ਟੈਲੀਫੋਨ ਦੇ ਮਹਾਨ ਖੋਜ਼ੀ (ਅਲਗ਼ਜ਼ੈਂਡਰ ਗਰਾਮ ਬੈਲ)

alxender house 2(1).resizedਦੁਨੀਆਂ ਵਿੱਚ ਬੁਹਤ ਸਾਰੇ ਲੋਕੀ ਸੁਪਨੇ ਤਾਂ ਨਵੇਂ ਵੇਖਦੇ ਨੇ ਪਰ ਚਲਦੇ ਪੁਰਾਣੇ ਰਾਹਾਂ ਉਪਰ ਹੀ ਹਨ। ਪਰ ਕੁਝ ਲੋਕ ਉਹ ਵੀ ਹੁੰਦੇ ਹਨ। ਜਿਹੜੇ ਆਪਣੇ ਜੀਵਨ ਕਾਲ ਦੌਰਾਨ ਨਵੇਂ ਰਸਤੇ ਬਣਾ ਕੇ ਅਜਿਹੀਆਂ ਪੈੜਾਂ ਪਾ ਜਾਂਦੇ ਹਨ। ਉਹ ਇਸ ਧਰਤੀ ਤੋਂ ਚਲੇ ਜਾਣ ਬਾਅਦ ਆਪਣੀ ਪਹਿਚਾਣ ਅਤੇ ਇਤਿਹਾਸ ਦੇ ਪੰਨੇ ਬਣ ਜਾਂਦੇ ਹਨ।ਸਦਾ ਲਈ ਉਹਨਾਂ ਦਾ ਨਾਮ ਇਸ ਦੁਨੀਆਂ ਵਿੱਚ ਰੋਸ਼ਨ ਹੋ ਜਾਦਾਂ ਹੈ।ਇਸ ਕੜੀ ਵਿੱਚੋਂ ਹੀ ਇੱਸ ਮਹਾਨ ਸ਼ਖਸ਼ੀਅਤ ਅਲਗ਼ਜ਼ੈਡਰ ਗਰਾਮ ਬੈਲ ਦਾ ਨਾਮ ਆਉਦਾ ਹੈ। ਜਿਸ ਨੇ ਟੈਲੀਫੋਨ ਦੀ ਖੋਜ਼ ਕੀਤੀ ਸੀ। ਜਿਹੜਾ ਇਸ ਵਕਤ ਲੋੜ ਅਤੇ ਮਜਬੂਰੀ ਬਣ ਚੁੱਕਿਆ ਹੈ। ਇਸ ਮਹਾਨ ਖੋਜ਼ੀ ਦਾ ਜਨਮ 3 ਅਗਸਤ 1847 ਨੂੰ ਐਡਨਬਰਗ਼ (ਸਕਾਟਲੈਂਡ ) ਦੇ ਸ਼ਹਿਰ ਵਿੱਚ ਛਾਰਲੋ ਨਾਂ ਦੀ ਸ਼ੜਕ ਉੋਪਰ ਅਲਗ਼ਜ਼ੈਂਡਰ ਮੈਲਵੀਨ ਬੈਲ ਦੇ ਗ੍ਰਹਿ ਵਿਖੇ ਹੋਇਆ ਸੀ। ਉਸ ਦਾ ਪਿਤਾ ਕਿੱਤੇ ਵਜੋਂ ਲੈਕਚਰਾਰ ਦਾ ਪ੍ਰੋਫੈਸਰ ਸੀ। ਗਰਾਮ ਬੈਲ ਨੇ ਮੁੰਢਲੀ ਪੜ੍ਹਾਈ ਹਾਈ ਸਕੂਲ ਐਡਨਬਰਗ਼, ਕਾਲਜ਼ ਆਫ ਲੰਡਨ ਅਤੇ ਐਡਨਬਰਗ਼ ਯੂਨੀਵਿਰਸਟੀ ਵਿੱਚ ਕੀਤੀ। ਉਹ 23 ਸਾਲ ਦੀ ਉਮਰ ਵਿੱਚ ਕਨੇਡਾ ਦਾ ਇਮੀਗੇ੍ਰਸ਼ਨ ਬਣ ਗਿਆ ਸੀ। ਉਸ ਨੇ ਮਨੁੱਖੀ ਅਵਾਜ਼ ਨੂੰ ਤਾਰਾਂ ਵਿੱਚ ਲਘਾਉਣ ਲਈ ਸਖਤ ਮਿਹਨਤ ਕੀਤੀ।

