Punjab News - Quami Ekta Punjabi Newspaper (ਕੌਮੀ ਏਕਤਾ) » ਸੁਖਵੀਰ ਸਿੰਘ ਸੰਧੂ, ਪੈਰਿਸ

ਚੌਂਹੁ ਕੂਟੀ
ਅਕਾਸ਼ ਤੇ ਪਤਾਲ ਵਿੱਚ,ਰਿਹਾ ਭਾਲਦਾ।

ਅੱਗ ਦਾ ਬਰੋਲਾ ਹੋਇਆ, ਸਮਾਂ ਗਾਲਦਾ।

ਪੈਂਦੀਂ ਬੇਈਮਾਨੀ ਤੇ,ਹੰਕਾਰ ਛੱਡਣਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।

ਸੁੱਖ ਦੁੱਖ ਜਿੰਦਗੀ ਦੇ, ਨਾਲ ਚਲਦਾ।

ਦੋਸ਼ ਨਹੀ ਲਾਈਦਾ ਉਹ ਤੇ,ਹਰ ਗੱਲਦਾ।

ਕਰਮਾ ਨੂੰ ਮਾੜੇ ਨਾ ਤੂੰ,ਕਹਿ ਸੱਜ਼ਣਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ

ਬਰਫਾਂ ਚ ਬਹਿਦੇਂ,ਧੁੱਪੀਂ ਧੂਈਆਂ ਸੇਕਦੇ।

ਹੱਥੀਂ ਜੋ ਬਣਾਏ,  ਬੰਦੇ  ਰੱਬ   ਵੇਚਦੇ।

ਸੋਚਾਂ ਵਾਲੇ ਗੋਤਿਆਂ ਚ, ਪਾ ਛੱਡਣਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।

ਕਰਜ਼ੇ ਦੇ ਭਾਰ ਥੱਲੇ,ਸਿਰ ਦੱਬ ਕੇ।

ਆਪ ਤੂੰ ਸਹੇੜੇ, ਦੱਸੇ ਕੰਮ ਰੱਬ ਦੇ ।

ਸੁੱਕਾ ਲੰਘ ਜਾਦਾਂ,ਬਦਲਾਂ ਦਾ ਗੱਜ਼ਣਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।

ਹੱਕ ਦੀ ਕਮਾਈ ਹੁੰਦੀ, ਦੂਣੀ ਓਸ ਦੀ।

ਪਤਝੜ  ਵਾਂਗੂ  ਝੜੇ,   ਖੱਟੀ ਖੋਟ ਦੀ।

ਕਰ ਤੂੰ ਪਿਆਰ “ਸੰਧੂ”,ਸਾਰੇ ਜੱਗਨਾ।

ਫੇਰ ਤੈਨੂੰ ਚੌਂਹੁ ਕੂਟੀ,ਸੋਹਣਾ ਲੱਗਣਾ।

ਮਾਂ ਦੀਆਂ ਅਸਥੀਆਂ (ਸੱਚੀ ਕਹਾਣੀ)
ਇਹ ਭਲੇ ਸਮੇ ਦੀ ਗੱਲ ਏ,ਜਦੋਂ ਭਾਰਤੀ ਪਾਸਪੋਰਟ ਧਾਰਕ ਨੂੰ ਇੰਗਲੈਂਡ ਸਮੇਤ ਯੌਰਪ ਦੇ ਕਈ ਦੇਸ਼ਾਂ ਵਿੱਚ ਵੀਜ਼ੇ ਤੋਂ ਬਿਨ੍ਹਾਂ ਜਾਣ ਦੀ ਇਜ਼ਾਜਤ ਹੁੰਦੀ ਸੀ।ਸਿਰਫ ਬਾਡਰ ਉਪਰ ਸ਼ੌਅ ਮਨ੍ਹੀ ਦਿਖਾਉਣ ਨਾਲ ਐਂਟਰੀ ਮਿਲ ਜਾਂਦੀ ਸੀ।

ਉਹਨਾਂ ਸਮਿਆਂ ਵਿੱਚ ਹੀ ਚੰਦਰਭਾਨ ਦੇਸੋਂ ਵਿਦੇਸ਼ ਆਇਆ ਸੀ। ਜਿਵੇਂ ਹੁਨਰਮੰਦ ਕਦੇ ਗਰੀਬ ਨਹੀ ਹੁੰਦਾ।ਚੰਦਰਭਾਨ ਵੀ ਇਲੈਕਟ੍ਰਿਕ ਮਕੈਨਿਕ ਸੀ।ਉਸ ਨੂੰ ਕੰਮ ਲੱਭਣ ਵਿੱਚ ਜਿਆਦਾ ਮੁਸ਼ਕਲ ਨਾ ਆਈ।ਉਹ ਬਰਫੀਲੇ ਮੌਸਮ ਤੇ ਸਰਦ ਦਿੱਨਾਂ ਵਿੱਚ ਵੀ ਕੰਮ ਕਰਦਾ,ਤੇ ਸ਼ਾਮ ਨੂੰ ਇੰਡੀਅਨ ਰੈਸਟੋਰੈਂਟ ਵਿੱਚ ਕੰਮ ਕਰਨ ਲਈ ਵੀ ਜਾਦਾਂ ਸੀ।ਕਹਿੰਦੇ ਨੇ ਰੱਬ ਤੋਂ ਕੁਝ ਪਾਉਣ ਲਈ ਮਿਹਨਤ ਵੀ ਜਰੂਰੀ ਆ।ਉਸ ਨੇ ਸਖਤ ਮਿਹਨਤ ਕਰਕੇ ਸਿਰ ਚੜ੍ਹਿਆ ਕਰਜ਼ੇ ਦਾ ਭਾਰ ਲਾਹ ਦਿੱਤਾ ਸੀ।”ਮਿਹਨਤ ਹੀ ਚੰਗੀ ਕਿਸਮਤ ਦੀ ਮਾਂ ਹੈ”।ਇਹ ਮੁਹਾਵਰਾ ਵੀ ਸੱਚ ਕਰ ਦਿਤਾ ਸੀ।

ਚੰਦਰਭਾਨ ਦੀ ਇੱਕ ਅਰੂਣਾ ਨਾਂ ਦੀ ਲੜਕੀ ਨਾਲ ਦੋਸਤੀ ਹੋ ਗਈ।ਉਹ ਆਪਣੇ ਮਾਂ ਬਾਪ ਨਾਲ ਇਸ ਰੈਸਟੋਰੈਂਟ ਵਿੱਚ ਡਿੱਨਰ ਲਈ ਆਉਦੀ ਸੀ।ਉਸ ਦੇ ਮਾਪੇ ਮੈਡਾਗਾਸਕਾਰ ਤੋਂ ਯੌਰਪ ਵਿੱਚ ਆਏ ਸਨ।ਅਰੂਣਾ ਦਾ ਜਨਮ ਵੀ ਇਥੇ ਹੀ ਹੋਇਆ ਸੀ।ਮੈਡਾਗਾਸਕਾਰ ਦੇਸ਼ ਅਫਰੀਕਾ ਦੇ ਕੋਲ ਇੱਕ ਟਾਪੂ ਹੈ।ਜਿਥੇ ਕਈ ਸਦੀਆਂ ਪਹਿਲਾਂ ਉਹਨਾਂ ਦੇ ਪੁਰਖੇ ਭਾਰਤ ਤੋਂ ਆ ਕੇ ਵਸ ਗਏ ਸਨ।ਉਸ ਦੇ ਲਿਸ਼ਕਦੇ ਜਾਮਨੀ ਰੰਗ ਦੇ ਚੇਹਰੇ ਉਪਰ ਏਸ਼ੀਅਨ ਮੂਲ ਹੋਣ ਦੀ ਝਲਕ ਸਾਫ ਦਿਖਾਈ ਦਿੰਦੀ ਸੀ।ਭਾਵੇਂ ਅਰੂਣਾ ਕਦੇ ਵੀ ਭਾਰਤ ਨਹੀ ਗਈ ਸੀ।ਪਰ ਉਸ ਦੇ ਮਨ ਅੰਦਰ ਭਾਰਤ ਪ੍ਰਤੀ ਪਿਆਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ।ਜਲਦੀ ਹੀ ਉਹ ਸ਼ਾਦੀ ਦੇ ਬੱਧਨ ਵਿੱਚ ਬੱਝ ਗਏ।ਇਸ ਰਿਸ਼ਤੇ ਨੂੰ ਅਰੂਣਾ ਦੇ ਮਾਪਿਆਂ ਨੇ ਵੀ ਕਬੂਲ ਲਿਆ ਸੀ।ਹੁਣ ਉਹਨਾਂ ਦੀ ਗ੍ਰਹਿਸਤੀ ਜਿੰਦਗੀ ਸ਼ੁਰੂ ਹੋ ਚੁੱਕੀ ਸੀ।ਕੁਝ ਸਮੇਂ ਬਾਅਦ ਉਨਾਂ ਦੇ ਘਰ ਲੜਕੇ ਨੇ ਜਨਮ ਲਿਆ।ਜਿਸ ਦਾ ਨਾਮ ਬੋਨੀ ਰੱਖਿਆ ਸੀ।

ਉਹਨਾਂ ਨੇ ਇੱਕ ਨਵਾਂ ਘਰ ਵੀ ਮੁੱਲ ਲੈ ਲਿਆ ਸੀ।ਸਮਾ ਬੀਤਦਾ ਗਿਆ ਬੋਨੀ ਸਕੂਲ ਜਾਣ ਲੱਗ ਪਿਆ।ਉਹ ਸਵੇਰੇ ਬੋਨੀ ਨੂੰ ਸਕੂਲ ਭੇਜ ਕੇ ਆਪ ਕੰਮ ਤੇ ਚਲੇ ਜਾਂਦੇਂ।ਬੋਨੀ ਸਕੂਲ ਤੋਂ ਘਰ ਆਕੇ ਇੱਕਲਾਪਣ ਮਹਿਸੂਸ ਕਰਦਾ।ਉਹ ਮਨ ਹੀ ਮਨ ਵਿੱਚ ਝੁਰਦਾ ਤੇ ਚੁੱਪ ਚੁੱਪ ਰਹਿੰਦਾ।ਮਹੀਨੇ ਸਾਲ ਬੀਤਦੇ ਗਏ,ਵਕਤ ਨਾਲ ਬੋਨੀ ਗਭਰੂ ਹੋ ਗਿਆ ਸੀ।ਉਸ ਨੂੰ ਮਾਪਿਆਂ ਦੇ ਪਿਆਰ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ।ਉਸ ਦਾ ਮੇਲ ਮਿਲਾਪ ਦੋਸਤਾਂ ਮਿਤਰਾਂ ਨਾਲ ਵੱਧ ਚੁੱਕਿਆ ਸੀ।ਉਹ ਕਈ ਵਾਰੀ ਦੋਸਤਾਂ ਨੂੰ ਘਰ ਸੱਦ ਲੈਂਦਾ,ਜਾਂ ਉਹਨਾਂ ਕੋਲ ਚਲਿਆ ਜਾਦਾਂ।ਇਹ ਅੱਠ ਦਸ ਮੁੰਡਿਆ ਦਾ ਇੱਕ ਗਰੁੱਪ ਜਿਹਾ ਬਣ ਗਿਆ ਸੀ।ਜਿਸ ਵਿੱਚ ਨਸ਼ਈ ਤੇ ਅਵਾਰਾ ਕਿਸਮ ਦੇ ਲੜਕੇ ਵੀ ਰਲ ਗਏ ਸਨ।ਬੋਨੀ ਦਾ ਪੜ੍ਹਾਈ ਵੱਲ ਧਿਆਨ ਘਟਣਾ ਸ਼ੁਰੂ ਹੋ ਗਿਆ ਸੀ।ਹੋਲੀ ਹੋਲੀ ਇਹ ਢਾਣੀ ਨਸ਼ਿਆ ਤੇ ਲੜਾਈ ਝਗੜਿਆਂ ਵਿੱਚ ਮਸ਼ਹੂਰ ਹੋ ਗਈ।ਗਰਮਾ ਗਰਮੀ ਵਾਲਾ ਮਹੌਲ ਬੋਨੀ ਨੇ ਘਰ ਵਿੱਚ ਵੀ ਬਣਾ ਲਿਆ ਸੀ।ਬੁਰੀ ਸੰਗਤ ਵਿੱਚ ਪੈਣ ਦੀ ਖਬਰ ਚੰਦਰਭਾਨ ਤੇ ਅਰੂਣਾ ਨੂੰ ਮਿਲ ਚੁੱਕੀ ਸੀ।ਪਰ ਹੁਣ ਪਾਣੀ ਸਿਰ ਉਪਰੋਂ ਦੀ ਲੰਘ ਗਿਆ ਸੀ।ਕਹਿੰਦੇ ਨੇ ਚਿੰਤਾ ਚਿਖਾ ਬਰਾਬਰ ਹੁੰਦੀ ਆ!ਪੁੱਤਰ ਦੇ ਗ਼ਮ ਨਾਲ ਅਰੂਣਾ ਨੂੰ ਬੀਮਾਰੀਆਂ ਨੇ ਘੇਰ ਲਿਆ।ਸ਼ੂਗਰ ਦੀ ਵਜ੍ਹਾ ਨਾਲ ਅੱਖਾਂ ਦੀ ਰੋਸ਼ਨੀ ਵੀ ਘੱਟਣ ਲੱਗ ਪਈ।ਇੱਕ ਜਮਾਇੱਕਾ ਦੀ ਕਹਾਵਤ ਹੈ,ਜਿੰਦਗੀ ਸ਼ੜਕ ਦੀ ਤਰ੍ਹਾਂ ਏ,ਅਗਰ ਉਸ ਉਪਰ ਲੱਗੇ ਸੂਚਿਤ ਬੋਰਡਾਂ ਵੱਲ ਬੇਧਿਆਨਾ ਹੋ ਜਾਵੇ ਤਾਂ ਚਾਲਕ ਦੀ ਜਿੰਦਗੀ ਖਤਰਿਆਂ ਤੋਂ ਖਾਲੀ ਨਹੀ ਹੁੰਦੀ।ਇੱਕ ਦਿੱਨ ਅਰੂਣਾ ਨੇ ਚੰਦਰਭਾਨ ਨੂੰ ਕਿਹਾ,”ਸਾਡੇ ਇੱਕੋ ਹੀ ਬੇਟਾ ਏ,ਉਹ ਵੀ ਨਲਾਇਕ, ਕੰਮ ਕੀਹਦੇ ਲਈ ਕਰਦੇ ਆਂ?”।ਅਰੂਣਾ ਦੇ ਦੁੱਖ ਭਰੇ ਬੋਲ ਸੁਣਕੇ, ਚੰਦਰਭਾਨ ਨੇ ਪੈਨਸ਼ਨ ਅਪਲਾਈ ਕਰ ਦਿੱਤੀ ਤੇ ਕੁਝ ਦੇਰ ਬਾਅਦ ਉਹ ਸੇਵਾ ਮੁਕਤ ਹੋ ਗਏ।

ਬੋਨੀ ਨਸ਼ੇ ਦੀ ਹਾਲਤ ਵਿੱਚ ਕਦੇ ਕਦੇ ਘਰ ਆਉਦਾ।ਨਸ਼ੇ ਦੇ ਕੇਸ ਵਿੱਚ ਪੁਲਿਸ ਵੀ ਬੋਨੀ ਦੀ ਭਾਲ ਕਰ ਰਹੀ ਸੀ।ਉਹ ਕਈ ਵਾਰ ਘਰ ਆਈ,ਪਰ ਉਹ ਖਾਲੀ ਹੱਥ ਪਰਤ ਜਾਂਦੀ ਰਹੀ।ਅਰੂਣਾ ਦੀ ਸਿਹਤ ਦਿੱਨ ਬਦਿੱਨ ਵਿਗੜਦੀ ਜਾ ਰਹੀ ਸੀ।ਇੱਕ ਮੰਦਭਾਗਾ ਦਿੱਨ ਚੜ੍ਹਿਆ ਅਰੂਣਾ ਦੇ ਸਾਹਾਂ ਦਾ ਅੰਤ ਹੋ ਗਿਆ।ਚੰਦਰਭਾਨ ਨੇ ਸਕੇ ਸਬੰਧੀ ਤੇ ਦੋਸਤਾਂ ਦੀ ਮੱਦਦ ਨਾਲ ਅਰੂਣਾ ਦੇ ਸਸਕਾਰ ਦਾ ਪ੍ਰਬੰਧ ਕੀਤਾ।ਬੋਨੀ ਮਾਂ ਦੇ ਸਸਕਾਰ ਤੇ ਵੀ ਨਾ ਆਇਆ।ਲੋਕ ਚਰਚਾ ਸੀ ਕਿ ਬੋਨੀ ਨੂੰ ਨਸ਼ੇ ਦੇ ਕੇਸ ਵਿੱਚ ਸਜ਼ਾ ਹੋਈ ਹੈ।ਮਾਂ ਦੀ ਮੌਤ ਦਾ ਉਸ ਨੂੰ ਜੇਲ੍ਹ ਵਿੱਚ ਹੀ ਪਤਾ ਲੱਗਿਆ ਸੀ।

ਅਰੂਣਾ ਦੇ ਜਾਣ ਤੋਂ ਬਾਅਦ ਚੰਦਰਭਾਨ ਘਰ ਵਿੱਚ ਪਾਗਲਾਂ ਵਾਂਗ ਘੁੰਮਦਾ ਰਹਿੰਦਾ।ਉਸ ਦੀ ਜਿੰਦਗੀ ਬੀਆਬਾਨ ਦਾ ਰੁੱਖ ਬਣ ਗਈ ਸੀ।ਉਸ ਨੂੰ ਇੰਝ ਲਗਦਾ ਜਿਵੇਂ ਉਹ ਪਿਛਲੇ ਜਨਮ ਦੀ ਸਜ਼ਾ ਭੁਗਤ ਰਿਹਾ ਹੋਵੇ।ਬੋਨੀ ਤਿੰਨ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਇਆ।ਜਿਸ ਦੇ ਅਉਣ ਦੀ ਖੁਸ਼ੀ ਨਾ ਹੋਵੇ ਜਾਣ ਦੀ ਕੀ ਹੋਣੀ ਏ!ਚੰਦਰਭਾਨ ਦਾ ਵੀ ਇਹੋ ਹਾਲ ਸੀ।ਇੱਕ ਦਿੱਨ ਉਹ ਸੋਫੀ ਹਾਲਤ ਵਿੱਚ ਆਇਆ,ਚੰਦਰਭਾਨ ਨੇ ਮੌਕਾ ਦੇਖਦਿਆ ਗੱਲ ਤੋਰੀ,”ਬੇਟਾ ਤੇਰੀ ਮੰਮੀ ਦੀਆਂ ਅਸਥੀਆਂ ਭਾਰਤ ਜਾ ਕੇ ਉਤਾਰ ਆਈਏ?ਕਈ ਮਹੀਨੇ ਹੋ ਗਏ ਸ਼ਮਸ਼ਾਨ ਘਾਟ ਚ’ ਪਈਆਂ ਨੇ,ਮੇਰੇ ਕੱਲੇ ਚ’ ਜਾਣ ਦੀ ਹਿੰਮਤ ਨਹੀ ਲੰਂਬਾ ਸਫਰ ਏ”।”ਸੁਣਿਆ ਅਸਥੀਆ ਨੂੰ ਬਹੁਤੀ ਦੇਰ ਨਹੀ ਰੱਖੀਦਾ!ਜੇ ਮੈਨੂੰ ਕੁਝ ਹੋ ਗਿਆ ਸਿਵਿਆਂ ਚ’ ਹੀ ਰੁਲਣਗੀਆਂ”।”ਤੇਰੀ ਮੰਮੀ ਦੀ ਇੱਛਾ ਸੀ,ਕਿ ਮੈਂ ਜਿਉਦੇ ਜੀਅ ਤਾਂ ਨਾਂ ਜਾ ਸਕੀ।ਪਰ ਮੇਰੀਆਂ ਅਸਥੀਆਂ ਭਾਰਤ ਜਰੂਰ ਲੈ ਜਾਓ!”

ਬੋਨੀ ਗੱਲ ਕੱਟਦਾ ਬੋਲਿਆ,”ਡੈਡ ਸ਼ਮਸ਼ਾਨ ਘਾਟ ਵਿੱਚ ਕਿੰਨੀ ਦੇਰ ਰੱਖ ਸਕਦੇ ਆ”?”ਵੱਧ ਤੋਂ ਵੱਧ ਇੱਕ ਸਾਲ” “ਥੋੜੀ ਰੁੱਕ ਜਾਨੇ ਆ ਡੈਡ,ਸ਼ਾਇਦ ਤੂੰ ਵੀ ਥੋੜੀ ਦੇਰ ਤੱਕ ਚਲਿਆ ਜਾਵੇਂ”!”ਦੋਵਾਂ ਦੀਆ ਇਕੱਠੀਆਂ ਹੀ ਪਾ ਆਵਾਂਗਾ”।ਪੁੱਤ ਦੇ ਬੋਲ ਸੁਣ ਕੇ ਚੰਦਰਭਾਨ ਦੇ ਪੈਰਾਂ ਥੱਲਿਓ ਜਿਵੇਂ ਜਮੀਨ ਖਿਸਕ ਗਈ ਸੀ।ਉਹ ਪੱਥਰ ਦੀ ਮੂਰਤ ਬਣਿਆ ਉਤਾਂਹ ਵਲ ਵੇਖਣ ਲੱਗ ਪਿਆ।ਥੋੜੀ ਦੇਰ ਬਾਅਦ ਧੜੱਮ ਦੀ ਅਵਾਜ਼ ਆਈ ਚੰਦਰਭਾਨ ਫਰਸ਼ ਤੇ ਪਿਆ ਸੀ।ਉਸ ਦੇ ਅੰਦਰਲਾ ਭੌਰ ਉਡਾਰੀ ਮਾਰ ਗਿਆ ਸੀ।ਸਾਹਮਣੇ ਵਾਲੀ ਖਿੜ੍ਹਕੀ ਦੀਆਂ ਤਾਕੀਆਂ ਤੇਜ਼ ਹਵਾ ਦੇ ਬੁੱਲ੍ਹੇ ਨਾਲ ਠਾਹ੍ਹ ਕਰਕੇ ਬੰਦ ਹੋ ਗਈਆਂ।ਕਿਸੇ ਨੇ ਸੱਚ ਹੀ ਕਿਹਾ ਏ, ਸਮਾ ਚੰਗਾ ਹੈ ਸਭ ਕੁਝ ਤੁਹਾਡਾ,ਸਮਾਂ ਬੁਰਾ ਹੈ ਤੁਹਾਡਾ ਆਪਣਾ ਵੀ ਨਹੀ,!………

ਜਿੰਦਗੀ ਬਣੀ ਹਨ੍ਹੇਰਾ
ਦਿੱਲੀ ਦੇ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਸੁਰਿੰਦਰ ਨੂੰ ਗੁਰਮੀਤ ਨੇ ਆ ਜੱਫੀ ਪਾਈ । ਉਹ ਪੰਜਾਬ ਤੋਂ ਦਿੱਲੀ ਨੂੰ ਟੈਕਸੀ ਚਲਾਂਉਦਾ ਸੀ। ਸੁਖਸਾਂਦ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਗੱਡੀ ਕੋਲ ਪਹੁੰਚ ਗਏ। ਟੈਕਸੀ ਪੰਜਾਬ ਦੇ ਰਸਤੇ ਪੈ ਗਈ।ਸੁਰਿੰਦਰ ਘਰ ਪਹੁੰਚਣ ਲਈ ਉਤਾਵਲਾ ਸੀ। ਕਿਉ ਕਿ ਉਸ ਦੇ ਘਰਵਾਲੀ (ਜਸਵਿੰਦਰ) ਦੀ ਡਲਿਵਰੀ ਹੋਣ ਵਾਲੀ   ਸੀ।ਜਿਹੜੀ ਸੱਸ (ਮਾਂ) ਨਾਲ ਪਿੰਡ ਵਿੱਚ ਰਹਿ ਰਹੀ ਸੀ। ਸੁਰਿੰਦਰ ਵਿਦੇਸ਼ ਵਿੱਚ ਨੌਕਰੀ ਕਰਦਾ ਸੀ।ਉਹ ਹਰ ਸਾਲ ਛੁੱਟੀ ਆਉਦਾ,ਜਸਵਿੰਦਰ ਅਤੇ ਮਾਂ ਨੂੰ ਨਾਲ ਜਾਣ ਲਈ ਜੋਰ ਦਿੰਦਾ। ਪਰ ਜਿਵੇਂ ਕਹਿੰਦੇ ਨੇ,ਆਪਣਾ ਘਰ ਕਿਸੇ ਮਹਿਲ ਤੋਂ ਘੱਟ ਨਹੀ ਹੁੰਦਾ। ਉਸ ਦੀ ਮਾਂ ਵਿਦੇਸ਼ ਜਾਣ ਲਈ ਰਾਜੀ ਨਾ ਹੁੰਦੀ। ਜਿਸ ਕਰਕੇ ਜਸਵਿੰਦਰ ਨੂੰ ਮਾਂ ਕੋਲ ਰਹਿਣਾ ਪੈਦਾਂ। ਉਹ ਆਖਰੀ ਸਾਹਾਂ ਤੱਕ ਇਥੇ ਹੀ ਰਹਿਣਾ ਚਾਹੁੰਦੀ ਸੀ। ਉਹ ਹਮੇਸ਼ਾ ਕਹਿੰਦੀ,”ਮੈਂ ਇਸ ਘਰ ਵਿੱਚ ਵਿਆਹ ਕੇ ਆਈ ਹਾਂ,ਚਾਰ ਕੰਧਿਆਂ ਤੇ ਜਾਵਾਂਗੀ”। ਸੁਰਿੰਦਰ ਦਾ ਫੋਨ ਖੜ੍ਹਕਿਆ, ਤਾਇਆ ਬੋਲ ਰਿਹਾ ਸੀ,”ਜਸਵਿੰਦਰ ਦੀ ਸਿਹਤ ਠੀਕ ਨਹੀ ਹੈ। ਅਸੀ ਖੰਨੇ ਲੈਕੇ ਚੱਲੇ ਆ,ਤੁਸੀ ਸਿੱਧੇ ਹਸਪਤਾਲ ਵਿੱਚ ਆ ਜਾਣਾ”। ਦੋ ਕੁ ਘੰਟੇ ਬਾਅਦ ਉਹ ਵੀ ਖੰਨੇ ਪਹੁੰਚ ਗਏ।ਨਰਸਾਂ ਜਸਵਿੰਦਰ ਨੂੰ ਓਪਰੇਸ਼ਨ ਥੇਟਰ ਅੰਦਰ ਲੈ ਗਈਆਂ ਸਨ। ਬੱਚੇ ਦੀ ਡਲਿਵਰੀ ਓਪਰੇਸ਼ਨ ਨਾਲ ਹੋਣੀ ਸੀ ਸੁਰਿੰਦਰ ਨੂੰ ਮਿਲਣ ਦੀ ਇਜ਼ਾਜ਼ਤ ਦੇ ਦਿੱਤੀ ਗਈ। ਜਸਵਿੰਦਰ ਨੇ ਹੋਲੀ ਹੋਲੀ ਅੱਖਾਂ ਖੋਲ ਕੇ ਸੁਰਿੰਦਰ ਵੱਲ ਦੇਖਿਆ। ਪਰ ਉਸ ਵਿੱਚ ਬੋਲਣ ਦੀ ਸਮਰੱਥਾ ਨਹੀ ਸੀ।

ਸੂਰਜ ਢਲ ਚੁੱਕਿਆ ਸੀ। ਬੱਚੇ ਦੀ ਹਾਲਤ ਨਾਜ਼ਕ ਬਣੀ ਹੋਈ ਸੀ। ਦਿੱਲ ਦੀ ਧੜਕਣ ਵੀ ਘੱਟ ਰਹੀ ਸੀ। ਡਾਕਟਰ ਨੇ ਲੁਧਿਆਣੇ ਲੈ ਕੇ ਜਾਣ ਦੀ ਸਲਾਹ ਦਿੱਤੀ। ਉਹ ਸਵੱਖਤੇ ਹੀ ਐਂਬੂਲੈਂਸ ਰਾਂਹੀ ਲੁਧਿਆਣੇ ਨੂੰ ਰਵਾਨਾ ਹੋ ਗਏ। ਕਹਿਦੇ ਨੇ ਮੁਸੀਬਤ ਕਦੇ ਪੁੱਛ ਕਿ ਨਹੀ ਆਉਦੀ,ਇਸ ਵਿਚੋਂ ਬਾਹਰ ਨਿੱਕਲਣ ਦਾ ਰਸਤਾ,ਮੁਸੀਬਤ ਵਿੱਚ ਫਸਣ ਨਾਲੋਂ ਵੀ ਔਖਾ ਹੁੰਦਾ ਹੈ। ਬੱਚੇ ਦੀ ਸਿਹਤ ਜਿਉਂ ਦੀ ਤਿਉਂ ਸੀ। ਡਾਕਟਰ ਹਰ ਸੰਭਵ ਕੋਸ਼ਿਸ਼ ਕਰ ਰਹੇ ਸਨ।ਸੁਰਿੰਦਰ ਨੇ ਹਰ ਥਾਂ ਜਾਕੇ ਮੱਥਾ ਰਗੜਿਆ ਪਰ ਰੱਬ ਵੀ ਰੁੱਸਿਆ ਲਗਦਾ ਸੀ। ਅਖੀਰ ਡਾਕਟਰਾਂ ਨੇ ਵੀ ਸਿਰ ਫੇਰ ਦਿੱਤਾ। “ਵੈਰੀ ਸੌਰੀ” ਕਹਿ ਕੇ ਉਹ ਵੀ ਚਲੇ ਗਏ।ਸੁਣਿਆ ਹੈ ਕਮਜ਼ੋਰ ਦਾ ਕੋਈ ਨਹੀ ਹੁੰਦਾ ਤੇ ਮੁਸੀਬਤਾਂ ਇਨਸਾਨ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਜਸਵਿੰਦਰ ਕਾਫੀ ਕਮਜ਼ੋਰ ਹੋ ਚੁੱਕੀ ਸੀ। ਉਹ ਪੱਥਰ ਦੀ ਮੂਰਤ ਬਣੀ ਚੁੱਪ ਚੁੱਪ ਰਹਿੰਦੀ। ਕੁਝ ਦਿੱਨਾਂ ਬਾਅਦ ਜਸਵਿੰਦਰ ਨੂੰ ਛੁੱਟੀ ਮਿਲ ਗਈ।ਘਰੇ ਰਿਸ਼ਤੇਦਾਰ,ਗਲੀ ਮੁਹੱਲੇ ਦੇ ਲੋਕ ਦੁੱਖ ਸਾਝਾ ਕਰਨ ਲਈ ਆਉਦੇ। ਉਹ ਸੁਰਿੰਦਰ ਦੇ ਵਿਦੋਸ਼ੋਂ ਲਿਆਦੇ ਖਿਲਾਉਣਿਆਂ ਵੱਲ ਦੇਖ ਦੇਖ ਰੋਦੀਂ ਰਹਿਂਦੀ। ਉਸ ਲਈ ਇਹ ਕਸ਼ਟ ਅਸਹਿ ਸੀ। ਦੁੱਖ ਨੂੰ ਹੌਸਲੇ ਨਾਲ ਹੀ ਘਟਾਇਆ ਜਾ ਸਕਦਾ ਹੈ। ਪਰ ਸੁਰਿਦਰ ਦਾ ਹੌਸਲਾ ਟੁੱਟ ਚੁੱਕਿਆ ਸੀ। ਉਹ ਆਪਣੇ ਗ਼ਮ ਨੂੰ ਵਡਉਣ ਲਈ ਪਿੰਡ ਵਿੱਚ ਦੋਸਤਾਂ ਕੋਲ ਚਲਿਆ ਜਾਦਾ। ਉਸਦੇ ਦੋਸਤਾਂ ਦੇ ਹਾਲਾਤ ਨਾ ਤਾਂ ਉਹਦੇ ਵਰਗੇ ਸੀ ਨਾ ਹੀ ਉਹ ਲੋਕ। ਉਹ ਇੱਕ ਅੱਧਾ ਪੈਗ ਲਾਉਣ ਦੇ ਸਲਾਹ ਦਿੰਦੇ। ਉਸ ਦੇ ਵਾਰ ਵਾਰ ਮਨ੍ਹਾ ਕਰਨ ਤੋਂ ਵੀ ਨਾ ਹਟਦੇ। ਕਈ ਵਾਰ ਮੱਲੋਜੋਰੀ ਵੀ ਪਿਆ ਦਿੰਦੇ। ਜਾਪਾਨੀ ਕਹਾਵਤ ਹੈ ਸ਼ਰਾਬ ਦਾ ਪਹਿਲਾ ਪੈੱਗ ਬੰਦਾ ਪੀਦਾਂ ਹੈ।ਦੂਸਰਾ ਪਹਿਲੇ ਵਾਲਾ ਪੈੱਗ ਪੀਦਾਂ ਹੈ। ਤੀਸਰਾ ਪੈੱਗ ਬੰਦੇ ਨੂੰ ਪੀਦਾਂ ਹੈ। ਇਹ ਕਹਾਵਤ ਸੁਰਿੰਦਰ ੳਪਰ ਢੁੱਕਦੀ ਸੀ।ਉਹ ਹਰ ਰੋਜ਼ ਪੀਣ ਦਾ ਆਦੀ ਹੋ ਗਿਆ। ਸਮੇ ਦੀ ਸੂਈ ਘੁੰਮਦੀ ਰਹੀ। ਸੁਰਿੰਦਰ ਦੀ ਛੁੱਟੀ ਖਤਮ ਹੋ ਰਹੀ ਸੀ। ਉਸ ਨੇ ਵਾਪਸ ਜਾਣ ਦੀ ਟਿੱਕਟ ਬੁੱਕ ਕਰਾ ਲਈ। ਵਿਦੇਸ਼ ਜਾਣ ਤੋਂ ਪਹਿਲਾਂ ਸੁਰਿੰਦਰ ਨੇ ਸੋਚਿਆ ਕਿਉ ਮਨ੍ਹਾ ਨਾ ਘਰ ਲਈ ਸਮਾਨ ਖਰੀਦ ਕਿ ਦੇ ਜਾਵਾਂ। ਉਹ ਅਗਲੇ ਦਿੱਨ ਮੋਟਰਸਾਈਕਲ ਲੈਕੇ ਸ਼ਹਿਰ ਨੂੰ ਚਲਿਆ ਗਿਆ। ਖਰੀਦੋ ਫਰੋਖਤ ਕਰਨ ਤੋਂ ਬਾਅਦ ਸਮਾਨ ਆਟੋ ਵਾਲੇ ਨੂੰ ਦੱਸ ਕੇ ਪਿੰਡ ਨੂੰ ਤੁਰ ਪਿਆ। ਘੁੰਪ ਹਨੇਰਾ ਹੋ ਚੁੱਕਿਆ ਸੀ। ਸਰਦੀ ਦੀ ਰੁੱਤ ਹੋਣ ਕਾਰਨ ਧੁੰਦ ਨੇ ਸ਼ੜਕ ਨੂੰ ਢੱਕਿਆ ਹੋਇਆ ਸੀ। ਪੁਰੇ ਦੀ ਠੰਡੀ ਹਵਾ ਸੀਨਾ ਚੀਰਦੀ ਸੀ। ਉਸ ਨੇ ਮੋਟਰਸਾਈਕਲ ਨੂੰ ਠੇਕੇ ਅੱਗੇ ਲਿਆ ਖੜ੍ਹਾ ਕੀਤਾ।ਸ਼ਰਾਬ ਦੀ ਬੋਤਲ ਖਰੀਦੀ ਪੂਰੀ ਤਰ੍ਹਾਂ ਸ਼ਰਾਬੀ ਹੋ ਕਿ ਘਰ ਨੂੰ ਚੱਲ ਪਿਆ। ਸੰਘਣੀ ਧੁੰਦ ਵਿੱਚ ਦੋ ਗਜ਼ ਦੀ ਦੂਰੀ ਤੱਕ ਮਸਾ ਦਿਖਾਈ ਦਿੰਦਾ ਸੀ। ਖੇਤਾਂ ਵਿੱਚੋਂ ਪਰਿੰਦਿਆਂ ਦੀਆ ਅਵਾਜ਼ਾਂ ਦੇ ਨਾਲ ਕੁੱਤਿਆਂ ਦੇ ਰੋਣ ਦੀ ਅਵਾਜ਼ ਵੀ ਆ ਰਹੀ ਸੀ। ਚੀਨੀ ਅਖਾਣ ਏ,ਬੁਢਾਪਾ,ਕਸ਼ਟ,ਰੋਗ ਅਤੇ ਮੌਤ ਤੋਂ ਕੋਈ ਬਚ ਨਹੀ ਸਕਦਾ। ਸੜਕ ਦੇ ਵਿਚਕਾਰ ਰੇਤੇ ਦੀ ਭਰੀ ਟਰਾਲੀ ਖਰਾਬ ਹੋਈ ਖੜ੍ਹੀ ਸੀ। ਸੁਰਿੰਦਰ ਦਾ ਮੋਟਰਸਾਈਕਲ ਟਰਾਲੀ ਪਿੱਛੇ ਧੁਸ ਗਿਆ। ਟਰਾਲੀ ਦੀ ਹੁੰਕ ਉਸ ਦੀ ਛਾਤੀ ਵਿੱਚ ਖੁੱਬ ਗਈ। ਸਿਰ ਵਿੱਚੋਂ ਖੂਨ ਵਹਿ ਰਿਹਾ ਸੀ। ਉਹ ਆਖਰੀ ਸਾਹਾਂ ਤੇ ਬੇਪਛਾਣ ਹੋਇਆ ਪਿਆ ਸੀ। ਗੁਰੂਦੁਆਰਾ ਸਾਹਿਬ ਦੇ ਸਪੀਕਰ ਤੋਂ ਅਵਾਜ਼ ਆਈ,”ਸਾਰੇ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਦਾਂ ਹੈ”। “ਪਿੰਡ ਤੋਂ ਥੋੜੀ ਦੂਰੀ ਉਤੇ ਕਿਸੇ ਮੋਟਰਸਾਈਕਲ ਸਵਾਰ ਦਾ ਟਰਾਲੀ ਨਾਲ ਖਤਰਨਾਕ ਹਾਦਸਾ ਹੋ ਗਿਆ ਹੈ। ਸਾਰਿਆ ਨੂੰ ਬੇਨਤੀ ਹੈ ਕਿ ਉਸ ਬੇਪਛਾਣ ਹੋਏ ਨੌਜੁਆਨ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ,ਸਾਰੀ ਸੰਗਤ ਦਾ ਧੰਨਵਾਦ” ਕਹਿੰਦਾ ਹੋਇਆ ਸਪੀਕਰ ਬੰਦ ਹੋਗਿਆ। ਇਹ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਜਿਸ ਨੇ ਵੀ ਸੁਣਿਆ ਉਹ ਸ਼ੜਕ ਵੱਲ ਭੱਜ ਤੁਰਿਆ।ਸਰਪੰਚ ਦੇ ਫੋਨ ਕਰਨ ਤੇ ਪੁਲਸ ਵੀ ਪਹੁੰਚ ਚੁੱਕੀ ਸੀ।ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਪੁਲਿਸ ਦੀ ਹਾਜ਼ਰੀ ਵਿੱਚ ਜੇਬ ਵਿਚਲੇ ਕਾਗਜ਼ਾਂ ਤੋਂ ਪਹਿਚਾਣ ਕੀਤੀ ਗਈ। ਕੁਝ ਲੋਕੀਂ “ਸੁਰਿੰਦਰ ਏ ਸੁਰਿੰਦਰ” ਵੀ ਕਹਿ ਰਹੇ ਸਨ। ਸਰਪੰਚ ਨੇ ਪੁਲਸ ਨੂੰ ਦੱਸਿਆ,”ਇਹ ਸਾਡੇ ਪਿੰਡ ਦਾ ਹੀ ਲੜਕਾ ਏ,ਜਿਹੜਾ ਵਿਦੇਸ਼ ਤੋਂ ਛੁੱਟੀ ਆਇਆ ਹੋਇਆ ਹੈ”। ਕੁਝ ਦੇਰ ਬਾਅਦ ਪੁਲਸ ਅਤੇ ਸਰਪੰਚ ਸਾਹਿਬ ਸੁਰਿੰਦਰ ਦੇ ਘਰ ਪਹੁੰਚ ਗਏ।ਦਰਵਾਜ਼ਾ ਖੁਲਦੇ ਹੀ ਹੱਥ ਵਿੱਚ ਫੋਟੋ ਵਾਲਾ ਕਾਗਜ਼ ਤੇ ਸਮਾਨ ਵਾਲਾ ਬਿੱਲ ਦਖਾਉਦਾ ਸਰਪੰਚ ਬੋਲਿਆ,”ਚਾਚੀ ਸੁਰਿੰਦਰ ਦਾ ਐਕਸੀਡੈਂਟ ਹੋ ਗਿਆ ਏ”। “ਉਸ ਦੇ ਸਿਰ ਅਤੇ ਛਾਤੀ ਵਿੱਚ ਗੰਭੀਰ ਚੋਟਾਂ ਲੱਗੀਆਂ ਨੇ,ਐਂਬੂਲੈਂਸ ਉਹਨਾਂ ਨੂੁੰ ਹਸਪਤਾਲ ਲੈ ਗਈ ਆ! ਘਬਰਾਓ ਨਾ,ਪ੍ਰਮਾਤਮਾ ਦਾ ਭਾਣਾ ਸਮਝੋ.”..ਸਰਪੰਚ ਬੋਲੀ ਜਾ ਰਿਹਾ ਸੀ,ਸੁਰਿੰਦਰ ਦੀ ਮਾਂ ਧੜੱਮ ਕਰਦੀ ਧਰਤੀ ਉਪਰ ਜਾ ਡਿੱਗੀ। ਠਾਹ ਦੀ ਅਵਾਜ਼ ਸੁਣ ਕੇ ਜਸਵਿੰਦਰ ਵੀ ਮੰਮੀ ਮੰਮੀ ਪੁਕਾਰਦੀ ਮਾਂ ਉਤੇ ਡਿੱਗ ਪਈ। ਉਹ ਕਦੇ ਮਾਂ ਤੇ ਕਦੇ ਫੋਟੋ ਵੱਲ ਦੇਖਦੀ ਭੁੱਬੀ ਰੋ ਰਹੀ ਸੀ। ਸੁਰਿੰਦਰ ਦੀ ਫੋਟੋ ਵਾਲਾ ਵਿਦੇਸ਼ੀ ਕਾਰਡ ਤੇ ਸਮਾਨ ਵਾਲਾ ਬਿੱਲ ਬੇਹੋਸ਼ ਪਈ ਮਾਂ ਦੇ ਹੱਥ ਵਿੱਚ ਘੁੱਟਿਆ ਹੋਇਆ ਸੀ। ਤਾਰਿਆਂ ਭਰੀ ਰਾਤ ਵਿੱਚ ਚਮਕਦਾ ਹੋਇਆ ਤਾਰਾ ਟੁੱਟ ਕੇ ਅਸਮਾਨ ਵਿੱਚ ਹੀ ਗੁੰਮ ਹੋ ਗਿਆ।ਸਿਆਣੇ ਕਹਿੰਦੇ ਨੇ ਇਨਸਾਨ ਦਾ ਹਰ ਇੱਕ ਚੰਗਾ ਮੰਦਾ ਦਿੱਨ ਜਿੰਦਗੀ ਦੇ ਇਤਿਹਾਸ ਦਾ ਪੰਨ੍ਹਾ ਬਣ ਜਾਦਾ ਹੈ।

ਫੇਰੀ ਵਾਲਾ
ਫੇਰੀ ਵਾਲਾ ਲੈਕੇ ਆਇਆ,ਵੰਗਾਂ ਰੰਗਾਂ ਵਾਲੀਆਂ।

ਚੁੰਨੀ ਲੱਗੇ ਗੋਟੇ ਤੇ, ਪੰਜਾਬੀ  ਸੂਟ  ਸਾੜ੍ਹੀਆਂ।

ਚੂੜ੍ਹੇ ਜੂੜ੍ਹੇ  ਜਾਲੀਆਂ, ਨੌਂਹ ਪਾਲਸਾਂ ਤੇ ਬਿੰਦੀਆਂ।

ਕਾਂਟੇ, ਗੋਲ ਬਾਲੀਆਂ, ਹੁਲਾਰੇ ਕੰਨੀ ਦਿੰਦੀਆ।

ਸੋਹਣੇ ਸੋਹਣੇ ਨਗ ਪਾਕੇ, ਮੁੰਦੀਆਂ ਸ਼ਿੰਗਾਂਰੀਆਂ।

ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ।

ਜੁੱਤੀ ਆ ਪੰਜਾਬੀ , ਨਾਲ ਸੂਟ ਦੇ ਮਿਲਾਉਣ ਨੂੰ।

ਤਿੱਲੇ ਦੀ ਕਢਾਈ ਕੀਤੀ, ਦਿੱਲ ਕਰੂ ਪਾਉਣ ਨੂੰ।

ਉਡ ਪੁਡ ਜਾਣ , ਸਿਰ ਲਈਆਂ ਫੁਲਕਾਰੀਆਂ।

ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ।

ਸੁਰਮਾ ਬਣਾ ਦੇ ਅੱਖ , ਤਿੱਖੀ ਨੋਕ ਤੀਰ ਦੀ।

ਕੋਕਾ, ਨੱਕ ਮੱਛਲੀ ਵੀ, ਵੇਚੇ “ਸੁਖਵੀਰ” ਵੀ।

ਸਸਤੇ ਹੀ ਭਾਅ ਲਾਈਆਂ,ਚੀਜ਼ਾਂ ਇਹ ਸਾਰੀਆਂ।

ਫੇਰੀ ਵਾਲਾ ਲੈਕੇ ਆਇਆ,ਵੰਗਾਂ ਰੰਗਾਂ ਵਾਲੀਆਂ।

ਟਿੱਕਾ, ਸੱਗੀਫੁੱਲ, ਨਾਲ ਗੁੱਤਾਂ ਤੇ ਪਰਾਂਦੇ ਨੇ।

ਢਲ ਗਿਆ ਦਿੱਨ, ਰੇਟ ਤੋੜਿਆ ਵਾ ਜਾਂਦੇ ਨੇ।

“ਸੰਧੂ”ਤੁਰ ਗਿਆ,ਖਾਲੀ ਰਹਿਣ ਨਾ ਪਟਾਰੀਆਂ।

ਫੇਰੀ ਵਾਲਾ ਲੈਕੇ ਆਇਆ,ਵੰਗਾਂ ਰੰਗਾਂ ਵਾਲੀਆਂ।

ਚੁੰਨੀ ਲੱਗੇ ਗੋਟੇ ਤੇ, ਪੰਜਾਬੀ  ਸੂਟ  ਸਾੜ੍ਹੀਆਂ

ਅਲੋਪ ਹੋ ਰਹੇ ਪੰਜਾਬੀ ਸਭਿਆਚਾਰ ਨੂੰ….. “ਸਮਰਪਤ”

ਮਾਂ ਬਾਪ
ਭੁੱਖੀ ਰਹਿ ਕਿ ਓਲਾਦ ਰਜ਼ਾਉਦੀ।

ਦਰਦ ਛੁਪਾਕੇ ਪੀੜ੍ਹ ਹਢਾਂਉਦੀ।

ਪਿਉ ਵੀ ਬੱਚਿਆਂ ਲਈ ਕਮਾਉਦਾਂ।

ਮੋਢੇ ਚੁੱਕ ਚੁੱਕ ਰਹੇ ਖਡਾਉਦਾਂ ।

ਦੋਵੇਂ ਆਪੋ ਆਪਣੀ ਥਾਂਈ,ਇੱਕਲਾ ਰੁੱਖ ਵੀ ਸਜ਼ਦਾ ਨਹੀ।

ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀ।

ਜਿੰਦਗੀ ਦੋ ਪਹ੍ਹੀਆਂ ਨਾਲ ਚਲਦੀ,ਘਰ ਵੀ ਦੋਵੇਂ ਪਹ੍ਹੀਆਂ ਤੇ।

ਟੁੱਟ ਜੇ ਬਣੀ ਗ੍ਰਹਿਸਤੀ ਜੋੜੀ, ਬੱਚੇ ਰੁਲ ਗਏ ਕਈਆਂ ਦੇ।

ਜਿੰਦਗੀ ਬਣ ਜੇ ਘੁੱਪ ਹਨ੍ਹੇਰਾ, ਜਿਥੇ ਸੂਰਜ ਮੱਘਦਾ ਨਹੀ।

ਮਾਂ ਨੁੰ ਰੂਪ ਰੱਬ ਦਾ ਕਹਿੰਦੇ ਘੱਟ ਤਾਂ ਪਿਉ ਵੀ ਲਗਦਾ ਨਹੀ।

ਜਿਥੇ ਖਿੜ੍ਹ ਖਿੜ੍ਹ ਹਾਸੇ ਪੈਂਦੇ ,ਕਿਸਮਤਾਂ ਰਸਤੇ ਖੋਲਦੀਆਂ।

ਵਸਦਾ ਉਹ ਸੁਖੀ ਪ੍ਰਵਾਰ ਏ,ਘਰ ਦੀਆਂ ਕੰਧਾਂ ਬੋਲਦੀਆਂ।

ਪਿਉ ਦਾ ਵੇਖ ਘਰੇ ਪ੍ਰਛਾਵਾਂ ਬੂਹੇ ਕੋਲ ਕੋਈ ਖੜ੍ਹਦਾ ਨਹੀ।

ਮਾਂ ਨੂੰ ਰੂਪ ਰੱਬ ਦੇ ਕਹਿੰਦੇ,ਘੱਟ ਤਾਂ ਪਿਉ ਵੀ ਲਗਦਾ ਨਹੀ।

ਚੀਜ ਜੋ ਪਹਿਲੀ ਉਹ ਹੀ ਚੰਗੀ, ਗੱਲ ਸਿਆਣੇ ਕਹਿੰਦੇ ਨੇ।

ਹੋਵੇ ਕੁੱਲੀ ਲਗਦੀ ਕੋਠੀ,ਜੇ ਜੁੜ ਪਿਆਰ ਚ ਰਹਿੰਦੇ ਨੇ।

ਚਾਂਦਨੀ ਚੰਦ ਬਿਨ੍ਹਾਂ ਧੁੱਪ ਸੂਰਜ,”ਸੰਧੂ” ਉਹ ਵੀ ਚੜ੍ਹਦਾ ਨਹੀ।

ਦੋਵੇਂ ਆਪੋ ਆਪਣੀ ਥਾਂਈ, ਇੱਕਲਾ ਰੁੱਖ ਵੀ ਸਜ਼ਦਾ ਨਹੀ।

ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀ।

ਰਿਸ਼ਤੇ ਪ੍ਰਦੇਸੀਆਂ ਦੇ !
ਜਿਸ ਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੋ ਜਾਵੇ,ਉਹ ਕਿਸੇ ਬਾਬੇ ਦੇ ਧਾਗਿਆਂ,ਤਬੀਤਾਂ ਨਾਲ ਨਹੀ ਉਤਰਦਾ।ਉਸ ਨੂੰ ਹਰ ਕੋਈ ਨਕਾਰੀ ਸਲਾਹ ਦੇਣ ਵਾਲਾ ਦੁਸ਼ਮਣ ਲਗਦਾ ਹੈ।ਇਹ ਵਿਦੇਸ਼ੀ ਭੂਤ(ਮਲਿੰਦਰ)”ਮੇਲੇ”ਨੂੰ ਵੀ ਚਿੰਬੜ ਚੁੱਕਿਆ ਸੀ।ਭਾਵੇਂ ਉਹ ਸ਼ਾਦੀ ਸ਼ੁਦਾ ਤੇ ਇੱਕ ਸਾਲ ਦੇ ਬੱਚੇ ਦਾ ਬਾਪ ਸੀ।ਪਰ ਉਸ ਦੀ ਵਿਦੇਸ਼ ਜਾਣ ਵਾਲੀ ਜਿੱਦ ਅੱਗੇ ਮਾਪੇ ਵੀ ਹਾਰ ਗਏ ਸਨ।”ਮੇਲੇ” ਦੇ ਪਿਤਾ ਨੇ ਉਧਾਰੇ ਤੇ ਕੁਝ ਵਿਆਜੂ ਪੈਸੇ ਫੜ੍ਹ ਕੇ ਏਜੰਟ ਨਾਲ ਭੇਜਣ ਦੀ ਗੱਲ ਕਰ ਲਈ।ਏਜੰਟ ਨੇ “ਮੇਲੇ” ਨੂੰ ਦਿੱਲੀ ਤੋਂ ਯੌਰਪ ਲਈ ਜਹਾਜ ਚੜ੍ਹਾ ਦਿੱਤਾ।ਪਰ ਉਸ ਨੂੰ ਯੌਰਪ ਦੀ ਵਜਾਏ ਕਿਸੇ ਨੇੜਲੇ ਦੇਸ ਜਾ ਲਾਹਿਆ।ਉਹ ਜੰਗਲ ਬੇਲੇ,ਨਹਿਰਾਂ ਤੇ ਬਰਫੀਲੇ ਪਹਾੜ੍ਹੀ ਇਲਾਕੇ ਪਾਰ ਕਰਦਾ ਯੌਰਪ ਪਹੁੰਚ ਗਿਆ।ਸਿਆਣੇ ਕਹਿੰਦੇ ਨੇ ਪ੍ਰਦੇਸ ਵਿੱਚ ਘਰ ਤੋਂ ਵਗੈਰ ਆਦਮੀ ਤੁਰਦੀ ਫਿਰਦੀ ਲਾਸ਼ ਵਰਗਾ ਹੁੰਦਾ।ਜੇ ਕਰ ਜੇਬ ਵੀ ਖਾਲੀ ਹੋਵੇ ਫੇਰ ਇਸ ਤੋਂ ਭੈੜੀ ਕਿਸਮਤ ਕਿਸੇ ਦੀ ਨਹੀ ਹੁੰਦੀ।ਇਹੀ ਹਾਲ “ਮੇਲੇ” ਦਾ ਸੀ।ਉਹ ਪਾਰਕਾਂ,ਰੇਲ ਦੇ ਡੱਬੇ ਅਤੇ ਪੁਲਾਂ ਥੱਲੇ ਰਾਤਾਂ ਗੁਜ਼ਾਰਦਾ।ਕਦੇ ਦਿਹਾੜ੍ਹੀ ਭਰ ਕੰਮ ਵੀ ਮਿਲ ਜਾਦਾਂ।ਉਸ ਦੇ ਸਿਰ ਚੜ੍ਹਿਆ ਕਰਜ਼ਾ ਅਮਰ ਵੇਲ ਵਾਂਗ ਵੱਧ ਰਿਹਾ ਸੀ।ਕਹਿੰਦੇ ਨੇ ਜਿਸ ਦਾ ਕੋਈ ਨਹੀ ਉਸ ਦਾ ਰੱਬ ਹੁੰਦਾ ਹੈ।ਅਖੀਰ ਕਈ ਮਹੀਨੇ ਧੱਕੇ ਖਾਣ ਤੋਂ ਬਾਅਦ “ਮੇਲੇ” ਨੂੰ ਕਪੜ੍ਹੇ ਦੀ ਫੈਕਟਰੀ ਵਿੱਚ ਪਰੈਸ ਕਰਨ ਦਾ ਕੰਮ ਮਿਲ ਗਿਆ।ਅਰਬੀ ਦੀ ਕਹਾਵਤ ਹੈ,”ਮਿਹਨਤ ਹੀ ਚੰਗੀ ਕਿਸਮਤ ਦੀ ਮਾਂ ਹੈ”।ਉਹ ਮਿਹਨਤ ਤੇ ਲ਼ਗਨ ਨਾਲ ਕੰਮ ਕਰਦਾ,ਸਭ ਉਸ ਦੀ ਪ੍ਰਸੰਸਾ ਕਰਦੇ ਸਨ।ਭਾਵੇਂ “ਮੇਲੇ” ਨੂੰ ਵਿਦੇਸ਼ ਆਇਆਂ ਕਈ ਸਾਲ ਹੋ ਗਏ ਸਨ।ਪਰ ਹਾਲੇ ਵੀ ਸਿਰ ਚੜ੍ਹਿਆ ਕਰਜ਼ਾ ਬਾਕੀ ਸੀ।ਅੱਜ ਜਦੋਂ ਉਸ ਨੇ ਟੀ.ਵੀ.ਔਨ ਕੀਤਾ ਤਾਂ ਖਬਰਾਂ ਦੀ ਸੁਰਖੀ ਸੀ।ਪਹਿਲੀ ਅਗਸਤ ਤੋਂ ਕੋਈ ਵੀ ਵਿਦੇਸ਼ੀ ਵਰਕਰ ਕੰਪਨੀ ਨਾਲ ਇੱਕ ਸਾਲ ਦਾ ਕੰਨਟ੍ਰੈਕਟ ਫੋਰਮ ਭਰ ਕੇ ਇੰਮੀਗ੍ਰੇਸ਼ਨ ਅਪਲਾਈ ਕਰ ਸਕਦਾ ਹੈ।ਬੇ-ਸ਼ਰਤੇ ਕਿ ਉਸ ਨੇ ਕੋਈ ਘਿਨਾਉਣਾ ਅਪਰਾਧ ਨਾ ਕੀਤਾ ਹੋਵੇ।ਅਗਲੇ ਦਿੱਨ”ਮੇਲੇ” ਨੇ ਇਹ ਖਬਰ ਮਾਲਕਾਂ ਨੂੰ ਜਾ ਦੱਸੀ।ਕੰਪਨੀ ਵਾਲਿਆਂ ਨੇ ਬਿਨ੍ਹਾਂ ਝਿਜ਼ਕ ਹਾਂ ਕਰ ਦਿੱਤੀ।ਕਿਸਮਤ ਦੇ ਧਨ੍ਹੀ “ਮੇਲੇ” ਦੀ ਕੁਝ ਮਹੀਨਿਆ ਵਿੱਚ ਹੀ ਇੰਮੀਗ੍ਰੇਸ਼ਨ ਪਾਸ ਹੋ ਗਈ।ਪ੍ਰਦੇਸੀ ਦੀ ਅਸਲ ਜਿੰਦਗੀ ਇੰਮੀਗ੍ਰੇਸ਼ਨ ਮਿਲਣ ਤੋਂ ਬਾਅਦ ਸ਼ੁਰੂ ਹੁੰਦੀ ਹੈ।ਪਰ ਉਦੋਂ ਤੱਕ ਉਹ ਆਪਣੇ ਪ੍ਰਵਾਰ ਦੇ ਕਈ ਮੈਂਬਰ ਗੁਆ ਚੁੱਕਿਆ ਹੁੰਦਾ ਹੈ।ਕਈ ਤਾਂ ਮਾਪਿਆ ਦਾ ਸਿਵਾ ਹੀ ਵੇਖਦੇ ਨੇ।ਇਹ ਬੁਰਾ ਵਕਤ”ਮੇਲੇ” ਤੇ ਵੀ ਗੁਜ਼ਰਿਆ ਸੀ।ਉਸ ਦੇ ਵਿਦੇਸ਼ ਜਾਣ ਪਿਛੋਂ ਮਾਪੇ ਗਰੀਬੀ ਦਾ ਦੁੱਖ ਤੇ ਕਰਜ਼ੇ ਦੀ ਪੰਡ ਦਾ ਭਾਰ ਨਾ ਸਹਾਰ ਸਕੇ।ਫਿਕਰਾਂ ਵਿੱਚ ਡੁੰਬੇ,ਆਖਰ ਉਹ ਵੀ ਇਸ ਜਹਾਨ ਤੋਂ ਸਦਾ ਲਈ ਕੂਚ ਕਰ ਗਏ ਸਨ।ਜਿਹਨਾਂ ਦਾ ਉਹ ਆਖਰੀ ਵਕਤ ਮੂੰਹ ਵੀ ਨਾ ਵੇਖ ਸਕਿਆ ਸੀ।ਉਹ ਹਜ਼ਾਰਾਂ ਮੀਲ ਦੂਰ ਬੈਠਾ ਮਜ਼ਬੂਰ ਸੀ।ਪਿੱਛੇ ਘਰਵਾਲੀ “ਮਿੰਦੋ”ਤੇ ਬੱਚਾ ਰਹਿ ਗਏ ਸਨ।ਜਿਹਨਾਂ ਦੀ ਦੇਖ ਭਾਲ ਪੇਕੇ ਪ੍ਰਵਾਰ ਕਰਦਾ ਸੀ।ਉਸ ਦਾ ਪੁੱਤ ਨੂੰ ਵੇਖਣ ਲਈ ਉੱਡ ਕੇ ਜਾਣ ਨੂੰ ਦਿੱਲ ਕਰ ਰਿਹਾ ਸੀ।ਪਰ ਕਰਜ਼ੇ ਤੇ ਗਰੀਬੀ ਨੇ ਉਸ ਦੇ ਪੈਰਾਂ ਨੂੰ ਜਕੜ੍ਹਿਆ ਹੋਇਆ ਸੀ।ਇਹ ਸੋਚ ਕੇ “ਮੇਲੇ” ਨੇ ਪਿੰਡ ਜਾਣ ਦੇ ਵਜਾਏ ਮਿੰਦੋ”ਨੂੰ ਕੋਲ ਸੱਦਣ ਵਾਸਤੇ ਪਾਸਪੋਰਟ ਬਣਾਉਣ ਲਈ ਕਹਿ ਦਿੱਤਾ।ਇਹ ਖਬਰ “ਮਿੰਦੋ” ਦੀ ਵੱਡੀ ਭੈਣ “ਨਿੰਮੋ” ਨੂੰ ਮਿਲ ਗਈ ਸੀ।ਜਿਸ ਤੋਂ ਬਾਹਰ ਜਾਣ ਵੇਲੇ “ਮੇਲੇ” ਨੇ ਉਧਾਰੇ ਪੈਸੇ ਲਏ ਸਨ।ਉਹ ਅਗਲੇ ਹੀ ਦਿੱਨ ਆਪਣੇ ਬੇਟੇ(ਮਨਜੀਤ)”ਮਾਟੂ”ਨੂੰ ਲੈਕੇ ਛੋਟੀ ਭੈਣ ਕੋਲ ਆ ਗਈ।”ਸੁਣ ਭੈਣੇ, ਸਾਨੂੰ ਤਾਂ

ਬਹੁਤ ਖੁਸ਼ੀ ਹੋਈ ਆ,ਸੁਖ ਨਾਲ ਤੁਸੀ ਸਾਰੇ ਬਾਹਰ ਜਾ ਰਹੇ ਹੋ”!”ਨਾਲ ਮੇਰੇ ਮੁੰਡੇ “ਮਾਟੂ” ਦਾ ਵੀ ਬਣਾ ਲਓ”?ਮਿੰਦੋ ਬੋਲੀ,”ਭੈਣੇ ਓਹ ਕਿਵੇਂ ਜਾ ਵੜੂ”?”ਤੁਸੀ ਪੁੱਤ ਬਣਾ ਕੇ ਲੈਜਿਓ”!”ਨਹੀ ਭੈਣੇ ਇਹ ਤਾਂ ਗਲਤ ਕੰਮ ਹੋਇਆ”!” ਨ੍ਹੀ ਬਾਹਰ ਭਲਾ ਮੋਏ ਜਾਣਦੇ ਨੇ”!ਕਾਗਜ਼ਾਂ ‘ਚ ਹੀ ਅਦਲਾ ਬਦਲੀ ਕਰਨੀ ਆ”?”ਨਿੰਮੋ” ਇਕੋ ਸਾਹ ਬੋਲ ਗਈ।ਅੱਜ ਕੱਲ ਤਾਂ ਲੋਕੀਂ ਪੁੱਠੇ ਸਿੱਧੇ ਰਿਸ਼ਤੇ ਬਣਾ ਕੇ ਲੈ ਜਾਂਦੇ ਨੇ!”ਇਹ ਤਾਂ ਤੇਰੀ ਸਕੀ ਭੈਣ ਦਾ ਮੁੰਡਾ”!”ਜਦੋਂ “ਮਲਿੰਦਰ” ਬਾਹਰ ਗਿਆ,ਓਦੋਂ ਇਹੋ ਭੈਣ ਕੰਮ ਆਈ ਸੀ”!ਓਸ ਨੇ ਉਧਾਰ ਦਿੱਤੇ ਪੈਸਿਆ ਦੀ ਟਕੋਰ ਕਰ ਦਿੱਤੀ।”ਮਿੰਦੋਂ” ਚੁੱਪ ਹੋ ਗਈ।ਸਿਆਣੇ ਕਹਿੰਦੇ ਨੇ ਜਿਥੇ ਦੂਰ ਅਦੇਸ਼ੀ ਨਹੀ ਉਥੇ ਬਰਬਾਦੀ ਨਿਸਚਿੰਤ ਹੈ।”ਮਾਟੂ” ਦੀ ਵੀ ਤਿਆਰੀ ਵੀ ਹੋ ਗਈ।”ਮੇਲੇ” ਨੇ “ਮਿੰਦੋਂ” ਦਾ ਦੋਵਂੇ ਬੱਚਿਆਂ ਸਮੇਤ ਵੀਜ਼ਾ ਅਪਲਾਈ ਕਰ ਦਿੱਤਾ।ਉਹ ਤਿੰਨੇ ਜਾਣੇ ਕੁਝ ਮਹੀਨਿਆਂ ਵਿੱਚ “ਮੇਲੇ” ਕੋਲ ਪਹੁੰਚ ਗਏ।ਦੋਵੇਂ ਬੱਚੇ ਸਕੂਲ ਜਾਣ ਲੱਗ ਪਏ ਸਨ।ਕਹਿੰਦੇ ਨੇ ਵੇ-ਵਤਨ ਹੋਇਆ ਇਨਸਾਨ ਖੁਸ਼ੀ ਦੇ ਗੀਤ ਨਹੀ ਗਾ ਸਕਦਾ।ਇੱਕਲੇ “ਮੇਲੇ” ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਚਲਣਾ ਮੁਸ਼ਕਲ ਹੋ ਗਿਆ ਸੀ।ਹੱਥ ਤੰਗ ਹੋਣ ਕਰਕੇ “ਮੇਲੇ” ਨੇ “ਮਿੰਦੋ” ਨੂੰ ਆਪਣੇ ਕੋਲ ਹੀ ਕੰਮ ਤੇ ਲਵਾ ਲਿਆ।ਸਮਾਂ ਗੁਜ਼ਰਦਾ ਗਿਆ ਬੱਚੇ ਪ੍ਰਇਮਰੀ ਤੋਂ ਹਾਈ ਸਕੂਲ ਚਲੇ ਗਏ।ਦੋਵਾਂ ਨੇ ਥੋੜ੍ਹੀ ਪੂੰਜ਼ੀ ਜੋੜ ਕੇ ਘਰ ਵੀ ਮੁੱਲ ਲੈ ਲਿਆ ਸੀ।ਜਿੰਦਗੀ ਦਾ ਪਹ੍ਹੀਆ ਘੁੰਮਦਾ ਰਿਹਾ।ਦੋਵੇਂ ਪੁੱਤ ਗਭਰੂ ਹੋ ਗਏ ਸਨ।”ਮੇਲੇ” ਨੇ ਪੁਤਰਾਂ ਨਾਲ ਮਿਲ ਕੇ ਇੱਕ ਰੈਸਟੋਰੈਂਟ ਖੋਲ ਲਿਆ।”ਮਾਟੂ” ਨੂੰ ਉਸ ਦਾ ਮਾਲਕ ਤੇ ਛੋਟੇ ਬੇਟੇ ਨੂੰ ਮਨੈਜ਼ਰ ਬਣਾ ਦਿੱਤਾ।ਹੁਣ “ਮੇਲਾ” ਤੇ “ਮਿੰਦੋਂ”ਬੁੰਢਾਪੇ ਵਾਲੀ ਪਾਉੜ੍ਹੀ ਚੜ੍ਹ ਚੁੱਕੇ ਸਨ।”ਮਾਟੂ” ਬਾਹਰ ਦਾ ਤੇ ਛੋਟਾ ਰੈਸਟੋਰੈਂਟ ਦੇ ਅੰਦਰ ਦਾ ਕੰਮ ਸੰਭਾਲਦਾ।ਦੋਵਾਂ ਦੀ ਮਿਹਨਤ ਰੰਗ ਲਿਆਈ ਪੂਰੇ ਇਲਾਕੇ ਵਿੱਚ ਨਾਮਵਰ ਹੋ ਗਏ।”ਨਿੰਮੋ” ਕਦੇ ਕਦੇ ਫੋਨ ਕਰਕੇ “ਮਾਟੂ” ਦਾ ਹਾਲ ਚਾਲ ਪੁੱਛਦੀ ਰਹਿੰਦੀ।ਪੰਜਾਬ ਵਿੱਚ ਚਿੱਟੇ ਦੀ ਭਰਮਾਰ ਹੋ ਗਈ ਸੀ।”ਨਿੰਮੋਂ”ਕੋਲ ਰਹਿ ਰਿਹਾ ਦੂਸਰਾ ਲੜਕਾ ਨਸ਼ੇ ਦੇ ਜਾਲ ਵਿੱਚ ਫਸ ਗਿਆ।ਉਹ ਨਸ਼ੇ ਵਿੱਚ ਪੈ ਕੇ ਕਮਾਊ ਘੱਟ ਤੇ ਗਵਾਊ ਜਿਆਦਾ ਬਣ ਚੁੱਕਿਆ ਸੀ।ਚਿੱਟੇ ਨੇ ਉਸ ਦੀ ਜਿੰਦਗੀ ਗਲਤਾਨ ਕਰ ਦਿੱਤੀ ਸੀ।ਨਸ਼ੇ ਦੀ ਪੂਰਤੀ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਸੀ।”ਨਿੰਮੋ” ਨੇ ਇੱਕ ਦਿੱਨ ਦੁਖੀ ਮਨ ਨਾਲ “ਮਾਟੂ” ਨੂੰ ਫੋਨ ਤੇ ਪੂਰੀ ਸਚਾਈ ਬਿਆਨ ਕਰ ਦਿੱਤੀ।”ਪੁੱਤ ਮੈ ਤੇਰੀ ਅਸਲੀ ਮਾਂ ਹਾਂ”!ਜਿਸ ਨੇ ਨੌਂ ਮਹੀਨੇ ਢਿੱਡ ਚ’ ਰੱਖ ਕੇ ਦੁੱਧ ਚੁਗਾਇਆ”!”ਮਾਂ ਦਾ ਕਰਜ਼ਾ ਤਾਂ ਸੱਤ ਜਨਮ ਨਹੀ ਉਤਰਦਾ”!ਸਾਨੂੰ ਭੁੱਲ ਨਾ ਜਾਂਈ!”ਮਾਂ ਨੂੰ ਭੁੱਲਿਆ ਨਰਕਾਂ ਦਾ ਭਾਗੀ ਹੁੰਦਾ”!ਤਰਕ ਭਰੇ “ਨਿੰਮੋ” ਦੇ ਬੋਲਾਂ ਨੇ,ਉਸ ਦਾ ਸੁਖ ਚੈਨ ਖੋਹ ਲਿਆ ਸੀ।ਕਹਿੰਦੇ ਨੇ ਪੁੱਤ ਕਪੁੱਤ ਹੋ ਸਕਦੇ ਨੇ ਪਰ ਕੁਮਾਪੇ ਨਹੀ ਹੁੰਦੇ।ਹੁਣ ਉਸ ਦਾ ਮਨ ਵੀ ਡਗਮਗਾਉਣ ਲੱਗ ਪਿਆ ਸੀ।ਜਿਵੇਂ ਕਹਿੰਦੇ ਨੇ ਪਿਆਰ ਤੇ ਗਮ ਛੁਤੀ ਮੁੱਕ ਜਾਂਦੇਂ ਨੇ!ਉਸ ਦੇ ਅੰਦਰ ਆਪਣੇ ਤੇ ਪਰਾਏ ਵਾਲੀ ਲਕੀਰ ਖਿੱਚੀ ਗਈ।ਉਹ ਸੋਚਾਂ ਦੀ ਦਲ ਦਲ ਵਿੱਚ ਫਸਿਆ ਰਹਿੰਦਾ।ਅੱਜ ਅਚਾਨਕ ਪੁਲਿਸ, ਹੈਲਥ ਵਿਭਾਗ ਅਤੇ ਇਨਕਮ ਟੈਕਸ ਵਾਲਿਆਂ ਨੇ ਰੈਸਟੋਰੈਂਟ ਵਿੱਚ ਆ ਛਾਪਾ ਮਾਰਿਆ।ਉਹਨਾਂ ਨੇ ਤਲਾਸ਼ੀ ਦੌਰਾਨ ਇੱਕ ਗੈਰ ਕਨੂੰਨੀ ਲੜਕਾ ਜੋ ਕੁਝ ਦਿੱਨਾਂ ਪਹਿਲਾਂ ਹੀ ਆਰਜੀ ਤੌਰ ਤੇ ਕੰਮ ਲਈ ਰੱਖਿਆ ਸੀ,ਗ੍ਰਿਫਤਾਰ ਕਰ ਲਿਆ ਗਿਆ।ਹੈਲਥ ਵਾਲਿਆ ਨੇ ਅਣਗਹਿਲੀ ਵਰਤਣ ਤੇ ਬੇਤੁਕੇ ਪਏ ਸਮਾਨ ਨੂੰ ਵੀ ਜ਼ਬਤ ਕਰ

ਲਿਆ।ਰੈਸਟੋਰੈਂਟ ਦਾ ਮਾਲਕ ਹੋਣ ਦੇ ਨਾਤੇ”ਮਾਟੂ” ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।ਅਗਲੇ ਦਿੱਨ ਅਦਾਲਤ ਵਿੱਚ ਉਸ ਦੀ ਪੇਸ਼ੀ ਹੋਈ।ਜੱਜ ਨੇ ਤਿੰਨ ਦਿੱਨ ਕਸਟੱਡੀ ਵਿੱਚ ਰੱਖਣ ਦਾ ਹੁਕਮ ਸੁਣਾ ਦਿੱਤਾ।ਹਵਾਲਾਤ ਵਿੱਚ ਬੰਦ “ਮਾਟੂ” ਦੇ ਕੰਨਾਂ ਵਿੱਚ ਮਾਂ ਦੇ ਬੋਲ,”ਪੁੱਤ ਖੂਨ ਕਦੇ ਚਿੱਟਾ ਨਹੀ ਹੁੰਦਾ”!”ਕਾਗਜ਼ ਕਾਲੇ ਕਰਨ ਨਾਲ ਖੂਨ ਨਹੀ ਬਦਲਦਾ”ਬੈਚੇਨ ਕਰ ਰਹੇ ਸੀ।”ਕੇਸ ਵੀ ਮੇਰੇ ਉਤੇ,ਜੇਲ੍ਹ ਵੀ ਮੈਂ ਜਾਵਾਂ” ਨਾਲੇ ਮੁਸੀਬਤਾਂ ਵੀ ਝੱਲਾਂ,ਇਹ ਸਭ ਕਿਊਂ?ਮੈਂ ਮੁੰਤਬੰਨਾ ਜਿਊਂ ਹੋਇਆ…?ਉਸ ਦੇ ਦਿਮਾਗ ਵਿੱਚ ਪੁੱਠੇ ਸਿੱਧੇ ਸਵਾਲ ਆਉਣ ਲੱਗ ਪਏ ਸਨ।ਯੌਰਪ ਦੇ ਕਨੂੰਨ ਮੁਤਾਬਕ, ਕਿਸੇ ਗੈਰ ਕਨੂੰਨੀ ਨੂੰ ਕੰਮ ਤੇ ਰੱਖਣਾ ਜੁਰਮ ਹੈ।ਇਸ ਜੁਰਮ ਤਹਿਤ ਇੱਕ ਸਾਲ ਦੀ ਕੈਦ ਅਤੇ ਭਾਰੀ ਜੁਰਮਾਨਾ ਦੀ ਸਜ਼੍ਹਾ ਹੈ।”ਮੇਲਾ” ਇਸ ਡਰ ਤੋਂ “ਮਾਟੂ” ਨੂੰ ਛਡਾਉਣ ਲਈ ਵਕੀਲਾਂ ਦੇ ਦਰ ਖੜਕ੍ਹਾ ਰਿਹਾ ਸੀ।ਚੌਵੀ ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਮਾਨਯੋਗ ਜੱਜ ਨੇ ਅਗਲੀ ਪੇਸ਼ੀ ਤੱਕ ਜਮਾਨਤ ਤੇ ਰਿਹਾ ਕਰ ਦਿੱਤਾ।ਉਹ ਚੁੱਪ ਚੁੱਪ ਰਹਿੰਦਾ,ਉਸ ਨੂੰ ਘਰ ਵੀ ਪਰਾਇਆ ਲੱਗਣ ਲੱਗ ਪਿਆ ਸੀ।ਉਸਦਾ ਪ੍ਰਵਾਰ ਪ੍ਰਤੀ ਮੋਹ ਭੰਗ ਹੋ ਚੁੱਕਿਆ ਸੀ।ਉਹ ਇੱਕ ਦਿੱਨ ਬਿਨ੍ਹਾਂ ਦੱਸੇ ਘਰ ਛੱਡ ਕੇ ਚਲਿਆ ਗਿਆ।”ਮੇਲੇ” ਨੇ ਉਸ ਦੀ ਭਾਲ ਵਿੱਚ ਸਭ ਪਾਸੇ ਫੋਨ ਘੁੰਮਾਏ ਪਰ ਸਭ ਬੇ-ਅਰਥ ਸੀ।ਉਹ ਗੁੰਮ ਸ਼ੁਦਾ ਹੋਣ ਦੀ ਰੀਪੋਰਟ ਦਰਜ਼ ਕਰਵਾਉਣ ਵਾਰੇ ਸੋਚਣ ਲੱਗ ਪਿਆ।ਸਵੇਰੇ ਜਦੋਂ ਉਸ ਨੇ ਲੈਟਰ ਬਾਕਸ ਖੋਲਿਆ,”ਮਾਟੂ” ਦਾ ਵਕੀਲ ਰਾਂਹੀ ਭੇਜਿਆ ਹੋਇਆ ਨੋਟਿਸ ਵੇਖ ਕੇ ਪੈਰਾਂ ਥੱਲਿਓ ਜਮੀਨ ਖਿਸਕ ਗਈ।ਜਿਸ ਵਿੱਚ ਜਾਇਦਾਦ ਵਿੱਚੋਂ ਆਪਣਾ ਹਿੱਸਾ ਲੈਣ ਲਈ ਜਤਾਇਆ ਸੀ।ਬਲੱਡ ਪ੍ਰਸ਼ੈਰ ਤੇ ਸੂਗਰ ਦੇ ਮਰੀਜ਼ “ਮੇਲੇ” ਦਾ ਬਲੱਡ ਹਾਈ ਹੋ ਗਿਆ ਸੀ।ਚਿੰਤਾ ਵਿੱਚ ਡੁੱਬਿਆ “ਮੇਲਾ” ਹੱਥੀ ਲਾਏ ਪੇੜ੍ਹ ਦੀ ਛਾਂ ਤੋਂ ਸੱਖਣਾ ਹੋ ਗਿਆ ਸੀ।ਇੱਕ ਕਾਲੀ ਰਾਤ ਆਈ ਦਿੱਨ ਚੜ੍ਹਣ ਤੋਂ ਪਹਿਲਾਂ ਹੀ “ਮੇਲੇ” ਨੂੰ ਆਪਣੇ ਨਾਲ ਲੈ ਗਈ।”ਮਿੰਦੋਂ”ਉਸ ਦੇ ਜਾਣ ਤੋਂ ਬਾਅਦ ਫ਼ਿਕਰਾਂ ਵਿੱਚ ਪੈ ਕੇ ਡੈਪਰ੍ਰੈਂਸ਼ਨ ਵਿੱਚ ਚਲੀ ਗਈ।ਉਹ ਪਾਗ਼ਲਾਂ ਵਾਂਗ ਗੱਲਾਂ ਕਰਨ ਲੱਗ ਪਈ ਸੀ।ਡਾਕਟਰ ਦੇ ਕਹਿਣ ਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।”ਮਿੰਦੋ” ਜਾਇਦਾਦ ਵਾਲੀ ਵੰਡ ਦਾ ਦੁੱਖ ਦਿੱਲ ਨੂੰ ਲਾ ਬੈਠੀ ਸੀ।ਅਦਾਲਤ ਨੇ “ਮਿੰਦੋਂ” ਦੇ ਡੈਪਰ੍ਰੈਂਸ਼ਨ ਤੋਂ ਬਾਹਰ ਆਉਣ ਤੱਕ ਫੈਸਲਾ ਰਾਖਵਾਂ ਰੱਖ ਲਿਆ।”ਮੇਲੇ” ਤੇ “ਮਿੰਦੋਂ ਦੇ ਨਾਮ ਕਾਗ਼ਜਾਤ ਹੋਣ ਕਾਰਨ ਘਰ ਅੰਦਰ ਕਿਸੇ ਨੂੰ ਜਾਣ ਦੀ ਇਜ਼ਾਜ਼ਤ ਨਹੀ ਸੀ।ਅਦਾਲਤ ਵਿੱਚ ਕੇਸ ਚੱਲਣ ਲੱਗ ਪਿਆ।ਮੁੰਕੱਦਮੇ ਬਾਜ਼ੀ ਦੌਰਾਨ ਕਲਾਇੰਟ ਸੁੰਗੜਦੇ ਨੇ ਤੇ ਵਕੀਲ ਮੋਟੇ ਹੋ ਜਾਂਦੇ ਨੇ।ਵਕੀਲਾਂ ਦੀ ਲੁੱਟ ਸ਼ੁਰੂ ਹੋ ਚੁੱਕੀ ਸੀ।ਘਰ ਦੇ ਮਾਲਕ ਬੇਘਰ ਹੋਏ ਫਿਰਦੇ ਸਨ।ਕਈ ਦਿੱਨਾਂ ਤੋਂ ਬੇਹੋਸ਼ ਪਈ”ਮਿੰਦੋਂ” ਨੇ ਅੱਜ ਆਖਰੀ ਸਾਹ ਲਏ ਤੇ ਉਹ ਵੀ “ਮੇਲੇ” ਦੀ ਆਤਮਾ ਨਾਲ ਲੀਨ ਹੋ ਗਈ।ਘਰ ਤੇ ਰੈਸਟੋਰੈਂਟ ਨੂੰ ਤਾਲੇ ਲੱਗ ਚੁੱਕੇ ਸਨ।ਬੰਦ ਪਏ ਦਰਵਾਜ਼ਿਆਂ ਨੂੰ ਵੇਖ ਕੇ ਅਰਸ਼ਾਂ ਵਿੱਚੋਂ ਦੋਵਾਂ ਦੀ ਆਤਮਾ ਲਾਹਨਤਾਂ ਪਾ ਰਹੀ ਸੀ।ਲੋਕੀਂ ਕਹਿੰਦੇ ਨੇ ਚੰਗੇ ਨਾਲ ਹਰ ਕੋਈ ਚੰਗਾ ਹੁੰਦਾ ਪਰ ਇਹ ਕਹਾਵਤ ਝੂਠੀ ਸਾਬਤ ਹੋ ਰਹੀ ਸੀ।

ਭੁੱਲੀ ਨਾ ਪੰਜਾਬ (ਗੀਤ)
ਮੈਂ ਤਾਂ ਜੰੰਮਿਆ ਵਿਦੇਸ਼।

ਮੇਰੇ ਮਾਪੇ  ਤਾਂ  ਹਮੇਸ਼।

ਯਾਦ ਕਰਕੇ ਉਹ ਦੇਸ਼।

ਸੁੱਤੇ ਉੱਠ ਬਹਿੰਦੇ ਸੀ।

ਭੁੱਲੀ ਨਾ ਪੰਜਾਬ ਪੁੱਤ ਮੈਨੂੰ  ਕਹਿੰਦੇ ਸੀ।

ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ।

ਅਸੀ ਇਕੱਲੇ ਸੀ ਕਲਾਪੇ।

ਹੁੰਦੇ  ਸੌ  ਸੀ   ਸਿਆਪੇ।

ਪਿੱਛੋਂ ਤੁਰ ਗਏ ਸੀ ਮਾਪੇ।

ਸੀਨੇ ਹੌਲ ਪੈਂਦੇ ਸੀ।

ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।

ਘਰ ਢਾਹ ਕੇ ਪਾ ਤੀ ਕੋਠੀ

ਦਾਲ ਅੱਗੇ ਕੀ ਏ  ਬੋਟੀ।

ਪੀਜ਼ਾ ਹੁੰਦੀ ਸਾਡੀ  ਰੋਟੀ।

ਕੇਕ ਬਹੁਤ ਮਹਿੰਗੇ ਸੀ।

ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।

ਧੀ ਸਾਡੀ ਜਾਂ ਪਰਾਈ।

ਹੁੰਦਾ ਫਰਕ ਨਾ ਕਾਈ।

ਹੋਵੇ ਕਿਸੇ ਦਾ ਜਵਾਈ।

ਦੁੱਧ ਕਾਹੜ੍ਹ ਦਿੰਦੇ ਸੀ

ਵੇਖੀ ਤੂੰ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।

ਹੋਵੇ ਮੰਗਣਾ ਜਾਂ  ਭੋਗ।

ਕਿਤੇ ਸ਼ਾਦੀ ਭਾਵੇਂ ਸੋਗ।

ਹੁੰਦਾ ਮਾੜਾ ਮੋਟਾ ਰੋਗ।

ਸਾਰੇ ਮਿਲ ਬਹਿੰਦੇ ਸੀ।

ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।

ਭਾਵੇਂ ਕਣਕਾਂ ਦੀ ਕਟਾਈ।

ਹੁੰਦੀ ਰੇਤੇ ਦੀ  ਭਰਾਈ।

ਸਿਰ ਚੜ੍ਹ ਜੇ  ਬਿਜ਼ਾਈ।

ਮੰਗ ਪਾ ਲੈਂਦੇ ਸੀ।

ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।

ਬਹੁਤ ਖੱਟਿਆ ਕਮਾਇਆ।

ਪਿੰਡ ”ਅਲਕੜੇ” ਭੁਲਾਇਆ।

”ਸੰਧੂ” ਕਦੋਂ ਤੋਂ ਪਰਾਇਆ।

ਸਾਲ ਗਿਣ ਲੈਂਦੇ ਸੀ।

ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।

ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ।

ਵੰਗਾਂ
ਵੰਗਾਂ ਵਾਲਾ ਆਇਆ,ਲੈ ਲੋ ਵੰਗਾਂ ਰੰਗਾਂ ਵਾਲੀਆਂ।

ਸੂਟ  ਨੇ  ਪੰਜਾਬੀ, ਚੁੰਨੀ, ਗੋਟੇ,  ਫੁਲਕਾਰੀਆਂ ।

ਨਵਾਂ ਏ ਜਮਾਨਾਂ ,ਕਿਥੋਂ ਲੱਭੋਂ ਗੇ ਇਹ ਸਾਰੀਆਂ।

ਸੋਹਣੀਆਂ ਸੁਗਾਤਾਂ ਸਭ ,ਔਖੀਆਂ ਨੇ ਭਾਲੀਆਂ।

ਗੁੱਤਾਂ ਨਾ ਪਰਾਂਦੇ ਨਾਲ, ਪੱਤਿਆਂ ‘ਚ ਬਿੰਦੀਆਂ।

ਗੋਲ ਗੋਲ ਵਾਲੀਆਂ ਹੁਲਾਰੇ  ਕੰਨੀ  ਦਿੰਦੀਆਂ।

ਸੋਹਣੇ ਸੋਹਣੇ ਨਗ ਪਾਕੇ,ਮੁੰਦੀਆਂ ਸ਼ਿਗਾਰੀਆਂ।

ਜੁੱਤੀ ਵੀ ਪੰਜਾਬੀ, ਨਾਲ ਸੂਟ ਦੇ ਮਿਲਾਉਣ ਨੂੰ।

ਤਿੱਲੇ ਦੀ ਕਢਾਈ ਕੀਤੀ ਚਿੱਤ ਕਰੂ ਪਾਉਣ ਨੂੰ।

ਹਵਾ ਚ  ਹੁਲਾਰੇ ਆਉਣ,ਅੰਬਰੀ  ਉਡਾਰੀਆਂ।

ਸੁਰਮਾ  ਬਣਾਦੇ ਅੱਖ , ਨੋਕ  ਜਿਵੇਂ ਤੀਰ ਦੀ।

ਕੋਕਾ, ਨੱਥ , ਮੱਛਲੀ ਵੀ, ਵੇਚੇ ‘ਸੁਖਵੀਰ’ ਬਈ।

ਸਸਤੇ ਹੀ ਭਾਅ ਲਾਈਆਂ, ‘ਸੰਧੂ’ ਚੀਜ਼ਾਂ ਬਾਹਲੀਆਂ।

ਤੋਹਫੇ ਵੀ ਲਿਆਦੇਂ, ਹੋਣ ਦੇਣੇ ਦਿਲਦਾਰ ਨੂੰ।

ਰੱਖ ਲੋ ਬਚਾਕੇ , ਅਨਮੋਲ ਸਭਿਆਚਾਰ ਨੂੰ।

ਭੰਗੜੇ ਤੇ ਗਿੱਧਿਆ ‘ਚ, ਖੁਸ਼ੀਆਂ ਨਿਆਰੀਆਂ।

ਟੈਲੀਫੋਨ ਦੇ ਮਹਾਨ ਖੋਜ਼ੀ (ਅਲਗ਼ਜ਼ੈਂਡਰ ਗਰਾਮ ਬੈਲ)
ਦੁਨੀਆਂ ਵਿੱਚ ਬੁਹਤ ਸਾਰੇ ਲੋਕੀ ਸੁਪਨੇ ਤਾਂ ਨਵੇਂ ਵੇਖਦੇ ਨੇ ਪਰ ਚਲਦੇ ਪੁਰਾਣੇ ਰਾਹਾਂ ਉਪਰ ਹੀ ਹਨ। ਪਰ ਕੁਝ ਲੋਕ ਉਹ ਵੀ ਹੁੰਦੇ ਹਨ। ਜਿਹੜੇ ਆਪਣੇ ਜੀਵਨ ਕਾਲ ਦੌਰਾਨ ਨਵੇਂ ਰਸਤੇ ਬਣਾ ਕੇ ਅਜਿਹੀਆਂ ਪੈੜਾਂ ਪਾ ਜਾਂਦੇ ਹਨ। ਉਹ ਇਸ ਧਰਤੀ ਤੋਂ ਚਲੇ ਜਾਣ ਬਾਅਦ ਆਪਣੀ ਪਹਿਚਾਣ ਅਤੇ ਇਤਿਹਾਸ ਦੇ ਪੰਨੇ ਬਣ ਜਾਂਦੇ ਹਨ।ਸਦਾ ਲਈ ਉਹਨਾਂ ਦਾ ਨਾਮ ਇਸ ਦੁਨੀਆਂ ਵਿੱਚ ਰੋਸ਼ਨ ਹੋ ਜਾਦਾਂ ਹੈ।ਇਸ ਕੜੀ ਵਿੱਚੋਂ ਹੀ ਇੱਸ ਮਹਾਨ ਸ਼ਖਸ਼ੀਅਤ ਅਲਗ਼ਜ਼ੈਡਰ ਗਰਾਮ ਬੈਲ ਦਾ ਨਾਮ ਆਉਦਾ ਹੈ। ਜਿਸ ਨੇ ਟੈਲੀਫੋਨ ਦੀ ਖੋਜ਼ ਕੀਤੀ ਸੀ। ਜਿਹੜਾ ਇਸ ਵਕਤ ਲੋੜ ਅਤੇ ਮਜਬੂਰੀ ਬਣ ਚੁੱਕਿਆ ਹੈ। ਇਸ ਮਹਾਨ ਖੋਜ਼ੀ ਦਾ ਜਨਮ 3 ਅਗਸਤ 1847 ਨੂੰ ਐਡਨਬਰਗ਼ (ਸਕਾਟਲੈਂਡ ) ਦੇ ਸ਼ਹਿਰ ਵਿੱਚ ਛਾਰਲੋ ਨਾਂ ਦੀ ਸ਼ੜਕ ਉੋਪਰ ਅਲਗ਼ਜ਼ੈਂਡਰ ਮੈਲਵੀਨ ਬੈਲ ਦੇ ਗ੍ਰਹਿ ਵਿਖੇ ਹੋਇਆ ਸੀ। ਉਸ ਦਾ ਪਿਤਾ ਕਿੱਤੇ ਵਜੋਂ ਲੈਕਚਰਾਰ ਦਾ ਪ੍ਰੋਫੈਸਰ ਸੀ। ਗਰਾਮ ਬੈਲ ਨੇ ਮੁੰਢਲੀ ਪੜ੍ਹਾਈ ਹਾਈ ਸਕੂਲ ਐਡਨਬਰਗ਼, ਕਾਲਜ਼ ਆਫ ਲੰਡਨ ਅਤੇ ਐਡਨਬਰਗ਼ ਯੂਨੀਵਿਰਸਟੀ ਵਿੱਚ ਕੀਤੀ। ਉਹ 23 ਸਾਲ ਦੀ ਉਮਰ ਵਿੱਚ ਕਨੇਡਾ ਦਾ ਇਮੀਗੇ੍ਰਸ਼ਨ ਬਣ ਗਿਆ ਸੀ। ਉਸ ਨੇ ਮਨੁੱਖੀ ਅਵਾਜ਼ ਨੂੰ ਤਾਰਾਂ ਵਿੱਚ ਲਘਾਉਣ ਲਈ ਸਖਤ ਮਿਹਨਤ ਕੀਤੀ।

1872 ਈਸਵੀ ਵਿੱਚ ਉਸ ਨੇ ਅਵਾਜ਼ ਨੂੰ ਮਸ਼ੀਨਰੀ ਰਾਂਹੀ ਪ੍ਰਗਟ ਕਰਨ ਲਈ ਅਮਰੀਕਾ ਦੇ ਬੋਸਟਨ ਸ਼ਹਿਰ ਦੇ ਸਕੂਲ ਵਿੱਚ ਭਰਪੂਰ ਤਰਜ਼ਬੇ ਕੀਤੇ ਸਨ। ੳਸ ਨੇ ਕਈ ਸਾਲਾਂ ਦੀ ਲੰਬੀ ਖੋਜ਼ ਤੋਂ ਬਾਅਦ 1876 ਵਿੱਚ ਬਕਾਇਦਾ ਯੋਗਤਾ ਹਾਸਲ ਕਰ ਲਈ ਸੀ। ਕੁਝ ਕਿ ਮਹੀਨੇ ਬਾਅਦ ਭਾਵ 1877 ਵਿੱਚ ਉਸ ਨੇ ਟੈਲੀਫੋਨ ਬੈਲ ਨਾਂ ਦੀ ਕੰਪਨੀ ਵੀ ਖੋਲ ਲਈ ਸੀ। ਇਸ ਯੋਗਤਾ ਤਹਿਤ ਅਮਰੀਕਾ ਅਤੇ ਕਨੇਡਾ ਵਿੱਚ ਗਰਾਮ ਬੈਲ ਨੂੰ ਬਹੁਤ ਸਾਰੇ ਇਨਾਮਾਂ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ। ਅਖੀਰ 2 ਅਗਸਤ 1922 ਨੂੰ ਕਨੇਡਾ ਦੇ ਆਇਰਲੈਂਡ ਨੂਵਲ ਏਕੋਸ ਬੈਡਲ ਵਿੱਚ ਉਸ ਦਾ ਦਿਹਾਂਤ ਹੋ ਗਿਆ। ਉਸ ਦੇ ਅੰਤਮ ਸਸਕਾਰ ਵਾਲੇ ਦਿੱਨ ਨੋਰਥ ਅਮਰੀਕਾ ਦੇ ਸਾਰੇ ਟੈਲੀਫੋਨ ਸੋਗ ਵਜੋਂ ਬੰਦ ਕਰ ਦਿੱਤੇ ਗਏ ਸਨ। ਅੱਜ ਦੇ ਤੇਜ਼ ਤਰਾਰ ਯੁੱਗ ਦੀ ਮਹੱਤਵ ਪੂਰਨ ਖੋਜ਼ ਨੂੰ ਵੇਖ ਕੇ ਪਿਛਲੇ ਮਹੀਨੇ ਅਸੀ ਵੀ ਉਸ ਦੇ ਘਰ ਅੱਗੇ ਨਤਮਸਤਕ ਹੋਣ ਲਈ ਗਏ। ਦਰਵਾਜ਼ੇ ਦੇ ਖੱਬੇ ਪਾਸੇ ਵਾਲੀ ਦੀਵਾਰ ਉਤੇ ਸੀਮਿੰਟ ਵਿੱਚ ਖੋਦੀ ਹੋਈ (ਅਲਗਜੈਂਡਰ ਗਰਾਮ ਬੈਲ,ਟੈਲੀਫੋਨ ਦਾ ਖੋਜ਼ੀ,ਜਨਮ 3 ਮਾਰਚ 1847) ਨਾਂ ਦੀ ਪਲੇਟ ਅੱਗੇ ਲੋਕੀਂ ਖੜ੍ਹ ਕੇ ਫੋਟੋਆਂ ਖਿੱਚ ਰਹੇ ਸਨ।

ਮਾਂ-ਬਾਪ
ਭੁੱਖੀ ਰਹਿ ਕਿ ਓਲਾਦ ਰਜ਼ਾਉਦੀ।

ਦਰਦ ਛੁਪਾਕੇ ਪੀੜ੍ਹ ਹਢਾਂਉਦੀ।

ਪਿਉ ਵੀ ਬੱਚਿਆਂ ਲਈ ਕਮਾਉਂਦਾ।

ਮੋਢੇ ਚੁੱਕ ਚੁੱਕ ਰਹੇ ਖਿਡਾਉਂਦਾ।

ਦੋਵੇਂ ਆਪੋ ਆਪਣੀ ਥਾਂਈ,ਇੱਕਲਾ ਰੁੱਖ ਵੀ ਸਜ਼ਦਾ ਨਹੀਂ।

ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀਂ।

ਜਿੰਦਗੀ ਦੋ ਪਹ੍ਹੀਆਂ ਨਾਲ ਚਲਦੀ,ਘਰ ਵੀ ਦੋਵੇਂ ਪਹ੍ਹੀਆਂ ਤੇ।

ਟੁੱਟ ਜੇ ਬਣੀ ਗ੍ਰਹਿਸਤੀ ਜੋੜੀ, ਬੱਚੇ ਰੁਲ ਗਏ ਕਈਆਂ ਦੇ।

ਜਿੰਦਗੀ ਬਣ ਜੇ ਘੁੱਪ ਹਨ੍ਹੇਰਾ, ਜਿਥੇ ਸੂਰਜ ਮੱਘਦਾ ਨਹੀ।

ਮਾਂ ਨੁੰ ਰੂਪ ਰੱਬ ਦਾ ਕਹਿੰਦੇ ਘੱਟ ਤਾਂ ਪਿਉ ਵੀ ਲਗਦਾ ਨਹੀ।

ਜਿਥੇ ਖਿੜ੍ਹ ਖਿੜ੍ਹ ਹਾਸੇ ਪੈਂਦੇ ,ਕਿਸਮਤਾਂ ਰਸਤੇ ਖੋਲਦੀਆਂ।

ਵਸਦਾ ਉਹ ਸੁਖੀ ਪ੍ਰਵਾਰ ਏ,ਘਰ ਦੀਆਂ ਕੰਧਾਂ ਬੋਲਦੀਆਂ।

ਪਿਉ ਦਾ ਵੇਖ ਘਰੇ ਪ੍ਰਛਾਵਾਂ ਬੂਹੇ ਕੋਲ ਕੋਈ ਖੜ੍ਹਦਾ ਨਹੀ।

ਮਾਂ ਨੂੰ ਰੂਪ ਰੱਬ ਦੇ ਕਹਿੰਦੇ,ਘੱਟ ਤਾਂ ਪਿਉ ਵੀ ਲਗਦਾ ਨਹੀ।

ਚੀਜ ਜੋ ਪਹਿਲੀ ਉਹ ਹੀ ਚੰਗੀ, ਗੱਲ ਸਿਆਣੇ ਕਹਿੰਦੇ ਨੇ।

ਹੋਵੇ ਕੁੱਲੀ ਲਗਦੀ ਕੋਠੀ,ਜੇ ਜੁੜ ਪਿਆਰ ਚ ਰਹਿੰਦੇ ਨੇ।

ਚਾਂਦਨੀ ਚੰਦ ਬਿਨ੍ਹਾਂ ਧੁੱਪ ਸੂਰਜ,”ਸੰਧੂ” ਉਹ ਵੀ ਚੜ੍ਹਦਾ ਨਹੀ।

ਦੋਵੇਂ ਆਪੋ ਆਪਣੀ ਥਾਂਈ, ਇੱਕਲਾ ਰੁੱਖ ਵੀ ਸਜ਼ਦਾ ਨਹੀ।

ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀ।