Punjab News - Quami Ekta Punjabi Newspaper (ਕੌਮੀ ਏਕਤਾ) » ਉਜਾਗਰ ਸਿੰਘ

ਪੰਜਾਬੀ ਦੀ ਲੋਕ ਆਵਾਜ਼ ਦਾ ਚਿਰਾਗ : ਉਸਤਾਦ ਦਾਮਨ
ਸਾਹਿਤ ਦੇ ਵਿਹੜੇ ਵਿੱਚ ਕੁੱਝ ਅਜਿਹੇ ਕਵੀ ਹੋਏ ਹਨ, ਜਿਨ੍ਹਾਂ ਨੇ ਸਿਰਫ ਕਵਿਤਾ ਹੀ ਨਹੀਂ ਲਿਖੀ, ਸਗੋਂ ਆਪਣੇ ਸਮੇਂ ਦੀ ਹਰ ਧੜਕਣ ਨੂੰ ਸ਼ਬਦ ਦਿੱਤੇ ਹਨ। ਉਸਤਾਦ ਦਾਮਨ ਉਨ੍ਹਾਂ ਵਿੱਚੋਂ ਇੱਕ ਅਜਿਹਾ ਕਵੀ ਸੀ, ਜਿਸਦੀ ਕਲਮ ਆਮ ਲੋਕਾਂ ਦੇ ਦੁੱਖਾਂ, ਸੁਪਨਿਆਂਂ, ਹੱਕਾਂ ਅਤੇ ਹਾਕਮਾਂ ਦੀਆਂ ਵਧੀਕੀਆਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਆਵਾਜ਼ ਦਿੱਤੀ ਸੀ। ਇਸ ਸਾਧਾਰਣ ਕਵੀ ਅੰਦਰ ਸ਼ਬਦਾਂ ਦੀ ਅਜਿਹੀ ਦੁਨੀਆਂ ਵਸਦੀ ਸੀ, ਜਿਸਨੇ ਉਸਨੂੰ ਲੋਕ ਕਵੀ ਬਣਾ ਦਿੱਤਾ। ਉਸਤਾਦ ਦਾਮਨ ਨੇ ਆਪਣੀ ਕਵਿਤਾ ਵਿੱਚ ਆਮ ਆਦਮੀ ਦੀ ਬੋਲੀ ਅਤੇ ਉਸਦੇ ਜੀਵਨ ਦੀਆਂ ਹਕੀਕਤਾਂ ਨੂੰ ਕਵਿਤਾ ਦੇ ਰੂਪ ਵਿੱਚ ਪ੍ਰਗਟਾ ਦਿੱਤਾ ਸੀ। ਉਸਦੀ ਕਵਿਤਾ ਦਾ ਸਭ ਤੋਂ ਵੱਡਾ ਗੁਣ ਉਸਦੀ ਸਿੱਧੀ ਸਾਦੀ ਸਪੱਸ਼ਟ ਅਤੇ ਲੋਕ ਮੁਖੀ ਭਾਸ਼ਾ ਸੀ। ਉਹ ਔਖੇ ਸ਼ਬਦਾਂ ਅਤੇ ਬਨਾਵਟੀ ਅਲੰਕਾਰਾਂ ਦੀ ਵਰਤੋਂ ਨਹੀਂ ਕਰਦਾ ਸੀ। ਉਹ ਉਹੀ ਗੱਲ ਲਿਖਦਾ ਸੀ, ਜਿਹੜੀ ਲੋਕਾਂ ਦੇ ਦਿਲ ਵਿੱਚ ਹੁੰਦੀ ਸੀ। ਉਹ ਪੰਜਾਬੀ ਨੂੰ ਸਿਰਫ ਬੋਲੀ ਹੀ ਨਹੀਂ ਸਗੋਂ ਪੰਜਾਬ ਦੀ ਪਛਾਣ ਅਤੇ ਲੋਕ ਜੀਵਨ ਦੀ ਰੂਹ ਸਮਝਦੇ ਸਨ। ਦਾਮਨ ਦੀ ਸ਼ਾਇਰੀ ਵਿੱਚ ਵਿਅੰਗ, ਲੋਕਾਂ ਦਾ ਦਰਦ, ਮੁਹੱਬਤ ਅਤੇ ਬਗ਼ਾਬਤ ਵੀ ਹੈ।

ਉਹ ਬੇਬਾਕ ਸ਼ਾਇਰ ਸੀ। ਇਸ ਕਰਕੇ ਹੀ ਉਸਦੀਆਂ ਕਵਿਤਾਵਾਂ ਜਲਸਿਆਂ, ਜਲੂਸਾਂ ਅਤੇ ਅੰਦੋਲਨਾ ਵਿੱਚ ਪ੍ਰਭਾਵਸ਼ਾਲੀ ਅਸਰ ਪਾ ਜਾਂਦੀਆਂ ਸਨ। ਉਸਨੇ ਆਪਣੀ ਕਲਮ ਦਾ ਕੇਂਦਰ ਬਿੰਦੂ ਗ਼ਰੀਬਾਂ, ਮਜ਼ਦੂਰਾਂ ਅਤੇ ਦੱਬੇ ਕੁੱਚਲੇ ਲੋਕਾਂ ਨੂੰ ਬਣਾਇਆ। 1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬ ਭਾਵੇਂ ਵੰਡਿਆ ਗਿਆ, ਪ੍ਰੰਤੂ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਵਿੱਚ ਬੋਲਬਾਲਾ ਬਰਕਰਾਰ ਰਿਹਾ ਹੈ। ਕੁੱਝ ਪੰਜਾਬੀ ਵਿਦਵਾਨ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਉਹ ਬੋਲੀ ਕਦੀਂ ਵੀ ਖ਼ਤਮ ਨਹੀਂ ਹੋ ਸਕਦੀ, ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੋਵੇ। ਪੰਜਾਬੀ ਬੋਲੀ ਜਿਸ ਦਾ ਸੰਬੰਧ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨਾਲ ਸੰਬੰਧ ਜੁੜਿਆ ਹੋਇਆ ਹੈ। ਪੰਜਾਬੀ ਤਾਂ ਸੰਸਾਰ ਵਿੱਚ ਫ਼ੈਲੇ ਹੋਏ ਹਨ, ਪਾਕਿਸਤਾਨ ਵਿੱਚ ਵੀ ਅੱਜ ਕਲ੍ਹ ਪੰਜਾਬੀ ਦੇ ਅਲੰਬਰਦਾਰ ਉਥੇ ਦੇ ਵਸਿੰਦਿਆਂ ਨੂੰ ਪੰਜਾਬੀ ਬੋਲਣ ਤੇ ਪੰਜਾਬੀ ਪਹਿਰਾਵਾ ਪਾਉਣ ਦੀ ਮੁਹਿੰਮ ਚਲਾ ਰਹੇ ਹਨ।

ਦੇਸ਼ ਦੀ ਅਜਿਹੀ ਅਜ਼ਾਦੀ ਨੂੰ ਇਨਸਾਨੀਅਤ ਦੀ ਬਰਬਾਦੀ ਕਿਹਾ ਜਾ ਸਕਦਾ ਹੈ ਕਿਉਂਕਿ ਅਣਗਿਣਤ ਬੇਕਸੂਰ ਇਨਸਾਨਾਂ ਦੇ ਕਤਲਾਂ ਨੇ ਆਜ਼ਾਦੀ ਨੂੰ ਦਾਗ਼ਦਾਰ ਕਰ ਦਿੱਤਾ ਸੀ। ਨਹੁੰ ਮਾਸ ਦੇ ਰਿਸ਼ਤੇ ਖੇਰੂੰ ਖੇਰੂੰ ਹੋ ਗਏ ਸਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਸਾਹਿਤਕਾਰਾਂ ਨੇ ਖ਼ੂਨੀ ਬ੍ਰਿਤਾਂਤ ਲਿਖਿਆ ਸੀ। ਪਾਕਿਸਤਾਨ ਜਾ ਕੇ ਵਸੇ ਲੋਕ ਕਵੀ ਉਸਤਾਦ ਦਾਮਨ ਨੇ ਮਨੁੱਖਤਾ ਦੇ ਕਤਲਾਂ ਨੂੰ ਇਨਸਾਨੀਅਤ ਦਾ ਘਾਣ ਦੱਸਦਿਆਂ ਆਪਣੀਆਂ ਭਾਵਪੂਰਤ ਕਵਿਤਾਵਾਂ ਵਿੱਚ ਸਰਲ ਤੇ ਸਾਦੀ ਬੋਲੀ ਵਿੱਚ ਲਿਖਿਆ ਸੀ। ਉਸਤਾਦ ਦਾਮਨ, ਜਿਨ੍ਹਾਂ ਦਾ ਨਾਮ ਚਿਰਾਗ ਦੀਨ ਸੀ, ਉਨ੍ਹਾਂ ਨੇ ਆਪਣੇ ਨਾਮ

ਨੂੰ ਪੰਜਾਬੀ ਦਾ ਝੰਡਾਬਰਦਾਰ ਬਣਨ ਦਾ ਮਾਣ ਦਿੱਤਾ। ਚਿਰਾਗ ਰੌਸ਼ਨੀ ਦੇਣ ਵਾਲੇ ਦੀਵੇ ਦਾ ਪਵਿਤਰ ਨਾਮ ਗਿਣਿਆਂ ਜਾਂਦਾ ਹੈ। ਉਸਤਾਦ ਦਾਮਨ ਨੂੰ ਪੰਜਾਬੀ ਬੋਲੀ ਦੇ ਨਾਲ ਅਥਾਹ ਪਿਆਰ ਅਤੇ ਸਤਿਕਾਰ ਸੀ। ਪੰਜਾਬੀ ਭਾਵੇਂ ਦੋ ਖਿਤਿਆਂ ਵਿਚ ਵੰਡੇ ਜਾ ਚੁੱਕੇ ਸਨ, ਪ੍ਰੰਤੂ ਉਨ੍ਹਾਂ ਦੀਆਂ ਭਾਵਨਾਵਾਂ ਆਪਣੀ ਮਾਤਭੂਮੀ ਲਈ ਭੱਟਕ ਰਹੀਆਂ ਸਨ। ਉਹ ਮਾਨਸਿਕ ਅਤੇ ਆਤਮਿਕ ਤੌਰ ਤੇ ਮਾਖਿਓਂ ਮਿੱਠੀ ਪੰਜਾਬੀ ਭਾਸ਼ਾ ਨਾਲ ਓਤਪੋਤ ਸਨ। ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿਚੋਂ ਚਿਰਾਗ ਦੀਨ ਦਾਮਨ ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣਦਾ ਰਿਹਾ। ਦੇਸ਼ ਦੀ ਵੰਡ ਸੰਬੰਧੀ ਉਸ ਨੇ ਬੜੀਆਂ ਹੀ ਦਿਲ ਨੂੰ ਕੁਰੇਦਣ ਤੇ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ, ਜਿਹੜੀਆਂ ਰਹਿੰਦੀ ਦੁਨੀਆਂ ਤੱਕ ਤਰੋ ਤਾਜਾ ਰਹਿਣਗੀਆਂ। ਗੂੜ੍ਹੀ ਸ਼ਬਦਾਵਲੀ ਦੀ ਥਾਂ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਸੌਖਿਆਂ ਹੀ ਲੋਕਾਂ ਦੇ ਪੱਲੇ ਪੈ ਜਾਵੇ ਅਤੇ ਉਸਦੀ ਸਾਰਥਿਕਤਾ ਦਾ ਪਤਾ ਲੱਗੇ।

ਪੰਜਾਬੀ ਦਾ ਉਹ ਨਿਧੜਕ ਜਰਨੈਲ ਲੋਕ ਕਵੀ ਸੀ, ਜਿਸਨੇ ਤਾਹਨੇ ਮਿਹਣੇ ਸਹਿੰਦਿਆਂ ਪੰਜਾਬੀ ਵਿਚ ਕਵਿਤਾ ਲਿਖਣੋਂ ਗੁਰੇਜ ਨਹੀਂ ਕੀਤਾ। ਹਾਲਾਂਕਿ ਉਸ ਨੂੰ ਪਤਾ ਸੀ ਕਿ ਕਿਸੇ ਵੀ ਸਮੇਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਜਦੋਂ ਵਾਰ-ਵਾਰ ਉਸ ਉਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿਚ ਰਹਿਣ ਕਰਕੇ ਉਸ ਨੂੰ ਪੰਜਾਬੀ ਦੀ ਥਾਂ ਉਰਦੂ ਵਿਚ ਆਪਣੀਆਂ ਨਜ਼ਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸ ਨੇ ਕਵਿਤਾ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ:

ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਾਹੀਂ ਅੰਗਰੇਜ਼ੀ ਦਾ,

ਪੁਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ।

ਮੈਨੂੰ ਕਈਆਂ ਨੇ ਆਖਿਆ ਕਈ ਵਾਰ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।

ਗੋਦੀ ਜਿਹਦੀ ਵਿਚ ਪਲਕੇ ਜਵਾਨ ਹੋਇਆਂ, ਉਹ ਮਾਂ ਛੱਡਦੇ ਤੇ ਗਰਾਂ ਛੱਡਦੇ।

ਜੇ ਪੰਜਾਬੀ ਪੰਜਾਬੀ ਈ ਕੂਕਣਾ ਏ, ਜਿਥੇ ਖਲੋਤਾ ਏਂ ਥਾਂ ਛੱਡਦੇ।

ਮੈਨੂੰ ਇੰਜ ਲੱਗਦੈ ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡਦੇ।

ਜਦੋਂ ਫਿਰਕਾਪ੍ਰਸਤਾਂ ਨੇ ਉਸਨੂੰ ਵਾਰ-ਵਾਰ ਪੰਜਾਬੀ ਵਿਚ ਕਵਿਤਾ ਲਿਖਣ ਤੋਂ ਵਰਜਿਆ ਗਿਆ ਤਾਂ ਉਹ ਡਰਿਆ ਨਹੀਂ ਸਗੋਂ ਉਸਨੇ ਲਿਖਿਆ ਕਿ—-

ਇਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ, ਉਰਦੂ ਵਿਚ ਕਿਤਾਬਾਂ ਦੇ ਠੱਣਦੀ ਰਹੇਗੀ।

ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।

ਇਹਦੇ ਲੱਖ ਹਰੀਫ ਪਏ ਹੋਣ ਪੈਦਾ, ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।

ਉਦੋਂ ਤੀਕ ਤੇ ਪੰਜਾਬੀ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।

ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਇਨਕਲਾਬੀ ਕਵਿਤਾ ਸਮਾਜਿਕ ਬੁਰਾਈਆਂ ਅਤੇ ਆਮ ਜਨਤਾ ਉਪਰ ਸਰਕਾਰ ਵਲੋਂ ਕੀਤੇ ਜਾਂਦੇ ਜ਼ੋਰ ਜ਼ਬਰਦਸਤੀ ਦੀਆਂ ਕਾਰਵਾਈਆਂ ਵਿਰੁਧ ਲਿਖਣ ਕਰਕੇ ਉਸ ਉਪਰ ਕਈ ਕੇਸ ਦਰਜ ਕਰਕੇ ਜੇਲ੍ਹ ਵਿਚ ਬੰਦ ਰੱਖਿਆ ਗਿਆ, ਪ੍ਰੰਤੂ ਉਸ ਨੇ ਸਰਕਾਰਾਂ ਨਾਲ ਆਡ੍ਹਾ ਲਾਈ ਰੱਖਿਆ। ਫ਼ੌੌਜੀ ਰਾਜ ਤੋਂ ਵੀ ਉਹ ਡਰਿਆ ਨਹੀਂ ਸਗੋਂ ਉਸਨੇ ਫ਼ੌਜੀ ਰਾਜ ਤੇ ਟਕੋਰ ਕਰਦਿਆਂ ਅਰਥ ਭਰਪੂਰ ਕਵਿਤਾ ਲਿਖੀ-

ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ, ਜਿਧਰ ਦੇਖੋ ਫ਼ੌਜਾਂ ਹੀ ਫ਼ੌਜਾਂ।

ਇਹ ਕੀ ਕਰੀ ਜਾਨਾ, ਕਦੀ ਚੀਨ ਜਾਨਾ ਕਦੀ ਰੂਸ ਜਾਨਾ।

ਕਦੀ ਸਿਮਲੇ ਜਾਨਾ ਕਦੀ ਮਰੀ ਜਾਨਾ, ਜਿਧਰ ਜਾਨਾ ਬਣਕੇ ਜਲੂਸ ਜਾਨਾ।

ਲਈ ਖੇਸ ਜਾਨਾ ਖਿੱਚੀ ਦਰੀ ਜਾਨਾ, ਇਹ ਕੀ ਕਰੀ ਜਾਨਾ।

ਉਸਤਾਦ ਦਾਮਨ ਜਿਓਂਦੇ ਜੀਅ ਗ਼ਰੀਬੀ ਕਰਕੇ ਆਪਣੀਆਂ ਕਵਿਤਾਵਾਂ ਦੀ ਕੋਈ ਵੀ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਉਸਤਾਦ ਦਾਮਨ ਦੀ ਮੌਤ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਹਿ ‘ਦਾਮਨ ਦੇ ਮੋਤੀ’ ਪਾਕਿਸਤਾਨ ਦੇ ਲੋਕਾਂ ਨੇ ਗੁਰਮੁਖੀ ਵਿਚ ਪ੍ਰਕਾਸ਼ਤ ਨਹੀਂ ਕੀਤੀ, ਸਗੋਂ ਉਰਦੂ ਵਿਚ ਪ੍ਰਕਾਸ਼ਤ ਕਰਕੇ ਉਸਨੂੰ ਉਰਦੂ ਦਾ ਸ਼ਾਇਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਉਸਤਾਦ ਦਾਮਨ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਆਪਣੀਆਂ ਇਨਕਲਾਬੀ ਕਵਿਤਾਵਾਂ ਕਰਕੇ ਜੇਲ੍ਹ ਵਿਚ ਹੀ ਰਿਹਾ ਹੈ। ਜੇਲ੍ਹ ਵਿਚ ਰਹਿਣ ਸੰਬੰਧੀ ਉਹ ਲਿਖਦਾ ਹੈ ਕਿ-

ਸਟੇਜਾਂ ਤੇ ਆਈਏ ਸਿਕੰਦਰ ਹੋਈਦਾ ਏ, ਸਟੇਜੋਂ ਉਤਰਕੇ ਕਲੰਦਰ ਹੋਈਦਾ ਏ।

ਉਲਝੇ ਜੋ ਦਾਮਨ ਹਕੂਮਤ ਕਿਸੇ ਨਾਲ, ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ।

ਦਾਮਨ ਦੀਆਂ ਕਤਿਾਵਾਂ ਕਰਾਂਤੀਕਾਰੀ ਅਤੇ ਧਾਰਮਿਕ ਜਨੂੰਨੀਆਂ ਦੇ ਵਿਰੁੱਧ ਹੋਣ ਕਰਕੇ ਉਸਦੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਤਾਂ ਉਸਨੇ ਇੱਕ ਕਵਿਤਾ ਵਿੱਚ ਲਿਖਿਆ:

ਕਿਸੇ ਤੀਲ੍ਹੀ ਐਸੀ ਲਗਾਈ ਏ, ਥਾਂ ਥਾਂ ਤੇ ਅੱਗ ਮਚਾਈ ਏ।

ਪਈ ਸੜਦੀ ਲੋਕਾਈ ਏ, ਤੇ ਪੈਂਦੀ ਹਾਲ ਦੁਹਾਈ ਏ।

ਆਜ਼ਾਦੀ ਤੋਂ ਬਾਅਦ ਇੱਕ ਵਾਰ ਉਸਤਾਦ ਦਾਮਨ ਨੇ ਲਾਲ ਕਿਲ੍ਹੇ ਦਿੱਲੀ ਵਿਚ ਹੋਏ ਇੱਕ ਕਵੀ ਦਰਬਾਰ ਵਿਚ ਆਪਣੀ ਕਵਿਤਾ ਪੜ੍ਹਕੇ ਉਥੇ ਹਾਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਰੁਆ ਦਿੱਤਾ ਸੀ। ਉਸ ਦੀ ਕਵਿਤਾ ਦੇ ਬੋਲ ਹਨ-

ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।

ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ, ਤੁਸੀਂ ਵੀ ਓ ਹੋਏ ਅਸੀਂ ਵੀ ਆਂ।

ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ, ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ।

ਜਿਓਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।

ਜਾਗਣੇ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।

ਪੰਡਤ ਜਵਾਹਰ ਲਾਲ ਨਹਿਰੂ ਨੇ ਉਸਤਾਦ ਦਾਮਨ ਨੂੰ ਉਠ ਕੇ ਕਲਾਵੇ ਵਿਚ ਲੈ ਲਿਆ ਅਤੇ ਉਸ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ, ਪ੍ਰੰਤੂ ਉਸਤਾਦ ਦਾਮਨ ਨੇ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ ਭਾਵੇਂ ਜੇਲ੍ਹ ਵਿਚ ਹੀ ਰਹਿਣਾ ਪਵੇ। ਉਸਤਾਦ ਦਾਮਨ ਅੱਜ ਭਾਵੇਂ ਸਾਡੇ ਵਿਚਕਾਰ ਸਰੀਰਕ ਰੂਪ ਵਿੱਚ ਨਹੀਂ ਹਨ, ਪ੍ਰੰਤੂ ਉਨ੍ਹਾਂ ਦੀ ਕਲਮ ਦੀ ਕਰਾਮਾਤ ਅਜੇ ਵੀ ਜਿਉਂਦੀ ਹੈ। ਉਨ੍ਹਾਂ ਦਾ ਚਿਰਾਗ ਬੁੱਝਿਆ ਨਹੀਂ, ਉਹ ਪੰਜਾਬੀ ਲੋਕ ਚੇਤਨਾ ਵਿੱਚ ਰੌਸ਼ਨੀ ਫੈਲਾ ਰਿਹਾ ਹੈ। 3 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਯਾਦ ਕਰਨਾ ਕੇਵਲ ਇੱਕ ਮਹਾਨ ਕਵੀ ਨੂੰ ਸ਼ਰਧਾਂਜ਼ਲੀ ਦੇਣਾ ਨਹੀਂ, ਸਗੋਂ ਪੰਜਾਬੀ ਬੋਲੀ, ਹੱਕ ਸੱਚ, ਇਨਸਾਫ਼ ਅਤੇ ਲੋਕ ਹਿੱਤਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਤਾਜ਼ਾ ਕਰਨਾ ਹੈ। ਉਸਤਾਦ ਦਾਮਨ ਦੀ ਵਿਰਾਸਤ ਪੰਜਾਬੀਆਂ ਨੂੰ ਇਹ ਹੀ ਸੁਨੇਹਾ ਦਿੰਦੀ ਹੈ ਕਿ ਕਲਮ ਜੇ ਸੱਚ ‘ਤੇ ਪਹਿਰਾ ਦੇਵੇ ਤਾਂ ਉਹ ਇਨਸਾਨੀਅਤ ਦੀ ਸਭ ਤੋਂ ਵੱਡੀ ਪਹਿਰੇਦਾਰ ਬਣ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਨੂੰ ਸੰਕਟ ਮੋਚਨ ਕੈਪਟਨ ਕੰਵਲਜੀਤ ਸਿੰਘ ਵਰਗੇ ਨੇਤਾ ਦੀ ਲੋੜ
ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਇਤਿਹਾਸ ਵਿੱਚ ਕੁਝ ਅਜਿਹੇ ਆਗੂ ਹੋਏ ਹਨ, ਜਿਨ੍ਹਾਂ ਨੇ ਆਪਣੇ ਅਹੁਦੇ ਨਾਲੋਂ ਵੱਧ ਆਪਣੀ ਸੋਚ, ਸਾਦਗੀ, ਇਮਾਨਦਾਰੀ ਅਤੇ ਲੋਕ-ਪੱਖੀ ਪਹੁੰਚ ਕਰਕੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਉਨ੍ਹਾਂ ਵਿੱਚੋਂ ਅਜਿਹੇ ਹੀ ਆਗੂ ਸਨ। ਉਨ੍ਹਾਂ ਦਾ ਨਾਮ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਸੂਝਵਾਨ, ਸਾਫ਼-ਸੁਥਰੀ ਅਤੇ ਵਿਕਾਸਮੁਖੀ ਰਾਜਨੀਤੀ ਨਾਲ ਜੋੜ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਵਿਅਕਤਿਤਵ ਵਿੱਚ ਅਨੁਸ਼ਾਸਨ, ਦ੍ਰਿੜ੍ਹਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਸੀ, ਜਿਸ ਦਾ ਪ੍ਰਭਾਵ ਉਨ੍ਹਾਂ ਦੇ ਸਿਆਸੀ ਜੀਵਨ ਵਿੱਚ ਵੀ ਸਪੱਸ਼ਟ ਨਜ਼ਰ ਆਇਆ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਰੀਜਨਲ ਪਾਰਟੀ ਹੈ। ਇਸਦਾ ਦਾ ਇਤਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਭਾਰਤ ਦੀ ਆਜ਼ਾਦੀ ਦੀ ਜਦੋਜਹਿਦ ਵਿੱਚ ਸਾਰੇ ਦੇਸ਼ ਨਾਲੋਂ ਪੰਜਾਬੀਆਂ ਖਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਨੇਤਾਵਾਂ ਦਾ ਯੋਗਦਾਨ ਰਿਹਾ ਹੈ। 100 ਸੌ ਸਾਲ ਤੋਂ ਵੀ ਵਧੇਰੇ ਪੁਰਾਣੀ ਸਿਆਸੀ ਪਾਰਟੀ ਦੀ ਇਸ ਸਮੇਂ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਪਾਰਟੀ ਸਿਆਸਤ ਦੀ ਮੁੱਖ ਧਾਰਾ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਸਦੇ ਪਤਨ ਵਿੱਚ ਸਭ ਤੋਂ ਵੱਡਾ ਯੋਗਦਾਨ ਅਕਾਲੀ ਦਲ ਦੇ ਕੁੱਝ ਪ੍ਰਮੁੱਖ ਨੇਤਾਵਾਂ ਦੀ ਕਾਰਗੁਜ਼ਾਰੀ ਦਾ ਹੈ। ਉਹ ਲੋਕਾਂ ਦੀ ਭਰੋਸੇਯੋਗਤਾ ਖੋ ਬੈਠੇ ਹਨ। ਹਾਲਾਂ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਅਸਤਿਤਵ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪ੍ਰੰਤੂ ਨੇਤਾਵਾਂ ਦੀ ਹਓਮੈ ਇਸਦੇ ਰਸਤੇ ਵਿੱਚ ਰੋੜਾ ਬਣ ਰਹੀ ਹੈ। ਨੇਤਾਵਾਂ ਦੀ ਆਪੋ-ਧਾਪੀ ਪਾਰਟੀ ਦਾ ਨੁਕਸਾਨ ਕਰ ਰਹੀ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਕੇ ਪਾਰਟੀ ਦੀ ਬੇੜੀ ਦਾ ਮਲਾਹ ਬਣਨ ਦੇ ਸਮਰੱਥ ਕੋਈ ਇਮਾਨਦਾਰ ਤੇ ਦਿਆਨਤਦਾਰ ਨੇਤਾ ਨਜ਼ਰ ਨਹੀਂ ਆ ਰਿਹਾ। ਅਜਿਹੇ ਨਾਜ਼ਕ ਮੌਕੇ ‘ਤੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਵਰਗੇ ਸੰਕਟ ਮੋਚਨ ਨੇਤਾ ਦੀ ਅਣਹੋਂਦ ਖੱਟਕ ਰਹੀ ਹੈ। ਕੁਝ ਸਿਆਸਤਦਾਨਾ ਨੇ ਸਿਆਸਤ ਨੂੰ ਸੇਵਾ ਦੀ ਥਾਂ ਵਿਓਪਾਰ ਬਣਾ ਲਿਆ ਹੈ। ਉਹ ਇੱਕ ਵਿਓਪਾਰੀ ਦੀ ਤਰ੍ਹਾਂ ਵਿਚਰਦੇ ਹਨ। ਸਾਰੇ ਸਿਆਸਦਾਨਾ ਨੂੰ ਇਕੋ ਰੱਸੇ ਨਾਲ ਤਾਂ ਨਹੀਂ ਬੰਨਿ੍ਹਆਂ ਜਾ ਸਕਦਾ। ਅਜੇ ਵੀ ‘ਕੋਈ ਹਰਿਆ ਬੂਟਾ ਰਹਿਓ ਰੀ’ ਹੈ। ਆਪਣੇ ਕਿਤੇ ਪ੍ਰਤੀ ਬਚਨਵੱਧਤਾ ਰੱਖਣ ਵਾਲੇ ਸਿਆਸਤਦਾਨਾ ਵਿਚ ਮਰਹੂਮ ਕੈਪਟਨ ਕੰਵਲਜੀਤ ਸਿੰਘ ਸਨ, ਕਿਉਂਕਿ ਮੈਂ ਉਨ੍ਹਾਂ ਨੂੰ ਆਪਣੀ ਨੌਕਰੀ ਦੌਰਾਨ ਬਹੁਤ ਨੇੜਿੳਂ ਹੋ ਕੇ ਵੇਖਿਆ ਹੈ। ਉਨ੍ਹਾਂ ਦੀ ਬੇਬਾਕੀ, ਕਾਰਜ਼ਕੁਸ਼ਲਤਾ ਅਤੇ ਇਮਾਨਦਾਰੀ ਦਾ ਕੋਈ ਸਾਨੀ ਨਹੀਂ ਹੋ ਸਕਦਾ, ਪ੍ਰੰਤੂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ‘ਤੇ ਸੰਕਟ ਦੇ ਬੱਦਲ ਆਏ ਤਾਂ ਕੈਪਟਨ ਕੰਵਲਜੀਤ ਸਿੰਘ ਹਮੇਸ਼ਾ ਯੋਗ ਸਲਾਹ ਹੀ ਨਹੀਂ ਦਿੰਦੇ ਸਨ, ਸਗੋਂ ਬੇਬਾਕੀ ਨਾਲ ਪਾਰਟੀ ਦੇ ਗ਼ਲਤ ਫ਼ੈਸਲੇ ਨੂੰ ਗ਼ਲਤ ਕਹਿਣ ਦੀ ਹਿੰਮਤ ਰੱਖਦੇ ਸਨ, ਕਿਉਂਕਿ ਉਹ ਖ਼ੁਦਗਰਜ਼ ਨਹੀਂ ਸਨ। ਆਪਣੀ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੇ ਜਾਂਦੇ ਗ਼ਲਤ ਕੰਮਾ ਬਾਰੇ ਉਹ ਬੇਬਾਕੀ ਨਾਲ ਕਹਿ ਦਿੰਦੇ ਸਨ, ਭਾਵੇਂ ਕਿਸੇ ਦੇ ਗੋਡੇ ਤੇ ਗਿੱਟੇ ਲੱਗੇ। ਜਿਸ ਕਰਕੇ ਅਕਾਲੀ ਦਲ ਦੇ ਬਹੁਤੇ ਨੇਤਾ ਉਨ੍ਹਾਂ ਤੋਂ ਦੁੱਖੀ ਸਨ। ਇਸੇ ਲਈ 29 ਮਾਰਚ 2009 ਨੂੰ ਉਨ੍ਹਾਂ ਦੀ ਸੜਕੀ ਦੁਰਘਟਨਾ ਨਾਲ ਹੋਈ ਮੌਤ ਅਜੇ ਤੱਕ ਸ਼ੱਕ ਦੇ ਘੇਰੇ ਵਿਚ ਹੈ। ਕੈਪਟਨ ਕੰਵਲਜੀਤ ਸਿੰਘ ਪਾਰਟੀ ਪ੍ਰਤੀ ਵਫਾਦਰ ਸਨ। ਨੇਤਾਵਾਂ ਦੀ ਨਿੱਜੀ ਵਫ਼ਾਦਾਰੀ ਵਿਚ ਉਹ ਵਿਸ਼ਵਾਸ ਨਹੀਂ ਰੱਖਦੇ ਸਨ, ਪ੍ਰੰਤੂ ਬਹੁਤੇ ਸਿਆਸਤਦਾਨ ਨਿੱਜੀ ਵਫ਼ਾਦਾਰੀਆਂ ਦਾ ਖੱਟਿਆ ਖਾਂਦੇ ਹਨ। ਉਨ੍ਹਾਂ ਦੀ ਬੇਬਾਕੀ ਕਰਕੇ ਉਨ੍ਹਾਂ ਨਾਲ ਨਾਰਾਜ਼ ਸਿਆਸਤਦਾਨ, ਕੈਪਟਨ ਕੰਵਲਜੀਤ ਸਿੰਘ ਦਾ ਤਾਂ ਜਿਉਂਦੇ ਜੀਅ ਤਾਂ ਕੁਝ ਵਿਗਾੜ ਨਹੀਂ ਸਕੇ, ਪ੍ਰੰਤੂ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਰੋਲ ਕੇ ਰੱਖ ਦਿੱਤਾ। ਉਹ ਪਟਿਆਲਾ ਜਿਲ੍ਹੇ ਦੇ ਬਨੂੜ/ ਡੇਰਾ ਬਸੀ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚਣੇ

ਗਏ ਸਨ। ਪਹਿਲੀ ਵਾਰ ਹੀ ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਵਿਚ ਗ੍ਰਹਿ ਰਾਜ ਮੰਤਰੀ ਬਣਾਇਆ ਗਿਆ ਸੀ। ਉਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸਰਕਾਰ ਵਿੱਚ ਵੀ ਦੋ ਵਾਰ ਮੰਤਰੀ ਰਹੇ ਸਨ। ਪੰਜਾਬ ਸਰਕਾਰ ਵਿੱਚ ਉਨ੍ਹਾਂ ਨੇ ਵਿੱਤ, ਯੋਜਨਾ, ਗ੍ਰਹਿ ਅਤੇ ਸਹਿਕਾਰਤਾ ਸਮੇਤ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ। ਖਾਸ ਤੌਰ ’ਤੇ ਵਿੱਤ ਮੰਤਰੀ ਵਜੋਂ ਉਨ੍ਹਾਂ ਦੀ ਪਛਾਣ ਇੱਕ ਗੰਭੀਰ, ਪੜ੍ਹੇ-ਲਿਖੇ ਅਤੇ ਅੰਕੜਿਆਂ ਤੇ ਨੀਤੀਆਂ ਨੂੰ ਸਮਝਣ ਵਾਲੇ ਸਿਆਸਤਦਾਨ ਵਜੋਂ ਬਣੀ। ਕੈਪਟਨ ਕੰਵਲਜੀਤ ਸਿੰਘ ਦੀ ਸਿਆਸਤ ਦਾ ਇੱਕ ਮਹੱਤਵਪੂਰਨ ਪੱਖ ਇਹ ਸੀ ਕਿ ਉਹ ਸਿਰਫ਼ ਸਿਆਸੀ ਨਾਅਰਿਆਂ ਤੱਕ ਸੀਮਤ ਰਹਿਣ ਦੀ ਬਜਾਏ ਪ੍ਰਸ਼ਾਸਨ ਅਤੇ ਨੀਤੀ-ਨਿਰਮਾਣ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਸਨ। ਸਹਿਕਾਰਤਾ ਖੇਤਰ ਨਾਲ ਉਨ੍ਹਾਂ ਦੀ ਡੂੰਘੀ ਦਿਲਚਸਪੀ ਅਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਦੀ ਸੋਚ ਉਨ੍ਹਾਂ ਦੇ ਜਨਤਕ ਜੀਵਨ ਦਾ ਮਹੱਤਵਪੂਰਨ ਹਿੱਸਾ ਸੀ।

ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਸਿਆਸਤਦਾਨ ਦੇ ਨਾਲ-ਨਾਲ ਇੱਕ ਸਿਪਾਹੀ ਵਾਲਾ ਅਨੁਸ਼ਾਸਨ ਵੀ ਨਜ਼ਰ ਆਉਂਦਾ ਸੀ। ਉਹ ਸਪੱਸ਼ਟ ਗੱਲ ਕਰਨ ਅਤੇ ਆਪਣੀ ਗੱਲ ਨੂੰ ਤਰਕ ਨਾਲ ਰੱਖਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨਾਲ ਜੁੜੇ ਲੋਕ ਅਕਸਰ ਉਨ੍ਹਾਂ ਦੀ ਸਾਦਗੀ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਨੂੰ ਯਾਦ ਕਰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਇਸ ਸੰਸਾਰ ਵਿੱਚੋਂ ਅਲਵਿਦਾ ਲੈਣ ਤੋਂ ਬਾਅਦ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਕਾਇਮ ਹੈ। ਜਦੋਂ ਉਹ ਪੰਜਾਬ ਦੇ ਗ੍ਰਹਿ ਰਾਜ ਮੰਤਰੀ ਸਨ, ਉਹ ਸਮਾਂ ਬੜਾ ਅਸਥਿਰਤਾ ਵਾਲਾ ਅਤੇ ਨਾਜ਼ੁਕ ਸੀ। ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ। ਗ੍ਰਹਿ ਮੰਤਰੀ ਹੁੰਦਿਆਂ ਹੋਇਆਂ ਵੀ ਪੁਲਿਸ ਕੇਂਦਰ ਦੇ ਇਸ਼ਾਰੇ ਤੇ ਉਨ੍ਹਾਂ ਦੇ ਹੁਕਮਾਂ ਨੂੰ ਅਣਡਿਠ ਕਰਦੀ ਸੀ, ਪ੍ਰੰਤੂ ਉਨ੍ਹਾਂ ਨੇ ਇਕ ਸਾਬਕਾ ਫੌਜੀ ਅਧਿਕਾਰੀ ਹੋਣ ਕਰਕੇ ਆਪਣੀ ਜ਼ਿੰਮੇਵਾਰੀ ਸੰਜਮ ਅਤੇ ਕਾਬਲੀਅਤ ਨਾਲ ਅਜਿਹੀ ਨਿਭਾਈ ਸੀ, ਜਿਸ ਕਰਕੇ ਉਹ ਸਫਲ ਹੋਏ ਸਨ। ਲੋਕਾਂ ਵਿੱਚ ਮਕਬੂਲ ਹੋਣ ਲਈ ਨੇਤਾਵਾਂ ਨੂੰ ਆਪਣੀ ਇਮਾਨਦਾਰੀ ਤੇ ਕਾਬਲੀਅਤ ਦਾ ਸਬੂਤ ਦੇਣਾ ਪੈਂਦਾ ਹੈ, ਜਿਸਦੇ ਉਹ ਪ੍ਰਤੀਕ ਸਨ। ਕੈਪਟਨ ਕੰਵਲਜੀਤ ਸਿੰਘ ਸੱਚੇ ਸੁੱਚੇ ਕਿਰਦਾਰ ਵਾਲਾ ਸਿਆਸਤਦਾਨ ਸੀ। ਵਗਾਰ ਕਰਵਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਉਨ੍ਹਾਂ ਦੇ ਸਟਾਫ ਦਾ ਕੋਈ ਵੀ ਮੈਂਬਰ ਕਿਸੇ ਅਧਿਕਾਰੀ ਨੂੰ ਕੈਪਟਨ ਸਾਹਿਬ ਦੀ ਇਜ਼ਾਜ਼ਤ ਤੋਂ ਬਿਨਾ ਫੋਨ ਵੀ ਨਹੀਂ ਕਰ ਸਕਦਾ ਸੀ। ਸਿਆਸਤ ਵਿਚ ਸੰਜੀਦਗੀ ਅਤੇ ਸਿਆਸੀ ਬਚਨਵੱਧਤਾ ਅਤਿਅੰਤ ਜ਼ਰੂਰ ਹੁੰਦੀ ਹੈ, ਪ੍ਰੰਤੂ ਬਹੁਤੇ ਸਿਆਸਤਦਾਨਾ ਵਿਚ ਇਨ੍ਹਾਂ ਦੋਹਾਂ ਨੁਕਤਿਆਂ ਦੀ ਅਣਹੋਂਦ ਹੁੰਦੀ ਹੈ। ਸਿਆਸਤ ਨੂੰ ਤਿਗੜਮਬਾਜ਼ੀ ਵੀ ਕਿਹਾ ਜਾਂਦਾ ਹੈ। ਜਿਹੜਾ ਸਿਆਸਤਦਾਨ ਮੌਕਾ ਤਾੜਕੇ ਕਿਸੇ ਵੀ ਢੰਗ ਨਾਲ ਵੋਟਾਂ ਵਟੋਰ ਲੈਂਦਾ ਹੈ, ਉਸਨੂੰ ਅੱਜ ਕਲ੍ਹ ਸਫਲ ਸਿਆਸਤਦਾਨ ਕਿਹਾ ਜਾਂਦਾ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਪੰਜਾਬ ਦਾ ਅਜਿਹਾ ਸਿਆਸਤਦਾਨ ਹੋਇਆ ਹੈ, ਜਿਨ੍ਹਾਂ ਨੇ ਆਪਣੇ ਇਕੱਲੇ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਹੀ ਨਹੀਂ, ਸਗੋਂ ਉਹ ਪੰਜਾਬ ਦੇ ਹਰ ਇਲਾਕੇ ਵਿੱਚ ਪੂਰੀ ਬਚਨਵੱਧਤਾ ਨਾਲ ਵਿਕਾਸ ਕਰਵਾਉਂਦੇ ਸਨ। ਆਪਣੀ ਨੌਕਰੀ ਦੌਰਾਨ ਮੰਤਰੀਆਂ ਨੂੰ ਮੈਂ ਖ਼ੁਦ ਵੇਖਿਆ ਹੈ ਕਿ ਉਹ ਆਪਣੇ ਹਲਕੇ ਦੇ ਕੰਮ ਕਾਰਾਂ ਦੀਆਂ ਸਿਫਾਰਸ਼ਾਂ ਕਰਨ ਲਈ ਮੁੱਖ ਸਕੱਤਰ ਅਤੇ ਵਿਭਾਗੀ ਸਕੱਤਰਾਂ ਦੇ ਦਫ਼ਤਰਾਂ ਵਿਚ ਜਾ ਕੇ ਉਨ੍ਹਾਂ ਨੂੰ ਕਹਿੰਦੇ ਸਨ, ਪ੍ਰੰਤੂ ਕੈਪਟਨ ਕੰਵਲਜੀਤ ਸਿੰਘ ਮੁੱਖ ਸਕੱਤਰ ਸਮੇਤ ਸਾਰੇ ਅਧਿਕਾਰੀਆਂ ਨੂੰ ਆਪਣੇ ਕੋਲ ਬੁਲਾਕੇ ਕੰਮ ਕਰਵਾਉਂਦੇ ਸਨ। ਅਧਿਕਾਰੀ ਉਨ੍ਹਾਂ ਨੂੰ ਪੂਰਾ ਸਤਿਕਾਰ ਦਿੰਦੇ ਸਨ। ਕੈਪਟਨ ਸਾਹਿਬ ਦੀ ਸਿਆਸਤ ਪਾਰਦਰਸ਼ੀ ਸੀ, ਇਸ ਲਈ ਮੈਂ ਉਨ੍ਹਾਂ ਦੇ ਕੋਲ ਮੁੱਖ ਸਕੱਤਰ ਅਤੇ ਮੰਤਰੀ ਆਪ ਆਕੇ ਹੁਕਮ ਲੈਂਦੇ ਵੇਖੇ ਹਨ। ਇਥੋਂ ਤੱਕ ਕਿ ਜੇਕਰ ਉਹ ਪਹਿਲਾਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹੁੰਦੇ ਤਾਂ ਗੱਲ ਮੁਕੰਮਲ ਕਰਕੇ ਹੀ ਮੰਤਰੀ ਜਾਂ ਮੁੱਖ ਸਕੱਤਰ ਨੂੰ ਮਿਲਦੇ ਸਨ।

ਕੈਪਟਨ ਕੰਵਲਜੀਤ ਸਿੰਘ ਦਾ ਜਨਮ ਦਾਰਾ ਸਿੰਘ ਐਡਵੋਕੇਟ ਦੇ ਘਰ 1 ਸਤੰਬਰ 1942 ਉਨ੍ਹਾਂ ਨੇ 1971 ਵਿੱਚ ਬੰਗਲਾਦੇਸ਼ ਲਿਬਰੇਸ਼ਨ ਜੰਗ ਵਿੱਚ ਹਿੱਸਾ ਲਿਆ। ਕੈਪਟਨ ਕੰਵਲਜੀਤ ਸਿੰਘ ਨੇ 1972 ਵਿੱਚ ਫ਼ੌਜ ਵਿੱਚੋਂ ਸੇਵਾ ਮੁਕਤੀ ਲੈ ਲਈ ਸੀ। ਫਿਰ ਉਹ ਸਿਆਸਤ ਵਿੱਚ ਆ ਗਏ ਤੇ ਸੁਰਜੀਤ ਸਿੰਘ ਬਰਨਾਲਾ ਅਤੇ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਵਜ਼ਾਰਤ ਵਿੱਚ ਗ੍ਰਹਿ, ਵਿਤ, ਯੋਜਨਾ ਤੇ ਸਹਿਕਾਰਤਾ ਵਿਭਾਗ ਦੇ ਮੰਤਰੀ ਰਹੇ ਸਨ। ਉਨ੍ਹਾਂ ਦਾ ਜੱਦੀ ਪਿੰਡ ਅਮਲੋਹ ਨੇੜੇ ਸਲਾਣਾ ਹੈ। ਦਾਰਾ ਸਿੰਘ ਐਡਵੋਕੇਟ ਵੀ ਪੰਜਾਬ ਵਿੱਚ ਮੰਤਰੀ ਰਹੇ ਹਨ। ਕੈਪਟਨ ਕੰਵਲਜੀਤ ਸਿੰਘ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਇੱਕ ਲੜਕਾ ਜਸਜੀਤ ਸਿੰਘ ਬੰਨੀ ਅਤੇ ਇੱਕ ਲੜਕੀ ਮਨਪ੍ਰੀਤ ਕੌਰ ਡੌਲੀ ਹੈ। ਅੱਜ ਕਲ੍ਹ ਮਨਪ੍ਰੀਤ ਕੌਰ ਡੌਲੀ ਕੈਪਟਨ ਕੰਵਲਜੀਤ ਸਿੰਘ ਦੀ ਤਰ੍ਹਾਂ ਡੇਰਾ ਬਸੀ ਹਲਕੇ ਦੇ ਲੋਕਾਂ ਵਿੱਚ ਬਾਖ਼ੂਬੀ ਵਿਚਰ ਰਹੀ ਹੈ। ਕੈਪਟਨ ਕੰਵਲਜੀਤ ਸਿੰਘ 29 ਮਾਰਚ 2009 ਨੂੰ ਸਵਰਗਵਾਸ ਹੋ ਗਏ ਸਨ।

ਅਮਰੀਕੀਆਂ ਦੇ ਰੰਗ ਨਿਆਰੇ : ਨਾ ਲਾਰੇ ਤੇ ਨਾ ਖਿਲਾਰੇ
ਅਮਰੀਕਾ ਸੰਸਾਰ ਦਾ ਸਭ ਤੋਂ ਜ਼ਿਆਦਾ ਵਿਕਸਤ ਅਤੇ ਖ਼ੁਸ਼ਹਾਲ ਦੇਸ਼ ਗਿਣਿਆਂ ਜਾਂਦਾ ਹੈ। ਇਸ ਦੇਸ ਵਿੱਚ ਸੰਸਾਰ ਦੇ ਕੋਨੇ-ਕੋਨੇ ਤੋਂ ਲੋਕ ਆ ਕੇ ਵਸੇ ਹੋਏ ਹਨ। ਇਸ ਲਈ ਇਥੋਂ ਦੇ ਨਾਗਰਿਕਾਂ ਦੀ ਜ਼ਿੰਦਗੀ ਦੇ ਵੱਖੋ-ਵੱਖਰੇ ਤੇ ਨਿਆਰੇ ਰੰਗ ਵੇਖਣ ਨੂੰ ਮਿਲਦੇ ਹਨ। ਸੰਸਾਰ ਦੀ ਕੋਈ ਅਜਿਹੀ ਕੌਮ/ਦੇਸ਼ ਨਹੀਂ ਹੈ, ਜਿਸਦੇ ਨਾਗਰਿਕ ਅਮਰੀਕਾ ਵਿੱਚ ਨਾ ਮਿਲਦੇ ਹੋਣ, ਪ੍ਰੰਤੂ ਅਨੁਸ਼ਾਸ਼ਨ ਕਮਾਲ ਦਾ ਹੈ। ਛੇਤੀ ਕੀਤਿਆਂ ਕੋਈ ਨਾਗਰਿਕ ਇਥੋਂ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਹਿੰਮਤ ਹੀ ਨਹੀਂ ਕਰਦਾ। ਮੈਂ ਅਤੇ ਮੇਰੀ ਪਤਨੀ ਲਗਪਗ ਪਿਛਲੇ ਵੀਹ ਸਾਲਾਂ ਤੋਂ ਅਮਰੀਕਾ ਜਾ ਰਹੇ ਹਾਂ। ਇਸ ਲਈ ਮੈਂ ਆਪਣੇ ਤਜ਼ਰਬੇ ਦੇ ਅਧਾਰਤ ਦੱਸਣਾ ਚਾਹੁੰਦਾ ਹਾਂ ਕਿ ਇਥੋਂ ਦੇ ਸਥਾਨਕ ਪ੍ਰਸ਼ਾਸ਼ਨ ਵਿੱਚ ਸਿਆਸੀ ਲੋਕਾਂ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਹੈ, ਜਿਸ ਕਰਕੇ ਕੋਈ ਵੀ ਵਿਅਕਤੀ ਕੋਤਾਹੀ ਕਰਕੇ ਸਿਫਾਰਸ਼ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਜੇ ਕੋਈ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਦੁਗਣੀ ਸਜ਼ਾ ਦਿੱਤੀ ਜਾਂਦੀ ਹੈ। ਇਥੋਂ ਦੇ ਛੋਟੇ ਤੋਂ ਛੋਟੇ ਅਧਿਕਾਰੀ ਵੀ ਵੱਡੇ ਸਿਆਸਤਦਾਨਾ ਅਤੇ ਵੱਡੇ ਅਧਿਕਾਰੀਆਂ ਦੀ ਗ਼ਲਤੀ ਵਿਰੁੱਧ ਕਾਨੂੰਨੀ ਕਾਰਵਾਈ ਕਰ ਦਿੰਦੇ ਹਨ। ਸਿਪਾਹੀ ਵੀ ਮੰਤਰੀ ਦਾ ਚਲਾਣ ਕਰ ਸਕਦਾ ਹੈ। ਇਮਾਨਦਾਰੀ ਬਰਕਰਾਰ ਹੈ। ਜੇਕਰ ਕਿਸੇ ਵਿਅਕਤੀ ਨੇ ਕੋਈ ਗ਼ਲਤ ਕੰਮ ਕੀਤਾ ਹੈ ਤਾਂ ਪੁਲਿਸ ਕਥਿਤ ਦੋਸ਼ੀ ਨੂੰ ਪਕੜਕੇ ਹੱਥਕੜੀ ਉਸ ਵਿਅਕਤੀ ਦੇ ਹੱਥ ਪਿੱਛੇ ਕਰਕੇ ਬੰਨ੍ਹਦੀ ਹੈ। ਜੇਕਰ ਕਥਿਤ ਦੋਸ਼ੀ ਭੱਜਣ ਦੀ ਕੋਸਿਸ਼ ਕਰੇਗਾ ਤਾਂ ਉਹ ਗੋਲੀ ਮਾਰ ਦਿੰਦੇ ਹਨ। ਲੋਕ ਇਤਨੇ ਆਪੋ ਆਪਣੇ ਕੰਮਾ ਵਿੱਚ ਰੁੱਝੇ ਹੁੰਦੇ ਹਨ ਕਿ ਕੋਈ ਵੀ ਕਿਸੇ ਦੇ ਘਰ ਪਹਿਲਾਂ ਟੈਲੀਫੋਨ ਤੇ ਇਜ਼ਾਜ਼ਤ ਲੈਣ ਤੋਂ ਬਿਨਾ ਹੀ ਜਾਂਦੇ ਨਹੀਂ। ਘਰਾਂ ਦੇ ਆਲੇ ਦੁਆਲੇ ਆਮ ਤੌਰ ‘ਤੇ ਚਾਰਦੀਵਾਰੀ ਲੱਕੜ ਦੇ ਫੱਟਿਆਂ ਦੀ ਹੀ ਕੀਤੀ ਹੁੰਦੀ ਹੈ। ਇੱਟਾਂ ਵਾਲੀ ਚਾਰਦੀਵਾਰੀ ਨਹੀਂ ਹੁੰਦੀ। ਘਰ ਦੇ ਲਾਅਨ ਦਾ ਘਾਹ ਕੱਟਕੇ ਰੱਖਣਾ ਪੈਂਦਾ ਹੈ, ਭਾਵ ਸਾਫ ਸੁਥਰਾ ਰੱਖਣਾ ਪੈਂਦਾ ਹੈ। ਘਰ ਦੇ ਆਲੇ ਦੁਆਲੇ ਜਾਂ ਲਾਅਨ ਵਿੱਚ ਮਿੱਟੀ ਵਿਖਾਈ ਨਹੀਂ ਦੇਣੀ ਚਾਹੀਦੀ। ਇਸ ਕਰਕੇ ਮਿੱਟੀ ਘੱਟਾ ਉਡਦਾ ਹੀ ਨਹੀਂ। ਕੋਈ ਵੀ ਵਿਅਕਤੀ ਕਿਸੇ ਦੇ ਘਰ ਦੇ ਨਾਲ ਲਗਦੇ ਖਾਲ੍ਹੀ ਥਾਂ ਵਿੱਚ ਪੁੱਛੇ ਤੋਂ ਬਿਨਾ ਦਾਖ਼ਲ ਨਹੀਂ ਹੋ ਸਕਦਾ। ਅਮਰੀਕਾ ਵਿੱਚ ਜੇਕਰ ਕੋਈ ਬਿਨਾ ਪੁੱਛੇ ਵੜੇਗਾ ਤਾਂ ਉਸਦੇ ਗੋਲੀ ਮਾਰੀ ਜਾ ਸਕਦੀ ਹੈ। ਇਸਨੂੰ ਜ਼ੁਰਮ ਨਹੀਂ ਸਮਝਿਆ ਜਾਵੇਗਾ। ਕਿਤੇ ਵੀ ਕੋਈ ਮਰਦ ਜਾਂ ਔਰਤ ਸਾਹਮਣੇ ਮਿਲ ਜਾਵੇ ਤਾਂ ਉਹ ਹਾਏ ਹੈਲੋ ਕਰਕੇ ਮੁਸਕਰਾਹਟ ਦਿੰਦਾ ਹੈ, ਪ੍ਰੰਤੂ ਖੜ੍ਹਕੇ ਗੱਲ ਨਹੀਂ ਕਰੇਗਾ। ਇਥੇ ਲੜਕੇ ਅਤੇ ਲੜਕੀ ਦੀ ਦੋਸਤੀ ਵਰਜਿਤ ਨਹੀ, ਸਗੋਂ ਜੇਕਰ ਕਿਸੇ ਲੜਕੇ ਤੇ ਲੜਕੀ ਦਾ ਕੋਈ ਦੋਸਤ ਨਾ ਹੋਵੇ ਤਾਂ ਉਨ੍ਹਾਂ ਵਿੱਚ ਕੋਈ ਨੁਕਸ ਸਮਝਿਆ ਜਾਂਦਾ ਹੈ। ਲਗਪਗ ਹਰ ਲੜਕੇ ਅਤੇ ਲੜਕੀ ਦੀ ਕਰਮਵਾਰ ਗਰਲ ਅਤੇ ਬੁਆਏ ਫਰੈਂਡ ਹੁੰਦਾ ਹੈ, ਜਿਸਨੂੰ ਸਮਾਜ ਚੰਗਾ ਸਮਝਦਾ ਹੈ। ਇਥੋਂ ਤੱਕ ਕਿ ਵਿਆਹੇ ਜੋੜਿਆਂ ਦੇ ਫਰੈਂਡ ਹੁੰਦੇ ਹਨ ਤੇ ਉਨ੍ਹਾਂ ਨਾਲ ਸੈਰ ਸਪਾਟੇ ‘ਤੇ ਜਾਂਦੇ ਰਹਿੰਦੇ ਹਨ। ਇਥੇ ਵਿਆਹ ਵੀ ਆਪਸੀ ਦੋਸਤੀ ਰਾਹੀਂ ਹੀ ਹੁੰਦੇ ਹਨ। ਵਿਚੋਲੇ ਨਹੀਂ ਹੁੰਦੇ। ਵਿਆਹ ਦੀ ਸੰਸਥਾ ਨਾ ਵਰਗੀ ਹੀ ਹੈ। ਇਹ ਗੋਰੇ ਲੋਕ ਮਿੰਟਾਂ ਸਕਿੰਟਾਂ ਵਿੱਚ ਹੀ ਤਲਾਕ ਲੈ ਲੈਂਦੇ ਹਨ। ਇਥੇ ਗੋਰੇ ਆਦਮੀ ਤੀਵੀਂ ਦੀ ਲੜਾਈ ਘੱਟ ਹੀ ਹੁੰਦੀ ਹੈ, ਲੜਨ ਦੀ ਥਾਂ ਵੱਖ ਹੀ ਹੋ ਜਾਂਦੇ ਹਨ, ਪ੍ਰੰਤੂ ਜੇ ਕੋਈ ਮਸਲਾ ਹੋਵੇ ਤਾਂ ਆਦਮੀ ਨੂੰ ਪਹਿਲੀ ਸੱਟੇ ਘਰ ਛੱਡਣਾ ਪੈਂਦਾ ਹੈ। ਸਾਰੇ ਕਾਨੂੰਨ ਔਰਤ ਦੀ ਤਰਫਦਾਰੀ ਕਰਦੇ ਹਨ। ਵੈਸੇ ਅੱਜ ਕਲ੍ਹ ਗੋਰੇ ਗੋਰੀਆਂ ਵਿਆਹ ਵਿੱਚ ਰੁਚੀ ਨਹੀਂ ਰੱਖਦੇ। ਲਿਵ ਇਨ ਰਿਲੇਸ਼ਨ ਵਿੱਚ ਰਹਿਣ ਨੂੰ ਪਹਿਲ ਦਿੰਦੇ ਹਨ। ਆਮ ਤੌਰ ‘ਤੇ ਗੋਰਿਆਂ ਵਿੱਚ ਵਿਆਹ ਸਾਧਾਰਨ ਹੁੰਦੇ ਹਨ। ਕਚਹਿਰੀ ਜਾ ਕੇ ਮੈਰਿਜ ਰਜਿਸਟਰ ਕਰਵਾ ਲੈਂਦੇ ਹਨ। ਫਿਰ ਜਦੋਂ ਪਾਰਟੀ ਕਰਨੀ ਹੈ ਤਾਂ ਪਾਰਟੀ ਦਾ ਖਰਚਾ ਲੜਕੇ ਤੇ ਲੜਕੀ ਨੇ ਹੀ ਕਰਨਾ ਹੁੰਦਾ ਹੈ। ਮਾਪਿਆਂ ਨੇ ਤਾਂ ਜੇਕਰ ਕੋਈ ਤੋਹਫਾ ਦੇਣਾ ਦੇ ਦਿੰਦੇ ਹਨ। ਪਾਰਟੀਆਂ ਵੀ ਉਹ ਪਾਰਕਾਂ ਵਿੱਚ ਸਾਧਾਰਨ ਢੰਗ ਨਾਲ ਹੀ ਕਰ ਲੈਂਦੇ ਹਨ। ਕਈ ਵਾਰ ਦਰਿਆਵਾਂ ਦੇ ਕੰਢਿਆਂ ਤੇ ਪਾਰਟੀਆਂ ਕਰ ਲੈਂਦੇ ਹਨ। ਸ਼ਗਨ ਦੇਣ ਦੀ ਪ੍ਰਥਾ ਵੀ ਤੋਹਫੇ ਦੇ ਤੌਰ ‘ਤੇ ਹੀ ਹੁੰਦੀ ਹੈ। ਆਮ ਤੌਰ ‘ਤੇ ਦਸ ਡਾਲਰ ਹੀ ਸ਼ਗਨ ਦਿੰਦੇ ਹਨ, ਪ੍ਰੰਤੂ ਕਈ ਬਹੁਤੇ ਨਜ਼ਦੀਕੀ ਵੱਧ ਤੋਂ ਵੱਧ ਪੰਜਾਹ ਡਾਲਰ ਦੇ ਦਿੰਦੇ ਹਨ। ਅਮੀਰ ਗੋਰੇ ਹੋਟਲਾਂ ਵਿੱਚ ਪਾਰਟੀਆਂ ਕਰਦੇ ਹਨ। ਗੋਰੇ ਮਰਦਾਂ ਅਤੇ ਔਰਤਾਂ ਵਿੱਚ ਨੈਤਿਕਤਾ ਬਾਕਮਾਲ ਹੈ। ਉਨ੍ਹਾਂ ਦਾ ਪਹਿਰਾਵਾ ਉਥੋਂ ਦੀ ਪਰੰਪਰਾ ਹੈ। ਇਸਨੂੰ ਨੰਗੇਜ ਨਹੀਂ ਸਮਝਿਆ ਜਾਂਦਾ। ਅਮਰੀਕਾ ਵਿੱਚ ਲਗਪਗ ਹਰ ਘਰ ਵਿੱਚ ਪਾਲਤੂ ਕੁੱਤੇ ਬਿਲੀਆਂ ਰੱਖੇ ਹੁੰਦੇ ਹਨ, ਕਿਉਂਕਿ ਇਹ ਲੋਕ ਕੁੱਤੇ ਬਿਲੀਆਂ ਨਾਲ ਹੀ ਆਪਣਾ ਦਿਲ ਪ੍ਰਚਾਉਂਦੇ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਸਮਝਦੇ ਹਨ। ਕੁੱਤੇ ਬਿੱਲੀਆਂ ਨੂੰ ਵੀ ਘਰ ਵਿੱਚ ਇਕੱਲੇ ਨਹੀਂ ਛੱਡ ਸਕਦੇ। ਇਥੇ ਲੋਕਾਂ ਵਿੱਚ ਆਪਸੀ ਰਿਲੇਸ਼ਨ ਬਹੁਤ ਘੱਟ ਹੁੰਦੇ ਹਨ।

