ਔਰਤਾਂ ਦੇ ਸੰਘਰਸ਼ ਦੇ ਬਾਵਜੂਦ ਔਰਤਾਂ ਦੇ ਹੱਕ ਅਤੇ ਅਧਿਕਾਰ ਸਦੀਆਂ ਬਾਅਦ ਵੀ ਕਿਉਂ ਅਧੂਰੇ ਹਨ?

ਮਨੁੱਖੀ ਸਮਾਜ ਵਿੱਚ ਪੁਰਸ਼ ਪ੍ਰਧਾਨਤਾ ਦੀ ਕਹਾਣੀ ਸਦੀਆਂ ਪੁਰਾਣੀ ਹੈ। ਔਰਤਾਂ ’ਤੇ ਅੱਤਿਆਚਾਰ ਦਾ ਆਲਮ ਕਿਸੇ ਇੱਕ ਸਮਾਜ, ਫਿਰਕੇ ਜਾਂ ਧਰਮ ਤੱਕ ਸੀਮਤ ਨਹੀਂ। ਔਰਤਾਂ ’ਤੇ ਅੱਤਿਆਚਾਰਾਂ ਦੀ ਗਾਥਾ ਸੰਸਾਰ ਦੇ ਹਰ ਸਮਾਜ ਦੇ ਇਤਿਹਾਸ ਦਾ ਸਿਆਹ ਪੰਨਾ ਰਹੀ ਹੈ। ਔਰਤਾਂ ਦੇ ਸੰਘਰਸ਼ਾਂ ਨੂੰ ਦੇਖਦੇ ਹੋਏ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਅੱਜ ਦਾ ਦਿਨ ਖਾਸ ਕਰਕੇ ਔਰਤਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ ਹੋਵੇਂ ਵੀ ਕਿਉਂ ਨਾ। ਅੱਜ ਚਾਰੇ ਪਾਸੇ ਔਰਤਾਂ ਦੇ ਵਿਕਾਸ, ਸਵੈ-ਮਾਣ ਅਤੇ ਮਿਹਨਤੀ ਕੰਮਾਂ ਦੀ ਗੂੰਜ ਹੈ।

ਇਸ ਦਿਨ ਦਫਤਰਾਂ, ਸਕੂਲਾਂ, ਸਰਕਾਰੀ ਅਦਾਰਿਆਂ ਅਤੇ ਖਾਸ ਕਰਕੇ ਕਾਰਪੋਰੇਟ ਵਿਚ ਮਹਿਲਾ ਦਿਵਸ ਦਾ ਰੁਝਾਨ ਕਾਫੀ ਵਧ ਗਿਆ ਹੈ। ਜ਼ਿਆਦਾਤਰ ਲੋਕ ਸੋਚਦੇ ਹਨ ਕਿ ਔਰਤਾਂ ਨੂੰ ਮਰਦਾਂ ਤੋਂ ਅੱਗੇ ਹੋਣਾ ਚਾਹੀਦਾ ਹੈ ਜਾਂ ਮਰਦਾਂ ਨੂੰ ਔਰਤਾਂ ਤੋਂ ਅੱਗੇ ਹੋਣਾ ਚਾਹੀਦਾ ਹੈ।

ਤਰਾਸਦੀ ਇਹ ਹੀ ਹੈ ਕਿ ਅੱਜ ਕਲ੍ਹ ਇੱਕਵੀ ਸਦੀ ਵਿਚ ਜਿਥੇ ਪੜ੍ਹੇ ਲਿਖੇ ਸਾਇੰਸ ਅਤੇ ਡਿਜੀਟਿਲ ਯੁਗ ਵਿਚ ਵੀ ਬਹੁਤ ਸਾਰੇ ਇਲਾਕਿਆਂ ਵਿਚ ਔਰਤ ਦਾ ਜੀਵਨ ਪੁਰਸ਼ ਦੀ ਮਲਕੀਅਤ ਸਮਝਿਆ ਜਾਂਦਾ ਰਿਹਾ ਹੈ ਤੇ ਸਮਝਿਆ ਜਾ ਰਿਹਾ ਹੈ। ਔਰਤ ਦਾ ਤਾਂ ਜਨਮ  ਹੀ ਪੁਰਸ਼ ਦੀਆਂ ਇੱਛਾਵਾਂ ਦੀ ਪੂਰਤੀ ਲਈ ਕੀਤੀ ਗਈ ਮੰਨਿਆਂ ਜਾਂਦਾ ਹੈ। ਔਰਤ ਲਈ ਉਸ ਦੇ ਸਵੈਮਾਣ ਅਤੇ ਆਜ਼ਾਦੀ ਦੇ ਕੋਈ ਮਾਅਨੇ ਨਹੀਂ ਹੁੰਦੇ। ਔਰਤ ਦੀਆਂ ਇੱਛਾਵਾਂ ਪੁਰਸ਼ ਦੀਆਂ ਗ਼ੁਲਾਮ ਸਮਝੀਆਂ ਜਾਂਦੀਆਂ ਰਹੀਆਂ ਹਨ ਸਮਝਿਆ ਜਾ ਰਹੀਆਂ ਹਨ।

ਪਰ ਪਹਿਲਾਂ ਨਾਲੋਂ ਔਰਤ ਦੀ ਸਥਿਤੀ ਬਹੁਤ ਚੰਗੀ ਹੈ, ਜਿਥੇ ਕਿ ਪਹਿਲਾਂ ਸੰਸਾਰ ਦੇ ਕਿਸੇ ਵੀ ਸਮਾਜ ਵਿੱਚ ਔਰਤਾਂ ਦੀ ਕਿਸੇ ਵੀ ਖੇਤਰ ਵਿੱਚ ਕੋਈ ਹੋਂਦ ਨਹੀਂ ਸੀ। ਔਰਤਾਂ ਦੀ ਦੁਨੀਆ ਸਿਰਫ਼ ਘਰ ਦੀ ਚਾਰਦੀਵਾਰੀ ਰੋਟੀ ਟੁਕ, ਚੁਲੇ ਚੌਂਕੇ ਤੱਕ ਮਹਿਦੂਦ ਹੁੰਦੀ ਸੀ। ਬਾਲ ਬੱਚੇ ਪੈਦਾ ਕਰਕੇ ਉਨ੍ਹਾਂ ਦੀ ਸਾਂਭ ਸੰਭਾਲ ਅਤੇ ਘਰ ਦੇ ਹੋਰ ਕੰਮ ਨਿਪਟਾਉਣਾ ਹੀ ਔਰਤ ਦੀਆਂ ਅਹਿਮ ਜ਼ਿੰਮੇਵਾਰੀਆਂ ਰਹੀਆਂ ਹਨ। ਸਮਾਜ ਦੀਆਂ ਰਾਜਨੀਤਕ, ਆਰਥਿਕ ਜਾਂ ਸਮਾਜਿਕ ਗਤੀਵਿਧੀਆਂ ਵਿੱਚ ਔਰਤ ਦੀ ਹਿੱਸੇਦਾਰੀ ਬਾਰੇ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ। ਔਰਤਾਂ ’ਤੇ ਹੋਣ ਵਾਲੀ ਹਿੰਸਾ ਦੇ ਮਾਮਲੇ ਵੀ ਦਿਲ ਦਹਿਲਾ ਵਾਲੇ ਦੇਣ ਸਨ। ਔਰਤਾਂ ਦੀ ਮਾਰ-ਕੁਟਾਈ ਆਮ ਹੀ ਨਹੀਂ ਸੀ ਸਗੋਂ ਇਹ ਮਾਰ ਕੁਟਾਈ ਪੁਰਸ਼ ਦਾ ਅਧਿਕਾਰ ਹੀ ਸਮਝਿਆ ਜਾਂਦਾ ਰਿਹਾ ਹੈ। ਸਤੀ ਪ੍ਰਥਾ, ਦਾਸੀ ਪ੍ਰਥਾ, ਦਾਜ ਪ੍ਰਥਾ ਅਤੇ ਬਾਲ ਵਿਆਹ , ਮਰਦਾ ਦਾ ਮਨੋਰੰਜਨ ਕਰਨ ਲਈ ਕੋਠੇ ਤੇ ਬੂਠਾਉਣ ਸਮੇਤ ਤਮਾਮ ਬੁਰਾਈਆਂ ਸਦਾ ਹੀ ਔਰਤ ਦੇ ਗਲੇ ਦਾ ਫੰਦਾ ਬਣੀਆਂ ਰਹੀਆਂ ਹਨ। ਬੱਚੀ ਦੇ ਜਨਮ ਤੋਂ ਹੀ ਉਸ ਨਾਲ ਵਿਤਕਰਿਆਂ ਦਾ ਆਲਮ ਸ਼ੁਰੂ ਹੁੰਦਾ ਰਿਹਾ ਹੈ।ਕੁੱਖਾਂ ਵਿਚ ਹੀ ਉਹਨਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਰਿਹਾ ਹੈ ਜੋ ਬਹੁਤ ਸਾਰੇ ਇਲਾਕਿਆਂ ਵਿਚ ਅੱਜ ਵੀ ਹੋ ਰਿਹਾ ਹੈ,  ਪੁੱਤਾਂ ਮੁਕਾਬਲੇ ਧੀਆਂ ਦੇ ਪਾਲਣ ਪੋਸ਼ਣ ਅਤੇ ਪੜ੍ਹਾਈ ਲਿਖਾਈ ਵਿੱਚ ਵਿਤਕਰੇ ਦਾ ਆਲਮ ਹਰ ਘਰ ਦੀ ਕਹਾਣੀ ਰਿਹਾ ਹੈ।

ਮਾੜੇ ਹਾਲਾਤਾਂ ‘ਚੋਂ ਲੰਘ ਰਹੀ ਔਰਤ ਨੂੰ ਜਿੱਥੇ ਆਗੂਆਂ ਤੇ ਸਮਾਜ ਸੁਧਾਰਕਾਂ ਦਾ ਸਹਿਯੋਗ ਮਿਲਿਆ, ਉੱਥੇ ਹੀ ਔਰਤ ਨੇ ਖੁਦ ਵੀ ਅੰਗਾਰੀ ਚੁੱਕ ਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਯਤਨ ਕੀਤਾ ਙ ਔਰਤਾਂ ਦੀ ਸਥਿਤੀ ਬਾਰੇ ਤਬਦੀਲੀ ਦਾ ਦੌਰ ਸ਼ੁਰੂ ਹੋਇਆ। ਮਹਿਲਾ ਦਿਵਸ ਮਨਾਉਣ ਦੀ ਲੋੜ ਵੀ ਔਰਤਾਂ ਦੀ ਮਾੜੀ ਹਾਲਤ ਕਾਰਨ ਹੀ ਪਈ ਸੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਔਰਤ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦਿਵਾਉਣਾ ਅਤੇ ਔਰਤ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਹੈ। ਮਹਿਲਾ ਦਿਵਸ ਲਗਭਗ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਮਹਿਲਾ ਦਿਵਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਰੇ ਕਿਹਾ ਜਾਂਦਾ ਹੈ ਕਿ ਪ੍ਰਾਚੀਨ ਗ੍ਰੀਸ ਵਿੱਚ ਲੀਸਸਿਟਰਾਟਾ ਨਾਮ ਦੀ ਇੱਕ ਔਰਤ ਨੇ ਇਸ ਦਿਨ ਫਰਾਂਸੀਸੀ ਕ੍ਰਾਂਤੀ ਦੌਰਾਨ ਯੁੱਧ ਦੇ ਅੰਤ ਦੀ ਮੰਗ ਨੂੰ ਲੈ ਕੇ ਇੱਕ ਅੰਦੋਲਨ ਸ਼ੁਰੂ ਕੀਤਾ ਸੀ। ਫਾਰਸੀ ਔਰਤਾਂ ਦੇ ਇੱਕ ਸਮੂਹ ਨੇ ਔਰਤਾਂ ਦੇ ਜ਼ੁਲਮ ਨੂੰ ਖ਼ਤਮ ਕਰਨ ਦੀ ਮੰਗ ਕਰਨ ਲਈ ਵਰਸੇਲਜ਼ ਵਿੱਚ ਇੱਕ ਮੋਰਚਾ ਲਗਾਇਆ। ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ ਪਹਿਲੀ ਵਾਰ 1909 ਵਿੱਚ 28 ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆ। ਨਿਊਯਾਰਕ ਦੀਆਂ ਗਾਰਮੈਂਟ ਮਿੱਲਾਂ ਵਿਚ ਔਰਤਾਂ ਨਾਲ ਬੇਇਨਸਾਫ਼ੀ ਅਤੇ ਸ਼ੋਸ਼ਣ ਹੋ ਰਿਹਾ ਸੀ। ਔਰਤਾਂ ਆਪਣੇ ਹੱਕਾਂ ਲਈ ਲੜ ਰਹੀਆਂ ਸਨ। ਔਰਤਾਂ ਦੀ ਹੜਤਾਲ ਇੱਕ ਸਾਲ ਤੋਂ ਚੱਲ ਰਹੀ ਸੀ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। 1910 ਵਿੱਚ, ਸੋਸ਼ਲਿਸਟ ਇੰਟਰਨੈਸ਼ਨਲ ਦੁਆਰਾ ਕੋਪਨਹੇਗਨ ਵਿੱਚ ਮਹਿਲਾ ਦਿਵਸ ਮਨਾਇਆ ਗਿਆ ਅਤੇ 1911 ਵਿੱਚ, ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਲੱਖਾਂ ਔਰਤਾਂ ਇਕੱਠੀਆਂ ਹੋਈਆਂ ਅਤੇ ਰੈਲੀਆਂ ਕੀਤੀਆਂ। 1913-14 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ, ਰੂਸੀ ਔਰਤਾਂ ਨੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਫਰਵਰੀ ਦੇ ਆਖਰੀ ਐਤਵਾਰ ਨੂੰ ਪਹਿਲੀ ਵਾਰ ਮਹਿਲਾ ਦਿਵਸ ਮਨਾਇਆ। ਯੂਰਪ ਵਿੱਚ ਵੀ ਜੰਗ ਵਿਰੋਧੀ ਵਿਰੋਧ ਪ੍ਰਦਰਸ਼ਨ ਹੋਏ। 1917 ਤੱਕ, ਦੂਜੇ ਵਿਸ਼ਵ ਯੁੱਧ ਵਿੱਚ ਦੋ ਲੱਖ ਤੋਂ ਵੱਧ ਰੂਸੀ ਸੈਨਿਕ ਮਾਰੇ ਗਏ ਸਨ। ਰੂਸੀ ਔਰਤਾਂ ਇਸ ਦਿਨ ਸ਼ਾਂਤੀ ਲਈ ਹੜਤਾਲ ਕਰਦੀਆਂ ਹਨ। ਭਾਵੇਂ ਸਿਆਸਤਦਾਨ ਇਸ ਅੰਦੋਲਨ ਦੇ ਵਿਰੁੱਧ ਸਨ, ਪਰ ਔਰਤਾਂ ਨੇ ਆਪਣਾ ਅੰਦੋਲਨ ਜਾਰੀ ਰੱਖਿਆ। ਨਤੀਜੇ ਵਜੋਂ ਰੂਸ ਦੇ ਜਾਰਜ ਨੂੰ ਤਿਆਗ ਦੇਣਾ ਪਿਆ ਅਤੇ ਸਰਕਾਰ ਨੂੰ ਔਰਤਾਂ ਲਈ ਵੋਟ ਦੇ ਅਧਿਕਾਰ ਦਾ ਐਲਾਨ ਕਰਨਾ ਪਿਆ। ਇਸਤਰੀ ਚੇਤਨਾ ਦੇ ਇਸ ਦੌਰ ਵਿੱਚ ਔਰਤਾਂ ਨੇ ਆਪਣੇ ਨਾਲ ਹੋਈ ਬੇਇਨਸਾਫ਼ੀ ਨੂੰ ਡੂੰਘਾਈ ਨਾਲ ਮਹਿਸੂਸ ਕੀਤਾ। ਇਹ ਔਰਤ ਚੇਤਨਾ ਦਾ ਅਜਿਹਾ ਦੌਰ ਸੀ ਕਿ ਮਰਦਾਂ ਨੂੰ ਔਰਤਾਂ ਦੇ ਹੱਕਾਂ ‘ਤੇ ਮੋਹਰ ਲਾਉਣੀ ਪਈ। ਅੰਤਰਰਾਸ਼ਟਰੀ ਮਹਿਲਾ ਦਿਵਸ ਪਹਿਲੀ ਵਾਰ 1909 ਵਿੱਚ ਔਰਤਾਂ ਦੀ ਆਜ਼ਾਦੀ ਅਤੇ ਸਨਮਾਨ ਨੂੰ ਬਹਾਲ ਕਰਨ ਲਈ ਮਨਾਇਆ ਗਿਆ ਸੀ ਅਤੇ 1975 ਵਿੱਚ ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਦਿੱਤੀ ਗਈ ਸੀ।

ਅੱਜ ਹਾਲਾਤ ਬਹੁਤ ਬਦਲ ਚੁੱਕੇ ਹਨ। ਔਰਤਾਂ ਹੁਣ ਘਰ ਦੀਆਂ ਕੰਧਾਂ ਦੀਆਂ ਕੈਦੀ ਨਹੀਂ ਰਹੀਆਂ। ਔਰਤਾਂ ਹਰ ਖੇਤਰ ਵਿੱਚ ਨਾ ਸਿਰਫ਼ ਮਰਦਾਂ ਦੇ ਬਰਾਬਰ ਹਨ, ਸਗੋਂ ਅੱਗੇ ਵਧਣ ਦਾ ਹੌਂਸਲਾ ਵੀ ਦਿਖਾ ਰਹੀਆਂ ਹਨ। ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਣ ਲੱਗੀ ਹੈ।

ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਔਰਤਾਂ ਦੇ ਹੱਕ ਅਤੇ ਅਧਿਕਾਰ ਸਦੀਆਂ ਬਾਅਦ ਵੀ ਅਧੂਰੇ ਹਨ। ਦਾਜ ਪ੍ਰਥਾ ਨੇ ਅੱਜ ਵੀ ਕੁੜੀਆਂ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈ। ਕੰਨਿਆ ਭਰੂਣ ਹੱਤਿਆ ਦੇ ਵਰਤਾਰੇ ਨੇ ਲੰਿਗ ਅਨੁਪਾਤ ਨੂੰ ਘਟਾ ਦਿੱਤਾ ਹੈ। ਲੜਕੀਆਂ ‘ਤੇ ਤੇਜ਼ਾਬ ਹਮਲਿਆਂ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਹੈ। ਔਰਤਾਂ ਵਿਰੁੱਧ ਹਿੰਸਾ, ਜਿਨਸੀ ਸ਼ੋਸ਼ਣ ਅਤੇ ਕੰਨਿਆ ਭਰੂਣ ਹੱਤਿਆ ਦੇ ਅਸਲ ਅੰਕੜੇ ਪ੍ਰਕਾਸ਼ਿਤ ਅੰਕੜਿਆਂ ਤੋਂ ਕਿਤੇ ਵੱਧ ਹਨ। ਔਰਤਾਂ ਦੀ ਅਜ਼ਾਦੀ ਲਈ ਸਦੀਆਂ ਤੱਕ ਲਲਕਾਰੇ ਮਾਰਨ ਤੋਂ ਬਾਅਦ ਵੀ ਅੱਜ ਵੀ ਔਰਤ ਅਸਲ ਆਜ਼ਾਦੀ ਤੋਂ ਵਾਂਝੀ ਹੈ। ਕੇਂਦਰ ਸਰਕਾਰ ਨੇ ਔਰਤਾਂ ਵਿਰੁੱਧ ਘਰੇਲੂ ਹਿੰਸਾ ਨੂੰ ਰੋਕਣ ਲਈ 2005 ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ। ਗੁਜਾਰਾ ਭੱਤਾ, ਵਿਆਹ ਅਤੇ ਤਲਾਕ ਵਰਗੇ ਮਾਮਲਿਆਂ ਨਾਲ ਸਬੰਧਤ ਔਰਤਾਂ ਦੀ ਸੁਰੱਖਿਆ ਕਰਨ ਵਾਲੇ ਕਾਨੂੰਨ ਵੀ ਪਾਸ ਕੀਤੇ ਗਏ ਹਨ ਪਰ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਦੀ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ।

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮੰਚ ‘ਤੇ ਔਰਤਾਂ ਦੇ ਹੱਕਾਂ ਦਾ ਜਸ਼ਨ ਮਨਾਏ ਕਈ ਸਾਲ ਬੀਤ ਗਏ ਹਨ। ਔਰਤਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਰੈਲੀਆਂ ਕਰਕੇ ਕਾਫੀ ਸਮਾਂ ਬੀਤ ਗਿਆ ਹੈ ਪਰ ਅੱਜ ਵੀ ਭਰੂਣ ਹੱਤਿਆ, ਦਾਜ, ਜਿਨਸੀ ਸ਼ੋਸ਼ਣ ਅਤੇ ਘਰੇਲੂ ਹਿੰਸਾ ਦੀਆਂ ਘਟਨਾਵਾਂ ਔਰਤਾਂ ਦੀ ਅਸਲ ਆਜ਼ਾਦੀ ‘ਤੇ ਸਵਾਲੀਆ ਨਿਸ਼ਾਨ ਹਨ। ਸਿਆਸੀ, ਸਮਾਜਿਕ ਅਤੇ ਆਰਥਿਕ ਅਧਿਕਾਰਾਂ ਸਬੰਧੀ ਔਰਤਾਂ ਦੀ ਆਜ਼ਾਦੀ ਦੀ ਅਸਲੀਅਤ ਕਿਸੇ ਤੋਂ ਲੁਕੀ ਨਹੀਂ ਹੈ। ਔਰਤਾਂ ਦੇ ਜੀਵਨ ਨੂੰ ਸੁਤੰਤਰਤਾ ਦੇ ਅਸਲ ਪੱਧਰ ‘ਤੇ ਲਿਆਉਣ ਲਈ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਅਤੇ ਕੰਮ ਵਾਲੀ ਥਾਂ ‘ਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਾਰਥਕ ਬਣਾਉਣ ਲਈ ਔਰਤਾਂ ਪ੍ਰਤੀ ਮਾਨਸਿਕ ਤਬਦੀਲੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>