ਸਮਾਰਟ ਫੋਨਾਂ ਨੇ ਪੱਥਰ ਦੇ ਰਿਕਾਰਡ – ਕੈਸੇਟ ਤੋਂ ਲੈ ਕੇ ਸੀਡੀ ਪਲੇਅਰ ਤੱਕ ਸਭ ਨੂੰ ਖਾ ਲਿਆ

ਡਿਜੀਟਲ, ਸੋਸ਼ਲ ਮੀਡੀਏ ਤੇ ਇੰਟਰਨੈਟ ਦੇ ਪੜਾਅ ਤੋਂ ਪਹਿਲਾਂ ਆਪਣੇ ਕੈਸੇਟ ਸੰਗ੍ਰਹਿ ਨੂੰ ਦਿਖਾਉਣਾ ਵੱਡੀ ਗੱਲ ਹੁੰਦੀ ਸੀ। ’90 ਦੇ ਦਹਾਕੇ ਵਿਚ ਕੈਸੇਟ ਪਲੇਅਰ ਲਗਪਗ ਹਰੇਕ ਵਿਅਕਤੀ ਦੇ ਜੀਵਨ ਦਾ ਹਿੱਸਾ ਸੀ। ਟਰੱਕਾਂ, ਬੱਸਾਂ, ਕਾਰਾਂ ਵਿਚ ਆਮ ਹੀ ਸੁਰਿੰਦਰ ਛਿੰਦਾ, ਕੇ.ਦੀਪ, ਜਗਮੋਹਣ ਕੌਰ, ਕੁਲਦੀਪ ਮਾਣਕ, ਗੁਰਦਾਸ ਮਾਨ, ਯਮਲਾ ਜੱਟ ਆਦਿ ਦੇ ਗੀਤ ਸੁਣੇ ਜਾਂਦੇ ਸਨ। ਉਸ ਤੋਂ ਪਹਿਲਾਂ ਪੱਥਰ ਦੇ ਰਿਕਾਰਡ ਹੁੰਦੇ ਸਨ, ਜੋ ਬਾਅਦ ਵਿਚ ਪਲਾਟਿਕ ਦੇ ਆ ਗਏ। ਕੈਸੇਟਾਂ ਨੂੰ ਚਲਾਉਂਦੇ ਚਲਾਉਂਦੇ ਉਹ ਇੰਨੀ ਘਸ ਜਾਣੀ ਕੇ ਉਸ ਨੇ ਫਸਣਾ ਸ਼ੁਰੂ ਹੋ ਜਾਣਾ ਜਾਂ ਫਿਰ ਟੁੱਟ ਜਾਣਾ, ਜਿਸ ਨੂੰ ਪੈਨਸਲ ਨਾਲ ਘੁੰਮਾ ਫਿਰਾ ਕੇ ਸਲੋਟਿਆ ਦੇ ਗੂੰਦ ਜਾਂ ਆਮ ਗੂੰਦ ਨਾਲ ਜੋੜਨਾ। ਜੋੜਨ ਤੋਂ ਬਾਅਦ ਗੀਤਾਂ ਨੂੰ ਸੁਣਨ ਦਾ ਮਜ਼ਾ ਥੋੜ੍ਹਾ ਕਿਰਕਿਰਾ ਹੋ ਜਾਂਦਾ ਸੀ ਕਿਉਂਕਿ ਜਿੱਥੇ ਜੋੜ ਲੱਗਦਾ ਸੀ, ਉਥੋਂ ਗਾਣਾ ਤੇਜ਼ ਚੱਲ ਕੇ ਬਹੁਤ ਭੈੜੀ ਜਿਹੀ ਆਵਾਜ਼ ਕੱਢਦਾ ਸੀ, ਜੋ ਕੰਨਾਂ ਦੇ ਰਸ ਨੂੰ ਖ਼ਰਾਬ ਕਰ ਦਿੰਦਾ ਸੀ।

