Punjab News - Quami Ekta Punjabi Newspaper (ਕੌਮੀ ਏਕਤਾ) » ਸੁਰਜੀਤ ਸਿੰਘ ਫਲੋਰਾ

ਕੀ ਅਮਰੀਕੀ ਚੋਣਾ’ਚ ਬਹੁਤ ਕੁਝ ਦਾਅ ਤੇ ਹੈ?
5 ਨਵੰਬਰ, 2024, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਰਾਸ਼ਟਰਪਤੀ ਚੋਣ ਸੱਚਮੁੱਚ, ਸਾਡੇ ਜੀਵਨ ਕਾਲਾਂ ਵਿੱਚ, ਸ਼ਾਇਦ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਅਤੇ ਪਵਿੱਤਰ ਰਾਸ਼ਟਰਪਤੀ ਚੋਣ ਹੋਣ ਜਾ ਰਹੀ ਹੈ। ਟਰੰਪ ਕਰਕੇ ਅਮਰੀਕਾ ਦਾ ਬਜੂਦ, ਉਸ ਦੀ ਸ਼ਕਤੀ, ਦੂਸਰੇ ਦੇਸ਼ਾਂ ਨਾਲ ਭਾਈਚਾਰਕਤਾਂ ਸਭ ਇਹਨਾਂ ਵੋਟਾਂ ਤੇ ਖੜ੍ਹਾ ਹੈ। ਕਿਉਂਕਿ ਲੋਕਤੰਤਰ ਇਸ ਬੈਲਟ ‘ਤੇ ਹੈ, ਅਮਰੀਕਾ ਦੇ ਲੋਕਾ ਦੀ ਹੀ ਨਹੀਂ ਬੱਲਕੇ ਸਾਰੇ ਸੰਸਾਰ ਭਰ ਦੇ ਲੋਕਾ ਦੀ ਆਜ਼ਾਦੀ ਇਸ ਬੈਲਟ ‘ਤੇ ਹੈ,  ਰਾਸ਼ਟਰੀ ਸੁਰੱਖਿਆ ਇਸ ਬੈਲਟ ‘ਤੇ ਹੈ, ਇਸ ਬੈਲਟ ‘ਤੇ ਨਸਲੀ ਸਮਾਨਤਾ ਹੈ, ਵੋਟਿੰਗ ਅਧਿਕਾਰ, ਔਰਤਾਂ ਦੇ ਅਧਿਕਾਰ, ਗਰਭਪਾਤ, ਨਾਗਰਿਕ ਅਧਿਕਾਰ, ਵਾਤਾਵਰਣ ਸੁਰੱਖਿਆ, ਅਤੇ ਸ਼ਿਸ਼ਟਾਚਾਰ ਬੈਲਟ ‘ਤੇ ਹਨ, ਕਾਨੂੰਨ ਦਾ ਰਾਜ ਬੈਲਟ ‘ਤੇ ਹੈ, ਅਤੇ ਹੋਰ ਬਹੁਤ ਕੁਝ।

ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਇਹ ਰਾਸ਼ਟਰਪਤੀ ਚੋਣ ਦਾ ਫੈਸਲਾ ਜਾਰਜੀਆ, ਪੈਨਸਿਲਵੇਨੀਆ, ਵਿਸਕਾਨਸਿਨ, ਮਿਸ਼ੀਗਨ, ਐਰੀਜ਼ੋਨਾ, ਨੇਵਾਡਾ ਅਤੇ ਸ਼ਾਇਦ, ਉੱਤਰੀ ਕੈਰੋਲੀਨਾ ਵਰਗੇ  ਰਾਜਨੀਤਿਕ ਮਾਹਰ “ਜੰਗ ਦਾ ਮੈਦਾਨ” ਰਾਜਾਂ ਦੁਆਰਾ ਕੀਤਾ ਜਾਵੇਗਾ। ਜਿਵੇਂ ਕਮਲਾ ਹੈਰਿਸ ਨੇ ਆਪਣੇ ਪੈਰ ਪਸਾਰੇ ਹਨ, ਆਪਣੀ ਹੋਂਦ ਦਾ ਆਪਣੀ ਕਾਬੀਲੀਅਤ ਦਾ ਪ੍ਰਦਰਸ਼ਨ ਕੀਤਾ ਹੈ ਉਪ ਰਾਸ਼ਟਰਪਤੀ ਕਮਲਾ ਹੈਰਿਸ ਰਾਸਟਪਤੀ ਦੀ ਚੋਣ ਜਿੱਤ ਸਕਦੀ ਹੈ। ਜਿਵੇਂ ਕਿ ਔਰਤਾਂ ਦੀ ਵੱਡੀ ਬਹੁਗਿਣਤੀ ਧਰਮ, ਉਮਰ, ਰੰਗ, ਅਰਥ-ਵਿਵਸਥਾ ਅਤੇ ਸੱਭਿਆਚਾਰ ਵਿੱਚ ਇੱਕਜੁੱਟ ਹੋ ਰਹੀ ਹੈ। ਕਮਲਾ ਹੈਰਿਸ ਦਾ ਜਿੱਤਣਾ ਔਰਤਾਂ ਦੇ ਮਨੋਵੱਲ ਅਤੇ ਉਹਨਾਂ ਨੂੰ ਹੋਰ ਅੱਗੇ ਆਉਣ ਲਈ ਉਤਸ਼ਾਹਿਤ ਕਰੇਗਾ।

ਕਿਸੇ ਨੂੰ ਵੀ ਆਪਣੇ ਮਾਨਸਿਕ ਇਲਾਜ ਦੀ ਸਹੂਲਤ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ, ਘੱਟੋ ਘੱਟ ਇਸ ਸਮੇਂ ਨਹੀਂ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆਪਣੀ ਦੂਰਅੰਦੇਸ਼ੀ, ਉਸ ਦੇ ਤਜ਼ਰਬੇ, ਉਸ ਦੇ ਲੀਡਰਸ਼ਿਪ ਹੁਨਰ, ਉਸ ਦੇ ਅਮੀਰ ਇਤਿਹਾਸ, ਉਸ ਦੀ ਵਿਰਾਸਤ ਅਤੇ ਉਸ ਦੀ ਸ਼ਾਲੀਨਤਾ, ਮਾਣ ਅਤੇ ਸਤਿਕਾਰ ਦੀ ਭਾਵਨਾ ਦੇ ਕਾਰਨ ਅਮਰੀਕੀ ਲੋਕ ਉਸ ਨੂੰ ਰਾਸਟਰਪਤੀ ਦੀ ਬਣਾ ਕੇ ਵਾਇਟ ਹਾਉਸ ਵਿਚ ਪਹਿਲੀ ਕਾਲੇ ਭਾਈਚਾਰੇ ਦੀ ਹੀ ਨਹੀਂ ਬੱਲਕੇ ਪਹਿਲੀ ਰਾਸਟਰਪਤੀ ਅਮਰੀਕਾ ਦੇ ਇਤਿਹਾਸ ਵਿਚ ਬਣੇਗੀ।

ਬਹੁਤ ਸਾਰੇ ਅਮਰੀਕੀ ਲੋਕ ਮੰਨਦੇ ਹਨ ਕਿ ਰੱਬ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਨਿਯੁਕਤ ਕੀਤਾ ਹੈ ਅਤੇ ਉਸ ਨੂੰ ਅਜਿਹੇ ਸਮੇਂ ਲਈ ਬੁਲਾਇਆ ਹੈ ਅਤੇ ਰਾਸ਼ਟਰਪਤੀ ਬਿਡੇਨ ਦੇ ਹਿੰਮਤ ਅਤੇ ਨਿਰਸਵਾਰਥ ਕਾਰਜ ਲਈ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਸ ਦੇ ਯੋਗ, ਸਮਰੱਥ, ਸ਼ਾਂਤ ਅਤੇ ਕ੍ਰਿਸ਼ਮਈ ਉਪ-ਰਾਸ਼ਟਰਪਤੀ ਦਾ ਦ੍ਰਿੜਤਾ ਨਾਲ ਸਮਰਥਨ ਕਰਨ ਦੇ ਲਈ। ਇਹ ਉਸਦਾ ਅਟੁੱਟ ਸਮਰਥਨ ਸੀ ਜਿਸ ਨੇ ਰਾਸ਼ਟਰਪਤੀ ਬਿਡੇਨ ਦੀ ਸਫਲਤਾ ਲਈ ਹੋਰ ਸੰਭਾਵਨਾਵਾਂ ‘ਤੇ ਵਿਚਾਰ ਕਰਨ ਦੀ ਧਾਰਨਾ ਨੂੰ ਖਤਮ ਕਰ ਦਿੱਤਾ। ਕਿਉਂਕਿ ਬਹੁਤ ਸਾਰੇ ਅਮਰੀਕੀ ਲੋਕ ਖਾਸ ਤੌਰ ਤੇ ਕਾਲੇ ਅਤੇ ਇੰਮੀਗਰਾਂਟ ਲੋਕ ਪ੍ਰੋਜੈਕਟ 2025 ਦੇ ਦਰਦ ਨੂੰ ਜੀਅ ਰਹੇ ਹਨ ਅਤੇ ਅਨੁਭਵ ਕਰ ਰਹੇ ਹਨ,  ਇਸ ਦਰਦ ਵਿੱਚ ਵੋਟਰਾਂ ਦਾ ਦਮਨ ਅਤੇ ਸਿਆਸੀ ਬੇਲੋੜਾ ਫਾਇਦਾ ਉਠਾਉਣ ਦੀ ਹੇਰਾਫੇਰੀ ਲਈ ਤੱਟ ਪਰ ਹੈ ਤਿਆਰ ਬੈਠਾ ਹੈ।

ਕਿਉਂਕਿ ਜੋ ਟਰੰਪ ਨੇ ਪਹਿਲੀ ਕਾਰਗੁਜਾਰੀ ਵਿਚ ਦਿਖਾਈ ਸੀ ਉਹ ਕਿਸੇ ਨੇ ਹਾਲੇ ਤੱਕ ਭੁਲਾਈ ਨਹੀਂ ਹੈ।

ਕਾਲੇ ਅਤੇ ਇੰਮੀਗਰਾਂਟ ਲੋਕਾ ਦਾ ਭਵਿੱਖ ਮਹਿਫੂਜ਼ ਕਰਨ ਲਈ ਇਤਿਹਾਸ ਨੂੰ ਤੱਥਾਂ ਅਤੇ ਸੱਚਾਈ ਨਾਲ ਸਿਖਾਉਣ ਦਾ ਵਿਨਾਸ਼, ਸਮੂਹਿਕ ਸੌਦੇਬਾਜ਼ੀ ਲਈ ਨਫ਼ਰਤ, ਹਥਿਆਰਬੰਦ ਕਰਨਾ ਜਰੂਰੀ ਹੈ। ਕਿਉਂਕਿ ਜੋ ਅਮਰੀਕਾ ਵਿਚ ਨਸਲਵਾਦ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਸ ਤੇ ਲਗਾਮ ਲਗਾਉਣਾ ਜਰੂਰੀ ਹੈ। ਜੋ ਟਰੰਪ ਦੇ ਜਿੱਤਣ ਤੇ ਨਹੀਂ ਹੋ ਸਕਦਾ। ਕਮਲਾ ਹੈਰਿਸ ਹੀ ਹੈ ਜੋ ਸਹੀ ਢੰਗ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਹਟਾ ਸਕਦੀ ਹੈ, ਕਿਉਂਕਿ ਉਹ ਨਸਲਵਾਦ ਪ੍ਰਚਾਰ ਅਤੇ ਉਹਨਾਂ ਨਾਲ ਵਿਤਕਰਾਂ ਕਰ ਰਹੇ ਹਨ।

ਇਹ ਵੀ ਦਿਖ ਰਿਹਾ ਹੈ ਕਿ ਕਮਲਾ ਹੈਰਿਸ ਇਕ ਵਧੇਰੇ ਗੰਭੀਰ ਉਮੀਦਵਾਰ ਹੈ। ਦੂਸਰੇ ਪਾਸੇ ਟਰੰਪ ਵਾਈਬਸ ਦੇ ਰਹੇ ਹਨ ਕਿ ਉਹ ਇਸ ਵਾਰ ਚੋਣ ਪ੍ਰਚਾਰ ਨਹੀਂ ਕਰਨਾ ਚਾਹੁੰਦੇ। ਪੱਤਰਕਾਰਾਂ ਵੱਲੋਂ ਪੁੱਛੇ ਗਏ ਕੁਝ ਸਵਾਲਾਂ ਤੋਂ ਉਹ ਸੱਚਮੁੱਚ ਉਲਝਣ ਵਿੱਚ ਵੀ ਜਾਪਦਾ ਹੈ। ਉਹ ਲੋਕਾਂ ਨੂੰ ਇਕ-ਦੂਜੇ ‘ਤੇ ਮੋੜਨ ਦੀ ਕੋਸ਼ਿਸ਼ ਕਰਨ ਲਈ ਬੇਇੱਜ਼ਤੀ ਕਰਦਾ ਹੈ, ਝਗੜੇ ਕਰਦਾ ਹੈ, ਅਤੇ ਅਸੰਤੁਸ਼ਟੀ ਨੂੰ ਭੜਕਾਉਂਦਾ ਹੈ। ਅਜਿਹਾ ਲੱਗਦਾ ਹੈ ਕਿ ਉਸ ਕੋਲ ਅਹੁਦੇ ਲਈ ਦੌੜਨ ਦੇ ਹੋਰ ਇਰਾਦੇ ਹਨ। ਭਾਵੇਂ ਤੁਹਾਨੂੰ ਉਸ ਦੀਆਂ ਨੀਤੀਆਂ ਪਸੰਦ ਹਨ ਜਾਂ ਨਹੀਂ, ਇਸ ਤੱਥ ਦੇ ਵਿਰੁੱਧ ਬਹਿਸ ਕਰਨਾ ਔਖਾ ਹੈ ਕਿ ਟਰੰਪ ਉਮੀਦ ਨੂੰ ਪ੍ਰੇਰਿਤ ਕਰਨ ਅਤੇ ਦੇਸ਼ ਨੂੰ ਇਕਜੁੱਟ ਕਰਨ ਵਿਚ ਮਹਾਨ ਨਹੀਂ ਹੈ। ਜਿਥੇ ਕਿ ਕਮਲਾ ਕੋਲ  ਦਫ਼ਤਰ ਲਈ ਚੋਣ ਲੜਨ ਤੋਂ ਪਹਿਲਾਂ, ਉਪ-ਰਾਸ਼ਟਰਪਤੀ, ਸੈਨੇਟਰ ਅਤੇ ਅਟਾਰਨੀ ਜਨਰਲ ਰਹਿੰਦਿਆਂ ਵਧੇਰੇ ਢੁਕਵਾਂ ਤਜ਼ਰਬਾ ਰਿਹਾ ਹੈ। ਇਹ ਉਸ ਨੂੰ ਆਪਣੇ ਆਪ ਨੂੰ ਪਹਿਲੀ ਵਾਰ ਟਰੰਪ ਨਾਲੋਂ ਬਿਹਤਰ ਬਣਾਉਣ ਦੀ ਇਜਾਜ਼ਤ ਦਿੰਦਾ ਹੈ, ਜਿਥੇ ਕਿ ਟਰੰਪ ਉਹ ਅਜੇ ਵੀ ਗੁਆਚਿਆ ਜਾਪਦਾ ਹੈ ਅਤੇ ਅਕਸਰ ਡੂੰਘੇ ਜਾਂ ਸੂਖਮ ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਲਈ ਵਿਸ਼ੇ ਨੂੰ ਬਦਲਦਾ ਨਜ਼ਰ ਆਂਉਂਦਾ ਹੈ।

ਕਮਲਾ ਨੇ ਰੋਜ਼ਾਨਾ ਕੰਮ ਕਰਨ ਵਾਲੇ ਅਮਰੀਕੀਆਂ ਨਾਲ ਗੱਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਟਰੰਪ ਮੁੱਖ ਤੌਰ ‘ਤੇ ਉਨ੍ਹਾਂ ਅਮਰੀਕੀਆਂ ਨਾਲ ਗੱਲ ਕਰਦੇ ਹਨ ਜੋ ਨਾਰਾਜ਼ ਹਨ ਕਿ ਅਮਰੀਕਾ ਬਦਲ ਰਿਹਾ ਹੈ ਜਾਂ ਅਰਬਪਤੀਆਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਬਦਲ ਰਹੀਆਂ ਹਨ।

ਬਿਡੇਨ ਬਨਾਮ ਟਰੰਪ ਲੋਕ ਦੋ ਬਜੁਰਗ ਗੋਰਿਆਂ ਨੂੰ ਦੁਬਾਰਾ ਪ੍ਰਧਾਨਗੀ ਲਈ ਜਾਂਦੇ ਨਹੀਂ ਦੇਖਣਾ ਚਾਹੁੰਦੇ ਸਨ। ਕਮਲਾ ਇੱਕ ਔਰਤ ਹੈ ਅਤੇ ਉਹ ਕਾਲੇ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਇਹ, ਆਪਣੇ ਆਪ ਵਿੱਚ, ਅੱਧੀ ਤੋਂ ਵੱਧ ਆਬਾਦੀ ਦੇ ਨਾਲ ਚੱਲਣ ਲਈ ਕਾਫ਼ੀ ਹੈ, ਭਾਵੇਂ ਉਹ ਉਸਦੀਆਂ ਸਾਰੀਆਂ ਨੀਤੀਆਂ ਨਾਲ ਸਹਿਮਤ ਨਾ ਹੋਣ ਪਰ ਉਹ ਉਸ ਦਾ ਸਮਰਥਨ ਜਰੂਰ ਕਰਨਗੇ।

ਉਹ ਮੱਧਮ ਰੁਖ ਅਪਣਾ ਰਹੀ ਹੈ। ਲੋਕ ਅਤਿਆਚਾਰਾਂ ਤੋਂ ਪਰਹੇਜ਼ ਕਰਦੇ ਹਨ। ਇਹੀ ਕਾਰਨ ਹੈ ਕਿ ਕੱਟੜ ਸੱਜੇ-ਪੱਖੀ ਉਮੀਦਵਾਰ ਅਤੇ ਖੱਬੇ-ਪੱਖੀ ਉਮੀਦਵਾਰ ਘੱਟ ਗਿਣਤੀ ਵਿੱਚ ਹਨ। ਕਮਲਾ ਨੇ ਸਰਹੱਦੀ ਸੁਰੱਖਿਆ, ਰੂਸ ਦੇ ਖਿਲਾਫ ਸਖਤ ਰੁਖ ਅਪਣਾਉਣ ਅਤੇ ਆਜ਼ਾਦੀ ਲਈ ਲੜਨ ਵਰਗੇ ਮੁੱਦਿਆਂ ਨਾਲ ਨਜਿੱਠਿਆ ਹੈ, ਉਹ ਚੀਜ਼ਾਂ ਜਿਨ੍ਹਾਂ ਨੂੰ ਲੋਕ ਰੂੜੀਵਾਦੀਆਂ ਨਾਲ ਜੋੜਦੇ ਸਨ।

ਟਰੰਪ ਕਮਲਾ ਦੀ ਮਦਦ ਕਰ ਰਹੇ ਹਨ। ਆਪਣੇ ਵਿਰੋਧੀਆਂ ਨਾਲ ਨਜਿੱਠਣ ਲਈ ਟਰੰਪ ਦਾ ਨਾਮ-ਬੁਲਾਉਣਾ ਅਤੇ ਅਪਮਾਨਜਨਕ ਪਹੁੰਚ ਟ੍ਰੈਕਸ਼ਨ ਹਾਸਲ ਕਰਨ ਲਈ ਵਰਤੀ ਜਾਂਦੀ ਸੀ। ਹੁਣ ਇਹ ਪੁਰਾਣਾ ਜਾਪਦਾ ਹੈ।

ਦੂਸਰੇ ਪਾਸ ਟਰੰਪ ਲੋਕਾ ਨੂੰ ਹੈਰਿਸ ਦੇ ਕਾਲੀ ਕਹਿ ਕੇ ਨਸਲਵਾਦ – ਵਿਤਕਰੇ ਤੇ ਭੜਕਾਊ ਭਾਸ਼ਨ ਦੇ ਕੇ ਲੋਕਾ ਨੂੰ ਖੁਦ ਹੀ ਆਪਣੇ ਤੋਂ ਦੂਰ ਕਰ ਰਹੇ ਹਨ, ਇਹ ਵੀ ਕਹਿ ਰਿਹਾ ਹੈ ਕਿ ਭਾਰਤੀ, ਤਾਂ ਇਹ ਅਜੀਬ ਲੱਗਦਾ ਹੈ।

ਇਨ੍ਹਾਂ ਕਾਰਨਾਂ ਕਰਕੇ ਕਮਲਾ ਹੈਰਿਸ ਚੋਣਾਂ ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਉਹ ਅਮਰੀਕਾ ਦੇ ਹਰ ਕੋਨੇ ਕੋਨੇ ਵਿਚ ਜਾ ਕੇ ਅਮਰੀਕੀ ਲੋਕਾ ਨੂੰ ਆਪਣੇ ਨਾਲ ਜੋੋੜ ਰਹੀ ਹੈ  ਜਿਸ ਕਰਕੇ ਰਿਪਬਲੀਕਨਾਂ ਨੂੰ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ ਦੇ ਕੋਈ ਸੰਕੇਤ  ਦਿਖਾਉਂਦੀ ਹੈ ਅਤੇ ਅਸੀਂ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਜਾਂ ਟਰੰਪ ਦੀ ਸਤੰਬਰ ਦੀ ਸਜ਼ਾ ਤੱਕ ਵੀ ਨਹੀਂ ਪਹੁੰਚੇ, ਜੇਕਰ ਟਰੰਪ ਨੂੰ ਸਤੰਬਰ ਵਿਚ ਕਿਸੇ ਤਰ੍ਹਾਂ ਦੀ ਸਜਾ ਹੋ ਜਾਂਦੀ ਹੈ ਤੇ ਇਹ ਕਮਲਾ ਲਈ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ। ੀਜਸ ਨਾਲ ਉਸ ਦਾ ਗਰਾਫ ਅਤੇ ਹਰਮਨਤਾ- ਲੋਕਾ ਦਾ ਝੁਕਾ ਉਸ ਵੱਲ ਅਤੇ ਉਸ ਦੀ ਪਾਰਟੀ ਵੱਲ ਹੋਰ ਵੱਧ ਜਾਵੇਗਾ ਜੋ ਉਸ ਨੂੰ ਅਮਰੀਕਾ ਦੀ ਪਹਿਲੀ ਕਾਲੇ ਭਾਈਚਾਰੇ ਅਤੇ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਔਰਤ ਰਾਸਟਪਤੀ ਹੋਣ ਦਾ ਗੋਰਵ ਪ੍ਰਦਾਨ ਕਰੇਗਾ। ਕਿਉਂਕਿ ਉਹ ਵਧੇਰੇ ਬੁੱਧੀਮਾਨ ਹੈ, ਅਮਰੀਕੀ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਦੀ ਹੈ, ਕੰਮ ਕਰਦੀ ਹੈ ਅਤੇ ਉਹਨਾ ਦੀ ਸੱਚੀ ਪ੍ਰਤੀਨਿਧਤਾ ਕਰਦੀ ਹੈ।

ਤਬਾਹੀ ਮਚਾ ਰਹੀ ਆਲਮੀ ਤਪਸ਼
ਜਰਨਲ ਆਫ਼ ਗਲੋਬਲ ਹੈਲਥ ਵਿੱਚ ਪ੍ਰਕਾਸ਼ਿਤ ਪੇਪਰਾਂ ਦੇ ਇੱਕ ਨਵੇਂ ਸੰਗ੍ਰਹਿ ਅਨੁਸਾਰ, ਗਰਭਵਤੀ ਔਰਤਾਂ, ਨਵਜੰਮੇ ਬੱਚੇ, ਬੱਚੇ, ਕਿਸ਼ੋਰ ਅਤੇ ਬਜ਼ੁਰਗ ਲੋਕ ਜਲਵਾਯੂ ਪਰਿਵਰਤਨ ਕਾਰਨ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਫਿਰ ਵੀ ਇਨ੍ਹਾਂ ਸਮੂਹਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਵੱਡੇ ਪੱਧਰ ’ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ’ਚ ਛਪੇ ਲੇਖ ਜੀਵਨ ਵਿਚ ਮੁੱਖ ਪੜਾਵਾਂ ’ਤੇ ਵੱਖ-ਵੱਖ ਜਲਵਾਯੂ ਖ਼ਤਰਿਆਂ ਦਾ ਸਿਹਤ ’ਤੇ ਪਏ ਅਸਰਾਂ ਅਤੇ ਉਪਲੱਬਧ ਵਿਗਿਆਨਕ ਸਬੂਤਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।

ਇਨ੍ਹਾਂ ਲੇਖਾਂ ’ਚ ਗਰਮੀ ਦੀਆਂ ਲਹਿਰਾਂ ਤੋਂ ਲੈ ਕੇ ਹਵਾ ਪ੍ਰਦੂਸ਼ਣ ਅਤੇ ਜੰਗਲੀ ਅੱਗ ਅਤੇ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਤੱਕ ਦਾ ਵਰਨਣ ਹੈ ਪਰ ਛੋਟੇ ਅਤੇ ਬਜ਼ੁਰਗ ਲੋਕਾਂ ਲਈ ਅਤੇ ਗਰਭ ਅਵਸਥਾ ਦੌਰਾਨ, ਗੰਭੀਰ, ਅਕਸਰ ਜਾਨਲੇਵਾ ਪ੍ਰਭਾਵਾਂ ਦੇ ਨਾਲ, ਜਲਵਾਯੂ ਸਬੰਧੀ ਸਿਹਤ ਜੋਖ਼ਮਾਂ ਨੂੰ ਮਹੱਤਵਪੂਰਨ ਤੌਰ ’ਤੇ ਘੱਟ ਸਮਝਿਆ ਗਿਆ ਹੈ। ਜਿਸ ਲਈ ਲੋਕਾਂ ਨੂੰ ਭਾਰੀ ਕੀਮਤ ਦਾ ਭੁਗਤਾਨ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਕੇ ਕਰਨਾ ਪੈ ਰਿਹਾ ਹੈ। ਉਦਾਹਰਨ ਵਜੋਂ ਲੈਂਦੇ ਹੋਏ, ਲੇਖ ਵਿਚ ਦਰਸਾਇਆ ਗਿਆ ਹੈ ਕਿ ਸਮੇਂ ਤੋਂ ਪਹਿਲਾਂ ਜਨਮ, ਬਚਪਨ ’ਚ ਹੁੰਦੀਆਂ ਮੌਤਾਂ ਦਾ ਮੁੱਖ ਕਾਰਨ ਗਰਮੀ ਦੀਆਂ ਲਹਿਰਾਂ ਦਾ ਵਧਣਾ ਹੈ, ਜਦੋਂ ਕਿ ਬਜ਼ੁਰਗ ਲੋਕਾਂ ਨੂੰ ਦਿਲ ਦੇ ਦੌਰੇ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। 23.9 ਡਿਗਰੀ ਸੈਲਸੀਅਸ ਤੋਂ ਵੱਧ ਰੋਜ਼ਾਨਾ ਘੱਟੋ-ਘੱਟ ਤਾਪਮਾਨ ਵਿੱਚ ਹਰੇਕ ਵਾਧੂ ਇੱਕ ਡਿਗਰੀ ਸੈਲਸੀਅਸ (1 ਡਿਗਰੀ ਸੈਲਸੀਅਸ) ਬਾਲ ਮੌਤ ਦੇ ਜੋਖ਼ਮ ਨੂੰ 22.4 ਪ੍ਰਤੀਸ਼ਤ ਤੱਕ ਵਧਾਉਦਾ ਦਿਖਾਇਆ ਗਿਆ ਹੈ। ਇਹ ਅਧਿਐਨ ਸਪੱਸ਼ਟ ਤੌਰ ’ਤੇ ਦਰਸਾਉਦੇ ਹਨ ਕਿ ਜਲਵਾਯੂ ਪਰਿਵਰਤਨ ਬਹੁਤ ਵੱਡੀ ਵੱਡੀ ਪੱਧਰ ’ਤੇ ਸਿਹਤ ਲਈ ਖ਼ਤਰਾ ਪੈਦਾ ਕਰ ਰਹੇ ਹਨ, ਅਤੇ ਇਹ ਕਿ ਕੁਝ ਆਬਾਦੀ ਪਹਿਲਾਂ ਹੀ ਭਾਰੀ ਕੀਮਤ ਅਦਾ ਕਰ ਰਹੀ ਹੈ।

