Punjab News - Quami Ekta Punjabi Newspaper (ਕੌਮੀ ਏਕਤਾ) » ਸਥਾਨਕ ਸਰਗਰਮੀਆਂ (ਅਮਰੀਕਾ)

ਗੁਰੁ ਮਾਨਯੋ ਗ੍ਰੰਥ ਟੈਲੀਫਿਲਮ ਬਨਾਉਣਾ ਸਿੱਖ ਧਰਮ ਦੀ ਵੱਡੀ ਸੇਵਾ-ਜ: ਗੁਰਬਚਨ ਸਿੰਘ
ਫਰੀਮੌਂਟ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਬਚਨ ਸਿੰਘ ਜੀ ਖਾਲਸਾ ਨੇ ਐਤਵਾਰ ਨੂੰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਪੰਥਕ ਸੇਵਾਵਾਂ ਦੇ ਲਈ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਿੰਘ ਸਾਹਿਬ ਗੁਰਬਚਨ ਸਿੰਘ ਜੀ ਖਾਲਸਾ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਦੇ ਸਬੰਧ ਵਿਚ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਸ਼ਾਮਲ ਹੋਣ ਲਈ ਆਏ ਸਨ।

ਇਹ ਸਿਰੋਪਾਓ ਜਸਪ੍ਰੀਤ ਸਿੰਘ ਨੂੰ ਸਿੱਖ ਕੌਮ ਦੀ ਸੇਵਾ ਕਰਨ, ਅਮਰੀਕਾ ਵਿਚ ਹਜ਼ਾਰਾਂ ਵਿਅਕਤੀਆਂ ਨੂੰ ਪੱਕਿਆਂ ਕਰਵਾਉਣ, ਗੁਰੂ ਮਾਨਯੋ ਗ੍ਰੰਥ ਟੈਲੀਫਿਲਮ ਬਣਾਉਣ ਲਈ ਦਿੱਤਾ ਗਿਆ। ਉਸ ਤੋਂ ਬਾਅਦ ਜਥੇਦਾਰ ਸਾਹਿਬ ਉਚੇਚੇ ਤੌਰ ‘ਤੇ ਸ: ਜਸਪ੍ਰੀਤ ਸਿੰਘ ਦੇ ਫਰੀਮੌਂਟ ਸਥਿਤ ਦਫ਼ਤਰ ਵੀ ਪਧਾਰੇ। ਉਥੇ ਉਨ੍ਹਾਂ ਨੇ ਸਿੱਖ ਕੌਮ ਨਾਲ ਸਬੰਧਤ ਮਸਲਿਆਂ ‘ਤੇ ਜਸਪ੍ਰੀਤ ਸਿੰਘ ਨਾਲ ਲੰਮਾ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਮਾਨਯੋ ਗ੍ਰੰਥ ਟੈਲੀਫਿਲਮ ਦੇ ਕਲਾਕਾਰਾਂ ਅਤੇ ਪੂਰੀ ਟੀਮ ਨੂੰ ਵੀ ਅਸ਼ੀਰਵਾਦ ਦਿੱਤਾ। ਇਸ ਮੌਕੇ ਸਿੰਘ ਸਾਹਿਬ ਭਾਈ ਗੁਰਬਚਨ ਸਿੰਘ ਖਾਲਸਾ ਨੇ ਕਿਹਾ ਕਿ “ਗੁਰੂ ਮਾਨਯੋ ਗ੍ਰੰਥ” ਟੈਲੀ ਫਿਲਮ ਬਣਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਸਿੱਖੀ ਦੇ ਪ੍ਰਚਾਰ ਲਈ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜਸਪ੍ਰੀਤ ਸਿੰਘ ਨੇ ਨਿਊਯਾਰਕ ਅਤੇ ਕੈਲੀਫੋਰਨੀਆਂ ਵਿਚ ਹਜ਼ਾਰਾਂ ਸਿੱਖਾਂ ‘ਤੇ ਪੰਜਾਬੀਆਂ ਨੂੰ ਪੱਕਾ ਕਰਵਾ ਕੇ ਵੱਡੀ ਸੇਵਾ ਕੀਤੀ ਹੈ।

ਇਹ ਫਿਲਮ ਨਵੰਬਰ ਮਹੀਨੇ ਦੇ ਅਖ਼ੀਰ ਤੱਕ ਤਿਆਰ ਹੋ ਕੇ ਰਲੀਜ਼ ਹੋ ਜਾਵੇਗੀ। ਇਸ ਫਿਲਮ ਦਾ ਨਿਰਮਾਣ ਸਿੱਖ ਧਰਮ ਦੇ ਪ੍ਰਚਾਰ ਹਿਤ ਕੀਤਾ ਜਾ ਰਿਹਾ ਹੈ।

ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਇਨਸਾਫ਼ ਲਹਿਰ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਐਲਾਨ
ਨਿਊਯਾਰਕ – “ਸਿੱਖਸ ਫਾਰ ਜਸਟਿਸ” – ਇੱਕ ਮਨੁੱਖੀ ਅਧਿਕਾਰ ਸੰਸਥਾ ਨੇ ਨਵੰਬਰ 84 ਸਿੱਖ ਕਤਲੇਆਮ ਨੂੰ “ਸਿੱਖ ਨਸਲਕੁਸ਼ੀ” ਗਰਦਾਨਣ ਲਈ  ਨਵੰਬਰ 1, 2009 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਅੰਤਰ-ਰਾਸ਼ਟਰੀ ਕਾਨਫਰੰਸ ਕਰਵਾੳਣ  ਲਈ  ਰਿਚਮੰਡ ਹਿੱਲ, ਨਿਊਯਾਰਕ ਵਿੱਚ ਕਰਵਾਇਆ। ਇਸ ਸੰਮੇਲਨ ਦਾ ਮੁੱਖ ਮਕਸਦ ’84 ਸਿੱਖ ਨਸਲਕੁਸ਼ੀ’ ਦੇ ਦੋਸ਼ੀਆਂ ਸਜ਼ਾਵਾਂ ਦਿਵਾਉਣੀਆਂ, ਪੂਰੇ ਭਾਰਤ ਵਿੱਚ ਜੂਡੀਸ਼ੀਅਲ ਜਾਂਚ ਕਰਾਉਣ ਅਤੇ  ਨਵੰਬਰ 1, 2009 ਨੁੰ ਵਾਸ਼ਿੰਗਟਨ ਡੀ.ਸੀ. ਵਿਖੇ ਕਰਵਾਈ ਜਾਣ ਵਾਲੀ ਅੰਤਰ-ਰਾਸ਼ਟਰੀ ਪੱਧਰ ਦੀ “ਇਨਸਾਫ ਲਹਿਰ” ਲਈ ਰਣਨੀਤੀ ਤਿਆਰ ਕਰਨਾ ਸੀ। ਇਹ ਸੰਮੇਲਨ ਟਰਾਈ ਸਟੇਟ ਏਰੀਏ ਦੀਆਂ ਸਿੱਖ ਸੰਗਤਾਂ, ਸਮੂੰਹ ਧਾਰਮਿਕ, ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਨਸਾਫ ਲਹਿਰ ਸੰਮੇਲਨ ਦੇ ਮੌਡਰੇਟਰ ਦੀ ਭੂਮਿਕਾ ਨਿਭਾਉਂਦੇ ਹੋਏ ਗਿਆਨੀ ਸਰਬਜੀਤ ਸਿੰਘ ਗੋਬਿੰਦਪੁਰੀ ਨੇ ਇਕੱਠ ਸੰਬੋਧਨ ਕਰਦਿਆਂ ਨਵੰਬਰ 84 ਸਿੱਖ ਕਤਲੇਆਮ ਨੂੰ ਸਿੱਖ ਵਿਰੋਧੀ ਦੰਗੇ ਨਹੀਂ ਸਗੋਂ “ਸਿੱਖ ਨਸਲਕੁਸ਼ੀ” ਗਰਦਾਨਣ ਲਈ ਸਿੱਖ ਸੰਗਤ ਨੂੰ ਅਪੀਲ ਕੀਤੀ।ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ  ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਨੇ ਸੰਮੇਲਨ ਨੂੰ  ਸੰਬੋਧਨ ਕਰਦਿਆਂ ਕਿਹਾ ਕਿ  “ਸਿੱਖਸ ਫਾਰ ਜਸਟਿਸ” ਅਤੇ ਸਹਿਯੋਗੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਦੁਆਰਾ “1984 ਸਰਕਾਰੀ ਸਿੱਖ ਨਸਲਕੁਸ਼ੀ” ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਿੱਢੀ ਮੁਹਿੰਮ ਦੀ ਪ੍ਰੋੜਤਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਕਾਰਜ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਵਿੱਢਿਆ ਜਾ ਚੁੱਕਾ ਇਸ ਨੂੰ ਨੇਪਰੇ ਚਾੜਨ ਲਈ ਸੰਗਤਾਂ ਅਤੇ ਗਵਾਹ ਆਪਣੇ ਬਿਆਨ ਰਿਕਾਰਡ ਕਰਾਉਣ ਲਈ “ਸਿਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸੰਪਰਕ ਕਰਨ ਤਾਂ ਕਿ ਇਨਸਾਫ ਨੂੰ ਗੁਰੁ ਸਾਹਿਬ ਦੀ ਬਖਸ਼ਿਸ਼ ਸਦਕਾ ਜਲਦੀ ਹਾਸਿਲ ਕੀਤਾ ਜਾ ਸਕੇ।

“ਸਿੱਖਸ ਫਾਰ ਜਸਟਿਸ” ਦੇ ਟ੍ਰਾਈ ਸਟੇਟ ਕੋਆਰਡੀਨੇਟਰਾਂ ਜਿਹਨਾ ਨੇ ਇਸ ਸੰਮੇਲਨ ਨੂੰ ਕਰਵਾਇਆ ਉਹਨਾਂ ਦਿਲਬਰ ਸਿੰਘ ਸੇਖੋਂ,  ਚਰਨਜੀਤ ਸਿੰਘ ਹਰਨਾਮਪੁਰੀ, ਬਰਜਿੰਦਰ ਸਿੰਘ ਬਰਾੜ, ਹਰਜੋਤ ਸਿੰਘ, ਅਮਨ ਕੌਰ ਅਤੇ ਧਰਮ ਸਿੰਘ ਖਾਲਸਾ ਫਿਲਾਡੇਲਫੀਆ ਹਨ।

ਸ਼ਾਨ ਏ ਪੰਜਾਬ ਦੇ ਮੁੱਖ ਸੰਪਾਦਕ ਗੁਰਬਖਸ਼ ਸਿੰਘ ਟਾਹਲੀ ਅਤੇ ਪ੍ਰਦੇਸ ਨਿਊਜ਼ ਦੇ ਜੀਤ ਸਿੰਘ ਸੋਹੀ ਸ਼ਾਮਿਲ ਹੋਏ।

ਬਲਵਿੰਦਰ ਸਿੰਘ ਬਾਜਵਾ ਜੋ ਲੰਮੇ ਸਮੇਂ ਤੋਂ ਮੀਡੀਏ ਨਾਲ ਸਬੰਧਤ ਹਨ ਨੇ ਸੰਮੇਲਨ ਵਿੱਚ ਅਪੀਲ ਕਰਦਿਆਂ “ਸਿੱਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੇਂਟਸ ਫੈਡਰੇਸ਼ਨ ਵੱਲੋਂ ਚਲਾਈ ਜਾ ਰਹੀ ਇਨਸਾਫ ਲਹਿਰ ਦਾ ਹਿੱਸਾ ਬਣਨ ਦੀ ਅਪੀਲ਼ ਕੀਤੀ।

ਸਿੱਖਸ ਫਾਰ ਜਸਟਿਸ ਦੇ ਮੁੱਖ ਕੋਆਰਡੀਨੇਟਰ ਡਾ. ਬਖਸ਼ੀਸ਼ ਸਿੰਘ ਸੰਧੂ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ  “ਸਿੱਖਸ ਫਾਰ ਜਸਟਿਸ”  ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ – ਹਜਾਰਾਂ ਸਿੱਖਾਂ ਦੇ ਕਾਤਲਾ ਨੂੰ  ਸਜ਼ਾਵਾਂ ਦਿਵਾਉਣ ਲਈ ਵਚਨਬੱਧ ਹੈ।

ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਦੇ ਸਾਬਕਾ ਪ੍ਰਧਾਨ ਮਾਸਟਰ ਮਹਿੰਦਰ ਨੇ   ਸੰਮੇਲਨ ਨੂੰ ਸੰਬੋਧਨ ਕਰਦਿਆਂ ਹਿੰਦੁਸਤਾਨ ਵਿੱਚ ਸਿੱਖਾਂ ਦੀ ਘੱਟ ਗਿਣਤੀ ਵਾਲੀ ਧਾਰਮਿਕ ਕੌਮ ਦੇ ਨਾਲ ਕੀਤੀਆਂ ਗਈਆਂ ਵਧੀਕੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਯੂ.ਐਸ. ਕਾਂਗਰਸ ਦੇ ਵਿੱਚ 84 ਸਿੱਖ ਨਸਲਕੁਸ਼ੀ ਦੀ ਦੇਸ਼ ਭਰ ਅੰਦਰ ਜੁਡੀਸ਼ੀਅਲ ਇੰਕੁਆਰੀ ਕਰਾਉਣ ਦਾ ਮਤਾ ਪੇਸ਼ ਕਰਾਉਣ ਲਈ ਪੂਰੀ ਵਾਹ ਲਾਉਣਗੇ।ਮੌਜ਼ੂਦਾ ਪ੍ਰਧਾਨ ਹਿੰਮਤ ਸਿੰਘ ਸਰਪੰਚ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ  ਟਰਾਈ ਸਟੇਟ ਏਰੀਏ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 1 ਨਵੰਬਰ 2009 ਨੁੰ ਵਾਸ਼ਿੰਗਟਨ ਡੀ.ਸੀ. ਵਿਖੇ ਸਿੱਖ ਕਤਲੇਆਮ ਨੂੰ “ਸਿੱਖ ਨਸਲਕੁਸ਼ੀ” ਗਰਦਾਨਣ ਲਈ ਕਰਵਾਏ ਜਾ ਰਹੀ ਕਾਨਫਰੰਸ ਵਿੱਚ ਸ਼ਾਮਿਲ ਹੋਣ।ਉਹਨਾਂ ਦੇ ਨਾਲ ਜਿਹੜੇ ਮੈਂਬਰ ਮੌਜੂਦ ਸਨ ਗੁਰਮੇਜ ਸਿੰਘ ਕੁਲਬੀਰ ਸਿੰਘ, ਰਘਬੀਰ ਸਿੰਘ ਸੁਭਾਨਪੁਰੀ, ਪ੍ਰੀਤਮ ਸਿੰਘ ਗਿਲਜੀਆਂ ਬਲਜੀਤ ਸਿੰਘ ਹਰਨਾਮ ਸਿੰਘ ਜਰਨੈਲ ਸਿੰਘ ਗਿਲਜੀਆਂ ਦਿਲਬਾਗ ਸਿੰਘ  ਅਤੇ ਕੁਲਦੀਪ ਸਿੰਘ ਖਾਲਸਾ ਸਨ।

“ਸਿੱਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਂਨ ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਇਨਸਾਫ ਲਹਿਰ ਤਹਿਤ ਜੋ ਦੇਸ਼ ਭਰ ਵਿੱਚ ਨਵੰਬਰ 1984 ਵਿੱਚ ਗੁਰਦੁਆਰਾ ਸਾਹਿਬ ਅਤੇ ਗੁਰੁ ਗਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਅਗਨਭੇਂਟ ਹੋਈਆਂ ਹਨ ਉਹਨਾਂ ਸਬੰਧੀ ਸਿੱਖ ਕੌਮ ਦੇ ਰੌਂਗਟੇ ਖੜੇ ਕਰ ਦੇਣ ਵਾਲੀ “ਡਾਕੂਮੈਂਟਰੀ” ਵਿਖਾਈ ਗਈ ਜਿਸ ਵਿੱਚ ਨਵੰਬਰ 1984 ਨੂੰ ਦਿੱਲੀ ਵਿਖੇ 437 ਗੁਰਦੁਆਰਾ ਸਾਹਿਬਾਨ ਵਿੱਚੋਂ 370 ਗੁਰਦੁਆਰਿਆਂ ਦੀ ਭੰਨ ਤੋੜ ਅੱਗ ਲਗਾਉਣਾ ਅਤੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਂਟ ਕਰਨ ਦੇ ਭਿਆਨਕ ਅੰਕੜੇ ਵਿਖਾਏ ਗਏ।

“ਸਿੱਖਸ ਫਾਰ ਜਸਟਿਸ” ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਦੇ ਦੱਸਣ ਮੁਤਾਬਿਕ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ)  ਅਤੇ ਫੈਡਰੇਸ਼ਨ ਕਾਰਕੁੰਨ ਨਵੰਬਰ 1984 ਵਿੱਚ ਹੋਏ 15 ਰਾਜਾਂ ਅਤੇ 110 ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਦੀ ਇੱਕ  “ਡਾਕੂਮੈਂਟਰੀ” ਤਿਆਰ ਕਰ ਰਹੇ ਹਨ ਜਿਸ ਵਿੱਚ ਚਸਮਦੀਦ ਗਵਾਹ, ਪੀੜਤ ਅਤੇ 84 ਸਿੱਖ ਨਸਲਕੁਸ਼ੀ ਦੇ ਵਿੱਚੋਂ ਬਚੇ ਹੋਏ ਪ੍ਰੀਵਾਰਾਂ ਦਾ ਅੱਖੀਂ ਦੇਖਿਆ ਹਾਲ ਹੋਏਗਾ।

ਸ਼੍ਰੋਮਣੀ ਅਕਾਲੀ ਦਲ ਬਾਦਲ ਯੂ.ਐੱਸ.ਏ. ਦੇ ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ ਖਟੜਾ ਅਤੇ ਜੋ ਮਾਲਵਾ ਬ੍ਰੱਦਰਜ਼ ਐਸ਼ੋਸ਼ੀਏਸ਼ਨ  ਵੱਲੋਂ ਜ਼ੱਬਰ ਸਿੰਘ ਗਰੇਵਾਲ ਪਿਛਲੇ ਕਾਫੀ ਅਰਸੇ ਤੋਂ ਸਿੱਖਸ ਫਾਰ ਜਸਟਿਸ ਵੱਲੋਂ ਚਲਾਈ ਜਾ ਰਹੀ ਇਨਸਾਫ ਲਹਿਰ ਦੇ ਸਮਰਥਕ ਹਨ ਵੀ ਇਸ ਸੰਮੇਲਨ ਵਿੱਚ ਸ਼ਾਮਿਲ ਸਨ।