algzender house 1(1).resized1872 ਈਸਵੀ ਵਿੱਚ ਉਸ ਨੇ ਅਵਾਜ਼ ਨੂੰ ਮਸ਼ੀਨਰੀ ਰਾਂਹੀ ਪ੍ਰਗਟ ਕਰਨ ਲਈ ਅਮਰੀਕਾ ਦੇ ਬੋਸਟਨ ਸ਼ਹਿਰ ਦੇ ਸਕੂਲ ਵਿੱਚ ਭਰਪੂਰ ਤਰਜ਼ਬੇ ਕੀਤੇ ਸਨ। ੳਸ ਨੇ ਕਈ ਸਾਲਾਂ ਦੀ ਲੰਬੀ ਖੋਜ਼ ਤੋਂ ਬਾਅਦ 1876 ਵਿੱਚ ਬਕਾਇਦਾ ਯੋਗਤਾ ਹਾਸਲ ਕਰ ਲਈ ਸੀ। ਕੁਝ ਕਿ ਮਹੀਨੇ ਬਾਅਦ ਭਾਵ 1877 ਵਿੱਚ ਉਸ ਨੇ ਟੈਲੀਫੋਨ ਬੈਲ ਨਾਂ ਦੀ ਕੰਪਨੀ ਵੀ ਖੋਲ ਲਈ ਸੀ। ਇਸ ਯੋਗਤਾ ਤਹਿਤ ਅਮਰੀਕਾ ਅਤੇ ਕਨੇਡਾ ਵਿੱਚ ਗਰਾਮ ਬੈਲ ਨੂੰ ਬਹੁਤ ਸਾਰੇ ਇਨਾਮਾਂ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ। ਅਖੀਰ 2 ਅਗਸਤ 1922 ਨੂੰ ਕਨੇਡਾ ਦੇ ਆਇਰਲੈਂਡ ਨੂਵਲ ਏਕੋਸ ਬੈਡਲ ਵਿੱਚ ਉਸ ਦਾ ਦਿਹਾਂਤ ਹੋ ਗਿਆ। ਉਸ ਦੇ ਅੰਤਮ ਸਸਕਾਰ ਵਾਲੇ ਦਿੱਨ ਨੋਰਥ ਅਮਰੀਕਾ ਦੇ ਸਾਰੇ ਟੈਲੀਫੋਨ ਸੋਗ ਵਜੋਂ ਬੰਦ ਕਰ ਦਿੱਤੇ ਗਏ ਸਨ। ਅੱਜ ਦੇ ਤੇਜ਼ ਤਰਾਰ ਯੁੱਗ ਦੀ ਮਹੱਤਵ ਪੂਰਨ ਖੋਜ਼ ਨੂੰ ਵੇਖ ਕੇ ਪਿਛਲੇ ਮਹੀਨੇ ਅਸੀ ਵੀ ਉਸ ਦੇ ਘਰ ਅੱਗੇ ਨਤਮਸਤਕ ਹੋਣ ਲਈ ਗਏ। ਦਰਵਾਜ਼ੇ ਦੇ ਖੱਬੇ ਪਾਸੇ ਵਾਲੀ ਦੀਵਾਰ ਉਤੇ ਸੀਮਿੰਟ ਵਿੱਚ ਖੋਦੀ ਹੋਈ (ਅਲਗਜੈਂਡਰ ਗਰਾਮ ਬੈਲ,ਟੈਲੀਫੋਨ ਦਾ ਖੋਜ਼ੀ,ਜਨਮ 3 ਮਾਰਚ 1847) ਨਾਂ ਦੀ ਪਲੇਟ ਅੱਗੇ ਲੋਕੀਂ ਖੜ੍ਹ ਕੇ ਫੋਟੋਆਂ ਖਿੱਚ ਰਹੇ ਸਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>