ਸਰੀਰਕ ਤੇ ਮਾਨਸਿਕ ਸਿਹਤ ’ਤੇ ਪ੍ਰਭਾਵ

ਡਾ ਅੰਸ਼ੂ ਬੈਨਰਜੀ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਕ ਨੇ ਕਿਹਾ ਹੈ ਕਿ ਜਦੋਂ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਵਧੀ ਹੈ, ਸਭ ਤੋਂ ਵੱਧ ਜੋਖ਼ਮ ਵਾਲੇ ਲੋਕਾਂ ਦੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਕਾਰਵਾਈਆਂ ਨੇ ਮੁਸ਼ਕਿਲ ਨਾਲ ਉਸ ਚੀਜ਼ ਦੀ ਸਤ੍ਹਾ ਨੂੰ ਖੁਰਚਿਆ ਹੈ ਜਿਸ ਦੀ ਲੋੜ ਹੈ। ਉਸਨੇ ਅੱਗੇ ਕਿਹਾ ਜਲਵਾਯੂ ਨਿਆਂ ਦੀ ਪ੍ਰਾਪਤੀ ਲਈ, ਇਸ ਦਾ ਤੁਰੰਤ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਡਬਲਿਊ ਐੱਸ ਓ ਦੇ ਮਾਹਿਰਾਂ ਅਤੇ ਦੁਨੀਆ ਭਰ ਦੇ ਅਕਾਦਮਿਕਾਂ ਦੁਆਰਾ ਲਿਖੇ ਗਏ, ਕਲਾਈਮੇਟ ਚੇਂਜ ਐਕਰੋਸ ਦਿ ਲਾਈਫ ਕੋਰਸ ਸਿਰਲੇਖ ਵਾਲਾ ਸੰਗ੍ਰਹਿ, ਵੱਖ-ਵੱਖ ਜਲਵਾਯੂ ਖ਼ਤਰਿਆਂ ਕਾਰਨ ਪੈਦਾ ਹੋਣ ਵਾਲੇ ਖ਼ਾਸ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਭਾਵਾਂ ਦੀ ਰਿਪੋਰਟ ਕਰਦਾ ਹੈ।

ਉੱਚ ਤਾਪਮਾਨ ਦਿੰਦਾ ਜਾਨਲੇਵਾ ਰੋਗਾਂ ਨੂੰ ਸੱਦਾ

ਉੱਚ ਤਾਪਮਾਨ ਦੇ ਮਾੜੇ ਨਤੀਜਿਆਂ ’ਚ ਅਚਨਚੇਤੀ ਜਨਮ ਅਤੇ ਮਰੇ ਹੋਏ ਬੱਚੇ ਦਾ ਜਨਮ, ਨਾਲ ਹੀ ਗਰਭ ਅਵਸਥਾ ਵਿੱਚ ਹਾਈਪਰਟੈਨਸ਼ਨ ਅਤੇ ਗਰਭਕਾਲੀ ਸ਼ੂਗਰ ਸ਼ਾਮਲ ਹਨ। ਗਰਮੀ ਦੀਆਂ ਲਹਿਰਾਂ ਬੋਧਾਤਮਕ ਕਾਰਜਾਂ ਨੂੰ ਪ੍ਰਭਾਵਤ ਕਰਦੀਆਂ ਹਨ ਅਤੇ, ਇਸ ਲਈ, ਬੱਚਿਆਂ ਅਤੇ ਕਿਸ਼ੋਰਾਂ ਲਈ ਸਿੱਖਣ ਨੂੰ ਪ੍ਰਭਾਵਿਤ ਕਰਦੀਆਂ ਹਨ, ਜਦੋਂ ਕਿ ਬਜ਼ੁਰਗ ਲੋਕਾਂ ਵਿੱਚ ਦਿਲ ਦੇ ਦੌਰੇ ਅਤੇ ਸਾਹ ਦੀਆਂ ਜਟਿਲਤਾਵਾਂ ਵਧਦੀਆਂ ਹਨ। ਨਾਲ ਹੀ, ਵਾਤਾਵਰਣ ਦਾ ਪ੍ਰਦੂਸ਼ਣ ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ, ਘੱਟ ਜਨਮ ਵਜ਼ਨ, ਸਮੇਂ ਤੋਂ ਪਹਿਲਾਂ ਜਨਮ, ਅਤੇ ਭਰੂਣ ਦੇ ਦਿਮਾਗ ਅਤੇ ਫੇਫੜਿਆਂ ਦੇ ਵਿਕਾਸ ਤੇ ਨਾਂਹ-ਪੱਖੀ ਪ੍ਰਭਾਵਾਂ ਦੀ ਸੰਭਾਵਨਾ ਨੂੰ ਵਧਾਉਦਾ ਹੈ।

‘ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ’ ਵਾਲਾ ਕਵੀ ਸੱਚਮੁਚ ਖਾਦ ਹੋ ਗਿਆ
ਏਨਾ ਸੱਚ ਨਾ ਬੋਲ ਕਿ ‘ਕੱਲ੍ਹਾ ਰਹਿ ਜਾਵੇਂ’! ਚਾਰ ਕੁ ਬੰਦੇ ਛੱਡ ਲੈ ਮੋਢਾ ਸੱਤਰਾਂ ਲਿਖਣ ਵਾਲਾ ਅਮੀਰ ਸਾਹਿਤਕ ਸਮਕਾਲੀ ਪੰਜਾਬੀ ਕਵੀ ਜਿਹਨਾਂ ਦੀਆਂ ਕਵਿਤਾਵਾਂ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਯਥਾਰਥ ਨੂੰ ਦਰਸਾਉਂਦੀਆਂ ਹਨ ਜੋ ਅਕਸਰ ਆਮ ਲੋਕਾਂ ਦੇ ਸੰਘਰਸ਼ਾਂ ‘ਤੇ ਕੇਂਦਰਿਤ ਰਹੀਆਂ ਸੁਰਜੀਤ ਪਾਤਰ ਅੱਜ ਸਾਡੇ ਵਿਚ ਨਹੀਂ ਰਹੇ, ਪਰ ਉਹਨਾਂ ਦੀਆਂ ਇਹ ਸਤਰਾਂ ਉਹਨਾਂ ਦੇ ਸੱਚ ਬੋਲਣ ਤੋਂ ਬਾਅਦ ਵੀ ਲੱਖਾ ਸਾਹਿਤਕ ਪ੍ਰੇਮੀ ਹਨ ਜੋ ਉਹਨਾਂ ਦੀ ਸੱਚੀ ਤੇ ਸੁਚੀ ਦੇਹ ਨੂੰ ਮੋਢਾ ਦੇਣ ਲਈ ਤਿਆਰ ਹੋਣਗੇ।

ਕਿਸੇ ਵੀ ਭਾਸ਼ਾ ਨਾਲ ਸੰਬੰਧਤ ਕੋਈ ਵੀ ਕਵੀ ਤੇ ਸਾਹਿਤਕਾਰ ਉਸ ਭਾਸ਼ਾ ਨੂੰ ਪੜਨ ਵਾਲਿਆਂ ਤੇ ਉਸ ਖੇਤਰ ਦਾ ਇੱਕ ਵੱਡਮੁਲਾ ਸਰਮਾਇਆ ਹੋਇਆ ਕਰਦਾ ਹੈ। ਇਸ ਤਰ੍ਹਾਂ ਕਿਸੇ ਵੀ ਸਾਹਿਤਕ ਸ਼ਖਸੀਅਤ ਦਾ ਅਚਾਨਕ ਵਿਛੋੜਾ ਦੇ ਜਾਣਾ ਯਕੀਨਨ ਸਾਹਿਤ ਪ੍ਰੇਮੀਆਂ ਲਈ ਇੱਕ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਸਾਬਿਤ ਹੁੰਦਾ ਹੈ।

ਮੇਰੇ 1970 ਦੇ ਜਨਮ ਤੋਂ 10 ਸਾਲ ਪਹਿਲਾਂ ਉਹ ਇਕ ਮਕਬੂਲ ਕਵੀ ਸਨ, ਪਰ ਉਹਨਾਂ ਦੀਆਂ ਕਵਿਤਾਵਾਂ ਨੂੰ ਮੈਂ ਬਹੁਤ ਨੇੜੇ ਤੋਂ ਪੜਿਆ ਹੈ। ਉਹਨਾਂ ਤੋਂ ਪਹਿਲਾਂ ਪੰਜਾਬ ਦੇ ਇੱਕ ਅਮੀਰ ਸਾਹਿਤਕ ਅਮੀਰ ਵਿਰਸੇ ਸੱਭਿਆਚਾਰ ਵਿਚ ਬਹੁਤ ਸਾਰੇ ਨਾਮਵਰ ਕਵੀ ਹੋਏ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇੱਥੇ ਕੁਝ ਪ੍ਰਸਿੱਧ ਪੰਜਾਬੀ ਕਵੀ ਹਨ: 19ਵੀਂ ਸਦੀ ਤੋਂ ਪਹਿਲਾਂ (ਬਾਬਾ ਫਰੀਦ, ਬਾਬਾ ਬੁੱਲ੍ਹੇ ਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹ ਹੁਸੈਨ, ਵਾਰਿਸ਼ ਸ਼ਾਹ, ਕਾਦਰਯਾਰ, ਪੀਲੂ, ਹਾਸ਼ਮ ਸ਼ਾਹ ਹੋਏ ਹਨ।

19ਵੀਂ ਤੋਂ 20ਵੀਂ ਸਦੀ ਬਾਬੂ ਰਜਬ ਅਲੀ, ਪੂਰਨ ਸਿੰਘ, ਸ਼ਾਹ ਮੁਹੰਮਦ, ਡਾ: ਦੀਵਾਨ ਸਿੰਘ ਕਾਲੇਪਾਣੀ, ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਫ਼ਿਰੋਜ਼ਦੀਨ ਸ਼ਰਫ਼, ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਚਰਨ ਸਿੰਘ ਸ਼ਹੀਦ ਤੇ ਫਿਰ 20ਵੀਂ ਤੋਂ 21ਵੀਂ ਸਦੀ ਦੇ ਮੱਧ ਸ਼ਿਵ ਕੁਮਾਰ ਬਟਾਲਵੀ, ਅਵਤਾਰ ਸੰਧੂ ਉਰਫ਼ ਪਾਸ਼, ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਚਮਨ ਲਾਲ, ਜਸਵੰਤ ਜਾਫ਼ਰ, ਐੱਸ.ਐੱਸ. ਮੀਸ਼ਾ, ਗੁਰਮੁਖ ਸਿੰਘ ਮੁਸਾਫਿਰ, ਵਿਦਾਤਾ ਸਿੰਘ ਤੀਰ ਆਦਿ ਹੋਏ ਹਨ । ਮੇਰੇ ਨਿੱਜੀ ਮਨਪਸੰਦ: ਸ਼ਿਵ ਕੁਮਾਰ ਬਟਾਲਵੀ, ਅਵਤਾਰ ਸੰਧੂ ਉਰਫ਼ ਪਾਸ਼, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ ਅਤੇ ਬਾਬਾ ਬੁੱਲ੍ਹੇ ਸ਼ਾਹ ਹੋਏ ਹਨ।

ਅੱਜ ਪੰਜਾਬੀ ਕਾਵਿ ਦੀ ਪ੍ਰਮੁੱਖ ਵਿਧਾ ਬਣ ਚੁੱਕੀ ਹੈ ਅਤੇ ਬਹੁਤ ਸਾਰੇ ਕਵੀ ਆਪਣਿਆਂ ਕਵਿਤਾਵਾਂ  ਰਾਹੀਂ ਦਿਲਕਸ਼, ਖੂਬਸੂਰਤ ਅਤੇ ਬਾ-ਕਮਾਲ ਸ਼ਾਇਰੀ ਦੀ ਰਚਨਾ ਕਰ ਰਹੇ ਹਨ। ਪਰ ਕੋਈ ਸਮਾਂ ਸੀ ਜਦੋਂ ਉਰਦੂ ਦੇ ਵਿਦਵਾਨ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਆਖਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਪੰਜਾਬੀ ਵਿਚ ਕਵਿਤਾ- ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਉਰਦੂ ਵਿਦਵਾਨਾਂ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ, ਅਰਬੀ ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਇਸ ਮੁਕਾਬਲੇ ਨੂੰ ਕਬੂਲ ਕਰਨ ਅਤੇ ਪੰਜਾਬੀ ਵਿਚ ਕਵਿਤਾ- ਗ਼ਜ਼ਲ ਦੀ ਰਚਨਾ ਕਰਨ ਲਈ ਫਿਰ ਕਈ ਪੰਜਾਬੀ ਸ਼ਾਇਰ ਮੈਦਾਨ ਵਿਚ ਆਏ। ਉਨ੍ਹਾਂ ਵਿੱਚੋਂ ਉਸਤਾਦ ਦੀਪਕ ਜੈਤੋਈ, ਸਾਧੂ ਸਿੰਘ ਹਮਦਰਦ, ਉਲਫਤ ਬਾਜਵਾ ਤੇ ਸੁਰਜੀਤ ਪਾਤਰ ਇਕ ਸਨ, ਜਿਹਨਾਂ ਨੇ ਆਪਣੇ ਜੀਵਨ ਦੇ ਹਰ ਪਲ ਮਾਂ ਬੋਲੀ ਪੰਜਾਬੀ ਦਾ ਕਾਵਿਕ-ਚਿਹਰਾ ਮੋਹਰਾ ਸੰਵਾਰਨ ਅਤੇ ਪੰਜਾਬੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਦੇ ਹਾਣ ਦੀ ਬਣਾਉਣ ਹਿਤ ਸਮਰਪਿਤ ਕੀਤੇ।

ਪੰਜਾਬੀ ਗ਼ਜ਼ਲ ਜੋ ਪਿਛਲੇ ਲੰਮੇ ਅਰਸੇ ਤੋਂ ਉਰਦੂ ਪ੍ਰਭਾਵ ਹੇਠ ਦੱਬੀ ਹੋਈ ਅਨੁਭਵ ਹੁੰਦੀ ਸੀ ਸੁਰਜੀਤ ਪਾਤਰ ਜੀ ਨੇ ਉਸ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਵਾ ਕੇ ਇਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੁਆਉਣ ਦੀ ਜੋ ਭਰਪੂਰ ਕੋਸ਼ਿਸ਼ ਕੀਤੀ ਹੈ ਯਕੀਨਨ ਮੈਂ ਸਮਝਦਾ ਹਾਂ ਕਿ ਇਸ ਦਾ ਸਿਹਰਾ ਸਿਰਫ਼ ਪਾਤਰ ਸਹਿਬ ਦੀ ਕਲਮ, ਸੋਚ, ਤੇ ਆਸ਼ਾਬੰਦੀ ਨੂੰ ਹੀ ਜਾਂਦਾ ਹੈ।

ਪੰਜਾਬੀ ਬੋਲੀ ਬਾਰੇ ਉਹ ਖਾਸ ਚਿੰਤਤ ਸਨ, ਉਨ੍ਹਾਂ ਨੇ ਆਪਣੇ ਦਰਦ ਨੂੰ ਇਸ ਤਰ੍ਹਾਂ ਬਿਆਨ ਕੀਤਾ, ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ-ਸ਼ਬਦ ਵਾਕ-ਵਾਕ!”

ਇਥੋ ਤੱਕ ਕਿ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇਸ ਬਾਰੇ ਕਿਹਾ- “ਮੇਰਾ ਬੱਚਾ ਅੰਗਰੇਜ਼ੀ ਬੋਲੇਗਾ ਤਾਂ ਇਹ ਉਸ ਦੀ ਇੱਕ ਪਛਾਣ ਹੋ ਜਾਵੇਗੀ। ਆਪਣੀ ਰੂਹ ਦੇ ਨੰਗੇਜ਼ ਹੋਣ ਦੀ ਥਾਂ ਭਾਸ਼ਾ ਸਾਡੇ ਜਿਸਮਾਂ ਦਾ ਪਹਿਰਾਵਾ ਬਣ ਗਈ ਹੈ। ਦੂਸਰੀ ਗੱਲ ਇਹ ਕਿ ਭਾਸ਼ਾ ਦਾ ਅਸੀਂ ਰਿਜ਼ਕ ਨਾਲ ਅਤੇ ਆਰਥਿਕਤਾ ਨਾਲ ਬਹੁਤ ਗਹਿਰਾ ਰਿਸ਼ਤਾ ਸਮਝਦੇ ਹਾਂ, ਤੇ ਇਸ ਤਰ੍ਹਾਂ ਹੁੰਦਾ ਵੀ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਆਪਣੀ ਧਰਤੀ ਤੇ ਮਾਂ ਬੋਲੀ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ। ਮਾਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਕਿਸੇ ਨਾਲ ਆਪਣੀ ਮਾਂ ਤਾਂ ਨਹੀਂ ਵਟਾ ਸਕਦੇ। ਇਹ ਸਿਰਫ਼ ਬੋਲੀ ਦੇ ਮਰਨ ਦੀ ਗੱਲ ਨਹੀਂ ਇਹ ਬੰਦੇ ਦੇ ਅੰਦਰਲੇ ਜ਼ਮੀਰ ਦੇ ਮਰਨ ਦੀ ਨਿਸ਼ਾਨੀ ਹੈ।

ਸੁਰਜੀਤ ਪਾਤਰ ਜੀ ਦਾ ਜਨਮ ਜਨਵਰੀ 1, 1945 ਇੱਕ ਪੰਜਾਬੀ ਕਵੀ, ਲੇਖਕ ਦਾ ਜਨਮ ਪਿੰਡ ਪੱਤੜ ਕਲਾਂ ਜ਼ਿਲ੍ਹਾ ਜਲੰਧਰ ਵਿੱਚ ਗੁਰਬਖਸ਼ ਕੌਰ ਅਤੇ ਹਰਭਜਨ ਸਿੰਘ ਦੇ ਘਰ ਹੋਇਆ। ਉਸ ਦਾ ਵਿਆਹ ਭੁਪਿੰਦਰ ਕੌਰ ਨਾਲ ਹੋਇਆ ਹੈ।

ਉਹਨਾਂ ਨੇ ਰਣਧੀਰ ਕਾਲਜ, ਕਪੂਰਥਲਾ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਸਟਰਜ਼ ਕੀਤੀ। ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ‘ਗੁਰੂ ਨਾਨਕ ਵਾਣੀ ਵਿੱਚ ਲੋਕਧਾਰਾ ਦੇ ਪਰਿਵਰਤਨ’ ਉੱਤੇ ਖੋਜ ਲਈ ਪੀਐਚ.ਡੀ.।

ਉਹਨਾਂ ਨੇ  ਆਪਣਾ ਕੈਰੀਅਰ ਇੱਕ ਐਸੋਸੀਏਟ ਪ੍ਰੋਫੈਸਰ ਵਜੋਂ ਸ਼ੁਰੂ ਕੀਤਾ। ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿੱਚ ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ। ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਰਹਿ ਚੁੱਕੇ ਸਨ।  ਹੁਣ ਉਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੀ ਚੇਅਰਪਰਸਨ ਰਹੇ।

ਉਹਨਾਂ ਨੂੰ  1980 ਵਿੱਚ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਫਿਰ 1980 ਵਿੱਚ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ‘ਹਵਾ ਵਿਚਾਰੇ ਹਰਫ਼’ ਲਈ ‘ਗਿਆਨੀ ਗੁਰਮੁਖ ਸਿੰਘ ਮੁਸਾਫਿਰ ਕਾਵਿ ਪੁਰਸਕਾਰ’ ਮਿਲਿਆ, 1985 ਵਿੱਚ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੁਆਰਾ ‘ਕਰਤਾਰ ਸਿੰਘ ਧਾਲੀਵਾਲ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੂੰ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਦੁਆਰਾ 1993 ਵਿੱਚ ‘ਹਨੇਰੇ ਵਿੱਚ ਸੁਲਗਦੀ ਵਰਨਮਾਲਾ’ ਲਈ ਵੀ ਸਨਮਾਨਿਤ ਕੀਤਾ ਗਿਆ, ਫਿਰ  1995 ਵਿੱਚ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ‘ਪਿਛਲੇ ਢਾਕੇ ਦਾ ਪੰਜਾਬੀ ਸ਼ਾਇਰ’ ਵੀ ਪ੍ਰਦਾਨ ਕੀਤਾ ਗਿਆ। 1997 ਵਿੱਚ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ‘ਸ਼੍ਰੋਮਣੀ ਪੰਜਾਬੀ ਕਵੀ’ ਪੁਰਸਕਾਰ ਤੋਂ ਇਲਾਵਾ ਵੱਖ-ਵੱਖ ਸੱਭਿਆਚਾਰਕ ਅਤੇ ਸਾਹਿਤਕ ਮੰਚਾਂ ਵੱਲੋਂ ਹੋਰ ਵੀ ਕਈ ਪੁਰਸਕਾਰ ਮਿਲੇ।

ਸੁਰਜੀਤ ਪਾਤਰ ਦਾ ਜੀਵਨ ਕਾਲ ਲਗਭਗ ਅੱਠ ਦਹਾਕਿਆਂ ਵਿੱਚ ਫੈਲਿਆ ਹੋਇਆ ਸੀ। ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਪੰਜਾਬ ਨੂੰ ਵੱਖ-ਵੱਖ ਮਰਹਲਿਆਂ ਵਿੱਚੋਂ ਗੁਜ਼ਰਦੇ ਦੇਖਿਆ ਅਤੇ ਆਪਣੇ ਅਨੁਭਵ ਦੀ ਕਾਵਿਕ ਪੇਸ਼ਕਾਰੀ ਕੀਤੀ।

ਉਨ੍ਹਾਂ ਦੀਆਂ ਪ੍ਰਸਿੱਧ ਪ੍ਰਕਾਸ਼ਨਾਵਾਂ ਵਿੱਚ— ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪਾਂਜੇਬ, ਸੁਰਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ ਹਾਏ ਮੇਰਾ ਮੇਜ਼, ਸੂਰਜ ਮੰਦਰ ਦੀਆਂ ਪੌੜ੍ਹੀਆਂ, ਅੱਗ ਦੇ ਕਲੀਰੇ, ਸਈਓ ਨੀ ਮੈਂ ਅੰਤ ਹੀਣ ਤਰਕਾਲਾਂ, ਸ਼ਹਿਰ ਮੇਰੇ ਦੀ ਪਾਗਲ ਔਰਤ, ਇੱਛਾਧਾਰੀ ਅਤੇ ਯੂਨਾਨ ਦੀ ਲੂਣਾ ਸ਼ਾਮਲ ਹਨ।

ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਮਾਂ ਬੋਲੀ ਦੇ ਨਿਘਾਰ ਦਾ ਫਿਕਰ, ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ, ਨਾਗਰਿਕਤਾ ਸੋਧ ਕਾਨੂੰਨ ਅਤੇ ਕਿਸਾਨੀ ਸੰਘਰਸ਼ ਵਰਗੇ ਵਿਸ਼ੇ ਮਿਲ ਜਾਂਦੇ ਹਨ।

ਕਿਸਾਨ ਅੰਦੋਲਨ ਦੌਰਾਨ ਤਿੰਨ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਉਨ੍ਹਾਂ ਨੇ ਆਪਣਾ ਪਦਮਸ਼੍ਰੀ ਦਾ ਸਨਮਾਨ ਵੀ ਵਾਪਸ ਕਰ ਦਿੱਤਾ ਸੀ।

ਉਨ੍ਹਾਂ ਦੀ ਇੱਕ ਗਜ਼ਲ ਅੱਜ ਉਨ੍ਹਾਂ ਦੇ ਵਿਛੋੜੇ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ-

ਅਸਾਂ ਵੀ ਅੰਤ ਕਿਰ ਕੇ ਖ਼ਾਦ ਹੋਣਾ

ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ।

ਪਰ ਅਫਸੋਸ ਉਹ ਹਮੇਸ਼ਾ ਆਪਣਿਆਂ ਰਰਚਨਾਵਾਂ ਰਾਂਹੀ ਸਦਾ ਯਾਦ ਰਹਿਣਗੇ।

ਸਮਾਰਟ ਫੋਨਾਂ ਨੇ ਪੱਥਰ ਦੇ ਰਿਕਾਰਡ – ਕੈਸੇਟ ਤੋਂ ਲੈ ਕੇ ਸੀਡੀ ਪਲੇਅਰ ਤੱਕ ਸਭ ਨੂੰ ਖਾ ਲਿਆ
ਡਿਜੀਟਲ, ਸੋਸ਼ਲ ਮੀਡੀਏ ਤੇ ਇੰਟਰਨੈਟ ਦੇ ਪੜਾਅ ਤੋਂ ਪਹਿਲਾਂ ਆਪਣੇ ਕੈਸੇਟ ਸੰਗ੍ਰਹਿ ਨੂੰ ਦਿਖਾਉਣਾ ਵੱਡੀ ਗੱਲ ਹੁੰਦੀ ਸੀ। ’90 ਦੇ ਦਹਾਕੇ ਵਿਚ ਕੈਸੇਟ ਪਲੇਅਰ ਲਗਪਗ ਹਰੇਕ ਵਿਅਕਤੀ ਦੇ ਜੀਵਨ ਦਾ ਹਿੱਸਾ ਸੀ। ਟਰੱਕਾਂ, ਬੱਸਾਂ, ਕਾਰਾਂ ਵਿਚ ਆਮ ਹੀ ਸੁਰਿੰਦਰ ਛਿੰਦਾ, ਕੇ.ਦੀਪ, ਜਗਮੋਹਣ ਕੌਰ, ਕੁਲਦੀਪ ਮਾਣਕ, ਗੁਰਦਾਸ ਮਾਨ, ਯਮਲਾ ਜੱਟ ਆਦਿ ਦੇ ਗੀਤ ਸੁਣੇ ਜਾਂਦੇ ਸਨ। ਉਸ ਤੋਂ ਪਹਿਲਾਂ ਪੱਥਰ ਦੇ ਰਿਕਾਰਡ ਹੁੰਦੇ ਸਨ, ਜੋ ਬਾਅਦ ਵਿਚ ਪਲਾਟਿਕ ਦੇ ਆ ਗਏ। ਕੈਸੇਟਾਂ ਨੂੰ ਚਲਾਉਂਦੇ ਚਲਾਉਂਦੇ ਉਹ ਇੰਨੀ ਘਸ ਜਾਣੀ ਕੇ ਉਸ ਨੇ ਫਸਣਾ ਸ਼ੁਰੂ ਹੋ ਜਾਣਾ ਜਾਂ ਫਿਰ ਟੁੱਟ ਜਾਣਾ, ਜਿਸ ਨੂੰ ਪੈਨਸਲ ਨਾਲ ਘੁੰਮਾ ਫਿਰਾ ਕੇ ਸਲੋਟਿਆ ਦੇ ਗੂੰਦ ਜਾਂ ਆਮ ਗੂੰਦ ਨਾਲ ਜੋੜਨਾ। ਜੋੜਨ ਤੋਂ ਬਾਅਦ ਗੀਤਾਂ ਨੂੰ ਸੁਣਨ ਦਾ ਮਜ਼ਾ ਥੋੜ੍ਹਾ ਕਿਰਕਿਰਾ ਹੋ ਜਾਂਦਾ ਸੀ ਕਿਉਂਕਿ ਜਿੱਥੇ ਜੋੜ ਲੱਗਦਾ ਸੀ, ਉਥੋਂ ਗਾਣਾ ਤੇਜ਼ ਚੱਲ ਕੇ ਬਹੁਤ ਭੈੜੀ ਜਿਹੀ ਆਵਾਜ਼ ਕੱਢਦਾ ਸੀ, ਜੋ ਕੰਨਾਂ ਦੇ ਰਸ ਨੂੰ ਖ਼ਰਾਬ ਕਰ ਦਿੰਦਾ ਸੀ।

ਸਾਡੇ ਵਿਚੋਂ ਬਹੁਤ ਸਾਰੇ ਪੈਨਸਲ ਨਾਲ ਟੇਪਾਂ ਨੂੰ ਰੀਵਾਂਈਡ ਕਰਨ ਵਿਚ ਬਹੁਤ ਵਧੀਆ ਹੋ ਗਏ ਅਤੇ ਕੁਝ ਇਕ ਬਲੇਡ ਨਾਲ ਟੇਪ ਦੇ ਖ਼ਰਾਬ ਹਿੱਸੇ ਨੂੰ ਧਿਆਨ ਨਾਲ ਕੱਟਣ ਤੇ ਫਿਰ ਉਸ ਬਚੇ ਹਿੱਸੇ ਨੂੰ ਦੁਬਾਰਾ ਇਕੱਠੇ ਕਰਨ ਲਈ ਸਕਾਚ ਟੇਪ ਦੀ ਇਕ ਪੱਟੀ ਨੂੰ ਕੱਟਣ ਦੇ ਮਾਹਰ ਵੀ ਬਣ ਗਏ ਸੀ। ਉਸ ਕੈਸੇਟ ਪਲੇਅਰ ਵਿਚ ਇਕ ਏਐੱਮ ਤੇ ਐੱਫਐੱਮ ਰੇਡੀਓ ਵੀ ਹੁੰਦਾ ਸੀ, ਜਿਸ ਦਾ ਇਕ ਛੋਟਾ ਜਿਹਾ ਦਿਸਣ ਵਾਲਾ ਐਨਟੀਨਾ ਹੁੰਦਾ ਸੀ ਜੋ ਪਰਤਾਂ ਖੋਲ੍ਹਣ ਤੋਂ ਬਾਅਦ ਕਿੰਨਾ ਹੀ ਲੰਬਾ ਹੋ ਜਾਂਦਾ ਸੀ। ਫਿਰ ਉਸ ਨੂੰ ਕਦੇ ਸੱਜੇ ਤੇ ਕਦੇ ਖੱਬੇ, ਅੱਗੇ ਤੇ ਕਦੇ ਪਿੱਛੇ ਘੁਮਾਉਦੇ ਰਹਿਣਾ, ਜਦ ਤੱਕ ਉਸ ਦੀ ਆਵਾਜ਼ ਸਾਫ਼ ਨਹੀਂ ਹੋ ਜਾਂਦੀ ਸੀ।

ਘਰਾਂ ’ਚ ਹੁੰਦਾ ਸੀ ਕੈਸੇਟਾਂ ਦਾ ਸੰਗ੍ਰਹਿ

ਘਰਾਂ ਵਿਚ ਕੈਸੇਟਾਂ ਦਾ ਸੰਗ੍ਰਹਿ ਵੱਧਦਾ ਰਹਿੰਦਾ ਸੀ, ਜੋ ਕਈ ਵਾਰ ਲਿਵਿੰਗ ਰੂਮ ਦੀਆਂ ਵੱਡੀਆਂ ਅਲਮਾਰੀਆਂ ਤੱਕ ਪਹੁੰਚ ਜਾਂਦਾ ਸੀ। ਵਿਆਹ ਸਮਾਗਮਾਂ ਆਦਿ ਵਿਚ ਕੈਸੇਟ ਪਲੇਅਰ ਅੱਗੇ ਮਾਈਕ ਰੱਖ ਕੇ ਕੋਠੇ ’ਤੇ ਸਪੀਕਰ ਚਲਾਉਣੇ ਆਮ ਜਿਹੀ ਗੱਲ ਸੀ। ਸਮੇਂ ਦੇ ਹਿਸਾਬ ਨਾਲ ਪਹਿਲਾਂ ਸੀਡੀਜ਼ ਤੇ ਫਿਰ ਡੀਵੀਡੀਜ਼ ਮਾਰਕੀਟ ਵਿਚ ਆ ਗਈਆਂ। ਪੁਰਾਣੇ ਰੇਡੀਓ ਤੇ ਕੈਸੇਟ ਪਲੇਅਰ ਅਲੋਪ ਹੋਣ ਲੱਗ ਪਏ। ਸੀਡੀ ਪਲੇਅਰ ਵੀ ਕੁਝ ਸਾਲਾਂ ਤੱਕ ਲੋਕਾਂ ਦਾ ਮਨੋਰੰਜਨ ਕਰਦੇ ਰਹੇ ਪਰ ਛੇਤੀ ਹੀ ਡਿਜੀਟਲ ਯੁੱਗ ਨੇ ਚੀਜ਼ਾਂ ਨੂੰ ਤੇਜ਼ੀ ਨਾਲ ਬਦਲਣਾ ਸ਼ੁਰੂ ਕਰ ਦਿੱਤਾ। ਹੁਣ ਸਾਰਾ ਸੰਗੀਤ ਤੇ ਤੇ ਫਿਲਮਾਂ ਇਕ ਸਟਿਕ ’ਤੇ ਪਾ ਦਿੱਤੇ ਜਾਂਦੇ ਹਨ, ਜਿਸਨੂੰ ਘਰ, ਗੱਡੀ ਜਾਂ ਫੋਨ ’ਤੇ ਜਿੱਥੇ ਮਰਜ਼ੀ ਸੁਣ ਲਓ। ਇਸ ਦੇ ਨਾਲ ਹੀ ਹੋਰ ਅੱਗੇ ਵਧੇ ਤਾਂ ਸਮਾਰਟ ਫੋਨ ਆ ਗਏ, ਸਮਾਰਟ ਘੜੀਆਂ ਆ ਗਈਆਂ, ਜਿਸ ਨੇ ਇਹ ਪੱਥਰ ਦੇ ਰਿਕਾਰਡ ਤੋਂ ਲੈ ਕੇ ਸੀਡੀ ਪਲੇਅਰ ਤੱਕ ਸਭ ਨੂੰ ਖਾ ਲਿਆ।

ਸੰਗ੍ਰਹਿਕਾਰਾਂ ਲਈ ਅਜੇ ਵੀ ਹੈ ਬਾਜ਼ਾਰ

ਹਾਲਾਂਕਿ, ਕੈਸੇਟ ਪਲੇਅਰਾਂ ਤੇ ਟੇਪਾਂ ਲਈ ਸੰਗ੍ਰਹਿਕਾਰਾਂ, ਉਤਸ਼ਾਹੀਆਂ ਅਤੇ ਕੁਝ ਸੰਗੀਤਕਾਰਾਂ ਵਿਚਕਾਰ ਅਜੇ ਵੀ ਇਕ ਵਿਸ਼ੇਸ਼ ਬਾਜ਼ਾਰ ਹੈ, ਜੋ ਵਿੰਟੇਜ ਆਵਾਜ਼ ਤੇ ਸੁਹਜ ਦੀ ਕਦਰ ਕਰਦੇ ਹਨ। ਇਸ ਤੋਂ ਇਲਾਵਾ, ਕੈਸੇਟ ਟੇਪਾਂ ਦੇ ਫਾਰਮੈਟ ਵਿਚ ਸੰਗੀਤ ਨੂੰ ਜਾਰੀ ਕਰਨ ਦਾ ਮੁੜ ਉਭਾਰ ਦੇਖਿਆ ਜਾ ਰਿਹਾ ਹੈ। ਸਮੁੱਚੇ ਤੌਰ ’ਤੇ ਤਾਂ ਨਹੀਂ ਪਰ ਕੈਸੇਟ ਪਲੇਅਰ ਤੇ ਟੇਪਾਂ ਦੀ ਕੁਝ ਸਮਾਜਾਂ ਵਿਚ ਮੌਜੂਦਗੀ ਜਾਰੀ ਹੈ। ਅਸਲ ਵਿਚ ਕੈਸੇਟ ਕੁਝ ਸਰਕਲਾਂ ਵਿਚ ਦੁਬਾਰਾ ਆ ਰਹੀ ਹੈ ਅਤੇ ਵਿਨਾਇਲ ਰਿਕਾਰਡਾਂ ਦੀ ਪੁਨਰ-ਸੁਰਜੀਤੀ ਦੇ ਇਕ ਸਹਾਇਕ ਵਜੋਂ ਪੁਨਰ-ਜਾਗਰਣ ਦੇ ਇਕ ਬਿੱਟ ਵਿਚੋਂ ਲੰਘ ਰਹੀ ਹੈ। ਕੈਸੇਟ ’ਤੇ ਨਵਾਂ ਸੰਗੀਤ ਜਾਰੀ ਕਰਨ ਵਾਲੇ ਬੈਂਡ ਹਨ। ਮਨੁੱਖੀ ਸੱਭਿਆਚਾਰ ਦੇ ਸੰਦਰਭ ਵਿਚ ਕੈਸੇਟ ਟੇਪਾਂ ਦੀ ਮਹੱਤਤਾ ਨੂੰ ਵਧੇਰੇ ਵਿਆਪਕ ਮਾਨਤਾ ਦਿੱਤੀ ਗਈ ਹੈ।

50 ਸਾਲ ਬਾਅਦ ਵੀ ਚੱਲ ਰਹੀਆਂ ਨੇ ਕੈਸੇਟਾਂ

ਇੱਥੇ ਬਹੁਤ ਸਾਰੇ ਲੋਕ ਹਨ ਜੋ ਦੁਨੀਆ ਭਰ ਵਿਚ ਦੂਜੇ ਵਰਗੀ ਸੋਚ ਵਾਲੇ ਸ਼ੌਕੀਨਾਂ ਨਾਲ ਟੇਪਾਂ ਦਾ ਵਪਾਰ ਕਰਦੇ ਹਨ। ਇਹ ਤਕਨੀਕੀ, ਅਸਥਾਈ ਤੇ ਵਿਚਾਰਧਾਰਕ ਵੰਡਾਂ ’ਚ ਪ੍ਰਗਟਾਵੇ, ਸ਼ੈਲੀ ਤੇ ਸੱਭਿਆਚਾਰ ਨੂੰ ਸਾਂਝਾ ਕਰਨ ਦਾ ਇਕ ਸ਼ਾਨਦਾਰ ਤਰੀਕਾ ਹੈ। ਪਿਛਲੇ ਕੁਝ ਸਾਲਾਂ ਤੋਂ ਇੱਥੇ ਵੱਡੀ ਗਿਣਤੀ ਵਿਚ ਕੈਸੇਟਾਂ ਮੌਜੂਦ ਹਨ। ਚੰਗੀ ਤਰ੍ਹਾਂ ਰੱਖ-ਰਖਾਅ ਵਾਲੀਆਂ ਸਥਿਤੀਆਂ ’ਚ ਕੈਸੇਟਾਂ ਦਾ ਹੋਣਾ ਅਸਾਧਾਰਨ ਨਹੀਂ ਹੈ, ਜੋ ਨਿਰਮਾਣ ਕੀਤੇ ਜਾਣ ਤੋਂ 50 ਸਾਲਾਂ ਬਾਅਦ ਵੀ ਕੰਮ ਕਰਦੀਆਂ ਹਨ। ਮਸ਼ੀਨਾਂ ’ਤੇ ਚਲਾਉਣ ਯੋਗ ਹਨ, ਜਿਨ੍ਹਾਂ ਨੇ ਕੁਝ ਮਿੰਟ ਪਹਿਲਾਂ ਨਵੀਂ ਸਮੱਗਰੀ ਰਿਕਾਰਡ ਕੀਤੀ ਹੋ ਸਕਦੀ ਹੈ। ਕੈਸੇਟਾਂ ਚਲਾਉਣ ਅਤੇ ਰਿਕਾਰਡ ਕਰਨ ਵਾਲੀਆਂ ਮਸ਼ੀਨਾਂ ਓਨੇ ਵਿਆਪਕ ਤੌਰ ’ਤੇ ਉਪਲਬਧ ਨਹੀਂ ਹਨ ਜਿੰਨੀਆਂ ਪਹਿਲਾਂ ਸਨ ਪਰ ਬਹੁਤ ਸਾਰੀਆਂ ਗੁਣਵੱਤਾ ਵਾਲੀਆਂ ਮਸ਼ੀਨਾਂ ਵਾਜਬ ਪੈਸਿਆਂ ਲਈ ਉਪਲਬਧ ਹੋ ਸਕਦੀਆਂ ਹਨ। ਐਨਾਲਾਗ ਰਿਕਾਰਡਿੰਗ ਦੀ ਇਕ ਵਿਸ਼ੇਸ਼ ਗੁਣਵੱਤਾ ਹੈ, ਕੈਸੇਟ ਇਕ ਮਾਧਿਅਮ ’ਤੇ, ਜਿਸ ਨੂੰ ਵਾਜਬ ਕੀਮਤ ’ਤੇ ਕਈ ਵਾਰ ਮੁੜ ਵਰਤਿਆ ਜਾ ਸਕਦਾ ਹੈ। ਬਹੁਤੇ ਲੋਕਾਂ ਲਈ ਇਸ ਨੂੰ ਪ੍ਰਾਪਤ ਕਰਨ ਲਈ ਪਹੁੰਚਯੋਗ ਇਕੋ-ਇਕ ਵਿਹਾਰਕ ਤਕਨੀਕ ਹੈ। ਕੈਸੇਟ ਨੂੰ ਮਰਿਆ ਸਮਝਿਆ ਜਾਂਦਾ ਸੀ ਪਰ ਇਸ ਵਿਚ ਅਜੇ ਵੀ ਜ਼ਿੰਦਗੀ ਹੈ।

ਮਨੋਰੰਜਨ ਦਾ ਮੁੱਖ ਸਾਧਨ ਬਣਿਆ ਫੋਨ

ਕੈਸੇਟ ਤੇ ਪੱਥਰ ਦੇ ਰਿਕਾਰਡ ਵਜਾਉਣ ਦਾ ਜੋ ਮਜ਼ਾ ਸੀ, ਉਹ ਇਨ੍ਹਾਂ ਸਮਾਰਟ ਫੋਨਾਂ ਵਿਚ ਨਹੀਂ ਹੈ ਕਿਉਂਕਿ ਸਮਾਰਟ ਫੋਨਾਂ ਨੇ ਮਨੁੱਖ ਨੂੰ ਆਲਸੀ ਬਣਾ ਦਿੱਤਾ ਹੈ। ਕੈਸੇਟਾਂ ਦੀਆਂ ਤਾਂ ਹੁਣ ਸਿਰਫ਼ ਯਾਦਾਂ ਹੀ ਰਹਿ ਗਈਆਂ ਹਨ। ਮੌਜੂਦਾ ਤਕਨੀਕ ਦੇ ਦੌਰ ਵਿਚ ਕੋਈ ਵਿਰਲਾ ਹੀ ਹੋਵੇਗਾ, ਜਿਸ ਕੋਲ ਟੇਪਾਂ, ਕੈਸੇਟਾਂ ਤੇ ਪੱਥਰ ਵਾਲੇ ਰਿਕਾਰਡ ਹੋਣਗੇ। ਹੁਣ ਤਾਂ ਹਰੇਕ ਦੀ ਜੇਬ ਵਾਲਾ ਸਮਾਰਟ ਫੋਨ ਹੀ ਹੈ, ਜੋ ਮਨੋਰੰਜਨ ਦਾ ਸਾਧਨ ਬਣਿਆ ਹੋਇਆ ਹੈ।

ਹੋਲੀ ਦੇ ਰੰਗਾਂ ਵਿਚ ਬਹੁਤ ਮਿਲਾਵਟ- ਜ਼ਰਾ ਬਚ ਕੇ
ਹੋਲੀ ਰੰਗਾਂ ਦਾ ਤਿਉਹਾਰ ਹੈ ਜੋ ਭਾਰਤ ਅਤੇ ਦੁਨੀਆਂ ਭਰ ਵਿਚ ਜਿਥੇ ਵੀ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਹਨ ਉਹ ਇਸ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ।  ਸਿੱਖ ਭਾਈਚਾਰਾਂ ਇਸ ਨੂੰ ਹੋਲਾ ਮੁਹੱਲਾ ਦੇ ਨਾਂ ਹੇਠ ਮਨਾਉਂਦਾ ਹੈ, ਜੋ ਚੇਤ ਦੇ ਚੰਦਰ ਮਹੀਨੇ ਦੇ ਪਹਿਲੇ ਦਿਨ ਹੁੰਦਾ ਹੈ ਜੋ ਆਮ ਤੌਰ ‘ਤੇ ਮਾਰਚ ਵਿੱਚ ਪੈਂਦਾ ਹੈ। ਇਹ, ਗੁਰੂ ਗੋਬਿੰਦ ਸਿੰਘ ਦੁਆਰਾ ਸਥਾਪਿਤ ਕੀਤੀ ਗਈ ਇੱਕ ਪਰੰਪਰਾ ਦੁਆਰਾ, ਹੋਲੀ ਦੇ ਹਿੰਦੂ ਤਿਉਹਾਰ ਦਾ ਇੱਕ ਦਿਨ ਬਾਅਦ ਚੱਲਦਾ ਹੈ; ਹੋਲਾ ਇਸਤਰੀ ਧੁਨੀ ਹੋਲੀ ਦਾ ਪੁਲਿੰਗ ਰੂਪ ਹੈ।

“ਮੁਹੱਲਾ” ਸ਼ਬਦ ਅਰਬੀ ਰੂਟ ਹਾਲ (ਉੱਠਣਾ, ਉਤਰਨਾ) ਤੋਂ ਲਿਆ ਗਿਆ ਹੈ ਅਤੇ ਇਹ ਇੱਕ ਪੰਜਾਬੀ ਸ਼ਬਦ ਹੈ ਜੋ ਫੌਜੀ ਕਾਲਮ ਦੇ ਰੂਪ ਵਿੱਚ ਇੱਕ ਸੰਗਠਿਤ ਜਲੂਸ ਨੂੰ ਦਰਸਾਉਂਦਾ ਹੈ। ਪਰ ਹੋਲੀ ਦੇ ਉਲਟ, ਜਦੋਂ ਲੋਕ ਖੇਡਦੇ ਹੋਏ ਰੰਗਦਾਰ ਪਾਊਡਰ, ਸੁੱਕਾ ਜਾਂ ਪਾਣੀ ਵਿੱਚ ਰਲਾ ਕੇ, ਇੱਕ ਦੂਜੇ ਉੱਤੇ ਛਿੜਕਦੇ ਹਨ, ਤਾਂ ਗੁਰੂ ਨੇ ਹੋਲਾ ਮੁਹੱਲਾ ਨੂੰ ਸਿੱਖਾਂ ਲਈ ਨਕਲੀ ਲੜਾਈਆਂ ਵਿੱਚ ਆਪਣੇ ਜੰਗੀ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਬਣਾਇਆ।

ਇਕੱਠੇ ਸ਼ਬਦ “ਹੋਲਾ ਮੁਹੱਲਾ” ਦਾ ਅਰਥ ਹੈ “ਨਕਲੀ ਲੜਾਈ”। ਇਸ ਤਿਉਹਾਰ ਦੇ ਦੌਰਾਨ, ਜੰਗੀ-ਢੋਲ ਅਤੇ ਮਿਆਰੀ-ਧਾਰਕਾਂ ਦੇ ਨਾਲ ਫੌਜੀ ਕਿਸਮ ਦੇ ਕਾਲਮਾਂ ਦੇ ਰੂਪ ਵਿੱਚ ਜਲੂਸ ਕੱਢੇ ਜਾਂਦੇ ਹਨ ਅਤੇ ਇੱਕ ਦਿੱਤੇ ਸਥਾਨ ਤੇ ਜਾਂ ਇੱਕ ਗੁਰਦੁਆਰੇ ਤੋਂ ਦੂਜੇ ਗੁਰਦੁਆਰੇ ਵਿੱਚ ਚਲੇ ਜਾਂਦੇ ਹਨ। ਇਹ ਰਿਵਾਜ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਸ਼ੁਰੂ ਹੋਇਆ ਸੀ ਜਿਨ੍ਹਾਂ ਨੇ ਫਰਵਰੀ 1701 ਵਿਚ ਅਨੰਦਪੁਰ ਵਿਖੇ ਪਹਿਲੀ ਵਾਰ ਅਜਿਹਾ ਨਕਲੀ ਲੜਾਈ ਦਾ ਆਯੋਜਨ ਕੀਤਾ ਸੀ।

ਪੰਜਾਬ ਦੇ ਉੱਤਰ-ਪੂਰਬੀ ਖੇਤਰ ਦੇ ਰੋਪੜ ਜ਼ਿਲ੍ਹੇ ਵਿੱਚ ਸ਼ਿਵਾਲਿਕਾਂ ਦੀਆਂ ਪਹਾੜੀਆਂ, ਖਾਸ ਕਰਕੇ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੀਆਂ ਇਤਿਹਾਸਕ ਨਗਰਾਂ ਦੇ ਆਲੇ-ਦੁਆਲੇ, 1701 ਤੋਂ ਹੋਲੇ ਮੁਹੱਲੇ ਦੀ ਮੇਜ਼ਬਾਨੀ ਕਰਦੇ ਆ ਰਹੇ ਹਨ। ਹਾਲ ਹੀ ਵਿੱਚ, ਭਾਰਤ ਸਰਕਾਰ ਨੇ ਇਸਨੂੰ ਇੱਕ ਰਾਸ਼ਟਰੀ ਤਿਉਹਾਰ ਦਾ ਦਰਜਾ ਦਿੱਤਾ ਹੈ। ਫੌਜੀ ਅਭਿਆਸ, ਜਿਸ ਦੀ ਨਿੱਜੀ ਤੌਰ ‘ਤੇ ਗੁਰੂ ਦੁਆਰਾ ਨਿਗਰਾਨੀ ਕੀਤੀ ਗਈ ਸੀ, ਚਰਨ ਗੰਗਾ ਨਦੀ ਦੇ ਬਿਸਤਰੇ ‘ਤੇ ਸ਼ਿਵਾਲਿਕ ਵਿੱਚ ਮਾਤਾ ਨੈਣਾ ਦੇਵੀ ਦੇ ਪ੍ਰਸਿੱਧ ਹਿੰਦੂ ਮੰਦਰ ਦੇ ਪਿਛੋਕੜ ਵਜੋਂ ਕੀਤੀ ਗਈ ਸੀ।

ਇਹ ਸਾਲਾਨਾ ਤਿਉਹਾਰ ਪੰਜਾਬ ਦੇ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ ਸੀ ਅਤੇ ਹੁਣ ਦੁਨੀਆ ਭਰ ਦੇ ਹੋਰ ਗੁਰਦੁਆਰਿਆਂ ਵਿੱਚ ਦੁਹਰਾਇਆ ਜਾਂਦਾ ਹੈ, ਦਸਵੇਂ ਪਾਤਿਸ਼ਾਹ ਦੁਆਰਾ, ਆਨੰਦਪੁਰ ਸਾਹਿਬ ਵਿਖੇ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਫੌਜੀ ਅਭਿਆਸਾਂ ਅਤੇ ਨਕਲੀ ਲੜਾਈਆਂ ਲਈ ਸਿੱਖਾਂ ਦੇ ਇਕੱਠ ਵਜੋਂ ਸ਼ੁਰੂ ਕੀਤਾ ਗਿਆ ਸੀ। ਇਹ ਲੋਕਾਂ ਨੂੰ ਬਹਾਦਰੀ ਅਤੇ ਰੱਖਿਆ ਤਿਆਰੀਆਂ, ਦਸਵੇਂ ਗੁਰੂ ਦੇ ਪਿਆਰੇ ਸੰਕਲਪਾਂ ਦੀ ਯਾਦ ਦਿਵਾਉਂਦਾ ਹੈ ਜੋ ਉਸ ਸਮੇਂ ਮੁਗਲ ਸਾਮਰਾਜ ਅਤੇ ਪਹਾੜੀ ਰਾਜਿਆਂ ਦੇ ਹਮਲਿਆਂ ਤੋਂ ਸਿੱਖਾਂ ਦੀ ਰੱਖਿਆ ਕਰ ਰਹੇ ਸਨ।