ਸਿੱਖ ਸੈਂਟਰ ਆਫ ਨਿਊਯਾਰਕ ਫਲੱਸ਼ਿੰਗ ਦੇ  ਸੁਖਵੰਤ ਸਿੰਘ ਦਾਖਾ, ਭੁਪਿੰਦਰ ਸਿੰਘ ਅਟਵਾਲ, ਹਰਦੇਵ ਸਿੰਘ ਪੱਡਾ ਅਤੇ  ਸਰਦੂਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿਹਾ ਕਿ ਜਿਵੇਂ ਕੁਝ ਅਰਸੇ ਦੌਰਾਨ “ਸਿੱਖਸ ਫਾਰ ਜਸਟਿਸ” ਨੇ ਕਰ ਵਿਖਾਇਆ ਹੈ ਜੇਕਰ ਸੰਗਤਾਂ ਦਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਨਵੰਬਰ 1984 ਸਰਕਾਰੀ ਸਿੱਖ ਨਸਲਕੁਸ਼ੀ ਦੇ ਸ਼ਿਕਾਰਾਂ ਨੂੰ ਇਨਸਾਫ ਜਰੂਰ ਮਿਲੇਗਾ।

ਸੱਚਖੰਡ ਗੁਰੂ ਨਾਨਕ ਦਰਬਾਰ ਦੇ ਕਸ਼ਮੀਰ ਸਿੰਘ ਅਤੇ ਮੱਖਣ ਸਿੰਘ ਨੇ “ਸਿੱਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ) ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਇਹਨਾਂ ਜਥੇਬੰਦੀਆਂ ਦੀ ਤਨ, ਮਨ ਅਤੇ ਧਨ ਨਾਲ ਮੱਦਦ ਕਰਨ ਦਾ ਪੁਰਜ਼ੋਰ ਐਲਾਨ ਕੀਤਾ।

ਪੰਥਕ ਸਿੱਖ ਸੋਸਾਇਟੀ ਦੇ ਹਿੰਮਤ ਸਿੰਘ ਨੇ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਹੁੰਦਿਆਂ ਆਪਣੇ ਆਪ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਢੰਡੋਰਾ ਪਿੱਟਣ ਵਾਲਾ ਹਿੰਦੁਸਤਾਨ ਘੱਟ ਗਿਣਤੀ ਸਿੱਖ ਕੌਮ ਦੀ ਨਸਲਕੁਸ਼ੀ ਕਰਕੇ ਅਜੇ ਤੱਕ ਵੀ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਿਹਾ ਹੈ ਇਥੇ ਹੀ ਬੱਸ ਨਹੀਂ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. ਟਾਈਟਲਰ ਦੇ ਖਿਲਾਫ ਕੇਸ ਬੰਦ ਕਰਨ ਲਈ ਅਰਜੀਆਂ ਜੱਜ ਸਹਿਬਾਨ ਨੂੰ ਦੇ ਰਹੇ ਹਨ, ਉਹਨਾਂ ਕਿਹਾ ਕਿ ਜੇਕਰ “ਸਿੱਖਸ ਫਾਰ ਜਸਟਿਸ” ਵੱਲੋਂ ਭਾਈ ਜਸਬੀਰ ਸਿੰਘ ਦੀ ਬਾਂਹ ਨਾ ਫੜੀ ਹੁੰਦੀ ਤਾਂ ਇਹ ਕੇਸ ਕਦੋਂ ਦਾ ਰਫਾ ਦਫਾ ਕਰ ਦਿੱਤਾ ਜਾਣਾ ਸੀ।ਪੰਥਕ ਸਿੱਖ ਸੋਸਾਇਟੀ ਦੇ ਬਾਕੀ ਮੈਂਬਰ  ਜੋ ਸੰਮੇਲਨ ਦੌਰਾਨ ਹਾਜਰ ਸਨ ਉਹਨ ਵਿੱਚ  ਦਵਿੰਦਰ ਸਿੰਘ ਵਿਰਕ, ਪਰਦੀਪ ਸਿੰਘ ਤਰਸੇਮ ਸਿੰਘ ਸਰਬਜੀਤ ਸਿੰਘ ਹਰਜੋਤ ਸਿੰਘ ਸੁਰਿੰਦਰ ਸਿੰਘ ਵਿਰਕ ਕੁਲਵਿੰਦਰ ਸਿੰਘ ਹਰਪਿੰਦਰ ਸਿੰਘ ਫੁੱਮਣ ਸਿੰਘ ਦਲਬੀਰ ਸਿੰਘ ਅਤੇ ਜਸਵੰਤ ਸਿੰਘ ਦੇ ਨਾਮ ਸ਼ਾਮਿਲ ਹਨ।

ਸੰਤ ਬਾਬਾ ਪ੍ਰੇਮ ਸਿੰਘ ਸਿੱਖ ਸੋਸਾਇਟੀ ਦੇ ਰਘਬੀਰ ਸਿੰਘ ਗਿਲਜੀਆਂ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ 84 ਦੀ ਸਰਕਾਰੀ ਸਿੱਖ ਨਸਲਕੁਸ਼ੀ ਦੇ ਸ਼ਿਕਾਰਾਂ ਨੂੰ ਇਨਸਾਫ ਦਿਵਾਉਣ ਅਤੇ ਕਾਤਿਲਾਂ ਨੂੰ ਫਾਂਸੀ ਲਟਕਾਉਣ ਲਈ ਦੇਸ਼ਵਿਆਪੀ ਅਦਾਲਤੀ ਜਾਂਚ ਕਿਸੇ ਮੌਜੂਦਾ ਜੱਜ ਤੋਂ ਕਰਾਉਣ ਤੋਂ ਘੱਟ ਕੁਝ ਵੀ ਮਨਜੂਰ ਨਹੀ ਕੀਤਾ ਜਾਣਾ ਚਾਹੀਦਾ।ਉਹਨਾਂ ਕਿਹਾ ਕਿ “ਸਿੱਖਸ ਫਾਰ ਜਸਟਿਸ” ਦੀ ਸਾਨੂੰ ਸਭ ਨੂੰ ਮੱਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਸੰਸਥਾ ਹੋਰ ਵਧੇਰੇ ਬਲ ਦੇ ਨਾਲ ਕਾਨੂੰਨੀ ਚਾਰਾਜੋਈ ਕਰਦੀ ਹੋਈ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਿੱਚ ਕਾਮਯਾਬ ਹੋ ਸਕੇ ਅਤੇ ਘੱਟ ਗਿਣਤੀ ਸਿੱਖ ਕੌਮ ਦੀ ਨਸਲਕੁਸ਼ੀ ਦਾ ਸ਼ਿਕਾਰ ਹੋਏ ਪ੍ਰੀਵਾਰਾਂ ਨੂੰ ਇਨਸਾਫ ਮਿਲ ਸਕੇ। ਸੰਤ ਬਾਬਾ ਪ੍ਰੇਮ ਸਿੰਘ ਸਿੱਖ ਸੋਸਾਇਟੀ ਦੇ ਬਾਕੀ ਮੈਂਬਰਾਂ ਜਿਹਨਾਂ ਨੇ ਸੰਮੇਲਨ ਵਿੱਚ ਸ਼ਮੂਲੀਅਤ ਕੀਤੀ ਉਹ ਰਾਜਬੀਰ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ, ਰਛਪਾਲ ਸਿੰਘ, ਸੁਰਜੀਤ ਸਿੰਘ ਹਰਦੇਵ ਸਿੰਘ ਅਤੇ ਬਲਵਿੰਦਰ ਸਿੰਘ ਸਨ।

ਧੰਨ ਧੰਨ ਬਾਬਾ ਬੁੱਢਾ ਜੀ ਸੋਸਾਇਟੀ ਵੱਲੋਂ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ “ਸਿੱਖਸ ਫਾਰ ਜਸਟਿਸ” ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਅਤੇ ਨਵੰਬਰ 1984 ਵਿੱਚ ਹਿੰਦੁਸਤਾਨ ਵੱਲੋਂ ਕੀਤੀ ਸਿੱਖਾਂ  ਦੀ ਨਸਲਕੁਸ਼ੀ ਦੇ ਸ਼ਿਕਾਰਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੀਤੀ ਜਾ ਰਹੀ ਕਾਨੂੰਨੀ ਚਾਰਾਜੋਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਸੰਸਥਾ ਦੀ ਬਿਨਾ ਕਿਸੇ ਭਿੰਨਭੇਦ ਦੇ ਮੱਦਦ ਕਰਨੀ ਚਾਹੀਦੀ ਹੈ।

ਸਿੱਖ ਐਸ਼ੋਸ਼ੀਏਸ਼ਨ ਆਫ ਸਟੇਟਨ ਆਈਲੈਂਡ ਦੇ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਨਵੰਬਰ 1984 ਸਰਕਾਰੀ ਸਿੱਖ ਨਸਲਕੁਸ਼ੀ ਦੇ ਸਬੰਧ ਵਿੱਚ ਜੋ  ਕਾਰਗੁਜ਼ਾਰੀ  “ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ  ਕੁੱਝ ਕੁ ਅਰਸੇ  ਅੰਦਰ ਕਰ ਵਿਖਾਈ ਹੈ ਉਸਨੂੰ ਅਸੀਂ  25 ਸਾਲਾਂ ਵਿੱਚ ਨਹੀਂ ਕਰ ਪਾਏ ਇਸ ਲਈ ਇਹ ਸੰਸਥਾ ਵਧਾਈ ਦੀ ਪਾਤਰ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਇਸ ਸੰਸਥਾ ਨੂੰ ਸਹਿਯੋਗ ਦੇਈਏ ਜਿਸਨੇ ਅੱਜ ਦੇ ਇਕੱਠ ਵਿੱਚ ਸਭ ਜਥੇਬੰਦੀਆਂ ਨੂੰ ਬੁਲਾ ਕੇ ਇੱਕ ਪਲੈਟਫਾਰਮ ਦਿੱਤਾ ਹੈ ਜੋ ਕਿ ਬਹੁਤ ਹੀ ਸ਼ਲ਼ਾਘਾਯੋਗ ਕਦਮ ਹੈ ਜਿਸ ਨਾਲ ਨੇੜ ਭਵਿੱਖ ਵਿੱਚ ਇਨਸਾਫ ਦੀ ਕਿਰਨ ਜਰੂਰ ਨਜ਼ਰ ਆਵੇਗੀ।

ਧੰਨ ਧੰਨ ਬਾਬਾ ਬੁੱਢਾ ਜੀ ਸੋਸਾਇਟੀ ਅਤੇ ਸਿੱਖ ਐਸ਼ੋਸ਼ੀਏਸ਼ਨ ਆਫ ਸਟੇਟਨ ਆਈਲੈਂਡ ਕਿਰਪਾਲ ਸਿੰਘ ਪੁਰੇਵਾਲ, ਪ੍ਰਿਤਪਾਲ ਸਿੰਘ ਕੰਗ, ਸ਼ੁਭਾਸ਼ ਸ਼ਰਮਾ,ਹਰਮਿੰਦਰ ਸਿੰਘ ਧਾਰੀਵਾਲ, ਭਗਵਾਨ ਸਿੰਘ ਚਾਵਲਾ, ਸਾਹਿਬ ਸਿੰਘ, ਅਮਰ ਸਿੰਘ ਅਨੇਜਾ, ਜਸਦੀਪ ਕੇ. ਸੰਧੂ, ਦੀਦਾਰ ਸਿੰਘ ਚੀਮਾ, ਬਲਬੀਰ ਸਿੰਘ, ਵਿਜੇ ਦਖਸ਼ੂ, ਕੁਲਦੀਪ ਸਿੰਘ ਢਿੱਲੋਂ, ਕਸ਼ਮੀਰ ਸਿੰਘ ਢਿੱਲੋਂ ਅਤੇ ਨਿਰਮਲ ਸਿੰਘ ਕੰਗ ਸਨ।

“ਪ੍ਰਭੁ ਮਿਲਣੇ ਕਾ ਚਾਓ”  ਜਥੇਬੰਦੀ ਦੇ ਮੁਖਤਿਆਰ ਸਿੰਘ ਘੁੰਮਣ ਅਤੇ ਜੋਗਿੰਦਰ ਸਿੰਘ ਮੱਲ੍ਹੀ ਨੇ ਮੰਗ ਕੀਤੀ 84 ਦੀ ਸਿੱਖ ਨਸਲਕੁਸ਼ੀ ਦੀ ਦੇਸ਼ ਵਿਆਪੀ ਅਦਾਲਤੀ ਜਾਂਚ ਕਰਵਾਉਣ ਲਈ ਸਿੱਖ ਕੌਮ ਨੂੰ ਇੱਕਮੁਠਤਾ ਦਾ ਸਬੂਤ ਦਿੰਦੇ ਹੋਏ “ਸਿੱਖਸ ਫਾਰ ਜਸਟਿਸ” ਦੀ ਸਪੋਰਟ ਕਰਨੀ ਚਾਹੀਦੀ ਹੈ।

ਜੇ.ਪੀ. ਸਿੰਘ ਨਿਊਯਾਰਕ ਨੇ ਸਿੱਖ ਕੌਮ ਨੂੰ 84 ਸਿੱਖ ਨਸਲਕੁਸ਼ੀ ਦਾ ਦਰਦ ਯਾਦ ਕਰਵਾਉਂਦੇ ਹੋਏ ਕਿਹਾ ਕਿ ਸਿੱਖ ਕੌਮ ਨੂੰ ਆਪਣਾ ਵੱਖਰਾ ਘਰ ਬਣਾਉਣ ਲਈ ਜ਼ੱਦੋ ਜ਼ਹਿਦ ਕਰਨੀ ਚਾਹੀਦੀ ਹੈ।

ਗੁਰੂ ਨਾਨਕ ਸਿੱਖ ਸੋਸਾਇਟੀ ਡੈਬਟਫੋਰਡ, ਨਿਊਜਰਸੀ ਦੇ ਨੁਮਾਇੰਦੇ ਭਗਵੰਤ ਸਿੰਘ ਭੱਟੀ, ਜਗਵਿੰਦਰ ਸਿੰਘ ਅਤੇ ਬਰਜਿੰਦਰ ਸਿੰਘ ਨੇ “ਸਿੱਖਸ ਫਾਰ ਜਸਟਿਸ” ਨੂੰ ਡੈਬਟਫੋਰਡ ਗੁਰੂ ਘਰ ਦੀ ਸੰਗਤ ਵੱਲੋਂ  ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਵੱਲੋਂ ਨਵੰਬਰ 1, 2009 ਨੂੰ ਵਾਸ਼ਿੰਗਟਨ ਡੀਸੀ ਵਿਖੇ ਹੋਣ ਜਾ ਰਹੀ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਵਧ ਚੜ੍ਹਕੇ ਪਹੁੰਚਣ ਲਈ ਪੂਰਾ ਜ਼ੋਰ ਲਾਇਆ ਜਾਵੇਗਾ।

ਸਿੰਘ ਸਭਾ ਕਾਰਟਰੇਟ ਨਿਊਜਰਸੀ ਦੇ ਕੇਵਲ ਸਿੰਘ, ਜੱਸਾ ਸਿੰਘ ਅਤੇ ਜੰਗਬੀਰ ਸਿੰਘ ਨੇ ਨਵੰਬਰ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸਿੱਖਸ ਫਾਰ ਜਸਟਿਸ ਦਾ ਤਨ ਮਨ ਅਤੇ ਧਨ ਨਾਲ ਸਹਿਯੋਗ ਦੇਣ ਦਾ ਵਚਨ ਦਿੱਤਾ।

ਦਸ਼ਮੇਸ਼ ਦਰਬਾਰ ਕਾਰਟਰੇਟ ਨਿਊਜਰਸੀ ਦੇ ਗਰਦਾਵਰ ਸਿੰਘ ਨੇ ਨਵੰਬਰ 1,   2009 ਨੁੰ ਹੋਣ ਜਾ ਰਹੀ ਅੰਤਰ-ਰਾਸ਼ਟਰੀ ਪੱਧਰ ਦੀ ਕਾਨਫਰੰਸ ਵਿੱਚ ਪਹੁੰਚ ਲਈ ਤਨ, ਮਨ ਅਤੇ ਧਨ ਨਾਲ ਸਹਿਯੋਗ ਦੇਣ ਦਾ ਅਤੇ ਸੰਗਤਾਂ ਨੂੰ ਲੈ ਜਾਣ ਦਾ ਵਚਨ ਦਿੱਤਾ।

ਰਾਮਗੜ੍ਹੀਆ ਸਿੱਖ ਸੋਸਾਇਟੀ ਦੇ ਹਰਬੰਸ ਸਿੰਘ ਭਾਰਜ ਨੇ ਸਹਿਯੋਗ ਦੇਣ ਦੀ ਪ੍ਰੋੜਤਾ ਕੀਤੀ।ਉਹਨਾਂ ਦੇ ਨਾਲ ਗੁਰਮੀਤ ਸਿੰਘ ਸੰਧਲ, ਕਮਲਜੀਤ ਸਿੰਘ, ਬਲਵਿੰਦਰ ਸਿੰਘ ਗੁਰਮੇਲ ਸਿੰਘ, ਸੁਖਬੀਰ ਸਿੰਘ ਸਨ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਯੂਥ ਆਫ ਅਮਰੀਕਾ ਦੇ ਬੁਲਾਰੇ ਯਾਦਵਿੰਦਰ ਸਿੰਘ ਨੇ ਹਿੰਦੁਸਤਾਨ ਸਰਕਾਰ ਵੱਲੋਂ ਕਰਵਾਈ ਗਈ “ਸਿੱਖ ਨਸਲਕੁਸ਼ੀ” ਦੀ ਨਿਖੇਧੀ ਕਰਦਿਆਂ ਕਰਦਿਆਂ ਦੁਨੀਆਂ ਤੇ ਸਿੱਖ ਹੱਕਾਂ ਲਈ ਆਵਾਜ ਬੁਲੰਦ ਕਰਨ ਦੀ ਅਪੀਲ ਕੀਤੀ।ਉਹਨਾਂ ਦੇ ਨਾਲ ਸਨ  ਡਾ. ਰਣਜੀਤ ਸਿੰਘ, ਗੁਰਿੰਦਰਜੀਤ ਸਿੰਘ ਮਾਨਾ, ਹਰਸੁਰਜੀਤ ਸਿੰਘ ਸੇਠੀ, ਕਿਰਪਾਲ ਸਿੰਘ ਅਤੇ ਬਲਜਿੰਦਰ ਸਿੰਘ ਸਨ।

ਅਮੈਰੀਕਨ ਸਿੱਖ ਆਰਗੇਨਾਈਜੇਸ਼ਨ ਦੇ ਸੁਖਬੀਰ ਸਿੰਘ  ਅਤੇ ਦੁਆਬਾ ਸਿੱਖ ਐਸ਼ੋਸ਼ੀਏਸ਼ਨ ਦੇ ਹਰਮੇਲ ਸਿੰਘ ਨੇ ਵੀ ਆਪਣੇ ਵੱਲੋਂ ਯੋਗਦਾਨ ਪਾਉਣ ਦਾ ਵਚਨ ਦਿੱਤਾ।

ਹਿੰਦੁਸਤਾਨ ਵਿਰੁੱਧ ਸਿੱਖਾਂ ਦੇ ਹੱਕਾਂ ਲਈ ਜ਼ੱਦੋ ਜ਼ਹਿਦ ਕਰ ਰਹੀ ਸੰਸਥਾ ਦੇ ਨੁਮਾਇੰਦੇ, ਤਰਜਿੰਦਰ ਸਿੰਘ, ਬਲਰਾਜ ਸਿੰਘ, ਗੁਰਭਾਗ ਸਿੰਘ, ਸੁਖਜੀਤ ਸਿੰਘ, ਅਮਰਿੰਦਰ ਸਿੰਘ ਲੈਂਹਬਰ ਸਿੰਘ ਅਤੇ ਕਰਨੈਲ ਸਿੰਘ ਨੇ ਅਹਿਦ ਕੀਤਾ ਕਿ ਉਹਨ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਚਨਬੱਧ ਹਨ।

ਗੁਰਦੀਪ ਸਿੰਘ ਨਾਰੂਲਾ ਨੇ ਸਿੱਖਸ ਫਾਰ ਜਸਟਿਸ ਦੀ ਨੁਮਾਇੰਦਗੀ ਪਲੇਨਵਿਊ ਗੁਰੂਘਰ ਅਤੇ ਗਲੈਨਕੋਵ ਗੁਰੂਘਰ ਵਿਖੇ ਕੀਤੀ।

ਸਿੱਖਸ ਫਾਰ ਜਸਟਿਸ ਦੇ ਮੁੱਖ ਬਲਾਰੇ ਅਤੇ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ, ਨਿਊਯਾਰਕ ਦੇ ਸਾਬਕਾ ਪ੍ਰਧਾਨ  ਅਵਤਾਰ ਸਿੰਘ ਪੰਨੂੰ ਵੱਲੋਂ ਸੰਮੂੰਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ਼ ਦਿਵਾਇਆ ਕਿ “ਸਿੱਖਸ ਫਾਰ ਜਸਟਿਸ” 1984 ਦੀ ਸਿੱਖ ਨਸਲਕੁਸ਼ੀ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹੈ। ਅਵਤਾਰ ਸਿੰਘ ਪੰਨੂੰ ਨੇ ਟਰਾਈ ਸਟੇਟ ਦੀਆਂ ਸਮੂੰਹ ਸਿੱਖ ਜਥੇਬੰਦੀਆਂ, ਧਾਰਮਿਕ, ਸਿਆਸੀ ਅਤੇ ਸਮਾਜਿਕ ਜਥੇਬੰਦੀਆਂ  ਅਤੇ ਸਮ੍ਹੂੰਹ ਗੁਰੁਦਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ  ਸਿੱਖਸ ਫਾਰ ਜਸਟਿਸ ਵੱਲੋਂਨ 1 ਨਵੰਬਰ 2009 ਨੁੰ ਵਾਸ਼ਿੰਗਟਨ ਡੀ.ਸੀ. ਵਿਖੇ ਕਰਵਾਈ ਜਾ ਰਹੀ  ਕਾਨਫਰੰਸ ਨੂੰ ਕਾਮਯਾਬ ਕਰਨ ਵਿੱਚ ਆਪਣੇ ਵੱਲੋਂ ਪੂਰਨ ਯੋਗਦਾਨ ਪਾਕੇ “ਇਨਸਾਫ ਲਹਿਰ”  ਦਾ ਹਿੱਸਾ ਬਣਨ।

ਸਿੱਖ ਸਪੋਰਟਸ ਐਸੋਸੀਏਸ਼ਨ ਵਲੋਂ 22 ਅਤੇ 23 ਅਗਸਤ ਨੂੰ ਕਰਵਾਈਆਂ ਤੀਸਰੀਆਂ ਸਾਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ
ਫਰੀਮੌਂਟ (ਕੈਲੇਫੋਰਨੀਆ  :- ਸਿੱਖ ਸਪੋਰਟਸ ਐਸੋਸੀਏਸ਼ਨ ਆਫ ਯੂ. ਐਸ. ਏ. ਵਲੋਂ 22 ਅਤੇ 23 ਅਗਸਤ ਨੂੰ ਕਰਵਾਈਆਂ ਗਈਆਂ ਤੀਜੀਆਂ ਸਾਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ ਹੋ ਗਈਆਂ ਹਨ।ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਇਹ ਖੇਡਾਂ ਬਹੁਤ ਰਮਣੀਕ ਥਾਂ ਤੇ ਸਥਿੱਤ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਹੇਵਰਡ ਦੀਆਂ ਸ਼ਾਨਦਾਰ ਗਰਾਊਂਡਾਂ ਵਿਚ ਕਰਵਾਈਆਂ ਗਈਆਂ। ਖੇਡਾਂ ਦਾ ਆਰੰਭ ਅਰਦਾਸ ਅਤੇ ਜੈਕਾਰਿਆਂ ਦੀ ਗੂੰਜ ਨਾਲ ਵੱਖ ਵੱਖ ਟੀਮਾਂ ਦੇ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਹੋਇਆ।ਆਰੰਭਕ ਸਮਾਰੋਹ ਸਮੇਂ ਕੈਲੇਫੋਰਨੀਆਂ ਦੀ ਮਾਨਯੋਗ ਸਟੇਟ ਸੈਨੇਟਰ ਐਲਨ ਕੌਰਬਿਟ, ਹੇਵਰਡ ਅਤੇ ਯੂਨੀਅਨ ਸਿਟੀ ਦੇ ਮੇਅਰਾਂ ਅਤੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਪਤਵੰਤੇ ਦਰਸ਼ਕਾ ਨੇ ਹਾਜ਼ਰੀ ਭਰੀ।ਇਸ ਟੂਰਨਾਮੈਂਟ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਾਰੀਆਂ ਮੁੱਖ ਖੇਡਾਂ ਨਾਲੋ ਨਾਲ ਹੀ ਕਰਵਾਈਆ ਗਈਆਂ। ਇਹਨਾ ਵਿਚ ਮੁੱਖ ਤੌਰ ਤੇ ਬਾਸਕਿਟਬਾਲ, ਵਾਲੀਬਾਲ, ਫੁੱਟਬਾਲ (ਸਾਕਰ), ਹਾਕੀ, ਟੈਨਿਸ, ਐਥਲੈਟਿਕਸ, ਕੁਸ਼ਤੀਆਂ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ।ਇਸ ਸਾਲ ਇਹਨਾ ਖੇਡਾਂ ਵਿਚ ਗੌਲਫ ਦੀ ਖੇਡ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਜੋ ਕਿ ਮਿਲਪੀਟਸ ਦੇ ਵਿਸ਼ਾਲ ਸੰਮਟਪੋਆਇੰਟ ਗੋਲਫ ਕੋਰਸ ਵਿਖੇ ਬਹੁਤ ਹੀ ਸਫਲਤਾ ਪੂਰਵਕ ਸੰਪੂਰਨ ਹੋਈ। ਇਹਨਾਂ ਸਾਰੀਆਂ ਖੇਡਾਂ ਵਿਚ 900 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਸ ਵਾਰ ਕੁੱਝ ਖੇਡਾਂ ਵਿਚ ਸਟੇਟ ਅਤੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ। ਜਿਹਨਾ ਵਿਚ ਕੇੈਲੇਫੋਰਨੀਆ ਦੇ ਸਟੇਟ ਪੱਧਰ ਦੇ ਉਭਰਦੇ ਟੈਨਿਸ ਖਿਡਾਰੀ ਲਵਦੀਪ ਸਿੰਘ, ਲੰਬੀ ਦੌੜ ਦੇ ਸਟਾਰ ਰਣਬੀਰ ਸਿੰਘ ਢਿੱਲੋਂ (ਹਾਰਵਰਡ ਯੂਨੀਵਰਸਿਟੀ), ਹਾਕੀ ਖਿਡਾਰੀ ਅਜੇਪਾਲ ਸਿੰਘ ਅਤੇ ਅਰਵਿਨ ਸਿੰਘ, ਕੁਸ਼ਤੀਆਂ ਵਿਚ ਕੇੈਲੇਫੋਰਨੀਆ ਜੂਨੀਅਰ ਸਟੇਟ ਚੈਂਪੀਅਨ ਬਸਰਾ ਬ੍ਰਦਰਜ਼ (ਕਰਮਵੀਰ ਸਿੰਘ ਅਤੇ ਜਸਜੀਤ ਸਿੰਘ) ਅਤੇ ਯੂਬਾ ਸਿਟੀ ਤੋਂ ਕੇੈਲੇਫੋਰਨੀਆ ਪੱਧਰ ਦੇ ਉਚ ਕੋਟੀ ਦੇ ਫਰਾਟਾ ਦੌੜਾਕ ਸੰਦੀਪ ਕੌਰ ਬਾਜਵਾ ਅਤੇ ਗੁਰਵਿੰਦਰ ਸਿੰਘ ਬਾਜਵਾ (ਭੈਣ ਅਤੇ ਭਰਾ) ਵੀ ਸ਼ਾਮਲ ਸਨ।

ਪਹਿਲੇ ਦਿਨ ਸਭ ਤੋ ਵੱਧ ਮੁਕਾਬਲੇ ਬਾਸਕਿਟਬਾਲ (36), ਫੁੱਟਬਾਲ (10), ਹਾਕੀ (8) ਅਤੇ ਐਥਲੈਟਿਕਸ ਦੇ ਹੋਏ। ਸਭ ਤੋਂ ਵਧ ਰੌਚਿਕ ਮੁਕਾਬਲੇ ਬਾਸਕਿਟਬਾਲ ਵਿਚ ਵੇਖਣ ਨੂੰ ਮਿਲੇ ਜਿਸ ਵਿਚ ਪੰਜਾਬੀ ਮੂਲ ਦੇ ਸਰੂਆਂ ਵਰਗੇ ਜੁਆਨਾਂ ਦੀਆਂ 38 ਟੀਮਾਂ ਨੇ ਭਾਗ ਲਿਆ। ਬਹੁਤ ਸਾਰੇ ਮੁਕਾਬਲਿਆਂ ਦਾ ਫੈਸਲਾ ੳਵਰ ਟਾਈਮ ਵਿਚ ਹੋਇਆ। ਫੁਟਬਾਲ ਵਿਚ ਕੁਝ ਮੁਕਾਬਲੇ ਏਨੇ ਫਸਵੇਂ ਸਨ ਕਿ ਫੈਸਲਾ ‘ਸਡਨ ਡੈੱਥ’ ਦਾ ਤਰੀਕਾ ਅਪਣਾ ਕੇ ਲਿਆ ਗਿਆ। ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਦੂਸਰੇ ਦਿਨ ਕਰਵਾਏ ਗਏ। ਇਸ ਤੋਂ ਇਲਾਵਾ ਦੂਸਰੇ ਦਿਨ ਦੇ ਮੁਖ ਮੁਕਾਬਲੇ  ਟੈਨਿਸ, ਕੁਸ਼ਤੀਆਂ, ਵਾਲੀਬਾਲ, ਦੌੜਾਂ ਅਤੇ ਕਬੱਡੀ ਦੇ ਸਨ। ਟੈਨਿਸ ਵਿਚ ਸਿੰਗਲ, ਅਤੇ ਡਬਲਜ਼ ਦੇ ਮੁਕਾਬਲੇ ਬੜੇ ਰੌਚਿਕ ਸਨ।ਫੁੱਟਬਾਲ (ਸਾਕਰ) ਦਾ ਫਾਈਨਲ ਮੁਕਾਬਲਾ ਲਾਸ ਏਂਜਲਸ ਅਤੇ ਯੂਬਾ ਸਿਟੀ ਦੀਆਂ ਟੀਮਾਂ ਵਿਚ ਹੋਇਆ ਜਿਸਦਾ ਫੇੈਸਲਾ ਪੈਨਲਟੀ ਕਾਰਨਰ ਨਾਲ ਯੂਬਾ ਸਿਟੀ ਦੀ ਟੀਮ ਦੇ ਹੱਕ ਵਿਚ ਹੋਇਆ। ਵਾਲੀਬਾਲ ਦਾ ਖਿਤਾਬ ਯੂਨੀਅਨ ਸਿਟੀ ਦੀ ਟੀਮ ਨੇ ਲਵਿੰਗਸਟਨ ਦੀ ਟੀਮ ਨੂੰ ਹਰਾ ਕੇ ਲਗਾਤਾਰ ਤੀਸਰੀ ਵਾਰ ਜਿਤਿਆ।ਕਬੱਡੀ ਦੇ ਸਾਰੇ ਮੈਚ ਦੂਸਰੇ ਦਿਨ ਕਰਵਾਏ ਗਏ।ਇਹ ਮੁਕਾਬਲੇ ਸ਼ੁਰੂ ਹੁੰਦਿਆਂ ਸਾਰ ਹੀ ਕਬੱਡੀ ਪ੍ਰੇਮੀਆਂ ਦੀ ਭੀੜ ਵਧਣੀ ਸ਼ੁਰੂ ਹੋ ਗਈ। ਹਜ਼ਾਰਾਂ ਦਰਸ਼ਕਾ ਨੇ ਕਬੱਡੀ, ਕੁਸ਼ਤੀ ਅਤੇ ਦੌੜਾਂ ਦਾ ਅਨੰਦ ਮਾਣਿਆ।ਕਬੱਡੀ ਦਾ ਫਾਈਨਲ ਮੁਕਾਬਲਾ ਸਪੋਰਟਸ ਕਲੱਬ ਬੇ-ਏਰੀਆ ਅਤੇ ਸਪੋਰਟਸ ਕਲੱਬ ਲਾਸ ਬੈਨੋਸ ਵਿਚਕਾਰ  ਹੋਇਆ ਜੋ ਕਿ ਇਸ ਵਾਰ ਸਪੋਰਟਸ ਕਲੱਬ ਲਾਸ ਬੈਨੋਸ ਨੇ ਜਿੱਤਿਆ।

ਟੂਰਨਾਮੈਂਟ ਦੇ ਅੰਤ ਵਿਚ ਸਿੱਖ ਸਪੋਰਟਸ ਐਸੋਸੀਏਸ਼ਨ ਆਫ ਯੂ. ਐਸ. ਏ. ਦੀ ਪ੍ਰਬੰਧਕੀ ਕਮੇਟੀ ਵਲੋਂ ਸਾਰੇ ਖਿਡਾਰੀਆਂ, ਵਲੰਟੀਅਰਾਂ, ਦਰਸ਼ਕਾ ਅਤੇ ਵਿਤੀ ਮਦਦ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ ।

ਇਹਨਾ ਖੇਡਾਂ ਦੀ ਮੁਖ ਸਪਾਂਸਰ ਸਬਵੇ ਡੀਵੈਲਪਮੈਂਟ ਕਾਰਪੋਰੇਸ਼ਨ ਸੀ ਜਿਸ ਦੇ ਪ੍ਰਧਾਨ ਦੀਪ ਢੀਂਡਸਾ ਅਤੇ ਸਰਦੂਲ ਸਿੰਘ ਸਮਰਾ ਨੇ ਉਚੇਚੇ ਤੌਰ ਤੇ ਸਿੱਖ ਸਪੋਰਟਸ ਐਸੋਸੀਏਸ਼ਨ ਨੂੰ ਵਧੀਆ ਖੇਡਾਂ ਦਾ ਪ੍ਰਬੰਧ ਕਰਨ ਲਈ ਵਧਾਈ ਦਿੱਤੀ। ਸਿੱਖ ਸਪੋਰਟਸ ਐਸੋਸੀਏਸ਼ਨ ਦੇ ਪ੍ਰਬੰਧਕਾਂ ਵਲੋਂ ਇਲਾਕੇ ਦੇ ਸਮੂਹ ਨਿਵਾਸੀਆਂ, ਸੇਵਾਦਾਰਾਂ, ਖਿਡਾਰੀਆਂ ਦਾ ਅਤੇ ਸਮਰੱਥਕਾਂ ਦਾ ਦਿਲੋਂ ਧੰਨਵਾਦ ਹੈ।ਇਹਨਾ ਖੇਡਾਂ ਦੇ ਸੰਬੰਧ ਵਿਚ ਪਿਛਲੇ ਸਾਲਾਂ ਵਾਂਗ ਇਕ ਬਹੁਤ ਹੀ ਖੂਬਸੂਰਤ ਸੋਵੀਨੀਰ ਵੀ ਕੱਢਿਆ ਜੋ ਕਿ ਵੱਡੀ ਗਿਣਤੀ ਵਿਚ ਮੁਫਤ ਵੰਡਿਆ ਗਿਆ।

ਸਿੱਖ ਸਪੋਰਟਸ ਐਸੋਸੀਏਸ਼ਨ ਜੋ ਕਿ 2006 ਵਿਚ ਹੋਂਦ ਵਿਚ ਆਈ ਸੀ, ਸਾਲ ਵਿਚ ਦੋ ਟੂਰਨਾਮੈਂਟ ਕਰਵਾੳਂੁਦੀ ਹੈ ਜਿਸ ਵਿਚ ਗਰਮੀਆਂ ਵਿਚ ਖੇਡ ਟੂਰਨਾਮੈਂਟ (ਜੋ ਕਿ ਹੁਣੇ ਸੰਪੰਨ ਹੋਇਆ ਹੈ) ਅਤੇ ਸਰਦੀਆਂ ਵਿਚ ਗੁਰੂ ਨਾਨਕ ਮੈਰਾਥਾਨ ਸ਼ਾਮਲ ਹਨ। ਇਹ ਸੰਸਥਾ ਬਹੁਤ ਪੜ੍ਹੇ ਲਿਖੇ ਸੱਜਣਾਂ ਅਤੇ ਖੇਡ ਪ੍ਰੇਮੀਆਂ ਵਲੋਂ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਵੱਖ ਵੱਖ ਖੇਡਾਂ ਦੇ ਚਾਹਵਾਨ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ, ਆਪਣੀ ਮਨ ਪਸੰਦ ਖੇਡ ਨੂੰ ਖੇਡਣ ਦਾ ਮੌਕਾ ਦੇਣਾ ਹੈ ਅਤੇ “ਚੰਗੀ ਸੇਹਤ ਵਿਚ ਚੰਗਾ ਮਨ” ਦੀ ਧਾਰਨਾ ਨੂੰ ਅਮਲੀ ਰੂਪ ਦੇਣਾ ਹੈ।

ਗਦਰ ਪਾਰਟੀ ਦੀ ਲਹਿਰ ਧਰਮ ਨਿਰਪੱਖ ਲਹਿਰ ਸੀ: ਡਾ. ਜਸਪਾਲ ਸਿੰਘ
ਸੈਕਰਾਮੈਂਟੋ, ਕੈਲੀਫੋਰਨੀਆਂ(ਹੁਸਨ ਲੜੋਆ ਬੰਗਾ) -  ਗਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਅਮਰੀਕਾ ਵੱਲੋਂ ਉੱਤਰੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਗਦਰ ਯਾਦਗਾਰੀ ਪੰਜਾਬੀ ਕਾਨਫ਼ਰੰਸ ਦਾ ਮਿਤੀ 22 ਅਗਸਤ 2009 ਨੂੰ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ ਪਟਿਆਲੇ ਤੋਂ ਉਚੇਚੇ ਤੌਰ ਤੇ ਪਹੁੰਚੇ ਕਾਨਫ਼ਰੰਸ ਦੇ ਮੁੱਖ ਮਹਿਮਾਨ ਡਾਕਟਰ ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਟੀ ਪਟਿਆਲਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ  ਗਦਰ ਪਾਰਟੀ ਦੀ ਲਹਿਰ ਪੂਰੀ ਤਰ੍ਹਾਂ ਧਰਮ ਨਿਰਪੱਖ ਅਤੇ ਕੌਮੀ ਲਹਿਰ ਸੀ ਜਿਸ ਵਿੱਚ ਵੱਖ ਵੱਖ ਧਰਮਾਂ, ਖਿੱਤਿਆਂ ਅਤੇ ਵਰਗਾਂ ਦੇ ਲੋਕਾਂ ਨੇ ਦੇਸ ਦੀ ਆਜ਼ਾਦੀ ਵਾਸਤੇ ਸੰਕੀਰਣਤਾਵਾਂ ਤੋਂ ਉੱਤੇ ਉਠ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਹ ਲਹਿਰ ਸੱਚੇ ਸੁੱਚੇ ਅਤੇ ਮਿਹਨਤਕਸ਼ ਲੋਕਾਂ ਦੇ ਸੰਘਰਸ਼ ਦੀ ਗਾਥਾ ਹੈ ਜੋ ਕਿ ਕੈਲੇਫ਼ੋਰਨੀਆਂ ਦੀ ਧਰਤੀ ਤੋਂ ਸੁਰੂ ਹੋ ਕੇ ਹਿੰਦੁਸਤਾਨ ਤੱਕ ਪਹੁੰਚਿਆ। ਉਹਨਾਂ ਨੇ ਗਦਰੀਆਂ ਵੱਲੋਂ ਲਿਖੇ ਸਾਹਿਤ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਟੂਕਾਂ ਦਾ ਹਵਾਲਾ ਦੇ ਕੇ ਸਾਬਤ ਕੀਤਾ ਕਿ ਇਸ ਲਹਿਰ ਵਿੱਚ ਸ਼ਾਮਿਲ ਪੰਜਾਬੀ ਯੋਧਿਆਂ ਨੇ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਤੋਂ ਸਿੱਧੇ ਤੌਰ ਤੇ ਪ੍ਰੇਰਨਾ ਲਈ । ਸਿੱਖੀ ਦੇ ਜਜ਼ਬੇ ਕਾਰਨ ਹੀ ਇਹਨਾਂ ਕਾਮਿਆਂ ਨੇ ਇਸ ਸੰਘਰਸ਼ ਨੂੰ ਵਿੱਢਿਆ ਅਤੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਸੱਚਾ ਪੰਜਾਬੀ ਧਾਰਮਿਕ ਕੱਟੜਤਾ ਦਾ ਸਿ਼ਕਾਰ ਨਹੀਂ ਹੋ ਸਕਦਾ ਕਿਉਂਕਿ ਸਿੱਖ ਧਰਮ ਮੂਲ ਰੂਪ ਵਿੱਚ ਧਰਮ ਨਿਰਪੱਖਤਾ, ਸਾਂਝੇ ਸਭਿਆਚਾਰ ਅਤੇ ਸਾਂਝੀਵਾਲਤਾ ਦਾ ਪਹਿਰੇਦਾਰ ਹੈ। ਡਾਕਟਰ ਜਸਪਾਲ ਸਿੰਘ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਭਾਰਤੀ ਆਜ਼ਾਦੀ ਦਾ ਮੂਲ ਸਿਹਰਾ ਸ਼ਾਂਤਮਈ ਅੰਦੋਲਨ ਦੇ ਸਿਰ ਬੱਝਣ ਕਾਰਨ ਇਤਿਹਾਸ ਵਿੱਚ ਗਦਰ ਲਹਿਰ ਦੀ ਦੇਣ ਨੂੰ ਉਸਦਾ ਬਣਦਾ ਸਥਾਨ ਨਹੀਂ ਮਿਲ ਸਕਿਆ। ਉਹਨਾਂ ਕਿਹਾ ਕਿ ਇਸ ਮੌਕੇ ਤੇ ਸੈਕਰਾਮੈਂਟੋ ਪਹੁੰਚ ਕੇ ਉਹ ਆਪਣੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਦੇ ਹਨ ਕਿਉਂਕਿ ਇਸ ਨਾਲ ਅਸੀਂ ਸਾਰੇ ਆਪਣੇ ਮਾਣਮੱਤੇ ਵਿਰਸੇ ਨਾਲ ਜੁੜ ਰਹੇ ਹਾਂ। ਡਾਕਟਰ ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਟੀ ਦੀ ਸਥਾਪਨਾ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ, ਵਿਰਸਾ, ਸਭਿਆਚਾਰ ਅਤੇ ਇਤਿਹਾਸ ਦੀ ਸੰਭਾਲ ਕਰਨਾ ਹੈ। ਇਸ ਲਈ ਗਦਰੀ ਯੋਧਿਆਂ ਦਾ ਇਤਿਹਾਸ ਅਤੇ ਸਾਹਿਤ ਸੰਭਾਲਣਾ ਵੀ ਉਸ ਦਾ ਕਰਤੱਵ ਹੈ । ਉਹਨਾਂ ਐਲਾਨ ਕੀਤਾ ਕਿ ਇਸ ਦਿਸ਼ਾ ਵੱਲ ਪੰਜਾਬੀ ਯੂਨੀਵਰਸਟੀ ਪਟਿਆਲਾ, ਗਦਰ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਕਿਸੇ ਵੀ ਕਿਸਮ ਦਾ ਸਾਰਥਕ ਪ੍ਰਾਜੈਕਟ ਕਰਨ ਲਈ ਹਰ ਸਮੇਂ ਤਿਆਰ ਹੈ। ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੇ ਰੀਟਾਇਰਡ ਪ੍ਰੋਫ਼ੈਸਰ ਅਤੇ ਜਾਣੇ ਪਛਾਣੇ ਵਿਦਵਾਨ ਡਾਕਟਰ ਹਰੀਸ਼ ਪੁਰੀ ਨੇ ਇਸ ਕਾਨਫ਼ਰੰਸ ਵਿੱਚ ਆਪਣਾ ਕੁੰਜੀਵੱਤ ਭਾਸ਼ਨ ਪੜਦ੍ਹਿਆਂ ਕਿਹਾ ਕਿ ਗਦਰ ਪਾਰਟੀ ਨੇ ਨਾ ਸਿਰਫ਼ ਭਾਰਤੀਆਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਬਲਕਿ ਉਹਨਾਂ ਨੂੰ ਬਿਹਤਰ ਇਨਸਾਨ ਬਣਨ ਦਾ ਰਾਹ ਵੀ ਦਿਖਾਇਆ। ਭਾਵੇਂ ਗਦਰ ਸੰਗਰਾਮ ਆਪਣੇ ਸਮੇਂ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ ਪਰ ਇਸ ਨੇ ਲੋਕਾਂ ਨੂੰ ਫਿਰਕਿਆਂ ਅਤੇ ਜ਼ਾਤਾਂ ਦੀਆਂ ਤੰਗ ਵਲਗਣਾਂ ਵਿੱਚੋਂ ਬਾਹਰ ਕੱਢਿਆ। ਇਸ ਬਦਲਵੀਂ ਮਾਨਸਿਕਤਾ, ਅਤੇ ਨਵੀਂ ਚੇਤਨਾ ਦਾ ਸਭਿਆਚਾਰਕ ਪ੍ਰਭਾਵ ਬਹੁਤ ਦੂਰਗਾਮੀ ਬਣਿਆਂ। ਇਸ ਲਹਿਰ ਨੇ ਦੇਸ਼ ਦੀ ਆਜ਼ਾਦੀ ਦੇ ਅਰਥਾਂ , ਗੁਲਾਮੀ ਦੇ ਜ਼ਹਿਰ , ਧਰਮ ਅਤੇ ਫਿਰਕਿਆਂ ਦੀਆਂ ਦੀਵਾਰਾਂ, ਊਚ ਨੀਚ, ਜਾਤ ਪਾਤ, ਸਵੈ-ਪਹਿਚਾਣ ਅਤੇ ਜਿ਼ੰਦਗੀ ਦੇ ਮੰਤਵ ਬਾਰੇ ਸਾਡੇ ਨਜ਼ਰੀਏ ਨੂੰ ਬਦਲ ਕੇ ਰੱਖ ਦਿੱਤਾ। ਗਦਰ ਲਹਿਰ ਉੱਤੇ ਪੀ ਐਚ ਡੀ ਕਰਨ ਵਾਲੇ ਅਤੇ ਯੂਨੀਵਰਸਟੀ ਵੱਲੋਂ ਪ੍ਰਕਾਸਿ਼ਤ ਪੁਸਤਕ ਗਦਰ ਲਹਿਰ: ਵਿਚਾਰਧਾਰਾ, ਜਥੇਬੰਦੀ, ਰਣਨੀਤੀ‛ ਦੇ ਲੇਖਕ ਡਾਕਟਰ ਪੁਰੀ ਨੇ ਇਸ ਕਾਨਫ਼ਰੰਸ ਦੇ ਮਹੱਤਵ ਨੂੰ ਉਭਾਰਦਿਆਂ ਕਿਹਾ ਕਿ ਅਜੋਕੇ ਖੁਦਗ਼ਰਜ਼ ਮਾਹੌਲ ਵਿੱਚ ਮਾਨਵੀ ਚਿੰਤਨ ਦੀ ਗੁੰਜਾਇਸ਼ ਬਹੁਤ ਘੱਟ ਹੋ ਗਈ ਹੈ। ਇਹ ਅਤੀਤ ਨੂੰ ਭੁੱਲਣ ਦਾ ਯੁੱਗ ਬਣ ਗਿਆ ਹੈ। ਅਜਿਹੇ ਸਮੇਂ ਆਪਣੀ ਵਿਰਾਸਤ ਨੂੰ ਯਾਦ ਰੱਖਣ ਅਤੇ ਇਸ ਤੋਂ ਸਬਕ ਲੈਣ ਦੀ ਕੋਸਿ਼ਸ਼ ਕਰਨਾ ਬਹੁਤ ਮਹੱਤਵ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਗਦਰ ਲਹਿਰ ਨੂੰ ਕਿਸੇ ਵੀ ਕਿਸਮ ਦੀ ਰਾਜਨੀਤੀ ਲਈ ਵਰਤਣ ਤੋਂ ਗੁਰੇਜ਼ ਕਰਨਾ ਜ਼ਰੂਰੀ ਹੈ। ਇਸ ਪ੍ਰਸੰਗ ਵਿੱਚ ਉਹਨਾਂ ਨੇ ਗਦਰ ਦੀ ਲਹਿਰ ਨੂੰ ਬਹੁਤ ਸੰਜੀਦਗੀ ਨਾਲ ਵਿਚਾਰਨ ਦੀ ਪਿਰਤ ਦੀ ਪ੍ਰਸੰਸਾ ਕੀਤੀ ਅਤੇ ਇਸ ਨੂੰ ਇੱਕ ਇਤਿਹਾਸਕ ਕਦਮ ਮੰਨਿਆਂ। ਭਾਰਤ ਤੋਂ ਹੀ ਆਏ ਡਾ. ਸੁਰਿੰਦਰ ਮੰਡ ਨੇ ‘ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿੱਚ ਗਦਰ ਲਹਿਰ ਦਾ ਯੋਗਦਾਨ ਅਤੇ ਮੌਜੂਦਾ ਹਾਲਾਤ‛ ਦੇ ਵਿਸ਼ੇ ਉੱਤੇ ਆਪਣਾ ਪੇਪਰ ਪੜ੍ਹਦਿਆਂ ਕਿਹਾ ਕਿ ਗਦਰੀਆਂ ਨੇ 1913-14 ਵਿੱਚ ਉਦੋਂ ਹਿੰਦੁਸਤਾਨ ਦੀ ਪੂਰਨ ਆਜ਼ਾਦੀ ਦਾ ਜਥੇਬੰਦਕ ਸੰਘਰਸ ਲੜਿਆ ਜਦ ਅਜੇ ਕਿਸੇ ਪਾਰਟੀ ਨੇ ਐਸਾ ਸੋਚਿਆ ਵੀ ਨਹੀਂ ਸੀ। ਉਨ੍ਹਾਂ ਅਨੁਸਾਰ ਗਦਰ ਪਾਰਟੀ ਨੇ ਉਸ ਵਕਤ ਜਮਹੂਰੀ ਰਾਜਸੀ ਪ੍ਰਬੰਧ ਅਤੇ ਲੁੱਟ ਖਸੁੱਟ ਤੋਂ ਰਹਿਤ ਸਮਾਜ ਉਸਾਰਨ ਦਾ ਨਾਰਾ ਦਿੱਤਾ ਜਦ ਅਜੇ ਪਹਿਲਾ ਰੂਸੀ ਇਨਕਲਾਬ (1917) ਵੀ ਨਹੀਂ ਸੀ ਹੋਇਆ। ਮੰਡ ਅਨੁਸਾਰ ਗਦਰ ਲਹਿਰ ਵਿੱਚ 95% ਪੰਜਾਬੀ ਸਨ, ਇਸ ਕਰਕੇ ਲਹਿਰ ਅੱਜ ਵੀ ਨਾਰਥ ਅਮਰੀਕਾ ਵਿੱਚ ਵੱਸਦੇ ਪੰਜਾਬੀਆਂ ਬਾਰੇ ਇਹ ਚਾਨਣ ਕਰਦੀ ਹੈ ਕਿ ਪੰਜਾਬੀ ਸਿਰਫ਼ ਕਾਮੇ ਹੀ ਨਹੀਂ ਸਗੋਂ ਵਤਨ ਉੱਤੋਂ ਜਿੰ਼ਦਗੀਆਂ ਵਾਰਨ ਵਾਲੇ ਵੀ ਹਨ। ਕਾਨਫ਼ਰੰਸ ਵਿੱਚ ਬਹਿਸ ਨੂੰ ਸ਼ੁਰੂ ਕਰਦਿਆਂ ਪ੍ਰਸਿੱਧ ਕਵੀ ਅਤੇ ਚਿੰਤਕ ਡਾਕਟਰ ਜਸਵੰਤ ਸਿੰਘ ਨੇਕੀ ਨੇ ਕਿਹਾ ਕਿ ਗਦਰ ਲਹਿਰ ਦੇ ਯੋਧਿਆਂ ਨੇ ਸਾਂਝੀਵਾਲਤਾ ਦਾ ਸਬਕ ਗੁਰੂ ਨਾਨਕ ਤੋਂ ਅਤੇ ਸੰਘਰਸ਼ ਤੇ ਕੁਰਬਾਨੀ  ਦਾ ਜਜ਼ਬਾ ਗੁਰੂ ਗੋਬਿੰਦ ਸਿੰਘ ਤੋਂ ਪ੍ਰਾਪਤ ਕੀਤਾ। ਉਹਨਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਨੇ ਆਪਣੀ ਬਾਣੀ ਵਿੱਚ ਪਹਿਲੀ ਵਾਰ ਹਿੰਦੁਸਤਾਨ ਸ਼ਬਦ ਦਾ ਪ੍ਰਯੋਗ ਕਰਕੇ ਸਾਨੂੰ ਇੱਕ ਕੌਮ ਬਣਾਇਆ। ਕਾਨਫ਼ਰੰਸ ਤੋਂ ਪਹਿਲਾਂ ਗਦਰ ਫ਼ਾਊਂਡੇਸ਼ਨ ਦੀ ਕਾਰਜਕਾਰਨੀ ਦੇ ਮੈਂਬਰ ਹਿੰਦੁਸਤਾਨ ਤੋਂ ਆਏ ਵਿਦਵਾਨਾਂ ਅਤੇ ਸਾਹਿਤਕਾਰਾਂ ਨਾਲ ਮਿਲ ਕੇ ਗਦਰੀ ਬਾਬਿਆਂ ਦੀਆਂ ਕਬਰਾਂ ਉੱਤੇ ਅਕੀਦਤ ਦੇ ਫੁੱਲ ਚੜ੍ਹਾਉਣ ਗਏ। ਕਾਨਫ਼ਰੰਸ ਦਾ ਉਦਘਾਟਨ ਕਰਦਿਆਂ ਡੇਵਿਸ ਯੂਨੀਵਰਸਟੀ ਅਮਰੀਕਾ ਦੇ ਉੱਘੇ ਵਿਗਿਆਨੀ ਡਾਕਟਰ ਗੁਰਦੇਵ ਖੁਸ਼ ਨੇ ਕਿਹਾ ਕਿ ਗਦਰ ਪਾਰਟੀ ਦਾ ਇਤਿਹਾਸ ਸਾਡਾ ਅਮੀਰ ਵਿਰਸਾ ਹੈ ਜਿਸਨੂੰ ਭੁੱਲਣਾ ਇਤਿਹਾਸਕ ਗਲਤੀ ਹੋਵੇਗੀ। ਸੰਸਥਾ ਦੇ ਪ੍ਰਧਾਨ ਚਰਨ ਜੱਜ ਨੇ ਸਾਰੇ ਵਿਦਵਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਾਨਫ਼ਰੰਸ ਦੇ ਮਹੱਤਵ ਅਤੇ ਸੰਸਥਾ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਹੋਰਨਾਂ ਬੁਲਾਰਿਆਂ ਤੋਂ ਇਲਾਵਾ ਪ੍ਰਸਿੱਧ ਕਹਾਣੀਕਾਰ ਬਲਦੇਵ ਧਾਲੀਵਾਲ, ਸਥਾਨਕ ਸਾਹਿਤਕਾਰ ਡਾਕਟਰ ਅਮਰੀਕ ਸਿੰਘ, ਸੁਖਵਿੰਦਰ ਕੰਬੋਜ, ਭੁਪਿੰਦਰ ਦਲੇਰ, ਫ਼ਾਰੂਖ਼ ਤਰਾਜ਼, ਡਾਕਟਰ ਉਂਕਾਰ ਸਿੰਘ ਬਿੰਦਰਾ ਅਤੇ ਹਰਵਿੰਦਰ ਰਿਆੜ ਨੇ ਵੀ ਸੰਬੋਧਨ ਕੀਤਾ। ਫ਼ਾਊਂਡੇਸ਼ਨ ਦੇ ਚੇਅਰਮੈਨ ਕੁਲਦੀਪ ਧਾਲੀਵਾਲ ਨੇ 2013 ਵਿੱਚ ਕੀਤੇ ਜਾਣ ਵਾਲੀ ਗਦਰ ਲਹਿਰ ਦੇ ਸ਼ਤਾਬਦੀ ਸਮਾਰੋਹਾਂ ਦਾ ਜਿ਼ਕਰ ਕੀਤਾ ਅਤੇ ਦੱਸਿਆ ਕਿ ਸੰਸਥਾ ਵੱਲੋਂ ਘੱਟੋ ਘੱਟ 100 ਦੇਸ਼ਾਂ ਤੋਂ ਡੈਲੀਗੇਟ ਬੁਲਾਉਣ ਦੀ ਯੋਜਨਾ ਹੈ। ਸ਼ਤਾਬਦੀ ਸਮਾਗਮ ਸਾਲਾਨਾ ਸਮਾਗਮਾਂ ਦੀ ਲੜੀ ਦਾ ਢੁਕਵਾਂ ਸਿਖ਼ਰ ਹੋਣਗੇ ਅਤੇ ਉਸ ਸਮੇਂ ਵੱਖ ਵੱਖ ਕਲਾਵਾਂ ਰਾਹੀਂ ਗਦਰੀਆਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਉਹਨਾਂ ਨੇ ਕਾਨਫ਼ਰੰਸ ਦਾ ਮੰਚ ਸਚੰਾਲਨ ਵੀ ਕੀਤਾ। ਪ੍ਰਧਾਨਗੀ ਮੰਡਲ ਵਿੱਚ ਇੰਡੀਆ ਤੋਂ ਆਏ ਮਹਿਮਾਨਾਂ ਤੋਂ ਇਲਾਵਾ ਜਥੇਬੰਦੀ ਦੇ ਪ੍ਰਧਾਨ ਚਰਨ ਸਿੰਘ ਜੱਜ, ਜਗਜੀਤ ਸਿੰਘ ਕੰਦੋਲਾ, ਕੁਲਦੀਪ ਸਿੰਘ ਅਟਵਾਲ, ਕਹਾਣੀਕਾਰਾ ਮਨਜੀਤ ਸੇਖੋਂ, ਗ਼ਜ਼ਲਗੋ ਕੁਲਵਿੰਦਰ ਅਤੇ ਸੈਕਰਾਮੈਂਟੋ ਸਿੱਖ ਭਾਈਚਾਰੇ ਦੇ ਆਗੂ ਡਾਕਟਰ ਨਰਿੰਦਰ ਸਿੰਘ ਪਰਿਹਾਰ ਐਮ ਡੀ ਸ਼ਾਮਲ ਸਨ। ਇਸ ਮੌਕੇ ਤੇ ਗਦਰ ਮੇਮੋਰੀਅਲ ਫ਼ਾਊਂਡੇਸ਼ਨ ਦੀ ਸਮੁੱਚੀ ਕਮੇਟੀ ਨੇ ਡਾਕਟਰ ਜਸਪਾਲ ਸਿੰਘ, ਡਾਕਟਰ ਹਰੀਸ਼ ਪੁਰੀ, ਡਾਕਟਰ ਜਸਵੰਤ ਸਿੰਘ ਨੇਕੀ, ਡਾਕਟਰ ਆਤਮਜੀਤ, ਡਾਕਟਰ ਸੁਰਿੰਦਰ ਮੰਡ, ਡਾਕਟਰ ਗੁਰਦੇਵ ਖ਼ੁਸ਼, ਸੁਰਿੰਦਰ ਧਨੋਆ, ਰਾਜ ਭਨੋਟ, ਅਵਤਾਰ ਸਿੰਘ ਤਾਰੀ, ਕੁਲਵਿੰਦਰ ਸਿੰਘ, ਗੁਰਇਕਬਾਲ ਸਿੰਘ ਕੰਗ, ਹੈਰੀ ਮਲਹੋਤਰਾ ਅਤੇ ਹੋਰ ਸਪਾਂਸਰਾਂ ਦਾ ਯਾਦਗਾਰੀ ਪਲੇਕਾਂ ਨਾਲ ਸਨਮਾਨ ਕੀਤਾ ਗਿਆ। ਕਮੇਟੀ ਦੇ ਸਮੂਹ ਮੈਂਬਰ ਇਸ ਸਮਾਗਮ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚ ਗੁਰਦੀਪ ਸਿੰਘ ਗਿੱਲ, ਜਰਨੈਲ ਸਿੰਘ ਮੰਡੇਰ, ਬਲਵਿੰਦਰ ਸਿੰਘ ਡੁਲਕੂ, ਸੁਰਜੀਤ ਸਿੰਘ ਅਟਵਾਲ, ਜਨਕ ਰਾਜ ਸਿੱਧਰਾ, ਗੁਲਿੰਦਰ ਸਿੰਘ ਗਿੱਲ, ਜਗਜੀਤ ਸਿੰਘ ਕੰਦੋਲਾ ਅਤੇ ਕੁਲਦੀਪ ਅਟਵਾਲ ਸ਼ਾਮਲ ਸਨ। ਇਸ ਮੌਕੇ ਉੱਤੇ ਪ੍ਰਸਿੱਧ ਪੰਜਾਬੀ ਨਾਟਕ ਕਾਰ ਅਤੇ ਨਿਰਦੇਸ਼ਕ ਡਾਕਟਰ ਆਤਮਜੀਤ ਦਵਾਰਾ ਉਚੇਚੇ ਤੌਰ ਤੇ ਲਿਖੇ ਨਾਟਕ ਗਦਰ ਐਕਸਪ੍ਰੈੱਸ ਵੀ ਪੇਸ਼ ਕੀਤਾ ਗਿਆ। ਗਦਰ ਦੇ ਇਤਿਹਾਸ ਨੂੰ ਕਈ ਇਤਿਹਾਸਾਂ ਦਾ ਸਮੂਹ ਕਿਹਾ ਜਾਂਦਾ ਹੈ ਜਿਸ ਵਿੱਚ ਡੇਢ ਸੌ ਤੋਂ ਵੱਧ ਯੋਧੇ ਸ਼ਹੀਦ ਹੋਏ। ਇੰਨੇ ਵੱਡੇ ਆਕਾਰ ਵਾਲੇ ਇਤਿਹਾਸ ਉੱਤੇ ਰੋਸ਼ਨੀ ਪਾਉਣ ਵਾਲਾ ਅਜੇ ਤੱਕ ਕੋਈ ਵੀ  ਨਾਟਕ ਕਿਸੇ ਭਾਸ਼ਾ ਵਿੱਚ ਨਹੀਂ ਸੀ ਲਿਖਿਆ ਗਿਆ। ਪਰ ਜਿਸ ਮਿਹਨਤ ਅਤੇ ਸੂਝ ਨਾਲ ਆਤਮਜੀਤ ਨੇ ਇਸ ਨਾਟਕ ਵਿੱਚ ਗਦਰੀਆਂ ਦੇ ਸਮੁੱਚੇ ਇਤਿਹਾਸ, ਘਟਨਾਵਾਂ, ਕੁਰਬਾਨੀਆਂ, ਸਿਧਾਂਤਾਂ ਅਤੇ ਮਜਬੂਰੀਆਂ ਨੂੰ ਮੰਚ ਤੇ ਸਾਕਾਰ ਕੀਤਾ ਉਸਦੀ ਭਰਪੂਰ ਪ੍ਰਸੰਸਾ ਕੀਤੀ ਗਈ। ਆਤਮਜੀਤ ਦੇ ਨਿਰਦੇਸ਼ਨ ਅਤੇ ਮਿਹਨਤ ਦੀ ਭਰਪੂਰ ਸਲਾਹੁਤਾ ਕਰਦਿਆਂ ਸ੍ਰੋਤਿਆਂ ਨੇ ਇਸ ਪੇਸ਼ਕਾਰੀ ਨੂੰ ਅਮਰੀਕਾ ਵਿੱਚ ਇੱਕ ਵੱਖਰੇ ਅਤੇ ਸਾਰਥਕ ਅਨੁਭਵ ਦਾ ਨਾਂ ਦਿੱਤਾ। ਇਹ ਆਸ ਕੀਤੀ ਜਾਂਦੀ ਹੈ ਕਿ ਤਕਨੀਕੀ ਤੌਰ ਤੇ ਨਿਪੁੰਨ ਅਜਿਹੇ ਨਾਟਕ ਦੀ ਪੇਸ਼ਕਾਰੀ ਦੇ ਨਾਲ ਪੰਜਾਬੀ ਵਿੱਚ ਨਾਟਕ ਲਿਖਣ ਅਤੇ ਨਾਰਥ ਅਮਰੀਕਾ ਵਿੱਚ ਤਿਆਰ ਕਰਨ ਦੀ ਨਵੀਂ ਪਰੰਪਰਾ ਦਾ ਜਨਮ ਹੋਵੇਗਾ। ਇਹ ਨਾਟਕ ਬੇ ਏਰੀਏ ਦੇ ਪ੍ਰਸਿੱਧ ਗਰੁੱਪ ਪੰਜਾਬ ਲੋਕ ਰੰਗ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਇਸ ਦਾ ਸਹਿ ਨਿਰਦੇਸ਼ਨ ਸੁਰਿੰਦਰ ਧਨੋਆ ਨੇ ਅਤੇ ਸੰਗੀਤ ਤੇ ਗਾਇਣ ਪਰਮਜੀਤ ਸਿੰਘ ਤੇ ਰੇਣੂੰ ਸਿੰਘ ਨੇ ਕੀਤਾ। ਨਾਟਕ ਵਿੱਚ ਸੁਰਿੰਦਰ ਧਨੋਆ, ਜਸਵਿੰਦਰ ਧਨੋਆ, ਧਰਮ ਪਾਲ ਰਿੰਕੂ, ਹਰਮੇਸ਼ ਸਿੱਧੂ, ਸੋਨੂੰ ਰੰਧਾਵਾ, ਕਮਲ ਰੰਧਾਵਾ, ਜਸਵਿੰਦਰ ਬਾਵਾ, ਮਨਜੀਤ ਸਿੰਘ, ਬਲਵਿੰਦਰ, ਜਸਪਾਲ ਸੈਣੀ, ਜਸਵਿੰਦਰ ਸੱਗੀ, ਗੁਰਸ਼ਰਨ ਸੇਖੋਂ, ਦਿਲਾਵਰ ਚਾਹਲ, ਦਰਸ਼ਨ ਔਜਲਾ, ਰਛਪਾਲ ਖੰਘੂੜਾ ਅਤੇ  ਪਾਲੀ ਧਨੌਲਾ ਨੇ ਆਪਣੀ ਕਲਾ ਅਤੇ ਮਿਹਨਤ ਦਾ ਜਿਊਂਦਾ ਜਾਗਦਾ ਸਬੂਤ ਦਿੱਤਾ। ਸੂਝਵਾਨ ਸਰੋਤਿਆਂ ਨੇ ਇਸ ਨਾਟਕ ਦੀ ਪੇਸ਼ਕਾਰੀ ਨੂੰ ਅਮਰੀਕਾ ਦੇ ਪੰਜਾਬੀ ਜੀਵਨ ਵਿੱਚ ਵਾਪਰੀ ਇਤਿਹਾਸਕ ਘਟਨਾ ਮੰਨਿਆਂ। ਗਦਰ ਫ਼ਾਊਂਡੇਸ਼ਨ ਆਫ਼ ਅਮਰੀਕਾ ਵੱਲੋਂ ਕਰਵਾਈ ਗਈ ਦਿਨ ਭਰ ਦੀ ਇਸ ਕਾਨਫ਼ਰੰਸ ਅਤੇ ਨਾਟਕ ਦੀ ਪੇਸ਼ਕਾਰੀ ਵਿੱਚ ਹਿੱਸਾ ਲੈਣ ਲਈ ਕੈਲੇਫ਼ੋਰਨੀਆਂ ਦੇ ਵੱਖ ਵੱਖ ਹਿੱਸਿਆਂ ਤੋਂ ਅਨੇਕਾਂ ਲੋਕ ਆਪਣੇ ਪਰਿਵਾਰਾਂ ਸਮੇਤ ਪਹੁੰਚੇ ਅਤੇ ਉਹਨਾਂ ਨੇ ਭਰਪੂਰ ਹਾਜ਼ਰੀ ਲਵਾਈ। ਪਹਿਲੀ ਵਾਰ ਕਰਵਾਈ ਗਈ ਅਜਿਹੀ ਸਾਰਥਕ ਕਾਨਫ਼ਰੰਸ ਅਤੇ ਢੁਕਵੇਂ ਨਾਟਕ ਦੀ ਦਰਸ਼ਕਾਂ, ਸਰੋਤਿਆਂ, ਮੀਡੀਏ ਅਤੇ ਵਿਦਵਾਨਾਂ ਵੱਲੋਂ ਰੱਜਵੀਂ ਪ੍ਰਸੰਸਾ ਕੀਤੀ ਗਈ। ਉਮੀਦ ਕੀਤੀ ਜਾਂਦੀ ਹੈ ਕਿ 2013 ਤੱਕ ਇਹ ਲੜੀ ਆਪਣੇ ਇੱਕ ਸਿਖ਼ਰ ਨੂੰ ਛੂਹੇਗੀ। ਕਾਨਫ਼ਰੰਸ ਵਿੱਚ ਆਏ ਮਹਿਮਾਨਾਂ ਅਤੇ ਵਿਦਵਾਨਾਂ ਨੇ ਮਹਿਸੂਸ ਕੀਤਾ ਕਿ ਸੈਕਾਮੈਂਟੋ ਦੀ ਧਰਤੀ ਉੱਤੇ 97 ਸਾਲ ਬਾਦ ਹੋਈ ਇਹ ਗਦਰ ਕਾਨਫ਼ਰੰਸ ਅਤੇ ਨਾਟਕ ‘ਗਦਰ ਐਕਸਪ੍ਰੈੱਸ’ ਨੇ ਇਤਿਹਾਸ ਉੱਤੇ ਇੱਕ ਹੋਰ ਇਤਿਹਾਸ ਲਿਖਿਆ ਹੈ।

ਗਿਆਨੀ ਗੁਰਦੇਵ ਸਿੰਘ ਝਾਂਮਪੁਰ ਅਕਾਲ ਚਲਾਣਾ ਕਰ ਗਏ
ਫਰੀਮਾਂਟ:-16 ਅਗਸਤ 2009 ਨੂੰ  ਸਵੇਰੇ  10:30  ਗਿਆਨੀ  ਗੁਰਦੇਵ ਸਿੰਘ ਝਾਮਪੁਰ ਪਿੰਡ ਝਾਮਪੁਰ ਵਿਖੇ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਦੇ  2 ਬੇਟੇ  ਕੁਲਵੰਤ ਸਿੰਘ ਝਾਮਪੁਰ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਗੁਰਜੀਤ ਸਿੰਘ ਝਾਮਪੁਰ ਯੂ.ਐੱਸ.ਏ.  ਰੇਡੀਓ “ਆਤਮਿਕ ਅਨੰਦ”  1170 ਏ ਐਮ  ਦੇ ਹੋਸਟ ਅਤੇ ਇੱਕ ਲੜਕੀ ਰਾਜਿੰਦਰ ਕੌਰ ਹੈ।  ਸ. ਗੁਰਦੇਵ ਸਿੰਘ ਝਾਮਪੁਰ 85 ਵਰ੍ਹਿਆਂ ਦੇ ਸਨ ਅਤੇ ਉਹ ਧਾਰਮਿਕ ਖਿਆਲਾਂ ਵਾਲੇ ਇੱਕ ਦਿਆਨਤਦਾਰ ਪੁਰਸ਼ ਵਜੋਂ ਜਾਣੇ ਜਾਂਦੇ ਸਨ।

ਉਹਨਾਂ ਦਾ ਜਨਮ 1924 ਵਿੱਚ ਅਣਵੰਡੇ ਭਾਰਤ ਦੇ ਪੰਜਾਬ ਦੇ ਜਿਲ੍ਹਾ  ਲਾਇਲਪੁਰ ਤਹਿਸੀਲ ਸਤਿਆਣਾ ਬੰਗਲਾ, ਪਿੰਡ 38 ਚੱਕ ਵਿੱਚ ਹੋਇਆ ਸੀ। ਉਹਨਾਂ ਨੇ ਮੁੱਢਲੀ ਸਿੱਖਿਆ ਅੱਠਵੀਂ ਤੱਕ ਪ੍ਰਾਪਤ ਕੀਤੀ ਸੀ ਅਤੇ ਅਖੀਰਲੇ ਦਿਨਾਂ ਤੱਕ ਉਹਨਾਂ ਦੀ ਪ੍ਰਮਾਤਮਾ ਨਾਲ ਸੁਰਤੀ ਜੁੜੀ ਰਹੀ ਅਤੇ ਉਹਨਾਂ ਨੇ ਕਦੇ ਵੀ ਕਿਸੇ ਦਾ ਹੱਕ ਨਹੀਂ ਸੀ ਮਾਰਿਆ।  ਉਹ ਉੜਦੂ ਅਤੇ ਪੰਜਾਬੀ ਜਾਣਦੇ ਸਨ। ਉਹਨਾਂ ਨੇ ਸਾਰੀ ਉਮਰ ਬਿਲਕੁਲ ਇੱਕ ਨਿਹਾਇਤ ਸ਼ਰੀਫ ਇਨਸਾਨ ਵਾਂਗ ਰੱਬ ਦੀ ਰਜ਼ਾ ਵਿੱਚ  ਕੱਟੀ ਅਤੇ ਕਦੇ ਵੀ ਕਿਸੇ ਗੱਲ ਦਾ ਰੋਸਾ ਜਾਂ ਨਿੰਦਾ ਨਹੀ ਕੀਤੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਲਈ ਪਿੰਡੀ ਝਾਮਪੁਰ ਵਿਖੇ ਹੀ ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ 26 ਅਗਸਤ 2009  ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਪੈਣਗੇ।

ਅੱਜ ਉਹਨਾਂ ਦੇ ਅੰਤਮ ਸਸਕਾਰ ਸਮੇਂ ਦੁਖ ਪ੍ਰਗਟ ਕਰਨ ਵਾਲਿਆਂ ਵਿੱਚ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ, ਲੰਬੜਦਾਰਾ ਯੂਨੀਅਨ ਦੇ ਸੂਬਾ ਪ੍ਰਧਾਨ ਤਿਰਲੋਚਨ ਸਿੰਘ ਮਾਨ, ਯੂਨੀਅਨ ਦੇ ਪ੍ਰੈੱਸ ਸਕੱਤਰ ਹਰਬੰਸ ਸਿੰਘ ਈਸ਼ਰਹੇਲ, ਸਰਦਾਰਾ ਸਿੰਘ ਸੰਧਾਰੀ ਮਾਜਰਾ , ਲਾਇੰਸ ਕਲੱਬ ਆਮਖਾਸ ਬਾਗ ਸਰਹਿੰਦ ਅਤੇ ਪੰਜਾਬੀ ਸੱਥ ਸਰਹਿੰਦ ਸਮੇਤ ਅਨੇ ਪੰਚਾਇਤਾਂ ਦੇ ਨਾ ਸ਼ਮਲ ਹਨ ਉਹਨਾਂ ਦੇ ਅਕਾਲ ਚਲਾਣੇ ਨਾਲ ਪ੍ਰੀਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਵਾਹਿਗੁਰੂ ਦੇ ਚਰਨਾ ,ਚ ਅਰਦਾਸ ਹੈ ਕਿ ਸਰਦਾਰ ਗੁਰਦੇਵ ਸਿੰਘ ਝਾਮਪੁਰ ਦੀ ਆਤਮਾ ਨੂੰ ਸ਼ਾਤੀ ਅਤੇ ਪਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।  ਕੁਲਵੰਤ ਸਿੰਘ ਝਾਮਪੁਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਫੋਨ ਨੰਬਰ  98146-64178   ਅਤੇ ਗੁਰਜੀਤ ਸਿੰਘ ਝਾਮਪੁਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ  209-609-4031 ਹੈ।

ਕੈਲੀਫੋਰਨੀਆਂ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋਫੈਸਰ ਅਨੂਪ ਵਿਰਕ ਸੰਗ ਯਾਦਗਾਰੀ ਸਮਾਰੋਹ
ਸੈਨਹੋਜ਼ੇ (ਚਰਨਜੀਤ ਸਿੰਘ ਪੰਨੂ)- ਕੈਲੀਫੋਰਨੀਆਂ ਪੰਜਾਬੀ ਸਾਹਿਤ ਸਭਾ ਦਾ ਵਿਸ਼ੇਸ਼ ਅਜਲਾਸ ਪੰਜਾਬ ਤੋਂ ਆਏ ਪ੍ਰੋਫੈਸਰ ਅਨੂਪ ਸਿੰਘ ਵਿਰਕ ਦੇ ਸਨਮਾਨ ਵਿੱਚ ਮਨਜੀਤ ਕੌਰ ਸੇਖੋਂ ਕਹਾਣੀਕਾਰ ਦੇ ਗ੍ਰਿਹ ਸੈਕਰਾਮੈਂਟੋ ਵਿਖੇ ਆਯੋਜਿਤ ਕੀਤਾ ਗਿਆ। ਵਿਆਹ ਮੰਡਪ ਵਾਂਗ ਸਿ਼ੰਗਾਰਿਆ ਇਹ ਆਂਗਣ ਸਵੇਰੇ ਦਸ ਵਜੇ ਤੋਂ ਸਾਂਮ 6 ਵਜੇ ਤੱਕ ਪੰਜਾਬੀ ਦੀਆਂ ਸਾਹਿਤਕ ਰਚਨਾਵਾਂ ਤੇ ਧੁਨਾ ਨਾਲ ਮਹਿਕਦਾ ਰਿਹਾ। ਜੋਗਿੰਦਰ ਸਿੰਘ ਸ਼ੌਂਕੀ ਤੂੰਬੀ ਮਾਸਟਰ ਨੇ ਤੂੰਬੀ ਤੇ ਗੀਤ ਗਾ ਕੇ ਸ਼ੁਰੁਆਤ ਕਰਦੇ ਜਮਲਾ ਜੱਟ ਯਾਦ ਕਰਵਾ ਦਿੱਤਾ। ਸਭਾ ਦੇ ਪ੍ਰਧਾਨ ਹਰਬੰਸ ਸਿੰਘ ਢਿੱਲੋਂ ਜਗਿਆਸੂ ਨੇ ਸਭਾ ਦਾ ਆਗਾਜ਼ ਕਰਦੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸਭਾ ਦੇ ਇਤਿਹਾਸ ਤੇ ਗਤੀਵਿਧੀਆਂ ਬਾਰੇ ਸੰਖੇਪ ਚਾਨਣਾ ਪਾਇਆ। ਪ੍ਰੋਫੈਸਰ ਅਨੂਪ ਵਿਰਕ ਜੋ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਹਨ, ਡਾਕਟਰ ਸੋਹਿੰਦਰ ਬੀਰ ਸਿੰਘ  ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾਕਟਰ ਗੁਰਦੀਪ ਸਿੰਘ ਬਾਜਵਾ ਜੋ ਡੀ ਪੀ ਆਈ ਦਫਤਰ ਪੰਜਾਬ ਵਿਖੇ ਸਹਾਇਕ ਡਾਇਰੈਕਟਰ ਹਨ, ਡਾਕਟਰ ਪਰਗਟ ਸਿੰਘ, ਡਾਕਟਰ ਅਮਰੀਕ ਸਿੰਘ, ਅਤੇ ਕਹਾਣੀਕਾਰ ਰਵਿੰਦਰ ਸਿੰਘ ਅਟਵਾਲ ਨੂੰ ਪ੍ਰਧਾਨਗੀ ਮੰਡਿਲ ਵਿੱਚ ਸ਼ਾਮਲ ਕੀਤਾ ਗਿਆ। ਕਹਾਣੀ ਦੇ ਦੌਰ ਵਿੱਚ ਸਟੇਜ ਸਕੱਤਰ ਮਹਿੰਦਰ ਸਿੰਘ ਘੱਗ ਨੇ ਸਭ ਤੋਂ ਪਹਿਲਾਂ ਆਪਣੀ ਕਹਾਣੀ ਪੜੀ ਤੇ ਫਿਰ ਦੂਸਰੇ ਕਹਾਣੀਕਾਰਾਂ ਨੂੰ ਸੱਦਾ ਦਿੱਤਾ ਅਤੇ ਨਾਲ ਨਾਲ ਕਹਾਣੀਆਂ ਬਾਰੇ ਆਪਣੀਆਂ ਟਿਪਣੀਆ ਪੇਸ਼ ਕਰਦੇ ਰਹੇ। ਤਤਿੰਦਰ ਕੌਰ ਨੇ ਆਪਣੀ ਕਹਾਣੀ ਨਕਾਬਪੋਸ਼, ਰਵਿੰਦਰ ਅਟਵਾਲ ਨੇ ਲਾਲ ਰੰਗ, ਚਰਨਜੀਤ ਸਿੰਘ ਪੰਨੂ ਨੇ ਕੁਤੀੜ ਵਾਧਾ, ਮਨਜੀਤ ਸੇਖੋਂ ਨੇ ਸੈਲਾਬ, ਹਰਜਿੰਦਰ ਪੰਧੇਰ ਨੇ ਕਹਾਣੀ ਘੋਗਾ, ਰਾਠੇਸ਼ਵਰ ਸਿੰਘ ਨੇ ਕਹਾਣੀਆਂ ਪੜ੍ਹੀਆਂ। ਅਨੂਪ ਸਿੰਘ ਵਿਰਕ ਨੇ ਕਿਹਾ ਕਿ ਸਾਰੀਆ ਕਹਾਣੀਆਂ ਅਮਰੀਕਾ ਦੀਆ ਰੰਗੀਨੀਆ, ਤਨਹਾਈਆ ਤੇ ਭੂ-ਹੇਰਵੇ ਭਰਪੂਰ ਉਦਾਸ ਪਲਾਂ ਦੀ ਮਿਲਗੋਭੀ ਤਸਵੀਰ ਬੜੀ ਖੁਬਸੂਰਤੀ ਨਾਲ ਪੇਸ਼ ਕਰਦੀਆ ਹਨ। ਉਨ੍ਹਾ ਸਾਰੀਆਂ ਕਹਾਣੀਆਂ ਨੂੰ ਚੰਗੇ ਮਿਆਰੀ ਪੱਧਰ ਦੀ ਗਰਦਾਨ ਕੇ ਅਮਰੀਕਾ ਵਿਖੇ ਲਿਖੀਆਂ ਜਾ ਰਹੀਆਂ ਕਹਾਣੀਆਂ ਬਾਰੇ ਸੰਤੁਸ਼ਟਤੀ ਦਾ ਇਜ਼ਹਾਰ ਕੀਤਾ। ਹਰਬੰਸ ਸਿੰਘ ਜਗਿਆਸੂ ਦੀ ਕਿਤਾਬ ‘ਜਗਿਆਸਾ’, ਕਮਲ ਬੰਗਾ ਦੀ ‘ਕਹਿਕਸ਼ਾਂ’, ਚਰਨਜੀਤ ਸਿੰਘ ਪੰਨੂ ਦੀ’ ਅੰਬਰ ਦੀ ਫੁਲਕਾਰੀ’ ਪ੍ਰਮਿੰਦਰ ਰਾਏ ਦੀ ‘ਰੱਬਾ ਨੂਰ ਤੇਰਾ’ ਡਾਕਟਰ ਗੁਰਦੀਪ ਸਿੰਘ ਦਾ ‘ਸ੍ਰਿਸ਼ਟੀ ਦਾ ਸੰਗੀਤ’ ਕਿਤਾਬਾਂ ਪਰੋਫੈਸਰ ਅਨੂਪ ਵਿਰਕ ਨੂੰ ਭੇਟ ਕੀਤੀਆਂ ਗਈਆਂ। ਪ੍ਰੋਫੈਸਰ ਅਨੂਪ ਵਿਰਕ, ਡਾਕਟਰ ਸੋਹਿੰਦਰ ਬੀਰ ਸਿੰਘ ਅਤੇ ਡਾਕਟਰ ਗੁਰਦੀਪ ਸਿੰਘ ਬਾਜਵਾ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਸਭਾ ਦੇ ਮੈਂਬਰ ਦਲਵੀਰ ਸਿੰਘ ਨਿੱਜਰ ਨੇ ਸਭਾ ਦੇ ਪੁਰਾਣੇ ਮੈਂਬਰ ਤਜਿੰਦਰ ਸਿੰਘ ਥਿੰਦ ਜੋ ਬਿਮਾਰ ਹਨ ਦੀ ਕਿਤਾਬ ਦੀ ਛਪਾਈ ਲਈ 500$ ਭੇਟ ਕੀਤੇ। ਥਿੰਦ ਸਾਹਿਬ ਦੀ ਪਤਨੀ ਬੀਬੀ ਅਮਰ ਕੌਰ ਨੇ ਇਸ ਵਾਸਤੇ ਖਰੜਾ ਭੇਟ ਕੀਤਾ। ਸਭਾ ਦੇ ਪ੍ਰਧਾਨ ਜਗਿਆਸੂ ਸਾਹਿਬ ਨੇ ਦੱਸਿਆ ਕਿ ਉਹ ਅਜੇਹੇ ਲੋੜਵੰਦ ਲੇਖਕਾ ਦੀਆਂ ਕਿਤਾਬਾਂ ਦੀ ਛਪਵਾਈ ਵਾਸਤੇ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਜਿਸ ਵਾਸਤੇ ਅਗਲਾ ਨੰਬਰ ਪ੍ਰੋੜ ਸ਼ਾਇਰ ਗੁਰਚਰਨ ਸਿੰਘ ਜ਼ਖਮੀ ਦੀ ਕਿਤਾਬ ਦਾ ਹੈ ਜੋ ਸਭਾ ਆਪਣੇ ਖਰਚ ਤੇ ਛਪਵਾਏ ਗੀ। ਸਾਰੇ ਲੰਬੇ ਪ੍ਰੋਗਰਾਮ ਵਿੱਚ ਕਿਧਰੇ ਕਿਧਰੇ ਆਪੋ ਵਿੱਚ ਚੋਭਾਂ, ਚੁਟਕਲੇ ਤੇ ਹਸਗੁੱਲੇ ਹਾਜ਼ਰੀਨ ਨੂੰ ਮਾਨਸਿਕ ਹੁਲਾਰਾ ਦਿੰਦੇ ਰਹੇ। ਲੰਚ ਵੇਲੇ ਮਨਜੀਤ ਸੇਖੋਂ ਹਸਦੀ ਹੱਸਦੀ ਆਪਣੇ ਹੱਥਾਂ ਨਾਲ ਫੁਲਕੇ ਰਾੜ੍ਹਦੀ ਮਹਿਮਾਨਾਂ ਦੀ ਸੇਵਾ ਕਰ ਰਹੀ ਸੀ ਤੇ ਵਰਿੰਦਰ ਸੇਖੋ ਬੜੇ ਪ੍ਰੇਮ-ਭਾਵ ਨਾਲ ਉਸ ਦਾ ਹੱਥ ਵਟਾ ਰਿਹਾ ਸੀ। ਕਵੀ ਦਰਬਾਰ ਦੇ ਦੋਰ ਵਿੱਚ ਸਟੇਜ ਸਕੱਤਰ ਦੀ ਜਿੰਮੇਵਾਰੀ ਕਮਲ ਬੰਗਾ ਨੇ ਨਿਭਾਈ ਤੇ ਸੰਖੇਪ ਜਾਣਕਾਰੀ ਦਿੰਦੇ ਕਵੀਆ ਨੂੰ ਪੇਸ਼ ਕੀਤਾ। ਹਰਜਿੰਦਰ ਪੰਧੇਰ ਜਲਦੀ ਜਾਣ ਕਰਕੇ ਆਪਣਾ ਵੱਤਰ ਪਹਿਲਾਂ ਵਾਹ ਗਿਆ।  ਗੁਰਪਾਲ ਸਿੰਘ ਖੈਹਰਾ, ਮਨਜੀਤ ਸੇਖੋਂ, ਗੁਰਚਰਨ ਸਿੰਘ ਜ਼ਖਮੀ, ਜੱਸ ਫਿਜ਼ਾ, ਹਰਭਜਨ ਢਿੱਲੋਂ, ਤਾਰਾ ਸਾਗਰ, ਰਾਠੀ ਸੂਰਾਪੁਰੀ, ਦਲਵੀਰ ਸਿੰਘ ਨਿੱਜਰ, ਗੁਰਬਚਨ ਸਿੰਘ ਭਾਟੀਆ, ਅਨੂਪ ਵਿਰਕ, ਮੇਜਰ ਭੁਪਿੰਦਰ ਦਲੇਰ, ਡਾਕਟਰ ਪ੍ਰਗਟ ਸਿੰਘ, ਡਾਕਟਰ ਅਮਰੀਕ ਸਿੰਘ, ਕਮਲ ਬੰਗਾ, ਨੀਲਮ ਸੈਣੀ, ਗੁਰਦੀਪ ਸਿੰਘ ਬਾਜਵਾ ਆਦਿ ਸਭ ਨੇ ਚੰਗੇ ਤੋਂ ਚੰਗੇ ਕਲਾਮਾਂ ਨਾਲ ਰੌਣਕ ਲਾਈ। ਹਰਬੰਸ ਸਿੰਘ ਜਗਿਆਸੂ ‘ਪਿਆਰ ਤੇਰੇ ਦੀ ਖਿੱਚ ਲਿਆਈ ਸੌ ਸੌ ਕੋਹਾਂ ਉੱਤੇ, ਬਿਨਾ ਖਿੱਚ ਤੋਂ ਨਹੀਂ ਜਾਂਦੇ ਦੋ ਕਦਮ ਵੀ ਪੁੱਟੇ।’ ਡਾਕਟਰ ਸੋਹਿੰਦਰ ਬੀਰ ਨੇ ‘ਉਹ ਵਸਤਰ ਟਾਕੀਆ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ, ਮੈਨੂੰ ਦੇਸ਼ ਦੀ ਗੁਰਬਤ ਦਾ ਸ਼ੀਸ਼ਾ ਦਿਖਾਉਂਦਾ ਹੈ’ ਨਾਲ ਵਾਹ ਵਾਹ ਖੱਟੀ ਤੇ ਸਭਾ ਆਪਣੇ ਨਾਮ ਕਰਵਾ ਲਈ ਪਰ ਬਾਦ ਵਿੱਚ ਅਨੂਪ ਵਿਰਕ ਨੂੰ ਸੁਣ ਕੇ ਸ੍ਰੋਤੇ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋ ਗਏ। ਚਰਨਜੀਤ ਸਿੰਘ ਪੰਨੂ ਨੇ ‘ਪੰਨੂ ਦਿੰਦਾ ਏ ਦਿਲਾਸਾ ਰੋਜ਼ ਸੁਪਨੇ ਚ ਆਣਿ ਕੇ, ਮਿਲ ਜੂ ਗਰੀਨ ਕਾਰਡ ਪੈ ਜਾ ਲੰਮੀ ਤਾਣਿ ਕੇ’ ਗਰੀਨ ਕਾਰਡ ਦੀ ਜਗਿਆਸਾ ਉਘੇੜਦੀ ਕਵਿਤਾ ਕਹੀ। ਮਹਿੰਦਰ ਸਿੰਘ ਘੱਗ ਨੇ ਪੰਜਾਬ ਦੀ ਗਰਮੀ ਨਾਲ ਅੱਜ ਦੀ ਵਿਦੇਸ਼ੀ ਗਰਮੀ ਦੇ ਅਨੇਕ ਰੂਪ ਦਰਸਾਉਂਦੀ ਵਿਅੰਗਾਤਮਕ ‘ਗਰਮੀ ਗਰਮੀ ਹਾਏ ਗਰਮੀ’ ਸੁਣਾ ਕੇ ਸੱਚੀਂ ਮੁੱਚੀਂ ਪੈਂਦੀ ਗਰਮੀ ਨੂੰ ਹਾਸ ਰਸ ਮਹੌਲ ਵਿੱਚ ਬਦਲ ਦਿੱਤਾ। ਮਨਜੀਤ ਸੇਖੋਂ ਨੇ ਬਾਲੋ ਮਾਹੀਆ ਦੇ ਟੱਪੇ ਸੁਣਾ ਕੇ ਪਮਜਾਬ ਦੇ ਤੀਆਂ ਸਾਵੇਂ ਯਾਦ ਕਰਵਾ ਦਿੱਤੇ। ਜੋਤੀ ਸਿੰਘ ਨੇ ਹਰਮੋਨੀਅਮ ਤੇ ਗੀਤ ਗਾ ਕੇ ਸੁਰ-ਸੰਗਮ ਦਾ ਵਾਧਾ ਕਰ ਦਿੱਤਾ। ਸਭਾ ਦੇ ਨਵੇਂ ਮੈਂਬਰ ਰਾਜ ਸਿੰਘ ਨੇ ਮਹਿਮਾਨਾਂ ਦੀ ਢੋਆ ਢੁਆਈ ਦੀ ਸੇਵਾ ਕੀਤੀ। ਸਾਰਾ ਸਮਾ ਬਾਰ ਬਾਰ ਤਾੜੀਆ ਦੀ ਗੂੰਜ ਸੁਣ ਕੇ ਪ੍ਰੋਫੈਸਰ ਅਨੂਪ ਵਿਰਕ ਨੇ ਬੜੇ ਜਜ਼ਬਾਤੀ ਲਹਿਜੇ ਵਿੱਚ ਕਿਹਾ ਕਿ ਮੈਂ ਇਸ ਮਹਿਫਲ ਵਿੱਚ ਉੱਚ ਕੋਟੀ ਦੀ ਸ਼ਾਇਰੀ ਸੁਣ ਕੇ ਏਨਾ ਪ੍ਰਭਾਵਿਤ ਹੋਇਆ ਹਾਂ ਕਿ ਮੈਨੂੰ ਜਾਪਦਾ ਹੈ ਕਿ ਇੱਧਰਲੇ ਭੁਪਿੰਦਰ ਦਲੇਰ ਜਿਹੇ ਕਵੀਆਂ ਨੂੰ ਪਂਜਾਬ ਸਰਕਾਰ ਵੱਲੋਂ ਇਨਾਮ ਸਾਡੇ ਤੋਂ ਪਹਿਲਾਂ ਮਿਲਨਾ ਚਾਹੀਦਾ ਸੀ ਜੋ ਅਣਗੌਲਿਆ ਹੀ ਰਿਹਾ ਤੇ ਮੈਂ ਹੁਣ ਇਸ ਗੱਲ ਦਾ ਖਿਆਲ ਰੱਖਾਂ ਗਾ ਕਿ ਇਨਾਮਾਂ ਵਾਸਤੇ ਵਿਦੇਸ਼ੀ ਸਾਹਿਤ ਵੀ ਵਿਚਾਰਿਆ ਜਾਵੇ। ਆਪਣੇ ਵਿਚਾਰਾਂ ਦੇ ਪ੍ਰਗਟਾਵ ਵਾਸਤੇ ਉਨ੍ਹਾਂ ਨੇ ਸ਼ਬਦਾਂ ਦੀ ਸੰਖੇਪਤਾ ਤੇ ਸੂਖ਼ਮਤਾ ਤੇ ਜੋਰ ਦਿੱਤਾ। ਉਨ੍ਹਾ ਦੀ ਪ੍ਰੇਰਨਾ ਸਦਕਾ ਸਭਾ ਦੇ 15 ਮੈਂਬਰਾਂ ਨੇ ਕੇਂਦਰੀ ਲੇਖਕ ਸਭਾ ਦੇ ਮੈਂਬਰ ਬਣਨ ਲਈ ਚੰਦਾ ਦੇ ਦਿੱਤਾ ਤੇ ਹੋਰਾਂ ਨੇ ਵੀ ਵਚਨ ਦਿੱਤਾ। ‘ਸਾਡੀ ਇਹ ਖੁਸ਼ਕਿਸਮਤੀ ਹੈ ਕਿ ਏਨੇ ਭਰਵੇਂ ਇਕੱਠ ਤੇ ਖੁਸ਼ਗਵਾਰ ਮਹੌਲ ਵਿੱਚ ਲੰਘਿਆ ਇਹ ਸਮਾਂ ਸੱਚਮੁੱਚ ਹੀ ਪੰਜਾਬੀ ਸਾਹਿਤ ਕੈਲੀਫੋਰਨੀਆਂ ਦੇ ਇਤਿਹਾਸ ਵਿੱਚ ਯਾਦਗਾਰੀ ਬਣ ਕੇ ਸਾਰੇ ਕੀਰਤੀਮਾਨ ਮਾਤ ਕਰ ਗਿਆ।’ ਜਗਿਆਸੂ ਸਾਹਿਬ ਦੇ ਧੰਨਵਾਦ ਮਤੇ ਤੇ ਪ੍ਰੋਫੈਸਰ ਅਨੂਪ ਨੇ ਵੀ ਆਪਣੀ ਰੋਮਾਂਚਿਕ ਲੱਛੇਦਾਰ ਭਾਸ਼ਾ ਵਿੱਚ ਧੰਨਵਾਦ ਕੀਤਾ ਕਿ ਮੈਂ ਵੀ ਬਿੱਲਕੁੱਲ ਸੱਚ ਤੇ ਸੁਹਿਰਦਿਤਾ ਨਾਲ ਕਹਿੰਦਾ ਹਾਂ ਕਿ ਮੈਂ ਵੀ ਬੜੇ ਕਵੀ ਦਰਬਾਰ ਤੇ ਸਾਹਿਤਕ ਇਜਲਾਸ ਵੇਖੇ ਪਰ ਅਜੇਹਾ ਕੋਈ ਨਹੀ।

ਬਰਕਲੇ ਵਿਖੇ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਵਿਚ ਹਜ਼ਾਰਾਂ ਸਿੱਖ ਸੰਗਤਾਂ ਸ਼ਾਮਲ ਹੋਈਆਂ
ਬਰਕਲੇ-ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਜੂਨ 84 ਮੌਕੇ ਵਾਪਰੇ ਦੁਖਦਾਈ ਘੱਲੂਘਾਰੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੀਸ ਮਾਰਚ ਦਾ ਨਾਮ ਦਿੱਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਭਾਈ ਗੁਰਬਚਨ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਝਿਰਮਿਲ ਸਿੰਘ ਅਤੇ ਭਾਈ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੀਸ ਮਾਰਚ ਰਾਹੀਂ ਅਮਰੀਕਨ ਭਾਈਚਾਰੇ ਤੱਕ ਸਿੱਖ ਧਰਮ ਦਾ ਸੰਦੇਸ਼ ਪਹੁੰਚਾਉਣਾ ਸਾਡਾ ਮੁੱਖ ਫ਼ਰਜ਼ ਬਣਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਦਸਿਆ ਕਿ ਸਾਡੀ ਪਛਾਣ ਨੂੰ ਕਈ ਵਾਰ ਕੁਝ ਲੋਕਾਂ ਵਲੋਂ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਸ ਲਈ ਇਸ ਪੀਸ ਮਾਰਚ ਦਾ ਮੁੱਖ ਮਕਸਦ ਸਿੱਖ ਧਰਮ ਦੀ ਵਖਰੀ ਪਛਾਣ ਤੋਂ ਇਥੋਂ ਦੇ ਲੋਕਾਂ ਨੂੰ ਜਾਣੂੰ ਕਰਵਾਉਣਾ ਵੀ ਹੈ। ਉਨ੍ਹਾਂ ਨੇ ਦਸਿਆ ਕਿ 9/11 ਤੋਂ ਬਾਅਦ ਸਾਡੀ ਪਛਾਣ ਨੂੰ ਮਿਡਲ ਈਸਟ ਦੇ ਲੋਕਾਂ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ ਜਿਸ ਕਰਕੇ ਉਸ ਮੌਕੇ ਸਿੱਖਾਂ ਉਪਰ ਕਈ ਨਸਲੀ ਹਮਲੇ ਵੀ ਹੋਏ ਅਤੇ ਕਈ ਸਿੱਖਾਂ ਉਪਰ ਕੁਝ ਲੋਕਾਂ ਵਲੋਂ ਗਲਤ ਕਿਸਮ ਦੇ ਫਿਰਕੇ ਵੀ ਕੱਸੇ ਗਏ।

ਇਸ ਨਗਰ ਕੀਰਤਨ ਵਿਚ ਸਭ ਤੋਂ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਨਾਲ ਸੰਗਤਾਂ ਗੁਰੂ ਸਾਹਿਬਾਂ ਵਲੋਂ ਬਖ਼ਸ਼ੀ ਇਲਾਹੀ ਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਜਾ ਰਹੀਆਂ ਸਨ। ਇਸ ਦੌਰਾਨ ਇਥੋਂ ਦੇ ਅਮਰੀਕਨ ਲੋਕਾਂ ਵਲੋਂ ਬਹੁਤ ਹੀ ਉਤਸ਼ਾਹ ਪੂਰਣ ਢੰਗ ਨਾਲ ਇਸ ਨਜ਼ਾਰੇ ਨੂੰ ਵੇਖਿਆ ਜਾ ਰਿਹਾ ਸੀ। ਇਸਤੋਂ ਉਪਰੰਤ ਵੱਖ ਵੱਖ ਗੁਰੂ ਘਰਾਂ ਵਲੋਂ ਤਿਆਰ ਕੀਤੇ ਹੋਏ ਫਲੋਟਾਂ ਦੁਆਰਾ ਸਿੱਖ ਧਰਮ ਨੂੰ ਪ੍ਰਦਰਸਿ਼ਤ ਕਰਦੀਆਂ ਤਸਵੀਰਾਂ ਅਤੇ ਵੱਖ ਵੱਖ ਬੈਨਰਾਂ ਦੁਆਰਾ ਸਿੱਖ ਧਰਮ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਸੀ। ਇਨ੍ਹਾਂ ਫਲੋਟਾਂ ਵਿਚ ਵੀ ਸੰਗਤਾਂ ਅਤੇ ਸਕੂਲਾਂ ਦੇ ਬੱਚਿਆਂ ਦੁਆਰਾ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਜਾ ਰਿਹਾ ਸੀ। ਇਸ ਕੀਰਤਨ ਦੁਆਰਾ ਬਰਕਲੇ ਦੀਆਂ ਸੜਕਾਂ ਦਾ ਮਾਹੌਲ ਇਕ ਵਖਰੀ ਹੀ ਨੁਹਾਰ ਅਤੇ ਰੰਗਤ ਪੇਸ਼ ਕਰ ਰਿਹਾ ਸੀ। ਸੜਕਾਂ ਦੇ ਕਿਨਾਰਿਆਂ ਦੇ ਖੜੇ ਅਮਰੀਕੀ ਵਸਨੀਕ ਆਪੋ ਆਪਣੇ ਕੈਮਰਿਆਂ ਅਤੇ ਫੋਨ ਵਿਚ ਲੱਗੇ ਕੈਮਰਿਆਂ ਦੁਆਰਾ ਇਸ ਨਜ਼ਾਰੇ ਨੂੰ ਬੰਦ ਕਰ ਵਿੱਚ ਲੱਗੇ ਹੋਏ ਸਨ। ਗਤਕਾ ਪਾਰਟੀ ਦੇ ਨੌਜਵਾਨ ਆਪਣੇ ਗਤਕੇ ਦੇ ਜੌਹਰ ਵਿਖਾਉਂਦੇ ਹੋਏ ਜਾ ਰਹੇ ਸਨ ਜਿਨ੍ਹਾਂ ਨੂੰ ਸੜਕਾਂ ਦੇ ਕਿਨਾਰੇ ਖੜੇ ਲੋਕ ਬੜੇ ਹੀ ਉਤਸ਼ਾਹ ਪੂਰਣ ਢੰਗ ਨਾਲ ਦੇਖ ਰਹੇ ਸਨ।

ਇਸ ਨਗਰ ਕੀਰਤਨ ਨੂੰ ਸਫ਼ਲ ਬਨਾਉਣ ਵਿਚ ਜਿਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣਾ ਪੂਰਾ ਯੋਗਦਾਨ ਪਾਇਆ ਗਿਆ। ਇਸਦੇ ਨਾਲ ਹੀ ਬਰਕਲੇ ਸਿਟੀ ਦੇ ਪ੍ਰਸ਼ਾਸਨ ਵਲੋਂ ਵੀ ਇਸ ਨਗਰ ਕੀਰਤਨ ਦੇ ਰੂਟ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਪੇਸ਼ ਨਾ ਆਵੇ ਟਰੈਫਿਕ ਨੂੰ ਬੜੇ ਹੀ ਸੁੱਚਜੇ ਢੰਗ ਨਾਲ ਕੰਟਰੋਲ ਕੀਤਾ ਗਿਆ ਹੈ।

ਨਗਰ ਕੀਰਤਨ ਆਪਣੇ ਨੀਅਤ ਸਮੇਂ ਅਨੁਸਾਰ ਵਾਪਸ ਪਾਰਕ ਵਿਚ ਪਹੁੰਚਿਆ। ਇਥੇ ਸੰਗਤਾਂ ਦੇ ਭਾਰੀ ਇਕੱਠ ਵਿਚ ਲੰਗਰ, ਮਠਿਆਈਆਂ, ਫਰੂਟ ਚਾਹ ਦੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਨਿਭਾਈ ਜਾ ਰਹੀ ਸੀ। ਸੰਗਤਾਂ ਇਕ ਪਾਸੇ ਜਿਥੇ ਸੰਗਤਾਂ ਲੰਗਰ ਛੱਕ ਰਹੀਆਂ ਸਨ। ਇਸਦੇ ਨਾਲ ਹੀ ਦੂਜੇ ਪਾਸੇ ਸਟਾਲਾਂ ਵਿਚ ਧਾਰਮਕ ਕੈਸਟਾਂ, ਲਿਟਰੇਚਰ ਅਤੇ ਬੱਚਿਆਂ ਲਈ ਖਿਡੌਣਿਆਂ ਦੇ ਸਟਾਲ ਲੱਗੇ ਹੋਏ ਸਨ। ਉਥੇ ਹੋਰ ਵੀ ਅਨੇਕਾਂ ਪ੍ਰਕਾਰ ਦੀ ਵਿਕਰੀ ਦੀਆਂ ਚੀਜ਼ਾਂ ਦੇ ਸਟਾਲ ਲੱਗੇ ਹੋਏ ਸਨ ਅਤੇ ਸੰਗਤਾਂ ਵਲੋਂ ਬੇਸ਼ੁਮਾਰ ਖਰੀਦਾਰੀ ਕੀਤੀ ਜਾ ਰਹੀ ਸੀ।

ਨਗਰ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਪ੍ਰਬੰਧਕਾਂ ਵਲੋਂ ਸਮੂਹ ਸਿੱਖ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇੰਟਰਫੇਥ ਕਮਿਊਨੀਕੇਸ਼ਨ ਵਲੋਂ ਡਾ:ਜੀਨਾ ਰੋਜ਼ਾ, ਡਾ:ਡੇਬਰਾ ਲੀਅ, ਰਿਚਮੰਡ ਸਿਟੀ ਦੀ ਵਾਇਸ ਮੇਅਰ ਮਿਸ ਲੁੱਡਮਯਰਨਾ ਲੋਪੇਜ਼, ਬਰਕਲੇ ਸਿਟੀ ਦੇ ਕੌਂਸਲਮੈਨ ਕ੍ਰਿਸ ਵਰਥਿੰਗਟਨ, ਐਲ ਸਰੀਟੋ ਸਿਟੀ ਦੇ ਕੌਂਸਲਮੈਨ ਗਰੇਗ ਲਯਮੈਨ, ਰਿਚਮੰਡ ਸਿਟੀ ਦੇ ਕੌਂਸਲਮੈਨ ਹਰਪ੍ਰੀਤ ਸਿੰਘ ਸੰਧੂ ਵੱਖ ਵੱਖ ਸ਼ਹਿਰਾਂ ਦੇ ਨੁਮਾਇੰਦਿਆਂ ਵਜੋਂ ਸ਼ਾਮਲ ਹੋਏ। ਇਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾ: ਗੁਰਬਚਨ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਝਿਰਮਿਲ ਸਿੰਘ, ਭਾਈ ਰਵਿੰਦਰ ਸਿੰਘ ਆਦਿ ਤੋਂ ਇਲਾਵਾ ਸ: ਬਲਜੀਤ ਸਿੰਘ ਮਾਨ, ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਸ: ਗੁਰਚਰਨ ਸਿੰਘ ਮਾਨ, ਸ: ਕਰਨੈਲ ਸਿੰਘ ਗਿੱਲ, ਸ: ਹਰਜੀਤ ਸਿੰਘ ਸੰਧੂ, ਭਾਰੀ ਸੁਖਦੇਵ ਸਿੰਘ ਬੈਣੀਵਾਲ, ਭਾਈ ਸੁਰਿੰਦਰਜੀਤ ਸਿੰਘ ਬਾਜਵਾ, ਸ: ਕੁਲਵੰਤ ਸਿੰਘ, ਸ: ਅਮਰੀਕ ਸਿੰਘ ਪੰਨੂ, ਸ: ਕੁਲਵਿੰਦਰ ਸਿੰਘ ਪੰਨੂ, ਸ: ਹਰਜਾਪ ਸਿੰਘ, ਸ: ਕੁਲਵੰਤ ਸਿੰਘ ਖਹਿਰਾ ਰੈੱਡਵੁੱਡ ਸਿਟੀ, ਸ: ਅਵਨਿੰਦਰ ਸਿੰਘ, ਸ: ਅਵਤਾਰ ਸਿੰਘ ਤਾਰੀ, ਸ: ਕਸ਼ਮੀਰ ਸਿੰਘ ਸ਼ਾਹੀ, ਸ: ਰਵਿੰਦਰ ਸਿੰਘ ਰੰਧਾਵਾ, ਸ: ਨਰਿੰਦਰਪਾਲ ਸਿੰਘ ਹੁੰਦਲ, ਸ: ਗੁਰਨਾਮ ਸਿੰਘ ਭੰਡਾਲ ਅਤੇ ਹੋਰ ਅਨੇਕਾਂ ਪਤਵੰਤੇ ਸੱਜਣਾਂ ਅਤੇ ਸਿੱਖ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਹਾਜ਼ਰੀਆਂ ਭਰਕੇ ਇਸ ਪੀਸ ਮਾਰਚ ਦੇ ਮਨੋਰਥ ਨੂੰ ਸੰਪੂਰਨ ਕਰਨ ਵਿਚ ਆਪਣਾ ਉੱਘਾ ਯੋਗਦਾਨ ਪਾਇਆ।

ਮੈਮੋਰੀਅਲ ਡੇਅ ਤੇ ਸਿੱਖ ਪਹਿਚਾਣ ਨੇ ਵਾਹ-ਵਾਹ ਖੱਟੀ
ਸਪਰਿੰਗਫੀਲਡ – ਅਮਰੀਕਾ ਵਿੱਚ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ ਮੈਮੋਰੀਅਲ ਡੇਅ ਬੜੀ ਧੂਮ-ਧਾਮ ਨਾਲ ਕੌਮੀ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਵੱਖ ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ ਅਤੇ ਝਾਕੀਆਂ ਕੱਢੀਆਂ ਜਾਂਦੀਆਂ ਹਨ, ਜਿਸ ਵਿੱਚ ਸਾਬਕਾ ਫੌਜੀ ਬੱਘੀਆਂ ਅਤੇ ਘੋੜੀਆਂ ਤੇ ਚੜ੍ਹ ਕੇ ਆਪਣੇ ਹਥਿਆਰਾਂ ਅਤੇ ਮੈਡਲਾਂ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਦੇ ਮਨਮੋਹਣੇ ਬੈਂਡ ਇਸ ਸੁਹਾਣੇ ਸਮੇਂ ਨੂੰ ਚਾਰ ਚੰਨ ਲਾ ਦਿੰਦੇ ਹਨ। ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਓ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਵੀ ਇਹ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਦਾ ਕਿ 40 ਹਜ਼ਾਰ ਦੇ ਕਰੀਬ ਲੋਕਾਂ ਨੇ ਆਨੰਦ ਮਾਣਿਆ। ਸਾਬਕਾ ਫੌਜੀਆਂ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਵੀ ਝਾਕੀਆਂ ਵਿੱਚ ਸ਼ਾਮਿਲ ਹੋਈਆਂ। ਸੜਕਾਂ ਕੰਢੇ ਖੜੇ ਅਮਰੀਕਨਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਸਪਰਿੰਗਫੀਲਡ ਦੇ ਪੰਜਾਬੀ ਜੰਮਪਲ ਅਤੇ ਇਗਜੈਕਟਿਵ ਇਨ ਦੇ ਮਾਲਕ ਸ੍ਰ: ਅਵਤਾਰ ਸਿੰਘ ਸਪਰਿੰਗ ਫੀਲਡ ਨੇ ਵੀ ਸਿੱਖ ਪਹਿਰਾਵੇ ਵਿੱਚ ਆਪਣੀ ਝਾਕੀ ਕੱਢੀ, ਜਿਸ ਵਿੱਚ ਸ੍ਰੀਮਤੀ ਸਰਬਜੀਤ ਕੌਰ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ ਤੇ ਰਵਜੋਤ ਕੌਰ ਸ਼ਾਮਿਲ ਸਨ। ਦਸਤਾਰਧਾਰੀ ਅਤੇ ਕੇਸਾਧਾਰੀ ਹੋਣ ਕਰਕੇ ਉਨ੍ਹਾਂ ਦੀ ਵੱਖਰੀ ਪਹਿਚਾਣ ਸੀ। ਇਸ ਵੱਖਰੀ ਪਹਿਚਾਣ ਸਦਕਾ ਸੜਕਾਂ ਕੰਢੇ ਅਮਰੀਕਨਾਂ ਨੇ ਉਨ੍ਹਾਂ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ। ਸ਼ੁਰੂ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਹੋਇਆ, ਜਿਸ ਵਿੱਚ ਮੇਅਰ ਮਿਸਟਰ ਕੋਪਲੈਂਡ, ਪੁਲਿਸ ਮੁੱਖੀ ਮਿਸਟਰ ਸਟੀਵ ਮੂਵੀ, ਕਮਿਸ਼ਨਰ ਡੇਵਿਡ ਹਾਰਟਲੀ ਅਤੇ ਸਾਬਕਾ ਕਾਂਗਰਸਮੈਨ ਡੇਵ ਹੌਬਸਨ ਨੇ ਭਾਗ ਲਿਆ। ਉਨ੍ਹਾਂ ਨੇ ਝਾਕੀਆਂ ਨੂੰ ਰਵਾਨਾ ਕੀਤਾ।

ਵੋਟਰ ਡਾ: ਮਨਮੋਹਨ ਸਿੰਘ ਦੀਆਂ ਪਾਲਿਸੀਆਂ ਦੇ ਹੱਕ ਵਿਚ ਭੁਗਤੇ-ਪਾਲ ਸਹੋਤਾ
ਫਰਿਜ਼ਨੋ ( ਵਿਸ਼ੇਸ਼ ਪ੍ਰਤੀਨਿਧੀ)-”ਅੱਜਕਲ ਦਾ ਵੋਟਰ ਸਭ ਕੁਝ ਜਾਣਦਾ ਹੈ ਕਿ ਕਿਹੜਾ ਨੇਤਾ ਉਨ੍ਹਾਂ ਦੇ ਭਵਿੱਖ ਨੂੰ ਉਜੱਲ ਬਨਾਉਣ ਲਈ ਕੰਮ ਕਰ ਰਿਹਾ ਹੈ ਅਤੇ ਕਿਹੜੇ ਲੀਡਰ ਆਪਣਾ ਮਤਲਬ ਹਲ ਕਰਨ ਲਈ ਸਿਰਫ਼ ਬਿਆਨਬਾਜ਼ੀ ਕਰਕੇ ਚੰਗੇ ਅਤੇ ਨੇਕ ਲੀਡਰਾਂ ਦੀ ਵਿਰੋਧਤਾ ਕਰਨ ‘ਤੇ ਹੀ ਲੱਗੇ ਹੋਏ ਹਨ।” ਇਹ ਸ਼ਬਦ ਸ: ਕ੍ਰਿਪਾਲ ਸਿੰਘ ਸਹੋਤਾ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਨੇ ਕਾਂਗਰਸ ਦੀ ਜਿੱਤ ਉਪਰ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਹੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਲੋਕਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਹੀ ਅਜਿਹੇ ਨੇਤਾ ਹਨ ਜਿਹੜੇ ਦੇਸ਼ ਨੂੰ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਵੱਲ ਲਿਜਾ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਨੇ ਪਿਛਲੀ ਯੂਪੀਏ ਸਰਕਾਰ ਵਲੋਂ ਕੀਤੇ ਗਏ ਪ੍ਰਮਾਣੂ ਸਮਝੌਤੇ ਨੂੰ ਨਾਕਾਮ ਕਰਨ ਲਈ ਸਿਰਤੋੜ ਯਤਨ ਕੀਤੇ ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਸ਼ਰਮਨਾਕ ਹਾਰ ਦਾ ਮੂੰਹ ਵੇਖਣਾ ਪਿਆ। ਇਸਤੋਂ ਇਹੀ ਸਾਬਤ ਹੁੰਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਵਲੋਂ ਅਪਨਾਈਆਂ ਗਈਆਂ ਪਾਲਿਸੀਆਂ ਦੀ ਵੋਟਰਾਂ ਵਲੋਂ ਵੀ ਪੂਰਨ ਹਿਮਾਇਤ ਕੀਤੀ ਗਈ ਅਤੇ ਉਹ ਸਾਰੇ ਹੀ ਡਾਕਟਰ ਮਨਮੋਹਨ ਸਿੰਘ ਦੀ ਪਾਲਿਸੀਆਂ ਦੇ ਹੱਕ ਵਿਚ ਭੁਗਤੇ। ਸ: ਕ੍ਰਿਪਾਲ ਸਿੰਘ ਸਹੋਤਾ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਦੁਬਾਰਾ ਪ੍ਰਧਾਨ ਮੰਤਰੀ ਐਲਾਨੇ ਜਾਣ ਤੋਂ ਬਾਅਦ ਹੀ ਭਾਰਤੀ ਨਿਵੇਸ਼ਕਾਂ ਵਲੋਂ ਆਪਣੇ ਧਨ ਦਾ ਨਿਵੇਸ਼ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਭਾਰਤੀ ਸ਼ੇਅਰ ਮਾਰਕੀਟ ਸੇਂਸੇਕਸ ਵਿਚ ਹੋਇਆ ਰਿਕਾਰਡ ਤੋੜ ਵਾਧਾ ਇਸਦਾ ਸਭ ਤੋਂ ਵੱਡਾ ਸਬੂਤ ਹੈ।

ਪਿਛਲੇ ਕੁਝ ਹਫਤਿਆਂ ਤੋਂ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪਹੁੰਚੇ ਓਵਰਸੀਜ਼ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਟਿਵਾਣਾ ਨੇ ਸਾਡੇ ਪਤਰਕਾਰ ਨਾਲ ਗੱਲ ਬਾਤ ਦੌਰਾਨ ਦਸਿਆ ਕਿ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਵੋਟਰਾਂ ਵਲੋਂ ਮਿਲੇ ਇਸ ਭਰਪੂਰ ਹੁੰਗਾਰੇ ਸਦਕਾ ਕਾਂਗਰਸ ਵਿਚ ਇਕ ਨਵਾਂ ਜੋਸ਼ ਭਰਿਆ ਹੋਇਆ ਹੈ। ਲੋਕਾਂ ਵਲੋਂ ਆਪਣੀ ਖੁਸ਼ੀ ਸੰਭਾਲਿਆਂ ਨਹੀਂ ਸੰਭਲ ਰਹੀ। ਸਾਰਿਆਂ ਦੀ ਜ਼ਬਾਨ ‘ਤੇ ਇਹੀ ਸ਼ਬਦ ਹਨ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੀ ਅਜਿਹੇ ਲੀਡਰ ਹਨ ਜਿਹੜੇ ਦੇਸ਼ ਨੂੰ ਤਰੱਕੀ, ਖੁਸ਼ਹਾਲੀ ਅਤੇ ਆਰਥਕ ਉਸਾਰੀ ਦੀਆਂ ਰਾਹਾਂ ਵੱਲ ਲਿਜਾ ਸਕਦੇ ਹਨ। ਸ: ਟਿਵਾਣਾ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਵਿਦੇਸ਼ ਵਿਚ ਜਿਹੜੀ ਭਾਰਤ ਦੀ ਸ਼ਾਨ ਵਧਾਈ ਇਹ ਸਭ ਉਸਦਾ ਹੀ ਨਤੀਜਾ ਹੈ ਕਿ ਯੂਪੀਏ ਗਠਜੋੜ ਦੇ ਅਗੇ ਕੋਈ ਵੀ ਹੋਰ ਪਾਰਟੀ ਟਿਕ ਨਹੀਂ ਸਕੀ। ਜਿਸ ਲਈ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ, ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਸਮੁੱਚੇ ਤੌਰ ‘ਤੇ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਵੀ ਯੂਪੀਏ ਗਠਜੋੜ ਦੇ ਹੱਥ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।

ਬਾਬੂ ਲਾਹੌਰੀ ਰਾਮ ਜੀ ਦੀ ਯਾਦ ਵਿਚ ਅਖੰਡ ਪਾਠ ਕਰਾਏ ਗਏ
ਸੈਨਹੋਜ਼ੇ-ਅਮਰੀਕਾ ਦੀ ਨਾਮਵਰ ਸ਼ਖਸੀਅਤ, ਪ੍ਰਸਿੱਧ ਬਿਜ਼ਨੈਸਮੈਨ ਅਤੇ ਲੀਡਰ ਸਵਰਗੀ ਬਾਬੂ ਲਾਹੌਰੀ ਰਾਮ ਜੀ ਦੇ ਯਾਦ ਵਿਚ ਉਨ੍ਹਾਂ ਦੇ ਪ੍ਰਵਾਰ ਸ: ਦਲਵਿੰਦਰ ਸਿੰਘ ਧੂਤ ੳਤੇ ਸ: ਬਲਜੀਤ ਸਿੰਘ ਮਾਨ ਦੇ ਪ੍ਰਵਾਰ ਵਲੋਂ ਇਥੋਂ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਿਛਲੇ ਐਤਵਾਰ ਨੂੰ ਪਾਇਆ ਗਿਆ।

ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਉਪਰੰਤ ਕੀਰਤਨੀ ਜਥੇ ਦੁਆਰਾ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀ ਯਾਦ ਨੂੰ ਮਨਾਉਣ ਲਈ ਇਲਾਕੇ ਦੀਆਂ ਅਨੇਕਾਂ ਪ੍ਰਸਿਧ ਸ਼ਖ਼ਸੀਅਤਾਂ ਪਹੁੰਚੀਆਂ ਹੋਈਆਂ ਸਨ।

ਜਿ਼ਕਰਯੋਗ ਹੈ ਕਿ ਸ੍ਰੀ ਲਾਹੌਰੀ ਰਾਮ ਜੀ 10 ਜਨਵਰੀ, 2009 ਦਿਨ ਐਤਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸ੍ਰੀ ਲਾਹੌਰੀ ਰਾਮ ਜੀ ਨੇ ਅਮਰੀਕਾ ਪਹੁੰਚਣ ਤੋਂ ਉਪਰੰਤ ਇਥੋਂ ਦੇ ਪੰਜਾਬੀ ਅਤੇ ਅਮਰੀਕਨ ਭਾਈਚਾਰੇ ਵਿਚ ਭਰਪੂਰ ਨਾਮਣਾ ਖਟਿਆ। ਉਨ੍ਹਾਂ ਦੀ ਯਾਦ ਵਿਚ ਰਖਾਏ ਗਏ ਸ੍ਰੀ ਅਖੰਡ ਪਾਠ ਦੇ ਮੌਕੇ ‘ਤੇ ਕੈਲੀਫੋਰਨੀਆਂ ਦੀਆਂ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਜਿਨ੍ਹਾਂ ਵਿਚ ਕੈਲੀਫੋਰਨੀਆਂ ਦੇ ਅਟਾਰਨੀ ਜਨਰਲ ਮਿਸਟਰ ਜੈਰੀ ਬਰਾਊਨ, ਮਿਲਬਰੀ ਦੀ ਮੇਅਰ ਜੀਨਾ ਪਾਪਾਨ, ਸੇਪੀ ਰਿਚਰਡਸਨ, ਲੇਥਰੋਪ ਸਿਟੀ ਦੇ ਵਾਈਸ ਮੇਅਰ ਸੰਨੀ ਧਾਲੀਵਾਲ, ਕੈਲੀਫੋਰਨੀਆ ਸਟੇਟ ਬਾਰ ਦੇ ਬੋਰਡ ਆਫ਼ ਡਾਇਰੈਕਟਰ ਮਾਰਟਿਨ ਲਾਅਇਰ, ਯੂਐਸ ਪੋਸਟਲ ਸਰਵਿਸ ਦੇ ਪੋਸਟਮਾਸਟਰ ਜਾਰਜ ਲਿਓ, ਇੰਡੋ-ਅਮਰੀਕਨ ਕਮਿਊਨਿਟੀ ਫੈਡਰੇਸ਼ਨ ਦੇ ਪ੍ਰਧਾਨ ਜੀਵਨ ਜ਼ੁਤਸ਼ੀ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਇਥੇ ਇਹ ਵੀ ਵਰਣਨਯੋਗ ਹੈ ਕਿ ਮਿਸਟਰ ਜੈਰੀ ਬਰਾਊਨ ਇਸ ਗੁਰਦੁਆਰਾ ਸਾਹਿਬ ਵਿਖੇ ਪਹਿਲੀ ਵਾਰ ਪਹੁੰਚੇ।

ਇਨ੍ਹਾਂ ਤੋਂ ਇਲਾਵਾ ਯੂਬਾ ਸਿਟੀ ਤੋਂ ਸ: ਦੀਦਾਰ ਸਿੰਘ ਬੈਂਸ, ਸ: ਗੁਰਨਾਮ ਸਿੰਘ ਪੰਮਾ, ਡਬਲਿਨ ਤੋਂ ਸਰਦਾਰਨੀ ਅਤੇ ਸਰਦਾਰ ਬਲਜੀਤ ਸਿੰਘ ਮਾਨ, ਫਰਿਜ਼ਨੋ ਤੋਂ ਸ: ਬਲਦੇਵ ਸਿੰਘ ਸੰਘਾ, ਬੇਕਰਜ਼ਫੀਲਡ ਤੋਂ ਮੀਨਾ ਸੰਘੇੜਾ, ਜਗਦੀਸ਼ ਢਿਲੋਂ, ਵਾਟਸਨਵਿੱਲ ਤੋਂ ਸੁਰਜੀਤ ਸਿੰਘ ਟੁੱਟ, ਸੈਕਰਾਮੈਂਟੋ ਤੋਂ ਅਮਰ ਬੇਦਵਾਨ, ਲਾਸ ਏਂਜਲਸ ਤੋਂ ਰਵੀ ਗਰੇਵਾਲ, ਰਿਚਮੰਡ ਤੋਂ ਸ: ਹਰਪ੍ਰੀਤ ਸਿੰਘ ਸੰਧੂ, ਡਾਕਟਰ ਹਰਮੇਸ਼ ਕੁਮਾਰ, ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਸ: ਮਹਿੰਦਰ ਸਿੰਘ ਮਾਨ ਅਟਾਰਨੀ ਐਟ ਲਾਅ, ਸ: ਦਲਵਿੰਦਰ ਸਿੰਘ ਧੂਤ, ਸ: ਹਰਦੁਮਨ ਸਿੰਘ ਸੰਘੇੜਾ, ਸ: ਜਸਵੰਤ ਸਿੰਘ ਹੋਠੀ, ਸ: ਬਚਿੱਤਰ ਸਿੰਘ ਸੰਘਾ, ਬੌਬ ਗਿੱਲ ਅਤੇ ਇਲਾਕੇ ਦੀਆਂ ਹੋਰ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ।

ਇਸ ਮੌਕੇ ‘ਤੇ ਬੋਲਦੇ ਹੋਏ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਕਿਵੇਂ ਸ੍ਰੀ ਲਾਹੌਰੀ ਰਾਮ ਜੀ ਨੇ ਆਪਣੀ ਅਣਥੱਕ ਮੇਹਨਤ ਨਾਲ ਆਪਣੇ ਕਾਰੋਬਾਰ ਸਥਾਪਤ ਕੀਤੇ ਅਤੇ ਆਪਣੀ ਇਮਾਨਦਾਰੀ ਤੇ ਸਮਾਜਸੇਵੀ ਸੋਚ ਅਤੇ ਧਾਰਨਾ ਉਪਰ ਚਲਦੇ ਹੋਏ ਇੰਡੋ-ਅਮਰੀਕਨ ਭਾਈਚਾਰੇ ਵਿਚ ਇਕ ਖਾਸ ਥਾਂ ਬਣਾਈ। ਸ੍ਰੀ ਲਾਹੌਰੀ ਰਾਮ ਜੀ ਭਾਵੇਂ ਆਪਣੀ ਜੀਵਨ ਯਾਤਰਾ ਸੰਪੂਰਨ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਸਮਾਜ ਅਤੇ ਭਾਈਚਾਰੇ ਵਿਚ ਉਨ੍ਹਾਂ ਵਲੋਂ ਕੀਤੀਆਂ ਨਿਸ਼ਕਾਮ ਸੇਵਾਵਾਂ ਸਦਕੇ ਉਹ ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵਸੇ ਹੋਏ ਹਨ।

ਇਸ ਮੌਕੇ ‘ਤੇ ਪਹੁੰਚਣ ਲਈ ਸ੍ਰੀ ਲਾਹੌਰੀ ਰਾਮ ਜੀ ਦੀ ਪਤਨੀ ਬੀਬੀ ਪ੍ਰੀਤਮ ਕੌਰ, ਬੇਟਿਆਂ ਜਗਦੇਵ ਰਾਮ, ਅਜੈਪਾਲ ਰਾਮ, ਬੇਟੀ ਬੀਬੀ ਜਗਦੀਸ਼ ਕੌਰ ਰਾਮ, ਨਹੂੰਆਂ ਸ੍ਰੀਮਤੀ ਰਾਮਿਤਪਾਲ ਕੌਰ ਰਾਮ, ਸ੍ਰੀਮਤੀ ਨੀਲਮ ਰਾਮ, ਪੋਤਰੀ ਜਸਮੀਨ ਕੌਰ ਰਾਮ, ਉਨ੍ਹਾਂ ਦੇ ਮਿੱਤਰਾਂ ਸ: ਬਲਜੀਤ ਸਿੰਘ ਮਾਨ ਪ੍ਰਵਾਰ ਅਤੇ ਸ: ਦਲਵਿੰਦਰ ਸਿੰਘ ਧੂਤ ਵਲੋਂ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ।