਿਚਾਰ ਚਰਚਾ ਸ਼ੁਰੂ ਹੋਈ ਤਾਂ ਸਿੱਧੂ ਸਾਹਿਬ ਦੱਸਣ ਲੱਗੇ ਕਿ ਪੰਜਾਬ ‘ਚ ਕਾਲੇ ਕੱਛਿਆਂ ਵਾਲਿਆਂ ਨੇ ਬੜੀ ਦਹਿਸ਼ਤ ਪਾਈ ਹੋਈ ਹੈ । ਹਰ ਕਿਸਮ ਦੇ ਮੀਡੀਆ ‘ਚ ਭਰਪੂਰ ਚਰਚਾ ਹੋ ਰਹੀ ਹੈ । ਸਿੱਧੂ ਸਾਹਿਬ ਗੱਲ ਕਰਦਿਆਂ ਬਹੁਤ ਜਿ਼ਆਦਾ ਭਾਵੁਕ ਹੋ ਗਏ ਤੇ ਕਹਿਣ ਲੱਗੇ ਕਿ ਮੇਰਾ ਤਾਂ ਕਾਲੇ ਕੱਛਿਆਂ ਵਾਲਿਆਂ ਦੀ ਹਿੰਮਤ ਦੀ ਦਾਦ ਦੇਣ ਨੂੰ ਜੀਅ ਕਰਦਾ ਹੈ । ਕਾਰਣ ਪੁੱਛਣ ‘ਤੇ ਉਨ੍ਹਾਂ ਜੋ ਤਰਕ ਪੇਸ਼ ਕੀਤਾ, ਜੇ ਕਿਤੇ ਹੱਥ ‘ਤੇ ਗੁਲੂਕੋਜ਼ ਵਾਲੀ ਬੋਤਲ ਦੀ ਸੂਈ ਨਾ ਲੱਗੀ ਹੁੰਦੀ ਤਾਂ ਯਕੀਨਨ ਚੰਗੀ ਤਾੜੀ ਕੁੱਟਦਾ ।

ਇੱਕ ਪਿੰਡ ਦੀ ਕਿੰਨੀ ਆਬਾਦੀ ਹੁੰਦੀ ਹੈ, ਉਨ੍ਹਾਂ ਪੁੱਛਿਆ ।

ਕਰੀਬ ਤਿੰਨ ਕੁ ਹਜ਼ਾਰ ਤਾਂ ਲਾ ਹੀ ਲਵੋ

ਚੱਲ ਛੱਡ, ਬਾਹਲੀ ਟੈਂਸ਼ਨ ਲੈਣ ਦੀ ਲੋੜ ਨਹੀਂ, ਕੱਲੇ ਮੋਟੇ ਘਰਾਂ ਦੀ ਹੀ ਗੱਲ ਕਰ ਲੈਂਦੇ ਆਂ, ਐਂ ਦੱਸ ਬਈ ਘੱਟੋ ਘੱਟ ਸੌ ਘਰ ਪਿੰਡ ‘ਚ ਹੋਣਗੇ ?

ਬਿਲਕੁੱਲ ਹੋਣਗੇ ।

ਜੇ ਇੱਕ ਘਰ ਦੀ ਕੀਮਤ ਤਕਰੀਬਨ ਸਣੇ ਸਾਰਾ ਕੁਝ ਸਿਰਫ਼ ਤੀਹ ਲੱਖ ਹੋਵੇ ਤਾਂ ਬਣ ਗਏ ਤੀਹ ਕਰੋੜ ਦੀ ਜਾਇਦਾਦ ਦੇ ਮਾਲਕ ।

ਬਿਲਕੁੱਲ ਬਣ ਗਏ ।

ਅੰਦਾਜ਼ਨ ਜੇ ਉਡਦੀ ਜਿਹੀ ਨਜ਼ਰ ਵੀ ਮਾਰੀਏ ਤਾਂ ਇੱਕ ਪਿੰਡ ਦੀ ਪੈਲੀ ਹੋਏਗੀ ਹਜ਼ਾਰ ਕਿੱਲਾ । ਤਕਰੀਬਨ ਪੱਚੀ-ਸਤਾਈ ਲੱਖ ਕਿੱਲੇ ਨੂੰ ਲਾ ਕੇ ਪਿੰਡ ਵਾਲੇ ਬਣ ਗਏ ਦੋ ਸੌ ਸੱਤਰ ਕਰੋੜੀਏ ਹੋਰ ?

ਜੀ ਹਾਂ ! ਬਣ ਤਾਂ ਗਏ ਪਰ ਇਸ ਤਿੰਨ ਸੌ ਕਰੋੜੀ ਜਾਇਦਾਦ ਦਾ ਕਾਲੇ ਕੱਛਿਆਂ ਵਾਲਿਆਂ ਨਾਲ਼ ਕੀ ਲਾਗਾ ਦੇਗਾ ਹੋਇਆ ?

ਸਾਰਾ ਰੌਲਾ ਤਾਂ ਤਿੰਨ ਸੌ ਕਰੋੜੀ ਜਾਇਦਾਦ ਦਾ ਹੀ ਹੈ । ਸੀਂਢਲ ਜਿਹਾ ਬੰਦਾ, ਲਾ ਕੇ ਸੜੀ ਜਿਹੀ ਦਾਰੂ ਦਾ ਪਊਆ, ਨਾਲ ਲੈ ਕੇ ਚਾਰ ਕੁ ਲੰਡਰ ਯਾਰ ਤੇ ਸੁਆ ਕੇ ਤੀਹਾਂ – ਤੀਹਾਂ ਰੁਪਈਆਂ ਦੇ ਕਾਲੇ ਰੰਗ ਦੇ ਕੱਛੇ, ਤਿੰਨ ਸੌ ਕਰੋੜ ਦੇ ਮਾਲਕ ਤਿੰਨ ਹਜ਼ਾਰ ਬੰਦਿਆਂ ਦੀ ਅਬਾਦੀ ਵਾਲੇ ਪਿੰਡ ਨੂੰ ਮੂਹਰੇ ਲਾ ਲੈਂਦੈ । ਓਏ ! ਪਿੰਡ ਸਾਰਾ ਮੋਕ ਮਾਰਦਾ ਫਿਰਦੈ, ਸਾਰੀ ਰਾਤ ਸੌਂਦਾ ਨਹੀਂ, ਏਹਦੇ ਨਾਲੋਂ ਵੱਡੀ ਸ਼ਰਮ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਤੇ ਓਸ ਸੀਂਢਲ ਕਾਲੇ ਕੱਛਿਆਂ ਵਾਲਿਆਂ ਦੀ ਸਾਬਾਸ਼ ਨਹੀਂ ਤਾਂ ਹੋਰ ਕੀ ਐ ? ਪੱਲੇ ਕੁਛ ਹੋਵੇ ਨਾ ਹੋਵੇ, ਇੱਕ ਕੱਛੇ ਦੇ ਦਮ ‘ਤੇ ਹੀ ਸਭ ਦਾ ਸਾਹ ਸੂਤੀ ਰੱਖਦੇ ਨੇ ।

ਗੱਲ ‘ਚ ਤਾਂ ਅਮਨ ਬਾਈ ਦੇ ਯਕੀਨਨ ਦਮ ਹੈ ।

ਅਗਲੇ ਦਿਨ ਜਦ ਡਾਕਟਰ ਪੈਟ੍ਰਿਕ ਛੁੱਟੀ ਲੈਣ ਤੋਂ ਪਹਿਲਾਂ ਚੈਕਅੱਪ ਕਰਨ ਲਈ ਆਏ ਤਾਂ ਉਨ੍ਹਾਂ ਨੂੰ ਪੁੱਛਿਆ ਕਿ ਕੰਨ ਦੇ ਪਰਦੇ ‘ਚ ਕਿੱਡੀ ਕੁ ਮੋਰੀ ਸੀ ਤਾਂ ਉਨ੍ਹਾਂ ਜੁਆਬ ਤਾਂ ਬੇਸ਼ੱਕ ਅੰਗ੍ਰੇਜ਼ੀ ‘ਚ ਹੀ ਦਿੱਤਾ ਸੀ ਪਰ ਜੇ ਜੁਆਬ ਦੀ ਪੰਜਾਬੀ ਕਰੀਏ ਤਾਂ ਸ਼ਾਇਦ ਇਹੀ ਹੋਵੇਗੀ;

ਹੈ ਕਮਲਾ ਹੋਇਆ, ਮੋਰੀ ਦੀ ਗੱਲ ਕਰਦੈਂ ? ਜਦੋਂ ਤੇਰਾ ਕੰਨ ਪਹਿਲੀ ਵਾਰੀ ਚੈੱਕ ਕੀਤਾ ਸੀ ਤਾਂ ਭੁਲੇਖਾ ਪੈ ਗਿਆ ਕਿ ਇਹ ਕੰਨ ‘ਚ ਉਨਾਟ ਗਿਆਰਾਂ ਦਾ ਟਾਇਰ ਕਿੱਧਰੋਂ ਫਸਾਈ ਫਿਰਦੈ ! ਬਾਅਦ ‘ਚ ਚੰਗੀ ਤਰ੍ਹਾਂ ਟੂਟੀਆਂ ਲਾ ਕੇ ਦੇਖਿਆ ਤਾਂ ਪਤਾ ਲੱਗਾ ਬਈ ਇਹ ਤਾਂ ਕੰਨ ਦੇ ਪਰਦੇ ‘ਚ ਮੋਰੀ ਹੀ ਐਡੀ ਵੱਡੀ ਐ, ਟਾਇਰ ਥੋੜੀ ਐ ! ਮੈਂ ਤਾਂ ਹੈਰਾਨ ਪ੍ਰੇਸ਼ਾਨ ਸੀ ਬਈ ਤੇਰੇ ਦਿਮਾਗ ‘ਚ ਕਿਸੇ ਦੀ ਕੀਤੀ ਗੱਲ ਵੜਦੀ ਕਿਵੇਂ ਐ ? ਜਿੱਡਾ ਮੋਰਾ ਕਰੀ ਫਿਰਦਾ ਸੀ ਮਿੱਤਰਾ, ਗੱਲ ਤਾਂ ਇੱਕ ਕੰਨ ‘ਚੋਂ ਵੜ ਕੇ ਦੂਜੇ ਥਾਣੀ ਸਿੱਧੀ ਬਾਹਰ ਨਿੱਕਲ ਜਾਣੀ ਚਾਹੀਦੀ ਸੀ ।

ਜੇਕਰ ਪੰਜ ਵਰ੍ਹੇ ਪਹਿਲਾਂ ਲੁਧਿਆਣੇ ਡੀ.ਐਮ.ਸੀ. ‘ਚ ਹੋਏ ਆਪ੍ਰੇਸ਼ਨ ਨਾਲ਼ ਅੱਜ ਦੇ ਹਾਲਤਾਂ ਨੂੰ ਮਿਲਾ ਕੇ ਦੇਖਾਂ ਤਾਂ ਸੱਚ ਤਾਂ ਇਹ ਹੈ ਕਿ ਆਪਸ ‘ਚ ਕੋਈ ਮੇਲ ਹੀ ਨਹੀਂ । ਪਹਿਲੀ ਗੱਲ ਆਪ੍ਰੇਸ਼ਨ ਤੋਂ ਬਾਅਦ ਦੀਆਂ ਦਵਾਈਆਂ ਦੀ ਗੱਲ ਕਰਾਂ ਤਾਂ ਕਰੀਬ ਤਿੰਨ ਮਹੀਨੇ ਭਾਰਤ ‘ਚ ਰਹਿੰਦਿਆਂ ਛਕੀਆਂ ਤੇ ਮੁੜ ਛੇ ਮਹੀਨੇ ਦੀਆਂ ਦਵਾਈਆਂ ਆਸਟ੍ਰੇਲੀਆ ਆਉਣ ਸਮੇਂ ਡਾਕਟਰ ਨੇ ਨਾਲ਼ ਚੁਕਵਾ ਦਿੱਤੀਆਂ ਸਨ । ਹੁਣ ਕੁੱਲ ਪੰਦਰਾਂ ਕੈਪਸੂਲ ਦਿੱਤੇ ਗਏ ਸਨ, ਉਹ ਵੀ ਪੰਜਾਂ ਦਿਨਾਂ ‘ਚ ਖ਼ਤਮ ਕਰਨੇ ਸਨ ਤੇ ਲੋੜ ਪੈਣ ‘ਤੇ ਦਰਦ ਦੀ ਦਵਾਈ ਲੈਣੀ ਸੀ, ਉਹ ਵੀ ਪੈਨਾਡੋਲ, ਮੇਰੀ ਨਜ਼ਰੇ ਬਿਲਕੁੱਲ ਸਧਾਰਣ ਦਵਾਈ, ਜਿਹੜੀ ਕਿ ਛੇਵੇਂ ਦਿਨ ਬੰਦ ਕਰ ਦਿੱਤੀ । ਕਿਤੇ ਨਾ ਕਿਤੇ ਤਾਂ ਫ਼ਰਕ ਜ਼ਰੂਰ ਹੈ, ਕਿਤੇ ਸਿਰਫ਼ ਪੰਦਰਾਂ ਕੈਪਸੂਲ ਤੇ ਕਿੱਥੇ ਨੌ ਮਹੀਨੇ ਦਵਾਈਆਂ / ਸਟੀਰਾਈਡਾਂ ਨਾਲ਼ ਢਿੱਡ ਫੂਕਿਆ । ਜਦੋਂ ਆਸਟ੍ਰੇਲੀਆ ਆਇਆ ਸੀ ਤਾਂ ਕਿਸੇ ਚੰਗੇ ਤਕੜੇ ਪੈਸੇ ਵਾਲੇ ਲਾਲੇ ਵਰਗਾ ਹਾਲ ਸੀ, ਦਵਾਈਆਂ ਖਾ ਕੇ ਸਰੀਰ ਏਨਾ ਫੁੱਲ ਗਿਆ ਸੀ, ਪਰ ਪਰਿਵਾਰ ਪਾਲਣ ਲਈ ਕੀਤੀ ਅਣਥੱਕ ਮਿਹਨਤ ਨੇ ਸਭ ਸੈੱਟ ਕਰ ਦਿੱਤਾ ।

ਅਗਲੀ ਗੱਲ ਇਹ ਕਿ ਮੈਨੂੰ ਕੁਝ ਨਹੀਂ ਸੀ ਪਤਾ ਕਿ ਡੀ.ਐਮ.ਸੀ. ਵਾਲਿਆਂ ਨੇ ਆਪ੍ਰੇਸ਼ਨ ‘ਚ ਕੀ ਕਰਨਾ ਹੈ, ਇੱਥੇ ਆਪ੍ਰੇਸ਼ਨ ਦੇ ਸਾਰੇ ਤਰੀਕੇ ਤੇ ਨਫ਼ੇ ਨੁਕਸਾਨ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ । ਸਾਡੇ ਵਤਨ ‘ਚ ਪਹਿਲਾਂ ਪੈਸੇ ਜਮ੍ਹਾਂ ਕਰਵਾ ਕੇ ਫੇਰ ਅਗਲੀ ਗੱਲ ਕੀਤੀ ਜਾਂਦੀ ਹੈ, ਇੱਥੇ ਬੀਮਾ ਸਹੀ ਹੋਣਾ ਚਾਹੀਦਾ ਹੈ, ਮੁੜ ਕੋਈ ਚਿੰਤਾ ਨਹੀਂ । ਡੀ.ਐਮ.ਸੀ. ‘ਚ ਜਦੋਂ ਹੋਸ਼ ਆਈ ਤਾਂ ਜਿਵੇਂ ਆਰਕੈਸਟਰਾ ਵਾਲੇ ਡਰੱਮ ਕੁੱਟਦੇ ਹਨ, ਇਸ ਤਰੀਕੇ ਨਾਲ਼ ਮੇਰੀ ਛਾਤੀ ਤੇ ਦੁਹੱਥੜ ਪਿੱਟ ਪਿੱਟ ਕੇ ਉਠਾ ਰਹੇ ਸਨ ਪਰ ਇੱਥੇ ਅਜਿਹੇ ਕੋਈ ਹਾਲਾਤ ਨਹੀਂ ਸਨ । ਸਟਾਫ਼ ‘ਚ ਪੂਰੇ ਵਿਹਾਰਕ ਗੁਣ ਸਨ, ਸਾਰੇ ਆਪਣੀ ਜਿੰਮੇਵਾਰੀ ਸਮਝਦੇ ਸਨ ਪਰ ਸਾਡੀਆਂ ਨਰਸਾਂ ‘ਤੇ ਡਾਕਟਰ ਇੱਕ ਵਾਰ ਆਵਾਜ਼ ਮਾਰਨ ‘ਤੇ ਆ ਜਾਣ, ਸ਼ਾਇਦ ਇਹ ਉਨ੍ਹਾਂ ਦੀ ਸ਼ਾਨ ਦੇ ਖਿਲਾਫ਼ ਹੁੰਦਾ ਹੈ । ਇੱਥੇ ਕਲਮੀ ਮਿੱਤਰ ਮਿੰਟੂ ਬਰਾੜ ਦੇ ਪਾਪਾ ਨਾਲ਼ ਪੰਜਾਬ ‘ਚ ਕੁਝ ਵਰ੍ਹੇ ਪਹਿਲਾਂ ਬੀਤੀ ਘਟਨਾ ਮੁੜ ਯਾਦ ਆ ਗਈ, ਜਦ ਕਿ ਉਹ ਇੱਕ ਦੁਰਘਟਨਾ ‘ਚ ਗੰਭੀਰ ਜਖ਼ਮੀ ਹੋਣ ਤੋਂ ਬਾਅਦ ਹਸਪਤਾਲ ‘ਚ ਦਾਖਲ ਸਨ । ਐਮਰਜੰਸੀ ਵਿਭਾਗ ਦੀਆਂ ਨਰਸਾਂ ਆਪਣੀਆਂ ਆਦਤਾਂ ਅਨੁਸਾਰ ਖਿੜ ਖਿੜ ਕਰਦੀਆਂ, ਗੁਆਚਿਆ ਹੋਇਆ ਸਿਰਹਾਣਾ ਲੱਭ ਰਹੀਆਂ ਸਨ । ਜਦੋਂ ਨਾ ਲੱਭਾ ਤਾਂ ਉਨ੍ਹਾਂ ਆਪਣੀ ਹੈੱਡ ਨਰਸ ਨੂੰ ਸੂਚਿਤ ਕੀਤਾ । ਉਨ੍ਹਾਂ ਨੇ ਹਰੇਕ ਬੈੱਡ ਤੇ ਜਾ ਕੇ ਸਿਰਹਾਣਾ ਲੱਭਣਾ ਸ਼ੁਰੂ ਕਰ ਦਿੱਤਾ । ਉਹ ਸਿਰਹਾਣਾ ਅੰਕਲ (ਮਿੰਟੂ ਬਾਈ ਦੇ ਪਾਪਾ) ਦੇ ਸਿਰ ਥੱਲੇ ਦਿੱਤਾ ਹੋਇਆ ਸੀ, ਜੋ ਕਈ ਦਿਨਾਂ ਤੋਂ ਬੇਹੋਸ਼ ਪਏ ਸਨ । ਓਸ ਬੇਅਕਲ ਜ਼ਨਾਨੀ ਨੇ ਅੰਕਲ ਦਾ ਸਿਰ ਜੂੜਿਓਂ ਫੜ ਕੇ ‘ਤਾਂਹ ਚੁੱਕਿਆ ਤੇ ਸਿਰਹਾਣਾ ਕੱਢ ਕੇ ਨਰਸਾਂ ਨੂੰ ਬੋਲੀ ਆਹ ਕੀ ਪਿਆ ਤੇਰਾ ਕੁਛ ਲੱਗਦਾ !!! ਅੰਕਲ, ਜਿਨ੍ਹਾˆ ਦਾ ਸਾਰਾ ਮੂੰਹ, ਨੱਕ ਪਾਈਪਾਂ ਨਾਲ਼ ਭਰਿਆ ਪਿਆ ਸੀ, ਬੇਹੋਸ਼ੀ ‘ਚ ਹੋਣ ਦੇ ਬਾਵਜੂਦ ਦਰਦ ਨਾਲ਼ ਤੜਪੇ । ਮਿੰਟੂ ਬਾਈ ਨੇ ਦੱਸਿਆ ਕਿ ਬਾਪ ਦੇ ਜ਼ਖ਼ਮਾਂ ਦੀ ਤਾਬ ਤਾਂ ਉਨ੍ਹਾਂ ਦੇ ਠੀਕ ਹੋਣ ਦੀ ਆਸ ਦੇ ਆਸਰੇ, ਉਹ ਆਪਣੇ ਸੀਨੇ ‘ਤੇ ਝੱਲ ਰਿਹਾ ਸੀ ਪਰ ਆਹ ਸੀਨ ਦੇਖ ਕੇ ਤਾਂ ਉਸਦੇ ਭਾਣੇ ਆਸਮਾਨ ਫਟ ਗਿਆ ।

ਯਕੀਨਨ ਇਨ੍ਹਾਂ ਮੁਲਕਾਂ ‘ਚ ਕਦੀ ਵੀ ਅਜਿਹੇ ਵਿਵਹਾਰ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ ।

ਜੱਸੀ ਜਸਰਾਜ ਉਰਫ਼ ਬਿੱਕਰ ਬਾਈ ਸੈਂਟੀਮੈਂਟਲ
ਯਾਰੋ ! ਟੁੱਕ ‘ਤੇ ਡੇਲੇ ਵਾਲੀ ਗੱਲ ਤਾਂ ਇਹੀ ਹੈ ਕਿ ਮੈਂ ਨਾ ਤਾਂ ਅੱਜ ਤੱਕ ਜੱਸੀ ਜਸਰਾਜ ਨੂੰ ਮਿਲਿਆ ਹਾਂ ਤੇ ਨਾ ਹੀ ਅਜੇ ਯਾਰੀ ਪਈ ਹੈ । ਓਹਦੇ ਨਾਲ਼ ਫੋਨ ‘ਤੇ ਹੀ ਵਿਚਾਰਾਂ ਹੋਈਆਂ ਹਨ, ਉਹ ਵੀ ਕੇਵਲ ਦੋ ਕੁ ਘੰਟੇ । ਓਦੂੰ ਪਹਿਲਾਂ ਓਹਦੀਆਂ ਕੁਝ ਵੀਡੀਓ ਦੇਖੀਆਂ ਸਨ, ਯੂ ਟਿਊਬ ‘ਤੇ । ਸੱਚੀ ਗੱਲ ਤਾਂ ਇਹ ਹੈ ਕਿ ਦੋ ਘੰਟਿਆਂ ਦੀ ਫੋਨੀ ਗੱਲਬਾਤ ਨਾਲ਼ ਹੀ ਪਤੰਦਰ ਨੇ ਮਨ ਮੋਹ ਲਿਆ । ਇਉਂ ਜਾਪਦੈ, ਜਿਵੇਂ ਵਰ੍ਹੇ ਪੁਰਾਣੀ ਯਾਰੀ ਹੋਵੇ, ਜਦ ਕਿ ਅਜੇ ਤਾਂ ਜਾਣ ਪਹਿਚਾਣ ਵੀ ਕੁਝ ਦਿਨ ਪੁਰਾਣੀ ਹੈ ।

ਸਿਆਣੇ ਕਹਿੰਦੇ ਐ ਪਈ ਏਨਾ ਵੀ ਸੱਚ ਨਾ ਬੋਲੀਏ ਕਿ ਚਾਰ ਬੰਦੇ ਮੋਢਾ ਦੇਣ ਨੂੰ ਵੀ ਨਾ ਬਚਣ ਪਰ ਜੱਸੀ ਤਾਂ, ਓਹ ਜਿਵੇਂ ਕਹਿੰਦੇ ਹੁੰਦੇ ਐ ਨਾ ਕਿ ਅੱਡੀਆਂ ਨੂੰ ਥੁੱਕ ਲਾਈ ਫਿਰਦੈ, ਪੰਜਾਬੀ ਗਾਇਕੀ ‘ਚ ਘੁਲੇ ਗੰਦ ਨੂੰ ਸਾਫ਼ ਕਰਨ ਲਈ । ਬਾਈ ਨੇ ਪੇਚਾ ਵੀ ਪਤਾ ਕਿੱਥੇ ਪਾਇਐ ? ਐਂ… ਪੰਜਾਬੀ ਗਾਇਕੀ ‘ਚ ਗੰਦ ਦੇ ਟੀਸੀ ਆਲੇ ਬੇਰ ਨੂੰ ਆਪਣੀ ਗੁਲੇਲ ਦਾ ਨਿਸ਼ਾਨਾ ਬਣਾਇਐ । ਨਹੀਂ ਸਮਝੇ… ਓਹੀ ਯਾਰ, ਜੀਹਨੂੰ ਜੱਸੀ ਛੋਟੂ ਕਹਿੰਦਾ ਹੁੰਦੈ… । ਅਜੇ ਵੀ ਨਹੀਂ ਸਮਝੇ… ਓਹੀ ਯਾਰ ਜੀਹਨੇ ਕੁਝ ਵਰ੍ਹੇ ਪਹਿਲਾਂ “ਪੱਚੀਆਂ ਪਿੰਡਾਂ ਦੀ ਸਰਦਾਰੀ” ਕਾਇਮ ਕੀਤੀ ਸੀ ਤੇ ਕੁਝ ਕੁ ਮਹੀਨੇ ਪਹਿਲਾਂ ਬੜਾ ਗੱਜ ਵੱਜ ਕੇ ਕਹਿੰਦਾ ਸੀ, “ਮੈਂ ਹੂੰ ਬਲਾਤ..” । ਹਾਂ ! ਹੁਣ ਸਮਝੇ ਹੋ, ਬਿਲਕੁੱਲ ਆਨੇ ਆਲੀ ਥਾਂ ‘ਤੇ ਪਹੁੰਚੇ ਹੋ, ਮੈਂ ਗੱਲ ਕਰ ਰਿਹਾ ਹਾਂ, ਹਨੀ ਸਿੰਘ ਦੀ । ਊਂ… ਏਨੀ ਗੱਲ ਵੀ ਸੋਚਣੀ ਬਣਦੀ ਐ ਪਈ ਕੀ ਇਹ ਬੰਦਾ ਆਪਣੇ ਨਾਂ ਪਿੱਛੇ “ਸਿੰਘ” ਲਗਾਉਣ ਦੇ ਕਾਬਿਲ ਵੀ ਹੈ ਜਾਂ ਨਹੀਂ ? ਕਿਉਂਕਿ “ਸਿੰਘ” ਸ਼ਬਦ ਦੀ ਗੱਲ ਕਰਦਿਆਂ ਸਾਡੀਆਂ ਅੱਖਾਂ ਸਾਹਮਣੇ ਅਜਿਹਾ ਬਹੁਤ ਕੁਝ ਘੁੰਮ ਜਾਂਦਾ ਹੈ, ਜੋ ਕਿ ਸਾਡੇ ਦਿਲੀ ਸਤਿਕਾਰ ਦੇ ਕਾਬਿਲ ਹੁੰਦਾ ਹੈ ।

ਹੁਣ ਜੱਸੀ ਜਸਰਾਜ ਦੇ ਹਨੀ ਸਿਓਂ ਨਾਲ਼ ਪਏ ਪੇਚੇ ਦੀ ਗੱਲ ਕਰੀਏ ਤਾਂ ਮੁੱਢ ਤਾਂ ਏਸ ਗੱਲ ਦਾ ਇਹੀ ਜਾਪਦਾ ਹੈ ਕਿ ਇਹ ਕਿੜ ਨਿੱਜੀ ਹੈ, ਪਰ ਜੱਸੀ ਵੀ ਕੰਮ ਅਜਿਹਾ ਕਰ ਰਿਹਾ ਹੈ, ਜਿਵੇਂ ਕਿ ਕੋਈ ਬਹੁਕਰ ਆਪਣੇ ਘਰ ‘ਚ ਮਾਰ ਰਿਹਾ ਹੁੰਦਾ ਹੈ ਪਰ ਸਫ਼ਾਈ ਸਾਰੇ ਮੁਹੱਲੇ ਜਾਂ ਪਿੰਡ ਦੀ ਹੋ ਰਹੀ ਹੁੰਦੀ ਹੈ । ਹਨੀ ਸਿੰਘ ਦੁਆਰਾ ਆਪਣੀ ਗਾਇਕੀ ਤੇ ਗਾਇਨ ਜਗਤ ‘ਚ ਆਪਣੀਆਂ ਗਤੀਵਿਧੀਆਂ ਕਾਰਨ ਪਾਏ ਗੰਦ ਬਾਰੇ ਜੱਸੀ ਜਸਰਾਜ ਕੋਈ ਲੁਕ ਛਿਪ ਕੇ ਜਾਂ ਇਸ਼ਾਰਿਆਂ ‘ਚ ਗੱਲ ਨਹੀਂ ਕਰਦਾ, ਸਗੋਂ ਸ਼ਰ੍ਹੇਆਮ ਬੜੀ ਬੁਲੰਦ ਆਵਾਜ਼ ‘ਚ ਉਸਦਾ ਵਿਰੋਧ ਕਰਦਾ ਹੈ ਤੇ ਗਾਇਕੀ ‘ਚ ਪਏ ਗੰਦ ਨੂੰ ਸਾਫ਼ ਕਰਨ ਦੇ ਹੀਲਿਆਂ ਬਾਰੇ ਆਪਣੇ ਅਹਿਦ ਨੂੰ ਦੁਹਰਾਉਂਦਾ ਹੈ । ਗਾਇਕੀ ਦੇ ਖੇਤਰ ‘ਚ ਹੋਰ ਵੀ ਬੜੇ ਗਲੇ ਹਨ, ਜੋ ਅਸ਼ਲੀਲਤਾ ਨੂੰ ਬੜੀਆਂ ਬੜਕਾਂ ਮਾਰ ਮਾਰ ਕੇ ਬਿਆਨ ਕਰਦੇ ਹਨ । ਉਨ੍ਹਾਂ ਦੀ ਵੀ ਇਸਤਰੀ ਜਾਗ੍ਰਿਤੀ ਮੰਚ ਵਾਲੀਆਂ ਬੀਬੀਆਂ ਨੇ ਵੀ ਬਹੁਤ ਮਿੱਟੀ ਪਲੀਤ ਕੀਤੀ ਸੀ, ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੀ ਸਿਹਤ ‘ਤੇ ਕੋਈ ਅਸਰ ਨਹੀਂ ਹੋਇਆ ਤੇ ਜਿਵੇਂ ਸ਼ਾਇਦ ਕਹਾਵਤ ਵੀ ਐ ਨਾ ਕਿ ਕਿਸੇ ਨੇ ਕਿਸੇ ਨੂੰ ਕਿਹਾ “ਬੇਸ਼ਰਮਾ ! ਤੇਰੇ ਢੂਹੇ ‘ਤੇ ਪਿੱਪਲ ਉਗ ਆਇਆ, ਅੱਗੋਂ ਜੁਆਬ ਮਿਲਿਆ ਕਿ ਯਾਰ ਤਾਂ ਪਿੱਪਲ ਦੀ ਛਾਵੇਂ ਬਹਿੰਦੇ ਐ ।” ਸੋ, ਇੰਝ ਹੀ ਉਨ੍ਹਾਂ ਦੀ ਸਿਹਤ ‘ਤੇ ਵੀ ਕੋਈ ਅਸਰ ਨਾ ਹੋਇਆ । ਇੰਝ ਹੀ ਗਾਇਕੀ ਦੀ ਦੁਨੀਆਂ ‘ਚ ਹੋਰ ਗੰਦ ਪਾਉਣ ਵਾਲਿਆਂ ਬਾਰੇ ਜੱਸੀ ਦਾ ਕਹਿਣਾ ਇਹ ਹੈ ਕਿ ਪਿੰਡਾਂ ‘ਚ ਅਮਰੂਦਾਂ ਦੇ ਬਾਗ਼ ‘ਚ ਜੇ ਇੱਕ ਕਾਂ ਮਾਰ ਕੇ ਪੁੱਠਾ ਲਟਕਾ ਦਿਓ ਤਾਂ ਬਾਕੀ ਕਾਂ “ਕਾਂ” “ਕਾਂ” ਤਾਂ ਕਰੀ ਜਾਣਗੇ ਪਰ ਨੇੜੇ ਕੋਈ ਨਹੀਂ ਆਊਗਾ । ਜੱਸੀ ਕਹਿੰਦਾ ਹੈ ਕਿ ਅਸ਼ਲੀਲ ਗਾਇਕੀ ਨਾਲ਼ ਟੱਕਰ ਲੈਣ ਦੇ ਇਸ ਕਾਰਜ ‘ਚ ਕਿਸੇ ਵੀ ਵੱਡੇ ਗਾਇਕ ਦਾ ਹੱਥ ਉਸਦੇ ਸਿਰ ‘ਤੇ ਨਹੀਂ ਟਿਕਿਆ, ਜੋ ਉਸਨੂੰ ਹੌਸਲਾ ਦੇ ਕੇ ਅਗਾਂਹ ਵਧਣ ਲਈ ਹੋਕਰਾ ਮਾਰੇ ।

ਜੇਕਰ ਜੱਸੀ ਦੀ ਗਾਇਕੀ ਦੀ ਗੱਲ ਕਰਾਂ ਤਾਂ ਉਸਦੀ ਐਲਬਮ “ਤੇਜ਼ਾਬ 1984 – ਇੱਕ ਅਰਦਾਸ” ਯੂ ਟਿਊਬ ‘ਤੇ ਦੇਖੀ । ਵੀਡੀਓ ਦੇਖਦਿਆਂ ਕਰੀਬ 17 ਮਿੰਟ ਇਹੀ ਮਹਿਸੂਸ ਹੁੰਦਾ ਰਿਹਾ ਜਿਵੇਂ ਤੁਪਕਾ ਤੁਪਕਾ ਕਰਕੇ ਪਾਰਾ ਜਾਂ ਤੇਜ਼ਾਬ ਕੰਨਾਂ ‘ਚ ਪੈਂਦਾ ਜਾ ਰਿਹਾ ਹੋਵੇ । ਵਾਕਿਆ ਹੀ ਉਸਨੇ ਆਲ੍ਹਾ ਦਰਜੇ ਦੀ ਗਾਇਕੀ ਪੇਸ਼ ਕੀਤੀ ਹੈ । ਸੱਚ ਕਹਾਂ, ਦੇਖਣ ਤੇ ਸੁਣਨ ਯੋਗ ਹੈ ।

ਹੁਣ ਜੱਸੀ ਜਸਰਾਜ ਦੀ ਫਿਲਮ “ਬਿੱਕਰ ਬਾਈ ਸੈਂਟੀਮੈਂਟਲ” ਆਈ ਹੈ । ਇਸ ਫਿਲਮ ਦੀ ਅੰਦਰਲੀ ਕਹਾਣੀ ਤੋਂ ਪਹਿਲਾਂ ਫਿਲਮ ਦੀ ਅਸਲ ਕਹਾਣੀ ‘ਤੇ ਨਜ਼ਰ ਮਾਰੀ ਜਾਏ ਤਾਂ ਬਿੱਕਰ ਬਾਈ ਉਰਫ਼ ਬਿਕਰਮ ਸਿੰਘ ਇੱਕ ਅਜਿਹਾ ਨੌਜਵਾਨ ਹੈ, ਜੋ ਦੇਸ਼ ‘ਚ ਚੱਲ ਰਹੇ “ਸਿਸਟਮ” ਤੋਂ ਓਨ੍ਹਾਂ ਹੀ ਦੁਖੀ ਤੇ ਪ੍ਰੇਸ਼ਾਨ ਹੈ, ਜਿੰਨਾਂ ਕਿ ਹਰ ਦੇਸ਼ਵਾਸੀ ਅਸਲ ‘ਚ ਦੁਖੀ ਹੈ । ਇਸ ਸਿਸਟਮ ਨਾਲ਼ ਲੋਹਾ ਲੈਣ ਲਈ ਉਸਨੇ ਹਥਿਆਰ ਵੀ ਬੜਾ ਜ਼ਬਰਦਸਤ ਚੁਣਿਆ ਹੈ, “ਪਾਵਾ” । ਜੀ ਹਾਂ… ਮੰਜੇ ਦਾ ਪਾਵਾ । ਹੋਰ ਤਾਂ ਹੋਰ ਅੱਜ ਕੱਲ ਇਹ ਪਾਵਾ ਜੱਸੀ ਜਸਰਾਜ ਦੇ ਨਾਲ਼ ਨਾਲ਼ ਵਿਦੇਸ਼ਾਂ ਦੀ ਸੈਰ ਵੀ ਕਰਦਾ ਫਿਰ ਰਿਹਾ ਹੈ । ਹਾਲਾਂਕਿ ਆਸਟ੍ਰੇਲੀਆ ਵਰਗੇ ਬਹੁਤ ਸਾਰੇ ਮੁਲਕਾਂ ‘ਚ ਬਾਹਰੋਂ ਲੱਕੜ ਦੀਆਂ ਵਸਤੂਆਂ ਨਹੀਂ ਆ ਸਕਦੀਆਂ ਪਰ “ਪੰਜਾਬੀ ਪਾਵਾ” ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ‘ਚ ਸੈਰ ਕਰ ਰਿਹਾ ਹੈ । ਜੱਸੀ ਦਾ ਕਹਿਣਾ ਹੈ ਕਿ ਇਹ ਪਾਵਾ ਤਾਂ ਲੱਕੜ ਦਾ ਇੱਕ ਟੁਕੜਾ ਹੈ ਪਰ ਅਸਲ ‘ਚ ਇਨਸਾਨ ਕੋਲ ਸੋਚ ਦਾ ਪਾਵਾ, ਜਿਗਰੇ ਦਾ ਪਾਵਾ, ਮਿਹਨਤ ਦਾ ਪਾਵਾ ਜਾਂ ਲੇਖਕ ਕੋਲ ਕਲਮ ਦਾ ਪਾਵਾ ਹੋਣਾ ਜ਼ਰੂਰੀ ਹੈ, ਜਿਸ ਨਾਲ਼ ਉਹ ਸਮਾਜ ‘ਚ ਫੈਲੀਆਂ ਕੁਰੀਤੀਆਂ ਨਾਲ਼ ਟੱਕਰ ਲੈ ਸਕੇ ।

ਹੁਣ ਜੱਸੀ ਜਸਰਾਜ ਮੁਤਾਬਿਕ ਗੱਲ ਫਿਲਮ ਦੀ ਅੰਦਰਲੀ ਕਹਾਣੀ ਦੀ ਕੀਤੀ ਜਾਵੇ ਤਾਂ ਕਈ “ਵੱਡੀਆਂ ਤਾਕਤਾਂ” ਵੱਲੋਂ ਪ੍ਰਦੇਸਾਂ ‘ਚ ਉਸਦੀ ਫਿਲਮ ਦੇ ਰਾਹ ‘ਚ ਰੋੜੇ ਅਟਕਾਏ ਜਾ ਰਹੇ ਹਨ । ਜਿਨ੍ਹਾਂ ਨਾਲ਼ ਉਸਦੀ ਵਿਚਾਰਾਂ ਦੀ ਟੱਕਰ ਹੈ, ਜਿਹੜੀਆਂ ਸਮਾਜਿਕ ਬੁਰਾਈਆਂ ਨਾਲ਼ ਉਹ ਲੋਹਾ ਲੈ ਰਿਹਾ ਹੈ, ਉਹੀ ਲੋਕ ਆਪਣੀ ਤਾਕਤ ਦਾ ਇਸਤੇਮਾਲ ਕਰ, ਉਸਦੀ ਫਿਲਮ ਦੇ ਰਾਹ ‘ਚ ਸਭ ਤੋਂ ਵੱਡਾ ਅੜਿੱਕਾ ਬਣੇ ਹੋਏ ਹਨ । ਸਮੇਂ ਦਾ ਸੱਚ ਹੈ ਕਿ ਹਮੇਸ਼ਾ ਹੀ ਬੁਰਾਈ, ਚੰਗਿਆਈ ‘ਤੇ ਭਾਰੂ ਹੁੰਦੀ ਰਹੀ ਹੈ, ਭਾਵੇਂ ਅੰਤ ‘ਚ ਚੰਗਿਆਈ ਦੀ ਹੀ ਜਿੱਤ ਹੁੰਦੀ ਹੈ । ਜੇਕਰ ਇਸ ਫਿਲਮ ਨਾਲ਼ ਜੁੜੇ ਚੰਗੇ ਬੰਦਿਆਂ ਦੀ ਗੱਲ ਕੀਤੀ ਜਾਏ ਤਾਂ ਜੇਕਰ ਅੱਜ ਉਨ੍ਹਾਂ ਦੀ ਫਿਲਮ ‘ਤੇ ਬੁਰੀਆਂ ਤਾਕਤਾਂ ਵੱਲੋਂ ਰੋਕ ਲਾਉਣ ‘ਚ ਸਫ਼ਲਤਾ ਮਿਲ ਗਈ ਤੇ ਬਾਅਦ ‘ਚ ਚੰਗਿਆਈ ਦੀ ਜਿੱਤ ਹੋ ਵੀ ਗਈ ਤਾਂ ਮਾਇਕ ਤੌਰ ‘ਤੇ ਹੋਈ ਨਿਰਮਾਤਾ ਦੇ ਨੁਕਸਾਨ ਦੀ ਭਰਪਾਈ ਤਾਂ ਹੋਣੋ ਰਹੀ । ਜੇ ਕੇਰਾਂ ਫਿਲਮ ਰੋਕੀ ਗਈ ਤਾਂ ਮੁੜ ਜੋ ਮਰਜ਼ੀ ਹੋਈ ਜਾਏ, ਭਾਵੇਂ ਚੰਗਿਆਈ ਦੀ ਜਿੱਤ ਜਾਂ ਬੁਰਿਆਈ ਦੀ ਜਿੱਤ ਜਾਂ ਹਾਰ, ਨਿਰਮਾਤਾ ਦਾ ਤਾਂ ਸਮਝੋ ਟੱਲ ਵੱਜ ਗਿਆ । ਹੁਣ ਫੈਸਲਾ ਕਰਨਾ ਦਰਸ਼ਕਾਂ ਦੇ ਹੱਥ ਹੈ ਕਿ ਕੀ ਉਹ ਜੱਸੀ ਜਸਰਾਜ ਵਰਗੇ ਸੱਚ ਬੋਲਣ ਵਾਲੇ ਬੰਦੇ ਦਾ ਹੌਸਲਾ ਕਾਇਮ ਰੱਖਦੇ ਹਨ ਜਾਂ… !

ਰਿਸ਼ਤੇ
“ਗੱਲ ਇਉਂ ਹੈ ਸ਼ੱਜਣ ਸਿਆਂ, ਬਈ ਸ਼ਾਡੀ ਕੁੜੀ ਨੇ ਬਥੇਰੇ ਸ਼ਾਲ ਆਪਣੇ ਦੀਦੇ ਗਾਲੇ ਨੇ ਕਿਤਾਬਾਂ ‘ਚ । ਅਸ਼ੀਂ ਵੀ ਆਪਣੇ ਵਿਤੋਂ ਵਧ ਕੇ ਅੰਨ੍ਹਾਂ ਪੈਸ਼ਾ ਰੋੜਿਐ ਓਹਦੀ ਪੜ੍ਹਾਈ ‘ਤੇ । ਰੋਜ਼ ਕੱਲੀ ਕੁੜੀ ਸ਼ਹਿਰ ਜਾਂਦੀ ਸ਼ੀ । ਘਰੇ ਆ ਕੇ ਵੀ ਅੱਧੀ ਰਾਤ ਤੱਕ ਕਿਤਾਬਾਂ ‘ਚ ਸਿਰ ਦੇਈ ਰੱਖਦੀ ਸ਼ੀ, ਤਾਂ ਕਿਤੇ ਜਾ ਕੇ ‘ਗਰੇਜੀ ਦਾ ਟੈਸ਼ਟ ਪਾਸ਼ ਹੋਇਐ । ਤਿੰਨ ਆਰੀ ਟੈਸ਼ਟ ਦਿੱਤਾ ਤਾਂ ਜਾ ਕੇ ਪੂਰੇ ਲੰਬਰ ਆਏ ਐ । ਬੱਤਰ ਸ਼ੌ ਫੀਸ਼ ਭਰੀ ਐ ਇੱਕ ਆਰੀ ਦੀ ਤੇ ਤਿੰਨ ਆਰੀ ਟੈਸ਼ਟ ਦੇਣਾ ਪਿਐ । ਇਹ ਤਾਂ ਥੋਨੂੰ ਵੀ ਪਤੈ ਬਈ ‘ਗਰੇਜੀ ਪਾਸ਼ ਕਰਨੀ ਕਿੰਨੀ ਔਖੀ ਐ, ਜੇ ਸ਼ੌਖੀ ਹੁੰਦੀ ਤਾਂ ਆਪਣੇ ਕਾਕਾ ਜੀ ਨੇ ਆਪ ਈ ਟੈਸ਼ਟ ਪਾਸ਼ ਕਰ ਲੈਣਾ ਸ਼ੀ ਤੇ ਚਲਾ ਜਾਣਾ ਸ਼ੀ ‘ਸ਼ਟ੍ਰੇਲੀਆ । ਥੋਨੂੰ ਵੀ ਸ਼ਰਦਾਰ ਜੀ ਸ਼ਾਰਾ ਈ ਗਿਆਨ ਐ ।”

“ਤੇਰੀ ਗੱਲ ਸੋਲਾਂ ਆਨੇ ਸੱਚੀ ਐ ਮਿੰਦਰਾ ! ਪਰ ਯਾਰ, ਫੇਰ ਵੀ ਗੱਲਬਾਤ ਤਾਂ ਰਾਹ ਸਿਰ ਦੀ ਚਾਹੀਦੀ ਐ । ਤੂੰ ਤਾਂ ਯਾਰ ਜਵਾਂ ਈ ਬਦਲਿਆ ਬਦਲਿਆ ਜਿਆ ਜਾਪਦੈਂ । ਸਾਡਾ ਯਾਰ ਮਿੰਦਰ ਤਾਂ ਐਂ ਤੋੜਵੀਂ ਗੱਲ ਕਰਨ ਆਲਾ ਹੈ ਈ ਨਹੀਂ ਸੀ । ਤੂੰ ਕਿਸਮਤ ਵਾਲਾ ਐ ਜੋ ਏਨੀ ਲੈਕ ਕੁੜੀ ਨਿੱਕਲੀ  ਤੇਰੀ । ਪਰ ਮਾਸਟਰ ਵੀ ਤਾਂ ਸਾਡਾ ਆਪਣਾ ਬੰਦਾ ਐ । ਤੈਨੂੰ ਪਤਾ ਈ ਐ ਪਈ ਮੁੰਡਾ ਤਾਂ ਏਹਦਾ ਵੀ ਬਹੁਤ ਲੈਕ ਐ, ਬੜਾ ਸ਼ਰੀਫ਼ ਤੇ ਮਿਹਨਤੀ ਮੁੰਡੈ ਪਰ ਬੀ. ਆ. ਪੜ੍ਹ ਕੇ ਵੀ ਵਿਹਲਾ ਫਿਰਦੈ । ਸਾਰੀ ਚਾਰ ਸਿਆੜ ਪੈਲੀ ਐ, ਕਿੱਥੋਂ ਮਾਸਟਰ ਏਨਾਂ ਖਰਚਾ ਝੱਲ ਲਊ ? ਇਉਂ ਕਰੋ ਬਈ ਖਰਚਾ ਅੱਧੋ ਅੱਧ ਕਰ ਲਓ, ਦੋ ਸਾਲ ਦੀ ਪੜ੍ਹਾਈ ਐ । ਕੱਲੇ ਮਾਸਟਰ ਨੂੰ ਪੰਦਰਾਂ ਲੱਖ ਕੱਢਣਾ ਔਖੈ, ਜੇ ਕਿਤੇ ਮੁੰਡਾ ਸੈੱਟ ਹੋ ਗਿਆ ਤਾਂ ਇਹਦੀ ਵੀ ਜੂਨ ਸੁਧਰ ਜੂ, ਬੁਢੇਪਾ ਸੌਖਾ ਕੱਢ ਲੂ । ਜੇ ਮੁੰਡਾ ਸੈੱਟ ਹੋ ਜੂ ਤਾਂ ਤੇਰੀ ਕੁੜੀ ਵੀ ਤਾਂ ਓਧਰ ਹੀ ਸੈੱਟ ਹੋਊ, ਥੋਡਾ ਵੀ ਤਾਂ ਭਲਾ ਈ ਐ ।”

“ਸ਼ੱਜਣ ਸਿਆਂ ! ਯਾਰੀ ਤੇ ਵਪਾਰ ਅੱਡੋ ਅੱਡ ਈ ਚੰਗੇ ਰਹਿੰਦੇ ਐ । ਤੈਨੂੰ ਪਤਾ ਈ ਐ ਬਈ ਸ਼ਾਨੂੰ ਵੀ ਆ ਦਿਨ ਉਡੀਕਦਿਆਂ ਕਿੰਨੇ ਸ਼ਾਲ ਲੰਘ ਗੇ, ਬਈ ਕਦੋਂ ਕੁੜੀ ਟੈਸ਼ਟ ਪਾਸ਼ ਕਰਲੇ ਤੇ ਓਹਨੂੰ ਬਾਹਰ ਭੇਜਣ ਆਲੇ ਬਣੀਏ । ਹੁਣ ਬਾਈ ਸ਼ਾਡੀਆਂ ਵੀ ਤਾਂ ਸ਼ਾਰੇ ਟੱਬਰ ਦੀਆਂ ਆਸ਼ਾਂ ਏਸ਼ੇ ਨਾਲ ਈ ਐ । ਕੁੜੀ ਜਾਊਗੀ, ਚਾਰ ਪੈਸ਼ੇ ਕਮਾਊਗੀ ਤੇ ਕੋਈ ਚੰਗਾ ਘਰ ਬਾਰ ਦੇਖਕੇ ਆਵਦੇ ਸਿਰੋਂ ਭਾਰ ਲਾਹੁਣ ਆਲੇ ਬਣੀਏ । ਬਾਕੀ ਰਹੀ ਪੰਦਰਾਂ ਲੱਖ ਦੀ ਗੱਲ ਤਾਂ ਬਾਈ ਮੇਰਿਆ, ਪੰਦਰਾਂ ਛੱਡ ਕਈ ਪੰਦਰਾਂ ਲੱਖ ਕਾਕਾ ਜੀ ਨੇ ਕਮਾ ਲੈਣੇ ਐ, ਬੱਸ਼ ਇੱਕ ਆਰੀ ਬਾਹਰ ਜਾਣ ਦੀ ਦੇਰ ਐ ।”

“ਆ ਚਾਹ ਲੈ ਜਾ, ਜੀਤਾਂ ਦੇ ਬਾਪੂ”, ਰਸੋਈ ‘ਚੋਂ ਮਹਿੰਦਰ ਸਿੰਘ ਦੀ ਘਰ ਵਾਲੀ ਨੇ ਆਵਾਜ਼ ਲਗਾਈ ਤੇ ਮਹਿੰਦਰ ਚਾਹ ਲੈਣ ਲਈ ਚਲਾ ਗਿਆ ।

ਤਿੰਨ ਕੁ ਮਹੀਨੇ ਹੋਏ, ਮਹਿੰਦਰ ਦੀ ਕੁੜੀ ਸਰਬਪ੍ਰੀਤ ਨੇ ਆਈਲੈਟਸ ਦਾ ਟੈਸਟ ਪਾਸ ਕਰ ਲਿਆ ਸੀ ਤੇ ਅੱਜ ਲਾਗਲੇ ਪਿੰਡ ਰਹਿੰਦਾ ਉਹਦਾ ਬੇਲੀ ਸੱਜਣ ਸਿੰਘ ਆਪਣੇ ਪਿੰਡ ਦੇ ਮਾਸਟਰ ਬਲਵਿੰਦਰ ਸਿੰਘ ਨੂੰ ਲੈ ਕੇ ਆਇਆ ਸੀ । ਮਾਸਟਰ ਦਾ ਮੁੰਡਾ ਰਾਜਵੀਰ ਬੀ ਏ ਪਾਸ ਸੀ ਪਰ ਬੇਰੋਜ਼ਗਾਰੀ ਦਾ ਦੈਂਤ ਉਹਦੇ ਤਰੱਕੀ ਕਰਨ ਦੇ ਰਸਤੇ ਦੀ ਰੁਕਾਵਟ ਬਣਿਆ ਹੋਇਆ ਸੀ । ਰਾਜਵੀਰ ਬਹੁਤ ਲਾਇਕ ਤੇ ਮਿਹਨਤੀ ਨੌਜਵਾਨ ਸੀ । ਨੌਕਰੀ ਮਿਲਦੀ ਨਹੀਂ ਸੀ ਤੇ ਪੈਲੀ ਏਨੀ ਹੈ ਨਹੀਂ ਸੀ ਕਿ ਸਿਰਫ਼ ਖੇਤੀ ਦੇ ਸਿਰ ‘ਤੇ ਗੁਜ਼ਾਰਾ ਕਰ ਸਕਦਾ । ਉਂਝ ਵੀ ਮਹਿੰਗੀਆਂ ਰੇਹਾਂ, ਸਪਰੇਆਂ, ਡੀਜ਼ਲ ਦੇ ਵਧਦੇ ਭਾਅ ਤੇ ਖੇਤੀ ਦੇ ਵਧਦੇ ਖਰਚਿਆਂ ਕਰਕੇ ਏਨੀ ਹਿੰਮਤ ਨਹੀਂ ਸੀ ਕਿ ਕੁਝ ਪੈਲੀ ਠੇਕੇ ‘ਤੇ ਲੈ ਕੇ ਖੇਤੀ ਕਰ ਸਕੇ । ਬਾਪ ਸਰਕਾਰੀ ਸਕੂਲ ‘ਚ ਮਾਸਟਰ ਲੱਗਾ ਹੋਇਆ ਸੀ ਤੇ ਕੁੱਲ ਮਿਲਾ ਕੇ ਛੋਟਾ ਪਰਿਵਾਰ ਹੋਣ ਕਾਰਨ ਤਨਖ਼ਾਹ ਤੇ ਅੱਧ ‘ਤੇ ਦਿੱਤੀ ਚਾਰ ਚੱਪੇ ਪੈਲੀ ਕਾਰਨ ਘਰ ਦਾ ਖ਼ਰਚ ਰੁੜਿਆ ਆਉਂਦਾ ਸੀ । ਪਰ ਕਦ ਤੱਕ ? ਕਦੇ ਨਾ ਕਦੇ ਤਾਂ ਰਾਜਵੀਰ ਨੂੰ ਆਪਣੇ ਪੈਰਾਂ ਸਿਰ ਹੋਣਾ ਹੀ ਪੈਣਾ ਸੀ ਤੇ ਹਾਲਾਤ ਤਾਂ ਦਿਨ ਬ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਸਨ । ਕਦੇ ਉਹ ਸੋਚਦਾ ਕਿ ਅੱਗੇ ਹੋਰ ਕੋਈ ਪੜ੍ਹਾਈ ਕਰ ਲਵੇ, ਈ ਟੀ ਟੀ ਜਾਂ ਕੋਈ ਮਾਸਟਰ ਡਿਗਰੀ ਪਰ ਰੋਜ਼ਾਨਾ ਅਖ਼ਬਾਰਾਂ ‘ਚ ਉਚ ਵਿੱਦਿਆ ਪ੍ਰਾਪਤ ਨੌਜਵਾਨਾਂ ਦੀ ਹੁੰਦੀ ਦੁਰਗਤੀ ਕਾਰਣ ਹੋਰ ਪੜ੍ਹਾਈ ਕਰਨ ਦਾ ਉਸਦਾ ਹੌਸਲਾ ਨਾ ਪੈਂਦਾ । ਹਰ ਤੀਜੇ ਦਿਨ ਕਿਤੇ ਨਾ ਕਿਤੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ‘ਤੇ ਪੁਲਿਸ ਵੱਲੋਂ ਤੇਜ਼ ਪਾਣੀ ਦੀਆਂ ਬੌਛਾਰਾਂ ਸਿੱਟੀਆਂ ਜਾਂਦੀਆਂ ਜਾਂ ਕਈ ਵਾਰ ਲਾਠੀਚਾਰਜ ਵੀ ਕੀਤਾ ਜਾਂਦਾ । ਨੌਜਵਾਨ ਮੁੰਡਿਆਂ ਦੀਆਂ ਪੱਗਾਂ ਤੱਕ ਰੋਲ ਦਿੱਤੀਆਂ ਜਾਂਦੀਆਂ । ਇੱਕ ਪਿੰਡ ‘ਚ ਤਾਂ ਹੱਦ ਹੀ ਹੋ ਗਈ ਜਦ ਪਿੰਡ ਦੇ ਸਰਪੰਚ ਨੇ ਪੜ੍ਹੀ ਲਿਖੀ ਨੌਜਵਾਨ ਬੇਰੋਜ਼ਗਾਰ ਕੁੜੀ ਦੇ ਥੱਪੜ ਮਾਰਿਆ । ਸੋ, ਜਿੱਥੇ ਉਚ ਵਿੱਦਿਆ ਪ੍ਰਾਪਤ ਨੌਜਵਾਨਾਂ ਨਾਲ਼ ਅਜਿਹਾ ਗ਼ੈਰ-ਮਨੁੱਖੀ ਵਿਵਹਾਰ ਹੋ ਰਿਹਾ ਸੀ, ਉਥੇ ਬੀ ਏ ਪਾਸ ਨੂੰ ਕਿਸ ਨੇ ਪੁੱਛਣਾ ਸੀ ? ਅਜੋਕੇ ਕੰਪੀਟੀਸ਼ਨ ਦੇ ਯੁੱਗ ‘ਚ ਨਵੀਂ ਦੁਕਾਨਦਾਰੀ ਚਲਾਉਣੀ ਵੀ ਖਾਲਾ ਜੀ ਦਾ ਵਾੜਾ ਨਹੀਂ ਹੈ, ਜੇਕਰ ਵੱਡੇ ਪੱਧਰ ਦਾ ਕਾਰੋਬਾਰ ਕੀਤਾ ਜਾਵੇ ਤਾਂ ਕਾਮਯਾਬੀ ਦੇ ਬਹੁਤ ਚਾਂਸ ਹਨ ਪਰ ਜੋ ਆਰਥਿਕ ਹਾਲਾਤ ਮਾਸਟਰ ਬਲਵਿੰਦਰ ਸਿੰਘ ਤੇ ਉਸਦੇ ਪਰਿਵਾਰ ਦੇ ਸਨ, ਉਸ ਨਾਲ਼ ਅਜਿਹਾ ਕਾਰੋਬਾਰ ਕਰਨਾ ਸੰਭਵ ਨਹੀਂ ਸੀ । ਹੋਣਹਾਰ ਹੋਣ ਦੇ ਬਾਵਜੂਦ ਸਾਰੇ ਰਸਤੇ ਬੰਦ ਨਜ਼ਰ ਆਉਣ ਕਾਰਨ ਹੁਣ ਉਹ ਇਹ ਸੋਚ ਰਹੇ ਸਨ ਕਿ ਜੇਕਰ ਰਾਜਵੀਰ ਵਿਦੇਸ਼ ਜਾ ਕੇ ਸੈੱਟ ਹੋ ਜਾਵੇ ਤਾਂ ਉਸਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਜਾਵੇਗੀ । ਟ੍ਰੈਵਲ ਏਜੰਟਾਂ ਨਾਲ਼ ਮੀਟਿੰਗਾਂ ਤੇ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਇਹੀ ਫੈਸਲਾ ਕੀਤਾ ਗਿਆ ਕਿ ਰਾਜਵੀਰ ਆਸਟ੍ਰੇਲੀਆ ਚਲਾ ਜਾਵੇ, ਕਿਉਂਜੋ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਾਣਾ ਕੁਝ ਸੌਖਾ ਸੀ । ਨਾਲ ਹੀ ਇੱਕ ਹੋਰ ਸੋਚ ਉਨ੍ਹਾਂ ਲਈ ਇਹ ਵੀ ਵਿਚਾਰਨਯੋਗ ਸੀ ਕਿ ਜੇਕਰ ਰਾਜਵੀਰ ਖੁਦ ਵਿਦਿਆਰਥੀ ਬਣ ਕੇ ਜਾਏਗਾ ਤਾਂ ਪੜ੍ਹਾਈ ਦੇ ਨਾਲ਼ ਕਮਾਈ ਕਦੋਂ ਕਰੇਗਾ ? ਸੋ, ਏਜੰਟਾਂ ਨੇ ਸਲਾਹ ਦਿੱਤੀ ਕਿ ਕੋਈ ਅਜਿਹੀ ਕੁੜੀ ਲੱਭੀ ਜਾਏ ਜੋ ਕਿ ਵਿਦਿਆਰਥੀ ਬਣਕੇ ਤੇ ਰਾਜਵੀਰ ਨਾਲ਼ ਵਿਆਹ ਕਰਵਾ ਕੇ ਆਸਟ੍ਰੇਲੀਆ ਜਾ ਸਕੇ,  ਇਸ ਨਾਲ਼ ਆਸਟ੍ਰੇਲੀਆ ਜਾਣ ਦਾ ਜੋ ਖਰਚਾ ਹੋਏਗਾ, ਉਹ ਕਮਾਈ ਕਰਕੇ ਪੂਰਾ ਕੀਤਾ ਜਾ ਸਕੇਗਾ । ਉਹ ਸੋਚਦੇ ਸਨ ਕਿ ਜੇਕਰ ਰਾਜਵੀਰ ਵਿਦੇਸ਼ ‘ਚ ਸੈੱਟ ਹੋ ਜਾਏਗਾ ਤਾਂ ਉਸਦੀ ਛੋਟੀ ਭੈਣ ਦਾ ਰਿਸ਼ਤਾ ਵੀ ਚੰਗੇ ਘਰ ਕੀਤਾ ਜਾ ਸਕੇਗਾ । ਨਹੀਂ ਤਾਂ ਜੋ ਚਾਰ ਸਿਆੜ ਸਨ, ਉਨ੍ਹਾਂ ‘ਚ ਵੀ ਬੇਗਾਨਾ ਹੱਲ ਚੱਲਣਾ ਨਜ਼ਰੀਂ ਆਉਂਦਾ ਸੀ ।

ਮਾਸਟਰ ਬਲਵਿੰਦਰ ਸਿੰਘ ਦੇ ਪਿੰਡ ਦਾ ਸੱਜਣ ਸਿੰਘ ਚੱਲਦਾ ਪੁਰਜਾ ਸੀ । ਅਜਿਹੀ ਜੋੜ ਤੋੜ ਕਰਨ ‘ਚ ਮਾਹਿਰ ਸੀ ਤੇ ਜਦ ਮਾਸਟਰ ਨੇ ਆਪਣੀ ਸਮੱਸਿਆ ਦਾ ਜਿ਼ਕਰ ਉਸ ਕੋਲ ਕੀਤਾ ਤਾਂ ਉਸ ਆਪਣੇ ਮਿੱਤਰ ਮਹਿੰਦਰ ਸਿੰਘ ਦੀ ਕੁੜੀ ਸਰਬਪ੍ਰੀਤ ਬਾਰੇ ਗੱਲਬਾਤ ਚੱਲਾ ਲਈ ਸੀ । ਅੱਜ ਉਹ ਦੋਵੇਂ ਇਸੇ ਬਾਬਤ ਗੱਲਬਾਤ ਸਿਰੇ ਚੜ੍ਹਾਉਣ ਦੀ ਮੰਸ਼ਾ ਨਾਲ਼ ਮਹਿੰਦਰ ਸਿੰਘ ਦੇ ਘਰ ਆਏ ਹੋਏ ਸਨ ।

“ਲੈ ਬਈ ਮਾਸ਼ਟਰ ਜੀ ! ਤੁਸ਼ੀਂ ਪਹਿਲਾਂ ਚਾਹ ਪੀਓ, ਗੱਲਾਂ ਤਾਂ ਨਾਲ ਦੀ ਨਾਲ ਚੱਲਦੀਆਂ ਰਹਿਣਗੀਆਂ, ਹੀ ਹੀ ਹੀ”, ਮਹਿੰਦਰ ਸਿੰਘ ਨੇ ਕਰੇੜੇ ਵਾਲੇ ਪੀਲੇ ਪਏ ਦੰਦ ਕੱਢਦਿਆਂ ਕਿਹਾ । ਹੁਣ ਤੱਕ ਦੀ ਹੋਈ ਗੱਲਬਾਤ ਤੋਂ ਉਹ ਸਮਝ ਚੁੱਕਾ ਸੀ ਕਿ ਤੱਕੜੀ ਦਾ ਓਹਦੇ ਵਾਲਾ ਪੱਲੜਾ ਭਾਰੂ ਸੀ ਤੇ ਆਇਆ ਮਹਿਮਾਨ ਕਾਫ਼ੀ ਮਜ਼ਬੂਰ ਸੀ ।

“ਆਹ ਬਿਸ਼ਕਟ ਵੀ ਲੌ ਮਾਸ਼ਟਰ ਜੀ”, ਮਹਿੰਦਰ ਸਿੰਘ ਨੇ ਬਿਸਕੁਟਾਂ ਦੀ ਪਲੇਟ ਅੱਗੇ ਕੀਤੀ ।

“ਸਰਦਾਰ ਮਹਿੰਦਰ ਸਿੰਘ ਜੀ, ਤੁਹਾਡੀਆਂ ਸਾਰੀਆਂ ਗੱਲਾਂ ਸੱਚੀਆਂ ਕਿ ਬੇਟੀ ਨੇ ਪੜ੍ਹਾਈ ਕਰਨ ਤੇ ਬਹੁਤ ਮਿਹਨਤ ਕੀਤੀ ਪਰ ਫਿਰ ਵੀ ਆਪਣੇ ਵਰਗੇ ਮੱਧ ਵਰਗੀ ਪਰਿਵਾਰਾਂ ਲਈ ਪੰਦਰਾਂ ਲੱਖ ਦਾ ਇੰਤਜ਼ਾਮ ਕਰਨਾ ਬਹੁਤ ਔਖਾ ਹੈ । ਏਨਾਂ ਭਾਰ ਝੱਲਣਾ ਔਖਾ ਹੈ, ਜੇਕਰ ਦੋਹੇਂ ਬੱਚੇ ਬਾਹਰ ਜਾਂਦੇ ਨੇ ਤਾਂ ਤੁਹਾਡਾ ਵੀ ਤਾਂ ਬਰਾਬਰ ਦਾ ਫਾਇਦਾ ਹੈ । ਬੇਟੀ ਬਾਹਰ ਜਾ ਕੇ ਸੈੱਟ ਹੋ ਜਾਏਗੀ ।” ਮਾਸਟਰ ਨੇ ਤਰਕ ਦੇਣਾ ਚਾਹਿਆ ।

“ਮਾਸ਼ਟਰ ਜੀ ! ਤੁਸ਼ੀਂ ਪੜ੍ਹੇ ਲਿਖੇ ਬੰਦੇ ਹੋ, ਸ਼ਾਰਾ ਕੁਸ਼ ਜਾਣਦੇ ਹੋ ਕਿ ‘ਸ਼ਟ੍ਰੇਲੀਆ ਜਾ ਕੇ ਵੀ ਪੜ੍ਹਾਈ ਕਰਨੀ ਕਿੰਨੀ ਔਖੀ ਐ । ਆਪਣੇ ਕਾਕਾ ਜੀ ਨੇ ਤਾਂ ਬਾਹਰ ਜਾ ਕੇ ਕਮਾਈ ਹੀ ਕਰਨੀ ਐ, ਗੁੱਡੀ ਨੂੰ ਤਾਂ ਫੇਰ ਦੋ ਸ਼ਾਲ ਜਾ ਕੇ ਕਿਤਾਬਾਂ ਨਾਲ਼ ਮੱਥਾ ਮਾਰਨਾ ਪੈਣਾ, ਉਹ ਵੀ ‘ਗਰੇਜੀ ‘ਚ । ਸ਼ੋ ਮੁੱਕਦੀ ਜਹੀ ਗੱਲ ਤਾਂ ਆਹ ਹੈ ਬਈ ਮੈਨੂੰ ਕੋਈ ਹਿਸ਼ਾਬ ਕਿਤਾਬ ਸਿ਼ਰੇ ਆਉਂਦਾ ਨਹੀਂ ਲੱਗਦਾ ਬਈ ਕੁੜੀ ਪੜ੍ਹੇ ਵੀ ਤੇ ਪੈਸ਼ੇ ਵੀ ਸ਼ਾਨੂੰ ਖਰਚਣੇ ਪੈਣ । ਸ਼ੱਜਣ ਸਿ਼ਆਂ ਤੂੰਈ ਦੱਸ਼ ਬਈ ਜੇ ਪੈਸ਼ੇ ਅਸ਼ੀਂ ਖਰਚਣੇ ਐਂ ਤਾਂ ਕੁੜੀ ਨੂੰ ਟੈਸ਼ਟ ਪਾਸ਼ ਕਰਨ ਦਾ ਕੀ ਫੈਦਾ ਹੋਇਆ ?”

“ਕੋਈ ਨਾ ਮਿੰਦਰ ਸਿਆਂ, ਏਨਾ ਵੱਡਾ ਵਪਾਰੀ ਵੀ ਨਾ ਬਣ । ਮਾੜਾ ਮੋਟਾ ਸਹਿਜ ਸੁਭਾ ਨਾਲ ਸੋਚ ਲੈ, ਜੇ ਕਿਤੇ ਮੁੰਡੇ ਕੁੜੀ ਨੂੰ ਚੰਗਾ ਲੱਗਾ ਤਾਂ ਆਪਾਂ ਉਨ੍ਹਾਂ ਦਾ ਪੱਕਾ ਵਿਆਹ ਕਰ ਦਿਆਂਗੇ । ਕੱਲ ਨੂੰ ਕੁੜੀ ਦੇ ਵਿਆਹ ‘ਤੇ ਵੀ ਤਾਂ ਖਰਚ ਆਉਣਾ ਈ ਐ, ਸੁੱਖ ਨਾਲ਼ ਦੋਵੇਂ ਜੀਅ ਪੱਕੇ ਹੋ ਗਏ ਤਾਂ ਆਪੇ ਬੈਠੇ ਕਮਾਈ ਕਰੀ ਜਾਣਗੇ । ਨਾਲ਼ੇ ਰਲ ਕੇ ਬਾਕੀ ਭੈਣਾਂ ਭਰਾਵਾਂ ਨੂੰ ਵੀ ਸਾਂਭ ਲੈਣਗੇ” ।

“ਹੈਂ ਹੈਂ ਹੈਂ ਆਹ ਕੀ ਕਹੀ ਜਾਨੈ ਸ਼ੱਜਣ ਸਿ਼ਆਂ ? ਬਈ ਤੁਸ਼ੀਂ ਕੁੜੀ ਦਾ ਸ਼ਾਕ ਲੈ ਕੇ ਆਏ ਹੋਂ ਕਿ ਮੁੰਡਾ ਬਾਹਰ ਭੇਜਣ ਦੀ ਸ਼ਕੀਮ ਕਰਨ ਲਈ ? ਅਜੇ ਕੁੜੀ ਦੀ ਉਮਰ ਈ ਕੀ ਐ ? ਉਹ ਤਾਂ ਅਜੇ ਕਹਿੰਦੀ ਐ ਬਈ ਮੈਂ ਤਾਂ ਪੜ੍ਹਨੈਂ, ਤਾਂ ਕਰਕੇ ਓਸ਼ਨੇ ਗਰੇਜੀ ਦਾ ਟੈਸ਼ਟ ਪਾਸ਼ ਕੀਤੈ ।”

“ਚੱਲੋ ਸਰਦਾਰ ਮਹਿੰਦਰ ਸਿੰਘ ਜੀ ! ਜਿਵੇਂ ਤੁਹਾਡੀ ਮਰਜ਼ੀ, ਤੁਸੀਂ ਮਾੜਾ ਮੋਟਾ ਪਤਾ ਤਾਂ ਕੀਤਾ ਹੀ ਹੋਣੈ ਕਿ ਹੁਣ ਕਿੰਨੇ ਪੈਸੇ ਭਰਨੇ ਪੈਣਗੇ ਤੇ ਬਾਅਦ ‘ਚ ਕਿੰਨੇ, ਕੱਠਾ ਪੰਦਰਾਂ ਲੱਖ ਭਰਨਾ ਤਾਂ ਸਾਡੇ ਲਈ ਸੰਭਵ ਨਹੀਂ ।”

“ਹੀ ਹੀ ਹੀ… ਮਾਸ਼ਟਰ ਜੀ ! ਪਤਾ ਕੀਤੈ, ਸ਼ਾਰਾ ਕੁਸ਼ ਪਤਾ ਕੀਤੈ । ਤੁਸ਼ੀਂ ਪਹਿਲਾਂ ਚਾਹ ਤਾਂ ਪੀ ਲਓ । ਆਹ ਇੱਕ ਮੱਠੀ ਖਾ ਕੇ ਦੇਖੋ । ਅਜੇ ਕੱਲ ਹੀ ਸ਼ਹਿਰ ਗਿਆ ਸ਼ੀ । ਦੀਨਾ ਹਲਵਾਈ ਤਾਜ਼ੀਆਂ ਈ ਕੱਢੀ ਜਾਂਦਾ ਸ਼ੀ । ਮੈਂ ਕਿਹਾ ਚੱਲ ਦੋ ਕਿੱਲੋ ਲੈਂਦਾ ਜਾਵਾਂ, ਨਿਆਣੇ ਖਾ ਲੈਣਗੇ । ਜਵਾਂ ਮੂੰਹ ‘ਚ ਭੁਰਦੀਆਂ ਈ ਜਾਂਦੀਆਂ ਜੀ… ਦੋ ਕਿੱਲੋ ਲਈਆਂ, ਕਰਾੜ ਨੇ ਦੋ ਰੁਪਈਏ ਘੱਟ ਨਹੀਂ ਕੀਤੇ, ਹੱਟੀ ਚੱਲਦੀ ਐ ਜੀ ਦੀਨੇ ਦੀ… ਤੁਸ਼ੀਂ ਟੈਸ਼ਟ ਕਰਕੇ ਦੇਖੋ ਮਾਸ਼ਟਰ ਜੀ…। ਕੁੜੇ ਸ਼ਰਬੋ… ਪੁੱਤ ਆ ਕੇ ਮਾਸ਼ਟਰ ਜੀ ਨੂੰ ਦੱਸ਼ੀਂ, ਏਜੰਟ ਨੇ ਖਰਚਾ ਕਿਵੇਂ ਦੱਸਿ਼ਆ ਸ਼ੀ ?”

“ਸਤਿ ਸ੍ਰੀ ਅਕਾਲ ਅੰਕਲ ਜੀ”, ਲੰਮ ਸਲੰਮੀ ਸਰਬਪ੍ਰੀਤ ਨੇ ਆ ਕੇ ਸਭ ਨੂੰ ਹੱਥ ਜੋੜੇ ।

“ਸਤਿ ਸ੍ਰੀ ਅਕਾਲ ਪੁੱਤਰ ਜੀ, ਕਿੰਨਾ ਕੁ ਖਰਚਾ ਦੱਸਿਆ ਏਜੰਟ ਨੇ ਤੇ ਕਿਹੜੀ ਪੜ੍ਹਾਈ ਕਰੋਗੇ ਆਸਟ੍ਰੇਲੀਆ ਜਾ ਕੇ ?”, ਮਾਸਟਰ ਬਲਵਿੰਦਰ ਸਿੰਘ ਨੇ ਪੁੱਛਿਆ ।

“ਅੰਕਲ ! ਉਨ੍ਹਾਂ ਨੇ ਕੁੱਕਰੀ ‘ਚ ਐਡਮੀਸ਼ਨ ਬਾਰੇ ਸਜੱਸਟ ਕੀਤਾ ਸੀ, ਕਹਿੰਦੇ ਸੀ ਕਿ ਉਨ੍ਹਾਂ ਦੇ ਲਿੰਕ ਹੈਗੇ ਨੇ, ਕੋਈ ਪੰਜਾਬੀਆਂ ਦਾ ਹੀ ਕਾਲਜ ਹੈ ਤੇ ਆਪੇ ਹੀ ਐਡਮੀਸ਼ਨ ਕਰਵਾ ਦੇਣਗੇ । ਛੇ ਮਹੀਨੇ ਦੀ ਫ਼ੀਸ ਐਡਵਾਂਸ ਦੇਣੀ ਪਵੇਗੀ ਤੇ ਉਸਤੋਂ ਪਹਿਲਾਂ ਦਸ ਹਫ਼ਤਿਆਂ ਦੀ ਐਲੀਕੋ ਕਲਾਸ ਲੈਣੀ ਪੈਣੀ ਐ । ਕੁੱਕਰੀ ਬਾਦ ‘ਚ ਸਟਾਰਟ ਹੋਵੇਗੀ ।”

“ਮੁਆਫ਼ ਕਰਨਾ ਬੇਟਾ ਜੀ, ਮੈਂ ਸਮਝਿਆ ਨਹੀਂ ਐਲੀਕੋ ਕਲਾਸ ਬਾਰੇ । ਉਹ ਕਾਹਦੇ ਲਈ ਹੁੰਦੀ ਹੈ ?”

“ਅੰਕਲ ! ਆਈਲੈਟਸ ‘ਚੋਂ ਮੇਰੇ ਪੰਜ ਬੈਂਡ ਆਏ ਨੇ, ਕੁੱਕਰੀ ‘ਚ ਐਡਮੀਸ਼ਨ ਲਈ ਸਾਢੇ ਪੰਜ ਬੈਂਡ ਚਾਹੀਦੇ ਹੁੰਦੇ ਨੇ, ਮੇਰਾ ਹਾਫ਼ ਬੈਂਡ ਘੱਟ ਰਹਿ ਗਿਆ, ਏਸ ਲਈ ਦਸ ਹਫ਼ਤਿਆਂ ਦੀ ਐਲੀਕੋ ਵੀ ਲੱਗਣੀ ਐ ।”

“ਤਾਂ ਓਹਦੇ ਲਈ ਕੀ ਕਰਨਾ ਪਵੇਗਾ ?”

“ਅੰਕਲ ਕਰਨਾ ਤਾਂ ਕੁਛ ਨਹੀਂ, ਬੱਸ ਢਾਈ ਕੁ ਹਜ਼ਾਰ ਡਾਲਰ ਫੀਸ ਭਰਨੀ ਪਵੇਗੀ ।”

“ਢਾਈ ਹਜ਼ਾਰ ਅੱਡ ਤੋਂ ਭਰਨਾ ਪਵੇਗਾ ??? ਤੇ ਕੁੱਕਰੀ ਲਈ ਕਿੰਨੀ ਫੀਸ ਭਰਨੀ ਹੋਵੇਗੀ ?

“ਅੰਕਲ ਦੋ ਸਾਲ ਦੀ ਫੀਸ ਬਾਈ ਹਜ਼ਾਰ ਡਾਲਰ ਹੈ ਪਰ ਪਹਿਲਾਂ ਤਾਂ ਛੇ ਮਹੀਨੇ ਦੀ ਭਰਨੀ ਹੈ, ਸਾਰੀ ਨਹੀਂ । ਬਾਕੀ ਦੀ ਫੀਸ ਛੇ ਛੇ ਮਹੀਨਿਆਂ ਤੋਂ ਭਰਨੀ ਐ ।”

“ਮਤਲਬ ਢਾਈ ਹਜ਼ਾਰ ਐਲੀਕੋ ਦੀ ਤੇ ਪਚਵੰਜਾ ਸੌ ਕੁੱਕਰੀ ਦੀ, ਇਹ ਹੋ ਗਏ ਅੱਠ ਹਜ਼ਾਰ ਡਾਲਰ, ਤਕਰੀਬਨ ਚਾਰ ਲੱਖ ਰੁਪਈਆ ।”

“ਆਹੋ ਮਾਸ਼ਟਰ ਜੀ, ਚਾਰ ਲੱਖ ਤੇ ਬਾਕੀ ਜਹਾਜ਼ ਦੀਆਂ ਟਿਕਟਾਂ ਦਾ । ਦਿੱਲੀ ਜਾਣ ਵਾਸ਼ਤੇ ਸ਼ਾਡੇ ਪਿੰਡ ਆਲਾ ਭੋਲਾ ਡਰੈਵਰ ਈ ਕਰ ਲਾਂਗੇ । ਕੋਈ ਸ਼ੌ, ਦੋ ਸ਼ੌ ਦਾ ਤੁਹਾਡਾ ਫੈਦਾ ਕਰਾ ਦਿਆਂਗੇ ।”

“ਸਰਦਾਰ ਮਹਿੰਦਰ ਸਿੰਘ ਜੀ, ਦੋਹਾਂ ਦੀਆਂ ਟਿਕਟਾਂ ਵੀ ਸਾਨੂੰ ਹੀ ਖਰਚਣੀਆਂ ਪੈਣੀਆਂ ?”

“ਚੱਲੋ ਛੱਡੋ ਮਾਸਟਰ ਜੀ, ਜਿੱਥੇ ਲੱਖਾਂ ਰੁਪਈਆ ਲੱਗਣੈ, ਓਥੇ ਤੀਹ ਪੈਂਤੀ ਹਜ਼ਾਰ ਨਾਲ਼ ਕੋਈ ਫ਼ਰਕ ਨਹੀਂ ਜੇ ਪੈਣ ਵਾਲਾ । ਜਦੋਂ ਏਨੀ ਗੱਲ ਖੁੱਲ ਗਈ ਐ ਤਾਂ ਹੁਣ ਮਾੜੇ ਮੋਟੇ ਪਿੱਛੇ ਨੰਨਾ ਨਾ ਪਾਓ । ਆਖਰ ਆਪਣੇ ਮੁੰਡੇ ਦੀ ਜਿੰਦਗੀ ਦਾ ਵੀ ਤਾਂ ਸੁਆਲ ਹੈ ।”, ਸੱਜਣ ਸਿੰਘ ਨੇ ਦਖਲ ਦਿੰਦਿਆਂ ਕਿਹਾ ।

“ਜਿਵੇਂ ਤੈਨੂੰ ਠੀਕ ਲੱਗੇ ਸੱਜਣ ਸਿਹਾਂ, ਮੇਰਾ ਤਾਂ ਲੱਕ ਟੁੱਟਿਆ ਪਿਐ, ਤੈਨੂੰ ਪਤਾ ਤਾਂ ਹੈ, ਤੇਰੀ ਭਰਜਾਈ ਦੀ ਬਿਮਾਰੀ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ । ਕਈ ਵਾਰ ਤਾਂ ਸੋਚਦਾਂ ਬਈ ਜੇ ਸਰਕਾਰੀ ਨੌਕਰੀ ਨਾ ਹੁੰਦੀ ਤਾਂ ਸ਼ਾਇਦ ਰੋਟੀਆਂ ਵੱਲੋਂ ਵੀ ਆਵਾਜ਼ਾਰ ਹੋਣਾ ਪੈਣਾ ਸੀ ।”

“ਚੱਲ ਫੇਰ ਵਪਾਰੀਆ, ਅਸੀਂ ਹੁਣ ਚੱਲਦੇ ਆਂ ਤੇ ਤੁਸੀਂ ਕਰੋ ਬਾਕੀ ਦਾ ਪਤਾ ਸੁਤਾ ਏਜੰਟ ਕੋਲੋਂ, ਕਦੋਂ ਭੇਜਣੈ ਮੁੰਡੇ ਕੁੜੀ ਨੂੰ ਬਾਹਰ ?”

“ਬੇਟਾ ਜੀ, ਇੱਕ ਗੱਲ ਪੁੱਛਾਂ ਜੇ ਬੁਰਾ ਨਾ ਮੰਨੋ ਤਾਂ ?”, ਮਾਸਟਰ ਬਲਵਿੰਦਰ ਸਿੰਘ ਨੇ ਝਿਜਕ ਮੰਨਦਿਆਂ ਸਰਬਪ੍ਰੀਤ ਕੋਲੋਂ ਪੁੱਛਿਆ ।

“ਹਾਂ ਜੀ ਅੰਕਲ, ਪਲੀਜ਼”

“ਬੇਟਾ, ਤੁਸੀਂ ਕੁੱਕਰੀ ‘ਚ ਦਾਖਲਾ ਲੈਣਾ ਚਾਹੁੰਦੇ ਹੋ, ਕੋਈ ਹੋਰ ਕੋਰਸ ਠੀਕ ਨਹੀਂ ਸੀ ਜਿਵੇਂ ਕਿ ਸੁਣਿਐ ਕਿ ਬਾਹਰ ਨਰਸਿੰਗ ਵਾਲਿਆਂ ਦੀ ਬਹੁਤ ਡਿਮਾਂਡ ਹੈ । ਬੰਦਾ ਛੇਤੀ ਪੱਕਾ ਹੋ ਜਾਂਦਾ ਹੈ ।”

“ਅੰਕਲ, ਗੱਲ ਤਾਂ ਤੁਹਾਡੀ ਠੀਕ ਐ ਕਿ ਨਰਸਿੰਗ ਦੀ ਕਾਫ਼ੀ ਡਿਮਾਂਡ ਹੈ ਪਰ ਐਡਮੀਸ਼ਨ ਲਈ ਆਈਲੈਟਸ ਦੇ ਹੋਰ ਬੈਂਡ ਚਾਹੀਦੇ ਨੇ, ਸੈਕਿੰਡਲੀ ਪੜ੍ਹਾਈ ਵੀ ਕਾਫ਼ੀ ਟਫ਼ ਹੈ, ਇਸ ਲਈ ਕੁੱਕਰੀ ਬਾਰੇ ਸੋਚਿਆ ਹੈ ।”

“ਚੱਲ ਛੱਡੋ ਮਾਸਟਰ ਸਾਹਿਬ ! ਕੁੱਕਰੀ ਹੋਵੇ ਜਾਂ ਨਰਸਿੰਗ, ਮਸਲਾ ਤਾਂ ਪੱਕੇ ਹੋਣ ਤੱਕ ਹੀ ਐ ਨਾ ।”, ਸੱਜਣ ਸਿੰਘ ਨੇ ਜੁਆਬ ਦਿੱਤਾ ।

“ਚੰਗਾ ਜੀ, ਜਿਵੇਂ ਤੁਹਾਨੂੰ ਠੀਕ ਲੱਗੇ ।”

“ਚੰਗਾ ਮਾਸ਼ਟਰ ਜੀ, ਸ਼ਸ਼ਰੀਕਾਲ, ਤੇ ਫੇਰ ਦੱਸ਼ਦੇ ਆਂ ਸ਼ੱਜਣ ਸਿ਼ੰਘ ਨੂੰ ਸ਼ਾਰੀ ਰੈਅ ਕਰਕੇ, ਹੀ ਹੀ ਹੀ ।”, ਮਹਿੰਦਰ ਸਿੰਘ ਨੇ ਖਚਰੀ ਜਿਹੀ ਹਾਸੀ ਹੱਸਦਿਆਂ ਹੱਥ ਜੋੜੇ ।

ਸਰਬਪ੍ਰੀਤ ਤੇ ਰਾਜਵੀਰ ਦਾ ਵਿਆਹ ਕਰ ਦਿੱਤਾ ਗਿਆ । ਵਿਆਹ ਕਾਹਦਾ ਸੀ, ਬੱਸ ਕਾਗਜ਼ੀ ਖਾਨਾਪੂਰਤੀ ਸੀ, ਜਿਸ ਨਾਲ਼ ਰਾਜਵੀਰ ਨੇ ਸਰਬਪ੍ਰੀਤ ਦੇ ਪਤੀ ਦੇ ਤੌਰ ‘ਤੇ ਆਸਟ੍ਰੇਲੀਆ ਜਾਣਾ ਸੀ ।

“ਢੀਕੂ.. ਢੀਕੂ.. ਝਿੰਊਂ.. ਝਿੰਊਂ..”

“ਢੀਕੂ.. ਢੀਕੂ.. ਝਿੰਊਂ.. ਝਿੰਊਂ..”

ਸਰਬਪ੍ਰੀਤ ਦੇ ਮੋਬਾਇਲ ਦੀ ਅਜੀਬ ਜਿਹੀ ਧੁਨ ਨੇ ਉਸਦੀ ਨੀਂਦ ਉਖੇੜ ਦਿੱਤੀ । ਉਹ ਦੁਪਹਿਰ ਦੀ ਰੋਟੀ ਖਾ ਕੇ ਧੁੱਪੇ ਲੇਟੀ ਹੋਈ ਸੀ । ਮੰਜੀ ‘ਤੇ ਅੱਧਸੁੱਤੀ ਜਿਹੀ, ਉਹ ਉਤੇ ਪਤਲੀ ਜਿਹੀ ਚਾਦਰ ਲਈ ਪਈ ਸੀ । ਪੋਹ ਮਹੀਨੇ ‘ਚ ਨਿੱਘੀ ਨਿੱਘੀ ਧੁੱਪ ਉਸਨੂੰ ਬਹੁਤ ਆਨੰਦ ਦੇ ਰਹੀ ਸੀ । ਅੱਧੀ ਜਿਹੀ ਅੱਖ ਖੋਲ ਕੇ ਉਸਨੇ ਮੋਬਾਇਲ ‘ਤੇ ਕਾਲ ਕਰਨ ਵਾਲੇ ਦਾ ਨੰਬਰ ਦੇਖਿਆ ਤਾਂ ਚਾਦਰ ਵਗਾ ਮਾਰੀ ਤੇ ਉਸਦੀ ਨੀਂਦ ਇੱਕ ਦਮ ਕਾਫੂਰ ਹੋ ਗਈ ਤੇ ਉਸਨੇ ਕਾਲ ਕੱਟ ਦਿੱਤੀ । ਕੁਝ ਸਕਿੰਟਾਂ ਬਾਅਦ ਫਿਰ ਮੋਬਾਇਲ ਨੇ ਰੌਲਾ ਪਾ ਦਿੱਤਾ ਪਰ ਉਸ ਫਿਰ ਬੰਦ ਕਰ ਦਿੱਤਾ । ਹੁਣ ਦੀ ਵਾਰ ਮੋਬਾਇਲ ਦੀ ਘੰਟੀ ਵੱਖਰੀ ਤਰ੍ਹਾਂ ਦੀ ਸੀ, ਉਸਨੇ ਦੇਖਿਆ ਤਾਂ ਮੈਸੇਜ ਆਇਆ ਹੋਇਆ ਸੀ :

ਤੇਰਾ ਗੁੱਸਾ ਤਾਂ ਜਾਪਦੈ, ਮੇਰੀ ਜਾਨ ਲੈਕੇ ਰਹੇਗਾ

ਤੇਰੇ ਵਿਛੋੜੇ ਦਾ ਦੁੱਖ, ਇਹ ਬੇਗੁਨਾਹ ਕਿੰਨਾ ਹੋਰ ਸਹੇਗਾ

ਤੇਰੀ ਬੇਰੁਖੀ ਕਰਕੇ ਰਵੀ ਦੁਨੀਆਂ ਤੋਂ ਤੁਰ ਜਾਏਗਾ

ਮੁੜ ਸ਼ਾਇਦ ਕੋਈ ਆ ਕੇ ਮੜ੍ਹੀ ਮੇਰੀ ‘ਤੇ ਬਹੇਗਾ

ਇਹ ਮੈਸੇਜ ਪੜ੍ਹਦਿਆਂ ਸਰਬਪ੍ਰੀਤ ਖਿੜਖਿੜਾ ਕੇ ਹੱਸ ਪਈ ਤੇ ਏਨੇ ਨੂੰ ਮੋਬਾਇਲ ਫਿਰ ਬੋਲ ਪਿਆ । ਚੌਂਕੜੀ ਮਾਰ ਮੰਜੇ ‘ਤੇ ਬੈਠ ਹੱਸਦਿਆਂ ਉਹ ਬੜੀ ਅਦਾ ਨਾਲ਼ ਬੋਲੀ;

“ਕਿਉਂ ਜਨਾਬ ! ਅਜੇ ਤਾਂ ਮੋਬਾਇਲ ‘ਤੇ ਕਾਲਾਂ ਹੀ ਕੱਟੀਆਂ ਨੇ ਤੇ ਗੱਲ ਮੜ੍ਹੀਆਂ ਤੱਕ ਪਹੁੰਚ ਗਈ, ਤੇ ਜੇ ਕਿਤੇ ਸੱਚੀਮੁੱਚੀ ਕਾਟਾ ਮਾਰ ਦਿੱਤਾ ਤਾਂ ਕੀ ਬਣੂ ?

“ਬਣਨਾ ਕਰਨਾ ਕੀ ਐ ਪ੍ਰੀਤ, ਆਹ ਮੈਂ ਕੀ ਸੁਣ ਰਿਹਾਂ ? ਤੇਰਾ ਵਿਆਹ ਹੋ ਗਿਆ ?”

“ਹਾਂ ਮੇਰੇ ਐਕਸ ਮਾਹੀਆ ! ਮਾਪਿਆਂ ਨੇ ਮਜ਼ਬੂਰ ਕਰ ‘ਤੀ, ਤੇਰੀ ਹੀਰ ਬੇਗਾਨੀ ਹੋ ਗੀ, ਰਾਂਝਣਾਂ ।”

“ਕੀ ਬਕਵਾਸ ਕਰੀ ਜਾਂਦੀ ਐਂ ? ਸਿੱਧੀ ਤਰ੍ਹਾਂ ਦੱਸ, ਚੱਕਰ ਕੀ ਐ ?”

“ਚੱਕਰ ਚੁੱਕਰ ਕੁਛ ਨਹੀਂ ਮਾਹੀਆ, ਬੱਸ ਹੁਣ ਤਾਂ ਸਾਰੀ ਉਮਰ ਵਿਛੋੜਾ ਝੱਲਣਾਂ ਪੈਣਾ, ਤੈਨੂੰ ਚੂਰੀਆਂ ਖਵਾਉਣ ਵਾਲੇ ਹੱਥਾਂ ‘ਚ ਰੱਤਾ ਚੂੜਾ ਪੈ ਗਿਆ ਰਾਂਝਣਾਂ ।”

“ਪ੍ਰੀਤ ! ਮੇਰੀ ਜਾਨ ‘ਤੇ ਬਣੀ ਐ, ਤੂੰ ਕੀ ਝੱਲ ਵਲੱਲੀਆਂ ਮਾਰੀ ਜਾਂਦੀ ਐਂ ? ਜਲਦੀ ਦੱਸ, ਕਦੋਂ ਮਿਲਣ ਆ ਸਕਦੀ ਐਂ ?”

“ਰਾਂਝਣਾਂ, ਹੁਣ ਤਾਂ ਮੇਲੇ ਅਗਲੇ ਜਨਮਾਂ ‘ਚ ਹੋਣਗੇ । ਏਸ ਜਨਮ ਤਾਂ ਖੇੜਿਆਂ ਦੇ ਵੱਸ ਪੈ ਗਈ ਇਹ ਜਿੰਦ ਨਿਮਾਣੀ । ਜੇ ਮਿਲਣਾਂ ਈ ਐ ਤਾਂ ਮੱਝਾਂ ਚਰਾਉਣ ਦਾ ਕੋਰਸ ਕਰਨਾਂ ਪਊ, ਫੇਰ ਭਾਵੇਂ ਬਾਰਾਂ ਸਾਲ ਮਿਲੀ ਜਾਂਈਂ ।”

“ਪ੍ਰੀਤ.. ਬਕਵਾਸ ਬੰਦ ਕਰ, ਮੇਰਾ ਮਰੇ ਦਾ ਮੂੰਹ ਦੇਖੇਂ ਜੇ ਹੁਣ ਇੰਝ ਕਹੇਂ, ਸੱਚ ਦੱਸ ਕਹਾਣੀ ਕੀ ਐ ?”, ਰਵੀ ਲੱਗਭੱਗ ਚੀਕਦਿਆਂ ਬੋਲਿਆ ।

ਇਹ ਸੁਣਕੇ ਸਰਬਪ੍ਰੀਤ ਦਾ ਹਾਸਾ ਨਿੱਕਲ ਗਿਆ, “ਜਾ ਵੇ ਮੇਰਿਆ ਸ਼ੇਰ ਦਿਲ ਰਾਂਝਣਾਂ ! ਤੂੰ ਪਾਏਂਗਾ ਪੂਰੀਆਂ । ਏਨਾ ਕੁ ਈ ਯਕੀਨ ਐ ਆਪਣੀ ਪ੍ਰੀਤ ‘ਤੇ ? ਹੁਣ ਧਿਆਨ ਨਾਲ਼ ਮੇਰੀ ਗੱਲ ਸੁਣ… ਮੇਰਾ ਵਿਆਹ ਤਾਂ ਗਿਆ ਹੋ, ਪਰ ਕਾਗਜ਼ੀਂ ਪੱਤਰੀਂ । ਊਂ ਤਾਂ ਮੈਂ ਆਪਣੇ ਰਵੀ ਦੀ ਹੀ ਆਂ, ਬੱਸ ਵਿਆਹ ਹੀ ਹੋਰ ਥਾਂ ਕਰਵਾਇਐ ।”

“ਕੀ ਮਤਲਬ ?”

“ਮਤਲਬ ਇਹ ਰਾਂਝਣਾਂ…”

“ਆਹ ਕੀ ਰਾਂਝਣਾਂ ਰਾਂਝਣਾਂ ਲਾਈ ਐ, ਸਿੱਧੀ ਤਰ੍ਹਾਂ ਗੱਲ ਨਹੀਂ ਕਰ ਸਕਦੀ ? ਮੈਨੂੰ ਟੈਂਸ਼ਨ ਹੋਈ ਪਈ ਐ, ਇਹਨੂੰ ਰੋਮਾਂਸ ਸੁੱਝਦੈ । ਮੈਂ ਪੰਦਰਾਂ ਦਿਨਾਂ ਬਾਅਦ ਆਇਆਂ ਤਾਂ ਆਹ ਖਬਰ ਸੁਣਨ ਨੂੰ ਮਿਲੀ ਐ, ਤੂੰ ਫੋਨ ਵੀ ਨਹੀਂ ਕੀਤਾ…”

“ਚੱਲ ਠੀਕ ਐ, ਹੁਣ ਨਹੀਂ ਕਹਿੰਦੀ ਰਾਂਝਣਾਂ । ਬੱਸ… । ਗੱਲ ਇਹ ਹੈ ਰਾਂਝਣਾਂ… ਓ ਸੌਰੀ ਰਾਂਝਣਾਂ ਨਹੀਂ ਮੇਰਾ ਮਤਲਬ ਰਵੀ ਜੀ… ਕਿ ਮਾਪਿਆਂ ਨੇ ਇੱਕ ਮੁੰਡਾ ਲੱਭਿਐ, ਜਿਹੜਾ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ । ਉਹ ਆਪ ਕੱਲਾ ਜਾ ਨਹੀਂ ਸੀ ਸਕਦਾ ਤੇ ਆਪਣੀ ਆਈਲੈਟਸ ਕੀਤੀ ਕੰਮ ਆ ਗਈ । ਹੁਣ ਕਾਗਜ਼ੀਂ ਪੱਤਰੀਂ ਉਹਦੇ ਨਾਲ਼ ਵਿਆਹ ਹੋ ਗਿਐ ਤੇ ਦੋ ਸਾਲ ਦੀਆਂ ਫੀਸਾਂ ਤੇ ਟਿਕਟਾਂ ਦਾ ਖਰਚ ਉਹ ਝੱਲਣਗੇ । ਜਾ ਕੇ ਆਪਾਂ ਕਰਨੀ ਮਾੜੀ ਮੋਟੀ ਪੜ੍ਹਾਈ ਤੇ ਐਸ਼ਾਂ । ਜਦੋਂ ਹੋ ਗਏ ਪੱਕੇ ਤਾਂ ਪਤੀ ਪ੍ਰਮੇਸ਼ਰ ਨਾਲ਼ ਹੋ ਜਾਣੈ ਤਲਾਕ ਤੇ ਫੇਰ – ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਇੱਕ ਬੱਕਰੀ ਬੰਨਣ ਨੂੰ ਥਾਂ ਮਿੱਤਰਾ… । ਰਹੀ ਗੱਲ ਫੋਨ ਦੀ ਤਾਂ, ਸ਼ੈਡਿਊਲ ਹੀ ਬਹੁਤ ਬਿਜ਼ੀ ਰਿਹਾ, ਸਟਡੀ ਬਾਰੇ ਪਤਾ ਕਰਨਾਂ, ਏਜੰਟਾਂ ਦੇ ਗੇੜੇ, ਕਚਿਹਰੀਆਂ ਦੇ ਗੇੜੇ, ਕਾਗਜ਼ੀ ਫਾਰਮੈਲਟੀਆਂ… ਬੱਸ ਮੱਤ ਹੀ ਮਾਰੀ ਰਹੀ ।”

“ਪਰ ਪ੍ਰੀਤ… ਦੋ ਸਾਲ… ਦੋ ਸਾਲ ਤਾਂ ਬਹੁਤ ਲੰਬਾ ਅਰਸਾ ਹੁੰਦੈ, ਇੱਕ ਦੂਜੇ ਬਿਨਾਂ ਕਿਵੇਂ ਰਹਾਂਗੇ ? ਨਹੀਂ… ਨਹੀਂ… ਤੂੰ ਛੱਡ ਪਰ੍ਹੇ, ਆਪਾਂ ਏਥੇ ਪੱਕੇ ਹੀ ਠੀਕ ਆਂ ।”

“ਪਰ ਰਵੀ, ਏਥੇ ਰਹਿ ਕੇ ਕਿਹੜਾ ਬਾਪੁ ਹੋਰੀਂ ਮੈਨੂੰ ਤੇਰੇ ਨਾਲ਼ ਤੋਰੀ ਬੈਠੇ ਐ ? ਤੂੰ ਵੀ ਤਾਂ ਕੰਪਿਊਟਰ ਡਿਪਲੋਮਾ ਕਰਕੇ ਅਜੇ ਵਿਹਲਾ ਈ ਤੁਰਿਆ ਫਿਰਦੈਂ ? ਰਹੀ ਦੁਕਾਨ ਤਾਂ ਉਹ ਤੇਰੇ ਪਾਪਾ ਦੀ ਐ । ਘਰ ਦੇ ਚੰਗੀ ਪੈਲੀ ਆਲੇ ਘਰ ਦੀਆਂ ਆਸਾਂ ਲਾਈ ਫਿਰਦੇ ਨੇ । ਤੈਨੂੰ ਹੱਟੀ ਆਲੇ ਨੂੰ ਨਹੀਂ ਮਿਲਣੀ ਇਹ ਹੀਰ…”

“ਫੇਰ ਪ੍ਰੀਤ… !!!”

“ਫੇਰ ਕੀ ? ਮੇਰਿਆ ਚੰਨਾਂ, ਜਿੱਥੇ ਆਪਾਂ ਨੂੰ ਏਨੇ ਸਾਲ ਹੋ ਗਏ ਲੁਕ ਛਿਪ ਕੇ ਮਿਲਦਿਆਂ ਨੂੰ, ਦੋ ਸਾਲ ਫੋਨ ‘ਤੇ ਜਾਂ ਸਕਾਈਪ ‘ਤੇ ਮਿਲ ਲਿਆ ਕਰਾਂਗੇ । ਰਵੀ… ਸੱਚ ਪੁੱਛੇਂ ਤਾਂ ਮੇਰਾ ਕਿਹੜਾ ਦਿਲ ਕਰਦੈ, ਤੇਰੇ ਤੋਂ ਜੁਦਾ ਹੋਣ ਨੂੰ ਪਰ ਆਪਣੇ ਮਿਲਨ ਤੇ ਸੁਨਿਹਰੇ ਭਵਿੱਖ ਲਈ ਸਾਨੂੰ ਦੋਹਾਂ ਨੂੰ ਦੋ ਸਾਲ ਦੇ ਵਿਛੋੜੇ ਦੀ ਇਹ ਮਾਰ ਤਾਂ ਝੱਲਣੀ ਹੀ ਪਵੇਗੀ ।”

“ਪ੍ਰੀਤ ਹੋਰ ਕੋਈ ਹੱਲ ਨਹੀਂ ? ਤੇਰੇ ਬਿਨਾਂ ਦੋ ਪਲ ਜਿਉਣ ਦੀ ਕਲਪਨਾਂ ਕਰਨਾ ਵੀ ਮੇਰੇ ਲਈ ਮੌਤ ਬਰਾਬਰ ਹੈ, ਤੂੰ ਗੱਲ ਕਰਦੀ ਹੈਂ ਦੋ ਸਾਲ ਦੀ… ਤੇਰਾ ਰਵੀ ਮਰ ਜਾਵੇਗਾ ਪ੍ਰੀਤ…”, ਕਹਿੰਦਿਆਂ ਹੋਇਆਂ ਭਾਵੁਕ ਹੋ ਕੇ ਰਵੀ ਦਾ ਗੱਚ ਭਰ ਆਇਆ ।

“ਜਾ ਵੇ ਰਵੀ, ਜੋ ਕੰਮ ਮੈਨੂੰ ਕਰਨਾ ਚਾਹੀਦਾ ਉਹ ਤੂੰ ਕਰੀ ਜਾਂਦੈਂ, ਮੈਂ ਤੈਨੂੰ ਹੌਸਲਾ ਦੇਈ ਜਾਂਦੀ ਐਂ, ਤੂੰ ਰੋਈ ਜਾਂਦੈਂ !”

“ਨਹੀਂ ਬੱਸ ਐਂਵੇਂ ਹੀ… ਅਸਲ ‘ਚ ਪ੍ਰੀਤ ਤੈਨੂੰ ਪਿਆਰ ਹੀ ਏਨਾਂ ਕਰਦਾ ਹਾਂ ਕਿ ਤੇਰੇ ਵਿਛੋੜੇ ਬਾਰੇ ਸੋਚਣਾ ਵੀ ਗੁਨਾਹ ਲੱਗਦਾ ਹੈ । ਚੱਲ ਛੱਡ, ਕੱਲ ਨੂੰ ਮਿਲਣ ਆ ਰਹੀਂ ਹੈਂ ?”

“ਜ਼ਰੂਰ ਰਾਂਝਣਾਂ… ਕੱਲ ਨੂੰ ਨੌਂ ਵਾਲੀ ਬੱਸ ‘ਤੇ ਤੁਹਾਡੇ ਸ਼ਹਿਰ ‘ਚ ਆ ਰਹੀਆਂ ਨੇ ਸਰਕਾਰਾਂ, ਬੱਸ ਰੈੱਡ ਕਾਰਪੈਟ ਵਿਛਾ ਕੇ ਰੱਖਣਾਂ… ।”

“ਰੈੱਡ ਕਾਰਪੈਟ ਤਾਂ ਕੀ ਪ੍ਰੀਤ, ਤੇਰੇ ਰਾਹ ‘ਚ ਮੈਂ ਆਪਣੀਆਂ ਪਲਕਾਂ ਵਿਛਾ ਕੇ ਰੱਖਾਂਗਾ । ਚੰਗਾ ਫੋਨ ਰੱਖਦਾਂ, ਕੱਲ ਮਿਲਦੇ ਆਂ…।”

ਆਸਟ੍ਰੇਲੀਆ ਜਾਣ ਦੀਆਂ ਤਿਆਰੀਆਂ ਰਾਜਵੀਰ ਤੇ ਸਰਬਪ੍ਰੀਤ ਦੋਹਾਂ ਦੇ ਘਰਾਂ ‘ਚ ਜ਼ੋਰਾਂ ਸ਼ੋਰਾਂ ਨਾਲ਼ ਸ਼ੁਰੂ ਹੋ ਗਈਆਂ । ਫਰਕ ਏਨਾਂ ਕੁ ਸੀ ਕਿ ਜਿੱਥੇ ਸਰਬਪ੍ਰੀਤ ਵਿਦੇਸ਼ ਜਾ ਕੇ ਸੈੱਟ ਹੋਣ ਦੇ ਬਾਅਦ ਰਵੀ ਨਾਲ਼ ਜਿੰਦਗੀ ਬਤੀਤ ਕਰਨ ਦੇ ਸੁਪਨਿਆਂ ‘ਚ ਉਡੀ ਫਿਰਦੀ ਸੀ ਉਥੇ ਰਾਜਵੀਰ ਦੇ ਘਰ ਮਾਤਮ ਛਾਇਆ ਮਹਿਸੂਸ ਹੁੰਦਾ ਸੀ ਕਿਉਂ ਜੋ ਫੀਸਾਂ ਭਰਨ ਲਈ ਪੈਲੀ ‘ਚ ਬੇਗਾਨਾ ਹਲ ਚਲਾਉਣਾ ਪੈ ਗਿਆ ।

ਆਸਟ੍ਰੇਲੀਆ ਪੁੱਜ ਕੇ ਬੜੀ ਜੱਦੋ ਜਹਿਦ ਤੋਂ ਬਾਅਦ ਰਾਜਵੀਰ ਨੂੰ ਖੇਤਾਂ ‘ਚ ਕੰਮ ਮਿਲਿਆ । ਪੰਜਾਬ ਰਹਿੰਦਿਆਂ ਕਦੇ ਏਨੀ ਮਿਹਨਤ ਨਹੀਂ ਸੀ ਕਰਨੀ ਪਈ ਪਰ ਹੁਣ 35-40 ਡਿਗਰੀ ਤਾਪਮਾਨ ‘ਚ ਕੜਕਦੀ ਧੁੱਪ ‘ਚ ਸਾਰੀ ਦਿਹਾੜੀ ਮਿਹਨਤ ਕਰਨੀ ਪੈਂਦੀ । ਦਿਨ, ਹਫ਼ਤੇ ਤੇ ਮਹੀਨੇ ਗੁਜ਼ਰਨ ਲੱਗੇ । ਰਾਜਵੀਰ ਨੇ ਕਮਾਈ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਸੀ ਪਰ ਆਸਟ੍ਰੇਲੀਆ ‘ਚ ਬਹੁਤ ਸਾਰੇ ਸਟੂਡੈਂਟ ਆ ਜਾਣ ਕਾਰਨ ਇੱਕ ਤਾਂ ਕੰਮ ਘੱਟ ਮਿਲਦਾ ਤੇ ਦੂਜਾ ਲੇਬਰ ਦਾ ਰੇਟ ਵੀ ਕਾਫ਼ੀ ਡਿੱਗ ਪਿਆ ਸੀ । ਲੇਬਰ ਦੇ ਬਹੁਤ ਸਾਰੇ ਠੇਕੇਦਾਰ ਸਨ, ਜੋ ਵਿਦਿਆਰਥੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦੇ । ਸਰਬਪ੍ਰੀਤ ਨੇ ਏਜ਼ਡ ਕੇਅਰ ਦਾ ਕੋਰਸ ਕਰ ਲਿਆ ਤੇ ਉਸਨੂੰ ਸ਼ਹਿਰ ‘ਚ ਰਹਿਣ ਕਰਕੇ ਵਾਹਵਾ ਸਿ਼ਫਟਾਂ ਮਿਲਣ ਲੱਗ ਪਈਆਂ । ਉਸਦਾ ਇੱਕੋ ਇੱਕ ਟੀਚਾ ਸੀ, ਵੱਧ ਤੋਂ ਵੱਧ ਪੈਸਾ ਕਮਾ ਕੇ ਘਰ ਭੇਜਣਾ ਤਾਂ ਜੋ ਆਪਣੇ ਪੈਸੇ ਦੇ ਜ਼ੋਰ ‘ਤੇ ਰਵੀ ਬਾਰੇ ਗੱਲ ਕਰ ਸਕੇ । ਰਾਜਵੀਰ ਕਮਾਈ ਕਰਦਾ ਤੇ ਪੈਸੇ ਫੀਸ ‘ਤਾਰਨ ਲਈ ਸਰਬਪ੍ਰੀਤ ਦੀ ਤਲੀ ‘ਤੇ ਧਰ ਦਿੰਦਾ । ਮਾੜੇ ਕਰਮਾਂ ਨੂੰ ਇੰਮੀਗ੍ਰੇਸ਼ਨ ਦੇ ਨਿਯਮਾਂ ‘ਚ ਭਾਰੀ ਉਲਟ ਫੇਰ ਹੋ ਗਈ ।

“ਹੈਲੋ ! ਸਰਬਪ੍ਰੀਤ, ਮੈਂ ਰਾਜਵੀਰ ਬੋਲਦਾਂ ।”

“ਹਾਂ ਰਾਜਵੀਰ, ਦੱਸੋ ਕਿਵੇਂ ਫੋਨ ਕੀਤਾ ?”

“ਮੇਰੇ ਸੁਣਨ ‘ਚ ਆਇਐ ਕਿ ਇੰਮੀਗ੍ਰੇਸ਼ਨ ਦੇ ਰੂਲ ਚੇਂਜ ਹੋ ਰਹੇ ਨੇ, ਜੇਕਰ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਟੀ ਆਰ ਪਾ ਦਿਓ ਤਾਂ ਕੁਝ ਆਸਾਨੀ ਹੋ ਜਾਵੇਗੀ, ਨਹੀਂ ਤਾਂ ਨਵੇਂ ਰੂਲ ਅਪਲਾਈ ਹੋ ਜਾਣਗੇ ਤੇ ਪ੍ਰਾਬਲਮ ਵਧ ਜਾਏਗੀ ।”

“ਰਾਜਵੀਰ, ਤਿੰਨ ਮਹੀਨਿਆਂ ‘ਚ ਟੀ ਆਰ !!! ਪਰ ਮੇਰਾ ਤਾਂ ਐਕਸਪੀਰੀਐਂਸ ਈ ਪੂਰਾ ਨਹੀਂ ਹੋਇਆ । ਇਟਜ਼ ਨਾਟ ਪੌਸੀਬਲ ।”

“ਪਰ ਸਰਬਪ੍ਰੀਤ, ਜੇ ਟੀ ਆਰ ਨਾ ਪਈ ਤਾਂ ਕੀ ਕਰਾਂਗੇ ? ਸਾਡੀ ਤਾਂ ਪੈਲੀ ਵੀ ਨਹੀਂ ਛੁਡਾਈ ਗਈ ਮੇਰੇ ਕੋਲੋਂ । ਜਿੰਨੀ ਕਮਾਈ ਕੀਤੀ, ਸਾਰੀ ਦੀ ਸਾਰੀ ਤੁਹਾਡੀ ਫੀਸ ਭਰਨ ਲਈ ਭੇਜ ਦਿੱਤੀ । ਘਰ ਤਾਂ ਊਠ ਦੇ ਮੂੰਹ ‘ਚ ਜੀਰੇ ਜਿੰਨੇ ਪੈਸੇ ਵੀ ਨਹੀਂ ਭੇਜ ਸਕਿਆ । ਤੁਸੀਂ… ਤੁਸੀਂ… ਤਾਂ ਆਸਾਨੀ ਨਾਲ਼ ਕਹਿ ਰਹੇ ਹੋ ਕਿ ਨਾਟ ਪੌਸੀਬਲ…. । ਮੇਰਾ ਤਾਂ ਪਰਿਵਾਰ ਹੀ ਉਜੜ ਜਾਏਗਾ, ਜੇਕਰ ਕੁਝ ਨਾ ਹੋ ਪਾਇਆ ਤਾਂ…”

“ਸੌਰੀ ਰਾਜਵੀਰ ! ਐਕਚੁਲੀ ਮੇਨੂੰ ਜੌਬ ਤੋਂ ਹੀ ਛੁੱਟੀ ਨਹੀਂ ਮਿਲੀ, ਇਸ ਕਰਕੇ ਐਕਸਪੀਰੀਐਂਸ ਲਈ ਨਹੀਂ ਜਾ ਸਕੀ । ਪਰ ਮੈਂ ਕੱਲ ਹੀ ਕੰਸਲਟੈਂਟ ਨਾਲ਼ ਗੱਲ ਕਰਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਦੀ ਹਾਂ ।”

“ਪਲੀਜ਼ ਸਰਬਪ੍ਰੀਤ, ਮੇਰੀ ਮਿੰਨਤ ਐ, ਤੁਹਾਨੂੰ ਪਤਾ ਈ ਐ ਸਾਡੀਆਂ ਮਜ਼ਬੂਰੀਆਂ ਦਾ, ਛੋਟੀ ਭੈਣ ਵੀ ਵਿਆਹੁਣ ਜੋਗੀ ਹੋਈ ਬੈਠੀ ਐ, ਪੈਲੀ ਵੀ ਛੁਡਵਾਉਣੀ ਐ, ਮੇਰੇ ਅੱਗੇ ਤਾਂ ਹੋਰ ਕੋਈ ਰਸਤਾ ਨਹੀਂ ਇੱਥੇ ਰਹਿ ਕੇ ਮਿਹਨਤ ਕਰਨ ਤੋਂ ਇਲਾਵਾ ਤੇ ਰਹਿ ਤਾਂ ਹੀ ਸਕਦਾ ਹਾਂ ਜੇਕਰ ਤੁਸੀਂ ਕੁਝ ਕਰੋਗੇ ।”

“ਸ਼ਿਓਰ ਰਾਜਵੀਰ, ਆਈ ਵਿਲ ਟ੍ਰਾਈ ਮਾਈ ਬੈਸਟ, ਹੁਣ ਮੈਨੂੰ ਜਾਣਾ ਪੈਣਾ ਕਿਉਂਜੋ ਜੌਬ ਦਾ ਟਾਈਮ ਹੁੰਦਾ ਜਾਂਦੈ… ਅਗੇਨ ਸੌਰੀ, ਪਰ ਮੈਂ ਆਪਣੀ ਪੂਰੀ ਕੋਸ਼ਿਸ਼ ਜ਼ਰੂਰ ਕਰਾਂਗੀ, ਆਖਿਰ ਮੇਰੇ ਵੀ ਤਾਂ ਕੈਰੀਅਰ ਦਾ ਸੁਆਲ ਹੈ । ਐਨੀ ਵੇ, ਸੀ ਯੂ ਲੇਟਰ…”

“ਓ.ਕੇ. ਸਰਬਪ੍ਰੀਤ… ਬਾਏ…”, ਉਦਾਸ ਮਨ ਨਾਲ਼ ਰਾਜਵੀਰ ਨੇ ਫੋਨ ਬੰਦ ਕਰ ਦਿੱਤਾ ।

ਸਰਬਪ੍ਰੀਤ ਐਕਸਪੀਰੀਐਂਸ ਪੂਰਾ ਨਾ ਕਰ ਸਕੀ ਤੇ ਉਨ੍ਹਾਂ ਨੂੰ ਇੱਕ ਸਾਲ ਦੀ ਹੋਰ ਪੜ੍ਹਾਈ ਲੈਣੀ ਪੈ ਗਈ । ਇੱਕ ਸਾਲ ਦੀ ਪੜ੍ਹਾਈ ਭਾਵ ਇੱਕ ਸਾਲ ਹੋਰ ਫੀਸ ਭਰਨੀ ਪੈਣੀ ਸੀ । ਰਾਜਵੀਰ ਤੇ ਉਸਦੇ ਪਰਿਵਾਰ ਨੇ ਕੋਸ਼ਿਸ਼ ਕੀਤੀ ਕਿ ਇਸ ਸਾਲ ਦੇ ਖ਼ਰਚੇ ਅੱਧੋ ਅੱਧ ਭਰੇ ਜਾਣ ਪਰ ਮਹਿੰਦਰ ਸਿੰਘ ਨੇ ਕੋਈ ਪੇਸ਼ ਨਾ ਜਾਣ ਦਿੱਤੀ । ਆਸਟ੍ਰੇਲੀਆ ਆਉਣ ਦੀਆਂ ਵੀਜ਼ਾ ਸ਼ਰਤਾਂ ਸਖ਼ਤ ਹੋ ਜਾਣ ਕਾਰਨ ਭਾਰਤ ਤੋਂ ਵਿਦਿਆਰਥੀ ਆਉਣੇ ਘਟ ਗਏ ਤੇ ਬਹੁਤ ਸਾਰਿਆਂ ਨੂੰ ਵਾਪਸ ਵੀ ਜਾਣਾ ਪੈ ਗਿਆ । ਜੋ ਲੋਕ ਖੇਤਾਂ ‘ਚ ਕੰਮ ਕਰਦੇ ਸਨ, ਉਨ੍ਹਾਂ ‘ਚੋਂ ਬਹੁਤ ਸਾਰੇ ਵੱਡੇ ਸ਼ਹਿਰਾਂ ‘ਚ ਸੈੱਟ ਹੋ ਗਏ ਤੇ ਖੇਤਾਂ ‘ਚ ਲੇਬਰ ਦੀ ਘਾਟ ਹੋਣ ਕਾਰਨ ਰਹਿ ਗਿਆਂ ਨੂੰ ਚੰਗਾ ਕੰਮ ਮਿਲਣ ਲੱਗ ਪਿਆ । ਸਭ ਨੂੰ ਕੰਮਾਂ ਕਾਰਾਂ ਦਾ ਤਜ਼ਰਬਾ ਹੋਣ ਕਾਰਨ ਲੇਬਰ ਦੇ ਰੇਟ ਵੀ ਵਧੀਆ ਮਿਲਣ ਲੱਗ ਪਏ । ਨਵੇਂ ਵਿਦਿਆਰਥੀ ਨਾ ਆਉਣ ਕਾਰਨ ਤੇ ਕਾਲਜਾਂ ਦੇ ਆਪਸੀ ਕੰਪੀਟੀਸ਼ਨ ਕਾਰਨ ਕੁਝ ਕੋਰਸਾਂ ਦੀ ਫੀਸ ਵੀ ਘੱਟ ਹੋ ਗਈ ਤੇ ਸਰਬਪ੍ਰੀਤ ਨੂੰ ਵੀ ਇੱਕ ਸਸਤੇ ਕਾਲਜ ‘ਚ ਦਾਖਲਾ ਮਿਲ ਗਿਆ । ਘੱਟ ਫੀਸ ਤੇ ਵਧੀ ਆਮਦਨ ਦੇ ਸਦਕਾ ਰਾਜਬੀਰ ਨੇ ਆਪਣੀ ਪੈਲੀ ਛੁਡਾ ਲਈ । ਇਹ ਸਾਲ ਵੀ ਨੇੜੇ ਆਉਣ ਨੂੰ ਹੋ ਗਿਆ । ਸਰਬਪ੍ਰੀਤ ਤੇ ਰਾਜਵੀਰ ਦੀ ਗੱਲਬਾਤ ਤਾਂ ਉਂਝ ਵੀ ਘੱਟ ਹੀ ਹੁੰਦੀ ਸੀ, ਕਿਉਂਜੋ ਉਹ ਤਾਂ ਸਿਰਫ਼ ਨਾਮ ਦੇ ਹੀ ਪਤੀ ਪਤਨੀ ਸਨ । ਦੋਹਾਂ ‘ਚ ਇੱਕ ਸਮਝੌਤਾ ਸੀ ਕਿ ਰਾਜਵੀਰ ਸਾਰਾ ਖਰਚਾ ਕਰੇਗਾ ਤੇ ਸਰਬਪ੍ਰੀਤ ਉਸਨੂੰ ਪੱਕਾ ਕਰਵਾਏਗੀ । ਇਤਨੇ ਸਾਲ ਪਰਿਵਾਰਾਂ ਤੋਂ ਦੂਰ ਰਹਿਣ ਦੇ ਬਾਵਜੂਦ ਉਨ੍ਹਾਂ ‘ਚ ਕਿਸੇ ਭਾਵਨਾ ਜਾਂ ਅਹਿਸਾਸ ਪੈਦਾ ਹੋਣਾ ਤਾਂ ਦੂਰ ਉਨ੍ਹਾਂ ‘ਚ ਦੋਸਤੀ ਤੱਕ ਨਹੀਂ ਸੀ ਹੋਈ । ਪਿਛਲੇ ਕੁਝ ਮਹੀਨਿਆਂ ਤੋਂ ਸਰਬਪ੍ਰੀਤ ਨੇ ਰਾਜਵੀਰ ਦਾ ਫੋਨ ਚੁੱਕਣਾ ਵੀ ਘਟਾ ਦਿੱਤਾ ਸੀ ਪਰ ਰਾਜਵੀਰ ਕੋਲ ਕਾਰਨ ਪੁੱਛਣ ਦਾ ਅਧਿਕਾਰ ਵੀ ਤਾਂ ਨਹੀਂ ਸੀ । ਇੱਕ ਦਿਨ ਅਚਾਨਕ…

“ਹੈਲੋ… ਸਰਬਪ੍ਰੀਤ ਸਤਿ ਸ੍ਰੀ ਅਕਾਲ । ਰਾਜਵੀਰ ਬੋਲ ਰਿਹਾਂ, ਕੀ ਹਾਲ ਨੇ ।”

“ਜੀ ਰਾਜਵੀਰ, ਮੈਂ ਠੀਕ ਹਾਂ ।”

“ਬਹੁਤ ਦਿਨਾਂ ਤੋਂ ਤੁਹਾਡੇ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾਂ ਪਰ ਤੁਹਾਡਾ ਨੰਬਰ ਨੋ ਰਪਲਾਈ ਚੱਲ ਰਿਹਾ ਸੀ ।”

“ਸੌਰੀ, ਕਾਫ਼ੀ ਬਿਜ਼ੀ ਸੀ, ਇਸ ਲਈ ਫੋਨ ਅਟੈਂਡ ਨਹੀਂ ਕਰ ਸਕੀ ।”

“ਗੱਲ ਇੰਝ ਹੈ ਸਰਬਪ੍ਰੀਤ, ਹੁਣ ਕੁਝ ਕੁ ਮਹੀਨੇ ਰਹਿ ਗਏ ਨੇ ਸਟੱਡੀ ਪੂਰੀ ਹੋਣ ‘ਚ, ਅੱਗੇ ਬਾਰੇ ਕੀ ਸੋਚਿਆ ?”

“ਅੱਗੇ ਤਾਂ ਸਿਰਫ਼ ਟੀ ਆਰ ਹੀ ਪਾ ਸਕਦੇ ਹਾਂ ਪਰ ਸਮੱਸਿਆ ਇਹ ਹੈ ਕਿ ਮੇਰੀ ਆਈਲੈਟਸ ਕਲੀਅਰ ਨਹੀਂ ਹੋ ਰਹੀ, ਦੋ-ਤਿੰਨ ਵਾਰ ਟੈਸਟ ਦੇ ਚੁੱਕੀ ਹਾਂ ।”

“ਟੈਸਟ ਦਿੱਤੇ ਹਨ, ਦੱਸਿਆ ਤਾਂ ਨਹੀਂ ।”

“ਰਾਜਵੀਰ, ਆਪਣੀ ਜਿੰਦਗੀ ਦੀ ਹਰ ਗੱਲ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਨਾ ।”

ਤਦੇ ਪਿੱਛੋਂ ਰਾਜਵੀਰ ਨੂੰ ਫੋਨ ‘ਤੇ ਕਿਸੇ ਗੋਰੇ ਦੀ ਆਵਾਜ਼ ਸੁਣਾਈ ਦਿੰਦੀ ਹੈ… “ਓ ਸਰਬ, ਪਲੀਜ਼ ਕਮ ਆਨ, ਹੂ ਇਜ਼ ਔਨ ਫੋਨ ਡਿਸ ਟਾਈਮ ?”

“ਜਸਟ ਵੇਟ, ਡਾਰਲਿੰਗ, ਕਮਿੰਗ ਵਿਦ ਇਨ ਸੈਕਿੰਡ ।”, ਇਹ ਸਰਬਪ੍ਰੀਤ ਦੀ ਮੱਧਮ ਜਿਹੀ ਆਵਾਜ਼ ਸੀ ।

“ਹੈਲੋ, ਸਰਬਪ੍ਰੀਤ… ਫਿਰ ਕਰਨਾ ਕੀ ਹੈ, ਹੁਣ ਤਾਂ ਇੱਕ ਸਾਲ ਹੋਰ ਫੀਸਾਂ ਵੀ ਭਰ ਦਿੱਤੀਆਂ । ਆਖਿਰ ਕੋਈ ਤਾਂ ਹੱਲ ਲੱਭਣਾ ਹੀ ਪਵੇਗਾ । ਪੜ੍ਹਾਈ ਤਾਂ ਤੁਹਾਨੂੰ ਹੀ ਕਰਨੀ ਪੈਣੀ ਹੈ, ਆਈਲੈਟਸ ਟੈਸਟ ਵੀ ਤੁਹਾਨੂੰ ਹੀ ਕਲੀਅਰ ਕਰਨਾ ਪੈਣਾ ਹੈ, ਮੈਂ ਤਾਂ ਖਰਚ ਕਰਨਾ ਸੀ, ਕਰ ਦਿੱਤਾ । ਪੜ੍ਹਾਈ ‘ਤੇ ਤਾਂ ਤੁਹਾਨੂੰ ਹੀ ਮਿਹਨਤ ਕਰਨੀ ਪੈਣੀ ਹੈ । ਆਖਿਰ ਆਪਣੀ ਕਮਿਟਮੈਂਟ ਹੋਈ ਸੀ, ਤੁਹਾਨੂੰ ਉਸ ਬਾਰੇ ਸੋਚਣਾ ਚਾਹੀਦਾ ਹੈ ।”

(ਇਸੇ ਦੌਰਾਨ ਲਗਾਤਾਰ ਕੋਈ ਗੋਰਾ ਸਰਬਪ੍ਰੀਤ ਨੂੰ ਬੁਲਾਉਂਦਾ ਰਿਹਾ ।)

“ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ । ਜਦ ਟੈਸਟ ਕਲੀਅਰ ਹੋ ਗਿਆ, ਦੱਸ ਦਿਆਂਗੀ । ਹੁਣ ਮੈਂ ਬਿਜ਼ੀ ਹਾਂ । ਬਾਦ ‘ਚ ਫੋਨ ਕਰਾਂਗੀ ।”, ਕਹਿ ਕੇ ਸਰਬਪ੍ਰੀਤ ਨੇ ਫੋਨ ਕੱਟ ਦਿੱਤਾ । ਰਾਜਵੀਰ ਬਹੁਤ ਮਹੀਨਿਆਂ ਤੋਂ ਇਹੀ ਕੁਝ ਬਰਦਾਸ਼ਤ ਕਰ ਰਿਹਾ ਸੀ, ਉਸਦਾ ਵੀ ਪਾਰਾ ਚੜ੍ਹ ਗਿਆ ।

“ਏਸਨੇ ਸਮਝ ਕੀ ਰੱਖਿਐ ? ਜਿੰਨਾਂ ਮੈਂ ਸ਼ਰਾਫ਼ਤ ਤੋਂ ਕੰਮ ਲੈ ਰਿਹਾਂ, ਉਨ੍ਹਾਂ ਸਿਰ ਚੜ੍ਹੀ ਜਾਂਦੀ ਐ । ਲੱਖਾਂ ਰੁਪਈਆ ਫੂਕ ਦਿੱਤਾ ਇਹਦੀ ਪੜ੍ਹਾਈ ‘ਤੇ ਤੇ ਏਹਨੂੰ ਕੋਈ ਚਿੰਤਾ ਹੀ ਨਹੀਂ । ਅੱਜ ਫੈਸਲਾ ਕਰਕੇ ਹੀ ਰਹਿਣਾਂ, ਚਾਹੇ ਜੋ ਮਰਜ਼ੀ ਹੋ ਜਾਵੇ”, ਆਪਣੇ ਆਪ ‘ਚ ਕਲਪਦਾ ਹੋਇਆ ਰਾਜਵੀਰ ਵਾਰ ਵਾਰ ਮੋਬਾਇਲ ਟਰਾਈ ਕਰਦਾ ਹੈ ਪਰ ਬਹੁਤ ਵਾਰ ਤੋਂ ਬਾਅਦ ਸਰਬਪ੍ਰੀਤ ਨੇ ਫੋਨ ਚੁੱਕਿਆ ।

“ਦੱਸੋ ਰਾਜਵੀਰ ! ਕਿਉਂ ਤੰਗ ਕੀਤਾ ਹੋਇਐ ? ਤੁਹਾਨੂੰ ਇੱਕ ਵਾਰ ਕਹਿ ਦਿੱਤਾ ਕਿ ਜਦ ਆਈਲੈਟਸ ਟੈਸਟ ਕਲੀਅਰ ਹੋ ਗਿਆ, ਦੱਸ ਦਿਆਂਗੀ । ਮੈਨੂੰ ਦੋਬਾਰਾ ਫੋਨ ਕਰਨ ਦੀ ਲੋੜ ਨਹੀਂ ।”

ਪਿਛੋਂ ਗੋਰੇ ਦੀ ਆਵਾਜ਼ ਆਉਂਦੀ ਹੈ, “ਸਰਬ, ਹੂ ਇਜ਼ ਦਿਸ ਬਲੱਡੀ ਬਾਸਟਰਡ ? ਵਾਏ ਹੀ ਇਜ਼ ਕਾਲਿੰਗ ਯੂ ਅਗੇਨ ਐਂਡ ਅਗੇਨ ?”

“ਜਸਟ ਵੇਟ ਹਨੀ ! ਗੱਲ ਸੁਣ ਲਓ ਰਾਜਵੀਰ ਮੇਰੀ ਧਿਆਨ ਨਾਲ਼, ਜੇ ਅੱਜ ਤੋਂ ਬਾਅਦ ਮੈਨੂੰ ਫੋਨ ਕਰਕੇ ਤੰਗ ਕੀਤਾ ਤਾਂ ਪੁਲਿਸ ‘ਚ ਤੁਹਾਡੀ ਕੰਪਲੇਂਟ ਕਰ ਦਿਆਂਗੀ ।”

“ਤੰਗ… ਤੰਗ ਮੈਂ ਕਰਦਾਂ ਕਿ ਤੂੰ ਮੇਰਾ ਖੂਨ ਪੀ ਰੱਖਿਐ ਸਰਬਪ੍ਰੀਤ ? ਤਿੰਨ ਸਾਲ ਹੋ ਗਏ ਤੀਹ-ਪੈਂਤੀ ਹਜ਼ਾਰ ਡਾਲਰ ਤੇ ਤੇਰੀ ਤਲੀ ‘ਤੇ ਧਰ ਚੁੱਕਿਆਂ । ਮੇਰੇ ਹੱਡ ਖੁਰ ਗਏ ਨੇ ਖੇਤਾਂ ‘ਚ ਟੱਕਰਾਂ ਮਾਰ ਮਾਰ ਕੇ, ਤੂੰ ਮੇਰੀ ਕੰਪਲੇਂਟ ਕਰੇਂਗੀ ? ਕਿਸ ਗੱਲ ਦੀ ਕੰਪਲੇਂਟ ਕਿ ਤੈਨੂੰ ਡਾਲਰਾਂ ਦੇ ਡਾਲਰ ਦੇਈ ਬੈਠਾਂ, ਇਸ ਗੱਲ ਦੀ ਕੰਪਲੇਂਟ । ਅੱਜ ਕਰਦਾਂ ਗੱਲ ਪਿੰਡ ਕਿ ਜਾ ਕੇ ਆਉਣਗੇ ਥੋਡੇ ਘਰੇ ।”

“ਜਾ ਕਰ ਲੈ, ਜੋ ਕੁਝ ਕਰਨੈ । ਖਬਰਦਾਰ ਜੇ ਅੱਜ ਤੋਂ ਬਾਅਦ ਮੈਨੂੰ ਫੋਨ ਕੀਤਾ । ਮਾਰ ਆਓ ਟੱਕਰਾਂ ਸਾਰਾ ਟੱਬਰ ਜਾ ਕੇ ਸਾਡੇ ਬੂਹੇ ‘ਤੇ । ਮੈਨੂੰ ਵੀ ਦੱਸ ਦੇਈਂ ਜੇ ਕੁਝ ਬਣ ਗਿਆ ਤਾਂ । ਵੱਡਾ ਸਰਦਾਰ । ਮੈਨੂੰ ਪਹਿਲਾਂ ਹੀ ਜਾਪਦਾ ਸੀ, ਏਹੋ ਜਿਹਾ ਹੀ ਹੋਏਂਗਾ ਤਾਂ ਹੀ ਤੇਰੇ ‘ਤੇ ਕਦੇ ਭਰੋਸਾ ਨਹੀਂ ਕੀਤਾ । ਮੇਰੀ ਗੱਲ ਸੁਣ ਲੈ ਧਿਆਨ ਨਾਲ਼ ਆਖਰੀ ਵਾਰ, ਤੇਰੇ ਕੋਲ ਦੋ ਮਹੀਨੇ ਦਾ ਟਾਇਮ ਹੈਗਾ ਅਜੇ, ਜੇ ਅਗਾਂਹ ਨੂੰ ਆਪਣੇ ਵੀਜ਼ੇ ਦਾ ਕੁਝ ਕਰ ਸਕਦੈਂ ਤਾਂ ਕਰ ਲੈ, ਮੇਰੇ ਆਸਰੇ ਰਹਿਣ ਦੀ ਲੋੜ ਨਹੀਂ ।”

“ਕੀ ਮਤਲਬ ? ਮੈਂ ਕੀ ਕਰ ਲਵਾਂ ? ਸਾਰਾ ਕੇਸ ਤੇਰੇ ਨਾਮ ‘ਤੇ ਪਾਇਆ ਹੋਇਆ, ਪੜ੍ਹਾਈ ਤੂੰ ਕੀਤੀ ਐ, ਮੈਂ ਹੁਣ ਕੀ ਕਰ ਸਕਦੈਂ ? ‘ਤੇ ਤੂੰ ਕੀ ਕਰੇਂਗੀ ਦੋ ਮਹੀਨਿਆਂ ਬਾਅਦ ? ਜਾਣਾ ਤਾਂ ਪਿੰਡ ਈ ਐ ਨਾ, ਓਥੇ ਜਾ ਕੇ ਹਿਸਾਬ ਕਰ ਲਵਾਂਗੇ, ਏਡੀ ਵੀ ਕੀ ਗੱਲ ਐ ?”

“ਪਿੰਡ… ਕਿਹੜੇ ਪਿੰਡ ਦੀ ਗੱਲ ਕਰਦੈਂ ਤੂੰ ਰਾਜਵੀਰ ?”, ਸਰਬਪ੍ਰੀਤ ਦਾ ਹਾਸਾ ਨਿੱਕਲ ਗਿਆ ।

“ਥੋਡੇ ਪਿੰਡ… ਹੋਰ ਕਿਹੜੇ ਪਿੰਡ ਜਾਏਂਗੀ ਤੂੰ ? ਪੰਚਾਇਤ ਬੈਠਾ ਕੇ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਮੈਂ… ਤਿੰਨ ਸਾਲ ਮੇਰੀ ਮਿਹਨਤ ਦੀ ਕਮਾਈ ‘ਤੇ ਐਸ਼ਾਂ ਕਰਦੀ ਰਹੀ… ਹੁਣ ਧੋਖਾ ਦੇ ਰਹੀ ਏਂ… ਕੋਈ ਨਾ, ਸਭ ਭੁਗਤਣਾ ਪੈਣਾ ਥੋਡੇ ਟੱਬਰ ਨੂੰ, ਏਨੀ ਸੌਖੀ ਨਹੀਂ ਮੈਂ ਆਪਣੀ ਖੂਨ ਪਸੀਨੇ ਦੀ ਕਮਾਈ ਹਜ਼ਮ ਕਰਨ ਦਿੰਦਾ ਥੋਨੂੰ ।”

“ਰਾਜਵੀਰ ਤੂੰ ਬੜਾ ਭੋਲਾ ਏਂ, ਆਹ ਪਿੱਛੇ ਸੁਣਦਾ ਨਹੀਂ ਜਿਹੜਾ ਲੇਲੜੀਆਂ ਕੱਢੀ ਜਾਂਦੈ । ਕੁਝ ਹਫ਼ਤਿਆਂ ਤੱਕ ਮੈਂ ਇਹਦੇ ਨਾਲ਼ ਵਿਆਹ ਕਰ ਰਹੀ ਆਂ । ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀਂ ਕਿਉਂ ਜੋ ਦੋ ਮਹੀਨਿਆਂ ਤੋਂ ਕਾਲਜ ਵੀ ਨਹੀਂ ਗਈ ਤੇ ਉਹ ਸ਼ਹਿਰ ਤਾਂ ਮੈਂ ਕਈ ਹਫ਼ਤੇ ਪਹਿਲਾਂ ਹੀ ਛੱਡ ਚੁੱਕੀ ਆਂ । ਫਿਰ ਵੀ ਤੂੰ ਮੇਰਾ ਪਤੀ ਪ੍ਰਮੇਸ਼ਰ ਹੈਂ, ਤੈਨੂੰ ਸੱਚ ਦੱਸ ਦਿੱਤਾ ਤਾਂ ਜੋ ਆਪਣਾ ਕੋਈ ਇੰਤਜ਼ਾਮ ਕਰ ਸਕੇਂ । ਚੰਗਾ ਬਾਏ… ਬਾਏ…”, ਭਿਆਨਕ ਹਾਸਾ ਹੱਸਦੀ ਸਰਬਪ੍ਰੀਤ ਨੇ ਫੋਨ ਕੱਟ ਦਿੱਤਾ ।

“ਕੀ ਕਿਹਾ ? ਕੀ ਕਿਹਾ ਸਰਬਪ੍ਰੀਤ ਤੂੰ… ? ਵਿਆਹ ਕਰਵਾ ਰਹੀ ਏਂ… ਤੇ ਮੈਂ… ਮੇਰਾ ਕੀ ਬਣੂਗਾ, ਸੋਚਿਆ ? ਕਦੀ ਸੋਚਿਆ ਕਿ ਆਪਣੀ ਪੈਲੀ ਗਹਿਣੇ ਰੱਖ ਕੇ ਤੇਰੇ ‘ਤੇ ਖਰਚਾ ਕੀਤਾ ਸੀ… ਤਿੰਨ ਸਾਲ ਆਪਣੇ ਹੱਡ ਵੱਢ ਕੇ ਕਮਾਈ ਕੀਤੀ ਜੋ ਤੇਰੀ ਤਲੀ ‘ਤੇ ਧਰ ਦਿੱਤੀ… । ਏਡਾ ਵੱਡਾ ਧੋਖਾ… ਓ ਮੇਰਿਆ ਰੱਬਾ… ਮੈਂ ਕੀ ਕਰਾਂ… ਕਿੱਧਰ ਜਾਵਾਂ ? ਹਾਏ ਓਏ ਰੱਬਾ.. ਤੈਨੂੰ ਵੀ ਧੋਖਾ ਦਿੱਤਾ ਸੀ, ਝੂਠੀਆਂ ਲਾਵਾਂ ਲਈਆਂ ਸੀ ਓਏ… ਤੈਨੂੰ ਹਾਜ਼ਰ ਨਾਜ਼ਰ ਮੰਨਿਆ ਸੀ ਓਏ ਰੱਬਾ ਮੇਰਿਆ… ਓਸੇ ਦੀ ਸਜ਼ਾ ਮਿਲੀ ਮੈਨੂੰ ਓਏ… ਮੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ… ਉਜਾੜ ਕੇ ਰੱਖ ਦਿੱਤਾ ਓਏ… ਹਾਏ ਓਏ ਰੱਬਾ ਓਏ… ਚੱਕ ਲੈ ਮੈਨੂੰ ਓਏ… ਕੀ ਕਰਾਂ.. ਕਿੱਧਰ ਜਾਵਾਂ ਓਏ…”, ਰਾਜਵੀਰ ਬੁਰੀ ਤਰ੍ਹਾਂ ਰੋ ਕੁਰਲਾ ਰਿਹਾ ਸੀ ਪਰ ਉਸਦੀ ਸੁਣਨ ਵਾਲਾ ਕੋਈ ਨਹੀਂ ਸੀ ।

ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ
ਪਿਛਲੇ ਦਿਨੀਂ ਪੰਜਾਬ ਦੇ ਪਿੰਡ ਭਿੰਡਰ ਕਲਾਂ ਵਿਖੇ 10 ਸਾਲਾਂ ਦੀ ਇੱਕ ਮਾਸੂਮ ਬੱਚੀ ਵੀਰਪਾਲ ਕੌਰ ਨੂੰ “ਪੁੱਛਾਂ ਦੇਣ ਵਾਲੀ” ਪਿੰਡ ਦੀ ਸਰਪੰਚਣੀ ਪਾਲ ਕੌਰ ਵੱਲੋਂ ਇਹ ਕਹਿ ਕੇ ਗਰਮ ਚਿਮਟਿਆਂ ਨਾਲ਼ ਕੁੱਟਿਆ ਗਿਆ ਕਿ ਉਸ ‘ਚ ਭੂਤ ਹਨ । ਉਹ ਮਾਸੂਮ ਪਾਣੀ ਮੰਗਦੀ ਰਹੀ ਪਰ ਸਰਪੰਚਣੀ ਵੱਲੋਂ ਇਹ ਕਹਿ ਕੇ ਬੱਚੀ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਕਿ ਭੂਤ ਪਾਣੀ ਮੰਗਦਾ ਹੈ । ਉਸ ਬੱਚੀ ਦੇ ਵਾਲ ਪੱਟੇ ਗਏ ਤੇ ਵਹਿਸ਼ਿਆਨਾ ਵਿਵਹਾਰ ਕੀਤਾ ਗਿਆ । ਉਸ ਸਮੇਂ ਪਿੰਡ ਦੇ ਬਹੁਤ ਸਾਰੇ ਲੋਕ ਵੀ ਘਟਨਾ ਸਥਲ ‘ਤੇ ਮੌਜੂਦ ਸਨ ਪਰ ਕਿਸੇ ਵੱਲੋਂ ਬੱਚੀ ਨੂੰ ਇਸ ਅੱਤਿਆਚਾਰ ਤੋਂ ਬਚਾਉਣ ਦਾ ਉਪਰਾਲਾ ਨਾ ਕੀਤਾ ਗਿਆ । ਇਸ ਘਟਨਾ ਅੰਤ ਉਸ ਬੱਚੀ ਦੀ ਮੌਤ ਨਾਲ ਹੋਇਆ । ਬਾਅਦ ‘ਚ ਤਾਂ ਉਹੀ ਹੋਇਆ ਜੋ ਹੋਣਾ ਸੀ, ਭਾਵ ਪੁਲਿਸ ਕੇਸ ਤੇ ਗ੍ਰਿਫ਼ਤਾਰੀਆਂ । ਪਰ ਵਿਚਾਰਨਯੋਗ ਤਾਂ ਇਹ ਹੈ ਕਿ 21ਵੀਂ ਸਦੀ ਦੇ ਇਸ ਯੁੱਗ ‘ਚ ਵੀ ਇਹ ਕੁਝ ਚੱਲ ਰਿਹਾ ਹੈ, ਤਾਂ ਉਸਦਾ ਕਾਰਣ ਕੀ ਹੈ ? ਆਖਿਰ ਕਮੀ ਕਿੱਥੇ ਹੈ ? ਇਸ ਸੰਬੰਧ ‘ਚ ਪੰਜਾਬ ‘ਚ ਭਵਾਨੀਗੜ੍ਹ ਦੇ ਲਾਗੇ ਪਿੰਡ ਰਾਮਪੁਰਾ ਰਹਿਣ ਵਾਲੇ ਪਵਿੱਤਰ ਬਾਬਾ ਤੇ ਤਿਰਲੋਚਨ ਸਿੰਘ ਨਾਲ ਗੱਲਬਾਤ ਹੋਈ । ਪਵਿੱਤਰ ਬਾਬਾ ਪਿਛਲੇ ਕਰੀਬ 20 ਸਾਲਾਂ ਤੋਂ ਲੋਕਾਂ ‘ਚੋਂ ਭੂਤ ਕੱਢਣ ਦਾ ਕੰਮ ਸੇਵਾ ਭਾਵਨਾ ਨਾਲ ਕਰ ਰਹੇ ਹਨ ਤੇ ਦਸ ਹਜ਼ਾਰ ਤੋਂ ਵੱਧ “ਰੋਗੀਆਂ” ਦਾ ਇਲਾਜ ਉਹ ਸਫਲਤਾਪੂਰਵਕ ਕਰ ਚੁੱਕੇ ਹਨ । ਉਹ ਅਸਲ ‘ਚ “ਬਾਬਾ” ਨਹੀਂ ਹਨ, ਸੱਚੀ ਸੁੱਚੀ ਕਿਰਤ ਕਮਾਈ ਕਰ ਕੇ ਪਰਿਵਾਰ ਪਾਲਣ ਵਾਲਾ ਇਨਸਾਨ ਹੈ, ਪਵਿੱਤਰ ਸਿੰਘ ਉਰਫ ਪਵਿੱਤਰ ਬਾਬਾ । ਉਨ੍ਹਾਂ ਦੇ ਨਾਮ ਨਾਲ ਬਾਬਾ ਸ਼ਬਦ ਕਿਵੇਂ ਲੱਗਾ, ਇਸ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਇਹੀ ਸਮਝਦੇ ਹਨ ਕਿ ਭੂਤ ਪ੍ਰੇਤ ਕੱਢਣ ਦਾ ਕੰਮ “ਬਾਬੇ” ਹੀ ਕਰ ਸਕਦੇ ਹਨ, ਇਸ ਲਈ ਕੁਝ ਲੋਕਾਂ ਨੇ ਉਨ੍ਹਾਂ ਨੂੰ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਹ ਇਸੇ ਨਾਮ ਨਾਲ ਮਸ਼ਹੂਰ ਹੋ ਗਏ । ਜਦ ਕਿ ਉਨ੍ਹਾਂ ਦੇ ਇਲਾਜ ਕਰਨ ਵਾਲੇ ਕਮਰੇ ‘ਚ ਨਾ ਕਿਸੇ ਪੀਰ ਫਕੀਰ ਦੀ ਫੋਟੋ ਹੈ ਤੇ ਨਾ ਹੀ ਦੇਵੀ ਦੇਵਤਾ ਦੀ । ਬਹੁਤ ਸਾਰੇ ਲੋਕ ਉਨ੍ਹਾਂ ਨੂੰ ਦੇਖਕੇ ਸਮਝਦੇ ਹਨ ਕਿ ਗ਼ਲਤ ਜਗ੍ਹਾ ਤੇ ਆ ਗਏ ਜਦਕਿ ਅਸਲ ‘ਚ ਬਥੇਰੀਆਂ ਥਾਵਾਂ ਤੇ ਭਟਕਣ ਤੋਂ ਬਾਅਦ ਉਹ “ਸਹੀ ਜਗ੍ਹਾ” ‘ਤੇ ਆਏ ਹੁੰਦੇ ਹਨ । ਪਵਿੱਤਰ ਸਿੰਘ ਸੰਮੋਹਣ ਦੇ ਮਾਹਿਰ ਹਨ । ਸੰਮੋਹਣ ਉਹ ਕਲਾ ਹੈ, ਉਹ ਮਨੋਵਿਗਿਆਨ ਹੈ, ਜਿਸ ਦੁਆਰਾ ਕਿਸੇ ਵਿਅਕਤੀ ਦੇ ਅਵਚੇਤਨ ਮਨ ‘ਚ ਵੱਸੀਆਂ ਗ਼ਲਤ ਗੱਲਾਂ ਕੱਢ ਕੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤੰਦਰੁਸਤ ਕੀਤਾ ਜਾਂਦਾ ਹੈ, ਉਨ੍ਹਾਂ ਦੇ ਮਨੋਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ । ਉਹ ਵੱਖ ਵੱਖ ਸਕੂਲਾਂ, ਕਾਲਜਾਂ, ਪ੍ਰੋਫੈਸਰਾਂ ਤੇ ਡਾਕਟਰਾਂ ਨੂੰ ਵੀ ਇਸ ਵਿਸ਼ੇ ‘ਤੇ ਲੈਕਚਰ ਦਿੰਦੇ ਹਨ । ਉਨ੍ਹਾਂ ਦੇ ਸਹਿਯੋਗੀ ਤਿਰਲੋਚਨ ਸਿੰਘ ਸਕੋਲੋਜਿਸਟ ਹਨ, ਜੋ ਕਿ ਚੰਡੀਗੜ੍ਹ, ਮੋਹਾਲੀ ਤੇ ਪੰਜਾਬ ਦੇ ਹੋਰ ਕਈ ਹਸਪਤਾਲਾਂ ‘ਚ ਸਕੋਲੋਜਿਸਟ ਵਜੋਂ ਕੰਮ ਕਰ ਰਹੇ ਹਨ ਤੇ ਕਰੀਬ ਅੱਠ ਵਰ੍ਹਿਆਂ ਤੋਂ ਪਵਿੱਤਰ ਜੀ ਨਾਲ ਮਿਲ ਕੇ ਕੰਮ ਕਰ ਰਹੇ ਹਨ । ਉਹ ਪੰਜਾਬ ਯੂਨੀਵਰਸਿਟੀ ਤੋਂ ਮਨੋਰੋਗਾਂ ‘ਤੇ ਪੀ ਐਚ ਡੀ ਵੀ ਕਰ ਰਹੇ ਹਨ ।

ਪਵਿੱਤਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਚੋਰੀ ਆਦਿ ਹੋਣ ਦੀ ਸੂਰਤ ‘ਚ ਹਜ਼ਰਾਇਤ ਕਢਾਉਣ ਜਾਂਦੇ ਹਨ, ਭਾਵ ਜੋਤਸ਼ੀ ਜਾਂ ਬਾਬਾ ਕਿਸੇ ਬੱਚੇ ਨੂੰ ਉਸਦੇ ਨਹੁੰ ‘ਚ ਚੋਰ ਦੀ ਫੋਟੋ ਦਿਖਾ ਦਿੰਦਾ ਹੈ । ਇੱਥੇ ਇਹ ਵੀ ਜਿਕਰਯੋਗ ਹੈ ਕਿ ਹਜ਼ਰਾਇਤ ਕੱਢਣ ਲਈ ਬੱਚੇ ਨੂੰ ਹੀ ਬੁਲਾਇਆ ਜਾਂਦਾ ਹੈ, ਕਿਸੇ ਵੱਡੇ ਨੂੰ ਨਹੀਂ । ਅਸਲ ‘ਚ ਇਹ ਵੀ ਸੰਮੋਹਣ ਦੀ ਹੀ ਇੱਕ ਕਿਸਮ ਹੈ । ਜਦ ਬਹੁਤ ਦੇਰ ਤੱਕ ਟਿਕਟਿਕੀ ਲਗਾ ਕੇ ਦੇਖਿਆ ਜਾਂਦਾ ਹੈ ਤਾਂ ਅੱਖਾਂ ਥੱਕ ਜਾਂਦੀਆਂ ਹਨ ਤੇ ਉਪਰੋਂ ਮਾਹੌਲ ਵੀ ਕੁਝ ਇਸੇ ਹੀ ਤਰ੍ਹਾਂ ਦਾ ਸਿਰਜਿਆ ਹੋਇਆ ਹੁੰਦਾ ਹੈ । ਸਮੇਂ ਮੁਤਾਬਿਕ ਕੀਤੀਆਂ ਗੱਲਾਂਬਾਤਾਂ, ਸਿਰਜੇ ਗਏ ਮਾਹੌਲ ਤੇ ਦਿਮਾਗ ਦੁਆਰਾ ਉਸੇ ਪ੍ਰਕਾਰ ਦੇ ਦ੍ਰਿਸ਼ ਦੀ ਕਲਪਨਾ ਕਰਨ ਸਦਕਾ ਉਹ ਬੱਚਾ ਉਹੀ ਗੱਲਬਾਤ ਕਹਿੰਦਾ ਜਾਂ ਕਰਦਾ ਹੈ, ਜੋ ਉਸਤੋਂ ਕਹਾਇਆ ਜਾਂਦਾ ਹੈ । ਇਸ ਸੰਬੰਧ ‘ਚ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਾਣ ਪਹਿਚਾਣ ਦੇ ਪਰਿਵਾਰ ਦੀ ਇੱਕ ਕੁੜੀ ਦੇ ਸਹੁਰੇ ਪਰਿਵਾਰ ਨੂੰ ਕਿਸੇ ਤਾਂਤਰਿਕ ਨੇ ਵਹਿਮ ‘ਚ ਪਾ ਦਿੱਤਾ ਕਿ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਮਗਰ ਮਸਾਣੀ ਪਾਈ ਹੋਈ ਹੈ । ਇਸ ਗੱਲ ਦਾ ਸਬੂਤ ਉਸ ਤਾਂਤਰਿਕ ਨੇ ਇਸ ਤਰੀਕੇ ਨਾਲ਼ ਦਿੱਤਾ ਕਿ ਐਲੂਮੀਨੀਅਮ ਦਾ ਇੱਕ ਬਰਤਨ ਪਰਿਵਾਰ ਦੇ ਜਿਸ ਵੀ ਜੀਅ ਨੂੰ ਫੜਾਇਆ ਜਾਂਦਾ, ਉਸਨੂੰ ਉਹ ਬਰਤਨ ਗਰਮ ਲੱਗਣ ਲੱਗਦਾ । ਤਾਂਤਰਿਕ ਨੇ ਹਜ਼ਰਾਇਤ ਕਢਵਾਉਣ ਦੀ ਸਲਾਹ ਦਿੱਤੀ ਤਾਂ ਇਲਜ਼ਾਮ ਉਸ ਲੜਕੀ ‘ਤੇ ਆ ਗਿਆ । ਗੱਲ ਪੰਚਾਇਤਾਂ ਤੋਂ ਬਾਅਦ ਛੱਡ ਛਡਾ ਤੱਕ ਪੁੱਜ ਗਈ ਤੇ ਉਸ ਲੜਕੀ ਦੇ ਸਹੁਰੇ ਪਰਿਵਾਰ ਨੇ ਸਾਮਾਨ ਚੁੱਕਣ ਤੇ ਕੁੜੀ ਨੂੰ ਵਾਪਸ ਲੈ ਜਾਣ ਬਾਰੇ ਉਸਦੇ ਪੇਕੇ ਪਰਿਵਾਰ ਨੂੰ ਕਹਿ ਦਿੱਤਾ । ਪਵਿੱਤਰ ਸਿੰਘ ਦੇ ਸ਼ਬਦਾਂ ‘ਚ;

“ਜਦ ਪੇਕਾ ਪਰਿਵਾਰ ਸਮਾਨ ਚੁੱਕਣ ਗਿਆ ਤਾਂ ਉਹ ਮੈਨੂੰ ਵੀ ਨਾਲ਼ ਲੈ ਗਏ । ਉਥੇ ਜਾ ਕੇ ਇੱਕ “ਸਿਆਣੇ” ਦੇ ਰੂਪ ‘ਚ ਆਪਣੀ ਜਾਣ ਪਹਿਚਾਣ ਕਰਵਾਈ ਤੇ ਦੋਬਾਰਾ ਹਜ਼ਰਾਇਤ ਕੱਢਣ ਦੀ ਸਲਾਹ ਦਿੱਤੀ । ਦੋਬਾਰਾ ਫਿਰ ਤਾਂਤਰਿਕ ਵਾਲੇ ਤਰੀਕੇ ਨਾਲ਼ ਸਾਰੇ ਪਰਿਵਾਰ ਨੂੰ ਐਲੂਮੀਨੀਅਮ ਦਾ ਬਰਤਨ ਫੜਨ ਨਾਲ ਗਰਮ ਮਹਿਸੂਸ ਹੋਇਆ । ਹਜ਼ਰਾਇਤ ਕੱਢਣ ਲਈ ਉਥੇ ਚਾਹ ਦੇ ਖੋਖੇ ‘ਤੇ ਕੰਮ ਕਰਨ ਵਾਲਾ ਇੱਕ ਲੜਕਾ (ਬੱਚਾ) ਬੁਲਾਇਆ ਗਿਆ । ਮੈਂ ਉਸਨੂੰ ਕਿਹਾ ਕਿ ਚਾਹ ਬਣਾ ਕੇ ਲਿਆ । ਲੜਕੇ ਦਾ ਜੁਆਬ ਸੀ ਕਿ ਅੱਜ ਖੋਖਾ ਬੰਦ ਹੈ, ਕਿਉਂ ਜੋ ਐਤਵਾਰ ਦਾ ਦਿਨ ਸੀ । ਮੈਂ ਕਿਹਾ ਕਿ ਦੇਖ ਤੇਰੇ ਨਹੁੰ ‘ਚ ਹੀ ਤੇਰਾ ਖੋਖਾ ਖੁੱਲਵਾ ਦਿੰਦੇ ਹਾਂ । ਉਸ ਲੜਕੇ ਦੇ ਨਹੁੰ ‘ਤੇ ਤਵੇ ਦੀ ਕਾਲਖ਼ ਤੇ ਸਰੋਂ ਦਾ ਤੇਲ ਲਗਾਉਣ ਤੋਂ ਬਾਅਦ ਉਸਨੂੰ ਸੰਮੋਹਿਤ ਕੀਤਾ ਤੇ ਲੜਕੇ ਨੂੰ ਹਦਾਇਤਾਂ ਦਿੱਤੀਆਂ ਕਿ ਦੋ ਕੱਪ ਚਾਹ ਬਣਾ… ਚਾਹ ਪਾ ਕੇ ਦੇ । ਲੜਕੇ ਨੇ ਅਚਾਨਕ ਕਿਹਾ ਕਿ ਪੁਲਿਸ ਚੌਕੀ ਵਾਲੇ ਕਹਿੰਦੇ ਹਨ ਕਿ ਪਹਿਲਾਂ ਚਾਹ ਸਾਨੂੰ ਚਾਹੀਦੀ ਹੈ, ਤਾਂ ਮੈਂ ਪਹਿਲਾਂ ਉਨ੍ਹਾਂ ਨੂੰ ਚਾਹ ਦੇ ਕੇ ਆਉਂਦਾ ਹਾਂ । ਜਦ ਲੜਕੇ ਨੂੰ ਸੰਮੋਹਨ ਦੀ ਨੀਂਦ ਤੋਂ ਉਠਾਇਆ ਗਿਆ ਤਾਂ ਉਹ ਕਹੇ ਕਿ ਮੈਂ ਹੁਣੇ ਪੁਲਿਸ ਚੌਕੀ ‘ਚ ਚਾਹ ਦੇ ਕੇ ਆਇਆ ਹਾਂ, ਜਦ ਕਿ ਸਾਰਾ ਟੱਬਰ ਇਹ ਸਭ ਕੁਝ ਵਾਪਰ ਰਿਹਾ ਦੇਖ ਰਿਹਾ ਸੀ । ਇਸ ਸਭ ਕੁਝ ਤੋਂ ਬਾਅਦ ਲੜਕੀ ਦੇ ਸਹੁਰੇ ਪਰਿਵਾਰ ਨੂੰ ਸਾਰੀ ਅਸਲੀਅਤ ਸਮਝਾਈ ਗਈ ਕਿ ਲੜਕੇ ਦਾ ਪੁਲਿਸ ਚੌਕੀ ‘ਚ ਚਾਹ ਫੜਾਉਣ ਜਾਣ ਬਾਰੇ ਕਹਿਣਾ, ਉਸੇ ਕਿਸਮ ਦਾ ਮਾਹੌਲ ਸਿਰਜਣਾ ਤੇ ਸੰਮੋਹਿਤ ਕਰਨਾ ਸੀ । ਬਰਤਨ ਗਰਮ ਜਾਪਣ ਦਾ ਕਾਰਨ ਐਲੂਮੀਨੀਅਮ ਧਾਤ ਦਾ ਖਾਸ ਕੈਮੀਕਲ ਨਾਲ਼ ਰੀਐਕਸ਼ਨ ਹੋਣਾ/ਕਰਨਾ ਸੀ ।” ਪਵਿੱਤਰ ਸਿੰਘ ਨੇ ਦੱਸਿਆ ਕਿ ਜਿਸ ਸਹੁਰੇ ਪਰਿਵਾਰ ਨੇ ਲੜਕੀ ਦਾ ਸਮਾਨ ਚੁਕਾਉਣ ਲਈ ਬੁਲਾਇਆ ਸੀ, ਬਾਅਦ ‘ਚ ਮਠਿਆਈ ਵੰਡੀ ਕਿ ਉਨ੍ਹਾਂ ਦਾ ਘਰ ਟੁੱਟਣ ਤੋਂ ਬਚ ਗਿਆ ਹੈ ।

ਪਵਿੱਤਰ ਸਿੰਘ ਤੇ ਤਿਰਲੋਚਨ ਸਿੰਘ ਨੇ ਦੱਸਿਆ ਕਿ ਕਰੀਬ ਦਸ ਹਜ਼ਾਰ ਲੋਕਾਂ ਦਾ ਇਲਾਜ ਕਰਨ ਤੋਂ ਬਾਅਦ ਅੱਜ ਤੱਕ ਉਨ੍ਹਾਂ ਨੂੰ ਕੋਈ ਭੂਤ ਪ੍ਰੇਤ ਨਹੀਂ ਮਿਲਿਆ । ਜਦ ਕਿ ਆਮ ਲੋਕ, ਜਿਨ੍ਹਾਂ ਦਾ ਕਿ ਅਜਿਹੀਆਂ ਗੱਲਾਂ ਨਾਲ਼ ਕਦੇ ਵਾਹ ਵਾਸਤਾ ਨਹੀਂ ਪਿਆ ਹੁੰਦਾ, ਉਹ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ, ਹਰਕਤਾਂ ਆਦਿ ਦੇਖਕੇ ਇਹੀ ਸਮਝਦੇ ਹਨ ਕਿ ਉਨ੍ਹਾਂ ‘ਚ ਭੂਤ ਪ੍ਰੇਤ ਹੈ । ਅਸਲ ‘ਚ ਉਨ੍ਹਾਂ ਲੋਕਾਂ ਦੇ ਅਵਚੇਤਨ ਮਨ ‘ਚ ਇਹੀ ਭਾਵਨਾ ਵੱਸੀ ਹੁੰਦੀ ਹੈ ਕਿ ਉਨ੍ਹਾਂ ‘ਚ ਭੂਤ ਆਇਆ ਹੋਇਆ ਹੈ । ਇਹ ਮਨੋਰੋਗ ਹਨ ਤੇ ਇੱਕ ਮਾਨਸਿਕ ਸਥਿਤੀ ਹੀ ਹੁੰਦੀ ਹੈ, ਜਿਸਨੂੰ ਭੂਤਾਂ ਪ੍ਰੇਤਾਂ ਨਾਲ਼ ਜੋੜ ਲੈਂਦੇ ਹਾਂ । ਇਨ੍ਹਾਂ ਮਨੋਰੋਗਾਂ ਨੂੰ ਲੋਕ ਆਪਣੀਆਂ ਸੱਭਿਆਚਾਰਕ, ਧਾਰਮਿਕ ਜਾਂ ਸਮਾਜਿਕ ਆਸਥਾਵਾਂ ਨਾਲ਼ ਜੋੜ ਕੇ ਦੇਖਦੇ ਹਨ । ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਨ ਕੀ ਹੈ ? ਜਿਵੇਂ ਕਿ ਅਸੀਂ ਹੱਥ, ਪੈਰ, ਦਿਲ, ਦਿਮਾਗ ਆਦਿ ਅੰਗਾਂ ਨੂੰ ਛੂਹ ਸਕਦੇ ਹਾਂ, ਮਨ ਸਰੀਰ ਦਾ ਅਜਿਹਾ ਕੋਈ ਅੰਗ ਨਹੀਂ ਜਿਸਨੂੰ ਦੇਖਿਆ ਜਾਂ ਛੂਹਿਆ ਜਾ ਸਕੇ । ਮਨ ਵਿਚਾਰਾਂ ਦਾ ਇੱਕ ਸਮੂਹ ਹੈ । ਮਨ ਦੀਆਂ ਕਈ ਪਰਤਾਂ ਹਨ, ਜੋ ਕਿ ਅਲੱਗ ਅਲੱਗ ਰੋਲ ਅਦਾ ਕਰਦੀਆਂ ਹਨ । ਇਨ੍ਹਾਂ ‘ਚ ਮਹੱਤਵਪੂਰਣ ਪਰਤ ਹੈ, ਅਵਚੇਤਨ ਮਨ । ਸਾਡੀ ਯਾਦਾਸ਼ਤ ‘ਚ ਅਵਚੇਤਨ ਮਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਯਾਦਾਸ਼ਤ ‘ਚ ਤਕਰੀਬਨ 99% ਰੋਲ ਅਵਚੇਤਨ ਮਨ ਦਾ ਹੀ ਹੁੰਦਾ ਹੈ । ਵਿਗਿਆਨ ਦਾ ਮੰਨਣਾ ਹੈ ਕਿ ਗਰਭ ਦੇ ਛੇਵੇਂ ਸੱਤਵੇਂ ਮਹੀਨੇ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਮਨ ਸਿੱਧੇ ਜਾਂ ਅਸਿੱਧੇ ਢੰਗ ਨਾਲ਼ ਰਿਕਾਰਡ ਕਰਦਾ ਰਹਿੰਦਾ ਹੈ, ਚਾਹੇ ਉਹ ਘਟਨਾਵਾਂ ਸਕੂਲ ‘ਚ ਵਾਪਰਨ, ਘਰ ‘ਚ ਜਾਂ ਕਿਸੇ ਹੋਰ ਸਮਾਜਿਕ ਖੇਤਰ ‘ਚ ਵਿਚਰਦਿਆਂ ਹੋਇਆਂ । ਕਿਸੇ ਵੀ ਸਮੇਂ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਚਾਹੇ ਉਹ ਬਹੁਤ ਜਿਆਦਾ ਕੁੱਟਮਾਰ ਦਾ ਸ਼ਿਕਾਰ ਹੋਵੇ, ਮਾਨਸਿਕ ਸ਼ੋਸ਼ਣ ਹੋਵੇ, ਸਰੀਰਕ ਸ਼ੋਸ਼ਣ ਜਾਂ ਯੌਨ ਸ਼ੋਸ਼ਣ ਆਦਿ, ਉਹ ਮਨ ‘ਚ ਰਿਕਾਰਡ ਰਹਿੰਦੀਆਂ ਹਨ । ਕਿਸੇ ਵੀ ਵਿਅਕਤੀ ਦਾ ਵਿਅਕਤੀਤਵ, ਧਾਰਣਾਵਾਂ ਜਾਂ ਕਿਸੇ ਚੀਜ਼ ‘ਤੇ ਵਿਸ਼ਵਾਸ਼ ਤੱਕ ਕਰਨਾ ਉਸਦੇ ਅਵਚੇਤਨ ਮਨ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ । ਜਦ ਅਵਚੇਤਨ ਮਨ ਦੀ ਅਜਿਹੀ ਕੋਈ ਘਟਨਾ ਉਸ ਵਿਅਕਤੀ ਦੇ ਵਿਚਾਰਾਂ ‘ਚ ਫਸ ਜਾਂਦੀ ਹੈ ਤਾਂ ਉਹ ਮਨੋਰੋਗਾਂ ਦਾ ਰੂਪ ਧਾਰਣ ਕਰ ਲੈਂਦੀ ਹੈ । ਭੂਤ ਪ੍ਰੇਤ ਵੀ ਮਨੋਰੋਗਾਂ ਦੀ ਹੀ ਇੱਕ ਕਿਸਮ ਹੈ । ਇਸ ਮਨੋਰੋਗ ਨੂੰ “ਮਲਟੀਪਲ ਪ੍ਰਸਨੈਲਟੀਜ਼ ਡਿਸਆਰਡਰ” ਕਿਹਾ ਜਾਂਦਾ ਹੈ । ਇਸ ਵਿਸ਼ੇ ‘ਤੇ ਬਹੁਤ ਸਾਰੇ ਨਾਵਲ ਲਿਖੇ ਗਏ ਤੇ ਫਿਲਮਾਂ ਵੀ ਬਣੀਆਂ ਹਨ । ਬਾਅਦ ‘ਚ ਇਸਦਾ ਮਨੋਰੋਗ ਦਾ ਨਾਮ ਬਦਲ ਕੇ “ਡਿਸੋਸੀਏਟਿਵ ਆਈਡੈਂਟਟੀ ਡਿਸਆਰਡਰ” ਰੱਖਿਆ ਗਿਆ ਹੈ, ਭਾਵ ਰੋਗਗ੍ਰਸਤ ਵਿਅਕਤੀ ਆਪਣੇ ਅਸਲ ਵਿਅਕਤੀਤਵ ਤੇ ਹਕੀਕਤ ਨਾਲੋਂ ਟੁੱਟ ਜਾਂਦਾ ਹੈ, ਉਸਨੂੰ ਭੁੱਲ ਜਾਂਦਾ ਹੈ ਤੇ ਇੱਕ ਨਵਾਂ ਵਿਅਕਤੀਤਵ ਆਉਣ ਕਾਰਣ ਆਪਣੇ ਆਪ ਨਾਲੋਂ ਅਲੱਗ ਹੋ ਜਾਂਦਾ ਹੈ । ਇਸ ਦਾ ਕਾਰਣ ਭੂਤਕਾਲ ਜਾਂ ਬਚਪਨ ‘ਚ ਵਾਪਰੀਆਂ ਕੁਝ ਅਣਚਾਹੀਆਂ ਘਟਨਾਵਾਂ ਉਸਨੂੰ ਪ੍ਰੇਸ਼ਾਨ ਕਰਦੀਆਂ ਹਨ, ਉਸਦਾ ਮਨ ਆਪਣੇ ਆਪ ਉਨ੍ਹਾਂ ਤੋਂ ਬਚਣ ਲਈ ਇੱਕ ਮਾਹੌਲ, ਇੱਕ ਨਵਾਂ ਵਿਅਕਤੀਤਵ ਸਿਰਜਦਾ ਹੈ, ਉਸ ਘਟਨਾ ਨੂੰ ਭੁੱਲਣ ਦਾ ਯਤਨ ਕਰਦਾ ਹੈ ਤੇ ਉਹ ਨਵਾਂ ਕਾਲਪਨਿਕ ਵਿਅਕਤੀਤਵ ਉਸ ਉਪਰ ਭਾਰੂ ਹੋ ਜਾਂਦਾ ਹੈ ਤੇ ਆਲੇ ਦੁਆਲੇ ਦੇ ਮਾਹੌਲ ਮੁਤਾਬਿਕ ਜਿਸ ਪ੍ਰਤੀ ਉਸਦੀ ਆਸਥਾ ਹੁੰਦੀ ਹੈ, ਕਿਸੇ ਬਾਬੇ ਪ੍ਰਤੀ, ਧਾਰਮਿਕ ਸੰਸਥਾ ਪ੍ਰਤੀ ਜਾਂ ਭੂਤਾਂ ਪ੍ਰੇਤਾਂ ਪ੍ਰਤੀ ਆਸਥਾ ਹੋਵੇ, ਉਸੇ ਨੂੰ ਉਸ ਵਿਅਕਤੀ ‘ਚ ਪ੍ਰਗਟ ਹੋਇਆ ਮੰਨ ਲਿਆ ਜਾਂਦਾ ਹੈ । ਜਦ ਉਸਦੀ ਅਜਿਹੀ ਅਵਸਥਾ ਹੁੰਦੀ ਹੈ, ਤਾਂ ਉਸਦੇ ਅਸਲ ਵਿਅਕਤੀਤਵ ਨਾਲ ਉਸਦਾ ਕੋਈ ਮੇਲ ਨਹੀਂ ਹੁੰਦਾ । ਇਹ ਅਜਿਹੀ ਗੰਭੀਰ ਅਵਸਥਾ ਹੁੰਦੀ ਹੈ ਕਿ ਕੁਝ ਸਮੇਂ ਲਈ ਉਹ ਆਪਣੇ ਅਸਲ ਵਿਅਕਤੀਤਵ ਨਾਲੋਂ ਬਿਲਕੁੱਲ ਹੀ ਟੁੱਟ ਜਾਂਦਾ ਹੈ । ਸਾਡਾ ਸਮਾਜਿਕ ਮਾਹੌਲ ਵੀ ਅਜਿਹੇ ਮਨੋਰੋਗੀ ਨੂੰ ਮਾਨਸਿਕ ਤੌਰ ‘ਤੇ ਸਹਾਰਾ ਦੇਣ ਵਾਲਾ ਨਾ ਹੋਣ ਕਾਰਨ ਇਹ ਬਿਮਾਰੀ ਬਹੁਤ ਹੱਦ ਤੱਕ ਵਧ ਜਾਂਦੀ ਹੈ । ਜੋ ਭੂਤ ਕੱਢਣ ਵਾਲੇ ਬਾਬੇ ਹਨ, ਜੋ ਆਪਣੇ ਆਪ ਨੂੰ ਦੂਜੇ ‘ਚੋਂ ਭੂਤ ਕੱਢਣ ਦੇ ਸਮਰੱਥ ਸਮਝਦੇ ਹਨ, ਅਸਲ ‘ਚ ਉਹ ਵੀ ਮਨੋਰੋਗ ਨਾਲ਼ ਪੀੜਿਤ ਹੁੰਦੇ ਹਨ, ਜਿਸਨੂੰ “ਡਲਿਊਜ਼ਨਲ ਡਿਸਆਰਡਰ” ਕਿਹਾ ਜਾਂਦਾ ਹੈ । ਉਹ ਲੋਕ ਮਨੋ ਭਰਮ ਦੇ ਸ਼ਿਕਾਰ ਹੁੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਆਪ ਵਿੱਚ ਅਲੌਕਿਕ ਸ਼ਕਤੀ ਹੋਣ ਦਾ ਭਰਮ ਪੈਦਾ ਹੋ ਜਾਂਦਾ ਹੈ । ਆਮ ਜਨਤਾ ਦੀ ਆਸਥਾ ਤਾਂ ਪਹਿਲਾਂ ਹੀ ਅਜਿਹੀਆਂ ਸ਼ਕਤੀਆਂ ਪ੍ਰਤੀ ਬਹੁਤ ਜਿਆਦਾ ਹੁੰਦੀ ਹੈ ਤੇ ਜਦ ਉਹ ਲੋਕ ਅਜਿਹੀਆਂ ਸਕਤੀਆਂ ਦੇ ਹੋਣ ਦਾ ਜਿਕਰ ਕਰਦੇ ਹਨ ਤਾਂ ਆਮ ਲੋਕ ਬਿਨਾਂ ਸੱਚ ਦੀ ਕਸੌਟੀ ‘ਤੇ ਪਰਖਿਆਂ, ਉਨ੍ਹਾਂ ਦੇ ਮਗਰ ਲੱਗ ਜਾਂਦੇ ਹਨ । ਉਨ੍ਹਾਂ ਕੋਲ ਵੀ ਸੰਮੋਹਨ ਦੀ ਕਲਾ ਹੋ ਸਕਦੀ ਹੈ, ਜਿਸ ਰਾਹੀਂ ਉਹ ਮਨੋਰੋਗੀ ਨੂੰ ਆਪਣੇ ਮਗਰ ਲਗਾ ਲੈਂਦੇ ਹਨ ਤੇ ਮਨੋਰੋਗੀ ਆਪਣੇ ਆਪ ‘ਚ ਆਰਾਮ ਵੀ ਮਹਿਸੂਸ ਕਰ ਸਕਦਾ ਹੈ । ਮਨੋਭਰਮ ਦੇ ਰੋਗੀ ਭਾਵ ਚੇਲੇ ਜਾਂ ਤਾਂਤਰਿਕ ਇਲਾਜ ਕਰਨ ਦੇ ਨਾਮ ‘ਤੇ ਵਹਿਸ਼ਿਆਨਾ ਵਿਵਹਾਰ ਵੀ ਕਰ ਸਕਦੇ ਹਨ । ਉਹ ਲੋਕ ਭੂਤ ਵਾਸੇ ਵਾਲੇ ਨੂੰ ਭਾਵ ਮਨੋਰੋਗੀ ਨੂੰ ਬੁਰੀ ਤਰ੍ਹਾਂ ਕੁੱਟ ਮਾਰ ਕਰ ਸਕਦੇ ਹਨ, ਕਿਉਂ ਜੋ ਉਹ ਆਪਣੇ ਤੌਰ ‘ਤੇ ਭੂਤ ਨੂੰ ਕੁੱਟਦੇ ਹਨ । ਉਹ ਲੋਕ ਆਪਣੇ ਆਪ ਨੂੰ ਵੀ ਕੁੱਟ ਮਾਰ ਕਰ ਸਕਦੇ ਹਨ, ਕਿਉਂ ਜੋ ਉਹ ਆਪਣੇ ਅਸਲ ਵਿਅਕਤੀਤਵ ਤੋਂ ਕੋਹਾਂ ਦੂਰ ਹੁੰਦੇ ਹਨ । ਜਿਕਰਯੋਗ ਹੈ ਕਿ ਸੰਮੋਹਿਤ ਕੀਤੇ ਗਏ ਵਿਅਕਤੀ ਨੂੰ ਵੀ ਚੂੰਢੀ ਆਦਿ ਵੱਢਣ ਜਾਂ ਮਾਰਨ ਨਾਲ ਦਰਦ ਦਾ ਅਹਿਸਾਸ ਨਹੀਂ ਹੁੰਦਾ ।

ਭੂਤ ਆਉਣਾ, ਸਿਰ ਘੁਮਾਉਣਾ, ਕਸਰ ਹੋਣਾ ਆਦਿ ਸਮੱਸਿਆਵਾਂ ਜਿਆਦਾਤਰ ਔਰਤਾਂ ‘ਚ ਪਾਈਆਂ ਜਾਂਦੀਆਂ ਹਨ । ਇਸਦਾ ਕਾਰਣ ਭੂਤਕਾਲ ‘ਚ ਵਾਪਰੀਆਂ ਘਟਨਾਵਾਂ ਤੋਂ ਇਲਾਵਾ ਸੰਬੰਧਿਤ ਵਿਅਕਤੀ ਜਾਂ ਔਰਤ ਨੂੰ ਹੋਰਨਾਂ ਵੱਲੋਂ ਨਜ਼ਰਅੰਦਾਜ ਕਰਨਾ, ਆਰਥਿਕ ਤੌਰ ‘ਤੇ ਕਮਜ਼ੋਰ ਹੋਣਾ ਜਾਂ ਕਾਣੀ ਵੰਡ ਹੋਣਾ, ਭਾਵਨਾਵਾਂ ਦਾ ਦਬਿਆ ਰਹਿ ਜਾਣਾ ਆਦਿ ਹੁੰਦੀਆਂ ਹਨ । ਉਹ ਅਜਿਹੀਆਂ ਹਰਕਤਾਂ ਕਰ ਕੇ ਦੂਜਿਆਂ ਦਾ ਧਿਆਨ ਆਪਣੇ ਵੱਲ ਖਿਚਣਾ ਚਾਹੁੰਦੇ ਹਨ । ਖਾਸ ਤੌਰ ‘ਤੇ ਜੁਆਨ ਕੁੜੀਆਂ ‘ਚ ਜੇਕਰ ਇਹ ਸਮੱਸਿਆ ਪਾਈ ਜਾਵੇ ਤਾਂ ਉਸਦਾ ਕਾਰਣ ਵਿਆਹ ‘ਚ ਦੇਰੀ ਜਾਂ ਵਿਆਹ ਦੀ ਜ਼ਰੂਰਤ ਹੋ ਸਕਦਾ ਹੈ । ਜੋ ਲੋਕ ਕਾਲਪਨਿਕ ਦ੍ਰਿਸ਼ ਦੇਖਦੇ ਹਨ, ਉਹ ਵੀ ਹੈਲੋਸੀਨੇਸ਼ਨ ਨਾਮਕ ਮਾਨਸਿਕ ਰੋਗ ਦੇ ਸ਼ਿਕਾਰ ਹੁੰਦੇ ਹਨ । ਇਹ ਦੋ ਤਰ੍ਹਾਂ ਦੇ ਹੋ ਸਕਦੇ ਹਨ, ਇੱਕ ਤਾਂ ਕਿਸੇ ਵਸਤੂ ਨੂੰ ਹੋਰ ਕੋਈ ਵਸਤੂ ਸਮਝ ਲੈਣਾ ਤੇ ਦੂਜੀ ਸਥਿਤੀ ਹੋਰ ਵੀ ਗੰਭੀਰ ਹੁੰਦੀ ਹੈ, ਜਿਵੇਂ ਕਿ ਕੁਝ ਵੀ ਨਾ ਹੁੰਦੇ ਹੋਏ ਕੋਈ ਵਸਤੂ ਦੇਖਣਾ । ਉਦਾਹਰਣ ਦੇ ਤੌਰ ‘ਤੇ ਇੱਕ ਤਾਂ ਉਹ ਜੋ ਕਿ ਰੱਸੀ ਨੂੰ ਸੱਪ ਸਮਝ ਬੈਠਦੇ ਹਨ ਤੇ ਦੂਜੇ ਉਹ ਜੋ ਕੁਝ ਵੀ ਨਾ ਹੁੰਦੇ ਹੋਏ ਸੱਪ ਦੇਖਦੇ ਹਨ । ਸੰਮੋਹਨ ਵਿੱਚ ਪੰਜੇ ਗਿਆਨ ਇੰਦਰੀਆਂ ਸੰਮੋਹਨਕਰਤਾ ਦੇ ਹੱਥ ‘ਚ ਆ ਜਾਂਦੀਆਂ ਹਨ । ਸੰਮੋਹਨਕਰਤਾ ਮਨੋਰੋਗੀ ਨੂੰ ਕੋਈ ਵੀ ਕਾਲਪਨਿਕ ਦ੍ਰਿਸ਼ ਦਿਖਾ ਸਕਦਾ ਹੈ, ਸੁਆਦ ਦਾ ਅਨੁਭਵ ਕਰਵਾ ਸਕਦਾ ਹੈ, ਆਮ ਵਸਤੂ ਦਾ ਗਰਮ ਜਾਂ ਠੰਢਾ ਅਨੁਭਵ ਕਰਵਾ ਸਕਦਾ ਹੈ, ਬਿਨਾਂ ਬੋਲੇ ਕੋਈ ਆਵਾਜ਼ ਸੁਣਾ ਸਕਦਾ ਹੈ । ਜੇਕਰ ਕੋਈ ਵਿਦਿਆਰਥੀ ਕਿਸੇ ਵਿਸ਼ੇ ਨੂੰ ਬਹੁਤ ਜਿਆਦਾ ਖੁੱਭ ਕੇ ਪੜ੍ਹਨ ਲੱਗ ਜਾਵੇ ਜਾਂ ਕਿਸੇ ਵਿਅਕਤੀ ਦੀ ਕਿਸੇ ਵਿਸ਼ੇਸ਼ ਗੱਲ ਜਾਂ ਸਖਸ਼ੀਅਤ ‘ਚ ਬਹੁਤ ਜਿਆਦਾ ਦਿਲਚਸਪੀ ਹੋ ਜਾਵੇ ਤਾਂ ਸੰਭਵ ਹੈ ਕਿ ਉਸਨੂੰ ਉਸ ਵਿਸ਼ੇ ਨਾਲ਼ ਸੰਬੰਧਿਤ ਕੁਝ ਦਿਸਣ ਲੱਗ ਜਾਵੇ । ਸੰਮੋਹਨ ਵਿੱਦਿਆ ‘ਚ ਮਨੋਰੋਗੀ ਨੂੰ ਇਸ ਅਵਸਥਾ ‘ਚ ਲੈ ਜਾ ਕੇ ਉਸਨੂੰ ਕਾਲਪਨਿਕ ਦ੍ਰਿਸ਼ ਦਿਖਾ ਕੇ ਰੂਹ ਜਾਂ ਭੂਤ ਦੇ ਨਿੱਕਲ ਜਾਣ ਬਾਰੇ ਦਿਖਾਇਆ ਤੇ ਸਮਝਾਇਆ ਜਾਂਦਾ ਹੈ । ਜਦ ਮਨੋਰੋਗੀ ਇਸ ਨੀਂਦ ਤੋਂ ਜਾਗਦਾ ਹੈ ਤਾਂ ਉਹ ਇਹੀ ਸਮਝਦਾ ਹੈ ਕਿ ਉਸ ‘ਚੋਂ ਭੂਤ ਨਿੱਕਲ ਗਿਆ ਹੈ ਤੇ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਕਰਦਾ ਹੈ । ਜਦ ਕਿ ਅਸਲੀਅਤ ਇਹ ਹੈ ਕਿ ਸੰਮੋਹਨ ਦੀ ਅਵਸਥਾ ‘ਚ ਉਸਦੇ ਅਵਚੇਤਨ ਮਨ ਦਾ ਕੂੜਾ ਕਬਾੜ (ਵਹਿਮ ਭਰਮ) ਗੱਲਾਂਬਾਤਾਂ ਨਾਲ਼ ਕੱਢ ਦਿੱਤਾ ਜਾਂਦਾ ਹੈ ।

ਜੇਕਰ ਪਰਿਵਾਰ ‘ਚ ਕਿਸੇ ਨੂੰ ਕਸਰ ਹੋ ਜਾਵੇ ਭਾਵ ਮਨੋਰੋਗ ਤੋਂ ਪੀੜਿਤ ਹੋ ਜਾਵੇ ਤਾਂ ਉਸਦੀ ਪਹਿਚਾਣ ਵੀ ਸੰਭਵ ਹੈ । ਜੇਕਰ ਧਿਆਨ ਦਿੱਤਾ ਜਾਵੇ ਤਾਂ ਗੁੰਮਸੁੰਮ ਰਹਿਣ ਵਾਲਾ, ਹਨੇਰੇ ‘ਚ ਰਹਿਣ ਵਾਲਾ, ਸੁਪਨਿਆਂ ਦੀ ਗੱਲ ਕਰਨ ਵਾਲਾ, ਬਾਕੀਆਂ ਤੋਂ ਪਾਸੇ ਰਹਿਣ ਵਾਲਾ, ਗੱਲ ਗੱਲ ‘ਤੇ ਚਿੜਨ ਵਾਲਾ ਜਾਂ ਕੋਈ ਕਾਲਪਨਿਕ ਦ੍ਰਿਸ਼ਾਂ ਦੀ ਗੱਲ ਕਰਨ ਵਾਲਾ ਵਿਅਕਤੀ ਮਨੋਰੋਗੀ ਹੋ ਸਕਦਾ ਹੈ । ਜੇਕਰ ਅਜਿਹੇ ਵਿਅਕਤੀ ਦੀ ਪਹਿਚਾਣ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਉਸ ਨਾਲ਼ ਪਿਆਰ ਤੇ ਹਮਦਰਦੀ ਨਾਲ਼ ਪੇਸ਼ ਆਉਣਾ ਪਹਿਲੀ ਲੋੜ ਹੁੰਦੀ ਹੈ । ਪਰਿਵਾਰ ਦਾ ਹਰ ਮੈਂਬਰ ਉਸ ਨਾਲ਼ ਅਪਣੱਤ ਨਾਲ ਪੇਸ਼ ਆਵੇ ਤਾਂ ਜੋ ਰੋਗੀ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕੇ । ਇਹ ਹਰਗਿਜ਼ ਨਹੀਂ ਹੋਣਾ ਚਾਹੀਦਾ ਕਿ ਉਸ ਉਪਰ ਬਲ ਦਾ ਪ੍ਰਯੋਗ ਕੀਤਾ ਜਾਵੇ ਜਾਂ ਮਜ਼ਾਕ ਦਾ ਪਾਤਰ ਬਣਾਇਆ ਜਾਵੇ । ਇਹੀ ਭੂਤ ਪ੍ਰੇਤ ਜਾਂ ਕਸਰ ਹੋਏ ਵਿਅਕਤੀ ਦੀ ਫਸਟਏਡ ਹੈ । ਸ਼ੁਰੂਆਤ ‘ਚ ਅਜਿਹੀ ਸਮੱਸਿਆ ਨੂੰ ਸਹੀ ਤਰੀਕੇ ਨਾਲ਼ ਨਾ ਸੰਭਾਲ ਸਕਣ ਤੇ ਰੋਗੀ ਨੂੰ ਚੇਲਿਆਂ ਜਾਂ ਤਾਂਤਰਿਕਾਂ ਕੋਲ ਲੈ ਜਾਣ ਨਾਲ਼ ਸਮੱਸਿਆਵਾਂ ਵਧ ਸਕਦੀਆਂ ਹਨ । ਜੇਕਰ ਅਚਾਨਕ ਕੋਈ ਵਿਅਕਤੀ ਸਿਰ ਘੁਮਾਉਣ ਲੱਗ ਜਾਵੇ ਤਾਂ ਉਸ ਸਮੇਂ ਦੀ ਲੋੜ ਹੈ ਕਿ ਸਾਰੇ ਜਾਣੇ ਉਸ ਵੱਲ ਧਿਆਨ ਕੇਂਦਰਿਤ ਨਾ ਕਰਨ ਕਿਉਂ ਜੋ ਉਸ ਦਾ ਮਕਸਦ ਸਭ ਦਾ ਧਿਆਨ ਖਿੱਚਣਾ ਹੁੰਦਾ ਹੈ । ਆਮ ਗਤੀਵਿਧੀਆਂ ਦੀ ਤਰ੍ਹਾਂ ਉਸਨੂੰ ਇੱਕ ਬੰਦਾ ਹੀ ਕੰਟਰੌਲ ਕਰੇ ਤਾਂ ਜੋ ਉਹ ਕਿਸੇ ਨੂੰ ਜਾਂ ਆਪਣੇ ਆਪ ਨੂੰ ਕੋਈ ਸਰੀਰਕ ਨੁਕਸਾਨ ਨਾ ਪਹੁੰਚਾ ਸਕੇ । ਉਨ੍ਹਾਂ ਨੂੰ ਸੁਣਨ ਦੀ ਲੋੜ ਹੁੰਦੀ ਹੈ ਤਾਂ ਜੋ ਮਨ ਅੰਦਰਲੀ ਗੱਲ ਬਾਹਰ ਆ ਸਕੇ । ਇਹ ਵੀ ਜਿ਼ਕਰਯੋਗ ਗੱਲ ਹੈ ਕਿ ਭੂਤ ਪ੍ਰੇਤ ਗ੍ਰਸਤ ਲੋਕ ਮਰਨ ਦੀ ਗੱਲ ਕਰ ਤਾਂ ਸਕਦੇ ਹਨ ਪਰ ਮਰਨ ਦੇ ਚਾਂਸ ਬਹੁਤ ਘੱਟ ਹੁੰਦੇ ਹਨ । ਮਾਨਸਿਕ ਬਿਮਾਰੀਆਂ ਹੋਣ ਦਾ ਕਾਰਣ ਬਚਪਨ ‘ਚ ਬੱਚਿਆਂ ਨਾਲ਼ ਸਹੀ ਵਿਵਹਾਰ ਜਾਂ ਸਹੀ ਪਰਵਰਿਸ਼ ਦਾ ਨਾ ਹੋਣਾ ਵੀ ਹੋ ਸਕਦਾ ਹੈ । ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਬੱਚਿਆਂ ਦੀ ਹਰ ਹਰਕਤ ‘ਤੇ ਨਿਗ੍ਹਾ ਰੱਖਣ ।

ਭਾਰਤ ‘ਚ ਹੋਰ ਰਾਜਾਂ ਦੇ ਮੁਕਾਬਲੇ ‘ਚ ਪੰਜਾਬ ਕੁਝ ਮਨੋਰੋਗਾਂ ‘ਚ ਮੋਹਰੀ ਹੁੰਦਾ ਜਾ ਰਿਹਾ ਹੈ, ਜਿਸ ‘ਚ ਡਿਪਰੈਸ਼ਨ, ਸਬਸਟਾਂਸ ਡਿਸਆਰਡਰ ਭਾਵ ਨਸ਼ਾ ਜਾਂ ਕਿਸੇ ਬੁਰੀ ਆਦਤ ਦਾ ਸ਼ਿਕਾਰ ਹੋਣਾ ਆਦਿ ਪ੍ਰਮੁੱਖ ਹਨ । ਨਸ਼ਿਆਂ ਦੇ ਮਾਮਲੇ ‘ਚ ਪੰਜਾਬ ਬਹੁਤ ਅੱਗੇ ਜਾ ਰਿਹਾ ਹੈ । ਨਸ਼ੇੜੀ ਕਿਸੇ ਵੀ ਕਿਸਮ ਦੇ ਮਨੋਰੋਗ ਨਾਲ਼ ਪੀੜਿਤ ਹੋ ਸਕਦੇ ਹਨ । ਭਾਰਤ ‘ਚ ਹੋਰ ਰੋਗ ਨਿਰਾਸ਼ ਰਹਿਣਾ, ਉਦਾਸੀ ਰੋਗ, ਆਤਮ ਹੱਤਿਆ ਦੇ ਖਿਆਲ ਆਉਣਾ, ਕਮਰੇ ‘ਚ ਬੰਦ ਰਹਿਣ ਨੂੰ ਜੀਅ ਕਰਨਾ ਆਦਿ ਤੇਜ਼ੀ ਨਾਲ਼ ਵਧ ਰਹੇ ਹਨ । ਜਾਣਕਾਰੀ ਨਾ ਹੋਣ ਕਾਰਣ ਇਹ ਰੋਗ ਮਨੋਰੋਗਾਂ ‘ਚ ਤਬਦੀਲ ਹੋ ਰਹੇ ਹਨ । ਹੋਰ ਮਨੋਰੋਗਾਂ ਵਿੱਚੋਂ ਬੇਤੁਕੀਆਂ ਗੱਲਾਂ ਜਿਵੇਂ ਕਿ ਭਵਿੱਖ ‘ਚ ਅਣਹੋਣੀ ਦੇ ਖਤਰੇ ਦਾ ਡਰ ਲੱਗਣਾ ਜਿਵੇਂ ਕਿ ਭੁਚਾਲ ਆਉਣ ‘ਤੇ ਮਾਰੇ ਜਾਣ ਦਾ ਡਰ, ਗੱਡੀ ਚਲਾਉਂਦਿਆਂ ਐਕਸੀਡੈਂਟ ਦਾ ਖਤਰਾ, ਗੱਡੀ ਪੈਂਚਰ ਹੋ ਜਾਣ ਦਾ ਡਰ ਆਦਿ ਵੀ ਬਹੁਤ ਤੇਜ਼ੀ ਨਾਲ਼ ਵਧ ਰਿਹਾ ਹੈ, ਜਿਸ ਨੂੰ ਐਨੈਕਸਾਇਟੀ ਮਨੋਰੋਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਕਈ ਲੋਕਾਂ ਨੂੰ ਫੋਬੀਆ ਹੋ ਜਾਂਦਾ ਹੈ । ਉਨ੍ਹਾਂ ਨੂੰ ਕਿਸੇ ਖਾਸ ਵਸਤੂ ਤੋਂ ਡਰ ਲੱਗਦਾ ਹੈ, ਜਿਵੇਂ ਪਾਣੀ ਤੋਂ ਡਰ, ਉਚਾਈ ਤੋਂ ਡਰ, ਬੰਦ ਜਗ੍ਹਾ ਜਿਵੇਂ ਲਿਫਟ ਤੋਂ ਡਰ, ਮੱਕੜੀ ਤੋਂ ਡਰ, ਲਾਲ ਰੰਗ ਤੋਂ ਡਰ । ਬਹੁਤ ਸਾਰੇ ਲੋਕਾਂ ਨੂੰ ਓਬਸੈਸਿਵ ਕੰਪਲਸਿਵ ਡਿਸਆਰਡਰ (ਓ ਸੀ ਡੀ) ਰੋਗ ਹੋ ਜਾਂਦਾ ਹੈ ਜਿਸ ‘ਚ ਉਹ ਕਿਸੇ ਵੀ ਕੰਮ ਨੂੰ ਦੁਹਰਾਉਂਦੇ ਰਹਿੰਦੇ ਹਨ ਜਿਵੇਂ ਕਿ ਵਾਰ ਵਾਰ ਹੱਥ ਧੋਣਾ, ਸਫ਼ਾਈ ਕਰੀ ਜਾਣਾ, ਪੋਚਾ ਲਗਾਈ ਜਾਣਾ, ਪੱਖਾ ਜਾਂ ਲਾਈਟ ਆਦਿ ਚੱਲਦੇ ਹੋਣ ਦਾ ਖਿਆਲ, ਮੋਬਾਇਲ ‘ਤੇ ਮੈਸੇਜ ਜਾਂ ਮਿਸ ਕਾਲ ਦਾ ਵਾਰ ਵਾਰ ਭੁਲੇਖਾ ਪੈਣਾ ਤੇ ਚੈੱਕ ਕਰਨਾ, ਜਿੰਦਰਾ ਲਗਾ ਕੇ ਵਾਰ ਵਾਰ ਚੈੱਕ ਕਰਨਾ ਆਦਿ ।

ਵਿਗਿਆਨ ਦੇ ਇਸ ਯੁੱਗ ਦੇ ਦੌਰ ‘ਚ ਮਾਨਸਿਕ ਰੋਗ ਘਟਣ ਦੀ ਬਜਾਏ ਵਧ ਰਹੇ ਹਨ । ਸਾਡੇ ਦੇਸ਼ ‘ਚ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਭਾਰੂ ਹਨ ਤੇ ਇਸ ਗੱਲ ਦੀ ਤਾਂ ਅਜੇ ਵਾਰੀ ਹੀ ਨਹੀਂ ਆਈ ਕਿ ਮਾਨਸਿਕ ਚੇਤਨਾ ਜਾਂ ਮਾਨਸਿਕ ਸਿਹਤ ਵੀ ਕੁਝ ਹੁੰਦੀ ਹੈ । ਮਾਨਸਿਕ ਰੋਗੀਆਂ ਦਾ ਜੋ ਇਲਾਜ ਉਪਲਭਦ ਹੈ, ਉਹ ਹੈ ਦਵਾਈਆਂ ਨਾਲ਼ ਇਲਾਜ । ਜਿਨ੍ਹਾਂ ਚਿਰ ਰੋਗੀ ਦਵਾਈ ਖਾਂਦਾ ਹੈ, ਉਹ ਠੀਕ ਰਹਿੰਦਾ ਹੈ ਤੇ ਦਵਾਈ ਛੱਡਣ ਤੋਂ ਬਾਅਦ ਮੁੜ ਉਸੇ ਸਟੇਜ ‘ਤੇ ਪੁੱਜ ਜਾਂਦਾ ਹੈ । ਅਸਲ ਲੋੜ ਹੈ ਮਾਨਸਿਕ ਰੋਗੀਆਂ ਦੇ ਅਵਚੇਤਨ ਮਨ ‘ਚੋਂ ਕੂੜਾ ਕਰਕਟ ਕੱਢਣ ਦੀ, ਜੋ ਕਿ ਸੰਮੋਹਨ ਵਿਧੀ ਨਾਲ਼ ਹੀ ਸੰਭਵ ਹੈ । ਇਸ ਵਿਧੀ ਨੂੰ ਭਾਰਤ ਦੇ ਬਹੁਤੇ ਹਿੱਸਿਆਂ ‘ਚ ਮਾਨਤਾ ਵੀ ਪ੍ਰਾਪਤ ਨਹੀਂ ਹੈ । ਕੁਝ ਕੁ ਲੋਕ ਹੀ ਆਪਣੇ ਤੌਰ ‘ਤੇ ਇਸ ਵਿਧੀ ਨਾਲ਼ ਮਨੋਰੋਗੀਆਂ ਦਾ ਇਲਾਜ ਕਰ ਰਹੇ ਹਨ, ਜੋ ਕਿ ਬਹੁਤ ਹੀ ਕਾਰਾਗਾਰ ਸਿੱਧ ਹੋ ਰਿਹਾ ਹੈ ਪਰ ਅਜਿਹੇ ਲੋਕ ਗਿਣਤੀ ਦੇ ਹੀ ਹਨ । ਐਨ ਜੀ ਓ ਸੰਸਥਾਵਾਂ ਵੀ ਹੋਰ ਰੋਗਾਂ ਸੰਬੰਧੀ ਬਹੁਤ ਕੰਮ ਕਰ ਰਹੀਆਂ ਹਨ ਪਰ ਮਾਨਸਿਕ ਤੰਦਰੁਸਤੀ ਵੱਲ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ।

ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਜਿੱਥੇ ਬਚਪਨ ‘ਚ ਸਕੂਲ ਪੜ੍ਹਦਿਆਂ ਸਾਨੂੰ ਇਹ ਗੱਲਾਂ ਘੋਟ ਘੋਟ ਕੇ ਪਿਆਈਆਂ ਜਾਂਦੀਆਂ ਸਨ ਕਿ ਪੰਜਾਬ ਗੁਰੂਆਂ, ਪੀਰਾਂ ਤੇ ਤਿਉਹਾਰਾਂ ਦੀ ਧਰਤੀ ਹੈ, ਉਥੇ ਮੌਜੂਦਾ ਸਮੇਂ ਨੂੰ ਦੇਖਦਿਆਂ ਇਸ ਗੱਲ ‘ਚ ਕੁਝ ਤਬਦੀਲੀ ਇਸ ਤਰ੍ਹਾਂ ਕਰ ਦੇਣੀ ਚਾਹੀਦੀ ਹੈ ਕਿ ਪੰਜਾਬ ਬਾਬਿਆਂ, ਨਸ਼ਿਆਂ, ਅਸ਼ਾਂਤੀ, ਹਿੰਸਾ ਤੇ ਮੁਜ਼ਾਹਰਿਆਂ ਦੀ ਧਰਤੀ ਹੈ । ਇੱਥੇ ਸਮੇਂ ਸਮੇਂ ਸਿਰ ਮਨੁੱਖੀ ਹੱਕ ਹਕੂਕਾਂ ਦਾ ਬੜੀ ਬੇਦਰਦੀ ਨਾਲ਼ ਕਤਲ ਕੀਤਾ ਜਾਂਦਾ ਹੈ । ਹਰ ਇੱਕ ਨੂੰ ਹੱਕ ਹੈ ਕਿ ਉਹ ਸਰਕਾਰੀ ਜਾਂ ਹੋਰ ਸੰਪਤੀ ਨੂੰ ਬਾਪੂ ਦਾ ਮਾਲ ਸਮਝ ਕੇ ਅੱਗ ਲਾ ਕੇ ਫੂਕ ਦੇਵੇ ਜਾਂ ਕਿਸੇ ਹੋਰ ਤਰੀਕੇ ਨਾਲ਼ ਨਸ਼ਟ ਕਰ ਦੇਵੇ, ਜਦ ਜੀਅ ਕਰੇ ਕਿਸੇ ਦੀ ਦੁੱਖ ਤਕਲੀਫ਼ ਦੀ ਪ੍ਰਵਾਹ ਕੀਤੇ ਬਿਨਾਂ ਸੜਕ ਤੇ ਟ੍ਰੈਫਿਕ ਜਾਮ ਕਰ ਦੇਵੇ । ਪ੍ਰਸ਼ਾਸਨ ਵੀ ਜਦ ਜੀ ਚਾਹੇ ਕਿਸੇ ਨੂੰ ਵੀ ਫੜ ਕੇ ਤੂੰਬੀ ਦੀ ਤਰ੍ਹਾਂ ਵਜਾਉਣਾ ਸ਼ੁਰੂ ਕਰ ਦੇਵੇ ।

ਬੀਤੇ ਦਿਨੀਂ ਮਾਨਸਾ ਦੇ ਪਿੰਡ ਜੋਗਾ ਵਿਖੇ ਮਰੇ ਜਾਨਵਰਾਂ ਦੀਆਂ ਹੱਡੀਆਂ ਪੀਸਣ ਵਾਲੀ ਫੈਕਟਰੀ ਵਿਚ ਗਊਆਂ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਇਲਾਕੇ ‘ਚ ਹਿੰਸਾ ਭੜਕ ਉਠੀ । ਪਿੰਡ ਵਾਸੀਆਂ ਨੇ ਫੈਕਟਰੀ ਦੀਆਂ ਕੰਧਾਂ ਢਾਹ ਦਿੱਤੀਆਂ, ਉਥੇ ਖੜੇ ਕੈਂਟਰ ਨੂੰ ਸਾੜ ਦਿੱਤਾ ਤੇ ਫੈਕਟਰੀ ਮਾਲਕ ਦੇ ਘਰ ‘ਚ ਵੜ ਕੇ ਸਾਮਾਨ ਦੀ ਤੋੜ ਫੋੜ ਤੇ ਅਗਜ਼ਨੀ ਦੀ ਕੋਸ਼ਿਸ਼ ਵੀ ਕੀਤੀ । ਇਨ੍ਹਾਂ ਖਬਰਾਂ ਦੀ ਅਜੇ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਇੱਕ ਹੋਰ ਖਬਰ ਸੁਰਖੀਆਂ ‘ਚ ਆਈ । ਇੱਕ ਟਰਾਲੀ ‘ਚ 20 ਗਊਆਂ ਲੱਦਣ ਦੀ ਤਿਆਰੀ ਕੀਤੀ ਜਾ ਰਹੀ ਸੀ ਤੇ ਭੜਕੀ ਭੀੜ ਨੇ ਉਨ੍ਹਾਂ ਦੇ ਵੀ ਮੋਟਰਸਾਈਕਲ ਸਾੜ ਦਿੱਤੇ ਤੇ ਕੁੱਟ ਮਾਰ ਵੀ ਕੀਤੀ । ਸੱਚ ਕੀ ਹੈ, ਇਹ ਤਾਂ ਉਥੇ ਮੌਜੂਦ ਲੋਕ ਹੀ ਜਾਣਦੇ ਹਨ ਪਰ ਵਿਚਾਰਨਯੋਗ ਹੈ ਕਿ ਜੇਕਰ ਉਹ ਲੋਕ ਬੁੱਚੜਖਾਨੇ ‘ਚ ਗਊਆਂ ਲੈ ਜਾ ਰਹੇ ਸਨ ਤਾਂ ਕੀ ਉਹ ਸਿਰ ਫਿਰੇ ਸਨ, ਜੋ ਗਊ ਹੱਤਿਆ ਕਾਰਨ ਖਰਾਬ ਹਾਲਾਤਾਂ ਦੇ ਚੱਲਦਿਆਂ ਮੁੜ ਉਹੀ ਹਰਕਤ ਕਰ ਰਹੇ ਸਨ । ਇਸ ਘਟਨਾ ਨਾਲ਼ ਮਾਹੌਲ ਹੋਰ ਤਣਾਅਪੂਰਣ ਹੋ ਗਿਆ ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ‘ਚ ਦਸ ਦੇ ਕਰੀਬ ਵਿਅਕਤੀਆਂ ਨੂੰ ਸੱਟਾਂ ਲੱਗੀਆਂ । ਗੁੱਸੇ ‘ਚ ਆਈ ਭੀੜ ਇੱਕ ਪੁਲਿਸ ਅਫ਼ਸਰ ਦੀ ਗੱਡੀ ਭੰਨਣ ਲਈ ਵੀ ਭੱਜੀ ਪਰ ਉਹ ਮੌਕੇ ਤੋਂ ਤਿੱਤਰ ਹੋ ਗਿਆ । ਹੁਣ ਅਖਬਾਰਾਂ ‘ਚ ਬਹੁਤ ਸਾਰੇ ਗਊ ਭਗਤਾਂ ਦੇ ਨਾਮ ਛਪੇ ਹਨ, ਜਿਨ੍ਹਾਂ ਨੇ ਲੋਕਾਂ ਨੂੰ ਗਊ ਹੱਤਿਆ ਦੇ ਵਿਰੋਧ ‘ਚ ਲਾਮਬੰਦ ਕੀਤਾ । ਇਨ੍ਹਾਂ ਵਿਗੜੇ ਹਾਲਾਤਾਂ ਦੇ ਚੱਲਦਿਆਂ ਕਰਫਿਊ ਲਗਾਇਆ ਗਿਆ, ਜਿਸ ਕਰਕੇ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਗਊ ਭਗਤਾਂ ਦੀ ਇੱਕ ਸੁਸਾਇਟੀ ਨੇ ਪੰਜਾਬ ਬੰਦ ਕਰਕੇ ਗਊ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜਣ ਦੀ ਅਪੀਲ ਕਰਦਿਆਂ, ਗਊ ਹੱਤਿਆ ਸੰਬੰਧੀ ਜਾਣਕਾਰੀ ਦੇਣ ਵਾਲੇ ਨੂੰ ਪੰਜ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ । ਜੇਕਰ ਜਿੰਦਾ ਗਊ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਯੁੱਗ ‘ਚ ਗਊ ਦੀ ਕੀਮਤ ਕਰੀਬ ਤੀਹ ਹਜ਼ਾਰ ਰੁਪਏ ਤੋਂ ਉਪਰ ਹੀ ਹੁੰਦੀ ਹੈ ।

ਇਸ ਘਟਨਾ ਤੋਂ ਬਾਅਦ ਪੰਜਾਬ ‘ਚ ਆਵਾਰਾ ਪਸ਼ੂਆਂ ਦੀ ਵਧ ਰਹੀ ਗਿਣਤੀ ਪ੍ਰਤੀ ਸਰਕਾਰ ਅਖਬਾਰਾਂ ‘ਚ ਕੁਝ ਗੰਭੀਰ ਹੋਈ ਜਾਪਦੀ ਹੈ । ਮੁੱਖ ਮੰਤਰੀ ਪੰਜਾਬ, ਪ੍ਰਕਾਸ਼ ਸਿੰਘ ਬਾਦਲ ਅਨੁਸਾਰ ਪੂਰੇ ਭਾਰਤ ‘ਚੋਂ ਕੇਵਲ ਪੰਜਾਬ ‘ਚ ਹੀ ਗਊ ਹੱਤਿਆ ਦੇ ਦੋਸ਼ੀ ਨੂੰ ਸਜ਼ਾ ਦੇਣ ਦਾ ਪ੍ਰਬੰਧ ਹੈ, ਜੋ ਕਿ ਦਸ ਸਾਲ ਹੈ । ਇਸ ਸਜ਼ਾ ਦਾ ਭਾਗੀਦਾਰ ਕੌਣ ਤੇ ਕਦੋਂ ਹੋਵੇਗਾ, ਫਿਲਹਾਲ ਉਹ ਫੈਸਲਾ ਤਾਂ ਭਵਿੱਖ ਦੇ ਗਰਭ ‘ਚ ਹੈ, ਪਰ ਇੱਕ ਵਾਰ ਤਾਂ ਕਤਲ ਹੋਈਆਂ ਗਊਆਂ ਦੀ ਯਾਦਗਾਰ ਬਨਾਉਣ ਦਾ ਐਲਾਨ ਹੋ ਗਿਆ ਹੈ । ਆਪਣੇ ਪਾਠਕਾਂ ਨੂੰ ਯਾਦ ਕਰਵਾ ਦੇਵਾਂ ਕਿ ਇੱਕ ਗਊ ਦੀ ਯਾਦਗਾਰ ਤਾਂ ਹਰਿਆਣਾ ਦੇ ਸ਼ਹਿਰ ਸਿਰਸਾ ਵਿਖੇ ਵੀ ਹੈ । 1990-91 ਦੇ ਦੌਰ ‘ਚ ਖਾੜਕੂਆਂ ਨੇ ਗੋਲੀ ਚਲਾਈ ਤੇ ਕਾਫ਼ੀ ਲੋਕ ਮਾਰੇ ਗਏ । ਉਸ ਸਮੇਂ ਗੋਲੀ ਕਾਂਡ ਵਾਲੀ ਜਗ੍ਹਾ ‘ਤੇ ਇੱਕ ਗਊ ਵੀ ਮੌਜੂਦ ਸੀ । ਉਹ ਗਊ ਉਸ ਪਾਸੇ ਆ ਗਈ, ਜਿਸ ਪਾਸੇ ਲੋਕ ਗੋਲੀਆਂ ਨਾਲ਼ ਭੁੰਨੇ ਜਾ ਰਹੇ ਸਨ । ਗੋਲੀਆਂ ਦੀ ਵਾਛੜ ਉਸ ਬੇਜ਼ੁਬਾਨ ਗਊ ਨੂੰ ਆਪਣੇ ਪਿੰਡੇ ‘ਤੇ ਝੱਲਣੀ ਪਈ ਤੇ ਬਹੁਤ ਸਾਰੇ ਲੋਕ ਉਸ ਗਊ ਦੇ ਓਹਲੇ ਹੋ ਕੇ ਬਚ ਗਏ । ਉਸ ਗਊ ਦੀ ਯਾਦ ‘ਚ ਸਿਰਸਾ ਵਿਖੇ “ਗਊ ਮਾਤਾ ਮੰਦਰ” ਦੀ ਸਥਾਪਨਾ ਕੀਤੀ ਗਈ । ਆਪਣੀ ਚਰਚਾ ਵੱਲ ਮੁੜਦੇ ਹਾਂ, ਗੱਲ ਕਰ ਰਹੇ ਸੀ ਗਊ ਹੱਤਿਆ ਕਾਂਡ ‘ਤੇ ਰਾਜਨੀਤਿਕ ਨੇਤਾਵਾਂ ਦੀ ਬਿਆਨਬਾਜ਼ੀ ਦੀ । ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਕੈਬਨਿਟ ਮੀਟਿੰਗ ‘ਚ ਵਿਚਾਰ ਕੀਤਾ ਜਾਵੇਗਾ ਕਿ ਪੰਜਾਬ ‘ਚ ਗਊਸ਼ਾਲਾਵਾਂ ਬਣਾਈਆਂ ਜਾਣ । ਵਿਚਾਰ ਕੀਤਾ ਜਾਏਗਾ ? ਜੀ ਹਾਂ, ਸ਼ਾਇਦ ਵਿਚਾਰ ਹੀ ਕੀਤਾ ਜਾਏਗਾ । ਅਜਿਹੀ ਕੋਈ ਵੀ ਘਟਨਾ ਦੇ ਹੋਣ ‘ਤੇ ਇੱਕ ਹੋਰ ਸ਼ਬਦ ਦੀ ਬੜੀ ਦੁਰਵਰਤੋਂ ਕੀਤੀ ਜਾਂਦੀ ਹੈ, “ਬਖ਼ਸ਼ਿਆ ਨਹੀਂ ਜਾਵੇਗਾ”, ਕਾਂਡ ਕੋਈ ਵੀ ਹੋਵੇ, ਪਸ਼ੂ ਮਾਰਨ ਤੋਂ ਇਨਸਾਨ ਦੀ ਹੱਤਿਆ ਤੱਕ, ਕਿਸੇ ਧਾਰਮਿਕ ਅਸਥਾਨ ਦੀ ਬੇਅਦਬੀ, ਨਸ਼ਿਆਂ ਦਾ ਵਪਾਰ, ਲੜਕੀਆਂ ਦੀ ਬੇਪਤੀ ਜਾਂ ਕੋਈ ਹੋਰ, ਬਿਆਨ ਦੇਣ ਵਾਲੇ ਨੇ ਇਹ ਸ਼ਬਦ ਜ਼ਰੂਰ ਦਾਗ਼ੇ ਹੁੰਦੇ ਹਨ, “ਬਖ਼ਸ਼ਿਆ ਨਹੀਂ ਜਾਵੇਗਾ” । ਵਿਚਾਰਨਯੋਗ ਹੈ ਕਿ ਇਹ ਸ਼ਬਦ, ਸਿਰਫ਼ ਸ਼ਬਦ ਹੀ ਹਨ । ਇਹ ਬਿਆਨ, ਸਿਰਫ਼ ਬਿਆਨ ਹੀ ਹਨ ਨਾ ਕਿ ਤੋਪ ਦਾ ਗੋਲਾ, ਜੋ ਦਾਗਣ ‘ਤੇ ਜ਼ਬਰਦਸਤ ਧਮਾਕਾ ਹੋਵੇਗਾ ਤੇ ਸਭ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ । ਕੁੱਲ ਮਿਲਾ ਕੇ ਵੱਖ ਵੱਖ ਸ਼ਹਿਰਾਂ ‘ਚ ਮੰਗ ਪੱਤਰ, ਰੋਸ ਮੁਜ਼ਾਹਿਰੇ, ਧਰਨੇ, ਟ੍ਰੈਫਿਕ ਜਾਮ ਤੇ ਤੋੜ ਫੋੜ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਤੇ ਪ੍ਰਸ਼ਾਸਨ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਤੇ ਚੇਤਾਵਨੀਆਂ ਦਾ ਸਿਲਸਲਾ ਜਾਰੀ ਰਹਿੰਦਾ ਹੈ । ਇਸੇ ਦੌਰਾਨ ਲੋਕਾਂ ਨੇ ਮਾਨਸਾ ਦੇ ਵਿਧਾਇਕ ਪ੍ਰੇਮ ਮਿੱਤਲ ਦਾ ਪੁਤਲਾ ਫੂਕਿਆ ਭਾਵ ਇਸ ਮਸਲੇ ‘ਤੇ ਵੀ ਰਾਜਨੀਤਿਕ ਰੋਟੀਆਂ ਸੇਕਣੀਆਂ ਸ਼ੁਰੂ ਹੋ ਗਈਆਂ ਹਨ । ਭਾਰਤ ‘ਚ ਖਾਸ ਤੌਰ ‘ਤੇ ਪੰਜਾਬ ‘ਚ ਕਿਸੇ ਵੀ ਮੁੱਦੇ ਨੂੰ ਭੜਕਾਉਣਾ ਔਖਾ ਨਹੀਂ ਜਾਪਦਾ । ਕਿਸੇ ਵੀ ਮੁੱਦੇ ਨੂੰ ਧਰਮ ਨਾਲ਼ ਜੋੜ ਦਿਓ ਤੇ ਚਾਰ ਕੁ ਜਣੇ ਇਕੱਠੇ ਹੋ ਕੇ ਬਿਆਨ ਦਿਓ, ਬੱਸ ਸ਼ਾਂਤੀ ਨੂੰ ਅਸ਼ਾਂਤੀ ‘ਚ ਬਦਲਦਿਆਂ ਦੇਰ ਨਹੀਂ ਲੱਗੇਗੀ ।

ਜੇਕਰ ਹੱਤਿਆ ਸ਼ਬਦ ‘ਤੇ ਵਿਚਾਰ ਕਰੀਏ ਤਾਂ ਹੋਰ ਮੁਲਕਾਂ ਵਾਂਗ ਸਾਡੇ ਮੁਲਕ ‘ਚ ਵੀ ਵੱਖ ਵੱਖ ਤਰ੍ਹਾਂ ਦਾ ਮੀਟ ਬੜੇ ਚਾਅ ਨਾਲ਼ ਵੰਨ-ਸੁਵੰਨੇ ਖਾਣਿਆਂ ਦੇ ਰੂਪ ‘ਚ ਖਾਧਾ ਜਾਂਦਾ ਹੈ । ਮੀਟ ਕਿਸੇ ਵੀ ਜਾਨਵਰ ਨੂੰ ਜਾਨ ਤੋਂ ਮਾਰ ਕੇ ਭਾਵ ਕਤਲ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ । ਮੱਛੀ, ਮੁਰਗੇ, ਬੱਕਰੇ ‘ਚ ਵੀ ਤਾਂ ਉਨ੍ਹੀ ਹੀ ਜਾਨ ਹੁੰਦੀ ਹੈ, ਜਿੰਨ੍ਹੀ ਗਊ ਜਾਂ ਬਲਦ ‘ਚ । ਪੁਰਾਤਨ ਸਮਿਆਂ ‘ਚ ਹਿੰਦੂ ਧਰਮ ‘ਚ ਘੋੜੇ ਦੀ ਬਲੀ ਦੇਣ ਦਾ ਰਿਵਾਜ ਸੀ । ਅਸ਼ਵਮੇਘ ਯੱਗ ਕੀਤੇ ਜਾਂਦੇ ਸਨ, ਜਿਸਦੇ ਤਹਿਤ ਘੋੜਾ ਛੱਡਿਆ ਜਾਂਦਾ ਸੀ । ਜੇਕਰ ਕੋਈ ਉਸ ਘੋੜੇ ਨੂੰ ਇੱਕ ਸਾਲ ਨਹੀਂ ਫੜਦਾ ਸੀ ਤਾਂ ਉਸਦੀ ਬਲੀ ਦਿੱਤੀ ਜਾਂਦੀ ਸੀ । ਰਾਜੇ ਦੀ ਪਤਨੀ ਸ਼ਕਤੀ ਪ੍ਰਾਪਤ ਕਰਨ ਜਾਂ ਔਲਾਦ ਪ੍ਰਾਪਤੀ ਦੀ ਚਾਹਨਾ ‘ਚ ਰਾਤ ਨੂੰ ਉਸ ਘੋੜੇ ਦੀ ਲਾਸ਼ ਨਾਲ਼ ਸੌਂਦੀ ਸੀ ਕਿਉਂ ਜੋ ਘੋੜੇ ਨੂੰ ਸ਼ਕਤੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ । ਆਪਣੇ ਵਾਲ ਉਸ ਘੋੜੇ ਦੇ ਖੂਨ ਨਾਲ਼ ਧੋਂਦੀ ਸੀ । ਜੋ ਅਮਰੀਕਨ ਗਊਆਂ ਮੀਟ ਲਈ ਕੱਟੀਆਂ ਜਾਂਦੀਆਂ ਹਨ, ਉਹ ਸ਼ੁੱਧ ਭਾਰਤੀ ਗਊ ਮਾਤਾਵਾਂ ਨਹੀਂ ਹਨ । ਵਿਗਿਆਨਕ ਮੱਦਦ ਨਾਲ਼ ਇਹ ਨਸਲਾਂ ਸੋਧੀਆਂ ਹੋਈਆਂ ਹਨ, ਜਿਸ ਕਰਕੇ ਉਹ 40-40 ਕਿੱਲੋ ਦੁੱਧ ਦੇ ਰਹੀਆਂ ਹਨ । ਦੇਸੀ ਗਊਆਂ ਤਾਂ ਉਨ੍ਹਾਂ ਦੇ ਮੁਕਾਬਲੇ ਢਾਈ ਸੌ ਗ੍ਰਾਮ ਦੁੱਧ ਵੀ ਨਹੀਂ ਦਿੰਦੀਆਂ । ਜੇਕਰ ਜਾਨਵਰਾਂ ਦੀ ਕੱਟ ਵੱਢ ਤੇ ਬਲੀ ਨੂੰ ਹੋਰ ਵਿਚਾਰਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕਸਬੇ ਕੁੱਲੂ ‘ਚ ਮਹਾਂਬਲੀ ਭੀਮ ਦੀ ਪਤਨੀ ਹਿਡੰਬਾ ਦੇ ਮੰਦਰ ‘ਚ ਬੱਕਰੇ ਚੜ੍ਹਾਏ ਜਾਂਦੇ ਹਨ । ਪੰਜਾਬ ‘ਚ ਅਨੇਕਾਂ ਬੱਕਰਿਆਂ ਦੀ ਬਲੀ ਪੀਰਾਂ ਦੇ ਨਾਮ ‘ਤੇ ਦਿੱਤੀ ਜਾਂਦੀ ਹੈ । ਮਨੂ ਸਮਿਰਤੀ ਅਨੁਸਾਰ ਜੇਕਰ ਸਰਾਧਾਂ ‘ਚ ਮੀਟ ਖਾਧਾ ਜਾਏ ਤਾਂ ਪਿਤਰ ਤ੍ਰਿਪਤ ਹੋ ਜਾਂਦੇ ਹਨ । ਸੂਰ ਤੇ ਮੱਝਾਂ ਦਾ ਮਾਸ ਪਿਤਰਾਂ ਨੂੰ ਦਸ ਮਹੀਨੇ ਅਤੇ ਖਰਗੋਸ਼ ਤੇ ਕੱਛੂ ਦਾ ਮਾਸ ਗਿਆਰਾਂ ਮਹੀਨੇ ਲਈ ਪਿਤਰਾਂ ਨੂੰ ਤ੍ਰਿਪਤ ਕਰਦਾ ਹੈ । ਗੌਮਤ ਧਰਮ ਸੂਤਰ ਅਨੁਸਾਰ ਪਿਤਰ ਗਊ ਮਾਸ ਨਾਲ਼ ਇੱਕ ਸਾਲ ਲਈ ਤ੍ਰਿਪਤ ਹੋ ਜਾਂਦੇ ਹਨ । ਹੱਤਿਆ ਸ਼ਬਦ ‘ਤੇ ਹੋਰ ਡੁੰਘਾਈ ਨਾਲ਼ ਵਿਚਾਰ ਕਰੀਏ ਤਾਂ ਪੰਜਾਬ ‘ਚ ਸਭ ਤੋਂ ਵੱਡੀ ਲਾਹਣਤ ਭਰੂਣ ਹੱਤਿਆ ਵੀ ਹੈ । ਅੱਜ ਤੱਕ ਇਤਨੀਆਂ ਗਊਆਂ ਦੀ ਹੱਤਿਆ ਪੰਜਾਬ ‘ਚ ਨਹੀਂ ਹੋਈ ਹੋਵੇਗੀ, ਜਿਤਨੀਆਂ ਅਣਜੰਮੀਆਂ ਮਾਸੂਮ ਬੱਚੀਆਂ ਦੀ ਹੱਤਿਆ ਕੁਝ ਦਿਨਾਂ ਜਾਂ ਹਫ਼ਤਿਆਂ ‘ਚ ਹੀ ਹੋ ਜਾਂਦੀ ਹੈ । ਉਨ੍ਹਾਂ ਮਾਸੂਮ ਬੱਚੀਆਂ ਨਾਲ਼ ਜਬਰ ਜਿਨਾਹ ਦੀਆਂ ਖਬਰਾਂ ਹਰ ਰੋਜ਼ ਆਉਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਕੰਨਿਆਂ ਕਹਿ ਕੇ ਸਤਿਕਾਰਦੇ ਹਾਂ । ਕਮੀਨੀ ਸੋਚ ਦੇ ਮਾਲਕਾਂ ਵੱਲੋਂ ਹਰ ਰੋਜ਼ ਨੌਜਵਾਨ ਕੁੜੀਆਂ ਦੀ ਮਾਨਿਸਕ ਤੌਰ ‘ਤੇ ਹੱਤਿਆ ਕੀਤੀ ਜਾਂਦੀ ਹੈ, ਉਨ੍ਹਾਂ ਦੇ ਜਜ਼ਬਾਤ ਕੁਚਲੇ ਜਾਂਦੇ ਹਨ । ਉਨ੍ਹਾਂ ਦਾ ਸਹਿਮ ਉਨ੍ਹਾਂ ਦਾ ਭਵਿੱਖ ਤਬਾਹ ਕਰ ਦਿੰਦਾ ਹੈ । ਰੋਜ਼ਾਨਾ ਸੈਂਕੜੇ ਦੀ ਤਦਾਦ ‘ਚ ਹੱਤਿਆਵਾਂ ਹੋ ਰਹੀਆਂ ਹਨ । ਹਰ ਗਲੀ, ਹਰ ਮੁਹੱਲੇ ‘ਚ ਅਜਿਹੇ ਕਾਤਲ ਮੱਥੇ ‘ਤੇ ਮਾਨਵਤਾ ਦਾ ਲੇਬਲ ਲਗਾ ਕੇ ਘੁੰਮ ਰਹੇ ਹਨ ਪਰ ਨਾ ਪ੍ਰਸਾਸ਼ਨ, ਨਾ ਸਮਾਜ ਦੇ ਠੇਕੇਦਾਰ, ਨਾ ਧਰਮ ਦੇ ਲੰਬੜਦਾਰ ਕੋਈ ਵੀ ਇਸ ਮੁੱਦੇ ‘ਤੇ ਨਹੀਂ ਬੋਲਦਾ । ਚੇਤੇ ਰਹੇ ਪੰਜਾਬ ‘ਚ 2011 ਦੇ ਅੰਕੜਿਆਂ ਅਨੁਸਾਰ ਲਿੰਗ ਅਨੁਪਾਤ ਦੀ ਗਿਣਤੀ 1000 ਮਗਰ 846 ਤੇ ਹਰਿਆਣਾ ‘ਚ 830 ਹੈ ।

ਆਓ ਹੁਣ ਵਿਚਾਰ ਕਰਦੇ ਹਾਂ ਸ਼ਹਿਰ ਸ਼ਹਿਰ, ਪਿੰਡ ਪਿੰਡ, ਝੁੰਡਾਂ ਦੇ ਝੁੰਡ ਫਿਰਦੇ ਆਵਾਰਾ ਗਊਆਂ, ਢੱਠਿਆਂ, ਸੂਰਾਂ ਤੇ ਕੁੱਤਿਆਂ ਦੇ ਦੁੱਖਾਂ ਤੇ ਉਨ੍ਹਾਂ ਦੁਆਰਾ ਦਿੱਤੇ ਜਾਂਦੇ ਦੁੱਖਾਂ ਬਾਰੇ । ਸਭ ਤੋਂ ਪਹਿਲਾਂ ਤਾਂ ਉਨ੍ਹਾਂ ਕਿਸਾਨਾਂ ਨੂੰ ਪੁੱਛ ਕੇ ਦੇਖੋ, ਜਿੰਨ੍ਹਾਂ ਦੇ ਖੇਤ ਰਾਤ ਨੂੰ ਇਹ ਗਊ ਮਾਤਾਵਾਂ ਤੇ ਢੱਠੇ ਭਾਪੇ ਉਜਾੜਦੇ ਹਨ । ਸਰਦੀਆਂ ਦੀਆਂ ਠੰਢੀਆਂ ਰਾਤਾਂ ਨੂੰ ਵੀ ਉਨ੍ਹਾਂ ਨੂੰ ਆਪਣੀਆਂ ਫਸਲਾਂ ਦੀ ਚਿੰਤਾ ਸੌਣ ਨਹੀਂ ਦਿੰਦੀ । ਕੁਦਰਤੀ ਆਫ਼ਤਾਂ ਨਾਲ਼ ਜੂਝਦੇ ਕਿਸਾਨ ਲਈ ਇਹ ਆਵਾਰਾ ਪਸ਼ੂ ਵੀ ਵੱਡੀ ਸਿਰਦਰਦੀ ਦਾ ਕਾਰਣ ਹਨ । ਇਨ੍ਹਾਂ ਗੱਲਾਂ ਦੇ ਕਲੇਸ਼ ਵੀ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੇ ਹਨ, ਜੋ ਕਿ ਇੱਕ ਦੂਜੇ ਦੇ ਪਿੰਡ ਜਾਂ ਇਲਾਕੇ ‘ਚ ਆਵਾਰਾ ਪਸ਼ੂ ਛੱਡਣ ਕਰਕੇ ਹੁੰਦੇ ਹਨ । ਸੜਕਾਂ ਤੇ ਫਿਰਦੇ ਆਵਾਰਾ ਪਸ਼ੂਆਂ ਨਾਲ਼ ਹਾਦਸੇ ਹੁੰਦੇ ਹਨ । ਲੜਦੇ ਢੱਠਿਆਂ ਦੁਆਰਾ ਚੰਗੇ ਭਲੇ ਇਨਸਾਨ ਨੂੰ ਦਰੜ ਦੇਣਾ ਜਾਂ ਸਿੰਗਾਂ ‘ਤੇ ਚੁੱਕ ਮਾਰਨਾ ਉਸਦੀ ਮੌਤ ਤੱਕ ਦਾ ਕਾਰਣ ਬਣਦੇ ਹਨ । ਆਵਾਰਾ ਪਸ਼ੂਆਂ ਦੁਆਰਾ ਭੱਜ ਕੇ ਵਾਹਨ ਦੇ ਸਾਹਮਣੇ ਆ ਜਾਣ ਨਾਲ਼ ਜਾਂ ਉਨ੍ਹਾਂ ਨੂੰ ਬਚਾਉਣ ਦਾ ਯਤਨ ਕਰਦਿਆਂ ਕਈ ਡਰਾਈਵਰ ਆਪਣੇ ਵਾਹਨ ਨੂੰ ਕਿਸੇ ਹੋਰ ਵਾਹਨ ਜਾਂ ਦਰਖਤ ਆਦਿ ‘ਚ ਠੋਕ ਬੈਠਦੇ ਹਨ, ਜਿਸ ਨਾਲ਼ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ । ਕੌਣ ਜਿੰਮੇਵਾਰ ਹੈ ? ਕੋਈ ਨਹੀਂ । ਬਹੁਤ ਸਾਰੇ ਆਵਾਰਾ ਪਸ਼ੂ ਤੇ ਗਊਆਂ ਦੇਖਣ ਨੂੰ ਮਿਲਦੀਆਂ ਹਨ, ਜਿੰਨਾਂ ਦੇ ਸਰੀਰ ‘ਤੇ ਰਿਸਦੇ ਜ਼ਖ਼ਮ ਹੁੰਦੇ ਹਨ ਜੋ ਕਿ ਵਾਤਾਵਰਣ ‘ਚ ਬਿਮਾਰੀ ਦੇ ਕਿਟਾਣੂ ਫੈਲਾਉਣ ਦੇ ਜਿੰਮੇਵਾਰ ਹੁੰਦੇ ਹਨ । ਕਿਸੇ ਇੱਕ ਦੀ ਗੱਲ ਤਾਂ ਛੱਡੋ, ਚਾਰ ਜਣੇ ਰਲ ਕੇ ਵੀ ਇੱਕ ਜਾਨਵਰ ਦੇ ਪੱਟੀ ਨਹੀਂ ਕਰਵਾ ਸਕਦੇ । ਬਜ਼ਾਰਾਂ ‘ਚ ਦੇਖਣ ਨੂੰ ਮਿਲਦਾ ਹੈ ਕਿ ਜੇਕਰ ਭੁੱਖਾ ਜਾਨਵਰ ਦੁਕਾਨ ਦੇ ਬਾਹਰ ਪਈ ਬੋਰੀ ‘ਚ ਮੂੰਹ ਮਾਰ ਲਵੇ ਤਾਂ ਦੁਕਾਨਦਾਰ ਉਸਦੇ ਮੂੰਹ ਤੇ ਡੰਡਾ ਮਾਰਦਾ ਹੈ ਜਾਂ ਉਸਦੇ ਪੁੜੇ ਸੇਕ ਧਰਦਾ ਹੈ ਤੇ ਖਾਧਾ ਗਿਆ ਸੌਦਾ ਉਸਦੇ ਢਿੱਡ ਚੋਂ ਕੱਢਣ ਤੱਕ ਜਾਂਦਾ ਹੈ । ਬਹੁਤ ਸਾਰੇ ਦੁਕਾਨਦਾਰ ਸਾਰਾ ਦਿਨ ਬੇਜ਼ੁਬਾਨ ਜਾਨਵਰ ਕੁੱਟਦੇ ਹਨ ਤੇ ਸ਼ਾਮ ਨੂੰ ਗਊਸ਼ਾਲਾ ਵਿਖੇ ਪੱਠੇ ਪਾਉਂਦੇ ਹਨ । ਸਿਰਫ਼ ਤੇ ਸਿਰਫ਼ ਦਿਨੇ ਕੀਤੇ ਗਏ ਅੱਤਿਆਚਾਰ ਦਾ ਪਾਪ ਧੋਣ ਦਾ ਨਿਰਾਰਥਕ ਯਤਨ ਤੇ ਦੋਗਲੇ ਜੀਵਨ ਦੀ ਝਲਕ ।

ਸਮੇਂ ਸਮੇਂ ਸਿਰ ਅਜਿਹੀਆਂ ਖਬਰਾਂ ਤੇ ਤਸਵੀਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ, ਜਿੰਨ੍ਹਾਂ ‘ਚ ਗਊਆਂ ਕੂੜੇ ‘ਚ ਮੂੰਹ ਮਾਰ ਕੇ ਪੇਟ ਭਰਦੀਆਂ ਨਜ਼ਰ ਆਉਂਦੀਆਂ ਹਨ । ਗਊਸ਼ਾਲਾਵਾਂ ਵੀ ਕੇਵਲ ਅਜਿਹੀਆਂ ਗਊਆਂ ਹੀ ਰੱਖਣ ‘ਚ ਦਿਲਚਸਪੀ ਰੱਖਦੀਆਂ ਹਨ, ਜੋ ਦੁੱਧ ਦੇਣ ਦੇ ਸਮਰੱਥ ਹੁੰਦੀਆਂ ਹਨ । ਜੇਕਰ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ‘ਚ ਕੁਝ ਸਮਾਂ ਪਹਿਲਾਂ ਛਪੀ ਖਬਰ ਦੇ ਹਵਾਲੇ ਨਾਲ਼ ਆਪਣੇ ਜੱਦੀ ਸ਼ਹਿਰ ਕੋਟਕਪੂਰਾ ਦੀ ਗੱਲ ਕਰਾਂ ਤਾਂ ਸ਼ਾਹੂਕਾਰਾਂ ਦੇ ਇਸ ਸ਼ਹਿਰ ਦੀ ਗਊਸ਼ਾਲਾ ਕੋਲ ਨੱਬੇ ਕਿੱਲੇ ਦੇ ਕਰੀਬ ਜ਼ਮੀਨ ਹੈ । ਅਨਾਜ ਮੰਡੀ ਦੇ ਵਪਾਰੀਆਂ ਵੱਲੋਂ ਕੀਤੀ ਗਈ ਖਰੀਦ ‘ਤੇ ਵੀ ਗਊਸ਼ਾਲਾ ਵੱਲੋਂ ਪਰਚੀਆਂ ਕੱਟੀਆਂ ਜਾਂਦੀਆਂ ਹਨ । ਇਨ੍ਹਾਂ ਪਰਚੀਆਂ ਤੇ ਦੁੱਧ ਦੀ ਵਿਕਰੀ ਤੋਂ ਕਰੀਬ 17-18 ਲੱਖ ਰੁਪਏ ਸਲਾਨਾ ਦੀ ਆਮਦਨ ਗਊਸ਼ਾਲਾ ਨੂੰ ਹੁੰਦੀ ਹੈ । ਸ਼ਰਧਾਲੂ  ਪੱਲਿਓਂ ਪੈਸੇ ਦੇ ਕੇ ਗਊਸ਼ਾਲਾ ਤੋਂ ਹੀ ਪੱਠੇ ਖਰੀਦ ਕੇ, ਗਊਸ਼ਾਲਾ ਦੀਆਂ ਗਊਆਂ ਨੂੰ ਪਾਉਂਦੇ ਹਨ । ਕੁਝ ਸਮਾਂ ਪਹਿਲਾਂ ਗਊਸ਼ਾਲਾ ‘ਚ ਕਈ ਗਊਆਂ ਇਕੱਠੀਆਂ ਹੀ ਮਰ ਗਈਆਂ । ਜਦ ਉਨ੍ਹਾਂ ਦਾ ਪੋਸਟ ਮਾਰਟਮ  ਕੀਤਾ ਗਿਆ ਤਾਂ ਉਨ੍ਹਾਂ ਦੇ ਢਿੱਡਾਂ ‘ਚੋਂ ਕੁਇੰਟਲਾਂ ਦੇ ਹਿਸਾਬ ਨਾਲ਼ ਨਾਈਲੋਨ ਦੀਆਂ ਚੱਪਲਾਂ, ਲਿਫਾਫੇ ਤੇ ਹੋਰ ਨਾ ਗਲਣਯੋਗ ਸਾਮਾਨ ਮਿਲਿਆ । ਭੁੱਖੀਆਂ ਗਊਆਂ ਪਲਾਸਟਿਕ ਦੇ ਲਿਫ਼ਾਫਿਆਂ ਨਾਲ਼ ਕੁਝ ਖਾਣਯੋਗ ਲੱਗਾ ਹੋਣ ਕਰਕੇ ਸਣੇ ਲਿਫ਼ਾਫ਼ਾ ਖਾ ਜਾਂਦੀਆਂ ਹਨ ਤੇ ਇਹ ਪਲਾਸਟਿਕ ਅੰਤੜੀਆਂ ‘ਚ ਜੰਮ ਜਾਂਦਾ ਹੈ ਤੇ ਜਾਨਵਰ ਦੀ ਮੌਤ ਹੋ ਜਾਂਦੀ ਹੈ । ਵਰਨਣਯੋਗ ਹੈ ਕਿ ਗਊਸ਼ਾਲਾ ਦੀ ਕਾਫ਼ੀ ਸਾਰੀ ਜ਼ਮੀਨ ਠੇਕੇ ‘ਤੇ ਦਿੱਤੀ ਜਾਂਦੀ ਹੈ ਤੇ ਇਸਦੇ ਚਾਰੇ ਪਾਸੇ ਕੰਡਿਆਲੀਆਂ ਤਾਰਾਂ ਦੀ ਵਾੜ ਕੀਤੀ ਜਾਂਦੀ ਹੈ ਤਾਂ ਜੋ ਗਊਆਂ ਫ਼ਸਲ ਦਾ ਉਜਾੜਾ ਨਾ ਕਰ ਸਕਣ । ਇਹ ਕੇਵਲ ਇੱਕ ਹੀ ਗਊਸ਼ਾਲਾ ਦਾ ਹਾਲ ਨਹੀਂ ਹੈ ਸਗੋਂ ਹਰ ਸ਼ਹਿਰ ਦੀ ਗਊਸ਼ਾਲਾ ‘ਚ ਅਜਿਹੇ ਹਾਲਾਤ ਮਿਲ ਜਾਣਗੇ । ਕਰੀਬ ਹਰ ਸ਼ਹਿਰ ‘ਚ ਕੂੜੇ ਦੇ ਢੇਰ ਆਮ ਹੀ ਦੇਖਣ ‘ਚ ਆਉਂਦੇ ਹਨ ਤੇ ਉਨ੍ਹਾਂ ‘ਚੋਂ ਕੁਝ ਲੱਭ ਕੇ ਖਾਣ ਦੀ ਆਸ ‘ਚ ਸੂਰ, ਕੁੱਤੇ ਤੇ ਆਵਾਰਾ ਗਊਆਂ, ਢੱਠੇ ਆਦਿ ਆਮ ਹੀ ਕੂੜੇ ‘ਚ ਮੂੰਹ ਮਾਰਦੇ ਨਜ਼ਰ ਆਉਂਦੇ ਹਨ । ਇਸ ਚੋਂ ਉਭਰਦੀ ਦੁਰਗੰਧ ਵੀ ਬਿਮਾਰੀਆਂ ਦਾ ਕਾਰਣ ਬਣਦੀ ਹੈ ।

ਜੇਕਰ ਸ਼ਹਿਰੀ ਘਰਾਂ ‘ਚ ਗਊ ਮਾਤਾ ਦਾ ਹਾਲ ਦੇਖੀਏ ਤਾਂ ਕੇਵਲ ਇੱਕ ਪੇੜਾ ਗਊ ਦੇ ਮੂੰਹ ‘ਚ ਦੇਣ ਨਾਲ਼ ਕੀ “ਗਊ ਮਾਤਾ” ਪ੍ਰਤੀ ਫ਼ਰਜ਼ ਪੂਰਾ ਹੋ ਜਾਂਦਾ ਹੈ ? ਅੱਧਾ ਕਿਲੋ ਆਟੇ ਦਾ ਪੇੜਾ ਤਾਂ ਬਣਾ ਕੇ ਚਾਰ ਦਿੱਤਾ ਜਾਂਦਾ ਹੈ ਪਰ ਉਸਦਾ ਪੇਟ ਭਰਨ ਲਈ ਬਾਕੀ ਦੇ ਚਾਲੀ ਕਿਲੋ ਪੱਠਿਆਂ ਬਾਰੇ ਕੀ ਇੰਤਜ਼ਾਮ ਕੀਤਾ ਜਾਂਦਾ ਹੈ ? ਕੁਝ ਵੀ ਨਹੀਂ ਇੱਕ ਜੱਗ ਪਾਣੀ ਤੋਂ ਬਿਨਾਂ । ਇੱਕ ਜੱਗ ਪਾਣੀ ਉਸ ‘ਤੇ ਪਾ ਕੇ ਅਗਲੇ ਦਰਵਾਜ਼ੇ ਧੱਕ ਦਿੱਤਾ ਜਾਂਦਾ ਹੈ । ਹੁਣ ਭਾਦਸੋਂ ਦੇ ਬੀੜ ‘ਚ ਵੀ ਜੰਗਲੀ ਜੀਵਾਂ ਲਈ ਪੀਣ ਵਾਲੇ ਪਾਣੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਪਸ਼ੂ ਮਰ ਰਹੇ ਹਨ । ਅੰਤਾਂ ਦੀ ਪੈ ਰਹੀ ਗਰਮੀ ਕਾਰਨ ਜਾਨਵਰਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਤੇ ਬਹੁਗਿਣਤੀ ‘ਚ ਰਹਿ ਰਹੀਆਂ ਗਊਆਂ, ਨੀਲ ਗਊਆਂ, ਗਿੱਦੜ, ਮੋਰ, ਬਾਂਦਰ ਆਦਿ ਮੌਤ ਦੇ ਮੂੰਹ ਵੱਲ ਧੱਕੇ ਜਾ ਰਹੇ ਹਨ । ਅਧਿਕਾਰੀਆਂ ਅਨੁਸਾਰ ਵਿਭਾਗ ਕੋਲ ਫੰਡ ਨਾ ਹੋਣ ਕਾਰਨ ਉਹ ਪਾਣੀ ਦਾ ਪ੍ਰਬੰਧ ਕਰਨ ਤੋਂ ਅਸਮਰਥ ਹਨ । ਫਰਵਰੀ ਮਹੀਨੇ ‘ਚ ਦਿੱਲੀ ਤੋਂ ਫਿਰੋਜ਼ਪੁਰ ਜਾ ਰਹੀ ਰੇਲਗੱਡੀ ਪੰਜਾਬ ਮੇਲ ਐਕਸਪ੍ਰੈਸ ਹੇਠਾਂ 14 ਗਊਆਂ ਆ ਕੇ ਕੁਚਲੀਆਂ ਗਈਆਂ । ਕੀ ਹੋਇਆ ? ਕੁਝ ਨਹੀਂ, ਬੱਸ ਮ੍ਰਿਤਕ ਗਊਆਂ ਨੂੰ ਟੋਏ ਪੁੱਟ ਕੇ ਦਬਾ ਦਿੱਤਾ ਗਿਆ ।

ਆਸਟ੍ਰੇਲੀਆ ਦੀ ਕੈਟਲ ਇੰਡਸਟਰੀ ਇਥੋਂ ਦੀ ਆਰਥਿਕਤਾ ‘ਚ ਬਹੁਤ ਮਹੱਤਵਪੂਰਣ ਯੋਗਦਾਨ ਪਾਉਂਦੀ ਹੈ । “ਮੀਟ ਐਂਡ ਲਾਈਵ ਸਟੌਕ, ਆਸਟ੍ਰੇਲੀਆ” ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2010-11 ‘ਚ 4.50 ਬਿਲੀਅਨ ਡਾਲਰ ਦਾ ਬੀਫ਼ ਤੇ 660 ਮਿਲੀਅਨ ਡਾਲਰ ਦਾ ਜਿੰਦਾ ਜਾਨਵਰ ਮੀਟ ਪ੍ਰਾਪਤੀ ਲਈ ਬਾਹਰਲੇ ਦੇਸ਼ਾਂ ਨੂੰ ਭੇਜਿਆ ਗਿਆ । ਆਸਟ੍ਰੇਲੀਆ ‘ਚ ਬੀਫ਼ ਦੀ ਕੁੱਲ ਪੈਦਾਵਾਰ ‘ਚੋਂ 65% ਬੀਫ਼ 100 ਦੇ ਕਰੀਬ ਬਾਹਰਲੇ ਮੁਲਕਾਂ ‘ਚ ਭੇਜਿਆ ਗਿਆ, ਜਿੰਨ੍ਹਾਂ ‘ਚ ਅਮਰੀਕਾ, ਜਪਾਨ, ਕੋਰੀਆ ਤੇ ਤਾਈਵਾਨ ਤੇ ਜਿੰਦਾ ਜਾਨਵਰਾਂ ਦੇ ਮੁੱਖ ਖਰੀਦਦਾਰ ਇੰਡੋਨੇਸ਼ੀਆ, ਤੁਰਕੀ, ਇਜ਼ਰਾਈਲ, ਚੀਨ ਤੇ ਮਿਸਰ ਆਦਿ ਸ਼ਾਮਲ ਹਨ । ਜਿਕਰਯੋਗ ਹੈ ਕਿ ਅੰਕੜਿਆਂ ਅਨੁਸਾਰ ਵਿਸ਼ਵ ਦੇ ਪਹਿਲੇ ਦਸ ਬੀਫ਼ ਦੇ ਨਿਰਯਾਤਕ ਦੇਸ਼ਾਂ ‘ਚੋਂ ਕ੍ਰਮਵਾਰ ਬ੍ਰਾਜ਼ੀਲ, ਆਸਟ੍ਰੇਲੀਆ ਤੇ ਅਮਰੀਕਾ ਤੋਂ ਬਾਅਦ ਭਾਰਤ ਦਾ ਚੌਥਾ ਸਥਾਨ ਹੈ । ਆਸਟ੍ਰੇਲੀਆ ‘ਚ ਮੀਟ ਲਈ ਸਪੈਸ਼ਲ ਤੌਰ ‘ਤੇ ਜਾਨਵਰ ਪਾਲੇ ਜਾਂਦੇ ਹਨ । ਉਨ੍ਹਾਂ ਦੀ ਖੁਰਾਕ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ । ਜੇਕਰ ਖੁੱਲੇ ਫਾਰਮਾਂ ‘ਚ ਫਿਰਦੇ ਇਹ ਜਾਨਵਰ ਦੇਖੇ ਜਾਣ ਤਾਂ ਬਹੁਤ ਹੀ ਤੰਦਰੁਸਤ ਜਾਨਵਰ ਵਿਚਰਦੇ ਨਜ਼ਰੀਂ ਪੈਣਗੇ । ਇੱਕ ਆਸਟ੍ਰੇਲੀਅਨ ਸਾਲ ‘ਚ ਕਰੀਬ ਸਾਢੇ ਛਿਆਲੀ ਕਿਲੋ ਲਾਲ ਮੀਟ ਦਾ ਸੇਵਨ ਕਰਦਾ ਹੈ, ਜਿਸ ‘ਚ 33.7 ਕਿਲੋ ਬੀਫ਼, 10.8 ਕਿਲੋ ਲੈਂਬ ਯਾਨਿ ਭੇਡ ਤੇ 2 ਕਿਲੋ ਬੱਕਰੇ ਦਾ ਮੀਟ ਸ਼ਾਮਲ ਹੁੰਦਾ ਹੈ । ਜਾਨਵਰਾਂ ਦੇ ਅਹੁਦੇ ਤੇ ਮਾਣ-ਸਨਮਾਨ ਦੇ ਮੁਤੱਲਕ ਇੱਕ ਹੋਰ ਗੱਲ ਇਹ ਵੀ ਹੈ ਕਿ ਕੰਗਾਰੂ ਆਸਟ੍ਰੇਲੀਆ ਦਾ ਰਾਸ਼ਟਰੀ ਜਾਨਵਰ ਹੈ ਤੇ ਕੰਗਾਰੂ ਦਾ ਮੀਟ ਕਿਸੇ ਵੀ ਹੋਟਲ ‘ਚ ਮਿਲ ਜਾਂਦਾ ਹੈ । ਦੂਜੇ ਪਾਸੇ ਸਾਡੇ ਵਤਨ ‘ਚ ਅਹੁਦਿਆਂ ਦੇ ਨਾਂ ‘ਤੇ ਬਹੁਤ ਕੁਝ ਵਾਪਰਦਾ ਹੈ, ਇੱਥੋਂ ਤੱਕ ਕਿ ਜਾਨਵਰਾਂ ਦੇ ਨਾਮ ‘ਤੇ ਇਨਸਾਨ ਦੀਆਂ ਧੱਜੀਆਂ ਉਡਾਉਣ ‘ਤੇ ਸਮਾਂ ਨਹੀਂ ਲੱਗਦਾ । ਯਕੀਨਨ ਹੀ ਇਹ ਅੰਕੜੇ ਤੇ ਘਟਨਾਵਾਂ ਸਾਂਝੀਆਂ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਨ੍ਹਾਂ ਦੀ ਹਿਮਾਇਤ ਕਰਦਾ ਹਾਂ । ਪਰ ਸੱਪ ਨਿਕਲਣ ਪਿੱਛੋਂ ਲਕੀਰ ਕੁੱਟਣ ਦੇ ਨਾਮ ਤੇ ਆਮ ਜਨਤਾ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਨ ਦੇ ਹੱਕ ‘ਚ ਵੀ ਨਹੀਂ ਹਾਂ ।

ਇਹ ਲੇਖ ਲਿਖਦਿਆਂ ਮਿੰਟੂ ਬਰਾੜ ਦੇ ਗਰਾਈਂ ਕਾਲਾਂਵਾਲੀ ਨਿਵਾਸੀ ਫੇਸਬੁੱਕੀ ਮਿੱਤਰ ਭੁਪਿੰਦਰ ਪੰਨੀਵਾਲਾ ਨਾਲ਼ ਗੱਲ ਸਾਂਝੀ ਹੋਈ ਤਾਂ ਉਨ੍ਹਾਂ ਦੱਸਿਆ ਕਿ 1993-94 ‘ਚ ਉਹ ਗੁਜਰਾਤ ਦੇ ਭਾਵਨਗਰ ਇਲਾਕੇ ‘ਚ ਗਏ ਸਨ, ਜਿੱਥੇ ਕਿ ਉਨ੍ਹਾਂ ਨੇ ਬਲਦਾਂ ਦੀ ਮੱਦਦ ਨਾਲ਼ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਦੇਖਿਆ ਸੀ । ਇਸ ਗੱਲ ਨੇ ਮੇਰੇ ਅੰਦਰ ਕਾਫ਼ੀ ਉਤਸੁਕਤਾ ਪੈਦਾ ਕਰ ਦਿੱਤੀ ਕਿ ਜੇਕਰ ਇੰਝ ਸੰਭਵ ਹੈ ਤਾਂ ਪੰਜਾਬ ਦੇ ਕਿਸਾਨ ਜਾਂ ਘੱਟੋ ਘੱਟ ਗਊਸ਼ਾਲਾਵਾਂ ਤਾਂ ਬਹੁਤ ਫਾਇਦਾ ਉਠਾ ਸਕਦੀਆਂ ਹਨ । ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਇੰਟਰਨੈੱਟ ‘ਤੇ ਖੋਜਬੀਨ ਕਰਕੇ ਗੁਜਰਾਤ ਬਿਜਲੀ ਵਿਭਾਗ ਦੇ ਵੱਖ ਵੱਖ ਅਦਾਰਿਆਂ ਤੇ ਕੰਪਨੀਆਂ ਨੂੰ ਫੋਨ ਕੀਤੇ ਪਰ ਅੱਜ ਤੱਕ ਨੌਕਰਸ਼ਾਹੀ ਤੇ ਅਫ਼ਸਰਸ਼ਾਹੀ ਦਾ ਹਾਲ ਉਹੀ ਪੁਰਾਣਾ ਹੈ ਕਿ ਪਹਿਲੀ ਗੱਲ ਤਾਂ ਫੋਨ ਨਹੀਂ ਚੁੱਕਣਾ ਤੇ ਜੇਕਰ ਚੁੱਕ ਲਿਆ ਤਾਂ ਅਫ਼ਸਰ ਮੌਜੂਦ ਨਹੀਂ । ਇੱਕ ਇੰਜੀਨੀਅਰ ਨਾਲ਼ ਗੱਲ ਹੋਈ ਤਾਂ ਉਸ ਕਿਹਾ ਕਿ ਅਜਿਹਾ ਸੰਭਵ ਹੀ ਨਹੀਂ ਕਿ ਜਾਨਵਰ ਦੀ ਮੱਦਦ ਨਾਲ਼ ਬਿਜਲੀ ਪੈਦਾ ਕੀਤੀ ਜਾ ਸਕੇ । ਉਲਟਾ ਉਸ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਨਿਗ੍ਹਾ ‘ਚ ਆਈ ਤਾਂ ਉਸਨੂੰ ਜ਼ਰੂਰ ਦੱਸਾਂ ਕਿਉਂ ਜੋ ਇੰਜੀਨੀਅਰ ਹੋਣ ਦੇ ਨਾਤੇ ਉਹ ਇਸ ਸੰਭਵਨਾ ਤੋਂ ਇਨਕਾਰ ਕਰਦਾ ਹੈ । ਇੰਟਰਨੈੱਟ ‘ਤੇ ਕੁਝ ਘੰਟਿਆਂ ਦੀ ਖੋਜਬੀਨ ਤੋਂ ਬਾਅਦ, ਮਿਹਨਤ ਪੱਲੇ ਪੈ ਗਈ ਤੇ ਉਹ ਜਾਣਕਾਰੀ ਆਪਣੇ ਪਾਠਕਾਂ ਨਾਲ਼ ਸਾਂਝੀ ਕਰਨਾ ਲੋਚਦਾ ਹਾਂ ।

ਸਵਾਲ ਇਹ ਹੈ ਕਿ ਕੀ ਇਨ੍ਹਾਂ ਆਵਾਰਾ ਪਸ਼ੂਆਂ ਦੀ ਦੇਖਭਾਲ ਕਰਕੇ ਕੋਈ ਫਾਇਦਾ ਹੈ ਤਾਂ ਦੱਸਣਾ ਚਾਹਾਂਗਾ ਕਿ ਉਦਿਅਮ ਭਾਰਤੀ ਫਾਊਂਡੇਸ਼ਨ, ਬੰਗਲੌਰ ਵੱਲੋਂ “ਗਰੀਨ ਪਾਵਰ” ਨਾਮ ‘ਤੇ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ । ਇਸ ਪ੍ਰਾਜੈਕਟ ਦੁਆਰਾ ਇਹ ਫਾਊਂਡੇਸ਼ਨ ਛੋਟੇ ਵੱਡੇ ਪਿੰਡਾਂ ਦੀ ਲੋੜ ਜਿੰਨੀ ਬਿਜਲੀ, ਉਨ੍ਹਾਂ ਪਿੰਡਾਂ ‘ਚ ਹੀ ਪੈਦਾ ਕਰਨ ‘ਚ ਮੱਦਦ ਕਰਨ ਲਈ ਯਤਨਸ਼ੀਲ ਹੈ । ਭਗਵਾਨ ਬੁੱਧ ਨੇ ਵੀ ਕਿਹਾ ਸੀ, “ਅਪੂ ਦੀਪੋ ਭਵ” ਭਾਵ ਆਪਣੇ ਦੁਆਲੇ ਹਨੇਰਾ ਦੂਰ ਕਰਨ ਲਈ ਖੁਦ ਚਾਨਣ ਕਰੋ । ਜਿੱਥੇ ਕਿਸਾਨ ਖੇਤੀ ਦੇ ਨਾਲ਼ ਹੋਰ ਸਹਾਇਕ ਧੰਦੇ ਜਿਵੇਂ ਪੋਲਟਰੀ ਫਾਰਮ, ਡੇਅਰੀ, ਮੱਛੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ ਆਦਿ ਕਰਦੇ ਹਨ, ਉਹ “ਗਰੀਨ ਪਾਵਰ” ਸਿਸਟਮ ਦੁਆਰਾ ਆਪਣੇ ਆਪ ਬਿਜਲੀ ਪੈਦਾ ਕਰਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਬਿਜਲੀ ਵੇਚ ਵੀ ਸਕਦੇ ਹਨ । ਆਪਣੇ ਆਪ ਬਿਜਲੀ ਪੈਦਾ ਕਰਕੇ ਜਿੱਥੇ ਪੈਸਾ ਬਚਾਇਆ ਜਾ ਸਕਦਾ ਹੈ, ਉਥੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾ ਸਕਦੇ ਹਨ । ਪਿੰਡਾਂ ‘ਚ ਚਾਨਣ ਕਰਨ ਲਈ ਜਿੱਥੇ ਮਿੱਟੀ ਦਾ ਤੇਲ ਵਰਤਿਆ ਜਾਂਦਾ ਹੈ, ਉਹ ਵੀ ਬਚਾਇਆ ਜਾ ਸਕਦਾ ਹੈ । ਜੇਕਰ ਬਿਜਲੀ ਪੈਦਾ ਕਰਨ ਦੇ ਇਸ ਤਰੀਕੇ ਨੂੰ ਸੌਖੀ ਭਾਸ਼ਾ ‘ਚ ਸਮਝਾਇਆ ਜਾਏ ਤਾਂ ਗੰਨਾ ਪੀੜਣ ਵਾਲੀ ਘੁਲਾੜੀ ਵਾਲਾ ਤਰੀਕਾ ਹੀ ਹੈ, ਜੋ ਕਿ ਬਲਦਾਂ ਨਾਲ਼ ਚਲਾਈ ਜਾਂਦੀ ਹੈ ਭਾਵ ਲੱਕੜ ਦੇ ਵੱਡੇ ਗੋਲ ਸ਼ਤੀਰ ਦੇ ਇੱਕ ਪਾਸੇ ਬਲਦ ਜਾਂ ਝੋਟਾ ਬੰਨਿਆਂ ਜਾਏ ਤੇ ਦੂਜੇ ਪਾਸੇ ਫਿੱਟ ਮਸ਼ੀਨ ਦੀਆਂ ਗਰਾਰੀਆਂ ਨਾਲ਼ ਜੈਨਰੇਟਰ ਚਲਾਇਆ ਜਾਏ, ਜੋ ਕਿ ਬਿਜਲੀ ਪੈਦਾ ਕਰੇਗਾ । ਇਹ ਬਿਜਲੀ ਬੈਟਰੀਆਂ ‘ਚ ਸਟੋਰ ਕਰਕੇ ਬਾਅਦ ‘ਚ ਵੀ ਵਰਤੀ ਜਾ ਸਕਦੀ ਹੈ । ਬਲਦ ਜਾਂ ਝੋਟਾ ਆਪਣੀ ਕੁਦਰਤੀ ਰਫ਼ਤਾਰ ਨਾਲ਼ ਹੀ ਗੇੜੇ ਕੱਢੇਗਾ ਤੇ ਗਰਾਰੀਆਂ ਦੀ ਸੈਟਿੰਗ ਕਰਕੇ ਜੈਨਰੇਟਰ ਦੇ ਚੱਕਰ ਵਧਾਏ ਜਾ ਸਕਦੇ ਹਨ । ਲੱਕੜ ਦੇ ਸ਼ਤੀਰ ਦੀ ਲੰਬਾਈ ਵੀ ਇਤਨੀ ਕੁ ਹੋਵੇ ਕਿ ਉਹ ਜਾਨਵਰ ਅਸਾਨੀ ਨਾਲ਼ ਤੁਰ ਸਕੇ । ਜ਼ਰੂਰੀ ਨਹੀਂ ਕਿ ਜਾਨਵਰ ਨੂੰ ਲਗਾਤਾਰ 12-15 ਘੰਟੇ ਜੋੜ ਕੇ ਉਸ ‘ਤੇ ਅੱਤਿਆਚਾਰ ਕੀਤਾ ਜਾਏ, ਤਿੰਨ ਚਾਰ ਜਾਨਵਰ ਰੱਖ ਕੇ ਸ਼ਿਫਟਾਂ ‘ਚ ਉਨ੍ਹਾਂ ਤੋਂ ਕੰਮ ਲਿਆ ਜਾ ਸਕਦਾ ਹੈ । ਹਰ ਗਊਸ਼ਾਲਾ ਆਪਣੇ ਲਈ ਬਿਜਲੀ ਬਣਾ ਕਰ ਸਕਦੀ ਹੈ । ਇਸ ਨਾਲ਼ ਸਿਰਫ਼ ਬਿਜਲੀ ਪੈਦਾ ਕਰਨ ਦਾ ਹੀ ਨਹੀਂ, ਹੋਰ ਵੀ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ; ਆਓ ਪੰਛੀ ਝਾਤ ਮਾਰਦੇ ਹਾਂ ।

ਕਹਿੰਦੇ ਹਨ ਕਿ ਬੇਜ਼ੁਬਾਨ ਦੀ ਦੁਆ ਸਿੱਧੀ ਦਰਗਾਹ ‘ਚ ਕਬੂਲ ਹੁੰਦੀ ਹੈ । ਸੋ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੋ ਪਸ਼ੂ ਭੁੱਖੇ ਮਰਦੇ ਆਵਾਰਾ ਫਿਰਦੇ ਹਨ, ਰਾਤਾਂ ਨੂੰ ਫਸਲਾਂ ਤਬਾਹ ਕਰਦੇ ਹਨ, ਉਨ੍ਹਾਂ ਨੂੰ ਸਹਾਰਾ ਮਿਲ ਜਾਏਗਾ, ਪੇਟ ਭਰ ਭੋਜਨ ਮਿਲਣ ਲੱਗ ਜਾਏਗਾ । ਖੇਤਾਂ ‘ਚ ਸਮੇਂ ਸਿਰ ਬਿਜਲੀ ਨਾ ਮਿਲਣ ਕਾਰਨ ਜੋ ਡੀਜ਼ਲ ਦੀ ਖ਼ਪਤ ਹੁੰਦੀ ਹੈ, ਉਸ ਦੀ ਬੱਚਤ ‘ਚ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਲੱਖਾਂ ਰੁਪਏ ਸਲਾਨਾ ਦਾ ਫਾਇਦਾ ਹੋਵੇਗਾ । ਅਜਿਹੇ ਯੂਨਿਟ ਹਰ ਪਿੰਡ ‘ਚ ਲੱਗਣ ਨਾਲ਼ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ । ਪਸ਼ੂ ਦੇ ਮਰਨ ਪਿੱਛੋਂ ਉਸਦੀ ਖੱਲ ਤੇ ਹੱਡ ਵੀ ਕੰਮ ਆਉਂਦੇ ਹਨ । ਗਊਆਂ ਤੇ ਹੋਰ ਆਵਾਰਾ ਜਾਨਵਰ ਜਿਹੜਾ ਗੋਬਰ ਸੜਕਾਂ ‘ਤੇ ਕਰਕੇ ਗੰਦਗੀ ਫੈਲਾਉਂਦੇ ਰਹਿੰਦੇ ਹਨ, ਉਹ ਗੋਬਰ ਪਿੰਡਾਂ ‘ਚ ਗੋਬਰ  ਗੈਸ ਪਲਾਂਟ ਜਾਂ ਖੇਤਾਂ ‘ਚ ਖਾਦ ਲਈ ਵਰਤਿਆ ਜਾ ਸਕਦਾ ਹੈ, ਗਊਸ਼ਾਲਾਵਾਂ ਗੋਬਰ ਦੀ ਗੈਸ ਬਣਾਉਣ ਦਾ ਪਲਾਂਟ ਲਗਾ ਕੇ ਗੈਸ ਸਿਲੰਡਰ ਭਰ ਕੇ ਵੇਚ ਸਕਦੀਆਂ ਹਨ । ਗਊਆਂ ਦਾ ਪਿਸ਼ਾਬ ਬਹੁਤ ਸਾਰੀਆਂ ਦਵਾਈਆਂ ਬਨਾਉਣ ਦੇ ਕੰਮ ਆ ਸਕਦਾ ਹੈ ।

ਅੰਤ ‘ਚ ਇਸ ਸਾਰੀ ਵਿਚਾਰ ਚਰਚਾ ਨੂੰ ਇਸ ਗੱਲ ਨਾਲ਼ ਸਮੇਟਣਾ ਚਾਹੁੰਦਾ ਹਾਂ ਕਿ ਹੱਤਿਆ ਹਰ ਹਾਲ ‘ਚ ਨਿੰਦਣ ਯੋਗ ਹੁੰਦੀ ਹੈ, ਚਾਹੇ ਉਹ ਗਊ ਹੱਤਿਆ ਹੋਵੇ, ਇਨਸਾਨੀ ਹੱਤਿਆ, ਭਰੂਣ ਹੱਤਿਆ ਜਾਂ ਕਿਸੇ ਦੇ ਜ਼ਜਬਾਤਾਂ ਜਾਂ ਭਾਵਨਾਵਾਂ ਦੀ ਹੱਤਿਆ । ਖਾਸ ਤੌਰ ‘ਤੇ ਗਊ ਹੱਤਿਆ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਵਾਲੇ ਅਜਿਹੇ ਮੌਕੇ ਸਮੇਂ ਵਕਤੀ ਰੌਲਾ ਪਾਉਣ ਵਾਲੀਆਂ ਜੱਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਨੀਤੀਆਂ ਸਪੱਸ਼ਟ ਕਰਨ ਕਿ ਆਉਣ ਵਾਲੇ ਸਮੇਂ ‘ਚ ਉਹ ਆਵਾਰਾ ਪਸ਼ੂਆਂ ਖਾਸ ਕਰ ਗਊਆਂ ਤੇ ਗਊ ਜਾਇਆਂ ਦੀ ਸਾਂਭ ਸੰਭਾਲ ਲਈ ਕੀ ਕਦਮ ਉਠਾ ਰਹੇ ਹਨ । ਬਜਾਏ ਅਖਬਾਰੀ ਬਿਆਨ ਜਾਰੀ ਕਰਨ ਦੇ ਤੇ ਜ਼ੁਬਾਨੀ ਗੱਲਾਂ ਕਰਨ ਦੇ ਜੇਕਰ ਇਨ੍ਹਾਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਏ ਤਾਂ ਵਧੀਆ ਨਤੀਜੇ ਸਾਹਮਣੇ ਆ ਸਕਦੇ ਹਨ । ਇਸ ਦਿਸ਼ਾ ‘ਚ ਗਊਸ਼ਾਲਾਵਾਂ ਨੂੰ ਆਪਣੀ ਨਿੱਜੀ ਆਮਦਨ ਦਾ ਮੋਹ ਤਿਆਗ ਕੇ ਸੱਚਮੁੱਚ ਹੀ ਗਊ ਦੀ ਸੇਵਾ ‘ਚ ਧਿਆਨ ਦੇਣ ਦੀ ਲੋੜ ਹੈ । ਪਹਿਲੀ ਗੱਲ ਤਾਂ ਗਊਸ਼ਾਲਾਵਾਂ ਕੋਲ ਭਰਪੂਰ ਆਮਦਨ ਹੈ ਹੀ, ਜੇਕਰ ਕੁਝ ਘਟਦੀ ਹੋਵੇਗੀ ਤਾਂ ਅੱਜ ਜੋ ਗਊ ਭਗਤ ਮੈਦਾਨ ‘ਚ ਨਿੱਤਰੇ ਹਨ, ਉਹ ਯਕੀਨਨ ਹੀ ਆਪਣੀ ਨੇਕ ਕਮਾਈ ‘ਚੋਂ ਗਊ ਮਾਤਾ ਦੇ ਪਾਲਣ ਪੋਸ਼ਣ ‘ਚ ਹਿੱਸਾ ਪਾਉਣਗੇ, ਇਹ ਆਸ ਕੀਤੀ ਜਾ ਸਕਦੀ ਹੈ । ਸਿਰਫ਼ ਗਊ ਹੱਤਿਆ ਹੀ ਨਹੀਂ ਬਲਕਿ ਕਿਸੇ ਵੀ ਸਮੱਸਿਆ ਨੂੰ ਕੇਵਲ ਧਾਰਮਿਕ ਪੱਖ ਤੋਂ ਲਿਆ ਜਾਣਾ ਸਮਾਜ ਲਈ ਬਹੁਤ ਹੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ ਤੇ ਹੋ ਰਿਹਾ ਹੈ । ਕਿਸੇ ਵੀ ਦੁੱਖ ਦੇਣ ਵਾਲੇ ਹਲਾਤਾਂ ‘ਚ ਬਜਾਏ ਦੰਗੇ, ਸਾੜ ਫੂਕ, ਕੱਟ ਵੱਢ, ਤੋੜ ਭੰਨ, ਟ੍ਰੈਫਿਕ ਜਾਮ ਜਾਂ ਧਰਨੇ ਮੁਜ਼ਾਹਰਿਆਂ ਦੇ ਅਜਿਹੀਆਂ ਸਮੱਸਿਆਵਾਂ ਦਾ ਸਮਝਦਾਰੀ ਪੂਰਵਕ ਹੱਲ ਲੱਭਣਾ ਜਿਆਦਾ ਸਾਰਥਿਕ ਹੋਵੇਗਾ । ਜੇਕਰ ਅਜਿਹੀਆਂ ਸਮੱਸਿਆਵਾਂ ਦਾ ਸਾਰਥਿਕ ਹੱਲ ਲੱਭਿਆ ਜਾਵੇ ਤਾਂ ਸ਼ਾਇਦ ਪੰਜਾਬ ਦਾ ਅੰਨਦਾਤਾ ਸਾਰਾ ਦਿਨ ਹੱਡਭੰਨਵੀਂ ਮਿਹਨਤ ਕਰਨ ਤੋਂ ਬਾਅਦ, ਰਾਤ ਨੂੰ ਆਵਾਰਾ ਜਾਨਵਰਾਂ ਤੋਂ ਫਸਲ ਦੀ ਰਾਖੀ ਕਰਨ ਦੀ ਬਜਾਏ ਚੈਨ ਦੀ ਨੀਂਦ ਸੌਂ ਸਕੇ ।

ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਵੂਲਗੂਲਗਾ (ਰਿਸ਼ੀ ਗੁਲਾਟੀ) : ਅੱਜ ਆਸਟ੍ਰੇਲੀਆ ਦੀ ਸਿੱਖ ਸੰਗਤ ਲਈ ਬੜਾ ਸੁਭਾਗਾ ਦਿਹਾੜਾ ਸੀ ਕਿ ਇੱਥੋਂ ਦੇ ਸਥਾਪਿਤ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ । ਇਹ ਗੁਰਦੁਆਰਾ ਸਾਹਿਬ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਕਸਬੇ ਵੂਲਗੂਲਗਾ ਵਿਖੇ ਸਥਿਤ ਹੈ । ਇਸ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਜੱਥਿਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਢਿਲੋਂ ਤੇ ਸਹਿਯੋਗੀ ਅਮਰਜੀਤ ਸਿੰਘ ਮੋਰ (ਡਾ.) ਨੇ ਦੱਸਿਆ ਕਿ ਆਸਟ੍ਰੇਲੀਆ ਦੇ ਇਸ ਪਹਿਲੇ

ਗੁਰਦੁਆਰਾ ਸਾਹਿਬ ਦਾ ਉਦਘਾਟਨ ਜੂਨ 1968 ‘ਚ ਕੀਤਾ ਗਿਆ ਸੀ, ਜਿਸਦੀ ਪਹਿਲੀ ਪ੍ਰਬੰਧਕ ਕਮੇਟੀ ਦੇ ਛੇ ਪੰਜਾਬੀ ਮੈਂਬਰ ਸਾਹਿਬਾਨਾਂ ਤੋਂ ਇਲਾਵਾ ਤਿੰਨ ਸਥਾਨਕ ਗੋਰੇ ਮੈਂਬਰ ਵੀ ਲਏ ਗਏ, ਜਿਨ੍ਹਾਂ ‘ਚ ਇੱਕ ਸਕੂਲ ਦਾ ਪ੍ਰਿੰਸੀਪਲ ਤੇ ਚਰਚ ਦਾ ਪਾਦਰੀ ਵੀ ਸ਼ਾਮਲ ਸਨ ।

ਵਧ ਰਹੀ ਸੰਗਤ ਦੀਆਂ ਲੋੜਾਂ ਨੂੰ ਮੱਦੇ ਨਜ਼ਰ ਰੱਖਦਿਆਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਨਾਉਣ ਦੀ ਲੋੜ ਮਹਿਸੂਸ ਕਰਦਿਆਂ ਇਲਾਕੇ ਦੇ ਭਾਈਚਾਰੇ ਵੱਲੋਂ ਬੜੇ ਉਤਸ਼ਾਹ ਨਾਲ਼ ਇਸ ਮੁਬਾਰਕ ਮੌਕੇ ‘ਤੇ ਆਪਣਾ ਯੋਗਦਾਨ ਪਾਇਆ ਗਿਆ । ਅਰਦਾਸ ਉਪਰੰਤ ਪੰਜ ਪਿਆਰਿਆਂ ਨੇ ਧਰਤੀ ‘ਚ ਟੱਕ ਲਗਾ ਕੇ ਨੀਂਹ ਪੱਥਰ ਰੱਖਿਆ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ‘ਤੇ 24 ਘੰਟੇ ਚੱਲਣ ਵਾਲੇ ਆਸਟ੍ਰੇਲੀਆ ਦੇ ਪਹਿਲੇ ਰੇਡੀਓ “ਹਰਮਨ ਰੇਡੀਓ” ਵੱਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ ।

‘ਤੇ ਰਾਵਣ ਅਜੇ ਵੀ ਜਿੰਦਾ ਹੈ…
ਚਲੋ ਜੀ ! ਦੁਸਹਿਰਾ ਨਿੱਕਲ ਗਿਆ । ਦੀਵਾਲੀ ਦੀ ਇੰਤਜ਼ਾਰ ਬੜੀ ਬੇਸਬਰੀ ਨਾਲ਼ ਸ਼ੁਰੂ ਹੋ ਚੁੱਕੀ ਹੈ । ਸਭ ਨੂੰ ਬਹੁਤ ਬਹੁਤ ਵਧਾਈਆਂ ਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਇੱਕ ਵਾਰ ਮੁੜ ਮਨਾ ਲਿਆ । ਦੁਸਹਿਰਾ ਕਮੇਟੀਆਂ ਨੇ ਬੜੀ ਮਿਹਨਤ ਕੀਤੀ, ਹਰ ਸਾਲ ਹੀ ਕਰਦੀਆਂ ਨੇ… ਮਿਹਨਤ ਸਫ਼ਲ ਹੋਈ । ਦੁਸਹਿਰਾ ਕਮੇਟੀਆਂ ਨੇ ਆਪਣੇ ਆਪਣੇ ਸ਼ਹਿਰਾਂ ਦੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ ਸੱਦਾ ਪੱਤਰ ਭੇਜੇ ਹੋਣਗੇ ਤੇ ਉਨ੍ਹਾਂ ਸਿਰਕਤ ਵੀ ਕੀਤੀ ਹੋਏਗੀ । ਇਹ ਨਹੀਂ ਕਿ ਸ਼੍ਰੀ ਫਲਾਣਾ ਰਾਮ ਜਾਂ ਸ੍ਰ. ਫਲਾਣਾ ਸਿੰਘ ਨੂੰ ਦਿਲੀ ਸੱਦਾ ਪੱਤਰ ਭੇਜੇ ਗਏ ਹੋਣਗੇ, ਬਲਕਿ ਆਯੋਜਕਾਂ ਨੇ ਤਾਂ ਮੋਢਿਆਂ ਤੇ ਲੱਗੇ ਸਟਾਰਾਂ ਤੇ ਅਹੁਦਿਆਂ ਨੂੰ ਆਪਣੇ ਭਵਿੱਖ ਨੂੰ ਮੱਦੇ-ਨਜ਼ਰ ਰੱਖਦਿਆਂ ਸੱਦਾ ਪੱਤਰ ਸਣੇ ਸਲੂਟ ਭੇਜੇ ਹੋਣਗੇ । ਸੱਦਾ ਪੱਤਰ ਦੇਣ ਲਈ ਇੱਕ ਦੂਜੇ ਦੇ ਮੋਢੇ ਉੱਤੋਂ ਦੀ ਅੱਡੀਆਂ ਚੁੱਕ ਚੁੱਕ ਕੇ ਮਾਲਕ ਸਾਹਿਬ ਨੂੰ ਆਪਣੇ ਚਿਹਰੇ ਦੀ ਝਲਕ ਪਵਾਉਣ ਦੀ ਕੋਸਿਸ਼ਾਂ ਵੀ ਕੀਤੀਆਂ ਹੋਣਗੀਆਂ ਤੇ ਸਰਕਾਰੀ ਬਿਸਕੁਟਾਂ ਨਾਲ਼ ਚਾਹ ਪੀਂਦਿਆਂ ਅਫ਼ਸਰ ਦੇ ਲੰਡੂ ਜਿਹੇ ਮਜ਼ਾਕ ਜਾਂ ਚੁਟਕਲੇ ‘ਤੇ ਬੇਵਜ੍ਹਾ ਦੰਦੀਆਂ ਵੀ ਕੱਢੀਆਂ ਹੋਣਗੀਆਂ । ਦੁਸਹਿਰਾ ਗਰਾਊਂਡ ‘ਚ ਉਸਤਰੇ ਨਾਲ਼ ਤਾਜ਼ੇ ਤਾਜ਼ੇ ਰਗੜੇ ਮੂੰਹਾਂ ‘ਦੇ ਨਾਲ਼ ਸਿਰ ‘ਤੇ ਕੇਸਰੀ ਜਾਂ ਹਰੇ ਰੰਗ ਦੀ ਤੁਰਲੇ ਵਾਲੀ ਪੱਗ ਟਿਕਾਈ ਹੋਈ ਹੋਵੇਗੀ ਤੇ ਹੱਟੀ ਦੀ ਗੱਦੀ ਉੱਪਰ ਲਗਾਉਣ ਲਈ “ਮਾਲਕ ਸਾਹਿਬ” ਨਾਲ਼ ਫੋਟੋ ਵੀ ਖਿਚਵਾਈ ਹੋਵੇਗੀ । ਜੀ ਹਾਂ ! ਬਿਲਕੁੱਲ… ਮਾਲਕ ਸਾਹਿਬਾਂ ਨਾਲ਼ ਬੇ-ਤਕੱਲਫ਼ ਹੋਣ ਦੇ ਅਜਿਹੇ ਮੌਕੇ ਹੱਥੋਂ ਅਜਾਂਈ ਹੀ ਨਹੀਂ ਗੁਆਉਣੇ ਚਾਹੀਦੇ । ਇਸ ਤੋਂ ਪਹਿਲਾਂ ਸ਼ਹਿਰ ਦੇ ਬਜ਼ਾਰਾਂ ਉੱਚੀ ਆਵਾਜ਼ ‘ਚ ਸਪੀਕਰ ਲਗਾ ਕੇ ਝਾਕੀਆਂ ਕੱਢਣ ਦੇ ਨਾਮ ‘ਤੇ ਸ਼ਾਂਤੀ ਪਸੰਦ ਲੋਕਾਂ, ਪੜ੍ਹਣ ਵਾਲੇ ਵਿਦਿਆਰਥੀਆਂ, ਬਜ਼ੁਰਗਾਂ ਅਤੇ ਬਿਮਾਰਾਂ ‘ਤੇ ਮਾਨਸਿਕ ਅੱਤਿਆਚਾਰ ਵੀ ਕੀਤਾ ਗਿਆ ਹੋਵੇਗਾ ।

ਰਾਮਾਇਣ, ਮਹਾਂਭਾਰਤ ਆਦਿ ਦੇ ਸਮੇਂ, ਲੋਕਾਂ ਤੇ ਘਟਨਾਵਾਂ ਦੀ ਅਸਲੀਅਤ ਤਾਂ ਪਤਾ ਨਹੀਂ ਕੀ ਹੋਵੇਗੀ ਪਰ ਪੜ੍ਹਣ ਤੇ ਸੁਣਨ ਦੇ ਮੁਤਾਬਿਕ ਰਾਵਣ ਬਹੁਤ ਵੱਡਾ ਵਿਦਵਾਨ ਸੀ । ਉਸਦਾ ਕਸੂਰ ਇਹ ਸੀ ਕਿ ਉਸਨੇ ਭਗਵਾਨ ਸ੍ਰੀ ਰਾਮ ਦੀ ਪਤਨੀ ਸੀਤਾ ਦਾ ਹਰਣ ਕੀਤਾ ਸੀ, ਜਿਸ ਕਾਰਨ ਉਸਨੂੰ ਸਜ਼ਾ ਮਿਲੀ । ਸਜ਼ਾ ਲੰਕਾ ਦੇ ਉਜੜ ਜਾਣ ਤੇ ਲੜਾਈ ‘ਚ ਉਸਦੀ ਮੌਤ ਹੋ ਜਾਣ ਦੀ ਦੇ ਰੂਪ ‘ਚ ਸੀ । ਇਸ ਸਾਰੇ ਕਾਂਡ ਦੀ ਸ਼ੁਰੂਆਤ ਦਾ ਕਾਰਣ ਕਾਮ ਤੇ ਕ੍ਰੋਧ ਮੰਨਿਆ ਜਾਂਦਾ ਹੈ । ਰਾਵਣ ਦੀ ਭੈਣ ਸਰੂਪਨਖ਼ਾ ਨੇ ਲਕਸ਼ਮਣ ਨੂੰ ਪ੍ਰਪੋਜ਼ ਕੀਤਾ ਸੀ ਤੇ ਜਤੀ ਸਤੀ ਲਕਸ਼ਮਣ ਨੇ ਗੁੱਸੇ ‘ਚ ਸਰੂਪਨਖ਼ਾ ਦਾ ਨੱਕ ਵੱਢ ਦਿੱਤਾ ਸੀ । ਭੈਣ ਨਾਲ਼ ਹੋਈ ਇਸ ਬੇਇਨਸਾਫ਼ੀ ਦਾ ਬਦਲਾ ਲੈਣ ਲਈ ਰਾਵਣ ਨੇ ਸੀਤਾ ਹਰਣ ਕੀਤਾ ਸੀ । ਸੀਤਾ ਨੂੰ ਉਸਨੇ ਅਸ਼ੋਕ ਵਾਟਿਕਾ ‘ਚ ਰੱਖਿਆ ਹੋਇਆ ਸੀ, ਜਿੱਥੇ ਕਿ ਉਹ ਪੂਰੀ ਤਰ੍ਹਾਂ ਮਹਿਫੂਜ਼ ਸੀ । ਉਸਦੇ ਖਾਣ-ਪੀਣ ਤੇ ਆਰਾਮ ਦਾ ਪੂਰਨ ਪ੍ਰਬੰਧ ਕੀਤਾ ਗਿਆ ਸੀ । ਇਹ ਵੀ ਧਿਆਨ ‘ਚ ਰੱਖਣਾ ਬਣਦਾ ਹੈ ਕਿ ਜਿੱਥੇ ਰਾਵਣ ਇੱਕ ਪਰ-ਇਸਤਰੀ ਦੇ ਅਗਵਾ ਦਾ ਗੁਨਾਹਗਾਰ ਸੀ, ਉੱਥੇ ਉਸਦੇ ਚਰਿੱਤਰ ਉੱਪਰ ਵੀ ਕੋਈ ਦਾਗ਼ ਨਹੀਂ ਸੀ । ਕਿਸੇ ਵੀ ਗੁਨਾਹ ਦੀ ਸਜ਼ਾ ਯਕੀਨਨ ਮਿਲਣੀ ਹੀ ਚਾਹੀਦੀ ਹੈ ਤੇ ਉਸਨੂੰ ਮਿਲੀ ਵੀ, ਤੇ ਅੱਜ ਸਦੀਆਂ ਬਾਅਦ ਵੀ ਆਪਣੇ ਕੀਤੇ ਦੀ ਸਜ਼ਾ ਉਹ ਹਰ ਸਾਲ ਭੁਗਤ ਰਿਹਾ ਹੈ । ਇਹ ਵੀ ਯਕੀਨੀ ਹੈ ਕਿ ਸਜ਼ਾ ਉਹੀ ਦੇ ਸਕਦਾ ਹੈ, ਜੋ ਸਜ਼ਾ ਦੇਣ ਦੇ ਯੋਗ ਹੋਵੇ । ਆਓ ! ਵਿਚਾਰ ਕਰਦੇ ਹਾਂ ਕਿ ਜੋ ਰਾਵਣ ਨੂੰ ਸਦੀਆਂ ਤੋਂ ਸਜ਼ਾ ਦੇ ਰਹੇ ਹਨ, ਕੀ ਵਾਕਈ ਉਹ ਸਜ਼ਾ ਦੇਣ ਦੇ ਯੋਗ ਹਨ ?

ਜੇਕਰ ਅਜਿਹੇ ਪ੍ਰੋਗਰਾਮਾਂ ਦੇ ਸੂਤਰਧਾਰਾਂ ਦੀ ਗੱਲ ਕੀਤੀ ਜਾਏ ਤਾਂ ਕੀ ਇਹ ਯਕੀਨੀ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਸਭ ਲੋਕ ਵਾਕਈ ਹੀ ਉਸ ਕਰਮਕਾਂਡ ਕਰਨ ਦੇ ਯੋਗ ਹਨ, ਜੋ ਇਹ ਲੋਕ ਕਰਦੇ ਹਨ ? ਧਾਰਮਿਕ ਲੰਬੜਦਾਰੀ ‘ਚ ਬਹੁਤਾਤ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜੋ ਕਿ ਕਾਮਯਾਬ ਬਿਜ਼ਨੈੱਸਮੈਨ ਤੇ ਭਰੀਆਂ ਜੇਬਾਂ ਵਾਲੇ ਹੁੰਦੇ ਹਨ । ਇਹ ਲੋਕ ਅਜਿਹੇ ਸਮਾਗਮਾਂ ਦੀ ਆੜ ‘ਚ “ਆਪਣੇ ਤੋਂ ਵੱਡੇ” ਲੋਕਾਂ ਨਾਲ਼ ਸੰਬੰਧ ਬਨਾਉਣ ਦੀ ਫਿਰਾਕ ‘ਚ ਰਹਿੰਦੇ ਹਨ ਤੇ ਕਾਮਯਾਬ ਵੀ ਹੁੰਦੇ ਹਨ । ਪਹਿਲੇ ਦਰਜੇ ਦੇ ਲੋਕ ਸੋਫਿਆਂ ‘ਤੇ ਬਿਰਾਜਮਾਨ ਹੁੰਦੇ ਹਨ, ਉਨ੍ਹਾਂ ਨਾਲ਼ ਜੇਬ ‘ਤੇ ਫੁੱਲ ਲਾਈ ਆਯੋਜਕ ਅਖ਼ਬਾਰਾਂ ਲਈ ਫੋਟੋਆਂ ਖਿਚਵਾਉਂਦੇ ਹਨ । ਸਟੇਜ ਤੋਂ ਉਨ੍ਹਾਂ ਦੀ ਉਸਤਤ ਭਗਵਾਨਾਂ ਦੀ ਸਿੱਖਿਆ ਤੋਂ ਵਧ ਕੇ ਕੀਤੀ ਜਾਂਦੀ ਹੈ । ਅਸਲ ‘ਚ ਅਫ਼ਸਰਾਂ ਨਾਲ਼ ਕਾਇਮ ਇਹ ਰਿਸ਼ਤੇ ਹੀ ਬਾਅਦ ‘ਚ ਉਨ੍ਹਾਂ ਦੀ ਮਾਇਕ ਪ੍ਰਫੁੱਲਤਾ ਤੇ ਸਰਕਾਰੇ ਦਰਬਾਰੇ ਚੌੜੇ ਹੋ ਕੇ ਤੁਰਨ ਦਾ ਕਾਰਣ ਬਣਦੇ ਹਨ । ਆਮ ਜਨਤਾ ‘ਚ ਅਫ਼ਸਰਸ਼ਾਹੀ ਨਾਲ਼ ਰਿਸ਼ਤਿਆਂ ਦੀ ਆਪਣੀ ਭੱਲ ਬਨਾਉਣ ਮੌਕਾ ਵੀ ਅਜਿਹੇ ਲੋਕਾਂ ਨੂੰ ਸਾਲ ਛਿਮਾਹੀ ਹੀ ਮਿਲਦਾ ਹੈ, ਜਿਸਦਾ ਭਰਪੂਰ ਫਾਇਦਾ ਉਠਾਉਣਾ ਸਮੇਂ ਮੰਗ ਹੋ ਜਾਂਦੀ ਹੈ । ਇਨ੍ਹਾਂ ਸੋਫ਼ੇ ਵਾਲੇ ਮਹਿਮਾਨਾਂ ਦੀ ਕਤਾਰ ‘ਚ ਰਾਜਨੀਤਿਕ ਲੋਕ, ਪ੍ਰਸ਼ਾਸਨਿਕ, ਕਰ ਤੇ ਆਬਕਾਰੀ, ਇੰਕਮ ਟੈਕਸ ਆਦਿ ਵਿਭਾਗਾਂ ਦੇ ਅਫ਼ਸਰ ਹੀ ਆਉਂਦੇ ਹਨ । ਸਿੱਖਿਆ ਵਿਭਾਗ ਜਾਂ ਖੇਡ ਵਿਭਾਗ ਦੇ ਲੋਕ ਸ਼ਾਇਦ ਹੀ ਅਜਿਹੇ ਸਮਾਗਮਾਂ ‘ਚ ਮੁੱਖ ਭੂਮਿਕਾਵਾਂ ਅਦਾ ਕਰਦੇ ਹੋਣ ।

ਅਗਲੀ ਕਤਾਰ ‘ਚ ਉਹ ਲੋਕ ਆਉਂਦੇ ਹਨ, ਜੋ ਸਟੇਜਾਂ ‘ਤੇ ਅਦਾਕਾਰੀ ਕਰਦੇ ਹਨ । ਇਨ੍ਹਾਂ ‘ਚ ਬੀੜੀ ਪੀਣ, ਜ਼ਰਦਾ ਲਾਉਣ, ਸ਼ਰਾਬ ਤੇ ਮੀਟ ਆਦਿ ਦਾ ਸੇਵਨ ਕਰਨ ਵਾਲੇ ਲੋਕ ਸ਼ਾਮਿਲ ਹੋ ਸਕਦੇ ਹਨ । ਜੋ ਲੋਕ ਰਾਵਣ ਦੇ ਪੁਤਲੇ ਨੂੰ ਸਾੜਨ ਦਾ ਉਪਕਰਮ ਕਰਦੇ ਹਨ, ਵਿਚਾਰਨ ਦੀ ਲੋੜ ਹੈ ਕਿ ਕੀ ਉਹ ਇਸਦੇ ਕਾਬਲ ਹਨ ? ਕਿਤੇ ਇਹ ਤਾਂ ਨਹੀਂ ਕਿ ਬੁਰਾਈ ਦਾ ਸੰਕੇਤਕ ਅੰਤ ਕਰਨ ਵਾਲੇ ਇਹ ਲੋਕ ਖੁਦ ਨਿੱਜੀ ਜਿੰਦਗੀ ‘ਚ ਕਿਸੇ ਦੀਆਂ ਭਾਵਨਾਵਾਂ ਵੀ ਸਾੜਦੇ ਹੋਣ ਜਾਂ ਕਿਸੇ ਦੇ ਹੱਕ ‘ਤੇ ਡਾਕਾ ਮਾਰਦੇ ਹੋਣ !

ਫਿਲਮਾਂ ਜਾਂ ਟੈਲੀਵੀਜ਼ਨ ਦੇ ਸੀਰੀਅਲਾਂ ‘ਚ ਰਾਵਣ ਪਰਦੇ ‘ਤੇ ਪਿੱਛੋਂ ਆਉਂਦਾ ਹੈ, ਉਸਦਾ ਭਿਆਨਕ ਹਾਸਾ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ਤੇ ਨਾਲ਼ ਹੀ ਡਰਾਉਣੀ ਕਿਸਮ ਦਾ ਸੰਗੀਤ ਵਜਾਇਆ ਜਾਂਦਾ ਹੈ । ਇਹ ਤਾਂ ਰਾਮ ਜਾਣੇ ਜਾਂ ਰਾਵਣ ਕਿ ਉਹ ਕਿੰਨਾ ਕੁ ਵੱਡਾ “ਰਾਵਣ” ਸੀ ਪਰ ਕੁੱਲ ਮਿਲਾ ਕੇ ਉਸਨੂੰ ਖਲਨਾਇਕ ਸਾਬਤ ਕਰਨ ‘ਚ ਸਾਡੇ ਧਾਰਮਿਕ ਕਥਾਕਾਰਾਂ ਤੇ ਫਿਲਮਾਂ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ । ਜੇਕਰ ਰਾਵਣ ਸ਼ਬਦ ਨੂੰ ਅਸੀਂ ਬੁਰਾਈ ਦੇ ਸੰਕੇਤਕ ਸ਼ਬਦ ਦੇ ਤੌਰ ‘ਤੇ ਲੈਂਦੇ ਹਾਂ ਤਾਂ ਸਾਡਾ ਆਲਾ ਦੁਆਲਾ ਵੀ ਰਾਵਣਾਂ ਨਾਲ਼ ਭਰਿਆ ਪਿਆ ਹੈ । ਅੰਨ੍ਹੇ ਵਿਸ਼ਵਾਸ ਨੂੰ ਲਾਂਭੇ ਰੱਖਦਿਆਂ ਜੇਕਰ ਤਰਕ ਨਾਲ਼ ਰਾਵਣ ਦੇ ਗੁਨਾਹ ਨੂੰ ਆਧੁਨਿਕ ਯੁੱਗ ‘ਚ ਵਾਪਰ ਰਹੇ ਗੁਨਾਹਾਂ ਨਾਲ਼ ਤੋਲਿਆ ਜਾਏ ਤਾਂ ਭਾਸਦਾ ਹੈ ਕਿ ਉਸ ਰਾਵਣ ਨੂੰ ਤਾਂ ਸਭ ਮਿਲ ਕੇ ਸਦੀਆਂ ਤੋਂ ਸਜ਼ਾ ਦੇ ਰਹੇ ਹਨ ਪਰ ਅੱਜ ਦੇ ਰਾਵਣਾਂ ਦੇ ਗੁਨਾਹ ਤਾਂ ਇਤਨੇ ਭਾਰੀ ਹਨ ਕਿ ਰਾਵਣਾਂ ਨੂੰ ਸਜ਼ਾ ਦੇਣ ਵਾਲੇ ਹੱਥਾਂ ਤੇ ਸਮੇਂ ਦੀ ਕਮੀ ਯੁੱਗਾਂ ਯੁੱਗਾਂ ਤੱਕ ਪੂਰੀ ਨਹੀਂ ਹੋ ਸਕਦੀ । ਹਰ ਪਾਸੇ ਝੂਠ, ਬੇ-ਈਮਾਨੀ, ਧੋਖਾ ਧੜੀ ਤੇ ਅੱਤਿਆਚਾਰਾਂ ਦਾ ਬੋਲਬਾਲਾ ਹੈ । ਜਿੱਥੇ ਅਸਲੀ ਰਾਵਣ ਦੀ ਪਰਜਾ ਸੁਖੀ ਜੀਵਨ ਬਤੀਤ ਕਰਦੀ ਸੀ, ਅਜੋਕੇ ਸਮੇਂ ਦੇ ਰਾਵਣ ਆਪਣੀ ਪਰਜਾ ਨੂੰ ਟੰਗਣ ‘ਚ ਮਿੰਟ ਵੀ ਨਹੀਂ ਲਗਾਉਂਦੇ ।

ਸਾਡੇ ਆਧੁਨਿਕ ਸਮਾਜ ਦੇ ਭਗਵਾਨ “ਬਾਬੇ” ਹਨ । ਇਨ੍ਹਾਂ ‘ਚ ਕਈ ਤਾਂ ਅਜਿਹੇ ਰਾਵਣ ਹਨ ਜਿਨ੍ਹਾਂ ਨੂੰ ਰਾਵਣ ਕਹਿਣਾ ਰਾਵਣ ਦੇ ਨਾਮ ਦਾ ਅਪਮਾਨ ਕਰਨਾ ਹੈ । ਅਸਲੀ ਰਾਵਣ ਨੇ ਤਾਂ ਸੀਤਾ ਦਾ ਕੇਵਲ ਅਪਹਰਣ ਹੀ ਕੀਤਾ ਸੀ, ਅਜੋਕੇ ਰਾਵਣਾਂ ਨੇ ਤਾਂ ਅੱਤਿਆਚਾਰ ਦੀ ਹੱਦ ਹੀ ਪਾਰ ਕਰ ਦਿੱਤੀ ਹੈ । ਇੱਕ ਨਹੀਂ ਕਈ ਕਈ ਔਰਤਾਂ ਦੀ ਇੱਜ਼ਤ ਨਾਲ਼ ਖਿਲਵਾੜ ਕਰਨ ਦੇ ਬਾਵਜੂਦ ਵੀ ਸ਼ਰਧਾਲੂਆਂ ‘ਚ ਉਨ੍ਹਾਂ ਦੀ ਬਾਦਸ਼ਾਹਤ ਕਾਇਮ ਹੈ । ਕੁਝ ਦਿਨ ਹੋਏ, ਰੇਡੀਓ ‘ਤੇ ਇੱਕ ਸੱਜਣ ਨੇ ਆਪਣੀ ਜੋ ਵਿਥਿਆ ਸੁਣਾਈ ਹੈ, ਉਸਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ । ਉਨ੍ਹਾਂ ਮੁਤਾਬਿਕ ਉਹ ਇੱਕ ਸਨਮਾਨਜਨਕ ਅਹੁਦੇ ਤੋਂ ਰਿਟਾਇਰ ਹੋਏ ਹਨ । ਕਰੀਬ 35-40 ਵਰ੍ਹਿਆਂ ਤੋਂ ਉਹ ਇੱਕ ਡੇਰੇ ਦੇ ਸ਼ਰਧਾਲੂ ਹਨ । ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਤੇ ਕੋਠੀ ਵੇਚ ਕੇ ਡੇਰੇ ਦੇ ਕਿਸੇ ਪ੍ਰਾਜੈਕਟ ‘ਚ ਲਗਾ ਦਿੱਤੀ । ਉਨ੍ਹਾਂ ਦੇ ਪੁੱਤਰ ਦਾ ਵਿਆਹ ਵੀ ਡੇਰੇ ਦੇ ਮੁਖੀ ਨੇ ਕਰਵਾਇਆ ਸੀ ਪਰ ਬਾਅਦ ‘ਚ ਉਸ ਲੜਕੀ ਨੂੰ ਆਪਣੀ ਰਖੈਲ ਬਣਾ ਕੇ ਰੱਖ ਲਿਆ । ਹੁਣ ਹਾਲਾਤ ਇਹ ਹਨ ਕਿ ਉਹ ਕਿਰਾਏ ਦੇ ਮਕਾਨ ‘ਚ ਰਹਿ ਰਹੇ ਹਨ । ਉਂਝ ਛੋਟੇ ਪਰਦੇ ‘ਤੇ ਵੀ ਹਰ ਰੋਜ਼ ਅਣਗਿਣਤ ਰੰਗ ਬਿਰੰਗੇ ਬਾਬੇ ਪ੍ਰਵਚਨ ਕਰਦੇ ਨਜ਼ਰੀਂ ਆਉਂਦੇ ਹਨ । ਮਾਇਆ ਨਾਗਣੀ ਦਾ ਉਪਦੇਸ਼ ਦੇਣ ਵਾਲੇ ਇਹ ਰਾਵਣ ਖੁਦ ਬਹੁ-ਕਰੋੜੀ ਹਨ । ਤਰਸ ਦੇ ਅਸਲ ਪਾਤਰ ਤਾਂ ਇਨ੍ਹਾਂ ਦੀ ਚੌਂਕੀ ਭਰਨ ਵਾਲੇ ਉਹ ਲੋਕ ਹਨ ਜੋ ਕਿ ਆਪਣੇ ਵਰਗੇ ਇਨਸਾਨ ਨੂੰ ਹੀ ਰੱਬ ਸਮਝਦੇ ਹਨ । ਜਿੰਦਗੀ ‘ਚ ਸਮੱਸਿਆਵਾਂ ਨੂੰ ਮਿਹਨਤ, ਤਰਕ ਜਾਂ ਤੰਦਰੁਸਤ ਸੋਚ ਨਾਲ਼ ਸੁਲਝਾਉਣ ਦੀ ਬਜਾਏ ਤਕਦੀਰ ਮੰਨ ਕੇ ਵਿਹਲੜਾਂ ਦੀਆਂ ਚੌਂਕੀਆਂ ਭਰ ਕੇ ਸੁਲਝਾਉਣ ਦਾ ਯਤਨ ਕਰਦੇ ਹਨ । ਇਹ ਵੀ ਸਾਡੇ ਸਮਾਜ ਦੀ ਮੁੱਖ ਸਮੱਸਿਆ ਹੈ ਕਿ ਤਰਕ ਦੇ ਆਧਾਰ ‘ਤੇ ਗੱਲ ਕਰਨ ਵਾਲੇ ਨੂੰ ਚੰਗਾ ਨਹੀਂ ਸਮਝਿਆ ਜਾਂਦਾ । ਮੱਛੀ ਨੂੰ ਚਾਹੇ ਕਿੰਨਾ ਵੀ ਕਹਿ ਲਵੋ ਕਿ ਮੁੜ ਆ… ਅੱਗੇ ਪਾਣੀ ਨਹੀਂ ਕਿਨਾਰਾ ਹੈ, ਮੂੰਹ ਕਿਨਾਰੇ ਨਾਲ ਵੱਜੇਗਾ ਪਰ ਕੋਈ ਨਹੀਂ ਸਮਝਦਾ, ਚਾਹੇ ਉਹ ਆਪਣਾ ਹੈ ਜਾਂ ਬੇਗਾਨਾ ਤੇ ਮੱਛੀ ਤਾਂ ਹਮੇਸ਼ਾਂ ਪੱਥਰ ਚੱਟ (ਮੂੰਹ ਭਨਾ) ਕੇ ਮੁੜਦੀ ਹੈ । ਸੋ, ਕਿਸੇ ਦਾ ਨਿੱਜੀ ਤੌਰ ‘ਤੇ ਸਮਝ ਜਾਣਾ ਹੀ ਬਹੁਤ ਤੇ ਬੇਹਤਰ ਹੈ ।

ਰਾਵਣਾਂ ਦੇ ਅਗਲੇ ਰੂਪ ‘ਚ ਉਹ ਦੇਸ਼ਧਰੋਹੀ ਲੋਕ ਹਨ, ਜੋ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਜਾਇਜ਼-ਨਜਾਇਜ਼ ਤਰੀਕਿਆਂ ਨਾਲ਼ ਹੜੱਪ ਕਰ ਰਹੇ ਹਨ । ਚਾਹੇ ਉਹ ਰਾਜਨੀਤੀਵਾਨ ਹਨ, ਸਰਕਾਰੀ ਮੁਲਾਜ਼ਮ ਹਨ ਜਾਂ ਮੁਨਾਫ਼ਾਖੋਰੀ ਕਰਨ ਵਾਲੇ । ਖਾਣ-ਪੀਣ ਵਾਲੀਆਂ ਵਸਤਾਂ ‘ਚ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਤੇ ਜਾਨ ਨਾਲ਼ ਖਿਲਵਾੜ ਕਰਨਾ ਕਿੰਨਾ ਕੁ ਮੁਨਾਸਿਬ ਹੈ ? ਉਂਝ ਤਾਂ ਵਿਗਿਆਨ ਦੀਆਂ ਜਾਇਜ਼ ਕਾਢਾਂ ਦੀ ਨਜਾਇਜ਼ ਵਰਤੋਂ ਕਰਨ ਦੀ ਵੀ ਅੱਤ ਹੀ ਹੋ ਚੁੱਕੀ ਹੈ । ਮਿਹਨਤਕਸ਼ ਤਬਕੇ ਦੇ ਕੁਝ ਲੋਕ ਵੀ ਰਾਵਣਾਂ ਦੀ ਕਤਾਰ ‘ਚ ਜਾ ਖੜ੍ਹੇ ਹੋਏ ਹਨ । ਸਬਜ਼ੀਆਂ ਤੇ ਫਲਾਂ ਨੂੰ ਟੀਕੇ ਲਗਾ ਕੇ ਵੱਡਾ ਕਰਨਾ ਤੇ ਸਮੇਂ ਤੋਂ ਪਹਿਲਾਂ ਖਾਣ ਲਈ ਤਿਆਰ ਕਰਨਾ ਕਿੱਥੋਂ ਕੁ ਤੱਕ ਜਾਇਜ਼ ਹੈ ? ਯੂਰੀਆ ਖਾਦ ਰੂਪੀ ਜ਼ਹਿਰ ਜੋ ਕਿ ਫਸਲਾਂ ਦੇ ਪਾਲਣ ਪੋਸ਼ਣ ਲਈ ਵਰਤਿਆ ਜਾਂਦਾ ਹੈ, ਉਸਦੀ ਵਰਤੋਂ ਦੁੱਧ ਬਨਾਉਣ ਲਈ ਕੀਤੀ ਜਾਂਦੀ ਹੈ । ਆਪਣੇ ਬੱਚਿਆਂ ਦੇ ਮੂੰਹ ‘ਚ ਬੁਰਕੀ ਪਾਉਣ ਲਈ, ਦੂਜਿਆਂ ਦੇ ਜਿਗਰ ਦੇ ਟੋਟਿਆਂ ਨੂੰ ਬਿਮਾਰੀਆਂ ਤੇ ਮੌਤ ਦੇ ਮੂੰਹ ‘ਚ ਧਕੇਲਣ ਦਾ ਕੰਮ ਤਾਂ ਅਸਲੀ ਰਾਵਣ ਯਕੀਨਨ ਕਦੇ ਨਾ ਕਰਦਾ । ਉਹ ਚਾਹੇ ਜਿਹੋ ਜਿਹਾ ਵੀ ਸੀ, ਜਿੰਦਗੀ ‘ਚ ਗ਼ਲਤੀ ਵੀ ਸੀਤਾ ਹਰਣ ਵਾਲੀ ਹੀ ਕੀਤੀ ਸੀ ਪਰ ਉਸਦੀ ਪਰਜਾ ਤੇ ਪਰਿਵਾਰ ਉਸਨੂੰ ਪਿਆਰ ਕਰਦਾ ਸੀ । ਉਸ ਲਈ ਸਭ ਆਪਾ ਵਾਰ ਗਏ । ਪਰ ਆਧੁਨਿਕ ਰਾਵਣਾਂ ਦੀਆਂ ਕਰਤੂਤਾਂ ਨੂੰ ਜੇਕਰ ਉਨ੍ਹਾਂ ਦਾ ਪਰਿਵਾਰ ਤੇ ਸਮਾਜ ਨਿਰਪੱਖ ਹੋ ਕੇ ਦੇਖੇ ਤਾਂ ਉਹ ਮੁਆਫ਼ੀ ਦੇ ਕਾਬਲ ਨਹੀਂ ਹਨ ।

ਤੇ ਅੰਤ ‘ਚ …

ਹੁਣ ਦੀਵਾਲੀ ਵੀ ਨੇੜੇ ਹੈ, ਇਹ ਉਹ ਸਮਾਂ ਹੈ ਜਦ ਕਿ ਚਪੜਾਸੀ ਤੋਂ ਲੈ ਕੇ ਉੱਚ ਅਹੁਦਿਆਂ ਤੱਕ “ਮਠਿਆਈ” ਦੇ ਡੱਬੇ ਪਹੁੰਚਾਉਣ ਦੀਆਂ ਲਿਸਟਾਂ ਆਪਣਾ ਅੰਤਿਮ ਰੂਪ ਲੈ ਰਹੀਆਂ ਹਨ । ਮਠਿਆਈ ਦੇ ਇਨ੍ਹਾਂ ਡੱਬਿਆਂ ਦਾ ਵਜ਼ਨ ਦਸ ਗਰਾਮ ਤੋਂ ਲੈ ਕੇ ਦੋ ਬੰਦਿਆਂ ਦੁਆਰਾ ਚੁੱਕੇ ਜਾਣ ਵਾਲੇ ਭਾਰ ਤੱਕ ਕੁਝ ਵੀ ਹੋ ਸਕਦਾ ਹੈ । ਇਹ ਮਠਿਆਈ ਤਿਆਰ ਕਰਨ ਵਿੱਚ ਦੁੱਧ, ਖੰਡ, ਵੇਸਣ, ਖੋਆ, ਸੁੱਕੇ ਮੇਵੇ ਆਦਿ ਤੋਂ ਲੈ ਕੇ ਕਾਗਜ਼, ਪਲਾਸਟਿਕ, ਲੋਹਾ ਤੇ ਹਲਕੀ ਜਿਹੀ ਸੁਨਿਹਰੀ ਜਾਂ “ਕੱਚ” ਜੜੀ ਚਿੱਟੇ ਰੰਗ ਦੀ ਧਾਤ ਤੱਕ ਕੁਝ ਵੀ ਪ੍ਰਯੋਗ ਹੋ ਸਕਦਾ ਹੈ । ਅਕਸਰ ਚਪੜਾਸੀ ਤਬਕੇ ਦੀ ਮਠਿਆਈ ਦਾ ਵਜ਼ਨ ਕਿਲੋਆਂ ਤੇ ਅਫ਼ਸਰ ਤਬਕੇ ਦੀ ਮਠਿਆਈ ਦਾ ਵਜ਼ਨ ਗਰਾਮਾਂ ‘ਚ ਹੁੰਦਾ ਹੈ । ਮਠਿਆਈ ਭੇਜਣ ਦੀ ਲਿਸਟ ‘ਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਜਿੰਨੇ ਕੌੜ ਸੁਭਾਅ ਦਾ ਅਫ਼ਸਰ ਹੋਵੇ, ਉਸਦੀ ਮਠਿਆਈ ਉਤਨੀ ਮਿੱਠੀ ਹੋਵੇ । ਆਮ ਜਨਤਾ ਦੁਆਰਾ ਖਾਧੀ ਜਾਣ ਵਾਲੀ ਮਠਿਆਈ ‘ਚ ਕੀ ਸੁਆਹ ਖੇਹ ਪਾਇਆ ਹੁੰਦਾ ਹੈ, ਇਹ ਸੰਬੰਧਿਤ ਵਿਭਾਗਾਂ ਨੂੰ ਸਮੇਂ ਸਮੇਂ ਸਿਰ ਤੇ ਤਿਉਹਾਰਾਂ ਤੋਂ ਪਹਿਲਾਂ ਭੇਜੀ ਜਾਣ ਵਾਲੀ ਮਠਿਆਈ ਕਰਕੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ।

ਦੀਵਾਲੀ ਦੁਸਹਿਰਾ ਮੁੱਖ ਤੌਰ ‘ਤੇ ਰੌਸ਼ਨੀ ਕਰਕੇ, ਸਪੈਸ਼ਲ ਖਾਣੇ ਬਣਾਕੇ ਤੇ ਪਟਾਕੇ ਚਲਾ ਕੇ ਮਨਾਇਆ ਜਾਂਦਾ ਹੈ । ਪਟਾਕਿਆਂ ਨਾਲ਼ ਵਾਤਾਵਰਣ ਦਾ ਜੋ ਨੁਕਸਾਨ ਹੁੰਦਾ ਹੈ, ਉਹ ਅੱਖੋਂ ਪਰੋਖਾ ਨਹੀਂ ਕੀਤਾ ਜਾ ਸਕਦਾ । ਪਟਾਕਿਆਂ ਨਾਲ਼ ਫੈਲਦਾ ਪ੍ਰਦੂਸ਼ਣ ਵਾਤਾਵਰਣ ਅਜਿਹਾ ਦੂਸਿ਼ਤ ਕਰਦਾ ਹੈ ਕਿ ਸਾਹ ਲੈਣਾ ਔਖਾ ਹੋ ਜਾਂਦਾ ਹੈ । ਬਿਮਾਰ ਲੋਕਾਂ ਤੇ ਬੇਜ਼ੁਬਾਨ ਪਸ਼ੂਆਂ ਨੂੰ ਧਮਾਕਿਆਂ ਦੀ ਆਵਾਜ਼ ਤੋਂ ਜੋ ਪ੍ਰੇਸ਼ਾਨੀ ਹੁੰਦੀ ਹੈ, ਉਸਨੂੰ ਸਮਝਦੇ ਸਾਰੇ ਹਨ ਪਰ ਸੋਚਦਾ ਕੋਈ ਨਹੀਂ । ਕਈ ਲੋਕ ਪਸ਼ੂਆਂ ਦੀ ਪੂਛ ਨਾਲ਼ ਪਟਾਕੇ ਬੰਨ ਕੇ ਚਲਾਉਣ ‘ਚ ਆਨੰਦ ਦਾ ਅਹਿਸਾਸ ਮਹਿਸੂਸ ਕਰਦੇ ਹਨ । ਅਗਜ਼ਨੀ ਦੇ ਅਣਗਿਣਤ ਕਾਂਡ ਹੁੰਦੇ ਹਨ । ਪਟਾਕੇ ਬਨਾੳਣ ਦੀਆਂ ਫੈਕਟਰੀਆਂ ‘ਚ ਹਰ ਸਾਲ ਧਮਾਕੇ ਹੋਣ ਕਾਰਨ ਅਨੇਕਾਂ ਜਾਨਾਂ ਜਾਂਦੀਆਂ ਹਨ । ਹਰ ਸਾਲ ਬਜ਼ਾਰਾਂ ਤੇ ਵਸੋਂ ਵਾਲੇ ਇਲਾਕਿਆਂ ‘ਚ ਪਟਾਕੇ ਵੇਚਣ ‘ਤੇ ਪਾਬੰਦੀਆਂ ਲੱਗਦੀਆਂ ਹਨ ਪਰ ਪਟਾਕੇ ਧੜੱਲੇ ਨਾਲ਼ ਵਿਕਦੇ ਹਨ । ਇਹ ਗੱਲ ਤਾਂ ਕਹਿਣ ਦਾ ਕੋਈ ਫ਼ਾਇਦਾ ਹੀ ਨਹੀਂ ਕਿ ਇਹ ਤਿਉਹਾਰ ਇਨ੍ਹਾਂ ਸਮੱਸਿਆਵਾਂ ਨੂੰ ਮੱਦੇ-ਨਜ਼ਰ ਰੱਖ ਕੇ ਮਨਾਏ ਜਾਣ, ਕਿਉਂ ਜੋ ਇਹ ਤਾਂ ਬਣੀ ਆਈ ਗੱਲ ਹੈ ਕਿ ਪੰਚਾ ਤੇਰਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ….

ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ !!!
ਚੰਦਰੀ ਮਿਤੀ : 27 ਫਰਵਰੀ 2011

ਚੰਦਰਾ ਦਿਨ : ਐਤਵਾਰ

ਚੰਦਰਾ ਸਮਾਂ : ਸ਼ਾਮ ਦੇ ਕਰੀਬ 6 ਵਜੇ (ਭਾਰਤ ‘ਚ 1 ਵਜੇ)

ਆਪਣੇ ਘਰ ਬੈਠਾ ਲੇਖਕਾਂ ਦੀਆਂ ਆਈਆਂ ਰਚਨਾਵਾਂ “ਸ਼ਬਦ ਸਾਂਝ” ‘ਤੇ ਛਾਪ ਰਿਹਾ ਸੀ । ਅਚਾਨਕ ਮੇਰੇ ਮੋਬਾਇਲ ‘ਤੇ ਘੰਟੀ ਵੱਜੀ । ਮੋਬਾਇਲ ‘ਤੇ ਨੰਬਰ ਨਾ ਆਉਣ ਕਰਕੇ ਪਤਾ ਨਹੀਂ ਲੱਗਾ ਕਿ ਕਿਸਦਾ ਫੋਨ ਹੈ । ਫੋਨ ਚੁੱਕਿਆ ਤਾਂ ਅੱਗੋਂ ਪੰਜਾਬ ਤੋਂ ਮੇਰੇ ਮਿੱਤਰ ਸੁਰਿੰਦਰ ਭਾਰਤੀ ਤਿਵਾੜੀ ਬੋਲ ਰਹੇ ਸਨ ।

“ਰਿਸ਼ੀ ! ਪ੍ਰੇਮ ਬਾਰੇ ਕੁਝ ਪਤਾ ਚੱਲਿਆ ?”

“ਨਹੀਂ ਭਾ ਜੀ, ਕੀ ਹੋ ਗਿਆ ।”

“ਪ੍ਰੇਮ ਦੀ ਡੈੱਥ ਹੋ ਗਈ ।”

“ਕੀ ਗੱਲ ਕਰ ਰਹੇ ਹੋ ? ਕਦੋਂ ? ਕਿਵੇਂ ?” ਮੈਂ ਇੱਕੋ ਸਾਹੇ ਕਈ ਸਵਾਲ ਦਾਗ਼ ਦਿੱਤੇ । ਭਾ ਜੀ ਦੇ ਸ਼ਬਦ ਬੰਬ ਬਣਕੇ ਮੇਰੇ ਉੱਤੇ ਡਿੱਗੇ ਸਨ । ਫੋਨ ਤੇ ਪਿੱਛੋਂ ਚੀਕ ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ । ਇੱਕ ਦਮ ਸੁੰਨ ਹੋ ਗਿਆ । ਵੱਡੀ ਬੇਟੀ ਤਨੀਸ਼ਾ ਤੇ ਮੈਂ ਹੀ ਘਰ ਸਾਂ । ਉਹ ਮੇਰੀ ਹਾਲਤ ਦੇਖ ਅੱਡ ਘਬਰਾ ਗਈ । ਪੂਜਾ ਜੌਬ ‘ਤੇ ਗਈ ਹੋਈ ਸੀ । ਉਸਨੂੰ ਫੋਨ ਕੀਤਾ ਤਾਂ ਉਸਦੀ ਵੀ ਹਾਲਤ ਖਰਾਬ ਹੋ ਗਈ । ਐਤਵਾਰ ਹੋਣ ਕਾਰਨ ਸਾਰੀ ਮਾਰਕਿਟ ਸ਼ਾਮ ਪੰਜ ਵਜੇ ਹੀ ਬੰਦ ਹੋ ਚੁੱਕੀ ਸੀ । ਪੰਜਾਬ ਜਾਣ ਲਈ ਏਅਰ ਟਿਕਟ ਲੈਣ ਲਈ ਸੋਮਵਾਰ ਤੱਕ ਉਡੀਕ ਨਹੀਂ ਕਰ ਸਕਦਾ ਸੀ । ਸੋਚਿਆ ਕਿ ਕਿਉਂ ਨਾ ਇੰਟਰਨੈੱਟ ‘ਤੇ ਹੀ ਟਰਾਈ ਕੀਤੀ ਜਾਏ । ਅੱਧਾ ਕੁ ਘੰਟਾ ਇੰਟਰਨੈੱਟ ‘ਤੇ ਲਗਾ ਕੇ ਸਿੰਘਾਪੁਰ ਏਅਰਲਾਈਨਜ਼ ਦੁਆਰਾ ਦਿੱਲੀ ਦੀ ਟਿਕਟ ਸੋਮਵਾਰ ਦੀ ਹੀ ਮਿਲ ਗਈ । ਅੱਗੇ ਦਿੱਲੀ ਤੋਂ ਲੁਧਿਆਣਾ ਦੀ ਟ੍ਰੇਨ ਦਾ ਸਮਾਂ ਆਦਿ ਦੇਖਕੇ ਦਿੱਲੀ ਆਪਣੇ ਦੋਸਤ ਰਾਜ ਧਵਨ ਨੂੰ ਫੋਨ ਕੀਤਾ ਕਿ ਉਹ ਮੇਰੀ ਟਿਕਟ ਬੁੱਕ ਕਰਵਾ ਦੇਵੇ ਕਿਉਂ ਜੋ ਭਾਰਤੀ ਰੇਲਵੇ ਦੀ ਟਿਕਟ ਲਈ ਭਾਰਤੀ ਬੈਂਕ ਦਾ ਡੈਬਿਟ ਕਾਰਡ ਚਾਹੀਦਾ ਸੀ । ਟਿਕਟ ਦਾ ਪ੍ਰਿੰਟ ਕੱਢ ਕੇ ਘਰ ਫੋਨ ਕੀਤਾ ਕਿ ਮੈਂ ਕੱਲ ਨੂੰ ਹੀ ਆ ਰਿਹਾ ਹਾਂ । ਘਰ ਵਾਲਿਆਂ ਦੱਸਿਆ ਕਿ ਲਾਸ਼ ਮੰਗਲਵਾਰ ਤੱਕ ਰੱਖਣਾ ਸੰਭਵ ਨਹੀਂ, ਕਿਉਂ ਜੋ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਤੇ ਉਹ ਮੰਗਲਵਾਰ ਤੱਕ ਨਹੀਂ ਰੁਕ ਸਕਦੇ ਸਨ । ਸਭ ਅਨੁਸਾਰ ਜਦ ਮੈਂ ਪ੍ਰੇਮ ਨੂੰ ਆਖਰੀ ਵਾਰ ਦੇਖ ਹੀ ਨਹੀਂ ਸਕਦਾ ਸੀ ਤਾਂ ਪੰਜਾਬ ਜਾ ਕੇ ਵੀ ਕਰਨਾ ਸੀ । ਮੈਂ ਇਸੇ ਗੱਲ ਦੀਆਂ ਦੁਹਾਈਆਂ ਪਾਈਆਂ ਕਿ ਜੇਕਰ ਉਸਨੂੰ ਮੈਂ ਮਿਲ ਨਹੀਂ ਸਕਦਾ ਤਾਂ ਘੱਟੋ ਘੱਟ ਹੱਥੀਂ ਵਿਦਾ ਤਾਂ ਕਰ ਹੀ ਸਕਦਾ ਹਾਂ । ਮੁੜ ਪਤਾ ਨਹੀਂ ਕਦ ਘਰ ਜਾਣਾ ਹੈ । ਜਦ ਤੱਕ ਪਰਿਵਾਰ ਨੂੰ ਨਹੀਂ ਮਿਲ ਲਵਾਂਗਾ, ਇੱਥੇ ਪ੍ਰਦੇਸਾਂ ‘ਚ ਬੈਠਾ ਕਰਮਾਂ ਨੂੰ ਰੋਂਦਾ ਰਹਾਂਗਾ । ਸਾਰੀ ਉਮਰ ਲਈ ਇੱਕ ਹੋਰ ਦਰਦ ਹੰਢਾਵਾਂਗਾ ਕਿ ਘੱਟੋ ਘੱਟ ਭਰਾ ਨੂੰ ਵਿਦਾ ਤਾਂ ਕਰ ਆਉਂਦਾ । ਟਿਕਟਾਂ ਆਦਿ ਬੁੱਕ ਕਰਵਾ ਕੇ ਪੂਜਾ ਦੀ ਜੌਬ ਵਾਲੀ ਜਗ੍ਹਾ ਚਲਾ ਗਿਆ । ਇਸੇ ਦੌਰਾਨ ਉਸਨੇ ਛੁੱਟੀ ਲਈ ਪੁੱਛਿਆ ਸੀ ਪਰ ਨਾਂਹ ਹੋ ਗਈ । ਦੋਹਾਂ ਲਈ ਕਹਿਰ ਵਰਗੀ ਰਾਤ ਸੀ ।

ਰਾਤ ਦੇ ਗਿਆਰਾਂ ਕੁ ਵਜੇ ਅੰਞਾਣੀ ਗਰਿਮਾ ਨੇ ਕਿਹਾ “ਮੰਮੀ ਭੁੱਖੀ ਲੱਗੀ ਹੈ ।” ਤਾਂ ਯਾਦ ਆਇਆ ਕਿ ਆਪਣੇ ਦੁੱਖ ‘ਚ ਉਲਝ ਕੇ ਬੱਚਿਆਂ ਨੂੰ ਰੋਟੀ ਵੀ ਨਹੀਂ ਬਣਾ ਕੇ ਦਿੱਤੀ । ਨਿਆਣਿਆਂ ਨੂੰ ਬਰੈੱਡਾਂ ਖੁਆ ਕੇ ਸੁਆ ਦਿੱਤਾ ਤੇ ਸਾਰੀ ਰਾਤ ਜਾਗ ਕੇ ਕੱਟੀ । ਘੰਟੇ ਘੰਟੇ ਬਾਅਦ ਘਰ ਫੋਨ ਕਰਦਾ ਰਿਹਾ ਪਰ ਪ੍ਰੇਮ ਦੀ ਆਵਾਜ਼ ਨਾ ਆ ਸਕਦੀ ਸੀ ਤੇ ਨਾ ਆਈ । ਗਰਿਮਾ ਕੇਵਲ ਢਾਈ ਕੁ ਸਾਲ ਦੀ ਸੀ ਜਦ ਅਸੀਂ ਦੋਹਾਂ ਬੇਟੀਆਂ ਨੂੰ ਪੰਜਾਬ ਛੱਡ ਆਸਟ੍ਰੇਲੀਆ ਆ ਗਏ ਸਾਂ । ਉਸਨੇ ਜਦ ਸੁਰਤ ਸੰਭਾਲੀ ਤਾਂ ਮੇਰੀ ਮਾਤਾ ਤੇ ਪ੍ਰੇਮ ਹੀ ਨਜ਼ਰ ਆਉਣ ਕਾਰਨ ਸਾਡੇ ਤੋਂ ਬਹੁਤ ਜਿ਼ਆਦਾ ਉਨ੍ਹਾਂ ਨਾਲ ਸਾਂਝ ਸੀ । ਲਾਡ ‘ਚ ਆ ਕੇ ਗਰਿਮਾ ਪ੍ਰੇਮ ਨੂੰ “ਛੋਟੇ ਪਾਪਾ” ਵੀ ਕਹਿ ਦਿੰਦੀ ਸੀ । ਪੰਜਾਬ ਰਹਿੰਦਿਆਂ ਉਹ ਸਾਡੇ ਨਾਲ਼ ਵੈੱਬਕੈਮ ‘ਤੇ ਮਿਲਣ ‘ਚ ਵੀ ਘੱਟ ਹੀ ਦਿਲਚਸਪੀ ਰੱਖਦੀ ਸੀ । ਫੋਨ ‘ਤੇ ਵੀ ਪ੍ਰੇਮ ਦੇ ਕਹਿਣ ‘ਤੇ ਹੀ ਸਾਡੇ ਨਾਲ ਗੱਲਬਾਤ ਕਰਦੀ ਸੀ । ਹੋਰ ਤਾਂ ਹੋਰ ਆਸਟ੍ਰੇਲੀਆ ਆ ਕੇ ਉਸਨੇ ਹਰ ਰੋਜ਼ ਸਵੇਰੇ ਸ਼ਾਮ ਆਪ ਹੀ ਦੰਦਾਂ ‘ਤੇ ਬੁਰਸ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਕਿਉਂ ਜੋ ਪਹਿਲਾਂ ਹਮੇਸ਼ਾ ਉਸਦੀ ਇਹੀ ਸਿ਼ਕਾਇਤ ਮਿਲਦੀ ਸੀ ਕਿ ਉਹ ਬੁਰਸ਼ ਕਰਨ ‘ਚ ਘੱਟ ਹੀ ਦਿਲਚਸਪੀ ਰੱਖਦੀ ਹੈ । ਜਦ ਉਸਨੂੰ ਰੋਜ਼ ਬੁਰਸ਼ ਕਰ ਬਾਰੇ ਪੁੱਛਿਆ ਤਾਂ ਉਸਨੇ ਜੁਆਬ ਦਿੱਤਾ ਕਿ “ਪ੍ਰੇਮ ਚਾਚੂ ਨੇ ਕਿਹਾ ਸੀ ਕਿ ਰੋਜ਼ ਦੋ ਵਾਰ ਬੁਰਸ਼ ਕਰਨਾ ਹੈ ।” ਹੁਣ ਜਦ ਕਿ ਪ੍ਰੇਮ ਸਾਨੂੰ ਛੱਡ ਗਿਆ ਸੀ ਤਾਂ ਗਰਿਮਾ ਦੇ ਸਾਹਮਣੇ ਉਸ ਦੇ “ਚਲੇ ਜਾਣ” ਬਾਰੇ ਗੱਲ ਕਰਨਾ ਤਾਂ ਗਰਿਮਾ ਲਈ ਖਤਰਾ ਸਹੇੜਨ ਵਾਲੀ ਗੱਲ ਸੀ । ਅੱਜ ਜਦ ਕਿ ਪ੍ਰੇਮ ਨੂੰ ਗਿਆਂ ਕਈ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ, ਗਰਿਮਾ ਉਸ ਬਾਰੇ ਕੁਝ ਨਹੀਂ ਜਾਣਦੀ । ਜਦ ਪਿਛਲੇ ਦਿਨੀਂ ਮੇਰੀ ਛੋਟੀ ਭੈਣ ਕੋਲ ਗਈ ਹੋਈ ਮਾਤਾ ਨਾਲ ਫੋਨ ਤੇ ਗੱਲ ਹੋ ਰਹੀ ਸੀ ਤਾਂ ਉਹ ਕਹਿ ਰਹੀ ਸੀ ।

“ਮੰਮਾਂ ! ਪ੍ਰੇਮ ਚਾਚੂ ਕਿੱਥੇ ਹਨ?”

“ਬੇਟਾ ! ਉਹ ਲੁਧਿਆਣੇ ਹਨ ।”

“ਅਸੀਂ ਜਲਦੀ ਹੀ ਤੁਹਾਡੀ ਤੇ ਚਾਚੂ ਦੀ ਟਿਕਟ ਭੇਜ ਦਿਆਂਗੇ, ਤੁਸੀਂ ਵੀ ਇੱਥੇ ਆ ਜਾਣਾ ।”

“……” ਇਸ ਗੱਲ ਦਾ ਮਾਤਾ ਛੱਡ, ਸਾਡੇ ਸਭ ਕੋਲ ਕੀ ਜੁਆਬ ਹੋ ਸਕਦਾ ਹੈ ? ਬੱਸ ਹਾਂ ਹੂੰ ਕਰ ਛੱਡਦੇ ਹਾਂ । ਉਹ ਆਪਣੀਆਂ ਗੱਲਾਂ ਕਹਿੰਦੀ ਰਹਿੰਦੀ ਹੈ ।

ਅਗਲੇ ਦਿਨ ਆਸਟ੍ਰੇਲੀਆ ਵਸਦੇ ਮਿੱਤਰਾਂ ਨੂੰ ਮੋਬਾਇਲ ‘ਤੇ ਪ੍ਰੇਮ ਦੇ ਤੁਰ ਜਾਣ ਬਾਰੇ ਸੁਨੇਹਾ ਲਾ ਦਿੱਤਾ ਤੇ ਦੁਪਹਿਰ ਦੀ ਆਪਣੀ ਫਲਾਈਟ ਬਾਰੇ ਵੀ ਦੱਸ ਦਿੱਤਾ । ਮਿੰਟੂ ਬਰਾੜ ਤੇ ਸ਼ਮੀ ਜਲੰਧਰੀ ਦਾ ਤੁਰੰਤ ਹੀ ਫੋਨ ਆ ਗਿਆ । ਸੁਪਰ ਮਾਰਕਿਟ ‘ਚੋਂ ਸਫ਼ਰ ਲਈ ਕੁਝ ਸਾਮਾਨ ਖਰੀਦ ਰਿਹਾ ਸੀ ਕਿ ਸੁਮੀਤ ਟੰਡਨ ਆ ਗਿਆ । ਹਰ ਕੋਈ ਇਸ ਮੌਕੇ ਬੱਸ ਹੌਸਲਾ ਹੀ ਦੇ ਸਕਦਾ ਹੈ । ਜਿਨ੍ਹਾਂ ਦੋਸਤਾਂ ਨੂੰ ਪਤਾ ਲੱਗਦਾ ਗਿਆ, ਸਭ ਹੱਕੇ-ਬੱਕੇ ਰਹਿ ਗਏ । ਅਜੇ ਸ਼ਨੀਵਾਰ ਦੀ ਸ਼ਾਮ ਹੀ ਤਾਂ ਪ੍ਰੇਮ ਨਾਲ਼ ਫੋਨ ‘ਤੇ ਕਾਫ਼ੀ ਲੰਬੀ ਗੱਲਬਾਤ ਹੋਈ ਸੀ । ਉਹ ਘਰ ‘ਚ ਨਿੱਕਾ ਜਿਹਾ ਧਾਰਮਿਕ ਸਮਾਗਮ ਰਚਾ ਰਿਹਾ ਸੀ । ਉਸ ਦੀਆਂ ਤਿਆਰੀਆਂ ਆਦਿ ਬਾਰੇ ਦੱਸਦਾ ਰਿਹਾ ਸੀ । ਇਹ ਚਰਚਾ ਤਾਂ ਕਰੀਬ ਹਰ ਗੱਲਬਾਤ ‘ਚ ਹੁੰਦੀ ਸੀ;

“ਤੂੰ ਫਿ਼ਕਰ ਨਾ ਕਰ ਪ੍ਰੇਮ ! ਬੱਸ ਜਾਪਦੈ, ਕੁਝ ਕੁ ਸਮਾਂ ਰਹਿ ਗਿਆ ਮੇਰੇ ਇੱਥੇ ਸੈੱਟ ਹੋਣ ‘ਚ ਮੁੜ ਸਭ ਦੁੱਖ ਕੱਟੇ ਜਾਣਗੇ ।” ਉਸਨੂੰ ਇਹ ਧਰਵਾਸ ਦਿੰਦਿਆਂ ਘੱਟੋ ਘੱਟ ਮੈਨੂੰ ਤਾਂ ਪਤਾ ਹੁੰਦਾ ਸੀ ਕਿ ਇਹ “ਕੁਝ ਕੁ” ਸਮਾਂ ਆਉਣ ‘ਚ ਵੀ ਪਤਾ ਨਹੀਂ ਕਿੰਨੇ ਕੁ ਵਰ੍ਹੇ ਲੱਗਣੇ ਨੇ । ਪਰ ਹੌਸਲਾ ਤਾਂ ਇਹੀ ਸੀ ਕਿ ਜੋ ਕੁਝ ਵੀ ਮੈਂ ਹਰ ਮਹੀਨੇ ਘਰ ਭੇਜਦਾ ਸੀ, ਉਸਨੂੰ ਕਦੇ 40 ਨਾਲ ਤੇ ਕਦੇ 44 ਨਾਲ ਗੁਣਾ ਹੋ ਜਾਂਦੀ ਸੀ । ਜੋ ਕਿ ਪਰਿਵਾਰ ਦੇ ਵਧੀਆ ਗੁਜ਼ਾਰੇ ਲਈ ਕਾਫ਼ੀ ਸੀ ।

ਪ੍ਰੇਮ ਆਪਣੇ ਕੁਝ ਵਰ੍ਹੇ ਪਹਿਲਾਂ ਹੋਏ ਐਕਸੀਡੈਂਟ ‘ਚ ਆਪਣੀ ਸੱਜੀ ਅੱਖ ਦੀ ਰੌਸ਼ਨੀ ਗੁਆ ਚੁੱਕਾ ਸੀ । ਇਲਾਜ ਦੌਰਾਨ ਡਾਕਟਰਾਂ ਵੱਲੋਂ ਦਿੱਤੇ ਗਏ ਸਟੀਰਾਈਡਜ਼ ਤੇ ਹੋਰ ਤੇਜ਼ ਦਵਾਈਆਂ ਕਰਕੇ ਉਸਦਾ ਵਜ਼ਨ ਕਾਫ਼ੀ ਵਧ ਗਿਆ ਸੀ । ਪਿਛਲੇ ਕਰੀਬ ਸੱਤ ਕੁ ਮਹੀਨਿਆਂ ਤੋਂ ਉਹ ਕੰਮ ਕਾਰ ਵੀ ਛੱਡੀ ਬੈਠਾ ਸੀ, ਕਿਉਂ ਜੋ ਉਸਦੀ ਪਤਨੀ ਡੀ.ਐਮ.ਸੀ. ਲੁਧਿਆਣਾ ‘ਚ ਦਾਖਲ ਰਹੀ ਸੀ । ਡੀ.ਐਮ.ਸੀ. ਦੇ ਵੀ ਜਾਪਦਾ ਹੈ, ਕੇਵਲ ਲਿਫਾਫੇ ਹੀ ਵੱਡੇ ਹਨ । ਸੱਤ ਮਹੀਨੇ ਪਹਿਲਾਂ ਕਿਸੇ ਟੈਸਟ ਲਈ ਉਸਦੇ ਜ਼ਰਾ ਜਿਹਾ ਕੱਟ ਲਗਾਉਣਾ ਸੀ । ਕੇਵਲ ਦੋ ਦਿਨ ਲਈ ਹਸਪਤਾਲ ‘ਚ ਦਾਖਲ ਕਰਵਾਇਆ ਸੀ । ਡਾਕਟਰ ਤੇ ਸਟਾਫ਼ ਨੇ ਇਹ ਕੰਮ ਇੰਨ੍ਹੀ ਕੁ “ਜਿੰਮੇਵਾਰੀ” ਨਾਲ਼ ਕੀਤਾ ਕਿ ਉਸਨੂੰ ਲਗਾਤਾਰ ਸੱਤ ਮਹੀਨੇ ਹਸਪਤਾਲ ਦੇ ਕਮਰੇ ‘ਚ ਗੁਜ਼ਾਰਨੇ ਪਏ । ਜਿੰਨਾ ਕੁ ਮੈਨੂੰ ਪ੍ਰੇਮ ਹੋਰਾਂ ਨੇ ਦੱਸਿਆ ਉਸ ਮੁਤਾਬਿਕ ਟੈਸਟ ਕਰਕੇ ਕੱਟ ਲਗਾਉਣ ਲਈ ਜਿਹੜੇ ਸੰਦ ਇਸਤੇਮਾਲ ਕੀਤੇ ਗਏ, ਉਹ “ਸਟੈਰੇਲਾਈਜ਼” ਨਹੀਂ ਕੀਤੇ ਗਏ ਸਨ ਭਾਵ ਪਹਿਲਾਂ ਕਿਸੇ ਹੋਰ ਮਰੀਜ਼ ‘ਤੇ ਵਰਤਣ ਤੋਂ ਬਾਅਦ “ਜੀਵਾਣੂ ਮੁਕਤ” ਨਹੀਂ ਕੀਤੇ ਗਏ ਸਨ । ਬੱਸ ! ਮੁੜ ਕੀ ਸੀ ? ਨਿੱਕਾ ਜਿਹਾ ਕੱਟ ਇੰਨਾ ਕੁ ਵੱਡਾ ਜ਼ਖ਼ਮ ਬਣ ਗਿਆ ਕਿ ਕਈ ਕਈ ਪੱਟੀਆਂ ਦਵਾਈ ਲਗਾ ਕੇ ਉਸ ‘ਚ ਪਾਈਆਂ ਜਾਂਦੀਆਂ ਰਹੀਆਂ । ਪ੍ਰੇਮ ਕਈ ਵਾਰ ਆਪਣੇ ਬੁੱਕ (ਹੱਥਾਂ) ‘ਚ ਉਸ ਨੂੰ ਉਲਟੀ ਕਰਵਾਉਂਦਾ ਰਿਹਾ । ਸੱਤ ਮਹੀਨੇ ਉਸਦੀ ਸੇਵਾ ਇਤਨੀ ਕੁ ਲਗਨ ਤੇ ਜਿੰਮੇਵਾਰੀ ਨਾਲ਼ ਕੀਤੀ ਕਿ ਸਟਾਫ਼ ਦੇ ਮੁਤਾਬਿਕ ਉਸਨੂੰ “ਅਗਲੇ ਘਰੋਂ” ਮੋੜ ਲਿਆਂਦਾ ਸੀ, ਨਹੀਂ ਤਾਂ ਉਸਦਾ ਬਚਣਾ ਮੁਸ਼ਕਿਲ ਸੀ । ਉਸਨੂੰ ਠੀਕ ਹੋਣ ਤੱਕ ਪਤਾ ਨਹੀਂ ਸੀ ਕਿ ਡਾਕਟਰਾਂ ਨੇ ਉਸਦੀ ਜਿੰਦਗੀ ਦੇ ਬਹੁਤ ਘੱਟ ਚਾਂਸ ਦੱਸੇ ਸਨ । ਇਹ ਤਾਂ ਠੀਕ ਹੋਣ ਤੋਂ ਬਾਅਦ ਜਦ ਸਟਾਫ਼ ਨੇ ਉਸਨੂੰ ਜੀਵਨ ਦਾਨ ਮਿਲਣ ਦੀਆਂ ਵਧਾਈਆਂ ਦਿੱਤੀਆਂ, ਤਾਂ ਪਤਾ ਲੱਗਾ ਸੀ । ਇਸ ਸਮੇਂ ਦੌਰਾਨ ਪ੍ਰੇਮ ਦਾ ਜਿਗਰ ਵੀ ਵਧ ਗਿਆ ਸੀ । ਕਿਹਾ ਜਾਂਦਾ ਹੈ ਕਿ ਮੌਤ ਤੋਂ ਬਾਅਦ ਸਵਰਗ ਨਰਕ ਸਭ ਕਹਿਣ ਦੀਆਂ ਗੱਲਾਂ ਹਨ, ਅਸਲ ਤਾਂ ਸਭ ਜਿਉਂਦੇ ਜੀਅ ਹੀ ਭੁਗਤ ਲਿਆ ਜਾਂਦਾ ਹੈ ਪਰ ਜੋ ਵਿਯੋਗ ਦੀ ਸਜ਼ਾ ਸਾਡੇ ਪਰਿਵਾਰ ਨੂੰ ਪ੍ਰੇਮ ਦੇ ਜਾਣ ‘ਤੇ ਮਿਲੀ ਹੈ, ਉਹ ਕਿਸ ਗਲਤੀ ਦਾ ਨਤੀਜਾ ਹੈ ? ਅਸੀਂ ਕੇਵਲ ਦੋ ਹੀ ਭਰਾ ਸੀ । ਪਾਪਾ ਵੀ ‘ਕੱਲੇ ਹੀ ਸਨ, ਉਨ੍ਹਾਂ ਨੂੰ ਦੁਨੀਆਂ ਤੋਂ ਗਿਆਂ ਕਰੀਬ 22 ਸਾਲ ਹੋ ਚੁੱਕੇ ਹਨ । ਅਸੀਂ ਦੋਹਾਂ ਭਰਾਵਾਂ ਨੇ ਕਦੇ ਕੋਈ ਅਜਿਹਾ ਪਾਪ ਜਾਂ ਗਲਤੀ ਨਹੀਂ ਕੀਤੀ ਕਿ ਸਾਨੂੰ ਅਜਿਹੀ ਸਜ਼ਾ ਮਿਲੇ । ਜੇਕਰ ਦੁਨਿਆਵੀ ਪਾਪਾਂ ਦੀ ਗੱਲ ਕਰੀਏ ਵੀ ਤਾਂ ਮੀਟ, ਆਂਡਾ ਅਸੀਂ ਨਹੀਂ ਖਾਂਦੇ, ਦਾਰੂ ਅਸੀਂ ਕਦੇ ਨਹੀਂ ਪੀਤੀ, ਬੀੜੀ-ਜ਼ਰਦੇ ਤੋਂ ਅਸੀਂ ਰੱਜ ਕੇ ਨਫ਼ਰਤ ਕਰਦੇ ਹਾਂ, ਕਿਸੇ ਦੇ ਦਸ ਪੈਸਿਆਂ ਦੇ ਅਸੀਂ “ਕਾਣੇ” ਨਹੀਂ । ਦੋਹਾਂ ਦਾ ਭਰੋਸਾ ਮਿਹਨਤ ਤੇ ਦਸਾਂ ਨੌਹਆਂ ਦੀ ਕਿਰਤ ‘ਚ ਹੈ । ਚਾਹੇ ਜਿੰਦਗੀ ਜਿੰਨੀ ਵੀ ਔਖੀ ਕੱਟੀ ਪਰ ਸਬਰ ਹੈ, ਸੰਤੋਖ ਹੈ । ਕਿਸੇ ਦਾ ਦਿਲ ਦੁਖਾਉਣ ਦਾ ਤਾਂ ਮਤਲਬ ਹੀ ਨਹੀਂ । ਜੇਕਰ ਇੱਕ ਚੰਗੇ ਇਨਸਾਨ ‘ਚ ਇਹੀ ਕੁਝ ਹੋਣਾ ਚਾਹੀਦਾ ਹੈ ਤਾਂ ਯਕੀਨਨ ਅਸੀਂ ਚੰਗੇ ਇਨਸਾਨ ਹਾਂ, ਪਰ ਫਿਰ ਵੀ ਮੇਰੀ ਮਾਂ ਨੂੰ ਪੁੱਤ ਦੇ ਵਿਛੋੜੇ ਦੀ, ਸਾਨੂੰ ਆਪਣੇ ਭਰਾ ਦੇ ਵਿਛੋੜੇ ਦੀ ਇਹ ਸਜ਼ਾ ਕਿਉਂ ??? ਤੀਹਾਂ ਸਾਲਾਂ ਦਾ ਗੱਭਰੂ ਪੁੱਤ ਤੋਰਨਾ !!! ਹਾਏ ਓਏ ਰੱਬਾ ! ਕੀ ਤੈਨੂੰ ਭੋਰਾ ਤਰਸ ਨਾ ਆਇਆ ?

ਡੀ.ਐਮ.ਸੀ. ਦੇ ਸਟਾਫ਼ ਦੇ ਕਸਾਈਪੁਣੇ ਦੇ ਕਿੱਸੇ ਵੀ ਇੱਥੋਂ ਤੱਕ ਹੀ ਸੀਮਿਤ ਨਹੀਂ ਹਨ । ਕੁਝ ਸਾਲ ਪਹਿਲਾਂ ਮੇਰੇ ਮਿੱਤਰ ਮਿੰਟੂ ਬਰਾੜ ਦੇ ਪਾਪਾ ਜੀ ਨੂੰ ਸੜਕ ਦੁਰਘਟਨਾ ਦਾ ਸਿ਼ਕਾਰ ਹੋਣ ਮਗਰੋਂ ਮਾਲਵਾ ਖੇਤਰ ਦੇ ਇਸ ਮਸ਼ਹੂਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ । ਮਿੰਟੂ ਨੇ ਦੱਸਿਆ ਕਿ ਉਹ ਅੰਕਲ (ਮਿੰਟੂ ਦੇ ਪਾਪਾ) ਕੋਲ ਬੈਠਾ ਪਾਠ ਕਰ ਰਿਹਾ ਸੀ । ਐਮਰਜੰਸੀ ਵਿਭਾਗ ਦੀਆਂ ਨਰਸਾਂ ਆਦਤਨ “ਕਿੱਕਲੀ ਪਾਉਂਦੀਆਂ” ਖਿੜ-ਖਿੜ ਕਰਦੀਆਂ, ਗੁਆਚਿਆ ਹੋਇਆ ਸਿਰਹਾਣਾ ਲੱਭ ਰਹੀਆਂ ਸਨ । ਜਦ ਨਾ ਲੱਭਾ ਤਾਂ ਉਨ੍ਹਾਂ ਆਪਣੀ ਹੈੱਡ ਨਰਸ ਨੂੰ ਸੂਚਿਤ ਕੀਤਾ ।  ਹੈੱਡ ਸਾਹਿਬਾ ਉਨ੍ਹਾਂ ਤੋਂ ਵੀ ਚੜ੍ਹਦੀ ਚੰਦ ਨਿੱਕਲੀ । ਹਰੇਕ ਬੈੱਡ ਤੇ ਜਾ ਕੇ ਉਨ੍ਹਾਂ ਸਿਰਹਾਣਾ ਲੱਭਣਾ ਸ਼ੁਰੂ ਕਰ ਦਿੱਤਾ । ਉਹ ਸਿਰਹਾਣਾ ਅੰਕਲ ਦੇ ਸਿਰ ਥੱਲੇ ਦਿੱਤਾ ਹੋਇਆ ਸੀ, ਜੋ ਕਈ ਦਿਨਾਂ ਤੋਂ ਬੇਹੋਸ਼ ਪਏ ਸਨ । ਹਾਏ ਓਏ ਰੱਬਾ ! ਏਸ ਬੇਅਕਲ ਜ਼ਨਾਨੀ ਨੇ ਅੰਕਲ ਦਾ ਸਿਰ ਜੂੜਿਓਂ ਫੜ ਕੇ ‘ਤਾਂਹ ਚੁੱਕਿਆ ਤੇ ਸਿਰਹਾਣਾ ਕੱਢ ਕੇ ਨਰਸਾਂ ਨੂੰ ਬੋਲੀ “ਆਹ ਕੀ ਪਿਆ ਤੇਰਾ ਕੁਛ ਲੱਗਦਾ !!!” ਅੰਕਲ, ਜਿਨ੍ਹਾਂ ਦਾ ਸਾਰਾ ਮੂੰਹ, ਨੱਕ ਪਾਈਪਾਂ ਨਾਲ਼ ਭਰਿਆ ਪਿਆ ਸੀ, ਬੇਹੋਸ਼ੀ ‘ਚ ਹੋਣ ਦੇ ਬਾਵਜੂਦ ਦਰਦ ਨਾਲ਼ ਤੜਪੇ । ਮਿੰਟੂ ਨੇ ਦੱਸਿਆ ਕਿ ਬਾਪ ਦੇ ਜ਼ਖ਼ਮਾਂ ਦੀ ਤਾਬ ਤਾਂ ਉਨ੍ਹਾਂ ਦੇ ਠੀਕ ਹੋਣ ਦੀ ਆਸ ਦੇ ਆਸਰੇ, ਉਹ ਆਪਣੇ ਸੀਨੇ ‘ਤੇ ਝੱਲ ਰਿਹਾ ਸੀ ਪਰ ਆਹ ਸੀਨ ਦੇਖ ਕੇ ਤਾਂ ਉਸਦੇ ਭਾਣੇ ਆਸਮਾਨ ਫਟ ਗਿਆ…

ਐਡੀਲੇਡ ਤੋਂ ਜਹਾਜ਼ ਉੱਡਣ ਦਾ ਸਮਾਂ ਦੁਪਹਿਰ ਦੇ ਕਰੀਬ ਇੱਕ ਵਜੇ ਦਾ ਸੀ ਪਰ ਮੈਂ ਦਸ ਵਜੇ ਹੀ ਏਅਰਪੋਰਟ ਜਾ ਪੁੱਜਾ । ਵਿਦਾ ਕਰਨ ਨੂੰ ਪੂਜਾ ਤੇ ਦੋਹੇਂ ਬੱਚੇ ਵੀ ਏਅਰਪੋਰਟ ਤੱਕ ਨਾਲ ਹੀ ਗਏ ਸਨ । ਇੱਕ ਇੱਕ ਪਲ ਭਾਰੀ ਪੈ ਰਿਹਾ ਸੀ, ਪਰ ਘਰ ਪੁੱਜਣ ‘ਚ ਅਜੇ ਕਰੀਬ 24 ਘੰਟੇ ਬਾਕੀ ਸਨ । ਸਾਡੇ ਕੋਲ ਕਰਨ ਲਈ ਗੱਲਬਾਤ ਵੀ ਕੀ ਸੀ ? ਮੇਰੇ ਭਾਣੇ ਤਾਂ ਸਾਰਾ ਜਹਾਨ ਹੀ ਸੁੰਞਾ ਹੋ ਗਿਆ ਸੀ । ਏਅਰਪੋਰਟ ‘ਤੇ ਕਰੀਬ ਹਰ ਚਿਹਰਾ ਖਿੜਖੜਾਉਂਦਾ ਹੋਇਆ ਸੀ, ਬੱਸ ਤਿੰਨ ਚਿਹਰੇ ਧੁਆਂਖੇ ਸਨ । ਮੈਂ, ਪੂਜਾ ਤੇ ਵੱਡੀ ਬੇਟੀ ਤਨੀਸ਼ਾ । ਛੋਟੀ ਗਰਿਮਾ ਨੂੰ ਤਾਂ ਕੇਵਲ ਇਹੀ ਪਤਾ ਸੀ ਕਿ ਪਾਪਾ ਜੌਬ ਲਈ ਪਲੇਨ ‘ਚ ਜਾ ਰਹੇ ਨੇ । ਉਹ ਏਅਰਪੋਰਟ ‘ਤੇ ਬਣੇ “ਕਿਡਜ਼ ਕਾਰਨਰ” ‘ਚ ਆਪਣੇ ਹਾਣ ਦੇ ਬੱਚਿਆਂ ਨਾਲ਼ ਮਸਤ ਸੀ । ਹਾਲਾਂਕਿ ਉਸਨੂੰ ਅੰਗ੍ਰੇਜ਼ੀ ਨਾ ਤਾਂ ਬੋਲਣੀ ਆਉਂਦੀ ਹੈ ਤੇ ਨਾ ਹੀ ਸਮਝ ਪਰ ਪ੍ਰਮਾਤਮਾ ਜਾਣੇ ਕਿ ਇਹ ਨਾਦਾਨ ਉਮਰ ਦੇ ਨਿਆਣੇ ਆਪੋ ‘ਚ ਕਿਸ ਭਾਸ਼ਾ ‘ਚ ਗੱਲ ਕਰਦੇ ਹਨ ਕਿ ਸਭ ਰਲਮਿਲ ਖੇਡਦੇ ਹਨ । ਕੀ ਪ੍ਰਮਾਤਮਾ ਨੇ ਅਜਿਹੀ ਕੋਈ ਭਾਸ਼ਾ “ਸਾਡੇ ਸਿਆਣੇ ਬੰਦਿਆਂ” ਲਈ ਨਹੀਂ ਬਣਾਈ ਜੋ ਦੁਨੀਆਂ ‘ਤੇ ਅਮਨ ਕਾਇਮ ਹੋ ਸਕੇ ? “ਚੈੱਕ ਇੰਨ” ਦਾ ਸਮਾਂ ਹੋਇਆ । ਜੋ ਕੁਝ ਘੰਟਿਆਂ ਤੋਂ ਮੂਕ ਬਣੇ ਬੈਠੇ ਸਾਂ, ਚਾਰ ਅੱਖਾਂ ਦੇ ਹੰਝੂਆਂ ਨੇ ਚੁੱਪ ਚਾਪ ਵਗ ਕੇ ਆਪੋ ‘ਚ ਸ਼ਾਇਦ ਬੇਬਸੀ ਤੇ ਵਿਦਾਇਗੀ ਦਾ ਰੋਣਾ ਰੋਇਆ ਹੋਵੇਗਾ । ਕਿਸੇ ਵੀ ਏਅਰਪੋਰਟ ‘ਤੇ “ਚੈੱਕ ਇੰਨ” ਤੋਂ ਅੱਗੇ ਯਾਤਰੀ ਤੋਂ ਬਿਨਾਂ ਕੋਈ ਹੋਰ ਅੰਦਰ ਨਹੀਂ ਜਾ ਸਕਦਾ । ਮੇਰੇ ਪਾਸਪੋਰਟ ‘ਤੇ ਇੰਮੀਗ੍ਰੇਸ਼ਨ ਅਫ਼ਸਰ ਦੁਆਰਾ “ਡਿਪਾਰਚਰ” ਦਾ ਠੱਪਾ ਲਗਾਉਣ ਦੀ ਮਾਮੂਲੀ ਆਵਾਜ਼ ਨੇ ਮੰਨੋ ਮੇਰਾ ਕਾਲਜਾ ਕੱਢ ਲਿਆ । ਕੱਲ ਤੋਂ ਹੁਣ ਤੱਕ ਤਾਂ ਕੇਵਲ ਭਰਾ ਦੇ ਵਿਛੋੜੇ ਦਾ ਵਿਯੋਗ ਹੀ ਮੇਰਾ ਕਾਲਜਾ ਪੱਛੀ ਜਾਂਦਾ ਸੀ । ਇਸ ਠੱਪੇ ਦੀ ਆਵਾਜ਼ ਨੇ ਪਹਿਲਾਂ ਸੁਣੀਆਂ ਸੁਣਾਈਆਂ ਗੱਲਾਂ ਮਿਲੀ ਸਕਿੰਟਾਂ ‘ਚ ਮੇਰੇ ਜ਼ਹਿਨ ‘ਚ ਤਾਜ਼ਾ ਕਰ ਦਿੱਤੀਆਂ ।

“ਭਾਰਤ ਤੋਂ ਵਾਪਸ ਆਉਣ ‘ਚ ਬਹੁਤ ਦਿੱਕਤ ਆਉਂਦੀ ਹੈ ।”

“ਏਅਰਪੋਰਟ ਤੋਂ ਵਾਪਸ ਮੋੜ ਦਿੰਦੇ ਹਨ ।”

“ਇੰਮੀਗ੍ਰੇਸ਼ਨ ਵਾਲੇ ਬਹੁਤ ਤੰਗ ਕਰਦੇ ਹਨ ।”

ਅਜੇ ਪੰਦਰਾਂ ਕੁ ਦਿਨ ਪਹਿਲਾਂ ਐਡੀਲੇਡ ਵਸਦੇ ਇੱਕ ਦੋਸਤ ਦੇ ਦੋ ਬੇਟਿਆਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਕਰ ਦਿੱਤਾ ਸੀ, ਜੋ ਕਿ ਆਪਣੀ ਨਾਨੀ ਨਾਲ਼ ਆਸਟ੍ਰੇਲੀਆ ਆ ਰਹੇ ਸਨ । ਉਨ੍ਹਾਂ ਦਾ ਤਾਂ ਸਾਮਾਨ ਆਦਿ ਵੀ ਜਮ੍ਹਾਂ ਹੋ ਗਿਆ ਸੀ ਤੇ ਜਹਾਜ਼ ‘ਚ ਸਵਾਰ ਹੋਣ ਦਾ ਕੇਵਲ ਆਖਰੀ ਪੜਾਅ ਹੀ ਬਾਕੀ ਸੀ ਕਿ ਕਿਸੇ ਕਾਰਨ ਉਨ੍ਹਾਂ ਨੂੰ ਰੋਕ ਦਿੱਤਾ ਗਿਆ । ਹੁਣ ਪਤਾ ਨਹੀਂ ਨਿਆਣੇ ਕਦ ਇੱਥੇ ਆਉਣਗੇ ।

“ਓ ਮੇਰਿਆ ਰੱਬਾ ! ਮਿਹਰ ਕਰੀਂ, ਨਿੱਕੇ ਨਿੱਕੇ ਬੋਟ ਤੇਰੇ ਆਸਰੇ ਛੱਡ ਕੇ ਚੱਲਿਆ ਹਾਂ । ਦੋਬਾਰਾ ਮੇਲ ਕਰਵਾਈਂ ।” ਦਿਲ ‘ਚੋਂ ਪਤਾ ਨਹੀਂ ਦੁਹਾਈ ਦੀ ਆਵਾਜ਼ ਆਈ ਸੀ ਜਾਂ ਅਰਦਾਸ ਦੀ ।

ਸਹੀ ਸਮੇਂ ਤੇ ਜਹਾਜ਼ ਆਪਣੇ ਰਸਤੇ ਪੈ ਗਿਆ । ਮੇਰੇ ਨਾਲ ਦੀ ਸੀਟ ‘ਤੇ ਬੰਗਲਾ ਦੇਸ਼ੀ ਵਿਦਿਆਰਥੀ ਬੈਠਾ ਸੀ । ਜਦ ਜਹਾਜ਼ ਨੇ ਰਨ ਲੈਣਾ ਸ਼ੁਰੂ ਕੀਤਾ ਤਾਂ ਉਸ ਆਪਣੀ ਭਾਸ਼ਾ ‘ਚ ਆਪਣਾ ਧਾਰਮਿਕ ਜਾਪ ਸ਼ੁਰੂ ਕਰ ਦਿੱਤਾ । ਮੈਂ ਕਿਸ ਗੱਲ ਦਾ ਸ਼ੁਕਰ ਕਰਦਾ ਕਿ ਪਰਿਵਾਰ ਕੋਲ ਚੱਲਾ ਹਾਂ । ਮੇਰੇ ਭਾਣੇ ਕੁਝ ਵੀ ਵਾਪਰਦਾ, ਮੇਰੀ ਦੁਨੀਆਂ ਤਾਂ ਲੁੱਟ ਚੁੱਕੀ ਸੀ । ਮੇਰੇ ਹੌਕਿਆਂ ਨੂੰ ਸੁਣ ਕੇ ਉਸਨੂੰ ਮੇਰੀ ਹਾਲਤ ਦਾ ਅੰਦਾਜ਼ਾ ਤਾਂ ਨਾ ਹੋਇਆ, ਉਸ ਇਹ ਸਮਝਿਆ ਕਿ ਹਵਾਈ ਸਫ਼ਰ ਕਾਰਨ ਮੈਂ ਸਿਹਤ ਦੇ ਤੌਰ ‘ਤੇ ਠੀਕ ਮਹਿਸੂਸ ਨਹੀਂ ਕਰ ਰਿਹਾ । ਉਸ ਗੱਲਾਂ ਕਰਨੀਆਂ ਚਾਹੀਆਂ ਪਰ ਪ੍ਰੇਮ ਦੀ ਯਾਦ ਸਾਹਮਣੇ ਉਸਦੀਆਂ ਉਤਸ਼ਾਹ ਭਰੀਆਂ ਗੱਲਾਂ ਮੈਨੂੰ ਜ਼ਹਿਰ ਲੱਗ ਰਹੀਆਂ ਸਨ ।

ਇਹ ਨਾਨ-ਸਟਾਪ ਫਲਾਈਟ ਸੀ । ਸਿੰਘਾਪੁਰ ਕੇਵਲ ਚਾਲੀ ਮਿੰਟ ਜਹਾਜ਼ ਬਦਲੀ ਕਰਨ ਲਈ ਹੀ ਰੁਕਣਾ ਸੀ । ਮੌਸਮ ਦੀ ਖਰਾਬੀ ਕਾਰਨ ਫਲਾਈਟ ਆਪਣੇ ਸਮੇਂ ਤੋਂ ਦਸ-ਪੰਦਰਾਂ ਮਿੰਟ ਲੇਟ ਪੁੱਜੀ । ਅਗਲੇ ਟਰਮੀਨਲ ਤੇ ਜਾਣ ਦਾ ਰਸਤਾ ਹੀ ਕਰੀਬ 20 ਮਿੰਟ ਦਾ ਸੀ । ਪਲ ਪਲ ਗੁਜ਼ਾਰਨਾ ਔਖਾ ਸੀ । ਬੇਗਾਨੀ ਧਰਤੀ, ਬੇਗਾਨੇ ਲੋਕ । ਕੋਈ ਅਜਿਹਾ ਨਹੀਂ ਸੀ, ਜਿਸ ਕੋਲ ਦਸ ਮਿੰਟ ਗੱਲ ਕਰਕੇ ਆਪਣੇ ਦਿਲ ਦੀ ਹਾਲਤ ਬਿਆਨ ਕਰ ਸਕਦਾ । ਜੇਕਰ ਕੁਝ ਗਿਣਤੀ ਦੇ ਚਿਹਰੇ ਆਵਦੇ ਵਰਗੇ ਜਾਪਦੇ ਸਨ ਤਾਂ ਵੀ ਉਨ੍ਹਾਂ ਨੂੰ ਨਾ ਬੁਲਾ ਸਕਿਆ । ਸਭ ਚਿਹਰੇ ਟਹਿਕਦੇ ਹੋਏ ਜਾਪਦੇ ਸਨ, ਆਪਣਿਆਂ ਨੂੰ ਮਿਲਣ ਦੀ ਖੁਸ਼ੀ ‘ਚ । ਬੱਸ ! ਇੱਕ ਮੈਂ ਹੀ ਹਰੇ ਭਰੇ ਬਾਗ਼ ‘ਚ ਸੁੱਕੇ ਹੋਏ ਬੂਟੇ ਦੀ ਤਰ੍ਹਾਂ ਸਾਂ । ਆਪਣੇ ਦਰਦ ਪਿੱਛੇ ਕਿਸੇ ਦੀ ਖੁਸ਼ੀ ਨੂੰ ਘੱਟ ਕਰਨਾ ਮੈਨੂੰ ਠੀਕ ਨਾ ਜਾਪਿਆ ਤੇ ਸੁੱਕੇ ਘੁੱਟ ਹਲਕ ਤੋਂ ਹੇਠਾਂ ਉਤਾਰਦਾ ਰਿਹਾ… ਉਤਾਰਦਾ ਰਿਹਾ… ।

ਸਵਾ ਦਸ ਵਜੇ ਦੇ ਕਰੀਬ ਦਿੱਲੀ ਏਅਰਪੋਰਟ ‘ਤੇ ਕਦਮ ਧਰਿਆ । ਮੇਰਾ ਦਰਦ ਮੇਰਾ ਆਪਣਾ ਸੀ, ਪਰ ਹਰ ਹਾਲਾਤ ‘ਚ ਸਾਡੀ ਜਗ੍ਹਾ ਮਾਂ ਦੇ ਚਰਨਾਂ ‘ਚ ਹੀ ਹੁੰਦੀ ਹੈ । ਸੋ, ਸਭ ਤੋਂ ਪਹਿਲਾਂ ਜਨਮਭੂਮੀ ਨੂੰ ਸਿਜਦਾ ਕੀਤਾ । ਜਿੱਥੇ ਐਡੀਲੇਡ ਇੰਮੀਗ੍ਰੇਸ਼ਨ ਅਫ਼ਸਰ ਨੇ ਮੇਰੀ ਹਾਲਤ ਦੇਖ ਬਿਨਾਂ ਕੋਈ ਫਾਲਤੂ ਸਵਾਲ ਕੀਤੇ, ਮੇਰੀ ਐਂਟਰੀ ਕਲੀਅਰ ਕਰ ਦਿੱਤੀ ਸੀ, ਉੱਥੇ ਹਮਵਤਨਾਂ ਨੇ ਬੇ ਬੁਨਿਆਦ ਸਵਾਲਾਂ ਦੀ ਝੜੀ ਲਗਾ ਦਿੱਤੀ । ਦਿੱਲੀ ਇੰਮੀਗ੍ਰੇਸ਼ਨ ਕਾਊਂਟਰ ਵਾਲੇ ਇੰਝ ਤੱਕਦੇ / ਵਿਵਹਾਰ ਕਰਦੇ ਹਨ, ਜਿਵੇਂ ਕੋਈ ਗੁਨਾਹਗਾਰ ਸਾਹਮਣੇ ਖੜਾ ਹੋਵੇ । ਨਾ ਹੀ ਕਰੰਸੀ ਬਦਲਣ ਵਾਲੇ ਕਲਰਕ ਤੇ ਨਾ ਹੀ ਇੰਮੀਗ੍ਰੇਸ਼ਨ ਅਫ਼ਸਰ ਨੇ ਮੇਰੀ “ਗੁੱਡ ਈਵਨਿੰਗ” ਦਾ ਜੁਆਬ ਦੇਣਾ ਮੁਨਾਸਬ ਸਮਝਿਆ । ਮੇਰੇ ਕੋਲ ਕੋਈ ਸਮਾਨ ਤਾਂ ਸੀ ਨਹੀਂ, ਕੇਵਲ ਮੋਢੇ ਟੰਗਿਆ ਇੱਕ ਪਿੱਠੂ ਬੈਗ ਸੀ, ਜਿਸ ‘ਚ ਚਾਰ ਕੱਪੜੇ ਸਨ । ਬਾਹਰ ਨਿੱਕਲ ਪਹਿਲਾਂ ਘਰ ਫੋਨ ਕੀਤਾ । ਕਿਹੜਾ ਕੋਈ ਹੁਲਾਸ ਭਰੀ ਆਵਾਜ਼ ਸੁਣਨ ਨੂੰ ਮਿਲਣੀ ਸੀ ? ਹੌਕੇ ਹੀ ਸੁਣਨ ਨੂੰ ਮਿਲੇ  । ਟੈਕਸੀ ਫੜ ਰੇਲਵੇ ਸਟੇਸ਼ਨ ਚਲਾ ਗਿਆ । ਦਿੱਲੀ ਰਹਿੰਦੇ ਮਿੱਤਰ ਰਾਜ ਧਵਨ ਨੇ ਪਹਿਲਾਂ ਹੀ ਟਿਕਟ ਬੁੱਕ ਕਰਵਾ ਕੇ ਈ-ਮੇਲ ਕਰ ਦਿੱਤੀ ਸੀ । ਦਿੱਲੀ ਰੇਲਵੇ ਸਟੇਸ਼ਨ ‘ਤੇ ਕੁਝ ਕੁ ਬਦਲਾਵ ਦੇ ਨਾਲ਼ ਨਾਲ਼ ਬਹੁਤ ਕੁਝ ਉਹੀ ਹੈ, ਜਿਹਾ ਢਾਈ ਸਾਲ ਪਹਿਲਾਂ ਤੱਕ ਦੇਖਿਆ ਸੀ । ਸਟੇਸ਼ਨ ਦੇ ਬਾਹਰ ਤੇ ਅੰਦਰ ਕੂੜਾ-ਕਰਕਟ, ਸਿਗਰਟਾਂ ਦੇ ਟੋਟੇ, ਫਰਸ਼ ਤੇ ਪਾਣੀ, ਕੋਨਿਆਂ ‘ਚ ਪਾਨ ਦੀ ਪੀਕ… ਸਭ ਓਪਰਾ ਜਿਹਾ ਜਾਪਿਆ ਕਿਉਂ ਜੋ ਕਾਫ਼ੀ ਸਮੇਂ ਬਾਅਦ ਦੇਖਿਆ ਸੀ ।

ਹੁਣ ਸੋਚਦਾ ਹਾਂ ਕਿ ਜੋ ਵਿਦੇਸ਼ੀ ਸੈਲਾਨੀ ਸਾਡੇ ਵਤਨੀਂ ਆਉਂਦੇ ਹਨ, ਉਨ੍ਹਾਂ ‘ਤੇ ਕੀ ਪ੍ਰਭਾਵ ਪੈਂਦਾ ਹੋਵੇਗਾ । ਪਿੱਛੇ ਜਿਹੇ ਐਡੀਲੇਡ ਦੀ ਇੱਕ ਗੋਰੀ ਬੀਬੀ, ਜੋ ਕਿ ਜਾਣੂ ਹੈ, ਨੇ ਵਾਜ ਮਾਰੀ….

“ਰਿਸ਼ੀ… ਯੂ ਨੋ, ਵੂਈ ਵਰ ਇਨ ਇੰਡੀਆ ਫਾਰ ਟੂ ਵੀਕਸ…”

“ਓ ਰੀਅਲੀ !, ਦੈਟਸ ਗਰੇਟ…”

“ਯੇ… ਸੀ ਅਵਰ ਪਿਕਸ..”, ਉਹ ਆਪਣੀ ਸਹੇਲੀ ਨੂੰ ਭਾਰਤ ‘ਚ ਖਿੱਚੀਆਂ ਹੋਈਆਂ ਤਸਵੀਰਾਂ ਦਿਖਾ ਰਹੀ ਸੀ । ਮੈਨੂੰ ਵੀ ਤਸਵੀਰਾਂ ਦੇਖਣ ਲਈ ਕਿਹਾ । ਉਸ ਸਮੇਂ ਉਹ ਤਾਜ ਦੀਆਂ ਫੋਟੋ ਦੇਖ ਰਹੀਆਂ ਸਨ । ਤਸਵੀਰਾਂ ‘ਚ ਤਾਜ, ਲਾਲ ਕਿਲਾ, ਸੁੰਦਰ ਪਾਰਕ, ਪੰਜ ਸਿਤਾਰਾ ਹੋਟਲ… ਅਜੀਬ ਜਿਹੀ ਖੁਸ਼ੀ ਹੋਈ । ਜਦ ਅਖੀਰਲੀਆਂ ਦੋ ਤਸਵੀਰਾਂ ਦੇਖੀਆਂ… ਆਹ ਕੀ !!! ਗੰਦਗੀ ‘ਚ ਮੂੰਹ ਮਾਰ ਰਿਹਾ ਸੂਰ, ਕਬਾੜ ਤੇ ਨਾਲ਼ੀਆਂ ‘ਚੋਂ ਬਾਹਰ ਆ ਕੇ ਵਗ ਰਹੇ ਪਾਣੀ ਨਾਲ ਵੱਜਿਆ ਚਿੱਕੜ । ਇਸ ਤੋਂ ਪਹਿਲਾਂ ਕਿ ਇਨ੍ਹਾਂ ਤਸਵੀਰਾਂ ‘ਤੇ ਕੋਈ ਤਪਸਰਾ ਹੁੰਦਾ, ਮੈਂ ਅੱਖ ਬਚਾ ਕੇ ਉਨ੍ਹਾਂ ਕੋਲੋਂ ਖਿਸਕ ਗਿਆ ।

ਦਿੱਲੀ ਰੇਲਵੇ ਸਟੇਸ਼ਨ ‘ਤੇ ਜਗ੍ਹਾ ਜਗ੍ਹਾ ਪੁਲਿਸ ਫੋਰਸ ਦੀਆਂ ਟੁਕੜੀਆਂ ਨਜ਼ਰ ਆਈਆਂ । ਐਂਟਰੀ ਗੇਟ ‘ਤੇ ਸਮਾਨ ਦੀ ਚੈਕਿੰਗ ਕਰਨ ਲਈ ਹਵਾਈ ਅੱਡੇ ਦੀ ਤਰ੍ਹਾਂ “ਸਕੈਨਰ” ਲੱਗ ਚੁੱਕਾ ਹੈ । ਮੈਂ ਸਕੈਨਰ ਕੋਲ ਜਾ ਕੇ ਖੜ੍ਹ ਗਿਆ ਕਿ ਕੋਈ ਕਰਮਚਾਰੀ ਸਕੈਨਰ ‘ਤੇ ਆਵੇ ਤੇ ਮੈਂ ਆਪਣਾ ਬੈਗ ਸਕੈਨ ਕਰਵਾ ਸਕਾਂ । ਮੇਰੇ ਕੋਲੋਂ ਕਰੀਬ ਚਾਰ-ਪੰਜ ਫੁੱਟ ਦੂਰ ਖੜੇ ਪੁਲਿਸ ਵਾਲੇ ਗੱਲਾਂ ਮਾਰ ਰਹੇ ਬੀੜੀਆਂ ਫੂਕ ਰਹੇ ਸਨ ।

“ਏ !!! ਵਹਾਂ ਪਰ ਰੱਖਦੇ ।” ਇੱਕ ਨੇ ਜਦ ਮੈਨੂੰ ਖੜਿਆਂ ਦੇਖਿਆ ਤਾਂ ਆਪਣੇ ਹੱਥ ਫੜੀ ਡਾਂਗ ਮੇਰੇ ਵੱਲ ਸਿੱਧੀ ਕਰ ਦਿੱਤੀ, ਜੋ ਕਰੀਬ ਕਰੀਬ ਮੇਰੇ ਚਿਹਰੇ ਕੋਲ ਆ ਗਈ, ਇਹ ਬੈਗ ਨੂੰ ਸਕੈਨਰ ‘ਤੇ ਰੱਖਣ ਦਾ ਇਸ਼ਾਰਾ ਸੀ । ਬੈਗ ਸਕੈਨ ਤਾਂ ਹੋ ਗਿਆ ਪਰ ਉਸ ‘ਚ ਕੀ ਸਵਾਹ ਖੇਹ ਪਾਈ ਹੋਈ ਸੀ, ਇਹ ਦੇਖਣ ਲਈ ਕੰਪਿਊਟਰ ਸਕਰੀਨ ‘ਤੇ ਕੋਈ ਭੱਦਰ ਪੁਰਸ਼ ਮੌਜੂਦ ਨਹੀਂ ਸੀ । ਰੇਲਗੱਡੀ ਹਮੇਸ਼ਾ ਦੀ ਤਰ੍ਹਾਂ ਕੁਝ ਘੰਟੇ ਲੇਟ ਸੀ । ਜਿੱਥੇ ਮੇਰੇ ਲਈ ਹਰ ਪਲ ਕੱਟਣਾ ਔਖਾ ਸੀ, ਉੱਥੇ ਇਸ ਸਮੇਂ ‘ਚ ਕੁਝ ਘੰਟੇ ਹੋਰ ਜੁੜ ਗਏ । ਸਮਾਂ ਕੱਟਣ ਲਈ “ਉੱਚ ਸ਼੍ਰੇਣੀ ਮੁਸਾਫ਼ਰਖਾਨੇ” ‘ਚ ਚਲਾ ਗਿਆ । ਜਿੱਥੇ ਕਿ ਕੁਰਸੀ ‘ਤੇ ਬੈਠੀ ਇੱਕ ਸਫ਼ਾਈ ਸੇਵਿਕਾ ਨੇ ਮੂੰਹ ‘ਤਾਂਹ ਚੁੱਕ ਕੇ ਮਸਾਂ ਹੀ “ਟਿਕਟ” ਕਿਹਾ । ਉਸਦਾ ਮੂੰਹ ਤੜਕੇ ਡੇਢ-ਦੋ ਵਜੇ ਹੀ ਪਾਨ ਦੀ ਪੀਕ ਨਾਲ਼ ਭਰਿਆ ਹੋਇਆ ਸੀ । ਉਹ ਮੇਰੀ ਟਿਕਟ ਦੇਖ ਕੇ ਤਸੱਲੀ ਕਰਨਾ ਚਾਹੁੰਦੀ ਸੀ ਕਿ ਮੇਰੇ ਕੋਲ ਏ.ਸੀ. ਡੱਬੇ ਦਾ ਟਿਕਟ ਹੈ ਜਾਂ ਨਹੀਂ ? ਕਮਰਾ ਸਵਾਰੀਆਂ ਨਾਲ਼ ਖਚਾਖਚ ਭਰਿਆ ਹੋਇਆ ਸੀ । ਫ਼ਰਸ਼ ‘ਤੇ ਵੀ ਸਵਾਰੀਆਂ ਨੇ ਆਪਣੇ ਆਸਣ ਲਗਾਏ ਹੋਏ ਸਨ । ਬੈਂਚਾਂ ‘ਤੇ ਵੀ ਕਾਫ਼ੀ ਲੋਕ ਲੇਟੇ ਹੋਏ ਸਨ । ਕਿਸੇ ਹੋਰ ਦੇ ਬੈਠਣ ਦੀ ਚਿੰਤਾ ਕਿਸੇ ਨੂੰ ਨਹੀਂ ਸੀ । ਬੈਠਣ ਦੀ ਜਗ੍ਹਾ ਲੱਭਣ ਲਈ ਸਾਰਾ ਕਮਰਾ ਗਾਹ ਲਿਆ । ਕਮਰਾ ਬੀੜੀ, ਸਿਗਰਟ, ਗੁਟਕੇ ਤੇ ਪਾਨ ਆਦਿ ਦੇ ਰਲਵੇਂ ਮਿਲਵੇਂ ਅਜੀਬ ਜਿਹੇ ਮੁਸ਼ਕ ਨਾਲ਼ ਭਰਿਆ ਹੋਇਆ ਸੀ । ਕਮਰੇ ‘ਚ ਹੀਟਰ ਚੱਲ ਰਿਹਾ ਸੀ ਤੇ ਕੁੱਲ ਮਿਲਾ ਕੇ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਸੀ । ਇੱਕ ਸੱਜਣ ਨੇ ਬੈਂਚ ‘ਤੇ ਨਾਲ਼ ਵਾਲੀ ਸੀਟ ‘ਤੇ ਬੈਗ ਰੱਖਿਆ ਹੋਇਆ ਸੀ । ਪੁੱਛਣ ‘ਤੇ ਜਵਾਬ ਮਿਲਿਆ ਕਿ ਕੋਈ ਆ ਰਿਹਾ ਹੈ, ਜਦ ਕਿ ਉਸਦੇ ਨਾਲ਼ ਕੋਈ ਨਹੀਂ ਸੀ । ਇਹ ਸੱਜਣ ਸਿਆਣੀ ਉਮਰ ਦਾ ਪੜ੍ਹਿਆ ਲਿਖਿਆ ਬਾਊ ਲੱਗ ਰਿਹਾ ਸੀ । ਕਿਸੇ ਨਾਲ਼ ਅਜਿਹਾ ਵਿਵਹਾਰ ਕਰਕੇ ਜਾਂ ਸਹਿਯੋਗ ਨਾ ਦੇ ਕੇ ਹਾਸਿਲ ਤਾਂ ਕੀ ਹੋਣਾ ਹੁੰਦਾ ਹੈ, ਸ਼ਾਇਦ ਇਹ ਸਿਰਫ਼ ਸੌੜੀ ਮਾਨਸਿਕਤਾ ਦੀ ਹੀ ਨਿਸ਼ਾਨੀ ਹੈ । ਜਾਂ ਵੱਧ ਤੋਂ ਵੱਧ ਅਜਿਹੇ ਸੱਜਣ ਆਪਣੀ ਹਿਊਮੈ ਨੂੰ ਪੱਠੇ ਹੀ ਪਾ ਰਹੇ ਹੁੰਦੇ ਹਨ । ਸਮਾਂ ਬਿਤਾਉਣ ਲਈ ਸਟੇਸ਼ਨ ‘ਤੇ ਭਟਕਦਾ ਰਿਹਾ । ਕੁੱਲ ਮਿਲਾ ਕੇ ਸਫ਼ਾਈ ਤੇ ਸਿਸਟਮ ਪੱਖੋਂ ਹਾਲ ਮੰਦਾ ਹੀ ਨਜ਼ਰ ਆਇਆ । ਚਾਹ ਵਾਲੇ ਬੀੜੀ ਮੂੰਹ ‘ਚ ਅੜਾ ਕੇ ਚਾਹ ਬਣਾ ਰਹੇ ਸਨ ਜਦ ਕਿ ਭਾਰਤ ‘ਚ ਵੀ ਜਨਤਕ ਸਥਾਨਾਂ ‘ਤੇ ਬੀੜੀ ਸਿਗਰਟ ਦੀ ਵਰਤੋਂ ਗ਼ੈਰਕਾਨੂੰਨੀ ਹੈ ।

ਰੇਲਗੱਡੀ ਕੁਝ ਕੁ ਘੰਟੇ ਤਾਂ ਉਂਝ ਹੀ ਲੇਟ ਸੀ ਤੇ ਰਹਿੰਦੀ ਖੂੰਹਦੀ ਰਾਹ ‘ਚ ਹੋਰ ਗੱਡੀਆਂ ਨੂੰ ਲੇਟ ਹੋਰ ਤੋਂ ਰੋਕਣ ਲਈ ਰਸਤਾ ਦੇਣ ਦੇ ਚੱਕਰ ‘ਚ ਹੋਰ ਤੇ ਹੋਰ ਲੇਟ ਹੁੰਦੀ ਗਈ । ਕਰੀਬ ਬਾਰਾਂ ਕੁ ਵਜੇ ਘਰ ਜਾ ਪੁੱਜਾ । ਕਰੀਬੀ ਰਿਸ਼ਤੇਦਾਰਾਂ ਵੱਲੋਂ ਰਾਹ ‘ਚ ਹੀ ਆਪਣੇ ਆਪ ਤੇ ਕੰਟਰੌਲ ਰੱਖਣ ਦੀਆਂ ਹਿਦਾਇਤਾਂ ਦੁਹਰਾਈਆਂ ਗਈਆਂ, ਜੋ ਕਿ ਆਸਟ੍ਰੇਲੀਆ ‘ਚ ਚੱਲਣ ਤੋਂ ਪਹਿਲਾਂ ਤੇ ਦਿੱਲੀ ਸਟੇਸ਼ਨ ਤੇ ਮਿਲੀਆਂ ਸਨ,  ਤਾਂ ਜੋ ਬਾਕੀ ਪਰਿਵਾਰ ਨੂੰ ਸੰਭਾਲ ਸਕਾਂ । ਮਣ ਮਣ ਦੇ ਕਦਮ ਲੈ ਕੇ ਘਰ ਗਿਆ । ਘਰ ਤਾਂ ਪਹੁੰਚ ਗਿਆ ਪਰ ਪ੍ਰੇਮ ਕਿੱਥੇ ਸੀ ? ਆਖਰੀ ਵਕਤ ਉਸਦਾ ਚਿਹਰਾ ਵੀ ਨਾ ਤੱਕ ਸਕਿਆ । ਉਸਦਾ ਸਸਕਾਰ ਮੇਰੇ ਪੁੱਜਣ ਤੋਂ ਪਹਿਲਾਂ ਕਰ ਦਿੱਤਾ ਗਿਆ ਸੀ । ਕੀ ਕਰ ਸਕਦਾ ਸੀ ? ਕਿਵੇਂ ਉਸਨੂੰ ਗਲਮੇਂ ਤੋਂ ਫੜ ਕੇ ਪੁੱਛਦਾ ਕਿ ਮੈਨੂੰ ਧੋਖਾ ਕਿਉਂ ਦੇ ਗਿਆ ? ਮੈਨੂੰ ਯਾਦ ਹੈ, ਬਚਪਨ ‘ਚ ਇੱਕ ਵਾਰ ਦਿਵਾਲੀ ਮੌਕੇ ਉਸਨੇ ਪਟਾਕਿਆਂ ਦਾ ਬਾਰੂਦ ਕੱਢ ਕੇ, ਕਾਗ਼ਜ਼ ‘ਤੇ ਪਾ ਕੇ ਅੱਗ ਲਾ ਦਿੱਤੀ ਸੀ ਤਾਂ ਦੋਵੇਂ ਹੱਥ ਸੜਾ ਲਏ ਸਨ । ਉਸਦੇ ਦੋਵੇਂ ਹੱਥਾਂ ਤੇ ਪੱਟੀਆਂ ਕੀਤੀਆਂ ਹੋਈਆਂ ਸਨ । ਉਸਨੂੰ ਆਪਣੇ ਹੱਥੀਂ ਰੋਟੀ ਵੀ ਖਵਾ ਰਿਹਾ ਸਾਂ ਤੇ ਨਾਲ਼ ਨਾਲ਼ ਝਿੜਕ ਵੀ ਰਿਹਾ ਸਾਂ । ਮੇਰੇ ਆਉਣ ਤੋਂ ਪਹਿਲਾਂ ਉਹ ਸਾਰੇ ਦਾ ਸਾਰਾ ਅੱਗ ਦੀ ਚਿਤਾ ‘ਚ ਪਿਆ ਜਲ ਗਿਆ ਸੀ, ਮੇਰਾ ਵੀਰ… ਮੇਰਾ ਪ੍ਰੇਮ… ਕਰੀਬ ਛੇ ਫੁੱਟਾ… ਕੜੀ ਵਰਗਾ ਜੁਆਨ… ਨੱਬੇ ਕਿਲੋ ਭਾਰ… ਤਿੰਨ ਬੰਦਿਆਂ ਤੋਂ ਕੱਲਾ ਨਾ ਸੰਭਾਲਿਆ ਜਾਵੇ… ਅੱਜ ਕਿਵੇਂ ਉਸਨੂੰ ਝਿੜਕਾਂ ? ਇੱਕੋ ਇੱਕ ਭਰਾ ਸੀ ਮੇਰਾ, ਅੱਜ ਉਹ ਮੈਨੂੰ ਕੱਲਿਆਂ ਛੱਡ ਗਿਆ । ਇਸ ਦੁਨੀਆਂ ‘ਚ ਮੈਂ ‘ਕੱਲਾ ਹੀ ਰਹਿ ਗਿਆ । ਜਾਣਾ ਸਭ ਨੇ ਹੈ, ਪਰ ਜਾਣ ਦੀ ਇੱਕ ਉਮਰ ਹੁੰਦੀ ਹੈ । ਉਸਤੋਂ ਵੱਡੇ ਤਾਂ ਅਸੀਂ ਬੈਠੇ ਸੀ ।

ਸਿਵਿਆਂ ‘ਚ ਗਿਆ । ਉੱਥੇ ਕੀ ਲੱਭਣਾ ਸੀ ? ਉਸਦੀ ਰਾਖ ‘ਚ ਹੱਥ ਫੇਰਿਆ । ਪਤਾ ਨਹੀਂ ਉਸ ਮੇਰਾ ਦਰਦ, ਮੇਰਾ ਨਿੱਘ ਮਹਿਸੂਸ ਕੀਤਾ ਜਾਂ ਨਹੀਂ । ਪਤਾ ਲੱਗਾ ਕਿ ਖਾਲੀ ਹੱਥ ਹੋਣਾ ਕੀ ਹੁੰਦਾ ਹੈ । ਸਭ ਦਾ ਬੁਰਾ ਹਾਲ ਸੀ, ਪਰ ਮੇਰੀ ਜਿੰਮੇਵਾਰੀ ਸੀ ਉਨ੍ਹਾਂ ਨੂੰ ਸੰਭਾਲਣ ਦੀ । 22 ਸਾਲ ਪਹਿਲਾਂ ਪਾਪਾ ਦੁਨੀਆਂ ਤੋਂ ਤੁਰ ਗਏ ਸਨ ਤਾਂ ਸਭ ਨੇ ਕਿਹਾ ਪਰਿਵਾਰ ਦੀ ਜਿੰਮੇਵਾਰੀ ਤੇਰੇ ਸਿਰ ਹੈ, ਸਭ ਨੂੰ ਸੰਭਾਲਣਾ ਹੈ । ਮੁੜ ਭੈਣਾਂ ਦੇ ਵਿਆਹਾਂ ਦੀ ਜਿੰਮੇਵਾਰੀ, ਕਬੀਲਦਾਰੀ ਦੀ ਜਿੰਮੇਵਾਰੀ, ਏਧਰ ਦੀ ਜਿੰਮੇਵਾਰੀ, ਓਧਰ ਦੀ ਜਿੰਮੇਵਾਰੀ, ਜਿੰਮੇਵਾਰੀ, ਜਿੰਮੇਵਾਰੀ… ਬੱਸ ਮੇਰੇ ਪੱਲੇ ਰਹੀ ਸਦਾ ਹੀ ਜਿੰਮੇਵਾਰੀ । ਅੱਜ ਭਰਾ ਦੇ ਤੁਰ ਜਾਣ ‘ਤੇ ਸਭ ਨੂੰ ਸੰਭਾਲਣ ਦੀ ਜਿੰਮੇਵਾਰੀ ਵੀ ਮੇਰੇ ਹੀ ਪੱਲੇ ਪਈ । ਕਹਿੰਦੇ ਨੇ ਕਿ ਦੁੱਖ ਵੰਡਾਉਣ ਨਾਲ਼ ਅੱਧਾ ਰਹਿ ਜਾਂਦਾ ਹੈ ਪਰ ਦੇਖੋ ਮੇਰੀ ਤਕਦੀਰ, ਮੈਂ ਆਪਣਾ ਦਰਦ ਕਿਸੇ ਨਾਲ਼ ਸਾਂਝਾ ਨਹੀਂ ਕਰ ਸਕਿਆ, ਦੁੱਖ ਕਿਸੇ ਨਾਲ਼ ਵੰਡਾ ਕੇ ਹਲਕਾ ਨਹੀਂ ਕਰ ਸਕਿਆ । ਅੱਜ ਤੱਕ ਆਪਣਾ ਦਰਦ ‘ਕੱਲਾ ਹੀ ਹੰਢਾ ਰਿਹਾ ਹਾਂ ।

ਦੋ ਤਿੰਨ ਦੋਸਤਾਂ ਨੂੰ ਫੋਨ ‘ਤੇ ਪ੍ਰੇਮ ਦੇ ਤੁਰ ਜਾਣ ਬਾਰੇ ਦੱਸਿਆ । ਫਗਵਾੜਾ ਤੋਂ ਮੇਰਾ ਮਿੱਤਰ ਡਾਕਟਰ ਸੰਜੇ ਛਾਬੜਾ ਕੁਝ ਸਮੇਂ ‘ਚ ਹੀ ਲੁਧਿਆਣੇ ਆ ਪੁੱਜਾ । ਮੈਨੂੰ ਵੀ ਕਿਸੇ ਅਜਿਹੇ ਮੋਢੇ ਹੀ ਦੀ ਲੋੜ ਮਹਿਸੂਸ ਹੋ ਰਹੀ ਸੀ । ਮੇਰੀ ਕਿਸਮਤ ਪਤਾ ਨਹੀਂ ਕਿਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਮੇਰੇ ਬਾਰੇ ਭਰਮ ਭੁਲੇਖੇ ਸਨ ਤੇ ਹਨ । ਆਸਟ੍ਰੇਲੀਆ ਆਉਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਮੈਨੂੰ ਭੰਗੀਆਂ ਵਾਲੀ ਤੋਪ ਸਮਝਦੇ ਹਨ । ਤੋਪ ਤਾਂ ਨਹੀਂ, ਮਾੜਾ ਮੋਟਾ ਪਸਤੌਲ ਹੋਣ ਦਾ ਤਾਂ ਮੈਨੂੰ ਵੀ ਭੁਲੇਖਾ ਸੀ ਪਰ ਪ੍ਰੇਮ ਦੇ ਜਾਣ ਬਾਅਦ ਸੰਜੇ ਤੋਂ ਛੁੱਟ ਜਿੰਨਾ ਕੁ ਸਹਾਰਾ ਦੋਸਤਾਂ ਦਾ ਮੈਨੂੰ ਮਿਲਿਆ, ਉਸਤੋਂ ਪਤਾ ਲੱਗਾ ਕਿ ਮੇਰੀ ਔਕਾਤ ਤਾਂ ਸਬਜ਼ੀ ਕੱਟਣ ਵਾਲੇ ਚਾਕੂ ਜਿੰਨੀ ਵੀ ਨਹੀਂ । ਬੱਸ ! ਕੱਲਾ ਸਾਂ ਤੇ ਕੱਲਾ ਹਾਂ । ਇਸ ਦੌਰਾਨ ਇੰਗਲੈਂਡ ਤੋਂ ਸਿ਼ਵਚਰਨ ਜੱਗੀ ਕੁੱਸਾ, ਮਨਦੀਪ ਖੁਰਮੀ, ਆਸਟ੍ਰੇਲੀਆ ਤੋਂ ਅਮਨਦੀਪ ਸਿੱਧੂ, ਮਿੰਟੂ ਬਰਾੜ, ਸ਼ਮੀ ਜਲੰਧਰੀ, ਅਮਨ ਧਾਲੀਵਾਲ, ਭੋਲਾ ਸਿੰਘ, ਕੈਨੇਡਾ ਤੋਂ ਵਕੀਲ ਕਲੇਰ, ਜਰਮਨੀ ਤੋਂ ਚਰਨਜੀਤ, ਬਠਿੰਡਾ ਤੋਂ ਸੁਖਨੈਬ ਸਿੱਧੂ, ਕੁਰੂਕਸ਼ੇਤਰ ਤੋਂ ਨਿਸ਼ਾਨ ਸਿੰਘ ਤੇ ਗਾਇਕ ਸੁਨੀਲ ਡੋਗਰਾ ਹੋਰਾਂ ਦੇ ਫੋਨ ਆਏ ਤੇ ਕਈ ਫੇਸਬੁੱਕ ਮਿੱਤਰ ਵੀ ਮੇਰੇ ਗ਼ਮ ‘ਚ ਸ਼ਰੀਕ ਹੋਏ ।

ਪ੍ਰੇਮ ਦੀ ਸੇਵਾ ਭਾਵਨਾ ਬਾਰੇ ਬੇਗਾਨੇ ਸ਼ਹਿਰ ਦੇ ਲੋਕਾਂ ਤੋਂ ਜਾਣ ਕੇ ਬਹੁਤ ਹੈਰਾਨੀ ਹੋਈ । ਡੀ.ਐਮ.ਸੀ. ਦੇ ਬਹੁਤੇ ਲੋਕਾਂ ਨੂੰ ਇਹ ਗੱਲ ਪਤਾ ਸੀ ਕਿ ਜੇਕਰ ਖੂਨ ਦਾ ਇੰਤਜ਼ਾਮ ਨਹੀਂ ਹੋ ਰਿਹਾ ਤਾਂ ਪ੍ਰੇਮ ਨੂੰ ਕਹਿ ਦੇਵੋ, ਕਿਤੋਂ ਨਾ ਕਿਤੋਂ ਖੂਨ ਦਾ ਇੰਤਜ਼ਾਮ ਹੋ ਜਾਏਗਾ । ਉਸਨੇ ਖੁਦ ਵੀ ਐਮਰਜੰਸੀ ‘ਚ ਕਈ ਵਾਰ ਸਮੇਂ ਤੋਂ ਪਹਿਲਾਂ ਖੂਨ ਦਿੱਤਾ ਸੀ । ਦਲੇਰ ਵੀ ਬੜਾ ਸੀ । ਕਈ ਸਾਲ ਪਹਿਲਾਂ ਮੁੰਡਿਆਂ ਦੀ ਤੂੰ ਤੂੰ ਮੈਂ ਮੈਂ ‘ਚ ਇੱਕ ਲੜਕਾ ਮੋਟਰਸਾਈਕਲ ਦੀ ਫੇਟ ਨਾਲ਼ ਗੰਭੀਰ ਰੂਪ ‘ਚ ਫੱਟੜ ਹੋ ਗਿਆ । ਤੂੰ ਤੂੰ ਮੈਂ ਮੈਂ ਕਰਨ ਵਾਲੇ ਤਾਂ ਸਾਰੇ ਤਾਂ ਨੱਠ ਗਏ, ਪਰ ਉਨ੍ਹਾਂ ਨੂੰ ਛੁਡਾਉਣ ਵਾਲਾ ਇਹ ਕੱਲਾ ਹੀ ਉਸਨੂੰ ਕਿਸੇ ਦੀ ਜੀਪ ‘ਚ ਪਾ ਕੇ ਹਸਪਤਾਲ ਲੈ ਗਿਆ ਸੀ । ਇਹ ਗੱਲ ਵੱਖਰੀ ਹੈ ਕਿ ਬਾਅਦ ‘ਚ ਉਸ ਲੜਕੇ ਦੇ ਘਰ ਦਿਆਂ ਨੇ ਤੂੰ ਤੂੰ ਮੈਂ ਮੈਂ ਕਰਨ ਵਾਲਿਆਂ ਦੇ ਨਾਲ਼ ਨਾਲ਼ ਪ੍ਰੇਮ ਦੀ ਰੇਲ ਬਨਾਉਣ ‘ਚ ਵੀ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਸੀ, ਪਰ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ ਤੇ ਉਸਦੀ ਸੇਵਾ ਭਾਵਨਾ ‘ਚ ਵੀ ਕੋਈ ਕਮੀ ਨਹੀਂ ਸੀ ਆਈ ।

ਗੁਆਂਢ ਦੇ ਗੁਰਦੁਆਰਾ ਸਾਹਿਬ ‘ਚ ਪ੍ਰ੍ਰੇਮ ਦੀ ਅੰਤਿਮ ਅਰਦਾਸ ਸੀ । ਭੋਗ ਪੈ ਗਿਆ । ਸਭ ਆਪਣੇ ਆਪਣੇ ਘਰਾਂ ਨੂੰ ਤੁਰ ਗਏ । ਸਾਡੇ ਘਰ ‘ਚ ਕਿਸੇ ਸਮੇਂ ਨੌਂ ਜੀਅ ਹੁੰਦੇ ਸਨ । ਦਾਦਾ ਦਾਦੀ, ਪਾਪਾ ਮੰਮੀ ਤੇ ਅਸੀਂ ਪੰਜ ਭੈਣਾਂ ਭਰਾ । ਅੱਜ ਮੈਂ ਤੇ ਮੇਰੀ ਮਾਤਾ… ਅਸੀਂ ਕੇਵਲ ਦੋ ਜੀਅ ਸਾਂ ਘਰ ‘ਚ । ਘਰ ਵੱਢ ਖਾਣ ਨੂੰ ਕਰਦਾ ਸੀ । ਲੋਕਾਂ ਦੀਆਂ ਗੱਲਾਂ ਨੇ ਸੀਨੇ ਪੱਛ ਲਾਉਣ ‘ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ।

“ਕੋਈ ਨਿਆਣਾ ਹੁੰਦਾ ਤਾਂ ਨਾਮ ਰਹਿ ਜਾਂਦਾ…”

“ਸਾਰੇ ਆਪਣੇ ਕੰਮਾਂ ਕਾਰਾਂ ‘ਚ ਰੁਝ ਜਾਣਗੇ, ਉਹਨੂੰ ਤਾਂ ਕਿਸੇ ਨੇ ਯਾਦ ਵੀ ਨਹੀਂ ਕਰਨਾ…”

“ਉਹੀ ਤੁਰ ਗਿਆ, ਭੈਣਾਂ ਭਰਾ ਤਾਂ ਆਪਣੀਆਂ ਕਬੀਲਦਾਰੀਆਂ ‘ਚ ਭੁੱਲ ਜਾਣਗੇ…”

ਕੋਈ ਕਹੇ ਜੁਆਨ ਮੌਤ ਹੈ, ਹਰਿਦੁਆਰ ਜਾਓ… ਕੋਈ ਕਹੇ ਪਿਹੋਵਾ ਜਾਓ… ਕੋਈ ਕਹੇ ਕੁਝ ਕਰੋ… ਕੋਈ ਕਹੇ ਕੁਝ ਕਰੋ… । ਮੈਂ ਆਪਣਾ ਦਰਦ ਕਿਸ ਨਾਲ਼ ਵੰਡਾਉਂਦਾ ? ਜਿਵੇਂ ਜਿਵੇਂ ਹਿਦਾਇਤਾਂ ਮਿਲੀ ਗਈਆਂ, ਨਿਭਾੳਂੁਦਾ ਗਿਆ । ਮੈਂ ਇੰਨ੍ਹਾਂ ਗੱਲਾਂ ‘ਚ ਯਕੀਨ ਨਹੀਂ ਰੱਖਦਾ ਪਰ ਅਹਿਸਾਸ ਹੋਇਆ ਕਿ ਜਿੰਦਗੀ ਦੇ ਕੁਝ ਪਲ ਅਜਿਹੇ ਹੁੰਦੇ ਨੇ ਜਦ ਕਿ ਆਪਣੀ ਸੋਚ, ਆਪਣੇ ਵਿਚਾਰਾਂ ਦਾ ਤਿਆਗ ਕਰਨਾ ਪੈਂਦਾ ਹੈ । ਪਿਹੋਵਾ ਗਿਆ, ਜਾਣਾ ਪਿਆ । ਇਤਿਹਾਸ/ਮਿਥਿਹਾਸ ਮੁਤਾਬਿਕ ਭਾਵੇਂ ਪਿਹੋਵਾ ਤੀਰਥ ਸਥਾਨ ਹੈ ਪਰ ਸਚਾਈ ਇਹ ਹੈ ਕਿ ਇਹ ਉਹ ਮੰਡੀ ਹੈ ਜਿੱਥੇ ਤੁਹਾਨੂੰ ਆਪਣੀਆਂ ਭਾਵਨਾਵਾਂ ਦਾ ਮੁੱਲ ‘ਤਾਰਨਾ ਪੈਂਦਾ ਹੈ । ਇੱਥੇ ਬੈਠੇ ਪੰਡਿਆਂ ਦਾ ਕੰਮ ਤੇ ਧਿਆਨ ਵੱਧ ਤੋਂ ਵੱਧ ਤੁਹਾਡੀ ਜੇਬ ਢਿੱਲੀ ਕਰਨ ਦਾ ਹੈ । ਕਿਸੇ ਨੂੰ ਤੁਹਾਡੀਆਂ ਭਾਵਨਾਵਾਂ ਨਾਲ਼ ਮਤਲਬ ਨਹੀਂ । ਜਦ ਵੀ ਤੁਸੀਂ ਉੱਥੇ ਪੁੱਜਦੇ ਹੋ ਤਾਂ ਪੰਡੇ ਤੁਹਾਨੂੰ ਘੇਰ ਲੈਣਗੇ ਤੇ ਸੁਆਲ ਹੁੰਦਾ ਹੈ, “ਕਹਾਂ ਸੇ ਆਏ ਹੋ, ਕਿਆ ਗੋਤਰ ਹੈ ?” ਹੁਣ ਜੇਕਰ ਮੇਰੇ ਵਰਗਾ ਕੋਈ ਇਨਸਾਨੀਅਤ ਨੂੰ ਮੰਨਣ ਵਾਲਾ ਚਲਾ ਜਾਵੇ ਤਾਂ ਉਸਦੀ ਕਿੰਨੀ ਕੁ ਦੁਰਗਤੀ ਹੋ ਸਕਦੀ ਹੈ, ਮੈਂ ਦੇਖ ਚੁੱਕਾ ਹਾਂ । ਮਿਲੀਆਂ ਹਿਦਾਇਤਾਂ ਅਨੁਸਾਰ ਉਹ ਪੰਡਾ ਸਾਨੂੰ ਲੱਭ ਗਿਆ, ਜੋ ਸਾਡੇ ਪਰਿਵਾਰ ਦਾ ਆੜ੍ਹਤੀਆ (ਪਰੋਹਿਤ) ਹੈ । ਉਨ੍ਹਾਂ ਨੇ ਵੱਡੀਆਂ-ਵੱਡੀਆਂ ਵਹੀਆਂ ਲਗਾ ਰੱਖੀਆਂ ਹਨ । ਜਿਨ੍ਹਾਂ ‘ਚ ਪੀੜ੍ਹੀਆਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ । ਸਾਡੇ ਪੰਡੇ ਪਵਨ ਕੁਮਾਰ ਸ਼ਰਮਾ ਨੇ ਆਪਣੀ ਵਹੀ ‘ਚ ਉਨ੍ਹਾਂ ਲੋਕਾਂ ਦੀ ਮੌਤ ਦਾ ਹਿਸਾਬ, ਸਮੇਤ ਦਸਤਖਤਾਂ ਦੇ ਦਿਖਾ ਦਿੱਤਾ, ਜਿੰਨਾਂ ਦੀ “ਗਤੀ” ਕਰਵਾਉਣ ਸਾਡੇ ਖਾਨਦਾਨ ਦੇ ਲੋਕ ਆਏ ਸਨ । ਉਸਨੇ 5 ਮਾਰਚ 1989 ਦੇ ਮੇਰੇ ਦਸਤਖਤ ਵੀ ਦਿਖਾ ਦਿੱਤੇ ਜਦ ਕਿ ਮੈਂ ਕੇਵਲ 17 ਸਾਲ ਦਾ ਸੀ ਤੇ ਆਪਣੇ ਪਾਪਾ ਦੀ ਮੌਤ ਦੇ ਸਬੰਧ ‘ਚ ਰਿਸ਼ਤੇਦਾਰਾਂ ਨਾਲ਼ ਇੱਥੇ ਆਇਆ ਸੀ । ਉਸਦੀ ਵਹੀ ਤੋਂ ਮੈਨੂੰ ਆਪਣੇ ਖਾਨਦਾਨ ਦੀਆਂ ਦਸ ਪੀੜ੍ਹੀਆਂ ਦੇ ਪੁਰਖਿਆਂ ਦੇ ਨਾਮ ਬਾਰੇ ਜਾਣਕਾਰੀ ਪ੍ਰਾਪਤ ਹੋਈ । ਇਨਸਾਨ ਪੇਟ ਪਾਲਣ ਲਈ ਕੀ ਕੀ ਕਿੱਤੇ ਅਪਣਾਈ ਬੈਠਾ ਹੈ ?

ਪੰਡਿਆਂ ਦੀ ਆਪਸ ‘ਚ ਚੰਗੀ ਸੀਟੀ ਰਲਦੀ ਹੈ । ਸਾਡੇ ਪੰਡੇ ਦਾ ਕੰਮ ਕੇਵਲ ਯਾਤਰੂਆਂ ਦੇ ਨਾਮ ਵਹੀ ‘ਚ ਲਿਖ ਕੇ ਦਸਤਖਤ ਕਰਵਾਉਣਾ ਸੀ । ਉਸਨੇ ਇੱਕ ਹੋਰ ਪੰਡੇ ਨਾਲ ਮਿਲਵਾਇਆ ਜੋ ਕਿ ਪਾਠ ਪੂਜਾ ਆਦਿ ਕਰਦਾ ਹੈ । ਇਸਦਾ ਦਾ ਕੰਮ ਸੀ, ਜਿੰਨਾ ਹੋ ਸਕੇ ਸਾਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਕੇ ਜੇਬ ਢਿੱਲੀ ਕਰਵਾਉਣਾ । ਜਦ ਪੰਡੇ ਨੂੰ ਮੇਰੇ ਆਸਟ੍ਰੇਲੀਆ ਤੋਂ ਆਉਣ ਬਾਰੇ ਪਤਾ ਲੱਗਾ ਤਾਂ ਉਸਦਾ ਮੇਰੇ ਤੇ ਕੀਤਾ ਜਾਣ ਵਾਲਾ ਮਾਨਸਿਕ ਅੱਤਿਆਚਾਰ ਹੋਰ ਵਧ ਗਿਆ । ਕਹਿਣ ਨੂੰ ਸਾਰਾ ਪਾਠ ਪੂਜਾ ਸਰੋਵਰ ਦੇ ਕਿਨਾਰੇ ‘ਤੇ ਹੁੰਦਾ ਹੈ । ਜਿੱਥੋਂ ਤੱਕ ਮੈਨੂੰ ਸਮਝ ਆਈ ਉਸਦੀ ਗੱਲਬਾਤ ‘ਚ ਇਸ ਸਰੋਵਰ ਦਾ ਕੋਈ ਪੁਰਾਤਨ ਮਹੱਤਵ ਸੀ ਪਰ ਸਰੋਵਰ ‘ਚ ਤਾਂ ਦੋ ਬਾਲਟੀਆਂ ਪਾਣੀ ਵੀ ਨਹੀਂ ਸੀ । ਪਹਿਲੇ ਪੰਡੇ ਨੇ ਦੂਜੇ ਨੂੰ ਦਿੱਤੀ ਜਾਣ ਵਾਲੀ ਦਾਨ ਦਕਸਿ਼ਣਾ ਦੀ ਰਾਸ਼ੀ ਤੈਅ ਕੀਤੀ ਤੇ ਦੂਜੇ ਨੇ ਪਹਿਲੇ ਦੀ । ਇਨ੍ਹਾਂ ਦੋਹਾਂ ਤੋਂ ਬਿਨਾਂ ਇੱਕ ਹੋਰ ਵੀ ਸੀ, ਜਿਸਨੂੰ “ਚਾਰਜ” ਕਿਹਾ ਜਾਂਦਾ ਹੈ । ਉਸ ਅਨੁਸਾਰ ਦੁਨੀਆਂ ਤੋਂ ਜਾਣ ਵਾਲੇ ਲਈ ਮੰਜਾ, ਬਿਸਤਰਾ, ਲਾਲਟੈਨ, ਛਤਰੀ, ਭਾਂਡੇ, ਜੁੱਤੀ, ਇੱਕ ਸਾਲ ਦਾ ਰਾਸ਼ਨ ਤੇ ਕੁਝ ਹੋਰ ਸਮਾਨ ਦਾਨ ਕਰਨਾ ਹੁੰਦਾ ਹੈ । ਸਵਾਲ ਪੈਦਾ  ਹੁੰਦਾ ਹੈ ਕਿ ਮੌਤਾਂ ਤਾਂ ਅਨੇਕਾਂ ਹੁੰਦੀਆਂ ਹਨ ਤਾਂ ਉਹ ਇਤਨੇ ਸਮਾਨ ਨੂੰ ਕੀ ਕਰੇਗਾ । ਇਸ ਦਾ ਉਨ੍ਹਾਂ ਨੇ ਹੱਲ ਇਹ ਕੱਢਿਆ ਹੋਇਆ ਹੈ ਕਿ ਉੱਥੇ ਵੱਸਦੇ ਸਾਰੇ ਪੰਡਿਆਂ ਨੇ ਸਮਾਨ ਸਾਂਝਾ ਖਰੀਦ ਕੇ ਮੰਜੇ ‘ਤੇ ਰੱਖਿਆ ਹੋਇਆ ਹੈ । ਬੱਸ ! ਉਸ ਮੰਜੇ ਦੀ ਪਰਿਕਰਮਾ ਕਰਵਾ ਕੇ ਦਾਨ ਦਾ ਸੰਕਲਪ ਲੈ ਲੈਂਦੇ ਹਨ । ਸਾਮਾਨ ਦੀ ਜਗ੍ਹਾ ਤੇ ਨਕਦੀ ਦੇਣੀ ਹੁੰਦੀ ਹੈ । ਮੁੜ ਉਮਰ ‘ਚ ਆਪਣੇ ਤੋਂ ਉਮਰ ‘ਚ ਪੰਜ-ਸੱਤ ਸਾਲ ਛੋਟੇ ਪੰਡੇ ਦੇ ਪੈਰੀਂ ਹੱਥ ਲਗਾਉਣ ਦੀਆਂ ਹਿਦਾਇਤਾਂ ਬਾਰੇ ਕੁਝ ਸਮਝ ਨਾ ਆਇਆ ਕਿ ਉਸ ਸਖ਼ਸ਼ ‘ਚ ਅਜਿਹੀ ਕੀ ਖਾਸੀਅਤ ਹੈ, ਜਿਸ ਕਰਕੇ ਮੈਂ ਉਸਦੇ ਪੈਰੀਂ ਪਵਾਂ ? ਸਚਾਈ ਤਾਂ ਇਹ ਹੈ ਕਿ ਮੈਂ ਜਾਣਦੇ ਬੁਝਦੇ ਹੋਏ ਵੀ ਬੇਵਕੂਫ਼ ਬਣ ਰਿਹਾ ਸੀ ਤੇ ਉਹ ਲੋਕ ਬਣਾ ਰਹੇ ਸਨ । ਜਦ 21ਵੀਂ ਸਦੀ ‘ਚ ਵਿਚਰਦੇ, ਮੇਰੇ ਵਰਗੇ ਇਨਸਾਨ ਦੀ ਅਜਿਹੀ ਦੁਰਗਤੀ ਹੋ ਰਹੀ ਸੀ, ਜੋ ਕਿ ਕਰਮ ਤੇ ਕਰਮ ਕਾਂਡ ਦੇ ਫ਼ਰਕ ਨੂੰ ਬਾਖੂਬੀ ਸਮਝਦਾ ਹੈ ਤਾਂ ਹਰਿਦੁਆਰ, ਪਿਹੋਵਾ, ਵਾਰਾਨਸੀ ਤੇ ਹੋਰ ਜਗ੍ਹਾ ਬੈਠੇ ਇਹ ਪੰਡੇ ਉਨ੍ਹਾਂ ਲੋਕਾਂ ਦੀ ਕੀ ਹਾਲਤ ਕਰਦੇ ਹੋਣਗੇ, ਜੋ ਕੁਝ ਸੋਚਣ ਸਮਝਣ ਦੇ ਕਾਬਿਲ ਨਹੀਂ ਹਨ । ਭਾਰਤ ‘ਚ ਅਨਪੜ੍ਹ ਲੋਕਾਂ ਦੀ ਕਮੀ ਨਹੀਂ ਹੈ । ਜ਼ਾਹਿਰ ਜਿਹਾ ਕਾਰਣ ਹੈ ਕਿ ਮੈਂ ਤੇ ਸਾਡਾ ਪਰਿਵਾਰ ਪ੍ਰੇਮ ਨੂੰ ਪਿਆਰ ਕਰਦਾ ਹੈ ਤੇ ਇਹ ਲੋਕ ਉਸੇ ਗੱਲ ਦਾ ਨਾਜਾਇਜ਼ ਫਾਇਦਾ ਉਠਾ ਰਹੇ ਸਨ । ਅਗਲੀ ਗੱਲ ਇਹ ਹੈ ਕਿ ਜਦ ਕਿ ਗੁਰਬਾਣੀ ਇਹ ਕਹਿੰਦੀ ਹੈ ਕਿ ਸਾਨੂੰ ਸਭ ਨੂੰ ਖਾਲੀ ਹੱਥ ਜਾਣਾ ਪਵੇਗਾ ਤਾਂ ਇਹ ਲੋਕ, ਜਾਣ ਵਾਲੇ ਨੂੰ ਮੰਜਾ ਬਿਸਤਰਾ ਤੇ ਹੋਰ ਸਮਾਨ ਕਿੱਥੇ ਪਹੁੰਚਾਉਣਗੇ ? ਇੱਕ ਸਾਲ ਦੇ ਰਾਸ਼ਨ ਦਾ ਤਾਂ ਇੰਤਜ਼ਾਮ ਹੋ ਗਿਆ ਪਰ ਉਸਤੋਂ ਬਾਅਦ ਕੀ ??? ਬਹੁਤ ਸਾਰੇ ਸੁਆਲ ਹਨ ਪਰ ਜੁਆਬ ਕੌਣ ਦਏ ? ਸਾਡੇ ਪੰਡੇ ਨੇ ਦੱਸਿਆ ਕਿ ਜੇਕਰ ਦੋ ਭਰਾ ਵੱਖ ਹੋ ਜਾਣ ਤਾਂ ਜਿਵੇਂ ਹੋਰ ਵਪਾਰ ਅੱਧੋ-ਅੱਧ ਵੰਡ ਲਏ ਜਾਂਦੇ ਹਨ, ਇਹ ਪੰਡੇ ਵੀ ਵਹੀਆਂ ਖੋਲ ਕੇ ਇੱਕ ਪੰਨਾ ਇੱਕ ਜਣਾ, ਦੂਜਾ ਪੰਨਾ ਦੂਜਾ ਜਣਾ, ਤੀਜਾ ਪੰਨਾ ਪਹਿਲਾ ਜਣਾ, ਚੌਥਾ ਪੰਨਾ ਦੂਜਾ ਜਣਾ… ਇੰਝ ਵੰਡ ਲੈਂਦੇ ਹਨ ਤੇ ਦੋਹਾਂ ਦੀ ਦੁਕਾਨਦਾਰੀ ਅਲੱਗ ਹੋ ਜਾਂਦੀ ਹੈ । ਉਸ ਸਪੱਸ਼ਟ ਕਿਹਾ ਕਿ “ਯੇ ਬਹੀਆਂ ਹਮਾਰੇ ਖੇਤ ਹੈਂ ਔਰ ਆਪ ਹਮਾਰੀ ਫਸਲ ਹੋ ।”

ਦੋ ਹਫ਼ਤਿਆਂ ਬਾਅਦ ਵਾਪਸੀ ਸੀ । ਜਿ਼ਆਦਾਤਰ ਸਮਾਂ ਮਾਤਾ ਨਾਲ਼ ਘਰ ਹੀ ਰਿਹਾ । ਮਾਤਾ ਨਾਲ਼ ਜੀ ਭਰ ਗੱਲਾਂ ਵੀ ਨਾ ਕਰ ਸਕਿਆ ਸੀ ਕਿ ਦੋ ਹਫ਼ਤੇ ਗੁਜ਼ਰ ਗਏ । ਢਾਈ ਵਰ੍ਹੇ ਪਹਿਲਾਂ ਜਦ ਆਸਟ੍ਰੇਲੀਆ ਆਇਆ ਸੀ ਤਾਂ ਪ੍ਰੇਮ ਏਅਰਪੋਰਟ ਤੱਕ ਛੱਡਣ ਆਇਆ ਸੀ । ਹੁਣ ਤਾਂ ਜਦ ਤੱਕ ਜਿੰਦਾ ਹਾਂ, ਨਾ ਉਸ ਏਅਰਪੋਰਟ ਕਦੀ ਲੈਣ ਆਉਣਾ ਤੇ ਨਾ ਛੱਡਣ ਆਉਣਾ ਹੈ । ਲੁਧਿਆਣੇ ਤੋਂ ਦਿੱਲੀ ਦੀ ਬੱਸ ਫੜ ਏਅਰਪੋਰਟ ਤੇ ਮੁੜ ਆਸਟ੍ਰੇਲੀਆ । ਐਡੀਲੇਡ ਪੁੱਜ ਕੇ ਡਰਾਈਵ ਕਰਦਿਆਂ ਬੜੇ ਹਾਰਨ ਪਏ । ਇੱਕ ਦੋ ਵਾਰ ਰੈੱਡ ਲਾਈਟ ਵੀ ਜੰਪ ਹੋ ਗਈ, ਪਰ ਬਚਾ ਹੋ ਗਿਆ । ਸੌ ਦੀ ਸਪੀਡ ‘ਤੇ ਚਲਦੀ ਕਾਰ ਦੂਜੀ ਲੇਨ ‘ਚ ਵੜ ਜਾਂਦੀ । ਹੋਰ ਕਾਰਾਂ ਵਾਲੇ ਬੁਰਾ ਭਲਾ ਵੀ ਕਹਿੰਦੇ ਪਰ ਕਿਸੇ ਨੂੰ ਕੀ ਕਹਾਂ ? ਕੀ ਦੱਸਾਂ ਕਿ ਮੇਰੇ ਦਿਲ ‘ਚ ਕੀ ਚੱਲ ਰਿਹਾ ਹੈ ਤੇ ਗੱਡੀ ਚਲਾਏ ਬਿਨਾਂ ਵਿਦੇਸ਼ੀ ਜਿੰਦਗੀ ‘ਚ ਸਰਦਾ ਨਹੀਂ । ਹੁਣ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਤੇ ਆਪਣੇ ਆਪ ਨੂੰ ਬੇਹੱਦ ਵਿਅਸਤ ਰੱਖਣ ਦੀ ਕੋਸਿ਼ਸ਼ ਕਰਦਾ ਹਾਂ । ਪਰ ਜਦ ਮੈਂ ਕੱਲਾ ਗੱਡੀ ਚਲਾ ਰਿਹਾ ਹੁੰਦਾ ਹਾਂ ਤਾਂ ਪ੍ਰੇਮ ਮੇਰੇ ਨਾਲ ਵਾਲੀ ਸੀਟ ‘ਤੇ ਆ ਬੈਠਦਾ ਹੈ । ਮੈਂ ਉਸਨੂੰ ਕਦੇ ਪਿਆਰ ਨਾਲ਼, ਕਦੇ ਗੁੱਸੇ ਨਾਲ਼, ਕਦੇ ਉਲਾਂਭੇ ਨਾਲ਼ ਪੁੱਛਦਾ ਹਾਂ ਕਿ ਮੈਨੂੰ ਧੋਖਾ ਕਿਉਂ ਦੇ ਗਿਆ ? ਪਰ ਉਹ ਜੁਆਬ ਨਹੀਂ ਦਿੰਦਾ ਤੇ ਹਲਕਾ ਹਲਕਾ ਮੁਸਕਰਾਉਂਦਾ ਰਹਿੰਦਾ ਹੈ । ਜੇਕਰ ਮੈਨੂੰ ‘ਕੱਲਿਆਂ ਛੱਡਣ ਦੇ ਗੁਨਾਹ ਦੀ ਸਜ਼ਾ ਦੇਣ ਦੀ ਕੋਸਿ਼ਸ਼ ਕਰਦਾ ਹਾਂ ਤਾਂ ਮੇਰੀ ਪਹੁੰਚ ‘ਚ ਨਹੀਂ ਹੁੰਦਾ । ਆਪਣੀਆਂ ਗਿੱਲੀਆਂ ਅੱਖਾਂ ਸਾਫ਼ ਕਰਕੇ ਦੇਖਦਾ ਹਾਂ ਤਾਂ ਮੁੜ ਮੁਸਰਾਉਂਦਾ ਹੋਇਆ ਮੇਰੇ ਨਾਲ਼ ਵਾਲੀ ਸੀਟ ਤੇ ਬੈਠਾ ਹੁੰਦਾ ਹੈ । ੳਹ ਹਮੇਸ਼ਾ ਹੀ ਮੁਸਕਰਾਉਂਦਾ ਮਿਲਦਾ ਹੈ ਪਰ ਮੈਂ… ਮੈਂ ਤਾਂ ਹਰ ਪਲ ਮਰ-ਮਰ ਕੇ ਜਿਉਂਦਾ ਹਾਂ । ਪ੍ਰੇਮ ਦਾ ਦਰਦ ਮੈਨੂੰ ਘੁਣ ਵਾਂਗ ਲੱਗ ਚੁੱਕਾ ਹੈ ਤੇ ਮੈਂ ਮਜ਼ਬੂਰ ਹਾਂ ਇਸ ਦਰਦ ਨੂੰ ‘ਕੱਲਾ ਹੀ ਬਰਦਾਸ਼ਤ ਕਰਨ ਲਈ । ਗੁਰਬਾਣੀ, ਕੀਰਤਨ, ਗੀਤ, ਕਹਾਣੀਆਂ, ਸ਼ਬਦ ਸਾਂਝ, ਰੇਡੀਓ.. ਸਭ ਬੇਅਸਰ ਹੈ, ਮੇਰੀ ਮਾਨਸਿਕ ਹਾਲਤ ਬਦਲਣ ਲਈ, ਪਰ ਆਪਣੇ ਆਪ ਨੂੰ ਭਰਮ ‘ਚ ਰੱਖਣ ਲਈ ਹਮੇਸ਼ਾ ਹੀ ਇੰਨ੍ਹਾਂ ‘ਚ ਉਲਝਾਈ ਰੱਖਦਾ ਹਾਂ । ਅਕਸਰ ਹੀ ਚਲਦੀ ਕਾਰ ‘ਚ ਹੀ ਝੜੀ ਲੱਗ ਜਾਂਦੀ ਹੈ, ਜਿਸ ਕਰਕੇ ਕਈ ਵਾਰ ਕਾਰ ਸੜਕ ਦੇ ਕਿਨਾਰੇ ਲਾਉਣੀ ਪੈ ਜਾਂਦੀ ਹੈ । ਇਹ ਝੜੀ ਹਰ ਹਾਲਤ ਮੇਰੀ ਮੰਜਿ਼ਲ ਤੱਕ ਪਹੁੰਚਣ ਤੱਕ ਰੁਕ ਜਾਂਦੀ ਹੈ, ਕਿਉਂ ਜੋ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਵੀ ਹੈ । ਪਰ ਜਦ ਵੀ ‘ਕੱਲਾ ਹੁੰਦਾ ਹਾਂ ਪ੍ਰੇਮ ਮੈਨੂੰ ਕਦੀ ‘ਕੱਲਾ ਨਹੀਂ ਰਹਿਣ ਦਿੰਦਾ । ਪਲ ਦੀ ਪਲ ਮੇਰੀਆਂ ਯਾਦਾਂ ‘ਚ ਆ ਡੇਰਾ ਲਾਉਂਦਾ ਹੈ । ਉਹ ਮੇਰੇ ਸਾਹਮਣੇ ਹੁੰਦਾ ਹੈ । ਉਸਨੂੰ ਮਹਿਸੂਸ ਕਰਦਾ ਹਾਂ, ਦੇਖਦਾ ਹਾਂ ਪਰ ਛੂਹ ਨਹੀਂ ਸਕਦਾ । ਉਸ ਨਾਲ਼ ਗੱਲਾਂ ਕਰਦਾ ਹਾਂ ਪਰ ਉਹ ਜੁਆਬ ਨਹੀਂ ਦਿੰਦਾ । ਉਹ ਮੇਰੇ ਤੋਂ ਉਮਰ ‘ਚ ਕਾਫ਼ੀ ਛੋਟਾ ਹੈ ਪਰ ਉਸਨੂੰ ਬੇਨਤੀਆਂ ਹੀ ਕਰਦਾ ਹਾਂ… ਜੋ ਕਿ ਉਹ ਨਹੀਂ ਮੰਨਦਾ… ਵਾਰ ਵਾਰ ਕਹਿੰਦਾ ਹਾਂ… ਪ੍ਰੇਮ ! ਇੱਕ ਵਾਰ ਤਾਂ ਬੋਲ ਯਾਰ… ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ….

“ਕੀ ਅਸੀਂ ਸੱਚਮੁੱਚ ਹੀ ਦੇਸੀ ਹਾਂ?”
ਉਂਝ ਤਾਂ ਪਾਠਕ ਵੀਰੋ ਤੁਸੀਂ ਸਭਨਾਂ ਨੇ ਇਹ ਗੱਲ ਸੁਣੀ ਹੀ ਹੋਵੇਗੀ । ਚਲੋ ਕੋਈ ਨਾ, ਅੱਜ ਦੋਬਾਰਾ ਸਾਂਝੀ ਕਰਦੇ ਹਾਂ । ਕਿਸੇ ਹੋਰ ਕੌਮ ਦੀ ਕੁੜੀ ਦਾ ਕਿਸੇ ਮਾੜੇ ਜੱਟ ਦੇ ਮੁੰਡੇ ਨਾਲ ਵਿਆਹ ਹੋ ਗਿਆ । ਜੇਕਰ ਘਰ ਮਾੜੇ ਜੱਟ ਦਾ ਹੈ ਤਾਂ ਘਰ ਦੀ ਕੇਹੀ ਹਾਲਤ ਹੋਵੇਗੀ, ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ । “ਪਾਣੀ ਵਾਰਨੇ” ਤੇ ਉਸ ਸੱਜ ਵਿਆਹੀ ਮੁਟਿਆਰ ਨੂੰ ਅਜੀਬ ਜਿਹੇ ਮੁਸ਼ਕ ਦਾ ਅਹਿਸਾਸ ਹੋਇਆ ਪਰ ਮਾਰੇ ਸ਼ਰਮ ਦੇ ਕਿਸੇ ਨੂੰ ਕੁਝ ਕਹਿ ਨਾ ਸਕੀ । ਮੂੰਹ ਦਿਖਾਈ ਤੇ ਹੋਰ ਰਸਮਾਂ-ਰਿਵਾਜਾਂ ਤੋਂ ਬਾਅਦ ਰਤਾ ਹਨੇਰਾ ਹੋਣ ਤੇ ਉਸ ਮੁਟਿਆਰ ਨੂੰ ਚਾਰ ਹੋਰ ਕੁੜੀਆਂ ਚੁੰਨੀ ਦਾ ਪੱਲਾ ਮੂੰਹ ‘ਚ ਦੇ ਕੇ ਦੰਦੀਆਂ ਕੱਢਦੀਆਂ “ਸੁਹਾਗ ਕਮਰੇ” ‘ਚ ਛੱਡ ਗਈਆਂ । “ਸੁਹਾਗ ਕਮਰਾ” ਡੰਗਰਾਂ ਦੇ ਵਰਾਂਡੇ ਦੇ ਨਾਲ਼ ਸੀ, ਜਿਸਦੇ ਅੱਗੇ ਪੱਲੀਆਂ ਟੰਗੀਆਂ ਹੁੰਦੀਆਂ ਨੇ, ਉਹ ਵੀ ਕੇਵਲ ਸਰਦੀਆਂ ‘ਚ । ਕੁੜੀਆਂ ਜਦ ਚਲੀਆਂ ਗਈਆਂ ਤਾਂ ਪਹਿਲਾਂ ਤਾਂ ਸੱਜ ਵਿਆਹੀ ਨੇ ਆਪਣਾ ਘੁੰਡ ਆਪ ਹੀ ਚੁੱਕ ਕੇ ਨੱਕ ਅੱਗੇ ਹਵਾ ਕੀਤੀ, ਮਤੇ ਮੁਸ਼ਕ ਨੂੰ ਕੋਈ ਫ਼ਰਕ ਪੈ ਜਾਵੇ । ਜਦ ਕੋਈ ਫ਼ਰਕ ਨਾ ਪਿਆ ਤਾਂ ਉਸ ਬੈੱਡ ਦੇ ਥੱਲੇ ਪਈ ਘਰ ਵਾਲੇ ਦੀ ਪੁਰਾਣੀ ਜੁੱਤੀ ਪੈਰਾਂ ‘ਚ ਅੜਾਈ ਤੇ ਕਮਰੇ ‘ਚ ਪਏ ਸੰਦੂਕਾਂ ਮਗਰ ਤੱਕਿਆ, ਕਿ ਕਮਰੇ ‘ਚ ਹੀ ਕੋਈ ਚੂਹਾ ਆਦਿ ਨਾ ਮਰਿਆ ਪਿਆ ਹੋਵੇ । ਏਨੇ ਨੂੰ ਲਾੜਾ ਸਾਹਿਬ ਵੀ ਅੰਦਰ ਆਏ ਤੇ ਕਮਰੇ ਦੀ ਕੁੰਡੀ ਚੜ੍ਹਾ ਕੇ ਦਿਲ ‘ਚ ਅਣਗਿਣਤ ਅਰਮਾਨ ‘ਕੱਠੇ ਕਰਕੇ ਬੈੱਡ ਵੱਲ ਨਿਗ੍ਹਾ ਮਾਰੀ, ਪਰ ਉੱਥੇ ਕੀਹਨੇ ਹੋਣਾ ਸੀ ।

“ਚੰਨੀਏ, ਨੀ ਚੰਨੀਏ…. ਕਿੱਥੇ ਐਂ ?” ਲਾੜਾ ਸਾਹਿਬ ਨੇ ਪੁੱਛਿਆ ।

ਕੋਈ ਜੁਆਬ ਨਾ ਮਿਲਣ ਤੇ ਉਹ ਹੈਰਾਨ ਪ੍ਰੇਸ਼ਾਨ ਹੋ ਕੇ ਬਾਹਰ ਨਿੱਕਲਿਆ ਤੇ “ਚੰਨੀ” ਨੂੰ ਏਧਰ ਓਧਰ ਤੱਕਿਆ ਤੇ ਨਜ਼ਰ ਨਾ ਆਉਣ ਤੇ ਘਰ ਦਿਆਂ ਨੂੰ ਦੱਸਿਆ । ਸਾਰਾ ਟੱਬਰ ਲੱਭ ਲਭਾ ਕੇ ਮੁੜ “ਸੁਹਾਗ ਕਮਰੇ” ‘ਚ ਆਇਆ ਤਾਂ ਨਜ਼ਰ ਪਈ ਕਿ “ਚੰਨੀ” ਤਾਂ ਪੇਟੀਆਂ ਮਗਰ ਝਾਤੀਆਂ ਮਾਰ ਰਹੀ ਸੀ ।

“ਚੰਨੀਏ… ਮੇਰਾ ਮਤਲਬ ਗੁਰਨਾਮੋ… ਏਥੇ ਕੀ ਕਰਨ ਡਹੀਂ ਹੈ ?” ਲਾੜਾ ਸਾਹਿਬ ਨੇ ਪੁੱਛਿਆ ।

“ਉਹ ਜੀ… ਉਹ ਜੀ… ਮੇਰਾ ਮਤਬਲ… ਉਹ ਜੀ…” ਨਵ ਵਿਆਹੀ ਛਾਪਾ ਪੈਣ ਤੇ ਇੱਕ ਦਮ ਘਬਰਾ ਗਈ ।

“ਕੋਈ ਨਾ ਪੁੱਤ, ਕਰੋ ‘ਰਾਮ ਤੁਸੀਂ । ਨੂੰਹ ਰਾਣੀ ਥੱਕੀ ਹੋਣੀ ਐ ।” ਕਿਸੇ ਸਿਆਣੀ ਜ਼ਨਾਨੀ ਨੇ ਗੱਲ ਸੰਭਾਲੀ ਤੇ ਸਭ ਨੂੰ ਬਾਹਰ ਲੈ ਤੁਰੀ । ਪਰ ਲਾੜਾ ਸਾਹਿਬ ਨੂੰ ਚੈਨ ਕਿੱਥੇ ? ਘੁੰਡ ਤਾਂ ਪਹਿਲਾਂ ਹੀ ਚੁੱਕਿਆ ਗਿਆ ਸੀ, ਮੁੜ ਉਹੀ ਗੱਲ ਲੈ ਬੈਠੇ ।

“ਉਹ ਜੀ… ਗੱਲ ਇਹ ਸੀ… ਤੁਸੀਂ ਗੁੱਸਾ ਤਾਂ ਨਹੀਂ ਕਰਦੇ ?”

“ਨਾ ਹੁਣ ਕੁਸ਼ ਦੱਸੇਂਗੀ ਵੀ ਕਿ…”

“ਗੱਲ ਇਉਂ ਸੀ ਜੀ ਕਿ ਜਦੋਂ ਦੀ ਮੈਂ ਘਰੇ ਆਈ ਆਂ, ਅਜੀਬ ਜਿਹਾ ਮੁਸ਼ਕ ਮੇਰੇ ਡਮਾਕ ਨੂੰ ਚੜੀ ਜਾਂਦੈ, ਮੈਂ ਦੇਖਦੀ ਸੀ ਕਿਤੇ ਕੋਈ ਚੂਹਾ-ਚਾਹਾ ਤਾਂ ਨਹੀਂ ਮਰਿਆ ਪਿਆ ।”

“ਮੈਨੂੰ ਤਾਂ ਕੋਈ ਮੁਸ਼ਕ ਨਹੀਂ ਆਇਆ ।” ਲਾੜਾ ਸਾਹਿਬ ਨੇ ਡੂੰਘਾ ਸਾਹ ਭਰ ਕੇ ਕਿਹਾ ।

“ਪਤਾ ਨਹੀਂ ਜੀ… ਮੈਨੂੰ ਤਾਂ ਸਾਹ ਲੈਣਾ ਔਖਾ ਹੋਇਆ ਪਿਐ ।”

“ਚੱਲ ਕੋਈ ਨਾ, ਤੜਕੇ ਦੇਖਾਂਗੇ ਫੇਰ ।”

ਨੂੰਹ ਰਾਣੀ ਨੇ ਰਾਤ ਬੜੀ ਔਖੀ ਕੱਟੀ ਤੇ ਰਾਤ ਨੂੰ “ਬਾਹਰ” ਜਾਣ ਦੇ ਪੱਜ ਦੇਖ ਆਈ ਕਿ ਮੁਸ਼ਕ ਤਾਂ ਡੰਗਰਾਂ ਵਾਲੇ ਵਰਾਂਡੇ ‘ਚੋਂ ਆ ਰਿਹਾ ਸੀ । ਅਗਲੀ ਸਵੇਰ ਬਹੁਕਰ ਤੇ ਪਾਣੀ ਦੀ ਬਾਲਟੀ ਚੁੱਕੀ ਤੇ ਡੰਗਰਾਂ ਵਾਲੇ ਵਰਾਂਡੇ ‘ਚ ਜਾ ਖੜੀ ਹੋਈ । ਵਰਾਂਡੇ ਦੇ ਫ਼ਰਸ਼ ‘ਤੇ “ਦੇ ਰਗੜੇ ਤੇ ਰਗੜਾ”, “ਦੇ ਰਗੜੇ ਤੇ ਰਗੜਾ” । ਅਵਾਜ਼ ਸੁਣ ਸਾਰਾ ਟੱਬਰ ਉੱਠ ਖੜਾ ਹੋਇਆ ।

“ਧੀਏ, ਇਹ ਕੀ ਕਰਨ ਲੱਗੀਂ ਏਂ ? ਅਜੇ ਸੁੱਖ ਨਾਲ਼ ਕੱਲ ਤਾਂ ਆਈਂ ਏ ਤੇ ਬਹੁਕਰ ਵੀ ਫੜ ਲਈ ।”

“ਬੇਬੇ ਜੀ, ਸਾਰੀ ਰਾਤ ਮੁਸ਼ਕ ਆਉਂਦਾ ਰਿਹਾ, ਫਰਸ਼ ਧੋ ਕੇ ਮੁਸ਼ਕ ਤੋਂ ਤਾਂ ਬਚ ਜਾਵਾਂਗੀ । ਮੁਸ਼ਕ ਤਾਂ ਮੈਂ ਮੁਕਾ ਹੀ ਦੇਣੀ ਐ ।” ਨੂੰਹ ਰਾਣੀ ਨੇ ਬੇਬੇ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ ।

“ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇ, ਦੁੱਧੀ-ਪੁੱਤੀਂ ਫਲੇਂ !!! ਕੋਈ ਨਾ ਪੁੱਤ, ਸਾਰੀ ਉਮਰ ਪਈ ਏ ਕੰਮ ਕਰਨ ਲਈ, ਫ਼ਰਸ਼ ਅਸੀਂ ਧੋ ਦਿਆਂਗੀਆਂ ।” ਬੇਬੇ ਨੇ ਅਸੀਸਾਂ ਦੀ ਝੜੀ ਲਗਾ ਦਿੱਤੀ ।

ਬੇਬੇ ਨੇ ਬਹੁਕਰ ਫੜ ਲਈ ਪਰ ਨੂੰਹ ਰਾਣੀ ਕਿਹੜਾ ਘੱਟ ਸੀ, ਨਿੱਤ ਤੜਕੇ ਉੱਠ ਸਭ ਤੋਂ ਪਹਿਲਾ ਕੰਮ ਇਹੀ ਫੜ ਲਿਆ । ਪਾਣੀ ਦੀ ਬਾਲਟੀ ਤੇ ਬਹੁਕਰ ਲੈ ਕੇ ਫ਼ਰਸ਼ ਰਗੜਨਾ । ਕੁਝ ਦਿਨਾਂ ‘ਚ ਉਸਦਾ ਨੱਕ ਮਰ ਗਿਆ ਤੇ ਮੁਸ਼ਕ ਆਉਣੀ ਬੰਦ ਹੋ ਗਈ ।

“ਵੇਖਿਆ ਬੇਬੇ ਜੀ, ਮੈਂ ਕਹਿੰਦੀ ਸੀ ਨਾ, ਪਈ ਮੁਸ਼ਕ ਨੂੰ ਆਉਣੋਂ ਹਟਾ ਦੇਣਾ, ਹੁਣ ਆਉਂਦੀ ਐ ਕਿਤੇ ਮੁਸ਼ਕ ?” ਉਹ ਆਪਣੀ ਪ੍ਰਾਪਤੀ ਤੇ ਬੜੀ ਖੁਸ਼ ਹੁੰਦੀ ।

“ਹਾਂ ਪੁੱਤ” ਕਹਿ ਕੇ ਬੇਬੇ ਮੁਸ਼ਕੜੀਏਂ ਹੱਸ ਪੈਂਦੀ, ਕਿਉਂ ਜੋ ਉਹ ਸਮਝ ਗਈ ਸੀ ਕਿ ਨੂੰਹ ਦਾ ਨੱਕ ਮੁਸ਼ਕ ਤੋਂ ਮਰ ਗਿਆ ਹੈ । ਪਰ ਆਸਟ੍ਰੇਲੀਆ ‘ਚ ਛੇ ਮਹੀਨੇ ਬੀਤਣ ਦੇ ਬਾਵਜੂਦ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਵੱਲੋਂ ਆਪਣੇ ਭਰਾਵਾਂ ਲਈ ਵਰਤੇ ਜਾਂਦੇ “ਦੇਸੀ” ਸ਼ਬਦ ਤੋਂ ਮੇਰਾ ਨੱਕ ਨਹੀਂ ਮਰ ਰਿਹਾ । ਇਸ ਸ਼ਬਦ ਦੇ “ਇਤਿਹਾਸ” ਬਾਰੇ ਕਈ ਇੱਥੇ ਵਸਦੇ ਕਈ ਪੁਰਾਣੇ ਪੰਜਾਬੀਆਂ ਤੋਂ ਪਤਾ ਕਰਨ ਦੀ ਕੋਸਿ਼ਸ਼ ਕੀਤੀ ਪਰ ਨਾਕਾਮ ਰਿਹਾ । ਭਾਰਤ ਵਿੱਚ ਅੰਗਰੇਜ਼ਾਂ ਦੇ ਟਾਇਮ “ਸਵਦੇਸ਼ੀ” ਸ਼ਬਦ ਦੀ ਬੜੀ ਵਰਤੋਂ ਕੀਤੀ ਜਾਂਦੀ ਸੀ, ਜਿਸਦਾ ਮਤਲਬ ਸੀ ਕਿ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ । ਉਦੋਂ ਵਿਦੇਸ਼ੀ ਵਸਤੂਆਂ ਨੂੰ ਜਲਾਇਆ ਵੀ ਜਾਂਦਾ ਸੀ ਤੇ ਆਪਣੇ ਦੇਸ਼ ‘ਚ ਬਣੀਆਂ ਵਸਤੂਆਂ ਦੀ ਵਰਤੋਂ ਕਰਨ ਦਾ ਪ੍ਰਚਾਰ ਕੀਤਾ ਜਾਂਦਾ ਸੀ । ਹੋ ਸਕਦਾ ਹੈ ਕਿ ਇਹ ਸ਼ਬਦ ਉੱਥੋਂ ਨਾ ਆਇਆ ਹੋਵੇ, ਇਸ ਦਾ ਮਤਲਬ ਇਹ ਕੱਢਿਆ ਗਿਆ ਹੋਵੇ ਕਿ ਆਪਣਾ ਭਾਈਬੰਦ, ਆਪਣੇ ਦੇਸ਼ ਦਾ ਬੰਦਾ ਜਾਂ ਆਪਣਾ “ਦੇਸ਼ੀ ਭਰਾ” ਪਰ ਦੇਸ਼ੀ ਤੇ ਦੇਸੀ ਦੇ ਫ਼ਰਕ ਨੇ ਮੁੜ ਭੰਬਲਭੂਸੇ ‘ਚ ਪਾ ਦਿੱਤਾ । ਦੂਜਾ ਪੱਖ ਹੈ, ਕਿਸੇ ਨੂੰ ਵਿਅੰਗ ਨਾਲ਼ ਜਾਂ ਗੱਲਾਂ ਹੀ ਗੱਲਾਂ ‘ਚ ਭੁੰਜੇ ਲਾਹੁਣ ਲਈ ਦੇਸੀ ਕਹਿਣਾ । ਉਦਾਹਰਣ ਦੇ ਤੌਰ ਤੇ ਜੇ ਕਿਸੇ ਨੇ ਅਜਿਹਾ ਕੰਮ ਕਰ ਦਿੱਤਾ ਜੋ ਦੂਜੇ ਨੂੰ ਪਸੰਦ ਨਹੀਂ ਤਾਂ ਇਹ ਵੀ ਕਹਿੰਦੇ ਸੁਣਿਆ ਜਾ ਸਕਦਾ ਹੈ “ਚੱਲ ਸਾਲਾ ਦੇਸੀ ਜਿਹਾ ਨਾ ਹੋਵੇ ਤਾਂ ।” ਕੀ ਇਹ ਇੱਕ ਅਜਿਹਾ ਸ਼ਬਦ ਹੈ ਜਿਸ ਨਾਲ਼ ਸਾਡੀ ਇੱਜ਼ਤ ਜਾਂ ਸ਼ਾਨ ‘ਚ ਵਾਧਾ ਹੁੰਦਾ ਹੈ ? ਜੇਕਰ ਨਹੀਂ ਤਾਂ ਮੁੜ ਅਜਿਹੇ ਸ਼ਬਦ ਦੀ ਵਰਤੋਂ ਕਿਉਂ ? ਕੀ ਸਾਡੀ ਆਪਣੀ ਕੋਈ ਇੱਜ਼ਤ ਨਹੀਂ ਹੈ ? ਪੰਜਾਬ ‘ਚ ਰਹਿੰਦਿਆਂ ਜੇਕਰ ਕੋਈ ਉਂਗਲ ਵੀ ਕਰ ਦਿੰਦਾ ਸੀ ਤਾਂ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਇੱਥੇ ਆ ਕੇ ਕਿਉਂ ਆਪਣੀ ਇੱਜ਼ਤ ਦਾ ਫਲੂਦਾ ਕਰਨ ਤੇ ਤੁਲੇ ਹੋਏ ਹਾਂ ? ਅਸੀਂ “ਦੇਸੀ” ਕਿੱਥੋਂ ਹੋ ਗਏ, ਜਦ ਕਿ ਅਸੀਂ ਆਪਣੀ ਕਾਬਲੀਅਤ ਸਿੱਧ ਕਰ, ਦੂਜੇ ਮੁਲਕ ‘ਚ ਪੜ੍ਹਨ ਲਈ ਆਏ ਹੋਏ ਹਾਂ । ਯਾਰੋ, ਦੂਸਰੇ ਮੁਲਕਾਂ ਦੀਆਂ ਪਾਰਲੀਮੈਂਟਾਂ ਸਾਡੇ ਪੰਜਾਬੀ ਭਰਾ ਬੈਠੇ ਹੋਏ ਨੇ, ਅਸੀਂ ਪੰਜਾਬੀਆਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਬੜੀਆਂ ਮੱਲਾਂ ਮਾਰੀਆਂ ਨੇ । ਬੇਗਾਨੇ ਮੁਲਕਾਂ ‘ਚ ਸਾਡੇ ਨਾਲੋਂ ਕਈ ਗੁਣਾ ਵੱਧ ਰਫ਼ਤਾਰ ਨਾਲ਼ ਚੱਲ ਰਹੇ ਜ਼ਮਾਨੇ ਦੇ ਮੋਢੇ ਨਾਲ਼ ਮੋਢਾ ਮਿਲਾ ਕੇ ਚੱਲ ਰਹੇ ਹਾਂ । ਅਸੀਂ ਪੰਜਾਬ ‘ਚ ਵੀ ਬੜੀ ਤਰੱਕੀ ਕੀਤੀ ਹੈ । ਕਿਸਾਨ ਦਾ ਪੁੱਤ ਕੇਵਲ “ਪਰਾਣੀ” ਨਾਲ਼ ਬਲ਼ਦ ਹੱਕਣ ਜੋਗਾ ਨਹੀਂ ਰਿਹਾ, ਸਗੋਂ ਬਥੇਰੇ ਨੌਜਵਾਨ ਆਧੁਨਿਕ ਖੇਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਨੇ । ਸਾਨੂੰ ਤਾਂ ਆਪਣੀਆਂ ਪ੍ਰਾਪਤੀਆਂ ਤੇ ਮਾਣ ਹੋਣਾ ਚਾਹੀਦਾ ਹੈ, ਕੇਵਲ ਇੱਕ ਸ਼ਬਦ ਵਰਤ ਕੇ ਕਿਸੇ ਹੋਰ ਦੀ ਨਹੀਂ, ਸਗੋਂ ਆਪਣੀ ਖ਼ੁਦ ਦੀ ਹੀ “ਲੱਸੀ” ਕਰ ਰਹੇ ਹਾਂ !!!

ਇਹ ਵੀ ਸੱਚ ਹੈ ਕਿ ਕਈ ਸਾਡੇ ਵੀਰ ਇੱਥੇ ਆ ਕੇ ਹਰਕਤਾਂ ਤਾਂ ਅਜਿਹੀਆਂ ਕਰਦੇ ਹਨ ਕਿ ਵਾਕਿਆ ਹੀ “ਦੇਸੀ” ਜਾਪਦੇ ਹਨ । ਮੇਰੇ ਮਿੱਤਰ ਸ੍ਰ. ਹਰਵਿੰਦਰ ਸਿੰਘ ਗਰਚਾ, ਜੋ ਕਿ ਰਿਵਰਲੈਂਡ ਰੇਡੀਓ ਤੋਂ ਹਰ ਬੁੱਧਵਾਰ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ, ਨਾਲ਼ ਇਸ ਸ਼ਬਦ ਦੀ ਵਰਤੋਂ ਬਾਰੇ ਚਰਚਾ ਹੋਈ । ਉਹਨਾਂ ਨੇ ਕੁਝ “ਦੇਸੀ” ਘਟਨਾਵਾਂ ਦਾ ਜਿ਼ਕਰ ਕੀਤਾ, ਜੋ ਆਪ ਜੀ ਨਾਲ ਵੀ ਸਾਂਝੀਆਂ ਕਰਨੀਆਂ ਚਾਹਾਂਗਾ । ਨਿਊਜ਼ੀਲੈਂਡ ‘ਚ ਕੀਵੀ ਫਲ ਉਗਾਇਆ ਜਾਂਦਾ ਹੈ । ਇਹ ਫਲ ਬਾਰਿਸ਼ ਹੋਣ ਤੇ ਨਹੀਂ ਤੋੜਿਆ ਜਾਂਦਾ ਤੇ ਕਾਮੇ ਅਕਸਰ ਹੀ ਖੇਤ ਦੇ ਮਾਲਕ ਨੂੰ ਪੁੱਛ ਜਾਂਦੇ ਹਨ ਕਿ ਕੱਲ ਮੌਸਮ ਕਿੱਦਾਂ ਦਾ ਰਹੇਗਾ, ਕਿਉਂ ਜੋ ਇਹਨਾਂ ਦੇਸ਼ਾਂ ‘ਚ ਆਉਣ ਵਾਲੇ ਕੁਝ ਦਿਨਾਂ ਦੇ ਮੌਸਮ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ । ਇੱਕ ਪੰਜਾਬੀ ਵੀਰ ਨਿਊਜ਼ੀਲੈਂਡ ਨਵਾਂ-ਨਵਾਂ ਆਇਆ ਸੀ, ਨੇ ਸ਼ਾਮ ਨੂੰ ਖੇਤ ਦੇ ਮਾਲਕ ਨੂੰ ਅਗਲੇ ਦਿਨ ਦੇ ਮੌਸਮ ਬਾਰੇ ਪਤਾ ਕਰਨਾ ਸੀ । ਰੌਲਾ ਇਹ ਪੈ ਗਿਆ ਕਿ ਪੁੱਛੇ ਤਾਂ ਕਿੰਝ, ਕਿਉਂ ਜੋ ਅੰਗ੍ਰੇਜ਼ੀ ਵੱਲੋਂ ਉਸਦਾ ਹੱਥ ਕੁਝ ਤੰਗ ਸੀ । ਉਸਨੇ ਇੱਕ “ਦੇਸੀ” ਸਕੀਮ ਲੜਾਈ । ਖੇਤ ਦੇ ਗੋਰੇ ਮਾਲਕ ਨੂੰ ਪਾਣੀ ਕੋਲ ਲੈ ਗਿਆ । ਪਾਣੀ ਦਾ ਬੁੱਕ ਭਰ ਕੇ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪਾਣੀ ਵੱਲ ਇਸ਼ਾਰਾ ਕਰਕੇ ਪੁੱਛਦਾ “ਟੁਮਾਰੋ” ? ਦੋਬਾਰਾ ਫੇਰ ਪਾਣੀ ਉਤਾਂਹ ਵੱਲ ਉਛਾਲਿਆ ਤੇ ਗੋਰੇ ਨੂੰ ਪੁੱਛਿਆ “ਟੁਮਾਰੋ” ? ਨਹੀਂ ਸਮਝੇ ਪਾਠਕ ਵੀਰੋ ? ਗੱਲ ਇੱਦਾਂ ਹੈ ਕਿ ਜਦ ਪਾਣੀ ਉੱਪਰ ਉਛਾਲਿਆ ਤਾਂ ਉਹ ਥੱਲੇ ਕਣੀਆਂ ਵਾਂਗ ਡਿੱਗਿਆ । ਗੋਰੇ ਨੂੰ ਪੁੱਛਦਾ ਕਿ ਕੀ ਕੱਲ ਮੀਂਹ ਆਵੇਗਾ ਜਾਂ ਨਹੀਂ ।

ਸ੍ਰ. ਗਰਚਾ ਨੇ ਇੱਕ ਮਜ਼ੇਦਾਰ ਘਟਨਾ ਹੋਰ ਦੱਸੀ ਕਿ ਕਿਸੇ ਖੇਤ ‘ਚ ਕਾਮਿਆਂ ਨੇ ਰੋਟੀਆਂ ਵਾਲਾ ਪੌਣਾ ਦਰਖਤ ਦੇ ਥੱਲੇ ਰੱਖ ਦਿੱਤਾ । ਹੁਣ ਰੋਟੀਆਂ ਗਿਣ ਕੇ ਨਹੀਂ ਚਿਣ ਕੇ ਪਕਾਈਆਂ ਹੋਈਆਂ ਸਨ, ਕਿ ਡੇਢ ਗਿੱਠ ਜਾਂ ਦੋ ਗਿੱਠ ਰੋਟੀਆਂ ਹੋ ਗਈਆਂ, ਚੱਲੋ ਬੜੀਆਂ ਨੇ । ਗੋਰੇ ਮਾਲਕ ਦਾ ਕੁੱਤਾ ਆਇਆ ਤੇ ਉਸਨੇ ਜਦ ਰੋਟੀਆਂ ਦਾ “ਟਾਵਰ” ਦੇਖਿਆ ਤਾਂ ਉਸਨੂੰ ਵੀ ਕੋਈ ਭੁਲੇਖਾ ਪੈ ਗਿਆ ਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕੁੱਤਾ “ਹੌਲਾ” ਹੋਣ ਤੋਂ ਪਹਿਲਾਂ ਉਸ ਥਾਂ ਨੂੰ ਸੁੰਘਦਾ ਹੈ । ਕੁੱਤੇ ਨੇ ਰੋਟੀਆਂ ਵਾਲਾ ਪੌਣਾ ਸੁੰਘਿਆ ਹੀ ਸੀ ਕਿ ਕਿਸੇ ਕਾਮੇ ਦੀ ਨਿਗ੍ਹਾ ਪੈ ਗਈ । ਉਸ “ਹੁਰਰਰਰ… ਹੁਰਰਰਰਰ…” ਕਹਿਕੇ ਤੇ ਡਲਾ ਚਲਾ ਕੇ ਕੁੱਤਾ ਤਾਂ ਭਜਾ ਦਿੱਤਾ ਪਰ ਉਸਨੂੰ ਗੁੱਸਾ ਆ ਗਿਆ । ਲੋਹਾ ਲਾਖ਼ਾ ਹੋਇਆ ਗੋਰੇ ਕੋਲ ਜਾ ਪੁੱਜਾ ਤੇ ਕੁੱਤੇ ਦੀ ਸਿ਼ਕਾਇਤ ਲਾਉਣ ਲੱਗਾ

“ਯੂ ਡੌਗ, ਈਟ ਮਾਈ ਲੰਚ ।”

ਗੋਰਾ ਚੱਕਰਾਂ ‘ਚ ਪੈ ਗਿਆ, ਇਹ ਬਾਈ ਕਹੀ ਕੀ ਜਾਂਦਾ ਹੈ ? ਉਸ ਪਾਰਡਨ ਕਿਹਾ ।

ਕਾਮਾ ਵੀਰ ਕੁੱਤੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ “ਯੂ ਡੌਗ, ਈਟ ਮਾਈ ਲੰਚ ।”

ਗੋਰੇ ਨੂੰ ਗੁੱਸਾ ਤਾਂ ਬੜਾ ਆਇਆ ਕਿ ਮੈਨੂੰ ਹੀ ਡੌਗ ਕਹੀ ਜਾਂਦਾ ਹੈ, ਪਰ ਜਲਦੀ ਠੰਢਾ ਵੀ ਹੋ ਗਿਆ ਕਿਉਂ ਜੋ ਉਹ ਸਮਝ ਗਿਆ ਸੀ ਕਿ ਸਾਹਮਣੇ ਗੱਲ ਕਰਨ ਵਾਲਾ “ਪਿਉਰ ਦੇਸੀ” ਹੈ । ਜਦ ਗੋਰੇ ਨੇ ਕਿਹਾ ਕਿ ਬਾਈ ਯਾਰ, ਬਾਕੀ ਤਾਂ ਸਾਰੀ ਗੱਲ ਤੇਰੀ ਸਹੀ ਹੈ ਪਰ “ਯੂ ਡੌਗ” ਕਿਉਂ ਕਹੀ ਜਾਂਦਾ ਹੈਂ, “ਯੂਅਰ ਡੌਗ” ਤਾਂ ਕਹਿ ਲੈ, ਤਾਂ ਕਾਮੇ ਨੂੰ ਏਧਰ ਓਧਰ ਝਾਕਣ ਤੋਂ ਇਲਾਵਾ ਕੁਝ ਨਾ ਸੁੱਝਿਆ ।

ਅੱਜ ਕੱਲ ਅਜਿਹੇ ਨੌਜਵਾਨ ਆਪਣੀਆਂ ਘਰ ਵਾਲੀਆਂ ਨੂੰ ਪੜ੍ਹਾਈ ਕਰਵਾਉਣ ਦੇ ਬਹਾਨੇ ਆਸਟ੍ਰੇਲੀਆ ਆ ਰਹੇ ਨੇ, ਜਿਹੜੇ ਕਦੀ “ਬਠਿੰਡੇ” ਦੀ ਹੱਦ ਨਹੀਂ ਟੱਪੇ ਹੁੰਦੇ । ਦੂਸਰੇ ਮੁਲਕ ‘ਚ ਆ ਕੇ ਅੰਤਰ-ਰਾਸ਼ਟਰੀ ਪੱਧਰ ਦੇ “ਮੈਨਰਜ਼” ਉਹਨਾਂ ਨੂੰ ਕਿੱਥੋਂ ਪਤਾ ਲੱਗ ਜਾਣਗੇ । ਉਹ ਤਾਂ ਇੰਝ ਹੀ ਵਰਤਾਓ ਕਰਦੇ ਨੇ ਜਿੱਦਾਂ “ਗੋਲੇਵਾਲੇ” ਬੈਠੇ ਹੋਣ । “ਸ਼ੁੱਧ ਦੇਸੀ ਵਰਤਾਓ” । ਅਜਿਹੀਆਂ ਹਰਕਤਾਂ ਕਿ ਨਾਲ਼ ਦਿਆਂ ਨੂੰ ਵੀ ਆਪਣੀ ਹੱਤਕ ਮਹਿਸੂਸ ਹੋਵੇ । ਕਿਸੇ ਹੋਰ ਦੀ ਸ਼ਾਨ ਦੇ ਖਿਲਾਫ ਬੋਲਣਾ ਆਪਣੀ ਸ਼ਾਨ ਸਮਝਿਆ ਜਾਂਦਾ ਹੈ । ਚੱਤੋ-ਪਹਿਰ ਗਾਲ੍ਹਾਂ ਦੇ “ਤੜਕੇ” ਲਗਾਏ ਜਾਂਦੇ ਨੇ । ਕਈਆਂ ਦੀ ਸਵੇਰ ਦੀ ਸ਼ੁਰੂਆਤ ਨਾਲ਼ ਸੁੱਤੇ ਪਏ ਨੂੰ ਉਠਾਉਣ ਨਾਲ ਹੁੰਦੀ ਹੈ ।

“ਉੱਠ ਪੈ ਭੈਣ ਦਿਆ……, ਛੇ ਵੱਜ ਗਏ ।”

ਇੱਕ ਪੁਰਾਣੀ ਘਟਨਾ ਯਾਦ ਆ ਗਈ । ਜਦ ਮੈਂ ਕੋਟਕਪੂਰੇ ਦੇ ਮਸ਼ਹੂਰ ਸਟੂਡੀਓ ਤੇ ਫੋਟੋਗ੍ਰਾਫ਼ੀ ਸਿੱਖ ਰਿਹਾ ਸੀ ਤੇ ਅਕਸਰ ਹੀ ਵਿਆਹਾਂ ਤੇ ਫੋਟੋਗ੍ਰਾਫ਼ੀ ਕਰਨ ਜਾਇਆ ਕਰਦੇ ਸੀ । ਇੱਕ ਦਫ਼ਾ ਸਟੂਡੀਓ ਵਾਲਿਆਂ ਦੇ “ਘਰ ਜਵਾਈ” ਨਾਲ਼ ਇੱਕ ਰਾਤ ਦੇ ਵਿਆਹ ਤੇ ਗਿਆ । ਵੱਡੇ ਤੜਕੇ ਸੌਂ ਗਏ ਤੇ ਜਦ ਡੋਲੀ ਦਾ ਟਾਈਮ ਹੋਇਆ…

“ਤੜਾਕ”

ਇੱਕ ਕਰਾਰਾ ਥੱਪੜ ਮੇਰੀ ਸੱਜੀ ਗੱਲ੍ਹ ਤੇ ਪਿਆ । ਹੜਬੜਾ ਕੇ ਉੱਠਿਆ । “ਜਵਾਈ ਰਾਜਾ” ਨੇ ਸਿਗਰਟ ਦਾ ਕਸ਼ ਲਗਾ ਕੇ  ਬੜੇ ਆਰਾਮ ਨਾਲ ਕਿਹਾ ।

“ਉੱਠ ਜਾ ਬਈ, ਡੋਲੀ ਦਾ ਟਾਈਮ ਹੋ ਗਿਆ ।”

ਅੱਜ ਤੱਕ ਸੁੱਤੇ ਨੂੰ ਉਠਾਉਣ ਦਾ ਇਹ ਤਰੀਕਾ ਬੜਾ ਘਟੀਆ ਲੱਗਦਾ ਸੀ ਪਰ ਇੱਥੇ ਆ ਕੇ ਉਠਾਉਣ ਦੇ ਤਰੀਕੇ ਦੇਖ ਕੇ ਵੀਹ ਸਾਲ ਪੁਰਾਣਾ ਰੋਸ ਘਟ ਗਿਆ ।

ਸਾਡੇ ਭਾਈਚਾਰੇ ਦੀ ਇੱਕ ਹੋਰ ਸਿ਼ਕਾਇਤ ਜਿਸਤੋਂ ਤਕਰੀਬਨ ਸਾਰੇ ਹੀ ਦੁੱਖੀ ਹਨ, ਮੋਬਾਇਲ ਸੰਬੰਧੀ ਹੈ । ਅਕਸਰ ਹੀ ਬੱਸਾਂ ‘ਚ “ਚਮਕੀਲੇ” ਹੋਰੀਂ ਸਾਡੇ ਸੱਭਿਆਚਾਰ ਦੀ ਮਿੱਟੀ ਪਲੀਦ ਕਰਦੇ ਨਜ਼ਰ ਆਉਂਦੇ ਹਨ । ਦੁੱਖ ਦੀ ਗੱਲ ਤਾਂ ਇਹ ਹੈ ਕਿ ਕੁਝ ਕੁ ਨੌਜਵਾਨ ਗੋਰੀਆਂ ਵੇਖ ਕੇ ਘੱਟ ਮੱਛਰਦੇ ਹਨ ਤੇ ਪੰਜਾਬੀ ਕੁੜੀ ਦੇਖ ਕੇ ਜਿ਼ਆਦਾ । ਉਹ ਕੁੜੀਆਂ ਵੀ ਕੀ ਕਰਨ ? ਕੋਈ ਬਾਹਰਲਾ ਤਾਂ ਪ੍ਰੇਸ਼ਾਨ ਨਹੀਂ ਕਰ ਰਿਹਾ । ਮੇਰੇ ਮਿੱਤਰ ਕੁਲਦੀਪ ਨੇ ਦੱਸਿਆ ਕਿ ਬੱਸ ‘ਚ ਇੱਕ ਵੀਰ ਮੋਬਾਇਲ ‘ਤੇ ਉੱਚੀ-ਉੱਚੀ “ਬੇਸ਼ਰਮ ਟਾਈਪ” ਦੇ ਗਾਣੇ ਚਲਾਈ ਜਾਂਦਾ ਸੀ । ਕੋਲ ਬੈਠੀ ਪੰਜਾਬੀ ਕੁੜੀ ਨੇ ਕੁਲਦੀਪ ਹੋਰਾਂ ਨੂੰ ਕਿਹਾ ਕਿ ਗਾਣੇ ਸੁਣਕੇ ਸ਼ਰਮ ਆਉਂਦੀ ਹੈ, ਬੰਦ ਕਰਵਾ ਦਿਓ । ਉਸਨੂੰ ਟੋਕਿਆ, ਪਰ ਕਿੱਥੇ ? ਜੇ ਇੱਕ ਵਾਰੀ ਕਹੀ ਗੱਲ ਸਮਝ ਆ ਗਈ ਤਾਂ ਗੱਲ ਹੀ ਕੀ ਹੋਈ ? ਅਜਿਹੇ ਲੋਕ ਬੇਫਜ਼ੂਲ ਬਹਿਸਬਾਜ਼ੀ ਤੇ ਝੂਠੇ ਹੰਕਾਰ ‘ਚ ਤਾਂ ਨੰਬਰ ਇੱਕ ਹਨ । ਕੁਝ ਦਿਨ ਹੋਏ ਅਸੋ਼ਕ ਐਸ. ਭੌਰਾ ਵੀਰ ਦੇ ਲੇਖ ਦੀਆਂ ਇਹ ਪੰਕਤੀਆਂ ਪੜ੍ਹ ਰਿਹਾ ਸਾਂ ਕਿ “ਚਮਕੀਲੇ” ਨੂੰ ਕਿਹਾ ਗਿਆ ਸੀ “ਤੇਰੇ ਗੀਤਾਂ ਦਾ ਸੈਂਸਰ ਤੇਰੀ ਭੈਣ ਹੈ, ਪਹਿਲਾਂ ਉਸਨੂੰ ਸੁਣਾ ਕੇ ਮੁੜਕੇ ਗਾਇਆ ਕਰ ।” ਪਰ ਅਜਿਹਿਆਂ ਨੂੰ ਕੌਣ ਕੀ ਕਹੇ, ਕਿਵੇਂ ਸਮਝਾਈਏ ? ਇਹ ਵੀ ਆਪਣਾ ਹੀ ਫ਼ਰਜ਼ ਹੈ ਪਾੜ੍ਹਿਓ ਕਿ ਅਜਿਹੇ ਨੌਜਵਾਨਾਂ ਨੂੰ ਸਾਡੇ ਸੱਭਿਆਚਾਰ, ਸਾਡੇ ਵਿਰਸੇ ਤੇ ਸਾਡੀਆਂ ਧੀਆਂ-ਭੈਣਾਂ ਨੂੰ ਸ਼ਰਮਿੰਦਾ ਕਰਨ ਤੋਂ ਵਰਜੀਏ । ਅੱਜ ਤੁਸੀਂ ਬੇਸ਼ੱਕ ਔਖੇ ਹੋ, ਪ੍ਰੇਸ਼ਾਨ ਹੋ ਪਰ ਤੁਹਾਡੀ ਪੀੜ੍ਹੀ ਦੇ ਡਾਕਟਰ ਤੇ ਇੰਜੀਨੀਅਰ ਕਿਤੇ ਉੱਤੋਂ ਡਿੱਗ ਪੈਣੇ ਨੇ ? ਨਹੀਂ ਛੋਟੇ ਵੀਰੋ ! ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਤੁਹਾਡੇ ‘ਚ ਹੀ ਡਾਕਟਰ ਤੇ ਇੰਜੀਨੀਅਰ ਵੱਸਦੇ ਨੇ, ਬੱਸ ਜ਼ਰੂਰਤ ਹੈ ਉਹਨਾਂ ਨੂੰ ਜਾਗ੍ਰਿਤ ਕਰਨ ਦੀ । ਤੁਹਾਡੇ ਮਾਪਿਆਂ ਦੀ ਆਸਾਂ-ਉਮੀਦਾਂ ਸਿਰਫ਼ ਤੁਹਾਡੇ ਤੇ ਹਨ । ਆਪਣੇ ਆਪ ਨੂੰ ਨਮੋਸ਼ੀ ਤੋਂ ਬਚਾਉਣ ਦੀ ਜਿੰਮੇਵਾਰੀ ਤੁਹਾਡੇ ਆਪਣੇ ਮੋਢਿਆਂ ਤੇ ਹੀ ਹੈ । ਮੇਰੇ ਸੋਹਣੇ ਪੰਜਾਬ ਦੀ ਰੂਹ ਤੁਹਾਡੇ ‘ਚ ਵੱਸਦੀ ਹੈ, ਇਸ ਨੂੰ ਨਜ਼ਰਾਂ ਝੁਕਾਉਣ ਤੋਂ ਬਚਾਓ । ਤੁਸੀਂ ਸਾਡੇ ਵਤਨ ਦਾ ਭਵਿੱਖ ਹੋ । ਆਪਣੇ ਆਪ ਨੂੰ ਸਿਰਫ਼ “ਦੇਸੀ” ਸਮਝ ਕੇ ਆਪਣੀ ਇੱਜ਼ਤ, ਆਪਣੇ ਭਵਿੱਖ ਨਾਲ਼ ਨਾ ਖੇਡੋ । “ਪਹਿਲਾਂ ਤੋਲੋ ਫਿਰ ਬੋਲੋ” ਫਾਰਮੂਲਾ ਅਜ਼ਮਾ ਕੇ ਦੇਖੋ । ਦੂਜੀ ਗੱਲ ਇਹ ਹੈ ਬਾਈ ਜੀ, ਜੇਕਰ ਗੋਰੀਆਂ ਨੂੰ ਦੇਖ ਕੇ ਮੋਬਾਇਲ ਤੇ ਗਾਣੇ ਉੱਚੀ ਆਵਾਜ਼ ‘ਚ ਚਲਾਉਣੇ ਹਨ ਤਾਂ ਪਹਿਲਾਂ ਤਾਂ ਉਹਨਾਂ ਨੂੰ “ੳ-ਊਠ, ਅ-ਅਨਾਰ, ੲ-ਇੰਜਣ” ਪੜ੍ਹਾਓ । ਕੀ ਐ, ਰੱਬ ਸੁਣ ਲਵੇ ਤੇ ਦੋ-ਚਹੁੰ ਸਾਲਾਂ ਨੂੰ ਉਹ ਸਮਝ ਲੈਣ ਕਿ “ਚੱਕ ਦੇ ਘੜੇ ਤੋਂ ਕੌਲਾ” ਦਾ ਮਤਲਬ ਕੀ ਹੁੰਦਾ ਹੈ । ਇਹ ਵੀ ਨਾ ਹੋਵੇ ਕਿ ਆਪਣੀ ਹੋਣ ਵਾਲੀ ਨਣਦ ਤੋਂ ਹੀ ਗੋਰੀ ਪੁੱਛਦੀ ਫਿਰੇ “ਬੈਨ ਜੀ… ਏਹ ਚੱਕ ਡੇ ਗੜੇ ਟੋਂ ਕੋਲਾ ਕੀ ਹੋਂਦਾ ਹੈ ?” ਬਾਕੀ ਇਹਨਾਂ ਵੀਰਾਂ ਦਾ ਮੋਬਾਇਲ ਪੰਜਾਬ ‘ਚ ਭਈਆਂ ਦੇ ਕੱਛ ਮਾਰੇ ਰੇਡੀਓ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ ।

ਇੱਕ ਔਰਤ ਨੇ ਦੱਸਿਆ ਕਿ ਕੁਝ ਨੌਜਵਾਨ ਸੁਪਰ ਸਟੋਰ ‘ਚੋਂ ਸੁੱਕੇ ਮੇਵੇ ਚੁੱਕ ਕੇ ਖਾ ਰਹੇ ਸਨ । ਉਸਨੇ ਟੋਕਿਆ ਕਿ ਅਜਿਹੀਆਂ ਹਰਕਤਾਂ ਨਾ ਕਰੋ ਕਿਉਂ ਜੋ ਗੋਰੇ ਪੁਲਿਸ ਬੜੀ ਜਲਦੀ ਬੁਲਾ ਲੈਂਦੇ ਨੇ ਤੇ ਮੁੜ ਇੱਥੇ ਵਸਦੇ ਸਾਰੇ ਪੰਜਾਬੀ ਸਮਾਜ ਨੂੰ ਨਮੋਸ਼ੀ ਝੱਲਣੀ ਪਵੇਗੀ ।

“ਪਹਿਲਾਂ ਕਿਹੜੇ ਝੰਡੇ ਝੂਲਦੇ ਨੇ ?” ਜੁਆਬ ਮਿਲਿਆ ।

ਸੁਪਰ ਸਟੋਰਾਂ ‘ਚ ਜਗ੍ਹਾ-ਜਗ੍ਹਾ ਕੈਮਰੇ ਲੱਗੇ ਹੁੰਦੇ ਨੇ । ਅੱਜ-ਕੱਲ ਜਦ ਕਿ “ਇੰਡੀਅਨਾਂ” ਦੀ ਢਿਬਰੀ ਟਾਈਟ ਕੀਤੀ ਜਾ ਰਹੀ ਹੈ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ । ਜੇਕਰ ਇੱਕ ਵੀ ਫੜਿਆ ਗਿਆ ਤਾਂ ਸਾਰਿਆਂ ਤੇ ਉਂਗਲ ਉੱਠੇਗੀ । ਕੁਝ ਵੀ ਹੋਵੇ ਇਹ ਤਾਂ ਮੰਨਣਾ ਹੀ ਪਵੇਗਾ ਕਿ ਅਜਿਹੀਆਂ ਹਰਕਤਾਂ ਕਰਨ ਵਾਲੇ 4-5% ਪਿੱਛੇ ਬਾਕੀ 94-95% ਵੀ ਰਗੜੇ ‘ਚ ਆ ਹੀ ਜਾਂਦੇ ਨੇ । ਜਿੰਨੇ ਵੀ ਪੁਰਾਣੇ ਲੋਕਾਂ ਨਾਲ਼ ਅਜਿਹੇ ਵਿਸਿ਼ਆਂ ਤੇ ਗੱਲ-ਬਾਤ ਹੋਈ, ਇੱਕ ਵੀ ਬੰਦਾ ਅਜਿਹੀਆਂ ਹਰਕਤਾਂ ਨੂੰ ਸਲ੍ਹਾਉਂਦਾ ਨਾ ਮਿਲਿਆ ।

ਪੰਜਾਬ ‘ਚ ਪ੍ਰਵਾਸੀ ਮਜ਼ਦੂਰਾਂ ਨੂੰ “ਭਈਆ” ਕਹਿ ਕੇ ਪੁਕਾਰਿਆ ਜਾਂਦਾ ਹੈ । ਹੁਣ ਤਾਂ ਉਹ ਵੀ ਕਹਿਣ ਲੱਗ ਪਏ ਨੇ “ਸ਼ਰਦਾਰ ਜੀ, ਹਮਕਾ ਬਈਆ ਕਹ ਕਰ ਮਤ ਪੁਕਾਰੋ, ਹਮਰਾ ਨਾਮ ਰਾਮੂ ਹੈ ।” ਜਾਪਦਾ ਹੈ ਉਹ ਦਿਨ ਵੀ ਦੂਰ ਨਹੀਂ ਜਦੋਂ ਗੋਰੇ ਕਹਿਣਗੇ “ਮਿਸਟਰ ਡੇਸੀ, ਕਮ ਹੀਅਰ ।” ਮੁੜਕੇ ਜੋ ਕਹਿੰਦੇ ਫਿਰਾਂਗੇ “ਗੋਰਾ ਸਾਹਿਬ, ਮੇਰਾ ਨਾਮ ਫਲਾਣਾ ਸਿੰਘ ਹੈ, ਦੇਸੀ ਨਹੀਂ” ਤੇ ਦੇਸੀ ਕਹਿਣ ਦੀ ਸ਼ੁਰੂਆਤ ਕਰਨ ਵਾਲਿਆਂ ਦੀ ਐਸੀ ਦੀ ਤੈਸੀ ਫੇਰਾਂਗੇ । ਹੁਣ ਟਾਈਮ ਰਹਿੰਦਿਆਂ ਹੀ ਕਿਉਂ ਨਾ ਸੰਭਲ ਜਾਈਏ ?

ਬਾਕੀ ਮੁੱਕਦੀ ਗੱਲ ਇਹ ਕਿ ਜੇਕਰ ਅਸੀਂ ਆਪਣੀ ਚੰਗੀ ਪਹਿਚਾਣ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਜਿੱਥੇ ਰਹਿਣਾ ਹੈ, ਉੱਥੋਂ ਦੇ ਰਹਿਣ-ਸਹਿਣ ਤੇ ਸੱਭਿਆਚਾਰ ਬਾਰੇ ਪੂਰਨ ਜਾਣਕਾਰੀ ਹਾਸਲ ਕਰਨਾ ਆਪਣੇ ਹੀ ਭਲੇ ‘ਚ ਹੋਵੇਗਾ । ਆਖਿਰ ਕਦ ਤੱਕ ਅਸੀਂ “ਦੇਸੀ” ਹਰਕਤਾਂ ਕਰਕੇ ਆਪਣੇ ਹੀ ਚਾਰ ਯਾਰਾਂ ਦੋਸਤਾਂ ‘ਚ ਝੂਠੀ ਸ਼ਾਨ ਬਣਾਈ ਰੱਖਾਂਗੇ ? ਕਦ ਤੱਕ ਗਰੁੱਪ ਬਣਾ ਕੇ ਸਾਰੀ ਫੁੱਟਪਾਥ ਘੇਰ, ਲੰਘਣ ਵਾਲਿਆਂ ਨੂੰ ਪ੍ਰੇਸ਼ਾਨ ਕਰੀ ਰੱਖਾਂਗੇ ? ਕਦ ਤੱਕ ਸੁਪਰ ਸਟੋਰ ‘ਚ ਦੁੱਧ ਦੀ ਇੱਕ ਕੈਨੀ ਲੈਣ ਲਈ ਪੰਜ ਜਣੇ ਜਾਂਦੇ ਰਹਾਂਗੇ ਤੇ ਮੁੜ ਬਰੈੱਡ ਦਾ ਇੱਕ ਪੈਕਟ ਲੈਣ ਲਈ ਗਏ ਹੋਰ ਪੰਜਾਂ ਨਾਲ਼ ਵਾਰੀ-ਵਾਰੀ ਸਭ ਆਪੋ ਵਿੱਚ ਹੱਥ ਮਿਲਾਵਾਂਗੇ ਤੇ ਕੋਈ “ਦੇਸੀ” ਗੱਲ ਸੁਣਾ ਕੇ ਉੱਚੀ-ਉੱਚੀ ਹੱਸ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਾਂਗੇ ? ਸਾਡੀ ਮਾਂ-ਬੋਲੀ ਪੰਜਾਬੀ ਬੜੀ ਮਿੱਠੀ ਹੈ, ਪਰ ਉਦੋਂ ਤੱਕ ਹੀ ਜਦ ਤੱਕ ਅਸੀਂ ਉਸਦੀ ਮਿਠਾਸ ਨੂੰ ਖੁਦ ਕਾਇਮ ਰੱਖਣ ‘ਚ ਸਫ਼ਲ ਰਹਿੰਦੇ ਹਾਂ । ਪਰ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇੱਥੇ ਵਿਚਰਨ ਸਮੇਂ ਸਥਾਨਕ ਵਸਨੀਕਾਂ ਨਾਲ਼ ਉਸੇ ਲਹਿਜ਼ੇ ਤੇ ਭਾਸ਼ਾ ‘ਚ ਹੀ ਗੱਲਬਾਤ ਕਰਨੀ ਪਵੇਗੀ, ਜਿਸ ‘ਚ ਉਹ ਸਮਝਦੇ ਹਨ । ਇੱਥੇ “ਥੈਂਕਯੂ”, “ਸੌਰੀ”, “ਪਲੀਜ਼” ਦੀ ਵਰਤੋਂ ਦੇ ਨਾਲ਼-ਨਾਲ਼ ਚਿਹਰੇ ਦੇ ਭਾਵਾਂ ਤੇ ਮੁਸਕਰਾਹਟ ਦਾ ਵੀ ਬੜਾ ਮਹੱਤਵ ਹੈ । ਯਾਦ ਕਰਨ ਦੀ ਕੋਸਿ਼ਸ਼ ਕਰੋ ਕਿ ਪੰਜਾਬ ‘ਚ ਰਹਿੰਦਿਆਂ ਪਿਛਲੀ ਵਾਰੀ “ਮੁਆਫ਼ ਕਰਨਾ ਜਾਂ ਧੰਨਵਾਦ” ਸ਼ਬਦ ਦੀ ਵਰਤੋਂ ਕਦੋਂ ਕੀਤੀ ਸੀ ? ਦੋਸਤੋ, ਤੁਹਾਡੇ ਨਾਲ਼ “ਧੰਨਵਾਦ” ਸ਼ਬਦ ਦੀ ਗੱਲ ਕਰਦਿਆਂ ਹੀ ਅਚਾਨਕ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ । ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਰਦੀਆਂ ‘ਚ ਕਿੰਨੀ ਵਾਰ ਮੇਰੀ ਮਾਂ ਨੇ ਰੋਟੀ ਖਾਂਦਿਆਂ, ਮੇਰੇ ਲਈ ਦੁੱਧ ਗਰਮ ਕੀਤਾ ਹੋਵੇਗਾ ਤੇ ਮੈਨੂੰ ਸੁਆ ਕੇ ਖ਼ੁਦ ਠੰਢੀ ਰੋਟੀ ਖਾਧੀ ਹੋਵੇਗੀ । ਕਿੰਨੀ ਵਾਰ ਖੁਦ ਗਿੱਲੇ ਬਿਸਤਰ ਤੇ ਸੌਂ ਕੇ ਮੈਨੂੰ ਸੁੱਕੇ ਸੁਆਇਆ ਹੋਵੇਗਾ । ਜਦ ਮੈਂ ਪਹਿਲਾਂ ਸਕੂਲ ਤੇ ਮੁੜ ਕੰਮ ਤੋਂ ਲੇਟ ਹੋ ਜਾਂਦਾ ਸੀ, ਮੇਰੀ ਇੰਤਜ਼ਾਰ ‘ਚ ਭੁੱਖੀ ਬੈਠੀ ਰਹਿੰਦੀ ਸੀ । ਕੀ ਉਸਦਾ ਕਦੀ ਧੰਨਵਾਦ ਕੀਤਾ ? ਪਰ ਹੁਣ ਤਾਂ ਮਾਂ ਦੀਆਂ ਕੁਰਬਾਨੀਆਂ ਦੇ ਸਾਹਮਣੇ “ਧੰਨਵਾਦ” ਸ਼ਬਦ ਹੀ ਬੜਾ ਛੋਟਾ ਲੱਗ ਰਿਹਾ ਹੈ । ਚਲੋ ਛੱਡੋ ਯਾਰ, ਬਾਕੀ ਗੱਲਾਂ ਫੇਰ ਕਦੇ ਕਰਾਂਗੇ, ਮਨ ਉਦਾਸ ਹੋ ਗਿਆ……