ਇਸ ਤਿੰਨ ਰੋਜ਼ਾ ਮਹਾਂਉਤਸਵ ਮੌਕੇ ਕੀਰਤਨ, ਸੰਗੀਤ ਅਤੇ ਕਵੀਸ਼ਰੀ ਮੁਕਾਬਲੇ ਤੋਂ ਬਾਅਦ ਨੋਕ-ਝੋਕ, ਸ਼ਸਤਰ ਪ੍ਰਦਰਸ਼ਨੀ, ਹਥਿਆਰਾਂ ਦੀ ਪ੍ਰਦਰਸ਼ਨੀ ਆਦਿ ਕਰਵਾਈਆਂ ਜਾਂਦੀਆਂ ਹਨ। ਪ੍ਰਤੀਭਾਗੀ ਦਲੇਰਾਨਾ ਕਾਰਨਾਮੇ ਕਰਦੇ ਹਨ, ਜਿਵੇਂ ਕਿ ਗੱਤਕਾ (ਅਸਲੀ ਹਥਿਆਰਾਂ ਨਾਲ ਨਕਲੀ ਮੁਕਾਬਲੇ), ਟੈਂਟ ਪੈਗਿੰਗ, ਨੰਗੇ ਬੈਕ ਘੋੜ ਸਵਾਰੀ, ਦੋ ਤੇਜ਼ ਰਫਤਾਰ ਘੋੜਿਆਂ ‘ਤੇ ਖੜ੍ਹੇ ਹੋਣਾ ਅਤੇ ਬਹਾਦਰੀ ਦੇ ਕਈ ਹੋਰ ਕਾਰਨਾਮੇ।

ਦੂਜੇ ਪਾਸੇ ਹੋਲੀ ਇੱਕ ਪ੍ਰਾਚੀਨ ਹਿੰਦੂ ਧਾਰਮਿਕ ਤਿਉਹਾਰ ਹੈ ਜੋ ਗੈਰ-ਹਿੰਦੂਆਂ ਦੇ ਨਾਲ-ਨਾਲ ਦੱਖਣੀ ਏਸ਼ੀਆ ਦੇ ਕਈ ਹਿੱਸਿਆਂ ਦੇ ਨਾਲ-ਨਾਲ ਏਸ਼ੀਆ ਤੋਂ ਬਾਹਰ ਹੋਰ ਭਾਈਚਾਰਿਆਂ ਦੇ ਲੋਕਾਂ ਵਿੱਚ ਵੀ ਪ੍ਰਸਿੱਧ ਹੋ ਗਿਆ ਹੈ। ਭਾਰਤ ਅਤੇ ਨੇਪਾਲ ਤੋਂ ਇਲਾਵਾ, ਇਹ ਤਿਉਹਾਰ ਜਮਾਇਕਾ, ਸੂਰੀਨਾਮ, ਗੁਆਨਾ, ਤ੍ਰਿਨੀਦਾਦ ਅਤੇ ਟੋਬੈਗੋ, ਦੱਖਣੀ ਅਫਰੀਕਾ, ਮਲੇਸ਼ੀਆ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ, ਕੈਨੇਡਾ, ਮਾਰੀਸ਼ਸ ਅਤੇ ਫਿਜੀ ਵਰਗੇ ਦੇਸ਼ਾਂ ਵਿੱਚ ਭਾਰਤੀ ਉਪ ਮਹਾਂਦੀਪ ਦੇ ਪ੍ਰਵਾਸੀਆਂ ਦੁਆਰਾ ਮਨਾਇਆ ਜਾਂਦਾ ਹੈ। ਹਾਲ ਹੀ ਦੇ ਸਾਲਾਂ ਵਿੱਚ ਇਹ ਤਿਉਹਾਰ ਪਿਆਰ, ਰੌਣਕ ਅਤੇ ਰੰਗਾਂ ਦੇ ਬਸੰਤ ਦੇ ਜਸ਼ਨ ਵਜੋਂ ਯੂਰਪ ਅਤੇ ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਫੈਲ ਗਿਆ ਹੈ।

ਹੋਲੀ ਦਾ ਤਿਉਹਾਰ ਹੋਲੀ ਤੋਂ ਪਹਿਲਾਂ ਰਾਤ ਨੂੰ ਹੋਲਿਕਾ ਦਹਨ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਲੋਕ ਇਕੱਠੇ ਹੁੰਦੇ ਹਨ, ਅੱਗ ਦੇ ਸਾਹਮਣੇ ਧਾਰਮਿਕ ਰੀਤੀ ਰਿਵਾਜ ਕਰਦੇ ਹਨ, ਅਤੇ ਪ੍ਰਾਰਥਨਾ ਕਰਦੇ ਹਨ ਕਿ ਉਨ੍ਹਾਂ ਦੀ ਅੰਦਰੂਨੀ ਬੁਰਾਈ ਨੂੰ ਤਬਾਹ ਕੀਤਾ ਜਾਵੇ ਜਿਸ ਤਰ੍ਹਾਂ ਦੈਂਤ ਰਾਜੇ ਹਰਣਾਸਿ਼ਕ ਦੀ ਭੈਣ ਹੋਲਿਕਾ, ਅੱਗ ਵਿੱਚ ਮਾਰੀ ਗਈ ਸੀ। ਅਗਲੀ ਸਵੇਰ ਨੂੰ ਰੰਗਵਾਲੀ ਹੋਲੀ ਵਜੋਂ ਮਨਾਇਆ ਜਾਂਦਾ ਹੈ – ਰੰਗਾਂ ਦਾ ਇੱਕ ਮੁਫਤ ਤਿਉਹਾਰ, ਜਿੱਥੇ ਲੋਕ ਇੱਕ ਦੂਜੇ ਤੇ ਰੰਗ ਪਾਉਂਦੇ ਹਨ। ਵਾਟਰ ਗਨ ਅਤੇ ਪਾਣੀ ਨਾਲ ਭਰੇ ਗੁਬਾਰੇ ਵੀ ਇੱਕ ਦੂਜੇ ਨੂੰ ਖੇਡਣ ਅਤੇ ਰੰਗ ਦੇਣ ਲਈ ਵਰਤੇ ਜਾਂਦੇ ਹਨ। ਕੋਈ ਵੀ ਅਤੇ ਹਰ ਕੋਈ ਨਿਰਪੱਖ ਖੇਡ ਹੈ, ਦੋਸਤ ਜਾਂ ਅਜਨਬੀ, ਅਮੀਰ ਜਾਂ ਗਰੀਬ, ਆਦਮੀ ਜਾਂ ਔਰਤ, ਬੱਚੇ ਅਤੇ ਬਜ਼ੁਰਗ। ਖੁੱਲ੍ਹੀਆਂ ਗਲੀਆਂ, ਪਾਰਕਾਂ, ਮੰਦਰਾਂ ਅਤੇ ਇਮਾਰਤਾਂ ਦੇ ਬਾਹਰ ਰੰਗਾਂ ਨਾਲ ਝਗੜਾ ਅਤੇ ਲੜਾਈ ਹੁੰਦੀ ਹੈ। ਸਮੂਹ ਢੋਲ ਅਤੇ ਹੋਰ ਸੰਗੀਤਕ ਸਾਜ਼ ਵਜਾਉਂਦੇ ਹਨ, ਥਾਂ-ਥਾਂ ਜਾਂਦੇ ਹਨ, ਗਾਉਂਦੇ ਹਨ ਅਤੇ ਨੱਚਦੇ ਹਨ। ਲੋਕ ਪਰਿਵਾਰ, ਦੋਸਤ ਅਤੇ ਦੁਸ਼ਮਣ ਇੱਕ ਦੂਜੇ ‘ਤੇ ਪਾਊਡਰ ਸੁੱਟਣ, ਹੱਸਣ ਅਤੇ ਗੱਪਾਂ ਮਾਰਨ ਲਈ ਇਕੱਠੇ ਹੁੰਦੇ ਹਨ, ਫਿਰ ਹੋਲੀ ਦੇ ਪਕਵਾਨਾਂ, ਭੋਜਨ ਅਤੇ ਪੀਣ ਵਾਲੇ ਪਦਾਰਥ ਸਾਂਝੇ ਕਰਦੇ ਹਨ। ਕੁਝ ਰਵਾਇਤੀ ਪੀਣ ਵਾਲੇ ਪਦਾਰਥਾਂ ਵਿੱਚ ਭੰਗ ਸ਼ਾਮਲ ਹੁੰਦਾ ਹੈ, ਜੋ ਕਿ ਨਸ਼ਾ ਹੈ। ਸ਼ਾਮ ਨੂੰ, ਸੌਣ ਤੋਂ ਬਾਅਦ, ਲੋਕ ਤਿਆਰ ਹੋ ਕੇ ਦੋਸਤਾਂ ਅਤੇ ਪਰਿਵਾਰ ਨੂੰ ਮਿਲਣ ਜਾਂਦੇ ਹਨ ਅਤੇ ਖਾਣੇ ਦੀਆਂ ਦਾਵਤਾਂ ਤੇ ਸੱਦੇ ਦਿੰਦੇ ਹਨ।

ਪਰ ਅੱਜਕਲ੍ਹ ਰੰਗਾ ਵਿਚ ਬਹੁਤ ਮਿਲਾਵਟ ਆ ਚੁਕੀ ਹੈ, ਜੋ ਚਮੜੀ ਨੂੰ ਜਾ ਇਹ ਕਹਿ ਲਉ ਕਿ ਸਿਹਤ ਲਈ ਹਾਨੀਕਾਰਕ ਸਿੱਧ ਹੁੰਦੇ ਹਨ। ਜਿਸ ਲਈ ਬਹੁਤ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਜਿਸ ਲਈ ਸਿਰਫ਼ ਕੁਦਰਤੀ ਅਤੇ ਸੁਰੱਖਿਅਤ ਰੰਗਾਂ ਦੀ ਵਰਤੋਂ ਕਰੋ ਜੋ ਫੁੱਲਾਂ, ਸਬਜ਼ੀਆਂ ਜਾਂ ਹੋਰ ਜੈਵਿਕ ਪਦਾਰਥਾਂ ਤੋਂ ਬਣੇ ਹੁੰਦੇ ਹਨ। ਰਸਾਇਣਕ ਆਧਾਰਿਤ ਰੰਗਾਂ ਜਾਂ ਭਾਰੀ ਧਾਤਾਂ ਵਾਲੇ ਰੰਗਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਕਿਉਂਕਿ ਇਹ ਚਮੜੀ ਦੀ ਐਲਰਜੀ, ਅੱਖਾਂ ਦੀ ਜਲਣ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।

ਆਪਣੀ ਚਮੜੀ ਦੀ ਰੱਖਿਆ ਕਰੋ: ਰੰਗਾਂ ਨਾਲ ਖੇਡਣ ਤੋਂ ਪਹਿਲਾਂ ਆਪਣੀ ਚਮੜੀ ‘ਤੇ ਤੇਲ ਜਾਂ ਮਾਇਸਚਰਾਈਜ਼ਰ ਲਗਾਓ। ਇਹ ਤੁਹਾਡੀ ਚਮੜੀ ਅਤੇ ਰੰਗਾਂ ਦੇ ਵਿਚਕਾਰ ਇੱਕ ਰੁਕਾਵਟ ਪੈਦਾ ਕਰੇਗਾ, ਜਿਸ ਨਾਲ ਬਾਅਦ ਵਿੱਚ ਰੰਗਾਂ ਨੂੰ ਧੋਣਾ ਆਸਾਨ ਹੋ ਜਾਵੇਗਾ। ਆਪਣੀ ਚਮੜੀ ਦੇ ਕਿਸੇ ਵੀ ਕੱਟ, ਜ਼ਖ਼ਮ, ਜਾਂ ਸੰਵੇਦਨਸ਼ੀਲ ਖੇਤਰਾਂ ਨੂੰ ਪੱਟੀ ਜਾਂ ਕੱਪੜੇ ਨਾਲ ਢੱਕੋ।

ਆਪਣੀਆਂ ਅੱਖਾਂ ਦੀ ਰੱਖਿਆ ਕਰੋ: ਆਪਣੀਆਂ ਅੱਖਾਂ ਨੂੰ ਰੰਗਾਂ ਅਤੇ ਪਾਣੀ ਤੋਂ ਬਚਾਉਣ ਲਈ ਸਨਗਲਾਸ ਜਾਂ ਚਸ਼ਮਾ ਪਹਿਨੋ। ਜੇਕਰ ਤੁਹਾਡੀਆਂ ਅੱਖਾਂ ‘ਚ ਕੋਈ ਰੰਗ ਆ ਜਾਵੇ ਤਾਂ ਤੁਰੰਤ ਉਨ੍ਹਾਂ ਨੂੰ ਸਾਫ਼ ਅਤੇ ਠੰਢੇ ਪਾਣੀ ਨਾਲ ਧੋ ਲਉ।

ਹਾਈਡਰੇਟਿਡ ਰਹੋ: ਦਿਨ ਭਰ ਹਾਈਡਰੇਟਿਡ ਰਹਿਣ ਲਈ ਬਹੁਤ ਸਾਰਾ ਪਾਣੀ ਪੀਓ, ਖਾਸ ਕਰਕੇ ਜੇਕਰ ਤੁਸੀਂ ਧੁੱਪ ਵਿੱਚ ਬਾਹਰ ਖੇਡ ਰਹੇ ਹੋ। ਇਸ ਦੇ ਨਾਲ ਹੀ ਦੂਜਿਆਂ ਦੀਆਂ ਸੀਮਾਵਾਂ ਦਾ ਆਦਰ ਕਰੋ ਅਤੇ ਕਿਸੇ ਨੂੰ ਵੀ ਹੋਲੀ ਖੇਡਣ ਲਈ ਮਜਬੂਰ ਨਾ ਕਰੋ ਜੇਕਰ ਉਹ ਆਰਾਮਦਾਇਕ ਨਹੀਂ ਹਨ।

ਇਸ ਦੇ ਨਾਲ ਹੀ ਆਪਣੀ ਚਮੜੀ ਅਤੇ ਵਾਲਾਂ ਦਾ ਧਿਆਨ ਰੱਖੋ, ਪਰ ਆਪਣੇ ਨਹੁੰਆਂ ਨੂੰ ਨਾ ਭੁੱਲੋ। ਪਾਣੀ ਅਤੇ ਸਿੰਥੈਟਿਕ ਰੰਗਾਂ ਕਾਰਨ ਨਹੁੰ ਵੀ ਕਮਜ਼ੋਰ ਅਤੇ ਭੁਰਭੁਰਾ ਹੋ ਸਕਦੇ ਹਨ। ਰੰਗਾਂ ਨਾਲ ਮਿਲਾਇਆ ਪਾਣੀ ਬੈਕਟੀਰੀਆ ਲਈ ਪ੍ਰਜਨਨ ਦਾ ਸਥਾਨ ਬਣ ਸਕਦਾ ਹੈ। ਇਹ ਫੰਗਲ ਜਾਂ ਬੈਕਟੀਰੀਆ ਦੀ ਲਾਗ ਦਾ ਕਾਰਨ ਬਣ ਸਕਦਾ ਹੈ, ਜਿਸ ਦੀ ਵਿਸ਼ੇਸ਼ਤਾ ਨਹੁੰਆਂ ਦੇ ਆਲੇ-ਦੁਆਲੇ ਰੰਗ, ਸੋਜ ਜਾਂ ਦਰਦ ਹੁੰਦੀ ਹੈ।

ਔਰਤਾਂ ਦੇ ਸੰਘਰਸ਼ ਦੇ ਬਾਵਜੂਦ ਔਰਤਾਂ ਦੇ ਹੱਕ ਅਤੇ ਅਧਿਕਾਰ ਸਦੀਆਂ ਬਾਅਦ ਵੀ ਕਿਉਂ ਅਧੂਰੇ ਹਨ?
ਮਨੁੱਖੀ ਸਮਾਜ ਵਿੱਚ ਪੁਰਸ਼ ਪ੍ਰਧਾਨਤਾ ਦੀ ਕਹਾਣੀ ਸਦੀਆਂ ਪੁਰਾਣੀ ਹੈ। ਔਰਤਾਂ ’ਤੇ ਅੱਤਿਆਚਾਰ ਦਾ ਆਲਮ ਕਿਸੇ ਇੱਕ ਸਮਾਜ, ਫਿਰਕੇ ਜਾਂ ਧਰਮ ਤੱਕ ਸੀਮਤ ਨਹੀਂ। ਔਰਤਾਂ ’ਤੇ ਅੱਤਿਆਚਾਰਾਂ ਦੀ ਗਾਥਾ ਸੰਸਾਰ ਦੇ ਹਰ ਸਮਾਜ ਦੇ ਇਤਿਹਾਸ ਦਾ ਸਿਆਹ ਪੰਨਾ ਰਹੀ ਹੈ। ਔਰਤਾਂ ਦੇ ਸੰਘਰਸ਼ਾਂ ਨੂੰ ਦੇਖਦੇ ਹੋਏ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਅੱਜ ਦਾ ਦਿਨ ਖਾਸ ਕਰਕੇ ਔਰਤਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ ਹੋਵੇਂ ਵੀ ਕਿਉਂ ਨਾ। ਅੱਜ ਚਾਰੇ ਪਾਸੇ ਔਰਤਾਂ ਦੇ ਵਿਕਾਸ, ਸਵੈ-ਮਾਣ ਅਤੇ ਮਿਹਨਤੀ ਕੰਮਾਂ ਦੀ ਗੂੰਜ ਹੈ।

ਇਸ ਦਿਨ ਦਫਤਰਾਂ, ਸਕੂਲਾਂ, ਸਰਕਾਰੀ ਅਦਾਰਿਆਂ ਅਤੇ ਖਾਸ ਕਰਕੇ ਕਾਰਪੋਰੇਟ ਵਿਚ ਮਹਿਲਾ ਦਿਵਸ ਦਾ ਰੁਝਾਨ ਕਾਫੀ ਵਧ ਗਿਆ ਹੈ। ਜ਼ਿਆਦਾਤਰ ਲੋਕ ਸੋਚਦੇ ਹਨ ਕਿ ਔਰਤਾਂ ਨੂੰ ਮਰਦਾਂ ਤੋਂ ਅੱਗੇ ਹੋਣਾ ਚਾਹੀਦਾ ਹੈ ਜਾਂ ਮਰਦਾਂ ਨੂੰ ਔਰਤਾਂ ਤੋਂ ਅੱਗੇ ਹੋਣਾ ਚਾਹੀਦਾ ਹੈ।

ਤਰਾਸਦੀ ਇਹ ਹੀ ਹੈ ਕਿ ਅੱਜ ਕਲ੍ਹ ਇੱਕਵੀ ਸਦੀ ਵਿਚ ਜਿਥੇ ਪੜ੍ਹੇ ਲਿਖੇ ਸਾਇੰਸ ਅਤੇ ਡਿਜੀਟਿਲ ਯੁਗ ਵਿਚ ਵੀ ਬਹੁਤ ਸਾਰੇ ਇਲਾਕਿਆਂ ਵਿਚ ਔਰਤ ਦਾ ਜੀਵਨ ਪੁਰਸ਼ ਦੀ ਮਲਕੀਅਤ ਸਮਝਿਆ ਜਾਂਦਾ ਰਿਹਾ ਹੈ ਤੇ ਸਮਝਿਆ ਜਾ ਰਿਹਾ ਹੈ। ਔਰਤ ਦਾ ਤਾਂ ਜਨਮ  ਹੀ ਪੁਰਸ਼ ਦੀਆਂ ਇੱਛਾਵਾਂ ਦੀ ਪੂਰਤੀ ਲਈ ਕੀਤੀ ਗਈ ਮੰਨਿਆਂ ਜਾਂਦਾ ਹੈ। ਔਰਤ ਲਈ ਉਸ ਦੇ ਸਵੈਮਾਣ ਅਤੇ ਆਜ਼ਾਦੀ ਦੇ ਕੋਈ ਮਾਅਨੇ ਨਹੀਂ ਹੁੰਦੇ। ਔਰਤ ਦੀਆਂ ਇੱਛਾਵਾਂ ਪੁਰਸ਼ ਦੀਆਂ ਗ਼ੁਲਾਮ ਸਮਝੀਆਂ ਜਾਂਦੀਆਂ ਰਹੀਆਂ ਹਨ ਸਮਝਿਆ ਜਾ ਰਹੀਆਂ ਹਨ।

ਪਰ ਪਹਿਲਾਂ ਨਾਲੋਂ ਔਰਤ ਦੀ ਸਥਿਤੀ ਬਹੁਤ ਚੰਗੀ ਹੈ, ਜਿਥੇ ਕਿ ਪਹਿਲਾਂ ਸੰਸਾਰ ਦੇ ਕਿਸੇ ਵੀ ਸਮਾਜ ਵਿੱਚ ਔਰਤਾਂ ਦੀ ਕਿਸੇ ਵੀ ਖੇਤਰ ਵਿੱਚ ਕੋਈ ਹੋਂਦ ਨਹੀਂ ਸੀ। ਔਰਤਾਂ ਦੀ ਦੁਨੀਆ ਸਿਰਫ਼ ਘਰ ਦੀ ਚਾਰਦੀਵਾਰੀ ਰੋਟੀ ਟੁਕ, ਚੁਲੇ ਚੌਂਕੇ ਤੱਕ ਮਹਿਦੂਦ ਹੁੰਦੀ ਸੀ। ਬਾਲ ਬੱਚੇ ਪੈਦਾ ਕਰਕੇ ਉਨ੍ਹਾਂ ਦੀ ਸਾਂਭ ਸੰਭਾਲ ਅਤੇ ਘਰ ਦੇ ਹੋਰ ਕੰਮ ਨਿਪਟਾਉਣਾ ਹੀ ਔਰਤ ਦੀਆਂ ਅਹਿਮ ਜ਼ਿੰਮੇਵਾਰੀਆਂ ਰਹੀਆਂ ਹਨ। ਸਮਾਜ ਦੀਆਂ ਰਾਜਨੀਤਕ, ਆਰਥਿਕ ਜਾਂ ਸਮਾਜਿਕ ਗਤੀਵਿਧੀਆਂ ਵਿੱਚ ਔਰਤ ਦੀ ਹਿੱਸੇਦਾਰੀ ਬਾਰੇ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ। ਔਰਤਾਂ ’ਤੇ ਹੋਣ ਵਾਲੀ ਹਿੰਸਾ ਦੇ ਮਾਮਲੇ ਵੀ ਦਿਲ ਦਹਿਲਾ ਵਾਲੇ ਦੇਣ ਸਨ। ਔਰਤਾਂ ਦੀ ਮਾਰ-ਕੁਟਾਈ ਆਮ ਹੀ ਨਹੀਂ ਸੀ ਸਗੋਂ ਇਹ ਮਾਰ ਕੁਟਾਈ ਪੁਰਸ਼ ਦਾ ਅਧਿਕਾਰ ਹੀ ਸਮਝਿਆ ਜਾਂਦਾ ਰਿਹਾ ਹੈ। ਸਤੀ ਪ੍ਰਥਾ, ਦਾਸੀ ਪ੍ਰਥਾ, ਦਾਜ ਪ੍ਰਥਾ ਅਤੇ ਬਾਲ ਵਿਆਹ , ਮਰਦਾ ਦਾ ਮਨੋਰੰਜਨ ਕਰਨ ਲਈ ਕੋਠੇ ਤੇ ਬੂਠਾਉਣ ਸਮੇਤ ਤਮਾਮ ਬੁਰਾਈਆਂ ਸਦਾ ਹੀ ਔਰਤ ਦੇ ਗਲੇ ਦਾ ਫੰਦਾ ਬਣੀਆਂ ਰਹੀਆਂ ਹਨ। ਬੱਚੀ ਦੇ ਜਨਮ ਤੋਂ ਹੀ ਉਸ ਨਾਲ ਵਿਤਕਰਿਆਂ ਦਾ ਆਲਮ ਸ਼ੁਰੂ ਹੁੰਦਾ ਰਿਹਾ ਹੈ।ਕੁੱਖਾਂ ਵਿਚ ਹੀ ਉਹਨਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਰਿਹਾ ਹੈ ਜੋ ਬਹੁਤ ਸਾਰੇ ਇਲਾਕਿਆਂ ਵਿਚ ਅੱਜ ਵੀ ਹੋ ਰਿਹਾ ਹੈ,  ਪੁੱਤਾਂ ਮੁਕਾਬਲੇ ਧੀਆਂ ਦੇ ਪਾਲਣ ਪੋਸ਼ਣ ਅਤੇ ਪੜ੍ਹਾਈ ਲਿਖਾਈ ਵਿੱਚ ਵਿਤਕਰੇ ਦਾ ਆਲਮ ਹਰ ਘਰ ਦੀ ਕਹਾਣੀ ਰਿਹਾ ਹੈ।

ਮਾੜੇ ਹਾਲਾਤਾਂ ‘ਚੋਂ ਲੰਘ ਰਹੀ ਔਰਤ ਨੂੰ ਜਿੱਥੇ ਆਗੂਆਂ ਤੇ ਸਮਾਜ ਸੁਧਾਰਕਾਂ ਦਾ ਸਹਿਯੋਗ ਮਿਲਿਆ, ਉੱਥੇ ਹੀ ਔਰਤ ਨੇ ਖੁਦ ਵੀ ਅੰਗਾਰੀ ਚੁੱਕ ਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਯਤਨ ਕੀਤਾ ਙ ਔਰਤਾਂ ਦੀ ਸਥਿਤੀ ਬਾਰੇ ਤਬਦੀਲੀ ਦਾ ਦੌਰ ਸ਼ੁਰੂ ਹੋਇਆ। ਮਹਿਲਾ ਦਿਵਸ ਮਨਾਉਣ ਦੀ ਲੋੜ ਵੀ ਔਰਤਾਂ ਦੀ ਮਾੜੀ ਹਾਲਤ ਕਾਰਨ ਹੀ ਪਈ ਸੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਔਰਤ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦਿਵਾਉਣਾ ਅਤੇ ਔਰਤ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਹੈ। ਮਹਿਲਾ ਦਿਵਸ ਲਗਭਗ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਮਹਿਲਾ ਦਿਵਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਰੇ ਕਿਹਾ ਜਾਂਦਾ ਹੈ ਕਿ ਪ੍ਰਾਚੀਨ ਗ੍ਰੀਸ ਵਿੱਚ ਲੀਸਸਿਟਰਾਟਾ ਨਾਮ ਦੀ ਇੱਕ ਔਰਤ ਨੇ ਇਸ ਦਿਨ ਫਰਾਂਸੀਸੀ ਕ੍ਰਾਂਤੀ ਦੌਰਾਨ ਯੁੱਧ ਦੇ ਅੰਤ ਦੀ ਮੰਗ ਨੂੰ ਲੈ ਕੇ ਇੱਕ ਅੰਦੋਲਨ ਸ਼ੁਰੂ ਕੀਤਾ ਸੀ। ਫਾਰਸੀ ਔਰਤਾਂ ਦੇ ਇੱਕ ਸਮੂਹ ਨੇ ਔਰਤਾਂ ਦੇ ਜ਼ੁਲਮ ਨੂੰ ਖ਼ਤਮ ਕਰਨ ਦੀ ਮੰਗ ਕਰਨ ਲਈ ਵਰਸੇਲਜ਼ ਵਿੱਚ ਇੱਕ ਮੋਰਚਾ ਲਗਾਇਆ। ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ ਪਹਿਲੀ ਵਾਰ 1909 ਵਿੱਚ 28 ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆ। ਨਿਊਯਾਰਕ ਦੀਆਂ ਗਾਰਮੈਂਟ ਮਿੱਲਾਂ ਵਿਚ ਔਰਤਾਂ ਨਾਲ ਬੇਇਨਸਾਫ਼ੀ ਅਤੇ ਸ਼ੋਸ਼ਣ ਹੋ ਰਿਹਾ ਸੀ। ਔਰਤਾਂ ਆਪਣੇ ਹੱਕਾਂ ਲਈ ਲੜ ਰਹੀਆਂ ਸਨ। ਔਰਤਾਂ ਦੀ ਹੜਤਾਲ ਇੱਕ ਸਾਲ ਤੋਂ ਚੱਲ ਰਹੀ ਸੀ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। 1910 ਵਿੱਚ, ਸੋਸ਼ਲਿਸਟ ਇੰਟਰਨੈਸ਼ਨਲ ਦੁਆਰਾ ਕੋਪਨਹੇਗਨ ਵਿੱਚ ਮਹਿਲਾ ਦਿਵਸ ਮਨਾਇਆ ਗਿਆ ਅਤੇ 1911 ਵਿੱਚ, ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਲੱਖਾਂ ਔਰਤਾਂ ਇਕੱਠੀਆਂ ਹੋਈਆਂ ਅਤੇ ਰੈਲੀਆਂ ਕੀਤੀਆਂ। 1913-14 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ, ਰੂਸੀ ਔਰਤਾਂ ਨੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਫਰਵਰੀ ਦੇ ਆਖਰੀ ਐਤਵਾਰ ਨੂੰ ਪਹਿਲੀ ਵਾਰ ਮਹਿਲਾ ਦਿਵਸ ਮਨਾਇਆ। ਯੂਰਪ ਵਿੱਚ ਵੀ ਜੰਗ ਵਿਰੋਧੀ ਵਿਰੋਧ ਪ੍ਰਦਰਸ਼ਨ ਹੋਏ। 1917 ਤੱਕ, ਦੂਜੇ ਵਿਸ਼ਵ ਯੁੱਧ ਵਿੱਚ ਦੋ ਲੱਖ ਤੋਂ ਵੱਧ ਰੂਸੀ ਸੈਨਿਕ ਮਾਰੇ ਗਏ ਸਨ। ਰੂਸੀ ਔਰਤਾਂ ਇਸ ਦਿਨ ਸ਼ਾਂਤੀ ਲਈ ਹੜਤਾਲ ਕਰਦੀਆਂ ਹਨ। ਭਾਵੇਂ ਸਿਆਸਤਦਾਨ ਇਸ ਅੰਦੋਲਨ ਦੇ ਵਿਰੁੱਧ ਸਨ, ਪਰ ਔਰਤਾਂ ਨੇ ਆਪਣਾ ਅੰਦੋਲਨ ਜਾਰੀ ਰੱਖਿਆ। ਨਤੀਜੇ ਵਜੋਂ ਰੂਸ ਦੇ ਜਾਰਜ ਨੂੰ ਤਿਆਗ ਦੇਣਾ ਪਿਆ ਅਤੇ ਸਰਕਾਰ ਨੂੰ ਔਰਤਾਂ ਲਈ ਵੋਟ ਦੇ ਅਧਿਕਾਰ ਦਾ ਐਲਾਨ ਕਰਨਾ ਪਿਆ। ਇਸਤਰੀ ਚੇਤਨਾ ਦੇ ਇਸ ਦੌਰ ਵਿੱਚ ਔਰਤਾਂ ਨੇ ਆਪਣੇ ਨਾਲ ਹੋਈ ਬੇਇਨਸਾਫ਼ੀ ਨੂੰ ਡੂੰਘਾਈ ਨਾਲ ਮਹਿਸੂਸ ਕੀਤਾ। ਇਹ ਔਰਤ ਚੇਤਨਾ ਦਾ ਅਜਿਹਾ ਦੌਰ ਸੀ ਕਿ ਮਰਦਾਂ ਨੂੰ ਔਰਤਾਂ ਦੇ ਹੱਕਾਂ ‘ਤੇ ਮੋਹਰ ਲਾਉਣੀ ਪਈ। ਅੰਤਰਰਾਸ਼ਟਰੀ ਮਹਿਲਾ ਦਿਵਸ ਪਹਿਲੀ ਵਾਰ 1909 ਵਿੱਚ ਔਰਤਾਂ ਦੀ ਆਜ਼ਾਦੀ ਅਤੇ ਸਨਮਾਨ ਨੂੰ ਬਹਾਲ ਕਰਨ ਲਈ ਮਨਾਇਆ ਗਿਆ ਸੀ ਅਤੇ 1975 ਵਿੱਚ ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਦਿੱਤੀ ਗਈ ਸੀ।

ਅੱਜ ਹਾਲਾਤ ਬਹੁਤ ਬਦਲ ਚੁੱਕੇ ਹਨ। ਔਰਤਾਂ ਹੁਣ ਘਰ ਦੀਆਂ ਕੰਧਾਂ ਦੀਆਂ ਕੈਦੀ ਨਹੀਂ ਰਹੀਆਂ। ਔਰਤਾਂ ਹਰ ਖੇਤਰ ਵਿੱਚ ਨਾ ਸਿਰਫ਼ ਮਰਦਾਂ ਦੇ ਬਰਾਬਰ ਹਨ, ਸਗੋਂ ਅੱਗੇ ਵਧਣ ਦਾ ਹੌਂਸਲਾ ਵੀ ਦਿਖਾ ਰਹੀਆਂ ਹਨ। ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਣ ਲੱਗੀ ਹੈ।

ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਔਰਤਾਂ ਦੇ ਹੱਕ ਅਤੇ ਅਧਿਕਾਰ ਸਦੀਆਂ ਬਾਅਦ ਵੀ ਅਧੂਰੇ ਹਨ। ਦਾਜ ਪ੍ਰਥਾ ਨੇ ਅੱਜ ਵੀ ਕੁੜੀਆਂ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈ। ਕੰਨਿਆ ਭਰੂਣ ਹੱਤਿਆ ਦੇ ਵਰਤਾਰੇ ਨੇ ਲੰਿਗ ਅਨੁਪਾਤ ਨੂੰ ਘਟਾ ਦਿੱਤਾ ਹੈ। ਲੜਕੀਆਂ ‘ਤੇ ਤੇਜ਼ਾਬ ਹਮਲਿਆਂ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਹੈ। ਔਰਤਾਂ ਵਿਰੁੱਧ ਹਿੰਸਾ, ਜਿਨਸੀ ਸ਼ੋਸ਼ਣ ਅਤੇ ਕੰਨਿਆ ਭਰੂਣ ਹੱਤਿਆ ਦੇ ਅਸਲ ਅੰਕੜੇ ਪ੍ਰਕਾਸ਼ਿਤ ਅੰਕੜਿਆਂ ਤੋਂ ਕਿਤੇ ਵੱਧ ਹਨ। ਔਰਤਾਂ ਦੀ ਅਜ਼ਾਦੀ ਲਈ ਸਦੀਆਂ ਤੱਕ ਲਲਕਾਰੇ ਮਾਰਨ ਤੋਂ ਬਾਅਦ ਵੀ ਅੱਜ ਵੀ ਔਰਤ ਅਸਲ ਆਜ਼ਾਦੀ ਤੋਂ ਵਾਂਝੀ ਹੈ। ਕੇਂਦਰ ਸਰਕਾਰ ਨੇ ਔਰਤਾਂ ਵਿਰੁੱਧ ਘਰੇਲੂ ਹਿੰਸਾ ਨੂੰ ਰੋਕਣ ਲਈ 2005 ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ। ਗੁਜਾਰਾ ਭੱਤਾ, ਵਿਆਹ ਅਤੇ ਤਲਾਕ ਵਰਗੇ ਮਾਮਲਿਆਂ ਨਾਲ ਸਬੰਧਤ ਔਰਤਾਂ ਦੀ ਸੁਰੱਖਿਆ ਕਰਨ ਵਾਲੇ ਕਾਨੂੰਨ ਵੀ ਪਾਸ ਕੀਤੇ ਗਏ ਹਨ ਪਰ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਦੀ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ।

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮੰਚ ‘ਤੇ ਔਰਤਾਂ ਦੇ ਹੱਕਾਂ ਦਾ ਜਸ਼ਨ ਮਨਾਏ ਕਈ ਸਾਲ ਬੀਤ ਗਏ ਹਨ। ਔਰਤਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਰੈਲੀਆਂ ਕਰਕੇ ਕਾਫੀ ਸਮਾਂ ਬੀਤ ਗਿਆ ਹੈ ਪਰ ਅੱਜ ਵੀ ਭਰੂਣ ਹੱਤਿਆ, ਦਾਜ, ਜਿਨਸੀ ਸ਼ੋਸ਼ਣ ਅਤੇ ਘਰੇਲੂ ਹਿੰਸਾ ਦੀਆਂ ਘਟਨਾਵਾਂ ਔਰਤਾਂ ਦੀ ਅਸਲ ਆਜ਼ਾਦੀ ‘ਤੇ ਸਵਾਲੀਆ ਨਿਸ਼ਾਨ ਹਨ। ਸਿਆਸੀ, ਸਮਾਜਿਕ ਅਤੇ ਆਰਥਿਕ ਅਧਿਕਾਰਾਂ ਸਬੰਧੀ ਔਰਤਾਂ ਦੀ ਆਜ਼ਾਦੀ ਦੀ ਅਸਲੀਅਤ ਕਿਸੇ ਤੋਂ ਲੁਕੀ ਨਹੀਂ ਹੈ। ਔਰਤਾਂ ਦੇ ਜੀਵਨ ਨੂੰ ਸੁਤੰਤਰਤਾ ਦੇ ਅਸਲ ਪੱਧਰ ‘ਤੇ ਲਿਆਉਣ ਲਈ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਅਤੇ ਕੰਮ ਵਾਲੀ ਥਾਂ ‘ਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਾਰਥਕ ਬਣਾਉਣ ਲਈ ਔਰਤਾਂ ਪ੍ਰਤੀ ਮਾਨਸਿਕ ਤਬਦੀਲੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਕੀ ਕਿਸਾਨਾਂ ਦੀਆਂ ਮੰਗਾਂ ਗੈਰ-ਵਾਜਬ ਹਨ?
ਅੰਦੋਲਨ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਚੱਲ ਰਿਹਾ ਅੜਿੱਕਾ ਦੇਸ਼ ਵਿਦੇਸ਼ ਦੇ ਲੋਕਾਂ ਦਾ ਇੱਕ ਵਾਰ ਫਿਰ ਤੋਂ ਧਿਆਨ ਖਿੱਚ ਰਿਹਾ ਹੈ। ਇਹ ਅੰਦੋਲਨ ਖੇਤੀਬਾੜੀ ਸੁਧਾਰਾਂ, ਰੋਜ਼ੀ-ਰੋਟੀ ਅਤੇ ਰਾਜ ਦੀ ਭੂਮਿਕਾ ਨਾਲ ਸਬੰਧਤ ਡੂੰਘੀਆਂ ਜੜ੍ਹਾਂ ਵਾਲੇ ਮੁੱਦਿਆਂ ਨੂੰ ਉਜਾਗਰ ਕਰਦਾ ਹੈ। ਇਸ ਸਾਲ 2020-2021 ਦੇ ਵਿਰੋਧ ਪ੍ਰਦਰਸ਼ਨਾਂ ਦੀ ਯਾਦ ਦਿਵਾਉਂਦੇ ਹੋਏ ਕਿਸਾਨ ਪ੍ਰਦਰਸ਼ਨਾਂ ਦਾ ਮੁੜ ਉਭਾਰ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਭਰ ਦੇ ਕਿਸਾਨ ਫ਼ਸਲਾਂ ਦੇ ਉਤਪਾਦਨ ਲਈ ਨਿਸ਼ਚਿਤ ਜ਼ਮੀਨੀ ਕੀਮਤਾਂ ਜਾਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਸਰਕਾਰ ਦੇ ਭਰੋਸੇ ਦੀ ਮੰਗ ਕਰਨ ਲਈ 13 ਫਰਵਰੀ ਦੀ ਸਵੇਰ ਨੂੰ ਲਾਮਬੰਦ ਹੋਏ ਸਨ। ਕਿਸਾਨ ਪਿਛਲੀਆਂ ਚੁਣੌਤੀਆਂ ਅਤੇ ਤਜਰਬਿਆਂ ਤੋਂ ਨਿਡਰ ਹੋ ਕੇ, ਦਿੱਲੀ ਦੀਆਂ ਸਰਹੱਦਾਂ ’ਤੇ ਇਕੱਠੇ ਹੋਏ ਅਤੇ ਰਾਜਧਾਨੀ ਵੱਲ ਮਾਰਚ ਕਰਨ ਲਈ ਵਧੇ।

ਜਿਵੇਂ-ਜਿਵੇਂ ਰੋਸ ਨੇ ਜ਼ੋਰ ਫੜਿਆ, ਸੈਂਕੜੇ ਹਜ਼ਾਰਾਂ ਕਿਸਾਨਾਂ ਨੇ ਰਾਜਧਾਨੀ ਵੱਲ ਆਪਣਾ ਰਸਤਾ ਬਣਾਇਆ। ਅਧਿਕਾਰੀਆਂ ਨੇ ਉਨ੍ਹਾਂ ਦੇ ਦਾਖਲੇ ਨੂੰ ਰੋਕਣ ਲਈ ਸਰਹੱਦਾਂ ਨੂੰ ਸੀਲ ਕਰਕੇ ਅਤੇ ਬੈਰੀਕੇਡ ਲਗਾ ਕੇ ਜਵਾਬ ਦਿੱਤਾ। ਇਕੱਠੀ ਹੋਈ ਭੀੜ ਨੂੰ ਖਿੰਡਾਉਣ ਲਈ ਕੁਝ ਥਾਂਵਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਪਾਣੀ ਵਾਲੇ ਟੈਂਕਾਂ ਦੀ ਵਰਤੋਂ ਕੀਤੀ ਗਈ। ਪਹੁੰਚ ਨੂੰ ਰੋਕਣ ਲਈ ਵੱਡੇ ਵੱਡੇ ਸੀਮਿੰਟ ਦੇ ਪੱਥਰਾਂ, ਕੰਡਿਆਲੀਆਂ ਤਾਰਾਂ ਅਤੇ ਧਾਤ ਦੇ ਬਲਾਕਾਂ ਸਮੇਤ ਭਿਆਨਕ ਰੁਕਾਵਟਾਂ ਸਥਾਪਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ, ਧਾਰਾ 144 ਇੱਕ ਮਹੀਨੇ ਲਈ ਲਾਗੂ ਕੀਤੀ ਗਈ ਸੀ, ਜਿਸ ਵਿੱਚ ਚਾਰ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਗਈ ਸੀ।

ਇਸ ਵਿਰੋਧ ਦੀ ਜੜ੍ਹ 2021 ਦੇ ਅੰਦੋਲਨ ਤੋਂ ਬਾਅਦ ਹੈ, ਜਿਸ ਨੇ ਸਰਕਾਰ ਨੂੰ ਤਿੰਨੋਂ ਵਿਵਾਦਗ੍ਰਸਤ ਫਾਰਮ ਐਕਟਾਂ ਨੂੰ ਰੱਦ ਕਰਨ ਲਈ ਪ੍ਰੇਰਿਆ। ਇਹ ਐਕਟ, ਅਰਥਾਤ ਕਿਸਾਨ ਉਪਜ, ਵਪਾਰ ਅਤੇ ਵਣਜ (ਪ੍ਰਮੋਸ਼ਨ ਅਤੇ ਸਹੂਲਤ) ਐਕਟ 2020, ਕਿਸਾਨ (ਸੁਸ਼ਕਤੀਕਰਨ ਅਤੇ ਸੁਰੱਖਿਆ) ਐਗਰੀਮੈਂਟ ਔਨ ਪ੍ਰਾਈਸ ਐਂਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ 2020, ਅਤੇ ਜ਼ਰੂਰੀ ਵਸਤੂਆਂ (ਸੋਧ) ਐਕਟ ਸੰਸਥ ਵਿੱਚ ਸਤੰਬਰ 2020 ਦੁਆਰਾ ਪਾਸ ਕੀਤੇ ਗਏ ਸਨ।

ਸਰਕਾਰ ਦੀਆਂ ਏਜੰਸੀਆਂ, ਭਾਰਤੀ ਖੁਰਾਕ ਨਿਗਮ, ਘੱਟੋ-ਘੱਟ ਸਮਰਥਨ ਮੁੱਲ ’ਤੇ ਕਿਸਾਨਾਂ ਤੋਂ ਕਣਕ, ਚਾਵਲ ਅਤੇ ਮੋਟਾ ਅਨਾਜ ਖਰੀਦਦੀਆਂ ਹਨ। ਇਸ ਤਰ੍ਹਾਂ ਖਰੀਦੀ ਗਈ ਮਾਤਰਾ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ 800 ਮਿਲੀਅਨ ਤੋਂ ਵੱਧ ਲਾਭਪਾਤਰੀਆਂ ਨੂੰ ਦੇਣ ਲਈ ਹੈ। ਵਰਤਮਾਨ ਵਿੱਚ, ਲਾਭਪਾਤਰੀਆਂ ਨੂੰ ਉਨ੍ਹਾਂ ਦਾ ਯੋਗ ਕੋਟਾ ਮੁਫਤ ਵਿੱਚ ਦਿੱਤਾ ਜਾ ਰਿਹਾ ਹੈ। ਖਰੀਦ, ਸੰਭਾਲ ਅਤੇ ਵੰਡ ਦਾ ਸਾਰਾ ਖਰਚ ਸਰਕਾਰ ਸਬਸਿਡੀ ਦੇ ਰੂਪ ਵਿੱਚ ਸਹਿਣ ਕਰਦੀ ਹੈ।

ਰਾਜ ਦੀਆਂ ਏਜੰਸੀਆਂ, ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਹੋਰ ਫਸਲਾਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਵੀ ਕਰਦੀਆਂ ਹਨ। ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ, ਇਹ ਖਪਤਕਾਰਾਂ ਲਈ ਕੀਮਤਾਂ ਦੀ ਸਥਿਰਤਾ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਹਾਲਾਂਕਿ ਇਹ ਸਾਰੀਆਂ ਫਸਲਾਂ ਨਹੀਂ ਖਰੀਦੀਆਂ ਜਾਂਦੀਆਂ ਜਿਨ੍ਹਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਗਿਆ ਹੈ। ਐੱਮਐੱਸਪੀ ਕਿਸੇ ਕਾਨੂੰਨ ਦੁਆਰਾ ਸਮਰਥਤ ਨਹੀਂ ਹੈ। ਪਰ, ਕਿਸਾਨ ਇਸ ਲਈ ਕਾਨੂੰਨੀ ਗਾਰੰਟੀ ਚਾਹੁੰਦੇ ਹਨ। ਉਹ ਇਸ ਨੂੰ ਉਨ੍ਹਾਂ ਸਾਰੀਆਂ 23 ਫਸਲਾਂ ਲਈ ਚਾਹੁਣਗੇ, ਜਿਨ੍ਹਾਂ ਲਈ ਇਸ ਸਮੇਂ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ ਹੈ। ਮੰਗਾਂ ਨੂੰ ਸਾਰੀਆਂ ਫਸਲਾਂ, ਅਸਲ ਵਿੱਚ ਸਾਰੀ ਖੇਤੀ ਉਪਜ ਨੂੰ ਕਵਰ ਕਰਨ ਲਈ ਕਿਹਾ ਜਾ ਰਿਹਾ ਹੈ।

ਕਿਸਾਨ ਕਰਜ਼ਾ ਮੁਆਫੀ ਵੀ ਚਾਹੁੰਦੇ ਹਨ। ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਲਈ ਵੀ ਜਵਾਬਦੇਹ ਨਹੀਂ ਹੋਣਾ ਚਾਹੁੰਦੇ। ਉਹ ਚਾਹੁੰਦੇ ਹਨ ਕਿ ਮਨਰੇਗਾ ਮਜ਼ਦੂਰਾਂ ਨੂੰ ਖੇਤੀ ਲਈ ਤਾਇਨਾਤ ਕੀਤਾ ਜਾਵੇ ਅਤੇ ਘੱਟੋ-ਘੱਟ 700 ਰੁਪਏ ਦਿਹਾੜੀ ਦਿੱਤੀ ਜਾਵੇ। ਸੰਖੇਪ ਵਿੱਚ, ਪ੍ਰਦਰਸ਼ਨਕਾਰੀ ਕਿਸਾਨ ਲਗਭਗ ਉਹ ਸਭ ਕੁਝ ਚਾਹੁੰਦੇ ਹਨ ਜੋ ਸਰਕਾਰੀ ਖਜ਼ਾਨੇ ਨੂੰ ਨਕਾਰਾ ਕਰ ਸਕਦਾ ਹੈ, ਆਰਥਿਕਤਾ ਨੂੰ ਤਬਾਹ ਕਰ ਸਕਦਾ ਹੈ, ਮਿੱਟੀ ਦੀ ਉਪਜ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਲਵਾਯੂ ਬਚਾਉਣ ਦੇ ਯਤਨਾਂ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਫਿਰ ਵੀ ਗਰੀਬ/ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਬਹੁਗਿਣਤੀ ਲਈ ਕੋਈ ਰਾਹਤ ਨਹੀਂ ਲਿਆ ਸਕਦਾ। ਹੈਰਾਨੀ ਦੀ ਗੱਲ ਇਹ ਹੈ ਕਿ ਕੀ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਇਸ ਸਭ ਤੋਂ ਅਨਜਾਣ ਹਨ ਜਾਂ ਉਹ ਇਹਨਾਂ ਕੀਤੀਆਂ ਮੰਗਾਂ ਅਤੇ ਸੁਧਾਰਾਂ ਦੇ ਸਿੱਟੇ ਕੀ ਨਿਕਲ ਸਕਦੇ ਹਨ, ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ? ਜਾਂ ਉਹਨਾਂ ਦਾ ਮਕਸਦ ਕੁਝ ਹੋਰ ਹੀ ਹੈ?

ਇਹ ਵੀ ਸੱਚ ਹੈ ਕਿ ਕਿਸਾਨਾਂ ਦੀਆਂ ਉਪਜਾਂ ਦਾ ਵੱਡਾ ਹਿੱਸਾ ਪ੍ਰਾਈਵੇਟ ਵਪਾਰੀਆਂ, ਪ੍ਰੌਸੈਸਰਾਂ, ਐਗਰੀਗੇਟਰਾਂ, ਨਿਰਯਾਤਕਾਂ ਆਦਿ ਦੁਆਰਾ ਚੁੱਕਿਆ ਜਾਂਦਾ ਹੈ ਭਾਵੇਂ ਕਿ ਸਰਕਾਰੀ ਏਜੰਸੀਆਂ ਸਿਰਫ ਇੱਕ ਛੋਟਾ ਹਿੱਸਾ ਹੀ ਖਰੀਦਦੀਆਂ ਹਨ। ਕਿਸਾਨ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਸਾਰੀਆਂ ਨਿੱਜੀ ਸੰਸਥਾਵਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਫਸਲਾਂ ਖਰੀਦਣ ਲਈ ਨਿਰਦੇਸ਼ ਦੇਵੇ। ਅਜਿਹਾ ਹੁਕਮ ਕੰਟਰੋਲ ਅਤੇ ਲਾਇਸੈਂਸ ਰਾਜ ਦੀ ਯਾਦ ਦਿਵਾਉਂਦਾ ਹੈ ਜੋ 1991 ਵਿੱਚ ਸ਼ੁਰੂ ਹੋਏ ਉਦਾਰੀਕਰਨ ਅਤੇ ਸੁਧਾਰ ਤੋਂ ਪਹਿਲਾਂ ਮੌਜੂਦ ਸੀ, ਸ਼ਾਇਦ ਇਸ ਤੋਂ ਵੀ ਭੈੜਾ।

ਕਿਸਾਨ ਆਪਣੀ ਫ਼ਸਲ ਨੂੰ ਖੇਤਾਂ ਵਿੱਚ ਸੜਨ ਨਹੀਂ ਦੇ ਸਕਦੇ। ਇਸ ਲਈ, ਉਹ ਸਰਕਾਰ/ਏਜੰਸੀਆਂ ਤੋਂ ਉਮੀਦ ਕਰਨਗੇ ਕਿ ਉਹ ‘ਕਾਨੂੰਨੀ ਗਾਰੰਟੀ’ ਵੱਲ ਇਸ਼ਾਰਾ ਕਰਦੇ ਹੋਏ ਐੱਮ ਐੱਸ ਪੀ ’ਤੇ ਹੋਣ ਦੇ ਬਾਵਜੂਦ ਉਨ੍ਹਾਂ ਦਾ ਸਾਰਾ ਉਤਪਾਦ ਚੁੱਕਣਗੇ। ਇਹ ਵੀ ਅਸੰਭਵ ਤੋਂ ਅੱਗੇ ਹੈ।

ਭਾਵੇਂ ਸਰਕਾਰ/ਏਜੰਸੀਆਂ ਦੁਆਰਾ ਖਰੀਦ 23 ਫਸਲਾਂ ਤਕ ਸੀਮਤ ਹੈ, ਜਿਨ੍ਹਾਂ ਲਈ ਇਸ ਸਮੇਂ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ ਹੈ, ਕੇਂਦਰ ਨੂੰ ਘੱਟੋ-ਘੱਟ 10 ਲੱਖ ਕਰੋੜ ਰੁਪਏ ਖਰਚ ਕਰਨੇ ਪੈਣਗੇ ਜੋ ਕਿ ਉਸਦੇ ਪੂੰਜੀ ਖਰਚ ਦੇ ਬਰਾਬਰ ਹੈ (ਇਹ ਮੁੱਖ ਤੌਰ ’ਤੇ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਹੈ) ਅਤੇ ਆਪਣੇ ਟੈਕਸ ਮਾਲੀਏ ਦਾ 45 ਫੀਸਦੀ ਤੋਂ ਵੱਧ ਖਪਤ ਕਰਦਾ ਹੈ। ਅਤੇ, ਜੇਕਰ ਕਿਸਾਨਾਂ ਦੀ ਸਾਰੀ ਖੇਤੀ ਉਪਜ ਨੂੰ ਖਰੀਦਣਾ ਹੁੰਦਾ ਤਾਂ ਇਸਦੇ 45 ਲੱਖ ਕਰੋੜ ਰੁਪਏ (2023-24) ਦੇ ਸਾਲਾਨਾ ਬੱਜਟ ਵਿੱਚੋਂ ਲਗਭਗ 40 ਲੱਖ ਕਰੋੜ ਰੁਪਏ ਦੀ ਲੋੜ ਪਵੇਗੀ। ਇਸ ਨਾਲ ਰੱਖਿਆ, ਸੁਰੱਖਿਆ, ਕਾਨੂੰਨ ਅਤੇ ਵਿਵਸਥਾ, ਉਜਰਤਾਂ ਅਤੇ ਤਨਖਾਹਾਂ, ਬੁਨਿਆਦੀ ਢਾਂਚਾ, ਸਬਸਿਡੀਆਂ ਆਦਿ ਸਮੇਤ ਹੋਰ ਸਾਰੇ ਕੰਮਾਂ ਲਈ 5 ਲੱਖ ਕਰੋੜ ਰੁਪਏ ਦਾ ਇੱਕ ਛੋਟਾ ਜਿਹਾ ਹਿੱਸਾ ਬਚਦਾ ਹੈ।

ਇਕੱਲੇ ਕੇਂਦਰ ਸਰਕਾਰ ਦੇ ਬਕਾਇਆ ਕਰਜ਼ੇ ’ਤੇ ਲਗਭਗ 10 ਲੱਖ 80 ਹਜ਼ਾਰ ਕਰੋੜ ਰੁਪਏ (2023-24) ਦੇ ਬਿਆਜ ਦੀ ਅਦਾਇਗੀ ਇਸ ਰਕਮ ਤੋਂ ਦੁੱਗਣੀ ਹੈ। ਖੇਤੀ ਲਾਗਤਾਂ ਜਿਵੇਂ ਕਿ ਖਾਦਾਂ, ਸਿੰਚਾਈ, ਬੀਜ, ਕਰਜ਼ਾ ਆਦਿ ਲਈ ਸਬਸਿਡੀਆਂ ’ਤੇ ਵੱਡੀ ਰਕਮ ਖਰਚ ਕੀਤੀ ਜਾਂਦੀ ਹੈ। ਕਿਸਾਨ ਚਾਹੁੰਦੇ ਹਨ ਕਿ ਇਹ ਜਾਰੀ ਰਹੇ ਕਿਉਂਕਿ ਇਹ ਉਨ੍ਹਾਂ ਨੂੰ ਉਤਪਾਦਨ ਲਾਗਤਾਂ ਘਟਾਉਣ ਵਿੱਚ ਮਦਦ ਕਰਦੇ ਹਨ। ਐੱਮਐੱਸਪੀ ਦਾ ਭੁਗਤਾਨ ਕਰਨ ਤੋਂ ਬਾਅਦ ਕੋਈ ਪੈਸਾ ਨਾ ਬਚਣ ਨਾਲ ਇਹ ਸਾਰੀ ਸਹਾਇਤਾ ਬੰਦ ਹੋ ਜਾਵੇਗੀ।

ਖਰੀਦਦਾਰੀ ਲਈ ਭੁਗਤਾਨ ਕਰਨ ਲਈ ਪੈਸੇ ਇਕੱਠੇ ਕਰਨਾ ਸੁਪਨੇ ਦਾ ਸਿਰਫ ਇੱਕ ਪਾਸਾ ਹੈ। ਰਾਜ ਦੀਆਂ ਏਜੰਸੀਆਂ ਕੋਲ ਵਰਤਮਾਨ ਵਿੱਚ ਉਹਨਾਂ ਦੁਆਰਾ ਖਰੀਦੀਆਂ ਗਈਆਂ ‘ਸੀਮਤ’ ਮਾਤਰਾਵਾਂ ਨੂੰ ਸੰਭਾਲਣ ਅਤੇ ਸਟੋਰ ਕਰਨ ਲਈ ਬੁਨਿਆਦੀ ਢਾਂਚਾ ਨਹੀਂ ਹੈ, ਜਿਸ ਨਾਲ ਭਾਰੀ ਬਰਬਾਦੀ ਹੁੰਦੀ ਹੈ। ਉਹ ਸਾਰੀ ਖੇਤੀ ਉਪਜ ਖਰੀਦਣ ਦੀ ਲੋੜ ਬਾਰੇ ਸੋਚ ਕੇ ਹੀ ਕੰਬ ਜਾਂਦੇ ਹਨ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਰਾਜ ਦੀਆਂ ਏਜੰਸੀਆਂ ਇਸ ਸਮੱਗਰੀ ਨਾਲ ਕੀ ਕਰਨਗੀਆਂ?