ਸਾਡੇ ਵਿਚੋਂ ਬਹੁਤ ਸਾਰੇ ਪੈਨਸਲ ਨਾਲ ਟੇਪਾਂ ਨੂੰ ਰੀਵਾਂਈਡ ਕਰਨ ਵਿਚ ਬਹੁਤ ਵਧੀਆ ਹੋ ਗਏ ਅਤੇ ਕੁਝ ਇਕ ਬਲੇਡ ਨਾਲ ਟੇਪ ਦੇ ਖ਼ਰਾਬ ਹਿੱਸੇ ਨੂੰ ਧਿਆਨ ਨਾਲ ਕੱਟਣ ਤੇ ਫਿਰ ਉਸ ਬਚੇ ਹਿੱਸੇ ਨੂੰ ਦੁਬਾਰਾ ਇਕੱਠੇ ਕਰਨ ਲਈ ਸਕਾਚ ਟੇਪ ਦੀ ਇਕ ਪੱਟੀ ਨੂੰ ਕੱਟਣ ਦੇ ਮਾਹਰ ਵੀ ਬਣ ਗਏ ਸੀ। ਉਸ ਕੈਸੇਟ ਪਲੇਅਰ ਵਿਚ ਇਕ ਏਐੱਮ ਤੇ ਐੱਫਐੱਮ ਰੇਡੀਓ ਵੀ ਹੁੰਦਾ ਸੀ, ਜਿਸ ਦਾ ਇਕ ਛੋਟਾ ਜਿਹਾ ਦਿਸਣ ਵਾਲਾ ਐਨਟੀਨਾ ਹੁੰਦਾ ਸੀ ਜੋ ਪਰਤਾਂ ਖੋਲ੍ਹਣ ਤੋਂ ਬਾਅਦ ਕਿੰਨਾ ਹੀ ਲੰਬਾ ਹੋ ਜਾਂਦਾ ਸੀ। ਫਿਰ ਉਸ ਨੂੰ ਕਦੇ ਸੱਜੇ ਤੇ ਕਦੇ ਖੱਬੇ, ਅੱਗੇ ਤੇ ਕਦੇ ਪਿੱਛੇ ਘੁਮਾਉਦੇ ਰਹਿਣਾ, ਜਦ ਤੱਕ ਉਸ ਦੀ ਆਵਾਜ਼ ਸਾਫ਼ ਨਹੀਂ ਹੋ ਜਾਂਦੀ ਸੀ।

ਘਰਾਂ ’ਚ ਹੁੰਦਾ ਸੀ ਕੈਸੇਟਾਂ ਦਾ ਸੰਗ੍ਰਹਿ

ਘਰਾਂ ਵਿਚ ਕੈਸੇਟਾਂ ਦਾ ਸੰਗ੍ਰਹਿ ਵੱਧਦਾ ਰਹਿੰਦਾ ਸੀ, ਜੋ ਕਈ ਵਾਰ ਲਿਵਿੰਗ ਰੂਮ ਦੀਆਂ ਵੱਡੀਆਂ ਅਲਮਾਰੀਆਂ ਤੱਕ ਪਹੁੰਚ ਜਾਂਦਾ ਸੀ। ਵਿਆਹ ਸਮਾਗਮਾਂ ਆਦਿ ਵਿਚ ਕੈਸੇਟ ਪਲੇਅਰ ਅੱਗੇ ਮਾਈਕ ਰੱਖ ਕੇ ਕੋਠੇ ’ਤੇ ਸਪੀਕਰ ਚਲਾਉਣੇ ਆਮ ਜਿਹੀ ਗੱਲ ਸੀ। ਸਮੇਂ ਦੇ ਹਿਸਾਬ ਨਾਲ ਪਹਿਲਾਂ ਸੀਡੀਜ਼ ਤੇ ਫਿਰ ਡੀਵੀਡੀਜ਼ ਮਾਰਕੀਟ ਵਿਚ ਆ ਗਈਆਂ। ਪੁਰਾਣੇ ਰੇਡੀਓ ਤੇ ਕੈਸੇਟ ਪਲੇਅਰ ਅਲੋਪ ਹੋਣ ਲੱਗ ਪਏ। ਸੀਡੀ ਪਲੇਅਰ ਵੀ ਕੁਝ ਸਾਲਾਂ ਤੱਕ ਲੋਕਾਂ ਦਾ ਮਨੋਰੰਜਨ ਕਰਦੇ ਰਹੇ ਪਰ ਛੇਤੀ ਹੀ ਡਿਜੀਟਲ ਯੁੱਗ ਨੇ ਚੀਜ਼ਾਂ ਨੂੰ ਤੇਜ਼ੀ ਨਾਲ ਬਦਲਣਾ ਸ਼ੁਰੂ ਕਰ ਦਿੱਤਾ। ਹੁਣ ਸਾਰਾ ਸੰਗੀਤ ਤੇ ਤੇ ਫਿਲਮਾਂ ਇਕ ਸਟਿਕ ’ਤੇ ਪਾ ਦਿੱਤੇ ਜਾਂਦੇ ਹਨ, ਜਿਸਨੂੰ ਘਰ, ਗੱਡੀ ਜਾਂ ਫੋਨ ’ਤੇ ਜਿੱਥੇ ਮਰਜ਼ੀ ਸੁਣ ਲਓ। ਇਸ ਦੇ ਨਾਲ ਹੀ ਹੋਰ ਅੱਗੇ ਵਧੇ ਤਾਂ ਸਮਾਰਟ ਫੋਨ ਆ ਗਏ, ਸਮਾਰਟ ਘੜੀਆਂ ਆ ਗਈਆਂ, ਜਿਸ ਨੇ ਇਹ ਪੱਥਰ ਦੇ ਰਿਕਾਰਡ ਤੋਂ ਲੈ ਕੇ ਸੀਡੀ ਪਲੇਅਰ ਤੱਕ ਸਭ ਨੂੰ ਖਾ ਲਿਆ।

ਸੰਗ੍ਰਹਿਕਾਰਾਂ ਲਈ ਅਜੇ ਵੀ ਹੈ ਬਾਜ਼ਾਰ

ਹਾਲਾਂਕਿ, ਕੈਸੇਟ ਪਲੇਅਰਾਂ ਤੇ ਟੇਪਾਂ ਲਈ ਸੰਗ੍ਰਹਿਕਾਰਾਂ, ਉਤਸ਼ਾਹੀਆਂ ਅਤੇ ਕੁਝ ਸੰਗੀਤਕਾਰਾਂ ਵਿਚਕਾਰ ਅਜੇ ਵੀ ਇਕ ਵਿਸ਼ੇਸ਼ ਬਾਜ਼ਾਰ ਹੈ, ਜੋ ਵਿੰਟੇਜ ਆਵਾਜ਼ ਤੇ ਸੁਹਜ ਦੀ ਕਦਰ ਕਰਦੇ ਹਨ। ਇਸ ਤੋਂ ਇਲਾਵਾ, ਕੈਸੇਟ ਟੇਪਾਂ ਦੇ ਫਾਰਮੈਟ ਵਿਚ ਸੰਗੀਤ ਨੂੰ ਜਾਰੀ ਕਰਨ ਦਾ ਮੁੜ ਉਭਾਰ ਦੇਖਿਆ ਜਾ ਰਿਹਾ ਹੈ। ਸਮੁੱਚੇ ਤੌਰ ’ਤੇ ਤਾਂ ਨਹੀਂ ਪਰ ਕੈਸੇਟ ਪਲੇਅਰ ਤੇ ਟੇਪਾਂ ਦੀ ਕੁਝ ਸਮਾਜਾਂ ਵਿਚ ਮੌਜੂਦਗੀ ਜਾਰੀ ਹੈ। ਅਸਲ ਵਿਚ ਕੈਸੇਟ ਕੁਝ ਸਰਕਲਾਂ ਵਿਚ ਦੁਬਾਰਾ ਆ ਰਹੀ ਹੈ ਅਤੇ ਵਿਨਾਇਲ ਰਿਕਾਰਡਾਂ ਦੀ ਪੁਨਰ-ਸੁਰਜੀਤੀ ਦੇ ਇਕ ਸਹਾਇਕ ਵਜੋਂ ਪੁਨਰ-ਜਾਗਰਣ ਦੇ ਇਕ ਬਿੱਟ ਵਿਚੋਂ ਲੰਘ ਰਹੀ ਹੈ। ਕੈਸੇਟ ’ਤੇ ਨਵਾਂ ਸੰਗੀਤ ਜਾਰੀ ਕਰਨ ਵਾਲੇ ਬੈਂਡ ਹਨ। ਮਨੁੱਖੀ ਸੱਭਿਆਚਾਰ ਦੇ ਸੰਦਰਭ ਵਿਚ ਕੈਸੇਟ ਟੇਪਾਂ ਦੀ ਮਹੱਤਤਾ ਨੂੰ ਵਧੇਰੇ ਵਿਆਪਕ ਮਾਨਤਾ ਦਿੱਤੀ ਗਈ ਹੈ।

50 ਸਾਲ ਬਾਅਦ ਵੀ ਚੱਲ ਰਹੀਆਂ ਨੇ ਕੈਸੇਟਾਂ

ਇੱਥੇ ਬਹੁਤ ਸਾਰੇ ਲੋਕ ਹਨ ਜੋ ਦੁਨੀਆ ਭਰ ਵਿਚ ਦੂਜੇ ਵਰਗੀ ਸੋਚ ਵਾਲੇ ਸ਼ੌਕੀਨਾਂ ਨਾਲ ਟੇਪਾਂ ਦਾ ਵਪਾਰ ਕਰਦੇ ਹਨ। ਇਹ ਤਕਨੀਕੀ, ਅਸਥਾਈ ਤੇ ਵਿਚਾਰਧਾਰਕ ਵੰਡਾਂ ’ਚ ਪ੍ਰਗਟਾਵੇ, ਸ਼ੈਲੀ ਤੇ ਸੱਭਿਆਚਾਰ ਨੂੰ ਸਾਂਝਾ ਕਰਨ ਦਾ ਇਕ ਸ਼ਾਨਦਾਰ ਤਰੀਕਾ ਹੈ। ਪਿਛਲੇ ਕੁਝ ਸਾਲਾਂ ਤੋਂ ਇੱਥੇ ਵੱਡੀ ਗਿਣਤੀ ਵਿਚ ਕੈਸੇਟਾਂ ਮੌਜੂਦ ਹਨ। ਚੰਗੀ ਤਰ੍ਹਾਂ ਰੱਖ-ਰਖਾਅ ਵਾਲੀਆਂ ਸਥਿਤੀਆਂ ’ਚ ਕੈਸੇਟਾਂ ਦਾ ਹੋਣਾ ਅਸਾਧਾਰਨ ਨਹੀਂ ਹੈ, ਜੋ ਨਿਰਮਾਣ ਕੀਤੇ ਜਾਣ ਤੋਂ 50 ਸਾਲਾਂ ਬਾਅਦ ਵੀ ਕੰਮ ਕਰਦੀਆਂ ਹਨ। ਮਸ਼ੀਨਾਂ ’ਤੇ ਚਲਾਉਣ ਯੋਗ ਹਨ, ਜਿਨ੍ਹਾਂ ਨੇ ਕੁਝ ਮਿੰਟ ਪਹਿਲਾਂ ਨਵੀਂ ਸਮੱਗਰੀ ਰਿਕਾਰਡ ਕੀਤੀ ਹੋ ਸਕਦੀ ਹੈ। ਕੈਸੇਟਾਂ ਚਲਾਉਣ ਅਤੇ ਰਿਕਾਰਡ ਕਰਨ ਵਾਲੀਆਂ ਮਸ਼ੀਨਾਂ ਓਨੇ ਵਿਆਪਕ ਤੌਰ ’ਤੇ ਉਪਲਬਧ ਨਹੀਂ ਹਨ ਜਿੰਨੀਆਂ ਪਹਿਲਾਂ ਸਨ ਪਰ ਬਹੁਤ ਸਾਰੀਆਂ ਗੁਣਵੱਤਾ ਵਾਲੀਆਂ ਮਸ਼ੀਨਾਂ ਵਾਜਬ ਪੈਸਿਆਂ ਲਈ ਉਪਲਬਧ ਹੋ ਸਕਦੀਆਂ ਹਨ। ਐਨਾਲਾਗ ਰਿਕਾਰਡਿੰਗ ਦੀ ਇਕ ਵਿਸ਼ੇਸ਼ ਗੁਣਵੱਤਾ ਹੈ, ਕੈਸੇਟ ਇਕ ਮਾਧਿਅਮ ’ਤੇ, ਜਿਸ ਨੂੰ ਵਾਜਬ ਕੀਮਤ ’ਤੇ ਕਈ ਵਾਰ ਮੁੜ ਵਰਤਿਆ ਜਾ ਸਕਦਾ ਹੈ। ਬਹੁਤੇ ਲੋਕਾਂ ਲਈ ਇਸ ਨੂੰ ਪ੍ਰਾਪਤ ਕਰਨ ਲਈ ਪਹੁੰਚਯੋਗ ਇਕੋ-ਇਕ ਵਿਹਾਰਕ ਤਕਨੀਕ ਹੈ। ਕੈਸੇਟ ਨੂੰ ਮਰਿਆ ਸਮਝਿਆ ਜਾਂਦਾ ਸੀ ਪਰ ਇਸ ਵਿਚ ਅਜੇ ਵੀ ਜ਼ਿੰਦਗੀ ਹੈ।

ਮਨੋਰੰਜਨ ਦਾ ਮੁੱਖ ਸਾਧਨ ਬਣਿਆ ਫੋਨ

ਕੈਸੇਟ ਤੇ ਪੱਥਰ ਦੇ ਰਿਕਾਰਡ ਵਜਾਉਣ ਦਾ ਜੋ ਮਜ਼ਾ ਸੀ, ਉਹ ਇਨ੍ਹਾਂ ਸਮਾਰਟ ਫੋਨਾਂ ਵਿਚ ਨਹੀਂ ਹੈ ਕਿਉਂਕਿ ਸਮਾਰਟ ਫੋਨਾਂ ਨੇ ਮਨੁੱਖ ਨੂੰ ਆਲਸੀ ਬਣਾ ਦਿੱਤਾ ਹੈ। ਕੈਸੇਟਾਂ ਦੀਆਂ ਤਾਂ ਹੁਣ ਸਿਰਫ਼ ਯਾਦਾਂ ਹੀ ਰਹਿ ਗਈਆਂ ਹਨ। ਮੌਜੂਦਾ ਤਕਨੀਕ ਦੇ ਦੌਰ ਵਿਚ ਕੋਈ ਵਿਰਲਾ ਹੀ ਹੋਵੇਗਾ, ਜਿਸ ਕੋਲ ਟੇਪਾਂ, ਕੈਸੇਟਾਂ ਤੇ ਪੱਥਰ ਵਾਲੇ ਰਿਕਾਰਡ ਹੋਣਗੇ। ਹੁਣ ਤਾਂ ਹਰੇਕ ਦੀ ਜੇਬ ਵਾਲਾ ਸਮਾਰਟ ਫੋਨ ਹੀ ਹੈ, ਜੋ ਮਨੋਰੰਜਨ ਦਾ ਸਾਧਨ ਬਣਿਆ ਹੋਇਆ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>