ਅਮਰੀਕਾ ਵਿੱਚ ਵਰਕ ਕਲਚਰ ਹੈ, ਲੋਕ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ। ਲਗਪਗ ਹਰ ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਦੇ ਹਨ। ਬਜ਼ੁਰਗ ਵੀ ਅੱਸੀ ਨੱਬੇ ਸਾਲ ਦੀ ਉਮਰ ਤੱਕ ਕੰਮ ਕਰਦੇ ਰਹਿੰਦੇ ਹਨ। ਵਿਹਲਾ ਕੋਈ ਨਹੀਂ ਰਹਿੰਦਾ। ਬਜ਼ੁਰਗ ਵਾਲੰਟੀਅਰ ਸਰਵਿਸ ਵੀ ਕਰਨ ਲੱਗ ਜਾਂਦੇ ਹਨ। ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕਸਰਤ ਬਹੁਤ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਆਪਣਾ ਹਰ ਕੰਮ ਆਪ ਹੀ ਕਰਨਾ ਹੁੰਦਾ ਹੈ। ਪੈਦਲ ਤੁਰਦੇ ਫਿਰਦੇ ਲੋਕ ਘੱਟ ਹੀ ਮਿਲਦੇ ਹਨ, ਪ੍ਰੰਤੂ ਸੜਕਾਂ ਦੇ ਫੁੱਟ ਪਾਥਾਂ ‘ਤੇ ਕਸਰਤ ਕਰਨ ਲਈ ਦੌੜਦੇ ਜ਼ਰੂਰ ਮਿਲਣਗੇ। ਕਸਰਤ ਕਰਨ ਲਈ ਜਿੰਮ ਜਾਂਦੇ ਤੇ ਸਾਈਕਲਾਂ ਦੀ ਵਰਤੋਂ ਵੀ ਕਰਦੇ ਹਨ। ਘਰਾਂ ਦੀ ਸਾਫ਼ ਸਫ਼ਾਈ ਆਪ ਹੀ ਕਰਦੇ ਹਨ। ਘਰਾਂ ਵਿੱਚ ਕੋਈ ਨੌਕਰ ਨਹੀਂ ਰੱਖਿਆ ਹੁੰਦਾ, ਕਿਉਂਕਿ ਨੌਕਰ ਰੱਖਣਾ ਬਹੁਤ ਮਹਿੰਗਾ ਪੈਂਦਾ ਹੈ। ਨਿੱਕੀ ਮੋਟੀ ਮੁਰੰਮਤ ਵੀ ਆਪ ਹੀ ਕਰਦੇ ਹਨ। ਇੰਜਿਨੀਅਰ ਡਾਕਟਰ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਵਾਲੇ ਵੀ ਸਾਰਾ ਕੰਮ ਆਪ ਹੀ ਕਰਦੇ ਹਨ। ਉਹ ਆਪ ਹੀ ਆਪਣੀ ਚਾਹ ਪਾਣੀ ਅਤੇ ਰੋਟੀ ਵੀ ਆਪ ਹੀ ਬਣਾਉਂਦੇ ਹਨ। ਬੱਚਿਆਂ ਦਾ ਅਮਰੀਕਾ ਵਿੱਚ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ, ਤੇਰਾਂ ਸਾਲ ਦੀ ਉਮਰ ਤੱਕ ਉਨ੍ਹਾਂ ਨੂੰ ਸਕੂਲ ਮਾਪੇ ਛੱਡਕੇ ਅਤੇ ਲੈ ਕੇ ਆਉਂਦੇ ਹਨ। ਘਰ ਵਿੱਚ ਵੀ ਇਕੱਲਿਆਂ ਨੂੰ ਨਹੀਂ ਛੱਡਿਆ ਜਾਂਦਾ। ਵੈਸੇ ਹਰ ਰਾਜ ਦਾ ਆਪਣਾ ਕਾਨੂੰਨ ਹੈ। ਬੱਚਿਆਂ ਨੂੰ ਆਪਣਾ ਹਰ ਕੰਮ ਕਰਨ ਦੀ ਆਦਤ ਪਾ ਦਿੱਤੀ ਜਾਂਦੀ ਹੈ ਤਾਂ ਜੋ ਵੱਡੇ ਹੋ ਕੇ ਆਪਣਾ ਕੰਮ ਆਪ ਕਰਨ ਅਰਥਾਤ ਆਤਮ ਨਿਰਭਰ ਬਣ ਜਾਣ। ਇੱਕ ਹੋਰ ਗੱਲ ਹੈ ਕਿ ਭਾਵੇਂ ਕਹੀ ਜਾਣ ਕਿ ਮਹਿੰਗਾਈ ਹੋ ਗਈ ਹੈ, ਪ੍ਰੰਤੂ ਇੱਕ ਡਾਲਰ ਦੀ ਬਰੈਡ ਲੈਣ ਲਈ ਫਟਾ ਫਟ ਕਾਰ ਵਿੱਚ ਚਲੇ ਜਾਂਦੇ ਹਨ।

ਬੱਚਿਆਂ ਨੂੰ ਮਾਪੇ ਘੂਰ ਵੀ ਨਹੀਂ ਸਕਦੇ, ਜੇਕਰ ਮਾਪੇ ਬੱਚੇ ਨੂੰ ਘੂਰਦੇ ਜਾਂ ਥੱਪੜ ਬਗੈਰਾ ਮਾਰਦੇ ਹਨ ਤਾਂ ਬੱਚੇ ਪੁਲਿਸ ਨੂੰ ਬੁਲਾ ਲੈਂਦੇ ਹਨ। ਪੁਲਿਸ ਬੱਚੇ ਦੀ ਮਦਦ ਕਰਦੀ ਹੈ। ਕਈ ਵਾਰ ਮਾਪਿਆਂ ਨੂੰ ਪੁਲਿਸ ਫੜ੍ਹਕੇ ਲੈ ਜਾਂਦੀ ਹੈ। ਜਦੋਂ ਬੱਚੇ

ਬਾਲਗ ਹੋ ਜਾਂਦੇ ਹਨ, ਭਾਵੇ ਲੜਕੇ ਤੇ ਲੜਕੀ ਹੋਵੇ, ਉਹ ਅਕਸਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਆਪ ਕਮਾਓ ਤੇ ਖਾਓ। ਫਿਰ ਉਹ ਮਾਪਿਆਂ ਤੋਂ ਵੱਖਰੇ ਰਹਿਣ ਲੱਗ ਜਾਂਦੇ ਹਨ। ਬਜ਼ੁਰਗ ਵੱਖਰੇ ਘਰਾਂ ਵਿੱਚ ਇਕੱਲਿਆਂ ਹੀ ਰਹਿੰਦੇ ਹਨ। ਹਫ਼ਤੇ ਦੋ ਹਫ਼ਤੇ ਬਾਅਦ ਬਾਅਦ ਬੱਚੇ ਆ ਕੇ ਮਾਪਿਆਂ ਨੂੰ ਮਿਲ ਜਾਂਦੇ ਹਨ। ਪਿਤਾ ਮਾਤਾ ਦਿਵਸ ‘ਤੇ ਤੋਹਫੇ ਦੇ ਜਾਂਦੇ ਹਨ। ਬਿਮਾਰ ਮਾਪਿਆਂ ਨੂੰ ਸਰਕਾਰੀ ਪ੍ਰਬੰਧਾਂ ਹੇਠ ਚਲ ਰਹੇ ਆਸ਼ਰਮਾਂ ਵਿੱਚ ਛੱਡ ਦਿੱਤਾ ਜਾਂਦਾ ਹੈ। ਉਥੇ ਵੀ ਦਿਨ ਤਿਓਹਾਰ ‘ਤੇ ਤੋਹਫੇ ਦੇਣ ਲਈ ਜਾਂਦੇ ਹਨ।

ਮੇਰਾ ਇਹ ਲੇਖ ਲਿਖਣ ਦਾ ਮੰਤਵ ਹੈ ਕਿ ਪੰਜਾਬੀ ਅਮਰੀਕਨਾ ਦੀਆਂ ਕੁਝ ਕੁ ਪਰੰਪਰਾਵਾਂ ਤੇ ਆਦਤਾਂ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨ ਜਿਹੜੀਆਂ ਪੰਜਾਬੀ ਸਭਿਆਚਾਰ ਨਾਲ ਮੇਲ ਖਾਂਦੀਆਂ ਹੋਣ। ਖਾਸ ਤੌਰ ‘ਤੇ ਇਮਾਨਦਾਰੀ, ਨੈਤਿਕਤਾ, ਵਰਕ ਕਲਚਰ, ਸਤਿਕਾਰ ਤੇ ਪਿਆਰ ਆਦਿ। ਘੱਟੋ ਘੱਟ ਇੱਕ ਦੂਜੇ ਦੇ ਮੁਕਾਬਲੇ ਵੱਡੇ ਘਰ ਤੇ ਕਾਰਾਂ ਖ੍ਰੀਦਣਾ ਬੰਦ ਕਰ ਦੇਣ ਅਤੇ ਨਫ਼ਰਤ ਦਾ ਤਿਆਗ ਕਰ ਦੇਣ ਤਾਂ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਕੁਲਦੀਪ ਕੌਰ ਧੰਜੂ ਦਾ ਕਾਵਿ-ਸੰਗ੍ਰਹਿ ‘ਇਜ਼ਹਾਰ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ : ਉਜਾਗਰ ਸਿੰਘ
ਕੁਲਦੀਪ ਕੌਰ ਸੰਧੂ ਲੋਕ ਹਿਤਾਂ ‘ਤੇ ਪਹਿਰਾ ਦੇਣ ਵਾਲੀਆਂ ਕਵਿਤਾਵਾਂ ਲਿਖਣ ਵਾਲੀ ਸ਼ਾਇਰਾ ਹੈ। ਉਹ ਬਹੁਤ ਹੀ ਸੰਵੇਦਨਸ਼ੀਲ ਕਵਿਤਰੀ ਹੈ। ਕਵਿਤਰੀ ਨੇ ਵੱਡੀ ਉਮਰ ਵਿੱਚ ਜਾ ਕੇ ਲਿਖਣਾ ਸ਼ੁਰੂ ਕੀਤਾ ਹੈ, ਇਸ ਲਈ ਉਸਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ। ਇਸ ਤਜ਼ਰਬੇ ਦੇ ਆਧਾਰ ‘ਤੇ ਜੋ ਉਸਨੇ ਸੰਸਾਰ ਵਿੱਚ ਆਪਣੇ ਆਲੇ ਦੁਆਲੇ ਵਾਪਰਦਾ ਵੇਖਿਆ ਹੈ, ਉਸਨੂੰ ਆਪਣੀਆਂ ਕਵਿਤਾਵਾਂ ਵਿੱਚ ਦ੍ਰਿਸ਼ਟਾਂਤਿਕ ਢੰਗ ਨਾਲ ਲਿਖਿਆ ਹੈ। ਭਾਵ ਉਸਦੇ ਨਿੱਜੀ ਤਜ਼ਰਬੇ ਨੇ ਕਵਿਤਾਵਾਂ ਵਿੱਚ ਇਨਸਾਨੀ ਜ਼ਿੰਦਗੀ ਦਾ ਪ੍ਰਤੀਬਿੰਬ ਦੇ ਤੌਰ ‘ਤੇ ਲਿਖ ਦਿੱਤਾ ਹੈ। ਇਸ ਕਰਕੇ ਹੀ ਉਸਦੀਆਂ ਕਵਿਤਾਵਾਂ ਸਚਾਈ ਦੇ ਨੇੜੇ ਅਤੇ ਸਮਾਜਿਕ ਸਰੋਕਾਰਾਂ ਨਾਲ ਗੜੁਚ ਹਨ। ਆਮ ਤੌਰ ‘ਤੇ ਕਵਿਤਰੀਆਂ ਰੁਮਾਂਸਵਾਦੀ ਕਵਿਤਾਵਾਂ ਲਿਖਦੀਆਂ ਹੋਈਆਂ ਔਰਤਾਂ ਦੇ ਦਰਦਾਂ ਦੀ ਦਾਸਤਾਂ ਕਹਿੰਦੀਆਂ ਹਨ, ਪ੍ਰੰਤੂ ਕੁਲਦੀਪ ਕੌਰ ਸੰਧੂ ਦੇ ਪਲੇਠੇ ਕਾਵਿ-ਸੰਗ੍ਰਹਿ ‘ਇਜ਼ਹਾਰ’ ਵਿਚਲੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ। ਇਸ ਤੋਂ ਪਹਿਲਾਂ ਕਵਿਤਰੀ ਦੀਆਂ ਕਵਿਤਾਵਾਂ 6 ਪੰਜਾਬੀ ਅਤੇ 6 ਹਿੰਦੀ ਦੇ ਕਾਵਿ-ਸੰਗ੍ਰਹਿਾਂ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ, ਪ੍ਰੰਤੂ ਨਿਰੋਲ ਉਸਦੀਆਂ ਆਪਣੀਆਂ ਕਵਿਤਾਵਾਂ ਵਾਲਾ ਇਹ ਪਹਿਲਾ ਕਾਵਿ-ਸੰਗ੍ਰਹਿ ਹੈ। ਉਸਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਫ਼ੈਲੀਆਂ ਸਮਾਜਿਕ ਕੁਰੀਤੀਆਂ ਦੀ ਗੱਲ ਕਰਦੇ ਹਨ। ਇਸ ਕਾਵਿ-ਸੰਗ੍ਰਹਿ ਵਿੱਚ 62 ਕਵਿਤਾਵਾਂ ਹਨ, ਜਿਹੜੀਆਂ ਸਾਰੀਆਂ ਹੀ ਲੋਕਾਈ ਦੇ ਦਰਦ ਦਾ ਪ੍ਰਗਟਾਵਾ ਕਰਦੀਆਂ ਹਨ। ਉਨ੍ਹਾਂ ਵਿੱਚੋਂ ਪਹਿਲੀ ਹੀ ਕਵਿਤਾ ‘ਅਰਦਾਸ’ ਵਿੱਚ ਕਵਿਤਰੀ ਨੇ ਕਈ ਵਿਸ਼ੇ ਛੋਹੇ ਹਨ, ਜਿਨ੍ਹਾਂ ਵਿੱਚ ਗ਼ਰੀਬਾਂ ਮਜ਼ਲੂਮਾਂ ਤੇ ਜ਼ੁਲਮ, ਬੇਰੋਜ਼ਗਾਰੀ, ਨਸ਼ਿਆਂ, ਅਮਨ ਕਾਨੂੰਨ ਦੀ ਮਾੜੀ ਸਥਿਤੀ ਕਰਕੇ ਸਮਾਜ ਵਿੱਚ ਡਰ ਦਾ ਮਾਹੌਲ ਬਣਿਆਂ ਹੋਇਆ ਹੈ, ਸ਼ਾਮਲ ਹਨ। ਲੋਕਾਂ ‘ਤੇ ਜ਼ੁਲਮ ਹੋ ਰਹੇ ਹਨ, ਲੋਕ ਬੇਬਸ ਹੋਏ ਪਏ ਹਨ, ਲੁੱਟਾਂ ਖੋਹਾਂ ਹੋ ਰਹੀਆਂ ਹਨ, ਸਾਧੂਆਂ ਦੇ ਭੇਸ ਵਿੱਚ ਮਲਕ ਭਾਗੋ ਫਿਰ ਰਹੇ ਹਨ। ਕਾਵਿ-ਸੰਗ੍ਰਹਿ ਵਿੱਚ ਔਰਤਾਂ ਸੰਬੰਧੀ 18 ਕਵਿਤਾਵਾਂ ਹਨ, ਜਿਨ੍ਹਾਂ ਵਿੱਚ ‘ਜੀਵਨ ਦਾ ਚੱਪੂ’, ‘ਅਣਜੰਮੀ ਧੀ ਦੀ ਅਰਜੋਈ’, ‘ਔਰਤ ਇੱਕ ਅਜ਼ੀਮ ਸ਼ਕਤੀ’, ‘ਅਧੂਰੀ ਖ਼ੁਸ਼ੀ’, ‘ਕਵਿੱਤਰੀ’, ‘ਤ੍ਰਿਸ਼ਨਾ’, ‘ਨਾਰੀ ਦੀ ਵੇਦਨਾ’, ‘ਸਮਝੌਤੇ’, ‘ਰਿਸ਼ਤੇ’, ‘ਇਹਸਾਸ’, ਜ਼ਿੰਦਗੀ’, ‘ਕੀ ਮੇਰਾ ਹੈ ਕਸੂਰ’, ‘ਬੇਪਨਾਹ ਪਿਆਰ’, ‘ਉਹ ਮਜ਼ਬੂਰ ਯਾਦਾਂ’, ‘ਔਰਤ’, ‘ਖੁਦ ਦੀ ਤਲਾਸ਼’, ‘ਅਕਸ’ ਅਤੇ ‘ਮੈਂ ਅਜੇ ਥੱਕੀ ਨਹੀਂ’ ਕਵਿਤਾਵਾਂ ਹਨ, ਜਿਹੜੀਆਂ ਔਰਤ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਬਾਤ ਤਾਂ ਪਾ ਰਹੀਆਂ ਹਨ, ਪ੍ਰੰਤੂ ਇਨ੍ਹਾਂ ਕਵਿਤਾਵਾਂ ਵਿੱਚ ਇਸਤਰੀਆਂ ਨਾਲ ਹੋ ਰਹੀਆਂ ਜ਼ੋਰ ਜ਼ਬਰਦਸਤੀਆਂ ਦੇ ਸੰਤਾਪ ਦਾ ਵਿਵਰਣ ਦਿੰਦੀ ਹੋਈ ਕਵਿਤਰੀ ਇਸਤਰੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੀ ਹੈ, ਭਾਵ ਔਰਤਾਂ ਦੇ ਮਨ ਦੀ ਵੇਦਨਾ ਨੂੰ ਕਵਿਤਾਵਾਂ ਵਿੱਚ ਦਰਸਾਇਆ ਗਿਆ ਹੈ। ਇਹ ਕਵਿਤਾਵਾਂ ਔਰਤਾਂ ਨੂੰ ਕਮਜ਼ੋਰ ਸਾਬਤ ਨਹੀਂ ਕਰਦੀਆਂ, ਸਗੋਂ ਔਰਤਾਂ ਨੂੰ ਸਮਾਜ ਵਿੱਚ ਬਰਾਬਰ ਦੇ ਰੁਤਬੇ ਅਤੇ ਹੱਕਾਂ ਦੀ ਵਕਾਲਤ ਕਰ ਰਹੀਆਂ ਹਨ। ਔਰਤਾਂ ‘ਤੇ ਜ਼ੁਲਮ ਹੋ ਰਹੇ ਹਨ। ਉਸ ਦੀਆਂ ਕਵਿਤਾਵਾਂ ਅਨੁਸਾਰ ਔਰਤਾਂ ਇਨ੍ਹਾਂ ਜ਼ੰਜ਼ੀਰਾਂ ਨੂੰ ਤੋੜ ਸੁੱਟਣਗੀਆਂ। ਕਵਿਤਰੀ ‘ਪੰਛੀ’ ਸਿਰਲੇਖ ਵਾਲੀ ਕਵਿਤਾ ਵਿੱਚ ਪਰਵਾਸ ਦੀ ਸਮੱਸਿਆ ਦਾ ਜ਼ਿਕਰ ਕਰਦੀ ਲਿਖਦੀ ਹੈ ਕਿ ਪਰਵਾਸ ਵਿੱਚ ਰੋਜ਼ੀ ਰੋਟੀ ਲਈ ਜਾਣਾ ਕੋਈ ਗ਼ਲਤ ਨਹੀਂ ਕਿਹਾ ਜਾ ਸਕਦਾ ਹੈ, ਪ੍ਰੰਤੂ ਪਰਵਾਸ

ਵਿੱਚ ਜਾ ਕੇ ਉਥੇ ਜੋਗੇ ਹੀ ਹੋ ਜਾਣਾ ਬਹੁਤ ਵੱਡਾ ਸੰਤਾਪ ਹੈ। ਪੰਜਾਬੀਆਂ ਦਾ ਉਥੇ ਜਾ ਕੇ ਵਸ ਜਾਣਾ ਜ਼ਾਇਜ ਨਹੀਂ। ਪੰਛੀ ਵੀ ਸਾਰੀ ਦਿਹਾੜੀ ਚੋਗਾ ਚੁਗਣ ਤੋਂ ਬਾਅਦ ਸ਼ਾਮ ਨੂੰ ਆਪਣੇ ਆਲ੍ਹਣੇ ਵਿੱਚ ਆ ਜਾਂਦੇ ਹਨ, ਪ੍ਰੰਤੂ ਸਾਡੇ ਪਰਵਾਸੀ ਵਾਪਸ ਆਉਣ ਨੂੰ ਤਿਆਰ ਹੀ ਨਹੀਂ। ਮਾਪੇ ਪਿਛੇ ਤੜਪਦੇ ਸਵਾਸ ਤਿਆਗ ਜਾਂਦੇ ਹਨ। ਕਵਿਤਰੀ ਸਮਾਜਿਕ ਤਾਣੇ-ਬਾਣੇ ‘ਤੇ ਕਿੰਤੂ-ਪ੍ਰੰਤੂ ਕਰਦੀ ਕਹਿੰਦੀ ਹੈ ਕਿ ਖ਼ੁਦਗਰਜ਼ ਲੋਕ ਸਮਾਜ ‘ਤੇ ਕਲੰਕ ਹਨ, ਜਿਨ੍ਹਾਂ ਦੇ ਕਿਰਦਾਰ ਸਮਾਜਕ ਭਾਈਚਾਰੇ ਦਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਸਮਾਜਿਕ ਵਿਸੰਗਤੀਆਂ ਲਈ ਸਾਡੀ ਪ੍ਰਸ਼ਾਸ਼ਨਿਕ ਪ੍ਰਣਾਲੀ ਨੂੰ ਬਰਾਬਰ ਜ਼ਿੰਮੇਵਾਰ ਠਹਿਰਾਉਂਦੀ ਹੈ। ਸਿਆਸਤਦਾਨ ਮਨਮਰਜ਼ੀਆਂ ਕਰ ਰਹੇ ਹਨ, ਚੋਰ ਤੇ ਕੁੱਤੀ ਰਲੇ ਹੋਏ ਹਨ, ਸਿਆਸਤਦਾਨ ਜ਼ਾਲਮ ਬਣ ਗਏ ਹਨ, ਉਨ੍ਹਾਂ ਵੱਲੋਂ ਨਫ਼ਰਤਾਂ ਦੇ ਬੀਜ ਬੀਜੇ ਜਾ ਰਹੇ ਹਨ, ਰਿਸ਼ਵਤਾਂ ਦਾ ਬੋਲਬਾਲਾ ਹੈ। ਮਨੁੱਖਤਾ ਲਾਲਚ ਵਿੱਚ ਗ੍ਰਸਤ ਹੋ ਗਈ ਹੈ, ਸਾਂਝੇ ਪਰਿਵਾਰ ਖ਼ਤਮ ਹੋ ਗਏ, ਬਜ਼ੁਰਗ ਬ੍ਰਿਧ ਆਸ਼ਰਮਾ ਵਿੱਚ ਰੁਲ ਰਹੇ ਹਨ, ਬੱਚੇ ਪਰਵਾਸ ਵਿੱਚ ਮੌਜ ਮਸਤੀਆਂ ਕਰ ਰਹੇ ਹਨ, ਵਿਖਾਵੇ ਦਾ ਜ਼ਮਾਨਾ ਹੈ। ‘ਵੇਖ ਲਓ’ ਸਿਰਲੇਖ ਵਾਲੀ ਕਵਿਤਾ ਵਿੱਚ ਕਵਿਤਰੀ ਲੋਕਾਈ ਨੂੰ ਗ਼ਰੀਬਾਂ ਦਾ ਸਹਾਰਾ ਬਣਨ ਦੀ ਗੱਲ ਕਰਦੀ ਲਿਖਦੀ ਹੈ:

ਉਮਰ ਭਰ ਦੇਣਗੇ ਦੁਆਵਾਂ, ਉਹ ਗ਼ਰੀਬ ਤੇ ਮਜ਼ਬੂਰ।

ਉਹਨਾਂ ਦੀਆਂ ਮਜ਼ਬੂਰੀਆਂ ਕੁਝ, ਵੰਡ-ਵੰਡਾ ਕੇ ਵੇਖ ਲਓ।

ਕੁਲਦੀਪ ਕੌਰ ਧੰਜੂ ਸਮਾਜ ਨੂੰ ਇਸਤਰੀਆਂ ਦਾ ਪੱਖ ਪੂਰਨ ਦੀ ਤਾਕੀਦ ਕਰਦੀ ਹੈ। ਔਰਤ ਤੇ ਮਰਦ ਇੱਕ ਦੂਜੇ ਦੇ ਪੂਰਕ ਹਨ, ਔਰਤ ਸਮਾਜ ਦੀ ਸਿਰਜਣਾ ਕਰਦੀ ਹੈ, ਇਸ ਲਈ ਇਸਦਾ ਸਤਿਕਾਰ ਤੇ ਸਨਮਾਨ ਜ਼ਰੂਰੀ ਹੈ। ਰਿਸ਼ਤਿਆਂ ਵਿੱਚ ਆਈ ਗਿਰਾਵਟ ਕਰਕੇ ਬਜ਼ੁਰਗਾਂ ਦੀ ਬੇਕਦਰੀ ਹੋ ਰਹੀ ਹੈ। ਨੌਜਵਾਨ ਆਪ ਤਾਂ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦੇ ਹਨ, ਪ੍ਰੰਤੂ ਮਾਪਿਆਂ ਨੂੰ ਅਣਡਿਠ ਕਰਦੇ ਹਨ। ਕਵਿਤਰੀ ‘ਮਜ਼ਬੂਰਨ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:

ਰਿਸ਼ਤਿਆਂ ਦੇ ਬੋਝ ਨੂੰ ਝਟਕ ਕੇ, ਸਾਂਝੇ ਫ਼ਿਕਰਾਂ ਤੋਂ ਥੋੜ੍ਹਾ ਪਾਸੇ ਸਰਕ ਕੇ।

ਛੱਡ ਕੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ‘ਚ, ਕਰਨਾ ਚਾਹੁੰਦੇ ਨੇ ਬਸ ਮੌਜਾਂ ਰੱਜ ਰੱਜ ਕੇ।

ਕੁਲਦੀਪ ਕੌਰ ਧੰਜੂ ਆਸ਼ਾਵਾਦੀ ਹੋਣ ਕਰਕੇ ਹਿੰਮਤ ਨਾਲ ਬੁਲੰਦੀਆਂ ‘ਤੇ ਪਹੁੰਚਣ ਦੀ ਤਾਕੀਦ ਕਰਦੀ ਹੋਈ ਲਿਖਦੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ, ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਕਵਿਤਰੀ ਦੀਆਂ 6 ਕਵਿਤਾਵਾਂ ਵਿੱਚੋਂ ਆਸ਼ਾਵਾਦੀ ਹੋਣ ਦੀ ਝਲਕ ਆਉਂਦੀ ਹੈ। ਮਿਹਨਤ ਕਰਦੇ ਰਹੋ ਇੱਕ ਨਾ ਇੱਕ ਦਿਨ ਜ਼ਰੂਰ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ। ‘ਜਿੱਤ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:

ਬਾਮਸ਼ੱਕਤ ਮਿਹਨਤ ਤੇਰੀ ਇੱਕ ਦਿਨ ਰੰਗ ਲਿਆਏਗੀ,

ਕੇਵਲ ਤੇਰੀ ਮਿਹਨਤ ਹੀ ਤੈਨੂੰ ਤੇਰੀ ਮੰਜ਼ਲ ਤੱਕ ਪਹੁੰਚਾਏਗੀ।

ਲੋਕਾਈ ਵੱਲੋਂ ਪਾਣੀ, ਹਵਾ ਤੇ ਧਰਤੀ ਨੂੰ ਪਲੀਤ ਕਰਕੇ ਵਾਤਾਵਰਨ ਨੂੰ ਦੂਸ਼ਤ ਕਰਨ ‘ਤੇ ਕਵਿਤਰੀ ਚਿੰਤਾ ਪ੍ਰਗਟ ਕਰਦੀ ਹੋਈ ਕਹਿੰਦੀ ਹੈ ਕਿ ਰਹਿੰਦੀ ਖੂੰਹਦੀ ਕਸਰ ਰੁੱਖਾਂ ਨੂੰ ਕੱਟਕੇ ਲੋਕਾਈ ਆਪਣੇ ਪੈਰੀਂ ਆਪ ਕੁਹਾੜੀ ਮਾਰ ਰਹੀ ਹੈ। ਪਾਣੀ ਤਾਂ ਵਿਕਣ ਲੱਗ ਗਿਆ ਹੈ, ਪ੍ਰੰਤੂ ਜਿਹੋ ਜਹੇ ਹਾਲਾਤ ਬਣ ਰਹੇ ਹਨ, ਕਿਤੇ ਹਵਾ ਵੀ ਮੁੱਲ ਵਿਕਣ ਲੱਗ ਸਕਦੀ ਹੈ। ‘ਦੁਚਿੱਤੀ ਦਾ ਮਾਹੌਲ’ ਕਵਿਤਾ ਵਿੱਚ ਕੁਲਦੀਪ ਕੌਰ ਧੰਜੂ ਲਿਖਦੀ ਹੈ:

ਪਾਣੀ ਤਾਂ ਧਰਤੀ ਉੱਤੇ ਪਹਿਲਾਂ ਹੀ ਵਿਕਦਾ ਸੀ, ਡਰ ਹੈ ਕਿਤੇ ਹਵਾ ਵੀ ਨਾ ਵਿਕ ਜਾਵੇ।

ਜ਼ਮੀਨ ਤਾਂ ਪਹਿਲਾਂ ਹੀ ਵਿਕਦੀ ਸੀ, ਡਰ ਹੈ ਕਿਤੇ ਅਸਮਾਨ ਵੀ ਨਾ ਵਿਕ ਜਾਵੇ।

ਕੁਲਦੀਪ ਕੌਰ ਧੰਜੂ ਜ਼ਿੰਦਗੀ ਦੇ ਵਿੱਚ ਇਸ਼ਕ, ਮੁਹੱਬਤ ਅਤੇ ਪਿਆਰ ਦਾ ਸਥਾਨ ਵੀ ਮਹੱਤਵਪੂਰਨ ਸਮਝਦੀ ਹੈ। ਮੁਹੱਬਤ ਨਾਲ ਜੀਵਨ ਸੁਹਾਵਣਾ ਹੋ ਜਾਂਦਾ ਹੈ, ਪ੍ਰੰਤੂ ਮੁਹੱਬਤ ਦੀ ਪਾਕੀਜਗੀ ਜ਼ਰੂਰੀ ਹੈ। ਉਹ ਇਹ ਵੀ ਕਹਿੰਦੀ ਹੈ ਕਿ ਪਿਆਰ ਕਰਨ ਵਾਲਿਆਂ ਲਈ ਮੁਹੱਬਤ ਤੋਂ ਵੱਡੀ ਕੋਈ ਸ਼ਾਹੂਕਾਰੀ ਨਹੀਂ। ਉਸਨੇ ਕੁਝ ਕਵਿਤਾਵਾਂ ਰੁਮਾਂਟਿਕ ਵੀ ਲਿਖੀਆਂ ਹਨ, ਜਿਨ੍ਹਾਂ ਵਿੱਚ ‘ਬੇਪਨਾਹ ਪਿਆਰ’, ‘ਉਹ ਮਜ਼ਬੂਰ ਯਾਦਾਂ’, ‘ਪਿਆਰ ਨਾ ਮੰਗੋ’, ‘ਤਾਂ ਹੀ ਪਿਆਰ ਕਰਨ’, ‘ਮੁਲਾਕਾਤ’, ‘ਪੱਥਰ ਦਿਲ’ ਅਤੇ ‘ਇਸ਼ਕ’ ਸ਼ਾਮਲ ਹਨ। ‘ਪੱਥਰ ਦਿਲ’ ਕਵਿਤਾ ਵਿੱਚ ਕਵਿਤਰੀ ਲਿਖਦੀ ਹੈ:

ਜ਼ਾਲਮ ਨੇ ਸੱਟ ਬੇਵਫ਼ਾਈ ਦੀ ਬੜੀ ਹੀ ਮਾਰੀ ਗੁੱਝੀ,

ਆਪਣੇ ਹੱਥੀਂ ਹੀ ਲਕੀਰ ਕਿਸਮਤ ਦੀ ਮਿਟਾ ਬੈਠੇ।

ਭਵਿਖ ਵਿੱਚ ਕੁਲਦੀਪ ਕੌਰ ਧੰਜੂ ਤੋਂ ਹੋਰ ਬਿਹਤਰੀਨ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।

123 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਜ਼ੋਹਰਾ ਪਬਲੀਕੇਸ਼ਨ, ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

ਸੰਪਰਕ ਕੁਲਦੀਪ ਕੌਰ ਧੰਜੂ : 9463369202

ਹਰਪ੍ਰੀਤ ਕੌਰ ਸੰਧੂ ਦਾ ਮਿੰਨੀ-ਕਹਾਣੀ ਸੰਗ੍ਰਹਿ ‘ਨਾਨੀ ਦੀਆਂ ਬਾਤਾਂ’ ਗੁਣਾਂ ਦੀ ਗੁੱਥਲੀ : ਉਜਾਗਰ ਸਿੰਘ
ਹਰਪ੍ਰੀਤ ਕੌਰ ਸੰਧੂ ਕਵਿਤਾ ਅਤੇ ਵਾਰਤਕ ਲਿਖਦੀ ਹੈ। ਉਸਦੀਆਂ ਹੁਣ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਾਵਿ-ਸੰਗ੍ਰਹਿ ਅਤੇ ਇੱਕ ਨਿਬੰਧ-ਸੰਗ੍ਰਹਿ ਸ਼ਾਮਲ ਹਨ। ਪੜਚੋਲ ਅਧੀਨ ‘ਨਾਨੀ ਦੀਆਂ ਬਾਤਾਂ’ ਮਿੰਨੀ-ਕਹਾਣੀ ਸੰਗ੍ਰਹਿ ਚੌਥੀ ਪੁਸਤਕ ਹੈ। ਉਸਦੀ ਵਾਰਤਕ ਬਹੁਤ ਹੀ ਸੰਵੇਦਨਸ਼ੀਲ ਤੇ ਕਵਿਤਰੀ ਹੋਣ ਕਰਕੇ ਕਾਵਿਮਈ ਹੁੰਦੀ ਹੈ। ਇਸ ਪੁਸਤਕ ਵਿੱਚ ਉਸਦੀਆਂ 31 ਮਿੰਨੀ ਕਹਾਣੀਆਂ ਹਨ, ਜੋ ਬਹੁਤ ਹੀ ਪ੍ਰੇਰਨਾਦਾਇਕ ਹਨ ਅਤੇ ਦਿਲਚਸਪ ਹਨ। ਪਾਠ ਇੱਕ ਬੈਠਕ ਵਿੱਚ ਹੀ ਸਾਰੀਆਂ ਮਿੰਨੀ ਕਹਾਣੀਆਂ ਪੜ੍ਹਕੇ ਛੱਡਦਾ ਹੈ, ਕਿਉਂਕਿ ਵਿਚਾਕਾਰ ਛੱਡੀ ਹੀ ਨਹੀਂ ਜਾ ਸਕਦੀ। ਭਾਵੇਂ ਕਹਾਣੀਆਂ ਨਿੱਕੀਆਂ-ਨਿੱਕੀਆਂ ਹਨ, ਪ੍ਰੰਤੂ ਉਨ੍ਹਾਂ ਦੀਆਂ ਗੱਲਾਂ ਵੱਡੇ ਸੰਦੇਸ਼ ਦਿੰਦੀਆਂ ਹੋਈਆਂ ਜ਼ਿੰਦਗੀ ਜਿਉਣ ਲਈ ਸਾਰਥਿਕ ਨੁਕਤੇ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਵਰਤਮਾਨ ਅਧੁਨਿਕਤਾ ਅਤੇ ਨੈਟ ਦੇ ਜ਼ਮਾਨੇ ਵਿੱਚ ਸਾਂਝੇ ਪਰਿਵਾਰਾਂ ਦਾ ਸੰਕਲਪ ਖ਼ਤਮ ਹੋ ਗਿਆ ਹੈ। ਇਸ ਸਮੇਂ ਬੱਚੇ ਵੈਸੇ ਤਾਂ ਨਾਨਕੇ ਤੇ ਦਾਦਕੇ ਜਾਂਦੇ ਹੀ ਨਹੀਂ। ਨਾਨੀ ਦੀਆਂ ਬਾਤਾਂ ਤਾਂ ਇੱਕ ਸਪਨਾ ਹੋ ਗਿਆ ਹੈ, ਬੱਚੇ ਤਾਂ ਮਾਂ ਬਾਪ ਕੋਲ ਨਹੀਂ ਬੈਠਦੇ। ਬੱਚੇ ਤਾਂ ਪੜ੍ਹਾਈ ਦੇ ਬੋਝ ਥੱਲੇ ਦੱਬੇ ਰਹਿੰਦੇ ਹਨ। ਬਾਕੀ ਰਹਿੰਦਾ ਸਮਾਂ ਮੋਬਾਈਲਾਂ ਨੇ ਖਾ ਲਿਆ ਹੈ। ਜੇਕਰ ਇਹ ਪੁਸਤਕ ਪਾਠਕਰਮ ਵਿੱਚ ਸ਼ਾਮਲ ਕਰਕੇ ਬੱਚਿਆਂ ਨੂੰ ਪੜ੍ਹਾਈ ਜਾਵੇ ਤਾਂ ਹੋ ਸਕਦਾ ਪਰਿਵਰਾਂ ਵਿੱਚ ਆਪਸੀ ਪਿਆਰ ਅਤੇ ਮਿਲਵਰਤਨ ਦੁਬਾਰਾ ਕਾਇਮ ਹੋ ਸਕੇ। ਇਹ ਨਿੱਕੀਆਂ ਕਹਾਣੀਆਂ ਭਾਵੇਂ ਸਾਰੀਆਂ ਕਾਲਪਨਿਕ ਹੁੰਦੀਆਂ ਹਨ, ਪ੍ਰੰਤੂ ਇਨ੍ਹਾਂ ਨੂੰ ਸੁਣਨ ਤੇ ਸੁਣਾਉਣ ਨਾਲ ਪਰਿਵਾਰਾਂ ਦੇ ਮੁੜ ਜੁੜਨ ਦੀ ਸੰਭਾਵਨਾ ਹੋ ਸਕਦੀ ਹੈ। ਇਨ੍ਹਾਂ ਮਿੰਨੀ ਕਹਾਣੀਆਂ ਨੂੰ ਪੜ੍ਹਕੇ ਜਿਹੜੇ ਨੁਕਤੇ ਗ੍ਰਹਿਣ ਕਰਨ ਦੇ ਯੋਗ ਹਨ, ਉਹ ਇਸ ਪ੍ਰਕਾਰ ਹਨ : ਸਫ਼ਲ ਵਿਆਹੁਤਾ ਜੀਵਨ ਲਈ ਪਤੀ ਪਤਨੀ ਨੂੰ ਇੱਕਮਤ ਹੋ ਕੇ ਰਹਿਣਾ, ਸੁਣਕੇ ਗੱਲ ਨੂੰ ਹਜ਼ਮ ਕਰਨਾ ਜ਼ਰੂਰੀ, ਰਿਸ਼ਤਿਆਂ ਵਿੱਚ ਇਮਾਨਦਾਰੀ ਰੱਖਣੀ ਚਾਹੀਦੀ ਹੈ, ਆਪਣੀ ਕਮਾਈ ਤੋਂ ਬਾਅਦ ਕਮਾਈ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ, ਬਜ਼ੁਰਗਾਂ ਦੀ ਕਮਾਈ ਨੂੰ ਉਜਾੜੋ ਨਾ, ਭਵਿਖ ਦੀ ਥਾਂ ਵਰਤਮਾਨ ਬਾਰੇ ਸੋਚੋ, ਜ਼ੁਬਾਨ ਦਾ ਰਸ ਕੀਮਤੀ ਹੁੰਦਾ, ਪਰਵਰਿਸ਼ ਨਾਲ ਜਨਮ ਜਾਤ ਗੁਣ ਸੁਧਾਰੇ ਜਾ ਸਕਦੇ ਹਨ, ਪ੍ਰੰਤੂ ਬਦਲੇ ਨਹੀਂ ਜਾ ਸਕਦੇ, ਸੁਹੱਪਣ ਅੰਦਰ ਹੁੰਦੈ ਬਾਹਰੀ ਨਹੀਂ, ਦੋਸਤ ਉਹੀ ਜੋ ਮੁਸੀਬਤ ਵਿੱਚ ਕੰਮ ਆਵੇ, ਸੁਚੇਤ ਹੋ ਕੇ ਕੀਤਾ ਕੰਮ ਪਰਮਾਤਮਾ ਦੀ ਭਗਤੀ ਦੇ ਬਰਾਬਰ ਹੁੰਦੈ, ਲੋੜ ਕਿੱਤੇ ਮੁਤਾਬਕ ਹੁੰਦੀ ਹੈ, ਕਿਸੇ ਨਾਲ ਈਰਖਾ ਨਾ ਕਰੋ, ਇੱਕ ਮੰਜ਼ਿਲ ਨਿਸਚਤ ਕਰਕੇ ਮਿਹਨਤ ਕਰੋ, ਬਹੁਤੇ ਪਾਸੇ ਹੱਥ ਨਾ ਮਾਰੋ, ਕੁਦਰਤ ‘ਤੇ ਭਰੋਸਾ ਕਰੋ, ਹਰ ਇੱਕ ਦੀ ਇੱਜ਼ਤ ਕਰੋ, ਵਿਰਾਸਤ ਵਿੱਚ ਮਿਲਿਆ ਸੁਭਾਅ ਬਦਲਣਾ ਅਸੰਭਵ, ਜੋ ਕਰੋਗੇ ਉਹੀ ਭਰੋਗੇ, ਭਾਵ ਕਰਮਾ ਦਾ ਫਲ ਭੁਗਤਣਾ ਪੈਂਦਾ, ਆਪਣੀ ਹੀ ਚੀਜ਼ ਖਾਣੀ ਹੋਵੇ ਪਰਦੇ ਵਿੱਚ ਖਾਓ, ਕਿਸੇ ਦੀ ਉਮੀਦ ਨਹੀਂ ਤੋੜਨੀ ਚਾਹੀਦੀ, ਮਾਪਿਆਂ ਦਾ ਸਤਿਕਾਰ ਕਰੋ, ਕਿਸੇ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ, ਮੁਸੀਬਤ ਦਾ ਸਾਹਮਣਾ ਸਿਆਣਪ ਨਾਲ ਕੀਤਾ ਜਾ ਸਕਦਾ, ਮਿਹਨਤ ਨਾਲ ਕਿਸਮਤ ਚਮਕਾਈ ਜਾ ਸਕਦੀ ਹੈ, ਉਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ, ਇਹ ਜ਼ਿੰਦਗੀ ਦਾ ਮੰਤਰ ਹੋਣਾ ਚਾਹੀਦਾ ਹੈ, ਰਾਜ ਰਾਜ ਹੀ ਰਹਿਣਾ ਚਾਹੀਦਾ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਾ ਚਾਹਦਾ, ਰੁੱਤਬੇ ਤਾਂ ਆਉਂਦੇ ਜਾਂਦੇ ਰਹਿੰਦੇ ਹਨ, ਸਬਰ ਸੰਤੋਖ਼ ਗਹਿਣਾ ਹੈ, ਕੋਈ ਚੀਜ਼ ਚੰਗੀ ਜਾਂ ਮਾੜੀ ਕਦੀਂ ਵੀ ਕੰਮ ਆ ਸਕਦੀ ਹੈ, ਮਿਹਨਤ ਸਚਾਈ ਤੇ ਤਨਦੇਹੀ ਨਾਲ ਕਰੋ, ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖੋ ਅਤੇ ਸੂਝ ਬੂਝ ਨਾਲ ਹਰ ਮੁਸੀਬਤ ਦਾ ਹੱਲ ਨਿਕਲ ਆੳਂਦਾ ਹੈ।

79 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਮਿੰਨੀ ਕਹਾਣੀ ਸੰਗ੍ਰਹਿ ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

ਕੇਵਲ ਸਿੰਘ ਢਿੱਲੋਂ ਲਈ ਪ੍ਰਧਾਨਗੀ ਦਾ ਤਾਜ਼ ਸੂਲਾਂ ਦੀ ਸੇਜ
ਭਾਰਤ ਦੀਆਂ ਸਿਆਸੀ ਪਾਰਟੀਆਂ ਮੁੱਦਿਆਂ ਦੀ ਸਿਆਸਤ ਕਰਨ ਦੀ ਥਾਂ ਚੋਣਾਂ ਜਿੱਤਣ ਲਈ ਨਵੇਂ ਤਰੀਕੇ ਢੰਗ ਲੱਭਦੀਆਂ ਰਹਿੰਦੀਆਂ ਹਨ। ਭਾਰਤੀ ਜਨਤਾ ਪਾਰਟੀ ਨੇ ਵੀ ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰਖਦਿਆਂ ਇੱਕ ਦਾ ਨਵਾਂ ਫਾਰਮੂਲਾ ਜੱਟ ਸਿੱਖ ਪ੍ਰਧਾਨ ਬਣਾਕੇ ਲਾਗੂ ਕੀਤਾ ਹੈ। ਚੋਣਾਂ ਵਿੱਚ ਇਹ ਨਵਾਂ ਫਾਰਮੂਲਾ ਕੀ ਰੰਗ ਖਿਲਾਰੇਗਾ ?, ਇਹ ਤਾਂ ਸਮਾਂ ਹੀ ਦੱਸੇਗਾ। ਭਾਰਤੀ ਜਨਤਾ ਪਾਰਟੀ ਨੇ ਮਹਿਸੂਸ ਕਰ ਲਿਆ ਹੈ ਕਿ ਪੰਜਾਬ ਵਿੱਚ ਜੱਟ ਸਿੱਖਾਂ ਦੇ ਸਹਿਯੋਗ ਤੋਂ ਬਿਨਾ, ਉਨ੍ਹਾਂ ਦੇ ਪੈਰ ਨਹੀਂ ਲੱਗ ਸਕਦੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਕਿਸਾਨਾ ਅਤੇ ਜੱਟ ਸਿੱਖਾਂ ਨਾਲ ਟਕਰਾਓ ਦੀ ਸਥਿਤੀ ਵਿੱਚ ਰਹੀ ਹੈ। ਉਨ੍ਹਾਂ ਨੇ ਇੱਕ ਸਮੁਦਾਇ ਨੂੰ ਅੱਗੇ ਲਾ ਕੇ ਪੰਜਾਬ ਵਿੱਚ ਆਪਣੇ ਇਕੱਲਿਆਂ ਪੈਰ ਜਮ੍ਹਾਉਣ ਦੀ ਕੋਸ਼ਿਸ਼ ਕੀਤੀ ਸੀ, ਜੋ ਅਸਫਲ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ, ਜਦੋਂ ਉਨ੍ਹਾਂ ਨੇ ਪੰਜਾਬ ਵਿੱਚ ਇੱਕ ਜੱਟ ਸਿੱਖ ਨੂੰ ਪ੍ਰਧਾਨ ਬਣਾਇਆ ਹੈ। ਪੱਛਵੀਂ ਬੰਗਾਲ ਸੂਬੇ ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਭਾਜਪਾ ਨੇ ਪੰਜਾਬ ਨੂੰ ਪਹਿਲ ਦੇ ਆਧਾਰ ‘ਤੇ ਇਕੱਲਿਆਂ ਚੋਣ ਜਿੱਤਣ ਦੀ ਯੋਜਨਾ ਬਣਾਈ ਹੈ। 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ  ਇਕੱਲਿਆਂ ਚੋਣਾਂ ਲੜਕੇ ਵੇਖ ਲਿਆ ਸੀ ਕਿ ਜੱਟ ਸਿੱਖ ਸਮੁਦਾਇ ਤੋਂ ਬਿਨਾ ਚੋਣਾਂ ਜਿੱਤਣਾ ਸੰਭਵ ਨਹੀਂ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਰਲਕੇ ਚੋਣਾਂ ਲੜਦੀ ਰਹੀ ਹੈ। ਫਿਰ ਉਨ੍ਹਾਂ ਨੇ ਜੱਟ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੀ ਕੋਸਿਸ਼ ਕੀਤੀ ਸੀ। ਇਸ ਸਮੇਂ ਪੰਜਾਬ ਦੇ 23 ਜਿਲ੍ਹਿਆਂ ਵਿੱਚੋਂ ਅੱਧੇ ਤੋਂ ਵੱਧ ਜਿਲ੍ਹਿਆਂ ਦੇ ਪ੍ਰਧਾਨ ਜੱਟ/ਸਿੱਖ ਹਨ। ਭਾਜਪਾ ਦੇ ਹੋਰ ਰਾਜ ਪੱਧਰ ਦੇ ਅਹੁਦੇਦਾਰ ਵੀ ਜੱਟ ਸਿੱਖ ਹਨ। ਇੱਕ ਜਨਰਲ ਸਕੱਤਰ ਵੀ ਇੱਕ ਜੱਟ ਸਿੱਖ ਹੈ। ਇਥੋਂ ਤੱਕ ਕਿ ਪਾਰਟੀ ਦੇ ਕਈ ਵਿੰਗਾਂ ਦੇ ਮੁੱਖੀ ਵੀ ਸਿੱਖ ਹਨ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ  ਜਿਹੜੀ, ਸ਼੍ਰੋਮਣੀ ਅਕਾਲੀ ਦਲ ਦੀ ਨਰਸਰੀ ਅਰਥਾਤ ਹਰਾ ਦਸਤਾ ਗਿਣੀ ਜਾਂਦੀ ਹੈ, ਉਸਦੇ ਬਹੁਤ ਸਾਰੇ ਸਾਬਕਾ ਅਹੁਦੇਦਾਰਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਜੱਟ ਸਿੱਖਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਦਸਤਾਰ ਸਜਾਕੇ ਆਉਂਦੇ ਹਨ।

ਪੰਜਾਬ ਵਿਧਾਨ ਸਭਾ ਦੀ ਚੋਣ ਹਰ ਹਾਲਤ ਵਿੱਚ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਪ੍ਰਧਾਨ ਨਿਤਿਨ ਨਿਬਿਨ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਦਾ ਤਾਜ ਕੇਵਲ ਸਿੰਘ ਢਿੱਲੋਂ ਦੇ ਸਿਰ ‘ਤੇ ਸਜਾ ਦਿੱਤਾ ਹੈ। ਇਹ ਤਾਜ ਕੇਵਲ ਸਿੰਘ ਢਿਲੋਂ ਲਈ ਸੂਲਾਂ ਦੀ ਸੇਜ ਦੇ ਬਰਾਬਰ ਹੈ, ਕਿਉਂਕਿ ਪੰਜਾਬ ਵਿੱਚ ਕੰਵਲ ਦਾ ਫੁੱਲ ਖਿਲਾਉਣਾ ਸੌਖਾ ਕਾਰਜ ਨਹੀਂ। ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਕੇਵਲ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾਵਾਂ ਤੇ ਵਰਕਰਾਂ ਨੂੰ ਆਪਣੇ ਨਾਲ ਜੋੜ ਸਕੇਗਾ ? ਕਿਉਂਕਿ ਕੇਵਲ ਸਿੰਘ ਢਿੱਲੋਂ ਕਾਂਗਰਸ ਪਾਰਟੀ ਵਿੱਚੋਂ ਆਇਆ ਹੋਇਆ ਨੇਤਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਨਾਲ ਹੀ 4 ਜੂਨ 2022 ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਭਾਰਤੀ ਜਨਤਾ ਪਾਰਟੀ ਕੇਡਰ ਵਾਲੀ ਅਨੁਸ਼ਸਾਸਨ ਵਿੱਚ ਯਕੀਨ ਰੱਖਣ ਵਾਲੀ ਪਾਰਟੀ ਹੈ, ਇਸ ਲਈ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾਵਾਂ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਵਿਰੋਧ ਕਰਨਾ ਅਸੰਭਵ ਹੈ, ਭਾਵੇਂ ਉਹ ਅੰਦਰਖਾਤੇ ਦੁੱਖੀ ਹੋਣਗੇ।  ਇਸ ਸਮੇਂ ਉਹ ਸਗੋਂ ਇੱਕ ਦੂਜੇ ਤੋਂ ਅੱਗੇ ਹੋ ਕੇ ਕੇਵਲ ਸਿੰਘ ਢਿਲੋਂ ਦਾ ਸਵਾਗਤ ਕਰ ਰਹੇ ਹਨ। ਕੇਵਲ ਸਿੰਘ ਢਿੱਲੋਂ ਸਿਆਸੀ ਜੋੜ ਤੋੜ ਵਿੱਚ ਵੀ ਮਾਹਿਰ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੋਟਰੀ ਦਾ ਮੈਂਬਰ ਸੀ। ਉਹ ਸਿਆਸਤਦਾਨਾ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਜੋੜਦਾ ਰਹਿੰਦਾ ਸੀ। ਉਸਨੇ ਕੈਪਟਨ ਅਮਰਿੰਦਰ ਸਿੰਘ ਨਾਲ ਰਹਿਣ ਕਰਕੇ ਸਿਆਸੀ ਜੋੜ ਤੋੜ ਦਾ ਤਜ਼ਰਬਾ ਹਾਸਲ ਕਰ ਲਿਆ ਹੋਵੇਗਾ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਕੇਵਲ ਸਿੰਘ ਢਿਲੋਂ ਦੀ ਚੋਣ ਨੂੰ ਬੀ ਜੇ ਪੀ ਦਾ ਫੈਸਲਾ ਠੀਕ ਨਹੀਂ ਮੰਨਦਾ। ਇਸ ਤੋਂ ਪਹਿਲਾਂ ਬੀ ਜੇ ਪੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਸੁਨੀਲ ਜਾਖੜ ਵੀ ਕਾਂਗਰਸ ਪਾਰਟੀ ਵਿੱਚੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਸੁਨੀਲ ਕੁਮਾਰ ਜਾਖੜ ਦਾ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਹੋਣ ਕਰਕੇ ਆਰਗੇਨਾਈਜੇਸ਼ਨ ਦਾ ਲੰਬਾ ਤਜ਼ਰਬਾ ਸੀ। ਭਾਵੇਂ ਉਹ ਦੋ ਸਾਲ ਪ੍ਰਧਾਨਗੀ ਕਰ ਗਿਆ, ਪ੍ਰੰਤੂ ਉਸਦੀ ਸੁਰ ਕੇਂਦਰੀ ਲੀਡਰਸ਼ਿਪ ਨਾਲ ਪੰਜਾਬ ਦੇ ਮਸਲਿਆਂ ਬਾਰੇ ਮੇਲ ਨਹੀਂ ਖਾਂਦੀ ਸੀ। ਇਸ ਕਰਕੇ ਉਸਨੇ ਅਸਤੀਫਾ ਵੀ ਦੇ ਦਿੱਤਾ ਸੀ, ਕਾਫੀ ਦੇਰ ਉਸਦਾ ਅਸਤੀਫਾ ਲਟਕਦਾ ਰਿਹਾ ਸੀ, ਪ੍ਰੰਤੂ ਫਿਰ ਵੀ ਉਹ ਕੰਮ ਚਲਾਉਂਦਾ ਰਿਹਾ ਹੈ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਇਸ ਲਈ ਸੁਨੀਲ ਕੁਮਾਰ ਜਾਖੜ ਵੀ ਸਫਲ ਨਹੀਂ ਹੋ ਸਕਿਆ। ਅਜਿਹੀ ਸਥਿਤੀ ਵਿੱਚ ਆਰਗੇਨਾਈਜੇਸ਼ਨ ਦਾ ਅਨਾੜੀ ਕੇਵਲ ਸਿੰਘ ਢਿਲੋਂ ਕਿਵੇਂ ਪਾਰਟੀ ਨੂੰ ਚਲਾਵੇਗਾ ਇਹ ਸਵਾਲ ਬਣਿਆਂ ਹੋਇਆ ਹੈ। ਪਾਰਟੀ ਦੀ ਅਗਵਾਈ ਕਰਨ ਵਾਲੇ ਨੇਤਾ ਵਿੱਚ ਕੁਝ ਗੁਣ ਹੋਣੇ ਲਾਜ਼ਮੀ ਹਨ, ਜਿਨ੍ਹਾਂ ਵਿੱਚ ਲੀਡਰਸ਼ਿਪ ਦੇ ਗੁਣਾਂ ਦਾ ਹੋਣਾ,  ਲੀਡਰ ਦਾ ਅਗਰੈਸਿਵ ਹੋਣਾਂ, ਪੰਜਾਬ ਦੇ ਮੁੱਦਿਆਂ ‘ਤੇ ਸਟੈਂਡ ਲੈਣ ਵਾਲਾ ਹੋਣਾਂ ਅਤੇ ਨੌਜਵਾਨ ਹੋਣਾਂ ਸ਼ਾਮਲ ਹਨ।

ਕੇਵਲ ਸਿੰਘ ਢਿਲੋਂ ਭਾਵੇਂ ਦੋ ਵਾਰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਿਹਾ ਹੈ, ਦੋ ਵਾਰ ਉਹ ਵਿਧਾਨ ਸਭਾ ਅਤੇ ਦੋ ਵਾਰ ਲੋਕ ਸਭਾ ਦੀ ਚੋਣ ਲੜਿਆ ਸੀ ਤੇ ਹਾਰ ਗਿਆ ਸੀ, ਪ੍ਰੰਤੂ ਸਰਕਾਰ ਅਤੇ ਪਾਰਟੀ ਵਿੱਚ ਕੰਮ ਕਰਨ  ਦਾ ਉਸਦਾ ਤਜ਼ਰਬਾ ਨਹੀਂ ਹੈ। ਇਹ ਗੱਲ ਮੰਨਣ ਵਾਲੀ ਹੈ ਕਿ ਉਹ ਕਾਰੋਬਾਰ ਵਿੱਚ ਅਤਿਅੰਤ ਸਫਲ ਵਿਅਕਤੀ ਹੈ। ਉਹ ਇਸ ਸਮੇਂ ਵੱਡਾ ਕਾਰੋਬਾਰੀ ਹੈ। 1980 ਵਿੱਚ ਉਸਨੇ ਵਿਦੇਸ਼ ਵਿੱਚੋਂ ਆ ਕੇ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ, ਜਿਸ ਵਿੱਚ ਉਹ ਬਹੁਤ ਜਲਦੀ ਹੀ ਆਪਣੀ ਮਿਕਨਾਤੀਸੀ ਸੋਚ ਨਾਲ ਸਫਲ ਹੋ ਗਿਆ ਸੀ। ਹੋ ਸਕਦਾ ਕਾਰੋਬਾਰ ਦੇ ਤਜ਼ਰਬੇ ਰਾਹੀਂ ਪਾਰਟੀ ਵਿੱਚ ਚੰਗੀ ਕਾਰਗੁਜ਼ਾਰੀ ਵਿਖਾ ਸਕੇ। ਜਦੋਂ ਉਸਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਸ ਸਮੇਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਸੀ। ਉਹ ਪੰਜਾਬ ਦੇ ਰਾਜਪਾਲ ਸਿਧਾਰਥ ਸ਼ੰਕਰ ਰੇਅ ਪੰਜਾਬ ਦੇ ਬਹੁਤ ਨਜ਼ਦੀਕ ਸੀ। ਉਸ ਸਮੇਂ ਦੌਰਾਨ ਹੀ ਉਹ ਕਾਂਗਰਸ ਪਾਰਟੀ ਦੀ ਸਿਆਸਤ ਵਿੱਚ ਦਿਲਚਸਪੀ ਲੈਣ ਲੱਗ ਗਿਆ ਸੀ। 1986 ਵਿੱਚ ਉਹ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਵਿੱਚ ਸਰਗਰਮ ਹੋ ਗਿਆ ਸੀ। ਜਦੋਂ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਸਿਧਾਰਥ ਸ਼ੰਕਰ ਰੇਅ ਉਸਨੂੰ ਸੰਗਰੂਰ ਤੋਂ ਚੋਣ ਲੜਾਉਣਾ ਚਾਹੁੰਦਾ ਸੀ, ਪ੍ਰੰਤੂ ਤਕਨੀਕੀ ਕਾਰਨਾ ਕਰਕੇ ਉਸਨੂੰ ਪਾਰਟੀ ਦਾ ਅਥਾਰਟੀ ਲੈਟਰ ਮੌਕੇ ‘ਤੇ ਪਹੁੰਚਾਇਆ ਨਹੀਂ ਜਾ ਸਕਿਆ ਸੀ।

ਕੇਵਲ ਸਿੰਘ ਢਿਲੋਂ ਮੂਹਰੇ ਬਹੁਤ ਸਾਰੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਉਸਨੂੰ ਪਾਰਟੀ ਨੂੰ ਸਰਗਰਮ ਕਰਨ ਲਈ ਬੜੀ ਸਖ਼ਤ ਮਿਹਨਤ ਕਰਨੀ ਪਵੇਗੀ, ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਫ਼ਰਵਰੀ 2027 ਤੋਂ ਪਹਿਲਾਂ ਹੋਣਗੀਆਂ। ਚੋਣਾਂ ਵਿੱਚ ਸਿਰਫ ਨੌਂ ਮਹੀਨੇ ਰਹਿ ਗਏ ਹਨ। ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕ ਕਿਸਮ ਨਾਲ ਚੋਣ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਹਨ। ਕੇਵਲ ਸਿੰਘ ਢਿਲੋਂ ਬਾਕੀ ਪਾਰਟੀਆਂ ਦੇ ਮੁੱਖੀਆਂ ਨਾਲੋਂ ਉਮਰ ਵਿੱਚ ਵੀ  ਵੱਡਾ ਹੈ, ਮੀਟਿੰਗਾਂ ਤੇ ਕਾਨਫਰੰਸਾਂ ਕਰਨ ਲਈ ਭੱਜ ਦੌੜ ਕਰਨ ਵਿੱਚ ਵੀ ਮੁਸ਼ਕਲ ਆਵੇਗੀ। ਭਾਰਤੀ  ਜਨਤਾ ਪਾਰਟੀ ਨੇ ਕੇਵਲ ਸਿੰਘ ਢਿਲੋਂ ਨੂੰ ਪ੍ਰਧਾਨ ਬਣਾਉਣ ਲੱਗਿਆਂ, 70  ਸਾਲ ਤੋਂ ਵਧੇਰੇ ਉਮਰ ਵਾਲੇ ਨੇਤਾਵਾਂ ਨੂੰ ਅਹੁਦੇਦਾਰੀਆਂ ਨਾ ਦੇਣ ਦੀ ਸ਼ਰਤ ਵੀ ਅਣਡਿਠ ਕੀਤੀ ਹੈ, ਕਿਉਂਕਿ ਕੇਵਲ ਸਿੰਘ ਢਿਲੋਂ  77 ਸਾਲ ਦਾ ਹੈ।  ਉਸਨੂੰ ਸ਼ਾਇਦ ਇਸ ਕਰਕੇ ਵੀ ਪ੍ਰਧਾਨ ਬਣਾਇਆ ਹੋਵੇ, ਕਿਉਂਕਿ ਉਹ  ਮਾਲਵੇ ਦੇ ਬਰਨਾਲਾ ਲਾਗਲੇ ਟੱਲੇਵਾਲ ਪਿੰਡ ਦਾ ਨਿਵਾਸੀ ਹੈ। ਮਾਲਵੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੋਜ਼ੀਸ਼ਨ ਵੀ ਬਹੁਤੀ ਚੰਗੀ ਨਹੀਂ ਹੈ। ਕੇਵਲ ਸਿੰਘ ਢਿਲੋਂ ਨੂੰ ਆਪਣੀ ਮਰਜ਼ੀ ਦੇ ਅਹੁਦੇਦਾਰ ਜਿਲ੍ਹਿਆਂ ਅਤੇ ਪ੍ਰਦੇਸ ਇਕਾਈ ਵਿੱਚ ਨਿਯੁਕਤ ਕਰਵਾਉਣ ਦੀ ਵੀ ਲੋੜ ਹੋਵੇਗੀ ਤਾਂ ਜੋ ਚੋਣ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾ ਸਕੇ। ਉਸ ਲਈ ਪਹਿਲੀ ਚਣੌਤੀ ਪਾਰਟੀ ਦੇ ਤਾਣੇ ਬਾਣੇ ਤੇ ਵਰਕਿੰਗ ਨੂੰ ਸਮਝਕੇ ਪਾਰਟੀ ਕੇਡਰ ਨੂੰ ਆਪਣੇ ਨਾਲ ਤੋਰਨਾ ਹੋਵੇਗਾ, ਕਿਉਂਕਿ ਉਹ ਪਾਰਟੀ ਵਿੱਚ ਨਵਾਂ ਹੈ। ਦੂਜੀ ਸੰਗਠਨ ਨਾਲ ਜਾਣ ਪਹਿਚਾਣ ਕਰਕੇ ਤਾਲਮੇਲ ਕਰਨਾ ਜ਼ਰੂਰੀ ਹੋਵੇਗਾ। ਹੇਠਲੇ ਪੱਧਰ ਦੇ ਵਰਕਰਾਂ ਨੂੰ ਸਰਗਰਮ ਕਰਨਾ, ਜਿਲ੍ਹਾ, ਮੰਡਲ ਅਤੇ ਪਿੰਡ ਪੱਧਰ ਦੇ ਨੇਤਾਵਾਂ ਤੇ ਵਰਕਰਾਂ ਦੀਆਂ ਮੀਟਿੰਗਾਂ ਬੁਲਾਕੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਸਚਤ ਕਰਨੀਆਂ ਪੈਣਗੀਆਂ। ਪਾਰਟੀ ਹਾਈਕਮਾਂਡ ਦੀ ਹਾਂ ਵਿੱਚ ਹਾਂ ਮਿਲਾਉਣੀ ਪਵੇਗੀ ਨਹੀਂ ਤਾਂ ਫਿਰ ਸੁਨੀਲ ਕੁਮਾਰ ਜਾਖੜ ਦੀ ਤਰ੍ਹਾਂ ਅਹੁਦਾ ਛੱਡਣਾ ਪਵੇਗਾ, ਕਿਉਂਕਿ ਸੁਨੀਲ ਕੁਮਾਰ ਜਾਖੜ ਕਈ ਮੁੱਦਿਆਂ ‘ਤੇ ਪਾਰਟੀ ਦੀ ਨੀਤੀ ਅਨੁਸਾਰ ਚਲਣ ਤੋਂ ਗੁਰੇਜ ਕਰਦਾ ਸੀ। ਇਸ ਲਈ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਉਸਤੋਂ ਔਖੇ ਹੁੰਦੇ ਸਨ। ਸਭ ਤੋਂ ਵੱਡੀ ਚਣੌਤੀ ਪੰਜਾਬ ਦੇ ਕਿਸਾਨਾ ਨਾਲ ਬੀ ਜੇ ਪੀ ਦੇ ਸੰਬੰਧ ਸੁਧਾਰਨ ਲਈ ਕੇਂਦਰ ਤੋਂ ਕਿਸਾਨ ਪੱਖੀ ਫੈਸਲੇ ਕਰਵਾਉਣੇ ਹੋਣਗੇ। ਬੀ ਜੇ ਪੀ ਬਾਰੇ ਜੋ ਪ੍ਰਭਾਵ ਲੋਕਾਂ ‘ਤੇ ਪਿਆ ਹੈ ਕਿ ਉਹ ਘੱਟ ਗਿਣਤੀਆਂ ਦੀ ਵਿਰੋਧੀ ਹੈ, ਇਸ ਬਿ੍ਰਤਾਂਤ ਨੂੰ ਵੀ ਖ਼ਤਮ ਕਰਨਾ ਹੋਵੇਗਾ। ਪੰਜਾਬ ਸਰਹੱਦੀ ਸੂਬਾ ਹੈ, ਇਸਦੀ ਸਿਆਸਤ ਬਾਕੀ ਸੂਬਿਆਂ ਨਾਲੋਂ ਵੱਖਰੀ ਹੈ। ਬਾਗੀ ਸੁਰਾਂ ਨੂੰ ਰੋਕਣਾ ਹੋਵੇਗਾ, ਸਭ ਤੋਂ ਪਹਿਲਾਂ ਆਪਣੇ ਪੁਰਾਣੇ ਸਾਥੀ ਕੈਪਟਨ ਅਮਰਿੰਦਰ ਸਿੰਘ ਨਾਲ ਤਾਲਮੇਲ ਕਰਕੇ ਪਾਰਟੀ ਵਿਰੋਧੀ ਬਿਆਨਬਾਜ਼ੀ ਬੰਦ ਕਰਵਾਉਣੀ ਹੋਵੇਗੀ, ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ ਨਜ਼ਦੀਕ ਰਿਹਾ ਹੈ। ਅਜਿਹੇ ਬਿਆਨਾ ਨਾਲ ਪਾਰਟੀ ਦੇ ਭਵਿਖ ‘ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਨਤੀਜਾ ਕੀ ਨਿਕਲਦਾ ਹੈ।

ਤੁਰ ਗਿਆ ਨਿਸ਼ਾਨੇਬਾਜ਼ੀ ਦਾ ਬਾਦਸ਼ਾਹ ਰਾਜਾ ਰਣਧੀਰ ਸਿੰਘ
ਓਲੰਪਿਕ ਖੇਡਾਂ ਵਿਚ ਭਾਰਤ ਦੀ ਪੰਜ ਵਾਰ ਨੁਮਾਇੰਦਗੀ ਕਰਨ ਵਾਲੇ ਨਿਸ਼ਾਨੇਬਾਜ਼ੀ ਦੇ ਬਾਦਸ਼ਾਹ ਰਾਜਾ ਰਣਧੀਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ 80 ਸਾਲ ਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਖੇਡ ਇਤਿਹਾਸ ਦੇ ਸੁਨਹਿਰੇ ਯੁਗ ਦਾ ਅੰਤ ਹੋ ਗਿਆ ਹੈ। 1978 ਵਿੱਚ ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਸਨ। ਫਿਰ ਉਨ੍ਹਾਂ ਲਗਾਤਾਰ 1982 ਤੱਕ ਪੰਜ ਵਾਰੀ ਤਮਗੇ ਜਿੱਤਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਹ ਭਾਰਤੀ ਖਿਡਾਰੀਆਂ ਲਈ ਪ੍ਰੇਰਨ ਸਰੋਤ ਬਣੇ ਸਨ। ਉਹ ਅੰਤਰਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਖੇਡ ਪ੍ਰਬੰਧਕ ਸਨ, ਜਿਸ ਕਰਕੇ ਰਾਜਾ ਰਣਧੀਰ ਸਿੰਘ ਨੂੰ 8 ਸਤੰਬਰ 2024 ਨੂੰ ਓਲੰਪਿਕ ਕੌਂਸਲ ਆਫ਼ ਏਸ਼ੀਆ ਦਾ ਪ੍ਰਧਾਨ ਚੁਣਿਆਂ ਗਿਆ ਸੀ। ਉਹ ਪਹਿਲਾ ਭਾਰਤੀ ਸੀ, ਜਿਸਨੂੰ ਇਹ ਮਾਣ ਪ੍ਰਾਪਤ ਹੋਇਆ ਸੀ। ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਖੇਡ ਵਿਰਾਸਤ ਬਹੁਤ ਅਮੀਰ ਹੈ। ਰਾਜਾ ਰਣਧੀਰ ਸਿੰਘ ਦਾ ਜਨਮ ਪਟਿਆਲਾ ਵਿਖੇ ਸ਼ਾਹੀ ਖਾਨਦਾਨ ਵਿਚ ਮਹਾਰਾਜਾ ਭੁਪਿੰਦਰ ਸਿੰਘ ਦੇ ਸਪੁੱਤਰ ਰਾਜਾ ਭਲਿੰਦਰਾ ਸਿੰਘ ਦੇ ਘਰ 18 ਅਕਤੂਬਰ 1946 ਨੂੰ ਹੋਇਆ ਸੀ। ਉਸਦੇ ਪਿਤਾ ਰਾਜਾ ਭਲਿੰਦਰਾ ਸਿੰਘ ਆਈ.ਓ.ਸੀ ਦੇ 1947 ਤੋਂ 1992 ਤੱਕ ਪ੍ਰਧਾਨ ਰਹੇ ਹਨ। ਉਨ੍ਹਾਂ ਦੀਆਂ ਕੋਸ਼ਿਸਾਂ ਸਦਕਾ ਹੀ ਦਿੱਲੀ ਵਿਖੇ 1982 ਵਿਚ ਨੌਵੀਂਆਂ ਏਸ਼ੀਅਨ ਗੇਮਜ਼ ਹੋਈਆਂ ਸਨ। ਉਹ ਵੀ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਸਰਪਰਸਤੀ ਦਿੰਦੇ ਰਹੇ ਹਨ।  ਰਾਜਾ ਰਣਧੀਰ ਸਿੰਘ ਨੇ ਮੁੱਢਲੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਅਤੇ ਕਰਨਲ ਬਰਾਊਨ ਸਕੂਲ ਦੇਹਰਾਦੂਨ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਚ ਪੜ੍ਹਾਈ ਬੀ.ਏ ਹਿਸਟਰੀ ਸੇਂਟ ਸਟੀਫ਼ਨ ਕਾਲਜ ਦਿੱਲੀ ਤੇਂ ਪਾਸ ਕੀਤੀ। ਤੀਰ ਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਸ਼ਾਹੀ ਪਰਿਵਾਰ ਦੀ ਸ਼ਾਹੀ ਖੇਡ ਹੈ, ਜਿਸ ਕਰਕੇ ਰਾਜਾ ਰਣਧੀਰ ਸਿੰਘ ਨੂੰ ਬਚਪਨ ਵਿਚ ਹੀ ਤੀਰ ਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਦਾ ਸ਼ੌਕ ਪੈਦਾ ਹੋ ਗਿਆ ਸੀ। ਪਟਿਆਲਾ ਦੇ ਸ਼ਾਹੀ ਘਰਾਣੇ ਦੀ ਖੇਡਾਂ ਦੇ ਖੇਤਰ ਵਿਚ ਵੱਖਰੀ ਪਛਾਣ ਹੈ। ਘੋੜ ਸਵਾਰੀ, ਕ੍ਰਿਕਟ, ਪੋਲੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਦੇ ਸ਼ੌਕ ਕਰਕੇ ਪੈਪਸੂ ਦੇ ਖਿਡਾਰੀ ਸੰਸਾਰ ਵਿਚ ਪਟਿਆਲਾ ਦਾ ਨਾਂ ਰੌਸ਼ਨ ਕਰਦੇ ਰਹੇ ਹਨ। ਰਾਜਾ ਰਣਧੀਰ ਸਿੰਘ ਨੇ ਪਹਿਲੀ ਵਾਰ 1964 ਵਿਚ ਇੰਡੀਅਨ ਨੈਸ਼ਨਲ ਚੈਂਪੀਅਨਸ਼ਿਪ ਵਿਚ 18 ਸਾਲ ਦੀ ਉਮਰ ਵਿਚ ਹਿੱਸਾ ਲਿਆ। 1967 ਵਿਚ ਪਹਿਲੀ ਵਾਰ ਸਕੀਟ ਸ਼ੂਟਿੰਗ ਵਿਚ ਵਿਅਕਤੀਗਤ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਸਕੀਟ ਅਤੇ ਟਰੈਪ ਸ਼ੂਟਿੰਗ ਵਿਚ ਕੌਮੀ ਪੱਧਰ ਤੇ ਕਈ ਜਿੱਤਾਂ ਪ੍ਰਾਪਤ ਕੀਤੀਆਂ। ਰਾਜਾ ਰਣਧੀਰ ਸਿੰਘ ਕਮਾਲ ਦੇ ਨਿਸ਼ਾਨੇਬਾਜ ਸਨ, ਜਿਹੜੇ 6 ਵਾਰ ਓਲੰਪਿਕ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਰਹੇ ਸਨ। ਰਾਸ਼ਟਰਮੰਡਲ ਖੇਡਾਂ ਵਿਚ ਉਨ੍ਹਾਂ ਨੇ 1978 ਵਿਚ ਸੋਨੇ ਦਾ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ 5 ਵਾਰ ਏਸ਼ੀਅਨ ਖੇਡਾਂ ਵਿਚ ਵੀ ਆਪਣੀ ਸਰਦਾਰੀ ਕਾਇਮ ਕੀਤੀ। 1982 ਦੀਆਂ ਏਸ਼ੀਅਨ ਖੇਡਾਂ ਵਿਚ ਉਨ੍ਹਾਂ ਨੇ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ ਸੀ।

ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਕਰਕੇ 1979 ਵਿਚ ਅਰਜੁਨਾ ਅਵਾਰਡ ਦੇ ਕੇ ਸਨਮਾਨਿਆਂ ਸੀ। ਪੰਜਾਬ ਸਰਕਾਰ ਨੇ ਵੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਕੇ ਸਨਮਾਨਿਤ ਕੀਤਾ ਸੀ। ਆਮ ਤੌਰ ‘ਤੇ ਖਿਡਾਰੀ ਆਪਣੀ ਖੇਡ ਦੇ ਹੀ ਮਾਹਿਰ ਹੁੰਦੇ ਹਨ, ਪ੍ਰੰਤੂ ਰਾਜਾ ਰਣਧੀਰ ਸਿੰਘ ਕੁਸ਼ਲ ਖੇਡ ਪ੍ਰਬੰਧਕ ਤੌਰ ਤੇ ਵੀ  ਨਾਮਣਾ ਖੱਟ ਚੁੱਕੇ ਸਨ। 1987 ਤੋਂ 2014 ਤੱਕ ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਹੇ ਹਨ। ਰਾਜਾ ਰਣਧੀਰ ਸਿੰਘ 1991 ਤੋਂ 2015 ਤੱਕ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਵੀ ਜਨਰਲ ਸਕੱਤਰ ਰਹੇ ਸਨ। ਐਫ਼ਰੋ ਏਸ਼ੀਅਨ ਗੇਮਜ਼ ਕੌਂਸਲ ਦੇ ਉਹ ਪਹਿਲੇ ਫ਼ਾਊਂਡਰ ਸਕੱਤਰ ਜਨਰਲ ਸਨ, ਜਿਹੜੇ 1998 ਤੋਂ 2007 ਤੱਕ ਇਸ ਅਹੁਦੇ ਤੇ ਰਹੇ। 2003 ਵਿਚ ਹੈਦਰਾਬਾਦ ਵਿਚ ਹੋਈਆਂ ਐਫ਼ਰੋ ਏਸ਼ੀਅਨ ਗੇਮਜ਼ ਦੀ ਉਸਨੇ ਅਗਵਾਈ ਕੀਤੀ ਸੀ। 2010 ਦੀਆਂ ਕਾਮਨ ਵੈਲਥ ਏਸ਼ੀਅਨ ਗੇਮਜ਼ ਭਾਰਤ ਵਿਚ ਕਰਵਾਉਣ ਦਾ ਸਿਹਰਾ ਵੀ ਰਾਜਾ ਰਣਧੀਰ ਸਿੰਘ ਨੂੰ ਹੀ ਜਾਂਦਾ ਹੈ, ਇਨ੍ਹਾਂ ਗੇਮਜ਼ ਦੀ ਆਰਗੇਨਾਈਜੇਸ਼ਨ ਕਮੇਟੀ ਦੇ ਉਹ ਉਪ ਪ੍ਰਧਾਨ ਸਨ। ਕਾਮਨ ਵੈਲਥ ਗੇਮਜ਼ ਬਾਰੇ ਬਹੁਤ ਸਾਰੇ ਵਾਦ ਵਿਵਾਦ ਹੋਏ ਸਨ। ਇਥੋਂ ਤੱਕ ਕਿ ਭਰਿਸ਼ਟਾਚਾਰ ਦੇ ਇਲਜ਼ਾਮ ਖੇਡ ਪ੍ਰਬੰਧਕਾਂ ਅਤੇ ਸਿਆਸਤਦਾਨਾ ਤੇ ਲੱਗੇ, ਪ੍ਰੰਤੂ ਰਾਜਾ ਰਣਧੀਰ ਸਿੰਘ ਦਾ ਅਕਸ ਇਨ੍ਹਾਂ ਗੇਮਾਂ ਵਿਚ ਸਵੱਛ ਰਿਹਾ। ਉਸਨੂੰ 6ਵੀਂ ਵਾਰ ਓ.ਸੀ.ਏ ਦਾ ਸਕੱਤਰ ਜਨਰਲ ਚੁਣਿਆਂ ਗਿਆ ਸੀ। ਇਸ ਤੋਂ ਇਲਾਵਾ ਉਹ ਵਰਲਡ ਐਂਟੀ ਡੋਪਿੰਗ ਏਜੰਸੀ ਫਾਊਂਡੇਸ਼ਨ ਬੋਰਡ ਦੇ 2003 ਤੋਂ 2005 ਤੱਕ, ਓਲੰਪਿਕ ਗੇਮਜ਼ ਸਟੱਡੀ 2002 ਤੋਂ 2003, ਸਪੋਰਟ ਫਾਰ ਆਲ 2004, ਵਿਮੈਨ ਐਂਡ ਸਪੋਰਟ 2006, ਕੋਆਰਡੀਨੇਸ਼ਨ ਫਾਰ ਫਸਟ ਸਮਰ ਯੂਥ ਗੇਮਜ਼ ਸਿੰਘਾਪੁਰ 2010 ਅਤੇ ਓਲੰਪਿਕ ਟਰੂਸ ਫਾਊਂਡੇਸ਼ਨ 2007 ਦੇ ਮੈਂਬਰ ਰਹੇ ਸਨ।  2006 ਵਿਚ ਲਕਸ਼ਮੀ ਬਾਈ ਨੈਸ਼ਨਲ ਇਨਸਟੀਚਿਊਟ ਆਫ ਫਿਜੀਕਲ ਐਜੂਕੇਸ਼ਨ ਗਵਾਲੀਅਰ ਨੇ ਉਸਨੂੰ ਉਸਦੀਆਂ ਸਪੋਰਟਸ ਦੇ ਵਿਕਾਸ ਲਈ ਕੀਤੀਆਂ ਸੇਵਾਵਾਂ ਕਰਕੇ ਡੀ.ਲਿਟ.ਇਨ.ਸਪੋਰਟਸ ਸਾਇੰਸ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। 26 ਅਗਸਤ 2011 ਵਾਲੇ ਦਿਨ ਉਸਨੇ ਖੇਡਣ ਤੋਂ ਸੇਵਾ ਮੁਕਤੀ ਲੈ ਲਈ ਸੀ, ਪ੍ਰੰਤੂ ਉਹ ਖੇਡਾਂ ਦੇ ਪ੍ਰਬੰਧ ਅਤੇ ਆਯੋਜਨ ਵਿਚ ਸਲਾਹਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਰਹੇ ਸਨ। ਅੰਤਰਾਸ਼ਟਰੀ ਖੇਡਾਂ ਦੇ ਖੇਤਰ ਵਿਚ ਉਹ ਇੱਕ ਕੁਸ਼ਲ ਖੇਡ ਪ੍ਰਬੰਧਕ ਦੇ ਤੌਰ ਤੇ ਵੀ ਜਾਣੇ ਜਾਂਦੇ ਸਨ। ਕੌਮਾਂਤਰੀ ਓਲੰਪਿਕ ਸੰਘ ਦੇ ਲੰਮਾ ਸਮਾਂ ਮੈਂਬਰ ਰਹੇ ਸਨ। ਉਸ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਕਰਕੇ ਓਲੰਪਿਕ ਸੰਘ ਵੱਲੋਂ ਓਲੰਪਿਕ ਆਰਡਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਸਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਉਮਰ ਭਰ ਲਈ ਪ੍ਰਧਾਨ ਬਣਾਕੇ ਸਨਮਾਨ ਦਿੱਤਾ ਸੀ। ਰਾਜਾ ਰਣਧੀਰ ਸਿੰਘ ਦੇ ਖੇਡ ਪ੍ਰਬੰਧਕ ਦੇ ਤਜ਼ਰਬੇ ਦੇ ਆਧਾਰ ਤੇ ਉਨ੍ਹਾਂ ਨੂੰ ਏਸ਼ੀਆਈ ਓਲੰਪਿਕ ਪ੍ਰੀਸ਼ਦ ਨੇ 2022 ਵਿਚ ਚੀਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਤਾਲਮੇਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਇਹ ਨਿਯੁਕਤੀ ਭਾਰਤ ਦੇ ਖੇਡ ਜਗਤ ਲਈ ਮਾਣ ਵਾਲੀ ਗੱਲ ਸੀ। ਉਹ 1991 ਤੋਂ 2015 ਤੱਕ 24 ਸਾਲ ਏਸ਼ੀਆਈ ਓਲੰਪਿਕ ਪ੍ਰੀਸ਼ਦ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਰਹਿ ਚੁੱਕੇ ਹਨ। ਰਾਜਾ ਰਣਧੀਰ ਸਿੰਘ ਚੰਗੇ ਨਿਸ਼ਾਨੇਬਾਜ਼ ਹੋਣ ਕਰਕੇ ਪੰਜ ਵਾਰ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਚੁੱਕੇ ਸਨ। ਇਸ ਤੋਂ ਇਲਾਵਾ ਉਹ ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਅਤੇ 2001 ਤੋਂ 2014 ਤੱਕ ਕੌਮਾਂਤਰੀ ਓਲੰਪਿਕ ਸੰਮਤੀ ਦੇ ਮੈਂਬਰ ਵੀ ਰਹੇ ਸਨ। ਕਰਨੀ ਸਿੰਘ ਤੋਂ ਬਾਅਦ ਮਿਕਸਡ ਟਰੈਪ ਵਿਚ ਉਨ੍ਹਾਂ ਦਾ ਨਾਮ ਆਉਂਦਾ ਹੈ।

ਰਾਜਾ ਰਣਧੀਰ ਸਿੰਘ ਭਾਵੇਂ ਸ਼ਾਹੀ ਪਰਿਵਾਰ ਦੇ ਮੈਂਬਰ ਸਨ, ਪ੍ਰੰਤੂ ਉਸਦਾ ਸੁਭਾਅ ਅਤੇ ਵਿਕਅਤਿਤਵ ਬਹੁਤ ਹੀ ਨਮਰਤਾ, ਮਿਲਾਪੜਾ, ਖ਼ੁਸ਼ਦਿਲ ਅਤੇ ਹਲੀਮੀ ਵਾਲਾ ਸੀ। ਉਨ੍ਹਾਂ ਨੇ ਸਿਆਸਤ ਵਿਚ ਬਿਲਕੁਲ ਹੀ ਦਿਲਚਸਪੀ ਨਹੀਂ ਲਈ, ਹਾਲਾਂਕਿ ਭਾਰਤ ਦੇ ਸ਼ਾਹੀ ਪਰਿਵਾਰਾਂ ਦੇ ਮੈਂਬਰ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿਚ ਆਪੋ ਆਪਣਾ ਯੋਗਦਾਨ ਪਾ ਰਹੇ ਹਨ। ਰਾਜਾ ਰਣਧੀਰ ਸਿੰਘ ਦਾ ਚਚੇਰਾ ਭਰਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਦੋ ਵਾਰ ਮੁੱਖ ਮੰਤਰੀ ਰਿਹਾ, ਭਰਜਾਈ ਮਹਾਰਾਣੀ ਪਰਨੀਤ ਕੌਰ ਕੇਂਦਰੀ ਮੰਤਰੀ ਰਹੇ, ਪ੍ਰੰਤੂ ਰਾਜਾ ਰਣਧੀਰ ਸਿੰਘ ਨੇ ਸਿਆਸਤ ਵਿੱਚ ਦਿਲਚਸਪੀ ਨਹੀਂ ਵਿਖਾਈ। ਸਿਰਫ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਵਿੱਚ ਉਹ ਪ੍ਰਚਾਰ ਕਰਨ ਲਈ ਆਏ ਸਨ, ਪ੍ਰੰਤੂ ਕਦੀ ਭਾਸ਼ਣ ਕਿਸੇ ਚੋਣ ਜਲਸੇ ਵਿੱਚ ਨਹੀਂ ਦਿੱਤਾ। ਸਿਰਫ ਹੱਥ ਜੋੜਕੇ ਹੀ ਫਤਿਹ ਬੁਲਾ ਦਿੰਦੇ ਸਨ। ਉਹ ਸਬਰ ਸੰਤੋਖ ਵਾਲੇ ਸੁਦ੍ਰਿੜ੍ਹ, ਇਮਾਨਦਾਰ, ਮਿਹਨਤੀ ਅਤੇ ਇਰਾਦੇ ਦੇ ਮਜ਼ਬੂਤ ਵਿਅਕਤੀ ਸਨ। ਸਪੋਰਟਮੈਨ ਹੋਣ ਕਰਕੇ ਸਮਾਜ ਦੇ ਹਰ ਖੇਤਰ ਵਿਚ ਅਨੁਸ਼ਾਸਨ ਨਾਲ ਵਿਚਰਣ ਵਿਚ ਵਿਸ਼ਵਾਸ ਰੱਖਦੇ ਸਨ। ਉਹ ਸੰਗੀਤ ਪ੍ਰੇਮੀ ਵੀ ਸਨ। ਗੀਤ ਅਤੇ ਗ਼ਜ਼ਲਾਂ ਆਪ ਵੀ ਗਾਉਂਦੇ ਸਨ। ਪਟਿਆਲਾ ਦਾ ਸ਼ਾਹੀ ਪਰਿਵਾਰ ਸੰਸਾਰ ਵਿਚ ਖੇਡ ਪ੍ਰੇਮੀ ਦੇ ਤੌਰ ਤੇ ਪ੍ਰਸਿੱਧ ਹੈ। ਉਸਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਵੀ ਖੇਡ ਪ੍ਰੇਮੀ ਸਨ, ਜਿਨ੍ਹਾਂ ਦਿੱਲੀ ਵਿਖੇ ਪਹਿਲੀਆਂ ਏਸ਼ੀਅਨ ਗੇਮਜ਼ 1951 ਵਿਚ ਆਯੋਜਤ ਕਰਵਾਈਆਂ ਸਨ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਚਚੇਰੇ ਭਰਾ ਹਾਰਸ ਪੋਲੋ ਦੇ ਖਿਡਾਰੀ ਅਤੇ ਖੇਡ ਪ੍ਰੇਮੀ ਹਨ, ਜਿਨ੍ਹਾਂ ਨੇ ਪਟਿਆਲਾ ਵਿਖੇ 2004 ਵਿਚ  ਹਿੰਦ-ਪਾਕਿ ਖੇਡਾਂ ਆਯੋਜਤ ਕਰਵਾਈਆਂ ਸਨ। ਨੈਸ਼ਨਲ ਇਨਸਟੀਚਿਊਟ ਆਫ਼ ਸਪੋਰਟਸ ਦੀ ਇਮਾਰਤ ਵੀ ਸ਼ਾਹੀ ਪਰਿਵਾਰ ਨੇ ਮੁਫ਼ਤ ਵਿਚ ਕੇਂਦਰ ਸਰਕਾਰ ਨੂੰ ਇਹ ਸਪੋਰਟਸ ਸੰਸਥਾ ਸਥਾਪਤ ਕਰਨ ਲਈ ਦਾਨ ਵੱਜੋਂ ਦਿੱਤੀ ਸੀ। ਅੰਗਰੇਜ਼ਾਂ ਦੇ ਰਾਜ ਵਿਚ ਵੀ ਇਹ ਪਰਿਵਾਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਦਾ ਰਿਹਾ ਹੈ। ਰੁਸਤਮੇ ਹਿੰਦ ਰਹੇ ਕੇਸਰ ਸਿੰਘ ਪਹਿਲਵਾਨ ਵਰਗੇ ਅਨੇਕਾਂ ਖਿਡਾਰੀ ਇਸ ਪਰਿਵਾਰ ਦੀ ਦੇਣ ਸਨ। ਸਾਈਕਲ, ਕ੍ਰਿਕਟ, ਸ਼ੂਟਿੰਗ ਅਤੇ ਹਾਰਸ ਪੋਲੋ ਦੀਆਂ ਖੇਡਾਂ ਵਿਚ ਪਟਿਆਲਾ ਸ਼ਾਹੀ ਘਰਾਣੇ ਦੀ ਸਰਪਰਤੀ ਨੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਇਸ ਪਰਿਵਾਰ ਨਾਲ ਸੰਬੰਧਤ ਰਾਜਾ ਰਣਧੀਰ ਸਿੰਘ ਖੇਡ ਸੰਸਾਰ ਦਾ ਜਾਣਿਆਂ ਪਛਾਣਿਆਂ ਅੰਤਰਾਸ਼ਟਰੀ ਪੱਧਰ ਦਾ ਨਿਸ਼ਾਨੇਬਾਜ,  ਅਜਿਹਾ ਖਿਡਾਰੀ ਸੀ, ਜਿਸਨੇ ਪਟਿਆਲਾ ਦਾ ਨਾਂ ਦੁਨੀਆਂ ਦੇ ਨਕਸ਼ੇ ਤੇ ਲਿਆਂਦਾ ਸੀ। ਰਾਜਾ ਰਣਧੀਰ ਸਿੰਘ ਇਸ ਸਮੇਂ ਦਿੱਲੀ ਵਿਚ ਰਹਿੰਦੇ ਸਨ। ਉਸਦੀਆਂ ਚਾਰ ਲੜਕੀਆਂ ਹਨ। ਉਹ 27 ਮਈ 2026 ਨੂੰ ਦਿੱਲੀ ਵਿਖੇ ਆਪਣੇ ਘਰ ਵਿਖੇ ਹੀ ਲੰਬੀ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ ਸਨ।

ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਇਤਿਹਾਸਕ ਦਸਤਾਵੇਜ਼: ਉਜਾਗਰ ਸਿੰਘ
ਸੰਸਾਰ ਦੇ ਲਗਪਗ 130 ਦੇਸ਼ਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਪ੍ਰੰਤੂ ਫਿਰ ਵੀ ਪੰਜਾਬੀ ਬੋਲੀ ਦੇ ਖ਼ਤਮ ਹੋਣ ਦੀਆਂ ਆ ਰਹੀਆਂ ਖ਼ਬਰਾਂ ਚਿੰਤਾਜਨਕ ਹਨ। ਪੰਜਾਬੀ ਬੋਲੀ ਨਾਲ ਸਾਡਾ ਸਭਿਆਚਾਰ, ਵਿਰਸਾ ਅਤੇ ਪਛਾਣ ਜੁੜੇ ਹੋਏ ਹਨ। ਇਸ ਕਰਕੇ ਪੰਜਾਬੀ ਬੋਲੀ ਦੀ ਹੋਂਦ ਨੂੰ ਬਚਾਉਣਾ ਅਤਿਅੰਤ ਜ਼ਰੂਰੀ ਹੈ। ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵੱਖਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਇੰਗਲੈਂਡ ਵਿੱਚ ਚੌਥੇ ਤੇ ਕੈਨੇਡਾ ਵਿੱਚ ਪੰਜਵੇਂ ਨੰਬਰ ਤੇ ਪੰਜਾਬੀ ਬੋਲੀ ਜਾਂਦੀ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ 1980 ਤੋਂ ਸ਼ੁਰੂ ਹੋਈਆਂ ਤੇ ਲਗਾਤਾਰ ਹੋ ਰਹੀਆਂ ਹਨ, ਪ੍ਰੰਤੂ ਇਨ੍ਹਾਂ ਕਾਨਫ਼ਰੰਸਾਂ ਦੇ ਕੀਤੇ ਕੋਈ ਸਾਰਥਿਕ ਉਪਰਾਲੇ ਨਜ਼ਰ ਨਹੀਂ ਆਏ। ਇਹ ਸੰਤੁਸ਼ਟੀ ਦੀ ਗੱਲ ਹੈ ਕਿ ਵਿਸ਼ਵ ਪੰਜਾਬੀ ਸਭਾ ਬਰੈਂਮਟਨ ਕੈਨੇਡਾ ਦੇ ਰੂਹੇ ਰਵਾਂ ਡਾ.ਦਲਬੀਰ ਸਿੰਘ ਕਥੂਰੀਆ ਨੇ ਆਪਣੀ ਸੰਸਥਾ ਰਾਹੀਂ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਪੁਸਤਕ ਪ੍ਰਕਾਸ਼ਿਤ ਕਰਕੇ ਇਸ ਮੰਚ ਦਾ ਸਦਉਪਯੋਗ ਕੀਤਾ ਹੈ। ਪੰਜਾਬੀ ਦੇ ਸੁਪ੍ਰਸਿੱਧ ਵਿਦਵਾਨਾ ਆਤਮਜੀਤ ਅਤੇ ਗੁਰਭਜਨ ਗਿੱਲ ਨੇ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਪੁਸਤਕ ਦੀ ਸੰਪਾਦਨਾ ਕਰਕੇ ਪੰਜਾਬੀ ਬੋਲੀ ਨੂੰ ਪ੍ਰਫ਼ੁੱਲਤ ਕਰਨ ਲਈ ਸ਼ਲਾਘਾਯੋਗ ਉਦਮ ਕੀਤਾ ਹੈ। ਇਸ ਪੁਸਤਕ ਵਿੱਚ ਪੰਜਾਬੀ ਬੋਲੀ ਦੇ ਤਿੰਨ ਦਰਜਨ ਦੇਸ਼ ਵਿਦੇਸ਼ ਦੇ ਵਿਦਵਾਨਾ ਦੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਤੋਂ ਪੰਜਾਬੀ ਬੋਲੀ ਦੇ ਅਨੁਆਈ ਪ੍ਰੇਰਨਾ ਲੈ ਸਕਣਗੇ। ਇਸ ਪੁਸਤਕ ਵਿੱਚ ਪੰਜਾਬੀ ਭਾਸ਼ਾ ਦੇ ਗਲੋਬਲ ਸਰੋਕਾਰ, ਖੇਤਰੀ ਸਮੱਸਿਆਵਾਂ ਤੇ ਹੱਲ, ਵਿਰਸਾ ਤੇ ਵਰਤਮਾਨ ਤੋਂ ਅੱਗੇ ਭਵਿੱਖ ਮੁੱਖੀ ਨਿਸ਼ਾਨੇ ਵੀ ਹਨ। ਇਸ ਕਰਕੇ ਇਹ ਪੁਸਤਕ ਪੰਜਾਬੀ ਬੋਲੀ ਦੀ ਸਮੁੱਚੀ, ਸਥਿਤੀ, ਖ਼ਾਸੀਅਤਾਂ ਅਤੇ ਵਿਕਾਸ ਦੀਆਂ ਉਲਝਣਾ ਨੂੰ ਸਮਝਣ ਅਤੇ ਉਨ੍ਹਾਂ ਵਿੱਚੋਂ ਨਿਕਲਣ ਵਾਸਤੇ ਰਾਹ ਤਲਾਸ਼ਣ ਦਾ ਇੱਕ ਸਾਰਥਿਕ ਯਤਨ ਸਾਬਤ ਹੋਵੇਗੀ। ਇਸ ਪੁਸਤਕ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ 16, ਦੂਜੇ ਵਿੱਚ 5, ਤੀਜੇ ਵਿੱਚ 5, ਚੌਥੇ ਵਿੱਚ 5 ਅਤੇ ਪੰਜਵੇਂ ਵਿੱਚ ਦੋ ਵਿਦਵਾਨਾਂ ਦੇ ਲੇਖ ਹਨ, ਜਿਨ੍ਹਾਂ ਵਿੱਚ ਪੰਜਾਬੀ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਵੱਖਰੇ ਦ੍ਰਿਸ਼ਟੀਕੋਣ ਤੋਂ ਅਧਿਐਨ ਕੀਤਾ ਗਿਆ ਹੈ। ਅਸਲ ਵਿੱਚ ਪੰਜਾਬੀ ਬੋਲੀ ਨੂੰ ਸਤਾ, ਰਾਜਨੀਤੀ, ਸਰਮਾਏਦਾਰੀ, ਵਿਸ਼ਵੀਕਰਨ, ਮੰਡੀਕਰਨ ਆਦਿ ਤਾਕਤਾਂ ਨੇ ਨੁਕਸਾਨ ਪਹੁੰਚਾਇਆ ਹੈ। ਬੋਲੀ ਨੂੰ ਧਰਮ ਨਾਲ ਜੋੜਨਾ ਵੀ ਗ਼ਲਤ ਹੈ, ਪ੍ਰੰਤੂ ਪੰਜਾਬੀਆਂ ਨੂੰ ਇਸ ਬਾਰੇ ਸਪਸ਼ਟ ਰੁੱਖ ਅਖਤਿਆਰ ਕਰਨਾ ਚਾਹੀਦਾ ਹੈ। ਸਿਰਫ ਸਿੱਖਾਂ ਨਾਲ ਜੋੜਨਾ ਗ਼ਲਤ ਹੈ, ਕਿਉਂਕਿ ਗ਼ੈਰ ਸਿੱਖ ਵੀ ਪੰਜਾਬੀ ਬੋਲਦੇ ਹਨ। ਅਜਿਹੀਆਂ ਕੁਝ ਬੇਸਮਝੀਆਂ ਅਤੇ ਗ਼ਲਤ ਧਾਰਨਾਵਾਂ ਤੋਂ ਮੁਕਤ ਹੋਣਾ ਪਵੇਗਾ। ਵਿਗਿਆਨਕ ਢੰਗ ਦੇ ਲੜ ਲੱਗਣਾ ਪਵੇਗਾ। ਪੰਜਾਬੀ ਰਾਜ ਭਾਸ਼ਾ ਐਕਟ ਨੂੰ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜਾਬੀ ਦੀਆਂ ਦੋ ਲਿਪੀਆਂ ਗੁਰਮੁੱਖੀ ਅਤੇ ਸ਼ਾਹਮੁਖੀ ਹਨ, ਜਿਨ੍ਹਾਂ ਦਾ ਇਕ ਦੂਜੇ ਨਾਲ ਮੇਲ ਨਹੀਂ ਹੈ। ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਜਾਂਦੀ। ਹਾਇਰ ਕਲਾਸਾਂ ਵਿੱਚ ਆਪਸ਼ਨਲ ਵਿਸ਼ਾ ਹੈ। ਪੰਜਾਬੀ ਨੂੰ ਨੌਕਰਾਂ ਦੀ ਜ਼ੁਬਾਨ ਕਿਹਾ ਜਾਂਦਾ ਹੈ। ਗੁਰਮੁਖੀ ਪੁਰਾਣੀ ਸਿੰਧੂ, ਸ਼ਾਰਦਾ ਤੇ ਟਾਕਰੀ ਨਾਲ ਜਲਦੀ ਮਿਲਦੀ ਹੈ। ਇੱਕ ਹੋਰ ਵੱਡਾ ਨੁਕਸਾਨ ਵਿਦਵਾਨਾ ਅਤੇ ਆਮ ਲੋਕਾਂ ਦੀ ਬੋਲੀ ਦਾ ਜ਼ਮੀਨ ਅਸਮਾਨ ਦਾ ਅੰਤਰ ਹੋਣਾ ਹੈ। ਬੋਲੀ ਲਚਕਦਾਰ ਹੋਣੀ ਚਾਹੀਦੀ ਹੈ, ਤਾਂ ਹੀ ਬਚ ਸਕਦੀ ਹੈ। ਪੰਜਾਬੀਆਂ ਦਾ ਆਪਣਾ ਗਿਆਨ ਵੀ ਬਨਾਵਟੀ ਜਿਹਾ ਹੈ, ਜਿਸ ਕਰਕੇ ਬੋਲੀ ਦਾ ਸਭਿਆਚਾਰ ਅਤੇ ਅੰਤਰ-ਮਨ ਨਾਲੋਂ ਸਿੱਧਾ ਸੰਬੰਧ ਟੁੱਟ ਚੁੱਕਾ ਹੈ। ਇਸ ਸਮੇਂ ਪੰਜਾਬੀਆਂ ਦਾ ਰੁਝਾਨ ਸ਼ਹਿਰਾਂ ਵਿੱਚ ਵਸਣ ਦਾ ਹੈ, ਜਿਸ ਕਰਕੇ ਪੰਜਾਬੀ ‘ਤੇ ਹਿੰਦੀ ਦਾ ਪ੍ਰਭਾਵ ਪੈ ਰਿਹਾ ਹੈ। ਵਿਦਵਾਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਬੋਲੀ ਬਾਰੇ ਬਹੁਤ ਸਾਰੇ ਡਰ ਅਗਿਆਨਤਾ ਅਤੇ ਅਵੇਸਲੇਪਣ ਕਰਕੇ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਹੈ ਕਿ ਆਰਫ਼ੀਸ਼ੀਅਲ ਇੰਟੈਲੀਜੈਂਸ ਦੇ ਯੁਗ ਵਿੱਚ ਪੰਜਾਬੀ ਨੂੰ ਇਸਦੇ ਹਾਣ ਦੀ ਬਣਾਉਣ ਦੀ ਲੋੜ ਵੀ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਾਨੂੰ ਘੇਰੀ ਬੈਠੀ ਹੈ। ਬੋਲੀ ਦੇ ਵਿਕਾਸ ਦੇ ਰਾਹ ਵਿੱਚ ਜਿਥੇ ਸਰਕਾਰਾਂ ਨੇ ਵੀ ਰੁਕਾਵਟਾਂ ਪਾਈਆਂ ਹਨ, ਉਥੇ ਸਾਡੇ ਵਿਦਵਾਨ ਅਤੇ ਲੋਕ ਵੀ ਸ਼ਾਮਲ ਹਨ। ਪੰਜਾਬੀ ਬੋਲੀ ਕੋਲ ਵਿਚਾਰਾਂ, ਸੋਚਾਂ ਅਤੇ ਸਭਿਆਚਾਰਕ ਪ੍ਰਗਟਾਵਿਆਂ ਦਾ ਭੰਡਾਰ ਹੈ, ਪ੍ਰੰਤੂ ਬੋਲੀ ਦਾ ਮਰਨਾ  ਅੰਦਰਲੇ ਵੱਖਰੇਪਣ ਦੀ ਮੌਤ ਹੁੰਦੀ ਹੈ। ਬੋਲੀ ਨਾਲ ਜੁੜੇ ਹੋਏ ਗੰਭੀਰ ਮਸਲੇ ਹਨ, ਪ੍ਰੰਤੂ ਬੋਲੀ ਨੂੰ ਇਨ੍ਹਾਂ ਤੋਂ ਕੱਟਕੇ ਨਹੀਂ ਵੇਖਿਆ ਜਾ ਸਕਦਾ। ਵਿਦਵਾਨਾਂ ਨੇ ਪੰਜਾਬੀ ਬੋਲੀ ਦੀਆਂ ਸਾਰੀਆਂ ਰਮਜ਼ਾਂ ਨੂੰ ਪਛਾਣਿਆਂ ਹੈ, ਬਹੁਤ ਸਾਰੀਆਂ ਰੁਕਾਵਟਾਂ ਦੀ ਨਿਸ਼ਾਨਦੇਹੀ ਦੀ ਹੋਈ ਹੈ। ਜੇਕਰ ਪੰਜਾਬੀ ਕੰਪਿਊਟਰ, ਐਲ.ਐਲ.ਐਮ. ਡਿਜੀਟਲ ਪਲੇਟਫਾਰਮ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਆਪਣੀ ਪਹੁੰਚ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ  ਲੱਭ ਲੈਣ ਤਾਂ ਦੁਨੀਆਂ ਭਰ ਦੇ ਪੰਜਾਬੀ ਇਕ ਪਲੇਟਫਾਰਮ ‘ਤੇ ਇਕੱਠੇ ਕੀਤੇ ਜਾ ਸਕਦੇ ਹਨ। ਬੱਚਿਆਂ ਨੂੰ ਪੰਜਾਬੀ ਬੋਲਣਾ ਸਿਖਾਉਣਾ ਮਾਂ ਦੇ ਹੱਥ ਹੁੰਦਾ ਹੈ। ਉਸਤੋਂ ਬਾਅਦ ਮੁੱਢਲੀ ਸਿਖਿਆ ਮਾਂ ਬੋਲੀ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ। ਸਮਾਜ ਵਿਗਿਆਨ, ਮਨੋਵਿਗਿਆਨ ਭੌਤਿਕ ਤੇ ਰਸਾਇਣ ਵਿਗਿਆਨ ਦੇ ਵਿਸ਼ਿਆਂ ਨੂੰ ਪੰਜਾਬੀ ਵਿੱਚ ਪੜ੍ਹਾਉਣਾ ਜ਼ਰੂਰੀ ਹੈ। ਵਿਗਿਆਨ ਦੀ ਪੰਜਾਬੀ ਵਿੱਚ ਪੜ੍ਹਾਈ ਲਈ ਮਿਆਰੀਕਰਨ, ਸ਼ਬਦਾਵਲੀ, ਅਧਿਆਪਕਾਂ ਦੀ ਟ੍ਰੇਨਿੰਗ, ਪੁਸਤਕਾਂ, ਲੋੜੀਂਦੇ ਸ੍ਰੋਤਾਂ ਦੀ ਘਾਟ ਹੈ। ਵਿਸ਼ਵੀਕਰਨ ਨੇ ਪੰਜਾਬੀ ਬੋਲੀ ‘ਤੇ ਵੀ ਆਪਣਾ ਅਸਰ ਪਾਇਆ ਹੈ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਪੰਜਾਬੀ ਮਨੁੱਖ ਗਿਆਨ-ਵਿਹੂਣੀ ਤੇ ਦੂਰ-ਦਰਸ਼ਿਤਾ ਵਿਹੂਣੇ ਗਿਆਨ ਦੇ ਰਸਤੇ ਉਪਰ ਚਲ ਰਿਹਾ ਹੈ। ਉਪਭੋਗਤਾਵਾਦ ਨੇ ਸੰਚਾਰ ਮਾਧਿਅਮਾ ਦੇ ਜ਼ਰੀਏ ਇੱਕ ਨਵੀਂ ਭਾਸ਼ਾ ਨੂੰ ਸਿਰਜਿਆ ਹੈ, ਜਿਸਨੇ ਸੱਚ ਜਾਂ ਯਥਾਰਥ ਨੂੰ ਧੁੰਦ, ਰਹੱਸ ਜਾਂ ਰੁਮਾਂਸ ਵਿੱਚ ਗਲੇਫ ਕੇ ਰੱਖ ਦਿੱਤਾ ਹੈ। ਇਹ ਖਾਸ ਤਰ੍ਹਾਂ ਦੀ ਸ਼ਬਦਾਵਲੀ ਤੇ ਗਿਆਨ ਤੋਂ ਸੱਖਣੀ ਹੈ। ਇਸ ਮੰਡੀ ਨੇ ਸਾਹਿਤ ਨੂੰ ਵਪਾਰੀ ਮਾਨਸਿਕਤਾ ਵਿੱਚ ਬਦਲ ਦਿੱਤਾ ਹੈ। ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਨਾਲ ਵਿਕਾਸ ਸੰਭਵ ਹੋ ਸਕਦਾ ਹੈ। ਪੰਜਾਬੀ ਦੀਆਂ ਦੋਵੇਂ ਲਿਪੀਆਂ ਗੁਰਮੁੱਖੀ ਅਤੇ ਸ਼ਾਹਮੁਖੀ ਸਿੱਖਣ ਨਾਲ ਵੀ ਲਾਭ ਹੋ ਸਕਦਾ ਹੈ। ਮੁਕਾਬਲੇ ਦੇ ਇਮਤਿਹਾਨਾ ਦਾ ਮਾਧਿਅਮ ਪੰਜਾਬੀ ਹੋਣੀ ਚਾਹੀਦੀ ਹੈ। ਪੰਜਾਬੀ ਸੰਸਾਰ ਵਿੱਚ ਵਸੇ ਹੋਣ ਕਰਕੇ ਆਪੋ ਆਪਣੀ ਵਿਲੱਖਣਤਾ  ‘ਤੇ ਜ਼ੋਰ ਦੇ ਰਹੇ ਹਨ, ਭਾਵ ਬਿਖਰਾਵ ਦਾ ਸ਼ਿਕਾਰ ਹਨ, ਜਿਸ ਨਾਲ ਪੰਜਾਬੀ ਦਾ ਨੁਕਸਾਨ ਹੋ ਰਿਹਾ ਹੈ, ਹਓਮੈ ਛੱਡਣੀ ਹੋਵੇਗੀ। ਇਸ ਲਈ ਵਰਗ-ਵਿਸ਼ੇਸ਼ ਤੋਂ ਉਪਰ ਉਠਣਾ ਹੋਵੇਗਾ। ਮਾਂ ਦੇ ਦੁੱਧ ਤੋਂ ਸਿੱਖੀ ਪੰਜਾਬੀ ਦਾ ਵਿਕਾਸ ਕਰਨਾ ਵੀ ਜ਼ਰੂਰੀ ਹੈ। ਗਿਆਨ ਸੰਚਾਰ ਅੰਦਰੂਨੀ ਤੇ ਬੈਰੂਨੀ ਦੋਹਾਂ ਪੱਖਾਂ ਦਾ ਹੋਵੇ। ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਹੈ। ਪੰਜਾਬੀ ਸਿਆਸਤਦਾਨ ਸੱਤਾ ਪ੍ਰਾਪਤੀ ਦੀ ਥਾਂ ਪੰਜਾਬੀ ਦੇ ਵਿਕਾਸ ਵੱਲ ਧਿਆਨ ਦੇਣ। ਘਰਾਂ ਵਿੱਚ ਵੀ ਠੇਠ ਪੰਜਾਬੀ ਬੋਲਣੀ ਚਾਹੀਦੀ ਹੈ। ਪੰਜਾਬੀ ਦਾ ਸੰਬੰਧ ਸੰਸਕ੍ਰਿਤ ਤੇ ਅਰਬੀ ਫਾਰਸੀ ਨਾਲ ਵੀ ਜੁੜਦਾ ਹੈ। ਪੰਜਾਬੀ ਲਚਕਦਾਰ ਹੈ, ਜਿਸਨੇ ਅਨੇਕ ਭਾਸ਼ਾਵਾਂ ਦੇ ਸ਼ਬਦਾਂ ਨੂੰ ਹਜ਼ਮ ਕਰਕੇ ਆਪਣੇ ਬਣਾ ਲਿਆ ਹੈ। ਇਨ੍ਹਾਂ ਵਿੱਚ ਤੁਰਕੀ, ਪੁਰਤਗੇਜ਼ੀ, ਅੰਗਰੇਜ਼ੀ, ਹਿੰਦੀ, ਉਰਦੂ ਦੇ ਵੀ ਅਨੇਕ ਸ਼ਬਦ ਹਨ। ਇਸ ਕਰਕੇ ਪੰਜਾਬੀ ਦੀ ਐਟਮਾਲੌਜੀ ਇਨ੍ਹਾਂ ਭਾਸ਼ਾਵਾਂ ਨਾਲ ਮਿਲਦੀ ਜੁਲਦੀ ਹੈ। ਪੰਜਾਬੀ ਦੇ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਪੰਜਾਬੀ ਸੰਸਾਰ ਵਿੱਚ ਵਸਦੇ ਹਨ, ਇਸਦਾ ਪੀੜ੍ਹੀ ਦਰ ਪੀੜ੍ਹੀ ਸੰਚਾਰ ਨਿਰਵਿਘਨ ਹੋ ਰਿਹਾ ਹੈ। ਕਿਤਨੀਆਂ ਹੀ ਸੰਸਥਾਵਾਂ, ਅਦਾਰੇ, ਸਰਕਾਰ ਅਤੇ ਅਦੀਬ, ਅਦਬੀ ਮੇਲੇ ਕਰਵਾਕੇ ਯਤਨਸ਼ੀਲ ਹਨ। ਪੰਜਾਬੀ ਭਾਸ਼ਾ ਦਾ ਭਵਿਖ ਤਕਨੀਕੀ ਵਿਕਾਸ ਤੋਂ ਬਗ਼ੈਰ ਸੰਭਵ ਨਹੀਂ। ਇੱਕ ਲਿਪੀ, ਇੱਕ ਫੌਂਟ, ਇੱਕ ਕੀ-ਬੋਰਡ ਦੀ ਜ਼ਰੂਰਤ ਹੈ। ਸਾਨੂੰ ਯੂਨੀਕੋਡ ਨੂੰ ਅਪਨਾਉਣਾ ਚਾਹੀਦਾ ਹੈ। ਦੂਸਰੇ ਲੋਕਾਂ ਲਈ ਫੌਂਟ ਕਨਵਰਟਰ, ਕੀ-ਬੋਰਡ ਲੇਅ ਆਊਟ ਕਨਵਰਟਰ ਵੀ ਵਧੇਰੇ ਬਣਾਉਣੇ ਚਾਹੀਦੇ ਹਨ। ਜਿਸਨੂੰ ਅੰਗਰੇਜ਼ੀ ਆਉਂਦੀ ਹੈ, ਉਸ ਲਈ ਕੋਈ ਵੀ ਫ਼ੌਂਟ ਵਰਤਣ ਵਿੱਚ ਮੁਸ਼ਕਲ ਨਹੀਂ, ਪ੍ਰੰਤੂ ਵਿਸ਼ੇਸ਼ ਚਿੰਨਾ ਦੀ ਘਾਟ ਹੈ। ਲਿਪੀਆਂ ਦਾ ਰੇੜਕਾ ਦੋਹਾਂ ਦੇਸ਼ਾਂ ਦੀ ਧਾਰਮਿਕ ਤੰਗਦਿਲੀ ਦਾ ਨਤੀਜਾ ਹੈ। ਵਿਕੀਪੀਡੀਆ ਦੇ ਗੁਰਮੁਖੀ ਰੂਪ ਨੂੰ ਹੋਰ ਉਤਸ਼ਾਹਤ ਕਰਨਾ ਚਾਹੀਦਾ ਹੈ। ਚੈਟ ਜੀ ਪੀ ਟੀ ਜਾਂ ਕਿਸੇ ਹੋਰ ਪਲੇਟਫਾਰਮ ਕੋਲ ਪੰਜਾਬੀ ਦਾ ਗਿਆਨ ਸੀਮਤ ਹੈ। ਇਸ ਵਿੱਚ ਸਾਡਾ ਆਪਣਾ ਕਸੂਰ ਹੈ, ਕਿਉਂਕਿ ਪੰਜਾਬੀ ਅਵੇਸਲੇ ਹਨ। ਡਿਜਿਟਲ ਲਾਇਬ੍ਰੇਰੀਆਂ ਦੀ ਲੋੜ ਹੈ। ਗੁਰਭਜਨ ਗਿੱਲ ਅਨੁਸਾਰ ਪੰਜਾਬੀਆਂ ਨੂੰ ਪੰਜਾਬੀ  ਬੋਲਣ ਤੇ ਮਾਣ ਕਰਨ ਲਈ ਆਪਣੀ ਮਾਨਸਿਕਤਾ ਬਦਲਣੀ ਪਵੇਗੀ। ਹੀਣ ਭਾਵਨਾ ਨਹੀਂ ਰੱਖਣੀ ਚਾਹੀਦੀ। ਪੁਰਖਿਆਂ ਦੀ ਬੋਲੀ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ। ਕਚਹਿਰੀਆਂ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਉਥੋਂ ਦੀਆਂ ਮਾਤ ਭਾਸ਼ਾਵਾਂ ਵਿੱਚ ਕੰਮ ਹੋ ਰਿਹਾ ਹੈ, ਪ੍ਰੰਤ ਪੰਜਾਬ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ। ਪੰਜਾਬੀ ਸਾਹਿਤ, ਇਤਿਹਾਸਕ ਦਸਤਾਵੇਜ਼ ਅਤੇ ਸਭਿਆਚਾਰਕ ਵਿਰਸੇ ਨਾਲ ਸੰਬੰਧਤ ਸੰਭਾਲ ਅਤੇ ਪ੍ਰਚਾਰ ਹਿਤ ਏ ਆਈ ਡਿਜਟਿਲ ਰੂਪ ਵਿੱਚ ਬਦਲਕੇ ਚੰਗਾ ਕੰਮ ਕਰ ਰਹੀ ਹੈ, ਪ੍ਰੰਤੂ ਅਨੁਵਾਦ ਤਕਨਾਲੋਜੀ ਖਾਸ ਕਰਕੇ ਪ੍ਰਾਸੈਸਿੰਗ, ਅਵਾਜ਼ ਪਛਾਣ ਉਤਨੀ ਉਨਤ ਨਹੀਂ ਹੈ। ਇਸ ਲਈ ਸਾਡੇ ਵਿਰਸੇ ਨੂੰ ਖੋਰਾ ਲੱਗ ਰਿਹਾ ਹੈ। ਇਸਨੂੰ ਵਿਕਸਤ ਕਰਨ ਦੀ ਲੋੜ ਹੈ। ਏ ਆਈ ਅਧਾਰਤ ਭਾਸ਼ਾ ਸਿਖਲਾਈ ਤਕਨਾਲੋਜੀ ਨੂੰ ਪਾਠਕ੍ਰਮ ਦਾ ਹਿੱਸਾ ਬਣਾਕੇ ਭਾਸ਼ਾ ਸਿਖਲਾੲਂੀ ਕਾਰਜਾਂ ਦਾ ਸਹੀ ਇਸਤੇਮਾਲ ਕਰ ਸਕਦੇ ਹਾਂ। ਪੱਛਮ ਦੀ ਅੰਨ੍ਹੇਵਾਹ ਨਕਲ ਬੰਦ ਕਰਨ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਸਕਦਾ ਹੈ। ਪਰਵਾਸ ਵਿੱਚ ਪੰਜਾਬੀ ਸਾਹਿਤਕ ਸਮਾਗਮਾ ਅਤੇ ਗੁਰਦੁਆਰਿਆਂ ਤੱਕ ਹੀ ਸੀਮਤ ਹੈ। ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਬੋਲੀ ਜਾਂਦੀ ਹੈ, ਪ੍ਰੰਤੂ ਬੱਚੇ ਮਿਲਗੋਭਾ ਹੀ ਬੋਲਦੇ ਹਨ। ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਰਾਹ ਦਸੇਰਾ ਬਣ ਸਕਦੀ ਹੈ, ਪ੍ਰੰਤੂ ਇਸ ਵਿੱਚ ਵੀ ਵਿਦਵਾਨਾ ਦੀ ਭਾਸ਼ਾ ਆਮ ਪਾਠਕਾਂ ਦੀ ਸਮਝ ਤੋਂ ਬਾਹਰ ਹੈ।

350 ਪੰਨਿਆਂ, 500 ਰੁਪਏ ਭਾਰਤੀ, ਕੈਨੇਡੀਅਨ 25 ਡਾਲਰ ਅਤੇ ਅਮਰੀਕਨ 20 ਡਾਲਰ ਕੀਮਤ ਵਾਲੀ ਇਹ ਪੁਸਤਕ ਵਿਸ਼ਵ ਪੰਜਾਬੀ ਸਭਾ ਬਰੈਂਮਪਟਨ, ਕੈਨੇਡਾ ਨੇ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਮੋਹਾਲੀ ਤੋਂ ਪ੍ਰਕਾਸ਼ਤ ਕਰਵਾਈ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਆਮ ਆਦਮੀ ਪਾਰਟੀ ਨੂੰ ਝਟਕਾ – ਚੋਰਾਂ ਨੂੰ ਮੋਰ ਪੈ ਗਏ
ਰਾਘਵ ਚੱਢੇ ਦੇ ਸਿਆਸੀ ਧਮਾਕੇ ਤੋਂ ਬਾਅਦ ਆਮ ਆਦਮੀ ਪਾਰਟੀ ‘ਤੇ ਗਹਿਰੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਗਏ ਹਨ। ਪੰਜਾਬ ਸਰਕਾਰ ਲਈ ਵੀ ਖ਼ਤਰੇ ਦੀ ਘੰਟੀ ਵੱਜ ਗਈ ਹੈ। ਇਸ ਧਮਾਕੇ ਨੇ ਸਿਆਸੀ ਸਮੀਕਰਨ ਹੀ ਬਦਲ ਦਿੱਤੇ ਹਨ। ਜਿਸ ਤਰ੍ਹਾਂ ਹਵਾ ਦੇ ਬੁਲੇ ਦੀ ਵਾਂਗ ਇਹ ਪਾਰਟੀ ਹੋਂਦ ਵਿੱਚ ਆਈ ਸੀ,  ਉਸੇ ਤਰ੍ਹਾਂ ਵਰਤਮਾਨ ਸਿਆਸੀ ਘਟਨਾਵਾਂ ਤੋਂ ਬਾਅਦ ਇਉਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਪਾਰਟੀ ਬਿਖਰਕੇ ਤੀਲਾ – ਤੀਲਾ ਹੋ ਜਾਵੇਗੀ, ਕਿਉਂਕਿ ਇਹ ਪਾਰਟੀ ਸਿਧਾਂਤਹੀਣ ਹੈ, ਵੱਖ – ਵੱਖ ਵਿਚਾਰਧਾਰਾਵਾਂ ਵਾਲੇ ਸਿਆਸਤਦਾਨ ਲਾਲਚ ਹਿੱਤ ਸਿਆਸੀ ਤਾਕਤ ‘ਤੇ ਕਬਜ਼ਾ ਕਰਨ ਲਈ ਇਕੱਠੇ ਹੋਏ ਸਨ। ਇਸ ਪਾਰਟੀ ਦਾ ਨਾ ਕੋਈ ਸੰਵਿੰਧਾਨ, ਨਾ ਕੋਈ ਆਧਾਰ, ਨਾ ਕੋਈ ਪਾਰਟੀ ਕੇਡਰ ਅਤੇ ਨਾ ਹੀ ਕੋਈ ਅਸੂਲ ਹਨ। ਐਧਰੋਂ ਓਧਰੋਂ ਇਕੱਠੀ ਕੀਤੀ ਸਿਧਾਂਤਹੀਣ ਸਿਆਸਤਦਾਨਾ ਦੀ ਭੀੜ ਹੈ, ਜਿਨ੍ਹਾਂ ਦੀ ਉਨ੍ਹਾਂ ਦੀਆਂ ਪਾਰਟੀਆਂ ਵਿੱਚ ਪੁੱਛ ਪੜਤਾਲ ਹੀ ਨਹੀਂ ਸੀ, ਭਾਵ ਉਨ੍ਹਾਂ ਨੂੰ ਕੋਈ ਬੇਰਾਂ ਵੱਟੇ ਵੀ ਪੁੱਛਦਾ ਨਹੀਂ ਸੀ। ਦੂਜੀਆਂ ਪਾਰਟੀਆਂ ਵਿੱਚੋਂ ਲਾਲਚੀ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਉਸਦੀ ਮਜ਼ਬੂਰੀ ਸੀ। ਇਨ੍ਹਾਂ ਨੂੰ ਆਪੋ ਧਾਪੀ ਪਈ ਹੋਈ ਹੈ। ਰਾਘਵ ਚੱਢੇ ਦੇ ਐਲਾਨਨਾਮੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਉਹ ਸਿਆਸੀ ਤਾਕਤ ਦੇ ਚੁਬਾਰੇ ਵਿੱਚ ਚੜ੍ਹਕੇ ਲੋਕਾਂ ਦੇ ਦਿੱਤੇ ਅਥਾਹ ਫਤਵੇ ਦਾ ਵਿਸ਼ਵਾਸ਼ਘਾਤ ਕਰ ਰਿਹਾ ਸੀ। ਸਿਆਸੀ ਤਾਕਤ ਦਾ ਘੁਮੰਡ ਹੀ ਉਸਦੇ ਸਿਰ ਨੂੰ ਚੜ੍ਹਕੇ ਬੋਲਦਾ ਸੀ। ਪੰਜਾਬ ਨੂੰ ਉਹ ਆਪਣੀ ਜੱਦੀ ਜਾਇਦਾਦ ਸਮਝਣ ਲੱਗ ਪਿਆ ਸੀ। ਪੰਜਾਬ ਤੋਂ ਬਾਹਰੋਂ ਲਿਆਕੇ ਪੰਜਾਬੀਆਂ ਦੀ ਹਿੱਕ ‘ਤੇ ਬਿਠਾ ਦਿੱਤੇ, ਉਸਨੇ ਪੰਜਾਬੀਆਂ ਦੀ ਅਣਖ ਨੂੰ ਵੰਗਾਰਿਆ ਸੀ ਤੇ ਫਿਰ ਉਸਦੇ ਚਹੇਤਿਆਂ ਨੇ ਹੀ ਅਰਵਿੰਦ ਕੇਜਰੀਵਾਲ ਨੂੰ ਸਬਕ ਸਿਖਾ ਦਿੱਤਾ। ਸਿਆਸਤ ਦੇ ਨਸ਼ੇ ਵਿੱਚ ਘੂਕ ਸੁੱਤੇ ਅਰਵਿੰਦ ਕੇਜਰੀਵਾਲ ‘ਤੇ ਅਚਾਨਕ ਚੋਰਾਂ ‘ਤੇ ਮੋਰ ਪੈ ਗਏ। ਕੱਚ ਦੇ ਘਰਾਂ ਵਿੱਚ ਰਹਿੰਦਿਆਂ ਅਰਵਿੰਦ ਕੇਜਰੀਵਾਲ ਦੂਜਿਆਂ ਦੇ ਪੱਥਰ ਮਾਰਦਾ ਰਿਹਾ। ਉਹੀ ਪੱਥਰਾਂ ਨੇ ਹੀ ਉਸਦੇ ਸਿਆਸੀ ਸ਼ੀਸ਼ ਮਹਿਲ ਨੂੰ ਮਲੀਆ ਮੇਟ ਕਰ ਦਿੱਤਾ। ਹੁਣ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਦਿੱਲੀ ਵਾਲੇ ਘਰ ਖਾਲ੍ਹੀ ਕਰਨੇ ਪੈਣਗੇ। ਉਹ ਦੂਜੇ ਸੂਬਿਆਂ ਦੇ ਵਿਅਕਤੀਆਂ ਨੂੰ ਪੰਜਾਬ ਵਿੱਚ ਅਹੁਦਿਆਂ ਨਾਲ ਨਿਵਾਜ਼ਕੇ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਛਿੜਕਦਾ ਰਿਹਾ। ਹੁਣ ਜਦੋਂ ਉਸਦੇ ਜ਼ਖਮ ‘ਤੇ ਲੂਣ ਪਿਆ ਤਾਂ ਰਿਸਦੇ ਜ਼ਖ਼ਮਾਂ ਨਾਲ ਤੜਪ ਰਿਹਾ ਹੈ। ਉਸਦਾ ਦਿੱਤਾ ਨੁਸਖਾ ਪੁੱਠਾ ਪੈ ਗਿਆ। ਹੁਣ ਉਹ ਕਹਿ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ‘ਅਪ੍ਰੇਸ਼ਨ ਲੋਟਸ’ ਹੈ,  ਪ੍ਰੰਤੂ ਜਦੋਂ ਉਹ ਦੂਜੀਆਂ ਪਾਰਟੀਆਂ ਵਿੱਚ ਸੰਨ੍ਹ ਲਾ ਰਿਹਾ ਸੀ ਤਾਂ ਉਸਨੂੰ ਸੋਚਣਾ ਚਾਹੀਦਾ ਸੀ ਕਿ ਉਸਦੇ ਨੰਗੇ ਸਿਰ ‘ਤੇ ਵੀ ਗੜੇ ਪੈ ਸਕਦੇ ਹਨ।

ਆਮ ਆਦਮੀ ਪਾਰਟੀ ਅੰਨਾ ਹਜ਼ਾਰੇ ਦੇ ਭਰਿਸ਼ਟਾਚਾਰ ਵਿਰੁੱਧ ਚਲਾਏ ਗਏ ਅੰਦੋਲਨ ਵਿੱਚੋਂ ਨਿਕਲੀ ਸੀ। ਅਸਲ ਵਿੱਚ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਸ਼ਾਤਰ ਦਿਮਾਗ ਦੀ ਉਪਜ ਸੀ। ਅੰਨਾ ਹਜ਼ਾਰੇ ਦੇ ਵਿਰੋਧ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਬਗ਼ਾਬਤ ਕਰਕੇ ਆਮ ਆਦਮੀ ਪਾਰਟੀ ਬਣਾਈ ਸੀ। ਭਰਿਸ਼ਟਾਚਾਰ ਖ਼ਤਮ ਕਰਨ ਦੇ ਨਾਮ ਤੇ ਲੋਕਾਂ ਨੂੰ ਵਰਗਲਾਕੇ ਸਾਫ ਸੁਥਰਾ ਪ੍ਰਸਸ਼ਾਨ ਦੇਣ ਦਾ ਲਾਲੀਪੋਪ ਦੇਣ ਦਾ ਸਪਨਾ ਵਿਖਾਕੇ ਬਦਲਾਅ ਲਿਆਉਣ ਵਾਲੀ ਸਰਕਾਰ ਬਣਾਈ ਸੀ। ਨਵੀਂ ਪਾਰਟੀ ਹੋਣ ਕਰਕੇ ਆਮ ਆਦਮੀ ਪਾਰਟੀ ਦਾ ਆਪਣਾ ਕੋਈ ਕੇਡਰ ਨਹੀਂ ਸੀ। ਇਸ ਲਈ ਅਰਵਿੰਦ ਕੇਜਰੀਵਾਲ ਨੇ ਦੂਜੀਆਂ ਪਾਰਟੀਆਂ ਦੇ ਬੁਖਲਾਹਟ ਵਿੱਚ ਆਏ ਹੋਏ ਲਾਲਚੀ ਸਿਆਸੀ ਤਾਕਤ ਦੇ ਭੁੱਖੇ ਤੇ ਕੱਢੇ – ਵੱਢੇ ਸਿਆਸਤਦਾਨਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਸੀ। ਇਨ੍ਹਾਂ ਵਿੱਚ ਕੁਝ ਵਿਦਵਾਨ ਪੜ੍ਹੇ ਲਿਖੇ ਡਾਕਟਰ, ਵਕੀਲ, ਕਾਨੂੰਨਦਾਨ, ਪੱਤਰਕਾਰ, ਸਮਾਜ ਸੇਵਕ ਅਤੇ ਉਚ ਅਹੁਦਿਆਂ ’ਤੇ ਕੰਮ ਕਰਨ ਵਾਲੇ ਅਗਾਂਹਵਧੂ ਨਿਆਇਕ ਅਧਿਕਾਰੀ ਵੀ ਸ਼ਾਮਲ ਸਨ, ਪ੍ਰੰਤੂ ਅਰਵਿੰਦ ਕੇਜਰੀਵਾਲ ਨੇ ਅਜਿਹੇ ਲੋਕਾਂ ਜਿਨ੍ਹਾਂ ਵਿੱਚ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ,  ਐਡਮਿਰਲ ਰਾਮ ਦਾਸ, ਕਿਰਨ ਬੇਦੀ, ਐਚ ਐਸ ਫੂਲਕਾ, ਸੁੱਚਾ ਸਿੰਘ ਛੋਟੇਪੁਰ, ਡਾ ਧਰਮਵੀਰ ਗਾਂਧੀ, ਸੁਖਪਾਲ ਸਿੰਘ ਖਹਿਰਾ  ਅਤੇ ਗੁਰਪ੍ਰੀਤ ਸਿੰਘ ਘੁੱਗੀ ਅਦਿ ਸ਼ਾਮਲ ਸਨ, ਨੂੰ ਪੜਾਅਵਾਰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾਕੇ ਆਪਣੀ ਤਾਨਾਸ਼ਾਹੀ ਦਾ ਸਬੂਤ ਦੇ ਦਿੱਤਾ ਸੀ। ਕੁਝ ਲੋਕ ਆਪਣੇ ਆਪ ਹੀ ਪਾਰਟੀ ਨਾਲੋਂ ਨਾਤਾ ਤੋੜ ਗਏ ਸਨ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਸੀ,  ਪ੍ਰੰਤੂ ਫੋਕੇ ਵਾਅਦੇ ਬਹੁਤਾ ਸਮਾਂ ਲੋਕਾਂ ਨੂੰ ਭਰਮਾ ਨਾ ਸਕੇ , ਅਖੀਰ ਦਿੱਲੀ ਜਦੋਂ ਹੱਥੋਂ ਗੁਆ ਲਈ ਤਾਂ ਆਮ ਆਦਮੀ ਪਾਰਟੀ ਦੇ ਬਰਸਾਤੀ ਡੱਡੂ ਦੂਜੀਆਂ ਪਾਰਟੀਆਂ ਵਿੱਚ ਛਾਲਾਂ ਮਾਰ ਗਏ। ਪੰਜਾਬ ਵਿੱਚ ਵੀ  2022 ਵਿੱਚ ਆਮ ਆਦਮੀ ਪਾਰਟੀ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਬਣਾ ਲਈ। ਜਦੋਂ ਅਰਵਿੰਦ ਕੇਜਰੀਵਾਲ ਦਿੱਲੀ ਵਿੱਚੋਂ ਚੋਣ ਹਾਰ ਗਿਆ ਤਾਂ ਆਪਣੇ ਸਾਰੇ ਸਾਥੀਆਂ ਨੂੰ ਲੈ ਕੇ ਪੰਜਾਬ ਵਿੱਚ ਅਸਿੱਧੇ ਢੰਗ ਨਾਲ ਰਾਜ ਕਰਨ ਲੱਗ ਪਿਆ। ਭਗਵੰਤ ਸਿੰਘ ਮਾਨ ਨੂੰ ਆਜ਼ਾਦਾਨਾ ਤੌਰ ‘ਤੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ। ਉਹ ਸਿਰਫ ਨਾਮ ਦਾ ਹੀ ਮੁੱਖ ਮੰਤਰੀ ਰਹਿ ਗਿਆ ਸੀ। ਜਿਸ ਕਰਕੇ ਪੰਜਾਬੀਆਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ। ਚੁਣੇ ਹੋਏ ਨੁਮਾਇੰਦਿਆਂ ਦੀ ਅਣਵੇਖੀ ਦਾ ਨਤੀਜਾ ਅਰਵਿੰਦ ਕੇਜਰੀਵਾਲ ਨੂੰ ਭੁਗਤਣਾ ਪੈ ਰਿਹਾ ਹੈ। ਫਿਰ ਦੂਜੀਆਂ ਪਾਰਟੀਆਂ ਵਿੱਚੋਂ ਲਿਆਂਦੀ ਸਿਆਸੀ ਰਹਿੰਦ ਖੂੰਹਦ ਆਪਣੇ ਅਸਲੀ ਰੂਪ ਵਿੱਚ ਆ ਗਈ ਹੈ, ਕਿਉਂਕਿ ਜਿਹੜਾ ਸਿਆਸਤਦਾਨ ਤਾਕਤ ਦੀ ਭੁੱਖ ਕਰਕੇ ਆਪਣੀ ਮਾਂ ਪਾਰਟੀ ਦਾ ਨਹੀਂ ਹੋ ਸਕਿਆ, ਉਹ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਕਿਵੇਂ ਬਣ ਸਕਦਾ ਸੀ। ਇਮਾਨਦਾਰੀ ਦੀ ਡਾਊਂਡੀ ਪਿੱਟਣ ਵਾਲੀ ਸਰਕਾਰ ਦੇ ਪੰਜਾਬ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਇੱਕ ਦਰਜਨ ਤੋਂ ਵਧੇਰੇ ਮੰਤਰੀ/ਵਿਧਾਨਕਾਰ ਭਰਿਸ਼ਟਾਚਾਰ ਦੀ ਲਪੇਟ ਵਿੱਚ ਆ ਚੁੱਕੇ ਹਨ। ਕਈਆਂ ਨੂੰ ਜੇਲ੍ਹ ਵਿੱਚ ਜਾਣਾ ਪਿਆ ਤੇ ਇਸ ਸਮੇਂ ਇੱਕ ਮੰਤਰੀ ਅਤੇ ਦੋ ਵਿਧਾਨਕਾਰ ਅਜੇ ਵੀ ਜੇਲ੍ਹ ਵਿੱਚ ਬੰਦ ਹਨ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਦਿੱਲੀ ਦੇ ਹੋਰ ਕਈ ਮੰਤਰੀ ਜੇਲ੍ਹ ਵਿੱਚ ਬੰਦ ਰਹੇ ਹਨ। ਇਮਾਨਦਾਰ ਪਾਰਟੀ ਦਾ ਭਾਂਡਾ ਸ਼ਰੇ ਬਾਜ਼ਾਰ ਵਿੱਚ ਫੁੱਟ ਚੁੱਕਾ ਹੈ। ਤਾਜ਼ਾ ਘਟਨਾਕਰਮ ਜਿਸ ਵਿੱਚ ਆਮ ਆਦਮੀ ਪਾਰਟੀ ਦੇ 10 ਵਿੱਚੋਂ 7 ਰਾਜ ਸਭਾ ਦੇ ਮੈਂਬਰਾਂ ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਵਿਕਰਮ ਸਿੰਘ ਸਾਹਨੀ, ਰਾਜਿੰਦਰ ਗੁਪਤਾ ਅਤੇ ਸਵਾਤੀ ਮਾਲੀਵਾਲ ਨੇ ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜ ਲਿਆ  ਹੈ। ਇਨ੍ਹਾਂ ਅਮੀਰਜ਼ਾਦਿਆਂ ਨੂੰ ਟਿਕਟਾਂ ਪੰਜਾਬੀਆਂ ਦੇ ਹੱਕਾਂ ਨੂੰ ਛਿੱਕੇ ਤੇ ਟੰਗਕੇ ਦਿੱਤੀਆਂ ਸਨ। ਉਦੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਧੋਖਾ ਦਿੱਤਾ ਤੇ ਗਦਾਰੀ ਕੀਤੀ ਸੀ। ਇਨ੍ਹਾਂ ਵਿੱਚੋਂ ਤਿੰਨ ਰਾਘਵ ਚੱਢਾ, ਅਸ਼ੋਕ ਮਿਤਲ ਅਤੇ ਸੰਦੀਪ ਪਾਠਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਪੰਜਾਬ ਵਿੱਚੋਂ ਚੁਣੇ ਗਏ 7 ਮੈਂਬਰਾਂ ਵਿੱਚੋਂ 6 ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਗਏ ਹਨ। ਪੰਜਾਬ ਵਿੱਚੋਂ ਸਿਰਫ ਇੱਕ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਆਮ ਆਦਮੀ ਪਾਰਟੀ ਵਿੱਚ ਰਹਿ ਗਿਆ ਹੈ। ਦਿੱਲੀ ਵਿੱਚੋਂ ਚੁਣੇ ਗਏ ਤਿੰਨ ਮੈਂਬਰਾਂ ਵਿੱਚੋਂ ਇੱਕ ਸਵਾਤੀ ਮਾਲੀਵਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸੰਜੇ ਸਿੰਘ ਅਤੇ ਨਰਾਇਣ ਦੱਤ ਗੁਪਤਾ ਦੋ ਮੈਂਬਰ ਰਹਿ ਗਏ ਹਨ। ਥੋੜ੍ਹੇ ਦਿਨ ਪਹਿਲਾਂ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਡਿਪਟੀ ਨੇਤਾ ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਨੂੰ ਡਿਪਟੀ ਨੇਤਾ ਬਣਾਇਆ ਸੀ। ਅਸ਼ੋਕ ਮਿਤਲ ਵੀ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਗਏ ਹਨ। ਇਹ ਬਗ਼ਾਬਤ ਰਾਘਵ ਚੱਢਾ ਨੂੰ ਡਿਪਟੀ ਨੇਤਾ ਤੋਂ ਹਟਾਉਣ ਤੋਂ ਬਾਅਦ ਹੋਈ ਸਮਝੀ ਜਾਂਦੀ ਹੈ। ਵੈਸੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਕਨਸੋਅ ਪਿਛਲੇ ਇੱਕ ਸਾਲ ਤੋਂ ਆ ਰਹੀ ਸੀ। ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਡਿਪਟੀ ਨੇਤਾ ਤੋਂ ਹਟਾਉਣ ਤੋਂ ਬਾਅਦ ਇਹ ਕਨਸੋਅ ਭਾਂਬੜ ਬਣਕੇ ਸਾਹਮਣੇ ਆਈ ਹੈ। ਐਂਟੀ ਡਿਫੈਕਸ਼ਨ ਕਾਨੂੰਨ ਅਨੁਸਾਰ ਜੇਕਰ ਕਿਸੇ ਪਾਰਟੀ ਦੇ ਕੁਲ ਮੈਂਬਰਾਂ ਦਾ ਦੋ ਤਿਹਾਈ ਹਿੱਸਾ ਮੈਂਬਰ ਪਾਰਟੀ ਤੋਂ ਅਸਤੀਫਾ ਦਿੰਦੇ ਹਨ ਤਾਂ ਇਹ ਕਾਨੂੰਨ ਉਨ੍ਹਾਂ ਤੇ ਲਾਗੂ ਨਹੀਂ ਹੁੰਦਾ। ਇਸ ਕਰਕੇ ਇਹ ਕਾਨੂੰਨ ਇਨ੍ਹਾਂ ਸਤ ਮੈਂਬਰਾਂ ‘ਤੇ ਲਾਗੂ ਨਹੀਂ ਹੁੰਦਾ ਤੇ ਉਹ ਰਾਜ ਸਭਾ ਦੇ ਮੈਂਬਰ ਬਣੇ ਰਹਿਣਗੇ। ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨਤੇ  ਇਹ ਕਹਾਵਤ ਪੂਰੀ ਢੁਕਦੀ ਹੈ ਕਿ ‘ਅਬ ਪਛਤਾਇਆਂ ਕੀ ਬਣੇ ਜਬ ਚਿੜੀਆ ਚਚੁ ਗਈ ਖੇਤ’।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

‘ਬੁੱਢਾ ਦਲ ਦੇ ਮੁਖੀ ਜਥੇਦਾਰ ਸਾਹਿਬਾਨ’ ਪੁਸਤਕ ਇਤਿਹਾਸਕ ਦਸਤਾਵੇਜ਼ : ਉਜਾਗਰ ਸਿੰਘ
ਦਿਲਜੀਤ ਸਿੰਘ ਬੇਦੀ ਸਿੱਖ ਗੁਰਮਤਿ ਨੂੰ ਪ੍ਰਣਾਇਆ ਸਿੱਖ ਵਿਦਵਾਨ ਸੀ। ਉਸ ਦੀਆਂ ਸਿੱਖ ਵਿਰਾਸਤ ਅਤੇ ਸਿੱਖ ਵਿਚਾਰਧਾਰਾ ਨਾਲ ਸੰਬੰਧਤ ਅੱਠ ਮੌਲਿਕ ਅਤੇ ਦੋ ਦਰਜਨ ਤੋਂ ਵੱਧ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਸਿੱਖ ਧਰਮ ਦਾ ਇਤਿਹਾਸਕ ਵਿਸ਼ਲੇਸਣਕਾਰ ਸੀ। ਚਰਚਾ ਅਧੀਨ ‘ਬੁੱਢਾ ਦਲ ਦੇ ਮੁਖੀ ਜਥੇਦਾਰ ਸਾਹਿਬਾਨ’ ਪੁਸਤਕ ਵਿੱਚ ਉਸਨੇ ਹੁਣ ਤੱਕ ਦੇ ਚੌਦਾਂ ਜਥੇਦਾਰ ਸਾਹਿਬਾਨ ਦੇ ਜੀਵਨ ਸੰਬੰਧੀ ਲੇਖ ਤੱਥਾਂ ਸਮੇਤ ਪ੍ਰਕਾਸ਼ਤ ਕੀਤੇ ਹਨ। ਇਸ ਪੁਸਤਕ ਦੀ ਸੰਪਾਦਨਾ ਦਿਲਜੀਤ ☬ਸੰਘ ਬੇਦੀ ਨੇ ਬੜੀ ਸਿਆਣਪ ਅਤੇ ਵਿਦਵਤਾ ਨਾਲ ਕੀਤੀ ਸੀ, ਕਿਉਂਕਿ ਇਸ ਪੁਸਤਕ ਵਿੱਚ ਸਿੱਖ ਇਤਿਹਾਸ ਦੇ ਖੋਜੀ ਵਿਦਵਾਨਾ ਦੇ ਲੇਖ ਸ਼ਾਮਲ ਕੀਤੇ ਗਏ ਹਨ। ਸੰਪਾਦਕ ਦੀ ਮਿਹਨਤ ਨਾਲ ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ। ਆਉਣ ਵਾਲੀ ਸਿੱਖ ਪਨੀਰੀ ਲਈ ਇਹ ਪੁਸਤਕ ਮਾਰਗ ਦਰਸ਼ਕ ਤੇ ਪ੍ਰੇਰਨਾ ਸਰੋਤ ਬਣੇਗੀ, ਕਿਉਂਕਿ ਬਹਾਦਰ ਜਥੇਦਾਰ ਸਾਹਿਬਾਨ ਦੇ ਸੰਘਰਸ਼ਮਈ ਜੀਵਨ ਅਤੇ ਸਿੱਖ ਸਿਧਾਂਤਾਂ ‘ਤੇ ਪਹਿਰਾ  ਦੇਣ ਵਾਲੇ  ਹੋਏ ਹਨ। ਨਿਹੰਗ ਸਿੰਘਾਂ ਨੂੰ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਕਿਹਾ ਜਾਂਦਾ ਹੈ, ਕਿਉਂਕਿ ਉਹ ਸਿੱਖ ਪਰੰਪਰਾਵਾਂ, ਸਿਧਾਂਤਾਂ ਤੋਂ ਇਲਾਵਾ ਜੰਗ ਦੇ ਮੈਦਾਨ ਵਿੱਚ ਵੀ ਆਪਣੇ ਕਰਤਵ ਵਿਖਾਉਣ ਲਈ ਬਹਾਦਰੀ ਨਾਲ ਮੁਕਾਬਲਾ ਹੀ ਨਹੀਂ ਕਰਦੇ,  ਸਗੋਂ ਜਿੱਤਾਂ ਪ੍ਰਾਪਤ ਕਰਦੇ ਰਹੇ ਹਨ। ਇਸ ਪੁਸਤਕ ਵਿਚਲੇ ਚੌਦਾਂ ਜਥੇਦਾਰ ਜੰਗਜੂ, ਬਹਾਦਰ,  ਕਮਾਂਡਰ, ਨਿਰਵੈਰ, ਨਿਰਪੱਖ, ਯੋਧੇ, ਯੁੱਧ ਰਣਨੀਤੀਕਾਰ, ਅਧਿਆਤਮਿਕ ਤੇ ਅਗਾਂਵਧੂ ਸਿੱਖ ਧਰਮ ਅਤੇ ਦੇਸ ਦੇ ਕੌਮੀ ਹਿੱਤਾਂ ਦੇ ਪਹਿਰੇਦਾਰ ਸਨ।  ਇਹ ਵੀ ਮਾਣ ਦੀ  ਗੱਲ ਹੈ ਕਿ ਨਿਹੰਗ ਸਿੰਘਾਂ ਦੀ ਜਥੇਬੰਦੀ ਦੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਜੀ ਨੇ ਆਪਣੇ ਪਿਤਾ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛਤਰ ਤਾਇਆ ਵਿੱਚ ਅੰਮਿ੍ਰਤ ਛੱਕ ਕੇ ਗੁਰੂ ਵਾਲੇ ਬਣੇ ਸਨ। ਇਥੇ ਹੀ ਬਸ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਪੰਜ ਸਿੰਘ ਬਾਬਾ  ਬਿਨੋਦ ਸਿੰਘ ਜੀ ਦੀ ਅਗਵਾਈ ਵਿੱਚ ਗੁਰਮਤਿ ਅਨੁਸਾਰ ਅਗਵਾਈ ਕਰਨ ਲਈ ਭੇਜਿਆ ਸੀ। ਬਾਬਾ ਬਿਨੋਦ ਸਿੰਘ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਵੰਸ਼ ਵਿੱਚੋਂ ਸਨ। ਉਹ ਸੁਰਮਈ ਬਾਣਾ, ਦਸਤਾਰ ‘ਤੇ ਚਕਰ, ਰਹਿਤ ਮਰਿਆਦਾ ਦੇ ਪੱਕੇ ਅਤੇ ਗੁਰੂ ਦੇ ਆਗਿਆਕਾਰੀ ਵਫ਼ਾਦਾਰ ਸਿੰਘ ਸਨ। ਬੰਦਾ ਸਿੰਘ ਬਹਾਦਰ ਨੂੰ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਹ ਇਨ੍ਹਾਂ ਪੰਜ ਸਿੰਘਾਂ ਦੀ ਅਗਵਾਈ ਅਨੁਸਾਰ ਕੰਮ ਕਰਨ। ਸੰਪਾਦਕ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਚਪੜ ਚਿੜੀ ਅਤੇ ਸਰਹੰਦ ਦੀ ਫਤਿਹ ਵਿੱਚ ਬਾਬਾ ਬਿਨੋਦ ਸਿੰਘ ਦੀ ਰਹਿਨੁਮਾਈ, ਯੋਜਨਾਬੰਦੀ ਅਤੇ ਯੁੱਧ ਦੇ ਨਿਯਮਾ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਹ ਫੌਜ ਦੇ ਬਿਹਤਰੀਨ ਕਮਾਂਡਰ ਦੇ ਫ਼ਰਜ਼ ਨਿਭਾਉਂਦੇ ਰਹੇ ਸਨ। ਮੁੱਖ ਤੌਰ ‘ਤੇ ਬੰਦਾ ਬਹਾਦਰ ਦੇ ਸਲਾਹਕਾਰ ਸਨ। ਸਰਹੰਦ ਫਤਿਹ ਕਰਨ ਤੋਂ ਬਾਅਦ ਜਿਹੜਾ ਸਿੱਕਾ ਚਲਾਇਆ, ਉਸ ਉਤੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀ ਪ੍ਰਭੁਸੱਤਾ ਲਿਖਵਾਇਆ। ਗੁਰਦਾਸ ਨੰਗਲ ਪਿੰਡ ਦੀ ਗੜ੍ਹੀ ਵਿੱਚ ਮੁਗਲ  ਫੌਜਾਂ ਦੇ ਘੇਰੇ ਨੂੰ ਤੋੜਕੇ ਨਿਕਲਣ ਦੀ  ਬਾਬਾ ਬੰਦਾ ਸਿੰਘ ਨੇ ਬਾਬਾ ਬਿਨੋਦ ਸਿੰਘ ਦੀ ਸਲਾਹ ਨਹੀਂ ਮੰਨੀ, ਜਿਸ ਕਰਕੇ ਦੋਹਾਂ ਵਿੱਚ ਵਿਚਾਰਾਂ ਦਾ ਵਖਰੇਵਾਂ ਹੋ ਗਿਆ। ਅੰਮਿ੍ਰਤਸਰ ਰਹੇ ਜਿਥੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਅਤੇ ਬੰਦੀਆਂ ਦਾ  ਮੁੱਖੀ ਕਰਮ ਸਿੰਘ ਚੜ੍ਹਾਵਾ ਲੈਣ ਦੇ  ਝਗੜੇ ਵਿੱਚ ਮਾਰਿਆ ਗਿਆ। ਇਸ ਤੋਂ ਇਲਾਵਾ ਜਦੋਂ ਮਾਤਾ ਸੁੰਦਰੀ ਦੇ ਹੁਕਮ ਨੂੰ ਬੰਦਾ ਸਿੰਘ ਬਹਾਦਰ  ਨੇ ਅਪ੍ਰਵਾਨ ਕਰ ਦਿੱਤਾ ਤਾਂ ਫਿਰ  ਉਹ ਬੰਦਾ ਸਿੰਘ ਬਹਾਦਰ ਤੋਂ ਬਾਗੀ ਹੋ ਗਏ। ਉਨ੍ਹਾਂ ਦੇ  ਜਨਮ ਅਤੇ ਮਰਨ ਬਾਰੇ  ਪੱਕੀ ਜਾਣਕਾਰੀ ਉਪਲਭਧ ਨਹੀਂ ਹੈ। ਦੂਜੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਦੇ ਸਮੇਂ ਸਿੱਖ ਬਾਬਾ ਬੰਦਾ ਸਿੰਘ ਦੀ ਮੌਤ ਤੋਂ ਬਾਅਦ ਫੁੱਟ  ਦਾ ਸ਼ਿਕਾਰ ਸਨ। ਲਾਹੌਰ ਅਤੇ ਦਿੱਲੀ ਦਰਬਾਰ ਵੱਲੋਂ ਸਿੱਖਾਂ ‘ਤੇ  ਤਸ਼ੱਦਦ ਕੀਤਾ ਜਾ ਰਿਹਾ ਸੀ। ਸਿੱਖ ਜੰਗਲਾਂ ਵਿੱਚ ਜਾਣ ਲਈ ਮਜ਼ਬੂਰ ਸਨ। ਦੀਵਾਨ ਦਰਬਾਰਾ ਸਿੰਘ ਦਾ ਜਨਮ ਨਾਨੂੰ ਸਿੰਘ ਦਿਲਵਾਨੀ ਦੇ ਘਰ 1644 ਨੂੰ ਹੋਇਆ। ਦਰਬਾਰਾ ਸਿੰਘ ਬਾਰਾਂ ਸਾਲ ਦੀ ਉਮਰ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਲੜ  ਲੱਗ ਗਿਆ ਤੇ 16 ਸਾਲ ਦੀ ਉਮਰ ਵਿੱਚ ਦੀਵਾਨ ਦੀ  ਪਦਵੀ ਮਿਲ ਗਈ। ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਹਰਿਗੋਬਿੰਦ ਦੇ ਮੌਕੇ ਪੰਥ ਨਾਲ ਜੁੜ ਗਿਆ  ਸੀ। ਦੀਵਾਨ ਦਰਬਾਰਾ ਸਿੰਘ 16 ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਗੜਵਈ ਰਿਹਾ ਸੀ। ਉਹ  1734 ਵਿੱਚ 90 ਸਾਲ ਦੀ ਉਮਰ ਭੋਗ ਕੇ ਸਵਰਗ ਸਿਧਾਰ ਗਏ ਸਨ। ਸਿੱਖ ਪੰਥ ਦਾ ਸ਼ੇਰਦਿਲ ਜਰਨੈਲ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਤੀਜੇ ਜਥੇਦਾਰ ਸਨ। ਉਹ ਵਿਰਕ ਗੋਤ ਦੇ ਸਨ। ਉਨ੍ਹਾਂ ਦਾ  ਜਨਮ ਪਿੰਡ ਮਾਲੋ ਕੀ ਟਿੱਬੀ ਸ਼ੇਖੂਪੁਰ ਵਿੱਚ ਚੌਧਰੀ ਦਲੀਪ ਸਿੰਘ ਦੇ ਘਰ 1697 ਨੂੰ ਹੋਇਆ। ਅੱਠ ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ  ਦਮਦਮਾ ਸਾਹਿਬ ਪਿਤਾ ਨਾਲ ਪਹੁੰਚ ਗਿਆ। ਉਥੇ ਅੰਮਿ੍ਰਤ ਪਾਨ ਕੀਤਾ  ਤੇ ਬਾਬਾ ਦੀਪ ਸਿੰਘ ਦੀ ਰਹਿਨਮਾਈ ਵਿੱਚ ਰਹਿਣ ਲੱਗ ਪਿਆ। 1715 ਵਿੱਚ ਫੌਜ ਨਾਲ ਲੜਾਈ ਵਿੱਚ ਉਸਦਾ ਪਿਤਾ ਸ਼ਹੀਦ ਹੋ ਗਿਆ। ਉਹ ਪ੍ਰਤਾਪੀ, ਸੁੰਦਰ, ਸਡੌਲ ਸਰੀਰ,  ਚੌੜੀ ਛਾਤੀ, ਸ਼ਸਤਰ ਵਿਦਿਆ, ਤੇਗ, ਨੇਜ਼ੇ, ਢਾਲ ਦੀ ਵਰਤੋਂ ਕਰਨ  ਵਾਲਾ ਅਤੇ ਨਿਹਾਇਤ ਦਾਨੀ ਸੀ। ਸਰਕਾਰੀ ਖ਼ਜਾਨੇ ਲੁੱਟ ਕੇ ਪੰਜ ਲੱਖ ਹੱਥ ਲੱਗ ਗਿਆ ਅਤੇ ਫਿਰ ਮੁਰਤਜ਼ਾ ਖ਼ਾਨ ਦੇ ਘੋੜਿਆਂ ਦੇ ਕਾਫਲੇ ਨੂੰ ਸੋਧ ਕੇ ਕਬਜ਼ੇ ਵਿੱਚ ਕਰ ਲਿਆ। 1732 ਵਿੱਚ ਕਪੂਰ ਸਿੰਘ ਨੇ ਫ਼ੈਜ਼ੁਲਾਪੁਰ ‘ਤੇ ਕਬਜ਼ਾ ਕਰ ਲਿਆ। 1733 ਵਿੱਚ ਮੁਗਲ ਸਰਕਾਰ ਨੇ ਨਵਾਬੀ ਦਾ ਖ਼ਿਤਾਬ ਦੇ ਦਿੱਤਾ। ਦੀਵਾਨ ਦਰਬਾਰਾ ਸਿੰਘ ਦੀ ਮੌਤ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਜਥੇਦਾਰੀ ਦੀ ਜ਼ਿੰਮੇਵਾਰੀ ਸੰਭਾਲ ਲਈ। ਨਵਾਬ ਕਪੂਰ ਸਿੰਘ ਨੇ ਦਰਬਾਰ ਸਾਹਿਬ ਤੋਂ ਮੁਗਲਾਂ ਦਾ  ਕਬਜ਼ਾ ਛੁਡਾ ਲਿਆ। 29 ਅਪ੍ਰੈਲ 1748 ਨੂੰ ਸਿੱਖ ਸ਼ਕਤੀ ਨੂੰ ਬਾਰਾਂ ਮਿਸਲਾਂ ਵਿੱਚ ਜਥੇਬੰਦ ਕਰਨ ਦਾ ਗੁਰਮਤਾ ਪਾ ਦਿੱਤਾ। ਸਾਂਝੇ ਦਲ ਖਾਲਸਾ ਦਾ ਜਥੇਦਾਰ ਨਵਾਬ ਕਪੂਰ ਸਿੰਘ ਨੂੰ ਬਣਾ ਦਿੱਤਾ। 28 ਸਾਲ ਦੀ ਅਣਥੱਕ ਸੇਵਾ ਤੋਂ ਬਾਅਦ 7 ਅਕਤੂਬਰ 1753 ਨੂੰ ਸਵਰਗ ਸਿਧਾਰ ਗਏ। ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਚੌਥੇ ਮੁੱਖੀ ਸਨ, ਉਨ੍ਹਾਂ ਦਾ ਜਨਮ ਪਿਤਾ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੀ ਕੁੱਖੋਂ ਤਿੰਨ ਮਈ 1718 ਈ ਨੂੰ ਜ਼ਿਲ੍ਹਾ ਲਾਹੌਰ ਦੇ ਆਹਲੂ ਪਿੰਡ ਵਿੱਚ ਹੋਇਆ। ਉਸਦੀ ਛੋਟੀ  ਉਮਰ ਹੀ ਸੀ  ਕਿ ਪਿਤਾ ਦੀ ਮੌਤ ਹੋ ਗਈ। ਉਸਦੀ ਮਾਤਾ ਨਵਾਬ ਕਪੂਰ ਸਿੰਘ ਕੋਲ ਲੈ ਗਏ ਤੇ  ਕਪੂਰ ਸਿੰਘ ਨੇ ਆਪਣੇ ਕੋਲ ਰੱਖਕੇ ਪਾਲਣ ਪੋਸ਼ਣ ਕੀਤਾ, ਘੋੜ ਸਵਾਰੀ, ਤੇਗ, ਜੌਹਰ, ਨੇਜ਼ੇਬਾਜ਼ੀ ਤੇ ਤੀਰ ਕਮਾਨ ਦੀ ਬਾਰੀਕੀ ਨਾਲ ਸਿਖਿਆ ਦਿਵਾਈ। 1738 ਵਿੱਚ ਹੀ ਜੱਸਾ ਸਿੰਘ ਸਿੱਖ ਸਰਦਾਰਾਂ ਦੀ  ਪਹਿਲੀ ਕਤਾਰ ਵਿੱਚ ਸ਼ਾਮਲ ਹੋ ਗਿਆ। 1761 ਵਿੱਚ ਅਹਿਮਦ ਸ਼ਾਹ ਅਬਦਾਲੀ ਕੋਲੋਂ 2200 ਜਵਾਨ ਹਿੰਦੂ ਕੁੜੀਆਂ ਨੂੰ ਬਾਇਜ਼ਤ ਛੁਡਾਕੇ ਘਰੋ ਘਰੀ ਪਹੁੰਚਾਇਆ। ਲਾਹੌਰ ਫਤਿਹ ਕਰਨ ਕਰਕੇ ਜੱਸਾ ਸਿੰਘ ਨੂੰ ਸੁਲਤਾਨ-ਉਲ-ਕੌਮ ਦਾ ਖ਼ਿਤਾਬ ਦਿੱਤਾ ਗਿਆ ਤੇ ਬੁੱਢਾ ਦਲ ਦੇ ਚੌਥੇ ਜਥੇਦਾਰ ਤੇ ਅਕਾਲ ਤਖ਼ਤ ਦੇ ਜਥੇਦਾਰ ਬਣਾਇਆ ਗਿਆ। 11 ਮਾਰਚ 1783 ‘ਚ ਸਿੱਖ ਸਰਦਾਰਾਂ ਨਾਲ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਝੁਲਾਇਆ।  ਉਹ 20 ਅਕਤੂਬਰ  1783 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਤੋਂ ਬਾਅਦ ਬਾਬਾ ਨੈਣਾ ਸਿੰਘ ਪੰਜਵੇਂ ਜਥੇਦਾਰ ਬਣੇ, ਜਿਨ੍ਹਾਂ ਦਾ ਜਨਮ 1736 ਵਿੱਚ ਹੋਇਆ। ਉਨ੍ਹਾਂ ਦੇ ਜਨਮ ਸਥਾਨ ਬਾਰੇ ਵੀ ਵੱਖਰੀਆਂ ਰਾਵਾਂ ਹਨ।  ਨਿਹੰਗ ਸਿੰਘ ਜੋ ਉਚਾ ਦੁਮਾਲਾ ਫ੍ਰਾ ਸਜਾਉਂਦੇ ਹਨ, ਬਾਬਾ ਨੈਣਾ ਸਿੰਘ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਅਗਵਾਈ ਵਿੱਚ ਦੋ ਹਜ਼ਾਰ ਘੋੜ ਸਵਾਰ ਸਿੰਘ, ਹਰਿਮੰਦਰ ਸਾਹਿਬ ਅਤੇ ਹੋਰ ਗੁਰੂ ਧਾਮਾਂ ਦੀ ਰਾਖੀ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। ਅਕਾਲੀ ਫੂਲਾ ਸਿੰਘ ਛੇਵੇਂ ਮੁੱਖੀ ਸਨ, ਉਨ੍ਹਾਂ ਦਾ ਜਨਮ ਇੱਕ ਜਨਵਰੀ 1761 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੀਹਾਂ ਵਿੱਚ ਹੋਇਆ।  ਇੱਕ ਸਾਲ ਬਾਅਦ ਹੀ ਉਸਦੀ ਮਾਤਾ ਜੀ ਸਵਰਗਵਾਸ ਹੋ ਗਏ। ਫਿਰ ਉਸਦੀ ਪਾਲਣ ਪੋਸ਼ਣ ਨੈਣਾ ਸਿੰਘ ਨੇ ਕੀਤੀ। ਉਸਨੂੰ ਘੋੜ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਸਿਖਿਆ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਨ੍ਹਾਂ ਆਪਣੀ ਅਕਾਲ ਰਜਮੈਂਟ ਬਣਾ ਲਈ ਜਿਹੜੀ ਹਮੇਸ਼ਾ ਰਣਜੀਤ ਸਿੰਘ ਦੀ ਲੜਾਈ ਵਿੱਚ ਅੱਗੇ ਹੋ ਕੇ ਮਦਦ ਕਰਦੀ ਸੀ। ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੀ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜ਼ਾ ਵੀ ਲਗਾਈ ਸੀ। ਬਾਬਾ ਹਨੂੰਮਾਨ ਸਿੰਘ ਸੱਤਵੇਂ ਜਥੇਦਾਰ ਬਣੇ। ਉਨ੍ਹਾਂ ਦਾ  ਜਨਮ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਨੌਰੰਗਪੁਰ ਵਿੱਚ 18 ਮੱਗਰ 1813 ਨੂੰ ਪਿਤਾ ਗਰਜਾ ਸਿੰਘ ਬਾਠ ਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਮੁਦਕੀ ਦੀ ਜੰਗ ਵਿੱਚ ਬਰਤਾਨਵੀ ਸੈਨਾ ਨੂੰ ਭਜਾਇਆ। ਮਹਾਰਾਜਾ ਕਰਮ ਸਿੰਘ ਦੀ ਫੌਜ ਨਾਲ ਪਟਿਆਲਾ ਅਤੇ ਘੁੜਾਮ ਲੜਦਿਆਂ ਜ਼ਖਮੀ ਹੋ ਗਏ ਤੇ ਫਿਰ 1846 ਕੁੰਬੜਾ ਸੋਹਾਣਾ ਵਿਖੇ ਲੜਾਈ ਵਿੱਚ ਸ਼ਹੀਦ ਹੋ ਗਏ। 1846 ਵਿੱਚ ਬਾਬਾ ਪ੍ਰਹਿਲਾਦਾ ਸਿੰਘ ਅੱਠਵੇਂ ਜਥੇਦਾਰ ਬਣੇ। ਇਹ ਸਮਾਂ ਵੀ ਸਿੱਖਾਂ ਲਈ ਬਹੁਤ ਹੀ ਮੁਸ਼ਕਲਾਂ ਵਾਲਾ ਸੀ। ਬਾਬਾ ਪ੍ਰਹਿਲਾਦਾ ਸਿੰਘ ਗੋਦਾਵਰੀ ਨਜ਼ਦੀਕ ਹੈਦਰਾਬਾਦ ਰਿਆਸਤ ਵਿੱਚ ਸ਼ਹੀਦ ਕਰ ਦਿੱਤੇ ਗਏ। ਬਾਬਾ ਗਿਆਨਾ ਸਿੰਘ ਨੌਵੇਂ ਜਥੇਦਾਰ ਬਣੇ। ਬਾਬਾ ਗਿਆਨਾ ਸਿੰਘ ਦਿਉਲ ਜਗਰਾਉਂ ਤਹਿਸੀਲ ਦੇ ਭਰੋਵਾਲ ਪਿੰਡ ਦੇ ਸਨ। ਉਨ੍ਹਾਂ ਬਾਰੇ ਬਹੁਤੀ ਜਾਣਕਾਰੀ ਪੁਸਤਕ ਵਿੱਚ ਨਹੀਂ ਹੈ। ਦਸਵੇਂ ਜਥੇਦਾਰ ਤੇਜਾ ਸਿੰਘ 96 ਕਰੋੜੀ ਦਾ ਜਨਮ ਪਿੰਡ ਸਿੱਖਾਂਵਾਲੀ ਜ਼ਿਲ੍ਹਾ ਰਾਵਲਪਿੰਡੀ ਵਿੱਚ ਖ਼ਜਾਨ ਸਿੰਘ ਵੱਡੇ ਸ਼ਾਹੂਕਾਰ ਦੇ ਘਰ ਮਾਤਾ ਸੁਗੋ ਦੀ ਕੁੱਖੋਂ 1839 ਈਸਵੀ ਨੂੰ ਹੋਇਆ। ਉਨ੍ਹਾਂ ਨੇ 1907 ਬੁੱਢਾ ਦਲ ਦੀ ਜਥੇਦਾਰੀ ਸੰਭਾਲੀ ਤੇ ਬਾਈ ਸਾਲ 1929 ਆਪਣੇ ਆਖਰੀ ਸਮੇਂ ਤੱਕ ਜਥੇਦਾਰ ਰਹੇ। ਗਿਆਰਵੇਂ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਦਾ ਜਨਮ 1876 ਵਿੱਚ ਖੰਨਾ ਨੇੜੇ ਭੜੀ ਪਿੰਡ ਵਿੱਚ ਹੋਇਆ। ਲਾਹੌਰ ਤੋਂ ਬੀ ਏ ਕਰਕੇ ਤਹਿਸੀਲਦਾਰ ਲੱਗ ਗਏ। ਫਿਰ ਅਸਤੀਫ਼ਾ ਦੇ ਕੇ ਨਿਹੰਗ ਸਿੰਘ  ਸਜ ਗਏ। ਬਾਰਾਂ ਸਾਲ ਕਠਨ ਘਾਲ ਕੀਤੀ, ਜਿਸ ਕਰਕੇ ਕਲਾਧਾਰੀ ਕਿਹਾ ਜਾਂਦਾ ਹੈ। 1942 ਵਿੱਚ ਸਵਰਗ ਸਿਧਾਰ ਗਏ। ਬਾਬਾ ਚੇਤ ਸਿੰਘ ਬਾਰਵੇਂ ਜਥੇਦਾਰ ਦਾ ਜਨਮ 1903 ਵਿੱਚ ਤਲਵੰਡੀ ਸਾਬੋਕੀ ਵਿੱਚ ਰਾਮ ਸਿੰਘ ਦੇ ਘਰ ਮਾਤਾ ਪ੍ਰਧਾਨ ਕੌਰ ਦੀ ਕੁੱਖੋਂ ਹੋਇਆ। 13 ਸਾਲ ਦੀ ਉਮਰ ਵਿੱਚ ਬੁੱਢਾ ਦਲ ਵਿੱਚ ਭਰਤੀ ਹੋ ਗਏ। 1942 ਵਿੱਚ ਜਥੇਦਾਰ ਬਣ ਗਏ ਤੇ 65 ਸਾਲ ਦਾ ਆਦਰਸ਼ ਜੀਵਨਬਿਤਾਕੇ  ਸਵਰਗ ਸਿਧਾਰ ਗਏ। ਤੇਰਵੇਂ ਮੁਖੀ  ਬਾਬਾ ਸੰਤਾ ਸਿੰਘ ਦਾ ਜਨਮ 1928 ਵਿੱਚ ਪਿਤਾ ਭਗਵਾਨ ਸਿੰਘ ਤੇ ਮਾਤਾ ਪਿ੍ਰਤਪਾਲ ਕੌਰ ਦੀ ਕੁੱਖੋਂ ਹੋਇਆ। ਦਸ ਸਾਲ ਦੀ ਉਮਰ ਵਿੱਚ ਅੰਮਿ੍ਰਤ ਛੱਕ ਲਿਆ। ਕੋਟਕਪੂਰਾ ਗੁਰੂ ਘਰ ਵਿੱਚ ਬਾਰਾਂ ਸਾਲ ਸੇਵਾ ਕੀਤੀ। ਚਾਲੀ ਸਾਲ ਦੀ ਉਮਰ ਵਿੱਚ 1968 ਵਿੱਚ ਜਥੇਦਾਰ ਬਣੇ। ਚਾਲੀ ਸਾਲ ਹੀ ਬੁੱਢਾ ਦਲ ਦੀ ਅਗਵਾਈ ਕਰਕੇ ਕਈ ਨਵੇਂ ਕੀਰਤੀਮਾਨ ਸਥਾਪਤ ਕੀਤੇ। ਅੱਠ ਮਈ 2008 ਨੂੰ ਗੁਰੂ ਨੂੰ ਪਿਆਰੇ ਹੋ ਗਏ। ਬਾਬਾ ਬਲਬੀਰ ਸਿੰਘ ਅੱਠ ਸਾਲ ਦੀ ਉਮਰ ਵਿੱਚ ਬੁੱਢਾ ਦਲ ਵਿੱਚ ਪਰਤੀ ਹੋ ਗਏ। ਉਹ ਬਾਬਾ ਸੰਤਾ ਸਿੰਘ ਦੇ ਗੜਵਈ ਅਤੇ ਹਜ਼ੂਰ ਸੇਵਕ ਲੰਬਾ ਸਮਾਂ ਰਹੇ। ਇੱਕ ਅਕਤੂਬਰ 2007 ਚੌਧਵੇਂ ਜਥੇਦਾਰ ਬਣੇ। ਉਨ੍ਹਾਂ ਦੇ ਸਮੇਂ ਬੁੱਢਾ ਦਲ ਨੇ ਅਨੇਕਾਂ ਬਾਕਮਾਲ ਕੰਮ ਕੀਤੇ ਵਿਦਿਅਕ ਖੇਤਰ ਵਿੱਚ ਪਬਲਿਕ ਸਕੂਲ ਸਥਾਪਤ ਕੀਤੇ। ਪਿ੍ਰੰਟਿੰਗ ਦੀ ਪ੍ਰੈਸ ਲਗਵਾਈ, ਬਹੁਤ ਸਾਰੀ ਪ੍ਰਚਾਰ ਸਮਗਰੀ ਪ੍ਰਕਾਸ਼ਤ ਕਰਵਾਈ, ਜਿਨ੍ਹਾਂ ਵਿੱਚ ਨਵੀਂਆਂ ਛਾਉਣੀਆਂ ਦੀ  ਉਸਾਰੀ, ਕੁਆਰਟਰ, ਸਰਾਵਾਂ, ਸਰਬਲੋਹ ਗ੍ਰੰਥ ਦੀਆਂ ਦੋਵਂੇ ਜਿਲਦਾਂ, ਨਿਹੰਗ ਸਿੰਘ ਸੰਦੇਸ਼ ਰਸਾਲਾ, ਸਾਰੇ ਜਥੇਦਾਰਾਂ ਦੇ ਜੀਵਨ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਬਾਰੇ ਪੁਸਤਕ ਆਦਿ ਵਰਣਨਯੋਗ ਹਨ, ☬ਜਸ ਕਰਕੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸੇਵਾ ਰਤਨ ਦੀ ਉਪਾਧੀ ਦਿੱਤੀ ਗਈ। ਤਖ਼ਤ ਹਰਿਮੰਦਰ ਸਾਹਿਬ ਪਟਨਾ ਤੋਂ ਸ਼੍ਰੋਮਣੀ ਪੰਥ ਰਤਨ ਤੋਂ ਇਲਾਵਾ ਸੰਸਾਰ ਦੇ ਇੱਕ ਸੌ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਬੁੱਢਾ ਦਲ ਦੇ ਇਤਿਹਾਸ ਵਿੱਚ ਆਪਣੀ ਕਾਰਜ਼ਸੈਲੀ ਨਾਲ ਇਤਿਹਾਸ ਸਿਰਜ ਦਿੱਤਾ ਹੈ। ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ।

128 ਪੰਨਿਆਂ, 250 ਰੁਪਏ ਭੇਟਾ ਵਾਲੀ ਇਹ ਪੁਸਤਕ, ਬੁੱਢਾ ਦਲ ਨੇ ਪ੍ਰਕਾਸ਼ਤ ਕੀਤੀ ਹੈ ਤੇ  ਭਾ ਚਤਰ ਸਿੰਘ ਜੀਵਨ ਸਿੰਘ ਅੰਮਿ੍ਰਤਸਰ ਤੋਂ ਮਿਲਦੀ ਹੈ।