ਇਸ ਰਿਆਇਤ ਦੇ ਬਾਵਜੂਦ, ਕਿਸਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਨਾਲ 2024 ਵਿੱਚ ਵਿਰੋਧ ਪ੍ਰਦਰਸ਼ਨ ਮੁੜ ਸ਼ੁਰੂ ਹੋਇਆ। ਜਿਵੇਂ ਕਿ ਕਿਸਾਨਾਂ ਅਤੇ ਸਰਕਾਰ ਵਿਚਕਾਰ ਅੜਿੱਕਾ ਬਣਿਆ ਰਹਿੰਦਾ ਹੈ, ਇਹ ਸਾਰਥਕ ਗੱਲਬਾਤ ਅਤੇ ਠੋਸ ਹੱਲਾਂ ਦੀ ਫੌਰੀ ਲੋੜ ਨੂੰ ਦਰਸਾਉਂਦਾ ਹੈ। ਸਰਕਾਰ ਕਿਸਾਨਾਂ ਦਾ ਰਾਹ ਰੋਕਣ ਦੀ ਬਜਾਏ ਉਨ੍ਹਾਂ ਨਾਲ ਗੱਲਬਾਤ ਕਰੇ। ਇਸ ਮੌਕੇ ’ਤੇ ਸਰਕਾਰ ਦੀ ਕੋਈ ਵੀ ਗਲਤ ਕੂਟਨੀਤੀ, ਜਾਂ ਗਲਤ ਲਏ ਨਿਰਣੇ ਇਕੱਲੇ ਕਿਸਾਨਾਂ ਦਾ ਹੀ ਨਹੀਂ ਬਲਕੇ ਪੂਰੇ ਦੇਸ਼ ਦਾ ਨੁਕਸਾਨ ਕਰ ਸਕਦਾ ਹੈ, ਕਿਉਂਕਿ ਇਹ ਕਿਸਾਨਾਂ ਦੇ ਗੁੱਸੇ ਨੂੰ ਸੱਦਾ ਦੇਵੇਗੀ।

ਇਸ ਤੋਂ ਇਲਾਵਾ, ਵਿਆਪਕ ਸਮਾਜ ਅਤੇ ਮੀਡੀਆ ਸਮੇਤ ਸਾਰੇ ਹਿੱਸੇਦਾਰਾਂ ਤੋਂ ਵਧੇਰੇ ਹਮਦਰਦੀ, ਸਮਝ ਅਤੇ ਏਕਤਾ ਦੀ ਆਸ ਕੀਤੀ ਜਾਂਦੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਆਵਾਜ਼ਾਂ ਸੁਣੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਿਆਂ, ਮਾਣ ਅਤੇ ਸੁਸ਼ਕਤੀਕਰਨ ਦੀਆਂ ਉਨ੍ਹਾਂ ਦੀਆਂ ਮੰਗਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸਿਰਫ਼ ਗੱਲਬਾਤ, ਸਹਿਯੋਗ ਅਤੇ ਆਪਸੀ ਸਨਮਾਨ ਰਾਹੀਂ ਹੀ ਅਸੀਂ ਭਾਰਤੀ ਖੇਤੀ ਅਤੇ ਕਿਸਾਨਾਂ ਲਈ ਵਧੇਰੇ ਖੁਸ਼ਹਾਲ ਭਵਿੱਖ ਲਈ ਰਾਹ ਪੱਧਰਾ ਕਰ ਸਕਦੇ ਹਾਂ। ਇਸ ਸਮੱਸਿਆ ਦਾ ਹੱਲ ਦੋਵਾਂ ਧਿਰਾਂ ਦੀ ਆਪਸੀ ਸੰਜੀਦਾ ਗੱਲਬਾਤ ਰਾਹੀਂ ਹੀ ਲੱਭ ਸਕਦਾ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੈਨੇਡਾ ਸਰਕਾਰ ਵਲੋਂ ਕਟੌਤੀ, ਕੈਨੇਡੀਅਨ ਲੋਕ ਖੁਸ਼ – ਵਿਉਪਾਰੀ ਤੇ ਮਾਪੇ ਰੋਣ ਹਾਕੇ
ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਦੇ ਹਾਊਸਿੰਗ ਮਾਰਕੀਟ ਉੱਤੇ ਪ੍ਰਭਾਵ ਅਤੇ ਮੁਨਾਫ਼ਾਖੋਰ ਕਿਸਮ ਦੇ ਕਾਲਜਾਂ ਨੂੰ ਨਿਸ਼ਾਨਾ ਬਣਾਉਣ ਲਈ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੀਤੇ ਸੋਮਵਾਰ ਨੂੰ ਐਲਾਨ ਕੀਤਾ ਕਿ ਫ਼ੈਡਰਲ ਸਰਕਾਰ ਅਗਲੇ ਦੋ ਸਾਲਾਂ ਵਿੱਚ ਦਿੱਤੇ ਜਾਣ ਵਾਲੇ ਸਟੂਡੈਂਟ ਪਰਮਿਟਾਂ ਦੀ ਗਿਣਤੀ ਨੂੰ ਸੀਮਤ ਕਰੇਗੀ।

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ 2024 ਲਈ 3 ਲੱਖ 60 ਹਜ਼ਾਰ ਅੰਡਰਗ੍ਰੈਜੂਏਟ ਸਟਡੀ ਪਰਮਿਟਾਂ ਨੂੰ ਮਨਜ਼ੂਰੀ ਦੇਵੇਗੀ, ਜਿਸ ਦਾ ਉਦੇਸ਼ ਸਟਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35 ਪ੍ਰਤੀਸ਼ਤ ਤਕ ਘੱਟ ਕਰਨਾ ਹੈ।

ਇਸ ਵਾਰੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ‘ਅਯੋਗ’ ਆਖਦਿਆਂ ਕਿਹਾ ਕਿ ਇਸ ਸਭ ਦਾ ਇਲਜ਼ਾਮ ਟਰੂਡੋ ਦੇ ਸਿਰ ਜਾਂਦਾ ਹੈ। ਐੱਨ ਡੀ ਪੀ ਦੀ ਹਾਊਸਿੰਗ ਅਤੇ ਇਮੀਗ੍ਰੇਸ਼ਨ ਕ੍ਰਿਟਿਕ, ਜੈਨੀ ਕਵਾਨ ਨੇ ਵੀ ‘ਬਦ-ਇੰਤਜ਼ਾਮੀ’ ਲਈ ਟਰੂਡੋ ਨੂੰ ਇਲਜ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਸੀਮਾ ਬਿਹਤਰ ਜ਼ਿੰਦਗੀ ਲਈ ਕੈਨੇਡਾ ਆਉਣ ਦੇ ਇਛੁੱਕ ਹੁਨਰਮੰਦ ਵਿਦਿਆਰਥੀਆਂ ਲਈ ਇੱਕ ਸਜ਼ਾ ਹੋ ਸਕਦੀ ਹੈ।

ਕੈਨੇਡਾ ਦੀ ਟਰੂਡੋ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਨਵੀਆਂ ਨੀਤੀਆਂ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਦੇ ਆਉਣ ’ਤੇ ਅਨੇਕਾਂ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਗਿਣਤੀ ਵਿਚ 35 % ਤੱਕ ਕਟੌਤੀ ਕੀਤੀ ਜਾ ਰਹੀ ਹੈ। ਬੈਂਕਾਂ ਵਿਚ ਵਿਦਿਆਰਥੀਆਂ ਵਲੋਂ ਗੁਜ਼ਾਰੇ ਲਈ ਰਾਖਵੀਆਂ ਰੱਖੀਆਂ ਜਾਣ ਵਾਲੀਆਂ ਰਕਮਾਂ ਨੂੰ ਵੀ ਹੋਰ ਵਧਾ ਕੇ 22 ਹਜ਼ਾਰ ਡਾਲਰ ਕਰ ਦਿੱਤੇ ਗਏ ਹਨ ਜੋ ਪਹਿਲਾਂ 10 ਹਜ਼ਾਰ ਡਾਲਰ ਸੀ। ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ’ਤੇ ਵੀ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਨਿੱਜੀ ਕਾਲਜਾਂ ਦੀਆਂ ਸੀਟਾਂ ਸੀਮਤ ਵੀ ਕੀਤੀਆਂ ਜਾ ਰਹੀਆਂ ਹਨ। ਇੱਥੇ ਪੁੱਜੇ ਵਿਦਿਆਰਥੀ ਅਨੇਕਾਂ ਕਠਿਨਾਈਆਂ ਵਿੱਚੋਂ ਗੁਜ਼ਰ ਰਹੇ ਹਨ। ਮਾਂ ਬਾਪ ਦੇ ਸੁਪਨੇ, ਚੁੱਕੇ ਹੋਏ ਕਰਜ਼ੇ, ਗਹਿਣੇ ਰੱਖੀਆਂ ਜ਼ਮੀਨਾਂ, ਅਜਿਹੀਆਂ ਪਾਬੰਦੀਆਂ ਉਨ੍ਹਾਂ ਦਾ ਨਾ ਚਾਹੁੰਦਿਆਂ ਹੋਇਆਂ ਵੀ ਕੈਨੇਡਾ ਨਾਲ ਮੋਹ ਭੰਗ ਹੀ ਨਹੀਂ ਸਗੋਂ ਉਹਨਾਂ ਨੂੰ ਕਰਜ਼ਿਆਂ ਵਿਚ ਡੋਬ ਰਿਹਾ ਹੈ।

ਇਹ ਵੀ ਸੱਚ ਹੈ ਕਿ ਕੁਝ ਪ੍ਰਾਈਵੇਟ ਸੰਸਥਾਵਾਂ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਮਜਬੂਰੀ ਦਾ ਫਾਇਦਾ ਚੁੱਕਦਿਆਂ ਘੱਟ ਸਰੋਤਾਂ ਵਾਲੇ ਕੈਂਪਸਾਂ ਨਾਲ ਮਿਲ ਕੇ ਅਤੇ ਭਾਰੀ ਟਿਊਸ਼ਨ ਫ਼ੀਸਾਂ ਵਸੂਲ ਕੀਤੀਆਂ ਹਨ। ਇਹਨਾਂ ਕਟੌਤੀਆਂ ਅਤੇ ਪਾਬੰਦੀਆਂ ਕਾਰਨ ਹੁਣ ਵਿਦਿਆਰਥੀਆਂ ਨੂੰ ਹੋਰਨਾਂ ਦੇਸ਼ਾਂ ਵੱਲ ਰੁਖ਼ ਕਰਨਾ ਪੈ ਰਿਹਾ ਹੈ।

ਅਸਲ ਵਿਚ ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਵਲੋਂ ਵੱਧ ਤੋਂ ਵੱਧ ਵੀਜ਼ੇ ਜਾਰੀ ਕਰਕੇ ਲੋਕਾ ਨੂੰ ਕੈਨੇਡਾ ਵਿਚ ਬੁਲਾ ਤਾਂ ਲਿਆ, ਪਰ ਉਹਨਾਂ ਦੇ ਰਹਿਣ ਅਤੇ ਕੰਮਕਾਰ ਲਈ ਕੋਈ ਖਾਸ ਉਪਰਾਲਾ ਨਹੀਂ ਕੀਤਾ, ਜਿਸ ਕਰਕੇ ਟਰੂਡੋ ਸਰਕਾਰ ਨੂੰ ਕੈਨੇਡੀਅਨ ਲੋਕਾ ਵਲੋਂ ਘੇਰਿਆ ਗਿਆ, ਤੇ ਮੰਗ ਕੀਤੀ ਗਈ ਕਿ ਇੰਮੀਗਰਾਂਟਾਂ ਦੇ ਆਉਣ ’ਤੇ ਪਾਬੰਦੀ ਲਗਾਈ ਜਾਵੇ। ਕੈਨੇਡਾ ਦੇ ਲੋਕਾਂ ਨੇ ਆਪਣੀ ਲੋੜ ਲਈ ਘਰ ਖਰੀਦਣੇ ਹੋਣ ਤਾਂ ਮਾਰਕੀਟ ਵਿਚ ਘਰ ਹੀ ਨਹੀਂ ਹਨ। ਕਿਉਂਕਿ ਤਕਰੀਬਨ ਹਰ ਇਕ ਘਰ ਜਾਂ ਤਾਂ ਕਿਰਾਏ ’ਤੇ ਵਿਦਿਆਰਥੀਆਂ ਨੂੰ ਦਿੱਤੇ ਹੋਏ ਹਨ, ਜਾਂ ਜੋ ਟਰੂਡੋ ਸਰਕਾਰ ਵਲੋਂ ਸੀਰੀਆ ਦੇ ਲੋਕਾਂ ਨਾਲ ਹਮਦਰਦੀ ਜਿਤਾਉਂਦੇ ਹੋਏ ਉਹਨਾਂ ਨੂੰ ਕੈਨੇਡਾ ਵਿਚ ਲਿਆਂਦਾ ਹੀ ਨਹੀਂ ਗਿਆ, ਬਲਕਿ ਉਨ੍ਹਾਂ ਨੂੰ ਹੋਟਲਾਂ ਤੇ ਮੋਟਲਾਂ, ਅਪਾਰਟਪੈਂਟ ਇਮਾਰਤਾਂ ਵਿੱਚ ਰੱਖ ਕੇ ਖਰਚਾ ਪਾਣੀ ਤੇ ਦਵਾਈਆਂ ਆਦਿ ਸਭ ਕੁਝ ਮੁਫ਼ਤ ਵਿਚ ਦਿੱਤਾ ਗਿਆ, ਜਿਸ ਨੇ ਕੈਨੇਡਾ ਨੂੰ ਅੰਦਰੋ-ਅੰਦਰੀ ਖਾ ਲਿਆ। ਕੰਮ ਲੱਭਣ ਜਾਓ, ਮਾਰਕੀਟ ਵਿਚ ਕੰਮ ਨਹੀਂ ਹਨ। ਕਿਉਂਕਿ ਬਹੁਤੇ ਵਿਉਪਾਰ ਖਰਚੇ ਨਾ ਝੱਲਦੇ ਹੋਏ ਬੰਦ ਹੋ ਗਏ ਤੇ ਕੁਝ ਕੋਵਿਡ ਦੀ ਮਾਰ ਹੇਠ ਆਪਣਾ ਬਜੂਦ ਗਵਾ ਬੈਠੇ। ਬਾਕੀ ਦੀ ਘਾਟ ਟਰੂਡੋ ਦੀ ਘਟੀਆ ਕਾਰਗੁਜ਼ਾਰੀ ਤੇ ਗਲਤ ਪਾਲਸੀਆਂ ਕਰਕੇ ਕੈਨੇਡਾ ਦਾ ਸੱਤਿਆਨਾਸ ਕਰ ਦਿੱਤਾ। ਜਿਸ ਵਿਚ ਸਭ ਤੋਂ ਵੱਧ ਜੇਕਰ ਸੱਚ ਦੀ ਤਸਵੀਰ ਪੇਸ਼ ਕੀਤੀ ਜਾਵੇ ਤਾਂ ਉਹ ਭਾਰਤੀ ਪੰਜਾਬੀ ਲੋਕ, ਵਿਦਿਆਰਥੀ ਹਨ, ਜਿਹਨਾਂ ਨੇ ਕੈਨੇਡਾ ਪਹੁੰਚਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਗਲਤ ਢੰਗ ਨਾਲ ਵਿਦਿਆਰਥੀ ਵੀਜ਼ੇ ਲਏ, ਜਿੱਥੇ ਕਿ ਉਹਨਾਂ ਦਾ ਪੜ੍ਹਾਈ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਪੜ੍ਹਾਈ ਦਾ ਵੀਜਾ ਲੈ ਕੇ ਇੱਥੇ ਕੈਨੇਡਾ ਵਿਚ ਪਹੁੰਚ ਜਾਂਦੇ ਹਨ। ਫਿਰ ਜਿਸ ਵੀ ਕਾਲਜ ਵਿਚ ਦਾਖਲਾ ਲੈਂਦੇ ਹਨ, ਉਸ ਵਿਚ ਜਾਂਦੇ ਤੱਕ ਨਹੀਂ, ਜਾਂ ਫੋਨਾਂ ਰਾਹੀਂ ਹਾਜ਼ਰੀ ਲਵਾ ਕੇ ਨਗਦੀ ’ਤੇ ਕੰਮ ਕਰਦੇ ਹਨ। ਇਸ ਨਾਲ ਜੋ ਪੱਕੇ ਤੌਰ ਤੇ ਕੈਨੇਡੀਅਨ ਹਨ, ਉਹਨਾਂ ਦੀਆਂ ਨੌਕਰੀਆਂ ਨੂੰ ਫ਼ਰਕ ਪੈਂਦਾ ਹੈ, ਉਹਨਾਂ ਲਈ ਨੌਕਰੀਆਂ ਦੀ ਘਾਟ ਜਾਂ ਇਹ ਕਹਿ ਲਉ ਕਿ ਕੁਝ ਵੀ ਨਹੀਂ ਹੈ। ਇਸੇ ਕਰਕੇ ਕੈਨੇਡਾ ਦੇ ਲੋਕ ਹੁਣ ਟਰੂਡੋ ਦੀ ਸਰਕਾਰ ਨੂੰ ਠੁਕਰਾ ਰਹੇ ਹਨ। ਟਰੂਡੋ ਉਹਨਾਂ ਦਾ ਵਿਸ਼ਵਾਸ਼ ਵਾਪਸ ਪਾਉਣ ਲਈ ਅਤੇ ਵੋਟਾਂ ਲੈਣ ਲਈ ਇਹ ਸਭ ਇੰਮੀਗਰੇਸ਼ਨ ਨੀਤੀਆਂ ਵਿਚ ਰੱਦੋਬਦਲ ਕਰ ਰਿਹਾ ਹੈ। ਜੇਕਰ ਸਰਵੇ ਪੋਲਾਂ ਵਿਚ ਅੱਗੇ ਹੁੰਦਾ ਤਾਂ ਲੋਕਾਂ ਦੀ ਪਸੰਦੀ ਦਾ ਪ੍ਰਧਾਨ ਮੰਤਰੀ ਰਹਿੰਦਾ ਤਾਂ ਸ਼ਾਇਦ ਉਹ ਕਦੇ ਵੀ ਇਹ ਰੱਦੋਬਦਲ ਨਾ ਕਰਦਾ, ਇਹ ਸਭ ਵੋਟਾਂ ਤੱਕ ਹੀ ਸੀਮਿਤ ਹੈ।

ਨਵੀ ਇੰਮੀਗਰੇਸ਼ਨ ਨੀਤੀ ਮੁਤਾਬਿਕ ਪਿਛਲੇ ਸਾਲ ਕੈਨੇਡਾ ਨੇ ਤਕਰੀਬਨ 10 ਲੱਖ ਸਟੱਡੀ ਪਰਮਿਟ ਜਾਰੀ ਕੀਤੇ ਸਨ, ਜੋ ਕਿ ਇੱਕ ਦਹਾਕੇ ਪਹਿਲਾਂ ਨਾਲੋਂ ਤਿੰਨ ਗੁਣਾ ਵੱਧ ਸਨ। ਹੁਣ ਲਗਭਗ ਇੱਕ ਤਿਹਾਈ ਤੱਕ ਦਾਖਲਾ ਘਟਾ ਦਿੱਤਾ ਗਿਆ ਹੈ।

ਟਰੂਡੋ ਸਰਕਾਰ ਦਾ ਇਹ ਫੈਸਲਾ ਇਕ ਮੁਦੇ ਨੂੰ ਸੁਲਝਾਉਂਦਾ ਹੈ ਤੇ ਦੂਜੇ ਪਾਸੇ ਯੂਨੀਵਰਸਿਟੀਆਂ, ਕਾਲਜਾਂ ਦੇ ਬਿਜਨਸਾਂ ਨੂੰ ਝਟਕਾ ਦੇ ਰਿਹਾ ਹੈ। ਕਿਉਂਕਿ ਜਿੱਥੋਂ ਉਹਨਾਂ ਦੀ ਕਮਾਈ ਅਤੇ ਉਹਨਾਂ ਦੇ ਸਕੂਲ-ਕਾਲਜ ਚੱਲਦੇ ਹਨ। ਕਈ ਕੈਨੇਡਾ ਦੇ ਸੂਬਿਆਂ ਵਿਚ ਤਾਂ ਇਸ ਦੀ 50% ਤੱਕ ਕਟੌਤੀ ਹੋਵੇਗੀ। ਇਸ ਨਾਲ ਵਿੱਦਿਅਕ ਸੰਸਥਾਵਾਂ ਨੂੰ ਵੱਡਾ ਝਟਕਾ ਲੱਗੇਗਾ। ਇਸ ਨਾਲ ਲੰਮੇ ਸਮੇਂ ਲਈ ਕੈਨੇਡਾ ਦੀ ਆਰਥਿਕਤਾਂ ’ਤੇ ਪ੍ਰਭਾਵ ਪਾਏਗਾ।

ਕੁਝ ਸੰਸਥਾਵਾਂ ਵਿੱਚ ਪੜ੍ਹਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਦਿੱਤੇ ਗਏ ਵਰਕ ਪਰਮਿਟਾਂ ’ਤੇ ਵੀ ਸੀਮਾ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ ਜਿਵੇਂ ਕਿ ਪਰਮਿਟਾਂ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਇੱਕ ਆਸਾਨ ਮਾਰਗ ਵਜੋਂ ਦੇਖਿਆ ਗਿਆ ਹੈ। ਮਾਸਟਰ ਜਾਂ ਪੋਸਟ-ਡਾਕਟੋਰੇਟ ਪ੍ਰੋਗਰਾਮਾਂ ਦਾ ਪਿੱਛਾ ਕਰਨ ਵਾਲੇ ਲੋਕ ਤਿੰਨ ਸਾਲਾਂ ਦੇ ਵਰਕ ਪਰਮਿਟ ਲਈ ਯੋਗ ਹੋਣਗੇ। ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਹੋਵੇਗਾ। ਉਹ ਕੈਨੇਡਾ ਵਿਚ ਪੜ੍ਹਾਈ ਲਈ ਆਏ ਸਨ ਤੇ ਪੜ੍ਹਾਈ ਕਰਕੇ ਵਾਪਸ ਆਪਣੇ ਦੇਸ਼ ਜਾਣ, ਜੋ ਪੱਕੇ ਤੌਰ ’ਤੇ ਰਹਿਣ ਲਈ ਪ੍ਰਮਿਟ ਨਹੀਂ ਲੈ ਸਕਦੇ। ਜੇਕਰ ਕੈਨੇਡਾ ਵਿਚ ਰਹਿਣ ਲਈ ਆਉਣਾ ਹੈ ਤਾਂ ਕੈਨੇਡਾ ਦਾ ਪੀ ਆਰ ਵੀਜ਼ਾ ਅਪਲਾਈ ਕਰਕੇ ਹੀ ਆ ਸਕਦੇ ਹਨ।

ਇਸ ਦੇ ਨਾਲ ਹੀ ਜਿਵੇਂ ਪਹਿਲਾਂ ਜਾਅਲੀ ਵਿਆਹ ਦਿਖਾ ਕੇ ਇਹ ਵਿਦਿਆਰਥੀ ਆਪਣੇ ਪਤੀ-ਪਤਨੀ ਹੋਣ ਦਾ ਨਾਟਕ ਕਰਕੇ ਕੈਨੇਡਾ ਵਿਚ ਬੁਲਾ ਲੈਂਦੇ ਸਨ ਪਰ ਨਵੀਂ ਨੀਤੀ ਮੁਤਾਬਿਕ ਜੀਵਨ ਸਾਥੀ ਹੁਣ ਯੋਗ ਨਹੀਂ ਹੋਣਗੇ।

ਇਹ ਸਭ ਕੀਤਾ ਕਿਰਾਇਆ ਭਾਰਤੀ ਵਿਦਿਆਰਥੀਆਂ ਅਤੇ ਲੋਕਾਂ ਦਾ ਹੀ ਹੈ, ਕਿਉਂਕਿ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਮੰਜ਼ਿਲ ਵਜੋਂ ੳੱੱਭਰਿਆ ਤੇ ਕੋਰਸ ਪੂਰਾ ਕਰਨ ਤੋਂ ਬਾਅਦ ਵਰਕ ਪਰਮਿਟ ਪ੍ਰਾਪਤ ਕਰਨਾ ਮੁਕਾਬਲਤਨ ਆਸਾਨ ਤਰੀਕਾ ਲੱਭਿਆ ਸੀ। ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਵਾਧੇ ਕਾਰਨ ਅਪਾਰਟਮੈਂਟਾਂ ਵਿੱਚ ਭਾਰੀ ਕਮੀ ਆਈ, ਕਿਰਾਏ ਵਿੱਚ ਵਾਧਾ ਹੋਇਆ। ਸਟੈਟਸਕੈਨ ਦੇ ਅਨੁਸਾਰ ਦਸੰਬਰ ਵਿੱਚ ਦੇਸ਼ ਭਰ ਵਿੱਚ ਕਿਰਾਏ ਇੱਕ ਸਾਲ ਪਹਿਲਾਂ ਨਾਲੋਂ 7% ਵਧੇ ਹਨ। ਫਿਰ ਇਹਨਾਂ ਵਲੋਂ ਆਏ ਦਿਨ ਪਲਾਜ਼ਿਆਂ ਵਿਚ ਮਾਰ-ਕੁਟਾਈ, ਕਾਰਾਂ ਦੀ ਚੋਰੀ, ਡਰੰਗ ਦੇ ਧੰਦੇ, ਗੱਲ ਕੀ ਹਰ ਕੰਮ ਵਿਚ ਮੋਹਰੀ ਸਾਡੇ ਪੰਜਾਬੀ ਰਹੇ ਹਨ, ਜਿਸ ਕਰਕੇ ਸਰਕਾਰ ਨੂੰ ਇਹ ਰੋਕਾਂ ਲਾਉਣੀਆਂ ਪਈਆਂ।

ਜੇਕਰ ਮੁਲਾਂਕਣ ਕੀਤਾ ਜਾਵੇਂ ਤਾਂ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡੀਅਨ ਆਰਥਿਕਤਾ ਵਿੱਚ ਸਾਲਾਨਾ ਲਗਭਗ 22 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ। ਹੁਣ ਰੋਕਾਂ ਨਾਲ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਨੁਕਸਾਨ ਹੋਵੇਗਾ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਨਿਰੰਤਰ ਆਮਦ ਦੀ ਉਮੀਦ ਵਿੱਚ ਆਪਣੇ ਕੈਂਪਸ ਦਾ ਵਿਸਥਾਰ ਕੀਤਾ ਸੀ।

ਕੈਨੇਡਾ ਭਰ ਦੇ ਰੈਸਟੋਰੈਂਟ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਹਨ। ਅੰਤਰਰਾਸ਼ਟਰੀ ਵਿਦਿਆਰਥੀ 2023 ਵਿੱਚ ਭੋਜਨ ਸੇਵਾ ਉਦਯੋਗ ਵਿੱਚ $1 ਮਿਲੀਅਨ ਕਾਮਿਆਂ ਵਿੱਚੋਂ $6% ਦਾ ਹਿੱਸਾ ਸਨ। ਕੈਨੇਡੀਅਨ ਬੈਂਕਾਂ ਨੂੰ ਨਵੇਂ ਵਿਦਿਆਰਥੀਆਂ ਦੀ ਆਮਦ ਤੋਂ ਲਾਭ ਹੋਇਆ ਸੀ। ਹਰੇਕ ਵਿਦਿਆਰਥੀ ਨੂੰ ਹੁਣ 22,000 ਡਾਲਰਾਂ ਤੋਂ ਵੱਧ ਦਾ ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ ਹੋਣਾ ਲਾਜ਼ਮੀ ਹੈ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਇੱਕ ਪੂਰਵ ਸ਼ਰਤ ਹੈ।

2022 ਦੇ ਅਧਿਕਾਰਤ ਅੰਕੜਿਆਂ ਅਨੁਸਾਰ ਵੱਡੀ ਬਹੁਗਿਣਤੀ ਲਗਭਗ 40% ਵਿਦੇਸ਼ੀ ਵਿਦਿਆਰਥੀ ਭਾਰਤ ਤੋਂ ਆਉਂਦੇ ਹਨ। ਚੀਨ 12% ਦੇ ਨਾਲ ਦੂਜੇ ਸਥਾਨ ’ਤੇ ਆਉਂਦਾ ਹੈ।

ਅਸਲ ਮੁਦਾ ਇਹਨਾਂ ਸਭ ਤਬਦੀਲੀਆਂ ਪਿੱਛੇ ਵੋਟਾਂ ਤੋਂ ਵੱਧ ਕੁਝ ਨਹੀਂ ਹੈ। ਆ ਰਹੀਆਂ ਚੋਣਾਂ ਵਿਚ ਟਰੂਡੋ ਸਰਕਾਰ ਹਾਰ ਰਹੀ ਹੈ ਤੇ ਵਿਰੋਧੀ ਧਿਰ ਕੰਜ਼ਰਵੇਟਿਵ ਜਿੱਤ ਰਹੀ ਹੈ। ਲੋਕ ਟਰੂਡੋ ਸਰਕਾਰ ਨੂੰ ਅੱਜ ਦੇ ਮੰਦੇ ਹਾਲਾਤ ਲਈ ਕਸੂਰਵਾਰ ਠਹਿਰਾ ਰਹੀ ਹੈ। ਉਹਨਾਂ ਦਾ ਮੁੜ ਵਿਸ਼ਵਾਸ਼ ਜਿੱਤਣ ਲਈ ਸਰਕਾਰ ਇਹ ਸਭ ਹੱਥ ਕੰਡੇ ਅਪਣਾ ਰਹੀ ਹੈ। ਅਜੇ ਵੋਟਾਂ ਵਿਚ ਸਮਾਂ ਹੈ, ਸਰਕਾਰ ਲੋਕਾਂ ਨੂੰ ਭਰਮਾਉਣ ਵਿਚ ਕਿੰਨਾ ਕੁ ਕਾਮਯਾਬ ਹੁੰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।

ਅੱਜ ਵਿਗਿਆਨਕ ਤਰੱਕੀ ਨਾਲ ਭਲਾਈ ਨਾਲੋਂ ਨੁਕਸਾਨ ਵੱਧ
ਅਜੋਕੇ ਵਿਗਿਆਨਕ ਯੁਗ ਵਿੱਚ ਭਾਵੇਂ ਕੋਈ ਵੀ ਖੇਤਰ ਕਿਉਂ ਨਾ ਹੋਵੇ, ਵਿਗਿਆਨਕ ਕਾਢਾਂ ਅਤੇ ਖੋਜਾਂ ਰਾਹੀਂ ਬਣੀਆਂ ਵਸਤੂਆਂ ਦੀ ਪ੍ਰਸਿੱਧੀ ਦਿਨੋਂ-ਦਿਨ ਵਧ ਰਹੀ ਹੈ। ਚਾਹੇ ਰੇਲਗੱਡੀਆਂ ਹੋਣ ਜਾਂ ਹਵਾਈ ਜਹਾਜ਼, ਫਿਲਮਾਂ ਹੋਣ ਜਾਂ ਮੈਡੀਕਲ ਸਾਜ਼ੋ-ਸਾਮਾਨ, ਕੰਪਿਊਟਰ ਜਾਂ ਸਮਾਰਟ ਫ਼ੋਨ, ਇਨ੍ਹਾਂ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਵਰਤੋਂ ਹੋ ਰਹੀ ਹੈ।

ਜਿੱਥੇ ਇੱਕ ਪਾਸੇ ਮਨੁੱਖ ਵਿਗਿਆਨਕ ਤਰੱਕੀ ਦੇ ਉੱਚੇ ਸਿਖਰ ’ਤੇ ਪਹੁੰਚਣ ਲਈ ਯਤਨਸ਼ੀਲ ਹੈ, ਉੱਥੇ ਦੂਜੇ ਪਾਸੇ ਅਜੋਕੇ ਯੁਗ ਵਿੱਚ ਮਨੁੱਖੀ ਕਦਰਾਂ-ਕੀਮਤਾਂ ਅਤੇ ਵਿਸ਼ਵਾਸ, ਹਮਦਰਦੀ, ਇਮਾਨਦਾਰੀ, ਦਿਆਲਤਾ, ਪਿਆਰ, ਸੰਜਮ ਆਦਿ ਦਾ ਨਿਘਾਰ ਹੋ ਰਿਹਾ ਹੈ। ਮਨੁੱਖ ਨਿੱਜਵਾਦੀ ਅਤੇ ਪਦਾਰਥਵਾਦੀ ਹੁੰਦਾ ਜਾ ਰਿਹਾ ਹੈ। ਮਨੁੱਖ ਦਾ ਝੁਕਾਅ ਭਲਾਈ ਨਾਲੋਂ ਵੱਧ ਸ਼ੋਸ਼ਣ ਵੱਲ ਹੋ ਰਿਹਾ ਹੈ। ਇਸ ਵਰਤਾਰੇ ਦੀ ਘੋਖ ਕਰਨ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਿਗਿਆਨ ਦੀ ਤਰੱਕੀ ਕਾਰਨ ਮਨੁੱਖੀ ਕਦਰਾਂ-ਕੀਮਤਾਂ ਦਾ ਨਿਘਾਰ ਹੋ ਰਿਹਾ ਹੈ।

ਰੋਜ਼ਾਨਾ ਜੀਵਨ ਵਿੱਚ ਅਸੀਂ ਸਹੀ-ਗਲਤ, ਸਭ ਤੋਂ ਮਾੜੇ, ਸਵੀਕਾਰ-ਨਕਾਰ ਆਦਿ ਬਾਰੇ ਜੋ ਵੀ ਫੈਸਲੇ ਲੈਂਦੇ ਹਾਂ, ਉਹ ਮਨੁੱਖੀ ਕਦਰਾਂ-ਕੀਮਤਾਂ ਉੱਤੇ ਆਧਾਰਿਤ ਹੁੰਦੇ ਹਨ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਮਨੁੱਖੀ ਕਦਰਾਂ-ਕੀਮਤਾਂ ਦਾ ਨਿਘਾਰ ਇੱਕ ਵਰਤਾਰਾ ਜਿਹਾ ਬਣ ਗਿਆ ਹੈ। ਮਨੁੱਖੀ ਕਦਰਾਂ-ਕੀਮਤਾਂ ਦੇ ਨਿਘਾਰ ਦਾ ਇਹ ਰੁਝਾਨ ਨਾ ਸਿਰਫ਼ ਦੇਸ਼ ਦੇ ਵਿਕਾਸ, ਭਵਿੱਖ ਦੇ ਰਾਹ ਨੂੰ ਗੰਭੀਰ ਖ਼ਤਰਾ ਪੈਦਾ ਕਰਦਾ ਹੈ, ਸਗੋਂ ਇਸਦੀ ਹੋਂਦ, ਮਾਣ-ਸਨਮਾਨ ਅਤੇ ਅਧਿਕਾਰ ਲਈ ਵੀ ਗੰਭੀਰ ਖਤਰਾ ਪੈਦਾ ਕਰਦਾ ਹੈ। ਨੌਜਵਾਨ ਪੀੜ੍ਹੀ ਵਿੱਚ ਸਮਾਜਿਕ/ਮਨੁੱਖੀ ਕਦਰਾਂ-ਕੀਮਤਾਂ ਵਿੱਚ ਤਬਦੀਲੀ ਸਮੇਂ ਦੇ ਨਾਲ ਅਟੱਲ ਹੈ ਪਰ ਭਾਰਤੀ ਨੌਜਵਾਨ ਪੀੜ੍ਹੀ ਵਿੱਚ ਗਿਰਾਵਟ ਵਿਸ਼ਵ ਭਰ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਚਿੰਤਾਜਨਕ ਦਰ ਨਾਲ ਹੈ। ਇਹ ਨੌਜਵਾਨ ਪੀੜ੍ਹੀ ਵਿੱਚ ਲੋੜੀਂਦੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਲਈ ਮਾਪਿਆਂ, ਅਧਿਆਪਕਾਂ ਅਤੇ ਸਮਾਜ ਉੱਤੇ ਨਿਰਭਰ ਕਰਦਾ ਹੈ।

ਮਨੁੱਖੀ ਕਦਰਾਂ-ਕੀਮਤਾਂ ਮਨੁੱਖੀ ਵਿਹਾਰ ਦਾ ਇੱਕ ਗੁੰਝਲਦਾਰ ਅਤੇ ਵਿਅਕਤੀਗਤ ਪਹਿਲੂ ਹਨ ਜੋ ਬਹੁਤ ਸਾਰੇ ਕਾਰਕਾਂ ਜਿਵੇਂ ਕਿ ਸੱਭਿਆਚਾਰ, ਧਰਮ, ਸਿੱਖਿਆ, ਨਿੱਜੀ ਅਨੁਭਵ, ਅਤੇ ਸਮਾਜਿਕ ਨਿਯਮਾਂ ਦੁਆਰਾ ਪ੍ਰਭਾਵਿਤ ਹੁੰਦੇ ਹਨ। ਹਾਲ ਹੀ ਹੁਣ ਇਹ ਚਿੰਤਾ ਵਧ ਰਹੀ ਹੈ ਕਿ ਇਹ ਮਾਣ-ਸਨਮਾਨ, ਕਦਰਾਂ ਕੀਮਤਾਂ ਖ਼ਤਮ ਹੋ ਰਹੀਆਂ ਹਨ।। ਕੁਝ ਲੋਕ ਦਲੀਲ ਦਿੰਦੇ ਹਨ ਕਿ ਇਹ ਗਿਰਾਵਟ ਕਈ ਕਾਰਨਾਂ ਕਰਕੇ ਹੈ ਜਿਵੇਂ ਕਿ ਵਿਅਕਤੀਵਾਦ, ਪਦਾਰਥਵਾਦ, ਅਤੇ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਵਿੱਚ ਗਿਰਾਵਟ ਜੋ ਸੱਚ ਵੀ ਹੈ। ਨਾ ਤਾਂ ਧਾਰਮਿਕ ਆਗੂ ਤੇ ਨਾ ਹੀ ਕੋਈ ਲੀਡਰ, ਨੇਤਾ ਲੋਕ, ਨਾ ਹੀ ਕੋਈ ਆਮ ਵਿਅਕਤੀ ਸਾਹਮਣੇ ਆ ਕੇ ਕਿਸੇ ਨਾਲ ਖੜ੍ਹਾ ਹੋ ਰਿਹਾ ਹੈ, ਸਭ ਆਪਣੇ ਤਕ ਹੀ ਲਾਲਚ ਦੇ ਚੁੰਗਲ਼ ਵਿੱਚ ਮੈਂ-ਮੇਰੀ ਵਿੱਚ ਫਸੇ ਪਏ ਹਨ।

ਇੱਥੇ ਮਨੁੱਖੀ ਕਦਰਾਂ-ਕੀਮਤਾਂ ਦੇ ਨਿਘਾਰ ਵਿੱਚ ਯੋਗਦਾਨ ਪਾਉਣ ਵਾਲਾ ਇੱਕ ਵੱਡਾ ਕਾਰਕ ਵਿਅਕਤੀਵਾਦ ਦਾ ਉਭਾਰ ਹੈ। ਬਹੁਤ ਸਾਰੇ ਸਮਾਜ ਸਮੂਹਵਾਦੀ ਕਦਰਾਂ-ਕੀਮਤਾਂ ਤੋਂ ਦੂਰ ਹੋ ਕੇ ਵਿਅਕਤੀਵਾਦੀ ਕਦਰਾਂ-ਕੀਮਤਾਂ ਵੱਲ ਵਧੇ ਹਨ। ਇਸ ਨਾਲ ਭਾਈਚਾਰਕ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਕੀਮਤ ’ਤੇ ਨਿੱਜੀ ਲਾਭ ਅਤੇ ਸਵੈ-ਹਿਤ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਲੋਕ ਦੂਜਿਆਂ ਉੱਤੇ ਆਪਣੀਆਂ ਕਾਰਵਾਈਆਂ ਦੇ ਪ੍ਰਭਾਵ ਨੂੰ ਵਿਚਾਰਨ ਦੀ ਬਜਾਏ, ਆਪਣੀਆਂ ਇੱਛਾਵਾਂ ਅਤੇ ਲੋੜਾਂ ਨੂੰ ਤਰਜੀਹ ਦੇਣ ਲੱਗ ਪਏ ਹਨ। ਇਸਦੇ ਨਤੀਜੇ ਵਜੋਂ ਸਵਾਰਥੀ ਵਿਵਹਾਰ, ਹਮਦਰਦੀ ਦੀ ਘਾਟ, ਅਤੇ ਸਰਬੱਤ ਦੇ ਭਲੇ ਦੀ ਅਣਦੇਖੀ ਹੋ ਰਹੀ ਹੈ।

ਪਦਾਰਥਵਾਦ ਇੱਕ ਹੋਰ ਕਾਰਕ ਹੈ ਜੋ ਮਨੁੱਖੀ ਕਦਰਾਂ-ਕੀਮਤਾਂ ਦੇ ਪਤਨ ਵਿੱਚ ਯੋਗਦਾਨ ਪਾ ਰਿਹਾ ਹੈ। ਬਹੁਤ ਸਾਰੇ ਸਮਾਜਾਂ ਵਿੱਚ, ਭੌਤਿਕ ਦੌਲਤ ਅਤੇ ਚੀਜ਼ਾਂ ਦੀ ਮਹੱਤਤਾ ਵਧਦੀ ਰਹੀ ਹੈ। ਲੋਕ ਜੀਵਨ ਦੀਆਂ ਵਧੇਰੇ ਮਹੱਤਵਪੂਰਣ ਚੀਜ਼ਾਂ ਜਿਵੇਂ ਕਿ ਰਿਸ਼ਤੇ, ਪਰਿਵਾਰ ਅਤੇ ਭਾਈਚਾਰੇ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਪਦਾਰਥਕ ਵਸਤੂਆਂ ਅਤੇ ਸਥਿਤੀ ਦੇ ਚਿੰਨ੍ਹਾਂ ਨੂੰ ਪ੍ਰਾਪਤ ਕਰਨ ਲਈ ਵਧੇਰੇ ਚਿੰਤਤ ਹਨ। ਇਸ ਨਾਲ ਖਪਤਵਾਦ ਦਾ ਸੱਭਿਆਚਾਰ ਪੈਦਾ ਹੋਇਆ ਹੈ, ਜਿੱਥੇ ਲੋਕਾਂ ਨੂੰ ਆਪਣੀ ਭਲਾਈ ਜਾਂ ਦੂਜਿਆਂ ਦੀ ਭਲਾਈ ’ਤੇ ਪ੍ਰਭਾਵ ਦੀ ਪਰਵਾਹ ਕੀਤੇ ਬਿਨਾਂ ਵੱਧ ਤੋਂ ਵੱਧ ਚੀਜ਼ਾਂ ਇਕੱਠੀਆਂ ਕਰਨ ਲਈ ਉਤਸ਼ਾਹਿਤ ਹੋ ਰਹੇ ਹਨ।

ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਵਿੱਚ ਗਿਰਾਵਟ ਇੱਕ ਹੋਰ ਕਾਰਕ ਹੈ ਜੋ ਮਨੁੱਖੀ ਕਦਰਾਂ-ਕੀਮਤਾਂ ਦੇ ਨਿਘਾਰ ਵਿੱਚ ਯੋਗਦਾਨ ਪਾ ਰਿਹਾ ਹੈ। ਬਹੁਤ ਸਾਰੇ ਸਮਾਜਾਂ ਵਿੱਚ, ਧਰਮ ਨੇ ਸੱਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ, ਧਾਰਮਿਕ ਰੀਤੀ-ਰਿਵਾਜ ਵਿੱਚ ਗਿਰਾਵਟ ਆਈ ਹੈ ਅਤੇ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਵਿੱਚ ਇੱਕ ਅਨੁਸਾਰੀ ਗਿਰਾਵਟ ਆਈ ਹੈ। ਇਸ ਨਾਲ ਲੋਕਾਂ ਦੇ ਜੀਵਨ ਵਿੱਚ ਮਾਰਗਦਰਸ਼ਨ ਅਤੇ ਢਾਂਚੇ ਦੀ ਘਾਟ ਹੋ ਸਕਦੀ ਹੈ, ਜੋ ਸਵਾਰਥੀ ਅਤੇ ਅਨੈਤਿਕ ਵਿਵਹਾਰ ਵਿੱਚ ਯੋਗਦਾਨ ਪਾ ਰਹੀ ਹੈ। ਜਿਵੇਂ ਕਿ ਉੱਪਰ ਜ਼ਿਕਰ ਕੀਤਾ ਹੈ, ਸਭ ਆਪ-ਧਾਪੀ ਮੈਂ – ਮੇਰੀ ਦੇ ਗੁਣ ਗਾਇਨ ਕਰ ਰਹੇ ਹਨ। ਮੈਂ ਮੇਰੀ ਦੀ ਹਊਮੈਂ ਵਿੱਚ ਫਸੇ ਪਏ ਹਨ।

ਤਕਨਾਲੋਜੀ ਦਾ ਮਨੁੱਖੀ ਕਦਰਾਂ-ਕੀਮਤਾਂ ਉੱਤੇ ਵੀ ਬਹੁਤ ਅਸਰ ਪੈ ਰਿਹਾ ਹੈ। ਤਕਨਾਲੋਜੀ ਦੀ ਵਧ ਰਹੀ ਵਰਤੋਂ ਨੇ ਲੋਕਾਂ ਦੇ ਸੰਚਾਰ ਅਤੇ ਇੱਕ ਦੂਜੇ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਸੋਸ਼ਲ ਮੀਡੀਆ ਅਤੇ ਤਕਨਾਲੋਜੀ ਦੇ ਹੋਰ ਰੂਪਾਂ ਨੇ ਲੋਕਾਂ ਲਈ ਨੁਕਸਾਨਦੇਹ ਜਾਂ ਅਨੈਤਿਕ ਵਿਵਹਾਰ ਵਿੱਚ ਸ਼ਾਮਲ ਹੋਣਾ ਆਸਾਨ ਬਣਾ ਦਿੱਤਾ ਹੈ, ਜਿਵੇਂ ਕਿ ਸਾਈਬਰ ਧੱਕੇਸ਼ਾਹੀ, ਗਲਤ ਜਾਣਕਾਰੀ ਫੈਲਾਉਣਾ, ਅਤੇ ਗੋਪਨੀਯਤਾ ’ਤੇ ਹਮਲਾ ਕਰਨਾ। ਤਕਨਾਲੋਜੀ ਦੁਆਰਾ ਪ੍ਰਦਾਨ ਕੀਤੀ ਗਈ ਗੁਮਨਾਮਤਾ ਅਤੇ ਦੂਰੀ ਲੋਕਾਂ ਨੂੰ ਉਹਨਾਂ ਦੀਆਂ ਕਾਰਵਾਈਆਂ ਲਈ ਜਵਾਬਦੇਹੀ ਤੋਂ ਮੁਕਤ ਹੋਣ ਦਾ ਭਰਮ ਪੈਦਾ ਕਰਦੀ ਹੈ, ਜਿਸ ਨਾਲ ਹਮਦਰਦੀ, ਇਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਅਹਿਮੀਅਤ ਘਟ ਜਾਂਦੀ ਹੈ।

ਸਿੱਖਿਆ ਪ੍ਰਣਾਲੀ ਵੀ ਇੱਕ ਅਜਿਹਾ ਕਾਰਕ ਹੈ ਜੋ ਮਨੁੱਖੀ ਕਦਰਾਂ-ਕੀਮਤਾਂ ਦੇ ਨਿਘਾਰ ਵਿੱਚ ਯੋਗਦਾਨ ਪਾ ਰਹੀ ਹੈ। ਬਹੁਤ ਸਾਰੇ ਸਮਾਜਾਂ ਵਿੱਚ, ਸਿੱਖਿਆ ਪ੍ਰਣਾਲੀ ਚਰਿੱਤਰ ਵਿਕਾਸ ਅਤੇ ਨੈਤਿਕ ਸਿੱਖਿਆ ਦੀ ਬਜਾਏ ਅਕਾਦਮਿਕ ਪ੍ਰਾਪਤੀ ਅਤੇ ਨੌਕਰੀ ਦੀ ਤਿਆਰੀ ’ਤੇ ਜ਼ਿਆਦਾ ਧਿਆਨ ਦਿੰਦੀ ਹੈ। ਇਸਦੇ ਨਤੀਜੇ ਵਜੋਂ ਹਮਦਰਦੀ ਅਤੇ ਜ਼ਿੰਮੇਵਾਰੀ ਵਰਗੀਆਂ ਮਹੱਤਵਪੂਰਨ ਕਦਰਾਂ-ਕੀਮਤਾਂ ਤੋਂ ਧਿਆਨ ਭਟਕ ਰਿਹਾ ਹੈ। ਸਿੱਟੇ ਵਜੋਂ, ਮਨੁੱਖੀ ਕਦਰਾਂ-ਕੀਮਤਾਂ ਵਿੱਚ ਨਿਘਾਰ ਆ ਰਿਹਾ ਹੈ। ਅੱਜ ਬਹੁਤ ਲੋਕ ਵਿਅਕਤੀਵਾਦ, ਪਦਾਰਥਵਾਦ, ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਪਤਨ, ਤਕਨਾਲੋਜੀ ਅਤੇ ਸਿੱਖਿਆ ਪ੍ਰਣਾਲੀ ਵਰਗੇ ਕਾਰਕਾਂ ਤੋਂ ਪ੍ਰਭਾਵਿਤ ਹਨ।

ਅੱਜ ਸਾਡੇ ਸਮਾਜ ਵਿੱਚ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਇੱਕ ਵਰਤਾਰਾ ਬਣ ਗਿਆ ਹੈ। ਸਾਡੇ ਵਿੱਚ ਮਨੁੱਖਤਾ ਨੂੰ ਪੂਰੀ ਤਰ੍ਹਾਂ ਬੇਦਖਲ ਕਰਨ ਲਈ ਦੌਲਤ, ਸ਼ਕਤੀ ਅਤੇ ਰੁਤਬਾ ਹਾਸਿਲ ਕਰਨ ਦੀ ਦੌੜ ਲੱਗੀ ਹੋਈ ਹੈ। ਅਸਲ ਜੀਵਨ ਵਿੱਚ ਅਸੀਂ ਸੰਕੀਰਣ ਵਿਚਾਰਾਂ ਦੁਆਰਾ ਬਹੁਤ ਪ੍ਰਭਾਵਿਤ ਹੁੰਦੇ ਹਾਂ, ਇਸੇ ਕਰਕੇ ਹਿੰਸਾ, ਲਾਲਚ, ਚੋਰੀਆਂ, ਨਸ਼ਾਖੋਰੀ ਅਤੇ ਅੱਤਵਾਦ ਵਰਗੇ ਮਾਹੌਲ ਵਿੱਚ ਧਸ ਰਹੇ ਹਾਂ। ਸਾਡੇ ਸਿੱਖਣ ਦੇ ਅਦਾਰਿਆਂ ਉੱਤੇ ਧਨਵਾਨ ਭਾਰੂ ਹੋ ਰਹੇ ਹਨ ਪਰ ਚੰਗੇ ਨਾਗਰਿਕ ਜਾਂ ਇਨਸਾਨ ਨਹੀਂ। ਇਸੇ ਕਰਕੇ ਭਾਰਤੀ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਤੇਜ਼ੀ ਨਾਲ ਨਿਘਾਰ ਹੋ ਰਿਹਾ ਹੈ।

ਅਜੋਕੀ ਵਿੱਦਿਅਕ ਪ੍ਰਣਾਲੀ ਆਪਣੀਆਂ ਸਾਰੀਆਂ ਗੁੰਝਲਾਂ ਅਤੇ ਪੇਚੀਦਗੀਆਂ ਦੇ ਨਾਲ ਹੁਣ ਤਕ ਇਸ ਪੱਖੋਂ ਕਮਜ਼ੋਰ ਸਾਬਤ ਹੋਈ ਹੈ ਕਿ ਇਹ ਮਨੁੱਖੀ ਜੀਵਨ ਵਿੱਚ ਕਦਰਾਂ-ਕੀਮਤਾਂ ਨੂੰ ਉਚਿਤ ਮਹੱਤਵ ਨਹੀਂ ਦੇ ਰਹੀ। ਮਿਸ਼ਨ ਤੋਂ ਬਿਨਾਂ ਸਿੱਖਿਆ ਜੀਵਨ ਦਾ ਬੋਝ ਸਾਬਤ ਹੋ ਰਹੀ ਹੈ। ਸਿੱਖਿਆ ਸਾਨੂੰ ਸੌਖਿਆਂ ਜੀਵਨ ਬਤੀਤ ਕਰਨ ਅਤੇ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਦੇ ਯੋਗ ਬਣਾਉਂਦੀ ਹੈ। ਜਿੱਥੇ ਤਕ ਸਮਾਜਿਕ ਤਰੱਕੀ ਦਾ ਸਬੰਧ ਹੈ, ਇਸ ਉਦੇਸ਼ ਲਈ ਮੁੱਲ ਅਧਾਰਤ ਸਿੱਖਿਆ ਦੀ ਅੱਜ ਬੇਹੱਦ ਲੋੜ ਹੈ।

ਦੀਵਾਲੀ ’ਤੇ ਪ੍ਰਣ ਕਰੀਏ, ਅਸੀਂ ਸੰਸਾਰ ‘ਚ ਅਮਨ-ਸ਼ਾਂਤੀ ਦੀ ਬਹਾਲੀ ਲਈ ਯਤਨ ਕਰਦੇ ਰਹਾਂਗੇ
ਨਿਸ਼ਚਤਤਾ ਨਾਲ ਭਵਿੱਖ ਦੀ ਭਵਿੱਖਬਾਣੀ ਕਰਨਾ ਚੁਣੌਤੀਪੂਰਨ ਹੈ, ਖਾਸ ਤੌਰ ‘ਤੇ ਗਾਜ਼ਾ-ਇਜ਼ਰਾਈਲ ਸੰਘਰਸ਼ ਵਰਗੇ ਗੁੰਝਲਦਾਰ ਭੂ-ਰਾਜਨੀਤਿਕ ਮੁੱਦਿਆਂ ਬਾਰੇ। ਹਾਲਾਂਕਿ, ਕਈ ਕਾਰਕ ਸ਼ਾਂਤੀ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਵੇਂ ਕਿ ਰਾਜਨੀਤਿਕ ਇੱਛਾ,  ਇੱਕ ਸਥਾਈ ਸ਼ਾਂਤੀ ਲਈ ਦੋਵਾਂ ਪਾਸਿਆਂ ਤੋਂ ਮਜ਼ਬੂਤ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੋਵੇਗੀ। ਲੀਡਰਸ਼ਿਪ ਵਿੱਚ ਤਬਦੀਲੀਆਂ, ਜਨਤਕ ਰਾਏ ਵਿੱਚ ਤਬਦੀਲੀਆਂ, ਜਾਂ ਬਾਹਰੀ ਦਬਾਅ ਪਾਰਟੀਆਂ ਦੀ ਗੱਲਬਾਤ ਅਤੇ ਸਮਝੌਤਾ ਕਰਨ ਦੀ ਇੱਛਾ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਸੰਯੁਕਤ ਰਾਸ਼ਟਰ, ਸੰਯੁਕਤ ਰਾਜ, ਯੂਰਪੀਅਨ ਯੂਨੀਅਨ, ਅਤੇ ਹੋਰਾਂ ਸਮੇਤ ਅੰਤਰਰਾਸ਼ਟਰੀ ਨੇਤਾਵਾਂ ਨੇ ਪਾਰਟੀਆਂ ਵਿਚਕਾਰ ਵਿਚੋਲਗੀ ਕਰਨ ਲਈ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਲਗਾਤਾਰ ਸ਼ਮੂਲੀਅਤ ਅਤੇ ਦਬਾਅ ਸ਼ਾਂਤੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਅੱਜ ਇੱਕ ਵੱਡੀ ਚੁਣੌਤੀ ਹਿੰਸਾ ਨੂੰ ਸ਼ਾਂਤੀ ਦੇ ਸੱਭਿਆਚਾਰ ਵਿੱਚ ਬਦਲਣਾ ਹੈ। ਇਸਦਾ ਮਤਲਬ ਸਿਰਫ਼ ਯੁੱਧ ਨੂੰ ਖ਼ਤਮ ਕਰਨ ਤੋਂ ਇਲਾਵਾ, ਨਿਆਂ, ਦਇਆ, ਮਨੁੱਖੀ ਅਧਿਕਾਰਾਂ ਅਤੇ ਵਿਭਿੰਨਤਾ ਦੇ ਵਖ਼ਰੇਵੇ ਨੂੰ ਖ਼ਤਮ ਕਰਨਾ ਵੀ ਹੈ। ਸ਼ਾਂਤੀ ਲਈ ਗਾਂਧੀ ਦੀ ਸ਼ਾਂਤੀਪੂਰਨ ਰਣਨੀਤੀ ਗਲੋਬਲ ਸਿਟੀਜ਼ਨਸ਼ਿਪ ਦੇ ਸਿਧਾਂਤਾਂ ਨਾਲ ਮੇਲ ਖਾਂਦੀ ਹੈ। ਮਹਾਤਮਾ ਗਾਂਧੀ ਨੇ 18 ਜੂਨ, 1925 ਨੂੰ “ਯੰਗ ਇੰਡੀਆ” ਵਿੱਚ ਲਿਖਿਆ ਸੀ ਕਿ ਇੱਕ ਅੰਤਰਰਾਸ਼ਟਰੀਵਾਦੀ ਹੋਣ ਲਈ ਇੱਕ ਰਾਸ਼ਟਰਵਾਦੀ ਹੋਣਾ ਜ਼ਰੂਰੀ ਹੈ। ਰਾਸ਼ਟਰਵਾਦ ਬੁਰਾਈ ਨਹੀਂ ਹੈ, ਸਗੋਂ ਬੁਰਾਈ ਤੰਗੀ, ਸੁਆਰਥ ਅਤੇ ਵਿਸ਼ੇਸ਼ਤਾ ਵਿੱਚ ਹੈ।

ਅੱਜ ਦੇ ਸੰਸਾਰ ਵਿੱਚ, ਵੱਖ-ਵੱਖ ਖੇਤਰਾਂ ਵਿੱਚ ਲੜਾਈਆਂ ਅਤੇ ਸੰਘਰਸ਼ ਇੱਕ ਵਿਆਪਕ ਚੁਣੌਤੀ ਬਣੇ ਹੋਏ ਹਨ। ਅਹਿੰਸਾ ਰਾਹੀਂ ਸ਼ਾਂਤੀ ਲਈ ਗਾਂਧੀ ਦੇ ਸਿਧਾਂਤ ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਢੁਕਵੇਂ ਹਨ। ਹਿੰਸਕ ਸੱਭਿਆਚਾਰ ਨੂੰ ਸ਼ਾਂਤਮਈ ਵਿੱਚ ਬਦਲਣ ਦਾ ਗਾਂਧੀ ਦਾ ਦ੍ਰਿਸ਼ਟੀਕੋਣ ਅਜੇ ਵੀ ਇੱਕ ਨਿਰੰਤਰ ਸੰਘਰਸ਼ ਹੈ। ਵਿਸ਼ਵਵਿਆਪੀ ਨਾਗਰਿਕਤਾ, ਨਿਆਂ, ਹਮਦਰਦੀ, ਮਨੁੱਖੀ ਅਧਿਕਾਰਾਂ ਅਤੇ ਵਿਭਿੰਨਤਾ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ, ਸਾਨੂੰ ਸੰਘਰਸ਼ਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਮਹਤਾਮਾ ਗਾਂਧੀ ਜੀ ਦਾ ਵਿਸ਼ਵਾਸ ਕਿ ਰਾਸ਼ਟਰਵਾਦ ਕੁਦਰਤੀ ਤੌਰ ‘ਤੇ ਬੁਰਾਈ ਨਹੀਂ ਹੈ, ਇੱਕ ਵਿਆਪਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ ਜੋ ਤੰਗੀ, ਸੁਆਰਥ ਅਤੇ ਵਿਸ਼ੇਸ਼ਤਾ ਤੋਂ ਪਰੇ ਹੈ। ਅੱਜ ਕਲੇਸ਼ਾਂ ਨੂੰ ਸੁਲਝਾਉਣ ਲਈ, ਵਿਸ਼ਵਵਿਆਪੀ ਆਪਸੀ ਤਾਲਮੇਲ ਅਤੇ ਸਾਂਝੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਮਹੱਤਵਪੂਰਨ ਹੈ। ਇਹ ਸਥਾਈ ਸ਼ਾਂਤੀ ਪ੍ਰਾਪਤ ਕਰਨ ਅਤੇ ਵਿਸ਼ਵ ਭਰ ਵਿੱਚ ਵਿਵਾਦ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ।

ਗਾਜ਼ਾ ਵਿੱਚ ਸੰਘਰਸ਼ ਨੂੰ ਇਜ਼ਰਾਈਲ ਅਤੇ ਹਮਾਸ ਨੂੰ ਗੱਲਬਾਤ ਲਈ ਇਕ ਝੰਡੇ ਹੇਠ ਲਿਆਉਣਾ ਅਤੇ ਯੁੱਧ ਨੂੰ ਖ਼ਤਮ ਕਰਨ ਲਈ ਅੰਤਰਰਾਸ਼ਟਰੀ ਕਾਰਵਾਈ ਦੀ ਲੋੜ ਹੈ। ਚੁਣੌਤੀਆਂ ਦੇ ਬਾਵਜੂਦ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਫਲਸਤੀਨੀ ਸਿਹਤ ਮੰਤਰਾਲੇ ਦੇ ਅਨੁਸਾਰ, ਗਾਜ਼ਾ ਵਿੱਚ ਜਾਰੀ ਸੰਘਰਸ਼ ਵਿੱਚ ਘੱਟੋ ਘੱਟ 4,008 ਬੱਚੇ ਮਾਰੇ ਗਏ ਹਨ, ਜਿਸ ਨਾਲ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਇਜ਼ਰਾਈਲੀ ਬੰਬਾਰੀ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 9,770 ਹੋ ਗਈ ਹੈ।

ਇਜ਼ਰਾਈਲ ਗਾਜ਼ਾ ‘ਤੇ ਬੰਬਾਰੀ ਕਰ ਰਿਹਾ ਹੈ ਅਤੇ ਹਮਾਸ ਦੁਆਰਾ ਕੀਤੇ ਗਏ ਅਚਾਨਕ ਹਮਲੇ ਦੇ ਜਵਾਬ ਵਿੱਚ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ 1,400 ਇਜ਼ਰਾਈਲੀਆਂ ਦੀ ਮੌਤ ਹੋ ਗਈ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਯੁੱਧ ਦੇ ਦੂਜੇ ਪੜਾਅ ਦਾ ਉਦੇਸ਼ ਹਮਾਸ ਦੇ ਸ਼ਾਸਨ ਅਤੇ ਫੌਜੀ ਸਮਰੱਥਾ ਨੂੰ ਤਬਾਹ ਕਰਨਾ ਅਤੇ ਬੰਧਕਾਂ ਨੂੰ ਘਰ ਲਿਆਉਣਾ ਹੈ।

ਇਜ਼ਰਾਈਲ-ਫਲਸਤੀਨ ਸੰਘਰਸ਼ ਦਾ ਉਥਲ-ਪੁਥਲ ਦਾ ਲੰਬਾ ਇਤਿਹਾਸ ਰਿਹਾ ਹੈ। 19ਵੀਂ ਸਦੀ ਦੇ ਅੰਤ ਵਿੱਚ ਮੱਧ ਪੂਰਬ ਵਿੱਚ ਵਧ ਰਹੀਆਂ ਰਾਸ਼ਟਰਵਾਦੀ ਲਹਿਰਾਂ ਕਾਰਨ ਇਜ਼ਰਾਈਲ-ਫਲਸਤੀਨ ਸੰਘਰਸ਼ ਸ਼ੁਰੂ ਹੋਇਆ। ਇਤਿਹਾਸਕ ਬਿਰਤਾਂਤਾਂ, ਧਾਰਮਿਕ ਦਾਅਵਿਆਂ ਅਤੇ ਭੂ-ਰਾਜਨੀਤਿਕ ਹਿੱਤਾਂ ਨੇ ਦਹਾਕਿਆਂ ਤੋਂ ਇਸ ਟਕਰਾਅ ਨੂੰ ਹਵਾ ਦਿੱਤੀ ਹੈ। 1948 ਵਿੱਚ ਇਜ਼ਰਾਈਲ ਦੀ ਸਿਰਜਣਾ ਅਤੇ ਬਾਅਦ ਦੀਆਂ ਲੜਾਈਆਂ ਨੇ ਦੁਸ਼ਮਣੀ ਵਧਾ ਦਿੱਤੀ ਹੈ।

ਗਾਜ਼ਾ ਯੁੱਧ ਨੇ ਤਬਾਹੀ, ਨਾਗਰਿਕਾਂ ਦੀ ਮੌਤ, ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ, ਸਥਾਈ ਸ਼ਾਂਤੀ ਪ੍ਰਾਪਤ ਕਰਨ ਲਈ ਅੰਤਰਰਾਸ਼ਟਰੀ ਦਖਲ ਦੀ ਲੋੜ ਨੂੰ ਉਜਾਗਰ ਕੀਤਾ। ਸੰਘਣੀ ਆਬਾਦੀ ਵਾਲੀ ਗਾਜ਼ਾ ਪੱਟੀ, ਲਗਭਗ 20 ਲੱਖ ਫਲਸਤੀਨੀਆਂ ਦੇ ਨਾਲ, ਨੇ ਲਗਾਤਾਰ ਹਵਾਈ ਹਮਲੇ, ਤੋਪਖਾਨੇ ਦੀ ਗੋਲੀਬਾਰੀ ਅਤੇ ਜ਼ਮੀਨੀ ਕਾਰਵਾਈਆਂ ਦਾ ਅਨੁਭਵ ਕੀਤਾ। ਔਰਤਾਂ ਅਤੇ ਬੱਚਿਆਂ ਸਮੇਤ ਨਾਗਰਿਕਾਂ ਨੂੰ ਹਿੰਸਾ ਦਾ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ,  ਤੇ ਝੱਲਣਾ ਪੈ ਰਿਹਾ ਹੈ, ਨਤੀਜੇ ਵਜੋਂ ਜਾਨ-ਮਾਲ ਦਾ ਮਹੱਤਵਪੂਰਨ ਨੁਕਸਾਨ ਹੋਇਆ ਅਤੇ ਹੋ ਰਿਹਾ ਹੈ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ । ਤਬਾਹ ਹੋਏ ਘਰ, ਹਾਵੀ ਹੋਏ ਹਸਪਤਾਲ, ਅਤੇ ਟੁੱਟੇ ਪਰਿਵਾਰ ਅੰਤਰਰਾਸ਼ਟਰੀ ਭਾਈਚਾਰੇ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦੇ ਹਨ। ਵਿਸ਼ਵ ਨੇਤਾਵਾਂ ਨੂੰ ਇਸ ਸੰਘਰਸ਼ ਦਾ ਟਿਕਾਊ ਹੱਲ ਬਹੁਤ ਜਲਦ ਲੱਭਣਾ ਚਾਹੀਦਾ ਹੈ।

ਹਾਲਾਂਕਿ ਇਹ ਕੁਝ ਲੋਕਾਂ ਲਈ ਇੱਕ ਭੁਲੇਖੇ ਵਜੋਂ ਜਾਪਦਾ ਹੈ, ਮਹਾਤਮਾ ਗਾਂਧੀ ਦਾ ਅਹਿੰਸਾ, ਨਿਆਂ ਅਤੇ ਦਇਆ ਦਾ ਫਲਸਫ਼ਾ ਵਿਸ਼ਵਵਿਆਪੀ ਨਾਗਰਿਕਤਾ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਹੈ। ਮਹਾਤਮਾ ਗਾਂਧੀ ਨੇ ਸਿਖਾਇਆ ਕਿ ਸ਼ਾਂਤੀ ਜੰਗ ਦੀ ਅਣਹੋਂਦ ਤੋਂ ਵੱਧ ਹੈ। ਇਸ ਵਿੱਚ ਨਿਆਂ, ਹਮਦਰਦੀ ਅਤੇ ਮਨੁੱਖੀ ਅਧਿਕਾਰਾਂ ਦਾ ਆਦਰ ਮਾਣ ਸ਼ਾਮਲ ਹੈ। ਗਾਂਧੀ ਨੇ 21 ਮਈ, 1925 ਨੂੰ “ਯੰਗ ਇੰਡੀਆ” ਵਿੱਚ ਲਿਖਿਆ ਸੀ ਕਿ ਉਹ ਹਿੰਸਾ ਦਾ ਵਿਰੋਧ ਕਰਦੇ ਹਨ ਕਿਉਂਕਿ ਇਹ ਕੇਵਲ ਅਸਥਾਈ ਤੌਰ ‘ਤੇ ਚੰਗਾ ਲਿਆਉਂਦਾ ਹੈ। ਇਸ ਦੀ ਬੁਰਾਈ ਸਥਾਈ ਹੈ।

ਵਿਸ਼ਵ ਸ਼ਕਤੀਆਂ ਅਤੇ ਨੇਤਾ ਗਾਜ਼ਾ ਪੱਟੀ ਦੇ ਸੰਘਰਸ਼ ਲਈ ਗੱਲਬਾਤ ਤੱਕ ਕਿਵੇਂ ਪਹੁੰਚਦੇ ਹਨ ਇਸ ਵਿੱਚ ਇੱਕ ਪੈਰਾਡਾਈਮ ਤਬਦੀਲੀ ਦੀ ਜ਼ਰੂਰਤ ਹੈ। ਵਿਸ਼ਵ ਨੇਤਾਵਾਂ ਨੂੰ ਸਾਰੇ ਲੋਕਾਂ ਦੀ ਭਲਾਈ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ, ਉਨ੍ਹਾਂ ਦੇ ਮੂਲ ਦੀ ਪਰਵਾਹ ਕੀਤੇ ਬਿਨਾਂ, ਅਤੇ ਰਾਸ਼ਟਰੀ ਸੀਮਾਵਾਂ ਤੋਂ ਪਰੇ ਸੋਚਣਾ ਚਾਹੀਦਾ ਹੈ। ਰਾਸ਼ਟਰਵਾਦ ਬਾਰੇ ਗਾਂਧੀ ਦਾ ਨਜ਼ਰੀਆ ਦਰਸਾਉਂਦਾ ਹੈ ਕਿ ਕਿਵੇਂ ਰਾਸ਼ਟਰੀ ਪਛਾਣ ਅਤੇ ਵਿਸ਼ਵ ਸਹਿਯੋਗ ਆਪਸ ਵਿੱਚ ਜੁੜੇ ਹੋਏ ਹਨ।

ਗਾਜ਼ਾ ਵਿੱਚ ਚੱਲ ਰਹੀ ਜੰਗ ਦੇ ਦੌਰਾਨ, ਇਸਦੇ ਵਿਘਨ ਅਤੇ ਮਾਸੂਮ ਜਾਨਾਂ ਦੇ ਨੁਕਸਾਨ ਦੇ ਨਾਲ, ਵਿਸ਼ਵ ਸ਼ਕਤੀਆਂ ਲਈ ਸਥਿਤੀ ਨੂੰ ਨਾਜ਼ੁਕ ਢੰਗ ਨਾਲ ਸੰਭਾਲਣਾ ਮਹੱਤਵਪੂਰਨ ਹੈ। ਸਵੈ-ਨਿਰਣੇ ਅਤੇ ਰਾਸ਼ਟਰੀ ਪਛਾਣ ਲਈ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਦੀਆਂ ਜਾਇਜ਼ ਇੱਛਾਵਾਂ ਨੂੰ ਪਛਾਣਦੇ ਹੋਏ, ਤੰਗ ਹਿੱਤਾਂ ਅਤੇ ਵਿਸ਼ੇਸ਼ਤਾ ਤੋਂ ਪਰੇ ਹੱਟ ਕੇ ਅਮਨ ਅਮਾਨ, ਸ਼ਾਤੀ ਅਤੇ ਇੰਨਸਾਨੀਅਤ ਨੂੰ ਮਹੱਤਤਾ ਦੇਣਾ ਜਰੂਰੀ ਹੈ। ਗਲੋਬਲ ਸਹਿਯੋਗ ਨੂੰ ਮਾਰਗਦਰਸ਼ਕ ਸਿਧਾਂਤ ਵਜੋਂ, ਰਾਜਨੀਤਿਕ ਮੁਦਰਾ ਨਾਲੋਂ ਸ਼ਾਂਤੀ ਨੂੰ ਤਰਜ਼ੀਹ ਦਿੱਤੀ ਜਾਣੀ ਚਾਹੀਦੀ ਹੈ।

ਇਜ਼ਰਾਈਲ-ਫਲਸਤੀਨ ਸੰਕਟ – ਜੰਗ ਨੂੰ ਰੋਕਣ ਲਈ ਵਿਸ਼ਵ ਸ਼ਕਤੀਆਂ ਤੋਂ ਤੁਰੰਤ ਕਾਰਵਾਈ ਦੀ ਲੋੜ ਹੈ। ਇਤਿਹਾਸਕ ਗੱਠਜੋੜ ਅਤੇ ਭੂ-ਰਾਜਨੀਤੀ ਕੌਮਾਂ ਨੂੰ ਪ੍ਰਭਾਵਿਤ ਕਰਦੇ ਹਨ, ਪਰ ਅਸੀਂ ਕੁਝ ਨਾ ਕਰਨ ਦੇ ਮਾਨਵਤਾਵਾਦੀ ਨਤੀਜਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅੰਤਰਰਾਸ਼ਟਰੀ ਭਾਈਚਾਰੇ ਲਈ ਸ਼ਾਂਤੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਸ਼ਮੂਲੀਅਤ ਲਈ ਕੂਟਨੀਤੀ ਨਿਆਂ ਅਤੇ ਦਇਆ ‘ਤੇ ਅਧਾਰਤ ਹੋਣੀ ਚਾਹੀਦੀ ਹੈ।

ਰਾਸ਼ਟਰਾਂ ਨੂੰ ਇਸ ਹਿੰਸਾ ਨੂੰ ਨਿਰਪੱਖਤਾ ਨਾਲ ਹੱਲ ਕਰਨ ਅਤੇ ਵਿਚੋਲਗੀ ਕਰਨ ਲਈ ਵਿਭਿੰਨਤਾ, ਮਨੁੱਖੀ ਅਧਿਕਾਰਾਂ ਅਤੇ ਗਲੋਬਲ ਸਹਿਯੋਗ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਡੂੰਘੀਆਂ ਜੜ੍ਹਾਂ ਵਾਲੇ ਝਗੜਿਆਂ ਨੂੰ ਗੱਲਬਾਤ ਵਿੱਚ ਸ਼ਾਮਲ ਕਰਕੇ, ਸਮਝੌਤਾ ਕਰਕੇ ਅਤੇ ਸੱਚੇ ਦਿਲੋਂ ਸ਼ਾਂਤੀ ਦੀ ਇੱਛਾ ਰੱਖ ਕੇ ਹੱਲ ਕੀਤਾ ਜਾ ਸਕਦਾ ਹੈ। ਇਹ ਸਭ ਦੀ ਇੰਨਸਾਨੀਅਤ ਦੇ ਨਾਤੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ।

ਦੀਵਾਲੀ ਦਾ ਸਮਾਂ ਸਾਲ ਦੇ ਸਭ ਤੋਂ ਵੱਧ ਤਿਉਹਾਰਾਂ ਅਤੇ ਸੁੰਦਰ ਸਮੇਂ ਵਿੱਚੋਂ ਇੱਕ ਹੈ। ਦੀਵਾਲੀ ਦਾ ਸ਼ਾਬਦਿਕ ਅਰਥ ਹੈ ਰੌਸ਼ਨੀਆਂ ਜੋ ਸਭ ਦੇ ਦਿਲਾਂ ਵਿਚ ਪਿਆਰ – ਅਮਨ – ਅਮਾਨ , ਸ਼ਾਤੀ, ਇਕ ਦੂਜੇ ਨਾਲ ਮਿਲ ਬੈਠ ਕੇ ਪਿਆਰ – ਮੁਹੱਬਤ ਵੰਡਣ ਦਾ ਸਮਾਂ ਹੈ, ਇਹ ਦੁਨੀਆਂ ਭਰ ਵਿੱਚ ਕਿਸੇ ਨਾ ਕਿਸੇ ਤਰਹਾਂ ਦੇ ਚਲਦੇ ਯੁਧ ਹਨੇਰੇ ਦੌਰ ਦੀ ਸਭ ਤੋਂ ਕਾਲੀ ਰਾਤ ਵਾਂਗ ਹਨ ਫਿਰ ਵੀ ਇਹ ਰੋਸ਼ਨੀ ਦਾ ਜਸ਼ਨ ਹੈ! ਦੀਵਾਲੀ ਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਜੋਂ ਜਾਣਿਆ ਜਾਂਦਾ ਹੈ। ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ।