ਫੇਰੀ ਵਾਲਾ ਲੈਕੇ ਆਇਆ,ਵੰਗਾਂ ਰੰਗਾਂ ਵਾਲੀਆਂ।
ਚੁੰਨੀ ਲੱਗੇ ਗੋਟੇ ਤੇ, ਪੰਜਾਬੀ ਸੂਟ ਸਾੜ੍ਹੀਆਂ।
ਚੂੜ੍ਹੇ ਜੂੜ੍ਹੇ ਜਾਲੀਆਂ, ਨੌਂਹ ਪਾਲਸਾਂ ਤੇ ਬਿੰਦੀਆਂ।
ਕਾਂਟੇ, ਗੋਲ ਬਾਲੀਆਂ, ਹੁਲਾਰੇ ਕੰਨੀ ਦਿੰਦੀਆ।
ਸੋਹਣੇ ਸੋਹਣੇ ਨਗ ਪਾਕੇ, ਮੁੰਦੀਆਂ ਸ਼ਿੰਗਾਂਰੀਆਂ।
ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ।
ਜੁੱਤੀ ਆ ਪੰਜਾਬੀ , ਨਾਲ ਸੂਟ ਦੇ ਮਿਲਾਉਣ ਨੂੰ।
ਤਿੱਲੇ ਦੀ ਕਢਾਈ ਕੀਤੀ, ਦਿੱਲ ਕਰੂ ਪਾਉਣ ਨੂੰ।
ਉਡ ਪੁਡ ਜਾਣ , ਸਿਰ ਲਈਆਂ ਫੁਲਕਾਰੀਆਂ।
ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ।
ਸੁਰਮਾ ਬਣਾ ਦੇ ਅੱਖ , ਤਿੱਖੀ ਨੋਕ ਤੀਰ ਦੀ।
ਕੋਕਾ, ਨੱਕ ਮੱਛਲੀ ਵੀ, ਵੇਚੇ “ਸੁਖਵੀਰ” ਵੀ।
ਸਸਤੇ ਹੀ ਭਾਅ ਲਾਈਆਂ,ਚੀਜ਼ਾਂ ਇਹ ਸਾਰੀਆਂ।
ਫੇਰੀ ਵਾਲਾ ਲੈਕੇ ਆਇਆ,ਵੰਗਾਂ ਰੰਗਾਂ ਵਾਲੀਆਂ।
ਟਿੱਕਾ, ਸੱਗੀਫੁੱਲ, ਨਾਲ ਗੁੱਤਾਂ ਤੇ ਪਰਾਂਦੇ ਨੇ।
ਢਲ ਗਿਆ ਦਿੱਨ, ਰੇਟ ਤੋੜਿਆ ਵਾ ਜਾਂਦੇ ਨੇ।
“ਸੰਧੂ”ਤੁਰ ਗਿਆ,ਖਾਲੀ ਰਹਿਣ ਨਾ ਪਟਾਰੀਆਂ।
ਫੇਰੀ ਵਾਲਾ ਲੈਕੇ ਆਇਆ,ਵੰਗਾਂ ਰੰਗਾਂ ਵਾਲੀਆਂ।
ਚੁੰਨੀ ਲੱਗੇ ਗੋਟੇ ਤੇ, ਪੰਜਾਬੀ ਸੂਟ ਸਾੜ੍ਹੀਆਂ
ਅਲੋਪ ਹੋ ਰਹੇ ਪੰਜਾਬੀ ਸਭਿਆਚਾਰ ਨੂੰ….. “ਸਮਰਪਤ”